PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

Punjab State Board PSEB 10th Class Social Science Book Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ Textbook Exercise Questions and Answers.

PSEB Solutions for Class 10 Social Science Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

SST Guide for Class 10 PSEB ਭਾਰਤੀ ਲੋਕਤੰਤਰ ਦਾ ਸਰੂਪ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ (1-15 ਸ਼ਬਦਾਂ) ਵਿੱਚ ਦਿਉ-

ਪ੍ਰਸ਼ਨ 1.
ਲੋਕਤੰਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਲਿੰਕਨ ਦੇ ਅਨੁਸਾਰ ਲੋਕਤੰਤਰ ਲੋਕਾਂ ਦਾ, ਲੋਕਾਂ ਦੇ ਲਈ, ਲੋਕਾਂ ਦੇ ਰਾਹੀਂ ਸ਼ਾਸਨ ਹੁੰਦਾ ਹੈ ।

ਪ੍ਰਸ਼ਨ 2.
ਭਾਰਤੀ ਲੋਕਤੰਤਰ ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਲੋਕਤੰਤਰੀ ਸੰਵਿਧਾਨ । ਜਾਂ ਨਾਗਰਿਕਾਂ ਨੂੰ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸਮਾਨਤਾ ਦੇ ਅਧਿਕਾਰ । ਜਾਂ ਬਾਲਗ਼ ਵੋਟ ਦਾ ਅਧਿਕਾਰ । ਜਾਂ ਸੰਯੁਕਤ ਚੋਣ ਪ੍ਰਣਾਲੀ ਦਾ ਪ੍ਰਬੰਧ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 3.
ਚੋਣ ਵਿਧੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਚੋਣ ਵਿਧੀਆਂ ਦੋ ਕਿਸਮ ਦੀਆਂ ਹੁੰਦੀਆਂ ਹਨ – ਪ੍ਰਤੱਖ ਚੋਣ ਪ੍ਰਣਾਲੀ ਅਤੇ ਅਪ੍ਰਤੱਖ ਚੋਣ ਪ੍ਰਣਾਲੀ ।

ਪ੍ਰਸ਼ਨ 4.
ਲੋਕਮਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਲੋਂਕਮਤ ਤੋਂ ਸਾਡਾ ਭਾਵ ਜਨਤਾ ਦੀ ਰਾਇ ਜਾਂ ਮਤ ਤੋਂ ਹੈ ।

ਪ੍ਰਸ਼ਨ 5.
ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਕਦੋਂ ਅਤੇ ਕਿਸ ਦੀ ਅਗਵਾਈ ਹੇਠ ਹੋਇਆ ?
ਉੱਤਰ-
ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ 1885 ਈ: ਵਿਚ ਹੋਇਆ । ਇਸ ਦਾ ਜਨਮ ਇਕ ਅੰਗਰੇਜ਼ ਅਧਿਕਾਰੀ ਮਿਸਟਰ ਏ. ਓ. ਹਿਊਮ ਅਤੇ ਹੋਰਨਾਂ ਦੇਸ਼ ਭਗਤ ਨੇਤਾਵਾਂ ਦੀ ਅਗਵਾਈ ਵਿਚ ਹੋਇਆ ।

(ਅ) ਹੇਠ ਲਿਖਿਆਂ ਉੱਤੇ 50-60 ਸ਼ਬਦਾਂ ਵਿੱਚ ਲਿਖੋ-

(ੳ) ਭਾਰਤ ਵਿਚ ਧਰਮ ਨਿਰਪੱਖਤਾ ।
(ਅ) ਸ਼੍ਰੋਮਣੀ ਅਕਾਲੀ ਦਲ ਦੀ ਪ੍ਰਮੁੱਖ ਵਿਚਾਰਧਾਰਾ ।
(ੲ) ਭਾਰਤ ਦੇ ਕਿਸੇ ਇਕ ਰਾਸ਼ਟਰੀ ਦਲ ਤੇ ਸੰਖੇਪ ਨੋਟ ਲਿਖੋ ।
(ਸ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ।
(ਹ) ਭਾਰਤੀ ਜਨਤਾ ਪਾਰਟੀ ਦੀ ਮੂਲ ਵਿਚਾਰਧਾਰਾ ।
ਉੱਤਰ-
(ੳ) ਭਾਰਤ ਇੱਕ ਧਰਮ ਨਿਰਪੱਖ ਰਾਜ – ਭਾਰਤ ਇਕ ਧਰਮ-ਨਿਰਪੇਖ ਰਾਜ ਹੈ ਕਿਉਂਕਿ ਭਾਰਤ ਵਿਚ ਕਿਸੇ ਧਰਮ ਨੂੰ ਰਾਜ ਧਰਮ ਪ੍ਰਵਾਨ ਨਹੀਂ ਕੀਤਾ ਗਿਆ ।

(ਅ) ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਵਿਚਾਰਧਾਰਾ-

  1. ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਨੀ ।
  2. ਅਨਪੜ੍ਹਤਾ, ਛੂਆ-ਛੂਤ ਅਤੇ ਜਾਤੀ ਭੇਦ-ਭਾਵ ਨੂੰ ਦੂਰ ਕਰਨਾ ।
  3. ਸਿੱਖਾਂ ਵਿਚ ਇਹ ਵਿਸ਼ਵਾਸ ਬਣਾਈ ਰੱਖਣਾ ਕਿ ਉਨ੍ਹਾਂ ਦਾ ਪੰਥ ਅਲੱਗ ਅਤੇ ਆਜ਼ਾਦ ਹੈ ।
  4. ਗ਼ਰੀਬੀ, ਕਮੀ ਅਤੇ ਭੁੱਖਮਰੀ ਨੂੰ ਦੂਰ ਕਰਨਾ, ਆਰਥਿਕ ਪ੍ਰਬੰਧ ਨੂੰ ਵਧੇਰੇ ਨਿਆਂਕਾਰੀ ਬਣਾਉਣਾ ਅਤੇ ਗ਼ਰੀਬ ਤੇ ਅਮੀਰ ਦੇ ਫ਼ਰਕ ਨੂੰ ਦੂਰ ਕਰਨਾ |

(ੲ) ਭਾਰਤੀ ਜਨਤਾ ਪਾਰਟੀ ਦਾ ਗਠਨ 6 ਅਪਰੈਲ, 1980 ਨੂੰ ਹੋਇਆ ਤੇ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸਰਵਸੰਮਤੀ ਨਾਲ ਇਸ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ । ਇਸ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ । ਅੱਜ ਵੀ ਇਹ ਦਲ ਭਾਰਤੀ ਰਾਜਨੀਤੀ ਵਿਚ ਬੜਾ ਸਰਗਰਮ ਹੈ । ਇਸ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਇਸ ਤਰ੍ਹਾਂ ਹੈ –

  1. ਧਾਰਾ 370 ਨੂੰ ਹਟਾਉਣਾ ।
  2. ਸਮਾਨ ਸਿਵਿਲ ਕਾਨੂੰਨ ਲਾਗੂ ਕਰਨਾ ।
  3. ਖੇਤੀਬਾੜੀ ਨੂੰ ਪਹਿਲ ਦੇਣਾ ।
  4. ਬੇਰੁਜ਼ਗਾਰੀ ਨੂੰ ਦੂਰ ਕਰਨਾ ।
  5. ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ।

(ਸ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ-

  1. ਧਰਮ-ਨਿਰਪੇਖ ਅਤੇ ਸਮਾਜਵਾਦੀ ਰਾਸ਼ਟਰ ਦੀ ਸਥਾਪਨਾ ।
  2. ਗੁੱਟ-ਨਿਰਲੇਪਤਾ ।
  3. ਉਦਯੋਗਿਕ ਖੇਤਰ ਵਿਚ ਸੁਧਾਰ ।
  4. ਖੇਤੀ ਦਾ ਆਧੁਨਿਕੀਕਰਨ ।

(ਹ) ਭਾਰਤੀ ਜਨਤਾ ਪਾਰਟੀ ਦੀ ਮੂਲ ਵਿਚਾਰਧਾਰਾ-

  1. ਸਮਾਨ ਸਿਵਲ ਕੋਡ ।
  2. ਧਾਰਾ 370 ਦੀ ਸਮਾਪਤੀ ।
  3. ਗ਼ਰੀਬੀ ਤੇ ਬੇਰੁਜ਼ਗਾਰੀ ਦੀ ਸਮਾਪਤੀ ।
  4. ਗੁੱਟ-ਨਿਰਲੇਪ ਵਿਦੇਸ਼ ਨੀਤੀ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

(ੲ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
ਲੋਕਤੰਤਰ ਦੀ ਚੋਣ ਵਿਧੀ ਪ੍ਰਕਿਰਿਆ ਦਾ ਸੰਖੇਪ ਵੇਰਵਾ ਦਿਉ ।
ਉੱਤਰ-
ਚੋਣ ਪ੍ਰਕਿਰਿਆ ਦੀਆਂ ਵੱਖ-ਵੱਖ ਸਟੇਜਾਂ ਇਸ ਪ੍ਰਕਾਰ ਹਨ-

  • ਉਮੀਦਵਾਰ ਦੀ ਚੋਣ – ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਵਿਭਿੰਨ ਰਾਜਨੀਤਿਕ ਦਲ ਆਪਣੇ-ਆਪਣੇ ਉਮੀਦਵਾਰ ਚੁਣਦੇ ਹਨ ।
  • ਨਾਮਜ਼ਦਗੀ ਪੱਤਰ ਦਾਖ਼ਲ ਕਰਨਾ – ਉਮੀਦਵਾਰਾਂ ਦੀ ਚੋਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਾ ਪੈਂਦਾ ਹੈ । ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਅੰਤਿਮ ਤਾਰੀਖ ਘੋਸ਼ਿਤ ਕਰ ਦਿੱਤੀ ਜਾਂਦੀ ਹੈ । ਇਸ ਤੋਂ ਬਾਅਦ ਨਾਮਜ਼ਦਗੀ-ਪੱਤਰਾਂ ਦੀ ਜਾਂਚ-ਪੜਤਾਲ ਕੀਤੀ ਜਾਂਦੀ ਹੈ । ਜੇ ਕੋਈ ਉਮੀਦਵਾਰ ਆਪਣਾ ਨਾਂ ਵਾਪਸ ਲੈਣਾ ਚਾਹੇ ਤਾਂ ਨਿਸ਼ਚਿਤ ਮਿਤੀ ਤਕ ਅਜਿਹਾ ਕਰ ਸਕਦਾ ਹੈ ।
  • ਚੋਣ ਮੁਹਿੰਮ – ਚੋਣ-ਪ੍ਰਕਿਰਿਆ ਦਾ ਅਗਲਾ ਚਰਨ ਚੋਣ ਮੁਹਿੰਮ ਹੈ । ਇਸ ਦੇ ਲਈ ਪੋਸਟਰ ਲਗਾਉਣਾ, ਸਭਾਵਾਂ ਕਰਨੀਆਂ, ਭਾਸ਼ਣ ਦੇਣਾ, ਜਲੂਸ ਕੱਢਣਾ ਆਦਿ ਕਾਰਜ ਕੀਤੇ ਜਾਂਦੇ ਹਨ ।
  • ਮਤਦਾਨ – ਨਿਸ਼ਚਿਤ ਮਿਤੀ ਤੇ ਮਤਦਾਨ ਹੁੰਦਾ ਹੈ । ਮਤਦਾਤਾ ਮਤਦਾਨ ਕੇਂਦਰ ‘ਤੇ ਜਾਂਦੇ ਹਨ ਅਤੇ ਗੁਪਤ ਮਤਦਾਨ ਦੁਆਰਾ ਆਪਣੇ ਮਤ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ ।
  • ਮਤ ਗਣਨਾ – ਮਤਦਾਨ ਸਮਾਪਤ ਹੋਣ ‘ਤੇ ਮਤਾਂ ਦੀ ਗਿਣਤੀ ਕੀਤੀ ਜਾਂਦੀ ਹੈ । ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਮਤ ਪ੍ਰਾਪਤ ਹੁੰਦੇ ਹਨ ਉਸ ਨੂੰ ਚੁਣਿਆ ਗਿਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਚੋਣ ਪ੍ਰਕਿਰਿਆ ਸਮਾਪਤ ਹੋ ਜਾਂਦੀ ਹੈ ।

ਪ੍ਰਸ਼ਨ 2.
ਲੋਕਮਤ ਦੀ ਭੂਮਿਕਾ ਦੱਸੋ ।
ਉੱਤਰ-
ਲੋਕਮਤ ਜਾਂ ਜਨਮਤ ਲੋਕਤੰਤਰੀ ਸਰਕਾਰ ਦੀ ਆਤਮਾ ਹੁੰਦਾ ਹੈ ਕਿਉਂਕਿ ਲੋਕਤੰਤਰੀ ਸਰਕਾਰ ਆਪਣੀ ਸ਼ਕਤੀ ਜਨਮਤ ਤੋਂ ਹੀ ਪ੍ਰਾਪਤ ਕਰਦੀ ਹੈ । ਅਜਿਹੀ ਸਰਕਾਰ ਦਾ ਹਮੇਸ਼ਾਂ ਇਹੀ ਯਤਨ ਰਹਿੰਦਾ ਹੈ ਕਿ ਲੋਕਮਤ ਉਨ੍ਹਾਂ ਦੇ ਪੱਖ ਵਿਚ ਰਹੇ । ਇਸ ਤੋਂ ਛੁੱਟ ਲੋਕਤੰਤਰ ਲੋਕਾਂ ਦਾ ਰਾਜ ਹੁੰਦਾ ਹੈ । ਅਜਿਹੀ ਸਰਕਾਰ ਲੋਕਾਂ ਦੀਆਂ ਇੱਛਾਵਾਂ ਅਤੇ ਆਦੇਸ਼ਾਂ ਅਨੁਸਾਰ ਕਾਰਜ ਕਰਦੀ ਹੈ । ਆਮ ਤੌਰ ‘ਤੇ ਇਹ ਦੇਖਿਆ ਗਿਆ ਹੈ ਕਿ ਆਮ ਚੋਣਾਂ ਕਾਫ਼ੀ ਲੰਮੇ ਸਮੇਂ ਬਾਅਦ ਹੁੰਦੀਆਂ ਹਨ ਜਿਸ ਦੇ ਫਲਸਰੂਪ ਜਨਤਾ ਦਾ ਸਰਕਾਰ ਨਾਲੋਂ ਸੰਪਰਕ ਟੁੱਟ ਜਾਂਦਾ ਹੈ ਅਤੇ ਸਰਕਾਰ ਦੇ ਨਿਰੰਕੁਸ਼ ਹੋਣ ਦੀ ਸੰਭਾਵਨਾ ਉਤਪੰਨ ਹੋ ਜਾਂਦੀ ਹੈ । ਇਸ ਨਾਲ ਲੋਕਤੰਤਰ ਦੀ ਹੋਂਦ ਖ਼ਤਰੇ ਵਿਚ ਪੈ ਜਾਂਦੀ ਹੈ । ਅਜਿਹੀ ਹਾਲਤ ਵਿਚ ਜਨਮਤ ਲੋਕਤੰਤਰੀ ਸਰਕਾਰ ਦੀ ਸਫਲਤਾ ਦਾ ਮੂਲ ਆਧਾਰ ਬਣ ਜਾਂਦਾ ਹੈ ।

(ਸ) ਹੇਠ ਲਿਖਿਆਂ ਦੇ ਬਾਰੇ 50-60 ਸ਼ਬਦਾਂ ਵਿੱਚ ਵਿਚਾਰ ਪ੍ਰਗਟ ਕਰੋ-

(ਉ) ਸ਼੍ਰੋਮਣੀ ਅਕਾਲੀ ਦਲ ਦੇ ਮੂਲ ਮੰਤਵ ।
(ਅ) ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਤੇ ਨੋਟ ਲਿਖੋ ।
(ੲ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਦੇਸ਼ ਨੀਤੀ ਤੇ ਨੋਟ ਲਿਖੋ ।
(ਸ) ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਤੇ ਨੋਟ ਲਿਖੋ ।
(ਹ) ਵਿਰੋਧੀ ਦਲ ਦੀ ਭੂਮਿਕਾ ।
(ਕ) ਲੋਕਤੰਤਰ ਨੂੰ ਸਫਲ ਬਣਾਉਣ ਦੀਆਂ ਸ਼ਰਤਾਂ ।
(ਖ) ਭਾਰਤੀ ਲੋਕਤੰਤਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ।
ਉੱਤਰ-
(ੳ) ਸ਼੍ਰੋਮਣੀ ਅਕਾਲੀ ਦਲ ਦੇ ਮੂਲ ਮੰਤਵ-
ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਵਿਚ ਹੋਈ ਸੀ । 2 ਸਤੰਬਰ, 1974 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਸੰਮਤੀ ਵਿਚ ਇਸ ਦਲ ਦਾ ਇੱਕ ਵਿਧਾਨ ਪ੍ਰਵਾਨ ਕੀਤਾ ਗਿਆ । ਇਸ ਵਿਧਾਨ ਵਿਚ ਹੇਠ ਲਿਖੇ ਉਦੇਸ਼ਾਂ ਦਾ ਵਰਣਨ ਹੈ-

  1. ਗੁਰਦਵਾਰਿਆਂ ਦੇ ਪ੍ਰਬੰਧ ਵਿਚ ਸੁਧਾਰ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਲਈ ਯਤਨ ਕਰਨਾ।
  2. ਸਿੱਖਾਂ ਵਿਚ ਇਹ ਵਿਸ਼ਵਾਸ ਬਣਾਈ ਰੱਖਣਾ ਕਿ ਉਨ੍ਹਾਂ ਦੇ ਪੰਥ ਦੀ ਆਜ਼ਾਦ ਹੋਂਦ ਹੈ ।
  3. ਗ਼ਰੀਬੀ, ਕਮੀ ਅਤੇ ਭੁੱਖਮਰੀ ਨੂੰ ਦੂਰ ਕਰਨਾ, ਆਰਥਿਕ ਪ੍ਰਬੰਧ ਨੂੰ ਵਧੇਰੇ ਨਿਆਂਕਾਰੀ ਬਣਾਉਣਾ ਅਤੇ ਗਰੀਬ ਤੇ ਅਮੀਰ ਦੇ ਫ਼ਰਕ ਨੂੰ ਦੂਰ ਕਰਨਾ ।
  4. ਅਨਪੜ੍ਹਤਾ, ਛੂਆ-ਛੂਤ ਅਤੇ ਜਾਤੀ ਭੇਦ-ਭਾਵ ਨੂੰ ਦੂਰ ਕਰਨਾ ।
  5. ਸਰੀਰਕ ਅਰੋਗਤਾ ਤੇ ਸਿਹਤ-ਸੁਰੱਖਿਆ ਲਈ ਉਪਾਅ ਕਰਨਾ ।

(ਅ) ਭਾਰਤੀ ਜਨਤਾ ਪਾਰਟੀ ਦੀ ਸਥਾਪਨਾ-
ਭਾਰਤੀ ਜਨਤਾ ਪਾਰਟੀ ਦਾ ਗਠਨ 6 ਅਪਰੈਲ, 1980 ਨੂੰ ਹੋਇਆ | ਅੱਜ ਵੀ ਇਹ ਦਲ ਭਾਰਤੀ ਰਾਜਨੀਤੀ ਵਿਚ ਬੜਾ ਸਰਗਰਮ ਹੈ । ਇਸ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਇਸ ਤਰ੍ਹਾਂ ਹੈ –

  1. ਧਾਰਾ 370 ਨੂੰ ਹਟਾਉਣਾ ।
  2. ਸਮਾਨ ਸਿਵਿਲ ਕਾਨੂੰਨ ਲਾਗੂ ਕਰਨਾ ।
  3. ਖੇਤੀਬਾੜੀ ਨੂੰ ਪਹਿਲ ਦੇਣਾ ।
  4. ਬੇਰੁਜ਼ਗਾਰੀ ਨੂੰ ਦੂਰ ਕਰਨਾ ।
  5. ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ।

(ੲ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਦੇਸ਼ ਨੀਤੀ ਤੇ ਪ੍ਰੋਗਰਾਮ-
ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ 1885 ਵਿਚ ਹੋਈ ਸੀ । ਇਹ ਦਲ ਅੱਜ ਵੀ ਭਾਰਤੀ ਰਾਜਨੀਤੀ ਵਿਚ ਸਰਗਰਮ ਹੈ । ਇਸ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਲੋਕਤੰਤਰ ਅਤੇ ਧਰਮ-ਨਿਰਪੇਖਤਾ ਵਿਚ ਦਿੜ ਵਿਸ਼ਵਾਸ ।
  2. ਸਮਾਜਵਾਦ ਦੇ ਨਾਲ-ਨਾਲ ਆਰਥਿਕ ਉਦਾਰਵਾਦ ਨੂੰ ਬੜ੍ਹਾਵਾ ।
  3. ਖੇਤੀਬਾੜੀ ਨੂੰ ਉਦਯੋਗ ਦਾ ਦਰਜਾ ਦੇਣਾ, ਕਿਸਾਨਾਂ ਨੂੰ ਘੱਟ ਵਿਆਜ ‘ਤੇ ਕਰਜ਼ ਦੇਣਾ, ਪੈਦਾਵਾਰ ਦਾ ਉੱਚਿਤ ਮੁੱਲ ਦਿਵਾਉਣਾ ਆਦਿ ।
  4. ਉਦਯੋਗਾਂ ਨੂੰ ਲਾਇਸੈਂਸ ਪ੍ਰਣਾਲੀ ਤੋਂ ਮੁਕਤ ਕਰਨਾ ਅਤੇ ਇੰਸਪੈਕਟਰੀ ਰਾਜ ਨੂੰ ਖ਼ਤਮ ਕਰਨਾ ਤੇ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ।
  5. ਗ਼ਰੀਬੀ ਨੂੰ ਘੱਟ ਕਰਨ ਦੇ ਲਈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ, ਮਜ਼ਦੂਰਾਂ ਦੀ ਹਾਲਤ ਵਿਚ ਸੁਧਾਰ ਕਰਨਾ ਅਤੇ ਪੱਛੜੇ ਤੇ ਕਮਜ਼ੋਰ ਵਰਗਾਂ ਦੀ ਧਨ ਨਾਲ ਮੱਦਦ ਕਰਨੀ ।
  6. ਘੱਟ-ਗਿਣਤੀ ਵਰਗਾਂ ਤੇ ਔਰਤਾਂ ਦੀ ਹਾਲਤ ਵਿਚ ਸੁਧਾਰ ਕਰਨਾ ।
  7. ਗੁੱਟ-ਨਿਰਲੇਪਤਾ ਦੇ ਆਧਾਰ ਉੱਤੇ ਵਿਦੇਸ਼ ਨੀਤੀ ਬਣਾਉਣੀ । ਸੱਚ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਆਰਥਿਕ ਉੱਥਾਨ ਅਤੇ ਵਿਸ਼ਵ ਸ਼ਾਂਤੀ ਦੀ ਸਮਰਥਕ ਹੈ ।

(ਸ) ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ-
ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ 1925 ਵਿਚ ਹੋਈ ਸੀ । ਇਸ ਪਾਰਟੀ ਦੀ ਮਾਰਕਸਵਾਦ ਲੈਨਿਨਵਾਦ, ਧਰਮ ਨਿਰਪੱਖਤਾ ਅਤੇ ਲੋਕਤੰਤਰ ਵਿਚ ਵਿਸਵਾਸ਼ ਹੈ । 1984 ਵਿਚ ਇਸ ਵਿਚ ਫੁੱਟ ਪੈ ਗਈ ਅਤੇ ਮਾਕਪਾ ਇਸ ਤੋਂ ਅਲੱਗ ਹੋ ਗਈ । ਇਸ ਦਾ ਆਧਾਰ ਕੇਰਲ, ਪੱਛਮੀ ਬੰਗਾਲ, ਪੰਜਾਬ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ ਹੈ । ਇਹ ਅਲਗਾਵਵਾਦ ਅਤੇ ਸੰਪਰਦਾਇਕ ਤਾਕਤਾਂ ਦੀ ਵਿਰੋਧੀ ਹੈ ।

(ਹ) ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿਚ ਵਿਰੋਧੀ ਦਲ ਦੀ ਭੂਮਿਕਾ-
ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿਚ ਵਿਰੋਧੀ ਦਲ ਦੀ ਬੜੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਇਸ ਦਾ ਵਰਣਨ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ-

  1. ਵਿਰੋਧੀ ਦਲ ਸਦਨ ਦੇ ਅੰਦਰ ਤੇ ਬਾਹਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਾ ਹੈ ।
  2. ਵਿਰੋਧੀ ਦਲ ਮਹੱਤਵਪੂਰਨ ਰਾਸ਼ਟਰੀ ਮਾਮਲਿਆਂ ਅਤੇ ਰਾਜਨੀਤਿਕ ਕੰਮਾਂ ਵਿਚ ਸਰਕਾਰ ਨੂੰ ਸਹਿਯੋਗ ਦਿੰਦਾ ਹੈ ।
  3. ਵਿਰੋਧੀ ਦਲ ਭਾਸ਼ਨਾਂ, ਗੋਸ਼ਟੀਆਂ ਅਤੇ ਸਮਾਚਾਰ ਪੱਤਰਾਂ ਦੁਆਰਾ ਲੋਕਾਂ ਨੂੰ ਸਰਵਜਨਕ ਮਾਮਲਿਆਂ ਦੀ ਜਾਣਕਾਰੀ ਦਿੰਦਾ ਹੈ ਅਤੇ ਉਨ੍ਹਾਂ ਵਿਚ ਰਾਜਨੀਤਿਕ ਚੇਤਨਾ ਜਾਗਿਤ ਕਰਦਾ ਹੈ ।
  4. ਵਿਰੋਧੀ ਦਲ ਸਰਕਾਰ ਨੂੰ ਸੱਤਾ ਦੀ ਦੁਰਵਰਤੋਂ ਨਹੀਂ ਕਰਨ ਦਿੰਦਾ ਅਤੇ ਇਸ ਤਰ੍ਹਾਂ ਉਸ ਨੂੰ ਤਾਨਾਸ਼ਾਹ ਹੋਣ ਤੋਂ ਰੋਕਦਾ ਹੈ ।
  5. ਵਿਰੋਧੀ ਦਲ ਸਵਸਥ ਲੋਕਮਤ ਦਾ ਨਿਰਮਾਣ ਕਰਦਾ ਹੈ ।
  6. ਇਹ ਜਨਤਾ ਦੀਆਂ ਸ਼ਿਕਾਇਤਾਂ ਨੂੰ ਸਰਕਾਰ ਤਕ ਪਹੁੰਚਾਉਂਦਾ ਹੈ ।
  7. ਸਮਾਂ ਆਉਣ ਉੱਤੇ ਵਿਰੋਧੀ ਦਲ ਆਪ ਸਰਕਾਰ ਦਾ ਗਠਨ ਕਰਦਾ ਹੈ ਅਤੇ ਸਰਕਾਰ ਦੀ ਵਾਗਡੋਰ ਸੰਭਾਲਦਾ ਹੈ ।

(ਕ) ਭਾਰਤੀ ਲੋਕਤੰਤਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ-

  • ਸਿੱਖਿਆ ਦਾ ਪ੍ਰਸਾਰ – ਸਰਕਾਰ ਨੂੰ ਸਿੱਖਿਆ ਦੇ ਪ੍ਰਸਾਰ ਲਈ ਉੱਚਿਤ ਕਦਮ ਉਠਾਉਣੇ ਚਾਹੀਦੇ ਹਨ । ਪਿੰਡ-ਪਿੰਡ ਵਿਚ ਸਕੂਲ ਖੋਲ੍ਹਣੇ ਚਾਹੀਦੇ ਹਨ, ਇਸਤਰੀ ਸਿੱਖਿਆ ਦਾ ਉੱਚਿਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਬਾਲਗ ਸਿੱਖਿਆ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ ।
  • ਪਾਠਕ੍ਰਮਾਂ ਵਿਚ ਤਬਦੀਲੀ – ਦੇਸ਼ ਦੇ ਸਕੂਲਾਂ ਤੇ ਕਾਲਜਾਂ ਦੇ ਪਾਠਕ੍ਰਮਾਂ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ । ਬੱਚਿਆਂ ਨੂੰ ਰਾਜਨੀਤੀ ਸ਼ਾਸਤਰ ਤੋਂ ਜਾਣੂ ਕਰਾਉਣਾ ਚਾਹੀਦਾ ਹੈ । ਸਿੱਖਿਆ ਕੇਂਦਰਾਂ ਵਿਚ ਲੋਕਤੰਤਰੀ ਸਭਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿਚ ਬੱਚਿਆਂ ਨੂੰ ਚੋਣਾਂ ਤੇ ਸ਼ਾਸਨ ਚਲਾਉਣ ਦੀ ਸਿੱਖਿਆ ਮਿਲ ਸਕੇ ।
  • ਚੋਣ ਪ੍ਰਣਾਲੀ ਵਿਚ ਸੁਧਾਰ – ਦੇਸ਼ ਵਿਚ ਅਜਿਹਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਕਿ ਚੋਣਾਂ ਇਕ ਹੀ ਦਿਨ ਵਿਚ ਸੰਪੰਨ ਹੋ ਸਕਣ ਅਤੇ ਉਨ੍ਹਾਂ ਦੇ ਨਤੀਜੇ ਵੀ ਉਸੇ ਦਿਨ ਐਲਾਨੇ ਜਾਣ ।
  • ਨਿਆਂ ਪ੍ਰਣਾਲੀ ਵਿਚ ਸੁਧਾਰ – ਦੇਸ਼ ਵਿਚ ਜੱਜਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਮੁਕੱਦਮਿਆਂ ਦਾ ਨਿਪਟਾਰਾ ਜਲਦੀ ਹੋ ਸਕੇ । ਗ਼ਰੀਬ ਵਿਅਕਤੀਆਂ ਵਾਸਤੇ ਸਰਕਾਰ ਵਲੋਂ ਵਕੀਲਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ।
  • ਸਮਾਚਾਰ ਪੱਤਰਾਂ ਦੀ ਸੁਤੰਤਰਤਾ – ਦੇਸ਼ ਵਿਚ ਸਮਾਚਾਰ ਪੱਤਰਾਂ ਨੂੰ ਨਿਰਪੱਖ ਵਿਚਾਰ ਪ੍ਰਗਟ ਕਰਨ ਦੀ ਪੂਰੀ ਸੁਤੰਤਰਤਾ ਹੋਣੀ ਚਾਹੀਦੀ ਹੈ ।
  • ਆਰਥਿਕ ਵਿਕਾਸ – ਸਰਕਾਰ ਨੂੰ ਨਵੇਂ-ਨਵੇਂ ਉਦਯੋਗਾਂ ਦੀ ਸਥਾਪਨਾ ਕਰਨੀ ਚਾਹੀਦੀ ਹੈ । ਉਸ ਨੂੰ ਲੋਕਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਜੁਟਾਉਣਾ ਚਾਹੀਦਾ ਹੈ । ਪਿੰਡਾਂ ਵਿਚ ਖੇਤੀ ਦੇ ਵਿਕਾਸ ਲਈ ਢੁੱਕਵੇਂ ਕਦਮ ਪੁੱਟਣੇ ਚਾਹੀਦੇ ਹਨ ।

(ਖ) ਭਾਰਤੀ ਲੋਕਤੰਤਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ-
ਭਾਰਤੀ ਲੋਕਤੰਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਭਾਰਤ ਦਾ ਸੰਵਿਧਾਨ ਲੋਕਤੰਤਰੀ ਹੈ । ਇਸ ਦੀ ਪ੍ਰਸਤਾਵਨਾ ਵਿਚ ਲੋਕਤੰਤਰ ਦੇ ਮਹੱਤਵ ਅਤੇ ਸਿਧਾਂਤਾਂ ਦਾ ਵਰਣਨ ਹੈ ।
  2. ਸਮਾਨਤਾ ਦਾ ਮੂਲ ਅਧਿਕਾਰ ਭਾਰਤੀ ਸੰਵਿਧਾਨ ਦੀ ਇਕ ਵਿਸ਼ੇਸ਼ਤਾ ਹੈ । ਇਹ ਸਿਧਾਂਤ ਲੋਕਤੰਤਰ ਦੀ ਆਤਮਾ ਹੈ ।
  3. ਸੁਤੰਤਰਤਾ ਵੀ ਲੋਕਤੰਤਰ ਦਾ ਮੂਲ ਸਿਧਾਂਤ ਹੈ ।
  4. ਲੋਕਤੰਤਰ ਵਿਚ ਭਰਾਤਰੀ ਭਾਵ ਦੀ ਭਾਵਨਾ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਪੱਸ਼ਟ ਝਲਕਦੀ ਹੈ ।
  5. ਭਾਰਤੀ ਸੰਵਿਧਾਨ ਵਿਚ ਬਾਲਗ਼ ਮਤੇ ਅਧਿਕਾਰ ਦੀ ਵਿਵਸਥਾ ਲੋਕਤੰਤਰ ਦੀ ਆਤਮਾ ਹੈ ।
  6. ਭਾਰਤ ਦੀ ਸੰਯੁਕਤ ਚੋਣ ਪ੍ਰਣਾਲੀ ਸਭ ਧਰਮਾਂ, ਨਸਲਾਂ, ਭਾਸ਼ਾਵਾਂ ਦੇ ਲੋਕਾਂ ਨੂੰ ਚੋਣਾਂ ਵਿਚ ਬਰਾਬਰੀ ਪ੍ਰਦਾਨ ਕਰਦੀ ਹੈ ।
  7. ਰਾਜਨੀਤਿਕ ਅਧਿਕਾਰ ਲੋਕਤੰਤਰ ਦੀ ਮੰਗ ਹੈ ਅਤੇ ਭਾਰਤੀ ਸੰਵਿਧਾਨ ਹਰੇਕ ਨਾਗਰਿਕ ਨੂੰ ਇਹ ਬਿਨਾਂ ਕਿਸੇ ਭੇਦ-ਭਾਵ ਦੇ ਪ੍ਰਦਾਨ ਕਰਦਾ ਹੈ ।
  8. ਭਾਰਤ ਵਲੋਂ ਸਥਾਪਿਤ ਸੁਤੰਤਰ ਨਿਆਂਪਾਲਿਕਾ, ਧਰਮ-ਨਿਰਪੇਖਤਾ ਅਤੇ ਗਣਤੰਤਰ ਪ੍ਰਣਾਲੀ ਲੋਕਤੰਤਰ ਦੀ ਬੁਨਿਆਦ ਨੂੰ ਮਜ਼ਬੂਤ ਕਰਦੇ ਹਨ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

PSEB 10th Class Social Science Guide ਭਾਰਤੀ ਲੋਕਤੰਤਰ ਦਾ ਸਰੂਪ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਆਧੁਨਿਕ ਲੋਕਤੰਤਰ ਪ੍ਰਤੀਨਿਧੀ ਲੋਕਤੰਤਰ ਜਾਂ ਅਪ੍ਰਤੱਖ ਲੋਕਤੰਤਰ ਕਿਉਂ ਹੈ ?
ਉੱਤਰ-
ਇਸਦਾ ਕਾਰਨ ਇਹ ਹੈ ਕਿ ਆਧੁਨਿਕ ਰਾਜ ਦੀ ਜਨਸੰਖਿਆ ਇੰਨੀ ਜ਼ਿਆਦਾ ਹੈ ਕਿ ਦੇਸ਼ ਦੇ ਸਾਰੇ ਨਾਗਰਿਕ ਸ਼ਾਸਨ ਵਿਚ ਪ੍ਰਤੱਖ ਰੂਪ ਵਿਚ ਹਿੱਸਾ ਨਹੀਂ ਲੈ ਸਕਦੇ।

ਪ੍ਰਸ਼ਨ 2.
ਚੋਣ ਘੋਸ਼ਣਾ-ਪੱਤਰ ਕੀ ਹੁੰਦਾ ਹੈ ?
ਉੱਤਰ-
ਚੋਣਾਂ ਦੇ ਸਮੇਂ ਕਿਸੇ ਰਾਜਨੀਤਿਕ ਦਲ ਦੇ ਲਿਖਤੀ ਪ੍ਰੋਗਰਾਮ ਨੂੰ ਚੋਣ ਘੋਸ਼ਣਾ-ਪੱਤਰ ਆਖਦੇ ਹਨ ।

ਪ੍ਰਸ਼ਨ 3.
ਭਾਰਤ ਵਿਚ ਰਾਜਨੀਤਿਕ ਦਲਾਂ ਨੂੰ ਚੋਣ ਨਿਸ਼ਾਨ ਕਿਉਂ ਦਿੱਤੇ ਜਾਂਦੇ ਹਨ ?
ਉੱਤਰ-
ਭਾਰਤ ਵਿਚ ਰਾਜਨੀਤਿਕ ਦਲਾਂ ਨੂੰ ਚੋਣ ਨਿਸ਼ਾਨ ਇਸ ਲਈ ਦਿੱਤੇ ਜਾਂਦੇ ਹਨ ਤਾਂ ਕਿ ਅਨਪੜ੍ਹ ਵਿਅਕਤੀ ਵੀ ਚੋਣ ਨਿਸ਼ਾਨ ਨੂੰ ਵੇਖ ਕੇ ਆਪਣੀ ਮਰਜ਼ੀ ਅਨੁਸਾਰ ਉਮੀਦਵਾਰ ਦੀ ਚੋਣ ਕਰ ਸਕੇ।

ਪ੍ਰਸ਼ਨ 4.
ਗੁਪਤ ਮਤਦਾਨ ਦਾ ਕੀ ਅਰਥ ਹੈ ?
ਉੱਤਰ-
ਗੁਪਤ ਮਤਦਾਨ ਤੋਂ ਭਾਵ ਨਾਗਰਿਕ ਵਲੋਂ ਆਪਣੀ ਵੋਟ ਦੀ ਵਰਤੋਂ ਗੁਪਤ ਰੂਪ ਵਿਚ ਕਰਨਾ ਹੈ ਤਾਂ ਕਿ ਕਿਸੇ ਦੂਸਰੇ ਵਿਅਕਤੀ ਨੂੰ ਇਸ ਗੱਲ ਦਾ ਪਤਾ ਨਾ ਲੱਗ ਸਕੇ ਕਿ ਉਸ ਨੇ ਆਪਣੀ ਵੋਟ ਕਿਹੜੇ ਉਮੀਦਵਾਰ ਨੂੰ ਪਾਈ ਹੈ।

ਪ੍ਰਸ਼ਨ 5.
ਕਾਨੂੰਨ ਦਾ ਸ਼ਾਸਨ ਕੀ ਹੈ ?
ਉੱਤਰ-
ਕਾਨੂੰਨ ਦੇ ਸ਼ਾਸਨ ਤੋਂ ਭਾਵ ਅਜਿਹੇ ਸ਼ਾਸਨ ਤੋਂ ਹੈ ਜਿਸ ਵਿਚ ਸ਼ਾਸਕ ਆਪਣੀ ਇੱਛਾ ਅਨੁਸਾਰ ਨਹੀਂ ਸਗੋਂ ਇਕ ਨਿਸ਼ਚਿਤ ਸੰਵਿਧਾਨ ਅਨੁਸਾਰ ਸ਼ਾਸਨ ਕਰਦਾ ਹੈ।

ਪ੍ਰਸ਼ਨ 6.
ਸੰਪ੍ਰਦਾਇਕਤਾ ਦਾ ਕੀ ਅਰਥ ਹੈ ?
ਉੱਤਰ-
ਸੰਪ੍ਰਦਾਇਕਤਾ ਦਾ ਅਰਥ ਹੈ-ਤੰਗ ਧਾਰਮਿਕ ਵਿਚਾਰ ਰੱਖਣੇ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 7.
ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਕੋਈ ਦੋ ਰੁਕਾਵਟਾਂ ਦੇ ਨਾਂ ਦੱਸੋ।
ਉੱਤਰ-
ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਦੋ ਰੁਕਾਵਟਾਂ ਹਨ-ਅਨਪੜ੍ਹਤਾ ਅਤੇ ਗ਼ਰੀਬੀ।

ਪ੍ਰਸ਼ਨ 8.
ਰਾਜਨੀਤਿਕ ਦਲਾਂ ਦਾ ਕੋਈ ਇਕ ਕੰਮ ਦੱਸੋ ।
ਉੱਤਰ-
ਬਹੁਮਤ ਪ੍ਰਾਪਤ ਰਾਜਨੀਤਿਕ ਦਲ ਦੇਸ਼ ਦਾ ਸ਼ਾਸਨ ਚਲਾਉਂਦਾ ਹੈ ।

ਪ੍ਰਸ਼ਨ 9.
ਸੱਤਾ ਪ੍ਰਾਪਤ ਕਰਨ ਪਿੱਛੋਂ ਵੀ ਸਰਕਾਰ ਲੋਕਮਤ ਦੀ ਉਲੰਘਣਾ ਕਿਉਂ ਨਹੀਂ ਕਰ ਸਕਦੀ ?
ਉੱਤਰ-
ਜੇ ਸਰਕਾਰ ਲੋਕਮਤ ਨੂੰ ਅਣਡਿੱਠਾ ਕਰਦੀ ਹੈ ਤਾਂ ਅਗਲੀਆਂ ਚੋਣਾਂ ਵਿਚ ਉਸ ਨੂੰ ਸੱਤਾ ਤੋਂ ਵੀ ਵਾਂਝਿਆਂ ਹੋਣਾ ਪੈ ਸਕਦਾ ਹੈ।

ਪ੍ਰਸ਼ਨ 10
ਮਤ-ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਲੋਕਾਂ ਵੱਲੋਂ ਮਤਦਾਨ ਕਰਨ ਅਤੇ ਆਪਣੇ ਪ੍ਰਤੀਨਿਧ ਚੁਣਨ ਦੇ ਅਧਿਕਾਰ ਨੂੰ ਮਤ-ਅਧਿਕਾਰ ਆਖਦੇ ਹਨ।

ਪ੍ਰਸ਼ਨ 11.
ਲੋਕਤੰਤਰ ਵਿਚ ਸੁਤੰਤਰ ਤੇ ਨਿਰਪੱਖ ਚੋਣਾਂ ਦਾ ਕੀ ਮਹੱਤਵ ਹੈ ? ਕੋਈ ਇਕ ਬਿੰਦੁ ।
ਉੱਤਰ-
ਸੁਤੰਤਰ ਅਤੇ ਨਿਰਪੱਖ ਚੋਣਾਂ ਨਾਲ ਹੀ ਲੋਕਾਂ ਦੀ ਪਸੰਦ ਦੇ ਉਮੀਦਵਾਰ ਚੁਣੇ ਜਾ ਸਕਦੇ ਹਨ ।

ਪ੍ਰਸ਼ਨ 12.
ਸਰਵ-ਵਿਆਪਕ ਬਾਲਗ਼ ਮਤ-ਅਧਿਕਾਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਰਵ-ਵਿਆਪਕ ਬਾਲਗ਼ ਮਤ-ਅਧਿਕਾਰ ਤੋਂ ਸਾਡਾ ਭਾਵ ਹੈ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਬਾਲਗ਼ ਨਾਗਰਿਕ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋਵੇ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 13.
‘ਡੈਮੋਕ੍ਰਿਸੀਂ’ (ਲੋਕਤੰਤਰ) ਸ਼ਬਦ ਕਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ?
ਉੱਤਰ-
‘ਡੈਮੋਕ੍ਰੇਸੀ’ ਸ਼ਬਦ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ‘ਡਿਮੋਸ’ ਅਤੇ ‘ਭੇਟੀਆਂ’ ਤੋਂ ਮਿਲ ਕੇ ਬਣਿਆ ਹੈ।

ਪ੍ਰਸ਼ਨ 14.
‘ਡੈਮੋਕੇਸੀਂ’ ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-
‘ਡੈਮੋਕ੍ਰੇਸੀ’ ਦਾ ਸ਼ਾਬਦਿਕ ਅਰਥ ਹੈ-ਲੋਕਾਂ ਦਾ ਸ਼ਾਸਨ ।

ਪ੍ਰਸ਼ਨ 15.
ਲਿੰਕਨ ਅਨੁਸਾਰ ਲੋਕਤੰਤਰ ਕੀ ਹੁੰਦਾ ਹੈ ?
ਉੱਤਰ-
ਕਨ ਅਨੁਸਾਰ ਲੋਕਤੰਤਰ ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ ਸ਼ਾਸਨ ਹੁੰਦਾ ਹੈ।

ਪ੍ਰਸ਼ਨ 16.
ਕਿਸ ਤਰ੍ਹਾਂ ਦੇ ਲੋਕਤੰਤਰ ਨੂੰ ਪ੍ਰਤੀਨਿਧੀ ਲੋਕਤੰਤਰੀ ਸਰਕਾਰ ਕਿਹਾ ਜਾਂਦਾ ਹੈ ?
ਉੱਤਰ-
ਅਪ੍ਰਤੱਖ ਲੋਕਤੰਤਰ ਨੂੰ ਪ੍ਰਤੀਨਿਧੀ ਲੋਕਤੰਤਰੀ ਸਰਕਾਰ ਕਿਹਾ ਜਾਂਦਾ ਹੈ।

ਪ੍ਰਸ਼ਨ 17.
ਲੋਕਤੰਤਰ ਦੇ ਦੋ ਮੂਲ ਸਿਧਾਂਤ ਕਿਹੜੇ ਹਨ ?
ਉੱਤਰ-
ਲੋਕਤੰਤਰ ਦੇ ਦੋ ਮੂਲ ਸਿਧਾਂਤ ਸਮਾਨਤਾ ਅਤੇ ਸੁਤੰਤਰਤਾ ਹਨ।

ਪ੍ਰਸ਼ਨ 18.
ਭਾਰਤ ਵਿਚ ਘੱਟ ਤੋਂ ਘੱਟ ਕਿੰਨੀ ਉਮਰ ਦੇ ਨਾਗਰਿਕ ਨੂੰ ਮੱਤ ਅਧਿਕਾਰ ਪ੍ਰਾਪਤ ਹੈ ?
ਉੱਤਰ-
18 ਸਾਲ ਦੀ ਉਮਰ ਦੇ ਨਾਗਰਿਕ ਨੂੰ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 19.
ਕਿਹੜੇ ਅਧਿਕਾਰ ਲੋਕਤੰਤਰ ਦੇ ਪ੍ਰਾਣ ਮੰਨੇ ਜਾਂਦੇ ਹਨ ?
ਉੱਤਰ-
ਰਾਜਨੀਤਿਕ ਅਧਿਕਾਰ।

ਪ੍ਰਸ਼ਨ 20.
ਗ੍ਰਾਮ ਪੰਚਾਇਤ ਤੋਂ ਲੈ ਕੇ ਸੰਸਦ ਤਕ ਚੋਣ ਲੜਨ ਵਾਲੇ ਨਾਗਰਿਕ ਦੀ ਉਮਰ ਘੱਟ ਤੋਂ ਘੱਟ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
25 ਸਾਲ।

ਪ੍ਰਸ਼ਨ 21.
ਸੰਵਿਧਾਨ ਵਿਰੋਧੀ ਕਾਨੂੰਨਾਂ/ਆਦੇਸ਼ਾਂ ਨੂੰ ਰੱਦ ਕਰਨ ਦਾ ਅਧਿਕਾਰ ਕਿਸਨੂੰ ਪ੍ਰਾਪਤ ਹੈ ?
ਉੱਤਰ-
ਸੰਵਿਧਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦਾ ਅਧਿਕਾਰ ਸਰਵ-ਉੱਚ ਅਦਾਲਤ ਅਤੇ ਰਾਜਾਂ ਦੀਆਂ ਉੱਚ ਅਦਾਲਤਾਂ ਨੂੰ ਪ੍ਰਾਪਤ ਹੈ।

ਪ੍ਰਸ਼ਨ 22.
ਭਾਰਤ ਵਿਚ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ ਸਨ ?
ਉੱਤਰ-
1952 ਈ: ਨੂੰ ।

ਪ੍ਰਸ਼ਨ 23.
ਭਾਰਤ ਵਿਚ ਵਿਧਾਨ ਮੰਡਲਾਂ ਦੀ ਚੋਣ ਕਿਹੜੀ ਚੋਣ ਪ੍ਰਣਾਲੀ ਦੁਆਰਾ ਹੁੰਦੀ ਹੈ ?
ਉੱਤਰ-
ਪ੍ਰਤੱਖ ਚੋਣ ਪ੍ਰਣਾਲੀ ਦੁਆਰਾ ।

ਪ੍ਰਸ਼ਨ 24.
ਭਾਰਤ ਵਿਚ ਰਾਸ਼ਟਰਪਤੀ ਦੀ ਚੋਣ ਕਿਸ ਵਿਧੀ ਦੁਆਰਾ ਹੁੰਦੀ ਹੈ ?
ਉੱਤਰ-
ਭਾਰਤ ਵਿਚ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਚੋਣ ਵਿਧੀ ਦੁਆਰਾ ਹੁੰਦੀ ਹੈ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 25.
ਭਾਰਤ ਵਿਚ ਸੁਤੰਤਰ ਅਤੇ ਨਿਰਪੱਖ ਚੋਣਾਂ ਜਾਂ ਨਿਰਵਾਚਨ ਦੀ ਜ਼ਿੰਮੇਵਾਰੀ ਕਿਸਦੀ ਹੈ ?
ਉੱਤਰ-
ਚੋਣ ਕਮਿਸ਼ਨ ਦੀ ।

ਪ੍ਰਸ਼ਨ 26.
ਚੋਣ ਮੁਹਿੰਮ ਦੇ ਕਿਸੇ ਦੋ ਸਾਧਨਾਂ ਦੇ ਨਾਂ ਦੱਸੋ ।
ਉੱਤਰ-
ਚੋਣ ਮੁਹਿੰਮ ਦੇ ਦੋ ਸਾਧਨ ਹਨ-ਪੋਸਟਰ ਲਾਉਣਾ ਅਤੇ ਸਭਾਵਾਂ ਕਰਨਾ ।

ਪ੍ਰਸ਼ਨ 27.
ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕਿਸਦੇ ਦੁਆਰਾ ਕੀਤੀ ਜਾਂਦੀ ਹੈ ?
ਉੱਤਰ-
ਰਾਸ਼ਟਰਪਤੀ ਦੁਆਰਾ ।

ਪ੍ਰਸ਼ਨ 28.
ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕਿੰਨੇ ਸਾਲਾਂ ਲਈ ਕੀਤੀ ਜਾਂਦੀ ਹੈ ?
ਉੱਤਰ-
6 ਸਾਲਾਂ ਲਈ ।

ਪ੍ਰਸ਼ਨ 29.
“ਜਨਤਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ । ਇਸ ਨੂੰ ਅਣਸੁਣਿਆ ਕਰਨਾ ਖ਼ਤਰੇ ਤੋਂ ਖਾਲੀ ਨਹੀਂ ।” ਇਹ ਸ਼ਬਦ ਕਿਸਦੇ ਹਨ ?
ਉੱਤਰ-
ਰੂਸੋ ਦੇ।

ਪ੍ਰਸ਼ਨ 30.
ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿਚ ਲੋਕਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਦਾ ਕੋਈ ਇਕ ਸਾਧਨ ਦੱਸੋ ।
ਉੱਤਰ-
ਸਰਵਜਨਿਕ ਸਭਾਵਾਂ/ਚੋਣਾਂ/ਰਾਜਨੀਤਿਕ ਦਲ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 31.
ਲੋਕਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਦਾ ਕੋਈ ਇਕ ਇਲੈੱਕਟ੍ਰੋਨਿਕ ਸਾਧਨ ਦੱਸੋ।
ਉੱਤਰ-
ਰੇਡੀਓ/ਦੂਰਦਰਸ਼ਨ।

ਪ੍ਰਸ਼ਨ 32.
ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਅਤੇ ਕਿਸਦੇ ਦੁਆਰਾ ਕੀਤੀ ਗਈ ?
ਉੱਤਰ-
ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ 1885 ਵਿਚ ਇਕ ਅੰਗਰੇਜ਼ ਅਧਿਕਾਰੀ ਏ.ਓ. ਹਿਉਮ ਦੁਆਰਾ ਕੀਤੀ ਗਈ।

ਪ੍ਰਸ਼ਨ 33.
ਮੁਸਲਿਮ ਲੀਗ ਦੀ ਸਥਾਪਨਾ ਕਦੋਂ ਅਤੇ ਕਿਸਦੀ ਅਗਵਾਈ ਵਿਚ ਹੋਈ ?
ਉੱਤਰ-
ਮੁਸਲਿਮ ਲੀਗ ਦੀ ਸਥਾਪਨਾ 1906 ਵਿਚ ਸਰ ਸੱਯਦ ਅਹਿਮਦ ਖਾਂ ਅਤੇ ਆਗਾ ਖਾਂ ਦੀ ਅਗਵਾਈ ਵਿਚ , ਹੋਈ।

ਪ੍ਰਸ਼ਨ 34.
ਹਿੰਦੂ ਮਹਾਂਸਭਾ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1907 ਵਿਚ।

ਪ੍ਰਸ਼ਨ 35.
ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1924 ਵਿਚ।

ਪ੍ਰਸ਼ਨ 36.
ਭਾਰਤੀ ਸਮਾਜਵਾਦੀ ਪਾਰਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1934 ਵਿਚ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 37.
ਭਾਰਤੀ ਕਮਿਊਨਿਸਟ ਪਾਰਟੀ ਦੇ ਦੋ ਟੁਕੜੇ ਕਦੋਂ ਹੋਏ ?
ਜਾਂ
ਮਾਰਕਸਵਾਦੀ ਪਾਰਟੀ ਕਦੋਂ ਹੋਂਦ ਵਿਚ ਆਈ ?
ਉੱਤਰ-
1964 ਵਿਚ।

ਪ੍ਰਸ਼ਨ 38.
(i) ਭਾਰਤੀ ਜਨਤਾ ਪਾਰਟੀ ਦਾ ਗਠਨ ਕਦੋਂ ਹੋਇਆ ?
(ii) ਇਸ ਦਾ ਪਹਿਲਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ ?
ਉੱਤਰ-
(i) 6 ਅਪਰੈਲ, 1980 ਨੂੰ
(ii) ਸ੍ਰੀ ਅਟਲ ਬਿਹਾਰੀ ਵਾਜਪਈ ਨੂੰ।

ਪ੍ਰਸ਼ਨ 39.
ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਿਸਦੀ ਅਗਵਾਈ ਵਿਚ ਹੋਈ ?
ਉੱਤਰ-
ਮਨਵਿੰਦਰ ਨਾਥ ਰਾਜ ਦੀ ।

ਪ੍ਰਸ਼ਨ 40.
ਰੂਸ ਦੀ ਕ੍ਰਾਂਤੀ ਕਦੋਂ ਅਤੇ ਕਿਸਦੀ ਅਗਵਾਈ ਵਿਚ ਹੋਈ ?
ਉੱਤਰ-
ਰੂਸ ਦੀ ਕ੍ਰਾਂਤੀ 1917 ਵਿਚ ਲੇਨਿਨ ਦੀ ਅਗਵਾਈ ਵਿਚ ਹੋਈ।

ਪ੍ਰਸ਼ਨ 41.
ਜਨਸੰਘ ਪਾਰਟੀ ਦੇ ਜਨਕ ਕੌਣ ਸਨ ?
ਉੱਤਰ-
ਡਾ: ਸ਼ਿਆਮਾ ਪ੍ਰਸ਼ਾਦ ਮੁਖਰਜੀ।

ਪ੍ਰਸ਼ਨ 42.
ਗੁਰਦੁਆਰਿਆਂ ਦੀ ਪਵਿੱਤਰਤਾ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਨਮਾਨ ਨੂੰ ਬਣਾਏ ਰੱਖਣ ਲਈ ਕਿਹੜੇ ਰਾਜਨੀਤਿਕ ਦਲ ਨੇ ਵਿਸ਼ਾਲ ਅੰਦੋਲਨ ਚਲਾਇਆ ?
ਉੱਤਰ-
ਸ਼੍ਰੋਮਣੀ ਅਕਾਲੀ ਦਲ ਨੇ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 43.
ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1926 ਵਿਚ।

ਪ੍ਰਸ਼ਨ 44.
ਭਾਸ਼ਾ ਦੇ ਆਧਾਰ ‘ਤੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ ?
ਉੱਤਰ-
ਨਵੰਬਰ, 1966 ਵਿਚ ।

ਪ੍ਰਸ਼ਨ 45.
ਜਿਹੜੇ ਰਾਜਨੀਤਿਕ ਦਲ ਦਾ ਸ਼ਾਸਨ ‘ਤੇ ਨਿਯੰਤਰਨ ਹੁੰਦਾ ਹੈ, ਉਸ ਨੂੰ ਕੀ ਕਹਿੰਦੇ ਹਨ ?
ਉੱਤਰ-
ਸੱਤਾਧਾਰੀ ਦਲ।

ਪ੍ਰਸ਼ਨ 46.
ਜਿਹੜਾ ਰਾਜਨੀਤਿਕ ਦਲ ਸੱਤਾ ਵਿਚ ਨਹੀਂ ਹੁੰਦਾ, ਉਸਨੂੰ ਕੀ ਕਹਿੰਦੇ ਹਨ ?
ਉੱਤਰ-
ਵਿਰੋਧੀ ਦਲ।

ਪ੍ਰਸ਼ਨ 47.
ਰਾਜਨੀਤਿਕ ਦਲ ਕੀ ਹੁੰਦਾ ਹੈ ?
ਉੱਤਰ-
ਲੋਕਾਂ ਦਾ ਉਹ ਸਮੂਹ ਜਿਹੜਾ ਇਕ ਸਮਾਨ ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਵਾਸਤੇ ਬਣਾਇਆ ਜਾਂਦਾ ਹੈ, ਉਸ ਨੂੰ ਰਾਜਨੀਤਿਕ ਦਲ ਆਖਦੇ ਹਨ।

ਪ੍ਰਸ਼ਨ 48.
ਇਕ-ਦਲੀ ਪ੍ਰਣਾਲੀ, ਦੋ-ਦਲੀ ਪ੍ਰਣਾਲੀ ਅਤੇ ਬਹੁ-ਦਲੀ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਕ-ਦਲੀ ਪ੍ਰਣਾਲੀ ਵਿਚ ਸਿਰਫ਼ ਇਕ ਹੀ ਰਾਜਨੀਤਿਕ ਦਲ ਦਾ ਪ੍ਰਭੁਤਵ ਹੁੰਦਾ ਹੈ। ਦੋ-ਦਲੀ ਪ੍ਰਣਾਲੀ ਹੇਠ ਦੇਸ਼ ਵਿਚ ਦੋ ਮੁੱਖ ਰਾਜਨੀਤਿਕ ਦਲ ਹੁੰਦੇ ਹਨ, ਜਿਵੇਂ ਇੰਗਲੈਂਡ ਅਤੇ ਸੰਯੁਕਤ ਰਾਜ ਅਮਰੀਕਾ ਵਿਚ । ਬਹੁ-ਦਲੀ ਪ੍ਰਣਾਲੀ ਹੇਠ ਕਿਸੇ ਦੇਸ਼ ਵਿਚ ਦੋ ਤੋਂ ਵੱਧ ਰਾਜਨੀਤਿਕ ਦਲ ਹੁੰਦੇ ਹਨ ਜਿਵੇਂ ਭਾਰਤ ਵਿਚ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 49.
ਭਾਰਤ ਵਿਚ ਕਿਸ ਤਰ੍ਹਾਂ ਦੀ ਦਲ ਪ੍ਰਣਾਲੀ ਹੈ ?
ਉੱਤਰ-
ਬਹੁਦਲੀ ਪ੍ਰਣਾਲੀ ।

ਪ੍ਰਸ਼ਨ 50.
ਖੇਤਰੀ ਦਲ ਕਿਸ ਨੂੰ ਆਖਦੇ ਹਨ ?
ਉੱਤਰ-
ਖੇਤਰੀ ਦਲ ਉਹ ਹੁੰਦੇ ਹਨ, ਜਿਨ੍ਹਾਂ ਦਾ ਪ੍ਰਭਾਵ ਪੂਰੇ ਦੇਸ਼ ਵਿਚ ਨਾ ਹੋ ਕੇ ਨਿਸ਼ਚਿਤ ਖੇਤਰਾਂ ਵਿਚ ਹੁੰਦਾ ਹੈ।

ਪ੍ਰਸ਼ਨ 51.
ਖੇਤਰੀ ਦਲਾਂ ਦੇ ਦੋ ਉਦਾਹਰਨ ਦਿਓ ।
ਉੱਤਰ-
ਸ਼੍ਰੋਮਣੀ ਅਕਾਲੀ ਦਲ ਅਤੇ ਤੇਲਗੂ ਦੇਸ਼ਮ ।

ਪ੍ਰਸ਼ਨ 52.
ਚੋਣ ਨਿਸ਼ਾਨ ਤੋਂ ਕੀ ਭਾਵ ਹੈ ? ਇਸ ਦੀ ਕੀ ਮਹੱਤਤਾ ਹੈ ?
ਉੱਤਰ-
ਚੋਣਾਂ ਵਿਚ ਹਰੇਕ ਉਮੀਦਵਾਰ ਦੇ ਲਈ ਇਕ ਵਿਸ਼ੇਸ਼ ਨਿਸ਼ਾਨ ਨਿਸਚਿਤ ਹੁੰਦਾ ਹੈ ਜਿਸ ਨੂੰ ਚੋਣ ਨਿਸ਼ਾਨ ਆਖਦੇ ਹਨ ।

ਪ੍ਰਸ਼ਨ 53.
ਸਾਧਾਰਨ ਬਹੁਮਤ ਤੋਂ ਕੀ ਭਾਵ ਹੈ ?
ਉੱਤਰ-
ਸਾਧਾਰਨ ਬਹੁਮਤ ਉਹ ਵਿਵਸਥਾ ਹੈ ਜਿਸ ਵਿਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ।

ਪ੍ਰਸ਼ਨ 54.
ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਕਿਹੜਾ ਹੈ ?
ਉੱਤਰ-
ਹੱਥ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 55.
ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਕਿਹੜਾ ਹੈ ?
ਉੱਤਰ-
ਕਮਲ ਦਾ ਫੁੱਲ ।

ਪ੍ਰਸ਼ਨ 56.
ਬਹੁਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨ ਕਿਹੜਾ ਹੈ ?
ਉੱਤਰ-
ਹਾਥੀ ।

ਪ੍ਰਸ਼ਨ 57,
ਸਵਸਥ ਲੋਕਮਤ ਲਈ ਕੀ ਰੁਕਾਵਟਾਂ ਹੁੰਦੀਆਂ ਹਨ ?
ਉੱਤਰ-
ਗਰੀਬੀ, ਅਗਿਆਨਤਾ, ਅਨਪੜ੍ਹ ਨਾਗਰਿਕ ਆਦਿ।

ਪ੍ਰਸ਼ਨ 58.
ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕਦੋਂ ਅਤੇ ਕਿਨ੍ਹਾਂ ਨੇਤਾਵਾਂ ਦੀ ਅਗਵਾਈ ਹੇਠ ਹੋਇਆ ?
ਉੱਤਰ-
ਸ਼੍ਰੋਮਣੀ ਅਕਾਲੀ ਦਲ ਦਾ ਜਨਮ 1920 ਈ: ਵਿਚ ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜਕ ਸਿੰਘ ਦੇ ਯਤਨਾਂ ਨਾਲ ਹੋਇਆ ।

II. ਖ਼ਾਲੀ ਥਾਂਵਾਂ ਭਰੋ-

1. ਸੰਪ੍ਰਦਾਇਕਤਾ ਦਾ ਅਰਥ ਹੈ, ਸੌੜੇ ……………………….. ਵਿਚਾਰ ਰੱਖਣਾ ।
ਉੱਤਰ-
ਧਾਰਮਿਕ

2. ਸਮਾਨਤਾ ਅਤੇ ਸੁਤੰਤਰਤਾ …………………………. ਦੇ ਦੋ ਮੂਲ ਸਿਧਾਂਤ ਹਨ ।
ਉੱਤਰ-
ਲੋਕਤੰਤਰ

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

3. ਡੈਮੋਕ੍ਰੇਸੀ ਦਾ ਸ਼ਬਦੀ ਅਰਥ ਹੈ …………………………. ਦਾ ਸ਼ਾਸਨ |
ਉੱਤਰ-
ਲੋਕਾਂ

4. ਭਾਰਤ ਵਿਚ ਘੱਟ ਤੋਂ ਘੱਟ …………………………… ਸਾਲ ਦੀ ਉਮਰ ਦੇ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ ।
ਉੱਤਰ-
18

5. ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ……………………………… ਸਾਲ ਲਈ ਹੁੰਦੀ ਹੈ ।
ਉੱਤਰ-
ਛੇ

6. ਭਾਰਤ ਵਿਚ ਪਹਿਲੀਆਂ ਆਮ ਚੋਣਾਂ …………………………. ਵਿਚ ਹੋਈਆਂ ਸਨ ।
ਉੱਤਰ-
1952

7. ਭਾਸ਼ਾ ਦੇ ਆਧਾਰ ‘ਤੇ ਪੰਜਾਬ ਦਾ ਮੁੜ ਗਠਨ ………………………… ਵਿਚ ਹੋਇਆ ਸੀ ।
ਉੱਤਰ-
1966

8. ਚੋਣਾਂ ਵਿਚ ਜੇਤੂ ਉਹ ਦਲ ਜੋ ਸੱਤਾ ਵਿਚ ਨਹੀਂ ਆਉਂਦਾ …………………………. ਦਲ ਕਹਾਉਂਦਾ ਹੈ ।
ਉੱਤਰ-
ਵਿਰੋਧੀ

9. ਸੰਯੁਕਤ ਰਾਜ ਅਮਰੀਕਾ ਅਤੇ ………………………… ਵਿਚ ਦੋ-ਦਲੀ ਰਾਜਨੀਤਿਕ ਪ੍ਰਣਾਲੀ ਹੈ ।
ਉੱਤਰ-
ਇੰਗਲੈਂਡ

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

10. ਪੰਜਾਬ ਦਾ ……………………….. ਖੇਤਰੀ ਰਾਜਨੀਤਿਕ ਦਲ ਹੈ ।
ਉੱਤਰ-
ਅਕਾਲੀ ਦਲ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਬਿੰਦੂ ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ਦਾ ਨਹੀਂ ਹੈ ?
(A) ਧਰਮ-ਨਿਰਪੱਖ ਰਾਜ ਦੀ ਸਥਾਪਨਾ
(B) ਧਾਰਾ 370 ਦੀ ਸਮਾਪਤੀ
(C) ਗੁੱਟ-ਨਿਰਲੇਪਤਾ
(D) ਉਦਯੋਗਿਕ ਖੇਤਰ ਵਿਚ ਸੁਧਾਰ ।
ਉੱਤਰ-
(B) ਧਾਰਾ 370 ਦੀ ਸਮਾਪਤੀ

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕੀ ਲੋਕਮਤ ਦੇ ਨਿਰਮਾਣ ਵਿਚ ਰੁਕਾਵਟ ਹੈ ?
(A) ਅਨਪੜ੍ਹਤਾ
(B) ਪੱਖਪਾਤੀ ਅਖ਼ਬਾਰਾਂ
(C) ਭ੍ਰਿਸ਼ਟ ਰਾਜਨੀਤੀ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 3.
ਭਾਰਤ ਵਿਚ ਕਿਸ ਤਰ੍ਹਾਂ ਦੀ ਦਲ ਪ੍ਰਣਾਲੀ ਹੈ ?
(A) ਬਹੁਜਲੀ
(B) ਦੋ-ਦਲੀ
(C) ਇਕ-ਦਲੀ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(A) ਬਹੁਜਲੀ

ਪ੍ਰਸ਼ਨ 4.
ਰਾਸ਼ਟਰਪਤੀ ਦੀ ਚੋਣ ਕਿਸ ਚੋਣ ਵਿਧੀ ਦੁਆਰਾ ਹੁੰਦੀ ਹੈ ?
(A) ਪ੍ਰਤੱਖ
(B) ਅਪ੍ਰਤੱਖ
(C) ਹੱਥ ਚੁੱਕ ਕੇ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(B) ਅਪ੍ਰਤੱਖ

ਪ੍ਰਸ਼ਨ 5.
ਹੇਠ ਲਿਖਿਆ ਦਲ ਰਾਸ਼ਟਰੀ ਦਲ ਹੈ-
(A) ਇੰਡੀਅਨ ਨੈਸ਼ਨਲ ਕਾਂਗਰਸ .
(B) ਭਾਰਤੀ ਜਨਤਾ ਪਾਰਟੀ
(C) ਭਾਰਤੀ ਕਮਿਊਨਿਸਟ ਪਾਰਟੀ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਭਾਰਤ ਵਿਚ ਪ੍ਰਤੱਖ ਲੋਕਤੰਤਰ ਹੈ ।
2. ਭਾਰਤ ਗੁੱਟ-ਨਿਰਲੇਪਤਾ ਦਾ ਵਿਰੋਧੀ ਹੈ ।
3. ਚੋਣਾਂ ਦੇ ਸਮੇਂ ਕਿਸੇ ਰਾਜਨੀਤਿਕ ਦਲ ਦੇ ਲਿਖਿਤ ਪ੍ਰੋਗਰਾਮ ਨੂੰ ਚੋਣ ਘੋਸ਼ਣਾ-ਪੱਤਰ ਕਹਿੰਦੇ ਹਨ ।
4. ਭਾਰਤ ਵਿਚ ਸੁਤੰਤਰ ਅਤੇ ਨਿਰਪੱਖ ਚੋਣਾਂ ਦੀ ਜ਼ਿਮੇਵਾਰੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੀ ਹੁੰਦੀ ਹੈ ।
5. ਭਾਸ਼ਾ ਦੇ ਆਧਾਰ ‘ਤੇ ਪੰਜਾਬ ਦਾ ਪੁਨਰਗਠਨ ਨਵੰਬਰ, 1966 ਵਿਚ ਹੋਇਆ ।

V. ਸਹੀ-ਮਿਲਾਨ ਕਰੋ-

1. ਲੋਕਤੰਤਰ ਰਾਸ਼ਟਰੀ ਦਲ
2. ਸਿਹਤਮੰਦ ਲੋਕਮਤ ਸਰਕਾਰ ਦੀ ਨਿਰੰਕੁਸ਼ਤਾ ‘ਤੇ ਰੋਕ
3. ਭਾਰਤੀ ਜਨਤਾ ਪਾਰਟੀ ਸਾਖ਼ਰ ਨਾਗਰਿਕ
4. ਵਿਰੋਧੀ ਦਲ ਲੋਕਾਂ ਦਾ ਆਪਣਾ ਸ਼ਾਸਨ ।

ਉੱਤਰ-

1. ਲੋਕਤੰਤਰ ਲੋਕਾਂ ਦਾ ਆਪਣਾ ਸ਼ਾਸਨ
2. ਸਿਹਤਮੰਦ ਲੋਕਮਤ ਸਾਖ਼ਰ ਨਾਗਰਿਕ
3. ਭਾਰਤੀ ਜਨਤਾ ਪਾਰਟੀ ਰਾਸ਼ਟਰੀ ਦਲ
4. ਵਿਰੋਧੀ ਦਲ ਸਰਦਾਰ ਦੀ ਨਿਰੰਕੁਸ਼ਤਾ ‘ਤੇ ਰੋਕ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਆਧੁਨਿਕ ਕਾਲ ਵਿਚ ਲੋਕਤੰਤਰ ਦਾ ਕੀ ਅਰਥ ਹੈ ?
ਜਾਂ
ਆਧੁਨਿਕ ਲੋਕਤੰਤਰ ਵਿਚ ਸ਼ਾਸਨ ਦੀ ਸਰਵ-ਉੱਚ ਸ਼ਕਤੀ ਕਿਸ ਦੇ ਹੱਥ ਵਿਚ ਹੁੰਦੀ ਹੈ ? ਅਜਿਹੇ ਸ਼ਾਸਨ ਵਿਚ ਕਾਨੂੰਨ ਕੌਣ ਬਣਾਉਂਦਾ ਹੈ ?
ਉੱਤਰ-
ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ 1 ਲੋਕਤੰਤਰ ਤੋਂ ਸਾਡਾ ਭਾਵ ਉਸ ਸ਼ਾਸਨ ਤੋਂ ਹੈ ਜਿਸ ਵਿਚ ਸ਼ਾਸਨ ਦੀ ਸਰਵ-ਉੱਚ ਸ਼ਕਤੀ ਜਨਤਾ ਦੇ ਹੱਥ ਵਿਚ ਹੁੰਦੀ ਹੈ ! ਜਨਤਾ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਸ਼ਾਸਨ ਦੇ ਕੰਮਾਂ ਵਿਚ ਹਿੱਸਾ ਲੈਂਦੀ ਹੈ । ਜਨਤਾ ਦੇ ਪ੍ਰਤੀਨਿਧ ਵਿਧਾਨ ਮੰਡਲਾਂ ਵਿਚ ਕਾਨੂੰਨਾਂ ਦਾ ਨਿਰਮਾਣ ਕਰਦੇ ਹਨ । ਉਹ ਪੂਰਨ ਤੌਰ ‘ਤੇ ਜਨਤਾ ਦੇ ਕਲਿਆਣ ਅਤੇ ਹਿੱਤ ਦਾ ਧਿਆਨ ਰੱਖਦੇ ਹਨ । ਜੇ ਕੋਈ ਪ੍ਰਤੀਨਿਧ ਠੀਕ ਕੰਮ ਨਾ ਕਰੇ ਤਾਂ ਜਨਤਾ ਇਹੋ ਜਿਹੇ ਪ੍ਰਤੀਨਿਧ ਨੂੰ ਉਸ ਦੇ ਪਦ ਤੋਂ ਹਟਾ ਸਕਦੀ ਹੈ ।

ਪ੍ਰਸ਼ਨ 2.
ਰਾਜਨੀਤਿਕ ਸਮਾਨਤਾ ਦੇ ਸਿਧਾਂਤ ਤੋਂ ਕੀ ਭਾਵ ਹੈ ?
ਉੱਤਰ-
ਰਾਜਨੀਤਿਕ ਸਮਾਨਤਾ ਦੇ ਸਿਧਾਂਤ ਤੋਂ ਇਹ ਭਾਵ ਹੈ ਕਿ ਸਾਰੇ ਲੋਕਤੰਤਰੀ ਅਧਿਕਾਰ ਕੁਝ ਵਿਅਕਤੀਆਂ ਤਕ ਸੀਮਿਤ ਰਹਿਣ ਦੀ ਬਜਾਏ ਸਭਨਾਂ ਨੂੰ ਬਰਾਬਰ ਰੂਪ ਵਿਚ ਉਪਲੱਬਧ ਹੋਣੇ ਚਾਹੀਦੇ ਹਨ । ਇਸ ਸਿਧਾਂਤ ਅਨੁਸਾਰ ਅਸੀਂ ਨਾਗਰਿਕਾਂ ਨੂੰ ਪਹਿਲੀ ਜਾਂ ਦੂਸਰੀ ਸ਼੍ਰੇਣੀ ਵਿਚ ਨਹੀਂ ਵੰਡ ਸਕਦੇ । ਅਜਿਹਾ ਨਹੀਂ ਹੋ ਸਕਦਾ ਕਿ ਕੁਝ ਵਿਅਕਤੀ ਅਧਿਕਾਰ ਪ੍ਰਾਪਤ ਹੋਣ ਅਤੇ ਕੁਝ ਅਧਿਕਾਰ ਹੀਣ । ਇਸ ਤਰ੍ਹਾਂ ਸਪੱਸ਼ਟ ਹੈ ਕਿ ਰਾਜਨੀਤਿਕ ਸਮਾਨਤਾ ਦਾ ਇਹ ਅਰਥ ਹੈ ਕਿ ਸਾਰੇ ਨਾਗਰਿਕ ਕਾਨੂੰਨ ਦੀ ਨਜ਼ਰ ਤੋਂ ਸਮਾਨ ਹਨ ਅਤੇ ਉਹ ਆਪਣੀ ਯੋਗਤਾ ਦੇ ਆਧਾਰ ਉੱਤੇ, ਉੱਚੇ ਤੋਂ ਉੱਚੇ ਅਹੁਦੇ ਤਕ ਪਹੁੰਚ ਸਕਦੇ ਹਨ । ਧਰਮ, ਜਾਤ, ਰੰਗ ਅਤੇ ਲਿੰਗ ਦੇ ਭੇਦ-ਭਾਵ ਨੂੰ ਕਾਨੂੰਨ ਰਾਹੀਂ ਮਾਨਤਾ ਪ੍ਰਾਪਤ ਨਹੀਂ ਹੁੰਦੀ ।

ਪ੍ਰਸ਼ਨ 3.
ਖ ਤੇ ਅਪ੍ਰਤੱਖ ਲੋਕਤੰਤਰ ਵਿਚ ਕੀ ਅੰਤਰ ਹੈ ?
ਉੱਤਰ-
ਲੋਕਤੰਤਰ ਦੋ ਕਿਸਮ ਦਾ ਹੋ ਸਕਦਾ ਹੈ-
(1) ਪ੍ਰਤੱਖ ਲੋਕਤੰਤਰ
(2) ਅਪ੍ਰਤੱਖ ਲੋਕਤੰਤਰ ।

1. ਪ੍ਰਤੱਖ ਲੋਕਤੰਤਰ – ਪ੍ਰਤੱਖ ਲੋਕਤੰਤਰ ਉਹ ਸ਼ਾਸਨ ਹੈ ਜਿਸ ਵਿਚ ਸਾਰੇ ਨਾਗਰਿਕ ਪ੍ਰਤੱਖ ਰੂਪ ਵਿਚ ਸ਼ਾਸਨ ਦੇ ਕੰਮਾਂ ਵਿਚ ਹਿੱਸਾ ਲੈਂਦੇ ਹਨ । ਹਰੇਕ ਨਾਗਰਿਕ ਕਾਨੂੰਨ ਬਣਾਉਣ, ਬਜਟ ਬਣਾਉਣ, ਨਵੇਂ ਟੈਕਸ ਲਾਉਣ, ਸਰਵਜਨਕ ਨੀਤੀਆਂ ਆਦਿ ਦਾ ਨਿਰਧਾਰਨ ਕਰਨ ਵਿਚ ਹਿੱਸਾ ਲੈਂਦਾ ਹੈ । ਇੱਥੋਂ ਤਕ ਕਿ ਜਨਤਾ ਉਨ੍ਹਾਂ ਪ੍ਰਤੀਨਿਧਾਂ ਨੂੰ ਵੀ ਪਦ-ਮੁਕਤ ਕਰ ਸਕਦੀ ਹੈ ਜਿਹੜੇ ਠੀਕ ਢੰਗ ਨਾਲ ਕੰਮ ਨਹੀਂ ਕਰਦੇ ।

2. ਅਪ੍ਰਤੱਖ ਲੋਕਤੰਤਰ-ਅਪ੍ਰਤੱਖ ਲੋਕਤੰਤਰ ਵਿਚ ਜਨਤਾ ਪ੍ਰਤੱਖ ਰੂਪ ਵਿਚ ਸ਼ਾਸਨ ਦੇ ਕੰਮਾਂ ਵਿਚ ਹਿੱਸਾ ਨਹੀਂ ਲੈਂਦੀ, ਸਗੋਂ ਉਹ ਕੁਝ ਪ੍ਰਤੀਨਿਧ ਚੁਣਦੀ ਹੈ । ਇਹ ਚੁਣੇ ਹੋਏ ਪ੍ਰਤੀਨਿਧ ਜਨਤਾ ਵਲੋਂ ਸ਼ਾਸਨ ਦੇ ਕੰਮਾਂ ਨੂੰ ਚਲਾਉਂਦੇ ਹਨ ।

ਪ੍ਰਸ਼ਨ 4.
ਜਨਮਤ ਦਾ ਨਿਰਮਾਣ ਅਤੇ ਉਸ ਦਾ ਪ੍ਰਗਟਾਵਾ ਕਿਸ ਤਰ੍ਹਾਂ ਹੁੰਦਾ ਹੈ ?
ਜਾਂ
ਲੋਕਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਦੇ ਤਿੰਨ ਸਾਧਨਾਂ ਦਾ ਵਰਣਨ ਕਰੋ ।
ਉੱਤਰ-
ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ । ਜਨਮਤ ਲੋਕਤੰਤਰ ਦਾ ਮੂਲ ਆਧਾਰ ਹੈ । ਇਕ ਦ੍ਰਿੜ੍ਹ ਅਤੇ ਪ੍ਰਭਾਵਸ਼ਾਲੀ ਜਨਮਤ ਦਾ ਨਿਰਮਾਣ ਆਪਣੇ-ਆਪ ਨਹੀਂ ਹੁੰਦਾ ਹੈ, ਸਗੋਂ ਇਸ ਉਦੇਸ਼ ਲਈ ਰਾਜਨੀਤਿਕ ਦਲਾਂ, ਸ਼ਾਸਕਾਂ ਅਤੇ ਲੋਕ-ਨੇਤਾਵਾਂ ਨੂੰ ਯਤਨ ਕਰਨੇ ਪੈਂਦੇ ਹਨ । ਜਨਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਲਈ ਹੇਠ ਲਿਖੇ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ-

  1. ਸਰਵਜਨਕ ਸਭਾਵਾਂ ਵਿਚ ਰਾਜਨੀਤਿਕ ਨੇਤਾ ਆਪਣੇ ਵਿਚਾਰ ਪ੍ਰਗਟ ਕਰਦੇ ਹਨ । ਉਹ ਆਪਣੇ ਦਲ ਦੀਆਂ ਨੀਤੀਆਂ ਸਪੱਸ਼ਟ ਕਰਦੇ ਹਨ । ਇਸ ਨਾਲ ਵਧੇਰੇ ਲੋਕ ਦੇਸ਼ ਦੀਆਂ ਸਮੱਸਿਆਵਾਂ ਤੋਂ ਜਾਣੂ ਹੁੰਦੇ ਹਨ ।
  2. ਪ੍ਰਾਂਸ ਜਨਮਤ ਦੇ ਪ੍ਰਗਟਾਵੇ ਦਾ ਮੁੱਖ ਸਾਧਨ ਹੈ । ਸਮਾਚਾਰ ਪੱਤਰਾਂ ਰਾਹੀਂ ਲੋਕ ਆਪਣੇ ਨਿਰਪੱਖ ਅਤੇ ਸੁਤੰਤਰ ਵਿਚਾਰ ਪ੍ਰਗਟ ਕਰ ਸਕਦੇ ਹਨ ।
  3. ਅਕਾਸ਼ਵਾਣੀ, ਦੂਰਦਰਸ਼ਨ, ਸਾਹਿਤ, ਸਿਨੇਮਾ, ਸਿੱਖਿਆ ਸੰਸਥਾਵਾਂ, ਧਾਰਮਿਕ ਸੰਸਥਾਵਾਂ ਆਦਿ ਜਨਮਤ ਦਾ ਨਿਰਮਾਣ ਕਰਨ ਵਿਚ ਮਦਦ ਦਿੰਦੇ ਹਨ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 5.
ਕੀ ‘ਲੋਕਮਤ’ ਅਸਲ ਵਿਚ ‘ਲੋਕਮਤ’ ਹੁੰਦਾ ਹੈ ?
ਉੱਤਰ-
‘ਲੋਕਮਤ’ ਨੂੰ ਆਮ ਤੌਰ ‘ਤੇ ਚੋਣ ਦੇ ਨਤੀਜਿਆਂ ਤੋਂ ਮਾਪਿਆ ਜਾਂਦਾ ਹੈ । ਜਿਸ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ, ‘ਲੋਕਮਤ’ ਉਸੇ ਦੇ ਪੱਖ ਵਿਚ ਜਾਂਦਾ ਹੈ । ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਲੋਕਮਤ ਅਸਲ ਵਿਚ ਲੋਕਮਤ ਨਹੀਂ ਹੁੰਦਾ । ਚੋਣਾਂ ਵਿਚ ਬਹੁਮਤ ਦਲ ਨੂੰ ਕਈ ਵਾਰੀ 40% ਤੋਂ ਵੀ ਘੱਟ ਵੋਟਾਂ ਮਿਲਦੀਆਂ ਹਨ, ਜਦੋਂ ਕਿ ਬਾਕੀ 60% ਵੋਟਾਂ ਹੋਰ ਦਲਾਂ ਵਿਚ ਵੰਡੀਆਂ ਜਾਂਦੀਆਂ ਹਨ । ਇਸ ਤਰ੍ਹਾਂ ਅਸਲ ਵਿਚ ‘ਲੋਕਮਤ’ ਵਿਰੋਧੀ ਦਲਾਂ ਦੇ ਪੱਖ ਵਿਚ ਹੁੰਦਾ ਹੈ ਪਰੰਤੂ ਵਿਰੋਧੀ ਦਲਾਂ ਵਿਚ ਵੋਟਾਂ ਦੀ ਵੰਡ ਹੋ ਜਾਣ ਦੇ ਕਾਰਨ ਉਹ ਆਪਣੀ ਸਰਕਾਰ ਬਣਾਉਣ ਦੇ ਹੱਕਦਾਰ ਨਹੀਂ ਹੁੰਦੇ ।

ਪ੍ਰਸ਼ਨ 6.
ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ ? ਕੋਈ ਦੋ ਉਪਾਵਾਂ ਦਾ ਵਰਣਨ ਕਰੋ ।
ਉੱਤਰ-
ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਹੇਠ ਲਿਖੇ ਉਪਾਵਾਂ ਰਾਹੀਂ ਦੂਰ ਕੀਤਾ ਜਾ ਸਕਦਾ ਹੈ-

  • ਸਿੱਖਿਆ ਦਾ ਪ੍ਰਸਾਰ – ਸਿੱਖਿਅਤ ਅਤੇ ਯੋਗ ਨਾਗਰਿਕ ਹੀ ਲੋਕਤੰਤਰ ਨੂੰ ਕਾਮਯਾਬ ਬਣਾ ਸਕਦੇ ਹਨ । ਇਸ ਲਈ ਸਰਕਾਰ ਨੂੰ ਸਿੱਖਿਆ ਦਾ ਵੱਧ ਤੋਂ ਵੱਧ ਪ੍ਰਸਾਰ ਕਰਨਾ ਚਾਹੀਦਾ ਹੈ । ਪ੍ਰਾਇਮਰੀ ਤਕ ਵਿੱਦਿਆ ਮੁਫ਼ਤ ਹੋਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਜਨਤਾ ਵਿੱਦਿਆ ਹਾਸਲ ਕਰ ਸਕੇ ।
  • ਸੁਤੰਤਰ ਤੇ ਈਮਾਨਦਾਰ ਪੈਂਸ – ਲੋਕਤੰਤਰ ਜਨਮਤ ਉੱਤੇ ਆਧਾਰਿਤ ਹੈ । ਜਨਮਤ ਨੂੰ ਬਣਾਉਣ ਅਤੇ ਪ੍ਰਗਟ ਕਰਨ ਲਈ ਸਮਾਚਾਰ ਪੱਤਰ ਇਕ ਵਧੀਆ ਸਾਧਨ ਹਨ । ਇਸ ਲਈ ਈਮਾਨਦਾਰ ਅਤੇ ਨਿਰਪੱਖ ਐੱਸ ਦਾ ਹੋਣਾ ਲੋਕਤੰਤਰ ਦੀ ਕਾਮਯਾਬੀ ਲਈ ਜ਼ਰੂਰੀ ਹੈ । ਸਰਕਾਰ ਨੂੰ ਪ੍ਰੈੱਸ ਉੱਤੇ ਕੋਈ ਰੋਕ ਨਹੀਂ ਲਾਉਣੀ ਚਾਹੀਦੀ ।

ਪ੍ਰਸ਼ਨ 7.
ਭਾਰਤੀ ਚੋਣ ਕਮਿਸ਼ਨ ਦਾ ਸੰਗਠਨ ਅਤੇ ਕਾਰਜ ਲਿਖੋ ।
ਉੱਤਰ-
ਸੰਗਠਨ – ਭਾਰਤੀ ਚੋਣ ਕਮਿਸ਼ਨ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ । ਇਸ ਦੇ ਮੁਖੀ ਨੂੰ ਚੋਣ ਕਮਿਸ਼ਨਰ ਕਹਿੰਦੇ ਹਨ । ਇਸ ਦਾ ਕਾਰਜਕਾਲ ਰਾਸ਼ਟਰਪਤੀ ਨਿਯਮ ਬਣਾ ਕੇ ਨਿਸਚਿਤ ਕਰਦਾ ਹੈ ਜੋ ਕਿ ਅਕਸਰ 6 ਸਾਲ ਹੁੰਦਾ ਹੈ ।

ਕਾਰਜ – ਚੋਣ ਕਮਿਸ਼ਨ ਦੇ ਮੁੱਖ ਕਾਰਜ ਹੇਠ ਲਿਖੇ ਹਨ-

  1. ਚੋਣਕਾਰਾਂ ਦੀਆਂ ਸੂਚੀਆਂ ਤਿਆਰ ਕਰਨਾ ।
  2. ਚੋਣ-ਪ੍ਰਕਿਰਿਆ ਦੇ ਵੱਖ-ਵੱਖ ਕਾਰਜਾਂ ਦਾ ਨਿਰੀਖਣ ਕਰਨਾ ।
  3. ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣਾ ।

ਪ੍ਰਸ਼ਨ 8
ਲੋਕਤੰਤਰ ਵਿਚ ਪ੍ਰਤੀਨਿਧਤਾ ਦਾ ਕੀ ਮਹੱਤਵ ਹੈ ?
ਉੱਤਰ-
ਅੱਜ ਦੇ ਯੁੱਗ ਵਿਚ ਲੋਕਤੰਤਰੀ ਸਰਕਾਰਾਂ ਦਾ ਮੁੱਖ ਕੰਮ ਪ੍ਰਤੀਨਿਧਤਾ ਕਰਨਾ ਹੈ । ਅਸਲ ਵਿਚ ਅੱਜ ਪਤੀਨਿਧਤਾ ਉੱਤੇ ਹੀ ਸਭ ਕੁਝ ਨਿਰਭਰ ਹੈ । ਅੱਜ ਸੰਸਾਰ ਦੇ ਸਭਨਾਂ ਦੇਸ਼ਾਂ ਵਿਚ ਜਨਸੰਖਿਆ ਬਹੁਤ ਜ਼ਿਆਦਾ ਵੱਧ ਗਈ ਹੈ । ਇਸ ਲਈ ਆਧੁਨਿਕ ਲੋਕਤੰਤਰ ਵਿਚ ਸਾਰੇ ਨਾਗਰਿਕ ਸ਼ਾਸਨ ਵਿੱਚ ਪ੍ਰਤੱਖ ਤੌਰ ‘ਤੇ ਹਿੱਸਾ ਨਹੀਂ ਲੈ ਸਕਦੇ । ਸਿਰਫ਼ ਉਨ੍ਹਾਂ ਦੇ ਪ੍ਰਤੀਨਿਧ ਹੀ ਸ਼ਾਸਨ ਕੰਮਾਂ ਵਿਚ ਹਿੱਸਾ ਲੈਂਦੇ ਹਨ । ਇਸ ਤੋਂ ਇਲਾਵਾ ਪ੍ਰਤੀਨਿਧਤਾ ਦੀਆਂ ਵੱਖ-ਵੱਖ ਪ੍ਰਣਾਲੀਆਂ ਰਾਹੀਂ ਹੀ ਸਰਕਾਰ ਜਨਤਾ ਦੀਆਂ ਇੱਛਾਵਾਂ ਦੇ ਅਨੁਸਾਰ ਕੰਮ ਕਰਦੀ ਹੈ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਲੋਕਤੰਤਰ ਵਿਚ ਪ੍ਰਤੀਨਿਧਤਾ ਦਾ ਬਹੁਤ ਜ਼ਿਆਦਾ ਮਹੱਤਵ ਹੈ ।

ਪ੍ਰਸ਼ਨ 9.
ਜ਼ਿੰਮੇਵਾਰ ਸਰਕਾਰ ਤੋਂ ਕੀ ਭਾਵ ਹੈ ?
ਉੱਤਰ-
ਜ਼ਿੰਮੇਵਾਰ ਸਰਕਾਰ ਤੋਂ ਭਾਵ ਉਨ੍ਹਾਂ ਸਰਕਾਰਾਂ ਤੋਂ ਹੈ ਜਿਹੜੀਆਂ ਇੰਗਲੈਂਡ ਅਤੇ ਫ਼ਰਾਂਸ ਦੇ ਇਨਕਲਾਬਾਂ ਤੋਂ ਪਿੱਛੋਂ ਕਾਇਮ ਕੀਤੀਆਂ ਗਈਆਂ ਸਨ । ਇਹ ਜ਼ਿੰਮੇਵਾਰ ਸਰਕਾਰਾਂ ਆਪਣੀ ਮਨਮਾਨੀ ਨਹੀਂ ਕਰ ਸਕਦੀਆਂ ਸਨ । ਇਨ੍ਹਾਂ ਨੂੰ ਕੁਝ ਨਿਸਚਿਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਸੀ । ਇਨ੍ਹਾਂ ਸਰਕਾਰਾਂ ਦੇ ਸੰਬੰਧ ਵਿਚ ਇਕ ਖ਼ਾਸ ਗੱਲ ਇਹ ਹੈ ਕਿ ਇਹ ਅੱਜ ਦੀਆਂ ਲੋਕਤੰਤਰੀ ਸਰਕਾਰਾਂ ਤੋਂ ਬਿਲਕੁਲ ਵੱਖਰੀਆਂ ਸਨ । ਆਧੁਨਿਕ ਲੋਕਤੰਤਰੀ ਸਰਕਾਰ ਵਿਚ ਦੇਸ਼ ਦੇ ਸਾਰੇ ਬਾਲਗ਼ ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ, ਪਰ ਉਸ ਸਮੇਂ ਦੀਆਂ ਜ਼ਿੰਮੇਵਾਰ ਸਰਕਾਰਾਂ ਦੀਆਂ ਚੋਣਾਂ ਵਿਚ ਸਾਰੀ ਜਨਤਾ ਹਿੱਸਾ ਨਹੀਂ ਲੈਂਦੀ ਸੀ । ਇਹ ਸਰਕਾਰਾਂ ਕੁਝ ਹੀ ਲੋਕਾਂ ਵਲੋਂ ਚੁਣੀਆਂ ਜਾਂਦੀਆਂ ਸਨ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 10.
ਚੋਣ ਘੋਸ਼ਣਾ-ਪੱਤਰ ਕੀ ਹੈ ? ਉਸ ਦਾ ਕੀ ਲਾਭ ਹੈ ?
ਉੱਤਰ-
ਚੋਣ ਘੋਸ਼ਣਾ-ਪੱਤਰ ਤੋਂ ਭਾਵ ਕਿਸੇ ਉਮੀਦਵਾਰ ਜਾਂ ਰਾਜਨੀਤਿਕ ਦਲ ਦੇ ਲਿਖਤੀ ਪ੍ਰੋਗਰਾਮ ਤੋਂ ਹੈ । ਇਹ ਪ੍ਰੋਗਰਾਮ ਚੋਣਾਂ ਦੇ ਸਮੇਂ ਵੋਟਰਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ । ਇਸ ਦੇ ਰਾਹੀਂ ਅਕਸਰ ਅੱਗੇ ਲਿਖੀਆਂ ਗੱਲਾਂ ਦਾ ਸਪੱਸ਼ਟੀਕਰਨ ਕੀਤਾ ਜਾਂਦਾ ਹੈ ।

  1. ਦੇਸ਼ ਦੀਆਂ ਅੰਦਰੂਨੀ ਤੇ ਬਾਹਰੀ ਨੀਤੀਆਂ ਦੇ ਸੰਬੰਧ ਵਿਚ ਉਸ ਦਲ ਦੇ ਕੀ ਵਿਚਾਰ ਹਨ ।
  2. ਜੇ ਉਸ ਦਲ ਦੀ ਸਰਕਾਰ ਬਣੀ ਤਾਂ ਉਹ ਲੋਕਾਂ ਦੀ ਭਲਾਈ ਲਈ ਕੀ-ਕੀ ਕੰਮ ਕਰੇਗੀ ।
  3. ਚੋਣਾਂ ਲੜਨ ਵਾਲੇ ਦਲ ਵਿਰੋਧੀ ਦਲਾਂ ਤੋਂ ਕਿਸ ਤਰ੍ਹਾਂ ਵੱਖਰੇ ਹਨ ।

ਇਸ ਦੇ ਉਲਟ ਵਿਰੋਧੀ ਦਲ ਵਾਲੇ ਆਪਣੇ ਐਲਾਨ-ਪੱਤਰ ਵਿਚ ਇਹ ਦੱਸਦੇ ਹਨ ਕਿ ਉਹ ਸਰਕਾਰ ਨਾਲ ਕਿਉਂ ਅਸਹਿਮਤ ਹਨ । ਇਸ ਤਰ੍ਹਾਂ ਚੋਣ ਘੋਸ਼ਣਾ-ਪੱਤਰ ਦਾ ਬੜਾ ਹੀ ਮਹੱਤਵ ਹੈ | ਅਸਲ ਵਿਚ ਦਲਾਂ ਦੀ ਪਰਖ ਵੀ ਇਸੇ ਤੋਂ ਹੁੰਦੀ ਹੈ ।

ਪ੍ਰਸ਼ਨ 11.
‘ਸਾਧਾਰਨ ਬਹੁਮਤ’ ਦੇ ਅਸੰਗਤ ਵਿਰੋਧੀ ਭਾਵ ਨੂੰ ਸਪੱਸ਼ਟ ਕਰੋ ।
ਉੱਤਰ-
ਸਾਧਾਰਨ ਬਹੁਮਤ ਤੋਂ ਭਾਵ ਅਜਿਹੀ ਚੋਣ ਪ੍ਰਣਾਲੀ ਹੈ ਜਿਸ ਵਿਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ । ਇਸ ਪ੍ਰਣਾਲੀ ਵਿਚ ਸਪੱਸ਼ਟ ਬਹੁਮਤ ਨਾ ਮਿਲਣ ਉੱਤੇ ਵੀ ਕਿਸੇ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ ਜਾਂਦਾ ਹੈ । ਲੋਕਤੰਤਰ ਦੀ ਭਾਵਨਾ ਦੇ ਅਨੁਸਾਰ ਕਿਸੇ ਉਮੀਦਵਾਰ ਨੂੰ ਅੱਧੇ ਤੋਂ ਵੱਧ ਵੋਟਰਾਂ ਦੀ ਪ੍ਰਤੀਨਿਧਤਾ ਕਰਨੀ ਚਾਹੀਦੀ ਹੈ । ਪਰ ਕਈ ਵਾਰ ਅੱਧੇ ਤੋਂ ਘੱਟ ਵੋਟ ਲੈਣ ਵਾਲਾ ਉਮੀਦਵਾਰ ਚੁਣਿਆ ਜਾਂਦਾ ਹੈ । ਅਜਿਹੇ ਪ੍ਰਤੀਨਿਧ ਨੂੰ ਅਸੀਂ ਅਸਲੀ ਪ੍ਰਤੀਨਿਧ ਨਹੀਂ ਆਖ ਸਕਦੇ । ਕਈ ਵਾਰ ਤਾਂ ਵੱਧ ਵੋਟਾਂ ਹਾਸਲ ਕਰਨ ਵਾਲਾ ਵੀ ਕੋਈ ਦਲ ਵਿਧਾਨਪਾਲਿਕਾ ਵਿਚ ਵਿਰੋਧੀ ਦਲ ਦਾ ਸਥਾਨ ਹਿਣ ਕਰਦਾ ਹੈ ਅਤੇ ਘੱਟ-ਗਿਣਤੀ ਵਿਚ ਪ੍ਰਤੀਨਿਧਤਾ ਕਰਨ ਵਾਲਾ ਦਲ ਸੱਤਾ ਵਿਚ ਆ ਜਾਂਦਾ ਹੈ ।

ਪ੍ਰਸ਼ਨ 12.
ਬਾਲਗ਼ ਵੋਟ ਅਧਿਕਾਰ ਦੀ ਕੀ ਮਹੱਤਤਾ ਹੈ ?
ਉੱਤਰ-
ਬਾਲਗ਼ ਵੋਟ ਅਧਿਕਾਰ ਤੋਂ ਸਾਡਾ ਭਾਵ ਇਹ ਹੈ ਕਿ ਇਕ ਨਿਸਚਿਤ ਉਮਰ ਤਕ ਪਹੁੰਚੇ ਹੋਏ ਹਰੇਕ ਇਸਤਰੀ ਜਾਂ ਪੁਰਖ ਨੂੰ ਬਿਨਾਂ ਕਿਸੇ ਮਤ-ਭੇਦ ਦੇ ਵੋਟ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ । ਨਿਸਚਿਤ ਉਮਰ ਤੋਂ ਵੱਧ ਉਮਰ ਵਾਲੇ ਵਿਅਕਤੀ ਨੂੰ ਬਾਲਗ਼ ਕਿਹਾ ਜਾਂਦਾ ਹੈ । ਭਾਰਤ ਵਿਚ 18 ਸਾਲ ਜਾਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਨੂੰ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ । ਇਹ ਅਧਿਕਾਰ ਹਰੇਕ ਇਸਤਰੀ-ਪੁਰਖ ਨੂੰ ਕਿਸੇ ਜਾਤੀ, ਰੰਗ, ਸੰਪੱਤੀ, ਲਿੰਗ ਆਦਿ ਦੇ ਭੇਦਭਾਵ ਤੋਂ ਬਿਨਾਂ ਦਿੱਤਾ ਜਾਂਦਾ ਹੈ । ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ । ਲੋਕਤੰਤਰ ਜਨਤਾ ਦਾ ਸ਼ਾਸਨ ਹੁੰਦਾ ਹੈ । ਇਸ ਲਈ ਲੋਕਤੰਤਰੀ ਸ਼ਾਸਨ ਵਿਚ ਬਾਲਗ਼ ਵੋਟ ਅਧਿਕਾਰ ਦੀ ਵਿਸ਼ੇਸ਼ ਮਹੱਤਤਾ ਹੈ । ਇਸ ਨਾਲ ਵੱਧ ਤੋਂ ਵੱਧ ਨਾਗਰਿਕ ਆਪਣੀ ਵੋਟ ਦੀ ਵਰਤੋਂ ਕਰਕੇ ਸ਼ਾਸਨ ਦੇ ਕੰਮਾਂ ਵਿਚ ਭਾਗ ਲੈ ਸਕਦੇ ਹਨ ।

ਪ੍ਰਸ਼ਨ 13.
ਚੋਣ ਮੁਹਿੰਮ ਦਾ ਕੀ ਮਹੱਤਵ ਹੈ ?
ਉੱਤਰ-
ਲੋਕਤੰਤਰ ਵਿਚ ਚੋਣ ਮੁਹਿੰਮ ਦਾ ਬਹੁਤ ਮਹੱਤਵ ਹੈ । ਇਸ ਤਰ੍ਹਾਂ ਦੀ ਮੁਹਿੰਮ ਦੁਆਰਾ ਸਾਧਾਰਨ ਜਨਤਾ ਨੂੰ ਦੇਸ਼ ਜਾਂ ਰਾਜ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਪਤਾ ਲਗਦਾ ਹੈ । ਰਾਜਨੀਤਿਕ ਦਲ ਇਨ੍ਹਾਂ ਮੁਹਿੰਮਾਂ ਦੁਆਰਾ ਜਨਤਾ ਨੂੰ ਆਪਣੇ ਪੱਖ ਵਿਚ ਕਰਨ ਦਾ ਯਤਨ ਕਰਦੇ ਹਨ । ਵਿਰੋਧੀ ਦਲ ਜਨਤਾ ਨੂੰ ਆਪਣੇ ਕਾਰਜਕ੍ਰਮਾਂ ਬਾਰੇ ਸੂਚਿਤ ਕਰਦੇ ਹਨ । ਉਹ ਇਹ ਵੀ ਸਪੱਸ਼ਟ ਕਰਦੇ ਹਨ ਕਿ ਸਰਕਾਰ ਦੀਆਂ ਨੀਤੀਆਂ ਵਿਚ ਕੀ ਕਮੀ ਹੈ । ਉਹ ਜਨਤਾ ਨੂੰ ਯਕੀਨ ਦੁਆਉਂਦੇ ਹਨ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਜਨਤਾ ਦੇ ਸੁਖ ਦਾ ਪੂਰਾ ਧਿਆਨ ਰੱਖਣਗੇ । ਇਸੇ ਤਰ੍ਹਾਂ ਸਰਕਾਰ ਜਨਤਾ ਨੂੰ ਆਪਣੀਆਂ ਸਫਲਤਾਵਾਂ ਅਤੇ ਅੱਗੇ ਦੀਆਂ ਯੋਜਨਾਵਾਂ ਬਾਰੇ ਦੱਸਦੀ ਹੈ । ਇਨ੍ਹਾਂ ਸਾਰੀਆਂ ਗੱਲਾਂ ਤੋਂ ਸਪੱਸ਼ਟ ਹੈ ਕਿ ਚੋਣ ਮੁਹਿੰਮ ਦਾ ਬਹੁਤ ਮਹੱਤਵ ਹੈ।

PSEB 10th Class SST Solutions Civics Chapter 3 ਰਾਜ ਸਰਕਾਰ

Punjab State Board PSEB 10th Class Social Science Book Solutions Civics Chapter 3 ਰਾਜ ਸਰਕਾਰ Textbook Exercise Questions and Answers.

PSEB Solutions for Class 10 Social Science Civics Chapter 3 ਰਾਜ ਸਰਕਾਰ

SST Guide for Class 10 PSEB ਰਾਜ ਸਰਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
(ਓ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਲਾਈਨ (1-15 ਸ਼ਬਦਾਂ) ਵਿੱਚ ਦਿਉ-

ਪ੍ਰਸ਼ਨ 1.
ਰਾਜ ਵਿਧਾਨ ਮੰਡਲ ਦੇ ਕਿੰਨੇ ਸਦਨ ਹੁੰਦੇ ਹਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਦੋ ਸਦਨ-ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ।

ਪ੍ਰਸ਼ਨ 2.
ਰਾਜ ਵਿਧਾਨ ਸਭਾ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ-
(ਉ) ਮੈਂਬਰ ਬਣਨ ਲਈ ਕੀ ਯੋਗਤਾਵਾਂ ਹਨ ?
(ਅ) ਇਸ ਦੇ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ ?
(ੲ) ਸਾਧਾਰਨ ਬਿਲ ਨੂੰ ਕਾਨੂੰਨ ਬਣਨ ਲਈ ਕਿਨ੍ਹਾਂ ਪ੍ਰਸਥਿਤੀਆਂ ਵਿਚੋਂ ਲੰਘਣਾ ਪੈਂਦਾ ਹੈ ?
(ਸ) ਵਿਧਾਨ ਸਭਾ ਦਾ ਮੈਂਬਰ ਬਣਨ ਦੀ ਘੱਟੋ-ਘੱਟ ਉਮਰ ਕਿੰਨੀ ਹੈ ?
(ਹ) ਸਪੀਕਰ ਕਿਵੇਂ ਚੁਣਿਆ ਜਾਂਦਾ ਹੈ ?
ਉੱਤਰ-
(ੳ) ਰਾਜ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਯੋਗਤਾਵਾਂ-

  1. ਉਹ ਭਾਰਤ ਦਾ ਨਾਗਰਿਕ ਹੋਵੇ ।
  2. ਉਸ ਦੀ ਉਮਰ ਘੱਟ ਤੋਂ ਘੱਟ 25 ਸਾਲ ਹੋਵੇ ।
  3. ਉਹ ਪਾਗਲ ਜਾਂ ਦੀਵਾਲੀਆ ਨਾ ਹੋਵੇ ।
  4. ਉਹ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਕਿਸੇ ਲਾਹੇਵੰਦ ਅਹੁਦੇ ਉੱਤੇ ਨਾ ਹੋਵੇ ।

(ਅ) ਮੈਂਬਰ ਸੰਖਿਆ – ਵਿਧਾਨ ਸਭਾ ਦੀ ਮੈਂਬਰ ਸੰਖਿਆ ਰਾਜ ਦੀ ਜਨਸੰਖਿਆ ਦੇ ਅਨੁਸਾਰ ਨਿਸਚਿਤ ਕੀਤੀ ਜਾਂਦੀ ਹੈ । ਮੂਲ ਸੰਵਿਧਾਨ ਦੇ ਅਨੁਸਾਰ ਰਾਜ ਵਿਧਾਨ ਸਭਾ ਦੇ ਵੱਧ ਤੋਂ ਵੱਧ 500 ਅਤੇ ਘੱਟ ਤੋਂ ਘੱਟ 60 ਮੈਂਬਰ ਹੋ ਸਕਦੇ ਹਨ ।

(ੲ) ਸਾਧਾਰਨ ਬਿਲ ਦੀਆਂ ਪ੍ਰਸਥਿਤੀਆਂਪਹਿਲੀ ਪ੍ਰਸਥਿਤੀ ਵਿਚ ਬਿਲ ਦਾ ਪੇਸ਼ ਕਰਨਾ ਅਤੇ ਉਸ ਦੀ ਪਹਿਲੀ ਪੜ੍ਹਤ ਹੁੰਦੀ ਹੈ । ਦੂਸਰੀ ਪ੍ਰਸਥਿਤੀ ਵਿਚ ਬਿਲ ਦੀ ਹਰੇਕ ਧਾਰਾ ਉੱਤੇ ਬਹਿਸ ਹੁੰਦੀ ਹੈ ।ਤੀਸਸ੍ਰੀ ਪਰਿਸਥਿਤੀ ਵਿਚ ਬਿਲ ਉੱਤੇ ਸਾਂਝੇ ਰੂਪ ਵਿਚ ਮਤਦਾਨ ਹੁੰਦਾ ਹੈ । ਇਸ ਤੋਂ ਬਾਅਦ ਬਿਲ ਦੂਸਰੇ ਸਦਨ ਨੂੰ ਭੇਜ ਦਿੱਤਾ ਜਾਂਦਾ ਹੈ ।

(ਸ) ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ 25 ਸਾਲ ।

(ਹ) ਸਪੀਕਰ ਦੀ ਚੋਣ – ਵਿਧਾਨ ਸਭਾ ਦੀ ਪ੍ਰਧਾਨਗੀ ਅਤੇ ਇਸ ਦੀ ਕਾਰਵਾਈ ਦਾ ਸੰਚਾਲਨ ਸਪੀਕਰ ਕਰਦਾ ਹੈ । ਇਸ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿਚੋਂ ਕਰਦੇ ਹਨ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 3.
ਰਾਜ ਦੀ ਵਿਧਾਨ ਪਰਿਸ਼ਦ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
(ਉ) ਵਿਧਾਨ ਪਰਿਸ਼ਦ ਦੇ ਕਿੰਨੇ ਮੈਂਬਰ ਹੋ ਸਕਦੇ ਹਨ ?
(ਅ) ਵਿਧਾਨ ਪਰਿਸ਼ਦ ਦੇ ਮੈਂਬਰਾਂ ਦਾ ਕਾਰਜ ਕਾਲ ਦੱਸੋ ।
ਉੱਤਰ-
(ਉ) ਵਿਧਾਨ ਪਰਿਸ਼ਦ ਦੀ ਮੈਂਬਰ ਸੰਖਿਆ – ਮੈਂਬਰਾਂ ਦੀ ਗਿਣਤੀ ਰਾਜ ਵਿਧਾਨ ਸਭਾ ਦੇ ਇਕ-ਤਿਹਾਈ ਮੈਂਬਰਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਘੱਟੋ-ਘੱਟ ਸੰਖਿਆ 40 ਹੋਣੀ ਚਾਹੀਦੀ ਹੈ ।

(ਅ) ਵਿਧਾਨ ਪਰਿਸ਼ਦ ਦਾ ਕਾਰਜ ਕਾਲ – ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ ਛੇ ਸਾਲ ਦਾ ਹੈ ।

ਪ੍ਰਸ਼ਨ 4.
ਰਾਜ ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-

  1. ਮੰਤਰੀ ਪਰਿਸ਼ਦ ਉੱਤੇ ਨਿਯੰਤਰਨ ਰੱਖਣਾ ।
  2. ਕਰ ਲਗਾਉਣ, ਕਰਾਂ ਵਿਚ ਸੋਧ ਕਰਨ ਅਤੇ ਬਜਟ ਪਾਸ ਕਰਨ ਦਾ ਅਧਿਕਾਰ ।
  3. ਰਾਜ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾਉਣਾ ।
  4. ਸਦਨ ਦੀ ਮਰਿਆਦਾ ਭੰਗ ਕਰਨ ਵਾਲਿਆਂ ਨੂੰ ਸਜ਼ਾ ਦੇਣ ਦਾ ਅਧਿਕਾਰ । ਕੋਈ ਇਕ ਲਿਖੋ)

ਪ੍ਰਸ਼ਨ 5.
ਰਾਜ ਦੇ ਰਾਜਪਾਲ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਰਾਜ ਦੇ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਪੰਜ ਸਾਲ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਮੁੱਖ ਮੰਤਰੀ ਦੀ ਨਿਯੁਕਤੀ ਕਿਵੇਂ ਅਤੇ ਕਿਸ ਦੁਆਰਾ ਕੀਤੀ ਜਾਂਦੀ ਹੈ ?
ਉੱਤਰ-
ਮੁੱਖ ਮੰਤਰੀ ਦੀ ਨਿਯੁਕਤੀ ਰਾਜ ਦੇ ਰਾਜਪਾਲ ਵਲੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਸੰਵਿਧਾਨਿਕ ਸੰਕਟ ਸਮੇਂ ਰਾਜਪਾਲ ਦੀ ਕੀ ਸਥਿਤੀ ਹੁੰਦੀ ਹੈ ?
ਉੱਤਰ-
ਸੰਵਿਧਾਨਿਕ ਸੰਕਟ ਦੇ ਸਮੇਂ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਹੈ ਅਤੇ ਰਾਜਪਾਲ ਰਾਜ ਦਾ ਅਸਲੀ ਕਾਰਜਕਾਰੀ ਮੁਖੀ ਬਣ ਜਾਂਦਾ ਹੈ ।

ਪ੍ਰਸ਼ਨ 8.
ਰਾਜਪਾਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
ਰਾਜਪਾਲ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 9.
ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ ਜਾਂ ਲਾਈਨ ਵਿਚ ਦਿਉ-
(ਉ) ਹਾਈਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
(ਅ) ਹਾਈਕੋਰਟ ਦੇ ਜੱਜ ਬਣਨ ਦੀਆਂ ਕੀ ਯੋਗਤਾਵਾਂ ਹਨ ?
(ੲ) ਹਾਈਕੋਰਟ ਦੇ ਵਿਚ ਕਿੰਨੇ ਜੱਜ ਹੁੰਦੇ ਹਨ ?
(ਸ) ਲੋਕ ਅਦਾਲਤਾਂ ਤੋਂ ਤੁਹਾਡਾ ਕੀ ਭਾਵ ਹੈ ?
(ਹ) ਕੀ ਤੁਹਾਡੇ ਰਾਜ ਵਿਚ ਦੋ-ਸਦਨੀ ਵਿਧਾਨ ਪਾਲਿਕਾ ਹੈ ?
ਉੱਤਰ-
(ੳ) ਹਾਈ ਕੋਰਟ ਦੇ ਜੱਜਾਂ ਦਾ ਕਾਰਜਕਾਲ – ਹਾਈ ਕੋਰਟ ਦੇ ਜੱਜ 62 ਸਾਲ ਦੀ ਉਮਰ ਤਕ ਆਪਣੇ ਅਹੁਦੇ ਉੱਤੇ ਰਹਿ ਸਕਦੇ ਹਨ ।

(ਅ) ਹਾਈ ਕੋਰਟ ਦੇ ਜੱਜਾਂ ਦੀਆਂ ਯੋਗਤਾਵਾਂ-

  1. ਉਹ ਭਾਰਤ ਦਾ ਨਾਗਰਿਕ ਹੋਵੇ ।
  2. ਉਹ ਦਸ ਸਾਲ ਤਕ ਕਿਸੇ ਹੇਠਲੀ ਅਦਾਲਤ ਵਿਚ ਜੱਚ ਰਹਿ ਚੁੱਕਾ ਹੋਵੇ ।
  3. ਉਸ ਨੇ ਦਸ ਸਾਲ ਤਕ ਕਿਸੇ ਉੱਚ ਅਦਾਲਤ ਵਿਚ ਵਕਾਲਤ ਕੀਤੀ ਹੋਵੇ ।

(ੲ) ਹਾਈ ਕੋਰਟ ਵਿਚ ਜੱਜਾਂ ਦੀ ਗਿਣਤੀ – ਹਾਈਕੋਰਟ ਵਿਚ ਇਕ ਮੁੱਖ ਜੱਜ ਅਤੇ ਕੁੱਝ ਹੋਰ ਜੱਜ ਹੁੰਦੇ ਹਨ । ਉਨ੍ਹਾਂ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ । ਉਨ੍ਹਾਂ ਦੀ ਗਿਣਤੀ ਰਾਸ਼ਟਰਪਤੀ ਦੀ ਮਰਜ਼ੀ ਉੱਤੇ ਨਿਰਭਰ ਕਰਦੀ ਹੈ ।

(ਸ) ਲੋਕ ਅਦਾਲਤਾਂ – ਗ਼ਰੀਬ ਅਤੇ ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਿਵਾਉਣ ਦੇ ਲਈ ਕੁੱਝ ਸਮਾਂ ਪਹਿਲਾਂ ਦੇਸ਼ ਵਿਚ ਲੋਕ ਅਦਾਲਤਾਂ ਕਾਇਮ ਕੀਤੀਆਂ ਗਈਆਂ । 6 ਅਕਤੂਬਰ, 1985 ਨੂੰ ਪਹਿਲੀ ਲੋਕ ਅਦਾਲਤ ਦਿੱਲੀ ਵਿਚ ਬੈਠੀ ਸੀ । ਇਸ ਵਿਚ ਹਾਦਸਿਆਂ ਸੰਬੰਧੀ 150 ਕੇਸਾਂ ਨੂੰ ਨਿਪਟਾਇਆ ਗਿਆ ਸੀ ।

(ਹ) ਨਹੀਂ, ਸਾਡੇ ਰਾਜ ਵਿਚ ਇਕ ਸਦਨੀ ਵਿਧਾਨਪਾਲਿਕਾ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
ਰਾਜ ਦੇ ਰਾਜਪਾਲ ਦੀਆਂ ਪ੍ਰਸ਼ਾਸਨਿਕ ਸ਼ਕਤੀਆਂ ਦਾ ਵੇਰਵਾ ਦਿਓ ।
ਉੱਤਰ-
ਰਾਜਪਾਲ ਦੀਆਂ ਪ੍ਰਸ਼ਾਸਨਿਕ ਸ਼ਕਤੀਆਂ ਹੇਠ ਲਿਖੀਆਂ ਹਨ-

  • ਰਾਜ ਦਾ ਸਾਰਾ ਸ਼ਾਸਨ-ਪ੍ਰਬੰਧ ਉਸ ਦੇ ਨਾਂ ਉੱਤੇ ਚਲਦਾ ਹੈ ।
  • ਰਾਜ ਵਿਚ ਅਮਨ ਤੇ ਸੁਰੱਖਿਆ ਬਣਾਈ ਰੱਖਣੀ ਉਸ ਦੀ ਜ਼ਿੰਮੇਵਾਰੀ ਹੈ । ਇਸ ਵਿਚ ਉਸ ਦੀ ਮੱਦਦ ਕਰਨ ਅਤੇ ਸਲਾਹ ਦੇਣ ਲਈ ਮੁੱਖ ਮੰਤਰੀ ਸਮੇਤ ਮੰਤਰੀ ਪਰਿਸ਼ਦ ਦਾ ਪ੍ਰਬੰਧ ਹੈ ।
  • ਉਹ ਵਿਧਾਨ ਸਭਾ ਵਿਚ ਬਹੁਮਤ ਦਲ ਦੇ ਆਗੂ ਨੂੰ ਮੁੱਖ ਮੰਤਰੀ ਨਿਯੁਕਤ ਕਰਦਾ ਹੈ । ਮੁੱਖ ਮੰਤਰੀ ਦੀ ਸਲਾਹ ਉੱਤੇ ਉਹ ਦੁਸਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
  • ਰਾਜ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਨਿਯੁਕਤ ਕਰਦਾ ਹੈ । ਉਹ ਰਾਜ ਦੇ ਐਡਵੋਕੇਟ ਜਨਰਲ ਅਤੇ ਰਾਜ ਲੋਕ ਸੇਵਾ ਆਯੋਗ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ।
  • ਉਹ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਵਿਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ । (ਕੋਈ ਤਿੰਨ ਲਿਖੋ )

ਪ੍ਰਸ਼ਨ 2.
ਰਾਜ ਦੇ ਮੁੱਖ-ਮੰਤਰੀ ਦੀ ਨਿਯੁਕਤੀ ਦਾ ਵਰਣਨ ਕਰੋ ।
ਉੱਤਰ-
ਕੇਂਦਰ ਵਾਂਗ ਰਾਜਾਂ ਵਿਚ ਵੀ ਸ਼ਾਸਨ ਦੀ ਸੰਸਦੀ ਪ੍ਰਣਾਲੀ ਅਪਣਾਈ ਗਈ ਹੈ । ਰਾਜਪਾਲ ਨਾਂ-ਮਾਤਰ ਦਾ ਮੁਖੀ ਹੁੰਦਾ ਹੈ । ਉਸ ਦੀ ਮੱਦਦ ਅਤੇ ਸਲਾਹ ਲਈ ਮੁੱਖ ਮੰਤਰੀ ਤੇ ਉਸ ਦਾ ਮੰਤਰੀ ਮੰਡਲ ਹੁੰਦਾ ਹੈ । ਮੰਤਰੀ ਮੰਡਲ ਰਾਜ ਦੀ ਅਸਲੀ ਕਾਰਜਪਾਲਿਕਾ ਹੁੰਦੀ ਹੈ । ਰਾਜਪਾਲ ਵਿਧਾਨ ਸਭਾ ਦੇ ਬਹੁਮਤ ਦਲ ਦੇ ਨੇਤਾ ਨੂੰ ਮੁੱਖ ਮੰਤਰੀ ਨਿਯੁਕਤ ਕਰਦਾ ਹੈ । ਮੁੱਖ ਮੰਤਰੀ ਦੀ ਸਲਾਹ ਉੱਤੇ ਉਹ ਦੂਸਰੇ ਮੰਤਰੀਆਂ ਨੂੰ ਨਿਯੁਕਤ ਕਰਦਾ ਹੈ । ਰਾਜਪਾਲ ਮੁੱਖ ਮੰਤਰੀ ਵਲੋਂ ਦਿੱਤੀ ਗਈ ਸੂਚੀ ਵਿਚ ਨਾ ਤਾਂ ਆਪਣੀ ਮਰਜ਼ੀ ਨਾਲ ਕੋਈ ਨਾਂ ਜੋੜ ਸਕਦਾ ਹੈ ਅਤੇ ਨਾ ਹੀ ਸੂਚੀ ਵਿਚ ਦਿੱਤੇ ਗਏ ਨਾਂਵਾਂ ਵਿਚੋਂ ਕਿਸੇ ਨਾਂ ਨੂੰ ਕੱਟ ਸਕਦਾ ਹੈ ।

ਪ੍ਰਸ਼ਨ 3.
ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਵਿਧਾਨ ਮੰਡਲ ਦੀਆਂ ਸ਼ਕਤੀਆਂ ਦਾ ਵਰਣਨ ਇਸ ਤਰ੍ਹਾਂ ਹੈ
1. ਵਿਧਾਨਕ ਸ਼ਕਤੀਆਂ – ਵਿਧਾਨ ਮੰਡਲ ਰਾਜ ਦੀ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ ।

2. ਕਾਰਜਪਾਲਿਕਾ ਸ਼ਕਤੀਆਂ-

  • ਰਾਜ ਦੀ ਮੰਤਰੀ ਪਰਿਸ਼ਦ ਵਿਧਾਨ ਮੰਡਲ ਅੱਗੇ ਜਵਾਬਦੇਹ ਹੁੰਦੀ ਹੈ ।
  • ਉਹ ਮੰਤਰੀ ਪਰਿਸ਼ਦ ਦੇ ਵਿਰੁੱਧ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਉਸ ਨੂੰ ਹਟਾ ਸਕਦਾ ਹੈ ।
  • ਇਸ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛ ਸਕਦੇ ਹਨ ।
  • ਇਸ ਦੇ ਮੈਂਬਰ ਵੱਖ-ਵੱਖ ਮਤੇ ਪੇਸ਼ ਕਰਕੇ ਵੀ ਮੰਤਰੀ ਪਰਿਸ਼ਦ ਉੱਤੇ ਨਿਯੰਤਰਨ ਰੱਖਦੇ ਹਨ ।

3. ਵਿੱਤੀ ਸ਼ਕਤੀਆਂ – ਵਿਧਾਨ ਮੰਡਲ ਰਾਜ ਦੇ ਆਮਦਨ-ਖ਼ਰਚ ਉੱਤੇ ਨਿਯੰਤਰਨ ਰੱਖਦਾ ਹੈ । ਇਹ ਰਾਜ ਦਾ ਸਾਲਾਨਾ ਬਜਟ ਪਾਸ ਕਰਦਾ ਹੈ । ਇਸ ਦੀ ਪ੍ਰਵਾਨਗੀ ਤੋਂ ਬਗੈਰ ਨਾ ਤਾਂ ਕੋਈ ਕਰ ਲਾਇਆ ਜਾ ਸਕਦਾ ਹੈ ਅਤੇ ਨਾ ਹੀ ਕੁੱਝ ਖ਼ਰਚ ਕੀਤਾ ਜਾ ਸਕਦਾ ਹੈ ।

4. ਵੱਖ-ਵੱਖ ਸ਼ਕਤੀਆਂ-

  • ਵਿਧਾਨ ਮੰਡਲ ਦੇ ਹੇਠਲੇ ਸਦਨ ਵਿਧਾਨ ਸਭਾ) ਦੇ ਚੁਣੇ ਹੋਏ ਮੈਂਬਰ ਰਾਸ਼ਟਰਪਤੀ ਦੀ ਚੋਣ ਵਿਚ ਹਿੱਸਾ ਲੈਂਦੇ ਹਨ ।
  • ਵਿਧਾਨ ਸਭਾ ਦੇ ਮੈਂਬਰ ਵਿਧਾਨ ਪਰਿਸ਼ਦ ਦੇ ਇਕ-ਤਿਹਾਈ ਮੈਂਬਰਾਂ ਦੀ ਚੋਣ ਕਰਦੇ ਹਨ ।
  • ਵਿਧਾਨ ਸਭਾ ਰਾਜ ਵਿਚ ਵਿਧਾਨ ਪਰਿਸ਼ਦ ਦੀ ਸਥਾਪਨਾ ਜਾਂ ਸਮਾਪਤੀ ਦਾ ਮਤਾ ਪਾਸ ਕਰਦੀ ਹੈ । (ਕੋਈ ਤਿੰਨ ਲਿਖੋ )

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 4.
ਰਾਜਪਾਲ ਦੀਆਂ ਇੱਛੁਕ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਰਾਜਪਾਲ ਦੀ ਸਥਿਤੀ ਉਹੋ ਜਿਹੀ ਨਹੀਂ ਜਿਹੋ-ਜਿਹੀ ਕੇਂਦਰ ਵਿਚ ਰਾਸ਼ਟਰਪਤੀ ਦੀ ਹੈ । ਕੇਂਦਰ ਵਿਚ ਇਹ ਸੰਵਿਧਾਨਿਕ ਪ੍ਰਬੰਧ ਹੈ ਕਿ ਰਾਸ਼ਟਰਪਤੀ ਨੂੰ ਮੰਤਰੀ ਪਰਿਸ਼ਦ ਦੀ ਸਲਾਹ ਦੇ ਅਨੁਸਾਰ ਕੰਮ ਕਰਨਾ ਪੈਂਦਾ ਹੈ । ਇਸ ਦੇ ਉਲਟ ਰਾਜਪਾਲ ਕੁੱਝ ਹਾਲਤਾਂ ਵਿਚ ਆਪਣੇ ਵਿਵੇਕ ਦੇ ਅਨੁਸਾਰ ਕੰਮ ਕਰ ਸਕਦਾ ਹੈ । ਰਾਜਪਾਲ ਦੀ ਇਸ ਸ਼ਕਤੀ ਨੂੰ ਸ਼ੈ-ਵਿਵੇਕ ਦੀ ਸ਼ਕਤੀ ਜਾਂ ਇੱਛੁਕ ਸ਼ਕਤੀ ਆਖਦੇ ਹਨ ।

ਰਾਜਪਾਲ ਹੇਠ ਲਿਖੀਆਂ ਹਾਲਤਾਂ ਵਿਚ ਆਪਣੇ ਵਿਵੇਕ ਨਾਲ ਕੰਮ ਕਰ ਸਕਦਾ ਹੈ-

  1. ਜੇ ਵਿਧਾਨ ਸਭਾ ਵਿਚ ਕਿਸੇ ਇਕ ਦਲ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਉਹ ਸ਼ੈ-ਵਿਵੇਕ ਨਾਲ ਮੁੱਖ ਮੰਤਰੀ ਦੀ ਨਿਯੁਕਤੀ ਕਰ ਸਕਦਾ ਹੈ ।
  2. ਜੇ ਰਾਸ਼ਟਰਪਤੀ ਨੂੰ ਸੰਵਿਧਾਨਿਕ ਯੰਤਰ ਦੇ ਨਾਕਾਮ ਹੋ ਜਾਣ ਉੱਤੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ · ਸਿਫ਼ਾਰਸ਼ ਕਰਨੀ ਹੈ ।
  3. ਰਾਜ ਵਿਚ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ।
  4. ਰਾਜ ਵਿਧਾਨ ਮੰਡਲ ਵਲੋਂ ਪਾਸ ਕੀਤੇ ਗਏ ਕਿਸੇ ਬਿਲ ਨੂੰ ਰਾਸ਼ਟਰਪਤੀ ਦੇ ਵਿਚਾਰ-ਵਟਾਂਦਰੇ ਲਈ ਰਾਖਵਾਂ ਰੱਖਣ ਵਾਸਤੇ । (ਕੋਈ ਤਿੰਨ ਲਿਖੋ )

ਪ੍ਰਸ਼ਨ 5.
ਮੰਤਰੀ-ਮੰਡਲ ਦੇ ਚਾਰ ਕਾਰਜਾਂ ਦੀ ਵਿਆਖਿਆ ਕਰੋ ।
ਉੱਤਰ-
ਮੰਤਰੀ-ਮੰਡਲ ਦੇ ਤਿੰਨ ਕਾਰਜਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਨੀਤੀ ਨਿਰਮਾਣ – ਰਾਜ ਦੇ ਮੰਤਰੀ ਮੰਡਲ ਦਾ ਮੁੱਖ ਕਰਤੱਵ ਰਾਜ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਹੁੰਦਾ ਹੈ । ਇਸ ਦੇ ਲਈ ਉਹ ਆਰਥਿਕ, ਸਮਾਜਿਕ, ਉਦਯੋਗਿਕ ਅਤੇ ਖੇਤੀਬਾੜੀ ਸੰਬੰਧੀ ਨੀਤੀ ਤਿਆਰ ਕਰਦਾ ਹੈ ।
  • ਪ੍ਰਸ਼ਾਸਨ – ਹਰੇਕ ਮੰਤਰੀ ਰਾਜ ਦੇ ਕਿਸੇ ਵਿਭਾਗ ਦਾ ਮੁਖੀ ਹੁੰਦਾ ਹੈ । ਉਹ ਵਿਭਾਗ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਹਾਇਤਾ ਨਾਲ ਆਪਣੇ ਵਿਭਾਗ ਦਾ ਪ੍ਰਸ਼ਾਸਨ ਚਲਾਉਂਦਾ ਹੈ ।
  • ਵਿਧਾਨਕ ਸ਼ਕਤੀਆਂ – ਰਾਜ ਵਿਧਾਨ ਮੰਡਲ ਵਿਚ ਬਹੁਤੇ ਬਿਲ ਮੰਤਰੀਆਂ ਵਲੋਂ ਪੇਸ਼ ਕੀਤੇ ਜਾਂਦੇ ਹਨ । ਮੰਤਰੀ ਪਰਿਸ਼ਦ ਦੀ ਇੱਛਾ ਦੇ ਵਿਰੁੱਧ ਕੋਈ ਵੀ ਬਿਲ ਪਾਸ ਨਹੀਂ ਹੋ ਸਕਦਾ । ਰਾਜ ਵਿਧਾਨ ਮੰਡਲ ਦੀਆਂ ਬੈਠਕਾਂ ਰਾਜਪਾਲ ਮੰਤਰੀ ਮੰਡਲ ਦੀ ਸਲਾਹ ਨਾਲ ਹੀ ਬੁਲਾਉਂਦਾ ਹੈ । ਮੰਤਰੀ ਮੰਡਲ ਦੀ ਸਲਾਹ ਨਾਲ ਹੀ ਉਹ ਵਿਧਾਨ ਸਭਾ ਨੂੰ ਭੰਗ ਕਰਦਾ ਹੈ ਅਤੇ ਅਧਿਆਦੇਸ਼ ਜਾਰੀ ਕਰਦਾ ਹੈ ।
  • ਵਿੱਤੀ ਸ਼ਕਤੀਆਂ – ਰਾਜ ਦਾ ਸਾਲਾਨਾ ਬਜਟ ਮੰਤਰੀ ਮੰਡਲ ਹੀ ਤਿਆਰ ਕਰਦਾ ਹੈ । ਵਿੱਤ ਮੰਤਰੀ ਇਸ ਨੂੰ ਵਿਧਾਨ ਮੰਡਲ ਵਿਚ ਪੇਸ਼ ਕਰਦਾ ਹੈ । ਮੰਤਰੀ ਮੰਡਲ ਹੀ ਇਹ ਨਿਰਣਾ ਕਰਦਾ ਹੈ ਕਿ ਕਿਹੜੇ ਨਵੇਂ ਕਰ ਲਾਏ ਜਾਣ, ਕਿਹੜੇ ਕਰਾਂ ਨੂੰ ਘਟਾਇਆ ਜਾਂ ਵਧਾਇਆ ਜਾਵੇ ਅਤੇ ਧਨ ਦੀ ਵਰਤੋਂ ਕਿਸ ਤਰ੍ਹਾਂ ਨਾਲ ਕੀਤੀ ਜਾਵੇ । (ਕੋਈ ਤਿੰਨ ਲਿਖੋ)

ਪ੍ਰਸ਼ਨ 6.
ਸੰਵਿਧਾਨਿਕ ਸੰਕਟ ਦੀ ਘੋਸ਼ਣਾ ਸਮੇਂ ਰਾਜ ਦੇ ਪ੍ਰਸ਼ਾਸਨ ‘ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਰਾਜ ਵਿਚ ਸੰਵਿਧਾਨਿਕ ਸੰਕਟ ਦੀ ਹਾਲਤ ਵਿਚ ਰਾਜਪਾਲ ਦੀ ਸਲਾਹ ਉੱਤੇ ਰਾਸ਼ਟਰਪਤੀ ਰਾਜ ਵਿਚ · ਸੰਵਿਧਾਨਿਕ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ । ਸਿੱਟਾ ਇਹ ਹੁੰਦਾ ਹੈ ਕਿ ਸੰਬੰਧਿਤ ਰਾਜ ਦੀ ਵਿਧਾਨ ਸਭਾ ਨੂੰ ਭੰਗ ਜਾਂ ਮੁਅੱਤਲ ਕਰ ਦਿੱਤਾ ਜਾਂਦਾ ਹੈ । ਰਾਜ ਦੀ ਮੰਤਰੀ ਪਰਿਸ਼ਦ ਨੂੰ ਵੀ ਭੰਗ ਕਰ ਦਿੱਤਾ ਜਾਂਦਾ ਹੈ । ਰਾਜ ਦਾ ਸ਼ਾਸਨ ਰਾਸ਼ਟਰਪਤੀ ਆਪਣੇ ਹੱਥ ਵਿਚ ਲੈ ਲੈਂਦਾ ਹੈ । ਇਸ ਦਾ ਅਰਥ ਇਹ ਹੈ ਕਿ ਕੁੱਝ ਸਮੇਂ ਦੇ ਲਈ ਰਾਜ ਦਾ ਸ਼ਾਸਨ ਕੇਂਦਰ ਚਲਾਉਂਦਾ ਹੈ । ਵਿਵਹਾਰ ਵਿਚ ਰਾਸ਼ਟਰਪਤੀ ਰਾਜਪਾਲ ਨੂੰ ਰਾਜ ਦਾ ਪ੍ਰਸ਼ਾਸਨ ਚਲਾਉਣ ਦੀਆਂ ਅਸਲ ਸ਼ਕਤੀਆਂ ਸੌਂਪ ਦਿੰਦਾ ਹੈ । ਵਿਧਾਨ ਮੰਡਲ ਦੀਆਂ ਸਾਰੀਆਂ ਸ਼ਕਤੀਆਂ, ਅਸਥਾਈ ਤੌਰ ‘ਤੇ ਕੇਂਦਰੀ ਸੰਸਦ ਨੂੰ ਹਾਸਲ ਹੋ ਜਾਂਦੀਆਂ ਹਨ ।

ਪ੍ਰਸ਼ਨ 7.
ਲੋਕ ਅਦਾਲਤਾਂ ਦੇ ਕਾਰਜਾਂ/ਸ਼ਕਤੀਆਂ ਦੀ ਵਿਆਖਿਆ ਕਰੋ ।
ਉੱਤਰ-
ਲੋਕ ਅਦਾਲਤਾਂ ਨਿਆਂ ਕਰਨ ਦੇ ਲਈ ਬਿਲਕੁਲ ਨਵੀਂ ਵਿਵਸਥਾ ਹੈ । ਇਸ ਦੇ ਜਨਮਦਾਤਾ ਜੱਜ ਪੀ. ਐੱਨ. ਭਗਵਤੀ ਮੰਨੇ ਜਾਂਦੇ ਹਨ । ਇਸ ਦਾ ਮੁੱਖ ਕੰਮ ਗ਼ਰੀਬ ਅਤੇ ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਿਵਾਉਣਾ ਹੈ । ਸਾਡੀਆਂ ਅਦਾਲਤਾਂ ਵਿਚ ਕੰਮ ਦਾ ਬਹੁਤ ਬੋਝ ਹੈ । ਲੱਖਾਂ ਕੇਸ ਫਾਈਲਾਂ ਵਿਚ ਬੰਦ ਪਏ ਹੋਏ ਹਨ । ਲੋਕ ਅਦਾਲਤਾਂ ਵਿਚ ਆਪਸੀ ਸਹਿਮਤੀ ਰਾਹੀਂ ਸੈਂਕੜੇ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ । ਇਸ ਤਰ੍ਹਾਂ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁਕੱਦਮੇ ਲੋਕ ਅਦਾਲਤਾਂ ਵਿਚ ਜਲਦੀ ਹੀ ਨਿਪਟ ਜਾਣਗੇ ਅਤੇ ਅਦਾਲਤਾਂ ਦਾ ਕਾਰਜਭਾਰ ਹਲਕਾ ਹੋ ਜਾਵੇਗਾ । 1987 ਵਿਚ ਲੋਕ ਅਦਾਲਤਾਂ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋ ਗਈ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 8.
ਕੇਂਦਰ ਅਤੇ ਰਾਜਾਂ ਦੇ ਵਿਧਾਨਕ, ਪ੍ਰਬੰਧਕੀ ਅਤੇ ਵਿੱਤੀ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
1. ਵਿਧਾਨਕ ਸੰਬੰਧ – ਸੰਘੀ ਸ਼ਾਸਨ ਤੋਂ ਸਾਡਾ ਭਾਵ ਅਜਿਹੇ ਸ਼ਾਸਨ ਤੋਂ ਹੈ ਜਿਸ ਵਿਚ ਸ਼ਕਤੀਆਂ ਸੰਘ ਅਤੇ ਉਸ ਦੀਆਂ ਇਕਾਈਆਂ ਵਿਚ ਵੰਡ ਦਿੱਤੀਆਂ ਜਾਂਦੀਆਂ ਹਨ । ਸੰਖੇਪ ਵਿਚ ਇਨ੍ਹਾਂ ਸ਼ਕਤੀਆਂ ਦੀ ਵੰਡ ਇਸ ਤਰ੍ਹਾਂ ਹੁੰਦੀ ਹੈ-

  • ਸੰਘੀ ਸੂਚੀ- ਸੰਘੀ ਸਰਕਾਰ ਨੂੰ ਉਨ੍ਹਾਂ ਵਿਸ਼ਿਆਂ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਜਿਹੜੇ ਰਾਸ਼ਟਰੀ ਮਹੱਤਵ ਦੇ ਹੁੰਦੇ ਹਨ । ਸੁਰੱਖਿਆ, ਡਾਕ-ਤਾਰ, ਮੁਦਰਾ ਆਦਿ ਸਾਰੇ ਸੰਘੀ ਸੂਚੀ ਦੇ ਵਿਸ਼ੇ ਹੁੰਦੇ ਹਨ ।
  • ਰਾਜ ਸੂਚੀ – ਰਾਜ ਸੂਚੀ ਵਿਚ ਉਹ ਵਿਸ਼ੇ ਆਉਂਦੇ ਹਨ ਜਿਨ੍ਹਾਂ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ਼ ਰਾਜ ਵਿਧਾਨ ਮੰਡਲਾਂ ਨੂੰ ਹੁੰਦਾ ਹੈ । ਵਿਕਰੀ-ਕਰ, ਰਾਜ-ਵਿੱਤ, ਖੇਤੀ ਆਦਿ ਰਾਜ ਸੂਚੀ ਦੇ ਵਿਸ਼ੇ ਹਨ । ਜੇ ਕੋਈ ਰਾਜ-ਸੂਚੀ ਦਾ ਵਿਸ਼ਾ ਰਾਸ਼ਟਰੀ ਮਹੱਤਵ ਧਾਰਨ ਕਰ ਲੈਂਦਾ ਹੈ ਤਾਂ ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਸੰਘੀ ਸਰਕਾਰ ਨੂੰ ਉਸ ਵਿਸ਼ੇਸ਼ ਵਿਸ਼ੇ ਉੱਤੇ ਕਾਨੂੰਨ ਬਣਾਉਣ ਦੇ ਅਧਿਕਾਰ ਹਾਸਲ ਹੋ ਜਾਂਦੇ ਹਨ ।
  • ਸਮਵਰਤੀ ਸੁਚੀ – ਇਸ ਸੂਚੀ ਵਿਚ ਦਿੱਤੇ ਗਏ ਵਿਸ਼ਿਆਂ ਉੱਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੋਹਾਂ ਨੂੰ ਹੀ ਕਾਨੂੰਨ ਬਣਾਉਣ ਦਾ ਅਧਿਕਾਰ ਹਾਸਲ ਹੈ । ਪਰ ਜੇ ਕਿਸੇ ਇਕ ਹੀ ਵਿਸ਼ੇ ਉੱਤੇ ਰਾਜ ਤੇ ਕੇਂਦਰ ਵਲੋਂ ਬਣਾਏ ਗਏ ਕਾਨੂੰਨ ਵਿਚ ਵਿਰੋਧ ਪੈਦਾ ਹੋ ਜਾਵੇ ਤਾਂ ਕੇਂਦਰ ਵਲੋਂ ਬਣਾਇਆ ਗਿਆ ਕਾਨੂੰਨ ਹੀ ਮੰਨਣਯੋਗ ਸਮਝਿਆ ਜਾਂਦਾ ਹੈ ।

2. ਪ੍ਰਬੰਧਕੀ ਸੰਬੰਧ – ਪ੍ਰਬੰਧਕੀ ਸ਼ਕਤੀਆਂ ਦੀ ਵੰਡ ਕਰਨ ਸਮੇਂ ਕੇਂਦਰੀ ਸਰਕਾਰ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਗਿਆ ਹੈ । ਉਦਾਹਰਨ ਵਜੋਂ ਰਾਜਪਾਲ ਦੀ ਨਿਯੁਕਤੀ ਕੇਂਦਰ ਦੁਆਰਾ ਕੀਤੀ ਜਾਂਦੀ ਹੈ । ਕੇਂਦਰੀ ਸਰਕਾਰ, ਕੇਂਦਰੀ ਜਾਇਦਾਦ ਰੇਲ ਮਾਰਗਾਂ ਤੇ ਸੰਚਾਰ ਦੇ ਸਾਧਨਾਂ ਦੀ ਸੰਭਾਲ ਲਈ ਰਾਜ ਸਰਕਾਰਾਂ ਨੂੰ ਨਿਰਦੇਸ਼ ਜਾਰੀ ਕਰ ਸਕਦੀ ਹੈ, ਜਿਨ੍ਹਾਂ ਦਾ ਪਾਲਣ ਕਰਨਾ ਰਾਜ ਸਰਕਾਰ ਲਈ ਜ਼ਰੂਰੀ ਹੁੰਦਾ ਹੈ ?

3. ਵਿੱਤੀ ਸੰਬੰਧੀ – ਕੇਂਦਰੀ ਸਰਕਾਰ ਦੀ ਆਮਦਨ ਦੇ ਸਾਧਨ ਰਾਜ ਸਰਕਾਰਾਂ ਨਾਲੋਂ ਵਧੇਰੇ ਹੁੰਦੇ ਹਨ । ਭਾਰਤ ਦੇ ਸਾਰੇ ਰਾਜ ਵਿੱਤੀ ਸਹਾਇਤਾ ਲਈ ਕੇਂਦਰ ਦੇ ਅਨੁਦਾਨ ‘ਤੇ ਨਿਰਭਰ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਆਪਣੀ ਆਮਦਨ ਨਾਲ ਗੁਜ਼ਾਰਾ ਨਹੀਂ ਹੁੰਦਾ ।

ਪ੍ਰਸ਼ਨ 9.
ਹਾਈਕੋਰਟ ਨੂੰ ਅਭਿਲੇਖਾ ਅਦਾਲਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਹਾਈਕੋਰਟ ਨੂੰ ਰਿਕਾਰਡ ਕੋਰਟ ਮੰਨਿਆ ਜਾਂਦਾ ਹੈ । ਇਸ ਦਾ ਭਾਵ ਹੈ ਕਿ ਹਾਈਕੋਰਟ ਦੇ ਫ਼ੈਸਲੇ ਲਿਖਿਤ ਰੂਪ ਵਿਚ ਰਿਕਾਰਡ ਕੀਤੇ ਜਾਂਦੇ ਹਨ ਅਤੇ ਹੇਠਲੀਆਂ ਅਦਾਲਤਾਂ ਲਈ ਅਜਿਹੇ ਫ਼ੈਸਲੇ ਦ੍ਰਿਸ਼ਟਾਂਤ ਹੁੰਦੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਆਉਣ ਵਾਲੇ ਸਮੇਂ ਵਿਚ ਵੀ ਫ਼ੈਸਲੇ ਕੀਤੇ ਜਾਂਦੇ ਹਨ ।

ਪ੍ਰਸ਼ਨ 10.
ਹਾਈਕੋਰਟ ਦੇ ਅਪੀਲੀ ਅਧਿਕਾਰ ਖੇਤਰ ਦਾ ਵਰਣਨ ਕਰੋ ।
ਉੱਤਰ-
ਮੂਲ ਰੂਪ ਵਿਚ ਹਾਈ ਕੋਰਟ ਇੱਕ ਅਪੀਲਾਂ ਸੁਣਨ ਵਾਲੀ ਅਦਾਲਤ ਹੁੰਦੀ ਹੈ । ਇਹ ਆਪਣੇ ਅਧੀਨ ਅਦਾਲਤਾਂ ਦੇ ਵਿਰੁੱਧ ਵੱਖ-ਵੱਖ ਦੀਵਾਨੀ ਅਤੇ ਫ਼ੌਜਦਾਰੀ ਮਾਮਲਿਆਂ ਵਿਚ ਅਪੀਲਾਂ ਸੁਣ ਸਕਦੀ ਹੈ । ਉਦਾਹਰਨ ਦੇ ਲਈ ਕਿਸੇ ਅਪਰਾਧੀ ਨੂੰ ਉਦੋਂ ਤਕ ਫਾਂਸੀ ਨਹੀਂ ਲਗਾਈ ਜਾ ਸਕਦੀ, ਜਦ ਤਕ ਕਿ ਸੈਸ਼ਨ ਅਦਾਲਤ ਵਲੋਂ ਦਿੱਤੇ ਗਏ ਫਾਂਸੀ ਦੇ ਫ਼ੈਸਲੇ ਦਾ ਹਾਈ ਕੋਰਟ ਅਨੁਮੋਦਨ ਨਹੀਂ ਕਰਦੀ । ਜੇ ਹਾਈਕੋਰਟ ਫਾਂਸੀ ਦੀ ਸਜ਼ਾ ਨੂੰ ਠੀਕ ਐਲਾਨ ਕਰਦੀ ਹੈ, ਤਾਂ ਹੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ।

PSEB 10th Class Social Science Guide ਰਾਜ ਸਰਕਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤੀ ਸੰਘ ਵਿਚ ਕਿੰਨੇ ਕਿਸਮ ਦੀਆਂ ਇਕਾਈਆਂ ਹਨ ? ਨਾਂ ਦੱਸੋ ।
ਉੱਤਰ-
ਭਾਰਤ ਸੰਘ ਵਿਚ ਦੋ ਕਿਸਮ ਦੀਆਂ ਇਕਾਈਆਂ ਹਨ-ਰਾਜ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 2.
(i) ਰਾਜਾਂ ਦਾ ਵਰਗੀਕਰਨ ਕਿਹੜੇ ਆਧਾਰ ਉੱਤੇ ਕੀਤਾ ਗਿਆ ਹੈ ?
(ii) ਰਾਜਾਂ ਨੂੰ ਭਾਸ਼ਾਈ ਰਾਜ ਕਿਉਂ ਆਖਿਆ ਜਾਂਦਾ ਹੈ ?
ਉੱਤਰ-
(i) ਭਾਰਤ ਵਿਚ ਰਾਜਾਂ ਦਾ ਵਰਗੀਕਰਨ ਭਾਸ਼ਾ ਦੇ ਆਧਾਰ ਉੱਤੇ ਕੀਤਾ ਗਿਆ ਹੈ ।
(ii) ਰਾਜਾਂ ਦਾ ਗਠਨ ਭਾਸ਼ਾ ਦੇ ਆਧਾਰ ਉੱਤੇ ਹੋਣ ਦੇ ਕਾਰਨ ਇਨ੍ਹਾਂ ਨੂੰ ਭਾਸ਼ਾਈ ਰਾਜ ਆਖਿਆ ਜਾਂਦਾ ਹੈ ।

ਪ੍ਰਸ਼ਨ 3.
ਕੇਂਦਰ-ਸ਼ਾਸਿਤ ਪ੍ਰਦੇਸ਼ ਕਿਸ ਨੂੰ ਆਖਦੇ ਹਨ ?
ਉੱਤਰ-
ਕੇਂਦਰ ਸ਼ਾਸਿਤ ਪ੍ਰਦੇਸ਼ ਉਹ ਪ੍ਰਸ਼ਾਸਨਿਕ ਇਕਾਈ ਹੈ, ਜਿਸ ਦਾ ਸ਼ਾਸਨ ਕੇਂਦਰ ਸਰਕਾਰ ਦੇ ਅਧੀਨ ਹੁੰਦਾ ਹੈ ।

ਪ੍ਰਸ਼ਨ 4.
ਦੋ ਕੇਂਦਰ ਸ਼ਾਸਿਤ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਪਾਂਡੇਚੇਰੀ ਅਤੇ ਚੰਡੀਗੜ੍ਹ ।

ਪ੍ਰਸ਼ਨ 5.
(i) ਰਾਜ ਸਰਕਾਰ ਕਿਹੜੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ ?
(ii) ਸੂਚੀ ਵਿਚ ਕਿਹੜੇ-ਕਿਹੜੇ ਵਿਸ਼ੇ ਹਨ ?
ਉੱਤਰ-
(i) ਰਾਜ ਸਰਕਾਰ ਰਾਜ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ ।
(ii) ਖੇਤੀ, ਭੂਮੀ, ਸਿੰਜਾਈ, ਸਰਵਜਨਕ ਸਿਹਤ ਆਦਿ ਰਾਜ ਸੂਚੀ ਦੇ ਵਿਸ਼ੇ ਹਨ ।

ਪ੍ਰਸ਼ਨ 6.
(i) ਵਿੱਤ ਸੰਬੰਧੀ ਬਿਲ ਰਾਜ ਵਿਧਾਨ ਮੰਡਲ ਦੇ ਕਿਹੜੇ ਸਦਨ ਵਿਚ ਪੇਸ਼ ਕੀਤੇ ਜਾ ਸਕਦੇ ਹਨ ?
(ii) ਵਿਧਾਨ ਸਭਾ ਵਲੋਂ ਭੇਜੇ ਗਏ ਬਿਲ ਨੂੰ ਵਿਧਾਨ ਪਰਿਸ਼ਦ ਕਿੰਨੇ ਸਮੇਂ ਤਕ ਰੋਕ ਸਕਦੀ ਹੈ ?
ਉੱਤਰ-
(i) ਵਿੱਤ ਸੰਬੰਧੀ ਬਿਲ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾ ਸਕਦੇ ਹਨ ।
(ii) ਵਿਧਾਨ ਸਭਾ ਵਲੋਂ ਸਲਾਹ ਲਈ ਭੇਜੇ ਗਏ ਬਿਲ ਨੂੰ ਵਿਧਾਨ ਪਰਿਸ਼ਦ ਵੱਧ ਤੋਂ ਵੱਧ 14 ਦਿਨ ਤਕ ਰੋਕ ਸਕਦੀ ਹੈ ।

ਪ੍ਰਸ਼ਨ 7.
(i) ਰਾਜ ਸਰਕਾਰ ਦਾ ਅਸਲੀ ਮੁਖੀ ਕੌਣ ਹੁੰਦਾ ਹੈ ?
(ii) ਮੁੱਖ ਮੰਤਰੀ ਦੀ ਨਿਯੁਕਤੀ ਕਿਸ ਰਾਹੀਂ ਕੀਤੀ ਜਾਂਦੀ ਹੈ ?
ਉੱਤਰ-
(i) ਰਾਜ ਸਰਕਾਰ ਦਾ ਅਸਲੀ ਮੁਖੀ ਮੁੱਖ ਮੰਤਰੀ ਹੁੰਦਾ ਹੈ ।
(ii) ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਵਲੋਂ ਕੀਤੀ ਜਾਂਦੀ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 8.
ਰਾਜਪਾਲ ਦੇ ਅਹੁਦੇ ਲਈ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
ਉੱਤਰ-
35 ਸਾਲ ।

ਪ੍ਰਸ਼ਨ 9.
(i) ਰਾਜ ਵਿਧਾਨ ਮੰਡਲ ਦੇ ਇਕ ਸਾਲ ਵਿਚ ਕਿੰਨੇ ਇਜਲਾਸ ਹੋਣੇ ਜ਼ਰੂਰੀ ਹਨ ?
(ii) ਰਾਜ ਵਿਧਾਨ ਮੰਡਲ ਦੇ ਦੋ ਇਜਲਾਸਾਂ ਵਿਚਕਾਚ ਘੱਟੋ-ਘੱਟ ਕਿੰਨਾ ਫ਼ਰਕ ਹੋਣਾ ਚਾਹੀਦਾ ਹੈ ?
ਉੱਤਰ-
(i) ਰਾਜ ਵਿਧਾਨ ਮੰਡਲ ਦੇ ਇਕ ਸਾਲ ਵਿਚ ਘੱਟੋ-ਘੱਟ ਦੋ ਇਜਲਾਸ ਹੋਣੇ ਜ਼ਰੂਰੀ ਹਨ ।
(ii) ਰਾਜ ਵਿਧਾਨ ਮੰਡਲ ਦੇ ਦੋ ਇਜਲਾਸਾਂ ਵਿਚਕਾਰ ਛੇ ਮਹੀਨਿਆਂ ਤੋਂ ਵੱਧ ਦਾ ਫ਼ਰਕ ਨਹੀਂ ਹੋਣਾ ਚਾਹੀਦਾ ।

ਪ੍ਰਸ਼ਨ 10.
ਰਾਜਪਾਲ ਦਾ ਮੁੱਖ ਸਲਾਹਕਾਰ ਕੌਣ ਹੁੰਦਾ ਹੈ ?
ਉੱਤਰ-
ਰਾਜਪਾਲ ਦਾ ਮੁੱਖ ਸਲਾਹਕਾਰ ਮੁੱਖ ਮੰਤਰੀ ਹੁੰਦਾ ਹੈ ।

ਪ੍ਰਸ਼ਨ 11.
ਭਾਰਤ ਵਿਚ ਕਿੰਨੇ ਰਾਜ (ਰਾਜ ਸਰਕਾਰਾਂ ਹਨ ?
ਉੱਤਰ-
28.

ਪ੍ਰਸ਼ਨ 12.
ਭਾਰਤ ਵਿਚ ਕਿੰਨੇ ਸੰਘੀ ਖੇਤਰ ਹਨ ?
ਉੱਤਰ-
8.

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 13.
ਦੋ ਰਾਜਾਂ ਦੇ ਨਾਂ ਦੱਸੋ, ਜਿੱਥੇ ਦੋ-ਸਦਨੀ ਵਿਧਾਨ ਮੰਡਲ ਹਨ ?
ਉੱਤਰ-
ਮਹਾਂਰਾਸ਼ਟਰ ਅਤੇ ਕਰਨਾਟਕਾ ।

ਪ੍ਰਸ਼ਨ 14.
ਪੰਜਾਬ ਵਿਚ ਕਿੰਨੇ ਸਦਨੀ ਵਿਧਾਨ ਮੰਡਲ/ਵਿਧਾਨਪਾਲਿਕਾ ਹਨ ?
ਉੱਤਰ-
ਇਕ ਸਦਨੀ ।

ਪ੍ਰਸ਼ਨ 15.
ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਕਿੰਨੀ ਗਿਣਤੀ ਨਿਸ਼ਚਿਤ ਕੀਤੀ ਗਈ ਹੈ ?
ਉੱਤਰ-
40.

ਪ੍ਰਸ਼ਨ 16.
ਵਿਧਾਨ ਸਭਾ ਦਾ ਮੈਂਬਰ ਬਣਨ ਲਈ ਨਾਗਰਿਕ ਦੀ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
ਉੱਤਰ-
25 ਸਾਲ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 17.
ਵਿਧਾਨ ਪਰਿਸ਼ਦ ਦਾ ਮੈਂਬਰ ਬਣਨ ਲਈ ਨਾਗਰਿਕ ਦੀ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
ਉੱਤਰ-
30 ਸਾਲ ।

ਪ੍ਰਸ਼ਨ 18.
ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
6 ਸਾਲ ।

ਪ੍ਰਸ਼ਨ 19.
ਵਿਧਾਨ ਪਰਿਸ਼ਦ ਵਿਚ ਰਾਜਪਾਲ ਦੁਆਰਾ ਨਾਮਜ਼ਦ ਮੈਂਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ ?
ਉੱਤਰ-
12.

ਪ੍ਰਸ਼ਨ 20.
ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ ?
ਉੱਤਰ-
ਰਾਜਪਾਲ ।

ਪ੍ਰਸ਼ਨ 21.
ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 22.
ਰਾਜ ਵਿਚ ਅਧਿਆਦੇਸ਼ ਕੌਣ ਜਾਰੀ ਕਰ ਸਕਦਾ ਹੈ ?
ਉੱਤਰ-
ਰਾਜਪਾਲ ।

ਪ੍ਰਸ਼ਨ 23.
ਰਾਜਪਾਲ ਆਪਣੀਆਂ ਕਿਹੜੀਆਂ ਸ਼ਕਤੀਆਂ ਦੀ ਵਰਤੋਂ ਆਪਣੀ ਇੱਛਾ ਅਨੁਸਾਰ ਕਰ ਸਕਦਾ ਹੈ ?
ਉੱਤਰ-
ਵਿਵੇਕਸ਼ੀਲ ।

ਪ੍ਰਸ਼ਨ 24.
ਰਾਜ ਵਿਚ ਰਾਸ਼ਟਰਪਤੀ ਸ਼ਾਸਨ ਦੌਰਾਨ ਰਾਜ ਦੀਆਂ ਵਿਧਾਨਿਕ ਸ਼ਕਤੀਆਂ ਕਿਸਨੂੰ ਪ੍ਰਾਪਤ ਹੋ ਜਾਂਦੀਆਂ ਹਨ ?
ਉੱਤਰ-
ਸੰਸਦ ਨੂੰ ।

ਪ੍ਰਸ਼ਨ 25.
ਉੱਚ ਅਦਾਲਤ ਦਾ ਜੱਜ ਕਿੰਨੀ ਉਮਰ ਤਕ ਆਪਣੇ ਅਹੁਦੇ ‘ਤੇ ਰਹਿ ਸਕਦਾ ਹੈ ?
ਜਾਂ
ਉੱਚ ਅਦਾਲਤ ਦੇ ਨਿਆਂਧੀਸ਼ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
62 ਸਾਲ ਦੀ ਉਮਰ ਤਕ ਆਪਣੇ ਪਦ ‘ਤੇ ਰਹਿ ਸਕਦੇ ਹਨ ।

ਪ੍ਰਸ਼ਨ 26.
ਪੰਜਾਬ ਅਤੇ ਹਰਿਆਣਾ ਦੀ ਸਾਂਝੀ ਉੱਚ ਅਦਾਲਤ ਕਿੱਥੇ ਸਥਿਤ ਹੈ ?
ਉੱਤਰ-
ਚੰਡੀਗੜ੍ਹ ਵਿਚ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 27.
ਜ਼ਿਲ੍ਹਾ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਜਪਾਲ ।

ਪ੍ਰਸ਼ਨ 28.
ਲੋਕ ਅਦਾਲਤਾਂ ਦੀ ਧਾਰਨਾ ਦਾ ਜਨਕ ਥਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਪੀ. ਐੱਨ. ਭਗਵਤੀ ਨੂੰ ।

ਪ੍ਰਸ਼ਨ 29.
ਸੰਘ ਸੂਚੀ ਵਿਚ ਕਿੰਨੇ ਵਿਸ਼ੇ ਸ਼ਾਮਿਲ ਹਨ ?
ਉੱਤਰ-
97.

ਪ੍ਰਸ਼ਨ 30.
ਰਾਜ ਸੂਚੀ ਵਿਚ ਕਿੰਨੇ ਵਿਸ਼ੇ ਸ਼ਾਮਿਲ ਹਨ ?
ਉੱਤਰ-
66.

ਪ੍ਰਸ਼ਨ 31.
ਸਮਵਰਤੀ ਸੂਚੀ ਵਿਚ ਕਿੰਨੇ ਵਿਸ਼ੇ ਸ਼ਾਮਿਲ ਹਨ ?
ਉੱਤਰ-
47.

ਪ੍ਰਸ਼ਨ 32.
ਸੰਘ ਸੁਦੀ ਦੇ ਕੋਈ ਦੋ ਵਿਸ਼ੇ ਦੱਸੋ ।
ਉੱਤਰ-
ਰੇਲਵੇ ਅਤੇ ਰੱਖਿਆ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 33.
ਸਮਵਰਤੀ ਸੂਚੀ ਦਾ ਕੋਈ ਇਕ ਵਿਸ਼ਾ ਦੱਸੋ ।
ਉੱਤਰ-
ਮਜ਼ਦੂਰ ਕਲਿਆਣ ।

II. ਖ਼ਾਲੀ ਥਾਂਵਾਂ ਭਰੋ-

1. ਭਾਰਤ ਵਿਚ ………………………… ਰਾਜ ਹਨ ।
ਉੱਤਰ-
28

2. ਭਾਰਤ ਵਿਚ …………………………. ਸੰਘੀ (ਕੇਂਦਰ ਸ਼ਾਸਿਤ) ਖੇਤਰ ਹਨ ।
ਉੱਤਰ-
8

3. ਪੰਜਾਬ ਵਿਚ …………………………. ਸਦਨੀ ਵਿਧਾਨ-ਮੰਡਲ ਹੈ ।
ਉੱਤਰ-
ਇਕ

4. ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ …………………………. ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
ਉੱਤਰ-
25

5. ਸੰਵਿਧਾਨਿਕ ਸੰਕਟ ਦੇ ਸਮੇਂ ……………………. ਰਾਜ ਦਾ ਅਸਲੀ ਕਾਰਜ-ਪ੍ਰਧਾਨ ਬਣ ਜਾਂਦਾ ਹੈ ।
ਉੱਤਰ-
ਰਾਜਪਾਲ

PSEB 10th Class SST Solutions Civics Chapter 3 ਰਾਜ ਸਰਕਾਰ

6. ਰਾਜ ਦੀ ਸਭ ਤੋਂ ਵੱਡੀ ਅਦਾਲਤ ਨੂੰ ………………………. ਅਦਾਲਤ ਕਹਿੰਦੇ ਹਨ ।
ਉੱਤਰ-
ਉੱਚ

7. ਰਾਜਪਾਲ ਆਪਣੀਆਂ …………………………. ਸ਼ਕਤੀਆਂ ਦੀ ਵਰਤੋਂ ਆਪਣੀ ਮਰਜ਼ੀ ਨਾਲ ਕਰ ਸਕਦਾ ਹੈ ।
ਉੱਤਰ-
ਵਿਵੇਕੀ

8. ਉੱਚ ਅਦਾਲਤ ਦੇ ਜੱਜ ………………………… ਸਾਲ ਦੀ ਉਮਰ ਤੱਕ ਆਪਣੇ ਅਹੁਦੇ ‘ਤੇ ਰਹਿ ਸਕਦੇ ਹਨ ।
ਉੱਤਰ-
62

9. ਰਾਜਪਾਲ ਦੀ ਨਿਯੁਕਤੀ …………………………… ਕਰਦਾ ਹੈ ।
ਉੱਤਰ-
ਰਾਸ਼ਟਰਪਤੀ

10. ਵਿਧਾਨ ਪਰਿਸ਼ਦ ਵਿਚ …………………… ਮੈਂਬਰ ਰਾਜਪਾਲ ਨਾਮਜ਼ਦ ਕਰਦਾ ਹੈ ।
ਉੱਤਰ-
1/6

PSEB 10th Class SST Solutions Civics Chapter 3 ਰਾਜ ਸਰਕਾਰ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਹੇਠ ਲਿਖੇ ਰਾਜ ਵਿਚ ਦੋ-ਸਦਨੀ ਵਿਧਾਨ-ਮੰਡਲ ਹੈ-
(A) ਬਿਹਾਰ
(B) ਮਹਾਂਰਾਸ਼ਟਰ
(C) ਉੱਤਰ-ਪ੍ਰਦੇਸ਼
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 2.
ਹੇਠ ਲਿਖੇ ਰਾਜ ਵਿਚ ਦੋ-ਸਦਨੀ ਵਿਧਾਨ-ਮੰਡਲ ਵਿਧਾਨ-ਪਰਿਸ਼ਦ) ਨਹੀਂ ਹੈ-
(A) ਪੰਜਾਬ / ਹਰਿਆਣਾ
(B) ਝਾਰਖੰਡ
(C) ਜੰਮੂ ਅਤੇ ਕਸ਼ਮੀਰ
(D) ਕਰਨਾਟਕ ।
ਉੱਤਰ-
(A) ਪੰਜਾਬ / ਹਰਿਆਣਾ

ਪ੍ਰਸ਼ਨ 3.
ਵਿਧਾਨ ਸਭਾ ਦੇ ਸਪੀਕਰ ਦੀ ਚੋਣ ਹੁੰਦੀ ਹੈ-
(A) ਰਾਜਪਾਲ ਦੁਆਰਾ
(B) ਵਿਧਾਨ ਸਭਾ ਦੇ ਮੈਂਬਰਾਂ ਦੁਆਰਾ
(C) ਮੁੱਖ ਮੰਤਰੀ ਦੁਆਰਾ
(D) ਵਿਧਾਨ ਪਰਿਸ਼ਦ ਦੇ ਮੈਂਬਰਾਂ ਦੁਆਰਾ
ਉੱਤਰ-
(B) ਵਿਧਾਨ ਸਭਾ ਦੇ ਮੈਂਬਰਾਂ ਦੁਆਰਾ

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਕਿਹੜਾ ਕੇਂਦਰ ਸ਼ਾਸਿਤ (ਸੰਘੀ ਖੇਤਰ ਨਹੀਂ ਹੈ ?
(A) ਰਾਜਸਥਾਨ
(B) ਦਿੱਲੀ
(C) ਚੰਡੀਗੜ੍ਹ
(D) ਪਾਂਡੀਚਰੀ ।
ਉੱਤਰ-
(A) ਰਾਜਸਥਾਨ

ਪ੍ਰਸ਼ਨ 5.
ਰਾਜ ਵਿਧਾਨ ਮੰਡਲ ਦੇ ਕਿਹੜੇ-ਕਿਹੜੇ ਦੋ ਸਦਨ ਹੁੰਦੇ ਹਨ ?
(A) ਲੋਕ ਸਭਾ ਅਤੇ ਵਿਧਾਨ ਸਭਾ
(B) ਵਿਧਾਨ ਸਭਾ ਅਤੇ ਰਾਜ ਸਭਾ
(C) ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ
(D) ਲੋਕ ਸਭਾ ਅਤੇ ਰਾਜ ਸਭਾ ।
ਉੱਤਰ-
(C) ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 6.
ਰਾਜ ਵਿਚ ਰਾਸ਼ਟਰਪਤੀ ਸ਼ਾਸਨ ਦੇ ਦੌਰਾਨ ਰਾਜ ਦੀਆਂ ਵਿਧਾਨਿਕ ਸ਼ਕਤੀਆਂ ਕਿਸ ਦੇ ਕੋਲ ਹੁੰਦੀਆਂ ਹਨ ?
(A) ਵਿਧਾਨ ਪਰਿਸ਼ਦ
(B) ਸੰਸਦ
(C) ਪ੍ਰਧਾਨ ਮੰਤਰੀ
(D) ਰਾਜ ਸਭਾ ।
ਉੱਤਰ-
(B) ਸੰਸਦ

ਪ੍ਰਸ਼ਨ 7.
ਸ਼ਕਤੀਆਂ ਦੀ ਵੰਡ ਦੇ ਸੰਬੰਧ ਵਿਚ ਹੇਠ ਲਿਖਿਆ ਕਿਹੜਾ ਕਥਨ ਸਹੀ ਹੈ ?
(A) ਸੰਘ ਸੂਚੀ 47 ਵਿਸ਼ੇ, ਰਾਜ ਸੂਚੀ 97 ਵਿਸ਼ੇ, ਸਮਵਰਤੀ ਸੂਚੀ 66 ਵਿਸ਼ੇ
(B) ਸੰਘ ਸੁਦੀ 66 ਵਿਸ਼ੇ, ਰਾਜ ਸੂਚੀ 47 ਵਿਸ਼ੇ, ਸਮਵਰਤੀ ਸੁਚੀ 97 ਵਿਸ਼ੇ
(C) ਸੰਘ ਸੂਚੀ 97 ਵਿਸ਼ੇ, ਰਾਜ ਸੂਚੀ 66 ਵਿਸ਼ੇ, ਸਮਵਰਤੀ ਸੂਚੀ 47 ਵਿਸ਼ੇ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(C) ਸੰਘ ਸੂਚੀ 97 ਵਿਸ਼ੇ, ਰਾਜ ਸੂਚੀ 66 ਵਿਸ਼ੇ, ਸਮਵਰਤੀ ਸੂਚੀ 47 ਵਿਸ਼ੇ

ਪ੍ਰਸ਼ਨ 8.
ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ ?
(A) ਰਾਜਪਾਲ
(B) ਮੁੱਖ ਮੰਤਰੀ
(C) ਵਿਧਾਨ ਸਭਾ ਦਾ ਸਪੀਕਰ
(D) ਰਾਸ਼ਟਰਪਤੀ ।
ਉੱਤਰ-
(A) ਰਾਜਪਾਲ

IV. ਸਹੀ-ਗਲਤ-
ਕਥਨਪ੍ਰਸ਼ਨ-ਸਹੀ ਕਥਨਾਂ ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਵਿਧਾਨ ਸਭਾ ਦੇ ਪ੍ਰਧਾਨ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿਚੋਂ ਹੀ ਕਰਦੇ ਹਨ ।
2. ਵਿਧਾਨ ਪਰਿਸ਼ਦ ਦੇ ਹਰ ਮੈਂਬਰ ਦਾ ਕਾਰਜਕਾਲ ਛੇ ਸਾਲ ਹੁੰਦਾ ਹੈ ।
3. ਮੁੱਖ ਮੰਤਰੀ ਦੀ ਨਿਯੁਕਤੀ ਰਾਜ ਦੇ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ ।
4. ਪੰਜਾਬ ਅਤੇ ਹਰਿਆਣਾ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ।
5. ਰਾਜ ਵਿਚ ਮੁੱਖ ਮੰਤਰੀ ਹੀ ਅਧਿਆਦੇਸ਼ ਜਾਰੀ ਕਰ ਸਕਦਾ ਹੈ ।
ਉੱਤਰ-
1. √
2. √
3. √
4. ×
5. ×

PSEB 10th Class SST Solutions Civics Chapter 3 ਰਾਜ ਸਰਕਾਰ

V. ਸਹੀ-ਮਿਲਾਨ ਕਰੋ-

1. ਮੁੱਖ ਮੰਤਰੀ ਦੋ ਸਦਨੀ ਵਿਧਾਨ ਮੰਡਲ
2. ਰਾਜਪਾਲ ਇਕ ਸਦਨੀ ਵਿਧਾਨ ਮੰਡਲ
3. ਪੰਜਾਬ ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ
4. ਬਿਹਾਰ ਰਾਜ ਦਾ ਸੰਵਿਧਾਨਿਕ ਮੁਖੀ ।

ਉੱਤਰ-

1. ਮੁੱਖ ਮੰਤਰੀ ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ
2. ਰਾਜਪਾਲ ਰਾਜ ਦਾ ਸੰਵਿਧਾਨਿਕ ਮੁਖੀ
3. ਪੰਜਾਬ ਇਕ ਸਦਨੀ ਵਿਧਾਨ ਮੰਡਲ
4. ਬਿਹਾਰ ਦੋ ਸਦਨੀ ਵਿਧਾਨ ਮੰਡਲ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਿਧਾਨ ਸਭਾ ਦੀ ਰਚਨਾ ਦਾ ਵਰਣਨ ਕਰੋ |
ਉੱਤਰ-
ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਰਾਜ ਦੇ ਆਕਾਰ ਅਤੇ ਉੱਥੋਂ ਦੀ ਜਨਸੰਖਿਆ ਉੱਤੇ ਨਿਰਭਰ ਕਰਦੀ ਹੈ । ਪਰ ਸੰਵਿਧਾਨ ਦੇ ਅਨੁਸਾਰ ਕਿਸੇ ਰਾਜ ਦੀ ਵਿਧਾਨ ਸਭਾ ਵਿਚ ਵੱਧ ਤੋਂ ਵੱਧ 500 ਮੈਂਬਰ ਹੋ ਸਕਦੇ ਹਨ । ਇਨ੍ਹਾਂ ਦੀ ਚੋਣ ਬਾਲਗ ਵੋਟ ਅਧਿਕਾਰ ਦੇ ਆਧਾਰ ਉੱਤੇ ਪ੍ਰਤੱਖ ਰੂਪ ਵਿਚ ਲੋਕਾਂ ਵਲੋਂ ਕੀਤੀ ਜਾਂਦੀ ਹੈ । ਵਿਧਾਨ ਸਭਾ ਦਾ ਮੈਂਬਰ ਬਣਨ ਲਈ ਕਿਸੇ ਵਿਅਕਤੀ ਦੀ ਉਮਰ 25 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ।

ਵਿਧਾਨ ਸਭਾ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ ।
ਵਿਧਾਨ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਨ ਦੇ ਲਈ ਇਕ ਸਪੀਕਰ ਅਤੇ ਇਕ ਡਿਪਟੀ ਸਪੀਕਰ ਹੁੰਦਾ ਹੈ । ਇਨ੍ਹਾਂ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਕਰਦੇ ਹਨ ।

ਪ੍ਰਸ਼ਨ 2.
ਵਿਧਾਨ ਪਰਿਸ਼ਦ ਦੀ ਰਚਨਾ ਕਿਸ ਤਰ੍ਹਾਂ ਹੁੰਦੀ ਹੈ ?
ਉੱਤਰ-
ਕਿਸੇ ਰਾਜ ਦੀ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਗਿਣਤੀ ਉਸ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਦੇ ਇੱਕਤਿਹਾਈ ਭਾਗ ਤੋਂ ਵੱਧ ਨਹੀਂ ਹੋ ਸਕਦੀ । ਇਸ ਸਦਨ ਦੀ ਰਚਨਾ ਇਸ ਤਰ੍ਹਾਂ ਹੁੰਦੀ ਹੈ –

  • ਇਸ ਦੇ ਇੱਕ-ਤਿਹਾਈ ਮੈਂਬਰ ਸਥਾਨਿਕ ਨਗਰਪਾਲਿਕਾਵਾਂ ਤੇ ਪਰਿਸ਼ਦਾਂ ਵਲੋਂ ਚੁਣੇ ਜਾਂਦੇ ਹਨ ।
  • ਇਸ ਦੇ ਹੋਰ ਇੱਕ-ਤਿਹਾਈ ਮੈਂਬਰ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਵਲੋਂ ਚੁਣੇ ਜਾਂਦੇ ਹਨ ।
  • ਮੈਂਬਰ ਸੰਖਿਆ ਦਾ ਬਾਰਵਾਂ ਹਿੱਸਾ ਗੈਜੁਏਟਾਂ ਵਲੋਂ ਚੁਣਿਆ ਜਾਂਦਾ ਹੈ ।
  • ਇੱਕ ਹੋਰ ਬਾਰੁਵਾਂ ਹਿੱਸਾ ਸੈਕੰਡਰੀ ਸਕੂਲਾਂ, ਕਾਲਜਾਂ ਤੇ ਵਿਸ਼ਵ ਵਿਦਿਆਲਿਆਂ ਦੇ ਅਧਿਆਪਕਾਂ ਵਲੋਂ ਚੁਣਿਆ ਜਾਂਦਾ ਹੈ ।
  • ਬਾਕੀ 1/6 ਭਾਗ ਮੈਂਬਰ ਰਾਜ ਦਾ ਰਾਜਪਾਲ ਨਾਮਜ਼ਦ ਕਰ ਸਕਦਾ ਹੈ । ਇਹ ਮੈਂਬਰ ਸਾਹਿਤ, ਕਲਾ, ਵਿਗਿਆਨ, ਸਹਿਕਾਰੀ ਅੰਦੋਲਨ ਜਾਂ ਸਮਾਜਿਕ ਸੇਵਾਵਾਂ ਦੇ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਹੁੰਦੇ ਹਨ ।

ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ 6 ਸਾਲ ਹੁੰਦਾ ਹੈ । ਹਰੇਕ ਦੋ ਸਾਲਾਂ ਬਾਅਦ ਇਸ ਦੇ 1/3 ਮੈਂਬਰ ਸੇਵਾ-ਮੁਕਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ਉੱਤੇ ਨਵੇਂ ਮੈਂਬਰਾਂ ਦੀ ਚੋਣ ਕਰ ਲਈ ਜਾਂਦੀ ਹੈ । ਇਸ ਤਰ੍ਹਾਂ ਵਿਧਾਨ ਪਰਿਸ਼ਦ ਇੱਕ ਸਥਾਈ ਸਦਨ ਹੈ ।

ਪ੍ਰਸ਼ਨ 3.
ਕੇਂਦਰ ਸਰਕਾਰ ਦੇ ਪ੍ਰਤੀਨਿਧ ਦੇ ਰੂਪ ਵਿਚ ਰਾਜਪਾਲ ਦੀ ਸਥਿਤੀ ਦਾ ਵਰਣਨ ਕਰੋ ।
ਉੱਤਰ-
ਰਾਜਪਾਲ ਰਾਜ ਸਰਕਾਰ ਦਾ ਸਰਵ-ਉੱਚ ਅਧਿਕਾਰੀ ਹੁੰਦਾ ਹੈ । ਪਰ ਉਹ ਕੇਂਦਰ ਸਰਕਾਰ ਦੇ ਪ੍ਰਤੀਨਿਧ ਦੇ ਰੂਪ ਵਿਚ ਆਪਣਾ ਕੰਮ ਕਰਦਾ ਹੈ । ਹੇਠ ਲਿਖੇ ਤੱਥ ਇਸ ਦੀ ਪੁਸ਼ਟੀ ਕਰਦੇ ਹਨ-

(i) ਉਹ ਕੇਂਦਰ ਅਤੇ ਰਾਜ ਸਰਕਾਰ ਦੇ ਵਿਚਕਾਰ ਕੁੜੀ ਦਾ ਕੰਮ ਕਰਦਾ ਹੈ । ਉਹ ਵਿਧਾਇਕਾਂ ਵਲੋਂ ਪਾਸ ਕੀਤੇ ਕਿਸੇ ਬਿਲ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਰੱਖ ਸਕਦਾ ਹੈ ।

(ii) ਰਾਜਪਾਲ ਵਲੋਂ ਰਾਜ ਵਿਚ ਸੰਵਿਧਾਨਿਕ ਤੰਤਰ ਦੀ ਨਾਕਾਮਯਾਬੀ ਦੀ ਸੂਚਨਾ ਮਿਲਣ ਉੱਤੇ ਰਾਸ਼ਟਰਪਤੀ ਸੰਬੰਧਿਤ ਰਾਜ ਵਿਚ ‘ਰਾਸ਼ਟਰਪਤੀ ਸ਼ਾਸਨ’ ਲਾਗੂ ਕਰ ਸਕਦਾ ਹੈ । ਅਜਿਹੀ ਹਾਲਤ ਵਿਚ ਰਾਜ ਦੀ ਵਿਧਾਨ ਸਭਾ ਅਤੇ ਮੰਤਰੀ ਪਰਿਸ਼ਦ ਨੂੰ ਭੰਗ ਜਾਂ ਮੁਅੱਤਲ ਕਰ ਦਿੱਤਾ ਜਾਂਦਾ ਹੈ ਅਤੇ ਰਾਜ ਦਾ ਪ੍ਰਸ਼ਾਸਨ ਰਾਜਪਾਲ ਦੇ ਅਧੀਨ ਹੋ ਜਾਂਦਾ ਹੈ । ਅਜਿਹੇ ਸਮੇਂ ਉੱਤੇ ਰਾਜਪਾਲ ਰਾਸ਼ਟਰਪਤੀ ਦਾ ਵਿਵਹਾਰਿਕ ਪ੍ਰਤੀਨਿਧ ਬਣ ਜਾਂਦਾ ਹੈ । ਉਹ ਰਾਜ ਦਾ ਪ੍ਰਸ਼ਾਸਨ ਕੁੱਝ ਸਲਾਹਕਾਰਾਂ ਦੀ ਸਹਾਇਤਾ ਨਾਲ ਚਲਾਉਂਦਾ ਹੈ ।

ਪ੍ਰਸ਼ਨ 4.
ਜਿਨ੍ਹਾਂ ਆਧਾਰਾਂ ਉੱਤੇ ਰਾਜਪਾਲ ਆਪਣੇ ਰਾਜ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਿਸ਼ ਕਰ ਸਕਦਾ ਹੈ, ਉਨ੍ਹਾਂ ਦਾ ਵਰਣਨ ਕਰੋ ।
ਉੱਤਰ-
ਰਾਜਪਾਲ ਹੇਠ ਲਿਖੇ ਆਧਾਰਾਂ ਉੱਤੇ ਆਪਣੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫ਼ਾਰਿਸ਼ ਕਰ ਸਕਦਾ ਹੈ-

  1. ਜਦੋਂ ਰਾਜ ਦਾ ਸ਼ਾਸਨ ਸੰਵਿਧਾਨ ਅਨੁਸਾਰ ਚਲਾਉਣ ਵਿਚ ਰੁਕਾਵਟ ਪੈ ਰਹੀ ਹੋਵੇ ।
  2. ਜਦੋਂ ਰਾਜਪਾਲ ਦੇ ਲਈ ਇਹ ਨਿਸਚਿਤ ਕਰਨਾ ਮੁਸ਼ਕਿਲ ਹੋ ਜਾਵੇ ਕਿ ਵਿਧਾਨ ਸਭਾ ਵਿਚ ਕਿਹੜੇ ਰਾਜਨੀਤਿਕ ਦਲ ਨੂੰ ਸਪੱਸ਼ਟ ਬਹੁਮਤ ਹਾਸਲ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 5.
ਕੇਂਦਰ ਸ਼ਾਸਿਤ ਖੇਤਰ ਉੱਤੇ ਇੱਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਭਾਰਤ ਵਿਚ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ । ਇਹ ਜਨਸੰਖਿਆ ਅਤੇ ਖੇਤਰਫਲ ਪੱਖੋਂ ਛੋਟੇ ਪ੍ਰਦੇਸ਼ ਹਨ । ਇਹ ਸੁਤੰਤਰ ਨਹੀਂ ਹਨ । ਇਨ੍ਹਾਂ ਖੇਤਰਾਂ ਦਾ ਪ੍ਰਸ਼ਾਸਨ ਕੇਂਦਰ ਦੇ ਅਧੀਨ ਹੈ ਅਤੇ ਉਸ ਦੀ ਦੇਖ-ਰੇਖ ਵਿਚ ਚਲਾਇਆ ਜਾਂਦਾ ਹੈ । ਕੇਂਦਰ ਸ਼ਾਸਿਤ ਖੇਤਰ ਦੇ ਪ੍ਰਸ਼ਾਸਨ ਦਾ ਪ੍ਰਧਾਨ ਉਪ-ਰਾਜਪਾਲ, ਮੁੱਖ ਕਮਿਸ਼ਨਰ ਜਾਂ ਪ੍ਰਸ਼ਾਸਕ ਹੁੰਦਾ ਹੈ । ਉਸ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ । ਸੰਸਦ ਕਾਨੂੰਨ ਬਣਾ ਕੇ ਕਿਸੇ ਖੇਤਰ ਦੇ ਲਈ ਵਿਧਾਨ ਸਭਾ ਦੀ ਸਥਾਪਨਾ ਵੀ ਕਰ ਸਕਦੀ ਹੈ । ਅਜਿਹੇ ਖੇਤਰ ਦਾ ਸ਼ਾਸਨ ਮੁੱਖ ਮੰਤਰੀ ਅਤੇ ਉਸ ਦੀ ਮੰਤਰੀ ਪਰਿਸ਼ਦ ਵਲੋਂ ਚਲਾਇਆ ਜਾਂਦਾ ਹੈ । ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿਚ ਇਹੀ ਪ੍ਰਬੰਧ ਹੈ।

ਪ੍ਰਸ਼ਨ 6.
ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਰਚਨਾ ਸੰਬੰਧੀ ਤਿੰਨ ਮੁੱਖ ਸਮਾਨਤਾਵਾਂ ਲਿਖੋ ।
ਉੱਤਰ-
ਭਾਰਤ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਰਚਨਾ ਸੰਬੰਧੀ ਤਿੰਨ ਮੁੱਖ ਸਮਾਨਤਾਵਾਂ ਹੇਠ ਲਿਖੀਆਂ ਹਨ-

  1. ਕੇਂਦਰ ਅਤੇ ਰਾਜ ਦੋਵੇਂ ਸੰਸਦੀ ਕਾਰਜਪਾਲਿਕਾਵਾਂ ਹਨ ।
  2. ਕੇਂਦਰ ਅਤੇ ਰਾਜਾਂ ਵਿਚ ਆਜ਼ਾਦ ਤੇ ਨਿਰਪੱਖ ਨਿਆਂਪਾਲਿਕਾ ਹੈ ।
  3. ਕੇਂਦਰ ਵਿਚ ਵਿਧਾਨ ਮੰਡਲ (ਸੰਸਦ) ਦੇ ਦੋ ਸਦਨ ਹਨ । ਇਸੇ ਤਰ੍ਹਾਂ ਕੁੱਝ ਰਾਜਾਂ ਦੇ ਵਿਧਾਨ ਮੰਡਲਾਂ ਵਿਚ ਵੀ ਦੋ ਸਦਨ ਹਨ ।

ਪ੍ਰਸ਼ਨ 7.
ਕੇਂਦਰ ਅਤੇ ਰਾਜ ਸਰਕਾਰਾਂ ਵਿਚ ਰਚਨਾ ਸੰਬੰਧੀ ਤਿੰਨ ਫ਼ਰਕ ਦੱਸੋ ।
ਉੱਤਰ-
ਕੇਂਦਰ ਅਤੇ ਰਾਜ ਸਰਕਾਰਾਂ ਵਿਚ ਰਚਨਾ ਸੰਬੰਧੀ ਤਿੰਨ ਫ਼ਰਕ ਹੇਠ ਲਿਖੇ ਹਨ-

  1. ਕੇਂਦਰ ਵਿਚ ਚੁਣਿਆ ਹੋਇਆ ਰਾਸ਼ਟਰਪਤੀ ਹੁੰਦਾ ਹੈ, ਜਦ ਕਿ ਰਾਜਾਂ ਵਿਚ ਨਿਯੁਕਤ ਕੀਤੇ ਗਏ ਰਾਜਪਾਲ ਹੁੰਦੇ ਹਨ ।
  2. ਕੇਂਦਰ ਦੀ ਸੰਸਦ ਦੇ ਦੋ ਸਦਨ ਹਨ । ਪਰ ਬਹੁਤੇ ਰਾਜਾਂ ਵਿਚ ਇੱਕ-ਸਦਨੀ ਵਿਧਾਨ ਮੰਡਲ ਹੈ ।
  3. ਰਾਜ ਵਿਚ ਭਾਰਤ ਦੇ ਉਪ-ਰਾਸ਼ਟਰਪਤੀ ਦੇ ਵਾਂਗ ਕੋਈ ਪਦ ਨਹੀਂ ਹੈ ।

ਪ੍ਰਸ਼ਨ 8.
ਰਾਜ ਵਿਧਾਨ ਮੰਡਲਾਂ ਦੇ ਚਾਰ ਗ਼ੈਰ-ਸਰਕਾਰੀ ਕੰਮ ਦੱਸੋ ।
ਉੱਤਰ-
ਰਾਜ ਵਿਧਾਨ ਮੰਡਲਾਂ ਦੇ ਹੇਠਾਂ ਲਿਖੇ ਚਾਰ ਗ਼ੈਰ-ਸਰਕਾਰੀ ਕੰਮ ਹਨ-

  1. ਵਿਧਾਨ ਮੰਡਲ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛ ਸਕਦੇ ਹਨ ।
  2. ਵਿਧਾਨ ਮੰਡਲ ਰਾਜ ਦੇ ਮੰਤਰੀ ਪਰਿਸ਼ਦ ਦੇ ਵਿਰੁੱਧ ਅਵਿਸ਼ਵਾਸ ਦੇ ਮਤੇ ‘ਤੇ ਵਿਚਾਰ ਕਰਦਾ ਹੈ ।
  3. ਰਾਜ ਵਿਧਾਨ ਮੰਡਲ ਦੇ ਚੁਣੇ ਹੋਏ ਮੈਂਬਰ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਰਦੇ ਹਨ।
  4. ਵਿਧਾਨ ਮੰਡਲ ਦਾ ਹਰੇਕ ਸਦਨ ਆਪਣੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕਰਦਾ ਹੈ ।

ਪ੍ਰਸ਼ਨ 9.
ਰਾਜਪਾਲ ਦੀਆਂ ਤਿੰਨ ਮੁੱਖ ਵਿਧਾਨਕ ਸ਼ਕਤੀਆਂ ਦੱਸੋ ।
ਉੱਤਰ-
ਰਾਜਪਾਲ ਦੀਆਂ ਤਿੰਨ ਵਿਧਾਨਕ ਸ਼ਕਤੀਆਂ ਹੇਠ ਲਿਖੀਆਂ ਹਨ –

  • ਉਹ ਰਾਜ ਵਿਧਾਨ ਮੰਡਲ ਦੀ ਬੈਠਕ ਬੁਲਾ ਸਕਦਾ ਹੈ ਅਤੇ ਉਸ ਨੂੰ ਸੰਬੋਧਿਤ ਕਰ ਸਕਦਾ ਹੈ ।
  • ਉਹ ਰਾਜ ਵਿਧਾਨ ਮੰਡਲ ਵਲੋਂ ਪਾਸ ਕੀਤੇ ਗਏ ਬਿਲਾਂ ਨੂੰ ਪ੍ਰਵਾਨ ਕਰ ਸਕਦਾ ਹੈ, ਪੁਨਰ-ਵਿਚਾਰ ਲਈ ਵਾਪਸ ਭੇਜ ਸਕਦਾ ਹੈ ਜਾਂ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਰੱਖ ਸਕਦਾ ਹੈ ।
  • ਉਹ ਰਾਜ ਵਿਧਾਨ ਮੰਡਲ ਦੀ ਗੈਰ-ਹਾਜ਼ਰੀ ਛੁੱਟੀ) ਸਮੇਂ ਅਧਿਆਦੇਸ਼ ਜਾਰੀ ਕਰ ਸਕਦਾ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 10.
ਰਾਜਪਾਲ ਦੀਆਂ ਤਿੰਨ ਮੁੱਖ ਕਾਰਜਕਾਰੀ ਸ਼ਕਤੀਆਂ ਦੱਸੋ ।
ਉੱਤਰ-
ਰਾਜਪਾਲ ਦੀਆਂ ਤਿੰਨ ਮੁੱਖ ਕਾਰਜਕਾਰੀ ਸ਼ਕਤੀਆਂ ਹੇਠ ਲਿਖੀਆਂ ਹਨ-

  1. ਉਹ ਮੁੱਖ ਮੰਤਰੀ ਦੀ ਚੋਣ ਕਰਦਾ ਹੈ ਅਤੇ ਮੁੱਖ ਮੰਤਰੀ ਦੀ ਸਲਾਹ ਨਾਲ ਰਾਜ ਮੰਤਰੀ ਪਰਿਸ਼ਦ ਦੇ ਹੋਰ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ।
  2. ਉਹ ਰਾਜ ਲੋਕ ਸੇਵਾ ਆਯੋਗ ਦੇ ਮੈਂਬਰਾਂ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਦਾ ਹੈ ।
  3. ਉਹ ਆਪਣੇ ਰਾਜ ਵਿਚ ਰਾਸ਼ਟਰਪਤੀ ਰਾਜੇ ਦੀ ਸਿਫ਼ਾਰਸ਼ ਕਰ ਸਕਦਾ ਹੈ ।

ਪ੍ਰਸ਼ਨ 11.
ਰਾਜ ਸਰਕਾਰਾਂ ਦੇ ਚਾਰ ਮੁੱਖ ਕੰਮ ਦੱਸੋ ।
ਉੱਤਰ-
ਰਾਜ ਸਰਕਾਰਾਂ ਹੇਠ ਲਿਖੇ ਚਾਰ ਮੁੱਖ ਕੰਮ ਕਰਦੀਆਂ ਹਨ-

  1. ਉਹ ਆਪਣੇ ਰਾਜ ਵਿਚ ਕਾਨੂੰਨ ਅਤੇ ਅਮਨ ਨੂੰ ਬਣਾਈ ਰੱਖਣ ਲਈ ਕਾਨੂੰਨ ਬਣਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਲਾਗੂ ਕਰਦੀਆਂ ਹਨ ।
  2. ਉਹ ਆਪਣੇ ਰਾਜ ਵਿਚ ਜ਼ਰੂਰੀ ਵਸਤਾਂ ਲੋਕਾਂ ਨੂੰ ਲਗਾਤਾਰ ਮੁਹੱਈਆ ਕਰਾਉਣ ਦਾ ਕੰਮ ਕਰਦੀਆਂ ਹਨ ।
  3. ਉਹ ਆਪਣੇ ਰਾਜ ਵਿਚ ਸਿੱਖਿਆ ਦਾ ਪ੍ਰਸਾਰ ਅਤੇ ਹੋਰ ਕਲਿਆਣਕਾਰੀ ਕੰਮ ਕਰਦੀਆਂ ਹਨ ।
  4. ਉਹ ਆਪਣੇ ਰਾਜ ਵਿੱਚ ਵਿਕਾਸ ਨੂੰ ਉਤਸ਼ਾਹ ਦਿੰਦੀਆਂ ਹਨ ।

ਪ੍ਰਸ਼ਨ 12.
ਮੁੱਖ ਮੰਤਰੀ ਦੀਆਂ ਸ਼ਕਤੀਆਂ ਅਤੇ ਸਥਿਤੀ ਦਾ ਵਰਣਨ ਕਰੋ ।
ਉੱਤਰ-
ਮੁੱਖ ਮੰਤਰੀ ਦੀਆਂ ਸ਼ਕਤੀਆਂ ਹੇਠ ਲਿਖੀਆਂ ਹਨ –

  1. ਮੰਤਰੀਆਂ ਦੀ ਨਿਯੁਕਤੀ – ਮੁੱਖ ਮੰਤਰੀ ਆਪਣੇ ਮੰਤਰੀਆਂ ਦੀ ਸੂਚੀ ਤਿਆਰ ਕਰਕੇ ਰਾਜਪਾਲ ਨੂੰ ਭੇਜਦਾ ਹੈ ।
  2. ਵਿਭਾਗਾਂ ਦੀ ਵੰਡ – ਮੁੱਖ ਮੰਤਰੀ ਮੰਤਰੀਆਂ ਵਿਚ ਵਿਭਾਗ ਵੰਡਦਾ ਹੈ ।
  3. ਮੰਤਰੀਆਂ ਨੂੰ ਹਟਾਉਣਾ – ਉਹ ਕਿਸੇ ਵੀ ਮੰਤਰੀ ਤੋਂ ਤਿਆਗ-ਪੱਤਰ ਮੰਗ ਸਕਦਾ ਹੈ । ਜੇ ਕੋਈ ਮੰਤਰੀ ਤਿਆਗਪੱਤਰ ਦੇਣ ਤੋਂ ਇਨਕਾਰ ਕਰ ਦੇਵੇ ਤਾਂ ਮੁੱਖ ਮੰਤਰੀ ਉਸ ਨੂੰ ਰਾਜਪਾਲ ਨੂੰ ਆਖ ਕੇ ਹਟਾ ਸਕਦਾ ਹੈ ।
  4. ਮੰਤਰੀ ਪਰਿਸ਼ਦ ਦਾ ਮੁਖੀ – ਮੁੱਖ ਮੰਤਰੀ ਮੰਤਰੀ ਪਰਿਸ਼ਦ ਦੀ ਬੈਠਕ ਦਾ ਪ੍ਰੋਗਰਾਮ ਨਿਸਚਿਤ ਕਰਦਾ ਹੈ ਅਤੇ ਇਸ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।

ਮੁੱਖ ਮੰਤਰੀ ਦੀ ਸਥਿਤੀ – ਸੱਚ ਤਾਂ ਇਹ ਹੈ ਕਿ ਮੁੱਖ ਮੰਤਰੀ ਰਾਜ ਦਾ ਇਕ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅਧਿਕਾਰੀ ਹੈ । ਰਾਜ ਪ੍ਰਸ਼ਾਸਨ ਦਾ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿਸ ‘ਤੇ ਉਸ ਦਾ ਕੰਟਰੋਲ ਨਾ ਹੋਵੇ । ਕੋਈ ਮੰਤਰੀ ਮੁੱਖ ਮੰਤਰੀ ਦੀ ਇੱਛਾ ਦੇ ਬਿਨਾਂ ਮੰਤਰੀ ਪਦ ‘ਤੇ ਨਹੀਂ ਰਹਿ ਸਕਦਾ । ਉਹ ਅਜਿਹੀ ਧੁਰੀ ਹੈ ਜਿਸ ਦੇ ਚਾਰੇ ਪਾਸੇ ਰਾਜ ਦਾ ਪ੍ਰਸ਼ਾਸਨ ਚੱਕਰ ਕੱਟਦਾ ਹੈ ।

ਪ੍ਰਸ਼ਨ 13.
ਹਾਈ ਕੋਰਟ ਦੇ ਪ੍ਰਸ਼ਾਸਕੀ ਅਧਿਕਾਰ ਖੇਤਰ ਦਾ ਵਰਣਨ ਕਰੋ ।
ਉੱਤਰ-
ਹਾਈ ਕੋਰਟ ਨੂੰ ਹੇਠ ਲਿਖੇ ਪ੍ਰਸ਼ਾਸਕੀ ਅਧਿਕਾਰ ਪ੍ਰਾਪਤ ਹਨ-
(ਉ) ਅਧੀਨ ਅਦਾਲਤਾਂ ਦਾ ਨਿਰੀਖਣ ਕਰਨਾ ਅਤੇ ਉਨ੍ਹਾਂ ਉੱਤੇ ਨਿਯੰਤਰਨ ਕਰਨਾ ।
(ਅ) ਜ਼ਿਲ੍ਹਾਂ ਜੱਜਾਂ ਦੀ ਨਿਯੁਕਤੀ ਵਿਚ ਰਾਜਪਾਲ ਨੂੰ ਸਲਾਹ ਦੇਣੀ ।
(ੲ) ਜੱਜਾਂ ਦੀ ਤਰੱਕੀ ਆਦਿ ਦੇ ਮਾਮਲੇ ।

ਪ੍ਰਸ਼ਨ 14.
ਜ਼ਿਲ੍ਹਾ ਅਦਾਲਤ ਉੱਤੇ ਇੱਕ ਟਿੱਪਣੀ ਲਿਖੋ ।
ਉੱਤਰ-
ਨਿਆਇਕ ਪ੍ਰਸ਼ਾਸਨ ਦੇ ਲਈ ਹਰੇਕ ਰਾਜ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿਚ ਵੰਡਿਆ ਜਾਂਦਾ ਹੈ । ਹਰੇਕ ਜ਼ਿਲ੍ਹਾ ਇਕ ਜ਼ਿਲਾ ਜੱਜ ਦੇ ਅਧੀਨ ਕੰਮ ਕਰਦਾ ਹੈ । ਜ਼ਿਲਾ ਅਦਾਲਤਾਂ ਦੇ ਜੱਜਾਂ ਨੂੰ ਰਾਜ ਦੀ ਉੱਚ-ਅਦਾਲਤ ਦੇ ਜੱਜ ਦੀ ਸਲਾਹ ਨਾਲ ਰਾਜਪਾਲ ਨਿਯੁਕਤ ਕਰਦਾ ਹੈ । ਉਨ੍ਹਾਂ ਹੀ ਵਿਅਕਤੀਆਂ ਨੂੰ ਜ਼ਿਲ੍ਹਾ ਜੱਜ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਜਾ ਸਕਦਾ ਹੈ। ਜੋ ਕਿ ਘੱਟ ਤੋਂ ਘੱਟ ਸੱਤ ਸਾਲ ਤਕ ਵਕੀਲ ਦੇ ਤੌਰ ‘ਤੇ ਕੰਮ ਕਰ ਚੁੱਕੇ ਹੋਣ ਜਾਂ ਜੋ ਕਿ ਸੰਘ ਜਾਂ ਰਾਜ ਸਰਕਾਰ ਦੀ ਸੇਵਾ ਵਿਚ ਅਧਿਕਾਰੀ ਦੇ ਰੂਪ ਵਿਚ ਕੰਮ ਕਰ ਚੁੱਕੇ ਹੋਣ । ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਜੱਜ ਸੁਤੰਤਰਤਾ ਨਾਲ ਨਿਆਂ ਕਰ ਸਕਣ ਅਤੇ ਜਨਤਾ ਦਾ ਨਿਆਂਪਾਲਿਕਾ ਵਿਚ ਵਿਸ਼ਵਾਸ ਦਿੜ ਹੋਵੇ ।

ਪ੍ਰਸ਼ਨ 15.
ਭਾਰਤੀ ਸੰਘ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਭਾਰਤੀ ਸੰਘ ਵਿਚ ਸੰਘੀ ਢਾਂਚੇ ਵਾਂਗ ਕੇਂਦਰੀ ਅਤੇ ਰਾਜ ਪੱਧਰ ਉੱਤੇ ਵੱਖ-ਵੱਖ ਸਰਕਾਰਾਂ ਹਨ । ਸ਼ਕਤੀਆਂ ਦੀ ਵੰਡ ਤਿੰਨ ਸੂਚੀਆਂ-ਸੰਘ ਸੂਚੀ, ਰਾਜ ਸੂਚੀ ਅਤੇ ਸਮਵਰਤੀ ਸੁਚੀ ਵਿਚ ਕੀਤੀ ਗਈ ਹੈ । ਸੁਤੰਤਰ ਅਦਾਲਤ ਦਾ ਵੀ ਪ੍ਰਬੰਧ ਹੈ । ਭਾਰਤੀ ਸੰਘ ਵਿਚ ਕੇਂਦਰ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ ਗਿਆ ਹੈ । ਸਾਰੇ ਮਹੱਤਵਪੂਰਨ ਵਿਸ਼ੇ ਕੇਂਦਰੀ ਸੂਚੀ ਵਿਚ ਰੱਖੇ ਗਏ ਹਨ। ਕੇਂਦਰ ਸਾਂਝੀ ਸੂਚੀ ਉੱਤੇ ਵੀ ਕਾਨੂੰਨ ਬਣਾ ਸਕਦਾ ਹੈ । ਸੰਕਟਕਾਲ ਵਿਚ ਇਸ ਨੂੰ ਰਾਜ ਸੂਚੀ ਦੇ ਵਿਸ਼ਿਆਂ ਉੱਤੇ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਹੈ । ਇਸ ਦੇਸ਼ ਵਿਚ ਸਭ ਨੂੰ ਇਕਹਿਰੀ ਨਾਗਰਿਕਤਾ ਹਾਸਲ ਹੈ । ਭਾਰਤੀ ਸੰਘ ਅਮਰੀਕਾ ਵਾਂਗ ਇਕ ਸੰਘ ਨਹੀਂ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 16.
ਰਾਜਪਾਲ ਅਤੇ ਮੰਤਰੀ ਪਰਿਸ਼ਦ ਦਾ ਸੰਬੰਧ ਦੱਸੋ ।
ਉੱਤਰ-
ਰਾਜਪਾਲ ਭਾਰਤੀ ਸੰਘ ਵਿਚ ਰਾਜ ਦਾ ਮੁਖੀ ਹੁੰਦਾ ਹੈ । ਪਰ ਉਹ ਨਾਂ ਦਾ ਹੀ ਮੁਖੀ ਹੁੰਦਾ ਹੈ । ਉਸ ਨੂੰ ਰਾਜ ਦੀ ਮੰਤਰੀ ਪਰਿਸ਼ਦ ਦੀ ਸਲਾਹ ਨਾਲ ਹੀ ਕੰਮ ਕਰਨਾ ਪੈਂਦਾ ਹੈ । ਫਿਰ ਵੀ ਕੁੱਝ ਵਿਸ਼ੇਸ਼ ਹਾਲਤਾਂ ਵਿਚ ਉਹ ਰਾਜ ਦਾ ਅਸਲੀ ਮੁਖੀ ਵੀ ਹੁੰਦਾ ਹੈ । ਉਹੈ-ਜੇ ਦੇ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ । ਦੂਸਰੇ ਮੰਤਰੀ ਵੀ ਉਸੇ ਵਲੋਂ ਨਿਯੁਕਤ ਕੀਤੇ ਜਾਂਦੇ ਹਨ । ਉਹ ਰਾਜ ਮੰਤਰੀ ਪਰਿਸ਼ਦ ਦੇ ਫ਼ੈਸਲਿਆਂ ਬਾਰੇ ਮੁੱਖ ਮੰਤਰੀ ਤੋਂ ਪੁੱਛ-ਗਿੱਛ ਕਰ ਸਕਦਾ ਹੈ । ਪਰ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੀ ਨਿਯੁਕਤੀ ਕਰਦੇ ਸਮੇਂ ਰਾਜਪਾਲ ਆਪਣੀ ਇੱਛਾ ਤੋਂ ਕੰਮ ਨਹੀਂ ਲੈ ਸਕਦਾ ਹੈ । ਉਹ ਸਿਰਫ਼ ਰਾਜ ਵਿਧਾਨ ਸਭਾ ਦੇ ਬਹੁਮਤ ਦਲ ਦੇ ਆਗੂ ਨੂੰ ਹੀ ਮੁੱਖ ਮੰਤਰੀ ਨਿਯੁਕਤ ਕਰ ਸਕਦਾ ਹੈ । ਦੂਸਰੇ ਮੰਤਰੀਆਂ ਦੀ ਨਿਯੁਕਤੀ ਉਹ ਮੁੱਖ ਮੰਤਰੀ ਦੀ ਸਲਾਹ ਨਾਲ ਕਰਦਾ ਹੈ ।

ਪ੍ਰਸ਼ਨ 17.
ਰਾਜਪਾਲ ਦੇ ਕੀ ਅਧਿਕਾਰ ਹਨ ?
ਉੱਤਰ-
ਰਾਜਪਾਲ ਨੂੰ ਅਨੇਕਾਂ ਵਿਧਾਨਕ, ਕਾਰਜਕਾਰੀ, ਧਨ ਸੰਬੰਧੀ ਅਤੇ ਨਿਆਇਕ ਅਧਿਕਾਰ ਪ੍ਰਾਪਤ ਹਨ ।

  1. ਉਹ ਮੰਤਰੀ ਪਰਿਸ਼ਦ ਦਾ ਗਠਨ ਕਰਦਾ ਹੈ ਅਤੇ ਰਾਜ ਲੋਕ ਸੇਵਾ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ।
  2. ਉਹ ਰਾਜ ਵਿਧਾਨ ਮੰਡਲ ਦੁਆਰਾ ਪਾਸ ਬਿਲਾਂ ਨੂੰ ਪ੍ਰਵਾਨਗੀ ਦੇ ਕੇ ਕਾਨੂੰਨ ਬਣਾਉਂਦਾ ਹੈ ਅਤੇ ਅਪ੍ਰੈਲ ਤੋਂ ਪਹਿਲਾਂ ਵਿੱਤ ਮੰਤਰੀ ਕੋਲੋਂ ਬਜਟ ਪੇਸ਼ ਕਰਵਾਉਂਦਾ ਹੈ ।
  3. ਉਹ ਉੱਚ-ਅਦਾਲਤ ਦੇ ਜੱਜਾਂ ਦੀ ਨਿਯੁਕਤੀ ਵਿਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ।
  4. ਉਹ ਆਪਣੇ ਵਿਵੇਕ ਅਨੁਸਾਰ ਕਿਸੇ ਬਿਲ ਨੂੰ ਰਾਸ਼ਟਰਪਤੀ ਦੇ ਲਈ ਰਾਖਵਾਂ ਰੱਖ ਸਕਦਾ ਹੈ ।
  5. ਉਹ ਰਾਜ ਵਿਚ ਸ਼ਾਸਨ ਤੰਤਰ ਦੀ ਨਾਕਾਮਯਾਬੀ ਦੀ ਸੂਚਨਾ ਆਪਣੇ ਵਿਵੇਕ ਅਨੁਸਾਰ ਰਾਸ਼ਟਰਪਤੀ ਨੂੰ ਦੇ ਸਕਦਾ ਹੈ ।

ਪ੍ਰਸ਼ਨ 18.
ਰਾਜ ਦੇ ਵਿਧਾਨ ਮੰਡਲ ਵਿਚ ਵਿੱਤੀ ਬਿਲ ਕਿਸ ਤਰ੍ਹਾਂ ਪਾਸ ਹੁੰਦਾ ਹੈ ?
ਉੱਤਰ-
ਵਿੱਤੀ ਬਿਲ ਮੰਤਰੀਆਂ ਵੱਲੋਂ ਰੱਖੇ ਜਾਂਦੇ ਹਨ । ਇਹ ਬਿਲ ਸਿਰਫ਼ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾ ਸਕਦੇ ਹਨ । ਜਿਨ੍ਹਾਂ ਰਾਜਾਂ ਵਿਚ ਦੋ ਸਦਨ ਹੁੰਦੇ ਹਨ, ਉੱਥੇ ਵਿਧਾਨ ਸਭਾ ਤੋਂ ਪਾਸ ਹੋਣ ਤੋਂ ਬਾਅਦ ਬਿਲ ਵਿਧਾਨ ਪਰਿਸ਼ਦ ਵਿਚ ਭੇਜਿਆ ਜਾਂਦਾ ਹੈ । ਵਿਧਾਨ ਪਰਿਸ਼ਦ ਇਸ ਨੂੰ 14 ਦਿਨਾਂ ਤਕ ਰੋਕ ਸਕਦੀ ਹੈ । ਉਸ ਤੋਂ ਬਾਅਦ ਇਹ ਬਿਲ ਨੂੰ ਵਿਧਾਨ ਸਭਾ ਨੂੰ ਸੁਝਾਵਾਂ ਦੇ ਨਾਲ ਜਾਂ ਸੁਝਾਵਾਂ ਤੋਂ ਬਿਨਾਂ ਭੇਜ ਦਿੰਦੀ ਹੈ । ਵਿਧਾਨ ਸਭਾ ਇਨ੍ਹਾਂ ਸੁਝਾਵਾਂ ਨੂੰ ਪ੍ਰਵਾਨ ਜਾਂ ਅਪ੍ਰਵਾਨ ਵੀ ਕਰ ਸਕਦੀ ਹੈ । ਇਸ ਤਰ੍ਹਾਂ ਪਾਸ ਬਿਲ ਰਾਜਪਾਲ ਦੀ ਮਨਜ਼ੂਰੀ ਦੇ ਲਈ ਭੇਜਿਆ ਜਾਂਦਾ ਹੈ । ਰਾਜਪਾਲ ਦੀ ਮਨਜ਼ੂਰੀ ਮਿਲਣ ਉੱਤੇ ਬਿਲ ਕਾਨੂੰਨ ਬਣ ਜਾਂਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

Punjab State Board PSEB 10th Class Social Science Book Solutions Civics Chapter 2 ਕੇਂਦਰੀ ਸਰਕਾਰ Textbook Exercise Questions and Answers.

PSEB Solutions for Class 10 Social Science Civics Chapter 2 ਕੇਂਦਰੀ ਸਰਕਾਰ

SST Guide for Class 10 PSEB ਕੇਂਦਰੀ ਸਰਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
(ਉ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 1-15 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
(ੳ) ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
ਲੋਕ ਸਭਾ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ ।

ਪ੍ਰਸ਼ਨ 1.
(ਅ) ਲੋਕ ਸਭਾ ਦੇ ਭੁੱਲ ਕਿੰਨੇ ਮੈਂਬਰ ਹੁੰਦੇ ਹਨ ?
ਉੱਤਰ-
ਲੋਕ ਸਭਾ ਦੇ ਵੱਧ ਤੋਂ ਵੱਧ 550 ਮੈਂਬਰ ਹੋ ਸਕਦੇ ਸਨ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 1.
(ੲ) ਲੋਕ ਸਭਾ ਦੇ ਸਪੀਕਰ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
ਉੱਤਰ-
ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਸਪੀਕਰ ਦੀ ਚੋਣ ਕਰਦੇ ਹਨ ।

ਪ੍ਰਸ਼ਨ 1.
(ਸ) ਅਵਿਸ਼ਵਾਸ ਪ੍ਰਸਤਾਵ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਜੇਕਰ ਲੋਕ ਸਭਾ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ ਮੰਡਲ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰ ਦੇਵੇ ਤਾਂ ਇਨ੍ਹਾਂ ਨੂੰ ਆਪਣੇ ਅਹੁਦੇ ਤੋਂ ਤਿਆਗ-ਪੱਤਰ ਦੇਣਾ ਪੈਂਦਾ ਹੈ ।

ਪ੍ਰਸ਼ਨ 1.
(ਹ) ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।

ਪ੍ਰਸ਼ਨ 1.
(ਕ) ਰਾਸ਼ਟਰਪਤੀ ਲੋਕ ਸਭਾ ਵਿਚ ਕਦੋਂ ਅਤੇ ਕਿੰਨੇ ਐਂਗਲੋ-ਇੰਡੀਅਨ ਮੈਂਬਰ ਨਾਮਜ਼ਦ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ਲੋਕ ਸਭਾ ਵਿਚ ਦੋ ਐਂਗਲੋ-ਇੰਡੀਅਨ ਮੈਂਬਰ ਨਾਮਜ਼ੱਦ ਕਰਦਾ ਹੈ । ਉਹ ਉਨ੍ਹਾਂ ਨੂੰ ਤਦ ਨਾਮਜ਼ਦ ਕਰਦਾ ਹੈ ਜਦੋਂ ਐਂਗਲੋ-ਇੰਡੀਅਨ ਸਮੁਦਾਇ ਨੂੰ ਲੋਕ ਸਭਾ ਵਿਚ ਉੱਚਿਤ ਪ੍ਰਤੀਨਿਧਤਾ ਨਾ ਮਿਲੇ ।

ਪ੍ਰਸ਼ਨ 2.
ਰਾਜ ਸਭਾ ਬਾਰੇ ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਦਿਓ-
(ੳ) ਰਾਜ ਸਭਾ ਦੇ ਕੁੱਲ ਕਿੰਨੇ ਮੈਂਬਰ ਹੋ ਸਕਦੇ ਹਨ ?
(ਅ) ਰਾਸ਼ਟਰਪਤੀ ਰਾਜ ਸਭਾ ਵਿਚ ਕਿੰਨੇ ਮੈਂਬਰ ਅਤੇ ਕਿਹੜੇ ਖੇਤਰਾਂ ਵਿਚੋਂ ਨਾਮਜ਼ਦ ਕਰਦਾ ਹੈ ?
(ੲ) ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ?
(ਸ) ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
(ਹ) ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੈ ?
(ਕ) ਰਾਜ ਸਭਾ ਦੇ ਮੈਂਬਰ ਕਿਵੇਂ ਅਤੇ ਕੌਣ ਚੁਣਦਾ ਹੈ ?
ਉੱਤਰ-
(ੳ) ਰਾਜ ਸਭਾ ਦੇ ਵੱਧ ਤੋਂ ਵੱਧ 250 ਮੈਂਬਰ ਹੋ ਸਕਦੇ ਹਨ ।
(ਅ) ਰਾਸ਼ਟਰਪਤੀ ਵਿਗਿਆਨ, ਕਲਾ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ 12 ਵਿਅਕਤੀਆਂ ਨੂੰ ਨਾਮਜ਼ਦ ਕਰ ਸਕਦਾ ਹੈ ।
(ੲ) ਭਾਰਤ ਦਾ ਉਪ-ਰਾਸ਼ਟਰਪਤੀ ।
(ਸ) ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ 30 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
(ਹ) ਇਸ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ।
(ਕ) ਰਾਜ ਸਭਾ ਦੇ ਮੈਂਬਰਾਂ ਦੀ ਚੋਣ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਕਰਦੇ ਹਨ ।

ਪ੍ਰਸ਼ਨ 3.
ਹੇਠ ਲਿਖੀਆਂ ਦੀ ਵਿਆਖਿਆ ਕਰੋ-
(ੳ) ਮਹਾਂਦੋਸ਼ ਦਾ ਮੁਕੱਦਮਾ
(ਅ) ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਜਾਂ ਵਿਅਕਤੀਗਤ ਜ਼ਿੰਮੇਵਾਰੀ ।
(ੲ) ਰਾਸ਼ਟਰਪਤੀ ਰਾਜ ਦਾ ਨਾਂ-ਮਾਤਰ ਮੁਖੀ ।
ਉੱਤਰ-
(ੳ) ਮਹਾਂਦੋਸ਼ ਦਾ ਮੁਕੱਦਮਾ – ਸੰਵਿਧਾਨ ਦੀ ਉਲੰਘਣਾ ਕਰਨ ‘ਤੇ ਰਾਸ਼ਟਰਪਤੀ ‘ਤੇ ਮਹਾਂਦੋਸ਼ ਚਲਾਇਆ ਜਾਂਦਾ ਹੈ ਅਤੇ ਦੋਸ਼ੀ ਪਾਏ ਜਾਣ ਉੱਤੇ ਉਸ ਨੂੰ ਨਿਸ਼ਚਿਤ ਮਿਆਦ ਤੋਂ ਪਹਿਲਾਂ ਪਦ ਤੋਂ ਹਟਾਇਆ ਜਾ ਸਕਦਾ ਹੈ ।

(ਅ) ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਜਾਂ ਵਿਅਕਤੀਗਤ ਜ਼ਿੰਮੇਵਾਰੀ – ਸਹਿਕ ਜ਼ਿੰਮੇਵਾਰੀ ਤੋਂ ਭਾਵ ਇਹ ਹੈ ਕਿ ਹਰੇਕ ਮੰਤਰੀ ਆਪਣੇ ਵਿਭਾਗ ਦੇ ਲਈ ਵਿਅਕਤੀਗਤ ਤੌਰ ‘ਤੇ ਜ਼ਿੰਮੇਵਾਰ ਤਾਂ ਹੈ ਹੀ, ਨਾਲ-ਨਾਲ ਉਸ ਦੀ ਜ਼ਿੰਮੇਵਾਰੀ ਹਰੇਕ ਵਿਭਾਗ ਦੀ ਨੀਤੀ ਨਾਲ ਵੀ ਹੁੰਦੀ ਹੈ ।

(ੲ) ਰਾਸ਼ਟਰਪਤੀ ਰਾਜ ਦਾ ਨਾਂ-ਮਾਤਰ ਮੁਖੀ-ਰਾਸ਼ਟਰਪਤੀ ਦੇਸ਼ ਦਾ ਨਾਂ-ਮਾਤਰ ਮੁਖੀ ਹੈ ਕਿਉਂਕਿ ਵਿਵਹਾਰ ਵਿੱਚ ਉਸ ਦੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਮੰਡਲ ਕਰਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 4.
ਹੇਠ ਲਿਖਿਆਂ ਦਾ ਉੱਤਰ ਦਿਓ-
(ਉ) ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
(ਅ) ਰਾਸ਼ਟਰਪਤੀ ਦੀਆਂ ਕਿੰਨੇ ਪ੍ਰਕਾਰ ਦੀਆਂ ਸੰਕਟਕਾਲੀਨ ਸ਼ਕਤੀਆਂ ਹਨ ?
(ੲ) ਸਰਵ-ਉੱਚ ਅਦਾਲਤ (ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
(ਸ) ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
(ੳ) ਪ੍ਰਧਾਨ ਮੰਤਰੀ ਦੀ ਨਿਯੁਕਤੀ – ਰਾਸ਼ਟਰਪਤੀ ਸੰਸਦ ਵਿਚ ਬਹੁਮਤ ਪ੍ਰਾਪਤ ਕਰਨ ਵਾਲੇ ਦਲ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ।

(ਅ) ਰਾਸ਼ਟਰਪਤੀ ਦੀਆਂ ਸੰਕਟਕਾਲੀ ਸ਼ਕਤੀਆਂ-ਰਾਸ਼ਟਰਪਤੀ ਦੀਆਂ ਸੰਕਟਕਾਲੀ ਸ਼ਕਤੀਆਂ ਤਿੰਨ ਕਿਸਮ ਦੀਆਂ ਹੁੰਦੀਆਂ ਹਨ :-

  • ਰਾਸ਼ਟਰੀ ਸੰਕਟ, ਵਿਦੇਸ਼ੀ ਹਮਲਾ ਜਾਂ ਅੰਦਰੂਨੀ ਬਗ਼ਾਵਤ ।
  • ਰਾਜ ਦਾ ਸੰਵਿਧਾਨਿਕ ਸੰਕਟ ।
  • ਵਿੱਤੀ ਸੰਕਟ ।

(ੲ) ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ-ਸੁਪਰੀਮ ਕੋਰਟ ਦੇ ਸਾਰੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਹੁੰਦੀ ਹੈ ।

(ਸ) ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ-ਸੁਪਰੀਮ ਕੋਰਟ ਦੇ ਜੱਜ 65 ਸਾਲ ਦੀ ਉਮਰ ਤਕ ਆਪਣੇ ਅਹੁਦੇ ਉੱਤੇ ਕੰਮ ਕਰ ਸਕਦੇ ਹਨ ।

ਪ੍ਰਸ਼ਨ 5.
ਹੇਠ ਲਿਖਿਆਂ ਦੀ ਵਿਆਖਿਆ ਕਰੋ-
(ਉ) ਸੁਤੰਤਰ ਨਿਆਂਪਾਲਿਕਾ
(ਅ) ਸਲਾਹਕਾਰੀ ਅਧਿਕਾਰ ਖੇਤਰ ।
ਉੱਤਰ-
(ੳ) ਸੁਤੰਤਰ ਨਿਆਂਪਾਲਿਕਾ – ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਨਿਆਂ ਦੇ ਲਈ ਸੁਤੰਤਰ ਨਿਆਂਪਾਲਿਕਾ ਦਾ ਹੋਣਾ ਜ਼ਰੂਰੀ ਹੈ ਜੋ ਕਿ ਲਾਲਚ, ਡਰ, ਦਬਾਅ ਜਾਂ ਪੱਖਪਾਤ-ਰਹਿਤ ਨਿਆਂ ਕਰ ਸਕੇ । ਇਸ ਲਈ ਸੰਵਿਧਾਨ ਨੇ (ਸ਼ਕਤੀਆਂ ਦੇ ਅਲਗਾਓ ਦੇ ਸਿਧਾਂਤ ਰਾਹੀਂ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਕਰ ਦਿੱਤਾ ਹੈ । ਇਸ ਤੋਂ ਇਲਾਵਾ ਜੱਜਾਂ ਨੂੰ ਅਹੁਦਿਆਂ ਤੋਂ ਹਟਾਉਣ ਦੀ ਪ੍ਰਕਿਰਿਆ ਬੜੀ ਔਖੀ ਹੈ ।

(ਅ) ਸਲਾਹਕਾਰੀ ਅਧਿਕਾਰ ਖੇਤਰ – ਭਾਰਤ ਦਾ ਰਾਸ਼ਟਰਪਤੀ ਕਿਸੇ ਕਾਨੂੰਨ ਜਾਂ ਸੰਵਿਧਾਨਿਕ ਮਾਮਲੇ ਉੱਤੇ ਸਰਵ-ਉੱਚ ਅਦਾਲਤ ਤੋਂ ਸਲਾਹ ਲੈ ਸਕਦਾ ਹੈ । ਪੰਜ ਜੱਜਾਂ ਉੱਤੇ ਆਧਾਰਿਤ ਬੈਂਚ ਅਜਿਹੀ ਸਲਾਹ ਦੇ ਸਕਦੀ ਹੈ, ਜਿਸ ਨੂੰ ਮੰਨਣਾ ਜਾਂ ਨਾ ਮੰਨਣਾ ਰਾਸ਼ਟਰਪਤੀ ਦੀ ਮਰਜ਼ੀ ਉੱਤੇ ਨਿਰਭਰ ਕਰਦਾ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
ਸੰਸਦ ਵਿਚ ਇਕ ਬਿਲ ਕਾਨੂੰਨ ਕਿਵੇਂ ਬਣਦਾ ਹੈ ?
ਉੱਤਰ-
ਬਿਲ ਦੋ ਤਰ੍ਹਾਂ ਦੇ ਹੁੰਦੇ ਹਨ-ਵਿੱਤੀ ਬਿਲ ਅਤੇ ਸਾਧਾਰਨ ਬਿਲ ਵਿੱਤੀ ਬਿਲ ਕਿਸੇ ਮੰਤਰੀ ਵੱਲੋਂ ਸਿਰਫ਼ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ | ਪਰ ਸਾਧਾਰਨ ਬਿਲ ਕਿਸੇ ਮੰਤਰੀ ਜਾਂ ਸੰਸਦ ਦੇ ਕਿਸੇ ਮੈਂਬਰ ਵਲੋਂ ਕਿਸੇ ਵੀ ਸਦਨ ਵਿਚ ਪੇਸ਼ ਕੀਤਾ ਜਾ ਸਕਦਾ ਹੈ । ਸਾਧਾਰਨ ਬਿਲ ਨੂੰ ਕਾਨੂੰਨ ਬਣਨ ਲਈ ਪਹਿਲਾਂ ਹੇਠ ਲਿਖੀਆਂ ਹਾਲਤਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ :-
ਪਹਿਲਾ ਪੜਾਅ ਜਾਂ ਪੜ੍ਹਤ – ਇਸ ਹਾਲਤ ਵਿਚ ਬਿਲ ਉੱਤੇ ਬਹਿਸ ਨਹੀਂ ਹੁੰਦੀ । ਇਸ ਦੇ ਸਿਰਫ਼ ਮੁੱਖ ਉਦੇਸ਼ ਦੱਸੇ ਜਾਂਦੇ ਹਨ ।

ਦੂਸਰਾ ਪੜਾਅ ਜਾਂ ਪੜ੍ਹਤ – ਦੂਸਰੇ ਪੜਾਅ ਵਿਚ ਬਿਲ ਦੀ ਹਰੇਕ ਧਾਰਾ ਉੱਤੇ ਵਿਸਥਾਰ-ਪੂਰਵਕ ਬਹਿਸ ਹੁੰਦੀ ਹੈ ਅਤੇ ਕੁੱਝ ਵੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ । ਜੇ ਜ਼ਰੂਰੀ ਹੋਵੇ ਤਾਂ ਬਿਲ ਉੱਚ ਕਮੇਟੀ ਨੂੰ ਸੌਂਪਿਆ ਜਾ ਸਕਦਾ ਹੈ ।
ਤੀਸਰਾ ਪੜਾਅ ਜਾਂ ਪੜ੍ਹਤ – ਇਸ ਪੜਾਅ ਵਿਚ ਸਾਂਝੇ ਰੂਪ ਵਿਚ ਬਿਲ ਉੱਤੇ ਮਤਦਾਨ ਹੁੰਦਾ ਹੈ । ਜੇ ਬਿਲ ਪਾਸ ਹੋ ਜਾਵੇ ਤਾਂ ਇਸਨੂੰ ਦੁਸਰੇ ਸਦਨ ਵਿਚ ਭੇਜ ਦਿੱਤਾ ਜਾਂਦਾ ਹੈ ।
ਬਿਲ ਦੂਸਰੇ ਸਦਨ ਵਿਚ – ਦੂਸਰੇ ਸਦਨ ਵਿਚ ਵੀ ਬਿਲ ਨੂੰ ਪਹਿਲੇ ਸਦਨ ਵਾਂਗ ਉਨ੍ਹਾਂ ਹੀ ਪੜਾਵਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ । ਜੇ ਦੁਸਰਾ ਸਦਨ ਵੀ ਇਸ ਨੂੰ ਪਾਸ ਕਰ ਦਿੰਦਾ ਹੈ ਤਾਂ ਬਿਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਵਾਸਤੇ ਭੇਜ ਦਿੱਤਾ ਜਾਂਦਾ ਹੈ ।
ਰਾਸ਼ਟਰਪਤੀ ਦੀ ਮਨਜ਼ੂਰੀ – ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਜਾਣ ਉੱਤੇ ਬਿਲ ਕਾਨੂੰਨ ਬਣ ਜਾਂਦਾ ਹੈ ।

ਪ੍ਰਸ਼ਨ 2.
ਸੰਸਦ ਦੀਆਂ ਕਿਸੇ ਚਾਰ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਸੰਸਦ ਦੀਆਂ ਤਿੰਨ ਮੁੱਖ ਸ਼ਕਤੀਆਂ ਅੱਗੇ ਲਿਖੀਆਂ ਹਨ :-

  • ਵਿਧਾਨਿਕ ਸ਼ਕਤੀਆਂ – ਸੰਸਦ ਸੰਘੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾਉਂਦੀ ਹੈ । ਕੁੱਝ ਵਿਸ਼ੇਸ਼ ਹਾਲਤਾਂ ਵਿਚ ਇਹ ਰਾਜ ਸੂਚੀ ਦੇ ਵਿਸ਼ਿਆਂ ਉੱਤੇ ਵੀ ਕਾਨੂੰਨ ਬਣਾ ਸਕਦੀ ਹੈ ।
  • ਕਾਰਜਪਾਲਿਕਾ ਸ਼ਕਤੀਆਂ – ਸੰਸਦ ਅਵਿਸ਼ਵਾਸ ਮਤਾ ਪਾਸ ਕਰਕੇ ਮੰਤਰੀ-ਪਰਿਸ਼ਦ ਨੂੰ ਹਟਾ ਸਕਦੀ ਹੈ । ਇਸ ਤੋਂ ਇਲਾਵਾ ਸੰਸਦ ਦੇ ਮੈਂਬਰ ਪ੍ਰਸ਼ਨ ਪੁੱਛ ਕੇ, ਧਿਆਨ ਦਿਵਾਊ ਮਤੇ ਰਾਹੀਂ, ਸਥਗਨ ਮਤੇ ਅਤੇ ਨਿੰਦਾ ਮਤੇ ਰਾਹੀਂ ਮੰਤਰੀ ਪਰਿਸ਼ਦ ਨੂੰ ਨਿਯੰਤਰਨ ਵਿਚ ਰੱਖਦੀ ਹੈ ।
  • ਵਿੱਤੀ ਸ਼ਕਤੀਆਂ – ਸੰਸਦ ਦਾ ਰਾਸ਼ਟਰੀ ਧਨ ਉੱਤੇ ਅਧਿਕਾਰ ਹੁੰਦਾ ਹੈ । ਇਹ ਨਵੇਂ ਕਰ ਲਾਉਂਦੀ ਹੈ, ਪੁਰਾਣੇ ਕਰਾਂ ਵਿਚ ਸੋਧ ਕਰਦੀ ਹੈ ਅਤੇ ਬਜਟ ਪਾਸ ਕਰਦੀ ਹੈ ।

ਪ੍ਰਸ਼ਨ 3.
ਲੋਕ ਸਭਾ ਦੇ ਸਪੀਕਰ ਦੀ ਲੋਕ ਸਭਾ ਵਿਚ ਨਿਭਾਈ ਜਾਂਦੀ ਭੂਮਿਕਾ ਬਾਰੇ ਨੋਟ ਲਿਖੋ ।
ਉੱਤਰ-
ਲੋਕ ਸਭਾ ਦੇ ਸਪੀਕਰ ਦੀ ਚੋਣ ਮੈਂਬਰ ਆਪਣੇ ਵਿਚੋਂ ਹੀ ਕਰਦੇ ਹਨ । ਉਹ ਲੋਕ ਸਭਾ ਵਿਚ ਹੇਠ ਲਿਖੀ | ਭੂਮਿਕਾ ਨਿਭਾਉਂਦਾ ਹੈ-

  • ਕਾਰਵਾਈ ਦਾ ਸੰਚਾਲਨ – ਉਹ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ । ਬਹੁਮਤ ਦਲ ਦਾ ਮੈਂਬਰ ਹੋਣ ਦੇ ਬਾਵਜੂਦ ਉਹ ਇਹੀ ਯਤਨ ਕਰਦਾ ਹੈ ਕਿ ਸਦਨ ਦੀ ਕਾਰਵਾਈ ਦੇ ਸੰਚਾਲਨ ਵਿਚ ਨਿਰਪੱਖਤਾ ਹੋਵੇ ।
  • ਅਨੁਸ਼ਾਸਨ – ਉਹ ਸਦਨ ਵਿਚ ਅਨੁਸ਼ਾਸਨ ਬਣਾਈ ਰੱਖਦਾ ਹੈ । ਉਹ ਅਨੁਸ਼ਾਸਨ ਭੰਗ ਕਰਨ ਵਾਲੇ ਮੈਂਬਰਾਂ ਨੂੰ ਸਦਨ ਤੋਂ ਬਾਹਰ ਜਾਣ ਦਾ ਹੁਕਮ ਦੇ ਸਕਦਾ ਹੈ ।
  • ਬਿਲ ਦੇ ਸਰੂਪ ਸੰਬੰਧੀ ਫ਼ੈਸਲਾ – ਸਪੀਕਰ ਇਸ ਗੱਲ ਦਾ ਫ਼ੈਸਲਾ ਕਰਦਾ ਹੈ ਕਿ ਕੋਈ ਬਿਲ ਵਿੱਤੀ ਬਿਲ ਹੈ ਜਾਂ ਸਾਧਾਰਨ ਬਿਲ ਹੈ ।
  • ਸਾਂਝੀਆਂ ਬੈਠਕਾਂ ਦੀ ਪ੍ਰਧਾਨਗੀ – ਜੇ ਕਿਸੇ ਬਿਲ ਉੱਤੇ ਦੋਹਾਂ ਸਦਨਾਂ ਵਿਚ ਅਸਹਿਮਤੀ ਪੈਦਾ ਹੋ ਜਾਵੇ ਤਾਂ ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਦਾ ਸਾਂਝਾ ਇਜਲਾਸ ਬੁਲਾਉਂਦਾ ਹੈ । ਇਸ ਸਾਂਝੇ ਇਜਲਾਸ ਦੀ ਪ੍ਰਧਾਨਗੀ ਲੋਕ ਸਭਾ ਦਾ ਸਪੀਕਰ ਕਰਦਾ ਹੈ ।

ਪ੍ਰਸ਼ਨ 4.
ਕੇਂਦਰੀ ਮੰਤਰੀ-ਪਰਿਸ਼ਦ ਵਿਚ ਕਿੰਨੇ ਪ੍ਰਕਾਰ ਦੇ ਮੰਤਰੀ ਹੁੰਦੇ ਹਨ ?
ਉੱਤਰ-
ਕੇਂਦਰੀ ਮੰਤਰੀ-ਪਰਿਸ਼ਦ ਵਿਚ ਚਾਰ ਪ੍ਰਕਾਰ ਦੇ ਮੰਤਰੀ ਹੁੰਦੇ ਹਨ :-
ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ ਅਤੇ ਸੰਸਦੀ ਸਕੱਤਰ ।

  1. ਕੈਬਨਿਟ ਮੰਤਰੀ – ਕੈਬਨਿਟ ਮੰਤਰੀ ਸਭ ਤੋਂ ਉੱਚੀ ਪੱਧਰ ਦੇ ਮੰਤਰੀ ਹੁੰਦੇ ਹਨ । ਇਹ ਮੰਤਰੀ ਪਰਿਸ਼ਦ ਦੀ ਅੰਤਰਿਮ ਕਮੇਟੀ ਦੇ ਮੈਂਬਰ ਹੁੰਦੇ ਹਨ । ਇਹ ਪ੍ਰਸ਼ਾਸਕੀ ਵਿਭਾਗਾਂ ਦੇ ਸੁਤੰਤਰ ਮੁਖੀ ਹੁੰਦੇ ਹਨ |
  2. ਰਾਜ ਮੰਤਰੀ – ਰਾਜ ਮੰਤਰੀ ਹੇਠਲੇ ਪੱਧਰ ਦੇ ਮੰਤਰੀ ਹੁੰਦੇ ਹਨ । ਉਹ ਕੈਬਨਿਟ ਮੰਤਰੀਆਂ ਦੀ ਮਦਦ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ । ਰਾਜ ਮੰਤਰੀ ਨੂੰ ਕਦੀ-ਕਦੀ ਕਿਸੇ ਵਿਭਾਗ ਦਾ ਸੁਤੰਤਰ ਕਾਰਜਭਾਰ ਵੀ ਸੌਂਪ ਦਿੱਤਾ ਜਾਂਦਾ ਹੈ ।
  3. ਉਪ ਮੰਤਰੀ – ਉਪ ਮੰਤਰੀ ਕੈਬਨਿਟ ਮੰਤਰੀਆਂ ਅਤੇ ਰਾਜ ਮੰਤਰੀਆਂ ਦੀ ਮਦਦ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ ।
  4. ਸੰਸਦੀ ਸਕੱਤਰ – ਸੰਸਦੀ ਸਕੱਤਰ ਅਸਲ ਵਿਚ ਮੰਤਰੀ ਨਹੀਂ ਹੁੰਦੇ । ਉਨ੍ਹਾਂ ਦਾ ਮੁੱਖ ਕੰਮ ਮਹੱਤਵਪੂਰਨ ਵਿਭਾਗਾਂ ਦੇ ਮੰਤਰੀਆਂ ਦੀ ਸੰਸਦ ਵਿਚ ਸਹਾਇਤਾ ਕਰਨਾ ਹੁੰਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 5.
ਪ੍ਰਧਾਨ ਮੰਤਰੀ ਦੇ ਕੋਈ ਤਿੰਨ ਮਹੱਤਵਪੂਰਨ ਕੰਮਾਂ ਦਾ ਵੇਰਵਾ ਦਿਓ ।
ਉੱਤਰ-
ਪ੍ਰਧਾਨ ਮੰਤਰੀ ਆਪਣੇ ਮਹੱਤਵਪੂਰਨ ਕੰਮਾਂ ਦੇ ਕਾਰਨ ਮੰਤਰੀ ਮੰਡਲ ਦਾ ਧੁਰਾ ਹੁੰਦਾ ਹੈ ।

  • ਉਹ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ਅਤੇ ਉਹ ਹੀ ਉਨ੍ਹਾਂ ਵਿੱਚ ਵਿਭਾਗਾਂ ਦੀ ਵੰਡ ਕਰਦਾ ਹੈ । ਉਹ ਜਦੋਂ ਚਾਹੇ ਪ੍ਰਸ਼ਾਸਨ ਦੀ ਕਾਰਜ ਕੁਸ਼ਲਤਾ ਲਈ ਮੰਤਰੀ ਮੰਡਲ ਦਾ ਪੁਨਰਗਠਨ ਕਰ ਸਕਦਾ ਹੈ । ਇਸ ਦਾ ਭਾਵ ਇਹ ਹੈ ਕਿ ਉਹ ਪੁਰਾਣੇ ਮੰਤਰੀਆਂ ਨੂੰ ਹਟਾ ਕੇ ਨਵੇਂ ਮੰਤਰੀ ਨਿਯੁਕਤ ਕਰ ਸਕਦਾ ਹੈ ।
  • ਜੇ ਪ੍ਰਧਾਨ ਮੰਤਰੀ ਤਿਆਗ-ਪੱਤਰ ਦੇ ਦੇਵੇ ਤਾਂ ਪੂਰਾ ਮੰਤਰੀ ਮੰਡਲ ਭੰਗ ਹੋ ਜਾਂਦਾ ਹੈ । ਜੇ ਕੋਈ ਮੰਤਰੀ ਤਿਆਗ-ਪੱਤਰ ਦੇਣ ਤੋਂ ਇਨਕਾਰ ਕਰੇ ਤਾਂ ਉਹ ਤਿਆਗ-ਪੱਤਰ ਦੇ ਕੇ ਪੂਰੇ ਮੰਤਰੀ ਮੰਡਲ ਨੂੰ ਭੰਗ ਕਰ ਸਕਦਾ ਹੈ । ਪੁਨਰਗਠਨ ਕਰਦੇ ਸਮੇਂ ਉਹ ਉਸ ਮੰਤਰੀ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖ ਸਕਦਾ ਹੈ ।
  • ਇਸ ਦੇ ਇਲਾਵਾ ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਅਤੇ ਉਨ੍ਹਾਂ ਦੀ ਮਿਤੀ, ਸਮੇਂ ਅਤੇ ਸਥਾਨ ਨੂੰ ਨਿਸਚਿਤ ਕਰਦਾ ਹੈ ।
  • ਉਹ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਕਰ ਸਕਦਾ ਹੈ ।

ਪ੍ਰਸ਼ਨ 6.
ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦਾ ਸੰਖੇਪ ਵੇਰਵਾ ਦਿਉ
ਉੱਤਰ-
ਭਾਰਤ ਦੇ ਉਪ-ਰਾਸ਼ਟਰਪਤੀ ਦੇ ਦੋ ਮਹੱਤਵਪੂਰਨ ਕੰਮ ਹੇਠ ਲਿਖੇ ਹਨ-

  • ਭਾਰਤ ਦਾ ਉਪ-ਰਾਸ਼ਟਰਪਤੀ ਅਹੁਦੇ ਕਾਰਨ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ । ਉਹ ਨਿਯਮਾਂ ਅਨੁਸਾਰ ਰਾਜ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।
  • ਉਹ ਰਾਸ਼ਟਰਪਤੀ ਦੇ ਬਿਮਾਰ ਹੋਣ ਉੱਤੇ ਜਾਂ ਉਸ ਦੇ ਵਿਦੇਸ਼ ਜਾਣ ਉੱਤੇ ਜਾਂ ਕਿਸੇ ਹੋਰ ਕਾਰਨ ਕਰਕੇ ਗੈਰ-ਹਾਜ਼ਰ ਹੋਣ ਉੱਤੇ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਦਾ ਹੈ । ਰਾਸ਼ਟਰਪਤੀ ਦੇ ਤਿਆਗ-ਪੱਤਰ ਦੇਣ ਜਾਂ ਮੌਤ ਹੋ ਜਾਣ ਦੀ ਸਥਿਤੀ ਵਿਚ ਉਹ ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤਕ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਦਾ ਹੈ ।

ਪ੍ਰਸ਼ਨ 7.
ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਸੰਖੇਪ ਵੇਰਵਾ ਦਿਉ ।
ਉੱਤਰ-
ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਵਰਣਨ ਹੇਠ ਲਿਖਿਆ ਹੈ-

  • ਰਾਸ਼ਟਰੀ ਸੰਕਟ – ਜਦੋਂ ਰਾਸ਼ਟਰਪਤੀ ਦੇ ਅਨੁਸਾਰ ਦੇਸ਼ ਉੱਤੇ ਬਾਹਰੀ ਹਮਲੇ, ਯੁੱਧ ਜਾਂ ਹਥਿਆਰਬੰਦ ਬਗਾਵਤ ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਉੱਤੇ ਸੰਕਟ ਪੈਦਾ ਹੋ ਗਿਆ ਹੋਵੇ ਤਾਂ ਉਹ ਦੇਸ਼ ਵਿੱਚ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
  • ਰਾਜ ਦਾ ਸੰਵਿਧਾਨਿਕ ਸੰਕਟ – ਜੇ ਰਾਜਪਾਲ ਵਲੋਂ ਭੇਜੀ ਗਈ ਰਿਪੋਰਟ ਜਾਂ ਕਿਸੇ ਹੋਰ ਸਾਧਨ ਰਾਹੀਂ ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਕਿਸੇ ਰਾਜ ਦਾ ਸ਼ਾਸਨ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ ਜਾ ਸਕਦਾ ਤਾਂ ਰਾਸ਼ਟਰਪਤੀ ਉਸ ਰਾਜ ਵਿਚ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
  • ਵਿੱਤੀ ਸੰਕਟ – ਜੇ ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਦੇਸ਼ ਦੀ ਆਰਥਿਕ ਹਾਲਤ ਇਹੋ ਜਿਹੀ ਹੋ ਗਈ ਹੈ, ਜਿਸ ਨਾਲ ਆਰਥਿਕ ਸਥਿਰਤਾ ਜਾਂ ਸਾਖ਼ ਨੂੰ ਖ਼ਤਰਾ ਹੈ ਤਾਂ ਰਾਸ਼ਟਰਪਤੀ ਵਿੱਤੀ ਸੰਕਟ ਦਾ ਐਲਾਨ ਕਰ ਸਕਦਾ ਹੈ ।

PSEB 10th Class Social Science Guide ਕੇਂਦਰੀ ਸਰਕਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤੀ ਸੰਸਦ ਤੋਂ ਕੀ ਭਾਵ ਹੈ ?
ਉੱਤਰ-
ਭਾਰਤ ਵਿਚ ਕੇਂਦਰੀ ਵਿਧਾਨਪਾਲਿਕਾ ਨੂੰ ਸੰਸਦ ਜਾਂ ਪਾਰਲੀਮੈਂਟ ਆਖਦੇ ਹਨ ।

ਪ੍ਰਸ਼ਨ 2.
ਲੋਕ ਸਭਾ ਦਾ ਮੈਂਬਰ ਬਣਨ ਲਈ ਕਿਹੜੀ ਇਕ ਮੁੱਖ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਉਹ ਭਾਰਤ ਦਾ ਨਾਗਰਿਕ ਹੋਵੇ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 3.
ਲੋਕ ਸਭਾ ਦੇ ਸਪੀਕਰ ਦਾ ਇਕ ਮੁੱਖ ਕੰਮ ਲਿਖੋ ।
ਉੱਤਰ-
ਲੋਕ ਸਭਾ ਦਾ ਸਪੀਕਰ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।

ਪ੍ਰਸ਼ਨ 4.
ਸਾਧਾਰਨ ਬਿਲ ਅਤੇ ਵਿੱਤੀ ਬਿਲ ਵਿਚ ਕੀ ਫ਼ਰਕ ਹੁੰਦਾ ਹੈ ?
ਉੱਤਰ-
ਸਾਧਾਰਨ ਬਿਲ ਸਦਨ ਦੇ ਕਿਸੇ ਵੀ ਸਦਨ ਵਿਚ ਪੇਸ਼ ਕੀਤੇ ਜਾ ਸਕਦੇ ਹਨ ਜਦਕਿ ਵਿੱਤੀ ਬਿਲ ਸਿਰਫ਼ ਲੋਕ ਸਭਾ ਵਿਚ ਹੀ ਪੇਸ਼ ਕੀਤੇ ਜਾਂਦੇ ਹਨ ਅਤੇ ਉਹ ਵੀ ਸਿਰਫ਼ ਕਿਸੇ ਮੰਤਰੀ ਵਲੋਂ ਹੀ ।

ਪ੍ਰਸ਼ਨ 5.
ਰਾਸ਼ਟਰਪਤੀ ਦੀਆਂ ਕਿਸੇ ਬਿਲ ਸੰਬੰਧੀ ਕੀ ਸ਼ਕਤੀਆਂ ਹਨ ?
ਉੱਤਰ-
ਅਕਸਰੇ ਰਾਸ਼ਟਰਪਤੀ ਦਸਤਖ਼ਤ ਕਰਕੇ ਬਿਲ ਨੂੰ ਮਨਜ਼ੂਰੀ ਦੇ ਦਿੰਦਾ ਹੈ ਜਾਂ ਉਹ ਉਸ ਨੂੰ ਸੰਸਦ ਦੇ ਦੋਹਾਂ ਸਦਨਾਂ ਦੇ ਕੋਲ ਪੁਨਰ-ਵਿਚਾਰ ਲਈ ਵੀ ਭੇਜ ਸਕਦਾ ਹੈ । ਪਰ ਦੂਸਰੀ ਵਾਰ ਰਾਸ਼ਟਰਪਤੀ ਨੂੰ ਆਪਣੀ ਪ੍ਰਵਾਨਗੀ ਦੇਣੀ ਹੀ ਪੈਂਦੀ ਹੈ ।

ਪ੍ਰਸ਼ਨ 6.
ਸੰਸਦ ਦੁਆਰਾ ਕਾਰਜਪਾਲਿਕਾ ਉੱਤੇ ਨਿਯੰਤਰਨ ਦੀ ਕੋਈ ਇਕ ਵਿਧੀ ਦੱਸੋ ।
ਉੱਤਰ-
ਸੰਸਦ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਹਟਾ ਸਕਦੀ ਹੈ ।

ਪ੍ਰਸ਼ਨ 7.
ਸੰਸਦੀ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਸੰਸਦੀ ਪ੍ਰਣਾਲੀ ਤੋਂ ਭਾਵ ਸ਼ਾਸਨ ਦੀ ਉਸ ਪ੍ਰਣਾਲੀ ਤੋਂ ਹੈ ਜਿਸ ਵਿਚ ਸੰਸਦ ਰਾਜ ਦੀ ਸਰਵਉੱਚ ਸੰਸਥਾ ਹੁੰਦੀ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 8.
ਵਿੱਤੀ ਸੰਕਟ ਤੋਂ ਕੀ ਭਾਵ ਹੈ ?
ਉੱਤਰ-
ਆਰਥਿਕ ਹਾਲਤ ਦੀ ਅਸਥਿਰਤਾ ।

ਪ੍ਰਸ਼ਨ 9.
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਸੰਬੰਧੀ ਚੋਣ ਮੰਡਲਾਂ ਵਿਚ ਕੀ ਫ਼ਰਕ ਹੈ ?
ਉੱਤਰ-
ਰਾਸ਼ਟਰਪਤੀ ਦੀ ਚੋਣ ਸੰਬੰਧੀ ਚੋਣ ਮੰਡਲ ਵਿਚ ਸੰਸਦ ਅਤੇ ਵਿਧਾਨ ਸਭਾਵਾਂ ਦੇ ਮੈਂਬਰ ਸ਼ਾਮਲ ਹੁੰਦੇ ਹਨ ਜਦਕਿ ਉਪ-ਰਾਸ਼ਟਰਪਤੀ ਦੀ ਚੋਣ ਸੰਬੰਧੀ ਚੋਣ ਮੰਡਲ ਵਿਚ ਸਿਰਫ਼ ਸੰਸਦ ਦੇ ਹੀ ਮੈਂਬਰ ਸ਼ਾਮਿਲ ਹੁੰਦੇ ਹਨ ।

ਪ੍ਰਸ਼ਨ 10.
ਉਪ-ਰਾਸ਼ਟਰਪਤੀ ਦਾ ਇਕ ਕੰਮ ਲਿਖੋ ।
ਉੱਤਰ-
ਉਹ ਰਾਜ ਸਭਾ ਦੇ ਸਭਾਪਤੀ ਦੇ ਤੌਰ ‘ਤੇ ਉਸ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।

ਪ੍ਰਸ਼ਨ 11.
ਮੰਤਰੀ ਪਰਿਸ਼ਦ ਵਿਚ ਕਿਹੜੀ-ਕਿਹੜੀ ਕਿਸਮ ਦੇ ਮੰਤਰੀ ਹੁੰਦੇ ਹਨ ?
ਉੱਤਰ-
ਮੰਤਰੀ ਮੰਡਲ ਪੱਧਰ ਦੇ ਮੰਤਰੀ, ਰਾਜ ਮੰਤਰੀ, ਉਪ-ਮੰਤਰੀ ਅਤੇ ਸੰਸਦੀ ਸਕੱਤਰ ।

ਪ੍ਰਸ਼ਨ 12.
ਬਿਲ ਦੀ ਪੜ੍ਹਤ ਤੋਂ ਕੀ ਭਾਵ ਹੈ ?
ਉੱਤਰ-
ਸੰਸਦ ਵਿਚ ਕਿਸੇ ਬਿਲ ਦੇ ਪੇਸ਼ ਕਰਨ ਤੋਂ ਬਾਅਦ ਦੋਹਾਂ ਸਦਨਾਂ ਵਿਚ ਹੋਣ ਵਾਲੇ ਵਿਚਾਰ-ਵਟਾਂਦਰੇ ਨੂੰ ਬਿਲ ਦੀ ਪੜ੍ਹਤ ਆਖਦੇ ਹਨ ।

ਪ੍ਰਸ਼ਨ 13.
ਕੰਮ ਰੋਕੂ ਮਤਾ ਕੀ ਹੁੰਦਾ ਹੈ ?
ਉੱਤਰ-
ਕੰਮ ਰੋਕੂ ਮਤੇ ਰਾਹੀਂ ਸੰਸਦ ਦੇ ਮੈਂਬਰ ਨਿਸਚਿਤ ਪ੍ਰੋਗਰਾਮ ਦੀ ਥਾਂ ਉੱਤੇ ਸਰਕਾਰ ਦਾ ਧਿਆਨ ਕਿਸੇ ਗੰਭੀਰ ਘਟਨਾ ਵੱਲ ਦਿਵਾਉਣ ਦਾ ਯਤਨ ਕਰਦੇ ਹਨ ।

ਪ੍ਰਸ਼ਨ 14.
ਪ੍ਰਸ਼ਨ-ਉੱਤਰ ਕਾਲ ਦਾ ਅਰਥ ਦੱਸੋ ।
ਉੱਤਰ-
ਸੰਸਦ ਦੇ ਦੋਹਾਂ ਸਦਨਾਂ ਵਿਚ ਹਰ ਰੋਜ਼ ਪਹਿਲਾ ਇਕ ਘੰਟਾ ਪ੍ਰਸ਼ਨ-ਉੱਤਰ ਕਾਲ ਅਖਵਾਉਂਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 15
ਸੰਸਦ ਕਿਹੜੀਆਂ ਸੂਚੀਆਂ ਦੇ ਵਿਸ਼ਿਆਂ ਤੇ ਕਾਨੂੰਨ ਬਣਾ ਸਕਦੀ ਹੈ ?
ਉੱਤਰ-
ਸੰਸਦ ਸੰਘ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਤੇ ਕਾਨੂੰਨ ਬਣਾ ਸਕਦੀ ਹੈ ।

ਪ੍ਰਸ਼ਨ 16.
ਰਾਜ ਸਭਾ ਦੀ ਮੈਂਬਰੀ ਲਈ ਕੋਈ ਇਕ ਯੋਗਤਾ ਲਿਖੋ ।
ਉੱਤਰ-
ਰਾਜ ਸਭਾ ਦੀ ਮੈਂਬਰੀ ਦੇ ਲਈ ਨਾਗਰਿਕ ਦੀ ਉਮਰ ਤੀਹ ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ ।

ਪ੍ਰਸ਼ਨ 17.
ਸੰਸਦ ਦਾ ਕੋਈ ਇਕ ਮਹੱਤਵਪੂਰਨ ਕੰਮ ਲਿਖੋ ।
ਉੱਤਰ-
ਸੰਸਦ ਦਾ ਸਭ ਤੋਂ ਮਹੱਤਵਪੂਰਨ ਕੰਮ ਦੇਸ਼ ਦੇ ਲਈ ਕਾਨੂੰਨ ਬਣਾਉਣਾ ਹੈ ।
ਜਾਂ
ਇਹ ਬਜਟ ਅਤੇ ਵਿੱਤੀ ਬਿਲਾਂ ਦੇ ਸੰਬੰਧ ਵਿਚ ਆਪਣੇ ਅਧਿਕਾਰਾਂ ਦੇ ਮਾਧਿਅਮ ਨਾਲ ਸਰਕਾਰ ਦੇ ਖ਼ਰਚੇ ਉੱਤੇ ਨਿਯੰਤਰਨ ਕਰਦੀ ਹੈ ।

ਪ੍ਰਸ਼ਨ 18.
ਸੰਸਦ ਦਾ ਮੁੱਖ ਕੰਮ ਕੀ ਹੈ ?
ਉੱਤਰ-
ਸੰਸਦ ਦਾ ਮੁੱਖ ਕੰਮ ਦੇਸ਼ ਦੇ ਲਈ ਕਾਨੂੰਨ ਬਣਾਉਣਾ ਹੈ ।

ਪ੍ਰਸ਼ਨ 19.
ਬਿਲ ਕਿਸ ਨੂੰ ਆਖਦੇ ਹਨ ?
ਉੱਤਰ-
ਪ੍ਰਸਤਾਵਿਤ ਕਾਨੂੰਨ ਨੂੰ ਬਿਲ ਆਖਦੇ ਹਨ ।

ਪ੍ਰਸ਼ਨ 20.
ਕੋਈ ਬਿਲ ‘ਵਿੱਤੀ ਬਿਲ’ ਹੈ ਜਾਂ ਨਹੀਂ, ਇਸ ਦਾ ਫ਼ੈਸਲਾ ਕੌਣ ਕਰਦਾ ਹੈ ?
ਉੱਤਰ-
ਕੋਈ ਬਿਲ ‘ਵਿੱਤੀ ਬਿਲ’ ਹੈ ਜਾਂ ਨਹੀਂ ਇਸ ਦਾ ਫ਼ੈਸਲਾ ਲੋਕ ਸਭਾ ਦਾ ਸਪੀਕਰ ਕਰਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 21.
ਵਿੱਤ ਬਿਲ ਕੌਣ ਪੇਸ਼ ਕਰ ਸਕਦਾ ਹੈ ?
ਉੱਤਰ-
ਵਿੱਤ ਬਿੱਲ ਸਿਰਫ਼ ਕੋਈ ਮੰਤਰੀ ਹੀ ਪੇਸ਼ ਕਰ ਸਕਦਾ ਹੈ ।

ਪ੍ਰਸ਼ਨ 22.
ਬਿਲ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਬਿੱਲ ਦੋ ਤਰ੍ਹਾਂ ਦੇ ਹੁੰਦੇ ਹਨ-ਸਾਧਾਰਨ ਬਿਲ ਜਾਂ ਵਿੱਤ ਸੰਬੰਧੀ ਬਿਲ ।

ਪ੍ਰਸ਼ਨ 23.
ਲੋਕ ਸਭਾ ਵਲੋਂ ਪਾਸ ਵਿੱਤੀ ਬਿਲ ਨੂੰ ਰਾਜ ਸਭਾ ਕਿੰਨੇ ਸਮੇਂ ਤਕ ਆਪਣੇ ਕੋਲ ਰੱਖ ਸਕਦੀ ਹੈ ?
ਉੱਤਰ-
ਲੋਕ ਸਭਾ ਵਲੋਂ ਪਾਸ ਵਿੱਤੀ ਬਿਲ ਨੂੰ ਰਾਜ ਸਭਾ 14 ਦਿਨ ਤਕ ਰੋਕ ਸਕਦੀ ਹੈ ।

ਪ੍ਰਸ਼ਨ 24.
ਕੀ ਲੋਕ ਸਭਾ ਦੇ ਲਈ ਵਿੱਤੀ ਬਿਲ ਉੱਤੇ ਰਾਜ ਸਭਾ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਮੰਨਣਾ ਜ਼ਰੂਰੀ ਹੁੰਦਾ ਹੈ ?
ਉੱਤਰ-
ਲੋਕ ਸਭਾ ਦੇ ਲਈ ਵਿੱਤੀ ਬਿਲ ਬਾਰੇ ਰਾਜ ਸਭਾ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਮੰਨਣਾ ਜ਼ਰੂਰੀ ਨਹੀਂ ਹੁੰਦਾ ਹੈ ।

ਪ੍ਰਸ਼ਨ 25.
ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
ਰਾਸ਼ਟਰਪਤੀ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 26.
ਰਾਸ਼ਟਰਪਤੀ ਨੂੰ ਕਿੰਨੀ ਮਾਸਿਕ ਤਨਖ਼ਾਹ ਮਿਲਦੀ ਹੈ ?
ਉੱਤਰ-
ਰਾਸ਼ਟਰਪਤੀ ਨੂੰ 5,00000 ਰੁਪਏ ਮਾਸਿਕ ਤਨਖ਼ਾਹ ਮਿਲਦੀ ਹੈ ।

ਪ੍ਰਸ਼ਨ 27.
ਰਾਸ਼ਟਰਪਤੀ ਦਾ ਇਕ ਕਾਰਜਪਾਲਿਕਾ ਸੰਬੰਧੀ ਅਧਿਕਾਰ ਲਿਖੋ ।
ਉੱਤਰ-
ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰਦਾ ਹੈ ਅਤੇ ਉਸ ਦੀ ਸਲਾਹ ਨਾਲ ਮੰਤਰੀ-ਪਰਿਸ਼ਦ ਦੀ ਰਚਨਾ ਕਰਦਾ ਹੈ ।
ਜਾਂ
ਉਹ ਸਰਵ-ਉੱਚ ਅਦਾਲਤ ਦੇ ਮੁੱਖ ਜੱਜ ਅਤੇ ਰਾਜਦੂਤਾਂ ਨੂੰ ਵੀ ਨਿਯੁਕਤ ਕਰਦਾ ਹੈ ।

ਪ੍ਰਸ਼ਨ 28.
ਭਾਰਤ ਦੀਆਂ ਤਿੰਨਾਂ ਹਥਿਆਰਬੰਦ ਸੈਨਾਵਾਂ ਦਾ ਮੁਖੀ ਕੌਣ ਹੁੰਦਾ ਹੈ ?
ਉੱਤਰ-
ਰਾਸ਼ਟਰਪਤੀ ।

ਪ੍ਰਸ਼ਨ 29.
ਪ੍ਰਧਾਨ ਮੰਤਰੀ ਨੂੰ ਕਿਸ ਵਲੋਂ ਨਿਯੁਕਤ ਕੀਤਾ ਜਾਂਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 30.
ਅਧਿਆਦੇਸ਼ ਕੌਣ ਜਾਰੀ ਕਰ ਸਕਦਾ ਹੈ ?
ਉੱਤਰ-
ਜੇ ਸੰਸਦ ਦਾ ਇਜਲਾਸ ਚੱਲ ਨਾ ਰਿਹਾ ਹੋਵੇ ਤਾਂ ਰਾਸ਼ਟਰਪਤੀ ਅਧਿਆਦੇਸ਼ ਜਾਰੀ ਕਰ ਸਕਦਾ ਹੈ ।

ਪ੍ਰਸ਼ਨ 31.
ਅਧਿਆਦੇਸ਼ ਵੱਧ ਤੋਂ ਵੱਧ ਕਦੋਂ ਤਕ ਜਾਰੀ ਰਹਿੰਦਾ ਹੈ ?
ਉੱਤਰ-
ਅਧਿਆਦੇਸ਼ ਵੱਧ ਤੋਂ ਵੱਧ ਸੰਸਦ ਦਾ ਅਗਲਾ ਇਜਲਾਸ ਸ਼ੁਰੂ ਹੋਣ ਤੋਂ ਛੇ ਹਫ਼ਤੇ ਬਾਅਦ ਤਕ ਜਾਰੀ ਰਹਿੰਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 32.
ਰਾਸ਼ਟਰਪਤੀ ਦਾ ਇਕ ਕਾਨੂੰਨੀ ਅਧਿਕਾਰ ਲਿਖੋ ।
ਉੱਤਰ-
ਰਾਸ਼ਟਰਪਤੀ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ ।
ਜਾਂ
ਸੰਸਦ ਵਲੋਂ ਜਿਹੜਾ ਬਿੱਲ ਪਾਸ ਕੀਤਾ ਜਾਂਦਾ ਹੈ, ਉਹ ਰਾਸ਼ਟਰਪਤੀ ਦੇ ਦਸਤਖ਼ਤ ਹੋਣ ਤੋਂ ਬਾਅਦ ਹੀ ਕਾਨੂੰਨ ਬਣਦਾ ਹੈ ।

ਪ੍ਰਸ਼ਨ 33.
ਰਾਸ਼ਟਰਪਤੀ ਦਾ ਇਕ ਵਿੱਤੀ ਅਧਿਕਾਰ ਲਿਖੋ ।
ਉੱਤਰ-
ਰਾਸ਼ਟਰਪਤੀ ਹਰੇਕ ਸਾਲ ਬਜਟ ਤਿਆਰ ਕਰਵਾ ਕੇ ਉਸ ਨੂੰ ਸੰਸਦ ਵਿਚ ਪੇਸ਼ ਕਰਵਾਉਂਦਾ ਹੈ ।
ਜਾਂ
ਰਾਸ਼ਟਰਪਤੀ ਦੀ ਆਗਿਆ ਤੋਂ ਬਗੈਰ ਕੋਈ ਵੀ ਵਿੱਤੀ ਬਿਲ ਪੇਸ਼ ਨਹੀਂ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 34.
ਰਾਸ਼ਟਰਪਤੀ ਦਾ ਇਕ ਨਿਆਇਕ ਅਧਿਕਾਰ ਲਿਖੋ ।
ਉੱਤਰ-
ਉੱਚ-ਅਦਾਲਤ ਅਤੇ ਸਰਵ-ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ ।
ਜਾਂ
ਰਾਸ਼ਟਰਪਤੀ ਕਿਸੇ ਵੀ ਅਪਰਾਧੀ ਦੀ ਸਜ਼ਾ ਨੂੰ ਘੱਟ ਕਰ ਸਕਦਾ ਹੈ ਅਤੇ ਮੁਆਫੀ ਵੀ ਦੇ ਸਕਦਾ ਹੈ ।

ਪ੍ਰਸ਼ਨ 35.
ਕੇਂਦਰ ਸਰਕਾਰ ਦਾ ਅਸਲੀ ਮੁਖੀ ਕੌਣ ਹੁੰਦਾ ਹੈ ?
ਉੱਤਰ-
ਕੇਂਦਰ ਸਰਕਾਰ ਦਾ ਅਸਲੀ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ ।

ਪ੍ਰਸ਼ਨ 36.
ਭਾਰਤ ਦਾ ਰਾਸ਼ਟਰਪਤੀ ਬਣਨ ਦੇ ਲਈ ਕਿੰਨੀ ਉਮਰ ਚਾਹੀਦੀ ਹੈ ?
ਉੱਤਰ-
35 ਸਾਲ ਜਾਂ ਉਸ ਤੋਂ ਜ਼ਿਆਦਾ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 37.
ਪ੍ਰਧਾਨ ਮੰਤਰੀ ਦਾ ਕੋਈ ਇਕ ਅਧਿਕਾਰ ਲਿਖੋ ।
ਉੱਤਰ-
ਪ੍ਰਧਾਨ ਮੰਤਰੀ ਸਰਕਾਰ ਦੀ ਨੀਤੀ ਤਿਆਰ ਕਰਦਾ ਹੈ ।
ਜਾਂ
ਉਹ ਮੰਤਰੀਆਂ ਵਿਚ ਤਬਦੀਲੀ ਕਰ ਸਕਦਾ ਹੈ ਅਤੇ ਉਨ੍ਹਾਂ ਦੇ ਵਿਭਾਗਾਂ ਨੂੰ ਬਦਲ ਸਕਦਾ ਹੈ ।

ਪ੍ਰਸ਼ਨ 38.
ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦਾ ਕੀ ਨਾਂ ਹੈ ?
ਉੱਤਰ-
ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦਾ ਨਾਂ ਸਰਵ-ਉੱਚ ਅਦਾਲਤ ਜਾਂ ਸੁਪਰੀਮ ਕੋਰਟ ਹੈ ।

ਪ੍ਰਸ਼ਨ 39.
ਸਰਵ-ਉੱਚ ਅਦਾਲਤ ਕਿੱਥੇ ਸਥਿਤ ਹੈ ?
ਉੱਤਰ-
ਇਹ ਨਵੀਂ ਦਿੱਲੀ ਵਿਖੇ ਸਥਿਤ ਹੈ ।

ਪ੍ਰਸ਼ਨ 40.
ਸੁਪਰੀਮ ਕੋਰਟ ਵਿਚ ਕੁੱਲ ਕਿੰਨੇ ਜੱਜ ਹਨ ?
ਉੱਤਰ-
ਸੁਪਰੀਮ ਕੋਰਟ ਵਿਚ ਕੁੱਲ 34 ਜੱਜ ਹਨ ।

ਪ੍ਰਸ਼ਨ 41.
ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਘਟਾਉਣ ਜਾਂ ਵਧਾਉਣ ਦਾ ਅਧਿਕਾਰ ਕਿਸ ਨੂੰ ਹੈ ?
ਉੱਤਰ-
ਇਨ੍ਹਾਂ ਦੀ ਗਿਣਤੀ ਘਟਾਉਣ ਜਾਂ ਵਧਾਉਣ ਦਾ ਅਧਿਕਾਰ ਸੰਸਦ ਨੂੰ ਹਾਸਲ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 42.
ਸੁਪਰੀਮ ਕੋਰਟ ਦੇ ਜੱਜ ਦੀ ਨਿਯੁਕਤੀ ਲਈ ਕਿਹੜੀ ਇਕ ਯੋਗਤਾ ਜ਼ਰੂਰੀ ਹੈ ?
ਉੱਤਰ-
ਉਹ ਭਾਰਤ ਦਾ ਨਾਗਰਿਕ ਹੋਵੇ ਅਤੇ ਕਿਸੇ ਉੱਚ ਅਦਾਲਤ ਵਿਚ ਪੰਜ ਸਾਲ ਤਕ ਜੱਜ ਦੇ ਅਹੁਦੇ ਉੱਤੇ ਰਹਿ ਚੁੱਕਿਆ ਹੋਵੇ ।
ਜਾਂ
ਉਹ ਕਿਸੇ ਇਕ ਜਾਂ ਵਧੇਰੇ ਉੱਚ ਅਦਾਲਤਾਂ ਵਿਚ 10 ਸਾਲ ਤਕ ਵਕੀਲ ਦੇ ਰੂਪ ਵਿੱਚ ਕੰਮ ਕਰ ਚੁੱਕਾ ਹੋਵੇ ।

ਪ੍ਰਸ਼ਨ 43.
ਸੁਪਰੀਮ ਕੋਰਟ ਦੇ ਕਿਹੜੇ-ਕਿਹੜੇ ਅਧਿਕਾਰ ਖੇਤਰ ਹਨ ?
ਉੱਤਰ-
ਸੁਪਰੀਮ ਕੋਰਟ ਦੇ ਤਿੰਨ ਅਧਿਕਾਰ ਖੇਤਰ ਹਨਮੁੱਢਲਾ ਖੇਤਰ ਅਧਿਕਾਰ, ਅਪੀਲੀ ਖੇਤਰ ਅਧਿਕਾਰ ਅਤੇ ਸਲਾਹ ਦੇਣ ਸੰਬੰਧੀ ਖੇਤਰ ਅਧਿਕਾਰ ।

ਪ੍ਰਸ਼ਨ 44.
ਸਾਡੇ ਮੌਲਿਕ ਅਧਿਕਾਰਾਂ ਦਾ ਰਾਖਾ ਕੌਣ ਹੈ ?
ਉੱਤਰ-
ਸੁਪਰੀਮ ਕੋਰਟ ਨੂੰ ਸਾਡੇ ਮੌਲਿਕ ਅਧਿਕਾਰਾਂ ਦਾ ਰਾਖਾ ਮੰਨਿਆ ਜਾਂਦਾ ਹੈ ।

ਪ੍ਰਸ਼ਨ 45.
ਸਰਵਉੱਚ ਅਦਾਲਤ ਮੌਲਿਕ ਅਧਿਕਾਰਾਂ ਦੇ ਸੰਬੰਧ ਵਿਚ ਕਿਹੜਾ ਲੇਖ (ਰਿਟ ਜਾਰੀ ਕਰ ਸਕਦਾ ਹੈ ?
ਉੱਤਰ-
ਇਹ ਪਰਮ-ਆਦੇਸ਼ ਨਾਂ ਦਾ ਲੇਖ ਜਾਰੀ ਕਰ ਸਕਦੀ ਹੈ ।

ਪ੍ਰਸ਼ਨ 46.
ਅਪੀਲ ਕਿਸ ਨੂੰ ਆਖਦੇ ਹਨ ?
ਉੱਤਰ-
ਕਿਸੇ ਛੋਟੀ ਅਦਾਲਤ ਦੇ ਫ਼ੈਸਲੇ ਦੇ ਵਿਰੁੱਧ ਉੱਚ-ਅਦਾਲਤ ਵਿੱਚ ਬੇਨਤੀ ਕਰਨ ਦੀ ਪ੍ਰਕਿਰਿਆ ਨੂੰ ਅਪੀਲ ਆਖਦੇ ਹਨ ।

ਪ੍ਰਸ਼ਨ 47.
ਕਿਹੜੇ-ਕਿਹੜੇ ਤਿੰਨ ਮਾਮਲਿਆਂ ਬਾਰੇ ਅਪੀਲਾਂ ਸੁਪਰੀਮ ਕੋਰਟ ਵਿਚ ਲਿਆਂਦੀਆਂ ਜਾ ਸਕਦੀਆਂ ਹਨ ?
ਉੱਤਰ-
ਸੰਵਿਧਾਨਿਕ ਪ੍ਰਸ਼ਨਾਂ, ਦੀਵਾਨੀ ਮੁਕੱਦਮਿਆਂ ਅਤੇ ਫ਼ੌਜਦਾਰੀ ਮੁਕੱਦਮਿਆਂ ਦੀਆਂ ਅਪੀਲਾਂ ਸੁਪਰੀਮ ਕੋਰਟ ਵਿਚ ਲਿਆਂਦੀਆਂ ਜਾ ਸਕਦੀਆਂ ਹਨ ।

ਪ੍ਰਸ਼ਨ 48.
ਸੁਪਰੀਮ ਕੋਰਟ ਦੇ ਇਕ ਅਧਿਕਾਰ ਦਾ ਵਰਣਨ ਕਰੋ ।
ਉੱਤਰ-
ਸੁਪਰੀਮ ਕੋਰਟ ਬੁਨਿਆਦੀ ਅਧਿਕਾਰਾਂ ਸੰਬੰਧੀ ਮੁਕੱਦਮਿਆਂ ਦਾ ਫ਼ੈਸਲਾ ਕਰ ਸਕਦੀ ਹੈ ।
ਜਾਂ
ਹਾਈ ਕੋਰਟ ਵਲੋਂ ਸੰਵਿਧਾਨਿਕ ਮਾਮਲਿਆਂ ਬਾਰੇ ਦਿੱਤੇ ਗਏ ਫ਼ੈਸਲਿਆਂ ਦੇ ਵਿਰੁੱਧ ਇਹ ਅਪੀਲ ਸੁਣ ਸਕਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 49.
ਭਾਰਤੀ ਸੰਸਦ ਦੇ ਹੇਠਲੇ ਸਦਨ ਦਾ ਨਾਂ ਦੱਸੋ ।
ਉੱਤਰ-
ਲੋਕ ਸਭਾ ।

ਪ੍ਰਸ਼ਨ 50.
ਭਾਰਤ ਵਿਚ ਮਤਦਾਤਾ ਦੀ ਘੱਟੋ-ਘੱਟ ਉਮਰ ਕਿੰਨੀ ਹੈ ?
ਉੱਤਰ-
18 ਸਾਲ ਤੋਂ

ਪ੍ਰਸ਼ਨ 51.
ਲੋਕ ਸਭਾ ਵਿਚ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ ?
ਉੱਤਰ-
550.

ਪ੍ਰਸ਼ਨ 52.
ਪੰਜਾਬ ਰਾਜ ਤੋਂ ਲੋਕ ਸਭਾ ਵਿਚ ਕਿੰਨੇ ਮੈਂਬਰ ਹਨ ?
ਉੱਤਰ-
13.

ਪ੍ਰਸ਼ਨ 53.
ਲੋਕ ਸਭਾ ਵਿਚ ਸਭ ਤੋਂ ਵੱਧ ਮੈਂਬਰ ਕਿਸ ਰਾਜ ਤੋਂ ਹਨ ?
ਉੱਤਰ-
ਉੱਤਰ ਪ੍ਰਦੇਸ਼ ਤੋਂ ।

ਪ੍ਰਸ਼ਨ 54.
ਰਾਜ ਸਭਾ ਵਿਚ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ ?
ਉੱਤਰ-
250.

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 55.
ਰਾਜ ਸਭਾ ਵਿਚ ਰਾਸ਼ਟਰਪਤੀ ਦੁਆਰਾ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ ?
ਉੱਤਰ-
12.

ਪ੍ਰਸ਼ਨ 56.
ਸੰਸਦ ਦੇ ਮੈਂਬਰ ਮੰਤਰੀ ਪਰਿਸ਼ਦ ‘ਤੇ ਨਿਯੰਤਰਨ ਕਿਸ ਤਰ੍ਹਾਂ ਰੱਖਦੇ ਹਨ ?
ਉੱਤਰ-
ਅਵਿਸ਼ਵਾਸ ਪ੍ਰਸਤਾਵ ਦੁਆਰਾ ।

ਪ੍ਰਸ਼ਨ 57.
ਕਾਨੂੰਨ ਸੰਬੰਧੀ ਪ੍ਰਸਤਾਵ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਬਿਲ ।

ਪ੍ਰਸ਼ਨ 58.
ਲੋਕ ਸਭਾ ਵਿਚ ਪਾਸ ਬਿਲ ਨੂੰ ਰਾਜ ਸਭਾ ਆਪਣੀਆਂ ਸਿਫ਼ਾਰਿਸ਼ਾਂ ਲਈ ਵੱਧ ਤੋਂ ਵੱਧ ਕਿੰਨੇ ਦਿਨਾਂ ਲਈ ਰੋਕ ਸਕਦੀ ਹੈ ?
ਉੱਤਰ-
14 ਦਿਨਾਂ ਤਕ ।

ਪ੍ਰਸ਼ਨ 59.
ਭਾਰਤ ਵਿਚ ਵਾਸਤਵਿਕ ਕਾਰਜਪਾਲਿਕਾ ਕਿਹੜੀ ਹੈ ?
ਉੱਤਰ-
ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਪਰਿਸ਼ਦ ।

ਪ੍ਰਸ਼ਨ 60.
ਸਜ਼ਾ ਪ੍ਰਾਪਤ ਅਪਰਾਧੀ ਦੀ ਸਜ਼ਾ ਨੂੰ ਘੱਟ ਜਾਂ ਮਾਫ਼ ਕੌਣ ਕਰ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 61.
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
5 ਸਾਲ ।

ਪ੍ਰਸ਼ਨ 62.
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਕਿਸਦੇ ਦੁਆਰਾ ਕੀਤੀ ਜਾਂਦੀ ਹੈ ?
ਉੱਤਰ-
ਇਕ ਚੋਣ ਮੰਡਲ ਦੁਆਰਾ ।

II. ਖਾਲੀ ਥਾਂਵਾਂ ਭਰੋ-

1. ਸੰਸਦੀ ਪ੍ਰਣਾਲੀ ਵਿਚ ……………………. ਰਾਜ ਦੀ ਸਰਵਉੱਚ ਸੰਸਥਾ ਹੁੰਦੀ ਹੈ ।
ਉੱਤਰ-
ਸੰਸਦ

2. ਰਾਜ ਸਭਾ ਦਾ ਸਭਾਪਤੀ ………………………. ਹੁੰਦਾ ਹੈ ।
ਉੱਤਰ-
ਉਪ-ਰਾਸ਼ਟਰਪਤੀ

3. ਰਾਸ਼ਟਰਪਤੀ ਦਾ ਕਾਰਜਕਾਲ ………………………….. ਹੁੰਦਾ ਹੈ ।
ਉੱਤਰ-
ਪੰਜ ਸਾਲ

4. ਪ੍ਰਧਾਨ ਮੰਤਰੀ ਦੀ ਨਿਯੁਕਤੀ ……………………… ਦੁਆਰਾ ਕੀਤੀ ਜਾਂਦੀ ਹੈ ।
ਉੱਤਰ-
ਰਾਸ਼ਟਰਪਤੀ

PSEB 10th Class SST Solutions Civics Chapter 2 ਕੇਂਦਰੀ ਸਰਕਾਰ

5. ਸਰਵਉੱਚ ਅਦਾਲਤ ਦੇ ਜੱਜਾਂ ਦੀ ਗਿਣਤੀ ਘਟਾਉਣ-ਵਧਾਉਣ ਦਾ ਅਧਿਕਾਰ ……………………… ਨੂੰ ਪ੍ਰਾਪਤ ਹੈ ।
ਉੱਤਰ-
ਸੰਸਦ

6. ਪੰਜਾਬ ਰਾਜ ਤੋਂ ਲੋਕ ਸਭਾ ਵਿਚ ……………………… ਮੈਂਬਰ ਹਨ ।
ਉੱਤਰ-
13

7. ਲੋਕ ਸਭਾ ਵਿਚ ਵੱਧ ਤੋਂ ਵੱਧ …………………………. ਮੈਂਬਰ ਹੋ ਸਕਦੇ ਹਨ ।
ਉੱਤਰ-
550

8. ਲੋਕ ਸਭਾ ਦਾ ਕਾਰਜਕਾਲ …………………………… ਸਾਲ ਹੁੰਦਾ ਹੈ ।
ਉੱਤਰ-
ਪੰਜ

9. ਲੋਕ ਸਭਾ ਵਿਚ ਪੇਸ਼ ਕੀਤੇ ਗਏ ਪ੍ਰਸਤਾਵਿਤ ਕਾਨੂੰਨ ਨੂੰ ……………………… ਕਹਿੰਦੇ ਹਨ ।
ਉੱਤਰ-
ਵਿਧੇਅਕ

10. ਸੰਸਦ ਦੇ ਉੱਪਰਲੇ ਸਦਨ ਨੂੰ ………………………………. ਕਹਿੰਦੇ ਹਨ ।
ਉੱਤਰ-
ਰਾਜ ਸਭਾ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਭਾਰਤ ਦੀਆਂ ਤਿੰਨੇ ਹਥਿਆਰਬੰਦ ਸੈਨਾਵਾਂ ਦਾ ਪ੍ਰਧਾਨ ਹੁੰਦਾ ਹੈ-
(A) ਰੱਖਿਆ ਮੰਤਰੀ
(B) ਰਾਸ਼ਟਰਪਤੀ
(C) ਪ੍ਰਧਾਨ ਮੰਤਰੀ
(D) ਹਿ ਮੰਤਰੀ ।
ਉੱਤਰ-
(B) ਰਾਸ਼ਟਰਪਤੀ

ਪ੍ਰਸ਼ਨ 2.
ਰਾਸ਼ਟਰਪਤੀ ਲੋਕ ਸਭਾ ਵਿਚ ਕਿੰਨੇ ਐਂਗਲੋ-ਇੰਡੀਅਨ ਮੈਂਬਰ ਨਾਮਜ਼ਦ ਕਰ ਸਕਦਾ ਹੈ ?
(A) ਦੋ
(B) ਬਾਰਾਂ
(C) ਪੰਜ
(D) ਛੇ ।
ਉੱਤਰ-
(A) ਦੋ

ਪ੍ਰਸ਼ਨ 3.
ਰਾਜ ਸਭਾ ਦੇ ਮੈਂਬਰਾਂ ਦੀ ਚੋਣ ਹੁੰਦੀ ਹੈ-
(A) ਪ੍ਰਧਾਨ ਮੰਤਰੀ ਅਤੇ ਉਸ ਦੀ ਮੰਤਰੀ-ਪਰਿਸ਼ਦ ਦੁਆਰਾ
(B) ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ
(C) ਰਾਜਾਂ ਦੀਆਂ ਪੰਚਾਇਤਾਂ ਦੁਆਰਾ
(D) ਲੋਕ ਸਭਾ ਦੇ ਚੁਣੇ ਹੋਏ ਮੈਂਬਰਾਂ ਦੁਆਰਾ ।
ਉੱਤਰ-
(B) ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ

ਪ੍ਰਸ਼ਨ 4.
ਸਾਡੇ ਮੌਲਿਕ ਅਧਿਕਾਰਾਂ ਦਾ ਸੰਖਿਅਕ ਹੈ-
(A) ਪ੍ਰਧਾਨ ਮੰਤਰੀ ਦੇ ਮੰਤਰੀ ਪਰਿਸ਼ਦ
(B) ਲੋਕ ਸਭਾ
(C) ਸਰਵਉੱਚ ਅਦਾਲਤ
(D) ਰਾਸ਼ਟਰਪਤੀ ।
ਉੱਤਰ-
(C) ਸਰਵਉੱਚ ਅਦਾਲਤ

ਪ੍ਰਸ਼ਨ 5.
ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
(A) ਤਿੰਨ ਸਾਲ
(B) ਚਾਰ ਸਾਲ
(C) ਪੰਜ ਸਾਲ
(D) ਛੇ ਸਾਲ ।
ਉੱਤਰ-
(D) ਛੇ ਸਾਲ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਲੋਕ ਸਭਾ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ ।
2. ਲੋਕ ਸਭਾ ਦਾ ਮੈਂਬਰ ਬਣਨ ਦੇ ਲਈ ਘੱਟੋ-ਘੱਟ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
3. ਰਾਜ ਸਭਾ ਇਕ ਸਥਾਈ ਸਦਨ ਹੈ, ਜਿਸ ਦੇ ਮੈਂਬਰਾਂ ਦਾ ਕਾਰਜਕਾਲ ਛੇ ਸਾਲ ਹੁੰਦਾ ਹੈ ।
4. ਰਾਸ਼ਟਰਪਤੀ ਸੰਸਦ ਵਿਚ ਬਹੁਮਤ ਪ੍ਰਾਪਤ ਕਰਨ ਵਾਲੇ ਦਲ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ।
5. ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਲੋਕ ਸਭਾ ਦਾ ਕੋਈ ਵੀ ਨਵਾਂ ਚੁਣਿਆ ਹੋਇਆਂ ਮੈਂਬਰ ਕਰ ਸਕਦਾ ਹੈ ।
6. ਸਰਵ-ਉੱਚ ਅਦਾਲਤ ਹਰ ਰਾਜ ਦੀ ਰਾਜਧਾਨੀ ਵਿਚ ਹੁੰਦੀ ਹੈ ।
ਉੱਤਰ-
1. ×
2. √
3. √
4. √
5. ×
6. ×

V. ਸਹੀ-ਮਿਲਾਨ ਕਰੋ-

1. ਮਹਾਂਦੋਸ਼ ਅਸਥਾਈ ਕਾਨੂੰਨ
2. ਅਧਿਆਦੇਸ਼ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣਾ ।
3. ਅਵਿਸ਼ਵਾਸ ਪ੍ਰਸਤਾਵ ਸਰਵ-ਉੱਚ ਅਦਾਲਤ
4. ਮੁੱਢਲਾ ਅਧਿਕਾਰ ਖੇਤਰ ਮੰਤਰੀ ਮੰਡਲ ਦਾ ਤਿਆਗ-ਪੱਤਰ ।

ਉੱਤਰ-

1. ਮਹਾਂਦੋਸ਼ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣਾ
2. ਅਧਿਆਦੇਸ਼ ਅਸਥਾਈ ਕਾਨੂੰਨ
3. ਅਵਿਸ਼ਵਾਸ ਪ੍ਰਸਤਾਵ ਮੰਤਰੀ ਮੰਡਲ ਦਾ ਤਿਆਗ-ਪੱਤਰ
4. ਮੁੱਢਲਾ ਅਧਿਕਾਰ ਖੇਤਰ ਸਰਵ-ਉੱਚ ਅਦਾਲਤ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)

ਪ੍ਰਸ਼ਨ 1.
ਸੰਸਦ ਦੀ ਸਰਵ-ਉੱਚਤਾ ਤੋਂ ਤੁਸੀਂ ਕੀ ਸਮਝਦੇ ਹੋ ?
ਜਾਂ
ਚਾਰ ਤਰਕਾਂ ਰਾਹੀਂ ਸਿੱਧ ਕਰੋ ਕਿ ਦੇਸ਼ ਵਿਚ ਸੰਸਦ ਦੀ ਸਰਵ-ਉੱਚਤਾ ਹੈ ।
ਉੱਤਰ-
ਸੰਸਦ ਦੀ ਸਰਵ-ਉੱਚਤਾ ਦਾ ਇਹ ਅਰਥ ਹੈ ਕਿ ਦੇਸ਼ ਵਿਚ ਕਾਨੂੰਨ ਬਣਾਉਣ ਦੀ ਅੰਤਿਮ ਸ਼ਕਤੀ ਸੰਸਦ ਦੇ ਹੱਥ ਵਿਚ ਹੀ ਹੈ । ਸੰਸਦ ਵੱਲੋਂ ਪਾਸ ਕਾਨੂੰਨ ਉੱਤੇ ਰਾਸ਼ਟਰਪਤੀ ਨੂੰ ਜ਼ਰੂਰ ਹੀ ਦਸਤਖ਼ਤ ਕਰਨੇ ਪੈਂਦੇ ਹਨ । ਇਹ ਸੰਘ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ । ਇਹ ਉਸ ਪ੍ਰਕਿਰਿਆ ਵਿਚ ਵੀ ਹਿੱਸਾ ਲੈਂਦੀ ਹੈ ਜਿਸ ਦੇ ਰਾਹੀਂ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਹੁੰਦੀ ਹੈ । ਇਹ ਸਰਵ-ਉੱਚ ਅਤੇ ਉੱਚ ਅਦਾਲਤਾਂ ਦੇ ਜੱਜਾਂ
ਨੂੰ ਹਟਾਉਣ ਲਈ ਸਰਕਾਰ ਨੂੰ ਬੇਨਤੀ ਵੀ ਕਰ ਸਕਦੀ ਹੈ । ਸਰਕਾਰੀ ਆਮਦਨ-ਖ਼ਰਚ ਉੱਤੇ ਵੀ ਇਸ ਦਾ ਨਿਯੰਤਰਨ ਰਹਿੰਦਾ ਹੈ । ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਇਸ ਨੂੰ ਸੰਵਿਧਾਨ ਵਿਚ ਸੋਧ ਕਰਨ ਦਾ ਅਧਿਕਾਰ ਪ੍ਰਾਪਤ ਹੈ । ਇਸ ਤੋਂ ਇਲਾਵਾ ਇਹ ਸਰਕਾਰ ਦੀਆਂ ਸ਼ਕਤੀਆਂ ਦੀ ਵਰਤੋਂ ਉੱਤੇ ਵੀ ਨਿਯੰਤਰਨ ਰੱਖਦੀ ਹੈ । ਇਸ ਲਈ ਸਪੱਸ਼ਟ ਹੈ ਕਿ ਅਸਲ ਵਿਚ ਸੰਸਦ ਹੀ ਦੇਸ਼ ਦੀ ਸਰਵ-ਉੱਚ ਸੰਸਥਾ ਹੈ ।

ਪ੍ਰਸ਼ਨ 2.
ਪ੍ਰਧਾਨ ਮੰਤਰੀ ਦਾ ਸੰਵਿਧਾਨ ਵਿਚ ਕੀ ਸਥਾਨ ਹੈ ?
ਉੱਤਰ-
ਪ੍ਰਧਾਨ ਮੰਤਰੀ ਦਾ ਸੰਵਿਧਾਨ ਵਿਚ ਬੜਾ ਮਹੱਤਵਪੂਰਨ ਸਥਾਨ ਹੈ । ਰਾਸ਼ਟਰਪਤੀ ਦੇਸ਼ ਦਾ ਸਿਰਫ਼ ਕਾਰਜਕਾਰੀ ਮੁਖੀ ਹੈ । ਉਸ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਕਰਦਾ ਹੈ । ਉਹ ਹੀ ਮੰਤਰੀਆਂ ਅਤੇ ਮਹੱਤਵਪੂਰਨ ਪਦ-ਅਧਿਕਾਰੀਆਂ ਦੀ ਨਿਯੁਕਤੀ ਕਰਦਾ ਹੈ । ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਨੀਤੀ ਦਾ ਨਿਰਮਾਣ ਵੀ ਉਹ ਹੀ ਕਰਦਾ ਹੈ । ਉਹ ਸਰਕਾਰ ਦੇ ਕਈ ਮਹੱਤਵਪੂਰਨ ਵਿਭਾਗ ਆਪਣੇ ਹੱਥ ਵਿਚ ਰੱਖਦਾ ਹੈ ਅਤੇ ਉਨ੍ਹਾਂ ਦਾ ਉੱਚਿਤ ਸੰਚਾਲਨ ਕਰਦਾ ਹੈ । ਇਸ ਤੋਂ ਇਲਾਵਾ ਉਹ ਰਾਸ਼ਟਰਪਤੀ ਦਾ ਮੁੱਖ ਸਲਾਹਕਾਰ ਹੁੰਦਾ ਹੈ । ਅਸਲ ਵਿਚ ਉਹ ਸਾਰੇ ਰਾਸ਼ਟਰ ਦਾ ਨੇਤਾ ਹੁੰਦਾ ਹੈ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪ੍ਰਧਾਨ ਮੰਤਰੀ ਨੂੰ ਸੰਵਿਧਾਨ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 3.
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਿਚਕਾਰ ਕੀ ਸੰਬੰਧ ਹੈ ?
ਉੱਤਰ-
ਭਾਰਤ ਵਿਚ ਸੰਸਦੀ ਸਰਕਾਰ ਹੋਣ ਦੇ ਕਾਰਨ ਸੰਵਿਧਾਨ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਰਾਸ਼ਟਰਪਤੀ ਨਾਲੋਂ ਵਧੇਰੇ ਮਹੱਤਵਪੂਰਨ ਹੈ । ਇਹ ਸੱਚ ਹੈ ਕਿ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਹੈ ਅਤੇ ਉਸ ਦਾ ਅਹੁਦਾ ਬਹੁਤ ਹੀ ਸਨਮਾਨ ਵਾਲਾ ਹੈ ਪਰ ਉਸਦੀ ਸ਼ਕਤੀ ਨਾਂ-ਮਾਤਰ ਹੈ । ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ ਪਰਿਸ਼ਦ ਦੀ ‘ਸਹਾਇਤਾ ਅਤੇ ਸਲਾਹ’ ਨਾਲ ਹੀ ਕਰਦਾ ਹੈ । ਕਿਉਂਕਿ ਪ੍ਰਧਾਨ ਮੰਤਰੀ ਪਰਿਸ਼ਦ ਦਾ ਨੇਤਾ ਹੁੰਦਾ ਹੈ ਇਸ ਲਈ ਰਾਸ਼ਟਰਪਤੀ ਦੀਆਂ ਸ਼ਕਤੀਆਂ ਅਸਲ ਵਿਚ ਪ੍ਰਧਾਨ ਮੰਤਰੀ ਦੀਆਂ ਹੀ ਸ਼ਕਤੀਆਂ ਹਨ । ਉਹ ਦੇਸ਼ ਦੀ ਅਸਲ ਕਾਰਜਪਾਲਿਕਾ ਹੈ । ਉਹ ਮੰਤਰੀ ਪਰਿਸ਼ਦ ਅਤੇ ਰਾਸ਼ਟਰਪਤੀ ਵਿਚਾਲੇ ਕੜੀ (Link) ਦਾ ਕੰਮ ਕਰਦਾ ਹੈ । ਉਹੀ ਦੇਸ਼ ਲਈ ਨੀਤੀ ਨਿਰਮਾਣ ਕਰਦਾ ਹੈ । ਇਸ ਤਰ੍ਹਾਂ ਪ੍ਰਧਾਨ ਮੰਤਰੀ ਪੂਰੇ ਰਾਸ਼ਟਰ ਦਾ ਅਸਲ ਨੇਤਾ ਹੈ ।

ਪ੍ਰਸ਼ਨ 4.
ਪ੍ਰਧਾਨ ਮੰਤਰੀ ਦੇ ਮੁੱਖ ਕੰਮ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਭਾਰਤ ਦੇ ਪ੍ਰਧਾਨ ਮੰਤਰੀ ਦੇ ਹੇਠ ਲਿਖੇ ਮੁੱਖ ਕੰਮ ਹਨ-

  1. ਰਾਸ਼ਟਰਪਤੀ ਨੂੰ ਮਦਦ ਤੇ ਸਲਾਹ ਦੇਣੀ ।
  2. ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਕਰਨੀ ।
  3. ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰਨੀ ।
  4. ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਨੀਤੀਆਂ ਵਿਚ ਤਾਲ-ਮੇਲ ਬਣਾਈ ਰੱਖਣਾ ।
  5. ਸੰਸਦ ਵਿਚ ਸਰਕਾਰ ਦੇ ਮੁੱਖ ਵਕਤਾ ਦਾ ਕੰਮ ਕਰਨਾ ।
  6. ਅਹੁਦੇ ਕਾਰਨ ਭਾਰਤ ਦੇ ਯੋਜਨਾ ਆਯੋਗ ਅਤੇ ਰਾਸ਼ਟਰੀ ਵਿਕਾਸ ਪਰਿਸ਼ਦ ਦੇ ਪ੍ਰਧਾਨ ਦਾ ਕੰਮ ਕਰਨਾ ।

ਪ੍ਰਸ਼ਨ 5.
ਸੁਪਰੀਮ ਕੋਰਟ ਦਾ ਜੱਜ ਬਣਨ ਲਈ ਕਿਹੜੀਆਂ ਯੋਗਤਾਵਾਂ ਹਨ ?
ਉੱਤਰ-
ਸੁਪਰੀਮ ਕੋਰਟ ਵਿਚ ਹੇਠ ਲਿਖੀਆਂ ਯੋਗਤਾਵਾਂ ਵਾਲੇ ਵਿਅਕਤੀ ਨੂੰ ਜੱਜ ਨਿਯੁਕਤ ਕੀਤਾ ਜਾਂਦਾ ਹੈ-

  1. ਉਹ ਭਾਰਤ ਦਾ ਨਾਗਰਿਕ ਹੋਵੇ ।
  2. ਉਹ ਇਕ ਜਾਂ ਵਧੇਰੇ ਉੱਚ-ਅਦਾਲਤਾਂ ਵਿਚ 5 ਸਾਲ ਤਕ ਜੱਜ ਰਹਿ ਚੁੱਕਾ ਹੋਵੇ ।

ਜਾਂ
ਉਹ ਘੱਟੋ-ਘੱਟ 10 ਸਾਲ ਤਕ ਇਕ ਜਾਂ ਵਧੇਰੇ ਉੱਚ-ਅਦਾਲਤਾਂ ਵਿਚ ਵਕਾਲਤ ਕਰ ਚੁੱਕਾ ਹੋਵੇ ।
ਜਾਂ
ਉਹ ਰਾਸ਼ਟਰਪਤੀ ਦੀ ਨਜ਼ਰ ਵਿਚ ਕੋਈ ਕਾਨੂੰਨੀ ਮਾਹਰ ਹੋਵੇ ।

ਪ੍ਰਸ਼ਨ 6.
ਰਾਜ ਵਿਚ ਰਾਸ਼ਟਰਪਤੀ ਸ਼ਾਸਨ ਦਾ ਐਲਾਨ ਕਦੋਂ ਕੀਤਾ ਜਾਂਦਾ ਹੈ ?
ਉੱਤਰ-
ਭਾਰਤ ਦੇ ਕਿਸੇ ਰਾਜ ਵਿਚ ਸੰਕਟਕਾਲੀ ਹਾਲਤ ਦਾ ਐਲਾਨ ਰਾਸ਼ਟਰਪਤੀ ਵਲੋਂ ਕੀਤਾ ਜਾਂਦਾ ਹੈ । ਰਾਸ਼ਟਰਪਤੀ ਇਹ ਐਲਾਨ ਉੱਥੋਂ ਦੇ ਰਾਜਪਾਲ ਦੀ ਸਿਫ਼ਾਰਸ਼ ਉੱਤੇ ਕਰਦਾ ਹੈ । ਇਹ ਐਲਾਨ ਉਸ ਹਾਲਤ ਵਿਚ ਕੀਤਾ ਜਾਂਦਾ ਹੈ, ਜਦੋਂ ਰਾਸ਼ਟਰਪਤੀ ਨੂੰ ਰਾਜਪਾਲ ਜਾਂ ਕਿਸੇ ਹੋਰ ਭਰੋਸੇਯੋਗ ਸੂਤਰ ਰਾਹੀਂ ਪ੍ਰਾਪਤ ਸੂਚਨਾ ਨਾਲ ਇਹ ਪਤਾ ਚੱਲੇ ਕਿ ਉਸ ਰਾਜ ਦਾ ਸ਼ਾਸਨ ਸੰਵਿਧਾਨ ਦੀਆਂ ਧਾਰਾਵਾਂ ਦੇ ਅਨੁਸਾਰ ਨਹੀਂ ਚਲਾਇਆ ਜਾ ਸਕਦਾ । ਰਾਸ਼ਟਰਪਤੀ ਸ਼ਾਸਨ ਦੌਰਾਨ ਰਾਜਪਾਲ ਰਾਜ ਦਾ ਅਸਲ ਪ੍ਰਧਾਨ ਬਣ ਜਾਂਦਾ ਹੈ ਅਤੇ ਰਾਜ ਦੀਆਂ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਕੋਲ ਹੁੰਦੀਆਂ ਹਨ । ਅਜਿਹੀ ਸਥਿਤੀ ਦੇ ਰਾਜ ਲਈ ਕਾਨੂੰਨ ਸੰਸਦ ਦੁਆਰਾ ਬਣਾਏ ਜਾਂਦੇ ਹਨ ।

ਰਾਜ ਵਿਚ ਸੰਕਟਕਾਲੀਨ (ਰਾਸ਼ਟਰਪਤੀ ਸ਼ਾਸਨ) ਆਮ ਤੌਰ ‘ਤੇ ਛੇ ਮਹੀਨੇ ਲਈ ਹੁੰਦਾ ਹੈ ਪਰ ਸੰਸਦ ਇਸਨੂੰ ਛੇ ਮਹੀਨੇ ਤਕ ਹੋਰ ਵਧਾ ਸਕੰਦੀ ਹੈ । ਜੇਕਰ ਇਹ ਸਮਾਂ ਇਕ ਸਾਲ ਤੋਂ ਜ਼ਿਆਦਾ ਵਧਾਉਣਾ ਪਏ ਤਾਂ ਇਸਦੇ ਲਈ ਸੰਵਿਧਾਨ ਵਿਚ ਸੋਧ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 7.
ਭਾਰਤ ਵਿਚ ਸੰਸਦ ਅਤੇ ਅਦਾਲਤ ਦੇ ਸੰਬੰਧਾਂ ਨੂੰ ਸਪੱਸ਼ਟ ਕਰੋ ।
ਉੱਤਰ-
ਭਾਰਤ ਵਿਚ ਸੰਸਦ ਅਤੇ ਅਦਾਲਤ ਵਿਚਕਾਰ ਡੂੰਘਾ ਸੰਬੰਧ ਹੈ । ਸੰਸਦ ਦੇਸ਼ ਲਈ ਕਾਨੂੰਨ ਬਣਾਉਂਦੀ ਹੈ ਅਤੇ ਅਦਾਲਤ ਉਨ੍ਹਾਂ ਕਾਨੂੰਨਾਂ ਦੀ ਰਾਖੀ ਕਰਦੀ ਹੈ । ਜੇ ਕੋਈ ਵਿਅਕਤੀ ਇਨ੍ਹਾਂ ਕਾਨੂੰਨਾਂ ਨੂੰ ਭੰਗ ਕਰੇ ਤਾਂ ਅਦਾਲਤ ਉਸ ਨੂੰ ਸਜ਼ਾ ਦਿੰਦੀ ਹੈ । ਸੰਸਦ ਸਰਵ-ਉੱਚ ਅਤੇ ਉੱਚ-ਅਦਾਲਤਾਂ ਦੇ ਜੱਜਾਂ ਨੂੰ ਹਟਾਉਣ ਦੇ ਲਈ ਰਾਸ਼ਟਰਪਤੀ ਨੂੰ ਬੇਨਤੀ ਕਰ ਸਕਦੀ ਹੈ । ਇਸ ਤੋਂ ਇਲਾਵਾ ਜੱਜਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦਾ ਨਿਰਧਾਰਨ ਸੰਸਦ ਦੇ ਕਾਨੂੰਨਾਂ ਅਤੇ ਸੰਵਿਧਾਨ ਰਾਹੀਂ ਹੀ ਹੁੰਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 8.
ਲੋਕ ਸਭਾ ਦੇ ਮੈਂਬਰਾਂ ਦੀ ਚੋਣ-ਵਿਧੀ ਦਾ ਵਰਣਨ ਕਰੋ ।
ਉੱਤਰ-
ਲੋਕ ਸਭਾ ਭਾਰਤੀ ਸੰਸਦ ਦਾ ਹੇਠਲਾ ਸਦਨ ਹੈ । ਇਸ ਦੇ ਮੈਂਬਰ ਜਨਤਾ ਵਲੋਂ ਪ੍ਰਤੱਖ ਤੌਰ ‘ਤੇ ਚੁਣੇ ਜਾਂਦੇ ਹਨ । ਭਾਰਤ ਦਾ ਹਰੇਕ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਵੇ, ਲੋਕ ਸਭਾ ਦੀਆਂ ਚੋਣਾਂ ਵਿਚ ਮਤਦਾਨ ਕਰ ਸਕਦਾ ਹੈ । ਲੋਕ ਸਭਾ ਵਿਚ ਕੁੱਝ ਸਥਾਨ ਪੱਛੜੀਆਂ ਜਾਤੀਆਂ ਲਈ ਰਾਖਵੇਂ ਰੱਖੇ ਗਏ ਹਨ । ਜੇ ਰਾਸ਼ਟਰਪਤੀ ਇਹ ਮਹਿਸੂਸ ਕਰੇ ਕਿ ਚੋਣਾਂ ਵਿਚ ਐਂਗਲੋ-ਇੰਡੀਅਨ ਜਾਤੀ ਨੂੰ ਉੱਚਿਤ ਪ੍ਰਤੀਨਿਧਤਾ ਨਹੀਂ ਮਿਲ ਸਕੀ ਹੈ ਤਾਂ ਉਹ ਲੋਕ ਸਭਾ ਵਿਚ ਉਸ ਜਾਤੀ ਦੇ ਦੋ ਮੈਂਬਰ ਨਾਮਜ਼ਦ ਕਰ ਸਕਦਾ ਹੈ ।

ਲੋਕ ਸਭਾ ਦੇ ਮੈਂਬਰਾਂ ਦੀ ਚੋਣ ਜਨਸੰਖਿਆ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ । ਚੋਣ ਦੇ ਲਈ ਸਾਰੇ ਦੇਸ਼ ਨੂੰ ਬਰਾਬਰ ਜਨਸੰਖਿਆ ਵਾਲੇ ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ । ਇਹੀ ਕਾਰਨ ਹੈ ਕਿ ਵੱਡੇ ਰਾਜਾਂ ਤੋਂ ਲੋਕ ਸਭਾ ਲਈ ਬਹੁਤੇ ਮੈਂਬਰ .. ਚੁਣੇ ਜਾਂਦੇ ਹਨ ।

ਪ੍ਰਸ਼ਨ 9.
ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਕਿਸ ਨੂੰ ਅਤੇ ਕਿਸ ਤਰ੍ਹਾਂ ਚੁਣਿਆ ਜਾਂਦਾ ਹੈ ?
ਉੱਤਰ-ਲੋਕ ਸਭਾ ਦੇ ਮੈਂਬਰ ਆਪਣੇ ਵਿਚੋਂ ਹੀ ਕਿਸੇ ਇਕ ਨੂੰ ਸਪੀਕਰ ਚੁਣਦੇ ਹਨ । ਚੋਣਾਂ ਤੋਂ ਬਾਅਦ ਲੋਕ ਸਭਾ ਦੀ ਪਹਿਲੀ ਬੈਠਕ ਵਿਚ ਸਦਨ ਦੇ ਸਭ ਤੋਂ ਸੀਨੀਅਰ ਮੈਂਬਰ ਨੂੰ ਸਦਨ ਦੀ ਪ੍ਰਧਾਨਗੀ ਕਰਨ ਦੇ ਲਈ ਆਖਿਆ ਜਾਂਦਾ ਹੈ । ਉਸ ਦੀ ਪ੍ਰਧਾਨਗੀ ਵਿਚ ਲੋਕ ਸਭਾ ਦੇ ਵੱਖ-ਵੱਖ ਦਲਾਂ ਦੇ ਮੈਂਬਰ ਆਪਣੇ-ਆਪਣੇ ਉਮੀਦਵਾਰ ਦਾ ਨਾਂ ਪੇਸ਼ ਕਰਦੇ ਹਨ ਅਤੇ ਸਭ ਤੋਂ ਵੱਧ ਵੋਟ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਲੋਕ ਸਭਾ ਦਾ ਸਪੀਕਰ ਚੁਣ ਲਿਆ ਜਾਂਦਾ ਹੈ । ਪਰ ਅਕਸਰ ਕਿਸੇ ਅਜਿਹੇ ਵਿਅਕਤੀ ਨੂੰ ਸਪੀਕਰ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ, ਜਿਹੜਾ ਸਾਰੇ ਦਲਾਂ ਨੂੰ ਪ੍ਰਵਾਨਿਤ ਹੋਵੇ । ਚੁਣੇ ਜਾਣ ਤੋਂ ਬਾਅਦ ਲੋਕ ਸਭਾ ਦਾ ਸਪੀਕਰ ਰਾਜਨੀਤਿਕ ਦਲ ਤੋਂ ਵੱਖ ਹੋ ਜਾਂਦਾ ਹੈ । ‘

ਪ੍ਰਸ਼ਨ 10.
ਸੰਸਦ ਤੋਂ ਕੀ ਭਾਵ ਹੈ ? ਇਸ ਦੇ ਦੋ ਸਦਨਾਂ ਦੇ ਨਾਂ ਦੱਸੋ ਅਤੇ ਉਨ੍ਹਾਂ ਦਾ ਕਾਰਜਕਾਲ ਲਿਖੋ ।
ਉੱਤਰ-
ਸੰਸਦ ਤੋਂ ਭਾਵ ਕੇਂਦਰੀ ਵਿਧਾਨ ਮੰਡਲ ਤੋਂ ਹੈ । ਇਸ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ । ਇਹ ਅਜਿਹੀ ਸੰਸਥਾ ਹੈ ਜਿਹੜੀ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ਬਾਰੇ ਕਾਨੂੰਨ ਬਣਾਉਂਦੀ ਹੈ । ਸੰਸਦ ਵਲੋਂ ਬਣਾਏ ਗਏ ਕਾਨੂੰਨ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਦੇ ਹਨ ।

  • ਲੋਕ ਸਭਾ ਦਾ ਕਾਰਜਕਾਲ – ਲੋਕ ਸਭਾ ਦੇ ਮੈਂਬਰਾਂ ਦੀ ਚੋਣ ਪੰਜ ਸਾਲ ਲਈ ਕੀਤੀ ਜਾਂਦੀ ਹੈ ! ਪਰ ਰਾਸ਼ਟਰਪਤੀ ਇਸ ਨੂੰ ਪੰਜ ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ਅਤੇ ਚੋਣਾਂ ਦੁਬਾਰਾ ਕਰਵਾ ਸਕਦਾ ਹੈ । ਸੰਕਟਕਾਲ ਵਿਚ ਲੋਕ ਸਭਾ ਦੇ ਕਾਰਜਕਾਲ ਨੂੰ ਵਧਾਇਆ ਜਾ ਸਕਦਾ ਹੈ ।
  • ਰਾਜ ਸਭਾ ਦਾ ਕਾਰਜਕਾਲ – ਰਾਜ ਸਭਾ ਇਕ ਸਥਾਈ ਸਦਨ ਹੈ, ਪਰ ਹਰੇਕ ਦੋ ਸਾਲਾਂ ਬਾਅਦ ਇਸ ਦੇ ਇਕਤਿਹਾਈ ਮੈਂਬਰ ਬਦਲ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ਉੱਤੇ ਨਵੇਂ ਮੈਂਬਰ ਚੁਣ ਲਏ ਜਾਂਦੇ ਹਨ । ਇਸ ਤਰ੍ਹਾਂ ਹਰੇਕ ਮੈਂਬਰ ਆਪਣੇ ਪਦ ਉੱਤੇ 6 ਸਾਲ ਤਕ ਰਹਿੰਦਾ ਹੈ ।

ਪ੍ਰਸ਼ਨ 11.
ਭਾਰਤ ਵਿਚ ਰਾਸ਼ਟਰਪਤੀ ਦੇ ਅਧਿਕਾਰਾਂ ਦੀ ਸੰਖੇਪ ਵਿਚ ਵਿਆਖਿਆ ਕਰੋ ।
ਜਾਂ
ਭਾਰਤ ਦੇ ਰਾਸ਼ਟਰਪਤੀ ਦੇ ਕਾਰਜਕਾਰੀ, ਵਿਧਾਨਕ ਅਤੇ ਹੋਰ ਅਧਿਕਾਰਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਵਰਣਨ ਇਸ ਤਰ੍ਹਾਂ ਹੈ-
1. ਕਾਰਜਕਾਰੀ ਅਧਿਕਾਰੀ-

  • ਸਾਰੇ ਕਾਨੂੰਨ ਰਾਸ਼ਟਰਪਤੀ ਦੇ ਨਾਂ ਉੱਤੇ ਲਾਗੂ ਹੁੰਦੇ ਹਨ ।
  • ਉਹ ਪ੍ਰਧਾਨ ਮੰਤਰੀ ਅਤੇ ਉਸ ਦੀ ਸਲਾਹ ਨਾਲ ਦੁਸਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
  • ਉਹ ਯੁੱਧ ਅਤੇ ਸੰਧੀ ਦਾ ਐਲਾਨ ਕਰਦਾ ਹੈ ।
  • ਉਹ ਵਿਦੇਸ਼ਾਂ ਵਿਚ ਆਪਣੇ ਰਾਜਦੂਤ ਨਿਯੁਕਤ ਕਰਦਾ ਹੈ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਰਾਜਦੂਤਾਂ ਨੂੰ ਮਾਨਤਾ ਦਿੰਦਾ ਹੈ ।

2. ਵਿਧਾਨਿਕ ਅਧਿਕਾਰ-

  • ਉਸ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਬਿਲ ਕਾਨੂੰਨ ਨਹੀਂ ਬਣ ਸਕਦਾ ।
  • ਉਹ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਲੋਕ ਸਭਾ ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ।
  • ਉਹ ਰਾਜ ਦੇ ਲਈ 12 ਅਤੇ ਲੋਕ ਸਭਾ ਦੇ ਲਈ 2 ਮੈਂਬਰ ਨਾਮਜ਼ਦ ਕਰਦਾ ਹੈ ।

3. ਵਿੱਤੀ ਅਧਿਕਾਰ – ਕੋਈ ਵੀ ਵਿੱਤੀ ਬਿਲ ਰਾਸ਼ਟਰਪਤੀ ਦੀ ਆਗਿਆ ਤੋਂ ਬਗ਼ੈਰ ਲੋਕ ਸਭਾ ਵਿਚ ਪੇਸ਼ ਨਹੀਂ ਕੀਤਾ ਜਾ ਸਕਦਾ ਹੈ ।

4. ਨਿਆਂ ਸੰਬੰਧੀ ਅਧਿਕਾਰ-

  • ਰਾਸ਼ਟਰਪਤੀ ਉੱਚ ਅਦਾਲਤਾਂ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ।
  • ਉਹ ਕੈਦੀਆਂ ਦੀ ਸਜ਼ਾ ਘੱਟ ਜਾਂ ਮੁਆਫ ਕਰ ਸਕਦਾ ਹੈ ।

5. ਸੰਕਟਕਾਲੀ ਸ਼ਕਤੀਆਂ – ਰਾਸ਼ਟਰਪਤੀ ਬਾਹਰੀ ਹਮਲੇ ਜਾਂ ਅੰਦਰੂਨੀ ਹਥਿਆਰਬੰਦ ਬਗ਼ਾਵਤ, ਆਰਥਿਕ ਸੰਕਟ ਅਤੇ ਰਾਜ ਸਰਕਾਰ ਦੇ ਠੀਕ ਨਾ ਚੱਲਣ ਉੱਤੇ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 12.
ਸੰਸਦ ਮੈਂਬਰਾਂ ਦੇ ਲਈ ਛੇ ਜ਼ਰੂਰੀ ਯੋਗਤਾਵਾਂ ਦਾ ਵਰਣਨ ਕਰੋ ।
ਉੱਤਰ-
ਸੰਸਦ ਮੈਂਬਰਾਂ ਲਈ ਹੇਠ ਲਿਖੀਆਂ ਛੇ ਜ਼ਰੂਰੀ ਯੋਗਤਾਵਾਂ ਹਨ-

  1. ਉਸ ਨੂੰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ।
  2. ਉਸ ਨੂੰ ਸਹੁੰ ਚੁੱਕਣੀ ਚਾਹੀਦੀ ਹੈ ਕਿ ਉਹ ਸੰਵਿਧਾਨ ਦੀ ਪਾਲਣਾ ਅਤੇ ਆਦਰ ਕਰੇਗਾ ਅਤੇ ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ਨੂੰ ਬਣਾਈ ਰੱਖੇਗਾ ।
  3. ਰਾਜ ਸਭਾ ਦੇ ਲਈ ਘੱਟੋ-ਘੱਟ 30 ਸਾਲ ਅਤੇ ਲੋਕ ਸਭਾ ਦੇ ਲਈ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
  4. ਉਹ ਪਾਗਲ ਕਰਾਰ ਨਹੀਂ ਹੋਣਾ ਚਾਹੀਦਾ ।
  5. ਉਸ ਨੂੰ ਲਾਹੇਵੰਦ ਅਹੁਦੇ ਉੱਤੇ ਨਹੀਂ ਹੋਣਾ ਚਾਹੀਦਾ ।
  6. ਉਸ ਨੂੰ ਦੀਵਾਲੀਆ ਨਹੀਂ ਹੋਣਾ ਚਾਹੀਦਾ ।

ਪ੍ਰਸ਼ਨ 13.
ਕਿਸ ਆਧਾਰ ਉੱਤੇ ਰਾਸ਼ਟਰਪਤੀ ਰਾਜ ਸਭਾ ਦੇ 12 ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ ਹੈ ?
ਉੱਤਰ-
ਭਾਰਤ ਦਾ ਰਾਸ਼ਟਰਪਤੀ ਰਾਜ ਸਭਾ ਵਿਚ 12 ਮੈਂਬਰ ਨਾਮਜ਼ਦ ਕਰ ਸਕਦਾ ਹੈ । ਉਹ ਉਨ੍ਹਾਂ ਵਿਅਕਤੀਆਂ ਨੂੰ ਨਾਮਜ਼ਦ ਕਰਦਾ ਹੈ ਜਿਨ੍ਹਾਂ ਨੂੰ ਸਾਹਿਤ, ਕਲਾ, ਵਿਗਿਆਨ ਜਾਂ ਸਮਾਜ ਸੇਵਾ ਦੇ ਖੇਤਰ ਵਿਚ ਵਿਸ਼ੇਸ਼ ਗਿਆਨ ਅਤੇ ਅਨੁਭਵ ਪ੍ਰਾਪਤ ਹੋਵੇ ।

ਪ੍ਰਸ਼ਨ 14.
ਸੰਸਦ ਦੇ ਤਿੰਨ ਵਿਧਾਨਕ ਅਤੇ ਤਿੰਨ ਗੈਰ-ਵਿਧਾਨਕ ਕੰਮ ਦੱਸੋ ।
ਉੱਤਰ-
ਵਿਧਾਨਕ ਕੰਮ-

  1. ਇਹ ਸਾਧਾਰਨ ਬਿਲ ਪਾਸ ਕਰਦੀ ਹੈ ।
  2. ਇਹ ਵਿੱਤੀ ਬਿਲ ਪਾਸ ਕਰਦੀ ਹੈ ।
  3. ਇਹ ਰਾਸ਼ਟਰਪਤੀ ਵਲੋਂ ਜਾਰੀ ਕੀਤੇ ਗਏ ਅਧਿਆਦੇਸ਼ਾਂ ਨੂੰ ਮਨਜ਼ੂਰ ਕਰਦੀ ਹੈ ।

ਗ਼ੈਰ-ਵਿਧਾਨਕ ਕੰਮ-

  1. ਸੰਸਦ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛਦੇ ਹਨ ਅਤੇ ਮੰਤਰੀ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਨ ।
  2. ਰਾਸ਼ਟਰਪਤੀ ਵਲੋਂ ਕੀਤੇ ਗਏ ਸੰਕਟਕਾਲ ਦੇ ਐਲਾਨ ਉੱਤੇ ਨਿਸਚਿਤ ਮਿਆਦ ਦੇ ਅੰਦਰ ਸੰਸਦ ਦੀ ਪ੍ਰਵਾਨਗੀ ਪ੍ਰਾਪਤ ਕਰਨੀ ਪੈਂਦੀ ਹੈ ।
  3. ਸੰਸਦ ਮੰਤਰੀ ਪਰਿਸ਼ਦ ਦੇ ਵਿਰੁੱਧ ਪੇਸ਼ ਕੀਤੇ ਗਏ ਅਵਿਸ਼ਵਾਸ ਦੇ ਮਤੇ ਉੱਤੇ ਵਿਚਾਰ ਕਰਦੀ ਹੈ ।

ਪ੍ਰਸ਼ਨ 15.
ਸੁਪਰੀਮ ਕੋਰਟ ਦੇ ਮੁੱਖ ਜੱਜ ਅਤੇ ਹੋਰ ਜੱਜਾਂ ਦੀਆਂ ਯੋਗਤਾਵਾਂ, ਕਾਰਜਕਾਲ ਅਤੇ ਤਨਖ਼ਾਹ ਦੱਸੋ ।
ਉੱਤਰ-
ਯੋਗਤਾਵਾਂ-

  1. ਉਹ ਭਾਰਤ ਦਾ ਨਾਗਰਿਕ ਹੋਵੇ ।
  2. ਉਹ ਜਾਂ ਤਾਂ ਘੱਟੋ-ਘੱਟ ਪੰਜ ਸਾਲ ਤਕ ਹਾਈ ਕੋਰਟ ਦਾ ਜੱਜ ਰਹਿ ਚੁੱਕਾ ਹੋਵੇ ਜਾਂ ਘੱਟੋ-ਘੱਟ ਦਸ ਸਾਲ ਤਕ ਹਾਈ ਕੋਰਟ ਦਾ ਵਕੀਲ ਰਿਹਾ ਹੋਵੇ ਜਾਂ ਰਾਸ਼ਟਰਪਤੀ ਦੀ ਰਾਇ ਵਿਚ ਕਾਨੂੰਨ ਦਾ ਮਾਹਰ ਹੋਵੇ ।

ਨਿਸਚਿਤ ਕਾਰਜਕਾਲ – ਸੁਪਰੀਮ ਕੋਰਟ ਦੇ ਜੱਜ ਦਾ ਕਾਰਜਕਾਲ ਨਿਸਚਿਤ ਹੈ । ਨਿਯੁਕਤੀ ਹੋਣ ਤੋਂ ਬਾਅਦ ਉਹ ਆਪਣੇ ਪਦ ਉੱਤੇ ਉਸ ਸਮੇਂ ਤਕ ਟਿਕੇ ਰਹਿੰਦੇ ਹਨ ਜਦੋਂ ਤਕ ਉਹ 65 ਸਾਲਾਂ ਦੇ ਨਾ ਹੋ ਜਾਣ ।

ਨਿਸਚਿਤ ਤਨਖ਼ਾਹ – ਮੁੱਖ ਜੱਜ ਨੂੰ 2,80,000 ਰੁਪਏ ਮਹੀਨਾ ਅਤੇ ਹਰੇਕ ਦੂਸਰੇ ਜੱਜ ਨੂੰ 2,50,000 ਰੁਪਏ ਮਹੀਨਾ ਤਨਖ਼ਾਹ ਮਿਲਦੀ ਹੈ ।

ਪ੍ਰਸ਼ਨ 16.
ਸੰਵਿਧਾਨ ਦੇ ਉਹ ਚਾਰ ਮੁੱਖ ਉਪ-ਬੰਦ ਦੱਸੋ ਜਿਹੜੇ ਕਿ ਸੁਪਰੀਮ ਕੋਰਟ ਨੂੰ ਆਜ਼ਾਦ ਅਤੇ ਨਿਰਪੱਖ ਬਣਾਉਂਦੇ ਹਨ ।
ਜਾਂ
ਭਾਰਤੀ ਸੰਵਿਧਾਨ ਸੁਤੰਤਰ ਨਿਆਂਪਾਲਿਕਾ ਦੀ ਰਾਖੀ ਕਿਵੇਂ ਕਰਦਾ ਹੈ ?
ਉੱਤਰ-
ਸੁਪਰੀਮ ਕੋਰਟ ਨੂੰ ਸੁਤੰਤਰ ਤੇ ਨਿਰਪੱਖ ਬਣਾਉਣ ਦੇ ਲਈ ਸੰਵਿਧਾਨ ਵਿਚ ਹੇਠ ਲਿਖੇ ਪ੍ਰਬੰਧ ਕੀਤੇ ਗਏ ਹਨ-

  1. ਰਾਜਨੀਤੀ ਦਾ ਇਕ ਨਿਰਦੇਸ਼ਕ ਸਿਧਾਂਤ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਸੁਤੰਤਰ ਰੱਖਣ ਦਾ ਆਦੇਸ਼ ਦਿੰਦਾ ਹੈ ।
  2. ਮੁੱਖ ਅਤੇ ਦੂਸਰੇ ਸਾਰੇ ਜੱਜਾਂ ਦੀ ਨਿਯੁਕਤੀ ਨਿਰਧਾਰਿਤ ਨਿਆਂਇਕ ਅਤੇ ਕਾਨੂੰਨੀ ਯੋਗਤਾਵਾਂ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ ।
  3. ਉਨ੍ਹਾਂ ਨੂੰ ਆਦਰਯੋਗ ਤਨਖ਼ਾਹ ਦਿੱਤੀ ਜਾਂਦੀ ਹੈ ।
  4. ਉਨ੍ਹਾਂ ਦਾ ਕਾਰਜਕਾਲ ਨਿਸਚਿਤ ਹੈ ।

ਪ੍ਰਸ਼ਨ 17.
ਹੇਠ ਲਿਖਿਆਂ ਦੀ ਵਿਆਖਿਆ ਕਰੋ :
(ੳ) ਭਾਰਤੀ ਸੰਸਦ ਵਿੱਚ ਸਥਗਨ ਮਤਾ ।
(ਅ) ਭਾਰਤੀ ਸੰਸਦ ਵਿੱਚ ਧਿਆਨ ਦਿਵਾਊ ਮਤਾ ।
(ੲ) ਭਾਰਤੀ ਸੰਸਦ ਦੇ ਸਦਨਾਂ ਨੂੰ ਰਾਸ਼ਟਰਪਤੀ ਦਾ ਭਾਸ਼ਨ ਅਤੇ ਸੰਦੇਸ਼ ।
(ਸ) ਸਾਧਾਰਨ ਬਿਲ ਪਾਸ ਕਰਨ ਦੇ ਪੜਾਅ ।
(ਹ) ਲੋਕ ਸਭਾ ਦਾ ਭੰਗ ਹੋਣਾ ।
(ਕ) ਧਨ ਬਿਲ ।
ਉੱਤਰ-
(ੳ) ਭਾਰਤੀ ਸੰਸਦ ਵਿਚ ਸਥਗਨ ਮਤਾ – ਸਦਨ ਵਿਚ ਬਹਿਸ ਦੇ ਦੌਰਾਨ ਕਿਸੇ ਸਰਵਜਨਕ ਮਹੱਤਵ ਦੇ ਵਿਸ਼ੇ ਉੱਤੇ ਬਹਿਸ ਕਰਨ ਦੇ ਲਈ ਰੱਖੇ ਗਏ ਮਤੇ ਨੂੰ ਸਥਗਨ ਮਤਾ ਆਖਦੇ ਹਨ ।

(ਅ) ਭਾਰਤੀ ਸੰਸਦ ਵਿਚ ਧਿਆਨ ਦਿਵਾਊ ਮਤਾ – ਸਰਕਾਰ ਦਾ ਧਿਆਨ ਕਿਸੇ ਜ਼ਰੂਰੀ ਘਟਨਾ ਵੱਲ ਦਿਵਾਉਣ ਦੇ ਲਈ ਰੱਖੇ ਗਏ ਮਤੇ ਨੂੰ ਧਿਆਨ ਦਿਵਾਉ ਮਤਾ ਆਖਦੇ ਹਨ ।

(ੲ) ਭਾਰਤੀ ਸੰਸਦ ਦੇ ਸਦਨਾਂ ਨੂੰ ਰਾਸ਼ਟਰਪਤੀ ਦਾ ਭਾਸ਼ਨ ਅਤੇ ਸੰਦੇਸ਼-ਜਦੋਂ ਰਾਸ਼ਟਰਪਤੀ ਸੰਸਦ ਦਾ ਸਮਾਗਮ ਬੁਲਾਉਂਦਾ ਹੈ ਤਾਂ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਆਪਣੇ ਭਾਸ਼ਨ ਨਾਲ ਸ਼ੁਰੂ ਕਰਦਾ ਹੈ । ਆਪਣੇ ਸੰਬੋਧਨ ਵਿਚ ਉਹ ਸੰਸਦ ਨੂੰ ਸਰਕਾਰ ਦੀਆਂ ਨੀਤੀਆਂ ਦੀ ਰੂਪ-ਰੇਖਾ ਦੇ ਬਾਰੇ ਵਿਚ ਸੰਦੇਸ਼ ਦਿੰਦਾ ਹੈ ।

(ਸ) ਸਾਧਾਰਨ ਬਿਲ ਪਾਸ ਕਰਨ ਦੇ ਪੜਾਅ-ਸਾਧਾਰਨ ਬਿਲ ਪਾਸ ਕਰਨ ਦੇ ਪੜਾਅ ਹਨ-ਬਿਲ ਦਾ ਪੇਸ਼ ਕਰਨਾ ਤੇ ਪੜ੍ਹਨਾ, ਬਿਲ ਦੀ ਹਰੇਕ ਧਾਰਾ ਉੱਤੇ ਬਹਿਸ, ਜੇ ਜ਼ਰੂਰੀ ਹੋਵੇ ਤਾਂ ਬਿਲ ਨੂੰ ਵਿਚਾਰ-ਵਟਾਂਦਰੇ ਦੇ ਲਈ ਕਿਸੇ ਵਿਸ਼ੇਸ਼ ਕਮੇਟੀ ਨੂੰ ਸੌਂਪਣਾ, ਬਿਲ ਉੱਤੇ ਜ਼ਬਾਨੀ ਮਤਦਾਨ, ਪਾਸ ਬਿਲੇ ਦੂਸਰੇ ਸਦਨ ਵਿੱਚ, ਰਾਸ਼ਟਰਪਤੀ ਦੀ ਮਨਜ਼ੂਰੀ ।

(ਹ) ਲੋਕ ਸਭਾ ਦਾ ਭੰਗ ਹੋਣਾ – ਰਾਸ਼ਟਰਪਤੀ ਲੋਕ ਸਭਾ ਨੂੰ ਇਸ ਦੀ ਮਿਆਦ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ । ਪਰ ਅਜਿਹਾ ਉਹ ਸਿਰਫ਼ ਮੰਤਰੀ ਪਰਿਸ਼ਦ ਦੀ ਸਿਫ਼ਾਰਸ਼ ਉੱਤੇ ਹੀ ਕਰ ਸਕਦਾ ਹੈ ।

(ਕ) ਧਨ ਬਿਲ – ਧਨ ਬਿਲ ਉਹ ਬਿਲ ਹੁੰਦਾ ਹੈ ਜਿਸ ਦਾ ਸੰਬੰਧ ਸਰਕਾਰ ਦੇ ਖ਼ਰਚ, ਕਰ ਲਾਉਣ, ਉਨ੍ਹਾਂ ਵਿੱਚ ਸੋਧ ਕਰਨ, ਖ਼ਤਮ ਕਰਨ ਆਦਿ ਨਾਲ ਹੁੰਦਾ ਹੈ । ਧਨ ਬਿਲ ਕਿਸੇ ਮੰਤਰੀ ਵਲੋਂ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

Punjab State Board PSEB 10th Class Social Science Book Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ Textbook Exercise Questions and Answers.

PSEB Solutions for Class 10 Social Science Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

SST Guide for Class 10 PSEB ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 1-15 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸੰਵਿਧਾਨ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਜਾਂ ਲੇਖ ਹੁੰਦਾ ਹੈ, ਜਿਸ ਦੇ ਅਨੁਸਾਰ ਦੇਸ਼ ਦੀ ਸਰਕਾਰ ਆਪਣਾ ਕੰਮ ਕਰਦੀ ਹੈ ।

ਪ੍ਰਸ਼ਨ 2.
ਪ੍ਰਸਤਾਵਨਾ ਕਿਨ੍ਹਾਂ ਸ਼ਬਦਾਂ ਨਾਲ ਆਰੰਭ ਹੁੰਦੀ ਹੈ ?
ਉੱਤਰ-
ਪ੍ਰਸਤਾਵਨਾ ਦੇ ਮੁੱਢਲੇ ਸ਼ਬਦ ਹਨ, “ਅਸੀਂ, ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ ਅਤੇ ਲੋਕਤੰਤਰੀ ਗਣਰਾਜ ਐਲਾਨ ਕਰਦੇ ਹਾਂ।”

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 3.
ਭਾਰਤੀ ਸੰਵਿਧਾਨ ਦੀ ਇਕ ਪ੍ਰਮੁੱਖ ਵਿਸ਼ੇਸ਼ਤਾ ਦੱਸੋ ।
ਉੱਤਰ-
ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡੇ ਆਕਾਰ ਵਾਲਾ ਅਤੇ ਵਿਸਥਾਰਿਤ ਸੰਵਿਧਾਨ ਹੈ ।

ਮੌਲਿਕ ਅਧਿਕਾਰ – ਸੰਵਿਧਾਨ ਦੇ ਤੀਸਰੇ ਅਧਿਆਇ ਵਿੱਚ ਮੌਲਿਕ ਅਧਿਕਾਰਾਂ ਦੀ ਚਰਚਾ ਕੀਤੀ ਗਈ ਹੈ । ਇਸ ਵਿਚ ਸਮਾਨਤਾ, ਸੁਤੰਤਰਤਾ, ਧਾਰਮਿਕ ਆਜ਼ਾਦੀ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਸੰਵਿਧਾਨਿਕ ਉਪਚਾਰਾਂ ਸੰਬੰਧੀ ਅਧਿਕਾਰ, ਸੱਭਿਆਚਾਰ ਅਤੇ ਸਿੱਖਿਆ ਸੰਬੰਧੀ ਅਧਿਕਾਰਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ ।

ਪ੍ਰਸ਼ਨ 4.
ਸੰਘਾਤਮਕ ਸੰਵਿਧਾਨ ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਸੰਘੀ ਸੰਵਿਧਾਨ ਵਿਚ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਹੁੰਦੀ ਹੈ ।
ਜਾਂ
ਸੰਘੀ ਸੰਵਿਧਾਨ ਦੇਸ਼ ਵਿਚ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਦੀ ਸਥਾਪਨਾ ਕਰਦਾ ਹੈ ।

ਪ੍ਰਸ਼ਨ 5.
ਭਾਰਤੀ ਨਾਗਰਿਕਾਂ ਦੇ ਕੋਈ ਇਕ ਮੌਲਿਕ ਅਧਿਕਾਰ ਲਿਖੋ ।
ਉੱਤਰ-
ਸਮਾਨਤਾ ਦਾ ਅਧਿਕਾਰ,
ਜਾਂ
ਸੁਤੰਤਰਤਾ ਦਾ ਅਧਿਕਾਰ,
ਜਾਂ
ਧਾਰਮਿਕ ਸੁਤੰਤਰਤਾ ਦਾ ਅਧਿਕਾਰ,
ਜਾਂ
ਸ਼ੋਸ਼ਣ ਦੇ ਵਿਰੁੱਧ ਅਧਿਕਾਰ ।

ਪ੍ਰਸ਼ਨ 6.
ਭਾਰਤੀ ਨਾਗਰਿਕਾਂ ਦਾ ਕੋਈ ਇਕ ਮੌਲਿਕ ਫ਼ਰਜ਼ ਦੱਸੋ ।
ਉੱਤਰ-
ਸੰਵਿਧਾਨ ਅਤੇ ਇਸ ਦੇ ਆਦਰਸ਼ਾਂ, ਸੰਸਥਾਵਾਂ ਦੀ ਪਾਲਣਾ ਕਰਨੀ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਆਦਰ ਕਰਨਾ ।
ਜਾਂ
ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨੀ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
ਭਾਰਤ ਇਕ ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਹੈ । ਵਿਆਖਿਆ ਕਰੋ ।
ਉੱਤਰ-
ਸੰਵਿਧਾਨ ਰਾਹੀਂ ਭਾਰਤ ਵਿਚ ਇਕ ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਦੀ ਸਥਾਪਨਾ ਕੀਤੀ ਗਈ ਹੈ । ਧਰਮ-ਨਿਰਪੇਖ ਰਾਜ ਤੋਂ ਭਾਵ ਸਭ ਧਰਮਾਂ ਦੀ ਸਮਾਨਤਾ ਅਤੇ ਸੁਤੰਤਰਤਾ ਤੋਂ ਹੈ । ਅਜਿਹੇ ਰਾਜ ਵਿਚ ਰਾਜ ਦਾ ਆਪਣਾ ਕੋਈ ਖ਼ਾਸ ਧਰਮ ਨਹੀਂ ਹੁੰਦਾ । ਧਰਮ ਦੇ ਆਧਾਰ ਉੱਤੇ ਨਾਗਰਿਕਾਂ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾਂਦਾ । ਸਾਰੇ ਨਾਗਰਿਕ ਸ਼ੈ-ਇੱਛਾ ਨਾਲ ਕੋਈ ਵੀ ਧਰਮ ਅਪਣਾਉਣ ਅਤੇ ਪੂਜਾ ਕਰਨ ਲਈ ਆਜ਼ਾਦ ਹੁੰਦੇ ਹਨ । ਲੋਕਤੰਤਰੀ ਰਾਜ ਤੋਂ ਭਾਵ ਹੈ ਕਿ ਸਾਰੇ ਨਾਗਰਿਕਾਂ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਹਾਸਲ ਹੁੰਦੇ ਹਨ ਅਤੇ ਨਾਗਰਿਕਾਂ ਰਾਹੀਂ ਚੁਣੇ ਗਏ ਪ੍ਰਤੀਨਿਧ ਦੇਸ਼ ਦਾ ਸ਼ਾਸਨ ਚਲਾਉਂਦੇ ਹਨ । ਗਣਰਾਜ ਤੋਂ ਭਾਵ ਹੈ ਕਿ ਰਾਜ ਦਾ ਮੁਖੀ ਕੋਈ ਬਾਦਸ਼ਾਹ ਨਹੀਂ ਹੋਵੇਗਾ । ਉਹ ਚੋਣਾਂ ਰਾਹੀਂ ਇਕ ਨਿਸ਼ਚਿਤ ਸਮੇਂ ਲਈ ਅਪ੍ਰਤੱਖ ਤੌਰ ਤੇ ਚੁਣਿਆ ਹੋਇਆ ਰਾਸ਼ਟਰਪਤੀ ਹੋਵੇਗਾ ।

ਪ੍ਰਸ਼ਨ 2.
ਪ੍ਰਸਤਾਵਨਾ ਵਿਚ ਦਰਸਾਏ ਉਦੇਸ਼ਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸੰਵਿਧਾਨ ਦੀ ਪ੍ਰਸਤਾਵਨਾ ਵਿਚ ਭਾਰਤੀ ਸ਼ਾਸਨ ਪ੍ਰਣਾਲੀ ਦੇ ਸਰੂਪ ਅਤੇ ਇਸ ਦੇ ਬੁਨਿਆਦੀ ਉਦੇਸ਼ਾਂ ਨੂੰ ਨਿਰਧਾਰਿਤ ਕੀਤਾ ਗਿਆ ਹੈ । ਉਹ ਉਦੇਸ਼ ਹੇਠ ਲਿਖੇ ਹਨ-

  1. ਭਾਰਤ ਇਕ ਪ੍ਰਭੂਸੱਤਾ-ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਹੋਵੇਗਾ ।
  2. ਸਭ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਮਿਲੇ ।
  3. ਨਾਗਰਿਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ, ਵਿਸ਼ਵਾਸ, ਧਰਮ ਅਤੇ ਪੂਜਾ ਦੀ ਆਜ਼ਾਦੀ ਹੋਵੇ ।
  4. ਕਾਨੂੰਨ ਦੇ ਸਾਹਮਣੇ ਸਾਰੇ ਨਾਗਰਿਕ ਬਰਾਬਰ ਸਮਝੇ ਜਾਣਗੇ ।
  5. ਲੋਕਾਂ ਵਿਚ ਭਰਾਤਰੀ ਭਾਵ ਦੀ ਭਾਵਨਾ ਨੂੰ ਵਧਾਇਆ ਜਾਵੇ ਤਾਂ ਕਿ ਵਿਅਕਤੀ ਦਾ ਗੌਰਵ ਵਧੇ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਬਲ ਮਿਲੇ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 3.
ਹੇਠ ਲਿਖੇ ਅਧਿਕਾਰਾਂ ਵਿਚੋਂ ਕਿਸੇ ਇਕ ਦੀ ਸੰਖੇਪ ਵਿਆਖਿਆ ਕਰੋ-
(ੳ) ਸਮਾਨਤਾ ਦਾ ਅਧਿਕਾਰ,
(ਅ) ਸੁਤੰਤਰਤਾ ਦਾ ਅਧਿਕਾਰ,
(ੲ) ਸ਼ੋਸ਼ਣ ਦੇ ਵਿਰੁੱਧ ਅਧਿਕਾਰ,
(ਸ) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ।
ਉੱਤਰ-
(ੳ) ਸਮਾਨਤਾ ਦਾ ਅਧਿਕਾਰ – ਭਾਰਤੀ ਸਮਾਜ ਸਦੀਆਂ ਤੋਂ ਵੱਖ-ਵੱਖ ਨਾ-ਬਰਾਬਰੀਆਂ ਨਾਲ ਭਰਪੂਰ ਰਿਹਾ ਹੈ । ਇਸੇ ਲਈ ਸੰਵਿਧਾਨ ਦੇ ਨਿਰਮਾਤਿਆਂ ਨੇ ਸਮਾਨਤਾ ਦੇ ਅਧਿਕਾਰ ਨੂੰ ਪਹਿਲ ਦਿੱਤੀ ਹੈ । ਭਾਰਤੀ ਨਾਗਰਿਕਾਂ ਨੂੰ ਇਸ ਅਧਿਕਾਰ ਰਾਹੀਂ ਹੇਠ ਲਿਖੀਆਂ ਗੱਲਾਂ ਵਿਚ ਸਮਾਨਤਾ ਪ੍ਰਾਪਤ ਹ-

  • ਕਾਨੂੰਨ ਦੇ ਸਾਹਮਣੇ ਬਰਾਬਰੀ – ਕਾਨੂੰਨ ਦੀ ਨਜ਼ਰ ਵਿਚ ਸਾਰੇ ਨਾਗਰਿਕ ਇੱਕ-ਸਮਾਨ ਹਨ । ਧਰਮ, ਨਸਲ, ਜਾਤ ਅਤੇ ਲਿੰਗ ਦੇ ਆਧਾਰ ਉੱਤੇ ਉਨ੍ਹਾਂ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾ ਸਕਦਾ । ਰੁਜ਼ਗਾਰ ਜਾਂ ਸਰਕਾਰੀ ਅਹੁਦਾ ਦਿੰਦੇ ਸਮੇਂ ਸਾਰਿਆਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਂਦੇ ਹਨ ।
  • ਭੇਦ-ਭਾਵ ਉੱਤੇ ਰੋਕ – ਸਰਕਾਰ ਜਨਮ ਸਥਾਨ, ਧਰਮ, ਜਾਤ, ਲਿੰਗ ਆਦਿ ਦੇ ਆਧਾਰ ਉੱਤੇ ਕਿਸੇ ਨਾਲ ਭੇਦ-ਭਾਵ ਨਹੀਂ ਕਰੇਗੀ । ਸਰਕਾਰੀ ਮਦਦ ਨਾਲ ਬਣਾਏ ਗਏ ਖੂਹਾਂ, ਤਲਾਬਾਂ, ਇਸ਼ਨਾਨ-ਘਰਾਂ ਅਤੇ ਸੈਰਗਾਹਾਂ ਉੱਤੇ ਬਿਨਾਂ ਕਿਸੇ ਭੇਦ-ਭਾਵ ਦੇ ਨਾਗਰਿਕਾਂ ਨੂੰ ਜਾਣ ਦੀ ਅਜ਼ਾਦੀ ਹੋਵੇਗੀ ।
  • ਅਵਸਰ ਦੀ ਸਮਾਨਤਾ – ਰਾਜ ਦੇ ਅਧੀਨ ਰੁਜ਼ਗਾਰ ਜਾਂ ਅਹੁਦਿਆਂ ਉੱਤੇ ਨਿਯੁਕਤੀ ਦੇ ਲਈ ਸਭ ਨਾਗਰਿਕਾਂ ਨੂੰ ਬਰਾਬਰ ਮੌਕੇ ਦਿੱਤੇ ਜਾਣਗੇ ।
  • ਛੂਆ – ਛੂਤ ਉੱਤੇ ਰੋਕ-ਸਦੀਆਂ ਤੋਂ ਚਲੀ ਆ ਰਹੀ ਛੂਆ-ਛੂਤ ਦੀ ਭੈੜੀ ਬਿਮਾਰੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ ।
  • ਉਪਾਧੀਆਂ ਤੇ ਖਿਤਾਬਾਂ ਦੀ ਸਮਾਪਤੀ – ਸੈਨਿਕ ਅਤੇ ਵਿੱਦਿਅਕ ਉਪਾਧੀਆਂ ਤੋਂ ਇਲਾਵਾ ਰਾਜ ਕੋਈ ਹੋਰ ਉਪਾਧੀ ਨਹੀਂ ਦੇਵੇਗਾ ।

(ਅ) ਸੁਤੰਤਰਤਾ ਦਾ ਅਧਿਕਾਰ – ਸੁਤੰਤਰਤਾ ਦਾ ਅਧਿਕਾਰ ਲੋਕਤੰਤਰ ਦਾ ਥੰਮ ਹੈ । ਸੰਵਿਧਾਨ ਵਿਚ ਸੁਤੰਤਰਤਾ ਦੇ ਅਧਿਕਾਰ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ-ਸਧਾਰਨ ਅਤੇ ਵਿਅਕਤੀਗਤ ਸੁਤੰਤਰਤਾ ।
ਸਾਧਾਰਨ ਸੁਤੰਤਰਤਾ – ਇਸ ਦੇ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਹੇਠ ਲਿਖੀਆਂ ਸੁਤੰਤਰਤਾਵਾਂ ਪ੍ਰਾਪਤ ਹਨ-

  1. ਭਾਸ਼ਨ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ,
  2. ਸ਼ਾਂਤੀਪੂਰਨ ਇਕੱਠੇ ਹੋਣ ਦੀ ਸੁਤੰਤਰਤਾ,
  3. ਸੰਘ ਸਥਾਪਿਤ ਕਰਨ ਦੀ ਸੁਤੰਤਰਤਾ,
  4. ਭਾਰਤ ਦੇ ਕਿਸੇ ਵੀ ਹਿੱਸੇ ਵਿਚ ਆਉਣ-ਜਾਣ ਦੀ ਸੁਤੰਤਰਤਾ,
  5. ਭਾਰਤ ਦੇ ਕਿਸੇ ਵੀ ਹਿੱਸੇ ਵਿਚ ਵੱਸ ਜਾਣ ਦੀ ਸੁਤੰਤਰਤਾ,
  6. ਕੋਈ ਵੀ ਰੁਜ਼ਗਾਰ ਅਪਣਾਉਣ ਅਤੇ ਕੋਈ ਵੀ ਵਪਾਰ ਕਰਨ ਦੀ ਸੁਤੰਤਰਤਾ ।

ਵਿਅਕਤੀਗਤ ਸੁਤੰਤਰਤਾ-

  1. ਵਿਅਕਤੀ ਨੂੰ ਅਜਿਹੇ ਕਾਨੂੰਨ ਦੀ ਉਲੰਘਣਾ ਕਰਨ ਲਈ ਸਜ਼ਾ ਨਹੀਂ ਦਿੱਤੀ ਜਾ ਸਕਦੀ, ਜਿਹੜਾ ਕਾਨੂੰਨ ਅਪਰਾਧ ਕਰਦੇ ਸਮੇਂ ਲਾਗੂ ਨਹੀਂ ਸੀ ।
  2. ਕਿਸੇ ਵਿਅਕਤੀ ਨੂੰ ਅਪਰਾਧ ਦੇ ਲਈ ਇੱਕ ਤੋਂ ਵੱਧ ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ ।
  3. ਕਿਸੇ ਅਪਰਾਧੀ ਨੂੰ ਆਪਣੇ ਵਿਰੁੱਧ ਗਵਾਹੀ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸੰਥਦਾ ।
  4. ਕਿਸੇ ਵਿਅਕਤੀ ਨੂੰ ਕਾਨੂੰਨ ਰਾਹੀਂ ਸਥਾਪਿਤ ਵਿਧੀ ਤੋਂ ਇਲਾਵਾ ਉਸ ਦੇ ਜੀਵਨ ਜਾਂ ਵਿਅਕਤੀਗਤ ਆਜ਼ਾਦੀ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ।

(ੲ) ਸ਼ੋਸ਼ਣ ਦੇ ਵਿਰੁੱਧ ਅਧਿਕਾਰ – ਸਾਡੇ ਸਮਾਜ ਵਿੱਚ ਪੁਰਾਣੇ ਸਮੇਂ ਤੋਂ ਹੀ ਗਰੀਬ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਦਾ ਸ਼ੋਸ਼ਣ ਹੁੰਦਾ ਚਲਿਆ ਆ ਰਿਹਾ ਹੈ । ਇਸ ਨੂੰ ਖ਼ਤਮ ਕਰਨ ਲਈ ਸੰਵਿਧਾਨ ਵਿਚ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਦੇ ਅਨੁਸਾਰ-

  • ਮਨੁੱਖਾਂ ਦੇ ਵਪਾਰ ਅਤੇ ਬਗੈਰ ਤਨਖ਼ਾਹ ਦਿੱਤੇ ਜਬਰੀ ਕੰਮ ਕਰਾਉਣ ਉੱਤੇ ਰੋਕ ਲਾ ਦਿੱਤੀ ਗਈ ਹੈ । ਇਸ ਦੀ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਸਰਵਜਨਿਕ ਸੇਵਾਵਾਂ ਦੇ ਲਈ ਰਾਜ ਲਾਜ਼ਮੀ ਸੇਵਾ ਸਕੀਮ ਲਾਗੂ ਕਰ ਸਕਦਾ ਹੈ । ਇਹ ਸੇਵਾ ਅਧਿਕਾਰ ਦੇ ਵਿਰੁੱਧ ਨਹੀਂ ਹੋਵੇਗੀ ।
  • 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖ਼ਾਨਿਆਂ, ਖਾਣਾਂ ਜਾਂ ਜ਼ੋਖ਼ਮ ਵਾਲੀਆਂ ਨੌਕਰੀਆਂ ਉੱਤੇ ਨਹੀਂ ਲਾਇਆ ਜਾ ਸਕਦਾ | ਅਸਲ ਵਿਚ ਉਨ੍ਹਾਂ ਕੋਲੋਂ ਕੋਈ ਅਜਿਹਾ ਕੰਮ ਨਹੀਂ ਲਿਆ ਜਾ ਸਕਦਾ, ਜਿਹੜਾ ਉਨ੍ਹਾਂ ਦੇ ਵਿਕਾਸ ਵਿਚ ਰੁਕਾਵਟ ਪਾਵੇ ।

(ਸ) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ – ਸੰਵਿਧਾਨ ਰਾਹੀਂ ਨਾਗਰਿਕਾਂ ਨੂੰ ਅਧਿਕਾਰ ਦਿੱਤਾ ਜਾਣਾ ਹੀ ਕਾਫ਼ੀ ਨਹੀਂ ਹੈ । ਇਨ੍ਹਾਂ ਅਧਿਕਾਰਾਂ ਦਾ ਸਤਿਕਾਰ ਕਰਨਾ ਅਤੇ ਰਾਖੀ ਕਰਨੀ ਵਧੇਰੇ ਮਹੱਤਵਪੂਰਨ ਹੈ । ਇਸੇ ਉਦੇਸ਼ ਨਾਲ ਭਾਰਤੀ ਸੰਵਿਧਾਨ ਵਿਚ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਦੇ ਅਨੁਸਾਰ ਜੇ ਕੋਈ ਸਰਕਾਰੀ ਕੰਮ ਨਾਗਰਿਕਾਂ ਦੇ ਅਧਿਕਾਰਾਂ ਦੇ ਵਿਰੁੱਧ ਹੋਵੇ ਤਾਂ ਨਾਗਰਿਕ ਉਸਨੂੰ ਅਦਾਲਤ ਵਿਚ ਚੁਣੌਤੀ ਦੇ ਸਕਦੇ ਹਨ । ਇਹੋ ਜਿਹੇ ਕੰਮਾਂ ਨੂੰ ਅਦਾਲਤ ਗੈਰ-ਸੰਵਿਧਾਨਿਕ ਜਾਂ ਰੱਦ ਐਲਾਨ ਕਰ ਸਕਦੀ ਹੈ । ਪਰ ਸੰਕਟਕਾਲ ਦੇ ਐਲਾਨ ਦੇ ਦੌਰਾਨ ਹੀ ਇਸ ਅਧਿਕਾਰ ਨੂੰ ਨਿਲੰਬਿਤ ਕੀਤਾ ਜਾ ਸਕਦਾ ਹੈ । ਸੰਵਿਧਾਨ ਦੀ ਇਹ ਵਿਵਸਥਾ ਖ਼ਤਰਨਾਕ ਅਤੇ ਗੈਰ-ਲੋਕਤੰਤਰੀ ਹੈ ।

ਪ੍ਰਸ਼ਨ 4.
ਹੇਠ ਲਿਖੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚੋਂ ਕਿਸੇ ਇਕ ਦੀ ਸੰਖੇਪ ਵਿਆਖਿਆ ਕਰੋ
(ੳ) ਸਮਾਜਵਾਦੀ
(ਅ) ਗਾਂਧੀਵਾਦੀ
(ੲ) ਉਦਾਰਵਾਦੀ ।
ਉੱਤਰ-
(ੳ) ਸਮਾਜਵਾਦੀ ਸਿਧਾਂਤ-

  1. ਰਾਜ ਤੋਂ ਆਸ ਕੀਤੀ ਗਈ ਹੈ ਕਿ ਉਹ ਅਜਿਹੇ ਸਮਾਜ ਦੀ ਸਥਾਪਨਾ ਕਰੇ ਜਿਸ ਦਾ ਉਦੇਸ਼ ਸਰਵਜਨਿਕ ਕਲਿਆਣ ਹੋਵੇ ।
  2. ਹਰੇਕ ਨਾਗਰਿਕ ਨੂੰ ਰੋਜ਼ੀ-ਰੋਟੀ ਕਮਾਉਣ ਦਾ ਅਧਿਕਾਰ ਹੋਵੇ ।
  3. ਦੇਸ਼ ਦੇ ਭੌਤਿਕ ਸਾਧਨਾਂ ਦੀ ਵੰਡ ਇਸ ਤਰ੍ਹਾਂ ਹੋਵੇ ਜਿਸ ਨਾਲ ਵੱਧ ਤੋਂ ਵੱਧ ਜਨ-ਹਿੱਤ ਹੋਵੇ ।
  4. ਆਰਥਿਕ ਸੰਗਠਨ ਇਸ ਤਰ੍ਹਾਂ ਹੋਵੇ ਕਿ ਧਨ ਅਤੇ ਉਤਪਾਦਨ ਦੇ ਸਾਧਨ ਸੀਮਿਤ ਵਿਅਕਤੀਆਂ ਦੇ ਹੱਥਾਂ ਵਿਚ ਕੇਂਦਰਿਤ ਨਾ ਹੋਣ ।

(ਅ) ਗਾਂਧੀਵਾਦੀ ਸਿਧਾਂਤ – ਗਾਂਧੀ ਜੀ ਨੇ ਜਿਹੜੇ ਨਵੇਂ ਸਮਾਜ ਦੀ ਸਥਾਪਨਾ ਦਾ ਸੁਪਨਾ ਦੇਖਿਆ ਸੀ, ਉਸ ਦੀ ਇੱਕ ‘ ਝਲਕ ਸਾਨੂੰ ਹੇਠ ਲਿਖੇ ਗਾਂਧੀਵਾਦੀ ਸਿਧਾਂਤਾਂ ਵਿਚ ਮਿਲਦੀ ਹੈ-

  1. ਰਾਜ ਪਿੰਡਾਂ ਵਿਚ ਗ੍ਰਾਮ ਪੰਚਾਇਤਾਂ ਦੀ ਸਥਾਪਨਾ ਕਰੇ । ਉਹ ਉਨ੍ਹਾਂ ਨੂੰ ਅਜਿਹੀਆਂ ਸ਼ਕਤੀਆਂ ਦੇਵੇ, ਜਿਸ ਨਾਲ ਉਹ ਸਵਰਾਜ ਦੀ ਇੱਕ ਇਕਾਈ ਦੇ ਰੂਪ ਵਿਚ ਕੰਮ ਕਰ ਸਕਣ ।
  2. ਰਾਜ ਪਿੰਡਾਂ ਵਿਚ ਨਿਜੀ ਤੇ ਸਹਿਕਾਰੀ ਕੁਟੀਰ ਉਦਯੋਗਾਂ ਨੂੰ ਉਤਸ਼ਾਹਿਤ ਕਰੇ ।
  3. ਰਾਜ ਕਮਜ਼ੋਰ ਵਰਗਾਂ, ਖ਼ਾਸ ਕਰਕੇ ਪੱਛੜੀਆਂ ਜਾਤੀਆਂ, ਅਨੁਸੂਚਿਤ ਜਾਤੀਆਂ, ਪੱਛੜੇ ਵਰਗਾਂ ਅਤੇ ਕਬੀਲਿਆਂ ਨੂੰ ਵਿੱਦਿਅਕ ਸਹੂਲਤਾਂ ਦੇਵੇ ।
  4. ਰਾਜ ਅਨੁਸੂਚਿਤ ਜਾਤੀਆਂ, ਪੱਛੜੇ ਵਰਗਾਂ ਅਤੇ ਕਬੀਲਿਆਂ ਨੂੰ ਹਰ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਵੇ ।

(ੲ) ਉਦਾਰਵਾਦੀ ਸਿਧਾਂਤ-ਉਦਾਰਵਾਦੀ ਸਿਧਾਂਤ ਹੇਠ ਲਿਖੇ ਹਨ-

  1. ਰਾਜ ਸਮੁੱਚੇ ਦੇਸ਼ ਵਿਚ ਬਰਾਬਰ ਕਾਨੂੰਨੀ ਸੰਹਿਤਾ ਲਾਗੁ ਕਰੇ ।
  2. ਉਹ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨੂੰ ਵੱਖ-ਵੱਖ ਕਰਨ ਲਈ ਜ਼ਰੂਰੀ ਕਾਰਵਾਈ ਕਰੇ ।
  3. ਉਹ ਖੇਤੀ ਨੂੰ ਆਧੁਨਿਕ ਵਿਗਿਆਨਿਕ ਆਧਾਰ ਉੱਤੇ ਗਠਿਤ ਕਰੇ ।
  4. ਉਹ ਪਸ਼ੂ-ਪਾਲਣ ਵਿਚ ਸੁਧਾਰ ਅਤੇ ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰੇ ।

ਪ੍ਰਸ਼ਨ 5.
ਮੌਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚ ਮੂਲ ਭੇਦ ਦੱਸੋ ।
ਉੱਤਰ-
ਮੌਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚ ਹੇਠ ਲਿਖੇ ਮੂਲ ਫ਼ਰਕ ਹਨ-

  • ਮੌਲਿਕ ਅਧਿਕਾਰ ਨਿਆਂਯੋਗ ਹਨ, ਪਰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹਨ । ਇਸ ਤੋਂ ਭਾਵ ਇਹ ਹੈ ਕਿ ਜੇ ਸਰਕਾਰ ਨਾਗਰਿਕ ਦੇ ਕਿਸੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੀ ਹੈ ਤਾਂ ਨਾਗਰਿਕ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ, ਪਰ ਨਿਰਦੇਸ਼ਕ ਸਿਧਾਂਤ ਦੀ ਉਲੰਘਣਾ ਹੋਣ ਦੀ ਹਾਲਤ ਵਿਚ ਦਬਾਅ ਨਹੀਂ ਪਾਇਆ ਜਾ ਸਕਦਾ ।
  • ਮੌਲਿਕ ਅਧਿਕਾਰ ਨਕਾਰਾਤਮਕ ਹਨ, ਪਰ ਨਿਰਦੇਸ਼ਕ ਸਿਧਾਂਤ ਸਕਾਰਾਤਮਕ ਹਨ | ਨਕਾਰਾਤਮਕ ਤੋਂ ਭਾਵ ਰਾਜ ਦੀਆਂ ਸ਼ਕਤੀਆਂ ਉੱਤੇ ਰੋਕ ਲਾਉਣ ਤੋਂ ਹੈ ਅਤੇ ਸਕਾਰਾਤਮਕ ਤੋਂ ਭਾਵ ਕੋਈ ਕੰਮ ਕਰਨ ਦੀ ਪ੍ਰੇਰਨਾ ਦੇਣਾ ਹੈ ।
  • ਕੁਝ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਨਾਲੋਂ ਸੋਸ਼ਟ ਹਨ, ਕਿਉਂਕਿ ਉਹ ਵਿਅਕਤੀ ਦੀ ਬਜਾਏ ਸਮੁੱਚੇ ਸਮਾਜ ਦੀ ਭਲਾਈ ਦੇ ਲਈ ਹਨ ।
  • ਮੌਲਿਕ ਅਧਿਕਾਰਾਂ ਦਾ ਉਦੇਸ਼ ਭਾਰਤ ਵਿਚ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ । ਪਰ ਨਿਰਦੇਸ਼ਕ ਸਿਧਾਂਤ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ । ਇਸੇ ਤਰ੍ਹਾਂ ਨਾਲ ਉਹ ਸਹੀ ਅਰਥਾਂ ਵਿਚ ਲੋਕਤੰਤਰ ਨੂੰ ਲੋਕਤੰਤਰ ਬਣਾਉਂਦੇ ਹਨ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 6.
ਭਾਰਤੀ ਨਾਗਰਿਕਾਂ ਦੇ ਫ਼ਰਜ਼ਾਂ ਨੂੰ ਕਿਉਂ ਅਤੇ ਕਦੋਂ ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ ਹੈ ?
ਉੱਤਰ-
ਭਾਰਤੀ ਨਾਗਰਿਕਾਂ ਦੇ ਫ਼ਰਜ਼ ਹੇਠ ਲਿਖੇ ਹਨ-

  1. ਸੰਵਿਧਾਨ ਦੀ ਪਾਲਣਾ ਕਰਨੀ ਅਤੇ ਇਸ ਦੇ ਆਦਰਸ਼ਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਆਦਰ ਕਰਨਾ ।
  2. ਭਾਰਤ ਦੇ ਸੁਤੰਤਰਤਾ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਆਦਰ ਅਤੇ ਪਾਲਣਾ ਕਰਨੀ ।
  3. ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਦੀ ਰਾਖੀ ਕਰਨੀ ।
  4. ਭਾਰਤ ਦੀ ਸੁਰੱਖਿਆ ਅਤੇ ਪੁਕਾਰ ਉੱਤੇ ਰਾਸ਼ਟਰ ਦੀ ਸੇਵਾ ਕਰਨੀ ।
  5. ਧਾਰਮਿਕ, ਭਾਸ਼ਾਈ, ਖੇਤਰੀ ਜਾਂ ਵਰਗੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿਚ ਪਰਸਪਰ ਮੇਲ-ਜੋਲ ਅਤੇ ਭਰਾਤਰੀਭਾਵ ਦੀ ਭਾਵਨਾ ਦਾ ਵਿਕਾਸ ਕਰਨਾ
  6. ਸੱਭਿਆਚਾਰਕ ਵਿਰਾਸਤ ਦਾ ਸਤਿਕਾਰ ਕਰਨਾ ਅਤੇ ਇਸ ਨੂੰ ਬਣਾਈ ਰੱਖਣਾ ।
  7. ਵਣਾਂ, ਝੀਲਾਂ, ਨਦੀਆਂ, ਜੰਗਲੀ ਜੀਵਾਂ ਅਤੇ ਕੁਦਰਤੀ ਵਾਤਾਵਰਨ ਦੀ ਸੁਰੱਖਿਆ ਕਰਨੀ ।
  8. ਵਿਗਿਆਨਿਕ ਸੁਭਾਅ, ਮਨੁੱਖਤਾਵਾਦ, ਸਹਿਣਸ਼ੀਲਤਾ ਅਤੇ ਸੁਧਾਰ ਦੀ ਭਾਵਨਾ ਦਾ ਵਿਕਾਸ ਕਰਨਾ ।
  9. ਸਰਵਜਨਿਕ ਸੰਪੱਤੀ ਦੀ ਸੁਰੱਖਿਆ ਕਰਨੀ ਅਤੇ ਹਿੰਸਾ ਦਾ ਮਾਰਗ ਨਾ ਅਪਨਾਉਣਾ ।
  10. ਰਾਸ਼ਟਰ ਦੀ ਉੱਨਤੀ ਦੇ ਲਈ ਹਰੇਕ ਖੇਤਰ ਵਿਚ ਉੱਤਮਤਾ ਹਾਸਲ ਕਰਨ ਦਾ ਯਤਨ ਕਰਨਾ ।

ਮੂਲ ਸੰਵਿਧਾਨ ਵਿਚ ਨਾਗਰਿਕਾਂ ਦੇ ਕਰਤੱਵਾਂ ਦੀ ਵਿਵਸਥਾ ਨਹੀਂ ਕੀਤੀ ਗਈ ਸੀ ਪਰ ਕਿਉਂਕਿ ਅਧਿਕਾਰਾਂ ਦੀ ਹੋਂਦ ਲਈ ਕਈ ਕਰਤੱਵ ਜ਼ਰੂਰੀ ਹਨ ਇਸ ਲਈ ਇਨ੍ਹਾਂ ਨੂੰ 1976 ਵਿਚ (ਸੰਵਿਧਾਨ ਦੀ 42ਵੀਂ ਸੋਧ ਰਾਹੀਂ ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ ।

ਪ੍ਰਸ਼ਨ 7.
ਭਾਰਤੀ ਸੰਵਿਧਾਨ ਦੀ ਵਿਸ਼ਾਲਤਾ ਦੇ ਕੋਈ ਦੋ ਕਾਰਨਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤੀ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡੇ ਆਕਾਰ ਦਾ ਅਤੇ ਵਿਸਥਾਰਮਈ ਸੰਵਿਧਾਨ ਹੈ । ਇਸ ਦੀ ਵਿਸ਼ਾਲਤਾ ਦੇ ਮੁੱਖ ਕਾਰਨ ਹੇਠ ਲਿਖੇ ਹਨ-

  1. ਇਸ ਸੰਵਿਧਾਨ ਵਿਚ 395 ਅਨੁਛੇਦ ਅਤੇ 9 ਅਨੁਸੂਚੀਆਂ ਦਿੱਤੀਆਂ ਗਈਆਂ ਹਨ ।
  2. ਇਸ ਵਿਚ ਰਾਜ ਦੇ ਸਰੂਪ, ਸਰਕਾਰ ਦੇ ਅੰਗਾਂ ਦੇ ਸੰਗਠਨ ਅਤੇ ਉਨ੍ਹਾਂ ਦੇ ਆਪਸੀ ਸੰਬੰਧਾਂ ਦਾ ਵਿਸਥਾਰਪੂਰਵਕ ਵਰਣਨ ਹੈ । ਇਸ ਵਿਚ ਰਾਜ ਅਤੇ ਨਾਗਰਿਕ ਦੇ ਸੰਬੰਧਾਂ ਨੂੰ ਵੀ ਵਿਸਥਾਰ ਨਾਲ ਸਪੱਸ਼ਟ ਕੀਤਾ ਗਿਆ ਹੈ ।
  3. ਇਸ ਵਿਚ ਨਾਗਰਿਕਾਂ ਦੇ ਛੇ ਮੂਲ ਅਧਿਕਾਰਾਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ । ਸੰਵਿਧਾਨ ਦੀ 42ਵੀਂ ਸੋਧ ਦੇ ਅਨੁਸਾਰ ਇਸ ਵਿਚ ਨਾਗਰਿਕਾਂ ਦੇ ਲਈ 10 ਮੌਲਿਕ ਕਰਤੱਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ।
  4. ਸੰਘੀ ਸੰਵਿਧਾਨ ਹੋਣ ਦੇ ਕਾਰਨ ਇਸ ਵਿਚ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਦਾ ਸਪੱਸ਼ਟ ਵਰਣਨ ਕੀਤਾ ਗਿਆ ਹੈ । ਸ਼ਕਤੀ-ਵੰਡ ਸੰਬੰਧੀ ਸੂਚੀਆਂ ਨੇ ਵੀ ਭਾਰਤੀ ਸੰਵਿਧਾਨ ਨੂੰ ਵਿਸ਼ਾਲਤਾ ਪ੍ਰਦਾਨ ਕੀਤੀ ਹੈ ।

ਪ੍ਰਸ਼ਨ 8.
ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ ?
ਉੱਤਰ-
ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਬਹੁਤ ਮਹੱਤਵ ਹੈ-

  • ਸਾਡੇ ਦੇਸ਼ ਵਿਚ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਹਨ ਤਨਖ਼ਾਹ ਦੇ ਪੱਖ ਤੋਂ ਦੋਹਾਂ ਵਿਚਕਾਰ ਵਿਤਕਰਾ ਖ਼ਤਮ ਕਰ ਦਿੱਤਾ ਗਿਆ ਹੈ । ਬਰਾਬਰ ਦੇ ਅਹੁਦਿਆਂ ਲਈ ਬਰਾਬਰ ਤਨਖ਼ਾਹ ਦਾ ਪ੍ਰਬੰਧ ਕੀਤਾ ਗਿਆ ਹੈ ।
  • ਪੱਛੜੀਆਂ ਜਾਤੀਆਂ ਲਈ ਨੌਕਰੀਆਂ ਦੀ ਵਿਵਸਥਾ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਕੀਤੀ ਗਈ ਹੈ । ਉਨ੍ਹਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾਂਦੀ ਹੈ । ਉਨ੍ਹਾਂ ਨੂੰ ਵਿਧਾਨ ਸਭਾ ਅਤੇ ਸੰਸਦ ਵਿਚ ਵਿਸ਼ੇਸ਼ ਤੌਰ ‘ਤੇ ਪ੍ਰਤੀਨਿਧਤਾ ਦਿੱਤੀ ਜਾਂਦੀ ਹੈ ।
  • ਲਗਪਗ ਸਮੁੱਚੇ ਦੇਸ਼ ਵਿਚ ਮੁੱਢਲੀ ਸਿੱਖਿਆ ਮੁਫ਼ਤ ਕਰ ਦਿੱਤੀ ਗਈ ਹੈ ।
  • ਦੇਸ਼ ਵਿਚ ਅਜਿਹੇ ਕਾਨੂੰਨ ਪਾਸ ਹੋ ਚੁੱਕੇ ਹਨ, ਜਿਨ੍ਹਾਂ ਰਾਹੀਂ ਕਿਰਤੀਆਂ ਅਤੇ ਛੋਟੀ ਉਮਰ ਦੇ ਬੱਚਿਆਂ ਦੇ ਹਿੱਤਾਂ ਦੀ ਰਾਖੀ ਕੀਤੀ ਗਈ ਹੈ ।
    ਇਹ ਸਾਰੇ ਕੰਮ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਪ੍ਰੇਰਨਾ ਨਾਲ ਹੀ ਕੀਤੇ ਗਏ ਹਨ ।

ਪ੍ਰਸ਼ਨ 9.
ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ ।
ਉੱਤਰ-
ਸ਼ੋਸ਼ਣ ਦੇ ਵਿਰੁੱਧ ਅਧਿਕਾਰ – ਸਾਡੇ ਸਮਾਜ ਵਿੱਚ ਪੁਰਾਣੇ ਸਮੇਂ ਤੋਂ ਹੀ ਗਰੀਬ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਦਾ ਸ਼ੋਸ਼ਣ ਹੁੰਦਾ ਚਲਿਆ ਆ ਰਿਹਾ ਹੈ । ਇਸ ਨੂੰ ਖ਼ਤਮ ਕਰਨ ਲਈ ਸੰਵਿਧਾਨ ਵਿਚ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਦੇ ਅਨੁਸਾਰ-

  • ਮਨੁੱਖਾਂ ਦੇ ਵਪਾਰ ਅਤੇ ਬਗੈਰ ਤਨਖ਼ਾਹ ਦਿੱਤੇ ਜਬਰੀ ਕੰਮ ਕਰਾਉਣ ਉੱਤੇ ਰੋਕ ਲਾ ਦਿੱਤੀ ਗਈ ਹੈ । ਇਸ ਦੀ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਸਰਵਜਨਿਕ ਸੇਵਾਵਾਂ ਦੇ ਲਈ ਰਾਜ ਲਾਜ਼ਮੀ ਸੇਵਾ ਸਕੀਮ ਲਾਗੂ ਕਰ ਸਕਦਾ ਹੈ । ਇਹ ਸੇਵਾ ਅਧਿਕਾਰ ਦੇ ਵਿਰੁੱਧ ਨਹੀਂ ਹੋਵੇਗੀ ।
  • 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖ਼ਾਨਿਆਂ, ਖਾਣਾਂ ਜਾਂ ਜ਼ੋਖ਼ਮ ਵਾਲੀਆਂ ਨੌਕਰੀਆਂ ਉੱਤੇ ਨਹੀਂ ਲਾਇਆ ਜਾ ਸਕਦਾ | ਅਸਲ ਵਿਚ ਉਨ੍ਹਾਂ ਕੋਲੋਂ ਕੋਈ ਅਜਿਹਾ ਕੰਮ ਨਹੀਂ ਲਿਆ ਜਾ ਸਕਦਾ, ਜਿਹੜਾ ਉਨ੍ਹਾਂ ਦੇ ਵਿਕਾਸ ਵਿਚ ਰੁਕਾਵਟ ਪਾਵੇ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

PSEB 10th Class Social Science Guide ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤੀ ਸੰਵਿਧਾਨ ਸਰਕਾਰ ਵਲੋਂ ਸੱਤਾ ਦੀ ਦੁਰਵਰਤੋਂ ਨੂੰ ਕਿਸ ਤਰ੍ਹਾਂ ਰੋਕਦਾ ਹੈ ?
ਉੱਤਰ-
ਭਾਰਤੀ ਸੰਵਿਧਾਨ ਸਰਕਾਰ ਦੇ ਵੱਖ-ਵੱਖ ਅੰਗਾਂ ਦੀਆਂ ਸ਼ਕਤੀਆਂ ਦਾ ਸਪੱਸ਼ਟ ਵਰਣਨ ਕਰਕੇ ਸਰਕਾਰ ਵਲੋਂ ਸੱਤਾ ਦੀ ਦੁਰਵਰਤੋਂ ਨੂੰ ਰੋਕਦਾ ਹੈ ।

ਪ੍ਰਸ਼ਨ 2.
ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ ?
ਉੱਤਰ-
ਭਾਰਤੀ ਸੰਵਿਧਾਨ 26 ਨਵੰਬਰ, 1949 ਨੂੰ ਪਾਸ ਹੋਇਆ ।

ਪ੍ਰਸ਼ਨ 3.
ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ ?
ਉੱਤਰ-
26 ਜਨਵਰੀ, 1950 ਨੂੰ ਲਾਗੂ ਹੋਇਆ ।

ਪ੍ਰਸ਼ਨ 4.
ਇਕ ਤਰਕ ਦੇ ਕੇ ਸਪੱਸ਼ਟ ਕਰੋ ਕਿ ਭਾਰਤ ਇਕ ਲੋਕਤੰਤਰੀ ਰਾਜ ਹੈ ।
ਉੱਤਰ-
ਦੇਸ਼ ਦਾ ਸ਼ਾਸਨ ਲੋਕਾਂ ਵਲੋਂ ਚੁਣੇ ਹੋਏ ਪ੍ਰਤੀਨਿਧ ਚਲਾਉਂਦੇ ਹਨ ।

ਪ੍ਰਸ਼ਨ 5.
ਭਾਰਤ ਇੱਕ ਧਰਮ-ਨਿਰਪੇਖ ਰਾਜ ਕਿਸ ਤਰਾਂ ਹੈ ? ਇਕ ਉਦਾਹਰਨ ਦੇ ਕੇ ਸਿੱਧ ਕਰੋ ।
ਉੱਤਰ-
ਭਾਰਤ ਦਾ ਕੋਈ ਰਾਜ-ਧਰਮ ਨਹੀਂ ਹੈ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 6.
ਸਮਾਜਵਾਦੀ, ਧਰਮ-ਨਿਰਪੇਖ ਅਤੇ ਰਾਸ਼ਟਰ ਦੀ ਏਕਤਾ ਸ਼ਬਦ ਸੰਵਿਧਾਨ ਦੀ ਕਿਹੜੀ ਸੋਧ ਰਾਹੀਂ ਜੋੜੇ ਗਏ ?
ਉੱਤਰ-
ਇਹ ਸ਼ਬਦ 1976 ਵਿਚ 42ਵੀਂ ਸੋਧ ਰਾਹੀਂ ਸੰਵਿਧਾਨ ਵਿਚ ਜੋੜੇ ਗਏ ।

ਪ੍ਰਸ਼ਨ 7.
ਸਮਾਜਵਾਦ ਤੋਂ ਕੀ ਭਾਵ ਹੈ ?
ਉੱਤਰ-
ਅਜਿਹੀ ਵਿਵਸਥਾ ਜਿਸ ਵਿਚ ਅਮੀਰ-ਗ਼ਰੀਬ ਦਾ ਭੇਦ-ਭਾਵ ਨਾ ਹੋਵੇ ਅਤੇ ਸਾਧਨਾਂ ਉੱਤੇ ਸਮਾਜ ਦਾ ਅਧਿਕਾਰ ਹੋਵੇ ।

ਪ੍ਰਸ਼ਨ 8.
ਸੰਵਿਧਾਨ ਦੇ ਅਨੁਸਾਰ ਭਾਰਤ ਨੂੰ ਕਿਹੋ ਜਿਹਾ ਰਾਜ ਬਣਾਉਣ ਦਾ ਸੰਕਲਪ ਕੀਤਾ ਗਿਆ ਹੈ ?
ਉੱਤਰ-
ਸੰਵਿਧਾਨ ਦੇ ਅਨੁਸਾਰ ਭਾਰਤ ਨੂੰ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਬਣਾਉਣ ਦਾ ਸੰਕਲਪ ਕੀਤਾ ਗਿਆ ਹੈ ।

ਪ੍ਰਸ਼ਨ 9.
ਦੇਸ਼ ਦਾ ਅਸਲੀ ਪ੍ਰਧਾਨ ਕੌਣ ਹੁੰਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ਦੇਸ਼ ਦਾ ਅਸਲੀ ਪ੍ਰਧਾਨ ਹੁੰਦਾ ਹੈ ।

ਪ੍ਰਸ਼ਨ 10.
ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਵਿਚੋਂ ਕੌਣ ਵਧੇਰੇ ਸ਼ਕਤੀਸ਼ਾਲੀ ਹੈ ?
ਉੱਤਰ-
ਕੇਂਦਰ ਸਰਕਾਰ ।

ਪ੍ਰਸ਼ਨ 11.
ਭਾਰਤੀ ਸੰਵਿਧਾਨ ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਲਿਖਤੀ ਅਤੇ ਵਿਸਥਾਰਪੂਰਵਕ ਸੰਵਿਧਾਨ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 12.
ਭਾਰਤੀ ਸੰਵਿਧਾਨ ਨੇ ਨਾਗਰਿਕਾਂ ਨੂੰ ਜਿਹੜੇ ਅਧਿਕਾਰ ਦਿੱਤੇ ਹਨ, ਉਨ੍ਹਾਂ ਨੂੰ ਕਾਨੂੰਨੀ ਭਾਸ਼ਾ ਵਿਚ ਕੀ ਆਖਦੇ ਹਨ ?
ਉੱਤਰ-
ਕਾਨੂੰਨੀ ਭਾਸ਼ਾ ਵਿਚ ਨਾਗਰਿਕਾਂ ਦੇ ਅਧਿਕਾਰਾਂ ਨੂੰ ਮੌਲਿਕ ਅਧਿਕਾਰ ਆਖਦੇ ਹਨ ।

ਪ੍ਰਸ਼ਨ 13.
ਸੰਵਿਧਾਨ ਵਿਚ ਕਿੰਨੀ ਤਰ੍ਹਾਂ ਦੇ ਮੌਲਿਕ ਅਧਿਕਾਰਾਂ ਦਾ ਪ੍ਰਬੰਧ ਹੈ ?
ਉੱਤਰ-
ਸੰਵਿਧਾਨ ਵਿਚ ਛੇ ਤਰ੍ਹਾਂ ਦੇ ਮੌਲਿਕ ਅਧਿਕਾਰਾਂ ਦਾ ਪ੍ਰਬੰਧ ਹੈ ।

ਪ੍ਰਸ਼ਨ 14.
ਸਮਾਨਤਾ ਦੇ ਅਧਿਕਾਰ ਵਿਚ ਵਰਣਨ ਕਿਸੇ ਇਕ ਗੱਲ ਦਾ ਉਲੇਖ ਕਰੋ ।
ਉੱਤਰ-
ਜਾਤ, ਲਿੰਗ, ਜਨਮ-ਸਥਾਨ, ਵਰਗ ਆਦਿ ਦੇ ਆਧਾਰ ਉੱਤੇ ਰਾਜ ਨਾਗਰਿਕਾਂ ਵਿਚ ਕੋਈ ਵਿਤਕਰਾ ਨਹੀਂ ਕਰੇਗਾ ।

ਪ੍ਰਸ਼ਨ 15.
ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਤੋਂ ਕੀ ਭਾਵ ਹੈ ?
ਉੱਤਰ-
ਨਿਰਦੇਸ਼ਕ ਸਿਧਾਂਤਾਂ ਤੋਂ ਭਾਵ ਸਰਕਾਰਾਂ ਨੂੰ ਮਿਲੇ ਆਦੇਸ਼ ਤੋਂ ਹੈ ।

ਪ੍ਰਸ਼ਨ 16.
ਸੰਵਿਧਾਨ ਵਿਚ ਵਰਣਿਤ ਬੱਚਿਆਂ ਦੇ ਸਿੱਖਿਆ ਸੰਬੰਧੀ ਇਕ ਮੌਲਿਕ ਅਧਿਕਾਰ ਦੱਸੋ ।
ਉੱਤਰ-
14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਵਿੱਦਿਆ ਦਾ ਪ੍ਰਬੰਧ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 17.
ਮੌਲਿਕ ਅਧਿਕਾਰਾਂ ਅਤੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਵਿਚ ਮੁੱਖ ਤੌਰ ‘ਤੇ ਕੀ ਫ਼ਰਕ ਹੈ ?
ਉੱਤਰ-
ਮੌਲਿਕ ਅਧਿਕਾਰ ਨਿਆਂਯੋਗ ਹਨ ਜਦਕਿ ਨੀਤੀ ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹਨ ।

ਪ੍ਰਸ਼ਨ 18.
ਭਾਰਤੀ ਸੰਵਿਧਾਨ ਵਿਚ ਮੌਲਿਕ ਕਰਤੱਵਾਂ ਦਾ ਵਰਣਨ ਕਿਉਂ ਕੀਤਾ ਗਿਆ ਹੈ ?
ਉੱਤਰ-
ਕਰਤੱਵਾਂ ਤੋਂ ਬਿਨਾਂ ਅਧਿਕਾਰ ਅਧੂਰੇ ਹੁੰਦੇ ਹਨ ।

ਪ੍ਰਸ਼ਨ 19.
ਭਾਰਤੀ ਸੰਵਿਧਾਨ ਵਿਚ ਦਰਜ ਕਿਸੇ ਇਕ ਮੌਲਿਕ ਅਧਿਕਾਰ (ਸੁਤੰਤਰਤਾ ਦੇ ਅਧਿਕਾਰ ਦਾ ਵਰਣਨ
ਉੱਤਰ-
ਧਾਰਮਿਕ ਸੁਤੰਤਰਤਾ ਦੇ ਅਧਿਕਾਰ ਦੇ ਅਨੁਸਾਰ ਭਾਰਤ ਦੇ ਨਾਗਰਿਕ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਨ ।

ਪ੍ਰਸ਼ਨ 20.
ਵਿਸ਼ਵ ਦਾ ਸਭ ਤੋਂ ਵੱਡਾ ਅਤੇ ਵਿਸ਼ਾਲ ਆਕਾਰ ਵਾਲਾ ਸੰਵਿਧਾਨ ਕਿਹੜੇ ਦੇਸ਼ ਦਾ ਹੈ ?
ਉੱਤਰ-
ਭਾਰਤ ਦਾ ।

ਪ੍ਰਸ਼ਨ 21.
ਭਾਰਤੀ ਸੰਵਿਧਾਨ ਵਿਚ ਕਿੰਨੇ ਅਨੁਛੇਦ ਹਨ ?
ਉੱਤਰ-
395.

ਪ੍ਰਸ਼ਨ 22.
ਭਾਰਤੀ ਸੰਵਿਧਾਨ ਵਿਚ ਕਿੰਨੀਆਂ ਅਨੁਸੂਚੀਆਂ ਹਨ ?
ਉੱਤਰ-
9.

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 23.
ਭਾਰਤ ਨੇ ਕਿਸ ਕਿਸਮ ਦੀ ਨਾਗਰਿਕਤਾ ਨੂੰ ਅਪਣਾਇਆ ਹੈ ?
ਉੱਤਰ-
ਭਾਰਤ ਵਿਚ ਇਕਹਿਰੀ ਨਾਗਰਿਕਤਾ ਨੂੰ ਅਪਣਾਇਆ ਗਿਆ ਹੈ ।

ਪ੍ਰਸ਼ਨ 24.
ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ।

ਪ੍ਰਸ਼ਨ 25.
ਭਾਰਤੀ ਨਾਗਰਿਕਾਂ ਦੇ 10 ਮੌਲਿਕ ਕਰਤੱਵ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿਚ ਅੰਕਿਤ ਕੀਤੇ ਗਏ ਹਨ ?
ਉੱਤਰ-
51A ਵਿਚ ।

ਪ੍ਰਸ਼ਨ 26.
ਭਾਰਤ ਦੀ ਸ਼ਾਸਨ ਪ੍ਰਣਾਲੀ ਦੇ ਬੁਨਿਆਦੀ ਉਦੇਸ਼ਾਂ ਨੂੰ ਸੰਵਿਧਾਨ ਵਿਚ ਕਿੱਥੇ ਨਿਰਧਾਰਿਤ ਕੀਤਾ ਗਿਆ ਹੈ ?
ਉੱਤਰ-
ਪ੍ਰਸਤਾਵਨਾ ਵਿਚ ।

ਪ੍ਰਸ਼ਨ 27.
ਸੰਵਿਧਾਨ ਦੇ ਕਿਹੜੇ ਅਨੁਛੇਦ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਪ੍ਰਾਪਤ ਹਨ ?
ਉੱਤਰ-
19ਵੇਂ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 28.
ਸ਼ੋਸ਼ਣ ਦੇ ਵਿਰੁੱਧ ਅਧਿਕਾਰ ਕਿਸਦੀ ਰੱਖਿਆ ਕਰਦਾ ਹੈ ?
ਉੱਤਰ-
ਗ਼ਰੀਬ ਲੋਕਾਂ, ਔਰਤਾਂ ਅਤੇ ਬੱਚਿਆਂ ਆਦਿ ਦੀ ।

ਪ੍ਰਸ਼ਨ 29.
1975 ਵਿਚ ਰਾਸ਼ਟਰੀ ਸੰਕਟਕਾਲੀਨ ਘੋਸ਼ਣਾ ਦੇ ਸਮੇਂ ਕਿਹੜੇ ਅਧਿਕਾਰ ਨੂੰ ਨਿਲੰਬਿਤ ਕਰ ਦਿੱਤਾ ਗਿਆ ਸੀ ?
ਉੱਤਰ-
ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਨੂੰ ।

ਪ੍ਰਸ਼ਨ 30.
ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਸ ਦੀ ਸਥਾਪਨਾ ਨਹੀਂ ਕਰਦੇ ?
ਉੱਤਰ-
ਰਾਜਨੀਤਿਕ ਲੋਕਤੰਤਰ ਦੀ ।

ਪ੍ਰਸ਼ਨ 31.
ਸੰਵਿਧਾਨ ਵਿਚ ਦਿੱਤੇ ਗਏ ਕਿਹੜੇ ਤੱਤ ਕਲਿਆਣਕਾਰੀ ਰਾਜ ਦੀ ਸਥਾਪਨਾ ਦੇ ਪ੍ਰਕਾਸ਼ ਸਤੰਭ ਬਣ ਸਕਦੇ ਹਨ ?
ਉੱਤਰ-
ਨੀਤੀ ਨਿਰਦੇਸ਼ਕ ਸਿਧਾਂਤ ਦੇ ।

ਪ੍ਰਸ਼ਨ 32.
ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਮੂਲ ਅਧਾਰ ਕੀ ਹੈ ?
ਉੱਤਰ-
ਨੈਤਿਕ ਸ਼ਕਤੀ ।

ਪ੍ਰਸ਼ਨ 33.
ਭਾਰਤੀ ਸੰਵਿਧਾਨ ਵਿਚ ਵਰਣਿਤ ਰਾਜ-ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹਨ ?
ਉੱਤਰ-
ਆਇਰਲੈਂਡ ਦੇ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 34.
ਭਾਰਤੀ ਸੰਵਿਧਾਨ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ
(ਉ) ਪ੍ਰਭੂਸੱਤਾ ਧਾਰੀ,
(ਅ) ਧਰਮ-ਨਿਰਪੱਖ (ਰਾਜ),
(ੲ) ਸਮਾਜਵਾਦੀ,
(ਸ) ਲੋਕਤੰਤਰੀ ਰਾਜ, ਗਣਤੰਤਰ ।
ਉੱਤਰ-
(ੳ) ਪ੍ਰਭੂਸੱਤਾ ਧਾਰੀ – ਪ੍ਰਭੂਸੱਤਾ ਧਾਰੀ ਤੋਂ ਭਾਵ ਹੈ ਕਿ ਰਾਜ ਅੰਦਰੂਨੀ ਅਤੇ ਬਾਹਰੀ ਰੂਪ ਵਿਚ ਸੁਤੰਤਰ ਹੈ ।
(ਅ) ਧਰਮ-ਨਿਰਪੱਖ – ਧਰਮ-ਨਿਰਪੱਖ ਰਾਜ ਵਿਚ ਰਾਜ ਦਾ ਆਪਣਾ ਕੋਈ ਖ਼ਾਸ ਧਰਮ ਨਹੀਂ ਹੁੰਦਾ ਅਤੇ ਧਰਮ ਦੇ ਆਧਾਰ ਉੱਤੇ ਨਾਗਰਿਕਾਂ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾਂਦਾ ।
(ੲ) ਸਮਾਜਵਾਦੀ – ਸਮਾਜਵਾਦੀ ਰਾਜ ਤੋਂ ਭਾਵ ਅਜਿਹੇ ਰਾਜ ਤੋਂ ਹੈ ਜਿਸ ਵਿਚ ਨਾਗਰਿਕਾਂ ਨੂੰ ਸਮਾਜਿਕ ਅਤੇ ਆਰਥਿਕ ਖੇਤਰ ਵਿਚ ਸਮਾਨਤਾ ਹਾਸਲ ਹੋਵੇ ।
(ਸ) ਲੋਕਤੰਤਰੀ ਰਾਜ – ਭਾਰਤੀ ਸੰਵਿਧਾਨ ਦੇ ਅਨੁਸਾਰ ਭਾਰਤ ਇਕ ਲੋਕਤੰਤਰੀ ਰਾਜ ਹੈ, ਅਜਿਹੇ ਰਾਜ ਤੋਂ ਭਾਵ ਇਹ ਹੈ ਕਿ ਸਾਰੇ ਨਾਗਰਿਕਾਂ ਨੂੰ ਇੱਕੋ-ਜਿਹੇ ਅਧਿਕਾਰ ਪ੍ਰਾਪਤ ਹਨ ।
(ਹ) ਗਣਤੰਤਰ – ਗਣਤੰਤਰ ਜਾਂ ਗਣਰਾਜ ਤੋਂ ਭਾਵ ਹੈ ਕਿ ਰਾਜ ਦਾ ਮੁਖੀ ਨਿਰਧਾਰਿਤ ਸਮੇਂ ਦੇ ਲਈ ਅਪ੍ਰਤੱਖ ਰੂਪ ਵਿਚ ਚੁਣਿਆ ਗਿਆ ਰਾਸ਼ਟਰਪਤੀ ਹੋਵੇਗਾ ।

ਪ੍ਰਸ਼ਨ 35.
ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ ?
ਉੱਤਰ-
ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ ।

II. ਖ਼ਾਲੀ ਥਾਂਵਾਂ ਭਰੋ-

1. ਭਾਰਤੀ ਸੰਵਿਧਾਨ ………………………….. ਨੂੰ ਲਾਗੂ ਹੋਇਆ ।
ਉੱਤਰ-
26 ਜਨਵਰੀ, 1950

2. ਭਾਰਤ ਦੇਸ਼ ਦਾ ਅਸਲੀ ਪ੍ਰਧਾਨ ……………………….. ਹੁੰਦਾ ਹੈ ।
ਉੱਤਰ-
ਪ੍ਰਧਾਨ ਮੰਤਰੀ

3. ਭਾਰਤੀ ਸੰਵਿਧਾਨ ਵਿਚ …………………………. ਤਰ੍ਹਾਂ ਦੇ ਮੌਲਿਕ ਅਧਿਕਾਰ ਦਿੱਤੇ ਗਏ ਹਨ ।
ਉੱਤਰ-
ਛੇ

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

4. ਭਾਰਤ ਵਿਚ ………………………… ਸਾਲ ਤਕ ਦੀ ਉਮਰ ਦੇ ਬੱਚੇ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੀ ਵਿਵਸਥਾ ਕੀਤੀ ਗਈ ਹੈ ।
ਉੱਤਰ-
14

5. ਨੀਤੀ ਨਿਰਦੇਸ਼ਕ ਤੱਤ (ਭਾਰਤੀ ਸੰਵਿਧਾਨ) ………………………….. ਦੇ ਸੰਵਿਧਾਨ ਤੋਂ ਪ੍ਰੇਰਿਤ ਹਨ ।
ਉੱਤਰ-
ਆਇਰਲੈਂਡ

6. ਰਾਜ ਦੇ ਰਾਜਪਾਲ ਦੀ ਨਿਯੁਕਤੀ ………………………….. ਕਰਦਾ ਹੈ ।
ਉੱਤਰ-
ਰਾਸ਼ਟਰਪਤੀ

7. ਭਾਰਤੀ ਸੰਵਿਧਾਨ ਵਿਚ …………………………….. ਅਨੁਸੂਚੀਆਂ ਹਨ ।
ਉੱਤਰ-
ਨੌਂ

8. ਭਾਰਤੀ ਸੰਵਿਧਾਨ ਵਿਚ ……………………………. ਅਨੁਛੇਦ ਹਨ ।
ਉੱਤਰ-
395

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

9. ਸੰਸਾਰ ਵਿਚ ਸਭ ਤੋਂ ਵੱਡਾ ਅਤੇ ਵਿਸਤ੍ਰਿਤ ਸੰਵਿਧਾਨ ……………………….. ਦੇਸ਼ ਦਾ ਹੈ ।
ਉੱਤਰ-
ਭਾਰਤ

10. ਭਾਰਤੀ ਸੰਵਿਧਾਨ ਦੇ ਮੁੱਢਲੇ (ਬੁਨਿਆਦੀ) ਉਦੇਸ਼ਾਂ ਨੂੰ ਸੰਵਿਧਾਨ ਦੀ ………………………… ਵਿਚ ਨਿਰਧਾਰਿਤ ਕੀਤਾ ਗਿਆ ਹੈ ।
ਉੱਤਰ-
ਪ੍ਰਸਤਾਵਨਾ ।

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਸੰਵਿਧਾਨ ਦੇ ਕਿਸ ਅਨੁਛੇਦ ਦੇ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਪ੍ਰਾਪਤ ਹਨ ?
(A) ਨੌਵੇਂ
(B) 19ਵੇਂ
(C) 29ਵੇਂ
(D) 39ਵੇਂ ।
ਉੱਤਰ-
(B) 19ਵੇਂ

ਪ੍ਰਸ਼ਨ 2.
ਮੌਲਿਕ ਅਧਿਕਾਰਾਂ ਉੱਪਰ ਹੇਠ ਲਿਖੀ ਸ਼ਕਤੀ ਕੰਮ ਕਰਦੀ ਹੈ-
(A) ਕਾਨੂੰਨੀ
(B) ਨੈਤਿਕ
(C) ਗੈਰ-ਕਾਨੂੰਨੀ
(D) ਸੈਨਿਕ ।
ਉੱਤਰ-
(A) ਕਾਨੂੰਨੀ

ਪ੍ਰਸ਼ਨ 3.
ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਮੂਲ ਆਧਾਰ ਕੀ ਹੈ ?
(A) ਕਾਨੂੰਨੀ ਸ਼ਕਤੀ
(B) ਸੀਮਿਤ ਸ਼ਕਤੀ
(C) ਨੈਤਿਕ ਸ਼ਕਤੀ
(D) ਦਮਨਕਾਰੀ ਸ਼ਕਤੀ ।
ਉੱਤਰ-
(C) ਨੈਤਿਕ ਸ਼ਕਤੀ

ਪ੍ਰਸ਼ਨ 4.
ਭਾਰਤੀ ਨਾਗਰਿਕਾਂ ਨੂੰ ਕਿਹੜਾ ਮੌਲਿਕ ਅਧਿਕਾਰ ਪ੍ਰਾਪਤ ਨਹੀਂ ਹੈ ?
(A) ਸੁਤੰਤਰਤਾ ਦਾ ਅਧਿਕਾਰ
(B) ਸਮਾਨਤਾ ਦਾ ਅਧਿਕਾਰ
(C) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
(D) ਸੰਪੱਤੀ ਦਾ ਅਧਿਕਾਰ ।
ਉੱਤਰ-
(D) ਸੰਪੱਤੀ ਦਾ ਅਧਿਕਾਰ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਕਿਹੜਾ ਭਾਰਤੀ ਨਾਗਰਿਕਾਂ ਦਾ ਮੌਲਿਕ ਸੰਵਿਧਾਨਿਕ ਕਰਤੱਵ ਹੈ ?
(A) ਸੰਵਿਧਾਨ ਦਾ ਪਾਲਣ ਕਰਨਾ
(B) ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ
(C) ਰਾਸ਼ਟਰੀ ਗੀਤ ਦਾ ਸਨਮਾਨ ਕਰਨਾ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਭਾਰਤੀ ਸੰਵਿਧਾਨ ਵਿਚ 395 ਅਨੁਛੇਦ ਹਨ ।
2. ਭਾਰਤੀ ਸੰਵਿਧਾਨ 15 ਅਗਸਤ, 1947 ਨੂੰ ਲਾਗੂ ਹੋਇਆ ।
3. ਗਣਤੰਤਰ ਜਾਂ ਗਣਰਾਜ ਵਿਚ ਰਾਜ ਦਾ ਮੁਖੀ ਨਿਰਧਾਰਿਤ ਸਮੇਂ ਦੇ ਲਈ ਨਾਮਜ਼ਦ ਰਾਸ਼ਟਰਪਤੀ ਹੁੰਦਾ ਹੈ ।
4. ਭਾਰਤ ਦਾ ਸੰਵਿਧਾਨ ਸੰਸਾਰ ਦਾ ਸਭ ਤੋਂ ਵੱਡੇ ਆਕਾਰ ਦਾ ਅਤੇ ਵਿਸਤ੍ਰਿਤ ਸੰਵਿਧਾਨ ਹੈ ।
5. ਰਾਜਪਾਲਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੁਆਰਾ ਹੁੰਦੀ ਹੈ ।
ਉੱਤਰ-
1. √
2. ×
3. ×
4. √
5. ×

V. ਸਹੀ-ਮਿਲਾਨ ਕਰੋ-

1. ਰਾਜਪਾਲਾਂ ਦੀ ਨਿਯੁਕਤੀ ਰਾਜ ਦਾ ਚੁਣਿਆ ਹੋਇਆ ਪ੍ਰਧਾਨ
2. ਦੇਸ਼ ਦਾ ਵਾਸਤਵਿਕ ਪ੍ਰਧਾਨ ਰਾਸ਼ਟਰਪਤੀ
3. ਸਮਾਜਵਾਦੀ ਰਾਜ ਪ੍ਰਧਾਨ ਮੰਤਰੀ
4. ਗਣਤੰਤਰ ਆਰਥਿਕ ਸਮਾਨਤਾ ।

ਉੱਤਰ-

1. ਰਾਜਪਾਲਾਂ ਦੀ ਨਿਯੁਕਤੀ ਰਾਸ਼ਟਰਪਤੀ
2. ਦੇਸ਼ ਦਾ ਵਾਸਤਵਿਕ ਪ੍ਰਧਾਨ ਪ੍ਰਧਾਨ ਮੰਤਰੀ
3. ਸਮਾਜਵਾਦੀ ਰਾਜ ਆਰਥਿਕ ਸਮਾਨਤਾ
4. ਗਣਤੰਤਰ ਰਾਜ, ਦਾ ਚੁਣਿਆ ਹੋਇਆ ਪ੍ਰਧਾਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Shot Answer Type Questions)

ਪ੍ਰਸ਼ਨ 1.
ਸੰਵਿਧਾਨ ਕੀ ਹੁੰਦਾ ਹੈ ? ਲੋਕਤੰਤਰੀ ਸਰਕਾਰ ਵਿਚ ਸੰਵਿਧਾਨ ਵਧੇਰੇ ਮਹੱਤਵਪੂਰਨ ਕਿਉਂ ਹੁੰਦਾ ਹੈ ?
ਉੱਤਰ-
ਅਰਥ – ਸੰਵਿਧਾਨ ਉਹ ਮੌਲਿਬ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜਿਸਦੇ ਅਨੁਸਾਰ ਕਿਸੇ ਦੇਸ਼ ਦੀ ਸਰਕਾਰ ਕੰਮ ਕਰਦੀ ਹੈ । ਇਹ ਮੌਲਿਕ ਕਾਨੂੰਨ ਸਰਕਾਰ ਦੇ ਮੁੱਖ ਅੰਗਾਂ, ਉਸ ਦੇ ਅਧਿਕਾਰ-ਖੇਤਰਾਂ ਅਤੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਵਿਆਖਿਆ ਕਰਦਾ ਹੈ । ਇਸ ਨੂੰ ਸਰਕਾਰ ਦੀ ਸ਼ਕਤੀ ਅਤੇ ਸੱਤਾ ਦਾ ਸਰੋਤ ਮੰਨਿਆ ਜਾਂਦਾ ਹੈ ।

ਮਹੱਤਵ – ਸੰਵਿਧਾਨ ਦੇ ਦੋ ਮੁੱਖ ਉਦੇਸ਼ ਹੁੰਦੇ ਹਨ-

  • ਸਰਕਾਰ ਦੇ ਵੱਖ-ਵੱਖ ਅੰਗਾਂ ਦੇ ਆਪਸੀ ਸੰਬੰਧਾਂ ਦੀ ਵਿਆਖਿਆ ਕਰਨਾ ਅਤੇ
  • ਸਰਕਾਰ ਅਤੇ ਨਾਗਰਿਕਾਂ ਦੇ ਸੰਬੰਧਾਂ ਦਾ ਵਰਣਨ ਕਰਨਾ । ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਰਕਾਰ ਵਲੋਂ ਸੱਤਾ ਦੀ ਦੁਰਵਰਤੋਂ ਨੂੰ ਰੋਕਦਾ ਹੈ । ਇਸੇ ਕਾਰਨ ਲੋਕਤੰਤਰੀ ਸਰਕਾਰ ਵਿਚ ਸੰਵਿਧਾਨ ਨੂੰ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਮੰਨਿਆ ਜਾਂਦਾ ਹੈ ।

ਪ੍ਰਸ਼ਨ 2.
‘ਪ੍ਰਸਤਾਵਨਾਂ’ ਨੂੰ ਕਾਨੂੰਨੀ ਤੌਰ ਤੇ ਸੰਵਿਧਾਨ ਦਾ ਅੰਸ਼ ਨਹੀਂ ਮੰਨਿਆ ਜਾਂਦਾ, ਫਿਰ ਵੀ ਇਹ ਮਹੱਤਵਪੂਰਨ ਹੈ । ਕਿਸ ਤਰਾਂ ?
ਉੱਤਰ-
ਸੰਵਿਧਾਨ ਦੀ ਭੂਮਿਕਾ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਆਖਿਆ ਜਾਂਦਾ ਹੈ । ਸੰਵਿਧਾਨ ਦਾ ਆਰੰਭਿਕ ਭਾਗ ਹੁੰਦੇ ਹੋਇਆਂ ਵੀ ਇਸ ਨੂੰ ਕਾਨੂੰਨੀ ਤੌਰ ‘ਤੇ ਸੰਵਿਧਾਨ ਦਾ ਅੰਸ਼ ਨਹੀਂ ਮੰਨਿਆ ਜਾਂਦਾ । ਇਸ ਦਾ ਕਾਰਨ ਇਹ ਹੈ ਕਿ ਇਸ ਦੇ ਪਿੱਛੇ ਅਦਾਲਤੀ ਮਾਨਤਾ ਨਹੀਂ ਹੁੰਦੀ ਹੈ । ਜੇ ਸਰਕਾਰ ਪ੍ਰਸਤਾਵਨਾ ਨੂੰ ਲਾਗੂ ਨਹੀਂ ਕਰਦੀ ਤਾਂ ਅਸੀਂ ਇਸ ਦੇ ਵਿਰੁੱਧ ਅਦਾਲਤ ਵਿਚ ਨਹੀਂ ਜਾ ਸਕਦੇ । ਫਿਰ ਵੀ ਇਹ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ।

ਪ੍ਰਸਤਾਵਨਾ ਦਾ ਮਹੱਤਵ – ਭਾਰਤ ਦੇ ਸੰਵਿਧਾਨ ਵਿਚ ਵੀ ਪ੍ਰਸਤਾਵਨਾ ਦਿੱਤੀ ਗਈ ਹੈ । ਇਸ ਦਾ ਮਹੱਤਵ ਹੇਠ ਲਿਖੀਆਂ ਗੱਲਾਂ ਤੋਂ ਸਪੱਸ਼ਟ ਹੋ ਜਾਂਦਾ ਹੈ-

  • ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਸੰਵਿਧਾਨ ਦੇ ਕੀ ਉਦੇਸ਼ ਹਨ ?
  • ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਸੰਵਿਧਾਨ ਬਣਾਉਣ ਵਾਲਿਆਂ ਨੇ ਦੇਸ਼ ਵਿਚ ਇੱਕ ਆਦਰਸ਼ ਸਮਾਜ ਦੀ ਕਲਪਨਾ ਕੀਤੀ ਸੀ । ਇਹ ਸਮਾਜ ਸੁਤੰਤਰਤਾ, ਸਮਾਨਤਾ ਅਤੇ ਸਮਾਜਵਾਦ ਉੱਤੇ ਆਧਾਰਿਤ ਹੋਵੇਗਾ ।
  • ਪ੍ਰਸਤਾਵਨਾ ਤੋਂ ਇਹ ਵੀ ਪਤਾ ਲਗਦਾ ਹੈ ਕਿ ਸੰਵਿਧਾਨ ਦੇਸ਼ ਵਿਚ ਕਿਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਕਾਇਮ ਕਰਨਾ ਚਾਹੁੰਦਾ ਹੈ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 3.
ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਇਹ ਵਿਸਥਾਰਪੂਰਵਕ ਅਤੇ ਲਿਖਤੀ ਸੰਵਿਧਾਨ ਹੈ । ਇਸ ਵਿਚ 395 ਧਾਰਾਵਾਂ ਅਤੇ 9 ਅਨੁਸੂਚੀਆਂ ਹਨ ।
  2. ਇਹ ਲਚਕਦਾਰ ਅਤੇ ਕਠੋਰ ਸੰਵਿਧਾਨ ਹੈ ।
  3. ਸੰਵਿਧਾਨ ਭਾਰਤ ਵਿਚ ਪੂਰਨ ਪ੍ਰਭੂਸੱਤਾ-ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਦੀ ਸਥਾਪਨਾ ਕਰਦਾ ਹੈ ।
  4. ਇਹ ਭਾਰਤ ਨੂੰ ਇੱਕ ਅਜਿਹਾ ਸੰਘੀ ਰਾਜ ਐਲਾਨ ਕਰਦਾ ਹੈ ਜਿਸ ਦਾ ਆਧਾਰ ਇਕਾਤਮਕ ਹੈ ।
  5. ਸੰਵਿਧਾਨ ਰਾਹੀਂ ਭਾਰਤ ਦੀ ਸੰਘੀ ਸੰਸਦ ਦੇ ਦੋ ਸਦਨਾਂ ਦਾ ਪ੍ਰਬੰਧ ਕੀਤਾ ਗਿਆ ਹੈ । ਇਹ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ ।
  6. ਸੰਵਿਧਾਨ ਰਾਹੀਂ ਸੰਸਦੀ ਕਾਰਜਪਾਲਿਕਾ ਦਾ ਪ੍ਰਬੰਧ ਕੀਤਾ ਗਿਆ ਹੈ । ਭਾਰਤ ਦਾ ਰਾਸ਼ਟਰਪਤੀ ਨਾਂ ਦਾ ਹੀ ਰਾਜ ਦਾ ਮੁਖੀ ਹੈ ।
  7. ਸੰਵਿਧਾਨ ਵਿਚ ਜਿਸ ਨਿਆਂਪਾਲਿਕਾ ਦਾ ਪ੍ਰਬੰਧ ਕੀਤਾ ਗਿਆ ਹੈ, ਉਹ ਆਜ਼ਾਦ ਅਤੇ ਨਿਰਪੱਖ ਹੈ ।
  8. ਸਾਡੇ ਸੰਵਿਧਾਨ ਵਿਚ 6 ਮੌਲਿਕ ਅਧਿਕਾਰਾਂ ਅਤੇ 10 ਮੌਲਿਕ ਕਰਤੱਵਾਂ ਦਾ ਵਰਣਨ ਕੀਤਾ ਗਿਆ ਹੈ ।
  9. ਸੰਵਿਧਾਨ ਦੇ ਚੌਥੇ ਅਧਿਆਇ ਵਿਚ ਰਾਜ ਦੀ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਦਿੱਤੇ ਗਏ ਹਨ ।

ਪ੍ਰਸ਼ਨ 4.
ਹੇਠ ਲਿਖਿਆਂ ਉੱਤੇ ਸੰਖੇਪ ਟਿੱਪਣੀਆਂ ਲਿਖੋ ।
(ੳ) ਭਾਰਤ ਦੀ ਸੰਸਦੀ ਸਰਕਾਰ ।
(ਅ) ਸਰਵ-ਵਿਆਪਕ ਬਾਲਗ਼ ਮਤ-ਅਧਿਕਾਰ ।
(ੲ) ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ।
ਉੱਤਰ-
(ੳ) ਭਾਰਤ ਦੀ ਸੰਸਦੀ ਸਰਕਾਰ – ਸੰਵਿਧਾਨ ਦੇ ਅਨੁਸਾਰ ਭਾਰਤ ਵਿਚ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ । ਇਸ ਵਿਚ ਸੰਸਦ ਸਰਵਉੱਚ ਹੈ ਅਤੇ ਉਹ ਜਨਤਾ ਦੀ ਪ੍ਰਤੀਨਿਧਤਾ ਕਰਦੀ ਹੈ । ਉਂਝ ਤਾਂ ਕੇਂਦਰ ਵਿਚ ਸਰਕਾਰ ਰਾਸ਼ਟਰਪਤੀ ਦੇ ਨਾਂ ਉੱਤੇ ਅਤੇ ਰਾਜਾਂ ਵਿਚ ਰਾਜਪਾਲ ਦੇ ਨਾਂ ਉੱਤੇ ਚਲਾਈ ਜਾਂਦੀ ਹੈ, ਪਰ ਅਸਲ ਵਿਚ ਸਰਕਾਰ ਨੂੰ ਮੰਤਰੀ ਪਰਿਸ਼ਦ ਹੀ ਚਲਾਉਂਦੀ ਹੈ । ਮੰਤਰੀ ਪਰਿਸ਼ਦ ਆਪਣੀਆਂ ਨੀਤੀਆਂ ਲਈ ਕੇਂਦਰ ਵਿਚ) ਸੰਸਦ ਅੱਗੇ ਜਵਾਬਦੇਹ ਹੁੰਦੀ ਹੈ । ਰਾਜਾਂ ਵਿਚ ਵੀ ਇਹ ਵਿਧਾਨਪਾਲਿਕਾ (ਜਨਤਾ ਦੀ ਪ੍ਰਤੀਨਿਧ ਸਭਾ) ਅੱਗੇ ਜਵਾਬਦੇਹ ਹੁੰਦੀ ਹੈ ।

(ਅ) ਬਾਲ ਮਤ-ਅਧਿਕਾਰ – ਭਾਰਤੀ ਸੰਵਿਧਾਨ ਵਿਚ ਸਰਵ-ਵਿਆਪਕ ਬਾਲਗ਼ ਮਤ-ਅਧਿਕਾਰ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਦੇ ਅਨੁਸਾਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਭਾਰਤੀ ਨਾਗਰਿਕ ਨੂੰ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ । ਇਸ ਤਰ੍ਹਾਂ ਹਰੇਕ ਬਾਲਗ਼ ਨਾਗਰਿਕ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਚੋਣਾਂ ਵਿਚ ਹਿੱਸਾ ਲੈ ਸਕਦਾ ਹੈ ।

(ੲ) ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ – ਭਾਰਤੀ ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ਦੀ ਸਥਾਪਨਾ ਕੀਤੀ ਗਈ ਹੈ । ਇਸ ਦਾ ਅਰਥ ਇਹ ਹੈ ਕਿ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਦੇ ਪ੍ਰਭਾਵ ਤੋਂ ਮੁਕਤ ਰੱਖਿਆ ਗਿਆ ਹੈ । ਇਸ ਤਰ੍ਹਾਂ ਨਿਆਂਪਾਲਿਕਾ ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਪੈਦਾ ਹੋਏ ਝਗੜਿਆਂ ਦਾ ਨਿਪਟਾਰਾ ਨਿਰਪੱਖ ਰੂਪ ਵਿਚ ਕਰਦੀ ਹੈ । ਅਜਿਹਾ ਪ੍ਰਬੰਧ ਸੰਘੀ-ਪ੍ਰਣਾਲੀ ਵਿਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ । ਇਸ ਦੇ ਇਲਾਵਾ ਨਿਆਂਪਾਲਿਕਾ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਵੀ ਕਰਦੀ ਹੈ ।

ਪ੍ਰਸ਼ਨ 5.
ਭਾਰਤੀ ਸੰਵਿਧਾਨ ਵਿਚ ਵਰਣਨ ਕੀਤੇ ਗਏ ਮੌਲਿਕ ਅਧਿਕਾਰਾਂ ਨੂੰ ਸੂਚੀ-ਬੱਧ ਕਰੋ ।
ਜਾਂ
ਭਾਰਤੀ ਨਾਗਰਿਕਾਂ ਦੇ ਕੋਈ ਦੋ ਅਧਿਕਾਰ ਦੱਸੋ ।
ਉੱਤਰ-
ਮੌਲਿਕ ਅਧਿਕਾਰਾਂ ਦੀ ਸੂਚੀ ਇਸ ਤਰ੍ਹਾਂ ਹੈ-

  1. ਸਮਾਨਤਾ ਦਾ ਅਧਿਕਾਰ,
  2. ਸੁਤੰਤਰਤਾ ਦਾ ਅਧਿਕਾਰ,
  3. ਸ਼ੋਸ਼ਣ ਦੇ ਵਿਰੁੱਧ ਅਧਿਕਾਰ,
  4. ਧਾਰਮਿਕ ਸੁਤੰਤਰਤਾ ਦਾ ਅਧਿਕਾਰ,
  5. ਸੱਭਿਆਚਾਰ ਤੇ ਸਿੱਖਿਆ ਸੰਬੰਧੀ ਅਧਿਕਾਰ,
  6. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ।

ਪ੍ਰਸ਼ਨ 6.
ਧਾਰਮਿਕ ਸੁਤੰਤਰਤਾ ਦੇ ਕੋਈ ਤਿੰਨ ਅਧਿਕਾਰ ਦੱਸੋ ।
ਉੱਤਰ-
ਧਾਰਮਿਕ ਸੁਤੰਤਰਤਾ ਦੇ ਅਧਿਕਾਰ ਵਿਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ-

  • ਹਰੇਕ ਨਾਗਰਿਕ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਮੰਨਣ, ਉਸ ਦਾ ਪ੍ਰਚਾਰ ਕਰਨ ਅਤੇ ਉਸ ਦਾ ਤਿਆਗ ਕਰਨ ਦਾ ਪੂਰਾ ਅਧਿਕਾਰ ਹੈ ।
  • ਲੋਕ ਆਪਣੀ ਮਰਜ਼ੀ ਨਾਲ ਧਾਰਮਿਕ ਅਤੇ ਪਰਉਪਕਾਰੀ ਸੰਸਥਾਵਾਂ ਦੀ ਸਥਾਪਨਾ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਪ੍ਰਬੰਧ ਚਲਾ ਸਕਦੇ ਹਨ ।
  • ਕਿਸੇ ਵੀ ਵਿਅਕਤੀ ਨੂੰ ਅਜਿਹੇ ਕਰ (Tax) ਦੇਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਦਾ ਮਨੋਰਥ ਕਿਸੇ ਧਰਮ ਵਿਸ਼ੇਸ਼ ਦਾ ਪ੍ਰਚਾਰ ਕਰਨਾ ਹੈ । ਇਸ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਵਿਚ ਕਿਸੇ ਵਿਦਿਆਰਥੀ ਨੂੰ ਕਿਸੇ ਵਿਸ਼ੇਸ਼ ਧਰਮ ਦੀ ਸਿੱਖਿਆ ਪ੍ਰਾਪਤ ਕਰਨ ਲਈ ਪਾਬੰਦ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 7.
ਸੱਭਿਆਚਾਰ ਅਤੇ ਸਿੱਖਿਆ ਦੇ ਅਧਿਕਾਰ ਦਾ ਵਰਣਨ ਕਰੋ ।
ਉੱਤਰ-
ਨਾਗਰਿਕਾਂ ਨੂੰ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੈ । ਭਾਸ਼ਾ ਜਾਂ ਜਾਤ ਦੇ ਅਧਾਰ ਉੱਤੇ ਕਿਸੇ ਵੀ ਨਾਗਰਿਕ ਨੂੰ ਇਹੋ ਜਿਹੀਆਂ ਵਿੱਦਿਅਕ ਸੰਸਥਾਵਾਂ ਵਿਚ ਦਾਖ਼ਲਾ ਲੈਣ ਤੋਂ ਰੋਕਿਆ ਨਹੀਂ ਜਾਵੇਗਾ, ਜਿਹੜੀਆਂ ਸਰਕਾਰ ਜਾਂ ਸਰਕਾਰੀ ਸਹਾਇਤਾ ਨਾਲ ਚਲਾਈਆਂ ਜਾ ਰਹੀਆਂ ਸਨ | ਹਰੇਕ ਘੱਟ-ਗਿਣਤੀ ਵਰਗ, ਭਾਵੇਂ ਉਹ ਧਰਮ ਉੱਤੇ ਆਧਾਰਿਤ ਹੈ ਭਾਵੇਂ ਬੋਲੀ ਉੱਤੇ, ਨੂੰ ਆਪਣੀ ਮਰਜ਼ੀ ਅਨੁਸਾਰ ਸਿੱਖਿਆ-ਸੰਸਥਾਵਾਂ ਕਾਇਮ ਕਰਨ ਦਾ ਅਧਿਕਾਰ ਹੈ । ਆਰਥਿਕ ਮੱਦਦ ਦਿੰਦੇ ਸਮੇਂ ਰਾਜ ਇਨ੍ਹਾਂ ਨਾਲ ਕੋਈ ਵਿਤਕਰਾ ਨਹੀਂ ਕਰੇਗਾ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 8.
ਭਾਰਤੀ ਨਾਗਰਿਕ ਨੂੰ ਪ੍ਰਾਪਤ ਕੋਈ ਚਾਰ ਮੌਲਿਕ ਅਧਿਕਾਰਾਂ ਦਾ ਵਰਣਨ ਕਰੋ ।
ਉੱਤਰ-

  • ਸੁਤੰਤਰਤਾ ਦਾ ਅਧਿਕਾਰ – ਭਾਰਤੀ ਨਾਗਰਿਕਾਂ ਨੂੰ ਘੁੰਮਣ-ਫਿਰਨ, ਵਿਚਾਰ ਪ੍ਰਗਟ ਕਰਨ ਅਤੇ ਕਾਰੋਬਾਰ ਸੰਬੰਧੀ ਸੁਤੰਤਰਤਾ ਦਿੱਤੀ ਗਈ ਹੈ ।
  • ਧਾਰਮਿਕ ਸੁਤੰਤਰਤਾ – ਭਾਰਤ ਦੇ ਲੋਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਤਿਆਗਣ ਦੀ ਸੁਤੰਤਰਤਾ ਦਿੱਤੀ ਗਈ ਹੈ । ਉਹ ਧਾਰਮਿਕ ਸੰਸਥਾਵਾਂ ਬਣਾ ਸਕਦੇ ਹਨ ਅਤੇ ਉਨ੍ਹਾਂ ਨੂੰ ਚਲਾ ਸਕਦੇ ਹਨ ।
  • ਵਿੱਦਿਆ ਦਾ ਅਧਿਕਾਰ – ਭਾਰਤੀ ਨਾਗਰਿਕਾਂ ਨੂੰ ਕਿਸੇ ਵੀ ਭਾਸ਼ਾ ਨੂੰ ਪੜ੍ਹਨ ਅਤੇ ਆਪਣੇ ਸੱਭਿਆਚਾਰ ਤੇ ਬੋਲੀ ਦੀ ਰੱਖਿਆ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ।
  • ਸਮਾਨਤਾ ਦਾ ਅਧਿਕਾਰ – ਹਰੇਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਹਰ ਕਿਸਮ ਦੇ ਭੇਦ-ਭਾਵ ਨੂੰ ਮਿਟਾ ਦਿੱਤਾ ਗਿਆ ਹੈ । ਕੋਈ ਵੀ ਵਿਅਕਤੀ ਆਪਣੀ ਯੋਗਤਾ ਦੇ ਬਲ ਉੱਤੇ ਉੱਚੇ ਤੋਂ ਉੱਚਾ ਅਹੁਦਾ ਹਾਸਲ ਕਰ ਸਕਦਾ ਹੈ ।

ਪ੍ਰਸ਼ਨ 9.
ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਤੋਂ ਤੁਹਾਡਾ ਕੀ ਭਾਵ ਹੈ ? ਚਾਰ ਮੁੱਖ ਨੀਤੀ ਨਿਰਦੇਸ਼ਕ ਸਿਧਾਂਤ ਦੱਸੋ ।
ਉੱਤਰ-
ਭਾਰਤ ਦੇ ਸੰਵਿਧਾਨ ਵਿਚ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਹੈ । ਇਹ ਸਿਧਾਂਤ ਭਾਰਤ ਸਰਕਾਰ ਲਈ ਉਦੇਸ਼ਾਂ ਦੇ ਰੂਪ ਵਿਚ ਹਨ । ਸੰਘ ਅਤੇ ਰਾਜ ਸਰਕਾਰਾਂ ਨੀਤੀ ਤਿਆਰ ਕਰਦੇ ਸਮੇਂ ਇਨ੍ਹਾਂ ਤੱਤਾਂ ਨੂੰ ਧਿਆਨ ਵਿਚ ਰੱਖਦੀਆਂ ਹਨ ।
ਮੁੱਖ ਨੀਤੀ-ਨਿਰਦੇਸ਼ਕ ਸਿਧਾਂਤ-ਮੁੱਖ ਨੀਤੀ-ਨਿਰਦੇਸ਼ਕ ਸਿਧਾਂਤ ਹੇਠ ਲਿਖੇ ਹਨ-

  1. ਜੀਵਨ ਦੇ ਲਈ ਉੱਚਿਤ ਸਾਧਨਾਂ ਦੀ ਪ੍ਰਾਪਤੀ ।
  2. ਬਰਾਬਰ ਕੰਮ ਦੇ ਲਈ ਬਰਾਬਰ ਤਨਖ਼ਾਹ ।
  3. ਧਨ ਦੀ ਬਰਾਬਰ ਵੰਡ ।
  4. ਬੇਕਾਰੀ, ਬੁਢਾਪੇ ਅਤੇ ਅੰਗਹੀਣਤਾ ਆਦਿ ਦੀ ਹਾਲਤ ਵਿਚ ਸਹਾਇਤਾ ।

PSEB 10th Class SST Solutions History Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

Punjab State Board PSEB 10th Class Social Science Book Solutions History Source Based Questions and Answers.

PSEB Solutions for Class 10 Social Science History Source Based Questions and Answers.

1. ‘ਪੰਜਾਬ’ ਫ਼ਾਰਸੀ ਦੇ ਦੋ ਸ਼ਬਦਾਂ-ਪੰਜ ਅਤੇ ਆਬ ਦੇ ਸੁਮੇਲ ਨਾਲ ਬਣਿਆ ਹੈ । ਇਸ ਦਾ ਅਰਥ ਹੈ-ਪੰਜ ਪਾਣੀ ਜਾਂ ਪੰਜ ਦਰਿਆਵਾਂ ਦੀ ਧਰਤੀ । ਇਹ ਪੰਜ ਦਰਿਆਂ ਹਨ- ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ । ਪੰਜਾਬ ਭਾਰਤ ਦੀ ਉੱਤਰ ਪੱਛਮੀ ਸੀਮਾ ਉੱਤੇ ਸਥਿਤ ਹੈ । 1947 ਈ: ਵਿੱਚ ਭਾਰਤ ਦੀ ਵੰਡ ਹੋਣ ‘ਤੇ ਪੰਜਾਬ ਦੋ ਭਾਗਾਂ ਵਿੱਚ ਵੰਡਿਆ ਗਿਆ । ਇਸ ਦਾ ਪੱਛਮੀ ਭਾਗ ਪਾਕਿਸਤਾਨ ਬਣਾ ਦਿੱਤਾ ਗਿਆ । ਪੰਜਾਬ ਦਾ ਪੁਰਬੀ ਭਾਗ ਵਰਤਮਾਨ ਭਾਰਤੀ ਗਣਰਾਜ ਦਾ ਉੱਤਰੀ-ਪੱਛਮੀ ਸੀਮਾ ਪੁੱਤ ਬਣ ਗਿਆ ਹੈ । ਅੱਜ-ਕੱਲ੍ਹ ਪਾਕਿਸਤਾਨੀ ਪੰਜਾਬ ਜਿਸ ਨੂੰ ‘ਪੱਛਮੀ ਪੰਜਾਬ’ ਕਿਹਾ ਜਾਂਦਾ ਹੈ, ਵਿੱਚ ਤਿੰਨ ਦਰਿਆ ਰਾਵੀ, ਚਨਾਬ ਅਤੇ ਜਿਹਲਮ ਵਗਦੇ ਹਨ । ਭਾਰਤੀ ਪੰਜਾਬ, ਜਿਸ ਨੂੰ ‘ਪੂਰਬੀ ਪੰਜਾਬ’ ਕਿਹਾ ਜਾਂਦਾ ਹੈ, ਵਿੱਚ ਦੋ ਦਰਿਆ ਬਿਆਸ ਅਤੇ ਸਤਲੁਜ ਰਹਿ ਗਏ । ਉਂਝ ਇਹ ਨਾਂ ਇੰਨਾ ਹਰਮਨ-ਪਿਆਰਾ ਹੋ ਗਿਆ ਹੈ ਕਿ ਦੋਹਾਂ ਪੰਜਾਬਾਂ ਦੇ ਲੋਕ ਅੱਜ ਵੀ ਆਪਣੀ-ਆਪਣੀ ਵੰਡ ਵਿੱਚ ਆਏ ਪੰਜਾਬ ਨੂੰ ‘ਪੱਛਮੀ’ ਜਾਂ ‘ਪੂਰਬੀ’ ਪੰਜਾਬ ਕਹਿਣ ਦੀ ਥਾਂ ‘ਪੰਜਾਬ’ ਹੀ ਆਖਦੇ ਹਨ । ਅਸੀਂ ਇਸ ਪੁਸਤਕ ਵਿੱਚ ਜਮਨਾ ਤੇ ਸਿੰਧ ਵਿਚਕਾਰਲੇ ਪੁਰਾਤਨ ਪੰਜਾਬ ਬਾਰੇ ਪੜਾਂਗੇ ।

ਪ੍ਰਸ਼ਨ-
1. ‘ਪੰਜਾਬੀ’ ਸ਼ਬਦ ਕਿਸ ਭਾਸ਼ਾ ਦੇ ਸ਼ਬਦ-ਜੋੜਾਂ ਨਾਲ ਬਣਿਆ ਹੈ ? ਇਸ ਦੇ ਅਰਥ ਵੀ ਲਿਖੋ ।
2. ਭਾਰਤ ਦੀ ਵੰਡ ਹੋਣ ‘ਤੇ ‘ਪੰਜਾਬ’ ਸ਼ਬਦ ਕਿਉਂ ਅਢੁੱਕਵਾਂ ਬਣਿਆ ?
3. ਕੋਈ ਤਿੰਨ ਦੁਆਬਿਆਂ ਦਾ ਸੰਖੇਪ ਵਰਣਨ ਕਰੋ ।
ਉੱਤਰ-
1. ‘ਪੰਜਾਬ’ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ- ‘ਪੰਜ’ ਅਤੇ ਆਬ ਦੇ ਮੇਲ ਤੋਂ ਬਣਿਆ ਹੈ, ਜਿਸ ਦਾ ਅਰਥ ਹੈ-ਪੰਜ ਪਾਣੀਆਂ ਅਰਥਾਤ ਪੰਜ ਦਰਿਆਵਾਂ (ਨਦੀਆਂ) ਦੀ ਧਰਤੀ ।

2. ਵੰਡ ਤੋਂ ਪਹਿਲਾਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ । ਪਰ ਵੰਡ ਦੇ ਕਾਰਨ ਇਸ ਦੇ ਤਿੰਨ ਦਰਿਆ ਪਾਕਿਸਤਾਨ ਵਿਚ ਚਲੇ ਗਏ ਅਤੇ ਵਰਤਮਾਨ ਪੰਜਾਬ ਵਿਚ ਸਿਰਫ਼ ਦੋ ਦਰਿਆ ਬਿਆਸ ਅਤੇ ਸਤਲੁਜ) ਹੀ ਬਾਕੀ ਰਹਿ ਗਏ ।

3.

  • ਦੁਆਬਾ ਸਿੰਧ ਸਾਗਰ – ਇਸ ਦੁਆਬੇ ਵਿਚ ਦਰਿਆ ਸਿੰਧ ਅਤੇ ਦਰਿਆ ਜੇਹਲਮ ਦੇ ਵਿਚਕਾਰਲਾ ਦੇਸ਼ ਆਉਂਦਾ ਹੈ । ਇਹ ਭਾਗ ਜ਼ਿਆਦਾ ਉਪਜਾਊ ਨਹੀਂ ਹੈ ।
  • ਦੁਆਬਾ ਚੱਜ – ਚਿਨਾਬ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਚੱਜ ਦੁਆਬਾ ਦੇ ਨਾਂ ਨਾਲ ਬੁਲਾਉਂਦੇ ਹਨ । ਇਸ ਦੁਆਬ ਦੇ ਪ੍ਰਸਿੱਧ ਨਗਰ ਗੁਜਰਾਤ, ਭੇਰਾ ਅਤੇ ਸ਼ਾਹਪੁਰ ਹਨ ।
  • ਦੁਆਬਾ ਰਚਨਾ – ਇਸ ਭਾਗ ਵਿਚ ਰਾਵੀ ਅਤੇ ਚਿਨਾਬ ਨਦੀਆਂ ਦੇ ਵਿਚਕਾਰਲਾ ਦੇਸ਼ ਸ਼ਾਮਲ ਹੈ ਜੋ ਕਾਫ਼ੀ ਉਪਜਾਊ ਹੈ । ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ ।

PSEB 10th Class SST Solutions History Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

2. ਇਬਰਾਹੀਮ ਲੋਧੀ ਦੇ ਭੈੜੇ ਵਰਤਾਉ ਕਾਰਨ ਅਫ਼ਗਾਨ ਸਰਦਾਰ ਉਸ ਨਾਲ ਨਾਰਾਜ਼ ਸਨ | ਆਪਣੀ ਨਾਰਾਜ਼ਗੀ ਦਿਖਾਉਣ ਲਈ ਉਹਨਾਂ ਨੇ ਆਲਮ ਖਾਂ ਨੂੰ ਦਿੱਲੀ ਦਾ ਹਾਕਮ ਬਨਾਉਣ ਦੀ ਵਿਉਂਤ ਬਣਾਈ । ਉਹਨਾਂ ਨੇ ਇਸ ਮੰਤਵ ਲਈ ਬਾਬਰ ਦੀ ਸਹਾਇਤਾ ਲੈਣ ਦਾ ਫੈਸਲਾ ਕਰ ਲਿਆ | ਪਰੰਤੂ 1524 ਈ: ਵਿੱਚ ਆਪਣੇ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਕਰਕੇ ਬਾਬਰ ਕਾਬਲ ਗਿਆ ਹੀ ਸੀ ਕਿ ਦੌਲਤ ਖਾਂ ਲੋਧੀ ਨੇ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਅਬਦੁਲ ਅਜੀਜ਼ ਤੋਂ ਲਾਹੌਰ ਖੋਹ ਲਿਆ । ਉਸ ਤੋਂ ਉਪਰੰਤ ਉਸ ਨੇ ਸੁਲਤਾਨਪੁਰ, ਵਿੱਚੋਂ ਦਿਲਾਵਰ ਖਾਂ ਨੂੰ ਕੱਢ ਕੇ ਦੀਪਾਲਪੁਰ ਵਿਖੇ ਆਲਮ ਖਾਂ ਨੂੰ ਵੀ ਹਰਾ ਦਿੱਤਾ | ਆਲਮ ਖਾਂ ਕਾਬਲ ਵਿਖੇ ਬਾਬਰ ਦੀ ਸ਼ਰਨ ਵਿੱਚ ਚਲਾ ਗਿਆ । ਫਿਰ ਦੌਲਤ ਖਾਂ ਲੋਧੀ ਨੇ ਸਿਆਲਕੋਟ ਉੱਤੇ ਹਮਲਾ ਕੀਤਾ, ਪਰ ਉਹ ਅਸਫਲ ਰਿਹਾ । ਦੌਲਤ ਖਾਂ ਦੀ ਵੱਧ ਰਹੀ ਸ਼ਕਤੀ ਨੂੰ ਖਤਮ ਕਰਨ ਲਈ ਅਤੇ ਬਾਬਰ ਦੀ ਸੈਨਾ ਨੂੰ ਪੰਜਾਬ ਵਿੱਚੋਂ ਕੱਢਣ ਲਈ ਇਬਰਾਹੀਮ ਲੋਧੀ ਨੇ ਫਿਰ ਆਪਣੀ ਸੈਨਾ ਭੇਜੀ । ਦੌਲਤ ਖਾਂ ਲੋਧੀ ਨੇ ਉਸ ਫੌਜ ਨੂੰ ਕਰਾਰੀ ਹਾਰ ਦਿੱਤੀ । ਸਿੱਟੇ ਵਜੋਂ ਕੇਂਦਰੀ ਪੰਜਾਬ ਵਿੱਚ ਦੌਲਤ ਖਾਂ ਲੋਧੀ ਦਾ ਸੁਤੰਤਰ ਰਾਜ ਸਥਾਪਿਤ ਹੋ ਗਿਆ ।

ਪ੍ਰਸ਼ਨ-
1. ਇਬਰਾਹੀਮ ਲੋਧੀ ਦੇ ਦੋ ਔਗੁਣਾਂ ਦਾ ਵਰਣਨ ਕਰੋ ।
2. ਦਿਲਾਵਰ ਖਾਂ ਲੋਧੀ ਦਿੱਲੀ ਕਿਉਂ ਗਿਆ ? ਇਬਰਾਹੀਮ ਲੋਧੀ ਨੇ ਉਸ ਨਾਲ ਕੀ ਵਰਤਾਉ ਕੀਤਾ ?
ਉੱਤਰ-
1.

  • ਇਬਰਾਹੀਮ ਲੋਧੀ ਪਠਾਣਾਂ ਦੇ ਸੁਭਾਅ ਅਤੇ ਆਚਰਨ ਨੂੰ ਨਹੀਂ ਸਮਝ ਸਕਿਆ ਅਤੇ
  • ਉਸ ਨੇ ਪਠਾਣਾਂ ਵਿਚ ਅਨੁਸ਼ਾਸਨ ਕਾਇਮ ਕਰਨ ਦਾ ਅਸਫਲ ਯਤਨ ਕੀਤਾ ।

2. ਦਿਲਾਵਰ ਖਾਂ ਲੋਧੀ ਆਪਣੇ ਪਿਤਾ ਵਲੋਂ ਦੋਸ਼ਾਂ ਦੀ ਸਫ਼ਾਈ ਦੇਣ ਲਈ ਦਿੱਲੀ ਗਿਆ । ਇਬਰਾਹੀਮ ਲੋਧੀ ਨੇ ਦਿਲਾਵਰ ਖਾਂ ਨੂੰ ਖੂਬ ਡਰਾਇਆ-ਧਮਕਾਇਆ । ਉਸ ਨੇ ਉਸਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਬਾਗੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ । ਉਸ ਨੇ ਉਸ ਨੂੰ ਉਨ੍ਹਾਂ ਤਸੀਹਿਆਂ ਦੇ ਦ੍ਰਿਸ਼ ਦਿਖਾਏ ਜੋ ਬਾਗੀ ਲੋਕਾਂ ਨੂੰ ਦਿੱਤੇ ਜਾਂਦੇ ਸਨ ਅਤੇ ਫਿਰ ਉਸ ਨੂੰ ਕੈਦੀ ਬਣਾ ਲਿਆ । ਪਰੰਤੂ ਉਹ ਕਿਸੇ-ਨਾ-ਕਿਸੇ ਤਰ੍ਹਾਂ ਜੇਲ੍ਹ ਤੋਂ ਦੌੜ ਗਿਆ । ਲਾਹੌਰ ਪਹੁੰਚ ਕੇ ਉਸ ਨੇ ਆਪਣੇ ਪਿਤਾ ਨੂੰ ਦਿੱਲੀ ਵਿਚ ਹੋਈਆਂ ਸਾਰੀਆਂ ਗੱਲਾਂ ਸੁਣਾਈਆਂ । ਦੌਲਤ ਖਾਂ ਸਮਝ ਗਿਆ ਕਿ ਇਬਰਾਹੀਮ ਲੋਧੀ ਉਸ ਨਾਲ ਦੋ-ਦੋ ਹੱਥ ਜ਼ਰੂਰ ਕਰੇਗਾ ।

3. ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਵਿੱਚ ਮੁਸਲਮਾਨ ਹਾਕਮਾਂ ਦੀ ਸਰਕਾਰ ਸੀ । ਇਸ ਲਈ ਮੁਸਲਮਾਨ ਸਰਕਾਰ ਵਿੱਚ ਉੱਚੇ ਤੋਂ ਉੱਚਾ ਆਹੁਦਾ ਪ੍ਰਾਪਤ ਕਰ ਸਕਦੇ ਸਨ । ਉਹਨਾਂ ਨਾਲ ਆਦਰ ਭਰਪੂਰ ਸਲੂਕ ਹੁੰਦਾ ਸੀ । ਸਰਕਾਰੀ ਇਨਸਾਫ ਉਹਨਾਂ ਦੇ ਹੱਕ ਵਿੱਚ ਹੁੰਦਾ ਸੀ । ਉਸ ਸਮੇਂ ਦਾ ਮੁਸਲਿਮ ਸਮਾਜ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ । ਅਮੀਰ ਅਤੇ ਸਰਦਾਰ, ਉਲਮਾ ਅਤੇ ਸੱਯਦ, ਮੱਧ ਸ਼੍ਰੇਣੀ ਅਤੇ ਗੁਲਾਮ ।

ਮੁਸਲਮਾਨੀ ਸਮਾਜ ਵਿੱਚ ਇਸਤਰੀ ਨੂੰ ਸਤਿਕਾਰਯੋਗ ਸਥਾਨ ਪ੍ਰਾਪਤ ਨਹੀਂ ਸੀ । ਅਮੀਰਾਂ ਅਤੇ ਸਰਦਾਰਾਂ ਦੀਆਂ ਹਵੇਲੀਆਂ ਵਿੱਚ ਇਸਤਰੀਆਂ ਦੇ ਹਰਮ ਹੁੰਦੇ ਸਨ । ਉਹਨਾਂ ਇਸਤਰੀਆਂ ਦੀ ਸੇਵਾ ਲਈ ਦਾਸੀਆਂ ਲਈ ਰਖੇਲਾਂ ਰੱਖੀਆਂ ਜਾਂਦੀਆਂ ਸਨ । ਉਸ ਸਮੇਂ ਪਰਦੇ ਦਾ ਰਿਵਾਜ ਆਮ ਸੀ । ਸਧਾਰਨ ਮੁਸਲਿਮ-ਘਰਾਂ ਵਿੱਚ ਇਸਤਰੀਆਂ ਦੇ ਰਹਿਣ ਲਈ ਪਰਦੇਦਾਰ ਵੱਖਰੀ ਥਾਂ ਬਣੀ ਹੁੰਦੀ ਸੀ । ਉਸ ਥਾਂ ਨੂੰ ‘ਜ਼ਾਨਾਨ ਖਾਨ ਕਿਹਾ ਜਾਂਦਾ ਸੀ । ਉਹਨਾਂ ਘਰਾਂ ਦੀਆਂ ਇਸਤਰੀਆਂ ਬੁਰਕਾ ਪਾ ਕੇ ਬਾਹਰ ਨਿਕਲਦੀਆਂ ਸਨ । ਪੇਂਡੂ ਮੁਸਲਮਾਨ ਇਸਤਰੀਆਂ ਵਿੱਚ ਕਰੜੇ ਪਰਦੇ ਦਾ ਰਿਵਾਜ ਨਹੀਂ ਸੀ ।

ਪ੍ਰਸ਼ਨ-
1. ਮੁਸਲਿਮ ਸਮਾਜ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ ?
2. ਮੁਸਲਿਮ ਸਮਾਜ ਦੀ ਇਸਤਰੀ ਦੀ ਹਾਲਤ ਦਾ ਵਰਣਨ ਕਰੋ ।
ਉੱਤਰ-
1. 15ਵੀਂ ਸਦੀ ਦੇ ਅੰਤ ਵਿਚ ਮੁਸਲਿਮ ਸਮਾਜ ਚਾਰ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-

  • ਅਮੀਰ ਅਤੇ ਸਰਦਾਰ
  • ਉਲਮਾ ਅਤੇ ਸੱਯਦ
  • ਮੱਧ ਸ਼੍ਰੇਣੀ ਅਤੇ
  • ਗੁਲਾਮ ਜਾਂ ਦਾਸ ।

2. ਮੁਸਲਿਮ ਸਮਾਜ ਵਿਚ ਇਸਤਰੀਆਂ ਦੀ ਹਾਲਤ ਦਾ ਵਰਣਨ ਇਸ ਪ੍ਰਕਾਰ ਹੈ-

  • ਮੁਸਲਮਾਨੀ ਸਮਾਜ ਵਿਚ ਇਸਤਰੀ ਨੂੰ ਸਤਿਕਾਰਤ ਸਥਾਨ ਪ੍ਰਾਪਤ ਨਹੀਂ ਸੀ ।
  • ਅਮੀਰਾਂ ਅਤੇ ਸਰਦਾਰਾਂ ਦੀਆਂ ਹਵੇਲੀਆਂ ਵਿਚ ਇਸਤਰੀਆਂ ਦੇ ਹਰਮ ਹੁੰਦੇ ਸਨ । ਉਨ੍ਹਾਂ ਇਸਤਰੀਆਂ ਦੀ ਸੇਵਾ ਲਈ ਦਾਸੀਆਂ ਅਤੇ ਰਖੇਲਾਂ ਰੱਖੀਆਂ ਜਾਂਦੀਆਂ ਸਨ ।
  • ਉਸ ਸਮੇਂ ਪਰਦੇ ਦਾ ਰਿਵਾਜ ਆਮ ਸੀ । ਪਰੰਤੂ ਪੇਂਡੂ ਮੁਸਲਮਾਨਾਂ ਵਿਚ ਪਰਦੇ ਦਾ ਰਿਵਾਜ ਸਖ਼ਤ ਨਹੀਂ ਸੀ ।
  • ਸਾਧਾਰਨ ਮੁਸਲਿਮ ਘਰਾਂ ਵਿਚ ਇਸਤਰੀਆਂ ਦੇ ਰਹਿਣ ਲਈ ਪਰਦੇਦਾਰ ਵੱਖਰੀ ਥਾਂ ਬਣੀ ਹੁੰਦੀ ਸੀ । ਉਸ ਥਾਂ ਨੂੰ ‘ਜ਼ਨਾਨ ਖ਼ਾਨਾ’ ਕਿਹਾ ਜਾਂਦਾ ਸੀ । ਉੱਥੋਂ ਇਸਤਰੀਆਂ ਬੁਰਕਾ ਪਾ ਕੇ ਹੀ ਬਾਹਰ ਨਿਕਲ ਸਕਦੀਆਂ ਸਨ ।

4. ਗਿਆਨ-ਪ੍ਰਾਪਤੀ ਪਿਛੋਂ ਜਦ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਾਪਸ ਪੁੱਜੇ ਤਾਂ ਉਹ ਚੁੱਪ ਸਨ । ਜਦ ਉਹਨਾਂ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਤਾਂ ਉਹਨਾਂ ਨੇ ਕੇਵਲ ਕਿਹਾ-‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ । ਜਦ ਦੌਲਤ ਖਾਂ, ਬ੍ਰਾਹਮਣਾਂ ਅਤੇ ਕਾਜ਼ੀ ਨੇ ਇਸ ਵਾਕ ਦਾ ਅਰਥ ਪੁੱਛਿਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਆਪੋਆਪਣੇ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਬੈਠੇ ਹਨ । ਇਹਨਾਂ ਸ਼ਬਦਾਂ ਦਾ ਅਰਥ ਇਹ ਵੀ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਕੋਈ ਫਰਕ ਨਹੀਂ ਅਤੇ ਉਹ ਇੱਕ ਸਮਾਨ ਹਨ । ਉਹਨਾਂ ਨੇ ਇਹਨਾਂ ਮਹੱਤਵਪੂਰਨ ਸ਼ਬਦਾਂ ਨਾਲ ਆਪਣੇ ਉਪਦੇਸ਼ਾਂ ਦਾ ਆਰੰਭ ਕੀਤਾ । ਉਹਨਾਂ ਨੇ ਆਪਣਾ ਅਗਲਾ ਜੀਵਨ ਗਿਆਨ-ਪਰਚਾਰ ਵਿੱਚ ਹੀ ਬਤੀਤ ਕੀਤਾ । ਆਪਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਲੰਮੀਆਂ ਉਦਾਸੀਆਂ (ਯਾਤਰਾਵਾਂ) ਸ਼ੁਰੂ ਕਰ ਦਿੱਤੀਆਂ ।

ਪ੍ਰਸ਼ਨ-
1. ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ਅਤੇ ਇਸ ਦਾ ਕੀ ਭਾਵ ਸੀ ?
2. ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਹਨ ? ਵਿਸਥਾਰ ਸਹਿਤ ਲਿਖੋ ।
ਉੱਤਰ-
1. ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਇਹ ਸ਼ਬਦ ਕਹੇ-‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ । ਇਸ ਦਾ ਅਰਥ ਸੀ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਆਪਣੇ ਧਰਮ ਦੇ ਰਸਤੇ ਤੋਂ ਭਟਕ ਚੁੱਕੇ ਸਨ ।

2. ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਪਰਮਾਤਮਾ ਇਕ ਹੈ – ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ । ਉਸ ਨੂੰ ਵੰਡਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ੴ ਦਾ ਸੰਦੇਸ਼ ਦਿੱਤਾ ।
  • ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਅਤੇ ਕਿਹਾ ਹੈ ਕਿ ਪਰਮਾਤਮਾ ਦਾ ਕੋਈ ਆਕਾਰ ਅਤੇ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਅਨੇਕ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਦੇ ਅਨੁਸਾਰ ਉਹ ਨਿਰਾਕਾਰ ਅਤੇ ਅਕਾਲਮੂਰਤ ਹੈ । ਸੋ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।
  • ਪਰਮਾਤਮਾ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਹੈ – ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ । ਉਨ੍ਹਾਂ ਦੇ ਅਨੁਸਾਰ ਉਹ ਕੁਦਰਤ ਦੇ ਹਰੇਕ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ ।
  • ਪਰਮਾਤਮਾ ਸਰਵ-ਸ਼ੇਸ਼ਟ ਹੈ – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵ-ਸ਼ੇਸ਼ਟ ਹੈ । ਉਹ ਅਦੁੱਤੀ ਹੈ। ਉਸ ਦੀ ਮਹਿਮਾ ਅਤੇ ਮਹਾਨਤਾ ਦਾ ਪਾਰ ਨਹੀਂ ਪਾਇਆ ਜਾ ਸਕਦਾ ।
  • ਪਰਮਾਤਮਾ ਦਿਆਲੂ ਹੈ – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ ।

PSEB 10th Class SST Solutions History Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

5. ਗੁਰੂ ਨਾਨਕ ਦੇਵ ਜੀ ਦੇ ਸੰਸਾਰਕ ਕਾਰ ਵਿਹਾਰ ਵਿੱਚ ਅਣਗਹਿਲੀ ਦੇਖ ਕੇ ਕਾਲੂ ਜੀ ਨਿਰਾਸ਼ ਰਹਿਣ ਲੱਗੇ । ਆਖਰ ਨੂੰ ਗੁਰੂ ਜੀ ਦੀਆਂ ਰੁਚੀਆਂ ਵਿੱਚ ਤਬਦੀਲੀ ਲਿਆਉਣ ਲਈ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਘਰ ਦੀਆਂ ਮੱਝਾਂ ਚਰਾਉਣ ਦਾ ਕੰਮ ਸੰਭਾਲ ਦਿੱਤਾ । ਗੁਰੂ ਜੀ ਮੱਝਾਂ ਤਾਂ ਖੇਤਾਂ ਵੱਲ ਲੈ ਜਾਂਦੇ ਪਰ ਉਹ ਉਹਨਾਂ ਦਾ ਧਿਆਨ ਨਾ ਰੱਖਦੇ । ਉਹ ਆਪਣਾ ਧਿਆਨ ਪ੍ਰਭੂ ਨਾਲ ਲਾ ਲੈਂਦੇ । ਮੱਝਾਂ ਖੇਤਾਂ ਦਾ ਉਜਾੜਾ ਕਰ ਦਿੰਦੀਆਂ । ਮਹਿਤਾ ਕਾਲੂ ਜੀ ਨੂੰ ਉਲਾਂਭੇ ਆਉਂਦੇ ਰਹਿੰਦੇ । ਉਹਨਾਂ ਉਲਾਂਭਿਆਂ ਤੋਂ ਤੰਗ ਆ ਕੇ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਖੇਤੀ ਦਾ ਕੰਮ ਸੰਭਾਲ ਦਿੱਤਾ । ਗੁਰੂ ਜੀ ਨੇ ਉਸ ਕੰਮ ਵਿੱਚ ਵੀ ਦਿਲਚਸਪੀ ਨਾ ਦਿਖਾਈ । ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਵਪਾਰ ਵਿੱਚ ਪਾਉਣਾ ਚਾਹਿਆ । ਮਹਿਤਾ ਜੀ ਨੇ ਉਹਨਾਂ ਨੂੰ ਵੀਹ ਰੁਪਏ ਦਿੱਤੇ ਅਤੇ ਕਿਸੇ ਮੰਡੀ ਵਿੱਚ ਖਰਾ ਅਤੇ ਮੁਨਾਫੇ ਵਾਲਾ ਸੌਦਾ ਕਰਨ ਲਈ ਭੇਜਿਆ । ਉਹਨਾਂ ਦੀ ਸੋਤ ਸੰਬੰਧੀ ਪ੍ਰਸ਼ਨ ਛੋਟੀ ਉਮਰ ਹੋਣ ਕਰਕੇ ਉਨ੍ਹਾਂ ਦੇ ਨਾਲ ਭਾਈ ਬਾਲਾ ਨੂੰ ਭੇਜਿਆ ਗਿਆ । ਉਹਨਾਂ ਨੂੰ ਰਸਤੇ ਵਿੱਚ ਫਕੀਰਾਂ ਦਾ ਇੱਕ ਟੋਲਾ ਮਿਲਿਆ, ਜੋ ਭੁੱਖਾ ਸੀ । ਗੁਰੂ ਨਾਨਕ ਦੇਵ ਜੀ ਨੇ ਸਾਰੀ ਰਕਮ ਦੀ ਰਸਦ ਲਿਆ ਕੇ ਉਹਨਾਂ ਫਕੀਰਾਂ ਨੂੰ ਰੋਟੀ ਖੁਆ ਦਿੱਤੀ । ਜਦੋਂ ਉਹ ਖਾਲੀ ਹੱਥ ਘਰ ਪੁੱਜੇ ਤਾਂ ਮਹਿਤਾ ਜੀ ਬੜੇ ਦੁੱਖੀ ਹੋਏ । ਜਦੋਂ ਉਹਨਾਂ ਨੇ ਵੀਹ ਰੁਪਏ ਦਾ ਹਿਸਾਬ ਮੰਗਿਆ ਤਾਂ ਗੁਰੂ ਜੀ ਨੇ ਸੱਚੋ ਸੱਚ ਦੱਸ ਦਿੱਤਾ । ਇਸ ਘਟਨਾ ਨੂੰ ‘ਸੱਚਾ ਸੌਦਾ’ ਕਿਹਾ ਜਾਂਦਾ ਹੈ ।

ਪ੍ਰਸ਼ਨ-
1. ਸੱਚੇ ਸੌਦੇ ਤੋਂ ਕੀ ਭਾਵ ਹੈ ?
2. ਗੁਰੂ ਨਾਨਕ ਦੇਵ ਜੀ ਨੇ ਮੁੱਢਲੇ ਜੀਵਨ ਵਿਚ ਕੀ-ਕੀ ਕਿੱਤੇ ਅਪਣਾਏ ?
ਉੱਤਰ-
1. ਸੱਚੇ ਸੌਦੇ ਤੋਂ ਭਾਵ ਹੈ-ਪਵਿੱਤਰ ਵਪਾਰ ਜੋ ਗੁਰੂ ਨਾਨਕ ਸਾਹਿਬ ਨੇ ਆਪਣੇ 20 ਰੁਪਇਆਂ ਨਾਲ ਫ਼ਕੀਰਾਂ ਨੂੰ ਰੋਟੀ ਖੁਆ ਕੇ ਕੀਤਾ ਸੀ ।

2. ਗੁਰੂ ਨਾਨਕ ਸਾਹਿਬ ਪੜ੍ਹਾਈ ਅਤੇ ਹੋਰ ਦੁਨਿਆਵੀ ਵਿਸ਼ਿਆਂ ਦੀ ਅਣਦੇਖੀ ਕਰਨ ਲੱਗੇ ਸਨ । ਉਨ੍ਹਾਂ ਦੇ ਵਤੀਰੇ ਵਿਚ ਪਰਿਵਰਤਨ ਲਿਆਉਣ ਲਈ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ । ਉੱਥੇ ਵੀ ਗੁਰੂ ਨਾਨਕ ਦੇਵ ਜੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਪਸ਼ੂ ਦੂਸਰੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਪਿਤਾ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦਾ ਯਤਨ ਕੀਤਾ । ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ । ਪਰ ਗੁਰੂ ਜੀ ਨੇ 20 ਰੁਪਏ ਸੰਤਾਂ ਨੂੰ ਖਾਣਾ ਖੁਆਉਣ ‘ਤੇ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ ।

6. ਲੰਗਰ ਪ੍ਰਥਾ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ, ਗੁਰੂ ਅੰਗਦ ਦੇਵ ਜੀ ਨੇ ਜਾਰੀ ਰੱਖਿਆ ਸੀ, ਗੁਰੂ ਅਮਰਦਾਸ ਜੀ ਦੇ ਸਮੇਂ ਵਿੱਚ ਇਹ ਪ੍ਰਥਾ ਵਿਸਤਿਤ ਰੂਪ ਵਿਚ ਜਾਰੀ ਰਹੀ ।ਉਹਨਾਂ ਦੇ ਲੰਗਰ ਵਿੱਚ ਬਾਹਮਣ, ਖੱਤਰੀ, ਵੈਸ਼, ਦਰ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਇੱਕੋ ਹੀ ਪੰਗਤ ਵਿੱਚ ਇਕੱਠਿਆਂ ਲੰਗਰ ਛਕਣਾ ਪੈਂਦਾ ਸੀ । ਗੁਰੂ ਜੀ ਦੇ ਹੁਕਮ ਅਨੁਸਾਰ ਲੰਗਰ ਵਿਚੋਂ ਭੋਜਨ ਛਕਣ ਤੋਂ ਬਿਨਾਂ ਕੋਈ ਵੀ ਉਹਨਾਂ ਨੂੰ ਨਹੀਂ ਮਿਲ ਸਕਦਾ ਸੀ । ਮੁਗ਼ਲ ਸਮਰਾਟ ਅਕਬਰ ਅਤੇ ਹਰੀਪੁਰ ਦੇ ਰਾਜੇ ਨੂੰ ਵੀ ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਲੰਗਰ ਵਿਚੋਂ ਭੋਜਨ ਛਕਣਾ ਪਿਆ ਸੀ । ਇਸ ਤਰ੍ਹਾਂ ਇਹ ਪ੍ਰਥਾ ਸਿੱਖ ਧਰਮ ਦੇ ਪ੍ਰਚਾਰ ਦਾ ਇੱਕ ਸ਼ਕਤੀਸ਼ਾਲੀ ਸਾਧਨ ਸਿੱਧ ਹੋਈ ।

ਪ੍ਰਸ਼ਨ-
1. ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
2. ਮੰਜੀ-ਪ੍ਰਥਾ ਤੋਂ ਕੀ ਭਾਵ ਹੈ ਤੇ ਇਸ ਦਾ ਕੀ ਉਦੇਸ਼ ਸੀ ?
ਉੱਤਰ-
1. ਲੰਗਰ ਪ੍ਰਥਾ ਜਾਂ ਪੰਗਤ ਤੋਂ ਭਾਵ ਉਸ ਪ੍ਰਥਾ ਤੋਂ ਹੈ ਜਿਸ ਅਨੁਸਾਰ ਸਾਰੀਆਂ ਜਾਤਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਇਕ ਹੀ ਪੰਗਤ ਵਿਚ ਇਕੱਠੇ ਬੈਠ ਕੇ ਲੰਗਰ ਛਕਦੇ ਸਨ । ਗੁਰੂ ਜੀ ਦੇ ਹੁਕਮ ਅਨੁਸਾਰ ਲੰਗਰ ਛਕੇ ਬਿਨਾਂ ਉਨ੍ਹਾਂ ਨੂੰ ਕੋਈ ਨਹੀਂ ਮਿਲ ਸਕਦਾ ਸੀ ।

2. ਮੰਜੀ-ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ । ਉਨ੍ਹਾਂ ਦੇ ਸਮੇਂ ਵਿੱਚ ਸਿੱਖਾਂ ਦੀ ਗਿਣਤੀ ਕਾਫ਼ੀ
ਵਧ ਚੁੱਕੀ ਸੀ । ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਂਨਾਂ ਲਈ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ । ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਦੇਸ਼ ਨੂੰ 22 ਹਿੱਸਿਆਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰੇਕ ਹਿੱਸੇ ਨੂੰ ‘ਮੰਜੀ’ ਕਿਹਾ ਜਾਂਦਾ ਸੀ । ਹਰੇਕ ਮੰਜੀ ਛੋਟੇ-ਛੋਟੇ ਸਥਾਨਕ ਕੇਂਦਰਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜੀਆਂ (Piris) ਕਹਿੰਦੇ ਸਨ । ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਕੰਮ ਨੂੰ ਵਧਾਉਣ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ।”

7. ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ 1588 ਈ: ਵਿੱਚ ‘ਹਰਿਮੰਦਰ ਸਾਹਿਬ’ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ | ਮੰਨਿਆ ਜਾਂਦਾ ਹੈ ਕਿ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ 1589 ਈ: ਵਿੱਚ ਸੂਫ਼ੀ ਫ਼ਕੀਰ, ਮੀਆਂ ਮੀਰ ਨੇ ਰੱਖਿਆ | ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰੱਖੇ ਗਏ, ਭਾਵ ਇਹ ਮੰਦਰ ਚਾਰੇ ਜਾਤਾਂ ਅਤੇ ਚਾਰੇ ਪਾਸਿਉਂ ਆਉਣ ਵਾਲੇ ਲੋਕਾਂ ਲਈ ਖੁੱਲ੍ਹੇ ਹਨ । ਹਰਿਮੰਦਰ ਸਾਹਿਬ ਦੀ ਉਸਾਰੀ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਦੇਖ-ਰੇਖ ਹੇਠ 1601 ਈ: ਵਿੱਚ ਸੰਪੂਰਨ ਹੋਈ । ਸਤੰਬਰ 1604 ਈ: ਵਿੱਚ ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਕਰ ਦਿੱਤੀ ਗਈ । ਭਾਈ ਬੁੱਢਾ ਜੀ ਨੂੰ ਉਥੋਂ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ ।

ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦਾ ਨਿਰਮਾਣ ਸਿੱਖ ਧਰਮ ਦੀ ਦ੍ਰਿੜ੍ਹਤਾ-ਪੂਰਵਕ ਸਥਾਪਨਾ ਲਈ ਸਭ ਤੋਂ ਵੱਧ ਮਹੱਤਵਪੂਰਨ ਕਾਰਜ ਸੀ । ਇਸ ਨਾਲ ਸਿੱਖਾਂ ਨੂੰ ਹਿੰਦੂ-ਤੀਰਥ ਸਥਾਨਾਂ ਦੀ ਯਾਤਰਾ ਕਰਨ ਦੀ ਲੋੜ ਨਾ ਰਹੀ । ਅੰਮ੍ਰਿਤਸਰ ਸਿੱਖਾਂ ਦਾ ‘ਮੱਕਾ ਅਤੇ ਗੰਗਾ-ਬਨਾਰਸ’ ਬਣ ਗਿਆ ।

ਪ੍ਰਸ਼ਨ-
1. ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ ਕਦੋਂ ਅਤੇ ਕਿਸ ਨੇ ਰੱਖਿਆ ?
2. ਹਰਿਮੰਦਰ ਸਾਹਿਬ ਬਾਰੇ ਜਾਣਕਾਰੀ ਦਿਓ ।
ਉੱਤਰ-
1. ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ 1589 ਈ: ਵਿਚ ਉਸ ਸਮੇਂ ਦੇ ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਰੱਖਿਆ ।

2. ਗੁਰੁ ਰਾਮਦਾਸ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਅੰਮਿਤਸਰ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ । ਇਸ ਦਾ ਨੀਂਹ-ਪੱਥਰ 1589 ਈ: ਵਿਚ ਸੂਫ਼ੀ ਫ਼ਕੀਰ ਮੀਆਂ ਮੀਰ ਜੀ ਨੇ ਰੱਖਿਆ । ਗੁਰੂ ਜੀ ਨੇ ਇਸ ਦੇ ਚਾਰੇ ਪਾਸੇ ਇਕ-ਇਕ ਦਰਵਾਜ਼ਾ ਰਖਵਾਇਆ । ਇਹ ਦਰਵਾਜ਼ੇ ਇਸ ਗੱਲ ਦੇ ਪ੍ਰਤੀਕ ਹਨ ਕਿ ਇਹ ਮੰਦਰ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਲਈ ਬਰਾਬਰ ਰੂਪ ਵਿਚ ਖੁੱਲ੍ਹਾ ਹੈ । ਹਰਿਮੰਦਰ ਸਾਹਿਬ ਦਾ ਨਿਰਮਾਣ ਕੰਮ ਭਾਈ ਬੁੱਢਾ ਜੀ ਦੀ ਨਿਗਰਾਨੀ ਵਿਚ 1601 ਈ: ਵਿਚ ਪੂਰਾ ਹੋਇਆ । 1604 ਈ: ਵਿਚ ਹਰਿਮੰਦਰ ਸਾਹਿਬ ਵਿਚ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ ਅਤੇ ਭਾਈ ਬੁੱਢਾ ਜੀ ਉੱਥੋਂ ਦੇ ਪਹਿਲੇ ਗ੍ਰੰਥੀ ਬਣੇ ।
ਹਰਿਮੰਦਰ ਸਾਹਿਬ ਜਲਦੀ ਹੀ ਸਿੱਖਾਂ ਲਈ ‘ਮੱਕਾ’ ਅਤੇ ‘ਗੰਗਾ-ਬਨਾਰਸ’ ਭਾਵ ਇਕ ਬਹੁਤ ਵੱਡਾ ਤੀਰਥ ਸਥਾਨ ਬਣ ਗਿਆ ।

PSEB 10th Class SST Solutions History Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

8. ਦੋ ਮੁਗ਼ਲ ਬਾਦਸ਼ਾਹ-ਅਕਬਰ ਅਤੇ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੇ ਸਮਕਾਲੀਨ ਸਨ, ਕਿਉਂ ਜੋ ਗੁਰੂਆਂ ਦੇ ਉਪਦੇਸ਼ਾਂ ਦਾ ਮੰਤਵ ਜਾਤ ਰਹਿਤ, ਵਹਿਮ ਰਹਿਤ, ਊਚ-ਨੀਚ ਅਤੇ ਧਰਮ ਦੇ ਵਿਤਕਰਿਆਂ ਸਹਿਤ ਸਮਾਜ ਸਥਾਪਤ ਕਰਨਾ ਸੀ, ਇਸ ਲਈ ਅਕਬਰ ਗੁਰੂਆਂ ਨੂੰ ਪਸੰਦ ਕਰਦਾ ਸੀ | ਪਰ ਜਹਾਂਗੀਰ ਗੁਰੁ ਅਰਜਨ ਦੇਵ ਜੀ ਦੀ ਵਧਦੀ ਹੋਈ ਪ੍ਰਸਿੱਧਤਾ ਨੂੰ ਪਸੰਦ ਨਹੀਂ ਕਰਦਾ ਸੀ । ਉਸ ਨੂੰ ਇਹ ਵੀ ਗੁੱਸਾ ਸੀ ਕਿ ਜਿੱਥੇ ਗੁਰੂ ਸਾਹਿਬ ਦੇ ਹਿੰਦੂ ਲੋਕ ਅਨੁਯਾਈ ਬਣ ਰਹੇ ਸਨ ਉੱਥੇ ਕੁਝ ਮੁਸਲਮਾਨ ਵੀ ਉਹਨਾਂ ਦੇ ਪ੍ਰਭਾਵ ਵਿੱਚ ਆ ਰਹੇ ਸਨ । ਸ਼ਹਿਜ਼ਾਦਾ ਖੁਸਰੋ ਨੇ ਆਪਣੇ ਪਿਤਾ ਜਹਾਂਗੀਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਜਦੋਂ ਸ਼ਾਹੀ ਸੈਨਾਵਾਂ ਨੇ ਖੁਸਰੋ ਦਾ ਪਿੱਛਾ ਕੀਤਾ ਤਾਂ ਉਹ ਦੌੜ ਕੇ ਪੰਜਾਬ ਆਇਆ ਤੇ ਗੁਰੂ ਸਾਹਿਬ ਨੂੰ ਮਿਲਿਆ । ਇਸ ‘ਤੇ ਜਹਾਂਗੀਰ ਨੇ ਜੋ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਾਰਵਾਈ ਕਰਨ ਦਾ ਬਹਾਨਾ ਲੱਭ ਰਿਹਾ ਸੀ, ਰਾਜ ਦੇ ਬਾਗੀ ਖੁਸਰੋ ਦੀ ਸਹਾਇਤਾ ਕਰਨ ਦੇ ਅਪਰਾਧ ਵਿੱਚ ਗੁਰੂ ਸਾਹਿਬ ਉੱਤੇ ਦੋ ਲੱਖ ਰੁਪਏ ਜੁਰਮਾਨਾ ਕਰ ਦਿੱਤਾ । ਗੁਰੂ ਜੀ ਨੇ ਇਸ ਜੁਰਮਾਨੇ ਨੂੰ ਅਣਉੱਚਿਤ ਸਮਝਦਿਆਂ ਹੋਇਆਂ ਦੇਣ ਤੋਂ ਨਾਂਹ ਕਰ ਦਿੱਤੀ । ਇਸ ‘ਤੇ ਉਹਨਾਂ ਨੂੰ ਸਰੀਰਕ ਤਸੀਹੇ ਦੇ ਕੇ 1606 ਈ: ਵਿਚ ਸ਼ਹੀਦ ਕਰ ਦਿੱਤਾ ਗਿਆ ।

ਪ੍ਰਸ਼ਨ-
1. ਜਹਾਂਗੀਰ ਗੁਰੂ ਅਰਜਨ ਸਾਹਿਬ ਨੂੰ ਕਿਉਂ ਸ਼ਹੀਦ ਕਰਨਾ ਚਾਹੁੰਦਾ ਸੀ ?
2. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ‘ਤੇ ਨੋਟ ਲਿਖੋ ।
ਉੱਤਰ-
1. ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੀ ਵਧਦੀ ਹੋਈ ਪ੍ਰਸਿੱਧੀ ਨਾਲ ਈਰਖਾ ਸੀ ।
ਜਾਂ
ਜਹਾਂਗੀਰ ਨੂੰ ਇਸ ਗੱਲ ਦਾ ਦੁੱਖ ਸੀ ਕਿ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਵੀ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਰਹੇ ਸਨ ।

2. ਮੁਗ਼ਲ ਬਾਦਸ਼ਾਹ ਅਕਬਰ ਦੇ ਪੰਜਵੇਂ ਪਾਤਸ਼ਾਹ ਸਿੱਖ ਗੁਰੂ) ਗੁਰੂ ਅਰਜਨ ਦੇਵ ਜੀ ਦੇ ਨਾਲ ਬਹੁਤ ਚੰਗੇ ਸੰਬੰਧ ਸਨ, ਪਰੰਤੂ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਨੇ ਸਹਿਣਸ਼ੀਲਤਾ ਦੀ ਨੀਤੀ ਨੂੰ ਛੱਡ ਦਿੱਤਾ । ਉਹ ਉਸ ਮੌਕੇ ਦੀ ਭਾਲ ਵਿਚ ਰਹਿਣ ਲੱਗਿਆ ਜਦੋਂ ਉਹ ਸਿੱਖ ਧਰਮ ‘ਤੇ ਕਰਾਰੀ ਸੱਟ ਮਾਰ ਸਕੇ । ਇਸ ਦੌਰਾਨ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਉਸ ਦੇ ਵਿਰੁੱਧ ਬਗਾਵਤ ਕਰ ਦਿੱਤੀ । ਖੁਸਰੋ ਹਾਰ ਕੇ ਗੁਰੂ ਅਰਜਨ ਦੇਵ ਜੀ ਕੋਲ ਆਇਆ । ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ । ਇਸ ਦੋਸ਼ ਕਾਰਨ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਉੱਤੇ ਦੋ ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ । ਪਰੰਤੁ ਗੁਰੁ ਜੀ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਅਤੇ ਕਈ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ । ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਭੜਕ ਉੱਠੇ ।ਉਹ ਸਮਝ ਗਏ ਕਿ ਉਨ੍ਹਾਂ ਨੂੰ ਹੁਣ ਆਪਣੇ ਧਰਮ ਦੀ ਰੱਖਿਆ ਲਈ ਹਥਿਆਰ ਧਾਰਨ ਕਰਨੇ ਪੈਣਗੇ ।

9. ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਅਤੇ ਆਖਰੀ ਗੁਰੂ ਹੋਏ ਹਨ । ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਦਾ ਕਾਰਜ ਕੀਤਾ । ਉਹਨਾਂ ਦੇ ਅੱਠ ਉੱਤਰਾਧਿਕਾਰੀਆਂ ਨੇ ਹੌਲੀ-ਹੌਲੀ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ | ਪਰ ਉਸ ਕਾਰਜ ਨੂੰ ਸੰਪੂਰਨ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਹੀ ਸਨ । ਉਹਨਾਂ ਨੇ 1699 ਈ: ਵਿੱਚ ਖਾਲਸਾ ਦੀ ਸਾਜਨਾ ਕਰਕੇ ਸਿੱਖ ਮੱਤ ਨੂੰ ਅੰਤਿਮ ਰੂਪ ਦਿੱਤਾ । ਉਹਨਾਂ ਨੇ ਸਿੱਖਾਂ ਵਿੱਚ ਵਿਸ਼ੇਸ਼ ਦਲੇਰੀ, ਬਹਾਦਰੀ ਅਤੇ ਏਕਤਾ ਦੀ ਭਾਵਨਾ ਉਤਪੰਨ ਕਰ ਦਿੱਤੀ । ਸੀਮਤ ਸਾਧਨਾਂ ਅਤੇ ਬਹੁਤ ਥੋੜੇ ਸਿੱਖ-ਸੈਨਿਕਾਂ ਦੀ ਸਹਾਇਤਾ ਨਾਲ ਉਹਨਾਂ ਨੇ ਮੁਗ਼ਲ ਸਾਮਰਾਜ ਦੇ ਜ਼ੁਲਮਾਂ ਦੇ ਵਿਰੁੱਧ ਟੱਕਰ ਲਈ । ਗੁਰੂ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਦੇਹਧਾਰੀ ਗੁਰੂ ਦੀ ਪਰੰਪਰਾ ਖ਼ਤਮ ਕਰਕੇ ਗੁਰੂ ਦੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਅਤੇ ਖ਼ਾਲਸਾ ਪੰਥ ਵਿੱਚ ਵੰਡ ਦਿੱਤੀ । ਇਸੇ ਲਈ ਉਹਨਾਂ ਵਿੱਚ ਇੱਕੋ ਸਮੇਂ ਅਧਿਆਤਮਕ ਨੇਤਾ, ਉੱਚ ਕੋਟੀ ਦਾ ਸੰਗਠਨ ਕਰਤਾ, ਜਮਾਂਦਰੂ ਸੈਨਾਨਾਇਕ, ਪ੍ਰਤਿਭਾਸ਼ਾਲੀ ਵਿਦਵਾਨ ਅਤੇ ਉੱਤਮ ਸੁਧਾਰਕ ਦੇ ਗੁਣ ਵਿਦਵਾਨ ਸਨ ।

ਪ੍ਰਸ਼ਨ-
1. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ? ਉਨ੍ਹਾਂ ਦੇ ਮਾਤਾ-ਪਿਤਾ ਜੀ ਦਾ ਨਾਂ ਵੀ ਦੱਸੋ ।
2. ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾਨਾਇਕ ਦੇ ਰੂਪ ਵਿੱਚ ਸ਼ਖ਼ਸੀਅਤ ਬਾਰੇ ਲਿਖੋ ।
ਉੱਤਰ-
1. ਗੁਰੁ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ: ਨੂੰ ਪਟਨਾ ਵਿਚ ਹੋਇਆ । ਉਨ੍ਹਾਂ ਦੀ ਮਾਤਾ ਦਾ ਨਾਂ ਗੁਜਰੀ ਜੀ ਅਤੇ ਪਿਤਾ ਦਾ ਨਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸੀ ।

2. ਗੁਰੂ ਗੋਬਿੰਦ ਸਿੰਘ ਜੀ ਇਕ ਕੁਸ਼ਲ ਸੈਨਾਪਤੀ ਅਤੇ ਵੀਰ ਸੈਨਿਕ ਸਨ । ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੇ ਵਿਰੁੱਧ ਲੜੀ ਗਈ ਹਰੇਕ ਲੜਾਈ ਵਿਚ ਉਨ੍ਹਾਂ ਨੇ ਆਪਣੇ ਵੀਰ ਸੈਨਿਕ ਹੋਣ ਦਾ ਸਬੂਤ ਦਿੱਤਾ । ਤੀਰ ਚਲਾਉਣ, ਤਲਵਾਰ ਚਲਾਉਣ ਅਤੇ ਘੋੜ-ਸਵਾਰੀ ਕਰਨ ਵਿਚ ਤਾਂ ਉਹ ਵਿਸ਼ੇਸ਼ ਰੂਪ ਨਾਲ ਨਿਪੁੰਨ ਸਨ । ਗੁਰੂ ਜੀ ਵਿਚ ਇਕ ਉੱਚ-ਕੋਟੀ ਦੇ ਸੈਨਾਪਤੀ ਦੇ ਗੁਣ ਵੀ ਮੌਜੂਦ ਸਨ ।ਉਨ੍ਹਾਂ ਨੇ ਘੱਟ ਸੈਨਿਕ ਅਤੇ ਘੱਟ ਯੁੱਧ ਸਮੱਗਰੀ ਦੇ ਹੁੰਦੇ ਹੋਏ ਵੀ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੇ ਨੱਕ ਵਿਚ ਦਮ ਕਰ ਦਿੱਤਾ । ਚਮਕੌਰ ਸਾਹਿਬ ਦੀ ਲੜਾਈ ਵਿਚ ਤਾਂ ਉਨ੍ਹਾਂ ਦੇ ਨਾਲ ਕੇਵਲ 40 ਸਿੱਖ ਸਨ । ਪਰ ਗੁਰੂ ਜੀ ਦੀ ਅਗਵਾਈ ਵਿਚ ਉਨ੍ਹਾਂ ਨੇ ਉਹ ਹੱਥ ਦਿਖਾਏ ਕਿ ਇਕ ਵਾਰ ਤਾਂ ਹਜ਼ਾਰਾਂ ਦੀ ਮੁਗਲ ਸੈਨਾ ਘਬਰਾ ਗਈ ।

10. 1699 ਈ: ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਰਾਏ ਜੀ ਨੇ ਅਨੰਦਪੁਰ ਸਾਹਿਬ ਵਿਖੇ ਸਭਾ ਬੁਲਾਈ । ਉਸ ਸਭਾ ਦੀ ਗਿਣਤੀ ਲਗਪਗ 80,000 ਸੀ । ਜਦੋਂ ਸਾਰੇ ਲੋਕ ਆਪੋ ਆਪਣੇ ਸਥਾਨ ਉੱਤੇ ਬੈਠ ਗਏ ਤਾਂ ਗੁਰੂ ਜੀ ਨੇ ਮਿਆਨ ਵਿੱਚੋਂ ਤਲਵਾਰ ‘ਕੱਢ ਕੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ-ਤੁਹਾਡੇ ਵਿੱਚੋਂ ਕੋਈ ਅਜਿਹਾ ਵਿਅਕਤੀ ਹੈ ਜੋ ਧਰਮ ਲਈ ਆਪਣਾ ਸੀਸ ਦੇ ਸਕੇ ? ਗੁਰੂ ਜੀ ਨੇ ਇਹ ਸ਼ਬਦ ਤਿੰਨ ਵਾਰ ਦੁਹਰਾਏ । ਤੀਜੀ ਵਾਰ ਕਹਿਣ ‘ਤੇ ਲਾਹੌਰ ਨਿਵਾਸੀ ਦਇਆ ਰਾਮ ਖੱਤਰੀ ਨੇ ਉੱਠ ਕੇ ਗੁਰੂ ਜੀ ਅੱਗੇ ਆਪਣਾ ਸੀਸ ਝੁਕਾ ਦਿੱਤਾ । ਗੁਰੂ ਜੀ ਉਸ ਨੂੰ ਨੇੜੇ ਦੇ ਇੱਕ ਤੰਬੂ ਵਿਚ ਲੈ ਗਏ । ਫਿਰ ਉਹ ਤੰਬੂ ਤੋਂ ਬਾਹਰ ਆਏ ਅਤੇ ਉਹਨਾਂ ਨੇ ਪਹਿਲਾਂ ਵਾਂਗ ਹੀ ਇੱਕ ਹੋਰ ਵਿਅਕਤੀ ਦਾ ਸਿਰ ਮੰਗਿਆ । ਇਸ ਵਾਰ ਦਿੱਲੀ ਦਾ ਧਰਮ ਦਾਸ (ਜੱਟ) ਆਪਣਾ ਸੀਸ ਭੇਂਟ ਕਰਨ ਲਈ ਅੱਗੇ ਆਇਆ । ਗੁਰੂ ਸਾਹਿਬ ਉਸ ਨੂੰ ਨਾਲ ਦੇ ਤੰਬੂ ਵਿੱਚ ਲੈ ਗਏ । ਇਸ ਤਰ੍ਹਾਂ ਗੁਰੂ ਸਾਹਿਬ ਨੇ ਪੰਜ ਵਾਰ ਸਿਰਾਂ ਦੀ ਮੰਗ ਕੀਤੀ ਅਤੇ ਪੰਜ ਵਿਅਕਤੀਆਂ ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਮੋਹਕਮ ਚੰਦ, ਭਾਈ ਸਾਹਿਬ ਚੰਦ ਅਤੇ ਭਾਈ ਹਿੰਮਤ ਰਾਇ ਨੇ ਆਪਣੇ ਸੀਸ ਭੇਟ ਕੀਤੇ । ਕੁਝ ਸਮੇਂ ਬਾਅਦ ਗੁਰੂ ਜੀ ਉਹਨਾਂ ਪੰਜਾਂ ਵਿਅਕਤੀਆਂ ਨੂੰ ਕੇਸਰੀ ਰੰਗ ਦੇ ਸੁੰਦਰ ਵਸਤਰ ਪਹਿਨਾ ਕੇ ਲੋਕਾਂ ਵਿੱਚ ਲੈ ਆਏ । ਉਸ ਵੇਲੇ ਗੁਰੂ ਜੀ ਨੇ ਆਪ ਵੀ ਉਹੋ ਜਿਹੇ ਹੀ ਵਸਤਰ ਪਹਿਨੇ ਹੋਏ ਸਨ । ਲੋਕ ਉਹਨਾਂ ਪੰਜਾਂ ਵਿਅਕਤੀਆਂ ਨੂੰ ਦੇਖ ਕੇ ਬੜੇ ਹੈਰਾਨ ਹੋਏ । ਗੁਰੁ ਸਾਹਿਬ ਨੇ ਉਹਨਾਂ ਨੂੰ ‘ਪੰਜ ਪਿਆਰੇ’ ਦੀ ਸਮੂਹਿਕ ਉਪਾਧੀ ਦਿੱਤੀ ।

ਪ੍ਰਸ਼ਨ-
1. ਖ਼ਾਲਸਾ ਦੀ ਸਾਜਨਾ ਕਦੋਂ ਅਤੇ ਕਿੱਥੇ ਕੀਤੀ ਗਈ ?
2. ਖ਼ਾਲਸਾ ਦੇ ਨਿਯਮਾਂ ਦਾ ਵਰਣਨ ਕਰੋ ।
ਉੱਤਰ-
1. 1699 ਈ: ਵਿਚ ਆਨੰਦਪੁਰ ਸਾਹਿਬ ਵਿਚ ।

2. ਖ਼ਾਲਸਾ ਦੀ ਸਥਾਪਨਾ 1699 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ । ਖ਼ਾਲਸਾ ਦੇ ਮੁੱਖ ਨਿਯਮ ਹੇਠ ਲਿਖੇ ਸਨ-

  • ਹਰੇਕ ਖ਼ਾਲਸਾ ਆਪਣੇ ਨਾਂ ਪਿੱਛੇ ‘ਸਿੰਘ’ ਸ਼ਬਦ ਲਗਾਏਗਾ । ਖ਼ਾਲਸਾ ਔਰਤ ਆਪਣੇ ਨਾਂ ਨਾਲ ‘ਕੌਰ’ ਸ਼ਬਦ ਲਗਾਏਗੀ ।
  • ਖ਼ਾਲਸਾ ਵਿਚ ਪ੍ਰਵੇਸ਼ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਖੰਡੇ ਦੀ ਪਾਹੁਲ ਦਾ ਸੇਵਨ ਕਰਨਾ ਪਵੇਗਾ ਤਦ ਹੀ ਉਹ ਆਪਣੇ ਆਪ ਨੂੰ ਖ਼ਾਲਸਾ ਅਖਵਾਏਗਾ ।
  • ਹਰ ਇਕ ਸਿੰਘ ਜ਼ਰੂਰੀ ਤੌਰ ‘ਤੇ ਪੰਜ ਕਕਾਰ ਧਾਰਨ ਕਰੇਗਾ । ਉਹ ਹਨ-ਕੇਸ, ਕੜਾ, ਕਛਹਿਰਾ, ਕੰਘਾ ਤੇ ਕਿਰਪਾਨ ।
  • ਹਰ ਇਕ ‘ਸਿੰਘ’ ਹਰ ਰੋਜ਼ ਸਵੇਰੇ ਇਸ਼ਨਾਨ ਕਰਕੇ ਉਹਨਾਂ ਪੰਜ ਬਾਣੀਆਂ ਦਾ ਪਾਠ ਕਰੇਗਾ, ਜਿਨ੍ਹਾਂ ਦਾ , ਉਚਾਰਨ ‘ਖੰਡੇ ਦਾ ਪਾਹੁਲ’ ਤਿਆਰ ਕਰਨ ਸਮੇਂ ਕੀਤਾ ਗਿਆ ਸੀ ।

PSEB 10th Class SST Solutions History Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

11. ਬੰਦਾ ਸਿੰਘ ਬਹਾਦਰ ਦਾ ਅਸਲੀ ਨਿਸ਼ਾਨਾ ਸਰਹਿੰਦ ਸੀ । ਇੱਥੋਂ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਤੰਗ ਕੀਤਾ ਸੀ । ਉਸ ਨੇ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੇ ਯੁੱਧਾਂ ਵਿੱਚ ਗੁਰੂ ਜੀ ਦੇ ਖਿਲਾਫ਼ ਫੌਜ ਭੇਜੀ ਸੀ । ਇੱਥੇ ਹੀ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਚਿਣਿਆ ਗਿਆ । ਬੰਦਾ ਸਿੰਘ ਬਹਾਦਰ ਅਤੇ ਸਿੱਖਾਂ ਨੂੰ ਵਜ਼ੀਰ ਖਾਂ ਤੇ ਬਹੁਤ ਗੁੱਸਾ ਸੀ । ਜਿਉਂ ਹੀ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਵੱਲ ਵਧਣ ਦੀਆਂ ਖਬਰਾਂ ਪਹੁੰਚੀਆਂ ਤਾਂ ਹਜ਼ਾਰਾਂ ਲੋਕ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ । ਸਰਹਿੰਦ ਦੇ ਕਰਮਚਾਰੀ, ਸੁੱਚਾ ਨੰਦ ਦਾ ਭਤੀਜਾ ਵੀ 1,000 ਸੈਨਿਕਾਂ ਨਾਲ ਬੰਦਾ ਸਿੰਘ ਬਹਾਦਰ ਦੀ ਸੈਨਾ ਵਿੱਚ ਜਾ ਰਲਿਆ । ਦੂਜੇ ਪਾਸੇ ਵਜ਼ੀਰ ਖਾਂ ਦੀ ਫੌਜ ਦੀ ਗਿਣਤੀ ਲਗਭਗ 20,000 ਸੀ । ਉਸ ਦੀ ਸੈਨਾ ਵਿੱਚ ਘੋੜ ਸਵਾਰਾਂ ਤੋਂ ਬਿਨਾਂ ਬੰਦੂਕਚੀ, ਤੋਪਚੀ ਅਤੇ ਹਾਥੀ ਸਵਾਰ ਵੀ ਸਨ ।

ਪ੍ਰਸ਼ਨ-
1. ਹੁਕਮਨਾਮੇ ਵਿਚ ਗੁਰੂ ਜੀ ਨੇ ਪੰਜਾਬ ਦੇ ਸਿੱਖਾਂ ਨੂੰ ਕੀ ਆਦੇਸ਼ ਦਿੱਤੇ ?
2. ਚੱਪੜ-ਚਿੜੀ ਅਤੇ ਸਰਹਿੰਦ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
1. ਬੰਦਾ ਸਿੰਘ ਬਹਾਦਰ ਉਨ੍ਹਾਂ ਦਾ ਰਾਜਨੀਤਿਕ ਨੇਤਾ ਹੋਵੇਗਾ ਅਤੇ ਉਹ ਮੁਗਲਾਂ ਦੇ ਵਿਰੁੱਧ ਧਰਮ ਯੁੱਧ ਵਿਚ ਬੰਦੇ ਦਾ ਸਾਥ ਦੇਣ ।

2. ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਨ ਭਰ ਤੰਗ ਕੀਤਾ ਸੀ । ਇਸ ਤੋਂ ਇਲਾਵਾ ਉਸ ਨੇ ਗੁਰੂ ਸਾਹਿਬ ਦੇ ਦੋ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਚ ਹੀ ਕੰਧ ਵਿਚ ਚਿਣਵਾ ਦਿੱਤਾ ਸੀ । ਇਸ ਲਈ ਬੰਦਾ ਸਿੰਘ ਬਹਾਦਰ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ । ਜਿਉਂ ਹੀ ਉਹ ਸਰਹਿੰਦ ਵਲ ਵਧਿਆ, ਹਜ਼ਾਰਾਂ ਲੋਕ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ । ਸਰਹਿੰਦ ਦੇ ਕਰਮਚਾਰੀ ਸੁੱਚਾ ਨੰਦ ਦਾ ਭਤੀਜਾ ਵੀ 1000 ਸੈਨਿਕਾਂ ਨਾਲ ਬੰਦਾ ਸਿੰਘ ਦੀ ਸੈਨਾ ਨਾਲ ਜਾ ਮਿਲਿਆ । ਪਰੰਤੂ ਬਾਅਦ ਵਿਚ ਉਸ ਨੇ ਧੋਖਾ ਦਿੱਤਾ । ਦੂਜੇ ਪਾਸੇ ਵਜ਼ੀਰ ਕੋਲ ਲਗਪਗ 20,000 ਸੈਨਿਕ ਸਨ । ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵਿਚ ਚੱਪੜ-ਚਿੜੀ ਦੇ ਸਥਾਨ ‘ਤੇ 22 ਮਈ, 1710 ਈ: ਨੂੰ ਦੋਹਾਂ ਫ਼ੌਜਾਂ ਵਿਚ ਘਮਸਾਣ ਦਾ ਯੁੱਧ ਹੋਇਆ । ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਦੁਸ਼ਮਣ ਦੇ ਸੈਨਿਕ ਵੱਡੀ ਗਿਣਤੀ ਵਿਚ ਸਿੱਖਾਂ ਦੀਆਂ ਤਲਵਾਰਾਂ ਦੇ ਸ਼ਿਕਾਰ ਹੋਏ । ਵਜ਼ੀਰ ਖਾਂ ਦੀ ਲਾਸ਼ ਨੂੰ ਇਕ ਦਰੱਖ਼ਤ ਉੱਤੇ ਟੰਗ ਦਿੱਤਾ ਗਿਆ । ਸੁੱਚਾ ਨੰਦ ਜਿਸਨੇ ਸਿੱਖਾਂ ‘ਤੇ ਅੱਤਿਆਚਾਰ ਕਰਵਾਏ ਸਨ, ਦੇ ਨੱਕ ਵਿਚ ਨਕੇਲ ਪਾ ਕੇ ਸ਼ਹਿਰ ਵਿਚ ਉਸ ਦਾ ਜਲੂਸ ਕੱਢਿਆ ਗਿਆ ।

12. 1837 ਈ: ਵਿੱਚ ਭਾਰਤ ਦਾ ਗਵਰਨਰ-ਜਨਰਲ ਲਾਰਡ ਆਕਲੈਂਡ ਅਫਗਾਨਿਸਤਾਨ ਵਿੱਚ ਰੂਸ ਦੇ ਵਧਦੇ ਹੋਏ ਪ੍ਰਭਾਵ ਕਾਰਨ ਭੈ-ਭੀਤ ਹੋ ਗਿਆ ਸੀ । ਉਹ ਇਹ ਵੀ ਮਹਿਸੂਸ ਕਰਦਾ ਸੀ ਕਿ ਦੋਸਤ ਮੁਹੰਮਦ ਅੰਗਰੇਜ਼ਾਂ ਦੇ ਦੁਸ਼ਮਣ ਰੂਸ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕਰ ਰਿਹਾ ਸੀ । ਇਹਨਾਂ ਹਾਲਤਾਂ ਵਿੱਚ ਲਾਰਡ ਆਕਲੈਂਡ ਨੇ ਦੋਸਤ ਮੁਹੰਮਦ ਦੀ ਥਾਂ ਸ਼ਾਹ ਸੁਜਾ ਨੂੰ ਅਫ਼ਗਾਨਿਸਤਾਨ ਦਾ ਭੂਤਪੂਰਵ ਹਾਕਮ, ਅੰਗਰੇਜ਼ਾਂ ਦੀ ਪੈਨਸ਼ਨ ਤੇ ਪਲਦਾ ਸੀ ਅਫ਼ਗਾਨਿਸਤਾਨ ਦਾ ਹਾਕਮ ਬਨਾਉਣਾ ਚਾਹਿਆ । ਇਸ ਉਦੇਸ਼ ਨਾਲ 26 ਜੂਨ, 1838 ਈ: ਨੂੰ ਅੰਗਰੇਜ਼ ਸਰਕਾਰ ਦੀ ਆਗਿਆ ਨਾਲ ਅੰਗਰੇਜ਼ਾਂ, ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸੁਜਾ ਵਿਚਕਾਰ ਇੱਕ ਸੰਧੀ ਹੋਈ, ਜਿਸ ਨੂੰ ਤੁੰਪੱਖੀ ਸੰਧੀ ਕਹਿੰਦੇ ਹਨ । ਇਸ ਅਨੁਸਾਰ ਅਫ਼ਗਾਨਿਸਤਾਨ ਦੇ ਹੋਣ ਵਾਲੇ ਹਾਕਮ ਸ਼ਾਹ ਸੁਜਾ ਨੇ ਆਪਣੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਕੋਲੋਂ ਜਿੱਤੇ ਹੋਏ ਸਾਰੇ ਦੇਸ਼ (ਕਸ਼ਮੀਰ, ਮੁਲਤਾਨ, ਪੇਸ਼ਾਵਰ, ਅਟਕ, ਰਾਜਾਤ ਆਦਿ) ਉੱਤੇ ਉਸ ਦਾ ਅਧਿਕਾਰ ਸਵੀਕਾਰ ਕਰ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਉਸ ਸੰਧੀ ਦੀ ਇੱਕ ਸ਼ਰਤ ਕਿ ਅਫ਼ਗਾਨ-ਯੁੱਧ ਸਮੇਂ ਉਹ ਅੰਗਰੇਜ਼ਾਂ ਨੂੰ ਆਪਣੇ ਹਲਕੇ ਵਿੱਚੋਂ ਦੀ ਅੱਗੇ ਜਾਣ ਦੇਵੇਗਾ, ਨਹੀਂ ਮੰਨੀ। ਇਸ ਗੱਲ ਤੇ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧਾਂ ਵਿਚਕਾਰ ਇੱਕ ਵੱਡੀ ਦਰਾੜ ਪੈ ਗਈ । ਜੂਨ 1839 ਈ: ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ।

ਪ੍ਰਸ਼ਨ-
1. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ? ਉਸ ਦੇ ਪਿਤਾ ਦਾ ਕੀ ਨਾਂ ਸੀ ?
2. ਡੈਪੱਖੀ ਸੰਧੀ ਕੀ ਸੀ ?
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਨੂੰ ਹੋਇਆ । ਉਸ ਦੇ ਪਿਤਾ ਦਾ ਨਾਂ ਸਰਦਾਰ ਮਹਾਂ ਸਿੰਘ ਸੀ ।

2. ਉਪੱਖੀ ਸੰਧੀ 26 ਜੂਨ, 1838 ਈ: ਵਿਚ ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਅਤੇ ਸ਼ਾਹ ਸ਼ੁਜਾ ਵਿਚਕਾਰ ਹੋਈ ਇਸ ਦੀਆਂ ਸ਼ਰਤਾਂ ਹੇਠ ਲਿਖੀਆਂ ਸਨ-

  • ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਇਲਾਕੇ ਸ਼ਾਹ ਸ਼ੁਜਾ ਦੇ ਰਾਜ ਵਿਚ ਨਹੀਂ ਮਿਲਾਏ ਜਾਣਗੇ ।
  • ਤਿੰਨਾਂ ਵਿਚੋਂ ਕੋਈ ਵੀ ਕਿਸੇ ਵਿਦੇਸ਼ੀ ਦੀ ਸਹਾਇਤਾ ਨਹੀਂ ਕਰੇਗਾ ।
  • ਮਹਾਰਾਜਾ ਰਣਜੀਤ ਸਿੰਘ ਸਿੰਧ ਦੇ ਉਸ ਹਿੱਸੇ ਉੱਤੇ ਵੀ ਨਿਯੰਤ੍ਰਣ ਕਰ ਸਕੇਗਾ ਜਿਸ ਉੱਤੇ ਉਸ ਦਾ ਹੁਣੇ ਹੁਣੇ ਕਬਜ਼ਾ ਹੋਇਆ ਸੀ ।
  • ਇਕ ਦਾ ਦੁਸ਼ਮਣ ਹੋਰ ਤਿੰਨਾਂ ਦਾ ਦੁਸ਼ਮਣ ਸਮਝਿਆ ਜਾਵੇਗਾ ।
  • ਸਿੰਧ ਦੇ ਮਾਮਲੇ ਵਿਚ ਅੰਗਰੇਜ਼ ਅਤੇ ਮਹਾਰਾਜਾ ਰਣਜੀਤ ਸਿੰਘ ਮਿਲ ਕੇ ਜੋ ਵੀ ਫ਼ੈਸਲਾ ਕਰਨਗੇ, ਉਹ ਸ਼ਾਹ ਸ਼ੁਜਾ ਨੂੰ ਮੰਨਣਾ ਪਵੇਗਾ ।
  • ਸ਼ਾਹ ਸ਼ੁਜਾ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਦੇਸ਼ ਨਾਲ ਆਪਣੇ ਸੰਬੰਧ ਕਾਇਮ ਨਹੀਂ ਕਰੇਗਾ ।

13.
ਭਾਵੇਂ ਲਾਰਡ ਹਾਰਡਿੰਗ ਨੇ ਸਿੱਖਾਂ ਨੂੰ ਹਰਾ ਕੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਨਾ ਕੀਤਾ ਪਰ ਲਾਹੌਰ ਸਰਕਾਰ ਨੂੰ ਕਮਜ਼ੋਰ ਜ਼ਰੂਰ ਕਰ ਦਿੱਤਾ । ਅੰਗਰੇਜ਼ਾਂ ਨੇ ਲਾਹੌਰ ਰਾਜ ਦੇ ਸਤਲੁਜ ਦੇ ਦੱਖਣ ਵਿਚਲੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ । ਉਹਨਾਂ ਨੇ ਦੁਆਬਾ ਬਿਸਤ ਜਲੰਧਰ ਦੇ ਉਪਜਾਊ ਇਲਾਕਿਆਂ ਉੱਤੇ ਵੀ ਅਧਿਕਾਰ ਕਰ ਲਿਆ । ਕਸ਼ਮੀਰ, ਕਾਂਗੜਾ ਅਤੇ ਹਜ਼ਾਰਾ ਦੇ ਪਹਾੜੀ ਰਾਜ ਵੀ ਲਾਹੌਰ ਰਾਜ ਤੋਂ ਅਜ਼ਾਦ ਕਰ ਦਿੱਤੇ ਗਏ । ਲਾਹੌਰ ਰਾਜ ਦੀ ਸੈਨਾ ਘਟਾ ਦਿੱਤੀ ਗਈ । ਲਾਹੌਰ ਰਾਜ ਤੋਂ ਬਹੁਤ ਵੱਡੀ ਧਨ ਰਾਸ਼ੀ ਵਸੂਲ ਕੀਤੀ ਗਈ । ਪੰਜਾਬ ਨੂੰ ਆਰਥਿਕ ਅਤੇ ਸੈਨਿਕ ਰੂਪ ਵਿੱਚ ਐਨਾ ਕਮਜ਼ੋਰ ਕਰ ਦਿੱਤਾ ਗਿਆ ਕਿ ਅੰਗਰੇਜ਼ ਜਦੋਂ ਵੀ ਚਾਹੁਣ ਉਸ ਉੱਤੇ ਕਬਜ਼ਾ ਕਰ ਸਕਦੇ ਸਨ ।

ਪ੍ਰਸ਼ਨ-
1. ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੌਣ ਉਸ ਦਾ ਉੱਤਰਾਧਿਕਾਰੀ ਬਣਿਆ ?
2. ਲਾਹੌਰ ਦੀ ਦੂਜੀ ਸੰਧੀ ਦੀਆਂ ਧਾਰਾਵਾਂ ਦਿਓ ।
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖੜਕ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ ।

2. ਲਾਹੌਰ ਦੀ ਦੂਜੀ ਸੰਧੀ 11 ਮਾਰਚ, 1846 ਈ: ਵਿਚ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਹੋਈ । ਉਸ ਸੰਧੀ ਦੀਆਂ ਮੁੱਖ ਧਾਰਾਵਾਂ ਹੇਠ ਲਿਖੀਆਂ ਸਨ-

  • ਬਿਟਿਸ਼ ਸਰਕਾਰ ਮਹਾਰਾਜਾ ਦਲੀਪ ਸਿੰਘ ਅਤੇ ਸ਼ਹਿਰ ਵਾਸੀਆਂ ਦੀ ਰੱਖਿਆ ਲਈ ਲਾਹੌਰ ਵਿੱਚ ਵੱਡੀ ਸੰਖਿਆ ਵਿਚ ਸੈਨਾ ਰੱਖੇਗੀ । ਇਹ ਸੈਨਾ 1846 ਈ: ਤਕ ਉੱਥੇ ਰਹੇਗੀ ।
  • ਲਾਹੌਰ ਦਾ ਕਿਲ੍ਹਾ ਅਤੇ ਸ਼ਹਿਰ ਅੰਗਰੇਜ਼ ਸੈਨਾ ਦੇ ਅਧਿਕਾਰ ਵਿਚ ਰਹਿਣਗੇ ।
  • ਲਾਹੌਰ ਸਰਕਾਰ 9 ਮਾਰਚ, 1846 ਈ: ਦੀ ਸੰਧੀ ਰਾਹੀਂ ਅੰਗਰੇਜ਼ਾਂ ਨੂੰ ਦਿੱਤੇ ਗਏ ਦੇਸ਼ਾਂ ਵਿਚਲੇ ਜਾਗੀਰਦਾਰਾਂ ਅਤੇ ਅਧਿਕਾਰੀਆਂ ਦਾ ਸਨਮਾਨ ਕਰੇਗੀ ।
  • ਲਾਹੌਰ ਸਰਕਾਰ ਨੂੰ ਅੰਗਰੇਜ਼ਾਂ ਨੂੰ ਦਿੱਤੇ ਗਏ ਇਲਾਕਿਆਂ ਦੇ ਕਿਲ੍ਹਿਆਂ ਵਿਚੋਂ, ਤੋਪਾਂ ਨੂੰ ਛੱਡ ਕੇ ਖ਼ਜ਼ਾਨਾ ਅਤੇ ਸੰਪੱਤੀ ਕੱਢ ਕੇ ਲਿਆਉਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ ।

PSEB 10th Class SST Solutions History Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

14. ਜਨਵਰੀ 1848 ਈ: ਵਿੱਚ ਲਾਰਡ ਹਾਰਡਿੰਗ ਦੀ ਥਾਂ ਲਾਰਡ ਡਲਹੌਜ਼ੀ ਭਾਰਤ ਦਾ ਗਵਰਨਰ ਜਨਰਲ ਬਣਿਆ । ਉਹ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦਾ ਵਿਸਥਾਰ ਕਰਨ ਵਿੱਚ ਯਕੀਨ ਰੱਖਦਾ ਸੀ । ਸਭ ਤੋਂ ਪਹਿਲਾਂ ਉਸ ਨੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾਉਣ ਦਾ ਫੈਸਲਾ ਕੀਤਾ | ਮੁਲਤਾਨ ਦੇ ਮੁਲ ਰਾਜ ਅਤੇ ਹਜ਼ਾਰਾ ਦੇ ਚਤਰ ਸਿੰਘ ਅਤੇ ਉਸ ਦੇ ਪੁੱਤਰ ਸ਼ੇਰ ਸਿੰਘ ਦੇ ਵਿਦਰੋਹਾਂ ਤੋਂ ਉਸ ਨੂੰ ਸਿੱਖਾਂ ਨਾਲ ਯੁੱਧ ਕਰਨ ਦਾ ਬਹਾਨਾ ਮਿਲ ਗਿਆ । ਦੂਜੇ ਐਂਗਲੋ-ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਪਿੱਛੋਂ ਪਹਿਲਾਂ ਹੀ ਮਿਥੀ ਆਪਣੀ ਨੀਤੀ ਨੂੰ ਅਮਲੀ ਰੂਪ ਦੇਣ ਦਾ ਕੰਮ ਵਿਦੇਸ਼ ਸਕੱਤਰ ਹੈਨਰੀ ਇਲੀਅਟ (Henry Elliot) ਨੂੰ ਸੌਂਪਿਆ । ਇਲੀਅਟ ਨੇ ਕੌਂਸਲ ਆਫ ਰੀਜੈਂਸੀ ਦੇ ਮੈਂਬਰਾਂ ਨਾਲ ਗੱਲ-ਬਾਤ ਕੀਤੀ ।

29 ਮਾਰਚ, 1849 ਈ: ਮਹਾਰਾਜਾ ਦਲੀਪ ਸਿੰਘ ਅਤੇ ਕੌਂਸਲ ਆਫ਼ ਰੀਜੈਂਸੀ ਦੇ ਮੈਂਬਰਾਂ ਨੂੰ ਇੱਕ ਸੰਧੀ-ਪੱਤਰ ਉੱਤੇ ਹਸਤਾਖ਼ਰ ਕਰਨ ਲਈ ਮਜਬੂਰ ਕਰ ਦਿੱਤਾ । ਉਸ ਸੰਧੀ ਅਨੁਸਾਰ ਮਹਾਰਾਜਾ ਦਲੀਪ ਸਿੰਘ ਨੂੰ ਰਾਜਗੱਦੀ ਤੋਂ ਉਤਾਰ ਦਿੱਤਾ ਗਿਆ । ਪੰਜਾਬ ਦੀ ਸਾਰੀ ਸੰਪਤੀ ‘ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ । ਕੋਹੇਨੂਰ ਹੀਰਾ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ) ਕੋਲ ਭੇਜ . ਦਿੱਤਾ ਗਿਆ । ਮਹਾਰਾਜਾ ਦਲੀਪ ਸਿੰਘ ਦੀ 4 ਤੋਂ 5 ਲੱਖ ਤੱਕ ਸਾਲਾਨਾ ਪੈਨਸ਼ਨ ਕਰ ਦਿੱਤੀ ਗਈ । ਉਸੇ ਦਿਨ ਹੈਨਰੀ ਇਲੀਅਟ ਨੇ ਲਾਹੌਰ ਦਰਬਾਰ ਵਿੱਚ ਲਾਰਡ ਡਲਹੌਜ਼ੀ ਵੱਲੋਂ ਐਲਾਨ ਪੜ੍ਹ ਕੇ ਸੁਣਾਇਆ । ਉਸ ਐਲਾਨ ਵਿੱਚ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾਉਣ ਨੂੰ ਉੱਚਿਤ ਦੱਸਿਆ ਗਿਆ ।

ਪ੍ਰਸ਼ਨ-
1. ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਮਿਲਾਇਆ ਗਿਆ ? ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ?
2. ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
1. ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ 1849 ਈ: ਵਿਚ ਮਿਲਾਇਆ ਗਿਆ । ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਲਾਰਡ ਡਲਹੌਜ਼ੀ ਸੀ ।

2. ਮਹਾਰਾਜਾ ਦਲੀਪ ਸਿੰਘ ਪੰਜਾਬ (ਲਾਹੌਰ ਰਾਜ ਦਾ ਆਖ਼ਰੀ ਸਿੱਖ ਹਾਕਮ ਸੀ । ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਮੇਂ , ਉਹ ਨਾਬਾਲਿਗ ਸੀ । ਇਸ ਲਈ 1846 ਈ: ਦੀ ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਰਾਜ ਦੇ ਪ੍ਰਬੰਧ ਲਈ ਇਕ ਕੌਂਸਲ ਆਫ਼ ਰੀਜੈਂਸੀ ਦੀ ਸਥਾਪਨਾ ਕੀਤੀ ਗਈ । ਇਸ ਨੇ ਮਹਾਰਾਜਾ ਦੇ ਬਾਲਗ਼ ਹੋਣ ਤਕ ਕੰਮ ਕਰਨਾ ਸੀ । ਪਰ ਦੂਜੇ ਐਂਗਲੋ-ਸਿੱਖ ਯੁੱਧ ਵਿੱਚ ਸਿੱਖ ਮੁੜ ਹਾਰ ਗਏ । ਸਿੱਟੇ ਵਜੋਂ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਉਸ ਦੀ 45 ਲੱਖ ਰੁਪਏ ਵਿਚ ਸਾਲਾਨਾ ਪੈਨਸ਼ਨ ਨਿਸਚਿਤ ਕਰ ਦਿੱਤੀ ਗਈ । ਪੰਜਾਬ ਅੰਗਰੇਜ਼ੀ ਸਾਮਰਾਜ ਦਾ ਅੰਗ ਬਣ ਗਿਆ ।

15. ਅੰਮ੍ਰਿਤਸਰ ਤੇ ਰਾਏਕੋਟ ਦੇ ਬੁਚੜਖਾਨਿਆਂ ‘ਤੇ ਹਮਲਾ ਕਰਕੇ ਕਈ ਬੁੱਚੜਾਂ ਨੂੰ ਮਾਰ ਦਿੱਤਾ । ਕੂਕਿਆਂ ਨੂੰ ਸ਼ਰੇਆਮ ਫਾਂਸੀ ਦੀ ਸਜ਼ਾ ਵੀ ਦਿੱਤੀ ਜਾਂਦੀ ਪਰ ਕੁਕੇ ਆਪਣੇ ਮਨੋਰਥ ਤੋਂ ਪਿੱਛੋਂ ਨਾ ਹੁੰਦੇ । ਜਨਵਰੀ, 1872 ਈ: ਨੂੰ 150 ਕੁਕਿਆਂ ਦਾ ਜੱਥਾ ਬੁੱਚੜਾਂ ਨੂੰ ਸਜ਼ਾ ਦੇਣ ਲਈ ਮਲੇਰਕੋਟਲੇ ਪੁੱਜਾ । 15 ਜਨਵਰੀ, 1872 ਈ: ਨੂੰ ਕੁਕਿਆਂ ਅਤੇ ਮਲੇਰਕੋਟਲਾ ਦੀ ਸੈਨਾ ਵਿਚਕਾਰ ਘਮਸਾਨ ਦੀ ਲੜਾਈ ਹੋਈ । ਦੋਹਾਂ ਪਾਸਿਆਂ ਦੇ ਅਨੇਕਾਂ ਆਦਮੀ ਮਾਰੇ ਗਏ । ਅੰਗਰੇਜ਼ ਸਰਕਾਰ ਨੇ ਕੂਕਿਆਂ ਵਿਰੁੱਧ ਕਾਰਵਾਈ ਕਰਨ ਲਈ ਆਪਣੀ ਸੈਨਾ ਮਲੇਰਕੋਟਲਾ ਭੇਜੀ । 65 ਕੂਕਿਆਂ ਨੇ ਗ੍ਰਿਫ਼ਤਾਰੀ ਲਈ ਆਪਣੇ ਆਪ ਨੂੰ ਪੇਸ਼ ਕੀਤਾ । ਉਹਨਾਂ ਵਿੱਚੋਂ 49 ਕੂਕਿਆਂ ਨੂੰ 17 ਜਨਵਰੀ, 1872 ਈ: ਨੂੰ ਤੋਪਾਂ ਨਾਲ ਉਡਾ ਦਿੱਤਾ ।

ਫ਼ਰਜ਼ੀ ਸਰਕਾਰੀ ਮੁਕੱਦਮਿਆਂ ਤੋਂ ਬਾਅਦ 16 ਕੁਕਿਆਂ ਨੂੰ ਵੀ 18 ਜਨਵਰੀ, 1872 ਈ: ਨੂੰ ਤੋਪਾਂ ਨਾਲ ਉਡਾ ਦਿੱਤਾ । ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਗਿਆ । ਬਹੁਤ ਨਾਮਧਾਰੀ ਕੂਕਿਆਂ ਨੂੰ ਕਾਲੇ ਪਾਣੀ ਭੇਜ ਦਿੱਤਾ । ਕਈਆਂ ਨੂੰ ਸਮੁੰਦਰ ਦੇ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ ਅਤੇ ਬਹੁਤ ਸਾਰਿਆਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ । ਹਰ ਤਰ੍ਹਾਂ ਦੇ ਤਸੀਹੇ ਅੰਗਰੇਜ਼ ਸਰਕਾਰ ਨੇ ਦਿੱਤੇ ਪਰ ਲਹਿਰ ਤਦ ਤੱਕ ਚਲਦੀ ਰਹੀ ਜਦ ਤੱਕ 15 ਅਗਸਤ, 1947 ਨੂੰ ਦੇਸ਼ ਅਜ਼ਾਦ ਨਹੀਂ ਹੋ ਗਿਆ ।

ਪ੍ਰਸ਼ਨ-
1. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ ਸਰਕਾਰ ਨਾਲ ਨਾ-ਮਿਲਵਰਤਨ ਕਿਵੇਂ ਦਿਖਾਈ ?
2. ਨਾਮਧਾਰੀਆਂ ਅਤੇ ਅੰਗਰੇਜ਼ਾਂ ਵਿਚਕਾਰ ਮਲੇਰਕੋਟਲਾ ਵਿਖੇ ਹੋਈ ਦੁਰਘਟਨਾ ਦਾ ਹਾਲ ਲਿਖੋ ।
ਉੱਤਰ-
1. ਕਿਉਂਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵਿਦੇਸ਼ੀ ਸਰਕਾਰ, ਵਿਦੇਸ਼ੀ ਸੰਸਥਾਵਾਂ ਅਤੇ ਵਿਦੇਸ਼ੀ ਮਾਲ ਦੇ ਕੱਟੜ ਵਿਰੋਧੀ ਸਨ ।

2. ਨਾਮਧਾਰੀ ਲੋਕਾਂ ਨੇ ਗਊ-ਰੱਖਿਆ ਦਾ ਕੰਮ ਸ਼ੁਰੂ ਕਰ ਦਿੱਤਾ ਸੀ । ਗਊ-ਰੱਖਿਆ ਲਈ ਉਹ ਕਸਾਈਆਂ ਨੂੰ ਮਾਰ ਦਿੰਦੇ ਸਨ 1 ਜਨਵਰੀ, 1872 ਨੂੰ 150 ਕੂਕਿਆਂ ਨਾਮਧਾਰੀਆਂ ਦਾ ਇਕ ਜੱਥਾ ਕਸਾਈਆਂ ਨੂੰ ਸਜ਼ਾ ਦੇਣ ਲਈ ਮਲੇਰਕੋਟਲਾ ਪਹੁੰਚਿਆ । 15 ਜਨਵਰੀ, 1872 ਈ: ਨੂੰ ਕੁਕਿਆਂ ਅਤੇ ਮਲੇਰਕੋਟਲਾ ਦੀ ਸੈਨਾ ਵਿਚਕਾਰ । ਘਮਸਾਣ ਦੀ ਲੜਾਈ ਹੋਈ । ਦੋਹਾਂ ਪੱਖਾਂ ਦੇ ਕਈ ਵਿਅਕਤੀ ਮਾਰੇ ਗਏ । ਅੰਗਰੇਜ਼ਾਂ ਨੇ ਕੂਕਿਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਆਪਣੀ ਵਿਸ਼ੇਸ਼ ਸੈਨਾ ਮਲੇਰਕੋਟਲਾ ਭੇਜੀ ! 68 ਕੂਕਿਆਂ ਨੇ ਖ਼ੁਦ ਆਪਣੀ ਗ੍ਰਿਫ਼ਤਾਰੀ ਦਿੱਤੀ ।ਉਨ੍ਹਾਂ ਵਿਚੋਂ 49 ਕੁਕਿਆਂ ਨੂੰ 18 ਜਨਵਰੀ, 1872 ਈ: ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ । ਸਰਕਾਰੀ ਮੁਕੱਦਮਿਆਂ ਤੋਂ ਬਾਅਦ 16 ਕੁਕਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ । ਬਾਬਾ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਗਿਆ ।

16. ਅਸ਼ਾਂਤੀ ਅਤੇ ਕ੍ਰੋਧ ਦੇ ਇਸ ਵਾਤਾਵਰਨ ਵਿੱਚ ਅੰਮ੍ਰਿਤਸਰ ਅਤੇ ਪਿੰਡਾਂ ਦੇ ਲਗਪਗ 25,000 ਲੋਕ 13 ਅਪ੍ਰੈਲ, 1919 ਈ: . ਨੂੰ ਵਿਸਾਖੀ ਵਾਲੇ ਦਿਨ, ਜਲਿਆਂਵਾਲਾ ਬਾਗ਼ ਵਿੱਚ ਜਲਸਾ ਕਰਨ ਲਈ ਇਕੱਠੇ ਹੋਏ । ਜਨਰਲ ਡਾਇਰ ਨੇ ਉਸੇ ਦਿਨ ਸਾਢੇ . ਨੌਂ ਵਜੇ ਅਜਿਹੇ ਜਲਸਿਆਂ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਸੀ, ਪਰ ਲੋਕਾਂ ਨੂੰ ਉਸ ਐਲਾਨ ਦਾ ਪਤਾ ਨਹੀਂ ਸੀ । ਇਸ ਲਈ ਜਲਿਆਂਵਾਲਾ ਬਾਗ਼ ਵਿੱਚ ਜਲਸਾ ਹੋ ਰਿਹਾ ਸੀ । ਜਨਰਲ ਡਾਇਰ ਨੂੰ ਅੰਗਰੇਜ਼ਾਂ ਦੇ ਕਤਲ ਦਾ ਬਦਲਾ ਲੈਣ ਦਾ ਮੌਕਾ ਮਿਲ ਗਿਆ । ਉਹ ਆਪਣੇ 150 ਸੈਨਿਕਾਂ ਸਮੇਤ ਜਲਿਆਂਵਾਲਾ ਬਾਗ਼ ਦੇ ਦਰਵਾਜ਼ੇ ਅੱਗੇ ਪੁੱਜ ਗਿਆ । ਬਾਗ਼ ਵਿੱਚ ਜਾਣਆਉਣ ਲਈ ਕੇਵਲ ਇੱਕੋ ਤੰਗ ਜਿਹਾ ਰਸਤਾ ਸੀ । ਜਨਰਲ ਡਾਇਰ ਨੇ ਉਸੇ ਰਸਤੇ ਅੱਗੇ ਖਲੋ ਕੇ ਲੋਕਾਂ ਨੂੰ ਤਿੰਨ ਮਿੰਟਾਂ ਦੇ ਅੰਦਰ-ਅੰਦਰ ਤਿਤਰ-ਬਿਤਰ ਹੋਣ ਦਾ ਹੁਕਮ ਦਿੱਤਾ, ਜੋ ਕਿ ਅਸੰਭਵ ਸੀ । ਜਨਰਲ ਡਾਇਰ ਨੇ ਤਿੰਨ ਮਿੰਟਾਂ ਮਗਰੋਂ ਗੋਲੀ ਦਾ ਹੁਕਮ ਦੇ ਦਿੱਤਾ ਲਗਪਗ 1,000 ਲੋਕ ਮਾਰੇ ਗਏ ਅਤੇ 3,000 ਤੋਂ ਵੱਧ ਲੋਕ ਜ਼ਖਮੀ ਹੋਏ ।

ਜਲ੍ਹਿਆਂਵਾਲਾ ਬਾਗ ਦੀ ਦੁਰਘਟਨਾ ਤੋਂ ਬਾਅਦ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਇੱਕ ਨਵਾਂ ਮੋੜ ਮਿਲਿਆ । ਇਸ ਘਟਨਾ ਦਾ ਬਦਲਾ ਸਰਦਾਰ ਉਧਮ ਸਿੰਘ ਨੇ 21 ਸਾਲ ਬਾਅਦ ਇੰਗਲੈਂਡ ਵਿੱਚ ਸਰ ਮਾਈਕਲ ਓਡਵਾਇਰ (ਜੋ ਘਟਨਾ ਸਮੇਂ ਪੰਜਾਬ ਦਾ ਲੈਫ਼ਟੀਨੈਂਟ ਗਵਰਨਰ ਸੀ) ਨੂੰ ਗੋਲੀ ਨਾਲ ਮਾਰ ਕੇ ਲਿਆ।

ਪ੍ਰਸ਼ਨ-
1. ਜਲ੍ਹਿਆਂਵਾਲਾ ਬਾਗ਼ ਦੁਰਘਟਨਾ ਦਾ ਬਦਲਾ ਕਿਸਨੇ ਅਤੇ ਕਿਵੇਂ ਲਿਆ ?
2. ਜਲ੍ਹਿਆਂਵਾਲਾ ਬਾਗ਼ ਦੀ ਦੁਰਘਟਨਾ ਦੇ ਕੀ ਕਾਰਨ ਸਨ ?
ਉੱਤਰ-
1. ਜਲ੍ਹਿਆਂਵਾਲਾ ਬਾਗ ਦੀ ਦੁਰਘਟਨਾ ਦਾ ਬਦਲਾ ਸ਼ਹੀਦ ਉਧਮ ਸਿੰਘ ਨੇ 21 ਸਾਲ ਦੇ ਬਾਅਦ ਇੰਗਲੈਂਡ ਵਿੱਚ ਸਰ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ ਲਿਆ ।

2. ਜਲ੍ਹਿਆਂਵਾਲਾ ਬਾਗ਼ ਦੀ ਦੁਰਘਟਨਾ ਹੇਠ ਲਿਖੇ ਕਾਰਨਾਂ ਕਰਕੇ ਹੋਈ-

  • ਰੌਲਟ ਬਿੱਲ – 1919 ਵਿਚ ਅੰਗਰੇਜ਼ੀ ਸਰਕਾਰ ਨੇ ‘ਰੌਲਟ ਬਿੱਲ ਪਾਸ ਕੀਤਾ । ਇਸ ਦੇ ਅਨੁਸਾਰ ਪੁਲਿਸ ‘ ਨੂੰ ਜਨਤਾ ‘ਤੇ ਜਬਰ ਲਈ ਕਈ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਗਈਆਂ । ਇਸ ਲਈ ਲੋਕਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ।
  • ਡਾ: ਸਤਪਾਲ ਅਤੇ ਡਾ: ਕਿਚਲੁ ਦੀ ਗ੍ਰਿਫ਼ਤਾਰੀ – ਰੌਲਟ ਬਿੱਲਾਂ ਦੇ ਵਿਰੋਧ ਵਿਚ ਪੰਜਾਬ ਅਤੇ ਹੋਰ ਸਥਾਨਾਂ ‘ਤੇ ਹੜਤਾਲ ਹੋਈ । ਕੁਝ ਸ਼ਹਿਰਾਂ ਵਿਚ ਦੰਗੇ ਵੀ ਹੋਏ । ਇਸ ਲਈ ਸਰਕਾਰ ਨੇ ਪੰਜਾਬ ਦੇ ਦੋ ਲੋਕਪ੍ਰਿਆ ਨੇਤਾਵਾਂ ਡਾ: ਸਤਪਾਲ ਅਤੇ ਡਾ: ਕਿਚਲੂ ਨੂੰ ਗ੍ਰਿਫ਼ਤਾਰ ਕਰ ਲਿਆ । ਇਸ ਨਾਲ ਜਨਤਾ ਹੋਰ ਵੀ ਭੜਕ ਉੱਠੀ ।
  • ਅੰਗਰੇਜ਼ਾਂ ਦਾ ਕਤਲ – ਭੜਕੇ ਹੋਏ ਲੋਕਾਂ ਉੱਤੇ ਅੰਮ੍ਰਿਤਸਰ ਵਿਚ ਗੋਲੀ ਚਲਾਈ ਗਈ । ਜਵਾਬ ਵਿਚ ਲੋਕਾਂ ਨੇ ਪੰਜ ਅੰਗਰੇਜ਼ਾਂ ਨੂੰ ਮਾਰ ਦਿੱਤਾ । ਇਸ ਲਈ ਸ਼ਹਿਰ ਦਾ ਪ੍ਰਬੰਧ ਜਨਰਲ ਡਾਇਰ ਨੂੰ ਸੌਂਪ ਦਿੱਤਾ ਗਿਆ ।
    ਇਨ੍ਹਾਂ ਸਾਰੀਆਂ ਘਟਨਾਵਾਂ ਦੇ ਵਿਰੋਧ ਵਿਚ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਵਿਚ ਇਕ ਆਮ ਸਭਾ ਹੋਈ ਜਿੱਥੇ ਭਿਆਨਕ ਕਤਲਕਾਂਡ ਹੋਇਆ ।

PSEB 10th Class SST Solutions History Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

17. ਅਕਾਲੀ ਜੱਥਿਆਂ ਨੇ ਬਦਚਲਣ ਮਹੰਤਾਂ ਕੋਲੋਂ ਗੁਰਦੁਆਰਿਆਂ ਨੂੰ ਖਾਲੀ ਕਰਵਾਉਣ ਦਾ ਕੰਮ ਆਰੰਭ ਕੀਤਾ । ਉਹਨਾਂ ਨੇ ਹਸਨ ਅਬਦਾਲ ਵਿਚਲਾ ਗੁਰਦੁਆਰਾ ਪੰਜਾ ਸਾਹਿਬ, ਜ਼ਿਲ੍ਹਾ ਸ਼ੇਖੁਪੁਰਾ ਦਾ ਗੁਰਦੁਆਰਾ ਸੱਚਾ ਸੌਦਾ ਅਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਚੋਲਾ/ਚੋਹਲਾ ਸਾਹਿਬ ਗੁਰਦੁਆਰੇ ਮਹੰਤਾਂ ਤੋਂ ਖਾਲੀ ਕਰਵਾਏ । ਤਰਨਤਾਰਨ ਵਿਖੇ ਅਕਾਲੀਆਂ ਦੀ ਮਹੰਤਾਂ ਨਾਲ ਮੁੱਠ ਭੇੜ ਹੋਈ । ਇਸੇ ਤਰ੍ਹਾਂ ਸਿਆਲਕੋਟ ਵਿਖੇ ਬਾਬਾ ਕੀ ਬੇਰ ਅਤੇ ਲਾਇਲਪੁਰ (ਫੈਸਲਾਬਾਦ ਜ਼ਿਲ੍ਹਾ ਦੇ ਗੁਰਦੁਆਰਾ ਗੋਜਰਾਂ । ਵਿਖੇ ਵਾਪਰਿਆ । ਅਕਾਲੀ ਦਲ ਫਿਰ ਵੀ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਵਿੱਚ ਜੁਟਿਆ ਰਿਹਾ । 20 ਫਰਵਰੀ, 1921 ਈ: ਨੂੰ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਦੁਰਘਟਨਾ ਵਾਪਰੀ । ਜਦੋਂ ਕਿ ਅਕਾਲੀ ਜੱਥਾ ਅਮਨ ਅਮਾਨ ਨਾਲ ਗੁਰਦੁਆਰਾ ਵਿਖੇ ਪੁੱਜਾ ਤਾਂ ਵੀ ਉੱਥੋਂ ਦੇ ਮਹੰਤ ਨਰੈਣ ਦਾਸ ਨੇ 130 ਅਕਾਲੀਆਂ ਦਾ ਕਤਲ ਕਰਵਾ ਦਿੱਤਾ । ਅੰਗਰੇਜ਼ ਸਰਕਾਰ ਨੇ ਅਕਾਲੀਆਂ ਪ੍ਰਤੀ ਕੋਈ ਵੀ ਹਮਦਰਦੀ ਨਾ ਜਤਾਈ, ਜਦ ਕਿ ਸੂਬਾ ਭਰ ਦੇ ਮੁਸਲਮਾਨਾਂ ਅਤੇ ਹਿੰਦੁਆਂ ਨੇ ਅਕਾਲੀਆਂ ਨਾਲ ਵੱਡੀ ਹਮਦਰਦੀ ਦਿਖਾਈ ।

ਪ੍ਰਸ਼ਨ-
1. ਚਾਬੀਆਂ ਵਾਲਾ ਮੋਰਚਾ ਕਿਉਂ ਲੱਗਾ ?
2. ‘ਗੁਰੂ ਕਾ ਬਾਗ਼’ ਘਟਨਾ (ਮੋਰਚੇ) ਦਾ ਹਾਲ ਲਿਖੋ ।
ਉੱਤਰ-
1. ਅੰਗਰੇਜ਼ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੋਲਕ ਦੀਆਂ ਚਾਬੀਆਂ ਆਪਣੇ ਕੋਲ ਦਬਾ ਰੱਖੀਆਂ ਸਨ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਿੱਖਾਂ ਨੇ ਚਾਬੀਆਂ ਵਾਲਾ ਮੋਰਚਾ ਲਗਾਇਆ।

2. ਗੁਰਦੁਆਰਾ ‘ਗੁਰੂ ਕਾ ਬਾਗ’ ਅੰਮ੍ਰਿਤਸਰ ਤੋਂ ਲਗਪਗ 13 ਮੀਲ ਦੂਰ ਅਜਨਾਲਾ ਤਹਿਸੀਲ ਵਿਚ ਸਥਿਤ ਹੈ । ਇਹ ਗੁਰਦੁਆਰਾ ਮਹੰਤ ਸੁੰਦਰਦਾਸ ਦੇ ਕੋਲ ਸੀ ਜੋ ਇਕ ਚਰਿੱਤਰਹੀਣ ਵਿਅਕਤੀ ਸੀ । ਸ਼੍ਰੋਮਣੀ ਕਮੇਟੀ ਨੇ ਇਸ ਗੁਰਦੁਆਰੇ ਨੂੰ ਆਪਣੇ ਹੱਥਾਂ ਵਿਚ ਲੈਣ ਲਈ 23 ਅਗਸਤ, 1921 ਈ: ਨੂੰ ਦਾਨ ਸਿੰਘ ਦੀ ਅਗਵਾਈ ਵਿਚ ਇਕ ਜੱਥਾ ਭੇਜਿਆ । ਅੰਗਰੇਜ਼ਾਂ ਨੇ ਇਸ ਜੱਥੇ ਦੇ ਮੈਂਬਰਾਂ ਨੂੰ ਕੈਦ ਕਰ ਲਿਆ । ਇਸ ਘਟਨਾ ਨਾਲ ਸਿੱਖ ਭੜਕ ਉੱਠੇ । ਸਿੱਖਾਂ ਨੇ ਕਈ ਹੋਰ ਜੱਥੇ ਭੇਜੇ ਜਿਨ੍ਹਾਂ ਨਾਲ ਅੰਗਰੇਜ਼ਾਂ ਨੇ ਬਹੁਤ ਭੈੜਾ ਸਲੂਕ ਕੀਤਾ | ਸਾਰੇ ਦੇਸ਼ ਦੇ ਰਾਜਨੀਤਿਕ ਦਲਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਿਆ ਕੀਤੀ । ਅੰਤ ਵਿਚ ਅਕਾਲੀਆਂ ਨੇ ‘ਗੁਰੁ ਕਾ ਬਾਗ਼`’ਮੋਰਚਾ ਸ਼ਾਂਤੀਪੂਰਨ ਢੰਗ ਨਾਲ ਜਿੱਤ ਲਿਆ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

Punjab State Board PSEB 10th Class Social Science Book Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ Textbook Exercise Questions and Answers.

PSEB Solutions for Class 10 Social Science History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

SST Guide for Class 10 PSEB ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਵਿਚ ਲਿਖੋ-

ਪ੍ਰਸ਼ਨ 1.
1857 ਈ: ਦੀ ਆਜ਼ਾਦੀ ਦੀ ਜੰਗ ਸਮੇਂ ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਛਾਉਣੀਆਂ ਵਿਚ ਬਗ਼ਾਵਤ ਹੋਈ ?
ਉੱਤਰ-
1857 ਈ: ਦੀ ਜੰਗ ਸਮੇਂ ਪੰਜਾਬ ਦੀਆਂ ਲਾਹੌਰ, ਫ਼ਿਰੋਜ਼ਪੁਰ, ਪਿਸ਼ਾਵਰ, ਮੀਆਂਵਾਲੀ ਆਦਿ ਛਾਉਣੀਆਂ ਵਿਚ ਬਗਾਵਤ ਹੋਈ ।

ਪ੍ਰਸ਼ਨ 2.
ਸਰਦਾਰ ਅਹਿਮਦ ਖਰਲ ਨੇ ਆਜ਼ਾਦੀ ਦੀ ਜੰਗ ਵਿਚ ਕੀ ਹਿੱਸਾ ਪਾਇਆ ?
ਉੱਤਰ-
ਸਰਦਾਰ ਅਹਿਮਦ ਖ਼ਾ ਖਰਲ ਨੇ ਕਈ ਸਥਾਨਾਂ ‘ਤੇ ਅੰਗਰੇਜ਼ਾਂ ਨਾਲ ਟੱਕਰ ਲਈ ਅਤੇ ਅੰਤ ਵਿਚ ਉਹ ਪਾਕਪਟਨ ਦੇ ਨੇੜੇ ਅੰਗਰੇਜ਼ਾਂ ਦਾ ਵਿਰੋਧ ਕਰਦੇ ਹੋਏ ਸ਼ਹੀਦ ਹੋ ਗਿਆ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 3.
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ ਸਰਕਾਰ ਨਾਲ ਨਾ-ਮਿਲਵਰਤਨ ਕਿਵੇਂ ਦਿਖਾਈ ?
ਉੱਤਰ-
ਕਿਉਂਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵਿਦੇਸ਼ੀ ਸਰਕਾਰ, ਵਿਦੇਸ਼ੀ ਸੰਸਥਾਵਾਂ ਅਤੇ ਵਿਦੇਸ਼ੀ ਮਾਲ ਦੇ ਕੱਟੜ ਵਿਰੋਧੀ ਸਨ ।

ਪ੍ਰਸ਼ਨ 4.
ਕਿਨ੍ਹਾਂ ਕਾਰਨਾਂ ਕਰਕੇ ਗ਼ਦਰ ਲਹਿਰ ਕਿਉਂ ਹੋਂਦ ਵਿਚ ਆਈ ?
ਉੱਤਰ-
ਗ਼ਦਰ ਲਹਿਰ ਹਥਿਆਰਬੰਦ ਵਿਦਰੋਹ ਦੁਆਰਾ ਭਾਰਤ ਨੂੰ ਸੁਤੰਤਰ ਕਰਵਾਉਣ ਲਈ ਹੋਂਦ ਵਿਚ ਆਈ ।

ਪ੍ਰਸ਼ਨ 5.
ਅਕਾਲੀ ਲਹਿਰ ਦੇ ਹੋਂਦ ਵਿਚ ਆਉਣ ਦੇ ਦੋ ਕਾਰਨ ਦੱਸੋ ।
ਉੱਤਰ-
ਗੁਰਦੁਆਰਿਆਂ ਨੂੰ ਬਦਚਲਣ ਮਹੰਤਾਂ ਤੋਂ ਆਜ਼ਾਦ ਕਰਵਾਉਣਾ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣਾ ।

ਪ੍ਰਸ਼ਨ 6.
ਚਾਬੀਆਂ ਵਾਲਾ ਮੋਰਚਾ ਕਿਉਂ ਲੱਗਾ ?
ਉੱਤਰ-
ਅੰਗਰੇਜ਼ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੋਲਕ ਦੀਆਂ ਚਾਬੀਆਂ ਆਪਣੇ ਕੋਲ ਦਬਾ ਰੱਖੀਆਂ ਸਨ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਿੱਖਾਂ ਨੇ ਚਾਬੀਆਂ ਵਾਲਾ ਮੋਰਚਾ ਲਗਾਇਆ ।

ਪ੍ਰਸ਼ਨ 7.
‘ਗੁਰੂ ਕਾ ਬਾਗ’ ਮੋਰਚਾ ਦੇ ਕਾਰਨ ਦੱਸੋ ।
ਉੱਤਰ-
ਸਿੱਖਾਂ ਨੇ ‘ਗੁਰੂ ਕਾ ਬਾਗ਼’ (ਜ਼ਿਲ੍ਹਾ ਅੰਮ੍ਰਿਤਸਰ) ਨੂੰ ਮਹੰਤ ਸੁੰਦਰ ਦਾਸ ਦੇ ਅਧਿਕਾਰ ਤੋਂ ਮੁਕਤ ਕਰਾਉਣ ਲਈ ‘ਗੁਰੂ ਕਾ ਬਾਗ਼’ ਮੋਰਚਾ ਲਗਾਇਆ ।

ਪ੍ਰਸ਼ਨ 8.
ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ ਅਤੇ ਇਸ ਦਾ ਬਾਈਕਾਟ ਕਿਉਂ ਕੀਤਾ ਗਿਆ ?
ਉੱਤਰ-
ਸਾਈਮਨ ਕਮਿਸ਼ਨ 1928 ਵਿਚ ਭਾਰਤ ਆਇਆ । ਇਸ ਵਿਚ ਇਕ ਵੀ ਭਾਰਤੀ ਮੈਂਬਰ ਸ਼ਾਮਲ ਨਹੀਂ ਸੀ, ਜਿਸਦੇ ਕਾਰਨ ਭਾਰਤ ਵਿਚ ਇਸ ਦਾ ਵਿਰੋਧ ਕੀਤਾ ਗਿਆ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 9.
ਸੇਵਾ ਸਿੰਘ ਠੀਕਰੀਵਾਲਾ ਪਰਜਾ ਮੰਡਲ ਵਿਚ ਕਿਵੇਂ ਆਇਆ ?
ਉੱਤਰ-
ਸੇਵਾ ਸਿੰਘ ਠੀਕਰੀਵਾਲਾ ਨੂੰ ਪਟਿਆਲਾ ਸਰਕਾਰ ਵਾਰ-ਵਾਰ ਗ੍ਰਿਫ਼ਤਾਰ ਕਰਦੀ ਰਹੀ ਅਤੇ ਰਿਹਾਅ ਕਰਦੀ ਰਹੀ ਪਰ 24 ਅਗਸਤ, 1928 ਈ: ਨੂੰ ਉਸ ਦੀ ਰਿਹਾਈ ਤੋਂ ਬਾਅਦ ਉਸ ਨੂੰ ਪੰਜਾਬ ਪਰਜਾਮੰਡਲ ਅਤੇ ਰਿਆਸਤੀ ਪਰਜਾਮੰਡਲ ਦਾ ਪ੍ਰਧਾਨ ਚੁਣ ਲਿਆ ਗਿਆ ।

II. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀਆਂ ਕਿਹੜੀਆਂ ਗਤੀਵਿਧੀਆਂ ਤੋਂ ਅੰਗਰੇਜ਼ਾਂ ਨੂੰ ਡਰ ਲੱਗਦਾ ਸੀ ?
ਉੱਤਰ-

  • ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿੱਥੇ ਵੀ ਜਾਂਦੇ, ਉਨ੍ਹਾਂ ਨਾਲ ਘੋੜਸਵਾਰਾਂ ਦੀ ਟੋਲੀ ਜ਼ਰੂਰ ਜਾਂਦੀ ਸੀ । ਇਸ ਨਾਲ ਅੰਗਰੇਜ਼ ਸਰਕਾਰ ਇਹ ਸੋਚਣ ਲੱਗੀ ਕਿ ਨਾਮਧਾਰੀ ਕਿਸੇ ਬਗਾਵਤ ਦੀ ਤਿਆਰੀ ਕਰ ਰਹੇ ਹਨ ।
  • ਅੰਗਰੇਜ਼ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਡਾਕ ਪ੍ਰਬੰਧ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ ।
  • ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪ੍ਰਚਾਰ ਦੀ ਸਹੂਲਤ ਨੂੰ ਸਾਹਮਣੇ ਰੱਖ ਕੇ ਪੰਜਾਬ ਨੂੰ 22 ਸੂਬਿਆਂ ਵਿਚ ਵੰਡਿਆ ਹੋਇਆ ਸੀ । ਹਰ ਸੂਬੇ ਦਾ ਇਕ ਸੇਵਾਦਾਰ ਹੁੰਦਾ ਸੀ ਜਿਸ ਨੂੰ ਸੂਬੇਦਾਰ ਕਿਹਾ ਜਾਂਦਾ ਸੀ । ਨਾਮਧਾਰੀਆਂ ਦੀ ਇਹ ਕਾਰਵਾਈ ਵੀ ਅੰਗਰੇਜ਼ਾਂ ਨੂੰ ਡਰਾ ਰਹੀ ਸੀ ।
  • 1869 ਈ: ਵਿਚ ਨਾਮਧਾਰੀਆਂ ਜਾਂ ਕੂਕਿਆਂ ਨੇ ਕਸ਼ਮੀਰ ਦੇ ਹਾਕਮ ਨਾਲ ਸੰਪਰਕ ਕਾਇਮ ਕੀਤਾ । ਉਨ੍ਹਾਂ ਨੇ ਨਾਮਧਾਰੀਆਂ (ਕੂਕਿਆਂ ਨੂੰ ਫ਼ੌਜੀ ਸਿਖਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ ।

ਪ੍ਰਸ਼ਨ 2.
ਨਾਮਧਾਰੀਆਂ ਅਤੇ ਅੰਗਰੇਜ਼ਾਂ ਵਿਚਕਾਰ ਮਲੇਰਕੋਟਲਾ ਵਿਖੇ ਹੋਈ ਦੁਰਘਟਨਾ ਦਾ ਹਾਲ ਲਿਖੋ ।
ਉੱਤਰ-
ਨਾਮਧਾਰੀ ਲੋਕਾਂ ਨੇ ਗਊ-ਰੱਖਿਆ ਦਾ ਕੰਮ ਸ਼ੁਰੂ ਕਰ ਦਿੱਤਾ ਸੀ । ਗਊ-ਰੱਖਿਆ ਲਈ ਉਹ ਕਸਾਈਆਂ ਨੂੰ ਮਾਰ ਦਿੰਦੇ ਸਨ । ਜਨਵਰੀ, 1872 ਨੂੰ 150 ਕੂਕਿਆਂ ਨਾਮਧਾਰੀਆਂ ਦਾ ਇਕ ਜੱਥਾ ਕਸਾਈਆਂ ਨੂੰ ਸਜ਼ਾ ਦੇਣ ਲਈ ਮਲੇਰਕੋਟਲਾ ਪਹੁੰਚਿਆ । 15 ਜਨਵਰੀ, 1872 ਈ: ਨੂੰ ਕੂਕਿਆਂ ਅਤੇ ਮਲੇਰਕੋਟਲਾ ਦੀ ਸੈਨਾ ਵਿਚਕਾਰ ਘਮਸਾਣ ਦੀ ਲੜਾਈ ਹੋਈ । ਦੋਹਾਂ ਪੱਖਾਂ ਦੇ ਕਈ ਵਿਅਕਤੀ ਮਾਰੇ ਗਏ ( ਅੰਗਰੇਜ਼ਾਂ ਨੇ ਕੁਕਿਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਆਪਣੀ ਵਿਸ਼ੇਸ਼ ਸੈਨਾ ਮਲੇਰਕੋਟਲਾ ਭੇਜੀ । 68 ਕੂਕਿਆਂ ਨੇ ਖ਼ੁਦ ਆਪਣੀ ਗ੍ਰਿਫ਼ਤਾਰੀ ਦਿੱਤੀ । ਉਨ੍ਹਾਂ ਵਿਚੋਂ 49 ਕੂਕਿਆਂ ਨੂੰ 18 ਜਨਵਰੀ, 1872 ਈ: ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ । ਸਰਕਾਰੀ ਮੁਕੱਦਮਿਆਂ ਤੋਂ ਬਾਅਦ 16 ਕੂਕਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ । ਬਾਬਾ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਗਿਆ ।

ਪ੍ਰਸ਼ਨ 3.
ਆਰੀਆ ਸਮਾਜ ਦੇ ਪੰਜਾਬ ਵਿਚਲੇ ਕਾਰਜਾਂ ਦਾ ਵਰਣਨ ਕਰੋ ।
ਉੱਤਰ-
ਪੰਜਾਬ ਵਿਚ ਆਰੀਆ ਸਮਾਜ ਨੇ ਹੇਠ ਲਿਖੇ ਕੰਮ ਕੀਤੇ-

  1. ਇਸ ਨੇ ਪੰਜਾਬੀਆਂ ਦੀ ਰਾਸ਼ਟਰੀ ਭਾਵਨਾ ਨੂੰ ਜਾਗ੍ਰਿਤ ਕੀਤਾ ।
  2. ਇਸ ਨੇ ਲਾਲਾ ਲਾਜਪਤ ਰਾਏ, ਸਰਦਾਰ ਅਜੀਤ ਸਿੰਘ, ਸ਼ਰਧਾਨੰਦ, ਭਾਈ ਪਰਮਾਨੰਦ ਅਤੇ ਲਾਲਾ ਹਰਦਿਆਲ ਜਿਹੇ ਮਹਾਨ ਦੇਸ਼ ਭਗਤਾਂ ਨੂੰ ਉਭਾਰਿਆ ।
  3. ਇਸ ਨੇ ਪੰਜਾਬ ਵਿਚ ਸਵਦੇਸ਼ੀ ਲਹਿਰ ਨੂੰ ਉਤਸ਼ਾਹ ਦਿੱਤਾ ।
  4. ਇਸ ਨੇ ਪੰਜਾਬ ਵਿਚ ਸਿੱਖਿਆ ਦਾ ਵਿਸਤਾਰ ਕੀਤਾ ।

ਪ੍ਰਸ਼ਨ 4.
ਗਦਰ ਪਾਰਟੀ ਨੇ ਪੰਜਾਬ ਵਿੱਚ ਆਜ਼ਾਦੀ ਲਈ ਕੀ-ਕੀ ਯਤਨ ਕੀਤੇ ?
ਉੱਤਰ-
ਗਦਰ ਪਾਰਟੀ ਦੁਆਰਾ ਪੰਜਾਬ ਵਿਚ ਆਜ਼ਾਦੀ ਲਈ ਕੀਤੇ ਗਏ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਰਾਸ ਬਿਹਾਰੀ ਬੋਸ ਨੇ ਲਾਹੌਰ, ਫ਼ਿਰੋਜ਼ਪੁਰ, ਮੇਰਠ, ਅੰਬਾਲਾ, ਮੁਲਤਾਨ, ਪਿਸ਼ਾਵਰ ਅਤੇ ਕਈ ਹੋਰ ਛਾਉਣੀਆਂ ਵਿਚ ਆਪਣੇ ਪ੍ਰਚਾਰਕ ਭੇਜੇ | ਇਨ੍ਹਾਂ ਪ੍ਰਚਾਰਕਾਂ ਨੇ ਸੈਨਿਕਾਂ ਨੂੰ ਬਗਾਵਤ ਲਈ ਤਿਆਰ ਕੀਤਾ ।
  • ਕਰਤਾਰ ਸਿੰਘ ਸਰਾਭਾ ਨੇ ਕਪੂਰਥਲਾ ਦੇ ਲਾਲਾ ਰਾਮਸਰਨ ਦਾਸ ਨਾਲ ਮਿਲ ਕੇ “ਗਦਰ’ ਨਾਂ ਦਾ ਹਫ਼ਤਾਵਰ ਰਸਾਲਾ ਛਾਪਣ ਦੀ ਕੋਸ਼ਿਸ਼ ਕੀਤੀ । ਪਰ ਉਹ ਸਫਲ ਨਾ ਹੋ ਸਕਿਆ । ਫਿਰ ਵੀ ਉਹ “ਗਦਰ ਗੂੰਜ ਛਾਪਦਾ ਰਿਹਾ ।
  • ਸਰਾਭਾ ਨੇ ਫਰਵਰੀ, 1915 ਵਿਚ ਫ਼ਿਰੋਜ਼ਪੁਰ ਵਿਚ ਹਥਿਆਰਬੰਦ ਬਗ਼ਾਵਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕ੍ਰਿਪਾਲ ਸਿੰਘ ਨਾਂ ਦੇ ਇਕ ਸਿਪਾਹੀ ਦੀ ਧੋਖੇਬਾਜ਼ੀ ਦੇ ਕਾਰਨ ਉਸ ਦਾ ਭੇਤ ਖੁੱਲ੍ਹ ਗਿਆ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 5.
ਬਾਬਾ ਗੁਰਦਿੱਤ ਸਿੰਘ ਨੇ ਕੈਨੇਡਾ ਜਾਣ ਵਾਲੇ ਲੋਕਾਂ ਲਈ ਕੀ-ਕੀ ਕੰਮ ਕੀਤੇ ?
ਉੱਤਰ-
ਪੰਜਾਬ ਦੇ ਕਈ ਲੋਕ ਰੋਜ਼ੀ-ਰੋਟੀ ਦੀ ਭਾਲ ਵਿਚ ਕੈਨੇਡਾ ਜਾਣਾ ਚਾਹੁੰਦੇ ਸਨ । ਪਰ ਕੈਨੇਡਾ ਸਰਕਾਰ ਦੀਆਂ ਭਾਰਤ ਦੀਆਂ ਵਿਰੋਧੀ ਸਰਗਰਮੀਆਂ ਦੇ ਕਾਰਨ ਕੋਈ ਵੀ ਜਹਾਜ਼ ਉਨ੍ਹਾਂ ਨੂੰ ਕੈਨੇਡਾ ਲੈ ਕੇ ਜਾਣ ਲਈ ਤਿਆਰ ਨਹੀਂ ਸੀ । 1913 ਵਿਚ ਜ਼ਿਲਾ ਅੰਮ੍ਰਿਤਸਰ ਦੇ ਬਾਬਾ ਗੁਰਦਿੱਤ ਸਿੰਘ ਨੇ ‘ਗੁਰੂ ਨਾਨਕ ਨੈਵੀਗੇਸ਼ਨ’ ਨਾਂ ਦੀ ਕੰਪਨੀ ਕਾਇਮ ਕੀਤੀ । 24 ਮਾਰਚ, 1914 ਨੂੰ ਉਸ ਨੇ ‘ਕਾਮਾਗਾਟਾਮਾਰੂ’ ਨਾਂ ਦਾ ਇਕ ਜਹਾਜ਼ ਕਿਰਾਏ ‘ਤੇ ਲਿਆ ਅਤੇ ਇਸ ਦਾ ਨਾਂ ‘ਗੁਰੂ ਨਾਨਕ ਜਹਾਜ਼’ ਰੱਖਿਆ । ਇਸ ਜਹਾਜ਼ ਵਿਚ ਉਸ ਨੇ ਕੈਨੇਡਾ ਜਾਣ ਦੇ ਇੱਛੁਕ ਲੋਕਾਂ ਨੂੰ ਕੈਨੇਡਾ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ । ਪਰੰਤੂ ਉੱਥੇ ਪਹੁੰਚਦੇ ਹੀ ਉਨ੍ਹਾਂ ਨੂੰ ਵਾਪਸ ਜਾਣ ਦਾ ਆਦੇਸ਼ ਦੇ ਦਿੱਤਾ ਗਿਆ ।

ਪ੍ਰਸ਼ਨ 6.
ਜਲ੍ਹਿਆਂਵਾਲਾ ਬਾਗ਼ ਦੀ ਦੁਰਘਟਨਾ ਦੇ ਕੀ ਕਾਰਨ ਸਨ ?
ਉੱਤਰ-
ਜਲ੍ਹਿਆਂਵਾਲਾ ਬਾਗ਼ ਦੀ ਦੁਰਘਟਨਾ ਹੇਠ ਲਿਖੇ ਕਾਰਨਾਂ ਕਰਕੇ ਹੋਈ-

  • ਰੌਲਟ ਬਿੱਲ – 1919 ਵਿਚ ਅੰਗਰੇਜ਼ੀ ਸਰਕਾਰ ਨੇ ‘ਰੌਲਟ ਬਿੱਲ’ ਪਾਸ ਕੀਤਾ । ਇਸ ਦੇ ਅਨੁਸਾਰ ਪੁਲਿਸ ਨੂੰ ਜਨਤਾ ‘ਤੇ ਜਬਰ ਲਈ ਕਈ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਗਈਆਂ । ਇਸ ਲਈ ਲੋਕਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ ।
  • ਡਾ: ਸਤਪਾਲ ਅਤੇ ਡਾ: ਕਿਚਲੂ ਦੀ ਗ੍ਰਿਫ਼ਤਾਰੀ – ਰੌਲਟ ਬਿੱਲਾਂ ਦੇ ਵਿਰੋਧ ਵਿਚ ਪੰਜਾਬ ਅਤੇ ਹੋਰ ਸਥਾਨਾਂ ‘ਤੇ ਹੜਤਾਲ ਹੋਈ । ਕੁਝ ਸ਼ਹਿਰਾਂ ਵਿਚ ਦੰਗੇ ਵੀ ਹੋਏ । ਇਸ ਲਈ ਸਰਕਾਰ ਨੇ ਪੰਜਾਬ ਦੇ ਦੋ ਲੋਕਪ੍ਰਿਆ ਨੇਤਾਵਾਂ ਡਾ: ਸਤਪਾਲ ਅਤੇ ਡਾ: ਕਿਚਲੂ ਨੂੰ ਗ੍ਰਿਫ਼ਤਾਰ ਕਰ ਲਿਆ । ਇਸ ਨਾਲ ਜਨਤਾ ਹੋਰ ਵੀ ਭੜਕ ਉੱਠੀ ।
  • ਅੰਗਰੇਜ਼ਾਂ ਦਾ ਕਤਲ – ਭੜਕੇ ਹੋਏ ਲੋਕਾਂ ਉੱਤੇ ਅੰਮ੍ਰਿਤਸਰ ਵਿਚ ਗੋਲੀ ਚਲਾਈ ਗਈ । ਜਵਾਬ ਵਿਚ ਲੋਕਾਂ ਨੇ ਪੰਜ ਅੰਗਰੇਜ਼ਾਂ ਨੂੰ ਮਾਰ ਦਿੱਤਾ | ਇਸ ਲਈ ਸ਼ਹਿਰ ਦਾ ਪ੍ਰਬੰਧ ਜਨਰਲ ਡਾਇਰ ਨੂੰ ਸੌਂਪ ਦਿੱਤਾ ਗਿਆ ।

ਇਨ੍ਹਾਂ ਸਾਰੀਆਂ ਘਟਨਾਵਾਂ ਦੇ ਵਿਰੋਧ ਵਿਚ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਚ ਇਕ ਆਮ ਸਭਾ ਹੋਈ ਜਿੱਥੇ ਭਿਆਨਕ ਕਤਲਕਾਂਡ ਹੋਇਆ ।

ਪ੍ਰਸ਼ਨ 7.
ਸ: ਉਧਮ ਸਿੰਘ ਨੇ ਜਲਿਆਂਵਾਲਾ ਬਾਗ਼ ਦੁਰਘਟਨਾ ਦਾ ਬਦਲਾ ਕਿਵੇਂ ਲਿਆ ?
ਉੱਤਰ-
ਸਰਦਾਰ ਉਧਮ ਸਿੰਘ ਪੱਕਾ ਦੇਸ਼-ਭਗਤ ਸੀ । ਜਲਿਆਂਵਾਲਾ ਬਾਗ਼ ਵਿੱਚ ਹੋਏ ਸਾਕੇ ਨਾਲ ਉਸ ਦਾ ਨੌਜਵਾਨ ਖੂਨ ਖੌਲ ਉੱਠਿਆ । ਉਸ ਨੇ ਇਸ ਘਟਨਾ ਦਾ ਬਦਲਾ ਲੈਣ ਦਾ ਪੱਕਾ ਨਿਸਚਾ ਕਰ ਲਿਆ । ਉਸ ਨੂੰ ਇਹ ਮੌਕਾ 21 ਸਾਲ ਬਾਅਦ ਮਿਲਿਆ । ਉਸ ਸਮੇਂ ਉਹ ਇੰਗਲੈਂਡ ਵਿਚ ਸੀ । ਉੱਥੇ ਉਸ ਨੇ ਸਰ ਮਾਈਕਲ ਉਡਵਾਇਰ ਲੈਫਟੀਨੈਂਟ ਗਵਰਨਰ) ਨੂੰ ਗੋਲੀ ਨਾਲ ਉਡਾ ਦਿੱਤਾ । ਜਲ੍ਹਿਆਂਵਾਲਾ ਬਾਗ਼ ਹਤਿਆਕਾਂਡ ਦੇ ਲਈ ਇਹੋ ਅਧਿਕਾਰੀ ਉੱਤਰਦਾਈ ਸੀ ।

ਪ੍ਰਸ਼ਨ 8.
ਖ਼ਿਲਾਫ਼ਤ ਲਹਿਰ ਉੱਤੇ ਨੋਟ ਲਿਖੋ ।
ਉੱਤਰ-
ਖ਼ਿਲਾਫ਼ਤ ਅੰਦੋਲਨ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਮੁਸਲਮਾਨਾਂ ਨੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਚਲਾਇਆ । ਯੁੱਧ ਵਿੱਚ ਤੁਰਕੀ ਦੀ ਹਾਰ ਹੋਈ ਸੀ ਅਤੇ ਜੇਤੂ ਦੇਸ਼ਾਂ ਨੇ ਤੁਰਕੀ ਸਾਮਰਾਜ ਨੂੰ ਤੋੜ-ਭੰਨ ਦਿੱਤਾ । ਇਸ ਨਾਲ ਮੁਸਲਿਮ ਜਨਤਾ ਭੜਕ ਉੱਠੀ ਕਿਉਂਕਿ ਤੁਰਕੀ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਸਨ । ਇਸੇ ਕਾਰਨ ਮੁਸਲਮਾਨਾਂ ਨੇ ਖ਼ਿਲਾਫ਼ਤ ਅੰਦੋਲਨ ਸ਼ੁਰੂ ਕਰ ਦਿੱਤਾ । ਪਰ ਇਹ ਅੰਦੋਲਨ ਭਾਰਤ ਦੇ ਰਾਸ਼ਟਰਵਾਦੀ ਅੰਦੋਲਨ ਦਾ ਇਕ ਅੰਗ ਬਣ ਗਿਆ ਅਤੇ ਇਸ ਵਿਚ ਕਾਂਗਰਸ ਦੇ ਵੀ ਕਈ ਨੇਤਾ ਸ਼ਾਮਲ ਹੋਏ । ਉਨ੍ਹਾਂ ਨੇ ਇਸ ਨੂੰ ਪੂਰੇ ਦੇਸ਼ ਵਿਚ ਫੈਲਾਉਣ ਲਈ ਸਹਾਇਤਾ ਦਿੱਤੀ ।

ਪ੍ਰਸ਼ਨ 9.
ਬੱਬਰਾਂ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਵਿਚ ਬਿਆਨ ਕਰੋ ।
ਉੱਤਰ-
ਬੱਬਰਾਂ ਦਾ ਮੁੱਖ ਮੰਤਵ ਸਰਕਾਰੀ ਪਿੱਠੂਆਂ ਅਤੇ ਮੁਖ਼ਬਰਾਂ ਦਾ ਅੰਤ ਕਰਨਾ ਸੀ । ਇਸ ਨੂੰ ਉਹ ‘ਸੁਧਾਰ ਕਰਨਾ’ ਕਹਿੰਦੇ ਸਨ । ਇਸ ਲਈ ਉਨਾਂ ਨੂੰ ਹਥਿਆਰਾਂ ਦੀ ਲੋੜ ਸੀ ਅਤੇ ਹਥਿਆਰਾਂ ਲਈ ਉਨ੍ਹਾਂ ਨੂੰ ਧਨ ਚਾਹੀਦਾ ਸੀ । ਇਸ ਲਈ ਉਨ੍ਹਾਂ ਨੇ ਸਰਕਾਰੀ ਪਿੱਠੂਆਂ ਤੋਂ ਧਨ ਅਤੇ ਹਥਿਆਰ ਖੋਹੇ । ਉਨ੍ਹਾਂ ਨੇ ਪੰਜਾਬੀ ਸੈਨਿਕਾਂ ਨੂੰ ਅਪੀਲ ਕੀਤੀ ਕਿ ਉਹ ਹਥਿਆਰਾਂ ਦੀ ਸਹਾਇਤਾ ਨਾਲ ਆਜ਼ਾਦੀ ਪ੍ਰਾਪਤੀ ਲਈ ਕੰਮ ਕਰਨ । ਆਪਣੇ ਕੰਮਾਂ ਦੇ ਵਿਸਤਾਰ ਲਈ ਉਨ੍ਹਾਂ ਨੇ ਬੱਬਰ ਅਕਾਲੀ ਦੁਆਬਾ’ ਨਾਂ ਦੀ ਅਖ਼ਬਾਰ ਕੱਢੀ । ਉਨ੍ਹਾਂ ਨੇ ਕਈ ਸਰਕਾਰੀ ਪਿੱਠੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਉਨ੍ਹਾਂ ਨੇ ਆਪਣਾ ਬਲੀਦਾਨ ਦੇ ਕੇ ਪੰਜਾਬੀਆਂ ਨੂੰ ਆਜ਼ਾਦੀ ਪ੍ਰਾਪਤੀ ਲਈ ਆਪਣੀ ਜਾਨ ਉੱਤੇ ਖੇਡ ਜਾਣ ਦਾ ਪਾਠ ਪੜ੍ਹਾਇਆ ।

ਪ੍ਰਸ਼ਨ 10.
ਨੌਜਵਾਨ ਭਾਰਤ ਸਭਾ ਉੱਤੇ ਨੋਟ ਲਿਖੋ ।
ਉੱਤਰ-
ਨੌਜਵਾਨ ਭਾਰਤ ਸਭਾ ਦੀ ਸਥਾਪਨਾ ਸਰਦਾਰ ਭਗਤ ਸਿੰਘ ਨੇ 1925-26 ਈ: ਵਿੱਚ ਲਾਹੌਰ ਵਿਖੇ ਕੀਤੀ । ਇਸ ਸੰਸਥਾ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਨੌਜਵਾਨਾਂ ਨੂੰ ਜਾਗਿਤ ਕੀਤਾ ਸੀ । ਉਹ ਆਪ ਉਸ ਦਾ ਜਨਰਲ ਸਕੱਤਰ ਨਿਯੁਕਤ ਹੋਇਆ । ਇਸ ਸੰਸਥਾ ਨੂੰ ਗਰਮ ਧੜੇ ਦੇ ਕਾਂਗਰਸੀ ਨੇਤਾਵਾਂ ਦੀ ਹਮਾਇਤ ਹਾਸਲ ਸੀ । ਇਹ ਸੰਸਥਾ ਜਲਦੀ ਹੀ ਕ੍ਰਾਂਤੀਕਾਰੀਆਂ ਦਾ ਕੇਂਦਰ ਬਣ ਗਈ । ਸਮੇਂ-ਸਮੇਂ ‘ਤੇ ਇਹ ਸੰਸਥਾ ਲਾਹੌਰ ਵਿਖੇ ਮੀਟਿੰਗਾਂ ਕਰ ਕੇ ਮਾਰਕਸ ਅਤੇ ਲੈਨਿਨ ਦੇ ਵਿਚਾਰਾਂ ਉੱਤੇ ਬਹਿਸ ਕਰਦੀ ਸੀ । ਇਸ ਸਭਾ ਵਿਚ ਦੁਸਰੇ ਦੇਸ਼ਾਂ ਵਿੱਚ ਆਏ ਇਨਕਲਾਬਾਂ ਉੱਤੇ ਵੀ ਵਿਚਾਰ ਕੀਤਾ ਜਾਂਦਾ ਸੀ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 11.
ਸਾਈਮਨ ਕਮਿਸ਼ਨ ਉੱਤੇ ਨੋਟ ਲਿਖੋ ।
ਉੱਤਰ-
1928 ਈ: ਵਿੱਚ ਸੱਤ ਮੈਂਬਰਾਂ ਦਾ ਇੱਕ ਕਮਿਸ਼ਨ ਭਾਰਤ ਵਿਚ ਆਇਆ । ਇਸ ਦਾ ਪ੍ਰਧਾਨ ਸਰ ਜਾਨ ਸਾਈਮਨ ਸੀ । ਇਸ ਕਮਿਸ਼ਨ ਵਿੱਚ ਇੱਕ ਵੀ ਭਾਰਤੀ ਸ਼ਾਮਲ ਨਹੀਂ ਸੀ । ਇਸ ਲਈ ਭਾਰਤ ਵਿਚ ਇਸ ਕਮਿਸ਼ਨ ਦਾ ਥਾਂ-ਥਾਂ ਵਿਰੋਧ ਕੀਤਾ ਗਿਆ । ਇਹ ਕਮਿਸ਼ਨ ਜਿੱਥੇ ਵੀ ਗਿਆ ਇਸ ਦਾ ਸਵਾਗਤ ਕਾਲੀਆਂ ਝੰਡੀਆਂ ਨਾਲ ਕੀਤਾ ਗਿਆ । ਥਾਂ-ਥਾਂ ਸਾਈਮਨ ਕਮਿਸ਼ਨ ‘ਵਾਪਸ ਜਾਓ’ ਦੇ ਨਾਅਰੇ ਲਗਾਏ ਗਏ ! ਜਨਤਾ ਦੇ ਇਸ ਸ਼ਾਂਤ ਦਿਖਾਵੇ ਨੂੰ ਸਰਕਾਰ ਨੇ ਬੜੀ ਸਖ਼ਤੀ ਨਾਲ ਦਬਾਇਆ ਨੇ ਲਾਹੌਰ ਵਿੱਚ ਇਸ ਕਮਿਸ਼ਨ ਦਾ ਵਿਰੋਧ ਕਰਨ ਦੇ ਕਾਰਨ ਲਾਲਾ ਲਾਜਪਤ ਰਾਏ ਉੱਤੇ ਲਾਠੀਆਂ ਵਰਾਈਆਂ ਗਈਆਂ ਜਿਸ ਨਾਲ ਉਹ ਸ਼ਹੀਦ ਹੋ ਗਏ ।

ਪ੍ਰਸ਼ਨ 12.
ਪਰਜਾ ਮੰਡਲ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਪੰਜਾਬ ਪਰਜਾ ਮੰਡਲ ਅਤੇ ਰਿਆਸਤੀ ਪਰਜਾ ਮੰਡਲ ਨੇ ਸੇਵਾ ਸਿੰਘ ਠੀਕਰੀਵਾਲਾ ਦੀ ਪ੍ਰਧਾਨਗੀ ਵਿਚ ਲੋਕ-ਜਾਗ੍ਰਿਤੀ ਲਈ ਮਹੱਤਵਪੂਰਨ ਕੰਮ ਕੀਤੇ-

  1. ਇਸ ਨੇ ਕਿਸਾਨਾਂ ਅਤੇ ਸਾਧਾਰਨ ਲੋਕਾਂ ਦੀਆਂ ਸਮੱਸਿਆਵਾਂ ਉੱਪਰ ਵਿਚਾਰ ਕਰਨ ਲਈ ਸਭਾਵਾਂ ਕੀਤੀਆਂ ।
  2. ਇਸ ਨੇ ਰਿਆਸਤ ਪਟਿਆਲਾ ਵਿੱਚ ਹੋ ਰਹੇ ਅੱਤਿਆਚਾਰਾਂ ਦੇ ਵਿਰੁੱਧ ਆਵਾਜ਼ ਉਠਾਈ ।
  3. ਇਸ ਨੇ ਬਾਬਾ ਹੀਰਾ ਸਿੰਘ ਮਹੱਲ, ਤੇਜਾ ਸਿੰਘ ਸੁਤੰਤਰ, ਬਾਬਾ ਸੁੰਦਰ ਸਿੰਘ ਅਤੇ ਹੋਰ ਕਈ ਮਰਜੀਵੜਿਆਂ ਦੇ ਸਹਿਯੋਗ ਨਾਲ ਰਿਆਸਤੀ ਹਕੂਮਤ ਅਤੇ ਅੰਗਰੇਜ਼ ਸਾਮਰਾਜ ਦਾ ਡਟ ਕੇ ਵਿਰੋਧ ਕੀਤਾ ।

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਭਾਰਤ ਦੀ ਆਜ਼ਾਦੀ ਲਈ ਕੀ-ਕੀ ਯਤਨ ਕੀਤੇ ?
ਉੱਤਰ-
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਇਕ ਮਹਾਨ ਦੇਸ਼-ਭਗਤ ਸਨ । ਉਨ੍ਹਾਂ ਨੇ ਬਾਬਾ ਬਾਲਕ ਸਿੰਘ ਤੋਂ ਬਾਅਦ ਪੰਜਾਬ ਵਿਚ ਨਾਮਧਾਰੀ ਜਾਂ ਕੂਕਾ ਲਹਿਰ ਦੀ ਅਗਵਾਈ ਕੀਤੀ | ਬਾਬਾ ਰਾਮ ਸਿੰਘ ਨੇ 1857 ਈ: ਵਿਚ ਕੁੱਝ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਨਾਮਧਾਰੀ ਲਹਿਰ ਨੂੰ ਸੰਗਠਿਤ ਰੂਪ ਪ੍ਰਦਾਨ ਕੀਤਾ । ਭਾਵੇਂ ਇਸ ਲਹਿਰ ਦਾ ਮੁੱਖ ਮੰਤਵ ਧਾਰਮਿਕ ਅਤੇ ਸਮਾਜਿਕ ਸੁਧਾਰ ਲਈ ਕੰਮ ਕਰਨਾ ਸੀ, ਤਾਂ ਵੀ ਇਸ ਨੇ ਅੰਗਰੇਜ਼ੀ ਸ਼ਾਸਨ ਦਾ ਵਿਰੋਧ ਕੀਤਾ ਅਤੇ ਉਸ ਨਾਲ ਨਾ-ਮਿਲਵਰਤਨ ਦੀ ਨੀਤੀ ਅਪਣਾਈ ।

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀਆਂ ਗਤੀਵਿਧੀਆਂ-
(1) ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿੱਥੇ ਵੀ ਜਾਂਦੇ, ਉਨ੍ਹਾਂ ਨਾਲ ਘੋੜਸਵਾਰਾਂ ਦੀ ਟੋਲੀ ਜ਼ਰੂਰ ਜਾਂਦੀ । ਇਸ ਤੇ ਅੰਗਰੇਜ਼ ਸਰਕਾਰ ਸੋਚਣ ਲੱਗੀ ਕਿ ਨਾਮਧਾਰੀ ਕਿਸੇ ਬਗਾਵਤ ਦੀ ਤਿਆਰੀ ਕਰ ਰਹੇ ਹਨ ।

(2) ਅੰਗਰੇਜ਼ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਡਾਕ-ਪ੍ਰਬੰਧ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ ।

(3) ਪ੍ਰਚਾਰ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪੰਜਾਬ ਨੂੰ 22 ਸੂਬਿਆਂ ਵਿੱਚ ਵੰਡਿਆ ਹੋਇਆ ਸੀ । ਹਰ ਇੱਕ ਸੂਬੇ ਵਿੱਚ ਇੱਕ ਸੇਵਾਦਾਰ ਹੁੰਦਾ ਸੀ । ਉਸ ਨੂੰ ਸੂਬੇਦਾਰ ਕਿਹਾ ਜਾਂਦਾ ਸੀ । ਨਾਮਧਾਰੀਆਂ ਦੀ ਇਹ ਕਾਰਵਾਈ ਅੰਗਰੇਜ਼ਾਂ ਨੂੰ ਡਰਾ ਰਹੀ ਸੀ ।

(4) 1869 ਈ: ਵਿੱਚ ਨਾਮਧਾਰੀਆਂ ਜਾਂ ਕੂਕਿਆਂ ਨੇ ਆਪਣੇ ਸੰਬੰਧ ਕਸ਼ਮੀਰ ਦੇ ਹਾਕਮ ਨਾਲ ਜੋੜੇ । ਉਨ੍ਹਾਂ ਨੇ ਨਾਮਧਾਰੀਆਂ ਕੂਕਿਆਂ) ਨੂੰ ਫ਼ੌਜੀ ਸਿਖਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ ।

(5) ਨਾਮਧਾਰੀ ਲੋਕਾਂ ਨੇ ਗਊ ਰੱਖਿਆ ਦਾ ਕੰਮ ਸ਼ੁਰੂ ਕਰ ਦਿੱਤਾ ਸੀ । ਉਹ ਗਊ ਰੱਖਿਆ ਲਈ ਬੁੱਚੜਾਂ ਨੂੰ ਵੀ ਮਾਰ ਦਿੰਦੇ ਸਨ । 1871 ਈ: ਵਿੱਚ ਉਨ੍ਹਾਂ ਨੇ ਰਾਏਕੋਟ, (ਅੰਮ੍ਰਿਤਸਰ) ਦੇ ਕੁਝ ਬੁੱਚੜਖਾਨਿਆਂ ‘ਤੇ ਹਮਲਾ ਕਰਕੇ ਕਈ ਬੁੱਚੜਾਂ ਨੂੰ ਮਾਰ ਦਿੱਤਾ।

(6) ਜਨਵਰੀ, 1872 ਈ: ਵਿਚ 150 ਕੂਕਿਆਂ ਨਾਮਧਾਰੀਆਂ ਦਾ ਇਕ ਜੱਥਾ ਬੁੱਚੜਾਂ ਨੂੰ ਸਜ਼ਾ ਦੇਣ ਤੇ ਹਥਿਆਰ ਖੋਹਣ ਲਈ ਮਲੇਰਕੋਟਲਾ ਪੁੱਜਾ | 15 ਜਨਵਰੀ, 1872 ਈ: ਨੂੰ ਕੁਕਿਆਂ ਅਤੇ ਮਲੇਰਕੋਟਲਾ ਦੀ ਸੈਨਾ ਵਿਚਕਾਰ ਘਮਸਾਣ ਦੀ ਲੜਾਈ ਹੋਈ । ਦੋਨਾਂ ਪਾਸਿਆਂ ਦੇ ਅਨੇਕਾਂ ਆਦਮੀ ਮਾਰੇ ਗਏ । ਅੰਗਰੇਜ਼ ਸਰਕਾਰ ਨੇ ਕੂਕਿਆਂ ਵਿਰੁੱਧ ਕਾਰਵਾਈ ਕਰਨ ਲਈ ਆਪਣੀ ਵਿਸ਼ੇਸ਼ ਸੈਨਾ ਮਲੇਰਕੋਟਲਾ ਭੇਜੀ । 68 ਕੂਕਿਆਂ ਨੇ ਗ੍ਰਿਫ਼ਤਾਰੀ ਲਈ ਆਪਣੇ ਆਪ ਨੂੰ ਪੇਸ਼ ਕੀਤਾ । ਉਨ੍ਹਾਂ ਵਿਚੋਂ 49 ਕੂਕਿਆਂ ਨੂੰ 17 ਜਨਵਰੀ, 1872 ਈ: ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ । ਸਰਕਾਰੀ ਮੁਕੱਦਮੇ ਤੋਂ ਬਾਅਦ 16 ਕੂਕਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ । ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਗਿਆ ।

ਸੱਚ ਤਾਂ ਇਹ ਹੈ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਵਿੱਚ ਨਾਮਧਾਰੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਉਦੇਸ਼ ਉੱਪਰ ਡਟੇ ਰਹੇ ।

ਪ੍ਰਸ਼ਨ 2.
ਆਰੀਆ ਸਮਾਜ ਨੇ ਪੰਜਾਬ ਵਿਖੇ ਆਜ਼ਾਦੀ ਦੀ ਜੰਗ ਵਿੱਚ ਕੀ ਹਿੱਸਾ ਪਾਇਆ ?
ਉੱਤਰ-
ਆਰੀਆ ਸਮਾਜ ਦੇ ਬਾਨੀ ਸਵਾਮੀ ਦਇਆ ਨੰਦ ਸਰਸਵਤੀ (1824-1883) ਸਨ । ਇਸ ਦੀ ਸਥਾਪਨਾ ਉਨ੍ਹਾਂ ਨੇ 1875 ਈ: ਵਿੱਚ ਕੀਤੀ । 1877 ਈ: ਵਿਚ ਉਨ੍ਹਾਂ ਨੇ ਆਰੀਆ ਸਮਾਜ ਦੀ ਇੱਕ ਸ਼ਾਖਾ ਲਾਹੌਰ ਵਿਖੇ ਖੋਲ੍ਹੀ । | ਆਜ਼ਾਦੀ ਦੀ ਜੰਗ ਵਿੱਚ ਹਿੱਸਾ-ਆਰੀਆ ਸਮਾਜ ਨੇ ਜਿੱਥੇ ਸਮਾਜਿਕ ਅਤੇ ਧਾਰਮਿਕ ਖੇਤਰਾਂ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਉੱਥੇ ਇਸ ਨੇ ਆਜ਼ਾਦੀ ਦੀ ਲਹਿਰ ਵਿੱਚ ਵੀ ਵੱਡਮੁੱਲੀ ਭੂਮਿਕਾ ਨਿਭਾਈ । ਆਜ਼ਾਦੀ ਦੀ ਜੰਗ ਵਿੱਚ ਇਸ ਦੇ ਯੋਗਦਾਨ ਦਾ ਵਰਣਨ ਇਸ ਤਰ੍ਹਾਂ ਹੈ-

  • ਕੌਮੀ ਜਜ਼ਬਾ ਜਗਾਉਣਾ – ਸਵਾਮੀ ਦਇਆ ਨੰਦ ਸਰਸਵਤੀ ਨੇ ਆਰੀਆ ਸਮਾਜ ਦੇ ਜ਼ਰੀਏ ਪੰਜਾਬੀਆਂ ਦੇ ਕੌਮੀ ਜਜ਼ਬੇ ਨੂੰ ਵੀ ਜਗਾਇਆ ਅਤੇ ਉਨ੍ਹਾਂ ਨੂੰ ਆਜ਼ਾਦੀ ਪ੍ਰਾਪਤੀ ਲਈ ਤਿਆਰ ਕੀਤਾ ।
  • ਮਹਾਨ ਦੇਸ਼ ਭਗਤਾਂ ਦਾ ਉਦੈ – ਸਵਾਮੀ ਦਇਆ ਨੰਦ ਸਰਸਵਤੀ ਨੇ ਭਾਰਤੀਆਂ ਨੂੰ ਆਪਣੇ ਦੇਸ਼ ਅਤੇ ਸੱਭਿਅਤਾ ਉੱਤੇ ਮਾਣ ਕਰਨ ਦੀ ਸਿੱਖਿਆ ਦਿੱਤੀ । ਇਸ ਪੱਖੋਂ ਵੀ ਉਨ੍ਹਾਂ ਦਾ ਅਸਰ ਪੰਜਾਬੀਆਂ ਉੱਤੇ ਪਿਆ । ਲਾਲਾ ਲਾਜਪਤ ਰਾਏ, ਸ: ਅਜੀਤ ਸਿੰਘ ਅਤੇ ਸ਼ਰਧਾ ਨੰਦ ਵਰਗੇ ਦੇਸ਼ ਭਗਤ ਆਰੀਆ ਸਮਾਜ ਦੀ ਹੀ ਦੇਣ ਸਨ । ਭਾਈ ਪਰਮਾ ਨੰਦ ਅਤੇ ਲਾਲਾ ਹਰਦਿਆਲ ਵੀ ਪ੍ਰਸਿੱਧ ਆਰੀਆ ਸਮਾਜੀ ਸਨ ।
  • ਅਸਹਿਯੋਗ ਅੰਦੋਲਨ ਵਿੱਚ ਹਿੱਸਾ – ਇਸ ਸੰਸਥਾ ਨੇ ਅੰਗਰੇਜ਼ਾਂ ਦੇ ਵਿਰੁੱਧ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲਿਆ । ਇਸ ਨੇ ਸਕੂਲ ਅਤੇ ਕਾਲਜ ਖੋਲ੍ਹ ਕੇ ਸਵਦੇਸ਼ੀ ਲਹਿਰ ਨੂੰ ਬੜ੍ਹਾਵਾ ਦਿੱਤਾ ।
  • ਸਰਕਾਰੀ ਵਿਰੋਧ ਦਾ ਸਾਹਮਣਾ – ਆਰੀਆ ਸਮਾਜੀਆਂ ਦੀਆਂ ਰਾਜਨੀਤਿਕ ਗਤੀਵਿਧੀਆਂ ਨੂੰ ਦੇਖਦਿਆਂ ਅੰਗਰੇਜ਼ ਸਰਕਾਰ ਪੰਜਾਬ ਵਿੱਚ ਆਰੀਆ ਸਮਾਜੀਆਂ ਉੱਤੇ ਕਰੜੀ ਨਜ਼ਰ ਰੱਖਣ ਲੱਗੀ । ਜਿਹੜੇ ਆਰੀਆ ਸਮਾਜੀ ਸਰਕਾਰੀ ਨੌਕਰੀ ਵਿੱਚ ਸਨ ਉਨ੍ਹਾਂ ਉੱਤੇ ਸ਼ੱਕ ਕੀਤਾ ਜਾਣ ਲੱਗਾ। ਇੱਥੋਂ ਤੀਕ ਕਿ ਉਨ੍ਹਾਂ ਨੂੰ ਬਣਦੀਆਂ ਤਰੱਕੀਆਂ ਵੀ ਨਾ ਦਿੱਤੀਆਂ ਗਈਆਂ । ਫਿਰ ਵੀ ਉਨ੍ਹਾਂ ਨੇ ਆਪਣਾ ਕੰਮ ਜਾਰੀ ਰੱਖਿਆ ।

1892 ਈ: ਵਿੱਚ ਆਰੀਆ ਸਮਾਜ ਦੋ ਭਾਗਾਂ ਵਿੱਚ ਵੰਡਿਆ ਗਿਆ-ਕਾਲਜ ਪਾਰਟੀ ਅਤੇ ਗੁਰੂਕੁਲ ਪਾਰਟੀ । ਕਾਲਜ ਪਾਰਟੀ ਦੇ ਨੇਤਾ ਲਾਲਾ ਲਾਜਪਤ ਰਾਏ ਅਤੇ ਮਹਾਤਮਾ ਹੰਸ ਰਾਜ ਸਨ ।ਉਹ ਵੇਦਾਂ ਦੀ ਸਿੱਖਿਆ ਦੇ ਨਾਲ-ਨਾਲ ਅੰਗਰੇਜ਼ੀ ਸਾਹਿਤ ਅਤੇ ਪੱਛਮੀ ਵਿਗਿਆਨ ਦੀ ਸਿੱਖਿਆ ਦੇਣ ਦੇ ਹੱਕ ਵਿੱਚ ਸਨ । ਇਸ ਤੇ ਅੰਗਰੇਜ਼ ਸਰਕਾਰ ਅਤੇ ਆਰੀਆ ਸਮਾਜੀਆਂ ਵਿਚਕਾਰਲਾ ਪਾੜਾ ਛੇਤੀ ਹੀ ਮਿਟ ਗਿਆ | ਪਰ ਫਿਰ ਵੀ ਆਰੀਆ ਸਮਾਜੀ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੂੰ ਆਪਣਾ ਪੂਰਾ ਸਹਿਯੋਗ ਦਿੰਦੇ ਰਹੇ । ਆਰੀਆ ਸਮਾਜੀਆਂ ਦੇ ਅਖ਼ਬਾਰ ਵੀ ਪੰਜਾਬ ਦੀ ਆਜ਼ਾਦੀ ਦੀ ਲਹਿਰ ਵਿੱਚ ਪੂਰੀ ਤਰ੍ਹਾਂ ਸਰਗਰਮ ਰਹੇ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 3.
ਗ਼ਦਰ ਪਾਰਟੀ ਨੇ ਆਜ਼ਾਦੀ ਦੀ ਜੰਗ ਲਈ ਕੀ-ਕੀ ਯਤਨ ਕੀਤੇ ?
ਉੱਤਰ-
ਗ਼ਦਰ ਪਾਰਟੀ ਦੀ ਸਥਾਪਨਾ 1913 ਈ: ਵਿੱਚ ਸਾਨਫਰਾਂਸਿਸਕੋ (ਅਮਰੀਕਾ) ਵਿੱਚ ਹੋਈ । ਇਸ ਦਾ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸੀ । ਲਾਲਾ ਹਰਦਿਆਲ ਇਸ ਦੇ ਮੁੱਖ ਸਕੱਤਰ, ਕਾਂਸ਼ੀ ਰਾਮ ਸਕੱਤਰ ਅਤੇ ਖ਼ਜ਼ਾਨਚੀ ਸਨ । | ਇਸ ਸੰਸਥਾ ਨੇ ਸਾਨਫਰਾਂਸਿਸਕੋ ਤੋਂ ਉਰਦੂ ਵਿੱਚ ਇੱਕ ਸਪਤਾਹਿਕ ਪੱਤਰ ‘ਗਦਰ’ ਕੱਢਣਾ ਸ਼ੁਰੂ ਕੀਤਾ । ਇਸ ਦੀ ਸੰਪਾਦਨਾ ਦਾ ਕੰਮ ਕਰਤਾਰ ਸਿੰਘ ਸਰਾਭਾ ਨੂੰ ਸੌਂਪਿਆ ਗਿਆ । ਉਸ ਦੀ ਮਿਹਨਤ ਸਦਕਾ ਉਹ ਅਖ਼ਬਾਰ ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਪਸ਼ਤੋ ਅਤੇ ਨੇਪਾਲੀ ਭਾਸ਼ਾ ਵਿੱਚ ਵੀ ਛਪਣ ਲੱਗਾ । ਇਸ ਅਖ਼ਬਾਰ ਦੇ ਕਾਰਨ ਇਸ ਸੰਸਥਾ ਦਾ ਨਾਂ “ਗਦਰ ਪਾਰਟੀ’ ਰੱਖਿਆ ਗਿਆ ।

ਉਦੇਸ਼-ਇਸ ਸੰਸਥਾ ਦਾ ਮੁੱਖ ਉਦੇਸ਼ ਹਥਿਆਰਬੰਦ ਬਗਾਵਤ ਰਾਹੀਂ ਭਾਰਤ ਨੂੰ ਆਜ਼ਾਦ ਕਰਵਾਉਣਾ ਸੀ । ਇਸ ਲਈ ਇਸ ਪਾਰਟੀ ਨੇ ਹੇਠ ਲਿਖੇ ਕੰਮਾਂ ਉੱਤੇ ਜ਼ੋਰ ਦਿੱਤਾ-

  1. ਸੈਨਾ ਵਿੱਚ ਬਗਾਵਤ ਦਾ ਪ੍ਰਚਾਰ ।
  2. ਸਰਕਾਰੀ ਪਿੱਠੂਆਂ ਦੀ ਹੱਤਿਆ ।
  3. ਜੇਲਾਂ ਤੋੜਨੀਆਂ ।
  4. ਸਰਕਾਰੀ ਖ਼ਜ਼ਾਨੇ ਅਤੇ ਥਾਣੇ ਲੁੱਟਣੇ ।
  5. ਕ੍ਰਾਂਤੀਕਾਰੀ ਸਾਹਿਤ ਛਾਪਣਾ ਅਤੇ ਵੰਡਣਾ ।
  6. ਅੰਗਰੇਜ਼ਾਂ ਦੇ ਦੁਸ਼ਮਣਾਂ ਦੀ ਸਹਾਇਤਾ ਕਰਨੀ ।
  7. ਹਥਿਆਰ ਇਕੱਠਾ ਕਰਨਾ ।
  8. ਬੰਬ ਬਣਾਉਣੇ ।
  9. ਰੇਲਵੇ, ਡਾਕ-ਤਾਰ ਨੂੰ ਕੱਟਣਾ ਅਤੇ ਭੰਨ-ਤੋੜ ਕਰਨੀ ।
  10. ਕ੍ਰਾਂਤੀਕਾਰੀਆਂ ਦਾ ਝੰਡਾ ਲਹਿਰਾਉਣਾ ।
  11. ਕ੍ਰਾਂਤੀਕਾਰੀ ਨੌਜਵਾਨਾਂ ਦੀ ਸੂਚੀ ਤਿਆਰ ਕਰਨਾ ।

ਆਜ਼ਾਦੀ ਪ੍ਰਾਪਤੀ ਦੇ ਯਤਨ – ਕਾਮਾਗਾਟਾਮਾਰੂ ਦੀ ਘਟਨਾ ਮਗਰੋਂ ਕਾਫ਼ੀ ਗਿਣਤੀ ਵਿੱਚ ਭਾਰਤੀ ਲੋਕ ਆਪਣੇ ਦੇਸ਼ ਪਰਤੇ । ਉਹ ਭਾਰਤ ਵਿੱਚ ਗ਼ਦਰ ਰਾਹੀਂ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣਾ ਚਾਹੁੰਦੇ ਸਨ । ਅੰਗਰੇਜ਼ ਸਰਕਾਰ ਬੜੀ ਹੀ ਚੌਕਸੀ ਤੋਂ ਕੰਮ ਲੈ ਰਹੀ ਸੀ । ਬਾਹਰੋਂ ਆਉਣ ਵਾਲੇ ਹਰ ਬੰਦੇ ਦੀ ਛਾਣ-ਬੀਣ ਹੁੰਦੀ ਸੀ । ਸ਼ੱਕ ਹੋਣ ‘ਤੇ ਉਸ ਬੰਦੇ ਨੂੰ ਨਜ਼ਰਬੰਦ ਕੀਤਾ ਜਾਂਦਾ ਸੀ । ਜਿਹੜਾ ਬੰਦਾ ਬਚ ਜਾਂਦਾ ਸੀ, ਉਹ ਗ਼ਦਰੀਆਂ ਨਾਲ ਰਲ ਜਾਂਦਾ ਸੀ ।

ਗ਼ਦਰ ਪਾਰਟੀ ਅਤੇ ਬਾਹਰੋਂ ਪਰਤੇ ਕ੍ਰਾਂਤੀਕਾਰੀਆਂ ਦੀ ਅਗਵਾਈ ਰਾਸ ਬਿਹਾਰੀ ਬੋਸ ਨੇ ਸੰਭਾਲੀ । ਅਮਰੀਕਾ ਤੋਂ ਪਰਤੇ ਕਰਤਾਰ ਸਿੰਘ ਸਰਾਭਾ ਨੇ ਵੀ ਭਾਈ ਪਰਮਾਨੰਦ ਝਾਂਸੀ ਨਾਲ ਸੰਬੰਧ ਕਾਇਮ ਕੀਤੇ ਅਤੇ ਬਨਾਰਸ ਵਿਖੇ ਸ੍ਰੀ ਰਾਸ ਬਿਹਾਰੀ ਬੋਸ ਦੇ ਲੁਕਵੇਂ ਅੱਡੇ ਦਾ ਪਤਾ ਕਰ ਕੇ ਉਸ ਨਾਲ ਵੀ ਸੰਪਰਕ ਕਾਇਮ ਕੀਤਾ ।

ਗਦਰ ਪਾਰਟੀ ਦੁਆਰਾ ਆਜ਼ਾਦੀ ਲਈ ਕੀਤੇ ਗਏ ਕੰਮ – ਗ਼ਦਰ ਪਾਰਟੀ ਦੁਆਰਾ ਪੰਜਾਬ ਵਿੱਚ ਆਜ਼ਾਦੀ ਲਈ ਕੀਤੇ ਗਏ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਰਾਸ ਬਿਹਾਰੀ ਬੋਸ ਨੇ ਲਾਹੌਰ, ਫ਼ਿਰੋਜ਼ਪੁਰ, ਮੇਰਠ, ਅੰਬਾਲਾ, ਮੁਲਤਾਨ, ਪਿਸ਼ਾਵਰ ਅਤੇ ਕਈ ਹੋਰ ਛਾਉਣੀਆਂ ਵਿੱਚ ਪ੍ਰਚਾਰਕ ਭੇਜੇ ।
  2. ਕਰਤਾਰ ਸਿੰਘ ਸਰਾਭਾ ਨੇ ਲਾਲਾ ਰਾਮ ਸਰਨ ਦਾਸ ਕਪੂਰਥਲਾ ਨਾਲ ਮਿਲ ਕੇ ‘ਗਦਰ’ ਨਾਂ ਦਾ ਸਪਤਾਹਿਕ ਪੱਤਰ ਕੱਢਣ ਲਈ ਐੱਸ ਚਾਲੂ ਕਰਨਾ ਚਾਹਿਆ ਪਰ ਅਸਫਲ ਰਿਹਾ । ਫਿਰ ਵੀ ਉਹ ‘ਗਦਰ ਗੁਜ’ ਛਾਪਦਾ ਰਿਹਾ ।
  3. ਗ਼ਦਰ ਪਾਰਟੀ ਨੇ ਲਾਹੌਰ ਅਤੇ ਕੁਝ ਹੋਰਨਾਂ ਥਾਂਵਾਂ ‘ਤੇ ਬੰਬ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ।
  4. ਗ਼ਦਰ ਪਾਰਟੀ ਨੇ ਆਜ਼ਾਦ ਭਾਰਤ ਲਈ ਇੱਕ ਝੰਡਾ ਤਿਆਰ ਕੀਤਾ । ਕਰਤਾਰ ਸਿੰਘ ਸਰਾਭਾ ਨੇ ਇਸ ਝੰਡੇ ਨੂੰ ਥਾਂ-ਥਾਂ ਲੋਕਾਂ ਵਿੱਚ ਵੰਡਿਆ ।

ਪ੍ਰਸ਼ਨ 4.
ਕਾਮਾਗਾਟਾਮਾਰੂ ਜਹਾਜ਼ ਦੀ ਦੁਰਘਟਨਾ ਦਾ ਵਰਣਨ ਲਿਖੋ ।
ਉੱਤਰ-
ਪਿਛੋਕੜ – ਅੰਗਰੇਜ਼ ਸਰਕਾਰ ਦੇ ਆਰਥਿਕ ਕਾਨੂੰਨਾਂ ਨਾਲ ਪੰਜਾਬੀਆਂ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੋ ਗਈ ਸੀ । ਸਿੱਟੇ ਵਜੋਂ 1905 ਈ: ਵਿੱਚ ਉਹ ਲੋਕ ਰੋਟੀ-ਰੋਜ਼ੀ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾਣ ਲੱਗ ਪਏ ਸਨ । ਇਨ੍ਹਾਂ ਵਿਚੋਂ ਕਈ ਪੰਜਾਬੀ ਲੋਕ ਕੈਨੇਡਾ ਪੁੱਜ ਰਹੇ ਸਨ ਪਰ ਕੈਨੇਡਾ ਸਰਕਾਰ ਨੇ 1910 ਈ: ਵਿੱਚ ਇਕ ਕਾਨੂੰਨ ਪਾਸ ਕੀਤਾ ਕਿ ਅੱਗੇ ਤੋਂ ਓਹੀ ਭਾਰਤੀ ਲੋਕ ਕੈਨੇਡਾ ਪੁੱਜ ਸਕਣਗੇ, ਜਿਹੜੇ ਆਪਣੇ ਦੇਸ਼ ਦੀ ਕਿਸੇ ਬੰਦਰਗਾਹ ਤੋਂ ਬੈਠ ਕੇ ਸਿੱਧੇ ਕੈਨੇਡਾ ਆਉਣਗੇ ਪਰ 24 ਜਨਵਰੀ, 1913 ਈ: ਨੂੰ ਕੈਨੇਡਾ ਦੀ ਹਾਈਕੋਰਟ ਨੇ ਭਾਰਤੀਆਂ ਉੱਤੇ ਲੱਗੀਆਂ ਪਾਬੰਦੀਆਂ ਵਾਲਾ ਕਾਨੂੰਨ ਰੱਦ ਕਰ ਦਿੱਤਾ । ਇਹ ਖ਼ਬਰ ਪੜ੍ਹ ਕੇ ਪੰਜਾਬ ਦੇ ਬਹੁਤ ਸਾਰੇ ਲੋਕ ਕੈਨੇਡਾ ਜਾਣ ਲਈ ਕਲਕੱਤਾ, ਸਿੰਗਾਪੁਰ ਅਤੇ ਹਾਂਗਕਾਂਗ ਦੀਆਂ ਬੰਦਰਗਾਹਾਂ ਉੱਤੇ ਪਹੁੰਚ ਗਏ । ਪਰ ਕੋਈ ਵੀ ਜਹਾਜ਼ ਕੰਪਨੀ ਕੈਨੇਡਾ ਦੇ ਵਤੀਰੇ ਤੋਂ ਡਰਦੀ ਮਾਰੀ ਪੰਜਾਬੀ ਮੁਸਾਫ਼ਿਰਾਂ ਨੂੰ ਕੈਨੇਡਾ ਉਤਾਰਨ ਦੀ ਜ਼ਿੰਮੇਵਾਰੀ ਨਹੀਂ ਸੀ ਲੈ ਰਹੀ ।

ਬਾਬਾ ਗੁਰਦਿੱਤ ਸਿੰਘ ਦੇ ਯਤਨ – ਬਾਬਾ ਗੁਰਦਿੱਤ ਸਿੰਘ ਜ਼ਿਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਉਹ ਸਿੰਗਾਪੁਰ ਅਤੇ ਮਲਾਇਆ ਵਿੱਚ ਠੇਕੇਦਾਰੀ ਕਰਦਾ ਸੀ । ਉਸ ਨੇ 1913 ਈ: ਵਿੱਚ ‘ਗੁਰੂ ਨਾਨਕ ਨੇਵੀਗੇਸ਼ਨ ਕੰਪਨੀਂ’ ਕਾਇਮ ਕੀਤੀ । 24 ਮਾਰਚ, 1914 ਈ: ਨੂੰ ਉਸ ਕੰਪਨੀ ਨੇ ਜਾਪਾਨ ਤੋਂ ਕਾਮਾਗਾਟਾਮਾਰੂ ਜਹਾਜ਼ ਕਿਰਾਏ ‘ਤੇ ਲੈ ਲਿਆ, ਜਿਸ ਦਾ ਨਾਂ ‘ਗੁਰੂ ਨਾਨਕ ਜਹਾਜ਼’ ਰੱਖਿਆ ਗਿਆ । ਉਸ ਨੂੰ 500 ਮੁਸਾਫ਼ਿਰ ਹਾਂਗਕਾਂਗ ਤੋਂ ਹੀ ਮਿਲ ਗਏ । ਹਾਂਗਕਾਂਗ ਦੀ ਅੰਗਰੇਜ਼ ਸਰਕਾਰ ਇਸ ਗੱਲ ਨੂੰ ਬਰਦਾਸ਼ਤ ਨਾ ਕਰ ਸਕੀ । ਇਸ ਲਈ ਉਸ ਨੇ ਬਾਬਾ ਗੁਰਦਿੱਤ ਸਿੰਘ ਨੂੰ ਕੈਦੀ ਬਣਾ ਲਿਆ । ਭਾਵੇਂ ਉਸ ਨੂੰ ਅਗਲੇ ਦਿਨ ਹੀ ਛੱਡ ਦਿੱਤਾ ਗਿਆ ਪਰ ਵਿਘਨ ਪੈਣ ਕਰ ਕੇ ਯਾਤਰੀਆਂ ਦੀ ਗਿਣਤੀ ਘੱਟ ਕੇ 135 ਹੀ ਰਹਿ ਗਈ ।

ਗੁਰੁ ਨਾਨਕ ਜਹਾਜ਼ 23 ਮਈ, 1914 ਈ: ਨੂੰ ਵੈਨਕੂਵਰ (ਕੈਨੇਡਾ) ਦੀ ਬੰਦਰਗਾਹ ਉੱਤੇ ਜਾ ਲੱਗਾ, ਪਰ ਮੁਸਾਫ਼ਿਰਾਂ ਨੂੰ ਬੰਦਰਗਾਹ ਉੱਤੇ ਨਾ ਉਤਰਨ ਦਿੱਤਾ ਗਿਆ । ਅੰਤ ਵਿਚ ਭਾਰਤੀਆਂ ਨੇ ਵਾਪਸ ਆਉਣਾ ਮੰਨ ਲਿਆ ।

ਕਾਮਾਗਾਟਾਮਾਰੂ ਦੀ ਦੁਰਘਟਨਾ – 23 ਜੁਲਾਈ, 1914 ਈ: ਨੂੰ ਜਹਾਜ਼ ਵੈਨਕੁਵਰ ਤੋਂ ਭਾਰਤ ਵੱਲ ਵਾਪਸ ਚੱਲ ਪਿਆ । ਜਦੋਂ ਜਹਾਜ਼ ਹੁਗਲੀ ਦਰਿਆ ਵਿੱਚ ਪੁੱਜਾ ਤਾਂ ਲਾਹੌਰ ਦਾ ਅੰਗਰੇਜ਼ ਡਿਪਟੀ ਕਮਿਸ਼ਨਰ ਪੁਲਿਸ ਫੋਰਸ ਦੇ ਨਾਲ ਉੱਥੇ ਪੁੱਜ ਗਏ । ਯਾਤਰੀਆਂ ਦੀ ਤਲਾਸ਼ੀ ਲੈਣ ਮਗਰੋਂ ਜਹਾਜ਼ ਨੂੰ 27 ਕਿਲੋਮੀਟਰ ਦੂਰ ਬਜਬਜ ਘਾਟ ‘ਤੇ ਖੜ੍ਹਾ ਕਰ ਦਿੱਤਾ ਗਿਆ । ਯਾਤਰੀਆਂ ਨੂੰ ਇਹ ਦੱਸਿਆ ਗਿਆ ਕਿ ਉਨ੍ਹਾਂ ਨੂੰ ਉੱਥੋਂ ਰੇਲ ਰਾਹੀਂ ਪੰਜਾਬ ਭੇਜਿਆ ਜਾਵੇਗਾ ਪਰ ਉਹ ਯਾਤਰੀ ਕਲਕੱਤਾ ਵਿਖੇ ਹੀ ਕੋਈ ਕਾਰੋਬਾਰ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਕਿਸੇ ਨਾ ਸੁਣੀ ਅਤੇ ਉਨ੍ਹਾਂ ਨੂੰ ਜਹਾਜ਼ ਤੋਂ ਹੇਠਾਂ ਉਤਾਰ ਦਿੱਤਾ ਗਿਆ ।

ਸ਼ਾਮ ਵੇਲੇ ਰੇਲਵੇ ਸਟੇਸ਼ਨ ਉੱਤੇ ਇਨ੍ਹਾਂ ਯਾਤਰੀਆਂ ਦੀ ਪੁਲਿਸ ਨਾਲ ਮੁਠਭੇੜ ਹੋ ਗਈ । ਪੁਲਿਸ ਨੇ ਗੋਲੀ ਚਲਾ ਦਿੱਤੀ । ਇਸ ਗੋਲੀ-ਕਾਂਡ ਵਿੱਚ 40 ਬੰਦੇ ਸ਼ਹੀਦ ਹੋਏ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ ।

ਬਾਬਾ ਗੁਰਦਿੱਤ ਸਿੰਘ ਬਚ ਕੇ ਪੰਜਾਬ ਪਹੁੰਚ ਗਏ । 1920 ਈ: ਨੂੰ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ‘ਤੇ ਨਨਕਾਣਾ ਸਾਹਿਬ ਵਿਖੇ ਆਪਣੇ ਆਪ ਨੂੰ ਅੰਗਰੇਜ਼ ਪੁਲਿਸ ਦੇ ਅੱਗੇ ਪੇਸ਼ ਕਰ ਦਿੱਤਾ । ਉਨ੍ਹਾਂ ਨੂੰ 5 ਸਾਲਾਂ ਦੀ ਜੇਲ੍ਹ ਹੋਈ ।

ਪ੍ਰਸ਼ਨ 5.
ਜਲ੍ਹਿਆਂਵਾਲਾ ਬਾਗ਼ ਦੁਰਘਟਨਾ ਦਾ ਵਰਣਨ ਕਰੋ ।
ਉੱਤਰ-
ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ (ਪੰਜਾਬ) ਵਿਚ ਹੈ । ਇੱਥੇ 13 ਅਪਰੈਲ, 1919 ਨੂੰ ਇਕ ਬੇਰਹਿਮੀ ਭਰਿਆ ਹਤਿਆਕਾਂਡ ਹੋਇਆ । ਇਸ ਦਾ ਵਰਣਨ ਇਸ ਪ੍ਰਕਾਰ ਹੈ-
ਪਿਛੋਕੜ – ਕੇਂਦਰੀ ਵਿਧਾਨ ਪਰਿਸ਼ਦ ਨੇ ਦੋ ਬਿੱਲ ਪਾਸ ਕੀਤੇ । ਇਨ੍ਹਾਂ ਨੂੰ ਰੌਲਟ ਬਿੱਲ (Rowlatt Bill) ਕਹਿੰਦੇ ਹਨ । ਇਨ੍ਹਾਂ ਬਿੱਲਾਂ ਦੁਆਰਾ ਪੁਲਿਸ ਅਤੇ ਮੈਜਿਸਟਰੇਟ ਨੂੰ ਸਾਜ਼ਿਸ਼ ਆਦਿ ਨੂੰ ਦਬਾਉਣ ਲਈ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਗਈਆਂ । ਇਸ ਦੇ ਵਿਰੁੱਧ 13 ਮਾਰਚ, 1919 ਈ: ਨੂੰ ਮਹਾਤਮਾ ਗਾਂਧੀ ਨੇ ਹੜਤਾਲ ਕਰ ਦਿੱਤੀ । ਸਿੱਟੇ ਵਜੋਂ ਅਹਿਮਦ ਨਗਰ, ਦਿੱਲੀ ਅਤੇ ਪੰਜਾਬ ਦੇ ਕੁਝ ਸ਼ਹਿਰਾਂ ਵਿਚ ਚੰਗੇ ਸ਼ੁਰੂ ਹੋ ਗਏ । ਸਥਿਤੀ ਨੂੰ ਸੰਭਾਲਣ ਲਈ ਪੰਜਾਬ ਦੇ ਦੋ ਪ੍ਰਸਿੱਧ ਨੇਤਾਵਾਂ ਸਤਪਾਲ ਅਤੇ ਡਾ: ਕਿਚਲੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਇਸਦੇ ਵਿਰੋਧ ਵਿਚ ਸ਼ਹਿਰ ਵਿਚ ਹੰੜਤਾਲ ਕਰ ਦਿੱਤੀ ਗਈ । ਪ੍ਰਦਰਸ਼ਨ ਕਰਨ ਵਾਲਿਆਂ ਦਾ ਇਕ ਦਲ ਸ਼ਾਂਤੀਪੂਰਵਕ ਢੰਗ ਨਾਲ ਡਿਪਟੀ ਕਮਿਸ਼ਨਰ ਦੀ ਕੋਠੀ ਵਲ ਚਲ ਪਿਆ ਪਰ ਉਨ੍ਹਾਂ ਨੂੰ ਹਾਲ ਦਰਵਾਜ਼ੇ ਦੇ ਬਾਹਰ ਹੀ ਰੋਕ ਲਿਆ ਗਿਆ | ਸੈਨਿਕਾਂ ਨੇ ਉਨ੍ਹਾਂ ‘ਤੇ ਗੋਲੀ ਵੀ ਚਲਾਈ । ਸਿੱਟੇ ਵਜੋਂ ਕੁਝ ਲੋਕ ਮਾਰੇ ਗਏ ਅਤੇ ਅਨੇਕਾਂ ਲੋਕ ਜ਼ਖ਼ਮੀ ਹੋ ਗਏ । ਸ਼ਹਿਰ ਦੇ ਲੋਕਾਂ ਨੇ ਗੁੱਸੇ ਵਿੱਚ ਆ ਕੇ ਪੰਜ ਅੰਗਰੇਜ਼ਾਂ ਨੂੰ ਮਾਰ ਦਿੱਤਾ । ਇਕ ਅੰਗਰੇਜ਼ ਔਰਤ ਕੁਮਾਰੀ ਸ਼ੇਰਵੁੱਡ ਵੀ ਸ਼ਹਿਰ ਵਾਸੀਆਂ ਦੇ ਗੁੱਸੇ ਦਾ ਸ਼ਿਕਾਰ ਹੋ ਗਈ । ਇਸ ਤੇ ਸਰਕਾਰ ਨੇ ਸ਼ਹਿਰ ਦਾ ਪ੍ਰਬੰਧ ਜਨਰਲ ਡਾਇਰ ਨੂੰ ਸੌਂਪ ਦਿੱਤਾ ।

ਜਲ੍ਹਿਆਂਵਾਲਾ ਬਾਗ਼ ਵਿਚ ਸੋਭਾ ਅਤੇ ਹਤਿਆਕਾਂਡ – ਅਸ਼ਾਂਤੀ ਅਤੇ ਗੁੱਸੇ ਦੇ ਇਸ ਵਾਤਾਵਰਨ ਵਿਚ ਅੰਮ੍ਰਿਤਸਰ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲਗਪਗ 25000 ਲੋਕ 13 ਅਪਰੈਲ, 1919 ਈ: ਨੂੰ ਵਿਸਾਖੀ ਵਾਲੇ ਦਿਨ) ਜਲ੍ਹਿਆਂਵਾਲੇ ਬਾਗ਼ ਵਿਚ ਸਭਾ ਕਰਨ ਲਈ ਇਕੱਠੇ ਹੋਏ । ਉਸੇ ਦਿਨ ਸਾਢੇ ਨੌਂ ਵਜੇ ਜਨਰਲ ਡਾਇਰ ਨੇ ਅਜਿਹੇ ਜਲੂਸਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਸੀ ਅਤੇ ਆਪਣੇ 150 ਸੈਨਿਕਾਂ ਸਹਿਤ ਜਲ੍ਹਿਆਂਵਾਲੇ ਬਾਗ਼ ਦੇ ਦਰਵਾਜ਼ੇ ‘ਤੇ ਅੱਗੇ ਆ ਡਟਿਆ । ਬਾਗ਼ ਵਿਚ ਆਉਣ-ਜਾਣ ਲਈ ਇਕ ਹੀ ਤੰਗ ਰਸਤਾ ਸੀ । ਜਨਰਲ ਡਾਇਰ ਨੇ ਲੋਕਾਂ ਨੂੰ ਤਿੰਨ ਮਿੰਟ ਦੇ ਅੰਦਰਅੰਦਰ ਦੌੜ ਜਾਣ ਦਾ ਹੁਕਮ ਦਿੱਤਾ ਇੰਨੇ ਥੋੜੇ ਸਮੇਂ ਵਿਚ ਲੋਕਾਂ ਲਈ ਉੱਥੋਂ ਨਿਕਲ ਸਕਣਾ ਮੁਸ਼ਕਿਲ ਸੀ । ਇਸ ਗੋਲੀ ਕਾਂਡ ਵਿਚ 1000 ਲੋਕ ਮਾਰੇ ਗਏ ਅਤੇ 3000 ਤੋਂ ਵੀ ਵੱਧ ਲੋਕ ਜ਼ਖ਼ਮੀ ਹੋਏ ।

ਮਹੱਤਵ – ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਇਕ ਨਵਾਂ ਮੋੜ ਲਿਆ ਦਿੱਤਾ । ਇਸ ਤੋਂ ਪਹਿਲਾਂ ਇਹ ਸੰਗਰਾਮ ਗਿਣੇ-ਚੁਣੇ ਲੋਕਾਂ ਤਕ ਹੀ ਸੀਮਿਤ ਸੀ । ਹੁਣ ਇਹ ਜਨਤਾ ਦਾ ਸੰਘਰਸ਼ ਬਣ ਗਿਆ । ਇਸ ਵਿਚ ਮਜ਼ਦੂਰ, ਕਿਸਾਨ, ਵਿਦਿਆਰਥੀ ਆਦਿ ਵੀ ਸ਼ਾਮਲ ਹੋਣ ਲੱਗੇ । ਦੂਸਰਾ ਇਸ ਦੇ ਨਾਲ ਹੀ ਸੁਤੰਤਰਤਾ ਅੰਦੋਲਨ ਵਿਚ ਨਵਾਂ ਜੋਸ਼ ਭਰ ਗਿਆ ਅਤੇ ਸੰਘਰਸ਼ ਦੀ ਗਤੀ ਬਹੁਤ ਤੇਜ਼ ਹੋ ਗਈ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 6.
ਅਕਾਲੀ ਲਹਿਰ ਨੇ ਆਜ਼ਾਦੀ ਦੀ ਜੰਗ ਵਿੱਚ ਕੀ ਯੋਗਦਾਨ ਪਾਇਆ ?
ਉੱਤਰ-
ਬੱਬਰ ਅਕਾਲੀ ਲਹਿਰ ਦਾ ਜਨਮ ਅਕਾਲੀ ਲਹਿਰ ਵਿਚੋਂ ਹੋਇਆ ਸੀ । ਇਸ ਦਾ ਬਾਨੀ ਕਿਸ਼ਨ ਸਿੰਘ ਗੜਗੱਜ ਸੀ । ਇਸ ਦਾ ਜਨਮ ਗੁਰਦੁਆਰਿਆਂ ਵਿਚ ਬੈਠੇ ਮਹੰਤਾਂ ਦਾ ਮੁਕਾਬਲਾ ਕਰਨ ਲਈ ਹੋਇਆ । ਮਹੰਤਾਂ ਨਾਲ ਹੋਰ ਸਰਕਾਰੀ ਪਿੱਠੂਆਂ ਨਾਲ ਨਿਪਟਣਾ ਵੀ ਇਸ ਦਾ ਮੰਤਵ ਸੀ | ਬੱਬਰ ਅਕਾਲੀਆਂ ਨੇ ਸਰਕਾਰ ਅਤੇ ਉਸ ਦੇ ਪਿੱਠੂਆਂ ਨਾਲ ਟੱਕਰ ਲੈਣ ਲਈ ‘ਚੱਕਰਵਰਤੀ ਜੱਥਾ ਬਣਾਇਆ ਗਿਆ । ਕੁਝ ਸਮੇਂ ਪਿੱਛੋਂ ਅਕਾਲੀਆਂ ਨੇ ਬੱਬਰ ਅਕਾਲੀ ਨਾਂ ਦਾ ਅਖ਼ਬਾਰ ਕੱਢਿਆ । ਤਦ ਤੋਂ ਇਸ ਲਹਿਰ ਦਾ ਨਾਂ ਬੱਬਰ ਅਕਾਲੀ ਪੈ ਗਿਆ ।

ਆਜ਼ਾਦੀ ਦੇ ਸੰਘਰਸ਼ ਵਿਚ ਯੋਗਦਾਨ – ਬੱਬਰ ਅਕਾਲੀਆਂ ਨੇ ਮੁਖ਼ਬਰਾਂ ਅਤੇ ਸਰਕਾਰੀ ਪਿੱਠੂਆਂ ਦਾ ਅੰਤ ਕਰਨ ਦੀ ਯੋਜਨਾ ਬਣਾਈ । ਬੱਬਰਾਂ ਦੀ ਭਾਸ਼ਾ ਵਿੱਚ ਇਸ ਨੂੰ ਸੁਧਾਰ ਕਰਨਾ’ ਕਹਿੰਦੇ ਸਨ । ਬੱਬਰਾਂ ਨੂੰ ਇਹ ਭਰੋਸਾ ਸੀ ਕਿ ਜੇਕਰ ਸਰਕਾਰ ਦੇ ਮੁਖ਼ਬਰਾਂ ਦਾ ਅੰਤ ਕਰ ਦਿੱਤਾ ਜਾਵੇ ਤਾਂ ਅੰਗਰੇਜ਼ੀ ਸਰਕਾਰ ਫੇਲ੍ਹ ਹੋ ਜਾਵੇਗੀ ਅਤੇ ਭਾਰਤ ਛੱਡ ਕੇ ਵਾਪਸ ਚਲੀ ਜਾਵੇਗੀ । ਉਨ੍ਹਾਂ ਦੀਆਂ ਮੁੱਖ ਗਤੀਵਿਧੀਆਂ ਦਾ ਵਰਣਨ ਇਸ ਪ੍ਰਕਾਰ ਹੈ-

1. ਹਥਿਆਰਾਂ ਦੀ ਪ੍ਰਾਪਤੀ – ਬੱਬਰ ਅਕਾਲੀ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਹਥਿਆਰ ਪ੍ਰਾਪਤ ਕਰਨਾ ਚਾਹੁੰਦੇ ਸਨ । ਉਨ੍ਹਾਂ ਦੇ ਆਪਣੇ ਮੈਂਬਰ ਵੀ ਹਥਿਆਰ ਬਣਾਉਣ ਦੇ ਯਤਨ ਵਿੱਚ ਸਨ | ਹਥਿਆਰਾਂ ਲਈ ਪੈਸੇ ਦੀ ਲੋੜ ਸੀ । ਉਨ੍ਹਾਂ ਨੇ ਸਰਕਾਰੀ ਪਿੱਠੂਆਂ ਤੋਂ ਧਨ ਅਤੇ ਹਥਿਆਰ ਖੋਹੇ ।

2. ਫ਼ੌਜੀਆਂ ਨੂੰ ਅਪੀਲ – ਬੱਬਰਾਂ ਨੇ ਪੰਜਾਬੀ ਫ਼ੌਜੀਆਂ ਨੂੰ ਵੀ ਅਪੀਲਾਂ ਕੀਤੀਆਂ ਕਿ ਉਹ ਆਪਣੇ ਹਥਿਆਰ ਧਾਰਨ ਕਰਕੇ ਆਜ਼ਾਦੀ ਦੀ ਪ੍ਰਾਪਤੀ ਦਾ ਯਤਨ ਕਰਨ ।

3. ਅਖ਼ਬਾਰ – ਬੱਬਰਾਂ ਨੇ ਸਾਈਕਲੋਸਟਾਈਲ ਮਸ਼ੀਨ ਨਾਲ ਆਪਣਾ ਅਖ਼ਬਾਰ “ਬੱਬਰ ਅਕਾਲੀ ਦੁਆਬਾ’ ਕੱਢਿਆ । ਇਸ ਅਖ਼ਬਾਰ ਦਾ ਚੰਦਾ ਇਹ ਸੀ ਕਿ ਉਸ ਅਖ਼ਬਾਰ ਨੂੰ ਪੜ੍ਹਨ ਵਾਲਾ, ਇਸ ਅਖ਼ਬਾਰ ਨੂੰ ਅੱਗੇ ਪੰਜਾਂ ਬੰਦਿਆਂ ਨੂੰ ਪੜਾਵੇ ।

4. ਸਰਕਾਰੀ ਪਿੱਠੂਆਂ ਦੀ ਹੱਤਿਆ – ਬੱਬਰਾਂ ਨੇ ਆਪਣੇ ਅਖਬਾਰਾਂ ਵਿੱਚ 179 ਬੰਦਿਆਂ ਦੀ ਸੂਚੀ ਛਾਪੀ ਜਿਨ੍ਹਾਂ ਦਾ ਉਨ੍ਹਾਂ ਨੇ ਸੁਧਾਰ ਕਰਨਾ ਸੀ । ਸੂਚੀ ਵਿਚ ਸ਼ਾਮਲ ਜਿਸ ਵਿਅਕਤੀ ਦਾ ਅੰਤਿਮ ਸਮਾਂ ਆ ਗਿਆ ਹੁੰਦਾ ਉਸ ਨੂੰ ਉਹ ਅਖ਼ਬਾਰ ਰਾਹੀਂ ਹੀ ਸੂਚਿਤ ਕਰ ਦਿੰਦੇ ਸਨ । ਦੋ-ਤਿੰਨ ਬੱਬਰ ਉਸ ਵਿਅਕਤੀ ਦੇ ਪਿੰਡ ਜਾਂਦੇ ਅਤੇ ਉਸ ਨੂੰ ਕਤਲ ਕਰ ਆਉਂਦੇ । ਉਹ ਸ਼ਰੇਆਮ ਪਿੰਡ ਵਿੱਚ ਖਲੋ ਕੇ ਕਤਲ ਦੀ ਜ਼ਿੰਮੇਵਾਰੀ ਵੀ ਲੈ ਲੈਂਦੇ ਸਨ । ਇਸ ਤਰ੍ਹਾਂ ਉਨ੍ਹਾਂ ਨੇ ਅਨੇਕਾਂ ਸਰਕਾਰੀ ਪਿੱਠੂਆਂ ਨੂੰ ਸੋਧਿਆ । ਉਨ੍ਹਾਂ ਨੇ ਪੁਲਿਸ ਨਾਲ ਵੀ ਡਟ ਕੇ ਟੱਕਰ ਲਈ ।

5. ਸਰਕਾਰੀ ਅੱਤਿਆਚਾਰ – ਸਰਕਾਰ ਨੇ ਵੀ ਬੱਬਰਾਂ ਨੂੰ ਖ਼ਤਮ ਕਰਨ ਦਾ ਨਿਸ਼ਚਾ ਕਰ ਲਿਆ । ਉਨ੍ਹਾਂ ਦਾ ਪਿੱਛਾ ਕੀਤਾ ਜਾਣ ਲੱਗਾ । ਉਨ੍ਹਾਂ ਵਿਚੋਂ ਕੁਝ ਫੜੇ ਗਏ ਅਤੇ ਕੁਝ ਮਾਰੇ ਗਏ । ਸੌ ਤੋਂ ਵੱਧ ਬੱਬਰਾਂ, ਉੱਤੇ ਮੁਕੱਦਮਾ ਚੱਲਿਆ । 27 ਫਰਵਰੀ, 1926 ਈ: ਨੂੰ ਜੱਥੇਦਾਰ ਕਿਸ਼ਨ ਸਿੰਘ, ਬਾਬੂ ਸੰਤਾ ਸਿੰਘ, ਧਰਮ ਸਿੰਘ ਹਯਾਤਪੁਰਾ ਅਤੇ ਕੁਝ ਹੋਰ ਬੱਬਰਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ।

ਇਸ ਤਰ੍ਹਾਂ ਬੱਬਰ ਲਹਿਰ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਅਸਫਲ ਰਹੀ । ਫਿਰ ਵੀ ਇਸ ਲਹਿਰ ਨੇ ਪੰਜਾਬੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਦਾ ਪਾਠ ਪੜ੍ਹਾਇਆ ।

ਪ੍ਰਸ਼ਨ 7.
ਜੈਤਾ ਦੇ ਮੋਰਚਾ ਦਾ ਹਾਲ ਲਿਖੋ ।
ਉੱਤਰ-
ਜੈਤੋ ਦਾ ਮੋਰਚਾ 1923 ਈ: ਵਿੱਚ ਲੱਗਾ | ਇਸ ਦੇ ਕਾਰਨਾਂ ਅਤੇ ਘਟਨਾਵਾਂ ਦਾ ਵਰਣਨ ਇਸ ਤਰ੍ਹਾਂ ਹੈ-

ਕਾਰਨ – ਨਾਭਾ ਦੇ ਮਹਾਰਾਜਾ ਸਰਦਾਰ ਰਿਪੁਦਮਨ ਸਿੰਘ ਸਿੱਖਾਂ ਦਾ ਬਹੁਤ ਵੱਡਾ ਹਿਤੈਸ਼ੀ ਸੀ । ਇਸ ਨਾਲ ਨਾ ਸਿਰਫ਼ ਸਿੱਖਾਂ ਵਿਚ ਸਗੋਂ ਪੂਰੇ ਦੇਸ਼ ਵਿੱਚ ਉਸ ਦਾ ਸਤਿਕਾਰ ਹੋਣ ਲੱਗਾ । ਇਹ ਗੱਲ ਅੰਗਰੇਜ਼ ਸਰਕਾਰ ਨੂੰ ਚੰਗੀ ਨਾ ਲੱਗੀ । ਇਸ ਲਈ ਅੰਗਰੇਜ਼ ਸਰਕਾਰ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਬੇਇੱਜ਼ਤ ਕਰਨਾ ਚਾਹੁੰਦੀ ਸੀ । ਵਿਸ਼ਵ ਦੇ ਪਹਿਲੇ ਯੁੱਧ ਸਮੇਂ ਅੰਗਰੇਜ਼ਾਂ ਨੂੰ ਉਹ ਮੌਕਾ ਮਿਲ ਗਿਆ, ਕਿਉਂਕਿ ਉਸ ਯੁੱਧ ਵਿੱਚ ਮਹਾਰਾਜਾ ਨੇ ਆਪਣੀਆਂ ਫ਼ੌਜਾਂ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ । ਓਧਰ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਵਿਚਕਾਰ ਝਗੜਾ ਚੱਲ ਪਿਆ । ਅੰਗਰੇਜ਼ਾਂ ਨੇ ਮਹਾਰਾਜਾ ਪਟਿਆਲਾ ਰਾਹੀਂ ਰਿਪੁਦਮਨ ਸਿੰਘ ਦੇ ਖਿਲਾਫ਼ ਕਈ ਮੁਕੱਦਮੇ ਬਣਾ ਦਿੱਤੇ । ਫਲਸਰੂਪ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ।

ਘਟਨਾਵਾਂ – ਸਿੱਖ ਮਹਾਰਾਜਾ ਨਾਲ ਹੋਏ ਇਸ ਭੈੜੇ ਵਤੀਰੇ ਦੇ ਕਾਰਨ ਗੁੱਸੇ ਵਿੱਚ ਆ ਗਏ । ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਸਿੱਖਾਂ ਨੇ ਰੋਸ ਦਿਵਸ ਮਨਾਉਣ ਦਾ ਫੈਸਲਾ ਕੀਤਾ । ਪਰ ਪੁਲਿਸ ਨੇ ਬਹੁਤ ਸਾਰੇ ਬੰਦੇ ਫੜ ਲਏ ਅਤੇ ਜੈਤੋ ਦੇ ਗੁਰਦੁਆਰਾ ਗੰਗਸਰ ਉੱਤੇ ਕਬਜ਼ਾ ਕਰ ਲਿਆ । ਉਸ ਵੇਲੇ ਉਸ ਗੁਰਦੁਆਰੇ ਵਿੱਚ ਅਖੰਡ ਪਾਠ ਹੋ ਰਿਹਾ ਸੀ । ਪੁਲਿਸ ਕਾਰਵਾਈ ਦੇ ਕਾਰਨ ਪਾਠ ਖੰਡਤ ਹੋ ਗਿਆ । ਇਸ ਘਟਨਾ ਨਾਲ ਸਿੱਖ ਹੋਰ ਵੀ ਭੜਕ ਉੱਠੇ ਅਤੇ ਉਨ੍ਹਾਂ ਨੇ ਅੰਗਰੇਜ਼ਾਂ ਨਾਲ ਟੱਕਰ ਲੈਣ ਲਈ ਉੱਥੇ ਆਪਣਾ ਮੋਰਚਾ ਲਾ ਦਿੱਤਾ ।

15 ਸਤੰਬਰ, 1923 ਈ: ਨੂੰ 25 ਸਿੰਘਾਂ ਦਾ ਇਕ ਜੱਥਾ ਜੈਤੋ ਭੇਜਿਆ ਗਿਆ । ਇਸ ਤੋਂ ਬਾਅਦ ਛੇ ਮਹੀਨੇ ਤਕ 2525 ਸਿੰਘਾਂ ਦੇ ਜੱਥੇ ਲਗਾਤਾਰ ਜੈਤੋ ਜਾਂਦੇ ਰਹੇ । ਸਰਕਾਰ ਇਨ੍ਹਾਂ ਜੱਥਿਆਂ ਉੱਤੇ ਅੱਤਿਆਚਾਰ ਕਰਦੀ ਰਹੀ । ਮੋਰਚਾ ਲੰਬਾ ਹੁੰਦਾ ਵੇਖ ਕੇ ਸ਼੍ਰੋਮਣੀ ਕਮੇਟੀ ਨੇ ਪੰਜ-ਪੰਜ ਸੌ ਦੇ ਜੱਥੇ ਭੇਜਣ ਦਾ ਪ੍ਰੋਗਰਾਮ ਬਣਾਇਆ । 500 ਸਿੱਖਾਂ ਦਾ ਪਹਿਲਾ ਜੱਥਾ ਜਥੇਦਾਰ ਉਧਮ ਸਿੰਘ ਦੀ ਅਗਵਾਈ ਵਿੱਚ ਅਕਾਲ ਤਖ਼ਤ ਤੋਂ ਚੱਲਿਆ । ਜੱਥੇ ਨਾਲ ਹਜ਼ਾਰਾਂ ਲੋਕ ਮਾਝਾ ਅਤੇ ਮਾਲਵਾ ਹੁੰਦੇ ਹੋਏ ਨਾਭਾ ਰਿਆਸਤ ਦੀ ਹੱਦ ਵਿੱਚ ਦਾਖ਼ਲ ਹੋਏ । ਇਹ ਜੱਥਾ ਗੁਰਦੁਆਰਾ ਗੰਗਸਰ ਤੋਂ ਇੱਕ ਫਰਲਾਂਗ ਦੀ ਦੂਰੀ ‘ਤੇ ਸੀ ਤਾਂ ਅੰਗਰੇਜ਼ ਸਰਕਾਰ ਦੀਆਂ ਮਸ਼ੀਨਗੰਨਾਂ ਨੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ । ਗੋਲੀਆਂ ਦੀ ਵਾਛੜ ਤੋਂ ਡਰ ਕੇ ਵੀ ਸਿੰਘ ਪਿੱਛੇ ਨਾ ਮੁੜੇ । ਇਸ ਗੋਲੀਬਾਰੀ ਵਿਚ ਅਨੇਕਾਂ ਸਿੰਘ ਸ਼ਹੀਦ ਹੋ ਗਏ ।

ਜੈਤੋ ਦਾ ਮੋਰਚਾ ਦੋ ਸਾਲ ਤਕ ਚੱਲਦਾ ਰਿਹਾ | ਪੰਜ-ਪੰਜ ਸੌ ਦੇ ਜੱਥੇ ਆਉਂਦੇ ਰਹੇ ਅਤੇ ਆਪਣੀਆਂ ਕੁਰਬਾਨੀਆਂ ਦਿੰਦੇ ਰਹੇ । ਪੰਜਾਬ ਤੋਂ ਬਾਹਰੋਂ ਕਲਕੱਤਾ (ਕੋਲਕਾਤਾ), ਕੈਨੇਡਾ, ਸ਼ੰਘਾਈ ਅਤੇ ਹਾਂਗਕਾਂਗ ਤੋਂ ਵੀ ਜੱਥੇ ਜੈਤੋ ਵਿਖੇ ਪੁੱਜੇ । ਅੰਤ ਨੂੰ ਬੇਵੱਸ ਹੋ ਕੇ ਗੁਰਦੁਆਰੇ ਤੋਂ ਪੁਲਿਸ ਦਾ ਪਹਿਰਾ ਹਟਾ ਲਿਆ ਗਿਆ ਅਤੇ 1925 ਈ: ਨੂੰ ਸਰਕਾਰ ਨੂੰ ਗੁਰਦੁਆਰਾ ਐਕਟ ਪਾਸ ਕਰਨਾ ਪਿਆ ਤੇ ਅਕਾਲੀਆਂ ਨੇ ਜੈਤੋ ਦਾ ਮੋਰਚਾ ਖ਼ਤਮ ਕਰ ਦਿੱਤਾ ।

ਪ੍ਰਸ਼ਨ 8.
ਆਜ਼ਾਦ ਹਿੰਦ ਫ਼ੌਜ ਉੱਤੇ ਵਿਸਥਾਰਪੂਰਵਕ ਨੋਟ ਲਿਖੋ ।
ਉੱਤਰ-
ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਦਾ ਪਿਛੋਕੜ-ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਰਾਸ ਬਿਹਾਰੀ ਬੋਸ ਨੇ ਜਾਪਾਨ ਵਿੱਚ ਕੀਤੀ ਸੀ । ਦੂਜੇ ਵਿਸ਼ਵ ਯੁੱਧ ਦੇ ਸਮੇਂ ਜਾਪਾਨ ਬ੍ਰਿਟਿਸ਼ ਫ਼ੌਜ ਨੂੰ ਹਰਾ ਕੇ ਬਹੁਤ ਸਾਰੇ ਸੈਨਿਕਾਂ ਨੂੰ ਕੈਦੀ ਬਣਾ ਕੇ ਜਾਪਾਨ ਲੈ ਗਿਆ ਸੀ । ਉਨ੍ਹਾਂ ਵਿੱਚੋਂ ਜ਼ਿਆਦਾਤਰ ਸੈਨਿਕ ਭਾਰਤੀ ਸਨ । ਰਾਸ ਬਿਹਾਰੀ ਬੋਸ ਨੇ ਕੈਪਟਨ ਮੋਹਨ ਸਿੰਘ ਦੀ ਸਹਾਇਤਾ ਨਾਲ ‘ਆਜ਼ਾਦ ਹਿੰਦ ਫ਼ੌਜ’ ਬਣਾਈ ।

ਰਾਸ ਬਿਹਾਰੀ ਬੋਸ ਆਜ਼ਾਦ ਹਿੰਦ ਫ਼ੌਜ ਦੀ ਅਗਵਾਈ ਸੁਭਾਸ਼ ਚੰਦਰ ਬੋਸ ਨੂੰ ਸੌਂਪਣਾ ਚਾਹੁੰਦੇ ਸਨ । ਉਸ ਸਮੇਂ ਸੁਭਾਸ਼ ਜੀ ਜਰਮਨੀ ਵਿੱਚ ਸਨ । ਇਸ ਲਈ ਰਾਸ ਬਿਹਾਰੀ ਬੋਸ ਨੇ ਉਨ੍ਹਾਂ ਨੂੰ ਜਾਪਾਨ ਆਉਣ ਦਾ ਸੱਦਾ ਦਿੱਤਾ । ਜਾਪਾਨ ਪਹੁੰਚਣ ‘ਤੇ ਸੁਭਾਸ਼ ਬਾਬੂ ਨੇ ਆਜ਼ਾਦ ਹਿੰਦ ਫ਼ੌਜ ਦੀ ਅਗਵਾਈ ਸੰਭਾਲੀ । ਉਦੋਂ ਤੋਂ ਹੀ ਉਹ ਨੇਤਾ ਜੀ ਸੁਭਾਸ਼ ਚੰਦਰ ਦੇ ਨਾਂ ਤੋਂ ਲੋਕਪ੍ਰਿਆ ਹੋਏ ।

ਆਜ਼ਾਦ ਹਿੰਦ ਫ਼ੌਜ ਦਾ ਆਜ਼ਾਦੀ ਸੰਘਰਸ਼-

  • 21 ਅਕਤੂਬਰ, 1943 ਨੂੰ ਨੇਤਾ ਜੀ ਨੇ ਸਿੰਘਾਪੁਰ ਵਿੱਚ ‘ਆਜ਼ਾਦ ਹਿੰਦ ਸਰਕਾਰ’ ਦੀ ਸਥਾਪਨਾ ਕੀਤੀ । ਉਨ੍ਹਾਂ ਨੇ ਭਾਰਤੀਆਂ ਨੂੰ ‘ਤੁਸੀਂ ਮੈਨੂੰ ਖ਼ੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ’ ਕਹਿ ਕੇ ਪੁਕਾਰਿਆ । ਜਲਦੀ ਹੀ ਉਨ੍ਹਾਂ ਨੇ ਅਮਰੀਕਾ ਅਤੇ ਇੰਗਲੈਂਡ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ |
  • ਨਵੰਬਰ, 1943 ਈ: ਵਿੱਚ ਜਾਪਾਨ ਨੇ ਅੰਡੇਮਾਨ ਨਿਕੋਬਾਰ ਨਾਂ ਦੇ ਭਾਰਤੀ ਟਾਪੂਆਂ ਨੂੰ ਜਿੱਤ ਕੇ ਆਜ਼ਾਦ ਹਿੰਦ ਸਰਕਾਰ ਨੂੰ ਸੌਂਪ ਦਿੱਤੇ । ਨੇਤਾ ਜੀ ਨੇ ਇਨ੍ਹਾਂ ਟਾਪੂਆਂ ਦੇ ਨਾਂ ਕ੍ਰਮਵਾਰ ‘ਸ਼ਹੀਦ’ ਅਤੇ ‘ਸਵਰਾਜ’ ਰੱਖੇ ।
  • ਇਸ ਫ਼ੌਜ ਨੇ ਮਈ, 1944 ਈ: ਵਿਚ ਅਸਾਮ ਵਿੱਚ ਮਾਵਡਾਕ ਚੌਕੀ ਨੂੰ ਜਿੱਤ ਲਿਆ । ਇਸ ਤਰ੍ਹਾਂ ਉਸ ਨੇ ਭਾਰਤ ਦੀ ਧਰਤੀ ਉੱਤੇ ਪੈਰ ਰੱਖੇ ਅਤੇ ਉੱਥੇ ਆਜ਼ਾਦ ਹਿੰਦ ਸਰਕਾਰ ਦਾ ਝੰਡਾ ਲਹਿਰਾਇਆ ।
  • ਇਸ ਤੋਂ ਬਾਅਦ ਆਸਾਮ ਦੀ ਕੋਹੀਮਾ ਚੌਕੀ ਉੱਪਰ ਵੀ ਆਜ਼ਾਦ ਹਿੰਦ ਫ਼ੌਜ ਦਾ ਅਧਿਕਾਰ ਹੋ ਗਿਆ ।
  • ਹੁਣ ਆਜ਼ਾਦ ਹਿੰਦ ਫ਼ੌਜ ਨੇ ਇੰਫਾਲ ਦੀ ਮਹੱਤਵਪੂਰਨ ਚੌਕੀ ਜਿੱਤਣ ਦੀ ਕੋਸ਼ਿਸ਼ ਕੀਤੀ । ਪਰ ਉੱਥੋਂ ਦੀਆਂ ਪ੍ਰਤੀਕੂਲ ਹਾਲਤਾਂ ਦੇ ਕਾਰਨ ਉਸ ਨੂੰ ਸਫਲਤਾ ਨਾ ਮਿਲ ਸਕੀ ।

ਆਜ਼ਾਦ ਹਿੰਦ ਫ਼ੌਜ ਦੀ ਅਸਫਲਤਾ (ਵਾਪਸੀ) – ਆਜ਼ਾਦ ਹਿੰਦ ਫ਼ੌਜ ਨੂੰ ਜਾਪਾਨ ਤੋਂ ਮਿਲਣ ਵਾਲੀ ਸਹਾਇਤਾ ਬੰਦ ਹੋ ਗਈ । ਸੈਨਿਕ ਸਾਮਾਨ ਦੀ ਘਾਟ ਦੇ ਕਾਰਨ ਆਜ਼ਾਦ ਹਿੰਦ ਫ਼ੌਜ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ । ਪਿੱਛੇ ਹਟਣ ‘ਤੇ ਵੀ ਆਜ਼ਾਦ ਹਿੰਦ ਫ਼ੌਜ ਦਾ ਮਨੋਬਲ ਘੱਟ ਨਹੀਂ ਹੋਇਆ | ਪਰ 18 ਅਗਸਤ, 1945 ਈ: ਨੂੰ ਫਾਰਮੋਸਾ ਵਿਚ ਇਕ ਜਹਾਜ਼ ਦੁਰਘਟਨਾ ਵਿਚ ਨੇਤਾ ਜੀ ਦਾ ਦਿਹਾਂਤ ਹੋ ਗਿਆ | ਅਗਸਤ, 1945 ਈ: ਵਿੱਚ ਜਾਪਾਨ ਨੇ ਵੀ ਆਤਮ-ਸਮਰਪਣ ਕਰ ਦਿੱਤਾ । ਇਸ ਦੇ ਨਾਲ ਹੀ ਆਜ਼ਾਦ ਹਿੰਦ ਫ਼ੌਜ ਦੁਆਰਾ ਸ਼ੁਰੂ ਕੀਤਾ ਗਿਆ ਆਜ਼ਾਦੀ ਦਾ ਸੰਘਰਸ਼ ਖ਼ਤਮ ਹੋ ਗਿਆ ।

ਆਜ਼ਾਦ ਹਿੰਦ ਫ਼ੌਜ ਦੇ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਅਤੇ ਮੁਕੱਦਮਾ – ਟਿਸ਼ ਫ਼ੌਜ ਨੇ ਆਜ਼ਾਦ ਹਿੰਦ ਫ਼ੌਜ ਦੇ ਕੁਝ ਅਧਿਕਾਰੀਆਂ ਅਤੇ ਸੈਨਿਕਾਂ ਨੂੰ ਇੰਫਾਲ ਦੇ ਮੋਰਚੇ ‘ਤੇ ਫੜ ਲਿਆ । ਫੜੇ ਗਏ ਤਿੰਨ ਅਧਿਕਾਰੀਆਂ ਉੱਤੇ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦੇਸ਼-ਧੋਹ ਦਾ ਮੁਕੱਦਮਾ ਚਲਾਇਆ ਗਿਆ । ਅਦਾਲਤ ਨੇ ਫ਼ੈਸਲਾ ਦਿੱਤਾ ਕਿ ਤਿੰਨਾਂ ਦੋਸ਼ੀਆਂ ਨੂੰ ਫਾਂਸੀ ਦੇ ਤਖ਼ਤੇ ਉੱਪਰ ਚੜ੍ਹਾਇਆ ਜਾਵੇ, ਪਰ ਜਨਤਾ ਦੇ ਜੋਸ਼ ਨੂੰ ਦੇਖ ਕੇ ਸਰਕਾਰ ਘਬਰਾ ਗਈ । ਇਸ ਲਈ ਉਨ੍ਹਾਂ ਨੂੰ ਬਿਨਾਂ ਕੋਈ ਸਜ਼ਾ ਦਿੱਤੇ ਰਿਹਾਅ ਕਰ ਦਿੱਤਾ ਗਿਆ । ਇਹ ਰਿਹਾਈ ਭਾਰਤੀ ਰਾਸ਼ਟਰਵਾਦ ਦੀ ਇਕ ਮਹਾਨ ਜਿੱਤ ਸੀ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

PSEB 10th Class Social Science Guide ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
(i) ਗ਼ਦਰ ਲਹਿਰ ਦਾ ਮੁਖੀ ਕੌਣ ਸੀ ?
(ii) ਉਸ ਨੇ ‘ਕਾਮਾਗਾਟਾਮਾਰੂ ਦੀ ਘਟਨਾ ਤੋਂ ਬਾਅਦ ਕਿੱਥੇ ਮੀਟਿੰਗ ਬੁਲਾਈ ?
ਉੱਤਰ-
(i) ਗ਼ਦਰ ਲਹਿਰ ਦਾ ਮੁਖੀ ਸੋਹਣ ਸਿੰਘ ਭਕਨਾ ਸੀ ।
(ii) ਉਸ ਨੇ ਕਾਮਾਗਾਟਾਮਾਰੂ ਘਟਨਾ ਦੇ ਬਾਅਦ ਅਮਰੀਕਾ ਵਿਚ ਇਕ ਵਿਸ਼ੇਸ਼ ਮੀਟਿੰਗ ਬੁਲਾਈ ।

ਪ੍ਰਸ਼ਨ 2.
19 ਫ਼ਰਵਰੀ, 1915 ਈ: ਦੇ ਅੰਦੋਲਨ ਵਿਚ ਪੰਜਾਬ ਵਿਚ ਸ਼ਹੀਦ ਹੋਣ ਵਾਲੇ ਚਾਰ ਗ਼ਦਰੀਆਂ ਦੇ ਨਾਂ ਲਿਖੋ ।
ਉੱਤਰ-
ਕਰਤਾਰ ਸਿੰਘ ਸਰਾਭਾ, ਜਗਤ ਸਿੰਘ, ਬਲਵੰਤ ਸਿੰਘ ਅਤੇ ਅਰੂੜ ਸਿੰਘ ।

ਪ੍ਰਸ਼ਨ 3.
ਪੰਜਾਬ ਵਿੱਚ ਅਕਾਲੀ ਅੰਦੋਲਨ ਕਦੋਂ ਸ਼ੁਰੂ ਹੋਇਆ ਤੇ ਕਦੋਂ ਖ਼ਤਮ ਹੋਇਆ ?
ਉੱਤਰ-
ਪੰਜਾਬ ਵਿੱਚ ਅਕਾਲੀ ਅੰਦੋਲਨ 1921 ਈ: ਵਿੱਚ ਸ਼ੁਰੂ ਹੋਇਆ ਅਤੇ 1925 ਈ: ਵਿਚ ਖ਼ਤਮ ਹੋਇਆ ।

ਪ੍ਰਸ਼ਨ 4.
(i) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਦੋਂ ਹੋਈ ?
(ii) ਇਸ ਦੇ ਕਿੰਨੇ ਮੈਂਬਰ ਸਨ ?
ਉੱਤਰ-
(i) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 1920 ਵਿਚ ਹੋਈ ।
(ii) ਇਸ ਦੇ ਮੈਂਬਰਾਂ ਦੀ ਸੰਖਿਆ 175 ਸੀ ।

ਪ੍ਰਸ਼ਨ 5.
ਲੋਕਾਂ ਨੇ ‘ਰੌਲਟ ਬਿਲ’ ਨੂੰ ਕੀ ਕਹਿ ਕੇ ਪੁਕਾਰਿਆ ?
ਉੱਤਰ-
ਲੋਕਾਂ ਨੇ ‘ਰੌਲਟ ਬਿਲ’ ਨੂੰ ‘ਕਾਲਾ ਕਾਨੂੰਨ’ ਕਹਿ ਕੇ ਸੱਦਿਆ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 6.
(i) ਲਾਹੌਰ ਵਿੱਚ ‘ਸਾਈਮਨ ਕਮਿਸ਼ਨ’ ਵਿਰੁੱਧ ਕੀਤੇ ਗਏ ਪ੍ਰਦਰਸ਼ਨ ਵਿੱਚ ਕਿਸ ਮਹਾਨ ਨੇਤਾ ਉੱਤੇ ਲਾਠੀ ਦੇ ਭਿਆਨਕ ਹਮਲੇ ਹੋਏ ?
(ii) ਇਸ ਦੇ ਲਈ ਕਿਹੜਾ ਅੰਗਰੇਜ਼ ਪੁਲਿਸ ਅਧਿਕਾਰੀ ਜ਼ਿੰਮੇਵਾਰ ਸੀ ?
ਉੱਤਰ-
(i) ਲਾਹੌਰ ਵਿੱਚ ‘ਸਾਈਮਨ ਕਮਿਸ਼ਨ’ ਦੇ ਵਿਰੋਧ ਵਿੱਚ ਕੀਤੇ ਗਏ ਪ੍ਰਦਰਸ਼ਨ ਵਿਚ ਲਾਲਾ ਲਾਜਪਤ ਰਾਏ ਉੱਪਰ ਲਾਠੀ ਦੇ ਭਿਆਨਕ ਹਮਲੇ ਹੋਏ ।
(ii) ਇਸ ਦੇ ਲਈ ਅੰਗਰੇਜ਼ ਪੁਲਿਸ ਅਧਿਕਾਰੀ ਸਾਂਡਰਸ ਜ਼ਿੰਮੇਵਾਰ ਸੀ ।

ਪ੍ਰਸ਼ਨ 7.
(i) ਨਾਮਧਾਰੀ ਲਹਿਰ ਦੇ ਸੰਸਥਾਪਕ ਕੌਣ ਸਨ ?
(ii) ਉਨ੍ਹਾਂ ਨੇ ਆਪਣੇ ਧਾਰਮਿਕ ਵਿਚਾਰਾਂ ਦਾ ਪ੍ਰਚਾਰ ਪੰਜਾਬ ਦੇ ਕਿਹੜੇ ਦੁਆਬ ਵਿਚ ਕੀਤਾ ?
ਉੱਤਰ-
(i) ਨਾਮਧਾਰੀ ਲਹਿਰ ਦੇ ਸੰਸਥਾਪਕ ਬਾਬਾ ਬਾਲਕ ਸਿੰਘ ਜੀ ਸਨ ।
(ii) ਉਨ੍ਹਾਂ ਨੇ ਆਪਣੇ ਧਾਰਮਿਕ ਵਿਚਾਰਾਂ ਦਾ ਪ੍ਰਚਾਰ ਪੰਜਾਬ ਦੇ ਸਿੰਧ ਸਾਗਰ ਦੋਆਬ ਵਿਚ ਕੀਤਾ ।

ਪ੍ਰਸ਼ਨ 8.
ਨਾਮਧਾਰੀਆਂ ਨੇ ਮਲੇਰਕੋਟਲੇ ਉੱਤੇ ਹਮਲਾ ਕਦੋਂ ਕੀਤਾ ?
ਉੱਤਰ-
1872 ਈ: ਵਿੱਚ ।

ਪ੍ਰਸ਼ਨ 9.
ਪੂਰਨ ਸਵਰਾਜ ਦਾ ਮਤਾ ਕਦੋਂ ਪਾਸ ਕੀਤਾ ਗਿਆ ?
ਉੱਤਰ-
ਪੂਰਨ ਸਵਰਾਜ ਦਾ ਮਤਾ 31 ਦਸੰਬਰ, 1929 ਨੂੰ ਲਾਹੌਰ ਦੇ ਕਾਂਗਰਸ ਇਜਲਾਸ ਵਿਚ ਪਾਸ ਕੀਤਾ ਗਿਆ । ਇਸ ਇਜਲਾਸ ਦੇ ਪ੍ਰਧਾਨ ਪੰ: ਜਵਾਹਰ ਲਾਲ ਨਹਿਰੂ ਸਨ ।ਇਸ ਮਤੇ ਦੇ ਸਿੱਟੇ ਵਜੋਂ 26 ਜਨਵਰੀ, 1930 ਦਾ ਦਿਨ ਪੂਰਨ ਸਵਰਾਜ ਦੇ ਰੂਪ ਵਿੱਚ ਮਨਾਇਆ ਗਿਆ ।

ਪ੍ਰਸ਼ਨ 10.
1857 ਦੇ ਸੁਤੰਤਰਤਾ ਸੰਘਰਸ਼ ਦੀ ਪਹਿਲੀ ਲੜਾਈ ਕਦੋਂ ਅਤੇ ਕਿੱਥੋਂ ਸ਼ੁਰੂ ਹੋਈ ?
ਉੱਤਰ-
10 ਮਈ ਨੂੰ ਮੇਰਠ ਤੋਂ ।

ਪ੍ਰਸ਼ਨ 11.
ਨਾਮਧਾਰੀ ਜਾਂ ਕੂਕਾ ਲਹਿਰ ਦੀ ਨੀਂਹ ਕਦੋਂ ਪਈ ?
ਉੱਤਰ-
12 ਅਪਰੈਲ, 1857 ਈ: ਨੂੰ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 12.
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਅੰਤਰ-ਜਾਤੀ ਵਿਆਹ ਦੀ ਕਿਹੜੀ ਨਵੀਂ ਨੀਤੀ ਚਲਾਈ ?
ਉੱਤਰ-
ਆਨੰਦ ਕਾਰਜ ।

ਪ੍ਰਸ਼ਨ 13.
ਆਰੀਆ ਸਮਾਜ ਦੇ ਸੰਸਥਾਪਕ ਕੌਣ ਸਨ ?
ਉੱਤਰ-
ਸੁਆਮੀ ਦਇਆਨੰਦ ਸਰਸਵਤੀ ।

ਪ੍ਰਸ਼ਨ 14.
ਆਰੀਆ ਸਮਾਜ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1875 ਈ: ਵਿਚ ।

ਪ੍ਰਸ਼ਨ 15.
ਦੇਸ਼ ਭਗਤੀ ਦੇ ਪ੍ਰਸਿੱਧ ਗੀਤ “ਪਗੜੀ ਸੰਭਾਲ ਜੱਟਾ ਦੇ ਲੇਖਕ ਕੌਣ ਸਨ ?
ਉੱਤਰ-
ਬਾਂਕੇ ਦਿਆਲ ।

ਪ੍ਰਸ਼ਨ 16.
ਗ਼ਦਰ ਪਾਰਟੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
1913 ਈ: ਵਿਚ ਸਾਨ ਫਰਾਂਸਿਸਕੋ ਵਿਚ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 17.
ਗਦਰ ਲਹਿਰ ਦੇ ਹਫਤਾਵਰੀ ਪੱਤਰ ‘ਗ਼ਦਰ’ ਦਾ ਸੰਪਾਦਕ ਕੌਣ ਸੀ ?
ਉੱਤਰ-
ਕਰਤਾਰ ਸਿੰਘ ਸਰਾਭਾ ।

ਪ੍ਰਸ਼ਨ 18.
‘ਕਾਮਾਗਾਟਾਮਾਰੂ’ ਨਾਂ ਦਾ ਜਹਾਜ਼ ਕਿਸ ਨੇ ਕਿਰਾਏ ‘ਤੇ ਲਿਆ ਸੀ ?
ਉੱਤਰ-
ਬਾਬਾ ਗੁਰਦਿੱਤ ਸਿੰਘ ਨੇ ।

ਪ੍ਰਸ਼ਨ 19.
ਜਲਿਆਂਵਾਲਾ ਬਾਗ ਦੀ ਘਟਨਾ ਕਦੋਂ ਘਟੀ ?
ਉੱਤਰ-
13 ਅਪਰੈਲ, 1919 ਈ: ਨੂੰ ।

ਪ੍ਰਸ਼ਨ 20.
ਜਲਿਆਂਵਾਲਾ ਬਾਗ਼ ਵਿਚ ਗੋਲੀਆਂ ਕਿਸਨੇ ਚਲਵਾਈਆਂ ?
ਉੱਤਰ-
ਜਨਰਲ ਡਾਇਰ ਨੇ ।

ਪ੍ਰਸ਼ਨ 21.
ਮਾਈਕਲ ਓ. ਡਾਇਰ ਦੀ ਹੱਤਿਆ ਕਿਸਨੇ ਕੀਤੀ ਅਤੇ ਕਿਉਂ ?
ਉੱਤਰ-
ਮਾਈਕਲ ਓ. ਡਾਇਰ ਦੀ ਹੱਤਿਆ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲਾ ਬਾਗ਼ ਹੱਤਿਆਕਾਂਡ ਦਾ ਬਦਲਾ ਲੈਣ ਲਈ ਕੀਤੀ ।

ਪ੍ਰਸ਼ਨ 22.
ਬੱਬਰ ਅਕਾਲੀ ਜੱਥੇ ਦੀ ਸਥਾਪਨਾ ਕਦੋਂ ਹੋਈ ?
ਉੱਤਰ-
ਅਗਸਤ, 1922 ਈ: ਵਿਚ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 23.
ਸਰਦਾਰ ਰਿਪੁਦਮਨ ਸਿੰਘ ਕਿੱਥੋਂ ਦਾ ਮਹਾਰਾਜਾ ਸੀ ?
ਉੱਤਰ-
ਨਾਭਾ ਦਾ ।

ਪ੍ਰਸ਼ਨ 24.
ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ ?
ਉੱਤਰ-
1928 ਵਿੱਚ ।

ਪ੍ਰਸ਼ਨ 25.
ਸਾਈਮਨ ਕਮਿਸ਼ਨ ਦਾ ਪ੍ਰਧਾਨ ਕੌਣ ਸੀ ?
ਉੱਤਰ-
ਸਰ ਜਾਨ ਸਾਈਮਨ ।

ਪ੍ਰਸ਼ਨ 26.
ਲਾਲਾ ਲਾਜਪਤ ਰਾਇ ਕਦੋਂ ਸ਼ਹੀਦ ਹੋਏ ?
ਉੱਤਰ-
17 ਨਵੰਬਰ, 1928 ਈ: ਨੂੰ ।

ਪ੍ਰਸ਼ਨ 27.
‘ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ ?
ਉੱਤਰ-
1925-26 ਵਿਚ ਲਾਹੌਰ ਵਿਚ ।

ਪ੍ਰਸ਼ਨ 28.
ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਕਦੋਂ ਦਿੱਤੀ ਗਈ ?
ਉੱਤਰ-
23 ਮਾਰਚ, 1931 ਈ: ਨੂੰ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 29.
ਪੂਰਨ ਸਵਰਾਜ ਪ੍ਰਸਤਾਵ ਦੇ ਅਨੁਸਾਰ ਭਾਰਤ ਵਿਚ ਪਹਿਲੀ ਵਾਰ ਸੁਤੰਤਰਤਾ ਦਿਵਸ ਕਦੋਂ ਮਨਾਇਆ ਗਿਆ ?
ਉੱਤਰ-
26 ਜਨਵਰੀ, 1930 ਈ: ਨੂੰ ।

ਪ੍ਰਸ਼ਨ 30.
ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ ?
ਉੱਤਰ-
1943 ਵਿਚ ਸੁਭਾਸ਼ ਚੰਦਰ ਬੋਸ ਨੇ ।

ਪ੍ਰਸ਼ਨ 31.
‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਦਾ ਨਾਅਰਾ ਕਿਸਨੇ ਦਿੱਤਾ ?
ਉੱਤਰ-
ਸੁਭਾਸ਼ ਚੰਦਰ ਬੋਸ ਨੇ ।

ਪ੍ਰਸ਼ਨ 32.
ਆਜ਼ਾਦ ਹਿੰਦ ਫ਼ੌਜ ਦੇ ਅਧਿਕਾਰੀਆਂ ਤੇ ਮੁਕੱਦਮਾ ਕਿੱਥੇ ਚਲਾਇਆ ਗਿਆ ?
ਉੱਤਰ-
ਦਿੱਲੀ ਦੇ ਲਾਲ ਕਿਲ੍ਹੇ ‘ਤੇ ।

II. ਖ਼ਾਲੀ ਥਾਂਵਾਂ ਭਰੋ-

1. ਸਰਦਾਰ ਅਹਿਮਦ ਖ਼ਾਂ ਖਰਲ ਅੰਗਰੇਜ਼ਾਂ ਦੇ ਹੱਥੋਂ ………………………… ਦੇ ਨੇੜੇ ਸ਼ਹੀਦ ਹੋਇਆ ।
ਉੱਤਰ-
ਪਾਕਪੱਟਨ

2. ਗ਼ਦਰ ਲਹਿਰ ਅੰਮ੍ਰਿਤਸਰ ਦੇ ਇਕ ਸਿਪਾਹੀ ………………………… ਦੇ ਧੋਖਾ ਦੇਣ ਨਾਲ ਅਸਫ਼ਲ ਹੋ ਗਈ ।
ਉੱਤਰ-
ਕਿਰਪਾਲ ਸਿੰਘ

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

3. ਸਾਈਮਨ ਕਮਿਸ਼ਨ …………………………… ਈ: ਵਿਚ ਭਾਰਤ ਆਇਆ ।
ਉੱਤਰ-
1928

4. ਗਦਰ ਵਿਦਰੋਹ ਦਲ ਦਾ ਮੁਖੀ …………………………… ਸੀ ।
ਉੱਤਰ-
ਸੋਹਨ ਸਿੰਘ ਭਕਨਾ

5. ਲੋਕਾਂ ਦੇ ਰੌਲਟ ਐਕਟ ਨੂੰ ………………………… ਦੇ ਨਾਂ ਨਾਲ ਸੱਦਿਆ ।
ਉੱਤਰ-
ਕਾਲੇ ਕਾਨੂੰਨ

6. ਪੂਰਨ ਸਵਰਾਜ ਦਾ ਮਤਾ ………………………… ਈ: ਨੂੰ ਲਾਹੌਰ ਦੇ ਕਾਂਗਰਸ ਇਜਲਾਸ ਵਿਚ ਪਾਸ ਹੋਇਆ ।
ਉੱਤਰ-
31 ਦਸੰਬਰ, 1929

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
19 ਫ਼ਰਵਰੀ, 1915 ਦੇ ਅੰਦੋਲਨ ਵਿਚ ਪੰਜਾਬ ਵਿਚ ਸ਼ਹੀਦ ਹੋਣ ਵਾਲਾ ਗਦਰੀ ਸੀ-
(A) ਕਰਤਾਰ ਸਿੰਘ ਸਰਾਭਾ
(B) ਜਗਤ ਸਿੰਘ
(C) ਬਲਵੰਤ ਸਿੰਘ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 2.
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ-
(A) 1920 ਈ: ਵਿਚ
(B) 1921 ਈ: ਵਿਚ
(C) 1915 ਈ: ਵਿਚ
(D) 1928 ਈ: ਵਿਚ ।
ਉੱਤਰ-
(A) 1920 ਈ: ਵਿਚ

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 3.
ਲਾਹੌਰ ਵਿਚ ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਕੀਤੇ ਗਏ ਪ੍ਰਦਰਸ਼ਨ ਦੇ ਸਿੱਟੇ ਵਜੋਂ ਕਿਸ ਭਾਰਤੀ ਨੇਤਾ ਨੂੰ ਆਪਣੀ ਜਾਨ ਗਵਾਉਣੀ ਪਈ ?
(A) ਬਾਂਕੇ ਦਿਆਲ
(B) ਲਾਲਾ ਲਾਜਪਤ ਰਾਏ
(C) ਭਗਤ ਸਿੰਘ
(D) ਰਾਜਗੁਰੂ ।
ਉੱਤਰ-
(B) ਲਾਲਾ ਲਾਜਪਤ ਰਾਏ

ਪ੍ਰਸ਼ਨ 4.
ਪੂਰਨ ਸਵਰਾਜ ਮਤੇ ਦੇ ਅਨੁਸਾਰ ਪਹਿਲੀ ਵਾਰ ਕਦੋਂ ਪੂਰਨ ਸੁਤੰਤਰਤਾ ਦਿਹਾੜਾ ਮਨਾਇਆ ਗਿਆ ?
(A) 31 ਦਸੰਬਰ, 1929
(B) 15 ਅਗਸਤ, 1947
(C) 26 ਜਨਵਰੀ, 1930
(D) 15 ਅਗਸਤ, 1857.
ਉੱਤਰ-
(C) 26 ਜਨਵਰੀ, 1930

ਪ੍ਰਸ਼ਨ 5.
ਦੇਸ਼ ਭਗਤੀ ਦੇ ਪ੍ਰਸਿੱਧ ਗੀਤ ‘ਪਗੜੀ ਸੰਭਾਲ ਜੱਟਾ’ ਦਾ ਲੇਖਕ ਸੀ-
(A) ਬਾਂਕੇ ਦਿਆਲ
(B) ਭਗਤ ਸਿੰਘ
(C) ਰਾਜਗੁਰੂ
(D) ਅਜੀਤ ਸਿੰਘ ।
ਉੱਤਰ-
(A) ਬਾਂਕੇ ਦਿਆਲ

ਪ੍ਰਸ਼ਨ 6.
ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਦਾ ਨਾਅਰਾ ਦਿਤਾ-
(A) ਸ਼ਹੀਦ ਭਗਤ ਸਿੰਘ ਨੇ
(B) ਸ਼ਹੀਦ ਊਧਮ ਸਿੰਘ ਨੇ
(C) ਸ਼ਹੀਦ ਰਾਜਗੁਰੂ ਨੇ
(D) ਸੁਭਾਸ਼ ਚੰਦਰ ਬੋਸ ਨੇ ।
ਉੱਤਰ-
(D) ਸੁਭਾਸ਼ ਚੰਦਰ ਬੋਸ ਨੇ ।

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਗ਼ਦਰ ਲਹਿਰ ਹਥਿਆਰਬੰਦ ਯੁੱਧ ਦੇ ਪੱਖ ਵਿਚ ਨਹੀਂ ਸੀ ।
2. 1857 ਈ: ਦਾ ਵਿਦਰੋਹ 10 ਮਈ ਨੂੰ ਮੇਰਠ ਤੋਂ ਆਰੰਭ ਹੋਇਆ ।
3. 1913 ਵਿਚ ਸਥਾਪਿਤ ‘ਗੁਰੁ ਨਾਨਕ ਨੈਵੀਗੇਸ਼ਨ’ ਕੰਪਨੀ ਦੇ ਸੰਸਥਾਪਕ ਸਰਦਾਰ ਵਰਿਆਮ ਸਿੰਘ ਸਨ ।
4. 1929 ਦੇ ਲਾਹੌਰ ਕਾਂਗਰਸ ਇਜਲਾਸ ਦੀ ਪ੍ਰਧਾਨਗੀ ਪੰ: ਜਵਾਹਰ ਲਾਲ ਨਹਿਰੂ ਨੇ ਕੀਤੀ ।
5. ਪੰਜਾਬ ਸਰਕਾਰ ਦੇ 1925 ਦੇ ਕਾਨੂੰਨ ਦੁਆਰਾ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥ ਵਿਚ ਆ ਗਿਆ ।
ਉੱਤਰ-
1. ×
2. √
3. ×
4. √
5. √

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

V. ਸਹੀ-ਮਿਲਾਨ ਕਰੋ-

1. ਗ਼ਦਰ ਵਿਦਰੋਹ ਦਲ ਦਾ ਮੁਖੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ
2. ਨਾਮਧਾਰੀ ਲਹਿਰ ਦੇ ਸੰਸਥਾਪਕ ਬਾਂਕੇ ਦਿਆਲ
3. ਆਨੰਦ ਕਾਰਜ ਬਾਬਾ ਬਾਲਕ ਸਿੰਘ ਜੀ
4. ਪੱਗੜੀ ਸੰਭਾਲ ਜੱਟਾ ਸੋਹਣ ਸਿੰਘ ਭਕਨਾ

ਉੱਤਰ-

1. ਗ਼ਦਰ ਵਿਦਰੋਹ ਦਲ ਦਾ ਮੁਖੀ ਸੋਹਣ ਸਿੰਘ ਭਕਨਾ
2. ਨਾਮਧਾਰੀ ਲਹਿਰ ਦੇ ਸੰਸਥਾਪਕ ਬਾਬਾ ਬਾਲਕ ਸਿੰਘ ਜੀ
3. ਆਨੰਦ ਕਾਰਜ ਸ੍ਰੀ ਸਤਿਗੁਰੂ ਰਾਮ ਸਿੰਘ ਜੀ
4. ਪੱਗੜੀ ਸੰਭਾਲ ਜੱਟਾ ਬਾਂਕੇ ਦਿਆਲ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
‘ਕਾਮਾਗਾਟਾਮਾਰੂ’ ਦੀ ਘਟਨਾ ਦਾ ਵਰਣਨ ਕਰੋ ।
ਉੱਤਰ-
ਕਾਮਾਗਾਟਾਮਾਰੂ ਇਕ ਜਹਾਜ਼ ਦਾ ਨਾਂ ਸੀ । ਇਸ ਜਹਾਜ਼ ਨੂੰ ਇਕ ਪੰਜਾਬੀ ਵੀਰ ਨਾਇਕ ਬਾਬਾ ਗੁਰਦਿੱਤ ਸਿੰਘ ਨੇ ਕਿਰਾਏ ਉੱਤੇ ਲੈ ਲਿਆ । ਬਾਬਾ ਗੁਰਦਿੱਤ ਸਿੰਘ ਨਾਲ ਕੁਝ ਹੋਰ ਭਾਰਤੀ ਵੀ ਇਸ ਜਹਾਜ਼ ਵਿਚ ਬੈਠ ਕੇ ਕੈਨੇਡਾ ਪਹੁੰਚੇ, ਪਰੰਤੂ ਉਨ੍ਹਾਂ ਨੂੰ ਨਾ ਤਾਂ ਉੱਥੇ ਉਤਰਨ ਦਿੱਤਾ ਗਿਆ ਅਤੇ ਨਾ ਹੀ ਵਾਪਸੀ ਤੇ ਹਾਂਗਕਾਂਗ, ਸ਼ੰਗਾਈ, ਸਿੰਗਾਪੁਰ ਆਦਿ ਕਿਸੇ ਨਗਰ ਵਿਚ ਉਤਰਨ ਦਿੱਤਾ ਗਿਆ | ਕਲਕੱਤੇ ਕੋਲਕਾਤਾ ਪਹੁੰਚਣ ‘ਤੇ ਯਾਤਰੂਆਂ ਨੇ ਜਲਸ ਕੱਢਿਆ 1 ਜਲਸ ਦੇ ਲੋਕਾਂ ਉੱਤੇ ਪੁਲਿਸ ਨੇ ਗੋਲੀ ਚਲਾ ਦਿੱਤੀ, ਜਿਸ ਨਾਲ 18 ਆਦਮੀ ਸ਼ਹੀਦ ਹੋਏ ਅਤੇ 25 ਜ਼ਖ਼ਮੀ ਹੋਏ । ਵਿਦਰੋਹੀਆਂ ਨੂੰ ਵਿਸ਼ਵਾਸ ਹੋ ਗਿਆ ਕਿ ਰਾਜਨੀਤਿਕ ਕ੍ਰਾਂਤੀ ਲਿਆ ਕੇ ਹੀ ਦੇਸ਼ ਦਾ ਉਦਾਰ ਹੋ ਸਕਦਾ ਹੈ । ਇਸ ਲਈ ਉਨ੍ਹਾਂ ਨੇ ਗ਼ਦਰ ਨਾਂ ਦੀ ਪਾਰਟੀ ਦੀ ਸਥਾਪਨਾ ਕੀਤੀ ਅਤੇ ਕ੍ਰਾਂਤੀਕਾਰੀ ਅੰਦੋਲਨ ਦਾ ਆਰੰਭ ਕਰ ਦਿੱਤਾ ।

ਪ੍ਰਸ਼ਨ 2.
ਰਾਸ ਬਿਹਾਰੀ ਬੋਸ ਦੇ ਗ਼ਦਰ ਦੇ ਅੰਦੋਲਨ ਵਿਚ ਯੋਗਦਾਨ ਬਾਰੇ ਵਰਣਨ ਕਰੋ ।
ਉੱਤਰ-
ਗ਼ਦਰ ਅੰਦੋਲਨ ਨਾਲ ਸੰਬੰਧਿਤ ਨੇਤਾਵਾਂ ਨੂੰ ਪੰਜਾਬ ਪਹੁੰਚਣ ਲਈ ਕਿਹਾ ਗਿਆ । ਦੇਸ਼ ਦੇ ਹੋਰ ਕ੍ਰਾਂਤੀਕਾਰੀ ਵੀ ਪੰਜਾਬ ਪੁੱਜੇ । ਇਨ੍ਹਾਂ ਵਿਚ ਬੰਗਾਲ ਦੇ ਰਾਸ ਬਿਹਾਰੀ ਬੋਸ ਵੀ ਸਨ । ਉਨ੍ਹਾਂ ਨੇ ਆਪ ਪੰਜਾਬ ਵਿਚ ਗ਼ਦਰ ਅੰਦੋਲਨ ਦੀ ਵਾਗਡੋਰ ਸੰਭਾਲੀ । ਉਨ੍ਹਾਂ ਦੁਆਰਾ ਘੋਸ਼ਿਤ ਕ੍ਰਾਂਤੀ ਦਿਵਸ ਦਾ ਸਰਕਾਰ ਨੂੰ ਪਤਾ ਚਲ ਗਿਆ । ਅਨੇਕ ਵਿਦਰੋਹੀ ਨੇਤਾ ਪੁਲਿਸ ਦੇ ਹੱਥਾਂ ਵਿੱਚ ਆ ਗਏ । ਕੁਝ ਨੂੰ ਮੌਤ ਦੀ ਸਜ਼ਾ ਦਿੱਤੀ ਗਈ । ਰਾਸ ਬਿਹਾਰੀ ਬੋਸ ਬਚ ਕੇ ਜਾਪਾਨ ਪਹੁੰਚ ਗਏ ।

ਪ੍ਰਸ਼ਨ 3.
ਗ਼ਦਰ ਅੰਦੋਲਨ ਦਾ ਭਾਰਤੀ ਕੌਮੀ ਲਹਿਰ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਭਾਵੇਂ ਗ਼ਦਰ ਲਹਿਰ ਨੂੰ ਸਰਕਾਰ ਨੇ ਸਖ਼ਤੀ ਨਾਲ ਦਬਾ ਦਿੱਤਾ ਪਰ ਇਸ ਦਾ ਪ੍ਰਭਾਵ ਸਾਡੀ ਕੌਮੀ ਲਹਿਰ ਉੱਤੇ ਚੋਖਾ ਪਿਆ । ਗ਼ਦਰ ਲਹਿਰ ਦੇ ਕਾਰਨ ਕਾਂਗਰਸ ਦੇ ਦੋਹਾਂ ਦਲਾਂ ਵਿਚ ਏਕਤਾ ਆਈ | ਕਾਂਗਰਸ-ਮੁਸਲਿਮ ਲੀਗ ਸਮਝੌਤਾ ਹੋਇਆ । ਇਸ ਤੋਂ ਇਲਾਵਾ ਇਸ ਲਹਿਰ ਨੇ ਸਰਕਾਰ ਨੂੰ ਆਖ਼ਰਕਾਰ ਭਾਰਤੀ ਸਮੱਸਿਆ ਬਾਰੇ ਹਮਦਰਦੀ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ । 1917 ਈ: ਵਿਚ ਬਰਤਾਨਵੀ ਹਕੂਮਤ ਦੇ ਵਜ਼ੀਰ ਹਿੰਦ ਲਾਰਡ ਮਾਂਟੇਗਿਊ ਨੇ ਇੰਗਲੈਂਡ ਦੀ ਭਾਰਤ ਸੰਬੰਧੀ ਨੀਤੀ ਦਾ ਐਲਾਨ ਕੀਤਾ ਜਿਸ ਵਿਚ ਉਨ੍ਹਾਂ ਨੇ ਪ੍ਰਸ਼ਾਸਨ ਵਿਚ ਭਾਰਤੀਆਂ ਦੀ ਭਾਗੀਦਾਰੀ ‘ਤੇ ਜ਼ੋਰ ਦਿੱਤਾ ।

ਪ੍ਰਸ਼ਨ 4.
ਗੁਰਦੁਆਰਿਆਂ ਸੰਬੰਧੀ ਸਿੱਖਾਂ ਤੇ ਅੰਗਰੇਜ਼ਾਂ ਵਿਚ ਵਧਦੇ ਰੋਸ ’ਤੇ ਨੋਟ ਲਿਖੋ ।
ਉੱਤਰ-
ਅੰਗਰੇਜ਼ ਗੁਰਦੁਆਰਿਆਂ ਦੇ ਮਹੰਤਾਂ ਨੂੰ ਉਤਸ਼ਾਹ ਦਿੰਦੇ ਸਨ । ਇਹ ਗੱਲ ਸਿੱਖਾਂ ਨੂੰ ਪਸੰਦ ਨਹੀਂ ਸੀ । ਮਹੰਤ ਸੇਵਾਦਾਰ ਦੇ ਰੂਪ ਵਿਚ ਗੁਰਦੁਆਰਿਆਂ ਵਿਚ ਦਾਖ਼ਲ ਹੋਏ ਸਨ । ਪਰ ਅੰਗਰੇਜ਼ੀ ਰਾਜ ਵਿਚ ਉਹ ਇੱਥੋਂ ਦੇ ਸਥਾਈ ਅਧਿਕਾਰੀ ਬਣ ਗਏ । ਉਹ ਗੁਰਦੁਆਰਿਆਂ ਦੀ ਆਮਦਨ ਨੂੰ ਵਿਅਕਤੀਗਤ ਸੰਪੱਤੀ ਸਮਝਣ ਲੱਗੇ । ਮਹੰਤਾਂ ਨੂੰ ਅੰਗਰੇਜ਼ਾਂ ਦਾ ਅਸ਼ੀਰਵਾਦ ਪ੍ਰਾਪਤ ਸੀ । ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਗੱਦੀ ਸੁਰੱਖਿਅਤ ਹੈ । ਇਸ ਲਈ ਉਹ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਨ ਲੱਗੇ । ਸਿੱਖ ਇਸ ਗੱਲ ਨੂੰ ਸਹਿਣ ਨਹੀਂ ਕਰ ਸਕਦੇ ਸਨ ।

ਪ੍ਰਸ਼ਨ 5.
ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਕਦੋਂ, ਕਿਉਂ ਤੇ ਕਿਸ ਤਰ੍ਹਾਂ ਹੋਈ ? ਇਕ ਸੰਖੇਪ ਨੋਟ ਲਿਖੋ ।
ਉੱਤਰ-
ਜਲ੍ਹਿਆਂਵਾਲੇ ਬਾਗ਼ ਦੀ ਦੁਰਘਟਨਾ ਅੰਮ੍ਰਿਤਸਰ ਵਿਖੇ ਸੰਨ 1919 ਈ: ਵਿਚ ਵਿਸਾਖੀ ਵਾਲੇ ਦਿਨ ਵਾਪਰੀ । ਇਸ ਦਿਨ ਅੰਮ੍ਰਿਤਸਰ ਦੀ ਜਨਤਾ ਜਲ੍ਹਿਆਂਵਾਲੇ ਬਾਗ਼ ਵਿਚ ਇਕ ਸਭਾ ਕਰ ਰਹੀ ਸੀ ।ਇਹ ਸਭਾ ਅੰਮ੍ਰਿਤਸਰ ਵਿਚ ਲਾਗੁ ਮਾਰਸ਼ਲ ਲਾਅ ਦੇ ਵਿਰੁੱਧ ਸੀ । ਜਨਰਲ ਡਾਇਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਇਸ ਸ਼ਾਂਤੀਪੂਰਨ ਸਭਾ ਉੱਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ । ਇਸ ਵਿਚ ਸੈਂਕੜੇ ਨਿਰਦੋਸ਼ ਲੋਕ ਮਾਰੇ ਗਏ ਅਤੇ ਅਨੇਕਾਂ ਫੱਟੜ ਹੋਏ । ਸਿੱਟੇ ਵਜੋਂ ਸਾਰੇ ਦੇਸ਼ ਵਿਚ ਰੋਸ ਦੀ ਲਹਿਰ ਦੌੜ ਗਈ ਅਤੇ ਸੁਤੰਤਰਤਾ ਸੰਗਰਾਮ ਨੇ ਇਕ ਨਵਾਂ ਮੋੜ ਲੈ ਲਿਆ । ਹੁਣ ਇਹ ਸਾਰੇ ਰਾਸ਼ਟਰ ਦੀ ਜਨਤਾ ਦਾ ਸੰਗਰਾਮ ਬਣ ਗਿਆ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 6.
ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਨੂੰ ਕਿਸ ਤਰ੍ਹਾਂ ਨਵਾਂ ਮੋੜ ਦਿੱਤਾ ?
ਉੱਤਰ-
ਜਲ੍ਹਿਆਂਵਾਲੇ ਬਾਗ਼ ਦੀ ਘਟਨਾ (13 ਅਪਰੈਲ, 1919) ਦੇ ਕਾਰਨ ਕਈ ਲੋਕ ਸ਼ਹੀਦ ਹੋਏ । ਇਸ ਘਟਨਾ ਦੇ ਖੂਨੀ ਸਾਕੇ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਇਕ ਨਵਾਂ ਮੋੜ ਲਿਆਂਦਾ ।ਇਹ ਸੰਗਰਾਮ ਇਸ ਤੋਂ ਪਹਿਲਾਂ ਗਿਣੇ ਚੁਣੇ ਲੋਕਾਂ ਤਕ ਸੀਮਿਤ ਸੀ । ਹੁਣ ਇਹ ਜਨਤਾ ਦਾ ਸੰਗਰਾਮ ਬਣ ਗਿਆ । ਇਸ ਵਿਚ ਮਜ਼ਦੂਰ, ਕਿਸਾਨ, ਵਿਦਿਆਰਥੀ ਆਦਿ ਵੀ ਸ਼ਾਮਲ ਹੋਣ ਲੱਗ ਪਏ । ਦੂਜੇ, ਇਸ ਨਾਲ ਆਜ਼ਾਦੀ ਦੀ ਲਹਿਰ ਵਿਚ ਬੜਾ ਜੋਸ਼ ਭਰ ਗਿਆ ਅਤੇ ਸੰਘਰਸ਼ ਦੀ ਗਤੀ ਬਹੁਤ ਤੇਜ਼ ਹੋ ਗਈ ।

ਪ੍ਰਸ਼ਨ 7.
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਹੋਂਦ ਵਿਚ ਆਏ ?
ਉੱਤਰ-
ਪੰਜਾਬ ਵਿਚ ਪਹਿਲੇ ਗੁਰਦੁਆਰਿਆਂ ਦੇ ਗ੍ਰੰਥੀ ਭਾਈ ਮਨੀ ਸਿੰਘ ਵਰਗੇ ਚਰਿੱਤਰਵਾਨ ਅਤੇ ਮਹਾਨ ਬਲੀਦਾਨੀ ਵਿਅਕਤੀ ਹੋਇਆ ਕਰਦੇ ਸਨ । ਪਰ 1920 ਈ: ਤਕ ਪੰਜਾਬ ਦੇ ਗੁਰਦੁਆਰੇ ਅੰਗਰੇਜ਼ ਪੱਖੀ ਚਰਿੱਤਰਹੀਣ ਮਹੰਤਾਂ ਦੇ ਅਧਿਕਾਰ ਹੇਠ ਆ ਚੁੱਕੇ ਸਨ । ਮਹੰਤਾਂ ਦੀਆਂ ਅਨੈਤਿਕ ਕਾਰਵਾਈਆਂ ਤੋਂ ਸਿੱਖ ਤੰਗ ਆ ਕੇ ਗੁਰਦੁਆਰਿਆਂ ਵਿਚ ਸੁਧਾਰ ਚਾਹੁੰਦੇ ਸਨ । ਉਨ੍ਹਾਂ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਅੰਗਰੇਜ਼ ਸਰਕਾਰ ਤੋਂ ਸਹਾਇਤਾ ਲੈਣੀ ਚਾਹੀ ਪਰ ਉਹ ਅਸਫਲ ਰਹੇ । ਨਵੰਬਰ, 1920 ਈ: ਨੂੰ ਸਿੱਖਾਂ ਨੇ ਇਹ ਮਤਾ ਪਕਾਇਆ ਕਿ ਸਮੂਹ ਗੁਰਦੁਆਰਿਆਂ ਦੀ ਦੇਖ-ਭਾਲ ਲਈ ਸਿੱਖਾਂ ਦੇ ਨੁਮਾਇੰਦਿਆਂ ਦੀ ਇੱਕ ਕਮੇਟੀ ਬਣਾਈ ਜਾਵੇ । ਸਿੱਟੇ ਵਜੋਂ 16 ਨਵੰਬਰ, 1920 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਅਤੇ 14 ਦਸੰਬਰ, 1920 ਈ: ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ।

ਪ੍ਰਸ਼ਨ 8.
ਅਖਿਲ ਭਾਰਤੀ ਕਿਸਾਨ ਸਭਾ ਉੱਤੇ ਨੋਟ ਲਿਖੋ ।
ਉੱਤਰ-
ਅਖਿਲ ਭਾਰਤੀ ਕਿਸਾਨ ਸਭਾ ਦੀ ਸਥਾਪਨਾ 11 ਅਪ੍ਰੈਲ, 1936 ਨੂੰ ਲਖਨਊ (ਉੱਤਰ ਪ੍ਰਦੇਸ਼) ਵਿਚ ਹੋਈ । 1937 ਵਿਚ ਇਸ ਸੰਗਠਨ ਦੀਆਂ ਸ਼ਾਖਾਵਾਂ ਦੇਸ਼ ਦੇ ਹੋਰ ਪ੍ਰਾਂਤਾਂ ਵਿਚ ਵੀ ਫੈਲ ਗਈਆਂ । ਇਸ ਦੇ ਪ੍ਰਧਾਨ ਸਵਾਮੀ ਸਹਿਜਾਨੰਦ ਸਨ । ਇਸ ਦੇ ਦੋ ਮੁੱਖ ਉਦੇਸ਼ ਸਨ-

  1. ਕਿਸਾਨਾਂ ਨੂੰ ਆਰਥਿਕ ਲੁੱਟ ਤੋਂ ਬਚਾਉਣਾ ।
  2. ਜ਼ਿਮੀਂਦਾਰੀ ਅਤੇ ਤਾਲੁਕੇਦਾਰੀ ਪ੍ਰਥਾ ਦਾ ਅੰਤ ਕਰਨਾ ।

ਇਨ੍ਹਾਂ ਉਦੇਸ਼ਾਂ ਦੀ ਪੂਰਤੀ ਦੇ ਲਈ ਇਸ ਨੇ ਇਹ ਮੰਗਾਂ ਕੀਤੀਆਂ-

  1. ਕਿਸਾਨਾਂ ਨੂੰ ਆਰਥਿਕ ਸੁਰੱਖਿਆ ਦਿੱਤੀ ਜਾਵੇ
  2. ਭੂਮੀ-ਮਾਲੀਏ ਵਿਚ ਕਟੌਤੀ ਕੀਤੀ ਜਾਵੇ ।
  3. ਕਿਸਾਨਾਂ ਦੇ ਕਰਜ਼ੇ ਖ਼ਤਮ ਕੀਤੇ ਜਾਣ ।
  4. ਸਿੰਜਾਈ ਦਾ ਉੱਚਿਤ ਪ੍ਰਬੰਧ ਕੀਤਾ ਜਾਵੇ ਅਤੇ
  5. ਖੇਤ ਮਜ਼ਦੂਰਾਂ ਦੇ ਲਈ ਘੱਟੋ-ਘੱਟ ਮਜ਼ਦੂਰੀ ਨਿਸਚਿਤ ਕੀਤੀ ਜਾਵੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਨੌਜਵਾਨ ਭਾਰਤ ਸਭਾ ਦੀਆਂ ਗਤੀਵਿਧੀਆਂ ਦਾ ਵਿਸਥਾਰ ਸਹਿਤ ਵਰਣਨ ਕਰੋ ।
ਉੱਤਰ-
ਨੌਜਵਾਨ ਭਾਰਤ ਸਭਾ ਦੀ ਸਥਾਪਨਾ 1926 ਵਿਚ ਲਾਹੌਰ ਵਿਚ ਹੋਈ । ਇਸ ਦੇ ਸੰਸਥਾਪਕ ਮੈਂਬਰ ਭਗਤ ਸਿੰਘ, .. ਭਗਵਤੀ ਚਰਨ ਵੋਹਰਾ, ਸੁਖਦੇਵ, ਪ੍ਰਿੰਸੀਪਲ, ਛਬੀਲ ਦਾਸ, ਯਸ਼ ਪਾਲ ਆਦਿ ਸਨ ।
ਮੁੱਖ ਉਦੇਸ਼ – ਇਸ ਸੰਸਥਾ ਦੇ ਮੁੱਖ ਉਦੇਸ਼ ਹੇਠ ਲਿਖੇ ਸਨ-

  1. ਲੋਕਾਂ ਵਿਚ ਭਰਾਤਰੀ ਭਾਵਨਾ ਦਾ ਪ੍ਰਸਾਰ ।
  2. ਸਾਦਾ ਜੀਵਨ ਉੱਤੇ ਜ਼ੋਰ ।
  3. ਬਲੀਦਾਨ ਦੀ ਭਾਵਨਾ ਦਾ ਵਿਕਾਸ ਕਰਨਾ
  4. ਲੋਕਾਂ ਨੂੰ ਦੇਸ਼-ਭਗਤੀ ਦੀ ਭਾਵਨਾ ਦੇ ਰੰਗ ਵਿਚ ਰੰਗਣਾ ।
  5. ਜਨ-ਸਾਧਾਰਨ ਵਿਚ ਕ੍ਰਾਂਤੀਕਾਰੀ ਵਿਚਾਰਾਂ ਦਾ ਪ੍ਰਚਾਰ ਕਰਨਾ ।

ਮੈਂਬਰਸ਼ਿਪ – ਇਸ ਸਭਾ ਵਿਚ 18 ਸਾਲ ਤੋਂ 35 ਸਾਲ ਦੇ ਸਭ ਮਰਦ-ਔਰਤਾਂ ਸ਼ਾਮਲ ਹੋ ਸਕਦੇ ਸਨ । ਸਿਰਫ਼ ਉਹ ਹੀ ਵਿਅਕਤੀ ਇਸ ਦੇ ਮੈਂਬਰ ਬਣ ਸਕਦੇ ਸਨ ਜਿਨ੍ਹਾਂ ਨੂੰ ਇਨ੍ਹਾਂ ਦੇ ਪ੍ਰੋਗਰਾਮ ਵਿਚ ਯਕੀਨ ਸੀ । ਪੰਜਾਬ ਦੀਆਂ ਅਨੇਕਾਂ ਔਰਤਾਂ ਅਤੇ ਮਰਦਾਂ ਨੇ ਇਸ ਸਭਾ ਨੂੰ ਆਪਣਾ ਸਹਿਯੋਗ ਦਿੱਤਾ । ਦੁਰਗਾ ਦੇਵੀ ਵੋਹਰਾ, ਸੁਸ਼ੀਲਾ ਮੋਹਨ, ਅਮਰ ਕੌਰ, ਪਾਰਵਤੀ ਦੇਵੀ ਅਤੇ ਲੀਲਾਵਤੀ ਇਸ ਸਭਾ ਦੀਆਂ ਮੈਂਬਰ ਸਨ ।

ਸਰਗਰਮੀਆਂ – ਇਸ ਸਭਾ ਦੇ ਮੈਂਬਰ ਸਾਈਮਨ ਕਮਿਸ਼ਨ ਦੇ ਆਗਮਨ ਸਮੇਂ ਪੂਰੀ ਤਰ੍ਹਾਂ ਸਰਗਰਮ ਹੋ ਗਏ । ਪੰਜਾਬ ਵਿਚ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਲਾਹੌਰ ਵਿਚ ਕ੍ਰਾਂਤੀਕਾਰੀਆਂ ਨੇ ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਜਲੂਸ ਕੱਢਿਆ । ਅੰਗਰੇਜ਼ ਸਰਕਾਰ ਨੇ ਜਲੂਸ ਉੱਤੇ ਲਾਠੀਚਾਰਜ ਕੀਤਾ । ਇਸ ਵਿਚ ਲਾਲਾ ਲਾਜਪਤ ਰਾਏ ਬੁਰੀ ਤਰ੍ਹਾਂ ਫੱਟੜ ਹੋ ਗਏ । 17 ਨਵੰਬਰ, 1928 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ।

ਇਸੇ ਦੌਰਾਨ ਭਾਰਤ ਦੇ ਸਾਰੇ ਕ੍ਰਾਂਤੀਕਾਰੀਆਂ ਨੇ ਆਪਣੀ ਕੇਂਦਰੀ ਸੰਸਥਾ ਬਣਾਈ, ਜਿਸ ਦਾ ਨਾਂ ਰੱਖਿਆ ਗਿਆਹਿੰਦੋਸਤਾਨ ਸੋਸ਼ਲਿਸ਼ਟ ਰੀਪਬਲਿਕ ਐਸੋਸੀਏਸ਼ਨ । ਨੌਜਵਾਨ ਭਾਰਤ ਸਭਾ ਦੇ ਮੈਂਬਰ ਵੀ ਇਸ ਐਸੋਸੀਏਸ਼ਨ ਨਾਲ ਮਿਲ ਕੇ ਕੰਮ ਕਰਨ ਲੱਗੇ ।

ਅਸੈਂਬਲੀ ਬੰਬ ਕੇਸ – 8 ਅਪਰੈਲ, 1929 ਨੂੰ ਦਿੱਲੀ ਵਿਚ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਵਿਧਾਨ ਸਭਾ ਭਵਨ ਵਿਚ ਬੰਬ ਸੁੱਟ ਕੇ ਆਤਮ-ਸਮਰਪਣ ਕਰ ਦਿੱਤਾ ।

ਪੁਲਿਸ ਨੇ ਫੜੋ-ਫੜੀ ਦੀ ਮੁਹਿੰਮ ਤਹਿਤ ਸੁਖਦੇਵ ਅਤੇ ਰਾਜਗੁਰੂ ਨੂੰ ਵੀ ਬੰਦੀ ਬਣਾ ਲਿਆ । ਉਨ੍ਹਾਂ ਕ੍ਰਾਂਤੀਕਾਰੀਆਂ ਉੱਤੇ ਦੁਸਰਾ ਲਾਹੌਰ ਕੇਸ ਨਾਂ ਦਾ ਮੁਕੱਦਮਾ ਚਲਾਇਆ ਗਿਆ ।

23 ਮਾਰਚ, 1931 ਈ: ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਲਾਹੌਰ ਦੀ ਬੋਰਸਟਲ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ । ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕਰਕੇ ਬੋਰੀਆਂ ਵਿਚ ਪਾ ਕੇ ਰਾਤੋ-ਰਾਤ ਫਿਰੋਜ਼ਪੁਰ ਦੇ ਨੇੜੇ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਦੇ ਕੰਢੇ ਅੱਧ-ਜਲੀ ਹਾਲਤ ਵਿਚ ਸੁੱਟ ਦਿੱਤੇ ਗਏ । ਹੁਸੈਨੀਵਾਲਾ ਵਿਚ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਯਾਦ ਵਿਚ ਇਕ ਯਾਦਗਾਰ ਕਾਇਮ ਕੀਤੀ ਗਈ ।

ਸੱਚ ਤਾਂ ਇਹ ਹੈ ਕਿ ਨੌਜਵਾਨ ਭਾਰਤ ਸਭਾ ਦੇ ਅਨਮੋਲ ਰਤਨ ਭਗਤ ਸਿੰਘ ਨੇ ਬਲੀਦਾਨ ਦੀ ਇਕ ਅਜਿਹੀ ਉਦਾਹਰਨ ਪੇਸ਼ ਕੀਤੀ, ਜਿਸ ਉੱਤੇ ਆਉਣ ਵਾਲੀਆਂ ਪੀੜ੍ਹੀਆਂ ਮਾਣ ਕਰਨਗੀਆਂ ।

PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

ਪ੍ਰਸ਼ਨ 2.
ਪੰਜਾਬ ਵਿਚ ਗੁਰਦੁਆਰਾ ਸੁਧਾਰ ਲਈ ਅਕਾਲੀਆਂ ਰਾਹੀਂ ਕੀਤੇ ਗਏ ਸੰਘਰਸ਼ ‘ਤੇ ਇਕ ਨਿਬੰਧ ਲਿਖੋ ।
ਜਾਂ
ਅਕਾਲੀ ਅੰਦੋਲਨ ਕਿਨ੍ਹਾਂ ਕਾਰਨਾਂ ਨਾਲ ਸ਼ੁਰੂ ਹੋਇਆ ? ਇਸ ਦੇ ਵੱਡੇ-ਵੱਡੇ ਮੋਰਚਿਆਂ ਦਾ ਸੰਖੇਪ ਵਿਚ ਵਰਣਨ ਕਰੋ ।

ਉੱਤਰ-
ਦਰ ਅੰਦੋਲਨ ਦੇ ਬਾਅਦ ਪੰਜਾਬ ਵਿਚ ਅਕਾਲੀ ਅੰਦੋਲਨ ਆਰੰਭ ਹੋਇਆ । ਇਹ 1921 ਈ: ਵਿਚ ਸ਼ੁਰੂ ਹੋਇਆ ਅਤੇ 1925 ਈ: ਤਕ ਚਲਦਾ ਰਿਹਾ । ਇਸ ਦੇ ਪ੍ਰਮੁੱਖ ਕਾਰਨ ਹੇਠ ਲਿਖੇ ਸਨ-

  • ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਹੱਥ ਵਿਚ ਸੀ । ਉਹ ਅੰਗਰੇਜ਼ਾਂ ਦੇ ਪਿੱਠੂ ਸਨ । ਉਹ ਗੁਰਦੁਆਰਿਆਂ ਦੀ ਆਮਦਨ ਨੂੰ ਐਸ਼ਾਂ ਵਿਚ ਲੁਟਾ ਰਹੇ ਸਨ । ਸਿੱਖਾਂ ਨੂੰ ਇਹ ਗੱਲ ਸਵੀਕਾਰ ਨਹੀਂ ਸੀ ।
  • ਮਹੰਤਾਂ ਦੀ ਪਿੱਠ ‘ਤੇ ਅੰਗਰੇਜ਼ ਸਨ | ਅੰਗਰੇਜ਼ਾਂ ਨੇ ਗ਼ਦਰ ਮੈਂਬਰਾਂ ‘ਤੇ ਬੜੇ ਅੱਤਿਆਚਾਰ ਕੀਤੇ ਸਨ । ਇਨ੍ਹਾਂ ਵਿਚ 99% ਸਿੱਖ ਸਨ । ਇਸ ਲਈ ਸਿੱਖਾਂ ਵਿਚ ਅੰਗਰੇਜ਼ਾਂ ਦੇ ਪਤੀ ਰੋਸ ਸੀ ।
  • 1919 ਦੇ ਕਾਨੂੰਨ ਨਾਲ ਵੀ ਸਿੱਖ ਅਸੰਤੁਸ਼ਟ ਸਨ : ਇਸ ਵਿਚ ਜੋ ਕੁਝ ਉਨ੍ਹਾਂ ਨੂੰ ਦਿੱਤਾ ਗਿਆ ਉਹ ਉਨ੍ਹਾਂ ਦੀ ਆਸ ਤੋਂ ਬਹੁਤ ਘੱਟ ਸੀ ।
    ਇਨ੍ਹਾਂ ਗੱਲਾਂ ਦੇ ਕਾਰਨ ਸਿੱਖਾਂ ਨੇ ਇਕ ਅੰਦੋਲਨ ਸ਼ੁਰੂ ਕੀਤਾ ਜਿਸ ਨੂੰ ਅਕਾਲੀ ਅੰਦੋਲਨ ਕਿਹਾ ਜਾਂਦਾ ਹੈ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

Punjab State Board PSEB 10th Class Social Science Book Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ Textbook Exercise Questions and Answers.

PSEB Solutions for Class 10 Social Science History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

SST Guide for Class 10 PSEB ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਰ ਵਿਚ ਦਿਓ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੌਣ ਉਸ ਦਾ ਉੱਤਰਾਧਿਕਾਰੀ ਬਣਿਆ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖੜਕ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ ।

ਪ੍ਰਸ਼ਨ 2.
ਮੁਦਕੀ ਦੀ ਲੜਾਈ ਵਿਚ ਸਿੱਖਾਂ ਦੀ ਕਿਉਂ ਹਾਰ ਹੋਈ ?
ਉੱਤਰ-

  1. ਸਿੱਖ ਸਰਦਾਰ ਲਾਲ ਸਿੰਘ ਨੇ ਗੱਦਾਰੀ ਕੀਤੀ ਅਤੇ ਯੁੱਧ ਦੇ ਮੈਦਾਨ ਵਿਚੋਂ ਦੌੜ ਗਿਆ ।
  2. ਅੰਗਰੇਜ਼ਾਂ ਦੀ ਤੁਲਨਾ ਵਿਚ ਸਿੱਖ ਸੈਨਿਕਾਂ ਦੀ ਗਿਣਤੀ ਘੱਟ ਸੀ ।

ਪ੍ਰਸ਼ਨ 3.
ਸਭਰਾਉਂ ਦੀ ਲੜਾਈ ਕਦੋਂ ਹੋਈ ਅਤੇ ਇਸ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਸਭਰਾਉਂ ਦੀ ਲੜਾਈ 10 ਫਰਵਰੀ, 1846 ਈ: ਨੂੰ ਹੋਈ । ਇਸ ਵਿਚ ਸਿੱਖ ਹਾਰ ਗਏ ਅਤੇ ਅੰਗਰੇਜ਼ੀ ਫ਼ੌਜ ਬਿਨਾਂ ਕਿਸੇ ਰੁਕਾਵਟ ਦੇ ਸਤਲੁਜ ਨਦੀ ਨੂੰ ਪਾਰ ਕਰ ਗਈ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 4.
ਸੁਚੇਤ ਸਿੰਘ ਦੇ ਖ਼ਜ਼ਾਨੇ ਦਾ ਕੀ ਮਸਲਾ ਸੀ ?
ਉੱਤਰ-
ਡੋਗਰਾ ਸਰਦਾਰ ਸੁਚੇਤ ਸਿੰਘ ਦੁਆਰਾ ਛੱਡੇ ਗਏ ਖ਼ਜਾਨੇ ਉੱਪਰ ਲਾਹੌਰ ਸਰਕਾਰ ਆਪਣਾ ਅਧਿਕਾਰ ਸਮਝਦੀ ਸੀ, ਪਰੰਤੂ ਅੰਗਰੇਜ਼ ਸਰਕਾਰ ਇਸ ਮਾਮਲੇ ਨੂੰ ਅਦਾਲਤੀ ਰੂਪ ਦੇਣਾ ਚਾਹੁੰਦੀ ਸੀ ।

ਪ੍ਰਸ਼ਨ 5.
ਗਉਆਂ ਸੰਬੰਧੀ ਝਗੜੇ ਬਾਰੇ ਜਾਣਕਾਰੀ ਦਿਓ ।
ਉੱਤਰ-
21 ਅਪਰੈਲ, 1846 ਈ: ਨੂੰ ਗਊਆਂ ਦੇ ਇਕ ਵੱਗ ’ਤੇ ਇਕ ਯੂਰਪੀਅਨ ਤੋਪਚੀ ਨੇ ਤਲਵਾਰ ਚਲਾ ਦਿੱਤੀ ਜਿਸ ਨਾਲ ਹਿੰਦੂ ਅਤੇ ਸਿੱਖ ਅੰਗਰੇਜ਼ਾਂ ਦੇ ਵਿਰੁੱਧ ਭੜਕ ਉੱਠੇ ।

ਪ੍ਰਸ਼ਨ 6.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਸ਼ਾਮਲ ਕੀਤਾ ਗਿਆ ਅਤੇ ਉਸ ਸਮੇਂ ਭਾਰਤ ਦਾ ਗਵਰਨਰ-ਜਨਰਲ ਕੌਣ ਸੀ ?
ਉੱਤਰ-
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ 1849 ਈ: ਵਿਚ ਸ਼ਾਮਲ ਕੀਤਾ ਗਿਆ । ਉਸ ਸਮੇਂ ਭਾਰਤ ਦਾ ਗਵਰਨਰਜਨਰਲ ਲਾਰਡ ਡਲਹੌਜ਼ੀ ਸੀ ।

ਪ੍ਰਸ਼ਨ 7.
ਚਤਰ ਸਿੰਘ ਨੇ ਅੰਗਰੇਜ਼ਾਂ ਖਿਲਾਫ਼ ਕੀ ਕਦਮ ਚੁੱਕੇ ?
ਉੱਤਰ-
ਇਸ ਲਈ ਚਤਰ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਖੁੱਲ੍ਹਾ ਵਿਦਰੋਹ ਕਰ ਦਿੱਤਾ ।

II. ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭੈਰੋਵਾਲ ਸੰਧੀ ਦੇ ਕਾਰਨ ਦਿਓ ।
ਉੱਤਰ-
ਲਾਹੌਰ ਦੀ ਸੰਧੀ ਅਨੁਸਾਰ ਮਹਾਰਾਜਾ ਅਤੇ ਸ਼ਹਿਰੀਆਂ ਦੀ ਰੱਖਿਆ ਲਈ ਲਾਹੌਰ ਵਿਚ ਇੱਕ ਸਾਲ ਲਈ ਅੰਗਰੇਜ਼ੀ ਸੈਨਾ ਰੱਖੀ ਗਈ | ਸਮਾਂ ਖ਼ਤਮ ਹੋਣ ‘ਤੇ ਲਾਰਡ ਹਾਰਡਿੰਗ ਨੇ ਇਸ ਸੈਨਾ ਨੂੰ ਉੱਥੇ ਸਥਾਈ ਰੂਪ ਵਿਚ ਰੱਖਣ ਦੀ ਯੋਜਨਾ ਬਣਾਈ । ਮਹਾਰਾਣੀ ਜਿੰਦਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ । ਇਸ ਲਈ 15 ਦਸੰਬਰ, 1846 ਈ: ਨੂੰ ਲਾਹੌਰ ਦਰਬਾਰ ਦੇ ਮੰਤਰੀਆਂ ਅਤੇ ਸਰਦਾਰਾਂ ਦੀ ਇੱਕ ਵਿਸ਼ੇਸ਼ ਸਭਾ ਬੁਲਾਈ ਗਈ । ਇਸ ਸਭਾ ਵਿਚ ਗਵਰਨਰ-ਜਨਰਲ ਦੀਆਂ ਕੇਵਲ ਉਨ੍ਹਾਂ ਸ਼ਰਤਾਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਆਧਾਰ ‘ਤੇ ਉਹ 1846 ਈ: ਪਿੱਛੋਂ ਲਾਹੌਰ ਵਿਚ ਅੰਗਰੇਜ਼ੀ ਸੈਨਾ ਰੱਖਣ ਲਈ ਸਹਿਮਤ ਹੋ ਗਏ ਸਨ । ਇਸ ਤਰ੍ਹਾਂ ਮਹਾਰਾਣੀ ਜਿੰਦਾਂ ਅਤੇ ਪ੍ਰਮੁੱਖ ਸਰਦਾਰਾਂ ਨੇ 16 ਦਸੰਬਰ, 1846 ਨੂੰ ਸੰਧੀਪੱਤਰ ਉੱਤੇ ਹਸਤਾਖ਼ਰ ਕਰ ਦਿੱਤੇ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 2.
ਭੈਰੋਵਾਲ ਸੰਧੀ ਦੀਆਂ ਕੋਈ ਚਾਰ ਧਾਰਾਵਾਂ ਦਿਓ ।
ਉੱਤਰ-
ਭੈਰੋਵਾਲ ਸੰਧੀ ਦੀਆਂ ਚਾਰ ਮੁੱਖ ਧਾਰਾਵਾਂ ਹੇਠ ਲਿਖੀਆਂ ਸਨ-

  1. ਲਾਹੌਰ ਵਿਖੇ ਗਵਰਨਰ-ਜਨਰਲ ਦੁਆਰਾ ਨਿਯੁਕਤ ਕੀਤਾ ਗਿਆ ਇੱਕ ਬ੍ਰਿਟਿਸ਼ ਰੈਜ਼ੀਡੈਂਟ ਰਹੇਗਾ ।
  2. ਮਹਾਰਾਜਾ ਦਲੀਪ ਸਿੰਘ ਦੇ ਨਾਬਾਲਿਗ਼ ਕਾਲ ਵਿੱਚ ਰਾਜ ਦਾ ਸ਼ਾਸਨ ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਆਫ਼ ਰੀਜੈਂਸੀ ਰਾਹੀਂ ਚਲਾਇਆ ਜਾਵੇਗਾ |
  3. ਕੌਂਸਲ ਆਫ਼ ਰੀਜੈਂਸੀ ਬਿਟਿਸ਼ ਰੈਜ਼ੀਡੈਂਟ ਦੀ ਸਲਾਹ ਨਾਲ ਪ੍ਰਸ਼ਾਸਨ ਦਾ ਕੰਮ ਕਰੇਗੀ ।
  4. ਮਹਾਰਾਣੀ ਜਿੰਦਾਂ ਨੂੰ ਰਾਜ ਤੋਂ ਵੱਖ ਕਰ ਦਿੱਤਾ ਗਿਆ । ਉਸ ਨੂੰ ਡੇਢ ਲੱਖ ਰੁਪਿਆ ਸਾਲਾਨਾ ਪੈਨਸ਼ਨ ਦਿੱਤੀ ਗਈ ।

ਪ੍ਰਸ਼ਨ 3.
ਭੈਰੋਵਾਲ ਦੀ ਸੰਧੀ ਦੀ ਮਹੱਤਤਾ ਦੱਸੋ !
ਉੱਤਰ-
ਭੈਰੋਵਾਲ ਦੀ ਸੰਧੀ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿਚ ਬੜੀ ਮਹੱਤਤਾ ਰੱਖਦੀ ਹੈ ।

  • ਇਸ ਸੰਧੀ ਨਾਲ ਅੰਗਰੇਜ਼ ਪੰਜਾਬ ਦੇ ਮਾਲਕ ਬਣ ਗਏ । ਲਾਹੌਰ ਰਾਜ ਦੇ ਪ੍ਰਸ਼ਾਸਨਿਕ ਮਾਮਲਿਆਂ ਵਿਚ ਬ੍ਰਿਟਿਸ਼ ਰੈਜ਼ੀਡੈਂਟ ਨੂੰ ਅਸੀਮਿਤ ਅਧਿਕਾਰ ਅਤੇ ਸ਼ਕਤੀਆਂ ਮਿਲ ਗਈਆਂ । ਹੈਨਰੀ ਲਾਰੈਂਸ ਨੂੰ ਪੰਜਾਬ ਵਿਚ ਪਹਿਲਾ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ।
  • ਇਸ ਸੰਧੀ ਰਾਹੀਂ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ । ਪਹਿਲਾਂ ਉਸ ਨੂੰ ਸ਼ੇਖੂਪੁਰਾ ਭੇਜ ਦਿੱਤਾ ਗਿਆ । ਫਿਰ ਉਸ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ ।

ਪ੍ਰਸ਼ਨ 4.
ਪਹਿਲੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿਚ ਕਿਉਂ ਨਾ ਕੀਤਾ ? ਕੋਈ ਦੋ ਕਾਰਨ ਲਿਖੋ ।
ਉੱਤਰ-
ਪਹਿਲੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਹੇਠ ਦਿੱਤੇ ਕਾਰਨ ਤੋਂ ਪੰਜਾਬ ਉੱਤੇ ਆਪਣਾ ਅਧਿਕਾਰ ਨਹੀਂ ਕੀਤਾ-

  • ਸਿੱਖ ਮੁਦਕੀ, ਫਿਰੋਜ਼ਸ਼ਾਹ ਅਤੇ ਸਭਰਾਉਂ ਦੇ ਯੁੱਧਾਂ ਵਿਚ ਭਾਵੇਂ ਹਾਰ ਗਏ ਸਨ, ਪਰ ਅਜੇ ਵੀ ਲਾਹੌਰ, ਅੰਮ੍ਰਿਤਸਰ, ਪਿਸ਼ਾਵਰ ਆਦਿ ਥਾਂਵਾਂ ‘ਤੇ ਸਿੱਖ ਸੈਨਿਕ ਤੈਨਾਤ ਸਨ । ਜੇਕਰ ਅੰਗਰੇਜ਼ ਉਸ ਵੇਲੇ ਪੰਜਾਬ ਉੱਤੇ ਕਬਜ਼ਾ ਕਰ ਲੈਂਦੇ ਤਾਂ ਉਨ੍ਹਾਂ ਨੂੰ ਇਨ੍ਹਾਂ ਸੈਨਿਕਾਂ ਦਾ ਫਿਰ ਟਾਕਰਾ ਕਰਨਾ ਪੈਣਾ ਸੀ ।
  • ਪੰਜਾਬ ਵਿਚ ਸ਼ਾਂਤੀ ਦੀ ਵਿਵਸਥਾ ਸਥਾਪਤ ਕਰਨ ਲਈ ਆਮਦਨ ਤੋਂ ਵੱਧ ਖ਼ਰਚ ਕਰਨਾ ਪੈਣਾ ਸੀ ।
  • ਸਿੱਖ ਰਾਜ ਅਫ਼ਗਾਨਿਸਤਾਨ ਅਤੇ ਬ੍ਰਿਟਿਸ਼ ਸਾਮਰਾਜ ਵਿਚ ਵਿਚਕਾਰਲੇ ਰਾਜ ਦਾ ਕੰਮ ਕਰਦਾ ਸੀ । ਇਸੇ ਲਈ ਪੰਜਾਬ ਉੱਤੇ ਕਬਜ਼ਾ ਕਰਨਾ ਅੰਗਰੇਜ਼ਾਂ ਲਈ ਉੱਚਿਤ ਨਹੀਂ ਸੀ ।
  • ਲਾਰਡ ਹਾਰਡਿੰਗ ਪੰਜਾਬੀਆਂ ਨਾਲ ਇੱਕ ਅਜਿਹੀ ਸੰਧੀ ਕਰਨਾ ਚਾਹੁੰਦਾ ਸੀ, ਜਿਸ ਨਾਲ ਪੰਜਾਬ ਕਮਜ਼ੋਰ ਪੈ ਜਾਏ । ਫਿਰ ਉਹ ਜਦੋਂ ਵੀ ਚਾਹੁਣ ਪੰਜਾਬ ਉੱਤੇ ਕਬਜ਼ਾ ਕਰ ਲੈਣ । ਇਸ ਲਈ ਉਨ੍ਹਾਂ ਨੇ ਲਾਹੌਰ ਸਰਕਾਰ ਨਾਲ ਕੇਵਲ ਅਜਿਹੀ ਸੰਧੀ ਹੀ ਕੀਤੀ, ਜਿਸ ਦੇ ਕਾਰਨ ਲਾਹੌਰ (ਪੰਜਾਬ ਰਾਜ ਆਰਥਿਕ ਅਤੇ ਸੈਨਿਕ ਪੱਖ ਤੋਂ ਕਮਜ਼ੋਰ ਹੋ ਗਿਆ ।

ਪ੍ਰਸ਼ਨ 5.
ਭੈਰੋਵਾਲ ਦੀ ਸੰਧੀ ਤੋਂ ਬਾਅਦ ਅੰਗਰੇਜ਼ਾਂ ਨੇ ਰਾਣੀ ਜਿੰਦਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ?
ਉੱਤਰ-
ਭੈਰੋਵਾਲ ਦੀ ਸੰਧੀ ਨਾਲ ਮਹਾਰਾਣੀ ਜਿੰਦਾਂ ਨੂੰ ਸਾਰੇ ਰਾਜਨੀਤਿਕ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ ਸੀ । ਉਸ ਦਾ ਲਾਹੌਰ ਦੇ ਰਾਜ ਪ੍ਰਬੰਧ ਨਾਲ ਕੋਈ ਸੰਬੰਧ ਨਾ ਰਿਹਾ । ਇਹੀ ਨਹੀਂ ਉਸ ਨੂੰ ਗਲਤ ਢੰਗ ਨਾਲ ਕੈਦ ਕਰ ਲਿਆ ਗਿਆ ਅਤੇ ਉਸ ਨੂੰ ਸ਼ੇਖੁਪੁਰਾ ਦੇ ਕਿਲੇ ਵਿਚ ਭੇਜ ਦਿੱਤਾ ਗਿਆ । ਉਸ ਦੀ ਪੈਨਸ਼ਨ 1,50,000 ਰੁਪਏ ਤੋਂ ਘਟਾ ਕੇ 48,000 ਰੁਪਏ ਕਰ ਦਿੱਤੀ ਗਈ। ਫਿਰ ਉਸ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ । ਇਸ ਤਰ੍ਹਾਂ ਮਹਾਰਾਣੀ ਜਿੰਦਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ । ਸਿੱਟੇ ਵਜੋਂ ਪੰਜਾਬ ਦੇ ਦੇਸ਼ ਭਗਤ ਸਰਦਾਰਾਂ ਦੀਆਂ ਭਾਵਨਾਵਾਂ ਅੰਗਰੇਜ਼ਾਂ ਵਿਰੁੱਧ ਭੜਕ ਉੱਠੀਆਂ ।

ਪ੍ਰਸ਼ਨ 6.
ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮਹਾਰਾਜਾ ਦਲੀਪ ਸਿੰਘ ਪੰਜਾਬ (ਲਾਹੌਰ ਰਾਜ ਦਾ ਆਖ਼ਰੀ ਸਿੱਖ ਹਾਕਮ ਸੀ । ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਮੇਂ ਉਹ ਨਾਬਾਲਿਗ਼ ਸੀ । ਇਸ ਲਈ 1846 ਈ: ਦੀ ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਰਾਜ ਦੇ ਪ੍ਰਬੰਧ ਲਈ ਇਕ ਕੌਂਸਲ ਆਫ਼ ਰੀਜੈਂਸੀ ਦੀ ਸਥਾਪਨਾ ਕੀਤੀ ਗਈ । ਇਸ ਨੇ ਮਹਾਰਾਜਾ ਦੇ ਬਾਲਗ਼ ਹੋਣ ਤਕ ਕੰਮ ਕਰਨਾ ਸੀ । ਪਰ ਦੂਜੇ ਐਂਗਲੋਸਿੱਖ ਯੁੱਧ ਵਿੱਚ ਸਿੱਖ ਮੁੜ ਹਾਰ ਗਏ । ਸਿੱਟੇ ਵਜੋਂ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਉਸ ਦੀ 45 ਲੱਖ ਰੁਪਏ ਵਿਚ ਸਾਲਾਨਾ ਪੈਨਸ਼ਨ ਨਿਸਚਿਤ ਕਰ ਦਿੱਤੀ ਗਈ । ਪੰਜਾਬ ਅੰਗਰੇਜ਼ੀ ਸਾਮਰਾਜ ਦਾ ਅੰਗ ਬਣ ਗਿਆ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਦੇ ਕਾਰਨ ਲਿਖੋ ।
ਉੱਤਰ-
ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ 1845-46 ਈ: ਵਿਚ ਹੋਈ । ਇਸ ਦੇ ਮੁੱਖ ਕਾਰਨ ਹੇਠ ਲਿਖੇ ਸਨ-

1. ਅੰਗਰੇਜ਼ਾਂ ਦੀ ਲਾਹੌਰ – ਰਾਜ ਨੂੰ ਘੇਰਨ ਦੀ ਨੀਤੀ-ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿਚ ਹੀ ਲਾਹੌਰ-ਰਾਜ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ । ਇਸ ਉਦੇਸ਼ ਨਾਲ ਉਨ੍ਹਾਂ ਨੇ 1835 ਈ: ਵਿਚ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । 1838 ਈ: ਵਿਚ ਉਨ੍ਹਾਂ ਨੇ ਉੱਥੇ ਇਕ ਫ਼ੌਜੀ ਛਾਉਣੀ ਕਾਇਮ ਕਰ ਦਿੱਤੀ । ਲਾਹੌਰ ਦਰਬਾਰ ਦੇ ਸਰਦਾਰਾਂ ਨੇ ਅੰਗਰੇਜ਼ਾਂ ਦੀ ਇਸ ਨੀਤੀ ਦਾ ਵਿਰੋਧ ਕੀਤਾ ।

2. ਪੰਜਾਬ ਵਿਚ ਅਸ਼ਾਂਤੀ ਅਤੇ ਅਰਾਜਕਤਾ – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਅਸ਼ਾਂਤੀ ਅਤੇ ਅਰਾਜਕਤਾ ਫੈਲ ਗਈ । ਇਸ ਦਾ ਕਾਰਨ ਇਹ ਸੀ ਕਿ ਉਸ ਦੇ ਉੱਤਰਾਧਿਕਾਰੀ ਖੜਕ ਸਿੰਘ, ਨੌਨਿਹਾਲ ਸਿੰਘ, ਰਾਣੀ ਜਿੰਦ ਕੌਰ ਅਤੇ ਸ਼ੇਰ ਸਿੰਘ ਆਦਿ ਕਮਜ਼ੋਰ ਹਾਕਮ ਸਿੱਧ ਹੋਏ । ਇਸ ਲਈ ਲਾਹੌਰ ਦਰਬਾਰ ਵਿਚ ਸਰਦਾਰਾਂ ਨੇ ਇਕ-ਦੂਜੇ ਦੇ ਵਿਰੁੱਧ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਅੰਗਰੇਜ਼ ਇਸ ਸਥਿਤੀ ਦਾ ਲਾਭ ਉਠਾਉਣਾ ਚਾਹੁੰਦੇ ਸਨ ।

3. ਪਹਿਲੇ ਅਫ਼ਗਾਨ ਯੁੱਧ ਵਿਚ ਅੰਗਰੇਜ਼ਾਂ ਦੀਆਂ ਮੁਸ਼ਕਿਲਾਂ ਅਤੇ ਅਸਫਲਤਾਵਾਂ – ਪਹਿਲੇ ਐਂਗਲੋ-ਅਫ਼ਗਾਨ ਯੁੱਧ ਦੇ ਖ਼ਤਮ ਹੁੰਦੇ ਹੀ 1814 ਈ: ਵਿਚ ਅਫ਼ਗਾਨਾਂ ਨੇ ਦੋਸਤ ਮੁਹੰਮਦ ਖ਼ਾਂ ਦੇ ਪੁੱਤਰ ਮੁਹੰਮਦ ਅਕਬਰ ਖਾਂ ਦੀ ਅਗਵਾਈ ਵਿਚ ਬਗ਼ਾਵਤ ਕਰ ਦਿੱਤੀ । ਅੰਗਰੇਜ਼ ਬਾਗੀਆਂ ਨੂੰ ਦਬਾਉਣ ਵਿੱਚ ਅਸਫਲ ਰਹੇ । ਅੰਗਰੇਜ਼ ਸੈਨਾਨਾਇਕ ਬਰਨਜ਼ ਅਤੇ ਮੈਕਨਾਟਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਵਾਪਸ ਜਾ ਰਹੇ ਅੰਗਰੇਜ਼ ਸੈਨਿਕਾਂ ਵਿਚੋਂ ਸਿਰਫ਼ ਇਕ ਸੈਨਿਕ ਹੀ ਬਚ ਸਕਿਆ | ਅੰਗਰੇਜ਼ਾਂ ਦੀ ਇਸ ਅਸਫਲਤਾ ਨੂੰ ਦੇਖ ਕੇ ਸਿੱਖਾਂ ਦਾ ਅੰਗਰੇਜ਼ਾਂ ਵਿਰੁੱਧ ਯੁੱਧ ਛੇੜਨ ਲਈ ਉਤਸ਼ਾਹ ਵਧ ਗਿਆ ।

4. ਅੰਗਰੇਜ਼ਾਂ ਵਲੋਂ ਸਿੰਧ ਨੂੰ ਆਪਣੇ ਰਾਜ ਵਿਚ ਮਿਲਾਉਣਾ – 1843 ਈ: ਵਿਚ ਅੰਗਰੇਜ਼ਾਂ ਨੇ ਸਿੰਧ ਉੱਤੇ ਹਮਲਾ ਕਰਕੇ ਉਸ ਨੂੰ ਆਪਣੇ ਰਾਜ ਵਿਚ ਮਿਲਾ ਲਿਆ । ਇਸ ਘਟਨਾ ਨੇ ਅੰਗਰੇਜ਼ਾਂ ਦੀ ਅਭਿਲਾਸ਼ਾ ਨੂੰ ਬਿਲਕੁਲ ਸਪੱਸ਼ਟ ਕਰ ਦਿੱਤਾ ! ਸਿੱਖਾਂ ਨੇ ਇਹ ਜਾਣ ਲਿਆ ਕਿ ਸਾਮਰਾਜਵਾਦੀ ਅੰਗਰੇਜ਼ ਸਿੰਧ ਦੀ ਤਰ੍ਹਾਂ ਪੰਜਾਬ ਲਈ ਵੀ ਕਾਲ ਬਣ ਸਕਦੇ ਸਨ । ਉਂਝ ਵੀ ਪੰਜਾਬ ਉੱਤੇ ਅਧਿਕਾਰ ਕੀਤੇ ਬਿਨਾਂ ਸਿੰਧ ਉੱਤੇ ਅੰਗਰੇਜ਼ੀ ਨਿਯੰਤਰਨ ਬਣਿਆ ਰਹਿਣਾ ਅਸੰਭਵ ਸੀ । ਫਲਸਰੂਪ ਸਿੱਖ ਅੰਗਰੇਜ਼ਾਂ ਦੇ ਇਰਾਦਿਆਂ ਪ੍ਰਤੀ ਹੋਰ ਵੀ ਚੌਕੰਨੇ ਹੋ ਗਏ ।

5. ਐਲਨਬਰਾ ਦੀ ਪੰਜਾਬ ਉੱਪਰ ਕਬਜ਼ਾ ਕਰਨ ਦੀ ਯੋਜਨਾ – ਸਿੰਧ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਤੋਂ ਬਾਅਦ . ਲਾਰਡ ਐਲਨਬਰਾ ਨੇ ਪੰਜਾਬ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ । ਇਸ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਸੈਨਿਕ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਇਸ ਦਾ ਪਤਾ ਚੱਲਣ ‘ਤੇ ਸਿੱਖਾਂ ਨੇ ਵੀ ਯੁੱਧ ਦੀ ਤਿਆਰੀ ਸ਼ੁਰੂ ਕਰ ਦਿੱਤੀ ।

6. ਲਾਰਡ ਹਾਰਡਿੰਗ ਦੀ ਗਵਰਨਰ ਜਨਰਲ ਦੇ ਅਹੁਦੇ ‘ਤੇ ਨਿਯੁਕਤੀ – ਜੁਲਾਈ, 1844 ਈ: ਵਿਚ ਲਾਰਡ ਏਲਨਬਰਾ ਦੀ ਥਾਂ ਲਾਰਡ ਹਾਰਡਿੰਗ ਭਾਰਤ ਦਾ ਗਵਰਨਰ-ਜਨਰਲ ਬਣਿਆ । ਉਹ ਇਕ ਕੁਸ਼ਲ ਸੈਨਾਨਾਇਕ ਸੀ । ਉਸ ਦੀ ਨਿਯੁਕਤੀ ਨਾਲ ਸਿੱਖਾਂ ਦੇ ਮਨ ਵਿਚ ਇਹ ਸ਼ੱਕ ਪੈਦਾ ਹੋ ਗਿਆ ਕਿ ਹਾਰਡਿੰਗ ਨੂੰ ਜਾਣ-ਬੁਝ ਕੇ ਭਾਰਤ ਭੇਜਿਆ ਗਿਆ ਹੈ, ਤਾਂ ਜੋ ਉਹ ਸਿੱਖਾਂ ਨਾਲ ਸਫਲਤਾਪੂਰਵਕ ਯੁੱਧ ਕਰ ਸਕੇ ।

7. ਅੰਗਰੇਜ਼ਾਂ ਦੀਆਂ ਸੈਨਿਕ, ਤਿਆਰੀਆਂ – ਪੰਜਾਬ ਵਿਚ ਫੈਲੀ ਅਰਾਜਕਤਾ ਨੇ ਅੰਗਰੇਜ਼ਾਂ ਨੂੰ ਪੰਜਾਬ ਉੱਤੇ ਹਮਲਾ ਕਰਨ ਲਈ ਮ੍ਰਿਤ ਕੀਤਾ ਅਤੇ ਉਨ੍ਹਾਂ ਨੇ ਸੈਨਿਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਜਲਦੀ ਹੀ ਅੰਗਰੇਜ਼ੀ ਫ਼ੌਜਾਂ ਸਤਲੁਜ ਦਰਿਆ ਦੇ ਆਲੇ-ਦੁਆਲੇ ਇਕੱਠੀਆਂ ਹੋਣ ਲੱਗੀਆਂ | ਉਨ੍ਹਾਂ ਨੇ ਸਿੰਧ ਵਿਚ ਆਪਣੀਆਂ ਫ਼ੌਜਾਂ ਦਾ ਵਾਧਾ ਕਰ ਲਿਆ ਅਤੇ ਸਤਲੁਜ ਨੂੰ ਪਾਰ ਕਰਨ ਲਈ ਕਿਸ਼ਤੀਆਂ ਦਾ ਪੁਲ ਬਣਾ ਲਿਆ । ਅੰਗਰੇਜ਼ਾਂ ਦੀਆਂ ਇਹ ਗਤੀਵਿਧੀਆਂ ਪਹਿਲੇ ਸਿੱਖ-ਯੁੱਧ ਦਾ ਕਾਰਨ ਬਣੀਆਂ ।

8. ਸੁਚੇਤ ਸਿੰਘ ਦੇ ਖ਼ਜ਼ਾਨੇ ਦਾ ਮਾਮਲਾ – ਡੋਗਰਾ ਸਰਦਾਰ ਸੁਚੇਤ ਸਿੰਘ ਲਾਹੌਰ ਦਰਬਾਰ ਦੀ ਸੇਵਾ ਵਿਚ ਸੀ । ਆਪਣੀ ਮੌਤ ਤੋਂ ਪਹਿਲਾਂ ਉਹ 15 ਲੱਖ ਰੁਪਏ ਦੀ ਰਕਮ ਫਿਰੋਜ਼ਪੁਰ ਵਿਚ ਛੱਡ ਗਿਆ ਸੀ ਪਰ ਉਸ ਦਾ ਕੋਈ ਪੁੱਤਰ ਨਹੀਂ ਸੀ, ਇਸ ਲਈ ਲਾਹੌਰ ਸਰਕਾਰ ਇਸ ਰਕਮ ਉੱਤੇ ਆਪਣਾ ਅਧਿਕਾਰ ਸਮਝਦੀ ਸੀ । ਦੂਜੇ ਪਾਸੇ ਅੰਗਰੇਜ਼ ਇਸ ਮਾਮਲੇ ਨੂੰ ਅਦਾਲਤੀ ਰੂਪ-ਰੇਖਾ ਦੇਣਾ ਚਾਹੁੰਦੇ ਸਨ । ਇਸ ਨਾਲ ਸਿੱਖਾਂ ਨੂੰ ਅੰਗਰੇਜ਼ਾਂ ਦੀ ਨੀਯਤ ਉੱਪਰ ਸ਼ੱਕ ਹੋਣ ਲੱਗਾ ।

9. ਮੌੜਾਂ ਪਿੰਡ ਦਾ ਮਾਮਲਾ – ਮੌੜਾਂ ਪਿੰਡ ਨਾਭਾ ਇਲਾਕੇ ਵਿਚ ਸੀ । ਉੱਥੋਂ ਦੇ ਪਹਿਲੇ ਹਾਕਮ ਨੇ ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਸੀ ਜਿਸ ਨੂੰ ਮਹਾਰਾਜਾ ਨੇ ਸਰਦਾਰ ਧੰਨਾ ਸਿੰਘ ਨੂੰ ਜਾਗੀਰ ਵਿਚ ਦੇ ਦਿੱਤਾ | ਪਰ 1843 ਈ: ਦੇ ਸ਼ੁਰੂ ਵਿਚ ਨਾਭਾ ਦੇ ਨਵੇਂ ਹਾਕਮ ਅਤੇ ਧੰਨਾ ਸਿੰਘ ਵਿਚਕਾਰ ਮਤਭੇਦ ਹੋ ਜਾਣ ਦੇ ਕਾਰਨ ਨਾਭਾ ਦੇ ਹਾਕਮ ਨੇ ਇਹ ਪਿੰਡ ਵਾਪਸ ਲੈ ਲਿਆ । ਜਦੋਂ ਲਾਹੌਰ ਸਰਕਾਰ ਨੇ ਇਸ ‘ਤੇ ਇਤਰਾਜ਼ ਕੀਤਾ ਤਾਂ ਅੰਗਰੇਜ਼ਾਂ ਨੇ ਨਾਭਾ ਦੇ ਹਾਕਮ ਦਾ ਸਮਰਥਨ ਕੀਤਾ । ਇਸ ਘਟਨਾ ਨੇ ਵੀ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਤੇ ਸਿੱਖ ਸੈਨਾ ਦੇ ਆਪਸੀ ਸੰਬੰਧਾਂ ਨੂੰ ਹੋਰ ਵੀ ਵਿਗਾੜ ਦਿੱਤਾ ।

10. ਬਰਾਡਫੁੱਟ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ – ਨਵੰਬਰ, 1844 ਈ: ਵਿਚ ਮੇਜਰ ਬਰਾਡਫੁੱਟ ਲੁਧਿਆਣਾ ਦਾ ਰੈਜ਼ੀਡੈਂਟ ਨਿਯੁਕਤ ਹੋਇਆ । ਉਹ ਸਿੱਖਾਂ ਪ੍ਰਤੀ ਘਣਾ ਦੀਆਂ ਭਾਵਨਾਵਾਂ ਰੱਖਦਾ ਸੀ । ਉਸ ਨੇ ਸਿੱਖਾਂ ਵਿਰੁੱਧ ਕਈ ਅਜਿਹੀਆਂ ਕਾਰਵਾਈਆਂ ਕੀਤੀਆਂ, ਜਿਸ ਨਾਲ ਸਿੱਖ ਅੰਗਰੇਜ਼ਾਂ ਦੇ ਖ਼ਿਲਾਫ਼ ਭੜਕ ਉੱਠੇ ।

11. ਲਾਲ ਸਿੰਘ ਅਤੇ ਤੇਜ ਸਿੰਘ ਦੁਆਰਾ ਸਿੱਖ ਸੈਨਾ ਨੂੰ ਉਕਸਾਉਣਾ-ਸਤੰਬਰ, 1845 ਈ: ਵਿਚ ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਬਣਿਆ । ਉਸ ਵੇਲੇ ਹੀ ਤੇਜ ਸਿੰਘ ਨੂੰ ਪ੍ਰਧਾਨ ਸੈਨਾਪਤੀ ਥਾਪਿਆ ਗਿਆ । ਉਸ ਸਮੇਂ ਤਕ ਸਿੱਖ ਸੈਨਾ ਦੀ ਤਾਕਤ ਬਹੁਤ ਵਧ ਗਈ ਸੀ । ਲਾਲ ਸਿੰਘ ਅਤੇ ਤੇਜ ਸਿੰਘ ਸਿੱਖ ਸੈਨਾ ਤੋਂ ਬਹੁਤ ਡਰਦੇ ਸਨ । ਗੁਪਤ ਰੂਪ ਵਿੱਚ ਉਹ ਦੋਵੇਂ ਸਰਦਾਰ ਅੰਗਰੇਜ਼ ਸਰਕਾਰ ਨਾਲ ਮਿਲ ਗਏ ਸਨ । ਸਿੱਖ ਸੈਨਾ ਨੂੰ ਕਮਜ਼ੋਰ ਕਰਨ ਲਈ ਹੀ ਉਨ੍ਹਾਂ ਨੇ ਸਿੱਖ ਸੈਨਾ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਭੜਕਾਇਆ । ਲੜਾਈ ਦਾ ਵਾਤਾਵਰਨ ਤਿਆਰ ਹੋ ਚੁੱਕਾ ਸੀ । 13 ਦਸੰਬਰ, 1845 ਈ: ਨੂੰ ਲਾਰਡ ਹਾਰਡਿੰਗ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ।

ਪ੍ਰਸ਼ਨ 2.
ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਘਟਨਾਵਾਂ ਲਿਖੋ ।
ਉੱਤਰ-
11 ਦਸੰਬਰ, 1845 ਈ: ਨੂੰ ਸਿੱਖ ਸੈਨਿਕਾਂ ਨੇ ਸਤਲੁਜ ਦਰਿਆ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ । ਅੰਗਰੇਜ਼ ਤਾਂ ਪਹਿਲਾਂ ਹੀ ਇਸੇ ਤਾਕ ਵਿਚ ਸਨ ਕਿ ਸਿੱਖ ਸੈਨਿਕ ਕੋਈ ਅਜਿਹਾ ਕਦਮ ਪੁੱਟਣ ਜਿਸ ਤੋਂ ਉਨ੍ਹਾਂ ਨੂੰ ਸਿੱਖਾਂ ਵਿਰੁੱਧ ਯੁੱਧ ਛੇੜਨ ਦਾ ਮੌਕਾ ਮਿਲ ਸਕੇ । 13 ਦਸੰਬਰ ਨੂੰ ਲਾਰਡ ਹਾਰਡਿੰਗ ਨੇ ਸਿੱਖਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ । ਇਸ ਯੁੱਧ ਦੀਆਂ ਮੁੱਖ ਘਟਨਾਵਾਂ ਇਸ ਤਰ੍ਹਾਂ ਹਨ-

1. ਮੁਦਕੀ ਦੀ ਲੜਾਈ – ਅੰਗਰੇਜ਼ੀ ਸੈਨਾ ਫਿਰੋਜ਼ਸ਼ਾਹ ਤੋਂ 15-16 ਕਿਲੋਮੀਟਰ ਦੂਰ ਮੁਦਕੀ ਨਾਂ ਦੇ ਸਥਾਨ ‘ਤੇ ਜਾ ਪੁੱਜੀ। ਜਿਸਦੀ ਅਗਵਾਈ ਸਰ ਹਿਊਗ ਗੱਫ ਕਰ ਰਿਹਾ ਸੀ ।18 ਦਸੰਬਰ, 1845 ਈ: ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚ ਇਸ ਸਥਾਨ ‘ਤੇ ਪਹਿਲੀ ਲੜਾਈ ਹੋਈ । ਇਹ ਇਕ ਖੂਨੀ ਲੜਾਈ ਸੀ । ਯੋਜਨਾ ਅਨੁਸਾਰ ਲਾਲ ਸਿੰਘ ਪਹਿਲਾਂ ਨਿਸਚਿਤ ਕੀਤੀ ਯੋਜਨਾ ਅਨੁਸਾਰ, ਮੈਦਾਨ ਵਿੱਚੋਂ ਭੱਜ ਨਿਕਲਿਆ | ਦੂਜੇ ਪਾਸੇ ਤੇਜ ਸਿੰਘ ਨੇ ਵੀ ਅਜਿਹਾ ਹੀ ਕੀਤਾ । ਸਿੱਟੇ ਵਜੋਂ ਸਿੱਖ ਹਾਰ ਗਏ ।

2. ਬੱਦੋਵਾਲ ਦੀ ਲੜਾਈ, 21 ਜਨਵਰੀ, 1846 ਈ: – ਫਿਰੋਜ਼ਸ਼ਾਹ ਦੀ ਲੜਾਈ ਤੋਂ ਬਾਅਦ ਅੰਗਰੇਜ਼ ਸੈਨਾਪਤੀ ਲਾਰਡ ਗਫ਼ ਨੇ ਅੰਬਾਲਾ ਅਤੇ ਦਿੱਲੀ ਤੋਂ ਸਹਾਇਕ ਫ਼ੌਜਾਂ ਬੁਲਾਈਆਂ । ਜਦੋਂ ਖ਼ਾਲਸਾ ਫ਼ੌਜ ਨੂੰ ਅੰਗਰੇਜ਼ੀ ਫ਼ੌਜ ਦੇ ਆਉਣ ਦੀ ਖ਼ਬਰ ਮਿਲੀ ਤਾਂ ਰਣਜੋਧ ਸਿੰਘ ਅਤੇ ਅਜੀਤ ਸਿੰਘ ਲਾਡਵਾ ਨਾਲ ਮਿਲ ਕੇ ਆਪਣੇ 8000 ਸੈਨਿਕਾਂ ਅਤੇ 70 ਤੋਪਾਂ ਸਹਿਤ ਸੇਤਲੁਜ ਦਰਿਆ ਨੂੰ ਪਾਰ ਕੀਤਾ । ਉਨ੍ਹਾਂ ਨੇ ਲੁਧਿਆਣਾ ਤੋਂ 7 ਮੀਲ ਦੀ ਦੂਰੀ ਤੇ ਬਰਾਂ ਹਾਰਾ ਦੇ ਸਥਾਨ ‘ਤੇ ਡੇਰਾ ਜਮਾ ਲਿਆ । ਉਨ੍ਹਾਂ ਨੇ ਲੁਧਿਆਣਾ ਦੀ ਅੰਗਰੇਜ਼ ਚੌਕੀ ਨੂੰ ਅੱਗ ਲਗਾ ਦਿੱਤੀ । ਪਤਾ ਲੱਗਣ ‘ਤੇ ਸਰ ਹੈਨਰੀ ਸਮਿਥ (Sir Henry Smith) ਨੇ ਆਪਣੀ ਸੈਨਾ ਸਹਿਤ ਲੁਧਿਆਣਾ ਦੀ ਰੱਖਿਆ ਲਈ ਕੁਚ ਕੀਤਾ । ਬੱਦੋਵਾਲ ਪਿੰਡ ਵਿਖੇ ਦੋਨਾਂ ਧਿਰਾਂ ਦੀ ਲੜਾਈ ਹੋਈ । ਰਣਜੋਧ ਸਿੰਘ ਅਤੇ ਅਜੀਤ ਸਿੰਘ ਨੇ ਅੰਗਰੇਜ਼ੀ ਸੈਨਾ ਦੇ ਪਿਛਲੇ ਹਿੱਸੇ ‘ਤੇ ਧਾਵਾ ਬੋਲ ਕੇ ਉਨ੍ਹਾਂ ਦੇ ਹਥਿਆਰ ਅਤੇ ਭੋਜਨਪਦਾਰਥ ਲੁੱਟ ਲਏ । ਸਿੱਟੇ ਵਜੋਂ ਇੱਥੇ ਅੰਗਰੇਜ਼ਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ।

3. ਅਲੀਵਾਲ ਦੀ ਲੜਾਈ, 28 ਜਨਵਰੀ, 1846 ਈ: – ਬੱਦੋਵਾਲ ਦੀ ਜਿੱਤ ਤੋਂ ਬਾਅਦ ਰਣਜੋਧ ਸਿੰਘ ਨੇ ਉਸ ਪਿੰਡ ਨੂੰ ਖ਼ਾਲੀ ਕਰ ਦਿੱਤਾ ਅਤੇ ਸਤਲੁਜ ਦੇ ਰਸਤੇ ਤੋਂ ਜਗਰਾਉਂ, ਘੁੰਗਰਾਣਾ ਆਦਿ ਉੱਤੇ ਹਮਲਾ ਕਰਕੇ ਅੰਗਰੇਜ਼ਾਂ ਦੇ ਰਸਤੇ ਨੂੰ ਰੋਕਣਾ ਚਾਹਿਆ । ਇਸੇ ਦੌਰਾਨ ਹੈਨਰੀ ਸਮਿੱਥ ਨੇ ਬੱਦੋਵਾਲ ਉੱਤੇ ਕਬਜ਼ਾ ਕਰ ਲਿਆ । ਇੰਨੇ ਵਿਚ ਫ਼ਿਰੋਜ਼ਪੁਰ ਤੋਂ ਇਕ ਸਹਾਇਕ ਸੈਨਾ ਸਮਿੱਥ ਦੀ ਸਹਾਇਤਾ ਲਈ ਆ ਪਹੁੰਚੀ । ਸਹਾਇਤਾ ਪਾ ਕੇ ਉਸ ਨੇ ਸਿੱਖਾਂ ਉੱਤੇ ਧਾਵਾ ਬੋਲ ਦਿੱਤਾ । 28 ਜਨਵਰੀ, 1846 ਈ: ਦੇ ਦਿਨ ਅਲੀਵਾਲ ਦੇ ਸਥਾਨ ‘ਤੇ ਇਕ ਭਿਆਨਕ ਲੜਾਈ ਹੋਈ ਜਿਸ ਵਿਚ ਸਿੱਖਾਂ ਦੀ ਹਾਰ ਹੋਈ ।

4. ਸਭਰਾਉਂ ਦੀ ਲੜਾਈ 10 ਫਰਵਰੀ, 1846 ਈ: – ਅਲੀਵਾਲ ਦੀ ਹਾਰ ਦੇ ਕਾਰਨ ਲਾਹੌਰ ਦਰਬਾਰ ਦੀਆਂ ਫ਼ੌਜਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਹੋ ਗਈ । ਆਤਮ-ਰੱਖਿਆ ਲਈ ਉਨ੍ਹਾਂ ਨੇ ਸਭਰਾਉਂ ਦੇ ਸਥਾਨ ‘ਤੇ ਖਾਈਆਂ ਪੁੱਟ ਲਈਆਂ । ਪਰ ਇੱਥੇ ਉਨ੍ਹਾਂ ਨੂੰ ਫਰਵਰੀ, 1846 ਈ: ਦੇ ਦਿਨ ਇਕ ਵਾਰੀ ਫਿਰ ਦੁਸ਼ਮਣ ਦਾ ਸਾਹਮਣਾ ਕਰਨਾ ਪਿਆ । ਇਹ ਖੂਨੀ ਲੜਾਈ ਸੀ । ਕਹਿੰਦੇ ਹਨ ਕਿ ਇੱਥੇ ਵੀਰ ਗਤੀ ਨੂੰ ਪ੍ਰਾਪਤ ਹੋਣ ਵਾਲੇ ਸਿੱਖ ਸੈਨਿਕਾਂ ਦੇ ਖੂਨ ਨਾਲ ਸਤਲੁਜ ਦਾ ਪਾਣੀ ਵੀ ਲਾਲ ਹੋ ਗਿਆ ।

ਅੰਗਰੇਜ਼ਾਂ ਦੀ ਸਭਰਾਉਂ ਜਿੱਤ ਫ਼ੈਸਲਾਕੁੰਨ ਸਿੱਧ ਹੋਈ । ਡਾ: ਸਮਿੱਥ ਅਨੁਸਾਰ ਇਸ ਜਿੱਤ ਨਾਲ ਅੰਗਰੇਜ਼ ਸਭ ਤੋਂ ਬਹਾਦਰ ਅਤੇ ਸਭ ਤੋਂ ਮਜ਼ਬੂਤ ਦੁਸ਼ਮਣਾਂ ਦੇ ਵਿਰੁੱਧ ਯੁੱਧ ਦੀ ਗੰਭੀਰ ਸਥਿਤੀ ਵਿਚ ਬੇਇੱਜ਼ਤ ਹੋਣ ਤੋਂ ਬਚ ਗਏ । ਇਸ ਯੁੱਧ ਤੋਂ ਬਾਅਦ ਅੰਗਰੇਜ਼ੀ ਫ਼ੌਜਾਂ ਨੇ ਸਤਲੁਜ ਨੂੰ ਪਾਰ (13 ਫਰਵਰੀ, 1846 ਈ:) ਕੀਤਾ ਅਤੇ 20 ਫਰਵਰੀ, 1846 ਈ: ਨੂੰ ਲਾਹੌਰ ਉੱਤੇ ਅਧਿਕਾਰ ਕਰ ਲਿਆ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 3.
ਲਾਹੌਰ ਦੀ ਪਹਿਲੀ ਸੰਧੀ ਦੀਆਂ ਧਾਰਾਵਾਂ ਲਿਖੋ ।
ਉੱਤਰ-
9 ਮਾਰਚ, 1846 ਈ: ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚ ਸੰਧੀ ਹੋਈ ਜੋ ਲਾਹੌਰ ਦੀ ਪਹਿਲੀ ਸੰਧੀ ਅਖਵਾਉਂਦੀ ਹੈ । ਇਸ ਦੀਆਂ ਮੁੱਖ ਧਾਰਾਵਾਂ ਹੇਠ ਲਿਖੀਆਂ ਹਨ-

  • ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਸਾਰੇ ਮੈਦਾਨੀ ਅਤੇ ਪਹਾੜੀ ਇਲਾਕੇ ਉੱਤੇ ਅੰਗਰੇਜ਼ਾਂ ਦਾ ਅਧਿਕਾਰ ਮੰਨ ਲਿਆ ਗਿਆ ।
  • ਯੁੱਧ ਦੀ ਹਾਨੀਪੂਰਤੀ ਦੇ ਰੂਪ ਵਿਚ ਲਾਹੌਰ ਦਰਬਾਰ ਨੇ ਅੰਗਰੇਜ਼ੀ ਸਰਕਾਰ ਨੂੰ ਡੇਢ ਕਰੋੜ ਰੁਪਏ ਦੀ ਧਨ ਰਾਸ਼ੀ ਦੇਣੀ ਮੰਨੀ ।
  • ਦਰਬਾਰ ਦੀ ਸੈਨਿਕ ਗਿਣਤੀ 20,000 ਪੈਦਲ ਅਤੇ 12,000 ਘੋੜਸਵਾਰ ਸੈਨਿਕ ਨਿਸਚਿਤ ਕਰ ਦਿੱਤੀ ਗਈ ।
  • ਲਾਹੌਰ ਦਰਬਾਰ ਨੇ ਯੁੱਧ ਵਿਚ ਅੰਗਰੇਜ਼ਾਂ ਤੋਂ ਖੋਹੀਆਂ ਗਈਆਂ ਸਾਰੀਆਂ ਤੋਪਾਂ ਅਤੇ 36 ਹੋਰ ਤੋਪਾਂ ਅੰਗਰੇਜ਼ੀ ਸਰਕਾਰ ਨੂੰ ਦੇਣ ਦਾ ਵਚਨ ਦਿੱਤਾ ।
  • ਸਿੱਖਾਂ ਨੇ ਬਿਆਸ ਅਤੇ ਸਤਲੁਜ ਵਿਚਕਾਰ ਦੁਆਲੇ ਦੇ ਸਾਰੇ ਇਲਾਕੇ ਅਤੇ ਕਿਲਿਆਂ ਉੱਤੇ ਆਪਣਾ ਅਧਿਕਾਰ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਅੰਗਰੇਜ਼ੀ ਸਰਕਾਰ ਦੇ ਹਵਾਲੇ ਕਰ ਦਿੱਤਾ ।
  • ਲਾਹੌਰ ਰਾਜ ਨੇ ਇਹ ਵਚਨ ਦਿੱਤਾ ਕਿ ਉਹ ਆਪਣੀ ਫ਼ੌਜ ਵਿਚ ਕਿਸੇ ਵੀ ਅੰਗਰੇਜ਼ ਜਾਂ ਅਮਰੀਕਨ ਨੂੰ ਭਰਤੀ ਨਹੀਂ ਕਰੇਗਾ ।
  • ਲਾਹੌਰ ਰਾਜ ਅੰਗਰੇਜ਼ ਸਰਕਾਰ ਦੀ ਪਹਿਲਾਂ ਮਨਜ਼ੂਰੀ ਲਏ ਬਿਨਾਂ ਆਪਣੀਆਂ ਹੱਦਾਂ ਵਿੱਚ ਕਿਸੇ ਤਰ੍ਹਾਂ ਦਾ ਪਰਿਵਰਤਨ ਨਹੀਂ ਕਰੇਗਾ ।
  • ਕੁਝ ਖ਼ਾਸ ਕਿਸਮ ਦੀਆਂ ਹਾਲਤਾਂ ਵਿਚ ਅੰਗਰੇਜ਼ ਫ਼ੌਜਾਂ ਲਾਹੌਰ ਰਾਜ ਦੇ ਇਲਾਕਿਆਂ ਵਿਚੋਂ ਦੀ ਬਿਨਾਂ ਰੋਕਥਾਮ ਤੋਂ ਲੰਘ ਸਕਣਗੀਆਂ ।
  • ਸਤਲੁਜ ਦੇ ਦੱਖਣ-ਪੂਰਬ ਵਿਚ ਸਥਿਤ ਲਾਹੌਰ ਰਾਜ ਦੇ ਇਲਾਕੇ ਬ੍ਰਿਟਿਸ਼ ਸਾਮਰਾਜ ਵਿਚ ਮਿਲਾ ਲਏ ਗਏ ।
  • ਨਾਬਾਲਗ਼ ਦਲੀਪ ਸਿੰਘ ਮਹਾਰਾਜਾ ਸਵੀਕਾਰ ਕਰ ਲਿਆ ਗਿਆ । ਰਾਣੀ ਜਿੰਦਾਂ ਉਸ ਦੀ ਸਰਪ੍ਰਸਤ ਬਣੀ ਅਤੇ ਲਾਲ ਸਿੰਘ ਪ੍ਰਧਾਨ ਮੰਤਰੀ ਬਣਿਆ ।
  • ਅੰਗਰੇਜ਼ਾਂ ਨੇ ਇਹ ਭਰੋਸਾ ਦਿਵਾਇਆ ਕਿ ਉਹ ਲਾਹੌਰ ਰਾਜ ਦੇ ਅੰਦਰੂਨੀ ਮਾਮਲਿਆਂ ਵਿਚ ਕੋਈ ਦਖ਼ਲ ਨਹੀਂ ਦੇਣਗੇ |ਪਰ ਨਾਬਾਲਗ ਮਹਾਰਾਜਾ ਦੀ ਰੱਖਿਆ ਲਈ ਲਾਹੌਰ ਵਿਚ ਇਕ ਵੱਡੀ ਬਿਟਿਸ਼ ਫ਼ੌਜ ਦੀ ਵਿਵਸਥਾ ਕੀਤੀ ਗਈ । ਸਰ ਲਾਰੈਂਸ ਹੈਨਰੀ ਨੂੰ ਲਾਹੌਰ ਵਿੱਚ ਬ੍ਰਿਟਿਸ਼ ਰੈਜੀਡੈਂਟ ਨਿਯੁਕਤ ਕੀਤਾ ਗਿਆ ।

ਪ੍ਰਸ਼ਨ 4.
ਭੈਰੋਵਾਲ ਦੀ ਸੰਧੀ ਬਾਰੇ ਜਾਣਕਾਰੀ ਦਿਓ ।
ਉੱਤਰ-
ਲਾਹੌਰ ਦੀ ਸੰਧੀ ਅਨੁਸਾਰ ਮਹਾਰਾਜਾ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਲਾਹੌਰ ਵਿਚ ਇਕ ਸਾਲ ਲਈ ਅੰਗਰੇਜ਼ੀ ਫ਼ੌਜ ਰੱਖੀ ਗਈ ਸੀ । ਸਮਾਂ ਖ਼ਤਮ ਹੋਣ ‘ਤੇ ਲਾਰਡ ਹਾਰਡਿੰਗ ਨੇ ਇਸ ਫ਼ੌਜ ਨੂੰ ਉੱਥੇ ਪੱਕੇ ਤੌਰ ‘ਤੇ ਰੱਖਣ ਦੀ ਯੋਜਨਾ ਬਣਾਈ । ਇਸ ਉਦੇਸ਼ ਲਈ ਉੱਨ੍ਹਾਂ ਨੇ ਲਾਹੌਰ ਸਰਕਾਰ ਨਾਲ ਭੈਰੋਵਾਲ ਦੀ ਸੰਧੀ ਕੀਤੀ । ਇਸ ਸੰਧੀ ਪੱਤਰ ਉੱਤੇ ਮਹਾਰਾਣੀ ਜਿੰਦਾਂ ਅਤੇ ਮੁੱਖ ਸਰਦਾਰਾਂ ਨੇ 16 ਦਸੰਬਰ, 1846 ਨੂੰ ਹਸਤਾਖਰ ਕੀਤੇ ।

ਧਾਰਾਵਾਂ-ਭੈਰੋਵਾਲ ਦੀ ਸੰਧੀ ਦੀਆਂ ਮੁੱਖ ਧਾਰਾਵਾਂ ਹੇਠ ਲਿਖੀਆਂ ਸਨ-

  1. ਲਾਹੌਰ ਵਿਚ ਇਕ ਬ੍ਰਿਟਿਸ਼ ਰੈਜ਼ੀਡੈਂਟ ਰਹੇਗਾ, ਜਿਸ ਦੀ ਨਿਯੁਕਤੀ ਗਵਰਨਰ ਜਨਰਲ ਕਰੇਗਾ ।
  2. ਮਹਾਰਾਜਾ ਦਲੀਪ ਸਿੰਘ ਦੇ ਬਾਲਗ਼ ਹੋਣ ਤਕ ਰਾਜ ਦਾ ਰਾਜ-ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਆਫ਼ ਰੀਜੈਂਸੀ ਦੁਆਰਾ ਚਲਾਇਆ ਜਾਵੇਗਾ ।
  3. ਕੌਂਸਲ ਆਫ਼ ਰੀਜੈਂਸੀ ਟਿਸ਼ ਰੈਜ਼ੀਡੈਂਟ ਦੀ ਸਲਾਹ ਨਾਲ ਪ੍ਰਸ਼ਾਸਨ ਦਾ ਕੰਮ ਕਰੇਗੀ ।
  4. ਮਹਾਰਾਣੀ ਜਿੰਦਾਂ ਨੂੰ ਰਾਜ-ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ । ਉਸ ਨੂੰ ਡੇਢ ਲੱਖ ਰੁਪਏ ਸਾਲਾਨਾ ਪੈਨਸ਼ਨ ਦੇ ਦਿੱਤੀ ਗਈ ।
  5. ਮਹਾਰਾਜਾ ਦੀ ਸੁਰੱਖਿਆ ਅਤੇ ਲਾਹੌਰ ਰਾਜ ਵਿਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਬ੍ਰਿਟਿਸ਼ ਫ਼ੌਜ ਲਾਹੌਰ ਵਿਚ ਰਹੇਗੀ ।
  6. ਜੇਕਰ ਗਵਰਨਰ-ਜਨਰਲ ਜ਼ਰੂਰੀ ਸਮਝੇ ਤਾਂ ਉਸ ਦੇ ਆਦੇਸ਼ ‘ਤੇ ਬ੍ਰਿਟਿਸ਼ ਸਰਕਾਰ ਲਾਹੌਰ ਰਾਜ ਦੇ ਕਿਸੇ ਕਿਲ੍ਹੇ ਜਾਂ ਫ਼ੌਜੀ ਛਾਉਣੀ ਨੂੰ ਆਪਣੇ ਅਧਿਕਾਰ ਵਿੱਚ ਲੈ ਸਕਦੀ ਹੈ ।
  7. ਬਿਟਿਸ਼ ਫ਼ੌਜ ਦੇ ਖ਼ਰਚੇ ਲਈ ਲਾਹੌਰ ਰਾਜ ਬਿਟਿਸ਼ ਸਰਕਾਰ ਨੂੰ 22 ਲੱਖ ਰੁਪਏ ਸਾਲਾਨਾ ਦੇਵੇਗੀ ।
  8. ਇਸ ਸੰਧੀ ਦੀਆਂ ਸ਼ਰਤਾਂ ਮਹਾਰਾਜਾ ਦਲੀਪ ਸਿੰਘ ਦੇ ਬਾਲਗ਼ ਹੋਣ 4 ਸਤੰਬਰ, 1854 ਈ: ਤੱਕ ਲਾਗੂ ਰਹਿਣਗੀਆਂ ।

ਮਹੱਤਵ – ਭੈਰੋਵਾਲ ਦੀ ਸੰਧੀ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿਚ ਬਹੁਤ ਮਹੱਤਵ ਰੱਖਦੀ ਹੈ-

  • ਇਸ ਸੰਧੀ ਰਾਹੀਂ ਅੰਗਰੇਜ਼ ਪੰਜਾਬ ਦੇ ਮਾਲਕ ਬਣ ਗਏ । ਲਾਹੌਰ ਰਾਜ ਦੇ ਪ੍ਰਸ਼ਾਸਨਿਕ ਮਾਮਲਿਆਂ ਵਿਚ ਬਿਟਿਸ਼ ਰੈਜ਼ੀਡੈਂਟ ਨੂੰ ਅਸੀਮਿਤ ਅਧਿਕਾਰ ਅਤੇ ਤਾਕਤਾਂ ਪ੍ਰਾਪਤ ਹੋ ਗਈਆਂ । ਹੈਨਰੀ ਲਾਰੈਂਸ (Henery Lawrence) ਨੂੰ ਪੰਜਾਬ ਵਿਚ ਪਹਿਲਾ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ।
  • ਇਸ ਸੰਧੀ ਦੁਆਰਾ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ । ਪਹਿਲਾਂ ਉਸ ਨੂੰ ਸ਼ੇਖੁਪੁਰਾ ਭੇਜ ਦਿੱਤਾ ਗਿਆ । ਪਰ ਬਾਅਦ ਵਿੱਚ ਉਸ ਨੂੰ ਜਲਾਵਤਨ ਕਰਕੇ ਬਨਾਰਸ ਭੇਜ ਦਿੱਤਾ ਗਿਆ ।

ਪ੍ਰਸ਼ਨ 5.
ਦੂਜੇ ਐਂਗਲੋ-ਸਿੱਖ ਯੁੱਧ ਦੇ ਕਾਰਨ ਲਿਖੋ ।
ਉੱਤਰ-
ਦੂਜਾ ਐਂਗਲੋ-ਸਿੱਖ ਯੁੱਧ 1848-49 ਈ: ਵਿੱਚ ਹੋਇਆ ਅਤੇ ਇਸ ਵਿੱਚ ਵੀ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ ਅਤੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ । ਇਸ ਯੁੱਧ ਦੇ ਹੇਠ ਲਿਖੇ ਕਾਰਨ ਸਨ-

1. ਸਿੱਖਾਂ ਦੇ ਵਿਚਾਰ-ਪਹਿਲੇ ਐਂਗਲੋ – ਸਿੱਖ ਯੁੱਧ ਵਿਚ ਸਿੱਖਾਂ ਦੀ ਹਾਰ ਜ਼ਰੂਰ ਹੋਈ ਸੀ ਪਰ ਉਨ੍ਹਾਂ ਦੇ ਹੌਸਲੇ ਵਿਚ ਕੋਈ ਕਮੀ ਨਹੀਂ ਆਈ ਸੀ ਉਨ੍ਹਾਂ ਨੂੰ ਹੁਣ ਵੀ ਆਪਣੀ ਸ਼ਕਤੀ ‘ਤੇ ਪੂਰਾ ਭਰੋਸਾ ਸੀ ।ਉਨ੍ਹਾਂ ਦਾ ਵਿਚਾਰ ਸੀ ਕਿ ਉਹ ਪਹਿਲੀ ਲੜਾਈ ਵਿਚ ਆਪਣੇ ਸਾਥੀਆਂ ਦੀ ਗੱਦਾਰੀ ਦੇ ਕਾਰਨ ਹਾਰ ਗਏ ਸਨ । ਇਸ ਲਈ ਹੁਣ ਉਹ ਆਪਣੀ ਸ਼ਕਤੀ ਨੂੰ ਇਕ ਵਾਰ ਫੇਰ ਅਜ਼ਮਾਉਣਾ ਚਾਹੁੰਦੇ ਸਨ ।

2. ਅੰਗਰੇਜ਼ਾਂ ਦੀ ਸੁਧਾਰ ਨੀਤੀ – ਅੰਗਰੇਜ਼ਾਂ ਦੇ ਅਸਰ ਵਿਚ ਆ ਕੇ ਲਾਹੌਰ ਨੇ ਅਨੇਕ ਪ੍ਰਗਤੀਸ਼ੀਲ ਕਦਮ (Progressive Measures) ਚੁੱਕੇ । ਇਕ ਘੋਸ਼ਣਾ ਦੁਆਰਾ ਸਤੀ ਪ੍ਰਥਾ, ਕੰਨਿਆ ਕਤਲ, ਦਾਸਤਾ, ਬੇਗਾਰ ਅਤੇ ਜ਼ਿਮੀਂਦਾਰੀ ਪ੍ਰਥਾ ਦੀ ਸਖ਼ਤ ਨਿੰਦਿਆ ਕੀਤੀ ਗਈ । ਪੰਜਾਬ ਦੇ ਲੋਕ ਆਪਣੇ ਧਾਰਮਿਕ ਅਤੇ ਸਮਾਜਿਕ ਜੀਵਨ ਵਿਚ ਇਸ ਪ੍ਰਕਾਰ ਦੀ ਦਖ਼ਲ-ਅੰਦਾਜ਼ੀ ਨੂੰ ਸਹਿਣ ਨਾ ਕਰ ਸਕੇ । ਇਸ ਲਈ ਉਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਹਥਿਆਰ ਚੁੱਕ ਲਏ ।

3. ਰਾਣੀ ਜਿੰਦਾਂ ਅਤੇ ਲਾਲ ਸਿੰਘ ਨਾਲ ਕਠੋਰ ਵਿਹਾਰ – ਰਾਣੀ ਜਿੰਦਾਂ ਦਾ ਸਿੱਖ ਬੜਾ ਆਦਰ ਕਰਦੇ ਸਨ ਪਰ ਅੰਗਰੇਜ਼ਾਂ ਨੇ ਉਨ੍ਹਾਂ ਦੇ ਨਾਲ ਸਖ਼ਤ ਵਿਹਾਰ ਕੀਤਾ । ਉਨ੍ਹਾਂ ਨੇ ਰਾਣੀ ਨੂੰ ਸਾਜ਼ਿਸ਼ਕਾਰਨੀ ਐਲਾਨਿਆ ਅਤੇ ਉਸ ਨੂੰ ਨਿਰਵਾਸਿਤ ਕਰਕੇ ਸ਼ੇਖੂਪੁਰਾ ਭੇਜ ਦਿੱਤਾ । ਅੰਗਰੇਜ਼ਾਂ ਦੇ ਇਸ ਕੰਮ ਨਾਲ ਸਿੱਖਾਂ ਦੇ ਕ੍ਰੋਧ ਦੀ ਸੀਮਾ ਨਾ ਰਹੀ । ਇਸ ਤੋਂ ਇਲਾਵਾ ਉਹ ਆਪਣੇ ਪ੍ਰਧਾਨ ਮੰਤਰੀ ਲਾਲ ਸਿੰਘ ਦੇ ਵਿਰੁੱਧ ਅੰਗਰੇਜ਼ਾਂ ਦੇ ਕਠੋਰ ਵਿਹਾਰ ਨੂੰ ਵੀ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਆਪਣੀ ਰਾਣੀ ਅਤੇ ਆਪਣੇ ਪ੍ਰਧਾਨ ਮੰਤਰੀ ਦੇ ਅਪਮਾਨ ਦਾ ਬਦਲਾ ਲੈਣ ਦਾ ਨਿਸ਼ਚਾ ਕੀਤਾ ।

4. ਅੰਗਰੇਜ਼ ਅਫ਼ਸਰਾਂ ਦੀ ਉੱਚ ਪਦਾਂ ‘ਤੇ ਨਿਯੁਕਤੀ – ਭੈਰੋਵਾਲ ਦੀ ਸੰਧੀ ਨਾਲ ਪੰਜਾਬ ਵਿਚ ਅੰਗਰੇਜ਼ਾਂ ਦੀ ਸ਼ਕਤੀ ਕਾਫ਼ੀ ਵਧ ਗਈ ਸੀ । ਹੁਣ ਉਨ੍ਹਾਂ ਨੇ ਪੰਜਾਬ ਨੂੰ ਆਪਣੇ ਕੰਟਰੋਲ ਵਿਚ ਲਿਆਉਣ ਲਈ ਹੌਲੀ-ਹੌਲੀ ਸਾਰੇ ਪਦਾਂ ‘ਤੇ ਅੰਗਰੇਜ਼ੀ ਅਫ਼ਸਰਾਂ ਨੂੰ ਨਿਯੁਕਤ ਕਰਨਾ ਆਰੰਭ ਕਰ ਦਿੱਤਾ । ਸਿੱਖਾਂ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਅਤੇ ਉਹ ਪੰਜਾਬ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਦੇ ਵਿਸ਼ੇ ਵਿਚ ਗੰਭੀਰਤਾ ਨਾਲ ਸੋਚਣ ਲੱਗੇ ।

5. ਸਿੱਖ ਸੈਨਿਕਾਂ ਦੀ ਸੰਖਿਆ ਵਿਚ ਕਮੀ – ਲਾਹੌਰ ਦੀ ਸੰਧੀ ਦੇ ਅਨੁਸਾਰ ਸਿੱਖ ਸੈਨਿਕਾਂ ਦੀ ਸੰਖਿਆ ਘਟਾ ਕੇ 20 ਹਜ਼ਾਰ ਪੈਦਲ ਅਤੇ 12 ਹਜ਼ਾਰ ਘੋੜਸਵਾਰ ਨਿਸਚਿਤ ਕਰ ਦਿੱਤੀ ਗਈ ਸੀ । ਇਸ ਦਾ ਨਤੀਜਾ ਇਹ ਹੋਇਆ ਕਿ ਹਜ਼ਾਰਾਂ ਸੈਨਿਕ ਬੇਕਾਰ ਹੋ ਗਏ । ਬੇਕਾਰ ਸੈਨਿਕ ਅੰਗਰੇਜ਼ਾਂ ਦੇ ਸਖ਼ਤ ਵਿਰੋਧੀ ਹੋ ਗਏ ।ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਉਨ੍ਹਾਂ ਸੈਨਿਕਾਂ ਦੇ ਵੀ ਵੇਤਨ ਘਟਾ ਦਿੱਤੇ ਜੋ ਕਿ ਸੈਨਾ ਵਿਚ ਕੰਮ ਕਰ ਰਹੇ ਸਨ । ਨਤੀਜੇ ਵਜੋਂ ਉਨ੍ਹਾਂ ਵਿਚ ਵੀ ਅਸੰਤੋਖ ਫੈਲ ਗਿਆ ਅਤੇ ਉਹ ਵੀ ਅੰਗਰੇਜ਼ਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਲਈ ਤਿਆਰ ਕਰਨ ਲੱਗੇ ।

6. ਮੁਲਤਾਨ ਦੇ ਦੀਵਾਨ ਮੂਲ ਰਾਜ ਦਾ ਵਿਦਰੋਹ – ਮੂਲ ਰਾਜ ਮੁਲਤਾਨ ਦਾ ਗਵਰਨਰ ਸੀ । ਅੰਗਰੇਜ਼ਾਂ ਨੇ ਉਸ ਦੀ ਥਾਂ ਕਾਹਨ ਸਿੰਘ ਨੂੰ ਮੁਲਤਾਨ ਦਾ ਗਵਰਨਰ ਨਿਯੁਕਤ ਕਰ ਦਿੱਤਾ । ਇਸ ਤੇ ਮੁਲਤਾਨ ਦੇ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ ਅਤੇ ਮੁਲ ਰਾਜ ਨੇ ਫੇਰ ਮੁਲਤਾਨ ‘ਤੇ ਅਧਿਕਾਰ ਕਰ ਲਿਆ । ਹੌਲੀ-ਹੌਲੀ ਇਸ ਵਿਦਰੋਹ ਦੀ ਭਾਵਨਾ ਸਾਰੇ ਪੰਜਾਬ ਵਿੱਚ ਫੈਲ ਗਈ ।

7. ਭਾਈ ਮਹਾਰਾਜ ਸਿੰਘ ਦੀ ਬਗ਼ਾਵਤ – ਭਾਈ ਮਹਾਰਾਜ ਸਿੰਘ ਨੌਰੰਗਾਬਾਦ ਦੇ ਸੰਤ ਭਾਈ ਵੀਰ ਸਿੰਘ ਦਾ ਚੇਲਾ ਸੀ ਉਸ ਨੇ ‘ਸਰਕਾਰ-ਏ-ਖਾਲਸਾ’ ਨੂੰ ਬਚਾਉਣ ਲਈ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕੀਤੀ । ਇਸ ਲਈ ਬਿਟਿਸ਼ ਰੈਜ਼ੀਡੈਂਟ ਹੈਨਰੀ ਲਾਰੈਂਸ ਨੇ ਉਸ ਨੂੰ ਕੈਦ ਕਰਨ ਦਾ ਹੁਕਮ ਦਿੱਤਾ | ਪਰ ਉਹ ਫੜਿਆ ਨਾ ਗਿਆ । ਉਸ ਨੇ ਆਪਣੇ ਅਧੀਨ ਸੈਂਕੜੇ ਲੋਕ ਇਕੱਠੇ ਕਰ ਲਏ ।ਮੂਲ ਰਾਜ ਦੀ ਪ੍ਰਾਰਥਨਾ ‘ਤੇ ਉਹ ਉਸ ਦੀ ਸਹਾਇਤਾ ਕਰਨ ਲਈ 400 ਘੋੜਸਵਾਰਾਂ ਨਾਲ ਮੁਲਤਾਨ ਵਲ ਚਲਿਆ ਗਿਆ । ਪਰ ਅਣਬਣ ਹੋਣ ਦੇ ਕਾਰਨ ਉਹ ਮੂਲ ਰਾਜ ਨੂੰ ਛੱਡ ਕੇ ਚਤਰ ਸਿੰਘ ਅਟਾਰੀਵਾਲਾ ਅਤੇ ਉਸ ਦੇ ਪੁੱਤਰ ਸ਼ੇਰ ਸਿੰਘ ਨਾਲ ਜਾ ਰਲਿਆ ।

8. ਹਜ਼ਾਰਾ ਦੇ ਚਤਰ ਸਿੰਘ ਦੀ ਬਗਾਵਤ – ਚਤਰ ਸਿੰਘ ਅਟਾਰੀਵਾਲਾ ਨੂੰ ਹਜ਼ਾਰਾ ਦਾ ਗਵਰਨਰ ਥਾਪਿਆ ਗਿਆ ਸੀ । ਉਸ ਦੀ ਸਹਾਇਤਾ ਲਈ ਕੈਪਟਨ ਐਬਟ ਨੂੰ ਨਿਯੁਕਤ ਕੀਤਾ ਗਿਆ ਸੀ ਪਰ ਐਬਟ ਦੇ ਹੰਕਾਰ ਭਰੇ ਵਤੀਰੇ ਕਾਰਨ ਚਤਰ ਸਿੰਘ ਨੂੰ ਅੰਗਰੇਜ਼ਾਂ ਪ੍ਰਤੀ ਸ਼ੱਕ ਪੈਦਾ ਹੋ ਗਿਆ ਸੀ । ਛੇਤੀ ਹੀ ਕੈਪਟਨ ਐਬਟ ਨੇ ਚਤਰ ਸਿੰਘ ‘ਤੇ ਇਲਜ਼ਾਮ ਲਾਇਆ ਕਿ ਉਸ ਦੀਆਂ ਸੈਨਾਵਾਂ ਮੁਲਤਾਨ ਦੇ ਵਿਦਰੋਹੀਆਂ ਨਾਲ ਮਿਲ ਗਈਆਂ ਹਨ 1 ਚਤਰ ਸਿੰਘ ਇਸ ਨੂੰ ਸਹਿਣ ਨਾ ਕਰ ਸਕਿਆ ਅਤੇ ਉਸ ਨੇ ਅੰਗਰੇਜ਼ਾਂ ਦੇ ਵਿਰੁੱਧ ਬਗ਼ਾਵਤ ਕਰ ਦਿੱਤੀ ।

9. ਸ਼ੇਰ ਸਿੰਘ ਦੀ ਬਗਾਵਤ – ਜਦੋਂ ਸ਼ੇਰ ਸਿੰਘ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਚਤਰ ਸਿੰਘ ਨੂੰ ਨਾਜ਼ਿਮ ਗਵਰਨਰ ਦੀ ਪਦਵੀ ਤੋਂ ਹਟਾ ਦਿੱਤਾ ਗਿਆ ਹੈ ਤਾਂ ਉਸ ਨੇ ਵੀ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ, ਤਾਂ ਉਹ ਆਪਣੇ ਸੈਨਿਕਾਂ ਸਮੇਤ ਮੁਲ ਰਾਜ ਨਾਲ ਜਾ ਮਿਲਿਆ | ਸ਼ੇਰ ਸਿੰਘ ਨੇ ਇਕ ਐਲਾਨ ਰਾਹੀਂ ‘ਸਭ ਚੰਗੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਅੱਤਿਆਚਾਰੀ ਅਤੇ ਧੋਖੇਬਾਜ਼ ਫਰੰਗੀਆਂ ਨੂੰ ਪੰਜਾਬ ਤੋਂ ਬਾਹਰ ਕੱਢ ਦੇਣ । ਇਸ ਲਈ ਬਹੁਤ ਸਾਰੇ ਪੁਰਾਣੇ ਸੈਨਿਕ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਵਿੱਚ ਸ਼ਾਮਲ ਹੋ ਗਏ ।

10. ਪੰਜਾਬ ਉੱਤੇ ਅੰਗਰੇਜ਼ਾਂ ਦਾ ਹਮਲਾ – ਮੂਲ ਰਾਜ, ਚਤਰ ਸਿੰਘ ਅਤੇ ਸ਼ੇਰ ਸਿੰਘ ਦੁਆਰਾ ਬਗਾਵਤਾਂ ਕਰ ਦੇਣ ਤੋਂ ਬਾਅਦ ਲਾਰਡ ਡਲਹੌਜ਼ੀ ਨੇ ਆਪਣੀ ਪੂਰਵ ਯੋਜਨਾ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ । ਡਲਹੌਜ਼ੀ ਦੇ ਹੁਕਮ ਉੱਤੇ ਹਿਊਗ ਗਫ਼ (Huge Gough) ਦੀ ਅਗਵਾਈ ਵਿੱਚ ਅੰਗਰੇਜ਼ ਸੈਨਾ ਨੇ 9 ਨਵੰਬਰ, 1848 ਈ: ਨੂੰ ਸਤਲੁਜ ਦਰਿਆ ਨੂੰ ਪਾਰ ਕੀਤਾ । 13 ਨਵੰਬਰ ਨੂੰ ਇਹ ਸੈਨਾ ਲਾਹੌਰ ਪਹੁੰਚ ਗਈ । ਇਹ ਸੈਨਾ ਬਾਗੀਆਂ ਨੂੰ ਦਬਾਉਣ ਵਿਚ ਜੁੱਟ ਗਈ । ਇਹ ਦੂਜੇ ਐਂਗਲੋ-ਸਿੱਖ ਯੁੱਧ ਦਾ ਆਰੰਭ ਸੀ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 6.
ਦੂਜੇ ਐਂਗਲੋ-ਸਿੱਖ ਯੁੱਧ ਦੀਆਂ ਘਟਨਾਵਾਂ ਬਿਆਨ ਕਰੋ ।
ਉੱਤਰ-
ਦੂਜਾ ਐਂਗਲੋ-ਸਿੱਖ ਯੁੱਧ ਨਵੰਬਰ, 1848 ਈ: ਵਿੱਚ ਅੰਗਰੇਜ਼ੀ ਫ਼ੌਜ ਦੁਆਰਾ ਸਤਲੁਜ ਦਰਿਆ ਨੂੰ ਪਾਰ ਕਰਨ ਤੋਂ ਬਾਅਦ ਸ਼ੁਰੂ ਹੋਇਆ । ਇਸ ਯੁੱਧ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਰਾਮ ਨਗਰ ਦੀ ਲੜਾਈ – ਦੂਜੇ ਐਂਗਲੋ-ਸਿੱਖ ਯੁੱਧ ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ ਪਹਿਲੀ ਲੜਾਈ ਰਾਮ ਨਗਰ ਦੀ ਸੀ । ਅੰਗਰੇਜ਼ ਸੈਨਾਪਤੀ ਜਨਰਲ ਗਫ਼ (General Gough) ਨੇ 6 ਨਵੰਬਰ, 1848 ਈ: ਦੇ ਦਿਨ ਰਾਵੀ ਨਦੀ ਪਾਰ ਕੀਤੀ ਅਤੇ 22 ਨਵੰਬਰ ਨੂੰ ਰਾਮਨਗਰ ਪਹੁੰਚਿਆ । ਉੱਥੇ ਪਹਿਲਾਂ ਤੋਂ ਹੀ ਸ਼ੇਰ ਸਿੰਘ ਅਟਾਰੀਵਾਲਾ ਦੀ ਲੀਡਰੀ ਵਿਚ ਸਿੱਖ ਸੈਨਾ ਇਕੱਠੀ ਸੀ । ਰਾਮ ਨਗਰ ਦੇ ਸਥਾਨ ‘ਤੇ ਦੋਹਾਂ ਸੈਨਾਵਾਂ ਵਿੱਚ ਯੁੱਧ ਹੋਇਆ ਪਰ ਇਸ ਵਿੱਚ ਹਾਰ ਜਿੱਤ ਦਾ ਕੋਈ ਫ਼ੈਸਲਾ ਨਾ ਹੋ ਸਕਿਆ ।

2. ਚਿਲਿਆਂਵਾਲਾ ਦੀ ਲੜਾਈ – 13 ਜਨਵਰੀ, 1849 ਈ: ਨੂੰ ਜਨਰਲ ਗਫ਼ ਦੀ ਅਗਵਾਈ ਵਿਚ ਅੰਗਰੇਜ਼ੀ ਸੈਨਾਵਾਂ ਚਿਲਿਆਂਵਾਲਾ ਪਿੰਡ ਵਿਚ ਪਹੁੰਚੀਆਂ ਜਿੱਥੇ ਸਿੱਖਾਂ ਦੀ ਇਕ ਸ਼ਕਤੀਸ਼ਾਲੀ ਸੈਨਾ ਸੀ । ਜਨਰਲ ਗਫ਼ ਨੇ ਆਉਂਦੇ ਹੀ ਅੰਗਰੇਜ਼ੀ ਸੈਨਾਵਾਂ ਨੂੰ ਦੁਸ਼ਮਣ ’ਤੇ ਹਮਲਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ । ਦੋਹਾਂ ਸੈਨਾਵਾਂ ਵਿਚ ਘਮਾਸਾਣ ਯੁੱਧ ਹੋਇਆ ਪਰ ਹਾਰ ਜਿੱਤ ਦਾ ਕੋਈ ਫੈਸਲਾ ਇਸ ਵਾਰ ਵੀ ਨਾ ਹੋ ਸਕਿਆ। ਇਸ ਯੁੱਧ ਵਿੱਚ ਅੰਗਰੇਜ਼ਾਂ ਦੇ 602 ਵਿਅਕਤੀ ਮਾਰੇ ਗਏ ਅਤੇ 1651 ਜ਼ਖਮੀ ਹੋਏ । ਸਿੱਖਾਂ ਦੇ ਵੀ ਬਹੁਤ ਸਾਰੇ ਲੋਕ ਮਾਰੇ ਗਏ ਅਤੇ ਉਨ੍ਹਾਂ ਨੂੰ ਆਪਣੀਆਂ 12 ਤੋਪਾਂ ਤੋਂ ਹੱਥ ਧੋਣਾ ਪਿਆ ।

3. ਮੁਲਤਾਨ ਦੀ ਲੜਾਈ – ਅਪਰੈਲ, 1848 ਈ: ਵਿੱਚ ਦੀਵਾਨ ਮੂਲ ਰਾਜ ਨੇ ਮੁਲਤਾਨ ‘ਤੇ ਦੁਬਾਰਾ ਅਧਿਕਾਰ ਕਰ ਲਿਆ ਸੀ । ਇਸ ਤੇ ਅੰਗਰੇਜ਼ਾਂ ਨੇ ਇਕ ਸੈਨਾ ਭੇਜ ਕੇ ਮੁਲਤਾਨ ਨੂੰ ਘੇਰ ਲਿਆ । ਮੂਲ ਰਾਜ ਨੇ ਡਟ ਕੇ ਮੁਕਾਬਲਾ ਕੀਤਾ ਪਰ ਇਕ ਦਿਨ ਅਚਾਨਕ ਇਕ ਗੋਲੇ ਦੇ ਫਟ ਜਾਣ ਨਾਲ ਉਸ ਦੇ ਸਾਰੇ ਬਾਦ ਵਿਚ ਅੱਗ ਲਗ ਪਈ । ਨਤੀਜੇ ਵਜੋਂ ਮੂਲ ਰਾਜ ਹੋਰ ਜ਼ਿਆਦਾ ਦਿਨਾਂ ਤਕ ਅੰਗਰੇਜ਼ਾਂ ਦੇ ਵਿਰੁੱਧ ਯੁੱਧ ਜਾਰੀ ਨਾ ਰੱਖ ਸਕਿਆ । 22 ਜਨਵਰੀ, 1849 ਈ: ਨੂੰ ਉਸ ਨੇ ਹਥਿਆਰ ਸੁੱਟ ਦਿੱਤੇ । ਮੁਲਤਾਨ ਦੀ ਜਿੱਤ ਨਾਲ ਅੰਗਰੇਜ਼ਾਂ ਦਾ ਕਾਫ਼ੀ ਮਾਣ ਵਧਿਆ ।

4. ਗੁਜਰਾਤ ਦੀ ਲੜਾਈ – ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਫੈਸਲਾਕੁੰਨ ਲੜਾਈ ਗੁਜਰਾਤ ਵਿਚ ਹੋਈ । ਇਸ ਲੜਾਈ ਤੋਂ ਪਹਿਲਾਂ ਸ਼ੇਰ ਸਿੰਘ ਅਤੇ ਚਤਰ ਸਿੰਘ ਆਪਸ ਵਿਚ ਮਿਲ ਗਏ । ਮਹਾਰਾਜ ਸਿੰਘ ਅਤੇ ਅਫਗਾਨਿਸਤਾਨ ਦੇ ਅਮੀਰ ਦੋਸਤ ਮੁਹੰਮਦ ਨੇ ਵੀ ਸਿੱਖਾਂ ਦਾ ਸਾਥ ਦਿੱਤਾ । ਪਰ ਗੋਲਾ ਬਾਰੂਦ ਖ਼ਤਮ ਹੋ ਜਾਣ ਅਤੇ ਦੁਸ਼ਮਣ ਦੀ ਭਾਰੀ ਸੈਨਿਕ ਗਿਣਤੀ ਦੇ ਕਾਰਨ ਸਿੱਖ ਹਾਰ ਗਏ ।

ਪ੍ਰਸ਼ਨ 7.
ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਲਿਖੋ ।
ਉੱਤਰ-
ਦੂਜਾ ਐਂਗਲੋ-ਸਿੱਖ ਯੁੱਧ ਲਾਹੌਰ ਦੇ ਸਿੱਖ ਰਾਜ ਲਈ ਘਾਤਕ ਸਿੱਧ ਹੋਇਆ । ਇਸ ਦੇ ਹੇਠ ਲਿਖੇ ਸਿੱਟੇ ਨਿਕਲੇ-

1. ਪੰਜਾਬ ਦਾ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕੀਤਾ ਜਾਣਾ – ਯੁੱਧ ਵਿਚ ਸਿੱਖਾਂ ਦੀ ਹਾਰ ਉਪਰੰਤ 29 ਮਾਰਚ, 1849 ਈ: ਨੂੰ ਗਵਰਨਰ-ਜਨਰਲ ਲਾਰਡ ਡਲਹੌਜ਼ੀ ਵੱਲੋਂ ਇੱਕ ਐਲਾਨ ਰਾਹੀਂ ਪੰਜਾਬ ਦੇ ਰਾਜ ਨੂੰ ਸਮਾਪਤ ਕਰ ਦਿੱਤਾ ਗਿਆ । ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਗਿਆ ।

2. ਮੂਲ ਰਾਜ ਅਤੇ ਮਹਾਰਾਜ ਸਿੰਘ ਨੂੰ ਸਜ਼ਾ – ਮੂਲ ਰਾਜ ਨੂੰ ਐਗਨਿਊ ਅਤੇ ਐਂਡਰਸਨ ਨਾਂ ਦੇ ਅੰਗਰੇਜ਼ ਅਫ਼ਸਰਾਂ ਦੇ ਕਤਲ ਦੇ ਜੁਰਮ ਵਿੱਚ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ । 29 ਦਸੰਬਰ, 1849 ਈ: ਵਿੱਚ ਮਹਾਰਾਜ ਸਿੰਘ ਨੂੰ ਵੀ ਕੈਦ ਕਰ ਲਿਆ ਗਿਆ । ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਸਿੰਗਾਪੁਰ ਭੇਜ ਦਿੱਤਾ ਗਿਆ ।

3. ਖ਼ਾਲਸਾ ਸੈਨਾ ਦਾ ਤੋੜ ਦਿੱਤਾ ਜਾਣਾ – ਖ਼ਾਲਸਾ ਸੈਨਾ ਨੂੰ ਤੋੜ ਦਿੱਤਾ ਗਿਆ । ਸਿੱਖ ਸੈਨਿਕਾਂ ਤੋਂ ਸਾਰੇ ਹਥਿਆਰ ਖੋਹ ਲਏ ਗਏ । ਨੌਕਰੀ ਤੋਂ ਹਟੇ ਸਿੱਖ ਸੈਨਿਕਾਂ ਨੂੰ ਬ੍ਰਿਟਿਸ਼ ਸੈਨਾ ਵਿੱਚ ਭਰਤੀ ਕਰ ਲਿਆ ਗਿਆ ।

4. ਪ੍ਰਮੁੱਖ ਸਰਦਾਰਾਂ ਦੀ ਸ਼ਕਤੀ ਨੂੰ ਦਬਾਉਣਾ – ਲਾਰਡ ਡਲਹੌਜ਼ੀ ਦੇ ਹੁਕਮ ਨਾਲ ਜਾਨ ਲਾਰੈਂਸ ਨੇ ਪੰਜਾਬ ਦੇ ਪ੍ਰਮੁੱਖ ਸਰਦਾਰਾਂ ਦੀ ਸ਼ਕਤੀ ਨੂੰ ਖ਼ਤਮ ਕਰ ਦਿੱਤਾ । ਫਲਸਰੂਪ ਉਹ ਸਰਦਾਰ ਜਿਹੜੇ ਪਹਿਲਾਂ ਧਨੀ ਜ਼ਿਮੀਂਦਾਰ ਸਨ ਅਤੇ ਸਰਕਾਰ ਵਿਚ ਉੱਚੀਆਂ ਪਦਵੀਆਂ ਉੱਤੇ ਸਨ, ਹੁਣ ਸਾਧਾਰਨ ਲੋਕਾਂ ਦੇ ਬਰਾਬਰ ਹੋ ਗਏ ।

5. ਪੰਜਾਬ ਵਿਚ ਅੰਗਰੇਜ਼ ਅਫ਼ਸਰਾਂ ਦੀ ਨਿਯੁਕਤੀ – ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਰਾਜ-ਪ੍ਰਬੰਧ ਦੀਆਂ ਉੱਚੀਆਂ ਪਦਵੀਆਂ ਉੱਤੇ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਥਾਂ ਅੰਗਰੇਜ਼ਾਂ ਅਤੇ ਯੂਰਪੀਅਨਾਂ ਨੂੰ ਨਿਯੁਕਤ ਕੀਤਾ ਗਿਆ । ਉਨ੍ਹਾਂ ਨੂੰ ਭਾਰੀਆਂ ਤਨਖ਼ਾਹਾਂ ਅਤੇ ਭੱਤੇ ਵੀ ਦਿੱਤੇ ਗਏ ।

6. ਉੱਤਰ – ਪੱਛਮੀ ਹੱਦਾਂ ਨੂੰ ਸ਼ਕਤੀਸ਼ਾਲੀ ਬਣਾਉਣਾ-ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਉੱਤਰ-ਪੱਛਮੀ ਸਰਹੱਦ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸੜਕਾਂ ਅਤੇ ਛਾਉਣੀਆਂ ਦਾ ਨਿਰਮਾਣ ਕੀਤਾ । ਸੈਨਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਕਿਲ੍ਹਿਆਂ ਦੀ ਮੁਰੰਮਤ ਕੀਤੀ ਗਈ । ਕਈ ਨਵੇਂ ਕਿਲ੍ਹੇ ਵੀ ਉਸਾਰੇ ਗਏ । ਉੱਤਰ-ਪੱਛਮੀ ਕਬੀਲਿਆਂ ਨੂੰ ਕਾਬੂ ਵਿੱਚ ਰੱਖਣ ਲਈ ਵਿਸ਼ੇਸ਼ ਸੈਨਿਕ ਦਸਤੇ ਵੀ ਕਾਇਮ ਕੀਤੇ ਗਏ ।

7. ਪੰਜਾਬ ਦੇ ਰਾਜ – ਪ੍ਰਬੰਧ ਦੀ ਪੁਨਰ-ਵਿਵਸਥਾ-ਪੰਜਾਬ ਉੱਤੇ ਅੰਗਰੇਜ਼ਾਂ ਦੇ ਅਧਿਕਾਰ ਪਿੱਛੋਂ ਪ੍ਰਸ਼ਾਸਨ ਸੰਮਤੀ (Board of Administration) ਦੀ ਸਥਾਪਨਾ ਕੀਤੀ ਗਈ ।ਉਸ ਦਾ ਪ੍ਰਧਾਨ ਹੈਨਰੀ ਲਾਰੈਂਸ ਸੀ । ਪਬੰਧਕੀ ਢਾਂਚੇ ਦਾ ਮੁੜ ਸੰਗਠਨ ਕੀਤਾ ਗਿਆ । ਨਿਆਂ ਪ੍ਰਣਾਲੀ, ਪੁਲਿਸ ਪ੍ਰਬੰਧ ਅਤੇ ਭੂਮੀ ਕਰ ਪ੍ਰਣਾਲੀ ਵਿਚ ਸੁਧਾਰ ਕੀਤੇ ਗਏ । ਸੜਕਾਂ ਅਤੇ ਨਹਿਰਾਂ ਦਾ ਨਿਰਮਾਣ ਕੀਤਾ ਗਿਆ । ਡਾਕ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ।

8. ਪੰਜਾਬ ਦੀਆਂ ਦੇਸੀ ਰਿਆਸਤਾਂ ਨਾਲ ਅੰਗਰੇਜ਼ਾਂ ਦੇ ਮਿੱਤਰਤਾਪੂਰਨ ਸੰਬੰਧ – ਦੂਜੇ ਐਂਗਲੋ-ਸਿੱਖ ਯੁੱਧ ਦੇ ਦੌਰਾਨ ਪਟਿਆਲਾ, ਜੀਂਦ, ਨਾਭਾ, ਕਪੂਰਥਲਾ ਅਤੇ ਫ਼ਰੀਦਕੋਟ ਦੇ ਰਾਜਿਆਂ ਅਤੇ ਬਹਾਵਲਪੁਰ ਅਤੇ ਮਲੇਰਕੋਟਲਾ ਦੇ ਨਵਾਬਾਂ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ । ਅੰਗਰੇਜ਼ਾਂ ਨੇ ਖੁਸ਼ ਹੋ ਕੇ ਇਨ੍ਹਾਂ ਵਿੱਚੋਂ ਕਈ ਦੇਸੀ ਹਾਕਮਾਂ ਨੂੰ ਇਨਾਮ ਦਿੱਤੇ । ਉਨ੍ਹਾਂ ਨੇ ਦੇਸੀ ਰਿਆਸਤਾਂ ਨੂੰ ਬ੍ਰਿਟਿਸ਼ ਸਾਮਰਾਜ ਵਿਚ ਸ਼ਾਮਲ ਨਾ ਕਰਨ ਦਾ ਵੀ ਫ਼ੈਸਲਾ ਕੀਤਾ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 8.
ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਿਵੇਂ ਕੀਤਾ ?
ਉੱਤਰ-
1839 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ । ਇਸ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਨੇਤਾ ਨਾ ਰਿਹਾ | ਰਾਜ ਦੀ ਸਾਰੀ ਤਾਕਤ ਫ਼ੌਜ ਦੇ ਹੱਥ ਵਿੱਚ ਆ ਗਈ । ਅੰਗਰੇਜ਼ਾਂ ਨੇ ਇਸ ਮੌਕੇ ਦਾ ਲਾਭ ਉਠਾਇਆ ਅਤੇ ਸਿੱਖਾਂ ਨਾਲ ਦੋ ਯੁੱਧ ਕੀਤੇ । ਦੋਹਾਂ ਯੁੱਧਾਂ ਵਿੱਚ ਸਿੱਖ ਸੈਨਿਕ ਬੜੀ ਬਹਾਦਰੀ ਨਾਲ ਲੜੇ ਪਰ ਆਪਣੇ ਅਧਿਕਾਰੀਆਂ ਦੀ ਗੱਦਾਰੀ ਦੇ ਕਾਰਨ ਉਹ ਹਾਰ ਗਏ । 1849 ਈ: ਵਿੱਚ ਦੂਜੇ ਸਿੱਖ ਯੁੱਧ ਦੇ ਖ਼ਤਮ ਹੋਣ ਤੇ ਲਾਰਡ ਡਲਹੌਜ਼ੀ ਨੇ ਪੂਰੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ ।

ਅੰਗਰੇਜ਼ਾਂ ਵਲੋਂ ਪੰਜਾਬ-ਜਿੱਤ ਦਾ ਸੰਖੇਪ ਵਰਣਨ ਇਸ ਤਰਾਂ ਹੈ-

1.ਪਹਿਲਾ ਐਂਗਲੋ-ਸਿੱਖ ਯੁੱਧ – ਅੰਗਰੇਜ਼ ਕਾਫ਼ੀ ਸਮੇਂ ਤੋਂ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ 1 ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਮਿਲ ਗਿਆ ।ਉਨ੍ਹਾਂ ਨੇ ਸਤਲੁਜ ਦੇ ਕੰਢੇ ਆਪਣੇ ਕਿਲਿਆਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ । ਸਿੱਖ ਨੇਤਾ ਅੰਗਰੇਜ਼ਾਂ ਦੀਆਂ ਸੈਨਿਕ ਤਿਆਰੀਆਂ ਨੂੰ ਦੇਖ ਕੇ ਭੜਕ ਉੱਠੇ । ਇਸ ਲਈ 1845 ਈ: ਵਿੱਚ ਸਿੱਖ ਫ਼ੌਜ ਸਤਲੁਜ ਨੂੰ ਪਾਰ ਕਰਕੇ ਫ਼ਿਰੋਜ਼ਪੁਰ ਦੇ ਨੇੜੇ ਆ ਡਟੀ । ਕੁਝ ਹੀ ਸਮੇਂ ਪਿੱਛੋਂ ਅੰਗਰੇਜ਼ਾਂ ਅਤੇ ਸਿੱਖਾਂ ਵਿੱਚ ਲੜਾਈ ਸ਼ੁਰੂ ਹੋ ਗਈ । ਇਸ ਸਮੇਂ ਸਿੱਖਾਂ ਦੇ ਮੁੱਖ ਸੈਨਾਪਤੀ ਤੇਜ ਸਿੰਘ ਅਤੇ ਵਜ਼ੀਰ ਲਾਲ ਸਿੰਘ ਅੰਗਰੇਜ਼ਾਂ ਨਾਲ ਮਿਲ ਗਏ ।ਉਨ੍ਹਾਂ ਦੇ ਵਿਸ਼ਵਾਸਘਾਤ ਦੇ ਕਾਰਨ ਮੁਦਕੀ ਅਤੇ ਫ਼ਿਰੋਜ਼ਸ਼ਾਹ ਦੇ ਸਥਾਨ ‘ਤੇ ਸਿੱਖਾਂ ਦੀ ਹਾਰ ਹੋਈ ।

ਸਿੱਖਾਂ ਨੇ ਹੌਂਸਲੇ ਤੋਂ ਕੰਮ ਲੈਂਦੇ ਹੋਏ 1846 ਈ: ਵਿੱਚ ਸਤਲੁਜ ਨੂੰ ਪਾਰ ਕਰਕੇ ਲੁਧਿਆਣਾ ਨੇੜੇ ਅੰਗਰੇਜ਼ਾਂ ਉੱਤੇ ਧਾਵਾ ਬੋਲ ਦਿੱਤਾ । ਇੱਥੇ ਅੰਗਰੇਜ਼ ਬੁਰੀ ਤਰ੍ਹਾਂ ਹਾਰ ਗਏ ਅਤੇ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ । ਪਰ ਗੁਲਾਬ ਸਿੰਘ ਦੇ ਵਿਸ਼ਵਾਸਘਾਤ ਦੇ ਕਾਰਨ ਅਲੀਵਾਲ ਅਤੇ ਸਭਰਾਉਂ ਦੇ ਸਥਾਨ ‘ਤੇ ਸਿੱਖਾਂ ਨੂੰ ਇਕ ਵਾਰੀ ਫਿਰ ਹਾਰ ਦਾ ਮੂੰਹ ਦੇਖਣਾ ਪਿਆ । ਮਾਰਚ 1846 ਈ: ਵਿਚ ਗੁਲਾਬ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਇਕ ਸੰਧੀ ਹੋ ਗਈ । ਸੰਧੀ ਅਨੁਸਾਰ ਸਿੱਖਾਂ ਨੂੰ ਆਪਣਾ ਕਾਫ਼ੀ ਸਾਰਾ ਇਲਾਕਾ ਅਤੇ ਡੇਢ ਕਰੋੜ ਰੁਪਿਆ ਅੰਗਰੇਜ਼ਾਂ ਨੂੰ ਦੇਣਾ ਪਿਆ । ਦਲੀਪ ਸਿੰਘ ਦੇ ਜਵਾਨ ਹੋਣ ਤਕ ਪੰਜਾਬ ਵਿਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਇਕ ਅੰਗਰੇਜ਼ ਫ਼ੌਜ ਰੱਖ ਦਿੱਤੀ ਗਈ ।

2. ਦੂਜਾ ਐਂਗਲੋ-ਸਿੱਖ ਯੁੱਧ ਅਤੇ ਪੰਜਾਬ ਦਾ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਹੋਣਾ – 1848 ਈ: ਵਿਚ ਅੰਗਰੇਜ਼ਾਂ ਅਤੇ ਸਿੱਖਾਂ ਵਿੱਚ ਮੁੜ ਯੁੱਧ ਛਿੜ ਗਿਆ । ਅੰਗਰੇਜ਼ਾਂ ਨੇ ਮੁਲਤਾਨ ਦੇ ਲੋਕਪ੍ਰਿਆ ਗਵਰਨਰ ਦੀਵਾਨ ਮੁਲਰਾਜ ਨੂੰ ਜ਼ਬਰਦਸਤੀ ਹਟਾ ਦਿੱਤਾ ਸੀ ਇਹ ਗੱਲ ਉੱਥੇ ਦੇ ਨਾਗਰਿਕ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਕਈ ਅੰਗਰੇਜ਼ ਅਫ਼ਸਰਾਂ ਨੂੰ ਮਾਰ ਦਿੱਤਾ । ਇਸ ਲਈ ਲਾਰਡ ਡਲਹੌਜ਼ੀ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ । ਇਸ ਯੁੱਧ ਦੀਆਂ ਮਹੱਤਵਪੂਰਨ ਲੜਾਈਆਂ ਰਾਮ ਨਗਰ (22 ਨਵੰਬਰ, 1848 ਈ:), ਮੁਲਤਾਨ (ਦਸੰਬਰ, 1848 ਈ:) , ਚਿਲਿਆਂਵਾਲਾ (13 ਜਨਵਰੀ, 1849 ਈ:) ਅਤੇ ਗੁਜਰਾਤ (ਫਰਵਰੀ, 1849 ਈ:) ਵਿਚ ਲੜੀਆਂ ਗਈਆਂ । ਰਾਮ ਨਗਰ ਦੀ ਲੜਾਈ ਵਿਚ ਕੋਈ ਫ਼ੈਸਲਾ ਨਾ ਹੋ ਸਕਿਆ | ਪਰੰਤੂ ਮੁਲਤਾਨ, ਚਿਲਿਆਂਵਾਲਾ ਅਤੇ ਗੁਜਰਾਤ ਦੇ ਸਥਾਨ ਤੇ ਸਿੱਖਾਂ ਦੀ ਹਾਰ ਹੋਈ । ਸਿੱਖਾਂ ਨੇ 1849 ਈ: ਵਿਚ ਪੂਰੀ ਤਰ੍ਹਾਂ ਆਪਣੀ ਹਾਰ ਸਵੀਕਾਰ ਕਰ ਲਈ । ਇਸ ਜਿੱਤ ਪਿੱਛੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।

(ਸ) 1. ਮੁਦਕੀ, ਫਿਰੋਜ਼ਸ਼ਾਹ, ਬੱਦੋਵਾਲ, ਆਲੀਵਾਲ ਤੇ ਸਭਰਾਉਂ ਨੂੰ ਪੰਜਾਬ ਦੇ ਦਿੱਤੇ ਨਕਸ਼ੇ ਤੇ ਦਿਖਾਓ ।
2. ਦੂਜੇ ਐਂਗਲੋ ਸਿੱਖ ਯੁੱਧ ਦੀਆਂ ਲੜਾਈਆਂ ਨੂੰ ਪੰਜਾਬ ਦੇ ਨਕਸ਼ੇ ਦੇ ਦਿੱਤੇ ਖਾਕੇ ’ਤੇ ਦਰਸਾਓ ।
ਨੋਟ-ਇਸ ਲਈ MBD Map Master ਦੇਖੋ ।

PSEB 10th Class Social Science Guide ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਪਹਿਲੇ ਸਿੱਖ ਯੁੱਧ ਦੀਆਂ ਮੁੱਖ ਚਾਰ ਲੜਾਈਆਂ ਕਿੱਥੇ-ਕਿੱਥੇ ਲੜੀਆਂ ਗਈਆਂ ?
ਉੱਤਰ-
ਪਹਿਲੇ ਸਿੱਖ ਯੁੱਧ ਦੀਆਂ ਚਾਰ ਮੁੱਖ ਲੜਾਈਆਂ ਮੁਦਕੀ, ਫਿਰੋਜ਼ਸ਼ਾਹ, ਅਲੀਵਾਲ ਅਤੇ ਸਭਰਾਵਾਂ ਵਿਚ ਲੜੀਆਂ ਗਈਆਂ ।

ਪ੍ਰਸ਼ਨ 2.
(i) ਪਹਿਲਾ ਸਿੱਖ ਯੁੱਧ ਕਿਸ ਸੰਧੀ ਦੇ ਫਲਸਰੂਪ ਖ਼ਤਮ ਹੋਇਆ ?
(ii) ਇਹ ਸੰਧੀ ਕਦੋਂ ਹੋਈ ?
ਉੱਤਰ-
(i) ਪਹਿਲਾ ਸਿੱਖ ਯੁੱਧ ਲਾਹੌਰ ਦੀ ਸੰਧੀ ਦੇ ਫਲਸਰੂਪ ਸਮਾਪਤ ਹੋਇਆ ।
(ii) ਇਹ ਸੰਧੀ ਮਾਰਚ, 1846 ਈ: ਨੂੰ ਹੋਈ ।

ਪ੍ਰਸ਼ਨ 3.
ਦੂਜੇ ਸਿੱਖ ਯੁੱਧ ਦੀਆਂ ਚਾਰ ਪ੍ਰਮੁੱਖ ਘਟਨਾਵਾਂ ਕਿਹੜੀਆਂ-ਕਿਹੜੀਆਂ ਸਨ ?
ਉੱਤਰ-

  1. ਰਾਮ ਨਗਰ ਦੀ ਲੜਾਈ,
  2. ਮੁਲਤਾਨ ਦੀ ਲੜਾਈ,
  3. ਜ਼ਿਲਿਆਂਵਾਲਾ ਦੀ ਲੜਾਈ ਅਤੇ
  4. ਗੁਜਰਾਤ ਦੀ ਲੜਾਈ ।

ਪ੍ਰਸ਼ਨ 4.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਮਿਲਾਇਆ ਗਿਆ ?
ਉੱਤਰ-
29 ਮਾਰਚ, 1849 ਈ: ਨੂੰ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 5.
ਪਹਿਲਾ ਐਂਗਲੋ-ਸਿੱਖ ਯੁੱਧ ਕਦੋਂ ਹੋਇਆ ?
ਉੱਤਰ-
1845-46 ਈ: ਵਿਚ ।

ਪ੍ਰਸ਼ਨ 6.
ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਦੋਂ ਕਬਜ਼ਾ ਕੀਤਾ ?
ਉੱਤਰ-
1835 ਈ: ਵਿਚ ।

ਪ੍ਰਸ਼ਨ 7.
ਅਕਬਰ ਖਾਂ ਦੀ ਅਗਵਾਈ ਵਿਚ ਅਫ਼ਗਾਨ ਵਿਦਰੋਹੀਆਂ ਨੇ ਕਿਹੜੇ ਦੋ ਅੰਗਰੇਜ਼ ਸੈਨਾਨਾਇਕਾਂ ਨੂੰ ਮੌਤ ਦੇ ਘਾਟ ਉਤਾਰਿਆ ?
ਉੱਤਰ-
ਬਰਨਜ਼ ਅਤੇ ਮੈਕਨਾਟਨ ।

ਪ੍ਰਸ਼ਨ 8.
ਅੰਗਰੇਜ਼ਾਂ ਨੇ ਸਿੰਧ ਤੇ ਕਦੋਂ ਅਧਿਕਾਰ ਕੀਤਾ ?
ਉੱਤਰ-
1843 ਈ: ਵਿਚ ।

ਪ੍ਰਸ਼ਨ 9.
ਲਾਰਡ ਹਾਰਡਿੰਗ ਨੂੰ ਭਾਰਤ ਦਾ ਗਵਰਨਰ ਜਨਰਲ ਕਦੋਂ ਨਿਯੁਕਤ ਕੀਤਾ ਗਿਆ ?
ਉੱਤਰ-
1844 ਈ: ਵਿਚ ।

ਪ੍ਰਸ਼ਨ 10.
ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨਮੰਤਰੀ ਕਦੋਂ ਬਣਿਆ ?
ਉੱਤਰ-
1845 ਈ: ਵਿਚ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 11.
ਪਹਿਲੇ ਐਂਗਲੋ-ਸਿੱਖ ਯੁੱਧ ਦੀ ਕਿਹੜੀ ਲੜਾਈ ਵਿਚ ਸਿੱਖਾਂ ਦੀ ਜਿੱਤ ਹੋਈ ?
ਉੱਤਰ-
ਬੱਦੋਵਾਲ ਦੀ ਲੜਾਈ ਵਿਚ ।

ਪ੍ਰਸ਼ਨ 12.
ਬੱਦੋਵਾਲ ਦੀ ਲੜਾਈ ਵਿਚ ਸਿੱਖ ਸੈਨਾ ਦੀ ਅਗਵਾਈ ਕਿਸਨੇ ਕੀਤੀ ?
ਉੱਤਰ-
ਸਰਦਾਰ ਰਣਜੋਧ ਸਿੰਘ ਮਜੀਠੀਆ ਨੇ ।

ਪ੍ਰਸ਼ਨ 13.
ਲਾਹੌਰ ਦੀ ਪਹਿਲੀ ਸੰਧੀ ਕਦੋਂ ਹੋਈ ?
ਉੱਤਰ-
9 ਮਾਰਚ, 1846 ਈ: ਨੂੰ ।

ਪ੍ਰਸ਼ਨ 14.
ਲਾਹੌਰ ਦੀ ਦੂਜੀ ਸੰਧੀ ਕਦੋਂ ਹੋਈ ?
ਉੱਤਰ-
11 ਮਾਰਚ, 1846 ਈ: ਨੂੰ ।

ਪ੍ਰਸ਼ਨ 15.
ਭੈਰੋਵਾਲ ਦੀ ਸੰਧੀ ਕਦੋਂ ਹੋਈ ?
ਉੱਤਰ-
26 ਦਸੰਬਰ, 1846 ਈ: ਨੂੰ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 16.
ਦੂਜਾ ਅੰਗਰੇਜ਼-ਸਿੱਖ ਯੁੱਧ ਕਦੋਂ ਹੋਇਆ ?
ਉੱਤਰ-
848-49 ਵਿੱਚ ।

ਪ੍ਰਸ਼ਨ 17,
ਮਹਾਰਾਣੀ ਜਿੰਦਾਂ ਨੂੰ ਦੇਸ਼ ਨਿਕਾਲਾ ਦੇ ਕੇ ਕਿੱਥੇ ਭੇਜਿਆ ਗਿਆ ?
ਉੱਤਰ-
ਬਨਾਰਸ ।

ਪ੍ਰਸ਼ਨ 18.
ਲਾਰਡ ਡਲਹੌਜ਼ੀ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ ?
ਉੱਤਰ-
ਜਨਵਰੀ, 1848 ਵਿਚ ।

ਪ੍ਰਸ਼ਨ 19.
ਦੀਵਾਨ ਮੂਲ ਰਾਜ ਕਿੱਥੋਂ ਦਾ ਨਾਜ਼ਿਮ ਸੀ ?
ਉੱਤਰ-
ਮੁਲਤਾਨ ਦਾ ।

ਪ੍ਰਸ਼ਨ 20.
ਰਾਮਨਗਰ ਦੀ ਲੜਾਈ (22 ਨਵੰਬਰ, 1848) ਵਿਚ ਕਿਸਦੀ ਹਾਰ ਹੋਈ ?
ਉੱਤਰ-
ਅੰਗਰੇਜ਼ਾਂ ਦੀ ।

ਪ੍ਰਸ਼ਨ 21.
ਦੂਸਰੇ ਅੰਗਰੇਜ਼-ਸਿੱਖ ਯੁੱਧ ਦੀ ਅੰਤਿਮ ਅਤੇ ਫੈਸਲਾਕੁੰਨ ਲੜਾਈ ਕਿੱਥੇ ਲੜੀ ਗਈ ?
ਉੱਤਰ-
ਗੁਜਰਾਤ ਵਿਚ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 22.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਮਿਲਾਇਆ ਗਿਆ ?
ਉੱਤਰ-
1849 ਈ: ਵਿਚ ।

ਪ੍ਰਸ਼ਨ 23.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਿਸਨੇ ਮਿਲਾਇਆ ?
ਉੱਤਰ-
ਲਾਰਡ ਡਲਹੌਜ਼ੀ ਨੇ ।

ਪ੍ਰਸ਼ਨ 24.
ਦੂਜੇ ਅੰਗਰੇਜ਼-ਸਿੱਖ ਯੁੱਧ ਦੇ ਸਮੇਂ ਪੰਜਾਬ ਦਾ ਸ਼ਾਸਕ ਕੌਣ ਸੀ ?
ਉੱਤਰ-
ਮਹਾਰਾਜਾ ਦਲੀਪ ਸਿੰਘ ।

ਪ੍ਰਸ਼ਨ 25.
ਦੂਜੇ-ਅੰਗਰੇਜ਼ ਸਿੱਖ ਯੁੱਧ ਦੇ ਸਿੱਟੇ ਵਜੋਂ ਕਿਹੜਾ ਕੀਮਤੀ ਹੀਰਾ ਅੰਗਰੇਜ਼ਾਂ ਦੇ ਹੱਥ ਲੱਗਾ ?
ਉੱਤਰ-
ਕੋਹੇਨੂਰ ।

ਪ੍ਰਸ਼ਨ 26.
ਪੰਜਾਬ ਜਿੱਤ ਦੇ ਬਾਅਦ ਅੰਗਰੇਜ਼ਾਂ ਨੇ ਉੱਥੋਂ ਦਾ ਪ੍ਰਸ਼ਾਸਨ ਕਿਸ ਨੂੰ ਸੌਂਪਿਆ ?
ਉੱਤਰ-
ਹੈਨਰੀ ਲਾਰੇਂਸ ਨੂੰ ।

ਪ੍ਰਸ਼ਨ 27.
ਅੰਗਰੇਜ਼ਾਂ ਨੇ ਪੰਜਾਬ ਤੋਂ ਪ੍ਰਾਪਤ ਕੋਹੇਨੂਰ ਹੀਰਾ ਕਿਸ ਦੇ ਕੋਲ ਭੇਜਿਆ ?
ਉੱਤਰ-
ਇੰਗਲੈਂਡ ਦੀ ਮਹਾਰਾਣੀ ਕੋਲ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

II. ਖ਼ਾਲੀ ਥਾਂਵਾਂ ਰੋ-

1. ਅਕਬਰ ਖਾਂ ਦੀ ਅਗਵਾਈ ਹੇਠ ਅਫ਼ਗਾਨ ਵਿਦਰੋਹੀਆਂ ਨੇ …………………… ਅਤੇ ਅੰਗਰੇਜ਼ ਸੈਨਾਪਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।
ਉੱਤਰ-
ਬਰਨਜ਼ ਅਤੇ ਮੈਕਨਾਟਨ

2. ਅੰਗਰੇਜ਼ਾਂ ਨੇ …………………………. ਈ: ਵਿੱਚ ਸਿੰਧ ’ਤੇ ਕਬਜ਼ਾ ਕਰ ਲਿਆ ।
ਉੱਤਰ-
1843

3. ………………………….. ਈ: ਵਿਚ ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਬਣਿਆ ।
ਉੱਤਰ-
1845

4. ਬੱਦੋਵਾਲ ਦੀ ਲੜਾਈ ਵਿਚ ਸਿੱਖਾਂ ਦੀ ਅਗਵਾਈ ………………………. ਨੇ ਕੀਤੀ ।
ਉੱਤਰ-
ਸਰਦਾਰ ਰਣਜੋਧ ਸਿੰਘ ਮਜੀਠੀਆ

5. ……………………….. ਈ: ਤੋਂ ……………………….. ਈ: ਤਕ ਦੂਜਾ ਐਂਗਲੋ-ਸਿੱਖ ਯੁੱਧ ਹੋਇਆ ।
ਉੱਤਰ-
1848, 1849

6. ਦੂਜੇ ਐਂਗਲੋ-ਸਿੱਖ ਯੁੱਧ ਦੇ ਸਮੇਂ ਪੰਜਾਬ ਦਾ ਸ਼ਾਸਕ ……………………… ਸੀ ।
ਉੱਤਰ-
ਮਹਾਰਾਜਾ ਦਲੀਪ ਸਿੰਘ

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

7. ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ……………………… ਹੀਰਾ ਅੰਗਰੇਜ਼ਾਂ ਨੂੰ ਮਿਲਿਆ ।
ਉੱਤਰ-
ਕੋਹੇਨੂਰ ।

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਬਣਿਆ-
(A) ਮੋਹਰ ਸਿੰਘ
(B) ਚੇਤ ਸਿੰਘ
(C) ਖੜਕ ਸਿੰਘ
(D) ਸਾਹਿਬ ਸਿੰਘ
ਉੱਤਰ-
(C) ਖੜਕ ਸਿੰਘ

ਪ੍ਰਸ਼ਨ 2.
ਮੁਦਕੀ ਦੀ ਲੜਾਈ ਵਿਚ ਕਿਸ ਸਿੱਖ ਸਰਦਾਰ ਨੇ ਗੱਦਾਰੀ ਕੀਤੀ ?
(A) ਚੇਤ ਸਿੰਘ
(B) ਲਾਲ ਸਿੰਘ
(C) ਸਾਹਿਬ ਸਿੰਘ
(D) ਮੋਹਰ ਸਿੰਘ ।
ਉੱਤਰ-
(B) ਲਾਲ ਸਿੰਘ

ਪ੍ਰਸ਼ਨ 3.
ਸਭਰਾਓਂ ਦੀ ਲੜਾਈ ਹੋਈ-
(A) 10 ਫਰਵਰੀ, 1846 ਈ:
(B) 10 ਫ਼ਰਵਰੀ, 1849 ਈ:
(C) 20 ਫਰਵਰੀ, 1846 ਈ:
(D) 20 ਫਰਵਰੀ, 1830 ਈ:
ਉੱਤਰ-
(A) 10 ਫਰਵਰੀ, 1846 ਈ:

ਪ੍ਰਸ਼ਨ 4.
ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨ ਵਾਲਾ ਭਾਰਤ ਦਾ ਗਵਰਨਰ ਜਨਰਲ ਸੀ ?
(A) ਲਾਰਡ ਕਰਜ਼ਨ
(B) ਲਾਰਡ ਡਲਹੌਜ਼ੀ
(C) ਲਾਰਡ ਵੈਲਜਲੀ
(D) ਲਾਰਡ ਮਾਊਂਟਬੈਟਨ ।
ਉੱਤਰ-
(B) ਲਾਰਡ ਡਲਹੌਜ਼ੀ

ਪ੍ਰਸ਼ਨ 5.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਲਾਹੌਰ ਦੀ ਸੰਧੀ ਹੋਈ-
(A) ਮਾਰਚ, 1849 ਈ: ਵਿਚ
(B) ਮਾਰਚ, 1843 ਈ: ਵਿਚ
(C) ਮਾਰਚ, 1846 ਈ: ਵਿਚ
(D) ਮਾਰਚ, 1835 ਈ: ਵਿਚ |
ਉੱਤਰ-
(C) ਮਾਰਚ, 1846 ਈ: ਵਿਚ

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 6.
ਪਹਿਲਾ ਐਂਗਲੋ-ਸਿੱਖ ਯੁੱਧ ਹੋਇਆ-
(A) 1843-44 ਈ: ਵਿਚ
(B) 1847-48 ਈ: ਵਿਚ
(C) 1830-31 ਈ: ਵਿਚ
(D) 1845-46 ਈ: ਵਿਚ ।
ਉੱਤਰ-
(D) 1845-46 ਈ: ਵਿਚ ।

IV. ਸਹੀ-ਗ਼ਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. 1849 ਈ: ਵਿਚ ਪੰਜਾਬ ਨੂੰ ਲਾਰਡ ਹੇਸਟਿੰਗਜ਼ ਨੇ ਅੰਗਰੇਜ਼ੀ ਸਾਮਰਾਜ ਵਿਚ ਮਿਲਾਇਆ ।
2. ਅੰਗਰੇਜ਼ਾਂ ਨੂੰ ਪੰਜਾਬ ਜਿੱਤਣ ਵਾਸਤੇ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।
3. ਕੌਂਸਲ ਆਫ਼ ਰੀਜੈਂਸੀ ਲਾਹੌਰ ਰਾਜ ਦਾ ਸ਼ਾਸਨ ਚਲਾਉਣ ਲਈ ਬਣਾਈ ਗਈ ।
4. ਮੁਦਕੀ ਦੀ ਲੜਾਈ ਵਿਚ ਸਰਦਾਰ ਲਾਲ ਸਿੰਘ ਨੇ ਸਿੱਖਾਂ ਨਾਲ ਗੱਦਾਰੀ ਕੀਤੀ ।
5. ਦੂਸਰੇ ਐਗਲੋਂ-ਸਿੱਖ ਯੁੱਧ ਵਿਚ ਸਿੱਖਾਂ ਨੇ ਪੰਜਾਬ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾ ਲਿਆ ।
ਉੱਤਰ-
1. ×
2. ×
3. √
4. √
5. ×

V. ਸਹੀ-ਮਿਲਾਨ ਕਰੋ-

1. ਸਰਦਾਰ ਰਣਜੋਧ ਸਿੰਘ ਮਜੀਠੀਆ ਗੁਜਰਾਤ
2. ਦੀਵਾਨ ਮੁਲਰਾਜ ਪੰਜਾਬ ਦਾ ਸ਼ਾਸਕ
3. ਦੂਸਰੇ ਐਂਗਲੋ-ਸਿੱਖ ਯੁੱਧ ਦੀ ਆਖ਼ਰੀ ਅਤੇ ਨਿਰਣਾਇਕ ਲੜਾਈ ਬੱਦੋਵਾਲ ਦੀ ਲੜਾਈ
4. ਮਹਾਰਾਜਾ ਦਲੀਪ ਸਿੰਘ ਮੁਲਤਾਨ ।

ਉੱਤਰ-

1. ਸਰਦਾਰ ਰਣਜੋਧ ਸਿੰਘ ਮਜੀਠੀਆ ਬੱਦੋਵਾਲ ਦੀ ਲੜਾਈ
2. ਦੀਵਾਨ ਮੂਲਰਾਜ ਮੁਲਤਾਨ
3.ਦੂਸਰੇ ਐਂਗਲੋ-ਸਿੱਖ ਯੁੱਧ ਦੀ ਆਖ਼ਰੀ ਅਤੇ ਨਿਰਣਾਇਕ ਲੜਾਈ ਗੁੱਜਰਾਤ
4. ਮਹਾਰਾਜਾ ਦਲੀਪ ਸਿੰਘ ਪੰਜਾਬ ਦਾ ਸ਼ਾਸਕ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Shot Answer Type Questions)

ਪ੍ਰਸ਼ਨ 1.
ਪਹਿਲੇ ਸਿੱਖ ਯੁੱਧ ਦਾ ਵਰਣਨ ਕਰੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜ਼ਾਂ ਨੇ ਆਪਣੀਆਂ ਸੈਨਿਕ ਤਿਆਰੀਆਂ ਦੀ ਗਤੀ ਤੇਜ਼ ਕਰ ਦਿੱਤੀ । ਇਸ ਗੱਲ ‘ਤੇ ਸਿੱਖਾਂ ਦਾ ਭੜਕਣਾ ਸੁਭਾਵਿਕ ਸੀ । 1845 ਈ: ਵਿੱਚ ਫ਼ਿਰੋਜ਼ਪੁਰ ਦੇ ਨੇੜੇ ਸਿੱਖਾਂ ਤੇ ਅੰਗਰੇਜ਼ਾਂ ਵਿਚ ਲੜਾਈ ਸ਼ੁਰੂ ਹੋ ਗਈ । ਸਿੱਖਾਂ ਦੇ ਮੁੱਖ ਸੈਨਾਪਤੀ ਤੇਜ ਸਿੰਘ ਤੇ ਵਜ਼ੀਰ ਲਾਲ ਸਿੰਘ ਦੇ ਵਿਸ਼ਵਾਸਘਾਤ ਦੇ ਕਾਰਨ ਮੁਦਕੀ ਅਤੇ ਫ਼ਿਰੋਜ਼ਪੁਰ ਨਾਂ ਦੀ ਥਾਂ ‘ਤੇ ਸਿੱਖਾਂ ਦੀ ਹਾਰ ਹੋਈ । 1846 ਈ: ਵਿੱਚ ਸਿੱਖਾਂ ਨੇ ਲੁਧਿਆਣਾ ਦੇ ਨੇੜੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ ।

ਪਰੰਤੂ ਗੁਲਾਬ ਸਿੰਘ ਦੇ ਵਿਸ਼ਵਾਸਘਾਤ ਕਾਰਨ ਅਲੀਵਾਲ ਅਤੇ ਸਭਰਾਉਂ ਨਾਂ ਦੀਆਂ ਥਾਂਵਾਂ ‘ਤੇ ਸਿੱਖਾਂ ਨੂੰ ਇਕ ਵਾਰ ਫਿਰ ਹਾਰ ਦਾ ਮੂੰਹ ਦੇਖਣਾ ਪਿਆ । ਮਾਰਚ, 1846 ਈ: ਵਿੱਚ ਗੁਲਾਬ ਸਿੰਘ ਦੇ ਯਤਨਾਂ ਨਾਲ ਸਿੱਖਾਂ ਅਤੇ ਅੰਗਰੇਜ਼ਾਂ ਵਿਚ ਇਕ ਸਮਝੌਤਾ ਹੋ ਗਿਆ । ਇਸ ਸੰਧੀ ਅਨੁਸਾਰ ਸਿੱਖਾਂ ਨੂੰ ਬਹੁਤ ਸਾਰਾ ਆਪਣਾ ਰਾਜ ਅਤੇ ਡੇਢ ਕਰੋੜ ਰੁਪਏ ਅੰਗਰੇਜ਼ਾਂ ਨੂੰ ਦੇਣੇ ਪਏ । ਦਲੀਪ ਸਿੰਘ ਦੇ ਜਵਾਨ ਹੋਣ ਤਕ ਪੰਜਾਬ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਇਕ ਅੰਗਰੇਜ਼ੀ ਸੈਨਾ ਰੱਖ ਦਿੱਤੀ ਗਈ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 2.
ਦੂਸਰੇ ਸਿੱਖ ਯੁੱਧ ‘ਤੇ ਇੱਕ ਨੋਟ ਲਿਖੋ ।
ਉੱਤਰ-
1848 ਈ: ਵਿੱਚ ਅੰਗਰੇਜ਼ਾਂ ਨੇ ਮੁਲਤਾਨ ਦੇ ਹਰਮਨ ਪਿਆਰੇ ਗਵਰਨਰ ਦੀਵਾਨ ਮੂਲ ਰਾਜ ਨੂੰ ਜ਼ਬਰਦਸਤੀ ਹਟਾ ਦਿੱਤਾ ਸੀ, ਇਹ ਗੱਲ ਉੱਥੋਂ ਦੇ ਵਸਨੀਕ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਅਨੇਕਾਂ ਅੰਗਰੇਜ਼ ਅਫ਼ਸਰਾਂ ਨੂੰ ਮਾਰ ਮੁਕਾਇਆ । ਇਸ ਲਈ ਲਾਰਡ ਡਲਹੌਜ਼ੀ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਤੇ ਇਸ ਯੁੱਧ ਦੀਆਂ ਮਹੱਤਵਪੂਰਨ ਲੜਾਈਆਂ ਰਾਮ ਨਗਰ, ਮੁਲਤਾਨ, ਚਿਲਿਆਂਵਾਲਾ ਅਤੇ ਗੁਜਰਾਤ ਵਿਚ ਲੜੀਆਂ ਗਈਆਂ । ਰਾਮ ਨਗਰ ਦੀ ਲੜਾਈ ਵਿਚ ਕੋਈ ਫ਼ੈਸਲਾ ਨਾ ਹੋ ਸਕਿਆ । ਪਰੰਤੁ ਮੁਲਤਾਨ, ਚਿਲਿਆਂਵਾਲਾ ਅਤੇ ਗੁਜਰਾਤ ਆਦਿ ਥਾਂਵਾਂ ‘ਤੇ ਸਿੱਖਾਂ ਦੀ ਹਾਰ ਹੋਈ । ਸਿੱਖਾਂ ਨੇ 1849 ਈ: ਵਿੱਚ ਪੂਰੀ ਤਰ੍ਹਾਂ ਆਪਣੀ ਹਾਰ ਮੰਨ ਲਈ।ਇਸ ਜਿੱਤ ਦੇ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।

ਪ੍ਰਸ਼ਨ 3.
ਪੰਜਾਬ ਵਿਲਯ ‘ ਤੇ ਇਕ ਟਿੱਪਣੀ ਲਿਖੋ ।
ਉੱਤਰ-
1839 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ । ਇਸ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਨੇਤਾ ਨਾ ਰਿਹਾ | ਸ਼ਾਸਨ ਦੀ ਸਾਰੀ ਤਾਕਤ ਸੈਨਾ ਦੇ ਹੱਥ ਵਿੱਚ ਆ ਗਈ । ਅੰਗਰੇਜ਼ਾਂ ਨੇ ਇਸ ਮੌਕੇ ਦਾ ਲਾਭ ਉਠਾਇਆ ਅਤੇ ਸਿੱਖ ਸੈਨਾ ਦੇ ਉੱਚ ਅਧਿਕਾਰੀਆਂ ਨੂੰ ਲਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ । ਇਸ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਆਪਣੀਆਂ ਫ਼ੌਜਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਅਤੇ ਸਿੱਖਾਂ ਵਿਰੁੱਧ ਯੁੱਧ ਦੀ ਤਿਆਰੀ ਕਰਨ ਲੱਗੇ ।ਉਨ੍ਹਾਂ ਨੇ ਸਿੱਖਾਂ ਨਾਲ ਦੋ ਯੁੱਧ ਕੀਤੇ ।ਦੋਵਾਂ ਯੁੱਧਾਂ ਵਿਚ ਸਿੱਖ ਸੈਨਿਕ ਬੜੀ ਬਹਾਦਰੀ ਨਾਲ ਲੜੇ ਪਰੰਤੂ ਆਪਣੇ ਅਧਿਕਾਰੀਆਂ ਦੀ ਗੱਦਾਰੀ ਕਾਰਨ ਉਹ ਹਾਰ ਗਏ । ਪਹਿਲੇ ਯੁੱਧ ਦੇ ਬਾਅਦ ਅੰਗਰੇਜ਼ਾਂ ਨੇ ਪੰਜਾਬ ਦਾ ਕੇਵਲ ਕੁਝ ਭਾਗ ਅੰਗਰੇਜ਼ੀ ਰਾਜ ਵਿਚ ਮਿਲਾਇਆ ਅਤੇ ਉੱਥੇ ਸਿੱਖ ਸੈਨਾ ਦੀ ਥਾਂ ‘ਤੇ ਅੰਗਰੇਜ਼ ਸੈਨਿਕ ਰੱਖ ਦਿੱਤੇ ਗਏ । ਪਰੰਤੂ 1849 ਈ: ਵਿੱਚ ਦੂਸਰੇ ਸਿੱਖ ਯੁੱਧ ਦੀ ਸਮਾਪਤੀ ਤੇ ਲਾਰਡ ਡਲਹੌਜ਼ੀ ਨੇ ਪੂਰੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।

ਪ੍ਰਸ਼ਨ 4.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਚਾਰ ਕਾਰਨ ਲਿਖੋ ।
ਉੱਤਰ-

  1. ਖ਼ਾਲਸਾ ਸੈਨਾ ਦੀ ਸ਼ਕਤੀ ਇੰਨੀ ਵਧ ਗਈ ਸੀ ਕਿ ਰਾਣੀ ਜਿੰਦਾਂ ਅਤੇ ਲਾਲ ਸਿੰਘ ਇਸ ਸੈਨਾ ਦਾ ਧਿਆਨ ਅੰਗਰੇਜ਼ਾਂ ਵਲ ਮੋੜਨਾ ਚਾਹੁੰਦੇ ਸਨ ।
  2. ਲਾਲ ਸਿੰਘ ਅਤੇ ਰਾਣੀ ਜਿੰਦਾਂ ਨੇ ਖ਼ਾਲਸਾ ਫ਼ੌਜ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਸਿੰਧ ਦੇ ਵਿਲਯ ਦੇ ਬਾਅਦ ਅੰਗਰੇਜ਼ ਪੰਜਾਬ ਨੂੰ ਆਪਣੇ ਰਾਜ ਵਿਚ ਮਿਲਾਉਣਾ ਚਾਹੁੰਦੇ ਹਨ ।
  3. ਅੰਗਰੇਜ਼ਾਂ ਨੇ ਸਤਲੁਜ ਦੇ ਪਾਰ 35000 ਤੋਂ ਵੀ ਵੱਧ ਸੈਨਿਕ ਇਕੱਠੇ ਕਰ ਲਏ ਸਨ ।
  4. ਅੰਗਰੇਜ਼ਾਂ ਨੇ ਸਿੰਧ ਵਿਚ ਵੀ ਆਪਣੀ ਸੈਨਾ ਵਿਚ ਵਾਧਾ ਕੀਤਾ ਅਤੇ ਸਿੰਧੂ ਨਦੀ ‘ਤੇ ਇਕ ਪੁਲ ਬਣਾਇਆ ।
    ਇਨ੍ਹਾਂ ਉਤੇਜਿਤ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਸੈਨਾ ਨੇ ਸਤਲੁਜ ਨਦੀ ਪਾਰ ਕੀਤੀ ਅਤੇ ਪਹਿਲਾ ਐਂਗਲੋ-ਸਿੱਖ ਯੁੱਧ ਸ਼ੁਰੂ ਕੀਤਾ ।

ਪ੍ਰਸ਼ਨ 5.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-

  1. ਦੋਆਬਾ ਬਿਸਤ ਜਲੰਧਰ ’ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।
  2. ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ ਅਤੇ ਇਕ ਕੌਂਸਿਲ ਸਥਾਪਿਤ ਕੀਤੀ ਗਈ ਜਿਸ ਵਿਚ ਅੱਠ ਸਰਦਾਰ ਸਨ ।
  3. ਸਰ ਹੈਨਰੀ ਲਾਰੈਂਸ ਨੂੰ ਲਾਹੌਰ ਦਾ ਰੈਜ਼ੀਡੈਂਟ ਨਿਯੁਕਤ ਕਰ ਦਿੱਤਾ ਗਿਆ ।
  4. ਸਿੱਖਾਂ ਨੇ 1\(\frac{1}{2}\) ਕਰੋੜ ਰੁਪਇਆ ਸਜ਼ਾ ਦੇ ਰੂਪ ਵਿੱਚ ਦੇਣਾ ਸੀ, ਉਨ੍ਹਾਂ ਦੇ ਖ਼ਜ਼ਾਨੇ ਵਿਚ ਕੇਵਲ 50 ਲੱਖ ਰੁਪਇਆ ਸੀ । ਬਾਕੀ ਰੁਪਇਆ ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦਾ ਤ ਗੁਲਾਬ ਸਿੰਘ ਨੂੰ ਵੇਚ ਕੇ ਪੂਰਾ ਕੀਤਾ ।
  5. ਲਾਹੌਰ ਵਿਚ ਇਕ ਅੰਗਰੇਜ਼ੀ ਸੈਨਾ ਰੱਖਣ ਦੀ ਵਿਵਸਥਾ ਕੀਤੀ ਗਈ । ਇਸ ਸੈਨਾ ਦੇ 22 ਲੱਖ ਰੁਪਏ ਸਾਲਾਨਾ ਖ਼ਰਚ ਲਈ ਖ਼ਾਲਸਾ ਦਰਬਾਰ ਉੱਤਰਦਾਈ ਸੀ ।
  6. ਸਿੱਖ ਸੈਨਾ ਪਹਿਲਾਂ ਤੋਂ ਘਟਾ ਦਿੱਤੀ ਗਈ । ਹੁਣ ਉਸ ਦੀ ਸੈਨਾ ਵਿੱਚ ਕੇਵਲ 20 ਹਜ਼ਾਰ ਪੈਦਲ ਸੈਨਿਕ ਰਹਿ ਗਏ ਸਨ ।

ਪ੍ਰਸ਼ਨ 6.
ਦੂਜੇ ਸਿੱਖ ਯੁੱਧ ਦੇ ਕੋਈ ਚਾਰ ਕਾਰਨ ਲਿਖੋ ।
ਉੱਤਰ-
ਇਸ ਯੁੱਧ ਦੇ ਕਾਰਨ ਹੇਠ ਲਿਖੇ ਹਨ-

  1. ਲਾਹੌਰ ਤੇ ਭੈਰੋਵਾਲ ਦੀ ਸੰਧੀ ਸਿੱਖਾਂ ਦੇ ਸਨਮਾਨ ‘ਤੇ ਇਕ ਕਰਾਰੀ ਸੱਟ ਸੀ । ਉਹ ਅੰਗਰੇਜ਼ਾਂ ਤੋਂ ਇਸ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦੇ ਸਨ ।
  2. 1847 ਅਤੇ 1848 ਈ: ਵਿਚ ਕੁਝ ਅਜਿਹੇ ਸੁਧਾਰ ਕੀਤੇ ਗਏ ਜੋ ਸਿੱਖਾਂ ਦੇ ਹਿੱਤਾਂ ਦੇ ਵਿਰੁੱਧ ਸਨ ! ਸਿੱਖ ਇਸ ਗੱਲ ਤੋਂ ਵੀ ਬੜੇ ਉਤੇਜਿਤ ਹੋਏ ।
  3. ਜਿਹੜੇ ਸਿੱਖ ਸੈਨਿਕਾਂ ਨੂੰ ਕੱਢ ਦਿੱਤਾ ਗਿਆ ਉਹ ਆਪਣੇ ਵੇਤਨ ਅਤੇ ਹੋਰ ਭੱਤਿਆਂ ਤੋਂ ਵਾਂਝੇ ਹੋ ਗਏ ਸਨ । ਇਸ ਲਈ ਉਹ ਵੀ ਅੰਗਰੇਜ਼ਾਂ ਤੋਂ ਬਦਲਾ ਲੈਣ ਦਾ ਮੌਕਾ ਲੱਭ ਰਹੇ ਸਨ ।
  4. ਯੁੱਧ ਦਾ ਤੱਤਕਾਲੀ ਕਾਰਨ ਮੁਲਤਾਨ ਦੇ ਗਵਰਨਰ ਮੂਲ ਰਾਜ ਦਾ ਵਿਦਰੋਹ ਸੀ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 7.
ਦੂਜੇ ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-
ਇਸ ਯੁੱਧ ਦੇ ਹੇਠ ਲਿਖੇ ਸਿੱਟੇ ਨਿਕਲੇ-

  • 29 ਮਾਰਚ, 1849 ਈ: ਨੂੰ ਪੰਜਾਬ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ ਅਤੇ ਇਸ ਦੇ ਸ਼ਾਸਨ ਪ੍ਰਬੰਧ ਲਈ ਤਿੰਨ ਅਧਿਕਾਰੀਆਂ ਦਾ ਇਕ ਬੋਰਡ ਸਥਾਪਿਤ ਕੀਤਾ ਗਿਆ ।
  • ਦਲੀਪ ਸਿੰਘ ਦੀ ਪੰਜਾਹ ਹਜ਼ਾਰ ਪੌਂਡ ਸਾਲਾਨਾ ਪੈਨਸ਼ਨ ਨਿਯਤ ਕਰ ਦਿੱਤੀ ਗਈ ਅਤੇ ਉਸ ਨੂੰ ਇੰਗਲੈਂਡ ਭੇਜ ਦਿੱਤਾ ਗਿਆ ।
  • ਮੂਲ ਰਾਜ ‘ਤੇ ਮੁਕੱਦਮਾ ਚਲਾ ਕੇ ਉਸ ਨੂੰ ਕਾਲੇ ਪਾਣੀ ਭਿਜਵਾ ਦਿੱਤਾ ਗਿਆ ।
    ਸੱਚ ਤਾਂ ਇਹ ਹੈ ਕਿ ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਕੱਟੜ ਦੁਸ਼ਮਣ ਪੰਜਾਬ ਉਨ੍ਹਾਂ ਦੇ ਸਾਮਰਾਜ ਦਾ ਹਿੱਸਾ ਬਣ ਗਿਆ । ਹੁਣ ਅੰਗਰੇਜ਼ ਨਿਰਸੰਕੋਚ ਆਪਣੀਆਂ ਨੀਤੀਆਂ ਨੂੰ ਲਾਗੂ ਕਰ ਸਕਦੇ ਸਨ ਅਤੇ ਭਾਰਤ ਦੇ ਲੋਕਾਂ ਨੂੰ ਗੁਲਾਮੀ ਦੇ ਜੰਜਾਲ ਵਿਚ ਜਕੜ ਸਕਦੇ ਸਨ ।

ਪ੍ਰਸ਼ਨ 8.
ਪੰਜਾਬ ਵਿਚ ਸਿੱਖ ਰਾਜ ਦੇ ਪਤਨ ਦੇ ਕੋਈ ਚਾਰ ਕਾਰਨ ਲਿਖੋ ।
ਉੱਤਰ-

  • ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਸ਼ੈ-ਇੱਛਾਚਾਰੀ ਸ਼ਾਸਨ ਸੀ, ਇਸ ਨੂੰ ਚਲਾਉਣ ਲਈ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਗ ਵਿਅਕਤੀ ਦੀ ਹੀ ਲੋੜ ਸੀ ।ਇਸ ਲਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਬਾਅਦ ਇਸ ਰਾਜ ਨੂੰ ਕੋਈ ਨਾ ਸੰਭਾਲ ਸਕਿਆ ।
  • ਮਹਾਰਾਜਾ ਰਣਜੀਤ ਸਿੰਘ ਦੀ ਕਮਜ਼ੋਰ ਨੀਤੀ ਦੇ ਸਿੱਟੇ ਵਜੋਂ ਅੰਗਰੇਜ਼ਾਂ ਦਾ ਹੌਸਲਾ ਵਧਦਾ ਗਿਆ, ਹੌਲੀ-ਹੌਲੀ ਅੰਗਰੇਜ਼ ਪੰਜਾਬ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਸਮਝ ਗਏ ਅਤੇ ਅੰਤ ਵਿੱਚ ਉਨ੍ਹਾਂ ਨੇ ਪੰਜਾਬ ‘ਤੇ ਕਬਜ਼ਾ ਕਰ ਲਿਆ ।
  • ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਸ਼ਕਤੀਸ਼ਾਲੀ ਸੈਨਾ ‘ਤੇ ਆਧਾਰਿਤ ਸੀ ਉਸ ਦੀ ਮੌਤ ਤੋਂ ਬਾਅਦ ਇਹ ਫ਼ੌਜ ਰਾਜ ਦੀ ਅਸਲ ਸ਼ਕਤੀ ਬਣ ਬੈਠੀ, ਇਸ ਲਈ ਸਿੱਖ ਸਰਦਾਰਾਂ ਨੇ ਇਸ ਸੈਨਾ ਨੂੰ ਖ਼ਤਮ ਕਰਨ ਲਈ ਅਨੇਕਾਂ ਯਤਨ ਕੀਤੇ ।
  • ਪਹਿਲੇ ਅਤੇ ਦੂਸਰੇ ਐਂਗਲੋ-ਸਿੱਖ ਯੁੱਧ ਵਿੱਚ ਅਜਿਹੇ ਮੌਕੇ ਆਏ ਜਦੋਂ ਅੰਗਰੇਜ਼ ਹਾਰ ਜਾਣ ਵਾਲੇ ਸਨ, ਪਰੰਤੂ ਆਪਣੇ ਹੀ ਸਾਥੀਆਂ ਦੇ ਵਿਸ਼ਵਾਸਘਾਤ ਕਾਰਨ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

Punjab State Board PSEB 10th Class Social Science Book Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ Textbook Exercise Questions and Answers.

PSEB Solutions for Class 10 Social Science History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

SST Guide for Class 10 PSEB ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਵਿਚ ਲਿਖੋ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ? ਉਸ ਦੇ ਪਿਤਾ ਦਾ ਕੀ ਨਾਂ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਨੂੰ ਹੋਇਆ । ਉਸ ਦੇ ਪਿਤਾ ਦਾ ਨਾਂ ਸਰਦਾਰ ਮਹਾਂ ਸਿੰਘ ਸੀ ।

ਪ੍ਰਸ਼ਨ 2.
ਮਹਿਤਾਬ ਕੌਰ ਕੌਣ ਸੀ ?
ਉੱਤਰ-
ਮਹਿਤਾਬ ਕੌਰ ਰਣਜੀਤ ਸਿੰਘ ਦੀ ਪਤਨੀ ਸੀ । ਉਹ ਜੈ ਸਿੰਘ ਕਨ੍ਹਈਆ ਦੀ ਪੋਤੀ ਅਤੇ ਗੁਰਬਖ਼ਸ਼ ਸਿੰਘ ਦੀ ਪੁੱਤਰੀ ਸੀ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 3.
‘ਤਿੱਕੜੀ ਦੀ ਸਰਪ੍ਰਸਤੀ ਦਾ ਕਾਲ’ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਇਹ ਉਹ ਕਾਲ ਸੀ (1792 ਈ: ਤੋਂ 1797 ਈ:) ਤਕ ਜਦੋਂ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਰਣਜੀਤ ਸਿੰਘ ਦੀ ਸੱਸ ਸਦਾ ਕੌਰ, ਮਾਤਾ ਰਾਜ ਕੌਰ ਅਤੇ ਦੀਵਾਨ ਲੱਖਪਤ ਰਾਏ ਦੇ ਹੱਥਾਂ ਵਿੱਚ ਰਹੀ ।

ਪ੍ਰਸ਼ਨ 4.
ਲਾਹੌਰ ਦੇ ਸ਼ਹਿਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ‘ਤੇ ਹਮਲਾ ਕਰਨ ਦਾ ਕਿਉਂ ਸੱਦਾ ਦਿੱਤਾ ?
ਉੱਤਰ-
ਕਿਉਂਕਿ ਲਾਹੌਰ ਦੇ ਨਿਵਾਸੀ ਉੱਥੋਂ ਦੇ ਸਰਦਾਰਾਂ ਦੇ ਰਾਜ ਤੋਂ ਤੰਗ ਆ ਚੁੱਕੇ ਸਨ ।

ਪ੍ਰਸ਼ਨ 5.
ਭਸੀਨ ਦੀ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ਼ ਕਿਹੜੇ-ਕਿਹੜੇ ਸਰਦਾਰ ਸਨ ?
ਉੱਤਰ-
ਭਸੀਨ ਦੀ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ਼ ਜੱਸਾ ਸਿੰਘ ਰਾਮਗੜੀਆ, ਗੁਲਾਬ ਸਿੰਘ ਭੰਗੀ, ਸਾਹਿਬ ਸਿੰਘ ਭੰਗੀ ਅਤੇ ਜੋਧ ਸਿੰਘ ਨਾਂ ਦੇ ਸਰਦਾਰ ਸਨ ।

ਪ੍ਰਸ਼ਨ 6.
ਅੰਮ੍ਰਿਤਸਰ ਅਤੇ ਲੋਹਗੜ੍ਹ ਉੱਤੇ ਰਣਜੀਤ ਸਿੰਘ ਨੇ ਕਿਉਂ ਹਮਲਾ ਕੀਤਾ ?
ਉੱਤਰ-
ਕਿਉਂਕਿ ਅੰਮ੍ਰਿਤਸਰ ਸਿੱਖਾਂ ਦੀ ਧਾਰਮਿਕ ਰਾਜਧਾਨੀ ਬਣ ਚੁੱਕਾ ਸੀ ਅਤੇ ਲੋਹਗੜ੍ਹ ਦਾ ਆਪਣਾ ਵਿਸ਼ੇਸ਼ ਸੈਨਿਕ ਮਹੱਤਵ ਸੀ ।

ਪ੍ਰਸ਼ਨ 7.
ਤਾਰਾ ਸਿੰਘ ਘੇਬਾ ਕਿਸ ਮਿਸਲ ਦਾ ਨੇਤਾ ਸੀ ?
ਉੱਤਰ-
ਤਾਰਾ ਸਿੰਘ ਘੇਬਾ ਡੱਲੇਵਾਲੀਆ ਮਿਸਲ ਦਾ ਨੇਤਾ ਸੀ । ਉਹ ਬਹੁਤ ਬਹਾਦਰ ਅਤੇ ਤਾਕਤਵਰ ਸੀ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

II. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 30-50 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਅਤੇ ਸਿੱਖਿਆ ਬਾਰੇ ਲਿਖੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ । ਉਸ ਨੂੰ ਬਚਪਨ ਵਿਚ ਲਾਡਪਿਆਰ ਨਾਲ ਪਾਲਿਆ ਗਿਆ । ਪੰਜ ਸਾਲ ਦੀ ਉਮਰ ਵਿਚ ਉਸ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਗੁਜਰਾਂਵਾਲਾ ਵਿਚ ਭਾਈ ਭਾਗੁ ਸਿੰਘ ਦੀ ਧਰਮਸ਼ਾਲਾ ਵਿਚ ਭੇਜਿਆ ਗਿਆ । ਪਰੰਤੂ ਉਸ ਨੇ ਪੜ੍ਹਾਈ-ਲਿਖਾਈ ਵਿਚ ਕੋਈ ਵਿਸ਼ੇਸ਼ ਰੁਚੀ ਨਾ ਲਈ । ਇਸ ਲਈ ਉਹ ਅਨਪੜ੍ਹ ਹੀ ਰਿਹਾ । ਉਹ ਆਪਣਾ ਜ਼ਿਆਦਾਤਰ ਸਮਾਂ ਸ਼ਿਕਾਰ ਖੇਡਣ, ਘੋੜਸਵਾਰੀ ਕਰਨ ਅਤੇ ਤਲਵਾਰਬਾਜ਼ੀ ਸਿੱਖਣ ਵਿਚ ਹੀ ਬਤੀਤ ਕਰਦਾ ਸੀ । ਇਸ ਲਈ ਉਹ ਬਚਪਨ ਵਿਚ ਹੀ ਇਕ ਚੰਗਾ ਘੋੜਸਵਾਰ, ਤਲਵਾਰਬਾਜ਼ ਅਤੇ ਨਿਪੁੰਨ ਤੀਰ-ਅੰਦਾਜ਼ ਬਣ ਗਿਆ ਸੀ । ਬਚਪਨ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਚੇਚਕ ਦੇ ਭਿਆਨਕ ਰੋਗ ਨੇ ਆ ਘੇਰਿਆ । ਇਸ ਰੋਗ ਦੇ ਕਾਰਨ ਉਸ ਦੇ ਚਿਹਰੇ ਉੱਤੇ ਡੂੰਘੇ ਦਾਗ਼ ਪੈ ਗਏ ਅਤੇ ਉਸ ਦੀ ਖੱਬੀ ਅੱਖ ਵੀ ਜਾਂਦੀ ਰਹੀ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦੀਆਂ ਬਹਾਦਰੀ ਦੀਆਂ ਘਟਨਾਵਾਂ ਦਾ ਹਾਲ ਲਿਖੋ ।
ਉੱਤਰ-
ਬਚਪਨ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਬੜਾ ਬਹਾਦਰ ਸੀ । ਉਹ ਅਜੇ ਦਸ ਸਾਲ ਦਾ ਹੀ ਸੀ ਜਦੋਂ ਉਹ ਸੋਹਦਰਾ ਉੱਤੇ ਹਮਲਾ ਕਰਨ ਲਈ ਆਪਣੇ ਪਿਤਾ ਜੀ ਨਾਲ ਗਿਆ । ਉਸ ਨੇ ਨਾ ਸਿਰਫ਼ ਦੁਸ਼ਮਣ ਨੂੰ ਬੁਰੀ ਤਰ੍ਹਾਂ ਹਰਾਇਆ, ਸਗੋਂ ਉਸ ਦਾ ਗੋਲਾ ਬਾਰੂਦ ਵੀ ਆਪਣੇ ਕਬਜ਼ੇ ਵਿਚ ਕਰ ਲਿਆ । ਇਕ ਵਾਰੀ ਰਣਜੀਤ ਸਿੰਘ ਇਕੱਲਾ ਘੋੜੇ ਉੱਪਰ ਸਵਾਰ ਹੋ ਕੇ ਸ਼ਿਕਾਰ ਤੋਂ ਵਾਪਸ ਆ ਰਿਹਾ ਸੀ । ਉਸ ਦੇ ਪਿਤਾ ਦੇ ਦੁਸ਼ਮਣ ਹਸ਼ਮਤ ਖਾਂ ਨੇ ਉਸ ਨੂੰ ਦੇਖ ਲਿਆ ।ਉਹ ਰਣਜੀਤ ਸਿੰਘ ਨੂੰ ਮਾਰਨ ਲਈ ਝਾੜੀ ਵਿਚ ਛੁਪ ਗਿਆ । ਜਿਉਂ ਹੀ ਰਣਜੀਤ ਸਿੰਘ ਉਸ ਝਾੜੀ ਦੇ ਕੋਲ ਦੀ ਲੰਘਿਆ, ਹਸ਼ਮਤ ਮਾਂ ਨੇ ਉਸ ਉੱਤੇ ਤਲਵਾਰ ਨਾਲ ਵਾਰ ਕੀਤਾ । ਵਾਰ ਰਣਜੀਤ ਸਿੰਘ ‘ਤੇ ਨਾ ਲੱਗ ਕੇ ਰਕਾਬ ਉੱਤੇ ਲੱਗਾ ਜਿਸ ਦੇ ਉਸੇ ਸਮੇਂ ਦੋ ਟੁਕੜੇ ਹੋ ਗਏ । ਬਸ ਫਿਰ ਕੀ ਸੀ, ਬਾਲਕ ਰਣਜੀਤ ਸਿੰਘ ਨੇ ਅਜਿਹੀ ਤੇਜ਼ੀ ਨਾਲ ਹਜ਼ਮਤ ਖ਼ਾਂ ਉੱਪਰ ਵਾਰ ਕੀਤਾ ਕਿ ਉਸ ਦਾ ਸਿਰ ਧੜ ਤੋਂ ਅਲੱਗ ਹੋ ਗਿਆ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ੇ ਦਾ ਹਾਲ ਲਿਖੋ ।
ਉੱਤਰ-
ਲਾਹੌਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਜਿੱਤ ਸੀ । ਉਸ ਸਮੇਂ ਲਾਹੌਰ ‘ਤੇ ਭੰਗੀ ਮਿਸਲ ਦੇ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਅਧਿਕਾਰ ਸੀ । ਲਾਹੌਰ ਦੇ ਨਿਵਾਸੀ ਇਹਨਾਂ ਸਰਦਾਰਾਂ ਦੇ ਸ਼ਾਸਨ ਤੋਂ ਤੰਗ ਆ ਚੁੱਕੇ ਸਨ । ਇਸ ਲਈ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ‘ਤੇ ਹਮਲਾ ਕਰਨ ਦਾ ਸੱਦਾ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਜਲਦੀ ਹੀ ਵਿਸ਼ਾਲ ਸੈਨਾ ਲੈ ਕੇ ਲਾਹੌਰ ਤੇ ਹੱਲਾ ਬੋਲ ਦਿੱਤਾ | ਹਮਲੇ ਦਾ ਸਮਾਚਾਰ ਸੁਣ ਕੇ ਮੋਹਨ ਸਿੰਘ ਅਤੇ ਸਾਹਿਬ ਸਿੰਘ ਲਾਹੌਰ ਛੱਡ ਕੇ ਦੌੜ ਗਏ। ਇਕੱਲਾ ਚੇਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਾਹਮਣਾ ਕਰਦਾ ਰਿਹਾ, ਪਰ ਉਹ ਵੀ ਹਾਰ ਗਿਆ । ਇਸ ਤਰ੍ਹਾਂ 7 ਜੁਲਾਈ, 1799 ਈ: ਨੂੰ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਵਿਚ ਆ ਗਿਆ ।

ਪ੍ਰਸ਼ਨ 4.
ਅੰਮ੍ਰਿਤਸਰ ਦੀ ਜਿੱਤ ਦੀ ਮਹੱਤਤਾ ਲਿਖੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਲਈ ਅੰਮ੍ਰਿਤਸਰ ਦੀ ਜਿੱਤ ਦਾ ਹੇਠ ਲਿਖਿਆ ਮਹੱਤਵ ਸੀ-

  • ਉਹ ਸਿੱਖਾਂ ਦੀ ਧਾਰਮਿਕ, ਰਾਜਧਾਨੀ ਭਾਵ ਸਭ ਤੋਂ ਵੱਡੇ ਤੀਰਥ ਸਥਾਨ ਦਾ ਰੱਖਿਅਕ ਬਣ ਗਿਆ ।
  • ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਧ ਗਈ, ਉਸ ਲਈ ਲੋਹਗੜ੍ਹ ਦਾ ਕਿ ਵੱਡਮੁੱਲਾ ਸਾਬਤ ਹੋਇਆ । ਉਸ ਨੂੰ ਤਾਂਬੇ ਅਤੇ ਪਿੱਤਲ ਦੀ ਬਣੀ ਹੋਈ ਜਮਜਮਾ ਤੋਪ ਵੀ ਪ੍ਰਾਪਤ ਹੋਈ ।
  • ਮਹਾਰਾਜਾ ਨੂੰ ਪ੍ਰਸਿੱਧ ਸੈਨਿਕ ਅਕਾਲੀ ਫੂਲਾ ਸਿੰਘ ਅਤੇ ਉਸ ਦੇ 2000 ਨਿਹੰਗ ਸਾਥੀਆਂ ਦੀਆਂ ਸੇਵਾਵਾਂ ਦੀ ਪ੍ਰਾਪਤੀ ਹੋਈ । ਨਿਹੰਗਾਂ ਦੀ ਅਸਾਧਾਰਨ ਦਲੇਰੀ ਅਤੇ ਬਹਾਦਰੀ ਦੇ ਜ਼ੋਰ ਕਾਰਨ ਰਣਜੀਤ ਸਿੰਘ ਨੇ ਕਈ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ।
  • ਅੰਮ੍ਰਿਤਸਰ ਦੀ ਜਿੱਤ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਫਲਸਰੂਪ ਈਸਟ ਇੰਡੀਆ ਕੰਪਨੀ ਦੀ ਨੌਕਰੀ ਕਰਨ ਵਾਲੇ ਕਈ ਭਾਰਤੀ ਉੱਥੋਂ ਦੀ ਨੌਕਰੀ ਛੱਡ ਕੇ ਮਹਾਰਾਜਾ ਕੋਲ ਕੰਮ ਕਰਨ ਲੱਗੇ । ਕਈ ਯੂਰਪੀਅਨ ਸੈਨਿਕ ਵੀ ਮਹਾਰਾਜੇ ਦੀ ਸੈਨਾ ਵਿੱਚ ਭਰਤੀ ਹੋ ਗਏ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਨੇ ਮਿੱਤਰ-ਮਿਸਲਾਂ ‘ਤੇ ਕਦੋਂ ਅਤੇ ਕਿਵੇਂ ਅਧਿਕਾਰ ਕੀਤਾ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਚਤੁਰ ਕੂਟਨੀਤੀਵਾਨ ਸੀ । ਸ਼ੁਰੂ ਵਿਚ ਉਸ ਨੇ ਸ਼ਕਤੀਸ਼ਾਲੀ ਮਿਸਲਾਂ ਦੇ ਮਿਸਲਦਾਰਾਂ ਨਾਲ ਦੋਸਤੀ ਪਾ ਕੇ ਕਮਜ਼ੋਰ ਮਿਸਲਾਂ ਉੱਤੇ ਅਧਿਕਾਰ ਕਰ ਲਿਆ | ਪਰੰਤੁ ਢੁੱਕਵਾਂ ਮੌਕਾ ਦੇਖ ਕੇ ਉਸ ਨੇ ਮਿੱਤਰ ਮਿਸਲਾਂ ਨੂੰ ਵੀ ਜਿੱਤ ਲਿਆ ।

ਇਨ੍ਹਾਂ ਮਿਸਲਾਂ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਜਿੱਤ ਦਾ ਵਰਣਨ ਇਸ ਤਰ੍ਹਾਂ ਹੈ-

  • ਕਨ੍ਹਈਆ ਮਿਸਲ – ਕਨ੍ਹਈਆ ਮਿਸਲ ਦੀ ਵਾਗਡੋਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦੇ ਹੱਥਾਂ ਵਿਚ ਸੀ । 1821 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਵਧਣੀ ਨੂੰ ਛੱਡ ਕੇ ਇਸ ਮਿਸਲ ਦੇ ਸਾਰੇ ਦੇਸ਼ਾਂ ਉੱਤੇ ਆਪਣਾ ਅਧਿਕਾਰ ਕਰ ਲਿਆ ।
  • ਰਾਮਗੜ੍ਹੀਆ ਮਿਸਲ – 1815 ਈ: ਵਿੱਚ ਰਾਮਗੜ੍ਹੀਆ ਮਿਸਲ ਦੇ ਨੇਤਾ ਜੋਧ ਸਿੰਘ ਰਾਮਗੜ੍ਹੀਆ ਦੀ ਮੌਤ ਹੋ ਗਈ ਤਾਂ ਮਹਾਰਾਜਾ ਨੇ ਇਸ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
  • ਆਹਲੂਵਾਲੀਆ ਮਿਸਲ – 1825-26 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਸਿੰਘ ਦੇ ਸੰਬੰਧ ਵਿਗੜ ਗਏ । ਸਿੱਟੇ ਵਜੋਂ ਮਹਾਰਾਜਾ ਨੇ ਆਹਲੂਵਾਲੀਆ ਮਿਸਲ ਦੇ ਸਤਲੁਜ ਦੇ ਉੱਤਰ-ਪੱਛਮ ਵਿੱਚ ਸਥਿਤ ਦੇਸ਼ਾਂ ਉੱਤੇ ਅਧਿਕਾਰ ਕਰ ਲਿਆ । ਪਰੰਤੁ 1827 ਈ: ਵਿਚ ਰਣਜੀਤ ਸਿੰਘ ਦੀ ਫ਼ਤਿਹ ਸਿੰਘ ਨਾਲ ਮੁੜ ਮਿੱਤਰਤਾ ਹੋ ਗਈ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 6.
ਮੁਲਤਾਨ ਦੀ ਜਿੱਤ ਦੇ ਸਿੱਟੇ ਲਿਖੋ ।
ਉੱਤਰ-
ਮੁਲਤਾਨ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਇੱਕ ਮਹੱਤਵਪੂਰਨ ਜਿੱਤ ਸੀ । ਇਸ ਦੇ ਹੇਠ ਲਿਖੇ ਸਿੱਟੇ ਨਿਕਲੇ-

  • ਅਫ਼ਗਾਨ ਸ਼ਕਤੀ ਦੀ ਸਮਾਪਤੀ – ਮੁਲਤਾਨ ਦੀ ਜਿੱਤ ਦੇ ਨਾਲ ਹੀ ਪੰਜਾਬ ਵਿਚ ਅਫ਼ਗਾਨ ਸ਼ਕਤੀ ਦਾ ਪ੍ਰਭਾਵ ਸਦਾ ਲਈ ਖ਼ਤਮ ਹੋ ਗਿਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਾਂ ਦੀ ਸ਼ਕਤੀ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਸੀ ।
  • ਵਪਾਰਕ ਅਤੇ ਸੈਨਿਕ ਲਾਭ – ਮੁਲਤਾਨ ਜਿੱਤ ਤੋਂ ਹੀ ਭਾਰਤ ਦਾ ਅਫ਼ਗਾਨਿਸਤਾਨ ਅਤੇ ਸਿੰਧ ਨਾਲ ਵਪਾਰ ਇਸੇ ਰਸਤੇ ਹੋਣ ਲੱਗਾ ।ਉਸ ਤੋਂ ਇਲਾਵਾ ਮੁਲਤਾਨ ਦਾ ਦੇਸ਼ ਹੱਥਾਂ ਵਿਚ ਆ ਜਾਣ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਿਚ ਕਾਫੀ ਵਾਧਾ ਹੋਇਆ ।
  • ਆਮਦਨੀ ਵਿਚ ਵਾਧਾ – ਮੁਲਤਾਨ ਦੀ ਜਿੱਤ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਧਨ ਦੌਲਤ ਵਿਚ ਵੀ ਵਾਧਾ ਹੋਇਆ । ਇਕ ਅੰਦਾਜ਼ੇ ਮੁਤਾਬਿਕ ਮੁਲਤਾਨ ਦੇਸ਼ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ 7 ਲੱਖ ਰੁਪਏ ਸਾਲਾਨਾ ਆਮਦਨੀ ਹੋਣ ਲੱਗੀ ।
  • ਮਹਾਰਾਜਾ ਰਣਜੀਤ ਸਿੰਘ ਦੇ ਜਸ ਵਿਚ ਵਾਧਾ – ਮੁਲਤਾਨ ਦੀ ਜਿੱਤ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਜਸ ਸਾਰੇ ਪੰਜਾਬ ਵਿਚ ਫੈਲ ਗਿਆ ਅਤੇ ਸਾਰੇ ਉਸ ਦੀ ਸ਼ਕਤੀ ਦਾ ਲੋਹਾ ਮੰਨਣ ਲੱਗੇ ।

ਪ੍ਰਸ਼ਨ 7.
ਅਟਕ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
1813 ਈ: ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਕਾਬਲ ਦੇ ਵਜ਼ੀਰ ਫ਼ਤਿਹ ਖਾਂ ਦੇ ਵਿਚਕਾਰ ਇਕ ਸਮਝੌਤਾ ਹੋਇਆ । ਇਸ ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਜਿੱਤ ਲਈ 12 ਹਜ਼ਾਰ ਸੈਨਿਕ ਫ਼ਤਿਹ ਖਾਂ ਦੀ ਸਹਾਇਤਾ ਲਈ ਭੇਜੇ । ਇਸ ਦੇ ਬਦਲੇ ਫ਼ਤਿਹ ਖਾਂ ਨੇ ਜਿੱਤੇ ਹੋਏ ਦੇਸ਼ਾਂ ਅਤੇ ਉੱਥੋਂ ਪ੍ਰਾਪਤ ਕੀਤੇ ਧਨ ਦਾ ਤੀਸਰਾ ਹਿੱਸਾ ਦੇਣ ਦਾ ਵਚਨ ਦਿੱਤਾ । ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਨੂੰ ਅਟਕ ਜਿੱਤ ਵਿਚ ਅਤੇ ਫ਼ਤਿਹ ਮਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮੁਲਤਾਨ ਜਿੱਤ ਵਿੱਚ ਸਹਾਇਤਾ ਦੇਣ ਦਾ ਵਚਨ ਵੀ ਦਿੱਤਾ ।

ਦੋਹਾਂ ਦੀਆਂ ਇਕੱਠੀਆਂ ਸੈਨਾਵਾਂ ਨੇ ਕਸ਼ਮੀਰ ‘ਤੇ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਲਈ ਪਰ ਫ਼ਤਿਹ ਖਾਂ ਨੇ ਆਪਣੇ ਵਚਨ ਦਾ ਪਾਲਣ ਨਾ ਕੀਤਾ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਸ਼ਾਸੰਕ ਨੂੰ ਇਕ ਲੱਖ ਰੁਪਇਆ ਸਾਲਾਨਾ ਆਮਦਨ ਦੀ ਜਾਗੀਰ ਦੇ ਕੇ ਅਟਕ ਦਾ ਪਦੇਸ਼ ਲੈ ਲਿਆ । ਫ਼ਤਿਹ ਖਾਂ ਇਸ ਨੂੰ ਸਹਿਣ ਨਾ ਕਰ ਸਕਿਆ ।ਉਸ ਨੇ ਜਲਦੀ ਹੀ ਅਟਕ ’ਤੇ ਚੜ੍ਹਾਈ ਕਰ ਦਿੱਤੀ । ਅਟਕ ਦੇ ਨੇੜੇ ਹਜ਼ਰੋ ਦੇ ਸਥਾਨ ‘ਤੇ ਸਿੱਖਾਂ ਅਤੇ ਅਫ਼ਗਾਨਾਂ ਦੇ ਵਿਚਕਾਰ ਇਕ ਘਮਸਾਣ ਯੁੱਧ ਹੋਇਆ । ਇਸ ਯੁੱਧ ਵਿਚ ਸਿੱਖ ਜੇਤੂ ਰਹੇ ।

ਪ੍ਰਸ਼ਨ 8.
ਸਿੰਧ ਦੇ ਪ੍ਰਸ਼ਨ ਬਾਰੇ ਦੱਸੋ ।
ਉੱਤਰ-
ਸਿੰਧ ਪੰਜਾਬ ਦੇ ਦੱਖਣ-ਪੱਛਮ ਵਿੱਚ ਸਥਿਤ ਬਹੁਤ ਮਹੱਤਵਪੂਰਨ ਦੇਸ਼ ਹੈ । ਸਿੰਧ ਦੇ ਆਲੇ-ਦੁਆਲੇ ਦੇ ਪਦੇਸ਼ਾਂ ਨੂੰ ਜਿੱਤਣ ਪਿੱਛੋਂ 1830-31 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਿੰਧ ਨੂੰ ਜਿੱਤਣ ਦਾ ਫ਼ੈਸਲਾ ਕੀਤਾ । ਪਰ ਭਾਰਤ ਦੇ ਗਵਰਨਰ-ਜਨਰਲ ਨੇ ਮਹਾਰਾਜੇ ਦੀ ਇਸ ਜਿੱਤ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ । ਇਸ ਸੰਬੰਧ ਵਿਚ ਉਸ ਨੇ ਰੋਪੜ ਵਿਖੇ ਉਸ ਨਾਲ ਮੁਲਾਕਾਤ ਕੀਤੀ, ਜੋ 26 ਅਕਤੂਬਰ, 1831 ਈ: ਵਿੱਚ ਹੋਈ । ਦੂਸਰੇ ਪਾਸੇ ਉਸ ਨੇ ਕਰਨਲ ਪੋਟਿੰਗਰ (Col. Pottinger) ਨੂੰ ਸਿੰਧ ਦੇ ਅਮੀਰਾਂ ਨਾਲ ਵਪਾਰਕ ਸੰਧੀ ਕਰਨ ਲਈ ਭੇਜ ਦਿੱਤਾ । ਜਦੋਂ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਬੜਾ ਦੁੱਖ ਹੋਇਆ । ਸਿੱਟੇ ਵਜੋਂ ਅੰਗਰੇਜ਼-ਸਿੱਖ ਸੰਬੰਧਾਂ ਵਿਚ ਤਣਾਓ ਪੈਦਾ ਹੋਣ ਲੱਗਾ ।

ਪ੍ਰਸ਼ਨ 9.
ਸ਼ਿਕਾਰਪੁਰ ਦਾ ਪ੍ਰਸ਼ਨ ਕੀ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ 1832 ਈ: ਤੋਂ ਸਿੰਧ ਦੇ ਇਲਾਕੇ ਸ਼ਿਕਾਰਪੁਰ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਢੁੱਕਵੇਂ ਮੌਕੇ ਦੀ ਉਡੀਕ ਵਿਚ ਸੀ । ਇਹ ਮੌਕਾ ਉਸ ਨੂੰ ਮਜ਼ਾਰੀ ਕਬੀਲੇ ਦੇ ਲੋਕਾਂ ਦੁਆਰਾ ਲਾਹੌਰ ਰਾਜ ਦੇ ਸਰਹੱਦੀ ਇਲਾਕਿਆਂ ਉੱਤੇ ਕੀਤੇ ਜਾਣ ਵਾਲੇ ਹਮਲਿਆਂ ਤੋਂ ਮਿਲਿਆ । ਰਣਜੀਤ ਸਿੰਘ ਨੇ ਇਨ੍ਹਾਂ ਹਮਲਿਆਂ ਲਈ ਸਿੰਧ ਦੇ ਅਮੀਰਾਂ ਨੂੰ ਦੋਸ਼ੀ ਠਹਿਰਾ ਕੇ ਸ਼ਿਕਾਰਪੁਰ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ । ਜਲਦੀ ਹੀ ਰਾਜਕੁਮਾਰ ਖੜਕ ਸਿੰਘ ਦੀ ਅਗਵਾਈ ਵਿਚ ਮਜ਼ਾਰੀਆਂ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ । ਪਰੰਤੂ ਜਦੋਂ ਮਹਾਰਾਜਾ ਨੇ ਸਿੰਧ ਦੇ ਅਮੀਰਾਂ ਨਾਲ ਸੰਧੀ ਦੀਆਂ ਸ਼ਰਤਾਂ ਨੂੰ ਪੂਰਾ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਅੰਗਰੇਜ਼ ਗਵਰਨਰ ਆਕਲੈਂਡ ਨੇ ਉਸ ਨੂੰ ਰੋਕ ਦਿੱਤਾ । ਸਿੱਟੇ ਵਜੋਂ ਮਹਾਰਾਜਾ ਅਤੇ ਅੰਗਰੇਜ਼ਾਂ ਦੇ ਸੰਬੰਧ ਵਿਗੜ ਗਏ ।

ਪ੍ਰਸ਼ਨ 10.
ਫ਼ਿਰੋਜ਼ਪੁਰ ਦਾ ਮਸਲਾ ਕੀ ਸੀ ?
ਉੱਤਰ-
ਫ਼ਿਰੋਜ਼ਪੁਰ ਸ਼ਹਿਰ ਸਤਲੁਜ ਅਤੇ ਬਿਆਸ ਦੇ ਸੰਗਮ ਉੱਤੇ ਸਥਿਤ ਹੈ ਅਤੇ ਬਹੁਤ ਹੀ ਮਹੱਤਵਪੂਰਨ ਸ਼ਹਿਰ ਹੈ । ਬ੍ਰਿਟਿਸ਼ ਸਰਕਾਰ ਫ਼ਿਰੋਜ਼ਪੁਰ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਜਾਣੂ ਸੀ । ਇਹ ਸ਼ਹਿਰ ਲਾਹੌਰ ਦੇ ਨੇੜੇ ਸਥਿਤ ਹੋਣ ਕਰ ਕੇ ਅੰਗਰੇਜ਼ ਇੱਥੋਂ ਨਾ ਸਿਰਫ ਮਹਾਰਾਜਾ ਰਣਜੀਤ ਸਿੰਘ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖ ਸਕਦੇ ਸਨ, ਸਗੋਂ ਵਿਦੇਸ਼ੀ ਹਮਲਿਆਂ ਦੀ ਰੋਕਥਾਮ ਵੀ ਕਰ ਸਕਦੇ ਸਨ । ਇਸ ਲਈ ਅੰਗਰੇਜ਼ ਸਰਕਾਰ ਨੇ 1835 ਈ: ਵਿਚ ਫ਼ਿਰੋਜ਼ਪੁਰ ਉੱਤੇ ਆਪਣਾ ਅਧਿਕਾਰ ਕਰ ਲਿਆ ਅਤੇ ਤਿੰਨ ਸਾਲ ਬਾਅਦ ਇਸ ਨੂੰ ਆਪਣੀ ਸਥਾਈ ਫ਼ੌਜੀ ਛਾਉਣੀ ਬਣਾ ਲਿਆ । ਅੰਗਰੇਜ਼ਾਂ ਦੀ ਇਸ ਕਾਰਵਾਈ ਨਾਲ ਮਹਾਰਾਜਾ ਗੁੱਸੇ ਨਾਲ ਭਰ ਗਿਆ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਨੇ ਕਮਜ਼ੋਰ ਰਿਆਸਤਾਂ ਨੂੰ ਕਿਵੇਂ ਜਿੱਤਿਆ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਚਲਾਕ ਰਾਜਨੀਤੀਵਾਨ ਸੀ । ਉਸ ਨੇ ਤਾਕਤਵਰ ਮਿਸਲਾਂ ਨਾਲ ਦੋਸਤੀ ਕਰ ਲਈ । ਉਨ੍ਹਾਂ ਦੀ ਸਹਾਇਤਾ ਨਾਲ ਉਸ ਨੇ ਕਮਜ਼ੋਰ ਰਿਆਸਤਾਂ ਨੂੰ ਆਪਣੇ ਅਧੀਨ ਕਰ ਲਿਆ । 1800 ਈ: ਤੋਂ 1811 ਈ: ਤਕ ਉਸ ਨੇ ਹੇਠ ਲਿਖੀਆਂ ਰਿਆਸਤਾਂ ਉੱਤੇ ਜਿੱਤ ਪ੍ਰਾਪਤ ਕੀਤੀ-

1. ਅਕਾਲਗੜ੍ਹ ਦੀ ਜਿੱਤ 1801 ਈ: – ਅਕਾਲਗੜ੍ਹ ਦੇ ਦਲ ਸਿੰਘ (ਰਣਜੀਤ ਸਿੰਘ ਦੇ ਪਿਤਾ ਦਾ ਮਾਮਾ) ਅਤੇ ਗੁਜਰਾਤ ਦੇ ਸਾਹਿਬ ਸਿੰਘ ਨੇ ਲਾਹੌਰ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਹੈ । ਜਦੋਂ ਇਸ ਗੱਲ ਦਾ ਪਤਾ ਰਣਜੀਤ ਸਿੰਘ ਨੂੰ ਲੱਗਾ ਤਾਂ ਉਸ ਨੇ ਅਕਾਲਗੜ੍ਹ ‘ਤੇ ਹਮਲਾ ਕਰ ਦਿੱਤਾ ਅਤੇ ਦਲ ਸਿੰਘ ਨੂੰ ਕੈਦ ਕਰ ਲਿਆ 1 ਭਾਵੇਂ ਬਾਅਦ ਵਿੱਚ ਉਸ ਨੂੰ ਛੱਡ ਦਿੱਤਾ ਗਿਆ ਪਰ ਉਹ ਛੇਤੀ ਹੀ ਚਲਾਣਾ ਕਰ ਗਿਆ । ਇਸ ਤੋਂ ਰਣਜੀਤ ਸਿੰਘ ਨੇ ਅਕਾਲਗੜ੍ਹ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ।

2. ਡੱਲੇਵਾਲੀਆ ਮਿਸਲ ਉੱਤੇ ਅਧਿਕਾਰ, 1807 ਈ: – ਡੱਲੇਵਾਲੀਆ ਮਿਸਲ ਦਾ ਨੇਤਾ ਤਾਰਾ ਸਿੰਘ ਘੇਬਾ ਸੀ । ਜਦ ਤਕ ਉਹ ਜਿਊਂਦਾ ਰਿਹਾ ਖ਼ਰਾਜਾ ਰਣਜੀਤ ਸਿੰਘ ਨੇ ਉਸ ਮਿਸਲ ਉੱਤੇ ਅਧਿਕਾਰ ਕਰਨ ਦਾ ਕੋਈ ਯਤਨ ਨਾ ਕੀਤਾ | ਪਰੰਤੁ 1807 ਈ: ਵਿੱਚਭਾਰਾ ਸਿੰਘ ਘੇਬਾ ਦੀ ਮੌਤ ਹੋ, ਗਈ । ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਮਹਾਰਾਜਾ ਨੇ ਰਾਹੋਂ ਉੱਤੇ ਹਮਲਾ:ਕਰ ਦਿੱਤਾ । ਤਾਰਾ ਸਿੰਘ ਘੇਬਾ ਦੀ ਵਿਧਵਾ ਨੇ ਰਣਜੀਤ ਸਿੰਘ ਦਾ ਮੁਕਾਬਲਾ ਕੀਤਾ ਪਰ ਹਾਰ ਗਈ । ਮਹਾਰਾਜਾ ਨੇ ਛੱਲੇਵਾਲੀਆ ਮਿਸਲ ਦੇ ਇਲਾਕਿਆਂ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ।

3. ਕਰੋੜਸਿੰਘੀਆ ਮਿਸਲ ਉੱਤੇ ਅਧਿਕਾਰ, 1809 ਈ: – 1809 ਈ: ਵਿਚ ਕਰੋੜਸਿੰਘੀਆ ਮਿਸਲ ਦਾ ਸਰਦਾਰ ਬਘੇਲ ਸਿੰਘ ਚਲਾਣਾ ਕਰ ਗਿਆ । ਉਸ ਦੀ ਮੌਤ ਦਾ ਪਤਾ ਲੱਗਣ ‘ਤੇ ਹੀ ਮਹਾਰਾਜਾ ਨੇ ਕਰੋੜਸਿੰਘੀਆ ਮਿਸਲ ਦੇ ਇਲਾਕੇ ਵਲ ਆਪਣੀ ਸੈਨਾ ਭੇਜ ਦਿੱਤੀ । ਬਘੇਲ ਸਿੰਘ ਦੀਆਂ ਵਿਧਵਾ ਪਤਨੀਆਂ (ਰਾਮ ਕੌਰ ਅਤੇ ਰਾਜ ਕੌਰ ਮਹਾਰਾਜਾ ਦੀ ਸੈਨਾ ਦਾ ਬਹੁਤ ਚਿਰ ਟਾਕਰਾ ਨਾ ਕਰ ਸਕੀਆਂ । ਸਿੱਟੇ ਵਜੋਂ ਮਹਾਰਾਜਾ ਨੇ ਇਸ ਮਿਸਲ ਦੇ ਇਲਾਕਿਆਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।

4. ਨੱਕਈ ਮਿਸਲ ਦੇ ਇਲਾਕਿਆਂ ਦੀ ਜਿੱਤ, 1810 ਈ: – 1807 ਈ: ਵਿੱਚ ਮਹਾਰਾਜਾ ਦੀ ਰਾਣੀ ਰਾਜ ਕੌਰ ਦਾ ਭਤੀਜਾ ਕਾਹਨ ਸਿੰਘ ਨੱਕਈ ਮਿਸਲ ਦਾ ਸਰਦਾਰ ਬਣਿਆ । ਮਹਾਰਾਜਾ ਨੇ ਉਸ ਨੂੰ ਕਈ ਵਾਰ ਆਪਣੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਸੱਦਾ ਭੇਜਿਆ । ਪਰ ਉਹ ਸਦਾ ਹੀ ਮਹਾਰਾਜਾ ਦੀ ਹੁਕਮ-ਅਦੂਲੀ ਕਰਦਾ ਰਿਹਾ । ਅੰਤ ਨੂੰ 1810 ਈ: ਵਿੱਚ ਮਹਾਰਾਜਾ ਨੇ ਮੋਹਕਮ ਚੰਦ ਦੀ ਅਗਵਾਈ ਵਿੱਚ ਉਸ ਦੇ ਵਿਰੁੱਧ ਸੈਨਾ ਭੇਜੀ । ਮੋਹਕਮ ਚੰਦ ਨੇ ਜਾਂਦੇ ਹੀ ਉਸ ਮਿਸਲ ਦੇ ਚੁਨੀਆਂ, ਸ਼ੱਕਰਪੁਰ, ਕੋਟ ਕਮਾਲੀਆ ਆਦਿ ਇਲਾਕਿਆਂ ਉੱਤੇ ਅਧਿਕਾਰ ਕਰ ਲਿਆ । ਕਾਹਨ ਸਿੰਘ ਨੂੰ ਗੁਜ਼ਾਰੇ ਲਈ 20,000 ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਦਿੱਤੀ ਗਈ ।

5. ਫ਼ੈਜ਼ਲਪੁਰੀਆ ਮਿਸਲ ਦੇ ਇਲਾਕਿਆਂ ਉੱਤੇ ਅਧਿਕਾਰ 1811 ਈ: – 1811 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫ਼ੈਜ਼ਲਪੁਰੀਆ ਮਿਸਲ ਦੇ ਸਰਦਾਰ ਬੁੱਧ ਸਿੰਘ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਕਿਹਾ । ਉਸ ਦੇ ਇਨਕਾਰ ਕਰ ਦੇਣ ’ਤੇ ਮਹਾਰਾਜਾ ਨੇ ਆਪਣੀ ਸੈਨਾ ਭੇਜੀ । ਇਸ ਸੈਨਾ ਦੀ ਅਗਵਾਈ ਵੀ ਮੋਹਕਮ ਚੰਦ ਨੇ ਕੀਤੀ । ਇਸ ਮੁਹਿੰਮ ਵਿਚ ਫਤਿਹ ਸਿੰਘ ਆਹਲੂਵਾਲੀਆ ਅਤੇ ਜੋਧ ਸਿੰਘ ਰਾਮਗੜੀਆ ਨੇ ਮਹਾਰਾਜਾ ਦਾ ਸਾਥ ਦਿੱਤਾ । ਬੁੱਧ ਸਿੰਘ ਦੁਸ਼ਮਣ ਦਾ ਟਾਕਰਾ ਨਾ ਕਰ ਸਕਿਆ ਅਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ । ਸਿੱਟੇ ਵਜੋਂ ਫ਼ੈਜ਼ਲਪੁਰੀਆ ਮਿਸਲ ਦੇ ਜਲੰਧਰ, ਬਹਿਰਾਮਪੁਰ, ਪੱਟੀ ਆਦਿ ਇਲਾਕਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਦੀ ਜਿੱਤ ਦਾ ਵਰਣਨ ਕਰੋ ।
ਉੱਤਰ-
ਮੁਲਤਾਨ ਦਾ ਇਲਾਕਾ ਆਰਥਿਕ ਅਤੇ ਸੈਨਿਕ ਦ੍ਰਿਸ਼ਟੀ ਦੇ ਪੱਖੋਂ ਬੜਾ ਹੀ ਮਹੱਤਵਪੂਰਨ ਸੀ । ਇਸ ਨੂੰ ਪ੍ਰਾਪਤ ਕਰਨ ਲਈ ਮਹਾਰਾਜਾ ਨੇ ਕਈ ਹਮਲੇ ਕੀਤੇ, ਜਿਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਪਹਿਲਾ ਹਮਲਾ – 1802 ਈ: ਵਿਚ ਮਹਾਰਾਜਾ ਨੇ ਮੁਲਤਾਨ ਉੱਤੇ ਪਹਿਲਾਂ ਹਮਲਾ ਕੀਤਾ । ਪਰੰਤੂ ਉੱਥੋਂ ਦੇ ਹਾਕਮ ਨਵਾਬ ਮੁਜੱਫਰ ਖਾਂ ਨੇ ਮਹਾਰਾਜਾ ਨੂੰ ਨਜ਼ਰਾਨੇ ਦੇ ਰੂਪ ਵਿਚ ਵੱਡੀ ਰਕਮ ਦੇ ਕੇ ਵਾਪਸ ਭੇਜ ਦਿੱਤਾ ।

2. ਦੂਜਾ ਹਮਲਾ – ਮੁਲਤਾਨ ਦੇ ਨਵਾਬ ਨੇ ਆਪਣੇ ਵਾਅਦੇ ਅਨੁਸਾਰ ਮਹਾਰਾਜਾ ਨੂੰ ਸਾਲਾਨਾ ਕਰ ਨਾ ਭੇਜਿਆ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ 1805 ਈ: ਵਿਚ ਮੁੜ ਮੁਲਤਾਨ ਉੱਤੇ ਹਮਲਾ ਕਰ ਦਿੱਤਾ | ਪਰੰਤੂ ਮਰਾਠਾ ਸਰਦਾਰ ਜਸਵੰਤ ਰਾਏ ਹੋਲਕਰ ਦੇ ਆਪਣੀ ਫ਼ੌਜ ਨਾਲ ਪੰਜਾਬ ਵਿਚ ਆਉਣ ਨਾਲ ਮਹਾਰਾਜਾ ਨੂੰ ਵਾਪਸ ਜਾਣਾ ਪਿਆ ।

3. ਤੀਜਾ ਹਮਲਾ – 1807 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਉੱਤੇ ਤੀਸਰਾ ਹਮਲਾ ਕੀਤਾ । ਸਿੱਖ ਸੈਨਾ ਨੇ ਮੁਲਤਾਨ ਦੇ ਕੁਝ ਇਲਾਕਿਆਂ ਉੱਤੇ ਅਧਿਕਾਰ ਕਰ ਲਿਆ । ਪਰ ਬਹਾਵਲਪੁਰ ਦੇ ਨਵਾਬ ਬਹਾਵਲ ਸ਼ਾਂ ਨੇ ਵਿੱਚ ਪੈ ਕੇ ਮਹਾਰਾਜਾ ਅਤੇ ਨਵਾਬ ਮੁਜੱਫਰ ਖਾਂ ਦੇ ਵਿਚਕਾਰ ਸਮਝੌਤਾ ਕਰਵਾ ਦਿੱਤਾ ।

4. ਚੌਥਾ ਹਮਲਾ – 24 ਫਰਵਰੀ, 1810 ਈ: ਨੂੰ ਮਹਾਰਾਜਾ ਦੀ ਫ਼ੌਜ ਨੇ ਮੁਲਤਾਨ ਦੇ ਕੁਝ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ । 25 ਫਰਵਰੀ ਨੂੰ ਸਿੱਖਾਂ ਨੇ ਮੁਲਤਾਨ ਦੇ ਕਿਲ੍ਹੇ ਨੂੰ ਵੀ ਘੇਰੇ ਵਿੱਚ ਲੈ ਲਿਆ । ਪਰ ਮਹਾਰਾਜਾ ਦੇ ਸਿੱਖ ਸੈਨਿਕਾਂ ਨੂੰ ਕੁਝ ਨੁਕਸਾਨ ਉਠਾਉਣਾ ਪਿਆ । ਇਸ ਤੋਂ ਇਲਾਵਾ ਮੋਹਕਮ ਚੰਦ ਵੀ ਬਿਮਾਰ ਹੋ ਗਿਆ । ਇਸ ਲਈ ਮਹਾਰਾਜੇ ਨੂੰ ਕਿਲ੍ਹੇ ਦਾ ਘੇਰਾ ਚੁੱਕਣਾ ਪਿਆ ।

5. ਪੰਜਵੀਂ ਕੋਸ਼ਿਸ਼-1816 ਈ: ਵਿੱਚ ਮਹਾਰਾਜਾ ਨੇ ਅਕਾਲੀ ਫੂਲਾ ਸਿੰਘ ਨੂੰ ਆਪਣੀ ਸੈਨਾ ਸਹਿਤ ਮੁਲਤਾਨ ਅਤੇ ਬਹਾਵਲਪੁਰ ਦੇ ਹਾਕਮਾਂ ਤੋਂ ਕਰ ਵਸੂਲ ਕਰਨ ਲਈ ਭੇਜਿਆ । ਉਸ ਨੇ ਮੁਲਤਾਨ ਦੇ ਬਾਹਰਲੇ ਕੁਝ ਹਿੱਸਿਆਂ ਉੱਤੇ ਕਬਜ਼ਾ ਕਰ ਲਿਆ । ਇਸ ਲਈ ਮੁਲਤਾਨ ਦੇ ਨਵਾਬ ਨੇ ਤੁਰੰਤ ਫੂਲਾ ਸਿੰਘ ਨਾਲ ਸਮਝੌਤਾ ਕਰ ਲਿਆ ।

6. ਹੋਰ ਕੋਸ਼ਿਸ਼-

  • 1817 ਈ: ਵਿੱਚ ਭਵਾਨੀ ਦਾਸ ਦੀ ਅਗਵਾਈ ਵਿੱਚ ਸਿੱਖ ਸੈਨਾ ਨੇ ਮੁਲਤਾਨ ਉੱਤੇ ਹਮਲਾ ਕੀਤਾ ਪਰ ਉਸ ਨੂੰ ਕੋਈ ਸਫਲਤਾ ਨਾ ਮਿਲੀ ।
  • ਜਨਵਰੀ 1818 ਈ: ਨੂੰ 20,000 ਸੈਨਿਕਾਂ ਨਾਲ ਮਿਸਰ ਦੀਵਾਨ ਚੰਦ ਨੇ ਮੁਲਤਾਨ ਉੱਤੇ ਹਮਲਾ ਕੀਤਾ । ਨਵਾਬ ਮੁਜੱਫਰ ਖ਼ਾਂ 2,000 ਸੈਨਿਕਾਂ ਸਹਿਤ ਕਿਲ੍ਹੇ ਦੇ ਅੰਦਰ ਚਲਾ ਗਿਆ । ਸਿੱਖ ਸੈਨਿਕਾਂ ਨੇ ਸ਼ਹਿਰ ਨੂੰ ਜਿੱਤਣ ਉਪਰੰਤ ਕਿਲ੍ਹੇ ਨੂੰ ਘੇਰੇ ਵਿੱਚ ਲੈ ਲਿਆ । ਅਖੀਰ ਸਿੱਖਾਂ ਦਾ ਮੁਲਤਾਨ ਉੱਤੇ ਅਧਿਕਾਰ ਹੋ ਗਿਆ ।

ਮਹੱਤਵ-

  • ਮੁਲਤਾਨ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਮਾਣ ਵਧਿਆ।
  • ਦੱਖਣੀ ਪੰਜਾਬ ਵਿੱਚ ਅਫ਼ਗਾਨਾਂ ਦੀ ਸ਼ਕਤੀ ਨੂੰ ਵੱਡੀ ਸੱਟ ਲੱਗੀ ।
  • ਡੇਰਾਜਾਤ ਅਤੇ ਬਹਾਵਲਪੁਰ ਦੇ ਦਾਊਦ ਪੁੱਤਰ ਵੀ ਮਹਾਰਾਜੇ ਦੇ ਅਧੀਨ ਹੋ ਗਏ ।
  • ਆਰਥਿਕ ਤੌਰ ‘ਤੇ ਵੀ ਇਹ ਜਿੱਤ ਮਹਾਰਾਜਾ ਲਈ ਲਾਭਦਾਇਕ ਸਿੱਧ ਹੋਈ, ਇਸ ਨਾਲ ਰਾਜ ਦੇ ਵਪਾਰ ਵਿੱਚ ਵਾਧਾ ਹੋਇਆ ।
    ਸੱਚ ਤਾਂ ਇਹ ਹੈ ਕਿ ਮੁਲਤਾਨ ਜਿੱਤ ਨੇ ਮਹਾਰਾਜਾ ਨੂੰ ਹੋਰ ਇਲਾਕੇ ਜਿੱਤਣ ਲਈ ਉਤਸ਼ਾਹਿਤ ਕੀਤਾ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਦੀ ਜਿੱਤ ਦਾ ਵਰਣਨ ਕਰੋ ।
ਉੱਤਰ-
ਕਸ਼ਮੀਰ ਦੀ ਘਾਟੀ ਆਪਣੀ ਸੁੰਦਰਤਾ ਕਾਰਨ ‘ਪੂਰਬ ਦਾ ਸਵਰਗ’ ਅਖਵਾਉਂਦੀ ਸੀ । ਮਹਾਰਾਜਾ ਰਣਜੀਤ ਸਿੰਘ ਇਸ ਨੂੰ ਜਿੱਤ ਕੇ ਆਪਣੇ ਰਾਜ ਨੂੰ ਸਵਰਗ ਬਣਾਉਣਾ ਚਾਹੁੰਦਾ ਸੀ । ਆਪਣੇ ਮਕਸਦ ਦੀ ਪੂਰਤੀ ਲਈ ਉਸ ਨੇ ਹੇਠ ਲਿਖੀਆਂ ਕੋਸ਼ਿਸ਼ਾਂ ਕੀਤੀਆਂ-

1. ਕਾਬਲ ਅਤੇ ਵਜ਼ੀਰ ਫ਼ਤਿਹ ਖਾਂ ਨਾਲ ਸਮਝੌਤਾ – 1811-12 ਈ: ਵਿੱਚ ਸਿੱਖਾਂ ਨੇ ਕਸ਼ਮੀਰ ਨੇੜੇ ਸਥਿਤ ਭਿੰਬਰ ਅਤੇ ਰਾਜੌਰੀ ਦੀਆਂ ਰਿਆਸਤਾਂ ਉੱਤੇ ਅਧਿਕਾਰ ਕਰ ਲਿਆ । ਹੁਣ ਉਹ ਕਸ਼ਮੀਰ ਘਾਟੀ ‘ਤੇ ਅਧਿਕਾਰ ਕਰਨਾ ਚਾਹੁੰਦੇ ਸਨ । ਪਰ ਉਸੇ ਹੀ ਸਮੇਂ ਕਾਬਲ ਦੇ ਵਜ਼ੀਰ ਫ਼ਤਿਹ ਖਾਂ ਬਕਰਜ਼ਾਈ ਨੇ ਵੀ ਕਸ਼ਮੀਰ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ । ਇਸ ਤੇ 1813 ਈ: ਵਿੱਚ ਰੋਹਤਾਸ ਨਾਂ ਦੇ ਸਥਾਨ ਤੇ ਫ਼ਤਹਿ ਖਾਂ ਅਤੇ ਰਣਜੀਤ ਸਿੰਘ ਵਿਚਕਾਰ ਇਹ ਸਮਝੌਤਾ ਹੋਇਆ ਕਿ ਦੋਹਾਂ ਧਿਰਾਂ ਦੀਆਂ ਫ਼ੌਜਾਂ ਇਕੱਠੀਆਂ ਹੀ ਕਸ਼ਮੀਰ ‘ਤੇ ਹਮਲਾ ਕਰਨਗੀਆਂ । ਇਹ ਵੀ ਨਿਸਚਿਤ ਹੋਇਆ ਕਿ ਕਸ਼ਮੀਰ ਦੀ ਜਿੱਤ ਪਿੱਛੋਂ ਫ਼ਤਹਿ ਖਾਂ ਮੁਲਤਾਨ ਦੀ ਜਿੱਤ ਵਿੱਚ ਮਹਾਰਾਜਾ ਦੀ ਸਹਾਇਤਾ ਕਰੇਗਾ ਅਤੇ ਮਹਾਰਾਜਾ ਅਟਕ ਜਿੱਤਣ ਵਿਚ ਫ਼ਤਹਿ ਖਾਂ ਦੀ ਸਹਾਇਤਾ ਕਰੇਗਾ | ਸਮਝੌਤੇ ਮਗਰੋਂ ਮਹਾਰਾਜਾ ਨੇ ਮੋਹਕਮ ਚੰਦ ਦੀ ਅਗਵਾਈ ਵਿੱਚ 12,000 ਸੈਨਿਕ ਕਸ਼ਮੀਰ ਦੀ ਮੁਹਿੰਮ ਵਿੱਚ ਫ਼ਤਹਿ ਖਾਂ ਦਾ ਸਾਥ ਦੇਣ ਲਈ ਭੇਜ ਦਿੱਤੇ | ਪਰ ਫ਼ਤਹਿ ਖਾਂ ਚੁਸਤੀ ਨਾਲ ਸਿੱਖ ਸੈਨਾ ਨੂੰ ਪਿੱਛੇ ਹੀ ਛੱਡ ਗਿਆ ਅਤੇ ਆਪ ਅੱਗੇ ਵਧ ਕੇ ਕਸ਼ਮੀਰ ਘਾਟੀ ਵਿੱਚ ਜਾ ਦਾਖ਼ਲ ਹੋਇਆ । ਉਸਨੇ ਕਸ਼ਮੀਰ ਦੇ ਹਾਕਮ ਅੱਤਾ ਮੁਹੰਮਦ ਨੂੰ ਸਿੱਖਾਂ ਦੀ ਸਹਾਇਤਾ ਤੋਂ ਬਿਨਾਂ ਹੀ ਹਰਾ ਦਿੱਤਾ | ਇਸ ਤਰ੍ਹਾਂ ਫ਼ਤਹਿ ਖਾਂ ਨੇ ਮਹਾਰਾਜਾ ਨਾਲ ਹੋਏ ਸਮਝੌਤੇ ਨੂੰ ਤੋੜ ਦਿੱਤਾ ।

2. ਕਸ਼ਮੀਰ ਉੱਤੇ ਹਮਲਾ – ਜੂਨ, 1814 ਈ: ਨੂੰ ਰਾਮ ਦਿਆਲ ਨੇ ਸਿੱਖ ਸੈਨਾ ਦੀ ਕਮਾਨ ਸੰਭਾਲ ਕੇ ਕਸ਼ਮੀਰ ਉੱਤੇ ਚੜ੍ਹਾਈ ਕਰ ਦਿੱਤੀ । ਉਸ ਸਮੇਂ ਕਮਸ਼ੀਰ ਦਾ ਸੂਬੇਦਾਰ ਆਜ਼ਿਮ ਮਾਂ ਸੀ, ਜੋ ਫ਼ਤਹਿ ਸ਼ਾਂ ਦਾ ਭਰਾ ਸੀ । ਉਹ ਇੱਕ ਯੋਗ ਸੈਨਾਨਾਇਕ ਸੀ । ਰਾਮ ਦਿਆਲ ਦੀ ਸੈਨਾ ਨੇ ਪੀਰ ਪੰਜਾਲ ਦੇ ਦੱਰੇ ਨੂੰ ਪਾਰ ਕਰ ਕੇ ਕਸ਼ਮੀਰ ਘਾਟੀ ਵਿਚ ਪ੍ਰਵੇਸ਼ ਕੀਤਾ ਤਾਂ ਆਜ਼ਿਮ ਮਾਂ ਨੇ ਥੱਕੀ ਹੋਈ ਸਿੱਖ ਸੈਨਾ ਉੱਤੇ ਧਾਵਾ ਬੋਲ ਦਿੱਤਾ । ਫਿਰ ਵੀ ਰਾਮ ਦਿਆਲ ਨੇ ਬੜੀ ਬਹਾਦਰੀ ਨਾਲ ਵੈਰੀ ਦਾ ਟਾਕਰਾ ਕੀਤਾ । ਅੰਤ ਨੂੰ ਆਜ਼ਿਮ ਸ਼ਾਂ ਅਤੇ ਰਾਮ ਦਿਆਲ ਵਿਚਕਾਰ ਸਮਝੌਤਾ ਹੋ ਗਿਆ ।

3. ਕਸ਼ਮੀਰ ਉੱਤੇ ਅਧਿਕਾਰ – 1819 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੌਕਾ ਪਾ ਕੇ ਮਿਸਰ ਦੀਵਾਨ ਚੰਦ ਨੂੰ 12,000 ਸੈਨਿਕਾਂ ਨਾਲ ਕਸ਼ਮੀਰ ਭੇਜਿਆ । ਉਸ ਦੀ ਸਹਾਇਤਾ ਲਈ ਖੜਕ ਸਿੰਘ ਦੀ ਅਗਵਾਈ ਵਿਚ ਸੈਨਿਕ ਦਸਤਾ ਭੇਜਿਆ ਗਿਆ । ਮਹਾਰਾਜਾ ਆਪ ਵੀ ਤੀਜਾ ਦਸਤਾ ਲੈ ਕੇ ਵਜ਼ੀਰਾਬਾਦ ਚਲਿਆ ਗਿਆ । ਮਿਸਰ ਦੀਵਾਨ ਚੰਦ ਨੇ ਭਿੰਬਰ ਪਹੁੰਚ ਕੇ ਰਾਜੌਰੀ, ਪੁਣਛ ਅਤੇ ਪੀਰ ਪੰਜਾਲ ਉੱਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਸਿੱਖ ਸੈਨਾ ਕਸ਼ਮੀਰ ਵਿੱਚ ਦਾਖ਼ਲ ਹੋਈ । ਉੱਥੋਂ ਦੇ ਕਾਰਜਕਾਰੀ ਸੁਬੇਦਾਰ, ਜਬਰ ਖਾਂ ਨੇ ਸੁਪੀਨ (ਸਪਾਧਨ ਨਾਂ ਦੇ ਸਥਾਨ ਉੱਤੇ ਸਿੱਖਾਂ ਦਾ ਡਟ ਕੇ ਮੁਕਾਬਲਾ ਕੀਤਾ । ਫਿਰ ਵੀ ਸਿੱਖ ਸੈਨਾ ਨੇ 5 ਜੁਲਾਈ, 1819 ਈ: ਨੂੰ ਕਸ਼ਮੀਰ ਨੂੰ ਸਿੱਖ ਰਾਜ ਵਿਚ ਮਿਲਾ ਲਿਆ । ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਸੂਬੇਦਾਰ ਨਿਯੁਕਤ ਕੀਤਾ ।

ਮਹੱਤਵ-ਮਹਾਰਾਜਾ ਲਈ ਕਸ਼ਮੀਰ ਜਿੱਤ ਬਹੁਤ ਹੀ ਮਹੱਤਵਪੂਰਨ ਸਿੱਧ ਹੋਈ-

  1. ਇਸ ਜਿੱਤ ਨਾਲ ਮਹਾਰਾਜਾ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ।
  2. ਇਸ ਜਿੱਤ ਨਾਲ ਮਹਾਰਾਜਾ ਨੂੰ 36 ਲੱਖ ਰੁਪਏ ਦੀ ਸਾਲਾਨਾ ਆਮਦਨੀ ਹੋਣ ਲੱਗੀ
  3. ਇਸ ਜਿੱਤ ਨਾਲ ਅਫ਼ਗਾਨਾਂ ਦੀ ਸ਼ਕਤੀ ਨੂੰ ਵੀ ਕਰਾਰੀ ਸੱਟ ਲੱਗੀ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀ ਪੇਸ਼ਾਵਰ ਦੀ ਜਿੱਤ ਦਾ ਹਾਲ ਲਿਖੋ ।
ਉੱਤਰ-
ਪਿਸ਼ਾਵਰ ਪੰਜਾਬ ਦੇ ਉੱਤਰ-ਪੱਛਮ ਵਿੱਚ ਸਿੰਧ ਦਰਿਆ ਦੇ ਪਾਰ ਸਥਿਤ ਸੀ । ਇਹ ਸ਼ਹਿਰ ਆਪਣੀ ਭੂਗੋਲਿਕ ਸਥਿਤੀ ਕਾਰਨ ਸੈਨਿਕ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਸੀ । ਮਹਾਰਾਜਾ ਰਣਜੀਤ ਸਿੰਘ ਪਿਸ਼ਾਵਰ ਦੇ ਮਹੱਤਵ ਨੂੰ ਸਮਝਦਾ ਸੀ । ਇਸ ਲਈ ਉਹ ਇਸ ਦੇਸ਼ ਨੂੰ ਆਪਣੇ ਰਾਜ ਵਿਚ ਮਿਲਾਉਣਾ ਚਾਹੁੰਦਾ ਸੀ ।

1. ਪੇਸ਼ਾਵਰ ਉੱਤੇ ਪਹਿਲਾ ਹਮਲਾ – 15 ਅਕਤੂਬਰ, 1818 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਨੂੰ ਨਾਲ ਲੈ ਕੇ ਲਾਹੌਰ ਤੋਂ ਪਿਸ਼ਾਵਰ ਵਿਚ ਕੂਚ ਕੀਤਾ । ਖਟਕ ਕਬੀਲੇ ਦੇ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ । ਪਰ ਸਿੱਖਾਂ ਨੇ ਉਨ੍ਹਾਂ ਨੂੰ ਹਰਾ ਕੇ ਖੈਰਾਬਾਦ ਅਤੇ ਜਹਾਂਗੀਰ ਨਾਂ ਦੇ ਕਿਲ੍ਹਿਆਂ ਉੱਤੇ ਅਧਿਕਾਰ ਕਰ ਲਿਆ । ਫਿਰ ਸਿੱਖ ਸੈਨਾ ਪਿਸ਼ਾਵਰ ਵਲ ਵਧੀ । ਉਸ ਵੇਲੇ ਪਿਸ਼ਾਵਰ ਦਾ ਹਾਕਮ ਯਾਰ ਮੁਹੰਮਦ ਖ਼ਾਂ ਸੀ । ਉਹ ਪਿਸ਼ਾਵਰ ਛੱਡ ਕੇ ਭੱਜ ਗਿਆ । ਇਸ ਤਰ੍ਹਾਂ ਬਿਨਾਂ ਕਿਸੇ ਵਿਰੋਧ ਦੇ 20 ਨਵੰਬਰ, 1818 ਈ: ਨੂੰ ਮਹਾਰਾਜਾ ਨੇ ਪਿਸ਼ਾਵਰ ‘ਤੇ ਅਧਿਕਾਰ ਕਰ ਲਿਆ ।

2. ਪਿਸ਼ਾਵਰ ਦਾ ਦੂਜਾ ਹਮਲਾ – ਸਿੱਖ ਸੈਨਾ ਦੇ ਪਿਸ਼ਾਵਰ ਤੋਂ ਲਾਹੌਰ ਜਾਂਦੇ ਹੀ ਯਾਰ ਮੁਹੰਮਦ ਫਿਰ ਪਿਸ਼ਾਵਰ ਉੱਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਿਆ । ਇਸ ਗੱਲ ਦਾ ਪਤਾ ਲੱਗਣ ‘ਤੇ ਮਹਾਰਾਜਾ ਨੇ ਰਾਜਕੁਮਾਰ ਖੜਕ ਸਿੰਘ ਅਤੇ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ 12,000 ਸੈਨਿਕਾਂ ਦੀ ਵਿਸ਼ਾਲ ਸੈਨਾ ਪਿਸ਼ਾਵਰ ਵਲ ਭੇਜੀ । ਪਰ ਯਾਰ ਮੁਹੰਮਦ ਨੇ ਮਹਾਰਾਜਾ ਦੀ ਅਧੀਨਤਾ ਸਵੀਕਾਰ ਕਰ ਲਈ ।

3. ਪਿਸ਼ਾਵਰ ਉੱਤੇ ਤੀਜਾ ਹਮਲਾ – ਇਸੇ ਦੌਰਾਨ ਕਾਬਲ ਦੇ ਨਵੇਂ ਵਜ਼ੀਰ ਆਜ਼ਮ ਖ਼ਾਂ ਨੇ ਪਿਸ਼ਾਵਰ ‘ਤੇ ਹਮਲਾ ਕਰ ਦਿੱਤਾ । ਜਨਵਰੀ 1823 ਈ: ਵਿੱਚ ਉਸ ਨੇ ਯਾਰ ਮੁਹੰਮਦ ਖਾਂ ਨੂੰ ਹਰਾ ਕੇ ਪਿਸ਼ਾਵਰ ਉੱਤੇ ਅਧਿਕਾਰ ਕਰ ਲਿਆ । ਜਦੋਂ ਇਸ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ ਤਾਂ ਉਸ ਨੇ ਸ਼ੇਰ ਸਿੰਘ, ਦੀਵਾਨ ਕਿਰਪਾ ਰਾਮ, ਹਰੀ ਸਿੰਘ ਨਲਵਾ ਅਤੇ ਅਤਰ ਦੀਵਾਨ ਸਿੰਘ ਅਧੀਨ ਵਿਸ਼ਾਲ ਸੈਨਾ ਪਿਸ਼ਾਵਰ ਵਲ ਭੇਜੀ । ਆਜ਼ਿਮ ਖ਼ਾਂ ਨੇ ਸਿੱਖਾਂ ਦੇ ਖਿਲਾਫ ‘ਜ਼ੇਹਾਦ’ ਦਾ ਨਾਅਰਾ ਲਾ ਦਿੱਤਾ । 14 ਮਾਰਚ, 1823 ਈ: ਨੂੰ ਨੌਸ਼ਹਿਰਾ ਨਾਂ ਦੇ ਸਥਾਨ ‘ਤੇ ਸਿੱਖਾਂ ਅਤੇ ਅਫ਼ਗਾਨਾਂ ਵਿਚਕਾਰ ਘਮਸਾਣ ਦਾ ਯੁੱਧ ਹੋਇਆ । ਇਸ ਨੂੰ ‘ਟਿੱਬਾ-ਦੇਹਰੀ’ ਦਾ ਯੁੱਧ ਵੀ ਕਹਿੰਦੇ ਹਨ । ਇਸ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਮਾਰਿਆ ਗਿਆ । ਇਸ ਲਈ ਸਿੱਖਾਂ ਦਾ ਹੌਸਲਾ ਵਧਾਉਣ ਲਈ ਮਹਾਰਾਜਾ ਆਪ ਅੱਗੇ ਵਧਿਆ । ਛੇਤੀ ਹੀ ਸਿੱਖਾਂ ਨੇ ਆਜ਼ਿਮ ਸ਼ਾਂ ਨੂੰ ਹਰਾ ਦਿੱਤਾ ।

4. ਸੱਯਦ ਅਹਿਮਦ ਖਾਂ ਨੂੰ ਕੁਚਲਣਾ – 1827 ਈ: ਤੋਂ 1831 ਈ: ਤਕ ਸੱਯਦ ਅਹਿਮਦ ਖਾਂ ਨੇ ਪਿਸ਼ਾਵਰ ਅਤੇ ਉਸ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿੱਚ ਵਿਦਰੋਹ ਕਰ ਦਿੱਤਾ । 1829 ਈ: ਵਿੱਚ ਉਸ ਨੇ ਪਿਸ਼ਾਵਰ ਉੱਤੇ ਹਮਲਾ ਕਰ ਦਿੱਤਾ | ਯਾਰ ਮੁਹੰਮਦ, ਜੋ ਮਹਾਰਾਜਾ ਦੇ ਅਧੀਨ ਸੀ, ਉਸ ਦਾ ਮੁਕਾਬਲਾ ਨਾ ਕਰ ਸਕਿਆ । ਇਸ ਤੇ ਜੂਨ, 1830 ਈ: ਨੂੰ ਹਰੀ ਸਿੰਘ ਨਲਵਾ ਨੇ ਉਸ ਨੂੰ ਸਿੰਧ ਦਰਿਆ ਦੇ ਕੰਢੇ ‘ਤੇ ਹਾਰ ਦਿੱਤੀ । ਇਸੇ ਦੌਰਾਨ ਸੱਯਦ ਅਹਿਮਦ ਨੇ ਫਿਰ ਤਾਕਤ ਫੜ ਲਈ । ਇਸ ਵਾਰੀ ਉਸ ਨੂੰ ਮਈ 1831 ਈ: ਵਿੱਚ ਰਾਜਕੁਮਾਰ ਸ਼ੇਰ ਸਿੰਘ ਨੇ ਬਾਲਾਕੋਟ ਦੀ ਲੜਾਈ ਵਿੱਚ ਹਰਾ ਦਿੱਤਾ ।

5. ਪਿਸ਼ਾਵਰ ਨੂੰ ਲਾਹੌਰ ਰਾਜ ਵਿਚ ਮਿਲਾਉਣਾ – 1831 ਈ: ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਲਾਹੌਰ ਰਾਜ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਈ । ਇਸ ਮਕਸਦ ਲਈ ਉਸ ਨੇ ਹਰੀ ਸਿੰਘ ਨਲਵਾ ਅਤੇ ਰਾਜਕੁਮਾਰ ਨੌਨਿਹਾਲ ਸਿੰਘ ਦੀ ਅਗਵਾਈ ਵਿੱਚ 9,000 ਸੈਨਿਕਾਂ ਦੀ ਫ਼ੌਜ ਪਿਸ਼ਾਵਰ ਵਲ ਭੇਜੀ । 6 ਮਈ, 1834 ਈ: ਨੂੰ ਸਿੱਖਾਂ ਨੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ ਅਤੇ ਮਹਾਰਾਜਾ ਨੇ ਪਿਸ਼ਾਵਰ ਨੂੰ ਲਾਹੌਰ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ । ਹਰੀ ਸਿੰਘ ਨਲਵਾ ਨੂੰ ਪਿਸ਼ਾਵਰ ਦੇ ਸੂਬੇਦਾਰ ਨਿਯੁਕਤ ਕੀਤਾ ਗਿਆ ।

6. ਦੋਸਤ ਮੁਹੰਮਦ ਖ਼ਾਂ ਦੀ ਪਿਸ਼ਾਵਰ ਨੂੰ ਵਾਪਸ ਲੈਣ ਦੀ ਅਸਫ਼ਲ ਕੋਸ਼ਿਸ਼ – ਕਾਬਲ ਦੇ ਦੋਸਤ ਮੁਹੰਮਦ ਖ਼ਾਂ ਨੇ 1834 ਈ: ਨੂੰ ਸ਼ਾਹ ਸ਼ੁਜਾ ਨੂੰ ਹਰਾ ਕੇ ਸਿੱਖਾਂ ਕੋਲੋਂ ਪਿਸ਼ਾਵਰ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਕਿਉਂਕਿ ਹਰੀ ਸਿੰਘ ਨਲੂਆ ਜਮਰੌਦ ਦੇ ਕਿਲ੍ਹੇ ਦੀ ਉਸਾਰੀ ਕਰਵਾ ਰਿਹਾ ਸੀ । ਇਹ ਕਿਲ੍ਹਾ ਦੋਸਤ ਮੁਹੰਮਦ ਖ਼ਾਂ ਦੇ ਕਾਬਲ ਰਾਜ ਲਈ ਖ਼ਤਰਾ ਬਣ ਸਕਦਾ ਸੀ । ਇਸ ਲਈ ਉਸ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਦੀ ਅਗਵਾਈ ਵਿੱਚ 18,000 ਦੀ ਫ਼ੌਜ ਸਿੱਖਾਂ ਦੇ ਖਿਲਾਫ ਭੇਜ ਦਿੱਤੀ । ਦੋਹਾਂ ਧਿਰਾਂ ਵਿਚਕਾਰ ਘਮਸਾਣ ਦੀ ਲੜਾਈ ਹੋਈ । ਅੰਤ ਨੂੰ ਜਿੱਤ ਫਿਰ ਸਿੱਖਾਂ ਦੀ ਹੀ ਹੋਈ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 5.
ਕਿਨ੍ਹਾਂ-ਕਿਨ੍ਹਾਂ ਮਸਲਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੀ ਨਾ ਬਣੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਸੰਬੰਧਾਂ ਵਿਚ ਵਿਸ਼ੇਸ਼ ਰੂਪ ਵਿਚ ਤਿੰਨ ਮਸਲਿਆਂ ਨੇ ਤਣਾਓ ਪੈਦਾ ਕੀਤਾ । ਇਹ ਮਸਲੇ ਸਨ-ਸਿੰਧ ਦਾ ਪ੍ਰਸ਼ਨ, ਸ਼ਿਕਾਰਪੁਰ ਦਾ ਪ੍ਰਸ਼ਨ ਅਤੇ ਫਿਰੋਜ਼ਪੁਰ ਦਾ ਪ੍ਰਸ਼ਨ । ਇਨ੍ਹਾਂ ਦਾ ਵੱਖ-ਵੱਖ ਵਰਣਨ ਇਸ ਤਰ੍ਹਾਂ ਹੈ-

1. ਸਿੰਧ ਦਾ ਪ੍ਰਸ਼ਨ – ਸਿੰਧ ਪੰਜਾਬ ਦੇ ਦੱਖਣ – ਪੱਛਮ ਵਿਚ ਸਥਿਤ ਬਹੁਤ ਮਹੱਤਵਪੂਰਨ ਪ੍ਰਦੇਸ਼ ਹੈ। ਇੱਥੋਂ ਦੇ ਨੇੜਲੇ ਦੇਸ਼ਾਂ ਨੂੰ ਜਿੱਤਣ ਤੋਂ ਬਾਅਦ 1830-31 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸਿੰਧ-ਉੱਤੇ ਕਬਜ਼ਾ ਕਰਨ ਦਾ ਫ਼ੈਸਲਾ ਕੀਤਾ । ਪਰ ਭਾਰਤ ਦੇ ਗਵਰਨਰ-ਜਨਰਲ ਵਿਲੀਅਮ ਬੈਂਟਿੰਕ ਨੇ ਮਹਾਰਾਜਾ ਦੀ ਇਸ ਜਿੱਤ ਉੱਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ । ਇਸ ਸੰਬੰਧ ਵਿਚ ਉਸ ਨੇ ਅਕਤੂਬਰ, 1831 ਈ: ਨੂੰ ਮਹਾਰਾਜਾ ਨਾਲ ਰੋਪੜ ਵਿੱਚ ਮੁਲਾਕਾਤ ਕੀਤੀ । ਪਰ ਦੂਜੇ ਪਾਸੇ ਉਸ ਨੇ , ਕਰਨਲ ਪੋਟਿੰਗਰ (Col. :Pottinger) ਨੂੰ ਸਿੰਧ ਦੇ ਅਮੀਰਾਂ ਨਾਲ ਵਪਾਰਕ ਸੰਧੀ ਕਰਨ ਲਈ ਭੇਜ
ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ ਦਿੱਤਾ । ਜਦੋਂ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਚਲਿਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ । ਸਿੱਟੇ ਵਜੋਂ ਅੰਗਰੇਜ਼ਸਿੱਖ ਸੰਬੰਧਾਂ ਵਿਚ ਤਣਾਓ ਪੈਦਾ ਹੋਣ ਲੱਗਾ ।

2. ਸ਼ਿਕਾਰਪੁਰ ਦਾ ਪ੍ਰਸ਼ਨ – ਮਹਾਰਾਜਾ ਰਣਜੀਤ ਸਿੰਘ 1832 ਈ:ਤੋਂ ਸਿੰਧ ਦੇ ਪਦੇਸ਼ ਸ਼ਿਕਾਰਪੁਰ ਨੂੰ ਆਪਣੇ ਅਧਿਕਾਰ ਵਿਚ ਲੈਣ ਲਈ ਢੁੱਕਵੇਂ ਮੌਕੇ ਦੀ ਉਡੀਕ ਵਿਚ ਸੀ । ਇਹ ਮੌਕਾ ਉਸ ਨੂੰ ਜਾਰੀ ਕਬੀਲੇ ਦੇ ਲੋਕਾਂ ਦੁਆਰਾ ਲਾਹੌਰ ਰਾਜ ਦੇ ਸਰਹੱਦੀ ਇਲਾਕਿਆਂ ਉੱਤੇ ਕੀਤੇ ਜਾਣ ਵਾਲੇ ਹਮਲਿਆਂ ਤੋਂ ਮਿਲਿਆ । ਰਣਜੀਤ ਸਿੰਘ ਨੇ ਇਨ੍ਹਾਂ ਹਮਲਿਆਂ ਲਈ ਸਿੰਧ ਦੇ ਅਮੀਰਾਂ ਨੂੰ ਕਸੂਰਵਾਰ ਠਹਿਰਾ ਕੇ ਸ਼ਿਕਾਰਪੁਰ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ । ਜਲਦੀ ਹੀ ਰਾਜਕੁਮਾਰ ਖੜਕ ਸਿੰਘ ਦੀ ਅਗਵਾਈ ਵਿਚ ਮਜਾਰਿਆਂ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ | ਪਰ ਜਦੋਂ ਮਹਾਰਾਜਾ ਨੇ ਸਿੰਧ ਦੇ ਅਮੀਰਾਂ ਨਾਲ ਸੰਧੀ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੰਗਰੇਜ਼ ਗਵਰਨਰ-ਜਨਰਲ ਆਕਲੈਂਡ ਨੇ ਉਸ ਨੂੰ ਰੋਕ ਦਿੱਤਾ । ਫਲਸਰੂਪ ਮਹਾਰਾਜਾ ਅਤੇ ਅੰਗਰੇਜ਼ਾਂ ਦੇ ਸੰਬੰਧ ਵਿਗੜ ਗਏ ।

3. ਫ਼ਿਰੋਜ਼ਪੁਰ ਦਾ ਪ੍ਰਸ਼ਨ – ਫ਼ਿਰੋਜ਼ਪੁਰ ਸ਼ਹਿਰ ਸਤਲੁਜ ਅਤੇ ਬਿਆਸ ਦੇ ਸੰਗਮ ਉੱਤੇ ਸਥਿਤ ਸੀ ਅਤੇ ਇਹ ਬਹੁਤ ਹੀ ਮਹੱਤਵਪੂਰਨ ਸ਼ਹਿਰ ਸੀ । ਬ੍ਰਿਟਿਸ਼ ਸਰਕਾਰ ਫ਼ਿਰੋਜ਼ਪੁਰ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਜਾਣੂ ਸੀ । ਇਹ ਸ਼ਹਿਰ ਲਾਹੌਰ ਦੇ ਨੇੜੇ ਸਥਿਤ ਹੋਣ ਨਾਲ ਨਾ ਸਿਰਫ਼ ਮਹਾਰਾਜਾ ਰਣਜੀਤ ਸਿੰਘ ਦੀਆਂ ਸਰਗਰਮੀਆਂ ਦੀ ਦੇਖ-ਰੇਖ ਕਰ ਸਕਦੇ ਸਨ, ਸਗੋਂ ਵਿਦੇਸ਼ੀ ਹਮਲਿਆਂ ਦੀ ਰੋਕਥਾਮ ਵੀ ਕਰ ਸਕਦੇ ਸਨ । ਇਸ ਲਈ ਅੰਗਰੇਜ਼ ਸਰਕਾਰ ਨੇ 1835 ਈ: ਵਿਚ ਫ਼ਿਰੋਜ਼ਪੁਰ ਉੱਤੇ ਆਪਣਾ ਅਧਿਕਾਰ ਕਾਇਮ ਕਰ ਲਿਆ ਅਤੇ ਤਿੰਨ ਸਾਲ ਬਾਅਦ ਇਸ ਨੂੰ ਪੱਕੀ ਫ਼ੌਜੀ ਛਾਉਣੀ ਬਣਾ ਦਿੱਤਾ । ਅੰਗਰੇਜ਼ਾਂ ਦੀ ਇਸ ਕਾਰਵਾਈ ਨਾਲ ਮਹਾਰਾਜਾ ਗੁੱਸੇ ਨਾਲ ਭਰ ਗਿਆ ।

PSEB 10th Class Social Science Guide ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
(i) ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ?
(ii) ਉਸ ਸਮੇਂ ਲਾਹੌਰ ‘ਤੇ ਕਿਸ ਦਾ ਕਬਜ਼ਾ ਸੀ ?
ਉੱਤਰ-
(i) ਰਣਜੀਤ ਸਿੰਘ ਨੇ ਜੁਲਾਈ, 1799 ਵਿਚ ਲਾਹੌਰ ‘ਤੇ ਜਿੱਤ ਹਾਸਲ ਕੀਤੀ ।
(ii) ਉਸ ਸਮੇਂ ਲਾਹੌਰ ‘ਤੇ ਭੰਗੀ ਮਿਸਲ ਦੇ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਕਬਜ਼ਾ ਸੀ ।

ਪ੍ਰਸ਼ਨ 2.
1812 ਈ: ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤੇ ਗਏ ਕੋਈ ਚਾਰ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਲਾਹੌਰ, ਸਿਆਲਕੋਟ, ਅੰਮ੍ਰਿਤਸਰ ਅਤੇ ਜਲੰਧਰ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਨੇ
(i) ਮੁਲਤਾਨ,
(ii) ਕਸ਼ਮੀਰ ਤੇ
(iii) ਪੇਸ਼ਾਵਰ ’ਤੇ ਕਦੋਂ ਕਬਜ਼ਾ ਕੀਤਾ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ‘ਤੇ ਕ੍ਰਮਵਾਰ
(i) 1818 ਈ:,
(ii) 1819 ਈ: ਅਤੇ
(iii) 1834 ਈ: ਵਿਚ ਕਬਜ਼ਾ ਕੀਤਾ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦੀ ਜਿੱਤ ਦਾ ਕੀ ਮਹੱਤਵ ਸੀ ?
ਉੱਤਰ-
ਲਾਹੌਰ ਦੀ ਜਿੱਤ ਨੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਪੂਰੇ ਪੰਜਾਬ ਦਾ ਸ਼ਾਸਕ ਬਣਾਉਣ ਵਿਚ ਮਦਦ ਕੀਤੀ ।

ਪ੍ਰਸ਼ਨ 5.
ਰਣਜੀਤ ਸਿੰਘ ਦੀ ਮਾਤਾਂ ਦਾ ਕੀ ਨਾਂ ਸੀ ?
ਉੱਤਰ-
ਰਾਜ ਕੌਰ ।

ਪ੍ਰਸ਼ਨ 6.
ਚੇਚਕ ਦਾ ਰਣਜੀਤ ਸਿੰਘ ਦੇ ਸਰੀਰ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਉਸਦੇ ਚਿਹਰੇ ‘ਤੇ ਚੇਚਕ ਦੇ ਦਾਗ਼ ਪੈ ਗਏ ਅਤੇ ਉਸਦੀ ਖੱਬੀ ਅੱਖ ਜਾਂਦੀ ਰਹੀ ।

ਪ੍ਰਸ਼ਨ 7.
ਬਾਲ ਰਣਜੀਤ ਸਿੰਘ ਨੇ ਕਿਹੜੇ ਚੱਠਾ ਸਰਦਾਰ ਨੂੰ ਮਾਰ ਸੁੱਟਿਆ ਸੀ ?
ਉੱਤਰ-
ਹਸ਼ਮਤ ਖਾਂ ਨੂੰ ।

ਪ੍ਰਸ਼ਨ 8.
ਸਦਾ ਕੌਰ ਕੌਣ ਸੀ ?
ਉੱਤਰ-
ਸਦਾ ਕੌਰ ਰਣਜੀਤ ਸਿੰਘ ਦੀ ਸੱਸ ਸੀ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 9.
ਰਣਜੀਤ ਸਿੰਘ ਦੇ ਵੱਡੇ ਪੁੱਤਰ ਦਾ ਕੀ ਨਾਂ ਸੀ ?
ਉੱਤਰ-
ਖੜਕ ਸਿੰਘ ।

ਪ੍ਰਸ਼ਨ 10.
ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦਾ ਦਿਹਾਂਤ ਕਦੋਂ ਹੋਇਆ ?
ਉੱਤਰ-
1792 ਈ: ਵਿਚ ।

ਪ੍ਰਸ਼ਨ 11.
ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਕਦੋਂ ਸੰਭਲੀ ?
ਉੱਤਰ-
1797 ਈ: ਵਿਚ ।

ਪ੍ਰਸ਼ਨ 12.
ਰਣਜੀਤ ਸਿੰਘ ਮਹਾਰਾਜਾ ਕਦੋਂ ਬਣੇ ?
ਉੱਤਰ-
1801 ਈ: ਵਿਚ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਰਕਾਰ ਨੂੰ ਕੀ ਨਾਂ ਦਿੱਤਾ ?
ਉੱਤਰ-
ਸਰਕਾਰ-ਏ-ਖ਼ਾਲਸਾ ।

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਲਾਹੌਰ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਕੇ ਕਿਸਦੇ ਨਾਂ ਤੇ ਜਾਰੀ ਕੀਤੇ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਕੇ ਸ੍ਰੀ ਗੁਰੁ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਜਾਰੀ ਕੀਤੇ ।

ਪ੍ਰਸ਼ਨ 16.
ਅੰਮ੍ਰਿਤਸਰ ਦੀ ਜਿੱਤ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੀ ਬਹੁਮੁੱਲੀ ਤੋਪ ਪ੍ਰਾਪਤ ਹੋਈ ?
ਉੱਤਰ-
ਜਮ-ਜਮਾ ਤੋਪ ।

ਪ੍ਰਸ਼ਨ 17.
ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੀ ਜਿੱਤ ਦੇ ਸਿੱਟੇ ਵਜੋਂ ਅਕਾਲੀ ਫੂਲਾ ਸਿੰਘ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ ?
ਉੱਤਰ-
ਅੰਮ੍ਰਿਤਸਰ ਦੀ ਜਿੱਤ ।

ਪ੍ਰਸ਼ਨ 18.
ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਜਿੱਤ ਕਿਸਦੀ ਅਗਵਾਈ ਹੇਠ ਪ੍ਰਾਪਤ ਕੀਤੀ ?
ਉੱਤਰ-
ਫ਼ਕੀਰ ਅਜੀਜ਼ਦੀਨ ਦੇ ।

ਪ੍ਰਸ਼ਨ 19.
ਜੰਮੂ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉੱਥੋਂ ਦਾ ਗਵਰਨਰ ਕਿਸਨੂੰ ਬਣਾਇਆ ?
ਉੱਤਰ-
ਜਮਾਂਦਾਰ ਖ਼ੁਸ਼ਹਾਲ ਸਿੰਘ ਨੂੰ ।

ਪ੍ਰਸ਼ਨ 20.
ਸੰਸਾਰ ਚੰਦ ਕਟੋਚ ਕਿੱਥੋਂ ਦਾ ਰਾਜਾ ਸੀ ?
ਉੱਤਰ-
ਕਾਂਗੜਾ ਦਾ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 21.
ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਦਾ ਗਵਰਨਰ ਕਿਸਨੂੰ ਬਣਾਇਆ ?
ਉੱਤਰ-
ਦੇਸਾ ਸਿੰਘ ਮਜੀਠੀਆ ਨੂੰ ।

ਪ੍ਰਸ਼ਨ 22.
ਮਹਾਰਾਜਾ ਰਣਜੀਤ ਸਿੰਘ ਦੀ ਅੰਤਿਮ ਜਿੱਤ ਕਿਹੜੀ ਸੀ ?
ਉੱਤਰ-
ਪੇਸ਼ਾਵਰ ਦੀ ਜਿੱਤ ।

ਪ੍ਰਸ਼ਨ 23.
ਕਿਹੜੇ ਸਥਾਨ ਦੇ ਯੁੱਧ ਨੂੰ , ‘ਟਿੱਬਾ ਟੇਹਰੀ’ ਦਾ ਯੁੱਧ ਕਿਹਾ ਜਾਂਦਾ ਹੈ ?
ਉੱਤਰ-
ਨੌਸ਼ਹਿਰਾ ਦੇ ਯੁੱਧ ਨੂੰ ।

ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਦਾ ਸੈਨਾਨਾਇਕ ਅਕਾਲੀ ਫੂਲਾ ਸਿੰਘ ਕਿਹੜੇ ਯੁੱਧ ਵਿਚ ਮਾਰਿਆ ਗਿਆ ?
ਉੱਤਰ-
ਨੌਸ਼ਹਿਰਾ ਦੇ ਯੁੱਧ ਵਿਚ ।

ਪ੍ਰਸ਼ਨ 25.
ਹਰੀ ਸਿੰਘ ਨਲਵਾ ਕੌਣ ਸੀ ?
ਉੱਤਰ-
ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸੈਨਾਨਾਇਕ ਸੀ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 26.
ਮਹਾਰਾਜਾ ਰਣਜੀਤ ਸਿੰਘ ਨੇ ਪੇਸ਼ਾਵਰ ਦਾ ਸੂਬੇਦਾਰ ਕਿਸਨੂੰ ਬਣਾਇਆ ?
ਉੱਤਰ-
ਹਰੀ ਸਿੰਘ ਨਲਵਾ ਨੂੰ ।

ਪ੍ਰਸ਼ਨ 27.
ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?
ਉੱਤਰ-
1809 ਈ: ਵਿਚ ।

ਪ੍ਰਸ਼ਨ 28.
ਅੰਗਰੇਜ਼ਾਂ, ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾ ਵਿਚਾਲੇ ਤੂੰ-ਪੱਖੀ ਸੰਧੀ ਕਦੋਂ ਹੋਈ ?
ਉੱਤਰ-
1838 ਈ: ਵਿਚ ।

ਪ੍ਰਸ਼ਨ 29.
ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਕਦੋਂ ਹੋਇਆ ?
ਉੱਤਰ-
ਜੂਨ, 1839 ਈ: ਵਿਚ ।

II. ਖ਼ਾਲੀ ਥਾਂਵਾਂ ਭਰੋ-

1. ਰਣਜੀਤ ਸਿੰਘ ਦੇ ਪਿਤਾ, ਦਾ ਨਾਂ ………………………… ਸੀ ।
ਉੱਤਰ-
ਸਰਦਾਰ ਮਹਾਂ ਸਿੰਘ

2. ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਜਿੱਤ ……………………….. ਦੀ ਅਗਵਾਈ ਹੇਠ ਪ੍ਰਾਪਤ ਕੀਤੀ ।
ਉੱਤਰ-
ਫ਼ਕੀਰ ਅਜੀਜੂਦੀਨ

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

3. ਜੰਮੂ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ………………………… ਨੂੰ ਉੱਥੋਂ ਦਾ ਗਵਰਨਰ ਬਣਾਇਆ ।
ਉੱਤਰ-
ਜਮਾਦਾਰ ਖੁਸ਼ਹਾਲ ਸਿੰਘ

4. ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਜਿੱਤ ……………………. ’ਤੇ ਸੀ ।
ਉੱਤਰ-
ਪੇਸ਼ਾਵਰ

5. …………………… ਦੇ ਯੁੱਧ ਨੂੰ ਟਿੱਬਾ-ਟਿਹਰੀ ਦਾ ਯੁੱਧ ਵੀ ਕਿਹਾ ਜਾਂਦਾ ਹੈ ।
ਉੱਤਰ-
ਨੌਸ਼ਹਿਰਾ

6. ………………………… ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸੈਨਾਪਤੀ ਸੀ ।
ਉੱਤਰ-
ਹਰੀ ਸਿੰਘ ਨਲਵਾ

7. …………………………. ਈ: ਵਿਚ ਅੰਮ੍ਰਿਤਸਰ ਦੀ ਸੰਧੀ ਹੋਈ ।
ਉੱਤਰ-
1809

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਰਣਜੀਤ ਸਿੰਘ ਦਾ ਜਨਮ ਹੋਇਆ
(A) 13 ਨਵੰਬਰ, 1780 ਈ: ਨੂੰ
(B) 23 ਨਵੰਬਰ, 1780 ਈ: ਨੂੰ
(C) 13 ਨਵੰਬਰ, 1870 ਈ: ਨੂੰ
(D) 23 ਨਵੰਬਰ, 1870 ਈ: ਨੂੰ ।
ਉੱਤਰ-
(A) 13 ਨਵੰਬਰ, 1780 ਈ: ਨੂੰ

ਪ੍ਰਸ਼ਨ 2.
ਰਣਜੀਤ ਸਿੰਘ ਦੀ ਪਤਨੀ ਸੀ-
(A) ਪ੍ਰਕਾਸ਼ ਕੌਰ
(B) ਸਦਾ ਕੌਰ
(C) ਦਇਆ ਕੌਰ
(D) ਮਹਿਤਾਬ ਕੌਰ ।
ਉੱਤਰ-
(D) ਮਹਿਤਾਬ ਕੌਰ ।

ਪ੍ਰਸ਼ਨ 3.
ਡੱਲੇਂਵਾਲੀਆ ਮਿਸਲ ਦਾ ਨੇਤਾ ਸੀ-
(A) ਬਿਨੋਦ ਸਿੰਘ,
(B) ਤਾਰਾ ਸਿੰਘ ਘੇਬਾ
(C) ਅਬਦੁਸ ਸਮਦ
(D) ਨਵਾਬ ਕਪੂਰ ਸਿੰਘ ਨੂੰ
ਉੱਤਰ-
(B) ਤਾਰਾ ਸਿੰਘ ਘੇਬਾ

ਪ੍ਰਸ਼ਨ 4.
ਰਣਜੀਤ ਸਿੰਘ ਨੇ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ-
(A) 1801 ਈ: ਵਿਚ
(B) 1812 ਈ: ਵਿਚ
(C) 1799 ਈ: ਵਿਚ
(D) 1780 ਈ: ਵਿਚ ।
ਉੱਤਰ-
(C) 1799 ਈ: ਵਿਚ

ਪ੍ਰਸ਼ਨ 5.
ਬਾਲ ਰਣਜੀਤ ਸਿੰਘ ਨੇ ਕਿਸ ਚੱਠਾ ਸਰਦਾਰ ਨੂੰ ਮਾਰ ਸੁੱਟਿਆ ?
(A) ਚੇਤ ਸਿੰਘ ਨੂੰ
(B) ਹਸ਼ਮਤ ਖ਼ਾਂ ਨੂੰ
(C) ਮੋਹਰ ਸਿੰਘ ਨੂੰ
(D) ਮੁਹੰਮਦ ਖ਼ਾਂ ਨੂੰ ।
ਉੱਤਰ-
(B) ਹਸ਼ਮਤ ਖ਼ਾਂ ਨੂੰ

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਸੀ-
(A) ਇਸਲਾਮਾਬਾਦ
(B) ਅੰਮ੍ਰਿਤਸਰ
(C) ਸਿਆਲਕੋਟ
(D) ਲਾਹੌਰ ।
ਉੱਤਰ-
(D) ਲਾਹੌਰ ।

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ’ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਮਹਾਂ ਸਿੰਘ ਕਨ੍ਹਈਆ ਮਿਸਲ ਦਾ ਸਰਦਾਰ ਸੀ ।
2. ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ 1792 ਈ: ਵਿਚ ਸੰਭਾਲੀ ।
3. ਤਾਰਾ ਸਿੰਘ ਘੇਬਾ ਡੱਲੇਵਾਲੀਆ ਮਿਸਲ ਦਾ ਨੇਤਾ ਸੀ ।
4. ਹਰੀ ਸਿੰਘ ਨਲਵਾ ਪੇਸ਼ਾਵਰ ਦਾ ਸੂਬੇਦਾਰ ਸੀ ।
5. ਮਹਾਰਾਜਾ ਰਣਜੀਤ ਸਿੰਘ ਅਤੇ ਵਿਲੀਅਮ ਬੈਂਟਿੰਕ ਦੀ ਭੇਂਟ ਕਪੂਰਥਲਾ ਵਿਚ ਹੋਈ ।
ਉੱਤਰ-
1. ×
2. √
3. √
4. √
5. ×

V. ਸਹੀ-ਮਿਲਾਨ ਕਰੋ-

1. ਸਰਕਾਰ-ਏ-ਖ਼ਾਲਸਾ ਕਾਂਗੜਾ ਦਾ ਰਾਜਾ
2. ਗੁਜਰਾਤ (ਪੰਜਾਬ) ਜਿੱਤ ਪ੍ਰਾਪਤ ਕੀਤੀ ਕਾਂਗੜਾ ਦਾ ਗਵਰਨਰ
3. ਸੰਸਾਰ ਚੰਦ ਕਟੋਚ ਮਹਾਰਾਜਾ ਰਣਜੀਤ ਸਿੰਘ
4. ਦੇਸਾ ਸਿੰਘ ਮਜੀਠਿਆ ਫ਼ਕੀਰ ਅਜੀਜੂਦੀਨ ।

ਉੱਤਰ-

1. ਸਰਕਾਰ-ਏ-ਖ਼ਾਲਸਾ ਮਹਾਰਾਜਾ ਰਣਜੀਤ ਸਿੰਘ
2. ਗੁਜਰਾਤ (ਪੰਜਾਬ) ਜਿੱਤ ਪ੍ਰਾਪਤ ਕੀਤੀ ਫ਼ਕੀਰ ਅਜੀਜੂਦੀਨ
3. ਸੰਸਾਰ ਚੰਦ ਕਟੋਚ ਕਾਂਗੜਾ ਦਾ ਰਾਜਾ
4. ਦੇਸਾ ਸਿੰਘ ਮਜੀਠਿਆ ਕਾਂਗੜਾ ਦਾ ਗਵਰਨਰ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
‘ਰਣਜੀਤ ਸਿੰਘ ਦਾ ਮਹਾਰਾਜਾ ਬਣਨਾ’ ਇਸ ‘ਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
12 ਅਪਰੈਲ, 1801 ਈ: ਨੂੰ ਵਿਸਾਖੀ ਦੇ ਸ਼ੁਭ ਮੌਕੇ ‘ਤੇ ਲਾਹੌਰ ਵਿਚ ਰਣਜੀਤ ਸਿੰਘ ਦੇ ਮਹਾਰਾਜਾ ਬਣਨ ਦੀ ਰਸਮ ਬੜੀ ਧੂਮਧਾਮ ਨਾਲ ਮਨਾਈ ਗਈ । ਉਸ ਨੇ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਦਾ ਨਾਂ ਦਿੱਤਾ । ਮਹਾਰਾਜਾ ਬਣਨ ‘ਤੇ ਵੀ ਰਣਜੀਤ ਸਿੰਘ ਨੇ ਤਾਜ ਨਾ ਪਹਿਨਿਆ । ਉਸ ਨੇ ਆਪਣੇ ਸਿੱਕੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਜਾਰੀ ਕੀਤੇ । ਇਸ ਤਰ੍ਹਾਂ ਰਣਜੀਤ ਸਿੰਘ ਨੇ ਖ਼ਾਲਸਾ ਨੂੰ ਹੀ ਸਰਵਉੱਚ ਸ਼ਕਤੀ. ਮੰਨਿਆ । ਇਮਾਮ ਬਖ਼ਸ਼ ਨੂੰ ਲਾਹੌਰ ਦਾ ਕੋਤਵਾਲ ਨਿਯੁਕਤ ਕੀਤਾ ਗਿਆ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੁਆਰਾ ਡੇਰਾਜਾਤ ਦੀ ਜਿੱਤ ਦਾ ਵਰਣਨ ਕਰੋ ।
ਉੱਤਰ-
ਮੁਲਤਾਨ ਅਤੇ ਕਸ਼ਮੀਰ ਦੀਆਂ ਜਿੱਤਾਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਡੇਰਾ ਗਾਜ਼ੀ ਖ਼ਾਂ ਨੂੰ ਜਿੱਤਣ ਦਾ ਫ਼ੈਸਲਾ ਕੀਤਾ । ਉਸ ਵੇਲੇ ਉੱਥੋਂ ਦਾ ਹਾਕਮ ਜ਼ਮਾਨ ਖ਼ਾ ਸੀ । ਮਹਾਰਾਜਾ ਨੇ ਜਮਾਂਦਾਰ ਖੁਸ਼ਹਾਲ ਸਿੰਘ ਦੀ ਅਗਵਾਈ ਵਿੱਚ ਜ਼ਮਾਨ ਖ਼ਾਂ ਵਿਰੁੱਧ ਸੈਨਾ ਭੇਜੀ । ਇਸ ਸੈਨਾ ਨੇ ਡੇਰਾ ਗਾਜ਼ੀ ਖ਼ਾਂ ਦੇ ਹਾਕਮ ਨੂੰ ਭਾਂਜ ਦੇ ਕੇ ਉੱਥੇ ਅਧਿਕਾਰ ਕਰ ਲਿਆ ।

ਡੇਰਾ ਗਾਜ਼ੀ ਖ਼ਾਂ ਦੀ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਡੇਰਾ ਇਸਮਾਈਲ ਖਾਂ ਅਤੇ ਮਾਨਕੇਰਾ ਵਲ ਵਾਗਾਂ ਮੋੜੀਆਂ । ਉਸ ਨੇ ਇਨ੍ਹਾਂ ਇਲਾਕਿਆਂ ‘ਤੇ ਅਧਿਕਾਰ ਕਰਨ ਲਈ 1821 ਈ: ਵਿੱਚ ਮਿਸਰ ਦੀਵਾਨ ਚੰਦ ਨੂੰ ਭੇਜਿਆ । ਉੱਥੋਂ ਦੇ ਹਾਕਮ ਅਹਿਮਦ ਖ਼ਾਂ ਨੇ ਮਹਾਰਾਜਾ ਨੂੰ ਨਜ਼ਰਾਨਾ ਦੇ ਕੇ ਟਾਲਣਾ ਚਾਹਿਆ, ਪਰ ਮਿਸਰ ਦੀਵਾਨ ਚੰਦ ਨੇ ਨਜ਼ਰਾਨਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਅੱਗੇ ਵੱਧ ਕੇ ਮਾਨਕੇਰਾ ਉੱਤੇ ਅਧਿਕਾਰ ਕਰ ਲਿਆ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੀਆਂ ਕੋਈ ਚਾਰ ਮੁੱਢਲੀਆਂ ਜਿੱਤਾਂ ਦਾ ਵਰਣਨ ਕਰੋ । ਉੱਤਰ-ਮਹਾਰਾਜਾ ਰਣਜੀਤ ਸਿੰਘ ਦੀਆਂ ਚਾਰ ਮੁੱਢਲੀਆਂ ਜਿੱਤਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਲਾਹੌਰ ਦੀ ਜਿੱਤ – ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ । ਉੱਥੋਂ ਦੇ ਸ਼ਾਸਕ ਮੋਹਰ ਸਿੰਘ ਅਤੇ ਸਾਹਿਬ ਸਿੰਘ ਲਾਹੌਰ ਛੱਡ ਕੇ ਦੌੜ ਗਏ ਮਹਾਰਾਜਾ ਰਣਜੀਤ ਸਿੰਘ ਨੇ ਚੇਤ ਸਿੰਘ ਨੂੰ ਹਰਾ ਕੇ ਜੁਲਾਈ, 1799 ਈ: ਵਿਚ ਲਾਹੌਰ ਤੇ ਅਧਿਕਾਰ ਕਰ ਲਿਆ ।
  • ਸਿੱਖ – ਮੁਸਲਿਮ ਸੰਘ ਦੀ ਹਾਰ-ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ਨੂੰ ਦੇਖ ਕੇ ਆਲੇ-ਦੁਆਲੇ ਦੇ ਸਿੱਖ ਅਤੇ ਮੁਸਲਮਾਨ ਸ਼ਾਸਕਾਂ ਨੇ ਇਕੱਠੇ ਹੋ ਕੇ ਉਨ੍ਹਾਂ ਨਾਲ ਲੜਨ ਦਾ ਫ਼ੈਸਲਾ ਕੀਤਾ । 1800 ਈ: ਵਿਚ ਭਸੀਨ ਨਾਂ ਦੀ ਥਾਂ ‘ਤੇ ਯੁੱਧ ਹੋਇਆ । ਇਸ ਯੁੱਧ ਵਿਚ ਬਿਨਾਂ ਕਿਸੇ ਖ਼ੂਨ-ਖ਼ਰਾਬੇ ਦੇ ਮਹਾਰਾਜਾ ਰਣਜੀਤ ਸਿੰਘ ਜੇਤੂ ਰਿਹਾ ।
  • ਅੰਮ੍ਰਿਤਸਰ ਦੀ ਜਿੱਤ – ਮਹਾਰਾਜਾ ਰਣਜੀਤ ਸਿੰਘ ਦੇ ਹਮਲੇ ਦੇ ਸਮੇਂ ਉੱਥੋਂ ਦੇ ਸ਼ਾਸਨ ਦੀ ਵਾਗਡੋਰ ਮਾਈ ਸੁੱਖਾਂ ਦੇ ਹੱਥਾਂ ਵਿਚ ਸੀ । ਮਾਈ ਸੁੱਖਾਂ ਨੇ ਕੁਝ ਸਮੇਂ ਤਕ ਵਿਰੋਧ ਕਰਨ ਦੇ ਬਾਅਦ ਹਥਿਆਰ ਸੁੱਟ ਦਿੱਤੇ ਅਤੇ ਅੰਮ੍ਰਿਤਸਰ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਅਧਿਕਾਰ ਹੋ ਗਿਆ ।
  • ਸਿੱਖ ਮਿਸਲਾਂ ਉੱਤੇ ਜਿੱਤ – ਮਹਾਰਾਜਾ ਰਣਜੀਤ ਸਿੰਘ ਨੇ ਹੁਣ ਸੁਤੰਤਰ ਸਿੱਖ ਮਿਸਲਾਂ ਦੇ ਨੇਤਾਵਾਂ ਨਾਲ ਦੋਸਤੀ ਸਥਾਪਿਤ ਕਰ ਲਈ । ਉਨ੍ਹਾਂ ਦੇ ਸਹਿਯੋਗ ਨਾਲ ਉਸ ਨੇ ਦੁਸਰੀਆਂ ਛੋਟੀਆਂ-ਛੋਟੀਆਂ ਮਿਸਲਾਂ ‘ਤੇ ਕਬਜ਼ਾ ਕਰ ਲਿਆ ।

ਪ੍ਰਸ਼ਨ 4.
ਸਿੱਖ ਮਿਸਲਾਂ ‘ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਕੋਈ ਚਾਰ ਜਿੱਤਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸਿੱਖ ਮਿਸਲਾਂ ‘ਤੇ ਜਿੱਤ-ਮਹਾਰਾਜਾ ਰਣਜੀਤ ਸਿੰਘ ਨੇ ਹੁਣ ਸੁਤੰਤਰ ਸਿੱਖ ਮਿਸਲਾਂ ਉੱਤੇ ਅਧਿਕਾਰ ਕਰਨ ਦਾ ਵਿਚਾਰ ਕੀਤਾ । ਉਸ ਨੇ ਆਹਲੂਵਾਲੀਆ, ਕਨ੍ਹਈਆ ਅਤੇ ਰਾਮਗੜੀਆ ਜਿਹੀਆਂ ਮਿਸਲਾਂ ਦੇ ਨੇਤਾਵਾਂ ਨਾਲ ਦੋਸਤੀ ਕਾਇਮ ਕੀਤੀ । ਉਨ੍ਹਾਂ ਦੇ ਸਹਿਯੋਗ ਨਾਲ ਉਸ ਨੇ ਹੋਰ ਛੋਟੀਆਂ-ਛੋਟੀਆਂ ਮਿਸਲਾਂ ‘ਤੇ ਅਧਿਕਾਰ ਕਰ ਲਿਆ ।

  • 1802 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅਕਾਲਗੜ੍ਹ ਦੇ ਦਲ ਸਿੰਘ ਨੂੰ ਹਰਾ ਕੇ ਉਸ ਦੇ ਦੇਸ਼ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
  • 1807 ਈ: ਵਿਚ ਡੱਲੇਵਾਲੀਆ ਮਿਸਲ ਦੇ ਨੇਤਾ ਸਰਦਾਰ ਤਾਰਾ ਸਿੰਘ ਘੇਬਾ ਦੀ ਮੌਤ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਦੇ ਕਈ ਦੇਸ਼ਾਂ ਨੂੰ ਜਿੱਤ ਲਿਆ |
  • ਅਗਲੇ ਹੀ ਸਾਲ ਉਸ ਨੇ ਸਿਆਲਕੋਟ ਦੇ ਜੀਵਨ ਸਿੰਘ ਨੂੰ ਹਰਾ ਕੇ ਉਸ ਦੇ ਅਧੀਨ ਦੇਸ਼ਾਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
  • 1810 ਈ: ਵਿਚ ਉਸ ਨੇ ਨੱਕਈ ਮਿਸਲ ਦੇ ਸਰਦਾਰ ਕਾਹਨ ਸਿੰਘ ਅਤੇ ਗੁਜਰਾਤ ਦੇ ਸਰਦਾਰ ਸਾਹਿਬ ਸਿੰਘ ਦੇ ਦੇਸ਼ਾਂ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ ।

ਪ੍ਰਸ਼ਨ 5.
ਅੰਮ੍ਰਿਤਸਰ ਦੀ ਸੰਧੀ ਦੀਆਂ ਕੀ ਸ਼ਰਤਾਂ ਸਨ ?
ਉੱਤਰ-
ਅੰਮ੍ਰਿਤਸਰ ਦੀ ਸੰਧੀ ‘ਤੇ 25 ਅਪਰੈਲ, 1809 ਈ: ਨੂੰ ਦਸਤਖ਼ਤ ਹੋਏ । ਇਸ ਸੰਧੀ ਦੀਆਂ ਮੁੱਖ ਸ਼ਰਤਾਂ ਇਸ ਪ੍ਰਕਾਰ ਸਨ-

  • ਦੋਵੇਂ ਸਰਕਾਰਾਂ ਇਕ ਦੂਸਰੇ ਦੇ ਪ੍ਰਤੀ ਮਿੱਤਰਤਾਪੂਰਨ ਸੰਬੰਧ ਬਣਾਈ ਰੱਖਣਗੀਆਂ ।
  • ਅੰਗਰੇਜ਼ ਸਤਲੁਜ ਨਦੀ ਦੇ ਉੱਤਰੀ ਇਲਾਕੇ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਦੇਣਗੇ, ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਇਸ ਦੇ ਦੱਖਣੀ ਇਲਾਕਿਆਂ ਦੇ ਮਾਮਲੇ ਵਿਚ ਦਖ਼ਲ ਨਹੀਂ ਦੇਵੇਗਾ ।
  • ਬ੍ਰਿਟਿਸ਼ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਵੱਧ ਪਿਆਰਾ ਰਾਜ ਮੰਨ ਲਿਆ । ਉਸ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਉਹ ਉਸ ਦੇ ਰਾਜ ਅਤੇ ਪਰਜਾ ਨਾਲ ਕੋਈ ਸੰਬੰਧ ਨਹੀਂ ਰੱਖਣਗੇ । ਦੋਹਾਂ ਵਿਚੋਂ ਕੋਈ ਵੀ ਜ਼ਰੂਰਤ ਤੋਂ ਜ਼ਿਆਦਾ ਸੈਨਾ ਨਹੀਂ ਰੱਖੇਗਾ ।
  • ਸਤਲੁਜ ਦੇ ਦੱਖਣ ਵਿਚ ਮਹਾਰਾਜਾ ਰਣਜੀਤ ਸਿੰਘ ਓਨੀ ਹੀ ਸੈਨਾ ਰੱਖ ਸਕੇਗਾ ਜਿੰਨੀ ਉਸ ਦੇਸ਼ ਵਿਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਜ਼ਰੂਰੀ ਹੋਵੇਗੀ ।
  • ਜਦੋਂ ਕੋਈ ਵੀ ਪੱਖ ਇਸ ਦੇ ਵਿਰੁੱਧ ਕੰਮ ਕਰੇਗਾ ਤਾਂ ਸੰਧੀ ਨੂੰ ਭੰਗ ਸਮਝਿਆ ਜਾਵੇਗਾ ।

ਪ੍ਰਸ਼ਨ 6.
ਅੰਮ੍ਰਿਤਸਰ ਦੀ ਸੰਧੀ (1809) ਦਾ ਕੀ ਮਹੱਤਵ ਸੀ ?
ਉੱਤਰ-
ਅੰਮ੍ਰਿਤਸਰ ਦੀ ਸੰਧੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਪੰਜਾਬ ਉੱਤੇ ਅਧਿਕਾਰ ਕਰਨ ਦੇ ਸੁਪਨੇ ਨੂੰ ਭੰਗ ਕਰ ਦਿੱਤਾ । ਸਤਲੁਜ ਨਦੀ ਉਸ ਦੇ ਰਾਜ ਦੀ ਸੀਮਾ ਬਣ ਕੇ ਰਹਿ ਗਈ । ਇੱਥੇ ਹੀ ਬਸ ਨਹੀਂ, ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਤਿਸ਼ਠਾ ਨੂੰ ਵੀ ਬਹੁਤ ਵੱਡਾ ਧੱਕਾ ਲੱਗਾ । ਆਪਣੇ ਰਾਜ ਵਿਚ ਉਸ ਦਾ ਦਬਦਬਾ ਘੱਟ ਹੋਣ ਲੱਗਾ । ਫਿਰ ਵੀ ਇਸ ਸੰਧੀ ਨਾਲ ਉਸ ਨੂੰ ਕੁਝ ਲਾਭ ਵੀ ਹੋਏ । ਇਸ ਸੰਧੀ ਦੁਆਰਾ ਉਸੇ ਨੇ ਪੰਜਾਬ ਨੂੰ ਅੰਗਰੇਜ਼ਾਂ ਦੇ ਹਮਲੇ ਤੋਂ ਬਚਾ ਲਿਆ । ਜਦੋਂ ਤਕ ਉਹ ਜਿਉਂਦਾ ਰਿਹਾ, ਅੰਗਰੇਜ਼ਾਂ ਨੇ ਪੰਜਾਬ ਵਲ ਨੂੰ ਅੱਖ ਚੁੱਕ ਕੇ ਵੀ ਨਹੀਂ ਦੇਖਿਆ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਉੱਤਰ-ਪੱਛਮ ਵਲ ਨੂੰ ਆਪਣੇ ਰਾਜ ਨੂੰ ਵਿਸਤ੍ਰਿਤ ਕਰਨ ਦਾ ਸਮਾਂ ਮਿਲਿਆ । ਉਸ ਨੇ ਮੁਲਤਾਨ, ਅਟਕ, ਕਸ਼ਮੀਰ, ਪਿਸ਼ਾਵਰ ਤੇ ਡੇਰਾਜਾਤ ਦੇ ਦੇਸ਼ਾਂ ਨੂੰ ਜਿੱਤ ਕੇ ਆਪਣੀ ਸ਼ਕਤੀ ਵਿਚ ਖੂਬ ਵਾਧਾ ਕੀਤਾ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪੁਸ਼ਨ 7.
ਕੋਈ ਚਾਰ ਨੁਕਤਿਆਂ ਦੇ ਆਧਾਰ ‘ਤੇ ਨੌਸ਼ਹਿਰੇ ਦੀ ਲੜਾਈ ਦੇ ਮਹੱਤਵ ਬਾਰੇ ਦੱਸੋ ।
ਉੱਤਰ-

  • ਨੌਸ਼ਹਿਰਾ ਦੀ ਲੜਾਈ ਵਿਚ ਆਜ਼ਮ ਖਾਂ ਹਾਰ ਗਿਆ ਸੀ ਅਤੇ ਮਰਨ ਤੋਂ ਪਹਿਲਾਂ ਉਹ ਆਪਣੇ ਪੁੱਤਰਾਂ ਨੂੰ ਇਸ ਅਪਮਾਨ ਦਾ ਬਦਲਾ ਲੈਣ ਦੀ ਸਹੁੰ ਚੁਕਾ ਗਿਆ ਸੀ । ਇਸ ਤਰ੍ਹਾਂ ਸਿੱਖਾਂ ਅਤੇ ਅਫ਼ਗਾਨਾਂ ਵਿਚ ਲੰਬੀ ਦੁਸ਼ਮਣੀ ਸ਼ੁਰੂ ਹੋ ਗਈ ।
  • ਇਸ ਜਿੱਤ ਨਾਲ ਸਿੱਖਾਂ ਦੀ ਵੀਰਤਾ ਦੀ ਧਾਕ ਜੰਮ ਗਈ । ਸਿੱਟੇ ਵਜੋਂ ਸਿੱਖਾਂ ਵਿਚ ਆਤਮ-ਵਿਸ਼ਵਾਸ ਦਾ ਸੰਚਾਰ ਹੋਇਆ ਅਤੇ ਉਨ੍ਹਾਂ ਨੇ ਅਫ਼ਗਾਨਾਂ ਨਾਲ ਹੋਰ ਵੀ ਕਠੋਰ ਨੀਤੀ ਨੂੰ ਅਪਣਾ ਲਿਆ
  • ਇਸ ਲੜਾਈ ਦੇ ਨਤੀਜੇ ਵਜੋਂ ਸਾਰੇ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦਾ ਲੋਹਾ ਮੰਨਿਆ ਜਾਣ ਲੱਗਾ । ਇਸ ਤੋਂ ਉਪਰੰਤ ਨੌਸ਼ਹਿਰਾ ਦੀ ਲੜਾਈ ਦੇ ਕਾਰਨ ਸਿੰਧ ਅਤੇ ਪਿਸ਼ਾਵਰ ਵਿਚਕਾਰ ਸਥਿਤੇ ਅਫ਼ਗਾਨ ਇਲਾਕਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਮਜ਼ਬੂਤ ਹੋ ਗਈ ।
  • ਇਸ ਲੜਾਈ ਪਿੱਛੋਂ ਉੱਤਰ-ਪੱਛਮੀ ਭਾਰਤ ਵਿਚ ਅਫ਼ਗਾਨਾਂ ਦੀ ਤਾਕਤ ਪੂਰੀ ਤਰ੍ਹਾਂ ਖ਼ਤਮ ਹੋ ਗਈ ।

ਪ੍ਰਸ਼ਨ 8.
ਅੰਗਰੇਜ਼ਾਂ, ਸ਼ਾਹ ਸ਼ੁਜਾ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਹੋਣ ਵਾਲੀ ਤਿੰਨ-ਪੱਖੀ ਸੰਧੀ ‘ਤੇ ਇਕ ਨੋਟ ਲਿਖੋ ।
ਉੱਤਰ-
1837 ਈ: ਵਿਚ ਰੁਸ ਏਸ਼ੀਆ ਵਲ ਵਧਣ ਲੱਗਾ ਸੀ । ਅੰਗਰੇਜ਼ਾਂ ਨੂੰ ਇਹ ਡਰ ਸੀ ਕਿ ਕਿਤੇ ਰੂਸ ਅਫ਼ਗਾਨਿਸਤਾਨ ਦੇ ਰਸਤੇ ਭਾਰਤ ‘ਤੇ ਹਮਲਾ ਨਾ ਕਰ ਦੇਵੇ । ਇਸ ਲਈ ਉਨ੍ਹਾਂ ਨੇ ਅਫ਼ਗਾਨਿਸਤਾਨ ਨਾਲ ਮਿੱਤਰਤਾ ਸਥਾਪਿਤ ਕਰਨੀ ਚਾਹੀ । ਇਸ ਉਦੇਸ਼ ਨਾਲ ਕੈਪਟਨ ਬਰਨਜ਼ ਨੂੰ ਕਾਬੁਲ ਭੇਜਿਆ ਗਿਆ ਪਰੰਤੁ ਉੱਥੋਂ ਦਾ ਸ਼ਾਸਕ ਦੋਸਤ ਮੁਹੰਮਦ ਇਸ ਸ਼ਰਤ ‘ਤੇ ਸਮਝੌਤਾ ਕਰਨ ਲਈ ਤਿਆਰ ਹੋਇਆ ਕਿ ਅੰਗਰੇਜ਼ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਪਿਸ਼ਾਵਰ ਦਾ ਦੇਸ਼ ਲੈ ਕੇ ਦੇਣ । ਅੰਗਰੇਜ਼ਾਂ ਲਈ ਮਹਾਰਾਜਾ ਰਣਜੀਤ ਸਿੰਘ ਦੀ ਮਿੱਤਰਤਾ ਵੀ ਮਹੱਤਵਪੂਰਨ ਸੀ । ਇਸ ਲਈ ਉਨ੍ਹਾਂ ਨੇ ਇਸ ਸ਼ਰਤ ਨੂੰ ਨਾ ਮੰਨਿਆ ਅਤੇ ਅਫ਼ਗਾਨਿਸਤਾਨ ਦੇ ਪਹਿਲੇ ਸ਼ਾਸਕ ਸ਼ਾਹ ਸ਼ੂਜਾ ਨਾਲ ਇਕ ਸਮਝੌਤਾ ਕਰ ਲਿਆ । ਇਸ ਸਮਝੌਤੇ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ । ਇਹ ਸਮਝੌਤਾ ਤਿੰਨ ਪੱਖੀ ਸੰਧੀ ਦੇ ਨਾਂ ਨਾਲ ਮਸ਼ਹੂਰ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੀਆਂ ਲਾਹੌਰ, ਅੰਮ੍ਰਿਤਸਰ, ਅਟਕ, ਮੁਲਤਾਨ ਤੇ ਕਸ਼ਮੀਰ ਦੀਆਂ ਜਿੱਤਾਂ ਦਾ ਵਰਣਨ . ਕਰੋ ।
ਜਾਂ
ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਮੁੱਖ ਜਿੱਤਾਂ ਦਾ ਵਰਣਨ ਕਰੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀਆਂ ਲਾਹੌਰ, ਅੰਮ੍ਰਿਤਸਰ, ਅਟਕ, ਮੁਲਤਾਨ ਤੇ ਕਸ਼ਮੀਰ ਦੀਆਂ ਜਿੱਤਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਲਾਹੌਰ ਦੀ ਜਿੱਤ – ਲਾਹੌਰ ਤੇ ਭੰਗੀ ਮਿਸਲ ਦੇ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਅਧਿਕਾਰ ਸੀ । ਲਾਹੌਰ ਦੇ ਨਿਵਾਸੀ ਇਨ੍ਹਾਂ ਸਰਦਾਰਾਂ ਦੇ ਸ਼ਾਸਨ ਤੋਂ ਤੰਗ ਆ ਚੁੱਕੇ ਸਨ । ਇਸ ਲਈ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ‘ਤੇ ਹਮਲਾ ਕਰਨ ਦਾ ਸੱਦਾ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਇਕ ਵਿਸ਼ਾਲ ਸੈਨਾ ਲੈ ਕੇ ਲਾਹੌਰ ‘ਤੇ ਹੱਲਾ ਬੋਲ ਦਿੱਤਾ । ਮੋਹਰ ਸਿੰਘ ਅਤੇ ਸਾਹਿਬ ਸਿੰਘ ਲਾਹੌਰ ਛੱਡ ਕੇ ਦੌੜ ਗਏ । ਇਕੱਲਾ ਚੇਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਾਹਮਣਾ ਕਰਦਾ ਰਿਹਾ, ਪਰ ਉਹ ਵੀ ਹਾਰ ਗਿਆ । ਇਸ ਤਰ੍ਹਾਂ 7 ਜੁਲਾਈ, 1799 ਈ: ਵਿਚ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਵਿਚ ਆ ਗਿਆ ।

ਦੇ ਹਮਲੇ ਤੋਂ ਬਚਾ ਲਿਆ । ਜਦੋਂ ਤਕ ਉਹ ਜਿਊਂਦਾ ਰਿਹਾ, ਅੰਗਰੇਜ਼ਾਂ ਨੇ ਪੰਜਾਬ ਵਲ ਨੂੰ ਅੱਖ ਚੁੱਕ ਕੇ ਵੀ ਨਹੀਂ ਦੇਖਿਆ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਉੱਤਰ-ਪੱਛਮ ਵਲ ਨੂੰ ਆਪਣੇ ਰਾਜ ਨੂੰ ਵਿਸਤ੍ਰਿਤ ਕਰਨ ਦਾ ਸਮਾਂ ਮਿਲਿਆ । ਉਸ ਨੇ ਮੁਲਤਾਨ, ਅਟਕ, ਕਸ਼ਮੀਰ, ਪਿਸ਼ਾਵਰ ਤੇ ਡੇਰਾਜਾਤ ਦੇ ਦੇਸ਼ਾਂ ਨੂੰ ਜਿੱਤ ਕੇ ਆਪਣੀ ਸ਼ਕਤੀ ਵਿਚ ਖੂਬ ਵਾਧਾ ਕੀਤਾ ।

2. ਅੰਮ੍ਰਿਤਸਰ ਦੀ ਜਿੱਤ – ਅੰਮ੍ਰਿਤਸਰ ਦੇ ਸ਼ਾਸਨ ਦੀ ਵਾਗਡੋਰ ਗੁਲਾਬ ਸਿੰਘ ਦੀ ਵਿਧਵਾ ਮਾਈ ਸੁੱਖਾਂ ਦੇ ਹੱਥਾਂ ਵਿਚ ਸੀ । ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁੱਖਾਂ ਨੂੰ ਸੰਦੇਸ਼ ਭੇਜਿਆ ਕਿ ਉਹ ਅੰਮ੍ਰਿਤਸਰ ਸਥਿਤ ਲੋਹਗੜ੍ਹ ਦਾ ਕਿਲ੍ਹਾ ਅਤੇ ਪ੍ਰਸਿੱਧ ਜਮਜਮਾ ਤੋਪ ਉਸ ਦੇ ਹਵਾਲੇ ਕਰ ਦੇਵੇ, ਪਰ ਮਾਈ ਸੁੱਖਾਂ ਨੇ ਉਸ ਦੀ ਇਹ ਮੰਗ ਠੁਕਰਾ ਦਿੱਤੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ ਤੇ ਮਾਈ ਸੁੱਖਾਂ ਨੂੰ ਹਰਾ ਕੇ ਅੰਮ੍ਰਿਤਸਰ ਨੂੰ ਵੀ ਆਪਣੇ ਰਾਜ ਵਿਚ ਮਿਲਾ ਲਿਆ ।

3. ਮੁਲਤਾਨ ਦੀ ਜਿੱਤ – ਮੁਲਤਾਨ ਉਸ ਸਮੇਂ ਵਪਾਰਕ ਅਤੇ ਸੈਨਿਕ ਪੱਖ ਤੋਂ ਇਕ ਮਹੱਤਵਪੂਰਨ ਕੇਂਦਰ ਸੀ । 1818 ਈ: ਤਕ ਰਣਜੀਤ ਸਿੰਘ ਨੇ ਮੁਲਤਾਨ ਉੱਤੇ ਛੇ ਹਮਲੇ ਕੀਤੇ ਪਰ ਹਰ ਵਾਰੀ ਉੱਥੋਂ ਦਾ ਪਠਾਨ ਹਾਕਮ ਮੁਜੱਫਰ ਖਾਂ ਰਣਜੀਤ ਸਿੰਘ ਨੂੰ ਭਾਰੀ ਨਜ਼ਰਾਨਾ ਦੇ ਕੇ ਪਿੱਛਾ ਛੁਡਾ ਲੈਂਦਾ ਸੀ 1818 ਈ: ਵਿਚ ਰਣਜੀਤ ਸਿੰਘ ਨੇ ਮੁਲਤਾਨ ਨੂੰ ਸਿੱਖ ਰਾਜ ਵਿਚ ਮਿਲਾਉਣ ਦਾ ਦ੍ਰਿੜ੍ਹ ਨਿਸਚਾ ਕਰ ਲਿਆ । ਉਸ ਨੇ ਮਿਸਰ ਦੀਵਾਨ ਚੰਦ ਅਤੇ ਆਪਣੇ ਵੱਡੇ ਪੁੱਤਰ ਖੜਕ ਸਿੰਘ ਦੇ ਅਧੀਨ 25 ਹਜ਼ਾਰ ਸੈਨਿਕ ਭੇਜੇ । ਸਿੱਖ ਸੈਨਾ ਨੇ ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ । ਮੁਜੱਫਰ ਖਾਂ ਨੇ ਕਿਲ੍ਹੇ ਵਿਚੋਂ ਸਿੱਖ ਸੈਨਾ ਦਾ ਸਾਹਮਣਾ ਕੀਤਾ | ਪਰ ਅੰਤ ਵਿਚ ਉਹ ਮਾਰਿਆ ਗਿਆ ਅਤੇ ਮੁਲਤਾਨ ਸਿੱਖਾਂ ਦੇ ਅਧਿਕਾਰ ਵਿਚ ਆ ਗਿਆ ।

4. ਕਸ਼ਮੀਰ ਦੀ ਜਿੱਤ-ਅਫ਼ਗਾਨਿਸਤਾਨ ਦੇ ਵਜ਼ੀਰ ਫ਼ਤਿਹ ਖਾਂ ਨੇ ਕਸ਼ਮੀਰ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦਾ ਹਿੱਸਾ ਨਾ ਦਿੱਤਾ । ਇਸ ਲਈ ਹੁਣ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਜਿੱਤਣ ਦੇ ਲਈ ਰਾਮ ਦਿਆਲ ਦੇ ਅਧੀਨ ਇਕ ਸੈਨਾ ਭੇਜੀ । ਇਸ ਯੁੱਧ ਵਿਚ ਮਹਾਰਾਜਾ ਰਣਜੀਤ ਸਿੰਘ ਆਪ ਰਾਮ ਦਿਆਲ ਦੇ ਨਾਲ ਗਿਆ । ਪਰ ਸਿੱਖਾਂ ਨੂੰ ਸਫਲਤਾ ਨਾ ਮਿਲ ਸਕੀ । 1819 ਈ: ਵਿਚ ਉਸ ਨੇ ਦੀਵਾਨ ਚੰਦ ਅਤੇ ਰਾਜਕੁਮਾਰ ਖੜਕ ਸਿੰਘ ਦੀ ਅਗਵਾਈ ਵਿਚ ਇਕ ਵਾਰ ਫਿਰ ਸੈਨਾ ਭੇਜੀ । ਕਸ਼ਮੀਰ ਦਾ ਗਵਰਨਰ ਜਬਰ ਖ਼ਾਂ ਸਿੱਖਾਂ ਦਾ ਸਾਹਮਣਾ ਕਰਨ ਲਈ ਅੱਗੇ ਵਧਿਆ ਪਰ ਸੁਪਾਨ ਨਾਂ ਦੇ ਸਥਾਨ ‘ਤੇ ਆ ਕੇ ਉਸ ਦੀ ਕਰਾਰੀ ਹਾਰ ਹੋਈ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 2.
ਰਣਜੀਤ ਸਿੰਘ ਦੀ ਅੰਮ੍ਰਿਤਸਰ ਜਿੱਤ ਦਾ ਵਰਣਨ ਕਰਦੇ ਹੋਏ ਇਸ ਦਾ ਮਹੱਤਵ ਦੱਸੋ ।
ਉੱਤਰ-
ਗੁਲਾਬ ਸਿੰਘ ਭੰਗੀ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਗੁਰਦਿੱਤ ਸਿੰਘ ਅੰਮ੍ਰਿਤਸਰ ਦਾ ਹਾਕਮ ਬਣਿਆ । ਉਹ ਉਸ ਸਮੇਂ ਨਾਬਾਲਗ ਸੀ । ਇਸ ਲਈ ਉਸ ਦੇ ਰਾਜ ਦੀ ਸਾਰੀ ਸ਼ਕਤੀ ਉਸ ਦੀ ਮਾਂ ਮਾਈ ਸੁੱਖਾਂ ਦੇ ਹੱਥਾਂ ਵਿਚ ਸੀ । ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਉੱਤੇ ਆਪਣਾ ਅਧਿਕਾਰ ਕਰਨ ਦਾ ਮੌਕਾ ਲੱਭ ਰਿਹਾ ਸੀ ।

1805 ਈ: ਵਿਚ ਉਸ ਨੂੰ ਇਹ ਬਹਾਨਾ ਮਿਲ ਗਿਆ । ਉਸ ਨੇ ਮਾਈ ਸੁੱਖਾਂ ਨੂੰ ਸੁਨੇਹਾ ਭੇਜਿਆ ਕਿ ਉਹ ਜਮਜਮਾ ਤੋਪ ਉਸ ਦੇ ਹਵਾਲੇ ਕਰ ਦੇਵੇ । ਉਸ ਨੇ ਉਸ ਕੋਲੋਂ ਲੋਹਗੜ੍ਹ ਦੇ ਕਿਲ੍ਹੇ ਦੀ ਵੀ ਮੰਗ ਕੀਤੀ । ਪਰ ਮਾਈ ਸੁੱਖਾਂ ਨੇ ਮਹਾਰਾਜਾ ਦੀਆਂ ਮੰਗਾਂ ਨੂੰ ਠੁਕਰਾ ਦਿੱਤਾ । ਮਹਾਰਾਜਾ ਪਹਿਲਾਂ ਹੀ ਯੁੱਧ ਲਈ ਤਿਆਰ ਬੈਠਾ ਸੀ । ਉਸ ਨੇ ਤੁਰੰਤ ਅੰਮ੍ਰਿਤਸਰ ਉੱਤੇ ਹਮਲਾ ਕਰ ਕੇ ਲੋਹਗੜ੍ਹ ਦੇ ਕਿਲ੍ਹੇ ਨੂੰ ਘੇਰ ਲਿਆ । ਇਸ ਮੁਹਿੰਮ ਵਿੱਚ ਸਦਾ ਕੌਰ ਅਤੇ ਫ਼ਤਿਹ ਸਿੰਘ ਆਹਲੂਵਾਲੀਆ ਨੇ ਮਹਾਰਾਜਾ ਦਾ ਸਾਥ ਦਿੱਤਾ । ਮਹਾਰਾਜਾ ਜੇਤੂ ਰਿਹਾ ਅਤੇ ਉਸ ਨੇ ਅੰਮ੍ਰਿਤਸਰ ਅਤੇ ਲੋਹਗੜ੍ਹ ਦੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ | ਮਾਈ ਸੁੱਖਾਂ ਅਤੇ ਗੁਰਦਿੱਤ ਸਿੰਘ ਨੂੰ ਜੀਵਨ ਨਿਰਬਾਹ ਲਈ ਜਾਗੀਰ ਦੇ ਦਿੱਤੀ ਗਈ । ਅੰਮ੍ਰਿਤਸਰ ਦਾ ਅਕਾਲੀ ਫੂਲਾ ਸਿੰਘ ਆਪਣੇ 2,000 ਨਿਹੰਗ ਸਾਥੀਆਂ ਨਾਲ ਰਣਜੀਤ ਸਿੰਘ ਦੀ ਸੈਨਾ ਵਿੱਚ ਸ਼ਾਮਲ ਹੋ ਗਿਆ ।

ਅੰਮ੍ਰਿਤਸਰ ਦੀ ਜਿੱਤ ਦਾ ਮਹੱਤਵ-

  • ਲਾਹੌਰ ਦੀ ਜਿੱਤ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਮਹੱਤਵਪੂਰਨ ਜਿੱਤ ਅੰਮ੍ਰਿਤਸਰ ਦੀ ਜਿੱਤ ਸੀ । ਇਸ ਦਾ ਕਾਰਨ ਇਹ ਸੀ ਕਿ ਜਿੱਥੇ ਲਾਹੌਰ ਪੰਜਾਬ ਦੀ ਰਾਜਧਾਨੀ ਸੀ ਉੱਥੇ ਹੁਣ ਅੰਮ੍ਰਿਤਸਰ ਸਭ ਸਿੱਖਾਂ ਦੀ ਧਾਰਮਿਕ ਰਾਜਧਾਨੀ ਬਣ ਗਈ ਸੀ ।
  • ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਧ ਗਈ ਸੀ । ਉਸ ਲਈ ਲੋਹਗੜ੍ਹ ਦਾ ਕਿਲ੍ਹਾ ਬਹੁਤ ਕੀਮਤੀ ਸਿੱਧ ਹੋਇਆ । ਉਸ ਨੂੰ ਤਾਂਬੇ ਅਤੇ ਪਿੱਤਲ ਦੀ ਬਣੀ ਜਮਜਮਾ ਤੋਪ ਵੀ ਪ੍ਰਾਪਤ ਹੋਈ ।
  • ਮਹਾਰਾਜਾ ਨੂੰ ਪ੍ਰਸਿੱਧ ਸੈਨਿਕ ਅਕਾਲੀ ਫੂਲਾ ਸਿੰਘ ਅਤੇ ਉਸ ਦੇ 2000 ਨਿਹੰਗ ਸਾਥੀਆਂ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ । ਨਿਹੰਗਾਂ ਦੇ ਅਸਾਧਾਰਨ ਹੌਸਲੇ ਅਤੇ ਬਹਾਦਰੀ ਦੇ ਜ਼ੋਰ ‘ਤੇ ਰਣਜੀਤ ਸਿੰਘ ਨੂੰ ਕਈ ਸ਼ਾਨਦਾਰ ਜਿੱਤਾਂ ਪ੍ਰਾਪਤ ਹੋਈਆਂ ।
  • ਅੰਮ੍ਰਿਤਸਰ ਜਿੱਤ ਦੇ ਸਿੱਟੇ ਵਜੋਂ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਫਲਸਰੂਪ ਬਹੁਤ ਸਾਰੇ ਭਾਰਤੀ ਉਸ ਦੇ ਰਾਜ ਵਿਚ ਨੌਕਰੀ ਕਰਨ ਲਈ ਆਉਣ ਲੱਗੇ । ਈਸਟ ਇੰਡੀਆ ਕੰਪਨੀ ਦੀ ਨੌਕਰੀ ਕਰਨ ਵਾਲੇ ਕਈ ਭਾਰਤੀ ਉੱਥੋਂ ਦੀ ਨੌਕਰੀ ਛੱਡ ਕੇ ਮਹਾਰਾਜਾ ਕੋਲ ਕੰਮ ਕਰਨ ਲੱਗੇ । ਕਈ ਯੂਰਪੀ ਸੈਨਿਕ ਵੀ ਮਹਾਰਾਜਾ ਦੀ ਫ਼ੌਜ ਵਿਚ ਭਰਤੀ ਹੋ ਗਏ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

Punjab State Board PSEB 10th Class Social Science Book Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ Textbook Exercise Questions and Answers.

PSEB Solutions for Class 10 Social Science History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

SST Guide for Class 10 PSEB ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ / ਇਕ ਵਾਕ (1-15 ਸ਼ਬਦਾਂ) ਵਿਚ ਲਿਖੋ-

ਪ੍ਰਸ਼ਨ 1.
ਹੁਕਮਨਾਮੇ ਵਿਚ ਗੁਰੂ ਜੀ ਨੇ ਪੰਜਾਬ ਦੇ ਸਿੱਖਾਂ ਨੂੰ ਕੀ ਆਦੇਸ਼ ਦਿੱਤੇ ?
ਉੱਤਰ-
ਬੰਦਾ ਸਿੰਘ ਬਹਾਦਰ ਉਨ੍ਹਾਂ ਦਾ ਰਾਜਨੀਤਿਕ ਨੇਤਾ ਹੋਵੇਗਾ ਅਤੇ ਉਹ ਮੁਗ਼ਲਾਂ ਦੇ ਵਿਰੁੱਧ ਧਰਮ ਯੁੱਧ ਵਿਚ ਬੰਦੇ ਦਾ ਸਾਥ ਦੇਣ ।

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵੱਲ ਕਿਉਂ ਆਇਆ ?
ਉੱਤਰ-
ਮੁਗ਼ਲਾਂ ਦੇ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 3.
ਸਮਾਣੇ ਉੱਤੇ ਬੰਦਾ ਸਿੰਘ ਬਹਾਦਰ ਨੇ ਕਿਉਂ ਹਮਲਾ ਕੀਤਾ ?
ਉੱਤਰ-
ਬੰਦਾ ਸਿੰਘ ਬਹਾਦਰ ਨੇ ਸਿੱਖ ਗੁਰੂ ਸਾਹਿਬਾਨਾਂ ‘ਤੇ ਅੱਤਿਆਚਾਰ ਕਰਨ ਵਾਲੇ ਜੱਲਾਦਾਂ ਨੂੰ ਸਜ਼ਾ ਦੇਣ ਲਈ ਸਮਾਨਾ ‘ਤੇ ਹਮਲਾ ਕੀਤਾ ।

ਪ੍ਰਸ਼ਨ 4.
ਬੰਦਾ ਸਿੰਘ ਬਹਾਦਰ ਵੱਲੋਂ ਭੂਣਾ ਪਿੰਡ ਉੱਤੇ ਹਮਲਾ ਕਰਨ ਦਾ ਕੀ ਕਾਰਨ ਸੀ ?
ਉੱਤਰ-
ਆਪਣੀਆਂ ਸੈਨਿਕ ਲੋੜਾਂ ਦੀ ਪੂਰਤੀ ਲਈ ਧਨ ਪ੍ਰਾਪਤ ਕਰਨ ਲਈ ।

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਨੇ ਸਢੋਰਾ ਉੱਤੇ ਕਿਉਂ ਹਮਲਾ ਕੀਤਾ ?
ਉੱਤਰ-
ਸਰਾ ਦੇ ਅੱਤਿਆਚਾਰੀ ਸ਼ਾਸਕ ਉਸਮਾਨ ਖ਼ਾਂ ਨੂੰ ਸਜ਼ਾ ਦੇਣ ਲਈ ।

ਪ੍ਰਸ਼ਨ 6.
ਬੰਦਾ ਸਿੰਘ ਬਹਾਦਰ ਦੇ ਚੱਪੜ-ਚਿੜੀ ਅਤੇ ਸਰਹਿੰਦ ਉੱਤੇ ਹਮਲੇ ਦੇ ਕੀ ਕਾਰਨ ਸਨ ?
ਉੱਤਰ-
ਸਰਹਿੰਦ ਦੇ ਅੱਤਿਆਚਾਰੀ ਸੂਬੇਦਾਰ ਵਜ਼ੀਰ ਖਾਂ ਨੂੰ ਸਜ਼ਾ ਦੇਣ ਲਈ ।

ਪ੍ਰਸ਼ਨ 7.
ਰਾਹੋਂ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਜਲੰਧਰ ਦੋਆਬ ਦੇ ਸਿੱਖਾਂ ਨੇ ਉੱਥੋਂ ਦੇ ਫ਼ੌਜਦਾਰ ਸ਼ਮਸ ਖ਼ਾਂ ਵਿਰੁੱਧ ਹਥਿਆਰ ਚੁੱਕ ਲਏ ਸਨ ।

ਪ੍ਰਸ਼ਨ 8.
ਵਜ਼ੀਰ ਖਾਂ ਕਿੱਥੋਂ ਦਾ ਸੂਬੇਦਾਰ ਸੀ ? ਇਸ ਦੀ ਬੰਦਾ ਸਿੰਘ ਬਹਾਦਰ ਨਾਲ ਕਿਸ ਸਥਾਨ ‘ਤੇ ਲੜਾਈ ਹੋਈ ?
ਉੱਤਰ-
ਵਜ਼ੀਰ ਖਾਂ ਸਰਹਿੰਦ ਦਾ ਸੂਬੇਦਾਰ ਸੀ । ਉਸ ਦੀ ਬੰਦਾ ਸਿੰਘ ਬਹਾਦਰ ਨਾਲ ਚੱਪੜ-ਚਿੜੀ ਦੇ ਸਥਾਨ ‘ਤੇ ਲੜਾਈ ਹੋਈ । ਪ੍ਰਸ਼ਨ 9. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਬਾਰੇ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਨੂੰ 1716 ਈ: ਨੂੰ ਉਸ ਦੇ ਸਾਥੀਆਂ ਸਮੇਤ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ |

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 10.
ਕਰੋੜਸਿੰਘੀਆ ਮਿਸਲ ਦਾ ਨਾਂ ਕਿਵੇਂ ਪਿਆ ?
ਉੱਤਰ-
ਕਰੋੜਸਿੰਘੀਆ ਮਿਸਲ ਦਾ ਨਾਂ ਇਸਦੇ ਸੰਸਥਾਪਕ ਕਰੋੜ ਸਿੰਘ ਦੇ ਨਾਂ ‘ਤੇ ।

ਪ੍ਰਸ਼ਨ 11.
ਸਦਾ ਕੌਰ ਕੌਣ ਸੀ ?
ਉੱਤਰ-
ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ ।

II. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਦਾ ਹਾਲ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਮਾਧੋਦਾਸ ਸੀ । ਉਹ ਇਕ ਬੈਰਾਗੀ ਸੀ । 1708 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਮੁਗ਼ਲ ਬਾਦਸ਼ਾਹ ਬਹਾਦਰਸ਼ਾਹ ਨਾਲ ਦੱਖਣ ਵੱਲ ਗਏ । ਉੱਥੇ ਮਾਧੋਦਾਸ ਉਨ੍ਹਾਂ ਦੇ ਸੰਪਰਕ ਵਿਚ ਆਇਆ । ਗੁਰੂ ਜੀ ਦੀ ਆਕਰਸ਼ਕ ਸ਼ਖ਼ਸੀਅਤ ਨੇ ਉਸ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਉਹ ਜਲਦੀ ਹੀ ਉਨ੍ਹਾਂ ਦਾ ਚੇਲਾ ਬੰਦਾ ਸਿੰਘ) ਬਣ ਗਿਆ । ਗੁਰੂ ਜੀ ਨੇ ਉਸ ਨੂੰ ਬਹਾਦਰ ਦੀ ਪਦਵੀ ਦਿੱਤੀ ਅਤੇ ਉਸ ਨੂੰ ਪੰਜਾਬ ਵਿਚ ਸਿੱਖਾਂ ਦੀ ਅਗਵਾਈ ਕਰਨ ਦਾ ਆਦੇਸ਼ ਦਿੱਤਾ । ਪੰਜਾਬ ਵਿਚ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋਇਆ ।

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦੀ ਸਮਾਣੇ ਦੀ ਜਿੱਤ ‘ਤੇ ਨੋਟ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਨੇ 26 ਨਵੰਬਰ, 1709 ਈ: ਨੂੰ ਸਮਾਣਾ ਉੱਤੇ ਹਮਲਾ ਕੀਤਾ । ਇਸ ਹਮਲੇ ਦਾ ਕਾਰਨ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸਮਾਣਾ ਦੇ ਸਨ । ਸਮਾਣਾ ਦੀਆਂ ਗਲੀਆਂ ਵਿਚ ਕਈ ਘੰਟਿਆਂ ਤਕ ਲੜਾਈ ਹੁੰਦੀ ਰਹੀ । ਸਿੱਖਾਂ ਨੇ ਲਗਪਗ 10,000 ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸ਼ਹਿਰ ਦੇ ਕਈ ਸੁੰਦਰ ਭਵਨਾਂ ਨੂੰ ਬਰਬਾਦ ਕਰ ਦਿੱਤਾ | ਕਾਤਲ ਜੱਲਾਦ ਪਰਿਵਾਰਾਂ ਦਾ ਸਫ਼ਾਇਆ ਕਰ ਦਿੱਤਾ ਗਿਆ । ਇਸ ਜਿੱਤ ਨਾਲ ਬੰਦਾ ਸਿੰਘ ਬਹਾਦਰ ਨੂੰ ਬਹੁਤ ਸਾਰਾ ਧਨ ਵੀ ਪ੍ਰਾਪਤ ਹੋਇਆ ।

ਪ੍ਰਸ਼ਨ 3.
ਚੱਪੜ-ਚਿੜੀ ਅਤੇ ਸਰਹਿੰਦ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਨ ਭਰ ਤੰਗ ਕੀਤਾ ਸੀ । ਇਸ ਤੋਂ ਇਲਾਵਾ ਉਸ ਨੇ ਗੁਰੂ ਸਾਹਿਬ ਦੇ ਦੋ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਚ ਹੀ ਕੰਧ ਵਿਚ ਚਿਣਵਾ ਦਿੱਤਾ ਸੀ । ਇਸ ਲਈ ਬੰਦਾ ਸਿੰਘ ਬਹਾਦਰ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ । ਜਿਉਂ ਹੀ ਉਹ ਸਰਹਿੰਦ ਵਲ ਵਧਿਆ, ਹਜ਼ਾਰਾਂ ਲੋਕ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ । ਸਰਹਿੰਦ ਦੇ ਕਰਮਚਾਰੀ ਸੁੱਚਾ ਨੰਦ ਦਾ ਭਤੀਜਾ ਵੀ 1000 ਸੈਨਿਕਾਂ ਨਾਲ ਬੰਦਾ ਸਿੰਘ ਦੀ ਸੈਨਾ ਨਾਲ ਜਾ ਮਿਲਿਆ । ਪਰੰਤੁ ਬਾਅਦ ਵਿਚ ਉਸ ਨੇ ਧੋਖਾ ਦਿੱਤਾ । ਦੂਜੇ ਪਾਸੋਂ ਵਜ਼ੀਰ ਖਾਂ ਕੋਲ ਲਗਪਗ 20,000 ਸੈਨਿਕ ਸਨ । ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵਿਚ ਚੱਪੜ-ਚਿੜੀ ਦੇ ਸਥਾਨ ‘ਤੇ 22 ਮਈ, 1710 ਈ: ਨੂੰ ਦੋਹਾਂ ਫ਼ੌਜਾਂ ਵਿਚ ਘਮਸਾਣ ਦਾ ਯੁੱਧ ਹੋਇਆ । ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਦੁਸ਼ਮਣ ਦੇ ਸੈਨਿਕ ਵੱਡੀ ਗਿਣਤੀ ਵਿਚ ਸਿੱਖਾਂ ਦੀਆਂ ਤਲਵਾਰਾਂ ਦੇ ਸ਼ਿਕਾਰ ਹੋਏ । ਵਜ਼ੀਰ ਖਾਂ ਦੀ ਲਾਸ਼ ਨੂੰ ਇਕ ਦਰੱਖ਼ਤ ਉੱਤੇ ਟੰਗ ਦਿੱਤਾ ਗਿਆ । ਸੁੱਚਾ ਨੰਦ ਜਿਸਨੇ ਸਿੱਖਾਂ ‘ਤੇ ਅੱਤਿਆਚਾਰ ਕਰਵਾਏ ਸਨ, ਦੇ ਨੱਕ ਵਿਚ ਨਕੇਲ ਪਾ ਕੇ ਸ਼ਹਿਰ ਵਿਚ ਉਸ ਦਾ ਜਲੂਸ ਕੱਢਿਆ ਗਿਆ ।

ਪ੍ਰਸ਼ਨ 4.
ਗੁਰਦਾਸ ਨੰਗਲ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਦੀਆਂ ਲਗਾਤਾਰ ਜਿੱਤਾਂ ਤੋਂ ਮੁਗ਼ਲ ਅੱਗ ਭਬੁਕਾ ਹੋ ਗਏ ਸਨ । ਇਸ ਲਈ 1715 ਈ: . ਵਿਚ ਇਕ ਵੱਡੀ ਮੁਗ਼ਲ ਫ਼ੌਜ ਨੇ ਬੰਦਾ ਸਿੰਘ ਬਹਾਦਰ ਉੱਤੇ ਹਮਲਾ ਕਰ ਦਿੱਤਾ । ਇਸ ਫ਼ੌਜ ਦੀ ਅਗਵਾਈ ਅਬਦੁਸ ਸਮਦ ਕਰ ਰਿਹਾ ਸੀ । ਸਿੱਖਾਂ ਨੇ ਇਸ ਫ਼ੌਜ ਦਾ ਬਹਾਦਰੀ ਨਾਲ ਟਾਕਰਾ ਕੀਤਾ । ਪਰੰਤੂ ਉਨ੍ਹਾਂ ਨੂੰ ਗੁਰਦਾਸ ਨੰਗਲ (ਗੁਰਦਾਸਪੁਰ ਤੋਂ 6 ਕਿ: ਮੀ: ਦੂਰ ਪੱਛਮ ਵਿਚ) ਵਲ ਹਟਣਾ ਪਿਆ । ਉੱਥੇ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਸਮੇਤ ਦੁਨੀ ਚੰਦ ਦੀ ਹਵੇਲੀ ਵਿਚ ਪਨਾਹ ਲਈ । ਦੁਸ਼ਮਣ ਨੂੰ ਦੂਰ ਰੱਖਣ ਲਈ ਉਨ੍ਹਾਂ ਨੇ ਹਵੇਲੀ ਦੇ ਚਾਰੇ ਪਾਸੇ ਖਾਈ ਪੁੱਟ ਕੇ ਉਸ ਵਿਚ ਪਾਣੀ ਭਰ ਦਿੱਤਾ । ਅਪਰੈਲ, 1715 ਈ: ਵਿਚ ਮੁਗ਼ਲਾਂ ਨੇ ਭਾਈ ਦੁਨੀ ਚੰਦ ਦੀ ਹਵੇਲੀ ਨੂੰ ਘੇਰ ਲਿਆ । ਸਿੱਖ ਬੜੀ ਦਲੇਰੀ ਅਤੇ ਬਹਾਦਰੀ ਨਾਲ ਮੁਗ਼ਲਾਂ ਦਾ ਸਾਹਮਣਾ ਕਰਦੇ ਰਹੇ । ਅੱਠ ਮਹੀਨੇ ਦੀ ਲੰਬੀ ਲੜਾਈ ਦੇ ਕਾਰਨ ਖ਼ੁਰਾਕ ਸਮੱਗਰੀ ਖ਼ਤਮ ਹੋ ਗਈ । ਮਜਬੂਰ ਹੋ ਕੇ ਉਨ੍ਹਾਂ ਨੂੰ ਹਾਰ ਮੰਨਣੀ ਪਈ । ਬੰਦਾ ਸਿੰਘ ਬਹਾਦਰ ਅਤੇ ਉਸ ਦੇ 200 ਸਾਥੀ ਕੈਦੀ ਬਣਾ ਲਏ ਗਏ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 5.
ਸਭ ਤੋਂ ਪਹਿਲੀ ਮਿਸਲ ਕਿਹੜੀ ਸੀ ? ਉਸ ਦਾ ਹਾਲ ਲਿਖੋ ।
ਉੱਤਰ-
ਸਭ ਤੋਂ ਪਹਿਲੀ ਮਿਸਲ ਫੈਜ਼ਲਪੁਰੀਆ ਮਿਸਲ ਸੀ । ਇਸ ਦਾ ਬਾਨੀ ਨਵਾਬ ਕਪੂਰ ਸਿੰਘ ਸੀ । ਉਸ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਫੈਜ਼ਲਪੁਰ ਨਾਂ ਦੇ ਪਿੰਡ ਉੱਤੇ ਕਬਜ਼ਾ ਕੀਤਾ ਅਤੇ ਇਸ ਦਾ ਨਾਂ ਸਿੰਘਪੁਰ ਰੱਖਿਆ | ਇਸ ਲਈ ਇਸ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਹਿੰਦੇ ਹਨ | 1753 ਈ: ਵਿਚ ਨਵਾਬ ਕਪੂਰ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਖੁਸ਼ਹਾਲ ਸਿੰਘ ਇਸ ਮਿਸਲ ਦਾ ਨੇਤਾ ਬਣਿਆ । ਉਸ ਦੇ ਸਮੇਂ ਵਿਚ ਸਿੱਖਾਂ ਦਾ ਦਬਦਬਾ ਕਾਫ਼ੀ ਵਧ ਗਿਆ ਅਤੇ ਸਿੰਘਪੁਰੀਆ ਮਿਸਲ ਦਾ ਅਧਿਕਾਰ ਖੇਤਰ ਦੂਰ-ਦੂਰ ਤਕ ਫੈਲ ਗਿਆ । 1795 ਈ: ਵਿਚ ਉਸ ਦੇ ਪੁੱਤਰ ਬੁੱਧ ਸਿੰਘ ਨੇ ਇਸ ਮਿਸਲ ਦੀ ਵਾਗਡੋਰ ਸੰਭਾਲੀ । ਉਹ ਆਪਣੇ ਪਿਤਾ ਦੀ ਤਰ੍ਹਾਂ ਬਹਾਦਰ ਅਤੇ ਯੋਗ ਨਹੀਂ ਸੀ । 1819 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 10-120 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਜਿੱਤਾਂ ਦਾ ਵਰਣਨ ਕਰੋ ।
ਉੱਤਰ-
ਬੰਦਾ ਸਿੰਘ ਬਹਾਦਰ ਆਪਣੇ ਯੁਗ ਦਾ ਮਹਾਨ ਸੈਨਾਨਾਇਕ ਸੀ । ਗੁਰੂ ਸਾਹਿਬ ਪਾਸੋਂ ਆਦੇਸ਼ ਲੈ ਕੇ ਉਹ ਦਿੱਲੀ ਪਹੁੰਚਾ ਉਸ ਨੇ ਮਾਲਵਾ, ਦੁਆਬਾ ਅਤੇ ਮਾਝਾ ਦੇ ਸਿੱਖਾਂ ਦੇ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਭੇਜੇ । ਜਲਦੀ ਹੀ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਉਸ ਦੀ ਅਗਵਾਈ ਵਿਚ ਇਕੱਠੇ ਹੋ ਗਏ । ਫ਼ੌਜ ਦਾ ਸੰਗਠਨ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਬੜੇ ਉਤਸ਼ਾਹ ਨਾਲ ਜ਼ਾਲਮ ਮੁਗ਼ਲਾਂ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ਪੰਜਾਬ ਵਲ ਚਲ ਪਿਆ । ਇੱਥੋਂ ਉਸ ਦੀ ਜਿੱਤ ਮੁਹਿੰਮ ਸ਼ੁਰੂ ਹੋਈ ।

1. ਸੋਨੀਪਤ ਉੱਤੇ ਹਮਲਾ – ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸੋਨੀਪਤ ਉੱਤੇ ਹਮਲਾ ਕੀਤਾ । ਉਸ ਸਮੇਂ ਉਸ ਦੇ ਨਾਲ ਸਿਰਫ਼ 500 ਸਿੱਖ ਹੀ ਸਨ । ਪਰੰਤੂ ਉੱਥੋਂ ਦਾ ਫ਼ੌਜਦਾਰ ਸਿੱਖਾਂ ਦੀ ਬਹਾਦਰੀ ਦੇ ਬਾਰੇ ਵਿਚ ਸੁਣ ਕੇ ਆਪਣੇ ਸੈਨਿਕਾਂ ਸਮੇਤ ਸ਼ਹਿਰ ਛੱਡ ਕੇ ਦੌੜ ਗਿਆ ।

2. ਭੂਣਾ (ਕੈਥਲ) ਦੇ ਸ਼ਾਹੀ ਖਜ਼ਾਨੇ ਦੀ ਲੁੱਟ – ਸੋਨੀਪਤ ਤੋਂ ਬੰਦਾ ਸਿੰਘ ਬਹਾਦਰ ਕੈਥਲ ਦੇ ਨੇੜੇ ਪੁੱਜਾ । ਉਸ ਨੂੰ ਪਤਾ ਲੱਗਾ ਕਿ ਕੁਝ ਮੁਗਲ ਸੈਨਿਕ ਭੂਮੀ ਕਰ ਇਕੱਠਾ ਕਰਕੇ ਭੂਣਾ ਪਿੰਡ ਠਹਿਰੇ ਹੋਏ ਸਨ । ਇਸ ਲਈ ਬੰਦਾ ਸਿੰਘ ਬਹਾਦਰ ਨੇ ਭੁਣਾ ’ਤੇ ਹੱਲਾ ਬੋਲ ਦਿੱਤਾ | ਕੈਥਲ ਦੇ ਫ਼ੌਜਦਾਰ ਨੇ ਉਸ ਦਾ ਟਾਕਰਾ ਕੀਤਾ ਪਰ ਉਹ ਹਾਰ ਗਿਆ । ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਤੋਂ ਸਾਰਾ ਧਨ ਖੋਹ ਲਿਆ ।

3. ਸਮਾਣੇ ਦੀ ਜਿੱਤ – ਭੁਣਾ ਤੋਂ ਬਾਅਦ ਬੰਦਾ ਸਿੰਘ ਬਹਾਦਰ ਸਮਾਣਾ ਵਲ ਵਧਿਆ | ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸੱਯਦ ਜਲਾਲਉੱਦੀਨ ਉੱਥੋਂ ਦਾ ਰਹਿਣ ਵਾਲਾ ਸੀ । ਸਰਹਿੰਦ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਵੀ ਸਮਾਣੇ ਦੇ ਹੀ ਸਨ । ਉਨ੍ਹਾਂ ਨੂੰ ਸਜ਼ਾ ਦੇਣ ਲਈ 26 ਨਵੰਬਰ, 1709 ਈ: ਨੂੰ ਬੰਦਾ ਸਿੰਘ ਬਹਾਦਰ ਨੇ ਸਮਾਣਾ ਉੱਤੇ ਹੱਲਾ ਬੋਲ ਦਿੱਤਾ । ਲਗਪਗ 10,000 ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਸੱਯਦ ਜਲਾਲਉੱਦੀਨ, ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਦੇ ਪਰਿਵਾਰਾਂ ਦਾ ਸਫ਼ਾਇਆ ਕਰ ਦਿੱਤਾ ਗਿਆ ।

4. ਘੁੜਾਮ ਦੀ ਜਿੱਤ – ਲਗਪਗ ਇਕ ਹਫ਼ਤਾ ਬਾਅਦ ਬੰਦਾ ਸਿੰਘ ਬਹਾਦਰ ਨੇ ਘੁੜਾਮ ਉੱਤੇ ਹੱਲਾ ਬੋਲ ਦਿੱਤਾ । ਉੱਥੋਂ ਦੇ ਪਠਾਣਾਂ ਨੇ ਸਿੱਖਾਂ ਦਾ ਵਿਰੋਧ ਕੀਤਾ | ਪਰ ਅੰਤ ਵਿਚ ਉਨ੍ਹਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ । ਘੁੜਾਮ ਵਿਚੋਂ ਵੀ ਸਿੱਖਾਂ ਨੂੰ ਬਹੁਤ ਸਾਰਾ ਧਨ ਮਿਲਿਆ ।

5. ਕਪੂਰੀ ਉੱਤੇ ਹਮਲਾ – ਘੁੜਾਮ ਤੋਂ ਬੰਦਾ ਸਿੰਘ ਬਹਾਦਰ ਕਪੂਰੀ ਪੁੱਜਾ । ਉੱਥੋਂ ਦਾ ਹਾਕਮ ਕਦਮਉੱਦੀਨ ਹਿੰਦੂਆਂ ਉੱਤੇ ਬਹੁਤ ਅੱਤਿਆਚਾਰ ਕਰਦਾ ਸੀ । ਬੰਦਾ ਸਿੰਘ ਬਹਾਦਰ ਨੇ ਉਸ ਨੂੰ ਹਰਾ ਕੇ ਮੌਤ ਦੇ ਘਾਟ ਉਤਾਰ ਦਿੱਤਾ । ਉਸ ਦੀ ਹਵੇਲੀ ਨੂੰ ਵੀ ਜਲਾ ਕੇ ਸੁਆਹ ਕਰ ਦਿੱਤਾ ਗਿਆ ।

6. ਸਢੌਰਾ ਦੀ ਜਿੱਤ – ਸਢੌਰੇ ਦਾ ਹਾਕਮ ਉਸਮਾਨ ਖਾਂ ਵੀ ਹਿੰਦੂ ਲੋਕਾਂ ਉੱਤੇ ਅੱਤਿਆਚਾਰ ਕਰਦਾ ਸੀ । ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕਰਨ ਦੇ ਕਾਰਨ ਉਸਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾ ਦਿੱਤਾ ਸੀ । ਇਨ੍ਹਾਂ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਸਢੌਰੇ ਉੱਤੇ ਹਮਲਾ ਕੀਤਾ ਅਤੇ ਉਸਮਾਨ ਖ਼ਾਂ ਨੂੰ ਹਰਾ ਕੇ ਸ਼ਹਿਰ ਨੂੰ ਖੂਬ ਲੁੱਟਿਆ ।

7. ਮੁਖਲਿਸਪੁਰ ਦੀ ਜਿੱਤ – ਹੁਣ ਬੰਦਾ ਸਿੰਘ ਬਹਾਦਰ ਨੇ ਮੁਖਲਿਸਪੁਰ ‘ਤੇ ਹੱਲਾ ਕੀਤਾ ਅਤੇ ਬਹੁਤ ਹੀ ਆਸਾਨੀ ਨਾਲ ਉਸ ਉੱਤੇ ਆਪਣਾ ਕਬਜ਼ਾ ਕਰ ਲਿਆ । ਉੱਥੋਂ ਦੇ ਕਿਲ੍ਹੇ ਦਾ ਨਾਂ ਬਦਲ ਕੇ “ਲੋਹਗੜ੍ਹ’ ਰੱਖ ਦਿੱਤਾ | ਬਾਅਦ ਵਿਚ ਇਹ ਨਗਰ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਬਣਿਆ ।

8. ਚੱਪੜਚਿੜੀ ਦੀ ਲੜਾਈ ਅਤੇ ਸਰਹਿੰਦ ਦੀ ਜਿੱਤ – ਬੰਦਾ ਸਿੰਘ ਬਹਾਦਰ ਦਾ ਅਸਲੀ ਨਿਸ਼ਾਨਾ ਸਰਹਿੰਦ ਸੀ । ਇੱਥੋਂ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਨ ਭਰ ਬਹੁਤ ਤੰਗ ਕੀਤਾ ਸੀ । ਇਸ ਤੋਂ ਇਲਾਵਾ ਉਸ ਨੇ ਗੁਰੂ ਸਾਹਿਬ ਦੇ ਖਿਲਾਫ਼ ਦੋ ਯੁੱਧਾਂ ਵਿਚ ਫ਼ੌਜ ਭੇਜੀ ਸੀ । ਉਨ੍ਹਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਚ ਹੀ ਕੰਧ ਵਿਚ ਚਿਣਿਆ ਗਿਆ ਸੀ । ਇਸ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਹਮਲਾ ਕਰ ਦਿੱਤਾ । ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵਲ ਚੱਪੜ-ਚਿੜੀ ਦੇ ਸਥਾਨ ‘ਤੇ 22 ਮਈ, 1710 ਈ: ਨੂੰ ਦੋਹਾਂ ਫ਼ੌਜਾਂ ਵਿਚ ਛੇਤੀ ਹੀ ਘਸਮਾਣ ਦਾ ਯੁੱਧ ਹੋਇਆ ।

ਉਸ ਦੀ ਲਾਸ਼ ਨੂੰ ਇਕ ਰੁੱਖ ‘ਤੇ ਟੰਗ ਦਿੱਤਾ ਗਿਆ । ਸੁੱਚਾ ਨੰਦ ਜਿਸਨੇ ਸਿੱਖਾਂ ‘ਤੇ ਅੱਤਿਆਚਾਰ ਕਰਵਾਏ ਸਨ, ਦੇ। ਨੱਕ ਵਿਚ ਨਕੇਲ ਪਾ ਕੇ ਸ਼ਹਿਰ ਵਿਚ ਉਸ ਦਾ ਜਲੂਸ ਕੱਢਿਆ ਗਿਆ । ਸਿੱਖ ਸੈਨਿਕਾਂ ਨੇ ਸ਼ਹਿਰ ਵਿਚ ਭਾਰੀ ਲੁੱਟ-ਮਾਰ ਕੀਤੀ ।

9. ਸਹਾਰਨਪੁਰ ਅਤੇ ਜਲਾਲਾਬਾਦ ਉੱਤੇ ਹਮਲਾ – ਜਿਸ ਸਮੇਂ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਕਿ ਜਲਾਲਾਬਾਦ ਦਾ ਗਵਰਨਰ ਦਲਾਲ ਮਾਂ ਆਪਣੀ ਹਿੰਦੂ ਪਰਜਾ ‘ਤੇ ਘੋਰ ਅੱਤਿਆਚਾਰ ਕਰ ਰਿਹਾ ਹੈ ਉਸ ਸਮੇਂ ਉਹ ਜਲਾਲਾਬਾਦ ਵੱਲ ਵਧਿਆ । ਰਸਤੇ ਵਿਚ ਉਸ ਨੇ ਸਹਾਰਨਪੁਰ ਉੱਤੇ ਜਿੱਤ ਪ੍ਰਾਪਤ ਕੀਤੀ ਪਰ ਉਸ ਨੂੰ ਜਲਾਲਾਬਾਦ ਨੂੰ ਜਿੱਤੇ ਬਿਨਾਂ ਹੀ ਵਾਪਸ ਪਰਤਣਾ ਪਿਆ ।

10. ਜਲੰਧਰ ਦੁਆਬ ‘ਤੇ ਅਧਿਕਾਰ – ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਜਲੰਧਰ ਦੋਆਬ ਦੇ ਸਿੱਖਾਂ ਨੇ ਉੱਥੋਂ ਦੇ ਫ਼ੌਜਦਾਰ ਸ਼ਮਸ ਖ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਅਤੇ ਬੰਦਾ ਸਿੰਘ ਬਹਾਦਰ ਨੂੰ ਸਹਾਇਤਾ ਲਈ ਬੁਲਵਾਇਆ । ਸ਼ਮਸ ਖ਼ਾਂ ਨੇ ਇਕ ਵਿਸ਼ਾਲ ਸੈਨਾ ਨੂੰ ਸਿੱਖਾਂ ਦੇ ਵਿਰੁੱਧ ਭੇਜਿਆ । ਰਾਹੋਂ ਦੇ ਸਥਾਨ ‘ਤੇ ਦੋਹਾਂ ਸੈਨਾਵਾਂ ਵਿਚ ਇਕ ਭਿਆਨਕ ਯੁੱਧ ਹੋਇਆ ਜਿਸ ਵਿਚ ਸਿੱਖ ਜੇਤੂ ਰਹੇ ।

11. ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ‘ਤੇ ਅਧਿਕਾਰ – ਬੰਦਾ ਸਿੰਘ ਬਹਾਦਰ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਲਗਪਗ ਸੱਠ ਹਜ਼ਾਰ ਸਿੱਖਾਂ ਨੇ ਮੁਸਲਮਾਨ ਸ਼ਾਸਕਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਜਲਦੀ ਹੀ ਉਹਨਾਂ ਨੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ । ਕੁਝ ਸਮੇਂ ਬਾਅਦ ਲਾਹੌਰ ਵੀ ਉਨ੍ਹਾਂ ਦੇ ਅਧਿਕਾਰ ਵਿਚ ਆ ਗਿਆ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 2.
ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੇ ਖਿਲਾਫ਼ ਜੋ ਲੜਾਈਆਂ ਲੜੀਆਂ, ਉਹਨਾਂ ਦਾ ਹਾਲ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਮੁਗ਼ਲ ਹਾਕਮਾਂ ਨੂੰ ਵਖ਼ਤ ਪਾ ਰੱਖਿਆ ਸੀ । ਜਦੋਂ ਇਹ ਖ਼ਬਰ ਮੁਗ਼ਲ ਬਾਦਸ਼ਾਹ ਤਕ ਪਹੁੰਚੀ ਤਾਂ ਉਹ ਗੁੱਸੇ ਵਿਚ ਆ ਗਿਆ । ਉਸ ਨੇ ਆਪਣਾ ਸਾਰਾ ਧਿਆਨ ਪੰਜਾਬ ਵਲ ਲਾ ਦਿੱਤਾ । 27 ਜੂਨ, 1710 ਈ: ਨੂੰ ਉਹ ਅਜਮੇਰ ਤੋਂ ਪੰਜਾਬ ਵੱਲ ਚੱਲ ਪਿਆ । ਉਸ ਨੇ ਦਿੱਲੀ ਅਤੇ ਅਵਧ ਦੇ ਸੂਬੇਦਾਰਾਂ ਅਤੇ ਮੁਰਾਦਾਬਾਦ ਅਤੇ ਅਲਾਹਾਬਾਦ ਦੇ ਨਿਜ਼ਾਮਾਂ ਅਤੇ ਫ਼ੌਜਦਾਰਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੀਆਂ ਸੈਨਾਵਾਂ ਸਹਿਤ ਪੰਜਾਬ ਵਿਚ ਪਹੁੰਚੇ।

1. ਅਮੀਨਾਬਾਦ ਦੀ ਲੜਾਈ – ਬੰਦਾ ਸਿੰਘ ਬਹਾਦਰ ਦੀ ਤਾਕਤ ਨੂੰ ਕੁਚਲਣ ਲਈ ਬਹਾਦਰ ਸ਼ਾਹ ਨੇ ਫੀਰੋਜ਼ ਖ਼ਾਂ ਮੇਵਾਤੀ ਅਤੇ ਮਹਾਬਤ ਖ਼ਾਂ ਦੇ ਅਧੀਨ ਸਿੱਖਾਂ ਵਿਰੁੱਧ ਇਕ ਵਿਸ਼ਾਲ ਸੈਨਾ ਭੇਜੀ । ਇਸ ਸੈਨਾ ਦਾ ਸਾਹਮਣਾ ਬਿਨੋਦ ਸਿੰਘ ਅਤੇ ਰਾਮ ਸਿੰਘ ਨੇ 26 ਅਕਤੂਬਰ, 1710 ਈ: ਨੂੰ ਅਮੀਨਾਬਾਦ ਥਾਨੇਸਰ ਅਤੇ ਤਰਾਵੜੀ ਵਿਚਕਾਰ) ਵਿਖੇ ਕੀਤਾ ।ਉਨ੍ਹਾਂ ਨੇ ਮਹਾਬਤ ਖਾਂ ਨੂੰ ਇਕ ਵਾਰੀ ਤਾਂ ਪਿੱਛੇ ਧੱਕ ਦਿੱਤਾ | ਪਰ ਵੈਰੀ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਦੇ ਕਾਰਨ ਸਿੱਖਾਂ ਨੂੰ ਅੰਤ ਵਿਚ ਹਾਰ ਦਾ ਮੂੰਹ ਦੇਖਣਾ ਪਿਆ ।

2. ਸਢੋਰਾ ਦੀ ਲੜਾਈ – ਜਦੋਂ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦੀ ਹਾਰ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਸੈਨਿਕਾਂ ਸਮੇਤ ਦੁਸ਼ਮਣ ‘ਤੇ ਚੜਾਈ ਕਰ ਦਿੱਤੀ । ਉਸ ਵੇਲੇ ਮੁਗ਼ਲਾਂ ਦੀ ਵਿਸ਼ਾਲ ਸੈਨਾ ਸਢੌਰਾ ਵਿਖੇ ਡੇਰੇ ਲਾਈ ਬੈਠੀ ਸੀ । 4 ਦਸੰਬਰ, 1710 ਈ: ਨੂੰ ਵੈਰੀ ਦੀ ਸੈਨਾ ਕਿਸੇ ਢੁੱਕਵੇਂ ਡੇਰੇ ਦੀ ਭਾਲ ਵਿਚ ਨਿਕਲੀ ਤਾਂ ਸਿੱਖਾਂ ਨੇ ਮੌਕੇ ਦਾ ਲਾਭ ਉਠਾ ਕੇ ਉਸ ਉੱਤੇ ਧਾਵਾ ਬੋਲ ਦਿੱਤਾ । ਉਨ੍ਹਾਂ ਨੇ ਦੁਸ਼ਮਣ ਦਾ ਬਹੁਤ ਸਾਰਾ ਨੁਕਸਾਨ ਵੀ ਕੀਤਾ ਪਰ ਸ਼ਾਮ ਨੂੰ ਬਹੁਤ ਵੱਡੀ ਗਿਣਤੀ ਵਿਚ ਸ਼ਾਹੀ ਫ਼ੌਜ ਵੈਰੀ ਦੀ ਸੈਨਾ ਨਾਲ ਜਾ ਮਿਲੀ । ਇਸ ’ਤੇ ਸਿੱਖਾਂ ਨੇ ਲੜਾਈ ਵਿਚੇ ਛੱਡ ਕੇ ਲੋਹਗੜ੍ਹ ਦੇ ਕਿਲ੍ਹੇ ਵਿਚ ਜਾ ਸ਼ਰਨ ਲਈ ।

3. ਲੋਹਗੜ੍ਹ ਦਾ ਯੁੱਧ – ਹੁਣ ਬਹਾਦਰ ਸ਼ਾਹ ਨੇ ਆਪ ਬੰਦਾ ਸਿੰਘ ਬਹਾਦਰ ਦੇ ਖਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ । ਉਸ ਨੇ ਸਿੱਖਾਂ ਦੀ ਤਾਕਤ ਦਾ ਅੰਦਾਜ਼ਾ ਲਾਉਣ ਲਈ ਵਜ਼ੀਰ ਮੁਨੀਮ ਖ਼ਾਂ ਨੂੰ ਕਿਲ੍ਹੇ ਵਲ ਵਧਣ ਦਾ ਹੁਕਮ ਦਿੱਤਾ । ਪਰ ਉਸ ਨੇ 10 ਦਸੰਬਰ, 1710 ਈ: ਨੂੰ ਲੋਹਗੜ੍ਹ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ । ਉਸ ਨੂੰ ਦੇਖ ਕੇ ਦੂਸਰੇ ਮੁਗ਼ਲ ਸਰਦਾਰਾਂ ਨੇ ਵੀ ਕਿਲ੍ਹੇ ਉੱਤੇ ਧਾਵਾ ਬੋਲ ਦਿੱਤਾ । ਸਿੱਖਾਂ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ । ਦੋਨੋਂ ਪਾਸਿਆਂ ਤੋਂ ਵੱਡੀ ਸੰਖਿਆ ਵਿਚ ਸੈਨਿਕ ਮਾਰੇ ਗਏ । ਪਰ ਸਿੱਖ ਸੈਨਿਕਾਂ ਨੂੰ ਖਾਣ-ਪੀਣ ਦੇ ਸਾਮਾਨ ਦੀ ਅਣਹੋਂਦ ਕਾਰਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਅੰਤ ਵਿਚ ਬੰਦਾ ਸਿੰਘ ਬਹਾਦਰ ਆਪਣੇ ਸਿੱਖਾਂ ਸਮੇਤ ਨਾਹਨ ਦੀਆਂ ਪਹਾੜੀਆਂ ਵੱਲ ਚਲਿਆ ਗਿਆ ।

11 ਦਸੰਬਰ, 1710 ਈ: ਨੂੰ ਸਵੇਰੇ ਮੁਨੀਮ ਖ਼ਾਂ ਨੇ ਫਿਰ ਤੋਂ ਕਿਲ੍ਹੇ ਉੱਤੇ ਧਾਵਾ ਬੋਲਿਆ ਅਤੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ । ਇਸ ਲਈ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦਾ ਪਿੱਛਾ ਕਰਨ ਲਈ ਹਮੀਦ ਖਾਂ ਨੂੰ ਨਾਹਨ ਵੱਲ ਭੇਜਿਆ । ਉਹ ਆਪ ਸਢੋਰਾਂ, ਬਡੌਲੀ, ਰੋਪੜ, ਹੁਸ਼ਿਆਰਪੁਰ, ਕਲਾਨੌਰ ਆਦਿ ਥਾਂਵਾਂ ਤੋਂ ਹੁੰਦਾ ਹੋਇਆ ਲਾਹੌਰ ਜਾ ਪੁੱਜਾ ।

4. ਪਹਾੜੀ ਇਲਾਕਿਆਂ ਵਿਚ ਬੰਦਾ ਸਿੰਘ ਬਹਾਦਰ ਦੀਆਂ ਸਰਗਰਮੀਆਂ – ਪਹਾੜਾਂ ਵਿਚ ਜਾ ਕੇ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੇ ਨਾਂ ਹੁਕਮਨਾਮੇ ਭੇਜੇ । ਥੋੜੇ ਸਮੇਂ ਵਿਚ ਹੀ ਇਕ ਵੱਡੀ ਗਿਣਤੀ ਵਿਚ ਸਿੱਖ ਕੀਰਤਪੁਰ ਵਿਖੇ ਇਕੱਠੇ ਹੋ ਗਏ ।

  • ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਾਣੇ ਵੈਰੀ ਬਿਲਾਸਪੁਰ ਦੇ ਹਾਕਮ ਭੀਮ ਚੰਦ ਨੂੰ ਇਕ ਪਰਵਾਨਾ ਭੇਜਿਆ ਅਤੇ ਉਸ ਨੂੰ ਈਨ ਮੰਨਣ ਲਈ ਕਿਹਾ । ਉਸ ਦੇ ਨਾਂਹ ਕਰਨ ਤੇ ਬੰਦੇ ਨੇ ਬਿਲਾਸਪੁਰ ‘ਤੇ ਹਮਲਾ ਕਰ ਦਿੱਤਾ । ਇਕ ਘਮਸਾਣ ਦਾ ਯੁੱਧ ਹੋਇਆ ਜਿਸ ਵਿਚ ਭੀਮ ਚੰਦ ਦੇ 1300 ਸੈਨਿਕ ਮਾਰੇ ਗਏ । ਸਿੱਖਾਂ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।
  • ਬੰਦਾ ਸਿੰਘ ਬਹਾਦਰ ਦੀ ਇਸ ਜਿੱਤ ਨਾਲ ਬਾਕੀ ਦੇ ਪਹਾੜੀ ਰਾਜੇ ਡਰ ਗਏ । ਕਈਆਂ ਨੇ ਬੰਦੇ ਨੂੰ ਨਜ਼ਰਾਨਾ ਦੇਣਾ ਮੰਨ ਲਿਆ । ਮੰਡੀ ਦੇ ਰਾਜਾ ਸਿੱਧ ਸੈਨ ਨੇ ਇਹ ਐਲਾਨ ਕੀਤਾ ਕਿ ਉਹ ਸਿੱਖ ਗੁਰੂ ਸਾਹਿਬਾਨ ਦਾ ਅਨੁਯਾਈ ਹੈ ।
  • ਮੰਡੀ ਤੋਂ ਬੰਦਾ ਸਿੰਘ ਬਹਾਦਰ ਕੁੱਲੂ ਵਲ ਵਧਿਆ । ਉੱਥੋਂ ਦੇ ਹਾਕਮ ਮਾਨ ਸਿੰਘ ਨੇ ਕਿਸੇ ਚਾਲ ਨਾਲ ਉਸ ਨੂੰ ਕੈਦ ਕਰ ਲਿਆ । ਪਰ ਛੇਤੀ ਹੀ ਬੰਦਾ ਸਿੰਘ ਬਹਾਦਰ ਉੱਥੋਂ ਨਿਕਲਣ ਵਿਚ ਸਫਲ ਹੋ ਗਿਆ ।
  • ਕੁੱਲੂ ਤੋਂ ਬੰਦਾ ਸਿੰਘ ਬਹਾਦਰ ਚੰਬਾ ਰਿਆਸਤ ਵਲ ਵਧਿਆ । ਉੱਥੋਂ ਦੇ ਰਾਜਾ ਉਧੈ ਸਿੰਘ ਨੇ ਉਸ ਦਾ ਦਿਲੋਂ ਸਤਿਕਾਰ ਕੀਤਾ । ਉਸ ਨੇ ਆਪਣੇ ਪਰਿਵਾਰ ਵਿਚੋਂ ਇਕ ਲੜਕੀ ਦਾ ਵਿਆਹ ਵੀ ਉਸ ਨਾਲ ਕਰ ਦਿੱਤਾ । 1711 ਈ: ਦੇ ਅੰਤ ਵਿਚ ਬੰਦੇ ਦੇ ਘਰ ਇਕ ਪੁੱਤਰ ਨੇ ਜਨਮ ਲਿਆ । ਉਸ ਦਾ ਨਾਂ ਅਜੈ ਸਿੰਘ ਰੱਖਿਆ ਗਿਆ ।

5. ਬਹਿਰਾਮਪੁਰ ਦੀ ਲੜਾਈ – ਜਦੋਂ ਬੰਦਾ ਸਿੰਘ ਬਹਾਦਰ ਰਾਏਪੁਰ ਅਤੇ ਬਹਿਰਾਮਪੁਰ ਦੇ ਪਹਾੜਾਂ ਵਿਚੋਂ ਮੈਦਾਨੀ ਇਲਾਕੇ ਵਿਚ ਆ ਗਿਆ ਤਾਂ ਜੰਮੂ ਦੇ ਫ਼ੌਜਦਾਰ ਬਾਯਜੀਦ ਖ਼ਾ ਖੇਸ਼ਗੀ ਨੇ ਉਸ ਉੱਤੇ ਹਮਲਾ ਕਰ ਦਿੱਤਾ । 4 ਜੂਨ, 1711 ਈ: ਨੂੰ ਬਹਿਰਾਮਪੁਰ ਦੇ ਨੇੜੇ ਲੜਾਈ ਹੋਈ । ਇਸ ਲੜਾਈ ਵਿਚ ਬਾਜ ਸਿੰਘ ਅਤੇ ਫਤਿਹ ਸਿੰਘ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਅਤੇ ਸਿੱਖਾਂ ਨੂੰ ਜਿੱਤ ਦਿਵਾਈ ।

ਬਹਿਰਾਮਪੁਰ ਦੀ ਜਿੱਤ ਮਗਰੋਂ ਬੰਦਾ ਸਿੰਘ ਬਹਾਦਰ ਨੇ ਰਾਏਪੁਰ, ਕਲਾਨੌਰ ਅਤੇ ਬਟਾਲਾ ਉੱਤੇ ਹਮਲੇ ਕੀਤੇ ਅਤੇ ਉਹਨਾਂ ਥਾਂਵਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ । ਪਰ ਇਹ ਜਿੱਤਾਂ ਚਿਰ-ਸਥਾਈ ਸਿੱਧ ਨਾ ਹੋਈਆਂ ।

ਉਸ ਨੇ ਮੁੜ ਪਹਾੜਾਂ ਵਿਚ ਸ਼ਰਨ ਲਈ ਪਰ ਮੁਗ਼ਲ ਸਰਕਾਰ ਉਸ ਦੀ ਸ਼ਕਤੀ ਨੂੰ ਕੁਚਲਣ ਵਿਚ ਅਸਫਲ ਰਹੀ ।

ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਵਲੋਂ ਗੰਗਾ-ਜਮਨਾ ਇਲਾਕੇ ਵਿਚ ਲੜੀਆਂ ਗਈਆਂ ਲੜਾਈਆਂ ਦਾ ਹਾਲ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨਾਲ ਆਮ ਲੋਕਾਂ ਵਿਚ ਉਤਸ਼ਾਹ ਦੀ ਲਹਿਰ ਦੌੜ ਗਈ । ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਬੰਦਾ ਸਿੰਘ ਹੀ ਉਨ੍ਹਾਂ ਨੂੰ ਮੁਗ਼ਲਾਂ ਦੇ ਜ਼ੁਲਮਾਂ ਤੋਂ ਮੁਕਤੀ ਦਿਵਾ ਸਕਦਾ ਹੈ । ਬੱਸ ਫਿਰ ਕੀ ਸੀ ਦੇਖਦੇ ਹੀ ਦੇਖਦੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਿੱਖ ਬਣਨ ਲੱਗੇ । ਉਨਾਰਸਾ ਪਿੰਡ ਦੇ ਵਾਸੀ ਵੀ ਸਿੱਖ ਸੱਜ ਗਏ ਸਨ : ਜਲਾਲਾਬਾਦ ਦਾ ਫ਼ੌਜਦਾਰ ਜਲਾਲ ਮਾਂ ਇਹ ਬਰਦਾਸ਼ਤ ਨਾ ਕਰ ਸਕਿਆ । ਉਸ ਨੇ ਉੱਥੋਂ ਦੇ ਬਹੁਤ ਸਾਰੇ ਸਿੱਖਾਂ ਨੂੰ ਕੈਦ ਕਰ ਲਿਆ । ਉਨ੍ਹਾਂ ਸਿੱਖਾਂ ਨੂੰ ਛੁਡਾਉਣ ਲਈ ਬੰਦਾ ਸਿੰਘ ਬਹਾਦਰ ਆਪਣੇ ਸੈਨਿਕਾਂ ਨੂੰ ਨਾਲ ਲੈ ਕੇ ਉਨਾਰਸਾ ਵਲ ਚੱਲ ਪਿਆ ।

1. ਸਹਾਰਨਪੁਰ ਉੱਤੇ ਹਮਲਾ – ਜਮਨਾ ਨਦੀ ਨੂੰ ਪਾਰ ਕਰ ਕੇ ਸਿੰਘਾਂ ਨੇ ਪਹਿਲਾਂ ਸਹਾਰਨਪੁਰ ਉੱਤੇ ਹਮਲਾ ਕੀਤਾ । ਉੱਥੋਂ ਦਾ ਫ਼ੌਜਦਾਰ ਅਲੀ ਹਾਮਿਦ ਖ਼ਾਂ ਦਿੱਲੀ ਵਲ ਭੱਜ ਗਿਆ । ਉਸ ਦੇ ਕਰਮਚਾਰੀਆਂ ਨੇ ਸਿੰਘਾਂ ਦਾ ਟਾਕਰਾ ਕੀਤਾ ਪਰ ਉਹ ਹਾਰ ਗਏ । ਸ਼ਹਿਰ ਦੇ ਵਧੇਰੇ ਭਾਗ ਉੱਤੇ ਸਿੱਖਾਂ ਦਾ ਕਬਜ਼ਾ ਹੋ ਗਿਆ । ਉਨ੍ਹਾਂ ਨੇ ਸਹਾਰਨਪੁਰ ਦਾ ਨਾਂ ਬਦਲ ਕੇ ‘ਭਾਗ ਨਗਰ’ ਰੱਖ ਦਿੱਤਾ ।

2. ਬੇਹਾਤ ਦੀ ਲੜਾਈ – ਸਹਾਰਨਪੁਰ ਤੋਂ ਬੰਦਾ ਸਿੰਘ ਬਹਾਦਰ ਨੇ ਬੇਹਾਤ ਵਲ ਕੂਚ ਕੀਤਾ । ਉੱਥੋਂ ਦੇ ਪੀਰਜ਼ਾਦੇ ਹਿੰਦੂਆਂ ਉੱਤੇ ਅੱਤਿਆਚਾਰ ਕਰ ਰਹੇ ਸਨ । ਉਹ ਖੁੱਲ੍ਹੇ ਤੌਰ ‘ਤੇ ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਗਊਆਂ ਕਤਲ ਕਰ ਰਹੇ ਸਨ । ਬੰਦੇ ਨੇ ਬਹੁਤ ਸਾਰੇ ਪੀਰਜ਼ਾਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਕਹਿੰਦੇ ਹਨ ਕਿ ਉਨ੍ਹਾਂ ਵਿਚੋਂ ਸਿਰਫ ਇਕ ਪੀਰਜ਼ਾਦਾ ਹੀ ਜਿਊਂਦਾ ਬਚ ਸਕਿਆ ਜੋ ਕਿ ਬੁਲੰਦ ਸ਼ਹਿਰ ਦਾ ਸੀ ।

3. ਅੰਬੇਤਾ ਉੱਤੇ ਹਮਲਾ – ਬੇਹਾਤ ਤੋਂ ਬਾਅਦ ਬੰਦੇ ਨੇ ਅੰਬੇਤਾ ਉੱਤੇ ਹਮਲਾ ਕੀਤਾ । ਉੱਥੋਂ ਦੇ ਪਠਾਣ ਬੜੇ ਅਮੀਰ ਸਨ । ਉਹਨਾਂ ਨੇ ਸਿੱਖਾਂ ਦਾ ਕੋਈ ਵਿਰੋਧ ਨਾ ਕੀਤਾ । ਸਿੱਟੇ ਵਜੋਂ ਸਿੱਖਾਂ ਨੂੰ ਬੜਾ ਧਨ ਮਿਲਿਆ ।

4. ਨਾਨੋਤਾ ਉੱਤੇ ਹਮਲਾ – 21 ਜੁਲਾਈ, 1710 ਈ: ਨੂੰ ਸਿੱਖਾਂ ਨੇ ਨਾਨੋਤਾ ਉੱਤੇ ਚੜ੍ਹਾਈ ਕੀਤੀ । ਉੱਥੋਂ ਦੇ ਸ਼ੇਖਜ਼ਾਦੇ ਜੋ ਤੀਰ ਚਲਾਉਣ ਵਿਚ ਮਾਹਿਰ ਸਨ, ਸਿੱਖਾਂ ਅੱਗੇ ਡਟ ਗਏ । ਨਾਨੋਤਾ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਘਮਸਾਣ ਦਾ ਯੁੱਧ ਹੋਇਆ। ਲਗਪਗ 300 ਸ਼ੇਖਜ਼ਾਦੇ ਮਾਰੇ ਗਏ ਅਤੇ ਸਿੱਖਾਂ ਦੀ ਜਿੱਤ ਹੋਈ ।

5. ਉਨਾਰਸਾ ਉੱਤੇ ਹਮਲਾ – ਇੱਥੋਂ ਬੰਦਾ ਸਿੰਘ ਬਹਾਦਰ ਨੇ ਆਪਣੇ ਮੁੱਖ ਵੈਰੀ ਉਨਾਰਸਾ ਦੇ ਜਲਾਲ ਮਾਂ ਨੂੰ ਆਪਣੇ ਦੁਤ ਰਾਹੀਂ ਇਕ ਪੱਤਰ ਭੇਜਿਆ । ਉਸ ਨੇ ਲਿਖਿਆ ਕਿ ਉਹ ਕੈਦੀ ਸਿੱਖਾਂ ਨੂੰ ਛੱਡ ਦੇਵੇ ਅਤੇ ਨਾਲੇ ਉਸ ਦੀ ਈਨ ਮੰਨ ਲਵੇ । ਪਰ ਜਲਾਲ ਮਾਂ ਨੇ ਬੰਦੇ ਦੀ ਮੰਗ ਨੂੰ ਠੁਕਰਾ ਦਿੱਤਾ । ਉਸ ਨੇ ਦੁਤ ਦਾ ਨਿਰਾਦਰ ਵੀ ਕੀਤਾ । ਸਿੱਟੇ ਵਜੋਂ ਬੰਦੇ ਨੇ ਉਨਾਰਸਾ ਉੱਤੇ ਭਿਆਨਕ ਹਮਲਾ ਕਰ ਦਿੱਤਾ । ਇਕ ਘਮਸਾਣ ਦਾ ਯੁੱਧ ਹੋਇਆ ਜਿਸ ਵਿਚ ਜਿੱਤ ਸਿੱਖਾਂ ਦੀ ਹੀ ਹੋਈ । ਇਸ ਯੁੱਧ ਵਿਚ ਜਲਾਲ ਮਾਂ ਦੇ ਦੋ ਭਤੀਜੇ ਜਮਾਲ ਖ਼ਾਂ ਅਤੇ , ਪੀਰ ਖਾਂ ਵੀ ਮਾਰੇ ਗਏ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 4.
ਪੰਜਾਬ ਦੀਆਂ ਤਿੰਨ ਪ੍ਰਸਿੱਧ ਮਿਸਲਾਂ ਦਾ ਹਾਲ ਲਿਖੋ ।
ਉੱਤਰ-
ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ । ਇਸ ਦਾ ਅਰਥ ਹੈ-ਇਕ ਸਮਾਨ 1767 ਤੋਂ 1799 ਈ : ਤਕ ਪੰਜਾਬ ਵਿਚ ਜਿੰਨੇ ਵੀ ਸਿੱਖ ਜਥੇ ਬਣੇ, ਉਹਨਾਂ ਵਿਚ ਮੌਲਿਕ ਸਮਾਨਤਾ ਪਾਈ ਜਾਂਦੀ ਸੀ । ਇਸ ਲਈ ਉਹਨਾਂ ਨੂੰ ਮਿਸਲਾਂ ਕਿਹਾ ਜਾਣ ਲੱਗਾ । ਹਰੇਕ ਮਿਸਲ ਦਾ ਸਰਦਾਰ ਜਥੇ ਦੇ ਹੋਰ ਮੈਂਬਰਾਂ ਨਾਲ ਸਮਾਨਤਾ ਦਾ ਵਿਹਾਰ ਕਰਦਾ ਸੀ । ਇਸ ਦੇ ਇਲਾਵਾ ਇਕ ਮਿਸਲ ਦਾ ਜਥੇਦਾਰ ਅਤੇ ਉਸ ਦੇ ਸੈਨਿਕ ਦੁਸਰੀ ਮਿਸਲ ਦੇ ਜਥੇਦਾਰ ਅਤੇ ਸੈਨਿਕਾਂ ਨਾਲ ਵੀ ਭਾਈਚਾਰੇ ਦਾ ਨਾਤਾ ਰੱਖਦੇ ਸਨ । ਸਿੱਖ ਮਿਸਲਾਂ ਦੀ ਕੁੱਲ ਸੰਖਿਆ 12 ਸੀ । ਉਹਨਾਂ ਵਿਚੋਂ ਤਿੰਨ ਪ੍ਰਸਿੱਧ ਮਿਸਲਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਫੈਜ਼ਲਪੁਰੀਆ ਮਿਸਲ – ਫੈਜ਼ਲਪੁਰੀਆ ਮਿਸਲ ਸਭ ਤੋਂ ਪਹਿਲੀ ਮਿਸਲ ਸੀ । ਇਸ ਮਿਸਲ ਦਾ ਸੰਸਥਾਪਕ ਨਵਾਬ ਕਪੂਰ ਸਿੰਘ ਸੀ । ਉਸਨੇ ਅੰਮ੍ਰਿਤਸਰ ਦੇ ਕੋਲ ਫੈਜ਼ਲਪੁਰ ਨਾਂ ਦੇ ਪਿੰਡ ‘ਤੇ ਕਬਜ਼ਾ ਕਰਕੇ ਉਸਦਾ ਨਾਂ ‘ਸਿੰਘਪੁਰ’ ਰੱਖਿਆ । ਇਸੇ ਲਈ ਇਸ ਮਿਸਲ ਨੂੰ “ਸਿੰਘਪੁਰੀਆ’ ਮਿਸਲ ਵੀ ਕਿਹਾ ਜਾਦਾ ਹੈ ।
1753 ਈ: ਵਿਚ ਨਵਾਬ ਕਪੂਰ ਸਿੰਘ ਦੀ ਮੌਤ ਹੋ ਗਈ ਅਤੇ ਉਸਦਾ ਭਤੀਜਾ ਖ਼ੁਸ਼ਹਾਲ ਸਿੰਘ ਫੈਜ਼ਲਪੁਰੀਆ ਮਿਸਲ ਦਾ ਨੇਤਾ ਬਣਿਆ । ਉਸਨੇ ਆਪਣੀ ਮਿਸਲ ਦਾ ਵਿਸਤਾਰ ਕੀਤਾ । ਉਸਦੇ ਅਧੀਨ ਫੈਜ਼ਲਪੁਰੀਆ ਮਿਸਲ ਵਿਚ ਜਲੰਧਰ, ਨੂਰਪੁਰ, ਬਹਿਰਾਮਪੁਰ, ਪੱਟੀ ਆਦਿ ਪ੍ਰਦੇਸ਼ ਸ਼ਾਮਿਲ ਸਨ । ਖ਼ੁਸ਼ਹਾਲ ਸਿੰਘ ਦੀ ਮੌਤ ਦੇ ਬਾਅਦ ਉਸਦਾ ਪੁੱਤਰ ਬੁੱਧ ਸਿੰਘ ਫੈਜ਼ਲਪੁਰੀਆ ਮਿਸਲ ਦਾ ਸਰਦਾਰ ਬਣਿਆ । ਉਹ ਆਪਣੇ ਪਿਤਾ ਵਾਂਗ ਵੀਰ ਅਤੇ ਸਾਹਸੀ ਨਹੀਂ ਸੀ ਰਣਜੀਤ ਸਿੰਘ ਨੇ ਉਸਨੂੰ ਹਰਾ ਕੇ ਉਸਦੀ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।

2. ਭੰਗੀ ਮਿਸਲ-ਭੰਗੀ ਮਿਸਲ ਸਤਲੁਜ ਦਰਿਆ ਦੇ ਉੱਤਰ – ਪੱਛਮ ਵਿਚ ਸਥਿਤ ਸੀ । ਇਸ ਮਿਸਲ ਦੇ ਖੇਤਰ ਵਿਚ ਲਾਹੌਰ, ਅੰਮ੍ਰਿਤਸਰ, ਗੁਜਰਾਤ ਅਤੇ ਸਿਆਲਕੋਟ ਵਰਗੇ ਮਹੱਤਵਪੂਰਨ ਸ਼ਹਿਰ ਸ਼ਾਮਲ ਸਨ । | ਰਣਜੀਤ ਸਿੰਘ ਦੇ ਮਿਸਲਦਾਰ ਬਣਨ ਦੇ ਸਮੇਂ ਭੰਗੀ ਮਿਸਲ ਪਹਿਲਾਂ ਵਰਗੀ ਸ਼ਕਤੀਸ਼ਾਲੀ ਨਹੀਂ ਸੀ । ਇਸ ਮਿਸਲ ਦੇ ਸਰਦਾਰ ਗੁਲਾਬ ਸਿੰਘ ਅਤੇ ਸਾਹਿਬ ਸਿੰਘ ਅਯੋਗ ਅਤੇ ਵਿਭਚਾਰੀ ਸਨ । ਉਹ ਭੰਗ ਅਤੇ ਸ਼ਰਾਬ ਪੀਣ ਵਿਚ ਹੀ ਆਪਣਾ ਸਾਰਾ ਸਮਾਂ ਬਿਤਾ ਦਿੰਦੇ ਸਨ । ਉਹ ਆਪਣੀ ਮਿਸਲ ਦੇ ਰਾਜ ਪ੍ਰਬੰਧ ਵਿਚ ਬਹੁਤੀ ਰੁਚੀ ਨਹੀਂ ਲੈਂਦੇ ਸਨ । ਇਸ ਲਈ ਮਿਸਲ ਦੇ ਲੋਕ ਉਨ੍ਹਾਂ ਤੋਂ ਤੰਗ ਆਏ ਹੋਏ ਸਨ ।

3. ਆਹਲੂਵਾਲੀਆ ਮਿਸਲ – ਜੱਸਾ ਸਿੰਘ ਆਹਲੂਵਾਲੀਆ ਦੇ ਸਮੇਂ ਇਹ ਮਿਸਲ ਬਹੁਤ ਸ਼ਕਤੀਸ਼ਾਲੀ ਸੀ ।ਇਸ ਮਿਸਲ ਦਾ ਸੁਲਤਾਨਪੁਰ ਲੋਧੀ, ਕਪੂਰਥਲਾ, ਹੁਸ਼ਿਆਰਪੁਰ, ਨੂਰਮਹਿਲ ਆਦਿ ਦੇਸ਼ਾਂ ‘ਤੇ ਅਧਿਕਾਫ਼,ਸੀ । 1783 ਈ: ਵਿਚ ਇਸ ਮਿਸਲ ਦੇ ਨਿਰਮਾਤਾ ਅਤੇ ਸਭ ਤੋਂ ਸ਼ਕਤੀਸ਼ਾਲੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਹੋ ਗਈ । 1783 ਤੋਂ 1801 ਈ: ਤੱਕ ਇਸ ਮਿਸਲ ਦਾ ਨੇਤਾ ਭਾਗ ਸਿੰਘ, ਰਿਹਾ । ਉਸਦੇ ਬਾਅਦ ਫਤਹਿ ਸਿੰਘ ਆਹਲੂਵਾਲੀਆ ਉਸਦਾ ਉੱਤਰਾਧਿਕਾਰੀ ਬਣਿਆ । ਰਣਜੀਤ ਸਿੰਘ ਨੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਉਸ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕਰ ਲਏ ਅਤੇ ਉਸਦੀ ਤਾਕਤ ਦੀ ਵਰਤੋਂ ਆਪਣੇ ਰਾਜੁ ਵਿਸਤਾਰ ਲਈ ਕੀਤੀ ।

(ਸ) ਦਿੱਤੇ ਪੰਜਾਬ ਦੇ ਨਕਸ਼ੇ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇ ਕੋਈ ਚਾਰ ਸਥਾਨ ਦਰਸਾਓ
ਨੋਟ – ਇਸ ਲਈ MBD Map Master ਦੇਖੋ ।

PSEB 10th Class Social Science Guide ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ (Objectice Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਗੁਰਦਾਸ ਨੰਗਲ ਦੀ ਲੜਾਈ ਵਿਚ ਸਿੱਖ ਕਿਉਂ ਹਾਰੇ ?
ਉੱਤਰ-
ਗੁਰਦਾਸ ਨੰਗਲ ਦੀ ਲੜਾਈ ਵਿਚ ਸਿੱਖ ਖਾਣ-ਪੀਣ ਦਾ ਸਾਮਾਨ ਮੁਕ ਜਾਣ ਕਰਕੇ ਹਾਰੇ ।

ਪ੍ਰਸ਼ਨ 2.
ਪੰਜਾਬ ਵਿਚ ਸਿੱਖ ਰਾਜ ਦੀ ਸਥਾਪਨਾ ਵਿਚ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਇਕ ਪ੍ਰਮੁੱਖ ਕਾਰਨ ਦੱਸੋ ।
ਉੱਤਰ-
ਬੰਦਾ ਸਿੰਘ ਬਹਾਦਰ ਆਪਣੇ ਸਾਧੂ ਸੁਭਾਅ ਨੂੰ ਛੱਡ ਕੇ ਸ਼ਾਹੀ ਠਾਠ ਨਾਲ ਰਹਿਣ ਲੱਗਾ ਸੀ :

ਪ੍ਰਸ਼ਨ 3.
ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ 1734 ਈ: ਵਿਚ ਕਿਨ੍ਹਾਂ ਦੋ ਦਲਾਂ ਵਿਚ ਵੰਡਿਆ ?
ਉੱਤਰ-
1734 ਈ: ਵਿਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਦੋ ਦਲਾਂ ਵਿਚ ਵੰਡ ਦਿੱਤਾ ‘ਬੁੱਢਾ ਦਲ’ ਅਤੇ ‘ਤਰੁਣਾ ਦਲ’ ।

ਪ੍ਰਸ਼ਨ 4.
ਸਿੱਖ ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ ?
ਉੱਤਰ-
ਸਿੱਖ ਮਿਸਲਾਂ ਦੀ ਕੁੱਲ ਗਿਣਤੀ 12 ਸੀ ।

ਪ੍ਰਸ਼ਨ 5.
ਫੈਜ਼ਲਪੁਰੀਆ, ਆਹਲੂਵਾਲੀਆ, ਭੰਗੀ ਅਤੇ ਰਾਮਗੜ੍ਹੀਆ ਮਿਸਲਾਂ ਦੇ ਬਾਨੀ ਕੌਣ ਸਨ ?
ਉੱਤਰ-
ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਅਤੇ ਜੱਸਾ ਸਿੰਘ ਰਾਮਗੜੀਆ ਨੇ ਕ੍ਰਮ ਅਨੁਸਾਰ ਫ਼ੈਜ਼ਲਪੁਰੀਆ, ਆਹਲੂਵਾਲੀਆ, ਭੰਗੀ ਅਤੇ ਰਾਮਗੜ੍ਹੀਆ ਮਿਸਲ ਦੀ ਸਥਾਪਨਾ ਕੀਤੀ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 6.
ਜੈ ਸਿੰਘ, ਚੜ੍ਹਤ ਸਿੰਘ, ਚੌਧਰੀ ਫੂਲ ਸਿੰਘ ਅਤੇ ਗੁਲਾਬ ਸਿੰਘ ਨੇ ਕਿਹੜੀਆਂ ਮਿਸਲਾਂ ਦੀ ਸਥਾਪਨਾ ਕੀਤੀ ?
ਉੱਤਰ-
ਜੈ ਸਿੰਘ, ਚੜ੍ਹਤ ਸਿੰਘ, ਚੌਧਰੀ ਫੂਲ ਸਿੰਘ ਅਤੇ ਗੁਲਾਬ ਸਿੰਘ ਨੇ ਕ੍ਰਮ ਅਨੁਸਾਰ ਕਨ੍ਹਈਆ, ਸ਼ੁਕਰਚੱਕੀਆ, ਫੁਲਕੀਆਂ ਅਤੇ ਡੱਲੇਵਾਲੀਆ ਮਿਸਲ ਦੀ ਸਥਾਪਨਾ ਕੀਤੀ ।

ਪ੍ਰਸ਼ਨ 7.
ਨਿਸ਼ਾਨਵਾਲੀਆ, ਕਰੋੜਸਿੰਘੀਆ, ਸ਼ਹੀਦ ਜਾਂ ਨਿਹੰਗ ਅਤੇ ਨਕੱਈ ਮਿਸਲਾਂ ਦੇ ਬਾਨੀ ਕੌਣ ਸਨ ?
ਉੱਤਰ-
ਰਣਜੀਤ ਸਿੰਘ ਅਤੇ ਮੋਹਰ ਸਿੰਘ, ਕਰੋੜ ਸਿੰਘ, ਸੁਧਾ ਸਿੰਘ ਅਤੇ ਹੀਰਾ ਸਿੰਘ ਨੇ ਕ੍ਰਮ ਅਨੁਸਾਰ ਨਿਸ਼ਾਨਵਾਲੀਆ, ਕਰੋੜਸਿੰਘੀਆ, ਸ਼ਹੀਦ ਜਾਂ ਨਿਹੰਗ ਅਤੇ ਨਕੱਈ ਮਿਸਲਾਂ ਦੀ ਸਥਾਪਨਾ ਕੀਤੀ ਸੀ ।

ਪ੍ਰਸ਼ਨ 8.
ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿਚ ਕਿਸਨੇ ਭੇਜਿਆ ਸੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ।

ਪ੍ਰਸ਼ਨ 9.
ਮਾਧੋਦਾਸ (ਬੰਦਾ ਸਿੰਘ ਬਹਾਦਰ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ?
ਉੱਤਰ-
ਨੰਦੇੜ ਵਿਚ ।

ਪ੍ਰਸ਼ਨ 10.
ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਕੌਣ ਸੀ ?
ਉੱਤਰ-
ਸੱਯਦ ਜਲਾਲੁਦੀਨ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 11.
ਸੱਯਦ ਜਲਾਲੂਦੀਨ ਕਿੱਥੋਂ ਦਾ ਰਹਿਣ ਵਾਲਾ ਸੀ ?
ਉੱਤਰ-
ਸਮਾਣਾ ਦਾ ।

ਪ੍ਰਸ਼ਨ 12.
ਬੰਦਾ ਸਿੰਘ ਬਹਾਦਰ ਨੇ ਸਢੌਰਾ ਵਿਚ ਕਿਹੜੇ ਸ਼ਾਸਕ ਨੂੰ ਹਰਾਇਆ ਸੀ ?
ਉੱਤਰ-
ਉਸਮਾਨ ਖਾਂ ।

ਪ੍ਰਸ਼ਨ 13.
ਸਢੌਰਾ ਵਿਚ ਸਥਿਤ ਪੀਰ ਬੁੱਧੂ ਸ਼ਾਹ ਦੀ ਹਵੇਲੀ ਅੱਜਕਲ੍ਹ ਕਿਹੜੇ ਨਾਂ ਨਾਲ ਜਾਣੀ ਜਾਂਦੀ ਹੈ ?
ਉੱਤਰ-
ਕਤਲਗੜ੍ਹੀ ।

ਪ੍ਰਸ਼ਨ 14.
ਬੰਦਾ ਸਿੰਘ ਬਹਾਦਰ ਨੇ ਕਿਹੜੇ ਸਥਾਨ ਦੇ ਕਿਲ੍ਹੇ ਨੂੰ ‘ਲੋਹਗੜ੍ਹ’ ਦਾ ਨਾਂ ਦਿੱਤਾ ?
ਉੱਤਰ-
ਮੁਖਲਿਸਪੁਰ ।

ਪ੍ਰਸ਼ਨ 15.
ਗੁਰੂ ਗੋਬਿੰਦ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਕਿੱਥੇ ਚਿਨਵਾਇਆ ਗਿਆ ਸੀ ?
ਉੱਤਰ-
ਸਰਹਿੰਦ ਵਿਚ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 16.
ਬੰਦਾ ਸਿੰਘ ਬਹਾਦਰ ਦੁਆਰਾ ਸੁੱਚਾਨੰਦ ਦੀ ਨੱਕ ਵਿਚ ਨਕੇਲ ਪਾ ਕੇ ਜਲੂਸ ਕਿੱਥੇ ਕੱਢਿਆ ਗਿਆ ਸੀ ?
ਉੱਤਰ-
ਸਰਹਿੰਦ ਵਿਚ ।

ਪ੍ਰਸ਼ਨ 17.
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਜਿੱਤ ਦੇ ਬਾਅਦ ਉੱਥੋਂ ਦਾ ਸ਼ਾਸਕ ਕਿਸ ਨੂੰ ਨਿਯੁਕਤ ਕੀਤਾ ?
ਉੱਤਰ-
ਬਾਜ਼ ਸਿੰਘ ਨੂੰ ।

ਪ੍ਰਸ਼ਨ 18.
ਬੰਦਾ ਸਿੰਘ ਬਹਾਦਰ ਨੇ ਕਿਹੜੇ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ ?
ਉੱਤਰ-
ਮੁਖਲਿਸਪੁਰ ਨੂੰ ।

ਪ੍ਰਸ਼ਨ 19.
ਸਹਾਰਨਪੁਰ ਦਾ ਨਾਂ ‘ਭਾਗ ਨਗਰ’ ਕਿਸਨੇ ਰੱਖਿਆ ਸੀ ?
ਉੱਤਰ-
ਬੰਦਾ ਸਿੰਘ ਬਹਾਦਰ ਨੇ ।

ਪ੍ਰਸ਼ਨ 20.
ਬੰਦਾ ਸਿੰਘ ਬਹਾਦਰ ਦੀ ਸਿੱਖ ਸੈਨਾ ਨੂੰ ਪਹਿਲੀ ਵੱਡੀ ਹਾਰ ਦਾ ਸਾਹਮਣਾ ਕਦੋਂ ਕਿੱਥੇ-ਕਿੱਥੇ ਕਰਨਾ ਪਿਆ ?
ਉੱਤਰ-
ਅਕਤੂਬਰ 1710 ਵਿਚ ਅਮੀਨਾਬਾਦ ਵਿਚ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 21.
ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਦੀ ਮੌਤ ਕਦੋਂ ਹੋਈ ?
ਉੱਤਰ-
18 ਫ਼ਰਵਰੀ, 1712 ਨੂੰ ।

ਪ੍ਰਸ਼ਨ 22.
ਬਹਾਦੁਰ ਸ਼ਾਹ ਦੇ ਬਾਅਦ ਮੁਗ਼ਲ ਰਾਜਗੱਦੀ ਤੇ ਕੌਣ ਬੈਠਾ ?
ਉੱਤਰ-
ਜਹਾਂਦਾਰ ਸ਼ਾਹ ।

ਪ੍ਰਸ਼ਨ 23.
ਜਹਾਂਦਾਰ ਸ਼ਾਹ ਦੇ ਬਾਅਦ ਮੁਗ਼ਲ ਬਾਦਸ਼ਾਹ ਕੌਣ ਬਣਿਆ ?
ਉੱਤਰ-
ਫ਼ਰੁਖਸਿਅਰ ।

ਪ੍ਰਸ਼ਨ 24.
ਅਬਦੁਸਸਮਦ ਖਾਂ ਨੇ ਸਢੌਰਾ ਅਤੇ ਲੋਹਗੜ੍ਹ ਦੇ ਕਿਲ੍ਹਿਆਂ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ?
ਉੱਤਰ-
ਅਕਤੂਬਰ, 1713 ਵਿਚ ।

ਪ੍ਰਸ਼ਨ 25.
ਗੁਰਦਾਸ ਨੰਗਲ ਵਿਚ ਸਿੱਖਾਂ ਨੇ ਮੁਗ਼ਲਾਂ ਦੇ ਵਿਰੁੱਧ ਕਿੱਥੇ ਸ਼ਰਣ ਲਈ ?
ਉੱਤਰ-
ਦੁਨੀ ਚੰਦ ਦੀ ਹਵੇਲੀ ਵਿਚ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 26.
ਦੁਨੀ ਚੰਦ ਦੀ ਹਵੇਲੀ ਵਿਚ ਬੰਦਾ ਸਿੰਘ ਬਹਾਦਰ ਦਾ ਸਾਥ ਕਿਸਨੇ ਛੱਡਿਆ ?
ਉੱਤਰ-
ਬਿਨੋਦ ਸਿੰਘ ਅਤੇ ਉਸਦੇ ਸਾਥੀਆਂ ਨੇ ।

ਪ੍ਰਸ਼ਨ 27.
ਬੰਦਾ ਸਿੰਘ ਬਹਾਦਰ ਨੂੰ ਉਸਦੇ 200 ਸਾਥੀਆਂ ਸਹਿਤ ਕਦੋਂ ਗ੍ਰਿਫ਼ਤਾਰ ਕੀਤਾ ਗਿਆ ?
ਉੱਤਰ-
7 ਦਸੰਬਰ, 1716 ਨੂੰ ।

ਪ੍ਰਸ਼ਨ 28.
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ ?
ਉੱਤਰ-
ਦਲ ਖ਼ਾਲਸਾ ਦੀ ਸਥਾਪਨਾ 1748 ਵਿਚ ਅੰਮ੍ਰਿਤਸਰ ਵਿਚ ਹੋਈ ।

ਪ੍ਰਸ਼ਨ 29.
ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਹੜੀ ਮਿਸਲ ਨਾਲ ਸੀ ?
ਉੱਤਰ-
ਸ਼ੁਕਰਚੱਕੀਆ ਮਿਸਲ ਨਾਲ ।

ਪ੍ਰਸ਼ਨ 30.
ਮਹਾਰਾਜਾ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਕਦੋਂ ਬਣਿਆ ?
ਉੱਤਰ-
1797 ਈ: ਵਿਚ ।

ਪ੍ਰਸ਼ਨ 31.
ਕਰੋੜਸਿੰਘੀਆ ਮਿਸਲ ਦਾ ਦੂਜਾ ਨਾਂ ਕੀ ਸੀ ?
ਉੱਤਰ-
ਪੰਜਗੜ੍ਹੀਆ ਮਿਸਲ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

II. ਖ਼ਾਲੀ ਥਾਂਵਾਂ ਭਰੋ-

1. ਬੰਦਾ ਸਿੰਘ ਬਹਾਦਰ ਨੇ ਉਸਮਾਨ ਖਾਂ ਨੂੰ ਸਜ਼ਾ ਦੇਣ ਲਈ ……………………’ਤੇ ਹਮਲਾ ਕੀਤਾ ।
ਉੱਤਰ-
ਸਢੌਰਾ

2. ਬੰਦਾ ਸਿੰਘ ਬਹਾਦਰ ਨੂੰ ਉਸ ਦੇ 200 ਸਾਥੀਆਂ, ਸਮੇਤ ………………………. ਈ: ਨੂੰ ਗ੍ਰਿਫ਼ਤ੍ਤਾਰ ਕੀਤਾ ਗਿਆ ।
ਉੱਤਰ-
7 ਦਸੰਬਰ, 1715

3. ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ………………….. ਵਿਚ ਚਿਣਵਾਇਆ ਗਿਆ ਸੀ ।
ਉੱਤਰ-
ਸਰਹਿੰਦ

4. ਬੰਦਾ ਸਿੰਘ ਬਹਾਦਰ ਨੇ …………………………. ਦੀ ਨੱਕ ਵਿੱਚ ਨਕੇਲ ਪਾ ਕੇ ਸਰਹਿੰਦ ਵਿਚ ਜਲੂਸ ਕੱਢਿਆ ।
ਉੱਤਰ-
ਸੁੱਚਾਨੰਦ

5. ਬੰਦਾ ਸਿੰਘ ਬਹਾਦਰ ਨੇ ਸਹਾਰਨਪੁਰ ਦਾ ਨਾਂ …………………………. ਰੱਖਿਆ ।
ਉੱਤਰ-
ਭਾਗ ਨਗਰ

6. ਗੁਰਦਾਸ ਨੰਗਲ ਵਿਚ ਸਿੱਖਾਂ ਨੇ ਮੁਗ਼ਲਾਂ ਦੇ ਵਿਰੁੱਧ ……………………… ਦੀ ਹਵੇਲੀ ਵਿਚ ਸ਼ਰਨ ਲਈ ।
ਉੱਤਰ-
ਦੁਨੀ ਚੰਦ

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

7, ਦਲ ਖ਼ਾਲਸਾ ਦੀ ਸਥਾਪਨਾ ………………………….. ਈ: ਵਿਚ ਹੋਈ ।
ਉੱਤਰ-
1748

8. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 1716 ਈ: ਵਿਚ ……………………….. ਵਿਚ ਹੋਈ ।
ਉੱਤਰ-
ਦਿੱਲੀ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਵਿਚ ਸਿੱਖਾਂ ਦੀ ਅਗਵਾਈ ਕਰਨ ਲਈ ਕਿਸ ਨੂੰ ਭੇਜਿਆ ?
(A) ਵਜ਼ੀਰ ਖਾਂ ਨੂੰ
(B) ਜੱਸਾ ਸਿੰਘ ਨੂੰ
(C) ਬੰਦਾ ਸਿੰਘ ਬਹਾਦਰ ਨੂੰ
(D) ਸਰਦਾਰ ਰਜਿੰਦਰ ਸਿੰਘ ਨੂੰ ।
ਉੱਤਰ-
(C) ਬੰਦਾ ਸਿੰਘ ਬਹਾਦਰ ਨੂੰ

ਪ੍ਰਸ਼ਨ 2.
ਵਜ਼ੀਰ ਖਾਂ ਅਤੇ ਬੰਦਾ ਸਿੰਘ ਬਹਾਦਰ ਦਾ ਯੁੱਧ ਕਿਸ ਸਥਾਨ ‘ਤੇ ਹੋਇਆ ?
(A) ਚੱਪੜਚਿੜੀ
(B) ਸਰਹਿੰਦ
(C) ਸਢੋਰਾ
(D) ਸਮਾਨਾ ।
ਉੱਤਰ-
(A) ਚੱਪੜਚਿੜੀ

ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ-
(A) 1761 ਈ: ਵਿਚ
(B) 1716 ਈ: ਵਿਚ
(C) 1750 ਈ: ਵਿਚ
(D) 1756 ਈ: ਵਿਚ ।
ਉੱਤਰ-
(B) 1716 ਈ: ਵਿਚ

ਪ੍ਰਸ਼ਨ 4.
ਭੰਗੀ ਮਿਸਲ ਦੇ ਸਰਦਾਰਾਂ ਅਧੀਨ ਇਲਾਕਾ ਸੀ-
(A) ਲਾਹੌਰ
(B) ਗੁਜਰਾਤ
(C) ਸਿਆਲਕੋਟ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 5.
ਆਹਲੂਵਾਲੀਆ ਮਿਸਲ ਦਾ ਮੋਢੀ ਸੀ
(A) ਕਰੋੜਾ ਸਿੰਘ
(B) ਰਣਜੀਤ ਸਿੰਘ
(C) ਜੱਸਾ ਸਿੰਘ
(D) ਮਹਾਂ ਸਿੰਘ ।
ਉੱਤਰ-
(C) ਜੱਸਾ ਸਿੰਘ

V. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 1716 ਈ: ਨੂੰ ਦਿੱਲੀ ਵਿਚ ਹੋਈ ।
2. ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਸੀ ।
3. ਫ਼ੈਜ਼ਲਪੁਰੀਆ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ ।
4. ਬੰਦਾ ਸਿੰਘ ਬਹਾਦਰ ਨੇ ਗੁਰੂ-ਪੁੱਤਰਾਂ ‘ਤੇ ਅੱਤਿਆਚਾਰ ਦਾ ਬਦਲਾ ਲੈਣ ਲਈ ਸਰਹਿੰਦ ‘ਤੇ ਹਮਲਾ ਕੀਤਾ |
5. ਦਲ ਖ਼ਾਲਸਾ ਦੀ ਸਥਾਪਨਾ ਆਨੰਦਪੁਰ ਸਾਹਿਬ ਵਿੱਚ ਹੋਈ ।
ਉੱਤਰ-
1. √
2. ×
3. √
4. √
5. ×

V. ਸਹੀ-ਮਿਲਾਨ ਕਰੋ-

1. ਨਵਾਬ ਕਪੂਰ ਸਿੰਘ ਭੰਗੀ ਮਿਸਲ
2. ਜੱਸਾ ਸਿੰਘ ਆਹਲੂਵਾਲੀਆ  ਫ਼ੈਜ਼ਲਪੁਰੀਆਂ ਮਿਸਲ
3. ਹਰੀ ਸਿੰਘ ਰਾਮਗੜ੍ਹੀਆ ਮਿਸਲ
4. ਜੱਸਾ ਸਿੰਘ ਰਾਮਗੜ੍ਹੀਆਂ ਆਹਲੂਵਾਲੀਆ ਮਿਸਲ ।

ਉੱਤਰ-

1. ਨਵਾਬ ਕਪੂਰ ਸਿੰਘ ਫ਼ੈਜ਼ਲਪੁਰੀਆਂ ਮਿਸਲ,
2. ਜੱਸਾ ਸਿੰਘ ਆਹਲੂਵਾਲੀਆ ਆਹਲੂਵਾਲੀਆ ਮਿਸਲ
3. ਹਰੀ ਸਿੰਘ ਭੰਗੀ ਮਿਸਲੇ
4. ਜੱਸਾ ਸਿੰਘ ਰਾਮਗੜ੍ਹੀਆ ਰਾਮਗੜ੍ਹੀਆ ਮਿਸਲ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦੇ ਕੋਈ ਚਾਰ ਸੈਨਿਕ ਕਾਰਨਾਮਿਆਂ ਦਾ ਵਰਣਨ ਕਰੋ ।
ਉੱਤਰ-
ਬੰਦਾ ਸਿੰਘ ਬਹਾਦਰ ਦੀਆਂ ਸੈਨਿਕ ਮੁਹਿੰਮਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਸਮਾਣਾ ਤੇ ਕਪੂਰੀ ਦੀ ਲੁੱਟਮਾਰ – ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸਮਾਣਾ ‘ਤੇ ਹਮਲਾ ਕੀਤਾ ਅਤੇ ਉੱਥੇ ਭਾਰੀ ਲੁੱਟਮਾਰ ਕੀਤੀ । ਉਸ ਤੋਂ ਬਾਅਦ ਉਹ ਕਪੂਰੀ ਪੁੱਜਿਆ । ਇਸ ਨਗਰ ਨੂੰ ਵੀ ਬੁਰੀ ਤਰ੍ਹਾਂ ਲੁੱਟਿਆ ।
  • ਸਢੌਰਾ ‘ਤੇ ਹਮਲਾ – ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਹਿੰਦੂਆਂ ਨਾਲ ਚੰਗਾ ਸਲੂਕ ਨਹੀਂ ਕਰਦਾ ਸੀ । ਉਸ ਨੂੰ ਸਜ਼ਾ ਦੇਣ ਲਈ ਬੰਦਾ ਸਿੰਘ ਬਹਾਦਰ ਨੇ ਇਸ ਨਗਰ ਵਿਚ ਇੰਨੇ ਮੁਸਲਮਾਨਾਂ ਦਾ ਕਤਲ ਕੀਤਾ ਕਿ ਉਸ ਥਾਂ ਦਾ ਨਾਂ ਹੀ ‘ਕਤਲਗੜ੍ਹੀ’ ਪੈ ਗਿਆ ।
  • ਸਰਹਿੰਦ ਦੀ ਜਿੱਤ – ਸਰਹਿੰਦ ਵਿਚ ਗੁਰੂ ਜੀ ਦੇ ਦੋ ਛੋਟੇ ਪੁੱਤਰਾਂ ਨੂੰ ਜਿਊਂਦਿਆਂ ਹੀ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਸੀ । ਇਸ ਅੱਤਿਆਚਾਰ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਇੱਥੇ ਵੀ ਮੁਸਲਮਾਨਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ । ਸਰਹਿੰਦ ਦਾ ਸ਼ਾਸਕ ਨਵਾਬ ਵਜ਼ੀਰ ਖਾਂ ਵੀ ਯੁੱਧ ਵਿਚ ਮਾਰਿਆ ਗਿਆ ।
  • ਜਲੰਧਰ ਦੁਆਬ ‘ਤੇ ਕਬਜ਼ਾ – ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨੇ ਜਲੰਧਰ ਦੋਆਬ ਦੇ ਸਿੱਖਾਂ ਵਿਚ ਉਤਸ਼ਾਹ ਭਰ ਦਿੱਤਾ । ਉਹਨਾਂ ਨੇ ਉੱਥੋਂ ਦੇ ਫ਼ੌਜਦਾਰ ਸ਼ਮਸ ਖ਼ਾਂ ਦੇ ਵਿਰੁੱਧ ਬਗਾਵਤ ਕਰ ਦਿੱਤੀ ਤੇ ਬੰਦਾ ਸਿੰਘ ਬਹਾਦਰ ਨੂੰ ਸਹਾਇਤਾ ਵਾਸਤੇ ਬੁਲਾਇਆ । ਰਾਹੋਂ ਦੇ ਸਥਾਨ ਤੇ ਫ਼ੌਜਾਂ ਵਿਚ ਭਿਅੰਕਰ ਲੜਾਈ ਹੋਈ । ਇਸ ਲੜਾਈ ਵਿਚ ਸਿੱਖ ਜੇਤੂ ਰਹੈ । ਇਸ ਤਰ੍ਹਾਂ ਜਲੰਧਰ ਅਤੇ ਹੁਸ਼ਿਆਰਪੁਰ ਦੇ ਖੇਤਰ ਸਿੱਖਾਂ ਦੇ ਕਬਜ਼ੇ ਹੇਠ ਆ ਗਏ ।

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ‘ਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਗੁਰਦਾਸ ਨੰਗਲ ਦੇ ਯੁੱਧ ਵਿਚ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਭ ਸਾਥੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ । ਉਨ੍ਹਾਂ ਨੂੰ ਪਹਿਲਾਂ ਲਾਹੌਰ ਤੇ ਫੇਰ ਦਿੱਲੀ ਲੈ ਜਾਇਆ ਗਿਆ । ਦਿੱਲੀ ਦੇ ਬਾਜ਼ਾਰਾਂ ਵਿਚ ਉਨ੍ਹਾਂ ਦਾ ਜਲੂਸ ਕੱਢਿਆ ਗਿਆ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ । ਬਾਅਦ ਵਿਚ ਬੰਦਾ ਸਿੰਘ ਬਹਾਦਰ ਅਤੇ ਉਸ ਦੇ 740 ਸਾਥੀਆਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਦੇ ਲਈ ਕਿਹਾ ਗਿਆ । ਉਨ੍ਹਾਂ ਦੇ ਨਾਂਹ ਕਰਨ ‘ਤੇ ਬੰਦਾ ਸਿੰਘ ਬਹਾਦਰ ਦੇ ਸਾਰੇ ਸਾਥੀਆਂ ਦਾ ਕਤਲ ਕਰ ਦਿੱਤਾ ਗਿਆ । ਅੰਤ ਵਿਚ 19 ਜੂਨ, 1716 ਈ: ਵਿਚ ਮੁਗ਼ਲ ਸਰਕਾਰ ਨੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਵੀ ਫੁਰਮਾਨ ਜਾਰੀ ਕਰ ਦਿੱਤਾ । ਉਨ੍ਹਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ਤੇ ਅਨੇਕਾਂ ਅੱਤਿਆਚਾਰ ਕੀਤੇ ਗਏ । ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੇ ਛੋਟੇ ਜਿਹੇ ਪੁੱਤਰ ਦੇ ਟੋਟੇ-ਟੋਟੇ ਕਰ ਦਿੱਤੇ ਗਏ । ਲੋਹੇ ਦੀਆਂ ਗਰਮ ਸਲਾਖਾਂ ਨਾਲ ਬੰਦਾ ਸਿੰਘ ਬਹਾਦਰ ਦਾ ਮਾਸ ਨੋਚਿਆ ਗਿਆ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਸ਼ਹੀਦ ਹੋਏ ।

ਪ੍ਰਸ਼ਨ 3.
ਪੰਜਾਬ ਵਿਚ ਇਕ ਸਥਾਈ ਸਿੱਖ ਰਾਜ ਦੀ ਸਥਾਪਨਾ ਵਿਚ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦੇ ਕੋਈ ਚਾਰ ਕਾਰਨ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਦੁਆਰਾ ਪੰਜਾਬ ਵਿਚ ਸਥਾਈ ਸਿੱਖ ਰਾਜ ਦੀ ਸਥਾਪਨਾ ਕਰਨ ਵਿਚ ਅਸਫਲਤਾ ਦੇ ਚਾਰ ਕਾਰਨ ਹੇਠ ਲਿਖੇ ਹਨ :-

  • ਬੰਦਾ ਸਿੰਘ ਬਹਾਦਰ ਦੇ ਰਾਜਸੀ ਰੰਗ-ਢੰਗ – ਬੰਦਾ ਸਿੰਘ ਬਹਾਦਰ ਸਾਧੂ ਸੁਭਾਅ ਨੂੰ ਛੱਡ ਕੇ ਰਾਜਸੀ ਠਾਠ-ਬਾਠ ਨਾਲ ਰਹਿਣ ਲੱਗਾ ਸੀ । ਇਸ ਲਈ ਸਮਾਜ ਵਿਚ ਉਨ੍ਹਾਂ ਦਾ ਸਨਮਾਨ ਘੱਟ ਹੋ ਗਿਆ ।
  • ਅੰਨ੍ਹੇਵਾਹ ਕਤਲ – ਲਾਲਾ ਦੌਲਤ ਰਾਮ ਦੇ ਅਨੁਸਾਰ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਮੁਹਿੰਮਾਂ ਵਿਚ ਪੰਜਾਬ ਵਾਸੀਆਂ ਦਾ ਅੰਨੇਵਾਹ ਕਤਲ ਕੀਤਾ ਅਤੇ ਉਹਨਾਂ ਨੇ ਅੱਖੜ ਮੁਸਲਮਾਨਾਂ ਅਤੇ ਨਿਰਦੋਸ਼ ਹਿੰਦੂਆਂ ਵਿਚ ਕੋਈ ਭੇਦ ਨਹੀਂ ਸਮਝਿਆ, ਸ਼ਾਇਦ ਇਸੇ ਕਤਲੇਆਮ ਕਾਰਨ ਉਹ ਹਿੰਦੂਆਂ ਸਿੱਖਾਂ ਦਾ ਸਹਿਯੋਗ ਗੁਆ ਬੈਠਾ ।
  • ਸ਼ਕਤੀਸ਼ਾਲੀ ਮੁਗ਼ਲ ਸਾਮਰਾਜ – ਮੁਗ਼ਲ ਭਾਰਤ ਉੱਤੇ ਸਦੀਆਂ ਤੋਂ ਰਾਜ ਕਰਦੇ ਤੁਰੇ ਆ ਰਹੇ ਸਨ । ਇਹ ਅਜੇ ਇੰਨਾ ਕਮਜ਼ੋਰ ਨਹੀਂ ਸੀ ਕਿ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਕੁਝ ਹਜ਼ਾਰ ਸਾਥੀਆਂ ਦੀ ਬਗਾਵਤ ਨੂੰ ਨਾ ਦਬਾ ਸਕਦਾ ।
  • ਬੰਦਾ ਸਿੰਘ ਬਹਾਦਰ ਦੇ ਸੀਮਿਤ ਸਾਧਨ – ਆਪਣੇ ਸੀਮਿਤ ਸਾਧਨਾਂ ਦੇ ਕਾਰਨ ਵੀ ਬੰਦਾ ਸਿੰਘ ਬਹਾਦਰ ਪੰਜਾਬ ਵਿਚ ਸਥਾਈ ਸਿੱਖ ਰਾਜ ਦੀ ਸਥਾਪਨਾ ਨਾ ਕਰ ਸਕਿਆ । ਮੁਗ਼ਲਾਂ ਦੀ ਸ਼ਕਤੀ ਦਾ ਟਾਕਰਾ ਕਰਨ ਦੇ ਲਈ ਸਿੱਖਾਂ ਦੇ ਕੋਲ ਵੀ ਚੰਗੇ ਸਾਧਨ ਨਹੀਂ ਸਨ ।

ਪ੍ਰਸ਼ਨ 4.
ਆਹਲੂਵਾਲੀਆ ਮਿਸਲ ਦਾ ਬਾਨੀ ਕੌਣ ਸੀ ? ਉਸ ਨੇ ਇਸ ਮਿਸਲ ਦੀਆਂ ਸ਼ਕਤੀਆਂ ਨੂੰ ਕਿਵੇਂ ਵਧਾਇਆ ?
ਉੱਤਰ-
ਆਹਲੂਵਾਲੀਆ ਮਿਸਲ ਦਾ ਬਾਨੀ ਜੱਸਾ ਸਿੰਘ ਆਹਲੂਵਾਲੀਆ ਸੀ । ਉਸ ਨੇ ਇਸ ਮਿਸਲ ਦੀਆਂ ਸ਼ਕਤੀਆਂ ਨੂੰ ਇਸ ਤਰ੍ਹਾਂ ਵਧਾਇਆ-.

  • 1748 ਈ: ਤੋਂ 1753 ਈ: ਤਕ ਜੱਸਾ ਸਿੰਘ ਨੇ ਮੀਰ ਮੰਨੂੰ ਦੇ ਅੱਤਿਆਚਾਰਾਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ | ਅਸਲ ਵਿਚ ਮੀਰ ਮੰਨੂੰ ਨੇ ਜੱਸਾ ਸਿੰਘ ਦੇ ਨਾਲ ਸੰਧੀ ਕਰ ਲਈ ।
  • 1761 ਈ: ਵਿਚ ਜੱਸਾ ਸਿੰਘ ਨੇ ਲਾਹੌਰ ‘ਤੇ ਹਮਲਾ ਕੀਤਾ ਅਤੇ ਉੱਥੋਂ ਦੇ ਸੂਬੇਦਾਰ ਖਵਾਜ਼ਾ ਉਬੈਦ ਖ਼ਾਂ ਨੂੰ ਹਰਾਇਆ | ਲਾਹੌਰ ਤੇ ਸਿੱਖਾਂ ਦਾ ਅਧਿਕਾਰ ਹੋ ਗਿਆ ।
  • 1762 ਈ: ਵਿਚ ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ‘ਤੇ ਹਮਲਾ ਕੀਤਾ । ਕੁੱਪਰ ਹੀੜਾ ਨਾਂ ਦੇ ਸਥਾਨ ‘ਤੇ ਜੱਸਾ ਸਿੰਘ ਨੂੰ ਹਾਰ ਦਾ ਮੂੰਹ ਦੇਖਣਾ ਪਿਆ । ਪਰ ਉਹ ਜਲਦੀ ਹੀ ਸੰਭਲ ਗਿਆ | ਅਗਲੇ ਹੀ ਸਾਲ ਸਿੱਖਾਂ ਨੇ ਉਸ ਦੀ ਅਗਵਾਈ ਵਿਚ ਕਸੂਰ ਅਤੇ ਸਰਹਿੰਦ ਨੂੰ ਖੂਬ ਲੁੱਟਿਆ ।
  • 1764 ਈ: ਵਿਚ ਜੱਸਾ ਸਿੰਘ ਨੇ ਦਿੱਲੀ ’ਤੇ ਹਮਲਾ ਕੀਤਾ ਅਤੇ ਉੱਥੇ ਖੂਬ ਲੁੱਟਮਾਰ ਕੀਤੀ । ਇਸ ਤਰ੍ਹਾਂ ਹੌਲੀ-ਹੌਲੀ ਜੱਸਾ ਸਿੰਘ ਆਹਲੂਵਾਲੀਆ ਨੇ ਕਾਫ਼ੀ ਸ਼ਕਤੀ ਫੜ ਲਈ ।

ਪ੍ਰਸ਼ਨ 5.
ਰਣਜੀਤ ਸਿੰਘ ਦੇ ਉੱਥਾਨ ਦੇ ਸਮੇਂ ਮਰਾਠਿਆਂ ਦੀ ਸਥਿਤੀ ਕੀ ਸੀ ?
ਉੱਤਰ-
ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ ਪਾਣੀਪਤ ਦੇ ਤੀਜੇ ਯੁੱਧ (1761 ਈ:) ਵਿਚ ਭਾਂਜ ਦੇ ਕੇ ਪੰਜਾਬ ਵਿਚੋਂ ਕੱਢ ਦਿੱਤਾ ਸੀ । ਪਰ 18ਵੀਂ ਸਦੀ ਦੇ ਅੰਤ ਵਿਚ ਉਹ ਫਿਰ ਪੰਜਾਬ ਵਲ ਵਧਣ ਲੱਗੇ ਸਨ । ਮਰਾਠਾ ਸਰਦਾਰ ਦੌਲਤ ਰਾਉ ਸਿੰਧੀਆ ਨੇ ਦਿੱਲੀ ਉੱਤੇ ਅਧਿਕਾਰ ਕਰ ਲਿਆ ਸੀ । ਉਸਨੇ ਜਮਨਾ ਅਤੇ ਸਤਲੁਜ ਵਿਚਕਾਰਲੇ ਇਲਾਕਿਆਂ ਉੱਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ । ਪਰ ਜਲਦੀ ਹੀ ਅੰਗਰੇਜ਼ਾਂ ਨੇ ਪੰਜਾਬ ਵਲ ਉਨ੍ਹਾਂ ਦੇ ਵਧਦੇ ਕਦਮ ਨੂੰ ਰੋਕ ਦਿੱਤਾ ।

ਪ੍ਰਸ਼ਨ 6.
ਮਹਾਰਾਜਾ ਰਣਜੀਤ ਦੇ ਉੱਥਾਨ ਸਮੇਂ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਰਣਨ ਕਰੋ ।
ਉੱਤਰ-
1773 ਈ: ਤੋਂ 1785 ਈ: ਤਕ ਵਾਰਨ ਹੇਸਟਿੰਗਜ਼ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਗਵਰਨਰ-ਜਨਰਲ ਰਿਹਾ । ਉਸ ਨੇ ਮਰਾਠਿਆਂ ਨੂੰ ਪੰਜਾਬ ਵਲ ਵਧਣ ਤੋਂ ਰੋਕਿਆ | ਪਰ ਉਸ ਦੇ ਉੱਤਰਾਧਿਕਾਰੀਆਂ (ਲਾਰਡ ਕਾਰਨਵਾਲਿਸ 1786 ਈ: ਤੋਂ 1793 ਈ: ਅਤੇ ਜਾਨ ਸ਼ੋਰ 1793 ਈ: ਤੋਂ 1798 ਈ:) ਨੇ ਬ੍ਰਿਟਿਸ਼ ਰਾਜ ਦੇ ਵਾਧੇ ਲਈ ਕੋਈ ਮਹੱਤਵਪੂਰਨ ਯੋਗਦਾਨ ਨਾ ਦਿੱਤਾ । 1798 ਈ: ਵਿਚ ਲਾਰਡ ਵੈਲਜ਼ਲੀ ਗਵਰਨਰ-ਜਨਰਲ ਬਣਿਆ । ਉਸ ਨੇ ਆਪਣੇ ਰਾਜ ਕਾਲ ਵਿਚ ਹੈਦਰਾਬਾਦ, ਮੈਸੂਰ, ਕਰਨਾਟਕ, ਤੰਜੌਰ, ਅਵਧ ਆਦਿ ਦੇਸੀ ਰਿਆਸਤਾਂ ਨੂੰ ਮਿਲਾਇਆ । ਉਹ ਮਰਾਠਿਆਂ ਦੇ ਖਿਲਾਫ ਲੜਦਾ ਰਿਹਾ । ਇਸ ਲਈ ਉਹ ਪੰਜਾਬ ਵੱਲ ਧਿਆਨ ਨਾ ਦੇ ਸਕਿਆ । 1803 ਈ: ਵਿਚ ਅੰਗਰੇਜ਼ਾਂ ਨੇ ਦੌਲਤ ਰਾਉ ਸਿੰਧੀਆ ਨੂੰ ਹਰਾ ਕੇ ਦਿੱਲੀ ਉੱਤੇ ਕਬਜ਼ਾ ਕਰ ਲਿਆ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ-
ਹੇਠ ਲਿਖੀਆਂ ਮਿਸਲਾਂ ਦੀ ਸੰਖੇਪ ਜਾਣਕਾਰੀ ਦਿਓ-
(1) ਫੁਲਕੀਆਂ
(2) ਡੱਲੇਵਾਲੀਆ
(3) ਨਿਸ਼ਾਨਵਾਲੀਆ
(4) ਕਰੋੜਸਿੰਘੀਆ
(5) ਸ਼ਹੀਦ ਮਿਸਲ ।
ਉੱਤਰ-
ਦਿੱਤੀਆਂ ਗਈਆਂ ਮਿਸਲਾਂ ਦੇ ਇਤਿਹਾਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਫੂਲਕੀਆਂ ਮਿਸਲ – ਫੁਲਕੀਆਂ ਮਿਸਲ ਦੀ ਨੀਂਹ ਇਕ ਸੰਧੂ ਜੱਟ ਚੌਧਰੀ ਫੁਲ ਸਿੰਘ ਨੇ ਰੱਖੀ ਸੀ, ਪਰ ਇਸ ਦਾ ਅਸਲੀ ਸੰਗਠਨ ਬਾਬਾ ਆਲਾ ਸਿੰਘ ਨੇ ਕੀਤਾ । ਉਸ ਨੇ ਸਭ ਤੋਂ ਪਹਿਲਾਂ ਬਰਨਾਲਾ ਦੇ ਲਾਗਲੇ ਦੇਸ਼ਾਂ ਨੂੰ ਜਿੱਤਿਆ । 1762 ਈ: ਵਿਚ ਅਬਦਾਲੀ ਨੇ ਉਸ ਨੂੰ ਮਾਲਵਾ ਖੇਤਰ ਦਾ ਨਾਇਬ ਬਣਾ ਦਿੱਤਾ । 1764 ਈ: ਵਿਚ ਉਸ ਨੇ ਸਰਹਿੰਦ ਦੇ ਗਵਰਨਰ ਜੈਨ ਖਾਂ ਨੂੰ ਹਰਾਇਆਂ ਜਾਂ 1765 ਈ: ਵਿਚ ਆਲਾ ਸਿੰਘ ਦੀ ਮੌਤ ਹੋ ਗਈ । ਉਸ ਦੀ ਮੌਤ ਤੋਂ ਬਾਅਦ ਅਮਰ ਸਿੰਘ ਨੇ ਫੁਲਕੀਆਂ ਮਿਸਲ ਦੀ ਵਾਗਡੋਰ ਸੰਭਾਲੀ । ਉਸ ਨੇ ਆਪਣੀ ਮਿਸਲ ਵਿਚ ਬਠਿੰਡਾ, ਰੋਹਤਕ ਅਤੇ ਹਾਂਸੀ ਨੂੰ ਵੀ ਮਿਲਾ ਲਿਆ | ਅਹਿਮਦਸ਼ਾਹ ਨੇ ਉਸ ਨੂੰ ‘ਰਾਜਾਏ ਰਾਜਗਾਨ’ ਦੀ ਉਪਾਧੀ ਪ੍ਰਦਾਨ ਕੀਤੀ । ਅਮਰ ਸਿੰਘ ਦੀ ਮੌਤ ਦੇ ਬਾਅਦ 1809 ਈ: ਵਿਚ ਇਕ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੇ ਇਸ ਮਿਸਲ ਨੂੰ ਬ੍ਰਿਟਿਸ਼ ਰਾਜ ਵਿਚ ਮਿਲਾ ਲਿਆ ।

2. ਡੱਲੇਵਾਲੀਆ ਮਿਸਲ – ਇਸ ਮਿਸਲ ਦੀ ਸਥਾਪਨਾ ਗੁਲਾਬ ਸਿੰਘ ਨੇ ਕੀਤੀ ਸੀ । ਉਹ ਰਾਵੀ ਤੱਟ ‘ਤੇ ਸਥਿਤ ‘ਡੱਲੇਵਾਲ ਪਿੰਡ ਦਾ ਨਿਵਾਸੀ ਸੀ । ਇਸੇ ਕਾਰਨ ਇਸ ਮਿਸਲ ਨੂੰ ਡੱਲੇਵਾਲੀਆ ਦੇ ਨਾਂ ਨਾਲ ਸੱਦਿਆ ਜਾਣ ਲੱਗਾ । ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਅਤੇ ਸ਼ਕਤੀਸ਼ਾਲੀ ਸਰਦਾਰ ਤਾਰਾ ਸਿੰਘ ਘੇਬਾ ਸੀ ।ਉਸ ਦੇ ਅਧੀਨ 7,500 ਸੈਨਿਕ ਸਨ । ਉਹ ਅਪਾਰ ਧਨ-ਦੌਲਤ ਦਾ ਸੁਆਮੀ ਸੀ । ਜਦੋਂ ਤਕ ਉਹ ਜਿਉਂਦਾ ਰਿਹਾ ਰਣਜੀਤ ਸਿੰਘ ਉਸ ਦਾ ਮਿੱਤਰ ਬਣਿਆ ਰਿਹਾ ਪਰ ਉਸ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ ਤਾਰਾ ਸਿੰਘ ਦੀ ਪਤਨੀ ਨੇ ਉਸ ਦਾ ਵਿਰੋਧ ਕੀਤਾ, ਪਰ ਉਸ ਦੀ ਇਕ ਨਾ ਚੱਲੀ ।

3. ਨਿਸ਼ਾਨਵਾਲੀਆ ਮਿਸਲ – ਇਸ ਮਿਸਲ ਦੀ ਨੀਂਹ ਸੰਗਤ ਸਿੰਘ ਅਤੇ ਮੋਹਰ ਸਿੰਘ ਨੇ ਰੱਖੀ ਸੀ । ਇਹ ਦੋਨੋਂ ਕਦੇ ਖ਼ਾਲਸਾ ਦਲ ਦਾ ਨਿਸ਼ਾਨ ਝੰਡਾ) ਉਠਾਇਆ ਕਰਦੇ ਸਨ । ਇਸ ਲਈ ਉਨ੍ਹਾਂ ਦੇ ਦੁਆਰਾ ਸਥਾਪਿਤ ਮਿਸਲ ਨੂੰ ‘ਨਿਸ਼ਾਨਵਾਲੀਆ’ ਮਿਸਲ ਕਿਹਾ ਜਾਣ ਲੱਗਾ। ਇਸ ਮਿਸਲ ਵਿਚ ਅੰਬਾਲਾ ਅਤੇ ਸ਼ਾਹਬਾਦ ਦੇ ਦੇਸ਼ ਸ਼ਾਮਲ ਸਨ । ਰਾਜਨੀਤਿਕ ਦ੍ਰਿਸ਼ਟੀ ਨਾਲ ਇਸ ਮਿਸਲ ਦਾ ਕੋਈ ਮਹੱਤਵ ਨਹੀਂ ਸੀ ।

4. ਕਰੋੜਸਿੰਘੀਆ ਮਿਸਲ – ਇਸ ਮਿਸਲ ਦੀ ਨੀਂਹ ਕਰੋੜਾ ਸਿੰਘ ਨੇ ਰੱਖੀ ਸੀ | ਬਘੇਲ ਸਿੰਘ ਇਸ ਮਿਸਲ ਦਾ ਪਹਿਲਾ ਪ੍ਰਸਿੱਧ ਸਰਦਾਰ ਸੀ | ਉਸ ਨੇ ਨਵਾਂ ਸ਼ਹਿਰ, ਬੰਗਾ ਆਦਿ ਦੇਸ਼ਾਂ ਨੂੰ ਜਿੱਤਿਆ । ਉਸ ਦੀਆਂ ਗਤੀਵਿਧੀਆਂ ਦਾ ਕੇਂਦਰ ਕਰਨਾਲ ਤੋਂ ਵੀਹ ਮੀਲ ਦੀ ਦੂਰੀ ‘ਤੇ ਸੀ । ਉਸ ਦੀ ਸੈਨਾ ਵਿਚ 12,000 ਸੈਨਿਕ ਸਨ । ਸਰਹਿੰਦ ਦੇ ਗਵਰਨਰ ਜੈਨ ਮਾਂ ਦੀ ਮੌਤ ਤੋਂ ਬਾਅਦ ਉਸ ਨੇ ਸਤਲੁਜ ਨਦੀ ਦੇ ਉੱਤਰ ਵਲ ਦੇ ਦੇਸ਼ਾਂ ‘ਤੇ ਕਬਜ਼ਾ ਕਰਨਾ ਆਰੰਭ ਕਰ ਦਿੱਤਾ । ਬਘੇਲ ਸਿੰਘ ਦੇ ਬਾਅਦ ਜੋਧ ਸਿੰਘ ਉਸ ਦਾ ਵਾਰਸ ਬਣਿਆ । ਜੋਧ ਸਿੰਘ ਨੇ ਮਾਲਵਾ ਦੇ ਬਹੁਤ ਸਾਰੇ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਉਹਨਾਂ ਨੂੰ ਆਪਣੀ ਮਿਸਲ ਵਿਚ ਮਿਲਾ ਲਿਆ । ਅੰਤ ਵਿਚ ਇਸ ਮਿਸਲ ਦਾ ਕੁਝ ਭਾਗ ਕਲਸੀਆਂ ਰਿਆਸਤ ਦਾ ਅੰਗ ਬਣ ਗਿਆ ਅਤੇ ਬਾਕੀ ਭਾਗ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਮਿਲਾ ਲਿਆ ।

5. ਸ਼ਹੀਦ ਜਾਂ ਨਿਹੰਗ ਮਿਸਲ – ਇਸ ਮਿਸਲ ਦੀ ਨੀਂਹ ਸੁਧਾ ਸਿੰਘ ਨੇ ਰੱਖੀ ਸੀ । ਉਹ ਮੁਸਲਮਾਨਾਂ ਦੇ ਸ਼ਾਸਕਾਂ ਦੇ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ । ਇਸ ਲਈ ਉਸ ਵਲੋਂ ਸਥਾਪਿਤ ਮਿਸਲ ਦਾ ਨਾਂ ਸ਼ਹੀਦ ਮਿਸਲ ਰੱਖਿਆ ਗਿਆ । ਉਸ ਦੇ ਬਾਅਦ ਇਸ ਮਿਸਲ ਦੇ ਪ੍ਰਸਿੱਧ ਨੇਤਾ ਬਾਬਾ ਦੀਪ ਸਿੰਘ ਜੀ, ਕਰਮ ਸਿੰਘ ਅਤੇ ਗੁਰਬਖ਼ਸ਼ ਸਿੰਘ ਆਦਿ ਹੋਏ । ਇਸ ਮਿਸਲ ਦੇ ਜ਼ਿਆਦਾਤਰ ਸਿੱਖ ਅਕਾਲੀ ਜਾਂ ਨਿਹੰਗ ਸਨ । ਇਸ ਕਾਰਨ ਇਸ ਮਿਸਲ ਨੂੰ ਨਿਹੰਗ ਮਿਸਲ ਵੀ ਕਿਹਾ ਜਾਂਦਾ ਹੈ । ਇੱਥੇ ਨਿਹੰਗਾਂ ਦੀ ਸੰਖਿਆ ਲਗਪਗ ਦੋ ਹਜ਼ਾਰ ਸੀ । ਇਸ ਮਿਸਲ ਦਾ ਮੁੱਖ ਕੰਮ ਹੋਰ ਮਿਸਲਾਂ ਨੂੰ ਸੰਕਟ ਵਿਚ ਸਹਾਇਤਾ ਦੇਣਾ ਸੀ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

Punjab State Board PSEB 10th Class Social Science Book Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ Textbook Exercise Questions and Answers.

PSEB Solutions for Class 10 Social Science History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

SST Guide for Class 10 PSEB ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠਾਂ ਲਿਖੇ ਹਰ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਵਿਚ ਦਿਓ-

ਪ੍ਰਸ਼ਨ 1.
ਗੁਰੂ ਗੋਬਿੰਦ ਰਾਏ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ? ਉਨ੍ਹਾਂ ਦੇ ਮਾਤਾ-ਪਿਤਾ ਜੀ ਦਾ ਨਾਂ ਵੀ ਦੱਸੋ ।
ਉੱਤਰ-
ਗੁਰੂ ਗੋਬਿੰਦ ਰਾਏ ਜੀ ਦਾ ਜਨਮ 22 ਦਸੰਬਰ, 1666 ਈ: ਨੂੰ ਪਟਨਾ ਵਿਚ ਹੋਇਆ । ਉਨ੍ਹਾਂ ਦੀ ਮਾਤਾ ਦਾ ਨਾਂ ਗੁਜਰੀ ਜੀ ਅਤੇ ਪਿਤਾ ਦਾ ਨਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸੀ ।

ਪ੍ਰਸ਼ਨ 2.
ਬਚਪਨ ਵਿਚ ਪਟਨਾ ਵਿਖੇ ਗੁਰੂ ਗੋਬਿੰਦ ਰਾਏ ਜੀ ਕੀ-ਕੀ ਖੇਡਾਂ ਖੇਡਦੇ ਹੁੰਦੇ ਸਨ ?
ਉੱਤਰ-
ਨਕਲੀ ਲੜਾਈਆਂ ਅਤੇ ਅਦਾਲਤ ਲਗਾ ਕੇ ਆਪਣੇ ਸਾਥੀਆਂ ਦੇ ਝਗੜਿਆਂ ਦਾ ਨਿਪਟਾਰਾ ਕਰਨਾ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਗੁਰੂ ਗੋਬਿੰਦ ਰਾਏ ਜੀ ਨੇ ਕਿਸ-ਕਿਸ ਅਧਿਆਪਕ ਤੋਂ ਸਿੱਖਿਆ ਪ੍ਰਾਪਤ ਕੀਤੀ ?
ਉੱਤਰ-
ਗੁਰੁ ਗੋਬਿੰਦ ਰਾਏ ਜੀ ਨੇ ਕਾਜ਼ੀ ਪੀਰ ਮੁਹੰਮਦ, ਪੰਡਿਤ ਹਰਜਸ, ਰਾਜਪੂਤ ਬੱਜਰ ਸਿੰਘ, ਭਾਈ ਸਾਹਿਬ ਚੰਦ, ਭਾਈ ਸਤੀਦਾਸ } |

ਪ੍ਰਸ਼ਨ 4.
ਕਸ਼ਮੀਰੀ ਪੰਡਿਤਾਂ ਦੀ ਕੀ ਸਮੱਸਿਆ ਸੀ ? ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਕਿਵੇਂ ਹੱਲ ਕੀਤਾ ?
ਉੱਤਰ-
ਕਸ਼ਮੀਰੀ ਪੰਡਿਤਾਂ ਨੂੰ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ । ਗੁਰੂ ਤੇਗ਼ ਬਹਾਦਰ ਜੀ ਨੇ ਇਸ ਸਮੱਸਿਆ ਨੂੰ ਆਤਮ-ਬਲੀਦਾਨ ਦੇ ਕੇ ਹੱਲ ਕੀਤਾ ।

ਪ੍ਰਸ਼ਨ 5.
ਭੰਗਾਣੀ ਦੀ ਜਿੱਤ ਤੋਂ ਬਾਅਦ ਗੁਰੂ ਗੋਬਿੰਦ ਰਾਏ ਨੇ ਕਿਹੜੇ-ਕਿਹੜੇ ਕਿਲ੍ਹੇ ਉਸਾਰੇ ?
ਉੱਤਰ-
ਅਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫ਼ਤਿਹਗੜ੍ਹ ।

ਪ੍ਰਸ਼ਨ 6.
ਪੰਜ ਪਿਆਰਿਆਂ ਦੇ ਨਾਂ ਲਿਖੋ ।
ਉੱਤਰ-
ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ।

ਪ੍ਰਸ਼ਨ 7.
ਗੁਰੁ ਗੋਬਿੰਦ ਸਿੰਘ ਜੀ ਜੋਤੀ-ਜੋਤ ਕਿਵੇਂ ਸਮਾਏ ?
ਉੱਤਰ-
ਇਕ ਪਠਾਣ ਨੇ ਗੁਰੂ ਸਾਹਿਬ ਦੇ ਢਿੱਡ ਵਿਚ ਛੁਰਾ ਖੋਭ ਦਿੱਤਾ ।

ਪ੍ਰਸ਼ਨ 8.
ਖੰਡੇ ਦੀ ਪਾਹੁਲ ਤਿਆਰ ਕਰਨ ਸਮੇਂ ਕਿਨ੍ਹਾਂ-ਕਿਨ੍ਹਾਂ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ ?
ਉੱਤਰ-
ਜਪੁਜੀ ਸਾਹਿਬ, ਜਾਪੁ ਸਾਹਿਬ, ਅਨੰਦ ਸਾਹਿਬ, ਸਵੈਯੇ ਅਤੇ ਚੌਪਈ ਸਾਹਿਬ ਆਦਿ ਬਾਣੀਆਂ ਦਾ ਪਾਠ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 9.
ਖ਼ਾਲਸਾ ਦੀ ਸਾਜਨਾ ਕਦੋਂ ਅਤੇ ਕਿੱਥੇ ਕੀਤੀ ਗਈ ?
ਉੱਤਰ-
1699 ਈ: ਵਿਚ ਆਨੰਦਪੁਰ ਸਾਹਿਬ ਵਿਚ ।

ਪ੍ਰਸ਼ਨ 10.
ਬਿਲਾਸਪੁਰ ਦੇ ਰਾਜਾ ਭੀਮ ਚੰਦ ਉੱਤੇ ਖ਼ਾਲਸਾ ਸਿਰਜਣਾ ਦਾ ਕੀ ਅਸਰ ਹੋਇਆ ?
ਉੱਤਰ-
ਉਸ ਨੇ ਗੁਰੂ ਜੀ ਦੇ ਵਿਰੁੱਧ ਕਈ ਪਹਾੜੀ ਰਾਜਿਆਂ ਨਾਲ ਗਠਜੋੜ ਕਰ ਲਿਆ ।

ਪ੍ਰਸ਼ਨ 11.
ਨਾਦੌਣ ਦੀ ਲੜਾਈ ਦਾ ਕੀ ਕਾਰਨ ਸੀ ?
ਉੱਤਰ-
ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਦੋਸਤੀ ਕਾਇਮ ਕਰਕੇ ਮੁਗ਼ਲ ਸਰਕਾਰ ਨੂੰ ਸਾਲਾਨਾ ਕਰ ਦੇਣਾ ਬੰਦ ਕਰ ਦਿੱਤਾ ਸੀ ।

ਪ੍ਰਸ਼ਨ 12.
ਪੂਰਵ-ਖ਼ਾਲਸਾ ਕਾਲ ਅਤੇ ਉੱਤਰ-ਖ਼ਾਲਸਾ ਕਾਲ ਤੋਂ ਤੁਸੀਂ ਕੀ ਭਾਵੀ ਲੈਂਦੇ ਹੋ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰਗੱਦੀ ਸੰਭਾਲਣ ਤੋਂ ਲੈ ਕੇ ‘ਖ਼ਾਲਸਾ ਪੰਥ’ ਦੀ ਸਿਰਜਣਾ ਤਕ ‘ਪੂਰਵਖ਼ਾਲਸਾ ਕਾਲ’ ਅਤੇ ਖ਼ਾਲਸਾ ਦੀ ਸਿਰਜਣਾ ਤੋਂ ਬਾਅਦ ਦਾ ਸਮਾਂ ‘ਉੱਤਰ ਖ਼ਾਲਸਾ ਕਾਲ’ ਦਾ ਨਾਂ ਦਿੱਤਾ ਜਾਂਦਾ ਹੈ ।

ਪ੍ਰਸ਼ਨ 13.
ਸ੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਂ ਕੀ ਸੀ ? ਇਸ ਦਾ ਇਹ ਨਾਂ ਕਿਉਂ ਪਿਆ ?
ਉੱਤਰ-
ਮੁਕਤਸਰ ਦਾ ਪੁਰਾਣਾ ਨਾਂ ਖਿਦਰਾਣਾ ਸੀ । ਖਿਦਰਾਣਾ ਦੇ ਯੁੱਧ ਵਿਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖਾਂ ਨੂੰ 40 ਮੁਕਤਿਆਂ ਦਾ ਨਾਂ ਦਿੱਤਾ ਗਿਆ ਅਤੇ ਉਨ੍ਹਾਂ ਦੀ ਯਾਦ ਵਿਚ ਖਿਦਰਾਣਾ ਦਾ ਨਾਂ ਮੁਕਤਸਰ ਰੱਖਿਆ ਗਿਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 14.
‘ਜ਼ਫ਼ਰਨਾਮਾ ਨਾਮਕ ਖ਼ਤ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਲਿਖਿਆ ਸੀ ?
ਉੱਤਰ-
ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ।

ਪ੍ਰਸ਼ਨ 15.
ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਚਾਰ ਰਚਨਾਵਾਂ ਦੇ ਨਾਂ ਲਿਖੋ ।
ਉੱਤਰ-
ਜਾਪੁ ਸਾਹਿਬ, ਜ਼ਫ਼ਰਨਾਮਾ, ਅਕਾਲ ਉਸਤਤ, ਸ਼ਸਤਰ ਨਾਮ ਮਾਲਾ ਆਦਿ ।

II. ਹੇਠ ਲਿਖੇ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਵਿਖੇ ਆਪਣਾ ਬਚਪਨ ਕਿਵੇਂ ਬਿਤਾਇਆ ?
ਉੱਤਰ-
ਗੁਰੁ ਗੋਬਿੰਦ ਰਾਏ ਜੀ ਨੇ ਬਚਪਨ ਦੇ ਪੰਜ ਸਾਲ ਪਟਨਾ ਵਿਖੇ ਬਤੀਤ ਕੀਤੇ । ਉੱਥੇ ਉਨ੍ਹਾਂ ਦੀ ਦੇਖ-ਭਾਲ ਉਨ੍ਹਾਂ ਦੇ ਮਾਮਾ ਕ੍ਰਿਪਾਲ ਚੰਦ ਨੇ ਕੀਤੀ । ਕਹਿੰਦੇ ਹਨ ਕਿ ਘੁੜਾਮ ਪਟਿਆਲਾ ਵਿਚ ਸਥਿਤ) ਦਾ ਇਕ ਮੁਸਲਮਾਨ ਫ਼ਕੀਰ ਭੀਖਣ ਸ਼ਾਹ ਬਾਲਕ ਗੋਬਿੰਦ ਰਾਏ ਦੇ ਦਰਸ਼ਨਾਂ ਲਈ ਪਟਨਾ ਗਿਆ ਸੀ । ਬਾਲਕ ਨੂੰ ਦੇਖਦੇ ਹੀ ਉਸ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਇਹ ਬਾਲਕ ਵੱਡਾ ਹੋ ਕੇ ਮਹਾਨ ਮਨੁੱਖ ਬਣੇਗਾ ਅਤੇ ਲੋਕਾਂ ਦੀ ਰਹਿਨੁਮਾਈ ਕਰੇਗਾ ।” ਉਸ ਦੀ ਇਹ ਭਵਿੱਖਬਾਣੀ ਬਿਲਕੁਲ ਸੱਚ ਸਿੱਧ ਹੋਈ । ਇਸੇ ਤਰ੍ਹਾਂ ਸ਼ਿਵਦੱਤ ਨਾਂ ਦੇ ਇਕ ਸ਼ਿਵ-ਭਗਤ ਨੇ ਵੀ ਗੋਬਿੰਦ ਰਾਏ ਜੀ ਦੀ ਅਧਿਆਤਮਿਕ ਮਹਾਨਤਾ ਦੇ ਬਾਰੇ ਵਿਚ ਇਕ ਅਮੀਰ ਜ਼ਿਮੀਂਦਾਰ ਪਰਿਵਾਰ ਨੂੰ ਸੂਚਿਤ ਕੀਤਾ ਸੀ ਜਿਨ੍ਹਾਂ ਦੇ ਕੋਈ ਔਲਾਦ ਨਹੀਂ ਸੀ । ਇਹ ਅਮੀਰ ਜੋੜਾ ਵੀ ਗੋਬਿੰਦ ਰਾਏ ਨਾਲ ਬਹੁਤ ਪ੍ਰੇਮ ਕਰਨ ਲੱਗਾ ।
ਗੁਰੂ ਜੀ ਵਿਚ ਮਹਾਨਤਾ ਦੇ ਲੱਛਣ ਬਚਪਨ ਤੋਂ ਹੀ ਦਿਖਾਈ ਦੇਣ ਲੱਗੇ ਸਨ । ਉਹ ਆਪਣੇ ਸਾਥੀਆਂ ਨੂੰ ਦੋ ਟੋਲੀਆਂ ਵਿਚ ਵੰਡ ਕੇ ਯੁੱਧ ਦਾ ਅਭਿਆਸ ਕਰਦੇ ਸਨ ਤੇ ਉਨ੍ਹਾਂ ਨੂੰ ਕੌਡੀਆਂ ਅਤੇ ਮਠਿਆਈ ਦਿੰਦੇ ਸਨ । ਉਹ ਉਨ੍ਹਾਂ ਦੇ ਝਗੜਿਆਂ ਦਾ ਨਿਪਟਾਰਾ ਵੀ ਕਰਦੇ ਸਨ । ਕੋਈ ਵੀ ਫ਼ੈਸਲਾ ਕਰਦੇ ਸਮੇਂ ਉਹ ਬੜੀ ਸੂਝ-ਬੂਝ ਤੋਂ ਕੰਮ ਲੈਂਦੇ ਸਨ ।

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਦੇ ਰਾਜਸੀ ਚਿੰਨ੍ਹਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਾਦਾ ਗੁਰੂ ਹਰਿਗੋਬਿੰਦ ਜੀ ਦੀ ਤਰ੍ਹਾਂ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ । ਉਹ ਰਾਜਗੱਦੀ ਵਰਗੇ ਉੱਚੇ ਸਿੰਘਾਸਣ ਉੱਤੇ ਬੈਠਣ ਲੱਗੇ ਅਤੇ ਆਪਣੀ ਪੱਗੜੀ ਉੱਪਰ ਕਲਗੀ ਸਜਾਉਣ ਲੱਗੇ । ਉਨ੍ਹਾਂ ਨੇ ਆਪਣੇ ਸਿੱਖਾਂ ਦੇ ਦੀਵਾਨ ਸੁੰਦਰ ਅਤੇ ਕੀਮਤੀ ਤੰਬੂਆਂ ਵਿਚ ਲਗਾਉਣੇ ਸ਼ੁਰੂ ਕੀਤੇ । ਉਹ ਦਲੇਰ ਸਿੱਖਾਂ ਦੇ ਨਾਲ-ਨਾਲ ਆਪਣੇ ਕੋਲ ਹਾਥੀ ਅਤੇ ਘੋੜੇ ਵੀ ਰੱਖਣ ਲੱਗੇ । ਉਹ ਆਨੰਦਪੁਰ ਦੇ ਜੰਗਲਾਂ ਵਿਚ ਸ਼ਿਕਾਰ ਖੇਡਣ ਜਾਂਦੇ । ਇਸ ਤੋਂ ਇਲਾਵਾ ਉਹਨਾਂ ਨੇ ਰਣਜੀਤ ਨਗਾਰਾ’ ਵੀ ਬਣਵਾਇਆ ।

ਪ੍ਰਸ਼ਨ 3.
ਖ਼ਾਲਸਾ ਦੇ ਨਿਯਮਾਂ ਦਾ ਵਰਣਨ ਕਰੋ ।
ਉੱਤਰ-
ਖ਼ਾਲਸਾ ਦੀ ਸਥਾਪਨਾ 1699 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ । ਖ਼ਾਲਸਾ ਦੇ ਮੁੱਖ ਨਿਯਮ ਹੇਠ ਲਿਖੇ ਸਨ-

  1. ਹਰੇਕ ਖ਼ਾਲਸਾ ਆਪਣੇ ਨਾਂ ਪਿੱਛੇ ‘ਸਿੰਘ’ ਸ਼ਬਦ ਲਗਾਏਗਾ । ਖ਼ਾਲਸਾ ਔਰਤ ਆਪਣੇ ਨਾਂ ਨਾਲ ‘ਕੌਰ’ ਸ਼ਬਦ ਲਗਾਏਗੀ ।
  2. ਖ਼ਾਲਸਾ ਵਿਚ ਪ੍ਰਵੇਸ਼ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਖੰਡੇ ਦੀ ਪਾਹੁਲ ਦਾ ਸੇਵਨ ਕਰਨਾ ਪਵੇਗਾ ਤਦ ਹੀ ਉਹ ਆਪਣੇ ਆਪ ਨੂੰ ਖ਼ਾਲਸਾ ਅਖਵਾਏਗਾ ।
  3. ਹਰ ਇਕ ਸਿੰਘ ਜ਼ਰੂਰੀ ਤੌਰ ‘ਤੇ ਪੰਜ ਕਕਾਰ ਧਾਰਨ ਕਰੇਗਾ । ਉਹ ਹਨ-ਕੇਸ, ਕੜਾ, ਕਛਹਿਰਾ, ਕੰਘਾ ਤੇ ਕਿਰਪਾਨ ।
  4. ਹਰ ਇਕ ‘ਸਿੰਘ’ ਹਰ ਰੋਜ਼ ਸਵੇਰੇ ਇਸ਼ਨਾਨ ਕਰਕੇ ਉਹਨਾਂ ਪੰਜ ਬਾਣੀਆਂ ਦਾ ਪਾਠ ਕਰੇਗਾ, ਜਿਨ੍ਹਾਂ ਦਾ ਉਚਾਰਨ ‘ਖੰਡੇ ਦੀ ਪਾਹੁਲ’ ਤਿਆਰ ਕਰਨ ਸਮੇਂ ਕੀਤਾ ਗਿਆ ਸੀ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 4.
ਭੰਗਾਣੀ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਭੰਗਾਣੀ ਦੀ ਲੜਾਈ 1688 ਈ: ਵਿਚ ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚਕਾਰ ਹੋਈ । ਇਸ ਦੇ ਹੇਠ ਲਿਖੇ ਕਾਰਨ ਸਨ-

  1. ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਨਿਕ ਕਾਰਵਾਈਆਂ ਨੂੰ ਆਪਣੇ ਰਾਜਾਂ ਲਈ ਖਤਰਾ ਸਮਝਦੇ ਸਨ ।
  2. ਗੁਰੂ ਜੀ ਮੂਰਤੀ ਪੂਜਾ ਦੇ ਵਿਰੋਧੀ ਸਨ, ਪਰ ਪਹਾੜੀ ਰਾਜੇ ਮੂਰਤੀ ਪੂਜਾ ਵਿਚ ਵਿਸ਼ਵਾਸ ਰੱਖਦੇ ਸਨ ।
  3. ਗੁਰੂ ਜੀ ਨੇ ਆਪਣੀ ਸੈਨਾ ਵਿੱਚ ਮੁਗ਼ਲ ਫ਼ੌਜ ਵਿਚੋਂ ਕੱਢੇ ਗਏ 500 ਪਠਾਣ ਭਰਤੀ ਕਰ ਲਏ ਸਨ । ਪਹਾੜੀ ਰਾਜੇ ਮੁਗਲ ਸਰਕਾਰ ਦੇ ਵਫ਼ਾਦਾਰ ਸਨ, ਇਸ ਲਈ ਉਨ੍ਹਾਂ ਨੇ ਗੁਰੂ ਜੀ ਦੀ ਇਸ ਕਾਰਵਾਈ ਨੂੰ ਠੀਕ ਨਾ ਸਮਝਿਆ ।
  4. ਆਲੇ-ਦੁਆਲੇ ਦੇ ਮੁਗ਼ਲ ਫ਼ੌਜਦਾਰਾਂ ਨੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਖਿਲਾਫ਼ ਉਕਸਾ ਦਿੱਤਾ ਸੀ ।
  5. ਗੁਰੂ ਸਾਹਿਬ ਨਾਲ ਪਹਾੜੀ ਰਾਜਾ ਭੀਮ ਚੰਦ ਦੀ ਪੁਰਾਣੀ ਦੁਸ਼ਮਣੀ ਸੀ ।
  6. ਇਸ ਯੁੱਧ ਦਾ ਤਤਕਾਲੀ ਕਾਰਨ ਇਹ ਸੀ ਕਿ ਭੀਮ ਚੰਦ ਦੇ ਪੁੱਤਰ ਦੀ ਬਾਰਾਤ, ਜੋ ਗਵਾਲ ਜਾ ਰਹੀ ਸੀ, ਨੂੰ ਸਿੱਖਾਂ ਨੇ ਪਾਉਂਟਾ ਸਾਹਿਬ ਤੋਂ ਲੰਘਣ ਨਾ ਦਿੱਤਾ । ਸਿੱਟੇ ਵਜੋਂ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਯੁੱਧ ਕਰਨ ਦਾ ਫ਼ੈਸਲਾ ਕਰ ਲਿਆ ।

ਪ੍ਰਸ਼ਨ 5.
ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ ? ਇਸ ਦਾ ਸੰਖੇਪ ਵਰਣਨ ਕਰੋ ।
ਉੱਤਰ-
ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈ: ਵਿਚ ਹੋਈ । ਆਨੰਦਪੁਰ ਸਾਹਿਬ ਦੇ ਪਹਿਲੇ ਯੁੱਧ ਵਿੱਚ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਤੋਂ ਬੁਰੀ ਤਰ੍ਹਾਂ ਹਾਰੇ ਸਨ । ਸੰਧੀ ਤੋਂ ਬਾਅਦ ਵੀ ਉਹ ਮੁੜ ਸੈਨਿਕ ਤਿਆਰੀਆਂ ਕਰਨ ਲੱਗੇ । ਉਨ੍ਹਾਂ ਨੇ ਗੁੱਜਰਾਂ ਨੂੰ ਆਪਣੇ ਨਾਲ ਮਿਲਾ ਲਿਆ । ਮੁਗ਼ਲ ਸਮਰਾਟ ਨੇ ਵੀ ਉਨ੍ਹਾਂ ਦੀ ਸਹਾਇਤਾ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ । 1704 ਈ: ਵਿਚ ਸਰਹਿੰਦ ਦੇ ਗਵਰਨਰ ਵਜ਼ੀਰ ਖਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦੇ ਲਈ ਇਕ ਵਿਸ਼ਾਲ ਸੈਨਾ ਭੇਜੀ । ਸਾਰਿਆਂ ਨੇ ਮਿਲ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ । ਗੁਰੂ ਜੀ ਨੇ ਆਪਣੇ ਬਹਾਦਰ ਸਿੱਖਾਂ ਦੀ ਸਹਾਇਤਾ ਨਾਲ ਮੁਗ਼ਲਾਂ ਦਾ ਡਟ ਕੇ ਮੁਕਾਬਲਾ ਕੀਤਾ, ਪਰੰਤੁ ਹੌਲੀ-ਹੌਲੀ ਸਿੱਖਾਂ ਦੀ ਰਸਦ ਖ਼ਤਮ ਹੋ ਗਈ । ਉਨ੍ਹਾਂ ਨੂੰ ਭੁੱਖ ਤੇ ਪਿਆਸ ਤੰਗ ਕਰਨ ਲੱਗੀ । ਇਸ ਔਖੇ ਸਮੇਂ 40 ਸਿੱਖ ਬੇਦਾਵਾ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਕੇ ਚਲੇ ਗਏ । ਅੰਤ ਵਿਚ 21 ਦਸੰਬਰ, 1704 ਈ: ਨੂੰ ਮਾਤਾ ਗੁਜਰੀ ਜੀ ਦੇ ਕਹਿਣ ‘ਤੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ ।

ਪ੍ਰਸ਼ਨ 6.
ਚਮਕੌਰ ਸਾਹਿਬ ਦੀ ਲੜਾਈ ‘ ਤੇ ਨੋਟ ਲਿਖੋ ।
ਉੱਤਰ-
ਸਰਸਾ ਨਦੀ ਨੂੰ ਪਾਰ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਪੁੱਜੇ ।ਉੱਥੇ ਉਨ੍ਹਾਂ ਨੇ ਪਿੰਡ ਦੇ ਜ਼ਿਮੀਂਦਾਰ ਦੇ ਕੱਚੇ ਮਕਾਨ ਵਿਚ ਆਸਰਾ ਲਿਆ | ਪਰ ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜਾਂ ਨੇ ਉਨ੍ਹਾਂ ਨੂੰ ਉੱਥੇ ਵੀ ਘੇਰ ਲਿਆ । ਉਸ ਵੇਲੇ ਗੁਰੂ ਜੀ ਦੇ ਨਾਲ ਕੇਵਲ 40 ਸਿੱਖ ਅਤੇ ਉਨ੍ਹਾਂ ਦੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸਨ । ਫੇਰ ਵੀ ਗੁਰੂ ਜੀ ਨੇ ਹੌਂਸਲਾ ਨਾ ਛੱਡਿਆ ਅਤੇ ਮੁਗ਼ਲਾਂ ਦਾ ਡਟ ਕੇ ਟਾਕਰਾ ਕੀਤਾ । ਇਸ ਯੁੱਧ ਵਿਚ ਉਨ੍ਹਾਂ ਦੇ ਦੋ ਸ਼ਾਹਿਬਜ਼ਾਦੇ ਸ਼ਹੀਦੀ ਨੂੰ ਪ੍ਰਾਪਤ ਹੋਏ । ਇਸ ਦੇ ਉਪਰੰਤ 35 ਸਿੱਖ ਵੀ ਲੜਦੇ-ਲੜਦੇ ਸ਼ਹੀਦ ਹੋ ਗਏ । ਇਨ੍ਹਾਂ ਵਿਚ ਤਿੰਨ ਪਿਆਰੇ ਵੀ ਸ਼ਾਮਿਲ ਸਨ 1 ਹਾਲਾਤ ਉੱਕਾ ਹੀ ਵਿਰੁੱਧ ਸਨ । ਇਸ ਲਈ ਸਿੱਖਾਂ ਦੇ ਬੇਨਤੀ ਕਰਨ ‘ਤੇ ਗੁਰੂ ਜੀ ਆਪਣੇ ਪੰਜ ਸਾਥੀਆਂ ਸਮੇਤ ਮਾਛੀਵਾੜਾ ਦੇ ਜੰਗਲਾਂ ਵਲ ਤੁਰ ਗਏ ।.

ਪ੍ਰਸ਼ਨ 7.
ਖਿਦਰਾਣਾ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
ਚਮਕੌਰ ਸਾਹਿਬ ਦੇ ਯੁੱਧ ਪਿੱਛੋਂ ਗੁਰੂ ਜੀ ਖਿਦਰਾਣਾ ਦੀ ਢਾਬ ਨੇੜੇ ਪਹੁੰਚੇ, ਜਿੱਥੇ ਮੁਗ਼ਲਾਂ ਨਾਲ ਉਨ੍ਹਾਂ ਦਾ ਆਖਰੀ ਯੁੱਧ ਹੋਇਆ । ਇਸ ਯੁੱਧ ਵਿਚ ਉਹ 40 ਸਿੱਖ ਵੀ ਗੁਰੂ ਜੀ ਦੇ ਨਾਲ ਆ ਮਿਲੇ ਜਿਹੜੇ ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿਚ ਉਨ੍ਹਾਂ ਦਾ ਸਾਥ ਛੱਡ ਗਏ ਸਨ । ਉਨ੍ਹਾਂ ਨੇ ਆਪਣੀ ਗੁਰੂ-ਭਗਤੀ ਦਾ ਸਬੂਤ ਦਿੱਤਾ ਅਤੇ ਲੜਦੇ ਹੋਏ ਸ਼ਹੀਦੀ ਨੂੰ ਪ੍ਰਾਪਤ ਹੋਏ । ਉਨ੍ਹਾਂ ਦੀ ਇਸ ਗੁਰੂ ਭਗਤੀ ਅਤੇ ਸ਼ਹੀਦੀ ਤੋਂ ਗੁਰੂ ਜੀ ਬਹੁਤ ਪ੍ਰਭਾਵਿਤ ਹੋਏ । ਉਨ੍ਹਾਂ ਨੇ ਉੱਥੇ ਇਹਨਾਂ ਸ਼ਹੀਦਾਂ ਦੀ ਮੁਕਤੀ ਲਈ ਬੇਨਤੀ ਕੀਤੀ । ਇਹ 40 ਸ਼ਹੀਦ ਇਤਿਹਾਸ ਵਿਚ ’40 ਮੁਕਤੇ’ ਅਖਵਾਉਂਦੇ ਹਨ । ਇਸ ਲੜਾਈ ਵਿਚ ਮਾਈ ਭਾਗੋ ਵਿਸ਼ੇਸ਼ ਰੂਪ ਵਿਚ ਗੁਰੂ ਸਾਹਿਬ ਦੇ ਪੱਖ ਵਿਚ ਲੜਨ ਲਈ ਪਹੁੰਚੀ ਸੀ । ਉਹ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਈ । ਅੰਤ ਵਿਚ ਗੁਰੂ ਸਾਹਿਬ ਜੇਤੂ ਰਹੇ ਅਤੇ ਮੁਗ਼ਲ ਫ਼ੌਜ ਹਾਰ ਕੇ ਦੌੜ ਗਈ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 8.
ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾਨਾਇਕ ਦੇ ਰੂਪ ਵਿੱਚ ਸ਼ਖ਼ਸੀਅਤ ਬਾਰੇ ਲਿਖੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਇਕ ਕੁਸ਼ਲ ਸੈਨਾਪਤੀ ਅਤੇ ਵੀਰ ਸੈਨਿਕ ਸਨ । ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੇ ਵਿਰੁੱਧ ਲੜੀ ਗਈ ਹਰੇਕ ਲੜਾਈ ਵਿਚ ਉਨ੍ਹਾਂ ਨੇ ਆਪਣੇ ਵੀਰ ਸੈਨਿਕ ਹੋਣ ਦਾ ਸਬੂਤ ਦਿੱਤਾ | ਤੀਰ ਚਲਾਉਣ, ਤਲਵਾਰ ਚਲਾਉਣ ਅਤੇ ਘੋੜ-ਸਵਾਰੀ ਕਰਨ ਵਿਚ ਤਾਂ ਉਹ ਵਿਸ਼ੇਸ਼ ਰੂਪ ਨਾਲ ਨਿਪੁੰਨ ਸਨ । ਗੁਰੂ ਜੀ ਵਿਚ ਇਕ ਉੱਚ-ਕੋਟੀ ਦੇ ਸੈਨਾਪਤੀ ਦੇ ਗੁਣ ਵੀ ਮੌਜੂਦ ਸਨ । ਉਨ੍ਹਾਂ ਨੇ ਘੱਟ ਸੈਨਿਕ ਅਤੇ ਘੱਟ ਯੁੱਧ ਸਮੱਗਰੀ ਦੇ ਹੁੰਦੇ ਹੋਏ ਵੀ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੇ ਨੱਕ ਵਿਚ ਦਮ ਕਰ ਦਿੱਤਾ । ਚਮਕੌਰ ਸਾਹਿਬ ਦੀ ਲੜਾਈ ਵਿਚ ਤਾਂ ਉਨ੍ਹਾਂ ਦੇ ਨਾਲ ਕੇਵਲ 40 ਸਿੱਖ ਸਨ । ਪਰ ਗੁਰੂ ਜੀ ਦੀ ਅਗਵਾਈ ਵਿਚ ਉਨ੍ਹਾਂ ਨੇ ਉਹ ਹੱਥ ਦਿਖਾਏ ਕਿ ਇਕ ਵਾਰ ਤਾਂ ਹਜ਼ਾਰਾਂ ਦੀ ਮੁਗਲ ਸੈਨਾ ਘਬਰਾ ਗਈ ।

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 120-130 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਅਤੇ ਅੰਤਿਮ ਗੁਰੂ ਸਨ । ਉਹ ਅਧਿਆਤਮਿਕ ਨੇਤਾ, ਉੱਚ-ਕੋਟੀ ਦੇ ਸੰਗਠਨ-ਕਰਤਾ, ਸਫਲ ਸੈਨਾਨਾਇਕ, ਪ੍ਰਤਿਭਾਸ਼ਾਲੀ ਵਿਦਵਾਨ ਅਤੇ ਮਹਾਨ ਸੁਧਾਰਕ ਦੇ ਗੁਣ ਰੱਖਦੇ ਸਨ । ਉਨ੍ਹਾਂ ਦੇ ਜੀਵਨ ਦਾ ਸੰਖੇਪ ਵਰਣਨ ਹੇਠ ਇਸ ਤਰ੍ਹਾਂ ਹੈ-

ਜਨਮ ਅਤੇ ਮਾਤਾ – ਪਿਤਾ-ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ: ਵਿਚ ਪਟਨਾ (ਬਿਹਾਰ ਦੀ ਰਾਜਧਾਨੀ) ਵਿਚ ਹੋਇਆ । ਉਨ੍ਹਾਂ ਦੀ ਮਾਤਾ ਦਾ ਨਾਂ ਗੁਜਰੀ ਸੀ । ਉਹ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਪੁੱਤਰ ਸਨ । ਜਿਸ ਸਮੇਂ ਗੁਰੂ ਤੇਗ਼ ਬਹਾਦਰ ਜੀ ਭਾਰਤ ਦੇ ਪੂਰਬੀ ਦੇਸ਼ਾਂ ਦੀ ਯਾਤਰਾ ਕਰ ਰਹੇ ਸਨ, ਉਸ ਸਮੇਂ ਮਾਤਾ ਗੁਜਰੀ ਜੀ ਆਪਣੇ ਬਾਕੀ ਪਰਿਵਾਰ ਨਾਲ ਪਟਨਾ ਵਿਚ ਠਹਿਰੇ ਹੋਏ ਸਨ । ਗੁਰੂ ਤੇਗ਼ ਬਹਾਦਰ ਜੀ ਦੇ ਆਦੇਸ਼ ਅਨੁਸਾਰ ਨਵੇਂ ਜੰਮੇ ਬਾਲਕ ਦਾ ਨਾਂ ਗੋਬਿੰਦ ਦਾਸ ਜੀ ਰੱਖਿਆ ਗਿਆ । ਪਰੰਤੂ ਕੁਝ ਸਮੇਂ ਪਿੱਛੋਂ ਉਨ੍ਹਾਂ ਨੂੰ ਗੋਬਿੰਦ ਰਾਏ ਜੀ ਵੀ ਕਿਹਾ ਜਾਣ ਲੱਗਾ ।

ਪਟਨਾ ਵਿਚ ਬਚਪਨ – ਗੋਬਿੰਦ ਰਾਏ ਜੀ ਨੇ ਆਪਣੇ ਜੀਵਨ ਦੇ ਮੁੱਢਲੇ ਪੰਜ ਸਾਲ ਪਟਨਾ ਵਿਚ ਬਤੀਤ ਕੀਤੇ । ਬਚਪਨ ਵਿਚ ਉਹ ਅਜਿਹੀਆਂ ਖੇਡਾਂ ਖੇਡਦੇ ਸਨ, ਜਿਨ੍ਹਾਂ ਤੋਂ ਇਹ ਪਤਾ ਚਲਦਾ ਸੀ ਕਿ ਇਕ ਦਿਨ ਉਹ ਧਾਰਮਿਕ ਅਤੇ ਮਹਾਨ ਨੇਤਾ ਬਣਨਗੇ । ਉਹ ਆਪਣੇ ਸਾਥੀਆਂ ਦੀਆਂ ਦੌੜਾਂ, ਕੁਸ਼ਤੀਆਂ ਅਤੇ ਨਕਲੀ ਲੜਾਈਆਂ ਕਰਵਾਇਆ ਕਰਦੇ ਸਨ । ਉਹ ਆਪ ਵੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਂਦੇ ਸਨ । ਉਹ ਆਪਣੇ ਸਾਥੀਆਂ ਦੇ ਝਗੜੇ ਦਾ ਨਿਪਟਾਰਾ ਕਰਨ ਲਈ ਅਦਾਲਤ ਵੀ ਲਗਾਇਆ ਕਰਦੇ ਸਨ ।

ਲਖਨੌਰ ਵਿਚ ਦਸਤਾਰ-ਬੰਦੀ ਦੀ ਰਸਮ – 1671 ਈ: ਵਿਚ ਬਾਲਕ ਗੋਬਿੰਦ ਰਾਏ ਜੀ ਦੀ ਲਖਨੌਰ ਵਿਖੇ ਦਸਤਾਰ-ਬੰਦੀ ਦੀ ਰਸਮ ਪੂਰੀ ਕੀਤੀ ਗਈ ।

ਸਿੱਖਿਆ – 1672 ਈ: ਦੇ ਸ਼ੁਰੂ ਵਿਚ ਗੁਰੂ ਤੇਗ਼ ਬਹਾਦਰ ਜੀ ਆਪਣੇ ਪਰਿਵਾਰ ਸਮੇਤ ਚੱਕ ਨਾਨਕੀ (ਆਨੰਦਪੁਰ ਸਾਹਿਬ) ਵਿਚ ਰਹਿਣ ਲੱਗੇ । ਇੱਥੇ ਗੋਬਿੰਦ ਰਾਏ ਜੀ ਨੂੰ ਸੰਸਕ੍ਰਿਤ, ਫ਼ਾਰਸੀ ਅਤੇ ਪੰਜਾਬੀ ਭਾਸ਼ਾ ਦੇ ਨਾਲ-ਨਾਲ ਘੋੜਸਵਾਰੀ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਦਿੱਤੀ ਗਈ । | ਪਿਤਾ ਦੀ ਸ਼ਹੀਦੀ ਅਤੇ ਗੁਰਗੱਦੀ ਦੀ ਪ੍ਰਾਪਤੀ-1675 ਈ: ਵਿਚ ਗੁਰੂ ਸਾਹਿਬ ਦੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੇ ਮੁਗ਼ਲ ਜ਼ੁਲਮਾਂ ਦੇ ਵਿਰੋਧ ਵਿਚ ਆਪਣੀ ਸ਼ਹੀਦੀ ਦੇ ਦਿੱਤੀ । ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਗੋਬਿੰਦ ਰਾਏ ਜੀ ਨੇ ਗੁਰਗੱਦੀ ਸੰਭਾਲੀ ਅਤੇ ਸਿੱਖਾਂ ਦੀ ਅਗਵਾਈ ਕਰਨੀ ਸ਼ੁਰੂ ਕੀਤੀ ।

ਵਿਆਹ – ਕੁੱਝ ਵਿਦਵਾਨਾਂ ਅਨੁਸਾਰ ਗੋਬਿੰਦ ਰਾਏ ਜੀ ਨੇ ਮਾਤਾ ਜੀਤੋ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਨਾਂ ਦੀਆਂ ਤਿੰਨ ਇਸਤਰੀਆਂ ਨਾਲ ਵਿਆਹ ਕੀਤੇ ਸਨ । ਪਰ ਕੁੱਝ ਵਿਦਵਾਨ ਇਹ ਤਿੰਨੋਂ ਨਾਮ ਮਾਤਾ ਜੀਤੋ ਦੇ ਹੀ ਮੰਨਦੇ ਹਨ । ਗੁਰੂ ਜੀ ਦੇ ਚਾਰ ਪੁੱਤਰ ਹੋਏ-ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ।

ਸੈਨਾ ਦਾ ਸੰਗਠਨ – ਸਿੱਖ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਲਈ ਸੈਨਾ ਦਾ ਸੰਗਠਨ ਕਰਨਾ ਬਹੁਤ ਜ਼ਰੂਰੀ ਸੀ । ਇਸ ਲਈ ਗੁਰੂ ਸਾਹਿਬ ਵਲੋਂ ਇਹ ਐਲਾਨ ਕੀਤਾ ਗਿਆ ਕਿ ਜਿਸ ਸਿੱਖ ਦੇ ਚਾਰ ਪੁੱਤਰ ਹੋਣ, ਉਨ੍ਹਾਂ ਵਿਚੋਂ ਉਹ ਦੋ ਪੁੱਤਰਾਂ ਨੂੰ ਉਨ੍ਹਾਂ ਦੀ ਸੈਨਾ ਵਿਚ ਭਰਤੀ ਕਰਵਾਉਣ । ਸਿੱਖਾਂ ਨੂੰ ਇਹ ਵੀ ਆਦੇਸ਼ ਦਿੱਤਾ ਗਿਆ ਕਿ ਉਹ ਹੋਰ ਵਸਤੂਆਂ ਦੀ ਥਾਂ ਘੋੜਿਆਂ ਅਤੇ ਹਥਿਆਰਾਂ ਦੀ ਭੇਟਾ ਕਰਨ । ਸਿੱਟੇ ਵਜੋਂ ਜਲਦੀ ਹੀ ਗੁਰੂ ਸਾਹਿਬ ਕੋਲ ਅਣਗਿਣਤ ਸੈਨਿਕ ਅਤੇ ਯੁੱਧਸਮੱਗਰੀ ਇਕੱਠੀ ਹੋ ਗਈ । ਉਨ੍ਹਾਂ ਨੇ ਸਢੌਰਾ ਦੇ ਪੀਰ ਬੁੱਧੂ ਸ਼ਾਹ ਦੇ 500 ਪਠਾਣ ਸੈਨਿਕਾਂ ਨੂੰ ਵੀ ਆਪਣੀ ਸੈਨਾ ਵਿਚ ਸ਼ਾਮਲ ਕਰ ਲਿਆ ।

ਗੁਰੂ ਜੀ ਦੇ ਰਾਜਸੀ ਚਿੰਨ੍ਹ ਅਤੇ ਸ਼ਾਨਦਾਰ ਦਰਬਾਰ – ਗੁਰੂ ਗੋਬਿੰਦ ਰਾਏ ਜੀ ਨੇ ਵੀ ਆਪਣੇ ਦਾਦਾ ਗੁਰੂ ਹਰਿਗੋਬਿੰਦ ਜੀ ਦੀ ਤਰ੍ਹਾਂ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ । ਉਹ ਆਪਣੀ ਪੱਗੜੀ ਉੱਤੇ ਕਲਗੀ ਸਜਾਉਣ ਲੱਗੇ ਅਤੇ ਰਾਜਗੱਦੀ ਦੀ ਤਰ੍ਹਾਂ ਉੱਚੇ ਸਿੰਘਾਸਣ ਉੱਪਰ ਬੈਠਣ ਲੱਗੇ । ਉਨ੍ਹਾਂ ਨੇ ਆਪਣੇ ਸਿੱਖਾਂ ਦੇ ਦੀਵਾਨ ਸੁੰਦਰ ਅਤੇ ਕੀਮਤੀ ਤੰਬੂਆਂ ਵਿਚ ਲਗਾਉਣੇ ਸ਼ੁਰੂ ਕਰ ਦਿੱਤੇ । ਉਹ ਦਲੇਰ ਸਿੱਖਾਂ ਦੇ ਨਾਲ-ਨਾਲ ਆਪਣੇ ਕੋਲ ਹਾਥੀ ਅਤੇ ਘੋੜੇ ਵੀ ਰੱਖਣ ਲੱਗੇ । ਉਹ ਆਨੰਦਪੁਰ ਦੇ ਜੰਗਲਾਂ ਵਿਚ ਸ਼ਿਕਾਰ ਖੇਡਣ ਜਾਂਦੇ । ਇਸ ਤੋਂ ਇਲਾਵਾ ਉਨ੍ਹਾਂ ਨੇ ਰਣਜੀਤ ਨਗਾਰਾ ਵੀ ਬਣਵਾਇਆ ।

ਗੁਰੂ ਜੀ ਪਾਉਂਟਾ ਸਾਹਿਬ ਵਿਚ – ਗੁਰੂ ਸਾਹਿਬ ਦੁਆਰਾ ਆਨੰਦਪੁਰ ਸਾਹਿਬ ਵਿਚ ਕੀਤੀਆਂ ਗਈਆਂ ਕਾਰਵਾਈਆਂ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੂੰ ਚੰਗੀਆਂ ਨਾ ਲੱਗੀਆਂ । ਉਹ ਕਿਸੇ ਨਾ ਕਿਸੇ ਬਹਾਨੇ ਗੁਰੂ ਜੀ ਨਾਲ ਯੁੱਧ ਕਰਨਾ ਚਾਹੁੰਦਾ ਸੀ । ਪਰੰਤੂ ਗੁਰੂ ਜੀ ਉਸ ਨਾਲ ਲੜਾਈ ਕਰਕੇ ਆਪਣੀ ਸੈਨਿਕ ਸ਼ਕਤੀ ਨਹੀਂ ਗੁਆਉਣਾ ਚਾਹੁੰਦੇ ਸਨ । ਇਸ ਲਈ ਉਹ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ‘ਤੇ ਨਾਹਨ ਰਾਜ ਵਿਚ ਚਲੇ ਗਏ । ਉੱਥੇ ਉਨ੍ਹਾਂ ਨੇ ਨਾਹਨ ਰਾਜ ਵਿਚ ਜਮਨਾ ਨਦੀ ਦੇ ਕੰਢੇ ਇਕ ਸੁੰਦਰ ਇਕਾਂਤ ਸਥਾਨ ਚੁਣ ਲਿਆ । ਉਸ ਸਥਾਨ ਦਾ ਨਾਂ ‘ਪਾਉਂਟਾ’ ਰੱਖਿਆ ਗਿਆ ।

ਖ਼ਾਲਸਾ ਦੀ ਸਥਾਪਨਾ ਤੋਂ ਪਹਿਲਾਂ ਪੂਰਵ-ਖ਼ਾਲਸਾ ਕਾਲ ਦੀਆਂ ਲੜਾਈਆਂ-

  • ਖ਼ਾਲਸਾ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਜੀ ਨੂੰ 1688 ਈ: ਭੰਗਾਣੀ ਦੀ ਲੜਾਈ ਲੜਨੀ ਪਈ । ਇਸ ਯੁੱਧ ਵਿਚ ਗੁਰੂ ਜੀ ਨੇ ਰਾਜਾ ਫ਼ਤਹਿ ਸ਼ਾਹ ਅਤੇ ਉਸ ਦੇ ਸਾਥੀਆਂ ਨੂੰ ਹਰਾਇਆ ।
  • ਇਸੇ ਦੌਰਾਨ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ 1693 ਈ: ਵਿਚ ਪੰਜਾਬ ਦੇ ਸ਼ਾਸਕਾਂ ਨੂੰ ਆਦੇਸ਼ ਦਿੱਤਾ ਕਿ ਗੁਰੂ ਜੀ ਦੇ ਵਿਰੁੱਧ ਯੁੱਧ ਛੇੜਨ । ਇਸ ਲਈ ਕਾਂਗੜਾ ਦੇਸ਼ ਦੇ ਫ਼ੌਜਦਾਰ ਨੇ ਆਪਣੇ ਪੁੱਤਰ ਖ਼ਾਨਜ਼ਾਦਾ ਨੂੰ ਗੁਰੂ ਜੀ ਦੇ ਵਿਰੁੱਧ ਭੇਜਿਆ । ਪਰੰਤੂ ਸਿੱਖਾਂ ਨੇ ਉਸ ਨੂੰ ਹਰਾ ਦਿੱਤਾ ।
  • ਖ਼ਾਨਜ਼ਾਦਾ ਦੀ ਅਸਫਲਤਾ ਤੋਂ ਬਾਅਦ 1696 ਈ: ਦੇ ਸ਼ੁਰੂ ਵਿੱਚ ਕਾਂਗੜਾ ਪ੍ਰਦੇਸ਼ ਦੇ ਫ਼ੌਜਦਾਰ ਨੇ ਹੁਸੈਨ ਖਾਂ ਨੂੰ ਗੁਰੂ ਜੀ ਦੇ ਵਿਰੁੱਧ ਭੇਜਿਆ । ਪਰੰਤੂ ਉਹ ਪਹਾੜੀ ਰਾਜਿਆਂ ਨਾਲ ਹੀ ਉਲਝ ਕੇ ਰਹਿ ਗਿਆ ।

ਖ਼ਾਲਸਾ ਦੀ ਸਿਰਜਣਾ – 1699 ਈ: ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਰਾਏ ਜੀ ਨੇ ਖ਼ਾਲਸਾ ਦੀ ਸਿਰਜਣਾ ਕੀਤੀ । ਉਨ੍ਹਾਂ ਨੇ ਅੰਮ੍ਰਿਤ ਤਿਆਰ ਕਰਕੇ ਪੰਜ ਪਿਆਰਿਆਂ-ਦਇਆ ਰਾਮ, ਧਰਮ ਦਾਸ, ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਨੂੰ ਛਕਾਇਆ ਅਤੇ ਉਨ੍ਹਾਂ ਦੇ ਨਾਂ ਨਾਲ ‘ਸਿੰਘ’ ਸ਼ਬਦ ਲਗਾਇਆ ।ਫਿਰ ਉਨ੍ਹਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਜੀ ਨੇ ਆਪ ਵੀ ਆਪਣੇ ਨਾਂ ਨਾਲ ‘ਸਿੰਘ’ ਸ਼ਬਦ ਜੋੜਿਆ ।

ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ – ਖ਼ਾਲਸਾ ਦੀ ਸਿਰਜਣਾ ਦੇ ਬਾਅਦ ਦੇ ਕਾਲ ਨੂੰ ‘ਉੱਤਰ-ਖ਼ਾਲਸਾ ਕਾਲ’ ਕਿਹਾ ਜਾਂਦਾ ਹੈ । ਇਸ ਕਾਲ ਵਿਚ ਗੁਰੂ ਜੀ ਯੁੱਧਾਂ ਵਿਚ ਉਲਝੇ ਰਹੇ । ਉਨ੍ਹਾਂ ਨੇ 1701 ਈ: ਵਿਚ ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ, 1702 ਈ: ਵਿਚ ਨਿਰਮੋਹ ਦਾ ਯੁੱਧ, 1702 ਈ: ਵਿਚ ਹੀ ਬਸੌਲੀ ਦਾ ਯੁੱਧ, 1704 ਈ: ਆਨੰਦਪੁਰ ਸਾਹਿਬ ਦਾ ਦੁਜਾ ਯੁੱਧ, ਸ਼ਾਹੀ ਟਿੱਬੀ ਦਾ ਯੁੱਧ ਅਤੇ 1705 ਈ: ਵਿਚ ਚਮਕੌਰ ਸਾਹਿਬ ਦਾ ਯੁੱਧ ਲੜਿਆ | ਚਮਕੌਰ ਸਾਹਿਬ ਤੋਂ ਉਹ ਮਾਛੀਵਾੜਾ, ਦੀਨਾ ਆਦਿ ਸਥਾਨਾਂ ਤੋਂ ਹੁੰਦੇ ਹੋਏ ਖਿਦਰਾਣਾ (ਮੁਕਤਸਰ ਸਾਹਿਬ) ਪਹੁੰਚੇ । ਉੱਥੇ 1705 ਈ: ਵਿਚ ਉਨ੍ਹਾਂ ਨੇ ਮੁਗ਼ਲ ਫ਼ੌਜ ਨੂੰ ਹਰਾਇਆ। ਖਿਦਰਾਣਾ ਤੋਂ ਉਹ ਤਲਵੰਡੀ ਸਾਬੋ ਚਲੇ ਗਏ ।

ਗੁਰੂ ਸਾਹਿਬ ਦਾ ਜੋਤੀ-ਜੋਤ ਸਮਾਉਣਾ – ਗੁਰੂ ਗੋਬਿੰਦ ਸਿੰਘ ਜੀ ਸਤੰਬਰ, 1708 ਈ: ਵਿੱਚ ਨੰਦੇੜ (ਦੱਖਣ) ਪਹੁੰਚੇ । ਇਕ ਦਿਨ ਸ਼ਾਮ ਨੂੰ ਇਕ ਪਠਾਣ ਨੇ ਗੁਰੂ ਸਾਹਿਬ ਦੇ ਢਿੱਡ ਵਿਚ ਛੁਰਾ ਖੋਭ ਦਿੱਤਾ । ਇਸੇ ਜ਼ਖ਼ਮ ਦੇ ਕਾਰਨ 7 ਅਕਤੂਬਰ, 1708 ਈ: ਨੂੰ ਗੁਰੂ ਜੀ ਜੋਤੀ-ਜੋਤ ਸਮਾ ਗਏ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਾਲਸਾ ਸਿਰਜਣਾ ਕਰਨ ਦੀ ਕਿਉਂ ਲੋੜ ਪਈ ?
ਉੱਤਰ-
ਹਰੇਕ ਵਰਗ, ਜਾਤੀ, ਧਰਮ ਅਤੇ ਸਮੁਦਾਇ ਦੇ ਜੀਵਨ ਵਿਚ ਇਕ ਅਜਿਹਾ ਵੀ ਦਿਨ ਆਉਂਦਾ ਹੈ ਜਦੋਂ ਇਸ ਦਾ ਰੂਪ ਬਦਲਦਾ ਹੈ । ਸਿੱਖ ਧਰਮ ਦੇ ਇਤਿਹਾਸ ਵਿਚ ਵੀ ਇਕ ਅਜਿਹਾ ਦਿਨ ਆਇਆ ਜਦੋਂ ਗੁਰੂ ਨਾਨਕ ਦੇਵ ਜੀ ਦੇ ਸੰਤ ‘ਸਿੰਘ’ ਬਣ ਕੇ ਉਭਰੇ । ਇਹ ਮਹਾਨ ਪਰਿਵਰਤਨ 1699 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ‘ਖ਼ਾਲਸਾ’ ਦੀ ਸਥਾਪਨਾ ਨਾਲ ਹੋਇਆ ।

ਗੁਰੂ ਸਾਹਿਬ ਨੂੰ ਹੇਠ ਲਿਖੇ ਕਾਰਨਾਂ ਤੋਂ ਖ਼ਾਲਸਾ ਦੀ ਸਥਾਪਨਾ ਦੀ ਲੋੜ ਪਈ-

1. ਪਹਿਲੇ ਨੌਂ ਗੁਰੂ ਸਾਹਿਬਾਨ ਦੇ ਕੰਮ – ਖ਼ਾਲਸਾ ਦੀ ਸਥਾਪਨਾ ਕਿਸੇ ਤਤਕਾਲੀ ਕਾਰਨ ਦਾ ਸਿੱਟਾ ਨਹੀਂ ਸੀ, ਸਗੋਂ ਇਸ ਦੀ ਬੁਨਿਆਦ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੋ ਰਹੀ ਸੀ । ਗੁਰੂ ਨਾਨਕ ਦੇਵ ਜੀ ਨੇ ਜਾਤੀ-ਪ੍ਰਥਾ ਅਤੇ ਮੂਰਤੀ ਪੂਜਾ ਦਾ ਖੰਡਨ ਕੀਤਾ ਅਤੇ ਅੱਤਿਆਚਾਰਾਂ ਵਿਰੁੱਧ ਆਵਾਜ਼ ਚੁੱਕੀ । ਇਸ ਪ੍ਰਕਾਰ ਉਨ੍ਹਾਂ ਨੇ ਖ਼ਾਲਸਾ ਦੀ ਸਥਾਪਨਾ ਦੇ ਬੀਜ ਬੀਜੇ । ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਨੇ ਇਨ੍ਹਾਂ ਗੱਲਾਂ ਦਾ ਵਧ-ਚੜ੍ਹ ਕੇ ਪ੍ਰਚਾਰ ਕੀਤਾ ਉਨ੍ਹਾਂ ਨੇ ਸੰਗਤ, ਪੰਗਤ, ਮਸੰਦ ਪ੍ਰਥਾ ਆਦਿ ਕੁਝ ਨਵੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਵੇਖਦੇ ਹੀ ਛੇਵੇਂ ਗੁਰੂ ਹਰਿਗੋਬਿੰਦ ਜੀ ਨੇ ‘ਨਵੀਨ ਨੀਤੀ’ ਦੀ ਪੈਰਵੀ ਕੀਤੀ ਅਤੇ ਸਿੱਖਾਂ ਨੂੰ ‘ਸੰਤ ਸਿਪਾਹੀ’ ਬਣਾ ਦਿੱਤਾ । ਨੌਵੇਂ ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਰੱਖਿਆ ਦੇ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ ਅਤੇ ਸ਼ਹੀਦੀ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ ਇਹ ਸ਼ਬਦ ਕਹੇ- ‘ਨਾ ਕਿਸੇ ਤੋਂ ਡਰੋ ਅਤੇ ਨਾ ਕਿਸੇ ਨੂੰ ਡਰਾਓ ?’ ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਨਾਲ ਸਿੱਖਾਂ ਵਿਚ ਬਹਾਦਰੀ ਅਤੇ ਸਾਹਸ ਦੇ ਭਾਵ ਪੈਦਾ ਹੋਏ ਜੋ ਖ਼ਾਲਸਾ ਦੀ ਸਥਾਪਨਾ ਦੀ ਬੁਨਿਆਦ ਬਣੇ ।

2. ਔਰੰਗਜ਼ੇਬ ਦੇ ਜ਼ੁਲਮ – ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਮੁਗ਼ਲਾਂ ਦੇ ਅੱਤਿਆਚਾਰ ਦਿਨ-ਬ-ਦਿਨ ਵਧਦੇ ਜਾ ਰਹੇ ਸਨ । ਮੁਗ਼ਲ ਸਮਰਾਟ ਔਰੰਗਜ਼ੇਬ ਨੇ ਹਿੰਦੂਆਂ ਦੇ ਅਨੇਕਾਂ ਮੰਦਰ ਦੁਆ ਦਿੱਤੇ ਸਨ ਅਤੇ ਉਨ੍ਹਾਂ ਨੂੰ ਸਰਕਾਰੀ ਪਦਵੀਆਂ ਤੋਂ ਹਟਾ ਦਿੱਤਾ ਜਾਂਦਾ ਸੀ । ਉਸ ਨੇ ਹਿੰਦੂਆਂ ‘ਤੇ ਵਾਧੂ ਟੈਕਸ ਅਤੇ ਕੁਝ ਹੋਰ ਅਨੁਚਿਤ ਪਾਬੰਦੀਆਂ ਵੀ ਲਗਾ ਦਿੱਤੀਆਂ । ਸਭ ਤੋਂ ਵੱਧ ਕੇ ਉਹ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ । ਫਲਸਰੂਪ ਹਿੰਦੂ ਧਰਮ ਦੀ ਹੋਂਦ ਮਿਟਣ ਨੂੰ ਸੀ । ਗੁਰੂ ਗੋਬਿੰਦ ਸਿੰਘ ਜੀ ਅੱਤਿਆਚਾਰਾਂ ਦੇ ਵਿਰੋਧੀ ਸਨ ਅਤੇ ਉਹ ਅੱਤਿਆਚਾਰੀ ਨੂੰ ਮਿਟਾਉਣ ਦੇ ਲਈ ਦ੍ਰਿੜ੍ਹ ਇਰਾਦਾ ਰੱਖਦੇ ਸਨ । ਇਸ ਲਈ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰਕੇ ਇਕ ਸ਼ਕਤੀਸ਼ਾਲੀ ਫ਼ੌਜ ਦਾ ਸੰਗਠਨ ਕੀਤਾ ।

3. ਜਾਤ-ਪਾਤ ਦੀ ਹੋਂਦ – ਭਾਰਤੀ ਸਮਾਜ ਵਿਚ ਹਾਲੇ ਤਕ ਵੀ ਬਹੁਤ ਸਾਰੀਆਂ ਬੁਰਾਈਆਂ ਤੁਰੀਆਂ ਆ ਰਹੀਆਂ ਸਨ । ਇਨ੍ਹਾਂ ਵਿਚੋਂ ਇਕ ਬੁਰਾਈ ਜਾਤੀ-ਪ੍ਰਥਾ ਸੀ । ਊਚ-ਨੀਚ ਦੇ ਭੇਦ-ਭਾਵ ਦੇ ਕਾਰਨ ਹਿੰਦੂ ਜਾਤੀ ਗਿਰਾਵਟ ਵਲ ਜਾ ਰਹੀ ਸੀ । ਡਾ: ਗੰਡਾ ਸਿੰਘ ਦੇ ਵਿਚਾਰ ਅਨੁਸਾਰ ਜਾਤ-ਪਾਤ ਰਾਸ਼ਟਰੀ ਏਕਤਾ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਬਣ ਗਈ ਸੀ । ਸ਼ੂਦਰਾਂ ਅਤੇ ਉੱਚ ਜਾਤੀ ਦੇ ਲੋਕਾਂ ਵਿਚਕਾਰ ਇਕ ਬਹੁਤ ਵੱਡਾ ਅੰਤਰ ਆ ਚੁੱਕਾ ਸੀ । ਇਸ ਅੰਤਰ ਨੂੰ ਮਿਟਾਉਣ ਲਈ ਇਸ ਵੇਲੇ ਕੋਈ ਗੰਭੀਰ ਕਦਮ ਪੁੱਟਣਾ ਬਹੁਤ ਹੀ ਜ਼ਰੂਰੀ ਸੀ । ਇਸੇ ਕਾਰਨ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਅਜਿਹੇ ਪੰਥ ਦੀ ਸਥਾਪਨਾ ਕਰਨ ਦਾ ਵਿਚਾਰ ਕੀਤਾ ਜਿਸ ਵਿਚ ਜਾਤ-ਪਾਤ ਲਈ ਕੋਈ ਥਾਂ ਨਾ ਹੋਵੇ । ਗੁਰੂ ਜੀ ਚਾਹੁੰਦੇ ਸਨ । ਕਿ ਇਸ ਪੰਥ ਦੇ ਲੋਕ ਆਪਣੇ ਸਾਰੇ ਮਤ-ਭੇਦਾਂ ਨੂੰ ਭੁੱਲ ਕੇ ਏਕਤਾ ਦੀ ਲੜੀ ਵਿਚ ਬੱਝ ਜਾਣ ।

4. ਪਹਾੜੀ ਰਾਜਿਆਂ ਦੁਆਰਾ ਗੁਰੂ ਜੀ ਦਾ ਵਿਰੋਧ – ਖ਼ਾਲਸਾ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਸ਼ਿਵਾਲਿਕ ਦੀਆਂ ਪਹਾੜੀ ਰਿਆਸਤਾਂ ਦੇ ਰਾਜਿਆਂ ਨਾਲ ਮਿਲ ਕੇ ਅੱਤਿਆਚਾਰੀ ਮੁਗ਼ਲ ਸਾਮਰਾਜ ਦੇ ਵਿਰੁੱਧ ਇਕ ਸਾਂਝਾ ਮੋਰਚਾ ਬਣਾਉਣਾ ਚਾਹੁੰਦੇ ਸਨ, ਪਰ ਛੇਤੀ ਹੀ ਗੁਰੂ ਜੀ ਨੂੰ ਇਹ ਪਤਾ ਲਗ ਗਿਆ ਕਿ ਪਹਾੜੀ ਰਾਜਿਆਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ । ਅਜਿਹੀ ਹਾਲਤ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਨਿਸ਼ਚਾ ਕਰ ਲਿਆ ਕਿ ਔਰੰਗਜ਼ੇਬ ਦੇ ਅੱਤਿਆਚਾਰਾਂ ਦਾ ਟਾਕਰਾ ਕਰਨ ਲਈ ਉਨ੍ਹਾਂ ਦਾ ਆਪਣਾ ਸਿਪਾਹੀਆਂ ਦਾ ਦਲ ਹੋਣਾ ਜ਼ਰੂਰੀ ਹੈ । ਇਸ ਲਈ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ।

5. ਗੁਰੂ ਜੀ ਦੇ ਜੀਵਨ ਦਾ ਉਦੇਸ਼ – ‘ਬਚਿੱਤਰ ਨਾਟਕ’ ਜੋ ਕਿ ਗੁਰੂ ਜੀ ਦੀ ਆਤਮ-ਕਥਾ ਹੈ, ਵਿਚ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਨਿਜੀ ਜੀਵਨ ਦਾ ਉਦੇਸ਼ ਸੰਸਾਰ ਵਿਚ ਧਰਮ ਦਾ ਪ੍ਰਚਾਰ ਕਰਨਾ, ਅੱਤਿਆਚਾਰੀ ਲੋਕਾਂ ਦਾ ਨਾਸ਼ ਕਰਨਾ ਅਤੇ ਸੰਤ-ਮਹਾਤਮਾਵਾਂ ਦੀ ਰੱਖਿਆ ਕਰਨਾ ਹੈ । ਕਿਸੇ ਸ਼ਸਤਰ-ਬੱਧ ਧਾਰਮਿਕ ਸੰਗਠਨ ਦੇ ਬਿਨਾਂ ਇਹ ਉਦੇਸ਼ ਪੂਰਾ ਨਹੀਂ ਹੋ ਸਕਦਾ ਸੀ । ਫਲਸਰੂਪ ਗੁਰੁ ਸਾਹਿਬ ਨੇ ਖ਼ਾਲਸਾ ਦੀ ਸਥਾਪਨਾ ਜ਼ਰੂਰੀ ਸਮਝੀ ।

ਪ੍ਰਸ਼ਨ 3.
ਖ਼ਾਲਸਾ ਦੀ ਸਿਰਜਣਾ ਦਾ ਕੀ ਮਹੱਤਵ ਸੀ ?
ਉੱਤਰ-
ਖ਼ਾਲਸਾ ਦੀ ਸਿਰਜਣਾ ਸਿੱਖ ਇਤਿਹਾਸ ਦੀ ਇਕ ਬਹੁਤ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ । ਡਾ: ਹਰੀਦਾਸ ਗੁਪਤਾ ਦੇ ਸ਼ਬਦਾਂ ਵਿਚ “ਖ਼ਾਲਸਾ ਦੀ ਸਿਰਜਣਾ ਦੇਸ਼ ਦੇ ਧਾਰਮਿਕ ਅਤੇ ਰਾਜਨੀਤਿਕ ਇਤਿਹਾਸ ਦੀ ਇਕ ਯੁੱਗ-ਪਲਟਾਊ ਘਟਨਾ ਸੀ” (“The creation of the Khalsa was an epoch making event in the religious and political history of the country.”)

ਇਸ ਘਟਨਾ ਦਾ ਮਹੱਤਵ ਹੇਠ ਲਿਖੀਆਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ-

1. ਗੁਰੂ ਨਾਨਕ ਦੇਵ ਜੀ ਦੁਆਰਾ ਅਰੰਭੇ ਕਾਰਜਾਂ ਦੀ ਪੂਰਤੀ – ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਣਾ ਕਰਕੇ ਉਨ੍ਹਾਂ ਦੁਆਰਾ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਸੰਪੂਰਨ ਕੀਤਾ ।

2. ਮਸੰਦ ਪ੍ਰਥਾ ਦਾ ਅੰਤ – ਚੌਥੇ ਗੁਰੂ ਰਾਮਦਾਸ ਜੀ ਨੇ ‘ਮਸੰਦ ਪ੍ਰਥਾ’ ਦਾ ਆਰੰਭ ਕੀਤਾ ਸੀ । ਮਸੰਦਾਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਵਰਣਨਯੋਗ ਹਿੱਸਾ ਪਾਇਆ ਸੀ । ਪਰ ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਤੀਕ ਮਸੰਦ ਲੋਕ ਸਵਾਰਥੀ, ਲੋਭੀ ਅਤੇ ਭ੍ਰਿਸ਼ਟਾਚਾਰੀ ਹੋ ਗਏ ਸਨ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਮਸੰਦਾਂ ਨਾਲ ਕੋਈ ਵੀ ਸੰਬੰਧ ਨਾ ਰੱਖਣ । ਸਿੱਟੇ ਵਜੋਂ ਮਸੰਦ ਪ੍ਰਥਾ ਖ਼ਤਮ ਹੋ ਗਈ ।

3. ਖ਼ਾਲਸਾ ਸੰਗਤਾਂ ਦੇ ਮਹੱਤਵ ਵਿਚ ਵਾਧਾ – ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸੰਗਤ ਨੂੰ ‘ਖੰਡੇ ਦੀ ਪਾਹੁਲ’ ਛਕਾਉਣ ਦਾ ਅਧਿਕਾਰ ਦਿੱਤਾ । ਉਨ੍ਹਾਂ ਨੂੰ ਆਪਸ ਵਿਚ ਮਿਲ ਕੇ ਨਿਰਣੇ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ । ਸਿੱਟੇ ਵਜੋਂ ਖ਼ਾਲਸਾ ਸੰਗਤਾਂ ਦਾ ਮਹੱਤਵ ਵੱਧ ਗਿਆ ।

4. ਸਿੱਖਾਂ ਦੀ ਸੰਖਿਆ ਵਿਚ ਵਾਧਾ – ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਬਣਾਇਆ । ਉਸ ਤੋਂ ਪਿੱਛੋਂ ਗੁਰੂ ਸਾਹਿਬ ਨੇ ਇਹ ਆਦੇਸ਼ ਵੀ ਦੇ ਦਿੱਤਾ ਕਿ ਖ਼ਾਲਸਾ ਦੇ ਕੋਈ ਪੰਜ ਮੈਂਬਰ ਅੰਮ੍ਰਿਤ ਛਕਾ ਕੇ ਕਿਸੇ ਨੂੰ ਵੀ ਖ਼ਾਲਸਾ ਵਿੱਚ ਸ਼ਾਮਲ ਕਰ ਸਕਦੇ ਹਨ । ਸਿੱਟੇ ਵਜੋਂ ਸਿੱਖਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਲੱਗਾ ।

5. ਸਿੱਖਾਂ ਵਿਚ ਨਵੀਂ ਤਾਕਤ ਦਾ ਸੰਚਾਰ-ਖ਼ਾਲਸਾ ਦੀ ਸਾਜਨਾ ਨਾਲ ਸਿੱਖਾਂ ਵਿੱਚ ਨਵੀਂ ਸ਼ਕਤੀ ਦਾ ਸੰਚਾਰ ਹੋਇਆ । ਅੰਮ੍ਰਿਤ ਛਕਣ ਪਿੱਛੋਂ ਉਹ ਆਪਣੇ ਆਪ ਨੂੰ ‘ਸਿੰਘ’ ਅਖਵਾਉਣ ਲੱਗੇ । ਸਿੰਘ ਅਖਵਾਉਣ ਕਰਕੇ ਉਨ੍ਹਾਂ ਵਿੱਚ ਡਰ ਅਤੇ ਕਾਇਰਤਾ ਦਾ ਕੋਈ ਅੰਸ਼ ਨਾ ਰਿਹਾ । ਉਹ ਆਪਣਾ ਚਰਿੱਤਰ ਵੀ ਸ਼ੁੱਧ ਰੱਖਣ ਲੱਗੇ । ਇਸ ਤੋਂ ਇਲਾਵਾ ਜਾਤ-ਪਾਤ ਦਾ ਭੇਦਭਾਵ ਖ਼ਤਮ ਹੋ ਜਾਣ ਨਾਲ ਸਿੰਘਾਂ ਵਿਚ ਏਕਤਾ ਦੀ ਭਾਵਨਾ ਮਜ਼ਬੂਤ ਹੋਈ ।

6. ਮੁਗ਼ਲਾਂ ਦਾ ਸਫਲਤਾਪੂਰਵਕ ਵਿਰੋਧ – ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਣਾ ਕਰ ਕੇ ਸਿੱਖਾਂ ਵਿੱਚ ਬਹਾਦਰੀ ਅਤੇ ਦਲੇਰੀ ਦੀਆਂ ਭਾਵਨਾਵਾਂ ਭਰ ਦਿੱਤੀਆਂ | ਉਨ੍ਹਾਂ ਨੇ ਚਿੜੀ ਨੂੰ ਬਾਜ਼ ਨਾਲ ਅਤੇ ਇੱਕ ਸਿੱਖ ਨੂੰ ਇੱਕ ਲੱਖ ਨਾਲ ਲੜਨਾ ਸਿਖਾਇਆ । ਸਿੱਟੇ ਵਜੋਂ ਗੁਰੂ ਜੀ ਨੇ 1699 ਈ: ਤੋਂ 1708 ਈ: ਤੀਕ ਮੁਗਲਾਂ ਨਾਲ ਕਈ ਯੁੱਧ ਲੜੇ ।

7. ਗੁਰੂ ਸਾਹਿਬ ਦੇ ਪਹਾੜੀ ਰਾਜਿਆਂ ਨਾਲ ਯੁੱਧ – ਖ਼ਾਲਸਾ ਦੀ ਸਾਜਨਾ ਤੋਂ ਪਹਾੜੀ ਰਾਜੇ ਘਬਰਾ ਗਏ । ਵਿਸ਼ੇਸ਼ ਰੂਪ ਨਾਲ ਬਿਲਾਸਪੁਰ ਦਾ ਰਾਜਾ ਭੀਮ ਚੰਦ ਗੁਰੂ ਸਾਹਿਬ ਦੀਆਂ ਸੈਨਿਕ ਕਾਰਵਾਈਆਂ ਨੂੰ ਦੇਖ ਕੇ ਬਹੁਤ ਡਰ ਗਿਆ । ਉਸ ਨੇ ਹੋਰ ਕਈ ਪਹਾੜੀ ਰਾਜਿਆਂ ਨਾਲ ਗਠਜੋੜ ਕਰਕੇ ਗੁਰੂ ਸਾਹਿਬ ਦੀ ਸ਼ਕਤੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ । ਸਿੱਟੇ ਵਜੋਂ ਗੁਰੂ ਸਾਹਿਬ ਨੂੰ ਪਹਾੜੀ ਰਾਜਿਆਂ ਨਾਲ ਕਈ ਯੁੱਧ ਕਰਨੇ ਪਏ ।

8. ਸਿੱਖ ਸੰਪਰਦਾ ਦਾ ਵੱਖਰਾ ਸਰੂਪ – ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਤੀਕ ਸਿੱਖਾਂ ਦੇ ਆਪਣੇ ਕਈ ਤੀਰਥ-ਸਥਾਨ ਬਣ ਗਏ ਸਨ ।ਉਨ੍ਹਾਂ ਲਈ ਪਵਿੱਤਰ ਗ੍ਰੰਥ ‘ਆਦਿ ਗ੍ਰੰਥ ਸਾਹਿਬ’ ਦਾ ਸੰਕਲਨ ਵੀ ਹੋ ਗਿਆ ਸੀ । ਉਨ੍ਹਾਂ ਦੇ ਦਿਨ-ਤਿਉਹਾਰ ਅਤੇ ਰੀਤੀ-ਰਿਵਾਜ ਮਨਾਉਣ ਦੇ ਆਪਣੇ ਤਰੀਕੇ ਪ੍ਰਚੱਲਿਤ ਹੋ ਗਏ ਸਨ । ਖ਼ਾਲਸਾ ਦੀ ਸਥਾਪਨਾ ਨਾਲ ਸਿੱਖਾਂ ਨੇ ਪੰਜ ‘ਕਕਾਰਾਂ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ । ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਬਾਹਰੀ ਸਰੂਪ ਨੂੰ ਵੀ ਆਮ ਲੋਕਾਂ ਨਾਲੋਂ ਵੱਖਰਾ ਕਰ ਲਿਆ ।

9. ਲੋਕਤੰਤਰੀ ਤੱਤਾਂ ਦਾ ਪ੍ਰਚਲਨ – ਗੁਰੂ ਗੋਬਿੰਦ ਸਿੰਘ ਜੀ ਨੇ ‘ਪੰਜਾਂ ਪਿਆਰਿਆਂ’ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਆਪ ਵੀ ਉਨ੍ਹਾਂ ਦੇ ਹੱਥੋਂ ਹੀ ਅੰਮ੍ਰਿਤ ਛਕਿਆ । ਉਨ੍ਹਾਂ ਨੇ ਇਹ ਆਦੇਸ਼ ਦਿੱਤਾ ਕਿ ਕੋਈ ਵੀ ਪੰਜ ਸਿੰਘ ਜਾਂ ਸੰਗਤ ਕਿਸੇ ਵੀ ਵਿਅਕਤੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਸਕਦੀ ਹੈ । ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਗੁਰ-ਸ਼ਕਤੀ ਨੂੰ ‘ਗੁਰੂ ਗ੍ਰੰਥ ਸਾਹਿਬ’ ਅਤੇ ਖ਼ਾਲਸਾ ਵਿਚ ਵੰਡ ਕੇ ਲੋਕਤੰਤਰੀ ਪਰੰਪਰਾ ਦੀ ਨੀਂਹ ਰੱਖੀ ।

10. ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉੱਥਾਨ – ਖ਼ਾਲਸਾ ਦੇ ਸੰਗਠਨ ਨਾਲ ਸਿੱਖਾਂ ਵਿੱਚ ਦਲੇਰੀ, ਬਹਾਦਰੀ, ਨਿਡਰਤਾ, ਹਿੰਮਤ ਅਤੇ ਆਤਮ-ਬਲੀਦਾਨ ਦੀਆਂ ਭਾਵਨਾਵਾਂ ਜਾਗ ਪਈਆਂ । ਸਿੱਟੇ ਵਜੋਂ ਸਿੱਖ ਇਕ ਰਾਜਨੀਤਿਕ ਸ਼ਕਤੀ ਦੇ ਰੂਪ ਵਿਚ ਉੱਭਰੇ ।

ਸੱਚ ਤਾਂ ਇਹ ਹੈ ਕਿ ਖ਼ਾਲਸਾ ਦੀ ਸਿਰਜਣਾ ਨੇ ‘ਸਿੰਘਾਂ’ ਨੂੰ ਅਜਿਹਾ ਵਿਸ਼ਵਾਸ ਪ੍ਰਦਾਨ ਕੀਤਾ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 4.
ਗੁਰੂ ਗੋਬਿੰਦ ਸਿੰਘ ਜੀ ਦੀਆਂ ਪੂਰਵ-ਖ਼ਾਲਸਾ ਕਾਲ ਦੀਆਂ ਲੜਾਈਆਂ ਦਾ ਵਰਣਨ ਕਰੋ ।
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿਚ 1675 ਈ: ਤੋਂ ਲੈ ਕੇ 1699 ਈ: ਤਕ ਦਾ ਸਮਾਂ ਪੂਰਵ-ਖ਼ਾਲਸਾ ਕਾਲ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਕਾਲ ਵਿਚ ਗੁਰੂ ਸਾਹਿਬ ਨੇ ਹੇਠ ਲਿਖੀਆਂ ਲੜਾਈਆਂ ਲੜੀਆਂ :-

1. ਭੰਗਾਣੀ ਦੀ ਲੜਾਈ – ਬਿਲਾਸਪੁਰ ਦੇ ਰਾਜਾ ਭੀਮ ਚੰਦ ਗੁਰੂ ਜੀ ਦੀ ਵਧਦੀ ਹੋਈ ਸੈਨਿਕ ਸ਼ਕਤੀ ਤੋਂ ਘਬਰਾ ਗਿਆ । ਉਹ ਉਨ੍ਹਾਂ ਦੇ ਵਿਰੁੱਧ ਯੁੱਧ ਦੀ ਤਿਆਰੀ ਕਰਨ ਲੱਗਾ । ਇਹ ਗੱਲ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਲਈ ਚਿੰਤਾਜਨਕ ਸੀ । ਇਸ ਲਈ ਉਸ ਨੇ ਗੁਰੂ ਜੀ ਨਾਲ ਸੰਬੰਧ ਵਧਾਉਣੇ ਚਾਹੇ । ਗੁਰੂ ਜੀ ਨੂੰ ਆਪਣੇ ਕੋਲ ਸੱਦਾ ਦਿੱਤਾ । ਗੁਰੂ ਜੀ ਪਾਉਂਟਾ ਸਾਹਿਬ ਪੁੱਜੇ ਤੇ ਉੱਥੇ ਉਨ੍ਹਾਂ ਨੇ ਪਾਉਂਟਾ ਨਾਂ ਦੇ ਕਿਲ੍ਹੇ ਦਾ ਨਿਰਮਾਣ ਕਰਵਾਇਆ ।

2. ਕੁੱਝ ਸਮੇਂ ਬਾਅਦ – ਕੁੱਝ ਸਮੇਂ ਬਾਅਦ ਰਾਜਾ ਭੀਮ ਚੰਦ ਨੇ ਆਪਣੇ ਪੁੱਤਰ ਦੀ ਬਾਰਾਤ ਨੂੰ ਪਾਉਂਟੇ ਵਿਚੋਂ ਲੰਘਾਉਣਾ ਚਾਹਿਆ, ਪਰ ਗੁਰੂ ਜੀ ਜਾਣਦੇ ਸਨ ਕਿ ਉਸ ਦੀ ਨੀਅਤ ਠੀਕ ਨਹੀਂ ਹੈ । ਇਸ ਲਈ ਉਨ੍ਹਾਂ ਨੇ ਭੀਮ ਚੰਦ ਨੂੰ ਪਾਉਂਟਾ ਸਾਹਿਬ ਵਿਚੋਂ ਲੰਘਣ ਦੀ ਆਗਿਆ ਨਾ ਦਿੱਤੀ । ਭੀਮ ਚੰਦ ਨੇ ਇਸ ਨੂੰ ਆਪਣਾ ਅਪਮਾਨ ਸਮਝਿਆ ਅਤੇ ਉਸ ਨੇ ਪੁੱਤਰ ਦੇ ਵਿਆਹ ਤੋਂ ਬਾਅਦ ਹੋਰ ਪਹਾੜੀ ਰਾਜਿਆਂ ਦੀ ਸਹਾਇਤਾ ਨਾਲ ਗੁਰੂ ਜੀ ‘ਤੇ ਹਮਲਾ ਕਰ ਦਿੱਤਾ । ਪਾਉਂਟਾ ਤੋਂ ਕੋਈ 6 ਮੀਲ ਦੂਰ ਭੰਗਾਣੀ ਦੇ ਸਥਾਨ ‘ਤੇ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿਚ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਕਰਾਇਆ ।

3. ਨਾਦੌਣ ਦਾ ਯੁੱਧ – ਭੰਗਾਣੀ ਦੀ ਜਿੱਤ ਦੇ ਪਿੱਛੋਂ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਮਿੱਤਰਤਾ ਪੁਰਨ ਸੰਬੰਧ ਕਾਇਮ ਕਰ ਲਏ ਅਤੇ ਮੁਗ਼ਲ ਸਮਰਾਟ ਨੂੰ ਕਰ ਦੇਣਾ ਬੰਦ ਕਰ ਦਿੱਤਾ | ਗੁੱਸੇ ਹੋ ਕੇ ਸਰਹਿੰਦ ਦੇ ਗਵਰਨਰ ਨੇ ਆਲਿਫ਼ ਖ਼ਾਂ ਦੀ ਅਗਵਾਈ ਵਿਚ ਪਹਾੜੀ ਰਾਜਿਆਂ ਅਤੇ ਗੁਰੂ ਜੀ ਦੇ ਵਿਰੁੱਧ ਇਕ ਵਿਸ਼ਾਲ ਫੌਜ ਭੇਜੀ । ਕਾਂਗੜਾ ਤੋਂ 20 ਮੀਲ ਦੂਰ ਨਾਦੌਣ ਦੇ ਸਥਾਨ ‘ਤੇ ਘਮਸਾਨ ਦਾ ਯੁੱਧ ਹੋਇਆ । ਇਸ ਯੁੱਧ ਵਿਚ ਮੁਗ਼ਲ ਸਿਪਾਹੀ ਬੁਰੀ ਤਰ੍ਹਾਂ ਹਾਰ ਗਏ ।

4. ਮੁਗ਼ਲਾਂ ਨਾਲ ਸੰਘਰਸ਼ – ਮੁਗ਼ਲ ਬਾਦਸ਼ਾਹ ਔਰੰਗਜ਼ੇਬ ਉਸ ਸਮੇਂ ਦੱਖਣ ਵਿਚ ਸਨ ਜਦੋਂ ਗੁਰੂ ਸਾਹਿਬ ਦੀ ਤਾਕਤ ਵੱਧ ਰਹੀ ਸੀ ।

(1) ਉਸ ਨੇ ਪੰਜਾਬ ਦੇ ਮੁਗ਼ਲ ਫ਼ੌਜਦਾਰਾਂ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ । ਇਸ ਹੁਕਮ ਨੂੰ ਅਮਲੀ ਰੂਪ ਦੇਣ ਲਈ ਕਾਂਗੜਾ ਦੇਸ਼ ਦੇ ਫ਼ੌਜਦਾਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਖਾਨਜ਼ਾਦਾ ਰੁਸਤਮ ਖ਼ਾਂ ਦੇ ਅਧੀਨ ਗੁਰੂ ਸਾਹਿਬ ਦੇ ਵਿਰੁੱਧ 1694 ਈ: ਵਿਚ ਮੁਹਿੰਮ ਭੇਜੀ । ਉਸ ਨੇ ਗੁਰੂ ਜੀ ਉੱਤੇ ਅਚਾਨਕ ਹੀ ਹਮਲਾ ਕਰਨ ਲਈ 1694 ਈ: ਨੂੰ ਸਰਦੀ ਦੀ ਇੱਕ ਰਾਤ ਵਿੱਚ ਆਪਣੀ ਸੈਨਾ ਸਮੇਤ ਸਤਲੁਜ ਨਦੀ ਨੂੰ ਪਾਰ ਕੀਤਾ । ਸਿੱਖ ਪਹਿਲਾਂ ਹੀ ਉਸ ਨਾਲ ਟੱਕਰ ਲੈਣ ਲਈ ਤਿਆਰ ਸਨ ।ਉਨ੍ਹਾਂ ਨੇ ਵੈਰੀ ’ਤੇ ਅਜੇ ਕੁਝ ਗੋਲੇ ਹੀ ਬਰਸਾਏ ਸਨ ਕਿ ਖਾਨਜ਼ਾਦਾ ਅਤੇ ਉਸ ਦੇ ਸੈਨਿਕ ਭੈ-ਭੀਤ ਹੋ ਕੇ ਭੱਜ ਨਿਕਲੇ । ਇਸ ਪ੍ਰਕਾਰ ਗੁਰੂ ਸਾਹਿਬ ਨੂੰ ਬਿਨਾਂ ਯੁੱਧ ਕੀਤੇ ਹੀ ਮੁਗ਼ਲਾਂ ਉੱਤੇ ਜਿੱਤ ਪ੍ਰਾਪਤ ਹੋ ਗਈ ।

(2) ਹੁਸੈਨ ਖਾਂ ਦੀ ਮੁਹਿੰਮ, 1696 ਈ:-ਖਾਨਜ਼ਾਦਾ ਦੀ ਹਾਰ ਪਿੱਛੋਂ 1696 ਈ: ਦੇ ਆਰੰਭ ਵਿੱਚ ਦਿਲਾਵਰ ਖਾਂ ਨੇ ਹੁਸੈਨ ਖਾਂ ਨੂੰ ਆਨੰਦਪੁਰ ਸਾਹਿਬ ਉੱਤੇ ਹਮਲਾ ਕਰਨ ਲਈ ਭੇਜਿਆ । ਰਾਹ ਵਿੱਚ ਹੁਸੈਨ ਖਾਂ ਨੇ ਗੁਲੇਰ ਅਤੇ ਜਸਵਾਨ ਦੇ ਰਾਜਿਆਂ ਤੋਂ ਕਰ ਗਿਆ । ਪਰੰਤੂ ਉਨ੍ਹਾਂ ਨੇ ਕਰ ਦੇਣ ਦੀ ਬਜਾਏ ਹੁਸੈਨ ਖਾਂ ਨਾਲ ਯੁੱਧ ਕਰਨ ਦਾ ਫ਼ੈਸਲਾ ਕਰ ਲਿਆ । ਭੀਮ ਚੰਦ (ਬਿਲਾਸਪੁਰ) ਅਤੇ ਕਿਰਪਾਲ ਚੰਦ (ਕਾਂਗੜਾ) ਹੁਸੈਨ ਖਾਂ ਨਾਲ ਜਾ ਮਿਲੇ । ਪਰੰਤੂ ਗੁਰੂ ਜੀ ਨੇ ਆਪਣੇ ਕੁਝ ਸਿੱਖਾਂ ਨੂੰ ਹੁਸੈਨ ਖਾਂ ਦੇ ਵਿਰੁੱਧ ਭੇਜਿਆ । ਭਾਵੇਂ ਉਹ ਸਾਰੇ ਹੀ ਸ਼ਹੀਦੀਆਂ ਪਾ ਗਏ ਪਰ ਹੁਸੈਨ ਖਾਂ ਨੂੰ ਹਾਰ ਹੋਈ ਅਤੇ ਉਹ ਵੀ ਮਾਰਿਆ ਗਿਆ ।

(3) ਹੁਸੈਨ ਖਾਂ ਦੀ ਮੌਤ ਪਿੱਛੋਂ ਦਿਲਾਵਰ ਖਾਂ ਨੇ ਜੁਝਾਰ ਸਿੰਘ ਅਤੇ ਚੰਦੇਲ ਰਾਏ ਦੀ ਅਗਵਾਈ ਵਿੱਚ ਸੈਨਾਵਾਂ ਭੇਜੀਆਂ ਪਰ ਉਹ ਵੀ ਆਨੰਦਪੁਰ ਸਾਹਿਬ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਰਾਜਾ ਰਾਜ ਸਿੰਘ (ਜਸਵਾਨ) ਤੋਂ ਹਾਰ ਖਾ ਕੇ ਵਾਪਸ ਭੱਜ ਗਈਆਂ ।

(4) ਸ਼ਹਿਜਾਦਾ ਮੁਅੱਜ਼ਮ ਦੀ ਜੰਗੀ ਕਾਰਵਾਈ – ਅੰਤ ਵਿੱਚ ਮੁਗ਼ਲ ਸਮਰਾਟ ਔਰੰਗਜ਼ੇਬ ਨੂੰ ਦੱਖਣ ਵਿਖੇ ਮੁਗ਼ਲਾਂ ਦੀਆਂ ਹਾਰਾਂ ਦੀਆਂ ਖ਼ਬਰਾਂ ਮਿਲ ਰਹੀਆਂ ਸਨ । ਇਸ ਕਰਕੇ ਉਸ ਨੇ ਸ਼ਹਿਜਾਦਾ ਮੁਅੱਜ਼ਮ ਨੂੰ ਗੁਰੂ ਸਾਹਿਬ ਅਤੇ ਪਹਾੜੀ ਰਾਜਿਆਂ ਦੇ ਵਿਰੁੱਧ ਭੇਜਿਆ । ਉਸ ਨੇ ਲਾਹੌਰ ਪਹੁੰਚ ਕੇ ਮਿਰਜ਼ਾ ਬੇਗ ਦੀ ਅਗਵਾਈ ਹੇਠ ਇੱਕ ਵਿਸ਼ਾਲ ਸੈਨਾ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ । ਉਹ ਪਹਾੜੀ ਰਾਜਿਆਂ ਨੂੰ ਹਰਾਉਣ ਵਿੱਚ ਸਫਲ ਰਿਹਾ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੀਆਂ ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ ਦਾ ਹਾਲ ਲਿਖੋ ।
ਉੱਤਰ-
ਉੱਤਰ-ਖ਼ਾਲਸਾ ਕਾਲ ਵਿਚ ਗੁਰੂ ਜੀ ਅਨੇਕਾਂ ਯੁੱਧਾਂ ਵਿੱਚ ਉਲਝੇ ਰਹੇ । ਇਨ੍ਹਾਂ ਯੁੱਧਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ, 1701 ਈ: – ਖ਼ਾਲਸਾ ਦੀ ਸਥਾਪਨਾ ਨਾਲ ਪਹਾੜੀ ਰਾਜੇ ਘਬਰਾ ਗਏ, ਇਸ ਲਈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਗੁਰੂ ਜੀ ਨੂੰ ਇਕ ਪੱਤਰ ਲਿਖਿਆ ਕਿ ਉਹ ਜਾਂ ਤਾਂ ਆਨੰਦਪੁਰ ਛੱਡ ਦੇਣ ਜਾਂ ਜਿੰਨਾ ਚਿਰ ਤੋਂ ਉਹ ਉੱਥੇ ਰਹੇ ਹਨ, ਉਸ ਦਾ ਕਿਰਾਇਆ ਅਦਾ ਕਰਨ । ਗੁਰੂ ਜੀ ਨੇ ਉਸ ਦੀ ਇਸ ਅਣਉੱਚਿਤ ਮੰਗ ਨੂੰ ਅਪ੍ਰਵਾਨ ਕਰ ਦਿੱਤਾ । ਇਸ ਤੇ ਭੀਮ ਚੰਦ ਨੇ ਹੋਰ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਆਨੰਦਪੁਰ ਸਾਹਿਬ ਉੱਤੇ ਹੱਲਾ ਬੋਲ ਦਿੱਤਾ । ਗੁਰੁ ਜੀ ਘੱਟ ਸਿਪਾਹੀਆਂ ਦੇ ਹੁੰਦੇ ਹੋਏ ਵੀ ਉਨ੍ਹਾਂ ਨੂੰ ਹਰਾਉਣ ਵਿਚ ਸਫਲ ਹੋ ਗਏ । ਉਸ ਦੇ ਪਿੱਛੋਂ ਪਹਾੜੀ ਰਾਜਿਆਂ ਨੇ ਮੁਗਲਾਂ ਤੋਂ ਸਹਾਇਤਾ ਪ੍ਰਾਪਤ ਕੀਤੀ ਅਤੇ ਇਕ ਵਾਰ ਮੁੜ ਆਨੰਦਪੁਰ ਸਾਹਿਬ ‘ਤੇ ਹੱਲਾ ਬੋਲ ਦਿੱਤਾ । ਇਸ ਵਾਰ ਵੀ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ । ਮਜਬੂਰ ਹੋ ਕੇ ਉਨ੍ਹਾਂ ਨੂੰ ਗੁਰੂ ਜੀ ਨਾਲ ਸੰਧੀ ਕਰਨੀ ਪਈ । ਸੰਧੀ ਦੀ ਸ਼ਰਤ ਦੇ ਅਨੁਸਾਰ ਗੁਰੂ ਸਾਹਿਬ ਆਨੰਦਪੁਰ ਸਾਹਿਬ ਨੂੰ ਛੱਡ ਕੇ ਨਿਰਮੋਹ ਨਾਂ ਦੇ ਸਥਾਨ ‘ਤੇ ਚਲੇ ਗਏ ।

2. ਨਿਰਮੋਹ ਦਾ ਯੁੱਧ, 1702 ਈ: – ਰਾਜਾ ਭੀਮ ਚੰਦ ਨੇ ਮਹਿਸੂਸ ਕੀਤਾ ਕਿ ਉਸ ਲਈ ਸਿੱਖਾਂ ਦੀ ਸ਼ਕਤੀ ਨੂੰ ਖ਼ਤਮ ਕਰਨਾ ਅਸੰਭਵ ਹੈ । ਉਨ੍ਹਾਂ ਦੀ ਸ਼ਕਤੀ ਨੂੰ ਖ਼ਤਮ ਕਰਨ ਲਈ ਉਸ ਨੇ ਮੁਗ਼ਲ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ 1702 ਈ: ਦੇ ਸ਼ੁਰੂ ਵਿੱਚ ਇੱਕ ਪਾਸਿਓਂ ਰਾਜਾ ਭੀਮ ਚੰਦ ਦੀ ਸੈਨਾ ਨੇ ਅਤੇ ਦੂਸਰੇ ਪਾਸਿਓਂ ਸਰਹਿੰਦ ਦੇ ਸੂਬੇਦਾਰ ਦੀ ਕਮਾਨ ਹੇਠ ਮੁਗ਼ਲ ਸੈਨਾ ਨੇ ਨਿਰਮੋਹ ‘ਤੇ ਹਮਲਾ ਕਰ ਦਿੱਤਾ । ਨੇੜੇ-ਤੇੜੇ ਦੇ ਗੁੱਜਰਾਂ ਨੇ ਹਮਲਾਵਰਾਂ ਦਾ ਸਾਥ ਦਿੱਤਾ । ਸਿੱਖਾਂ ਨੇ ਬੜੀ ਬਹਾਦਰੀ ਨਾਲ ਵੈਰੀ ਦਾ ਟਾਕਰਾ ਕੀਤਾ | ਇੱਕ ਰਾਤ ਅਤੇ ਇਕ ਦਿਨ ਲੜਾਈ ਹੁੰਦੀ ਰਹੀ | ਅੰਤ ਨੂੰ ਗੁਰੂ ਜੀ ਨੇ ਵੈਰੀ ਦੀ ਫ਼ੌਜ ਨੂੰ ਹਰਾ ਕੇ ਭੱਜਣ ਲਈ ਮਜਬੂਰ ਕਰ ਦਿੱਤਾ ।

3. ਸਤਲੁਜ ਦੀ ਲੜਾਈ, 1702 ਈ: – ਨਿਰਮੋਹ ਦੀ ਜਿੱਤ ਤੋਂ ਬਾਅਦ ਗੁਰੂ ਜੀ ਨੇ ਨਿਰਮੋਹ ਛੱਡਣ ਦਾ ਫੈਸਲਾ ਕਰ ਲਿਆ | ਉਨ੍ਹਾਂ ਨੇ ਸਤਲੁਜ ਨਦੀ ਨੂੰ ਪਾਰ ਵੀ ਨਹੀਂ ਸੀ ਕੀਤਾ ਕਿ ਵੈਰੀ ਦੀ ਸੈਨਾ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ । ਗੁਰੂ ਜੀ ਦੀ ਫ਼ੌਜ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ | ਲਗਪਗ ਚਾਰ ਘੰਟੇ ਲੜਾਈ ਹੋਈ । ਉਸ ਲੜਾਈ ਵਿੱਚ ਵੀ ਗੁਰੂ ਜੀ ਹੀ ਜੇਤੂ ਰਹੇ ।

4. ਬਸੌਲੀ ਦਾ ਯੁੱਧ, 1702 ਈ: – ਸਤਲੁਜ ਨਦੀ ਨੂੰ ਪਾਰ ਕਰਕੇ ਗੁਰੂ ਜੀ ਆਪਣੇ ਸਿੱਖਾਂ ਸਮੇਤ ਬਸੌਲੀ ਵਿਖੇ ਚਲੇ ਗਏ । ਇੱਥੇ ਵੀ ਰਾਜਾ ਭੀਮ ਚੰਦ ਦੀ ਸੈਨਾ ਨੇ ਗੁਰੂ ਜੀ ਦੀ ਸੈਨਾ ਦਾ ਪਿੱਛਾ ਕੀਤਾ | ਪਰ ਗੁਰੂ ਜੀ ਨੇ ਉਨ੍ਹਾਂ ਨੂੰ ਫਿਰ ਹਰਾ ਦਿੱਤਾ ਕਿਉਂਕਿ ਬਸੌਲੀ ਅਤੇ ਜਸਵਾਨ ਦੇ ਰਾਜੇ ਗੁਰੂ ਜੀ ਦੇ ਮਿੱਤਰ ਸਨ, ਇਸ ਲਈ ਭੀਮ ਚੰਦ ਨੇ ਗੁਰੂ ਜੀ ਨਾਲ ਸਮਝੌਤਾ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ । ਇਹ ਸੰਧੀ 1702 ਈ: ਦੇ ਮੱਧ ਵਿੱਚ ਹੋਈ । ਸਿੱਟੇ ਵਜੋਂ ਗੁਰੂ ਜੀ ਫਿਰ ਆਨੰਦਪੁਰ ਸਾਹਿਬ ਵਿੱਚ ਜਾ ਕੇ ।

5. ਆਨੰਦਪੁਰ ਸਾਹਿਬ ਦਾ ਦੂਜਾ ਯੁੱਧ, 1704 ਈ: – ਪਹਾੜੀ ਰਾਜਿਆਂ ਨੇ ਇਕ ਸੰਘ ਬਣਾ ਕੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਛੱਡ ਕੇ ਜਾਣ ਲਈ ਕਿਹਾ | ਜਦ ਗੁਰੂ ਜੀ ਨੇ ਉਨ੍ਹਾਂ ਦੀ ਮੰਗ ਨੂੰ ਅਸਵੀਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਗੁਰੂ ਜੀ ਉੱਤੇ ਧਾਵਾ ਬੋਲ ਦਿੱਤਾ | ਪਰ ਗੁਰੂ ਜੀ ਨੇ ਉਨ੍ਹਾਂ ਨੂੰ ਹਰਾ ਕੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ । ਉਨ੍ਹਾਂ ਨੂੰ ਇਕ ਵਾਰੀ ਫਿਰ ਮੂੰਹ ਦੀ ਖਾਣੀ ਪਈ । ਆਪਣੀ ਹਾਰ ਦਾ ਬਦਲਾ ਲੈਣ ਲਈ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਤੋਂ ਸਹਾਇਤਾ ਪ੍ਰਾਪਤ ਕੀਤੀ । ਉਨ੍ਹਾਂ ਨੇ ਗੁਰੂ ਜੀ ਉੱਤੇ ਧਾਵਾ ਬੋਲ ਦਿੱਤਾ ਅਤੇ ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ । ਸਿੱਟੇ ਵਜੋਂ ਸਿੱਖਾਂ ਲਈ ਯੁੱਧ ਜਾਰੀ ਰੱਖਣਾ ਕਠਿਨ ਹੋ ਗਿਆ । ਸਿੱਖਾਂ ਨੇ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਚਾਹਿਆ ਪਰ ਗੁਰੂ ਜੀ ਨਾ ਮੰਨੇ ।ਇਸ ਸੰਕਟ, ਸਮੇਂ ਚਾਲੀ ਸਿੱਖ ਆਪਣਾ ‘ਬੇਦਾਵਾ’ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਗਏ । ਅੰਤ 21 ਦਸੰਬਰ, 1704 ਈ: ਨੂੰ ਮਾਤਾ ਗੁਜਰੀ ਜੀ ਦੇ ਕਹਿਣ ‘ਤੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ |

6. ਸ਼ਾਹੀ ਟਿੱਬੀ ਦਾ ਯੁੱਧ – ਗੁਰੂ ਗੋਬਿੰਦ ਸਿੰਘ ਦੁਆਰਾ ਆਨੰਦਪੁਰ ਸਾਹਿਬ ਨੂੰ ਛੱਡ ਦੇਣ ਤੋਂ ਬਾਅਦ ਦੁਸ਼ਮਣ ਨੇ ਆਨੰਦਪੁਰ ਸਾਹਿਬ ਉੱਤੇ ਕਬਜ਼ਾ ਕਰ ਲਿਆ । ਉਨ੍ਹਾਂ ਨੇ ਸਿੱਖਾਂ ਦਾ ਪਿੱਛਾ ਵੀ ਕੀਤਾ | ਗੁਰੂ ਜੀ ਦੇ ਆਦੇਸ਼ ‘ਤੇ ਉਨ੍ਹਾਂ ਦੇ ਸਿੱਖ ਉਦੇ ਸਿੰਘ ਨੇ ਆਪਣੇ 50 ਸਾਥੀਆਂ ਨਾਲ ਵੈਰੀ ਦੀ ਵਿਸ਼ਾਲ ਸੈਨਾ ਦਾ ਸ਼ਾਹੀ ਟਿੱਬੀ ਦੇ ਸਥਾਨ ‘ਤੇ ਡਟ ਕੇ ਮੁਕਾਬਲਾ ਕੀਤਾ । ਭਾਵੇਂ ਉਹ ਸਾਰੇ ਸਿੱਖ ਸ਼ਹੀਦ ਹੋ ਗਏ ਪਰ ਉਨ੍ਹਾਂ ਨੇ ਸੈਂਕੜੇ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

7. ਸਰਸਾ ਦੀ ਲੜਾਈ – ਜਦੋਂ ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀ ਸਰਸਾ ਨਦੀ ‘ਤੇ ਪੁੱਜੇ ਤਾਂ ਵੈਰੀ ਦੀ ਸੈਨਾ ਉਨ੍ਹਾਂ ਦੇ ਨੇੜੇ ਪੁੱਜ ਚੁੱਕੀ ਸੀ । ਗੁਰੂ ਜੀ ਨੇ ਆਪਣੇ ਉੱਘੇ ਸਿੱਖ ਭਾਈ ਜੀਵਨ ਸਿੰਘ ਰੰਘਰੇਟਾ ਨੂੰ ਅਤੇ 100 ਕੁ ਸਿੱਖ ਨੂੰ ਵੈਰੀ ਨਾਲ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿੱਤਾ । ਉਨ੍ਹਾਂ ਸਿੰਘਾਂ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਵੈਰੀ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਾਇਆ ।

ਉਸ ਸਮੇਂ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ । ਫਿਰ ਵੀ ਗੁਰੂ ਜੀ, ਉਨ੍ਹਾਂ ਦੇ ਸੈਂਕੜੇ ਸਿੱਖ, ਅਤੇ ਸਾਥੀ ਘੋੜਿਆਂ ਸਣੇ ਨਦੀ ਵਿੱਚ ਕੁੱਦ ਪਏ ।ਇਸ ਭੱਜ ਦੌੜ ਵਿੱਚ ਬਹੁਤ ਸਾਰੇ ਸਿੱਖ ਅਤੇ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਤੋਂ ਵਿਛੜ ਗਏ ।

8. ਚਮਕੌਰ ਸਾਹਿਬ ਦਾ ਯੁੱਧ 1705 ਈ: – ਸਰਸਾ ਨਦੀ ਨੂੰ ਪਾਰ ਕਰ ਕੇ ਗੁਰੂ ਜੀ ਚਮਕੌਰ ਸਾਹਿਬ ਪੁੱਜੇ ਪਰ ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜਾਂ ਨੇ ਉਨ੍ਹਾਂ ਨੂੰ ਉੱਥੇ ਵੀ ਘੇਰ ਲਿਆ । ਉਸ ਵੇਲੇ ਗੁਰੂ ਜੀ ਦੇ ਨਾਲ ਕੇਵਲ 40 ਸਿੱਖ ਅਤੇ ਉਨ੍ਹਾਂ ਦੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸਨ । ਫੇਰ ਵੀ ਗੁਰੂ ਜੀ ਨੇ ਮੁਗ਼ਲਾਂ ਦਾ ਡਟ ਕੇ ਟਾਕਰਾ ਕੀਤਾ | ਅੰਤ ਵਿਚ 35 ਸਿੱਖ ਅਤੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਵੀ ਸ਼ਹੀਦੀ ਨੂੰ ਪ੍ਰਾਪਤ ਹੋਏ । ਉੱਥੋਂ ਗੁਰੂ ਸਾਹਿਬ ਖਿਦਰਾਣਾ ਪਹੁੰਚੇ ।

9. ਖਿਦਰਾਣਾ ਦਾ ਯੁੱਧ 1705 ਈ: – ਖਿਦਰਾਣਾ ਵਿਚ ਮੁਗਲਾਂ ਨਾਲ ਉਨ੍ਹਾਂ ਦਾ ਆਖਰੀ ਯੁੱਧ ਹੋਇਆ । ਇਸ ਯੁੱਧ ਵਿਚ ਉਹ 40 ਸਿੱਖ ਵੀ ਗੁਰੂ ਜੀ ਦੇ ਨਾਲ ਆ ਮਿਲੇ ਜਿਹੜੇ ਆਨੰਦਪੁਰ ਦੇ ਦੂਜੇ ਯੁੱਧ ਵਿਚ ਉਨ੍ਹਾਂ ਦਾ ਸਾਥ ਛੱਡ ਗਏ ਸਨ । ਗੁਰੂ ਜੀ ਕੋਲ ਲਗਪਗ 2000 ਸਿੱਖ ਸਨ ਜਿਨ੍ਹਾਂ ਨੂੰ 10,000 ਮੁਗ਼ਲ ਸੈਨਿਕਾਂ ਦਾ ਸਾਹਮਣਾ ਕਰਨਾ ਪਿਆ । ਗੁਰੂ ਜੀ ਕੋਲ ਮੁੜ ਆਏ ਸਿੱਖਾਂ ਨੇ ਆਪਣੇ ਗੁਰੂ-ਭਗਤੀ ਦਾ ਸਬੂਤ ਦਿੱਤਾ ਅਤੇ ਉਹ ਲੜਦੇ ਹੋਏ ਸ਼ਹੀਦੀ ਨੂੰ ਪ੍ਰਾਪਤ ਹੋਏ । ਉਨ੍ਹਾਂ ਦੀ ਇਸ ਗੁਰੂ-ਭਗਤੀ ਅਤੇ ਬਲੀਦਾਨ ਤੋਂ ਗੁਰੂ ਜੀ ਬਹੁਤ ਪ੍ਰਭਾਵਿਤ ਹੋਏ । ਉਨ੍ਹਾਂ ਨੇ ਉੱਥੇ ਇਨ੍ਹਾਂ ਸ਼ਹੀਦਾਂ ਦੀ ਮੁਕਤੀ ਲਈ ਬੇਨਤੀ ਕੀਤੀ । ਇਹ 40 ਸ਼ਹੀਦ ਇਤਿਹਾਸ ਵਿਚ 40 ਮੁਕਤੇ’ ਅਖਵਾਉਣ ਲੱਗੇ । ਅੱਜ ਵੀ ਸਿੱਖ ਆਪਣੀ ਅਰਦਾਸ ਵੇਲੇ ਇਹਨਾਂ ਨੂੰ ਯਾਦ ਕਰਦੇ ਹਨ । ਉਨ੍ਹਾਂ ਦੀ ਯਾਦ ਵਿਚ ਖਿਦਰਾਣਾ ਦਾ ਨਾਂ ਮੁਕਤਸਰ ਪੈ ਗਿਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਨੋਟ ਲਿਖੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਸਿੱਖ ਇਤਿਹਾਸ ਦੀਆਂ ਮਹਾਨ ਹਸਤੀਆਂ ਵਿਚੋਂ ਇਕ ਸਨ । ਉਹ ਚੰਗੇ ਚਰਿੱਤਰ, ਦਲੇਰੀ, ਸੰਤੋਸ਼ ਅਤੇ ਸਹਿਣਸ਼ੀਲਤਾ ਦੀ ਮੂਰਤੀ ਸਨ । ਮਨੁੱਖ ਦੇ ਰੂਪ ਵਿਚ ਉਨ੍ਹਾਂ ਦੀ ਹੋਰ ਕੋਈ ਉਦਾਹਰਨ ਮਿਲਣੀ ਕਠਿਨ ਹੀ ਨਹੀਂ, ਸਗੋਂ ਅਸੰਭਵ ਹੈ । ਆਦਰਸ਼ ਮਨੁੱਖ ਦੇ ਰੂਪ ਵਿੱਚ ਗੁਰੂ ਸਾਹਿਬ ਦੇ ਚਰਿੱਤਰ ਦੇ ਵੱਖ-ਵੱਖ ਪੱਖਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਪ੍ਰਭਾਵਸ਼ਾਲੀ ਅਤੇ ਸੁੰਦਰ ਰੰਗ ਰੂਪ – ਦੇਖਣ ਤੋਂ ਗੁਰੂ ਗੋਬਿੰਦ ਸਿੰਘ ਜੀ ਬੜੇ ਸੁੰਦਰ ਲੱਗਦੇ ਸਨ । ਉਨ੍ਹਾਂ ਦਾ ਕੱਦ ਦਰਮਿਆਨਾ, ਸਰੀਰ ਗੱਠਿਆ ਹੋਇਆ ਅਤੇ ਰੰਗ ਗੋਰਾ ਸੀ । ਉਨ੍ਹਾਂ ਦਾ ਮੱਥਾ ਚੌੜਾ, ਅੱਖਾਂ ਵੱਡੀਆਂ ਪਰ ਚਮਕਦਾਰ ਸਨ । ਉਹਨਾਂ ਦੇ ਵਸਤਰ ਸਾਫ਼ ਅਤੇ ਸੁੰਦਰ ਹੁੰਦੇ ਸਨ । ਉਹ ਸ਼ਸਤਰ ਪਹਿਨ ਕੇ ਰੱਖਦੇ ਸਨ । ਉਨ੍ਹਾਂ ਦੀ ਦਸਤਾਰ ਉੱਤੇ ਕਲਗੀ ਹੁੰਦੀ ਸੀ । ਉਨ੍ਹਾਂ ਦੇ ਹੱਥ ਵਿਚ ਬਾਜ਼ ਹੁੰਦਾ ਸੀ ।

2. ਦਲੇਰ ਅਤੇ ਨਿਡਰ – ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿੱਚ ਹੀ ਔਕੜਾਂ ਵਿੱਚ ਘਿਰ ਗਏ ਸਨ । ਉਨ੍ਹਾਂ ਨੇ ਫਿਰ ਵੀ ਅਸਾਧਾਰਨ ਦਲੇਰੀ, ਨਿਡਰਤਾ ਅਤੇ ਆਤਮ-ਵਿਸ਼ਵਾਸ ਤੋਂ ਕੰਮ ਲਿਆ । ਉਨ੍ਹਾਂ ਨੇ ਪਹਾੜੀ ਰਾਜਿਆਂ ਅਤੇ ਮੁਗਲਾਂ ਨਾਲ ਲੜਦਿਆਂ ਵੀ ਅਦਭੁਤ ਦਲੇਰੀ, ਬਹਾਦਰੀ ਅਤੇ ਨਿਡਰਤਾ ਦਾ ਸਬੂਤ ਦਿੱਤਾ । ਉਨ੍ਹਾਂ ਨੇ ਬਿਨਾਂ ਕਿਸੇ ਡਰ ਦੇ ਔਰੰਗਜ਼ੇਬ ਨੂੰ ‘ਜ਼ਫਰਨਾਮਾ’ ਵਰਗਾ ਖ਼ਤ ਲਿਖਿਆ । ਗੁਰੂ ਜੀ ਨੇ ਉਸ ਖ਼ਤ ਵਿੱਚ ਸਰਕਾਰ ਦੁਆਰਾ ਬੇਦੋਸ਼ਿਆਂ ਉੱਤੇ ਕੀਤੇ ਗਏ ਅੱਤਿਆਚਾਰਾਂ ਨੂੰ ਨਿੰਦਿਆ ਅਤੇ ਮੁਗ਼ਲਾਂ ਵਿਰੁੱਧ ਕੀਤੇ ਗਏ ਯੁੱਧਾਂ ਨੂੰ ਉੱਚਿਤ ਠਹਿਰਾਇਆ ਸੀ ।

3. ਬਲੀਦਾਨ ਦੀ ਮੂਰਤ – ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਸਾਰੇ ਹੀ ਸੁੱਖਾਂ ਦਾ ਤਿਆਗ ਕਰ ਦਿੱਤਾ । ਉਨ੍ਹਾਂ ਨੇ ਆਪਣੇ ਪਿਤਾ, ਚਾਰੇ ਪੁੱਤਰ ਅਤੇ ਆਪਣੇ ਪਿਆਰੇ ਸਿੱਖਾਂ ਨੂੰ ਕੁਰਬਾਨ ਕਰ ਦਿੱਤਾ | ਧਰਮ ਦੀ ਰੱਖਿਆ ਲਈ ਉਹ ਕਿਸੇ ਵੀ ਕੁਰਬਾਨੀ ਨੂੰ ਮਹਿੰਗਾ ਨਹੀਂ ਸਨ ਸਮਝਦੇ ।

4. ਉੱਚਾ ਨੈਤਿਕ ਆਚਰਨ – ਗੁਰੂ ਗੋਬਿੰਦ ਸਿੰਘ ਜੀ ਝੂਠ ਅਤੇ ਧੋਖੇਬਾਜ਼ੀ ਤੋਂ ਨਫਰਤ ਕਰਦੇ ਸਨ । ਉਨ੍ਹਾਂ ਨੂੰ ਧਨ ਦੌਲਤ ਦਾ ਅਤੇ ਰਾਜ ਭਾਗ ਦਾ ਕੋਈ ਲਾਭ ਨਹੀਂ ਸੀ । ਜਿਹੜਾ ਪੈਸਾ ਉਨ੍ਹਾਂ ਨੂੰ ਭੇਟਾ ਦੇ ਰੂਪ ਵਿੱਚ ਮਿਲਦਾ ਸੀ ਉਸ ਨੂੰ ਧਾਰਮਿਕ ਕਾਰਜ ਜਾਂ ਗ਼ਰੀਬ ਲੋਕਾਂ ਉੱਤੇ ਖ਼ਰਚ ਕਰ ਦਿੰਦੇ ਸਨ ।

ਗੁਰੂ ਸਾਹਿਬ ਲੋਕਾਂ ਨਾਲ ਨਿਮਰਤਾ ਅਤੇ ਪ੍ਰੇਮ ਦਾ ਵਰਤਾਓ ਕਰਦੇ ਸਨ । ਉਹਨਾਂ ਨੂੰ ਕਿਸੇ ਕਿਸਮ ਦਾ ਵੀ ਹੰਕਾਰ ਨਹੀਂ ਸੀ । ਉਹ ਆਪਣੇ ਆਪ ਨੂੰ ਰੱਬ ਦਾ ਸੱਚਾ ਸੇਵਕ ਸਮਝਦੇ ਸਨ ।

ਗੁਰੂ ਜੀ ਗ਼ਰੀਬ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਖ਼ਾਸ ਹਮਦਰਦੀ ਰੱਖਦੇ ਸਨ ।ਉਨ੍ਹਾਂ ਨੇ ਭਾਈ ਜੈਤਾ (ਜੀਵਨ ਸਿੰਘ ਰੰਘਰੇਟਾ) ਨੂੰ ਜੋ ਦਿੱਲੀ ਤੋਂ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਲੈ ਕੇ ਕੀਰਤਪੁਰ ਪੁੱਜਾ ਸੀ, “ਰੰਘਰੇਟਾ ਗੁਰੂ ਕਾ ਬੇਟਾ’ ਕਹਿ ਕੇ ਆਪਣੀ ਹਿੱਕ ਨਾਲ ਲਾਇਆ ਸੀ । ਉਨ੍ਹਾਂ ਦੇ ਪੰਜਾਂ ਪਿਆਰਿਆਂ ਵਿੱਚ ਤਿੰਨ ਸਿੰਘ ਨੀਵੀਂ ਜਾਤੀ ਨਾਲ ਸੰਬੰਧ ਰੱਖਦੇ ਸਨ ।

5. ਉਦਾਰ ਅਤੇ ਸਹਿਣਸ਼ੀਲ – ਮੁਗ਼ਲ ਸਮਰਾਟ ਔਰੰਗਜ਼ੇਬ ਨੇ ਆਪਣੀ ਧਾਰਮਿਕ ਕੱਟੜਤਾ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ । ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਿੱਚ ਮੁਸਲਮਾਨਾਂ ਪ੍ਰਤੀ ਕੋਈ ਣਾ ਨਹੀਂ ਸੀ । ਗੁਰੂ ਸਾਹਿਬ ਦੇ ਉਦਾਰ ਅਤੇ ਸਹਿਣਸ਼ੀਲ ਹੋਣ ਕਾਰਨ ਹੀ ਪੀਰ ਮੁਹੰਮਦ, ਪੀਰ ਬੁੱਧੂ ਸ਼ਾਹ, ਨਿਹੰਗ ਖਾਂ, ਨਬੀ ਖਾਂ, ਗਨੀ ਖਾਂ ਵਰਗੇ ਮੁਸਲਮਾਨ ਗੁਰੂ ਜੀ ਦੇ ਨਿਕਟਵਰਤੀ ਮਿੱਤਰੇ ਸਨ । ਗੁਰੂ ਜੀ ਦੀ ਸੈਨਾ ਵਿੱਚ ਵੀ ਕਈ ਮੁਸਲਮਾਨ ਅਤੇ ਪਠਾਣ ਸੈਨਿਕ ਸਨ ।

ਪ੍ਰਸ਼ਨ 7.
ਚਮਕੌਰ ਸਾਹਿਬ ਅਤੇ ਖਿਦਰਾਣੇ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
ਚਮਕੌਰ ਸਾਹਿਬ ਅਤੇ ਖਿਦਰਾਣੇ ਦੀਆਂ ਲੜਾਈਆਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀਆਂ ਗਈਆਂ ਦੋ ਮਹੱਤਵਪੂਰਨ ਲੜਾਈਆਂ ਸਨ । ਇਹ ਦੋਵੇਂ ਲੜਾਈਆਂ ਗੁਰੂ ਸਾਹਿਬ ਨੇ ਉੱਤਰ-ਖ਼ਾਲਸਾ ਕਾਲ ਵਿਚ ਲੜੀਆਂ ।

1. ਚਮਕੌਰ ਸਾਹਿਬ ਦਾ ਯੁੱਧ, 1705 ਈ: – ਸਰਸਾ ਨਦੀ ਨੂੰ ਪਾਰ ਕਰਨ ਪਿੱਛੋਂ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਸਮੇਤ ਚਮਕੌਰ ਸਾਹਿਬ ਪੁੱਜੇ । ਉਸ ਸਮੇਂ ਉਨ੍ਹਾਂ ਨਾਲ ਕੇਵਲ 40 ਸਿੱਖ ਸਨ । ਉਨ੍ਹਾਂ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਵੀ ਉਨ੍ਹਾਂ ਦੇ ਨਾਲ ਸਨ ਉਨ੍ਹਾਂ ਨੇ ਉੱਥੇ ਇਕ ਕੱਚੀ ਗੜੀ ਵਿਚ ਜਾ ਸ਼ਰਨ ਲਈ । ਜਦੋਂ ਉਨ੍ਹਾਂ ਉੱਤੇ ਵੈਰੀ ਦੀ ਸੈਨਾ ਨੇ ਹਮਲਾ ਕੀਤਾ, ਤਾਂ ਸਿੱਖਾਂ ਨੇ ਉਸ ਦਾ ਡੱਟ ਕੇ ਮੁਕਾਬਲਾ ਕੀਤਾ । ਗੁਰੂ ਸਾਹਿਬ ਦੇ ਦੋਹਾਂ ਸਾਹਿਬਜ਼ਾਦਿਆਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ | ਅੰਤ ਨੂੰ ਵੈਰੀ ਦੇ ਆਹੂ ਲਾਹੁੰਦੇ ਹੋਏ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ । ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰੇ-ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਹਿੰਮਤ ਸਿੰਘ ਵੀ ਇੱਥੇ ਹੀ ਸ਼ਹੀਦੀ ਪਾ ਗਏ । ਅੰਤ ਨੂੰ ਗੁਰੂ ਜੀ ਦੇ 40 ਸਿੰਘਾਂ ਵਿਚੋਂ ਕੇਵਲ ਪੰਜ ਸਿੰਘ ਰਹਿ ਗਏ । ਉਨ੍ਹਾਂ ਨੇ ਹੁਕਮਨਾਮਾ ਦੇ ਰੂਪ ਵਿੱਚ ਗੁਰੂ ਜੀ ਨੂੰ ਚਮਕੌਰ ਸਾਹਿਬ ਛੱਡ ਜਾਣ ‘ਤੇ ਮਜਬੂਰ ਕਰ ਦਿੱਤਾ । ਭਾਈ ਦਯਾ ਸਿੰਘ ਅਤੇ ਭਾਈ ਧਰਮ ਸਿੰਘ ਉਨ੍ਹਾਂ ਨਾਲ ਗੜ੍ਹੀ ਤੋਂ ਬਾਹਰ ਚਲੇ ਗਏ । ਬਾਕੀ ਦੇ ਸਿੰਘ ਲੜਦੇ-ਲੜਦੇ ਉੱਥੇ ਹੀ ਸ਼ਹੀਦ ਹੋ ਗਏ ।
ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ, ਆਲਮਗੀਰ, ਦੀਨਾ ਆਦਿ ਥਾਂਵਾਂ ਤੋਂ ਹੁੰਦੇ ਹੋਏ ਖਿਦਰਾਣੇ ਵਲ ਚਲੇ ਗਏ ।

2. ਖਿਦਰਾਣੇ ਦਾ ਯੁੱਧ, 1705 ਈ: – ਚਮਕੌਰ ਸਾਹਿਬ ਤੋਂ ਚੱਲ ਕੇ ਜਦ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ‘ਤੇ ਪੁੱਜੇ ਤਾਂ ਉਸ ਵੇਲੇ ਤੀਕ ਉਨ੍ਹਾਂ ਨਾਲ ਬੇਸ਼ੁਮਾਰ ਸਿੱਖ ਰਲ ਗਏ ਸਨ । ਉਹ 40 ਸਿੰਘ ਜਿਹੜੇ ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿੱਚ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ ਉਹ ਵੀ ਉੱਥੇ ਪੁੱਜ ਗਏ ਸਨ । ਉਨ੍ਹਾਂ ਨਾਲ ਮਾਈ ਭਾਗੋ ਖ਼ਾਸ ਤੌਰ ਤੇ ਗੁਰੂ ਜੀ ਦੇ ਪੱਖ ਵਿੱਚ ਲੜਨ ਲਈ ਉੱਥੇ ਪੁੱਜੀ ਸੀ । ਕੁੱਲ ਮਿਲਾ ਕੇ ਗੁਰੂ ਜੀ ਕੋਲ ਲਗਪਗ 2,000 ਸਿੱਖ ਸੈਨਿਕ ਸਨ ।

ਦੂਸਰੇ ਪਾਸੇ 10,000 ਸੈਨਿਕਾਂ ਦੀ ਵਿਸ਼ਾਲ ਸੈਨਾ ਲੈ ਕੇ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਉੱਥੇ ਪੁੱਜਾ । 29 ਦਸੰਬਰ, 1705 ਈ: ਵਿੱਚ ਖਿਦਰਾਣਾ ਦੀ ਢਾਬ ਉੱਤੇ ਘਮਸਾਣ ਦਾ ਯੁੱਧ ਹੋਇਆ । ਇਸ ਯੁੱਧ ਵਿੱਚ ਵੀ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਅਦੁੱਤੀ ਬਹਾਦਰੀ ਦਾ ਸਬੂਤ ਦਿੱਤਾ । ਉਨ੍ਹਾਂ ਨੇ ਦੁਸ਼ਮਣ ਦੇ ਆਹੂ ਵੀ ਲਾਹੇ ।ਉੱਥੇ ਪਾਣੀ ਦੀ ਘਾਟ ਹੋਣ ਕਰਕੇ ਮੁਗ਼ਲਾਂ ਲਈ ਲੜਨਾ ਔਖਾ ਸੀ । ਸਿੱਟੇ ਵਜੋਂ ਮੁਗਲਾਂ ਨੂੰ ਹਾਰ ਕੇ ਭੱਜ ਜਾਣਾ ਪਿਆ । ਭਾਵੇਂ ਮਾਈ ਭਾਗੋ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਅਤੇ ਉਨ੍ਹਾਂ ਦੇ ਬੇਦਾਵਾ ਲਿਖ ਕੇ ਦੇਣ ਵਾਲੇ ਚਾਲੀ ਸਿੰਘ ਸ਼ਹੀਦ ਹੋ ਗਏ ਪਰ ਜਿੱਤ ਗੁਰੂ ਜੀ ਦੀ ਹੀ ਹੋਈ । ਗੁਰੂ ਜੀ ਨੇ ਚਾਲੀ ਸਿੰਘਾਂ ਦੀ ਬਹਾਦਰੀ ਲਿਖ ਕੇ ਦੇਣ ਦੇਖ ਕੇ ਉਨ੍ਹਾਂ ਦੇ ਮੁਖੀ ਭਾਈ ਮਹਾਂ ਸਿੰਘ ਦੇ ਸਾਹਮਣੇ ਉਨ੍ਹਾਂ ਵੱਲੋਂ ਦਿੱਤਾ ਬੇਦਾਵਾ ਪਾੜ ਦਿੱਤਾ । ਉਨ੍ਹਾਂ ਸਿੱਖਾਂ ਨੂੰ ਹੁਣ ਇਤਿਹਾਸ ਵਿੱਚ ‘ਚਾਲੀ ਮੁਕਤੇ’ ਕਹਿ ਕੇ ਯਾਦ ਕੀਤਾ ਜਾਂਦਾ ਹੈ । ਉਨ੍ਹਾਂ ਦੀ ਯਾਦ ਵਿੱਚ ਹੀ ਖਿਦਰਾਣਾ ਦਾ ਨਾਂ ‘ਮੁਕਤਸਰ’ ਪੈ ਗਿਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

PSEB 10th Class Social Science Guide ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
(i) ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਕੀ ਨਾਂ ਸੀ ?
(ii) ਉਨ੍ਹਾਂ ਨੇ ਕਦੋਂ ਤੋਂ ਕਦੋਂ ਗੁਰਗੱਦੀ ਦਾ ਸੰਚਾਲਨ ਕੀਤਾ ?
ਉੱਤਰ-
(i) ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਂ ਗੋਬਿੰਦ ਰਾਇ ਜੀ ਸੀ ।
(ii) ਉਨ੍ਹਾਂ ਨੇ 1675 ਈ: ਵਿਚ ਗੁਰਗੱਦੀ ਸੰਭਾਲੀ । ਗੁਰੂ ਜੀ ਨੇ 1708 ਈ: ਤਕ ਗੁਰਗੱਦੀ ਦਾ ਸੰਚਾਲਨ ਕੀਤਾ ।

ਪ੍ਰਸ਼ਨ 2.
ਗੁਰੁ ਗੋਬਿੰਦ ਸਿੰਘ ਜੀ ਨੇ ਕਿਹੜਾ ਨਗਾਰਾ ਬਣਵਾਇਆ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨੇ ਇਕ ਨਗਾਰਾ ਬਣਵਾਇਆ, ਜਿਸ ਨੂੰ ਰਣਜੀਤ ਨਗਾਰਾ ਕਿਹਾ ਜਾਂਦਾ ਸੀ ।

ਪ੍ਰਸ਼ਨ 3.
(i) ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਕਿਸ-ਕਿਸ ਵਿਚਾਲੇ ਹੋਇਆ ਸੀ ?
(ii) ਇਸ ਯੁੱਧ ਵਿੱਚ ਕਿਸ ਦੀ ਜਿੱਤ ਹੋਈ ਸੀ ?
ਉੱਤਰ-
(i) ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਬਿਲਾਸਪੁਰ ਦੇ ਪਹਾੜੀ ਰਾਜਾ ਭੀਮ ਚੰਦ ਤੇ ਗੁਰੂ ਗੋਬਿੰਦ ਸਿੰਘ ਜੀ ਵਿਚਾਲੇ ਹੋਇਆ ।
(ii) ਇਸ ਯੁੱਧ ਵਿੱਚ ਗੁਰੂ ਜੀ ਨੇ ਪਹਾੜੀ ਰਾਜੇ ਨੂੰ ਬੁਰੀ ਤਰ੍ਹਾਂ ਹਰਾਇਆ ।

ਪ੍ਰਸ਼ਨ 4.
ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿੱਚ ਕਿਸ ਦੀ ਜਿੱਤ ਹੋਈ ?
ਉੱਤਰ-
ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ ।

ਪ੍ਰਸ਼ਨ 5.
(i) ਭੰਗਾਣੀ ਦਾ ਯੁੱਧ ਕਦੋਂ ਹੋਇਆ ?
(ii) ਦੋ ਪਹਾੜੀ ਰਾਜਿਆਂ ਦੇ ਨਾਂ ਦੱਸੋ ਜੋ ਇਸ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਲੜੇ ।
ਉੱਤਰ-
(i) ਭੰਗਾਣੀ ਦਾ ਯੁੱਧ 1688 ਈ: ਵਿਚ ਹੋਇਆ ।
(ii) ਇਸ ਯੁੱਧ ਵਿੱਚ ਬਿਲਾਸਪੁਰ ਦਾ ਸ਼ਾਸਕ ਭੀਮ ਚੰਦ ਅਤੇ ਕਾਂਗੜਾ ਦਾ ਰਾਜਾ ਕ੍ਰਿਪਾਲ ਚੰਦ ਗੁਰੁ ਸਾਹਿਬ ਦੇ ਵਿਰੁੱਧ ਲੜੇ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 6.
(i) ਆਨੰਦਪੁਰ ਸਾਹਿਬ ਦੀ ਸਭਾ ਵਿੱਚ ਕਿੰਨੇ ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਦੇਣ ਲਈ ਪੇਸ਼ ਕੀਤਾ ?
(ii) ਉਨ੍ਹਾਂ ਵਿਚੋਂ ਪਹਿਲਾ ਵਿਅਕਤੀ ਕੌਣ ਸੀ ?
ਉੱਤਰ-
(i) ਇਸ ਸਭਾ ਵਿੱਚ ਪੰਜ ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਲਈ ਪੇਸ਼ ਕੀਤਾ ।
(ii) ਉਸ ਵਿਚ ਪਹਿਲਾ ਵਿਅਕਤੀ ਲਾਹੌਰ ਦਾ ਦਇਆ ਰਾਮ ਖੱਤਰੀ ਸੀ ।

ਪ੍ਰਸ਼ਨ 7.
ਖ਼ਾਲਸਾ ਦੇ ਮੈਂਬਰ ਆਪਸ ਵਿੱਚ ਮਿਲਣ ਸਮੇਂ ਕਿਨ੍ਹਾਂ ਸ਼ਬਦਾਂ ਨਾਲ ਇਕ-ਦੂਸਰੇ ਦਾ ਸੁਆਗਤ ਕਰਦੇ ਹਨ ?
ਉੱਤਰ-
ਖ਼ਾਲਸਾ ਦੇ ਮੈਂਬਰ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ’ ਕਹਿ ਕੇ ਇਕ-ਦੂਜੇ ਦਾ ਸੁਆਗਤ ਕਰਦੇ ਹਨ ।

ਪ੍ਰਸ਼ਨ 8.
(i) ਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਨਾਂ ਦੱਸੋ ਜਿਨ੍ਹਾਂ ਨੂੰ ਜਿਊਂਦਿਆਂ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਸੀ ।
(ii) ਉਹਨਾਂ ਦੇ ਕਿਨ੍ਹਾਂ ਦੋ ਸਾਹਿਬਜ਼ਾਦਿਆਂ ਨੇ ਚਮਕੌਰ ਦੇ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕੀਤੀ ?
ਉੱਤਰ-
(i) ਗੁਰੂ ਜੀ ਦੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਨੂੰ ਜਿਉਂਦਿਆਂ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਸੀ ।
(ii) ਚਮਕੌਰ ਸਾਹਿਬ ਦੇ ਯੁੱਧ ਵਿਚ ਸ਼ਹੀਦੀ ਦੇਣ ਵਾਲੇ ਦੋ ਸਾਹਿਬਜ਼ਾਦੇ ਸਨ-ਅਜੀਤ ਸਿੰਘ ਤੇ ਜੁਝਾਰ ਸਿੰਘ ।

ਪ੍ਰਸ਼ਨ 9.
ਗੁਰੂ ਗੋਬਿੰਦ ਰਾਇ ਜੀ ਦੇ ਬਚਪਨ ਦੇ ਪਹਿਲੇ ਪੰਜ ਸਾਲ ਕਿੱਥੇ ਬੀਤੇ ?
ਉੱਤਰ-
ਪਟਨਾ ਵਿਚ ।

ਪ੍ਰਸ਼ਨ 10.
ਗੁਰੂ ਗੋਬਿੰਦ ਰਾਏ ਜੀ ਦੀ ਦਸਤਾਰਬੰਦੀ ਕਿੱਥੇ ਹੋਈ ?
ਉੱਤਰ-
ਲਖਨੌਰ ਵਿਚ ।

ਪ੍ਰਸ਼ਨ 11.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਦੋਂ ਹੋਈ ?
ਉੱਤਰ-
11 ਨਵੰਬਰ, 1675 ਈ: ਨੂੰ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 12.
ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਦਾ ਅੰਤਿਮ ਸੰਸਕਾਰ ਕਿਸ ਨੇ ਅਤੇ ਕਿੱਥੇ ਕੀਤਾ ?
ਉੱਤਰ-
ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਦਾ ਅੰਤਿਮ ਸੰਸਕਾਰ ਭਾਈ ਜੈਤਾ ਜੀ ਅਤੇ ਗੋਬਿੰਦ ਰਾਏ ਜੀ ਨੇ ਆਨੰਦਪੁਰ ਸਾਹਿਬ ਵਿਚ ਕੀਤਾ ।

ਪ੍ਰਸ਼ਨ 13.
ਗੁਰੂ ਗੋਬਿੰਦ ਰਾਇ ਜੀ ਦੁਆਰਾ ਅਪਣਾਏ ਗਏ ਕਿਸੇ ਇਕ ਰਾਜਸੀ ਚਿੰਨ੍ਹ ਦਾ ਨਾਂ ਦੱਸੋ ।
ਉੱਤਰ-
ਕਲਗੀ ।

ਪ੍ਰਸ਼ਨ 14.
‘ਪਾਉਂਟਾ ਸਾਹਿਬ’ ਦਾ ਕੀ ਅਰਥ ਹੈ ?
ਉੱਤਰ-
‘ਪਾਉਂਟਾ ਸਾਹਿਬ’ ਦਾ ਅਰਥ ਹੈ-ਪੈਰ ਰੱਖਣ ਦਾ ਸਥਾਨ ।

ਪ੍ਰਸ਼ਨ 15.
ਸਢੌਰਾ ਦੀ ਪਠਾਣ ਸੈਨਾ ਦਾ ਨੇਤਾ ਕੌਣ ਸੀ ?
ਉੱਤਰ-
ਪੀਰ ਬੁੱਧੂ ਸ਼ਾਹ ।

ਪ੍ਰਸ਼ਨ 16.
ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣਾ (ਸ੍ਰੀ ਮੁਕਤਸਰ ਸਾਹਿਬ) ਵਿਚ ਮੁਗ਼ਲ ਸੈਨਾ ਨੂੰ ਕਦੋਂ ਹਰਾਇਆ ?
ਉੱਤਰ-
1705 ਈ. ਵਿਚ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 17.
ਗੁਰੁ ਗੋਬਿੰਦ ਸਿੰਘ ਜੀ ਕਦੋਂ ਅਤੇ ਕਿੱਥੇ ਜੋਤੀ-ਜੋਤ ਸਮਾਏ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ, 1708 ਈ: ਨੂੰ ਨੰਦੇੜ ਵਿਖੇ ਜੋਤੀ-ਜੋਤ ਸਮਾਏ ॥

ਪ੍ਰਸ਼ਨ 18.
ਕਿਹੜੇ ਮੁਗ਼ਲ ਬਾਦਸ਼ਾਹ ਨੇ ਹਿੰਦੂਆਂ ਨੂੰ ਇਸਲਾਮ ਧਰਮ ਅਪਣਾਉਣ ‘ਤੇ ਮਜਬੂਰ ਕੀਤਾ ?
ਉੱਤਰ-
ਔਰੰਗਜ਼ੇਬ ਨੇ ।

ਪ੍ਰਸ਼ਨ 19.
ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ ਨਾਲ ਸੰਬੰਧਤ ਗ੍ਰੰਥ ਕਿਹੜਾ ਹੈ ?
ਉੱਤਰ-
ਬਚਿੱਤਰ ਨਾਟਕ ।

ਪ੍ਰਸ਼ਨ 20.
ਖ਼ਾਲਸਾ ਇਸਤਰੀ ਆਪਣੇ ਨਾਂ ਨਾਲ ਕਿਹੜਾ ਅੱਖਰ ਲਗਾਉਂਦੀ ਹੈ ?
ਉੱਤਰ-
ਕੌਰ ।

ਪ੍ਰਸ਼ਨ 21.
ਖ਼ਾਲਸਾ ਨੂੰ ਕਿੰਨੇ ‘ਕਕਾਰ ਧਾਰਨ ਕਰਨੇ ਹੁੰਦੇ ਹਨ ?
ਉੱਤਰ-
ਪੰਜ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 22.
ਮਸੰਦ ਪ੍ਰਥਾ ਨੂੰ ਕਿਸੇ ਨੇ ਖ਼ਤਮ ਕੀਤਾ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨੇ ।

ਪ੍ਰਸ਼ਨ 23.
ਸਿੱਖਾਂ ਦੇ ਅੰਤਿਮ ਅਤੇ ਦਸਵੇਂ ਗੁਰੂ ਕੌਣ ਸਨ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ।

ਪ੍ਰਸ਼ਨ 24.
ਹਰੇਕ ਖ਼ਾਲਸਾ ਦੇ ਨਾਂ ਨਾਲ ਲੱਗਾ ‘ਸਿੰਘ ਸ਼ਬਦ ਕਿਹੜੀ ਗੱਲ ਦਾ ਪ੍ਰਤੀਕ ਹੈ ?
ਉੱਤਰ-
ਇਹ ਸ਼ਬਦ ਉਨ੍ਹਾਂ ਦੀ ਵੀਰਤਾ ਅਤੇ ਨਿਡਰਤਾ ਦਾ ਪ੍ਰਤੀਕ ਹੈ ।

ਪ੍ਰਸ਼ਨ 25.
ਨਾਦੌਣ ਦਾ ਯੁੱਧ ਕਦੋਂ ਹੋਇਆ ?
ਉੱਤਰ-
1690 ਈ: ਵਿਚ ।

ਪ੍ਰਸ਼ਨ 26.
ਉੱਤਰ-
ਖ਼ਾਲਸਾ ਕਾਲ ਦੀ ਸਮਾਂ ਅਵਧੀ ਕਿੰਨੀ ਸੀ ?
ਉੱਤਰ-
1699-1708 ਈ: ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 27.
ਨਿਰਮੋਹ ਦਾ ਯੁੱਧ ਕਦੋਂ ਹੋਇਆ ?
ਉੱਤਰ-
1702 ਈ: ।

ਪ੍ਰਸ਼ਨ 28.
ਆਨੰਦਪੁਰ ਸਾਹਿਬ ਵਿਚ ‘ਬੇਦਾਵਾ ਲਿਖਣ ਵਾਲੇ 40 ਸਿੰਘਾਂ ਨੂੰ ਖਿਦਰਾਨਾ ਦੇ ਯੁੱਧ ਵਿਚ ਕੀ ਨਾਂ ਦਿੱਤਾ ਗਿਆ ?
ਉੱਤਰ-
ਚਾਲੀ ਮੁਕਤੇ ।

ਪ੍ਰਸ਼ਨ 29.
ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿਚ ‘ਬੇਦਾਵਾ’ ਲਿਖਣ ਵਾਲੇ 40 ਸਿੱਖਾਂ ਦਾ ਮੁਖੀ ਕੌਣ ਸੀ ?
ਉੱਤਰ-
ਭਾਈ ਮਹਾਂ ਸਿੰਘ ।

ਪ੍ਰਸ਼ਨ 30.
ਗੁਰੂ ਗੋਬਿੰਦ ਸਾਹਿਬ ਦੇ ਜੀਵਨ ਕਾਲ ਦਾ ਅੰਤਿਮ ਯੁੱਧ ਕਿਹੜਾ ਸੀ ?
ਉੱਤਰ-
ਖਿਦਰਾਨਾ ਦਾ ਯੁੱਧ ।

ਪ੍ਰਸ਼ਨ 31.
‘ਆਦਿ ਗ੍ਰੰਥ ਸਾਹਿਬ’ ਨੂੰ ਅੰਤਿਮ ਰੂਪ ਕਿਸਨੇ ਦਿੱਤਾ ?
ਉੱਤਰ-
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ।

II. ਖ਼ਾਲੀ ਥਾਂਵਾਂ ਭਰੋ-

1. ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਂ…………………….. ਅਤੇ ਮਾਤਾ ਦਾ ਨਾਂ…………………… ਸੀ ।
ਉੱਤਰ-
ਸ੍ਰੀ ਗੁਰੂ ਤੇਗ਼ ਬਹਾਦਰ ਜੀ, ਗੁਜਰੀ ਜੀ

2. ਖ਼ਾਲਸਾ ਦੀ ਸਥਾਪਨਾ ……………………… ਈ: ਵਿਚ ਹੋਈ ।
ਉੱਤਰ-
1699

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

3. ਮੁਕਤਸਰ ਦਾ ਪੁਰਾਣਾ ਨਾਂ………………………….. ਸੀ ।
ਉੱਤਰ-
ਖਿਦਰਾਣਾ

4. ਗੁਰੂ ਗੋਬਿੰਦ ਸਿੰਘ ਜੀ ਨੇ ‘ਜਫ਼ਰਨਾਮਾ’ ਨਾਂ ਦੀ ਚਿੱਠੀ ਮੁਗ਼ਲ ਬਾਦਸ਼ਾਹ …………………….. ਨੂੰ ਲਿਖੀ ।
ਉੱਤਰ-
ਔਰੰਗਜ਼ੇਬ

5. ਸ੍ਰੀ ਗੁਰੂ ……………………… ਨੂੰ ਲੋਕਤੰਤਰ ਪ੍ਰਣਾਲੀ ਨੂੰ ਸ਼ੁਰੂ ਕਰਨ ਵਾਲਾ ਕਿਹਾ ਜਾਂਦਾ ਹੈ ।
ਉੱਤਰ-
ਗੋਬਿੰਦ ਸਿੰਘ ਜੀ

6. ਮਸੰਦ ਪ੍ਰਥਾ ਨੂੰ ਗੁਰੂ ……………………… ਨੇ ਖ਼ਤਮ ਕੀਤਾ ।
ਉੱਤਰ-
ਗੁਰੁ ਗੋਬਿੰਦ ਸਿੰਘ ਜੀ

7. ਆਨੰਦਪੁਰ ਸਾਹਿਬ ਦੇ ਦੂਸਰੇ ਯੁੱਧ ਵਿੱਚ ਬੇਦਾਵਾ ਲਿਖਣ ਵਾਲੇ 40 ਸਿੱਖਾਂ ਦਾ ਮੁਖੀ …………………… ਸੀ ।
ਉੱਤਰ-
ਭਾਈ ਮਹਾਂ ਸਿੰਘ

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਗੁਰੂ ਗੋਬਿੰਦ ਰਾਏ ਜੀ ਦਾ ਜਨਮ ਹੋਇਆ-
(A) 2 ਦਸੰਬਰ, 1666 ਈ: ਨੂੰ
(B) 22 ਦਸੰਬਰ, 1666 ਈ: ਨੂੰ
(C) 22 ਦਸੰਬਰ, 1661 ਈ: ਨੂੰ
(D) 2 ਦਸੰਬਰ, 1661 ਈ: ਨੂੰ ।.
ਉੱਤਰ-
(B) 22 ਦਸੰਬਰ, 1666 ਈ: ਨੂੰ

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਿਆ ਲਈ-
(A) ਕਾਜੀ ਪੀਰ ਮੁਹੰਮਦ ਤੋਂ
(B) ਪੰਡਤ ਹਰਜਸ ਤੋਂ
(C) ਭਾਈ ਸਤੀ ਦਾਸ ਤੋਂ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 3.
ਖ਼ਾਲਸਾ ਦੀ ਸਾਜਣਾ ਹੋਈ-
(A) ਕਰਤਾਰਪੁਰ ਵਿਖੇ
(B) ਪਟਨਾ ਵਿਖੇ
(C) ਆਨੰਦਪੁਰ ਸਾਹਿਬ ਵਿਖੇ
(D) ਅੰਮ੍ਰਿਤਸਰ ਵਿਖੇ ।
ਉੱਤਰ-
(C) ਆਨੰਦਪੁਰ ਸਾਹਿਬ ਵਿਖੇ

ਪ੍ਰਸ਼ਨ 4.
ਭੰਗਾਣੀ ਦਾ ਯੁੱਧ ਕਦੋਂ ਹੋਇਆ ?
(A) 1699 ਈ: ਵਿਚ
(B) 1705 ਈ: ਵਿਚ
(C) 1688 ਈ: ਵਿਚ
(D) 1675 ਈ: ਵਿਚ ।
ਉੱਤਰ-
(C) 1688 ਈ: ਵਿਚ

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣਾ (ਮੁਕਤਸਰ) ਵਿਚ ਮੁਗ਼ਲ ਸੈਨਾ ਨੂੰ ਹਰਾਇਆ
(A) 1688 ਈ: ਵਿਚ
(B) 1699 ਈ: ਵਿਚ
(C) 1675 ਈ: ਵਿਚ
(D) 1705 ਈ: ਵਿਚ ।
ਉੱਤਰ-
(D) 1705 ਈ: ਵਿਚ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

IV ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਪਹਾੜੀ ਰਾਜਿਆਂ ਨੇ ਅੰਤ ਤੱਕ ਮੁਗ਼ਲਾਂ ਦੇ ਵਿਰੁੱਧ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ।
2. ‘ਖ਼ਾਲਸਾ’ ਦੀ ਸਿਰਜਣਾ ਪਟਨਾ ਵਿਚ ਹੋਈ ।
3. ‘ਬਚਿੱਤਰ ਨਾਟਕ’ ਗੁਰੁ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ ਹੈ ।
4. ‘ਚਾਲੀ ਮੁਕਤੇ’ ਦਾ ਸੰਬੰਧ ਖਿਦਰਾਨਾ ਦੇ ਯੁੱਧ ਨਾਲ ਹੈ ।
5. ਸਿੱਖ ਪਰੰਪਰਾ ਵਿਚ “ਖੰਡੇ ਦੀ ਪਾਹੁਲ ਦੀ ਬਹੁਤ ਮਹਿਮਾ ਹੈ ।
ਉੱਤਰ-
1. ×
2. ×
3. √
4. √
5. √

V. ਸਹੀ-ਮਿਲਾਨ ਕਰੋ-

1. ਜ਼ਫ਼ਰਨਾਮਾ ਲਖਨੌਰ
2. ਗੋਬਿੰਦ ਰਾਏ ਜੀ ਦੀ ਦਸਤਾਰਬੰਦੀ ਪੀਰ ਬੁੱਧੂ ਸ਼ਾਹ
3. ਸਢੋਰਾ ਦੀ ਪਠਾਣ ਸੈਨਾ ਦਾ ਨੇਤਾ ਗੁਰੁ ਗੋਬਿੰਦ ਸਿੰਘ ਜੀ
4. ਮਸੰਦ ਪ੍ਰਥਾ ਨੂੰ ਖ਼ਤਮ ਕੀਤਾ ਮੁਗ਼ਲ ਸਮਰਾਟ ਔਰੰਗਜ਼ੇਬ ।

ਉੱਤਰ-

1. ਜਫ਼ਰਨਾਮਾ ਮੁਗ਼ਲ ਸਮਰਾਟ ਔਰੰਗਜ਼ੇਬ
2.ਗੋਬਿੰਦ ਰਾਏ ਜੀ ਦੀ ਦਸਤਾਰਬੰਦੀ ਲਖਨੌਰ
3, ਸਢੌਰਾ ਦੀ ਪਠਾਣ ਸੈਨਾ ਦਾ ਨੇਤਾ ਪੀਰ ਬੁੱਧੂ ਸ਼ਾਹ
4. ਮਸੰਦ ਪ੍ਰਥਾ ਨੂੰ ਖ਼ਤਮ ਕੀਤਾ ਗੁਰੂ ਗੋਬਿੰਦ ਸਿੰਘ ਜੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (shot Answer Type Questions)

ਪ੍ਰਸ਼ਨ 1.
ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚ ਭੰਗਾਣੀ ਦੀ ਲੜਾਈ (1688 ਈ:) ‘ਤੇ ਇਕ ਸੰਖੇਪ ਨੋਟ ਲਿਖੋ ।
(Sure)
ਉੱਤਰ-
ਪਹਾੜੀ ਰਾਜੇ ਗੁਰੂ ਜੀ ਦੁਆਰਾ ਕੀਤੀਆਂ ਜਾ ਰਹੀਆਂ ਸੈਨਿਕ ਤਿਆਰੀਆਂ ਨੂੰ ਆਪਣੇ ਲਈ ਖ਼ਤਰਾ ਸਮਝਦੇ ਸਨ । ਇਸ ਕਾਰਨ ਉਹ ਗੁਰੂ ਜੀ ਦੇ ਵਿਰੁੱਧ ਸਨ । ਇਸੇ ਦੌਰਾਨ ਇਕ ਘਟਨਾ ਵਾਪਰੀ । ਬਿਲਾਸਪੁਰ ਦੇ ਪਹਾੜੀ ਰਾਜਾ ਭੀਮ ਚੰਦ ਨੇ ਆਪਣੇ ਪੁੱਤਰ ਦੀ ਬਾਰਾਤ ਨੂੰ ਪਾਉਂਟੇ ਵਿਚੋਂ ਲੰਘਾਉਣਾ ਚਾਹਿਆ, ਪਰ ਗੁਰੂ ਜੀ ਨੇ ਉਸ ਨੂੰ ਪਾਉਂਟਾ ਤੋਂ ਲੰਘਣ ਦੀ ਆਗਿਆ ਨਾ ਦਿੱਤੀ । ਇਸ ਨਾਲ ਉਹ ਸੜ-ਬਲ ਗਿਆ । ਛੇਤੀ ਹੀ ਭੀਮ ਚੰਦ ਨੇ ਹੋਰ ਪਹਾੜੀ ਰਾਜਿਆਂ ਦੀ ਮਦਦ ਨਾਲ ਗੁਰੂ ਜੀ ‘ਤੇ ਹੱਲਾ ਬੋਲ ਦਿੱਤਾ । ਪਾਉਂਟਾ ਤੋਂ ਕੋਈ 6 ਮੀਲ ਦੂਰ ਭੰਗਾਣੀ ਦੇ ਸਥਾਨ ‘ਤੇ ਘਮਸਾਣ ਦੀ ਲੜਾਈ ਹੋਈ । ਇਸ ਯੁੱਧ ਵਿੱਚ ਪਠਾਣ ਅਤੇ ਉਦਾਸੀ ਸਿਪਾਹੀਆਂ ਨੇ ਗੁਰੂ ਜੀ ਦਾ ਸਾਥ ਛੱਡ ਦਿੱਤਾ । ਪਰ ਠੀਕ ਇਸੇ ਵੇਲੇ ਸਢੋਰਾ ਦਾ ਪੀਰ ਬੁੱਧੂ ਸ਼ਾਹ ਆਪਣੇ ਭਰਾ, 4 ਪੁੱਤਰਾਂ ਅਤੇ 700 ਚੇਲਿਆਂ ਨੂੰ ਲੈ ਕੇ ਗੁਰੂ ਜੀ ਦੀ ਸਹਾਇਤਾ ਨੂੰ ਆ ਪੁੱਜਾ ਅਤੇ ਉਸ ਦੀ ਸਹਾਇਤਾ ਨਾਲ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ । ਇਹ ਗੁਰੂ ਜੀ ਦੀ ਪਹਿਲੀ ਮਹੱਤਵਪੂਰਨ ਜਿੱਤ ਸੀ ।

ਪ੍ਰਸ਼ਨ 2.
ਖ਼ਾਲਸਾ ਦੀ ਸਥਾਪਨਾ ‘ਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
1699 ਈ: ਵਿਚ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਨੰਦਪੁਰ ਵਿਚ ਇਕੱਠਾ ਕੀਤਾ । ਇਸ ਸਭਾ ਵਿੱਚ 80 ਹਜ਼ਾਰ ਲੋਕ ਸ਼ਾਮਲ ਹੋਏ । ਜਦੋਂ ਸਾਰੇ ਲੋਕ ਆਪਣੀ-ਆਪਣੀ ਥਾਂ ‘ਤੇ ਬੈਠ ਗਏ, ਤਾਂ ਗੁਰੂ ਜੀ ਨੇ ਨੰਗੀ ਤਲਵਾਰ ਘੁੰਮਾਉਂਦੇ ਹੋਏ ਆਖਿਆ, “ਕੀ ਤੁਹਾਡੇ ਵਿਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਦੀ ਰੱਖਿਆ ਲਈ ਆਪਣਾ ਸੀਸ ਦੇ ਸਕੇ ?” ਗੁਰੂ ਜੀ ਨੇ ਇਸ ਵਾਕ ਨੂੰ ਤਿੰਨ ਵਾਰ ਦੁਹਰਾਇਆ । ਤਦ ਲਾਹੌਰ ਨਿਵਾਸੀ ਦਇਆ ਰਾਮ ਨੇ ਆਪਣੇ ਆਪ ਨੂੰ ਕੁਰਬਾਨੀ ਲਈ ਪੇਸ਼ ਕੀਤਾ । ਗੁਰੂ ਜੀ ਉਸ ਨੂੰ ਇਕ ਤੰਬੂ ਵਿੱਚ ਲੈ ਗਏ | ਬਾਹਰ ਆ ਕੇ ਉਨ੍ਹਾਂ ਨੇ ਇਕ ਵਾਰ ਫਿਰ ਕੁਰਬਾਨੀ ਦੀ ਮੰਗ ਕੀਤੀ । ਮਵਾਰ ਦਇਆ ਰਾਮ, ਧਰਮਦਾਸ, ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਇ ਕੁਰਬਾਨੀ ਲਈ ਪੇਸ਼ ਹੋਏ । ਸਿੱਖ ਇਨ੍ਹਾਂ ਪੰਜ ਵਿਅਕਤੀਆਂ ਨੂੰ ਪੰਜ ਪਿਆਰੇ’ ਆਖ ਕੇ ਸੱਦਦੇ ਹਨ । ਗੁਰੂ ਜੀ ਨੇ ਉਨ੍ਹਾਂ ਨੂੰ ਦੋ-ਧਾਰੀ ਤਲਵਾਰ ਖੰਡੇ ਨਾਲ ਤਿਆਰ ਕੀਤਾ ਹੋਇਆ ਪਾਹੁਲ ਅਰਥਾਤ ਅੰਮ੍ਰਿਤ ਛਕਾਇਆ । ਉਹ ‘ਖ਼ਾਲਸਾ’ ਅਖਵਾਏ ਅਤੇ ਉਨ੍ਹਾਂ ਨੂੰ ਸਿੰਘ ਦਾ ਨਾਂ ਦਿੱਤਾ ਗਿਆ । ਗੁਰੂ ਜੀ ਨੇ ਆਪ ਵੀ ਉਨ੍ਹਾਂ ਹੱਥੋਂ ਅੰਮ੍ਰਿਤ ਛਕਿਆ । ਇਸ ਤਰ੍ਹਾਂ ਗੁਰੂ ਜੀ ਵੀ ਗੁਰੂ ਗੋਬਿੰਦ ਸਿੰਘ ਬਣ ਗਏ ।

ਪ੍ਰਸ਼ਨ 3.
ਪੂਰਵ-ਖ਼ਾਲਸਾ ਕਾਲ (1675-1699) ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੋਈ ਚਾਰ ਸਫਲਤਾਵਾਂ ਦਾ ਵਰਣਨ ਕਰੋ ।
ਉੱਤਰ-
ਇਸ ਕਾਲ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਚਾਰ ਸਫਲਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਸੈਨਾ ਦਾ ਸੰਗਠਨ – ਗੁਰੁ ਗੋਬਿੰਦ ਸਿੰਘ ਜੀ ਅਜੇ 9 ਸਾਲਾਂ ਦੇ ਹੀ ਸਨ ਕਿ ਉਨ੍ਹਾਂ ਦੇ ਪਿਤਾ ਨੂੰ ਹਿੰਦੁ-ਧਰਮ ਦੀ ਰੱਖਿਆ ਵਾਸਤੇ ਸ਼ਹੀਦੀ ਦੇਣੀ ਪਈ । ਗੁਰੂ ਜੀ ਨੇ ਮੁਗ਼ਲਾਂ ਤੋਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣਾ ਸੀ ਤੇ ਧਰਮ ਦੀ ਰੱਖਿਆ ਕਰਨੀ ਸੀ । ਇਸ ਲਈ ਉਨ੍ਹਾਂ ਨੇ ਸੈਨਾ ਦਾ ਸੰਗਠਨ ਸ਼ੁਰੂ ਕਰ ਦਿੱਤਾ ।
  • ਰਣਜੀਤ ਨਗਾਰੇ ਦਾ ਨਿਰਮਾਣ – ਗੁਰੂ ਜੀ ਨੇ ਇਕ ਨਗਾਰਾ ਵੀ ਬਣਵਾਇਆ ਜਿਸ ਨੂੰ ‘ਰਣਜੀਤ ਨਗਾਰਾ’ ਦੇ ਨਾਂ ਨਾਲ ਸੱਦਿਆ ਜਾਂਦਾ ਸੀ । ਸ਼ਿਕਾਰ ‘ਤੇ ਜਾਂਦੇ ਸਮੇਂ ਇਸ ਨਗਾਰੇ ਨੂੰ ਵਜਾਇਆ ਜਾਂਦਾ ਸੀ ।
  • ਪਾਉਂਟਾ ਕਿਲ੍ਹੇ ਦਾ ਨਿਰਮਾਣ – ਗੁਰੂ ਜੀ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਸੱਦੇ ‘ਤੇ ਉਸ ਕੋਲ ਗਏ । ਉੱਥੇ ਉਨ੍ਹਾਂ ਨੇ ਪਾਉਂਟਾ ਨਾਂ ਦੇ ਕਿਲ੍ਹੇ ਦਾ ਨਿਰਮਾਣ ਕਰਵਾਇਆ ।
  • ਪਹਾੜੀ ਰਾਜਿਆਂ ਨਾਲ ਸੰਘਰਸ਼ – 1688 ਈ: ਵਿਚ ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਹੋਰਨਾਂ ਪਹਾੜੀ ਰਾਜਿਆਂ ਦੀ ਸਹਾਇਤਾ ਨਾਲ ਗੁਰੂ ਜੀ ‘ਤੇ ਹਮਲਾ ਕਰ ਦਿੱਤਾ । ਭੰਗਾਣੀ ਦੇ ਸਥਾਨ ‘ਤੇ ਘਮਸਾਣ ਦੀ ਲੜਾਈ ਹੋਈ । ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 4.
ਸਿੱਖ ਇਤਿਹਾਸ ਵਿਚ ਖ਼ਾਲਸਾ ਦੀ ਸਥਾਪਨਾ ਦਾ ਕੀ ਮਹੱਤਵ ਹੈ ?
ਉੱਤਰ-
ਸਿੱਖ ਇਤਿਹਾਸ ਵਿਚ ਖ਼ਾਲਸਾ ਦੀ ਸਥਾਪਨਾ ਇਕ ਅਤਿ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ ।

  • ਇਸ ਦੀ ਸਥਾਪਨਾ ਨਾਲ ਸਿੱਖਾਂ ਦੇ ਇਕ ਨਵੇਂ ਵਰਗ-ਸੰਤ ਸਿਪਾਹੀਆਂ ਦਾ ਜਨਮ ਹੋਇਆ । ਇਸ ਤੋਂ ਪਹਿਲਾਂ ਸਿੱਖ ਸਿਰਫ਼ ਨਾਮ ਜਪਣ ਨੂੰ ਹੀ ਅਸਲੀ ਧਰਮ ਮੰਨਦੇ ਸਨ, ਪਰੰਤੂ ਹੁਣ ਗੁਰੂ ਜੀ ਨੇ ਤਲਵਾਰ ਨੂੰ ਵੀ ਧਰਮ ਦਾ ਜ਼ਰੂਰੀ ਅੰਗ ਬਣਾ ਦਿੱਤਾ ।
  • ਖ਼ਾਲਸਾ ਦੀ ਸਥਾਪਨਾ ਨਾਲ ਸਿੱਖਾਂ ਦੀ ਗਿਣਤੀ ਲਗਾਤਾਰ ਵਧਣ ਲੱਗੀ | ਖ਼ਾਲਸਾ ਦੇ ਨਿਯਮਾਂ ਦੇ ਅਨੁਸਾਰ ਕੋਈ ਵੀ ਪੰਜ ਸਦਾਚਾਰੀ ਸਿੱਖ “ਖੰਡੇ ਦੀ ਪਾਹੁਲ’ ਛਕਾ ਕੇ ਭਾਵ ਅੰਮ੍ਰਿਤ ਛਕਾ ਕੇ ਕਿਸੇ ਨੂੰ ਵੀ ਖ਼ਾਲਸਾ ਪੰਥ ਵਿਚ ਸ਼ਾਮਲ ਕਰ ਸਕਦੇ ਹਨ ।
  • ਖ਼ਾਲਸਾ ਦੀ ਸਥਾਪਨਾ ਦੇ ਨਾਲ ਪੰਜਾਬ ਵਿੱਚ ਜਾਤੀ ਭੇਦ-ਭਾਵ ਦੀਆਂ ਕੰਧਾਂ ਢਹਿਣ ਲੱਗੀਆਂ ਤੇ ਸਦੀਆਂ ਤੋਂ ਪਿਸਦੀਆਂ ਆ ਰਹੀਆਂ ਦਲਿਤ ਜਾਤੀਆਂ ਨੂੰ ਨਵਾਂ ਜੀਵਨ ਮਿਲਿਆ ।
  • ਖ਼ਾਲਸਾ ਦੀ ਸਥਾਪਨਾ ਦੇ ਨਾਲ ਸਿੱਖਾਂ ਵਿੱਚ ਵੀਰਤਾ ਦੀ ਭਾਵਨਾ ਪੈਦਾ ਹੋਈ । ਕਮਜ਼ੋਰ ਤੋਂ ਕਮਜ਼ੋਰ ਸਿੱਖ ਵੀ ਸਿੰਘ (ਸ਼ੇਰ) ਦਾ ਰੂਪ ਧਾਰਨ ਕਰਕੇ ਸਾਹਮਣੇ ਆਇਆ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਅਤੇ ਸ਼ਖ਼ਸੀਅਤ ਦੀਆਂ ਕੋਈ ਚਾਰ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਚਰਿੱਤਰ ਤੇ ਸ਼ਖ਼ਸੀਅਤ ਦੇ ਮਾਲਕ ਸਨ । ਉਨ੍ਹਾਂ ਦੇ ਚਰਿੱਤਰ ਤੇ ਸ਼ਖ਼ਸੀਅਤ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ-

  • ਮਹਾਨ ਵਿਦਵਾਨ – ਗੁਰੂ ਸਾਹਿਬ ਇਕ ਉੱਚ-ਕੋਟੀ ਦੇ ਵਿਦਵਾਨ ਵੀ ਸਨ । ਉਨ੍ਹਾਂ ਨੂੰ ਪੰਜਾਬੀ, ਸੰਸਕ੍ਰਿਤ, ਫ਼ਾਰਸੀ ਅਤੇ ਬਿਜ-ਭਾਸ਼ਾ ਦੀ ਪੂਰੀ ਜਾਣਕਾਰੀ ਸੀ । ਉਨ੍ਹਾਂ ਨੇ ਅਨੇਕਾਂ ਕਾਵਿ-ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚੋਂ ‘ਅਕਾਲ ਉਸਤਤ’, ‘ਬਚਿੱਤਰ ਨਾਟਕ’ ਅਤੇ ‘ਚੰਡੀ ਦੀ ਵਾਰ’ ਪ੍ਰਮੁੱਖ ਹਨ ।
  • ਮਹਾਨ ਸੰਗਠਨਕਰਤਾ, ਸੈਨਿਕ ਅਤੇ ਸੈਨਾਪਤੀ – ਗੁਰੂ ਜੀ ਇਕ ਮਹਾਨ ਸੰਗਠਨਕਰਤਾ, ਸੈਨਿਕ ਅਤੇ ਸੈਨਾਪਤੀ, ਸਨ । ਉਨ੍ਹਾਂ ਨੇ ਖ਼ਾਲਸਾ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਸੈਨਿਕ ਰੂਪ ਵਿਚ ਸੰਗਠਿਤ ਕੀਤਾ | ਕਈ ਲੜਾਈਆਂ ਵਿੱਚ ਉਨ੍ਹਾਂ ਨੇ ਆਪਣੇ ਸੈਨਿਕਾਂ ਦੀ ਯੋਗ ਅਗਵਾਈ ਵੀ ਕੀਤੀ ।
  • ਮਹਾਨ ਸੰਤ ਤੇ ਧਾਰਮਿਕ ਨੇਤਾ – ਗੁਰੂ ਸਾਹਿਬ ਇਕ ਮਹਾਨ ਸੰਤ ਤੇ ਧਾਰਮਿਕ ਨੇਤਾ ਦੇ ਗੁਣਾਂ ਨਾਲ ਭਰਪੂਰ ਸਨ ।ਉਨ੍ਹਾਂ ਨੇ ਆਪਣੇ ਸਿੱਖਾਂ ਵਿਚ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਅਤੇ ਧਰਮ ਦੀ ਰੱਖਿਆ ਲਈ ਉਨ੍ਹਾਂ ਨੂੰ ਲੜਨਾ ਸਿਖਾਇਆ ।
  • ਉੱਚ – ਕੋਟੀ ਦੇ ਸਮਾਜ ਸੁਧਾਰਕ-ਗੁਰੂ ਸਾਹਿਬ ਨੇ ਜਾਤ-ਪਾਤ ਦਾ ਵਿਰੋਧ ਕੀਤਾ ਤੇ ਹੋਰਨਾਂ ਸਮਾਜਿਕ ਬੁਰਾਈਆਂ ਦੀ ਘੋਰ ਨਿੰਦਿਆ ਕੀਤੀ ।

ਪ੍ਰਸ਼ਨ 6.
ਕੀ ਗੁਰੂ ਗੋਬਿੰਦ ਸਿੰਘ ਜੀ ਇਕ ਰਾਸ਼ਟਰ-ਨਿਰਮਾਤਾ ਸਨ ? ਕੋਈ ਚਾਰ ਤੱਥਾਂ ਦੇ ਆਧਾਰ ‘ਤੇ ਆਪਣੇ ਤੱਥਾਂ ਦੀ ਪੁਸ਼ਟੀ ਕਰੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਰਾਸ਼ਟਰ-ਨਿਰਮਾਤਾ ਸਨ ।

  • ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਰੱਖੀ ਗਈ ਨੀਂਹ ਦੇ ਉੱਪਰ ਅਜਿਹੇ ਮਹਿਲ ਦਾ ਨਿਰਮਾਣ ਕੀਤਾ ਜਿੱਥੇ ਬੈਠ ਕੇ ਲੋਕ ਆਪਣੇ ਭੇਦ-ਭਾਵ ਭੁੱਲ ਗਏ । ਮੁਸਲਮਾਨਾਂ ਨਾਲ ਯੁੱਧ ਕਰਨ ਦਾ ਉਨ੍ਹਾਂ ਦਾ ਉਦੇਸ਼ ਕੋਈ ਵੱਖ ਰਾਜ ਸਥਾਪਿਤ ਕਰਨਾ ਨਹੀਂ ਸੀ, ਸਗੋਂ ਦੇਸ਼ ਤੋਂ ਅੱਤਿਆਚਾਰਾਂ ਦਾ ਨਾਸ਼ ਕਰਨਾ ਸੀ । ਉਨ੍ਹਾਂ ਦਾ ਮੁਗ਼ਲਾਂ ਨਾਲ ਕੋਈ ਧਾਰਮਿਕ ਵਿਰੋਧ ਨਹੀਂ ਸੀ ।
  • ਗੁਰੂ ਸਾਹਿਬ ਨੇ ਖ਼ਾਲਸਾ ਦੀ ਸਾਜਨਾ ਕਰਕੇ ਸਿੱਖਾਂ ਵਿੱਚ ਏਕਤਾ ਦੀ ਭਾਵਨਾ ਉਤਪੰਨ ਕੀਤੀ । ਖ਼ਾਲਸੇ ਦੇ ਦੁਆਰਾ ਸਾਰੀਆਂ ਜਾਤਾਂ ਦੇ ਲਈ ਸਮਾਨ ਰੂਪ ਵਿੱਚ ਖੁੱਲ੍ਹੇ ਸਨ । ਇਸ ਤਰ੍ਹਾਂ ਗੁਰੂ ਜੀ ਦੁਆਰਾ ਸਥਾਪਿਤ ਇਹ ਸੰਸਥਾ ਇਕ ਰਾਸ਼ਟਰੀ ਸੰਸਥਾ ਹੀ ਸੀ |
  • ਗੁਰੂ ਜੀ ਨੇ ਜਿਸ ਸਾਹਿਤ ਦੀ ਰਚਨਾ ਕੀਤੀ, ਉਹ ਕਿਸੇ ਇਕ ਜਾਤੀ ਦੇ ਲਈ ਨਹੀਂ ਸੀ, ਸਗੋਂ ਰਾਸ਼ਟਰ ਦੇ ਉਦੇਸ਼ ਲਈ ਹੈ ।
  • ਗੁਰੂ ਸਾਹਿਬ ਦੁਆਰਾ ਸਮਾਜ-ਸੁਧਾਰਕ ਦਾ ਕੰਮ ਵੀ ਰਾਸ਼ਟਰ-ਨਿਰਮਾਣ ਤੋਂ ਹੀ ਪ੍ਰੇਰਿਤ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਭੰਗਾਣੀ ਦੇ ਯੁੱਧ (1688 ਈ:) ਦਾ ਵਿਸਤ੍ਰਿਤ ਵਰਣਨ ਕਰੋ ।
ਉੱਤਰ-
ਭੰਗਾਣੀ ਦਾ ਯੁੱਧ 1688 ਈ: ਵਿਚ ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਹੋਇਆ । ਇਸ ਯੁੱਧ ਵਿੱਚ ਭਾਗ ਲੈਣ ਵਾਲੇ ਪ੍ਰਮੁੱਖ ਪਹਾੜੀ ਰਾਜੇ ਸਨ ਕਹਿਲੂਰ ਜਾਂ ਬਿਲਾਸਪੁਰ ਦਾ ਰਾਜਾ ਭੀਮ ਚੰਦ, ਕਟੋਚ ਦਾ ਰਾਜਾ ਕ੍ਰਿਪਾਲ, ਸ੍ਰੀਨਗਰ ਦਾ ਰਾਜਾ ਫਤਹਿ ਚੰਦ, ਗੁਲੇਰ ਦਾ ਰਾਜਾ ਗੋਪਾਲ ਚੰਦ ਅਤੇ ਜੱਸੋਵਾਲ ਦਾ ਰਾਜਾ ਕੇਸਰ ਚੰਦ । ਇਨ੍ਹਾਂ ਰਾਜਿਆਂ ਦਾ ਮੁਖੀ ਬਿਲਾਸਪੁਰ ਦਾ ਰਾਜਾ ਭੀਮ ਚੰਦ ਸੀ ।

ਕਾਰਨ – ਗੁਰੂ ਜੀ ਅਤੇ ਪਹਾੜੀ ਰਾਜਿਆਂ ਦੇ ਵਿਚਕਾਰ ਭੰਗਾਣੀ ਦੇ ਯੁੱਧ ਦੇ ਮੁੱਖ ਕਾਰਨ ਹੇਠ ਲਿਖੇ ਸਨ-

  • ਗੁਰੂ ਜੀ ਨੇ ਆਪਣੇ ਅਨੁਯਾਈਆਂ ਨੂੰ ਆਪਣੀ ਫ਼ੌਜ ਵਿਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਨੇ ਸੈਨਿਕ ਸਮੱਗਰੀ ਵੀ ਇਕੱਠੀ ਕਰਨੀ ਆਰੰਭ ਕਰ ਦਿੱਤੀ ਸੀ । ਪਹਾੜੀ ਰਾਜੇ ਗੁਰੂ ਜੀ ਦੀਆਂ ਇਨ੍ਹਾਂ ਫ਼ੌਜੀ ਸਰਗਰਮੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੇ ।
  • ਪਹਾੜੀ ਰਾਜੇ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸਨ, ਪਰ ਗੁਰੂ ਜੀ ਨੇ ਪਾਉਂਟਾ ਵਿਚ ਰਹਿੰਦੇ ਹੋਏ ਮੂਰਤੀ ਪੂਜਾ ਦਾ ਸਖ਼ਤ ਖੰਡਨ ਕੀਤਾ । ਇਸ ਲਈ ਪਹਾੜੀ ਰਾਜੇ ਇਸ ਨੂੰ ਸਹਿਣ ਨਾ ਕਰ ਸਕੇ ਅਤੇ ਉਹ ਗੁਰੂ ਜੀ ਦੇ ਵਿਰੁੱਧ ਹੋ ਗਏ ।
  • ਗੁਰੁ ਜੀ ਹੁਣ ਸ਼ਾਹੀ ਠਾਠ-ਬਾਠ ਨਾਲ ਰਹਿਣ ਲੱਗੇ ਸਨ, ਉਨ੍ਹਾਂ ਦੇ ਇਸ ਕੰਮ ਨਾਲ ਵੀ ਪਹਾੜੀ ਰਾਜਿਆਂ ਦੇ ਮਨ ਵਿਚ ਈਰਖਾ ਪੈਦਾ ਹੋ ਗਈ ।
  • ਗੁਰੂ ਜੀ ਪਹਾੜੀ ਦੇਸ਼ ਵਿਚ ਰਹਿ ਕੇ ਸੈਨਿਕ ਤਿਆਰੀਆਂ ਕਰ ਰਹੇ ਸਨ । ਇਸ ਲਈ ਪਹਾੜੀ ਰਾਜੇ ਇਹ ਨਹੀਂ ਚਾਹੁੰਦੇ ਸਨ ਕਿ ਗੁਰੂ ਜੀ ਕਾਰਨ ਉਨ੍ਹਾਂ ਨੂੰ ਮੁਗ਼ਲ ਸਮਰਾਟ ਔਰੰਗਜ਼ੇਬ ਨਾਲ ਉਲਝਣਾ ਪਵੇ ।
  • ਸਿੱਖ ਗੁਰੂ ਜੀ ਨੂੰ ਵੱਡਮੁੱਲੀਆਂ ਭੇਟਾਂ ਦਿੰਦੇ ਰਹਿੰਦੇ ਸਨ । ਇਨ੍ਹਾਂ ਭੇਟਾਂ ਦੇ ਕਾਰਨ ਪਹਾੜੀ ਰਾਜੇ ਗੁਰੂ ਜੀ ਨਾਲ ਈਰਖਾ ਕਰਨ ਲੱਗੇ ਸਨ ।
  • ਇਸ ਦਾ ਤੱਤਕਾਲੀ ਕਾਰਨ ਇਹ ਸੀ ਕਿ ਬਿਲਾਸਪੁਰ ਦੇ ਪਹਾੜੀ ਰਾਜਾ ਭੀਮ ਚੰਦ ਨੇ ਆਪਣੇ ਪੁੱਤਰ ਦੀ ਬਰਾਤ ਨੂੰ ਪਾਉਂਟਾ ਵਿਚੋਂ ਲੰਘਾਉਣਾ ਚਾਹਿਆ । ਪਰ ਗੁਰੂ ਜੀ ਨੂੰ ਉਸ ਦੀ ਨੀਅਤ ‘ਤੇ ਸ਼ੱਕ ਸੀ, ਇਸ ਲਈ ਉਹਨਾਂ ਨੇ ਉਸ ਨੂੰ ਅਜਿਹਾ ਕਰਨ ਦੀ ਇਜ਼ਾਜਤ ਨਾ ਦਿੱਤੀ । ਗੁੱਸੇ ਵਿਚ ਆ ਕੇ ਉਸ ਨੇ ਹੋਰ ਪਹਾੜੀ ਰਾਜਿਆਂ ਦੀ ਮਦਦ ਨਾਲ ਗੁਰੂ ਜੀ ‘ਤੇ ਹੱਲਾ ਬੋਲ ਦਿੱਤਾ ।

ਘਟਨਾਵਾਂ – ਗੁਰੁ ਸਾਹਿਬ ਨੇ ਯੁੱਧ ਲਈ ਭੰਗਾਣੀ ਨਾਂ ਦੇ ਸਥਾਨ ਨੂੰ ਚੁਣਿਆ | ਯੁੱਧ ਸ਼ੁਰੂ ਹੁੰਦੇ ਹੀ ਗੁਰੂ ਜੀ ਦੇ ਲਗਪਗ 500 ਪਠਾਣ ਸੈਨਿਕ ਉਨ੍ਹਾਂ ਦਾ ਸਾਥ ਛੱਡ ਗਏ । ਪਰ ਉਸੇ ਸਮੇਂ ਸਢੋਰਾ ਦਾ ਪੀਰ ਬੁੱਧੂ ਸ਼ਾਹ ਆਪਣੇ ਚਾਰ ਪੁੱਤਰਾਂ ਅਤੇ 700 ਅਨੁਯਾਈਆਂ ਸਮੇਤ ਗੁਰੂ ਜੀ ਨਾਲ ਆ ਮਿਲਿਆ । 22 ਸਤੰਬਰ, 1688 ਨੂੰ ਦੋਨਾਂ ਪੱਖਾਂ ਵਿਚ ਇਕ ਘਮਸਾਣ ਦੀ ਲੜਾਈ ਹੋਈ । ਵੀਰਤਾ ਨਾਲ ਲੜਦੇ ਹੋਏ ਸਿੱਖਾਂ ਨੇ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ ।

ਯੁੱਧ ਦੀ ਮਹੱਤਤਾ – ਭੰਗਾਣੀ ਦੀ ਜਿੱਤ ਗੁਰੂ ਗੋਬਿੰਦ ਰਾਏ ਜੀ ਦੇ ਜੀਵਨ ਦੀ ਪਹਿਲੀ ਅਤੇ ਅਤਿਅੰਤ ਮਹੱਤਵਪੂਰਨ ਜਿੱਤ ਸੀ । ਇਸ ਦੀ ਹੇਠ ਲਿਖੀ ਮਹੱਤਤਾ ਸੀ-

  1. ਇਸ ਜਿੱਤ ਨਾਲ ਗੁਰੂ ਸਾਹਿਬ ਦੀ ਸ਼ਕਤੀ ਦੀ ਧਾਕ ਜੰਮ ਗਈ ।
  2. ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਆਪਣੇ ਅਨੁਯਾਈਆਂ ਨੂੰ ਠੀਕ ਢੰਗ ਨਾਲ ਸੰਗਠਿਤ ਕਰਕੇ ਮੁਗ਼ਲਾਂ ਦੇ ਅੱਤਿਆਚਾਰਾਂ ਦਾ ਸਫਲਤਾਪੂਰਵਕ ਟਾਕਰਾ ਕਰ ਸਕਦੇ ਹਨ ।
  3. ਪਹਾੜੀ ਰਾਜਿਆਂ ਨੇ (ਖਾਸ ਕਰਕੇ ਰਾਜਾ ਭੀਮ ਚੰਦ ਗੁਰੂ ਜੀ ਦਾ ਵਿਰੋਧ ਛੱਡ ਕੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕਰ ਲਏ ।
  4. ਇਸ ਜਿੱਤ ਨੇ ਗੁਰੂ ਜੀ ਨੂੰ ਪਾਉਂਟਾ ਸਾਹਿਬ ਛੱਡ ਕੇ ਮੁੜ ਆਨੰਦਪੁਰ ਸਾਹਿਬ ਵਿਚ ਜਾਣ ਦਾ ਮੌਕਾ ਦਿੱਤਾ ।
  5. ਰਾਜਾ ਭੀਮ ਚੰਦ ਨੇ ਵਿਸ਼ੇਸ਼ ਕਰਕੇ ਗੁਰੂ ਜੀ ਨਾਲ ਦੋਸਤੀ ਦੀ ਨੀਤੀ ਅਪਣਾਈ ।
  6. ਗੁਰੂ ਸਾਹਿਬ ਨੇ ਭੀਮ ਚੰਦ ਦੀ ਦੋਸਤੀ ਦਾ ਲਾਭ ਉਠਾਉਂਦੇ ਹੋਏ ਆਨੰਦਪੁਰ ਸਾਹਿਬ ਵਿਚ ਅਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫ਼ਤਹਿਗੜ੍ਹ ਨਾਂ ਦੇ ਚਾਰ ਕਿਲਿਆਂ ਦਾ ਨਿਰਮਾਣ ਕਰਵਾਇਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 2.
ਹੇਠ ਲਿਖੇ ਬਿੰਦੂਆਂ ਦੇ ਆਧਾਰ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਦਾ ਵਰਣਨ ਕਰੋ ।
1. ਸੰਗਠਨ ਕਰਤਾ,
2. ਸੰਤ ਅਤੇ ਧਾਰਮਿਕ ਨੇਤਾ,
3. ਸਮਾਜ ਸੁਧਾਰਕ,
4. ਕਵੀ ਅਤੇ ਵਿਦਵਾਨ ।
ਉੱਤਰ-
1. ਸੰਗਠਨ ਕਰਤਾ ਦੇ ਰੂਪ ਵਿਚ
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਸੰਗਠਨ-ਕਰਤਾ ਸਨ । ਉਨ੍ਹਾਂ ਦੀ ਸੰਗਠਨ ਸ਼ਕਤੀ ਅਸਾਧਾਰਨ ਸੀ । ਉਨ੍ਹਾਂ ਨੇ ਖ਼ਾਲਸਾ ਦੀ ਸਥਾਪਨਾ ਕਰਕੇ ਸਮਾਜਿਕ ਅਤੇ ਧਾਰਮਿਕ ਭੇਦ-ਭਾਵਾਂ ਦੇ ਕਾਰਨ ਖਿੱਲਰੀ ਹੋਈ ਸਿੱਖ ਜਨਤਾ ਨੂੰ ਇਕ ਸੁਤਰ ਵਿਚ ਪਰੋ ਦਿੱਤਾ । ਗੁਰੂ ਜੀ ਪਹਿਲੇ ਭਾਰਤੀ ਨੇਤਾ ਸਨ, ਜਿਨ੍ਹਾਂ ਨੇ ਲੋਕਤੰਤਰੀ ਸਿਧਾਂਤ ਸਿਖਾਏ ਅਤੇ ਆਪਣੇ ਸ਼ਰਧਾਲੂਆਂ ਨੂੰ ਗੁਰਮਤਾ ਅਰਥਾਤ ਸਭ ਦੀ ਰਾਇ ‘ਤੇ ਚੱਲਣ ਨੂੰ ਤਿਆਰ ਕੀਤਾ । ਵਾਸਤਵ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦਾ ਦਰਵਾਜ਼ਾ ਸਾਰੀਆਂ ਜਾਤੀਆਂ ਦੇ ਲਈ ਖੋਲ੍ਹ ਕੇ ਰਾਸ਼ਟਰੀ ਸੰਗਠਨ ਨੂੰ ਜਨਮ ਦਿੱਤਾ ।

2. ਸੰਤ ਅਤੇ ਧਾਰਮਿਕ ਨੇਤਾ ਦੇ ਰੂਪ ਵਿਚ
ਗੁਰੂ ਜੀ ਇਕ ਧਾਰਮਿਕ ਨੇਤਾ ਦੇ ਰੂਪ ਵਿੱਚ ਮਹਾਨ ਸਨ । ਸਹਿਣਸ਼ੀਲਤਾ ਉਨ੍ਹਾਂ ਦੇ ਧਰਮ ਦਾ ਵਿਸ਼ੇਸ਼ ਗੁਣ ਸੀ । ਉਹਨਾਂ ਨੂੰ ਇਸਲਾਮ ਧਰਮ ਵੀ ਓਨਾ ਹੀ ਪਿਆਰਾ ਸੀ ਜਿੰਨਾ ਕਿ ਆਪਣਾ ਧਰਮ ਪਰ ਗੁਰੂ ਜੀ ਦਾ ਧਰਮ ਇਹ ਆਗਿਆ ਨਹੀਂ ਦਿੰਦਾ ਸੀ ਕਿ ਮਾਲਾ ਹੱਥ ਵਿਚ ਲੈ ਕੇ ਚੁੱਪ-ਚਾਪ ਜ਼ੁਲਮਾਂ ਨੂੰ ਸਹਿਣ ਕਰਦੇ ਰਹਿਣਾ | ਅੱਤਿਆਚਾਰ ਦਾ ਵਿਰੋਧ ਕਰਨਾ ਉਹਨਾਂ ਦੀ ਖ਼ਾਲਸਾ ਸਥਾਪਨਾ ਦਾ ਮੁੱਖ ਉਦੇਸ਼ ਸੀ ।

ਇਕ ਸੰਤ ਹੋਣ ਦੇ ਨਾਤੇ ਗੁਰੂ ਜੀ ਨੂੰ ਸਰਵ-ਸ਼ਕਤੀਮਾਨ ਈਸ਼ਵਰ ਉੱਤੇ ਪੂਰਾ ਭਰੋਸਾ ਸੀ ਅਤੇ ਉਹ ਆਪਣੇ ਅਨੇਕਾਂ ਕੰਮ ਉਸ ਦੀ ਕਿਰਪਾ ‘ਤੇ ਛੱਡ ਦਿੰਦੇ ਸਨ । ਉਨ੍ਹਾਂ ਦੇ ਮਹਾਨ ਸੰਤ ਹੋਣ ਦਾ ਸਭ ਤੋਂ ਵੱਡਾ ਪ੍ਰਮਾਣ ਹੈ ਕਿ ਉਨ੍ਹਾਂ ਦੀ ਨਜ਼ਰ ਵਿਚ ਧਨ ਦੀ ਕੋਈ ਕੀਮਤ ਨਹੀਂ ਸੀ । ਉਨ੍ਹਾਂ ਨੂੰ ਜਦੋਂ ਕਿਤੋਂ ਵੀ ਧਨ ਪ੍ਰਾਪਤ ਹੋਇਆ, ਉਨ੍ਹਾਂ ਨੇ ਸਾਰੇ ਦਾ ਸਾਰਾ ਧਨ ਗ਼ਰੀਬਾਂ ਜਾਂ ਜ਼ਰੂਰਤਮੰਦਾਂ ਵਿਚ ਵੰਡ ਦਿੱਤਾ ।

3. ਸਮਾਜ ਸੁਧਾਰਕ ਦੇ ਰੂਪ ਵਿਚ
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਸਮਾਜ ਸੁਧਾਰਕ ਸਨ । ਉਨ੍ਹਾਂ ਨੇ ਜਾਤ-ਪ੍ਰਥਾ ਅਤੇ ਮੂਰਤੀ ਪੂਜਾ ਆਦਿ ਸਮਾਜਿਕ ਬੁਰਾਈਆਂ ਦਾ ਸਖ਼ਤ ਖੰਡਨ ਕੀਤਾ । ਉਨ੍ਹਾਂ ਦੁਆਰਾ ਸਥਾਪਤ ਖਾਲਸਾ ਵਿਚ ਸਭ ਜਾਤੀਆਂ ਦੇ ਲੋਕ ਸ਼ਾਮਲ ਹੋ ਸਕਦੇ ਸਨ । ਗੁਰੂ ਜੀ ਦੇ ਯਤਨਾਂ ਨਾਲ ਉਹ ਜਾਤੀਆਂ ਜੋ ਸਮਾਜ ਵਿਚ ਕਲੰਕ ਸਮਝੀਆਂ ਜਾਂਦੀਆਂ ਸਨ, ਹੁਣ ਉਹ ਵੀਰ ਯੋਧੇ ਬਣ ਗਈਆਂ ਅਤੇ ਉਹਨਾਂ ਨੇ ਦੇਸ਼ ਅਤੇ ਧਰਮ ਦੀ ਰੱਖਿਆ ਦਾ ਭਾਰ ਸੰਭਾਲ ਲਿਆ । ਗੁਰੂ ਜੀ ਨੇ ਯੱਗ, ਬਲੀਦਾਨ ਆਦਿ ਵਿਅਰਥ ਦੇ ਕਰਮ-ਕਾਂਡਾਂ ਦਾ ਖੁੱਲ੍ਹਾ ਵਿਰੋਧ ਕੀਤਾ ਅਤੇ ਸਮਾਜ ਨੂੰ ਇਕ ਆਦਰਸ਼ ਰੂਪ ਪ੍ਰਦਾਨ ਕੀਤਾ ।

4. ਕਵੀ ਅਤੇ ਵਿਦਵਾਨ ਦੇ ਰੂਪ ਵਿਚ
ਗੁਰੂ ਗੋਬਿੰਦ ਸਿੰਘ ਜੀ ਇਕ ਉੱਚ-ਕੋਟੀ ਦੇ ਕਵੀ ਅਤੇ ਵਿਦਵਾਨ ਸਨ । ਉਨ੍ਹਾਂ ਨੂੰ ਪੰਜਾਬੀ, ਸੰਸਕ੍ਰਿਤ, ਫ਼ਾਰਸੀ, ਹਿੰਦੀ ਆਦਿ ਸਾਰੀਆਂ ਭਾਸ਼ਾਵਾਂ ਦਾ ਪੂਰਾ ਗਿਆਨ ਸੀ । ਉਨ੍ਹਾਂ ਨੂੰ ਕਵਿਤਾ ਲਿਖਣ ਦਾ ਵਿਸ਼ੇਸ਼ ਸ਼ੌਕ ਸੀ । ਉਨ੍ਹਾਂ ਦੀਆਂ ਕਵਿਤਾਵਾਂ ਦਰਦ ਅਤੇ ਵੀਰਤਾ ਨਾਲ ਭਰੀਆਂ ਹੁੰਦੀਆਂ ਸਨ । ਜਾਪੁ ਸਾਹਿਬ, ਜ਼ਫ਼ਰਨਾਮਾ, ਚੰਡੀ ਦੀ ਵਾਰ, ਅਕਾਲ ਉਸਤਤ ਅਤੇ ਬਚਿੱਤਰ ਨਾਟਕ ਗੁਰੂ ਜੀ ਦੀਆਂ ਮਹੱਤਵਪੂਰਨ ਰਚਨਾਵਾਂ ਮੰਨੀਆਂ ਜਾਂਦੀਆਂ ਹਨ । ਗੁਰੂ ਜੀ ਕਵੀਆਂ ਦੀ ਸੰਗਤ ਵਿਚ ਵਿਸ਼ੇਸ਼ ਰੁਚੀ ਰੱਖਦੇ ਸਨ | ਪਾਉਂਟਾ ਵਿਚ ਰਹਿੰਦੇ ਹੋਏ ਉਨ੍ਹਾਂ ਦੇ ਕੋਲ 52 ਕਵੀ ਸਨ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਖ਼ਾਲਸਾ ਦੀ ਸਿਰਜਣਾ ਕਿਸ ਤਰ੍ਹਾਂ ਹੋਈ ? ਇਸ ਦੇ ਸਿਧਾਂਤਾਂ ਦਾ ਵਰਣਨ ਕਰੋ ।
ਉੱਤਰ-
ਖ਼ਾਲਸਾ ਦੀ ਸਿਰਜਣਾ 1699 ਈ: ਵਿਚ ਗੁਰੂ ਗੋਬਿੰਦ ਸਾਹਿਬ ਨੇ ਕੀਤੀ । ਇਸ ਨੂੰ ਸਿੱਖ ਇਤਿਹਾਸ ਦੀ ਸਭ ਤੋਂ ਮਹਾਨ ਘਟਨਾ ਮੰਨਿਆ ਜਾਂਦਾ ਹੈ । ਖ਼ਾਲਸਾ ਦੀ ਸਿਰਜਣਾ ਦੇ ਮੁੱਖ ਕਦਮ ਅੱਗੇ ਲਿਖੇ ਸਨ-

1. ਪੰਜਾਂ ਪਿਆਰਿਆਂ ਦੀ ਚੋਣ – 1699 ਈ: ਵਿਚ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਚ ਸਿੱਖਾਂ ਦੀ ਇਕ ਮਹਾਂ ਸਭਾ ਬੁਲਾਈ । ਇਸ ਸਭਾ ਵਿਚ ਵੱਖ-ਵੱਖ ਇਲਾਕਿਆਂ ਤੋਂ 80,000 ਦੇ ਲਗਪਗ ਲੋਕ ਇਕੱਠੇ ਹੋਏ । ਗੁਰੂ ਜੀ ਸਭਾ ਵਿਚ ਆਏ ਅਤੇ ਉਨ੍ਹਾਂ ਨੇ ਤਲਵਾਰ ਨੂੰ ਮਿਆਨ ਵਿਚੋਂ ਕੱਢ ਕੇ ਘੁਮਾਉਂਦੇ ਹੋਏ ਆਖਿਆ-‘ਕੋਈ ਸਿੱਖ ਹੈ ਜੋ ਧਰਮ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਸਕੇ ।” ਇਹ ਸੁਣ ਕੇ ਸਭਾ ਵਿਚ ਸੱਨਾਟਾ ਛਾ ਗਿਆ | ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰ ਦੁਹਰਾਇਆ । ਅੰਤ ਵਿਚ ਦਇਆ ਰਾਮ ਨਾਂ ਦੇ ਇਕ ਖੱਤਰੀ ਨੇ ਆਪਣੇ ਆਪ ਨੂੰ ਕੁਰਬਾਨੀ ਦੇਣ ਲਈ ਪੇਸ਼ ਕੀਤਾ । ਗੁਰੂ ਜੀ ਉਸ ਨੂੰ ਨੇੜੇ ਲੱਗੇ ਇਕ ਤੰਬੂ ਵਿਚ ਲੈ ਗਏ ।

ਕੁਝ ਸਮੇਂ ਬਾਅਦ ਉਹ ਤੰਬੂ ਤੋਂ ਬਾਹਰ ਆਏ ਅਤੇ ਉਨ੍ਹਾਂ ਨੇ ਇਕ ਹੋਰ ਵਿਅਕਤੀ ਦੇ ਸੀਸ ਦੀ ਮੰਗ ਕੀਤੀ । ਇਸ ਵਾਰ ਦਿੱਲੀ ਨਿਵਾਸੀ ਧਰਮ ਦਾਸ ਜੱਟ ਨੇ ਆਪਣੇ ਆਪ ਨੂੰ ਪੇਸ਼ ਕੀਤਾ | ਗੁਰੁ ਗੋਬਿੰਦ ਸਿੰਘ ਜੀ ਨੇ ਇਹ ਕੂਮ ਤਿੰਨ ਵਾਰ ਹੋਰ ਦੁਹਰਾਇਆ | ਕੁਮਵਾਰ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਨਾਂ ਦੇ ਤਿੰਨ ਹੋਰ ਵਿਅਕਤੀਆਂ ਨੇ ਆਪਣੇ ਆਪ ਨੂੰ ਕੁਰਬਾਨੀ ਦੇਣ ਲਈ ਪੇਸ਼ ਕੀਤਾ । ਇੱਥੇ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਗੁਰੂ ਜੀ ਨੇ ਇਹ ਸਭ ਕੁਝ ਆਪਣੇ ਸੱਚੇ ਅਨੁਯਾਈਆਂ ਦੀ ਪ੍ਰੀਖਿਆ ਲੈਣ ਲਈ ਕੀਤਾ ਸੀ । ਤੰਬੂ ਵਿਚ ਗੁਰੂ ਜੀ ਨੇ ਉਨ੍ਹਾਂ ਨਾਲ ਕੀ ਕੀਤਾ ਇਸ ਬਾਰੇ ਉਹ ਆਪ ਹੀ ਚੰਗੀ ਤਰ੍ਹਾਂ ਜਾਣਦੇ ਸਨ । ਅੰਤ ਵਿਚ ਗੁਰੂ ਜੀ ਪੰਜਾਂ ਵਿਅਕਤੀਆਂ ਨੂੰ ਸਭ ਦੇ ਸਾਹਮਣੇ ਲਿਆਏ ਅਤੇ ਉਨ੍ਹਾਂ ਨੂੰ ‘ਪੰਜ ਪਿਆਰੇ’ ਦੀ ਉਪਾਧੀ ਦਿੱਤੀ ।

2. ਖੰਡੇ ਦੀ ਪਾਹੁਲ – ਪੰਜਾਂ ਪਿਆਰਿਆਂ ਦੀ ਚੋਣ ਕਰਨ ਤੋਂ ਬਾਅਦ ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤਪਾਨ ਕਰਵਾਇਆ ਜਿਸ ਨੂੰ ‘ਖੰਡੇ ਦੀ ਪਾਹੁਲ’ ਕਿਹਾ ਜਾਂਦਾ ਹੈ । ਇਹ ਅੰਮ੍ਰਿਤ ਗੁਰੂ ਜੀ ਨੇ ਵੱਖ-ਵੱਖ ਬਾਣੀਆਂ ਦਾ ਪਾਠ ਕਰਦੇ ਹੋਏ ਆਪ ਤਿਆਰ ਕੀਤਾ ।
ਸਾਰੇ ਪਿਆਰਿਆਂ ਦੇ ਨਾਂ ਪਿੱਛੇ ‘ਸਿੰਘ’ ਸ਼ਬਦ ਜੋੜ ਦਿੱਤਾ ਗਿਆ । ਫੇਰ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ । ਇਸ ਤਰ੍ਹਾਂ “ਖ਼ਾਲਸਾ’ ਦਾ ਜਨਮ ਹੋਇਆ ।

ਖ਼ਾਲਸਾ ਪੰਥ ਦੇ ਸਿਧਾਂਤ
(Principles of Khalsa Panth)
ਖ਼ਾਲਸਾ ਪੰਥ ਦੇ ਮੁੱਖ ਸਿਧਾਂਤ ਹੇਠ ਲਿਖੇ ਹਨ-

  1. ‘ਖ਼ਾਲਸਾ’ ਵਿਚ ਪ੍ਰਵੇਸ਼ ਕਰਨ ਲਈ ਹਰ ਇਕ ਵਿਅਕਤੀ ਨੂੰ “ਖੰਡੇ ਦੇ ਪਾਹੁਲ’ ਦਾ ਸੇਵਨ ਕਰਨਾ ਪਵੇਗਾ ਤਦ ਉਹ ਆਪਣੇ ਆਪ ਨੂੰ ਖ਼ਾਲਸਾ ਅਖਵਾਏਗਾ ।
  2. ਹਰ ਇਕ ਖ਼ਾਲਸਾ ਆਪਣੇ ਨਾਂ ਦੇ ਨਾਲ ‘ਸਿੰਘ’ ਸ਼ਬਦ ਲਾਏਗਾ ਅਤੇ ਖ਼ਾਲਸਾ ਇਸਤਰੀ ਆਪਣੇ ਨਾਂ ਦੇ ਨਾਲ ‘ਕੌਰ’ ਸ਼ਬਦ ਲਾਏਗੀ ।
  3. ਹਰ ਇਕ ਖ਼ਾਲਸਾ ਪੰਜ ‘ਕਕਾਰ’ -ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ ਧਾਰਨ ਕਰੇਗਾ ।
  4. ਖ਼ਾਲਸਾ ਇਕ ਈਸ਼ਵਰ ਵਿਚ ਵਿਸ਼ਵਾਸ ਰੱਖੇਗਾ ਅਤੇ ਕਿਸੇ ਦੇਵੀ-ਦੇਵਤੇ ਅਤੇ ਮੂਰਤੀ ਦੀ ਪੂਜਾ ਤੋਂ ਦੂਰ ਰਹੇਗਾ ।
  5. ਉਹ ਸਵੇਰ ਸਮੇਂ ਜਲਦੀ ਉੱਠ ਕੇ ਇਸ਼ਨਾਨ ਕਰਕੇ ਅਤੇ ਪੰਜਾਂ ਬਾਣੀਆਂ-ਜਪੁਜੀ ਸਾਹਿਬ, ਜਾਪੁ ਸਾਹਿਬ, ਅਨੰਦ ਸਾਹਿਬ, ਸਵੈਯੇ ਅਤੇ ਚੌਪਈ ਦਾ ਪਾਠ ਕਰੇਗਾ ।
  6. ਉਹ ਦਸਾਂ ਨਹੁੰਆਂ ਦੀ ਕਿਰਤ ਭਾਵ ਮਿਹਨਤ ਦੀ ਕਮਾਈ ਕਰੇਗਾ । ਉਹ ਆਪਣੀ ਨੇਕ ਕਮਾਈ ਵਿਚੋਂ ਧਾਰਮਿਕ ਕੰਮਾਂ ਲਈ ਦਸਵੰਧ (ਦਸਵਾਂ ਹਿੱਸਾ) ਵੀ ਕੱਢੇਗਾ ।
  7. ਉਹ ਜਾਤ-ਪਾਤ ਅਤੇ ਊਚ-ਨੀਚ ਦੇ ਭੇਦ-ਭਾਵ ਵਿਚ ਵਿਸ਼ਵਾਸ ਨਹੀਂ ਰੱਖੇਗਾ ।
  8. ਹਰੇਕ ਖ਼ਾਲਸਾ ਗੁਰੂ ਅਤੇ ਪੰਥ ਲਈ ਆਪਣਾ ਸਭ ਕੁਝ ਬਲੀਦਾਨ ਕਰਨ ਲਈ ਸਦਾ ਤਿਆਰ ਰਹੇਗਾ ।
  9. ਉਹ ਅਸਤਰ-ਸ਼ਸਤਰ ਧਾਰਨ ਕਰੇਗਾ ਅਤੇ ਧਰਮ ਦੀ ਰੱਖਿਆ ਲਈ ਸਦਾ ਹੀ ਤਤਪਰ ਰਹੇਗਾ ।
  10. ਉਹ ਤੰਮਾਕੂ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰੇਗਾ ।
  11. ਉਹ ਨੈਤਿਕਤਾ ਦੀ ਪਾਲਣਾ ਕਰੇਗਾ ਅਤੇ ਆਪਣੇ ਚਰਿੱਤਰ ਨੂੰ ਸ਼ੁੱਧ ਰੱਖੇਗਾ ।
  12. ਖ਼ਾਲਸਾ ਲੋਕ ਆਪਸ ਵਿਚ ਮਿਲਣ ਸਮੇਂ ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ’ ਕਹਿ ਕੇ ਇਕ ਦੂਜੇ ਦਾ ਸਵਾਗਤ ਕਰਨਗੇ ।