PSEB 4th Class Punjabi Solutions Chapter 21 ਪਤੰਗ ਚੜਾਈਏ

Punjab State Board PSEB 4th Class Punjabi Book Solutions Chapter 21 ਪਤੰਗ ਚੜਾਈਏ Textbook Exercise Questions and Answers.

PSEB Solutions for Class 4 Punjabi Chapter 21 ਪਤੰਗ ਚੜਾਈਏ

ਕਾਵਿ-ਟੋਟਿਆਂ ਦੇ ਸਰਲ ਅਰਥ

(ੳ) ਆਓ ਬੇਲੀਓ ……. ਖੂਬ ਲੜਾਈਏ ।
ਸਰਲ ਅਰਥ-ਆਓ ਮਿੱਤਰੋ, ਅਸੀਂ ਪਤੰਗ ਚੜ੍ਹਾਈਏ ਤੇ ਰਲ-ਮਿਲ ਕੇ ਬਸੰਤ ਦੇ ਤਿਉਹਾਰ ਨੂੰ ਮਨਾਈਏ । ਅਸੀਂ ਤਾਂ ਸਾਰਿਆਂ ਨੇ ਰਲ-ਮਿਲ ਕੇ ਹੱਸਣਾ ਤੇ ਗਾਉਣਾ ਹੈ । ਖੁੱਲ੍ਹੇ ਮੈਦਾਨ ਵਿਚ ਪਤੰਗ ਚੜ੍ਹਾਉਣਾ ਹੈ । ਆਓ, ਪਤੰਗਾਂ ਦੀਆਂ ਕੱਚੀਆਂ-ਪੱਕੀਆਂ ਡੋਰਾਂ ਖਿੱਚ ਕੇ ਇਕ-ਦੂਜੇ ਨਾਲ ਖੂਬ ਪੇਚੇ ਲੜਾਈਏ ।

(ਅ) ਆਓ ਬੇਲੀਓ ……… ਉੱਡ ਜਾਈਏ ।
ਸਰਲ ਅਰਥ-ਆਓ ਮਿੱਤਰੋ, ਅਸੀਂ ਰਲ ਕੇ ਪਤੰਗ ਚੜ੍ਹਾਈਏ । ਅਸੀਂ ਹਰੀਆਂ-ਪੀਲੀਆਂ ਤੇ ਲਾਲ ਪਤੰਗਾਂ ਨੂੰ ਚੜ੍ਹਾਈਏ । ਇਨ੍ਹਾਂ ਦੇ ਭਿੰਨ-ਭਿੰਨ ਰੰਗਾਂ ਨੇ ਅਸਮਾਨ ਵਿਚ ਸਤਰੰਗੀ ਪੀਂਘ ਬਣਾ ਦਿੱਤੀ ਹੈ | ਆਓ, ਅਸੀਂ ਵੀ ਪਤੰਗਾਂ ਵਾਂਗ ਹੀ ਅਕਾਂਸ਼ ਵਿਚ ਪੰਛੀਆਂ ਵਾਂਗ ਉੱਡ ਚੱਲੀਏ ।

(ਇ) ਆਓ ਬੇਲੀਓ …… ਹੱਸੀਏ ਗਾਈਏ । ਸਰਲ ਅਰਥ-ਆਓ ਮਿੱਥ੍ਰੋ, ਅਸੀਂ ਰਲ ਕੇ ਪਤੰਗ ਉਡਾਈਏ । ਬਸੰਤ, ਪਤੰਗਾਂ ਦਾ ਅਦਭੁਤ ਤਿਉਹਾਰ ਹੈ । ਇਸ ਮੌਕੇ ‘ਤੇ ਨਾ ਬਹੁਤਾ ਪਾਲਾ ਹੈ ਤੇ ਨਾ ਹੀ ਗਰਮੀ ਲਗਦੀ ਹੈ | ਆਓ ਅਸੀਂ ਵੀ ਬਸੰਤ ਦੇ ਸੁੰਦਰ ਸੋਹਣੇ ਫੁੱਲਾਂ ਵਾਂਗੂ ਖਿੜ-ਖਿੜ ਕੇ ਹੱਸੀਏ ਤੇ ਗਾਈਏ ।

(ਸ) ਆਓ ਬੇਲੀਓ …….. ਬਸੰਤ ਮਨਾਈਏ ।
ਸਰਲ ਅਰਥ-ਆਓ ਮਿੱਤਰੋ, ਅਸੀਂ ਰਲ ਕੇ ਪਤੰਗ ਉਡਾਈਏ । ਦੇਖੋ ਥਾਂ-ਥਾਂ ਬਸੰਤ ਰੁੱਤ ਦੇ ਮੇਲੇ ਲੱਗੇ ਹੋਏ ਹਨ । ਚੁਫ਼ੇਰੇ ਰੰਗਾਂ ਦੇ ਦਰਿਆ ਵਗਦੇ ਪ੍ਰਤੀਤ ਹੁੰਦੇ ਹਨ | ਆਓ, ਅਸੀਂ ਵੀ ਸਰੋਂ ਦੇ ਫੁੱਲਾਂ ਵਾਂਗ ਟਹਿਕੀਏ ਤੇ ਮਹਿਕਾਂ ਵੰਡਦੇ ਜਾਈਏ । ਇਸ ਵਿਚ ਅਸੀਂ ਸਭ ਰਲ ਕੇ ਪਤੰਗ ਉਡਾਈਏ ।

PSEB 4th Class Punjabi Solutions Chapter 21 ਪਤੰਗ ਚੜਾਈਏ

ਬਹੁਤ ਸੰਖੇਪ ਉੱਤਰ ਵਾਲੇ

ਪ੍ਰਸ਼ਨ 1.
ਆਓ ਬੇਲੀਓ ਪਤੰਗ ਚੜਾਈਏ
ਰਲ-ਮਿਲ ਕੇ ਬਸੰਤ ਮਨਾਈਏ ।
ਆਪਾਂ ਮਿਲ-ਜੁਲ ਕੇ ਹੱਸਣਾ ਗਾਉਣਾ
ਵਿਚ ਮੈਦਾਨ ਪਤੰਗ ਚੜ੍ਹਾਉਣਾ ।
ਕੱਚੀਆਂ-ਪੱਕੀਆਂ ਡੋਰਾਂ ਖਿੱਚ-ਖਿੱਚ
ਪੇਚੇ ਖੂਬ ਲੜਾਈਏ ।
ਆਓ ਬੇਲੀਓ ਪਤੰਗ ਚੜ੍ਹਾਈਏ ।

ਪ੍ਰਸ਼ਨ

  1. ਕੀ ਚੜ੍ਹਾਉਣ ਲਈ ਕਿਹਾ ਗਿਆ ਹੈ ?
  2. ਬਸੰਤ ਨੂੰ ਕਿਸ ਤਰ੍ਹਾਂ ਮਨਾਉਣ ਲਈ ਕਿਹਾ ਗਿਆ ਹੈ ?
  3. ਪਤੰਗ ਕਿੱਥੇ ਚੜ੍ਹਾਉਣਾ ਹੈ ?
  4. ਪੇਚੇ ਕਿਸ ਤਰ੍ਹਾਂ ਲਾਏ ਜਾਂਦੇ ਹਨ ?
  5. “ਪਤੰਗ ਚੜ੍ਹਾਈਏਂ ਗੀਤ ਦੀਆਂ ਚਾਰ-ਪੰਜ ਸਤਰਾਂ ਜ਼ਬਾਨੀ ਲਿਖੋ ।

ਉੱਤਰ:

  1. ਪਤੰਗ ਚੜ੍ਹਾਉਣ ਲਈ ਕਿਹਾ ਗਿਆ ਹੈ ।
  2. ਬਸੰਤ ਨੂੰ ਪਤੰਗ ਚੜ੍ਹਾ ਕੇ ਮਨਾਉਣ ਲਈ ਕਿਹਾ ਗਿਆ ਹੈ ।
  3. ਪਤੰਗ ਮੈਦਾਨ ਵਿਚ ਚੜ੍ਹਾਉਣਾ ਹੈ ।
  4. ਪਤੰਗਾਂ ਦੀਆਂ ਕੱਚੀਆਂ-ਪੱਕੀਆਂ ਡੋਰਾਂ ਨੂੰ ਖਿੱਚ-ਖਿੱਚ ਕੇ ।
  5. ਨੋਟ-ਉੱਪਰ ਦਿੱਤੀਆਂ ਸਤਰਾਂ ਨੂੰ ਹੀ ਯਾਦ ਕਰ ਕੇ ਲਿਖੋ ।

2. ਹਰੀਆਂ-ਪੀਲੀਆਂ ਲਾਲ ਪਤੰਗਾਂ ।
ਸਤਰੰਗੀ ਪੀਂਘ ਬਣਾਈ ਰੰਗਾਂ ।
ਵਿਚ ਅਕਾਸ਼ੀ ਪੰਛੀਆਂ ਵਾਂਗੂੰ ਆਪਾਂ ਵੀ ਉੱਡ ਜਾਈਏ ।
ਆਓ ਬੇਲੀਓ ਪਤੰਗ ਚੜ੍ਹਾਈਏ ।

ਪ੍ਰਸ਼ਨ

  1. ਪਤੰਗਾਂ ਦੇ ਰੰਗ ਕਿਹੋ ਜਿਹੇ ਹਨ ?
  2. ਰੰਗਾਂ ਨੇ ਕੀ ਕੀਤਾ ਹੈ ?
  3. ਕਿਸ ਤਰ੍ਹਾਂ ਉੱਡਣ ਲਈ ਕਿਹਾ ਗਿਆ ਹੈ ?

ਉੱਤਰ:

  1. ‘ਪਤੰਗਾਂ ਦੇ ਰੰਗ ਹਰੇ-ਪੀਲੇ ਹਨ ।
  2. ਰੰਗਾਂ ਨੇ ਸਤਰੰਗੀ ਪੀਂਘ ਬਣਾਈ ਹੈ ।
  3. ਪੰਛੀਆਂ ਵਾਂਗ ਅਕਾਸ਼ਾਂ ਵਿਚ ਉੱਡਣ ਲਈ ਕਿਹਾ ਗਿਆ ਹੈ ।

3. ਪਤੰਗਾਂ ਦਾ ਤਿਉਹਾਰ ਨਿਰਾਲਾ
ਨਾ ਗਰਮੀ ਨਾ ਲੱਗੇ ਪਾਲਾ ।
ਸੁੰਦਰ-ਸੋਹਣੇ ਫੁੱਲਾਂ ਵਾਂਗੂੰ
ਖਿੜ-ਖਿੜ ਹੱਸੀਏ ਗਾਈਏ ।
ਆਓ ਬੇਲੀਓ ਪਤੰਗ ਚੜ੍ਹਾਈਏ ।

ਪ੍ਰਸ਼ਨ

  1. ਨਿਰਾਲਾ ਤਿਉਹਾਰ ਕਿਹੜਾ ਹੈ ?
  2. ਇਸ ਤਿਉਹਾਰ ਸਮੇਂ ਮੌਸਮ ਕਿਹੋ ਜਿਹਾ ਹੈ ?
  3. ਕਿਸ ਤਰ੍ਹਾਂ ਹੱਸਣ-ਗਾਉਣ ਲਈ ਕਿਹਾ ਗਿਆ ਹੈ ?

ਉੱਤਰ:

  1. ਪਤੰਗਾਂ ਦਾ ਤਿਉਹਾਰ ਨਿਰਾਲਾ ਹੈ ।
  2. ਇਸ ਮੌਸਮ ਵਿਚ ਨਾਂ ਬਹੁਤੀ ਗਰਮੀ ਹੈ ਤੇ ਨਾ ਬਹੁਤਾ ਪਾਲਾ ।
  3. ਫੁੱਲਾਂ ਵਾਂਗੂੰ ਹੱਸਣ-ਗਾਉਣ ਲਈ ਕਿਹਾ ਗਿਆ ਹੈ ।

4. ਬਸੰਤ-ਰੁੱਤ ਦੇ ਮੇਲੇ ਲੱਗਦੇ
ਰੰਗਾਂ ਦੇ ਦਰਿਆ ਨੇ ਵਗਦੇ ।
ਟਹਿਕੀਏ ਸਰੋਂ ਦੇ ਫੁੱਲਾਂ ਵਾਂਗੂੰ
ਮਹਿਕਾਂ ਵੰਡਦੇ ਜਾਈਏ ।
ਆਓ ਬੇਲੀਓ ਪਤੰਗ ਚੜਾਈਏ
ਰਲ-ਮਿਲ ਕੇ ਬਸੰਤ ਮਨਾਈਏ ।
ਆਓ ਬੇਲੀਓ ਪਤੰਗ ਚੜਾਈਏ ।

ਪ੍ਰਸ਼ਨ

  1. ਮੇਲੇ ਕਾਹਦੇ ਲਗਦੇ ਹਨ ?
  2. ਦਰਿਆ ਕਾਹਦੇ ਵਗਦੇ ਹਨ ?
  3. ਕਿਸ ਤਰ੍ਹਾਂ ਟਹਿਕਣ ਲਈ ਕਿਹਾ ਗਿਆ ਹੈ ?

ਉੱਤਰ:

  1. ਮੇਲੇ ਬਸੰਤ ਰੁੱਤ ਦੇ ਲਗਦੇ ਹਨ ।
  2. ਰੰਗਾਂ ਦੇ ਦਰਿਆ ਵਗਦੇ ਹਨ ।
  3. ਸਰੋਂ ਦੇ ਫੁੱਲਾਂ ਵਾਂਗੂੰ ਟਹਿਕਣ ਲਈ ਕਿਹਾ ਗਿਆ ਹੈ ।

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਪਤੰਗ ਕਿਸ ਰੁੱਤ ਵਿਚ ਚੜਾਏ ਜਾਂਦੇ ਹਨ ?
ਉੱਤਰ:
ਪਤੰਗ ਬਸੰਤ ਰੁੱਤ ਵਿਚ ਚੜਾਏ ਜਾਂਦੇ ਹਨ ।

ਪ੍ਰਸ਼ਨ 2.
ਸਤਰੰਗੀ ਪੀਂਘ ਕਿਸ ਤਰ੍ਹਾਂ ਬਣਦੀ ਹੈ ?
ਉੱਤਰ:
ਅਸਮਾਨਾਂ ਵਿਚ ਰੰਗ-ਬਰੰਗੇ ਪਤੰਗਾਂ ਦੇ ਉੱਡਣ ਨਾਲ ਸਤਰੰਗੀ ਪੀਂਘ ਬਣਦੀ ਹੈ ।

ਪ੍ਰਸ਼ਨ 3.
ਬੱਚੇ ਅਸਮਾਨ ਵਿਚ ਕਿਵੇਂ ਉੱਡਣਾ ਚਾਹੁੰਦੇ ਹਨ ?
ਉੱਤਰ:
ਬੱਚੇ ਅਸਮਾਨ ਵਿਚ ਪੰਛੀਆਂ ਵਾਂਗ ਉੱਡਣਾ ਚਾਹੁੰਦੇ ਹਨ ।

ਪ੍ਰਸ਼ਨ 4.
ਪਤੰਗਾਂ ਦੇ ਤਿਉਹਾਰ ਸਮੇਂ ਮੌਸਮ ਕਿਹੋ| ਜਿਹਾ ਹੁੰਦਾ ਹੈ ?
ਉੱਤਰ:
ਪਤੰਗਾਂ ਦੇ ਤਿਉਹਾਰ ਸਮੇਂ ਬਸੰਤ ਰੁੱਤ ਹੁੰਦੀ ਹੈ । ਨਾ ਬਹੁਤੀ ਗਰਮੀ ਹੁੰਦੀ ਹੈ ਤੇ ਨਾ ਬਹੁਤਾ ਪਾਲਾ ॥

ਪ੍ਰਸ਼ਨ 5.
………… ਪਤੰਗਾਂ,
………. ਰੰਗਾਂ ।
ਉੱਤਰ:
ਹਰੀਆਂ, ਪੀਲੀਆਂ, ਲਾਲ ਪਤੰਗਾਂ ।
ਸਤਰੰਗੀ ਪੀਂਘ ਬਣਾਈ ਰੰਗਾਂ ।

ਪ੍ਰਸ਼ਨ 6.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ-
PSEB 4th Class Punjabi Solutions Chapter 21 ਪਤੰਗ ਚੜਾਈਏ 1
ਉੱਤਰ:
PSEB 4th Class Punjabi Solutions Chapter 21 ਪਤੰਗ ਚੜਾਈਏ 2

ਪ੍ਰਸ਼ਨ 7.
ਰਚਨਾਤਮਕ ਕਿਰਿਆ ਕਰਦਿਆਂ ਹੇਠ ਲਿਖੇ ਖ਼ਾਲੀ ਖ਼ਾਨੇ ਭਰੋ-
PSEB 4th Class Punjabi Solutions Chapter 21 ਪਤੰਗ ਚੜਾਈਏ 3
ਉੱਤਰ:
PSEB 4th Class Punjabi Solutions Chapter 21 ਪਤੰਗ ਚੜਾਈਏ 4

ਪ੍ਰਸ਼ਨ 8.
ਪ੍ਰੀਖਿਆ ਦੇ ਦਿਨਾਂ ਵਿੱਚ ਪਿੰਡ ਦੇ ਧਾਰਮਿਕ ਸਥਾਨ ਤੋਂ ਚੱਲਣ ਵਾਲੇ ਲਾਊਡ ਸਪੀਕਰ ਦੀ ਅਵਾਜ਼ ਘੱਟ ਕਰਨ ਲਈ ਆਪਣੇ ਪਿੰਡ ਦੇ ਸਰਪੰਚ ਨੂੰ ਇਕ ਬੇਨਤੀ-ਪੱਤਰ ਲਿਖੋ ।
ਉੱਤਰ:

ਸੇਵਾ ਵਿਖੇ

ਸਰਪੰਚ ਸਾਹਿਬ,
ਪਿੰਡ ਲੰਮੇ,
ਜ਼ਿਲ੍ਹਾ ਹੁਸ਼ਿਆਰਪੁਰ ।

ਸ੍ਰੀ ਮਾਨ ਜੀ,

ਸਨਿਮਰ ਬੇਨਤੀ ਹੈ ਕਿ ਅੱਜ-ਕਲ੍ਹ ਸਕੂਲਾਂ ਵਿਚ ਪੜ੍ਹਦੇ ਪਿੰਡ ਦੇ ਸਾਰੇ ਬੱਚਿਆਂ ਦੇ ਇਮਤਿਹਾਨ ਚਲ ਰਹੇ ਹਨ, ਪਰ ਪਿੰਡ ਦੇ ਧਾਰਮਿਕ ਸਥਾਨ ਵਿਚ ਸਵੇਰੇ-ਸ਼ਾਮ ਵੱਜਦੇ ਲਾਊਡ-ਸਪੀਕਰਾਂ ਤੋਂ ਆ ਰਹੀ ਉੱਚੀ ਅਵਾਜ਼ ਸਭ ਦੀ ਪੜ੍ਹਾਈ ਵਿਚ ਬਹੁਤ ਵਿਘਨ ਪਾਉਂਦੀ ਹੈ ਤੇ ਪੜ੍ਹਾਈ ਵਿਚ ਮਨ ਟਿਕਣ ਨਹੀਂ ਦਿੰਦੀ । ਕਿਰਪਾ ਕਰਕੇ ਇਸ ਪਵਿੱਤਰ ਸਥਾਨ ਤੋਂ ਆਉਂਦੀ ਅਵਾਜ਼ ਨੂੰ ਘੱਟ ਕਰਾ ਦਿੱਤਾ ਜਾਵੇ ।

               ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਰਾਕੇਸ਼ ਕੁਮਾਰ ।
6 ਮਾਰਚ, 2018 ਸਪੁੱਤਰ ਮੰਗਤ ਰਾਮ ॥

Leave a Comment