PSEB 10th Class Agriculture Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

Punjab State Board PSEB 10th Class Agriculture Book Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ Textbook Exercise Questions and Answers.

PSEB Solutions for Class 10 Agriculture Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

Agriculture Guide for Class 10 PSEB ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :-

ਪ੍ਰਸ਼ਨ 1.
ਪੰਜਾਬ ਵਿੱਚ ਕਿੰਨੀਆਂ ਕਿਸਮਾਂ ਦੇ ਚੂਹੇ ਮਿਲਦੇ ਹਨ ?
ਉੱਤਰ-
8 ਕਿਸਮ ਦੇ ।

ਪ੍ਰਸ਼ਨ 2.
ਝਾੜੀਆਂ ਦਾ ਚੂਹਾ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਮਿਲਦਾ ਹੈ ?
ਉੱਤਰ-
ਰੇਤਲੇ ਤੇ ਖ਼ੁਸ਼ਕ ਇਲਾਕੇ ਵਿਚ ਮਿਲਦਾ ਹੈ ।

PSEB 10th Class Agriculture Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

ਪ੍ਰਸ਼ਨ 3.
ਸਿਆਲੂ ਮੱਕੀ ਦੇ ਉੱਗਣ ਵੇਲੇ ਚੂਹੇ ਕਿੰਨਾ ਨੁਕਸਾਨ ਕਰ ਦਿੰਦੇ ਹਨ ?
ਉੱਤਰ-
10.7%.

ਪ੍ਰਸ਼ਨ 4.
ਜ਼ਹਿਰੀਲਾ ਚੋਗਾ ਪ੍ਰਤੀ ਏਕੜ ਕਿੰਨੀਆਂ ਥਾਂਵਾਂ ਤੇ ਰੱਖਣਾ ਚਾਹੀਦਾ ਹੈ ?
ਉੱਤਰ-
40 ਥਾਂਵਾਂ ਤੇ 10 ਗਾਮ ਦੇ ਹਿਸਾਬ ਨਾਲ ਹਰ ਇਕ ਜਗ੍ਹਾ ਤੇ ਰੱਖੋ ।

ਪ੍ਰਸ਼ਨ 5.
ਚੂਹਿਆਂ ਨੂੰ ਖਾਣ ਵਾਲੇ ਦੋ ਮਿੱਤਰ ਪੰਛੀਆਂ ਦੇ ਨਾਂ ਦੱਸੋ ।
ਉੱਤਰ-
ਉੱਲੂ ਅਤੇ ਇੱਲਾਂ ।

ਪ੍ਰਸ਼ਨ 6.
ਫ਼ਸਲਾਂ ਨੂੰ ਸਭ ਤੋਂ ਵੱਧ ਨੁਕਸਾਨ ਕਿਹੜਾ ਪੰਛੀ ਪਹੁੰਚਾਉਂਦਾ ਹੈ ?
ਜਾਂ
ਖੇਤੀ ਵਿਚ ਸਭ ਤੋਂ ਹਾਨੀਕਾਰਕ ਪੰਛੀ ਕਿਹੜਾ ਹੈ ?
ਉੱਤਰ-
ਤੋਤਾ ।

ਪ੍ਰਸ਼ਨ 7.
ਡਰਨਾ ਫ਼ਸਲ ਨਾਲੋਂ ਘੱਟੋ-ਘੱਟ ਕਿੰਨਾ ਉੱਚਾ ਹੋਣਾ ਚਾਹੀਦਾ ਹੈ ?
ਉੱਤਰ-
ਇਕ ਮੀਟਰ ।

ਪ੍ਰਸ਼ਨ 8.
ਚੂਹੇ ਮਾਰਨ ਲਈ ਵਰਤੇ ਜਾਣ ਵਾਲੇ ਕਿਸੇ ਇੱਕ ਰਸਾਇਣ ਦਾ ਨਾਂ ਦੱਸੋ ।
ਉੱਤਰ-
ਜ਼ਿੰਕ ਫਾਸਫਾਈਡ ।

PSEB 10th Class Agriculture Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

ਪ੍ਰਸ਼ਨ 9.
ਟਫੀਰੀ ਆਪਣਾ ਆਲ੍ਹਣਾ ਕਿੱਥੇ ਬਣਾਉਂਦੀ ਹੈ ?
ਉੱਤਰ-
ਜ਼ਮੀਨ ਤੇ ।

ਪ੍ਰਸ਼ਨ 10.
ਚੱਕੀਰਾਹਾਂ ਆਪਣੀ ਖੁਰਾਕ ਵਿੱਚ ਕੀ ਖਾਂਦਾ ਹੈ ?
ਉੱਤਰ-
ਕੀੜੇ-ਮਕੌੜੇ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ :-

ਪ੍ਰਸ਼ਨ 1.
ਖੇਤੀ ਉਤਪਾਦਾਂ ਨੂੰ ਹਾਨੀਕਾਰਕ ਜੀਵਾਂ ਤੋਂ ਬਚਾਉਣ ਦੀ ਕਿਉਂ ਲੋੜ ਹੈ ?
ਉੱਤਰ-
ਖੇਤੀ-ਬਾੜੀ ਦੇ ਖੇਤਰ ਵਿਚ ਹੋਈ ਉੱਨਤੀ ਤਾਂ ਹੀ ਬਣੀ ਰਹਿ ਸਕਦੀ ਹੈ ਜੇਕਰ ਖੇਤੀ ਉਤਪਾਦਾਂ ਨੂੰ ਚੰਗੀ ਤਰ੍ਹਾਂ ਸਾਂਭ ਕੇ ਰੱਖਿਆ ਜਾਵੇ । ਖੇਤੀ ਉਤਪਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੀਵਾਂ ਤੋਂ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 2.
ਚੂਹਿਆਂ ਨੂੰ ਗੇਝ ਪਾਉਣ ਦਾ ਕੀ ਢੰਗ ਹੈ ?
ਉੱਤਰ-
ਜ਼ਿਆਦਾ ਚੂਹੇ ਫੜੇ ਜਾਣ ਇਸ ਲਈ ਚਹਿਆਂ ਨੂੰ ਪਿੰਜਰਿਆਂ ਵਿਚ ਆਉਣ ਲਈ ਗਿਝਾਉ । ਇਸ ਲਈ ਹਰ ਪਿੰਜਰੇ ਵਿਚ 10-15 ਗ੍ਰਾਮ ਬਾਜਰਾ ਜਾਂ ਆਰੇ ਜਾਂ ਕਣਕ ਦਾ ਦਲੀਆ, ਜਿਸ ਵਿਚ 2% ਪੀਸੀ ਹੋਈ ਖੰਡ ਅਤੇ 2% ਮੁੰਗਫਲੀ ਜਾਂ ਸੁਰਮਖੀ ਦਾ ਤੇਲ ਪਾਇਆ ਹੋਵੇ, 2-3 ਦਿਨਾਂ ਤਕ ਰੱਖਦੇ ਰਹੋ ਤੇ ਪਿੰਜਰਿਆਂ ਦਾ ਮੂੰਹ ਖੁੱਲ੍ਹਾ ਰਹਿ ਦਿਓ ।

ਪ੍ਰਸ਼ਨ 3.
ਬਰੋਮਾਡਾਇਲੋਨ ਦੇ ਅਸਰ ਨੂੰ ਕਿਵੇਂ ਘੱਟ ਕੀਤਾ ਜਾਂਦਾ ਹੈ ?
ਉੱਤਰ-
ਬਰੋਮਾਡਾਇਲੋਨ ਦਾ ਅਸਰ ਵਿਟਾਮਿਨ ‘ਕੇ’ ਦੀ ਵਰਤੋਂ ਨਾਲ ਘੱਟ ਕੀਤਾ ਜਾ ਸਕਦਾ ਹੈ । ਇਸ ਵਿਟਾਮਿਨ ਦੀ ਵਰਤੋਂ ਡਾਕਟਰ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ ।

ਪ੍ਰਸ਼ਨ 4.
ਪਿੰਡ ਪੱਧਰ ਤੇ ਚੂਹੇ ਮਾਰ ਮੁਹਿੰਮ ਰਾਹੀਂ ਚੂਹਿਆਂ ਦਾ ਖ਼ਾਤਮਾ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਥੋੜ੍ਹੇ ਰਕਬੇ ਵਿਚ ਚੂਹਿਆਂ ਦੀ ਰੋਕਥਾਮ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ । ਕਿਉਂਕਿ ਨਾਲ ਲਗਦੇ ਖੇਤਾਂ ਵਿੱਚੋਂ ਚੁਹੇ ਫਿਰ ਆ ਜਾਂਦੇ ਹਨ । ਇਸ ਲਈ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਚੂਹੇ ਮਾਰੇ ਮੁਹਿੰਮ ਨੂੰ ਪਿੰਡ ਪੱਧਰ ਤੇ ਅਪਣਾਉਣਾ ਬਹੁਤ ਹੀ ਜ਼ਰੂਰੀ ਹੈ । ਇਸ ਤਹਿਤ ਪਿੰਡ ਦੀ ਸਾਰੀ ਜ਼ਮੀਨ ਬੀਜੀ ਹੋਈ, ਬਾਗਾਂ ਵਾਲੀ, ਜੰਗਲਾਤ ਵਾਲੀ ਅਤੇ ਖ਼ਾਲੀ ਉੱਤੇ ਇਕੱਠੇ ਤੌਰ ਤੇ ਚੂਹਿਆਂ ਦਾ ਖ਼ਾਤਮਾ ਕੀਤਾ ਜਾਂਦਾ ਹੈ ।

PSEB 10th Class Agriculture Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

ਪ੍ਰਸ਼ਨ 5.
ਡਰਨੇ ਤੋਂ ਕੀ ਭਾਵ ਹੈ ? ਫ਼ਸਲਾਂ ਦੀ ਰਾਖੀ ਵਿੱਚ ਇਸ ਦੀ ਕੀ ਭੂਮਿਕਾ ਹੈ ?
ਉੱਤਰ-
ਇਕ ਪੁਰਾਣੀ ਮਿੱਟੀ ਦੀ ਹਾਂਡੀ ਲੈ ਕੇ ਉਸ ਉੱਤੇ ਰੰਗ ਨਾਲ ਮਨੁੱਖੀ ਸਿਰ ਬਣਾ ਦਿੱਤਾ ਜਾਂਦਾ ਹੈ ਤੇ ਉਸ ਨੂੰ ਖੇਤ ਵਿੱਚ ਗੱਡੇ ਡੰਡਿਆਂ ਤੇ ਟਿਕਾ ਕੇ ਮਨੁੱਖੀ ਪੋਸ਼ਾਕ ਪੁਆ ਦਿੱਤੀ ਜਾਂਦੀ ਹੈ । ਇਸ ਨੂੰ ਡਰਨਾ ਕਹਿੰਦੇ ਹਨ । ਪੰਛੀ ਇਸ ਨੂੰ ਮਨੁੱਖ ਸਮਝ ਕੇ ਖੇਤ ਵਿੱਚ ਨਹੀਂ ਆਉਂਦੇ । ਇਸ ਤਰ੍ਹਾਂ ਪੰਛੀਆਂ ਤੋਂ ਫ਼ਸਲ ਦਾ ਬਚਾਅ ਹੋ ਜਾਂਦਾ ਹੈ ।

ਪ੍ਰਸ਼ਨ 6.
ਤੋਤੇ ਤੋਂ ਤੇਲ ਬੀਜਾਂ ਵਾਲੀਆਂ ਫ਼ਸਲਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ-
ਤੋਤੇ ਦਾ ਕਾਂਵਾਂ ਨਾਲ ਤਾਲਮੇਲ ਬਹੁਤ ਘੱਟ ਹੈ । ਇਸ ਲਈ ਇਕ ਜਾਂ ਦੋ ਮਰੇ ਕਾਂ ਜਾਂ ਉਨ੍ਹਾਂ ਦੇ ਪੁਤਲੇ ਜ਼ਿਆਦਾ ਨੁਕਸਾਨ ਕਰਨ ਵਾਲੀਆਂ ਥਾਂਵਾਂ ਤੇ ਲਟਕਾ ਦਿੱਤੇ ਜਾਂਦੇ ਹਨ । ਇਸ ਤਰ੍ਹਾਂ ਤੋਤੇ ਖੇਤ ਦੇ ਨੇੜੇ ਨਹੀਂ ਆਉਂਦੇ ।

ਪ੍ਰਸ਼ਨ 7.
ਸੰਘਣੇ ਦਰੱਖ਼ਤਾਂ ਵਾਲੀਆਂ ਥਾਂਵਾਂ ਦੇ ਨੇੜੇ ਸੂਰਜਮੁਖੀ ਦੀ ਫ਼ਸਲ ਕਿਉਂ ਨਹੀਂ ਬੀਜਣੀ ਚਾਹੀਦੀ ?
ਉੱਤਰ-
ਕਿਉਂਕਿ ਦਰੱਖ਼ਤਾਂ ‘ਤੇ ਪੰਛੀਆਂ ਦਾ ਘਰ ਹੁੰਦਾ ਹੈ ਤੇ ਉਹ ਇਹਨਾਂ ਤੇ ਆਸਾਨੀ ਨਾਲ ਬੈਠਦੇ, ਉੱਠਦੇ ਰਹਿੰਦੇ ਹਨ ਤੇ ਫ਼ਸਲ ਨੂੰ ਆਸਾਨੀ ਨਾਲ ਨੁਕਸਾਨ ਪਹੁੰਚਾ ਸਕਦੇ ਹਨ ।

ਪ੍ਰਸ਼ਨ 8.
ਮਿੱਤਰ ਪੰਛੀ ਫ਼ਸਲਾਂ ਦੀ ਰਾਖੀ ਵਿੱਚ ਕਿਸਾਨ ਦੀ ਕਿਵੇਂ ਮੱਦਦ ਕਰਦੇ ਹਨ ?
ਉੱਤਰ-
ਮਿੱਤਰ ਪੰਛੀ ; ਜਿਵੇਂ-ਉੱਲੂ, ਇੱਲਾਂ, ਬਾਜ਼, ਉਕਾਬ ਆਦਿ ਚੂਹਿਆਂ ਨੂੰ ਖਾ ਲੈਂਦੇ ਹਨ ਤੇ ਕੁੱਝ ਹੋਰ ਪੰਛੀ ; ਜਿਵੇਂ-ਨੀਲ ਕੰਠ, ਗਾਏ ਬਗਲਾ, ਛੋਟਾ ਉੱਲੂ/ਚੁਗਲ ਟਟੀਹਰੀਆਂ ਆਦਿ ਹਾਨੀਕਾਰਕ ਕੀੜੇ-ਮਕੌੜੇ ਖਾ ਕੇ ਕਿਸਾਨ ਦੀ ਸਹਾਇਤਾ ਕਰਦੇ ਹਨ ।

ਪ੍ਰਸ਼ਨ 9.
ਗਾਏ ਬਗਲਾ ਦੀ ਪਛਾਣ ਤੁਸੀਂ ਕਿਵੇਂ ਕਰੋਗੇ ?
ਉੱਤਰ-
ਇਹ ਸਫ਼ੈਦ ਰੰਗ ਦਾ ਪੰਛੀ ਹੈ ਜਿਸ ਦੀ ਚੁੰਝ ਪੀਲੀ ਹੁੰਦੀ ਹੈ । ਇਸ ਪੰਛੀ ਨੂੰ ਆਮ ਕਰਕੇ ਵਾਹੀ ਵੇਲੇ ਟਰੈਕਟਰ ਜਾਂ ਬਲਦਾਂ ਦੇ ਪਿੱਛੇ ਜ਼ਮੀਨ ਵਿਚੋਂ ਕੀੜੇ ਖਾਂਦਿਆਂ ਦੇਖਿਆ ਜਾ ਸਕਦਾ ਹੈ ।

PSEB 10th Class Agriculture Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

ਪ੍ਰਸ਼ਨ 10.
ਜ਼ਹਿਰੀਲਾ ਚੋਗਾ ਵਰਤਦੇ ਸਮੇਂ ਲੋੜੀਂਦੀਆਂ ਸਾਵਧਾਨੀਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਜ਼ਹਿਰੀਲੇ ਚੋਗੇ ਦੀ ਵਰਤੋਂ ਸੰਬੰਧੀ ਸਾਵਧਾਨੀਆਂ-

  1. ਚੋਗੇ ਵਿਚ ਜ਼ਹਿਰੀਲੀ ਦਵਾਈ ਮਿਲਾਉਣ ਲਈ ਸੋਟੀ ਜਾਂ ਖੁਰਪੇ ਦੀ ਸਹਾਇਤਾ ਲਉ । ਨਹੀਂ ਤਾਂ ਹੱਥਾਂ ‘ਤੇ ਰਬੜ ਦੇ ਦਸਤਾਨੇ ਪਾ ਕੇ ਮਿਲਾਓ । ਮੂੰਹ, ਨੱਕ ਤੇ ਅੱਖਾਂ ਨੂੰ ਜ਼ਹਿਰ ਤੋਂ ਬਚਾ ਕੇ ਰੱਖੋ ।
  2. ਚੂਹੇਮਾਰ ਦਵਾਈਆਂ ਤੇ ਜ਼ਹਿਰੀਲਾ ਚੋਗਾ ਬੱਚਿਆਂ ਤੇ ਪਾਲਤੂ ਜਾਨਵਰਾਂ ਤੋਂ ਦੂਰ ਰੱਖਣਾ ਚਾਹੀਦਾ ਹੈ ।
  3. ਜ਼ਹਿਰੀਲਾ ਚੋਗਾ ਕਦੇ ਵੀ ਰਸੋਈ ਦੇ ਭਾਂਡਿਆਂ ਵਿਚ ਨਾ ਬਣਾਓ ।
  4. ਜ਼ਹਿਰੀਲਾ ਚੋਗਾ ਰੱਖਣ ਅਤੇ ਲਿਜਾਣ ਲਈ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰੋ ਅਤੇ ਬਾਅਦ ਵਿਚ ਇਹਨਾਂ ਨੂੰ ਮਿੱਟੀ ਵਿਚ ਦਬਾ ਦੇਣਾ ਚਾਹੀਦਾ ਹੈ ।
  5. ਮਰੇ ਹੋਏ ਚਹੇ ਇਕੱਠੇ ਕਰ ਕੇ ਅਤੇ ਬਚਿਆ ਹੋਇਆ ਚੋਗਾ ਮਿੱਟੀ ਵਿਚ ਦਬਾ ਦੇਣੇ ਚਾਹੀਦੇ ਹਨ ।
  6. ਜ਼ਿੰਕ ਫਾਸਫਾਈਡ ਮਨੁੱਖਾਂ ਲਈ ਕਾਫ਼ੀ ਹਾਨੀਕਾਰਕ ਹੈ । ਇਸ ਲਈ ਹਾਦਸਾ ਹੋਣ ਤੋਂ ਮਰੀਜ਼ ਦੇ ਗਲੇ ਵਿਚ ਉਂਗਲੀਆਂ ਮਾਰ ਕੇ ਉਲਟੀ ਕਰਾ ਦੇਣੀ ਚਾਹੀਦੀ ਹੈ ਅਤੇ ਮਰੀਜ਼ ਨੂੰ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-

ਪ੍ਰਸ਼ਨ 1.
ਚੂਹੇ ਕਿੰਨੀ ਕਿਸਮ ਦੇ ਹੁੰਦੇ ਹਨ ? ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਮਿਲਣ ਵਾਲੇ ਚੂਹਿਆਂ ਦਾ ਵੇਰਵਾ ਦਿਓ ।
ਉੱਤਰ-
ਪੰਜਾਬ ਦੇ ਖੇਤਾਂ ਵਿਚ ਮੁੱਖ ਤੌਰ ਤੇ 8 ਕਿਸਮਾਂ ਦੇ ਚੁਹੇ ਤੇ ਚੂਹੀਆਂ ਮਿਲਦੀਆਂ ਹਨ । ਇਹ ਹਨ-ਅੰਨਾ ਚੂਹਾ, ਝਾੜੀਆਂ ਦਾ ਚੂਹਾ, ਨਰਮ ਚਮੜੀ ਚੂਹਾ, ਭੂਰਾ ਚੂਹਾ, ਘਰਾਂ ਦੀ ਚੂਹੀ, ਭੂਰੀ ਚੂਹੀ ਤੇ ਖੇਤਾਂ ਦੀ ਚੁਹੀ ।

ਅੰਨ੍ਹਾ ਚੂਹਾ ਤੇ ਨਰਮ ਚਮੜੀ ਵਾਲਾ ਚੂਹਾ ਗੰਨਾ ਤੇ ਕਣਕ-ਝੋਨਾ ਉਗਾਉਣ ਵਾਲੇ ਅਤੇ ਬੇਟ ਦੇ ਇਲਾਕੇ ਵਿਚ ਮਿਲਦੇ ਹਨ । ਨਰਮ ਚਮੜੀ ਵਾਲਾ ਚੂਹਾ ਕੱਲਰੀ ਜ਼ਮੀਨ ਵਿਚ ਤੇ ਝਾੜੀਆਂ ਦਾ ਦੁਹਾ ਤੇ ਭੂਰਾ ਚੂਹਾ ਰੇਤਲੇ ਤੇ ਖ਼ੁਸ਼ਕ ਇਲਾਕਿਆਂ ਵਿਚ ਤੇ ਝਾੜੀਆਂ ਦਾ ਚੂਹਾ ਕੰਢੀ ਦੇ ਇਲਾਕੇ (ਢਿੱਲ੍ਹਾ ਹੁਸ਼ਿਆਰਪੁਰ) ਵਿਚ ਪਾਇਆ ਜਾਂਦਾ ਹੈ ।

ਪ੍ਰਸ਼ਨ 2.
ਜ਼ਹਿਰੀਲਾ ਚੋ ਤਿਆਰ ਕਰਨ ਦੀਆਂ ਦੋ ਵਿਧੀਆਂ ਬਾਰੇ ਦੱਸੋ ।
ਉੱਤਰ-
1. 2% ਜ਼ਿੰਕ ਫਾਸਫ਼ਾਈਡ (ਕਾਲੀ ਦਵਾਈ) ਵਾਲਾ ਚੋਗਾ – 1 ਕਿਲੋ ਬਾਜਰਾ, ਜਵਾਰ ਜਾਂ ਕਣਕ ਦਾ ਦਲੀਆ ਜਾਂ ਇਨ੍ਹਾਂ ਸਾਰਿਆਂ ਅਨਾਜਾਂ ਦਾ ਮਿਸ਼ਰਨ ਲੈ ਕੇ ਉਸ ਵਿਚ 20 ਗ੍ਰਾਮ ਤੇਲ ਤੇ 25 ਗ੍ਰਾਮ ਜ਼ਿੰਕ ਫਾਸਫਾਈਡ ਦਵਾਈ ਪਾ ਕੇ ਚੰਗੀ ਤਰ੍ਹਾਂ ਰਲਾ ਲਓ, ਚੋਗਾ ਤਿਆਰ ਹੈ । ਇਸ ਗੱਲ ਦਾ ਖ਼ਿਆਲ ਰੱਖੋ ਕਿ ਇਸ ਚੋਗੇ ਵਿਚ ਕਦੇ ਵੀ ਪਾਣੀ ਨਾ ਪਾਇਆ ਜਾਵੇ ਤੇ ਹਮੇਸ਼ਾ ਤਾਜ਼ਾ ਤਿਆਰ ਕੀਤਾ ਚੋਰੀ ਹੀ ਵਰਤੋਂ ।

2. 0.005% ਬਰੋਮਾਡਾਇਲੋਨ ਵਾਲਾ ਚੋਗਾ – 20 ਗ੍ਰਾਮ ਤੇਲ ਤੇ 20 ਗ੍ਰਾਮ ਪੀਸੀ ਹੋਈ ਚੀਨੀ ਅਤੇ 0.25% ਤਾਕਤ ਦਾ 20 ਗ੍ਰਾਮ ਬਰੋਡਾਇਲੋਨ ਪਾਉਡਰ ਨੂੰ ਇਕ ਕਿਲੋ ਦਲੀ ਹੋਈ ਕਣਕ ਜਾਂ ਕਿਸੇ ਹੋਰ ਅਨਾਜ ਦੇ ਆਟੇ ਵਿਚ ਮਿਲਾ ਕੇ ਇਹ ਚੋਗਾ ਤਿਆਰ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 3.
ਬਹੁ-ਪੱਖੀ ਵਿਉਂਤਬੰਦੀ ਨਾਲ ਚੂਹਿਆਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਕਿਸੇ ਇਕ ਤਰੀਕੇ ਨਾਲ ਕਦੇ ਵੀ ਸਾਰੇ ਚੂਹੇ ਨਹੀਂ ਮਾਰੇ ਜਾ ਸਕਦੇ । ਕਿਸੇ ਇਕ ਵੇਲੇ ਚੁਹਿਆਂ ਦੀ ਰੋਕਥਾਮ ਕਰਨ ਤੋਂ ਬਾਅਦ ਬਚੇ ਹੋਏ ਚੂਹੇ ਬੜੀ ਤੇਜ਼ੀ ਨਾਲ ਬੱਚੇ ਪੈਦਾ ਕਰਕੇ ਆਪਣੀ ਗਿਣਤੀ ਵਿਚ ਵਾਧਾ ਕਰ ਲੈਂਦੇ ਹਨ । ਇਸ ਲਈ ਇਕ ਤੋਂ ਵੱਧ ਤਰੀਕੇ ਵਰਤ ਕੇ ਚੂਹਿਆਂ ਨੂੰ ਮਾਰਨਾ ਚਾਹੀਦਾ ਹੈ । ਖੇਤਾਂ ਨੂੰ ਪਾਣੀ ਲਾਉਣ ਵੇਲੇ ਚੂਹਿਆਂ ਨੂੰ , ਡੰਡਿਆਂ ਨਾਲ ਮਾਰੋ । ਫ਼ਸਲ ਬੀਜਣ ਤੋਂ ਬਾਅਦ ਢੁੱਕਵੇਂ ਸਮਿਆਂ ਤੇ ਰਸਾਇਣਿਕ ਢੰਗ ਦੀ ਵਰਤੋਂ ਕਰੋ । ਜ਼ਹਿਰੀਲਾ ਚੋਗਾ ਖੇਤਾਂ ਵਿਚ ਪਾਉਣ ਤੋਂ ਬਾਅਦ ਬਚੀਆਂ ਖੁੱਡਾਂ ਵਿਚ ਗੈਸ ਵਾਲੀਆਂ ਗੋਲੀਆਂ ਵੀ ਪਾ ਦਿਓ । ਜ਼ਿੰਕ ਫਾਸਫਾਈਡ ਦਵਾਈ ਦੀ ਵਰਤੋਂ ਤੋਂ ਇਕਦਮ ਬਾਅਦ ਜ਼ਰੂਰਤ ਹੋਵੇ ਤਾਂ ਰੋਮਾਡਾਇਲੋਨ ਜਾਂ ਗੈਸ ਵਾਲੀਆਂ ਗੋਲੀਆਂ ਦੀ ਵਰਤੋਂ ਕਰੋ ।

ਪ੍ਰਸ਼ਨ 4.
ਪੰਛੀਆਂ ਤੋਂ ਫ਼ਸਲਾਂ ਦੇ ਨੁਕਸਾਨ ਨੂੰ ਬਚਾਉਣ ਦੇ ਰਵਾਇਤੀ ਤਰੀਕੇ ਕਿਹੜੇ ਹਨ ?
ਉੱਤਰ-
ਪੰਛੀਆਂ ਤੋਂ ਫ਼ਸਲਾਂ ਦੇ ਨੁਕਸਾਨ ਨੂੰ ਬਚਾਉਣ ਲਈ ਰਵਾਇਤੀ ਤਰੀਕੇ-

  • ਕਈ ਕੀਮਤੀ ਫ਼ਸਲਾਂ ਜਿਵੇਂ ਸੂਰਜਮੁਖੀ ਅਤੇ ਮੱਕੀ ਆਦਿ ਨੂੰ ਬਚਾਉਣ ਲਈ ਇਹਨਾਂ ਫ਼ਸਲਾਂ ਦੇ ਆਲੇ-ਦੁਆਲੇ ਬਾਹਰਲੀਆਂ ਦੋ-ਤਿੰਨ ਕਤਾਰਾਂ ਵਿੱਚ ਚੈੱਚਾ ਜਾਂ ਬਾਜਰਾ ਵਰਗੀਆਂ ਘੱਟ ਕੀਮਤ ਵਾਲੀਆਂ ਫ਼ਸਲਾਂ ਲਗਾ ਦੇਣੀਆਂ ਚਾਹੀਦੀਆਂ ਹਨ ।
    ਪੰਛੀ ਇਹਨਾਂ ਫ਼ਸਲਾਂ ਨੂੰ ਪਸੰਦ ਕਰਦੇ ਹਨ ਅਤੇ ਇਹਨਾਂ ਨੂੰ ਪਹਿਲਾਂ ਖਾਂਦੇ ਹਨ ਤੇ ਮੁੱਖ ਫ਼ਸਲ ਬਚ ਜਾਂਦੀ ਹੈ ।
  • ਪੰਛੀਆਂ ਦੇ ਬੈਠਣ ਵਾਲੀਆਂ ਥਾਂਵਾਂ ਜਿਵੇਂ ਸੰਘਣੇ ਰੁੱਖਾਂ ਅਤੇ ਬਿਜਲੀ ਦੀਆਂ ਤਾਰਾਂ ਦੇ ਨੇੜੇ ਸੂਰਜਮੁਖੀ ਦੀ ਬਿਜਾਈ ਨਹੀਂ ਕਰਨੀ ਚਾਹੀਦੀ ।
  • ਸੂਰਜਮੁਖੀ ਅਤੇ ਮੱਕੀ ਦੀ ਫ਼ਸਲ ਨੂੰ ਤੋਤੇ ਦੇ ਨੁਕਸਾਨ ਤੋਂ ਬਚਾਉਣ ਲਈ ਇਹਨਾਂ ਦੀ ਬੀਜਾਈ ਘੱਟੋ-ਘੱਟ ਦੋ-ਤਿੰਨ ਏਕੜ ਦੇ ਰਕਬੇ ਵਿੱਚ ਕਰੋ । ਤੋਤਾ ਫ਼ਸਲ ਦੇ ਅੰਦਰ ਜਾ ਕੇ ਫ਼ਸਲ ਨੂੰ ਘੱਟ ਨੁਕਸਾਨ ਕਰਦਾ ਹੈ ।

PSEB 10th Class Agriculture Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

ਪ੍ਰਸ਼ਨ 5.
ਵੱਖ-ਵੱਖ ਯਾਂਤਰਿਕ ਵਿਧੀਆਂ ਨਾਲ ਤੁਸੀਂ ਫ਼ਸਲਾਂ ਦਾ ਪੰਛੀਆਂ ਤੋਂ ਬਚਾਅ ਕਿਵੇਂ ਕਰ ਸਕਦੇ ਹੋ ?
ਉੱਤਰ-
ਯਾਂਤਰਿਕ ਵਿਧੀਆਂ ਨਾਲ ਫ਼ਸਲਾਂ ਦਾ ਪੰਛੀਆਂ ਤੋਂ ਬਚਾਅ

  • ਧਮਾਕਾ ਕਰਨਾ – ਵੱਖ-ਵੱਖ ਸਮੇਂ ਤੇ ਪੰਛੀ ਉਡਾਉਣ ਲਈ ਬੰਦੂਕ ਦੇ ਧਮਾਕੇ ਕਰਨੇ ਚਾਹੀਦੇ ਹਨ ।
  • ਡਰਨੇ ਦੀ ਵਰਤੋਂ – ਇਕ ਪੁਰਾਣੀ ਮਿੱਟੀ ਦੀ ਹਾਂਡੀ ਲੈ ਕੇ ਉਸ ਉੱਤੇ ਰੰਗ ਨਾਲ ਮਨੁੱਖੀ ਸਿਰ ਬਣਾ ਦਿੱਤਾ ਜਾਂਦਾ ਹੈ ਤੇ ਚੋਥ ਨੂੰ ਖੇਤ ਵਿਚ ਗੱਡੇ ਡੰਡਿਆਂ ਤੇ ਟਿਕਾ ਕੇ ਮਨੁੱਖੀ ਪੋਸ਼ਾਕ ਪੁਆ ਦਿੱਤੀ ਜਾਂਦੀ ਹੈ । ਇਸ ਨੂੰ ਡਰਨਾ ਕਹਿੰਦੇ ਹਨ | ਪੰਛੀ ਇਸ ਨੂੰ ਮਨੁੱਖ ਸਮਝ ਕੇ ਖੇਤ ਵਿਚ ਨਹੀਂ ਆਉਂਦੇ । ਇਸ ਤਰਾਂ ਪੰਛੀਆਂ ਤੋਂ ਫ਼ਸਲ ਦਾ ਬਚਾਅ ਹੋ ਜਾਂਦਾ ਹੈ ।
  • ਕਾਵਾਂ ਦੇ ਪ੍ਰਤਣ, ਟੰਗਣਾ – ਤੋਤੇ ਦਾ ਕਾਂਵਾਂ ਨਾਲ ਤਾਲਮੇਲ ਬਹੁਤ ਘੱਟ ਹੈ । ਇਸ ਬਾਰੇ ਕਾਂ ਜਾਂ ਉਨ੍ਹਾਂ ਦੇ ਪੁਤਲੇ ਜ਼ਿਆਦਾ ਨੁਕਸਾਨ ਕਰਨ ਵਾਲੀਆਂ ਥਾਂਵਾਂ ਤੇ ਲਟਕਾ ਤੇ ਲਟਕਾ ‘ਤੇ ਜਾਂਦੇ ਹਨ । ਇਸ ਤਰ੍ਹਾਂ ਤੋਤੇ ਖੇਤ ਦੇ ਨੇੜੇ ਨਹੀਂ ਆਉਂਦੇ ।
  • ਪਟਾਕਿਆਂ ਦੀ ਰੱਸੀ ਦੀ ਵਰਤੋਂ-ਇੱਕ ਰੱਸੀ ਨਾਲ ਹਰ ਛੇ ਤੋਂ ਅੱਠ ਇੰਚ ਦੀ ਦੂਰੀ ਪਟਾਕਿਆਂ ਦੇ ਛੋਟੇ-ਛੋਟੇ ਬੰਡਲ ਬੰਨ੍ਹ ਦਿੱਤੇ ਜਾਂਦੇ ਹਨ ਅਤੇ ਰੱਸੇ ਦੇ ਹੇਠਲੇ ਸਿਰੇ ਨੂੰ ਧੁਖਾ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਥੋੜੀ-ਥੋੜੀ ਦੇਰ ਬਾਅਦ ਧਮਾਕੇ ਹੁੰਦੇ ਰਹਿੰਦੇ ਹਨ ਅਤੇ ਪੰਛੀ ਡਰ ਕੇ ਉੱਡ ਜਾਂਦੇ ਹਨ । ਬੀਜ ਪੁੰਗਰ ਰਹੇ ਹੋਣ ਤਾਂ ਰੱਸੀ ਖੇਤ ਵਿਚਕਾਰ ਅਤੇ ਫ਼ਸਲ ਪੱਕਣ ਸਮੇਂ ਖੇਤ ਦੇ ਕੰਢੇ ਤੋਂ ਦੂਰ ਲਟਕਾਉਣੀ ਚਾਹੀਦੀ ਹੈ ।

PSEB 10th Class Agriculture Guide ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੂਹੇ ਕਿੱਥੇ ਰਹਿੰਦੇ ਹਨ ?
ਉੱਤਰ-
ਚੂਹੇ ਖੁੱਡਾਂ ਵਿਚ ਰਹਿੰਦੇ ਹਨ ।

ਪ੍ਰਸ਼ਨ 2.
ਰੀਨਾ ਤੇ ਕਣਕ-ਝੋਨਾ ਉਗਾਉਣ ਵਾਲੇ ਅਤੇ ਬੇਟ ਵਾਲੇ ਇਲਾਕੇ ਵਿਚ ਕਿਹੜੇ ਚੁਹੇ ਹੁੰਦੇ ਹਨ ?
ਉੱਤਰ-
ਅੰਨਾ ਤੇ ਨਰਮ ਚਮੜੀ ਵਾਲੇ ਚਹੇ ।

ਪ੍ਰਸ਼ਨ 3.
ਕੱਲਰੀ ਜ਼ਮੀਨ ਵਿਚ ਕਿਹੜਾ ਚੂਹਾ ਹੁੰਦਾ ਹੈ ?
ਉੱਤਰ-
ਨਰਮ ਚਮੜੀ ਵਾਲਾ ।

ਪ੍ਰਸ਼ਨ 4.
ਕੰਢੀ ਦੇ ਇਲਾਕੇ ਵਿਚ ਕਿਹੜਾ ਚੂਹਾ ਹੁੰਦਾ ਹੈ ?
ਉੱਤਰ-
ਝਾੜੀਆਂ ਦਾ ਚੂਹਾ ।

PSEB 10th Class Agriculture Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

ਪ੍ਰਸ਼ਨ 5.
ਕਣਕ ਦੇ ਉੱਗਣ ਤੇ ਪੱਕਣ ਵੇਲੇ ਚੂਹਿਆਂ ਦੁਆਰਾ ਕਿੰਨਾ ਨੁਕਸਾਨ ਕੀਤਾ ਜਾਂਦਾ ਹੈ ?
ਉੱਤਰ-
ਉੱਗਣ ਵੇਲੇ 2.9% ਤੇ ਪੱਕਣ ਵੇਲੇ 4.5% ।

ਪ੍ਰਸ਼ਨ 6.
ਮਟਰਾਂ ਵਿਚ ਪੱਕਣ ਵੇਲੇ ਚੂਹੇ ਕਿੰਨਾ ਨੁਕਸਾਨ ਕਰਦੇ ਹਨ ?
ਉੱਤਰ-
1.1%.

ਪ੍ਰਸ਼ਨ 7.
ਕਮਾਦ ਦੇ ਖੇਤਾਂ ਦੇ ਨੇੜੇ ਕਣਕ ਦੇ ਪੱਕਣ ਤਕ ਚੂਹੇ ਕਿੰਨਾ ਨੁਕਸਾਨ ਕਰਦੇ ਹਨ ?
ਉੱਤਰ-
25%.

ਪ੍ਰਸ਼ਨ 8.
ਰੌਣੀ ਵੇਲੇ ਖੁੱਡਾਂ ਵਿੱਚੋਂ ਨਿਕਲੇ ਚੂਹਿਆਂ ਨੂੰ ਕਿਵੇਂ ਮਾਰੋਗੇ ?
ਉੱਤਰ-
ਡੰਡਿਆਂ ਨਾਲ ।

ਪ੍ਰਸ਼ਨ 9.
ਚੂਹੇ ਫੜਨ ਲਈ ਇਕ ਏਕੜ ਵਿੱਚ ਕਿੰਨੇ ਪਿੰਜਰੇ ਰੱਖਣੇ ਚਾਹੀਦੇ ਹਨ ?
ਉੱਤਰ-
16 ਪਿੰਜਰੇ ।

PSEB 10th Class Agriculture Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

ਪ੍ਰਸ਼ਨ 10.
ਪਿੰਜਰਿਆਂ ਦੀ ਦੁਬਾਰਾ ਵਰਤੋਂ ਕਿੰਨੇ ਦਿਨਾਂ ਬਾਅਦ ਕਰਨੀ ਚਾਹੀਦੀ ਹੈ ?
ਉੱਤਰ-
30 ਦਿਨਾਂ ਦੇ ਵਕਫੇ ਤੋਂ ਬਾਅਦ ।

ਪ੍ਰਸ਼ਨ 11.
ਜ਼ਿੰਕ ਫਾਸਫਾਈਡ ਵਾਲਾ ਇਕ ਕਿਲੋ ਚੋਗਾ ਕਿੰਨੇ ਰਕਬੇ ਲਈ ਵਰਤਣਾ ਚਾਹੀਦਾ ਹੈ ?
ਉੱਤਰ-
ਢਾਈ ਏਕੜ ਲਈ ।

ਪ੍ਰਸ਼ਨ 12.
ਚੂਹਿਆਂ ਦੀ ਕੁਦਰਤੀ ਰੋਕਥਾਮ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਕੁੱਝ ਪੰਛੀ ਤੇ ਜਾਨਵਰ ; ਜਿਵੇਂ-ਇੱਲਾਂ, ਉੱਲੂ, ਬਾਜ਼, ਸ਼ਿਕਰਾ, ਸੱਪ, ਬਿੱਲੀਆਂ । ਨਿਉਲੇ ਤੇ ਗਿੱਦੜ ਚੂਹਿਆਂ ਨੂੰ ਮਾਰ ਕੇ ਖਾ ਜਾਂਦੇ ਹਨ ।

ਪ੍ਰਸ਼ਨ 13.
ਪੰਜਾਬ ਵਿਚ ਕਿੰਨੀ ਕਿਸਮ ਦੇ ਪੰਛੀ ਮਿਲਦੇ ਹਨ ?
ਉੱਤਰ-
300 ਕਿਸਮ ਦੇ ।

ਪ੍ਰਸ਼ਨ 14.
ਘੁੱਗੀਆਂ, ਕਬੂਤਰ ਤੇ ਬਿਜੜੇ ਸਲਾਨਾ ਕਿੰਨੇ ਮੁੱਲ ਦਾ ਝੋਨਾ ਖਾ ਜਾਂਦੇ ਹਨ ?
ਉੱਤਰ-
2 ਕਰੋੜ ਰੁਪਏ ਮੁੱਲ ਦਾ ।

ਪ੍ਰਸ਼ਨ 15.
ਡਰਨੇ ਦੀ ਥਾਂ, ਦਿਸ਼ਾ ਅਤੇ ਪੁਸ਼ਾਕ ਕਿੰਨੇ ਦਿਨਾਂ ਬਾਅਦ ਬਦਲਣੀ ਚਾਹੀਦੀ ਹੈ ?
ਉੱਤਰ-
ਦਸ ਦਿਨਾਂ ਬਾਅਦ ।

PSEB 10th Class Agriculture Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

ਪ੍ਰਸ਼ਨ 16.
ਉੱਲੂ ਇਕ ਦਿਨ ਵਿਚ ਕਿੰਨੇ ਚੂਹੇ ਖਾ ਜਾਂਦੇ ਹਨ ?
ਉੱਤਰ-
4-5 ਚੂਹੇ ।

ਪ੍ਰਸ਼ਨ 17.
ਇਕ ਚਿੜੀ ਦਿਨ ਵਿਚ ਆਪਣੇ ਬੱਚਿਆਂ ਨੂੰ ਕਿੰਨੀ ਵਾਰ ਚੋਗਾ ਦਿੰਦੀ ਹੈ ?
ਉੱਤਰ-
250 ਵਾਰ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਨੂੰ ਆਪਣੇ ਚੌਗਿਰਦੇ ਵਿੱਚ ਪੰਛੀਆਂ ਨੂੰ ਬਚਾਉਣ ਲਈ ਕੀ ਉਪਰਾਲੇ ਕਰਨੇ ਚਾਹੀਦੇ ਹਨ ?
ਉੱਤਰ-

  1. ਸਾਨੂੰ ਆਪਣੇ ਚੌਗਿਰਦੇ ਵਿੱਚ ਰਵਾਇਤੀ ਰੁੱਖ ਜਿਵੇਂ ਬੋਹੜ, ਪਿੱਪਲ, ਕਿੱਕਰ, ਟਾਹਲੀ, ਤੂਤ ਆਦਿ ਲਗਾਉਣੇ ਚਾਹੀਦੇ ਹਨ ।
  2. ਲੱਕੜ ਅਤੇ ਮਿੱਟੀ ਦੇ ਬਣਾਵਟੀ ਆਲ੍ਹਣੇ ਲਾ ਕੇ ਪੰਛੀਆਂ ਨੂੰ ਆਲ੍ਹਣਿਆਂ ਲਈ ਥਾਂਵਾਂ ਮੁਹੱਈਆਂ ਕਰਵਾਉਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 2.
ਨੀਲ ਕੰਠ ਬਾਰੇ ਦੱਸੋ ।
ਉੱਤਰ-
ਇਸ ਦਾ ਪੇਟ ਹਲਕੇ ਪੀਲੇ ਰੰਗ ਦਾ ਅਤੇ ਛਾਤੀ ਲਾਲ ਭੂਰੇ ਰੰਗ ਦੀ ਹੁੰਦੀ ਹੈ । ਇਸ ਦਾ ਆਕਾਰ ਕਬੂਤਰ ਵਰਗਾ ਹੁੰਦਾ ਹੈ । ਇਸ ਦੀ ਖੁਰਾਕ ਕੀੜੇ-ਮਕੌੜੇ ਹੁੰਦੇ ਹਨ । ਇਸ ਦਾ ਆਲ੍ਹਣਾ ਰੁੱਖਾਂ ਦੀਆਂ ਖੋੜਾਂ ਵਿਚ ਹੁੰਦਾ ਹੈ ।

ਪ੍ਰਸ਼ਨ 3.
ਟਟੀਰੀ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਪੰਛੀ ਦਾ ਸਿਰ, ਛਾਤੀ ਅਤੇ ਗਰਦਨ ਦਾ ਰੰਗ ਕਾਲਾ ਹੁੰਦਾ ਹੈ । ਇਹ ਉੱਪਰੋਂ ਸੁਨਹਿਰੀ ਰੰਗ ਤੇ ਥੱਲਿਉਂ ਸਫ਼ੈਦ ਹੁੰਦਾ ਹੈ । ਇਹ ਕੀੜੇ-ਮਕੌੜੇ ਤੇ ਘੋਗੇ ਖਾਂਦਾ ਹੈ ਤੇ ਆਪਣਾ ਆਲ੍ਹਣਾ ਜ਼ਮੀਨ ਤੇ ਬਣਾਉਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਸ਼ੀਨੀ ਤਰੀਕਿਆਂ ਨਾਲ ਚੂਹਿਆਂ ਤੋਂ ਫਸਲਾਂ ਨੂੰ ਕਿਵੇਂ ਬਚਾਇਆ ਜਾਂਦਾ ਹੈ ?
ਉੱਤਰ-
ਚੂਹਿਆਂ ਦੀ ਰੋਕਥਾਮ ਲਈ ਮਸ਼ੀਨੀ ਤਰੀਕੇ ਹੇਠ ਲਿਖੇ ਹਨ-

  1. ਚੂਹਿਆਂ ਨੂੰ ਮਾਰਨਾ – ਫ਼ਸਲ ਦੀ ਕਟਾਈ ਤੋਂ ਮਗਰੋਂ ਰੌਣੀ ਵੇਲੇ ਖੁੱਡਾਂ ਪਾਣੀ ਨਾਲ ਭਰ ਜਾਂਦੀਆਂ ਹਨ ਤੇ ਚੂਹੇ ਬਾਹਰ ਨਿਕਲਦੇ ਹਨ ਇਹਨਾਂ ਨੂੰ ਡੰਡਿਆਂ ਨਾਲ ਮਾਰੋ ।
  2. ਪਿੰਜਰਿਆਂ ਦੀ ਵਰਤੋਂ – ਦੇਖੋ ਉਪਰੋਕਤ ਪ੍ਰਸ਼ਨ ।
  3. ਗੇਝ ਪਾਉਣਾ – ਦੇਖੋ ਉਪਰੋਕਤ ਪ੍ਰਸ਼ਨ ।

ਪ੍ਰਸ਼ਨ 3.
ਪਿੰਜਰਿਆਂ ਦੀ ਵਰਤੋਂ ਨਾਲ ਚੂਹਿਆਂ ਤੋਂ ਫ਼ਸਲਾਂ ਨੂੰ ਕਿਵੇਂ ਬਚਾਇਆ ਜਾਂਦਾ ਹੈ ?
ਉੱਤਰ-
ਪਿੰਜਰਿਆਂ ਦੀ ਵਰਤੋਂ ਕਰਕੇ ਚੂਹੇ ਫੜ ਕੇ ਪਾਣੀ ਵਿੱਚ ਡੁਬੋ ਕੇ ਮਾਰ ਦਿੱਤੇ ਜਾਂਦੇ ਹਨ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੋ ਖ਼ਾਨਿਆਂ ਵਾਲਾ ਪਿੰਜਰਾ ਵਿਕਸਿਤ ਕੀਤਾ ਗਿਆ ਹੈ । ਇਸ ਨਾਲ ਇੱਕੋ ਵਾਰੀ ਵਿੱਚ ਹੀ ਕਈ ਚੂਹੇ ਫੜੇ ਜਾ ਸਕਦੇ ਹਨ । ਖੇਤਾਂ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ 16 ਪਿੰਜਰੇ ਚੂਹਿਆਂ ਦੇ ਆਉਣ-ਜਾਣ ਵਾਲੇ ਸਾਰੇ ਰਸਤਿਆਂ, ਚੂਹਿਆਂ ਦੇ ਨੁਕਸਾਨ ਵਾਲੀਆਂ ਥਾਂਵਾਂ ਤੇ ਘਰਾਂ, ਮੁਰਗੀਖ਼ਾਨਿਆਂ, ਗੋਦਾਮਾਂ ਆਦਿ ਵਿੱਚ ਇੱਕ ਪਿੰਜਰਾ ਪਤੀ 4 ਤੋਂ 8 ਵਰਗ ਮੀ. ਦੇ ਹਿਸਾਬ ਨਾਲ ਕੰਧਾਂ ਦੇ ਨਾਲ, ਕਮਰਿਆਂ ਦੀਆਂ ਨੁੱਕਰਾਂ, ਅਨਾਜ ਜਮਾਂ ਕਰਨ ਵਾਲੀਆਂ ਵਸਤਾਂ ਅਤੇ ਸੰਦੁਕਾਂ ਆਦਿ ਦੇ ਪਿੱਛੇ ਰੱਖਣੇ ਚਾਹੀਦੇ ਹਨ । ਕੋਲਡ ਸਟੋਰਾਂ ਵਿਚ ਪਿੰਜਰਿਆਂ ਨੂੰ ਅਖ਼ਬਾਰ ਦੇ ਕਾਗਜ਼ ਵਿਚ ਲਪੇਟ ਕੇ ਰੱਖਣਾ ਚਾਹੀਦਾ ਹੈ । ਚੂਹਿਆਂ ਨੂੰ ਫੜਨ ਲਈ ਉਹਨਾਂ ਨੂੰ ਪਿੰਜਰੇ ਵਿਚ ਪਹਿਲਾਂ 10-15 ਗਰਾਮ ਬਾਜਰਾ, 2% ਪੀਸੀ ਹੋਈ ਖੰਡ ਅਤੇ 2% ਮੂੰਗਫਲੀ ਦੇ ਤੇਲ ਮਿਲਿਆ ਹੋਵੇ ਚੋਗੇ ਦੀ ਗੇਝ ਪਾਉਣੀ ਚਾਹੀਦੀ ਹੈ । ਇਸ ਤਰ੍ਹਾਂ ਚੂਹਿਆਂ ਨੂੰ ਤਿੰਨ ਦਿਨ ਤੱਕ ਫੜੋ ਤੇ ਇਸ ਤਰ੍ਹਾਂ ਪਿੰਜਰਿਆਂ ਦੀ ਵਰਤੋਂ ਕਰਕੇ ਚੂਹਿਆਂ ਨੂੰ ਫੜ ਕੇ ਫ਼ਸਲਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ ।

PSEB 10th Class Agriculture Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

ਪ੍ਰਸ਼ਨ 4.
ਸਾਨੂੰ ਫ਼ਸਲਾਂ ਲਈ ਲਾਭਦਾਇਕ ਪੰਛੀਆਂ ਨੂੰ ਕਿਉਂ ਮਾਰਨਾ ਨਹੀਂ ਚਾਹੀਦਾ ਹੈ ?
ਉੱਤਰ-
ਲਾਭਦਾਇਕ ਪੰਛੀ ਚੂਹਿਆਂ ਅਤੇ ਕੀੜੇ-ਮਕੌੜਿਆਂ ਨੂੰ ਖਾ ਜਾਂਦੇ ਹਨ । ਇੱਥੋਂ ਤੱਕ ਕਿ ਚਿੜੀਆਂ ਅਤੇ ਬਿਜੜੇ ਵੀ ਆਪਣੇ ਬੱਚਿਆਂ ਨੂੰ ਕੀੜੇ-ਮਕੌੜੇ ਖੁਆਉਂਦੇ ਹਨ । ਕਈ ਪੰਛੀ ਜਿਵੇਂ, ਉੱਲੂ, ਇੱਲਾਂ, ਉਕਾਬ ਅਤੇ ਬਾਜ਼ ਵੀ ਚੂਹਿਆਂ ਨੂੰ ਖਾ ਜਾਂਦੇ ਹਨ । ਇੱਕ ਉੱਲੂ ਇੱਕ ਦਿਨ ਵਿੱਚ 4-5 ਚਹੇ ਖਾ ਲੈਂਦਾ ਹੈ । ਇਸ ਤਰ੍ਹਾਂ ਇਹ ਪੰਛੀ ਕਿਸਾਨਾਂ ਦੇ ਦੋਸਤ ਹਨ ਤੇ ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਹੈ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਲਾਭਦਾਇਕ ਪੰਛੀ ਹਨ-
(ਉ) ਨੀਲਕੰਠ
(ਅ) ਗੁਟਾਰ
(ੲ) ਗਾਏ ਬਗਲਾ
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 2.
ਉੱਲੂ ਇੱਕ ਦਿਨ ਵਿੱਚ ਕਿੰਨੇ ਚੂਹੇ ਖਾ ਜਾਂਦੇ ਹਨ ?
(ਉ) 4-5
(ਅ) 8-10.
(ੲ) 1-2
(ਸ) ਸਾਰੇ ।
ਉੱਤਰ-
(ਉ) 4-5

ਪ੍ਰਸ਼ਨ 3.
ਟਵਾਰੀ ਆਪਣਾ ਆਲ੍ਹਣਾ ਕਿੱਥੇ ਬਣਾਉਂਦੀ ਹੈ ?
(ਉ) ਜ਼ਮੀਨ ‘ਤੇ
(ਅ) ਰੁੱਖਾਂ ‘ਤੇ
(ੲ) ਪਾਣੀ ਵਿਚ
(ਸ) ਕੋਈ ਨਹੀਂ ।
ਉੱਤਰ-
(ਉ) ਜ਼ਮੀਨ ‘ਤੇ

ਪ੍ਰਸ਼ਨ 4.
ਚੂਹੇ ਮਾਰਨ ਲਈ ਵਰਤੇ ਜਾਣ ਵਾਲੇ ਰਸਾਇਣ ਦਾ ਨਾਂ ਹੈ :
(ਉ) ਸੋਡੀਅਮ
(ਅ) ਪੋਟਾਸ਼ੀਅਮ ਕਲੋਰਾਈਡ
(ੲ) ਜ਼ਿੰਕ ਫਾਸਫਾਈਡ
(ਸ) ਸਾਰੇ ।
ਉੱਤਰ-
(ੲ) ਜ਼ਿੰਕ ਫਾਸਫਾਈਡ

PSEB 10th Class Agriculture Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

ਪ੍ਰਸ਼ਨ 5.
ਪੰਜਾਬ ਵਿੱਚ ਕਿੰਨੀ ਕਿਸਮ ਦੇ ਪੰਛੀ ਮਿਲਦੇ ਹਨ-
(ਉ) 100
(ਅ) 50
(ੲ) 300
(ਸ) 500
ਉੱਤਰ-
(ੲ) 300

ਪ੍ਰਸ਼ਨ 6.
ਕਿਹੜਾ ਪੰਛੀ ਆਪਣਾ ਆਲ੍ਹਣਾ ਦਰੱਖ਼ਤਾਂ ਦੀਆਂ ਖੋੜਾਂ ਵਿਚ ਬਣਾਉਂਦਾ ਹੈ ?
(ਉ) ਚੱਕੀਰਾਹਾ
(ਅ) ਟਟੀਰੀ
(ੲ) ਗਾਏ ਬਗਲਾ
(ਸ) ਘਰੇਲੂ ਚਿੜੀ ।
ਉੱਤਰ-
(ਉ) ਚੱਕੀਰਾਹਾ

ਪ੍ਰਸ਼ਨ 7.
ਕਿਹੜਾ ਪੰਛੀ ਆਪਣਾ ਆਲ੍ਹਣਾ ਜ਼ਮੀਨ ‘ਤੇ ਬਣਾਉਂਦਾ ਹੈ ।
(ਉ) ਚੱਕੀਰਾਹਾ
(ਅ) ਟਟ੍ਰੇਰੀ
(ੲ) ਗਾਏ ਬਗਲਾ
(ਸ) ਨੀਲ ਕੰਠ ।
ਉੱਤਰ-
(ਅ) ਟਟ੍ਰੇਰੀ

ਪ੍ਰਸ਼ਨ 8.
ਕਿਹੜਾ ਪੰਛੀ ਆਪਣਾ ਆਲ੍ਹਣਾ ਝੰਡਾਂ ਵਿਚ ਦਰੱਖ਼ਤਾਂ ਦੇ ਉੱਪਰ ਬਣਾਉਂਦਾ ਹੈ ?
(ਉ) ਚੱਕੀਰਾਹਾ
(ਅ) ਟਟੀਰੀ
(ੲ) ਗਾਏ ਬਗਲਾ
(ਧ ਉੱਲੂ ।
ਉੱਤਰ-
(ੲ) ਗਾਏ ਬਗਲਾ

ਠੀਕ/ਗਲਤ ਦੱਸੋ

1. ਨੀਲਕੰਠ ਪੰਛੀ ਕੀੜੇ-ਮਕੌੜੇ ਤੇ ਚੂਹਿਆਂ ਨੂੰ ਖਾਂਦਾ ਹੈ ।
ਉੱਤਰ-
ਠੀਕ

2. ਪੰਜਾਬ ਦੇ ਖੇਤਾਂ ਵਿੱਚ 8 ਕਿਸਮ ਦੇ ਚੁਹੇ ਮਿਲਦੇ ਹਨ ।
ਉੱਤਰ-
ਠੀਕ

PSEB 10th Class Agriculture Solutions Chapter 10 ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ

3. ਖੇਤੀ ਵਿਚ ਸਭ ਤੋਂ ਹਾਨੀਕਾਰਕ ਪੰਛੀ ਤੋਤਾ ਹੈ ।
ਉੱਤਰ-
ਠੀਕ

4. ਚੂਹੇ ਮਾਰਨ ਲਈ ਵਰਤੇ ਜਾਣ ਵਾਲਾ ਰਸਾਇਣ ਜ਼ਿੰਕ ਫਾਸਫਾਈਡ ਹੈ ।
ਉੱਤਰ-
ਠੀਕ

5. ਉੱਲੂ, ਬਾਜ਼, ਆਦਿ ਕਿਸਾਨ ਦੇ ਮਿੱਤਰ ਪੰਛੀ ਹਨ ।
ਉੱਤਰ-
ਠੀਕ

ਖਾਲੀ ਥਾਂ ਭਰੋ

1. ਡਰਨਾ ਫਸਲਾਂ ਨਾਲੋਂ ਘਟੋ-ਘੱਟ ………………………… ਮੀਟਰ ਉੱਚਾ ਹੋਣਾ ਚਾਹੀਦਾ
ਹੈ ।
ਉੱਤਰ-
ਇੱਕ

2. ਚੂਹਿਆਂ ਨੂੰ ਫੜਨ ਲਈ ਘੱਟੋ-ਘੱਟ ……………………. ਪਿੰਜਰੇ ਪ੍ਰਤੀ ਏਕੜ ਦੇ ਹਿਸਾਬ ਨਾਲ ਰੱਖੇ ਜਾਂਦੇ ਹਨ ।
ਉੱਤਰ-
16

3. ਘੁੱਗੀਆਂ, ਕਬੂਤਰ ਅਤੇ ਬਿਜੜੇ ਸਾਲ ਵਿਚ ਲਗਪਗ ……………………….. ਰੁਪਏ ਮੁੱਲ ਦਾ ਝੋਨਾ ਖਾ ਜਾਂਦੇ ਹਨ ।
ਉੱਤਰ-
ਦੋ ਕਰੋੜ

4. ………………………. ਪੰਛੀ ਦੀ ਚੁੰਝ ਦਾ ਰੰਗ ਪੀਲਾ ਹੁੰਦਾ ਹੈ ।
ਉੱਤਰ-
ਗਾਏ ਬਗਲਾ

5. ਕੱਲਰੀ ਜ਼ਮੀਨ ਵਿਚ ……………………. ਚਮੜੀ ਵਾਲਾ ਚੂਹਾ ਹੁੰਦਾ ਹੈ ।
ਉੱਤਰ-
ਨਰਮ ।

Leave a Comment