PSEB 4th Class Punjabi Solutions Chapter 20 ਮਿਹਨਤ ਦਾ ਮੁੱਲ

Punjab State Board PSEB 4th Class Punjabi Book Solutions Chapter 20 ਮਿਹਨਤ ਦਾ ਮੁੱਲ Textbook Exercise Questions and Answers.

PSEB Solutions for Class 4 Punjabi Chapter 20 ਮਿਹਨਤ ਦਾ ਮੁੱਲ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਈਸ਼ਵਰ ਚੰਦਰ ਵਿੱਦਿਆ ਸਾਗਰ ਕੌਣ ਸਨ ?
ਉੱਤਰ:
ਈਸ਼ਵਰ ਚੰਦਰ ਵਿੱਦਿਆ ਸਾਗਰ ਸਾਡੇ ਦੇਸ਼ ਦੇ ਉੱਘੇ ਵਿਦਵਾਨ ਸਨ।’

ਪ੍ਰਸ਼ਨ 2.
ਈਸ਼ਵਰ ਚੰਦਰ ਵਿੱਦਿਆ ਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਕਿੰਨੇ ਰੁਪਏ ਦੇਣ ਦਾ ਵਾਅਦਾ ਕੀਤਾ ?
ਉੱਤਰ:
ਈਸ਼ਵਰ ਚੰਦਰ ਵਿੱਦਿਆ ਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਇਕ ਰੁਪਇਆ ਦੇਣ ਦਾ ਵਾਅਦਾ ਕੀਤਾ ।

PSEB 4th Class Punjabi Solutions Chapter 20 ਮਿਹਨਤ ਦਾ ਮੁੱਲ

ਪ੍ਰਸ਼ਨ 3.
ਭਿਖਾਰੀ ਮੁੰਡੇ ਨੇ ਉਸ ਰੁਪਏ ਨੂੰ ਕਿੰਵ ਖ਼ਰਚਣ ਬਾਰੇ ਦੱਸਿਆ ?
ਉੱਤਰ:
ਭਿਖਾਰੀ ਮੁੰਡੇ ਨੇ ਕਿਹਾ ਕਿ ਉਹ ਇਕ ਰੁਪਏ ਵਿਚੋਂ ਅੱਠ ਆਨੇ ਆਪਣੀ ਮਾਂ ਨੂੰ ਦੇਵੇਗਾ, ਜਿਨ੍ਹਾਂ ਦੇ ਉਹ ਚੌਲ ਲੈ ਆਵੇਗੀ, ਜਿਸ ਨਾਲ ਉਨ੍ਹਾਂ ਦੇ ਚਾਰ ਦਿਨ ਨਿਕਲ ਜਾਣਗੇ । ਬਾਕੀ ਦੇ ਅੱਠ ਆਨਿਆਂ ਦੀ ਉਹ ਮੂੰਗਫਲੀ ਲੈ ਕੇ ਛਾਬੜੀ ਲਾ ਲਵੇਗਾ । ਇਸ ਵਿਚੋਂ ਹੋਣ ਵਾਲੇ ਮੁਨਾਫ਼ੇ ਦੀ ਉਹ ਹੋਰ ਮੂੰਗਫਲੀ ਲੈ ਕੇ ਵੇਚੇਗਾ । ਇਸ ਤਰ੍ਹਾਂ ਉਸ ਦਾ ਗੁਜ਼ਾਰਾ ਚੱਲ ਪਵੇਗਾ ।

ਪ੍ਰਸ਼ਨ 4.
ਦੁਕਾਨ ਅੰਦਰ ਜਾ ਕੇ ਨੌਜਵਾਨ ਨੇ ਵਿੱਦਿਆ ਸਾਗਰ ਜੀ ਨੂੰ ਕੀ ਕਿਹਾ ?
ਉੱਤਰ:
ਦੁਕਾਨ ਦੇ ਅੰਦਰ ਜਾ ਕੇ ਨੌਜਵਾਨ ਨੇ ਵਿੱਦਿਆ ਸਾਗਰ ਜੀ ਨੂੰ ਦੱਸਿਆ ਕਿ ਉਹ ਉਹੀ ਭਿਖਾਰੀ ਮੁੰਡਾ ਹੈ, ਜਿਸ ਨੂੰ ਉਨ੍ਹਾਂ ਨੇ ਅੱਜ ਤੋਂ ਬਹੁਤ ਸਾਲ ਪਹਿਲਾਂ ਇਕ ਰੁਪਇਆ ਦਿੱਤਾ ਸੀ । ਹੁਣ ਉਹ ਇਕ ਦੁਕਾਨ ਦਾ ਮਾਲਕ ਹੈ |

ਪ੍ਰਸ਼ਨ 5.
ਨੌਜਵਾਨ ਨੇ ਵਿੱਦਿਆ ਸਾਗਰ ਜੀ ਨੂੰ ਕੀ ਦੇਣਾ ਚਾਹਿਆ ?
ਉੱਤਰ:
ਨੌਜਵਾਨ ਨੇ ਵਿੱਦਿਆ ਸਾਗਰ ਜੀ ਨੂੰ ਇਕ ਹਜ਼ਾਰ ਰੁਪਇਆ ਦੇਣਾ ਚਾਹਿਆ ।

ਪ੍ਰਸ਼ਨ 6.
ਵਿੱਦਿਆ ਸਾਗਰ ਜੀ ਨੇ ਰੁਪਏ ਕੀ ਕਹਿ ਭੂ ਕੇ ਵਾਪਸ ਕਰ ਦਿੱਤੇ ?
ਉੱਤਰ:
ਵਿੱਦਿਆ ਸਾਗਰ ਜੀ ਨੇ ਇਕ ਹਜ਼ਾਰ ਰੁਪਏ ਇਹ ਕਹਿ ਕੇ ਵਾਪਸ ਕਰ ਦਿੱਤੇ ਕਿ ਜਦੋਂ ਉਸ ਨੂੰ ਕੋਈ ਲੋੜਵੰਦ ਇਨਸਾਨ ਮਿਲੇ, ਤਾਂ ਉਹ ਉਸ ਦੀ ਸਹਾਇਤਾ ਕਰੇ ।

ਪ੍ਰਸ਼ਨ 7.
ਬੈਕਟਾਂ ਵਿੱਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ-
(ਖੁਸ਼ੀ, ਸਹਾਇਤਾ, ਕਮਜ਼ੋਰ, ਚਮਕ, ਗਰੀਬੀ )
(ੳ) ਮੁੰਡੇ ਦੇ ਨੈਣ-ਪਰਾਣ ਤਾਂ ਸਬੂਤੇ ਸਨ, ਪਰ ਸਰੀਰ ਬੜਾ …………. ਸੀ ।
(ਅ) ਮੁੰਡੇ ਦੀਆਂ ਅੱਖਾਂ ਵਿਚ …………. ਆ ਗਈ ।
(ਇ) ਜੇ ਮੈਨੂੰ ਗਰੀਬ ਨੂੰ ਕੁੱਝ ਦੇਣਾ ਨਹੀਂ, ਤਾਂ ਮੇਰੀ ……….. ਦਾ ਮਖੌਲ ਤਾਂ ਨਾ ਉਡਾਓ ।
(ਸ) ਵਿੱਦਿਆ ਸਾਗਰ ਜੀ ਦੇ ਚਿਹਰੇ ‘ਤੇ ਅਕਹਿ …………. ਸੀ ।
(ਹ) ਜਦੋਂ ਕੋਈ ਲੋੜਵੰਦ ਇਨਸਾਨ ਮਿਲੇ, ਤਾਂ ਉਸ ਦੀ …………. ਕਰਨੀ ।
ਉੱਤਰ:
(ੳ) ਮੁੰਡੇ ਦੇ ਨੈਣ-ਪਰਾਣ ਤਾਂ ਸਬੂਤੇ ਸਨ, ਪਰ ਸਰੀਰ ਬੜਾ ਕਮਜ਼ੋਰ ਸੀ ।
(ਅ) ਮੁੰਡੇ ਦੀਆਂ ਅੱਖਾਂ ਵਿਚ ਚਮਕ ਆ ਗਈ ।
(ਇ) ਜੇ ਮੈਨੂੰ ਗਰੀਬ ਨੂੰ ਕੁੱਝ ਦੇਣਾ ਨਹੀਂ, ਤਾਂ ਮੇਰੀ ਗ਼ਰੀਬੀ ਦਾ ਮਖੌਲ ਤਾਂ ਨਾ ਉਡਾਓ ।
(ਸ) ਵਿੱਦਿਆ ਸਾਗਰ ਜੀ ਦੇ ਚਿਹਰੇ ‘ਤੇ ਅਕਹਿ ਖੁਸ਼ੀ ਸੀ ।
(ਹ) ਜਦੋਂ ਕੋਈ ਲੋੜਵੰਦ ਇਨਸਾਨ ਮਿਲੇ, ਤਾਂ ਉਸ ਦੀ ਸਹਾਇਤਾ ਕਰਨੀ ।

PSEB 4th Class Punjabi Solutions Chapter 20 ਮਿਹਨਤ ਦਾ ਮੁੱਲ

ਪ੍ਰਸ਼ਨ 8.
ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ
(ੳ) ‘‘ਬਾਬੂ ਜੀ, ਇਕ ਪੈਸਾ ! ਮੈਂ ਦੋ ਦਿਨਾਂ ਤੋਂ ਕੁੱਝ ਨਹੀਂ ਖਾਧਾ ।”
(ਅ) ‘ਜੇ ਭਲਾ ਮੈਂ ਤੈਨੂੰ ਚਾਰ ਆਨੇ ਦੇ ਦਿਆਂ, ਫਿਰ ?”
(ਈ) “ਮੇਰੇ ਚੰਗੇ ਪੁੱਤਰ ! ਇਵੇਂ ਹੀ ਕਰੀਂ, ਜਿਵੇਂ ਤੂੰ ਕਿਹਾ ਹੈ ।
(ਸ) “ਬਾਬੂ ਜੀ ! ਮਿਹਰਬਾਨੀ ਕਰ ਕੇ ਜ਼ਰਾ ਇਕ ਮਿੰਟ ਲਈ ਮੇਰੇ ਨਾਲ ਆਓ ।”
(ਹ) “ ਇਹ ਦੁਕਾਨ, ਇਹ ਰੁਪਈਆ, ਤੇਰੀ । ਆਪਣੀ ਮਿਹਨਤ ਦਾ ਮੁੱਲ ਹੈ ।”
ਉੱਤਰ:
(ੳ) ਇਹ ਸ਼ਬਦ ਭਿਖਾਰੀ ਮੁੰਡੇ ਨੇ ਵਿੱਦਿਆ ਸਾਗਰ ਜੀ ਨੂੰ ਕਹੇ ।
(ਅ) ਇਹ ਸ਼ਬਦ ਵਿੱਦਿਆ ਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਕਹੇ ।
(ਇ) ਇਹ ਸ਼ਬਦ ਵਿੱਦਿਆ ਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਕਹੇ ।
(ਸ) ਇਹ ਸ਼ਬਦ ਨੌਜਵਾਨ ਨੇ ਵਿੱਦਿਆ ਸਾਗਰ ‘ ਜੀ ਨੂੰ ਕਹੇ ।
(ਹ) ਇਹ ਸ਼ਬਦ ਵਿੱਦਿਆ ਸਾਗਰ ਜੀ ਨੇ ਨੌਜਵਾਨ ਨੂੰ ਕਹੇ ।

ਪ੍ਰਸ਼ਨ 9.
ਪੜੋ, ਸਮਝੋ ਤੇ ਲਿਖੋ-
ਵਿਦਵਾਨ – ਜਿਸ ਨੇ ਵਿੱਦਿਆ ਪੜੀ ਹੋਵੇ, ਪੰਡਿਤ ।
ਮਖੌਲ – …………
ਠਰੂੰਮਾ – ………..
ਮੁਨਾਫ਼ਾ – ………..
ਅਗਾਂਹ – …………
ਸਤਿਕਾਰ – ……….
ਅਕਹਿ – ………….
ਸਹਾਇਤਾ – …….
ਉੱਤਰ:
ਵਿਦਵਾਨ – ਜਿਸ ਨੇ ਵਿੱਦਿਆ ਪੜੀ ਹੋਵੇ, ਪੰਡਿਤ ।
ਮਖੌਲ – ਮਜ਼ਾਕ, ਹਾਸਾ ।
ਠਰੂੰਮਾ – ਧੀਰਜ, ਟਿਕਾਓ।
ਮੁਨਾਫ਼ਾ – ਲਾਭ, ਫ਼ਾਇਦਾ ਹੋਣਾ
ਅਗਾਂਹ – ਅੱਗੇ ।
ਸਤਿਕਾਰ – ਇੱਜ਼ਤ, ਆਦਰ ।
ਅਕਹਿ – ਜੋ ਕਿਹਾ ਨਾ ਜਾ ਸਕੇ ।
ਸਹਾਇਤਾ – ਮੱਦਦ ।

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ
ਮਿਹਨਤ, ਮਿਹਰਬਾਨੀ, ਲੋੜਵੰਦ, ਸਹਾਇਤਾ, ਰੋਸ਼ਨ, ਅਕਹਿ, ਮੁਨਾਫ਼ਾ 1
ਉੱਤਰ:

  1. ਮਿਹਨਤ ਬਹੁਤ ਕੰਮ ਕਰਨਾ)-ਉਸਨੇ ਦਿਨ-ਰਾਤ ਮਿਹਨਤ ਕੀਤੀ ਤੇ ਉਹ ਪਾਸ ਹੋ ਗਿਆ ।
  2. ਮਿਹਰਬਾਨੀ (ਕਿਰਪਾ)-ਮਿਹਰਬਾਨੀ ਕਰ ਕੇ ਮੈਨੂੰ ਇਕ ਦਿਨ ਦੀ ਛੁੱਟੀ ਦਿਓ ।
  3. ਲੋੜਵੰਦ (ਜਿਸ ਨੂੰ ਜ਼ਰੂਰਤ ਹੋਵੇ)-ਸਾਨੂੰ ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਲਈ ਤਿਆਰ ਰਹਿਣਾ ਚਾਹੀਦਾ ਹੈ ।
  4. ਸਹਾਇਤਾ (ਮੱਦਦ)-ਪਿੰਗਲਵਾੜਾ ਲੋਕਾਂ ਦੀ ਸਹਾਇਤਾ ਨਾਲ ਚੱਲਦਾ ਹੈ ।
  5. ਰੋਸ਼ਨ (ਚਮਕਾਉਣਾ)-ਉਸ ਨੇ ਉੱਚੀ ਪੜ੍ਹਾਈ ਕਰ ਕੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ।
  6. ਅਕਹਿ (ਜਿਸਨੂੰ ਬਿਆਨ ਨਾ ਕੀਤਾ ਜਾ ਸਕੇ)ਗੁਰੂ ਅਰਜਨ ਦੇਵ ਜੀ ਨੂੰ ਅਕਹਿ ਕਸ਼ਟ ਦਿੱਤੇ ਗਏ ।
  7. ਮੁਨਾਫ਼ਾ (ਲਾਭ, ਕਮਾਈ)-ਲੋਹੇ ਦੇ ਵਪਾਰ ਵਿਚ ਗੁਰਮੀਤ ਸਿੰਘ ਨੇ ਖੂਬ ਮੁਨਾਫ਼ਾ ਕਮਾਇਆ ।

ਪ੍ਰਸ਼ਨ 11.
ਚਾਹ ਪਾਣੀ ਪਿਆਉਣ ਪਿੱਛੋਂ ਉਸ ਨੌਜਵਾਨ ਨੇ ਉਨ੍ਹਾਂ ਨੂੰ ਇਕ ਹਜ਼ਾਰ ਰੁਪਇਆ ਭੇਟ ਕਰਨਾ ਚਾਹਿਆ । ਵਿਦਿਆਸਾਗਰ ਜੀ ਨੇ ਇਹ ਰੁਪਏ ਇਹ ਕਹਿ ਕੇ ਵਾਪਸ ਕਰ ਦਿੱਤੇ, “ਮੇਰੇ ਚੰਗੇ ਪੁੱਤਰ ! ਇਹ ਰੁਪਈਏ ਤੂੰ ਆਪਣੇ ਕੋਲ ਰੱਖ । ਜਦੋਂ ਕੋਈ ਲੋੜਵੰਦ ਇਨਸਾਨ ਮਿਲੇ, ਤਾਂ ਉਸ ਦੀ ਸਹਾਇਤਾ ਕਰਨੀ । ਮੈਂ ਬਹੁਤ ਖੁਸ਼ ਹਾਂ ਕਿ ਤੂੰ ਉਦੋਂ ਮੈਨੂੰ ਜੋ ਵਚਨ ਦਿੱਤਾ ਸੀ, ਉਹ ਨਿਭਾਇਆ ਹੈ । ਇਹ ਦੁਕਾਨ, ਇਹ ਰੁਪਈਏ ਤੇਰੀ ਆਪਣੀ ਮਿਹਨਤ ਦਾ ਮੁੱਲ ਹੈ ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-

  1. ਉਸ ਨੌਜਵਾਨ ਨੇ ਕਿਸ ਨੂੰ ਇਕ ਹਜ਼ਾਰ ਰੁਪਏ ਦੇਣੇ ਚਾਹੇ ?
  2. “ਮੇਰੇ ਚੰਗੇ ਪੁੱਤਰ’ ਸ਼ਬਦ ਕਿਸ ਨੇ ਕਿਸ ਨੂੰ ਕਹੇ ?
  3. ਵਿਦਿਆਸਾਗਰ ਜੀ ਨੇ ਨੌਜਵਾਨ ਨੂੰ ਕਿਸ ਦੀ ਸਹਾਇਤਾ ਕਰਨ ਲਈ ਕਿਹਾ ?
  4. ਵਿਦਿਆਸਾਗਰ ਜੀ ਕਿਉਂ ਖੁਸ਼ ਸਨ ?
  5. ਦੁਕਾਨ ਤੇ ਰੁਪਈਏ ਕਿਸ ਦੀ ਮਿਹਨਤ ਦਾ ਮੁੱਲ ਸਨ ?

ਉੱਤਰ:

  1. ਵਿਦਿਆਸਾਗਰ ਜੀ ਨੂੰ ।
  2. ਇਹ ਸ਼ਬਦ ਵਿਦਿਆਸਾਗਰ ਜੀ ਨੇ ਨੌਜਵਾਨ ਨੂੰ ਕਹੇ ।
  3. ਕਿਸੇ ਲੋੜਵੰਦ ਦੀ
  4. ਵਿਦਿਆਸਾਗਰ ਜੀ ਇਸ ਕਰਕੇ ਖੁਸ਼ ਸਨ, ਕਿਉਂਕਿ ਨੌਜਵਾਨ ਨੇ ਉਨ੍ਹਾਂ ਨਾਲ ਕੀਤਾ ਵਚਨ ਪੂਰਾ ਕੀਤਾ ਸੀ ?
  5. ਨੌਜਵਾਨ ਦੀ ।

PSEB 4th Class Punjabi Solutions Chapter 20 ਮਿਹਨਤ ਦਾ ਮੁੱਲ

ਪ੍ਰਸ਼ਨ 12.
ਵਿਸਰਾਮ ਚਿੰਨ੍ਹ ਲਾਓ :
ਮੁੰਡਾ ਜ਼ਰਾ ਖਿਝ ਗਿਆ ਕਹਿਣ ਲੱਗਾ ਬਾਬੂ ਜੀ ਕਿਓਂ ਮਖੌਲ ਕਰਦੇ ਜੇ ਮੈਨੂੰ ਗਰੀਬ ਨੂੰ ਕੁੱਝ ਦੇਣਾ ਨਹੀਂ, ਤਾਂ ਮੇਰੀ ਗ਼ਰੀਬੀ ਦਾ ਮਖੌਲ ਤਾਂ ਨਾ ਉਡਾਓ
ਉੱਤਰ:
ਮੁੰਡਾ ਜ਼ਰਾ ਖਿਝ ਗਿਆ ਕਹਿਣ ਲੱਗਾ, “ਬਾਬੂ ਜੀ, ਕਿਓਂ ਮਖੌਲ ਕਰਦੇ ਜੇ ? ਮੈਨੂੰ ਗਰੀਬ ਨੂੰ ਕੁੱਝ ਦੇਣਾ ਨਹੀਂ, ਤਾਂ ਮੇਰੀ ਗ਼ਰੀਬੀ ਦਾ ਮਖੌਲ ਤਾਂ ਨਾ ਉਡਾਓ ।”

ਪ੍ਰਸ਼ਨ 13.
ਬੱਚਿਓ ! ਜੇਕਰ ਤੁਹਾਨੂੰ ਇਕ ਸੌ ਰੁਪਏ ਦੇ ਦਿੱਤੇ ਜਾਣ, ਤਾਂ ਤੁਸੀਂ ਉਨ੍ਹਾਂ ਦਾ ਕੀ ਕਰੋਗੇ ?
ਉੱਤਰ:
ਜੇਕਰ ਮੈਨੂੰ ਇਕ ਸੌ ਰੁਪਏ ਦਿੱਤੇ ਜਾਣ, ਤਾਂ ਮੈਂ ਸਭ ਤੋਂ ਪਹਿਲਾਂ ਇਹ ਸੋਚਾਂਗਾ ਕਿ ਇਨ੍ਹਾਂ ਰੁਪਇਆਂ ਨਾਲ ਮੈਂ ਕਿਹੜਾ ਕੰਮ ਸ਼ੁਰੂ ਕਰਾਂ ਕਿ ਇਹ
ਪੈਸੇ ਘਟਣ ਨਾ, ਸਗੋਂ ਵਧਦੇ ਹੀ ਜਾਣ । ਮੈਂ ਇਕ ਸੌ ਰੁਪਏ ਵਿਚੋਂ ਕੁੱਝ ਰੁਪਏ ਖ਼ਰਚ ਕੇ ਬੂਟ ਪਾਲਿਸ਼ ਕਰਨ ਲਈ ਕਾਲਾ ਤੇ ਬਰਾਊਨ ਪਾਲਿਸ਼ ਖ਼ਰੀਦਾਂਗਾਂ ਤੇ ਨਾਲ ਹੀ ਇਕ ਬੁਰਸ਼ । ਮੈਂ ਕਿਸੇ ਸੜਕ ਦੇ ਕੰਢੇ ਉੱਤੇ ਬੈਠ ਕੇ ਲੋਕਾਂ ਦੇ ਬੂਟ ਪਾਲਿਸ਼ ਕਰ ਕੇ ਦੋ ਕੁ ਦਿਨਾਂ ਵਿਚ , ਸੌ ਰੁਪਏ ਦੇ ਦੋ ਸੌ ਬਣਾ ਲਵਾਂਗਾ । ਇਸ ਤਰ੍ਹਾਂ ਕਰਦਾ ਹੋਇਆ ਮੈਂ ਮਹੀਨੇ ਕੁ ਵਿਚ ਡੇਢ ਕੁ ਹਜ਼ਾਰ ਰੁਪਏ ਬਣਾ ਲਵਾਂਗਾ । ਇਸ ਪਿੱਛੋਂ ਹੋਰ ਕਈ ਰੰਗਾਂ ਦੇ ਪਾਲਿਸ਼ ਤੇ ਕਰੀਮਾਂ ਖ਼ਰੀਦ ਕੇ ਤੇ ਚੰਗੇ ਬੁਰਸ਼ ਲੈ ਕੇ ਪਹਿਲਾਂ ਤੋਂ ਵੀ ਸੋਹਣੀ ਬੂਟ ਪਾਲਿਸ਼ ਕਰਾਂਗਾ । ਇਸ ਤਰ੍ਹਾਂ ਹੌਲੀ-ਹੌਲੀ ਮੇਰੀ ਆਮਦਨ ਵਧਦੀ ਜਾਵੇਗੀ ਤੇ ਇਕ-ਡੇਢ ਸਾਲ ਵਿਚ ਸੱਤ-ਅੱਠ ਹਜ਼ਾਰ ਮਹੀਨਾ ਹੋ ਜਾਵੇਗੀ । ਇਸ ਪਿੱਛੋਂ ਕੁੱਝ ਪੈਸੇ ਜੋੜ ਕੇ ਮੈਂ ਕੋਈ ਘਟ ਖ਼ਰਚ ਤੇ ਵੱਧ ਆਮਦਨ ਵਾਲਾ ਕੰਮ ਕਰਨ ਦੇ ਯੋਗ ਹੋ ਜਾਵਾਂਗਾ ।

Leave a Comment