PSEB 10th Class SST Solutions Geography Chapter 2 ਧਰਾਤਲ

Punjab State Board PSEB 10th Class Social Science Book Solutions Geography Chapter 2 ਧਰਾਤਲ Textbook Exercise Questions and Answers.

PSEB Solutions for Class 10 Social Science Geography Chapter 2 ਧਰਾਤਲ

SST Guide for Class 10 PSEB ਧਰਾਤਲ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਹਰੇਕ ਪ੍ਰਸ਼ਨ ਦਾ ਸੰਖੇਪ ਉੱਤਰ ਇਕ ਸ਼ਬਦ ਜਾਂ ਇਕ ਵਾਕ ਵਿਚ ਦਿਓ-

ਪ੍ਰਸ਼ਨ 1.
ਭਾਰਤ ਦੀ ਭੌਤਿਕ ਵੰਡ ਦੀਆਂ ਮੁੱਖ ਇਕਾਈਆਂ ਦੇ ਨਾਂ ਲਿਖੋ ।
ਉੱਤਰ-
ਭਾਰਤ ਦੀ ਭੌਤਿਕ ਵੰਡ ਦੀਆਂ ਮੁੱਖ ਇਕਾਈਆਂ ਹਨ-

  1. ਹਿਮਾਲਿਆ ਪਰਬਤੀ ਖੇਤਰ,
  2. ਉੱਤਰੀ ਵਿਸ਼ਾਲ ਮੈਦਾਨ,
  3. ਪ੍ਰਾਇਦੀਪੀ ਪਠਾਰ ਦਾ ਖੇਤਰ,
  4. ਤਟੀ ਮੈਦਾਨ
  5. ਭਾਰਤੀ ਦੀਪ ।

ਪ੍ਰਸ਼ਨ 2.
ਹਿਮਾਲਿਆ ਪਰਬਤ ਸ਼੍ਰੇਣੀ ਦਾ ਆਕਾਰ ਕੀ ਹੈ ?
ਉੱਤਰ-
ਹਿਮਾਲਿਆ ਪਰਬਤ ਸ਼੍ਰੇਣੀ ਦਾ ਆਕਾਰ ਇਕ ਉਤਲ-ਚਾਪ (Convex Curve) ਵਰਗਾ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 3.
ਟਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਦੇ ਨਾਂ ਦੱਸੋ ।
ਉੱਤਰ-
ਟਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਹਨ-ਮਾਊਂਟ ਕੇ2 (K2), ਗੌਡਵਿਨ ਆਸਟਿਨ, ਹੇਡਨ ਪੀਕ, ਬਾਂਡ ਪੀਕ, ਗੈਸ਼ਰਬੂਮ, ਕਾਪੋਸ਼ੀ ਅਤੇ ਹਰਮੋਸ਼ ।

ਪ੍ਰਸ਼ਨ 4.
ਮਹਾਨ ਹਿਮਾਲਿਆ ਵਿਚ 800 ਮੀਟਰ ਤੋਂ ਵੱਧ ਉੱਚਾਈ ਤੇ ਕਿਹੜੀਆਂ ਚੋਟੀਆਂ ਮਿਲਦੀਆਂ ਹਨ ?
ਉੱਤਰ-
ਮਹਾਨ ਹਿਮਾਲਿਆ ਦੀਆਂ 8000 ਮੀਟਰ ਤੋਂ ਵੱਧ ਉੱਚੀਆਂ ਚੋਟੀਆਂ ਹਨ-ਮਾਊਂਟ ਐਵਰੈਸਟ (8848 ਮੀਟਰ), ਕੰਚਨਜੰਗਾ (8598 ਮੀਟਰ), ਮਕਾਲੂ (8481 ਮੀਟਰ), ਧੌਲਗਿਰੀ (8172 ਮੀਟਰ), ਮਨਾਸਲੂ (8156 ਮੀਟਰ), ਚੌ: ਉਜ, (8153 ਮੀਟਰ), ਨਾਗਾ ਪਰਬਤ ( 8126 ਮੀਟਰ) ਅਤੇ ਅੰਨਪੂਰਨਾ (8078 ਮੀਟਰ) ।

ਪ੍ਰਸ਼ਨ 5.
ਭਾਰਤ ਦੇ ਜੁਆਨ ਅਤੇ ਪ੍ਰਾਚੀਨ ਪਹਾੜਾਂ ਦੇ ਨਾਂ ਲਿਖੋ ।
ਉੱਤਰ-
ਹਿਮਾਲਿਆ ਪਰਬਤ ਭਾਰਤ ਦੇ ਜੁਆਨ ਪਹਾੜ ਹਨ ਅਤੇ ਇੱਥੋਂ ਦੇ ਪ੍ਰਾਚੀਨ ਪਹਾੜ ਅਰਾਵਲੀ, ਵਿੰਧੀਆਚਲ, ਸਤਪੁੜਾ ਆਦਿ ਹਨ ।

ਪ੍ਰਸ਼ਨ 6.
ਭਾਰਤ ਵਿਚ ਦਰਾੜ ਘਾਟੀਆਂ ਕਿੱਥੇ ਸਥਿਤ ਹਨ ?
ਉੱਤਰ-
ਭਾਰਤ ਵਿਚ ਦਰਾੜ ਘਾਟੀਆਂ ਪ੍ਰਾਇਦੀਪੀ ਪਠਾਰ ਵਿਚ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 7.
ਡੈਲਟਾ ਕੀ ਹੁੰਦਾ ਹੈ ?
ਉੱਤਰ-
ਨਦੀ ਦੁਆਰਾ ਆਪਣੇ ਮਹਾਨੇ ਤੇ ਬਣੇ ਥਲ ਰੂਪ ਨੂੰ ਡੈਲਟਾ ਆਖਦੇ ਹਨ ।

ਪ੍ਰਸ਼ਨ 8.
ਦੇਸ਼ ਦੇ ਮੁੱਖ ਡੈਲਟਾਈ ਖੇਤਰਾਂ ਦੇ ਨਾਂ ਲਿਖੋ
ਉੱਤਰ-
ਭਾਰਤ ਦੇ ਮੁੱਖ ਡੈਲਟਾਈ ਖੇਤਰ ਹਨ-ਗੰਗਾ-ਬ੍ਰਹਮਪੁੱਤਰ ਡੈਲਟਾ ਖੇਤਰ, ਗੋਦਾਵਰੀ ਨਦੀ ਡੈਲਟਾ ਖੇਤਰ, ਕਾਵੇਰੀ ਨਦੀ ਡੈਲਟਾ ਖੇਤਰ, ਕ੍ਰਿਸ਼ਨਾ ਨਦੀ ਡੈਲਟਾ ਖੇਤਰ ਅਤੇ ਮਹਾਂਨਦੀ ਦਾ ਡੈਲਟਾ ਖੇਤਰ ।

ਪ੍ਰਸ਼ਨ 9.
ਹਿਮਾਲਾ ਪਰਬਤ ਵਿਚ ਕਿਹੜੇ ਬੱਚੇ ਜਾਂ ਵਸਤੇ ਮਿਲਦੇ ਹਨ ?
ਉੱਤਰ-
ਹਿਮਾਲਾ ਪਰਬਤ ਦੇ ਦੌਰਿਆਂ ਦੇ ਨਾਂ ਹਨ-ਅਗਹਿਲ, ਜੋਜੀਲਾ, ਖਰਬੂੰਗਲਾ, ਰੋਹਤਾਂਗ, ਚਾਂਗ ਲਾ, ਬਾਰਾ ਲਾਚਾ ਲਾ, ਸ਼ਿਪਕੀ ਲਾ, ਨਾਥੁ ਲਾ, ਤੱਕਲਾ ਕੋਟ ਆਦਿ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 10.
ਛੋਟੇ ਹਿਮਾਲਾ ਦੀਆਂ ਮੁੱਖ ਪਰਬਤੀ ਸ਼੍ਰੇਣੀਆਂ ਦੇ ਨਾਂ ਦੱਸੋ । ‘
ਉੱਤਰ-
ਛੋਟੇ ਹਿਮਾਲਾ ਦੀਆਂ ਮੁੱਖ ਪਰਬਤੀ ਸ਼੍ਰੇਣੀਆਂ ਹਨ-

  1. ਕਸ਼ਮੀਰ ਵਿਚ ਪੀਰ ਪੰਜਾਲ, ਨਾਂਗਾ ਟਿੱਬਾ,
  2. ਹਿਮਾਚਲ ਵਿਚ ਧੌਲਾਧਾਰ ਤੇ ਕੁਮਾਊਂ,
  3. ਨੇਪਾਲ ਵਿਚ ਮਹਾਂਭਾਰਤ,
  4. ਉੱਤਰਾਖੰਡ ਵਿਚ ਮੰਸੂਰੀ,
  5. ਭੂਟਾਨ ਵਿਚ ਥਿੰਪੂ ।

ਪ੍ਰਸ਼ਨ 11.
ਛੋਟੇ ਹਿਮਾਲਾ ਵਿਚ ਕਿਹੜੀਆਂ-ਕਿਹੜੀਆਂ ਸਿਹਤਵਰਧਕ ਘਾਟੀਆਂ ਤੇ ਸਥਾਨ ਮਿਲਦੇ ਹਨ ? .
ਉੱਤਰ-
ਛੋਟੇ ਹਿਮਾਲਾ ਵਿਚ ਮੁੱਖ ਸਿਹਤਵਰਧਕ ਸਥਾਨ ਸ਼ਿਮਲਾ, ਨਗਰ, ਮੰਸੂਰੀ, ਨੈਨੀਤਾਲ, ਦਾਰਜੀਲਿੰਗ ਅਤੇ ਚਕਰਾਤਾ ਹਨ ।

ਪ੍ਰਸ਼ਨ 12.
ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਦੇ ਨਾਂ ਲਿਖੋ ।
ਉੱਤਰ-
ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਹਨ-ਦੇਹਰਾਦੂਨ, ਪਤਲੀਦੂਨ, ਕੋਥਰੀਦੂਨ, ਊਧਮਪੁਰ, ਕੋਥਲੀ ਆਦਿ ।

ਪ੍ਰਸ਼ਨ 13.
ਹਿਮਾਲਿਆ ਦੀਆਂ ਮੁੱਖ ਪੂਰਬੀ ਸ਼ਾਖ਼ਾਵਾਂ ਦੇ ਨਾਂ ਲਿਖੋ ।
ਉੱਤਰ-
ਹਿਮਾਲਿਆ ਦੀਆਂ ਮੁੱਖ ਪੂਰਬੀ ਸ਼ਾਖ਼ਾਵਾਂ ਪਟਕੋਈ ਬੰਮ, ਗਾਰੋ, ਖਾਸੀ, ਐੱਤੀਆ ਅਤੇ ਤ੍ਰਿਪੁਰਾ ਦੀਆਂ ਪਹਾੜੀਆਂ ਹਨ ।

ਪ੍ਰਸ਼ਨ 14.
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਦਰਿਆਵਾਂ ਦੇ ਕਿਹੜੇ-ਕਿਹੜੇ ਭੂ-ਆਕਾਰ ਮਿਲਦੇ ਹਨ ?
ਉੱਤਰ-
ਉੱਤਰ ਦੇ ਮੈਦਾਨਾਂ ਵਿਚ ਨਦੀਆਂ ਵਲੋਂ ਬਣਾਏ ਗਏ ਭੂ-ਆਕਾਰ ਹਨ-ਜਲੋਢ ਪੰਖ, ਜਲੋਢ ਸ਼ੰਕੂ, ਸੱਪਦਾਰ ਮੋੜ, ਦਰਿਆਈ ਪੌੜੀਆਂ, ਕੁਦਰਤੀ ਬੰਨ੍ਹ ਅਤੇ ਹੜ੍ਹ ਦੇ ਮੈਦਾਨ ।

ਪ੍ਰਸ਼ਨ 15.
ਬ੍ਰਹਮਪੁੱਤਰ ਮੈਦਾਨ ਦਾ ਆਕਾਰ ਕੀ ਹੈ ?
ਉੱਤਰ-
ਬ੍ਰਹਮਪੁੱਤਰ ਮੈਦਾਨ 640 ਕਿਲੋਮੀਟਰ ਲੰਬਾ ਅਤੇ 90 ਤੋਂ 100 ਕਿਲੋਮੀਟਰ ਤਕ ਚੌੜਾ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 16.
ਅਰਾਵਲੀ ਪਰਬਤ ਸ਼੍ਰੇਣੀ ਦਾ ਵਿਸਤਾਰ ਕੀ ਹੈ ? ਇਸ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਦੱਸੋ ।
ਉੱਤਰ-
ਅਰਾਵਲੀ ਪਰਬਤ ਸ਼੍ਰੇਣੀ ਦਿੱਲੀ ਤੋਂ ਲੈ ਕੇ ਗੁਜਰਾਤ ਤਕ ਫੈਲੀ ਹੋਈ ਹੈ । ਇਸ ਦੀ ਲੰਬਾਈ 725 ਕਿਲੋਮੀਟਰ ਹੈ । ਇਸ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਗੁਰੂ ਸਿਖਰ (1722 ਮੀਟਰ) ਹੈ ।

ਪ੍ਰਸ਼ਨ 17.
ਪੱਛਮੀ ਘਾਟ ਦੀਆਂ ਉੱਚੀਆਂ ਚੋਟੀਆਂ ਦੇ ਨਾਂ ਲਿਖੋ ।
ਉੱਤਰ-
ਪੱਛਮੀ ਘਾਟ ਦੀਆਂ ਉੱਚੀਆਂ ਚੋਟੀਆਂ ਹਨ-

  1. ਅਨਾਈ ਮੁਦੀ (2695 ਮੀ:),
  2. ਮੰਨਾਮਾਲਾ (2659 ਮੀ:),
  3. ਮੈਸਾਪੁਲੀਮਾਲਾ (2640 ਮੀ:),
  4. ਦੋਦਾਬੇਟਾ (2637 ਮੀ:) ।

ਪ੍ਰਸ਼ਨ 18.
ਪੂਰਬੀ ਘਾਟ ਦੀਆਂ ਦੱਖਣੀ ਪਹਾੜੀਆਂ ਦੇ ਨਾਂ ਲਿਖੋ ।
ਉੱਤਰ-
ਜਵੱਦੀ (Jawaddi), ਸੀਰੂਮਲਾਈ (Sirumalai) ਅਤੇ ਕਰਨਥਾਮਲਾਈ (Karanthamalai) ਆਦਿ ਪੂਰਬੀ ਘਾਟ ਦੀਆਂ ਦੱਖਣੀ ਪਹਾੜੀਆਂ ਹਨ।

ਪ੍ਰਸ਼ਨ 19.
ਅਨਾਇਮੁਦੀ ਦੀ ਗੰਢ ‘ਤੇ ਕਿਹੜੀਆਂ ਪਰਬਤ ਸ਼੍ਰੇਣੀਆਂ ਆ ਕੇ ਮਿਲਦੀਆਂ ਹਨ ?
ਉੱਤਰ-
ਕਾਰਡਾਮਮ ਜਾਂ ਇਲਾਮੀ (Elami), ਅਨਾਇਮਲਾਇ ਅਤੇ ਪਲਨੀ ।

ਪ੍ਰਸ਼ਨ 20.
ਦੱਖਣੀ ਪਠਾਰ ਦੇ ਪਹਾੜੀ ਸਮੂਹ ਵਿਚ ਕਿਹੜੇ-ਕਿਹੜੇ ਪਰਬਤੀ ਸਿਹਤ-ਵਰਧਕ ਸਥਾਨ (Hill Stations) ਮਿਲਦੇ ਹਨ ?
ਉੱਤਰ-
ਦੋਦਾਬੇਟਾ, ਊਟੀ (ਉਦਗਮਨਦਲਾਮ), ਪਲਨੀ ਅਤੇ ਕੋਡਾਇਨਾਲ ।’

ਪ੍ਰਸ਼ਨ 21.
ਉੱਤਰ-
ਪੂਰਬੀ ਤਟਵਰਤੀ ਮੈਦਾਨ ਦੇ ਉਪਭਾਗ ਕਿਹੜੇ-ਕਿਹੜੇ ਹਨ ?
ਉੱਤਰ-
ਉੱਤਰ-ਪੂਰਬੀ ਤਟਵਰਤੀ ਮੈਦਾਨ ਦੇ ਉਪ-ਭਾਗ ਹਨ-

  1. ਉੜੀਸਾ ਦੇ ਮੈਦਾਨ,
  2. ਉੱਤਰੀ ਸਰਕਾਰ ।

ਪ੍ਰਸ਼ਨ 22.
ਅਰਬ ਸਾਗਰ ਦੇ ਦੀਪਾਂ ਦੇ ਨਾਂ ਦੱਸੋ ।
ਉੱਤਰ-
ਅਰਬ ਸਾਗਰ ਵਿਚ ਸਥਿਤ ਉੱਤਰੀ ਦੀਪਾਂ ਨੂੰ ਅਮੀਨਦੀਵੀ (Amindivi), ਮੱਧਵਰਤੀ ਦੀਪਾਂ ਨੂੰ ਲਕਾਦੀਪ ਅਤੇ ਦੱਖਣੀ ਭਾਗ ਨੂੰ ਮਿਨੀਕੋਆਇ ਆਖਿਆ ਜਾਂਦਾ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 23.
ਦੇਸ਼ ਦੇ ਤਟ ਦੇ ਪਾਸ ਕਿਹੜੇ-ਕਿਹੜੇ ਦੀਪ ਮਿਲਦੇ ਹਨ ?
ਉੱਤਰ-
ਦੇਸ਼ ਦੇ ਤਟ ਦੇ ਨੇੜੇ ਲਕਸ਼ਦੀਪ, ਅੰਡੇਮਾਨ ਤੇ ਨਿਕੋਬਾਰ ਆਦਿ ਦੀਪ ਮਿਲਦੇ ਹਨ ।

ਪ੍ਰਸ਼ਨ 24.
ਦੇਸ਼ ਦਾ ਦੱਖਣੀ ਬਿੰਦੂ ਕਿੱਥੇ ਸਥਿਤ ਹੈ ?
ਉੱਤਰ-
ਦੇਸ਼ ਦਾ ਦੱਖਣੀ ਬਿੰਦੂ ਬ੍ਰੇਟ ਨਿਕੋਬਾਰ ਦੇ ਇੰਦਰਾ ਪੁਆਇੰਟ (Indira Point) ਉੱਤੇ ਸਥਿਤ ਹੈ ।

II. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਹਿਮਾਲਿਆ ਦੀ ਕੁਮਵਾਰ ਉਠਾਨਾਂ (Uplifts) ਬਾਰੇ ਕੋਈ ਦੋ ਪ੍ਰਮਾਣ ਦੱਸੋ ।
ਉੱਤਰ-
ਹਿਮਾਲਿਆ ਦਾ ਜਨਮ ਅੱਜ ਤੋਂ ਲਗਭਗ 400 ਲੱਖ ਸਾਲ ਪਹਿਲਾਂ ਟੈਥੀਜ਼ (Tythes) ਸਮੁੰਦਰ ਤੋਂ ਹੋਇਆ ਹੈ । ਇਕ ਲੰਬੇ ਸਮੇਂ ਤਕ ਤਿੱਬਤ ਅਤੇ ਦੱਖਣੀ ਪਠਾਰ ਦੀਆਂ ਨਦੀਆਂ ਟੈਥੀਜ਼ ਸਮੁੰਦਰ ਵਿਚ ਨਿਖੇਪ ਲਿਆ ਕੇ ਜਮਾਂ ਕਰਦੀਆਂ ਰਹੀਆਂ । ਫਿਰ ਦੋਵੇਂ ਪਠਾਰਾਂ ਇਕ ਦੂਸਰੇ ਵੱਲ ਖਿਸਕਣੀਆਂ ਸ਼ੁਰੂ ਹੋਈਆਂ । ਇਸ ਨਾਲ ਤਲਛਟ ਵਿਚ ਮੋੜ ਪੈਣ ਲੱਗੇ ਅਤੇ ਉੱਚੇ ਉੱਠਣ ਲੱਗੇ । ਇਹ ਕ੍ਰਮਵਾਰ ਉਠਾਨ ਅੱਜ ਵੀ ਜਾਰੀ ਹੈ । ਇਸੇ ਉਠਾਨ ਨਾਲ ਹਿਮਾਲਿਆ ਪਰਬਤ ਦਾ ਨਿਰਮਾਣ ਹੋਇਆ ਹੈ । ਹਿਮਾਲਿਆ ਦੀਆਂ ਸਾਰੀਆਂ ਸ਼੍ਰੇਣੀਆਂ ਦਾ ਉੱਥਾਨ ਇਕੱਠੇ ਨਹੀਂ ਹੋਇਆ । ਇਹ ਕੁਮਬੱਧ ਹੋਇਆ ਹੈ । ਇਸ ਦੇ ਬਾਰੇ ਦੋ ਪ੍ਰਮਾਣ ਹੇਠ ਲਿਖੇ ਹਨ-

  1. ਹਿਮਾਲਿਆ ਦੀਆਂ ਸਾਰੀਆਂ ਸ਼੍ਰੇਣੀਆਂ ਦੀ ਉਚਾਈ ਇਕ ਸਮਾਨ ਨਹੀਂ ਹੈ ।
  2. ਇਨ੍ਹਾਂ ਦੀ ਉਚਾਈ ਲਗਾਤਾਰ ਵੱਧ ਰਹੀ ਹੈ । ਹਾਲ ਹੀ ਵਿੱਚ ਹੋਈ ਖੋਜ ਦੇ ਮੁਤਾਬਕ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਉੱਚਾਈ 86 cm ਵਧੀ ਹੈ ।

ਪ੍ਰਸ਼ਨ 2.
ਕੀ ਹਿਮਾਲਿਆ ਪਰਬਤ ਤੇ ਦੱਖਣ ਦੀ ਪਠਾਰ ਵਿਚ ਕੁਝ ਸਮਾਨਤਾਵਾਂ ਮਿਲਦੀਆਂ ਹਨ ?
ਉੱਤਰ-
ਹਿਮਾਲਿਆ ਪਰਬਤ ਮਾਲਾ ਅਤੇ ਦੱਖਣੀ ਪਠਾਰ ਵਿਚ ਹੇਠ ਲਿਖੀਆਂ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ-

  1. ਹਿਮਾਲਿਆ ਪਰਬਤ ਦਾ ਨਿਰਮਾਣ ਦੱਖਣੀ ਪਠਾਰ ਦੀ ਮੌਜੂਦਗੀ ਕਾਰਨ ਹੋਇਆ ਹੈ ।
  2. ਪ੍ਰਾਇਦੀਪੀ ਪਠਾਰ ਦੀਆਂ ਪਹਾੜੀਆਂ, ਭੰਸ਼ ਘਾਟੀਆਂ ਅਤੇ ਅਪਭੰਸ਼ ਹਿਮਾਲਿਆ ਪਰਬਤ ਮਾਲਾ ਤੋਂ ਆਉਣ ਵਾਲੇ ਦਬਾਅ ਦੇ ਕਾਰਨ ਬਣੀਆਂ ਹਨ ।
  3. ਹਿਮਾਲਿਆ ਪਰਬਤ ਦੇ ਵਾਂਗ ਦੱਖਣੀ ਪਠਾਰ ਵਿਚ ਅਨੇਕਾਂ ਖਣਿਜ ਪਦਾਰਥ ਮਿਲਦੇ ਹਨ ।
  4. ਇਨ੍ਹਾਂ ਦੋਹਾਂ ਭੌਤਿਕ ਭਾਗਾਂ ਵਿਚ ਜੰਗਲ ਪਾਏ ਜਾਂਦੇ ਹਨ, ਜਿਹੜੇ ਦੇਸ਼ ਵਿਚ ਲੱਕੜੀ ਦੀ ਮੰਗ ਨੂੰ ਪੂਰਾ ਕਰਦੇ ਹਨ ।

ਪ੍ਰਸ਼ਨ 3.
ਕੀ ਹਿਮਾਲਿਆ ਪਰਬਤ ਅਜੇ ਸੱਚਮੁਚ ਹੀ ਜਵਾਨ ਹਾਲਤ ਵਿਚ ਹਨ ?
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਹਿਮਾਲਿਆ ਪਰਬਤ ਅਜੇ ਵੀ ਜਵਾਨ ਉਮਰ ਵਿਚ ਹੈ, ਇਸ ਦਾ ਜਨਮ ਨਦੀਆਂ ਵਲੋਂ ਟੈਥੀਜ਼ ਸਮੁੰਦਰ ਵਿਚ ਵਿਛਾਏ ਗਏ ਨਿਖੇਪ ਨਾਲ ਹੋਇਆ ਹੈ । ਬਾਅਦ ਵਿਚ ਇਸ ਦੇ ਦੋਹੀਂ ਪਾਸੀਂ ਸਥਿਤ ਭੂ-ਖੰਡਾਂ ਦੇ ਇਕ-ਦੂਸਰੇ ਵੱਲ ਖਿਸਕਣ ਨਾਲ ਤਲਛਟ ਵਿਚ ਮੋੜ ਪੈ ਗਏ, ਜਿਸ ਨਾਲ ਹਿਮਾਲਿਆ ਪਰਬਤਾਂ ਦੇ ਰੂਪ ਵਿਚ ਉੱਪਰ ਉੱਠ ਆਏ । ਅੱਜ ਵੀ ਇਹ ਪਰਬਤ ਉੱਚੇ ਉੱਠ ਰਹੇ ਹਨ । ਇਸ ਤੋਂ ਇਲਾਵਾ ਇਨ੍ਹਾਂ ਪਰਬਤਾਂ ਦਾ ਨਿਰਮਾਣ ਦੇਸ਼ ਦੇ ਹੋਰ ਪਰਬਤਾਂ ਦੇ ਮੁਕਾਬਲੇ ਕਾਫ਼ੀ ਬਾਅਦ ਵਿਚ ਹੋਇਆ । ਇਸ ਲਈ ਅਸੀਂ ਆਖ ਸਕਦੇ ਹਾਂ ਕਿ ਹਿਮਾਲਿਆ ਪਰਬਤ ਅਜੇ ਵੀ ਆਪਣੀ ਜਵਾਨ ਉਮਰ ਵਿਚ ਹੈ ।

ਪ੍ਰਸ਼ਨ 4.
ਮਹਾਨ ਹਿਮਾਲਿਆ ਦੀਆਂ ਧਰਾਤਲੀ ਵਿਸ਼ੇਸ਼ਤਾਵਾਂ ‘ਤੇ ਚਾਨਣਾ ਪਾਓ ।
ਉੱਤਰ-
ਮਹਾਨ ਹਿਮਾਲਿਆ ਪੱਛਮ ਵਿਚ ਸਿੰਧ ਨਦੀ ਦੀ ਘਾਟੀ ਤੋਂ ਲੈ ਕੇ ਉੱਤਰ-ਪੂਰਬ ਵਿਚ ਬ੍ਰਹਮਪੁੱਤਰ ਦੀ ਦਿਹਾਂਗ ਘਾਟੀ ਤਕ ਫੈਲਿਆ ਹੋਇਆ ਹੈ । ਇਸ ਦੀਆਂ ਮੁੱਖ ਧਰਾਤਲੀ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਇਹ ਦੇਸ਼ ਦੀ ਸਭ ਤੋਂ ਲੰਮੀ ਅਤੇ ਉੱਚੀ ਪਰਬਤ ਸ਼੍ਰੇਣੀ ਹੈ । ਇਸ ਵਿਚ ਗ੍ਰੇਨਾਈਟ ਅਤੇ ਨੀਸ ਵਰਗੀਆਂ ਪਰਿਵਰਤਿਤ ਰਵੇਦਾਰ ਚੱਟਾਨਾਂ ਮਿਲਦੀਆਂ ਹਨ ।
  2. ਇਸ ਦੀਆਂ ਚੋਟੀਆਂ ਬਹੁਤ ਉੱਚੀਆਂ ਹਨ । ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ (8848 ਮੀਟਰ) ਇਸ ਪਰਬਤ ਮਾਲਾ ਵਿਚ ਸਥਿਤ ਹੈ । ਇੱਥੋਂ ਦੀਆਂ ਚੋਟੀਆਂ ਹਮੇਸ਼ਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ ।
  3. ਇਸ ਵਿਚ ਅਨੇਕਾਂ ਦੱਰੇ ਹਨ ਜਿਹੜੇ ਪਰਬਤੀ ਮਾਰਗ ਬਣਾਉਂਦੇ ਹਨ ।
  4. ਇਸ ਵਿਚ ਕਾਠਮੰਡੂ ਅਤੇ ਕਸ਼ਮੀਰ ਵਰਗੀਆਂ ਮਹੱਤਵਪੂਰਨ ਘਾਟੀਆਂ ਸਥਿਤ ਹਨ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 5.
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਕਿਹੜੇ-ਕਿਹੜੇ ਜਲੋਵੀ ਮੈਦਾਨਾਂ ਦਾ ਨਿਰਮਾਣ ਹੋਇਆ ਹੈ ?
ਉੱਤਰ-
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਹੇਠ ਲਿਖੇ ਜਲੋਢੀ ਮੈਦਾਨਾਂ ਦੀ ਰਚਨਾ ਹੋਈ ਹੈ-

  1. ਖਾਦਰ ਦੇ ਮੈਦਾਨ
  2. ਬਾਂਗਰ ਦੇ ਮੈਦਾਨ
  3. ਭਾਬਰ ਦੇ ਮੈਦਾਨ
  4. ਤਰਾਈ ਦੇ ਮੈਦਾਨ
  5. ਬੰਜਰ ਮੈਦਾਨ ।

ਪ੍ਰਸ਼ਨ 6.
ਥਾਰ ਮਾਰੂਥਲ ‘ਤੇ ਇਕ ਭੂਗੋਲਿਕ ਨੋਟ ਲਿਖੋ ।
ਉੱਤਰ-
ਥਾਰ ਮਾਰੂਥਲ ਪੰਜਾਬ ਅਤੇ ਹਰਿਆਣਾ ਦੇ ਦੱਖਣੀ ਭਾਗਾਂ ਤੋਂ ਲੈ ਕੇ ਗੁਜਰਾਤ ਦੇ ਰਣ ਆਫ ਕੱਛ ਤਕ ਫੈਲਿਆ ਹੋਇਆ ਹੈ । ਇਹ ਮਾਰੂਥਲ ਪੱਧਰਾ ਅਤੇ ਖ਼ੁਸ਼ਕ ਹੈ । ਅਰਾਵਲੀ ਪਰਬਤ ਮਾਲਾ ਇਸ ਦੀ ਪੁਰਬੀ ਹੱਦ ਬਣਾਉਂਦੀ ਹੈ. । ਇਸ ਦੇ ਪੱਛਮ ਵਿਚ ਅੰਤਰ-ਰਾਸ਼ਟਰੀ ਸਰਹੱਦ ਲਗਦੀ ਹੈ । ਇਹ ਲਗਪਗ 640 ਕਿਲੋਮੀਟਰ ਲੰਮਾ ਅਤੇ 300 ਕਿਲੋਮੀਟਰ ਚੌੜਾ ਹੈ । ਬਹੁਤ ਪੁਰਾਤਨ ਕਾਲ ਵਿਚ ਇਹ ਖੇਤਰ ਸਮੁੰਦਰ ਦੇ ਹੇਠਾਂ ਦੱਬਿਆ ਹੋਇਆ ਸੀ । ਅਜਿਹੇ ਵੀ ਸਬੂਤ ਮਿਲਦੇ ਹਨ ਕਿ ਇਹ ਮਾਰੂਥਲ ਕਿਸੇ ਸਮੇਂ ਉਪਜਾਊ ਰਿਹਾ ਹੋਵੇਗਾ | ਪਰ ਵਰਖਾ ਦੀ ਮਾਤਰਾ ਬਹੁਤ ਹੀ ਘੱਟ ਹੋਣ ਦੇ ਕਾਰਨ ਅੱਜ ਇਹ ਖੇਤਰ ਰੇਤ ਦੇ ਵੱਡੇ-ਵੱਡੇ ਟਿੱਲਿਆਂ ਵਿਚ ਬਦਲ ਗਿਆ ਹੈ ।

ਪ੍ਰਸ਼ਨ 7.
ਸਥਿਤੀ ਦੇ ਆਧਾਰ ‘ਤੇ ਭਾਰਤ ਦੇ ਦੀਪਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ? ਉਦਾਹਰਨਾਂ ਤੇ ਚਿਤਰ ਸਮੇਤ ਵਿਆਖਿਆ ਕਰੋ ।
ਉੱਤਰ-
ਸਥਿਤੀ ਦੇ ਅਨੁਸਾਰ ਭਾਰਤ ਦੇ ਦੀਪਾਂ ਨੂੰ ਦੋ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ । ਤਟ ਤੋਂ ਦੂਰ ਸਥਿਤ ਦੀਪ ਅਤੇ ਤਟ ਦੇ ਨੇੜੇ ਸਥਿਤ ਦੀਪ ॥
1.ਤਟ ਤੋਂ ਦੂਰ ਸਥਿਤ ਦੀਪ – ਇਨ੍ਹਾਂ ਦੀਪਾਂ ਦੀ ਗਿਣਤੀ 230 ਦੇ ਲਗਪਗ ਹੈ । ਇਹ ਸਮੂਹਾਂ ਵਿਚ ਪਾਏ ਜਾਂਦੇ ਹਨ । ਦੱਖਣ-ਪੂਰਬੀ ਅਰਬ ਸਾਗਰ ਵਿਚ ਸਥਿਤ ਅਜਿਹੇ ਦੀਪਾਂ ਦੀ ਰਚਨਾ ਪ੍ਰਵਾਲ ਭਿੱਤੀਆਂ ਦੇ ਜਮਾਅ ਨਾਲ ਹੋਈ ਹੈ । ਇਨ੍ਹਾਂ ਨੂੰ ਲਕਸ਼ਦੀਪ ਆਖਦੇ ਹਨ । ਦੁਸਰੇ ਦੀਪ ਕ੍ਰਮਵਾਰ ਅਮੀਨਦੀਵੀ, ਕਾਦੀਪ ਅਤੇ ਮਿਨੀਕੋਆਇ ਦੇ ਨਾਂ ਨਾਲ ਪ੍ਰਸਿੱਧ ਹਨ । ਬੰਗਾਲ ਦੀ ਖਾੜੀ ਵਿਚ ਤਟ ਤੋਂ ਦੂਰ ਸਥਿਤ ਦੀਪਾਂ ਦੇ ਨਾਂ ਹਨ-ਅੰਡੇਮਾਨ ਦੀਪ ਸਮੂਹ, ਨਿਕੋਬਾਰ, ਬੈਰਨ ਆਦਿ |

2. ਤਟ ਦੇ ਨੇੜੇ ਸਥਿਤ ਦੀਪ – ਇਨ੍ਹਾਂ ਦੀਆਂ ਵਿਚ ਗੰਗਾ ਦੇ ਡੈਲਟੇ ਦੇ ਨੇੜੇ ਸਥਿਤ ਸਮੁੰਦਰ, ਵਹੀਲਰ, ਨਿਊ ਮੂਰ ਆਦਿ ਦੀਪ ਸ਼ਾਮਲ ਹਨ । ਇਸ ਤਰ੍ਹਾਂ ਦੇ ਹੋਰ ਦੀਪ ਹਨ-ਭਾਸਰਾ, ਦੀਵ, ਪਾਮਬਨ, ਮੰਡਾਪਮ, ਐਲੀਫੈਂਟਾ ਆਦਿ ।

ਪ੍ਰਸ਼ਨ 8.
ਤਟਵਰਤੀ ਮੈਦਾਨਾਂ ਦੀ ਸਮੁੱਚੇ ਦੇਸ਼ ਨੂੰ ਕੀ ਦੇਣ ਹੈ ?
ਉੱਤਰ-
ਟੀ ਮੈਦਾਨਾਂ ਦੀ ਦੇਸ਼ ਨੂੰ ਹੇਠ ਲਿਖੀ ਦੇਣ ਹੈ-

  1. ਤਟੀ ਮੈਦਾਨ ਵਧੀਆ ਕਿਸਮ ਦੇ ਚੌਲ, ਖਜੂਰ, ਨਾਰੀਅਲ, ਮਸਾਲੇ, ਅਦਰਕ, ਲੌਂਗ, ਇਲਾਇਚੀ ਆਦਿ ਦੀ ਖੇਤੀ ਦੇ ਲਈ ਪ੍ਰਸਿੱਧ ਹਨ ।
  2. ਇਹ ਮੈਦਾਨ ਅੰਤਰ-ਰਾਸ਼ਟਰੀ ਵਪਾਰ ਵਿਚ ਮੋਹਰੀ ਹਨ ।
  3. ਇਨ੍ਹਾਂ ਮੈਦਾਨਾਂ ਤੋਂ ਪੂਰੇ ਦੇਸ਼ ਵਿਚ ਵਧੀਆ ਕਿਸਮ ਦੀਆਂ ਸਮੁੰਦਰੀ ਮੱਛੀਆਂ ਭੇਜੀਆਂ ਜਾਂਦੀਆਂ ਹਨ ।
  4. ਤਟੀ ਮੈਦਾਨਾਂ ਵਿਚ ਸਥਿਤ ਗੋਆ, ਤਾਮਿਲਨਾਡੂ ਅਤੇ ਮੁੰਬਈ ਦੇ ਸਮੁੰਦਰੀ ਬੀਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ ।
  5. ਦੇਸ਼ ਵਿਚ ਵਰਤਿਆ ਜਾਣ ਵਾਲਾ ਨਮਕ (ਲੂਣ) ਪੱਛਮੀ ਤਟੀ ਮੈਦਾਨਾਂ ਵਿਚ ਤਿਆਰ ਕੀਤਾ ਜਾਂਦਾ ਹੈ ।

ਪ੍ਰਸ਼ਨ 9.
“ਭਾਰਤ ਦੇ ਪੱਛਮੀ ਤਟ ਦੇ ਮੈਦਾਨ ਤੰਗ ਹੀ ਨਹੀਂ ਬਲਕਿ ਡੈਲਟਾਈ ਨਿਖੇਪ ਤੋਂ ਵੀ ਵਾਂਝੇ ਰਹਿੰਦੇ ਹਨ ” ਵਿਆਖਿਆ ਕਰੋ ।
ਉੱਤਰ-
ਪੱਛਮੀ ਤਟ ਦੇ ਮੈਦਾਨ ਤੰਗ ਹਨ ਅਤੇ ਇੱਥੇ ਡੈਲਟਾਈ ਨਿਖੇਪ ਦੀ ਵੀ ਘਾਟ ਹੈ । ਇਸ ਦੇ ਕਾਰਨ ਹੇਠ ਲਿਖੇ ਹਨ-

  • ਪੱਛਮੀ ਕਿਨਾਰੇ ‘ਤੇ ਸਾਗਰ ਦੂਰ ਤਕ ਅੰਦਰ ਚਲਾ ਗਿਆ ਹੈ । ਇਸ ਦੇ ਇਲਾਵਾ ਪੱਛਮੀ ਘਾਟ ਦੀਆਂ ਪਹਾੜੀਆਂ ਕਟੀਆਂ-ਫਟੀਆਂ ਨਹੀਂ ਹਨ । ਸਿੱਟੇ ਵਜੋਂ ਪੱਛਮੀ ਕਿਨਾਰੇ ਦੇ ਮੈਦਾਨਾਂ ਦੇ ਵਿਸਤਾਰ ਵਿਚ ਰੁਕਾਵਟ ਆ ਗਈ ਹੈ । ਇਸੇ ਕਾਰਨ ਇਹ ਮੈਦਾਨ ਸੌੜੇ ਹਨ ।
  • ਜਿਹੜੀਆਂ ਨਦੀਆਂ ਪੱਛਮੀ ਘਾਟ ਤੋਂ ਹੋ ਕੇ ਅਰਬ ਸਾਗਰ ਵਿਚ ਡਿੱਗਦੀਆਂ ਹਨ, ਉਨ੍ਹਾਂ ਦਾ ਵਹਾਅ ਤੇਜ਼ ਹੈ, ਪਰ ਵਹਾਅ-ਖੇਤਰ ਘੱਟ ਹੈ । ਫਲਸਰੂਪ ਇਹ ਨਦੀਆਂ (ਨਰਮਦਾ, ਤਾਪਤੀ) ਡੈਲਟੇ ਨਹੀਂ ਬਣਾਉਂਦੀਆਂ ਸਗੋਂ ਜਵਾਰਨਮੁਖ ਬਣਾਉਂਦੀਆਂ ਹਨ ।

ਪ੍ਰਸ਼ਨ 10.
ਹਿਮਾਲਿਆਈ ਖੇਤਰਾਂ ਦਾ ਸਮੁੱਚੇ ਦੇਸ਼ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
ਉੱਤਰ-
ਹਿਮਾਲਿਆਈ ਖੇਤਰ ਦਾ ਸਮੁੱਚੇ ਦੇਸ਼ ਦੇ ਵਿਕਾਸ ਵਿਚ ਅੱਗੇ ਲਿਖਿਆ ਯੋਗਦਾਨ ਹੈ

  • ਵਰਖਾ – ਹਿੰਦ ਮਹਾਂਸਾਗਰ ਤੋਂ ਉੱਠਣ ਵਾਲੀਆਂ ਮਾਨਸੂਨ ਪੌਣਾਂ ਹਿਮਾਲਿਆ ਪਰਬਤ ਨਾਲ ਟਕਰਾ ਕੇ ਖੂਬ ਵਰਖਾ, ਕਰਦੀਆਂ ਹਨ । ਇਸ ਤਰ੍ਹਾਂ ਇਹ ਉੱਤਰੀ ਮੈਦਾਨ ਵਿਚ ਵਰਖਾ ਦਾ ਦਾਨ ਦਿੰਦਾ ਹੈ । ਇਸ ਮੈਦਾਨ ਵਿਚ ਕਾਫ਼ੀ ਵਰਖਾ ਹੁੰਦੀ ਹੈ ।
  • ਲਾਭਦਾਇਕ ਦਰਿਆ – ਉੱਤਰੀ ਭਾਰਤ ਵਿਚ ਵਹਿਣ ਵਾਲੇ ਗੰਗਾ, ਜਮੁਨਾ, ਸਤਲੁਜ, ਬ੍ਰਹਮਪੁੱਤਰ ਆਦਿ ਸਾਰੇ ਮੁੱਖ ਦਰਿਆ ਹਿਮਾਲਿਆ ਪਰਬਤ ਤੋਂ ਹੀ ਨਿਕਲਦੇ ਹਨ । ਇਹ ਨਦੀਆਂ ਸਾਰਾ ਸਾਲ ਵਗਦੀਆਂ ਹਨ । ਖ਼ੁਸ਼ਕ ਰੁੱਤ ਵਿਚ ਹਿਮਾਲਿਆ ਦੀ ਬਰਫ਼ ਇਨ੍ਹਾਂ ਨਦੀਆਂ ਨੂੰ ਪਾਣੀ ਦਿੰਦੀ ਹੈ ।
  • ਫਲ ਅਤੇ ਚਾਹ – ਹਿਮਾਲਿਆ ਦੀਆਂ ਢਲਾਨਾਂ ਚਾਹ ਦੀ ਖੇਤੀ ਲਈ ਬੜੀਆਂ ਲਾਭਦਾਇਕ ਹਨ । ਇਸ ਤੋਂ ਇਲਾਵਾ ਪਰਬਤੀ ਢਲਾਨਾਂ ਉੱਤੇ ਫਲ ਵੀ ਉਗਾਏ ਜਾਂਦੇ ਹਨ ।
  • ਲਾਭਕਾਰੀ ਲੱਕੜੀ – ਹਿਮਾਲਿਆ ਪਰਬਤ ਉੱਤੇ ਸੰਘਣੇ ਜੰਗਲ ਮਿਲਦੇ ਹਨ । ਇਹ ਵਣ ਸਾਡਾ ਧਨ ਹਨ । ਇਨ੍ਹਾਂ ਤੋਂ ਪ੍ਰਾਪਤ ਲੱਕੜੀ ਉੱਤੇ ਭਾਰਤ ਦੇ ਅਨੇਕਾਂ ਉਦਯੋਗ ਨਿਰਭਰ ਹਨ । ਇਹ ਲੱਕੜੀ ਭਵਨ-ਨਿਰਮਾਣ ਦੇ ਕੰਮਾਂ ਵਿਚ ਵੀ ਕੰਮ ਆਉਂਦੀ ਹੈ ।
  • ਚੰਗੀਆਂ ਚਰਾਂਦਾਂ – ਹਿਮਾਲਿਆ ਉੱਤੇ ਹਰੀਆਂ ਭਰੀਆਂ ਚਰਾਂਦਾਂ ਮਿਲਦੀਆਂ ਹਨ । ਇਨ੍ਹਾਂ ਵਿਚ ਪਸ਼ੂਆਂ ਨੂੰ ਚਰਾਇਆ ਜਾਂਦਾ ਹੈ ।
  • ਖਣਿਜ ਪਦਾਰਥ – ਇਨ੍ਹਾਂ ਪਰਬਤਾਂ ਵਿਚ ਅਨੇਕਾਂ ਕਿਸਮਾਂ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 11.
ਪ੍ਰਾਇਦੀਪੀ ਪਠਾਰ ਦੇਸ਼ ਦੇ ਦੂਸਰੇ ਭੌਤਿਕ ਖੇਤਰਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-

  1. ਪਾਇਦੀਪੀ ਪਠਾਰ ਪੁਰਾਤਨ ਗੌਡਵਾਨਾ ਲੈਂਡ ਦਾ ਹਿੱਸਾ ਹੈ । ਇਸੇ ਤੋਂ ਨਿਕਲਣ ਵਾਲੀਆਂ ਨਦੀਆਂ ਨੇ ਪਹਿਲਾਂ ਹਿਮਾਲਿਆ ਦੀ ਰਚਨਾ ਕੀਤੀ ਅਤੇ ਫਿਰ ਹਿਮਾਲਿਆ ਅਤੇ ਆਪਣੇ ਇੱਥੋਂ ਵਗਣ ਵਾਲੀਆਂ ਨਦੀਆਂ ਦੇ ਨਿਖੇਪਨ ਨਾਲ ਵਿਸ਼ਾਲ ਉੱਤਰੀ ਮੈਦਾਨਾਂ ਦੀ ਰਚਨਾ ਕੀਤੀ ।
  2. ਪ੍ਰਾਇਦੀਪੀ ਪਠਾਰ ਦੇ ਦੋਹਾਂ ਪਾਸਿਆਂ ਦੇ ਘਾਟਾਂ ਉੱਤੇ ਬਣੇ ਬੰਨ੍ਹ ਤਟੀ ਮੈਦਾਨਾਂ ਨੂੰ ਸਿੰਜਾਈ ਦੇ ਲਈ ਪਾਣੀ ਅਤੇ ਉਦਯੋਗਿਕ ਵਿਕਾਸ ਦੇ ਲਈ ਬਿਜਲੀ ਦਿੰਦੇ ਹਨ ।
  3. ਇੱਥੋਂ ਦੇ ਵਣ ਦੇਸ਼ ਦੇ ਦੂਸਰੇ ਭਾਗਾਂ ਵਿਚ ਲੱਕੜੀ ਦੀ ਮੰਗ ਨੂੰ ਪੂਰਾ ਕਰਦੇ ਹਨ ।

ਹੇਠ ਲਿਖਿਆਂ ਵਿਚ ਅੰਤਰ ਸਪੱਸ਼ਟ ਕਰੋ-

ਪ੍ਰਸ਼ਨ 12.
(i) ਤਰਾਈ ਅਤੇ ਭਾਬਰ
(ii) ਬਾਂਗਰ ਅਤੇ ਖਾਦਰ
(iii) ਨਾਲੇ (ਚੋਅ), ਨਦੀ ਅਤੇ ਬੰਜਰ ਭੂਮੀ
(iv) ਐਸਚੁਰੀ ਤੇ ਡੈਲਟਾ ।
ਉੱਤਰ-
(i) ਤਰਾਈ ਅਤੇ ਭਾਬਰ – ਭਾਬਰ ਉਹ ਮੈਦਾਨੀ ਦੇਸ਼ ਹੁੰਦੇ ਹਨ ਜਿੱਥੇ ਦਰਿਆ ਪਹਾੜਾਂ ਤੋਂ ਨਿਕਲਦਿਆਂ ਹੀ ਫੌਰਨ ਮੈਦਾਨੀ ਦੇਸ਼ ਵਿਚ ਪ੍ਰਵੇਸ਼ ਕਰਦੇ ਹਨ ਅਤੇ ਆਪਣੇ ਨਾਲ ਲਿਆਂਦੀ ਰੇਤ, ਕੰਕਰ, ਬੱਜਰੀ, ਪੱਥਰ ਆਦਿ ਦਾ ਇੱਥੇ ਨਿਖੇਪ ਕਰਦੇ ਹਨ । ਭਾਬਰ ਖੇਤਰ ਵਿਚ ਨਦੀਆਂ ਭੂਮੀ ਤਲ ਉੱਤੇ ਵਹਿਣ ਦੀ ਬਜਾਇ ਭੂਮੀ ਦੇ ਹੇਠਾਂ ਵਗਦੀਆਂ ਹਨ ।

ਜਦੋਂ ਭਾਬਰ ਮੈਦਾਨਾਂ ਦੀਆਂ ਭੂਮੀਗਤ ਨਦੀਆਂ, ਮੁੜ ਤੋਂ ਭੂਮੀ ਉੱਤੇ ਉੱਤਰਦੀਆਂ ਹਨ, ਤਾਂ ਦਲਦਲੀ ਖੇਤਰਾਂ ਦੀ ਰਚਨਾ ਕਰਦੀਆਂ ਹਨ । ਸ਼ਿਵਾਲਿਕ ਪਹਾੜੀਆਂ ਦੇ ਸਮਾਨਾਂਤਰ ਫੈਲੀ ਇਸ ਨਮੀ ਵਾਲੀ ਅਤੇ ਦਲਦਲੀ ਭੂਮੀ ਦੀ ਪੱਟੀ ਨੂੰ ਤਰਾਈ ਦੇਸ਼ ਆਖਦੇ ਹਨ । ਇੱਥੇ ਸੰਘਣੇ ਵਣ ਵੀ ਪਾਏ ਜਾਂਦੇ ਹਨ ਅਤੇ ਜੰਗਲੀ ਜੀਵ-ਜੰਤੂ ਵੀ ਵਧੇਰੇ ਗਿਣਤੀ ਵਿਚ ਮਿਲਦੇ ਹਨ ।

(ii) ਬਾਂਗਰ ਅਤੇ ਖਾਦ – ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਵਗਣ ਵਾਲੀਆਂ ਨਦੀਆਂ ਵਿਚ ਹਰੇਕ ਸਾਲ ਹੜ੍ਹ ਆ ਜਾਂਦਾ ਹੈ ਅਤੇ ਉਹ ਆਪਣੇ ਆਸ-ਪਾਸ ਦੇ ਖੇਤਰਾਂ ਵਿਚ ਮਿੱਟੀ ਦੀਆਂ ਨਵੀਆਂ ਪਰਤਾਂ ਵਿਛਾ ਦਿੰਦੀਆਂ ਹਨ । ਇਸ ਤਰ੍ਹਾਂ ਦੇ ਹੜ੍ਹ ਨਾਲ ਪ੍ਰਭਾਵਿਤ ਮੈਦਾਨਾਂ ਨੂੰ ਖਾਦਰ ਦੇ ਮੈਦਾਨ ਆਖਿਆ ਜਾਂਦਾ ਹੈ ।
ਬਾਂਗਰ ਉਹ ਉੱਚੀ ਭੂਮੀ ਹੁੰਦੀ ਹੈ, ਜਿਹੜੀ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਨਹੀਂ ਹੁੰਦੀ ਅਤੇ ਜਿਸ ਵਿਚ ਚੂਨਾ ਤੇ ਕੰਕਰ ਪੱਥਰ ਵਧੇਰੇ ਮਾਤਰਾ ਵਿਚ ਮਿਲਦੇ ਹਨ । ਇਸ ਨੂੰ ਰੇਹ ਅਤੇ ਕੱਲਰ ਭੂਮੀ ਵੀ ਆਖਦੇ ਹਨ ।

(iii) ਨਾਲੇ (ਚੋਅ), ਨਦੀ ਅਤੇ ਬੰਜਰ ਭੂਮੀ – ਨਾਲੇ (ਚੋਅ) ਉਹ ਛੋਟੀਆਂ-ਛੋਟੀਆਂ ਨਦੀਆਂ ਹੁੰਦੀਆਂ ਹਨ ਜਿਹੜੀਆਂ ਵਰਖਾ ਰੁੱਤ ਵਿਚ ਇਕਦਮ ਸਰਗਰਮ ਹੋ ਜਾਂਦੀਆਂ ਹਨ । ਇਹ ਭੂਮੀ ਵਿਚ ਡੂੰਘੇ ਟੋਏ ਬਣਾ ਕੇ ਉਸ ਨੂੰ ਖੇਤੀ ਦੇ ਅਯੋਗ ਬਣਾ ਦਿੰਦੀਆਂ ਹਨ ।
ਬੰਜਰ ਭੂਮੀ ਉਹ ਭੂਮੀ ਹੈ ਜੋ ਉੱਚੇ ਮੈਦਾਨਾਂ ਵਿਚ ਬੇਕਾਰ ਪਈ ਹੁੰਦੀ ਹੈ । ਇਸ ਲਈ ਇਸ ਨੂੰ ਬੰਜਰ ਭੂਮੀ ਕਿਹਾ ਜਾਂਦਾ ਹੈ ।

(iv) ਐਸਚੁਰੀ ਅਤੇ ਡੈਲਟਾ – ਨਦੀ ਦੇ ਹੇਠਲੇ ਭਾਗ ਨੂੰ ਐਸਚੁਰੀ ਆਖਦੇ ਹਨ । ਐਸਚੁਰੀ ਅਕਸਰ ਉਨ੍ਹਾਂ ਤਟੀ ਦੇਸ਼ਾਂ ਵਿਚ ਵੇਖਣ ਨੂੰ ਮਿਲਦੀ ਹੈ ਜਿੱਥੇ ਨਦੀ ਦਾ ਵਹਾਅ ਤੇਜ਼ ਹੁੰਦਾ ਹੈ । ਤੇਜ਼ ਵਹਾਅ ਦੇ ਕਾਰਨ ਨਦੀ ਆਪਣੇ ਨਾਲ ਵਹਾਅ ਕੇ ਲਿਆਂਦੇ ਅਵਸਾਦ ਨੂੰ ਜਮ੍ਹਾਂ ਨਹੀਂ ਕਰ ਸਕਦੀ । ਨਰਮਦਾ ਅਤੇ ਤਾਪਤੀ ਐਸਚੁਰੀ ਦੀਆਂ ਉਦਾਹਰਨਾਂ ਹਨ ।

ਨਦੀ ਦੇ ਹੇਠਲੇ ਭਾਗ ਵਿਚ ਅਰਥਾਤ ਸਮੁੰਦਰ ਕੰਢੇ ਦੇ ਨੇੜੇ ਬਣੇ ਥਲ ਰੂਪ ਨੂੰ ਡੈਲਟਾ ਆਖਦੇ ਹਨ । ਇੱਥੇ ਪੁੱਜ ਕੇ ਨਦੀ ਕਈ ਉਪ-ਨਦੀਆਂ ਵਿਚ ਵੰਡੀ ਜਾਂਦੀ ਹੈ । ਉਹ ਆਪਣੇ ਨਾਲ ਲਿਆਂਦੇ ਨਿਖੇਪ ਨੂੰ ਵੀ ਇੱਥੇ ਜਮਾਂ ਕਰ ਦਿੰਦੀ ਹੈ, ਜਿਸ ਨਾਲ ਡੈਲਟਾ ਦੀ ਰਚਨਾ ਹੁੰਦੀ ਹੈ । ਡੈਲਟਾ ਅਕਸਰ ਤਿਕੋਣ ਦੀ ਸ਼ਕਲ ਦਾ ਹੁੰਦਾ ਹੈ ।

III. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭਾਰਤ ਦੇ ਧਰਾਤਲ ਦੀ ਵੰਡ ਕਰੋ ਅਤੇ ਕਿਸੇ ਇਕ ਭਾਗ ਦਾ ਵਿਸਥਾਰ ਪੂਰਵਕ ਵਰਣਨ ਕਰੋ ।
ਉੱਤਰ-
ਧਰਾਤਲ ਦੇ ਆਧਾਰ ਉੱਤੇ ਅਸੀਂ ਭਾਰਤ ਨੂੰ ਪੰਜ ਭੌਤਿਕ ਭਾਗਾਂ ਵਿਚ ਵੰਡ ਸਕਦੇ ਹਾਂ-

  1. ਹਿਮਾਲਿਆ ਪਰਬਤੀ ਖੇਤਰ,
  2. ਉੱਤਰੀ ਵਿਸ਼ਾਲ ਮੈਦਾਨ,
  3. ਪ੍ਰਾਇਦੀਪੀ ਪਠਾਰ ਦਾ ਖੇਤਰ,
  4. ਤਟ ਦੇ ਮੈਦਾਨ,
  5. ਭਾਰਤੀ ਦੀਪ ।

ਇਨ੍ਹਾਂ ਵਿਚੋਂ ਹਿਮਾਲਾ ਪਰਬਤੀ ਖੇਤਰ ਦਾ ਵਰਣਨ ਇਸ ਪ੍ਰਕਾਰ ਹੈ-
ਹਿਮਾਲਿਆ ਪਰਬਤੀ ਖੇਤਰ-ਹਿਮਾਲਿਆ ਪਰਬਤ ਭਾਰਤ ਦੀ ਉੱਤਰੀ ਸਰਹੱਦ ਉੱਤੇ ਇਕ ਚਾਪ ਦੇ ਰੂਪ ਵਿਚ ਫੈਲੇ ਹੋਏ ਹਨ । ਪੂਰਬ ਤੋਂ ਪੱਛਮ ਤਕ ਇਨ੍ਹਾਂ ਦੀ ਲੰਬਾਈ 2400 ਕਿਲੋਮੀਟਰ ਹੈ ਅਤੇ ਚੌੜਾਈ 240 ਤੋਂ 320 ਕਿਲੋਮੀਟਰ ਹੈ ।
ਉਚਾਈ ਦੇ ਹਿਸਾਬ ਨਾਲ ਹਿਮਾਲਿਆ ਪਰਬਤਾਂ ਨੂੰ ਪੰਜ ਹੇਠ ਲਿਖੇ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

(i) ਟੁੱਸ ਹਿਮਾਲਿਆ – ਇਸ ਵਿਸ਼ਾਲ ਪਰਬਤ ਸ਼੍ਰੇਣੀ ਦਾ ਜ਼ਿਆਦਾ ਭਾਗ ਤਿੱਬਤ ਵਿਚ ਹੋਣ ਕਰਕੇ ਇਸ ਨੂੰ ਤਿੱਬਤੀ ਹਿਮਾਲਿਆ. ਵੀ ਆਖਿਆ ਜਾਂਦਾ ਸੀ । ਇਸ ਦੀ ਕੁੱਲ ਲੰਬਾਈ 970 ਕਿਲੋਮੀਟਰ ਅਤੇ ਚੌੜਾਈ (ਕਿਨਾਰਿਆਂ ਉੱਤੇ) 40 ਕਿਲੋਮੀਟਰ ਅਤੇ ਕੇਂਦਰੀ ਭਾਗ ਵਿਚ ਲਗਪਗ 222 ਕਿਲੋਮੀਟਰ ਹੈ । ਇਨ੍ਹਾਂ ਪਰਬਤਾਂ ਦੀ ਔਸਤ ਉੱਚਾਈ 6100 ਮੀਟਰ ਹੈ । ਮਾਉਂਟ K2, ਗੌਡਵਿਨ ਆਸਟਿਨ (8611 ਮੀਟਰ) ਇਨ੍ਹਾਂ ਪਰਬਤਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਹਨ ।

(ii) ਮਹਾਨ ਹਿਮਾਲਿਆ-ਇਹ ਭਾਰਤ ਦੀ ਸਭ ਤੋਂ ਲੰਮੀ ਅਤੇ ਉੱਚੀ ਪਰਬਤੀ ਸ਼੍ਰੇਣੀ ਹੈ । ਇਸ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 100 ਤੋਂ 200 ਕਿਲੋਮੀਟਰ ਤਕ ਹੈ । ਇਸ ਦੀ ਔਸਤ ਉੱਚਾਈ 6000 ਮੀਟਰ ਹੈ । ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ (8848 ਮੀਟਰ) ਇਸੇ ਪਰਬਤ ਸ਼੍ਰੇਣੀ ਵਿਚ ਸਥਿਤ ਹੈ ।

(iii) ਛੋਟਾ ਹਿਮਾਲਿਆ-ਇਸ ਨੂੰ ਮੱਧ ਹਿਮਾਲਿਆ ਵੀ ਆਖਿਆ ਜਾਂਦਾ ਹੈ । ਇਸ ਦੀ ਔਸਤ ਉਚਾਈ 3500 ਮੀਟਰ ਤੋਂ ਲੈ ਕੇ 5000 ਮੀਟਰ ਤਕ ਹੈ । ਇਸ ਪਰਬਤ ਸ਼੍ਰੇਣੀ ਦੀਆਂ ਉੱਚੀਆਂ ਚੋਟੀਆਂ ਸਰਦ ਰੁੱਤ ਵਿਚ ਬਰਫ਼ ਨਾਲ ਢੱਕ ਜਾਂਦੀਆਂ ਹਨ । ਇੱਥੇ ਸ਼ਿਮਲਾ, ਮੰਸੁਰੀ, ਸ੍ਰੀਨਗਰ, ਨੈਨੀਤਾਲ, ਦਾਰਜੀਲਿੰਗ, ਚਕਰਾਤਾ ਆਦਿ ਸਿਹਤਵਰਧਕ ਸਥਾਨ ਪਾਏ ਜਾਂਦੇ ਹਨ ।

(iv) ਬਾਹਰੀ ਹਿਮਾਲਿਆ-ਇਸ ਪਰਬਤ ਸ਼੍ਰੇਣੀ ਨੂੰ ਸ਼ਿਵਾਲਿਕ ਸ਼੍ਰੇਣੀ, ਉਪ-ਹਿਮਾਲਿਆ ਅਤੇ ਦੱਖਣੀ ਹਿਮਾਲਿਆ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ । ਇਨ੍ਹਾਂ ਪਰਬਤਾਂ ਦੇ ਦੱਖਣ ਵਿਚ ਕਈ ਝੀਲਾਂ ਪਾਈਆਂ ਜਾਂਦੀਆਂ ਹਨ । ਬਾਅਦ ਵਿਚ ਇਨ੍ਹਾਂ ਵਿਚ ਮਿੱਟੀ ਭਰ ਗਈ ਅਤੇ ਇਨ੍ਹਾਂ ਨੂੰ ਦੂਨ (Doon) (ਪੂਰਬ ਵਿਚ ਇਸਨੂੰ ਦੁਆਰ (Duar) ਕਿਹਾ ਜਾਂਦਾ ਹੈ) ਆਖਿਆ ਜਾਣ ਲੱਗਿਆ । ਇਨ੍ਹਾਂ ਵਿਚ ਦੇਹਰਾਦੂਨ, ਪਤਲੀਦੂਨ, ਕੋਥਰੀਦੂਨ, ਊਧਮਪੁਰ, ਕੋਟਲੀ ਆਦਿ ਸ਼ਾਮਲ ਹਨ ।

(v) ਪਹਾੜੀ ਸ਼ਾਖਾਵਾਂ – ਹਿਮਾਲਿਆ ਪਰਬਤ ਦੀਆਂ ਦੋ ਸ਼ਾਖਾਵਾਂ ਹਨ-ਪੂਰਬੀ ਸ਼ਾਖਾਵਾਂ ਅਤੇ ਪੱਛਮੀ ਸ਼ਾਖਾਵਾਂ ।
(ਉ) ਪੂਰਬੀ ਸ਼ਾਖਾਵਾਂ – ਇਨ੍ਹਾਂ ਸ਼ਾਖਾਵਾਂ ਨੂੰ ਪੂਰਵਾਂਚਲ ਵੀ ਆਖਿਆ ਜਾਂਦਾ ਹੈ । ਇਨ੍ਹਾਂ ਸ਼ਖਾਵਾਂ ਵਿਚ ਡਫਾ ਬੰਮ, ਪਟਕਾਈ ਬੰਮ, ਗਾਰੋ, ਖਾਸੀ, ਐੱਤੀਆ ਅਤੇ ਤ੍ਰਿਪੁਰਾ ਦੀਆਂ ਪਹਾੜੀਆਂ ਸ਼ਾਮਲ ਹਨ ।
(ਅ) ਪੱਛਮੀ ਸ਼ਾਖਾਵਾਂ – ਉੱਤਰ-ਪੱਛਮ ਵਿਚ ਪਾਮੀਰ ਦੀ ਗੰਢ ਤੋਂ ਹਿਮਾਲਿਆ ਦੀਆਂ ਦੋ ਉਪ-ਸ਼ਾਖਾਵਾਂ ਬਣ ਜਾਂਦੀਆਂ ਹਨ । ਇਕ ਸ਼ਾਖਾ ਪਾਕਿਸਤਾਨ ਦੀ ਸਾਲਟ ਰੇਂਜ, ਸੁਲੇਮਾਨ ਅਤੇ ਕਿਰਥਾਰ ਹੁੰਦੀ ਹੋਈ ਦੱਖਣੀ-ਪੱਛਮ ਵਿਚ ਅਰਬ ਸਾਗਰ ਤੱਕ ਪੁੱਜਦੀ ਹੈ । ਦੂਸਰੀ ਸ਼ਾਖਾ ਅਫ਼ਗਾਨਿਸਤਾਨ ਵਿਚ ਸਥਿਤ ਹਿੰਦੂਕੁਸ਼ ਅਤੇ ਕਾਕੇਸ਼ ਪਰਬਤ ਲੜੀ ਨਾਲ ਜਾ ਮਿਲਦੀ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 2.
ਹਿਮਾਲਿਆ ਦੀ ਉਤਪੱਤੀ ਅਤੇ ਬਣਤਰ ‘ ਤੇ ਇਕ ਨੋਟ ਲਿਖੋ ਅਤੇ ਦੱਸੋ ਕਿ ਕੀ ਇਹ ਅਜੇ ਉੱਚੇ ਉੱਠ ਰਹੇ ਹਨ ?
ਉੱਤਰ-
ਹਿਮਾਲਿਆ ਦੀ ਉਤਪੱਤੀ ਅਤੇ ਬਣਤਰ ਦਾ ਵਰਣਨ ਇਸ ਤਰ੍ਹਾਂ ਹੈ-
ਉਤਪੱਤੀ-ਜਿੱਥੇ ਅੱਜ ਹਿਮਾਲਿਆ ਹੈ, ਉੱਥੇ ਕਦੀ ਟੈਥੀਜ਼ (Tythes) ਨਾਂ ਦਾ ਸਮੁੰਦਰ ਲਹਿਰਾਉਂਦਾ ਸੀ। ਇਹ ਦੋ ਵਿਸ਼ਾਲ ਭੂ-ਖੰਡਾਂ ਨਾਲ ਘਿਰਿਆ ਇਹ ਇੱਕ ਲੰਬਾ ਅਤੇ ਚੌੜਾ ਸਾਗਰ ਸੀ । ਇਸ ਦੇ ਉੱਤਰ ਵਿਚ ਅੰਗਾਰਾ ਲੈਂਡ ਅਤੇ ਦੱਖਣ ਵਿਚ ਗੋਂਡਵਾਨਾ ਲੈਂਡ ਨਾਂ ਦੇ ਦੋ ਭੂ-ਖੰਡ ਸਨ । ਲੱਖਾਂ ਸਾਲਾਂ ਤਕ ਇਨ੍ਹਾਂ ਭੂ-ਖੰਡਾਂ ਦਾ ਛਿੱਜਣ ਹੁੰਦਾ ਰਿਹਾ । ਛਿੱਜਣ ਪਦਾਰਥ, ਭਾਵ ਕੰਕਰ, ਪੱਥਰ, ਮਿੱਟੀ, ਗਾਰ ਆਦਿ ਟੈਥੀਜ਼ ਸਾਗਰ ਵਿਚ ਜਮਾਂ ਹੁੰਦੇ ਰਹੇ । ਇਹ ਦੋ ਵਿਸ਼ਾਲ ਭੂ-ਖੰਡ ਹੌਲੀਹੌਲੀ ਇਕ-ਦੂਸਰੇ ਵੱਲ ਖਿਸਕਣ ਲੱਗੇ । ਸਾਗਰ ਵਿਚ ਜੰਮੀ ਮਿੱਟੀ ਆਦਿ ਦੀਆਂ ਪਰਤਾਂ ਵਿਚ ਮੋੜ ਪੈਣ ਲੱਗੇ । ਇਹ ਮੋੜ ਦੀਪਾਂ ਦੀ ਇਕ ਮਾਲਾ ਦੇ ਰੂਪ ਵਿਚ ਉਭਰ ਕੇ ਪਾਣੀ ਦੀ ਸੜਾ ਤੋਂ ਉੱਪਰ ਆ ਗਏ । ਸਮਾਂ ਬੀਤਣ ਨਾਲ ਵਿਸ਼ਾਲ ਵਲਿਤ ਪਰਬਤ ਸ਼੍ਰੇਣੀਆਂ ਦੀ ਰਚਨਾ ਹੋਈ, ਜਿਨ੍ਹਾਂ ਨੂੰ ਅੱਜ ਅਸੀਂ ਹਿਮਾਲਿਆ ਦੇ ਨਾਂ ਨਾਲ ਬੁਲਾਉਂਦੇ ਹਾਂ ।

ਬਨਾਵਟ – ਹਿਮਾਲਿਆ ਪਰਬਤੀ ਖੇਤਰ ਇਕ ਉਤਲ-ਚਾਪ (Convex Curve) ਵਰਗਾ ਵਿਖਾਈ ਦਿੰਦਾ ਹੈ, ਜਿਸ ਦਾ ਮੱਧਵਰਤੀ ਭਾਗ ਨੇਪਾਲ ਦੀ ਸਰਹੱਦ ਤਕ ਝੁਕਿਆ ਹੋਇਆ ਹੈ । ਇਸ ਦੇ ਉੱਤਰ-ਪੱਛਮੀ ਕਿਨਾਰੇ ਸਫ਼ੈਦ ਕੋਹ, ਸੁਲੇਮਾਨ ਅਤੇ ਕਿਰਥਾਰ ਦੀਆਂ ਪਹਾੜੀਆਂ ਰਾਹੀਂ ਅਰਬ ਸਾਗਰ ਵਿਚ ਪੁੱਜ ਜਾਂਦੇ ਹਨ । ਇਸੇ ਤਰ੍ਹਾਂ ਦੇ ਉੱਤਰ-ਪੂਰਬੀ ਕਿਨਾਰੇ “ਟੈਨੇਸਰੀਮ” ਪਰਬਤ ਸ਼੍ਰੇਣੀਆਂ ਦੇ ਮਾਧਿਅਮ ਰਾਹੀਂ ਬੰਗਾਲ ਦੀ ਖਾੜੀ ਤਕ ਪੁੱਜ ਜਾਂਦੇ ਹਨ ।

ਹਿਮਾਲਿਆ ਪਰਬਤਾਂ ਦੀ ਦੱਖਣੀ ਢਾਲ ਭਾਰਤ ਵੱਲ ਹੈ । ਇਹ ਢਾਲ ਬਹੁਤ ਹੀ ਤਿੱਖੀ ਹੈ । ਪਰ ਇਸ ਦੀ ਉੱਤਰੀ ਢਾਲ ਸਧਾਰਨ ਹੈ । ਇਹ ਚੀਨ ਵੱਲ ਹੈ । ਦੱਖਣੀ ਢਾਲ ਦੇ ਵਧੇਰੇ ਤਿੱਖਾ ਹੋਣ ਦੇ ਕਾਰਨ ਇਸ ਉੱਤੇ ਜਲ-ਪਾਤ ਅਤੇ ਤੰਗ ਨਦੀ ਘਾਟੀਆਂ ਮਿਲਦੀਆਂ ਹਨ ।
ਉਚਾਈ ਦੇ ਨਜ਼ਰੀਏ ਤੋਂ ਹਿਮਾਲਿਆ ਦੀਆਂ ਪਰਬਤ ਸ਼੍ਰੇਣੀਆਂ ਨੂੰ ਪੰਜ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  1. ਸ ਹਿਮਾਲਿਆ,
  2. ਮਹਾਨ ਹਿਮਾਲਿਆ,
  3. ਛੋਟਾ ਹਿਮਾਲਿਆ,
  4. ਬਾਹਰੀ ਹਿਮਾਲਿਆ ਅਤੇ “
  5. ਪਹਾੜੀ ਸ਼ਾਖਾਵਾਂ ।

ਹਿਮਾਲਿਆ ਪਰਬਤਾਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਅੱਜ ਵੀ ਉੱਚੇ ਉਠ ਰਹੇ ਹਨ ।

ਪ੍ਰਸ਼ਨ 3.
ਪੱਛਮੀ ਤੇ ਪੂਰਬੀ ਤਟਵਰਤੀ ਮੈਦਾਨਾਂ ਦੀ ਤੁਲਨਾ ਕਰੋ ।
ਉੱਤਰ-
ਪੱਛਮੀ ਤੇ ਪੂਰਬੀ ਤਟੀ ਮੈਦਾਨਾਂ ਦੀ ਆਪਸੀ ਤੁਲਨਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ-

ਪੱਛਮੀਟੀ ਮੈਦਾਨ ਪ੍ਰਬੀ ਤਟੀ ਮੈਦਾਨ
1. ਇਨ੍ਹਾਂ ਦੇ ਪੱਛਮ ਵਿਚ ਅਰਬ ਸਾਗਰ ਅਤੇ ਪੂਰਬ ਵਿਚ ਪੱਛਮੀ ਘਾਟ ਦੀਆਂ ਪਹਾੜੀਆਂ ਹਨ । 1. ਪੂਰਬੀ ਤਟ ਦੇ ਮੈਦਾਨਾਂ ਦੇ ਪੂਰਬ ਵਿਚ ਬੰਗਾਲ  ਦੀ ਖਾੜੀ ਅਤੇ ਪੱਛਮ ਵਿਚ ਪੂਰਬੀ ਘਾਟ ਦੀਆਂ ਪਹਾੜੀਆਂ ਹਨ ।
2. ਇਨ੍ਹਾਂ ਮੈਦਾਨਾਂ ਦੀ ਲੰਬਾਈ 1500 ਕਿਲੋਮੀਟਰ ਹੈ ਅਤੇ ਚੌੜਾਈ 30 ਤੋਂ 80 ਕਿਲੋਮੀਟਰ ਹੈ । ਇਨ੍ਹਾਂ ਮੈਦਾਨਾਂ ਵਿਚ ਡੈਲਟਾਈ ਨਿਖੇਪ ਦੀ ਘਾਟ ਹੈ । 2. ਇਨ੍ਹਾਂ ਮੈਦਾਨਾਂ ਦੀ ਲੰਬਾਈ 2000 ਕਿਲੋਮੀਟਰ ਕਿਲੋਮੀਟਰ ਹੈ । ਹੈ ਅਤੇ ਇਨ੍ਹਾਂ ਦੀ ਔਸਤ ਚੌੜਾਈ 150 ਕਿਲੋਮੀਟਰ ਹੈ । ਇਹ ਵਧੇਰੇ ਚੌੜੇ ਹਨ ਅਤੇ  ਇਨ੍ਹਾਂ ਵਿਚ ਜਲੌਢ ਮਿੱਟੀ ਦਾ ਨਿਖੇਪ ਹੈ ।
3. ਪੱਛਮੀ ਮੈਦਾਨਾਂ ਨੂੰ ਧਰਾਤਲੀ ਵਿਸਥਾਰ ਦੇ ਆਧਾਰ ਉੱਤੇ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ-ਗੁਜਰਾਤ ਦਾ ਤਟਵਰਤੀ ਮੈਦਾਨ, ਕੋਂਕਣ ਦਾ ਤਟੀ ਮੈਦਾਨ, ਕੇਰਲ ਦਾ ਤਟਵਰਤੀ ਮੈਦਾਨ, ਮਾਲਾਬਾਰ ਤਟ ਦਾ ਮੈਦਾਨ । 3. ਪੂਰਬੀ ਤਟੀ ਮੈਦਾਨ ਦੇ ਦੋ ਭਾਗ ਹਨ-ਉੱਤਰੀ ਤਟਵਰਤੀ ਮੈਦਾਨ ਅਤੇ ਦੱਖਣੀ ਤਟਵਰਤੀ ਮੈਦਾਨ । ਉੱਤਰੀ ਮੈਦਾਨ ਨੂੰ ਉੱਤਰੀ ਸਰਕਾਰ ਜਾਂ ਗੋਲਕੁੰਡਾ ਜਾਂ ਕਾਕੀਨਾਡਾ ਵੀ ਆਖਦੇ  ਹਨ । ਦੱਖਣੀ ਤਟਵਰਤੀ ਮੈਦਾਨ ਨੂੰ ਕੋਰੋਮੰਡਲ ਤਟ ਵੀ ਆਖਦੇ ਹਨ ।
4. ਇਸ ਮੈਦਾਨ ਵਿਚ ਨਰਮਦਾ ਅਤੇ ਤਾਪਤੀ ਨਦੀਆਂ ਵਗਦੀਆਂ ਹਨ । ਇਹ ਡੈਲਟਾ ਬਣਾਉਣ ਦੀ ਬਜਾਏ ਜਵਾਰਨਮੁੱਖ ਬਣਾਉਂਦੀਆਂ ਹਨ । 4. ਇਸ ਮੈਦਾਨ ਦੀਆਂ ਮੁੱਖ ਨਦੀਆਂ ਮਹਾਂਨਦੀ, ਕਾਵੇਰੀ, ਗੋਦਾਵਰੀ ਅਤੇ ਕ੍ਰਿਸ਼ਨਾ ਆਦਿ ਹਨ ।
5. ਪੱਛਮੀ ਮੈਦਾਨ ਵਿਚ ਗਰਮ ਰੁੱਤ ਵਿਚ ਵਰਖਾ ਹੁੰਦੀ ਹੈ । ਇਹ ਵਰਖਾ ਦੱਖਣ-ਪੱਛਮੀ ਪੌਣਾਂ ਦੇ ਕਾਰਨ ਹੁੰਦੀ ਹੈ । 5. ਇਸ ਮੈਦਾਨ ਵਿਚ ਸਰਦ ਰੁੱਤ ਵਿਚ ਵਰਖਾ ਹੁੰਦੀ ਹੈ । ਇਹ ਵਰਖਾ ਉੱਤਰ-ਪੱਛਮੀ ਪੌਣਾਂ ਦੇ  ਕਾਰਨ ਹੁੰਦੀ ਹੈ ।

ਪ੍ਰਸ਼ਨ 4.
ਦੇਸ਼ ਦੇ ਉੱਤਰੀ ਵਿਸ਼ਾਲ ਮੈਦਾਨਾਂ ਦੇ ਆਕਾਰ, ਜਨਮ ਅਤੇ ਖੇਤਰੀ ਵੰਡ ਦਾ ਵਿਸਥਾਰਪੂਰਵਕ ਵੇਰਵਾ ਦਿਓ ।
ਉੱਤਰ-
ਭਾਰਤ ਦੇ ਉੱਤਰੀ ਵਿਸ਼ਾਲ ਮੈਦਾਨਾਂ ਦੇ ਆਕਾਰ, ਜਨਮ ਅਤੇ ਖੇਤਰੀ ਵੰਡ ਦਾ ਵਰਣਨ ਇਸ ਤਰ੍ਹਾਂ ਹੈ
ਆਕਾਰ – ਰਾਵੀ ਨਦੀ ਤੋਂ ਲੈ ਕੇ ਗੰਗਾ ਨਦੀ ਦੇ ਡੈਲਟੇ ਤਕ ਇਸ ਮੈਦਾਨ ਦੀ ਕੁੱਲ ਲੰਬਾਈ ਲਗਪਗ 2400 ਕਿਲੋਮੀਟਰ ਅਤੇ ਚੌੜਾਈ 100 ਤੋਂ 500 ਕਿਲੋਮੀਟਰ ਤਕ ਹੈ | ਸਮੁੰਦਰ ਤਲ ਤੋਂ ਇਸ ਦੀ ਔਸਤ ਉਚਾਈ 180 ਮੀ: ਦੇ ਲਗਪਗ ਹੈ । ਅਨੁਮਾਨ ਹੈ ਕਿ ਇਸ ਦੀ ਡੂੰਘਾਈ 5 ਕਿਲੋਮੀਟਰ ਤੋਂ ਲੈ ਕੇ 32 ਕਿਲੋਮੀਟਰ ਤਕ ਹੈ । ਇਸ ਦਾ ਕੁੱਲ ਖੇਤਰਫਲ 7.5 ਲੱਖ ਵਰਗ ਕਿਲੋਮੀਟਰ ਹੈ ।

ਜਨਮ – ਭਾਰਤ ਦਾ ਉੱਤਰੀ ਮੈਦਾਨ ਉੱਤਰ ਵਿਚ ਹਿਮਾਲਿਆ ਅਤੇ ਦੱਖਣ ਵਿਚ ਵਿਸ਼ਾਲ ਪਾਇਦੀਪੀ ਪਠਾਰ ਤੋਂ ਨਿਕਲਣ ਵਾਲੀਆਂ ਨਦੀਆਂ ਰਾਹੀਂ ਵਹਾ ਕੇ ਲਿਆਂਦੀ ਹੋਈ ਮਿੱਟੀ ਤੋਂ ਬਣਿਆ ਹੈ । ਲੱਖਾਂ, ਕਰੋੜਾਂ ਸਾਲ ਪਹਿਲਾਂ ਭੂ-ਵਿਗਿਆਨਿਕ ਕਾਲ ਵਿਚ ਉੱਤਰੀ ਮੈਦਾਨ ਦੇ ਸਥਾਨ ਉੱਤੇ ਟੈਥੀਜ਼ ਨਾਂ ਦਾ ਇਕ ਸਮੁੰਦਰ ਲਹਿਰਾਉਂਦਾ ਸੀ । ਇਸ ਸਾਗਰ ਤੋਂ ਵਿਸ਼ਾਲ ਵਲਿਤ ਪਰਬਤ ਸ਼੍ਰੇਣੀਆਂ ਦੀ ਰਚਨਾ ਹੋਈ, ਜਿਨ੍ਹਾਂ ਨੂੰ ਅਸੀਂ ਹਿਮਾਲਿਆ ਦੇ ਨਾਂ ਨਾਲ ਬੁਲਾਉਂਦੇ ਹਾਂ । ਹਿਮਾਲਿਆ ਦੀ ਉਚਾਈ ਵਧਣ ਦੇ ਨਾਲ-ਨਾਲ ਉਸ ਉੱਤੇ ਨਦੀਆਂ ਅਤੇ ਅਪਰਦਨ ਦੇ ਦੁਸਰੇ ਕਾਰਕ ਸਰਗਰਮ ਹੋ ਗਏ । ਇਨ੍ਹਾਂ ਕਾਰਕਾਂ ਨੇ ਪਰਬਤ ਦੇਸ਼ ਦਾ ਅਪਦਨ ਕੀਤਾ ਅਤੇ ਇਹ ਭਾਰੀ ਮਾਤਰਾ ਵਿਚ ਗਾਰ ਲਿਆ-ਲਿਆ ਕੇ ਟੈਥੀਜ਼ ਸਾਗਰ ਵਿਚ ਜਮਾਂ ਕਰਨ ਲੱਗੇ ।ਸਾਗਰ ਸਿਮਟਣ ਲੱਗਿਆ | ਨਦੀਆਂ ਜਿਹੜੀ ਇਸ ਵਿਚ ਮਿੱਟੀ ਜਮਾਂ ਕਰਦੀਆਂ ਰਹੀਆਂ, ਉਹ ਬਰੀਕ ਪੰਕ ਵਰਗੀ ਸੀ । ਇਸ ਮਿੱਟੀ ਨੂੰ ਜਲੌਢਕ ਆਖਦੇ ਹਨ । ਇਸ ਤਰ੍ਹਾਂ ਟੈਥੀਜ਼ ਸਾਗਰ ਦੀ ਥਾਂ ਉੱਤੇ ਜਲੌਢ ਮੈਦਾਨ, ਭਾਵ ਉੱਤਰੀ ਮੈਦਾਨ ਦੀ ਰਚਨਾ ਹੋਈ ।

ਵੰਡ – ਉੱਤਰੀ ਵਿਸ਼ਾਲ ਮੈਦਾਨ ਨੂੰ ਹੇਠ ਲਿਖੇ ਚਾਰ : ਖੇਤਰਾਂ ਵਿਚ ਵੰਡਿਆ ਜਾ ਸਕਦਾ ਹੈ-

  • ਪੰਜਾਬ ਹਰਿਆਣਾ ਦਾ ਮੈਦਾਨ – ਇਸ ਮੈਦਾਨ ਦੀ ਰਚਨਾ ਸੰਤਲੁਜ, ਰਾਵੀ, ਬਿਆਸ ਅਤੇ ਘੱਗਰ ਨਦੀਆਂ ਵਲੋਂ ਲਿਆਂਦੀ ਗਈ ਮਿੱਟੀ ਰਾਹੀਂ ਹੋਈ ਹੈ । ਇਸ ਵਿਚ ਬਾਰੀ-ਦੋਆਬ, ਬਿਸਤ – ਦੋਆਬ, ਮਾਲਵਾ ਦਾ ਮੈਦਾਨ ਅਤੇ ਹਰਿਆਣਾ ਦਾ ਮੈਦਾਨ ਸ਼ਾਮਲ ਹੈ ।
  • ਥਾਰ ਮਾਰੂਥਲ ਦਾ ਮੈਦਾਨ – ਪੰਜਾਬ ਅਤੇ ਹਰਿਆਣਾ ਦੇ ਦੱਖਣੀ ਭਾਗਾਂ ਤੋਂ ਲੈ ਕੇ ਗੁਜਰਾਤ ਵਿਚ ਸਥਿਤ ਰਣ ਆਫ਼ ਕੱਛ ਤਕ ਇਸ ਮੈਦਾਨ ਨੂੰ ਥਾਰ ਮਾਰੂਥਲ ਦਾ ਮੈਦਾਨ ਆਖਦੇ ਹਨ ।
  • ਗੰਗਾ ਦਾ ਮੈਦਾਨ – ਗੰਗਾ ਦਾ ਮੈਦਾਨ ਉਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਸਥਿਤ ਹੈ ।
  • ਬ੍ਰਹਮਪੁੱਤਰ ਦਾ ਮੈਦਾਨ – ਇਸ ਨੂੰ ਆਸਾਮ ਦਾ ਮੈਦਾਨ ਵੀ ਆਖਿਆ ਜਾਂਦਾ ਹੈ । ਇਹ ਆਸਾਮ ਦੀ ਪੱਛਮੀ ਹੱਦ ਤੋਂ ਲੈ ਕੇ ਆਸਾਮ ਦੀ ਧੁਰ ਉੱਤਰੀ ਭਾਗ ਸਾਦਿਆ (Sadiya) ਤਕ ਲਗਪਗ 640 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ।

ਪ੍ਰਸ਼ਨ 5.
ਪ੍ਰਾਇਦੀਪੀ ਪਠਾਰ ਦਾ ਵਿਸਥਾਰ ਤੇ ਧਰਾਤਲੀ ਰਚਨਾ ਕੀ ਹੈ ? ਜ਼ਮੀਨ ਦੀ ਢਾਲ ਨੂੰ ਆਧਾਰ ਮੰਨਦੇ ਹੋਏ ਇਸ ਦੇ ਵੱਖੋ-ਵੱਖਰੇ ਉਪ-ਭਾਗਾਂ ਦਾ ਵਿਵਰਨ ਦਿਓ ।
ਉੱਤਰ-
ਪ੍ਰਾਇਦੀਪੀ ਪਠਾਰ ਉੱਤਰ-ਪੱਛਮ ਵਿਚ ਅਰਾਵਲੀ ਪਰਬਤ ਤੋਂ ਲੈ ਕੇ ਉੱਤਰ-ਪੂਰਬ ਵਿਚ ਸ਼ਿਲਾਂਗ ਦੀ ਪਠਾਰ ਤਕ ਫੈਲਿਆ ਹੋਇਆ ਹੈ । ਦੱਖਣ ਵਿਚ ਇਹ ਤਿਕੋਣੀ ਸ਼ਕਲ ਵਿਚ ਕੰਨਿਆ ਕੁਮਾਰੀ ਤਕ ਫੈਲਿਆ ਹੋਇਆ ਹੈ । ਇਸ ਕਠੋਰ ਭੂ-ਭਾਗ ਨੇ ਭਾਰਤ ਦੇ ਧਰਾਤਲੀ ਭਾਗ ਦਾ 50% ਭਾਗ ਆਪਣੀ ਲਪੇਟ ਵਿਚ ਲਿਆ ਹੋਇਆ ਹੈ । ਇਸ ਦਾ ਖੇਤਰਫਲ 16 ਲੱਖ ਵਰਗ ਕਿਲੋਮੀਟਰ ਹੈ ਅਤੇ ਇਸ ਦੀ ਔਸਤ ਉਚਾਈ 600 ਤੋਂ 900 ਮੀ: ਤਕ ਹੈ ।

ਰਚਨਾ – ਪ੍ਰਾਇਦੀਪੀ ਪਠਾਰ ਦਾ ਜਨਮ ਕਈ ਕਰੋੜ ਸਾਲ ਪਹਿਲਾਂ ਕੈਮਬੀਅਨ ਮਹਾਂਕਲਪ ਵਿਚ ਹੋਇਆ । ਇਹ ਲਾਵੇ ਦੇ ਠੰਢਾ ਹੋਣ ਨਾਲ ਬਣਿਆ ਹੈ । ਇਸ ਦੀਆਂ ਪਰਬਤ ਸ਼੍ਰੇਣੀਆਂ ਅਤੇ ਪਠਾਰੀ ਭਾਗਾਂ ਵਿਚ ਨੀਸ, ਕੁਆਰਟਜ਼ ਅਤੇ ਸੰਗਮਰਮਰ ਵਰਗੀਆਂ ਕਠੋਰ ਚੱਟਾਨਾਂ ਮਿਲਦੀਆਂ ਹਨ ।

ਵੰਡ – ਇਸ ਦੇ ਉੱਤਰੀ ਭਾਗ ਨੂੰ ਮਾਲਵਾ ਦੀ ਪਠਾਰ ਅਤੇ ਦੱਖਣੀ ਭਾਗ ਨੂੰ ਦੱਖਣ ਦੀ ਪਠਾਰ ਆਖਦੇ ਹਨ । ਦੱਖਣੀ ਦੇ ਪਠਾਰ ਦੀ ਢਾਲ ਦੱਖਣ-ਪੂਰਬ ਤੋਂ ਉੱਤਰ-ਪੂਰਬ ਵੱਲ ਹੈ ।

ਮਾਲਵਾ ਦੀ ਪਠਾਰ – ਮਾਲਵਾ ਦੀ ਪਠਾਰ ਵਿਚ ਬਨਾਸ, ਚੰਬਲ, ਕੇਨ ਅਤੇ ਬੇਤਵਾ ਨਦੀਆਂ ਵਹਿੰਦੀਆਂ ਹਨ ਇਸ ਵਿਚ ਖਣਿਜ ਪਦਾਰਥ ਵਧੇਰੇ ਮਾਤਰਾ ਵਿਚ ਮਿਲਦੇ ਹਨ । ਇਸ ਦੀ ਔਸਤ ਉਚਾਈ 900 ਮੀਟਰ ਹੈ | ਪਾਰਸਨਾਥ (1365 ਮੀਟਰ ਇੱਥੋਂ ਦੀ ਸਭ ਤੋਂ ਉੱਚੀ-ਚੋਟੀ ਹੈ । ਮਾਲਵਾ ਦੀ ਪਠਾਰ ਵਿਚ ਮਿਲਦੀਆਂ ਤਿੰਨ ਸ਼੍ਰੇਣੀਆਂ ਹਨ (ਅਰਾਵਲੀ ਸ਼੍ਰੇਣੀ, ਵਿਧਿਆਚਲ, ਸਤਪੁੜਾ ਪਰਬਤ ਸ਼੍ਰੇਣੀ) ।

ਦੱਖਣ ਦੀ ਪਠਾਰ – ਇਸ ਦੀ ਉਚਾਈ ਔਸਤ 300 ਤੋਂ 900 ਮੀਟਰ ਤਕ ਹੈ । ਇਸ ਦੇ ਧਰਾਤਲ ਨੂੰ ਮੌਸਮੀ ਨਦੀਆਂ ਨੇ ਕੱਟ-ਵੱਢ ਕੇ ਸੱਤ ਸਪੱਸ਼ਟ ਭਾਗਾਂ ਵਿਚ ਵੰਡਿਆ ਹੋਇਆ ਹੈ-
1. ਮਹਾਂਰਾਸ਼ਟਰਾ ਟੇਬਲ ਲੈਂਡ, ਦੰਡਕਰਿਆਨਾ-ਛਤੀਸਗੜ ਖੇਤਰ, ਤੇਲੰਗਾਨਾ ਦੀ ਪਠਾਰ, ਕਰਨਾਟਕ ਦੀ ਪਠਾਰ, ਪੱਛਮੀ ਘਾਟ, ਪੂਰਬੀ ਘਾਟ, ਦੱਖਣੀ ਪਹਾੜੀ ਸਮੂਹ | ਪੱਛਮੀ ਘਾਟ ਦੀ ਉਚਾਈ 1200 ਮੀਟਰ ਅਤੇ ਪੂਰਬੀ ਘਾਟ ਦੀ ਉਚਾਈ 500 ਮੀਟਰ ਹੈ । ਦੱਖਣੀ ਭਾਰਤ ਦੀਆਂ ਸਾਰੀਆਂ ਮਹੱਤਵਪੂਰਨ ਨਦੀਆਂ ਪੱਛਮੀ ਘਾਟ ਤੋਂ ਨਿਕਲਦੀਆਂ ਹਨ । ਪੱਛਮੀ ਅਤੇ ਪੂਰਬੀ ਘਾਟ ਜਿੱਥੇ ਆ ਕੇ ਮਿਲਦੇ ਹਨ, ਉਸ ਨੂੰ ਨੀਲਗਿਰੀ ਪਰਬਤ ਆਖਦੇ ਹਨ । ਇਨ੍ਹਾਂ ਪਰਬਤਾਂ ਦੀ ਸਭ ਤੋਂ ਉੱਚੀ ਚੋਟੀ ਦੋਦਾਵੇਟਾ ਹੈ, ਜਿਹੜੀ 2637 ਮੀਟਰ ਉੱਚੀ ਹੈ ।
ਸੱਚ ਤਾਂ ਇਹ ਹੈ ਕਿ ਪ੍ਰਾਇਦੀਪੀ ਪਠਾਰ ਖਣਿਜ ਪਦਾਰਥਾਂ ਦਾ ਭੰਡਾਰ ਹੈ ਅਤੇ ਇਸ ਦਾ ਭਾਰਤ ਦੀ ਆਰਥਿਕਤਾ ਵਿਚ ਬਹੁਤ ਮਹੱਤਵ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 6.
ਹਿਮਾਲਿਆ ਤੇ ਪ੍ਰਾਇਦੀਪੀ ਪਠਾਰ ਦੇ ਧਰਾਤਲੀ ਲੱਛਣਾਂ ਦੀ ਤੁਲਨਾ ਕਰੋ ਤੇ ਅੰਤਰ ਸਪੱਸ਼ਟ ਕਰੋ ।
ਉੱਤਰ-
ਹਿਮਾਲਿਆ ਅਤੇ ਪ੍ਰਾਇਦੀਪੀ ਪਠਾਰ ਦੀ ਤੁਲਨਾ ਭੂਗੋਲ ਦੇ ਪੱਖ ਤੋਂ ਬੜੀ ਰੌਚਕ ਹੈ ।

1. ਬਣਾਵਟ – ਹਿਮਾਲਿਆ ਤਲਛੱਟੀ ਚੱਟਾਨਾਂ ਤੋਂ ਬਣਿਆ ਹੈ ਅਤੇ ਇਹ ਸੰਸਾਰ ਦਾ ਸਭ ਤੋਂ ਜਵਾਨ ਪਰਬਤ ਹੈ । ਇਸ ਦੀ ਉਚਾਈ ਵੀ ਸਭ ਤੋਂ ਵੱਧ ਹੈ । ਇਸ ਦੀ ਔਸਤ ਉਚਾਈ 5100 ਮੀਟਰ ਹੈ । | ਇਸ ਦੇ ਉਲਟ ਪ੍ਰਾਇਦੀਪੀ ਪਠਾਰ ਦਾ ਜਨਮ ਅੱਜ ਤੋਂ 50 ਕਰੋੜ ਸਾਲ ਪਹਿਲਾਂ ਕੈਬੀਅਨ ਮਹਾਂਕਾਲ ਵਿਚ ਹੋਇਆ ਸੀ । ਇਹ ਅਗਨੀ ਚੱਟਾਨਾਂ ਤੋਂ ਬਣਿਆ ਹੋਇਆ ਹੈ । ਇਸ ਪਠਾਰ ਦੀ ਔਸਤ ਉਚਾਈ 600 ਤੋਂ 900 ਮੀਟਰ ਤਕ ਹੈ ।

2. ਵਿਸਥਾਰ – ਹਿਮਾਲਿਆ ਜੰਮੂ-ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤਕ ਫੈਲਿਆ ਹੋਇਆ ਹੈ । ਇਸ ਦੇ ਪੂਰਬ ਵਿਚ ਪੂਰਬੀ ਸ਼ੇਣੀਆਂ ਅਤੇ ਪੱਛਮ ਵਿਚ ਪੱਛਮੀ ਸ਼ੇਣੀਆਂ ਹਨ । ਪੂਰਬੀ ਸ਼੍ਰੇਣੀਆਂ ਵਿਚ ਖਾਸੀ, ਗਾਰੋ, ਐੱਤੀਆ ਅਤੇ ਪੱਛਮੀ ਸ਼੍ਰੇਣੀਆਂ ਵਿਚ ਹਿੰਦੂਕੁਸ਼, ਕਿਰਥਾਰ ਅਤੇ ਕੈਥਰ ਸ਼੍ਰੇਣੀਆਂ ਪਾਈਆਂ ਜਾਂਦੀਆਂ ਹਨ । ਹਿਮਾਲਿਆ ਦੇ ਪੰਜ ਭਾਗ ਹਨ-ਟਰਾਂਸ ਹਿਮਾਲਿਆ, ਮਹਾਨ ਹਿਮਾਲਿਆ, ਛੋਟਾ ਹਿਮਾਲਿਆ, ਬਾਹਰੀ ਹਿਮਾਲਿਆ ਅਤੇ ਪਹਾੜੀ ਸ਼ਾਖ਼ਾਵਾਂ ।

ਇਸ ਦੇ ਉਲਟ ਪ੍ਰਾਇਦੀਪੀ ਪਠਾਰ ਦੇ ਦੋ ਭਾਗ ਹਨ-ਮਾਲਵਾ ਦੀ ਪਠਾਰ ਅਤੇ ਦੱਖਣ ਦੀ ਪਠਾਰ । ਇਹ ਅਰਾਵਲੀ ਪਰਬਤ ਤੋਂ ਲੈ ਕੇ ਸ਼ਿਲਾਂਗ ਦੇ ਪਠਾਰ ਤਕ ਅਤੇ ਦੱਖਣ ਵਿਚ ਕੰਨਿਆ-ਕੁਮਾਰੀ ਤਕ ਫੈਲਿਆ ਹੋਇਆ ਹੈ । ਇਸ ਵਿਚ ਮਿਲਦੀਆਂ ਮੁੱਖ ਪਰਬਤ ਸ਼੍ਰੇਣੀਆਂ ਹਨ-ਅਰਾਵਲੀ ਪਰਬਤ ਸ਼੍ਰੇਣੀ, ਵਿੰਧਿਆਚਲ ਪਰਬਤ ਸ਼੍ਰੇਣੀ ਅਤੇ ਸਤਪੁੜਾ ਪਰਬਤ ਸ਼੍ਰੇਣੀ । ਇਸ ਤੋਂ ਇਲਾਵਾ ਇੱਥੇ ਪੂਰਬੀ ਘਾਟ ਦੀਆਂ ਪਹਾੜੀਆਂ, ਪੱਛਮੀ ਘਾਟ ਦੀਆਂ ਪਹਾੜੀਆਂ ਅਤੇ ਨੀਲਗਿਰੀ ਪਰਬਤ ਆਦਿ ਮਿਲਦੇ ਹਨ ।

ਨਦੀਆਂ – ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਬਰਫ਼ੀਲੇ ਪਰਬਤਾਂ ਤੋਂ ਨਿਕਲਣ ਦੇ ਕਾਰਨ ਸਾਰਾ ਸਾਲ ਵਗਦੀਆਂ ਹਨ |
ਪ੍ਰਾਇਦੀਪੀ ਪਠਾਰ ਦੀਆਂ ਨਦੀਆਂ ਬਰਸਾਤੀ ਨਦੀਆਂ ਹਨ । ਖ਼ੁਸ਼ਕ ਰੁੱਤ ਵਿਚ ਇਨ੍ਹਾਂ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ ।
ਆਰਥਿਕ ਮਹੱਤਵ – ਪ੍ਰਾਇਦੀਪੀ ਪਠਾਰ ਵਿਚ ਅਨੇਕਾਂ ਕਿਸਮ ਦੇ ਖਣਿਜ ਪਦਾਰਥ ਮਿਲਦੇ ਹਨ ।
ਇਸ ਦੇ ਉਲਟ ਹਿਮਾਲਿਆ ਖੇਤਰ ਵਿਚ ਵਣ-ਸੰਪੱਤੀ ਵਧੇਰੇ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ‘ਤੇ ਨੋਟ ਲਿਖੋ-
(ਉ) ਵਿੰਧਿਆਚਲ
(ਅ) ਸਤਪੁੜਾ
(ੲ) ਅਰਾਵਲੀ ਪਰਬਤ
(ਸ) ਮਾਲਵਾ ਪਠਾਰ ਤੇ
(ਹ) ਨੀਲਗਿਰੀ ਦੀਆਂ ਪਹਾੜੀਆਂ ।
ਉੱਤਰ-
(ੳ) ਵਿਧਿਆਚਲ – ਵਿੰਧਿਆਚਲ ਪਰਬਤ ਸ਼੍ਰੇਣੀਆਂ ਦਾ ਪੱਛਮੀ ਭਾਗ ਲਾਵੇ ਨਾਲ ਬਣਿਆ ਹੈ । ਇਸ ਦਾ ਪੂਰਬੀ ਭਾਗ ਕੈਮੂਰ ਅਤੇ ਭਨਰੇਰ ਦੀਆਂ ਸ਼੍ਰੇਣੀਆਂ ਅਖਵਾਉਂਦਾ ਹੈ । ਇਸ ਦੀਆਂ ਦੱਖਣੀ ਢਲਾਨਾਂ ਦੇ ਕੋਲ ਨਰਬਦਾ ਨਦੀ ਵਹਿੰਦੀ ਹੈ ।

(ਅ) ਸਤਪੁੜਾ – ਸਤਪੁੜਾ ਦੀਆਂ ਪਹਾੜੀਆਂ ਨਰਬਦਾ ਨਦੀ ਦੇ ਦੱਖਣੀ ਕਿਨਾਰੇ ਦੇ ਨਾਲ-ਨਾਲ ਪੂਰਬ ਵਿਚ ਮਹਾਂਦੇਵ ਅਤੇ ਮੈਕਾਲ ਦੀਆਂ ਪਹਾੜੀਆਂ ਦੇ ਸਹਾਰੇ ਬਿਹਾਰ ਵਿਚ ਸਥਿਤ ਛੋਟਾ ਨਾਗਪੁਰ ਦੀਆਂ ਪਹਾੜੀਆਂ ਤਕ ਜਾ ਪੁੱਜਦੀਆਂ ਹਨ । ਇਸ ਦੀਆਂ ਮੁੱਖ ਚੋਟੀਆਂ ਹਨ-ਧੁਮਗੜ੍ਹ (1350 ਮੀ:) ਅਤੇ ਅਮਰਕੰਟਕ (1127 ਮੀ:) । ਇਸ ਪਰਬਤ ਸ਼੍ਰੇਣੀ ਦੀ ਲੰਬਾਈ 1120 ਕਿਲੋਮੀਟਰ ਹੈ ।

(ੲ) ਅਰਾਵਲੀ ਪਰਬਤ – ਅਰਾਵਲੀ ਪਰਬਤ ਸ਼੍ਰੇਣੀ ਦਿੱਲੀ ਤੋਂ ਗੁਜਰਾਤ ਤਕ 725 ਕਿਲੋਮੀਟਰ ਦੀ ਲੰਬਾਈ ਵਿਚ ਫੈਲੀ ਹੋਈ ਹੈ । ਇਨ੍ਹਾਂ ਦੀ ਦਿਸ਼ਾ ਦੱਖਣ-ਪੱਛਮ ਹੈ ਅਤੇ ਇਹ ਹੁਣ ਪਹਾੜੀਆਂ ਦੇ ਬਚੇ-ਖੁਚੇ ਟੁਕੜੇ ਹੀ ਰਹਿ ਗਏ ਹਨ । ਇਨ੍ਹਾਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਆਬੂ (1722 ਮੀ:) ਹੈ ।

(ਸ) ਮਾਲਵਾ ਪਠਾਰ-ਪੱਛਮ ਵਿਚ ਅਰਾਵਲੀ ਪਰਬਤ, ਉੱਤਰ ਵਿਚ ਬੁਦੇਲਖੰਡ ਅਤੇ ਬਘੇਲਖੰਡ, ਪੂਰਬ ਵਿੱਚ ਛੋਟਾ ਨਾਗਪੁਰ, ਰਾਜ ਮਹਿਲ ਦੀਆਂ ਪਹਾੜੀਆਂ ਅਤੇ ਸ਼ਿਲਾਂਗ ਦੀ ਪਠਾਰ ਤਕ ਅਤੇ ਦੱਖਣ ਵੱਲ ਸਤਪੁੜਾ ਦੀਆਂ ਪਹਾੜੀਆਂ ਤਕ ਘਿਰੀ ਹੋਈ ਪਠਾਰ ਮਾਲਵਾ ਦੀ ਪਠਾਰ ਅਖਵਾਉਂਦੀ ਹੈ । ਇਸ ਦਾ ਸਿਰ ਲਾਂਗ ਦੀ ਪਠਾਰ ਉੱਤੇ ਹੈ । ਇਸ ਪਠਾਰ ਦੀ ਉੱਤਰੀ ਹੱਦ ਅਵਤਲ ਚਾਪ ਦੀ ਤਰ੍ਹਾਂ ਹੈ । ਇਸ ਪਠਾਰ ਵਿਚ ਬਾਨਾਸ, ਚੰਬਲ, ਕੇਨ ਅਤੇ ਬੇਤਵਾ ਨਾਂ ਦੀਆਂ ਨਦੀਆਂ ਵਗਦੀਆਂ ਹਨ । ਇਸ ਦੀ ਔਸਤ ਉਚਾਈ 900 ਮੀਟਰ ਹੈ | ਪਾਰਸਨਾਥ ਅਤੇ ਨੇਤਰ ਹਠਪਾਠ ਇਸ ਦੀਆਂ ਮੁੱਖ ਚੋਟੀਆਂ ਹਨ । ਇਸ ਦੀਆਂ ਤਿੰਨ ਪਰਬਤ-ਸ਼ੇਣੀਆਂ ਹਨ-ਅਰਾਵਲੀ ਪਰਬਤ ਸ਼੍ਰੇਣੀਆਂ, ਵਿਧਿਆਚਲ ਪਰਬਤ ਸ਼੍ਰੇਣੀਆਂ ਅਤੇ ਸਤਪੁੜਾ ਪਰਬਤ ਸ਼੍ਰੇਣੀਆਂ ।

(ਹ) ਨੀਲਗਿਰੀ ਦੀਆਂ ਪਹਾੜੀਆਂ – ਪੱਛਮੀ ਘਾਟ ਦੀਆਂ ਪਹਾੜੀਆਂ ਅਤੇ ਪੂਰਬੀ ਘਾਟ ਦੀਆਂ ਪਹਾੜੀਆਂ ਦੱਖਣ ਵਿਚ ਜਿੱਥੇ ਆ ਕੇ ਆਪਸ ਵਿਚ ਮਿਲਦੀਆਂ ਹਨ, ਉਨ੍ਹਾਂ ਨੂੰ ਦੱਖਣੀ ਪਹਾੜੀਆਂ ਜਾਂ ਨੀਲਗਿਰੀ ਦੀਆਂ ਪਹਾੜੀਆਂ ਆਖਦੇ ਹਨ । ਇਨ੍ਹਾਂ ਨੂੰ ਨੀਲੇ ਪਰਬਤ ਵੀ ਆਖਦੇ ਹਨ । ਇਨ੍ਹਾਂ ਦੀ ਔਸਤ ਉਚਾਈ 1220 ਮੀਟਰ ਹੈ ।

ਪ੍ਰਸ਼ਨ 8.
‘‘ਕੀ ਭਾਰਤ ਦੇ ਵੱਖੋ-ਵੱਖਰੇ ਭੌਤਿਕ ਹਿੱਸੇ ਇਕ ਦੂਸਰੇ ਤੋਂ ਅਲੱਗ ਤੇ ਆਜ਼ਾਦ ਇਕਾਈਆਂ ਹਨ ਜਾਂ ਇਕ ਦੂਸਰੇ ਦੇ ਪੂਰਕ ਬਣਦੇ ਹਨ ?” ਇਸ ਕਥਨ ਦੀ ਉਦਾਹਰਨਾਂ ਸਹਿਤ ਵਿਆਖਿਆ ਕਰੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀਆਂ ਵੱਖ-ਵੱਖ ਭੌਤਿਕ ਇਕਾਈਆਂ ਇਕ ਦੂਸਰੇ ਦੀਆਂ ਪੂਰਕ ਹਨ । ਉਹ ਵੇਖਣ ਨੂੰ ਵੱਖ ਜ਼ਰੂਰ ਲਗਦੀਆਂ ਹਨ, ਪਰ ਉਨ੍ਹਾਂ ਦੀ ਹੋਂਦ ਵੱਖਰੀ ਨਹੀਂ ਹੈ । ਜੇ ਅਸੀਂ ਉਨ੍ਹਾਂ ਦੇ ਜਨਮ ਅਤੇ ਉਨ੍ਹਾਂ ਵਿਚ ਮਿਲਣ ਵਾਲੇ ਕੁਦਰਤੀ ਭੰਡਾਰਾਂ ਦਾ ਅਧਿਐਨ ਕਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਉਹ ਪੂਰੀ ਤਰ੍ਹਾਂ ਇਕ-ਦੂਸਰੇ ਉੱਤੇ ਨਿਰਭਰ ਹਨ ।
(ਉ) ਜਨਮ-

  1. ਹਿਮਾਲਿਆ ਪਰਬਤ ਦਾ ਜਨਮ ਹੀ ਪ੍ਰਾਇਦੀਪੀ ਪਠਾਰ ਦੇ ਹੋਂਦ ਵਿਚ ਆਉਣ ਪਿੱਛੋਂ ਹੋਇਆ ਹੈ ।
  2. ਉੱਤਰੀ ਮੈਦਾਨਾਂ ਦਾ ਜਨਮ ਉਨ੍ਹਾਂ ਨਿਖੇਪਾਂ ਨਾਲ ਹੋਇਆ ਹੈ, ਜਿਨ੍ਹਾਂ ਲਈ ਪ੍ਰਾਇਦੀਪੀ ਪਠਾਰ ਅਤੇ ਹਿਮਾਲਿਆ । ਪਰਬਤ ਦੀਆਂ ਨਦੀਆਂ ਜ਼ਿੰਮੇਵਾਰ ਹਨ ।
  3. ਪ੍ਰਾਇਦੀਪੀ ਪਠਾਰ ਦੀਆਂ ਪਹਾੜੀਆਂ, ਦਰਾੜ ਘਾਟੀਆਂ ਅਤੇ ਅਪਭ੍ਰਸ਼ ਹਿਮਾਲਿਆ ਦੇ ਦਬਾਅ ਦੇ ਕਾਰਨ ਹੀ ਹੋਂਦ ਵਿਚ ਆਏ ।
  4. ਤਟੀ ਮੈਦਾਨਾਂ ਦਾ ਜਨਮ ਪ੍ਰਾਇਦੀਪੀ ਘਾਟਾਂ ਦੀ ਮਿੱਟੀ ਨਾਲ ਹੋਇਆ ਹੈ ।

(ਅ) ਕੁਦਰਤੀ ਭੰਡਾਰ-

  • ਹਿਮਾਲਿਆ ਪਰਬਤ ਬਰਫ਼ ਦਾ ਘਰ ਹੈ । ਇਸ ਦੀਆਂ ਨਦੀਆਂ ਜਲ-ਝਰਨੇ ਬਣਾਉਂਦੀਆਂ ਹਨ ਅਤੇ ਇਹਨਾਂ ਤੋਂ ਜਿਹੜੀ ਪਣ-ਬਿਜਲੀ ਬਣਾਈ ਜਾਂਦੀ ਹੈ, ਉਸ ਦੀ ਵਰਤੋਂ ਪੂਰਾ ਦੇਸ਼ ਕਰਦਾ ਹੈ ।
  • ਭਾਰਤ ਦੇ ਵਿਸ਼ਾਲ ਮੈਦਾਨ ਉਪਜਾਊ ਮਿੱਟੀ ਦੇ ਕਾਰਨ ਪੂਰੇ ਦੇਸ਼ ਦੇ ਲਈ ਅੰਨ ਦਾ ਭੰਡਾਰ ਹਨ । ਇਸ ਵਿਚ ਵਗਣ ਵਾਲੀ ਗੰਗਾ ਨਦੀ ਸਾਰੇ ਭਾਰਤ ਲਈ ਹਰਮਨ-ਪਿਆਰੀ ਹੈ ।
  • ਪ੍ਰਾਇਦੀਪੀ ਪਠਾਰ ਵਿਚ ਖਣਿਜਾਂ ਦਾ ਖਜ਼ਾਨਾ ਦੱਬਿਆ ਪਿਆ ਹੈ । ਇਸ ਵਿਚ ਲੋਹਾ, ਕੋਇਲਾ, ਤਾਂਬਾ, ਅਬਰਕ, ਮੈਂਗਨੀਜ਼ ਆਦਿ ਕਈ ਕਿਸਮ ਦੇ ਖਣਿਜ ਦੱਬੇ ਪਏ ਹਨ, ਜਿਹੜੇ ਦੇਸ਼ ਦੇ ਵਿਕਾਸ ਦੇ ਲਈ ਜ਼ਰੂਰੀ ਹਨ ।
  • ਤਟੀ ਮੈਦਾਨ ਦੇਸ਼ ਨੂੰ ਚੌਲ, ਮਸਾਲੇ, ਅਦਰਕ, ਲੌਂਗ, ਇਲਾਇਚੀ ਵਰਗੇ ਵਪਾਰਕ ਪਦਾਰਥ ਮੁਹੱਈਆ ਕਰਦੇ ਹਨ ।
    ਸੱਚ ਤਾਂ ਇਹ ਹੈ ਕਿ ਦੇਸ਼ ਦੀਆਂ ਵੱਖ-ਵੱਖ ਇਕਾਈਆਂ ਇਕ ਦੂਸਰੇ ਦੀਆਂ ਪੂਰਕ ਹਨ ਅਤੇ ਦੇਸ਼ ਦੇ ਆਰਥਿਕ ਵਿਕਾਸ ਵਿਚ ਆਪਣਾ ਯੋਗਦਾਨ ਦਿੰਦੀਆਂ ਹਨ ।

PSEB 10th Class SST Solutions Geography Chapter 2 ਧਰਾਤਲ (Relief)

IV ਭਾਰਤ ਦੇ ਨਕਸ਼ੇ ਦੇ ਦਰਸਾਓ-

1. ਕਰਾਕੋਰਮ, ਜਾਸਕਰ, ਕੈਲਾਸ, ਪੀਰ ਪੰਜਾਲ ਤੇ ਸਿਵਾਲਿਕ ਪਰਬਤੀ ਸ਼੍ਰੇਣੀਆਂ
2. ਕੋਰੋਮੰਡਲ, ਕੋਕਣ ਤੇ ਮਾਲਾਬਾਰ ਤੱਟਵਰਤੀ ਹਿੱਸੇ
3. ਥਾਲ ਘਾਟ, ਬਰ ਘਾਟ ਤੇ ਪਾਲ ਘਾਟ ਦੇ ਰਸਤੇ
4. ਜੋਸ਼ੀਲਾ, ਨਾਥੁਲਾ, ਜਲੇਪਲਾ ਤੇ ਸ਼ਿਪਕੀਲਾ ਦੱਰੇ
5. ਮਾਊਂਟ ਅਬੂ, ਦਾਰਜੀਲਿੰਗ, ਸਿਮਲਾ, ਕੋਤਾਇਨਾਲ, ਜੋਗ ਫਾਲ ਅਤੇ ਦਾਰ ਸੈਰਸਪਾਟਾ ਕੇਂਦਰ
6. ਮਾਊਂਟ ਐਵਰੇਸਟ, ਨੰਦਾ ਦੇਵੀ, ਕੰਚਨਜੰਗਾ, ਮਾਊਂਟ K2 ਗਾਡਵਿਨ ਆਸਟਿਨ, ਘਾਤੀ ਚੋਟੀਆ ।

PSEB 10th Class Social Science Guide ਧਰਾਤਲ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤ ਦੇ ਪ੍ਰਾਇਦੀਪੀ ਭਾਗ ਨੂੰ ਦੇਸ਼ ਦੀ ਕੁਦਰਤੀ ਬਨਾਵਟ ਦਾ ਕੇਂਦਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਇਸਦਾ ਕਾਰਨ ਇਹ ਹੈ ਕਿ ਭਾਰਤ ਦਾ ਪਾਇਦੀਪੀ ਭਾਗ ਦੇਸ਼ ਦੇ ਸੰਪੂਰਨ ਧਰਾਤਲ ਦੇ ਨਿਰਮਾਣ ਵਿਚ ਯੋਗਦਾਨ ਦਿੰਦਾ ਹੈ ।

ਪ੍ਰਸ਼ਨ 2.
ਹਿਮਾਲਿਆ ਦਾ ਕੀ ਅਰਥ ਹੈ ?
ਉੱਤਰ-
ਹਿਮਾਲਿਆ ਦਾ ਅਰਥ ਹੈ-ਹਿਮ (ਬਰਫ਼) ਦਾ ਘਰ ।

ਪ੍ਰਸ਼ਨ 3.
ਟਾਂਸ ਹਿਮਾਲਿਆ ਨੂੰ “ਤਿੱਬਤ ਹਿਮਾਲਿਆ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਇਸਦਾ ਕਾਰਨ ਇਹ ਹੈ ਕਿ ਸ ਹਿਮਾਲਿਆ ਦਾ ਜ਼ਿਆਦਾਤਰ ਭਾਗ ਤਿੱਬਤ ਵਿਚ ਹੈ ।

ਪ੍ਰਸ਼ਨ 4.
ਟਾਂਸ ਹਿਮਾਲਿਆ ਦੀ ਔਸਤ ਉਚਾਈ ਕਿੰਨੀ ਹੈ ?
ਉੱਤਰ-
ਦ੍ਰਾਸ ਹਿਮਾਲਿਆ ਦੀ ਔਸਤ ਉਚਾਈ 6100 ਮੀਟਰ ਹੈ ।

ਪ੍ਰਸ਼ਨ 5.
ਦੂਨ ਕਿਸ ਨੂੰ ਕਹਿੰਦੇ ਹਨ ?
ਉੱਤਰ-
‘ਦੂਨ’ ਬਾਹਰੀ ਹਿਮਾਲਿਆ ਵਿਚ ਸਥਿਤ ਉਹ ਝੀਲਾਂ ਹਨ ਜੋ ਮਿੱਟੀ ਨਾਲ ਭਰ ਗਈਆਂ ਹਨ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 6.
ਹਿਮਾਲਿਆ ਦੀਆਂ ਪੂਰਬੀ ਸ਼ਾਖਾਵਾਂ ਦੀਆਂ ਕਿਸੇ ਦੋ ਪ੍ਰਮੁੱਖ ਉੱਚੀਆਂ ਚੋਟੀਆਂ ਦੇ ਨਾਂ ਦੱਸੋ ।
ਉੱਤਰ-
ਡਫਾ ਬੰਸ (4578 ਮੀਟਰ) ਅਤੇ ਸਾਰਾਮਤੀ (3926 ਮੀਟਰ) ਹਿਮਾਲਿਆ ਦੀਆਂ ਪੂਰਬੀ ਸ਼ਾਖਾਵਾਂ ਦੀਆਂ ਦੋ ਪ੍ਰਮੁੱਖ ਚੋਟੀਆਂ ਹਨ ।

ਧਰਾਤਲ ਪ੍ਰਸ਼ਨ 7.
ਵਿਸ਼ਵ ਦੀ ਸਭ ਤੋਂ ਉੱਚੀ ਪਰਬਤ ਚੋਟੀ ਕਿਹੜੀ ਹੈ ?
ਉੱਤਰ-
ਮਾਊਂਟ ਐਵਰੈਸਟ ।

ਪ੍ਰਸ਼ਨ 8. ਮਾਊਂਟ ਐਵਰੈਸਟ ਸਮੁੰਦਰ ਤਲ ਤੋਂ ਕਿੰਨੀ ਉੱਚੀ ਹੈ ?
ਉੱਤਰ-
8848 ਮੀਟਰ ।

ਪ੍ਰਸ਼ਨ 9.
ਬ੍ਰਹਮਪੁੱਤਰ ਦੇ ਮੈਦਾਨ ਦੀ ਲੰਬਾਈ ਅਤੇ ਚੌੜਾਈ ਦੱਸੋ ।
ਉੱਤਰ-
ਇਸ ਮੈਦਾਨ ਦੀ ਲੰਬਾਈ 640 ਕਿਲੋਮੀਟਰ ਅਤੇ ਚੌੜਾਈ 90 ਤੋਂ 100 ਕਿਲੋਮੀਟਰ ਤਕ ਹੈ ।

ਪ੍ਰਸ਼ਨ 10.
ਭਾਰਤ ਦੇ ਪ੍ਰਾਇਦੀਪੀ ਪਠਾਰ ਦਾ ਸਿਖ਼ਰ ਬਿੰਦੂ ਕਿਹੜਾ ਹੈ ?
ਉੱਤਰ-
ਕੰਨਿਆਕੁਮਾਰੀ ।

ਪ੍ਰਸ਼ਨ 11.
ਨਾਗਪੁਰ ਦੇ ਪਠਾਰ ਦੀ ਕੋਈ ਇਕ ਵਿਸ਼ੇਸ਼ਤਾ ਲਿਖੋ ।
ਉੱਤਰ-
ਲਾਵੇ ਤੋਂ ਬਣਿਆ ਇਹ ਪਠਾਰ ਕਟਿਆ-ਫਟਿਆ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 12.
ਪੱਛਮੀ ਘਾਟ ਦੇ ਦੌਰਿਆਂ ਦੇ ਨਾਂ ਲਿਖੋ ।
ਉੱਤਰ-
ਥਾਲ ਘਾਟ, ਭੋਰ ਘਾਟ ਅਤੇ ਪਾਲ ਘਾਟ ਪੱਛਮੀ ਘਾਟ ਦੇ ਦੱਰੇ ਹਨ ।

ਪ੍ਰਸ਼ਨ 13.
ਜੋਗ ਝਰਨਾ ਕਿੱਥੇ ਹੈ ਅਤੇ ਇਹ ਕਿੰਨਾ ਉੱਚਾ ਹੈ ?
ਉੱਤਰ-
ਜੋਗ ਝਰਨਾ ਸ਼ਰਾਵਤੀ ਨਦੀ ‘ਤੇ ਹੈ ਜਿਸਦੀ ਉਚਾਈ 250 ਮੀਟਰ ਹੈ ।

ਪ੍ਰਸ਼ਨ 14.
ਚਿਲਕਾ ਝੀਲ ਕਿੰਨੀ ਲੰਮੀ ਹੈ ?
ਉੱਤਰ-
ਚਿਲਕਾ ਝੀਲ 70 ਕਿਲੋਮੀਟਰ ਲੰਮੀ ਹੈ ।

ਪ੍ਰਸ਼ਨ 15.
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਕਿੰਨੇ-ਕਿੰਨੇ ਦੀਪ ਹਨ ?
ਉੱਤਰ-
ਅੰਡੇਮਾਨ ਦੀਪ ਸਮੂਹ ਵਿਚ 120 ਅਤੇ ਨਿਕੋਬਾਰ ਦੀਪ ਸਮੂਹ ਵਿਚ 18 ਦੀਪ ਸ਼ਾਮਲ ਹਨ ।

ਪ੍ਰਸ਼ਨ 16.
ਕਿਹੜੀ ਨਦੀ ਭਾਰਤੀ ਵਿਸ਼ਾਲ ਪਠਾਰ ਦੇ ਦੋ ਭਾਗਾਂ ਵਿਚਕਾਰ ਸੀਮਾ ਬਣਾਉਂਦੀ ਹੈ ?
ਉੱਤਰ-
ਨਰਮਦਾ ਨਦੀ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 17.
(i) ਭਾਰਤ ਦੇ ਪ੍ਰਮੁੱਖ ਦੀਪ ਸਮੂਹ ਕਿਹੜੇ-ਕਿਹੜੇ ਹਨ ?
(ii) ਇਹ ਕਿੱਥੇ ਸਥਿਤ ਹਨ ?
ਉੱਤਰ-
(i) ਭਾਰਤ ਦੇ ਪ੍ਰਮੁੱਖ ਦੀਪ ਸਮੂਹ ਅੰਡੇਮਾਨ, ਨਿਕੋਬਾਰ ਤੇ ਲਕਸ਼ਦੀਪ ਹਨ ।
(ii) ਇਹ ਕ੍ਰਮਵਾਰ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਸਥਿਤ ਹਨ ।

ਪ੍ਰਸ਼ਨ 18.
ਹਿਮਾਲਾ ਪਰਬਤਾਂ ਦੀ ਉਤਪੱਤੀ ਕਿਹੜੇ ਸਾਗਰ ਤੋਂ ਹੋਈ ਹੈ ?
ਉੱਤਰ-
ਟੈਥੀਜ਼ ਤੋਂ ।

ਪ੍ਰਸ਼ਨ 19.
ਹਿਮਾਲਾ ਪਰਬਤ ਕਿਸ ਤਰ੍ਹਾਂ ਦੇ ਪਰਬਤ ਹਨ ?
ਉੱਤਰ-
ਯੁਵਾ ਮੌੜਦਾਰ ਪਰਬਤ ।

ਪ੍ਰਸ਼ਨ 20.
ਹਿਮਾਲਿਆ ਦਾ ਜ਼ਿਆਦਾਤਰ ਭਾਗ ਕਿੱਥੇ ਫੈਲਿਆ ਹੈ ?
ਉੱਤਰ-
ਹਿਮਾਲਿਆ ਦਾ ਜ਼ਿਆਦਾਤਰ ਭਾਗ ਤਿੱਬਤ ਵਿਚ ਫੈਲਿਆ ਹੈ ।

ਪ੍ਰਸ਼ਨ 21.
ਸ ਹਿਮਾਲਿਆ ਦੀ ਮੁੱਖ ਜਾਂ ਪ੍ਰਿਥਵੀ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
ਉੱਤਰ-
ਗਾਡਵਿਨ ਆਸਟਿਨ ਅਤੇ ਮਾਊਂਟ K2 ਟ੍ਰੈਸ ਹਿਮਾਲਿਆ ਜਾਂ ਪ੍ਰਿਥਵੀ ਦੀਆਂ ਦੂਸਰੀਆਂ ਸਭ ਤੋਂ ਉੱਚੀਆਂ ਚੋਟੀਆਂ ਹਨ ।

ਪ੍ਰਸ਼ਨ 22.
ਭਾਰਤ ਦੀ ਸਭ ਤੋਂ ਲੰਬੀ ਅਤੇ ਉੱਚੀ ਪਰਬਤ ਲੜੀ ਕਿਹੜੀ ਹੈ ?
ਉੱਤਰ-
ਮਹਾਨ ਹਿਮਾਲਿਆ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 23.
ਹਿਮਾਲਿਆ ਦੀ ਕਿਹੜੀ ਸ਼੍ਰੇਣੀ ਸ਼ਿਵਾਲਿਕ ਅਖਵਾਉਂਦੀ ਹੈ ?
ਉੱਤਰ-
ਬਾਹਰੀ ਹਿਮਾਲਿਆ ਦੀ ਸ਼੍ਰੇਣੀ ।

ਪ੍ਰਸ਼ਨ 24.
ਭਾਰਤ ਦੇ ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਕਿਸ-ਕਿਸ ਜਲ ਪ੍ਰਵਾਹ ਪ੍ਰਣਾਲੀ ਦਾ ਯੋਗਦਾਨ ਰਿਹਾ ਹੈ ?
ਉੱਤਰ-
ਭਾਰਤ ਦੇ ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਸਤਲੁਜ, ਬ੍ਰਹਮਪੁੱਤਰ ਅਤੇ ਗੰਗਾ ਜਲ ਪ੍ਰਵਾਹ ਪ੍ਰਣਾਲੀਆਂ ਦਾ ਯੋਗਦਾਨ ਰਿਹਾ ਹੈ ।

ਪ੍ਰਸ਼ਨ 25.
ਰਾਵੀ ਅਤੇ ਬਿਆਸ ਦੇ ਮੱਧ ਭਾਗ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਬਿਸਤ ਦੁਆਬ ।

ਪ੍ਰਸ਼ਨ 26.
ਭਾਰਤ ਦਾ ਕਿਹੜਾ ਭੂ-ਭਾਗ ਤ੍ਰਿਭੁਜਾਕਾਰ ਹੈ ?
ਉੱਤਰ-
ਪ੍ਰਾਇਦੀਪੀ ਪਠਾਰ ।

ਪ੍ਰਸ਼ਨ 27.
ਅਰਾਵਲੀ ਪਰਬਤ ਸ਼੍ਰੇਣੀ ਦੀ ਮਾਊਂਟ ਆਬੂ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
ਉੱਤਰ-
ਗੁਰੂ ਸਿਖਰ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 28.
ਗੋਆ ਤੋਂ ਮੰਗਲੋਰ ਤਕ ਦਾ ਸਮੁੰਦਰੀ ਤੱਟ ਕੀ ਅਖਵਾਉਂਦਾ ਹੈ ?
ਉੱਤਰ-
ਮਾਲਾਬਾਰ ਤੱਟ ।

ਪ੍ਰਸ਼ਨ 29.
ਕੋਂਕਣ ਤੱਟ ਕਿੱਥੇ ਤੋਂ ਕਿੱਥੇ ਤਕ ਫੈਲਿਆ ਹੈ ?
ਉੱਤਰ-
ਕੋਂਕਣ ਤੱਟ ਦਮਨ ਤੋਂ ਗੋਆ ਤਕ ਫੈਲਿਆ ਹੈ ।

ਪ੍ਰਸ਼ਨ 30.
ਭਾਰਤ ਦਾ ਕਿਹੜਾ ਭੂ-ਭਾਗ ਸਾਰੇ ਤਰ੍ਹਾਂ ਦੇ ਖਣਿਜਾਂ ਦਾ ਵਿਸ਼ਾਲ ਭੰਡਾਰ ਹੈ ?
ਉੱਤਰ-
ਪ੍ਰਾਇਦੀਪੀ ਪਠਾਰ ।

II. ਖਾਲੀ ਥਾਂਵਾਂ ਭਰੋ-

1. ਸ ਹਿਮਾਲਾ ਦੀ ਲੰਬਾਈ ………………………… ਮੀਟਰ ਹੈ ।
ਉੱਤਰ-
6100

2. ਦਫਾ ਬੰਮ ਅਤੇ …………………………. ਹਿਮਾਲਾ ਦੀਆਂ ਪੂਰਬੀ ਸ਼ਾਖਾਵਾਂ ਦੀਆਂ ਮੁੱਖ ਚੋਟੀਆਂ ਹਨ ।
ਉੱਤਰ-
ਸਾਰਾਮਤੀ

3. ……………………… ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਹੈ ।
ਉੱਤਰ-
ਮਾਊਂਟ ਐਵਰੈਸਟ

4. ਭਾਰਤੀ ਪ੍ਰਾਇਦੀਪੀ ਪਠਾਰ ਦਾ ਸ਼ਿਖਰ ਬਿੰਦੂ ……………………… ਹੈ ।
ਉੱਤਰ-
ਕੰਨਿਆਕੁਮਾਰੀ

PSEB 10th Class SST Solutions Geography Chapter 2 ਧਰਾਤਲ (Relief)

5. ਥਾਲ ਘਾਟ, ਭੋਰ ਘਾਟ ਅਤੇ ………………………… ਪੱਛਮੀ ਘਾਟ ਦੇ ਦੱਰੇ ਹਨ ।
ਉੱਤਰ-
ਪਾਲ ਘਾਟ

6. ਚਿਲਕਾ ਝੀਲ ………………………… ਕਿ:ਮੀ: ਲੰਬੀ ਹੈ ।
ਉੱਤਰ-
70

7. …………………………….. ਨਦੀ ਭਾਰਤੀ ਵਿਸ਼ਾਲ ਪਠਾਰ ਦੇ ਦੋ ਭਾਗਾਂ ਵਿਚਕਾਰ ਸੀਮਾ ਬਣਾਉਂਦੀ ਹੈ ।
ਉੱਤਰ-
ਨਰਮਦਾ

8. ………………………………. ਹਿਮਾਲਾ ਭਾਰਤ ਦੀ ਸਭ ਤੋਂ ਲੰਬੀ ਅਤੇ ਉੱਚੀ ਪਰਬਤ ਮਾਲਾ ਹੈ ।
ਉੱਤਰ-
ਮਹਾਨ

9. ਮਾਲਾਬਾਰ ਤਟ ਦਾ ਵਿਸਤਾਰ ਗੋਆ ਤੋਂ ………………………….. ਤਕ ਹੈ ।
ਉੱਤਰ-
ਮੰਗਲੌਰ

10. ਛੱਤੀਸਗੜ੍ਹ ਦਾ ਮੈਦਾਨ …………………………… ਦੁਆਰਾ ਬਣਿਆ ਹੈ ।
ਉੱਤਰ-
ਮਹਾਨਦੀ ।

PSEB 10th Class SST Solutions Geography Chapter 2 ਧਰਾਤਲ (Relief)

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਮਾਊਂਟ ਐਵਰੈਸਟ ਦੀ ਉੱਚਾਈ ਹੈ-
(A) 9848 ਮੀ:
(B) 7048 ਮੀ:
(C) 8848 ਮੀ:
(D) 6848 ਮੀ: ।
ਉੱਤਰ-
(C) 8848 ਮੀ:

ਪ੍ਰਸ਼ਨ 2.
ਜੋਗ ਝਰਨਾ ਕਿੱਥੇ ਹੈ ?
(A) ਗੰਗਾ ਨਦੀ ‘ਤੇ
(B) ਸ਼ਰਾਵਤੀ ਨਦੀ ‘ਤੇ
(C) ਜਮਨਾ ਨਦੀ ‘ਤੇ
(D) ਚਿਨਾਬ ਨਦੀ ‘ਤੇ ।
ਉੱਤਰ-
(B) ਸ਼ਰਾਵਤੀ ਨਦੀ ‘ਤੇ

ਪ੍ਰਸ਼ਨ 3.
ਹਿਮਾਲਾ ਦਾ ਜ਼ਿਆਦਾਤਰ ਭਾਗ ਫੈਲਿਆ ਹੈ-
(A) ਭਾਰਤ ਵਿਚ
(B) ਨੇਪਾਲ ਵਿਚ
(C) ਤਿੱਬਤ ਵਿਚ
(D) ਭੂਟਾਨ ਵਿਚ ।
ਉੱਤਰ-
(C) ਤਿੱਬਤ ਵਿਚ

ਪ੍ਰਸ਼ਨ 4.
ਹਿਮਾਲਾ ਪਰਬਤਾਂ ਦੀ ਉਤਪੱਤੀ ਹੋਈ-
(A) ਟੈਥੀਜ਼ ਸਾਗਰ ਤੋਂ
(B) ਅੰਧ ਮਹਾਂਸਾਗਰ ਤੋਂ
(C) ਹਿੰਦ ਮਹਾਂਸਾਗਰ ਤੋਂ
(D) ਖਾੜੀ ਬੰਗਾਲ ਤੋਂ ।
ਉੱਤਰ-
(A) ਟੈਥੀਜ਼ ਸਾਗਰ ਤੋਂ

ਪ੍ਰਸ਼ਨ 5.
ਰਾਵੀ ਅਤੇ ਬਿਆਸ ਦੇ ਵਿਚਕਾਰਲੇ ਭਾਗ ਨੂੰ ਕਿਹਾ ਜਾਂਦਾ ਹੈ-
(A) ਬਿਸਤ ਦੋਆਬ
(B) ਪ੍ਰਾਇਦੀਪੀ ਪਠਾਰ
(C) ਚਜ ਦੋਆਬ
(D) ਮਾਲਾਬਾਰ ਦੋਆਬੇ ।
ਉੱਤਰ-
(A) ਬਿਸਤ ਦੋਆਬ

ਪ੍ਰਸ਼ਨ 6.
ਭਾਰਤ ਦਾ ਤਿਭੁਜਾਕਾਰ ਭੂ-ਭਾਗ ਕਹਾਉਂਦਾ ਹੈ-
(A) ਮਹਾਨ ਹਿਮਾਲਾ
(B) ਭੋਰ ਘਾਟ
(C) ਬਿਸਤ ਦੋਆਬ
(D) ਪ੍ਰਾਇਦੀਪੀ ਪਠਾਰ ।
ਉੱਤਰ-
(D) ਪ੍ਰਾਇਦੀਪੀ ਪਠਾਰ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 7.
ਅਰਾਵਲੀ ਪਰਬਤ ਮਾਲਾ ਵਿਚ ਮਾਉਂਟ ਆਬੁ ਦੀ ਸਭ ਤੋਂ ਉੱਚੀ ਚੋਟੀ ਹੈ-
(A) K2
(B) ਗਾਡਵਿਨ ਆਸਟਿਨ
(C) ਗੁਰੂ ਸ਼ਿਖਰ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(C) ਗੁਰੂ ਸ਼ਿਖਰ

ਪ੍ਰਸ਼ਨ 8.
ਕੋਂਕਣ ਤਟ ਦਾ ਵਿਸਤਾਰ ਹੈ-
(A) ਦਮਨ ਤੋਂ ਗੋਆ ਤਕ
(B) ਮੁੰਬਈ ਤੋਂ ਗੋਆ ਤਕ
(C) ਦਮਨ ਤੋਂ ਬੰਗਲੌਰ ਤਕ
(D) ਮੁੰਬਈ ਤੋਂ ਦਮਨ ਤਕ ।
ਉੱਤਰ-
(A) ਦਮਨ ਤੋਂ ਗੋਆ ਤਕ

ਪ੍ਰਸ਼ਨ 9.
ਪੱਛਮੀ ਘਾਟ ਦੀ ਮੁੱਖ ਚੋਟੀ ਹੈ-
(A) ਗੁਰੂ ਸ਼ਿਖਰ
(B) ਵਾਬੁਲਾਮਾਲਾ
(C) ਕੋਂਕਣ ਸ਼ਿਖਰ
(D) ਮਾਊਂਟ K2
ਉੱਤਰ-
(B) ਵਾਬੁਲਾਮਾਲਾ

ਪ੍ਰਸ਼ਨ 10.
ਸਤਲੁਜ, ਬ੍ਰਹਮਪੁੱਤਰ ਅਤੇ ਗੰਗਾ ਜਲ-ਪ੍ਰਵਾਹ ਪ੍ਰਣਾਲੀਆਂ ਨਾਲ ਬਣਿਆ ਮੈਦਾਨ ਕਹਾਉਂਦਾ ਹੈ-
(A) ਦੱਖਣੀ ਵਿਸ਼ਾਲ ਮੈਦਾਨ
(B) ਪੂਰਬੀ ਵਿਸ਼ਾਲ ਮੈਦਾਨ
(C) ਉੱਤਰੀ ਵਿਸ਼ਾਲ ਮੈਦਾਨ
(D) ਤਿੱਬਤ ਦਾ ਮੈਦਾਨ ।
ਉੱਤਰ-
(C) ਉੱਤਰੀ ਵਿਸ਼ਾਲ ਮੈਦਾਨ

ਪ੍ਰਸ਼ਨ 11.
ਅੰਡੇਮਾਨ ਦੀਪ ਸਮੂਹ ਵਿਚ ਕੁੱਲ ਕਿੰਨੇ ਦੀਪ ਹਨ ?
(A) 120
(B) 150
(C) 18
(D) 130.
ਉੱਤਰ-
(A) 120

ਪ੍ਰਸ਼ਨ 12.
ਨਿਕੋਬਾਰ ਦੀਪ ਸਮੂਹ ਵਿਚ ਕੁੱਲ ਕਿੰਨੇ ਦੀਪ ਹਨ ?
(A) 30
(B) 18
(C) 28
(D) 20.
ਉੱਤਰ-
(B) 18

PSEB 10th Class SST Solutions Geography Chapter 2 ਧਰਾਤਲ (Relief)

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਟਰਾਂਸ ਹਿਮਾਲਿਆ ਨੂੰ ਤਿੱਬਤ ਹਿਮਾਲਿਆ ਵੀ ਕਿਹਾ ਜਾਂਦਾ ਹੈ ।
2. ਹਿਮਾਲਿਆ ਦੇ ਜ਼ਿਆਦਾਤਰ ਸਿਹਤਵਰਧਕ ਸਥਾਨ ਮਹਾਨ ਹਿਮਾਲਿਆ ਵਿਚ ਸਥਿਤ ਹਨ ।
3. ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਕਾਵੇਰੀ ਅਤੇ ਕ੍ਰਿਸ਼ਨਾ ਨਦੀਆਂ ਦਾ ਮਹੱਤਵਪੂਰਨ ਯੋਗਦਾਨ ਹੈ ।
4. ਪੱਛਮੀ ਘਾਟ ਵਿਚ ਥਾਲ ਘਾਟ, ਭੋਰ ਘਾਟ ਅਤੇ ਪਾਲ ਘਾਟ ਨਾਮਕ ਦੱਰੇ ਸਥਿਤ ਹਨ ।
5. ਸੰਸਾਰ ਦੀ ਸਭ ਤੋਂ ਜ਼ਿਆਦਾ ਵਰਖਾ ਮਸੀਨਰਾਮ/ਮਾਉਸਿਨਰਾਮ (Mausynram) ਵਿਚ ਹੁੰਦੀ ਹੈ ।
ਉੱਤਰ-
1. √
2. ×
3. ×
4. √
5. √

V ਸਹੀ-ਮਿਲਾਨ ਕਰੋ-

1. ਜੋਗ ਝਰਨਾ ਕੰਨਿਆ ਕੁਮਾਰੀ
2. ਭਾਰਤ ਵਿਚ ਹਿਮਾਲਿਆ ਦੀਆਂ ਸਭ ਤੋਂ ਲੰਬੀਆਂ ਅਤੇ ਉੱਚੀਆਂ ਲੜੀਆਂ ਬਿਸਤ ਦੋਆਬ
3. ਭਾਰਤੀ ਪ੍ਰਾਇਦੀਪੀ ਪਠਾਰ ਦਾ ਸਿਖ਼ਰ ਬਿੰਦੂ ਸ਼ਰਾਵਤੀ ਨਦੀ
4. ਰਾਵੀ ਅਤੇ ਬਿਆਸ ਦਾ ਮੱਧ ਭਾਗ ਮਹਾਨ ਹਿਮਾਲਿਆ ।

ਉੱਤਰ-

1. ਜੋਗ ਝਰਨਾ ਸ਼ਰਾਵਤੀ ਨਦੀ
2. ਭਾਰਤ ਵਿਚ ਹਿਮਾਲਿਆ ਦੀਆਂ ਸਭ ਤੋਂ ਲੰਬੀਆਂ ਅਤੇ ਉੱਚੀਆਂ ਲੜੀਆਂ ਮਹਾਨ ਹਿਮਾਲਿਆ
3. ਭਾਰਤੀ ਪ੍ਰਾਇਦੀਪੀ ਪਠਾਰ ਦਾ ਸਿਖ਼ਰ ਬਿੰਦੂ ਕੰਨਿਆ ਕੁਮਾਰੀ
4. ਰਾਵੀ ਅਤੇ ਬਿਆਸ ਦਾ ਮੱਧ ਭਾਗ ਬਿਸਤ ਦੋਆਬ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)

ਪ੍ਰਸ਼ਨ 1.
ਹਿਮਾਲਾ ਪਰਬਤ ਦੀਆਂ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਇਹ ਪਰਬਤ ਭਾਰਤ ਦੇ ਉੱਤਰ ਵਿਚ ਸਥਿਤ ਹਨ । ਉਹ ਇਕ ਤਲਵਾਰ ਦੀ ਤਰ੍ਹਾਂ ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤਕ ਫੈਲੇ ਹੋਏ ਹਨ | ਦੁਨੀਆ ਦਾ ਕੋਈ ਪਹਾੜ ਇਹਨਾਂ ਨਾਲੋਂ ਉੱਚਾ ਨਹੀਂ ਹੈ । ਇਹਨਾਂ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 240 ਤੋਂ 320 ਕਿਲੋਮੀਟਰ ਹੈ ?
  • ਹਿਮਾਲਾ ਪਰਬਤ ਦੀਆਂ ਤਿੰਨ ਸਮਾਨਾਂਤਰ ਲੜੀਆਂ ਹਨ । ਉੱਤਰੀ ਲੜੀ ਸਭ ਤੋਂ ਉੱਚੀ ਅਤੇ ਦੱਖਣੀ ਲੜੀ ਸਭ ਤੋਂ ਘੱਟ ਉੱਚੀ ਹੈ । ਇਹਨਾਂ ਲੜੀਆਂ ਦੇ ਵਿਚਕਾਰ ਬਹੁਤ ਉਪਜਾਊ ਘਾਟੀਆਂ ਹਨ ।
  • ਇਹਨਾਂ ਪਰਬਤਾਂ ਦੀਆਂ ਮੁੱਖ ਚੋਟੀਆਂ ਐਵਰੈਸਟ, ਨਾਗਾ ਪਰਬਤ, ਗੌਡਵਿਨ ਆਸਟਿਨ, ਧੌਲਗਿਰੀ ਅਤੇ ਕੰਚਨ ਜੰਗਾ ਆਦਿ ਹਨ | ਐਵਰੈਸਟ ਦੀ ਚੋਟੀ ਦੁਨੀਆ ਵਿਚ ਸਭ ਤੋਂ ਉੱਚੀ ਪਰਬਤ ਚੋਟੀ ਹੈ । ਇਸ ਦੀ ਉਚਾਈ 8,848 ਮੀਟਰ ਹੈ ।
  • ਹਿਮਾਲਾ ਦੀਆਂ ਪੂਰਬੀ ਸ਼ਾਖਾਵਾਂ ਭਾਰਤ ਅਤੇ ਬਰਮਾ (ਮਿਆਂਮਾਰ ਦੀ ਸੀਮਾ ਬਣਾਉਂਦੀਆਂ ਹਨ । ਹਿਮਾਲਾ ਦੀਆਂ ਪੱਛਮੀ ਸ਼ਾਖਾਵਾਂ ਪਾਕਿਸਤਾਨ ਵਿਚ ਹਨ । ਇਹਨਾਂ ਦੇ ਨਾਂ ਸੁਲੇਮਾਨ ਅਤੇ ਕਿਰਥਰ ਪਰਬਤ ਹਨ । ਇਹਨਾਂ ਸ਼ਾਖਾਵਾਂ ਵਿਚ ਖੈਬਰ ਅਤੇ ਬੋਲਾਨ ਦੇ ਦੱਰੇ ਸਥਿਤ ਹਨ ।

ਪ੍ਰਸ਼ਨ 2.
ਭਾਰਤ ਦੇ ਮੱਧ-ਵਰਤੀ ਵਿਸ਼ਾਲ ਮੈਦਾਨਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਦੇ ਮੱਧ-ਵਰਤੀ ਵਿਸ਼ਾਲ ਮੈਦਾਨਾਂ ਨੂੰ ਸਤਲੁਜ ਗੰਗਾ ਦਾ ਮੈਦਾਨ ਵੀ ਕਿਹਾ ਜਾਂਦਾ ਹੈ । ਇਹ ਹਿਮਾਲਿਆ ਪਰਬਤ ਦੇ ਨਾਲ-ਨਾਲ ਪੱਛਮ ਤੋਂ ਪੂਰਬ ਤਕ ਫੈਲਿਆ ਹੋਇਆ ਹੈ । ਇਸ ਦਾ ਵਿਸਥਾਰ ਰਾਜਸਥਾਨ ਤੋਂ ਲੈ ਕੇ ਅਸਮ ਤਕ ਹੈ । ਇਸ ਦੇ ਕੁਝ ਪੱਛਮੀ ਰੇਤਲੇ ਭਾਗ ਨੂੰ ਛੱਡ ਕੇ ਬਾਕੀ ਬਹੁਤ ਹੀ ਉਪਜਾਉ ਹੈ । ਇਸ ਦਾ ਨਿਰਮਾਣ ਨਦੀਆਂ ਦੁਆਰਾ ਵਹਾ ਕੇ ਲਿਆਂਦੀ ਗਈ ਜਲੋਢ ਮਿੱਟੀ ਤੋਂ ਹੋਇਆ ਹੈ । ਇਸ ਲਈ ਇਸ ਨੂੰ ਜਲੋਢ ਮੈਦਾਨ ਵੀ ਕਹਿੰਦੇ ਹਨ । ਇਸ ਮੈਦਾਨ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 100 ਕਿਲੋਮੀਟਰ ਤੋਂ ਲੈ ਕੇ 500 ਕਿਲੋਮੀਟਰ ਤਕ ਹੈ । ਇਸ ਨੂੰ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  1. ਸਤਲੁਜ ਦਾ ਮੈਦਾਨ
  2. ਗੰਗਾ ਦਾ ਮੈਦਾਨ
  3. ਹਮਪੁੱਤਰ ਦਾ ਮੈਦਾਨ
  4. ਪੱਛਮ ਦੀ ਮਰੂ ਭੂਮੀ । ਭਾਰਤ ਦੀ ਆਰਥਿਕ ਖ਼ੁਸ਼ਹਾਲੀ ਦਾ ਆਧਾਰ ਇਹ ਵਿਸ਼ਾਲ ਮੈਦਾਨ ਹਨ । ਇੱਥੇ ਕਈ ਕਿਸਮ ਦੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ । ਇਸ ਦੇ ਪ੍ਰਬੀ ਭਾਗਾਂ ਵਿਚ ਖਣਿਜ ਪਦਾਰਥਾਂ ਦੇ ਭੰਡਾਰ ਪਾਏ ਜਾਂਦੇ ਹਨ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 3.
ਭਾਰਤ ਦੇ ਪੱਛਮੀ ਅਤੇ ਪੂਰਬੀ ਤਟੀ ਮੈਦਾਨਾਂ ਦੀ ਤੁਲਨਾ ਕਰੋ । (Sure)
ਉੱਤਰ-
ਭਾਰਤ ਦੇ ਪੱਛਮੀ ਅਤੇ ਪੂਰਬੀ ਤਟੀ ਮੈਦਾਨਾਂ ਦੀ ਤੁਲਨਾ-

ਪੱਛਮੀ ਤਟੀ ਮੈਦਾਨ- ਪੂਰਬੀ ਤਟੀ ਮੈਦਾਨ
1. ਇਹ ਮੈਦਾਨ ਪੱਛਮੀ ਘਾਟ ਅਤੇ ਅਰਬ ਸਾਗਰ ਦੇ ਵਿਚਕਾਰ ਸਥਿਤ ਹੈ । 1. ਇਹ ਮੈਦਾਨ ਪੂਰਬੀ ਘਾਟ ਅਤੇ ਖਾੜੀ ਬੰਗਾਲ ਦੇ ਵਿਚਕਾਰ ਸਥਿਤ ਹੈ ।
2. ਇਹ ਮੈਦਾਨ ਬਹੁਤ ਹੀ ਅਸਮਤਲ ਅਤੇ ਸੰਕੁਚਿਤ ਹਨ । 2. ਇਹ ਮੈਦਾਨ ਮੁਕਾਬਲਤਨ ਸਮਤਲ ਅਤੇ ਚੌੜਾ ਹੈ ।
3. ਇਸ ਮੈਦਾਨ ਵਿਚ ਕਈ ਜਵਾਰਨਮੁੱਖ ਅਤੇ ਲੈਗੂਨ ਹਨ । 3. ਇਸ ਮੈਦਾਨ ਵਿਚ ਕਈ ਨਦੀ ਡੈਲਟੇ ਹਨ ।

ਪ੍ਰਸ਼ਨ 4.
ਕਿਸੇ ਚਾਰ ਗੱਲਾਂ ਦੇ ਆਧਾਰ ‘ਤੇ ਪ੍ਰਾਇਦੀਪੀ ਪਠਾਰ ਅਤੇ ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਤੁਲਨਾਤਮਕ ਵਿਆਖਿਆ ਕਰੋ ।
ਉੱਤਰ-

  1. ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਰਚਨਾ ਜਲੋਢ ਮਿੱਟੀ ਨਾਲ ਹੋਈ ਹੈ ਜਦੋਂ ਕਿ ਪ੍ਰਾਇਦੀਪੀ ਪਠਾਰ ਦੀ ਰਚਨਾ ਪ੍ਰਾਚੀਨ ਠੋਸ ਚੱਟਾਨਾਂ ਨਾਲ ਹੋਈ ਹੈ ।
  2. ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਸਮੁੰਦਰ ਤਲ ਤੋਂ ਉੱਚਾਈ ਦੱਖਣੀ ਪਠਾਰ ਨਾਲੋਂ ਬਹੁਤ ਘੱਟ ਹੈ ।
  3. ਵਿਸ਼ਾਲ ਮੈਦਾਨਾਂ ਦੀਆਂ ਨਦੀਆਂ ਹਿਮਾਲਿਆ ਪਰਬਤ ਤੋਂ ਨਿਕਲਣ ਦੇ ਕਾਰਨ ਸਾਰਾ ਸਾਲ ਵਹਿੰਦੀਆਂ ਰਹਿੰਦੀਆਂ ਹਨ । ਇਸ ਤੋਂ ਉਲਟ ਪਠਾਰੀ ਭਾਗ ਦੀਆਂ ਨਦੀਆਂ ਕੇਵਲ ਬਰਸਾਤੀ ਮੌਸਮ ਵਿਚ ਹੀ ਵਹਿੰਦੀਆਂ ਹਨ ।
  4. ਵਿਸ਼ਾਲ ਮੈਦਾਨਾਂ ਦੀ ਭੂਮੀ ਉਪਜਾਊ ਹੋਣ ਦੇ ਕਾਰਨ ਇੱਥੇ ਕਣਕ, ਜੌਂ, ਛੋਲੇ ਅਤੇ ਚੌਲ ਦੀ ਖੇਤੀ ਹੁੰਦੀ ਹੈ । ਦੂਜੇ ਪਾਸੇ ਪਠਾਰੀ ਭਾਗ ਵਿਚ ਕਪਾਹ, ਬਾਜਰਾ ਅਤੇ ਮੂੰਗਫਲੀ ਦੀ ਖੇਤੀ ਕੀਤੀ ਜਾਂਦੀ ਹੈ ।

ਪ੍ਰਸ਼ਨ 5.
ਹੇਠ ਲਿਖਿਆਂ ‘ਤੇ ਨੋਟ ਲਿਖੋ
(i) ਪੱਛਮੀ ਘਾਟ
(ii) ਪੂਰਬੀ ਘਾਟ ।
ਉੱਤਰ-
(i) ਪੱਛਮੀ ਘਾਟ – ਇਹ ਦੱਖਣੀ ਪਠਾਰ ਦੀ ਮੁੱਖ ਪਰਬਤ ਸ਼੍ਰੇਣੀ ਹੈ । ਇਹ ਪਰਬਤ ਸ਼੍ਰੇਣੀ ਪੱਛਮੀ ਤਟ ਦੇ ਨਾਲਨਾਲ ਤਾਪਤੀ ਨਦੀ ਤੋਂ ਕੰਨਿਆ-ਕੁਮਾਰੀ ਤਕ ਫੈਲੀ ਹੋਈ ਹੈ । ਇਸ ਦੀ ਸਭ ਤੋਂ ਉੱਚੀ ਚੋਟੀ ਵੈਦੁਲਮਾਲਾ 2,339 ਮੀਟਰ ਹੈ । ਇਸ ਘਾਟ ਵਿਚ ਥਾਲ ਘਾਟ, ਭੋਰ ਘਾਟ ਅਤੇ ਪਾਲ ਘਾਟ ਨਾਂ ਦੇ ਤਿੰਨ ਦੱਰੇ ਵੀ ਹਨ ।

(ii) ਪੂਰਬੀ ਘਾਟ – ਇਹ ਉੱਤਰ ਵਿਚ ਮਹਾਂਨਦੀ ਘਾਟੀ ਤੋਂ ਲੈ ਕੇ ਦੱਖਣ ਵਿਚ ਨੀਲਗਿਰੀ ਪਹਾੜੀਆਂ ਤਕ ਦੱਖਣੀ ਪਠਾਰ ਦੇ ਪੂਰਬੀ ਕਿਨਾਰਿਆਂ ‘ਤੇ ਲਗਪਗ 800 ਮੀਟਰ ਤਕ ਉੱਚੇ ਹਨ । ਇਸ ਦੀ ਸਭ ਤੋਂ ਉੱਚੀ ਚੋਟੀ ਮਹੇਂਦਰ ਗਿਰੀ ਹੈ ਜੋ 1500 ਮੀਟਰ ਉੱਚੀ ਹੈ ।

ਪ੍ਰਸ਼ਨ 6.
ਟਰਾਂਸ ਹਿਮਾਲਿਆ ਤੋਂ ਕੀ ਭਾਵ ਹੈ ?
ਉੱਤਰ-
ਟਰਾਂਸ ਹਿਮਾਲਿਆ – ਹਿਮਾਲਾ ਪਰਬਤ ਦੀਆਂ ਵਿਸ਼ਾਲ ਸ਼੍ਰੇਣੀਆਂ ਭਾਰਤ ਦੇ ਉੱਤਰ-ਪੱਛਮ ਵਿਚ ਸਥਿਤ ਮੀਰ ਦੀ ਗੰਢ (Pamir’s Knot) ਤੋਂ ਉੱਤਰ-ਪੂਰਬੀ ਦਿਸ਼ਾ ਵਿਚ ਸਮਾਨਾਂਤਰ ਫੈਲੀਆਂ ਹੋਈਆਂ ਹਨ । ਇਹਨਾਂ ਦਾ ਜ਼ਿਆਦਾ ਭਾਗ ਤਿੱਬਤ ਵਿਚ ਹੈ । ਇਸ ਲਈ ਇਹਨਾਂ ਨੂੰ ਤਿੱਬਤੀ ਹਿਮਾਲਿਆ ਵੀ ਕਿਹਾ ਜਾਂਦਾ ਹੈ । ਇਹਨਾਂ ਦੀ ਕੁੱਲ ਲੰਬਾਈ 970 ਕਿਲੋਮੀਟਰ ਹੈ ਅਤੇ ਚੌੜਾਈ (ਦੋਵੇਂ ਕਿਨਾਰਿਆਂ ‘ਤੇ) 40 ਕਿਲੋਮੀਟਰ ਹੈ ਪਰੰਤੂ ਇਸਦੇ ਕੇਂਦਰੀ ਭਾਗ ਵਿਚ 222 ਕਿਲੋਮੀਟਰ ਦੇ ਲਗਪਗ ਚੌੜਾ ਹੋ ਜਾਂਦਾ ਹੈ । ਇਹਨਾਂ ਦੀ ਔਸਤ ਉਚਾਈ 6100 ਮੀਟਰ ਹੈ । ਇਸ ਦੀਆਂ ਮੁੱਖ ਪਰਬਤ ਲੜੀਆਂ ਜਾਸਕਰ, ਕਰਾਕੁਰਮ, ਲੱਦਾਖ ਅਤੇ ਕੈਲਾਸ਼ ਹਨ । ਇਹ ਪਰਬਤੀ ਖੇਤਰ ਬਹੁਤ ਉੱਚੀਆਂ ਤੇ ਵਲਦਾਰ ਚੋਟੀਆਂ ਅਤੇ ਵਿਸ਼ਾਲ ਗਲੇਸ਼ੀਅਰਾਂ ਲਈ ਪ੍ਰਸਿੱਧ ਹੈ । ਮਾਊਂਟ ਕੇ (K2) ਇਸ ਖੇਤਰ ਦੀ ਸਭ ਤੋਂ ਉੱਚੀ ਅਤੇ ਪ੍ਰਿਥਵੀ ਦੀ ਦੂਸਰੀ ਉੱਚੀ ਚੋਟੀ ਹੈ ।

ਪ੍ਰਸ਼ਨ 7.
ਮਹਾਨ ਹਿਮਾਲਿਆ ਦੇ ਨਾਂ, ਸਥਿਤੀ ਅਤੇ ਆਕਾਰ ਦਾ ਵਰਣਨ ਕਰੋ ।
ਉੱਤਰ-
ਮਹਾਨ ਹਿਮਾਲਿਆ ਦਾ ਵਰਣਨ ਇਸ ਪ੍ਰਕਾਰ ਹੈ-

  • ਨਾਂ-ਹਿਮਾਲਿਆ ਖੇਤਰ ਦੇ ਇਸ ਉਪ-ਭਾਗ ਨੂੰ ਹਿੰਮਾਦਰੀ, ਅੰਦਰੂਨੀ ਹਿਮਾਲਿਆ ਜਾਂ ਕੇਂਦਰੀ ਹਿਮਾਲਿਆ ਵੀ ਕਿਹਾ ਜਾਂਦਾ ਹੈ ।
  • ਸਥਿਤੀ – ਇਹ ਉਪ-ਭਾਗ ਪੱਛਮ ਵਿਚ ਸਿੰਧ ਨਦੀ ਦੀ ਡੂੰਘੀ ਘਾਟੀ (Gorge) ਤੋਂ ਲੈ ਕੇ ਉੱਤਰ-ਪੂਰਬ ਵਿਚ ਬ੍ਰਹਮਪੁੱਤਰ ਨਦੀ ਦੀ ਦਿਹਾਂਗ ਘਾਟੀ ਤਕ ਫੈਲੀ ਹੋਈ ਦੇਸ਼ ਦੀ ਸਭ ਤੋਂ ਲੰਬੀ ਅਤੇ ਉੱਚੀ ਪਰਬਤ ਸ਼੍ਰੇਣੀ ਹੈ ਜਿਸ ਵਿਚ ਨਾਈਟ, ਸ਼ਿਸ਼ਟ, ਨੀਸ ਜਿਹੀਆਂ ਪੁਰਾਤਨ ਮਹਾਂਕਲਪ ਦੀਆਂ ਰੱਵੇਦਾਰ ਤੇ ਪਰਿਵਰਤਿਤ ਚੱਟਾਨਾਂ ਮਿਲਦੀਆਂ ਹਨ ।
  • ਆਕਾਰ-ਇਸ ਪਰਬਤ ਸ਼੍ਰੇਣੀ ਦੀ ਲੰਬਾਈ 2400 ਕਿਲੋਮੀਟਰ ਅਤੇ ਔਸਤ ਉਚਾਈ 6000 ਮੀਟਰ ਹੈ । ਇਸ ਦੀ ਚੌੜਾਈ 100 ਤੋਂ 200 ਕਿਲੋਮੀਟਰ ਤਕ ਮਿਲਦੀ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 8.
ਛੋਟਾ ਹਿਮਾਲਿਆ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਛੋਟਾ ਹਿਮਾਲਿਆ ਨੂੰ ਹਿਮਾਚਲ ਜਾਂ ਮੱਧ ਹਿਮਾਲਾ ਵੀ ਕਹਿੰਦੇ ਹਨ । ਇਸ ਦੀ ਔਸਤ ਉਚਾਈ 3500 ਮੀਟਰ ਤੋਂ ਲੈ ਕੇ 5000 ਮੀਟਰ ਤਕ ਹੈ ਅਤੇ ਇਸ ਸ਼੍ਰੇਣੀ ਦੀਆਂ ਪਹਾੜੀਆਂ 60 ਤੋਂ 80 ਕਿਲੋਮੀਟਰ ਦੀ ਚੌੜਾਈ ਵਿਚ ਮਿਲਦੀਆਂ ਹਨ ।

  • ਸ਼੍ਰੇਣੀਆਂ – ਜੰਮੂ-ਕਸ਼ਮੀਰ ਵਿਚ ਪੀਰ ਪੰਜਾਲ ਤੇ ਨਾਗਾ ਟਿੱਬਾ : ਹਿਮਾਚਲ ਵਿਚ ਧੌਲਾਧਾਰ ਤੇ ਕੁਮਾਉਂ : ਨੇਪਾਲ ਵਿਚ ਮਹਾਂਭਾਰਤ, ਉਤਰਾਖੰਡ ਵਿਚ ਕੁਮਾਉਂ ਤੇ ਮੰਸੂਰੀ ਅਤੇ ਭੂਟਾਨ ਵਿਚ ਥਿੰਪੂ ਇਸ ਮੁੱਖ ਪਰਬਤੀ ਭਾਗ ਦੀਆਂ ਪਰਬਤ ਸ਼੍ਰੇਣੀਆਂ ਹਨ ।
  • ਘਾਟੀਆਂ – ਇਸ ਖੇਤਰ ਵਿਚ ਕਸ਼ਮੀਰ ਦੀ ਵਾਦੀ ਦੇ ਕੁਝ ਹਿੱਸੇ, ਕਾਂਗੜਾ ਘਾਟੀ, ਕੁੱਲੂ ਘਾਟੀ, ਭਾਗੀਰਥੀ ਘਾਟੀ ਤੇ ਮੰਦਾਕਨੀ ਘਾਟੀ ਜਿਹੀਆਂ ਲੰਬਕਾਰੀ ਤੇ ਸਿਹਤਵਰਧਕ ਘਾਟੀਆਂ ਮਿਲਦੀਆਂ ਹਨ ।
  • ਸਿਹਤਵਰਧਕ ਸਥਾਨ – ਇਸ ਖੇਤਰ ਵਿਚ ਸ਼ਿਮਲਾ, ਸ੍ਰੀਨਗਰ, ਮੰਸੂਰੀ, ਨੈਨੀਤਾਲ, ਦਾਰਜੀਲਿੰਗ ਤੇ ਚਕਰਾਤਾ ਆਦਿ ਚੰਗੇ ਸਿਹਤਵਰਧਕ ਤੇ ਸੈਰ ਸਪਾਟਾ ਕੇਂਦਰ ਹਨ ।

ਪ੍ਰਸ਼ਨ 9.
ਬਾਹਰੀ ਹਿਮਾਲਿਆ ‘ਤੇ ਇਕ ਨੋਟ ਲਿਖੋ ।
ਉੱਤਰ-
ਬਾਹਰੀ ਹਿਮਾਲਿਆ ਨੂੰ ਸ਼ਿਵਾਲਿਕ ਸ਼੍ਰੇਣੀ, ਉਪ-ਹਿਮਾਲਿਆ ਤੇ ਦੱਖਣੀ ਹਿਮਾਲਿਆ ਵੀ ਕਿਹਾ ਜਾਂਦਾ ਹੈ । ਇਹ ਪਰਬਤ ਸ਼੍ਰੇਣੀਆਂ ਛੋਟੀ ਹਿਮਾਲਿਆ ਦੇ ਸਮਾਨਾਂਤਰ ਦੱਖਣ ਵਿਚ ਪੂਰਬ ਤੋਂ ਪੱਛਮ ਵੱਲ ਫੈਲੀਆਂ ਹੋਈਆਂ ਹਨ । ਇਹਨਾਂ ਦੀ ਔਸਤ ਉਚਾਈ 900 ਤੋਂ 1200 ਮੀਟਰ ਤਕ ਹੈ ਅਤੇ ਚੌੜਾਈ 15 ਤੋਂ 50 ਕਿਲੋਮੀਟਰ ਤਕ ਹੈ । ਇਸ ਖੇਤਰ ਦਾ ਨਿਰਮਾਣ ਟਰਸ਼ਰੀ ਯੁੱਗ ਵਿਚ ਹੋਇਆ ਹੈ । ਇਸ ਖੇਤਰ ਵਿਚ ਲੰਬੀਆਂ ਅਤੇ ਡੂੰਘੀਆਂ ਤਲਛੱਟੀ ਚੱਟਾਨਾਂ ਮਿਲਦੀਆਂ ਹਨ ਜਿਨ੍ਹਾਂ ਦੀ ਰਚਨਾ ਚੀਕਣੀ ਮਿੱਟੀ, ਰੇਤ, ਰੇਤ ਦਾ ਗੋਲ ਪੱਥਰ, ਸਲੇਟ ਆਦਿ ਦੇ ਦਰਿਆਈ ਨਿਖੇਪ ਦੁਆਰਾ ਹੋਈ ਹੈ ਜਿਸ ਨੂੰ ਮਹਾਨ ਤੇ ਛੋਟੇ ਹਿਮਾਲਿਆ ਤੋਂ ਕੱਟ ਕੇ ਇਸ ਖੇਤਰ ਵਿਚ ਜਮਾਂ ਕਰਦਾ ਰਿਹਾ । ਇਸ ਭਾਗ ਦੀਆਂ ਪ੍ਰਸਿੱਧ ਘਾਟੀਆਂ ਵਿਚ ਦੇਹਰਾਦੂਨ, ਪਤਲੀਦੂਨ, ਕੋਥਰੀਦੂਨ, ਛੋਖੰਭਾ, ਊਧਮਪੁਰ ਤੇ ਕੋਟਲੀ ਕਾਫ਼ੀ ਪ੍ਰਸਿੱਧ ਹਨ ।

ਪ੍ਰਸ਼ਨ 10.
ਹਿਮਾਲਿਆ ਦੀਆਂ ਪੂਰਬੀ ਅਤੇ ਪੱਛਮੀ ਸ਼ਾਖਾਵਾਂ ਦਾ ਵਰਣਨ ਕਰੋ ।
ਉੱਤਰ-
(ਉ) ਪੂਰਬੀ ਸ਼ਾਖਾਵਾਂ-ਇਹਨਾਂ ਸ਼ਾਖਾਵਾਂ ਨੂੰ ਪੂਰਵਾਂਚਲ (Purvanchal) ਵੀ ਕਹਿੰਦੇ ਹਨ । ਅਰੁਣਾਚਲ ਪ੍ਰਦੇਸ਼ ਵਿਚ ਬ੍ਰਹਮਪੁੱਤਰ ਨਦੀ ਦਾ ਦਿਹਾਂਗ ਗਾਰਜ ਮਹਾਂ ਖੱਡ ਤੋਂ ਸ਼ੁਰੂ ਹੋ ਕੇ ਇਹ ਲੜੀਆਂ ਅਰਾਕਾਨ ਯੋਮਾ ਪਰਬਤੀ ਲੜੀ ਰਾਹੀਂ ਪੂਰਬੀ ਭਾਰਤ ਅਤੇ ਮਿਆਂਮਾਰ (ਬਰਮਾ) ਦੀ ਸੀਮਾ ਬਣਾਉਂਦੀਆਂ ਹੋਈਆਂ ਅੱਗੇ ਦੋ ਹਿੱਸਿਆਂ ਵਿਚ ਵੰਡੀਆਂ ਜਾਂਦੀਆਂ ਹਨ ।

(i) ਗੰਗਾ ਬ੍ਰਹਮਪੁੱਤਰ ਦੁਆਰਾ ਨਿਰਮਿਤ ਬੰਗਲਾਦੇਸ਼ ਦੇ ਮੈਦਾਨਾਂ ਤਕ ਪਹੁੰਚਦੀ ਹੈ ਜਿਸ ਵਿਚ ਡਫ਼ਾ ਬੰਮ, ਪਟਕਾਈ ਬੰਮ, ਗਾਰੋ, ਖਾਸੀ, ਐੱਤੀਆ ਤੇ ਤ੍ਰਿਪੁਰਾ ਦੀਆਂ ਪਹਾੜੀਆਂ ਆਉਂਦੀਆਂ ਹਨ ।

(ii) ਇਹ ਸ਼ਾਖਾਵਾਂ ਪਟਕਾਈ ਬੰਮ ਤੋਂ ਸ਼ੁਰੂ ਹੋ ਕੇ ਨਾਗਾ-ਪਰਬਤ, ਬਰੇਲ, ਲੁਸ਼ਾਈ ਰਾਹੀਂ ਹੁੰਦੀਆਂ ਹੋਈਆਂ ਇਰਾਵਦੀ ਦੇ ਡੈਲਟੇ ਤਕ ਪਹੁੰਚਦੀਆਂ ਹਨ ।
ਹਿਮਾਲਿਆ ਦੀਆਂ ਇਹਨਾਂ ਪੂਰਬੀ ਸ਼ਾਖਾਵਾਂ ਵਿਚ ਡਫ਼ਾ ਬੰਮ (4578 ਮੀਟਰ) ਅਤੇ ਸਾਰਾਮਤੀ (3926 ਮੀਟਰ) ਮੁੱਖ ਉੱਚੀਆਂ ਚੋਟੀਆਂ ਹਨ ।

(ਅ) ਪੱਛਮੀ ਸ਼ਾਖਾਵਾਂ – ਉੱਤਰ-ਪੱਛਮ ਵਿਚ ਪਾਮੀਰ ਦੀ ਗੰਢ ਤੋਂ ਹਿਮਾਲਿਆ ਸ਼੍ਰੇਣੀ ਦੀਆਂ ਅੱਗੇ ਦੋ ਉਪ-ਸ਼ਾਖਾਵਾਂ ਬਣ ਜਾਂਦੀਆਂ ਹਨ । ਇਕ ਸ਼ਾਖਾ ਪਾਕਿਸਤਾਨ ਦੇ ਮੱਧ ਸਾਲਟ ਰੇਂਜ, ਸੁਲੇਮਾਨ ਤੇ ਕਿਰਥਾਰ ਹੁੰਦੇ ਹੋਏ ਦੱਖਣ-ਪੱਛਮੀ ਦਿਸ਼ਾ ਵਿਚ ਅਰਬ ਸਾਗਰ ਤਕ ਪਹੁੰਚਦੀ ਹੈ ਅਤੇ ਦੂਸਰੀ ਸ਼ਾਖਾ ਅਫ਼ਗਾਨਿਸਤਾਨ ਵਿਚਲੇ ਹਿੰਦੂਕੁਸ਼ ਤੇ ਕਾਕੇਸ਼ ਪਰਬਤ ਲੜੀ ਨਾਲ ਜਾ ਮਿਲਦੀ ਹੈ ।

ਪ੍ਰਸ਼ਨ 11.
ਉੱਤਰੀ ਵਿਸ਼ਾਲ ਮੈਦਾਨਾਂ ਦੀਆਂ ਚਾਰ ਧਰਾਤਲੀ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਉੱਤਰੀ ਵਿਸ਼ਾਲ ਮੈਦਾਨਾਂ ਦੀਆਂ ਚਾਰ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
(ੳ) ਸਮਤਲ ਮੈਦਾਨ – ਸਾਰੇ ਦਾ ਸਾਰਾ ਉੱਤਰੀ ਵਿਸ਼ਾਲ ਮੈਦਾਨ ਪੱਧਰਾ ਤੇ ਇਕਸਾਰ ਹੈ । ਇਨ੍ਹਾਂ ਵਿੱਚ ਮੀਲਾਂ ਤੱਕ ਕੰਕਰ ਪੱਥਰ ਦਿਖਾਈ ਨਹੀਂ ਦਿੰਦੇ ।
(ਅ) ਨਦੀਆਂ ਦਾ ਜਾਲ-ਇਸ ਸਮੁੱਚੇ ਮੈਦਾਨੀ ਖੇਤਰ ਵਿਚ ਦਰਿਆਵਾਂ, ਨਦੀਆਂ ਤੇ ਚੋਆਂ ਦਾ ਜਾਲ ਵਿਛਿਆ ਹੋਇਆ ਹੈ ਜਿਸ ਨਾਲ ਦੋ-ਆਬ ਦੇ ਖੇਤਰ ਬਣਦੇ ਹਨ ਸਾਡੇ ਪੰਜਾਬ ਦਾ ਨਾਮ ਵੀ ਪੰਜ ਨਦੀਆਂ ਦੇ ਵਹਿਣ ਕਰਕੇ ਅਤੇ ਇਕਸਾਰ ਮਿੱਟੀ ਜਮ੍ਹਾਂ ਹੋਣ ਕਰਕੇ ਪੰਜ-ਆਬ ਤੋਂ ਪਿਆ ਹੈ ।
(ੲ) – ਆਕਾਰ-ਨਦੀਆਂ ਦੀਆਂ ਨਿਖੇਪਣ ਕਿਰਿਆਵਾਂ ਦੁਆਰਾ ਨਿਰਮਿਤ ਇਸ ਮੈਦਾਨ ਵਿਚ ਜਲੋਢੀ ਪੱਖੇ, ਜਲੋਢੀ ਸ਼ੰਕੂ, ਸੱਪਦਾਰ ਘੁਮਾਅ, ਦਰਿਆਵੀ ਪੌੜੀਆਂ, ਕੁਦਰਤੀ ਬੰਨ੍ਹ, ਹੜ੍ਹ ਦੇ ਮੈਦਾਨ ਜਿਹੇ ਭੂ-ਆਕਾਰ ਮਿਲਦੇ ਹਨ ।
(ਸ) ਮੈਦਾਨੀ ਤਲਛੱਟ – ਇਨ੍ਹਾਂ ਮੈਦਾਨਾਂ ਦੀ ਤਲਛੱਟ ਵਿਚ ਚੀਕਣੀ ਮਿੱਟੀ (clay), ਰੇਤ, ਦੋਮਟ ਅਤੇ ਸਿਲਟ ਜ਼ਿਆਦਾ ਮੋਟਾਈ ਵਿਚ ਮਿਲਦੀ ਹੈ । ਚੀਕਣੀ ਮਿੱਟੀ ਦਰਿਆਵਾਂ ਦੇ ਮੁਹਾਣਿਆਂ ਦੇ ਨੇੜੇ ਜ਼ਿਆਦਾ ਮਿਲਦੀ ਹੈ ਅਤੇ ਉੱਪਰਲੇ ਉੱਚੇ ਖੇਤਰਾਂ ਵਿਚ ਰੇਤ ਦੀ ਮਾਤਰਾ ਵੱਧਦੀ ਜਾਂਦੀ ਹੈ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 12.
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਪਾਏ ਜਾਣ ਵਾਲੇ ਚਾਰ ਜਲੋ ਮੈਦਾਨਾਂ ਦਾ ਵਰਣਨ ਕਰੋ ।
ਉੱਤਰ-
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਪਾਏ ਜਾਣ ਵਾਲੇ ਚਾਰ ਜਲੋਢੀ ਮੈਦਾਨਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਖਾਦਰ ਦੇ ਮੈਦਾਨ – ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਦਰਿਆਵਾਂ ਵਿਚ ਹਰੇਕ ਸਾਲ ਹੜ ਆ ਜਾਣ ਕਰਕੇ ਮਿੱਟੀ ਦੀਆਂ ਨਵੀਆਂ ਤਹਿਆਂ ਵਿੱਛ ਜਾਂਦੀਆਂ ਹਨ ਅਜਿਹੇ ਦਰਿਆਵਾਂ ਦੇ ਆਸ-ਪਾਸ ਵਾਲੇ ਹੜ੍ਹ ਦੇ ਅਸਰ ਵਾਲੇ ਖੇਤਰਾਂ ਨੂੰ ਖਾਦਰ ਦੇ ਮੈਦਾਨ (Khadar Plains) ਕਹਿੰਦੇ ਹਨ ।
  • ਬਾਂਗਰ ਦੇ ਮੈਦਾਨ – ਇਹ ਉਹ ਉੱਚੇ ਮੈਦਾਨੀ ਖੇਤਰ ਹਨ ਜਿੱਥੇ ਹੜ੍ਹਾਂ ਰਾਹੀਂ ਦਰਿਆਵਾਂ ਦਾ ਪਾਣੀ ਨਹੀਂ ਪਹੁੰਚ ਸਕਦਾ। ਜਿੱਥੇ ਦੀ ਪੁਰਾਣੀ ਜੰਮੀ ਤਲਛੱਟ ਵਿਚ ਚੂਨੇ ਦੇ ਕੰਕਰ ਪੱਥਰ ਜ਼ਿਆਦਾ ਮਾਤਰਾ ਵਿਚ ਮਿਲਦੇ ਹਨ ।
  • ਭਾਬਰ ਦੇ ਮੈਦਾਨ – ਜਦੋਂ ਉੱਤਰੀ ਭਾਰਤ ਦੇ ਦਰਿਆ ਸ਼ਿਵਾਲਿਕ ਪਹਾੜੀ ਖੇਤਰਾਂ ਨੂੰ ਛੱਡ ਕੇ ਇਕਦਮ ਪੱਧਰੇ ਇਲਾਕੇ ਵਿਚ ਪ੍ਰਵੇਸ਼ ਕਰਦੇ ਹਨ ਤਾਂ ਆਪਣੇ ਨਾਲ ਲਿਆਂਦੀ ਰੇਤ, ਕੰਕਰ, ਬਜਰੀ, ਪੱਥਰ ਤੇ ਗੀਟੇ ਆਦਿ ਦੇ ਜਮਾਅ ਨਾਲ ਜੋ ਮੈਦਾਨ ਹੋਂਦ ਵਿਚ ਆਉਂਦੇ ਹਨ ਉਸ ਨੂੰ ਭਾਬਰ ਜਾਂ ਘਰ (Bhabhar or Ghar) ਦੇ ਮੈਦਾਨ ਕਿਹਾ ਜਾਂਦਾ ਹੈ | ਅਜਿਹੇ ਮੈਦਾਨੀ ਖੇਤਰਾਂ ਵਿਚ ਛੋਟੀਆਂ ਨਦੀਆਂ ਦਾ ਪਾਣੀ ਜ਼ਮੀਨ ਦੇ ਹੇਠ ਵਹਿੰਦਾ ਹੈ ।
  • ਤਰਾਈ ਦੇ ਮੈਦਾਨ – ਜਦੋਂ ਭਾਬਰ ਖੇਤਰ ਵਿਚਲੀਆਂ ਅਲੋਪ ਹੋਈਆਂ ਨਦੀਆਂ ਦਾ ਪਾਣੀ ਦੁਬਾਰਾ ਫਿਰ ਧਰਾਤਲ ‘ਤੇ ਨਿਕਲ ਆਉਂਦਾ ਹੈ ਤਾਂ ਪਾਣੀ ਦੇ ਇਕੱਠਾ ਹੋ ਜਾਣ ਕਰਕੇ ਦਲਦਲੀ ਖੇਤਰ ਬਣ ਜਾਂਦੇ ਹਨ । ਇਸ ਵਿਚ ਗਰਮੀ ਤੇ ਨਮੀ ਦੇ ਕਾਰਨ ਸੰਘਣੇ ਵਣ ਉਤਪੰਨ ਹੋ ਜਾਂਦੇ ਹਨ ਅਤੇ ਜੰਗਲੀ ਜੀਵਾਂ ਦੀ ਭਰਮਾਰ ਹੋ ਜਾਂਦੀ ਹੈ ।

ਪ੍ਰਸ਼ਨ 13.
ਪੰਜਾਬ ਅਤੇ ਹਰਿਆਣਾ ਮੈਦਾਨ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  1. ਇਹ ਮੈਦਾਨ ਸਤਲੁਜ, ਰਾਵੀ, ਬਿਆਸ ਤੇ ਘੱਗਰ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਦੇ ਜਮਾਅ ਦੇ ਕਾਰਨ ਬਣਿਆ ਹੈ । 1947 ਵਿਚ ਭਾਰਤ ਤੇ ਪਾਕਿਸਤਾਨ ਦੀ ਅੰਤਰ-ਰਾਸ਼ਟਰੀ ਸੀਮਾ ਬਣ ਜਾਣ ਦੇ ਕਾਰਨ ਇਸ ਦਾ ਕਾਫ਼ੀ ਹਿੱਸਾ ਪਾਕਿਸਤਾਨ ਵਿਚ ਚਲਿਆ ਗਿਆ ਹੈ ।
  2. ਪਾਕਿਸਤਾਨ ਬਾਰਡਰ ਤੋਂ ਲੈ ਕੇ ਯਮੁਨਾ ਦਰਿਆ ਤਕ ਇਸ ਦੀ ਲੰਬਾਈ ਪੂਰਬ-ਪੱਛਮ ਦਿਸ਼ਾ ਵਿਚ 500 ਕਿਲੋਮੀਟਰ ਅਤੇ ਉੱਤਰ-ਪੂਰਬ ਤੋਂ ਦੱਖਣ-ਪੱਛਮ ਤਕ 640 ਕਿਲੋਮੀਟਰ ਹੈ ।
  3. ਇਸ ਮੈਦਾਨ ਦੇ ਉੱਤਰੀ ਭਾਗ 300 ਮੀਟਰ ਤਕ ਉੱਚੇ ਹਨ ਅਤੇ ਦੱਖਣ-ਪੂਰਬੀ ਭਾਗਾਂ ਵੱਲ ਜਾਂਦੇ-ਜਾਂਦੇ ਉਚਾਈ 200 ਮੀਟਰ ਤਕ ਰਹਿ ਜਾਂਦੀ ਹੈ । ਇਸ ਮੈਦਾਨ ਦੀ ਢਲਾਣ ਦੱਖਣ-ਪੱਛਮ ਵੱਲ ਹੈ ।
  4. ਇਸ ਉਪਜਾਊ ਮੈਦਾਨ ਦਾ ਕੁੱਲ ਖੇਤਰਫਲ 1.75 ਲੱਖ ਵਰਗ ਕਿਲੋਮੀਟਰ ਹੈ ।

ਪ੍ਰਸ਼ਨ 14.
ਬ੍ਰਹਮਪੁੱਤਰ ਦੇ ਮੈਦਾਨ ‘ਤੇ ਇਕ ਭੂਗੋਲਿਕ ਟਿੱਪਣੀ ਲਿਖੋ ।
ਉੱਤਰ-
ਬ੍ਰਹਮਪੁੱਤਰ ਦੇ ਮੈਦਾਨ-ਇਸ ਮੈਦਾਨ ਨੂੰ ਆਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ । ਇਹ ਪੱਛਮੀ ਆਸਾਮੀ ਸੀਮਾ ਤੋਂ ਲੈ ਕੇ ਆਸਾਮ ਦੇ ਧੁਰ ਉੱਤਰ-ਪੂਰਬੀ ਹਿੱਸੇ ਸਾਦਿਆ (Sadiya) ਤਕ ਫੈਲਿਆ ਹੋਇਆ ਹੈ । ਇਹ ਲਗਪਗ 640 ਕਿਲੋਮੀਟਰ ਲੰਬਾ ਅਤੇ 90 ਤੋਂ 100 ਕਿਲੋਮੀਟਰ ਤਕ ਚੌੜਾ ਹੈ । ਇਸ ਵਿਚ ਬ੍ਰਹਮਪੁੱਤਰ, ਸੇਸਰੀ, ਦਿਬਾਂਗ ਅਤੇ ਲੁਹਿਤ ਦਰਿਆਵਾਂ ਦੁਆਰਾ ਹਿਮਾਲਿਆ ਪਰਬਤ ਅਤੇ ਇਸ ਦੇ ਆਸੇ-ਪਾਸੇ ਘਿਰੀਆਂ ਸ਼ਾਖਾਵਾਂ ਤੋਂ ਮਿੱਟੀ ਲਿਆ ਕੇ ਜਮਾਂ
ਕੀਤੀ ਗਈ ਹੈ । ਇਸ ਤੰਗ ਅਤੇ ਲੰਬੀ ਮੈਦਾਨੀ ਪੱਟੀ ਵਿਚ ਲਗਪਗ ਹਰ ਸਾਲ ਆਏ ਹੜ੍ਹਾਂ ਨਾਲ ਨਵੀਂ ਤਲਛੱਟ ਦਾ ਨਿਖੇਪ ਹੁੰਦਾ ਰਹਿੰਦਾ ਹੈ । ਇਸ ਮੈਦਾਨਦੀ ਢਾਲ ਉੱਤਰ-ਪੂਰਬ ਤੋਂ ਪੱਛਮ ਵੱਲ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਗੰਗਾ ਦੇ ਮੈਦਾਨ ਦੇ ਵੱਖ-ਵੱਖ ਭੂਗੋਲਿਕ ਪੱਖਾਂ ਦਾ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
ਗੰਗਾ ਦੇ ਮੈਦਾਨ ਦੇ ਮੁੱਖ ਭੂਗੋਲਿਕ ਪੱਖਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਸਥਿਤੀ – ਇਹ ਮੈਦਾਨ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਰਾਜਾਂ ਵਿਚ ਸਥਿਤ ਹੈ । ਇਹ ਪੱਛਮ ਵਿਚ ਯਮੁਨਾ, ਪੂਰਬ ਵਿਚ ਬੰਗਲਾ ਦੇਸ਼ ਦੀ ਅੰਤਰ-ਰਾਸ਼ਟਰੀ ਸੀਮਾ, ਉੱਤਰ ਵਿਚ ਸ਼ਿਵਾਲਿਕ ਅਤੇ ਦੱਖਣ ਵਿੱਚ ਪ੍ਰਾਇਦੀਪੀ ਪਠਾਰ ਦੇ ਉੱਤਰੀ ਵਾਧਰਿਆਂ (Extensions) ਦੇ ਵਿਚਕਾਰ ਫੈਲਿਆ ਹੋਇਆ ਹੈ ।

2. ਨਦੀਆਂ – ਇਸ ਮੈਦਾਨ ਵਿਚ ਗੰਗਾ, ਯਮੁਨਾ, ਘਾਗਰਾ, ਗੰਡਕ, ਕੋਸੀ, ਸੋਨ, ਬੇਤਵਾ ਅਤੇ ਚੰਬਲ ਨਦੀਆਂ ਵਹਿੰਦੀਆਂ ਹਨ ।

3. ਭੂ-ਆਕਾਰੀ ਨਾਮ – ਗੰਗਾ ਦੇ ਮੈਦਾਨ ਦੇ ਤਰਾਈ ਵਾਲੇ ਉੱਤਰੀ ਖੇਤਰਾਂ ਵਿਚ ਬਣੇ ਦਲਦਲੀ ਪੇਟੀਆਂ ਨੂੰ ਕੌਰ (Caur) ਕਿਹਾ ਜਾਂਦਾ ਹੈ । ਇਸ ਮੈਦਾਨ ਦੀ ਦੱਖਣੀ ਸੀਮਾ ‘ਤੇ ਵੱਡੇ-ਵੱਡੇ ਖੱਡੇ (Ravines) ਮਿਲਦੇ ਹਨ ਜਿਹਨਾਂ ਨੂੰ ਜਾਲਾ ਤੇ ਤਾਲ (Jala and Tal) ਜਾਂ ਬੰਜਰ ਭੁਮੀ ਕਹਿੰਦੇ ਹਨ । ਇਸ ਤੋਂ ਇਲਾਵਾ ਪੂਰੇ ਮੈਦਾਨ ਵਿਚ ਪੁਰਾਣੀ ਜੰਮੀ ਹੋਈ ਬਾਂਗਰ ਅਤੇ ਨਵੀਂ ਵਿੱਛੀ ਖਾਦਰੀ ਜਲੌਢ ਪੱਟੀਆਂ ਨੂੰ ਖੋਲਾਂ ਕਿਹਾ ਜਾਂਦਾ ਹੈ । ਗੰਗਾ ਅਤੇ ਯਮੁਨਾ ਦੇ ਦੋਆਬੀ ਖੇਤਰ ਵਿਚ ਪੌਣਾਂ ਦੇ ਨਿਖੇਪ ਦੁਆਰਾ ਨਿਰਮਿਤ ਉੱਚੇ ਨੀਵੇਂ ਰੇਤ ਦੇ ਟਿੱਬਿਆਂ ਦੀਆਂ ਪੱਟੀਆਂ ਮਿਲਦੀਆਂ ਹਨ ਜਿਹਨਾਂ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੇ ਬਿਜਨੌਰ ਜ਼ਿਲ੍ਹਿਆਂ ਵਿਚ ਭੂੜ (Bhur) ਦੇ ਨਾਂ ਨਾਲ ਜਾਣਿਆ ਹੈ ।

4. ਢਾਲ ਤੇ ਖੇਤਰਫਲ – ਗੰਗਾ ਦੇ ਮੈਦਾਨ ਦੀ ਢਲਾਨ ਪੂਰਬ ਵੱਲ ਹੈ ।

5. ਵੰਡ – ਉਚਾਈ ਦੇ ਆਧਾਰ ‘ਤੇ ਗੰਗਾ ਦੇ ਮੈਦਾਨ ਨੂੰ ਹੇਠ ਲਿਖੇ ਤਿੰਨ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  • ਉੱਪਰਲੇ ਮੈਦਾਨ-ਇਹਨਾਂ ਮੈਦਾਨਾਂ ਨੂੰ ਗੰਗਾ-ਯਮੁਨਾ ਦੋਆਬ ਵੀ ਕਹਿੰਦੇ ਹਨ । ਇਹਨਾਂ ਦੇ ਪੱਛਮ ਵਿਚ ਯਮੁਨਾ ਦਰਿਆ ਹੈ ਅਤੇ 100 ਮੀਟਰ ਦੀ ਉਚਾਈ ਤਕ ਮੱਧਮ ਢਾਲ ਵਾਲੇ ਖੇਤਰ ਇਸ ਦੀ ਪੂਰਬੀ ਸੀਮਾ ਬਣਾਉਂਦੇ ਹਨ । ਰੋਹੇਲ ਖੰਡ ਅਤੇ ਅਵਧ ਦਾ ਮੈਦਾਨ ਵੀ ਇਹਨਾਂ ਮੈਦਾਨਾਂ ਵਿਚ ਸ਼ਾਮਲ ਹੈ ।
  • ਮੱਧਵਰਤੀ ਮੈਦਾਨ-ਇਸ ਮੈਦਾਨ ਨੂੰ ਬਿਹਾਰ ਮੈਦਾਨ ਜਾਂ ਮਿਥਲਾ ਮੈਦਾਨ ਵੀ ਕਹਿੰਦੇ ਹਨ । ਇਸ ਦੀ ਉਚਾਈ 50 ਤੋਂ 100 ਮੀਟਰ ਦੇ ਦਰਮਿਆਨ ਹੈ । ਇਹ ਘਾਗਰਾ ਨਦੀ ਤੋਂ ਲੈ ਕੇ ਕੋਸੀ ਨਦੀ ਤਕ ਫੈਲਿਆ ਹੋਇਆ 35000 ਵਰਗ ਕਿਲੋਮੀਟਰ ਦਾ ਖੇਤਰ ਹੈ ।
  • ਹੇਠਲੇ ਮੈਦਾਨ-ਗੰਗਾ ਦੇ ਇਹ ਮੈਦਾਨੀ ਭਾਗ ਸਮੁੰਦਰ ਤਲ ਤੋਂ 50 ਮੀਟਰ ਉੱਚੇ ਹਨ । ਇਹ ਰਾਜ ਮਹੱਲ ਅਤੇ ਗਾਰੋ ਪਹਾੜੀਆਂ ਦੇ ਦਰਮਿਆਨ ਇਕ ਪੱਧਰਾ ਤੇ ਡੈਲਟਾਈ ਖੇਤਰ ਬਣਾਉਂਦੇ ਹਨ । ਇਸ ਦੇ ਉੱਤਰ ਵਿਚ ਤਰਾਈ ਪੱਟੀ ਦੇ ਦੁਆਰ (Duar) ਦੇ ਖੇਤਰ ਮਿਲਦੇ ਹਨ ਅਤੇ ਦੱਖਣ ਵਿਚ ਸੰਸਾਰ ਦੇ ਸਭ ਤੋਂ ਵੱਡੇ ਸੁੰਦਰਬਨ ਦੇ ਡੈਲਟੇ ਦੇ ਖੇਤਰ ਮਿਲਦੇ ਹਨ ।

PSEB 10th Class SST Solutions Geography Chapter 2 ਧਰਾਤਲ (Relief)

ਪ੍ਰਸ਼ਨ 2.
ਪੱਛਮੀ ਤਟੀ ਮੈਦਾਨਾਂ ਦਾ ਉਸ ਦੇ ਉਪਭੋਗਾਂ ਸਹਿਤ ਵਿਸਤ੍ਰਿਤ ਵਰਣਨ ਦਿਓ ।
ਉੱਤਰ-
ਪੱਛਮੀ ਤਟੀ ਮੈਦਾਨ-ਅਰਬ ਸਾਗਰ ਅਤੇ ਪੱਛਮੀ ਘਾਟ ਦੇ ਵਿਚਕਾਰ ਉੱਤਰ ਤੋਂ ਦੱਖਣ ਵੱਲ ਫੈਲੇ ਹੋਏ ਹਨ । ਇਹ ਲਗਪਗ 1500 ਕਿਲੋਮੀਟਰ ਦੀ ਲੰਬਾਈ ਅਤੇ 30 ਤੋਂ 80 ਕਿਲੋਮੀਟਰ ਦੀ ਚੌੜਾਈ ਵਿਚ ਫੈਲੇ ਹੋਏ ਤੰਗ ਮੈਦਾਨ ਹਨ । ਇਸ ਦੀ ਢਲਾਨ ਦੱਖਣ ਅਤੇ ਦੱਖਣ-ਪੱਛਮ ਵੱਲ ਹੈ । ਇਹਨਾਂ ਮੈਦਾਨਾਂ ਨੂੰ ਧਰਾਤਲੀ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ ਚਾਰ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।
(i) ਗੁਜਰਾਤ ਦਾ ਤਟਵਰਤੀ ਮੈਦਾਨ
(ii) ਕੋਂਕਣ ਤੱਟਵਰਤੀ ਮੈਦਾਨ
(ii) ਮਾਲਾਬਾਰ ਤਟਵਰਤੀ ਮੈਦਾਨ
(iv) ਕੇਰਲਾ ਦੇ ਤਟਵਰਤੀ ਮੈਦਾਨ ।

(i) ਗੁਜਰਾਤ ਦਾ ਤਟਵਰਤੀ ਮੈਦਾਨ – ਇਸ ਤਟਵਰਤੀ ਮੈਦਾਨੀ ਭਾਗ ਵਿਚ ਸਾਬਰਮਤੀ, ਮਾਹੀ, ਲੂਨੀ, ਬਾਨਸ, ਨਰਮਦਾ ਅਤੇ ਤਾਪਤੀ ਆਦਿ ਨਦੀਆਂ ਦੇ ਤਲਛੱਟ ਦੇ ਜਮਾਅ ਨਾਲ ਕੱਛ ਤੇ ਕਾਠੀਆਵਾੜ ਦੇ ਪਾਇਦੀਪੀ ਮੈਦਾਨ ਅਤੇ ਸੌਰਾਸ਼ਟਰ ਦੇ ਲੰਬੇ ਮੈਦਾਨਾਂ ਦਾ ਨਿਰਮਾਣ ਕੀਤਾ ਹੈ । ਰਣ ਆਫ ਕੱਛ ਦਾ ਖੇਤਰ ਅਜੇ ਵੀ ਦਲਦਲੀ ਅਤੇ ਸਮੁੰਦਰ ਤਲ ਤੋਂ ਨੀਵਾਂ ਹੈ । ਕਾਠੀਆਵਾੜ ਦੇ ਪ੍ਰਾਇਦੀਪੀ ਭਾਗ ਵਿਚ ਲਾਵੇ ਵਾਲੀ ਗੀਰ ਪਹਾੜੀ ਸ਼੍ਰੇਣੀ ਵੀ ਮਿਲਦੀ ਹੈ । ਇੱਥੋਂ ਦੀਆਂ ਗਿਰਨਾਰ ਪਹਾੜੀਆਂ ਵਿਚ ਸਥਿਤ ਗੋਰਖਨਾਥ ਚੋਟੀ (1117 ਮੀਟਰ ਦੀ ਉਚਾਈ ਸਭ ਤੋਂ ਵੱਧ ਹੈ । ਗੁਜਰਾਤ ਦਾ ਇਹ ਤਟਵਰਤੀ ਮੈਦਾਨ 400 ਕਿਲੋਮੀਟਰ ਲੰਬਾ ਤੇ 200 ਕਿਲੋਮੀਟਰ ਚੌੜਾ ਹੈ । ਇਸ ਦੀ ਔਸਤ ਉਚਾਈ 300 ਮੀਟਰ ਹੈ ।

(ii) ਕੋਂਕਣ ਤਟਵਰਤੀ ਮੈਦਾਨ – ਮਨ ਤੋਂ ਲੈ ਕੇ ਗੋਆ ਤਕ ਦਾ ਮੈਦਾਨ ਕੋਂਕਣ ਤਟ ਅਖਵਾਉਂਦਾ ਹੈ ਜਿਸ ਵਿਚ ਜ਼ਿਆਦਾਤਰ ਤਟਵਰਤੀ ਭਾਗਾਂ ਦੇ ਧੱਸਣ ਦੀ ਕਿਰਿਆ ਹੁੰਦੀ ਰਹਿੰਦੀ ਹੈ । ਇਸ ਕਰਕੇ ਇਸ 500 ਕਿਲੋਮੀਟਰ ਲੰਬੀ ਮੈਦਾਨੀ ਪੱਟੀ ਦੀ ਚੌੜਾਈ 50 ਤੋਂ 80 ਕਿਲੋਮੀਟਰ ਤਕ ਰਹਿ ਜਾਂਦੀ ਹੈ । ਇਹ ਮੈਦਾਨੀ ਹਿੱਸੇ ਵਿਚ ਤੀਬਰ ਸਮੁੰਦਰੀ ਲਹਿਰਾਂ ਦੁਆਰਾ ਬਣੀਆਂ ਤੰਗ ਖਾੜੀਆਂ, ਅੰਦਰੂਨੀ ਕਟਾਅ (Caves) ਅਤੇ ਸਮੁੰਦਰੀ ਰੇਤ ਦੇ ਬੀਚ ਆਦਿ ਦੇ ਭੂ-ਆਕਾਰ ਮਿਲਦੇ ਹਨ । ਥਾਣਾ ਦੀ ਤੰਗ ਖਾੜੀ ਵਿਚ ਮਸ਼ਹੂਰ ਮੁੰਬਈ (Mumbai) ਦੀਪ ਸਥਿਤ ਹੈ ।

(iii) ਮਾਲਾਬਾਰ ਤਟ ਦਾ ਮੈਦਾਨ – ਗੋਆ ਤੋਂ ਲੈ ਕੇ ਮੰਗਲੌਰ ਤਕ ਲਗਪਗ 225 ਕਿਲੋਮੀਟਰ ਲੰਬਾ ਅਤੇ 24 ਕਿਲੋਮੀਟਰ ਚੌੜਾ ਮੈਦਾਨ ਹੈ । ਇਸ ਨੂੰ ਕਰਨਾਟਕਾ ਦਾ ਤੱਟਵਰਤੀ ਮੈਦਾਨ ਵੀ ਕਹਿੰਦੇ ਹਨ । ਇਹ ਉੱਤਰ ਵੱਲ ਤੰਗ ਪਰ ਦੱਖਣ ਵੱਲ ਚੌੜਾ ਹੈ । ਕਈ ਥਾਂਵਾਂ ‘ਤੇ ਇਸ ਦਾ ਵਿਸਥਾਰ ਕੰਨਿਆ ਕੁਮਾਰੀ ਤਕ ਵੀ ਮੰਨਿਆ ਜਾਂਦਾ ਹੈ । ਇਸ ਮੈਦਾਨ ਵਿਚ ਮਾਰਮਾਗੋਆ-ਮਾਂਡਵੀ ਤੇ ਸ਼ੇਰਾਵਤੀ ਨਦੀਆਂ ਦੇ ਸਮੁੰਦਰੀ ਪਾਣੀ ਅੰਦਰ ਡੁੱਬੇ ਹੋਏ ਮੁਹਾਨੇ (Estuaries) ਮਿਲਦੇ ਹਨ ।

(iv) ਕੇਰਲਾ ਦਾ ਤਟਵਰਤੀ ਮੈਦਾਨ – ਮੰਗਲੌਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ 500 ਕਿਲੋਮੀਟਰ ਲੰਬੇ, 100 ਕਿਲੋਮੀਟਰ ਚੌੜੇ ਅਤੇ 30 ਮੀਟਰ ਤਕ ਉੱਚੇ ਭਾਗ ਨੂੰ ਕੇਰਲਾ ਦਾ ਮੈਦਾਨ ਕਹਿੰਦੇ ਹਨ । ਇਸ ਵਿਚ ਬਹੁਤ ਸਾਰੀਆਂ ਝੀਲਾਂ (Lagoons), ਕਾਇਲ (Kayals) ਪਾਏ ਜਾਂਦੇ ਹਨ । ਇੱਥੋਂ ਦੀਆਂ ਵੈੱਭਾਨਦ (Vembanad) ਅਤੇ ਅਸ਼ਟਾਮੁਦੀ (Astamudi) ਝੀਲਾਂ ਬਹੁਤ ਵੱਡੇ ਖੇਤਰ ਵਿਚ ਫੈਲੀਆਂ ਹੋਣ ਕਰਕੇ ਕਿਸ਼ਤੀਆਂ ਚਲਾਉਣ ਦੇ ਯੋਗ ਹਨ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ

Punjab State Board PSEB 10th Class Social Science Book Solutions Geography Chapter 1 ਭਾਰਤ-ਇਕ ਜਾਣ-ਪਛਾਣ Textbook Exercise Questions and Answers.

PSEB Solutions for Class 10 Social Science Geography Chapter 1 ਭਾਰਤ-ਇਕ ਜਾਣ-ਪਛਾਣ

SST Guide for Class 10 PSEB ਭਾਰਤ-ਇਕ ਜਾਣ-ਪਛਾਣ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਸੰਖੇਪ (ਇਕ ਸ਼ਬਦ ਵਿਚ ਜਾਂ ਇਕ ਵਾਕ) ਵਿੱਚ ਉੱਤਰ ਦਿਓ-

ਪ੍ਰਸ਼ਨ 1.
ਭਾਰਤ ਦਾ ਆਧੁਨਿਕ ਨਾਂ “ਇੰਡੀਆ ‘ ਕਿਹੜੀ ਧਾਰਨਾ ‘ਤੇ ਆਧਾਰਿਤ ਹੈ ?
ਉੱਤਰ-
ਭਾਰਤ ਦਾ ਆਧੁਨਿਕ ਨਾਂ ਸਿੰਧੂ ਨਦੀ ਦੇ ਨਾਂ ‘ਤੇ ਇੰਡੀਆ ਪਿਆ ।

ਪ੍ਰਸ਼ਨ 2.
ਧਰਤੀ ਉੱਤੇ ਭਾਰਤ ਦੀ ਕੀ ਸਥਿਤੀ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿਚ ਸਥਿਤ ਇਕ ਵਿਸ਼ਾਲ ਦੇਸ਼ ਹੈ ।

ਪ੍ਰਸ਼ਨ 3.
ਹਿੰਦ ਮਹਾਂਸਾਗਰ ਵਿਚ ਭਾਰਤ ਦੀ ਕੀ ਸਥਿਤੀ ਹੈ ?
ਉੱਤਰ-
ਹਿੰਦ ਮਹਾਂਸਾਗਰ ਵਿਚ ਭਾਰਤ ਦੀ ਸਥਿਤੀ ਕੇਂਦਰੀ ਹੈ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 4.
ਭਾਰਤ ਦਾ ਖੇਤਰਫਲ ਕਿੰਨਾ ਹੈ ?
ਉੱਤਰ-
ਭਾਰਤ ਦਾ ਖੇਤਰਫਲ ਲਗਪਗ 32,87,263 ਵਰਗ ਕਿਲੋਮੀਟਰ ਹੈ ।

ਪ੍ਰਸ਼ਨ 5.
ਭਾਰਤ ਦੇ ਉੱਤਰ-ਦੱਖਣੀ ਅਤੇ ਪੂਰਬ-ਪੱਛਮੀ ਸੀਮਾ ਬਿੰਦੂਆਂ ਵਿਚਕਾਰ ਲੰਬਾਈ ਕਿੰਨੀ ਹੈ ?
ਉੱਤਰ-
ਕ੍ਰਮਵਾਰ 3214 ਕਿਲੋਮੀਟਰ ਅਤੇ 2933 ਕਿਲੋਮੀਟਰ ।

ਪ੍ਰਸ਼ਨ 6.
ਭਾਰਤ ਦੀਆਂ ਥਲਵਰਤੀ ਅਤੇ ਤਟਵਰਤੀ ਸੀਮਾਵਾਂ ਕਿੰਨੀਆਂ ਲੰਬੀਆਂ ਹਨ ?
ਉੱਤਰ-
ਭਾਰਤ ਦੀ ਥਲਵਰਤੀ ਸੀਮਾ ਦੀ ਲੰਬਾਈ 15,200 ਕਿਲੋਮੀਟਰ ਹੈ ਜਦ ਕਿ ਇਸ ਦੀ ਤਟਵਰਤੀ ਰੇਖਾ ਦੀ ਲੰਬਾਈ 6083 ਕਿਲੋਮੀਟਰ ਹੈ ।

ਪ੍ਰਸ਼ਨ 7.
ਖੇਤਰਫਲ ਦੇ ਪੱਖੋਂ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ ?
ਉੱਤਰ-
ਸੱਤਵਾਂ ।

ਪ੍ਰਸ਼ਨ 8.
ਸਾਡੇ ਆਧੁਨਿਕ (ਅਜੋਕੇ ਪੰਜਾਬ ਰਾਜ ਦਾ ਜਨਮ ਕਦੋਂ ਹੋਇਆ ?
ਜਾਂ
ਪੰਜਾਬੀ ਭਾਸ਼ਾਈ ਰਾਜ ਦੇ ਰੂਪ ਵਿਚ ਅਜੋਕੇ ਪੰਜਾਬ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1 ਨਵੰਬਰ, 1966 ਈ: ਨੂੰ ।

ਪ੍ਰਸ਼ਨ 9.
ਅੱਜ ਦੇ ਭੂਗੋਲਿਕ ਦੀ ਪ੍ਰਬੰਧਕੀ ਵੰਡ ਕੀ ਹੈ ?
ਉੱਤਰ-
28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ।

ਪ੍ਰਸ਼ਨ 10.
ਭਾਰਤ ਵਿਚ ਖੇਤਰਫਲ ਅਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਅਤੇ ਛੋਟੇ ਰਾਜਾਂ ਦੇ ਨਾਂ ਲਿਖੋ ।
ਉੱਤਰ-
ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਰਾਜਸਥਾਨ ਅਤੇ ਸਭ ਤੋਂ ਛੋਟਾ ਰਾਜ ਗੋਆ ਹੈ । ਜਨਸੰਖਿਆ ਦੇ ਪੱਖੋਂ ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਅਤੇ ਸਿੱਕਿਮ ਸਭ ਤੋਂ ਛੋਟਾ ਰਾਜ ਹੈ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

II ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭਾਰਤ ਨੂੰ ਉਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਆਪਣੇ ਵਿਸਥਾਰ ਅਤੇ ਸਥਿਤੀ ਦੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਦਿੱਤਾ ਜਾਂਦਾ ਹੈ । ਉਪ-ਮਹਾਂਦੀਪ ਇਕ ਵਿਸ਼ਾਲ ਅਤੇ ਸੁਤੰਤਰ ਭੂ-ਭਾਗ ਹੁੰਦਾ ਹੈ, ਜਿਸ ਦੀਆਂ ਹੱਦਾਂ ਵੱਖ-ਵੱਖ ਥਲੀ ਰਚਨਾਵਾਂ ਰਾਹੀਂ ਬਣਾਈਆਂ ਜਾਂਦੀਆਂ ਹਨ । ਇਹ ਥਲੀ ਰਚਨਾਵਾਂ ਇਸ ਨੂੰ ਆਪਣੇ ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਹਨ। ਭਾਰਤ ਦੇ ਉੱਤਰ ਵਿਚ ਹਿਮਾਲਾ ਦੇ ਪਾਰ ਅਗੀਲ (Agill), ਮੁਜਤਘ (Mugtgh), ਕੁਨਲੁਨ (Kunlun), ਕਰਾਕੋਰਮ, ਹਿੰਦੂਕੁਸ਼ ਆਦਿ ਪਹਾੜੀਆਂ ਉਸ ਨੂੰ ਏਸ਼ੀਆ ਦੇ ਉੱਤਰ-ਪੱਛਮੀ ਭਾਗਾਂ ਤੋਂ ਅਲੱਗ ਕਰਦੀਆਂ ਹਨ | ਦੱਖਣ ਵਿਚ ਪਾਕ ਜਲਡਮਰੂ, ਮੱਧ ਅਤੇ ਮਨਾਰ ਦੀ ਖਾੜੀ ਇਸਨੂੰ ਸ੍ਰੀਲੰਕਾ ਤੋਂ ਵੱਖ ਕਰਦੀ ਹੈ । ਪੂਰਬ ਵਿਚ ਅਰਾਕਾਨ ਯੋਮਾ ਇਸਨੂੰ ਮਯਨਮਾਰ ਤੋਂ ਵੱਖ ਕਰਦੇ ਹਨ | ਥਾਰ ਦਾ ਮਾਰੂਥਲ ਉਸ ਨੂੰ ਪਾਕਿਸਤਾਨ ਦੇ ਬਹੁਤ ਵੱਡੇ ਭਾਗ ਨਾਲੋਂ ਅਲੱਗ ਕਰਦਾ ਹੈ । ਇੰਨਾ ਹੋਣ ਉੱਤੇ ਵੀ ਅਸੀਂ ਮੌਜੂਦਾ ਭਾਰਤ ਨੂੰ ਉਪ-ਮਹਾਂਦੀਪ ਨਹੀਂ ਆਖ ਸਕਦੇ ।
ਭਾਰਤੀ ਉਪ-ਮਹਾਂਦੀਪ ਦਾ ਨਿਰਮਾਣ ਵਰਤਮਾਨ ਭਾਰਤ, ਨੇਪਾਲ, ਭੂਟਾਨ ਅਤੇ ਬੰਗਲਾ ਦੇਸ਼ ਮਿਲ ਕੇ ਕਰਦੇ ਹਨ ।

ਪ੍ਰਸ਼ਨ 2.
ਭਾਰਤੀ ਸੱਭਿਆਚਾਰ ਵਿਚ ਕਿਸ ਤਰ੍ਹਾਂ ਦੀਆਂ ਅਨੇਕਤਾਵਾਂ ਮਿਲਦੀਆਂ ਹਨ ?
ਉੱਤਰ-
ਭਾਰਤ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ । ਫਲਸਰੂਪ ਉਨ੍ਹਾਂ ਵਿਚ ਬੋਲੀ, ਪਹਿਰਾਵੇ, ਰਹਿਣ-ਸਹਿਣ, ਖਾਣ-ਪੀਣ ਸੰਬੰਧੀ ਵਖਰੇਵੇਂ ਪਾਏ ਜਾਂਦੇ ਹਨ । ਉਨ੍ਹਾਂ ਦੇ ਲੋਕ ਗੀਤ, ਮੇਲੇ, ਤਿਉਹਾਰ ਅਤੇ ਰੀਤੀ-ਰਿਵਾਜ ਵੀ ਵੱਖ-ਵੱਖ ਹਨ । ਇੱਥੇ 187 ਭਾਸ਼ਾਵਾਂ ਪ੍ਰਚੱਲਿਤ ਹਨ । ਇਨ੍ਹਾਂ ਵਿਚੋਂ 97% ਭਾਗ ਵਿਚ ਸਿਰਫ਼ 23 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ । ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਵੱਖ-ਵੱਖ ਲੋਕ ਵਿਕਸਿਤ ਹੋਏ । ਸੱਚ ਤਾਂ ਇਹ ਹੈ ਕਿ ਸਾਡੇ ਜੀਵਨ ਦੇ ਲਗਪਗ ਹਰ ਖੇਤਰ ਵਿਚ ਵਖਰੇਵਾਂ ਪਾਇਆ ਜਾਂਦਾ ਹੈ ।

ਪ੍ਰਸ਼ਨ 3.
ਭਾਰਤ ਦੇ ਸਰਾਨਿਕ ਵਿਸਥਾਰ ‘ ਤੇ ਨੋਟ ਲਿਖੋ ।
ਉੱਤਰ-
ਭਾਰਤ 8° 4′ 28″ ਤੋਂ 37° 17′ 53″ ਉੱਤਰੀ ਅਕਸ਼ਾਂਸ਼ਾਂ ਵਿਚਕਾਰ ਅਤੇ 68° 7’ 33″ ਤੋਂ 97° 24″ 47″ ਪੂਰਬੀ ਦੇਸ਼ਾਂਤਰਾਂ ਦੇ ਵਿਚਕਾਰ ਫੈਲਿਆ ਹੋਇਆ ਹੈ । ਕਰਕ ਰੇਖਾ ਇਸ ਦੇਸ਼ ਦੇ ਮੱਧ ਵਿਚੋਂ ਲੰਘਦੀ ਹੈ । ਉੱਤਰੀ ਭਾਰਤ ਦਾ ਖੇਤਰਫਲ ਦੱਖਣੀ ਭਾਰਤ ਨਾਲੋਂ ਦੁੱਗਣਾ ਹੈ । ਇਸ ਦੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਦੀ ਲੰਬਾਈ 3214 ਕਿਲੋਮੀਟਰ ਅਤੇ ਅਰੁਣਾਚਲ ਪ੍ਰਦੇਸ਼ ਤੋਂ ਰਣ ਆਫ਼ ਕੱਛ ਤਕ ਦੀ ਲੰਬਾਈ 2933 ਕਿਲੋਮੀਟਰ ਹੈ । ਇਸ ਵਿਸਥਾਰ ਦਾ ਅਨੁਮਾਨ ਇਸ ਤਰ੍ਹਾਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਅਰੁਣਾਚਲ ਪ੍ਰਦੇਸ਼ ਵਿਚ ਦਿਨ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿਚ ਰਾਤ ਦਾ ਆਖਰੀ ਪਹਿਰ ਚਲ ਰਿਹਾ ਹੁੰਦਾ ਹੈ ।

ਪ੍ਰਸ਼ਨ 4.
ਭਾਰਤੀ ਭਾਸ਼ਾਵਾਂ ਤੇ ਲੋਕ-ਕਲਾਵਾਂ ਦੀ ਦੇਸ਼ ਦੀ ਏਕਤਾ ਅਤੇ ਇਕਰੂਪਤਾ ਨੂੰ ਕੀ ਦੇਣ ਹੈ ?
ਉੱਤਰ-
ਭਾਰਤੀ ਭਾਸ਼ਾਵਾਂ ਅਤੇ ਲੋਕ-ਕਲਾਵਾਂ ਨੇ ਇਸ ਦੇਸ਼ ਦੀ ਏਕਤਾ ਵਿਚ ਵਿਸ਼ੇਸ਼ ਰੰਗ ਭਰਿਆਂ ਹੈ । ਸੰਸਕ੍ਰਿਤ ਨੂੰ ਹੀ ਲੈ ਲਓ । ਇਸ ਦੇਸ਼ ਵਿਚ ਵੇਦ ਅਤੇ ਹੋਰ ਪ੍ਰਾਚੀਨ ਰੀਥ ਇਸੇ ਭਾਸ਼ਾ ਵਿਚ ਲਿਖੇ ਗਏ । ਰਾਜਸਥਾਨ ਤੋਂ ਲੈ ਕੇ ਮਨੀਪੁਰ ਤਕ ਵੇਦਾਂ ਦੇ ਪ੍ਰਚਾਰ ਦਾ ਸਿਹਰਾ ਸੰਸਕ੍ਰਿਤ ਭਾਸ਼ਾ ਨੂੰ ਹੀ ਜਾਂਦਾ ਹੈ । ਸੰਸਕ੍ਰਿਤ ਭਾਸ਼ਾ ਦੇ ਮੇਲ ਨਾਲ ਹੀ ਉਰਦੂ ਦਾ ਜਨਮ ਹੋਇਆ ਅਤੇ ਉਸ ਨੂੰ ਮੱਧ ਕਾਲ ਵਿਚ ਦਿੱਲੀ ਦੇ ਸ਼ਾਸਕਾਂ ਵਲੋਂ ਮਾਨਤਾ ਪ੍ਰਾਪਤ ਹੋਈ । ਅੱਜ ਅੰਗਰੇਜ਼ੀ ਦੇਸ਼ ਦੀ ਸੰਪਰਕ ਭਾਸ਼ਾ ਹੈ ਅਤੇ ਹਿੰਦੀ ਰਾਸ਼ਟਰ ਭਾਸ਼ਾ ਹੈ । ਪੂਰੇ ਦੇਸ਼ ਵਿਚ ਲੋਕ-ਕਲਾ ਭਾਵ ਲੋਕ ਗੀਤ ਸਮਾਨ ਭਾਵ ਬਿਆਨ ਕਰਦੇ ਹਨ । ਵੀਰ ਰਸ ਨੇ ਲਲਿਤ ਕਲਾਵਾਂ ਨੂੰ ਪ੍ਰਭਾਵਿਤ ਕੀਤਾ । ਇਸੇ ਤਰ੍ਹਾਂ ਭਾਰਤੀ ਫ਼ਿਲਮਾਂ ਨੇ ਭਾਰਤੀ ਸਭਿਆਚਾਰ ਨੂੰ ਏਕਤਾ ਪ੍ਰਦਾਨ ਕੀਤੀ ।

ਪ੍ਰਸ਼ਨ 5.
ਭਾਰਤ ਦੀ ਖੇਤਰੀ ਭਿੰਨਤਾ ਨੂੰ ਕਿਸੇ ਦੋ ਤੱਥਾਂ ਦੁਆਰਾ ਸਮਝਾਓ ।
ਉੱਤਰ-
ਭਾਰਤ ਦੀ ਵਿਸ਼ਾਲਤਾ ਦੇ ਕਾਰਨ ਦੇਸ਼ ਵਿਚ ਬਹੁਤ ਜ਼ਿਆਦਾ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ । ਇਨ੍ਹਾਂ ਨੂੰ ਜਨਮ ਦੇਣ ਵਾਲੇ ਦੋ ਤੱਤਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਵਿਸ਼ਾਲ ਖੇਤਰ – ਭਾਰਤ ਦਾ ਪੂਰਬ-ਪੱਛਮੀ ਅਤੇ ਉੱਤਰੀ-ਦੱਖਣੀ ਵਿਸਥਾਰ ਵਧੇਰੇ ਹੋਣ ਦੇ ਕਾਰਨ ਇੱਥੇ ਵਧੇਰੇ ਭਿੰਨਤਾਵਾਂ ਹੋ ਗਈਆਂ ਹਨ | ਆਪਣੇ ਵਿਸ਼ਾਲ ਭੂਗੋਲਿਕ ਖੇਤਰ ਦੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਹਾਸਲ ਹੈ । ਕੁਦਰਤੀ ਰੂਪਾਂ ਅਤੇ ਮਾਨਵੀ ਤੱਤਾਂ ਵਿਚ ਇਹ ਭਿੰਨਤਾਵਾਂ ਸਾਫ਼ ਦਿਖਾਈ ਦਿੰਦੀਆਂ ਹਨ ।

2. ਧਰਾਤਲ-ਇਸ ਦੇਸ਼ ਵਿਚ ਜਿੱਥੇ ਅਰਾਵਲੀ ਵਰਗਾ ਪ੍ਰਾਚੀਨ ਪਰਬਤ ਹੈ ਉੱਥੇ ਹਿਮਾਲਾ ਵਰਗੇ ਨਵੀਨ ਪਰਬਤ ਵੀ ਸਥਿਤ ਹਨ । ਇਸਦੇ ਦੱਖਣ ਵਿਚ ਸਖ਼ਤ ਅਤੇ ਪੁਰਾਤਨ ਚੱਟਾਨਾਂ ਨਾਲ ਬਣੀ ਪ੍ਰਾਇਦੀਪੀ ਪਠਾਰ ਹੈ । ਇਸ ਤਰ੍ਹਾਂ ਹਿਮਾਲਿਆ ਅਤੇ ਪ੍ਰਾਇਦੀਪੀ ਪਠਾਰ ਵਿਚਕਾਰ ਵਿਸ਼ਾਲ ਉਪਜਾਊ ਮੈਦਾਨ ਪਾਏ ਜਾਂਦੇ ਹਨ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 6.
ਭਾਰਤ ਦੀਆਂ ਅਨੇਕਤਾਵਾਂ ਵਿਚ ਏਕਤਾ ਨੂੰ ਦੋ ਤੱਥਾਂ ਨਾਲ ਸਪੱਸ਼ਟ ਕਰੋ (PB. 2000, 16)
ਉੱਤਰ-
ਹੇਠ ਲਿਖੇ ਦੋ ਤੱਥਾਂ ਦੇ ਆਧਾਰ ਉੱਤੇ ਅਸੀਂ ਇਹ ਆਖ ਸਕਦੇ ਹਾਂ ਕਿ ਭਾਰਤ ਦੀਆਂ ਅਨੇਕਤਾਵਾਂ ਵਿਚ ਏਕਤਾ ਪਾਈ ਜਾਂਦੀ ਹੈ-
1. ਭਾਰਤ ਦੇ ਧਰਾਤਲੀ ਸਰੂਪ ਵਿਚ ਬੜੀ ਭਿੰਨਤਾ ਹੈ । ਜੇ ਦੇਸ਼ ਦੇ ਉੱਤਰ ਵਿਚ ਹਿਮਾਲਾ ਪਰਬਤ ਹੈ ਤਾਂ ਦੱਖਣ ਵਿਚ ਪ੍ਰਾਇਦੀਪੀ ਪਠਾਰ ਹੈ । ਉੱਤਰ ਦੇ ਵਿਸ਼ਾਲ ਮੈਦਾਨ ਇਸ ਭਿੰਨਤਾ ਨੂੰ ਗਹਿਰਾ ਕਰਦੇ ਹਨ । ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਮਾਨਸੂਨ ਪੌਣਾਂ ਦੇਸ਼ ਨੂੰ ਏਕਤਾ ਮੁਹੱਈਆ ਕਰਦੀਆਂ ਹਨ । ਦੇਸ਼ ਦੀ ਵਧੇਰੇ ਵਰਖਾ ਇਨ੍ਹਾਂ ਪੌਣਾਂ ਰਾਹੀਂ ਹੁੰਦੀ ਹੈ ।

2. ਭਾਰਤ ਵਿਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਦੇਸ਼ ਦੇ 97 ਫੀਸਦੀ ਹਿੱਸੇ ਉੱਤੇ 22 ਭਾਸ਼ਾਵਾਂ ਦਾ ਵਧੇਰੇ ਮਹੱਤਵ ਹੈ ।ਇੰਨਾ ਹੋਣ ਉੱਤੇ ਵੀ ਸੰਸਕ੍ਰਿਤ ਭਾਸ਼ਾ ਨੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਇਕ ਸੂਤਰ ਵਿਚ ਪਰੋਇਆ ਹੋਇਆ ਹੈ । ਅੰਗਰੇਜ਼ੀ ਸੰਪਰਕ ਭਾਸ਼ਾ ਦੇ ਰੂਪ ਵਿਚ ਅਤੇ ਹਿੰਦੀ ਰਾਜ ਭਾਸ਼ਾ ਦੇ ਰੂਪ ਵਿਚ ਦੇਸ਼ ਨੂੰ ਏਕਤਾ ਮੁਹੱਈਆ ਕਰਦੀ ਹੈ ।

ਪ੍ਰਸ਼ਨ 7.
ਦੇਸ਼ ਦੀ ਕੁਦਰਤੀ ਭਿੰਨਤਾ ਨੇ ਸਭਿਆਚਾਰਕ ਭਿੰਨਤਾ ਪੈਦਾ ਕਰਨ ਵਿਚ ਕੀ ਯੋਗਦਾਨ ਦਿੱਤਾ ਹੈ ?
ਉੱਤਰ-
ਭਾਰਤ ਇਕ ਵਿਸ਼ਾਲ ਦੇਸ਼ ਹੈ ।ਵਿਸ਼ਾਲਤਾ ਦੇ ਕਾਰਨ ਇਸ ਦੇਸ਼ ਵਿਚ ਅਨੇਕਾਂ ਕੁਦਰਤੀ ਵਖਰੇਵੇਂ ਪਾਏ ਜਾਂਦੇ ਹਨ । ਪਹਾੜੀ ਦੇਸ਼ਾਂ ਦੇ ਲੋਕ ਉੱਨੀ ਕੱਪੜੇ ਪਹਿਨਦੇ ਹਨ ਅਤੇ ਉਨ੍ਹਾਂ ਦਾ ਰਹਿਣ-ਸਹਿਣ ਵੀ ਆਪਣੀਆਂ ਕੁਦਰਤੀ ਹਾਲਤਾਂ ਦੇ ਅਨੁਕੂਲ ਹੈ । ਪ੍ਰਾਇਦੀਪੀ ਪਠਾਰ ਦੇ ਲੋਕਾਂ ਨੂੰ ਸਖ਼ਤ ਹਾਲਤਾਂ ਵਿਚ ਕੰਮ ਕਰਨਾ ਪੈਂਦਾ ਹੈ । ਉਨ੍ਹਾਂ ਦੇ ਖੇਤੀ-ਉੱਦਮ ਦੇਸ਼ ਦੇ ਹੋਰ ਭਾਗਾਂ ਨਾਲੋਂ ਵੱਖਰੇ ਹਨ । ਉਨ੍ਹਾਂ ਦਾ ਖਾਣ-ਪੀਣ ਅਤੇ ਪਹਿਰਾਵਾ ਵੀ ਉੱਥੋਂ ਦੀ ਜਲਵਾਯੂ ਦੇ ਅਨੁਕੂਲ ਹੈ ।ਇਸੇ ਤਰ੍ਹਾਂ ਮੈਦਾਨੀ ਭਾਗਾਂ ਵਿਚ ਲੋਕਾਂ ਨੇ ਘੱਟ ਮਿਹਨਤ ਨਾਲ ਵਧੇਰੇ ਲਾਭ ਕਮਾਇਆ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ ।

ਪ੍ਰਸ਼ਨ 8.
“ਜਦੋਂ ਅਰੁਣਾਚਲ ਵਿਚ ਅਜੇ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿਚ ਅਜੇ ਰਾਤ ਹੀ ਹੁੰਦੀ ਹੈ ।” ਵਿਆਖਿਆ ਕਰੋ ।
ਉੱਤਰ-
ਅਰੁਣਾਚਲ ਤੋਂ ਗੁਜਰਾਤ ਦੀ ਦੂਰੀ 2933 ਕਿਲੋਮੀਟਰ ਹੈ। ਅਸਲ ਵਿਚ ਅਰੁਣਾਚਲ ਤੋਂ ਲੈ ਕੇ ਗੁਜਰਾਤ ਵਿਚਕਾਰ ਸਥਿਤ ਰਣ ਆਫ ਕੱਛ ਦੇ ਦਰਮਿਆਨ 29° 12′ ਦਾ ਦੇਸ਼ਾਂਤਰੀ ਫ਼ਰਕ ਹੈ । ਪਤੀ ਦੇਸ਼ਾਂਤਰ ਰੇਖਾ ਵਿਚ ਚਾਰ ਮਿੰਟ ਦਾ ਫਰਕ ਆ ਜਾਂਦਾ ਹੈ ਇਸ ਪ੍ਰਕਾਰ ਦੋਹਾਂ ਥਾਂਵਾਂ ਦੇ ਸਮੇਂ ਵਿਚ ਲਗਭਗ ਦੋ ਘੰਟਿਆਂ ਦਾ ਫ਼ਰਕ ਪੈ ਜਾਂਦਾ ਹੈ । ਪੂਰਬ ਵਿਚ ਸਥਿਤ ਹੋਣ ਕਾਰਨ ਅਰੁਣਾਚਲ ਪ੍ਰਦੇਸ਼ ਦਾ ਸਥਾਨਿਕ ਸਮਾਂ ਪੱਛਮ ਵਿਚ ਸਥਿਤ ਗੁਜਰਾਤ ਦੇ ਸਥਾਨਿਕ ਸਮੇਂ ਤੋਂ ਅੱਗੇ ਰਹਿੰਦਾ ਹੈ । ਇਸ ਲਈ ਜਦੋਂ ਅਰੁਣਾਚਲ ਵਿਚ ਸੂਰਜ ਨਿਕਲਦਾ ਹੈ, ਉਸ ਸਮੇਂ ਗੁਜਰਾਤ ਵਿਚ ਅਜੇ ਰਾਤ ਹੁੰਦੀ ਹੈ ।

III. ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 125-130 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭਾਰਤ ਦਾ ਇਹ ਨਾਂ ਕਿਵੇਂ ਪਿਆ ਹੈ ? ਇਸ ਦੇ ਆਕਾਰ ਤੇ ਪ੍ਰਬੰਧਕੀ ਵੰਡ ਦੀ ਵਿਸਥਾਰ ਨਾਲ ਜਾਣਕਾਰੀ ਦਿਓ ।
ਉੱਤਰ-
ਨਾਂ-ਪੁਰਾਤਨ ਲੇਖਾਂ ਦੇ ਅਨੁਸਾਰ ਯੁੱਗਾਂ-ਯੁੱਗਾਂ ਤੋਂ ਭਾਰਤ ਦੇ ਨਾਂ ਵਿਚ ਤਬਦੀਲੀ ਆਉਂਦੀ ਰਹੀਂ । ਇਕ ਧਾਰਨਾ ਦੇ ਅਨੁਸਾਰ ਇਸ ਦਾ ਸਭ ਤੋਂ ਪਹਿਲਾਂ ਨਾਂ ‘ਹਿਮਾਚਲ-ਸੇਤੁ-ਪ੍ਰਯੰਤਮ’ ਸੀ । ਇਸ ਨਾਂ ਦੇ ਅਨੁਸਾਰ ਇਸ ਦਾ ਸੰਬੰਧ ਉਸ ਦੇਸ਼ ਨਾਲ ਸੀ, ਜਿਹੜਾ ਹਿਮਾਚਲ ਅਤੇ ਰਾਮੇਸ਼ਵਰਮ ਦੇ ਵਿਚਕਾਰ ਸਥਿਤ ਹੈ ।

ਆਰੀਆਂ ਦੇ ਆਉਣ ਨਾਲ ਇਸ ਦੇਸ਼ ਦਾ ਨਾਂ ‘ਆਰੀਆਵਤ’ ਪੈ ਗਿਆ । ਰਿਗਵੇਦ ਦੇ ਅਨੁਸਾਰ ਭਾਰਤ ਦੁਸ਼ਅੰਤ ਦੇ ਪੁੱਤਰ ਨਾਂ ਦੇ ਰਾਜੇ ਦੇ ਨਾਂ ਉੱਤੇ ਇਸ ਦੇਸ਼ ਦਾ ਨਾਂ ਭਾਰਤਵਰਸ਼ ਪਿਆ |

ਭਾਰਤ ਦਾ ਆਧੁਨਿਕ ਨਾਂ ‘ਇੰਡੀਆ’ ਸਿੰਧੂ ਨਦੀ ਤੋਂ ਪਿਆ | ਆਰੀਆਂ ਨੇ ਉੱਤਰ-ਪੱਛਮ ਵਿਚ ਵਗਣ ਵਾਲੀ ਬਹੁਤ ਵਿਸ਼ਾਲ ਨਦੀ ਦਾ ਨਾਂ ਸਿੰਧੂ ਰੱਖਿਆ । ਸਿੰਧੁ ਸ਼ਬਦ ਤੋਂ ਹੀ ‘ਹਿੰਦੁ’ ਸ਼ਬਦ ਦਾ ਪ੍ਰਚਲਨ ਹੋਇਆ । ਜਿਹੜੇ ਲੋਕ ਸਿੰਧੂ ਨਦੀ ਦੇ ਆਸ-ਪਾਸ ਰਹਿੰਦੇ ਸਨ, ਈਰਾਨੀਆਂ ਨੇ ਉਨ੍ਹਾਂ ਨੂੰ ਹਿੰਦੂ ਆਖ ਕੇ ਬੁਲਾਇਆ । ਯੂਨਾਨੀਆਂ ਨੇ ਹਿੰਦੂ ਸ਼ਬਦ ਨੂੰ ਇੰਡੋਸ ਵਿਚ ਬਦਲ ਦਿੱਤਾ । ਰੋਮਨ ਲੋਕਾਂ ਦੇ ਇਸੇ ਸ਼ਬਦ ਦੇ ਆਧਾਰ ਉੱਤੇ ਸਿੰਧੂ ਨਦੀ ਨੂੰ ‘ਇੰਡਸ’ ਆਖ ਕੇ ਬੁਲਾਇਆ ਅਤੇ ਇਸੇ ਸ਼ਬਦ ਤੋਂ ‘ਇੰਡੀਆ” ਸ਼ਬਦ ਦਾ ਪ੍ਰਚਲਨ ਹੋਇਆ । ਹਿੰਦੂ ਤੋਂ ਹਿੰਦੁਸਤਾਨ ਬਣਿਆ ਅਤੇ ਭਾਰਤ ਤੋਂ ਭਾਰਤ | ਅੱਜ ਸਾਡੇ ਦੇਸ਼ ਨੂੰ ਇਨ੍ਹਾਂ ਤਿੰਨਾਂ ਨਾਂਵਾਂ ਨਾਲ ਹੀ ਬੁਲਾਇਆ ਜਾਂਦਾ ਹੈ ।

ਆਕਾਰ – ਇਸ ਦਾ ਆਕਾਰ ਤਿਕੋਨਾ (ਤ੍ਰਿਭੁਜਾਕਾਰ) ਹੈ । ਇਸ ਦੇ ਇਕ ਪਾਸੇ ਅਰਬ ਸਾਗਰ ਹੈ ਅਤੇ ਦੂਸਰੇ ਪਾਸੇ ਬੰਗਾਲ ਦੀ ਖਾੜੀ ਹੈ । ਇਹ ਦੇਸ਼ ਉੱਤਰ ਵਿਚ ਵਧੇਰੇ ਚੌੜਾ ਹੈ । ਦੱਖਣ ਵਿਚ ਆਉਂਦੇ ਹੋਇਆਂ ਇਸ ਦਾ ਆਕਾਰ ਛੋਟਾ ਹੁੰਦਾ ਜਾਂਦਾ ਹੈ । ਅਖ਼ੀਰ ਕੰਨਿਆਕੁਮਾਰੀ ਉੱਤੇ ਇਹ ਇਕ ਬਿੰਦੁ ਦੇ ਸਮਾਨ ਹੈ ।

ਰਾਜਨੀਤਿਕ ਵਿਵਸਥਾ ਜਾਂ ਪ੍ਰਬੰਧਕੀ ਵਡ – ਭਾਰਤ ਰਾਜਾਂ ਦਾ ਇਕ ਸੰਘ ਹੈ | ਭਾਰਤ ਵਿਚ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ । ਰਾਸ਼ਟਰੀ ਰਾਜਧਾਨੀ ਖੇਤਰ (N.C.T.) ਦਿੱਲੀ ਵੀ ਭਾਰਤ ਦੀ ਪ੍ਰਸ਼ਾਸਨਿਕ ਇਕਾਈ ਹੈ । ਸੱਚ ਤਾਂ ਇਹ ਹੈ ਕਿ ਹਰ ਰੂਪ ਵਿਚ ਪ੍ਰਸ਼ਾਸਨਿਕ ਰੂਪ ਤੋਂ ਭਾਰਤ ਦੀ ਆਪਣੀ ਇਕ ਅਲੱਗ ਵਿਸ਼ੇਸ਼ਤਾ ਹੈ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 2.
ਭਾਰਤ ਦੀ ਭੂਗੋਲਿਕ ਸਥਿਤੀ ਦਾ ਦੇਸ਼ ਦੀ ਸੁਰੱਖਿਆ, ਜਲਵਾਯੂ, ਵਪਾਰ ਅਤੇ ਸੱਭਿਆਚਾਰ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿਚ ਫੈਲਿਆ ਹੋਇਆ ਇਕ ਵਿਸ਼ਾਲ ਦੇਸ਼ ਹੈ । ਹਿੰਦ ਮਹਾਂਸਾਗਰ ਦੇ ਸਿਰ ਉੱਤੇ ਸਥਿਤ ਹੋਣ ਕਰਕੇ ਇਸ ਨੂੰ ਕੇਂਦਰੀ ਸਥਿਤੀ ਪ੍ਰਾਪਤ ਹੈ । ਆਓ ਵੇਖੀਏ ਕਿ ਭਾਰਤ ਦੀ ਸਥਿਤੀ ਦਾ ਦੇਸ਼ ਦੀ ਸੁਰੱਖਿਆ, ਜਲਵਾਯੂ, ਵਪਾਰ ਅਤੇ ਸੱਭਿਆਚਾਰ ਉੱਤੇ ਕੀ ਪ੍ਰਭਾਵ ਪਿਆ ਹੈ-
1. ਸੁਰੱਖਿਆ – ਭਾਰਤ ਨੇ ਆਪਣੀ ਲੰਮੀ ਤਟ-ਰੇਖਾ ਦੀ ਸੁਰੱਖਿਆ ਦੇ ਲਈ ਇਕ ਸ਼ਕਤੀਸ਼ਾਲੀ ਜਲ-ਸੈਨਾ ਦਾ ਗਠਨ ਕੀਤਾ ਹੋਇਆ ਹੈ । ਇਸ ਲਈ ਦੱਖਣ ਵਲੋਂ ਇਸ ਦੀਆਂ ਸਰਹੱਦਾਂ ਬਿਲਕੁਲ ਸੁਰੱਖਿਅਤ ਹਨ । ਉੱਤਰ ਦੀਆਂ ਪਰਬਤੀ ਜਾਂ ਥਲੀ ਸਰਹੱਦਾਂ ਦੀ ਸੁਰੱਖਿਆ ਦੇ ਲਈ ਥਲ ਅਤੇ ਹਵਾਈ ਫ਼ੌਜ ਦਾ ਗਠਨ ਕੀਤਾ ਗਿਆ ਹੈ । ਅਸਾਂ ਜਿੱਥੇ ਇਕ ਪਾਸੇ ਉੱਤਰ ਵਿਚ ਗੁਆਂਢੀ ਦੇਸ਼ਾਂ ਦੇ ਹਮਲਿਆਂ ਨੂੰ ਨਾਕਾਮ ਕੀਤਾ, ਉੱਥੇ ਦੂਸਰੇ ਪਾਸੇ ਸ੍ਰੀਲੰਕਾ ਦੀ ਅੱਤਵਾਦ ਤੋਂ ਅਤੇ ਮਾਲਦੀਵ ਦੀ ਸਮੁੰਦਰੀ ਲੁਟੇਰਿਆਂ ਤੋਂ ਸੁਰੱਖਿਆ ਕੀਤੀ ਹੈ ।

2. ਜਲਵਾਯੂ – ਹਿਮਾਲਿਆ ਅਤੇ ਹਿੰਦ ਮਹਾਂਸਾਗਰ ਦੇ ਵਿਚਕਾਰ ਸਥਿਤ ਹੋਣ ਦੇ ਕਾਰਨ ਭਾਰਤ ਨੂੰ ਮਾਨਸੂਨ ਪੌਣਾਂ ਦਾ ਵਰਦਾਨ ਮਿਲਿਆ ਹੈ । ਭਾਰਤ ਦੇ ਬਹੁਤੇ ਹਿੱਸੇ ਵਿਚ ਗਰਮੀ ਦੇ ਮੌਸਮ ਵਿਚ ਵਰਖਾ ਹੁੰਦੀ ਹੈ ਜਦਕਿ ਦੱਖਣ-ਪੂਰਬੀ ਭਾਗਾਂ ਵਿਚ ਸਰਦੀ ਦੇ ਮੌਸਮ ਵਿਚ ਵਰਖਾ ਹੁੰਦੀ ਹੈ ।

3. ਵਪਾਰ – ਹਿੰਦ ਮਹਾਂਸਾਗਰ ਤੋਂ ਨਿਕਲਣ ਵਾਲੇ ਸਾਰੇ ਮਾਰਗ ਭਾਰਤ ਵਿਚੋਂ ਹੋ ਕੇ ਜਾਂਦੇ ਹਨ । ਇਹ ਮਾਰਗ ਭਾਰਤ ਨੂੰ ਇਕ ਪਾਸੇ ਯੂਰਪ ਅਤੇ ਅਮਰੀਕਾ ਦੇ ਦੇਸ਼ਾਂ ਨਾਲ ਜੋੜਦੇ ਹਨ ਅਤੇ ਦੂਸਰੇ ਪਾਸੇ ਆਸਟਰੇਲੀਆ, ਪੂਰਬੀ ਏਸ਼ੀਆ ਅਤੇ ਦੂਰ ਪੂਰਬ ਨਾਲ ਜੋੜਦੇ ਹਨ ।

4. ਸੱਭਿਆਚਾਰ – ਭਾਰਤ ਦੇ ਉੱਤਰ-ਪੱਛਮੀ ਦੱਰਿਆਂ ਤੋਂ ਆਰੀਆ, ਯੂਨਾਨੀ, ਤੁਰਕ, ਮੁਗ਼ਲ ਆਦਿ ਅਨੇਕਾਂ ਵਿਦੇਸ਼ੀ ਜਾਤੀਆਂ ਇੱਥੇ ਆਈਆਂ ਅਤੇ ਇਸ ਦੇਸ਼ ਵਿਚ ਵੱਸ ਗਈਆਂ । ਇਨ੍ਹਾਂ ਵੱਖ-ਵੱਖ ਭਾਸ਼ਾਈ ਜਾਤੀਆਂ ਨੇ ਭਾਰਤ ਦੇ ਲੋਕਾਂ ਨਾਲ ਮੇਲ-ਜੋਲ ਵਧਾਇਆ ਅਤੇ ਭਾਰਤੀ ਸੱਭਿਆਚਾਰ ਨੂੰ ਨਵੇਂ ਰੰਗ ਵਿਚ ਰੰਗਿਆ । ਇਸ ਆਪਸੀ ਮੇਲ-ਮਿਲਾਪ ਨਾਲ ਭਾਰਤ ਦੇ ਲੋਕਾਂ ਵਿਚ ਪਹਿਰਾਵੇ, ਰਹਿਣ-ਸਹਿਣ ਅਤੇ ਖਾਣ-ਪੀਣ ਵਿਚ ਅਨੇਕਾਂ ਤਬਦੀਲੀਆਂ ਆਈਆਂ ।
ਸੱਚ ਤਾਂ ਇਹ ਹੈ ਕਿ ਭਾਰਤ ਆਪਣੀ ਸਥਿਤੀ ਦੇ ਕਾਰਨ ਦੁਨੀਆ ਵਿਚ ਇਕ ਮਹੱਤਵਪੂਰਨ ਸਥਾਨ ਰੱਖਦਾ ਹੈ ।

ਪ੍ਰਸ਼ਨ 3.
“ਭਾਰਤ ਇਕ ਭਿੰਨਤਾਵਾਂ ਵਾਲਾ ਦੇਸ਼ ਹੈ।” ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਆਪਣੀ ਵਿਸ਼ਾਲਤਾ ਦੇ ਕਾਰਨ ਭਿੰਨਤਾਵਾਂ ਵਾਲਾ ਦੇਸ਼ ਹੈ ”ਦੇਸ਼ ਵਿਚ ਪਾਈਆਂ ਜਾਣ ਵਾਲੀਆਂ ਭਿੰਨਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
(i) ਧਰਾਤਲੀ ਭਿੰਨਤਾ – ਭਾਰਤ ਵਿਚ ਇਕ ਪਾਸੇ ਹਿਮਾਲਿਆ ਪਰਬਤ ਹੈ ਅਤੇ ਦੂਸਰੇ ਪਾਸੇ ਪ੍ਰਾਇਦੀਪੀ ਪਠਾਰ ਹੈ । ਇਸ ਵਿਚ ਜਿੱਥੇ ਸਤਲੁਜ, ਗੰਗਾ, ਬ੍ਰਹਮਪੁੱਤਰ ਦਾ ਉਪਜਾਊ ਮੈਦਾਨ ਹੈ, ਉੱਥੇ ਥਾਰ ਦਾ ਮਾਰੂਥਲ ਵੀ ਹੈ । ਹਿਮਾਲਿਆ ਨਵੀਨ ਯੁਵਾ ਪਰਬਤ ਹਨ ਜਦਕਿ ਰਾਜਸਥਾਨ ਵਿਚ ਫੈਲੇ ਅਰਾਵਲੀ ਪਰਬਤ ਪ੍ਰਾਚੀਨ ਹਨ ।

(ii) ਜਲਵਾਯੂ ਸੰਬੰਧੀ ਭਿੰਨਤਾ – ਕਰਕ ਰੇਖਾ (Tropic of Cancer) ਭਾਰਤ ਦੇ ਮੱਧ ਵਿਚੋਂ ਲੰਘਦੀ ਹੈ । ਫਲਸਰੂਪ ਇਸ ਦੇ ਉੱਤਰੀ ਭਾਗ ਵਿਚ ਸ਼ੀਤੋਸ਼ਣ ਕਿਸਮ ਦਾ ਜਲਵਾਯੂ ਪਾਇਆ ਜਾਂਦਾ ਹੈ । ਸਮੁੰਦਰ ਤੋਂ ਦੂਰ ਹੋਣ ਦੇ ਕਾਰਨ ਉੱਤਰੀ ਭਾਗਾਂ ਵਿਚ ਕਠਿਨ ਜਲਵਾਯੂ ਪਾਇਆ ਜਾਂਦਾ ਹੈ ਜਦ ਕਿ ਭੂ-ਮੱਧ ਦੇ ਨੇੜੇ ਹੋਣ ਦੇ ਕਾਰਨ ਦੱਖਣੀ ਭਾਗਾਂ ਵਿਚ ਗਰਮ ਜਲਵਾਯੂ ਪਾਇਆ ਜਾਂਦਾ ਹੈ । ਭਾਰਤ ਦੇ ਪੂਰਬ ਵਿਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਜਦਕਿ ਪੱਛਮ ਵਿਚ ਥਾਰ ਦੇ ਮਾਰੂਥਲ ਵਿਚ ਬਹੁਤ ਘੱਟ ਵਰਖਾ ਹੁੰਦੀ ਹੈ ।

(iii) ਜਾਤੀ ਭਿੰਨਤਾ – ਉੱਤਰ-ਪੂਰਬੀ ਭਾਰਤ ਵਿਚ ਮੱਧ ਏਸ਼ੀਆਈ ਤੋਂ ਆਈ ਮੰਗੋਲ ਜਾਤੀ ਦੇ ਲੋਕ ਰਹਿੰਦੇ ਹਨ, ਜਦਕਿ ਉੱਤਰ-ਪੱਛਮੀ ਹਿਮਾਲਾ ਖੇਤਰ ਵਿਚ ਤਿੱਬਤੀ ਲੋਕ ਰਹਿੰਦੇ ਹਨ । ਪੱਛਮੀ ਮੈਦਾਨੀ ਭਾਗਾਂ ਵਿਚ ਆਰੀਆ ਅਤੇ ਮੁਸਲਮਾਨ ਆ ਕੇ ਵੱਸ ਗਏ । ਇਸੇ ਤਰਾਂ ਦੱਖਣ ਵਿਚ ਦਾਵਿੜ ਜਾਤੀ ਦੇ ਲੋਕ ਦੱਖਣੀ ਭਾਰਤ ਦੇ ਪਹਾੜੀ ਭਾਗਾਂ ਵਿਚ ਵੱਸ ਗਏ ਅਤੇ ਤਾਮਿਲਨਾਡੂ ਵਿਚ ਸ੍ਰੀ ਲੰਕਾ ਤੋਂ ਆਏ ਤਾਮਿਲ ਜਾਤੀ ਦੇ ਲੋਕ ਰਹਿੰਦੇ ਹਨ ।

(iv) ਸੱਭਿਆਚਾਰਕ ਭਿੰਨਤਾ – ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਜਾਤੀ ਭਿੰਨਤਾ ਹੋਣ ਦੇ ਕਾਰਨ ਲੋਕਾਂ ਦੀ ਭਾਸ਼ਾ, ਰਹਿਣਸਹਿਣ, ਖਾਣ-ਪੀਣ, ਘਰਾਂ ਦੀ ਬਣਾਵਟ, ਲੋਕ-ਗੀਤ, ਲੋਕ-ਨਾਚ, ਮੇਲਿਆਂ, ਤਿਉਹਾਰਾਂ ਅਤੇ ਰੀਤੀ-ਰਿਵਾਜਾਂ ਵਿਚ ਭਿੰਨਤਾ ਵੇਖਣ ਨੂੰ ਮਿਲਦੀ ਹੈ । ਇਸ ਦੇਸ਼ ਵਿਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ।

ਸੱਚ ਤਾਂ ਇਹ ਹੈ ਕਿ ਹੋਰ ਅਨੇਕਤਾਵਾਂ ਤੋਂ ਇਲਾਵਾ ਲੋਕਾਂ ਦੇ ਖੇਤੀ ਕਰਨ ਦੇ ਢੰਗ ਵਿਚ ਵੀ ਫ਼ਰਕ ਹੈ ਅਤੇ ਉਨ੍ਹਾਂ ਦੇ ਜੀਵਨ-ਪੱਧਰ ਵਿਚ ਵੀ ਫ਼ਰਕ ਵੇਖਣ ਨੂੰ ਮਿਲਦਾ ਹੈ ।

ਪ੍ਰਸ਼ਨ 4.
ਦੇਸ਼ ਵਿਚ ਮਿਲਣ ਵਾਲੀ ਖੇਤਰੀ ਭਿੰਨਤਾ ਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ ?
ਉੱਤਰੀ-
ਭਾਰਤ ਦੀ ਖੇਤਰੀ ਭਿੰਨਤਾ ਨੂੰ ਹੇਠ ਲਿਖੇ ਤੱਤ ਪ੍ਰਭਾਵਿਤ ਕਰਦੇ ਹਨ-
1. ਵਿਸ਼ਾਲਤਾ – ਭਾਰਤ ਇਕ ਵਿਸ਼ਾਲ ਦੇਸ਼ ਹੈ ।ਉੱਤਰ ਤੋਂ ਦੱਖਣ ਤਕ ਇਸ ਦੀ ਲੰਬਾਈ 3214 ਕਿਲੋਮੀਟਰ ਅਤੇ ਪੂਰਬ ਤੋਂ ਪੱਛਮ ਤਕ ਇਸ ਦੀ ਲੰਬਾਈ 2933 ਕਿਲੋਮੀਟਰ ਹੈ । ਇੰਨੇ ਵਿਸ਼ਾਲ ਦੇਸ਼ ਵਿਚ ਸਮਾਨ ਧਰਾਤਲੀ ਸਰੂਪ ਹੋਣਾ ਅਸੰਭਵ ਹੈ ! ਅਸਲੀਅਤ ਇਹ ਹੈ ਕਿ ਇੱਥੋਂ ਦੇ ਵੱਖ-ਵੱਖ ਖੇਤਰ ਅਨੇਕਾਂ ਗੱਲਾਂ ਵਿਚ ਆਪਸ ਵਿਚ ਮੇਲ ਨਹੀਂ ਖਾਂਦੇ ।

2. ਧਰਾਤਲ – ਭਾਰਤ ਦਾ ਧਰਾਤਲ ਇਕ ਸਮਾਨ ਨਹੀਂ ਹੈ । ਇੱਥੇ ਪਰਬਤ, ਪਠਾਰ ਅਤੇ ਮੈਦਾਨ ਆਦਿ ਸਾਰੇ ਸਥਲ ਰੂਪ ਵਿਚ ਪਾਏ ਜਾਂਦੇ ਹਨ । ਇਸ ਦੇਸ਼ ਵਿਚ ਤੰਗ ਘਾਟੀਆਂ ਵੀ ਹਨ ਅਤੇ ਵਿਸ਼ਾਲ ਮਾਰੂਥਲ ਵੀ ਹਨ ।

3. ਜਲਵਾਯੂ – ਭਾਰਤ ਵਿਚ ਸਮਾਨ ਰੂਪ ਵਿਚ ਵਰਖਾ ਨਹੀਂ ਹੁੰਦੀ । ਇਸ ਦੇਸ਼ ਵਿਚ ਅਜਿਹੇ ਸਥਾਨ ਵੀ ਹਨ ਜਿੱਥੇ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ ਅਤੇ ਅਜਿਹੇ ਮਾਰੂਥਲੀ ਪ੍ਰਦੇਸ਼ ਵੀ ਹਨ ਜਿੱਥੇ ਨਾਂ-ਮਾਤਰ ਹੀ ਵਰਖਾ ਹੁੰਦੀ ਹੈ । ਦੇਸ਼ ਦੇ ਉੱਤਰ ਵਿਚ ਅਸਮਾਨ ਜਲਵਾਯੂ ਪਾਇਆ ਜਾਂਦਾ ਹੈ ਜਦਕਿ ਪ੍ਰਾਇਦੀਪੀ ਭਾਰਤ ਵਿਚ ਗਰਮ ਅਤੇ ਤਟੀ ਕਿਸਮ ਦੀ ਜਲਵਾਯੂ ਮਿਲਦੀ ਹੈ ।

4. ਪ੍ਰਵਾਸ – ਭਾਰਤ ਵਿਚ ਵੱਖ-ਵੱਖ ਦਿਸ਼ਾਵਾਂ ਅਤੇ ਵੱਖ-ਵੱਖ ਦੇਸ਼ਾਂ ਤੋਂ ਲੋਕ ਆ ਕੇ ਵੱਖ-ਵੱਖ ਖੇਤਰਾਂ ਵਿਚ ਵੱਸ ਗਏ । ਉੱਤਰ-ਪੂਰਬ ਵਿਚ ਮੰਗੋਲ ਜਾਤੀ, ਉੱਤਰ-ਪੱਛਮ ਵਿਚ ਆਰੀਆ ਅਤੇ ਮੁਸਲਮਾਨ ਜਾਤੀਆਂ ਅਤੇ ਦੱਖਣੀ ਭਾਰਤ ਵਿਚ ਵਿੜ ਜਾਤੀ ਦੇ ਲੋਕ ਆ ਕੇ ਵੱਸ ਗਏ ।

5. ਸੱਭਿਆਚਾਰ – ਦੇਸ਼ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਜਾਤੀਆਂ ਦੇ ਲੋਕ ਨਿਵਾਸ ਕਰਦੇ ਹਨ । ਉਨ੍ਹਾਂ ਦੀ ਭਾਸ਼ਾ, ਪਹਿਰਾਵਾ, ਖਾਣ-ਪੀਣ, ਰਹਿਣ-ਸਹਿਣ, ਲੋਕ-ਗੀਤ, ਲੋਕ-ਨਾਚ, ਮੇਲੇ ਅਤੇ ਤਿਉਹਾਰ ਵੱਖ-ਵੱਖ ਹਨ ।
ਸੱਚ ਤਾਂ ਇਹ ਹੈ ਕਿ ਧਰਾਤਲ ਅਤੇ ਸੱਭਿਆਚਾਰ ਮਿਲ ਕੇ ਖੇਤਰੀ ਭਿੰਨਤਾ ਨੂੰ ਜਨਮ ਦਿੰਦੇ ਹਨ ।

ਪ੍ਰਸ਼ਨ 5.
ਭਾਰਤ ਦੀ ਅਨੇਕਤਾ ਵਿਚ ਏਕਤਾ ਬਣਾਈ ਰੱਖਣ ਲਈ ਕਿਹੜੇ ਤੱਤ ਜ਼ਿੰਮੇਵਾਰ ਹਨ ? (P.B. 2004)
ਉੱਤਰ-
ਭਾਰਤ ਅਨੇਕਤਾਵਾਂ ਦਾ ਦੇਸ਼ ਹੈ । ਫਿਰ ਵੀ ਸਾਡੇ ਸਮਾਜ ਵਿਚ ਇਕ ਵਿਸ਼ੇਸ਼ ਏਕਤਾ ਵਿਖਾਈ ਦਿੰਦੀ ਹੈ । ਭਾਰਤੀ ਸਮਾਜ ਨੂੰ ਏਕਤਾ ਮੁਹੱਈਆ ਕਰਨ ਵਾਲੇ ਮੁੱਖ ਤੱਤ ਹੇਠ ਲਿਖੇ ਹਨ-

1. ਮਾਨਸੂਨੀ ਰੁੱਤ – ਮਾਨਸੂਨ ਪੌਣਾਂ ਵਧੇਰੇ ਵਰਖਾ ਗਰਮੀ ਦੀ ਰੁੱਤ ਵਿਚ ਕਰਦੀਆਂ ਹਨ । ਇਸ ਨਾਲ ਦੇਸ਼ ਦੀ ਖੇਤੀ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਅਰਥ-ਵਿਵਸਥਾ ਵੀ । ਮਾਨਸੂਨੀ ਪੌਣਾਂ ਪਹਾੜੀ ਦੇਸ਼ਾਂ ਵਿਚ ਵਰਖਾ ਰਾਹੀਂ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਂਦੀਆਂ ਹਨ । ਇਸੇ ਕਾਰਨ ਪੇਂਡੂ ਜਨਸੰਖਿਆ ਨੂੰ ਰੋਜ਼ੀ ਮਿਲਦੀ ਹੈ ।

2. ਧਾਰਮਿਕ ਸੰਸਕ੍ਰਿਤੀ – ਧਾਰਮਿਕ ਸੰਸਕ੍ਰਿਤੀ ਦੇ ਪੱਖ ਵਿਚ ਦੋ ਗੱਲਾਂ ਹਨ । ਇਕ ਤਾਂ ਇਹ ਕਿ ਧਾਰਮਿਕ ਸਥਾਨਾਂ ਨੇ ਦੇਸ਼ ਦੇ ਲੋਕਾਂ ਨੂੰ ਇਕ ਸੂਤਰ ਵਿਚ ਬੰਨ੍ਹਿਆ ਹੈ । ਦੂਸਰੇ ਧਾਰਮਿਕ ਸੰਤਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ ਹੈ । ਤਿਪੁਤੀ, ਜਗਨਨਾਥ ਪੁਰੀ, · ਅਮਰਨਾਥ, ਅਜਮੇਰ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਪਟਨਾ ਸਾਹਿਬ, ਸੀ ਹੇਮਕੁੰਟ ਸਾਹਿਬ ਅਤੇ ਹੋਰ ਤੀਰਥ ਸਥਾਨਾਂ ਉੱਤੇ ਦੇਸ਼ ਦੇ ਸਾਰੇ ਭਾਗਾਂ ਤੋਂ ਲੋਕ ਆਉਂਦੇ ਹਨ ਅਤੇ ਪੂਜਾ ਕਰਦੇ ਹਨ । ਸੰਤਾਂ ਨੇ ਵੀ ਧਾਰਮਿਕ ਤਾਲ-ਮੇਲ ਪੈਦਾ ਕਰਨ ਦਾ ਯਤਨ ਕੀਤਾ ਹੈ ।

3. ਭਾਸ਼ਾ ਤੇ ਕਲਾ – ਲਗਪਗ ਸਾਰੇ ਉੱਤਰੀ ਭਾਰਤ ਵਿਚ ਵੇਦਾਂ ਦਾ ਪ੍ਰਚਾਰ ਸੰਸਕ੍ਰਿਤ ਭਾਸ਼ਾ ਵਿਚ ਹੋਇਆ । ਇਸੇ ਭਾਸ਼ਾ ਦੇ ਮੇਲ ਨਾਲ ਮੱਧ ਯੁੱਗ ਵਿਚ ਉਰਦੂ ਦਾ ਜਨਮ ਹੋਇਆ । ਅੱਜ ਅੰਗਰੇਜ਼ੀ ਸੰਪਰਕ ਭਾਸ਼ਾ ਹੈ ਅਤੇ ਹਿੰਦੀ ਰਾਜ ਭਾਸ਼ਾ ਹੈ । ਇਨ੍ਹਾਂ ਸਭਨਾਂ ਨੇ ਮਿਲ ਕੇ ਇਕ ਦੂਸਰੇ ਨੂੰ ਨੇੜੇ ਲਿਆਉਣ ਅਤੇ ਸਮਝਣ ਦਾ ਮੌਕਾ ਦਿੱਤਾ ਹੈ । ਇਸ ਤਰ੍ਹਾਂ ਲੋਕ-ਗੀਤਾਂ ਅਤੇ ਲੋਕ-ਕਲਾਵਾਂ ਨੇ ਵੀ ਲੋਕਾਂ ਨੂੰ ਸਮਾਨ ਭਾਵਨਾਵਾਂ ਪ੍ਰਣ ਕਰਨ ਦਾ ਮੌਕਾ ਦਿੱਤਾ ਹੈ ।

4. ਆਵਾਜਾਈ ਅਤੇ ਸੰਚਾਰ ਦੇ ਸਾਧਨ – ਰੇਲਾਂ ਅਤੇ ਸੜਕਾਂ ਨੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਦੂਰਦਰਸ਼ਨ ਅਤੇ ਅਖ਼ਬਾਰਾਂ ਵਰਗੇ ਸੰਚਾਰ ਸਾਧਨਾਂ ਨੇ ਵੀ ਲੋਕਾਂ ਨੂੰ ਰਾਸ਼ਟਰੀ ਸੋਚ . ਦੇ ਕੇ ਰਾਸ਼ਟਰੀ ਧਾਰਾ ਨਾਲ ਜੋੜਿਆ ਹੈ ।

5. ਪਵਾਸ – ਪਿੰਡਾਂ ਦੇ ਕਈ ਲੋਕ ਸ਼ਹਿਰਾਂ ਵਿਚ ਆ ਕੇ ਵੱਸਣ ਲੱਗੇ ਹਨ । ਜਾਤੀ ਵਖਰੇਵਾਂ ਹੁੰਦੇ ਹੋਏ ਵੀ ਉਹ ਇਕਦੂਸਰੇ ਨੂੰ ਸਮਝਣ ਲੱਗੇ ਹਨ ਅਤੇ ਮਿਲਜੁਲ ਕੇ ਰਹਿਣ ਲੱਗੇ ਹਨ । ਇਸ ਤਰ੍ਹਾਂ ਉਹ ਇਕ ਦੂਸਰੇ ਦੇ ਨੇੜੇ ਆਏ ਹਨ ।
ਸੱਚ ਤਾਂ ਇਹ ਹੈ ਕਿ ਕੁਦਰਤੀ ਅਤੇ ਸਭਿਆਚਾਰਕ ਤੱਤਾਂ ਨੇ ਦੇਸ਼ ਨੂੰ ਏਕਤਾ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

IV. ਭਾਰਤ ਉਪ-ਮਹਾਂਦੀਪ ਦੇ ਨਕਸ਼ੇ ਵਿਚ ਹੇਠ ਲਿਖੇ ਤੱਥਾਂ ਨੂੰ ਦਰਸਾਓ-

1. ਭਾਰਤ ਦੇ ਨਾਲ ਲਗਦੇ ਸਮੁੰਦਰੀ ਖੇਤਰ (ਨਾਵਾਂ ਨਾਲ)
2. ਭਾਰਤ ਦੇ ਗੁਆਂਢੀ ਦੇਸ਼ (ਅਲੱਗ-ਅਲੱਗ ਰੰਗਾਂ ਨਾਲ)
3. ਦੇਸ਼ ਦੀ ਰਾਜ ਸੰਘੀ ਖੇਤਰਾ ਤੇ ਰਾਜਧਾਨੀਆਂ
4. ਰਨ ਆਫ਼ ਕੱਛ (ਕੱਛ ਦੀ ਖਾੜੀ) ਕੰਨਿਆਕੁਮਾਰੀ, ਅਰੁਣਾਚਲ ਤੇ ਨਗਰ
5. ਬੰਗਲਾਦੇਸ਼ ਨਾਲ ਲਗਦੇ ਰਾਜ ਤੇ ਰਾਜਧਾਨੀਆਂ
6. ਨਿਊ ਮੁਰਦੀਪ, ਦਿਓ, ਲਕਸ਼ਦੀਪ ਤੇ ਇਦਰਾ ਪੁਆਇੰਟ ।

PSEB 10th Class Social Science Guide ਭਾਰਤ-ਇਕ ਜਾਣ-ਪਛਾਣ Important Questions and Answers

ਦੇ ਵਸਤੁਨਿਸ਼ਠ ਪ੍ਰਸ਼ਨ (Objectice Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਜਨਸੰਖਿਆ ਦੇ ਹਿਸਾਬ ਨਾਲ ਵਿਸ਼ਵ ਦੇ ਕਿਹੜੇ ਦੇਸ਼ ਨੂੰ ਸਭ ਤੋਂ ਪਹਿਲਾ ਸਥਾਨ ਪ੍ਰਾਪਤ ਹੈ ?
ਉੱਤਰ-
ਚੀਨ ਨੂੰ ।

ਪ੍ਰਸ਼ਨ 2.
ਜਨਸੰਖਿਆ ਦੇ ਨਜ਼ਰੀਏ ਤੋਂ ਭਾਰਤ ਨੂੰ ਵਿਸ਼ਵ ਵਿਚ ਕਿਹੜਾ ਸਥਾਨ ਪ੍ਰਾਪਤ ਹੈ ?
ਉੱਤਰ-
ਦੂਸਰਾ ।

ਪ੍ਰਸ਼ਨ 3.
ਖੇਤਰਫਲ ਦੇ ਨਜ਼ਰੀਏ ਤੋਂ ਵਿਸ਼ਵ ਵਿਚ ਭਾਰਤ ਦਾ ਕਿਹੜਾ ਸਥਾਨ ਹੈ ?
ਉੱਤਰ-
ਸੱਤਵਾਂ ।

ਪ੍ਰਸ਼ਨ 4.
ਭਾਰਤ ਕਿੰਨੇ ਪਾਸਿਓਂ ਹਿੰਦ ਮਹਾਂਸਾਗਰ ਨਾਲ ਘਿਰਿਆ ਹੈ ?
ਉੱਤਰ-
ਭਾਰਤ ਤਿੰਨ ਪਾਸਿਓਂ ਹਿੰਦ ਮਹਾਂਸਾਗਰ ਨਾਲ ਘਿਰਿਆ ਹੈ ।

ਪ੍ਰਸ਼ਨ 5.
ਭਾਰਤ ਦੇ ਕਿਹੜੇ ਰਾਜ ਵਿਚ ਇਸਤਰੀ ਸਾਖ਼ਰਤਾ ਦਰ ਸਭ ਤੋਂ ਵਧੇਰੇ ਹੈ ?
ਉੱਤਰ-
ਕੇਰਲਾ ਵਿਚ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 6.
ਆਰੀਆ ਕਾਲ ਵਿਚ ਭਾਰਤ ਨੂੰ ਕਿਹੜੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ ?
ਉੱਤਰ-
ਆਰੀਆਵਰਤ ।

ਪ੍ਰਸ਼ਨ 7.
ਪ੍ਰਾਚੀਨ ਲੇਖਾਂ ਦੇ ਅਨੁਸਾਰ ਭਾਰਤ ਦਾ ਪਹਿਲਾ ਨਾਂ ਹਿਮਾਚਲ-ਸ਼ੇਤ ਪ੍ਰਯਤਮ ਸੀ । ਇਸਦਾ ਕੀ ਅਰਥ ਹੈ ?
ਉੱਤਰ-
ਹਿਮਾਚਲ ਅਤੇ ਰਾਮੇਸ਼ਵਰਮ ਦੇ ਵਿਚ ਵਸਿਆ ਦੇਸ਼ ।

ਪ੍ਰਸ਼ਨ 8.
ਭਾਰਤ ਨੂੰ ਕਿਹੜੀ ਰੇਖਾ ਦੋ ਸਮਾਨ ਭਾਗਾਂ ਵਿਚ ਵੰਡਦੀ ਹੈ ?
ਉੱਤਰ-
ਕਰਕ ਰੇਖਾ ।

ਪ੍ਰਸ਼ਨ 9.
ਭਾਰਤ ਦੀ ਉੱਤਰੀ ਸਿਰੇ (ਕਸ਼ਮੀਰ) ਤੋਂ ਦੱਖਣੀ ਸਿਰੇ ਕੰਨਿਆਕੁਮਾਰੀ) ਤਕ ਕਿੰਨੀ ਲੰਬਾਈ ਹੈ ?
ਉੱਤਰ-
3214 ਕਿਲੋਮੀਟਰ ।

ਪ੍ਰਸ਼ਨ 10.
ਖੇਤਰਫਲ ਦੀ ਦ੍ਰਿਸ਼ਟੀ ਤੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ?
ਉੱਤਰ-
ਰੂਸ ।

ਪ੍ਰਸ਼ਨ 11.
ਪੰਜਾਬ ਦੀ ਰਾਜਧਾਨੀ ਦਾ ਨਾਂ ਦੱਸੋ ।
ਉੱਤਰ-
ਚੰਡੀਗੜ੍ਹ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 12.
ਭਾਰਤ ਵਿਚ ਗਣਤੰਤਰ ਦੀ ਸਥਾਪਨਾ ਕਦੋਂ ਹੋਈ ਸੀ ?
ਉੱਤਰ-
26 ਜਨਵਰੀ, 1950 ਨੂੰ ।

ਪ੍ਰਸ਼ਨ 13.
ਭਾਰਤ ਦੇ ਕਿਹੜੇ ਪਰਬਤ ਵਿਸ਼ਵ ਦੇ ਪ੍ਰਾਚੀਨ ਪਰਬਤ ਹਨ ?
ਉੱਤਰ-
ਅਰਾਵਲੀ ਪਰਬਤ ।

ਪ੍ਰਸ਼ਨ 14.
ਦਿੱਲੀ ਦੇ ਸ਼ਾਸਕਾਂ ਦੁਆਰਾ ਮਾਨਤਾ ਪ੍ਰਾਪਤ ਉਰਦੂ ਭਾਸ਼ਾ ਕਿਹੜੀਆਂ ਦੋ ਭਾਸ਼ਾਵਾਂ ਦਾ ਮਿਸ਼ਰਨ ਸੀ ?
ਉੱਤਰ-
ਉਰਦੂ ਭਾਸ਼ਾ ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਮਿਸ਼ਰਨ ਸੀ ।

ਪ੍ਰਸ਼ਨ 15.
ਭਾਰਤ ਦੇ ਪੱਛਮ ਵਿਚ ਸਥਿਤ ਵਿਸ਼ਾਲ ਮਾਰੂਥਲ ਦਾ ਨਾਂ ਦੱਸੋ ।
ਉੱਤਰ-
ਥਾਰ ਮਾਰੂਥਲ ।

ਪ੍ਰਸ਼ਨ 16.
ਭਾਰਤ ਦੀ ਆਕ੍ਰਿਤੀ ਕਿਹੋ ਜਿਹੀ ਹੈ ?
ਉੱਤਰ-
ਤ੍ਰਿਭੁਜਾਕਾਰ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 17.
ਦੇਸ਼ ਵਿਚ ਰਾਸ਼ਟਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਹਨ ?
ਉੱਤਰ-
22.

ਪ੍ਰਸ਼ਨ 18.
ਅੱਜ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹੜਾ ਹੈ ?
ਉੱਤਰ-
ਭਾਰਤ ।

ਪ੍ਰਸ਼ਨ 19.
ਭਾਰਤ ਵਿਚ ਕਿਹੜੀ ਭਾਸ਼ਾ ਨੂੰ ਰਾਸ਼ਟਰ/ਰਾਜ ਭਾਸ਼ਾ ਦਾ ਸਥਾਨ ਪ੍ਰਾਪਤ ਹੈ ?
ਉੱਤਰ-
ਹਿੰਦੀ ਨੂੰ ।

ਪ੍ਰਸ਼ਨ 20.
2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿਚ ਜਨਸੰਖਿਆ ਦੀ ਘਣਤਾ ਕਿੰਨੀ ਸੀ ?
ਉੱਤਰ-
2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ ਦੀ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ ।

ਪ੍ਰਸ਼ਨ 21.
ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਭਾਰਤ ਦੇ ਕਿਹੜੇ-ਕਿਹੜੇ ਟਾਪੂ ਸਥਿਤ ਹਨ ? (.3. 2019
ਉੱਤਰ-
ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਭਾਰਤ ਦੇ ਅੰਡੇਮਾਨ-ਨਿਕੋਬਾਰ ਅਤੇ ਲਕਸ਼ਦੀਪ ਨਾਂ ਦੇ ਟਾਪੂ ਸਥਿਤ ਹਨ ।

ਪ੍ਰਸ਼ਨ 22.
ਭਾਰਤ ਕਿਸ ਮਹਾਂਦੀਪ ਵਿਚ ਸਥਿਤ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਵਿਚ ਸਥਿਤ ਹੈ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 23.
ਭਾਰਤ ਦੇ ਉਹ ਕਿਹੜੇ ਤਿੰਨ ਰਾਜ ਹਨ, ਜਿਨ੍ਹਾਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ ?
ਉੱਤਰ-
ਜੰਮੂ-ਕਸ਼ਮੀਰ (ਹੁਣ ਕੇਂਦਰ ਸ਼ਾਸਤ ਪ੍ਰਦੇਸ਼), ਪੰਜਾਬ, ਰਾਜਸਥਾਨ ਅਤੇ ਗੁਜਰਾਤ ਰਾਜਾਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ ।

ਪ੍ਰਸ਼ਨ 24.
ਭਾਰਤ ਦੇ ਕੋਈ ਚਾਰ ਕੇਂਦਰੀ ਪ੍ਰਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਦਿੱਲੀ, ਚੰਡੀਗੜ੍ਹ, ਪਾਂਡੀਚਰੀ ਅਤੇ ਲਕਸ਼ਦੀਪ ਭਾਰਤ ਦੇ ਕੇਂਦਰੀ ਪ੍ਰਦੇਸ਼ ਹਨ |

ਪ੍ਰਸ਼ਨ 25.
ਭਾਰਤ ਦਾ ਪੁਰਬ-ਪੱਛਮੀ ਵਿਸਥਾਰ ਕਿੰਨਾ ਹੈ ?
ਉੱਤਰ
ਭਾਰਤ ਦਾ ਪੂਰਬ-ਪੱਛਮੀ ਵਿਸਥਾਰ 2933 ਕਿ: ਮੀ: ਹੈ ।

ਪ੍ਰਸ਼ਨ 26.
ਭਾਰਤ ਦੇ ਕਿਸੇ ਦੋ ਪ੍ਰਾਂਤਾਂ ਦੇ ਨਾਂ ਦੱਸੋ ਜਿਨ੍ਹਾਂ ਦੀ ਸੀਮਾ ਦੂਜੇ ਦੇਸ਼ਾਂ ਦੇ ਨਾਲ ਲੱਗਦੀ ਹੈ ।
ਉੱਤਰ-
ਪੰਜਾਬ, ਉੱਤਰ ਪ੍ਰਦੇਸ਼ ।

ਪ੍ਰਸ਼ਨ 27.
ਭਾਰਤ ਦੇ ਪੂਰਬੀ ਤੱਟ ‘ਤੇ ਸਥਿਤ ਚਾਰ ਰਾਜਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਦੇ ਪੂਰਬੀ ਤੱਟ ‘ਤੇ ਸਥਿਤ ਚਾਰ ਰਾਜ ਹਨ-ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ ਅਤੇ ਪੱਛਮੀ ਬੰਗਾਲ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 28.
ਅਰਬ ਸਾਗਰ ਨਾਲ ਲਗਦੇ ਚਾਰ ਭਾਰਤੀ ਰਾਜਾਂ ਦੇ ਨਾਂ ਦੱਸੋ ।
ਉੱਤਰ-
ਅਰਬ ਸਾਗਰ ਨਾਲ ਲਗਦੇ ਚਾਰ ਭਾਰਤੀ ਰਾਜ-ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਕੇਰਲ ਹਨ ।

ਪ੍ਰਸ਼ਨ 29.
ਬੰਗਲਾ ਦੇਸ਼ ਦੀ ਸੀਮਾ ਨਾਲ ਲਗਦੇ ਚਾਰ ਭਾਰਤੀ ਰਾਜਾਂ ਦੇ ਨਾਂ ਲਿਖੋ ।
ਉੱਤਰ-
ਬੰਗਲਾ ਦੇਸ਼ ਦੀ ਸੀਮਾ ਨਾਲ ਲਗਦੇ ਚਾਰ ਭਾਰਤੀ ਰਾਜ-ਪੱਛਮੀ ਬੰਗਾਲ, ਅਸਾਮ, ਮੇਘਾਲਿਆ ਅਤੇ ਮਿਜ਼ੋਰਮ ਹਨ । ਪ

ਪ੍ਰਸ਼ਨ 30.
ਉਤਰਾਖੰਡ, ਛੱਤੀਸਗੜ੍ਹ ਅਤੇ ਝਾਰਖੰਡ ਦੀਆਂ ਰਾਜਧਾਨੀਆਂ ਦੇ ਨਾਂ ਦੱਸੋ ।
ਉੱਤਰ-
ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਅਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਹੈ ।

II. ਖ਼ਾਲੀ ਥਾਂਵਾਂ ਭਰੋ-

1. ਵਸੋਂ ਦੇ ਹਿਸਾਬ ਨਾਲ ਸੰਸਾਰ ਵਿਚ ਚੀਨ ਨੂੰ ………………………. ਸਥਾਨ ਪ੍ਰਾਪਤ ਹੈ ।
ਉੱਤਰ-
ਪਹਿਲਾ

2. ਭਾਰਤ ਨੂੰ ……………………….. ਰੇਖਾ ਦੇ ਬਰਾਬਰ ਹਿੱਸਿਆਂ ਵਿਚ ਵੰਡਦੀ ਹੈ ।
ਉੱਤਰ-
ਕਰਕ

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

3. ਖੇਤਰਫਲ ਦੇ ਪੱਖੋਂ ………………………… ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ ।
ਉੱਤਰ-
ਰੂਸ

4. ਭਾਰਤ ਦੇ …………………………. ਪਰਬਤ ਸੰਸਾਰ ਦੇ ਪ੍ਰਾਚੀਨਤਮ ਪਰਬਤ ਹਨ ।
ਉੱਤਰ-
ਅਰਾਵਲੀ

5. ਭਾਰਤੀ ਸੰਵਿਧਾਨ ਵਿਚ …………………………. ਭਾਸ਼ਾ ਨੂੰ ਰਾਸ਼ਟਰ-ਭਾਸ਼ਾ ਦਾ ਦਰਜਾ ਪ੍ਰਾਪਤ ਹੈ ।
ਉੱਤਰ-
ਹਿੰਦੀ

6. …………………. ਵਿਚ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ ।
ਉੱਤਰ-
ਚਿਰਾਪੂੰਜੀ

7. ……………………….. ਉੱਤਰਾਖੰਡ ਦੀ ਰਾਜਧਾਨੀ ਹੈ ।
ਉੱਤਰ-
ਦੇਹਰਾਦੂਨ

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

8. ਪੰਜਾਬ, ਰਾਜਸਥਾਨ ਅਤੇ ………………………… ਰਾਜਾਂ ਦੀ ਸੀਮਾ ਪਾਕਿਸਤਾਨ ਨਾਲ ਲਗਦੀ ਹੈ ।
ਉੱਤਰ-
ਗੁਜਰਾਤ

9. ………………………… ਛੱਤੀਸਗੜ੍ਹ ਦੀ ਰਾਜਧਾਨੀ ਹੈ ।
ਉੱਤਰ-
ਰਾਇਪੁਰ

10. …………………………… ਪੰਜਾਬ ਅਤੇ ਹਰਿਆਣਾ ਦੀ ਸੰਯੁਕਤ ਰਾਜਧਾਨੀ ਹੈ ।
ਉੱਤਰ-
ਚੰਡੀਗੜ੍ਹ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਵਸੋਂ ਦੇ ਪੱਖੋਂ ਭਾਰਤ ਨੂੰ ਸੰਸਾਰ ਵਿਚ ਸਥਾਨ ਪ੍ਰਾਪਤ ਹੈ-
(A) ਪਹਿਲਾ
(B) ਦੂਜਾ
(C) ਤੀਜਾ
(D) ਚੌਥਾ ।
ਉੱਤਰ-
(B) ਦੂਜਾ

ਪ੍ਰਸ਼ਨ 2.
ਖੇਤਰਫਲ ਦੇ ਪੱਖੋਂ ਸੰਸਾਰ ਵਿਚ ਭਾਰਤ ਨੂੰ ਸਥਾਨ ਪ੍ਰਾਪਤ ਹੈ-
(A) ਪਹਿਲਾ
(B) ਪੰਜਵਾਂ
(C) ਨੌਵਾਂ
(D) ਸੱਤਵਾਂ ।
ਉੱਤਰ-
(D) ਸੱਤਵਾਂ ।

ਪ੍ਰਸ਼ਨ 3.
ਭਾਰਤ ਦੇ ਕਿਸੇ ਰਾਜ ਵਿਚ ਔਰਤ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ-
(A) ਕੇਰਲ
(B) ਬਿਹਾਰ
(C) ਦਿੱਲੀ
(D) ਪੰਜਾਬ ।
ਉੱਤਰ-
(A) ਕੇਰਲ

ਪ੍ਰਸ਼ਨ 4.
ਭਾਰਤ ਦੀ ਉੱਤਰੀ ਸਿਰੇ (ਕਸ਼ਮੀਰ) ਤੋਂ ਦੱਖਣੀ ਸਿਰੇ (ਕੰਨਿਆਕੁਮਾਰੀ) ਤਕ ਦੀ ਲੰਬਾਈ ਹੈ-
(A) 3041 ਕਿਲੋਮੀਟਰ
(B) 3400 ਕਿਲੋਮੀਟਰ
(C) 3214 ਕਿਲੋਮੀਟਰ
(D) 3450 ਕਿਲੋਮੀਟਰ ।
ਉੱਤਰ-
(C) 3214 ਕਿਲੋਮੀਟਰ

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 5.
ਭਾਰਤ ਵਿਚ ਲੋਕਤੰਤਰੀ / ਗਣਰਾਜ ਦੀ ਸਥਾਪਨਾ ਹੋਈ-
(A) 26 ਜਨਵਰੀ, 1947
(B) 26 ਜਨਵਰੀ, 1950
(C) 15 ਅਗਸਤ, 1947
(D) 30 ਜਨਵਰੀ, 1950
ਉੱਤਰ-
(B) 26 ਜਨਵਰੀ, 1950

ਪ੍ਰਸ਼ਨ 6.
ਭਾਰਤ ਦੀ ਆਕ੍ਰਿਤੀ ਕਿਹੋ ਜਿਹੀ ਹੈ ?
(A) ਚਤੁਰਭੁਜ
(B) ਆਇਤਾਕਾਰ
(C) ਤਿਭੁਜਾਕਾਰ
(D) ਅੰਡਾਕਾਰ ।
ਉੱਤਰ-
(C) ਤਿਭੁਜਾਕਾਰ

ਪ੍ਰਸ਼ਨ 7.
ਦੇਸ਼ ਵਿਚ ਰਾਸ਼ਟਰੀ ਮਾਣਤਾ ਪ੍ਰਾਪਤ ਭਾਸ਼ਾਵਾਂ ਹਨ-
(A) 13
(B) 20
(C) 18
(D) 22.
ਉੱਤਰ-
(D) 22.

ਪ੍ਰਸ਼ਨ 8.
2011 ਦੀ ਮਰਦਮ-ਸ਼ੁਮਾਰੀ ਅਨੁਸਾਰ ਭਾਰਤ ਦੀ ਵਸੋਂ ਦੀ ਪ੍ਰਤੀ ਕਿ: ਮੀ: ਘਣਤਾ ਹੈ-
(A) 382
(B) 324
(C) 362
(D) 392.
ਉੱਤਰ-
(A) 382

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ ਤੇ (√) ਅਤੇ ਗ਼ਲਤ ਕਥਨਾਂ ਉੱਪਰ (x) ਦਾ ਨਿਸ਼ਾਨ ਲਗਾਓ :

1. ਭਾਰਤ ਏਸ਼ੀਆ ਮਹਾਂਦੀਪ ਦੇ ਉੱਤਰ ਵਿਚ ਫੈਲਿਆ ਇਕ ਵਿਸ਼ਾਲ ਦੇਸ਼ ਹੈ ।
2. ਕਰਕ ਰੇਖਾ ਭਾਰਤ ਨੂੰ ਉੱਤਰੀ ਅਤੇ ਦੱਖਣੀ ਦੋ ਭਾਗਾਂ ਵਿਚ ਵੰਡਦੀ ਹੈ ।
3. ਭਾਰਤ ਦੀ ਆਕ੍ਰਿਤੀ ਤਿਭੁਜਾਕਾਰ ਹੈ ।
4. ਭਾਰਤ ਦੀ ਸਥਲ ਸੀਮਾ ਨੂੰ ਕੁੱਲ 10 ਦੇਸ਼ਾਂ ਦੀਆਂ ਸੀਮਾਵਾਂ ਲਗਦੀਆਂ ਹਨ ।
5. ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੋਨਾਂ ਰਾਜਾਂ ਦੀ ਰਾਜਧਾਨੀ ਹੈ ।
ਉੱਤਰ-
1. ×
2. √
3. √
4. ×
5. √

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

V. ਸਹੀ-ਮਿਲਾਨ ਕਰੋ-

1. ਛੱਤੀਸਗੜ੍ਹ ਰੂਸ
2. ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ ਰਾਏਪੁਰ
3. ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ ਦੇਹਰਾਦੂਨ
4. ਉੱਤਰਾਖੰਡ ਚੀਨ

ਉੱਤਰ-

1. ਛੱਤੀਸਗੜ੍ਹ ਰਾਏਪੁਰ
2. ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ ਚੀਨ
3. ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ ਰੂਸ
4. ਉੱਤਰਾਖੰਡ ਦੇਹਰਾਦੂਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)

ਪ੍ਰਸ਼ਨ 1.
ਭਾਰਤ ਦੇ ਆਕਾਰ ਅਤੇ ਵਿਸਥਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਦੀ ਪੁਰਬ ਤੋਂ ਪੱਛਮ ਵਿਚ ਲੰਬਾਈ ਲਗਪਗ 2933 ਕਿ. ਮੀ. ਅਤੇ ਉੱਤਰ ਤੋਂ ਦੱਖਣ ਤਕ 3214 ਕਿ: ਮੀ: ਹੈ । ਭਾਰਤ ਦਾ ਕੁੱਲ ਖੇਤਰਫਲ ਲਗਪਗ 32,87,263 ਵਰਗ ਕਿ: ਮੀ: ਹੈ । ਖੇਤਰਫਲ ਦੇ ਪੱਖੋਂ ਭਾਰਤ ਸੰਸਾਰ ਦਾ ਸੱਤਵਾਂ ਵੱਡਾ ਦੇਸ਼ ਹੈ । ਵੱਡੇ ਦੇਸ਼ਾਂ ਵਿਚ ਇਹ ਰੁਸ ਦੇ ਸੱਤਵੇਂ ਅਤੇ ਕੈਨੇਡਾ ਦੇ ਤੀਜੇ ਭਾਗ ਦੇ ਬਰਾਬਰ ਹੈ । ਇਸ ਨੇ ਕੁੱਲ ਮਿਲਾ ਕੇ ਧਰਤੀ ਦੇ ਥਲ ਭਾਗ ਦਾ ਲਗਪਗ 2.2% ਭਾਗ ਘੇਰਿਆ ਹੋਇਆ ਹੈ ।

ਪ੍ਰਸ਼ਨ 2.
‘‘ਭਾਰਤ ਦਾ ਅਕਸ਼ਾਂਸ਼ੀ ਅਤੇ ਦੇਸ਼ਾਂਤਰੀ ਵਿਸਥਾਰ ਲਗਪਗ ਸਮਾਨ ਜਾਂ 30° ਹੈ । ਫੇਰ ਵੀ ਭਾਰਤ ਦਾ ਉੱਤਰਦੱਖਣ ਵਿਸਥਾਰ ਪੂਰਬ-ਪੱਛਮ ਦੇ ਵਿਸਥਾਰ ਤੋਂ ਵੱਧ ਹੈ।” ਕਾਰਨ ਦੱਸੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦਾ ਉੱਤਰ-ਦੱਖਣੀ ਅਕਸ਼ਾਂਸ਼ੀ ਵਿਸਥਾਰ 30° ਹੈ ਤੇ ਇੰਨਾ ਹੀ ਇਸ ਦਾ ਪੂਰਬ-ਪੱਛਮੀ ਦੇਸ਼ਾਂਤਰੀ ਵਿਸਥਾਰ ਹੈ । ਪਰ ਜਦੋਂ ਇਸ ਵਿਸਥਾਰ ਨੂੰ ਕਿਲੋਮੀਟਰਾਂ ਵਿਚ ਕੱਢਦੇ ਹਾਂ ਤਾਂ ਇਹ ਦੂਰੀ ਬਰਾਬਰ ਨਹੀਂ ਆਉਂਦੀ । ਦੇਸ਼ ਦਾ ਪੂਰਬੀ-ਪੱਛਮੀ ਵਿਸਥਾਰ 2933 ਕਿਲੋਮੀਟਰ ਅਤੇ ਉੱਤਰ-ਦੱਖਣੀ ਵਿਸਥਾਰ 3214 ਕਿਲੋਮੀਟਰ ਹੈ । ਇਸ ਦਾ ਕਾਰਨ ਇਹ ਹੈ ਕਿ ਦੇਸ਼ਾਂਤਰ ਰੇਖਾਵਾਂ ਅਕਸ਼ਾਂਸ਼ ਰੇਖਾਵਾਂ ਦੀ ਤਰ੍ਹਾਂ ਇਕ ਦੂਜੇ ਦੇ ਸਮਾਨਾਂਤਰ ਨਹੀਂ ਹਨ । ਸਾਰੀਆਂ ਦੇਸ਼ਾਂਤਰ ਰੇਖਾਵਾਂ ਧਰੁਵਾਂ ‘ਤੇ ਆ ਕੇ ਆਪਸ ਵਿਚ ਮਿਲ ਜਾਂਦੀਆਂ ਹਨ ਅਤੇ ਜਿਵੇਂ-ਜਿਵੇਂ ਅਸੀਂ ਭੂਮੱਧ ਰੇਖਾ ਤੋਂ ਦੂਰ ਹੁੰਦੇ ਜਾਈਏ, ਦੇਸ਼ਾਂਤਰ ਰੇਖਾਵਾਂ ਦੇ ਵਿਚਕਾਰ ਦੂਰੀ ਘਟਦੀ ਜਾਂਦੀ ਹੈ । ਸਿੱਟੇ ਵਜੋਂ ਭਾਰਤ ਦਾ ਪੂਰਬੀਪੱਛਮੀ ਵਿਸਥਾਰ ਕਿਲੋਮੀਟਰਾਂ ਵਿਚ ਘੱਟ ਹੁੰਦਾ ਜਾਂਦਾ ਹੈ ।

ਪ੍ਰਸ਼ਨ 3.
ਭਾਰਤ ਦਾ ਦੇਸ਼ਾਂਤਰੀ ਵਿਸਥਾਰ ਕਿੰਨਾ ਹੈ ? ਇਸ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਦਾ ਦੇਸ਼ਾਂਤਰੀ ਵਿਸਥਾਰ 30° ਹੈ । ਇਸ ਦਾ ਸਭ ਤੋਂ ਵੱਡਾ ਮਹੱਤਵ ਇਹ ਹੈ ਕਿ ਇਸ ਵਿਚ ਸੂਰਜ ਚੜਨ ਦੇ ਸਮੇਂ ਵਿਚ ਸਥਾਨਿਕ ਕਾਫ਼ੀ ਅੰਤਰ ਪਾਇਆ ਜਾਂਦਾ ਹੈ ਅਰਥਾਤ ਦੇਸ਼ ਦੇ ਸਾਰੇ ਭਾਗਾਂ ਵਿਚ ਸੂਰਜ ਇਕ ਹੀ ਸਮੇਂ ਵਿਚ ਉਦੈ ਨਹੀਂ ਹੁੰਦਾ ।ਉਦਾਹਰਨ ਦੇ ਲਈ ਅਰੁਣਾਚਲ ਪ੍ਰਦੇਸ਼ ਤੇ ਗੁਜਰਾਤ ਕ੍ਰਮਵਾਰ ਭਾਰਤ ਦੇ ਪੂਰਬ-ਪੱਛਮ ਵਿਚ ਸਥਿਤ ਹਨ । ਦੋਹਾਂ ਵਿਚ 30° ਦੇਸ਼ਾਂਤਰ ਦਾ ਅੰਤਰ ਹੈ । ਹਰੇਕ ਦੇਸ਼ਾਂਤਰਾਂ ਵਿਚਕਾਰ ਚਾਰ ਮਿੰਟਾਂ ਦੇ ਸਮੇਂ ਦਾ ਅੰਤਰ ਹੁੰਦਾ ਹੈ । ਇਸ ਤਰ੍ਹਾਂ ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਸਮੇਂ ਵਿਚ (30° × 4 = 120 ਮਿੰਟਾਂ = 2 ਘੰਟੇ ਦਾ ਅੰਤਰ ਆ ਜਾਂਦਾ ਹੈ ।

ਵੱਡੇ, ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ 1.
ਪ੍ਰਸ਼ਾਸਨਿਕ ਪੱਖ ਤੋਂ ਭਾਰਤ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ? ਇਕ ਤਾਲਿਕਾ ਦੀ ਸਹਾਇਤਾ ਨਾਲ ਇਹਨਾਂ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਨੂੰ ਪ੍ਰਸ਼ਾਸਨਿਕ ਪੱਖ ਤੋਂ ਦੋ ਭਾਗਾਂ ਵਿਚ ਵੰਡਿਆ ਗਿਆ ਹੈ-
1. ਰਾਜ
2. ਕੇਂਦਰ ਸ਼ਾਸਿਤ ਖੇਤਰ ।
ਰਾਜਾਂ ਦੀ ਗਿਣਤੀ 28 ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀ ਗਿਣਤੀ 8 ਹੈ । ਇਹਨਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਦੇ ਨਾਂ, ਰਾਜਧਾਨੀਆਂ ਅਤੇ ਖੇਤਰਫਲ ਦੀ ਸੂਚੀ ਹੇਠਾਂ ਦਿੱਤੀ ਗਈ ਹੈ ।

1. ਭਾਰਤ ਦੇ ਰਾਜ

ਰਾਜ ਰਾਜਧਾਨੀ ਖੇਤਰਫਲ ਵਰਗ ਕਿਲੋਮੀਟਰ)
1. ਆਂਧਰਾ ਪ੍ਰਦੇਸ਼ ਅਮਰਾਵਤੀ 160205
2. ਤੇਲੰਗਾਨਾ ਹੈਦਰਾਬਾਦ 114840
3. ਅਸਾਮ ਦਿਸਪੁਰ 78,438
4. ਬਿਹਾਰ ਪਟਨਾ 94,180
5. ਗੁਜਰਾਤ ਗਾਂਧੀਨਗਰ 1,96,024
6. ਹਰਿਆਣਾ ਚੰਡੀਗੜ੍ਹ 44,212
7. ਹਿਮਾਚਲ ਪ੍ਰਦੇਸ਼ ਸ਼ਿਮਲਾ 55,673
8. ਕਰਨਾਟਕ ਬੰਗਲੁਰੂ (ਬੈਂਗਲੂਰ) 1,91,791
9. ਕੇਰਲਾ ਤਿਰੂਵਨੰਤਪੁਰਮ 38,863
10. ਮੱਧ ਪ੍ਰਦੇਸ਼ ਭੋਪਾਲ 3,08,713
11. ਮਹਾਂਰਾਸ਼ਟਰ ਮੁੰਬਈ 3,07,713
12. ਮਣੀਪੁਰ ਇੰਫਾਲ 22,327
13. ਮੇਘਾਲਿਆ ਸ਼ਿਲਾਂਗ 22,492
14. ਨਾਗਾਲੈਂਡ ਕੋਹੀਮਾ 16,579
15. ਉੜੀਸਾ ਭੁਵਨੇਸ਼ਵਰ 1,55,707
16. ਪੰਜਾਬ ਚੰਡੀਗੜ੍ਹ 50,362
17. ਰਾਜਸਥਾਨ ਜੈਪੁਰ 3,42,239
18. ਸਿੱਕਿਮ ਗੰਗਟੋਕ (ਗਾਂਤੋਕ). 7096
19. ਤਾਮਿਲਨਾਡੂ ਚੇਨੱਈ 1,30,058
20. ਤ੍ਰਿਪੁਰਾ ਅਗਰਤਲਾ 10,486
21. ਉੱਤਰ ਪ੍ਰਦੇਸ਼ ਲਖਨਊ 2,40,928
22. ਪੱਛਮੀ ਬੰਗਾਲ ਕੋਲਕਾਤਾ 88,752
23. ਅਰੁਣਾਚਲ ਪ੍ਰਦੇਸ਼ ਈਟਾਨਗਰ 83,743
24. ਮਿਜ਼ੋਰਮ ਆਈਜ਼ੋਲ 21,081
25. ਗੋਆ ਪਣਜੀ 3,702
26. ਛੱਤੀਸਗੜ੍ਹ ਰਾਇਪੁਰ 1,35,039
27. ਉੱਤਰਾਖੰਡ ਦੇਹਰਾਦੂਨ 53,331
28. ਝਾਰਖੰਡ ਰਾਂਚੀ 79,614

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction) 1
Based upon Survey of India map with the permission of the Surveyor General of India. The responsibility for the correctness of internai details rests with the publisher. The territorial waters of india extend into the sea to a distance of twelve nautical miles measured from the appropriate base line. The external boundaries and coastlines of India agree with the Record Master Copy certified by Surveyor General of India.

2. ਕੇਂਦਰੀ ਸ਼ਾਸਿਤ ਖੇਤਰ

ਖੇਤਰ ਰਾਜਧਾਨੀ ਖੇਤਰਫਲ (ਵਰਗ ਕਿਲੋਮੀਟਰ)
1. ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਪੋਰਟ ਬਲੇਅਰ 8,249
2. ਚੰਡੀਗੜ੍ਹ ਚੰਡੀਗੜ੍ਹ 114
3. ਦਾਦਰਾ, ਨਗਰ ਹਵੇਲੀ ਅਤੇ ਦਮਨ ਅਤੇ ਦਿਉ ਦਮਨ 603
4. ਲਕਸ਼ਦੀਪ ਕਵਰਤੀ 32
5. ਪਾਂਡੀਚਰੀ (ਪੱਡੂਚੇਰੀ) ਪਾਂਡੀਚਰੀ 497
6. ਦਿੱਲੀ (ਨੈਸ਼ਨਲ ਕੈਪੀਟਲ ਟੈਰੀਟਰੀ) ਦਿੱਲੀ 1483
7. ਜੰਮੂ ਕਸ਼ਮੀਰ ਸ੍ਰੀਨਗਰ
8. ਲਦਾਖ ਲੇਹ

ਨੋਟ-ਦਿੱਲੀ ਨੂੰ ਹੁਣ ‘ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਕਿਹਾ ਜਾਂਦਾ ਹੈ । ਇਸ ਦਾ ਖੇਤਰਫਲ 1483 ਵਰਗ ਕਿਲੋਮੀਟਰ ਹੈ ।

ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education

Punjab State Board PSEB 10th Class Physical Education Book Solutions ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules.

ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education

ਸਰਕਲ ਕਬੱਡੀ (CIRCLE KABADDI)
ਯਾਦ ਰੱਖਣ ਵਾਲੀਆਂ ਗੱਲਾਂ (Points to Remember)

  1. ਖੇਡ ਮੈਦਾਨ ਦਾ ਆਕਾਰ = ਵਿਕਾਰ
  2. ਵਿਤ ਦਾ ਅਰਧ ਵਿਆਸ = 65′ ਤੋਂ 75′ ਫੁੱਟ (50 ਤੋਂ 70 ਮੀ:)
  3. ਪਾਲੇ ਦਾ ਫ਼ਾਸਲਾ = 20 ਫੁੱਟ (6.10 ਮੀਟਰ)
  4. ਪਾਲੇ ਦਾ ਨਿਸ਼ਾਨ = ਦੋਵੇਂ ਸਿਰਿਆਂ ਤੇ ਮਿੱਟੀ ਦੇ ਢੇਰ
  5. ਪਾਲੇ ਦਾ ਵਿਆਸ = 6″ (15 ਸੈਂ. ਮੀ:)
  6. ਖੇਡ ਦਾ ਸਮਾਂ = 20-20 ਮਿੰਟ ਦੀਆਂ ਦੋ ਪਾਰੀਆਂ
  7. ਆਰਾਮ ਦਾ ਸਮਾਂ = 5 ਮਿੰਟ
  8. ਟੀਮ ਦੇ ਖਿਡਾਰੀਆਂ ਦੀ ਗਿਣਤੀ = 14 ਖਿਡਾਰੀ, 6 ਬਦਲਵੇਂ ਖਿਡਾਰੀ
  9. ਮੈਚ ਦੇ ਅਧਿਕਾਰੀ = ਇਕ ਰੈਫਰੀ, ਦੋ ਅੰਪਾਇਰ, ਇਕ ਸਕੋਰਰ, ਇਕ ਟਾਈਮ ਕੀਪਰ

ਖੇਡ ਸੰਬੰਧੀ ਮਹੱਤਵਪੂਰਨ ਜਾਣਕਾਰੀ

  1. ਖੇਡ ਦੋ ਟੀਮਾਂ ਵਿਚਕਾਰ ਹੁੰਦੀ ਹੈ । ਹਰੇਕ ਟੀਮ ਵਿਚ 14 ਖਿਡਾਰੀ ਖੇਡਦੇ ਹਨ । ਛੇ ਖਿਡਾਰੀ ਬਦਲਵੇਂ (Substitutes) ਹੁੰਦੇ ਹਨ ।
  2. ਖੇਡ ਦੇ ਦੌਰਾਨ ਕਿਸੇ ਖਿਡਾਰੀ ਦੇ ਸੱਟ ਲੱਗ ਜਾਣ ‘ਤੇ ਉਸਦੀ ਥਾਂ ਬਦਲਵਾਂ ਖਿਡਾਰੀ ਹਿਣ ਕਰ ਲੈਂਦਾ ਹੈ ।
  3. ਖਿਡਾਰੀ ਕੇਵਲ ਨੰਗੇ ਪੈਰੀਂ ਖੇਡ ਸਕਦਾ ਹੈ ।
  4. ਖਿਡਾਰੀ ਕੜਾ, ਮੁੰਦਰੀ ਆਦਿ ਪਾ ਕੇ ਨਹੀਂ ਖੇਡ ਸਕਦਾ
  5. ਕੋਈ ਵੀ ਖਿਡਾਰੀ ਲਗਾਤਾਰ ਦੋ ਵਾਰੀ ਆਕਰਮਣ ਨਹੀਂ ਕਰ ਸਕਦਾ ।
  6. ਅਜਿਹਾ ਸੁਪਰਸ਼ ਜਾਂ ਆਕਰਮਣ ਮਨ੍ਹਾ ਹੈ, ਜਿਸ ਵਿਚ ਖਿਡਾਰੀ ਦੀ ਜ਼ਿੰਦਗੀ ਨੂੰ ਖ਼ਤਰਾ ਹੋਵੇ ।
  7. ਮੈਦਾਨ ਤੋਂ ਬਾਹਰ ਖਿਡਾਰੀਆਂ ਨੂੰ ਕੋਚਿੰਗ ਦੇਣਾ ਮਨ੍ਹਾ ਹੈ ।
  8. ਵਿਰੋਧੀ ਖਿਡਾਰੀ ਆਕਰਮਕ ਖਿਡਾਰੀ ਦੇ ਮੂੰਹ ‘ਤੇ ਹੱਥ ਰੱਖ ਕੇ ਕਬੱਡੀ ਬੋਲਣ ਤੋਂ ਨਹੀਂ | ਰੋਕ ਸਕਦਾ ।
  9. ਕੋਈ ਵੀ ਖਿਡਾਰੀ ਤੇਲ ਮਲ ਕੇ ਨਹੀਂ ਖੇਡ ਸਕਦਾ ।
  10. ਜੇਕਰ ਕੋਈ ਖਿਡਾਰੀ ਦਮ ਪਾਉਣ ਸਮੇਂ ਸਾਹ ਰਾਹ ਵਿਚ ਤੋੜ ਦੇਵੇ ਤਾਂ ਰੈਫਰੀ ਦੋਬਾਰਾ ਦਮ ਪਾਉਣ ਲਈ ਕਹਿੰਦਾ ਹੈ ।

ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education

ਪ੍ਰਸ਼ਨ 1.
ਪੰਜਾਬ ਸਟਾਈਲ ਕਬੱਡੀ ਦੇ ਖੇਡ ਦਾ ਮੈਦਾਨ, ਖੇਡ ਦੀ ਮਿਆਦ, ਟੀਮਾਂ, | ਅਧਿਕਾਰੀਆਂ ਅਤੇ ਖਿਡਾਰੀਆਂ ਦੀ ਪੁਸ਼ਾਕ ਦਾ ਵਰਣਨ ਕਰੋ ।
ਉੱਤਰ –
ਪੰਜਾਬ ਸਟਾਈਲ ਕਬੱਡੀ ਦੇ ਖੇਡ ਦਾ ਮੈਦਾਨ, ਖੇਡ ਦਾ ਸਮਾਂ, ਟੀਮਾਂ, ਅਧਿਕਾਰੀਆਂ ਦੀ ਪੁਸ਼ਾਕ ਅਤੇ ਖੇਡ ਦੇ ਨਿਯਮ ।

ਖੇਡ ਦਾ ਮੈਦਾਨ (Play Ground) – ਪੰਜਾਬ ਸਟਾਈਲ ਕਬੱਡੀ ਨੂੰ ਸਰਕਲ ਕਬੱਡੀ ਵੀ | ਕਿਹਾ ਜਾਂਦਾ ਹੈ । ਕਬੱਡੀ ਦਾ ਮੈਦਾਨ 75 ਫੁੱਟ (70 ਮੀ:) ਦੇ ਅਰਧ ਵਿਆਸ ਦਾ ਇਕ ਵਿਤ
ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education 1
(Circie) ਹੁੰਦਾ ਹੈ । ਇਹ 5 ਫੁੱਟ (50 ਮੀ:) ਤੋਂ 75 ਫੁੱਟ ਤਕ ਹੋ ਸਕਦਾ ਹੈ । ਕੇਂਦਰੀ ਵਿਚ ਲਾਈ ਗਈ ਮੱਧ ਰੇਖਾ (Centre line) ਇਸ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡਦੀ ਹੈ । ਮੱਧ ਰੇਖਾ ਵਿਚਕਾਰ 20 ਫੁੱਟ ਦਾ ਪਾਲਾ ਹੁੰਦਾ ਹੈ । ਪਾਲੇ ਜਾਂ ਦੁਵਾਰ ਦੇ ਦੋਹਾਂ ਸਿਰਿਆਂ ‘ਤੇ ਮਿੱਟੀ ਦੇ ਦੋ ਹੁੰਦੇ ਜਾਂ ਪਾਲੇ ਬਣਾਏ ਜਾਂਦੇ ਹਨ, ਜੋ 6 ਇੰਚ ਵਿਆਸ ਦੇ ਹੁੰਦੇ ਹਨ । ਇਹ ਹੁੰਦੇ ਧਰਤੀ ਵਿਚ ਟਿਕਾ ਦਿੱਤੇ ਜਾਂਦੇ ਹਨ ਅਤੇ ਇਹ ਧਰਤੀ ਤੋਂ ਲਗਪਗ ਇਕ ਫੁੱਟ ਉੱਚੇ ਹੁੰਦੇ ਹਨ । ਮੱਧ ਰੇਖਾ ਦੇ ਦੋਵੇਂ ਪਾਸੇ 20 ਫੁੱਟ 6.1(9 ਮੀਟਰ) ਲੰਬੀ ਰੇਖਾ ਰਾਹੀਂ ਡੀ ਖੇਤਰ (d-Area) ਜਾਂ ਨਿਯਮ ਸੀਮਾ ਅੰਕਿਤ ਕੀਤੀ ਜਾਂਦੀ ਹੈ । ਡੀ ਖੇਤਰ ਹੁੰਦੇ ਜਾਂ ਪਾਲੇ ਦੇ ਦੋਹਾਂ ਪਾਸਿਆਂ ਵਲ 15 ਫੁੱਟ ਦੂਰ ਹੁੰਦਾ ਹੈ । ਕੁਆਟਰ ਸਰਕਲ ਰਾਹੀਂ ਇਸ ਦੀ ਛੋਹ ਮੱਧ ਰੇਖਾ ਨਾਲ ਹੁੰਦੀ ਹੈ । ਹੁੰਦੇ ਇਸ ਦੇ ਵਿਚਕਾਰ ਆ ਜਾਂਦੇ ਹਨ ।

ਖੇਡ ਦਾ ਸਮਾਂ (Duration of Play) – ਖੇਡ 20-5-20 ਮਿੰਟ ਦੀਆਂ ਦੋ ਮਿਆਦਾਂ ਵਿਚ ਹੁੰਦੀ ਹੈ ਅਤੇ ਦੋਹਾਂ ਮਿਆਦਾਂ ਵਿਚਾਲੇ ਪੰਜ ਮਿੰਟ ਦਾ ਆਰਾਮ ਹੁੰਦਾ ਹੈ ।

ਟੀਮਾਂ (Teams) – ਖੇਡ ਦੋ ਟੀਮਾਂ ਵਿਚਾਲੇ ਹੁੰਦੀ ਹੈ | ਹਰੇਕ ਟੀਮ ਵਿਚ ਖਿਡਾਰੀਆਂ ਦੀ ਗਿਣਤੀ 10 ਹੁੰਦੀ ਹੈ ਅਤੇ ਦੋ ਖਿਡਾਰੀ ਬਦਲਵੇਂ (Substitutes) ਹੁੰਦੇ ਹਨ । ਜਦ ਖੇਡ ਦੇ ਦੌਰਾਨ ਕੋਈ ਖਿਡਾਰੀ ਅਯੋਗ ਹੋ ਜਾਵੇ, ਤਾਂ ਇਸ ਨੂੰ ਬਦਲਵੇਂ ਖਿਡਾਰੀ ਨਾਲ ਬਦਲ ਲਿਆ ਜਾਂਦਾ ਹੈ । ਕਿਸੇ ਵੀ ਟੀਮ ਵਿਚ ਖੇਡ ਦੀ ਸਮਾਪਤੀ ਤਕ 8 ਖਿਡਾਰੀ ਜ਼ਰੂਰ ਖੇਡਣੇ ਚਾਹੀਦੇ ਹਨ । ਜੇਕਰ ਕਿਸੇ ਕਾਰਨ ਖਿਡਾਰੀ ਘੱਟ ਖੇਡਣ ਤਾਂ ਵਿਰੋਧੀ ਟੀਮ ਨੂੰ ਉੱਨੇ ਹੀ ਨੰਬਰ ਦੇ ਦਿੱਤੇ ਜਾਂਦੇ ਹਨ ।

ਖਿਡਾਰੀਆਂ ਦੀ ਪੁਸ਼ਾਕ (Dress) – ਖਿਡਾਰੀ ਜਾਂਘੀਆ ਪਾਉਣਗੇ । ਉਹ ਸਿਰਫ਼ ਪਤਲੇ ਰਬੜ ਦੇ ਸੋਲ ਵਾਲਾ ਟੈਨਿਸ-ਸ਼ ਪਾ ਸਕਦੇ ਹਨ ਜਾਂ ਨੰਗੇ ਪੈਰੀਂ ਖੇਡ ਸਕਦੇ ਹਨ । ਖਿਡਾਰੀ ਅੰਗਠੀ ਪਾ ਕੇ ਨਹੀਂ ਖੇਡ ਸਕਦਾ ।

ਅਧਿਕਾਰੀ (Officials) – ਇਸ ਖੇਡ ਵਿਚ ਹੇਠ ਲਿਖੇ ਅਧਿਕਾਰੀ ਹੁੰਦੇ ਹਨ-

  1. ਰੈਫ਼ਰੀ ਇਕ
  2. ਅੰਪਾਇਰ ਇਕ
  3. ਸਕੋਰਰ ਦੋ
  4. ਟਾਈਮ ਕੀਪਰ ਇਕ ।

ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education

ਪ੍ਰਸ਼ਨ 2.
ਪੰਜਾਬ ਸਟਾਈਲ ਕਬੱਡੀ ਖੇਡ ਦੇ ਨਿਯਮਾਂ ਦਾ ਵਰਣਨ ਕਰੋ ।
ਉੱਤਰ-
ਖੇਡ ਦੇ ਸਾਧਾਰਨ ਨਿਯਮ ।
(GENERAL RULES)

  • ਖਿਡਾਰੀ ਆਪਣੀ ਵਾਰੀ ਵੇਲੇ ਉੱਚੀ ਆਵਾਜ਼ ਵਿਚ ਕਬੱਡੀ ਸ਼ਬਦ ਦਾ ਉਚਾਰਨ ਕਰਦੇ-ਕਰਦੇ ਵਿਰੋਧੀ ਦੇ ਕੋਰਟ ਵਿਚ ਜਾਣਗੇ । ਇਹ ਉਚਾਰਨ ਉਹ ਦਮ ਤੋਂ ਲੈ ਕੇ ਮੁੜਦੇ ਸਮੇਂ ਤਕ ਲਗਾਤਾਰ ਕਰਦੇ ਰਹਿਣਗੇ ।
  • ਹਮਲਾਵਰ ਘੱਟ ਤੋਂ ਘੱਟ ਵਿਰੋਧੀ ਦੇ ਕੋਰਟ ਦੀ ‘ਨੀਯਤ ਸੀਮਾ’ ਨੂੰ ਜ਼ਰੂਰ ਛੂਹੇਗਾ । ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਅੰਪਾਇਰ ਉਸ ਨੂੰ ਫਿਰ ਆਕਰਮਣ ਲਈ ਭੇਜ ਸਕਦਾ ਹੈ । ਜੇਕਰ ਦੂਜੀ ਵਾਰੀ ਵੀ ਨਿਯਤ ਸੀਮਾ ਨੂੰ ਨਹੀਂ ਛੁੰਹਦਾ ਤਾਂ ਵਿਰੋਧੀ ਟੀਮ ਨੂੰ ਇਕ ਨੰਬਰ ਦੇ ਦਿੱਤਾ ਜਾਂਦਾ ਹੈ ।
  • ਕੋਈ ਵੀ ਖਿਡਾਰੀ ਲਗਾਤਾਰ ਦੋ ਵਾਰੀ ਆਕਰਮਣ ਨਹੀਂ ਕਰ ਸਕਦਾ । ਹਰੇਕ ਖਿਡਾਰੀ ਨੂੰ ਹਰੇਕ ਅਰਧ ਵਿਚ ਘੱਟ ਤੋਂ ਘੱਟ ਇਕ ਵਾਰੀ ਜ਼ਰੂਰ ਆਕਰਮਣ ਕਰਨਾ ਪੈਂਦਾ ਹੈ ।
  • ਜੇਕਰ ਕੋਈ ਖਿਡਾਰੀ ਵਿਰੋਧੀ ਖਿਡਾਰੀ ਨੂੰ ਛੂਹ ਕੇ ਮੁੜ ਰਿਹਾ ਹੋਵੇ ਤਾਂ ਉਸ ਦਾ ਪਿੱਛਾ ਉੱਨੀ ਦੇਰ ਤਕ ਨਹੀਂ ਕੀਤਾ ਜਾ ਸਕਦਾ, ਜਦ ਤਕ ਕਿ ਉਹ ਆਪਣੇ ਪੱਖ ਦੀ ਜ਼ਰੂਰੀ ਰੇਖਾ ਨੂੰ ਪਾਰ ਨਹੀਂ ਕਰ ਲੈਂਦੇ ।
  • ਜੇਕਰ ਹਮਲਾਵਰ ਵਿਰੋਧੀ ਟੀਮ ਦੇ ਕਿਸੇ ਖਿਡਾਰੀ ਨੂੰ ਛੂਹ ਲੈਂਦਾ ਹੈ ਅਤੇ ਫਿਰ ਉਹ ਆਪਣੇ ਕੋਰਟ ਵਿਚ ਵਾਪਸ ਆ ਜਾਂਦਾ ਹੈ ਤਾਂ ਉਸ ਨੂੰ ਇਕ ਨੰਬਰ ਮਿਲ ਜਾਂਦਾ ਹੈ ।
  • ਜੇਕਰ ਰੱਖਿਅਕ ਟੀਮ ਦਾ ਕੋਈ ਖਿਡਾਰੀ ਰੁਕਾਵਟ ਪੈਦਾ ਕਰਦਾ ਹੈ ਤਾਂ ਹਮਲਾਵਰ ਟੀਮ ਨੂੰ ਉਸੇ ਵੇਲੇ ਨੰਬਰ ਮਿਲ ਜਾਂਦਾ ਹੈ ।
  • ਹਮਲਾਵਰ ਅਤੇ ਵਿਰੋਧੀ ਖਿਡਾਰੀ ਦੇ ਵਿਚਾਲੇ ਛੰਹਦੇ ਅਤੇ ਫੜਦੇ ਸਮੇਂ ਬਾਕੀ ਸਾਰੇ ਖਿਡਾਰੀ ਨੰਬਰ ਦਾ ਫੈਸਲਾ ਹੋ ਜਾਣ ਤਕ ਅਸਥਾਈ ਰੂਪ ਵਿਚ ਆਉਟ ਮੰਨੇ ਜਾਂਦੇ ਹਨ ।
  • ਜੇਕਰ ਹਮਲਾਵਰ ਖਿਡਾਰੀ ਸੀਮਾ ਰੇਖਾ ਤੋਂ ਬਾਹਰ ਚਲਾ ਜਾਵੇ ਤਾਂ ਵਿਰੋਧੀ ਟੀਮ ਨੂੰ ਨੰਬਰ ਪ੍ਰਾਪਤ ਹੋਵੇਗਾ । ਦੋਵੇਂ ਖਿਡਾਰੀ ਬਾਹਰ ਨਿਕਲ ਜਾਣ ਦੀ ਹਾਲਤ ਵਿਚ ਕੋਈ ਨੰਬਰ ਪ੍ਰਾਪਤ ਨਹੀਂ ਹੁੰਦਾ, ਸਗੋਂ ਉਸ ਨੰਬਰ ਨੂੰ ਕੌਮਨ ਸਮਝਿਆ ਜਾਂਦਾ ਹੈ ।
  • ਅਜਿਹਾ ਸਪਰਸ਼ ਜਾਂ ਹਮਲਾ ਮਨ੍ਹਾਂ ਹੈ, ਜਿਸ ਵਿਚ ਕਿ ਖਿਡਾਰੀ ਦੇ ਜੀਵਨ ਨੂੰ ਖ਼ਤਰਾ ਹੋਵੇ ।
  • ਸਰੀਰ ‘ਤੇ ਤੇਲ ਦੀ ਵਰਤੋਂ ਕਰਨਾ ਜਾਂ ਹੱਥਾਂ ਤੇ ਪੈਰਾਂ ਦੇ ਨਹੁੰ ਵਧਾਉਣੇ ਅਯੋਗ ਹਨ ।
  • ਬਾਹਰੋਂ ਕਿਸੇ ਤਰ੍ਹਾਂ ਦੀ ਕੋਚਿੰਗ ਨਹੀਂ ਹੋਣੀ ਚਾਹੀਦੀ ।
  • ਜੇਕਰ ਹਮਲਾਵਰ ਖਿਡਾਰੀ ਵਿਰੋਧੀ ਖਿਡਾਰੀ ਨੂੰ ਛੂਹ ਲੈਂਦਾ ਹੈ, ਤਾਂ ਵਿਰੋਧੀ ਖਿਡਾਰੀ ਆਕਰਮਕ ਨੂੰ ਛੂਹ ਲੈਂਦਾ ਹੈ ਤਾਂ ਦਮ ਤਕ ਉਹ ਦੋਵੇਂ ਹੀ ਇਕ ਦੂਜੇ ਨੂੰ ਪਕੜਦੇ ਹਨ | ਕੋਈ ਦੂਜਾ ਖਿਡਾਰੀ ਆਕਰਮਕ ਖਿਡਾਰੀ ਨੂੰ ਫੜ ਨਹੀਂ ਸਕਦਾ ।
  • ਕੋਈ ਵੀ ਖਿਡਾਰੀ ਕਿਸੇ ਦੇ ਵਾਲ (ਕੇਸ ਨਹੀਂ ਫੜ ਸਕਦਾ ।
  • ਵਿਰੋਧੀ ਖਿਡਾਰੀ ਹਮਲਾਵਰ ਖਿਡਾਰੀ ਦੇ ਮੂੰਹ ‘ਤੇ ਹੱਥ ਰੱਖ ਕੇ ਜਾਂ ਕਿਸੇ ਹੋਰ ਢੰਗ ਨਾਲ ਉਸ ਨੂੰ ਕਬੱਡੀ ਬੋਲਣ ਤੋਂ ਨਹੀਂ ਰੋਕ ਸਕਦਾ |
  • ਖੇਡ ਦੇ ਸਮੇਂ ਬੁਰੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ।
  • ਜਦ ਤਕ ਖੇਡ ਹੋ ਰਹੀ ਹੋਵੇ ਕੋਈ ਵੀ ਖਿਡਾਰੀ ਪਾਣੀ ਪੀਣ ਲਈ ਬਾਹਰ ਨਹੀਂ ਜਾ ਸਕਦਾ ।
  • ਖਿਡਾਰੀ ਆਪਣੇ ਹੱਥਾਂ ਨੂੰ ਮਿੱਟੀ ਲਗਾ ਸਕਦੇ ਹਨ ।
  • ਅੰਪਾਇਰ ਹਰ ਉਸ ਖਿਡਾਰੀ ਨੂੰ ਦਮ ਲਈ ਕਹਿ ਸਕਦਾ ਹੈ, ਜਿਹੜਾ ਵਾਰੀ ਲਈ ਨਾ ਗਿਆ ਹੋਵੇ ।
  • ਹਮਲਾਵਰ ਖਿਡਾਰੀ ਨੂੰ ਬਿਨਾਂ ਫੜੇ (ਪਕੜੇ ਕੈਂਚੀ ਨਹੀਂ ਮਾਰੀ ਜਾ ਸਕਦੀ ।
  • ਕੋਈ ਵੀ ਰੇਡਰ 20 ਸੈਕਿੰਡ ਦੇ ਅੰਦਰ-ਅੰਦਰ ਰੇਡ ਪਾ ਕੇ ਬਿਨਾਂ ਕਿਸੇ ਨੂੰ ਹੱਥ ਲਾਏ ਮੁੜ ਸਕਦਾ ਹੈ । ਜੇਕਰ 30 ਸੈਕਿੰਡ ਦੇ ਸਮੇਂ ਵਿਚ ਕਿਸੇ ਵਿਰੋਧੀ ਨੂੰ ਛੂਹਦਾ ਅਤੇ ਵਾਪਿਸ ਆਪਣੇ ਪੋਲ ਵਿਚ ਨਹੀਂ ਆਉਂਦਾ ਤਾਂ ਵਿਰੋਧੀ ਟੀਮ ਨੂੰ ਇਕ ਅੰਕ ਮਿਲ ਜਾਂਦਾ ਹੈ ।

ਮਾਰਚਿੰਗ (Marching) Game Rules – PSEB 10th Class Physical Education

Punjab State Board PSEB 10th Class Physical Education Book Solutions ਮਾਰਚਿੰਗ (Marching) Game Rules.

ਮਾਰਚਿੰਗ (Marching) Game Rules – PSEB 10th Class Physical Education

ਪ੍ਰਸ਼ਨ 1.
ਮਾਰਚਿੰਗ ਵਿੱਚ ਸਾਵਧਾਨ ਤੇ ਵਿਸ਼ਰਾਮ ਤੇ ਪਿੱਛੇ ਮੁੜ ਦੇ ਬਾਰੇ ਦੱਸੋ ।
ਉੱਤਰ-
ਸਾਵਧਾਨ
(ATTENTION)

ਇਹ ਬਹੁਤ ਮਹੱਤਵਪੂਰਨ ਸਥਿਤੀ ਹੈ । ਪੈਰਾਂ ਦੀਆਂ ਅੱਡੀਆਂ ਇਕ ਲਾਈਨ ਨਾਲ ਆਪਸ ਵਿਚ ਜੁੜੀਆਂ ਹੁੰਦੀਆਂ ਹਨ ਅਤੇ 30° ਦਾ ਕੋਣ ਬਣਾਉਂਦੀਆਂ ਹਨ । ਗੋਡੇ ਸਿੱਧੇ, ਸਰੀਰ ਸਿੱਧਾ ਅਤੇ ਛਾਤੀ ਉੱਪਰ ਨੂੰ ਖਿੱਚੀ ਹੁੰਦੀ ਹੈ । ਬਾਂਹਾਂ ਸਰੀਰ ਦੇ ਨਾਲ ਲੱਗੇ ਅਤੇ ਮੁੱਠੀਆਂ ਥੋੜੀਆਂ ਜਿਹੀਆਂ ਬੰਦ ਹੋਣੀਆਂ ਚਾਹੀਦੀਆਂ ਹਨ ।
ਮਾਰਚਿੰਗ (Marching) Game Rules – PSEB 10th Class Physical Education 1
ਗਰਦਨ ਸਿੱਧੀ ਅਤੇ ਆਪਣੇ ਸਾਹਮਣੇ ਵੱਲ ਨਿਗਾਹ ਕਰਕੇ ਅਤੇ ਸਰੀਰ ਦਾ ਭਾਰ ਦੋਨਾਂ ਪੈਰਾਂ ‘ਤੇ ਬਰਾਬਰ, ਸਾਹ ਕਿਰਿਆ ਕੁਦਰਤੀ ਢੰਗ ਨਾਲ ਲੈਂਦੇ ਹਾਂ ।

ਵਿਸ਼ਰਾਮ
(STAND AT EASE)

ਵਿਸ਼ਰਾਮ ਵਿਚ ਆਪਣਾ ਖੱਬਾ ਪੈਰ ਖੱਬੇ ਪਾਸੇ 12 ਇੰਚ ਦੂਰੀ ਤੱਕ ਲੈ ਕੇ ਜਾਂਦੇ ਹਾਂ, ਜਿਸ ਨਾਲ ਸਰੀਰ ਦਾ ਸਾਰਾ ਭਾਰ ਦੋਨਾਂ ਪੈਰਾਂ ‘ਤੇ ਵੀ ਰਹੇ ਅਤੇ ਦੋਨਾਂ ਬਾਂਹਾਂ ਨੂੰ ਪਿੱਛੇ ਲੈ ਜਾਓ ਜਿਸ ਨਾਲ ਸੱਜਾ ਹੱਥ ਖੱਬੇ ਹੱਥ ਨੂੰ ਫੜੇ ਹੋਏ ਹੋਵੇ ਅਤੇ ਸੱਜੇ ਹੱਥ ਦਾ ਅੰਗਨਾ ਖੱਬੇ ਹੱਥ ‘ਤੇ ਆਰਾਮ ਨਾਲ ਹੋਵੇਗਾ ।
ਮਾਰਚਿੰਗ (Marching) Game Rules – PSEB 10th Class Physical Education 2
ਦੋਵੇਂ ਬਾਂਹਾਂ ਨੂੰ ਸਿੱਧੇ ਰੱਖਦੇ ਹੋਏ ਉਂਗਲੀਆਂ ਨੂੰ ਪੂਰੀ ਤਰ੍ਹਾਂ ਨਾਲ ਸਿੱਧਾ ਰੱਖਣਾ ਹੈ ।

ਸੱਜੇ ਸਜ
(RIGHT DRESS)

ਸੱਜੇ ਸਜ ਦੀ ਕਮਾਂਡ ਮਿਲਣ ਤੇ ਸਾਰੇ ਵਿਦਿਆਰਥੀ ਖੱਬੇ ਪੈਰ ਤੋਂ ਅੱਗੇ ਵੱਧਦੇ ਹੋਏ 15 ਇੰਚ ਦੇ ਫਾਸਲੇ ‘ਤੇ ਸਥਾਨ ਗ੍ਰਹਿਣ ਕਰਨਗੇ, ਪਰ ਇਸ ਵਿਚ ਸੱਜੇ ਵੱਲ ਨੂੰ ਖੜਾ ਵਿਦਿਆਰਥੀ ਉੱਥੇ ਹੀ ਖੜ੍ਹਾ ਹੋਵੇਗਾ । ਪਹਿਲੀ ਲਾਇਨ ਵਿਚ ਖੜੇ ਸਾਰੇ ਵਿਦਿਆਰਥੀ ਸੱਜਾ ਹੱਥ ਆਪਣੇ ਮੋਢੇ ਦੇ ਬਰਾਬਰ ਅੱਗੇ ਨੂੰ ਵਧਾਵੇਗਾ ਅਤੇ ਹੱਥ ਦੀਆਂ ਉਂਗਲੀਆਂ ਬੰਦ ਹੋਣਗੀਆਂ । ਦੂਸਰੇ ਵਿਦਿਆਰਥੀ ਉਸ ਦੇ ਸੱਜੇ ਵੱਲ ਨੂੰ ਹੱਥ ਦੁਆਰਾ ਛੂਹਦੇ ਹੋਏ ਖੜੇ ਹੋਣਗੇ ਅਤੇ ਬਾਕੀ ਉਹਨਾਂ ਦੇ ਪਿੱਛੇ-ਪਿੱਛੇ ਖੜ੍ਹੇ ਹੋਣਗੇ । ਇਨ੍ਹਾਂ ਦਾ ਆਪਸ ਵਿਚ 3 ਇੰਚ ਦਾ ਫ਼ਾਸਲਾ ਹੋਵੇਗਾ ।
ਮਾਰਚਿੰਗ (Marching) Game Rules – PSEB 10th Class Physical Education 3

ਖੱਬੇ ਸਜ
(LEFT DRESS)
ਖੱਬੇ ਸਜ ਦਾ ਹੁਕਮ ਮਿਲਣ ਤੇ ਉਪਰੋਕਤ ਸਾਰੀਆਂ ਕਿਰਿਆਵਾਂ ਖੱਬੇ ਹੱਥ ਨੂੰ ਜਾਣਗੀਆਂ ।

ਖੱਬੇ ਮੁੜ
(LEFT TURN)

ਇਸ ਕਿਰਿਆ ਵਿਚ ਸਾਵਧਾਨ ਖੜੇ ਹੋਏ ਦੋ ਦੀ ਗਿਣਤੀ ਕਰਨਗੇ । ਇਕ ਦੀ ਗਿਣਤੀ ‘ ਤੇ ਵਿਦਿਆਰਥੀ ਖੱਬੇ ਵੱਲ 90° ਦਾ ਕੋਣ ਬਣਾਉਂਦੇ ਹੋਏ ਅੱਡੀ ਅਤੇ ਸੱਜੇ ਪੰਜੇ ਨੂੰ ਉੱਪਰ | ਉਠਾਉਣਗੇ । ਇਸ ਕਿਰਿਆ ਦੇ ਬਾਅਦ ਦੋ ਦੀ ਗਿਣਤੀ ਤੇ 6 ਇੰਚ ਉੱਪਰ ਉਠਾ ਕੇ ਆਪਣੇ ਪੈਰ ਦੇ ਨਾਲ ਮਿਲਾਉਣਗੇ ।
ਮਾਰਚਿੰਗ (Marching) Game Rules – PSEB 10th Class Physical Education 4

ਮਾਰਚਿੰਗ (Marching) Game Rules – PSEB 10th Class Physical Education

ਸੱਜੇ ਮੁੜ
(RIGHT TURN)

ਇਹ ਕਿਰਿਆ ਦੋ ਦੀ ਗਿਣਤੀ ਵਿਚ ਜਿਸ ਪ੍ਰਕਾਰ ਖੱਬੇ ਮੁੜ ਵਿਚ ਕੀਤੀ ਜਾਂਦੀ ਹੈ, ਉਸ ਤਰ੍ਹਾਂ ਸੱਜੇ ਅੱਡੀ ਅਤੇ ਖੱਬੇ ਪੰਜੇ ਨੂੰ ਉੱਪਰ ਕਰੋਗੇ ।
ਮਾਰਚਿੰਗ (Marching) Game Rules – PSEB 10th Class Physical Education 5
ਪਿੱਛੇ ਮੁੜ
(ABOUT TURN)

ਪਿੱਛੇ ਮੁੜ ਦਾ ਨਿਰਦੇਸ਼ ਮਿਲਣ ਤੇ ਵਿਦਿਆਰਥੀ ਸੱਜੇ ਵੱਲ ਨੂੰ 180° ਦਾ ਕੋਣ ਬਣਾਉਂਦੇ ਹੋਏ ਖੱਬੇ ਪੈਰ ਦੀ ਅੱਡੀ ਅਤੇ ਸੱਜੇ ਪੈਰ ਦੇ ਪੰਜੇ ਤੇ ਘੁੰਮੇਗਾ ।
ਇਸ ਵਿਚ ਸਰੀਰ ਦਾ ਭਾਰ ਬਰਾਬਰ ਰੱਖਣਾ ਹੁੰਦਾ ਹੈ । ਦੋ ਗਿਣਨ ਤੇ ਵਿਦਿਆਰਥੀ ਖੱਬੇ ਪੈਰ ਨੂੰ ਜ਼ਮੀਨ ਤੋਂ 6 ਇੰਚ ਉਠਾਉਂਦੇ ਹੋਏ ਸੱਜੇ ਪੈਰ ਦੇ ਬਰਾਬਰ ਲਿਆਉਣਗੇ ਅਤੇ ਸਾਵਧਾਨ ਅਵਸਥਾ ਵਿੱਚ ਹੋਣਗੇ । ਸਾਰਿਆਂ ਦੇ ਕਿਰਿਆ ਕਰਦੇ ਸਮੇਂ ਸਰੀਰ ਦਾ ਭਾਰ ਸੱਜੇ ਪੈਰ ਤੇ ਹੋਵੇਗਾ ।
ਮਾਰਚਿੰਗ (Marching) Game Rules – PSEB 10th Class Physical Education 6
ਤੇਜ਼ ਚਲ
(QUICK MARCH)

ਇਸ ਨਿਰਦੇਸ਼ ਤੇ ਵਿਦਿਆਰਥੀ ਆਪਣਾ ਖੱਬਾ ਪੈਰ ਅੱਗੇ ਲਿਆਏਗਾ । ਉਹ ਪੈਰ ਜ਼ਮੀਨ ਦੇ ਸਾਹਮਣੇ ਅੱਗੇ ਲਿਆਏਗਾ । ਉਹ ਪੈਰ ਜ਼ਮੀਨ ਦੇ ਸਾਹਮਣੇ ਗੋਡੇ ਨੂੰ ਸਿੱਧਾ ਰੱਖਦੇ ਹੋਏ ਅੱਗੇ ਲੈ ਕੇ ਜਾਣਗੇ ਅਤੇ ਉਸ ਦੇ ਨਾਲ ਆਪਣੇ ਸੱਜੇ ਹੱਥ ਨੂੰ ਉੱਪਰ ਘੁਮਾਉਂਦੇ ਹੋਏ ਕਦਮ ਦੇ ਸਤਰ ਤੱਕ ਲੈ ਜਾਣਗੇ । ਹੱਥ ਦੀਆਂ ਉਂਗਲੀਆਂ ਬੰਦ ਹੋਣਗੀਆਂ । ਇਹ ਕਿਰਿਆ ਸੱਜਾ ਪੈਰ ਅੱਗੇ ਕਰਦੇ ਹੋਏ ਦੁਹਰਾਉਣਗੇ ਅਤੇ ਹੱਥ ਦੀ ਸਥਿਤੀ ਇਸ ਤੋਂ ਉਲਟ ਹੋਵੇਗੀ । ਇਹ ਕਿਰਿਆ ਇਕ ਦੋ ਦੀ ਗਿਣਤੀ ਤੇ ਨਿਰੰਤਰ ਚੱਲਦੀ ਰਹੇਗੀ ।

ਥੰਮ
(HALT)

ਥੰਮ ਦਾ ਨਿਰਦੇਸ਼ ਜਦੋਂ ਸੱਜਾ ਪੈਰ ਖੱਬੇ ਪੈਰ ਨੂੰ ਪਾਰ ਕਰਦਾ ਹੈ, ਉਦੋਂ ਦਿੱਤਾ ਜਾਂਦਾ ਹੈ । ਇਸਦੇ ਨਿਰਦੇਸ਼ ਮਿਲਣ ਤੇ ਵਿਦਿਆਰਥੀ, ਜਿਵੇਂ-ਖੱਬਾ ਪੈਰ ਜ਼ਮੀਨ ਨੂੰ ਛੂਹ ਲਵੇਗਾ, ਸੱਜਾ | ਪੈਰ ਖੱਬੇ ਪੈਰ ਦੇ ਬਰਾਬਰ ਆਏਗਾ ਅਤੇ ਵਿਦਿਆਰਥੀ ਉੱਥੇ ਖੜੇ ਹੋ ਜਾਏਗਾ ਅਤੇ ਉਹਨਾਂ ਦੇ ਦੋਨੋਂ ਹੱਥ ਬਰਾਬਰ ਹੋਣਗੇ ਅਤੇ ਵਿਦਿਆਰਥੀ ਸਾਵਧਾਨ ਸਥਿਤੀ ਵਿਚ ਹੋਣਗੇ ।

ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education

Punjab State Board PSEB 10th Class Physical Education Book Solutions ਲੇਜ਼ੀਅਮ, ਡੰਬਲ (Lazium, Dumble) Game Rules.

ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education

ਲੇਜ਼ੀਅਮ
(Lazium)

ਲੇਜ਼ੀਅਮ-ਇਸ ਵਿਚ 16 ਲੱਕੜੀਆਂ ਦਾ ਇਕ ਲੰਬਾ ਹੈੱਡਲ ਹੁੰਦਾ ਹੈ । ਜਿਸਦੇ ਨਾਲ ਲੋਹੇ ਦੀ ਚੇਨ ਲੱਗੀ ਹੁੰਦੀ ਹੈ । ਜੋ ਲੱਕੜੀ ਦੇ ਦੋਨਾਂ ਸਿਰਿਆਂ ਨਾਲ ਜੁੜੀ ਹੁੰਦੀ ਹੈ । ਇਸ ਵਿਚ 15″ ਦੀ ਇਕ ਛੜ ਹੁੰਦੀ ਹੈ । ਜਿਸ ਨੂੰ ਫੜ ਕੇ ਲੇਜ਼ੀਅਮ ਨਾਲ ਤਾਲਯੁਕਤ ਝਣਕਾਰ ਅਤੇ ਧੁਨੀ ਉਤਪੰਨ ਕੀਤੀ ਜਾ ਸਕਦੀ ਹੈ । ਇਸ ਦਾ ਭਾਰ ਤਕਰੀਬਨ ਇਕ ਕਿਲੋਗ੍ਰਾਮ ਹੁੰਦਾ ਹੈ ।

ਲੇਜ਼ੀਅਮ ਦਾ ਪ੍ਰਯੋਗ ਭਾਰਤ ਦੇਸ਼ ਦੇ ਪੇਂਡੂ ਖੇਤਰਾਂ ਵਿਚ ਤਾਲਯੁਕਤ ਕਿਰਿਆਵਾਂ ਦੇ ਲਈ ਕੀਤਾ ਜਾਂਦਾ ਹੈ । ਇਸਦੇ ਨਾਲ ਢੋਲ ਤੇ ਤਾਲ ਦਿੱਤੀ ਜਾਂਦੀ ਹੈ । ਸਕੂਲਾਂ ਦੇ ਬੱਚੇ ਇਸ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲੈਂਦੇ ਹਨ । ਇਸ ਲਈ ਲੇਜ਼ੀਅਮ ਨਾਲ ਬੱਚਿਆਂ ਦਾ ਮਨੋਰੰਜਨ ਬਹੁਤ ਜ਼ਿਆਦਾ ਹੁੰਦਾ ਹੈ | ਸਰੀਰਿਕ ਕਸਰਤ ਦੇ ਰੂਪ ਵਿਚ ਵੀ ਲੇਜ਼ੀਅਮ ਦਾ ਬਹੁਤ ਮਹੱਤਵ ਹੈ, ਕਿਉਂਕਿ | ਇਸ ਵਿਚ ਭਾਗ ਲੈਣ ਵਾਲਿਆਂ ਨੂੰ ਕਾਫ਼ੀ ਕਸਰਤ ਕਰਨੀ ਪੈਂਦੀ ਹੈ ।

ਪ੍ਰਸ਼ਨ 1.
ਲੇਜ਼ੀਅਮ ਦੀਆਂ ਮੂਲਭੂਤ ਅਵਸਥਾਵਾਂ ਲਿਖੋ ।
ਉੱਤਰ-
ਲੇਜ਼ੀਅਮ ਦੀਆਂ ਮੂਲਭੂਤ ਅਵਸਥਾਵਾਂ
(FUNDAMENTAL STAGES OF LEZIUM)

1. ਲੇਜ਼ੀਅਮ ਸਕੰਦ – ਇਸ ਨੂੰ ਖੱਬੀ ਭੁਜਾ ਵਿਚ ਪਾ ਕੇ ਮੋਢੇ ‘ਤੇ ਰੱਖਿਆ ਜਾਂਦਾ ਹੈ, ਜੋ ਕਿ ਅੰਡੇ ਦੇ ਰੂਪ ਵਿਚ ਹੁੰਦੀ ਹੈ । ਲੱਕੜੀ ਦਾ ਵੱਡਾ ਹੈਂਡਲ ਮੋਢੇ ਦੇ ਪਿੱਛੇ ਅਤੇ ਲੋਹੇ ਦੀ ਜੰਜ਼ੀਰ ਸਾਹਮਣੇ ਹੁੰਦੀ ਹੈ ।
ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education 1

2. ਆਰਾਮ – ਲੇਜ਼ੀਅਮ ਨੂੰ ਲੋਹੇ ਦੀ ਛੜ ਨਾਲ ਸੱਜੇ ਹੱਥ ਵਿਚ ਫੜ ਕੇ ਅਤੇ ਖੱਬੇ ਹੱਥ ਵਿਚ ਫੜ ਕੇ ਖੱਬੇ ਵੱਲ ਨੂੰ ਲਟਕੇ ਰਹਿਣ ਦਿੱਤਾ ਜਾਂਦਾ ਹੈ । ਜਦੋਂ ਵਿਦਿਆਰਥੀ ਇਸ ਦੇ ਨਾਲ ਹੁਸ਼ਿਆਰ ਅਵਸਥਾ ਵਿਚ ਹੋਵੇ, ਤਾਂ ਆਰਾਮ ਦਾ ਆਦੇਸ਼ ਦਿੱਤਾ ਜਾਂਦਾ ਹੈ ।

3. ਹੁਸ਼ਿਆਰ – ਕਸਰਤ ਸ਼ੁਰੂ ਕਰਨ ਦੇ ਲਈ ਹੁਸ਼ਿਆਰ ਅਵਸਥਾ ਵਿਚ ਆਉਣਾ ਹੁੰਦਾ ਹੈ । ਇਹ ਅਵਸਥਾ ਉਸ ਸਮੇਂ ਕੀਤੀ ਜਾਂਦੀ ਹੈ, ਜਦੋਂ ਬੱਚੇ ਲੇਜ਼ੀਅਮ ਨੂੰ ਮੋਢੇ ‘ਤੇ ਰੱਖ ਕੇ ਸਾਵਧਾਨ ਜਾਂ ਆਰਾਮ ਦੀ ਅਵਸਥਾ ਵਿਚ ਹੋਣ, ਇਹ ਕਿਰਿਆ ਦੋ ਦੀ ਗਿਣਤੀ ਵਿਚ ਕੀਤੀ ਜਾਂਦੀ ਹੈ । ਇਕ ਦੀ ਗਿਣਤੀ ਵਿਚ ਲੋਹੇ ਦੀ ਛੜ ਨੂੰ ਸੱਜੇ ਹੱਥ ਨਾਲ ਫੜਿਆ ਜਾਂਦਾ ਹੈ । ਦੋ ਦੀ ਗਿਣਤੀ ਵਿਚ ਲੇਜ਼ੀਅਮ ਨੂੰ ਖੱਬੇ ਮੋਢੇ ਤੋਂ ਉਤਾਰ ਕੇ ਉਸ ਨੂੰ ਛਾਤੀ ਦੇ ਸਾਹਮਣੇ ਲਿਆਉਂਦੇ ਹਨ । ਖੱਬੇ ਹੱਥ ਨੂੰ ਲੱਕੜੀ ਦਾ ਹੈਂਡਲ ਫੜੇ ਹੋਏ ਅੱਗੇ ਨੂੰ ਫੈਲਾਇਆ ਜਾਂਦਾ ਹੈ ਅਤੇ ਲੋਹੇ ਦੀ ਛੜ ਨੂੰ ਸੱਜੇ ਹੱਥ ਨਾਲ ਛਾਤੀ ਵੱਲ ਖਿੱਚਿਆ ਜਾਂਦਾ ਹੈ । ਕਸਰਤ ਤੋਂ ਬਾਅਦ ਇਸ ਅਵਸਥਾ ਵਿਚ ਆਉਣਾ ਹੁੰਦਾ ਹੈ ।

4. ਪਵਿੱਤਰਤਾ – ਇਹ ਅਵਸਥਾ ਸਕੰਦ ਅਵਸਥਾ ਨਾਲ ਹਾਸਿਲ ਕੀਤੀ ਜਾਂਦੀ ਹੈ । ਸੱਜੇ ਗੋਡੇ ਨੂੰ ਸਿੱਧਾ ਰੱਖ ਕੇ, ਖੱਬੇ ਗੋਡੇ ਵਿਚ ਝੁਕਾਅ ਪਾ ਕੇ ਸੱਜੇ ਪੈਰ ਪਿੱਛੇ ਕਰਕੇ ਗੋਡਾ ਝੁਕਾ ਕੇ, ਖੱਬੇ ਪੰਜੇ ‘ਤੇ ਆਉਣਾ ਚਾਹੀਦਾ ਹੈ ਅਤੇ ਉਸ ਪੈਰ ਨੂੰ ਹੇਠਾਂ ਦਬਾਉਣਾ ਚਾਹੀਦਾ ਹੈ । ਸਰੀਰ ਦਾ ਧੂੜ ਸਿੱਧਾ ਰੱਖ ਕੇ ਛਾਤੀ, ਸਿਰ ਅਤੇ ਅੱਡੀਆਂ ਨੂੰ ਜ਼ਮੀਨ ‘ਤੇ ਰੱਖਦੇ ਹੋਏ, ਉੱਪਰ ਵੱਲ ਨੂੰ ਕਰੋ ਇਸ ਦੇ ਨਾਲ ਸੱਜਾ ਪੈਰ ਖੱਬੇ ਪੈਰ ਦੇ ਸਮਕੋਣ ‘ਤੇ ਰਹੇ ਤੇ ਲੇਜ਼ੀਅਮ ਹੁਸ਼ਿਆਰ ਅਵਸਥਾ ਵਿਚ ਹੋਣੀ ਚਾਹੀਦੀ ਹੈ ।

5. ਚਾਰ ਆਵਾਜ਼–ਸ਼ੁਰੂ ਦੀ ਅਵਸਥਾ ਹੁਸ਼ਿਆਰ ਇਕ ਤੇ ਗੋਡਿਆਂ ਨੂੰ ਸਿੱਧੇ ਰੱਖਦੇ ਹੋਏ, ਧੜ ਨੂੰ ਥੱਲੇ ਝੁਕਾਓ ਅਤੇ ਪੈਰਾਂ ਦੇ ਨੇੜੇ ਪਹਿਲਾ ਸਟਰੋਕ ਲਵੋ । ਇਸ ਅਵਸਥਾ ਵਿਚ ਖੱਬੀ ਕਲਾਈ ਬਾਹਰ ਦੇ ਵੱਲ ਹੋ ਜਾਂਦੀ ਹੈ ਅਤੇ ਲੱਕੜੀ ਦਾ ਹੈਂਡਲ ਸਰੀਰ ਦੇ ਬਰਾਬਰ ਹੋ ਜਾਂਦਾ ਹੈ ।

ਦੂਜੀ ਅਵਸਥਾ ਵਿਚ ਧੜ ਨੂੰ ਉੱਪਰ ਚੁੱਕ ਕੇ ਅਤੇ ਲੋਹੇ ਦੀ ਜੰਜ਼ੀਰ ਨੂੰ ਲੱਕੜੀ ਦੇ ਹੈਂਡਲ ਨੂੰ ਦੂਰ ਖਿੱਚ ਕੇ, ਦੁਸਰਾ ਸਟਰੋਕ ਲਵੇ । ਇਸ ਅਵਸਥਾ ਵਿਚ ਲੇਜ਼ੀਅਮ ਕਮਰ ਦੇ ਕੋਲ ਸਰੀਰ ਦੇ ਸਾਹਮਣੇ ਹੋਵੇਗਾ ।
ਤੀਜੀ ਅਵਸਥਾ ਵਿਚ ਧੜ ਸਿੱਧਾ ਕਰਕੇ ਖੜੇ ਹੋਣ ਦੀ ਅਵਸਥਾ ਵਿਚ ਆ ਕੇ, ਲੱਕੜੀ ਦੇ ਹੈਂਡਲ ਨੂੰ ਜਲਦੀ ਨਾਲ ਸੱਜੇ ਮੋਢੇ ਦੇ ਉੱਪਰ ਨੂੰ ਲਿਆਓ ਖੱਬੇ ਹੱਥ ਸਾਹਮਣੇ ਹੋਣ ।
ਚੌਥੀ ਅਵਸਥਾ ਵਿਚ ਹੈਂਡਲ ਨੂੰ ਉੱਪਰ ਵੱਲ ਨੂੰ ਅਤੇ ਮੂੰਹ ਸਾਹਮਣੇ ਇਸ ਤਰ੍ਹਾਂ ਫੈਲਾਓ ਜਿਸ ਨਾਲ ਲੇਜ਼ੀਅਮ ਵਿਚ ਦੇਖਿਆ ਜਾ ਸਕੇ ।

6. ਇਕ ਜਗਾ – ਇਸ ਕਸਰਤ ਵਿਚ ਪਹਿਲੀਆਂ ਚਾਰ ਗਿਣਤੀਆਂ ‘ਤੇ ਲੇਜ਼ੀਅਮ ਨੂੰ ਅਰਧ-ਗੋਲਾਕਾਰ ਰੂਪ ਵਿਚ ਘੁਮਾ ਕੇ ਖੱਬੇ ਤੋਂ ਸੱਜੇ ਵੱਲ ਲਿਆਇਆ ਜਾਂਦਾ ਹੈ । ਇਸਦੇ ਬਾਅਦ | ਅਗਲੀਆਂ ਚਾਰ ਗਿਣਤੀਆਂ ਵੱਲ ਫਿਰ ਇਸੇ ਤਰ੍ਹਾਂ ਖੱਬੇ ਵੱਲ ਲਿਆਇਆ ਜਾਂਦਾ ਹੈ ।

7. ਆਦਿ ਲਗਾਉ – ਇਸ ਕਸਰਤ ਵਿਚ ਇਕ ਸਥਾਨ ਦੀਆਂ ਸਾਰੀਆਂ ਅੱਠ ਗਿਣਤੀਆਂ | ਉਸੇ ਤਰ੍ਹਾਂ ਹੋਣਗੀਆਂ ਅਤੇ ਨਾਲ ਹੀ ਹਰੇਕ ਵਿਸ਼ਮ ਗਿਣਤੀ ਤੇ ਪੈਰ ਨਾਲ ਕਿਰਿਆ ਕੀਤੀ | ਜਾਵੇਗੀ । ਚਾਰ ਵਾਰੀ ਆਵਾਜ਼ ਭਿੰਨ ਕਰਦੇ ਸਮੇਂ ਖੱਬੀ ਲੱਤ ਨੂੰ ਸੱਜੀ ਲੱਤ ਨਾਲ ਲਾਇਆ | ਜਾਵੇਗਾ ਅਤੇ ਖੱਬਾ ਪੰਜਾ ਸੱਜੀ ਅੱਡੀ ਦੇ ਨੇੜੇ ਜ਼ਮੀਨ ‘ਤੇ ਰੱਖਿਆ ਜਾਂਦਾ ਹੈ । ਲੱਤਾਂ ਨੂੰ ਉੱਪਰ ਨੂੰ ਲੈ ਜਾਂਦੇ ਸਮੇਂ ਪਹਿਲੇ ਉਸ ਨੂੰ ਅੱਗੇ ਫੈਲਾਓ ਅਤੇ ਉਦੋਂ ਦੂਸਰੇ ਦੇ ਉੱਪਰ ਲੈ ਜਾਓ ।

8. ਸ਼ੁਰੂ ਦੀ ਅਵਸਥਾ ਪਵਿੱਤਰ – ਇਸ ਅਵਸਥਾ ਵਿਚ ਪਿੱਛੇ ਘੁੰਮਦੇ ਸਮੇਂ ਚਾਰ ਆਵਾਜ਼ | ਚਾਰ ਵਾਰੀ ਕਰੋ । ਸ਼ੁਰੂ ਦੀ ਅਵਸਥਾ ਵਿਚ ਆਉਣ ਤੇ ਕਿਰਿਆ ਪੂਰੀ ਹੋ ਜਾਂਦੀ ਹੈ । ਘੁੰਮਣ ਦੀ ਕਿਰਿਆ ਸੱਜੇ ਵੱਲ ਨੂੰ ਕੀਤੀ ਜਾਂਦੀ ਹੈ ਅਤੇ ਲੇਜ਼ੀਅਮ ਨੂੰ ਸਾਹਮਣੇ ਦੇ ਵੱਲ ਛਾਤੀ ਦੀ ਉੱਚਾਈ ਤੱਕ ਰੱਖਿਆ ਜਾਂਦਾ ਹੈ । ਤਾਲ ਨੂੰ ਬਣਾਏ ਰੱਖਣ ਦੇ ਲਈ ਚੌਥੀ ਗਿਣਤੀ ਦੇ ਨਾਲ ਤੇਜ਼ੀ ਨਾਲ ਮੁੜਿਆ ਜਾਵੇ । ਇਸ ਕਸਰਤ ਨੂੰ ਕਰਦੇ ਸਮੇਂ ਭੁਜਾ ਗੋਲਾਕਾਰ ਘੁਮਾਈ ਜਾਂਦੀ ਹੈ ।

9. ਦੋ ਰੁੱਖ – ਇਹ ਅੱਠ ਗਿਣਤੀ ਦੀ ਕਸਰਤ ਹੈ । ਇਸ ਵਿਚ ਪਵਿੱਤਰਤਾ ਸ਼ੁਰੂ ਦੀ | ਅਵਸਥਾ ਵਿਚ ਹੁੰਦੀ ਹੈ । ਤਿੰਨ ਤਕ ਦੀ ਗਿਣਤੀ ਤਿੰਨ ਗਿਣਤੀ ਦੇ ਸਮਾਨ ਹੁੰਦੀ ਹੈ । ਚੌਥੇ ਤੇ ਉਲਟ ਦਿਸ਼ਾ ਦੇ ਵੱਲ ਮੂੰਹ ਕਰਦੇ ਹੋਏ ਬਦਲੀ ਹੋਈ ਪਵਿੱਤਰਤਾ ਸਥਿਤੀ ਵਿਚ ਖੱਬੇ ਤੋਂ ਇਕਦਮ ਅੱਗੇ ਨੂੰ ਝਟਪਦੇ ਹੋਏ ਚਾਰ ਵਾਰ ਆਵਾਜ਼ ਕਰੋ । ਪੰਜ ਤੇ ਲੇਜ਼ੀਅਮ ਨੂੰ ਉਲਟਾ ਕਰਦੇ ਹੋਏ ਖੱਬੇ ਵੱਲ ਸੱਜੇ ਪੰਜੇ ਨਾਲ ਨੇੜੇ ਹੋ ਕੇ ਚਾਰ ਆਵਾਜ਼ ਕਰੋ : ਛੇ ਦੋ ਬਰਾਬਰ, ਸੱਤ | ਸ਼ੁਰੂ ਦੀ ਦਿਸ਼ਾ ਵਿਚ ਪੂਰੀ ਤਰ੍ਹਾਂ ਮੁੜੀ ਅਤੇ ਚੰਗੀ ਪਵਿੱਤਰਤਾ ਅਵਸਥਾਵਾਂ ਬਣਾਏ ਰੱਖਦੇ ਹੋਏ ਚਾਰ ਆਵਾਜ਼ ਤਿੰਨ ਕਰੋ ਅਤੇ ਅੱਠ ਉੱਪਰ ਸ਼ੁਰੂ ਕੀਤੀ ਅਵਸਥਾ ਜਾਰੀ ਰੱਖੋ

10. ਅੱਗੇ ਫਲਾਂਗ – ਇਹ ਦਸ ਗਿਣਤੀ ਦੀ ਕਸਰਤ ਹੈ । ਸ਼ੁਰੂ ਦੀ ਅਵਸਥਾ ਪਵਿੱਤਰ ਹੁੰਦੀ ਹੈ । ਇਕ ਅੱਗੇ ਝੁਕ ਕੇ ਖੱਬੇ ਪੰਜੇ ਦੇ ਨੇੜੇ ਚਾਰ ਆਵਾਜ਼ ਤਿੰਨ ਉਸ ਸਮੇਂ ਕਰੋ, ਜਦੋਂ ਸੱਜੇ ਪੈਰ ਨਾਲ ਲਿਆ ਗਿਆ ਕਦਮ ਪੂਰਾ ਹੋ ਜਾਵੇ, ਜਿੱਥੇ ਖੱਬੇ ਵੱਲ ਨੂੰ ਮੁੜਿਆ ਜਾਂਦਾ ਹੈ । ਤੀਸਰੀ ਗਿਣਤੀ ਤੇ ਸੱਜੇ ਪੈਰ ਨਾਲ ਅੱਗੇ ਕਦਮ ਕਰਦੇ ਹੋਏ ਪਿੱਛੇ ਮੁੜ ਕੇ ਦੂਸਰੀ ਦਿਸ਼ਾ ਵੱਲ ਮੂੰਹ ਕਰਕੇ ਖੱਬੇ ਪੈਰ ਨਾਲ ਅੱਗੇ ਨੂੰ ਉਛਲਦੇ ਹਨ । ਇਸ ਤਰ੍ਹਾਂ ਖੱਬੇ ਪੰਜੇ ਦੇ ਨਜ਼ਦੀਕ ਪੰਜ ਤੇ ਚਾਰ ਆਵਾਜ਼ ਇਕ ਕੀਤਾ ਜਾਂਦਾ ਹੈ । ਛੇਵਾਂ ਅਤੇ ਸੱਤਵਾਂ ਸਟਰੋਕ ਲੈਂਦੇ ਸਮੇਂ ਲੇਜ਼ੀਅਮ ਦੇ ਨਾਲ ਬਣਿਆ ਪੈਰ ਵੀ ਅੱਗੇ ਲਿਆਂਦਾ ਜਾਂਦਾ ਹੈ ਅਤੇ ਪਵਿੱਤਰ ਅਵਸਥਾ ਦੇ ਨਾਲ ਅੱਗੇ ਰੱਖ ਦਿੱਤਾ ਜਾਂਦਾ ਹੈ । ਅੱਠ ਤੇ ਚਾਰ ਆਵਾਜ਼ ਚਾਰ ਵਾਰ ਕਰੋ । ਨੌਵੇਂ ਤੇ ਹੇਠਾਂ ਝੁਕਦੇ ਹੋਏ ਚਾਰ ਆਵਾਜ਼ ਇਕ ਸਟਰੋਕ ਖੱਬੇ ਪੰਜੇ ਦੇ ਨੇੜੇ ਲਿਆਇਆ ਜਾਂਦਾ ਹੈ । ਦਸਵੇਂ ਤੇ ਧੜ ਨੂੰ ਉੱਪਰ ਉਠਾ ਕੇ ਚਾਰ ਆਵਾਜ਼ ਦੋ ਕਰਕੇ ਪਵਿੱਤਰ ਅਵਸਥਾ ਲੈਣੀ ਚਾਹੀਦੀ ਹੈ ।

11. ਪਿੱਛੇ ਫਲਾਂਗ – ਇਸ ਕਸਰਤ ਵਿਚ ਗਿਣਤੀ ਦਸ ਤੋਂ ਸ਼ੁਰੂ ਹੋਵੇਗੀ ਅਤੇ ਸ਼ੁਰੂ ਦੀ ਅਵਸਥਾ ਪਵਿੱਤਰ ਹੁੰਦੀ ਹੈ | ਪਹਿਲਾਂ ਖੱਬੇ ਪੰਜੇ ਦੇ ਨੇੜੇ ਚਾਰ ਆਵਾਜ਼ ਇਕ ਕਰੋ ਦੁਸਰੇ ਅਤੇ ਤੀਸਰੇ ਵਿਚ ਸੱਜੇ ਵੱਲ ਘੁੰਮਦੇ ਸਮੇਂ ਆਵਾਜ਼ ਦੋ ਕਰੋ ਅਤੇ ਉਲਟ ਦਿਸ਼ਾ ਵਿਚ ਖੱਬੇ ਪੈਰ ਅੱਗੇ ਵਧਾਅ ਕੇ ਚਾਰ ਆਵਾਜ਼ ਤਿੰਨ ਕਰੋ ਚਾਰ ਤੇ ਚਾਰ ਆਵਾਜ਼ ਚਾਰ ਕਰੋ । ਪੰਜ ਤੇ ਖੱਬੇ ਪੰਜੇ ਦੇ ਨੇੜੇ ਚਾਰ ਆਵਾਜ਼ ਇਕ ਕਰੋ । ਛੇਵੇਂ ਅਤੇ ਸੱਤਵੇਂ ਤੇ ਖੱਬੇ ਪੈਰ ਵੱਲ ਘੁੰਮਦੇ ਹੋਏ ਉਸ ਵੱਲ ਸੱਜਾ ਪੈਰ ਪਿੱਛੇ ਰੱਖੋ । ਅੱਠ ਤੇ ਚਾਰ ਆਵਾਜ਼ ਚਾਰ ਇੱਥੇ ਵਿਦਿਆਰਥੀ ਖੱਬੇ ਵੱਲ ਪਵਿੱਤਰ ਸਥਿਤੀ ਵਿਚ ਹੋਣਗੇ । ਨੌਵੇਂ ਤੇ ਹੇਠਾਂ ਝੁਕਦੇ ਹੋਏ ਚਾਰ ਆਵਾਜ਼ ਇਕ ਦੀ ਜਾਂਦੀ ਹੈ ।

12. ਅੱਗੇ ਝੁਕਣਾ – ਇਕ ਤੇ ਖੱਬਾ ਪੈਰ ਥੋੜ੍ਹਾ ਜਿਹਾ ਅੱਗੇ ਨੂੰ ਰੱਖੋ । ਸੱਜੇ ਵੱਲ ਹੇਠਾਂ ਝੁਕੋ · ਅਤੇ ਲੁਕੇ ਹੋਏ ਧੜ ਦੀ ਹਾਲਤ ਵਿਚ ਲੇਜ਼ੀਅਮ ਖੋਲ੍ਹੇ । ਦੋ ਤੇ ਸੱਜਾ ਪੈਰ 3’ ਉੱਪਰ ਉਠਾਓ | ਅਤੇ ਲੁਕੇ ਹੋਏ ਧੜ ਦੀ ਸਥਿਤੀ ਵਿਚ ਸਾਹਮਣੇ ਵੱਲ ਲੇਜ਼ੀਅਮ ਬੰਦ ਕਰੋ । ਤਿੰਨ ਪਰ ਸੱਜਾ | ਪੈਰ ਥੋੜਾ ਜਿਹਾ ਅੱਗੇ ਰੱਖੋ ਅਤੇ ਸੱਜੇ ਵੱਲ ਗਿਣਤੀ ਇਕ ਦੀ ਹਰਕਤ ਦੁਹਰਾਓ | ਇਸ ਪਕਾਰ ਕਸਰਤ ਜਾਰੀ ਰੱਖੀ ਜਾ ਸਕਦੀ ਹੈ । ਇਸ ਪ੍ਰਕਾਰ ਲੇਜ਼ੀਅਮ ਦੀਆਂ ਭਿੰਨ-ਭਿੰਨ ਕਸਰਤਾਂ ਕੀਤੀਆਂ ਜਾ ਸਕਦੀਆਂ ਹਨ ।

ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education

ਪ੍ਰਸ਼ਨ 2.
ਡੰਬਲ ਦੀ ਕਸਰਤ ਤੇ ਇਨ੍ਹਾਂ ਦੀਆਂ ਕਿਸਮਾਂ ਲਿਖੋ ।
ਉੱਤਰ-
ਡੰਬਲ
(DUMBLE)

1. ਡੰਬਲ – ਡੰਬਲ ਪੱਛਮੀ ਦੇਸ਼ਾਂ ਦੀ ਖੇਡ ਹੈ, ਜੋ ਸਰੀਰ ਨਿਰਮਾਣ ਦੇ ਲਈ ਜਿਮਨੇਜ਼ਿਅਮ ਵਿਚ ਪ੍ਰਯੋਗ ਕੀਤਾ ਜਾਂਦਾ ਹੈ । ਡੰਬਲ ਦੋ ਪ੍ਰਕਾਰ ਦੇ ਹੁੰਦੇ ਹਨ । ਇਕ ਭਾਰੀ ਲੋਹੇ ਦੇ ਤੇ ਦੂਸਰੇ ਹਲਕੇ ਲੱਕੜੀ ਦੇ ! ਡੰਬਲ ਦਾ ਅਰਥ ਦੋ ਸਿਰਾ ਭਾਰ ਹੈ । ਲੱਕੜੀ ਦੇ ਡੰਬਲ ਵਿਚ ਸਕੂਲਾਂ ਦੇ ਬੱਚੇ ਕਸਰਤ ਕਰਦੇ ਹਨ । ਇਕ ਹੱਥ ਵਿਚ ਇਕ ਡੰਬਲ ਫੜਿਆ ਜਾਂਦਾ ਹੈ ਅਤੇ ਬਾਹਾਂ ਨੂੰ ਘੁਮਾ ਕੇ ਇਨ੍ਹਾਂ ਦਾ ਅਭਿਆਸ ਕੀਤਾ ਜਾਂਦਾ ਹੈ । ਡੰਬਲ ਨਾਲ ਕਸਰਤ ਕਰਨ ਦਾ ਉਦੇਸ਼ ਉਹ ਕਸਰਤ ਹੈ ਜਿਸ ਨਾਲ ਸਰੀਰਿਕ ਅਤੇ ਮਾਨਸਿਕ ਵਿਕਾਸ ਹੋ ਸਕੇ । ਇਨ੍ਹਾਂ ਦੇ ਨਾਲ ਬਾਂਹਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ । ਛਾਤੀ ਚੌੜੀ ਹੋ ਕੇ ਜ਼ਿਆਦਾ ਹਵਾ ਸਾਹ ਦੇ ਰਾਹੀਂ ਦਿਲ ਤਕ ਪਹੁੰਚਦੀ ਹੈ, ਜਿਸ ਨਾਲ ਖੂਨ ਸਾਫ਼ ਹੁੰਦਾ ਹੈ । ਸਾਫ਼ ਖ਼ੂਨ ਮਿਲਣ ਨਾਲ ਸਰੀਰ ਨਿਰੋਗ ਅਤੇ ਸਵਸਥ ਰਹਿੰਦਾ ਹੈ । ਪੁਰਾਤਨ ਕਾਲ ਵਿਚ ਮਲ ਯੁੱਧ ਅਤੇ ਕੁਸ਼ਤੀਆਂ ਕਰਨ ਵਾਲੇ ਡੰਬਲ ਦਾ ਅਭਿਆਸ ਜ਼ਰੂਰ ਕਰਦੇ ਸਨ । ਜਿਹਨਾਂ ਲੋਕਾਂ ਨੇ ਬਾਂਹਾਂ ਦੀਆਂ ਮਾਸਪੇਸ਼ੀਆਂ ਬਣਾਉਣੀਆਂ ਹੁੰਦੀਆਂ ਸੀ ਅਤੇ ਸੀਨਾ ਚੌੜਾ ਕਰਨਾ ਹੁੰਦਾ ਸੀ ਉਹ ਵੀ ਡੰਬਲ ਦੀ ਕਸਰਤ ਕਰਦੇ ਸਨ ।
ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education 2
ਅੱਜ ਵੀ ਡੰਬਲ ਦਾ ਪ੍ਰਯੋਗ ਪੁਰਾਤਨ ਸਮੇਂ ਦੀ ਤਰ੍ਹਾਂ ਹੀ ਹੁੰਦਾ ਹੈ । ਡੰਬਲ ਇਕ ਪ੍ਰਕਾਰ ਦਾ ਖੇਡ ਵੀ ਹੈ ਅਤੇ ਕਸਰਤ ਦਾ ਸਾਧਨ ਵੀ । ਖੇਡ ਅਤੇ ਕਸਰਤ ਦੇ ਨਾਲ ਇਹ ਮਨੋਰੰਜਨ ਦਾ ਸਾਧਨ ਵੀ ਹੈ । ਡੰਬਲ ਸੁੱਕੀ ਲੱਕੜੀ ਦਾ ਬਣਿਆ ਹੁੰਦਾ ਹੈ । ਜਿਸਦੇ ਵਿਚ ਮੁੱਠ ਹੁੰਦੀ ਹੈ । ਇਹ ਦੋਨਾਂ ਸਿਰਿਆਂ ਤੋਂ ਗੋਲ ਅਤੇ ਮੋਟਾ ਹੁੰਦਾ ਹੈ । ਇਸ ਮੁਠ ਨੂੰ ਹੱਥ ਨਾਲ ਫੜਿਆ ਜਾਂਦਾ ਹੈ । ਸੁੱਕੀ ਲੱਕੜੀ ਦੇ ਡੰਬਲ ਮਜ਼ਬੂਤ ਹੁੰਦੇ ਹਨ । ਇਸ ਦੀ ਆਵਾਜ਼ ਵੀ ਕਾਫ਼ੀ ਤਿੱਖੀ ਹੁੰਦੀ ਹੈ । ਡੰਬਲ ਕਸਰਤ ਵਿਚ ਪਰਸਪਰ ਟਕਰਾਇਆ ਜਾਂਦਾ ਹੈ । ਇਸ ਲਈ ਇਨ੍ਹਾਂ ਨੂੰ ਸਾਵਧਾਨੀ ਨਾਲ ਫੜਨ ਦੀ ਜ਼ਰੂਰਤ ਹੁੰਦੀ ਹੈ । ਡੰਬਲ ਨੂੰ ਵਿਚੋਂ ਫੜ ਕੇ, ਪਹਿਲੇ ਮੁਠ ਦੇ ਗਿਰਦ, ਚਾਰੋਂ ਉਂਗਲੀਆਂ ਨੂੰ ਲਪੇਟ ਲਿਆ ਜਾਂਦਾ ਹੈ । ਅੰਗੂਠਾ ਚਾਰੋਂ ਉਂਗਲੀਆਂ ਦੇ ਵਿੱਚ | ਰੱਖਿਆ ਜਾਂਦਾ ਹੈ । ਡੰਬਲ ਇਸ ਢੰਗ ਨਾਲ ਫੜਨਾ ਚਾਹੀਦਾ ਹੈ ਕਿ ਡੰਬਲ ਟਕਰਾਉਂਦੇ ਸਮੇਂ ਹੱਥ ਨਾਲ ਡਿੱਗ ਨਾ ਜਾਵੇ ।

2. ਡੰਬਲ ਕਰਦੇ ਸਮੇਂ ਸਰੀਰ ਦੀ ਸਥਿਤੀ – ਡੰਬਲ ਕਰਦੇ ਸਮੇਂ ਪੈਰ ਤੇ ਅੱਡੀਆਂ ਮਿਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਪੰਜੇ ਖੁੱਲ੍ਹੇ ਹੋਣੇ ਚਾਹੀਦੇ ਹਨ । ਗੋਡੇ ਅਤੇ ਲੱਤਾਂ ਸਿੱਧੀਆਂ ਹੋਣ । ਮੋਢੇ ਨੂੰ ਪਿੱਛੇ ਖਿੱਚਣ ਨਾਲ ਛਾਤੀ ਨੀ ਹੋਵੇਗੀ । ਅੱਖਾਂ ਸਾਹਮਣੇ ਸਿੱਧੀਆਂ ਹੋਣਗੀਆਂ । ਡੰਬਲ , ਕਰਦੇ ਸਮੇਂ ਵਿਦਿਆਰਥੀ ਵਿਸ਼ਰਾਮ ਨਾਲ ਸਾਵਧਾਨ ਅਵਸਥਾ ਵਿਚ ਆਉਂਦਾ ਹੈ ਅਤੇ ਦੋਨਾਂ ਹੱਥਾਂ ਵਿਚ ਡੰਬਲ ਫੜੇ ਹੁੰਦੇ ਹਨ ਅਤੇ ਉਹਨਾਂ ਨੂੰ ਸਾਵਧਾਨ ਸਥਿਤੀ ਵਿਚ ਰਹਿਣਾ ਪੈਂਦਾ ਹੈ ।
ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education 3
ਪਹਿਲੇ ਅਭਿਆਸ ਨੂੰ ਸ਼ੁਰੂ ਕਰਦੇ ਹੋਏ ਲੀਡਰ ਸਾਵਧਾਨ ਦੀ ਮੁਦਰਾ (ਅਵਸਥਾ ਵਿਚ ਹੋਣ ਦਾ ਨਿਰਦੇਸ਼ ਦਿੰਦਾ ਹੈ । ਉਸਦੇ ਆਦੇਸ਼ ‘ਤੇ ਵਿਦਿਆਰਥੀ ਸਾਵਧਾਨ ਅਵਸਥਾ ਵਿੱਚ ਡੰਬਲ ਫੜੇ ਹੋਏ ਆਪਣੇ ਹੱਥ ਉੱਪਰ ਵੱਲ ਨੂੰ ਉਠਾਉਂਦੇ ਹਨ ਤੇ ਉਹ ਡੰਬਲਾਂ ਨੂੰ ਆਪਣੀ ਕੂਹਣੀ ਵੱਲ ਨੂੰ ਮੋੜਦੇ ਹਨ । ਡੰਬਲਾਂ ਨੂੰ ਆਪਣੇ ਪੇਟ ਕੋਲ ਲਿਆਉਂਦੇ ਹਨ ਅਤੇ ਦੋਨਾਂ ਪੈਰਾਂ ਨੂੰ ਮਿਲਾਉਂਦੇ ਹੋਏ ਇਕ ਹੀ ਸੁਰ ਤੇ ਖੱਬੇ ਅਤੇ ਸੱਜੇ ਹੱਥ ਦੇ ਡੰਬਲ ਇਕ-ਦੂਜੇ ਨਾਲ ਟਕਰਾਉਂਦੇ ਹਨ, ਡੰਬਲ ਜਦੋਂ ਪਰਸਪਰ ਟਕਰਾਉਂਦੇ ਹਨ ਤੇ ਨਾਲ ਹੀ ਮਿਲੀ-ਜੁਲੀ ਧੁਨੀ ਪੈਦਾ ਹੁੰਦੀ ਹੈ । ਉਸਦੇ ਅਨੁਸਾਰ ਲੀਡਰ ਵਿਸ਼ਰਾਮ ਦਾ ਆਦੇਸ਼ ਦਿੰਦਾ ਹੈ । ਵਿਸ਼ਰਾਮ ਦੇ ਆਦੇਸ਼ ਤੇ ਸਾਰੇ ਵਿਦਿਆਰਥੀ ਆਪਣੇ ਸੱਜੇ ਪੈਰ ਨੂੰ ਉਠਾਉਣਗੇ ਅਤੇ ਘੱਟ ਤੋਂ ਘੱਟ 6 ਇੰਚ ਦੀ ਦੂਰੀ ਤੇ ਜ਼ੋਰ ਨਾਲ ਭੂਮੀ ‘ਤੇ ਪਟਕ ਕੇ ਇਕੱਠੇ ਧੁਨੀ ਪੈਦਾ ਕਰਨਗੇ ।

ਇੰਝ ਕਰਦੇ ਹੋਏ ਉਹ ਦੋਨਾਂ ਹੱਥਾਂ ਨਾਲ ਫੜੇ ਹੋਏ ਡੰਬਲ ਨੂੰ ਪਿੱਛੇ ਵੱਲ ਲੈ ਜਾਣਗੇ ਅਤੇ ਇਕੱਠਾ ਡੰਬਲ ਇਸ ਤਰ੍ਹਾਂ ਵਜਾਉਣਗੇ ਕਿ ਇਕ ਸਾਖ਼ ਧੁਨੀ ਪੈਦਾ ਹੋਵੇ । ਉਸ ਤੋਂ ਬਾਅਦ ਸਾਵਧਾਨ ਦਾ ਆਦੇਸ਼ ਦੇਣ ਤੇ ਅਭਿਆਸ ਕਰਤਾ ਕੁਹਣੀ ਨੂੰ ਮੋੜ ਕੇ ਅਤੇ ਦੋਨਾਂ ਹੱਥਾਂ ਨਾਲ ਫੜੇ ਭੰਬਲਾਂ ਨੂੰ ਆਪਣੇ-ਆਪਣੇ ਸਾਹਮਣੇ ਲਿਆ ਕੇ ਟਕਰਾਉਣਗੇ ਅਤੇ ਇਕ ਸਾਖ਼ ਧੁਨੀ
ਉਤਪੰਨ ਕਰਨਗੇ । ਫਿਰ ਆਪਣੇ ਦੋਨਾਂ ਹੱਥਾਂ ਨੂੰ ਸਿੱਧਾ ਭੂਮੀ ਵੱਲ ਲੈ ਜਾਂਦੇ ਹਨ । ਇਸ | ਅਭਿਆਸ ਵਿਚ ਹੇਠਾਂ ਲਿਖੀਆਂ ਅਵਸਥਾਵਾਂ ਹੁੰਦੀਆਂ ਹਨ ।

ਇਸ ਅਵਸਥਾ ਵਿਚ ਸਭ ਤੋਂ ਪਹਿਲਾਂ ਸਾਵਧਾਨ ਹੋਈਏ । ਦੋਨਾਂ ਪੈਰਾਂ ਦੀਆਂ ਅੱਡੀਆਂ | ਆਪਸ ਵਿਚ ਮਿਲਾਈਆਂ ਜਾਂਦੀਆਂ ਹਨ ਅਤੇ ਪੰਜੇ ਫੈਲੇ ਹੋਏ ਹੁੰਦੇ ਹਨ ।
ਕੁਹਣੀ ਨੂੰ ਘੁਮਾ ਕੇ ਦੋਨਾਂ ਹੱਥਾਂ ਵਿਚ ਫੜੇ ਡੰਬਲਾਂ ਨੂੰ ਪਰਸਪਰ ਟਕਰਾਇਆ ਜਾਂਦਾ ਹੈ ਅਤੇ ਧੁਨੀ ਪੈਦਾ ਕੀਤੀ ਜਾਂਦੀ ਹੈ ।
ਦੁਸਰੀ ਅਵਸਥਾ ਵਿਚ ਆਉਣ ਦੇ ਲਈ ਪਹਿਲੀ ਅਵਸਥਾ ਨੂੰ ਬਦਲ ਦਿੱਤਾ ਜਾਂਦਾ ਹੈ । ਇਸ ਵਿਚ ਦੋਨਾਂ ਹੱਥਾਂ ਨੂੰ ਸਿੱਧਾ ਅੱਗੇ ਨੂੰ ਕੀਤਾ ਜਾਂਦਾ ਹੈ ।
ਹੱਥਾਂ ਦੀਆਂ ਹਥੇਲੀਆਂ ਭੂਮੀ ਵੱਲ ਕੀਤੀਆਂ ਜਾਂਦੀਆਂ ਹਨ । ਉਪਰੋਕਤ ਮੁਦਰਾ ਵਿਚ ਡੰਬਲ ਪਰਸਪਰ ਤੀਸਰੀ ਅਵਸਥਾ ਵਿਚ ਆਉਣ ਦੇ ਲਈ ਦੂਸਰੀ ਅਵਸਥਾ ਵਿਚ ਪਰਿਵਰਤਨ ਕੀਤਾ ਜਾਂਦਾ ਹੈ ।

ਤੀਸਰੀ ਅਵਸਥਾ ਤੋਂ ਪਹਿਲੀ ਅਵਸਥਾ ਵਿਚ ਆਇਆ ਜਾਂਦਾ ਹੈ । ਇਸ ਅਵਸਥਾ ਵਿਚ ਹੱਥਾਂ ਨੂੰ ਆਪਣੀ ਠੋਡੀ ਦੇ ਹੇਠਾਂ ਲਿਆਇਆ ਜਾਂਦਾ ਹੈ । ਇਸ ਅਵਸਥਾ ਵਿਚ ਹੱਥਾਂ ਦੀਆਂ ਹਥੇਲੀਆਂ ਉੱਪਰ ਨੂੰ ਹੁੰਦੀਆਂ ਹਨ ।

ਹੱਥਾਂ ਨੂੰ ਠੋਡੀ ਦੇ ਹੇਠਾਂ ਲਿਆ ਕੇ ਡੰਬਲਾਂ ਨੂੰ ਪਰਸਪਰ ਟਕਰਾਇਆ ਜਾਂਦਾ ਹੈ ਅਤੇ ਇਕ ਸਾਰ ਧੁਨੀ ਪੈਦਾ ਕੀਤੀ ਜਾਂਦੀ ਹੈ ।
ਚੌਥੀ ਅਵਸਥਾ ਵਿਚ ਆਉਣ ਦੇ ਲਈ ਫਿਰ ਤੋਂ ਤੀਸਰੀ ਅਵਸਥਾ ਵਿਚ ਪਰਿਵਰਤਨ ਕੀਤਾ ਜਾਂਦਾ ਹੈ । ਇਸ ਅਵਸਥਾ ਵਿਚ ਸਾਵਧਾਨ ਸਥਿਤੀ ਵਿਚ ਆਇਆ ਜਾਂਦਾ ਹੈ ।
ਸਾਵਧਾਨ ਸਥਿਤੀ ਵਿਚ ਅਭਿਆਸ ਕਰਨ ਵਾਲਾ ਅੱਡੀਆਂ ਨੂੰ ਮਿਲਾ ਕੇ ਅਤੇ ਪੰਜੇ ਖੋਲ ਕੇ ਰੱਖਦੇ ਹਨ । ਉਹਨਾਂ ਦੀਆਂ ਲੱਤਾਂ ਸਿੱਧੀਆਂ ਹੁੰਦੀਆਂ ਹਨ ਅਤੇ ਗੋਡੇ ਲਗਭਗ ਇਕਦੂਸਰੇ ਨਾਲ ਮਿਲੇ ਹੋਏ ਹੁੰਦੇ ਹਨ । ਹੱਥਾਂ ਵਿਚ ਫੜੇ ਹੋਏ ਡੰਬਲ ਹੇਠਾਂ ਸਰੀਰ ਦੇ ਨਾਲ ਸਪੱਰਸ਼ ਕਰਦੇ ਹਨ । ਇਸ ਸਮੇਂ ਗਰਦਨ ਸਿੱਧੀ ਹੁੰਦੀ ਹੈ । ਨਜ਼ਰਾਂ ਸਾਹਮਣੇ ਵੱਲ ਦੇਖਦੀਆਂ ਹਨ | ਮੋਢੇ ਪਿੱਛੇ ਨੂੰ ਖਿੱਚੇ ਹੋਏ ਅਤੇ ਸੀਨਾ ਤਣਿਆ ਹੋਇਆ ਹੁੰਦਾ ਹੈ ।

(ਉ) ਪਹਿਲੀ ਅਵਸਥਾ – ਅਭਿਆਸ ਨੰਬਰ 4 ਦੀ ਵਿਚ ਅਵਸਥਾ ਅਭਿਆਸ ਕਰਨ ਵਾਲੇ ਸਾਵਧਾਨ ਦੀ ਅਵਸਥਾ ਵਿਚ ਖੜ੍ਹੇ ਹੁੰਦੇ ਹਨ । ਦੋਵੇਂ ਬਾਂਹਾਂ ਨੂੰ ਅੱਗੇ ਵੱਲ ਫੈਲਾਇਆ ਜਾਂਦਾ ਹੈ । ਹੱਥ ਦੀਆਂ ਹਥੇਲੀਆਂ ਅੱਗੇ ਨੂੰ ਝੁਕੀਆਂ ਹੁੰਦੀਆਂ ਹਨ ।

ਇਸ ਅਵਸਥਾ ਵਿਚ ਡੰਬਲ ਪਰਸਪਰ ਟਕਰਾ ਕੇ ਧੁਨੀ ਪੈਦਾ ਹਨ ਕਰਦੇ ਹਨ ਅਤੇ ਇਸ ਤਰ੍ਹਾਂ ਕਰਦੇ ਸਮੇਂ ਨਜ਼ਰ ਸਾਹਮਣੇ ਨੂੰ ਸਿੱਧੀ ਰੱਖੀ ਜਾਂਦੀ ਹੈ ।

(ਅ) ਦੂਸਰੀ ਅਵਸਥਾ – ਦੂਸਰੀ ਅਵਸਥਾ ਵਿਚ ਆਉਣ ਦੇ ਲਈ ਪਹਿਲੀ ਅਵਸਥਾ ਵਿਚ ਪਰਿਵਰਤਨ ਕੀਤਾ ਜਾਂਦਾ ਹੈ ।
ਦੋਨਾਂ ਹੱਥਾਂ ਨੂੰ ਉੱਪਰ ਵੱਲ ਸਿੱਧਾ ਕੀਤਾ ਜਾਂਦਾ ਹੈ ਅਤੇ ਡੰਬਲ ਸਿਰ ਦੇ ਉੱਪਰ ਲਿਜਾਏ ਜਾਂਦੇ ਹਨ । ਇਸ ਅਵਸਥਾ ਵਿਚ ਦੋਨਾਂ ਦੀਆਂ ਹਥੇਲੀਆਂ ਅੱਗੇ ਨੂੰ ਆਉਂਦੀਆਂ ਹਨ । ਬਾਂਹਾਂ ਪਿੱਛੇ ਰੱਖ ਕੇ ਡੰਬਲ ਆਪਸ ਵਿਚ ਟਕਰਾਏ ਜਾਂਦੇ ਹਨ ਅਤੇ ਇਕ ਸਾਰ ਧੁਨੀ ਉਤਪੰਨ ਕੀਤੀ ਜਾਂਦੀ ਹੈ । ਇਸ ਅਵਸਥਾ ਵਿਚ ਧਿਆਨ ਰੱਖਣਾ ਚਾਹੀਦਾ ਹੈ ਕਿ ਅਭਿਆਸ ਕਰਨ ਵਾਲੇ ਦਾ ਚਿਹਰਾ ਸੂਰਜ ਵੱਲ ਨਾ ਹੋਵੇ ।

(ਅ) ਤੀਸਰੀ ਅਵਸਥਾ – ਇਸ ਅਵਸਥਾ ਵਿਚ ਆਉਣ ਦੇ ਲਈ ਦੂਸਰੀ ਅਵਸਥਾ ਵਿਚ ਪਰਿਵਰਤਨ ਕੀਤਾ ਜਾਂਦਾ ਹੈ । ਉੱਪਰ ਉੱਠੀਆਂ ਹੋਈਆਂ ਬਾਂਹਾਂ ਨੂੰ ਪਹਿਲੇ ਥੱਲੇ ਲੈ ਕੇ ਆਉਂਦੇ ਹਨ, ਕੂਹਣੀਆਂ ਮੋੜ ਕੇ ਬਾਹਾਂ ਉੱਪਰ ਨੂੰ ਕੀਤੀਆਂ ਜਾਂਦੀਆਂ ਹਨ ਅਤੇ ਠੋਡੀ ਦੇ ਥੱਲੇ ਕੀਤੀਆਂ ਜਾਂਦੀਆਂ ਹਨ । ਇਸ ਅਵਸਥਾ ਵਿਚ ਧਮਨੀਆਂ ਉੱਪਰ ਨੂੰ ਜਾਂਦੀਆਂ ਹਨ ।
ਡੰਬਲਾਂ ਨੂੰ ਠੋਡੀ ਦੇ ਥੱਲੇ ਟਕਰਾ ਕੇ ਧੁਨੀ ਪੈਦਾ ਕੀਤੀ ਜਾਂਦੀ ਹੈ ।

(ੲ) ਚੌਥੀ ਅਵਸਥਾ – ਇਸ ਅਵਸਥਾ ਵਿਚ ਆਉਣ ਦੇ ਲਈ ਉੱਠੇ ਹੋਏ ਹੱਥਾਂ ਨੂੰ ਹੇਠਾਂ ਨੂੰ ਲਿਆਇਆ ਜਾਂਦਾ ਹੈ ।
ਚੌਥੀ ਅਵਸਥਾ ਵਿਚ ਸਾਵਧਾਨ ਮੁਦਰਾ ਬਣਾਈ ਜਾਂਦੀ ਹੈ, ਜਿਸ ਵਿਚ ਅਭਿਆਸ ਕਰਨ ਵਾਲਾ ਅੱਡੀਆਂ ਮਿਲਾ ਕੇ ਅਤੇ ਪੰਜੇ ਖੋਲ੍ਹ ਕੇ ਖੜ੍ਹੇ ਹੁੰਦੇ ਹਨ । ਲੱਤਾਂ ਸਿੱਧੀਆਂ ਹੁੰਦੀਆਂ ਹਨ ਅਤੇ ਗੋਡੇ ਲਗਭਗ ਇਕ-ਦੂਜੇ ਨਾਲ ਸਪਰਸ਼ ਕਰਦੇ ਹਨ । ਇਸ ਸਮੇਂ ਗਰਦਨ ਸਿੱਧੀ ਰੱਖੀ ਜਾਂਦੀ ਹੈ । ਨਜ਼ਰਾ ਸਾਹਮਣੇ ਨੂੰ ਦੇਖਦਿਆਂ, ਮੋਢੇ ਪਿੱਛੇ ਨੂੰ ਖਿੱਚੇ ਹੋਏ ਅਤੇ ਸੀਨਾ ਤਨਿਆ ਹੋਇਆ ਹੁੰਦਾ ਹੈ ।

ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education

ਅਭਿਆਸ 5 ਵਿਚ ਹੇਠਾਂ ਲਿਖੀਆਂ ਚਾਰ ਅਵਸਥਾਵਾਂ ਆਉਂਦੀਆਂ ਹਨ-
(1) ਪਹਿਲੀ ਅਵਸਥਾ ਵਿਚ ਅਭਿਆਸ ਕਰਨ ਵਾਲਾ ਸਾਵਧਾਨ ਮੁਦਰਾ ਵਿਚ ਆਉਂਦਾ ਹੈ । ਫਿਰ ਕੂਹਣੀਆਂ ਨੂੰ ਮੋੜ ਕੇ ਹੱਥ ਉੱਪਰ ਵੱਲ ਨੂੰ ਲੈ ਕੇ ਜਾਂਦੇ ਹਨ ਅਤੇ ਫਿਰ ਹੱਥ ਠੋਡੀ ਦੇ ਥੱਲੇ ਕੀਤੇ ਜਾਂਦੇ ਹਨ ।

(2) ਦੂਸਰੀ ਅਵਸਥਾ ਵਿਚ ਆਉਣ ਦੇ ਲਈ ਪਹਿਲੀ ਅਵਸਥਾ ਵਿਚ ਕਾਫ਼ੀ ਪਰਿਵਰਤਨ ਕੀਤਾ ਜਾਂਦਾ ਹੈ । ਉੱਪਰ ਨੂੰ ਉੱਠੀਆਂ ਬਾਂਹਾਂ ਨੂੰ ਥੱਲੇ ਲਿਆਇਆ ਜਾਂਦਾ ਹੈ ਅਤੇ ਬਾਹਾਂ ਨੂੰ ਪਿੱਛੇ ਨੂੰ ਕਰਕੇ ਹੱਥ ਪਿੱਛੇ ਲਿਆਏ ਜਾਂਦੇ ਹਨ, ਫਿਰ ਦੋਨਾਂ ਨੂੰ ਸਿੱਧਾ ਕਰਨ ਤੋਂ ਬਾਅਦ ਕੂਹਣੀਆਂ ਪੇਟ ਦੇ ਨਾਲ ਲਗਾਈਆਂ ਜਾਂਦੀਆਂ ਹਨ । ਇਸ ਮੁਦਰਾ ਵਿਚ ਡੰਬਲ ਪਰਸਪਰ ਟਕਰਾ ਕੇ ਇੱਕੋ ਸਮੇਂ ਧੁਨੀ ਉਤਪੰਨ ਕੀਤੀ ਜਾਂਦੀ ਹੈ ।

(3) ਤੀਸਰੀ ਅਵਸਥਾ ਵਿਚ ਆਉਣ ਦੇ ਲਈ ਪਿੱਛੇ ਕੀਤੇ ਹੋਏ ਹੱਥਾਂ ਨੂੰ ਉੱਥੋਂ ਹਟਾ ਕੇ ਅੱਗੇ ਲਿਆਇਆ ਜਾਂਦਾ ਹੈ । ਇਸ ਮੁਦਰਾ ਵਿੱਚ ਡੰਬਲ ਪਰਸਪਰ ਟਕਰਾ ਕੇ ਇੱਕੋ ਸਮੇਂ ਧੁਨੀ ਉਤਪੰਨ ਕੀਤੀ ਜਾਂਦੀ ਹੈ ।

(4) ਚੌਥੀ ਅਵਸਥਾ ਵਿੱਚ ਅਭਿਆਸ ਕਰਨ ਵਾਲਾ ਸਾਵਧਾਨੀ ਦੀ ਅਵਸਥਾ ਵਿਚ ਆ ਜਾਂਦੇ ਹਨ, ਡੰਬਲ ਮੁੱਠ ਤੋਂ ਹੱਥਾਂ ਵਿਚ ਫੜੇ ਹੋਏ ਸਰੀਰ ਨੂੰ ਸਪੱਰਸ਼ ਕਰੋਗੇ ।

ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education

Punjab State Board PSEB 10th Class Physical Education Book Solutions ਰਿਦਮਕ ਫੋਕ ਡਾਂਸ (Rhythmic Folk Dance) Game Rules.

ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education

ਰਿਦਮਕ ਫੋਕ ਡਾਂਸ
(Rhythmic Folk Dance)

ਪ੍ਰਸ਼ਨ 1.
ਤਾਲਮਈ ਕਿਰਿਆਵਾਂ ਦੇ ਨਾਮ ਲਿਖੋ । (Write the name of Rhythmic activities.)
ਉੱਤਰ-
ਤਾਲਮਈ ਕਿਰਿਆਵਾਂ ਵਿਚ ਹੇਠ ਲਿਖੀਆਂ ਕਿਰਿਆਵਾਂ ਹੁੰਦੀਆਂ ਹਨ-

  1. ਲੋਕ ਨਾਚ
  2. ਲੇਜੀਅਮ
  3. ਰੱਸੀ ਟੱਪਣਾ
  4. ਪੀ. ਟੀ. ਕਸਰਤਾਂ
  5. ਡੰਬਲ
  6. ਟਿੱਪਰੀ

ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education

ਪ੍ਰਸ਼ਨ 2.
ਲੋਕ-ਨਾਚਾਂ ਦੀ ਸੰਖੇਪ ਜਾਣਕਾਰੀ ਦਿਓ । (Write down briefly about Folk dance.)
ਉੱਤਰ-
ਲੋਕ-ਨਾਚਾਂ ਨੂੰ ਹੇਠ ਲਿਖਿਆਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ-
1. ਪ੍ਰਦੇਸ਼ਿਕ ਲੋਕ ਨਾਚ (Regional Folk dance)-

  • ਗੁਜਰਾਤੀ ਟਿੱਪਰੀ ਨਾਚ-ਗੁਜਰਾਤ
  • ਮਹਾਂਰਾਸ਼ਟਰ ਦਾ ਛੂਆ ਨਾਚ
  • ਰਾਜਸਥਾਨੀ ਨਾਚ-ਇਹ ਪੱਕੀ ਫ਼ਸਲ ਨੂੰ ਕੱਟਣ ‘ਤੇ ਕੀਤਾ ਜਾਂਦਾ ਹੈ ।
  • ਕੁੱਮੀ ਨਾਚ
  • ਕੋਲਾਹ ਨਾਚ ਤਾਮਿਲ
  • ਬੰਗਲਾ ਦੇਸ਼ ਦਾ ਪ੍ਰਸੰਸਾ ਵਿਚ ਨਾਚ
  • ਪੰਜਾਬ ਦਾ ਭੰਗੜਾ ਅਤੇ ਗਿੱਧਾ ।

2. ਪੱਛਮੀ ਲੋਕ ਨਾਚ (Western Folk Dance)-
(ੳ) ਕੁਝ ਕਦਮ, ਜਿਵੇਂ-

  • ਡੂ ਸਿਡੋ (Do Sido).
  • ਹੀਲ ਟੋ ਸਟੈਂਪ (Heel toe step)
  • ਹਾਪ (Hop)
  • ਪੋਲਕਾ (Polka)
  • ਸਲਾਈਡ (Side)

(ਅ) ਕੁਝ ਨਾਚ, ਜਿਵੇਂ-

  • ਜੋਸੀਆ ਪੋਲਕਾ (Jessia Polka)
  • ਨਯੀਮ (Nayim)
  • ਮੀਕੋਲ ਓਰਾਈਡੀਆ (Michol Orayada)
  • ਸ਼ੂ ਮੇਕਰ (Shoe Maker)
  • ਵੀ ਡੇਵਿਡ (Ve-David)

ਪ੍ਰਸ਼ਨ 3.
ਲੇਜ਼ੀਅਮ ਕੀ ਹੈ ? (What is Lezium ?)
ਉੱਤਰ-
ਲੇਜ਼ੀਅਮ .
(LEZIUM) ਇਸ ਵਿਚ 15 ਤੋਂ 18” ਲੱਕੜੀ ਦਾ ਇਕ ਲੰਬਾ ਹੈੱਡਲ ਹੁੰਦਾ ਹੈ । ਜਿਸ ਦੇ ਨਾਲ ਲੋਹੇ ਦੀ ਚੇਨ ਜੋ ਲੱਕੜੀ ਦੇ ਦੋਨਾਂ ਸਿਰਿਆਂ ਨਾਲ ਜੁੜਦੀ ਹੈ, ਲੱਗੀ ਹੁੰਦੀ ਹੈ । ਲੇਜ਼ੀਅਮ ਵਿਚ 6′ (15 cm) ਦੀ ਛੜ ਹੁੰਦੀ ਹੈ । ਜਿਸ ਨੂੰ ਫੜ ਕੇ ਲੇਜ਼ੀਅਮ ਨਾਲ ਤਾਲਮਈ ਆਵਾਜ਼ ਪੈਦਾ ਕੀਤੀ ਜਾ ਸਕਦੀ ਹੈ । ਇਸ ਦਾ ਭਾਰ ਲਗਪਗ 1 ਕਿਲੋਗ੍ਰਾਮ ਹੁੰਦਾ ਹੈ ।

ਲੇਜ਼ੀਅਮ ਦੀ ਵਰਤੋਂ ਭਾਰਤ ਦੇ ਪਿੰਡਾਂ ਵਿਚ ਤਾਲਮਈ ਕਿਰਿਆਵਾਂ ਕਰਨ ਲਈ ਕੀਤੀ ਜਾਂਦੀ ਹੈ । ਇਸ ਦੇ ਨਾਲ ਢੋਲ ਦੇ ਡੱਗੇ ਤੋਂ ਤਾਲ ਦਿੱਤੀ ਜਾਂਦੀ ਹੈ । ਸਕੂਲ ਦੇ ਬੱਚੇ ਬਹੁਤ | ਉਤਸ਼ਾਹ ਨਾਲ ਲੇਜ਼ੀਅਮ ਵਿਚ ਭਾਗ ਲੈਂਦੇ ਹਨ ਕਿਉਂਕਿ ਇਸ ਨਾਲ ਬੱਚਿਆਂ ਦਾ ਬਹੁਤ ਮੰਨੋਰੰਜਨ ਹੁੰਦਾ ਹੈ । ਸਰੀਰਕ ਕਸਰਤ ਲਈ ਵੀ ਲੇਜ਼ੀਅਮ ਮਹੱਤਵਪੂਰਨ ਹੁੰਦਾ ਹੈ । ਕਿਉਂਕਿ ਇਸ ਵਿਚ ਭਾਗ ਲੈਣ ਵਾਲਿਆਂ ਨੂੰ ਕਾਫ਼ੀ ਕਸਰਤ ਕਰਨੀ ਪੈਂਦੀ ਹੈ ।

ਪ੍ਰਸ਼ਨ 4.
ਲੇਜ਼ੀਅਮ ਦੇ ਮੁੱਖ ਕੌਸ਼ਲ ਲਿਖੋ ।
(Write the fundamental Position of Lezium.) ,
ਉੱਤਰ-
ਮੁੱਖ ਕੌਸ਼ਲ
(FUNDAMENTAL POSITION)

  • ਲੇਜ਼ੀਅਮ ਸਕੰਦ
  • ਪਵਿੱਤਰ

ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education 1

  • ਆਰਾਮ
  • ਹੁਸ਼ਿਆਰ
  • ਚਾਰ ਆਵਾਜ਼
  • ਇਕ ਜਗਾ
  • ਆਦਿ ਲਗਾਉ
  • ਸ਼ੁਰੂ ਦੀ ਅਵਸਥਾ ਪਵਿੱਤਰ
  • ਦੋ ਰੁੱਖ
  • ਅੱਗੇ ਫਲਾਂਗ
  • ਪਿੱਛੇ ਫਲਾਂਗ
  • ਅੱਗੇ ਝੁਕਣਾ ।

ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education

ਪ੍ਰਸ਼ਨ 5.
ਹੇਠ ਲਿਖਿਆਂ ‘ਤੇ ਸੰਖੇਪ ਨੋਟ ਲਿਖੋ-
(ਉ) ਡੰਬਲ
(ਅ) ਟਿੱਪਰੀ
(ੲ) ਰੱਸੀ ਟੱਪਣਾ ।

(Write a short note on the followings)-
(a) Dumble
(b) Tipri
(c) Skipping.

(ੳ) ਡੰਬਲ (Dumble) – ਇਹ ਦੋ ਤਰ੍ਹਾਂ ਹੁੰਦੇ ਹਨ-ਲੋਹੇ ਦਾ ਅਤੇ ਲੱਕੜੀ ਦਾ । ਇਸ ਦੇ ਵਿਚ ਮੁੱਠ ਹੁੰਦੀ ਹੈ ਅਤੇ ਦੋਵੇਂ ਸਿਰੇ ਗੋਲ ਅਤੇ ਮੋਟੇ ਹੁੰਦੇ ਹਨ । ਮੁੱਠ ਨੂੰ ਵਿਚੋਂ
ਫੜ ਕੇ ਦੋਵੇਂ ਮੋਟੇ ਸਿਰਿਆਂ ਨੂੰ ਟਕਰਾਇਆ ਜਾਂਦਾ ਹੈ ਜਿਸ ਨਾਲ ਕਾਫ਼ੀ ਉੱਚੀ ਆਵਾਜ਼ ਪੈਦਾ ਹੁੰਦੀ ਹੈ । ਇਸ ਵਿਚ ਪਹਿਲੀ ਅਵਸਥਾ, ਦੂਜੀ ਅਵਸਥਾ, ਤੀਸਰੀ ਅਵਸਥਾ ਅਤੇ ਚੌਥੀ ਅਵਸਥਾ ਕੀਤੀ ਜਾਂਦੀ ਹੈ ।
ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education 2
(ਅ) ਟਿੱਪਰੀ (Tipri) – ਇਹ 15 ਤੋਂ 18 ਇੰਚ ਲੰਬਾ ਲੱਕੜੀ ਦਾ ਡੰਡਾ ਹੁੰਦਾ ਹੈ । ਇਸ ਦੀ ਮੋਟਾਈ 20 ਤੋਂ 25 ਸੈਂ. ਮੀ. ਹੁੰਦੀ ਹੈ । ਇਸ ਦਾ ਭਾਰ 100 ਗ੍ਰਾਮ ਹੁੰਦਾ ਹੈ । ਇਸਨੂੰ ਦੋਨਾਂ ਹੱਥਾਂ ਵਿਚ ਫੜ ਕੇ ਸੰਗੀਤ ਦੀਆਂ ਧੁਨਾਂ ਤੇ ਟਕਰਾਇਆ ਅਤੇ ਨੱਚਿਆ ਜਾਂਦਾ ਹੈ ।

(ੲ) ਰੱਸੀ ਟੱਪਣਾ (Skipping) – ਰੱਸੀ ਇਕ ਸੂਤ ਦੀ ਤਿੰਨ ਮੀਟਰ ਲੰਮੀ ਹੁੰਦੀ ਹੈ । ਜਿਸ ਦੀ ਮੋਟਾਈ 20 ਮਿ. ਮੀ. ਤਕ ਹੋ ਸਕਦੀ ਹੈ । ਇਸਨੂੰ ਦੋਵੇਂ ਹੱਥਾਂ ਵਿਚ ਫੜ ਕੇ ਜਾਂ ਦੋਵੇਂ ਸਿਰਿਆਂ ਨੂੰ ਅਲੱਗ-ਅਲੱਗ ਫੜ ਕੇ ਘੁਮਾਇਆ ਜਾਂਦਾ ਹੈ ਅਤੇ ਜ਼ਮੀਨ ਨਾਲ ਛੁਹਾਇਆ ਜਾਂਦਾ ਹੈ ਅਤੇ ਉਸ ਸਮੇਂ ਉਸ ਵਿਚ ਟੱਪਿਆ ਜਾਂਦਾ ਹੈ ।

ਰੱਸੀ ਟੱਪਣ ਵਿਚ ਹੇਠ ਲਿਖੀਆਂ ਕਿਰਿਆਵਾਂ ਹੁੰਦੀਆਂ ਹਨ-

  1. ਇਕੱਲੀ ਰੱਸੀ ਨਾਲ ਇਕ ਆਦਮੀ ਦਾ ਅੱਗੇ ਪਿੱਛੇ ਟੱਪਣਾ ।
  2. ਸਾਥੀ ਨਾਲ ਰੱਸੀ ਟੱਪਣਾ ।
  3. ਸਟੰਟ ਟੱਪਣਾ ।
  4. ਰੱਸੀ ਦੇ ਦੋਵੇਂ ਸਿਰੇ ਫੜ ਕੇ ਟੱਪਣਾ ।
  5. ਅੰਦਰ ਜਾਣਾ ਅਤੇ ਬਾਹਰ ਆਉਣਾ ।
  6. ਇਕ ਪੈਰ ਅਤੇ ਰੱਸੀ ਟੱਪਣਾ ।
  7. ਸਕੈਟ ਪੁਜ਼ੀਸ਼ਨ ਅਤੇ ਰੱਸੀ ਟੱਪਣਾ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

Punjab State Board PSEB 10th Class Physical Education Book Solutions ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules.

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

History of Yogic Exercies or Asans

ਪ੍ਰਸ਼ਨ 1.
ਯੋਗਾ ਦਾ ਇਤਿਹਾਸ ਤੇ ਨਿਯਮ ਲਿਖੋ ।
ਉੱਤਰ-
“ਯੋਗ” ਦਾ ਇਤਿਹਾਸ ਅਸਲ ਵਿਚ ਬਹੁਤ ਪੁਰਾਣਾ ਹੈ । ਯੋਗ ਦੀ ਉਤਪੱਤੀ ਦੇ ਬਾਰੇ ਵਿਚ ਦ੍ਰਿੜ੍ਹਤਾਪੂਰਵਕ ਤੇ ਸਪੱਸ਼ਟਤਾ ਕੁੱਝ ਵੀ ਨਹੀਂ ਕਿਹਾ ਜਾ ਸਕਦਾ । ਕੇਵਲ ਇਹ ਕਿਹਾ ਜਾ ਸਕਦਾ ਹੈ ਕਿ ਯੋਗ ਦਾ ਉਤਪੱਤੀ ਭਾਰਤਵਰਸ਼ ਵਿਚ ਹੋਈ ਸੀ । ਉਪਲੱਬਧ ਤੱਥ ਇਹ ਦਰਸਾਉਂਦੇ ਹਨ ਕਿ ਯੋਗ ਸਿੰਧ ਘਾਟੀ ਸਭਿਅਤਾ ਨਾਲ ਸੰਬੰਧਿਤ ਹੈ । ਉਸ ਸਮੇਂ ਵਿਅਕਤੀ ਯੋਗਾ ਕਰਦੇ ਸਨ । ਗੋਣ ਸਰੋਤਾਂ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਯੋਗ ਦੀ ਉਤਪੱਤੀ ਭਾਰਤਵਰਸ਼ ਵਿਚ ਲਗਭਗ 3000 ਈ: ਪਹਿਲਾ ਹੋਇਆ ਸੀ । 147 ਈ: ਪਹਿਲਾਂ ਪਤੰਜਲੀ (Patanjali) ਦੇ ਦੁਆਰਾ ਯੋਗ ਤੇ ਪਹਿਲੀ ਕਿਤਾਬ ਲਿਖੀ ਗਈ ਸੀ । ਵਾਸਤਵ ਵਿਚ ਯੋਗ ਸੰਸਕ੍ਰਿਤ ਭਾਸ਼ਾ ਦੇ ‘ਯੁਜ’ ਸ਼ਬਦ ਵਿਚੋਂ ਲਿਆ ਗਿਆ ਹੈ । ਜਿਸਦਾ ਭਾਵ ਹੈ “ਜੋੜ ਜਾਂ ਮੇਲ’ ਅੱਜ-ਕਲ੍ਹ ਯੋਗਾ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੋ ਚੁੱਕਿਆ ਹੈ । ਆਧੁਨਿਕ ਯੁੱਗ ਨੂੰ ਤਨਾਵ, ਦਬਾਅ ਤੇ ਚਿੰਤਾ ਦਾ ਯੁੱਗ ਕਿਹਾ ਜਾ ਸਕਦਾ ਹੈ । ਇਸ ਲਈ ਜ਼ਿਆਦਾਤਰ ਵਿਅਕਤੀ ਖ਼ੁਸ਼ੀ ਨਾਲ ਭਰਪੂਰ ਤੇ ਫਲਦਾਇਕ ਜੀਵਨ ਨਹੀਂ ਗੁਜ਼ਾਰ ਰਹੇ ਹਨ । ਪੱਛਮੀ ਦੇਸ਼ਾਂ ਵਿਚ ਯੋਗਾ ਜੀਵਨ ਦਾ ਇਕ ਭਾਗ ਬਣ ਚੁੱਕਿਆ ਹੈ । ਮਾਨਵ ਜੀਵਨ ਵਿਚ ਯੋਗਾ ਬਹੁਤ ਮਹੱਤਵਪੂਰਨ ਹੈ ।

ਯੋਗਿਕ ਕਸਰਤਾਂ ਜਾਂ ਆਸਨ ਦੇ ਨਵੇਂ ਸਾਧਾਰਣ ਨਿਯਮ

  1. ਯੋਗਾਸਨ ਕਰਨ ਦੀ ਥਾਂ ਸਮਤਲ ਹੋਣੀ ਚਾਹੀਦੀ ਹੈ । ਜ਼ਮੀਨ ‘ਤੇ ਦਰੀ ਜਾਂ ਕੰਬਲ ਵਿਛਾ ਕੇ ਯੋਗਾਸਨ ਕਰਨੇ ਚਾਹੀਦੇ ਹਨ ।
  2. ਯੋਗਾਸਨ ਕਰਨ ਦੀ ਥਾਂ ਸ਼ਾਂਤ, ਹਵਾਦਾਰ ਅਤੇ ਸਾਫ਼ ਹੋਣੀ ਚਾਹੀਦੀ ਹੈ ।
  3. ਆਸਨ ਕਰਦੇ ਸਮੇਂ ਸਾਹ ਨਾਰਮਲ ਅਤੇ ਮਨ ਸ਼ਾਂਤ ਰੱਖਣਾ ਜ਼ਰੂਰੀ ਹੈ ।
  4. ਖਾਣਾ ਖਾਣ ਤੋਂ ਘੱਟੋ ਘੱਟ ਚਾਰ ਘੰਟੇ ਬਾਅਦ ਚਿਤ ਨੂੰ ਏਕਾਗਰ ਕਰਕੇ ਯੋਗ ਕਰਨਾ | ਚਾਹੀਦਾ ਹੈ ।
  5. ਅਭਿਆਸ ਹੌਲੇ-ਹੌਲੇ ਸਰਲਤਾਪੂਰਵਕ ਕਰਨਾ ਅਤੇ ਹੌਲੇ-ਹੌਲੇ ਅਭਿਆਸ ਨੂੰ ਵਧਾਉਣਾ ਹੁੰਦਾ ਹੈ ।
  6. ਪ੍ਰਤੀਦਿਨ ਅਭਿਆਸ ਸਿਖਿਅਕ ਦੀ ਦੇਖ-ਰੇਖ ਵਿਚ ਕਰਨਾ ਚਾਹੀਦਾ ਹੈ ।
  7. ਦੋ ਆਸਨਾਂ ਵਿਚਕਾਰ ਥੋੜਾ ਵਿਸ਼ਰਾਮ ਸ਼ਵ ਆਸਨ ਕਰਕੇ ਕਰਨਾ ਹੁੰਦਾ ਹੈ ।
  8. ਸਰੀਰ ‘ਤੇ ਘੱਟੋ-ਘੱਟ ਕੱਪੜੇ ਲੰਗੋਟ, ਨਿੱਕਰ, ਬੁਨ ਪਹਿਨਣਾ, ਸੰਤੁਲਿਤ ਤੇ ਹਲਕਾ ਭੋਜਨ ਕਰਨਾ ਹੁੰਦਾ ਹੈ ।

ਬੋਰਡ ਦੁਆਰਾ ਨਿਰਧਾਰਿਤ ਪਾਠ-ਕ੍ਰਮ ਵਿਚ ਹੇਠ ਲਿਖੀਆਂ ਕਸਰਤਾਂ ਸ਼ਾਮਲ ਕੀਤੀਆਂ ਗਈਆਂ ਹਨ , ਜਿਨ੍ਹਾਂ ਦੇ ਰੋਜ਼ਾਨਾ ਅਭਿਆਸ ਦੁਆਰਾ ਇਕ ਸਾਧਾਰਨ ਆਦਮੀ ਦੀ ਸਿਹਤ ਠੀਕ ਰਹਿੰਦੀ ਹੈ-

  1. ਤਾੜ ਆਸਨ
  2. ਅਰਧ-ਚੰਦਰ ਆਸਨ
  3. ਭੁਜੰਗ ਆਸਨ
  4. ਸ਼ਲਭ ਆਸਨ
  5. ਧਨੁਰ ਆਸਨ
  6. ਅਰਧ-ਮਤਸਏਂਦਰ ਆਸਨ
  7. ਪਸ਼ਚਿਮੋਤਾਨ ਆਸਨ
  8. ਪਦਮ ਅਸਨ
  9. ਸਵਾਸਤਿਕ ਆਸਨ
  10. ਸਰਵਾਂਗ ਆਸਨ
  11. ਮਤਸਿਯਾ ਆਸਨ
  12. ਹਲ ਆਸਨ
  13. ਯੋਗ ਆਸਨ
  14. ਮਯੂਰ ਆਸਨ
  15. ਉਡਆਨ
  16. ਪ੍ਰਾਣਾਯਾਮ ਅਨੁਲੋਮ, ਵਿਲੋਮ
  17. ਸੂਰਜ ਨਮਸਕਾਰ
  18. ਸ਼ਵਆਸਨ ।

ਇਨ੍ਹਾਂ ਵਿਚੋਂ ਕੁਝ ਮਹੱਤਵਪੂਰਨ ਆਸਨਾਂ ਦਾ ਵਿਸਤਾਰ ਪੂਰਵਕ ਵਰਣਨ ਅਤੇ ਹੋਰਨਾਂ ਦਾ ਸੰਖੇਪ ਵਰਣਨ ਹੇਠ ਦਿੱਤਾ ਹੈ-

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

ਪ੍ਰਸ਼ਨ 2.
ਤਾੜ ਆਸਨ, ਭੁਜੰਗ ਆਸਨ ਅਤੇ ਸ਼ਲਭ ਆਸਨ ਦੀ ਕੀ ਵਿਧੀ ਹੈ ? ਇਹਨਾਂ ਦੇ ਕੀ ਕੀ ਲਾਭ ਹਨ ?
ਉੱਤਰ-
1. ਤਾੜ ਆਸਨ (Tar Asana) – ਇਸ ਆਸਨ ਵਿਚ ਖੜ੍ਹੇ ਹੋਣ ਦੀ ਸਥਿਤੀ ਵਿਚ ਧੜ ਨੂੰ ਉੱਪਰ ਵੱਲ ਖਿੱਚਿਆ ਜਾਂਦਾ ਹੈ ।
ਤਾੜ ਆਸਨ ਦੀ ਸਥਿਤੀ (Position of Tar Asana) – ਇਸ ਆਸਨ ਵਿਚ ਸਥਿਤੀ ਤਾੜ ਦੇ ਰੁੱਖ ਵਰਗੀ ਹੁੰਦੀ ਹੈ ।

ਤਾੜ ਆਸਨ ਦੀ ਵਿਧੀ (Technique of Tar asana) – ਖੜ੍ਹੇ ਹੋ ਕੇ ਪੈਰ ਦੀਆਂ ਅੱਡੀਆਂ ਅਤੇ ਉਂਗਲੀਆਂ ਨੂੰ ਜੋੜ ਕੇ ਬਾਹਵਾਂ ਨੂੰ ਉੱਪਰ ਸਿੱਧਾ ਕਰੋ । ਦੋਹਾਂ ਹੱਥਾਂ ਦੀਆਂ ਉਂਗਲੀਆਂ ਇਕ ਦੁਸਰੇ ਦੀਆਂ ਉਂਗਲੀਆਂ ਵਿਚ ਫਸਾ ਲਵੋ । ਹਥੇਲੀਆਂ ਉੱਪਰ . ਅਤੇ ਨਜ਼ਰ ਸਾਹਮਣੇ ਹੋਵੇ । ਆਪਣਾ ਪੂਰਾ ਸਾਹ ਅੰਦਰ ਨੂੰ ਖਿੱਚੋ। ਅੱਡੀਆਂ ਨੂੰ ਉੱਪਰ ਚੁੱਕ ਕੇ ਸਰੀਰ ਦਾ ਸਾਰਾ ਭਾਰ ਪੰਜਿਆਂ ‘ਤੇ ਹੀ ਪਾਓ | ਸਰੀਰ ਨੂੰ ਉੱਪਰ ਵੱਲ ਖਿੱਚੋ | ਕੁੱਝ ਦੇਰ ਬਾਅਦ ਸਾਹ | ਛੱਡਦੇ ਹੋਏ ਸਰੀਰ ਨੂੰ ਹੇਠਾਂ ਲਿਆਉ । ਅਜਿਹਾ 10-15 ਵਾਰ ਕਰੋ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 1

ਲਾਭ (Advantages)-

  1. ਇਸ ਵਿਚ ਸਰੀਰ ਦਾ ਮੋਟਾਪਾ ਦੂਰ ਹੁੰਦਾ ਹੈ ।
  2. ਇਸ ਨਾਲ ਕੱਦ ਵਧਦਾ ਹੈ ।
  3. ਇਸ ਨਾਲ ਕਬਜ਼ ਦੂਰ ਹੁੰਦੀ ਹੈ ।
  4. ਇਸ ਨਾਲ ਅੰਤੜੀਆਂ ਦੇ ਰੋਗ ਨਹੀਂ ਲੱਗਦੇ ।
  5. ਹਰ ਰੋਜ਼ ਠੰਢਾ ਪਾਣੀ ਪੀ ਕੇ ਇਹ ਆਸਨ ਕਰਨ ਨਾਲ ਪੇਟ ਸਾਫ਼ ਰਹਿੰਦਾ ਹੈ ।

2. ਭੁਜੰਗ ਆਸਨ (Bhujang Asana) – ਇਸ ਵਿਚ ਪਿੱਠ ਭਾਰ ਲੇਟ ਕੇ ਧੜ ਨੂੰ ਢਿੱਲਾ ਕੀਤਾ ਜਾਂਦਾ ਹੈ ।
ਭੁਜੰਗ ਆਸਨ ਦੀ ਵਿਧੀ (Technique of Bhujang Asana) – ਇਸ ਨੂੰ ਸਰਪ ਆਸਨ ਵੀ ਕਹਿੰਦੇ ਹਨ । ਇਸ ਵਿਚ ਸਰੀਰ ਦੀ ਸਥਿਤੀ ਸੱਪ ਦੇ ਆਕਾਰ ਵਰਗੀ ਹੁੰਦੀ ਹੈ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 2

ਸਰਪ ਆਸਨ ਕਰਨ ਲਈ ਧਰਤੀ ‘ਤੇ ਪੇਟ ਦੇ ਬਲ ਲੇਟੋ । ਦੋਵੇਂ ਹੱਥ ਮੋਢਿਆਂ ਦੇ ਬਰਾਬਰ ਰੱਖੋ । ਹੌਲੀ-ਹੌਲੀ ਲੱਤਾਂ ਨੂੰ ਅਕੜਾਉਂਦੇ ਹੋਏ ਹਥੇਲੀਆਂ ਦੇ ਬਲ ਛਾਤੀ ਨੂੰ ਇੰਨਾ ਉੱਪਰ ਚੁੱਕੋ ਕਿ ਬਾਹਵਾਂ ਬਿਲਕੁਲ ਸਿੱਧੀਆਂ ਹੋ ਜਾਣ । ਪੰਜਿਆਂ ਨੂੰ ਅੰਦਰ ਵੱਲ ਨੂੰ ਕਰੋ ਅਤੇ ਸਿਰ ਨੂੰ ਹੌਲੀ-ਹੌਲੀ ਪਿੱਛੇ ਵੱਲ ਨੂੰ ਲਟਕਾਉ । ਹੌਲੀ-ਹੌਲੀ ਪਹਿਲੇ ਵਾਲੀ ਸਥਿਤੀ ਵਿਚ ਆ ਜਾਉ । ਇਸ ਆਸਨ ਨੂੰ ਤਿੰਨ ਤੋਂ ਪੰਜ ਵਾਰ ਕਰੋ ।

ਲਾਭ (Advantages)-

  1. ਭੁਜੰਗ ਆਸਨ ਨਾਲ ਪਾਚਨ ਸ਼ਕਤੀ ਵਧਦੀ ਹੈ ।
  2. ਜਿਗਰ ਅਤੇ ਤਿੱਲੀ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ।
  3. ਰੀੜ੍ਹ ਦੀ ਹੱਡੀ ਅਤੇ ਪੱਠੇ ਮਜ਼ਬੂਤ ਬਣਦੇ ਹਨ ।
  4. ਕਬਜ਼ ਦੂਰ ਹੁੰਦੀ ਹੈ ।
  5. ਵਧਿਆ ਹੋਇਆ ਪੇਟ ਅੰਦਰ ਨੂੰ ਧਸਦਾ ਹੈ ।
  6. ਫੇਫੜੇ ਸ਼ਕਤੀਸ਼ਾਲੀ ਹੁੰਦੇ ਹਨ ।

3. ਸ਼ਲਭ ਆਸਨ (Shlab Asana) – ਇਸ ਆਸਨ ਵਿਚ ਪਿੱਠ ਦੇ ਭਾਰ ਲੇਟ ਕੇ ਅਤੇ ਗਲ ਨੂੰ ਪਿੱਛੇ ਫੈਲਾਇਆ ਜਾਂਦਾ ਹੈ ।

ਵਿਧੀ (Technique) – ਪੇਟ ਦੇ ਬਲ ਲੇਟ ਕੇ ਗਰਦਨ ਨੂੰ ਪਿੱਛੇ ਫੈਲਾਉਣ ਲਈ ਦੋਵੇਂ ਹਥੇਲੀਆਂ ਸਰੀਰ ਦੇ ਨਾਲ ਜ਼ਮੀਨ ਤੇ ਟਿਕਾ ਲਵੋ । ਪੈਰਾਂ ਨੂੰ ਉੱਪਰ ਕਰਕੇ ਲੱਤਾਂ ਉੱਚੀਆਂ ਚੁੱਕੋ । ਧੁੰਨੀ ਤੋਂ ਹੇਠਲਾ ਭਾਗ ਜ਼ੋਰ ਲਗਾ ਕੇ ਜਿੰਨਾਂ ਉੱਚਾ ਚੁੱਕ ਸਕਦੇ ਹੋ ਚੁੱਕੋ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 3
ਲਾਭ (Advantages)-

  1. ਇਹ ਆਸਨ ਕਰਨ ਨਾਲ ਸ਼ੂਗਰ ਦੀ ਬਿਮਾਰੀ ਦੂਰ ਹੁੰਦੀ ਹੈ ।
  2. ਰੀੜ੍ਹ ਦੀ ਹੱਡੀ ਲਚਕੀਲੀ ਹੋ ਜਾਂਦੀ ਹੈ ।
  3. ਇਸ ਨਾਲ ਲਹੂ ਦਾ ਦੌਰਾ ਠੀਕ ਤੇ ਵੱਧ ਜਾਂਦਾ ਹੈ ।
  4. ਸ਼ਲਭ ਆਸਨ ਕਰਨ ਨਾਲ ਧਰਨ ਆਪਣੀ ਜਗ੍ਹਾ ‘ਤੇ ਰਹਿੰਦੀ ਹੈ ।
  5. ਪਾਚਨ ਕਿਰਿਆ ਦੇ ਸਾਰੇ ਦੋਸ਼ ਦੂਰ ਹੋ ਜਾਂਦੇ ਹਨ ।
  6. ਮਾਨਸਿਕ ਤਣਾਅ ਦੂਰ ਹੁੰਦਾ ਹੈ ਅਤੇ ਯਾਦਦਾਸ਼ਤ ਵੱਧ ਜਾਂਦੀ ਹੈ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

ਪ੍ਰਸ਼ਨ 3.
ਧਨੁਰ ਆਸਨ, ਅਰਧ-ਮੱਤਸਿਏਂਦਰ ਅਤੇ ਪਸ਼ਚਿਮੋਤਾਨ ਆਸਨ ਦੀ ਵਿਧੀ ਅਤੇ ਲਾਭ ਲਿਖੋ । |
ਉੱਤਰ-
1. ਧਨੁਰ ਆਸਨ (Dhanur Asana) – ਇਸ ਵਿਚ ਪਿੱਠ ਦੇ ਭਾਰ ਲੇਟ ਕੇ ਅਤੇ ਲੱਤਾਂ ਨੂੰ ਉੱਪਰ ਖਿੱਚ ਕੇ ਗਿੱਟਿਆਂ ਨੂੰ ਹੱਥਾਂ ਨਾਲ ਫੜਿਆ ਜਾਂਦਾ ਹੈ ।
ਧਨੁਰ ਆਸਨ ਦੀ ਵਿਧੀ (Technique of Dhanur Asana) – ਇਸ ਵਿਚ ਸਰੀਰ ਦੀ ਸਥਿਤੀ ਕਮਾਨ ਵਾਂਗ ਹੁੰਦੀ ਹੈ । ਧਨੁਰ ਆਸਨ ਕਰਨ ਲਈ ਪੇਟ ਦੇ ਬਲ ਜ਼ਮੀਨ ਤੇ ਲੇਟ ਜਾਉ । ਗੋਡਿਆਂ ਨੂੰ ਪਿੱਛੇ ਵੱਲ ਮੋੜ ਕੇ ਰੱਖੋ ।ਗਿੱਟਿਆਂ ਦੇ ਨੇੜੇ ਪੈਰਾਂ ਨੂੰ ਹੱਥਾਂ ਨਾਲ ਫੜੋ । ਲੰਬਾ ਸਾਹ ਲੈ ਕੇ ਛਾਤੀ ਨੂੰ ਜਿੰਨਾ ਹੋ ਸਕੇ, ਉੱਪਰ ਵੱਲ ਚੁੱਕੋ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 4
ਹੁਣ ਪੈਰਾਂ ਨੂੰ ਅਕੜਾਉ ਜਿਸ ਨਾਲ ‘ ਸਰੀਰ ਦਾ ਆਕਾਰ ਕਮਾਨ ਵਾਂਗ ਬਣ ਜਾਏ । ਜਿੰਨੀ ਦੇਰ ਤਕ ਹੋ ਸਕੇ ਉੱਪਰ ਵਾਲੀ ਸਥਿਤੀ ਵਿਚ ਰਹੋ । ਸਾਹ ਛੱਡਦੇ ਸਮੇਂ ਸਰੀਰ ਨੂੰ ਢਿੱਲਾ ਰੱਖਦੇ ਹੋਏ ਪਹਿਲੇ ਵਾਲੀ ਸਥਿਤੀ ਵਿਚ ਆ ਜਾਉ । ਇਸ ਆਸਨ ਨੂੰ ਤਿੰਨ-ਚਾਰ ਵਾਰ ਕਰੋ । ਭੁਜੰਗ ਆਸਨ ਅਤੇ ਧਨੁਰ ਆਸਨ ਦੋਵੇਂ ਹੀ ਵਾਰੀ-ਵਾਰੀ ਕਰਨੇ ਚਾਹੀਦੇ ਹਨ ।

ਲਾਭ (Advantages)-

  1. ਇਸ ਆਸਨ ਨਾਲ ਸਰੀਰ ਦਾ ਮੋਟਾਪਾ ਘੱਟ ਹੁੰਦਾ ਹੈ ।
  2. ਇਸ ਨਾਲ ਪਾਚਨ ਸ਼ਕਤੀ ਵਧਦੀ ਹੈ ।
  3. ਗਠੀਆ ਅਤੇ ਮੂਤਰ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ।
  4. ਮਿਹਦਾ ਅਤੇ ਆਂਤੜੀਆਂ ਤਾਕਤਵਰ ਹੁੰਦੀਆਂ ਹਨ ।
  5. ਰੀੜ੍ਹ ਦੀ ਹੱਡੀ ਅਤੇ ਮਾਸ-ਪੇਸ਼ੀਆਂ ਮਜ਼ਬੂਤ ਅਤੇ ਲਚਕੀਲੀਆਂ ਬਣਦੀਆਂ ਹਨ ।

2. ਅਰਧ-ਮੱਤਸਿਏਂਦਰ (Ardh Matseyendra Asana) – ਇਸ ਵਿਚ ਬੈਠਣ ਦੀ ਸਥਿਤੀ ਵਿਚ ਧੜ ਨੂੰ ਪਾਸਿਆਂ ਵੱਲ ਧੱਸਿਆ ਜਾਂਦਾ ਹੈ ।
ਵਿਪੀ (Technique) – ਜ਼ਮੰਨ ਤੇ ਬੈਠ ਕੇ ਖੱਬੇ ਪੈਰ ਦੀ ਅੱਡੀ ਨੂੰ ਸੱਜੇ ਪੱਟ ਵਲ ਲੈ ਜਾਓ ਜਿਸ ਨਾਲ ਅੱਡੀ ਦਾ ਹਿੱਸਾ ਗੁਦਾ ਦੇ ਨਾਲ ਲੱਗ ਜਾਏ । ਸੱਜੇ ਪੈਰ ਨੂੰ ਜ਼ਮੀਨ ਤੇ ਖੱਬੇ ਪੈਰ ਨੂੰ ਗੋਡੇ ਦੇ ਨੇੜੇ ਰੱਖੋ । ਫੇਰ ਖੱਬੀ ਬਾਂਹ ਛਾਤੀ ਨੇੜੇ ਲੈ ਜਾਓ ਸੱਜੇ ਪੈਰ ਦੇ ਗੋਡੇ ਹੇਠਾਂ ਆਪਣੀ ਪੱਟ ਤੇ ਰੱਖੋ । ਪਿੱਛੇ ਨੂੰ ਸੱਜੇ ਹੱਥ ਨੂੰ ਕਮਰ ਨਾਲ ਲਪੇਟਦੇ ਹੋਏ ਧੁਨੀ ਨੂੰ ਛੂਹਣ ਦੀ ਕੋਸ਼ਿਸ਼ ਕਰੋ । ਇਸ ਮਗਰੋਂ ਪੈਰ ਬਦਲ ਕੇ ਸਾਰੀ ਕਿਰਿਆ ਦੁਹਰਾਓ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 5
ਲਾਭ (Advantages)-

  1. ਇਹ ਆਸਨ ਕਰਨ ਨਾਲ ਸਰੀਰ ਦੀਆਂ ਮਾਸ-ਪੇਸ਼ੀਆਂ ਲਚਕੀਲੀਆਂ ਹੋ ਜਾਂਦੀਆਂ ਹਨ ਅਤੇ ਜੋੜਾਂ ਵਿਚ ਵੀ ਲਚਕ ਆ ਜਾਂਦੀ ਹੈ। ਸਰੀਰ ਵਿਚ ਤਾਕਤ ਵੱਧ ਜਾਂਦੀ ਹੈ ।
  2. ਇਹ ਵਾਯੂ ਰੋਗ ਅਤੇ ਸ਼ੂਗਰ ਦੀ ਬਿਮਾਰੀ ਠੀਕ ਕਰਦਾ ਹੈ ਅਤੇ ਹਰਨੀਆਂ ਦਾ ਰੋਗ ਵੀ ਠੀਕ ਹੋ ਜਾਂਦਾ ਹੈ ।
  3. ਪੇਸ਼ਾਬ, ਜਿਗਰ ਆਦਿ ਦੇ ਰੋਗ ਠੀਕ ਹੋ ਜਾਂਦੇ ਹਨ ।
  4. ਇਹ ਆਸਨ ਕਰਨ ਨਾਲ ਮੋਟਾਪਾ ਘੱਟ ਜਾਂਦਾ ਹੈ ।
  5. ਇਹ ਆਸਨ ਛੋਟੀਆਂ ਅਤੇ ਵੱਡੀਆਂ ਆਂਦਰਾਂ ਦੇ ਰੋਗਾਂ ਲਈ ਬੜਾ ਲਾਭਦਾਇਕ ਹੁੰਦਾ ਹੈ ।

3. ਪਸ਼ਚਿਮੋਤਾਨ ਆਸਨ (Paschimottan Asana) – ਇਸ ਵਿਚ ਪੈਰਾਂ ਦੇ ਅੰਗੂਠਿਆਂ ਨੂੰ ਉਂਗਲੀਆਂ ਨਾਲ ਫੜ ਕੇ ਇਸ ਤਰ੍ਹਾਂ ਬੈਠਿਆ ਜਾਂਦਾ ਹੈ ਕਿ ਧੜ ਇਕ ਪਾਸੇ ਜ਼ੋਰ ਨਾਲ ਚਲਾ ਜਾਏ ।

ਪਸ਼ਚਿਮੋਤਾਨ ਆਸਨ ਦੀ ਸਥਿਤੀ (Position of Paschimottan Asana) – ਇਸ ਵਿਚ ਸਾਰੇ ਸਰੀਰ ਨੂੰ ਜ਼ੋਰ ਨਾਲ ਫੈਲਾ ਕੇ ਮੋੜਿਆ ਜਾਂਦਾ ਹੈ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 6
ਪਸ਼ਚਿਮੋਤਾਨ ਆਸਨ ਦੀ ਵਿਧੀ (Technique of Paschimottan Asana) – ਦੋਵੇਂ ਲੱਤਾਂ ਅੱਗੇ ਨੂੰ ਫੈਲਾ ਕੇ ਜ਼ਮੀਨ ‘ਤੇ ਬੈਠ ਜਾਓ । ਦੋਨਾਂ ਹੱਥਾਂ ਨਾਲ ਪੈਰ ਦੇ ਅੰਗੂਠੇ ਫੜ ਕੇ ਹੌਲੀ-ਹੌਲੀ ਸਾਹ ਛੱਡਦੇ ਹੋਏ ਗੋਡਿਆਂ ਨੂੰ ਫੜਨ ਦਾ ਯਤਨ ਕਰੋ । ਫਿਰ ਹੌਲੀ-ਹੌਲੀ ਸਾਹ ਲੈਂਦੇ ਹੋਏ ਸਿਰ ਨੂੰ ਉੱਪਰ ਚੁੱਕ ਕੇ ਅਤੇ ਪਹਿਲਾਂ ਵਾਲੀ ਸਥਿਤੀ ਵਿਚ ਆ ਜਾਓ । ਇਹ ਆਸਨ ਹਰ ਰੋਜ਼ 10-15 ਵਾਰੀ ਕਰਨਾ ਚਾਹੀਦਾ ਹੈ ।

ਲਾਭ (Advantages)-

  1. ਇਸ ਆਸਨ ਨਾਲ ਪੱਟਾਂ ਨੂੰ ਸ਼ਕਤੀ ਮਿਲਦੀ ਹੈ ।
  2. ਨਾੜੀਆਂ ਦੀ ਸਫ਼ਾਈ ਹੁੰਦੀ ਹੈ ।
  3. ਪੇਟ ਦੇ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ।
  4. ਸਰੀਰ ਦੀ ਵਧੀ ਹੋਈ ਚਰਬੀ ਘਟਦੀ ਹੈ ।
  5. ਪੇਟ ਦੀ ਗੈਸ ਖ਼ਤਮ ਹੁੰਦੀ ਹੈ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

ਪ੍ਰਸ਼ਨ 4.
ਪਦਮ ਆਸਨ, ਸਵਾਸਤਿਕ ਆਸਨ, ਸਰਵਾਂਗ ਆਸਨ ਅਤੇ ਮਤੱਸਿਆ ਆਸਨ ਦੀ ਵਿਧੀ ਅਤੇ ਲਾਭ ਲਿਖੋ ।
ਉੱਤਰ-
1. ਪਦਮ ਆਸਨ (Padam Asana) – ਇਸ ਵਿਚ ਲੱਤਾਂ ਦੀ ਚੌਕੜੀ ਮਾਰ ਕੇ ਬੈਠਿਆ ਜਾਂਦਾ ਹੈ ।
ਪਦਮ ਆਸਨ ਦੀ ਸਥਿਤੀ (Position of Padam Asana) – ਇਸ ਆਸਨ ਦੀ ਸਥਿਤੀ ਕਮਲ ਦੀ ਤਰ੍ਹਾਂ ਹੁੰਦੀ ਹੈ ।
ਪਦਮ ਆਸਨ ਦੀ ਵਿਧੀ (Technique of Padam Asana) – ਚੌਕੜੀ ਮਾਰ ਕੇ ਬੈਠਣ ਤੋਂ ਬਾਅਦ ਪੈਰ ਖੱਬੇ ਪੱਟ ਤੇ ਇਸ ਤਰ੍ਹਾਂ ਰੱਖੋ ਕਿ ਸੱਜੇ ਪੈਰ ਦੀ ਅੱਡੀ ਖੱਬੇ ਪੱਟ ਦੀ ਪੇਡੂ ਹੱਡੀ ਨੂੰ ਛੂਹੇ । ਇਸ ਤੋਂ ਬਾਅਦ ਖੱਬੇ ਪੈਰ ਨੂੰ ਚੁੱਕ ਕੇ ਉਸੇ ਤਰ੍ਹਾਂ ਸੱਜੇ ਪੈਰ ਦੇ ਪੱਟ ‘ਤੇ ਰੱਖੋ ।

ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਰਹਿਣੀ ਚਾਹੀਦੀ ਹੈ । ਬਾਹਵਾਂ ਨੂੰ ਤਾਣ ਕੇ ਹੱਥਾਂ ਨੂੰ ਗੋਡਿਆਂ ‘ਤੇ ਰੱਖੋ । ਕੁਝ ਦਿਨਾਂ ਦੇ ਅਭਿਆਸ ਦੁਆਰਾ ਇਸ ਆਸਨ ਨੂੰ ਬਹੁਤ ਹੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 7
ਲਾਭ (Advantages) –

  1. ਇਸ ਆਸਨ ਨਾਲ ਪਾਚਨ ਸ਼ਕਤੀ ਵਧਦੀ ਹੈ ।
  2. ਇਹ ਆਸਨ ਮਨ ਦੀ ਇਕਾਗਰਤਾ ਲਈ ਸਭ ਤੋਂ ਉੱਤਮ ਹੈ ।
  3. ਕਮਰ ਦਰਦ ਦੂਰ ਹੁੰਦਾ ਹੈ ।
  4. ਦਿਲ ਅਤੇ ਪੇਟ ਦੇ ਰੋਗ ਨਹੀਂ ਲਗਦੇ ।
  5. ਮੂਤਰ ਰੋਗਾਂ ਨੂੰ ਦੂਰ ਕਰਦਾ ਹੈ ।

2. ਮਯੂਰ ਆਸਨ (Mayur Asana) – ਇਸ ਵਿਚ ਸਰੀਰ ਨੂੰ ਖਿਤਿਜ ਰੂਪ ਵਿਚ ਹੁਣੀਆਂ ਤੇ ਸੰਤੁਲਿਤ ਕੀਤਾ ਜਾਂਦਾ ਹੈ । ਹਥੇਲੀਆਂ ਧਰਤੀ ਤੇ ਟਿਕੀਆਂ ਹੁੰਦੀਆਂ ਹਨ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 8
ਵਿਧੀ (Technique) – ਮਯੂਰ ਆਸਨ ਕਰਨ ਲਈ ਪੇਟ ਦੇ ਭਾਰ ਲੇਟ ਕੇ ਦੋਵੇਂ ਪੈਰ ਇਕੱਠੇ ਕਰੋ ਅਤੇ ਦੋਵੇਂ ਕੂਹਣੀਆਂ ਧੁੰਨੀ ਦੇ ਹੇਠਾਂ ਰੱਖੋ ਇਸ ਤਰ੍ਹਾਂ ਕਰਨ ਨਾਲ ਸਰੀਰ ਦਾ ਸਾਰਾ ਭਾਰ ਕੁਹਣੀਆਂ ਤੇ ਪਾਉਂਦੇ ਹੋਏ ਪੈਰ ਅਤੇ ਗੋਡੇ ਜ਼ਮੀਨ ਤੋਂ ਉੱਪਰ ਚੁੱਕੋ ।
ਲਾਭ (Advantages)-

  1. ਮਯੂਰ ਆਸਨ ਕਰਨ ਨਾਲ ਫੇਫੜਿਆਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਚਿਹਰੇ ਤੇ ਲਾਲੀ ਆ ਜਾਂਦੀ ਹੈ ।
  2. ਪੇਟ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ । ਹੱਥ ਅਤੇ ਬਾਹਾਂ ਮਜ਼ਬੂਤ ਹੁੰਦੀਆਂ ਹਨ ।
  3. ਇਸ ਆਸਨ ਨਾਲ ਅੱਖਾਂ ਦੀ ਦੂਰ ਅਤੇ ਨੇੜੇ ਦੀ ਨਜ਼ਰ ਠੀਕ ਰਹਿੰਦੀ ਹੈ ।
  4. ਇਹ ਆਸਨ ਕਰਨ ਨਾਲ ਸ਼ੂਗਰ ਦੀ ਬਿਮਾਰੀ ਨਹੀਂ ਹੁੰਦੀ ਜੇਕਰ ਹੋ ਜਾਵੇ ਤਾਂ ਦੂਰ ਹੋ ਜਾਂਦੀ ਹੈ ।
  5. ਇਹ ਆਸਨ ਲਹੂ-ਚੱਕਰ ਨੂੰ ਠੀਕ ਰੱਖਦਾ ਹੈ ।

3. ਸਰਵਾਂਗ ਆਸਨ (Sarvang Asana) – ਇਸ ਵਿਚ ਮੋਢਿਆਂ ‘ਤੇ ਖੜ੍ਹਾ ਹੋਇਆ ਜਾਂਦਾ ਹੈ ।

ਸਰਵਾਂਗ ਆਸਨ ਦੀ ਵਿਧੀ (Technique of Sarvang Asaa) – ਸਰਵਾਂਗ ਆਸਨ ਵਿਚ ਸਰੀਰ ਦੀ ਸਥਿਤੀ ਅਰਧਹਲ ਆਸਨ ਵਾਂਗ ਹੁੰਦੀ ਹੈ । ਇਸ ਆਸਨ ਦੇ ਲਈ ਸਰੀਰ ਸਿੱਧਾ ਕਰਕੇ, ਪਿੱਠ ਦੇ ਬਲ ਜ਼ਮੀਨ ‘ਤੇ ਲੇਟ ਜਾਓ । ਹੱਥਾਂ ਨੂੰ ਪੱਟਾਂ ਨੂੰ ਬਰਾਬਰ ਰੱਖੋ ! ਦੋਹਾਂ ਪੈਰਾਂ ਨੂੰ ਇਕ ਵਾਰੀ ਚੁੱਕ ਕੇ ਹਥੇਲੀਆਂ ਦੁਆਰਾ ਪਿੱਠ ਨੂੰ ਸਹਾਰਾ ਦੇ ਕੇ ਕੁਹਣੀਆਂ ਨੂੰ ਜ਼ਮੀਨ ‘ਤੇ ਟਿਕਾਓ । ਸਾਰੇ ਸਰੀਰ ਦਾ ਭਾਰ ਮੋਢਿਆਂ ਅਤੇ ਗਰਦਨ ਤੇ ਰੱਖੋ । ਠੋਡੀ ਕੰਡਕੂਪ ਨਾਲ ਲੱਗੀ ਰਹੇ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 9
ਕੁਝ ਸਮੇਂ ਤਕ ਇਸ ਸਥਿਤੀ ਵਿਚ ਰਹਿਣ ਦੇ ਬਾਅਦ ਹੌਲੀਹੌਲੀ ਪਹਿਲੀ ਸਥਿਤੀ ਵਿਚ ਆਓ । ਸ਼ੁਰੂ ਵਿਚ ਇਸ ਆਸਨ ਨੂੰ ਇਕ ਤੋਂ ਦੋ ਮਿੰਟ ਹੀ ਕਰੋ । ਬਾਅਦ ਵਿਚ ਇਸ ਆਸਨ ਦਾ ਸਮਾਂ ਵਧਾ ਕੇ ਪੰਜ ਤੋਂ ਸੱਤ ਮਿੰਟ ਤਕ ਕੀਤਾ ਜਾ ਸਕਦਾ ਹੈ । ਜੋ ਵਿਅਕਤੀ ਕਿਸੇ ਕਾਰਨ ਸ਼ੀਸ਼ ਆਸਨ ਨਹੀਂ ਕਰ ਸਕਦੇ, ਉਨ੍ਹਾਂ ਨੂੰ ਸਰਵਾਂਗ ਆਸਨ ਕਰਨਾ ਚਾਹੀਦਾ ਹੈ ।

ਲਾਭ (Advantages)-

  1. ਇਸ ਆਸਨ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਭੁੱਖ ਖੂਬ ਲਗਦੀ ਹੈ ।
  2. ਬਾਹਰ ਦਾ ਵਧਿਆ ਹੋਇਆ ਪੇਟ ਅੰਦਰ ਧਸਦਾ ਹੈ
  3. ਸਰੀਰ ਦੇ ਸਭ ਅੰਗਾਂ ਵਿਚ ਚੁਸਤੀ ਆਉਂਦੀ ਹੈ ।
  4. ਪੇਟ ਦੀ ਗੈਸ (ਵਾਯੂ-ਵਿਕਾਰ ਖ਼ਤਮ ਹੁੰਦੀ ਹੈ ।
  5. ਖੂਨ ਦਾ ਸੰਚਾਰ ਠੀਕ ਤੋਂ ਖੂਨ ਸਾਫ਼ ਹੁੰਦਾ ਹੈ ।
  6. ਬਵਾਸੀਰ ਰੋਗ ਤੋਂ ਛੁਟਕਾਰਾ ਮਿਲਦਾ ਹੈ ।

4. ਮਸਿਆ ਆਸਨ (Matsya Asana) – ਇਸ ਵਿਚ ਪਦਮ ਆਸਨ ਵਿਚ ਬੈਠ ਕੇ ਸੁਪਾਈਨ Supine ਲੇਟੇ ਹੋਏ ਅਤੇ ਪਿੱਛੇ ਵੱਲ arch ਬਣਾਉਂਦੇ ਹਨ ।

ਵਿਧੀ (Technique) – ਪਦਮ ਆਸਨ ਲਗਾ ਦੇ ਸਿਰ ਨੂੰ ਇੰਨਾ ਪਿੱਛੇ ਲੈ ਜਾਓ ਜਿਸ ਨਾਲ ਸਿਰ ਦਾ ਅਗਲਾ ਭਾਗ ਜ਼ਮੀਨ ‘ਤੇ ਲੱਗ ਜਾਵੇ ਅਤੇ ਪਿੱਠ ਦੇ ਭਾਗ ਨੂੰ ਜ਼ਮੀਨ ਤੋਂ ਉੱਪਰ ਚੁੱਕੋ । ਦੋਹਾਂ ਹੱਥਾਂ ਨਾਲ ਪੈਰਾਂ ਦੇ ਦੋਵੇਂ ਅੰਗੂਠੇ ਫੜੋ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 10
ਲਾਭ (Advantages)-

  1. ਇਹ ਆਸਨ ਚਿਹਰੇ ਅਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ । ਇਸ ਨਾਲ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ ।
  2. ਇਹ ਆਸਨ ਟਾਂਸਿਲ, ਸ਼ੂਗਰ, ਗੋਡੇ ਅਤੇ ਕਮਰ ਦਰਦ ਲਈ ਲਾਭਦਾਇਕ ਹੈ । ਇਸ ਨਾਲ ਸਾਫ਼ ਹੁ ਬਣਦਾ ਹੈ ਅਤੇ ਦੌਰਾ ਕਰਦਾ ਹੈ ।
  3. ਇਸ ਆਸਨ ਨਾਲ ਰੀੜ ਦੀ ਹੱਡੀ ਵਿਚ ਲਚਕ ਵੱਧਦੀ ਹੈ : ਕਬਜ਼ ਦੂਰ ਹੁੰਦੀ ਹੈ । ਭੁੱਖ ਲੱਗਣ ਲਗਦੀ ਹੈ । ਗੈਸ ਦੂਰ ਕਰਕੇ ਭੋਜਨ ਪਚਨ ਵਿਚ ਸਹਾਇਤਾ ਕਰਦਾ ਹੈ ।
  4. ਇਹ ਆਸਨ ਫੇਫੜਿਆਂ ਲਈ ਵੀ ਲਾਹੇਵੰਦ ਹੈ । ਸਾਹ ਨਾਲ ਸੰਬੰਧ ਰੱਖਣ ਵਾਲੀਆਂ ਬਿਮਾਰੀਆਂ ਜਿਵੇਂ ਖਾਂਸੀ, ਦਮਾ, ਮਾਹ ਨਲੀ ਦੀ ਬਿਮਾਰੀ ਆਦਿ ਤੋਂ ਛੁਟਕਾਰਾ ਮਿਲ ਜਾਂਦਾ ਹੈ | ਅੱਖਾਂ ਦੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ ।
  5. ਇਸ ਆਸਨ ਨਾਲ ਲੱਤਾਂ ਅਤੇ ਬਾਹਵਾਂ ਮਜ਼ਬੂਤ ਹੁੰਦੀਆਂ ਹਨ ਅਤੇ ਮਾਨਸਿਕ ਕਮਜ਼ੋਰੀ ਦੂਰ ਹੁੰਦੀ ਹੈ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

ਪ੍ਰਸ਼ਨ 5.
ਹਲ ਆਸਨ, ਸ਼ਵਆਸਨ, ਵਜਰ ਆਸਨ, ਸ਼ੀਰਸ਼ ਆਸਨ, ਚੱਕਰ ਆਸਨ, ਗਰੁੜ ਆਸਨ ਦੀ ਵਿਧੀ ਅਤੇ ਲਾਭ ਲਿਖੋ ।
ਉੱਤਰ-
1. ਹਲ ਆਸਨ (Hal Asana) – ਇਸ ਵਿਚ ਸੁਪਾਈਨ (Supine) ਲੇਟੇ ਹੋਏ, ਲੱਤਾਂ ਚੁੱਕ ਕੇ ਸਿਰ ਤੋਂ ਪਰੇ ਰੱਖੀਆਂ ਜਾਂਦੀਆਂ ਹਨ ।
ਵਿਧੀ (Technique) – ਦੋਵੇਂ ਲੱਤਾਂ ਨੂੰ ਉੱਪਰ ਚੁੱਕ ਕੇ ਸਿਰ ਦੇ ਪਿੱਛੇ ਰੱਖੋ ਅਤੇ ਦੋਵੇਂ ਪੈਰ ਜ਼ਮੀਨ ਤੇ ਲਾਓ ਜਿਸ ਨਾਲ ਪੈਰਾਂ ਦੇ ਅੰਗੂਠੇ ਧਰਤੀ ਨੂੰ ਛੂਹ ਲੈਣ । ਇਸ ਤਰ੍ਹਾਂ ਉਸ ਸਮੇਂ ਤਕ ਰਹੋ ਜਦੋਂ ਤਕ ਰਹਿ ਸਕੋ । ਇਸ ਦੇ ਮਗਰੋਂ ਜਿੱਥੋਂ ਸ਼ੁਰੂ ਹੋਏ ਸੀ ਉਸੇ ਪੋਜ਼ੀਸ਼ਨ ਤੇ ਲੈ ਆਓ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 11

ਲਾਭ (Advantages)-

  1. ਹਲ ਆਸਨ ਔਰਤਾਂ ਅਤੇ ਮਰਦਾਂ ਲਈ ਹਰ ਉਮਰ ਵਿਚ ਲਾਭਦਾਇਕ ਹੁੰਦਾ ਹੈ ।
  2. ਇਹ ਆਸਨ ਉੱਚ ਲਹੂ ਦਬਾਅ ਅਤੇ ਘੱਟ ਲਹੁ ਦਬਾਅ ਵਿਚ ਵੀ ਲਾਭਦਾਇਕ ਹੈ ਜਿਸ ਆਦਮੀ ਨੂੰ ਦਿਲ ਦੀ ਬਿਮਾਰੀ ਲੱਗੀ ਹੋਵੇ ਉਸ ਲਈ ਵੀ ਫਾਇਦੇਮੰਦ ਹੈ ।
  3. ਲਹੂ ਦਾ ਦੌਰਾ ਨਿਯਮਿਤ ਹੋ ਜਾਂਦਾ ਹੈ ।
  4. ਆਸਨ ਕਰਨ ਨਾਲ ਆਦਮੀ ਦੀ ਚਰਬੀ ਘੱਟ ਜਾਂਦੀ ਹੈ । ਲੱਕ ਅਤੇ ਢਿੱਡ ਪਤਲਾ ਹੋ ਜਾਂਦਾ ਹੈ ।
  5. ਰੀੜ ਦੀ ਹੱਡੀ ਲਚਕਦਾਰ ਹੋ ਜਾਂਦੀ ਹੈ । (6) ਇਹ ਆਸਨ ਕਰਨ ਨਾਲ ਸਰੀਰ ਸੁੰਦਰ ਬਣ ਜਾਂਦਾ ਹੈ ।
  6. ਚਿਹਰਾ ਸੋਨੇ ਦੀ ਤਰ੍ਹਾਂ ਚਮਕਣ ਲੱਗ ਜਾਂਦਾ ਹੈ ।
  7. ਚਮੜੀ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਤੇ ਕਬਜ਼ ਨਹੀਂ ਰਹਿੰਦੀ ਹੈ ।

2. ਵੱਜਰ ਆਸਨ (Vajur Asana)-
ਸਥਿਤੀ (Position) – ਪੈਰਾਂ ਨੂੰ ਪਿੱਛੇ ਵਲ ਕਰ ਕੇ ਬੈਠਣਾ ਅਤੇ ਹੱਥਾਂ ਨੂੰ ਗੋਡਿਆਂ ਤੇ ਰੱਖਣਾ ਇਸ ਆਸਨ ਦੀ ਸਥਿਤੀ ਹੈ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 12
ਵਿਧੀ (Technique)-

  1. ਗੋਡੇ ਉਲਟੇ ਕਰ ਕੇ ਪੈਰ ਪਿੱਛੇ ਨੂੰ ਕਰਕੇ ਪੈਰਾਂ ਦੀਆਂ ਤਲੀਆਂ ਦੇ ਭਾਰ ਬੈਠ ਜਾਓ ।
  2. ਹੇਠਾਂ ਪੈਰਾਂ ਦੇ ਅੰਗੂਠੇ ਇਕ ਦੂਜੇ ਵਲ ਹੋਣ ।
  3. ਦੋਵੇਂ ਗੋਡੇ ਮਿਲੇ ਹੋਣ ਤੇ ਕਮਰ ਤੇ ਪਿੱਠ | ਇਕ-ਦਮ ਸਿੱਧੀਆਂ ਹੋਣ ।
  4. ਦੋਵੇਂ ਹੱਥ ਦੱਬ ਕੇ ਗੋਡਿਆਂ ਕੋਲ ਰੱਖੋ ।
  5. ਸਾਹ ਦੀ ਗਤੀ ਲੰਮੀ ਹੋਣੀ ਚਾਹੀਦੀ ਹੈ ।
  6. ਇਹ ਆਸਨ ਹਰ ਰੋਜ਼ 3 ਮਿੰਟ ਤੋਂ ਲੈ ਕੇ 20 ਮਿੰਟ ਤਕ ਕਰਨਾ ਚਾਹੀਦਾ ਹੈ ।

ਲਾਭ (Advantages)-

  1. ਸਰੀਰ ਵਿਚ ਚੁਸਤੀ ਆਉਂਦੀ ਹੈ ।
  2. ਸਰੀਰ ਦਾ ਮੋਟਾਪਾ ਦੂਰ ਹੋ ਜਾਂਦਾ ਹੈ ।
  3. ਸਰੀਰ ਤੰਦਰੁਸਤ ਰਹਿੰਦਾ ਹੈ ।
  4. ਮਾਸ-ਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ।
  5. ਇਸ ਨਾਲ ਸੁਪਨ-ਦੋਸ਼ ਦੂਰ ਹੋ ਜਾਂਦਾ ਹੈ ।
  6. ਪੈਰਾਂ ਦਾ ਦਰਦ ਦੂਰ ਹੋ ਜਾਂਦਾ ਹੈ ।
  7. ਮਾਨਸਿਕ ਤੌਰ ਤੇ ਸ਼ਾਂਤੀ ਮਿਲਦੀ ਹੈ ।
  8. ਇਨਸਾਨ ਬੇ-ਫ਼ਿਕਰ ਹੋ ਜਾਂਦਾ ਹੈ ।
  9. ਇਸ ਆਸਨ ਦੁਆਰਾ ਸ਼ੂਗਰ ਦਾ ਰੋਗ ਦੂਰ ਹੋ ਜਾਂਦਾ ਹੈ ।
  10. ਪਾਚਨ ਸ਼ਕਤੀ ਠੀਕ ਰਹਿੰਦੀ ਹੈ ।

3. ਸ਼ੀਰਸ਼ ਆਸਨ (Shirsh Asana)-
ਸਥਿਤੀ – ਸਿਰ ਹੇਠਾਂ ਅਤੇ ਪੈਰ ਉੱਪਰ ਵੱਲ ਕਰਨਾ ।
ਵਿਧੀ (Technique)-

  1. ਕੰਬਲ ਜਾਂ ਦਰੀ ਵਿਛਾ ਕੇ ਗੋਡਿਆਂ ਦੇ ਭਾਰ ਬੈਠ ਜਾਉ ॥
  2. ਦੋਵੇਂ ਹੱਥਾਂ ਦੀਆਂ ਉਂਗਲੀਆਂ ਕੱਸ ਕੇ ਬੰਨ੍ਹ ਦਿਓ ਅਤੇ ਦੋਵੇਂ ਹੱਥਾਂ ਨੂੰ ਕੋਣਾਕਾਰ ਬਣਾ ਕੇ ਕੰਬਲ ਜਾਂ ਦਰੀ ਉੱਤੇ ਰੱਖੋ ।
  3. ਸਿਰ ਦੇ ਉੱਪਰ ਵਾਲਾ ਹਿੱਸਾ ਹੱਥ ਦੇ ਵਿਚ ਇਸ ਤਰ੍ਹਾਂ ਜ਼ਮੀਨ ਉੱਪਰ ਰੱਖੋ ਕਿ ਦੋਵੇਂ ਅੰਗੂਠੇ ਸਿਰ ਦੇ ਪਿਛਲੇ ਹਿੱਸੇ ਨੂੰ ਦਬਾਉਣ ।
  4. ਲੱਤਾਂ ਨੂੰ ਹੌਲੀ-ਹੌਲੀ ਅੰਦਰ ਵਲ ਮੋੜਦੇ ਹੋਏ ਸਿਰ ਅਤੇ ਦੋਵੇਂ ਹੱਥਾਂ ਦੇ ਸਹਾਰੇ ਧੜ ਅਸਮਾਨ ਵਲ ਸਿੱਧਾ ਚੁੱਕੋ ।
  5. ਪੈਰਾਂ ਨੂੰ ਹੌਲੀ-ਹੌਲੀ ਉੱਪਰ ਚੁੱਕੋ । ਪਹਿਲਾਂ ਇਕ ਲੱਤ ਸਿੱਧੀ ਕਰੋ ਫਿਰ ਦੂਜੀ ।
  6. ਸਰੀਰ ਨੂੰ ਬਿਲਕੁਲ ਸਿੱਧਾ ਰੱਖੋ ।
  7. ਸਰੀਰ ਦਾ ਭਾਰ ਬਾਹਵਾਂ ਤੇ ਸਿਰ ਉੱਪਰ ਬਰਾਬਰ ਰੱਖੋ ।
  8. ਦੀਵਾਰ ਜਾਂ ਸਾਥੀ ਦਾ ਸਹਾਰਾ ਲਵੋ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 13
ਲਾਭ (Advantages)-

  1. ਭੁੱਖ ਬਹੁਤ ਹੀ ਜ਼ਿਆਦਾ ਲਗਦੀ ਹੈ ।
  2. ਯਾਦ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ ।
  3. ਮੋਟਾਪਾ ਦੂਰ ਹੋ ਜਾਂਦਾ ਹੈ ।
  4. ਜਿਗਰ ਅਤੇ ਤਿੱਲੀ ਠੀਕ ਪ੍ਰਕਾਰ ਨਾਲ ਕੰਮ ਕਰਦੀ ਹੈ ।
  5. ਪਿਸ਼ਾਬ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  6. ਬਵਾਸੀਰ ਦੀ ਬਿਮਾਰੀ ਦੂਰ ਹੋ ਜਾਂਦੀ ਹੈ ।
  7. ਇਸ ਆਸਨ ਨੂੰ ਹਰ ਰੋਜ਼ ਕਰਨ ਦੇ ਨਾਲ ਕਈ ਪ੍ਰਕਾਰ ਦੀਆਂ ਮਾਨਸਿਕ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।

ਸਾਵਧਾਨੀਆਂ (Precautions) – ਇਹ ਆਸਨ ਉੱਚ ਰਕਤ ਚਾਪ ਵਾਲੇ ਨੂੰ ਨਹੀਂ ਕਰਨਾ ਚਾਹੀਦਾ ਹੈ ।

4. ਚੱਕਰ ਆਸਨ (Chakar Asana)-
ਸਥਿਤੀ (Position) – ਗੋਲ ਚੱਕਰ ਵਾਂਗ ਸਰੀਰ ਕਰਨਾ ।
ਵਿਧੀ (Technique)-

  1. ਪਿੱਠ ਦੇ ਭਾਰ ਸਿੱਧੇ ਲੇਟ ਕੇ ਗੋਡਿਆਂ ਨੂੰ ਮੋੜ ਕੇ, ਪੈਰਾਂ ਤੇ ਤਲੀਆਂ ਨੂੰ ਜ਼ਮੀਨ ਨਾਲ ਜਮਾ ਲਵੋ ਅਤੇ ਪੈਰਾਂ ਵਿਚ ਇਕ ਤੋਂ ਡੇਢ ਫੁੱਟ ਦਾ ਫਾਸਲਾ ਰੱਖੋ ।
  2. ਹੱਥਾਂ ਨੂੰ ਪਿੱਛੇ ਵੱਲ ਜ਼ਮੀਨ ਤੇ ਰੱਖੋ । ਹਥੇਲੀ ਅਤੇ ਉਂਗਲੀਆਂ ਨੂੰ ਪੱਕੀ ਤਰ੍ਹਾਂ ਜ਼ਮੀਨ ਨਾਲ ਜਮਾ ਕੇ ਰੱਖੋ ।
  3. ਹੁਣ ਹੱਥਾਂ ਅਤੇ ਪੈਰਾਂ ਦਾ ਸਹਾਰਾ ਲੈ ਕੇ ਪੂਰੇ ਸਰੀਰ ਨੂੰ ਕਮਾਨੀ ਜਾਂ ਚੱਕਰ ਵਾਂਗ ਬਣਾਓ ।
  4. ਸਾਰੇ ਸਰੀਰ ਦੀ ਸ਼ਕਲ ਗੋਲਕਾਰ ਹੋਣੀ ਚਾਹੀਦੀ ਹੈ ।
  5. ਅੱਖਾਂ ਬੰਦ ਰੱਖਣੀਆਂ ਚਾਹੀਦੀਆਂ ਹਨ। ਤਾਂ ਜੋ ਸਾਹ ਦੀ ਗਤੀ ਤੇਜ਼ ਹੋ ਸਕੇ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 14
ਲਾਭ (Advantages)-

  1. ਸਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਹਨ ।
  2. ਸਰੀਰ ਦੇ ਸਾਰੇ ਅੰਗਾਂ ਨੂੰ ਲਚਕੀਲਾ ਬਣਾ ਦਿੰਦਾ ਹੈ ।
  3. ਹਰਨੀਆਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  4. ਪਾਚਨ ਸ਼ਕਤੀ ਵਧਾਉਂਦਾ ਹੈ ।
  5. ਪੇਟ ਦੀ ਗੈਸ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  6. ਰੀੜ੍ਹ ਦੀ ਹੱਡੀ ਮਜ਼ਬੂਤ ਹੋ ਜਾਂਦੀ ਹੈ।
  7. ਲੱਤਾਂ ਤੇ ਬਾਹਾਂ ਵਿਚ ਤਾਕਤ ਆਉਂਦੀ ਹੈ ।
  8. ਗੁਰਦੇ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  9. ਕਮਰ ਦਰਦ ਦੂਰ ਹੋ ਜਾਂਦੀ ਹੈ ।
  10. ਸਰੀਰ ਹਲਕਾਪਨ ਮਹਿਸੂਸ ਕਰਦਾ ਹੈ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

5. ਗਰੁੜ ਆਸਨ (Garur Asana)-
ਸਥਿਤੀ (Position) – ਗਰੁੜ ਆਸਣ (Garur Asana) ਵਿਚ ਸਰੀਰ ਦੀ ਸਥਿਤੀ ਗਰੁੜ ਪੰਛੀ ਵਾਂਗ ਹੁੰਦੀ ਹੈ ।
ਵਿਧੀ (Technique) –
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 15

  1. ਸਿੱਧੇ ਖੜੇ ਹੋ ਕੇ ਖੱਬੇ ਪੈਰ ਨੂੰ ਚੁੱਕ ਕੇ ਸੱਜੀ ਲੱਤ ਦੁਆਲੇ ਵੇਲ ਵਾਂਗ ਲਪੇਟ ਦਿਓ ।
  2. ਖੱਬਾ ਪੱਟ ਸੱਜੇ ਪੱਟ ਦੇ ਉੱਪਰ ਆ ਜਾਵੇਗਾ ਅਤੇ ਖੱਬੀ ਪਿੰਡਲੀ ਸੱਜੀ ਪਿੰਡਲੀ ਨੂੰ ਢੱਕ ਲਵੇਗੀ ।
  3. ਸਰੀਰ ਦਾ ਪੂਰਾ ਭਾਰ ਇਕ ਪੈਰ ਤੇ ਕਰ ਦਿਓ ।
  4. ਖੱਬੀ ਬਾਂਹ ਨੂੰ ਸੱਜੀ ਬਾਂਹ ਦੇ ਉੱਤੇ ਲਪੇਟ ਕੇ ਉੱਪਰ ਚੁੱਕ ਕੇ ਦੋਹਾਂ ਹਥੇਲੀਆਂ ਨਾਲ ਨਮਸਕਾਰ ਵਾਂਗ ਹੱਥ ਜੋੜ ਦਿਉ ।
  5. ਫਿਰ ਸੱਜੀ ਲੱਤ ਨੂੰ ਥੋੜਾ ਝੁਕਾ ਕੇ ਸਰੀਰ ਨੂੰ ਬੈਠਣ ਦੀ ਸਥਿਤੀ ਵਿਚ ਲਿਆਉ । ਇਸ ਨਾਲ ਸਰੀਰ ਦੀਆਂ ਨਾੜੀਆਂ ਖਿੱਚੀਆਂ ਜਾਣਗੀਆਂ । ਉਸ ਤੋਂ ਬਾਅਦ ਸਰੀਰ ਫਿਰ ਸਿੱਧਾ ਕਰ ਲਉ ਤੇ ਸਾਵਧਾਨ ਦੀ ਸਥਿਤੀ ਵਿਚ ਆ ਜਾਉ ।
  6. ਹੁਣ ਹੱਥਾਂ ਪੈਰਾਂ ਨੂੰ ਬਦਲ ਕੇ ਆਸਨ ਦੀ ਸਥਿਤੀ ਦੁਹਰਾਉ । ਨੋਟ-ਇਹ ਆਸਨ ਹਰ ਇਕ ਲੱਤ ਉੱਤੇ ਇਕ ਤੋਂ ਪੰਜ ਮਿੰਟ ਤਕ ਕਰਨਾ ਚਾਹੀਦਾ ਹੈ ।

ਲਾਭ (Advantages) –

  1. ਸਰੀਰ ਦੇ ਸਾਰੇ ਅੰਗਾਂ ਵਿਚ ਤਾਕਤ ਆਉਂਦੀ ਹੈ ।
  2. ਸਰੀਰ ਤੰਦਰੁਸਤ ਹੋ ਜਾਂਦਾ ਹੈ ।
  3. ਬਾਹਾਂ ਸ਼ਕਤੀਸ਼ਾਲੀ ਬਣ ਜਾਂਦੀਆਂ ਹਨ ।
  4. ਹਰਨੀਆਂ ਦੇ ਰੋਗ ਤੋਂ ਮਨੁੱਖ ਬਚ ਸਕਦਾ ਹੈ ।
  5. ਲੱਤਾਂ ਵਿਚ ਸ਼ਕਤੀ ਆਉਂਦੀ ਹੈ ।
  6. ਸਰੀਰ ਹਲਕਾਪਨ ਮਹਿਸੂਸ ਕਰਦਾ ਹੈ ।
  7. ਖੂਨ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ।
  8. ਗਰੁੜ ਆਸਨ ਰਾਹੀਂ ਮਨੁੱਖ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦਾ ਹੈ ।

 

6. ਸ਼ਵ ਆਸਨ (Shayasana) – ਸ਼ਵ ਆਸਨ ਵਿਚ ਪਿੱਠ ਦੇ ਬਲ ਸਿੱਧਾ ਲੇਟ ਕੇ ਸਰੀਰ ਨੂੰ ਢਿੱਲਾ ਛੱਡ ਦਿੱਤਾ ਜਾਂਦਾ ਹੈ । ਸ਼ਵ ਆਸਨ ਕਰਨ ਲਈ ਜ਼ਮੀਨ ‘ਤੇ ਪਿੱਠ ਦੇ ਬਲ ਲੇਟ ਜਾਉ ਅਤੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਉ । ਹੌਲੀ-ਹੌਲੀ ਲੰਬੇ-ਲੰਬੇ ਸਾਹ ਲਵੋ ! ਬਿਲਕੁਲ ਚਿਤ ਲੇਟ ਕੇ ਸਾਰੇ ਸਰੀਰ ਦੇ ਅੰਗਾਂ ਨੂੰ ਬਹੁਤ ਢਿੱਲਾ ਛੱਡ ਦਿਉ । ਦੋਨਾਂ ਪੈਰਾਂ ਵਿਚ ਡੇਢ ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 16
ਹੱਥਾਂ ਦੀਆਂ ਹਥੇਲੀਆਂ ਆਕਾਸ਼ ਵੱਲ ਕਰਕੇ ਸਰੀਰ ਤੋਂ ਦੂਰ ਰੱਖੋ | ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਕੇ ਸੋਚੋ ਕਿ ਸਰੀਰ ਢਿੱਲਾ ਹੋ ਰਿਹਾ ਹੈ | ਅਨੁਭਵ ਕਰੋ ਕਿ ਸਰੀਰ ਵਿਸ਼ਰਾਮ ਸਥਿਤੀ ਵਿਚ ਹੈ । ਇਹ ਆਸਨ 3 ਤੋਂ 5 ਮਿੰਟ ਕਰਨਾ ਚਾਹੀਦਾ ਹੈ । ਇਸ ਆਸਨ ਦਾ ਅਭਿਆਸ ਹਰੇਕ ਆਸਨ ਦੇ ਸ਼ੁਰੂ ਅਤੇ ਅੰਤ ਵਿਚ ਕਰਨਾ ਜ਼ਰੂਰੀ ਹੈ ।

ਮਹੱਤਵ (Importance) –

  1. ਸ਼ਵ ਆਸਨ ਨਾਲ ਉੱਚ ਰਕਤ ਚਾਪ ਅਤੇ ਮਾਨਸਿਕ ਤਣਾਉ ਤੋਂ ਛੁਟਕਾਰਾ ਮਿਲਦਾ ਹੈ ।
  2. ਇਹ ਦਿਲ ਅਤੇ ਦਿਮਾਗ਼ ਨੂੰ ਤਾਜ਼ਾ ਰੱਖਦਾ ਹੈ ।
  3. ਇਸ ਆਸਨ ਦੁਆਰਾ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ।

ਯੋਗ ਮੁਦਰਾ (Yog Mudra) – ਇਸ ਵਿਚ ਵਿਅਕਤੀ ਪਦਮ ਆਸਨ ਵਿਚ ਬੈਠਦਾ ਹੈ, ਧੜ ਨੂੰ ਝੁਕਾਉਂਦਾ ਹੈ ਅਤੇ ਜ਼ਮੀਨ ਤੇ ਸਿਰ ਨੂੰ ਵਿਸ਼ਰਾਮ ਦਿੰਦਾ ਹੈ ।
ਉਡਿਆਨ (Uddiyan) – ਪੈਰ ਨੂੰ ਅਲੱਗ-ਅਲੱਗ ਕਰਕੇ ਖੜੇ ਹੋ ਕੇ ਧੜ ਨੂੰ ਅੱਗੇ ਵੱਲ ਝੁਕਾਉ । ਹੱਥਾਂ ਨੂੰ ਪੱਟਾਂ ‘ਤੇ ਰੱਖੋ । ਸਾਹ ਬਾਹਰ ਖਿੱਚੋ ਅਤੇ ਪਸਲੀਆਂ ਦੇ ਥੱਲੇ ਅੰਦਰ ਨੂੰ ਸਾਹ ਖਿੱਚਣ ਦੀ ਨਕਲ ਕਰੋ ।

ਪ੍ਰਾਣਾਯਾਮ-ਅਨੁਲੋਮ ਵਿਲੋਮ (Pranayam : Anulom Vilom) – ਬੈਠ ਕੇ ਨਿਸਚਿਤ ਸਮੇਂ ਲਈ ਵਾਰੀ-ਵਾਰੀ ਸਾਹ ਨੂੰ ਅੰਦਰ ਖਿੱਚੋ | ਠੋਡੀ ਦੀ ਮਦਦ ਨਾਲ ਸਾਹ ਨੂੰ ਰੋਕੋ ਅਤੇ ਸਾਹ ਬਾਹਰ ਕੱਢੋ ।
ਲਾਭ (Advantages) – ਪ੍ਰਾਣਾਯਾਮ ਆਸਨ ਦੁਆਰਾ ਲਹੂ, ਨਾੜੀਆਂ ਅਤੇ ਮਨ ਦੀ ਸ਼ੁੱਧੀ ਹੁੰਦੀ ਹੈ ।
ਸੂਰਜ ਨਮਸਕਾਰ (Surya Namaskar) – ਸੂਰਜ ਨਮਸਕਾਰ ਦੇ 16 ਅੰਗ ਹਨ । 16 ਅੰਗਾਂ ਵਾਲਾ ਸੂਰਜ ਸੰਪੂਰਨ ਸ਼ਿਸ਼ਟੀ ਦੇ ਲੈਯ ਹੋਣ ਸਮੇਂ ਪ੍ਰਗਟ ਹੁੰਦਾ ਹੈ । ਆਮ ਤੌਰ ‘ਤੇ ਇਸ ਦੇ 12 ਅੰਗਾਂ ਦਾ ਹੀ ਅਭਿਆਸ ਕੀਤਾ ਜਾਂਦਾ ਹੈ ।

ਲਾਭ (Advantages) – ਇਹ ਸ਼੍ਰੇਸ਼ਟ ਯੋਗਿਕ ਕਸਰਤ ਹੈ । ਇਸ ਵਿਚ ਵਿਅਕਤੀ ਨੂੰ ਆਸਨ ਮੁਦਰਾ ਅਤੇ ਪ੍ਰਾਣਾਯਾਮ ਦੇ ਲਾਭ ਪ੍ਰਾਪਤ ਹੁੰਦੇ ਹਨ । ਅਭਿਆਸੀ ਦਾ ਸਰੀਰ ਸੁਰਜ ਦੇ ਵਾਂਗ ਚਮਕਣ ਲਗਦਾ ਹੈ । ਚਮੜੀ ਸੰਬੰਧੀ ਰੋਗਾਂ ਤੋਂ ਬਚਾਓ ਹੁੰਦਾ ਹੈ । ਕਬਜ਼ ਦੂਰ ਹੁੰਦੀ ਹੈ । ਰੀੜ੍ਹ ਦੀ ਹੱਡੀ ਤੇ ਕਮਰ ਲਚਕੀਲੀ ਹੁੰਦੀ ਹੈ । ਗਰਭਵਤੀ ਇਸਤਰੀਆਂ ਅਤੇ ਹਰਨੀਆਂ ਦੇ ਰੋਗੀਆਂ ਨੂੰ ਇਸ ਦਾ ਅਭਿਆਸ ਨਹੀਂ ਕਰਨਾ ਚਾਹੀਦਾ ।

ਲਾਨ ਟੈਨਿਸ (Lawn Tennis) Game Rules – PSEB 10th Class Physical Education

Punjab State Board PSEB 10th Class Physical Education Book Solutions ਲਾਨ ਟੈਨਿਸ (Lawn Tennis) Game Rules.

ਲਾਨ ਟੈਨਿਸ (Lawn Tennis) Game Rules – PSEB 10th Class Physical Education

ਯਾਦ ਰੇਖ ਵਾਲੀ ਗੱਲਾਂ
(Points to Remember)

  1. ਲੱਨ ਟੈਨਿਸ ਦੇ ਕੋਰਟ ਦੀ ਲੰਬਾਈ = 78 ਫੁੱਟ (23.77 ਮੀਟਰ)
  2. ਕੋਰਟ ਦੀ ਚੌੜਾਈ = 27 ਫੁੱਟ (8.23 ਮੀਟਰ)
  3. ਜਾਲ ਦੀ ਉੱਚਾਈ = 3 ਫੁੱਟ (1.07 ਮੀਟਰ)
  4. ਜਾਲ ਵਿਚ ਤਾਰ ਦਾ ਵਿਆਸ =\(\frac{1}{4}\) ਇੰਚ 2 ਸੈਂ.ਮੀ.
  5. ਖੰਭਿਆਂ ਦਾ ਵਿਆਸ = 6 ਇੰਚ 15 ਸੈਂ.ਮੀ.
  6. ਖੰਭਿਆਂ ਦੀ ਕੇਂਦਰ ਤੋਂ ਦੂਰੀ = 3 ਫੁੱਟ (ਜਾਂ 0.90m)
  7. ਲੱਨ ਟੈਨਿਸ ਗੇਂਦ ਦਾ ਭਾਰ = 2 ਔਸ
  8. ਲੱਨ ਟੈਨਿਸ ਗੇਂਦ ਦਾ ਵਿਆਸ = 21/2 ਇੰਚ 121/2 ਸੈਂ.ਮੀ.
  9. ਗੇਂਦ ਦਾ ਉਛਾਲ 100 ਫੁੱਟ ਤੋਂ ਸੁੱਟਣ ਮਗਰੋਂ = 53 ਇੰਚ
  10. ਲੱਨ ਟੈਨਿਸ ਖੇਡ ਲਈ ਮਰਦਾਂ ਦੀ ਸੈਂਟਾਂ ਦੀ ਗਿਣਤੀ = 5
  11. ਲੱਨ ਟੈਨਿਸ ਖੇਡ ਲਈ ਇਸਤਰੀਆਂ ਦੇ ਸੈਂਟਾਂ ਦੀ ਗਿਣਤੀ = 3
  12. ਲੱਨ ਟੈਨਿਸ ਗੇਂਦ ਦਾ ਰੰਗ = ਸਫੈਦ ਜਾਂ ਪੀਲਾ

ਲਾਨ ਟੈਨਿਸ (Lawn Tennis) Game Rules – PSEB 10th Class Physical Education Game Rules – PSEB 10th Class Physical Education

HISTORY OF LAWN TENNIS

ਪ੍ਰਸ਼ਨ 1.
ਲੱਨ ਟੈਨਿਸ ਦਾ ਇਤਿਹਾਸ ਅਤੇ ਨਿਯਮ ਲਿਖੋ ।
ਉੱਤਰ-
ਲੱਨ ਟੈਨਿਸ ਸੰਸਾਰ ਦੀ ਇਕ ਪ੍ਰਸਿੱਧ ਖੇਡ ਬਣ ਚੁੱਕੀ ਹੈ । ਇਸਦਾ ਟੂਰਨਾਮੈਂਟ ਕਰਵਾਉਣ ਦੇ ਲਈ ਬਹੁਤ ਪੈਸਾ ਖਰਚ ਕਰਨਾ ਪੈਂਦਾ ਸੀ । ਲਾਂਨ ਟੈਨਿਸ ਦੀ ਉਤਪੱਤੀ ਦੇ ਬਾਰੇ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਲੱਨ ਟੈਨਿਸ 12ਵੀਂ ਸ਼ਤਾਬਦੀ ਵਿਚ ਫਰਾਂਸ ਵਿਚ ਪਹਿਲੀ ਵਾਰ ਘਾਹ ਦੇ ਮੈਦਾਨ ਵਿਚ ਖੇਡਿਆ ਗਿਆ | ਪਹਿਲੇ ਪਹਿਲ ਖਿਡਾਰੀ ਹੱਥ ਦੁਆਰਾ ਇਹ ਖੇਡ ਖੇਡਿਆ ਕਰਦੇ ਸਨ । ਸ਼ੁਰੂ ਵਿਚ ਖੇਡ ਕੁਝ ਸਾਧਨਾਂ ਦੁਆਰਾ ਖੇਡੀ ਜਾਂਦੀ ਸੀ । ਪਰ ਬਾਅਦ ਵਿਚ ਇਹ ਖੇਡ ਹਾਈ ਜੈਨੇਟਰੀ ਦੀ ਪਸੰਦ ਬਣ ਗਿਆ । ਉਸਦੇ ਬਾਅਦ ਲਾਨਟੈਨਿਸ ਮੱਧਮ ਵਰਗ ਦੇ ਲੋਕਾਂ ਦੀ ਪਸੰਦ ਬਣ ਗਿਆ | ਅਸਲ ਵਿਚ ਇਸ ਖੇਡ ਦੇ ਵਿਕਾਸ ਦਾ ਸਿਹਰਾ ਮੇਜਰ ਡਬਲਯੂ. ਸੀ. ਵਿੰਗ ਲੀਫਡ ਨੂੰ ਜਾਂਦਾ ਹੈ । ਉਸਨੇ 19ਵੀਂ ਸ਼ਤਾਬਦੀ ਵਿਚ ਇਸ ਖੇਡ ਨੂੰ ਇੰਗਲੈਂਡ ਵਿਚ ਸ਼ੁਰੂ ਕੀਤਾ ਅਤੇ ਸਪੇਨ ਦੇ ਲਿਮਿੰਗਟਨ ਵਿਚ 1872 ਵਿਚ ਪਹਿਲਾ ਲੱਨ ਟੈਨਿਸ ਕਲੱਬ ਬਣਾਇਆ ਗਿਆ | ਪਹਿਲੀ ਵਿੰਬਲਡਨ ਚੈਂਪੀਅਨਸ਼ਿਪ 1877 ਵਿਚ ਪੁਰਸ਼ਾਂ ਦੇ ਲਈ 1884 ਵਿਚ ਵਿੰਬਲਡਨ ਚੈਂਪੀਅਨਸ਼ਿਪ ਮਹਿਲਾਵਾਂ ਦੇ ਲਈ ਕਰਵਾਈ ਗਈ । ਉਲੰਪਿਕ ਖੇਡਾਂ ਵਿਚ ਲਾਂਨ ਟੈਨਿਸ 1924 ਤੱਕ ਉਲੰਪਿਕ ਦਾ ਭਾਗ ਰਹੀ ਅਤੇ ਦੁਬਾਰਾ 1988 ਸਿਉਲ ਉਲੰਪਿਕ ਵਿਚ ਸ਼ਾਮਲ ਕੀਤਾ ਗਿਆ । ਹੁਣ ਇਹ ਖੇਡ ਭਾਰਤ ਸਮੇਤ ਬਹੁਤ ਦੇਸ਼ਾਂ ਵਿਚ ਖੇਡੀ ਜਾਂਦੀ ਹੈ ।

ਸਾਂਨ ਟੈਨਿਸ ਦੇ ਨਵੇਂ ਸਾਧਾਰਣ ਨਿਯਮ

  1. ਲੱਨ ਟੈਨਿਸ ਦੇ ਕੋਰਟ ਦੀ ਲੰਬਾਈ 78 ਫੁੱਟ (23.77 ਮੀਟਰ) ਅਤੇ ਚੌੜਾਈ 27 ਫੁੱਟ (8.23 ਮੀਟਰ) ਹੁੰਦੀ ਹੈ ।
  2. ਜਾਲ ਦੀ ਉਚਾਈ 3 ਫੁੱਟ (9.91 ਮੀਟਰ) ਅਤੇ ਉਸ ਵਿਚ ਯੋਗ ਜਾਂ ਤਾਰ ਦਾ ਜ਼ਿਆਦਾ ਤੋਂ ਜ਼ਿਆਦਾ ਵਿਆਸ 1/3 ਇੰਚ (0.8 ਸੈਂਟੀਮੀਟਰ ਹੋਣਾ ਚਾਹੀਦਾ ਹੈ ।
  3. ਖੰਭਿਆਂ ਦਾ ਵਿਆਸ 6 ਇੰਚ (15 ਸੈਂਟੀਮੀਟਰ ਅਤੇ ਹਰੇਕ ਪਾਸੇ ਕੋਰਟ ਦੇ ਬਾਹਰ ਖੰਭੇ ਦੇ ਕੇਂਦਰ ਦੀ ਦੂਰੀ 3 ਫੁੱਟ (0.91 ਮੀਟਰ ਹੁੰਦੀ ਹੈ ।
  4. ਲੱਨ ਟੈਨਿਸ ਗੇਂਦ ਦਾ ਵਿਆਸ 2” ਇੰਚ (6.34 ਸੈਂਟੀਮੀਟਰ ਹੁੰਦਾ ਹੈ ਅਤੇ ਇਸ ਦਾ ਭਾਰ 2 ਐੱਸ ਜਾਂ (56.7 ਗ੍ਰਾਮ) ਜਦੋਂ ਗੇਂਦ ਨੂੰ 100 ਇੰਚ (20.54 ਮੀਟਰ) ਦੀ ਉੱਚਾਈ ਤੋਂ ਸੁੱਟਿਆ ਜਾਵੇ, ਤਾਂ ਉਸ ਦੀ ਉਛਾਲ 53 ਇੰਚ (1.35 ਮੀਟਰ) ਹੋਵੇ ।
  5. ਲੱਨ ਟੈਨਿਸ ਖੇਡ ਵਿਚ ਜ਼ਿਆਦਾ ਤੋਂ ਜ਼ਿਆਦਾ ਸੈਂਟਾਂ ਦੀ ਸੰਖਿਆ ਮਰਦਾਂ ਲਈ 5 | ਅਤੇ ਇਸਤਰੀਆਂ ਲਈ 3 ਹੁੰਦੀ ਹੈ ।

ਪ੍ਰਸ਼ਨ 2.
ਲੱਨ ਟੈਨਿਸ ਖੇਡ ਦੇ ਮੈਦਾਨ, ਜਾਲ, ਗੋਦ, ਖਿਡਾਰੀ ਦੀ ਸਥਿਤੀ ਅਤੇ ਸਰਵਿਸ ਬਾਰੇ ਲਿਖੋ ।
ਉੱਤਰ-
ਲੱਨ ਟੈਨਿਸ ਕੋਰਟ ਆਇਤਾਕਾਰ ਹੋਵੇਗਾ । ਇਹ 78 ਫੁੱਟ (23.77 ਮੀਟਰ ਲੰਮਾ ਅਤੇ 27 ਫੁੱਟ (8.23 ਮੀਟਰ) ਚੌੜਾ ਹੋਣਾ ਚਾਹੀਦਾ ਹੈ । ਇਹ ਦਰਮਿਆਨ ਵਿਚ ਲੋਹੇ ਜਾਂ ਧਾਤ ਦੀ ਤਾਰ ਨਾਲ ਲਟਕੇ ਜਾਲ ਨਾਲ ਵੰਡਿਆ ਹੋਣਾ ਚਾਹੀਦਾ ਹੈ । ਇਸ ਰੱਸੀ ਜਾਂ ਤਾਰ ਦਾ ਵਿਆਸ 1/3 ਇੰਚ (0.8 ਸੈਂਟੀਮੀਟਰ) ਹੋਣਾ ਚਾਹੀਦਾ ਹੈ ਜਿਸ ਦੇ ਸਿਰੇ ਬਰਾਬਰ ਲੱਗੇ ਹੋਏ ਖੰਭਿਆਂ ਦੇ ਉੱਪਰਲੇ ਸਿਰਿਆਂ ਤੋਂ ਗੁਜ਼ਾਰਨੀ ਚਾਹੀਦੀ ਹੈ । ਇਹ ਖੰਭੇ 3 ਫੁੱਟ 6 (1.07 ਮੀ:) ਉੱਚੇ ਹੋਣੇ ਚਾਹੀਦੇ ਹਨ ਅਤੇ ਇਹ 6 ਇੰਚ 15 ਸੈਂਟੀਮੀਟਰ ਦੇ ਚੌਰਸ ਜਾਂ 6 ਇੰਚ (15 ਸੈਂਟੀਮੀਟਰ ਵਿਆਸ ਦੇ ਹੋਣੇ ਚਾਹੀਦੇ ਹਨ । ਇਨ੍ਹਾਂ ਦਾ ਮੱਧ ਬੋਰਡ ਦੋਵੇਂ ਪਾਸੇ 3 ਫੁੱਟ 0.914 ਮੀਟਰ) ਬਾਹਰ ਵੱਲ ਹੋਣਾ ਚਾਹੀਦਾ ਹੈ ।

ਜਾਲ ਪੂਰੀ ਤਰ੍ਹਾਂ ਤਣਿਆ ਹੋਇਆ ਹੋਣਾ ਚਾਹੀਦਾ ਹੈ ਤਾਂ ਕਿ ਇਹ ਦੋਵੇਂ ਪਾਸਿਆਂ ਦੀ ਜਗਾ ਨੂੰ ਢੱਕ ਲਵੇ ਅਤੇ ਇਸ ਦੇ ਛੇਕ ਇੰਨੇ ਬਰੀਕ ਹੋਣ ਕਿ ਉਨ੍ਹਾਂ ਵਿਚ ਗੇਂਦ ਨਾ ਲੰਘ ਸਕੇ । ਜਾਲ ਦੀ ਉੱਚਾਈ ਦਰਮਿਆਨ ਵਿਚ 3 ਫੁੱਟ 0.914 ਮੀਟਰ) ਹੋਵੇਗੀ ਅਤੇ ਇਹ ਇਕ ਸਟਰੈਪ ਨਾਲ ਹੇਠਾਂ ਕਸ ਕੇ ਬੰਨਿਆ ਹੋਵੇਗਾ, ਜਿਹੜਾ ਸਫੈਦ ਰੰਗ ਦਾ ਅਤੇ 2 ਇੰਚ (5 ਸੈਂਟੀਮੀਟਰ ਤੋਂ ਵੱਧ ਚੌੜਾ ਨਹੀਂ ਹੋਵੇਗਾ । ਧਾਤੁ ਦੀ ਤਾਰ ਅਤੇ ਜਾਲ ਦੇ ਉੱਪਰਲੇ ਸਿਰੇ ਨੂੰ ਇਕ ਬੈਂਡ ਢੱਕ ਕੇ ਰੱਖੇਗਾ, ਜਿਹੜਾ ਕਿ ਹਰ ਪਾਸੇ 2 ਇੰਚ (5 ਸੈਂਟੀਮੀਟਰ ਤੋਂ ਘੱਟ ਅਤੇ 2” ਇੰਚ (6.3 ਸੈਂਟੀਮੀਟਰ) ਤੋਂ ਵੱਧ ਡੂੰਘਾ ਨਹੀਂ ਹੋਵੇਗਾ । ਇਹ ਸਫੈਦ ਰੰਗ ਦਾ ਹੋਣਾ ਚਾਹੀਦਾ ਹੈ । ਨੈੱਟ ਸਟਰੈਪ, ਬੈਂਡ ਜਾਂ ਸਿੰਗਲ ਸਟਿਕਸ ’ਤੇ ਕੋਈ ਇਸ਼ਤਿਹਾਰ ਨਹੀਂ ਲੱਗਾ ਹੋਣਾ ਚਾਹੀਦਾ ।

ਕੋਰਟ ਦੇ ਸਿਰਿਆਂ ਅਤੇ ਪਾਸਿਆਂ ਨੂੰ ਘੇਰਨ ਵਾਲੀਆਂ ਲਾਈਨਾਂ ਬੇਸ ਲਾਈਨਾਂ ਅਤੇ ਸਾਈਡ ਲਾਈਨਾਂ ਅਖਵਾਉਣਗੀਆਂ । ਜਾਲ ਦੇ ਹਰੇਕ ਪਾਸੇ 0.21 ਫੁੱਟ (6.00 ਸੈਂਟੀਮੀਟਰ) ਦੀ ਦੂਰੀ ਅਤੇ ਇਸ ਦੇ ਸਮਾਂਤਰ ਸਰਵਿਸ ਲਾਈਨਾਂ ਖਿੱਚੀਆਂ ਜਾਣਗੀਆਂ । ਜਾਲ ਦੇ ਹਰੇਕ ਪਾਸੇ ਸਰਵਿਸ ਲਾਈਨ ਅਤੇ ਸਾਈਡ ਲਾਈਨ ਵਿਚਕਾਰਲੀ ਜਗ੍ਹਾ ਨੂੰ ਸੈਂਟਰ ਸਰਵਿਸ ਲਾਈਨ ਦੁਆਰਾ ਦੋ ਹਿੱਸਿਆਂ ਵਿਚ ਵੰਡੇਗੀ, ਜਿਸ ਨੂੰ ਸਰਵਿਸ ਕੋਰਟ ਕਹਿੰਦੇ ਹਨ । ਇਹ ਲਾਈਨ 2 ਇੰਚ (5 ਸੈਂਟੀਮੀਟਰ) ਚੌੜੀ ਹੋਵੇਗੀ ਅਤੇ ਸਾਈਡ ਲਾਈਨਾਂ ਦੇ ਮੱਧ ਵਿਚਕਾਰ ਅਤੇ ਇਸ ਦੇ ਸਮਾਂਤਰ ਹੋਵੇਗੀ ।

ਹਰੇਕ ਬੇਸ ਲਾਈਨ ਸੈਂਟਰ ਸਰਵਿਸ ਲਾਈਨ ਦੁਆਰਾ ਕੱਟੀ ਜਾਵੇਗੀ, ਜਿਹੜੀ 4 ਇੰਚ (10 ਸੈਂਟੀਮੀਟਰ ਲੰਮੀ ਅਤੇ 2 ਇੰਚ (5 ਸੈਂਟੀਮੀਟਰ ਚੌੜੀ ਹੋਵੇਗੀ, ਨੂੰ ਸੈਂਟਰ ਮਾਰਕ ਕਿਹਾ ਜਾਂਦਾ ਹੈ । ਇਹ ਮਾਰਕ ਕੋਰਟ ਦੇ ਵਿਚ ਬੇਸ ਲਾਈਨਾਂ ਨਾਲ ਸਮਕੋਣ ‘ਤੇ ਇਸ ਨਾਲ ਲੱਗਿਆ ਹੋਵੇਗਾ । ਹੋਰ ਸਾਰੀਆਂ ਲਾਈਨਾਂ ਬੇਸ ਲਾਈਨਾਂ ਨੂੰ ਛੱਡ ਕੇ 1 ਇੰਚ (2.5 ਸੈਂਟੀਮੀਟਰ ਤੋਂ ਘੱਟ ਨਹੀਂ ਅਤੇ 2 ਇੰਚ (5 ਸੈਂਟੀਮੀਟਰ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ । ਬੇਸ ਲਾਈਨ 4 ਇੰਚ (10 ਸੈਂਟੀਮੀਟਰ) ਚੌੜੀ ਹੋ ਸਕਦੀ ਹੈ ਅਤੇ ਸਾਰੀਆਂ ਪੈਮਾਇਸ਼ਾਂ ਲਾਈਨਾਂ ਦੇ ਬਾਹਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ ।

ਕੋਰਟ ਦੀਆਂ ਸਥਾਈ ਚੀਜ਼ਾਂ ਵਿਚ ਨਾ ਸਿਰਫ ਜਾਲ, ਖੰਭੇ, ਸਿੰਗਲ, ਸਟਿੱਕਾਂ, ਧਾਗਾ, ਧਾਤ ਦੀ ਤਾਰ, ਸਟਰੈਪ ਅਤੇ ਬੈਕ ਸ਼ਾਮਲ ਹੋਣਗੇ, ਸਗੋਂ ਬੈਕ ਅਤੇ ਸਾਈਟ ਸਟਾਪ ਸਥਿਤ, ਹਿਲਾਣੇ ਜਾਂ ਸਿੰਗਲ ਸਟਿੱਕਾਂ, ਸੀਟਾਂ ਤੋਂ ਕੋਰਟ ਦੁਆਲੇ ਦੀਆਂ ਕੁਰਸੀਆਂ ਵੀ ਸ਼ਾਮਲ ਹੋਣਗੀਆਂ । ਹੋਰ ਸਾਰੀਆਂ ਕੋਰਟ, ਅੰਪਾਇਰ, ਜਾਲ ਰੱਸੀ, ਫੁੱਟ-ਫਾਸਟ, ਜੱਜਾਂ, ਲਾਈਨਜ਼ਮੈਨ, ਬਾਲ ਬੁਆਏਜ਼ ਦੁਆਲੇ ਲੱਗੀਆਂ ਚੀਜ਼ਾਂ ਆਪਣੀ ਠੀਕ ਜਗ੍ਹਾ ‘ਤੇ ਹੋਣਗੀਆਂ ।

ਲਾਨ ਟੈਨਿਸ ਦੀ ਗੇਂਦ (The Lawn Tennis Ball) – ਗੇਂਦ ਦੀ ਬਾਹਰਲੀ ਸੜਾ ਪੱਧਰੀ ਹੋਣੀ ਚਾਹੀਦੀ ਹੈ ਅਤੇ ਇਹ ਸਫ਼ੈਦ ਜਾਂ ਪੀਲੇ ਰੰਗ ਦਾ ਹੋਵੇਗਾ। ਜੇਕਰ ਕੋਈ ਸੀਟਾਂ ਹੋਣ ਤਾਂ ਉਹ ਟਾਂਕੇ ਤੋਂ ਬਗੈਰ ਹੋਣੀਆਂ ਚਾਹੀਦੀਆਂ ਹਨ । ਗੇਂਦ ਦਾ ਵਿਆਸ 2\(\frac{1}{2}\) (5.35 ਸੈਂ: ਮੀ:) ਤੋਂ ਜ਼ਿਆਦਾ ਅਤੇ 2\(\frac{5}{8}\) (6.67 ਸੈਂ: ਮੀ:) ਤੋਂ ਘੱਟ ਨਹੀਂ ਹੋਣਾ ਚਾਹੀਦਾ । ਇਸ ਦਾ ਭਾਰ 2 ਐੱਸ (56.7 ਗ੍ਰਾਮ) ਤੋਂ ਜ਼ਿਆਦਾ ਅਤੇ 2\(\frac{1}{16}\) ਐੱਸ (58.8 ਗ੍ਰਾਮ) ਤੋਂ ਘੱਟ ਨਹੀਂ ਹੋਣਾ
ਲਾਨ ਟੈਨਿਸ (Lawn Tennis) Game Rules – PSEB 10th Class Physical Education 1
ਚਾਹੀਦਾ ਹੈ । ਜਦੋਂ ਗੇਂਦ ਨੂੰ ਇਕ ਕੰਕਰੀਟ ਦੇ ਬੇਸ ਤੇ 100 ਇੰਚ (254 ਸੈਂ: ਮੀ:) ਉੱਚਾਈ ਤੋਂ ਸੁੱਟਿਆ ਜਾਵੇ, ਤਾਂ ਇਸ ਦੀ ਉਛਾਲ 53 ਇੰਚ (175 ਸੈਂ: ਮੀ:) ਤੋਂ ਵੱਧ ਅਤੇ 58 ਇੰਚ ਤੋਂ ਘੱਟ ਹੋਣੀ ਚਾਹੀਦੀ ਹੈ । ਗੇਂਦ ਦਾ ਭਾਰ 18 ਪੰਡ ਭਾਰ ਨਾਲ ਅੱਗੇ ਵੱਲ ਨੂੰ ਵਿਗਾੜ 20 ਇੰਚ (.56 ਸੈਂ: ਮੀ:) ਤੋਂ ਵੱਧ ਅਤੇ 29 ਇੰਚ (7.74 ਸੈਂਟੀਮੀਟਰ ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਮੋੜਵਾਂ ਵਿਗੜ ਇਸੇ ਭਾਰ ਤੇ 350 ਇੰਚ ਤੋਂ ਵੱਧ ਅਤੇ 425 ਇੰਚ ਤੋਂ ਘੱਟ ਹੋਣਾ ਚਾਹੀਦਾ ਹੈ । ਇਹ ਦੋਵੇਂ ਵਿਗਾੜਾਂ ਦੇ ਅੰਗ ਗੇਂਦ ਦੇ ਗਿਰਦ ਤਿੰਨ ਅਕਸ਼ਾਂ ਦੀਆਂ ਤਿੰਨ ਨਿੱਜੀ ਪਤਾਂ ਦੀ ਔਸਤ ਹੋਵੇਗੀ ਅਤੇ ਕੋਈ ਵੀ ਦੋ ਨਿੱਜੀ ਪਤਾਂ ਵਿਚ .031 ਇੰਚ (.80 ਸੈ: ਮੀ:) ਤੋਂ ਵੱਧ ਫ਼ਰਕ ਨਹੀਂ ਹੋਵੇਗਾ ।

ਖਿਡਾਰੀ (Players) – ਖਿਡਾਰੀ ਜਾਲ ਦੀ ਵਿਰੋਧੀ ਸਾਈਡਾਂ ‘ਤੇ ਖੜ੍ਹਾ ਹੋਵੇਗਾ । ਉਹ ਖਿਡਾਰੀ ਜਿਹੜਾ ਪਹਿਲਾਂ ਗੇਂਦ ਕਰਦਾ ਹੈ, ਉਸ ਨੂੰ ਸਰਵਰ (Server) ਕਿਹਾ ਜਾਵੇਗਾ ਅਤੇ ਦੂਸਰੇ ਨੂੰ ਰਿਸੀਵਰ (Receiver) । ਪਾਸਿਆਂ ਦੀ ਚੋਣ ਅਤੇ ਸਰਵਰ ਜਾਂ ਰਿਸੀਵਰ ਬਣਨ ਦੀ ਚੋਣ ਦਾ ਫੈਸਲਾ ਟਾਸ (Toss) ਨਾਲ ਕੀਤਾ ਜਾਂਦਾ ਹੈ । ਟਾਸ ਜਿੱਤਣ ਵਾਲਾ ਖਿਡਾਰੀ ਪਾਸੇ ਦੀ ਚੋਣ ਆਪ ਕਰ ਸਕਦਾ ਹੈ ਜਾਂ ਆਪਣੇ ਵਿਰੋਧੀ ਨੂੰ ਅਜਿਹਾ ਕਰਨ ਲਈ ਕਹਿ ਸਕਦਾ ਹੈ । ਜੇਕਰ ਇਕ ਖਿਡਾਰੀ ਪਾਸਾ ਚੁਣਦਾ ਹੈ, ਤਾਂ ਦੂਜਾ ਖਿਡਾਰੀ ਸਰਵਰ ਜਾਂ ਰਿਸੀਵਰ ਬਣਨ ਦਾ ਅਧਿਕਾਰ ਚੁਣਦਾ ਹੈ ।

ਸਰਵਿਸ (Service) – ਸਰਵਿਸ ਹੇਠ ਲਿਖੇ ਢੰਗ ਨਾਲ ਕੀਤੀ ਜਾਵੇਗੀ ਸਰਵਿਸ ਸ਼ੁਰੂ ਕਰਨ ਤੋਂ ਪਹਿਲਾਂ ਸਰਵਰ ਆਪਣੇ ਦੋਵੇਂ ਪੈਰ ਪਿੱਛੇ ਵੱਲ ਟਿਕਾ ਕੇ ਖੜਾ ਹੋਵੇਗਾ (ਬੇਸ ਲਾਈਨ ਨਾਲੋਂ ਚਾਲ ਤੋਂ ਦੂਰ ਇਹ ਸਥਾਨ ਸੈਂਟਰ ਮਾਰਕ ਅਤੇ ਸੈਂਟਰ ਲਾਈਨ ਦੀ ਕਲਪਿਤ ਸੋਧ ਵਿਚ ਹੋਵੇਗਾ । ਫਿਰ ਸਰਵਰ ਹੱਥ ਨਾਲ ਗੱਦ ਨੂੰ ਹਵਾ ਵਿਚ ਕਿਸੇ ਵੀ ਦਿਸ਼ਾ ਵਿਚ ਉਛਾਲੇਗਾ ਅਤੇ ਇਸ ਦੇ ਜ਼ਮੀਨ ‘ਤੇ ਡਿੱਗਣ ਤੋਂ ਪਹਿਲਾਂ ਆਪਣੇ ਰੈਕਟ ਨਾਲ ਮਾਰੇਗਾ ਅਤੇ ਗੇਂਦ ਅਤੇ ਰੈਕਟ ਨਾਲ ਡਿਲੀਵਰੀ ਪੂਰੀ ਹੋਈ ਮੰਨੀ ਜਾਵੇਗੀ । ਖਿਡਾਰੀ ਆਪਣੇ ਇਕ ਬਾਜ਼ ਨਾਲ ਰੈਕਟ ਨੂੰ ਬਚਾਅ ਲਈ ਪ੍ਰਯੋਗ ਕਰ ਸਕਦਾ ਹੈ ।

ਸਰਵਰ ਸਰਵਿਸ ਡਿਲੀਵਰ ਹੋਣ ਤਕ-
(i) ਤੁਰ ਕੇ ਜਾਂ ਦੌੜ ਕੇ ਆਪਣੀ ਪੋਜੀਸ਼ਨ ਨਹੀਂ ਬਦਲੇਗਾ ।
(ii) ਆਪਣੇ ਕਿਸੇ ਪੈਰ ਨਾਲ ਕੋਈ ਖੇਤਰ ਨਹੀਂ ਛੂਹੇਗਾ, ਸਿਵਾਏ ਉਸ ਖੇਤਰ ਦੇ ਜਿਹੜਾ ਬੇਸ ਲਾਈਨ ਦੇ ਪਿੱਛੇ ਸੈਂਟਰ ਮਾਰਕ ਅਤੇ ਸਾਈਡ ਲਾਈਨ ਦੇ ਕਲਪਿਤ ਵਾਧੇ ਦੇ ਵਿਚ ਹੋਵੇ ।

(i) ਸਰਵਿਸ ਦੇਣ ਲੱਗੇ ਸਰਵਰ ਵਾਰੀ-ਵਾਰੀ ਸੱਜੇ ਅਤੇ ਖੱਬੇ ਕੋਰਟਾਂ ਵਿਚ ਖੜ੍ਹਾ ਹੋਵੇਗਾ ਅਤੇ ਸ਼ੁਰੂ ਇਹ ਸੱਜੇ ਪਾਸੇ ਤੋਂ ਕਰੇਗਾ । ਜੇਕਰ ਕੋਰਟ ਦੇ ਗ਼ਲਤ ਅੱਧ ਵਿਚੋਂ ਸਰਵਿਸ ਹੁੰਦੀ ਹੈ ਅਤੇ ਇਸ ਦਾ ਪਤਾ ਨਹੀਂ ਚਲਦਾ, ਤਾਂ ਇਸ ਗ਼ਲਤ ਸਰਵਿਸ ਜਾਂ ਸਰਵਿਸ ਵਜੋਂ ਹੋਈ ਸਾਰੀ ਖੇਡ ਕਾਇਮ ਰਹੇਗੀ, ਪਰ ਪਤਾ ਚੱਲਣ ‘ਤੇ ਸਥਿਤੀ ਦੀ ਗਲਤੀ ਨੂੰ ਠੀਕ ਕਰਨਾ ਹੋਵੇਗਾ ।

(ii) ਸਰਵਿਸ ਕੀਤਾ ਗੇਂਦ ਜਾਲ ਨੂੰ ਪਾਰ ਕਰਕੇ ਸਰਵਿਸ ਕੋਰਟ ਵਿਚ ਰਿਸੀਵਰ ਦੇ ਰਿਟਰਨ ਕਰਨ ਤੋਂ ਪਹਿਲਾਂ ਜ਼ਮੀਨ ਨਾਲ ਟਕਰਾਉਣਾ ਚਾਹੀਦਾ ਹੈ, ਜਿਹੜਾ ਕਿ ਡਾਇਗਨਲ ਰੂਪ ਵਿਚ ਸਾਹਮਣੇ ਹੁੰਦਾ ਹੈ ਜੋ ਕੋਰਟ ਦੀ ਕਿਸੇ ਹੋਰ ਲਾਈਨ ਨਾਲ ਟਕਰਾਏ ਤਾਂ ਸਰਵਿਸ ਮੰਨੀ ਨਹੀਂ ਜਾਏਗੀ ।

ਲਾਨ ਟੈਨਿਸ (Lawn Tennis) Game Rules – PSEB 10th Class Physical Education Game Rules – PSEB 10th Class Physical Education

ਪ੍ਰਸ਼ਨ 3.
ਟੈਨਿਸ ਦੇ ਕੋਈ ਦਸ ਨਿਯਮ ਲਿਖੋ ।
ਉੱਤਰ-
ਟੈਨਿਸ ਦੇ ਸਾਧਾਰਨ ਨਿਯਮ
(1) ਟੈਨਿਸ ਖਿਡਾਰੀ ਉਸ ਸਮੇਂ ਤਕ ਸਰਵਿਸ ਨਹੀਂ ਕਰੇਗਾ, ਜਦੋਂ ਤਕ ਸਰਵਿਸ ਨੂੰ ਖੇਡਣ ਵਾਲਾ ਖਿਡਾਰੀ ਜਾਂ ਰਿਸੀਵਰ ਤਿਆਰ ਨਾ ਹੋਵੇ । ਜੇਕਰ ਰਿਸੀਵਰ ਸਰਵਿਸ ਰਿਟਰਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਤਿਆਰ ਸਮਝਿਆ ਜਾਵੇਗਾ ।

(2) ਜੇਕਰ ਸਰਵਿਸ ਕੀਤਾ ਹੋਇਆ ਗੇਂਦ ਜਾਲ, ਸਟਰੈਪ ਜਾਂ ਬੈਡ ਨੂੰ ਸਪਰਸ਼ ਕਰਦਾ ਹੈ ਅਤੇ ਰਿਸੀਵਰ ਜਿਹੜੀ ਚੀਜ਼ ਉਸ ਨੇ ਪਾਣੀ ਜਾਂ ਚੁੱਕੀ ਨੂੰ ਸਪਰਸ਼ ਕਰਦਾ ਹੈ ਤਾਂ ਸਰਵਿਸ ਲੈਟ ਹੁੰਦੀ ਹੈ । ਜੇਕਰ ਇਹ ਸਰਵਿਸ ਜਾਂ ਫਾਲਟ ਡਿਲੀਵਰ ਹੋ ਜਾਵੇ ਜਦੋਂ ਕਿ ਰਿਸੀਵਰ ਤਿਆਰ ਬਾਲ ਖੇਡਣ ਨੂੰ ਹੋਵੇ ਤਾਂ ਸਰਵਿਸ ਲੇਟ ਹੋਵੇਗੀ ।

(3) ਪਹਿਲੀ ਗੇਮ ਤੋਂ ਬਾਅਦ ਰਿਸੀਵਰ ਸਰਵ ਬਣੇਗਾ ਅਤੇ ਸਰਵਿਸ ਰਿਸੀਵਰ ਅਤੇ ਹਰ ਗੇਮ ਤੋਂ ਬਾਅਦ ਇਸ ਤਰ੍ਹਾਂ ਦੀ ਬਦਲੀ ਹੁੰਦੀ ਰਹੇਗੀ ।

(4) ਜੇਕਰ ਸਰਵਿਸ ਕੀਤਾ ਗੇਂਦ ਲੇਟ ਨਹੀਂ ਅਤੇ ਇਹ ਜ਼ਮੀਨ ਨੂੰ ਲੱਗਣ ਤੋਂ ਪਹਿਲਾਂ ਰਿਸੀਵਰ ਨੂੰ ਜਾਂ ਉਸ ਦੀ ਡਰੈਸ ਜਾਂ ਕੋਰਟ ਨੂੰ ਸਪਰਸ਼ ਕਰ ਲਵੇ, ਤਾਂ ਸਰਵਰ ਪੁਆਇੰਟ ਜਿੱਤ ਜਾਂਦਾ ਹੈ ।

(5) ਜੇਕਰ ਖਿਡਾਰੀ ਜਾਣ-ਬੁੱਝ ਕੇ ਜਾਂ ਅਚਨਚੇਤ ਕੋਈ ਅਜਿਹਾ ਕੰਮ ਕਰਦਾ ਹੈ, ਜਿਹੜਾ ਅੰਪਾਇਰ ਦੀ ਨਜ਼ਰ ਵਿਚ ਉਸ ਦੇ ਵਿਰੋਧੀ ਖਿਡਾਰੀ ਨੂੰ ਸ਼ਾਟ ਲਗਾਉਣ ਵਿਚ ਰੁਕਾਵਟ ਪਹੁੰਚਾਉਂਦਾ ਹੈ ਤਾਂ ਅੰਪਾਇਰ ਪਹਿਲੀ ਹਾਲਤ ਵਿਚ ਵਿਰੋਧੀ ਖਿਡਾਰੀ ਨੂੰ ਇਕ ਪੁਆਇੰਟ ਦੇ ਦੇਵੇਗਾ ਅਤੇ ਦੂਜੀ ਹਾਲਤ ਵਿਚ ਉਸ ਪੁਆਇੰਟ ਨੂੰ ਦੁਬਾਰਾ ਖੇਡਣ ਲਈ ਆਖੇਗਾ ।
ਲਾਨ ਟੈਨਿਸ (Lawn Tennis) Game Rules – PSEB 10th Class Physical Education 2

(6) ਜੇਕਰ ਖੇਡ ਵਿਚ ਗੇਂਦ ਕਿਸੇ ਸਤਾਈ ਕੋਰਟ, ਜਿਵੇਂ ਜਾਲ, ਖੰਭੇ, ਸਿੰਗਲਜ਼, ਧਾਗਾ ਜਾਂ ਧਾਤ ਦੀ ਤਾਰ, ਸਟੈਪ ਜਾਂ ਬੈਡ ਛੱਡ ਕੇ ਜ਼ਮੀਨ ਨੂੰ ਲੱਗ ਕੇ ਸਪਰਸ਼ ਕਰਦੀ ਹੈ ਤਾਂ ਖਿਡਾਰੀ ਜਿਸ ਨੇ ਚੋਟ ਕੀਤੀ ਹੁੰਦੀ ਹੈ, ਪੁਆਇੰਟ ਜਿੱਤ ਲੈਂਦਾ ਹੈ । ਜੇਕਰ ਇਹ ਪਹਿਲਾਂ ਜ਼ਮੀਨ ਨੂੰ ਸਪਰਸ਼ ਕਰਦੀ ਹੈ ਤਾਂ ਵਿਰੋਧੀ ਪੁਆਇੰਟ ਜਿੱਤ ਲੈਂਦਾ ਹੈ ।

(7) ਜੇਕਰ ਇਕ ਖਿਡਾਰੀ ਪਹਿਲਾਂ ਪੁਆਇੰਟ ਜਿੱਤਾ ਲੈਂਦਾ ਹੈ, ਤਾਂ ਉਸ ਦਾ ਸਕੋਰ 15 ਹੋ ਜਾਂਦਾ ਹੈ । ਦੂਜਾ ਪੁਆਇੰਟ ਜਿੱਤਣ ‘ਤੇ 30 ਅਤੇ ਤੀਸਰਾ ਪੁਆਇੰਟ ਜਿੱਤਣ ‘ਤੇ 40 ਹੋਵੇਗਾ ਅਤੇ ਇਸ ਤਰ੍ਹਾਂ ਉਹ ਖਿਡਾਰੀ ਜਿਸ ਨੇ 40 ਸਕੋਰ ਕਰ ਲਿਆ ਹੋਵੇਗਾ, ਉਸ ਸੈਂਟ ਦੀ ਗੇਮ ਜਿੱਤ ਲਵੇਗਾ, ਪਰ ਜੇਕਰ ਦੋਵੇਂ ਖਿਡਾਰੀ ਤਿੰਨ-ਤਿੰਨ ਪੁਆਇੰਟ ਬਣਾ ਲੈਣ, ਤਾਂ ਸਕੋਰ ਡਿਉਜ਼ ਅਖਵਾਉਂਦਾ ਹੈ ਅਤੇ ਅਗਲਾ ਪੁਆਇੰਟ ਬਣਨ ‘ਤੇ ਉਸ ਖਿਡਾਰੀ ਲਈ ਲਾਭ ਸਕੋਰ ਅਖਵਾਉਂਦਾ ਹੈ । ਜੇਕਰ ਉਹ ਖਿਡਾਰੀ ਅਗਲਾ ਪੁਆਇੰਟ ਜਿੱਤ ਲਵੇ ਤਾਂ ਉਹ ਗੇਮ ਜਿੱਤ ਜਾਂਦਾ ਹੈ । ਜੇਕਰ ਅਗਲਾ ਪੁਆਇੰਟ ਵਿਰੋਧੀ ਜਿੱਤ ਜਾਵੇ ਤਾਂ ਸਕੋਰ ਫਿਰ ਡਿਉਜ਼ ਅਖਵਾਉਂਦਾ ਹੈ ਅਤੇ ਇਸੇ ਤਰ੍ਹਾਂ ਜਦੋਂ ਤਕ ਕਿ ਇਕ ਖਿਡਾਰੀ ਡਿਉਜ਼ ਹੋਣ ਤੋਂ ਬਾਅਦ ਦੋ ਪੁਆਇੰਟ ਲਗਾਤਾਰ ਨਹੀਂ ਜਿੱਤਦਾ, ਗੇਮ ਚਲਦੀ ਰਹਿੰਦੀ ਹੈ ।

(8) ਜਦੋਂ ਖਿਡਾਰੀ ਪਹਿਲੀਆਂ ਛੇ ਗੇਮਾਂ ਜਿੱਤ ਲੈਂਦਾ ਹੈ, ਉਹ ਸੈਂਟ ਜਿੱਤ ਜਾਂਦਾ ਹੈ, | ਪਰ ਵਿਰੋਧੀ ਨਾਲੋਂ ਦੋ ਗੇਮਾਂ ਦੀ ਲੀਡ ਕਰ ਰਿਹਾ ਹੋਵੇ । ਜਦੋਂ ਤਕ ਇਹ ਸੀਮਾ ਹਾਸਲ ਨਹੀਂ ਹੁੰਦੀ ਸੈਂਟ ਦੀਆਂ ਗੇਮਾਂ ਚਲਦੀਆਂ ਰਹਿੰਦੀਆਂ ਹਨ । | : ਖਿਡਾਰੀ ਹਰੇਕ ਸੈਂਟ ਦੀ ਬਦਲਵੀਂ ਗੇਮ ਅਤੇ ਪਹਿਲੀ ਤੇ ਤੀਜੀ ਗੇਮ ਦੇ ਬਾਅਦ ਸਿਰੇ ਬਦਲ ਲੈਣਗੇ । ਉਹ ਹਰ ਸੈਂਟ ਦੇ ਅਖ਼ੀਰ ਵੀ ਸਿਰੇ ਬਦਲਣਗੇ ਬਸ਼ਰਤੇ ਕਿ ਸੈੱਟਾਂ ਵਿਚ ਗੇਮਾਂ ਦੀ ਸੰਖਿਆ ਬਰਾਬਰ ਨਹੀਂ ਹੁੰਦੀ ਹੈ । ਉਸ ਦਸ਼ਾ ਵਿਚ ਅਗਲੇ ਸੈੱਟ ਦੀ ਪਹਿਲੀ ਗੇਮ ਦੇ ਅੰਤ ਤੇ ਸਿਰੇ ਬਦਲੇ ਜਾਣਗੇ ।

(9) ਇਕ ਮੈਚ ਵਿਚ ਸੈੱਟਾਂ ਦੀ ਵੱਧ ਤੋਂ ਵੱਧ ਸੰਖਿਆ ਮਰਦਾਂ ਲਈ 5 ਅਤੇ ਔਰਤਾਂ ਲਈ 3 ਹੁੰਦੀ ਹੈ ।

(10) ਖੇਡ ਪਹਿਲੀ ਸਰਵਿਸ ਤੋਂ ਸ਼ੁਰੂ ਹੋ ਕੇ ਮੈਚ ਦੇ ਅੰਤ ਤਕ ਲਗਾਤਾਰ ਜਾਰੀ ਰਹੇਗੀ । ਬਸ਼ਰਤੇ ਕਿ ਤੀਸਰੇ ਸੈੱਟ ਤੋਂ ਬਾਅਦ ਜਦੋਂ ਔਰਤਾਂ ਭਾਗ ਲੈਂਦੀਆਂ ਹੋਣ ਤਾਂ ਦੂਜੇ ਸੈੱਟ ਤੋਂ ਬਾਅਦ ਕੋਈ ਖਿਡਾਰੀ ਆਰਾਮ ਕਰ ਸਕਦਾ ਹੈ, ਪਰ ਇਸ ਦੀ ਮਿਆਦ ਹੈ 10 ਜਾਂ ਮਿੰਟ 15 ॥ ਜੇਕਰ ਹਾਲਾਤ ਅਨੁਸਾਰ ਜ਼ਰੂਰੀ ਹੋਵੇ ਤਾਂ ਅੰਪਾਇਰ ਖੇਡ ਨੂੰ ਉਸ ਸਮੇਂ ਤਕ ਮੁਲਤਵੀ ਕਰ ਸਕਦਾ ਹੈ, ਜਿੰਨਾ ਚਿਰ ਉਹ ਠੀਕ ਸਮਝੇ ।

(11) ਜੇਕਰ ਖੇਡ ਮੁਲਤਵੀ ਕਰ ਦਿੱਤੀ ਜਾਵੇ ਅਤੇ ਦੂਸਰੇ ਕਿਸੇ ਦਿਨ ਸ਼ੁਰੂ ਨਾ ਹੋਣੀ ਹੋਵੇ ਤਾਂ ਤੀਸਰੇ ਸੈੱਟ ਦੇ ਮਗਰੋਂ ਜਦੋਂ ਔਰਤਾਂ ਭਾਗ ਲੈਂਦੀਆਂ ਹੋਣ ਤਾਂ ਦੂਜੇ ਸੈੱਟ ਮਗਰੋਂ ਵਿਸ਼ਰਾਮ ਕੀਤਾ ਜਾ ਸਕਦਾ ਹੈ । ਜੇਕਰ ਖੇਡ ਕਿਸੇ ਹੋਰ ਦਿਨ ਲਈ ਮੁਲਤਵੀ ਕਰ ਦਿੱਤੀ ਜਾਵੇ, ਤਾਂ ਅਧੂਰੇ ਸੈਂਟ ਦਾ ਪੂਰਾ ਕਰਨਾ ਇਕ ਸੈੱਟ ਗਿਣਿਆ ਜਾਵੇਗਾ । ਇਨ੍ਹਾਂ ਵਿਵਸਥਾਵਾਂ ਦੀ ਪੂਰੀ ਤਰ੍ਹਾਂ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਖੇਡ ਨੂੰ ਕਦੇ ਵੀ ਮੁਲਤਵੀ, ਲੇਟ ਜਾਂ ਰੁਕਾਵਟ ਵਾਲਾ ਨਹੀਂ ਹੋਣ ਦੇਣਾ ਚਾਹੀਦਾ, ਜਿਸ ਨਾਲ ਇਕ ਖਿਡਾਰੀ ਨੂੰ ਆਪਣੀ ਸ਼ਕਤੀ ਨੂੰ ਮੁੜ ਪ੍ਰਾਪਤ ਕਰਨ ਦਾ ਮੌਕਾ ਮਿਲੇ ।

(12) ਅੰਪਾਇਰ ਅਜਿਹੇ ਵਿਘਨਾਂ ਦਾ ਇਕੋ-ਇਕ ਜੱਜ ਹੋਵੇਗਾ ਅਤੇ ਦੋਸ਼ੀ ਨੂੰ ਚਿਤਾਵਨੀ ਦੇ ਕੇ ਉਸ ਨੂੰ ਆਯੋਗ ਘੋਸ਼ਿਤ ਕਰ ਸਕਦਾ ਹੈ ।

(13) ਸਿਰੇ ਬਦਲਣ ਲਈ ਪਹਿਲੀ ਗੇਮ ਖ਼ਤਮ ਹੋਣ ਤੋਂ ਬਾਅਦ ਉਸ ਵੇਲੇ ਤਕ ਵੱਧ ਤੋਂ ਵੱਧ ਇਕ ਮਿੰਟ ਦਾ ਸਮਾਂ ਲੱਗਣਾ ਚਾਹੀਦਾ ਹੈ, ਜਦੋਂ ਖਿਡਾਰੀ ਅਗਲੀ ਗੇਮ ਖੇਡਣ ਲਈ ਤਿਆਰ ਹੋ ਜਾਣ ।

ਲਾਨ ਟੈਨਿਸ (Lawn Tennis) Game Rules – PSEB 10th Class Physical Education Game Rules – PSEB 10th Class Physical Education

ਪ੍ਰਸ਼ਨ 4.
ਟੈਨਿਸ ਖੇਡ ਵਿਚ ਡਬਲ ਗੇਮ ਕੀ ਹੁੰਦੀ ਹੈ ? ਉਸ ਦੇ ਨਿਯਮ ਲਿਖੋ ।
ਉੱਤਰ-
ਡਬਲਜ਼ ਗੇਮ
(THE DOUBLES GAME)

ਕੋਰਟ (The Court) – ਡਬਲਜ਼ ਗੇਮ ਲਈ ਕੋਰਟ 36 ਫੁੱਟ (10.97 ਮੀ:) ਚੌੜਾ ਹੋਣਾ ਚਾਹੀਦਾ ਹੈ ਅਰਥਾਤ ਸਿੰਗਲਜ਼ ਗੇਮ ਨਾਲੋਂ ਹਰ ਪਾਸੇ 4\(\frac{1}{2}\) ਫੁੱਟ (1.47 ਮੀ:) ਵੱਧ ਹੋਣਾ ਚਾਹੀਦਾ ਹੈ । ਜਿਹੜੇ ਭਾਗ ਸਿੰਗਲਜ਼ ਸਾਈਡ ਲਾਈਨਾਂ ਤੇ ਦੋ ਸਰਵਿਸ ਲਾਈਨਾਂ ਦੇ | ਵਿਚਕਾਰ ਹੁੰਦੇ ਹਨ, ਉਨ੍ਹਾਂ ਨੂੰ ਸਾਈਡ ਸਰਵਿਸ ਲਾਈਨ ਆਖਦੇ ਹਨ । ਦੂਸਰੀਆਂ ਗੱਲਾਂ ਵਿਚ ਇਹ ਕੋਰਟ ਸਿੰਗਲਜ਼ ਗੇਮ ਦੇ ਕੋਰਟ ਨਾਲ ਮਿਲਦਾ ਹੈ, ਪਰ ਜੇਕਰ ਚਾਹੇ ਤਾਂ ਸਿੰਗਲਜ਼ | ਸਾਈਡ ਲਾਈਨਾਂ ਦੇ ਬੇਸ ਅਤੇ ਸਰਵਿਸ ਲਾਈਨਾਂ ਦੇ ਭਾਗਾਂ ਨੂੰ ਛੱਡਿਆ ਜਾ ਸਕਦਾ ਹੈ ।

ਸਾਧਾਰਨ ਨਿਯਮ (GENERAL RULES)

1. ਹਰੇਕ ਸੈਂਟ ਦੇ ਸ਼ੁਰੂ ਹੋਣ ‘ਤੇ ਸਰਵਿਸ ਦੇ ਕੂਮ ਦਾ ਫੈਸਲਾ ਹੇਠ ਲਿਖੇ ਅਨੁਸਾਰ ਕੀਤਾ ਜਾਵੇਗਾ

  • ਜਿਹੜੇ ਜੋੜੇ ਨੇ ਪਹਿਲੇ ਸੈੱਟ ਵਿਚ ਸਰਵਿਸ ਕਰਨੀ ਹੁੰਦੀ ਹੈ ਉਹ ਫੈਸਲਾ ਕਰਦੇ ਹਨ ਕਿ ਜਿਹੜਾ ਪਾਰਟਨਰ ਸਰਵਿਸ ਕਰੇਗਾ ਅਤੇ ਦੂਜੀ ਗੇਮ ਲਈ ਵਿਰੋਧੀ ਜੋੜਾ ਇਸ ਗੱਲ ਬਾਰੇ ਫੈਸਲਾ ਕਰੇਗਾ ।
  • ਉਸ ਖਿਡਾਰੀ ਦਾ ਪਾਰਟਨਰ ਜਿਸ ਨੇ ਪਹਿਲੀ ਗੇਮ ਵਿਚ ਸਰਵਿਸ ਕੀਤੀ ਹੈ ਉਹ | ਤੀਸਰੀ ਗੇਮ ਵਿਚ ਸਰਵਿਸ ਕਰੇਗਾ ਅਤੇ ਖਿਡਾਰੀ ਦਾ ਪਾਰਟਨਰ ਜਿਸ ਨੇ ਦੂਸਰੀ ਗੇਮ ਵਿਚ ਸਰਵਿਸ ਕੀਤੀ ਹੈ, ਉਹ ਚੌਥੀ ਗੇਮ ਵਿਚ ਸਰਵਿਸ ਕਰੇਗਾ ਅਤੇ ਇਸ ਤਰ੍ਹਾਂ ਸੈੱਟ ਦੀਆਂ ਬਾਕੀ ਗੇਮਾਂ ਵਿਚ ਹੋਵੇਗਾ ।

2. ਸਰਵਿਸ ਹਾਸਲ ਕਰਨ ਦਾ ਕੂਮ ਹਰੇਕ ਸੈਂਟ ਦੇ ਸ਼ੁਰੂ ਵਿਚ ਹੇਠ ਲਿਖੇ ਅਨੁਸਾਰ ਨਿਸਚਿਤ ਕੀਤਾ ਜਾਵੇਗਾ:

  • ਜਿਹੜੇ ਜੋੜੇ ਨੇ ਪਹਿਲੀ ਗੇਮ ਵਿੱਚ ਸਰਵਿਸ ਪ੍ਰਾਪਤ ਕਰਨੀ ਹੁੰਦੀ ਹੈ, ਉਹ ਇਸ | ਗੱਲ ਦਾ ਫੈਸਲਾ ਕਰੇਗਾ ਕਿ ਪਾਰਟਨਰ ਪਹਿਲੀ ਸਰਵਿਸ ਪ੍ਰਾਪਤ ਕਰੇ ਅਤੇ ਉਹ ਪਾਰਟਨਰ ਸਾਰੇ ਸੈੱਟ ਵਿਚ ਹਰੇਕ ਵਿਖਮ ਗੇਮ ਵਿਚ ਸਰਵਿਸ ਪ੍ਰਾਪਤ ਕਰੇਗਾ ।
  • ਇਸੇ ਤਰ੍ਹਾਂ ਵਿਰੋਧੀ ਜੋੜਾ ਇਹ ਨਿਸ਼ਚਾ ਕਰੇਗਾ ਕਿ ਦੂਜੀ ਗੇਮ ਵਿਚ ਜਿਹੜਾ ਪਾਰਟਨਰ ਸਰਵਿਸ ਪ੍ਰਾਪਤ ਕਰੇਗਾ ਅਤੇ ਉਹ ਪਾਰਟਨਰ ਉਸ ਸੈਂਟ ਦੀ ਹਰੇਕ ਸਮ ਗੇਮ ਵਿਚ ਸਰਵਿਸ ਪ੍ਰਾਪਤ ਕਰੇਗਾ | ਪਾਰਟਨਰ ਵਾਰੀ-ਵਾਰੀ ਹਰ ਗੇਮ ਸਰਵਿਸ ਪ੍ਰਾਪਤ ਕਰਨਗੇ ।

3. ਜੇਕਰ ਕੋਈ ਪਾਰਟਨਰ ਆਪਣੀ ਵਾਰੀ ਤੋਂ ਬਗੈਰ ਸਰਵਿਸ ਕਰਦਾ ਹੈ, ਤਾਂ ਉਹ ਪਾਰਟਨਰ ਜਿਸ ਨੂੰ ਸਰਵਿਸ ਕਰਨੀ ਚਾਹੀਦੀ ਸੀ, ਆਪ ਸਰਵਿਸ ਕਰੇਗਾ ਜਦੋਂ ਕਿ ਗ਼ਲਤੀ ਦਾ ਪਤਾ ਨਾ ਲੱਗ ਜਾਵੇ | ਪਰ ਇਸ ਗੱਲ ਦਾ ਪਤਾ ਲੱਗਣ ਤੋਂ ਪਹਿਲਾਂ ਸਕੋਰ ਕੀਤੇ ਗਏ ਪੁਆਇੰਟ ਗਿਣੇ ਜਾਣਗੇ । ਜੇਕਰ ਅਜਿਹਾ ਪਤਾ ਲੱਗਣ ਤੋਂ ਪਹਿਲਾਂ ਗੇਮ ਖ਼ਤਮ ਹੋ ਜਾਵੇ ਤਾਂ ਸਰਵਿਸ ਦਾ ਕੂਮ ਬਦਲਿਆ ਰਹਿੰਦਾ ਹੈ ।

4. ਜੇਕਰ ਗੇਮ ਦੌਰਾਨ ਸਰਵਿਸ ਕਰਨ ਦਾ ਕੂਮ ਰਿਸੀਵਰ ਦੁਆਰਾ ਬਦਲਿਆ ਜਾਂਦਾ ਹੈ। ਤਾਂ ਇਹ ਗੇਮ ਦੀ ਸਮਾਪਤੀ ਤਕ ਅਜਿਹਾ ਰਹਿੰਦਾ ਹੈ । ਜਿਸ ਵਿਚ ਇਸ ਦਾ ਪਤਾ ਲੱਗਿਆ ਹੈ, ਪਰ ਪਾਰਟਨਰ ਸੈੱਟ ਦੀ ਅਗਲੀ ਗੇਮ ਵਿਚ ਆਪਣੇ ਵਾਸਤਵਿਕ ਕੂਮ ਨੂੰ ਦੁਬਾਰਾ ਸ਼ੁਰੂ ਕਰਨਗੇ, ਜਿਸ ਵਿਚ ਸਰਵਿਸ ਰਿਸੀਵਰ ਹਨ ।

5. ਗੇਂਦ ਵਾਰੀ-ਵਾਰੀ ਵਿਰੋਧੀ ਜੋੜੇ ਦੇ ਇਕ ਜਾਂ ਦੂਜੇ ਖਿਡਾਰੀ ਦੁਆਰਾ ਮਾਰਿਆ ਜਾਣਾ ਚਾਹੀਦਾ ਹੈ । ਜੇਕਰ ਖਿਡਾਰੀ ਖੇਡ ਵਿਚ ਗੇਂਦ ਨੂੰ ਆਪਣੇ ਰੈਕਟ ਨਾਲ ਉੱਪਰ ਦਿੱਤੇ ਨਿਯਮਾਂ : ਦੇ ਵਿਰੁੱਧ ਸਪਰਸ਼ ਕਰਦਾ ਹੈ, ਤਾਂ ਉਸ ਦਾ ਵਿਰੋਧੀ ਪੁਆਇੰਟ ਜਿੱਤ ਲੈਂਦਾ ਹੈ ।

ਗਤਕਾ (Gatka) Game Rules – PSEB 10th Class Physical Education

Punjab State Board PSEB 10th Class Physical Education Book Solutions ਗਤਕਾ (Gatka) Game Rules.

ਗਤਕਾ (Gatka) Game Rules – PSEB 10th Class Physical Education

ਯਾਦ ਰੱਖਣ ਦਾ ਹੀਲਾ
(Points to Remember)

  1. ਗਤਕੇ ਦਾ ਪਲੇਟ ਫਾਰਮ ਦਾ ਆਕਾਰ = ਗੋਲ
  2. ਪਲੇਟ ਫਾਰਮ ਦਾ ਘੇਰਾ = 30″, 20cm
  3. ਗਤਕੇ ਦੀ ਲੰਬਾਈ = 3′.3″, 100cm
  4. ਗਤਕੇ ਦਾ ਭਾਰ = 500gm
  5. ਗਤਕੇ ਦੀ ਬਨਾਵਟ = ਬੈਂਤ
  6. ਗਤਕੇ ਦੀ ਮੋਟਾਈ = 1/2 to 3/4, 2cm to 3cm
  7. ਬਾਉਟ ਦਾ ਸਮਾਂ = 3 ਮਿੰਟ (11/2,1/2 ਮਿੰਟ ਦੇ ਦੋ ਹਾਫ਼)
  8. ਖਿਡਾਰੀ ਦੀ ਪੌਸ਼ਾਕ = ਜਰਸੀ ਜਾਂ ਕਮੀਜ਼, ਸਿਰ ਤੇ ਪਟਕਾ ਜ਼ਰੂਰੀ ਹੈ |
  9. ਅਧਿਕਾਰੀ = 1 ਰੈਫਰੀ, 2 ਤਕਨੀਕ ਅਧਿਕਾਰੀ, 1 ਜੱਜ, 1 ਸਕੋਰਰ, 1 ਟਾਈਮ ਕੀਪਰ

ਖੇਡ ਸੰਬੰਧੀ ਮਹੱਤਵਪੂਰਨ ਜਾਣਕਾਰੀ

  1. ਗਤਕੇ ਵਿਚ 7 ਖਿਡਾਰੀ ਹੁੰਦੇ ਹਨ ਜਿਨ੍ਹਾਂ ਵਿਚੋਂ 5 ਖੇਡਦੇ ਹਨ ਅਤੇ ਦੋ ਖਿਡਾਰੀ ਬਦਲਵੇਂ ਹੁੰਦੇ ਹਨ |
  2. ਗਤਕੇ ਦਾ ਪਲੇਟਫਾਰਮ ਗੋਲ ਅਤੇ ਇਸਦਾ ਮਾਪ 71/2 ਮੀਟਰ ਰੇਡੀਅਸ ਹੁੰਦਾ ਹੈ ।
  3. ਗਤਕੇ ਦੀ ਲੰਬਾਈ ਮੁੱਠ ਤੋਂ ਤਿੰਨ ਫੁੱਟ ਤਿੰਨ ਇੰਚ ਹੁੰਦੀ ਹੈ ।
  4. ਗਤਕੇ ਵਿਚ ਬਾਉਟ ਦਾ ਸਮਾਂ ਤਿੰਨ ਮਿੰਟ ਹੁੰਦਾ ਹੈ ।
  5. ਗਤਕੇ ਦੀ ਖੇਡ ਵਿਚ ਤਿੰਨ ਜੱਜ, ਇਕ ਰੈਫਰੀ ਅਤੇ ਇਸ ਟਾਈਮ ਕੀਪਰ ਹੁੰਦਾ ਹੈ ।

ਪਲੇਟ ਫਾਰਮ-
ਗਤਕੇ ਦਾ ਪਲੇਟਫਾਰਮ ਗੋਲ ਹੁੰਦਾ ਹੈ ਜਿਸ ਦਾ ਸਾਈਜ਼ 15 ਮੀਟਰ ਹੁੰਦਾ ਹੈ ।
ਪੋਸ਼ਾਕ-
ਪ੍ਰਤੀਯੋਗੀ ਇਕ ਜਰਸੀ ਜਾਂ ਕਮੀਜ਼ ਪਾ ਸਕਦਾ ਹੈ ਪਰ ਸਿਰ ‘ਤੇ ਪਟਕਾ ਹੋਣਾ ਜ਼ਰੂਰੀ ਹੈ ।
ਗਤਕੇ ਦਾ ਸਾਈਜ਼-
ਗਤਕਾ ਬੈਂਤ ਦਾ ਹੁੰਦਾ ਹੈ ਜਿਸਦੇ ਮੁੱਢ ਤੇ ਤਿੰਨ ਫੁੱਟ ਲੰਬੀ ਬੈਂਤ ਦੀ ਛੜ ਲੱਗੀ ਹੁੰਦੀ ਹੈ ।
ਮਿਆਦਾ-
ਸਾਰੇ ਮੁਕਾਬਲਿਆਂ ਲਈ ਇਸ ਬਾਊਟ ਦੀ ਮਿਆਦ ਪੰਜ ਮਿੰਟ ਹੁੰਦੀ ਹੈ ।

ਗਤਕਾ (Gatka) Game Rules – PSEB 10th Class Physical Education

ਡਰਾਅ, ਬਾਈ, ਵਾਕ ਓਵਰ
(Draw, Byes And Walk Over)

1. ਸਾਰੇ ਮੁਕਾਬਲਿਆ ਲਈ ਡਰਾਅ ਕੱਢਣ ਤੋਂ ਪਹਿਲਾਂ ਬਾਉਟ ਦੇ ਨਾਂ A, B, C, D, E ਲਏ ਜਾਂਦੇ ਹਨ ।
2. ਗਤਕੇ ਵਿਚ A ਬਾਊਟ ਦਾ ਖਿਡਾਰੀ ਦੂਸਰੀ ਟੀਮ ਦੇ A ਬਾਊਟ ਦੇ ਖਿਡਾਰੀ ਨਾਲ ਹੀ ਖੇਡੇਗਾ ਅਤੇ B ਵਾਲਾ B ਨਾਲ ।
3. ਉਹ ਪ੍ਰਤੀਯੋਗਤਾਵਾਂ ਜਿਨ੍ਹਾਂ ਵਿਚ ਚਾਰ ਤੋਂ ਵੱਧ ਪ੍ਰਤੀਯੋਗੀ ਹੋਣ ਪਹਿਲੀ ਸੀਰੀਜ਼ ਵਿਚ ਕਾਫ਼ੀ ਸਾਰੀਆਂ ਬਾਈਆਂ ਕੱਢੀਆਂ ਜਾਣਗੀਆਂ ਤਾਂਕਿ ਦੁਜੀ ਸੀਰੀਜ ਵਿਚ ਪ੍ਰਤੀਯੋਗੀਆਂ ਦੀ ਸੰਖਿਆ ਘੱਟ ਰਹਿ ਜਾਵੇ ।
4. ਪਹਿਲੀ ਸੀਰੀਜ਼ ਵਿਚ ਜਿਹੜੇ ਖਿਡਾਰੀ ਬਾਈ ਵਿਚ ਆਉਂਦੇ ਹਨ, ਉਹ ਦੂਜੀ ਸੀਰੀਜ਼ ਵਿਚ ਪਹਿਲਾਂ ਗਤਕਾ ਖੇਲਣਗੇ ਜੇਕਰ ਬਾਈਆ ਦੀ ਸੰਖਿਆ ਵਿਖਮ ਹੋਵੇ, ਤਾਂ ਅਖੀਰਲੀ ਬਾਈ ਦਾ ਖਿਡਾਰੀ ਦੂਸਰੀ ਸੀਰੀਜ਼ ਵਿਚ ਪਹਿਲੇ ਮੁਕਾਬਲੇ ਦੇ ਜੇਤੂ ਨਾਲ ਮੁਕਾਬਲਾ ਕਰੇਗਾ ।
ਗਤਕਾ (Gatka) Game Rules – PSEB 10th Class Physical Education 1
5. ਕੋਈ ਵੀ ਪ੍ਰਤੀਯੋਗੀ ਪਹਿਲੀ ਸੀਰੀਜ਼ ਵਿਚ ਬਾਈ ਅਤੇ ਦੂਜੀ ਸੀਰੀਜ਼ ਵਿਚ ਵਾਕ ਓਵਰ ਨਹੀਂ ਲੈ ਸਕਦਾ ਨਾ ਹੀ ਦੋ ਲਗਾਤਾਰ ਵਾਕ ਓਵਰ ਲੈ ਸਕਦਾ ।
ਗਤਕਾ (Gatka) Game Rules – PSEB 10th Class Physical Education 2

ਪ੍ਰਸ਼ਨ 1.
ਗਤਕੇ ਵਿਚ ਸਾਰਣੀ-ਬਾਉਟ ਤੋਂ ਬਾਈਆਂ ਕਿਵੇਂ ਕੱਢੀਆਂ ਜਾਂਦੀਆਂ ਹਨ ?
ਉੱਤਰ-
ਸਾਰਣੀ-ਬਾਉਟ ਤੋਂ ਬਾਈਆਂ ਕੱਢਣਾ ।

ਐਂਟਰੀਆਂ ਦੀ ਸੰਖਿਆ ਬਾਊਟ ਬਾਈ
5 1 3
6 2 2
7 3 1
8 4
9 1 7
10 2 6
11 3 5
12 4 4
13 5 3
14 6 2
15 7 1
16 8
17 1 15
18 2 14
19 3 13
20 4 12

ਗਤਕੇ ਵਿਚ ਮੁਕਾਬਲੇ

ਪ੍ਰਤੀਯੋਗੀਆਂ ਦੀ ਸੀਮਾ (Limitation of Competitors) – ਕਿਸੇ ਵੀ ਪ੍ਰਤੀਯੋਗਤਾ ਵਿਚ ਪੰਜ ਪ੍ਰਤੀਯੋਗੀਆਂ ਨੂੰ ਭਾਗ ਲੈਣ ਦੀ ਆਗਿਆ ਹੈ ।

ਨਵਾਂ ਡਰਾਅ (Fresh, draw) – ਜੇਕਰ ਕਿਸੇ ਇੱਕੋ ਹੀ ਸਕੂਲ/ਕਾਲਜ ਜਾਂ ਕਲੱਬ ਦੇ ਦੋ ਮੈਬਰਾਂ ਦਾ ਪਹਿਲੀ ਸੀਰੀਜ਼ ਵਿਚ ਡਰਾਅ ਨਿੱਕਲ ਜਾਵੇ ਅਤੇ ਉਹਨਾਂ ਵਿਚੋਂ ਇਕ-ਦੂਜੇ ਦੇ ਹੱਕ ਵਿਚ ਪ੍ਰਤੀਯੋਗਤਾ ਚੋਂ ਨਿਕਲਣਾ ਚਾਹੇ ਤਾਂ ਡਰਾਅ ਨਵਾਂ ਕੱਢਿਆ ਜਾਵੇਗਾ ।

ਵਾਪਸੀ (withdrawal) – ਡਰਾਅ ਕੱਢੇ ਜਾਣ ਤੋਂ ਬਾਅਦ ਜੇਕਰ ਕੋਈ ਪ੍ਰਤੀਯੋਗੀ ਬਿਨਾਂ ਕਿਸੇ ਕਾਰਨ ਤੋਂ ਪ੍ਰਤੀਯੋਗਿਤਾ ‘ਚੋਂ ਹਟਣਾ ਚਾਹੇ, ਤਾਂ ਅਧਿਕਾਰੀ ਪ੍ਰਬੰਧਕਾਂ ਨੂੰ ਇਸ ਦੀ ਸੂਚਨਾ ਦੇਵੇਗਾ ।

ਗਤਕਾ (Gatka) Game Rules – PSEB 10th Class Physical Education

ਪ੍ਰਸ਼ਨ 2.
ਗਤਕੇ ਵਿਚ ਸਕੋਰਿੰਗ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-

  • ਗਤਕੇ ਦਾ ਖਿਡਾਰੀ ਆਪਣੇ ਵਿਰੋਧੀ ਨੂੰ ਗਤਕੇ ਨਾਲ ਜਿੰਨੀ ਵਾਰ ਛੂਹ ਲਵੇਗਾ ਉਸ ਨੂੰ ਉੱਨੇ ਹੀ ਅੰਕ ਮਿਲਣਗੇ ਸਿਰ ਤੋਂ ਛੂਹਣ ਦੇ ਦੋ ਅੰਕ ਅਤੇ ਬਾਕੀ ਇਕ ਅੰਕ ਮਿਲੇਗਾ ।
  • ਜੇਕਰ ਬਾਊਟ ਦੇ ਅੰਤ ਵਿਚ ਦੋਹਾਂ ਖਿਡਾਰੀਆਂ ਨੂੰ ਮਿਲੇ ਅੰਕ ਬਰਾਬਰ ਹੋਣ, ਤਾਂ ਜਿਸ ਖਿਡਾਰੀ ਨੇ ਸਿਰ ਨੂੰ ਜ਼ਿਆਦਾ ਵਾਰ ਛੂਹਿਆ ਹੋਵੇ, ਉਸ ਨੂੰ ਜੇਤੂ ਮੰਨਿਆ ਜਾਵੇਗਾ । ਜੇਕਰ ਸਿਰ ਨੂੰ ਛੂਹਣ ਦੇ ਅੰਕ ਵੀ ਬਰਾਬਰ ਹੋਣ, ਤਾਂ ਜੱਜ ਆਪਣਾ ਫੈਸਲਾ ਉਸ ਖਿਡਾਰੀ ਦੇ ਪੱਖ ਵਿਚ ਦੇਵੇਗਾ ਜਿਸ ਨੇ ਚੰਗੀ ਸੁਰੱਖਿਆ (Defence) ਦਾ ਪ੍ਰਦਰਸ਼ਨ ਕੀਤਾ ਹੋਵੇ ।

ਬਾਊਟ ਰੋਕਣਾ (Stopping the bout)-

  1. ਜੇਕਰ ਰੈਫਰੀ ਦੇ ਵਿਚਾਰ ਅਨੁਸਾਰ ਖਿਡਾਰੀ ਚੋਟ ਲੱਗਣ ਕਰਕੇ ਖੇਡ ਜਾਰੀ ਨਹੀਂ ਰੱਖ ਸਕਦਾ ਜਾਂ ਉਹ ਬਾਉਟ ਨੂੰ ਬੰਦ ਕਰ ਦਿੰਦਾ ਹੈ, ਤਾਂ ਉਸ ਦੇ ਵਿਰੋਧੀ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ।
  2. ਰੈਫਰੀ ਨੂੰ ਬਾਉਟ ਰੋਕਣ ਦਾ ਅਧਿਕਾਰ ਹੈ ।
  3. ਜੇਕਰ ਕੋਈ ਖਿਡਾਰੀ ਸਮੇਂ ਸਿਰ ਬਾਊਟ ਕਰਨ ਵਿਚ ਅਸਫਲ ਹੁੰਦਾ ਹੈ, ਤਾਂ ਉਸ ਨੂੰ ” ਬਾਊਟ ਹਾਰਿਆ ਮੰਨਿਆ ਜਾਵੇਗਾ ।

ਸੰਕਿਤ ਫਾਉਲ (Suspected foul) – ਜੇਕਰ ਰੈਫਰੀ ਨੂੰ ਫਾਉਲ ਦਾ ਸ਼ੱਕ ਹੋਵੇ, ਜਿਸ ਨੂੰ ਉਸ ਨੇ ਆਪ ਸਾਫ਼ ਨਹੀਂ ਦੇਖਿਆ, ਉਹ ਜੱਜਾਂ ਦੀ ਸਲਾਹ ਵੀ ਲੈ ਸਕਦਾ ਹੈ ਅਤੇ ਉਸ ਦੇ ਅਨੁਸਾਰ ਆਪਣਾ ਫੈਸਲਾ ਦੇ ਸਕਦਾ ਹੈ ।

ਪ੍ਰਸ਼ਨ 3.
ਗਤਕੇ ਦੇ ਕੋਈ ਦਸ ਫਾਉਲ ਲਿਖੋ ।
ਉੱਤਰ-
ਫਾਊਲ (Foul)-

  1. ਕੂਹਣੀ ਨਾਲ ਮਾਰਨਾ
  2. ਗਰਦਨ ਜਾਂ ਸਿਰ ਦੇ ਪਿੱਛੇ ਜਾਣ-ਬੁੱਝ ਕੇ ਚੋਟ ਕਰਨਾ |
  3. ਹੇਠਾਂ ਡਿੱਗੇ ਪ੍ਰਤੀਯੋਗੀ ਨੂੰ ਮਾਰਨਾ
  4. ਪਕੜਨਾ
  5. ਸਿਰ ਦੀ ਨਾਜਾਇਜ ਵਰਤੋਂ ਕਰਨਾ
  6. ਸਿਰ ਜਾਂ ਸਰੀਰ ਦੇ ਭਾਰ ਲੇਟਣਾ
  7. ਰੀਫੰਗ
  8. ਮੋਢੇ ਮਾਰਨਾ ।
  9. ਕੁਸ਼ਤੀ ਕਰਨਾ
  10. ਲਗਾਤਾਰ ਸਿਰ ਢੱਕ ਕੇ ਰੱਖਣਾ।

ਵਾਲੀਬਾਲ (Volleyball) Game Rules – PSEB 10th Class Physical Education

Punjab State Board PSEB 10th Class Physical Education Book Solutions ਵਾਲੀਬਾਲ (Volleyball) Game Rules.

ਵਾਲੀਬਾਲ (Volleyball) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  1. ਵਾਲੀਬਾਲ ਦੇ ਮੈਦਾਨ ਦੀ ਲੰਬਾਈ ਅਤੇ ਚੌੜਾਈ = 18 × 9 ਮੀਟਰ
  2. ਨੈਟ ਦੀ ਉੱਪਰਲੀ ਪੱਟੀ ਦੀ ਚੌੜਾਈ , = 7 ਸੈ.ਮੀ.
  3. ਐਨਟੀਨੇ ਦੀ ਸੰਖਿਆ = 2
  4. ਐਨਟੀਨੇ ਦੀ ਲੰਬਾਈ = 1.80 ਮੀਟਰ
  5. ਐਨਟੀਨੇ ਦੀ ਮੋਟਾਈ = 10 ਮਿ. ਮੀਟਰ
  6. ਪੋਲਾਂ ਦੀ ਸਾਈਡ ਲਾਈਨਾਂ ਤੋਂ ਦੂਰੀ = 1 ਮੀਟਰ
  7. ਨੈੱਟ ਦੀ ਲੰਬਾਈ ਅਤੇ ਚੌੜਾਈ = 9.50 × 1 ਮੀਟਰ
  8. ਨੈੱਟ ਦੇ ਖ਼ਾਨਿਆਂ ਦਾ ਆਕਾਰ = 10 ਮੀਟਰ
  9. ਪੁਰਸ਼ਾਂ ਲਈ ਨੈੱਟ ਦੀ ਉਚਾਈ = 2.43 ਸੈਂ. ਮੀਟਰ
  10. ਔਰਤਾਂ ਲਈ ਨੈੱਟ ਦੀ ਉਚਾਈ = 2.24 ਮੀਟਰ
  11. ਗੇਂਦ ਦਾ ਘੇਰਾ = 65 ਤੋਂ 67 ਸੈਂ. ਮੀਟਰ
  12. ਗੇਂਦ ਦਾ ਰੰਗ = ਕਈ ਰੰਗਾਂ ਵਾਲਾ
  13. ਗੇਂਦ ਦਾ ਭਾਰ = 260 ਗਰਾਮ ਤੋਂ 280 ਗਰਾਮ
  14. ਟੀਮ ਵਿਚ ਖਿਡਾਰੀਆਂ ਦੀ ਗਿਣਤੀ = 12 (6 ਖਿਡਾਰੀ +6 ਬਦਲਵੇਂ
  15. ਵਾਲੀਬਾਲ ਦੇ ਮੈਚ ਅਧਿਕਾਰੀ = ਰੈਫ਼ਰੀ 2, ਸਕੋਰਰ 1, ਲਾਈਨ ਮੈਨ 2 ਜਾਂ 4
  16. ਪਿੱਠ ਪਿੱਛੇ ਨੰਬਰਾਂ ਦਾ ਸਾਈਜ਼ = 15 ਸੈ.ਮੀ. ਲੰਬਾਈ 2 ਸੈ.ਮੀ., ਚੌੜਾਈ ਅਤੇ ਉਚਾਈ 20 ਸੈਂ.ਮੀ.
  17. ਸਰਵਿਸ ਲਾਈਨ ਦੀ ਲੰਬਾਈ (ਲਿਬਰੋ ਖਿਡਾਰੀ ਦੀ ਡਰੈੱਸ ਬਾਕੀ ਖਿਡਾਰੀਆਂ ਤੋਂ ਵੱਖਰੀ ਹੋਵੇਗੀ । = 9 ਮੀ. ।

ਵਾਲੀਬਾਲ (Volleyball) Game Rules – PSEB 10th Class Physical Education

ਖੇਡ ਸੰਬੰਧੀ ਮਹੱਤਵਪੂਰਨ ਜਾਣਕਾਰੀ

  1. ਵਾਲੀਬਾਲ ਦੀ ਖੇਡ ਵਿਚ 12 ਖਿਡਾਰੀ ਭਾਗ ਲੈਂਦੇ ਹਨ । ਜਿਨ੍ਹਾਂ ਵਿਚੋਂ 6 ਖੇਡਦੇ ਹਨ ਅਤੇ 6 ਬਦਲਵੇਂ (Substitutes) ਹੁੰਦੇ ਹਨ ।
  2. ਭਾਗ ਲੈਣ ਵਾਲੀਆਂ ਦੋ ਟੀਮਾਂ ਵਿਚੋਂ ਹਰੇਕ ਟੀਮ ਵਿਚ ਛੇ-ਛੇ ਖਿਡਾਰੀ ਹੁੰਦੇ ਹਨ ।
  3. ਇਹ ਖਿਡਾਰੀ ਆਪਣੇ ਕੋਰਟ ਵਿਚ ਖੜ੍ਹੇ ਹੋ ਕੇ ਬਾਲ ਨੂੰ ਨੈੱਟ ਤੋਂ ਪਾਰ ਕਰਦੇ ਹਨ |
  4. ਜਿਸ ਟੀਮ ਦੇ ਕੋਰਟ ਵਿਚ ਗੇਂਦ ਡਿੱਗ ਪਵੇ, ਉਸ ਦੇ ਵਿਰੁੱਧ ਪੁਆਇੰਟ ਦਿੱਤਾ ਜਾਂਦਾ ਹੈ । ਇਹ ਪੁਆਇੰਟ ਟੇਬਲ ਟੈਨਿਸ ਖੇਡ ਦੀ ਤਰ੍ਹਾਂ ਹੁੰਦੇ ਹਨ ।
  5. ਵਾਲੀਬਾਲ ਦੀ ਖੇਡ ਵਿਚ ਕੋਈ ਸਮਾਂ ਨਹੀਂ ਹੁੰਦਾ, ਸਗੋਂ ਬੈਸਟ ਆਫ਼ ਥਰੀ ਜਾਂ ਬੈਸਟ ਆਫ਼ ਫਾਈਵ ਦੀ ਗੇਮ ਲੱਗਦੀ ਹੈ ।
  6. ਨੈੱਟ ਦੇ ਥੱਲੇ ਹੁਣ ਰੱਸੀ ਨਹੀਂ ਪਾਈ ਜਾਂਦੀ ।
  7. ਜਿਹੜੀ ਟੀਮ ਟਾਸ ਜਿੱਤਦੀ ਹੈ, ਉਹ ਸਰਵਿਸ ਜਾਂ ਸਾਈਡ ਲੈ ਸਕਦੀ ਹੈ ।
  8. ਵਾਲੀਬਾਲ ਦੀ ਖੇਡ ਵਿਚ 6 (Six) ਖਿਡਾਰੀ ਬਦਲੇ ਜਾ ਸਕਦੇ ਹਨ ।
  9. ਜੇਕਰ ਸਰਵਿਸ ਟੈਂਟ ਦੇ ਨਾਲ ਦੀ ਜਾ ਰਹੀ ਹੋਵੇ, ਤਾਂ ਵਿਰੋਧੀ ਟੀਮ ਦਾ ਖਿਡਾਰੀ ਉਸ ਨੂੰ ਬਲਾਕ ਕਰ ਸਕਦਾ ਹੈ ।
  10. ਕੋਈ ਟੀਮ ਜੇਕਰ 15 ਮਿੰਟ ਤਕ ਗਰਾਊਂਡ ਵਿਚ ਨਹੀਂ ਆਉਂਦੀ, ਤਾਂ ਉਸ ਨੂੰ ਸਕਰੈਚ ਕੀਤਾ ਜਾਂਦਾ ਹੈ ।
  11. ਵਾਲੀਬਾਲ ਦੀ ਇਕ ਗੇਮ 25 ਅੰਕਾਂ ਦੀ ਹੁੰਦੀ ਹੈ ।
  12. ਲਿਬਰਾ ਖਿਡਾਰੀ ਜਦੋਂ ਚਾਹੇ ਬਦਲਿਆ ਜਾ ਸਕਦਾ ਹੈ ਪਰ ਉਹ ਖੇਡ ਵਿਚ ਆਕ੍ਰਮਣ ਨਹੀਂ ਕਰ ਸਕਦਾ ।
  13. ਜੇਕਰ ਬਾਲ ਖਿਡਾਰੀ ਦੇ ਪੈਰ ਜਾਂ ਗੋਡੇ ਨੂੰ ਲੱਗ ਕੇ ਵਿਰੋਧੀ ਟੀਮ ਕੋਲ ਚਲਾ ਜਾਵੇ ਤਾਂ ਇਸ ਨੂੰ ਠੀਕ ਮੰਨਿਆ ਜਾਵੇਗਾ ।
  14. ਐਨਟੀਨੇ ਦੀ ਲੰਬਾਈ 1.80 ਮੀਟਰ ਹੁੰਦੀ ਹੈ ।
  15. ਸਰਵਿਸ ਕਰਦੇ ਸਮੇਂ ਜੇਕਰ ਬਾਲ ਨੈੱਟ ਨੂੰ ਛੂਹ ਜਾਵੇ ਅਤੇ ਬਾਲ ਵਿਰੋਧੀ ਪਾਸੇ ਵਲ ਚਲੀ ਜਾਵੇ ਤਾਂ ਸਰਵਿਸ ਠੀਕ ਮੰਨੀ ਜਾਵੇਗੀ ।
  16. ਬਲਾਕ ਕਰਦੇ ਸਮੇਂ ਖਿਡਾਰੀ ਨੈੱਟ ਦੇ ਹੇਠਲੇ ਹਿੱਸੇ ਨੂੰ ਛੂਹ ਲਵੇ ਤਾਂ ਫਾਉਲ ਨਹੀਂ, ਪਰ ਜੇ ਨੈੱਟ ਦੇ ਉੱਪਰਲੀ ਪੱਟੀ ਨੂੰ ਛੂੰਹਦਾ ਹੈ ਤਾਂ ਫਾਊਲ ਹੁੰਦਾ ਹੈ ।
  17. ਜੇਕਰ 4 ਨੰਬਰ ਜੋਨ ਤੇ ਬਾਲ ਲਿਫ਼ਟ ਕੀਤੀ ਜਾਂਦੀ ਹੈ ਤਾਂ 2 ਨੰਬਰ ਜੋਨ ਵਾਲਾ ਖਿਡਾਰੀ ਡਾਜਿੰਗ ਐਕਸ਼ਨ ਵਿਚ ਨੈੱਟ ਦੀ ਉੱਪਰਲੀ ਪੱਟੀ ਨੂੰ ਛੂਹ ਲਵੇ ਤਾਂ ਕੋਈ ਫਾਊਲ ਨਹੀਂ, ਪਰ ਜੇਕਰ ਨੈੱਟ ਛੂਹਣ ਵਾਲੀ ਜਗ੍ਹਾ ਤੋਂ ਨੈੱਟ ਦੀ ਉੱਚਾਈ ਘੱਟ ਜਾਵੇ ਤਾਂ ਘਟੇ ਹੋਏ ਏਰੀਏ ਵਿਚ ਕੋਈ ਖਿਡਾਰੀ ਸਮੇਸ਼ ਕਰਦਾ ਹੈ ਤਾਂ ਫਾਊਲ ਹੈ ।
  18. ਜੇਕਰ ਕਿਸੇ ਖਿਡਾਰੀ ਦੀ ਅੱਪਰ ਬਾਡੀ ਸੈਂਟਰ ਲਾਈਨ ਤੋਂ ਦੁਸਰੇ ਗਰਾਉਂਡ ਵਿਚ ਚਲੀ ਜਾਵੇ ਅਤੇ ਵਿਰੋਧੀ ਖਿਡਾਰੀ ਨੂੰ ਡਿਸਟਰਬ ਕਰਦਾ ਹੈ ਤਾਂ ਫਾਊਲ ਹੈ । ਜੇਕਰ ਡਿਸਟਰਬ ਨਹੀਂ ਕਰਦਾ ਤਾਂ ਫਾਉਲ ਨਹੀਂ ਹੁੰਦਾ ।

ਪ੍ਰਸ਼ਨ 1.
ਵਾਲੀਬਾਲ ਦੇ ਖੇਡ ਦਾ ਮੈਦਾਨ, ਜਾਲ, ਗੇਂਦ ਅਤੇ ਹਮਲੇ ਦੇ ਖੇਤਰ ਬਾਰੇ ਲਿਖੋ ।
ਉੱਤਰ-
ਵਾਲੀਬਾਲ ਦੇ ਖੇਡ ਦਾ ਮੈਦਾਨ, ਹਮਲੇ ਦਾ ਖੇਤਰ, ਸਰਵਿਸ ਖੇਤਰ ਕੋਰਟ, ਚਾਲ, ਗੇਂਦ, ਖਿਡਾਰੀਆਂ ਅਤੇ ਕੋਚਾਂ ਦਾ ਆਚਰਨ, ਖਿਡਾਰੀਆਂ ਦੀ ਗਿਣਤੀ ਅਤੇ ਬਦਲਵੇਂ ਖਿਡਾਰੀ, ਖਿਡਾਰੀਆਂ ਦੀ ਸਥਿਤੀ, ਅਧਿਕਾਰੀ, ਖੇਡ ਦੇ ਨਿਯਮ ਅਤੇ ਖੇਡ ਵਿਚ ਹੋ ਰਹੇ ਫਾਉਲ-

ਖੇਡ ਦਾ ਮੈਦਾਨ – ਵਾਲੀਬਾਲ ਦੇ ਖੇਡ ਦੇ ਮੈਦਾਨ ਦੀ ਲੰਬਾਈ 18 ਮੀਟਰ ਅਤੇ ਚੌੜਾਈ 9 ਮੀਟਰ ਹੋਵੇਗੀ । ਜ਼ਮੀਨ ਤੋਂ 7 ਮੀਟਰ ਦੀ ਉੱਚਾਈ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ । ਮੈਦਾਨ 5 ਸੈਂਟੀਮੀਟਰ ਚੌੜੀਆਂ ਰੇਖਾਵਾਂ ਰਾਹੀਂ ਅੰਕਿਤ ਹੋਵੇਗਾ । ਇਹ ਰੇਖਾਵਾਂ ਸਾਰੀਆਂ ਰੁਕਾਵਟਾਂ ਤੋਂ ਘੱਟ ਤੋਂ ਘੱਟ ਦੋ ਮੀਟਰ ਦੂਰ ਹੋਣਗੀਆਂ । ਜਾਲ ਦੇ ਹੇਠਾਂ ਦੀ ਕੇਂਦਰੀ ਰੇਖਾ. ਮੈਦਾਨ ਨੂੰ ਬਰਾਬਰ ਹਿੱਸਿਆਂ ਵਿਚ ਵੰਡਦੀ ਹੋਵੇਗੀ ।

ਹਮਲੇ ਦਾ ਖੇਤਰ (Attack Line) – ਮੈਦਾਨ ਦੇ ਹਰੇਕ ਅੱਧੇ ਹਿੱਸੇ ਵਿਚ ਕੇਂਦਰੀ ਰੇਖਾ ਦੇ ਸਮਾਨਾਂਤਰ 3 ਮੀਟਰ ਦੂਰ, 5 ਸੈਂਟੀਮੀਟਰ ਦੀ ਹਮਲੇ ਦੀ ਰੇਖਾ ਖਿੱਚੀ ਜਾਵੇਗੀ । ਇਸ ਦੀ ਚੌੜਾਈ ਤਿੰਨ ਮੀਟਰ ਵਿਚ ਸ਼ਾਮਲ ਹੋਵੇਗੀ ।
ਵਾਲੀਬਾਲ (Volleyball) Game Rules – PSEB 10th Class Physical Education 1
ਵਾਲੀਬਾਲ ਕੋਰਟ (Volleyball’s Court) – ਇਸ ਖੇਡ ਦਾ ਕੋਰਟ 18 × 9 ਮੀਟਰ ਹੋਣਾ ਚਾਹੀਦਾ ਹੈ, ਪਰ 7 ਮੀਟਰ ਤਕ ਦੀ ਉਚਾਈ ਵਿਚ ਕਿਸੇ ਤਰਾਂ ਦੀ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਹੈ । ਇਹ ਆਇਤਾਕਾਰ ਜਿਹਾ ਹੁੰਦਾ ਹੈ । ਇਸ ਦੀਆਂ ਸੀਮਾ ਰੇਖਾਵਾਂ 5 ਸਮ ਚੌੜੀਆਂ ਹੋਣੀਆਂ ਚਾਹੀਦੀਆਂ ਹਨ । ਇਹ ਰੇਖਾਵਾਂ ਸਾਰੀਆਂ ਰੁਕਾਵਟਾਂ ਤੋਂ ਘੱਟ ਤੋਂ ਘੱਟ ਦੋ | ਮੀਟਰ ਦੂਰ ਹੋਣੀਆਂ ਚਾਹੀਦੀਆਂ ਹਨ | ਅੰਤਿਮ ਰੇਖਾ ਦੇ ਪਿੱਛੇ ਅਤੇ ਇਸ ‘ਤੇ ਲੰਬੇ ਰੁੱਖ 15 ਸਮ ਲੰਬੀਆਂ ਅਤੇ 5 ਸਮ ਚੌੜੀਆਂ ਦੋ ਰੇਖਾਵਾਂ ਖਿੱਚੀਆਂ ਜਾਂਦੀਆਂ ਹਨ, ਜਿਸ ਨਾਲ | ਹਰੇਕ ਕੋਰਟ ਦਾ ਸਰਵਿਸ ਏਰੀਆ ਅੰਕਿਤ ਹੁੰਦਾ ਹੈ । ਇਕ ਰੇਖਾ ਸੱਜੇ ਪਾਸੇ ਵਲ ਸਾਈਡ| ਰੇਖਾ ਦੇ ਨਾਲ ਅਤੇ ਦੂਜੀ ਖੱਬੇ ਪਾਸੇ ਦੀ ਸਾਈਡ ਰੇਖਾ ਦੇ ਨਾਲ ਖਿੱਚੀ ਜਾਂਦੀ ਹੈ | ਸਰਵਿਸ | ਏਰੀਏ ਦੀ ਘੱਟ ਤੋਂ ਘੱਟ ਗਹਿਰਾਈ ਦਾ ਵਿਸਥਾਰ 2 ਮੀਟਰ ਹੋਵੇਗਾ । ਇਸ ਕੋਰਟ ਨੂੰ ਅੱਧੇ ਵਿਚਕਾਰਲੇ ਹਿੱਸੇ ਵਿਚ ਜਾਲ ਦੇ ਹੇਠਾਂ ਕੇਂਦਰੀ ਰੇਖਾ ਰਾਹੀਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ | ਹਰੇਕ ਪਾਸੇ ਵਿਚ ਕੇਂਦਰੀ ਰੇਖਾ ਦੇ ਸਮਾਨਾਂਤਰ 3 ਮੀਟਰ ਦੇ ਫ਼ਰਕ ਤੇ 9 ਮੀਟਰ 5 ਸੈਂਟੀਮੀਟਰ ਦੀ ਇਕ ਰੇਖਾ ਖਿੱਚੀ ਜਾਂਦੀ ਹੈ । ਇਸ ਨੂੰ ਅਟੈਕ ਲਾਈਨ ਕਹਿੰਦੇ ਹਨ ।

ਜਾਲ (Net) – ਜਾਲ ਇਕ ਮੀਟਰ ਚੌੜਾ ਤੇ 9 ਮੀਟਰ ਲੰਬਾ ਹੋਵੇਗਾ । ਇਸ ਦੇ ਛੇਕ 15 ਸੈਂਟੀਮੀਟਰ ਚਕੋਰ ਹੋਣੇ ਚਾਹੀਦੇ ਹਨ | ਜਾਲ ਦੇ ਉੱਪਰਲੇ ਹਿੱਸੇ ਉੱਤੇ 5 ਸੈਂਟੀਮੀਟਰ ਚੌੜਾ ਮੋਟਾ ਕੈਨਵਸ ਦਾ ਫੀਤਾ ਲੱਗਾ ਹੋਣਾ ਚਾਹੀਦਾ ਹੈ, ਜਿਸ ਵਿਚੋਂ ਇਕ ਲਚੀਲਾ ਤਾਰ ਲੰਘ | ਸਕੇ । ਇਸ ਨਾਲ ਤਾਰ ਜਾਲੇ ਖੰਭਿਆਂ ਨਾਲ ਬੰਨ੍ਹਿਆ ਜਾਂਦਾ ਹੈ । ਨੈੱਟ ਦੇ ਥੱਲੇ ਹੁਣ ਰੱਸੀ | ਨਹੀਂ ਪਾਈ ਜਾਂਦੀ ! ਪੁਰਸ਼ਾਂ ਦੀ ਟੀਮ ਲਈ ਜਾਲ ਦੀ ਉੱਚਾਈ ਕੇਂਦਰ ਵਿਖੇ ਜ਼ਮੀਨ ਤੋਂ 2.43 ਮੀਟਰ ਅਤੇ ਔਰਤਾਂ ਦੀ ਟੀਮ ਲਈ 2.24 ਮੀਟਰ ਹੋਣੀ ਚਾਹੀਦੀ ਹੈ । ਇਕ ਗਤੀਸ਼ੀਲ 5 ਸੈਂਟੀਮੀਟਰ ਚੌੜੀਆਂ ਸਫ਼ੈਦ · ਪੱਟੀਆਂ ਜਾਲ ਦੇ ਅੰਤਿਮ ਸਿਰਿਆਂ ਉੱਤੇ ਲਗਾਈਆਂ ਜਾਂਦੀਆਂ ਹਨ । ਦੋਵੇਂ ਖੰਭਿਆਂ ਦੇ ਨਿਸ਼ਾਨ ਘੱਟ ਤੋਂ ਘੱਟ 50 ਸੈਂਟੀਮੀਟਰ ਦੂਰ ਹੋਣਗੇ ।

ਗੇਂਦ (Ball) – ਦ ਗੋਲਾਕਾਰ ਅਤੇ ਨਰਮ ਚਮੜੇ ਦੀ ਬਣੀ ਹੋਣੀ ਚਾਹੀਦੀ ਹੈ । ਇਸ ਦੇ ਅੰਦਰ ਰਬੜ ਦਾ ਬਲੈਡਰ ਹੋਵੇ । ਇਸ ਦੀ ਪਰਿਧੀ 66 ਸਮ + 1 ਸਮ ਅਤੇ ਭਾਰ 270 | ਗ੍ਰਾਮ + 10 ਗ੍ਰਾਮ ਹੋਣਾ ਚਾਹੀਦਾ ਹੈ । ਗੇਂਦ ਵਿਚ ਹਵਾ ਦਾ ਦਾਬ 0.48 ਅਤੇ 0.52 ਕਿਲੋਗ੍ਰਾਮ ਦੇ ਵਿਚਕਾਰ ਹੋਣਾ ਚਾਹੀਦਾ ਹੈ । ਇਸ ਦਾ ਰੰਗ ਇਕੋ ਜਿਹਾ ਹੋਣਾ ਚਾਹੀਦਾ ਹੈ ।

ਵਾਲੀਬਾਲ (Volleyball) Game Rules – PSEB 10th Class Physical Education

ਪ੍ਰਸ਼ਨ 2.
ਵਾਲੀਬਾਲ ਖੇਡ ਵਿਚ ਖਿਡਾਰੀਆਂ ਅਤੇ ਕੋਚਾਂ ਦੇ ਆਚਰਨ ਬਾਰੇ ਤੁਸੀਂ ਕੀ ਜਾਣਦੇ | ਹੋ ?
ਉੱਤਰ-
ਖਿਡਾਰੀਆਂ ਅਤੇ ਕੋਚਾਂ ਦਾ ਆਚਰਨ (Conduct of Players and Coaches)-

  1. ਹਰੇਕ ਖਿਡਾਰੀ ਨੂੰ ਖੇਡ ਦੇ ਨਿਯਮਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ।
  2. ਖੇਡ ਦੇ ਦੌਰਾਨ ਕੋਈ ਖਿਡਾਰੀ ਆਪਣੇ ਕਪਤਾਨ ਰਾਹੀਂ ਹੀ ਰੈਫ਼ਰੀ ਨਾਲ ਗੱਲਬਾਤ ਕਰ ਸਕਦਾ ਹੈ ।
  3. ਹੇਠ ਲਿਖੇ ਸਾਰੇ ਜ਼ੁਰਮਾਂ ਲਈ ਦੰਡ ਦਿੱਤਾ ਜਾਵੇਗਾ-
    (ਉ) ਅਧਿਕਾਰੀਆਂ ਤੋਂ ਉਨ੍ਹਾਂ ਦੇ ਫੈਸਲਿਆਂ ਦੇ ਵਿਸ਼ੇ ਬਾਰੇ ਘੜੀ-ਮੁੜੀ ਪ੍ਰਸ਼ਨ ਪੁੱਛਣਾ ।
    (ਅ ਅਧਿਕਾਰੀਆਂ ਨਾਲ ਗਲਤ ਸ਼ਬਦਾਂ ਦੀ ਵਰਤੋਂ ਕਰਨਾ ।
    (ਏ) ਅਧਿਕਾਰੀਆਂ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੇ ਉਦੇਸ਼ ਨਾਲ ਗ਼ਲਤ ਹਰਕਤਾਂ ਕਰਨਾ ।
    (ਸ) ਵਿਰੋਧੀ ਖਿਡਾਰੀ ਨੂੰ ਗ਼ਲਤ ਸ਼ਬਦ ਕਹਿਣਾ ਜਾਂ ਉਸ ਨਾਲ ਗ਼ਲਤ ਵਤੀਰਾ ਕਰਨਾ ।
    (ਹ) ਮੈਦਾਨ ਦੇ ਬਾਹਰੋਂ ਖਿਡਾਰੀਆਂ ਨੂੰ ਕੋਚਿੰਗ ਦੇਣਾ ।
    (ਕ) ਰੈਫ਼ਰੀ ਦੀ ਆਗਿਆ ਬਿਨਾਂ ਮੈਦਾਨ ਤੋਂ ਬਾਹਰ ਜਾਣਾ ।
    (ਖ) ਗੇਂਦ ਦਾ ਸਪਰਸ਼ ਹੁੰਦੇ ਹੀ, ਵਿਸ਼ੇਸ਼ ਕਰਕੇ ਸਰਵਿਸ ਪ੍ਰਾਪਤ ਕਰਦੇ ਸਮੇਂ ਖਿਡਾਰੀਆਂ ਦਾ ਤਾਲੀ ਵਜਾਉਣਾ ਜਾਂ ਸ਼ੋਰ ਪਾਉਣਾ ।

ਮਾਮੂਲੀ ਜ਼ੁਰਮ ਲਈ ਸਧਾਰਨ ਚੇਤਾਵਨੀ ਅਤੇ ਜ਼ੁਰਮ ਦੁਹਰਾਏ ਜਾਣ ਉੱਤੇ ਖਿਡਾਰੀ ਨੂੰ ਵਿਅਕਤੀਗਤ ਚੇਤਾਵਨੀ ਮਿਲੇਗੀ । ਇਸ ਨਾਲ ਉਸ ਦੀ ਟੀਮ ਸਰਵਿਸ ਦਾ ਅਧਿਕਾਰ ਜਾਂ ਇਕ ਅੰਕ ਗਵਾਏਗੀ । ਗੰਭੀਰ ਜ਼ੁਰਮ ਦੀ ਦਸ਼ਾ ਵਿਚ ਸਕੋਰ ਸ਼ੀਟ ਉੱਤੇ ਚੇਤਾਵਨੀ ਦਰਜ ਹੋਵੇਗੀ । ਇਸ ਨਾਲ ਇਕ ਅੰਕ ਜਾਂ ਸਰਵਿਸ ਦਾ ਅਧਿਕਾਰ ਖੋਹਿਆ ਜਾਂਦਾ ਹੈ । ਜੇ ਜੁਰਮ ਫਿਰ ਵੀ ਦੁਹਰਾਇਆ ਜਾਂਦਾ ਹੈ, ਤਾਂ ਰੈਫ਼ਰੀ ਖਿਡਾਰੀ ਨੂੰ ਇਕ ਸੈੱਟ ਜਾਂ ਪੂਰੀ ਖੇਡ ਲਈ ਅਯੋਗ ਘੋਸ਼ਿਤ ਕਰ ਸਕਦਾ ਹੈ ।

ਖਿਡਾਰੀ ਦੀ ਪੋਸ਼ਾਕ (Dress of Player)-
ਖਿਡਾਰੀ ਜਰਸੀ, ਪੈਂਟ ਤੇ ਹਲਕੇ ਬੂਟ ਪਾਵੇਗਾ । ਉਹ ਸਿਰ ਉੱਤੇ ਪਗੜੀ ਟੋਪੀ ਜਾਂ ਹੋਰ ਕਿਸੇ ਤਰ੍ਹਾਂ ਦਾ ਗਹਿਣਾ ਆਦਿ ਨਹੀਂ ਪਾਵੇਗਾ, ਜਿਸ ਨਾਲ ਦੂਜੇ ਖਿਡਾਰੀਆਂ ਨੂੰ ਸੱਟ ਲੱਗਣ ਦੀ ਸੰਭਾਵਨਾ ਹੋਵੇ ।

ਖਿਡਾਰੀਆਂ ਦੀ ਗਿਣਤੀ ਅਤੇ ਬਦਲਵੇਂ ਖਿਡਾਰੀ (Number of Players and Substitutes)

  • ਖਿਡਾਰੀਆਂ ਦੀ ਗਿਣਤੀ ਹਰ ਹਾਲਤ ਵਿਚ 6 ਹੀ ਹੋਵੇਗੀ । ਬਦਲਵੇਂ ਖਿਡਾਰੀਆਂ (Substitutes) ਸਮੇਤ ਪੂਰੀ ਟੀਮ ਵਿਚ 12 ਤੋਂ ਵੱਧ ਖਿਡਾਰੀ ਨਹੀਂ ਹੋਣਗੇ ।
  • ਬਦਲਵੇਂ ਖਿਡਾਰੀ ਅਤੇ ਕੋਚ ਰੈਫ਼ਰੀ ਦੇ ਸਾਹਮਣੇ ਮੈਦਾਨ ਵਿਚ ਬੈਠਣਗੇ ।
  • ਖਿਡਾਰੀ ਬਦਲਣ ਲਈ ਟੀਮ ਦਾ ਕਪਤਾਨ ਜਾਂ ਕੋਚ ਰੈਫ਼ਰੀ ਨੂੰ ਬੇਨਤੀ ਕਰ ਸਕਦਾ ਹੈ । ਇਸ ਖੇਡ ਵਿਚ ਵੱਧ ਤੋਂ ਵੱਧ 6 ਖਿਡਾਰੀ ਖੇਡ ਸਕਦੇ ਹਨ । ਮੈਦਾਨ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਬਦਲਵਾਂ ਖਿਡਾਰੀ ਸਕੋਰਰ ਦੇ ਸਾਹਮਣੇ ਉਸੇ ਪੋਸ਼ਾਕ ਵਿਚ ਜਾਵੇਗਾ ਅਤੇ ਆਗਿਆ ਮਿਲਣ ਤੋਂ ਤੁਰੰਤ ਬਾਅਦ ਆਪਣੀ ਥਾਂ ਹਿਣ ਕਰੇਗਾ ।
  • ਜਦੋਂ ਹਰੇਕ ਖਿਡਾਰੀ ਪ੍ਰਤੀਸਥਾਪਨ ਦੇ ਰੂਪ ਵਿਚ ਬਦਲਿਆ ਜਾ ਸਕਦਾ ਹੈ, ਤਾਂ ਉਹ ਫਿਰ ਉਸੇ ਸੈੱਟ ਵਿਚ ਦਾਖਲ ਹੋ ਸਕਦਾ ਹੈ ਪਰ ਅਜਿਹਾ ਸਿਰਫ਼ ਇਕ ਵਾਰੀ ਹੀ ਕੀਤਾ ਜਾ ਸਕਦਾ ਹੈ । ਉਸ ਦੇ ਬਾਅਦ ਸਿਰਫ਼ ਉਹੋ ਖਿਡਾਰੀ ਜਿਹੜਾ ਬਾਹਰ ਗਿਆ ਹੋਵੇ, ਉਹੋ ਹੀ ਬਦਲਵੇਂ ਖਿਡਾਰੀ ਦੇ ਰੂਪ ਵਿਚ ਆ ਸਕਦਾ ਹੈ ।

ਖਿਡਾਰੀਆਂ ਦੀ ਸਥਿਤੀ (Position of Players) – ਮੈਦਾਨ ਦੋ ਹਿੱਸਿਆਂ ਵਿਚ ਵੰਡਿਆ ਹੁੰਦਾ ਹੈ । ਦੋਵੇਂ ਪਾਸੇ ਛੇ-ਛੇ ਖਿਡਾਰੀਆਂ ਦੀ ਟੀਮ ਖੇਡਦੀ ਹੈ । ਸਰਵਿਸ ਹੋਣ ਤੋਂ ਬਾਅਦ ਦੋਵੇਂ ਟੀਮਾਂ ਦੇ ਖਿਡਾਰੀ ਆਪਣੇ-ਆਪਣੇ ਖੇਤਰ ਵਿਚ ਖੜੇ ਹੋ ਜਾਂਦੇ ਹਨ । ਉਹ ਦੋਵੇਂ ਲਾਈਨਾਂ ਵਿਚ ਤਿੰਨ-ਤਿੰਨ ਦੀ ਗਿਣਤੀ ਵਿਚ ਖੜੇ ਹੁੰਦੇ ਹਨ । ਇਹ ਕੋਈ ਜ਼ਰੂਰੀ ਨਹੀਂ ਕਿ ਲਾਈਨਾਂ ਸਿੱਧੀਆਂ ਹੋਣ । ਖਿਡਾਰੀ ਦੇ ਸਮਾਨਾਂਤਰ ਸੱਜੇ ਤੋਂ ਖੱਬੇ ਇਸ ਤਰ੍ਹਾਂ ਸਥਾਨ ਹਿਣ ਕਰਦੇ ਹਨ ਕਿ ਸਰਵਿਸ ਕਰਦੇ ਸਮੇਂ 4, 3, 2 ਅਟੈਕ ਲਾਈਨ ਤੋਂ ਅੱਗੇ ਅਤੇ 5, 6, 1 ਉਸ ਤੋਂ ਪਿੱਛੇ ਹੁੰਦੇ ਹਨ । ਇਹ ਸਥਿਤੀ ਉਸ ਸਮੇਂ ਤਕ ਰਹਿੰਦੀ ਹੈ, ਜਦ ਤਕ ਇਕ ਟੀਮ ਦੀ ਸਰਵਿਸ ਨਹੀਂ ਬਦਲ ਜਾਂਦੀ । ਸਰਵਿਸ ਤੋਂ ਬਾਅਦ ਖਿਡਾਰੀ ਆਪਣੇ ਖੇਤਰ ਦੇ ਕਿਸੇ ਵੀ ਹਿੱਸੇ ਨੂੰ ਰੋਕ ਸਕਦਾ ਹੈ । ਸਕੋਰ ਸ਼ੀਟ ਵਿਚ ਅੰਕਿਤ ਰੋਟੇਸ਼ਨ ਨੂੰ ਸੈਟ ਦੇ ਅੰਤ ਤੱਕ ਵਰਤੋਂ ਵਿਚ ਲਿਆਉਣਾ ਪਵੇਗਾ । ਰੋਟੇਸ਼ਨ ਵਿਚ ਕਿਸੇ ਕਮੀ ਦਾ ਪਤਾ ਲੱਗਣ ‘ਤੇ ਖੇਡ ਰੋਕ ਦਿੱਤੀ ਜਾਵੇਗੀ ਅਤੇ ਕਮੀ ਨੂੰ ਠੀਕ ਕੀਤਾ ਜਾਂਦਾ ਹੈ । ਗ਼ਲਤੀ ਕਰਨ ਵਾਲੀ ਟੀਮ ਵਲੋਂ ਗ਼ਲਤੀ ਕਰਨ ਸਮੇਂ ਜਿਹੜੇ ਪੁਆਇੰਟ ਲਏ ਜਾਂਦੇ ਹਨ, ਉਹ ਰੱਦ ਕਰ ਦਿੱਤੇ ਜਾਂਦੇ ਹਨ । ਵਿਰੋਧੀ ਟੀਮ ਦੇ ਪੁਆਇੰਟ ਉਹੋ ਹੀ ਰਹਿੰਦੇ ਹਨ । ਜੇ ਗ਼ਲਤੀ ਦਾ ਠੀਕ ਸਮੇਂ ਤੇ ਪਤਾ ਨਾ ਚੱਲੇ ਤਾਂ ਅਪਰਾਧੀ ਟੀਮ ਠੀਕ ਥਾਂ ਉੱਤੇ ਵਾਪਿਸ ਆ ਜਾਵੇਗੀ ਅਤੇ ਸਥਿਤੀ ਅਨੁਸਾਰ ਸਰਵਿਸ ਜਾਂ ਇਕ ਪੁਆਇੰਟ ਗਵਾਉਣਾ ਪਵੇਗਾ ।
ਵਾਲੀਬਾਲ (Volleyball) Game Rules – PSEB 10th Class Physical Education 2

ਵਾਲੀਬਾਲ ਖੇਡ ਵਿਚ ਕੰਮ ਕਰਨ ਵਾਲੇ ਅਧਿਕਾਰੀ (Officials) – ਖੇਡ ਦੇ ਪ੍ਰਬੰਧ ਲਈ ਹੇਠ ਲਿਖੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਹਨ-

  • ਰੈਫ਼ਰੀ – ਇਹ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਖਿਡਾਰੀ ਨਿਯਮ ਅਨੁਸਾਰ ਖੇਡ ਰਿਹਾ ਹੈ ਕਿ ਨਹੀਂ । ਇਹ ਖੇਡ ਤੇ ਕੰਟਰੋਲ ਰੱਖਦਾ ਹੈ ਅਤੇ ਉਸ ਦਾ ਨਿਰਣਾ ਅੰਤਿਮ ਹੁੰਦਾ ਹੈ । ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰੇ, ਤਾਂ ਉਸ ਨੂੰ ਰੋਕ ਦਿੰਦਾ ਹੈ ਅਤੇ ਯੋਗ ਦੰਡ ਵੀ ਦੇ ਸਕਦਾ ਹੈ ।
  • ਇਕ ਅੰਪਾਇਰ – ਇਹ ਖਿਡਾਰੀਆਂ ਨੂੰ ਬਦਲਾਉਂਦਾ ਹੈ । ਇਸ ਤੋਂ ਉਪਰੰਤ ਰੇਖਾਵਾਂ ਪਾਰ ਕਰਨਾ, ਟਾਈਮ ਆਉਟ ਕਰਨ ਅਤੇ ਰੇਖਾ ਨੂੰ ਛੋਹ ਜਾਣ ‘ਤੇ ਸਿਗਨਲ ਦਿੰਦਾ ਹੈ । ਇਹ ਕਪਤਾਨ ਦੀ ਬੇਨਤੀ ‘ਤੇ ਖਿਡਾਰੀ ਬਦਲਣ ਦੀ ਇਜਾਜ਼ਤ ਦਿੰਦਾ ਹੈ । ਰੈਫ਼ਰੀ ਦੀ ਵੀ ਸਹਾਇਤਾ ਕਰਦਾ ਹੈ । ਖਿਡਾਰੀਆਂ ਨੂੰ ਵਾਰੀ-ਵਾਰੀ ਥਾਂਵਾਂ ‘ਤੇ ਲਿਆਉਂਦਾ ਹੈ ।

ਵਾਲੀਬਾਲ (Volleyball) Game Rules – PSEB 10th Class Physical Education 3

  • ਇਕ ਸਕੋਰਰ-ਸਕੋਰਰ ਆਪਣੀ ਖੇਡ ਦੇ ਸਮੇਂ ਪਾਸਾ ਬਦਲਣ ਲਈ ਕਹਿੰਦਾ ਹੈ ਅਤੇ ਖਿਡਾਰੀਆਂ ਦੇ ਰੋਟੇਸ਼ਨ ਦਾ ਧਿਆਨ ਰੱਖਦਾ ਹੈ । ਖੇਡ ਦੇ ਸ਼ੁਰੂ ਹੁੰਦੇ ਸਮੇਂ ਇਹ ਖਿਡਾਰੀਆਂ ਦੇ ਨੰਬਰ ਅਤੇ ਨਾਂ ਨੋਟ ਕਰਦਾ ਹੈ ਅਤੇ ਸਕੋਰਾਂ ਦੀ ਗਿਣਤੀ ਰੱਖਦਾ ਹੈ ।
  • ਚਾਰ ਲਾਈਨਮੈਨ-ਦੋਹਾਂ ਟੀਮਾਂ ਦੇ ਲਾਈਨ ਮੈਨ ਫਾਊਲ ਹੋਣ ਦੇ ਸਮੇਂ ਰੈਫ਼ਰੀ ਨੂੰ ਇਸ਼ਾਰਾ ਕਰਦੇ ਹਨ । ਹਰੇਕ ਟੀਮ ਦੇ ਪਾਸੇ ਦੋ-ਦੋ ਲਾਈਨਮੈਨ ਹੁੰਦੇ ਹਨ, ਜੋ ਬਾਲ ਨੂੰ ਬਾਹਰ ਜਾਂ ਅੰਦਰ ਡਿੱਗਣ ਸਮੇਂ ਦੱਸਦੇ ਹਨ ।

ਵਾਲੀਬਾਲ (Volleyball) Game Rules – PSEB 10th Class Physical Education

ਪ੍ਰਸ਼ਨ 3.
ਵਾਲੀਵਾਲ ਖੇਡ ਦੇ ਨਿਯਮ ਬਾਰੇ ਲਿਖੋ ।
ਉੱਤਰ-
ਖੇਡ ਦੇ ਨਿਯਮ (Rule of Play)-

  1. ਹਰੇਕ ਟੀਮ ਵਿਚ ਖਿਡਾਰੀਆਂ ਦੀ ਸੰਖਿਆ ਲਾਜ਼ਮੀ ਤੌਰ ‘ਤੇ ਛੇ ਹੋਵੇਗੀ । ਬਦਲਵੇਂ ਖਿਡਾਰੀਆਂ ਨੂੰ ਮਿਲਾ ਕੇ ਪੂਰੀ ਟੀਮ ਵਿਚ 12 ਤੋਂ ਜ਼ਿਆਦਾ ਖਿਡਾਰੀ ਨਹੀਂ ਹੋ ਸਕਦੇ ।
  2. ਸਾਰੇ ਅੰਤਰ-ਰਾਸ਼ਟਰੀ ਮੈਚ ਬੈਸਟ ਆਫ਼ ਫਾਈਵ ਜਾਂ ਬੈਸਟ ਆਫ਼ ਥਰੀ ਸੈਟਾਂ ‘ਤੇ ਖੇਡੇ ਜਾਂਦੇ ਹਨ | ਸਾਰੇ ਅੰਤਰ-ਰਾਸ਼ਟਰੀ ਮੈਚਾਂ ਵਿਚ ਪੰਜ ਜਿੱਤਣ ਵਾਲੇ ਸੈਂਟ ਖੇਡੇ ਜਾਂਦੇ ਹਨ ।
  3. ਖੇਡ ਦੇ ਸ਼ੁਰੂ ਵਿਚ ਦੋਵੇਂ ਟੀਮਾਂ ਦੇ ਕੈਪਟਨ ਸਰਵਿਸ ਜਾਂ ਕੋਰਟ ਨੂੰ ਚੁਣਨ ਲਈ ਟਾਸ ਕਰਦੇ ਹਨ । ਜਿਹੜੀ ਟੀਮ ਟਾਸ ਜਿੱਤ ਜਾਂਦੀ ਹੈ, ਉਹ ਸਰਵਿਸ ਜਾਂ ਸਾਈਡ ਵਿਚੋਂ ਇਕ ਲਵੇਗੀ ।
  4. ਹਰੇਕ ਸੈਂਟ ਦੇ ਪਿੱਛੋਂ ਕੋਰਟ ਬਦਲ ਲਈ ਜਾਂਦੀ ਹੈ । ਆਖਰੀ ਸੈਂਟ ਵਿਚ ਜਦ ਕਿਸੇ ਟੀਮ ਨੇ 8 | ਪੁਆਇੰਟ ਬਣਾ ਲਏ ਹੋਣ ਤਾਂ ਕੋਰਟ ਬਦਲ ਲਏ ਜਾਂਦੇ ਹਨ ।
  5. ਛੇ ਖਿਡਾਰੀਆਂ ਤੋਂ ਘੱਟ ਕੋਈ ਵੀ ਟੀਮ ਮੈਚ ਨਹੀਂ ਖੇਡ ਸਕਦੀ ।

ਵਾਲੀਬਾਲ (Volleyball) Game Rules – PSEB 10th Class Physical Education 4
ਟਾਈਮ ਆਊਟ (Time Out)-

  • ਰੈਫ਼ਰੀ ਜਾਂ ਅੰਪਾਇਰ ਸਿਰਫ ਗੇਂਦ ਖਰਾਬ ਹੋਣ ਉੱਤੇ ਹੀ ਟਾਈਮ ਆਊਟ ਦੇਵੇਗਾ ।
  • ਟੀਮ ਦਾ ਕੈਪਟਨ ਜਾਂ ਕੋਚ ਆਰਾਮ ਲਈ ਟਾਈਮ ਆਉਟ ਮੰਗ ਸਕਦਾ ਹੈ ।
  • ਟਾਈਮ ਆਉਟ ਦੌਰਾਨ ਖਿਡਾਰੀ ਖੇਤਰ ਛੱਡ ਕੇ ਬਾਹਰ ਜਾ ਸਕਦੇ ਹਨ । ਉਹ ਸਿਰਫ ਆਪਣੇ ਕੋਚ ਤੋਂ ਸਲਾਹ ਲੈ ਸਕਦੇ ਹਨ |
  • ਇਕ ਸੈਂਟ ਤੇ ਇਕ ਟੀਮ ਦੋ ਆਰਾਮ ਟਾਈਮ ਆਉਟ ਲੈ ਸਕਦੀ ਹੈ । ਇਸ ਦਾ | ਸਮਾਂ 30 ਸਕਿੰਟ ਤੋਂ ਵਧੇਰੇ ਨਹੀਂ ਹੁੰਦਾ । ਦੋਵੇਂ ਆਰਾਮ ਟਾਈਮ ਆਊਟ ਇਕੱਠੇ ਵੀ ਲਏ ਜਾ ਸਕਦੇ ਹਨ ।
  • ਜੇ ਦੋ ਟਾਈਮ ਆਊਟ ਲੈਣ ਤੋਂ ਬਾਅਦ ਵੀ ਕੋਈ ਟੀਮ ਤੀਜੀ ਵਾਰੀ ਟਾਈਮ ਆਉਟ ਮੰਗਦੀ ਹੈ, ਤਾਂ ਰੈਫ਼ਰੀ ਸੰਬੰਧਿਤ ਟੀਮ ਦੇ ਕਪਤਾਨ ਜਾਂ ਕੋਚ ਨੂੰ ਚਿਤਾਵਨੀ ਦੇਵੇਗਾ । ਜੇ ਉਸ ਤੋਂ ਬਾਅਦ ਵੀ ਟਾਈਮ ਆਉਟ ਮੰਗਿਆ ਜਾਂਦਾ ਹੈ, ਤਾਂ ਸੰਬੰਧਿਤ ਟੀਮ ਨੂੰ ਇਕ ਪੁਆਇੰਟ ਗਵਾਉਣ ਜਾਂ ਸਰਵਿਸ ਗਵਾਉਣੀ ਪੈਂਦੀ ਹੈ।
  • ਆਰਾਮ ਟਾਈਮ ਆਉਟ ਸਮੇਂ ਖਿਡਾਰੀ ਹੀ ਕੋਰਟ ਵਿਚੋਂ ਬਿਨਾਂ ਆਗਿਆ ਬਾਹਰ ਜਾ ਸਕਦੇ ਹਨ ਅਤੇ ਕੋਚ ਕੋਰਟ ਦੇ ਅੰਦਰ ਦਾਖਲ ਹੋ ਸਕਦਾ ਹੈ । ਕੋਰਟ ਤੋਂ ਬਾਹਰ ਠਹਿਰ ਕੇ ਉਹ ਖਿਡਾਰੀਆਂ ਨਾਲ ਗੱਲ-ਬਾਤ ਨਹੀਂ ਕਰ ਸਕਦਾ ਹੈ ।
  • ਹਰੇਕ ਸੈੱਟ ਦੇ ਵਿਚਕਾਰ ਵੱਧ ਤੋਂ ਵੱਧ ਤਿੰਨ ਮਿੰਟਾਂ ਦਾ ਆਰਾਮ ਹੁੰਦਾ ਹੈ ।
  • ਖਿਡਾਰੀ ਬਦਲਣ ਦੇ ਛੇਤੀ ਪਿੱਛੋਂ ਖੇਡ ਆਰੰਭ ਹੋ ਜਾਂਦੀ ਹੈ ।
  • ਕਿਸੇ ਖਿਡਾਰੀ ਦੇ ਜ਼ਖ਼ਮੀ ਹੋ ਜਾਣ ‘ਤੇ 3 ਮਿੰਟ ਦਾ ਟਾਈਮ ਆਉਟ ਦਿੱਤਾ ਜਾਂਦਾ ਹੈ । ਇਹ ਤਦ ਤਕ ਕੀਤਾ ਜਾਂਦਾ ਹੈ, ਜਦ ਖਿਡਾਰੀ ਤਬਦੀਲ ਨਾ ਕੀਤਾ ਜਾ ਸਕੇ ਖੇਡ ਵਿਚ ਰੁਕਾਵਟਾਂ।

(Obstacles of Play) – ਜੇ ਕਿਸੇ ਕਾਰਨ ਕਰਕੇ ਖੇਡ ਵਿਚ ਰੁਕਾਵਟ ਪੈ ਜਾਵੇ ਅਤੇ ਮੈਚ ਖ਼ਤਮ ਨਾ ਹੋ ਸਕੇ, ਤਾਂ ਇਸ ਸਮੱਸਿਆ ਦਾ ਹੱਲ ਇਸ ਤਰ੍ਹਾਂ ਕੀਤਾ ਜਾਵੇਗਾ-

  1. ਖੇਡ ਉਸੇ ਖੇਤਰ ਵਿਚ ਜਾਰੀ ਕੀਤੀ ਜਾਵੇਗੀ ਅਤੇ ਖੇਡ ਦੇ ਰੁਕਣ ਸਮੇਂ ਜਿਹੜੇ ਪੁਆਇੰਟ ਵਗੈਰਾ ਹੋਣਗੇ, ਉਹ ਉਵੇਂ ਹੀ ਰਹਿਣਗੇ ।
  2. ਜੇ ਖੇਡ ਵਿਚ ਰੁਕਾਵਟ 4 ਘੰਟੇ ਤੋਂ ਵੱਧ ਨਾ ਹੋਵੇ, ਤਾਂ ਮੈਚ ਨਿਸਚਿਤ ਥਾਂ ਉੱਤੇ ਦੁਬਾਰਾ ਖੇਡਿਆ ਜਾਵੇਗਾ ।
  3. ਮੈਚ ਦੇ ਕਿਸੇ ਹੋਰ ਖੇਤਰ ਜਾਂ ਸਟੇਡੀਅਮ ਵਿਚ ਸ਼ੁਰੂ ਕੀਤੇ ਜਾਣ ਦੀ ਹਾਲਤ ਵਿਚ ਹੋਏ ਖੇਡ ਦੇ ਸੈੱਟ ਨੂੰ ਰੱਦ ਸਮਝਿਆ ਜਾਵੇਗਾ ਪਰ ਖੇਡੇ ਹੋਏ ਸੈੱਟਾਂ ਦੇ ਨਤੀਜੇ ਜਿਉਂ ਦੇ ਤਿਉਂ ਲਾਗੂ ਰਹਿਣਗੇ ।

ਵਾਲੀਬਾਲ (Volleyball) Game Rules – PSEB 10th Class Physical Education

ਪ੍ਰਸ਼ਨ 4.
ਵਾਲੀਬਾਲ ਖੇਡ ਵਿਚ ਪਾਸ, ਸਰਵਿਸ, ਗੇਂਦ ਨੂੰ ਹਿੱਟ ਮਾਰਨਾ, ਬਲਾਕਿੰਗ, ਜਾਲ ਉੱਤੇ ਖੇਡ ਕੀ ਹਨ ?
ਉੱਤਰ-
ਪਾਸ (Passes)-

  • ਅੰਡਰ ਹੈਂਡ ਪਾਸ (Under Hand Pass) – ਇਹ ਤਕਨੀਕ ਅੱਜ-ਕਲ੍ਹ ਬਹੁਤ ਉਪਯੋਗੀ ਮੰਨੀ ਗਈ ਹੈ । ਇਸ ਪ੍ਰਕਾਰ ਕਠਿਨ ਸਰਵਿਸ ਆਸਾਨੀ ਨਾਲ ਦਿੱਤੀ ਜਾਂਦੀ ਹੈ । ਇਸ ਵਿਚ ਖੱਬੇ ਹੱਥ ਦੀ ਮੁੱਠੀ ਬੰਦ ਕਰ ਦਿੱਤੀ ਜਾਂਦੀ ਹੈ । ਸੱਜੇ ਹੱਥ ਦੀ ਮੁੱਠੀ ਤੇ ਗੇਂਦ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਕਿ ਅੰਗੂਠੇ ਸਮਾਨਾਂਤਰ ਹੋਣ । ਅੰਡਰ ਹੈਂਡ ਬਾਲ ਤਦ ਲਿਆ ਜਾਂਦਾ ਹੈ, ਜਦ ਬਾਲ ਬਹੁਤ ਨੀਵਾਂ ਹੋਵੇ ।
  • ਬੈਕ ਪਾਸ (Back Pass) – ਜਦ ਕਿਸੇ ਵਿਰੋਧੀ ਖਿਡਾਰੀ ਨੂੰ ਧੋਖਾ ਦੇਣਾ ਹੋਵੇ, ਤਾਂ ਬੈਕ ਪਾਸ ਵਰਤੋਂ ਵਿਚ ਲਿਆਉਂਦੇ ਹਨ | ਪਾਸ ਬਣਾਉਣ ਵਾਲਾ ਸਿਰ ਦੇ ਪਿਛਲੇ ਪਾਸੇ ਬਣਾ ਲੈਂਦਾ ਹੈ | ਵਾਲੀ ਮਾਰਨ ਵਾਲਾ ਵਾਲੀ ਮਾਰਦਾ ਹੈ ।
  • ਬੈਕ ਰੋਲਿੰਗ ਦੇ ਨਾਲ ਅੰਡਰ ਹੈਂਡ ਬਾਲ (Under Hand Ball with Back Rolling) – ਜਦ ਗੇਂਦ ਨੈੱਟ ਦੇ ਕੋਲ ਹੁੰਦਾ ਹੈ, ਤਦ ਉਂਗਲੀਆਂ ਖੋਲ੍ਹ ਕੇ ਅਤੇ ਨਾਲ ਲਾ ਕੇ ਗੇਂਦ ਨੂੰ ਉਂਗਲੀਆਂ ਖ਼ਤ ਕਰਕੇ ਚੋਟ ਲਗਾਉਣੀ ਚਾਹੀਦੀ ਹੈ ।
  • ਸਾਈਡ ਰੋਲਿੰਗ ਦੇ ਨਾਲ ਅੰਡਰ ਹੈਂਡਬਾਲ (Under Hand Ball With Side Rolling) – ਜਦ ਗੋਦ ਖਿਡਾਰੀ ਦੇ ਇਕ ਪਾਸੇ ਹੁੰਦਾ ਹੈ, ਜਿਸ ਪਾਸੇ ਗੇਂਦ ਹੁੰਦਾ ਹੈ, ਉਸ | ਪਾਸੇ ਰੱਬ ਖੋਲ੍ਹ ਲਿਆ ਜਾਂਦਾ ਹੈ | ਸਾਈਡ ਰੋਲਿੰਗ ਕਰਕੇ ਗੇਂਦ ਲਿਆ ਜਾਂਦਾ ਹੈ ।
  • ਇਕ ਹੱਥ ਨਾਲ ਅੰਡਰ ਹੈਂਡ ਪਾਸ ਬਣਾਉਣਾ (Under Hand Pass with the Hand) – ਇਸ ਢੰਗ ਦੀ ਵਰਤੋਂ ਗੇਂਦ ਨੂੰ ਵਾਪਸ ਮੋੜਨ ਲਈ ਉਦੋਂ ਕਰਦੇ ਹਨ ਜਦ ਉਹ ਖਿਡਾਰੀ ਦੇ ਇਕ ਪਾਸੇ ਹੁੰਦਾ ਹੈ, ਜਿਸ ਪਾਸੇ ਤੋਂ ਗੇਂਦ ਲੈਣਾ ਹੁੰਦਾ ਹੈ । ਟੰਗ ਨੂੰ ਥੋੜ੍ਹਾ ਜਿਹਾ ਝੁਕਾ ਕੇ ਅਤੇ ਬਾਂਹ ਨੂੰ ਖੋਲ੍ਹ ਕੇ ਮੁੱਠੀ ਬੰਦ ਕਰਕੇ ਗੇਂਦ ਲਿਆ ਜਾਂਦਾ ਹੈ ।
  • ਨੈੱਟ ਦੇ ਨਾਲ ਟਕਰਾਇਆ ਹੋਇਆ ਬਾਲ ਲੈਣਾ (Taking the Ball Struck with the Net) – ਇਹ ਬਾਲ ਅਕਸਰ, ਅੰਡਰ ਹੈਂਡ ਨਾਲ ਲੈਂਦੇ ਹਨ, ਨਹੀਂ ਤਾਂ ਆਪਣੇ ਸਾਥੀਆਂ ਵੱਲ ਕੱਢਣਾ ਚਾਹੀਦਾ ਹੈ, ਤਾਂ ਜੋ ਬਹੁਤ ਸਾਵਧਾਨੀ ਨਾਲ ਗੇਂਦ ਪਾਸ ਕੀਤਾ ਜਾ ਸਕੇ ।

ਸਰਵਿਸ (Service)-
(ਉ) ਸਰਵਿਸ ਦਾ ਮਤਲਬ ਹੈ, ਪਿੱਛੇ ਦੇ ਸੱਜੇ ਪਾਸੇ ਦੇ ਖਿਡਾਰੀ ਵਲੋਂ ਗੇਂਦ ਮੈਦਾਨ ਵਿਚ ਸੁੱਟਣਾ । ਉਹ ਆਪਣੀ ਖੁੱਲ੍ਹ ਜਾਂ ਬੰਦ ਮੁੱਠੀ ਨਾਲ ਹੱਥ ਨਾਲ ਜਾਂ ਬਾਂਹ ਦੇ ਕਿਸੇ ਹਿੱਸੇ ਨਾਲ ਗੇਂਦ ਨੂੰ ਇਸ ਤਰ੍ਹਾਂ ਮਾਰਦਾ ਹੈ ਕਿ ਉਹ ਜਾਲ ਦੇ ਉੱਪਰੋਂ ਹੁੰਦੀ ਹੋਈ ਵਿਰੋਧੀ ਟੀਮ ਦੇ ਪਾਸੇ ਪਹੁੰਚ ਜਾਵੇ । ਸਰਵਿਸ ਨਿਰਧਾਰਤ ਥਾਂ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ । ਗੇਂਦ ਨੂੰ ਹੱਥ ਵਿਚ ਫੜ ਕੇ ਮਾਰਨਾ ਮਨ੍ਹਾ ਹੈ । ਸਰਵਿਸ ਕਰਨ ਤੋਂ ਬਾਅਦ ਖਿਡਾਰੀ ਆਪਣੇ ਖੇਤਰ ਵਿਚ ਜਾਂ ਇਸ ਦੀ ਸੀਮਾ ਹੱਦ ਉੱਤੇ ਵੀ ਰਹਿ ਸਕਦਾ ਹੈ ।

ਜੇ ਹਵਾ ਵਿਚ ਉਛਾਲੀ ਹੋਈ ਗੇਂਦ ਬਿਨਾਂ ਕਿਸੇ ਖਿਡਾਰੀ ਵਲੋਂ ਛੂਹੇ ਜ਼ਮੀਨ ਉੱਤੇ ਡਿਗ ਜਾਵੇ ਤਾਂ ਸਰਵਿਸ ਦੁਆਰਾ ਕੀਤੀ ਜਾਵੇਗੀ । ਜੇ ਸਰਵਿਸ ਦੀ ਹੋਂਦ ਬਿਨਾਂ ਜਾਲ ਨੂੰ ਛੂਹੇ ਜਾਲ ਦੇ ਉੱਪਰਲੇ ਹਿੱਸੇ ਦੀ ਚੌੜਾਈ ਪ੍ਰਗਟ ਕਰਨ ਵਾਲੇ ਜਾਲ ਉੱਤੇ ਲੱਗੇ ਤੇ ਦੋਵੇਂ ਸਿਰਿਆਂ ਦੇ ਫੀਤਿਆਂ ਵਿਚੋਂ ਨਿਕਲ ਜਾਵੇ ਤਾਂ ਸਰਵਿਸ ਠੀਕ ਮੰਨੀ ਜਾਂਦੀ ਹੈ । ਰੈਫ਼ਰੀ ਦੇ ਵਿਸਲ ਵਜਾਉਂਦੇ ਸਾਰ ਹੀ ਸਰਵਿਸ ਦੁਬਾਰਾ ਕਰਨੀ ਪਵੇਗੀ । ਖਿਡਾਰੀ ਤਦ ਤਕ ਸਰਵਿਸ ਕਰਦਾ ਰਹੇਗਾ ਜਦ ਤਕ ਕਿ ਉਸ ਦੀ ਟੀਮ ਦਾ ਕੋਈ ਖਿਡਾਰੀ ਗ਼ਲਤੀ ਨਹੀਂ ਕਰ ਦਿੰਦਾ ।

(ਅ) ਸਰਵਿਸ ਦੀਆਂ ਗ਼ਲਤੀਆਂ (Faults of Service) – ਜੇ ਹੇਠ ਲਿਖੀਆਂ ਵਿਚੋਂ ਕੋਈ ਗਲਤੀ ਹੁੰਦੀ ਹੈ, ਤਾਂ ਰੈਫ਼ਰੀ ਸਰਵਿਸ ਬਦਲਣ ਲਈ ਵਿਸਲ ਵਜਾਏਗਾ ।

  1. ਜਦ ਗੇਂਦ ਜਾਲ ਨਾਲ ਛੂਹ ਜਾਵੇ ।
  2. ਜਦ ਗੇਂਦ ਜਾਲ ਦੇ ਹੇਠੋਂ ਨਿਕਲ ਜਾਵੇ ।
  3. ਜਦ ਗੇਂਦ ਫੀਤਿਆਂ ਨੂੰ ਛੂਹ ਲਵੇ ਜਾਂ ਪੂਰੀ ਤਰ੍ਹਾਂ ਜਾਲ ਨੂੰ ਪਾਰ ਨਾ ਕਰ ਸਕੇ ।
  4. ਜਦੋਂ ਗੇਂਦ ਵਿਰੋਧੀ ਟੀਮ ਦੇ ਖੇਤਰ ਵਿਚ ਪਹੁੰਚਣ ਤੋਂ ਪਹਿਲਾਂ ਕਿਸੇ ਖਿਡਾਰੀ ਜਾਂ ਚੀਜ਼ ਨੂੰ ਛੂਹ ਜਾਵੇ ।
  5. ਜਦ ਗੇਂਦ ਵਿਰੋਧੀ ਟੀਮ ਦੇ ਮੈਦਾਨ ਤੋਂ ਵੀ ਬਾਹਰ ਜਾ ਕੇ ਡਿੱਗੇ ।
  6. ਜਦੋਂ ਸਰਵਿਸ ਕਰਨ ਸਮੇਂ ਖਿਡਾਰੀ ਦਾ ਪੈਰ ਲਾਈਨ ਉੱਤੇ ਹੋਵੇ ਜਾਂ ਲਾਈਨ ਛੂਹ ਰਿਹਾ ਹੋਵੇ ।

(ੲ) ਜੀ ਅਤੇ ਉਤਰਵਰਤੀ ਸਰਵਿਸ (Second and Later Service) – ਹਰੇਕ ਨਵੇਂ ਸੈੱਟ ਵਿਚ ਉਹੋ ਟੀਮ ਸਰਵਿਸ ਕਰੇਗੀ, ਜਿਸ ਨੇ ਇਸ ਤੋਂ ਪਹਿਲੇ ਸੈੱਟ ਵਿਚ ਸਰਵਿਸ ਨਾ ਕੀਤੀ ਹੋਵੇ ਅਖ਼ੀਰਲੇ ਸੈੱਟ ਵਿਚ ਸਰਵਿਸ ਟਾਸ ਰਾਹੀਂ ਨਿਸਚਿਤ ਕੀਤੀ ਜਾਂਦੀ ਹੈ ।

(ਸ) ਖੇਡ ਵਿਚ ਰੁਕਾਵਟ (Obstacle of Play) ਜੋ ਰੈਫ਼ਰੀ ਦੇ ਵਿਚਾਰ ਅਨੁਸਾਰ ਕੋਈ ਖਿਡਾਰੀ ਜਾਣ ਬੁੱਝ ਕੇ ਖੇਡ ਵਿਚ ਰੁਕਾਵਟਾਂ ਪਾਉਂਦਾ ਹੈ, ਤਾਂ ਉਸ ਨੂੰ ਦੰਡ ਦਿੱਤਾ ਜਾਂਦਾ ਹੈ ।

ਸਰਵਿਸ ਦੀ ਤਬਦੀਲੀ (Change in Service) – ਜਦੋਂ ਸਰਵਿਸ ਕਰਨ ਵਾਲੀ ਟੀਮ ਕੋਈ ਗ਼ਲਤੀ ਕਰਦੀ ਹੈ, ਤਾਂ ਸਰਵਿਸ ਬਦਲੀ ਜਾਂਦੀ ਹੈ । ਜਦ ਗੇਂਦ ਸਾਈਡ-ਆਊਟ ਹੁੰਦੀ ਹੈ, ਤਾਂ ਸਰਵਿਸ ਵਿਚ ਤਬਦੀਲੀ ਹੁੰਦੀ ਹੈ ।

ਗੇਂਦ ਨੂੰ ਹਿੱਟ ਮਾਰਨਾ (Hitting the Ball)-

  1. ਹਰੇਕ ਟੀਮ ਵਿਰੋਧੀ ਟੀਮ ਦੇ ਅੱਧ ਵਿਚ ਗੇਂਦ ਪਹੁੰਚਣ ਲਈ ਤਿੰਨ ਸੰਪਰਕ ਕਰ ਸਕਦੀ ਹੈ ।
  2. ਗੇਂਦ ਉੱਤੇ ਲੱਕ ਦੇ ਉੱਪਰ ਸਰੀਰ ਦੇ ਕਿਸੇ ਹਿੱਸੇ ਨਾਲ ਵਾਰ ਕੀਤਾ ਜਾ ਸਕਦਾ ਹੈ ।
  3. ਗੇਂਦ ਲੱਕ ਦੇ ਉੱਪਰ ਦੇ ਕਈ ਅੰਗਾਂ ਨੂੰ ਛੂਹ ਸਕਦੀ ਹੈ । ਪਰ ਛੂਹਣ ਦਾ ਕੰਮ | ਇਕ ਸਮੇਂ ਹੋਏ ਅਤੇ ਗੇਂਦ ਫੜੀ ਨਾ ਜਾਵੇ ਸਗੋਂ ਜ਼ੋਰ ਦੀ ਉਛਲੇ ।
  4. ਜੇ ਗੇਂਦ ਖਿਡਾਰੀ ਦੀਆਂ ਬਾਹਾਂ ਜਾਂ ਹੱਥਾਂ ਵਿਚ ਕੁੱਝ ਚਿਰ ਰੁਕ ਜਾਂਦੀ ਹੈ, ਤਾਂ ਉਸ ਨੂੰ ਗੇਂਦ ਪਕੜਨਾ ਮੰਨਿਆ ਜਾਵੇਗਾ । ਗੇਂਦ ਨੂੰ ਉਛਾਲਣਾ, ਰੇਣਾ ਜਾਂ ਘਸੀਟਣਾ ਵੀ ‘ਪਕੜ ਮੰਨਿਆ ਜਾਵੇਗਾ | ਗੇਂਦ ਤੇ ਹੇਠਲੇ ਪਾਸਿਉਂ ਦੋਵੇਂ ਹੱਥਾਂ ਨਾਲ ਸਪੱਸ਼ਟ ਰੂਪ ਨਾਲ ਵਾਰ ਕਰਨਾ ਨਿਯਮ ਦੇ ਅਨੁਸਾਰ ਹੈ ।
  5. ਦੋਹਰਾ ਵਾਰ (Blocking) – ਬਲਾਕਿੰਗ ਉਹ ਕਿਰਿਆ ਹੈ, ਜਿਸ ਵਿਚ ਗੇਂਦ ਦੇ ਜਾਲ ਲੰਘਦੇ ਹੀ ਢਿੱਡ ਦੇ ਉੱਪਰ ਸਰੀਰ ਦੇ ਕਿਸੇ ਹਿੱਸੇ ਰਾਹੀਂ ਤੁਰੰਤ ਵਿਰੋਧੀ ਦੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।

ਬਲਾਕਿੰਗ ਸਿਰਫ਼ ਅੱਗੇ ਵਾਲੀ ਲਾਈਨ ਵਿਚ ਖੜ੍ਹੇ ਖਿਡਾਰੀ ਹੀ ਕਰ ਸਕਦੇ ਹਨ । ਪਿਛਲੀ ਲਾਈਨ ਵਿਚ ਖੜ੍ਹੇ ਖਿਡਾਰੀਆਂ ਨੂੰ ਬਲਾਕਿੰਗ ਦੀ ਆਗਿਆ ਨਹੀਂ ਹੁੰਦੀ । ਬਲਾਕਿੰਗ ਦੇ ਬਾਅਦ ਕੋਈ ਵੀ ਬਲਾਕਿੰਗ ਵਿਚ ਹਿੱਸਾ ਲੈਣ ਵਾਲਾ ਖਿਡਾਰੀ ਗੇਂਦ ਪ੍ਰਾਪਤ ਕਰ ਸਕਦਾ ਹੈ ।

ਜਾਲ ਉੱਤੇ ਖੇਡ (Games of Net)-

  1. ਜਦ ਖੇਡ ਦੇ ਦੌਰਾਨ (ਸਰਵਿਸ ਤੋਂ ਇਲਾਵਾ) ਗੇਂਦ ਜਾਲ ਨੂੰ ਛੂੰਹਦੀ ਹੋਈ ਜਾਂਦੀ ਹੈ, ਤਾਂ ਇਹ ਠੀਕ ਮੰਨੀ ਜਾਂਦੀ ਹੈ ।
  2. ਬਾਹਰ ਦੇ ਚਿੰਨ੍ਹਾਂ ਦਰਮਿਆਨ ਜਦ ਗੇਂਦ ਜਾਲ ਨੂੰ ਪਾਰ ਕਰਦੀ ਹੈ, ਤਾਂ ਵੀ ਗੇਂਦ ਚੰਗੀ ਮੰਨੀ ਜਾਂਦੀ ਹੈ ।
  3. ਜਾਲ ਵਿਚ ਲੱਗੀ ਗੇਂਦ ਖੇਡੀ ਜਾ ਸਕਦੀ ਹੈ । ਜੇ ਟੀਮ ਵੱਲੋਂ ਗੇਂਦ ਤਿੰਨ ਵਾਰੀ | ਖੇਡੀ ਗਈ ਹੋਵੇ ਅਤੇ ਗੇਂਦ ਚੌਥੀ ਵਾਰੀ ਜਾਲ ਨੂੰ ਲੱਗਦੀ ਹੈ ਜਾਂ ਜ਼ਮੀਨ ਉੱਤੇ ਡਿਗਦੀ ਹੈ ਤਾਂ ਰੈਫ਼ਰੀ ਨਿਯਮ ਭੰਗ ਲਈ ਸੀਟੀ ਵਜਾਵੇਗਾ ।
  4. ਜੇ ਗੇਂਦ ਜਾਲ ਵਿਚ ਏਨੀ ਜ਼ੋਰ ਦੀ ਵੱਜਦੀ ਹੈ ਕਿ ਜਾਲ ਕਿਸੇ ਵਿਰੋਧੀ ਖਿਡਾਰੀ ਨੂੰ ਛੂਹ ਲਵੇ, ਤਾਂ ਇਸ ਛੋਹ ਲਈ ਵਿਰੋਧੀ ਖਿਡਾਰੀ ਦੋਸ਼ੀ ਨਹੀਂ ਮੰਨਿਆ ਜਾਵੇਗਾ ।
  5. ਜੇ ਦੋ ਵਿਰੋਧੀ ਖਿਡਾਰੀ ਇੱਕੋ ਵੇਲੇ ਜਾਲ ਨੂੰ ਛੂੰਹਦੇ ਹਨ, ਤਾਂ ਉਸ ਨੂੰ ਦੋਹਰੀ ਗ਼ਲਤੀ ਮੰਨਿਆ ਜਾਵੇਗਾ |

ਜਾਲ ਦੇ ਉੱਪਰੋਂ ਹੱਥ ਪਾਰ ਕਰਨਾ
(CROSSING HAND OVER NET)

  1. ਬਲਾਕਿੰਗ ਦੌਰਾਨ ਜਾਲ ਦੇ ਉੱਪਰੋਂ ਹੱਥ ਪਾਰ ਕਰ ਕੇ ਵਿਰੋਧੀ ਟੀਮ ਦੇ ਖੇਤਰ ਵਿਚ ਗੇਂਦ ਦੀ ਛੁਹ ਕਰਨਾ ਗ਼ਲਤੀ ਨਹੀਂ ਮੰਨੀ ਜਾਵੇਗੀ ਪਰ ਉਸ ਸਮੇਂ ਦੀ ਛੋਹ ਹਮਲੇ ਤੋਂ ਬਾਅਦ ਹੋਈ ਹੋਵੇ ।
  2. ਹਮਲੇ ਤੋਂ ਬਾਅਦ ਜਾਲ ਉੱਤੇ ਹੱਥ ਲਿਜਾਣਾ ਗ਼ਲਤੀ ਨਹੀਂ ।
  3. ਬਲਾਕ ਕਰਨ ਵਾਲੇ ਖਿਡਾਰੀ ਜੇ ਗੇਂਦ ਨੂੰ ਹੱਥ ਲਾ ਦਿੰਦੇ ਹਨ, ਤਾਂ ਤਿੰਨ ਵਾਰ ਹੋਰ ਉਹ ਟੀਮ ਗੇਂਦ ਨੂੰ ਹੱਥ ਲਾ ਕੇ ਨੈੱਟ ਤੋਂ ਪਾਰ ਕਰ ਸਕਦੀ ਹੈ ।

ਕੇਂਦਰੀ ਲਾਈਨ ਪਾਰ ਕਰਨਾ (Crossing Centre Line)-

  1. ਜੇ ਖੇਡ ਦੌਰਾਨ ਕਿਸੇ ਖਿਡਾਰੀ ਦੇ ਸਰੀਰ ਦਾ ਕੋਈ ਹਿੱਸਾ ਵਿਰੋਧੀ ਖੇਤਰ ਵਿੱਚ ਚਲਾ ਜਾਂਦਾ ਹੈ, ਤਾਂ ਇਹ ਗਲਤੀ ਹੋਵੇਗੀ ।
  2. ਜਾਲ ਦੇ ਹੇਠੋਂ ਗੋਂਦ ਪਾਰ ਹੋਣਾ, ਵਿਰੋਧੀ ਖਿਡਾਰੀ ਦਾ ਧਿਆਨ ਖਿੱਚਣ ਬਾਅਦ ਜਾਲ ਦੇ ਹੇਠਾਂ ਦੀ ਜ਼ਮੀਨ ਨੂੰ ਸਰੀਰ ਦੇ ਕਿਸੇ ਹਿੱਸੇ ਰਾਹੀਂ ਪਾਰ ਕਰਨਾ ਗ਼ਲਤੀ ਮੰਨਿਆ ਜਾਵੇਗਾ ।
  3. ਰੈਫ਼ਰੀ ਦੇ ਵਿਸਲ ਤੋਂ ਪਹਿਲੇ ਵਿਰੋਧੀ ਖੇਤਰ ਵਿਚ ਦਾਖਲ ਹੋਣਾ ਗ਼ਲਤੀ ਮੰਨਿਆ ਜਾਵੇਗਾ ।

ਖੇਡ ਤੋਂ ਬਾਹਰ ਗੇਂਦ (Ball out of Play)-

  1. ਜੇ ਚਿੰਨ੍ਹਾਂ ਜਾਂ ਫੀਤਿਆਂ ਦੇ ਬਾਹਰ ਗੇਂਦ ਜਾਲ ਨੂੰ ਛੂੰਹਦੀ ਹੈ, ਤਾਂ ਇਹ ਗ਼ਲਤੀ ਹੋਵੇਗੀ ।
  2. ਜੇ ਗੇਂਦ ਜ਼ਮੀਨ ਦੀ ਕਿਸੇ ਚੀਜ਼ ਜਾਂ ਮੈਦਾਨ ਦੇ ਘੇਰੇ ਤੋਂ ਬਾਹਰ ਜ਼ਮੀਨ ਨੂੰ ਛੂਹ ਲੈਂਦੀ ਹੈ, ਤਾਂ ਉਸ ਨੂੰ ਆਉਟ ਮੰਨਿਆ ਜਾਵੇਗਾ । ਹੱਥ ਛੂਹਣ ਵਾਲੀ ਗੇਂਦ ਠੀਕ ਮੰਨੀ ਜਾਵੇਗੀ ।
  3. ਰੈਫ਼ਰੀ ਦੀ ਵਿਸਲ ਦੇ ਨਾਲ ਖੇਡ ਖ਼ਤਮ ਹੋ ਜਾਵੇਗੀ ਅਤੇ ਗੇਂਦ ਖੇਡ ਤੋਂ ਬਾਹਰ ਮੰਨੀ ਜਾਵੇਗੀ।

ਖੇਡ ਦਾ ਸਕੋਰ (Score)-

  1. ਜਦ ਕੋਈ ਟੀਮ ਦੋ ਸੈੱਟਾਂ ਤੋਂ ਅੱਗੇ ਹੁੰਦੀ ਹੈ ਤਾਂ ਉਸ ਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ । ਇਕ ਸੈੱਟ 25 ਪੁਆਇੰਟਾਂ ਦਾ ਹੁੰਦਾ ਹੈ ।
  2. ਪੰਜਵੇਂ ਸੈੱਟ (Deciding set) ਦਾ ਸਕੋਰ ਰੈਲੀ ਦੇ ਆਖਿਰ ਵਿਚ ਗਿਣੇ ਜਾਂਦੇ ਹਨ । ਹਰ ਇਕ ਟੀਮ ਜੋ ਗ਼ਲਤੀ ਕਰਦੀ ਹੈ ਉਸ ਦੇ ਵਿਰੋਧੀ ਟੀਮ ਨੂੰ ਅੰਕ ਮਿਲ ਜਾਂਦੇ ਹਨ । ਇਸ ਸੈੱਟ ਵਿਚ ਅੰਕਾਂ ਦਾ ਫ਼ਰਕ ਦੋ ਜ਼ਰੂਰੀ ਹੈ ਜਾਂ ਤਿੰਨ ਹੋ ਸਕਦਾ ਹੈ ।
  3. ਜੇਕਰ ਕੋਈ ਟੀਮ ਬਾਲ ਨੂੰ ਠੀਕ ਢੰਗ ਨਾਲ ਵਿਰੋਧੀ ਕੋਰਟ ਵਿਚ ਨਹੀਂ ਪਹੁੰਚਾ ਸਕਦੀ ਤਾਂ ਪੁਆਇੰਟ ਵਿਰੋਧੀ ਟੀਮ ਨੂੰ ਦੇ ਦਿੱਤਾ ਜਾਂਦਾ ਹੈ ।

ਵਾਲੀਬਾਲ (Volleyball) Game Rules – PSEB 10th Class Physical Education

ਪ੍ਰਸ਼ਨ 5.
ਵਾਲੀਬਾਲ ਖੇਡ ਦੇ ਫਾਊਲ ਦੱਸੋ ।
ਉੱਤਰ-
ਵਾਲੀਬਾਲ ਖੇਡ ਦੇ ਫਾਊਲ (Fuls in Volley Ball)-ਅੱਗੇ ਵਾਲੀਵਾਲ ਦੇ ਫਾਊਲ ਦਿੱਤੇ ਜਾਂਦੇ ਹਨ

  1. ਜਦ ਗੇਮ ਚਲ ਰਹੀ ਹੋਵੇ ਤਾਂ ਖਿਡਾਰੀ ਨੈੱਟ ਨੂੰ ਹੱਥ ਲਾ ਦੇਵੇ, ਅਜਿਹਾ ਕਰਨਾ ਫਾਉਲ ਹੁੰਦਾ ਹੈ ।
  2. ਕੇਂਦਰੀ ਰੇਖਾ ਪਾਰ ਕਰਨਾ ਫਾਉਲ ਹੁੰਦਾ ਹੈ ।
  3. ਸਰਵਿਸ ਕਰਨ ਤੋਂ ਪਹਿਲਾਂ ਰੇਖਾ ਕੱਟਣਾ ਫਾਊਲ ਹੁੰਦਾ ਹੈ ।
  4. ਗੋਡਿਆਂ ਤੋਂ ਉੱਪਰ ਇਕ ਟੱਚ ਠੀਕ ਹੁੰਦਾ ਹੈ ।
  5. ਗੇਂਦ ਲੈਂਦੇ ਸਮੇਂ ਆਵਾਜ਼ ਪੈਦਾ ਹੋਵੇ ।
  6. ਹੋਲਡਿੰਗ ਫਾਊਲ ਹੁੰਦਾ ਹੈ ।
  7. ਜੇਕਰ ਤਿੰਨ ਵਾਰ ਛੂਹਣ ਤੋਂ ਵਧੇਰੇ ਵਾਰ ਛੂਹ ਲਿਆ ਜਾਵੇ ਤਾਂ ਫਾਊਲ ਹੁੰਦਾ ਹੈ ।
  8. ਇਕ ਹੀ ਖਿਡਾਰੀ ਜਦ ਲਗਾਤਾਰ ਦੋ ਵਾਰ ਹੱਥ ਲਗਾਉਂਦਾ ਹੈ ਤਾਂ ਫਾਊਲ ਹੁੰਦਾ ਹੈ ।
  9. ਸਰਵਿਸ ਦੇ ਸਮੇਂ ਜੇਕਰ ਉਸ ਦਾ ਪਿੱਛਾ ਗਲਤ ਸਥਿਤੀ ਵਿਚ ਕੀਤਾ ਜਾਵੇ ।
  10. ਜੇਕਰ ਰੋਟੇਸ਼ਨ ਗ਼ਲਤ ਹੋਵੇ ।
  11. ਜੇਕਰ ਗੇਂਦ ਸਾਈਡ ਪਾਸ ਕਰ ਦਿੱਤਾ ਜਾਵੇ ।
  12. ਜੇਕਰ ਬਾਲ ਨੈੱਟ ਦੇ ਥੱਲਿਓਂ ਹੋ ਕੇ ਜਾਵੇ ।
  13. ਜਦ ਸਰਵਿਸ ਏਰੀਏ ਤੋਂ ਸਰਵਿਸ ਨਾ ਕੀਤਾ ਜਾਵੇ ।
  14. ਜੇਕਰ ਸਰਵਿਸ ਠੀਕ ਨਾ ਹੋਵੇ ਤਾਂ ਵੀ ਫਾਉਲ ਹੁੰਦਾ ਹੈ ।
  15. ਜੇਕਰ ਸਰਵਿਸ ਦਾ ਬਾਲ ਆਪਣੀ ਵਲ ਦੇ ਖਿਡਾਰੀ ਨੇ ਪਾਰ ਕਰ ਲਿਆ ਹੋਵੇ ।
  16. ਸਰਵਿਸ ਕਰਦੇ ਗਰੁੱਪ ਬਣਾਉਣਾ ਫਾਉਲ ਹੁੰਦਾ ਹੈ।
  17. ਵਿਸਲ ਤੋਂ ਪਹਿਲਾਂ ਸਰਵਿਸ ਕਰਨਾ ਫਾਉਲ ਹੁੰਦਾ ਹੈ । ਜੇਕਰ ਇਹਨਾਂ ਫਾਉਲਾਂ ਵਿਚੋਂ ਕੋਈ ਵੀ ਫਾਉਲ ਹੋ ਜਾਵੇ, ਤਾਂ ਰੈਫ਼ਰੀ ਸਰਵਿਸ ਬਦਲ ਦਿੰਦਾ ਹੈ । ਉਹ ਕਿਸੇ ਖਿਡਾਰੀ ਨੂੰ ਚੇਤਾਵਨੀ ਦੇ ਸਕਦਾ ਹੈ ਜਾਂ ਉਸ ਨੂੰ ਬਾਹਰ ਕੱਢ ਸਕਦਾ ਹੈ ।

ਨਿਰਣਾ (Decision)-

  1. ਅਧਿਕਾਰੀਆਂ ਦੇ ਫ਼ੈਸਲੇ ਆਖਰੀ ਹੁੰਦੇ ਹਨ ।
  2. ਨਿਯਮਾਂ ਦੀ ਵਿਆਖਿਆ ਸੰਬੰਧੀ ਫੈਸਲੇ ਉੱਤੇ ਖੇਡ ਰਹੀ ਟੀਮ ਦਾ ਸਿਰਫ਼ ਕੈਪਟਨ ਪ੍ਰੋਟੈਸਟ ਕਰ ਸਕਦਾ ਹੈ ।
  3. ਜੇਕਰ ਰੈਫ਼ਰੀ ਦਾ ਨਿਰਣਾ ਉੱਚਿਤ ਨਾ ਹੋਵੇ, ਤਾਂ ਖੇਡ ਟੈਸਟ ਵਿਚ ਖੇਡੀ ਜਾਂਦੀ ਹੈ ਅਤੇ ਪੋਟੈਸਟ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਂਦਾ ਹੈ ।