PSEB 8th Class Punjabi Vyakaran ਵਿਸ਼ੇਸ਼ਣ

Punjab State Board PSEB 8th Class Punjabi Book Solutions Punjabi Grammar Visheshana ਵਿਸ਼ੇਸ਼ਣ Textbook Exercise Questions and Answers.

PSEB 8th Class Punjabi Grammar ਵਿਸ਼ੇਸ਼ਣ

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? ਉਦਾਹਰਨਾਂ ਸਹਿਤ ਉੱਤਰ ਦਿਓ ।
ਜਾਂ
ਵਿਸ਼ੇਸ਼ਣ ਦਾ ਲੱਛਣ ਦੱਸੋ ਅਤੇ ਇਸ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਓ ।
ਉੱਤਰ :
ਉਹ ਸ਼ਬਦ ਜੋ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ, ਔਗੁਣ, ਵਿਸ਼ੇਸ਼ਤਾ, ਗਿਣਤੀਮਿਣਤੀ ਦੱਸਣ, ਉਹਨਾਂ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਹੈ , ਜਿਵੇਂ-ਕਾਲਾ, ਗੋਰਾ, ਚੰਗਾ, ਬੁਰਾ, ਤਿੰਨ, ਚਾਰ, ਪੰਦਰਾਂ, ਵੀਹ ਆਦਿ ।

ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ-
1. ਗੁਣਵਾਚਕ
2. ਸੰਖਿਅਕ
3. ਪਰਿਮਾਣਵਾਚਕ
4. ਨਿਸਚੇਵਾਚਕ
5. ਪੜਨਾਵੀਂ ।
1. ਗੁਣਵਾਚਕ ਵਿਸ਼ੇਸ਼ਣ :
ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ-ਔਗੁਣ ਪ੍ਰਗਟ ਕਰਨ ਉਹਨਾਂ ਨੂੰ ਗੁਣਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ; ਜਿਵੇਂ-ਸੋਹਣਾ, ਮੋਟਾ, ਸੁਆਦਲਾ, ਪਤਲਾ, ਕਮਜ਼ੋਰ, ਬਹਾਦਰ, ਛਿੱਕਾ, ਮਿੱਠਾ, ਕੌੜੀ, ਭੈੜੀ, ਕਾਲਾ, ਗੋਰਾ ਆਦਿ ।

2. ਸੰਖਿਅਕ ਵਿਸ਼ੇਸ਼ਣ :
ਨਾਂਵਾਂ ਜਾਂ ਪੜਨਾਂਵਾਂ ਦੀ ਗਿਣਤੀ ਦਾ ਦਰਜਾ ਪ੍ਰਗਟ ਕਰਨ ਵਾਲਾ ਵਿਸ਼ੇਸ਼ਣ ਸੰਖਿਅਕ ਵਿਸ਼ੇਸ਼ਣ ਹੁੰਦਾ ਹੈ , ਜਿਵੇਂ-ਇਕ, ਦਸ, ਵੀਹ,ਸੌ, ਹਜ਼ਾਰ, ਅੱਧਾ, ਡਿਓਢਾ, ਦੁੱਗਣਾ, ਸਵਾਇਆ, ਥੋੜੇ, ਬਹੁਤੇ ਆਦਿ ।

3. ਪਰਿਮਾਣਵਾਚਕ ਵਿਸ਼ੇਸ਼ਣ :
ਨਾਂਵਾਂ ਦੀ ਮਿਣਤੀ ਜਾਂ ਤੋਲ ਦੱਸਣ ਵਾਲੇ ਵਿਸ਼ੇਸ਼ਣ ਨੂੰ ਪਰਿਮਾਣ- ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ-ਜ਼ਰਾ ਕੁ, ਸੋਰ ਕੁ, ਕੁਝ, ਕਿੰਨਾ ਸਾਰਾ ਆਦਿ |

4. ਨਿਸਚੇਵਾਚਕ ਵਿਸ਼ੇਸ਼ਣ :
ਨਾਂਵਾਂ ਨੂੰ ਇਸ਼ਾਰੇ ਨਾਲ ਆਮ ਤੋਂ ਖ਼ਾਸ ਬਣਾਉਣ ਵਾਲੇ ਵਿਸ਼ੇਸ਼ਣ ਨੂੰ “ਨਿਸਚੇਵਾਚਕ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਉਹਨਾਂ, ਇਹਨਾਂ, ਇਹ, ਐਹ, ਔਹ ਆਦਿ ।

5. ਪੜਨਾਵੀਂ ਵਿਸ਼ੇਸ਼ਣ :
ਨਾਂਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵ ਨੂੰ “ਪੜਨਾਂਵੀਂ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਕੌਣ ਕੁੜੀ, ਕੀ ਚੀਜ਼, ਕਿਹੜੀ ਚੀਜ਼, ਜਿਹੜੀ ਆਦਿ ।

PSEB 8th Class Punjabi Vyakaran ਵਿਸ਼ੇਸ਼ਣ

ਪ੍ਰਸ਼ਨ 2.
ਗੁਣਵਾਚਕ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ?
ਉੱਤਰ :
ਗੁਣਵਾਚਕ ਵਿਸ਼ੇਸ਼ਣ :
ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ-ਔਗੁਣ ਪ੍ਰਗਟ ਕਰਨ ਉਹਨਾਂ ਨੂੰ ਗੁਣਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ; ਜਿਵੇਂ-ਸੋਹਣਾ, ਮੋਟਾ, ਸੁਆਦਲਾ, ਪਤਲਾ, ਕਮਜ਼ੋਰ, ਬਹਾਦਰ, ਛਿੱਕਾ, ਮਿੱਠਾ, ਕੌੜੀ, ਭੈੜੀ, ਕਾਲਾ, ਗੋਰਾ ਆਦਿ ।

ਪ੍ਰਸ਼ਨ 3.
ਸੰਖਿਆਵਾਚਕ ਵਿਸ਼ੇਸ਼ਣ ਕੀ ਹੁੰਦਾ ਹੈ ? ਉਦਾਹਰਨਾਂ ਦੇ ਕੇ ਦੱਸੋ ।
ਉੱਤਰ :
ਸੰਖਿਅਕ ਵਿਸ਼ੇਸ਼ਣ :
ਨਾਂਵਾਂ ਜਾਂ ਪੜਨਾਂਵਾਂ ਦੀ ਗਿਣਤੀ ਦਾ ਦਰਜਾ ਪ੍ਰਗਟ ਕਰਨ ਵਾਲਾ ਵਿਸ਼ੇਸ਼ਣ ਸੰਖਿਅਕ ਵਿਸ਼ੇਸ਼ਣ ਹੁੰਦਾ ਹੈ , ਜਿਵੇਂ-ਇਕ, ਦਸ, ਵੀਹ,ਸੌ, ਹਜ਼ਾਰ, ਅੱਧਾ, ਡਿਓਢਾ, ਦੁੱਗਣਾ, ਸਵਾਇਆ, ਥੋੜੇ, ਬਹੁਤੇ ਆਦਿ ।

ਪ੍ਰਸ਼ਨ 4.
ਪੜਨਾਂਵੀਂ ਵਿਸ਼ੇਸ਼ਣ ਦੀ ਪਰਿਭਾਸ਼ਾ ਦੱਸੋ ।
ਉੱਤਰ :
ਪੜਨਾਵੀਂ ਵਿਸ਼ੇਸ਼ਣ :
ਨਾਂਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵ ਨੂੰ “ਪੜਨਾਂਵੀਂ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਕੌਣ ਕੁੜੀ, ਕੀ ਚੀਜ਼, ਕਿਹੜੀ ਚੀਜ਼, ਜਿਹੜੀ ਆਦਿ ।

ਪ੍ਰਸ਼ਨ 5.
ਹੇਠ ਲਿਖੇ ਵਾਕਾਂ ਵਿਚ ਆਏ ਵਿਸ਼ੇਸ਼ਣ ਕਿਸ ਪ੍ਰਕਾਰ ਦੇ ਹਨ ? ਵਾਕਾਂ ਦੇ ਸਾਹਮਣੇ ਲਿਖੋ
PSEB 8th Class Punjabi Vyakaran ਵਿਸ਼ੇਸ਼ਣ-1
ਉੱਤਰ :
(ੳ) ਚੌਥਾ-ਸੰਖਿਆਵਾਚਕ ਵਿਸ਼ੇਸ਼ਣ
(ਅ) ਦੋ-ਸੰਖਿਆਵਾਚਕ ਵਿਸ਼ੇਸ਼ਣ
(ੲ) ਅਹੁ-ਨਿਸ਼ਚੇਵਾਚਕ ਵਿਸ਼ੇਸ਼ਣ
(ਸ) ਥੋੜ੍ਹਾ-ਪਰਿਮਾਣਵਾਚਕ ਵਿਸ਼ੇਸ਼ਣ
(ਹ) ਬੜੀ-ਚਲਾਕ ਗੁਣਵਾਚਕ ਵਿਸ਼ੇਸ਼ਣ
(ਕ) ਮੇਰਾ-ਪੜਨਾਂਵੀ ਵਿਸ਼ੇਸ਼ਣ, ਨੀਲੇ-ਗੁਣਵਾਚਕ ਵਿਸ਼ੇਸ਼ਣ
(ਖ) ਬਥੇਰੀਆਂ-ਸੰਖਿਆਵਾਚਕ ਵਿਸ਼ੇਸ਼ਣ
(ਗ) ਪੰਜਾਹ-ਸੰਖਿਆਵਾਚਕ ਵਿਸ਼ੇਸ਼ਣ ।

PSEB 8th Class Punjabi Vyakaran ਵਿਸ਼ੇਸ਼ਣ

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਸੰਖਿਆਵਾਚਕ ਤੇ ਗੁਣਵਾਚਕ ਵਿਸ਼ੇਸ਼ਣ ਚੁਣੋ
(ਉ) ਰਾਜੂ ਸਭ ਨਾਲੋਂ ਹੁਸ਼ਿਆਰ ਵਿਦਿਆਰਥੀ ਹੈ ।
(ਅ) ਅਹੁ ਘਰ ਬੜਾ ਸਾਫ਼-ਸੁਥਰਾ ਹੈ ।
(ੲ) ਵਿਧਾਨ ਸਭਾ ਦਾ ਚੌਥਾ ਇਜਲਾਸ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ।
(ਸ) ਪਲਾਟ ਦੀ ਕੀਮਤ ਦਸ ਲੱਖ ਰੁਪਏ ਹੈ ।
(ਹ) ਰੋਹਿਤ ਕਬੱਡੀ ਦੀ ਟੀਮ ਦਾ ਸਭ ਤੋਂ ਵਧੀਆ ਖਿਡਾਰੀ ਹੈ ।
ਉੱਤਰ :
(ੳ) ਸਭ ਨਾਲੋਂ ਹੁਸ਼ਿਆਰ-ਗੁਣਵਾਚਕ ਵਿਸ਼ੇਸ਼ਣ ।
(ਅ) ਬੜਾ ਸਾਫ਼-ਸੁਥਰਾ-ਗੁਣਵਾਚਕ ਵਿਸ਼ੇਸ਼ਣ !
(ੲ) ਚੌਥਾ-ਸੰਖਿਆਵਾਚਕ ਵਿਸ਼ੇਸ਼ਣ ।
(ਸ) ਦਸ ਲੱਖ-ਸੰਖਿਆਵਾਚਕ ਵਿਸ਼ੇਸ਼ਣ ।
(ਹ) ਸਭ ਤੋਂ ਵਧੀਆ-ਗੁਣਵਾਚਕ ਵਿਸ਼ੇਸ਼ਣ ।

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ

Punjab State Board PSEB 8th Class Punjabi Book Solutions Punjabi Grammar Virodharathaka (Ulata-Bhavi) Sabada ਵਿਰੋਧਾਰਥਕ (ਉਲਟ-ਭਾਵੀ) ਸ਼ਬਦ Textbook Exercise Questions and Answers.

PSEB 8th Class Punjabi Grammar ਵਿਰੋਧਾਰਥਕ (ਉਲਟ-ਭਾਵੀ) ਸ਼ਬਦ

ਉਚਾਣ – ਨਿਵਾਣ
ਉੱਦਮੀ – ਆਲਸੀ
ਉੱਚੀ – ਹੌਲੀ/ਨੀਵੀਂ
ਉੱਪਰ – ਹੇਠਾਂ
ਉਸਤਤ – ਨਿੰਦਿਆ
ਉੱਚਾ – ਨੀਵਾਂ
ਉਤਰਨਾ – ਚੜ੍ਹਨਾ
ਉਜਾੜਨਾ – ਵਸਾਉਣਾ
ਓਪਰਾ – ਜਾਣੂ/ਜਾਣਕਾਰ
ਉੱਠਣਾ – ਬੈਠਣਾ
ਉਰਲਾ – ਪਲਾ
ਊਚ – ਨੀਚ
ਉਣਾ – ਭਰਿਆ
ਅਮੀਰ – ਗਰੀਬ
ਅਜ਼ਾਦੀ – ਗੁਲਾਮੀ
ਅੰਤਲਾ – ਅਰੰਭਕ
ਅੰਦਰ – ਬਾਹਰ
ਅੰਨ੍ਹਾਂ – ਸੁਜਾਖਾ
ਅਸਲੀ – ਨਕਲੀ

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ

ਅਗਾਂਹ – ਪਿਛਾਂਹ
ਅਨੋਖਾ – ਸਧਾਰਨ
ਆਪਣਾ – ਪਰਾਇਆ/ਬੇਗਾਨਾ
ਆਮ – ਖ਼ਾਸ
ਔਖ – ਸੌਖ
ਆਸਤਕ – ਨਾਸਤਕ
ਆਕੜ – ਹਲੀਮੀ/ਨਿਮਰਤਾ
ਆਦਰ – ਨਿਰਾਦਰ
ਆਦਿ – ਅੰਤ
ਇੱਥੇ – ਉੱਥੇ
ਇਧਰ – ਉਧਰ
ਏਕਤਾ – ਫੁੱਟ
ਇੱਜ਼ਤ – ਬੇਇਜ਼ਤੀ
ਇਮਾਨਦਾਰ – ਬੇਈਮਾਨ
ਸਸਤਾ – ਮਹਿੰਗਾ
ਸੱਖਣਾ – ਭਰਿਆ
ਸੱਚ – ਝੂਠ
ਸੱਜਰ – ਤੋਕੜ
ਸਹੀ – ਗ਼ਲਤ
ਸਕਾ – ਮਤਰੇਆ
ਸੱਜਰਾ – ਬੇਹਾ
ਸਰਦੀ – ਗਰਮੀ
ਸਵਰਗ – ਨਰਕ
ਸਾਫ਼ – ਮੈਲਾ
ਸਿਆਣਾ – ਕਮਲਾ
ਸਿਧ – ਪੁੱਠਾ/ਉਲਟਾ
ਸੁਹਾਗਣ – ਦੁਹਾਗਣ/ਵਿਧਵਾ

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ

ਸੁਸਤ – ਚੁਸਤ
ਸੁੱਕਾ – ਗਿੱਲਾ/ਹਰਾ/ਤਿੱਜਾ
ਸੰਖੇਪ – ਵਿਸਥਾਰ
ਸੰਘਣਾ – ਵਿਰਲਾ
ਸੰਜੋਗ – ਵਿਜੋਗ
ਸੁਖੀ – ਦੁਖੀ
ਸੁਚੱਜਾ – ਕੁਚੱਜਾ
ਸੋਗ – ਖ਼ੁਸ਼ੀ
ਹਾਜ਼ਰ – ਗ਼ੈਰਹਾਜ਼ਰ
ਹਾਰੁ – ਜਿੱਤ
ਹੱਸਣਾ – ਰੋਣਾ
ਹਨੇਰਾ – ਚਾਨਣ
ਹਮਾਇਤੀ – ਵਿਰੋਧੀ
ਹਲਾਲ – ਹਰਾਮ
ਹਾੜ੍ਹੀ – ਸਾਉਣੀ
ਕੱਚਾ – ਪੱਕਾ
ਕਠੋਰ – ਨਰਮ/ਕੋਮਲ
ਕੱਲ – ਅੱਜ
ਕਾਲਾ – ਰੋਾਰਾ/ਰਿੱਟਾ
ਕਪੁੱਤਰ – ਸਪੁੱਤਰ
ਕੁੜੱਤਣ – ਮਿਠਾਸ
ਕੌੜਾ – ਮਿੱਠਾ
ਖੱਟਣਾ – ਗੁਆਉਣਾ
ਖੁੱਲ੍ਹਾ – ਤੰਗ
ਖਰਾਂ – ਖੋਟਾ
ਖੁੰਢਾ – ਤਿੱਖਾ
ਗਰਮੀ – ਸਰਦੀ
ਗਿੱਲਾ – ਸੁੱਕਾ
ਗੁਣਾ – ਔਗੁਣ
ਗੁਪਤ – ਪ੍ਰਗਟ
ਗੰਦਾ – ਸਾਫ਼
ਗੂੜ੍ਹਾ – ਫਿੱਕਾ/ਪੱਧਮ
ਘੱਟ – ਵਿੱਕਾ
ਘਾਟਾਂ – ਵਾਧਾ
ਚਲਾਕ – ਸਿੱਧਾ

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ

ਚੜ੍ਹਦਾ – ਲਹਿੰਦਾ
ਚੜ੍ਹਾਈ – ਉਤਰਾਈ
ਛੂਤ – ਆਛੂਤ
ਛੋਟਾ – ਵੱਡਾ
ਛੂਹਲਾ- ਸੁਸਤ/ਢਿੱਲਾ/ਮੱਠਾ
ਜਨਮ – ਮਰਨ
ਜਾਗਣਾ – ਸੌਣਾ
ਠਰਨਾ – ਤਪਣਾ
ਠੰਢਾ – ਤੱਤਾ
ਡੋਬਣਾ – ਤਾਰਨਾ
ਡਰਾਕਲ – ਦਲੇਰ/ਨਿਡਰ
ਡਿਗਣਾ – ਉੱਠਣਾ
ਢਾਹੁਣਾ – ਉਸਾਰਨਾ
ਤਰ – ਖੁਸ਼ਕ
ਤੱਤਾ – ਠੰਢਾ
उवा – ਮਾੜਾ/ਕਮਜ਼ੋਰ
ਥੱਲੇ – ਉਡੋ
ਬੇਡਾ – ਬਹੁਤਾ
ਦਿਨ – ਰਾਤ
ਦੂਰ – ਨੇੜੇ
ਦੋਸ਼ – ਗੁਣ
ਦੇਸੀ – ਵਿਦੇਸ਼ੀ
ਧਰਤੀ – ਅਕਾਸ਼
ਧਨੀ – ਕੰਗਾਲ
ਧੁੱਪ – ਛਾਂ
ਨੇਕੀ – ਬਦੀ
ਨਿਰਮਲ – ਮੈਲਾ
ਨਿਰਜੀਵ – ਸਜੀਵ
ਨਕਦ – ਉਧਾਰ
ਨਵਾਂ – ਪੁਰਾਣਾ
ਪੱਧਰਾ – ਉੱਚਾ-ਨੀਵਾਂ

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ

ਪ੍ਰਤੱਖ – ਗੁੱਝੀ/ਢੁੱਕਵਾਂ
ਪੜ੍ਹਿਆ – ਅਨਪੜ੍ਹ
ਪੁੱਠਾ – ਸਿੱਧਾ
ਪਰਦੇਸ – ਸੁਦੇਸ
ਪਵਿੱਤਰ – ਅਪਵਿੱਤਰ
ਪੁੱਤਰ – ਕਪੁੱਤਰ
ਮਿੱਤਰ – ਵੈਰੀ
ਫਸਣਾ – ਨਿਕਲਣਾ/ਛੁੱਟਣਾ
ਫੜਨਾ – ਛੱਡਣਾ
ਫਿਁਕਾ – ਮਿੱਠਾ
ਬਰੀਕ – ਮੋਟਾ
ਬਹਾਦਰ – ਡਰਪੋਕ
ਬਲਵਾਨ – ਨਿਰਬਲ
ਬੁਰਾ – ਭਲਾ
ਭੰਡਣਾ – ਸਲਾਹੁਣਾ
ਭੋਲਾ – ਚਲਾਕ/ਤੇਜ਼
ਭੰਨਣਾ – ਘੜਨਾ
ਭਿੱਜਿਆ – ਸੁੱਕਿਆ
ਮਨਾਹੀ – ਬੁੱਲ
ਯਕੀਨ – ਸਁਕ
ਯੋਗ – ਅਯੋਗ

PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

Punjab State Board PSEB 8th Class Punjabi Book Solutions Chapter 24 ਸਮੇਂ-ਸਮੇਂ ਦੀ ਗੱਲ Textbook Exercise Questions and Answers.

PSEB Solutions for Class 8 Punjabi Chapter 24 ਸਮੇਂ-ਸਮੇਂ ਦੀ ਗੱਲ

(i) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :

(i) ਡਾਕਖ਼ਾਨੇ ਵਿਚ ਡਾਕ ‘ ਉਡੀਕਣ ਦਾ ਤਾਂਤਾ ਕਦੋਂ ਲਗਦਾ ਸੀ ?
(ਉ) ਸਾਰਾ ਦਿਨ
(ਅ) ਦੁਪਹਿਰ ਸਮੇਂ
(ਇ) ਸਵੇਰੇ-ਸਵੇਰੇ
(ਸ) ਤ੍ਰਿਕਾਲਾਂ ਵੇਲੇ ।
ਉੱਤਰ :
ਤ੍ਰਿਕਾਲਾਂ ਵੇਲੇ

(ii) ਡਾਕ ਉਡੀਕਣ ਵਾਲੇ ਕਿਹੜੇ-ਕਿਹੜੇ ਵਿਸ਼ਿਆਂ ‘ਤੇ ਚਰਚਾ ਕਰਦੇ ਸਨ ?
(ਉ) ਪੜ੍ਹਾਈ-ਲਿਖਾਈ ਸੰਬੰਧੀ
(ਅ) ਪਿੰਡਾਂ ਦੇ ਵਿਕਾਸ ਬਾਰੇ ।
(ਇ) ਵੱਖ-ਵੱਖ ਵਿਸ਼ਿਆਂ ‘ਤੇ
(ਸ) ਸਾਰੇ ਚੁੱਪ ਰਹਿੰਦੇ ।
ਉੱਤਰ :
ਵੱਖੋ-ਵੱਖ ਵਿਸ਼ਿਆਂ ‘ਤੇ

PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

(iii) ਪਿੰਡਾਂ ਦੇ ਸਾਹਿਤਿਕ ਸ਼ੁਕੀਨਾਂ ਲਈ ਡਾਕਖ਼ਾਨੇ ਦਾ ਕੀ ਮਹੱਤਵ ਹੁੰਦਾ ਸੀ ?
(ਉ) ਵਿਹਲਾ ਸਮਾਂ ਬਿਤਾਉਣ ਕਰਕੇ ।
(ਅ) ਰਿਸਾਲੇ ਅਤੇ ਸਾਹਿਤਿਕ ਸਾਮਗਰੀ ਕਰਕੇ
(ਇ) ਗੱਲਾਂ ਸੁਣਨ ਲਈ
(ਸ) ਉਪਰੋਕਤ ਵਿੱਚੋਂ ਕੋਈ ਵੀ ਨਹੀਂ ।
ਉੱਤਰ :
ਰਿਸਾਲੇ ਤੇ ਸਾਹਿਤਕ ਸਾਮਗਰੀ ਕਰਕੇ

(iv) ਫੈਕਸ ਰਾਹੀਂ ਕਿਹੜੀ ਸਹੂਲਤ ਪ੍ਰਾਪਤ ਹੁੰਦੀ ਹੈ ?
(ਉ) ਗੱਲ-ਬਾਤ ਕੀਤੀ ਜਾ ਸਕਦੀ ਹੈ ।
(ਅ) ਲਿਖਤੀ ਕਾਗ਼ਜ਼ ਭੇਜਿਆ ਜਾ ਸਕਦਾ ਹੈ ।
(ਇ) ਫੋਟੋਆਂ ਭੇਜੀਆਂ ਜਾ ਸਕਦੀਆਂ ਹਨ ।
(ਸ) ਵਿਅਕਤੀ ਸਫ਼ਰ ਕਰ ਸਕਦੇ ਹਨ ।
ਉੱਤਰ :
ਲਿਖਤੀ ਕਾਗ਼ਜ਼ ਭੇਜਿਆ ਜਾ ਸਕਦਾ ਹੈ ।

(ii) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਿੰਡਾਂ ਦੇ ਡਾਕਖ਼ਾਨਿਆਂ ਵਿੱਚ ਭੀੜ ਕਿਉਂ ਜੁੜਦੀ ਸੀ ?
ਉੱਤਰ :
ਡਾਕ ਦੀ ਉਡੀਕ ਕਰਨ ਲਈ ।

ਪ੍ਰਸ਼ਨ 2.
ਡਾਕਖ਼ਾਨੇ ਦੇ ਕੰਮ-ਕਾਜ ਦਾ ਸਮਾਂ ਕਿਹੜਾ ਹੁੰਦਾ ਸੀ ?
ਉੱਤਰ :
ਸਵੇਰੇ ਤੇ ਤ੍ਰਿਕਾਲਾਂ ।

ਪ੍ਰਸ਼ਨ 3.
ਸ਼ਾਮ ਦੀ ਡਾਕ ਉਡੀਕਣ ਵਾਲਿਆਂ ਵਿੱਚ ਕੌਣ-ਕੌਣ ਹੁੰਦੇ ਸਨ ?
ਉੱਤਰ :
ਫ਼ੌਜੀਆਂ ਦੇ ਬਜ਼ੁਰਗ ਬਾਪ, ਬੱਚੇ ਤੇ ਵਿਦੇਸ਼ੀ ਗਏ ਲੋਕਾਂ ਦੇ ਪਰਿਵਾਰਕ ਮੈਂਬਰ ।

ਪ੍ਰਸ਼ਨ 4.
ਪਿੰਡਾਂ ਵਿੱਚ ਡਾਕ ਵੰਡਣ ਦੀ ਜੁੰਮੇਵਾਰੀ ਕੌਣ ਨਿਭਾਉਂਦਾ ਸੀ ?
ਉੱਤਰ :
‘ਡਾਕੀਆ ।

PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

ਪ੍ਰਸ਼ਨ 5.
ਟੈਲੀਫੂਨ ਸਹੂਲਤ ਆਉਣ ਨਾਲ ਕੀ ਫ਼ਰਕ ਪਿਆ ?
ਉੱਤਰ :
ਚਿੱਠੀਆਂ ਦਾ ਸਿਲਸਿਲਾ ਘਟ ਗਿਆ ।

ਪ੍ਰਸ਼ਨ 6.
ਟੈਲੀਫੂਨ ਤੋਂ ਬਾਅਦ ਹੋਰ ਕਿਹੜੀਆਂ ਸਹੂਲਤਾਂ ਆਈਆਂ ?
ਉੱਤਰ :
ਫੈਕਸ ਤੇ ਇੰਟਰਨੈੱਟ ਅਤੇ ਇੰਟਰਨੈੱਟ ਉੱਤੇ ਪ੍ਰਾਪਤ ਈ-ਮੇਲ ਦੀ ਸਹੁਲਤ ਤੇ ਸੋਸ਼ਲ ਮੀਡੀਆ ਸੰਬੰਧ ।

(iii) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਾਮ ਵੇਲੇ ਡਾਕਖ਼ਾਨੇ ‘ ਚ ਕਿਹੜੇ-ਕਿਹੜੇ ਵਿਸ਼ਿਆਂ ‘ਤੇ ਚੁੰਝ-ਚਰਚਾ ਹੁੰਦੀ ਸੀ ?
ਉੱਤਰ :
ਸ਼ਾਮ ਵੇਲੇ ਡਾਕਖ਼ਾਨਿਆਂ ਵਿਚ ਪਿੰਡ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਦੀ ਸਿਆਸਤ ਤਕ ਦੀਆਂ ਗੱਲਾਂ ਹੁੰਦੀਆਂ । ਇਨ੍ਹਾਂ ਵਿਚ 1965 ਤੇ 1971 ਦੀਆਂ ਲੜਾਈਆਂ ਦਾ ਵੀ ਪ੍ਰਭਾਵਸ਼ਾਲੀ ਵਰਣਨ ਹੁੰਦਾ ।

ਪ੍ਰਸ਼ਨ 2.
ਡਾਕ ਆਉਣ ਵੇਲੇ ਕਿਹੋ-ਜਿਹਾ ਮਾਹੌਲ ਹੁੰਦਾ ਸੀ ?
ਉੱਤਰ :
ਡਾਕ ਆਉਣ ਵੇਲੇ ਥੈਲੀ ਖੁੱਲ੍ਹਣ ਸਮੇਂ ਲੋਕ ਉਤਸੁਕਤਾ ਨਾਲ ਆਲੇ-ਦੁਆਲੇ ਘੇਰਾ ਪਾ ਲੈਂਦੇ । ਵੱਖ-ਵੱਖ ਪਿੰਡਾਂ ਦੀ ਡਾਕ ਦੀ ਛਾਂਟੀ ਹੋਣ ਤਕ ਉਹ ਸਾਹ ਰੋਕ ਕੇ ਖੜੇ ਰਹਿੰਦੇ । ਜਿਨ੍ਹਾਂ ਦੀਆਂ ਚਿੱਠੀਆਂ ਆ ਜਾਂਦੀਆਂ, ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ । ਬਾਕੀ ਘਰ ਪਰਤ ਜਾਂਦੇ ।

ਪ੍ਰਸ਼ਨ 3.
ਲੋਕ ਡਾਕੀਏ ਦਾ ਸਤਿਕਾਰ ਕਿਵੇਂ ਕਰਦੇ ਸਨ ?
ਉੱਤਰ :
ਲੋਕ ਡਾਕੀਏ ਦਾ ਬਹੁਤ ਸਤਿਕਾਰ ਕਰਦੇ ਸਨ । ਉਹ ਉਸਨੂੰ ਦੁਆ-ਸਲਾਮ ਕਰਨੀ ਨਾ ਭੁੱਲਦੇ । ਜੇਕਰ ਉਹ ਆਉਣ ਵਿਚ ਦੇਰ ਕਰ ਦਿੰਦਾ, ਤਾਂ ਉਹ ਉਸਨੂੰ ਕੁੱਝ ਨਾ ਕਹਿੰਦੇ ।

PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

ਪ੍ਰਸ਼ਨ 4.
ਵਿਦੇਸ਼ ਤੋਂ ਆਈ ਚਿੱਠੀ ਕਾਰਨ ਪਰਿਵਾਰਕ ਮਾਹੌਲ ਕਿਹੋ-ਜਿਹਾ ਬਣ ਜਾਂਦਾ ਸੀ ?
ਉੱਤਰ :
ਜਿਨ੍ਹਾਂ ਪਰਿਵਾਰਾਂ ਦੀ ਅਲੱਗ ਵਿਦੇਸ਼ੀ ਪਛਾਣ ਵਾਲੀ ਚਿੱਠੀ ਆਉਂਦੀ, ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ । ਸਕੂਲਾਂ ਵਿਚ ਪੜ੍ਹਦੇ ਬੱਚੇ ਕਈ-ਕਈ ਵਾਰ ਚਿੱਠੀ ਪੜ੍ਹ ਕੇ ਬਜ਼ੁਰਗਾਂ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਣਾਉਂਦੇ ।

ਪ੍ਰਸ਼ਨ 5.
ਡਾਕੀਏ ਦੀ ਦੇਰੀ ਕਾਰਨ ਲੋਕਾਂ ਦਾ ਕੀ ਪ੍ਰਤਿਕਰਮ ਹੁੰਦਾ ਸੀ ?
ਉੱਤਰ :
ਡਾਕੀਏ ਦੀ ਦੇਰੀ ਕਾਰਨ ਲੋਕ ਬੇਸਬਰੇ ਹੋ ਜਾਂਦੇ, ਪਰ ਉਸਦੇ ਪਹੁੰਚਣ ਤੇ ਉਹ ਟੱਸ ਤੋਂ ਮੱਸ ਨਾ ਹੁੰਦੇ ।

ਪ੍ਰਸ਼ਨ 6.
ਅਜੋਕੇ ਸਮੇਂ ਵਿੱਚ ਚਿੱਠੀਆਂ ਦੀ ਥਾਂ ਕਿਹੜੀ ਸਹੂਲਤ ਨੇ ਲੈ ਲਈ ਹੈ ਅਤੇ ਸੰਚਾਰ ਦੇ ਹੋਰ ਕਿਹੜੇ-ਕਿਹੜੇ ਸਾਧਨ ਪ੍ਰਚਲਿਤ ਹੋ ਗਏ ਹਨ ?
ਉੱਤਰ :
ਅਜੋਕੇ ਸਮੇਂ ਵਿਚ ਚਿੱਠੀਆਂ ਦੀ ਥਾਂ ਟੈਲੀਫ਼ੋਨ, ਮੋਬਾਈਲਾਂ, ਇੰਟਰਨੈੱਟ, ਫੈਕਸ, ਈ-ਮੇਲ ਤੇ ਸੋਸ਼ਲ ਮੀਡੀਆ ਨੇ ਲੈ ਲਈ ਹੈ । ਅੱਜ-ਕੱਲ੍ਹ ਇਹੋ ਹੀ ਸਾਧਨ ਵਧੇਰੇ ਪ੍ਰਚਲਿਤ ਹਨ ।

(iv) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਵਾਕਾਂ ਵਿੱਚ ਵਰਤੋ :
ਦੂਰ-ਦੁਰਾਡੇ, ਭੀੜ, ਵਰਣਨ, ਸਿਲਸਿਲਾ, ਸੁਖਾਲਾ, ਸੁਵਿਧਾ, ਨਿੱਤ-ਨੇਮ, ਤਬਦੀਲ ।
ਉੱਤਰ :
1. ਦੂਰ-ਦੁਰਾਡੇ (ਦੂਰ-ਦੂਰ ਦੇ ਥਾਂਵਾਂ ‘ਤੇ) – ਮੇਲਾ ਦੇਖਣ ਲਈ ਲੋਕ ਦੂਰ-ਦੁਰਾਡੇ ਤੋਂ ਆਏ ।
2. ਭੀੜ (ਬਹੁਤ ਸਾਰੇ ਲੋਕਾਂ ਦਾ ਇਕੱਠ) – ਮੇਲੇ ਵਿਚ ਬਹੁਤ ਭੀੜ ਸੀ ।
3. ਵਰਣਨ (ਜ਼ਿਕਰ) – ਇਸ ਖ਼ਬਰ ਵਿਚ ਕਤਲ ਦੀ ਸਾਰੀ ਘਟਨਾ ਦਾ ਵਰਣਨ ਹੈ ।
4. ਸਿਲਸਿਲਾ (ਪ੍ਰਵਾਹ) – ਸਾਡੇ ਸਮਾਜ ਵਿਚ ਰਸਮਾਂ-ਰੀਤਾਂ ਦਾ ਸਿਲਸਿਲਾ ਬਹੁਤ ਪੁਰਾਣਾ ਹੈ ।
5. ਸੁਖਾਲਾ (ਸੌਖਾ) – ਮੋਬਾਈਲ ਤੇ ਇੰਟਰਨੈੱਟ ਨੇ ਦੂਰ-ਸੰਚਾਰ ਨੂੰ ਬਹੁਤ ਸੁਖਾਲਾ ਬਣਾ ਦਿੱਤਾ ਹੈ ।
6. ਸੁਵਿਧਾ (ਸਹੂਲਤ) – ਕਈ ਦੂਰ-ਦੁਰਾਡੇ ਦੇ ਪਿੰਡਾਂ ਵਿਚ ਇੰਟਰਨੈੱਟ ਦੀ ਸੁਵਿਧਾ ਪ੍ਰਾਪਤ ਨਹੀਂ ।
7. ਨਿਤ-ਨੇਮ (ਹਰ ਰੋਜ਼ ਨੇਮ ਨਾਲ ਕੀਤਾ ਜਾਣ ਵਾਲਾ ਕੰਮ) – ਮੇਰੇ ਮਾਤਾ ਜੀ ਪਾਠ ਕਰਨ ਦਾ ਨਿਤ-ਨੇਮ ਨਹੀਂ ਭੁੱਲਦੇ ।
8. ਤਬਦੀਲ (ਬਦਲ) – ਮਨਫ਼ੀ ਤਾਪਮਾਨ ਵਿਚ ਪਾਣੀ ਬਰਫ਼ ਵਿਚ ਤਬਦੀਲ ਹੋ ਜਾਂਦਾ ਹੈ ।

ਪ੍ਰਸ਼ਨ 2. ਖ਼ਾਲੀ ਥਾਂਵਾਂ ਭਰੋ :
ਈ-ਮੇਲ, ਸ਼ਾਖ਼ਾਵਾਂ, ਐੱਸ. ਟੀ. ਡੀ., ਅੱਧੀ ਮੁਲਾਕਾਤ, ਖ਼ਬਰਦਾਰ, ਦੁਆ-ਸਲਾਮ, ਸਿਆਸਤ
(ਉ) ‘‘ਪਹੁੰਚਦਾ ਈ ਚਿੱਠੀ ਲਿਖ ਦਈਂ, ਮੇਰਾ ਪੁੱਤ ! ਆਪਣੀ …………… ਦੀ ।”
(ਆ) ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਦੀ । ਤਕ ਦੀਆਂ ਗੱਲਾਂ ਇੱਥੇ ਹੁੰਦੀਆਂ ।
(ਇ) ਲੋਕ ਉਨ੍ਹਾਂ ਨੂੰ …………. ਕਰਨਾ ਨਾ ਭੁੱਲਦੇ ।
(ਸ) ਚਿੱਠੀ ਨੂੰ ………. ਮੰਨਿਆ ਜਾਂਦਾ ਸੀ । ਹ ਮਹੱਲਿਆਂ ਦੀਆਂ ਗਲੀਆਂ ਵਲ ਨੂੰ ਇਸ ਦੀਆਂ ……………. ਫੁੱਟ ਪਈਆਂ ।
(ਕ) ਪਿੰਡਾਂ ਵਿਚਲੇ …………. ਬੂਥਾਂ ‘ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ ।
(ਖ) ………… ਦਾ ਜ਼ਮਾਨਾ ਆ ਗਿਆ ।
ਉੱਤਰ :
(ੳ) ‘‘ਪਹੁੰਚਦਾ ਈ ਚਿੱਠੀ ਲਿਖ ਦਈਂ, ਮੇਰਾ ਪੁੱਤ ! ਆਪਣੀ ਖ਼ਬਰਸਾਰ ਦੀ ”
(ਅ) ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਦੀ ਸਿਆਸਤ ਤਕ ਦੀਆਂ ਗੱਲਾਂ ਇੱਥੇ ਹੁੰਦੀਆਂ ।
(ਇ) ਲੋਕ ਉਨ੍ਹਾਂ ਨੂੰ ਦੁਆ-ਸਲਾਮ ਕਰਨਾ ਨਾ ਭੁੱਲਦੇ ।
(ਸ) ਚਿੱਠੀ ਨੂੰ ਅੱਧੀ ਮੁਲਾਕਾਤ ਮੰਨਿਆ ਜਾਂਦਾ ਸੀ ।
(ਹ) ਮਹੱਲਿਆਂ ਦੀਆਂ ਗਲੀਆਂ ਵਲ ਨੂੰ ਇਸ ਦੀਆਂ ਸ਼ਾਖ਼ਾਵਾਂ ਫੁੱਟ ਪਈਆਂ ।
(ਕ) ਪਿੰਡਾਂ ਵਿਚਲੇ ਐੱਸ.ਟੀ. ਡੀ. ਬੂਥਾਂ ‘ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ ।
(ਖ) ਬਿਜਲਈ ਚਿੱਠੀਆਂ (ਈ-ਮੇਲ ਦਾ ਜ਼ਮਾਨਾ ਆ ਗਿਆ ।

PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

ਪ੍ਰਸ਼ਨ 3.
ਵਚਨ ਬਦਲੋ :
ਸ਼ਾਖਾਵਾਂ, ਸਮੱਸਿਆਵਾਂ, ਰਿਸਾਲੇ, ਥੈਲੀ, ਖਾਈ, ਖ਼ਬਰ ॥
ਉੱਤਰ :
ਸ਼ਾਖਾਵਾਂ – ਸ਼ਾਖਾ
ਸਮੱਸਿਆਵਾਂ – ਸਮੱਸਿਆ
ਰਿਸਾਲੇ – ਰਿਸਾਲਾ
ਥੈਲੀ – ਥੈਲੀਆਂ
ਖਾਈ – ਖਾਈਆਂ
ਖ਼ਬਰ – ਖ਼ਬਰਾਂ ।

ਪ੍ਰਸ਼ਨ 4.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਉਡੀਕ – …………. – …………
ਸਿਆਲ – …………. – …………
ਸਮੱਸਿਆ – …………. – …………
ਲਗਾਤਾਰ – …………. – …………
ਮੁਲਾਕਾਤ – …………. – …………
ਨਿੱਤ-ਨੇਮ – …………. – …………
ਸਫ਼ਰ – …………. – …………
ਬਦਲਾਅ – …………. – …………
ਉੱਤਰ :
ਪੰਜਾਬੀ – ਹਿੰਦੀ ਅੰਗਰੇਜ਼ੀ
ਉਡੀਕ – प्रतीक्षा – Wait
ਸਿਆਲ – सर्दी – Winter
ਸਮੱਸਿਆ – समस्या – Problem
ਲਗਾਤਾਰ – लगातार – Continuous
ਮੁਲਾਕਾਤ – मुलाकात – Meeting
ਨਿੱਤ-ਨੇਮ – नित्य-नेम – Routine
ਸਫ਼ਰ – ਧਾਗ – Journey
ਬਦਲਾਅ – तबदीली – Change

ਪ੍ਰਸ਼ਨ 5.
ਸਮੇਂ ਦੇ ਨਾਲ-ਨਾਲ ਆ ਰਹੀਆਂ ਤਬਦੀਲੀਆਂ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ !
ਉੱਤਰ :
ਸਮੇਂ ਦੇ ਨਾਲ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ ਤੇ ਇਹ ਤਬਦੀਲੀਆਂ ਪਹਿਲਾਂ ਤਾਂ 20ਵੀਂ ਸਦੀ ਵਿਚ ਵਿਗਿਆਨ ਦੀਆਂ ਕਾਢਾਂ ਨਾਲ ਆਉਣੀਆਂ ਸ਼ੁਰੂ ਹੋਈਆਂ, ਜਿਨ੍ਹਾਂ ਨਾਲ ਸਾਡੇ ਘਰਾਂ ਵਿਚ ਦੀਵਿਆਂ ਤੇ ਲਾਲਟੈਣਾਂ ਦੀ ਥਾਂ ਬਿਜਲੀ ਦੇ ਬਲਬ ਜਗਣ ਲੱਗੇ । ਖੇਤਾਂ ਵਿਚ ਹਲਾਂ ਤੇ ਹਲਟਾਂ ਦੀ ਥਾਂ ਟੈਕਟਰ ਤੇ ਟਿਊਬਵੈੱਲ ਆ ਗਏ । ਸਾਈਕਲ ਤੇ ਰੇਲ-ਗੱਡੀ ਨੇ ਪਸ਼ੂਆਂ ਦੀ ਸਵਾਰੀ ਬਹੁਤ ਪਹਿਲਾਂ ਹੀ ਘਟਾ ਦਿੱਤੀ ਸੀ । ਫਿਰ ਮੋਟਰ ਸਾਈਕਲ, ਮੋਟਰਾਂ ਤੇ ਕਾਰਾਂ ਸੜਕਾਂ ਤੇ ਦੌੜਨ ਲੱਗੀਆਂ । ਕਿਧਰੇ-ਕਿਧਰੇ ਟੈਲੀਫ਼ੋਨ ਵੀ ਲੱਗ ਗਏ । 19ਵੀਂ ਸਦੀ ਦੇ ਅੰਤ ਵਿਚ ਮੋਬਾਈਲ ਫ਼ੋਨ, ਕੰਪਿਊਟਰ ਤੇ ਇੰਟਰਨੈੱਟ ਨੇ ਜੀਵਨ ਵਿਚ ਸੰਚਾਰ ਸੁਵਿਧਾ ਨੂੰ ਬਹੁਤ ਤੇਜ ਕਰ ਦਿੱਤਾ । ਦੂਰੀਆਂ ਘਟਣ ਲੱਗੀਆਂ ! ਇਕੀਵੀਂ ਸਦੀ ਵਿਚ ਵਿਸ਼ਵੀਕਰਨ ਪੂਰੀ ਤਰ੍ਹਾਂ ਪ੍ਰਭਾਵੀ ਹੋ ਗਿਆ ਤੇ ਸਾਰਾ ਸੰਸਾਰ ਸਭਿਆਚਾਰਕ ਤੌਰ ਤੇ ਇਕ-ਦੂਜੇ ਨੂੰ ਪ੍ਰਭਾਵਿਤ ਕਰਨ ਲੱਗਾ । ਅੱਜ ਸਾਡੀ ਜੀਵਨ ਸ਼ੈਲੀ ਵਿਚ ਪੱਛਮੀ ਸਭਿਆਚਾਰ ਬੁਰੀ ਤਰ੍ਹਾਂ ਭਾਰੂ ਹੋ ਚੁੱਕਾ ਹੈ ਤੇ ਇਸ ਵਿਚ ਲਗਾਤਾਰ ਤਬਦੀਲੀਆਂ ਹੋ ਰਹੀਆਂ ਹਨ ।

PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :

(ੳ) ਡਾਕ ਆਉਣ ਤਕ ਵੱਖ-ਵੱਖ ਵਿਸ਼ਿਆਂ ‘ਤੇ ਗੱਲਾਂ ਛਿੜਦੀਆਂ । (ਨਾਂਵ ਚੁਣੋ)
(ਅ) ਸਮਾਂ ਆਪਣੀ ਚਾਲੇ ਚਲਦਾ ਰਹਿੰਦਾ ਹੈ । (ਵਿਸ਼ੇਸ਼ਣ ਚੁਣੋ)
(ਇ) ਜਿਹੜੇ ਲੋਕ ਡਾਕਖ਼ਾਨੇ ਨਾ ਪਹੁੰਚ ਸਕਦੇ, ਉਹ ਰਾਹ-ਵਾਟੇ ਡਾਕੀਏ ਨੂੰ ਚਿੱਠੀ-ਪੱਤਰ ਬਾਰੇ ਪੁੱਛਦੇ ਰਹਿੰਦੇ । (ਪੜਨਾਂਵ ਚੁਣੋ)
(ਸ) ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ । (ਕਿਰਿਆ ਚੁਣੋ)
ਉੱਤਰ :
(ੳ) ਡਾਕ, ਵਿਸ਼ਿਆਂ, ਗੱਲਾਂ ।
(ਅ) ਆਪਣੀ ॥
(ਈ) ਜਿਹੜੇ, ਉਹ ।
(ਸ) ਕਰਨ ਲੱਗੇ ।

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ

I. ਹੇਠ ਲਿਖੇ ਪੈਰੇ ਨੂੰ ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ

‘‘ਪਹੁੰਚਦਾ ਈ ਚਿੱਠੀ ਲਿਖ ਦੇਈਂ, ਮੇਰਾ ਪੁੱਤ ! ਆਪਣੀ ਖ਼ਬਰਸਾਰ ਦੀ ।” ਕੰਮ-ਕਾਰ ਦੇ ਸਿਲਸਿਲੇ ਵਿੱਚ ਘਰੋਂ ਦੂਰ ਜਾ ਰਹੇ ਆਪਣੇ ਪੁੱਤਰ ਨੂੰ ਅਲਵਿਦਾ ਕਹਿੰਦਿਆਂ ਮਾਂ ਅਕਸਰ ਇਹ ਸ਼ਬਦ ਕਹਿਣਾ ਕਦੇ ਨਾ ਭੁੱਲਦੀ । ਇਹ ਉਹ ਸਮਾਂ ਸੀ, ਜਦੋਂ ਪਿੰਡਾਂ ਦੇ ਡਾਕਖ਼ਾਨਿਆਂ ਵਿੱਚ ਵਾਹਵਾ ਭੀੜ ਜੁੜਦੀ ਹੁੰਦੀ ਸੀ । ਕਰਿਆਨੇ ਅਤੇ ਹੋਰ ਨਿਕ-ਸੁਕ ਦੀਆਂ ਦੁਕਾਨਾਂ ਵਿੱਚ ਡਾਕਖ਼ਾਨੇ ਦੀਆਂ ਸ਼ਾਖਾਵਾਂ ਹੁੰਦੀਆਂ ਸਨ । ਦੁਕਾਨਾਂ ਭਾਵੇਂ ਸਾਰਾ ਦਿਨ ਖੁੱਲ੍ਹੀਆਂ ਰਹਿੰਦੀਆਂ, ਪਰ ਡਾਕਖ਼ਾਨੇ ਦਾ ਕੰਮ ਸਵੇਰੇ ਅਤੇ ਸ਼ਾਮ ਵੇਲੇ ਹੀ ਚੱਲਦਾ ਸੀ । ਸਵੇਰ ਵੇਲੇ ਤਾਂ ਜ਼ਰੂਰੀ ਕੰਮ ਵਾਲੇ ਚੰਦ ਕੁ ਬੰਦੇ ਹੀ ਡਾਕਖ਼ਾਨੇ ਜਾਂਦੇ, ਪਰ ਤਕਾਲਾਂ ਵੇਲੇ ਡਾਕ ਦੀ ਉਡੀਕ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਹੁੰਦਾ ।

ਸ਼ਾਮ ਦੀ ਡਾਕ ਉਡੀਕਣ ਵਾਲਿਆਂ ਵਿੱਚ ਫ਼ੌਜੀਆਂ ਦੇ ਬਜ਼ੁਰਗ ਬਾਪ, ਬੱਚੇ ਅਤੇ ਵਿਦੇਸ਼ਾਂ ਵਿਚ ਗਏ ਲੋਕਾਂ ਦੇ ਪਰਿਵਾਰਿਕ ਮੈਂਬਰ ਹੁੰਦੇ । ਸਵੇਰੇ ਦਸ ਕੁ ਵਜੇ ਡਾਕ ਵਾਲੀ ਥੈਲੀ ਪਿੰਡਾਂ ਨਿਕਲਦੀ ਅਤੇ ਸ਼ਾਮ ਤਿੰਨ ਕੁ ਵਜੇ ਆਉਂਦੀ । ਸਿਆਲ ਦੇ ਠੰਢੇ ਦਿਨ ਹੋਣ, ਚਾਹੇ ਗਰਮੀਆਂ ਦੀ ਪਿੰਡਾ ਲੂੰਹਦੀ ਧੁੱਪ, ਚਿੱਠੀ ਆਉਣ ਦੀ ਆਸ ਨਾਲ ਲੋਕ ਦੋ ਕੁ ਵਜੇ ਡਾਕਖ਼ਾਨੇ ਵਿਚ ਜੁੜਨਾ ਸ਼ੁਰੂ ਹੋ ਜਾਂਦੇ । ਡਾਕ ਆਉਣ ਤੱਕ ਵੱਖ-ਵੱਖ ਵਿਸ਼ਿਆਂ ‘ਤੇ ਗੱਲਾਂ ਛਿੜਦੀਆਂ 1 ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਦੀ ਸਿਆਸਤ ਤੱਕ ਦੀਆਂ ਗੱਲਾਂ ਇੱਥੇ ਹੁੰਦੀਆਂ । ਸਾਬਕਾ ਫ਼ੌਜੀ 1965 ਅਤੇ 1971 ਦੀਆਂ ਲੜਾਈਆਂ ਦਾ ਵਰਣਨ ਇਸ ਪ੍ਰਕਾਰ ਕਰਦੇ ਕਿ ਲੜਾਈ ਦਾ ਦ੍ਰਿਸ਼ ਸਾਹਮਣੇ ਆ ਜਾਂਦਾ । ਡਾਕ ਆਉਣ ਉਪਰੰਤ ਜਿਨ੍ਹਾਂ ਦੇ ਸੰਬੰਧੀਆਂ ਦੀਆਂ ਚਿੱਠੀਆਂ ਆਉਂਦੀਆਂ, ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ । ਬਾਕੀ ਕੱਲ੍ਹ ’ਤੇ ਆਸ ਰੱਖ ਕੇ ਘਰਾਂ ਨੂੰ ਪਰਤ ਜਾਂਦੇ । ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ।

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਗਿੱਦੜ-ਸਿੰਥੀ
(ਅ) ਆਓ ਕਸੌਲੀ ਚਲੀਏ
(ਇ) ਸ਼ਹਿਦ ਦੀਆਂ ਮੱਖੀਆਂ
(ਸ) ਸਮੇਂ-ਸਮੇਂ ਦੀ ਗੱਲ ।
ਉੱਤਰ :
ਸਮੇਂ-ਸਮੇਂ ਦੀ ਗੱਲ ।

ਪ੍ਰਸ਼ਨ 2.
ਘਰੋਂ ਦੂਰ ਜਾਂਦੇ ਪੁੱਤ ਨੂੰ ਮਾਂ ਕਿਹੜੀ ਗੱਲ ਕਹਿਣੀ ਕਦੇ ਨਾ ਭੁੱਲਦੀ ?
(ਉ) ਪਹੁੰਚਦਾ ਈ ਚਿੱਠੀ ਲਿਖ ਦੇਈਂ ।
(ਅ) ‘‘ਜਾਂਦਾ ਹੀ ਉਦਾਸ ਨਾ ਹੋ ਜਾਵੀਂ ।”
(ਇ) “ਪਿੱਛੇ ਦੀ ਵੀ ਖ਼ਬਰ-ਸਾਰ ਰੱਖੀਂ ।’
(ਸ) ਜਾਂਦਾ ਹੀ ਸਭ ਕੁੱਝ ਭੁੱਲ ਨਾ ਜਾਈਂ ।”
ਉੱਤਰ :
ਪਹੁੰਚਦਾ ਈ ਚਿੱਠੀ ਲਿਖ ਦੇਈਂ ।”

PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

ਪ੍ਰਸ਼ਨ 3.
ਪਿੰਡਾਂ ਵਿਚ ਜਿੱਥੇ ਬਹੁਤ ਭੀੜ ਜੁੜਦੀ ਸੀ ?
(ਉ) ਹਸਪਤਾਲਾਂ ਵਿੱਚ
(ਅ) ਪੰਚਾਇਤ-ਘਰਾਂ ਵਿੱਚ
(ਈ) ਜੰਝ-ਘਰਾਂ ਵਿੱਚ
(ਸ) ਡਾਕਖ਼ਾਨਿਆਂ ਵਿੱਚ ।
ਉੱਤਰ :
ਡਾਕਖ਼ਾਨਿਆਂ ਵਿੱਚ ।

ਪ੍ਰਸ਼ਨ 4.
ਕਰਿਆਨੇ ਤੇ ਹੋਰ ਨਿਕ-ਸੁਕ ਦੀਆਂ ਦੁਕਾਨਾਂ ਵਿਚ ਕੀ ਹੁੰਦਾ ਸੀ ?
(ਉ) ਬੀਮੇ ਦੀਆਂ ਸੇਵਾਵਾਂ
(ਅ) ਇਲਾਜ ਦਾ ਪ੍ਰਬੰਧ
(ਇ) ਡਾਕਖ਼ਾਨੇ ਦੀਆਂ ਸੇਵਾਵਾਂ
(ਸ) ਪੜ੍ਹਾਈ ਦਾ ਪ੍ਰਬੰਧ
ਉੱਤਰ :
ਡਾਕਖ਼ਾਨੇ ਦੀਆਂ ਸੇਵਾਵਾਂ ।

ਪ੍ਰਸ਼ਨ 5.
ਕਿਸ ਵੇਲੇ ਦੀ ਡਾਕ ਉਡੀਕਣ ਵਾਲਿਆਂ ਦਾ ਤਾਂਤਾ ਲੱਗਾ ਹੁੰਦਾ ਸੀ ?
(ੳ) ਸਵੇਰ ਦੀ
(ਅ) ਦੁਪਹਿਰ ਦੀ
(ਇ) ਤਕਾਲਾਂ ਵੇਲੇ ਦੀ
(ਸ) ਰਾਤ ਦੀ ।
ਉੱਤਰ :
ਤਕਾਲਾਂ ਵੇਲੇ ਦੀ ।

ਪ੍ਰਸ਼ਨ 6.
ਸਵੇਰੇ ਕਿੰਨੇ ਕੁ ਵਜੇ ਡਾਕ ਵਾਲੀ ਥੈਲੀ ਪਿੰਡਾਂ ਨਿਕਲਦੀ ਸੀ ?
(ਉ) ਸੱਤ ਕੁ ਵਜੇ
(ਅ) ਅੱਠ ਕੁ ਵਜੇ
(ਈ) ਦਸ ਕੁ ਵਜੇ
(ਸ) ਗਿਆਰਾਂ ਕੁ ਵਜੇ ।
ਉੱਤਰ :
ਦਸ ਕੁ ਵਜੇ ।

PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

ਪ੍ਰਸ਼ਨ 7.
ਸ਼ਾਮ ਨੂੰ ਕਿੰਨੇ ਕੁ ਵਜੇ ਡਾਕ ਦੀ ਥੈਲੀ ਵਾਪਸ ਪਰਤਦੀ ਸੀ ?
(ੳ) ਇਕ ਕੁ ਵਜੇ
(ਅ) ਦੋ ਕੁ ਵਜੇ
(ਈ) ਤਿੰਨ ਕੁ ਵਜੇ
(ਸ) ਚਾਰ ਕੁ ਵਜੇ ।
ਉੱਤਰ :
ਤਿੰਨ ਕੁ ਵਜੇ ।

ਪ੍ਰਸ਼ਨ 8.
ਚਿੱਠੀ ਆਉਣ ਦੀ ਆਸ ਵਿੱਚ ਲੋਕ ਕਿੰਨੇ ਕੁ ਵਜੇ ਡਾਕਖ਼ਾਨੇ ਵਿਚ ਜੁੜਨੇ ਸ਼ੁਰੂ ਹੋ ਜਾਂਦੇ ਸਨ ?
(ਉ) ਇਕ ਕੁ ਵਜੇ
(ਅ) ਦੋ ਕੁ ਵਜੇ
(ਈ) ਤਿੰਨ ਕੁ ਵਜੇ
(ਸ) ਚਾਰ ਕੁ ਵਜੇ ।
ਉੱਤਰ :
ਦੋ ਕੁ ਵਜੇ ।

ਪ੍ਰਸ਼ਨ 9.
ਡਾਕ ਉਡੀਕਦੇ ਲੋਕਾਂ ਵਿਚਕਾਰ ਕਿਨ੍ਹਾਂ ਵਿਸ਼ਿਆਂ ਬਾਰੇ ਗੱਲਾਂ ਛਿੜਦੀਆਂ ?
(ਉ) ਵੱਖ-ਵੱਖ
(ਅ) ਇਕੋ
(ਇ) ਵਿਰੋਧੀ
(ਸ) ਮਿਲਦੇ-ਜੁਲਦੇ ।
ਉੱਤਰ :
ਵੱਖ-ਵੱਖ ।

ਪ੍ਰਸ਼ਨ 10.
1965 ਤੇ 1971 ਦੀਆਂ ਲੜਾਈਆਂ ਦਾ ਜ਼ਿਕਰ ਕੌਣ ਕਰਦੇ ?
(ੳ) ਬੁੱਢੇ
(ਅ) ਜਵਾਨ
(ਇ) ਫ਼ੌਜੀ
(ਸ) ਸਾਬਕਾ ਫ਼ੌਜੀ ।
ਉੱਤਰ :
ਸਾਬਕਾ ਫ਼ੌਜੀ ।

PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

II. ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ।

ਡਾਕ ਵਾਲੀ ਥੈਲੀ ਖੁੱਲ੍ਹਣ ਤੇ ਸੈਂਕੜੇ ਚਿੱਠੀਆਂ ਦਾ ਢੇਰ ਲੱਗ ਜਾਂਦਾ । ਉਡੀਕ ਕਰ ਰਹੇ ਲੋਕ ਬੜੀ ਉਤਸੁਕਤਾ ਨਾਲ ਦੁਆਲੇ ਘੇਰਾ ਘੱਤ ਲੈਂਦੇ । ਵੱਖ-ਵੱਖ ਪਿੰਡਾਂ ਦੀ ਡਾਕ ਛਾਂਟੀ ਹੋਣ ਤੱਕ ਉਸ ਸਾਹ ਰੋਸ ਕੇ ਖੜੇ ਰਹਿੰਦੇ । ਜਿਹੜੇ ਲੋਕ ਡਾਕਖਾਨੇ ਨਾ ਪਹੁੰਚ ਸਕਦੇ, ਉਹ ਰਾਹ-ਵਾਟੇ ਡਾਕੀਏ ਨੂੰ ਚਿੱਠੀ-ਪੱਤਰ ਬਾਰੇ ਪੁੱਛਦੇ । ਬਾਕੀਆਂ ਵਾਂਗ ਡਾਕੀਆ ਉਨ੍ਹਾਂ ਲਈ ਵੀ ਇੱਕ ਅਹਿਮ ਵਿਅਕਤੀ ਅਤੇ ਸਤਿਕਾਰ ਦਾ ਪਾਤਰ ਸੀ । ਪਿੰਡ ਵਿਚ ਪੰਚਾਇਤੀ ਟੈਲੀਫੂਨਟਾਵਰ ਲਾਏ ਗਏ 1 ਲੋਕਾਂ ਨੇ ਖੁਸ਼ੀ ਮਨਾਈ । ਇਕ ਪਿੰਡ ਦੀ ਪੰਚਾਇਤ ਦੇ ਇਕ ਟੈਲੀਫੂਨ ਨਾਲ ਕਿੱਥੇ ਗੱਲ ਬਣਨੀ ਸੀ । ਉਹ ਵੀ ਲੰਬੇ ਡਾਗ ਚੱਲਦੇ ! ਚਿੱਠੀਆਂ ਦਾ ਸਿਲਸਿਲਾ ਚੱਲਦਾ ਰਿਹਾ । ਕੁੱਝ ਸਾਲਾਂ ਬਾਅਦ ਸੜਕ ਦੇ ਨਾਲ-ਨਾਲ ਡੂੰਘੀਆਂ ਖਾਈਆਂ ਪਿੰਡਾਂ ਵੱਲ ਨੂੰ ਪੁੱਟੀਆਂ ਜਾਣੀਆਂ ਸ਼ੁਰੂ ਹੋਈਆਂ, ਜੋ ਕੁੱਝ ਦਿਨਾਂ ਵਿੱਚ ਹੀ ਪਿੰਡਾਂ ਦੀਆਂ ਫਿਰਨੀਆਂ ਦੁਆਲੇ ਘੁੰਮਦੀਆਂ ਹੋਈਆਂ ਪਿੰਡ ਵਿਚ ਜਾ ਵੜੀਆਂ । ਫਿਰ ਮਹੱਲਿਆਂ ਦੀਆਂ ਗਲੀਆਂ ਵੱਲ ਨੂੰ ਇਸ ਦੀਆਂ ਸ਼ਾਖਾਵਾਂ ਫੁੱਟ ਪਈਆਂ । ਤਾਰਾਂ ਵਿਛੀਆਂ । ਪਿੰਡਾਂ ਵਿਚ ਹੈਲੋ-ਹੈਲੋ ਸ਼ੁਰੂ ਹੋ ਗਈ । ਚਿੱਠੀਆਂ, ਖ਼ਬਰਾਂ ਅਤੇ ਜ਼ਰੂਰੀ ਕਾਗ਼ਜ਼ਾਤ ਦੇਸ਼-ਵਿਦੇਸ਼ ਤੱਕ ਭੇਜਣ ਲਈ ਫ਼ੈਕਸ ਦੀ ਸਹੂਲਤ ਸ਼ਹਿਰਾਂ ਤੋਂ ਹੁੰਦੀ ਹੋਈ ਛੋਟੇ ਕਸਬਿਆਂ ਤੱਕ ਵੀ ਪਹੁੰਚ ਗਈ । ਪਿੰਡਾਂ ਵਿਚਲੇ ਐੱਸ. ਟੀ. ਡੀ.gਥਾਂ ‘ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ । ਡਾਕ ਵਾਲੀ ਥੈਲੀ ਵਿੱਚ ਚਿੱਠੀਆਂ ਦੀ ਗਿਣਤੀ ਲਗਾਤਾਰ ਘਟਣ ਲੱਗੀ । ਰਹਿੰਦੀ ਕਸਰ ਮੋਬਾਈਲ ਅਤੇ ਇੰਟਰਨੈੱਟ ਸੇਵਾ ਨੇ ਕੱਢ ਦਿੱਤੀ । ਬਿਜਲਈ ਚਿੱਠੀਆਂ (ਈ-ਮੇਲ) ਦਾ ਜ਼ਮਾਨਾ ਆ ਗਿਆ । ਸੋਸ਼ਲ-ਮੀਡੀਏ ਨੇ ਤਾਂ ਚਿੱਠੀਆਂ ਵਾਲੇ ਲੰਮੇ ਸਫ਼ਰ ਨੂੰ ਸਕਿੰਟਾਂ ਵਿੱਚ ਤਬਦੀਲ ਕਰ ਕੇ ਨੇੜੇ ਲੈ ਆਂਦਾ ਹੈ । ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ । ਬਦਲਾਅ ਨੂੰ ਕਬੂਲ ਕੇ ਹੀ ਸਮੇਂ ਦੇ ਹਾਣੀ ਬਣਿਆ ਆ ਸਕਦਾ ਹੈ ।

ਪ੍ਰਸ਼ਨ 1.
ਡਾਕ ਵਾਲੀ ਥੈਲੀ ਖੁੱਲਣ ਤੇ ਉਸ ਵਿਚੋਂ ਕੀ ਨਿਕਲਦਾ ?
(ਉ) ਸੈਂਕੜੇ ਚਿੱਠੀਆਂ
(ਅ) ਸੈਂਕੜੇ ਪਾਰਸਲ
(ਈ) ਮਨੀਆਰਡਰ
(ਸ) ਤਾਰਾਂ ।
ਉੱਤਰ :
ਸੈਂਕੜੇ ਚਿੱਠੀਆਂ ।

ਪ੍ਰਸ਼ਨ 2.
ਕੌਣ ਡਾਕ ਵਿਚੋਂ ਨਿਕਲੀਆਂ ਚਿੱਠੀਆਂ ਦੁਆਲੇ ਘੇਰਾ ਘੱਤ ਲੈਂਦੇ ?
(ਉ) ਚਿੱਠੀਆਂ ਉਡੀਕ ਰਹੇ ਲੋਕ
(ਅ) ਤਮਾਸ਼ਾ ਦੇਖਣ ਵਾਲੇ
(ਈ ਡਾਕ ਵੰਡਣ ਵਾਲੇ
(ਸ) ਚਿੱਠੀਆਂ ਖ਼ਰੀਦਣ ਵਾਲੇ ।
ਉੱਤਰ :
ਚਿੱਠੀਆਂ ਉਡੀਕ ਰਹੇ ਲੋਕ ।

ਪ੍ਰਸ਼ਨ 3.
ਚਿੱਠੀਆਂ ਉਡੀਕਦੇ ਲੋਕਾਂ ਲਈ ਸਤਿਕਾਰ ਦਾ ਪਾਤਰ ਕਿਹੜਾ ਵਿਅਕਤੀ ਸੀ ?
(ਉ) ਦੁਕਾਨਦਾਰ
(ਅ) ਡਾਕੀਆ
(ਈ) ਚੌਕੀਦਾਰ
(ਸ) ਸ਼ਾਹੂਕਾਰ ।
ਉੱਤਰ :
ਡਾਕੀਆ ।

ਪ੍ਰਸ਼ਨ 4.
ਪਿੰਡਾਂ ਵਿਚ ਕਿਹੜੇ ਟੈਲੀਫ਼ੋਨ-ਟਾਵਰ ਲੱਗੇ ?
(ਉ) ਸਰਕਾਰੀ
(ਅ) ਪੰਚਾਇਤੀ
(ਈ) ਘਰੇਲੂ
(ਸ) ਭਾਈਚਾਰਕ ।
ਉੱਤਰ :
ਪੰਚਾਇਤੀ ।

PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

ਪ੍ਰਸ਼ਨ 5.
ਪਿੰਡਾਂ ਵਿਚ ਕਿੰਨੇ ਟੈਲੀਫ਼ੋਨਾਂ ਨਾਲ ਗੱਲ ਨਹੀਂ ਸੀ ਬਣਦੀ ?
(ੳ) ਇੱਕ
(ਅ) ਦੋ
(ਈ) ਤਿੰਨ
(ਸ) ਘਰ-ਘਰ ॥
ਉੱਤਰ :
ਇੱਕ ।

ਪ੍ਰਸ਼ਨ 6.
ਪਿੰਡਾਂ ਵਿਚ ਡੂੰਘੀਆਂ ਖਾਈਆਂ ਪੁੱਟ ਕੇ ਕੀ ਹੋਇਆ ?
(ਉ) ਤਾਰਾਂ ਵਿਛੀਆਂ
(ਅ) ਤਾਰਾਂ ਪੁੱਟੀਆਂ
(ਈ) ਤਾਰਾਂ ਸੁੱਟੀਆਂ
(ਸ) ਤਾਰਾਂ ਵੰਡੀਆਂ ।
ਉੱਤਰ :
ਤਾਰਾਂ ਵਿਛੀਆਂ ।

ਪ੍ਰਸ਼ਨ 7.
ਚਿੱਠੀਆਂ, ਖ਼ਬਰਾਂ ਤੇ ਜ਼ਰੂਰੀ ਕਾਗਜ਼ਾਤ ਦੇਸ਼-ਵਿਦੇਸ਼ ਭੇਜਣ ਲਈ ਕਿਹੜੀ ਸਹੂਲਤ ਪਿੰਡਾਂ ਤੇ ਸ਼ਹਿਰਾਂ ਤਕ ਪਹੁੰਚ ਗਈ ?
(ਉ) ਡਾਕ ਦੀ
(ਅ) ਫੈਕਸ ਦੀ
(ਈ) ਟੈਲੀਪ੍ਰੈਟਰ ਦੀ
(ਸ) ਤਾਰ ਦੀ ।
ਉੱਤਰ :
ਫ਼ੈਕਸ ਦੀ ।

ਪ੍ਰਸ਼ਨ 8.
ਕਿਹੜੀਆਂ ਸੇਵਾਵਾਂ ਆਉਣ ਨਾਲ ਡਾਕ ਵਾਲੀ ਥੈਲੀ ਵਿਚ ਚਿੱਠੀਆਂ ਦੀ ਗਿਣਤੀ ਬਹੁਤ ਹੀ ਘਟ ਗਈ ?
(ਉ) ਮੋਬਾਈਲ ਤੇ ਇੰਟਰਨੈੱਟ
(ਅ) ਫੈਕਸ
(ਈ) ਤਾਰ
(ਸ) ਟੈਲੀਬ੍ਰਿਟਰ ।
ਉੱਤਰ :
ਮੋਬਾਈਲ ਤੇ ਇੰਟਰਨੈੱਟ ।

PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

ਪ੍ਰਸ਼ਨ 9.
ਕਿਹੜੀ ਸੇਵਾ ਨੇ ਚਿੱਠੀਆਂ ਦੇ ਲੰਮੇ ਸਫ਼ਰ ਨੂੰ ਸਕਿੰਟਾਂ ਵਿੱਚ ਬਦਲ ਦਿੱਤਾ ?
(ਉ) ਡਾਕ
(ਆ) ਤਾਰ
(ਇ) ਸੋਸ਼ਲ ਮੀਡੀਆ
(ਸ) ਟੈਲੀਬ੍ਰਿਟਰ ।
ਉੱਤਰ :
ਸੋਸ਼ਲ ਮੀਡੀਆ ।

ਪ੍ਰਸ਼ਨ 10.
ਅਸੀਂ ਕੀ ਕਬੂਲ ਕਰ ਕੇ ਸਮੇਂ ਦੇ ਹਾਣੀ ਬਣ ਸਕਦੇ ਹਾਂ ?
(ੳ) ਇਕਸਾਰਤਾ
(ਅ) ਬਦਲਾਅ
(ਇ) ਇਕਸੁਰਤਾ
(ਸ) ਆਧੁਨਿਕਤਾ ।
ਉੱਤਰ :
ਬਦਲਾਅ ।

ਔਖੇ ਸ਼ਬਦਾਂ ਦੇ ਅਰਥ :

ਖ਼ਬਰਸਾਰ-ਖ਼ਬਰ, ਸੁਖ-ਸਾਂਦ । ਅਲਵਿਦਾ-ਵਿਦਾਇਗੀ ॥ ਅਕਸਰ-ਆਮ ਕਰਕੇ । ਤਾਂਤਾ ਲਗਣਾ-ਇਕ ਤੋਂ ਮਗਰੋਂ ਦੂਸਰੇ ਦਾ ਲਗਾਤਾਰ ਆਉਣਾ । ਪਰਿਵਾਰਕ-ਟੱਬਰ ਦੇ । ਲੂੰਹਦੀ-ਸਾੜਦੀ । ਸਿਲਸਿਲਾ-ਪ੍ਰਵਾਹ, ਲੜੀਦਾਰ ਕਰਮ । ਦੁਆਸਲਾਮ-ਸ਼ੁੱਭ ਇੱਛਾ, ਨਮਸਕਾਰ । ਸਾਹ ਰੋਕ ਕੇ-ਬੇਸਬਰੇ ਹੋ ਕੇ । ਸੁਵਿਧਾ-ਸਹੁਲਤ ! ਜ਼ਰੀਆ-ਸਾਧਨ । ਅਹਿਮੀਅਤ-ਮਹੱਤਤਾ । ਉਤਸੁਕਤਾ-ਤੀਬਰਤਾ, ਅੱਗੇ ਜਾਣਨ ਦੀ ਇੱਛਾ । ਘੇਰਾ ਘੱਤ ਲੈਂਦੇ-ਘੇਰਾ ਬਣਾ ਲੈਂਦੇ । ਲੰਝੇ ਡੰਗ-ਲੰਝੇ ਡੰਗ, ਇਕ ਵੇਲਾ ਛੱਡ ਕੇ । ਕਬੂਲਮਨਜ਼ੂਰ ।

ਸਮੇਂ-ਸਮੇਂ ਦੀ ਗੱਲ Summary

ਸਮੇਂ-ਸਮੇਂ ਦੀ ਗੱਲ ਪਾਠ ਦਾ ਸਾਰ

ਕਦੇ ਸਮਾਂ ਸੀ ਜਦੋਂ ਮਾਂ ਆਪਣੇ ਪੁੱਤਰ ਨੂੰ ਅਲਵਿਦਾ ਕਹਿੰਦਿਆਂ ਇਹ ਜ਼ਰੂਰ ਆਖਦੀ ਕਿ ਉਹ ਪਹੁੰਚ ਕੇ ਚਿੱਠੀ ਲਿਖ ਦੇਵੇ । ਇਹ ਉਹ ਸਮਾਂ ਸੀ, ਜਦੋਂ ਪਿੰਡਾਂ ਵਿਚ ਡਾਕਖ਼ਾਨਿਆਂ ਵਿਚ ਬਹੁਤ ਭੀੜ ਹੁੰਦੀ ਸੀ । ਆਮ ਦੁਕਾਨਾਂ ਵਿਚ ਡਾਕਖ਼ਾਨਿਆਂ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਹੁੰਦੀਆਂ ਸਨ । ਡਾਕਖ਼ਾਨੇ ਦਾ ਕੰਮ ਸਵੇਰੇ ਤੇ ਸ਼ਾਮ ਵੇਲੇ ਚਲਦਾ ਸੀ । ਸ਼ਾਮ ਵੇਲੇ ਡਾਕ ਦੀ ਉਡੀਕ ਕਰਨ ਵਾਲਿਆਂ ਦਾ ਤਾਂਤਾ ਲਗ ਜਾਂਦਾ ਸੀ । ਸ਼ਾਮ ਵੇਲੇ ਡਾਕ ਦੀ ਉਡੀਕ ਕਰਨ ਵਾਲਿਆਂ ਵਿਚ ਫ਼ੌਜੀਆਂ ਦੇ ਬਜ਼ੁਰਗ ਬਾਪ, ਬੱਚੇ ਤੇ ਵਿਦੇਸ਼ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਹੁੰਦੇ ।

ਡਾਕ ਉਡੀਕਣ ਵਾਲਿਆਂ ਵਿਚ ਭਿੰਨ-ਭਿੰਨ ਵਿਸ਼ਿਆਂ ਉੱਤੇ ਗੱਲਾਂ ਛਿੜ ਪੈਂਦੀਆਂ । ਇਨ੍ਹਾਂ ਵਿਚ 1965 ਤੇ 71 ਦੀਆਂ ਲੜਾਈਆਂ ਦਾ ਵਰਣਨ ਵੀ ਹੁੰਦਾ । ਡਾਕ ਆਉਣ ‘ਤੇ ਜਿਨ੍ਹਾਂ ਨੂੰ ਆਪਣੇ ਸੰਬੰਧੀਆਂ ਦੀਆਂ ਚਿੱਠੀਆਂ ਮਿਲ ਜਾਂਦੀਆਂ, ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ । ਬਾਕੀ ਅਗਲੇ ਦਿਨ ਦੀ ਆਸ ਲਾ ਕੇ ਘਰਾਂ ਨੂੰ ਪਰਤ ਜਾਂਦੇ !

ਡਾਕ ਦੀ ਲਿਖਾ-ਪੜੀ ਦਾ ਕੰਮ ਦੁਕਾਨ ਦੇ ਲਾਲਾ ਜੀ ਹੀ ਕਰਦੇ ਸਨ । ਤਿੰਨ-ਤਿੰਨ ਚਾਰਚਾਰ ਪਿੰਡਾਂ ਦੀ ਡਾਕ ਵੰਡਣ ਦੀ ਜ਼ਿੰਮੇਵਾਰੀ ਡਾਕੀਆਂ ਨਿਭਾਉਂਦਾ । ਪਹਿਲਾਂ-ਪਹਿਲ ਡਾਕੀਏ ਡਾਕ ਵੰਡਣ ਲਈ ਪੈਦਲ ਹੀ ਜਾਂਦੇ ਸਨ । ਫਿਰ ਇਹ ਕੰਮ ਸਾਈਕਲਾਂ ਉੱਤੇ ਹੋਣ ਲੱਗ ਪਿਆ । ਲੋਕ ਇਨ੍ਹਾਂ ਨੂੰ ਦੁਆ-ਸਲਾਮ ਕਰਨਾ ਨਾ ਭੁੱਲਦੇ ਤੇ ਆਪਣੀਆਂ ਚਿੱਠੀਆਂ ਬਾਰੇ ਪੁੱਛਦੇ । ਚਿੱਠੀ ਨੂੰ ਅੱਧੀ ਮੁਲਾਕਾਤ ਸਮਝਿਆ ਜਾਂਦਾ । ਬਾਹਰਲੇ ਮੁਲਕ ਤੋਂ ਆਏ ਅਲੱਗ ਪਛਾਣ ਵਾਲੇ ਵਿਦੇਸ਼ੀ ਲਿਫ਼ਾਫ਼ੇ ਨੂੰ ਦੇਖ ਕੇ ਪੂਰੇ ਪਰਿਵਾਰ ਨੂੰ ਚਾਅ ਚੜ੍ਹ ਜਾਂਦਾ । ਸਕੂਲਾਂ ਵਿਚ ਪੜ੍ਹਦੇ ਬੱਚੇ ਕਈ-ਕਈ ਵਾਰ ਚਿੱਠੀਆਂ ਪੜ੍ਹ ਕੇ ਬਜ਼ੁਰਗਾਂ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਣਾਉਂਦੇ । ਕਈਆਂ ਪੁਰਾਣੇ ਬੰਦਿਆਂ ਨੇ ਚਿੱਠੀਆਂ ਅਜੇ ਤਕ ਸੰਭਾਲ ਕੇ ਰੱਖੀਆਂ ਹੋਈਆਂ ਹਨ ।

PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

ਪਿੰਡਾਂ ਵਿਚ ਸਾਹਿਤ ਦੇ ਸ਼ਕੀਨਾਂ ਲਈ ਡਾਕ ਦੀ ਵਿਸ਼ੇਸ਼ ਮਹੱਤਤਾ ਹੁੰਦੀ । ਵੱਖ-ਵੱਖ ਰਸਾਲੇ ਤੇ ਹੋਰ ਸਾਹਿਤਕ ਸਾਮਗਰੀ ਉਨ੍ਹਾਂ ਤਕ ਡਾਕ ਰਾਹੀਂ ਹੀ ਪਹੁੰਚਦੀ ਸੀ । ਕਈ ਵਾਰੀ ਜਦੋਂ ਡਾਕੀਏ ਨੂੰ ਪਹੁੰਚਣ ਵਿਚ ਦੇਰ ਹੋ ਜਾਂਦੀ, ਤਾਂ ਸਾਰੇ ਕਾਹਲੇ ਤੇ ਬੇਸਬਰੇ ਹੋ ਜਾਂਦੇ, ਪਰ ਡਾਕੀਏ ਦੇ ਦੇਰ ਨਾਲ ਪਹੁੰਚਣ ਤੇ ਉਸਨੂੰ ਕੋਈ ਕੁੱਝ ਨਾ ਕਹਿੰਦਾ ।

ਡਾਕ ਵਾਲੀ ਥੈਲੀ ਖੁੱਲਣ ’ਤੇ ਚਿੱਠੀਆਂ ਦਾ ਢੇਰ ਲੱਗ ਜਾਂਦਾ । ਵੱਖ-ਵੱਖ ਪਿੰਡਾਂ ਦੀ ਡਾਕ ਦੀ ਛਾਂਟੀ ਹੋਣ ਤਕ ਸਾਰੇ ਬੇਸਬਰੇ ਹੋਏ ਰਹਿੰਦੇ । ਜਿਹੜੇ ਲੋਕ ਡਾਕਖ਼ਾਨੇ ਨਾ ਪਹੁੰਚ ਸਕਦੇ, ਉਹ ਰਾਹ-ਵਾਟੇ ਡਾਕੀਏ ਨੂੰ ਡਾਕ ਬਾਰੇ ਪੁੱਛਦੇ । ਫਿਰ ਸਮਾਂ ਆਇਆ । ਪਿੰਡਾਂ ਵਿਚ ਪੰਚਾਇਤੀ ਟੈਲੀਫ਼ੋਨ ਟਾਵਰ ਲਾਏ ਗਏ । ਇਕ ਪਿੰਡ ਵਿਚ ਪੰਚਾਇਤ ਦੇ ਇਕ ਟੈਲੀਫ਼ੋਨ ਨਾਲ ਜਿੱਥੇ ਗੱਲ ਬਣਦੀ ਸੀ ? ਚਿੱਠੀਆਂ ਦਾ ਸਿਲਸਿਲਾ ਵੀ ਨਾਲ-ਨਾਲ ਚਲਦਾ ਰਿਹਾ ।

ਕੁੱਝ ਸਾਲਾਂ ਮਗਰੋਂ ਸੜਕਾਂ ਦੁਆਲੇ ਤੇ ਗਲੀਆਂ ਵਿਚ ਖਾਈਆਂ ਪੁੱਟ ਕੇ ਟੈਲੀਫ਼ੋਨ ਦੀਆਂ ਤਾਰਾਂ ਵਿਛਾ ਦਿੱਤੀਆਂ ਗਈਆਂ । ਪਿੰਡਾਂ ਵਿਚ ਟੈਲੀਫ਼ੋਨ ਲੱਗ ਗਏ । ਚਿੱਠੀਆਂ, ਖ਼ਬਰਾਂ ਤੇ ਹੋਰ ਜ਼ਰੂਰੀ ਕਾਗਜ਼ਾਤ ਭੇਜਣ ਲਈ ਫੈਕਸ ਦੀ ਸਹੂਲਤ ਵੀ ਸ਼ਹਿਰਾਂ ਤੋਂ ਛੋਟੇ ਕਸਬਿਆਂ ਵਿਚ ਸ਼ੁਰੂ ਹੋ ਗਈ । ਪਿੰਡਾਂ ਵਿਚ ਐੱਸ. ਟੀ. ਡੀ. ਬੂਥ ਬਣ ਗਏ । ਡਾਕ ਵਾਲੀ ਥੈਲੀ ਵਿਚ ਚਿੱਠੀਆਂ ਦੀ ਗਿਣਤੀ ਘਟਣ ਲੱਗੀ । ਰਹਿੰਦੀ ਕਸਰ ਮੋਬਾਈਲ ਫੋਨ ਤੇ ਇੰਟਰਨੈੱਟ ਨੇ ਕੱਢ ਦਿੱਤੀ । ਈ-ਮੇਲ ਦਾ ਜ਼ਮਾਨਾ ਆ ਗਿਆ । ਸੋਸ਼ਲ ਮੀਡੀਆ ਨੇ ਚਿੱਠੀਆਂ ਦੇ ਲੰਮੇ ਸਫ਼ਰ ਨੂੰ ਸਕਿੰਟਾਂ ਵਿਚ ਬਦਲ ਦਿੱਤਾ । ਸਮਾਂ ਆਪਣੀ ਚਾਲ ਚਲਦਾ ਜਾਂਦਾ ਹੈ । ਇਸ ਬਦਲਾਅ ਨੂੰ ਕਬੂਲ ਕਰ ਕੇ ਅਸੀਂ ਇਸਦੇ ਹਾਣੀ ਬਣ ਸਕਦੇ ਹਾਂ ।

PSEB 8th Class Punjabi Solutions Chapter 25 ਘਰ ਦਾ ਜਿੰਦਰਾ

Punjab State Board PSEB 8th Class Punjabi Book Solutions Chapter 25 ਘਰ ਦਾ ਜਿੰਦਰਾ Textbook Exercise Questions and Answers.

PSEB Solutions for Class 8 Punjabi Chapter 25 ਘਰ ਦਾ ਜਿੰਦਰਾ

(i) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਿਧਿਮਾ ਟਿਫ਼ਨ ਵਿੱਚ ਬਿਸਕੁਟ ਕਿਉਂ ਲੈ ਕੇ ਆਈ ਸੀ ?
ਉੱਤਰ :
ਰਿਧਿਮਾ ਦੀ ਮੰਮੀ ਬਿਮਾਰ ਸੀ, ਜਿਸ ਕਰਕੇ ਘਰ ਵਿਚ ਰੋਟੀ ਨਹੀਂ ਸੀ ਪੱਕੀ, ਤੇ ਉਹ ਰੋਟੀ ਦੀ ਥਾਂ ਟਿਫ਼ਨ ਵਿਚ ਕੇਵਲ ਬਿਸਕੁਟ ਲੈ ਕੇ ਹੀ ਆਈ ਸੀ ।

ਪ੍ਰਸ਼ਨ 2.
ਗੁਰਸਿਮਰ ਦੇ ਦਾਦੀ ਜੀ ਉਸ ਨੂੰ ਖਾਣ ਲਈ ਕੀ-ਕੀ ਬਣਾ ਕੇ ਦਿੰਦੇ ਹਨ ?
ਉੱਤਰ :
ਗੁਰਸਿਮਰ ਦੇ ਦਾਦੀ ਜੀ ਉਸਦੇ ਮੰਮੀ ਦੇ ਬਿਮਾਰ ਹੋਣ ‘ਤੇ ਉਸ ਲਈ ਰੋਟੀ ਤਿਆਰ ਕਰ ਦਿੰਦੇ ਹਨ । ਉਹ ਉਸਨੂੰ ਚੂਰੀ ਵੀ ਬਣਾ ਦਿੰਦੇ ਹਨ ਤੇ ਗੁਲਗੁਲੇ ਵੀ ਪਕਾ ਦਿੰਦੇ ਹਨ । ਸਾਉਣ ਮਹੀਨੇ ਵਿਚ ਉਹ ਉਸ ਲਈ ਖੀਰ-ਪੂੜੇ ਵੀ ਬਣਾ ਦਿੰਦੇ ਹਨ ;

ਪ੍ਰਸ਼ਨ 3.
ਸਾਨੀਆ ਦੇ ਮੰਮੀ-ਪਾਪਾ ਨੇ ਬਦਲੀ ਕਿਉਂ ਕਰਵਾਈ ਸੀ ?
ਉੱਤਰ :
ਸਾਨੀਆ ਦੇ ਨਾਨਾ-ਨਾਨੀ ਉਸਦੀ ਮਾਸੀ ਦੇ ਵਿਆਹ ਮਗਰੋਂ ਉਦਾਸ ਰਹਿਣ ਲੱਗ ਪਏ ਸਨ । ਇਕ ਵਾਰ ਨਾਨਾ ਜੀ ਬਹੁਤ ਬਿਮਾਰ ਹੋ ਗਏ । ਸਾਨੀਆ ਦੇ ਮਾਤਾ-ਪਿਤਾ ਨੇ ਉਨ੍ਹਾਂ ਦੀ ਦੇਖਭਾਲ ਲਈ ਉੱਥੋਂ ਦੀ ਬਦਲੀ ਕਰਵਾ ਲਈ ਤੇ ਉਨ੍ਹਾਂ ਦੇ ਨਾਲ ਰਹਿਣ ਲੱਗੇ ।

ਪ੍ਰਸ਼ਨ 4.
ਅਧਿਆਪਕ ਅਮਿਤੋਜ ਜੀ ਨੇ ਸਵੇਰ ਦੀ ਸਭਾ ਵਿੱਚ ਕਿਸ ਵਿਸ਼ੇ ‘ਤੇ ਭਾਸ਼ਨ ਦਿੱਤਾ ?
ਉੱਤਰ :
ਅਮਿਤੋਜ ਜੀ ਨੇ “ਘਰ ਵਿਚ ਬਜ਼ੁਰਗਾਂ ਦੀ ਲੋੜ’ ਵਿਸ਼ੇ ਉੱਤੇ ਭਾਸ਼ਨ ਦਿੱਤਾ ।

PSEB 8th Class Punjabi Solutions Chapter 25 ਘਰ ਦਾ ਜਿੰਦਰਾ

ਪ੍ਰਸ਼ਨ 5.
ਵਿਸ਼ਵਜੀਤ ਕੀ ਚਾਹੁੰਦਾ ਹੈ ?
ਉੱਤਰ :
ਵਿਸ਼ਵਜੀਤ ਚਾਹੁੰਦਾ ਹੈ ਕਿ ਉਸਦੇ ਦਾਦਾ-ਦਾਦੀ ਪਿੰਡ ਦੀ ਥਾਂ ਸ਼ਹਿਰ ਵਿਚ ਉਨ੍ਹਾਂ ਦੇ ਸਹੂਲਤਾਂ ਵਾਲੇ ਘਰ ਵਿਚ ਰਹਿਣ ।

ਪ੍ਰਸ਼ਨ 6.
ਸਾਂਝੇ ਟੱਬਰਾਂ ਦੀ ਵੱਖਰੀ ਸ਼ਾਨ ਕਿਉਂ ਹੁੰਦੀ ਹੈ ?
ਉੱਤਰ :
ਸਾਂਝੇ ਟੱਬਰਾਂ ਦੀ ਸ਼ਾਨ ਇਸ ਕਾਰਨ ਵੱਖਰੀ ਹੁੰਦੀ ਹੈ ਕਿ ਇਕ ਤਾਂ ਘਰ ਵਿਚ ਇਕੱਲਤਾ ਨਹੀਂ ਹੁੰਦੀ, ਦੁਜੇ ਬਜ਼ੁਰਗਾਂ ਦੇ ਬੈਠਿਆਂ ਘਰ ਨੂੰ ਜਿੰਦਰਾ ਲਾਉਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਹੀ ਬੱਚਿਆਂ ਨੂੰ ਕੈਚ ਵਿਚ ਦੂਸਰਿਆਂ ਦੇ ਆਸਰੇ ਛੱਡਣ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 7.
ਇਸ ਇਕਾਂਗੀ ਵਿੱਚ ਘਰ ਦਾ ਜਿੰਦਰਾ ਕਿਨ੍ਹਾਂ ਨੂੰ ਕਿਹਾ ਗਿਆ ਹੈ ?
ਉੱਤਰ :
ਬਜ਼ੁਰਗ ਮਾਪਿਆਂ ਨੂੰ ।

(ii) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਵਾਕਾਂ ਵਿੱਚ ਵਰਤੋ :
ਖੀਰ-ਪੂੜੇ, ਸੁਆਦ, ਸੰਭਾਲ, ਜੁੰਮੇਵਾਰੀ, ਸਮੱਸਿਆ, ਰੌਣਕ, ਕੈਚ ।
ਉੱਤਰ :
1. ਖੀਰ-ਪੂੜੇ (ਇਕ ਪਕਵਾਨ) – ਪੰਜਾਬ ਵਿਚ ਸਾਉਣ ਮਹੀਨੇ ਵਿਚ ਖੀਰ-ਪੂੜੇ ਖਾਧੇ ਜਾਂਦੇ ਹਨ ।
2. ਸੁਆਦ (ਖਾਣ ਦਾ ਆਨੰਦ) – ਅੱਜ ਘਰ ਦੀ ਰੋਟੀ ਖਾਣ ਦਾ ਸੁਆਦ ਆ ਗਿਆ ।
3. ਸੰਭਾਲ (ਸਾਂਭ) – ਆਪਣੀਆਂ ਚੀਜ਼ਾਂ ਸੰਭਾਲ ਕੇ ਰੱਖੋ। ਇਥੇ ਚੋਰ ਬਹੁਤ ਹਨ ।
4. ਜੁੰਮੇਵਾਰੀ (ਜਵਾਬਦੇਹੀ) – ਮੈਨੂੰ ਨਹੀਂ ਪਤਾ ਸੀ ਕਿ ਇਸ ਜਾਇਦਾਦੇ ਦੀ ਸੰਭਾਲ ਦੀ ਚੁੰਮੇਵਾਰੀ ਕਿਸ ਦੀ ਹੈ ।
5. ਸਮੱਸਿਆ (ਮਿਸਲਾ) – ਮੇਰੇ ਕੋਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ ।
6. ਰੌਣਕ (ਚਹਿਲ-ਪਹਿਲ) – ਅੱਜ ਤਿਉਹਾਰ ਕਰਕੇ ਬਜ਼ਾਰ ਵਿਚ ਬਹੁਤ ਰੌਣਕ ਹੈ ।
7. ਕੈਂਚ (ਬੱਚੇ ਸੰਭਾਲਣ ਦੀ ਥਾਂ) – ਨੌਕਰੀ-ਪੇਸ਼ਾ ਮਾਪਿਆਂ ਨੂੰ ਬੱਚੇ ਕੈਚ ਵਿਚ ਰੱਖਣੇ ਪੈਂਦੇ ਹਨ ।

PSEB 8th Class Punjabi Solutions Chapter 25 ਘਰ ਦਾ ਜਿੰਦਰਾ

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ :
(ਸਾਂਝੇ ਟੱਬਰਾਂ, ਮਾਂ-ਬਾਪ, ਬਿਮਾਰ, ਦਾਦਾ-ਦਾਦੀ, ਖੀਰ-ਪੂੜੇ)
(ਉ) ਸਾਉਣ ਦੇ ਮਹੀਨੇ ………… ਵੀ ਉਹ ਹੀ ਬਣਾਉਂਦੇ ਹਨ ।
(ਅ) ਨਾਨਾ ਜੀ ਤਾਂ ਇੱਕ ਵਾਰ ਬਹੁਤ ਜ਼ਿਆਦਾ ………. ਹੋ ਗਏ ਸਨ ।
(ਈ) ਅੱਜ ਤਾਂ ਮੈਨੂੰ ਆਪਣੇ ………….. ਬਹੁਤ ਯਾਦ ਆ ਰਹੇ ਨੇ ।
(ਸ) ………….. ਦੀ ਤਾਂ ਸ਼ਾਨ ਹੀ ਵੱਖਰੀ ਹੁੰਦੀ ਹੈ ।
(ਹ) ਸਾਰੇ ਮਾਪਿਆਂ ਨੂੰ ਚਾਹੀਦੈ ਕਿ ਉਹ ਆਪਣੇ …………… ਨੂੰ ਆਪਣੇ ਨਾਲ ਰੱਖਣ ਅਤੇ ਉਨ੍ਹਾਂ ਦੀ ਸੇਵਾ ਕਰਨ ।
ਉੱਤਰ :
(ੳ) ਸਾਉਣ ਦੇ ਮਹੀਨੇ ਖੀਰ-ਪੂੜੇ ਵੀ ਉਹ ਹੀ ਬਣਾਉਂਦੇ ਹਨ ।
(ਅ) ਨਾਨਾ ਜੀ ਤਾਂ ਇੱਕ ਵਾਰ ਬਹੁਤ ਜ਼ਿਆਦਾ ਬਿਮਾਰ ਹੋ ਗਏ ਸਨ ।
(ਈ) ਅੱਜ ਤਾਂ ਮੈਨੂੰ ਆਪਣੇ ਦਾਦਾ-ਦਾਦੀ ਬਹੁਤ ਯਾਦ ਆ ਰਹੇ ਨੇ ।
(ਸ) ਸਾਂਝੇ ਟੱਬਰਾਂ ਦੀ ਤਾਂ ਸ਼ਾਨ ਹੀ ਵੱਖਰੀ ਹੁੰਦੀ ਹੈ ।
(ਹ) ਸਾਰੇ ਮਾਪਿਆਂ ਨੂੰ ਚਾਹੀਦੈ ਕਿ ਉਹ ਆਪਣੇ ਮਾਂ-ਬਾਪ ਨੂੰ ਆਪਣੇ ਨਾਲ ਰੱਖਣ ਅਤੇ ਉਨ੍ਹਾਂ ਦੀ ਸੇਵਾ ਕਰਨ ।

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਭੁੱਖ – …………. – …………
ਅੱਧੀ ਛੁੱਟੀ – …………. – …………
ਸੁਆਦ – …………. – …………
ਵਿਆਹ – …………. – …………
ਬਜ਼ੁਰਗ – …………. – …………
ਸਹੂਲਤਾਂ – …………. – …………
ਸਮੱਸਿਆ – …………. – …………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਭੁੱਖ – भूख – Hunger
ਅੱਧੀ ਛੁੱਟੀ – अवकाश – Recess
ਸੁਆਦ – स्वाद – Taste
ਵਿਆਹ – विवाह – Marriage
ਬਜ਼ੁਰਗ – बुजुर्ग – Elderly
ਸਹੂਲਤਾਂ – सुविधाएं – Facilities
ਸਮੱਸਿਆ – समस्या – Problem

ਪ੍ਰਸ਼ਨ 4.
ਸਹੀ ਮਿਲਾਣ ਕਰੋ :
ਭੂਆ – ਨਾਨਾ
ਮੰਮੀ – ਮਾਸੜ
ਨਾਨੀ – ਦਾਦਾ
ਦਾਦੀ – ਫੁੱਫੜ
ਮਾਸੀ – ਪਾਪਾ
ਉੱਤਰ :
ਭੂਆ – ਫੁੱਫੜ
ਮੰਮੀ – ਪਾਪਾ
ਨਾਨੀ – ਨਾਨਾ
ਦਾਦੀ – ਦਾਦਾ
ਮਾਸੀ – ਮਾਸੜ

PSEB 8th Class Punjabi Solutions Chapter 25 ਘਰ ਦਾ ਜਿੰਦਰਾ

ਪ੍ਰਸ਼ਨ 5.
ਵਿਦਿਆਰਥੀਆਂ ਵਿੱਚੋਂ ਵੱਖ-ਵੱਖ ਪਾਤਰ ਚੁਣ ਕੇ ਜਮਾਤ ਵਿੱਚ ਇਹ ਇਕਾਂਗੀ ਖਿਡਾਓ ।
ਉੱਤਰ :
ਨੋਟ-ਇਹ ਇਕਾਂਗੀ ਥੋੜ੍ਹੀ ਜਿਹੀ ਮਿਹਨਤ ਨਾਲ ਵਿਦਿਆਰਥੀ ਆਪੇ ਖੇਡ ਸਕਦੇ ਹਨ ।

ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :

(ਉ) “ਮੇਰੇ ਮੰਮੀ ਬਿਮਾਰ ਸਨ ।” (ਨਾਂਵ ਚੁਣੋ)
(ਅ) “ਅੱਜ ਤੂੰ ਪਰੌਂਠਾ ਨਹੀਂ ਲੈ ਕੇ ਆਈ ।” (ਪੜਨਾਂਵ ਚੁਣੋ)
(ਈ) ਮਾਪੇ ਆਪਣੇ ਬੱਚਿਆਂ ਲਈ ਆਪਣਾ ਸਭ ਕੁਝ ਦਾਅ ਤੇ ਲਾ ਦਿੰਦੇ ਹਨ । (ਵਿਸ਼ੇਸ਼ਣ ਚੁਣੋ)
(ਸ) ਮੇਰੇ ਦਾਦੀ ਜੀ ਵੀ ਸਾਡੇ ਕੋਲ ਹੀ ਰਹਿੰਦੇ ਨੇ । (ਕਿਰਿਆ ਚੁਣੋ)
ਉੱਤਰ :
(ੳ) ਮੰਮੀ ।
(ਆ) ਤੂੰ ।
(ਈ) ਆਪਣੇ, ਆਪਣਾ ।
(ਸ) ਰਹਿੰਦੇ ਨੇ ।

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ

ਹੇਠ ਲਿਖੇ ਵਾਰਤਾਲਾਪ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ

ਵਿਸ਼ਵਜੀਤ : ਰਿਧਿਮਾ ! ਅੱਜ ਤੂੰ ਪਰੌਂਠਾ ਨਹੀਂ ਲੈ ਕੇ ਆਈ ?
ਰਿਧਿਮਾ : ਮੇਰੇ ਮੰਮੀ ਬਿਮਾਰ ਸਨ । ਉਨ੍ਹਾਂ ਤੋਂ ਸਵੇਰੇ ਜਲਦੀ ਉੱਠਿਆ ਨਹੀਂ ਗਿਆ ।
ਵੰਦਨਾ : ਅੱਛਾ ! ਤਾਂ ਹੀ ਤੂੰ ਟਿਫ਼ਨ ਵਿਚ ਬਿਸਕੁਟ ਲੈ ਕੇ ਆਈ ਏਂ ।
ਰਿਧਿਮਾ : ਹਾਂ ….. !
ਆਕ੍ਰਿਤੀ : ਰਿਧਿਮਾ, ਅਸੀਂ ਤੈਨੂੰ ਥੋੜ੍ਹੀ-ਥੋੜ੍ਹੀ ਰੋਟੀ ਦੇ ਦਿੰਦੇ ਹਾਂ । ਤੈਨੂੰ ਭੁੱਖ ਲੱਗੀ ਹੋਵੇਗੀ ।
ਸਾਨੀਆ : ਹਾਂ ਰਿਧਿਮਾ, ਤੂੰ ਤਾਂ ਸਵੇਰੇ ਨਾਸ਼ਤਾ ਵੀ ਨਹੀਂ ਕੀਤਾ ਹੋਣਾ ।
ਰਿਧਿਮਾ : ਨਾਸ਼ਤਾ ਤਾਂ ਨਹੀਂ ਕੀਤਾ, ਪਰ ਮੈਂ ਦੁੱਧ ਦਾ ਗਲਾਸ ਪੀ ਕੇ ਆਈ ਹਾਂ ।
ਗੁਰਸਿਮਰ : ‘ਜਦੋਂ ਮੇਰੇ ਮੰਮੀ ਬਿਮਾਰ ਹੁੰਦੇ ਨੇ, ਮੇਰੇ ਦਾਦੀ ਜੀ ਤਿਆਰ ਕਰ ਦਿੰਦੇ ਹਨ ਮੇਰਾ ਟਿਫ਼ਨ– । ਉਂਝ ਵੀ ਉਹ ਮੈਨੂੰ ਕਦੇ ਚੂਰੀ ਕੁੱਟ ਕੇ ਦਿੰਦੇ ਨੇ, ਕਦੇ ਗੁਲਗੁਲੇ ਪਕਾ ਦਿੰਦੇ ਨੇ — । ਸਾਉਣ ਦੇ ਮਹੀਨੇ ਖੀਰ-ਪੂੜੇ ਵੀ ਉਹ ਹੀ ਬਣਾਉਂਦੇ ਹਨ ।
ਸਾਨੀਆ :: ਮੇਰੇ ਵੀ ਨਾਨੀ ਜੀ ਬਣਾ ਦਿੰਦੇ ਨੇ, ‘ਮੇਰੇ ਲਈ ਪਰੌਠੇ ਤੇ ਸਬਜ਼ੀ । । ਉਹ ਗੁੜ ਵਾਲੇ ਮਿੱਠੇ ਚਾਵਲ ਵੀ ਬਹੁਤ ਸੁਆਦ ਬਣਾਉਂਦੇ ਨੇ ।
‘ਆਕ੍ਰਿਤੀ : ਮੇਰੇ ਨਾਨੀ ਜੀ ਵੀ ਆਲੂ ਦੇ ਪਰੌਂਠੇ ਬਹੁਤ ਸੁਆਦ ਬਣਾਉਂਦੇ ਨੇ ॥
‘ਵੰਦਨਾ : ਸਾਨੀਆ, ਤੁਹਾਡੇ ਨਾਨੀ ਜੀ ਤੁਹਾਡੇ ਕੋਲ ਹੀ ਰਹਿੰਦੇ ਹਨ ।
ਸਾਨੀਆ : ਨਹੀਂ, ਅਸੀਂ ਨਾਨੀ ਜੀ ਕੋਲ ਰਹਿੰਦੇ ਹਾਂ । ਮਾਸੀ ਜੀ ਮੇਰੇ ‘ਅਮਰੀਕਾ ਰਹਿੰਦੇ ਨੇ । ਮਾਮਾ ਜੀ ਕੋਈ ਹੈ ਨਹੀਂ …..।

ਪ੍ਰਸ਼ਨ 1.
ਇਹ ਵਾਰਤਾਲਾਪ ਕਿਸੇ ਪਾਠ ਵਿੱਚੋਂ ਲਏ ਗਏ ਹਨ ?
(ੳ) ਆਓ ਕਸੌਲੀ ਚਲੀਏ
(ਅ) ਗਿੱਦੜ ਸਿੰਝੀ
(ਈ) ਘਰ ਦਾ ਜਿੰਦਰਾ
(ਸ) ਸਮੇਂ-ਸਮੇਂ ਦੀ ਗੱਲ ।
ਉੱਤਰ :
ਘਰ ਦਾ ਜਿੰਦਰਾ !

PSEB 8th Class Punjabi Solutions Chapter 25 ਘਰ ਦਾ ਜਿੰਦਰਾ

ਪ੍ਰਸ਼ਨ 2.
ਵਿਸ਼ਵਜੀਤ ਸਭ ਤੋਂ ਪਹਿਲਾਂ ਕਿਸੇ ਨਾਲ ਗੱਲ-ਬਾਤ ਸ਼ੁਰੂ ਕਰਦਾ ਹੈ ?
(ੳ) ਸਾਨੀਆ ਨਾਲ
(ਅ) ਰਿਧਿਮਾ ਨਾਲ
(ਇ) ਵੰਦਨਾ ਨਾਲ
(ਸ) ਆਕ੍ਰਿਤੀ ਨਾਲ ।
ਉੱਤਰ :
ਰਿਧਿਮਾ ਨਾਲ ।

ਪ੍ਰਸ਼ਨ 3.
ਰਿਧਿਮਾ ਦੇ ਟਿਫ਼ਨ ਵਿਚ ਰੋਟੀ ਦੀ ਥਾਂ ਕੀ ਸੀ ?
(ਉ) ਕੇਲੇ
(ਅ) ਕੇਕ
(ਈ) ਬਿਸਕੁਟ
(ਸ) ਪਕੌੜੇ ।
ਉੱਤਰ :
ਬਿਸਕੁਟ ।

ਪ੍ਰਸ਼ਨ 4.
ਰਿਧਿਮਾ ਅੱਜ ਸਵੇਰੇ ਨਾਸ਼ਤੇ ਦੀ ਥਾਂ ਕੀ ਪੀ ਕੇ ਆਈ ਸੀ ?
(ਉ) ਦੁੱਧ
(ਅ) ਜੂਸ
(ਇ) ਲੱਸੀ
(ਸ) ਖਰੜ ।
ਉੱਤਰ :
ਦੁੱਧ

ਪ੍ਰਸ਼ਨ 5.
ਗੁਰਸਿਮਰ ਦੀ ਜੇਕਰ ਮੰਮੀ ਬਿਮਾਰ ਹੁੰਦੀ, ਤਾਂ ਉਸਦੀ ਰੋਟੀ ਕੌਣ ਤਿਆਰ ਕਰਦਾ ਹੈ ?
(ੳ) ਉਸਦੀ ਮਾਸੀ ਜੀ ।
(ਅ) ਉਸਦੀ ਭੂਆ ਜੀ
(ਈ) ਉਸਦੀ ਦਾਦੀ ਜੀ ।
(ਸ) ਉਸਦੀ ਨਾਨੀ ਜੀ ।
ਉੱਤਰ :
ਉਸਦੀ ਦਾਦੀ ਜੀ ।

PSEB 8th Class Punjabi Solutions Chapter 25 ਘਰ ਦਾ ਜਿੰਦਰਾ

ਪ੍ਰਸ਼ਨ 6.
ਸਾਉਣ ਦੇ ਮਹੀਨੇ ਵਿਚ ਗੁਰਸਿਮਰ ਦੇ ਦਾਦੀ ਜੀ ਕੀ ਬਣਾਉਂਦੇ ਹਨ ?
(ਉ) ਕੜਾਹ ਪੂਰੀ
(ਅ) ਖੀਰ-ਪੂੜੇ
(ਈ) ਪਕੌੜੇ
(ਸ) ਜ਼ਰਦਾ !
ਉੱਤਰ :
ਖੀਰ-ਪੂੜੇ ।

ਪ੍ਰਸ਼ਨ 7.
ਸਾਨੀਆ ਦੇ ਘਰ ਕੌਣ ਗੁੜ ਵਾਲੇ ਚੌਲ ਬਹੁਤ ਸੁਆਦ ਬਣਾਉਂਦਾ ਹੈ ?
(ਉ) ਨਾਨੀ ਜੀ
(ਅ) ਦਾਦੀ ਜੀ
(ਇ) ਭੂਆ ਜੀ
(ਸ) ਮਾਸੀ ਜੀ ।
ਉੱਤਰ :
ਨਾਨੀ ਜੀ ।

ਪ੍ਰਸ਼ਨ 8.
ਕਿਸਦੇ ਨਾਨੀ ਜੀ ਬਹੁਤ ਸੁਆਦ ਆਲੂਆਂ ਦੇ ਪਰੌਂਠੇ ਬਣਾਉਂਦੇ ਹਨ ?
(ਉ) ਰਿਧਿਮਾ ਦੇ
(ਅ) ਆਕ੍ਰਿਤੀ ਦੇ
(ੲ) ਵੰਦਨਾ ਦੇ
(ਸ) ਸਾਨੀਆ ਦੇ ।
ਉੱਤਰ :
ਆਕ੍ਰਿਤੀ ਦੇ ।

ਪ੍ਰਸ਼ਨ 9.
ਨਾਨੀ ਜੀ ਕੋਲ ਕੌਣ ਰਹਿੰਦੇ ਸਨ ?
(ਉ) ਰਿਧਿਮਾ ਹੋਰੀਂ
(ਅ) ਸਾਨੀਆ ਹੋਰੀਂ
(ੲ) ਵੰਦਨਾ ਹੋਰੀਂ
(ਸ) ਆਕ੍ਰਿਤੀ ਹੋਰੀਂ !
ਉੱਤਰ :
ਸਾਨੀਆ ਹੋਰੀਂ ।

PSEB 8th Class Punjabi Solutions Chapter 25 ਘਰ ਦਾ ਜਿੰਦਰਾ

ਪੰਜਾਬੀ ਵਿਆਕਰਨ

ਪ੍ਰਸ਼ਨ-ਹੇਠ ਲਿਖੇ ਸ਼ਬਦਾਂ ਵਿਚੋਂ ਸਾਰਥਕ ਸ਼ਬਦ ਪਛਾਣੋ-

ਮਿਹਨਤ – ਨੈਹਿਰ
ਮਨੇਤ – ਆਯਾ
ਵੇਹੜਾ – ਪਰੈਸ
ਅਭਿਆਸ – ਦੁੱਧ
ਗੋਭੀ – ਸ਼ੈਹਰ
ਸੁੰਗਨਾ – ਰੈਹਿੰਦਾ
ਦੋਪੈਹਰ – ਪੀਂਘ
ਸੌਂਹ – ਚੋਲ
ਉੱਤਰ :
ਮਿਹਨਤ, ਅਭਿਆਸ, ਦੁੱਧ, ਗੋਭੀ, ਪੀਂਘ ।

ਔਖੇ ਸ਼ਬਦਾਂ ਦੇ ਅਰਥ :

ਨਾਸ਼ਤਾ-ਸਵੇਰ ਦਾ ਖਾਣਾ ਟਿਫ਼ਨ-ਰੋਟੀ ਲਿਜਾਣ ਵਾਲਾ ਡੱਬਾ । ਗੁਲਗੁਲੇ, ਖੀਰ-ਪੂੜੇ-ਦੇਸੀ ਪਕਵਾਨ । ਡਿਉਟੀ-ਨੌਕਰੀ । ਸਭ ਕੁਝ ਦਾਅ ‘ਤੇ ਲਾਉਣਾਸਭ ਕੁੱਝ ਕੁਰਬਾਨ ਕਰ ਦੇਣਾ । ਪ੍ਰਤੀ-ਵਾਸਤੇ ਚੁੰਮੇਵਾਰੀ-ਜਵਾਬਦੇਹੀ । ਬਿਰਧ-ਆਸ਼ਰਮਬੱਚਿਆਂ ਨੂੰ ਸੰਭਾਲਣ ਦੀ ਥਾਂ । ਕੂਲਰ-ਕਮਰਾ ਠੰਢਾ ਕਰਨ ਵਾਲੀ ਮਸ਼ੀਨ : ਕੈਚ-ਬੱਚਿਆਂ ਦੀ ਸੰਭਾਲ ਦੀ ਜਗਾ ।

ਘਰ ਦਾ ਜਿੰਦਰਾ Summary

ਘਰ ਦਾ ਜਿੰਦਰਾ ਪਾਠ ਦਾ ਸਾਰ

ਅੱਧੀ ਛੁੱਟੀ ਵੇਲੇ ਵਿਸ਼ਵਜੀਤ, ਗੁਰਸਿਮਰ, ਰਿਧਿਮਾ, ਵੰਦਨਾ, ਆਕ੍ਰਿਤੀ ਤੇ ਸਾਨੀਆ ਨੇ ਰੋਟੀ ਖਾਣ ਲਈ ਆਪੋ-ਆਪਣਾ ਟਿਫ਼ਨ ਖੋਲਿਆ । ਅੱਜ ਰਿਧਿ ਪਰੌਂਠਾ ਲੈ ਕੇ ਨਹੀਂ ਸੀ ਆਈ, ਕਿਉਂਕਿ ਉਸਦੀ ਮੰਮੀ ਬਿਮਾਰ ਸੀ । ਉਹ ਕੇਵਲ ਬਿਸਕੁਟ ਲੈ ਕੇ ਹੀ ਆਈ ਸੀ । ਸਵੇਰੇ ਉਹ ਘਰੋਂ ਦੁੱਧ ਪੀ ਕੇ ਹੀ ਸਕੂਲ ਆਈ ਸੀ । ਇਹ ਜਾਣ ਕੇ ਗੁਰਸਿਮਰ ਨੇ ਦੱਸਿਆ ਕਿ ਜਦੋਂ ਉਸਦੇ ਮੰਮੀ ਬਿਮਾਰ ਹੁੰਦੇ ਹਨ, ਤਾਂ ਉਸਦੇ ਦਾਦੀ ਜੀ ਉਸਦਾ ਟਿਫ਼ਨ ਤਿਆਰ ਕਰ ਦਿੰਦੇ ਹਨ । ਉਹ ਕਦੇ ਉਸਨੂੰ ਚੁਰੀ ਵੀ ਕੁੱਟ ਦਿੰਦੇ ਹਨ ਤੇ ਗੁਲਗੁਲੇ ਵੀ ਬਣਾ ਦਿੰਦੇ ਹਨ । ਸਾਉਣ ਦੇ ਮਹੀਨੇ ਵਿਚ ਉਹ ਖੀਰ-ਪੂੜੇ ਵੀ ਬਣਾ ਦਿੰਦੇ ਹਨ ।

ਸਾਨੀਆ ਨੇ ਦੱਸਿਆ ਕਿ ਉਸਦੇ ਲਈ ਵੀ ਉਸਦੇ ਨਾਨੀ ਜੀ ਪਰੌਠੇ ਤੇ ਸਬਜ਼ੀ ਬਣਾ ਦਿੰਦੇ ਹਨ । ਉਹ ਗੁੜ ਵਾਲੇ ਚਾਵਲ ਵੀ ਬੜੇ ਸੁਆਦ ਬਣਾਉਂਦੇ ਹਨ । ਆਕ੍ਰਿਤੀ ਨੇ ਦੱਸਿਆ ਕਿ ਉਸਦੇ ਨਾਨੀ ਜੀ ਵੀ ਆਲੂਆਂ ਦੇ ਪਰੌਂਠੇ ਬਹੁਤ ਸੁਆਦ ਬਣਾਉਂਦੇ ਹਨ ।

ਵੰਦਨਾ ਦੇ ਪੁੱਛਣ ਤੇ ਸਾਨੀਆ ਨੇ ਦੱਸਿਆ ਕਿ ਉਸਦੇ ਨਾਨਾ ਤੇ ਨਾਨੀ ਜੀ ਉਸਦੀ ਮਾਸੀ ਦੇ ਵਿਆਹੀ ਜਾਣ ਮਗਰੋਂ ਬਹੁਤ ਉਦਾਸ ਰਹਿੰਦੇ ਸਨ । ਉਸਦੇ ਨਾਨਾ ਜੀ ਇਕ ਵਾਰ ਬਹੁਤ ਬਿਮਾਰ ਹੋ ਗਏ । ਇਸ ਕਰਕੇ ਉਸਦੇ ਮੰਮੀ-ਪਾਪਾ ਨੇ ਉਨ੍ਹਾਂ ਦੇ ਕੋਲ ਆਪਣੀ ਬਦਲੀ ਕਰਵਾ । ਲਈ ਤੇ ਹੁਣ ਉਹ ਸਾਰੇ ਉਨ੍ਹਾਂ ਦੇ ਕੋਲ ਰਹਿੰਦੇ ਹਨ ।

ਅਕ੍ਰਿਤੀ ਵੰਦਨਾ ਦੇ ਮੰਮੀ ਪਾਪਾ ਦੀ ਇਸ ਗੱਲ ਦੀ ਪ੍ਰਸੰਸਾ ਕਰਦੀ ਹੈ । ਉਹ ਤੇ ਵਿਸ਼ਵਜੀਤ ਮਾਪਿਆਂ ਦੁਆਰਾ ਬੱਚਿਆਂ ਨੂੰ ਪੜ੍ਹ ਕੇ ਪੈਰਾਂ ਉੱਤੇ ਖੜੇ ਕਰਨ ਅਤੇ ਆਪਣਾ ਸਭ ਕੁੱਝ ਕੁਰਬਾਨ ਕਰਨ, ਪਰ ਮਗਰੋਂ ਬੱਚਿਆਂ ਦੁਆਰਾ ਉਨ੍ਹਾਂ ਦੀ ਪਰਵਾਹ ਨਾ ਕਰਨ ਉੱਤੇ ਦੁੱਖ ਪ੍ਰਗਟ ਕਰਦੇ ਹਨ । ਗੁਰਸਿਮਰ ਕਹਿੰਦਾ ਹੈ ਕਿ ਅੱਜ ਉਨ੍ਹਾਂ ਉੱਤੇ ਪੰਜਾਬੀ ਵਾਲੇ ਅਮਿਤੋਜ ਸਰ ਦੇ ‘ਘਰ ਵਿਚ ਬਜ਼ੁਰਗਾਂ ਦੀ ਲੋੜ ਉੱਤੇ ਦਿੱਤੇ ਭਾਸ਼ਨ ਦਾ ਅਸਰ ਹੋਇਆ ਲਗਦਾ ਹੈ । ਵਿਸ਼ਵਜੀਤ ਕਹਿੰਦਾ ਹੈ ਕਿ ਅੱਜ ਉਸਨੂੰ ਆਪਣੇ ਦਾਦਾ-ਦਾਦੀ ਬਹੁਤ ਯਾਦ ਆ ਰਹੇ ਹਨ । ਉਹ ਚਾਹੁੰਦਾ ਹੈ ਕਿ ਉਹ ਪਿੰਡ ਛੱਡ ਕੇ ਉਨ੍ਹਾਂ ਦੇ ਸਹੂਲਤਾਂ ਵਾਲੇ ਘਰ ਵਿਚ ਆ ਕੇ ਰਹਿਣ, ਪਰੰਤੂ ਉਹ ਉਨ੍ਹਾਂ ਕੋਲ ਨਹੀਂ ਰਹਿੰਦੇ । ਵੰਦਨਾ ਇਸ ਗੱਲ ਨੂੰ ਚੰਗਾ ਨਹੀਂ ਸਮਝਦੀ ।

ਆਕ੍ਰਿਤੀ ਨੇ ਦੱਸਿਆ ਕਿ ਉਸਦੇ ਦਾਦੀ ਜੀ ਵੀ ਉਨ੍ਹਾਂ ਦੇ ਕੋਲ ਰਹਿੰਦੇ ਹਨ ਤੇ ਉਹ ਉਨ੍ਹਾਂ ਨੂੰ ਬਹੁਤ ਸੁਆਦਲੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਹਨ । ਰਿਧਿਮਾ ਨੇ ਦੱਸਿਆ ਕਿ ਘਰ ਜਾ ਕੇ ਉਹ ਤਾਂ ਇਕੱਲੀ ਹੀ ਰਹਿੰਦੀ ਹੈ । ਉਸਦੇ ਮੰਮੀ-ਪਾਪਾ ਸਾਢੇ ਪੰਜ ਵਜੇ ਕੰਮ ਤੋਂ ਪਰਤਦੇ ਹਨ ।ਉਹ ਤਾਂ ਡਰਦੀ ਮੇਨ ਗੇਟ ਨੂੰ ਤੇ ਨਾਲ ਹੀ ਘਰ ਦੇ ਅੰਦਰ ਜਿੰਦਰਾ ਲਾ ਲੈਂਦੀ ਹੈ । ਦਿਨੇ ਤਾਂ ਉਸਨੂੰ ਨੀਂਦ ਵੀ ਨਹੀਂ ਆਉਂਦੀ ।

ਗੁਰਸਿਮਰ ਕਹਿੰਦਾ ਹੈ ਕਿ ਉਹ ਇਕੱਲਾ ਨਹੀਂ ਰਹਿ ਸਕਦਾ 1 ਵਿਸ਼ਵਜੀਤ ਉਨ੍ਹਾਂ ਨੂੰ ਭਾਗਾਂ ਵਾਲੇ ਕਹਿੰਦਾ ਹੈ । ਰਿਧਿਮਾ ਹਉਕਾ ਲੈਂਦੀ ਹੈ ਤੇ ਚਾਹੁੰਦੀ ਹੈ ਕਿ ਉਸਦੇ ਦਾਦਾ-ਦਾਦੀ ਵੀ ਉਨ੍ਹਾਂ ਦੇ ਕੋਲ ਰਹਿੰਦੇ । ਵੰਦਨਾ ਕਹਿੰਦੀ ਹੈ ਕਿ ਉਹ ਹੁਣ ਉਨ੍ਹਾਂ ਨੂੰ ਆਪਣੇ ਕੋਲ ਲਿਆ ਸਕਦੇ ਹਨ । ਰਿਧਿਮਾ ਕਹਿੰਦੀ ਹੈ ਕਿ ਉਨ੍ਹਾਂ ਦਾ ਘਰ ਛੋਟਾ ਹੈ । ਉਹ ਦੱਸਦੀ ਹੈ ਕਿ ਜਦੋਂ ਉਸਨੇ ਆਪਣੇ ਮੰਮੀ-ਪਾਪਾ ਨੂੰ ਕਿਹਾ ਕਿ ਉਹ ਆ ਕੇ ਉਸਦੇ ਨਾਲ ਕਮਰੇ ਵਿਚ ਰਹਿ ਲੈਣ, ਤਾਂ ਮੰਮੀਪਾਪਾ ਇਹ ਕਹਿ ਕੇ ਨਹੀਂ ਮੰਨੇ ਕਿ ਮੈਂ ਉਨ੍ਹਾਂ ਨਾਲ ਗੱਲਾਂ ਕਰਦੀ ਰਹਿਣਾ ਹੈ ਤੇ ਪੜ੍ਹਨਾ ਨਹੀਂ । ਆਕ੍ਰਿਤੀ ਤੇ ਰਿਧਿਮਾ ਉਸਦੇ ਮੰਮੀ-ਪਾਪਾ ਦੇ ਰਵੱਈਏ ਨੂੰ ਗਲਤ ਦੱਸਦੇ ਹਨ । ਵਿਸ਼ਵਜੀਤ ਦੱਸਦਾ ਹੈ ਕਿ ਉਸਦੇ ਦਾਦੀ ਜੀ ਪਿੰਡ ਵਿਚ ਤਾਇਆ ਜੀ ਕੋਲ ਰਹਿੰਦੇ ਹਨ । ਉਹ ਉੱਥੋਂ ਉਨ੍ਹਾਂ ਲਈ ਖੋਏ ਦੀਆਂ ਪਿੰਨੀਆਂ ਤੇ ਗਜਰੇਲਾ ਭੇਜਦੇ ਰਹਿੰਦੇ ਹਨ ।

PSEB 8th Class Punjabi Solutions Chapter 25 ਘਰ ਦਾ ਜਿੰਦਰਾ

ਸਾਨੀਆ ਕਹਿੰਦੀ ਹੈ ਕਿ ਅੱਜ ਤਾਂ ਗੱਲਾਂ ਦਾ ਸੁਆਦ ਆ ਗਿਆ ਹੈ । ਸਾਰੇ ਹੱਸਦੇ ਹਨ, ਪਰ ਵਿਸ਼ਵਜੀਤ ਤੇ ਰਿਧਿਮਾ ਉਦਾਸ ਹਨ । ਸਾਨੀਆ ਕਹਿੰਦੀ ਹੈ ਕਿ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਂ-ਬਾਪ ਨੂੰ ਆਪਣੇ ਨਾਲ ਰੱਖਣ ਅਤੇ ਉਨ੍ਹਾਂ ਦੀ ਸੇਵਾ ਕਰਨ । ਗੁਰਸਿਮਰ ਕਹਿੰਦਾ ਹੈ ਕਿ ਉਸਦੇ ਮੰਮੀ ਨੌਕਰੀ ਨਹੀਂ ਕਰਦੇ, ਪਰੰਤੂ ਉਨ੍ਹਾਂ ਦੇ ਦਾਦਾ-ਦਾਦੀ ਉਨ੍ਹਾਂ ਦੇ ਕੋਲ ਹੀ ਰਹਿੰਦੇ ਹਨ । ਉਸਦੀ ਮੰਮੀ ਤੇ ਦਾਦੀ ਮਿਲ ਕੇ ਘਰ ਦਾ ਸਾਰਾ ਕੰਮ ਕਰਦੀਆਂ ਹਨ । ਜੇਕਰ ਕਿਤੇ ਭੂਆ ਜੀ ਘਰ ਆਏ ਹੋਣ, ਤਾਂ ਰੌਣਕਾਂ ਲੱਗ ਜਾਂਦੀਆਂ ਹਨ ।ਰਿਧਿਮਾ ਕਹਿੰਦੀ ਹੈ ਕਿ ਉਸਦੀ ਤਾਂ ਭੂਆ ਵੀ ਨਹੀਂ ।ਉਸਦਾ ਤਾਂ ਛੋਟਾ ਭਰਾ ਭੈਚ ਵਿਚ ਰਹਿੰਦਾ ਹੈ ।

ਵਿਸ਼ਵਜੀਤ ਕਹਿੰਦਾ ਹੈ ਕਿ ਸਾਂਝੇ ਟੱਬਰਾਂ ਦੀ ਸ਼ਾਨ ਹੀ ਵੱਖਰੀ ਹੈ । ਨਾ ਘਰ ਨੂੰ ਜਿੰਦਰਾ ਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਬੱਚਿਆਂ ਨੂੰ ਕੈਚ ਵਿਚ ਛੱਡਣ ਦੀ । ਰਿਧਿਮਾ ਕਹਿੰਦੀ ਹੈ ਕਿ ਉਹ ਘਰ ਜਾ ਕੇ ਆਪਣੇ ਮੰਮੀ-ਪਾਪਾ ਨੂੰ ਕਹੇਗੀ ਕਿ ਉਹ ਦਾਦਾ-ਦਾਦੀ ਨੂੰ ਆਪਣੇ ਕੋਲ ਲੈ ਆਉਣ ।ਵਿਸ਼ਵਜੀਤ ਕਹਿੰਦਾ ਹੈ ਕਿ ਉਹ ਤਾਂ ਮੰਮੀ-ਪਾਪਾ ਦੇ ਨਾਲ ਦਾਦਾ-ਦਾਦੀ ਨੂੰ ਲੈਣ ਲਈ ਆਪ ਜਾਵੇਗਾ । ਵੰਦਨਾ ਕਹਿੰਦੀ ਹੈ ਕਿ ਉਹ ਆਪਣੇ ਦਾਦਾ-ਦਾਦੀ ਨਾਲ ਤੇ ਸਾਨੀਆ ਕਹਿੰਦੀ ਹੈ ਕਿ ਉਹ ਆਪਣੇ ਨਾਨਾ-ਨਾਨੀ ਨਾਲ ਹਫ਼ਤੇ ਵਿਚ ਇਕ ਵਾਰੀ ਪਿਕਨਿਕ ਤੇ ਜ਼ਰੂਰ ਜਾਇਆ ਕਰਨਗੇ । ਗੁਰਸਿਮਰ ਕਹਿੰਦਾ ਹੈ ਕਿ ਹੁਣ ਉਨ੍ਹਾਂ ਇਕੱਲੇ ਨਹੀਂ ਰਹਿਣਾ । ਇੰਨੇ ਨੂੰ ਅੱਧੀ ਛੁੱਟੀ ਖ਼ਤਮ ਹੋ ਜਾਂਦੀ ਤੇ ਸਟੇਜ ਦੇ ਪਿੱਛਿਓਂ ਗੀਤ ਦੀ ਅਵਾਜ਼ ਆਉਂਦੀ ਹੈ :
ਬਜ਼ੁਰਗਾਂ ਦਾ ਸਤਿਕਾਰ ਕਰੋ,
ਕਦੇ ਨਾ ਮੁੰਹੋਂ ਬੋਲੋ ਮੰਦਾ ………..।

PSEB 8th Class Punjabi Solutions Chapter 23 ਪਹਿਲ

Punjab State Board PSEB 8th Class Punjabi Book Solutions Chapter 23 ਪਹਿਲ Textbook Exercise Questions and Answers.

PSEB Solutions for Class 8 Punjabi Chapter 23 ਪਹਿਲ

(i) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :

(i) ਪਿੰਡ ਵਿੱਚ ਘਰ ਕਿਹੋ-ਜਿਹੇ ਬਣੇ ਹੋਏ ਸਨ ?
(ਉ) ਕੱਚੇ
(ਅ) ਆਧੁਨਿਕ ਢੰਗ ਦੇ
(ਈ) ਪੁਰਾਣੇ ਢੰਗ ਦੇ
(ਸ) ਲੱਕੜ ਦੇ ।
ਉੱਤਰ :
ਆਧੁਨਿਕ ਢੰਗ ਦੇ

(ii) ਬਾਰਵੀਂ ਤੋਂ ਬਾਅਦ ਦਿਲਜੀਤ ਕਿੱਥੇ ਪੜ੍ਹਨ ਲੱਗ ਪਈ ?
(ਉ) ਵਿਦੇਸ਼
(ਅ) ਸ਼ਹਿਰ
(ਈ)ਪਿੰਡ
(ਸ) ਕਿਤੇ ਵੀ ਨਹੀਂ ।
ਉੱਤਰ :
ਸ਼ਹਿਰ

PSEB 8th Class Punjabi Solutions Chapter 23 ਪਹਿਲ

(iii) ਦਿਲਜੀਤ ਦੀ ਸਹੇਲੀ ਕੌਣ ਸੀ ?
(ਉ) ਪ੍ਰੀਤ ।
(ਅ) ਮਨਮੀਤ
(ਈ) ਮਨਪ੍ਰੀਤ
(ਸ) ਕੋਈ ਨਹੀਂ ।
ਉੱਤਰ :
ਪ੍ਰੀਤ

(vi) ਨਾਲੀਆਂ ਵਿੱਚ ਕੀ ਰੁਕਿਆ ਹੋਇਆ ਸੀ ?
(ੳ) ਰੇਤ
(ਅ) ਇੱਟਾਂ-ਰੋੜੇ
(ਈ) ਕੂੜਾ-ਕਰਕਟ
(ਸ) ਬਜਰੀ ।
ਉੱਤਰ :
ਕੂੜਾ-ਕਰਕਟ

(v) ਪੰਚਾਇਤ ਵਲੋਂ ਦਿਲਜੀਤ ਨੂੰ ਕਿਵੇਂ ਸਨਮਾਨਿਤ ਕੀਤਾ ਗਿਆ ?
(ਉ) ਯਾਦਗਾਰੀ-ਚਿੰਨ੍ਹ
(ਅ) ਨਾਲ ਦੀ ਨਕਦੀ ਨਾਲ
(ਈ) ਕਿਤਾਬਾਂ ਨਾਲ
(ਸ) ਸੁੰਦਰ ਫੁਲਕਾਰੀ ਨਾਲ ।
ਉੱਤਰ :
ਸੁੰਦਰ ਫੁਲਕਾਰੀ ਨਾਲ ।

PSEB 8th Class Punjabi Solutions Chapter 23 ਪਹਿਲ

(ii) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਲੀਆਂ-ਨਾਲੀਆਂ ਦੀ ਸਫ਼ਾਈ ਪੱਖੋਂ ਕੀ ਹਾਲਤ ਸੀ ?
ਉੱਤਰ :
ਕੂੜਾ-ਕਰਕਟ ਫਸਣ ਨਾਲ ਰੁਕੀਆਂ ਹੋਈਆਂ ਸਨ ।

ਪ੍ਰਸ਼ਨ 2.
ਪਿੰਡ ਦਾ ਲਾਂਘਾ ਕਿਉਂ ਬੰਦ ਹੋ ਗਿਆ ਸੀ ?
ਉੱਤਰ :
ਗਲੀਆਂ ਵਿੱਚ ਪਾਣੀ ਭਰਨ ਕਰ ਕੇ ।

ਪ੍ਰਸ਼ਨ 3.
ਦਿਲਜੀਤ ਨੇ ਅਗਲੇਰੀ ਪੜ੍ਹਾਈ ਲਈ ਸ਼ਹਿਰ ਦੇ ਕਾਲਜੇ ਨੂੰ ਕਿਉਂ ਚੁਣਿਆ ?
ਉੱਤਰ :
ਆਪਣੀ ਖੇਡ ਦੀ ਰੁਚੀ ਨੂੰ ਪ੍ਰਫੁੱਲਤ ਕਰਨ ਤੇ ਅਗਲੀ ਪੜ੍ਹਾਈ ਕਰਨ ਲਈ ।

ਪ੍ਰਸ਼ਨ 4.
ਦਿਲਜੀਤ ਦੇ ਪਿਤਾ ਜੀ ਕੀ ਕੰਮ ਕਰਦੇ ਸਨ ?
ਉੱਤਰ :
ਨੌਕਰੀ ਦੇ ਨਾਲ ਘਰ ਦੀ ਖੇਤੀਬਾੜੀ ਦਾ ਕੰਮ ਸੰਭਾਲਦੇ ਸਨ ।

ਪ੍ਰਸ਼ਨ 5.
ਦਿਲਜੀਤ ਨੇ ਆਪਣੀ ਵਿਉਂਤ ਸਭ ਤੋਂ ਪਹਿਲਾਂ ਕਿਸ ਨਾਲ ਸਾਂਝੀ ਕੀਤੀ ?
ਉੱਤਰ :
ਆਪਣੀ ਸਹੇਲੀ ਪ੍ਰੀਤ ਨਾਲ ।

PSEB 8th Class Punjabi Solutions Chapter 23 ਪਹਿਲ

ਪ੍ਰਸ਼ਨ 6.
ਪਿੰਡ ਦੇ ਨੌਜਵਾਨਾਂ ‘ਤੇ ਦਿਲਜੀਤ ਦੀ ਸਫ਼ਾਈ-ਮੁਹਿੰਮ ਦਾ ਕੀ ਅਸਰ ਹੋਇਆ ?
ਉੱਤਰ :
ਉਹ ਵੀ ਉਸ ਦੇ ਨਾਲ ਉਸ ਦੀ ਸਫ਼ਾਈ-ਮੁਹਿੰਮ ਵਿਚ ਸ਼ਾਮਿਲ ਹੋ ਗਏ ।

ਪ੍ਰਸ਼ਨ 7.
ਪਿੰਡ ਵਿੱਚ ਕੀ ਮੁਨਾਦੀ ਕੀਤੀ ਗਈ ?
ਉੱਤਰ :
ਕਿ ਸਾਰਾ ਪਿੰਡ ਤਿਕਾਲਾਂ ਨੂੰ ਪੰਚਾਇਤ ਘਰ ਵਿੱਚ ਇਕੱਠਾ ਹੋਵੇ ।

ਪ੍ਰਸ਼ਨ 8.
ਅੰਤ ਵਿੱਚ ਦਿਲਜੀਤ ਨੇ ਪੰਚਾਇਤ ਨੂੰ ਕੀ ਬੇਨਤੀ ਕੀਤੀ ?
ਉੱਤਰ :
ਉਹ ਪਿੰਡ ਦੀ ਹਰ ਗਲੀ ਵਿਚ ਇਕ ਕੂੜੇਦਾਨ ਦਾ ਪ੍ਰਬੰਧ ਕਰੇ ।

(iii) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਿਛਲੀ ਬਰਸਾਤ ਵਿਚ ਪਿੰਡ ਵਿਚ ਕੀ ਵਾਪਰਿਆ ਸੀ ?
ਉੱਤਰ :
ਪਿਛਲੀ ਬਰਸਾਤ ਪਿੰਡ ਵਾਸੀਆਂ ਲਈ ਸੁਖਾਵੀਂ ਨਹੀਂ ਸੀ । ਪਿੰਡ ਦੀਆਂ ਨਾਲੀਆਂ ਤੇ ਫਿਰਨੀ ਨਾਲ ਬਣੇ ਪੱਕੇ ਨਾਲੇ ਵਿਚ ਕੂੜਾ-ਕਰਕਟ ਤੇ ਪਲਾਸਟਿਕ ਦੇ ਲਿਫ਼ਾਫ਼ੇ ਫਸੇ ਹੋਣ ਕਾਰਨ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਈ । ਫਲਸਰੂਪ ਗਲੀਆਂ ਪਾਣੀ ਨਾਲ ਭਰ ਗਈਆਂ ਤੇ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ । ਕਿੰਨੇ ਹੀ ਦਿਨ ਖੜ੍ਹੇ ਪਾਣੀ ਦੀ ਦਰਗੰਧ ਫੈਲੀ ਰਹੀ । ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੋ ਗਈ ਤੇ ਲੋਕ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ ।

PSEB 8th Class Punjabi Solutions Chapter 23 ਪਹਿਲ

ਪ੍ਰਸ਼ਨ 2.
ਦਿਲਜੀਤ ਕਿਹੋ ਜਿਹੀ ਕੁੜੀ ਸੀ ?
ਉੱਤਰ :
ਦਿਲਜੀਤ ਜਿੱਥੇ ਪੜ੍ਹਾਈ ਤੇ ਖੇਡਾਂ ਵਿੱਚ ਦਿਲਚਸਪੀ ਲੈਣ ਵਾਲੀ ਕੁੜੀ ਸੀ, ਉੱਥੇ ਉਹ ਸਭ ਨਾਲ ਮੋਹ-ਮੁਹੱਬਤ ਕਰਨ ਵਾਲੀ ਤੇ ਘਰ ਦੇ ਕੰਮਾਂ ਵਿਚ ਦਿਲਚਸਪੀ ਲੈਣ ਵਾਲੀ ਵੀ ਸੀ । ਚੰਗੇ ਸੰਸਕਾਰਾਂ ਵਾਲੀ ਕੁੜੀ ਹੋਣ ਕਰਕੇ ਲੋਕ ਉਸ ਨੂੰ ਪਿਆਰ ਕਰਦੇ ਸਨ । ਉਸਨੂੰ ਆਪਣੇ ਪਿੰਡ ਦੇ ਦੁੱਖਾਂ-ਦਰਦਾਂ ਦਾ ਵੀ ਅਹਿਸਾਸ ਸੀ ਤੇ ਉਹ ਦੇਸ਼ ਵਿਚ ਚਲ ਰਹੇ ਉਸਾਰੂ ਕੰਮਾਂ ਬਾਰੇ ਵੀ ਚੇਤੰਨ ਸੀ । ਉਹ ਦੋਸ਼ ਵਿਚ ਚਲੀ ਛ ਭਾਰਤ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਕਾਲਜ ਵਿਚ ਇਸ ਮੁਹਿੰਮ ਵਿਚ ਮੋਹਰੀ ਸੀ, ਉੱਥੇ ਉਸਨੇ ਆਪਣੇ ਪਿੰਡ ਨੂੰ ਆਉਂਦੀ ਬਰਸਾਤ ਦੇ ਪਾਣੀ ਦੇ ਦੁੱਖ ਤੋਂ ਬਚਾਉਣ ਲਈ ਉੱਥੇ ਵੀ ਸੁੱਛਤਾ ਦੀ ਮੁਹਿੰਮ ਨੂੰ ਚਲਾਉਣ ਦੀ ਲੋੜ ਸਮਝੀ ।

ਇਸ ਮੰਤਵ ਲਈ ਉਸਨੇ ਆਪਣੀ ਸਹੇਲੀ ਪੀਤ ਨੂੰ ਨਾਲ ਜੋੜਿਆ ਤੇ ਦੋਵੇਂ ਪਿੰਡ ਦੀਆਂ ਨਾਲੀਆਂ ਦੀ ਸਫ਼ਾਈ ਲਈ ਜੁੱਟ ਗਈਆਂ । ਉਸਦੀ ਪਹਿਲ-ਕਦਮੀ ‘ਤੇ ਉਸਦੇ ਪਿਤਾ ਜੀ, ਪਿੰਡ ਦੇ ਨੌਜਵਾਨ, ਔਰਤਾਂ, ਬਜ਼ੁਰਗ, ਸਰਪੰਚ ਤੇ ਪੰਚਾਇਤ ਮੈਂਬਰ ਸਾਰੇ ਉਸ ਨਾਲ ਸਫ਼ਾਈ ਮੁਹਿੰਮ ਵਿਚ ਜੁੱਟ ਗਏ ਤੇ ਪਿੰਡ ਦੀਆਂ ਨਾਲੀਆਂ ਤੇ ਨਿਕਾਸੀ ਨਾਲੇ ਨੂੰ ਕੁੜਕਬਾੜ ਤੋਂ ਸਾਫ਼ ਕਰ ਦਿੱਤਾ । ਦਿਲਜੀਤ ਦੇ ਇਸ ਕਦਮ ਤੋਂ ਪਿੰਡ-ਵਾਸੀ ਬਹੁਤ ਖ਼ੁਸ਼ ਹੋਏ ਤੇ ਸਰਪੰਚ ਨੇ ਸਾਰੇ ਪਿੰਡ ਦੇ ਇਕੱਠ ਵਿਚ ਉਸਦੀ ਪ੍ਰਸੰਸਾ ਕਰਦਿਆਂ ਇਕ ਸੁੰਦਰ ਫੁਲਕਾਰੀ ਦੇ ਕੇ ਉਸਦਾ ਸਨਮਾਨ ਕੀਤਾ । ਪਿੰਡ ਵਿਚ ਸਫ਼ਾਈ ਨੂੰ ਅੱਗੇ ਤੋਂ ਕਾਇਮ ਰੱਖਣ ਲਈ ਉਸਨੇ ਪੰਚਾਇਤ ਨੂੰ ਹਰ ਗਲੀ ਵਿਚ ਕੁੜੇਦਾਨ ਰੱਖਣ ਦੀ ਸਲਾਹ ਦਿੱਤੀ, ਜੋ ਮੰਨ ਲਈ ਗਈ । ਇਸ ਪ੍ਰਕਾਰ ਉਹ ਆਪਣੇ ਕਾਲਜ ਤੇ ਪਿੰਡ ਵਿਚ ਹਰਮਨ-ਪਿਆਰੀ ਕੁੜੀ ਸੀ ।

ਪ੍ਰਸ਼ਨ 3.
ਕਿਹੜੀ ਗੱਲ ਦਿਲਜੀਤ ਦੇ ਮਨ ਨੂੰ ਦੁਖੀ ਕਰਦੀ ਸੀ ?
ਉੱਤਰ :
ਦਿਲਜੀਤ ਦੇ ਮਨ ਨੂੰ ਇਹ ਗੱਲ ਦੁਖੀ ਕਰਦੀ ਸੀ ਕਿ ਉਸਦਾ ਪਿੰਡ ਉਂਝ ਤਾਂ ਚੰਗਾ ਹੈ, ਪਰ ਉੱਥੋਂ ਦੇ ਲੋਕ ਸਫ਼ਾਈ ਦੇ ਪੱਖੋਂ ਅਵੇਸਲੇ ਤੇ ਬੇਧਿਆਨੇ ਹਨ । ਉਹ ਆਪਣੇ ਘਰਾਂ ਦੇ ਕੂੜੇ-ਕਰਕਟ ਨੂੰ ਟਿਕਾਣੇ ਨਹੀਂ ਲਾਉਂਦੇ, ਜਿਸ ਕਾਰਨ ਕੂੜਾ ਨਾਲੀਆਂ ਵਿਚ ਫਸਿਆ ਰਹਿੰਦਾ ਹੈ ਤੇ ਪਾਣੀ ਦੀ ਨਿਕਾਸੀ ਦੇ ਰਸਤੇ ਵਿਚ ਰੁਕਾਵਟ ਬਣਦਾ ਹੈ, ਜਿਸ ਕਾਰਨ ਪਿਛਲੀ । ਬਰਸਾਤ ਵਿਚ ਰੁਕਿਆ ਪਾਣੀ ਲੋਕਾਂ ਦੇ ਘਰਾਂ ਵਿਚ ਆ ਵੜਿਆ ਸੀ, ਜਿਸ ਨੇ ਕਈ ਸਮੱਸਿਆਵਾਂ ਪੈਦਾ ਕੀਤੀਆਂ ਸਨ । ਇਸ ਕਰਕੇ ਉਹ ਪਿੰਡ ਵਿਚ ਸਫ਼ਾਈ ਕਰਨ ਤੇ ਕੂੜੇਕਰਕਟ ਨੂੰ ਟਿਕਾਣੇ ਲਾਉਣ ਲਈ ਕੁੱਝ ਕਰਨਾ ਚਾਹੁੰਦੀ ਸੀ ।

ਪ੍ਰਸ਼ਨ 4.
ਦਿਲਜੀਤ ਦੀ ਵਿਉਂਤ ਦਾ ਉਸਦੇ ਪਿਤਾ ਜੀ ‘ ਤੇ ਕੀ ਅਸਰ ਹੋਇਆ ਸੀ ?
ਉੱਤਰ :
ਦਿਲਜੀਤ ਦੀ ਵਿਉਂਤ ਨੇ ਉਸਦੇ ਪਿਤਾ ਜੀ ਨੂੰ ਪ੍ਰਭਾਵਿਤ ਕੀਤਾ ਸੀ ਤੇ ਉਨ੍ਹਾਂ ਨੇ ਪਿੰਡ ਦੀ ਕਾਇਆ-ਕਲਪ ਕਰਨ ਵਿਚ ਉਸਦਾ ਸਾਥ ਦੇਣ ਦਾ ਹੌਸਲਾ ਦਿੱਤਾ ਸੀ । ਫਿਰ ਜਦੋਂ ਦਿਲਜੀਤ ਤੇ ਪ੍ਰੀਤ ਕਹੀਆਂ ਫੜ ਕੇ ਨਾਲੀਆਂ ਸਾਫ਼ ਕਰਨ ਵਿੱਚ ਜੁੱਟ ਗਈਆਂ, ਤਾਂ ਉਹ ਵੀ । ਉਨ੍ਹਾਂ ਦੇ ਨਾਲ ਸ਼ਾਮਿਲ ਹੋ ਗਏ ।

ਪ੍ਰਸ਼ਨ 5.
ਪਿੰਡ ਦੀਆਂ ਤ੍ਰੀਮਤਾਂ ਤੇ ਮੁਟਿਆਰਾਂ ਨੇ ਦਿਲਜੀਤ ਦਾ ਸਾਥ ਕਿਵੇਂ ਦਿੱਤਾ ?
ਉੱਤਰ :
ਦਿਲਜੀਤ ਦੀ ਅਗਵਾਈ ਵਿਚ ਪੀੜ, ਦਿਲਜੀਤ ਦੇ ਪਿਤਾ ਜੀ ਤੇ ਪਿੰਡ ਦੇ ਨੌਜਵਾਨਾਂ ਨੂੰ ਪਿੰਡ ਦੀਆਂ ਨਾਲੀਆਂ ਤੇ ਗਲੀਆਂ ਦੀ ਸਫ਼ਾਈ ਵਿਚ ਜੁੱਟੇ ਦੇਖ ਕੇ ਪਿੰਡ ਦੀਆਂ ਤੀਮਤਾਂ ਤੇ ਮੁਟਿਆਰਾਂ ਵੀ ਪਿੱਛੇ ਨਾ ਰਹੀਆਂ । ਉਨ੍ਹਾਂ ਨੇ ਝਾੜੂ ਫੜ ਕੇ ਪਿੰਡ ਦੀਆਂ ਸਾਰੀਆਂ ਗਲੀਆਂ ਨੂੰ ਸਾਫ਼ ਕਰ ਕੇ ਲਿਸ਼ਕਾ ਦਿੱਤਾ ।

PSEB 8th Class Punjabi Solutions Chapter 23 ਪਹਿਲ

ਪ੍ਰਸ਼ਨ 6.
ਸਾਰਿਆਂ ਦੀਆਂ ਜ਼ੋਰਦਾਰ ਤਾੜੀਆਂ ਨੇ ਕਿਹੜੀ ਗੱਲ ਦੀ ਪ੍ਰੋੜਤਾ ਕੀਤੀ ?
ਉੱਤਰ :
ਸਾਰਿਆਂ ਦੀਆਂ ਜ਼ੋਰਦਾਰ ਤਾੜੀਆਂ ਨੇ ਪਿੰਡ ਦੇ ਸਰਪੰਚ ਸਾਹਿਬ ਦੀ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਦਿਲਜੀਤ ਦੀ ਸਫ਼ਾਈ ਵਿਚ ਪਹਿਲ-ਕਦਮੀ ਨੇ ਉਨ੍ਹਾਂ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਤੇ ਉਸਨੇ ਇਸ ਤਰ੍ਹਾਂ ਕਰਕੇ ਸਾਰਿਆਂ ਵਿਚ ਸ਼ੁੱਛਤਾ ਲਈ ਚੇਤੰਨਤਾ ਪੈਦਾ ਕੀਤੀ ਹੈ । ਸਰਪੰਚ ਸਾਹਿਬ ਨੇ ਇਹ ਵੀ ਆਸ ਕੀਤੀ ਕਿ ਇਹ ਚੇਤਨਾ ਸਦਾ ਇਸੇ ਤਰ੍ਹਾਂ ਕਾਇਮ ਰਹੇਗੀ ।

ਪ੍ਰਸ਼ਨ 7.
“ਪਹਿਲ ਕਹਾਣੀ ਤੋਂ ਤੁਹਾਨੂੰ ਕੀ ਪ੍ਰੇਰਨਾ ਮਿਲਦੀ ਹੈ ?
ਉੱਤਰ :
ਇਸ ਕਹਾਣੀ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਆਪਣੀ ਗਲੀ, ਪਿੰਡ ਜਾਂ ਸ਼ਹਿਰ ਵਿਚ ਜਿਹੜੀ ਗੱਲ ਦੀ ਲੋਕਾਂ ਵਿਚ ਚੇਤਨਾ ਪੈਦਾ ਕਰਨੀ ਚਾਹੁੰਦੇ ਹੋਈਏ, ਉਸਨੂੰ ਮੋਹਰੇ ਲਗ ਕੇ ਆਪ ਕਰਨਾ ਆਰੰਭ ਕਰ ਦੇਣਾ ਚਾਹੀਦਾ ਹੈ, ਲੋਕ ਆਪੇ ਹੀ ਤੁਹਾਥੋਂ ਪ੍ਰੇਰਿਤ ਹੋ ਕੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ । ਲੋੜ ਸਿਰਫ਼ ਪਹਿਲ ਕਰਨ ਦੀ ਹੁੰਦੀ ਹੈ ।

(iv) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਵਾਕਾਂ ਵਿੱਚ ਵਰਤੋਂ :
ਖੁੱਲ੍ਹੀਆਂ-ਡੁੱਲ੍ਹੀਆਂ, ਛੋਟੀਆਂ-ਛੋਟੀਆਂ, ਕੂੜਾ-ਕਰਕਟ, ਨਿੱਕ-ਸੁੱਕ, ਹੌਸਲਾ-ਅਫ਼ਜ਼ਾਈ, ਹਿੰਮਤ, ਕੰਮ-ਕਾਰ, ਆਲਾ-ਦੁਆਲਾ, ਸਾਫ਼-ਸੁਥਰਾ ॥
ਉੱਤਰ :
1. ਖੁੱਲੀਆਂ-ਡੁੱਲ੍ਹੀਆਂ (ਕਾਫ਼ੀ ਖੁੱਲ੍ਹੀਆਂ) – ਸਾਡੇ ਪਿੰਡ ਦੀਆਂ ਗਲੀਆਂ ਖੁੱਲ੍ਹੀਆਂਡੁੱਲ੍ਹੀਆਂ ਹਨ ।
2. ਛੋਟੀਆਂ-ਛੋਟੀਆਂ (ਬਹੁਤ ਛੋਟੀਆਂ) – ਮੇਰੇ ਦਾਦੀ ਜੀ ਨੇ ਕੰਜਕਾਂ ਨੂੰ ਰੋਟੀ ਖੁਆਉਣ ਲਈ ਛੋਟੀਆਂ-ਛੋਟੀਆਂ ਕੁੜੀਆਂ ਨੂੰ ਘਰ ਬੁਲਾਇਆ ।
3. ਕੂੜਾ-ਕਰਕਟ (ਕਈ ਪ੍ਰਕਾਰ ਦਾ ਕੂੜਾ) – ਕੂੜਾ-ਕਰਕਟ ਕੂੜੇਦਾਨ ਵਿਚ ਪਾ ਦਿਓ ।
4. ਨਿੱਕ-ਸੁੱਕ (ਛੋਟਾ-ਮੋਟਾ ਸਮਾਨ) – ਇਸ ਕਮਰੇ ਵਿਚ ਮੰਜਿਆਂ-ਪੀੜ੍ਹੀਆਂ ਤੋਂ ਇਲਾਵਾ ਹੋਰ ਬਥੇਰਾ ਪੁਰਾਣਾ ਨਿੱਕ-ਸੁੱਕ ਪਿਆ ਹੈ ।
5. ਹੌਸਲਾ-ਅਫ਼ਜ਼ਾਈ (ਹੌਸਲਾ ਵਧਾਉਣਾ) – ਮੇਰੇ ਅੱਗੇ ਵਧਣ ਵਿਚ ਮੇਰੇ ਦਾਦਾ ਜੀ ਨੇ . ਮੇਰੀ ਬਹੁਤ ਹੌਸਲਾ-ਅਫ਼ਜ਼ਾਈ ਕੀਤੀ ।
6. ਹਿੰਮਤ (ਹੌਸਲਾ) – ਕਿਸੇ ਕੰਮ ਵਿਚ ਅਸਫਲ ਹੋ ਕੇ ਵੀ ਹਿੰਮਤ ਨਾ ਹਾਰੋ ।
7, ਕੰਮ-ਕਾਰ (ਕੰਮ, ਕਿੱਤਾ) – ਬੱਚਿਆਂ ਨੂੰ ਘਰ ਦੇ ਕੰਮ-ਕਾਰ ਵਿਚ ਮਾਪਿਆਂ ਦਾ ਹੱਥ ਵਟਾਉਣਾ ਚਾਹੀਦਾ ਹੈ ।
8. ਆਲਾ-ਦੁਆਲਾ – (ਚੁਫੇਰਾ) – ਆਪਣਾ ਆਲਾ-ਦੁਆਲਾ ਸਾਫ਼ ਤੇ ਸੁਥਰਾ ਰੱਖੋ ।
9. ਸਾਫ਼-ਸੁਥਰਾ (ਸਾਫ਼, ਸੂਛ) – ਆਲਾ-ਦੁਆਲਾ ਸਾਫ਼-ਸੁਥਰਾ ਰੱਖੋ ਤੇ ਕੂੜਾ-ਕਰਕਟ ਇਧਰਉਧਰ ਨਾ ਖਿਲਾਰੋ ।

ਪ੍ਰਸ਼ਨ 2.
ਵਿਰੋਧੀ ਸ਼ਬਦ ਲਿਖੋ :
ਆਧੁਨਿਕ, ਦੁਰਗੰਧ, ਠੀਕ, ਪਿਆਰ, ਆਪਣਾ, ਸਾਫ਼-ਸੁਥਰਾ, ਮੁਕੰਮਲ ॥
ਉੱਤਰ :
ਵਿਰੋਧੀ ਸ਼ਬਦ
ਆਧੁਨਿਕ – ਪੁਰਾਤਨ
ਦੁਰਗੰਧ – ਸੁਗੰਧ
ਠੀਕ – ਗਲਤ
ਪਿਆਰ – ਦੁਸ਼ਮਣੀ
ਆਪਣਾ – ਪਰਾਇਆ
ਸਾਫ਼-ਸੁਥਰਾ – ਗੰਦਾ-ਮੰਦਾ
ਮੁਕੰਮਲ – ਅੱਧ-ਵਿਚਾਲੇ ।

PSEB 8th Class Punjabi Solutions Chapter 23 ਪਹਿਲ

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮੁਸੀਬਤ – …………. – …………
ਨਾਮਵਰ – …………. – …………
ਔਖਾ – …………. – …………
ਤੀਮਤਾਂ – …………. – …………
ਰੁਚੀ – …………. – …………
ਮੁੱਦਾ – …………. – …………
ਨਿਕਾਸੀ – …………. – …………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮੁਸੀਬਤ – मुसीबत – Problem
ਨਾਮਵਰ – प्रख्यात – Reputed
ਔਖਾ – मुश्किल – Difficult
ਤੀਮਤਾਂ – महिलाओं – Women
ਰੁਚੀ – रुचि – Interest
ਮੁੱਦਾ – मुद्दा – Issue
ਨਿਕਾਸੀ – निकासी – Flow

ਪਸ਼ਨ 4.
ਦਿਲਜੀਤ ਵਰਗੇ ਕਿਸੇ ਹੋਰ ਪਾਤਰ ਮੰਡੇ/ਕੜੀ ਬਾਰੇ ਲਿਖੋ ।
ਉੱਤਰ :
ਮਨਿੰਦਰ ਦੇ ਮਾਤਾ-ਪਿਤਾ ਨੇ ਉਸਨੂੰ 9ਵੀਂ ਵਿਚ ਪੜ੍ਹਨੋਂ ਹਟਾ ਕੇ ਉਸਦਾ ਵਿਆਹ ਕਰ ਦਿੱਤਾ । ਉਸਦਾ ਮਨ ਪੜ੍ਹਨ ਨੂੰ ਕਰਦਾ ਸੀ, ਪਰ ਉਹ ਮਾਪਿਆਂ ਸਾਹਮਣੇ ਬੇਵਸ ਸੀ । ਫਿਰ ਉਸਦੇ ਉਪਰੋਥਲੀ ਦੋ ਬੱਚੇ ਹੋ ਗਏ ਤੇ ਉਸਦਾ ਸਾਰਾ ਧਿਆਨ ਉਨ੍ਹਾਂ ਵਲ ਹੋ ਗਿਆ । ਪਰ ਉਸਦੇ ਅੰਦਰ ਅੱਗੇ ਪੜ੍ਹਨ ਦੀ ਇੱਛਾ ਉਸਲਵੱਟੇ ਲੈਂਦੀ ਰਹਿੰਦੀ ਸੀ । ਜਦੋਂ ਬੱਚੇ ਸਕੂਲ ਜਾਣ ਲੱਗ ਪਏ, ਤਾਂ ਉਸਨੇ ਸੋਚਿਆ ਕਿ ਆਪਣੇ ਬੱਚਿਆਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਖ਼ਲ ਹੋ ਕੇ ਉਹ ਵੀ ਦਸਵੀਂ ਪਾਸ ਕਰ ਲਵੇ ਤੇ ਅੱਗੇ ਪੜ੍ਹਾਈ ਜਾਰੀ ਰੱਖੇ । ਉਸ ਪਿੰਡ ਵਿਚ ਉਸ ਵਰਗੀਆਂ ਹੋਰ ਦੋ ਤਿੰਨ ਕੁੜੀਆਂ ਵੀ ਸਨ, ਜਿਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਪੜ੍ਹਨੋਂ ਹਟਾ ਕੇ ਵਿਆਹ ਦਿੱਤਾ ਸੀ ।

ਮਨਿੰਦਰ ਆਪਣੀ ਇੱਛਾ ਪੂਰੀ ਕਰਨ ਲਈ ਤੇ ਉਨ੍ਹਾਂ ਨੂੰ ਪ੍ਰੇਰਨਾ ਦੇਣ ਲਈ ਆਪ ਸਕੂਲ ਵਿਚ ਦਾਖ਼ਲ ਹੋ ਗਈ ਤੇ ਦਸਵੀਂ ਪਾਸ ਕਰ ਕੇ ਅਗਲੀ ਪੜ੍ਹਾਈ ਕਰਨ ਲੱਗੀ । ਅਗਲੇ ਸਾਲ ਉਸਨੂੰ ਦੇਖ ਕੇ ਪਿੰਡ ਦੀਆਂ ਉਸ ਵਰਗੀਆਂ ਹੋਰ ਵਿਆਹੀਆਂ ਕੁੜੀਆਂ ਵੀ ਆਪਣੇ ਬੱਚਿਆਂ ਦੇ ਨਾਲ ਹੀ ਸਕੂਲ ਵਿਚ ਹੀ ਦਾਖ਼ਲ ਹੋ ਗਈਆਂ । ਉਹ ਸਵੇਰੇ ਬੱਚਿਆਂ ਨੂੰ ਆਪਣੇ ਨਾਲ ਸਕੂਲ ਲੈ ਜਾਂਦੀਆਂ ਅਤੇ ਆਪਣੀ ਤੇ ਬੱਚਿਆਂ ਦੀ ਪੜ੍ਹਾਈ ਖ਼ਤਮ ਹੋਣ ਮਗਰੋਂ ਘਰ ਆ ਜਾਂਦੀਆਂ । ਜਦੋਂ ਇਹ ਖ਼ਬਰ ਅਖ਼ਬਾਰਾਂ ਵਿਚ ਛਪੀ ਤੇ ਲੋਕਾਂ ਨੇ ਉਨ੍ਹਾਂ ਨੂੰ ਪ੍ਰਸੰਸਾ ਦੀਆਂ ਚਿੱਠੀਆਂ ਲਿਖੀਆਂ । ਫਲਸਰੂਪ ਬਹੁਤ ਸਾਰੀਆਂ ਹੋਰਨਾਂ ਬੱਚਿਆਂ ਵਾਲੀਆਂ ਔਰਤਾਂ ਨੇ ਵੀ ਅੱਗੇ ਪੜ੍ਹਨ ਦਾ ਫੈਸਲਾ ਕਰ ਲਿਆ ।

PSEB 8th Class Punjabi Solutions Chapter 23 ਪਹਿਲ

ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :

(ਉ) ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ ਸੀ । (ਨਾਂਵ ਚੁਣੇ)
(ਅ) ਉਹ ਇਸ ਵਿਚ ਮੋਹਰੀ ਭੂਮਿਕਾ ਨਿਭਾ ਰਹੀ ਸੀ । (ਪੜਨਾਂਵ ਚੁਣੇ)
(ਇ) ਦਿਲਜੀਤ ਨੂੰ ਆਪਣੇ ਪਿੰਡ ਨਾਲ ਬੜਾ ਮੋਹ ਸੀ । (ਵਿਸ਼ੇਸ਼ਣ ਚੁਣੋ)
(ਸ) ਸਭ ਨੇ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਦੇ ਬੋਲਾਂ ਦੀ ਪ੍ਰੋੜਤਾ ਕੀਤੀ । (ਕਿਰਿਆ ਚੁਣੋ)
ਉੱਤਰ :
(ੳ) ਮੀਂਹ, ਪਾਣੀ, ਲੋਕਾਂ, ਘਰਾਂ ।
(ਆ) ਉਹ, ਇਸ ।
(ੲ) ਆਪਣੇ, ਬੜਾ ।
(ਸ) ਕੀਤੀ ।

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ

I. ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ।

ਉਸ ਦਰਮਿਆਨੀ ਅਬਾਦੀ ਵਾਲੇ ਪਿੰਡ ਦੇ ਘਰ ਬੜੇ ਆਧੁਨਿਕ ਢੰਗ ਦੇ ਬਣੇ ਹੋਏ ਸਨ । ਗਲੀਆਂ-ਨਾਲੀਆਂ ਭਾਵੇਂ ਪੱਕੀਆਂ ਤੇ ਖੁੱਲੀਆਂ-ਡੁੱਲੀਆਂ ਸਨ, ਪਰੰਤ ਸਫ਼ਾਈ ਪੱਖੋਂ ਬਹੁਤ ਪਛੜੀਆਂ ਹੋਈਆਂ ਸਨ । ਪਿਛਲੇ ਸਾਲ ਪਈ ਬਰਸਾਤ ਪਿੰਡ ਵਾਸੀਆਂ ਲਈ ਸੁਖਾਵੀਂ ਨਹੀਂ ਸੀ । ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਸੀ, ਜਿਸ ਕਾਰਨ ਉਹ ਅੰਤਾਂ ਦੇ ਪਰੇਸ਼ਾਨ ਹੋ ਗਏ ਸਨ । ਪਿੰਡ ਦੀਆਂ ਗਲੀਆਂ ਪਾਣੀ ਨਾਲ ਭਰੀਆਂ ਇੰਝ ਜਾਪਦੀਆਂ ਸਨ, ਜਿਵੇਂ ਛੋਟੇ-ਛੋਟੇ ਨਾਲੇ ਵਗਦੇ ਹੋਣ । ਪਿੰਡ ਦਾ ਲਾਂਘਾ ਬੰਦ ਹੋ ਗਿਆ ਤੇ ਲੋਕਾਂ ਦੇ ਕੰਮਕਾਜ ਠੱਪ ਹੋ ਗਏ । ਇਸ ਮੁਸੀਬਤ ਦਾ ਮੁੱਖ ਕਾਰਨ ਪਿੰਡ ਵਿਚਲੀਆਂ ਨਾਲੀਆਂ ‘ਚ ਫਸਿਆ ਕੂੜਾ-ਕਰਕਟ ਹੀ ਸੀ, ਦੂਜਾ ਫਿਰਨੀ ਦੇ ਨਾਲ-ਨਾਲ ਬਣਿਆ ਪੱਕਾ, ਵੱਡਾ ਨਿਕਾਸੀ ਨਾਲਾ ਵੀ ਮਿੱਟੀ-ਘੱਟੇ, ਕੁੜ-ਕਬਾੜ ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਨਾਲ ਡੱਕਿਆ ਪਿਆ ਸੀ । ਮੀਂਹ ਦੇ ਪਾਣੀ ਨੂੰ ਬਾਹਰ ਜਾਣ ਦਾ ਰਸਤਾ ਨਾ ਮਿਲਿਆ ਤੇ ਉਹ ਪਿੰਡ ਵਿੱਚ ਹੀ ਫੈਲ ਗਿਆ ! ਕਿੰਨੇ ਹੀ ਦਿਨ ਖੜੋਤੇ ਪਾਣੀ ਦੀ ਦੁਰਗੰਧ ਜਿਹੀ ਆਉਂਦੀ ਰਹੀ । ਇਸ ਨਾਲ ਇੱਕ ਹੋਰ ਮੁਸੀਬਤ ਵੀ ਪੇਸ਼ ਆਈ, ਉਹ ਸੀ ਮੱਖੀਆਂ-ਮੱਛਰਾਂ ਦੀ ਭਰਮਾਰ । ਇਸ ਕਾਰਨ ਅਨੇਕਾਂ ਲੋਕ ਬਿਮਾਰੀਆਂ ਨਾਲ ਵੀ ਜੂਝਦੇ ਰਹੇ ।

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਹੈ ?
(ਉ) ਘਰ ਦਾ ਜਿੰਦਰਾ
(ਅ) ਪਹਿਲ
(ਇ) ਸਮੇਂ ਸਮੇਂ ਦੀ ਗੱਲ
(ਸ) ਸ਼ਹੀਦ ਰਾਜਗੁਰੂ ।
ਉੱਤਰ :
ਪਹਿਲ !

ਪ੍ਰਸ਼ਨ 2.
ਪਿੰਡ ਵਿਚ ਘਰ ਕਿਸ ਤਰ੍ਹਾਂ ਦੇ ਸਨ ?
(ਉ) ਪੁਰਾਣੇ
(ਅ) ਢੱਠੇ ਹੋਏ
(ਈ) ਆਧੁਨਿਕ ਢੰਗ ਦੇ
(ਸ) ਪੱਕੇ ।
ਉੱਤਰ :
ਆਧੁਨਿਕ ਢੰਗ ਦੇ ।

PSEB 8th Class Punjabi Solutions Chapter 23 ਪਹਿਲ

ਪ੍ਰਸ਼ਨ 3.
ਪਿੰਡ ਦੀਆਂ ਗਲੀਆਂ ਤੇ ਨਾਲੀਆਂ ਕਿਹੋ ਜਿਹੀਆਂ ਸਨ ?
(ਉ) ਗੰਦੀਆਂ
(ਅ) ਟੁੱਟੀਆਂ
(ਇ) ਬੰਦ
(ਸ) ਸਫ਼ਾਈ ਪੱਖੋਂ ਪਛੜੀਆਂ ।
ਉੱਤਰ :
ਸਫ਼ਾਈ ਪੱਖੋਂ ਪਛੜੀਆਂ ।

ਪ੍ਰਸ਼ਨ 4.
ਕਿਹੜੇ ਸਮੇਂ ਵਿਚ ਹੋਈ ਬਰਸਾਤ ਪਿੰਡ ਵਾਲਿਆਂ ਲਈ ਸੁਖਾਵੀਂ ਨਹੀਂ ਸੀ ?
(ਉ) ਪਿਛਲੇ ਸਾਲ
(ਅ) ਅੱਜ
(ਇ) ਕਲ੍ਹ
(ਸ) ਪਿਛਲੇਰੇ ਸਾਲ ।
ਉੱਤਰ :
ਪਿਛਲੇ ਸਾਲ ॥

ਪ੍ਰਸ਼ਨ 5.
ਬਰਸਾਤ ਵਿਚ ਪਾਣੀ ਕਿੱਥੇ ਵੜਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋਈ ਸੀ ?
(ਉ) ਨਾਲੀਆਂ ਵਿੱਚ
(ਅ) ਖੇਤਾਂ ਵਿੱਚ
(ਈ ਘਰਾਂ ਵਿੱਚ
(ਸ) ਹਵੇਲੀਆਂ ਵਿੱਚ ।
ਉੱਤਰ :
ਘਰਾਂ ਵਿੱਚ ।

ਪ੍ਰਸ਼ਨ 6.
ਪਾਣੀ ਦੇ ਘਰਾਂ ਵਿਚ ਵੜਨ ਦੀ ਮੁਸੀਬਤ ਦਾ ਮੁੱਖ ਕਾਰਨ ਕੀ ਸੀ ?
(ਉ) ਨਾਲੀਆਂ ਵਿਚ ਫਸਿਆ ਕੂੜਾ
(ਅ) ਨਾਲੀਆਂ ਦਾ ਭਰੀਆਂ ਹੋਣਾ ।
(ਈ ਟੁੱਟੀਆਂ ਨਾਲੀਆਂ
(ਸ) ਨਾਲੀਆਂ ਦੀ ਅਣਹੋਂਦ ।
ਉੱਤਰ :
ਨਾਲੀਆਂ ਵਿੱਚ ਫਸਿਆ ਕੂੜਾ ।

PSEB 8th Class Punjabi Solutions Chapter 23 ਪਹਿਲ

ਪ੍ਰਸ਼ਨ 7.
ਵੱਡਾ ਪੱਕਾ ਨਿਕਾਸੀ ਨਾਲਾ ਕਿੱਥੇ ਬਣਿਆ ਹੋਇਆ ਸੀ ?
(ਉ) ਗਲੀਆਂ ਦੇ ਨਾਲ-ਨਾਲ
(ਅ) ਫਿਰਨੀ ਦੇ ਨਾਲ-ਨਾਲ
(ਈ) ਪਿੰਡ ਦੇ ਅੰਦਰ
(ਸ) ਜ਼ਮੀਨ ਦੋਜ਼ ।
ਉੱਤਰ :
ਫਿਰਨੀ ਦੇ ਨਾਲ-ਨਾਲ

ਪ੍ਰਸ਼ਨ 8.
ਕੂੜ-ਕਬਾੜ ਤੇ ਪਲਾਸਟਿਕ ਦੇ ਲਿਫ਼ਾਫਿਆਂ ਨੇ ਕਿਸਨੂੰ ਡੱਕਿਆ ਹੋਇਆ ਸੀ ?
(ਉ) ਵੱਡੇ ਨਿਕਾਸੀ ਨਾਲੇ ਨੂੰ
(ਅ) ਗਲੀਆਂ ਨੂੰ ।
(ਈ) ਜ਼ਮੀਨ ਦੋਜ਼ ਨਾਲੇ ਨੂੰ
(ਸ) ਪਿੰਡ ਦੇ ਅੰਦਰਲੇ ਨਾਲੇ ਨੂੰ ।
ਉੱਤਰ :
ਵੱਡੇ ਨਿਕਾਸੀ ਨਾਲੇ ਨੂੰ ।

ਪ੍ਰਸ਼ਨ 9.
ਪਿੰਡ ਵਿਚ ਪਾਣੀ ਕਿਉਂ ਫੈਲ ਗਿਆ ਸੀ ?
(ਉ) ਬਾਹਰ ਜਾਣ ਦਾ ਰਸਤਾ ਬੰਦ ਹੋਣ ਕਰ ਕੇ
(ਅ) ਭਾਰੀ ਮੀਂਹ ਪੈਣ ਕਾਰਨ
(ਇ) ਗਲੀਆਂ ਉੱਚੀਆਂ ਹੋਣ ਕਾਰਨ
(ਸ) ਨਾਲੀਆਂ ਟੁੱਟੀਆਂ ਹੋਣ ਕਾਰਨ !
ਉੱਤਰ :
ਬਾਹਰ ਜਾਣ ਦਾ ਰਸਤਾ ਬੰਦ ਹੋਣ ਕਰ ਕੇ ।

ਪ੍ਰਸ਼ਨ 10.
ਖੜੋਤੇ ਪਾਣੀ ਦੀ ਦੁਰਗੰਧ ਤੋਂ ਬਿਨਾਂ ਹੋਰ ਮੁਸੀਬਤ ਕਿਹੜੀ ਸੀ ?
(ੳ) ਮੱਖੀਆਂ ਤੇ ਮੱਛਰਾਂ ਦੀ ਭਰਮਾਰ
(ਅ) ਖੋਭਾ ਤੇ ਚਿੱਕੜ
(ਈ) ਪੀਣ ਵਾਲੇ ਪਾਣੀ ਦਾ ਗੰਦਾ ਹੋਣਾ
(ਸ) ਸਾਫ਼ ਪਾਣੀ ਦੀ ਕਿੱਲਤ ।
ਉੱਤਰ :
ਮੱਖੀਆਂ ਤੇ ਮੱਛਰਾਂ ਦੀ ਭਰਮਾਰ ।

PSEB 8th Class Punjabi Solutions Chapter 23 ਪਹਿਲ

II. ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ

ਦੁਪਹਿਰ ਦੇ ਢਲਨ ਨਾਲ ਹੀ ਪਿੰਡ ਦੀ ਸਫ਼ਾਈ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਸੀ । ਪਿੰਡ ਦਾ ਸਰਪੰਚ ਤੇ ਪੰਚਾਇਤ ਮੈਂਬਰ ਵੀ ਦਿਲਜੀਤ ਵਲੋਂ ਚਲਾਈ ਇਸ ਸਫ਼ਾਈ-ਮੁਹਿੰਮ ਵਿੱਚ ਸ਼ਾਮਲ ਹੋ ਗਏ । ਦੂਜੇ ਦਿਨ ਉਨ੍ਹਾਂ ਪਿੰਡ ‘ਚ ਮੁਨਾਦੀ ਕਰਵਾ ਦਿੱਤੀ ਕਿ ਅੱਜ ਤਕਾਲਾਂ ਨੂੰ ਇੱਕ ਸਾਂਝਾ ਇਕੱਠ ਪਿੰਡ ਦੀ ਪੰਚਾਇਤ-ਘਰ ਵਿਖੇ ਹੋਵੇਗਾ, ਜਿੱਥੇ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ । ਸਰਪੰਚ ਸਾਹਿਬ ਨੇ ਇੱਕ ਵਿਸ਼ੇਸ਼ ਸੱਦਾ ਦਿਲਜੀਤ ਦੇ ਘਰ ਵੀ ਭੇਜਿਆ, ਤਾਂ ਜੋ ਉਹ ਇਸ ਇਕੱਠ ਵਿੱਚ ਜ਼ਰੂਰ ਪੁੱਜੇ । ਜਦੋਂ ਦਿਲਜੀਤ ਆਪਣੇ ਮਾਤਾ-ਪਿਤਾ ਜੀ ਨਾਲ ਸ਼ਾਮ ਸਮੇਂ ਪਿੰਡ ਦੇ ਸਾਂਝੇ ਇਕੱਠ ਵਿੱਚ ਪਹੁੰਚੀ, ਤਾਂ ਉਹ ਸਾਰਿਆਂ ਦੇ ਧਿਆਨ ਦਾ ਕੇਂਦਰ ਬਣੀ ਹੋਈ ਸੀ । ਸਰਪੰਚ ਸਾਹਿਬ ਨੇ ਦਿਲਜੀਤ ਨੂੰ ਕੋਲ ਸੱਦਿਆ ਅਤੇ ਸਭ ਨੂੰ ਸੰਬੋਧਨ ਕਰਦਿਆਂ ਕਿਹਾ, “ਸੱਚ-ਮੁੱਚ ਅੱਜ ਦਿਲਜੀਤ ਨੇ ਸਾਡਾ ਸਭ ਦਾ ਦਿਲ ਜਿੱਤ ਲਿਆ ਹੈ ।

ਸਾਡੀ ਇਸ ਧੀ ਨੇ ਪਿੰਡ ਦੀ ਸਫ਼ਾਈ ਪ੍ਰਤੀ ਪਹਿਲ ਕਰ ਕੇ ਸਾਡੇ ਵਿੱਚ ਸੁੱਛਤਾ ਦੀ ਇੱਕ ਚੇਤਨਾ ਪੈਦਾ ਕੀਤੀ ਹੈ । ਅਸੀਂ ਆਸ ਕਰਦੇ ਹਾਂ ਕਿ ਇਹ ਚੇਤਨਾ ਸਦਾ ਇਸੇ ਤਰ੍ਹਾਂ ਹੀ ਕਾਇਮ ਰਹੇਗੀ । ਅਸੀਂ ਦਿਲਜੀਤ ਦੀ ਸੋਚ ਤੇ ਹਿੰਮਤ ਨੂੰ ਦਾਦ ਦਿੰਦੇ ਹਾਂ ।” ਸਭ ਨੇ ਜ਼ੋਰਦਾਰ ਤਾੜੀਆਂ ਨਾਲ ਉਨ੍ਹਾਂ ਦੇ ਬੋਲਾਂ ਦੀ ਪੋਤਾ ਕੀਤੀ । ਜਦੋਂ ਪੰਚਾਇਤ ਵਲੋਂ ਦਿਲਜੀਤ ਨੂੰ ਇੱਕ ਸੁੰਦਰ ‘ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ, ਤਾਂ ਤਾੜੀਆਂ ਨਾਲ ਇਕੱਠ ਇੱਕ ਵਾਰ ਫੇਰ ਗੂੰਜ ਉੱਠਿਆ । ਇਸ ਮੌਕੇ ਦਿਲਜੀਤ ਨੇ ਕਿਹਾ ਕਿ ਉਹ ਸਫ਼ਾਈ ਦੀ ਇਸ ਮੁਹਿੰਮ ‘ਚ ਹਿੱਸਾ ਲੈਣ ਵਾਲੇ ਸਾਰੇ ਪਿੰਡ ਵਾਸੀਆਂ ਦੀ ਸ਼ੁਕਰਗੁਜ਼ਾਰ ਹੈ ਤੇ ਸਭ ਦਾ ਧੰਨਵਾਦ ਕਰਦੀ ਹੈ । ਉਸ ਨੇ ਆਪਣੀ ਸਹੇਲੀ ਪੀਤ ਦੀ ਵੀ ਬਾਕਾਇਦਾ ਪ੍ਰਸੰਸਾ ਕੀਤੀ ਤੇ ਸਭ ਨੂੰ ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣ ਦੀ ਅਪੀਲ ਕੀਤੀ । ਉਸ ਨੇ ਪਿੰਡ ਦੀ ਪੰਚਾਇਤ ਨੂੰ ਇੱਕ ਬੇਨਤੀ ਕੀਤੀ ਕਿ ਉਹ ਪਿੰਡ ਦੀ ਹਰ ਗਲੀ ’ਚ ਇੱਕ-ਇੱਕ ਵੱਡੇ ਕੁੜੇਦਾਨ ਦਾ ਪ੍ਰਬੰਧ ਜ਼ਰੂਰ ਕਰੇ ਤੇ ਇਸ ਨੂੰ ਸਮੇਂਸਮੇਂ ‘ਤੇ ਖ਼ਾਲੀ ਕੀਤਾ ਜਾਂਦਾ ਰਹੇ । ਉਸ ਦੀ ਇਸ ਮੰਗ ਨੂੰ ਪੰਚਾਇਤ ਨੇ ਖਿੜੇ ਮੱਥੇ ਮੌਕੇ ‘ਤੇ ਹੀ ਪ੍ਰਵਾਨ ਕਰ ਲਿਆ । ਸਾਰੇ ਪਿੰਡ ‘ਚ ਦਿਲਜੀਤ ਦੀ ਇਸ ਸਫ਼ਾਈ-ਮੁਹਿੰਮ ਦੀਆਂ ਹੀ ਗੱਲਾਂ ਹੋ ਰਹੀਆਂ ਸਨ, ਜਿਸ ਨਾਲ ਉਸ ਦੇ ਮਾਤਾ-ਪਿਤਾ ਦਾ ਸਿਰ ਮਾਣ ਨਾਲ ਗਿੱਠ ਉੱਚਾ ਹੋ ਗਿਆ ।

ਪ੍ਰਸ਼ਨ 1.
ਸਫ਼ਾਈ ਦਾ ਕੰਮ ਕਿਸ ਵੇਲੇ ਤਕ ਖ਼ਤਮ ਹੋ ਗਿਆ ਸੀ ?
(ਉ) ਦੁਪਹਿਰ ਤੋਂ ਪਹਿਲਾਂ
(ਅ) ਦੁਪਹਿਰ ਹੋਣ ਤਕ
(ਇ) ਦੁਪਹਿਰ ਢਲਣ ਤੱਕ
(ਸ) ਰਾਤ ਹੋਣ ਤਕ ।
ਉੱਤਰ :
ਦੁਪਹਿਰ ਢਲਣ ਤਕ !

ਪ੍ਰਸ਼ਨ 2.
ਪਿੰਡ ਸਰਪੰਚ ਤੇ ਪੰਚ ਦਿਲਜੀਤ ਦੁਆਰਾ ਚਲਾਈ ਕਿਸ ਮੁਹਿੰਮ ਵਿਚ ਸ਼ਾਮਿਲ ਹੋ ਗਏ ?
(ਉ) ਸਫ਼ਾਈ
(ਅ) ਟੀਕਾ-ਕਰਨ
(ਇ) ਰੁੱਖ-ਲਗਾਓ
(ਸ) ਬੇਟੀ ਬਚਾਓ !
ਉੱਤਰ :
ਸਫ਼ਾਈ ।

PSEB 8th Class Punjabi Solutions Chapter 23 ਪਹਿਲ

ਪ੍ਰਸ਼ਨ 3.
ਸਾਰਿਆਂ ਦਾ ਸਾਂਝਾ ਇਕੱਠ ਕਰਨ ਲਈ ਕੀ ਕੀਤਾ ਗਿਆ ?
(ਉ) ਭਾਸ਼ਨ
(ਅ) ਈ-ਮੇਲ
(ਇ) ਐੱਸ.ਐਮ.ਐੱਸ.
(ਸ) ਮੁਨਾਦੀ ।
ਉੱਤਰ :
ਮੁਨਾਦੀ ।

ਪ੍ਰਸ਼ਨ 4.
ਪਿੰਡ ਦੇ ਸਾਂਝੇ ਇਕੱਠ ਵਿੱਚ ਸਭ ਦੇ ਧਿਆਨ ਦਾ ਕੇਂਦਰ ਕੌਣ ਸੀ ?
(ਉ) ਦਿਲਜੀਤ
(ਆ) ਕਰਮਜੀਤ
(ਈ) ਹਰਜੀਤ
(ਸ) ਕੁਲਜੀਤ ॥
ਉੱਤਰ :
ਦਿਲਜੀਤ ॥

ਪ੍ਰਸ਼ਨ 5.
ਕਿਸ ਨੇ ਕਿਹਾ ਕਿ ਦਿਲਜੀਤ ਨੇ ਸਭ ਦਾ ਦਿਲ ਜਿੱਤ ਲਿਆ ਹੈ ?
(ਉ) ਪੰਚ ਨੇ
(ਅ) ਸਰਪੰਚ ਨੇ
(ੲ) ਪੰਚਾਇਤ ਨੇ
(ਸ) ਮੁਨਾਦੀ ਵਾਲੇ ਨੇ ।
ਉੱਤਰ :
ਸਰਪੰਚ ਨੇ ।

ਪ੍ਰਸ਼ਨ 6.
ਦਿਲਜੀਤ ਨੇ ਪਿੰਡ ਵਿਚ ਕਿਹੜੀ ਗੱਲ ਸੰਬੰਧੀ ਚੇਤਨਾ ਪੈਦਾ ਕੀਤੀ ਸੀ ?
(ਉ) ਸੁੱਛਤਾ/ਸਫ਼ਾਈ
(ਅ) ਵਾਤਾਵਰਨ
(ੲ) ਪੜ੍ਹਾਈ-ਲਿਖਾਈ
(ਸ) ਧੀਆਂ ਦਾ ਮਹੱਤਵ ।
ਉੱਤਰ :
ਸੱਛਤਾ/ਸਫ਼ਾਈ ।

ਪ੍ਰਸ਼ਨ 7.
ਪੰਚਾਇਤ ਵਲੋਂ ਦਿਲਜੀਤ ਨੂੰ ਕੀ ਭੇਟ ਕੀਤਾ ਗਿਆ ?
(ਉ) ਸ਼ਾਲ
(ਅ) ਫੁਲਕਾਰੀ
(ਈ) ਲਹਿੰਗਾ
(ਸ) ਦਸਤਾਰ ।
ਉੱਤਰ :
ਫੁਲਕਾਰੀ ।

PSEB 8th Class Punjabi Solutions Chapter 23 ਪਹਿਲ

ਪ੍ਰਸ਼ਨ 8.
ਦਿਲਜੀਤ ਕਿਸ ਦੀ ਸ਼ੁਕਰਗੁਜ਼ਾਰ ਸੀ ?
(ਉ) ਮਾਤਾ-ਪਿਤਾ ਦੀ
(ਅ) ਸਰਪੰਚ ਦੀ
(ੲ) ਪੰਚਾਇਤ ਦੀ
(ਸ) ਪਿੰਡਵਾਸੀਆਂ ਦੀ ।
ਉੱਤਰ :
ਪਿੰਡਵਾਸੀਆਂ ਦੀ ।

ਪ੍ਰਸ਼ਨ 9.
ਦਿਲਜੀਤ ਨੇ ਪੰਚਾਇਤ ਨੂੰ ਪਿੰਡ ਦੀ ਹਰ ਗਲੀ ਵਿਚ ਕਿਸ ਚੀਜ਼ ਦਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ ?
(ਉ) ਫੂਲਦਾਨ
(ਅ) ਕੂੜੇਦਾਨ
(ੲ) ਬਸਤਰ ਦਾਨ
(ਸ) ਮ ਦਾਨ ॥
ਉੱਤਰ :
ਕੂੜੇਦਾਨ ।

ਪ੍ਰਸ਼ਨ 10.
ਦਿਲਜੀਤ ਦੀ ਮੁਹਿੰਮ ਦੀਆਂ ਗੱਲਾਂ ਨਾਲ ਕਿਸਦਾ ਸਿਰ ਮਾਣ ਨਾਲ ਉੱਚਾ ਹੋ ਗਿਆ ?
(ਉ) ਪੰਚਾਇਤ ਦਾ
(ਅ) ਉਸਦੇ ਮਾਤਾ-ਪਿਤਾ ਦਾ
(ਈ) ਦਿਲਜੀਤ ਦਾ
(ਸ) ਪਿੰਡ ਦਾ ।
ਉੱਤਰ :
ਉਸਦੇ ਮਾਤਾ-ਪਿਤਾ ਦਾ ।

ਔਖੇ ਸ਼ਬਦਾਂ ਦੇ ਅਰਥ :

ਆਧੁਨਿਕ-ਨਵੀਨ, ਨਵੇਂ । ਪੱਖੋਂ-ਵਲੋਂ। ਸੁਖਾਵੀਂ-ਸੁਖ ਦੇਣ ਵਾਲੀ । ਅੰਤਾਂ ਦੇ-ਬਹੁਤ ਜ਼ਿਆਦਾ 1 ਲਾਂਘਾ-ਲੰਘਣ ਦੀ ਥਾਂ । ਠੱਪ ਹੋ ਗਏ–ਬੰਦ ਹੋ ਗਏ । ਕਬਾੜ-ਟੁੱਟ-ਭੱਜਾ ਸਮਾਨ ! ਡੱਕਿਆ-ਰੋਕਿਆ । ਦੁਰਗੰਧ-ਬਦਬੂ । ਭਰਮਾਰ-ਬਹੁਤਾਤ । ਜੁਝਦੇ ਰਹੇ-ਲੜਦੇ ਰਹੇ । ਨਾਮਵਰ-ਪ੍ਰਸਿੱਧ । ਤਰਜੀਹ-ਪਹਿਲ । ਹੱਥ ਵਟਾਉਂਦੀ-ਕੰਮ ਵਿਚ ਮੱਦਦ ਕਰਦੀ । ਮੁਹੱਬਤ-ਪਿਆਰ । ਮਿਲਾਪੜੇ-ਮਿਲਣ-ਗਿਲਣ ਵਾਲੇ । ਸੰਸਕਾਰਾਂਮਨੋਬ੍ਰਿਤੀ, ਸੁਭਾ ਦਾ ਸ਼ੁੱਧੀਕਰਨ । ਮੋਹ-ਪਿਆਰ । ਠੇਸ ਪਹੁੰਚਾਉਂਦਾ-ਦੁੱਖ ਪਹੁੰਚਾਉਂਦਾ ॥ ਨਿਕਾਸੀ-ਨਿਕਲਣ ਦੀ ਥਾਂ । ਮੁੱਦਾ-ਮਸਲਾ, ਸਮੱਸਿਆ । ਅਕਸਰ-ਆਮ ਕਰਕੇ । ਅਵੇਸਲੇਬੇਧਿਆਨ । ਨਿਪਟਾਰਾ-ਨਿਬੇੜਾ, ਹੱਲ । ਉੱਚਿਤ-ਠੀਕ । ਸ਼ਿੱਦਤ ਨਾਲ-ਜ਼ੋਰ-ਸ਼ੋਰ ਨਾਲ । ਜਨਤਿਕ-ਆਮ ਲੋਕਾਂ ਨਾਲ ਸੰਬੰਧਿਤ । ਸਹਿਯੋਗੀ-ਸਾਥੀ । ਦਲੇਰੀ-ਹੌਸਲਾ । ਕਾਇਆਕਲਪ-ਰੂਪ ਬਦਲਣਾ । ਸੁਥਰਾ-ਸਾਫ਼ । ਉੱਦਮ-ਯਤਨ । ਸਕੀਮ–ਯੋਜਨਾ, ਇਰਾਦਾ । ਹੌਸਲਾ-ਅਫ਼ਜ਼ਾਈ-ਹੌਸਲਾ ਵਧਾਉਣਾ । ਮੁਨਾਦੀ-ਢੰਡੋਰਾ, ਪੀਪਾ ਖੜਕਾ ਕੇ ਜਾਂ ਧੂਤੂ ਫੜ ਕੇ ਤੇ ਉੱਚੀ ਬੋਲ ਕੇ ਸਾਰੇ ਪਿੰਡ ਨੂੰ ਖ਼ਬਰ ਦੇਣੀ । ਚੇਤਨਾ-ਜਾਗ੍ਰਿਤੀ । ਤਿ-ਲਈ, ਵਾਸਤੇ । ਦਾਦ ਦਿੰਦੇ-ਪ੍ਰਸੰਸਾ ਕਰਦੇ । ਪ੍ਰੋੜਤਾ-ਪੱਖ ਲੈਣਾ ; ਬਾਕਾਇਦਾ-ਨੇਮ ਨਾਲ । ਖਿੜੇ ਮੱਥੇ-ਖੁਸ਼ੀ ਨਾਲ ।

PSEB 8th Class Punjabi Solutions Chapter 23 ਪਹਿਲ

ਪਹਿਲ Summary

ਪਹਿਲ ਪਾਠ ਦਾ ਸੰਖੇਪ

ਉਸ ਦਰਮਿਆਨੀ ਅਬਾਦੀ ਵਾਲੇ ਪਿੰਡ ਵਿਚ ਘਰ ਤਾਂ ਬੜੇ ਨਵੀਨ ਢੰਗ ਦੇ ਬਣੇ ਹੋਏ ਸਨ, ਨਾਲੀਆਂ ਤੇ ਗਲੀਆਂ ਵੀ ਪੱਕੀਆਂ ਤੇ ਖੁੱਲ੍ਹੀਆਂ ਸਨ, ਪਰ ਉੱਥੇ ਸਫ਼ਾਈ ਦੀ ਬਹੁਤ ਘਾਟ ਸੀ । ਪਿਛਲੀ ਬਰਸਾਤ ਵਿਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਵੜਿਆ ਸੀ, ਜਿਸ ਨਾਲ ਲੋਕਾਂ ਦਾ ਬੁਰਾ ਹਾਲ ਹੋਇਆ ਸੀ । ਪਿੰਡ ਦੀਆਂ ਗਲੀਆਂ ਪਾਣੀ ਨਾਲ ਭਰ ਗਈਆਂ ਸਨ, ਜਿਸ ਦਾ ਕਾਰਨ ਨਾਲੀਆਂ ਵਿਚ ਫਸਿਆ ਕੂੜਾ ਕਰਕਟ ਸੀ । ਨਾਲ ਹੀ ਪਿੰਡ ਦੀ ਫਿਰਨੀ ਨਾਲ ਬਣਿਆ ਵੱਡਾ ਨਿਕਾਸੀ ਨਾਲ ਵੀ ਕੁੜੇ ਤੇ ਪਲਾਸਟਿਕ ਦੇ ਲਫ਼ਾਫ਼ਿਆਂ ਨਾਲ ਰੁਕਿਆ ਪਿਆ ਸੀ, ਜਿਸ ਕਾਰਨ ਪਾਣੀ ਅੱਗੇ ਨਹੀਂ ਸੀ ਨਿਕਲ ਸਕਿਆ ਤੇ ਉਹ ਸਾਰੇ ਪਿੰਡ ਵਿਚ ਫੈਲਿਆ ਰਿਹਾ । ਖੜ੍ਹੇ ਪਾਣੀ ਵਿਚੋਂ ਬਦਬੂ ਵੀ ਆਉਣ ਲੱਗੀ ਤੇ ਮੱਖੀਆਂ-ਮੱਛਰਾਂ ਦੀ ਭਰਮਾਰ ਹੋਣ ਨਾਲ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਗਏ ।

ਪਿੰਡ ਦੀ ਕੁੜੀ ਦਿਲਜੀਤ 12ਵੀਂ ਜਮਾਤ ਪਾਸ ਕਰਨ ਮਗਰੋਂ ਸ਼ਹਿਰ ਦੇ ਇਕ ਪ੍ਰਸਿੱਧ ਕਾਲਜ ਵਿਚ ਦਾਖ਼ਲ ਹੋ ਗਈ । ਕਾਲਜ ਪਿੰਡ ਤੋਂ ਦੂਰ ਹੋਣ ਕਾਰਨ ਤੇ ਫੁੱਟਬਾਲ ਦੀ ਚੰਗੀ ਖਿਡਾਰਨ ਹੋਣ ਕਰਕੇ ਉਹ ਕਾਲਜ ਦੇ ਹੋਸਟਲ ਵਿਚ ਹੀ ਰਹਿਣ ਲੱਗੀ । ਇੱਥੇ ਫੁੱਟਬਾਲ ਦੀ ਨਿਗ ਦਾ ਖ਼ਾਸ ਪ੍ਰਬੰਧ ਸੀ ।

ਦਿਲਜੀਤ ਹਫ਼ਤੇ ਮਗਰੋਂ ਪਿੰਡ ਆਉਂਦੀ ਤੇ ਸਭ ਨੂੰ ਮੋਹ-ਮੁਹੱਬਤ ਨਾਲ ਮਿਲਦੀ । ਉਸਦੇ ਪਿਤਾ ਜੀ ਨੌਕਰੀ ਦੇ ਨਾਲ-ਨਾਲ ਖੇਤੀਬਾੜੀ ਦੀ ਸੰਭਾਲ ਵੀ ਕਰਦੇ ਸਨ । ਦਿਲਜੀਤ ਦਾ ਵੱਡਾ ਭਰਾ ਉਚੇਰੀ ਪੜ੍ਹਾਈ ਲਈ ਵਿਦੇਸ਼ ਚਲਾ ਗਿਆ ਸੀ ।

ਦਿਲਜੀਤ ਨੂੰ ਪਿੰਡ ਨਾਲ ਬੜਾ ਮੋਹ ਸੀ । ਉਹ ਪਿੰਡ ਵਿਚ ਗਲੀਆਂ ਤੇ ਨਾਲੀਆਂ ਦੀ ਹਾਲਤ ਦੇਖ ਕੇ ਬਹੁਤ ਉਦਾਸ ਰਹਿੰਦੀ ਸੀ । ਉਸਨੂੰ ਪਿਛਲੀ ਬਰਸਾਤ ਵਿਚ ਕੂੜੇ-ਕਰਕਟ ਕਰਕੇ ਨਾਲੀਆਂ ਦੇ ਰੁਕਣ ਦੇ ਸਿੱਟੇ ਵਜੋਂ ਲੋਕਾਂ ਦੀ ਹੋਈ ਬੁਰੀ ਹਾਲਤ ਦਾ ਪਤਾ ਸੀ ਤੇ ਅੱਗੋਂ ਆ ਰਹੇ ਬਰਸਾਤ ਦੇ ਮੌਸਮ ਦਾ ਉਸਨੂੰ ਫ਼ਿਕਰ ਸੀ । ਉਹ ਸਮਝਦੀ ਸੀ ਕਿ ਜੇਕਰ ਗਲੀਆਂ ਤੇ ਨਾਲੀਆਂ ਦੀ ਸਫ਼ਾਈ ਨਾ ਕੀਤੀ, ਤਾਂ ਲੋਕਾਂ ਦੀ ਬੁਰੀ ਹਾਲਤ ਹੋਵੇਗੀ ।

ਉਹ ਸਮਝਦੀ ਸੀ ਕਿ ਪਿੰਡ ਦੇ ਲੋਕ ਚੰਗੇ ਹਨ, ਪਰ ਉਹ ਕੁੜੇ ਕਰਕਟ ਨੂੰ ਟਿਕਾਣੇ ਨਹੀਂ ਲਾਉਂਦੇ ।ਉਨ੍ਹਾਂ ਦੁਆਰਾ ਇਧਰ-ਉਧਰ ਸੁੱਟਿਆ ਕੁੜਾ ਹੀ ਹਵਾ ਨਾਲ ਉੱਡ ਕੇ ਨਾਲੀਆਂ ਵਿਚ ਫਸਦਾ ਪਾਣੀ ਦੇ ਨਿਕਾਸ ਨੂੰ ਰੋਕ ਦਿੰਦਾ ਹੈ । ਉਹ ਇਹ ਵੀ ਮਹਿਸੂਸ ਕਰਦੀ ਸੀ ਕਿ ਪਿੰਡ ਵਿਚ ਕੂੜਾ-ਕਰਕਟ ਸੁੱਟਣ ਲਈ ਢੁੱਕਵੀਂ ਜਗ੍ਹਾ ਵੀ ਨਹੀਂ ।

PSEB 8th Class Punjabi Solutions Chapter 23 ਪਹਿਲ

ਦਿਲਜੀਤ ਇਸ ਹਫ਼ਤੇ ਜਦੋਂ ਪਿੰਡ ਆਈ, ਤਾਂ ਸੂਛ ਭਾਰਤ ਦੀ ਮੁਹਿੰਮ ਨੇ ਉਸਦੇ ਮਨ ਨੂੰ ਟੁੰਬ ਲਿਆ ਸੀ । ਅਖ਼ਬਾਰਾਂ, ਟੈਲੀਵਿਜ਼ਨ ਤੇ ਦੇਸ਼ ਭਰ ਦੇ ਲੋਕਾਂ ਵਿਚ ਇਸ ਸੰਬੰਧੀ ਇਕ ਲਹਿਰ ਚਲ ਪਈ ਸੀ । ਜਦੋਂ ਤੋਂ ਦਿਲਜੀਤ ਦਾ ਕਾਲਜ ਇਸ ਨਾਲ ਜੁੜਿਆ ਸੀ, ਤਦੋਂ ਤੋਂ ਉਹ ਇਸ ਵਿਚ ਮੋਹਰੀ ਭੂਮਿਕਾ ਅਦਾ ਕਰ ਰਹੀ ਸੀ । ਉਸਨੇ ਸੋਚਿਆ ਕਿ ਜਦੋਂ ਸਾਰਾ ਦੇਸ਼ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਵਿਚ ਜੁੱਟਿਆ ਹੋਇਆ ਹੈ, ਤਾਂ ਉਸ ਦਾ ਪਿੰਡ ਪਿੱਛੇ ਕਿਉਂ ਰਹੇ । ਉਸ ਨੇ ਇਹ ਗੱਲ ਆਪਣੇ ਪਿੰਡ ਵਿਚ ਰਹਿੰਦੀ ਆਪਣੀ ਸਹੇਲੀ ਪ੍ਰੀਤ ਨਾਲ ਸਾਂਝੀ ਕੀਤੀ ।

ਆਪਣੇ ਪਿਤਾ ਜੀ ਨੂੰ ਕਹਿਣ ਲੱਗੀ ਕਿ ਉਨ੍ਹਾਂ ਦੇ ਅਸ਼ੀਰਵਾਦ ਨਾਲ ਅੱਜ ਦਾ ਦਿਨ ਉਹ ਪਿੰਡ ਦੀਆਂ ਨਾਲੀਆਂ ਨੂੰ ਸਾਫ਼ ਕਰਨ ਉੱਤੇ ਲਾਵੇਗੀ । ਪਿਤਾ ਜੀ ਵਲੋਂ ਪੁੱਛਣ ਤੇ ਉਸ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਿੰਡ ਦੀ ਪਾਣੀ ਦੀ ਨਿਕਾਸੀ ਬਾਰੇ ਸੋਚ ਰਹੀ ਹੈ, ਜਿਸ ਨੇ ਪਿਛਲੀ ਵਾਰੀ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਸੀ । ਉਸ ਨੇ ਦੱਸਿਆ ਕਿ ਉਸ ਦੇ ਇਸ ਕੰਮ ਵਿਚ ਉਸਦੀ ਸਹੇਲੀ ਪੀਤ ਵੀ ਉਸਦਾ ਸਾਥ ਦੇ ਰਹੀ ਹੈ । ਬਾਕੀ ਉਹ ਜਾਣਦੀ ਹੈ ਕਿ ਪਿੰਡ ਦੇ ਲੋਕ ਵੀ ਉਨ੍ਹਾਂ ਨਾਲ ਆ ਰਲਣਗੇ । ਦਿਲਜੀਤ ਦੀਆਂ ਇਨ੍ਹਾਂ ਗੱਲਾਂ ਨੇ ਉਸਦੇ ਪਿਤਾ ਜੀ ਦਾ ਹੌਸਲਾ ਵਧਾ ਦਿੱਤਾ ।

ਮਿੱਥੇ ਸਮੇਂ ਅਨੁਸਾਰ ਦਿਲਜੀਤ ਤੇ ਪੀਤ ਇਕ-ਇਕ ਕਹੀ ਫੜ ਕੇ ਸਫ਼ਾਈ ਦੇ ਕੰਮ ਵਿਚ ਜੁੱਟ ਗਈਆਂ । ਦਿਲਜੀਤ ਦੇ ਪਿਤਾ ਜੀ ਵੀ ਉਨ੍ਹਾਂ ਦਾ ਹੱਥ ਵਟਾਉਣ ਲੱਗੇ ਤੇ ਦਿਨ ਚੜ੍ਹਦੇ ਤੱਕ ਉਨ੍ਹਾਂ ਇਕ ਗਲੀ ਦੀਆਂ ਨਾਲੀਆਂ ਸਾਫ਼ ਕਰ ਦਿੱਤੀਆਂ । ਜਦੋਂ ਪਿੰਡ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਬਹੁਤ ਸਾਰੇ ਨੌਜਵਾਨ ਵੀ ਆਪਣੇ ਘਰਾਂ ਤੋਂ ਕਹੀਆਂ ਤੇ ਬੱਠਲ ਚੁੱਕ ਕੇ ਆ ਗਏ ਤੇ ਔਰਤਾਂ ਝਾੜੂ ਫੜ ਕੇ ਗਲੀਆਂ ਨੂੰ ਲਿਸ਼ਕਾਉਣ ਲੱਗੀਆਂ । ਦਿਲਜੀਤ ਦੀ ਸਕੀਮ ਅਨੁਸਾਰ ਨੌਜਵਾਨਾਂ ਨੇ ਸਾਰਾ ਕੂੜਾ ਇਕ ਟਰਾਲੀ ਵਿਚ ਭਰ ਕੇ ਪਿੰਡੋਂ ਬਾਹਰ ਇਕ ਖਾਈ ਵਿਚ ਜਾ ਸੁੱਟਿਆ । ਕੁੱਝ ਗੱਭਰੂ ਵੱਡੇ ਨਿਕਾਸੀ ਨਾਲੇ ਦੀ ਸਫ਼ਾਈ ਕਰਨ ਲੱਗੇ । ਇੰਦ ਲੱਗ ਰਿਹਾ ਸੀ, ਜਿਵੇਂ ਸਾਰਾ ਪਿੰਡ ਹੀ ਸੁੱਛਤਾ ਦਿਵਸ ਮਨਾ ਰਿਹਾ ਹੋਵੇ ।

ਦੁਪਹਿਰ ਢਲਣ ਤਕ ਸਾਰੇ ਪਿੰਡ ਦੀ ਸਫ਼ਾਈ ਹੋ ਚੁੱਕੀ ਸੀ । ਪਿੰਡ ਦਾ ਸਰਪੰਚ ਤੇ ਬਾਕੀ ਪੰਚਾਇਤ ਮੈਂਬਰ ਵੀ ਇਸ ਮੁਹਿੰਮ ਵਿਚ ਸ਼ਾਮਿਲ ਹੋ ਗਏ । ਪਿੰਡ ਵਿਚ ਮੁਨਾਦੀ ਕਰਾ ਕੇ ਸਾਰੇ । ਪਿੰਡ ਨੂੰ ਪੰਚਾਇਤ ਘਰ ਵਿਚ ਇਕੱਠਾ ਕਰ ਕੇ ਸਰਪੰਚ ਨੇ ਦਿਲਜੀਤ ਦੇ ਕੰਮ ਦੀ ਪ੍ਰਸੰਸਾ ਕੀਤੀ ਜਿਸ ਨੇ ਪਹਿਲ਼ ਕਰ ਕੇ ਸਾਰੇ ਪਿੰਡ ਵਿਚ ਸੁੱਛਤਾ ਲਈ ਚੇਤਨਾ ਪੈਦਾ ਕੀਤੀ ਸੀ । ਉਨ੍ਹਾਂ ਉਸਨੂੰ ਇਕ ਸੁੰਦਰ ਫੁਲਕਾਰੀ ਦੇ ਕੇ ਉਸਦਾ ਸਨਮਾਨ ਕੀਤਾ । ਇਸ ਮੌਕੇ ਦਿਲਜੀਤ ਨੇ ਸਾਰੇ ਪਿੰਡ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮੁਹਿੰਮ ਵਿਚ ਉਸਦਾ ਸਾਥ ਦਿੱਤਾ ਸੀ । ਉਸਨੇ ਪ੍ਰੀਤ ਦੀ ਪ੍ਰਸੰਸਾ ਕਰਦਿਆਂ ਪਿੰਡ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਕੀਤੀ ਤੇ ਪੰਚਾਇਤ ਨੂੰ ਵੀ ਹਰ ਗਲੀ ਵਿਚ ਇਕ ਕੂੜੇਦਾਨ ਦਾ ਪ੍ਰਬੰਧ ਕਰਨ ਲਈ ਕਿਹਾ, ਜਿਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਗਿਆ ।

PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ

Punjab State Board PSEB 8th Class Punjabi Book Solutions Chapter 22 ਅਸੀਂ ਮਨਾਉਂਦੇ ਹਾਂ Textbook Exercise Questions and Answers.

PSEB Solutions for Class 8 Punjabi Chapter 22 ਅਸੀਂ ਮਨਾਉਂਦੇ ਹਾਂ

(i) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :

(i) ਸਾਡਾ ਅਜ਼ਾਦੀ ਦਿਵਸ ਕਿਹੜੇ ਦਿਨ ਆਉਂਦਾ ਹੈ ?
(ਉ) ਛੱਬੀ ਜਨਵਰੀ
(ਅ) ਦੋ ਅਕਤੂਬਰ
(ਈ) ਪੰਦਰਾਂ ਅਗਸਤ ।
ਉੱਤਰ :
ਪੰਦਰਾਂ ਅਗਸਤ

(ii) ਛੱਬੀ ਜਨਵਰੀ ਦਾ ਇਤਿਹਾਸਿਕ ਦਿਨ ਕਹਾਉਂਦਾ ਹੈ ?
(ਉ) ਗਣਤੰਤਰ ਦਿਵਸ
(ਅ) ਸਵਤੰਤਰਤਾ ਦਿਵਸ
(ਈ) ਬਲੀਦਾਨ ਦਿਵਸ ।
ਉੱਤਰ :
ਗਣਤੰਤਰ ਦਿਵਸ

(iii) ਚੌਦਾਂ ਨਵੰਬਰ ਨੂੰ ਜਨਮ-ਦਿਨ ਹੁੰਦਾ ਹੈ ?
(ੳ) ਮਹਾਤਮਾ ਗਾਂਧੀ ਜੀ ਦਾ
(ਅ) ਚਾਚਾ ਨਹਿਰੂ ਜੀ ਦਾ ।
(ਈ) ਡਾ: ਰਾਧਾ ਕ੍ਰਿਸ਼ਨਨ ਜੀ ਦਾ ।
ਉੱਤਰ :
ਚਾਚਾ ਨਹਿਰੂ ਦਾ

PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ

(iv) ਅਧਿਆਪਕ-ਦਿਨ ਕਿਸ ਦਿਨ ਮਨਾਇਆ ਜਾਂਦਾ ਹੈ ?
(ਉ) ਚੌਦਾਂ ਨਵੰਬਰ ਨੂੰ ।
(ਅ) ਅਠਾਈ ਫ਼ਰਵਰੀ ਨੂੰ
(ਈ) ਪੰਜ ਸਤੰਬਰ ਨੂੰ !
ਉੱਤਰ :
ਪੰਜ ਸਤੰਬਰ ਨੂੰ

(v) 5 ਜੂਨ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ?
(ਉ) ਵਿਗਿਆਨ-ਦਿਵਸ
(ਅ) ਵਿਸ਼ਵ-ਵਾਤਾਵਰਨ ਦਿਵਸ
(ਈ) ਮਹਿਲਾ-ਦਿਵਸ !
ਉੱਤਰ :
ਵਿਸ਼ਵ ਵਾਤਾਵਰਨ ਦਿਵਸ

(ii) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਂ-ਦਿਵਸ ਕਿਸ ਮਹੀਨੇ ਆਉਂਦਾ ਹੈ ?
ਉੱਤਰ :
ਮਈ ਵਿਚ ।

ਪ੍ਰਸ਼ਨ 2.
ਅਧਿਆਪਕ-ਦਿਵਸ ਕਿਸ ਮਹਾਨ ਸ਼ਖ਼ਸੀਅਤ ਨੂੰ ਸਮਰਪਿਤ ਦਿਨ ਹੁੰਦਾ ਹੈ ?
ਉੱਤਰ :
ਡਾ: ਰਾਧਾਕ੍ਰਿਸ਼ਨਨ !

ਪ੍ਰਸ਼ਨ 3.
ਰਾਸ਼ਟਰੀ ਵਿਗਿਆਨ-ਦਿਵਸ ਕਿਸ ਮਿਤੀ ਨੂੰ ਆਉਂਦਾ ਹੈ ?
ਉੱਤਰ :
28 ਫ਼ਰਵਰੀ ਨੂੰ ।

ਪ੍ਰਸ਼ਨ 4.
ਮਹਿਲਾ-ਦਿਵਸ ਕਿਸ ਮਿਤੀ ਨੂੰ ਆਉਂਦਾ ਹੈ ?
ਉੱਤਰ :
8 ਮਾਰਚ ਨੂੰ ।

ਪ੍ਰਸ਼ਨ 5.
ਵਿਗਿਆਨ ਦੀਆਂ ਦੋ ਕਾਵਾਂ ਦੇ ਨਾਮ ਲਿਖੋ ।
ਉੱਤਰ :
ਮੋਬਾਈਲ ਫ਼ੋਨ ਤੇ ਕੰਪਿਊਟਰ ।

PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ

(iii) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸੀਂ ਕਿਹੜੇ-ਕਿਹੜੇ ਖ਼ਾਸ ਦਿਨ ਮਨਾਉਂਦੇ ਹਾਂ ?
ਉੱਤਰ :
ਅਸੀਂ ਦੋ ਖ਼ਾਸ ਦਿਨ-15 ਅਗਸਤ ਸੁਤੰਤਰਤਾ ਦਿਵਸ ਤੇ 26 ਜਨਵਰੀ ਗਣਤੰਤਰ ਦਿਵਸ- ਮਨਾਉਂਦੇ ਹਾਂ ।

ਪ੍ਰਸ਼ਨ 2.
ਚਾਚਾ ਨਹਿਰੂ ਕੌਣ ਸਨ ? ਉਨ੍ਹਾਂ ਦਾ ਜਨਮ ਕਦੋਂ ਹੋਇਆ ?
ਉੱਤਰ :
ਚਾਚਾ ਨਹਿਰੂ ਦਾ ਪੂਰਾ ਨਾਂ ਪੰਡਿਤ ਜਵਾਹਰ ਲਾਲ ਨਹਿਰੂ ਸੀ । ਉਹ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ । ਉਨ੍ਹਾਂ ਦਾ ਜਨਮ 14 ਨਵੰਬਰ, 1889 ਨੂੰ ਹੋਇਆ ।

ਪ੍ਰਸ਼ਨ 3.
ਪੰਜ ਸਤੰਬਰ ਨੂੰ ਮਨਾਏ ਜਾਣ ਵਾਲੇ ਦਿਵਸ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ ।
ਉੱਤਰ :
ਪੰਜ ਸਤੰਬਰ ਨੂੰ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਦਾ ਸੰਬੰਧ ਭਾਰਤ ਦੇ ਸਵਰਗਵਾਸੀ ਫ਼ਿਲਾਸਫਰ ਰਾਸ਼ਟਰਪਤੀ ਡਾ: ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨਾਲ ਹੈ । ਇਸ ਦਿਨ ਨੂੰ ਅਸੀਂ ਅਧਿਆਪਕਾਂ ਦੇ ਸਤਿਕਾਰ ਵਜੋਂ ਮਨਾਉਂਦੇ ਹਾਂ ।

ਪ੍ਰਸ਼ਨ 4.
ਵਿਗਿਆਨ ਨੇ ਇਨਸਾਨ ਨੂੰ ਕੀ-ਕੀ ਮੁਹੱਈਆ ਕੀਤਾ ਹੈ ?
ਉੱਤਰ :
ਵਿਗਿਆਨ ਨੇ ਸਾਨੂੰ ਸੰਚਾਰ ਤੇ ਆਵਾਜਾਈ ਦੇ ਵਿਕਸਿਤ ਸਾਧਨਾਂ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਸਹੂਲਤਾਂ ਤੇ ਸੁਖ-ਅਰਾਮ ਦੇ ਸਮਾਨ ਪੈਦਾ ਕੀਤੇ ਹਨ ।

ਪ੍ਰਸ਼ਨ 5.
ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ :
ਮਨੁੱਖੀ ਸਿਹਤ ਦੀ ਤੰਦਰੁਸਤੀ, ਹੋਰਨਾਂ ਜੀਵ-ਜੰਤੂਆਂ ਤੇ ਬਨਸਪਤੀ ਦੀ ਰਾਖੀ ਲਈ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ ।

PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ

(iv) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :
(ੳ) ਸਭ ਤੋਂ ਪਹਿਲਾਂ ਪਿਆਰੀ ਮਾਂ ਨੂੰ ……..
(ਆ) ………….. ਸ਼ਰਧਾ ਦੇ ਫੁੱਲ ਚੜ੍ਹਾਉਂਦੇ ਹਾਂ ।
(ਈ) ਤੰਦਰੁਸਤੀ ਲਈ ਲੋੜ ਹੈ ਹੁੰਦੀ …………..
(ਸ) ……….. ਵਿਸ਼ਵ-ਵਾਤਾਵਰਨ ਦਿਵਸ, ਬੱਚਿਓ ! ਅਸੀਂ ਮਨਾਉਂਦੇ ਹਾਂ ।
(ਹ) ………….. ਜਾਣੂ ਨੇ ਸਭ ਨਾਂਵਾਂ ਦੇ ।
ਉੱਤਰ :
(ੳ) ਸਭ ਤੋਂ ਪਹਿਲਾਂ ਪਿਆਰੀ ਮਾਂ ਨੂੰ, ਆਓ ਸੀਸ ਝੁਕਾਉਂਦੇ ਹਾਂ
(ਅ) ਡਾ: ਰਾਧਾਕ੍ਰਿਸ਼ਨਨ ਜੀ ਨੂੰ, ਸ਼ਰਧਾ ਦੇ ਫੁੱਲ ਚੜ੍ਹਾਉਂਦੇ ਹਾਂ ।
(ਈ) ਤੰਦਰੁਸਤੀ ਲਈ ਲੋੜ ਹੈ ਹੁੰਦੀ, ਸਾਫ਼ ਆਲੇ-ਦੁਆਲੇ ਦੀ
(ਸ) ਪੰਜ ਜੂਨ ਨੂੰ ਵਿਸ਼ਵ-ਵਾਤਾਵਰਨ ਦਿਵਸ, ਬੱਚਿਓ ! ਅਸੀਂ ਮਨਾਉਂਦੇ ਹਾਂ ।
(ਹ) ਕਲਪਨਾ ਚਾਵਲਾ, ਮਦਰ ਟੈਰੇਸਾ, ਜਾਣੂ ਨੇ ਸਭ ਨਾਂਵਾਂ ਦੇ ।

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਖ਼ਾਸ, ਸੀਸ ਝੁਕਾਉਂਦੇ, ਵਿਗਿਆਨ, ਉਪਰਾਲੇ, ਰੁਤਬੇ ।
ਉੱਤਰ :
1. ਖ਼ਾਸ (ਵਿਸ਼ੇਸ਼) – ਇਹ ਮੀਟਿੰਗ ਆਮ ਨਹੀਂ ਸੀ, ਸਿਰਫ਼ ਖ਼ਾਸ-ਖ਼ਾਸ ਬੰਦੇ ਹੀ ਸੱਦੇ ਗਏ ਸਨ ।
2. ਸੀਸ (ਝੁਕਾਉਂਦੇ ਪ੍ਰਨਾਮ ਕਰਦੇ) – ਅਸੀਂ ਸਾਰੇ ਆਪਣੀ ਮਾਤ-ਭੂਮੀ ਅੱਗੇ ਸੀਸ ਝੁਕਾਉਂਦੇ ਹਾਂ ।
3. ਵਿਗਿਆਨ (ਸਾਇੰਸ) – ਵਿਗਿਆਨ ਦੀਆਂ ਕਾਢਾਂ ਨੇ ਸਾਡੇ ਲਈ ਬਹੁਤ ਸਾਰੇ ਸੁਖ ਪੈਦਾ ਕੀਤੇ ਹਨ ।
4. ਉਪਰਾਲੇ (ਯਤਨ) – ਕਿਸੇ ਕੰਮ ਵਿਚ ਅਸਫਲ ਹੋ ਕੇ ਵੀ ਉਸ ਵਿਚ ਸਫਲਤਾ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ।
5. ਰੁਤਬੇ (ਪਦਵੀ) – ਗ਼ਰੀਬੀ ਵਿਚ ਪਲਣ ਵਾਲੇ ਵਿਦਿਆਰਥੀ ਵੀ ਮਿਹਨਤ ਕਰ ਕੇ ਉੱਚੇ ਰੁਤਬੇ ਨੂੰ ਪ੍ਰਾਪਤ ਕਰ ਲੈਂਦੇ ਹਨ ।

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਜਨਮ-ਦਿਨ – …………. – …………
ਸਤਿਕਾਰ – …………. – …………
ਰਿਸ਼ਤਾ – …………. – …………
ਸਾਫ਼ – …………. – …………
ਔਰਤ – …………. – …………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਜਨਮ-ਦਿਨ – जन्मदिन – Birthday
ਸਤਿਕਾਰ – आदर – Respect
ਰਿਸ਼ਤਾ – सम्बन्ध – Relation
ਸਾਫ਼ – साफ – clean
ਔਰਤ – स्त्री – woman

PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ

ਪ੍ਰਸ਼ਨ 4.
“ਅਸੀਂ ਮਨਾਉਂਦੇ ਹਾਂ ਕਵਿਤਾ ਦੀਆਂ ਪੰਜ-ਛੇ ਸਤਰਾਂ ਜ਼ਬਾਨੀ ਲਿਖੋ :
ਉੱਤਰ :
ਪੰਦਰਾਂ ਅਗਸਤ ਤੇ ਛੱਬੀ ਜਨਵਰੀ, ਜਿਵੇਂ ਮਨਾਈਏ ।
ਦਿਨ ਹੋਰ ਵੀ ਖ਼ਾਸ ਨੇ, ਭੁੱਲਣੇ ਨਹੀ ਚਾਹੀਦੇ ।
ਸਭ ਤੋਂ ਪਹਿਲਾਂ ਪਿਆਰੀ ਮਾਂ ਨੂੰ, ਆਓ ਸੀਸ ਝੁਕਾਉਂਦੇ ਹਾਂ ।
ਮਈ ਮਹੀਨੇ ਮਾਂ-ਦਿਵਸ, ਬੱਚਿਓ, ਅਸੀਂ ਮਨਾਉਂਦੇ ਹਾਂ ।
ਚੌਦਾ ਨਵੰਬਰ ਬਾਲ-ਦਿਵਸ, ਬੱਚਿਓ ! ਖ਼ੁਸ਼ੀ ਲਿਆਉਂਦਾ ਹੈ !
ਚਾਚਾ ਨਹਿਰੂ ਦਾ ਜਨਮ-ਦਿਨ, ਇਸੇ ਹੀ ਦਿਨ ਆਉਂਦਾ ਹੈ ।

ਪ੍ਰਸ਼ਨ 5.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ :
ਅੱਠ ਮਾਰਚ ਨੂੰ ਮਹਿਲਾ ਦਿਵਸ ਬੱਚਿਓ ਅਸੀਂ ਮਨਾਉਂਦੇ ਹਾਂ ।
ਉੱਤਰ :
………………………………………………….
………………………………………………….

(ਉ) ਪੰਦਰਾਂ ਅਗਸਤ ਤੇ ਛੱਬੀ ਜਨਵਰੀ, ਜਿਵੇਂ ਮਨਾਈਏ ।
ਦਿਨ ਹੋਰ ਵੀ ਖ਼ਾਸ ਨੇ, ਭੁੱਲਣੇ ਨਹੀਂ ਚਾਹੀਦੇ !
ਸਭ ਤੋਂ ਪਹਿਲਾਂ ਪਿਆਰੀ ਮਾਂ ਨੂੰ, ਆਓ ਸੀਸ ਝੁਕਾਉਂਦੇ ਹਾਂ ।
ਮਈ ਮਹੀਨੇ ਮਾਂ-ਦਿਵਸ, ਬੱਚਿਓ, ਅਸੀਂ ਮਨਾਉਂਦੇ ਹਾਂ ।

ਪ੍ਰਸ਼ਨ 1.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਅਸੀਂ ਪੰਦਰਾਂ ਅਗਸਤ ਤੇ ਛੱਬੀ ਜਨਵਰੀ ਦੇ ਦਿਨ ਕਿਉਂ ਮਨਾਉਂਦੇ ਹਨ ?
(iii) ਸਭ ਤੋਂ ਪਹਿਲਾਂ ਅਸੀਂ ਕਿਸਨੂੰ ਸੀਸ ਝੁਕਾਉਂਦੇ ਹਾਂ ?
(iv) ਮਾਂ-ਦਿਵਸ ਕਿਹੜੇ ਮਹੀਨੇ ਵਿਚ ਮਨਾਇਆ ਜਾਂਦਾ ਹੈ ?
(v) ਇਹ ਕਵਿਤਾ ਕਿਸ ਨੂੰ ਸੰਬੋਧਿਤ ਹੈ ?
ਉੱਤਰ :
(i) ਜਿਸ ਤਰ੍ਹਾਂ ਅਸੀਂ ਪੰਦਰਾਂ ਅਗਸਤ ਨੂੰ ਅਜ਼ਾਦੀ ਦਿਵਸ ਅਤੇ ਛੱਬੀ ਜਨਵਰੀ ਨੂੰ ਗਣਤੰਤਰ ਦਿਵਸ ਮਨਾਉਂਦੇ ਹਾਂ, ਇਸੇ ਤਰ੍ਹਾਂ ਕੁੱਝ ਹੋਰ ਦਿਨ ਵੀ ਹਨ, ਜੋ ਸਾਨੂੰ ਨਹੀਂ ਭੁੱਲਣੇ ਚਾਹੀਦੇ । ਇਸੇ ਕਰਕੇ ਅਸੀਂ ਮਈ ਮਹੀਨੇ ਵਿਚ ਮਾਂ-ਦਿਵਸ ਮਨਾਉਂਦੇ ਹਾਂ ।
(ii) ਪੰਦਰਾਂ ਅਗਸਤ ਨੂੰ ਸਾਡਾ ਅਜ਼ਾਦੀ ਦਿਵਸ ਹੁੰਦਾ ਹੈ ਤੇ ਛੱਬੀ ਜਨਵਰੀ ਨੂੰ ਗਣਤੰਤਰਤਾ ਦਿਵਸ ।
(iii) ਆਪਣੀ ਪਿਆਰੀ ਮਾਂ ਨੂੰ ।
(iv) ਮਈ ਮਹੀਨੇ ਵਿਚ ।
(v) ਬੱਚਿਆਂ ਨੂੰ ।

PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ

(ਅ) ਚੌਦਾਂ ਨਵੰਬਰ ਬਾਲ-ਦਿਵਸ, ਬੱਚਿਓ ਖ਼ੁਸ਼ੀ ਲਿਆਉਂਦਾ ਹੈ ।
ਚਾਚਾ ਨਹਿਰੁ ਦਾ ਜਨਮ-ਦਿਨ, ਇਸੇ ਦਿਨ ਹੀ ਆਉਂਦਾ ਹੈ ।
ਕਰਦੇ ਸੀ ਬੱਚਿਆਂ ਨਾਲ ਪਿਆਰ, ਪਿਆਰ ਦਾ ਮੁੱਲ ਚੁਕਾਉਂਦੇ ਹਾਂ ।
ਚੌਦਾਂ ਨਵੰਬਰ ਬਾਲ-ਦਿਵਸ, ਬੱਚਿਓ ਅਸੀਂ ਮਨਾਉਂਦੇ ਹਾਂ ।

ਪ੍ਰਸ਼ਨ 2.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਬਾਲ-ਦਿਵਸ ਕਦੋਂ ਹੁੰਦਾ ਹੈ ?
(iii) ਬਾਲ-ਦਿਵਸ ਦਾ ਸੰਬੰਧ ਕਿਸ ਨਾਲ ਹੈ ?
(iv) ਅਸੀਂ ਚੌਦਾਂ ਨਵੰਬਰ ਦਾ ਦਿਨ ਕਿਉਂ ਮਨਾਉਂਦੇ ਹਾਂ ?
(v) ਪੰਡਿਤ ਨਹਿਰੂ ਕੌਣ ਸਨ ?
ਉੱਤਰ :
(i) ਚੌਦਾਂ ਨਵੰਬਰ ਜਵਾਹਰ ਲਾਲ ਨਹਿਰੂ ਦਾ ਜਨਮ-ਦਿਨ ਅਸੀਂ ਬਾਲ-ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ, ਕਿਉਂਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ।
(ii) ਚੌਦਾਂ ਨਵੰਬਰ ਨੂੰ ।
(iii) ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨਾਲ ।
(iv) ਇਸ ਦਿਨ ਅਸੀਂ ਪੰਡਿਤ ਨਹਿਰੂ ਦੇ ਬੱਚਿਆਂ ਨਾਲ ਪਿਆਰ ਦਾ ਮੁੱਲ ਚੁਕਾਉਂਦੇ ਹਾਂ ।
(v) ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ।

(ੲ) ਪੰਜ ਸਤੰਬਰ ਅਧਿਆਪਕ-ਦਿਵਸ ਨੂੰ, ਰੱਖਣਾ ਹੈ ਤੁਸੀਂ ਯਾਦ ਸਦਾ ।
ਆਪਣੇ ਅਧਿਆਪਕ ਦਾ ਕਰਦੇ, ਰਹਿਣਾ ਹੈ ਸਤਿਕਾਰ ਦਾ ।
ਡਾਕਟਰ ਰਾਧਾਕ੍ਰਿਸ਼ਨਨ ਜੀ ਨੂੰ, ਸ਼ਰਧਾ ਦੇ ਫੁੱਲ ਚੜ੍ਹਾਉਂਦੇ ਹਾਂ ।
ਪੰਜ ਸਤੰਬਰ ਨੂੰ ਅਧਿਆਪਕ ਦਿਵਸ, ਬੱਚਿਓ ਅਸੀਂ ਮਨਾਉਂਦੇ ਹਾਂ ।

ਪ੍ਰਸ਼ਨ 3.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਪੰਜ ਸਤੰਬਰ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ?
(iii) ਪੰਜ ਸਤੰਬਰ ਵਾਲੇ ਦਿਨ ਕਿਸਨੂੰ ਸ਼ਰਧਾ ਦੇ ਫੁੱਲ ਚੜ੍ਹਾਏ ਜਾਂਦੇ ਹਨ ?
(iv) ਡਾ: ਰਾਧਾਕ੍ਰਿਸ਼ਨਨ ਕੌਣ ਸਨ ?
ਉੱਤਰ :
(i) ਪੰਜ ਸਤੰਬਰ ਦੇ ਦਿਨ ਅਸੀਂ ਭਾਰਤੀ ਲੋਕ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ ਤੇ ਇਸ ਦਿਨ ਅਸੀਂ ਆਪਣੇ ਸਵਰਗਵਾਸੀ ਫਿਲਾਸਫ਼ਰ ਰਾਸ਼ਟਰਪਤੀ ਡਾ: ਰਾਧਾ ਕ੍ਰਿਸ਼ਨਨ ਨੂੰ ਸ਼ਰਧਾ ਦੇ ਫੁੱਲ ਚੜ੍ਹਾਉਂਦੇ ਹਾਂ ।
(ii) ਅਧਿਆਪਕ ਦਿਵਸ ।
(iii) ਡਾ: ਰਾਧਾਕ੍ਰਿਸ਼ਨਨ ਨੂੰ ।
(iv) ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਫ਼ਿਲਾਸਫ਼ਰ ।

PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ

(ਸ) ਬਹੁਤ ਪੁਰਾਣਾ ਰਿਸ਼ਤਾ ਹੈ, ਵਿਗਿਆਨ ਅਤੇ ਇਨਸਾਨ ਦਾ ।
ਟੀ.ਵੀ. ਕੰਪਿਊਟਰ, ਮੋਬਾਈਲ, ਸਾਰੇ ਤੋਹਫ਼ਾ ਨੇ ਵਿਗਿਆਨ ਦਾ ।
ਨਵੀਆਂ-ਨਵੀਆਂ ਖੋਜਾਂ ਤੋਂ ਜਾਣੂ, ਸਭ ਨੂੰ ਕਰਵਾਉਂਦੇ ਹਾਂ ।
ਅਠਾਈ-ਫ਼ਰਵਰੀ ਰਾਸ਼ਟਰੀ ਵਿਗਿਆਨ-ਦਿਵਸ, ਬੱਚਿਓ ਅਸੀਂ ਮਨਾਉਂਦੇ ਹਾਂ ।

ਪ੍ਰਸ਼ਨ 4.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਕਿਨ੍ਹਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ ?
(iii) ਵਿਗਿਆਨ ਦੇ ਤੋਹਫ਼ੇ ਕਿਹੜੇ ਹਨ ?
(iv) ਕਿਸ ਗੱਲ ਤੋਂ ਸਭ ਨੂੰ ਜਾਣੂ ਕਰਾਇਆ ਜਾਂਦਾ ਹੈ ?
(v) ਰਾਸ਼ਟਰੀ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ ? ।
ਉੱਤਰ :
(i) ਅਠਾਈ ਫ਼ਰਵਰੀ ਨੂੰ ਅਸੀਂ ਰਾਸ਼ਟਰੀ ਵਿਗਿਆਨ-ਦਿਵਸ ਮਨਾਉਂਦੇ ਹਾਂ, ਕਿਉਂਕਿ ਇਨਸਾਨ ਤੇ ਵਿਗਿਆਨ ਦਾ ਰਿਸ਼ਤਾ ਬਹੁਤ ਪੁਰਾਣਾ ਹੈ । ਫਲਸਰੂਪ ਇਸਨੇ ਸਾਨੂੰ ਟੀ.ਵੀ., ਕੰਪਿਊਟਰ ਤੇ ਮੋਬਾਈਲ ਵਰਗੇ ਤੋਹਫ਼ੇ ਦੇ ਕੇ ਨਵੀਆਂ ਖੋਜਾਂ ਤੋਂ ਜਾਣੂ ਕਰਾਇਆ ਹੈ।
(ii) ਵਿਗਿਆਨ ਤੇ ਇਨਸਾਨ ਦਾ ॥
(iii) ਟੀ.ਵੀ. ਕੰਪਿਊਟਰ ਤੇ ਮੋਬਾਈਲ ਆਦਿ ।
(iv) ਵਿਗਿਆਨ ਦੀਆਂ ਨਵੀਆਂ ਖੋਜਾਂ ਤੋਂ ।
(v) ਅਠਾਈ ਫ਼ਰਵਰੀ ਨੂੰ ।

(ਹ) ਤੰਦਰੁਸਤੀ ਲਈ ਲੋੜ ਹੈ ਹੁੰਦੀ, ਸਾਫ਼ ਆਲੇ-ਦੁਆਲੇ ਦੀ ।
ਇਕੱਲਾ ਕੁੱਝ ਨਹੀਂ ਕਰ ਸਕਦਾ, ਇਹ ਗੱਲ ਹੈ ਸਾਂਝੇ ਉਪਰਾਲੇ ਦੀ,
ਵਾਤਾਵਰਨ ਨੂੰ ਸਾਫ਼ ਰੱਖਣ ਲਈ, ਰਲ-ਮਿਲ ਰੁੱਖ ਲਗਾਉਂਦੇ ਹਾਂ ।
ਪੰਜ ਜੂਨ ਨੂੰ ਵਿਸ਼ਵ-ਵਾਤਾਵਰਨ ਦਿਵਸ, ਬੱਚਿਓ, ਅਸੀਂ ਮਨਾਉਂਦੇ ਹਾਂ ।

ਪ੍ਰਸ਼ਨ 5.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਸਾਫ਼ ਆਲੇ-ਦੁਆਲੇ ਦੀ ਜ਼ਰੂਰਤ ਕਿਉਂ ਹੈ ?
(iii) ਵਾਤਾਵਰਨ ਸਾਫ਼ ਕਿਸ ਤਰ੍ਹਾਂ ਰੱਖਿਆ ਜਾ ਸਕਦਾ ਹੈ ?
(iv) ਵਾਤਾਵਰਨ ਨੂੰ ਸਾਫ਼ ਰੱਖਣ ਲਈ ਅਸੀਂ ਰਲ-ਮਿਲ ਕੇ ਕੀ ਕਰਦੇ ਹਾਂ ?
(v) ਪੰਜ ਨਵੰਬਰ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ?
ਉੱਤਰ :
(i) ਤੰਦਰੁਸਤੀ ਲਈ ਸਾਫ਼ ਆਲੇ-ਦੁਆਲੇ ਦੀ ਬਹੁਤ ਜ਼ਰੂਰਤ ਹੁੰਦੀ ਹੈ । ਆਲਾਦੁਆਲਾ ਕਿਸੇ ਇਕ ਦੋ ਯਤਨ ਨਾਲ ਨਹੀਂ, ਸਗੋਂ ਸਾਂਝੇ ਯਤਨਾਂ ਨਾਲ ਹੀ ਠੀਕ ਰੱਖਿਆ ਜਾ ਸਕਦਾ ਹੈ, ਇਸੇ ਕਰਕੇ 5 ਜੂਨ ਨੂੰ ਵਿਸ਼ਵ ਵਾਤਾਵਰਨ-ਦਿਵਸ ਮਨਾਇਆ ਜਾਂਦਾ ਹੈ ਤੇ ਅਸੀਂ ਵਾਤਾਵਰਨ ਨੂੰ ਸ਼ੁੱਧ-ਰੱਖਣ ਲਈ ਰਲ-ਮਿਲ ਕੇ ਰੁੱਖ ਲਾਉਂਦੇ ਹਾਂ ।
(ii) ਤੰਦਰੁਸਤੀ ਲਈ ।
(iii) ਸਾਂਝੇ ਉਪਰਾਲੇ ਨਾਲ ।
(iv) ਰੁੱਖ ਲਾਉਂਦੇ ਹਾਂ ।
(v) ਵਿਸ਼ਵ ਵਾਤਾਵਰਨ ਦਿਵਸ ।

PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ

(ਕ) ਕਲਪਨਾ ਚਾਵਲਾ, ਮਦਰ ਟੈਰੇਸਾ, ਜਾਣੂ ਨੇ ਸਭ ਨਾਂਵਾਂ ਦੇ ।
ਜਗ-ਜਣਨੀ ਹੈ ਔਰਤ ਰੱਖਦੀ, ਰੁਤਬੇ ਜੋ ਸਨਮਾਨਾਂ ਦੇ ।
ਦੇ ਕੇ ਹੱਕ ਬਰਾਬਰ ਅਸੀਂ, ਆਪਣਾ ਫ਼ਰਜ਼ ਨਿਭਾਉਂਦੇ ਹਾਂ ।
ਅੱਠ ਮਾਰਚ ਨੂੰ ਮਹਿਲਾ-ਦਿਵਸ, ਬੱਚਿਓ ਅਸੀਂ ਮਨਾਉਂਦੇ ਹਾਂ !

ਪ੍ਰਸ਼ਨ 6.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ !
(ii) ਜੱਗ-ਜਣਨੀ ਕਿਸਨੂੰ ਕਿਹਾ ਗਿਆ ਹੈ ?
(iii) ਕਿਸਨੂੰ ਬਰਾਬਰ ਦਾ ਹੱਕ ਦਿੱਤਾ ਜਾਂਦਾ ਹੈ ?
(iv) ਇਨ੍ਹਾਂ ਸਤਰਾਂ ਵਿਚ ਆਏ ਪ੍ਰਸਿੱਧ ਇਸਤਰੀਆਂ ਦੇ ਨਾਂ ਲਿਖੋ ।
(v) ਅੱਠ ਮਾਰਚ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ ?
ਉੱਤਰ :
(i) ਪੁਲਾੜਾਂ ਦੀ ਉਡਾਰੀ ਮਾਰਨ ਵਾਲੀ ਕਲਪਨਾ ਚਾਵਲਾ ਤੇ ਰੋਗੀਆਂ ਦੀ ਦਰਦੀ ਮਦਰ ਟੈਰੇਸਾ ਦੇ ਨਾਂਵਾਂ ਤੋਂ ਸਾਰੇ ਜਾਣੂ ਹਨ । ਔਰਤ ਨੂੰ ਜਗ-ਜਣਨੀ ਦਾ ਸਨਮਾਨਯੋਗ ਦਰਜਾ ਪ੍ਰਾਪਤ ਹੈ । ਇਸੇ ਕਰਕੇ ਅੱਠ ਮਾਰਚ ਨੂੰ ਅਸੀਂ ਔਰਤ ਨੂੰ ਸਨਮਾਨ ਦੇਣ ਦਾ ਫ਼ਰਜ਼ ਨਿਭਾਉਣ ਲਈ ਮਹਿਲਾ ਦਿਵਸ ਮਨਾਉਂਦੇ ਹਾਂ ।
(ii) ਔਰਤ ਨੂੰ ।
(iii) ਔਰਤ ਨੂੰ ।
(iv) ਮਦਰ ਟੈਰੇਸਾ ਅਤੇ ਕਲਪਨਾ ਚਾਵਲਾ ॥
(v) ਮਹਿਲਾ ਦਿਵਸ ॥

ਕਾਵਿ-ਟੋਟਿਆਂ ਦੇ ਸਰਲ ਅਰਥ

(ੳ) ਪੰਦਰਾਂ ਅਗਸਤ ਤੇ ਛੱਬੀ ਜਨਵਰੀ, ਜਿਵੇਂ ਮਨਾਈਏ ।
ਦਿਨ ਹੋਰ ਵੀ ਖ਼ਾਸ ਨੇ, ਭੁੱਲਣੇ ਨਹੀਂ ਚਾਹੀਦੇ ।
ਸਭ ਤੋਂ ਪਹਿਲਾਂ ਪਿਆਰੀ ਮਾਂ ਨੂੰ, ਆਓ ਸੀਸ ਝੁਕਾਉਂਦੇ ਹਾਂ ।
ਮਈ ਮਹੀਨੇ ਮਾਂ-ਦਿਵਸ, ਬੱਚਿਓ, ਅਸੀਂ ਮਨਾਉਂਦੇ ਹਾਂ ।

ਔਖੇ ਸ਼ਬਦਾਂ ਦੇ ਅਰਥ : ਸੀਸ-ਸਿਰ । ਦਿਵਸ-ਦਿਨ ।

ਪ੍ਰਸ਼ਨ 1.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਅਸੀਂ ਪੰਦਰਾਂ ਅਗਸਤ ਤੇ ਛੱਬੀ ਜਨਵਰੀ ਦੇ ਦਿਨ ਕਿਉਂ ਮਨਾਉਂਦੇ ਹਨ ?
(iii) ਸਭ ਤੋਂ ਪਹਿਲਾਂ ਅਸੀਂ ਕਿਸਨੂੰ ਸੀਸ ਝੁਕਾਉਂਦੇ ਹਾਂ ?
(iv) ਮਾਂ-ਦਿਵਸ ਕਿਹੜੇ ਮਹੀਨੇ ਵਿਚ ਮਨਾਇਆ ਜਾਂਦਾ ਹੈ ?
(v) ਇਹ ਕਵਿਤਾ ਕਿਸ ਨੂੰ ਸੰਬੋਧਿਤ ਹੈ ?
ਉੱਤਰ :
(i) ਕਵੀ ਕਹਿੰਦਾ ਹੈ ਕਿ ਹੇ ਬੱਚਿਓ, ਅਸੀਂ ਪੰਦਰਾਂ ਅਗਸਤ ਨੂੰ ਦੇਸ਼ ਦੀ ਅਜ਼ਾਦੀ ਦਾ ਦਿਵਸ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਂਦੇ ਹਾਂ । ਇਨ੍ਹਾਂ ਤੋਂ ਇਲਾਵਾ ਹੋਰ ਵੀ ਖ਼ਾਸ ਦਿਨ ਹਨ, ਜਿਹੜੇ ਸਾਨੂੰ ਭੁੱਲਣੇ ਨਹੀਂ ਚਾਹੀਦੇ । ਸਭ ਤੋਂ ਪਹਿਲਾਂ ਅਸੀਂ ਆਪਣੀ ਪਿਆਰੀ ਮਾਂ ਨੂੰ ਸਿਰ ਝੁਕਾਉਂਦੇ ਹਨ ਤੇ ਮਈ ਦੇ ਮਹੀਨੇ ਵਿਚ ਅਸੀਂ ਮਾਂ-ਦਿਵਸ ਮਨਾਉਂਦੇ ਹਾਂ ।
(ii) ਪੰਦਰਾਂ ਅਗਸਤ ਨੂੰ ਸਾਡਾ ਅਜ਼ਾਦੀ ਦਿਵਸ ਹੁੰਦਾ ਹੈ ਤੇ ਛੱਬੀ ਜਨਵਰੀ ਨੂੰ ਗਣਤੰਤਰਤਾ ਦਿਵਸ ।
(iii) ਆਪਣੀ ਪਿਆਰੀ ਮਾਂ ਨੂੰ ।
(iv) ਮਈ ਮਹੀਨੇ ਵਿਚ ।
(v) ਬੱਚਿਆਂ ਨੂੰ ।

PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ

(ਅ) ਚੌਦਾਂ ਨਵੰਬਰ ਬਾਲ-ਦਿਵਸ, ਬੱਚਿਓ ਖ਼ੁਸ਼ੀ ਲਿਆਉਂਦਾ ਹੈ ।
ਚਾਚਾ ਨਹਿਰੁ ਦਾ ਜਨਮ-ਦਿਨ, ਇਸੇ ਦਿਨ ਹੀ ਆਉਂਦਾ ਹੈ ।
ਕਰਦੇ ਸੀ ਬੱਚਿਆਂ ਨਾਲ ਪਿਆਰ, ਪਿਆਰ ਦਾ ਮੁੱਲ ਚੁਕਾਉਂਦੇ ਹਾਂ ।
ਚੌਦਾਂ ਨਵੰਬਰ ਬਾਲ-ਦਿਵਸ, ਬੱਚਿਓ ਅਸੀਂ ਮਨਾਉਂਦੇ ਹਾਂ ।

ਪ੍ਰਸ਼ਨ 2.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਬਾਲ-ਦਿਵਸ ਕਦੋਂ ਹੁੰਦਾ ਹੈ ?
(iii) ਬਾਲ-ਦਿਵਸ ਦਾ ਸੰਬੰਧ ਕਿਸ ਨਾਲ ਹੈ ?
(iv) ਅਸੀਂ ਚੌਦਾਂ ਨਵੰਬਰ ਦਾ ਦਿਨ ਕਿਉਂ ਮਨਾਉਂਦੇ ਹਨ ?
(v) ਪੰਡਿਤ ਨਹਿਰੂ ਕੌਣ ਸਨ ?

ਉੱਤਰ :
(i) ਕਵੀ ਕਹਿੰਦਾ ਹੈ ਕਿ ਹੇ ਬੱਚਿਓ, ਚੌਦਾਂ ਨਵੰਬਰ ਨੂੰ ਬਾਲ-ਦਿਵਸ ਮਨਾਇਆ ਜਾਂਦਾ ਹੈ । ਇਹ ਦਿਨ ਬੱਚਿਆਂ ਲਈ ਖੁਸ਼ੀ ਲਿਆਉਂਦਾ ਹੈ । ਇਸੇ ਦਿਨ ਹੀ ਚਾਚਾ ਨਹਿਰੂ ਦਾ ਜਨਮ-ਦਿਨ ਹੁੰਦਾ ਹੈ । ਸੀ ਨਹਿਰੂ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ । ਅਸੀਂ ਉਨ੍ਹਾਂ ਦੇ ਪਿਆਰ ਦਾ ਮੁੱਲ ਚੁਕਾਉਂਦੇ ਹਾਂ । ਇਸੇ ਲਈ ਅਸੀਂ ਚੌਦਾਂ ਨਵੰਬਰ ਨੂੰ ਬਾਲ-ਦਿਵਸ ਮਨਾਉਂਦੇ ਹਾਂ ।
(ii) ਚੌਦਾਂ ਨਵੰਬਰ ਨੂੰ ।
(iii) ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ-ਦਿਨ ਨਾਲ ।
(iv) ਇਸ ਦਿਨ ਅਸੀਂ ਪੰਡਿਤ ਨਹਿਰੂ ਦੇ ਬੱਚਿਆਂ ਨਾਲ ਪਿਆਰ ਦਾ ਮੁੱਲ ਚੁਕਾਉਂਦੇ ਹਾਂ ।
(v) ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ।

(ੲ) ਪੰਜ ਸਤੰਬਰ ਅਧਿਆਪਕ-ਦਿਵਸ ਨੂੰ, ਰੱਖਣਾ ਹੈ ਤੁਸੀਂ ਯਾਦ ਸਦਾ ।
ਆਪਣੇ ਅਧਿਆਪਕ ਦਾ ਕਰਦੇ, ਰਹਿਣਾ ਹੈ ਸਤਿਕਾਰ ਸਦਾ ।
ਡਾਕਟਰ ਰਾਧਾਕ੍ਰਿਸ਼ਨਨ ਜੀ ਨੂੰ, ਸ਼ਰਧਾ ਦੇ ਫੁੱਲ ਚੜ੍ਹਾਉਂਦੇ ਹਾਂ ।
ਪੰਜ ਸਤੰਬਰ ਨੂੰ ਅਧਿਆਪਕ ਦਿਵਸ, ਬੱਚਿਓ ਅਸੀਂ ਮਨਾਉਂਦੇ ਹਾਂ ।

ਪ੍ਰਸ਼ਨ 3.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਪੰਜ ਸਤੰਬਰ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ?
(iii) ਪੰਜ ਸਤੰਬਰ ਵਾਲੇ ਦਿਨ ਕਿਸਨੂੰ ਸ਼ਰਧਾ ਦੇ ਫੁੱਲ ਚੜ੍ਹਾਏ ਜਾਂਦੇ ਹਨ ?
(iv) ਡਾ: ਰਾਧਾਕ੍ਰਿਸ਼ਨਨ ਕੌਣ ਸਨ ?
ਉੱਤਰ :
(i) ਕਵੀ ਕਹਿੰਦਾ ਹੈ, ਹੇ ਬੱਚਿਓ ! ਤੁਸੀਂ ਪੰਜ ਸਤੰਬਰ ਨੂੰ ਆਉਣ ਵਾਲੇ ਅਧਿਆਪਕ ਦਿਵਸ ਨੂੰ ਸਦਾ ਯਾਦ ਰੱਖਣਾ ਹੈ । ਇਸ ਨੂੰ ਯਾਦ ਰੱਖਦਿਆਂ ਤੁਸੀਂ ਸਦਾ ਆਪਣੇ ਅਧਿਆਪਕ ਦਾ ਸਤਿਕਾਰ ਕਰਦੇ ਰਹਿਣਾ ਹੈ । ਇਸ ਦਿਨ ਅਸੀਂ ਆਪਣੇ ਸਵਰਗਵਾਸੀ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਜੀ ਨੂੰ ਸ਼ਰਧਾ ਦੇ ਫੁੱਲ ਚੜ੍ਹਾਉਂਦੇ ਹਾਂ ! ਬੱਚਿਓ ! ਇਹ ਪੰਜ ਸਤੰਬਰ ਦਾ ਦਿਨ ਹੈ, ਜਦੋਂ ਅਸੀਂ ਅਧਿਆਪਕ-ਦਿਵਸ ਮਨਾਉਂਦੇ ਹਾਂ ।
(ii) ਅਧਿਆਪਕ ਦਿਵਸ ।
(iii) ਡਾ: ਰਾਧਾਕ੍ਰਿਸ਼ਨਨ ਨੂੰ ।
(iv) ਭਾਰਤ ਦੇ ਸਾਬਕ ਰਾਸ਼ਟਰਪਤੀ ਅਤੇ ਫ਼ਿਲਾਸਫ਼ਰ ।

PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ

(ਸ) ਬਹੁਤ ਪੁਰਾਣਾ ਰਿਸ਼ਤਾ ਹੈ, ਵਿਗਿਆਨ ਅਤੇ ਇਨਸਾਨ ਦਾ ।
ਟੀ. ਵੀ. ਕੰਪਿਊਟਰ, ਮੋਬਾਈਲ, ਸਾਰੇ ਤੋਹਫ਼ਾ ਨੇ ਵਿਗਿਆਨ ਦਾ ।
ਨਵੀਆਂ-ਨਵੀਆਂ ਖੋਜਾਂ ਤੋਂ ਜਾਣੁ, ਸਭ ਨੂੰ ਕਰਵਾਉਂਦੇ ਹਾਂ ।
ਅਠਾਈ-ਫ਼ਰਵਰੀ ਰਾਸ਼ਟਰੀ ਵਿਗਿਆਨ-ਦਿਵਸ, ਬੱਚਿਓ ਅਸੀਂ ਮਨਾਉਂਦੇ ਹਾਂ ।

ਪ੍ਰਸ਼ਨ 4.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਕਿਨ੍ਹਾਂ ਦਾ ਬਹੁਤ ਪੁਰਾਣਾ ਰਿਸ਼ਤਾ ਹੈ ?
(iii) ਵਿਗਿਆਨ ਦੇ ਤੋਹਫ਼ੇ ਕਿਹੜੇ ਹਨ ?
(iv) ਕਿਸ ਗੱਲ ਤੋਂ ਸਭ ਨੂੰ ਜਾਣੂ ਕਰਾਇਆ ਜਾਂਦਾ ਹੈ ?
(v) ਰਾਸ਼ਟਰੀ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਉੱਤਰ :
(i) ਕਵੀ ਕਹਿੰਦਾ ਹੈ, ਹੇ ਬੱਚਿਓ ! ਮਨੁੱਖ ਤੇ ਵਿਗਿਆਨ ਦਾ ਰਿਸ਼ਤਾ ਬਹੁਤ ਪੁਰਾਣਾ ਹੈ । ਸਾਨੂੰ ਟੀ.ਵੀ., ਕੰਪਿਊਟਰ ਤੇ ਮੋਬਾਈਲ ਆਦਿ ਸਾਰੇ ਤੋਹਫ਼ੇ ਵਿਗਿਆਨ ਤੋਂ ਮਿਲੇ ਹਨ । ਵਿਗਿਆਨ ਰਾਹੀਂ ਅਸੀਂ ਆਪਣੇ-ਆਪ ਨੂੰ ਨਵੀਆਂ-ਨਵੀਆਂ ਖੋਜਾਂ ਤੋਂ ਜਾਣੂ ਕਰਵਾਉਂਦੇ ਹਨ । ਇਸ ਵਿਗਿਆਨ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਅਠਾਈ ਫ਼ਰਵਰੀ ਨੂੰ ਰਾਸ਼ਟਰੀ ਵਿਗਿਆਨ-ਦਿਵਸ ਮਨਾਉਂਦੇ ਹਾਂ ।
(ii) ਵਿਗਿਆਨ ਤੇ ਇਨਸਾਨ ਦਾ ।
(iii) ਵਿਗਿਆਨ ਦੀਆਂ ਨਵੀਆਂ ਖੋਜਾਂ ਤੋਂ ।
(iv) ਟੀ.ਵੀ. ਕੰਪਿਊਟਰ ਤੇ ਮੋਬਾਈਲ ਆਦਿ ।
(v) ਅਠਾਈ ਫ਼ਰਵਰੀ ਨੂੰ ।

(ਹ) ਤੰਦਰੁਸਤੀ ਲਈ ਲੋੜ ਹੈ ਹੁੰਦੀ, ਸਾਫ਼ ਆਲੇ-ਦੁਆਲੇ ਦੀ ॥
ਇਕੱਲਾ ਕੁੱਝ ਨਹੀਂ ਕਰ ਸਕਦਾ, ਇਹ ਗੱਲ ਹੈ ਸਾਂਝੇ ਉਪਰਾਲੇ ਦੀ, ।
ਵਾਤਾਵਰਨ ਨੂੰ ਸਾਫ਼ ਰੱਖਣ ਲਈ, ਰਲ-ਮਿਲ ਰੁੱਖ ਲਗਾਉਂਦੇ ਹਾਂ ।
ਪੰਜ ਜੂਨ ਨੂੰ ਵਿਸ਼ਵ-ਵਾਤਾਵਰਨ ਦਿਵਸ, ਬੱਚਿਓ, ਅਸੀਂ ਮਨਾਉਂਦੇ ਹਾਂ ।

ਪ੍ਰਸ਼ਨ 5.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਸਾਫ਼ ਆਲੇ-ਦੁਆਲੇ ਦੀ ਜ਼ਰੂਰਤ ਕਿਉਂ ਹੈ ?
(iii) ਵਾਤਾਵਰਨ ਸਾਫ਼ ਕਿਸ ਤਰ੍ਹਾਂ ਰੱਖਿਆ ਜਾ ਸਕਦਾ ਹੈ ?
(iv) ਵਾਤਾਵਰਨ ਨੂੰ ਸਾਫ਼ ਰੱਖਣ ਲਈ ਅਸੀਂ ਰਲ-ਮਿਲ ਕੇ ਕੀ ਕਰਦੇ ਹਾਂ ?
(v) ਪੰਜ ਨਵੰਬਰ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ?
ਉੱਤਰ :
(i) ਕਵੀ ਕਹਿੰਦਾ ਹੈ, ਹੇ ਬੱਚਿਓ ! ਸਾਨੂੰ ਆਪਣੀ ਸਿਹਤ ਦੀ ਤੰਦਰੁਸਤੀ ਲਈ ਸਾਫ਼-ਸੁਥਰੇ ਆਲੇ-ਦੁਆਲੇ ਦੀ ਬਹੁਤ ਜ਼ਰੂਰਤ ਹੈ । ਇਸ ਉਦੇਸ਼ ਲਈ ਇਕ ਇਕੱਲਾ ਬੰਦਾ ਕੁੱਝ ਨਹੀਂ ਕਰ ਸਕਦਾ । ਇਹ ਗੱਲ ਤਾਂ ਸਾਂਝਾ ਉਪਰਾਲਾ ਕਰਨ ਨਾਲ ਹੀ ਬਣਦੀ ਹੈ । ਅਸੀਂ ਵਾਤਾਵਰਨ ਨੂੰ ਸਾਫ਼ ਰੱਖਣ ਲਈ ਸਾਰੇ ਰਲ ਕੇ ਰੁੱਖ ਲਾਉਂਦੇ ਹਾਂ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਅਸੀਂ ਪੰਜ ਜੂਨ ਨੂੰ ਵਿਸ਼ਵ-ਵਾਤਾਵਰਨ ਦਿਵਸ ਮਨਾਉਂਦੇ ਹਾਂ ।
(ii) ਤੰਦਰੁਸਤੀ ਲਈ ।
(iii) ਸਾਂਝੇ ਉਪਰਾਲੇ ਨਾਲ !
(iv) ਰੁੱਖ ਲਾਉਂਦੇ ਹਾਂ ।
(v) ਵਿਸ਼ਵ ਵਾਤਾਵਰਨ ਦਿਵਸ ।

PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ

(ਕ) ਕਲਪਨਾ ਚਾਵਲਾ, ਮਦਰ ਟੈਰੇਸਾ, ਜਾਣੂ ਨੇ ਸਭ ਨਾਂਵਾਂ ਦੇ ।
ਜਗ-ਜਣਨੀ ਹੈ ਔਰਤ ਰੱਖਦੀ, ਰੁਤਬੇ ਜੋ ਸਨਮਾਨਾਂ ਦੇ ।
ਦੇ ਕੇ ਹੱਕ ਬਰਾਬਰ ਅਸੀਂ, ਆਪਣਾ ਫ਼ਰਜ਼ ਨਿਭਾਉਂਦੇ ਹਾਂ ।
ਅੱਠ ਮਾਰਚ ਨੂੰ ਮਹਿਲਾ-ਦਿਵਸ, ਬੱਚਿਓ ਅਸੀਂ ਮਨਾਉਂਦੇ ਹਾਂ ।

ਔਖੇ ਸ਼ਬਦਾਂ ਦੇ ਅਰਥ : ਰੁਤਬਾ-ਪਦਵੀ, ਅਹੁਦਾ, ਦਰਜਾ ।

ਪ੍ਰਸ਼ਨ 6.
(i) ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਜੱਗ-ਜਣਨੀ ਕਿਸਨੂੰ ਕਿਹਾ ਗਿਆ ਹੈ ?
(iii) ਕਿਸਨੂੰ ਬਰਾਬਰ ਦਾ ਹੱਕ ਦਿੱਤਾ ਜਾਂਦਾ ਹੈ ?
(iv) ਇਨ੍ਹਾਂ ਸਤਰਾਂ ਵਿਚ ਆਏ ਪ੍ਰਸਿੱਧ ਇਸਤਰੀਆਂ ਦੇ ਨਾਂ ਲਿਖੋ ।
(v) ਅੱਠ ਮਾਰਚ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ ?
ਉੱਤਰ :
(i) ਕਵੀ ਕਹਿੰਦਾ ਹੈ, ਹੇ ਬੱਚਿਓ ! ਅਸੀਂ ਸਾਰੇ ਕਲਪਨਾ ਚਾਵਲਾ ਤੇ ਮਦਰ ਟੈਰੇਸਾ ਦੇ ਨਾਂਵਾਂ ਤੋਂ ਜਾਣੂ ਹਾਂ । ਔਰਤ ਸੰਸਾਰ ਵਿਚ ਜਗਤ ਨੂੰ ਜਨਮ ਦੇਣ ਵਾਲੀ ਮਾਂ ਦਾ ਸਨਮਾਨ-ਯੁਗ ਰੁਤਬਾ ਰੱਖਦੀ ਹੈ । ਅਸੀਂ ਸਮਾਜ ਵਿਚ ਉਸ ਨੂੰ ਮਰਦ ਦੇ ਬਰਾਬਰ ਹੱਕ ਦੇਣ ਦਾ ਫ਼ਰਜ਼ ਨਿਭਾਉਂਦੇ ਹਾਂ ਤੇ ਇਸ ਮੰਤਵ ਲਈ 8 ਮਾਰਚ ਨੂੰ ਮਹਿਲਾ ਦਿਵਸ ਮਨਾਉਂਦੇ ਹਾਂ ।
(ii) ਔਰਤ ਨੂੰ ।
(iii) ਔਰਤ ਨੂੰ ।
(iv) ਮਦਰ ਟੈਰੇਸਾ ਅਤੇ ਕਲਪਨਾ ਚਾਵਲਾ ।
(v) ਮਹਿਲਾ ਦਿਵਸ ।

PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

Punjab State Board PSEB 8th Class Punjabi Book Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ Textbook Exercise Questions and Answers.

PSEB Solutions for Class 8 Punjabi Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

(i) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਬਦੁਲ ਕਲਾਮ ਦਾ ਪੂਰਾ ਨਾਂ ਕੀ ਸੀ ?
ਉੱਤਰ :
ਅਵੁਲ ਪਾਕਿਰ ਜੈਨੁਲ ਆਬਦੀਨ ਅਬਦੁਲ ਕਲਾਮ ।

ਪ੍ਰਸ਼ਨ 2.
ਡਾ: ਕਲਾਮ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ :
ਡਾ: ਕਲਾਮ ਦਾ ਜਨਮ 15 ਅਕਤੂਬਰ, 1931 ਨੂੰ ਦੱਖਣ ਭਾਰਤ ਦੇ ਪ੍ਰਮੁੱਖ ਤੀਰਥ ਅਸਥਾਨ ਰਾਮੇਸ਼ਵਰਮ ਵਿਚ ਹੋਇਆ ।

ਪ੍ਰਸ਼ਨ 3.
ਡਾ ਕਲਾਮ ਦੀ ਉਚੇਰੀ ਪੜ੍ਹਾਈ ਦੀ ਜ਼ਿੰਮੇਵਾਰੀ ਕਿਸ ਨੇ ਉਠਾਈ ?
ਉੱਤਰ :
ਆਪ ਦੀ ਭੈਣ ਜੋਹਰਾ ਤੇ ਉਸ ਦੇ ਪਤੀ ਜਲਾਲੁਦੀਨ ਨੇ ॥

ਪ੍ਰਸ਼ਨ 4,
ਇੰਜੀਨੀਅਰਿੰਗ ਕਾਲਜ ਵਿੱਚ ਕਲਾਮ ਅਤੇ ਉਸ ਦੇ ਸਾਥੀਆਂ ਨੂੰ ਕਿਹੜਾ ਪ੍ਰਾਜੈਕਟ ਮਿਲਿਆ ?
ਉੱਤਰ :
ਇੰਜੀਨੀਅਰਿੰਗ ਕਾਲਜ ਵਿਚ ਡਾ: ਕਲਾਮ ਤੇ ਆਪ ਦੇ ਸਾਥੀਆਂ ਨੂੰ ਲੜਾਕੂ ਜਹਾਜ਼ ਦਾ ਡਿਜ਼ਾਈਨ ਤਿਆਰ ਕਰਨ ਦਾ ਪ੍ਰਾਜੈਕਟ ਮਿਲਿਆ ।

PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

ਪ੍ਰਸ਼ਨ 5.
ਤ੍ਰਿਸ਼ੂਲ ਦੀ ਸਫਲ ਪਰਖ ਕਦੋਂ ਹੋਈ ?
ਉੱਤਰ :
ਸਤੰਬਰ, 1985 ਵਿੱਚ ।

ਪ੍ਰਸ਼ਨ 6.
ਡਾ: ਕਲਾਮ ਦੀਆਂ ਪ੍ਰਾਪਤੀਆਂ ਦੀ ਸਿਖਰ ਕਿਹੜੀ ਸੀ ?
ਉੱਤਰ :
ਉਨ੍ਹਾਂ ਦਾ 2002 ਵਿਚ ਦੇਸ਼ ਦਾ ਰਾਸ਼ਟਰਪਤੀ ਚੁਣਿਆ ਜਾਣਾ ।

ਪ੍ਰਸ਼ਨ 7.
ਡਾ: ਕਲਾਮ ਨੇ ਰਾਸ਼ਟਰਪਤੀ ਵਜੋਂ ਆਪਣੀ ਸੇਵਾ ਕਿਵੇਂ ਨਿਭਾਈ ?
ਉੱਤਰ :
ਡਾ: ਕਲਾਮ ਨੇ ਰਾਸ਼ਟਰਪਤੀ ਦੀ ਸੇਵਾ ਪੂਰੇ ਪੰਜ ਸਾਲ ਮਿਹਨਤ, ਸੁਹਿਰਦਤਾ ਤੇ ਸਾਦਗੀ ਨਾਲ ਨਿਭਾਈ ।

ਪ੍ਰਸ਼ਨ 8.
ਡਾ: ਕਲਾਮ ਕਿਸ ਨਾਂ ਨਾਲ ਪ੍ਰਸਿੱਧ ਹੋਏ ?
ਉੱਤਰ :
ਮਿਜ਼ਾਈਲ ਮੈਨ ॥

(ii) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡਾ: ਕਲਾਮ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ :
ਡਾ: ਕਲਾਮ ਦੇ ਪਿਤਾ ਜੀ ਦਾ ਨਾਂ ਜੈਨੁਲ ਅਬਾਦੀਨ ਸੀ ।

ਪ੍ਰਸ਼ਨ 2.
ਡਾ: ਕਲਾਮ ਪੜਾਈ ਦੇ ਨਾਲ-ਨਾਲ ਕੀ ਕੰਮ ਕਰਦੇ ਸਨ ?
ਉੱਤਰ :
ਉਹ ਪੜ੍ਹਾਈ ਦੇ ਨਾਲ ਆਪਣੇ ਚਾਚੇ ਦੇ ਪੁੱਤਰ ਸ਼ਮਸਦੀਨ ਨਾਲ ਅਖ਼ਬਾਰਾਂ ਵੰਡਣ ਤੇ ਵੇਚਣ ਦਾ ਕੰਮ ਕਰਦੇ ਸਨ ।

ਪ੍ਰਸ਼ਨ 3.
ਡਾ: ਕਲਾਮ ਨੇ ਕਦੋਂ ਅਤੇ ਕਿੱਥੇ ਨੌਕਰੀ ਦੀ ਸ਼ੁਰੂਆਤ ਕੀਤੀ ?
ਉੱਤਰ :
ਡਾ: ਕਲਾਮ ਨੇ 1957 ਵਿਚ ਹਿੰਦੁਸਤਾਨ ਐਰੋਨਾਟਿਕਸ, ਬੰਗਲੌਰ ਵਿਚ ਨੌਕਰੀ ਸ਼ੁਰੂ ਕੀਤੀ ।

PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

ਪ੍ਰਸ਼ਨ 2.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਅਗਵਾਈ – …………. – …………
ਪਰਖ – …………. – …………
ਨਿਰਮਾਣ – …………. – …………
ਪ੍ਰਾਪਤੀ – …………. – …………
ਅਚਾਨਕ – …………. – …………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਪ੍ਰਸਿੱਧ – प्रसिद्ध – Reputed
ਅਗਵਾਈ – अगवानी – Leadership
ਪਰਖ – परख – Test
ਨਿਰਮਾਣ – निर्माण – develop
ਪ੍ਰਾਪਤੀ – प्राप्ति – Achievement
ਅਚਾਨਕ – अचानक – Suddenly

ਪ੍ਰਸ਼ਨ 3.
ਸ਼ੁੱਧ ਕਰ ਕੇ ਲਿਖੋ :
ਪਰਮੁੱਖ, ਪੁਰਜੇ, ਸਥਾਪਤ, ਸਖਸ਼ੀਅਤ, ਗਿਆਰਵਾਂ, ਭਾਸ਼ਨ ।
ਉੱਤਰ :
ਪਰਮੁੱਖ – ਪ੍ਰਮੁੱਖ
ਪੁਰਜੇ – ਪੁਰਜ਼ੇ
ਸਥਾਪਤ – ਸਥਾਪਿਤ
ਸਖਸ਼ੀਅਤ – ਸ਼ਖ਼ਸੀਅਤ
ਗਿਆਰਵਾਂ – ਗਿਆਰਵਾਂ
ਭਾਸ਼ਣ – ਭਾਸ਼ੇਨ ॥

ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :

(ੳ) ਕਲਾਮ ਦੀ ਮਾਤਾ ਦਾ ਨਾਂ ਆਸ਼ੀਅੰਮਾ ਸੀ । (ਨਾਂਵ ਚੁਣੋ)
(ਅ) ਉਸਦੇ ਚਾਰ ਜਮਾਤੀਆਂ ਨੂੰ ਨੀਵੀਂ ਉਡਾਣ ਵਾਲੇ ਲੜਾਕੂ ਜਹਾਜ਼ ਡਿਜ਼ਾਈਨ ਤਿਆਰ ਕਰਨ ਨੂੰ ਕਿਹਾ ਗਿਆ । (ਵਿਸ਼ੇਸ਼ਣ ਚੁਣੋ)
(ਈ) ਇੱਥੇ ਮਿਲੀਆਂ ਜ਼ਿੰਮੇਵਾਰੀਆਂ ਨੂੰ ਆਪ ਨੇ ਬੜੀ ਤਨਦੇਹੀ ਨਾਲ ਨਿਭਾਇਆ । (ਪੜਨਾਂਵ ਚੁਣੋ)
(ਸ) ਅਣਹੋਣੀ ਹੋ ਚੁੱਕੀ ਸੀ । (ਕਿਰਿਆ ਚੁਣੋ)
ਉੱਤਰ :
(ੳ) ਕਲਾਮ, ਮਾਤਾ, ਆਸ਼ੀਅੰਮਾ ।
(ਅ) ਚਾਰ, ਨੀਵੀਂ, ਲੜਾਕੂ ।
(ਇ) ਆਪ
(ਸ) ਹੋ ਚੁੱਕੀ ਸੀ ।

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ

I. ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ

ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਸੰਸਾਰ-ਪ੍ਰਸਿੱਧ ਵਿਗਿਆਨੀ ਡਾ: ਏ. ਪੀ. ਜੇ. ਅਬਦੁਲ ਕਲਾਮ ਦਾ ਜਨਮ 15 ਅਕਤੂਬਰ, 1931 ਨੂੰ ਦੱਖਣੀ ਭਾਰਤ ਦੇ ਪ੍ਰਮੁੱਖ ਤੀਰਥ ਅਸਥਾਨ ਰਾਮੇਸ਼ਵਰਮ ਵਿੱਚ ਹੋਇਆ । ਉਨ੍ਹਾਂ ਦਾ ਪੂਰਾ ਨਾਂ ਅਲ ਪਾਕਿਰ ਜੈਨੁਲ ਆਬਦੀਨ ਅਬਦੁਲ ਕਲਾਮ ਸੀ । ਇਸ ਲੰਮੇ ਨਾਂ ਵਿੱਚ ਅਵੁਲ ਉਸ ਦੇ ਪੜਦਾਦੇ, ਪਾਕਿਰ ਦਾਦੇ ਅਤੇ ਜੈਨੁਲ ਆਬਦੀਨ ਪਿਤਾ ਦਾ ਨਾਂ ਹੈ । ਪਿਤਾ ਸਮੁੰਦਰ ਵਿੱਚੋਂ ਮੱਛੀਆਂ ਫੜਨ ਵਾਲੇ ਮਲਾਹਾਂ ਲਈ ਬੇੜੀਆਂ ਬਣਾਉਂਦਾ ਅਤੇ ਕਿਰਾਏ ਉੱਤੇ ਦਿੰਦਾ ਸੀ । ਕਲਾਮ ਦੀ ਮਾਤਾ ਦਾ ਨਾਂ ਆਸ਼ੀਅੰਮਾ ਸੀ । ਉਨ੍ਹਾਂ ਦੀ ਇੱਕ ਭੈਣ ਤੇ ਤਿੰਨ ਭਰਾ ਹੋਰ ਸਨ ।

ਆਪਣੇ ਪਰਿਵਾਰ ਵਿੱਚੋਂ ਕਲਾਮ ਸਕੂਲ ਜਾਣ ਵਾਲਾ ਪਹਿਲਾ ਬੱਚਾ ਸੀ । ਪੜ੍ਹਾਈ ਦੇ ਨਾਲ-ਨਾਲ ਉਹ ਆਪਣੇ ਚਚੇਰੇ ਭਰਾ ਸ਼ਮਸਦੀਨ ਨਾਲ ਰਲ ਕੇ ਅਖ਼ਬਾਰਾਂ ਵੰਡਣ ਤੇ ਵੇਚਣ ਦਾ ਕੰਮ ਵੀ ਕਰਦਾ । ਦਸਵੀਂ ਉਸ ਨੇ ਰਾਮਾਨਾਥਾਪੁਰਮ ਦੇ ‘ਸ਼ਵਾਰਟਜ਼ ਹਾਈ ਸਕੂਲ’ ਤੋਂ ਕੀਤੀ ਅਤੇ ਇੰਟਰ ਮੀਡੀਏਟ ਤਰਿਚਨਾਪਲੀ ਦੇ ਸੇਂਟ ਜੋਸਫ਼ ਕਾਲਜ ਤੋਂ ।ਉੱਥੋਂ ਹੀ 1950 ਤੋਂ 1954 ਤੱਕ ਉਸ ਨੇ ਬੀ. ਐੱਸ-ਸੀ. ਪਾਸ ਕੀਤੀ । ਪਿਤਾ ਕੋਲ ਅੱਗੇ ਪੜ੍ਹਾਉਣ ਦੀ ਸਮਰੱਥਾ ਨਹੀਂ ਸੀ । ਉਸ ਦੀ ਵਿਆਹੀ ਭੈਣ ਜ਼ੋਹਰਾ ਨੇ ਆਪਣੇ ਪਤੀ ਜਲਾਲੁਦੀਨ ਨਾਲ ਰਲ ਕੇ ਅਗਲੀ ਪੜਾਈ ਦਾ ਬੀੜਾ ਉਠਾਇਆ । ਕਲਾਮ ਮਦਰਾਸ ਇੰਸਟੀਚਿਊਟ ਆਫ਼ ਤਕਨਾਲੋਜੀ ਵਿੱਚ ‘ਐਰੋਨਾਟਿਕ ਇੰਜੀਨਿਅਰਿੰਗ’ ਦੀ ਪੜ੍ਹਾਈ ਕਰਨ ਲੱਗਾ ।

ਪ੍ਰਸ਼ਨ 1.
ਡਾ: ਏ.ਪੀ.ਜੇ. ਅਬਦੁਲ ਕਲਾਮ ਦਾ ਜਨਮ ਕਦੋਂ ਹੋਇਆ ?
(ਉ) 10 ਅਕਤੂਬਰ, 1931
(ਅ) 5 ਅਕਤੂਬਰ, 1941
(ਈ) 15 ਅਕਤੂਬਰ, 1931
(ਸ) 15 ਅਕਤੂਬਰ, 1949.
ਉੱਤਰ :
15 ਅਕਤੂਬਰ, 1931.

PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

ਪ੍ਰਸ਼ਨ 2.
ਡਾ: ਏ. ਪੀ. ਜੇ. ਅਬਦੁਲ ਕਲਾਮ ਦਾ ਪੂਰਾ ਨਾਂ ਕੀ ਸੀ ?
(ਉ) ਅਵੁਲ ਪਾਕਿਰ ਜੈਨੁਲ ਆਬਦੀਨ ਅਬਦੁਲ ਕਲਾਮ
(ਅ) ਅਬੁਲ ਪਰਿਕਰ ਜੈਨੁਲ ਆਬਦੀਨ ਅਬਦੁਲ ਕਲਾਮ
(ਈ) ਅਬੁਲ ਪਰਿਕਰ ਜੈਨਬਲ ਅਵਲਦੀਨ ਅਬਦੁਲ ਕਲਾਮ
(ਸ) ਅਦੁਲ ਕਿਰ ਜੈਨਬੁਲ ਆਬਦੀਨ ਅਬਦੁਲ ਕਲਾਮ
ਉੱਤਰ :
ਅਵੁਲ ਪਾਕਿਰ ਜੈਨੁਲ ਆਬਦੀਨ ਅਬਦੁਲ ਕਲਾਮ ॥

ਪ੍ਰਸ਼ਨ 3.
ਡਾ: ਕਲਾਮ ਦਾ ਬਾਪ ਸਮੁੰਦਰ ਵਿਚ ਕਿਸ ਕੰਮ ਆਉਣ ਵਾਲੀਆਂ ਬੇੜੀਆਂ ਬਣਾਉਂਦੇ ਸੀ ?
(ੳ) ਮੱਛੀਆਂ ਫੜਨ
(ਅ) ਲੁਟੇਰੇ ਫੜਨ
(ਈ) ਮਗਰਮੱਛ ਫੜਨ
(ਸ) ਕੱਛੂਕੁੰਮੇ ਫੜਨ ॥
ਉੱਤਰ :
ਮੱਛੀਆਂ ਫੜਨ ।

ਪ੍ਰਸ਼ਨ 4.
ਡਾ: ਕਲਾਮ ਦੀ ਮਾਤਾ ਦਾ ਨਾਂ ਕੀ ਸੀ ?
(ਉ) ਦਾਦੀ ਅੰਮਾ
(ਅ) ਨਾਨੀ ਅੰਮਾ
(ਈ) ਆਸ਼ੀਅੰਮਾ
(ਸ) ਮਾਸੀ ਅੰਮਾ ।
ਉੱਤਰ :
ਆਸ਼ੀਅੰਮਾ ।

ਪ੍ਰਸ਼ਨ 5.
ਡਾ: ਅਬਦੁਲ ਕਲਾਮ ਦੇ ਚਚੇਰੇ ਭਰਾ ਦਾ ਨਾਂ ਕੀ ਸੀ ?
(ਉ) ਕਰਾਰ ਦੀ
(ਅ) ਕਰਮਦੀਨ
(ਈ) ਸ਼ਮਸਦੀਨ
(ਸ) ਅਲਾਉਦੀਨ ।
ਉੱਤਰ :
ਸ਼ਮਸਦੀਨ ।

ਪ੍ਰਸ਼ਨ 6.
ਡਾ: ਕਲਾਮ ਨੇ ਦਸਵੀਂ ਕਿਹੜੇ ਸਕੂਲ ਤੋਂ ਪਾਸ ਕੀਤੀ ?
(ਉ) ਧਮਾਰਦਸ ਹਾਈ ਸਕੂਲ
(ਅ) ਸ਼ਵਾਰਟਜ਼ ਹਾਈ ਸਕੂਲ
(ਈ) ਕਵਾਟਰਜ਼ ਹਾਈ ਸਕੂਲ
(ਸ) ਰੀ ਐਲਟਰਜ਼ ਹਾਈ ਸਕੂਲ ।
ਉੱਤਰ :
ਸ਼ਵਾਰਟਜ਼ ਹਾਈ ਸਕੂਲ ।

PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

ਪ੍ਰਸ਼ਨ 7.
ਡਾ: ਕਲਾਮ ਨੇ ਬੀ. ਐੱਸ. ਸੀ. ਕਦੋਂ ਪਾਸ ਕੀਤੀ ?
(ਉ) 1950 ਤੋਂ 1954
(ਅ) 1952 ਤੋਂ 1956
(ਈ) 1956 ਤੋਂ 1960
(ਸ) 1958 ਤੋਂ 1962.
ਉੱਤਰ :
1950 ਤੋਂ 1954.

ਪ੍ਰਸ਼ਨ 8.
ਡਾ: ਕਲਾਮ ਦੀ ਭੈਣ ਜ਼ੋਹਰਾ ਦੇ ਪਤੀ ਦਾ ਨਾਂ ਕੀ ਸੀ ?
(ਉ) ਅਲਾਉਦੀਨ
(ਅ) ਬਹਾਉਦੀਨ
((ਈ)) ਰਹਿਮਤ ਉਲਾ
(ਸ) ਜਲਾਲੁਦੀਨ ।
ਉੱਤਰ :
ਜਲਾਲੁਦੀਨ ।

ਪ੍ਰਸ਼ਨ 9.
ਡਾ: ਕਲਾਮ ਨੇ ਮਦਰਾਸ ਇੰਸਟੀਚਿਊਟ ਆਫ਼ ਤਕਨਾਲੋਜੀ ਤੋਂ ਕਿਹੜੀ ਪੜ੍ਹਾਈ ਕੀਤੀ ?
(ੳ) ਇਲੈਕਟ੍ਰੋ ਮੈਗਨੈਟਿਕ ਇੰਜੀਨੀਅਰਿੰਗ
(ਅ) ਜੈਨੈਟਿਕ ਇੰਜੀਨੀਅਰਿੰਗ
(ਈ) ਐਰੋਨਾਟਿਕ ਇੰਜੀਨੀਅਰਿੰਗ
(ਸ) ਕੰਪਿਊਟਰ ਇੰਜੀਨੀਅਰਿੰਗ ।
ਉੱਤਰ :
ਐਰੋਨਾਟਿਕ ਇੰਜੀਨੀਅਰਿੰਗ ।

PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

II. ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ

ਮਿਜ਼ਾਈਲਾਂ ਦੇ ਲੰਮੇ ਪ੍ਰੋਗ੍ਰਾਮ ਦੀ ਪਹਿਲੀ ਪ੍ਰਯੋਗਿਕ ਪਰਖ ‘ਡੈਵਿਲ’ ਮਿਜ਼ਾਈਲ ਨਾਲ 1984 ਵਿੱਚ ਕੀਤੀ ਗਈ । ਸਤੰਬਰ, 1985 ਵਿੱਚ ‘ਤਿਸ਼ਲ’ ਦੀ ਸਫਲ ਪਰਖ ਹੋਈ । 1988 ਵਿਚ ਉਸਦੇ “ਪਿਥਵੀ’ ਮਾਡਲ ਦੀ ਸਫਲ ਪਰਖ ਪਹਿਲੀ ਵਾਰ ਕੀਤੀ । ਇਸ ਦੀ ਰੇਂਜ ਇੱਕ ਹਜ਼ਾਰ ਕਿਲੋਮੀਟਰ ਸੀ 1989 ਵਿੱਚ “ਅਗਨੀ’ ਨਾਂ ਦੀ ਐਂਟਰੀ ਮਿਜ਼ਾਈਲ ਦਾਗ ਕੇ ਪਰਖੀ ਗਈ । ਇਸ ਪ੍ਰਕਾਰ ‘ਮਿਜ਼ਾਈਲ ਮੈਨ ਵਜੋਂ ਪ੍ਰਸਿੱਧ ਹੋਏ ਕਲਾਮ ਨੂੰ 1990 ਵਿੱਚ ‘ਪਦਮ ਵਿਭੂਸ਼ਣ’ ਦਾ ਸਨਮਾਨ ਦਿੱਤਾ ਗਿਆ । ਜਾਦਵਪੁਰ ਯੂਨੀਵਰਸਿਟੀ ਤੇ ਆਈ. ਆਈ. ਟੀ. ਬੰਬਈ ਮੁੰਬਈ) ਨੇ ਕਲਾਮ ਨੂੰ ਆਨਰੇਰੀ ਡੀ. ਐੱਸ. ਸੀ. ਵੀ. ਦੀ ਡਿਗਰੀ ਦਿੱਤੀ ।

ਇਸ ਪ੍ਰੋਗਰਾਮ ਦੀ ਸਫਲਤਾ ਉਪਰੰਤ ਕਲਾਮ ਨੂੰ ਦੇਸ਼ ਦੇ ਐਟਮੀ ਪ੍ਰਯੋਗਾਂ ਨਾਲ ਜੋੜ ਦਿੱਤਾ ਗਿਆ । ਇਸ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਹੋਇਆਂ ਉਨ੍ਹਾਂ ਨੇ 1998 ਦੇ ਪੋਖਰਾਨ ਵਿਸਫੋਟਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਇਸੇ ਦੌਰਾਨ 1997 ਵਿੱਚ ਉਨ੍ਹਾਂ ਨੂੰ ‘ਭਾਰਤ ਰਤਨ ਨਾਂ ਦੇ ਸਰਬ-ਉੱਚ ਸਨਮਾਨ ਨਾਲ ਅਲੰਕ੍ਰਿਤ ਕੀਤਾ ਗਿਆ । ਪ੍ਰਾਪਤੀਆਂ ਦੀ ਸਿਖਰ 2002 ਵਿੱਚ ਕਲਾਮ ਨੇ ਉਦੋਂ ਕੀਤੀ, ਜਦੋਂ ਉਨ੍ਹਾਂ ਨੂੰ ਦੇਸ਼ ਦਾ ਗਿਆਰਵਾਂ ਰਾਸ਼ਟਰਪਤੀ ਚੁਣਿਆ ਗਿਆ । ਪੂਰੇ ਪੰਜ ਸਾਲ ਉਨ੍ਹਾਂ ਨੇ ਮਿਹਨਤ, ਸੁਹਿਰਦਤਾ ਤੇ ਸਾਦਗੀ ਨਾਲ ਦੇਸ਼ ਦੀ ਅਗਵਾਈ ਕੀਤੀ । 2007 ਵਿੱਚ ਰਾਸ਼ਟਰਪਤੀ ਦਾ ਅਹੁਦਾ ਛੱਡ ਕੇ ਉਹ ਵਿਗਿਆਨੀ, ਚਿੰਤਕ ਤੇ ਪ੍ਰੇਰਨਾਜਨਕ ਸ਼ਖ਼ਸੀਅਤ ਵਜੋਂ ਬੱਚਿਆਂ, ਨੌਜਵਾਨਾਂ, ਸਿਆਸਤਦਾਨਾਂ ਸਭ ਦਾ ਮਾਰਗਦਰਸ਼ਨ ਕਰਨ ਲਈ ਸਰਗਰਮ ਹੋ ਗਏ । 27 ਜੁਲਾਈ, 2015 ਨੂੰ ਉਹ ਦਿੱਲੀਂ ਤੋਂ ਗੁਹਾਟੀ ਤੇ ਗੁਹਾਟੀ ਤੋਂ ਸ਼ਿਲਾਂਗ ਪਹੁੰਚੇ । ਉੱਥੇ ਉਨ੍ਹਾਂ ਨੇ ਇੱਕ ਸਿੱਖਿਆ ਸੰਸਥਾ ਦੇ ਵਿਦਿਆਰਥੀਆਂ ਨੂੰ ਭਾਸ਼ਨ ਦੇਣਾ ਸੀ । ਭਾਸ਼ਣ ਸ਼ੁਰੂ ਕਰਦਿਆਂ ਹੀ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ । ਪ੍ਰਬੰਧਕਾਂ ਨੇ ‘ਫ਼ਸਟ ਏਡ’ ਤੇ ਡਾਕਟਰੀ ਸਹਾਇਤਾ ਲਈ ਯਤਨ ਕੀਤੇ, ਪਰ ਕਲਾਮ ਸਾਨੂੰ ਸਾਰਿਆਂ ਨੂੰ ਆਖ਼ਰੀ ਸਲਾਮ ਬੁਲਾਉਣ ਦਾ ਫ਼ੈਸਲਾ ਲੈ ਚੁੱਕਾ ਸੀ । ਅਣਹੋਣੀ ਹੋ ਚੁੱਕੀ ਸੀ । ਇੱਕ ਸਾਧਾਰਨ ਪਰਿਵਾਰ ਵਿੱਚੋਂ ਉੱਠ ਕੇ ਅਕਾਸ਼ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਇਸ ਮਹਾਨ ਭਾਰਤੀ ਤੇ ਮਹਾਨ ਵਿਗਿਆਨੀ ਨੂੰ ਭਾਰਤ ਦੇ ਲੋਕ ਸਦੀਆਂ ਤੱਕ ਯਾਦ ਰੱਖਣਗੇ । ਅਸੀਂ ਇਸ ਸਧਾਰਨ ਤੋਂ ਅਸਧਾਰਨ ਬਣੇ ਇਨਸਾਨ ਨੂੰ ਪ੍ਰਨਾਮ ਕਰਦੇ ਹਾਂ ।

ਪ੍ਰਸ਼ਨ 1.
ਮਿਜ਼ਾਈਲਾਂ ਦੇ ਲੰਮੇ ਪ੍ਰੋਗਰਾਮ ਦੀ ਪਹਿਲੀ ਪ੍ਰਯੋਗਿਕ ਪਰਖ ਕਿਹੜੇ ਮਿਜ਼ਾਈਲ ਨਾਲ ਹੋਈ ?
(ਉ) ਅਗਨੀ
(ਅ) ਨਾਗ
(ਈ) ਡੈਵਿਲ
(ਸ) ਪ੍ਰਿਥਵੀ ।
ਉੱਤਰ :
ਡੈਵਿਲ ।

ਪ੍ਰਸ਼ਨ 2.
“ਪ੍ਰਿਥਵੀਂ ਮਿਜ਼ਾਈਲ ਦੀ ਪਹਿਲੀ ਵਾਰ ਪਰਖ ਕਦੋਂ ਕੀਤੀ ਗਈ ?
(ਉ) 1984
(ਅ) 1985
(ਈ) 1988
(ਸ) 1989.
ਉੱਤਰ :
1988.

PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

ਪ੍ਰਸ਼ਨ 3.
ਡਾ: ਕਲਾਮ ਕਿਹੜੇ ਨਾਂ ਨਾਲ ਪ੍ਰਸਿੱਧ ਹੋਏ ?
(ਉ) ਮਿਜ਼ਾਈਲ ਪੁਰਸ਼
(ਅ) ਮਿਜ਼ਾਈਲ ਮੈਨ
(ੲ) ਪ੍ਰਿਥਵੀ ਮੈਨ
(ਸ) ਅਗਨੀ ਮੈਨ ।
ਉੱਤਰ :
ਮਿਜ਼ਾਈਲ ਮੈਨ ।

ਪ੍ਰਸ਼ਨ 4.
1990 ਵਿਚ ਡਾ: ਕਲਾਮ ਨੂੰ ਭਾਰਤ ਸਰਕਾਰ ਨੇ ਕਿਹੜਾ ਸਨਮਾਨ ਦਿੱਤਾ ?
(ਉ) ਪਦਮ ਸ੍ਰੀ
(ਅ) ਪਦਮ ਭੂਸ਼ਣ
(ਈ) ਪਦਮ ਵਿਭੂਸ਼ਣ
(ਸ) ਭਾਰਤ ਰਤਨ ।
ਉੱਤਰ :
ਪਦਮ ਵਿਭੂਸ਼ਣ ।

ਪ੍ਰਸ਼ਨ 5.
1998 ਵਿਚ ਕਿੱਥੇ ਪ੍ਰਮਾਣੂ ਵਿਸਫੋਟ ਕੀਤੇ ਗਏ ?
(ਉ) ਪੋਖਰਾਨ ਵਿਚ
(ਅ) ਅਕਾਸ਼ ਵਿਚ
(ਈ) ਧਰਤੀ ਹੇਠ
(ਸ) ਸਮੁੰਦਰ ਹੇਠ ।
ਉੱਤਰ :
ਪੋਖਰਾਨ ਵਿਚ ।

ਪ੍ਰਸ਼ਨ 6.
1997 ਵਿਚ ਭਾਰਤ ਸਰਕਾਰ ਨੇ ਡਾ: ਕਲਾਮ ਨੂੰ ਕਿਹੜਾ ਸਨਮਾਨ ਦਿੱਤਾ ?
(ਉ) ਪਦਮ ਵਿਭੂਸ਼ਣ
(ਅ) ਮਿਜ਼ਾਈਲ ਮੈਨ
(ਈ) ਪ੍ਰਮਾਣੂ ਮੈਨ
(ਸ) ਭਾਰਤ ਰਤਨ ॥
ਉੱਤਰ :
ਭਾਰਤ ਰਤਨ ॥

PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

ਪ੍ਰਸ਼ਨ 7.
ਡਾ: ਕਲਾਮ ਭਾਰਤ ਦੇ ਰਾਸ਼ਟਰਪਤੀ ਕਦੋਂ ਬਣੇ ?
(ਉ) 1997
(ਅ) 1998
(ਇ) 2001
(ਸ) 2002.
ਉੱਤਰ :
2002.

ਪ੍ਰਸ਼ਨ 8.
ਡਾ: ਕਲਾਮ ਦਾ ਦੇਹਾਂਤ ਕਦੋਂ ਹੋਇਆ ?
(ਉ) 27 ਜੁਲਾਈ, 1915
(ਅ) 27 ਅਗਸਤ, 1914
(ਈ) 27 ਜੁਲਾਈ, 1916
(ਸ) 27 ਸਤੰਬਰ, 1918.
ਉੱਤਰ :
27 ਜੁਲਾਈ, 1915.

ਪ੍ਰਸ਼ਨ 9.
ਡਾ: ਕਲਾਮ ਦਾ ਦੇਹਾਂਤ ਕਿੱਥੇ ਹੋਇਆ ?
(ਉ) ਦਿੱਲੀ
(ਅ) ਤ੍ਰਿਚਨਾਪਲੀ
(ਈ) ਸ਼ਿਲਾਂਗ
(ਸ) ਗੁਹਾਟੀ ।
ਉੱਤਰ :
ਸ਼ਿਲਾਂਗ ॥

ਪ੍ਰਸ਼ਨ 10.
ਡਾ: ਕਿਹੋ ਜਿਹੇ ਪਰਿਵਾਰ ਵਿਚੋਂ ਉੱਠ ਕੇ ਅਸਧਾਰਨ ਇਨਸਾਨ ਬਣੇ ?
(ਉ) ਅਮੀਰ
(ਅ) ਉੱਚ
(ਇ) ਸਧਾਰਨ
(ਸ) ਨੀਵੇਂ ।
ਉੱਤਰ :
ਸਧਾਰਨ ।

PSEB 8th Class Punjabi Solutions Chapter 21 ਡਾ. ਏ. ਪੀ. ਜੇ. ਅਬਦੁਲ ਕਲਾਮ

ਔਖੇ ਸ਼ਬਦਾਂ ਦੇ ਅਰਥ :

ਸਮਰੱਥਾ-ਸ਼ਕਤੀ, ਤਾਕਤ । ਦਿਲ ਜਿੱਤ ਲਿਆ-ਕਾਇਲ ਕਰ ਲਿਆ, ਮੋਹ ਲਿਆ । ਤਨਦੇਹੀ-ਤਨ ਮਨ ਨਾਲ । ਸਾਜ਼ਗਾਰ-ਸਹਾਇਕ, ਮੱਦਦਗਾਰ । ਅਸੈਂਬਲ ਕਰਨੇ-ਜੋੜਨੇ । ਅਸਤਰ-ਦੂਰ ਜਾ ਕੇ ਮਾਰ ਕਰਨ ਵਾਲੇ ਹਥਿਆਰ । ਨਿਰਮਾਣਰਚਨਾ, ਬਣਾਉਣ ਦਾ ਕੰਮ । ਅਲੰਕ੍ਰਿਤ-ਸ਼ਿੰਗਰਿਆ, ਸਜਾਇਆ । ਸੁਹਿਰਦਤਾ-ਵਲ-ਛਲ ਰਹਿਤ ਵਿਹਾਰ, ਦਿਲੋਂ । ਬਲੰਦੀਆਂ-ਉਚਾਈਆਂ ।

ਡਾ: ਏ. ਪੀ. ਜੇ. ਅਬਦੁਲ ਕਲਾਮ Summary

ਡਾ: ਏ. ਪੀ. ਜੇ. ਅਬਦੁਲ ਕਲਾਮ ਪਾਠ ਦਾ ਸਾਰ

ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਸੰਸਾਰ-ਪ੍ਰਸਿੱਧ ਵਿਗਿਆਨੀ ਡਾ: ਏ.ਪੀ.ਜੇ. ਅਬਦੁਲ ਕਲਾਮ ਦਾ ਜਨਮ 15 ਅਕਤੂਬਰ, 1931 ਨੂੰ ਰਾਮੇਸ਼ਵਰਮ ਵਿੱਚ ਹੋਇਆ । ਉਨ੍ਹਾਂ ਦਾ ਪੂਰਾ ਨਾਂ ਅਵੁਲ ਪਾਕਿਰ ਜੈਨੁਲ ਆਬਦੀਨ ਅਬਦੁਲ ਕਲਾਮ ਸੀ । ਆਪ ਦੇ ਪਿਤਾ ਜੀ ਸਮੁੰਦਰ ਵਿੱਚੋਂ ਮੱਛੀਆਂ ਫੜਨ ਤੇ ਮਲਾਹਾਂ ਲਈ ਬੇੜੀਆਂ ਕਿਰਾਏ ਉੱਤੇ ਦੇਣ ਦਾ ਕੰਮ ਕਰਦੇ ਹਨ । ਆਪ ਦੀ ਮਾਤਾ ਦਾ ਨਾਂ ਆਸ਼ੀਅੰਮਾ ਸੀ ।

ਆਪਣੇ ਪਰਿਵਾਰ ਵਿਚ ਕਲਾਮ ਸਕੂਲ ਜਾਣ ਵਾਲਾ ਪਹਿਲਾ ਬੱਚਾ ਸੀ । ਪੜਾਈ ਦੇ ਨਾਲ ਆਪਣੇ ਚਚੇਰੇ ਭਰਾ ਸ਼ਮਸਦੀਨ ਨਾਲ ਰਲ ਕੇ ਉਹ ਅਖ਼ਬਾਰਾਂ ਵੰਡਣ ਤੇ ਵੇਚਣ ਦਾ ਕੰਮ ਕਰਦਾ ਸੀ । ਦਸਵੀਂ ਆਪ ਨੇ ਰਾਮਾਨਾਥਾਪੁਰਮ ਦੇ ਸ਼ਵਾਰਸ ਹਾਈ ਸਕੂਲ ਤੋਂ ਤੇ ਬੀ. ਐੱਸ. ਸੀ. ਤਰਿਚਨਾਪਲੀ ਦੇ ਸੇਂਟ ਜੋਸਫ਼ ਕਾਲਜ ਤੋਂ ਕੀਤੀ । ਇਸ ਤੋਂ ਮਗਰੋਂ ਆਪਣੀ ਵਿਆਹੀ ਭੈਣ ਜੋਹਰਾ ਤੇ ਉਸ ਦੇ ਪਤੀ ਦੀ ਮੱਦਦ ਨਾਲ ਆਪ ਨੇ ਮਦਰਾਸ ਇੰਸਟੀਚਿਊਟ ਆਫ਼ ਤਕਨਾਲੋਜੀ ਵਿਚ ਐਰੋਨਾਟਿਕ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ । ਇੱਥੇ ਡਾਇਰੈਕਟਰ ਦੇ ਕਹੇ ਅਨੁਸਾਰ ਤਿੰਨ ਦਿਨਾਂ ਵਿਚ ਆਪ ਨੇ ਲੜਾਕੂ ਹਵਾਈ ਜਹਾਜ਼ ਦਾ ਡਿਜ਼ਾਈਨ ਤਿਆਰ ਕਰ ਕੇ ਉਸ ਦਾ ਦਿਲ ਜਿੱਤ ਲਿਆ ।

ਇੰਜੀਨੀਅਰਿੰਗ ਦਾ ਡਿਪਲੋਮਾ ਲੈ ਕੇ ਕਲਾਮ ਨੇ 1957 ਵਿਚ ਹਿੰਦੁਸਤਾਨ ਐਰੋਨਾਟਿਕਸ, ਬੰਗਲੌਰ ਵਿਖੇ ਨੌਕਰੀ ਕੀਤੀ ਤੇ ਫਿਰ ਜਦੋਂ ਇੰਡੀਅਨ ਕਮੇਟੀ ਫ਼ਾਰ ਸਪੇਸ (ਪੁਲਾੜ ਰਿਸਚਰਚ ਬਣੀ, ਤਾਂ ਰੱਖਿਆ ਮੰਤਰੀ ਨੇ ਆਪ ਨੂੰ ਉੱਥੇ ਭੇਜ ਦਿੱਤਾ, ਜਿੱਥੇ ਆਪ ਨੂੰ ਪ੍ਰਸਿੱਧ ਵਿਗਿਆਨੀ ਵਿਕਰਿਮ ਸਾਰਾਭਾਈ ਦੀ ਅਗਵਾਈ ਵਿਚ ਕੰਮ ਕਰਨ ਦਾ ਮੌਕਾ ਮਿਲਿਆ । ਸਾਰਾਭਾਈ ਨੇ ਆਪ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਆਪ ਨੂੰ ਛੇ ਮਹੀਨੇ ਦੀ ਸਿਖਲਾਈ ਲਈ ਅਮਰੀਕਾ ਦੀ ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟੈਸ਼ਨ ਨਾਸਾ) ਵਿਖੇ ਭੇਜ ਦਿੱਤਾ । ਇੱਥੇ ਆਪ ਨੇ ਇਕ ਇਮਾਰਤ ਵਿੱਚ ਟੀਪੂ ਸੁਲਤਲ ਦੀ ਪੇਂਟਿੰਗ ਵੇਖੀ, ਜੋ ਕਿ ਰਾਕਟਾਂ ਨਾਲ ਅੰਗਰੇਜ਼ੀ ਫ਼ੌਜਾਂ ਦਾ ਟਾਕਰਾ ਕਰ ਰਿਹਾ ਸੀ । ਇਸਨੂੰ ਵੇਖ ਕੇ ਕਲਾਮ ਦੇ ਮਨ ਵਿਚ ਰਾਕਟ ਡਿਜ਼ਾਈਨ ਕਰਨ ਦੇ ਸੁਪਨੇ ਜਾਗ ਪਏ । 1969 ਵਿੱਚ ਇੰਡੀਅਨ ਕਮੇਟੀ ਫਾਰ ਸਪੇਸ ਰਿਸਰਚ ਦੀ ਥਾਂ ਇਸਰੋ ਨੇ ਲੈ ਲਈ ।

ਕਲਾਮ ਇਸ ਸੰਸਥਾ ਵਿਚ ਨਵੇਂ ਪ੍ਰਾਜੈਕਟਾਂ ਦੇ ਡਾਇਰੈਕਟਰ ਬਣੇ ਤੇ 1982 ਤਕ ਇੱਥੇ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ । ਇੱਥੇ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਸੈਟੇਲਾਈਟ ਲਾਂਚ ਵਹੀਕਲ (ਐੱਸ. ਐੱਲ. ਵੀ.) ਦਾ ਡਿਜ਼ਾਈਨ ਤਿਆਰ ਕਰਨਾ, ਜਿਸ ਵਿੱਚ 10 ਲੱਖ ਪੁਰਜ਼ੇ ਅਸੈਂਬਲ ਕਰਨੇ ਸਨ । ਇਸ ਦੇ ਸਫਲ ਪਰਖ ਬਰੇਲੀ ਦੀ ਏਅਰ ਫੋਰਸ ਸਟੇਸ਼ਨ ਉੱਤੇ ਸੁਖੋਈ-16 ਸੈੱਟ ਜਹਾਜ਼ ਨਾਲ ਕੀਤੀ ਗਈ ।

1974 ਵਿਚ ਸੈਂਟੌਰ ਰਾਕਟ ਦੀ ਪਰਖ ਹੋਈ । ਐੱਸ.ਐੱਲ. ਵੀ. ਦੀ ਪਹਿਲੀ ਟੈਸਟ ਉਡਾਰੀ 10 ਅਗਸਤ, 1979 ਨੂੰ ਕੀਤੀ ਗਈ, ਜੋ ਅਸਫਲ ਰਹੀ । ਆਖਰ 18 ਜੁਲਾਈ, 1980 ਨੂੰ ਉਹ ਐੱਸ. ਐੱਲ. ਵੀ. ਨਾਲ ਰੋਹਣੀ ਉਪਗ੍ਰਹਿ ਲਾਂਚ ਕਰਨ ਵਿਚ ਸਫਲ ਹੋ ਗਏ । ਇਸ ਦੀ ਅਗਲੀ ਸਫਲ ਉਡਾਣ 31 ਮਈ, 1981 ਨੂੰ ਹੋਈ । ਫਿਰ ਇਸ ਦੇ ਸੋਧੇ ਹੋਏ ਵਿਕਸਿਤ ਰੂਪਾਂ ਉੱਤੇ ਕੰਮ ਹੋਣ ਲੱਗਾ, ਜਿਸ ਦੇ ਨਤੀਜੇ ਵਜੋਂ ਏ. ਐੱਸ. ਐੱਲ. ਵੀ. ਤੋਂ ਜੀ. ਐਲ. ਵੀ. ਤਕ ਵਿਕਾਸ ਹੋਇਆ । ਇਸ ਪਿੱਛੋਂ ਡਾ: ਕਲਾਮ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ਨ ਵਿਚ ਆ ਗਏ । 26 ਜਨਵਰੀ, 1981 ਨੂੰ ਆਪ ਨੂੰ ‘ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ।

ਅਪਰੈਲ, 1982 ਵਿਚ ਡਾ: ਕਲਾਮ ਨੂੰ ਡੀ.ਆਰ. ਡੀ. ਲੈਬ: ਹੈਦਰਾਬਾਦ ਦਾ ਡਾਇਰੈਕਟਰ ਬਣਾ ਦਿੱਤਾ ਗਿਆ । ਇੱਥੇ ਆਪ ਨੇ ਗਾਈਡਡ ਮਿਜ਼ਾਈਲ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕੀਤਾ ਤੇ ਧਰਤੀ ਤੋਂ ਅਕਾਸ਼, ਛੋਟੀ ਰੇਂਜ਼, ਮੀਡੀਅਮ ਰੇਂਜ, ਵੱਡੀ ਰੇਂਜ, ਸਧਾਰਨ ਤੇ ਹਲਕੇ ਯੁੱਧ ਅਸਤਰ, ਭਾਰੀ ਤੇ ਐਟਮੀ ਅਸਤਰ ਲਿਜਾਣ ਵਾਲੀਆਂ ਭਿੰਨ-ਭਿੰਨ ਤਰਾਂ ਦੀਆਂ ਮਿਜ਼ਾਈਲਾਂ ਦੇ ਡਿਜ਼ਾਈਨ ਤੇ ਨਿਰਮਾਣ ਦਾ ਕੰਮ ਕੀਤਾ 1 ਟੈਕਨੀਕਲ ਕੋਰ ਵਹੀਕਲ ਨੂੰ ‘ਤਿਸ਼ਲ, ਟੈਂਕ ਤੋੜਨ ਵਾਲੀ ਮਿਜ਼ਾਈਲ ਨੂੰ “ਨਾਗ’, ਧਰਤੀ ਤੋਂ ਧਰਤੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਨੂੰ “ਪ੍ਰਿਥਵੀ ਅਤੇ ਧਰਤੀ ਤੋਂ ਆਕਾਸ਼ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਨੂੰ ਅਗਨੀ ਵਿਸ਼ੇਸ਼ ਨਾਂ ਦਿੱਤਾ । ਅਗਨੀ ਮਿਜ਼ਾਈਲ ਵਿਸ਼ੇਸ਼ ਉਦੇਸ਼ਾਂ ਲਈ ਬਣਾਈ ਗਈ ।

ਮਿਜ਼ਾਈਲਾਂ ਦੇ ਪ੍ਰੋਗਰਾਮ ਦੀ ਪਹਿਲੀ ਪ੍ਰਯੋਗਿਕ ਪਰਖ ‘ਡੈਵਿਲ’ ਮਿਜ਼ਾਈਲ ਨਾਲ 1984 ਵਿਚ ਕੀਤੀ ਗਈ । ਸਤੰਬਰ, 1985 ਵਿੱਚ ਤਿਥੂਲ ਦੀ ਪਰਖ ਹੋਈ । 1989 ਵਿਚ ਅਗਨੀ ਨਾਂ ਦੀ ਰੀਐਂਟਰੀ ਮਿਜ਼ਾਈਲ ਦੀ ਪਰਖ ਹੋਈ । ਇਸ ਪ੍ਰਕਾਰ ਡਾ: ਕਲਾਮ ਦਾ ਨਾਂ ਮਿਜ਼ਾਈਲ ਮੈਨ ਵਜੋਂ ਪ੍ਰਸਿੱਧ ਹੋਇਆ ਤੇ 1990 ਵਿਚ ਆਪ ਨੂੰ ‘ਪਦਮ ਵਿਭੂਸ਼ਣ ਸਨਮਾਨ ਦਿੱਤਾ ਗਿਆ । ਜਾਦਵਪੁਰ ਯੂਨੀਵਰਸਿਟੀ ਤੇ ਆਈ.ਆਈ.ਟੀ. ਮੁੰਬਈ ਨੇ ਆਪ ਨੂੰ ਆਨਰੇਰੀ ਡੀ. ਐੱਸ. ਸੀ.ਵੀ. ਦੀ ਡਿਗਰੀ ਦਿੱਤੀ ।

ਇਸ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ 1998 ਵਿੱਚ ਪੋਖਰਾਨ ਵਿਸਫੋਟਾਂ ਵਿੱਚ ਆਪ ਨੇ ਮਹੱਤਵਪੂਰਨ ਭੂਮਿਕਾ ਨਿਭਾਈ । 1993 ਵਿਚ ਆਪ ਨੂੰ ‘ਭਾਰਤ ਰਤਨ’ ਦਾ ਸਰਬ-ਉੱਚ ਸਨਮਾਨ ਦਿੱਤਾ ਗਿਆ । 2002 ਵਿੱਚ ਆਪਦੀਆਂ ਪ੍ਰਾਪਤੀਆਂ ਸਦਕੇ ਆਪ ਭਾਰਤ ਦੇ ਰਾਸ਼ਟਰਪਤੀ ਚੁਣੇ ਗਏ ।

2007 ਤੋਂ ਰਾਸ਼ਟਰਪਤੀ ਦੇ ਅਹੁਦੇ ਤੋਂ ਮੁਕਤ ਹੋ ਕੇ ਆਪ ਵਿਗਿਆਨੀ, ਚਿੰਤਕ ਤੇ ਨਾਜਨਕ ਸ਼ਖ਼ਸੀਅਤ ਵਜੋਂ ਬੱਚਿਆਂ, ਨੌਜਵਾਨਾਂ ਦੇ ਸਿਆਸਤਦਾਨਾਂ ਦੇ ਮਾਰਗ ਦਰਸ਼ਨ ਲਈ ਸਰਗਰਮ ਹੋ ਗਏ । 27 ਜੁਲਾਈ, 2015 ਨੂੰ ਉਹ ਸ਼ਿਲਾਂਗ ਵਿਚ ਇਕ ਸਿੱਖਿਆ ਸੰਸਥਾ ਵਿਚ ਭਾਸ਼ਨ ਦੇਣ ਸਮੇਂ ਆਪ ਸਵਰਗ ਸਿਧਾਰ ਗਏ ਅਸੀਂ ਇਸ ਸਧਾਰਨ ਤੋਂ ਅਸਧਾਰਨ ਬਣੇ ਮਹਾਨ ਇਨਸਾਨ ਨੂੰ ਪ੍ਰਨਾਮ ਕਰਦੇ ਹਾਂ ।

PSEB 8th Class Punjabi Solutions Chapter 20 ਈਦਗਾਹ

Punjab State Board PSEB 8th Class Punjabi Book Solutions Chapter 20 ਈਦਗਾਹ Textbook Exercise Questions and Answers.

PSEB Solutions for Class 8 Punjabi Chapter 20 ਈਦਗਾਹ

(i) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :

(i) ਈਦ ਕਿੰਨੇ ਰੋਜ਼ਿਆਂ ਬਾਅਦ ਆਈ ਸੀ ?
(ਉ) ਵੀਹ
(ਅ) ਤੀਹ
(ੲ) ਪੰਦਰਾਂ ।
ਉੱਤਰ :
ਤੀਹ

(ii) ਮੁਸਲਮਾਨ ਕਿਹੜਾ ਤਿਉਹਾਰ ਧੂਮ-ਧਾਮ ਨਾਲ ਮਨਾਉਂਦੇ ਹਨ ?
(ਉ) ਦਿਵਾਲੀ
(ਆ) ਕ੍ਰਿਸਮਿਸ
(ੲ) ਈਦ ।
ਉੱਤਰ :
ਈਦ

(iii) ਹਾਮਿਦ ਨੇ ਦਾਦੀ ਲਈ ਕੀ ਖ਼ਰੀਦਿਆ ?
(ੳ) ਖਿਡੌਣੇ
(ਅ) ਮਠਿਆਈ
(ਈ) ਚਿਮਟਾ ।
ਉੱਤਰ :
ਚਿਮਟਾ

(iv) ਦਾਦੀ ਦਾ ਕੀ ਨਾਂ ਸੀ ?
(ਉ) ਸ਼ਬੀਨਾ
(ਆ) ਰਵੀਨਾ
(ਈ) ਆਮੀਨਾ ।
ਉੱਤਰ :
ਆਮੀਨਾ

PSEB 8th Class Punjabi Solutions Chapter 20 ਈਦਗਾਹ

(v) ਹਾਮਿਦ ਦੇ ਚਿਮਟਾ ਕਿੰਨੇ ਪੈਸਿਆਂ ਦਾ ਖ਼ਰੀਦਿਆ ਸੀ ?
(ਉ) ਤਿੰਨ
(ਅ) ਪੰਜ
(ਈ) ਦਸ ।
ਉੱਤਰ :
ਤਿੰਨ ।

(ii) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਈਦ ਕਿਨ੍ਹਾਂ ਦਾ ਤਿਉਹਾਰ ਹੈ ?
ਉੱਤਰ :
ਮੁਸਲਮਾਨਾਂ ਦਾ ।

ਪ੍ਰਸ਼ਨ 2.
ਮੁਸਲਮਾਨ ਕਿੱਥੇ ਮੱਥਾ ਟੇਕਣ ਜਾਂਦੇ ਹਨ ?
ਉੱਤਰ :
ਈਦਗਾਹ ਵਿਚ ।

ਪ੍ਰਸ਼ਨ 3.
ਆਮੀਨਾ ਕਿਉਂ ਰੋ ਰਹੀ ਸੀ ?
ਉੱਤਰ :
ਕਿਉਂਕਿ ਉਸ ਦੇ ਘਰ ਅੰਨ ਦਾ ਇਕ ਦਾਣਾ ਵੀ ਨਹੀਂ ਸੀ ।

ਪ੍ਰਸ਼ਨ 4.
ਹਾਮਿਦ ਖਿਡੌਣਿਆਂ ਦੀ ਨਿੰਦਿਆ ਕਿਉਂ ਕਰਦਾ ਹੈ ?
ਉੱਤਰ :
ਕਿਉਂਕਿ ਉਹ ਆਪ ਖਿਡੌਣੇ ਨਹੀਂ ਸੀ ਖ਼ਰੀਦ ਸਕਦਾ ।

ਪ੍ਰਸ਼ਨ 5.
ਦਾਦੀ ਹਾਮਿਦ ਨੂੰ ਦੁਆਵਾਂ ਕਿਉਂ ਦੇ ਰਹੀ ਸੀ ?
ਉੱਤਰ :
ਹਾਮਿਦ ਦਾ ਤਿਆਗ, ਸਦਭਾਵਨਾ, ਸੋਝੀ, ਕੁਰਬਾਨੀ ਤੇ ਉਸ ਦੁਆਰਾ ਮਨ ਨੂੰ ਮਾਰਿਆ ਦੇਖ ਕੇ ।

PSEB 8th Class Punjabi Solutions Chapter 20 ਈਦਗਾਹ

(iii) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਈਦ ਦੇ ਦਿਨ ਆਮੀਨਾ ਕਿਉਂ ਰੋ ਰਹੀ ਸੀ ?
ਉੱਤਰ :
ਈਦ ਦੇ ਦਿਨ ਆਮੀਨਾ ਇਸ ਕਰਕੇ ਰੋ ਰਹੀ ਸੀ, ਕਿਉਂਕਿ ਉਸ ਦੇ ਘਰ ਅੰਨ ਦਾ ਇਕ ਦਾਣਾ ਵੀ ਨਹੀਂ ਸੀ । ਉਸ ਨੂੰ ਇਹ ਵੀ ਫ਼ਿਕਰ ਸੀ ਕਿ ਉਸ ਦਾ ਪੋਤਰਾ ਹਾਮਿਦ ਇਕੱਲਾ ਈਦਗਾਹ ਜਾਵੇਗਾ, ਜਿੱਥੇ ਉਹ ਗੁੰਮ ਵੀ ਹੋ ਸਕਦਾ ਸੀ । ਉਸ ਨੂੰ ਉਸ ਦੇ ਪੈਰਾਂ ਵਿਚ ਛਾਲੇ ਪੈਣ ਦਾ ਡਰ ਵੀ ਸੀ । ਉਹ ਆਪ ਵੀ ਉਸ ਨਾਲ ਨਹੀਂ ਸੀ ਜਾ ਸਕਦੀ ।ਉਸ ਨੂੰ ਇਹ ਵੀ ਦੁੱਖ ਸੀ ਕਿ ਉਹ ਹਾਮਿਦ ਨੂੰ ਕੇਵਲ ਤਿੰਨ ਪੈਸੇ ਹੀ ਦੇ ਸਕੀ ਸੀ ।

ਪ੍ਰਸ਼ਨ 2.
ਮਹਿਮੂਦ, ਮੋਹਸਿਨ, ਨੂਰੇ ਤੇ ਸ਼ਮੀ ਨੇ ਕਿਹੜੇ-ਕਿਹੜੇ ਖਿਡੌਣੇ ਖ਼ਰੀਦੇ ?
ਉੱਤਰ :
ਮਹਿਮੂਦ ਨੇ ਖ਼ਾਕੀ ਵਰਦੀ ਤੇ ਲਾਲ ਪੱਗ ਵਾਲਾ ਸਿਪਾਹੀ ਖ਼ਰੀਦਿਆ, ਜਿਸ ਦੇ ਮੋਢੇ ਉੱਤੇ ਬੰਦੂਕ ਸੀ । ਮੋਹਸਿਨ ਨੇ ਮਾਸ਼ਕੀ ਖ਼ਰੀਦਿਆ, ਨਰੇ ਨੇ ਕਾਲੇ ਚੋਗੇ ਤੇ ਚਿੱਟੀ ਅਚਕਨ ਵਾਲਾ ਵਕੀਲ ਖ਼ਰੀਦਿਆ, ਜਿਸ ਦੀ ਜੇਬ ਵਿਚ ਸੁਨਹਿਰੀ ਜ਼ੰਜੀਰ ਵਾਲੀ ਘੜੀ ਸੀ ਤੇ ਹੱਥ ਵਿਚ ਕਾਨੂੰਨ ਦੀ ਕਿਤਾਬ 1 ਸ਼ਮੀ ਨੇ ਧੋਬਣ ਖ਼ਰੀਦੀ ।

ਪ੍ਰਸ਼ਨ 3.
ਮੁੰਡਿਆਂ ਨੇ ਪਹਿਲਾਂ ਹਾਮਿਦ ਨੂੰ ਆਪਣੀ ਬਰਾਦਰੀ ਵਿਚੋਂ ਕਿਉਂ ਕੱਢ ਦਿੱਤਾ ?
ਉੱਤਰ :
ਮੁੰਡਿਆਂ ਨੇ ਪਹਿਲਾਂ ਹਾਮਿਦ ਨੂੰ ਆਪਣੀ ਬਰਾਦਰੀ ਵਿਚੋਂ ਇਸ ਕਰਕੇ ਕੱਢ ਦਿੱਤਾ, ਕਿਉਂਕਿ ਨਾ ਉਸ ਨੇ ਖਿਡੌਣੇ ਖ਼ਰੀਦੇ ਸਨ ਤੇ ਨਾ ਮਠਿਆਈ ।

ਪ੍ਰਸ਼ਨ 4.
ਹਾਮਿਦ ਨੇ ਚਿਮਟਾ ਕਿਉਂ ਖ਼ਰੀਦਿਆ ?
ਉੱਤਰ :
ਹਾਮਿਦ ਨੇ ਚਿਮਟਾ ਇਸ ਕਰਕੇ ਖ਼ਰੀਦਿਆ, ਕਿਉਂਕਿ ਉਸ ਨੇ ਸੋਚਿਆ ਸੀ ਕਿ ਇਸ ਨਾਲ ਉਸ ਦੀ ਦਾਦੀ ਦੇ ਤਵੇ ਤੋਂ ਰੋਟੀ ਲਾਹੁੰਦਿਆਂ ਹੱਥ ਨਹੀਂ ਸੜਿਆ ਕਰਨਗੇ । ਉਹ ਸੋਚਦਾ ਸੀ ਕਿ ਦਾਦੀ ਘਰ ਵਿਚ ਆਈ ਇਸ ਕੰਮ ਦੀ ਚੀਜ਼ ਨੂੰ ਵੇਖ ਕੇ ਬਹੁਤ ਖ਼ੁਸ਼ ਹੋਵੇਗੀ । ਉਸ ਨੇ ਸੋਚਿਆ ਕਿ ਉਸ ਦੀ ਦਾਦੀ ਕੋਲ ਨਾ ਪੈਸੇ ਹੁੰਦੇ ਹਨ ਤੇ ਨਾ ਬਜ਼ਾਰ ਜਾਣ ਦੀ ਵਿਹਲ, ਪਰ ਉਸ ਨੂੰ ਚਿਮਟੇ ਦੀ ਬਹੁਤ ਜ਼ਰੂਰਤ ਹੈ, ਇਸ ਕਰ ਕੇ ਉਸ ਨੇ ਚਿਮਟਾ ਖ਼ਰੀਦ ਲਿਆ ।

PSEB 8th Class Punjabi Solutions Chapter 20 ਈਦਗਾਹ

ਪ੍ਰਸ਼ਨ 5.
ਆਮੀਨਾ ਚਿਮਟਾ ਦੇਖ ਕੇ ਕਿਉਂ ਖੁਸ਼ ਨਹੀਂ ਹੋਈ ?
ਆਮੀਨਾ ਚਿਮਟਾ ਦੇਖ ਕੇ ਕਿਉਂ ਰੋਣ ਲੱਗ ਪਈ ?
ਉੱਤਰ :
ਆਮੀਨਾ ਚਿਮਟੇ ਨੂੰ ਦੇਖ ਕੇ ਖ਼ੁਸ਼ ਇਸ ਕਰਕੇ ਨਾ ਹੋਈ ਤੇ ਰੋਣ ਲੱਗ ਪਈ, ਕਿਉਂਕਿ ਉਹ ਹਾਮਿਦ ਦੇ ਤਿਆਗ, ਸਦਭਾਵਨਾ, ਸੋਝੀ ਤੇ ਕੁਰਬਾਨੀ ਨੂੰ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਈ ਸੀ । ਉਹ ਸੋਚ ਰਹੀ ਸੀ ਕਿ ਯਤੀਮ ਤੇ ਗ਼ਰੀਬ ਹੋਣ ਕਰਕੇ ਖੇਡਣ-ਮੱਲ੍ਹਣ ਤੇ ਖਾਣ-ਪੀਣ ਵਿਚ ਰੁਚੀ ਰੱਖਣ ਵਾਲੀ ਉਮਰ ਵਿਚੋਂ ਗੁਜ਼ਰ ਰਹੇ ਬੱਚੇ ਨੇ ਆਪਣਾ ਮਨ ਕਿੰਨਾ ਮਾਰ ਕੇ ਰੱਖਿਆ ਸੀ ।

(iv) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਵਾਕਾਂ ਵਿਚ ਵਰਤੋ :
ਮਾੜਚੂ, ਬੇੜਾ ਪਾਰ ਕਰਨਾ, ਤਸੱਲੀ ਦੇਣਾ, ਖ਼ੁਸ਼ੀ ਨਾਲ ਭਰਨਾ, ਤਿਆਗ, ਸਬਰ ।
ਉੱਤਰ :
1. ਮਾੜਚੂ (ਕਮਜ਼ੋਰ) – ਵਿਚਾਰਾ ਹਾਮਿਦ ਮਾੜਚੂ ਜਿਹਾ ਮੁੰਡਾ ਸੀ ।
2. ਬੇੜਾ (ਪਾਰ ਕਰਨਾ ਕੰਮ ਪੂਰਾ ਕਰਨਾ, ਸਿਰੇ ਲਾਉਣਾ) – ਕਲਜੁਗ ਵਿਚ ਗੁਰਬਾਣੀ ਮਨੁੱਖ ਦਾ ਬੇੜਾ ਪਾਰ ਕਰਦੀ ਹੈ ।
3. ਤਸੱਲੀ ਦੇਣੀ (ਵਿਸ਼ਵਾਸ ਹੋਣਾ) – ਡਾਕਟਰ ਨੇ ਰੋਗੀ ਨੂੰ ਤਸੱਲੀ ਦਿੱਤੀ ਕਿ ਉਹ ਜਲਦੀ ਹੀ ਰਾਜ਼ੀ-ਬਾਜ਼ੀ ਹੋ ਜਾਵੇਗਾ ।
4. ਖ਼ੁਸ਼ੀ (ਨਾਲ ਭਰਨਾ ਬਹੁਤ ਖ਼ੁਸ਼ ਹੋਣਾ) – ਪਟਾਕੇ ਚਲਾਉਂਦੇ ਹੋਏ ਬੱਚੇ ਖ਼ੁਸ਼ੀ ਨਾਲ ਭਰੇ ਹੋਏ ਸਨ ।
5. ਤਿਆਗ (ਛੱਡਣਾ) – ਕਈ ਸਾਧੂ ਬੜੇ ਤਪ-ਤਿਆਗ ਵਾਲੇ ਹੁੰਦੇ ਹਨ ।
6. ਸਬਰ (ਸੰਤੋਖ) – ਸਬਰ ਤੋਂ ਕੰਮ ਲਵੋ !
7. ਸੀਤਲ (ਠੰਢਾ) – ਚਸ਼ਮੇ ਦਾ ਸੀਤਲ ਪਾਣੀ ਪੀ ਕੇ ਦਿਲ ਨੂੰ ਠੰਢ ਪੈ ਗਈ ।
8. ਕੁਬੇਰ (ਦਾ ਧਨ ਧਨ ਦੇਵਤੇ ਦਾ ਦਿੱਤਾ ਧਨ) – ਮੇਲੇ ਜਾ ਰਹੇ ਬੱਚੇ ਖ਼ੁਸ਼ ਸਨ, ਕਿਉਂਕਿ ਉਨ੍ਹਾਂ ਦੀਆਂ ਜੇਬਾਂ ਵਿਚ ਕੁਬੇਰ ਦਾ ਧਨ ਸੀ ।

ਪ੍ਰਸ਼ਨ 2.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਬੂਹਾ – …………. – …………
ਖ਼ਾਹਸ਼ – …………. – …………
ਚੁਫ਼ੇਰੇ – …………. – …………
ਦਿਲਾਸਾ – …………. – …………
ਧਾਵਾ – …………. – …………
ਗੁੰਮ – …………. – …………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਬੂਹਾ – द्वार – Door
ਖ਼ਾਹਸ਼ – तमन्ना – Wish
ਚੁਫੇਰੇ – चारों ओर – Around
ਦਿਲਾਸਾ – दिलासा – Console
ਧਾਵਾ – आक्रमण – Attack
ਗੁੰਮ – गुम – Lost

PSEB 8th Class Punjabi Solutions Chapter 20 ਈਦਗਾਹ

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ :
(ਡਫਲੀ, ਹਲਚਲ, ਨਿੰਦਿਆ, ਮਜ਼ਾਕ, ਮਠਿਆਈਆਂ)
(ਉ) ਹਾਮਿਦ ਖਿਡੌਣਿਆਂ ਦੀ …………. ਕਰਦਾ ਹੈ ।
(ਅ) ਇਹ ਤਾਂ ਸਿਰਫ਼ …………. ਹੈ ।
(ਈ) ਤਿਉਹਾਰ ਵਾਲੇ ਦਿਨ ਲੋਕ …………. ਖ਼ਰੀਦਦੇ ਹਨ ।
(ਸ) ਤੂੰ ਆਪਣੇ ਖਿਡੌਣੇ ਮੇਰੀ …………. ਨਾਲ ਵਟਾ ਲੈ ।
(ਹ) ਗਿਆਰਾਂ ਵਜੇ ਤਕ ਸਾਰੇ ਪਿੰਡ ਵਿੱਚ …………. ਮਚ ਗਈ ।
ਉੱਤਰ :
(ੳ) ਹਾਮਿਦ ਖਿਡੌਣਿਆਂ ਦੀ ਨਿੰਦਿਆ ਕਰਦਾ ਹੈ ।
(ਅ) ਇਹ ਤਾਂ ਸਿਰਫ਼ ਮਜ਼ਾਕ ਹੈ ।
(ਈ) ਤਿਉਹਾਰ ਵਾਲੇ ਦਿਨ ਲੋਕ ਮਠਿਆਈਆਂ ਖ਼ਰੀਦਦੇ ਹਨ ।
(ਸ) ਤੂੰ ਆਪਣੇ ਖਿਡੌਣੇ ਮੇਰੀ ਡਫਲੀ ਨਾਲ ਵਟਾ ਲੈ ।
(ਹ) ਗਿਆਰਾਂ ਵਜੇ ਤਕ ਸਾਰੇ ਪਿੰਡ ਵਿੱਚ ਹਲਚਲ ਮਚ ਗਈ ।

ਪ੍ਰਸ਼ਨ 4.
ਵਿਰੋਧੀ ਸ਼ਬਦ ਲਿਖੋ :
ਨਰਮ – ਸਖ਼ਤ
ਪਸੰਦ – …………….
ਖ਼ੁਸ਼ੀ – …………….
ਅਮੀਰ – …………….
ਪਿਆਰ – …………….
ਹਾਰਨਾ – …………….
ਉੱਤਰ :
ਵਿਰੋਧੀ ਸ਼ਬਦ
ਨਰਮ – ਸਖ਼ਤ
ਪਸੰਦ – ਨਾਪਸੰਦ
ਖ਼ੁਸ਼ੀ – ਗ਼ਮੀ
ਅਮੀਰ – ਗ਼ਰ਼ੀਬ
ਪਿਆਰ – ਦੁਸ਼ਮਣੀ
ਹਾਰਨਾ – ਜਿੱਤਣਾ

ਪ੍ਰਸ਼ਨ 5.
ਹੇਠ ਲਿਖੇ ਲਕੀਰੇ ਸ਼ਬਦ ਕਿਰਿਆ ਹਨ । ਇਨ੍ਹਾਂ ਵਾਕਾਂ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ :
(ਉ) ਮੈਂ ਸਭ ਤੋਂ ਪਹਿਲਾਂ ਮੁੜਾਂਗਾ ।
(ਅ ਕਦੀ ਸਾਰੇ ਭੱਜ ਕੇ ਅੱਗੇ ਨਿਕਲ ਜਾਂਦੇ ।
(ੲ) ਬੱਚਿਆਂ ਦਾ ਟੋਲਾ ਅਰਾਮ ਨਾਲ ਤੁਰਿਆ ਜਾ ਰਿਹਾ ਸੀ ।
(ਸ) ਹਾਮਿਦ ਸ਼ਾਨ ਨਾਲ ਆਕੜਦਾ ਹੋਇਆ ਸਾਥੀਆਂ ਕੋਲ ਗਿਆ ।
ਉੱਤਰ :
(ੳ) ਪਹਿਲਾਂ
(ਅ) ਅੱਗੇ
(ਇ) ਅਰਾਮ ਨਾਲ
(ਸ) ਕੋਲ ।

PSEB 8th Class Punjabi Solutions Chapter 20 ਈਦਗਾਹ

ਪ੍ਰਸ਼ਨ 6.
ਹੇਠ ਲਿਖੇ ਵਾਕ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ :
ਗਿਆਰਾਂ ਵਜੇ ਸਾਰੇ ਪਿੰਡ ਵਿਚ ਹਲ-ਚਲ ਮਚ ਗਈ ।
ਉੱਤਰ :
………………………………………………..
………………………………………………..

ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :

(ਉ) ਸ਼ਹਿਰ ਦਾ ਇਲਾਕਾ ਸ਼ੁਰੂ ਹੋ ਗਿਆ । (ਨਾਂਵ ਚੁਣੋ)
(ਅ) ‘‘ਤੂੰ ਡਰੀਂ ਨਾ ਅੰਮਾ ’ (ਪੜਨਾਂਵ ਚੁਣੇ)
(ਈ) ਹੁਣ ਵੱਸੋਂ ਸੰਘਣੀ ਸ਼ੁਰੂ ਹੋ ਗਈ । (ਵਿਸ਼ੇਸ਼ਣ ਚਣੋ)
(ਸ) ਈਦਗਾਹ ਨਜ਼ਰ ਆਈ । (ਕਿਰਿਆ ਚੁਣੋ)
ਉੱਤਰ :
(ਉ) ਸ਼ਹਿਰ, ਇਲਾਕਾ ।
(ਆ) ਤੂੰ ।
(ੲ) ਸੰਘਣੀ ।
(ਸ) ਆਈ ।

ਪੈਰੇ ਸੰਬੰਧੀ ਬਹੁਵਿਕਲਪੀ ਪ੍ਰਸ਼ਨ

ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ

ਗਿਆਰਾਂ ਵਜੇ ਸਾਰੇ ਪਿੰਡ ਵਿੱਚ ਹਲਚਲ ਮੱਚ ਗਈ । ਮੇਲੇ ਵਾਲੇ ਆ ਗਏ । ਮੋਹਸਿਨ ਦੀ ਛੋਟੀ ਭੈਣ ਨੇ ਨੱਠ ਕੇ ਮਾਸ਼ਕੀ ਉਸ ਦੇ ਹੱਥੋਂ ਖੋਹ ਲਿਆ । ਜਿਉਂ ਹੀ ਖ਼ੁਸ਼ੀ ਭੁੜਕੀ ਮਾਸ਼ਕੀ ਸਾਹਿਬ ਹੇਠਾਂ ਡਿਗ ਪਏ ਤੇ ਸੁਰਗਾਂ ਨੂੰ ਤੁਰ ਗਏ । ਇਸ ਗੱਲ ਉੱਤੇ ਭੈਣ-ਭਾਈ ਵਿੱਚ ਕੁੱਟਮਾਰ ਹੋਈ । ਦੋਵੇਂ ਦੱਬ ਕੇ ਰੋਏ ।ਉਨ੍ਹਾਂ ਦੀ ਅੰਮਾ ਰੌਲਾ ਸੁਣ ਕੇ ਖਿਝੀ ਤੇ ਉੱਤੋਂ ਦੋ-ਦੋ ਥੱਪੜ ਹੋਰ ਲਾਏ । ਮੀਆਂ ਨੂਰੇ ਦੇ ਵਕੀਲ ਦਾ ਅੰਤ ਉਸ ਦੀ ਹੈਸੀਅਤ ਦੇ ਮੁਤਾਬਕ ਜ਼ਰਾ ਸ਼ਾਨ ਨਾਲ ਹੋਇਆ । ਵਕੀਲ ਭੁੱਜੇ ਤਾਂ ਨਹੀਂ ਬੈਠ ਸਕਦਾ । ਉਸ ਦੀ ਮਰਯਾਦਾ ਰਹਿਣੀ ਚਾਹੀਦੀ ਹੈ । ਦਿਵਾਰ ਵਿੱਚ ਦੋ ਖ਼ੂਟੀਆਂ ਗੱਡੀਆਂ ਗਈਆਂ । ਉੱਤੇ ਲੱਕੜੀ ਦੀ ਫੱਟੀ ਰੱਖੀ ਗਈ । ਫੱਟੀ ਉੱਤੇ ਕਾਗ਼ਜ਼ ਦਾ ਗਲੀਚਾ ਸਜਾਇਆ ਗਿਆ । ਵਕੀਲ ਸਾਹਿਬ ਰਾਜਾ ਭੋਜ ਵਾਂਗ ਤਖ਼ਤ ‘ਤੇ ਬਿਰਾਜੇ । ਨੂਰੇ ਨੇ ਉਸ ਨੂੰ ਪੱਖਾ ਝੱਲਣਾ ਸ਼ੁਰੂ ਕੀਤਾ । ਪਤਾ ਨਹੀਂ ਪੱਖੇ ਦੀ ਹਵਾ ਨਾਲ ਕਿ ਪੱਖੇ ਦੇ ਵਜ਼ਨ ਨਾਲ ਵਕੀਲ ਸਾਹਿਬ ਪਟੱਕ ਹੇਠਾਂ ਆ ਡਿਗੇ ਬੜੇ ਜ਼ੋਰ-ਸ਼ੋਰ ਨਾਲ ਮਾਤਮ ਹੋਇਆ ਤੇ ਵਕੀਲ ਸਾਹਿਬ ਦੀ ਲਾਸ਼ ਕੂੜੇ ਵਿੱਚ ਸੁੱਟ ਦਿੱਤੀ ਗਈ । ਬਾਕੀ ਰਿਹਾ ਮਹਿਮੂਦ ਦਾ ਸਿਪਾਹੀ । ਉਸ ਨੂੰ ਝੱਟ-ਪੱਟ ਪਿੰਡ ਪਹਿਰਾ ਦੇਣ ਦਾ ਚਾਰਜ ਮਿਲ ਗਿਆ । ਪਰ ਸਿਪਾਹੀ ਕੋਈ ਆਮ ਆਦਮੀ ਤਾਂ ਹੈ ਨਹੀਂ ਸੀ, ਜੋ ਪੈਦਲ ਤੁਰਦਾ । ਇੱਕ ਟੋਕਰੀ ਆਈ । ਉਸ ਵਿੱਚ ਲਾਲ ਰੰਗ ਦੇ ਫਟੇ-ਪੁਰਾਣੇ ਕੱਪੜੇ ਵਿਛਾ ਕੇ ਪਾਲਕੀ ਬਣਾਈ ਗਈ । ਇਸ ਵਿੱਚ ਸਿਪਾਹੀ ਸਾਹਿਬ ਅਰਾਮ ਨਾਲ ਲੇਟੇ । ਮਹਿਮੂਦ ਨੇ ਟੋਕਰੀ ਚੁੱਕੀ ਤੇ ਬੂਹੇ ਦੁਆਲੇ ਚੱਕਰ ਕੱਟਣ ਲੱਗਿਆ । ਉਸ ਦੇ ਦੋਵੇਂ ਛੋਟੇ ਭਰਾ ਸਿਪਾਹੀ ਵੱਲੋਂ ‘‘ਛੋਣ ਵਾਲਿਓ ਜਾਗਦੇ ਰਹੋ !” ਆਖਦੇ ਨਾਲ ਟੁਰੇ । ਪਰ ਰਾਤ ਤਾਂ ਹਨੇਰੀ ਹੀ ਹੋਣੀ ਚਾਹੀਦੀ ਹੈ । ਮਹਿਮੂਦ ਨੂੰ ਠੋਕਰ ਲੱਗ ਗਈ । ਟੋਕਰੀ ਉਸ ਦੇ ਹੱਥੋਂ ਡਿਗ ਪੈਂਦੀ ਹੈ ਤੇ ਸਿਪਾਹੀ ਮਹਾਰਾਜ ਆਪਣੀ ਬੰਦੂਕ ਸਮੇਤ ਡਿਗ ਪੈਂਦੇ ਹਨ ਤੇ ਉਨ੍ਹਾਂ ਦੀ ਇੱਕ ਲੱਤ ਵਿੱਚ ਵਿਗਾੜ ਪੈ ਜਾਂਦਾ ਹੈ ।

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
(ਉ) ਈਦਗਾਹ
(ਅ) ਘਰ ਦਾ ਜ਼ਿੰਦਰਾ
() ਕਬੱਡੀ ਦੀ ਖੇਡ
(ਸ) ਗਿੱਦੜ ਸਿੰਝੀ ।
ਉੱਤਰ :
ਈਦਗਾਹ ।

ਪ੍ਰਸ਼ਨ 2.
ਮੇਲੇ ਵਾਲੇ ਮੇਲਾ ਦੇਖ ਕੇ ਕਿੰਨੇ ਵਜੇ ਪਿੰਡ ਪਹੁੰਚੇ ?
(ਉ) ਨੌਂ ਵਜੇ
(ਅ) ਦਸ ਵਜੇ ।
( ਗਿਆਰਾਂ ਵਜੇ ।
(ਸ) ਬਾਰਾਂ ਵਜੇ ।
ਉੱਤਰ :
ਗਿਆਰਾਂ ਵਜੇ ।

PSEB 8th Class Punjabi Solutions Chapter 20 ਈਦਗਾਹ

ਪ੍ਰਸ਼ਨ 3.
ਮੋਹਸਿਨ ਦੇ ਹੱਥੋਂ ਉਸਦੀ ਭੈਣ ਨੇ ਕੀ ਖੋਹਣ ਦੀ ਕੋਸ਼ਿਸ਼ ਕੀਤੀ ?
(ਉ) ਵਕੀਲ
(ਅ) ਚਿਮਟਾ
(ਈ) ਮਾਸ਼ਕੀ
(ਸ) ਸਿਪਾਹੀ ।
ਉੱਤਰ :
ਮਾਸ਼ਕੀ ।

ਪ੍ਰਸ਼ਨ 4.
ਮੋਹਸਿਨ ਤੇ ਉਸਦੀ ਭੈਣ ਦਾ ਰੌਲਾ ਸੁਣ ਕੇ ਖਿਝੀ ਉਨ੍ਹਾਂ ਦੀ ਮਾਂ ਨੇ ਕੀ ਕੀਤਾ ?
(ਉ) ਕੰਨ ਪੁੱਟੇ
(ਅ) ਗੁੱਤ ਪੁੱਟੀ
() ਦੋ-ਦੋ ਥੱਪੜ ਲਾਏ
(ਸ) ਡੰਡੇ ਮਾਰੇ ।
ਉੱਤਰ :
ਦੋ-ਦੋ ਥੱਪੜ ਲਾਏ ।

ਪ੍ਰਸ਼ਨ 5.
ਕਿਸ ਦਾ ਅੰਤ ਉਸਦੀ ਹੈਸੀਅਤ ਦੇ ਮੁਤਾਬਿਕ ਜ਼ਰਾ ਸ਼ਾਨ ਨਾਲ ਹੋਇਆ ?
(ੳ) ਸਿਪਾਹੀ ਦਾ
(ਆ) ਵਕੀਲ ਦਾ
(ਇ) ਚਿਮਟੇ ਦਾ
(ਸ) ਮਾਸ਼ਕੀ ਦਾ ।
ਉੱਤਰ :
ਵਕੀਲ ਦਾ ।

ਪ੍ਰਸ਼ਨ 6.
ਵਕੀਲ ਸਾਹਿਬ ਨੂੰ ਬਿਠਾਉਣ ਲਈ ਫੱਟੀ ਉੱਤੇ ਕਾਹਦਾ ਗਲੀਚਾ ਵਿਛਾਇਆ ਗਿਆ ?
(ਉ) ਕੱਪੜੇ ਦਾ
(ਅ) ਕਾਗਜ਼ ਦਾ
(ਇ) ਰੇਸ਼ਮ ਦਾ
(ਸ) ਉੱਨ ਦਾ ।
ਉੱਤਰ :
ਕਾਗਜ਼ ਦਾ ।

ਪ੍ਰਸ਼ਨ 7.
ਵਕੀਲ ਸਾਹਿਬ ਤਖ਼ਤ ਉੱਪਰ ਕਿਸ ਤਰ੍ਹਾਂ ਬਿਰਾਜੇ ਸਨ ?
(ਉ) ਰਾਜੇ ਭੋਜ ਵਾਂਗ
(ਅ) ਰਾਜੇ ਅਦਲੀ ਵਾਂਗ
(ਇ) ਰਾਜੇ ਇੰਦਰ ਵਾਂਗ
(ਸ) ਰਾਜੇ ਕਾਰੂੰ ਵਾਂਗ ।
ਉੱਤਰ :
ਰਾਜੇ ਭੋਜ ਵਾਂਗ ।

ਪ੍ਰਸ਼ਨ 8.
ਵਕੀਲ ਸਾਹਿਬ ਨੂੰ ਤਖ਼ਤ ‘ਤੇ ਬਿਠਾ ਕੇ ਪੱਖਾ ਕੌਣ ਝੱਲਣ ਲੱਗਾ ?
(ਉ) ਮੋਹਸਿਨ
(ਆ) ਹਾਮਿਦ
(ਇ) ਨੂਰਾ
(ਸ) ਮਹਿਮੂਦ ।
ਉੱਤਰ ;
ਨੂਰਾ !

PSEB 8th Class Punjabi Solutions Chapter 20 ਈਦਗਾਹ

ਪ੍ਰਸ਼ਨ 9.
ਵਕੀਲ ਸਾਹਿਬ ਦੀ ਲਾਸ਼ ਕਿੱਥੇ ਸੁੱਟੀ ਗਈ ?
(ਉ) ਟੋਏ ਵਿਚ
(ਅ) ਕੂੜੇ ਵਿਚ
(ਇ) ਛੱਪੜ ਵਿਚ
(ਸ) ਨਾਲੀ ਵਿਚ ।
ਉੱਤਰ :
ਕੁੜੇ ਵਿਚ ।

ਪ੍ਰਸ਼ਨ 10.
ਸਿਪਾਹੀ ਨੂੰ ਕਿੱਥੇ ਅਰਾਮ ਨਾਲ ਲਿਟਾਇਆ ਗਿਆ ?
(ਉ) ਫ਼ਰਸ਼ ਉੱਤੇ
(ਅ) ਮੇਜ਼ ਉੱਤੇ
(ਇ) ਪਾਲਕੀ ਵਿਚ
(ਸ) ਪੰਘੂੜੇ ਵਿਚ ।
ਉੱਤਰ :
ਪਾਲਕੀ ਵਿਚ ।

ਪ੍ਰਸ਼ਨ 11.
ਪਾਲਕੀ ਵਾਲੀ ਟੋਕਰੀ ਦੇ ਹੱਥੋਂ ਡਿਗਣ ਨਾਲ ਸਿਪਾਹੀ ਦੇ ਕਿੱਥੇ ਵਿਗਾੜ ਪੈ ਗਿਆ ?
(ਉ) ਸਿਰ ਵਿਚ
(ਅ) ਧੜ ਵਿਚ
(ੲ) ਬਾਂਹ ਵਿਚ
(ਸ) ਲੱਤ ਵਿਚ ।
ਉੱਤਰ :
ਲੱਤ ਵਿਚ

ਔਖੇ ਸ਼ਬਦਾਂ ਦੇ ਅਰਥ :

ਰਮਜ਼ਾਨ-ਹਿਜਰੀ ਸਾਲ ਦਾ 9ਵਾਂ ਮਹੀਨਾ । ਇਸ ਮਹੀਨੇ ਵਿਚ ਵਰਤ ਰੱਖਣਾ ਇਸਲਾਮ ਦਾ ਧਾਰਮਿਕ ਅਸੂਲ ਹੈ । ਰੋਜ਼ਿਆਂ-ਵਰਤਾਂ । ਈਦ-ਰਮਜ਼ਾਨ ਦੇ ਰੋਜ਼ੇ ਖ਼ਤਮ ਹੋਣ ‘ਤੇ ਚੰਦ ਨੂੰ ਦੇਖ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ । ਸੰਨੀ-ਪੱਠੇ । ਈਦਗਾਹ-ਈਦ ਮਨਾਉਣ ਦੀ ਥਾਂ । ਕੁਬੇਰ-ਧਨ ਦਾ ਦੇਵਤਾ । ਮਾੜਚੂ-ਕਮਜ਼ੋਰ । ਖ਼ਾਹਸ਼ਾਂਇੱਛਾਵਾਂ । ਇੰਤਜ਼ਾਰ-ਉਡੀਕ । ਕਵਾਇਦ-ਅਭਿਆਸ । ਵਜੂ-ਨਮਾਜ਼ ਪੜ੍ਹਨ ਲਈ ਹੱਥ-ਮੂੰਹ ਧੋਣਾ । ਮਾਸ਼ਕੀ-ਮਸ਼ਕ ਵਿਚ ਪਾਣੀ ਢੋਣ ਵਾਲਾ । ਮਸ਼ਕ-ਪਾਣੀ ਭਰਨ ਲਈ ਚਮੜੇ ਦਾ ਢੋਲ । ਮਜ਼ਾਕ-ਮਖੌਲ । ਤਰਕ-ਦਲੀਲ । ਫ਼ੌਲਾਦ-ਵਧੀਆ ਲੋਹਾ । ਜਨਾਬ-ਸ੍ਰੀਮਾਨ ਜੀ । ਢਕੌਂਸਲਾ-ਧੋਖਾ ਦੇਣ ਦਾ ਮਸਲਾ । ਰੁਸਤਮ-ਈਰਾਨ ਦਾ ਪ੍ਰਸਿੱਧ ਮਹਾਂਬਲੀ ਸੂਰਮਾ ? ਦਿਲਾਸਾਹੌਸਲਾ ਦੇਣਾ । ਮਰਯਾਦਾ-ਰੀਤ । ਰਾਜਾ ਭੋਜ-ਇਕ ਮਿਥਿਹਾਸਿਕ ਰਾਜਾ । ਮਾਤਮਅਫ਼ਸੋਸ । ਕਾਰਜ-ਕੰਮ । ਮੁਜਰਿਮਾਂ-ਦੋਸ਼ੀਆਂ । ਲਫ਼ਜ਼ਾਂ-ਸ਼ਬਦਾਂ । ਮੂਕ-ਚੁੱਪ ॥

PSEB 8th Class Punjabi Solutions Chapter 20 ਈਦਗਾਹ

ਈਦਗਾਹ Summary

ਈਦਗਾਹ ਪਾਠ ਦਾ ਸਾਰ

ਰਮਜ਼ਾਨ ਦੇ ਤੀਹ ਰੋਜ਼ਿਆਂ ਤੋਂ ਮਗਰੋਂ ਈਦ ਆਈ । ਪਿੰਡ ਵਿਚ ਈਦਗਾਹ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਸਨ । ਮੁੰਡੇ-ਖੁੰਡੇ ਸਭ ਤੋਂ ਵੱਧ ਖੁਸ਼ ਸਨ । ਰੋਜ਼ੇ ਹੋਣਗੇ ਬਜ਼ੁਰਗਾਂ ਲਈ, ਉਨ੍ਹਾਂ ਲਈ ਤਾਂ ਈਦ ਹੈ । ਉਨ੍ਹਾਂ ਦੀਆਂ ਜੇਬਾਂ ਵਿਚ ਪੈਸੇ ਹਨ । ਪੈਸਿਆਂ ਨਾਲ ਉਨ੍ਹਾਂ ਖਿਡੌਣੇ, ਮਠਿਆਈਆਂ, ਵਾਜੇ, ਗੇਂਦਾਂ ਤੇ ਪਤਾ ਨਹੀਂ ਕੀ-ਕੀ ਖ਼ਰੀਦਣਾ ਸੀ । ਹਾਮਿਦ ਦਾ ਬਾਪ ਪਿਛਲੇ ਸਾਲ ਚਲ ਵੱਸਿਆ ਤੇ ਮਾਂ ਵੀ ਮਰ ਗਈ । ਹੁਣ ਹਾਮਿਦ ਆਪਣੀ ਬੁੱਢੀ ਦਾਦੀ ਆਮੀਨਾ ਦੀ ਗੋਦੀ ਵਿਚ ਸੌਂਦਾ ਸੀ । ਉਸ ਦੇ ਬੂਟ ਫਟ ਗਏ ਸਨ ਤੇ ਸਿਰ ਤੇ ਪੁਰਾਣੀ ਟੋਪੀ ਸੀ ।

ਵਿਚਾਰੀ ਆਮੀਨਾ ਆਪਣੀ ਕੋਠੜੀ ਵਿਚ ਬੈਠੀ ਰੋ ਰਹੀ ਸੀ । ਅੱਜ ਈਦ ਸੀ, ਪਰ ਉਸ ਦੇ ਘਰ ਅੰਨ ਦਾ ਇਕ ਦਾਣਾ ਵੀ ਨਹੀਂ ਸੀ । ਉਸ ਦੇ ਅੰਦਰ ਖੋਹ ਪੈ ਰਹੀ ਸੀ ਕਿ ਪਿੰਡ ਦੇ ਸਾਰੇ ਬੱਚੇ ਆਪਣੇ-ਆਪਣੇ ਬਾਪਾਂ ਨਾਲ ਜਾ ਰਹੇ ਸਨ, ਪਰ ਹਾਮਿਦ ਇਕੱਲਾ ਹੀ ਜਾ ਰਿਹਾ ਸੀ । ਉਹ ਆਪ ਵੀ ਉਸ ਦੇ ਨਾਲ ਨਹੀਂ ਸੀ ਜਾ ਸਕਦੀ, ਕਿਉਂਕਿ ਮਗਰੋਂ ਘਰ ਵਿਚ ਸੇਵੀਆਂ ਬਣਾਉਣ ਵਾਲਾ ਕੋਈ ਨਹੀਂ ਸੀ । ਉਸ ਨੂੰ ਫ਼ਿਕਰ ਸੀ ਕਿ ਉਹ ਭੁੱਖਾ-ਪਿਆਸਾ ਦੁਪਹਿਰ ਨੂੰ ਮੁੜੇਗਾ । ਉਸ ਕੋਲ ਤਾਂ ਕੇਵਲ ਦੋ ਆਨੇ ਹੀ ਬਚੇ ਸਨ । ਤਿੰਨ ਪੈਸੇ ਹਾਮਿਦ ਦੇ ਖੀਸੇ ਵਿਚ ਸਨ ਤੇ 5 ਪੈਸੇ ਆਪਣੇ ਬਟੂਏ ਵਿਚ ਸਨ ।

ਪਿੰਡ ਤੋਂ ਮੇਲੇ ਲਈ ਲੋਕ ਤੁਰੇ ਤੇ ਹਾਮਿਦ ਵੀ ਉਨ੍ਹਾਂ ਨਾਲ ਜਾ ਰਿਹਾ ਸੀ । ਕੁੱਝ ਦੂਰ ਜਾ ਕੇ ਸ਼ਹਿਰ ਸ਼ੁਰੂ ਹੋ ਗਿਆ । ਅੱਗੇ ਜਾ ਕੇ ਮਠਿਆਈਆਂ ਦੀਆਂ ਦੁਕਾਨਾਂ ਸ਼ੁਰੂ ਹੋਈਆਂ, ਜੋ ਖ਼ੂਬ ਸਜੀਆਂ ਹੋਈਆਂ ਸਨ ।

ਹੁਣ ਵਸੋਂ ਸੰਘਣੀ ਹੋਣੀ ਸ਼ੁਰੂ ਹੋ ਗਈ ਸੀ ਤੇ ਈਦਗਾਹ ਨੂੰ ਜਾਂਦੀਆਂ ਟੋਲੀਆਂ ਨਜ਼ਰ ਆਉਣ ਲੱਗੀਆਂ, ਜਿਨ੍ਹਾਂ ਨੇ ਇਕ ਤੋਂ ਇਕ ਵੱਧ ਭੜਕੀਲੇ ਕੱਪੜੇ ਪਾਏ ਹੋਏ ਸਨ । ਕੋਈ ਟਾਂਗੇ ਉੱਤੇ ਜਾ ਰਿਹਾ ਸੀ ਤੇ ਕੋਈ ਮੋਟਰ ਉੱਤੇ । ਪੇਂਡੂਆਂ ਦਾ ਇਹ ਛੋਟਾ ਜਿਹਾ ਟੋਲਾ ਆਪਣੇ ਆਪ ਵਿਚ ਮਗਨ, ਚੁਫ਼ੇਰ ਤੋਂ ਬੇਖ਼ਬਰ, ਅਰਾਮ ਨਾਲ ਤੁਰਿਆ ਜਾ ਰਿਹਾ ਸੀ ।

ਈਦਗਾਹ ਨਜ਼ਰ ਆਈ । ਉੱਥੇ ਖੁੱਲ੍ਹੇ ਫ਼ਰਸ਼ ਉੱਤੇ ਦਰੀਆਂ ਵਿਛੀਆਂ ਹੋਈਆਂ ਸਨ । ਨਿਮਾਜ਼ੀਆਂ ਦੀਆਂ ਲਾਈਨਾਂ ਦੂਰ ਤਕ ਲੱਗੀਆਂ ਹੋਈਆਂ ਸਨ । ਉਨ੍ਹਾਂ ਨੇ ਵਜ਼ ਕੀਤਾ ਤੇ ਇਕ ਕਤਾਰ ਵਿਚ ਸ਼ਾਮਿਲ ਹੋ ਗਏ । ਲੱਖਾਂ ਸਿਰ ਇਕੱਠੇ ਸਜਦੇ ਵਿਚ ਝੁਕਦੇ ਤੇ ਫੇਰ ਸਾਰੇ ਦੇ ਸਾਰੇ ਇਕੱਠੇ ਖੜੇ ਹੋ ਜਾਂਦੇ । ਇਕੱਠੇ ਝੁਕਦੇ ਤੇ ਇਕੱਠੇ ਗੋਡਿਆਂ ਭਾਰ ਬੈਠ ਜਾਂਦੇ । ਇਹ ਅਮਲ ਵਾਰ-ਵਾਰ ਹੋਇਆ ।

ਨਮਾਜ਼ ਖ਼ਤਮ ਹੋ ਗਈ ਤੇ ਲੋਕ ਇਕ ਦੂਜੇ ਦੇ ਗਲੇ ਲਗ ਕੇ ਮਿਲਣ ਲੱਗੇ । ਫਿਰ ਉਨ੍ਹਾਂ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਉੱਤੇ ਧਾਵਾ ਬੋਲ ਦਿੱਤਾ । ਆਹ ਦੇਖੋ ਝਲਾ ਹੈ । ਇਕ ਪੈਸਾ ਦੇ ਕੇ ਚੜ੍ਹ ਜਾਓ । ਮਹਿਮੂਦ ਤੇ ਮੋਹਸਿਨ, ਨੁਰੇ ਅਤੇ ਸ਼ਮੀ ਨੇ ਚੱਕਰਾਂ ਵਾਲੇ ਘੋੜਿਆਂ ਤੇ ਉਨਾਂ ਉੱਤੇ ਬੈਠ ਕੇ ਝੂਟੇ ਲਏ ਪਰ ਹਾਮਿਦ ਪਰੇ ਖੜਾ ਰਿਹਾ । ਉਸ ਕੋਲ ਤਿੰਨ ਪੈਸੇ ਹੀ ਸਨ । ਜ਼ਰਾ ਜਿਹਾ ਚੱਕਰ ਖਾਣ ਲਈ ਉਹ ਆਪਣੇ ਖ਼ਜ਼ਾਨੇ ਦਾ ਤੀਸਰਾ ਹਿੱਸਾ ਅਰਥਾਤ ਇਕ ਪੈਸਾ ਨਹੀਂ ਸੀ ਦੇ ਸਕਦਾ । ਫਿਰ ਸਾਰੇ ਜਣੇ ਖਿਡੌਣਿਆਂ ਦੀਆਂ ਦੁਕਾਨਾਂ ਵਲ ਚਲੇ ਗਏ । ਦੁਕਾਨਾਂ ਉੱਤੇ ਬਹੁਤ ਸਾਰੇ ਖਿਡੌਣੇ ਵਿਕ ਰਹੇ ਸਨ : ਸਿਪਾਹੀ, ਗਵਾਲਣ, ਰਾਜਾ, ਵਕੀਲ, ਧੋਬਣ, ਮਾਸ਼ਕੀ ਅਤੇ ਸਾਧੂ । ਮਹਿਮੂਦ ਨੇ ਸਿਪਾਹੀ ਲਿਆ ! ਮੋਹਸਿਨ ਨੂੰ ਮਾਸ਼ਕੀ ਪਸੰਦ ਆਇਆ । ਨੂਰੇ ਨੇ ਵਕੀਲ ਖ਼ਰੀਦਿਆ ! ਇਹ ਸਭ ਖਿਡੌਣੇ ਦੋ-ਦੋ ਪੈਸਿਆਂ ਦੇ ਸਨ । ਪਰ ਹਾਮਿਦ ਜੇ ਦੋ ਪੈਸਿਆਂ ਦਾ ਖਿਡੌਣਾ ਲੈ ਲਏ, ਤਾਂ ਫੇਰ ਹੋਰ ਕੀ ਲੈ ਸਕਦਾ ਸੀ ? ਉਸ ਨੇ ਖਿਡੌਣੇ ਫ਼ਜ਼ਲ ਸਮਝ ਕੇ ਛੱਡ ਦਿੱਤੇ । ਉਹ ਸੋਚ ਰਿਹਾ ਸੀ ਕਿ ਹੱਥੋਂ ਡਿਗ ਪੈਣ, ਤਾਂ ਇਕ ਦਮ ਪੂਰਾ ਹੋ ਜਾਣਗੇ ।

ਬੇਸ਼ਕ ਹਾਮਿਦ ਖਿਡੌਣਿਆਂ ਦੀ ਨਿੰਦਿਆ ਕਰ ਰਿਹਾ ਸੀ, ਪਰ ਉਹ ਲਲਚਾਈਆਂ ਨਜ਼ਰਾਂ ਨਾਲ ਖਿਡੌਣਿਆਂ ਵਲ ਵੇਖ ਰਿਹਾ ਸੀ । ਖਿਡੌਣਿਆਂ ਤੋਂ ਬਾਅਦ ਮਠਿਆਈਆਂ ਦੀ ਵਾਰੀ ਆਈ । ਕਿਸੇ ਨੇ ਰਿਉੜੀਆਂ ਲੈ ਲਈਆਂ, ਕਿਸੇ ਨੇ ਗੁਲਾਬ ਜਾਮੁਨ ਤੇ ਕਿਸੇ ਨੇ ਸੋਣ ਹਲਵਾ । ਸਾਰੇ ਮਜ਼ੇ ਨਾਲ ਖਾ ਰਹੇ ਸਨ, ਪਰ ਹਾਮਿਦ ਬਰਾਦਰੀ ਤੋਂ ਅੱਡ ਸੀ । ਵਿਚਾਰੇ ਕੋਲ ਤਿੰਨ ਪੈਸੇ ਹੀ ਸਨ । ਉਹ ਲਲਚਾਈਆਂ ਨਜ਼ਰਾਂ ਨਾਲ ਸਭ ਵਲ ਝਾਕਦਾ ਸੀ ।

ਮੋਹਸਿਨ ਤੇ ਮਹਿਮੂਦ ਉਸ ਨੂੰ ਚਿੜਾਉਂਦੇ ਸਨ ! ਮਿਠਾਈਆਂ ਤੋਂ ਮਗਰੋਂ ਕੁੱਝ ਦੁਕਾਨਾਂ ਵਿਚ ਲੋਹੇ ਦੀਆਂ ਚੀਜ਼ਾਂ ਸਨ । ਮੁੰਡਿਆਂ ਲਈ ਉੱਥੇ ਕੋਈ ਖਿੱਚ ਨਹੀਂ ਸੀ । ਉਹ ਅੱਗੇ ਚਲੇ ਗਏ । ਹਾਮਿਦ ਲੋਹੇ ਵਾਲੀ ਦੁਕਾਨ ‘ਤੇ ਰੁਕ ਗਿਆ । ਉੱਥੇ ਚਿਮਟੇ ਪਏ ਸਨ । ਉਸ ਨੂੰ ਖ਼ਿਆਲ ਆਇਆ ਦਾਦੀ ਕੋਲ ਚਿਮਟਾ ਨਹੀਂ । ਤਵੇ ਤੋਂ ਰੋਟੀ ਲਾਹੁੰਦਿਆਂ ਉਸ ਦਾ ਹੱਥ ਸੜ ਜਾਂਦਾ ਹੈ । ਜੇਕਰ ਉਹ ਚਿਮਟਾ ਲਿਜਾ ਕੇ ਦਾਦੀ ਨੂੰ ਦੇ ਦੇਵੇ, ਤਾਂ ਉਹ ਬਹੁਤ ਖੁਸ਼ ਹੋਵੇਗੀ । ਘਰ ਵਿਚ ਇਕ ਕੰਮ ਦੀ ਚੀਜ਼ ਆ ਜਾਵੇਗੀ । ਖਿਡੌਣਿਆਂ ਦਾ ਕੋਈ ਫ਼ਾਇਦਾ ਨਹੀਂ । ਫ਼ਜ਼ੂਲ ਪੈਸੇ ਖ਼ਰਚ ਕਰਨ ਵਾਲੀ ਗੱਲ ਹੈ । ਉਹ ਸਮਝਦਾ ਸੀ ਕਿ ਮਠਿਆਈਆਂ ਖਾਣ ਵਾਲਿਆਂ ਦੇ ਫੋੜੇ-ਫਿਨਸੀਆਂ ਨਿਕਲਣਗੀਆਂ, ਪਰ ਦਾਦੀ ਲਈ ਚਿਮਟਾ ਲਿਜਾਣ ਨਾਲ ਉਸ ਨੂੰ ਉਸ

ਦੀਆਂ ਦਿੱਤੀਆਂ ਅਸੀਸਾਂ ਮਿਲਣਗੀਆਂ । ਹਾਮਿਦ ਨੇ ਦੁਕਾਨ ਤੋਂ ਚਿਮਟੇ ਦੀ ਕੀਮਤ ਪੁੱਛੀ, ਤਾਂ ਉਹ ਕਹਿਣ ਲੱਗਾ ਕਿ ਉਹ ਉਸ ਦੇ ਕੰਮ ਦੀ ਚੀਜ਼ ਨਹੀਂ । ਹਾਮਿਦ ਨੇ ਫਿਰ ਕੀਮਤ ਪੁੱਛੀ ਤੇ ਉਸ ਨੇ ਛੇ ਪੈਸੇ ਦੱਸੀ, ਪਰ ਮਗਰੋਂ ਉਸ ਨੇ ਉਸ ਨੂੰ ਚਿਮਟਾ ਤਿੰਨ ਪੈਸਿਆਂ ਵਿਚ ਹੀ ਦੇ ਦਿੱਤਾ । ਹਾਮਿਦ ਨੇ ਚਿਮਟੇ ਨੂੰ ਇਉਂ ਮੋਢੇ ਤੇ ਰੱਖ ਲਿਆ, ਜਿਵੇਂ ਬੰਦੂਕ ਹੋਵੇ ਤੇ ਸ਼ਾਨ ਨਾਲ ਆਕੜਦਾ ਹੋਇਆ ਸਾਥੀਆਂ ਕੋਲ ਆ ਗਿਆ ।

ਮੋਹਸਿਨ ਦੇ ਪੁੱਛਣ ‘ਤੇ ਹਾਮਿਦ ਨੇ ਚਿਮਟਾ ਜ਼ਮੀਨ ‘ਤੇ ਮਾਰ ਕੇ ਕਿਹਾ ਕਿ ਉਹ ਉਸ ਦੇ ਮਾਸ਼ਕੀ ਦੀਆਂ ਪਸਲੀਆਂ ਦਾ ਚੂਰਾ ਬਣਾ ਸਕਦਾ ਹੈ । ਜਦੋਂ ਮਹਿਮੂਦ ਨੇ ਕਿਹਾ ਕਿ ਚਿਮਟਾ ਕੋਈ ਖਿਡੌਣਾ ਨਹੀਂ, ਤਾਂ ਉਸ ਨੇ ਕਿਹਾ ਕਿ ਇਹ ਖਿਡੌਣਾ ਕਿਉਂ ਨਹੀਂ ? ਮੋਢੇ ਤੇ ਰੱਖ ਲਓ, ਤਾਂ ਬੰਦੂਕ, ਹੱਥ ‘ਚ ਫੜ ਲਓ, ਤਾਂ ਫ਼ਕੀਰਾਂ ਦਾ ਚਿਮਟਾ । ਜੇ ਉਹ ਚਾਹੇ ਉਸ ਨਾਲ ਉਸ ਦਾ ਨੱਕ ਫੜ ਲਵੇ । ਜੇ ਚਾਹੇ, ਤਾਂ ਉਹ ਉਸ ਤੋਂ ਡੰਡੇ ਦਾ ਕੰਮ ਵੀ ਲੈ ਸਕਦਾ ਹੈ । ਇਹ ਇੱਕੋ ਵਾਰੀ ਮਾਰ ਕੇ ਉਨ੍ਹਾਂ ਦੇ ਸਾਰੇ ਖਿਡੌਣਿਆਂ ਦੀ ਜਾਨ ਕੱਢ ਸਕਦਾ ਹੈ । ਉਸ ਨੇ ਕਿਹਾ ਕਿ ਉਸ ਦਾ ਚਿਮਟਾ ਬਹਾਦਰ ਸ਼ੋਰ ਹੈ । ਸ਼ਮੀ ਨੇ ਉਸ ਨੂੰ ਚਿਮਟਾ ਆਪਣੀ ਡਫਲੀ ਨਾਲ ਵਟਾਉਣ ਲਈ ਕਿਹਾ, ਪਰ ਹਾਮਿਦ ਨੇ ਉਸ ਨੂੰ ਡਫਲੀ ਨਾਲੋਂ ਉੱਤਮ ਦੱਸਿਆ ।

ਹੁਣ ਮੁੰਡਿਆਂ ਦੇ ਦੋ ਗੁੱਟ ਬਣ ਗਏ । ਮਹਿਮੂਦ, ਮੋਹਸਿਨ, ਨੁਰਾ ਇਕ ਪਾਸੇ ਸਨ ਤੇ ਹਾਮਿਦ ਇਕੱਲਾ ਦੂਜੇ ਪਾਸੇ 1 ਸ਼ਮੀ ਕਿਸੇ ਵਲ ਨਹੀਂ ਸੀ । ਮੋਹਸਿਨ, ਮਹਿਮੂਦ ਅਤੇ ਨੂਰਾ ਹਾਮਿਦ ਦੀਆਂ ਗੱਲਾਂ ਤੋਂ ਘਬਰਾ ਗਏ । ਹਾਮਿਦ ਨੇ ਮੋਹਸਿਨ ਨੂੰ ਕਿਹਾ ਕਿ ਉਸ ਦਾ ਚਿਮਟਾ ਉਸ ਦੇ ਮਾਸ਼ਕੀ ਨੂੰ ਦਬਕਾ ਮਾਰ ਕੇ ਕੰਮ ਕਰਾ ਸਕਦਾ ਹੈ ਤੇ ਨੁਰੇ ਦਾ ਬੰਦੁਕ ਵਾਲਾ ਸਿਪਾਹੀ ਵੀ ਉਸ ਦੇ ਰੁਸਤਮੇ-ਹਿੰਦ ਚਿਮਟੇ ਨੂੰ ਫੜ ਨਹੀਂ ਸਕੇਗਾ । ਜੋ ਉਹ ਫੜਿਆ ਹੀ ਨਹੀਂ ਜਾਵੇਗਾ, ਤਾਂ ਮਹਿਮੂਦ ਦਾ ਵਕੀਲ ਵੀ ਕੁੱਝ ਨਹੀਂ ਕਰ ਸਕੇਗਾ । ਜਦੋਂ ਮੋਹਸਿਨ ਨੇ ਕਿਹਾ ਕਿ ਉਸ ਦੇ ਚਿਮਟੇ ਦਾ ਮੂੰਹ ਹਰ ਰੋਜ਼ ਅੱਗ ਵਿਚ ਸੜਿਆ ਕਰੇਗਾ, ਤਾਂ ਹਾਮਿਦ ਨੇ ਕਿਹਾ ਕਿ ਅੱਗ ਵਿਚ ਬਹਾਦਰ ਹੀ ਕੁੱਦਦੇ ਹਨ । ਮਹਿਮੂਦ ਨੇ ਕਿਹਾ ਕਿ ਉਸ ਦਾ ਚਿਮਟਾ ਰਸੋਈ ਵਿਚ ਭੁੰਜੇ ਪਿਆ ਰਹੇਗਾ, ਪਰ ਉਸ ਦਾ ਵਕੀਲ ਕੁਰਸੀ ਉੱਤੇ ਬੈਠੇਗਾ । ਹਾਮਿਦ ਨੇ ਕਿਹਾ ਕਿ ਉਸ ਦਾ ਚਿਮਟਾ ਵਕੀਲ ਸਾਹਿਬ ਨੂੰ ਕੁਰਸੀ ਤੋਂ ਹੇਠਾਂ ਮਾਰੇਗਾ ਤੇ ਉਸ ਦੇ ਕਾਨੂੰਨ ਨੂੰ ਢਿੱਡ ਵਿਚ ਵਾੜ ਦੇਵੇਗਾ ।

ਹਾਮਿਦ ਦੀ ਇਹ ਗੱਲ ਅਜਿਹੀ ਜੰਮੀ ਕਿ ਮੋਹਸਿਨ, ਮਹਿਮੂਦ ਤੇ ਨੁਰਾ ਦੇਖਦੇ ਰਹਿ ਗਏ ॥ ਹਾਮਿਦ ਨੇ ਮੈਦਾਨ ਜਿੱਤ ਲਿਆ । ਹੁਣ ਉਸ ਦੇ ਚਿਮਟੇ ਦੇ ਰੁਸਤਮੇ-ਹਿੰਦ ਹੋਣ ਬਾਰੇ ਮੋਹਸਿਨ, ਮਹਿਮੂਦ, ਨੂਰਾ, ਸ਼ਮੀ ਕਿਸੇ ਨੂੰ ਇਤਰਾਜ਼ ਨਹੀਂ ਸੀ ਹੋ ਸਕਦਾ ।

ਹੁਣ ਸੁਲ੍ਹਾ ਦੀਆਂ ਗੱਲਾਂ ਸ਼ੁਰੂ ਹੋਈਆਂ । ਉਨ੍ਹਾਂ ਨੇ ਆਪਣੇ ਖਿਡੌਣੇ ਹਾਮਿਦ ਨੂੰ ਦਿਖਾਏ ਤੇ ਹਾਮਿਦ ਦਾ ਚਿਮਟਾ ਸਾਰਿਆਂ ਨੇ ਟੋਹਿਆ । ਹਾਮਿਦ ਨੇ ਸਭ ਨੂੰ ਇਹ ਅਹਿਸਾਸ ਕਰਾ ਦਿੱਤਾ ਕਿ ਕਿਸੇ ਦੀ ਮਾਂ ਮਿੱਟੀ ਦੇ ਖਿਡੌਣੇ ਦੇਖ ਕੇ ਇੰਨੀ ਖ਼ੁਸ਼ ਨਹੀਂ ਹੋਵੇਗੀ, ਜਿੰਨੀ ਚਿਮਟੇ ਨੂੰ ਦੇਖ ਕੇ ਉਸ ਦੀ ਦਾਦੀ ਹੋਵੇਗੀ ।

ਰਾਹ ਵਿਚ ਮਹਿਮੂਦ ਦੇ ਅੱਬਾ ਨੇ ਉਸ ਨੂੰ ਖਾਣ ਲਈ ਕੇਲੇ ਦਿੱਤੇ । ਮਹਿਮੂਦ ਨੇ ਸਿਰਫ਼ ਹਾਮਿਦ ਨੂੰ ਹਿੱਸੇਦਾਰ ਬਣਾਇਆ । ਉਸ ਦੇ ਬਾਕੀ ਮਿੱਤਰ ਮੁੰਹ ਵੇਖਦੇ ਰਹਿ ਗਏ । ਇਹ ਕਰਾਮਾਤ ਸਾਰੀ ਚਿਮਟੇ ਦੀ ਸੀ ।

ਪਿੰਡ ਪਹੁੰਚਣ ‘ਤੇ ਮੋਹਸਿਨ ਦੀ ਛੋਟੀ ਭੈਣ ਨੇ ਨੱਠ ਕੇ ਮਾਸ਼ਕੀ ਉਸ ਦੇ ਹੱਥੋਂ ਖੋਹ ਲਿਆ । ਜਿਉਂ ਹੀ ਉਹ ਖ਼ੁਸ਼ੀ ਵਿਚ ਭੁੜਕੀ ਮਾਸ਼ਕੀ ਸਾਹਿਬ ਹੇਠਾਂ ਡਿਗ ਕੇ ਟੁੱਟ ਗਏ । ਇਸ ਗੱਲ ਉੱਤੇ ਭੈਣ ਭਰਾ ਵਿਚ ਕੁੱਟ-ਮਾਰ ਹੋਈ ਅਤੇ ਮਾਂ ਤੋਂ ਥੱਪੜ ਵੱਖਰੇ ਪਏ । ਨਰੇ ਨੇ ਜਦੋਂ ਦੋ ਖੁੰਟੀਆਂ ਗੱਡ ਕੇ ਤੇ ਉੱਪਰ ਲੱਕੜੀ ਦੀ ਫੱਟੀ ਰੱਖ ਕੇ ਵਕੀਲ ਸਾਹਿਬ ਨੂੰ ਉੱਪਰ ਬਿਠਾ ਕੇ ਪੱਖਾ ਝੱਲਣਾ ਸ਼ੁਰੂ ਕੀਤਾ, ਤਾਂ ਉਹ ਹੇਠਾਂ ਡਿਗ ਪਏ ਤੇ ਉਨ੍ਹਾਂ ਦੀ ਲਾਸ਼ ਕੁੜੇ ਵਿਚ ਸੁੱਟ ਦਿੱਤੀ ਗਈ , ਮਹਿਮੂਦ ਦੇ ਸਿਪਾਹੀ ਨੂੰ ਟੋਕਰੀ ਦੀ ਬਣਾਈ ਪਾਲਕੀ ਵਿਚ ਬਿਠਾ ਕੇ ਪਹਿਰਾ ਦੇਣ ਦੇ ਕੰਮ ਲਾਇਆ ਗਿਆ ।

ਮਹਿਮੂਦ ਟੋਕਰੀ ਦੀ ਪਾਲਕੀ ਚੁੱਕ ਕੇ ਬੂਹੇ ਦੁਆਲੇ ਚੱਕਰ ਕੱਟਣ ਲੱਗਾ । ਪਰ ਹਨੇਰੀ ਰਾਤ ਵਿਚ ਮਹਿਮੂਦ ਨੂੰ ਠੋਕੂਰ ਲੱਗੀ ਤੇ ਟੋਕਰੀ ਹੱਥੋਂ ਡਿਗਣ ਨਾਲ ਸਿਪਾਹੀ ਦੀ ਲੱਤ ਵਿਚ ਵਿਗਾੜ ਪੈ ਗਿਆ । ਉਧਰ ਹਾਮਿਦ ਦੀ ਅਵਾਜ਼ ਸੁਣਦਿਆਂ ਹੀ ਆਮੀਨਾ ਦੌੜੀ ਆਈ ਤੇ ਉਸ ਨੂੰ ਗੋਦੀ ਵਿਚ ਚੁੱਕ ਕੇ ਪਿਆਰ ਕਰਨ ਲੱਗੀ । ਉਸ ਦੇ ਹੱਥ ਵਿਚ ਚਿਮਟਾ ਦੇਖ ਕੇ ਤੇ ਇਹ ਪਤਾ ਲੱਗਣ ‘ਤੇ ਕਿ ਉਸ ਨੇ ਤਿੰਨ ਪੈਸਿਆਂ ਦਾ ਖ਼ਰੀਦਿਆ ਹੈ, ਉਸ ਨੇ ਦੁਹੱਥੜ ਮਾਰਿਆ ਤੇ ਕਹਿਣ ਲੱਗੀ, ਇਹ ਕਿਹਾ ਬੇਸਮਝ ਮੁੰਡਾ ਹੈ । ਦੁਪਹਿਰ ਹੋ ਗਈ ਹੈ, ਨਾ ਕੁੱਝ ਖਾਧਾ ਨਾ ਪੀਤਾ । ਲਿਆਇਆ ਕੀ ਚਿਮਟਾ ?

ਹਾਮਿਦ ਨੇ ਮੁਜਰਮਾਂ ਵਾਂਗ ਕਿਹਾ ਕਿ ਉਹ ਚਿਮਟਾ ਇਸ ਲਈ ਲਿਆਇਆ ਹੈ, ਕਿਉਂਕਿ ਉਸ (ਦਾਦੀ) ਦੀਆਂ ਉਂਗਲਾਂ ਤਵੇ ਉੱਤੇ ਸੜ ਜਾਂਦੀਆਂ ਸਨ । ਬੱਚੇ ਦਾ ਤਿਆਗ, ਸਦਭਾਵਨਾ ਤੇ ਸਮਝ ਦੇਖ ਕੇ ਆਮੀਨਾ ਦਾ ਗੁੱਸਾ ਇਕ-ਦਮ ਮੋਹ ਵਿਚ ਬਦਲ ਗਿਆ ਉਹ ਸੋਚ ਰਹੀ ਸੀ ਕਿ ਦੂਸਰਿਆਂ ਨੂੰ ਖਿਡੌਣੇ ਲੈਂਦੇ ਤੇ ਮਿਠਾਈਆਂ ਖਾਂਦੇ ਵੇਖ ਕੇ ਉਸ ਦਾ ਮਨ ਕਿੰਨਾ ਲਲਚਾਇਆ ਹੋਵੇਗਾ । ਉਸ ਦਾ ਦਿਲ ਖੁਸ਼ੀ ਨਾਲ ਭਰ ਗਿਆ ।

ਹੁਣ ਇਕ ਬੜੀ ਅਜੀਬ ਗੱਲ ਹੋਈ । ਬੱਚੇ ਹਾਮਿਦ ਨੇ ਬੁੱਢੇ ਹਾਮਿਦ ਦਾ ਪਾਰਟ ਕੀਤਾ ਸੀ । ਬੁੱਢੀ ਆਮੀਨਾ ਬੱਚੀ ਆਮੀਨਾ ਬਣ ਕੇ ਰੋਣ ਲੱਗੀ । ਉਹ ਝੋਲੀ ਫੈਲਾ ਕੇ ਹਾਮਿਦ ਨੂੰ ਦੁਆਵਾਂ ਦਿੰਦੀ ਜਾ ਰਹੀ ਸੀ ਅਤੇ ਉਸ ਦੇ ਹੰਝੂਆਂ ਦੇ ਵੱਡੇ-ਵੱਡੇ ਤੁਪਕੇ ਡਿਗ ਰਹੇ ਸਨ । ਹਾਮਿਦ ਇਸ ਦਾ ਭੇਤ ਨਹੀਂ ਸੀ ਸਮਝ ਸਕਦਾ ।

PSEB 8th Class Punjabi Solutions Chapter 19 ਗੀਤ

Punjab State Board PSEB 8th Class Punjabi Book Solutions Chapter 19 ਗੀਤ Textbook Exercise Questions and Answers.

PSEB Solutions for Class 8 Punjabi Chapter 19 ਗੀਤ

(i) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੀਆਂ ਕਾਵਿ-ਸਤਰਾਂ ਦੇ ਭਾਵ ਸਪੱਸ਼ਟ ਕਰੋ :

(ਉ) ਪੰਛੀ ਝੁਰਮੁਟ ਪਾ ਕੇ ਆਵਣ,
ਇਹਨਾਂ ‘ਤੇ ਚਰਚੋ ਪਾਵਣ ।
ਇਹ ਉਹਨਾਂ ਨੂੰ ਮੇਵੇ ਦੇਵਣ,
ਬਿਨਾਂ ‘ਹਸਾਨ ਜਤਾਣ ਦੇ ।
ਪਰ ਬੋਲ ਨਾ ਸਕਦੇ !
ਉੱਤਰ :
ਜਦੋਂ ਪੰਛੀ ਝੁਰਮਟ ਪਾ ਕੇ ਰੱਖਾਂ ਉੱਤੇ ਬਹਿ ਕੇ ਚਹਿਕਦੇ ਹਨ, ਤਾਂ ਰੁੱਖ ਉਨ੍ਹਾਂ ਨੂੰ ਖ਼ੁਸ਼ ਹੋ ਕੇ ਖਾਣ ਲਈ ਮੇਵੇ ਦਿੰਦੇ ਹਨ ਤੇ ਇਸ ਲਈ ਕੋਈ ਅਹਿਸਾਨ ਨਹੀਂ ਜਤਾਉਂਦੇ । ਉਹ ਬਿਨਾਂ ਬੋਲਿਆਂ ਹੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ ।

(ਅ) ਇਹਨਾਂ ਦੇ ਗਲ ਘੱਤ ਕੇ ਬਾਂਹਾਂ,
ਚੜ੍ਹਦੀਆਂ ਜਾਵਣ ਹੋਰ ਉਤਾਹਾਂ ।
ਉਹ ਜਦ ਫੁੱਲਾਂ ਸੰਗ ਭਰ ਜਾਵਣ,
ਇਹ ਉਨ੍ਹਾਂ ਨੂੰ ਮਾਣਦੇ ।
ਪਰ ਬੋਲ ਨਾ ਸਕਦੇ ।
ਉੱਤਰ :
ਵੇਲਾਂ ਰੁੱਖਾਂ ਦੇ ਗਲ਼ ਬਾਹਾਂ ਪਾ ਕੇ ਉਨ੍ਹਾਂ ਦੇ ਉੱਪਰ ਚੜ੍ਹ ਜਾਂਦੀਆਂ ਹਨ । ਜਦੋਂ ਉਹ ਫੁੱਲਾਂ ਨਾਲ ਭਰ ਜਾਂਦੀਆਂ ਹਨ ਤਾਂ ਰੁੱਖ ਉਨ੍ਹਾਂ ਦਾ ਆਨੰਦ ਮਾਣਦੇ ਹਨ ।ਉਹ ਇਸ ਆਨੰਦ ਨੂੰ ਪ੍ਰਗਟ ਕਰਨ ਲਈ ਬੋਲ ਨਹੀਂ ਸਕਦੇ, ਪਰ ਮਹਿਸੂਸ ਸਭ ਕੁੱਝ ਕਰਦੇ ਹਨ ।

PSEB 8th Class Punjabi Solutions Chapter 19 ਗੀਤ

(ii) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਵਾਕਾਂ ਵਿਚ ਵਰਤੋਂ :
ਦੁੱਖ, ਮੁਹਤਾਜੀ, ਝੁਰਮੁਟ, ਮੇਵੇ, ਭਲੀ-ਭਾਂਤ ॥
ਉੱਤਰ :
1. ਦੁੱਖ (ਤਕਲੀਫ਼) – ਗ਼ਰੀਬਾਂ ਨੂੰ ਦੁੱਖ ਨਾ ਦਿਓ ।
2. ਮੁਹਤਾਜੀ (ਅਧੀਨਗੀ) – ਪੰਜਾਬੀ ਲੋਕ ਮੁਹਤਾਜੀ ਦਾ ਜੀਵਨ ਪਸੰਦ ਨਹੀਂ ਕਰਦੇ ।
3. ਝੁਰਮੁਟ (ਪੰਛੀਆਂ ਦਾ ਇਕੱਠ) – ਵਿਹੜੇ ਵਿਚ ਚਿੜੀਆਂ ਦਾ ਝੁਰਮੁਟ ਦਾਣੇ ਚੁਗ ਰਿਹਾ ਹੈ ।
4. ਮੇਵੇ (ਸੁੱਕੇ ਫਲ) – ਛੁਹਾਰਾ ਇਕ ਸੁੱਕਾ ਮੇਵਾ ਹੈ ।
5. ਭਲੀ-ਭਾਂਤ (ਚੰਗੀ ਤਰ੍ਹਾਂ) – ਭਲੀ-ਭਾਂਤ ਚੌਕੜੀ ਮਾਰ ਕੇ ਬੈਠੇ ।

ਪ੍ਰਸ਼ਨ 2.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਸਭ – सभी – All
ਬੰਦਾ – ………….. – …………..
ਰੱਬ – ………….. – …………..
ਪੰਛੀ – ………….. – …………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਸਭ – सभी – All
ਬੰਦਾ – मनुष्य – Man
ਰੱਬ – ईश्वर – God
ਪੰਛੀ – पक्षी – Bird

ਪ੍ਰਸ਼ਨ 3.
ਰੁੱਖਾਂ ਸੰਬੰਧੀ ਕੁੱਝ ਹੋਰ ਕਵਿਤਾਵਾਂ ਇਕੱਤਰ ਕਰ ਕੇ ਆਪਣੇ ਅਧਿਆਪਕ ਜੀ ਨੂੰ ਦਿਖਾਓ ।
ਉੱਤਰ :
ਨੋਟ-ਇਸ ਸੰਬੰਧੀ ਵਿਦਿਆਰਥੀ ਭਾਈ ਵੀਰ ਸਿੰਘ ਦੀ ਕਵਿਤਾ ‘ਕਿੱਕਰ’ ਅਤੇ ਸ਼ਿਵ ਕੁਮਾਰ ਦੀ ਕਵਿਤਾ ‘ਰੁੱਖ’ ਇਕੱਤਰ ਕਰ ਸਕਦੇ ਹਨ ।

ਪ੍ਰਸ਼ਨ 4.
‘ਗੀਤ ਦੀਆਂ ਪੰਜ-ਛੇ ਸਤਰਾਂ ਜ਼ਬਾਨੀ ਲਿਖੋ ।
ਉੱਤਰ :
ਬੰਦਾ ਛਾਵੇਂ ਬੈਠਣ ਆਵੇ,
ਇਹਨਾਂ ਨੂੰ ਹੀ ਛਾਂਗੀ ਜਾਵੇ ।
ਨਾ ਬੋਲਣ ਨਾ ਕੂਕਣ ਫਿਰ ਵੀ,
ਭਾਵੇਂ ਸਭ ਕੁੱਝ ਜਾਣਦੇ ।
ਪਰ ਬੋਲ ਨਾ ਸਕਦੇ ।

PSEB 8th Class Punjabi Solutions Chapter 19 ਗੀਤ

(ੳ) ਸਾਡਾ ਸਭ ਦੁਖ ਜਾਣਦੇ,
ਰੁੱਖ ਬੋਲ ਨਾ ਸਕਦੇ ।
ਇਹ ਭਲੀ ਭਾਂਤ ਪਹਿਚਾਣਦੇ,
ਪਰ ਬੋਲ ਨਾ ਸਕਦੇ ।

ਪ੍ਰਸ਼ਨ 1.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥੇ ਲਿਖੋ ।
(ii) ਰੁੱਖ ਕੀ ਜਾਣਦੇ ਹਨ ?
(iii) ਰੁੱਖ ਕੀ ਨਹੀਂ ਕਰ ਸਕਦੇ ?
(iv) ਰੁੱਖ ਭਲੀ-ਭਾਂਤ ਕੀ ਪਹਿਚਾਣਦੇ ਹਨ ?
ਉੱਤਰ :
(i) ਰੁੱਖ ਭਾਵੇਂ ਬੋਲ ਨਹੀਂ ਸਕਦੇ, ਪਰ ਉਹ ਸਾਡਾ ਸਾਰਾ ਦੁੱਖ ਸਮਝਦੇ ਤੇ ਹਰ ਸਮੱਸਿਆ ਨੂੰ ਪਛਾਣਦੇ ਹਨ ।
(ii) ਸਾਡਾ ਸਾਰਾ ਦੁੱਖ ।
(iii) ਬੋਲ ਨਹੀਂ ਸਕਦੇ ।
(iv) ਸਾਡੀਆਂ ਰੁਚੀਆਂ ਤੇ ਆਦਤਾਂ ।

(ਅ) ਇਹਨਾਂ ਦੇ ਗਲ ਘੱਤ ਕੇ ਬਾਂਹਾਂ,
ਚੜਦੀਆਂ ਜਾਵਣ ਹੋਰ ਉਤਾਹਾਂ ।
ਉਹ ਜਦ ਫੁੱਲਾਂ ਸੰਗ ਭਰ ਜਾਵਣ,
ਇਹ ਉਨ੍ਹਾਂ ਨੂੰ ਮਾਣਦੇ, ਪਰ ਬੋਲ ਨਾ ਸਕਦੇ ।

ਪ੍ਰਸ਼ਨ 2.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਕੌਣ ਰੁੱਖਾਂ ਦੇ ਗਲ ਬਾਂਹਾਂ ਪਾ ਕੇ ਉੱਪਰ ਚੜ੍ਹਦਾ ਹੈ ?
(iii) ਰੁੱਖ ਕਿਸ ਚੀਜ਼ ਨੂੰ ਮਾਣਦੇ ਹਨ ?
(iv) ਵੇਲਾਂ ਕਾਹਦੇ ਨਾਲ ਭਰਦੀਆਂ ਹਨ ?
ਉੱਤਰ :
(i) ਵੇਲਾਂ ਰੁੱਖਾਂ ਦੇ ਨਾਲ ਬਾਂਹਾਂ ਪਾ ਕੇ ਉਨ੍ਹਾਂ ਉੱਪਰ ਚੜ੍ਹਦੀਆਂ ਜਾਂਦੀਆਂ ਹਨ । ਜਦੋਂ ਉਹ ਫੁੱਲਾਂ ਨਾਲ ਭਰ ਜਾਂਦੀਆਂ ਹਨ, ਤਾਂ ਉਹ ਉਨ੍ਹਾਂ ਦਾ ਰਸ ਮਾਣਦੇ ਹਨ ।
(ii) ਵੇਲਾਂ ।
(iii) ਫੁੱਲਾਂ ਦੇ ਰੰਗਾਂ ਤੇ ਸੁਗੰਧਾਂ ਨੂੰ ।
(iv) ਫੁੱਲਾਂ ਨਾਲ ।

PSEB 8th Class Punjabi Solutions Chapter 19 ਗੀਤ

(ੲ) ਬੰਦਾ ਛਾਵੇਂ ਬੈਠਣ ਆਵੇ,
ਇਹਨਾਂ ਨੂੰ ਹੀ ਛਾਂਗੀ ਜਾਵੇ ।
ਨਾ ਬੋਲਣ ਨਾ ਕੁਕਣ ਫਿਰ ਵੀ,
ਭਾਵੇਂ ਸਭ ਕੁੱਝ ਜਾਣਦੇ ।
ਪਰ ਬੋਲ ਨਾ ਸਕਦੇ ।

ਪ੍ਰਸ਼ਨ 3.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਬੰਦਾ ਕਿਨ੍ਹਾਂ ਦੀ ਛਾਵੇਂ ਬੈਠਦਾ ਹੈ ?
(iii) ਬੰਦਾ ਕੀ ਕਰਦਾ ਹੈ ?
(iv) ਰੁੱਖ ਕੀ ਕਰਦੇ ਹਨ ?
ਉੱਤਰ :
(i) ਬੰਦਾ ਗਰਮੀ ਤੇ ਧੁੱਪ ਤੋਂ ਬਚਣ ਲਈ ਰੁੱਖਾਂ ਦੀ ਛਾਵੇਂ ਬੈਠਣ ਆਉਂਦਾ ਹੈ, ਪਰ ਨਾਲ ਹੀ ਇਨ੍ਹਾਂ ਨੂੰ ਛਾਂਗਦਾ ਵੀ ਜਾਂਦਾ ਹੈ । ਰੁੱਖ ਬੇਸ਼ਕ ਉਸਦੀ ਅਕ੍ਰਿਤਘਣਤਾ ਦੇ ਖ਼ਿਲਾਫ਼ ਬੋਲਦੇ ਜਾਂ ਕੂਕਦੇ ਨਹੀਂ, ਪਰ ਉਹ ਸਭ ਕੁੱਝ ਜਾਣਦੇ ਹੁੰਦੇ ਹਨ ।
(ii) ਰੁੱਖਾਂ ਦੀ ।
(iii) ਬੰਦਾ ਗਰਮੀ ਤੋਂ ਬਚਣ ਲਈ ਰੁੱਖਾਂ ਦੀ ਛਾਂ ਹੇਠਾਂ ਆਉਂਦਾ ਹੈ, ਪਰੰਤੂ ਫਿਰ ਉਨ੍ਹਾਂ ਦੇ ਆਪਣੇ ਜੀਵਨ ਵਿਚ ਮਹੱਤਵ ਨੂੰ ਭੁੱਲ ਕੇ ਉਨ੍ਹਾਂ ਨੂੰ ਹੀ ਵੱਢਣ ਲਈ ਆ ਜਾਂਦਾ ਹੈ ।
(iv) ਰੁੱਖ ਬੰਦੇ ਦੇ ਅਕ੍ਰਿਤਘਣਤਾ ਭਰੇ ਵਿਹਾਰ ਵਿਰੁੱਧ ਬੇਸ਼ਕ ਬੋਲਦੇ ਜਾਂ ਕੁਕਦੇ ਨਹੀਂ, ਪਰੰਤੂ ਉਹ ਜਾਣਦੇ ਸਭ ਕੁੱਝ ਹਨ ।

(ਸ) ਇਨ੍ਹਾਂ ਧੁਰੋਂ ਗ਼ਰੀਬੀ ਪਾਈ,
ਅੰਤਾਂ ਦੀ ਦਿਲਗੀਰੀ ਪਾਈ ।
ਰੱਬ ਦੇ ਫ਼ਕਰ ਖੜੇ-ਖੜੋਤੇ,
ਮੁਹਤਾਜ਼ੀ ਨਾ ਮਾਣਦੇ ।
ਪਰ ਬੋਲ ਨਾ ਸਕਦੇ ।

ਪ੍ਰਸ਼ਨ 4.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਰੁੱਖਾਂ ਨੇ ਧੁਰੋਂ ਕੀ ਪਾਇਆ ਹੈ ?
(iii) ਰੱਬ ਦੇ ਫੱਕਰੇ ਕੀ ਕਰਦੇ ਹਨ ?
(iv) ‘ਮੁਹਤਾਜੀ ਦਾ ਕੀ ਅਰਥ ਹੈ ?
ਉੱਤਰ :
(i) ਰੁੱਖਾਂ ਨੇ ਧੁਰੋਂ ਹੀ ਫ਼ਕੀਰਾਂ ਵਾਲਾ ਸਹਿਜ ਤੇ ਉਦਾਸੀ ਜੀਵਨ ਧਾਰਨ ਕੀਤਾ ਹੈ ਉਹ ਕਿਸੇ ਦੇ ਗੁਲਾਮ ਨਹੀਂ ਬਣਦੇ, ਪਰ ਮੂੰਹੋਂ ਬੋਲ ਕੇ ਕੋਈ ਸ਼ਿਕਾਇਤ ਵੀ ਨਹੀਂ ਕਰਦੇ ।
(ii) ਗਰੀਬੀ ਤੇ ਦਿਲਗੀਰੀ ।
(iii) ਰੱਬ ਦੇ ਸ਼ੱਕਰ ਅਰਥਾਤ ਰੁੱਖ ਲਗਾਤਾਰ ਖੜ੍ਹੇ ਰਹਿੰਦੇ ਹਨ, ਪਰ ਕਿਸੇ ਦੀ ਅਧੀਨਗੀ ਕਬੂਲ ਨਹੀਂ ਕਰਦੇ ।
(iv) ਅਧੀਨਗੀ, ਗੁਲਾਮੀ ॥

PSEB 8th Class Punjabi Solutions Chapter 19 ਗੀਤ

(ਹ) ਬੰਦੇ ਹੀ ਹੋਣੀ ਨੂੰ ਜਾਣਨ,
ਉਸਦੀ ਹਰ ਇਕ ਨਬਜ਼ ਪਛਾਣਨ ॥
ਇਹਨਾਂ ਨੂੰ ਭੁੱਲ ਜਾਏ ਬੰਦਾ,
ਪਰ ਇਹ ਉਸ ਨੂੰ ਜਾਣਦੇ,
ਪਰ ਬੋਲ ਨਾ ਸਕਦੇ ।

ਪ੍ਰਸ਼ਨ 5.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਰੁੱਖ ਬੰਦੇ ਬਾਰੇ ਕੀ ਕੁੱਝ ਜਾਣਦੇ ਹਨ ?
(iii) ਬੰਦਾ ਕਿਸ ਨੂੰ ਭੁੱਲ ਜਾਂਦਾ ਹੈ ?
(iv) ਕੌਣ ਬੋਲ ਨਹੀਂ ਸਕਦੇ ?
ਉੱਤਰ :
(i) ਰੁੱਖ ਬੰਦੇ ਨਾਲ ਅੱਗੋਂ ਕੀ ਵਾਪਰਦਾ ਹੈ ਤੇ ਉਸਨੇ ਕੀ ਕਰਨਾ ਹੈ, ਇਸ ਬਾਰੇ ਸਭ ਕੁੱਝ ਜਾਣਦੇ ਹਨ । ਬੇਸ਼ਕ ਬੰਦਾ ਇਨ੍ਹਾਂ ਦੀ ਹਸਤੀ ਨੂੰ ਭੁੱਲ ਜਾਂਦਾ ਹੈ, ਪਰ ਇਹ ਸਭ ਕੁੱਝ ਜਾਣਦੇ ਹਨ ।
(ii) ਰੁੱਖ ਬੰਦੇ ਦੀ ਹੋਣੀ ਨੂੰ ਜਾਣਦੇ ਹਨ ਤੇ ਉਸਦੀ ਨਬਜ਼ ਨੂੰ ਪੂਰੀ ਤਰ੍ਹਾਂ ਨਹੀਂ ਪਛਾਣਦੇ ਹਨ ।
(iii) ਬੰਦਾ ਰੁੱਖਾਂ ਦੇ ਜ਼ਿੰਦਗੀ ਵਿਚ ਮਹੱਤਵ ਭੁੱਲ ਜਾਂਦਾ ਹੈ ।
(iv) ਰੁੱਖ ।

(ਕ) ਪੰਛੀ ਝੁਰਮੁਟ ਪਾ ਕੇ ਆਵਣ,
ਇਹਨਾਂ ‘ਤੇ ਚਰਚੋਰ ਪਾਵਣ ।
ਇਹ ਉਹਨਾਂ ਨੂੰ ਮੇਵੇ ਦੇਵਣ,
ਬਿਨਾਂ ‘ਹਸਾਨ ਜਤਾਣ ਦੇ ।
ਪਰ ਬੋਲ ਨਾ ਸਕਦੇ ।

ਪ੍ਰਸ਼ਨ 6.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਪੰਛੀ ਰੁੱਖਾਂ ਉੱਤੇ ਆ ਕੇ ਕੀ ਕਰਦੇ ਹਨ ?
(iii) ਰੁੱਖ ਪੰਛੀਆਂ ਨੂੰ ਕੀ ਦਿੰਦੇ ਹਨ ?
(iv) ਰੁੱਖ ਕੀ ਨਹੀਂ ਜਤਾਉਂਦੇ ?
(v) ਕੌਣ ਬੋਲ ਨਹੀਂ ਸਕਦੇ ?
ਉੱਤਰ :
(i) ਜਦੋਂ ਪੰਛੀ ਝੁਰਮਟ ਪਾ ਕੇ ਰੁੱਖਾਂ ਉੱਤੇ ਬਹਿ ਕੇ ਚਹਿਕਦੇ ਹਨ, ਤਾਂ ਰੁੱਖ ਉਨ੍ਹਾਂ ਨੂੰ ਖ਼ੁਸ਼ ਹੋ ਕੇ ਖਾਣ ਲਈ ਮੇਵੇ ਦਿੰਦੇ ਹਨ ਤੇ ਇਸ ਲਈ ਕੋਈ ਅਹਿਸਾਨ ਨਹੀਂ ਜਤਾਉਂਦੇ । ਉਹ ਬਿਨਾਂ ਬੋਲਿਆਂ ਹੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ ।
(ii) ਝੁਰਮਟ ਪਾ ਕੇ ਚਹਿਕਦੇ ਹਨ ।
(iii) ਮੇਵੇ (ਮਿੱਠੇ ਫਲ) ।
(iv) ਅਹਿਸਾਨ ।
(v) ਰੁੱਖ ।

PSEB 8th Class Punjabi Solutions Chapter 19 ਗੀਤ

ਕਾਵਿ-ਟੋਟਿਆਂ ਦੇ ਸਰਲ ਅਰਥ

ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ :

(ਉ) ਸਾਡਾ ਸਭ ਦੁਖ ਜਾਣਦੇ,
ਰੁੱਖ ਬੋਲ ਨਾ ਸਕਦੇ ।
ਇਹ ਭਲੀ ਭਾਂਤ ਪਹਿਚਾਣਦੇ,
ਪਰ ਬੋਲ ਨਾ ਸਕਦੇ ।

ਪ੍ਰਸ਼ਨ 1.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਰੁੱਖ ਕੀ ਜਾਣਦੇ ਹਨ ?
(iii) ਰੁੱਖ ਕੀ ਨਹੀਂ ਕਰ ਸਕਦੇ ?
(iv) ਰੁੱਖ ਭਲੀ-ਭਾਂਤ ਕੀ ਪਹਿਚਾਨਦੇ ਹਨ ?
ਉੱਤਰ :
(i) ਕਵੀ ਕਹਿੰਦਾ ਹੈ ਕਿ ਰੁੱਖ ਸੰਵੇਦਨਸ਼ੀਲ ਹਨ । ਇਹ ਸਾਡੇ ਅੰਦਰਲੇ ਸਾਰੇ ਦੁੱਖ ਨੂੰ ਜਾਣਦੇ ਹਨ, ਪਰ ਬੋਲ ਕੇ ਦੱਸ ਨਹੀਂ ਸਕਦੇ । ਇਹ ਸਾਡੀਆਂ ਰੁਚੀਆਂ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ, ਪਰ ਬੋਲ ਕੇ ਦੱਸ ਨਹੀਂ ਸਕਦੇ । ਇਨ੍ਹਾਂ ਨੂੰ ਤੁਸੀਂ ਨਿਰਜਿੰਦ ਤੇ ਭਾਵਹੀਨ ਨਾ ਸਮਝੋ ।
(ii) ਸਾਡਾ ਸਾਰਾ ਦੁੱਖ ।
(iii) ਬੋਲ ਨਹੀਂ ਸਕਦੇ ।
(iv) ਸਾਡੀਆਂ ਰੁਚੀਆਂ ਤੇ ਆਦਤਾਂ ।

PSEB 8th Class Punjabi Solutions Chapter 19 ਗੀਤ

(ਅ) ਇਹਨਾਂ ਦੇ ਗਲ ਘੱਤ ਕੇ ਬਾਂਹਾਂ,
ਚੜ੍ਹਦੀਆਂ ਜਾਵਣ ਹੋਰ ਉਤਾਹਾਂ ।
ਉਹ ਜਦ ਫੁੱਲਾਂ ਸੰਗ ਭਰ ਜਾਵਣ,
ਇਹ ਉਨ੍ਹਾਂ ਨੂੰ ਮਾਣਦੇ, ਪਰ ਬੋਲ ਨਾ ਸਕਦੇ ।

ਔਖੇ ਸ਼ਬਦਾਂ ਦੇ ਅਰਥ : ਘੱਤ ਕੇ-ਪਾ ਕੇ । ਸੰਗ-ਨਾਲ

ਪ੍ਰਸ਼ਨ 2.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਕੌਣ ਰੁੱਖਾਂ ਦੇ ਗਲ ਬਾਂਹਾਂ ਪਾ ਕੇ ਉੱਪਰ ਚੜ੍ਹਦਾ ਹੈ ?
(iii) ਰੁੱਖ ਕਿਸ ਚੀਜ਼ ਨੂੰ ਮਾਣਦੇ ਹਨ ?
(iv) ਵੇਲਾਂ ਕਾਹਦੇ ਨਾਲ ਭਰਦੀਆਂ ਹਨ ?
ਉੱਤਰ :
(i) ਕਵੀਂ ਕਹਿੰਦਾ ਹੈ ਕਿ ਵੇਲਾਂ ਇਨ੍ਹਾਂ ਰੁੱਖਾਂ ਦੇ ਗਲ ਬਾਂਹਾਂ ਪਾ ਕੇ ਇਨ੍ਹਾਂ ਦੇ ਉੱਪਰ ਤਕ ਚੜ੍ਹਦੀਆਂ ਜਾਂਦੀਆਂ ਹਨ । ਜਦੋਂ ਉਹ ਫੁੱਲਾਂ ਨਾਲ ਭਰ ਜਾਂਦੀਆਂ ਹਨ, ਤਾਂ ਇਹ ਉਨ੍ਹਾਂ ਦੀ ਖੂਬਸੂਰਤੀ ਤੇ ਪਿਆਰ ਨੂੰ ਮਾਣਦੇ ਹਨ । ਬੇਸ਼ਕ ਇਹ ਬੋਲ ਕੇ ਕੁੱਝ ਨਹੀਂ ਦੱਸਦੇ, ਪਰ ਇਨ੍ਹਾਂ ਨੂੰ ਨਿਰਜਿੰਦ ਤੇ ਭਾਵਹੀਨ ਨਾ ਸਮਝੋ ।
(ii) ਵੇਲਾਂ ।
(iii) ਫੁੱਲਾਂ ਦੇ ਰੰਗਾਂ ਤੇ ਸੁਗੰਧਾਂ ਨੂੰ ।
(iv) ਫੁੱਲਾਂ ਨਾਲ ।

(ਈ) ਬੰਦਾ ਛਾਵੇਂ ਬੈਠਣ ਆਵੇ,
ਇਹਨਾਂ ਨੂੰ ਹੀ ਛਾਂਗੀ ਜਾਵੇ !
ਨਾ ਬੋਲਣ ਨਾ ਕੁਕਣ ਫਿਰ ਵੀ,
ਭਾਵੇਂ ਸਭ ਕੁੱਝ ਜਾਣਦੇ ।
ਪਰ ਬੋਲ ਨਾ ਸਕਦੇ ।

ਔਖੇ ਸ਼ਬਦਾਂ ਦੇ ਅਰਥ : ਛਾਂਗੀ-ਰੁੱਖ ਦੇ ਟਾਹਣ ਤੇ ਟਹਿਣੀਆਂ ਨੂੰ ਵੱਢ ਕੇ ਗੁੰਡ-ਮੁੰਡ ਕਰਨਾ ।

ਪ੍ਰਸ਼ਨ 3.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਬੰਦਾ ਕਿਨ੍ਹਾਂ ਦੀ ਛਾਵੇਂ ਬੈਠਦਾ ਹੈ ?
(iii) ਬੰਦਾ ਕੀ ਕਰਦਾ ਹੈ ?
(iv) ਰੁੱਖ ਕੀ ਕਰਦੇ ਹਨ ?
ਉੱਤਰ :
(i) ਕਵੀ ਕਹਿੰਦਾ ਹੈ ਕਿ ਬੰਦਾ ਗਰਮੀ ਤੋਂ ਘਬਰਾਇਆ ਹੋਇਆ, ਇਨ੍ਹਾਂ ਰੁੱਖਾਂ ਦੀ ਛਾਂ ਹੇਠ ਆਉਂਦਾ ਹੈ, ਪਰ ਪਤਾ ਨਹੀਂ ਕਿਉਂ ਉਹ ਬੇਦਰਦੀ ਨਾਲ ਇਨ੍ਹਾਂ ਨੂੰ ਛਾਂਗੀ ਜਾਂਦਾ ਹੈ । ਰੁੱਖ ਬੇਸ਼ਕ ਬੰਦੇ ਦੀ ਇਸ ਆਕ੍ਰਿਤਘਣਤਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਪਰ ਬੋਲਦੇ ਨਹੀਂ ਤੇ ਨਾ ਹੀ ਕੋਈ ਕੂਕ-ਪੁਕਾਰ ਕਰਦੇ ਹਨ । ਅਸਲ ਵਿਚ ਇਹ ਸਮਝਦੇ ਸਭ ਕੁੱਝ ਹਨ, ਪਰ ਬੋਲ ਨਹੀਂ ਸਕਦੇ !
(ii) ਰੁੱਖਾਂ ਦੀ ।
(iii) ਬੰਦਾ ਗਰਮੀ ਤੋਂ ਬਚਣ ਲਈ ਰੁੱਖਾਂ ਦੀ ਛਾਂ ਹੇਠਾਂ ਆਉਂਦਾ ਹੈ, ਪਰੰਤੂ ਫਿਰ ਉਨ੍ਹਾਂ ਦੇ ਆਪਣੇ ਜੀਵਨ ਵਿਚ ਮਹੱਤਵ ਨੂੰ ਭੁੱਲ ਕੇ ਉਨ੍ਹਾਂ ਨੂੰ ਹੀ ਵੱਢਣ ਲਈ ਆ ਜਾਂਦਾ ਹੈ ।
(iv) ਰੁੱਖ ਬੰਦੇ ਦੇ ਅਕ੍ਰਿਤਘਣਤਾ ਭਰੇ ਵਿਹਾਰ ਵਿਰੁੱਧ ਬੇਸ਼ਕ ਬੋਲਦੇ ਜਾਂ ਕੁਕਦੇ ਨਹੀਂ, ਪਰੰਤੂ ਉਹ ਜਾਣਦੇ ਸਭ ਕੁੱਝ ਹਨ ।

PSEB 8th Class Punjabi Solutions Chapter 19 ਗੀਤ

(ਸ) ਇਨ੍ਹਾਂ ਧੁਰੋਂ ਗਰੀਬੀ ਪਾਈ,
ਅੰਤਾਂ ਦੀ ਦਿਲਗੀਰੀ ਪਾਈ ।
ਰੱਬ ਦੇ ਫ਼ਕਰ ਖੜੇ-ਖੜੋਤੇ,
ਮੁਹਤਾਜ਼ੀ ਨਾ ਮਾਣਦੇ ।
ਪਰ ਬੋਲ ਨਾ ਸਕਦੇ ।

ਔਖੇ ਸ਼ਬਦਾਂ ਦੇ ਅਰਥ : ਗ਼ਰੀਬੀ-ਨਿਰਮਾਣਤਾ । ਦਿਲਗੀਰੀ-ਉਦਾਸੀਨਤਾ । ਫ਼ਕਰਫ਼ਕੀਰ । ਮੁਹਤਾਜੀ-ਅਧੀਨਗੀ, ਗੁਲਾਮੀ ॥

ਪ੍ਰਸ਼ਨ 4.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਰੁੱਖਾਂ ਨੇ ਧੁਰੋਂ ਕੀ ਪਾਇਆ ਹੈ ?
(iii) ਰੱਬ ਦੇ ਫੱਕਰ ਕੀ ਕਰਦੇ ਹਨ ?
(iv) ‘ਮੁਹਤਾਜੀ ਦਾ ਕੀ ਅਰਥ ਹੈ ?
ਉੱਤਰ :
(i) ਕਵੀਂ ਕਹਿੰਦਾ ਹੈ ਕਿ ਰੁੱਖਾਂ ਨੇ ਧੁਰੋਂ ਹੀ ਗ਼ਰੀਬੀ ਅਰਥਾਤ ਨਿਰਮਾਣਤਾ ਦਾ ਸੁਭਾ ਪਾਇਆ ਹੈ । ਉਹ ਦੁਨੀਆ ਵਲੋਂ ਬਹੁਤ ਦਿਲਗੀਰ ਅਰਥਾਤ ਉਦਾਸੀਨ ਹਨ । ਉਨ੍ਹਾਂ ਦਾ ਦੁਨੀਆ ਦੇ ਦੁੱਖਾਂ-ਸੁਖਾਂ ਨਾਲ ਕੋਈ ਵਾਸਤਾ ਨਹੀਂ । ਉਹ ਤਾਂ ਹਰ ਵੇਲੇ ਖੜ੍ਹੇ ਰਹਿ ਕੇ ਭਗਤੀ ਕਰਨ ਵਾਲੇ ਰੱਬ ਦੇ ਪਿਆਰੇ ਫ਼ਕੀਰ ਹਨ । ਉਹ ਕਿਸੇ ਦੀ ਅਧੀਨਗੀ ਨਹੀਂ ਮੰਨਦੇ, ਪਰ ਉਹ ਆਪਣੇ ਭਾਵਾਂ ਨੂੰ ਬੋਲ ਕੇ ਦੱਸ ਨਹੀਂ ਸਕਦੇ ।
(ii) ਗ਼ਰੀਬੀ ਤੇ ਦਿਲਗੀਰੀ ।
(iii) ਰੱਬ ਦੇ ਸ਼ੱਕਰ ਅਰਥਾਤ ਰੁੱਖ ਲਗਾਤਾਰ ਖੜ੍ਹੇ ਰਹਿੰਦੇ ਹਨ, ਪਰ ਕਿਸੇ ਦੀ ਅਧੀਨਗੀ ਕਬੂਲ ਨਹੀਂ ਕਰਦੇ ।
(iv) ਅਧੀਨਗੀ, ਗੁਲਾਮੀ !

(ਹ) ਬੰਦੇ ਹੀ ਹੋਣੀ ਨੂੰ ਜਾਣਨ,
ਉਸਦੀ ਹਰ ਇਕ ਨਬਜ਼ ਪਛਾਣਨ ।
ਇਹਨਾਂ ਨੂੰ ਭੁੱਲ ਜਾਏ ਬੰਦਾ,
ਪਰ ਇਹ ਉਸ ਨੂੰ ਜਾਣਦੇ,
ਪਰ ਬੋਲ ਨਾ ਸਕਦੇ ।

ਔਖੇ ਸ਼ਬਦਾਂ ਦੇ ਅਰਥ : ਨਬਜ਼ ਪਛਾਣਨ-ਮਰਜ਼ੀ ਨੂੰ ਜਾਣ ਲੈਣਾ ।

ਪ੍ਰਸ਼ਨ 5.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਰੁੱਖ ਬੰਦੇ ਬਾਰੇ ਕੀ ਕੁੱਝ ਜਾਣਦੇ ਹਨ ?
(iii) ਬੰਦਾ ਕਿਸ ਨੂੰ ਭੁੱਲ ਜਾਂਦਾ ਹੈ ?
(iv) ਕੌਣ ਬੋਲ ਨਹੀਂ ਸਕਦੇ ।
ਉੱਤਰ :
(i) ਕਵੀ ਕਹਿੰਦਾ ਹੈ ਕਿ ਰੁੱਖ ਬੰਦੇ ਦੀ ਹੋਣੀ ਨੂੰ ਜਾਣਦੇ ਹਨ । ਉਹ ਉਸ ਦੀ ਹਰ ਇਕ ਰਚੀ ਨੂੰ ਪਛਾਣਦੇ ਹਨ । ਇਹ ਅਕ੍ਰਿਤਘਣ ਬੰਦਾ ਤਾਂ ਉਨ੍ਹਾਂ ਦੇ ਅਹਿਸਾਨਾਂ ਨੂੰ ਭੁਲਾ ਕੇ ਵੱਢੀ ਜਾਂਦਾ ਹੈ, ਜਿਸ ਕਰਕੇ ਉਹ ਜਾਣਦੇ ਹਨ ਕਿ ਇਸਦਾ ਭਵਿੱਖ ਵਿਚ ਕੀ ਨਤੀਜਾ ਨਿਕਲਣਾ ਹੈ, ਪਰੰਤੂ ਉਹ ਇਹ ਗੱਲ ਬੋਲ ਕੇ ਨਹੀਂ ਦੱਸ ਸਕਦੇ ।
(ii) ਰੁੱਖ ਬੰਦੇ ਦੀ ਹੋਣੀ ਨੂੰ ਜਾਣਦੇ ਹਨ ਤੇ ਉਸਦੀ ਨਬਜ਼ ਨੂੰ ਪੂਰੀ ਤਰ੍ਹਾਂ ਨਹੀਂ ਪਛਾਣਦੇ ਹਨ ।
(iii) ਬੰਦਾ ਰੁੱਖਾਂ ਦੇ ਜ਼ਿੰਦਗੀ ਵਿਚ ਮਹੱਤਵ ਭੁੱਲ ਜਾਂਦਾ ਹੈ ।
(iv) ਰੁੱਖ ।

PSEB 8th Class Punjabi Solutions Chapter 19 ਗੀਤ

(ਕ) ਪੰਛੀ ਝੁਰਮੁਟ ਪਾ ਕੇ ਆਵਣ,
ਇਹਨਾਂ ‘ਤੇ ਚਰਚੋਰ ਪਾਵਣ ।
ਇਹ ਉਹਨਾਂ ਨੂੰ ਮੇਵੇ ਦੇਵਣ,

ਪ੍ਰਸ਼ਨ 4.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਰੁੱਖਾਂ ਨੇ ਧੁਰੋਂ ਕੀ ਪਾਇਆ ਹੈ ?
(iii) ਰੱਬ ਦੇ ਫੱਕਰ ਕੀ ਕਰਦੇ ਹਨ ?
(iv) ‘ਮੁਹਤਾਜੀ ਦਾ ਕੀ ਅਰਥ ਹੈ ?
ਉੱਤਰ :
(i) ਕਵੀਂ ਕਹਿੰਦਾ ਹੈ ਕਿ ਰੁੱਖਾਂ ਨੇ ਧੁਰੋਂ ਹੀ ਗ਼ਰੀਬੀ ਅਰਥਾਤ ਨਿਰਮਾਣਤਾ ਦਾ ਸੁਭਾ ਪਾਇਆ ਹੈ । ਉਹ ਦੁਨੀਆ ਵਲੋਂ ਬਹੁਤ ਦਿਲਗੀਰ ਅਰਥਾਤ ਉਦਾਸੀਨ ਹਨ । ਉਨ੍ਹਾਂ ਦਾ ਦੁਨੀਆ ਦੇ ਦੁੱਖਾਂ-ਸੁਖਾਂ ਨਾਲ ਕੋਈ ਵਾਸਤਾ ਨਹੀਂ । ਉਹ ਤਾਂ ਹਰ ਵੇਲੇ ਖੜ੍ਹੇ ਰਹਿ ਕੇ ਭਗਤੀ ਕਰਨ ਵਾਲੇ ਰੱਬ ਦੇ ਪਿਆਰੇ ਫ਼ਕੀਰ ਹਨ । ਉਹ ਕਿਸੇ ਦੀ ਅਧੀਨਗੀ ਨਹੀਂ ਮੰਨਦੇ, ਪਰ ਉਹ ਆਪਣੇ ਭਾਵਾਂ ਨੂੰ ਬੋਲ ਕੇ ਦੱਸ ਨਹੀਂ ਸਕਦੇ ।
(ii) ਗ਼ਰੀਬੀ ਤੇ ਦਿਲਗੀਰੀ ।
(iii) ਰੱਬ ਦੇ ਸ਼ੱਕਰ ਅਰਥਾਤ ਰੁੱਖ ਲਗਾਤਾਰ ਖੜ੍ਹੇ ਰਹਿੰਦੇ ਹਨ, ਪਰ ਕਿਸੇ ਦੀ ਅਧੀਨਗੀ ਕਬੂਲ ਨਹੀਂ ਕਰਦੇ ।
(iv) ਅਧੀਨਗੀ, ਗੁਲਾਮੀ !

(ਹ) ਬੰਦੇ ਹੀ ਹੋਣੀ ਨੂੰ ਜਾਣਨ,
ਉਸਦੀ ਹਰ ਇਕ ਨਬਜ਼ ਪਛਾਣਨ ।
ਇਹਨਾਂ ਨੂੰ ਭੁੱਲ ਜਾਏ ਬੰਦਾ,
ਪਰ ਇਹ ਉਸ ਨੂੰ ਜਾਣਦੇ,
ਪਰ ਬੋਲ ਨਾ ਸਕਦੇ ।

ਔਖੇ ਸ਼ਬਦਾਂ ਦੇ ਅਰਥ : ਨਬਜ਼ ਪਛਾਣਨ-ਮਰਜ਼ੀ ਨੂੰ ਜਾਣ ਲੈਣਾ ।

ਪ੍ਰਸ਼ਨ 5.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਰੁੱਖ ਬੰਦੇ ਬਾਰੇ ਕੀ ਕੁੱਝ ਜਾਣਦੇ ਹਨ ?
(iii) ਬੰਦਾ ਕਿਸ ਨੂੰ ਭੁੱਲ ਜਾਂਦਾ ਹੈ ?
(iv) ਕੌਣ ਬੋਲ ਨਹੀਂ ਸਕਦੇ ।
ਉੱਤਰ :
(i) ਕਵੀ ਕਹਿੰਦਾ ਹੈ ਕਿ ਰੁੱਖ ਬੰਦੇ ਦੀ ਹੋਣੀ ਨੂੰ ਜਾਣਦੇ ਹਨ । ਉਹ ਉਸ ਦੀ ਹਰ ਇਕ ਰਚੀ ਨੂੰ ਪਛਾਣਦੇ ਹਨ । ਇਹ ਅਕ੍ਰਿਤਘਣ ਬੰਦਾ ਤਾਂ ਉਨ੍ਹਾਂ ਦੇ ਅਹਿਸਾਨਾਂ ਨੂੰ ਭੁਲਾ ਕੇ ਵੱਢੀ ਜਾਂਦਾ ਹੈ, ਜਿਸ ਕਰਕੇ ਉਹ ਜਾਣਦੇ ਹਨ ਕਿ ਇਸਦਾ ਭਵਿੱਖ ਵਿਚ ਕੀ ਨਤੀਜਾ ਨਿਕਲਣਾ ਹੈ, ਪਰੰਤੂ ਉਹ ਇਹ ਗੱਲ ਬੋਲ ਕੇ ਨਹੀਂ ਦੱਸ ਸਕਦੇ ।
(ii) ਰੁੱਖ ਬੰਦੇ ਦੀ ਹੋਣੀ ਨੂੰ ਜਾਣਦੇ ਹਨ ਤੇ ਉਸਦੀ ਨਬਜ਼ ਨੂੰ ਪੂਰੀ ਤਰ੍ਹਾਂ ਨਹੀਂ ਪਛਾਣਦੇ ਹਨ ।
(iii) ਬੰਦਾ ਰੁੱਖਾਂ ਦੇ ਜ਼ਿੰਦਗੀ ਵਿਚ ਮਹੱਤਵ ਭੁੱਲ ਜਾਂਦਾ ਹੈ ।
(iv) ਰੁੱਖ ।

PSEB 8th Class Punjabi Solutions Chapter 19 ਗੀਤ

(ਕ) ਪੰਛੀ ਝੁਰਮੁਟ ਪਾ ਕੇ ਆਵਣ,
ਇਹਨਾਂ ‘ਤੇ ਚਰਚੋਰ ਪਾਵਣ ।
ਇਹ ਉਹਨਾਂ ਨੂੰ ਮੇਵੇ ਦੇਵਣ,
ਬਿਨਾਂ ‘ਹਸਾਨ ਜਤਾਣ ਦੇ ।
ਪਰ ਬੋਲ ਨਾ ਸਕਦੇ ।

ਔਖੇ ਸ਼ਬਦਾਂ ਦੇ ਅਰਥ : ਚਰਚੋ -ਚਹਿਕਣਾ । ਮੇਵੇ-ਫਲ, ਸੁੱਕੇ ਫਲ । ‘ਹਸਾਨਅਹਿਸਾਨ ।

ਪ੍ਰਸ਼ਨ 6.
(i) ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਪੰਛੀ ਰੁੱਖਾਂ ਉੱਤੇ ਆ ਕੇ ਕੀ ਕਰਦੇ ਹਨ ?
(iii) ਰੁੱਖ ਪੰਛੀਆਂ ਨੂੰ ਕੀ ਦਿੰਦੇ ਹਨ ?
(iv) ਰੁੱਖ ਕੀ ਨਹੀਂ ਜਤਾਉਂਦੇ ?
ਉੱਤਰ :
(i) ਕਵੀ ਕਹਿੰਦਾ ਹੈ ਕਿ ਪੰਛੀ ਝੁਰਮਟ ਪਾ ਕੇ ਰੁੱਖਾਂ ਉੱਤੇ ਬੈਠ ਜਾਂਦੇ ਹਨ ਤੇ ਖ਼ੁਸ਼ੀ ਵਿਚ ਚਹਿਚਹਾਉਂਦੇ ਹਨ । ਰੁੱਖ ਖੁਸ਼ ਹੋ ਕੇ ਉਨ੍ਹਾਂ ਨੂੰ ਮੇਵੇ ਖਾਣ ਲਈ ਦਿੰਦੇ ਹਨ, ਪਰ ਉਹ ਇਹ ਕੁੱਝ ਕਰਦਿਆਂ ਕੋਈ ਅਹਿਸਾਨ ਨਹੀਂ ਜਤਾਉਂਦੇ ।ਉਹ ਚੁੱਪ ਰਹਿ ਕੇ ਹੀ ਆਪਣੀ ਖੁਸ਼ੀ ਨੂੰ ਪ੍ਰਗਟ ਕਰਦੇ ਹਨ, ਕਿਉਂਕਿ ਉਹ ਬੋਲ ਨਹੀਂ ਸਕਦੇ ।
(ii) ਝੁਰਮਟ ਪਾ ਕੇ ਚਹਿਕਦੇ ਹਨ ।
(iii) ਮੇਵੇ (ਮਿੱਠੇ ਫਲ) ।
(iv) ਅਹਿਸਾਨ ।

PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

Punjab State Board PSEB 8th Class Punjabi Book Solutions Chapter 18 ਆਓ ਕਸੌਲੀ ਚੱਲੀਏ Textbook Exercise Questions and Answers.

PSEB Solutions for Class 8 Punjabi Chapter 18 ਆਓ ਕਸੌਲੀ ਚੱਲੀਏ

(i) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :

(i) ‘ਟਿੰਬਰ-ਫੇਲ ਕਿੱਥੇ ਹੈ ?
(ਉ) ਸੋਲਨ
(ਅ) ਪਰਵਾਣੂ
(ਇ) ਸ਼ਿਮਲਾ ॥
ਉੱਤਰ :
ਪਰਵਾਣੂ

(ii) ਚੰਡੀਗੜ੍ਹ ਤੋਂ ਕਸੌਲੀ ਕਿੰਨੇ ਕਿਲੋਮੀਟਰ ਦੂਰ ਹੈ ?
(ਉ) 80
(ਅ) 90.
(ਇ) 100.
ਉੱਤਰ :
80

(iii) ਕਸੌਲੀ ਦਾ ਮੌਸਮ ਕਿਹੋ-ਜਿਹਾ ਹੈ ?
(ੳ) ਗਰਮ
(ਅ) ਬਰਫ਼ੀਲਾ
(ਈ) ਠੰਢਾ ।
ਉੱਤਰ :
ਠੰਢਾ

PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

(iv) ਕਸੌਲੀ ਦੀ ਸਭ ਤੋਂ ਖੂਬਸੂਰਤ ਥਾਂ ਕਿਹੜੀ ਹੈ ?
(ੳ) ਸਨਸੈਂਟ ਪੁਆਇੰਟ
(ਅ) ਮੰਕੀ ਪੁਆਇੰਟ
(ਈ) ਭਗਵਾਨ ਹੰਨੂਮਾਨ ਮੰਦਰ ।
ਉੱਤਰ :
ਮੰਕੀ ਪੁਆਇੰਟ

(v) ਕਸੌਲੀ ਦਾ ਮਾਹੌਲ ਕਿਹੋ-ਜਿਹਾ ਹੈ ?
(ਉ) ਰੌਲੇ-ਰੱਪੇ ਵਾਲਾ
(ਅ) ਪ੍ਰਦੂਸ਼ਣ ਵਾਲਾ
(ਇ) ਸ਼ਾਂਤ ਅਤੇ ਪ੍ਰਦੂਸ਼ਣ ਰਹਿਤ ।
ਉੱਤਰ :
ਸ਼ਾਂਤ ਤੇ ਪ੍ਰਦੂਸ਼ਣ-ਰਹਿਤ

(ii) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੰਡੀਗੜ੍ਹ ਤੋਂ ਕਸੌਲੀ ਪਹੁੰਚਣ ਲਈ ਲਗਪਗ ਕਿੰਨੇ ਘੰਟੇ ਲੱਗਦੇ ਹਨ ?
ਉੱਤਰ :
ਦੋ ਘੰਟੇ !

ਪ੍ਰਸ਼ਨ 2.
ਜਾਂਬਲੀ ਕਿਨ੍ਹਾਂ ਚੀਜ਼ਾਂ ਲਈ ਪ੍ਰਸਿੱਧ ਹੈ ?
ਉੱਤਰ :
ਜੂਸ ਤੇ ਅਚਾਰ ਲਈ ।

ਪ੍ਰਸ਼ਨ 3.
ਕਸੌਲੀ ਦੀਆਂ ਸੜਕਾਂ ਕਿਹੋ-ਜਿਹੀਆਂ ਹਨ ?
ਉੱਤਰ :
ਉੱਚੀਆਂ-ਨੀਵੀਆਂ ।

PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

ਪ੍ਰਸ਼ਨ 4.
ਕਸੌਲੀ ਦਾ ਸਭ ਤੋਂ ਵੱਧ ਖ਼ੂਬਸੂਰਤ ਸਥਾਨ ਕਿਹੜਾ ਹੈ ?
ਉੱਤਰ :
ਮੰਕੀ ਪੁਆਇੰਟ !

ਪ੍ਰਸ਼ਨ 5.
ਕਸੌਲੀ ਵਿਖੇ ਕਿਹੜੇ ਟੀਕੇ ਤਿਆਰ ਕੀਤੇ ਜਾਂਦੇ ਹਨ ?
ਉੱਤਰ :
ਹਲਕੇ ਕੁੱਤੇ ਦੇ ਕੱਟਣ ਦੇ ।

(iii) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੰਡੀਗੜ੍ਹ ਤੋਂ ਕਸੌਲੀ ਕਿਵੇਂ ਪਹੁੰਚਿਆ ਜਾ ਸਕਦਾ ਹੈ ?
ਉੱਤਰ :
ਚੰਡੀਗੜ੍ਹ ਤੋਂ ਕਸੌਲੀ ਬੱਸ, ਮੋਟਰ ਸਾਈਕਲ ਜਾਂ ਕਾਰ ਵਿਚ ਪਹੁੰਚਿਆ ਜਾ ਸਕਦਾ ਹੈ ।

ਪ੍ਰਸ਼ਨ 2.
ਕਸੌਲੀ ਦੇ ਬਜ਼ਾਰ ਦਾ ਦ੍ਰਿਸ਼-ਚਿਤਰਨ ਕਰੋ ।
ਉੱਤਰ :
ਕਸੌਲੀ ਦਾ ਬਜ਼ਾਰ ਛੋਟਾ, ਪਰ ਖ਼ੂਬਸੂਰਤ ਹੈ । ਇੱਥੇ ਲੋੜ ਦੀ ਹਰ ਚੀਜ਼ ਮਿਲ ਜਾਂਦੀ ਹੈ । ਗਰਮ ਗਰਮ ਚਾਹ, ਗਰਮ-ਗਰਮ ਗੁਲਾਬ ਜਾਮਣਾਂ, ਨਿੱਕੀਆਂ-ਨਿੱਕੀਆਂ ਗਰਮ ਜਲੇਬੀਆਂ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣਦੀਆਂ ਹਨ । ਹੋਟਲਾਂ ਤੋਂ ਇਲਾਵਾਂ ਇੱਥੇ ਗੈਸਟ ਹਾਊਸ ਵੀ ਹਨ ।

ਪ੍ਰਸ਼ਨ 3.
ਕਸੌਲੀ ਦੀ ਸੈਰ ਲਈ ਕਿਹੋ-ਜਿਹਾ ਮੌਸਮ ਢੁੱਕਵਾਂ ਹੈ ?
ਉੱਤਰ :
ਕਸੌਲੀ ਦੀ ਸੈਰ ਲਈ ਬਦਲਵਾਈ ਤੇ ਕਿਣਮਿਣ ਵਾਲਾ ਮੌਸਮ ਢੁੱਕਵਾਂ ਹੁੰਦਾ ਹੈ, ਕਿਉਂਕਿ ਇਸ ਸਮੇਂ ਬਦਲਾਂ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ ।

PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

ਪ੍ਰਸ਼ਨ 4.
ਕਸੌਲੀ ਦੀਆਂ ਪਹਾੜੀਆਂ ਤੋਂ ਚੰਡੀਗੜ੍ਹ ਦੀ ਸੁਖਨਾ ਝੀਲ ਕਿਹੋ-ਜਿਹੀ ਦਿਸਦੀ ਹੈ ?
ਉੱਤਰ :
ਕਸੌਲੀ ਦੀਆਂ ਪਹਾੜੀਆਂ ਤੋਂ ਚੰਡੀਗੜ੍ਹ ਦੀ ਸੁਖਨਾ ਝੀਲ ਇਸ ਤਰ੍ਹਾਂ ਦਿਖਾਈ ਦਿੰਦੀ ਹੈ, ਜਿਵੇਂ ਕਿਸੇ ਨੇ ਕਾਂਸੀ ਦੀ ਥਾਲੀ ਵਿਚ ਪਾਣੀ ਪਾ ਕੇ ਧੁੱਪੇ ਰੱਖਿਆ ਹੋਵੇ ।

ਪ੍ਰਸ਼ਨ 5.
ਕਸੌਲੀ ਦਾ ਸਭ ਤੋਂ ਵੱਧ ਖੂਬਸੂਰਤ ਸਥਾਨ ਕਿਹੜਾ ਹੈ ? ਵਰਣਨ ਕਰੋ ।
ਉੱਤਰ :
ਕਸੌਲੀ ਦਾ ਸਭ ਤੋਂ ਖੂਬਸੂਰਤ ਸਥਾਨ ਮੰਕੀ ਪੁਆਇੰਟ ਹੈ, ਜੋ ਕਿ ਭਗਵਾਨ ਹਨੂੰਮਾਨ ਨਾਲ ਸੰਬੰਧਿਤ ਉੱਚੀ ਪਹਾੜੀ ਉੱਤੇ ਬਣੇ ਖੂਬਸੂਰਤ ਮੰਦਰ ਕਰ ਕੇ ਪ੍ਰਸਿੱਧ ਹੈ । ਇਹ ਸਾਰਾ ਖੇਤਰ ਏਅਰ ਫੋਰਸ ਦੇ ਅਧੀਨ ਹੋਣ ਕਰਕੇ ਬਹੁਤ ਸਾਫ਼-ਸੁਥਰਾ ਹੈ । ਮੰਦਰ ਦੇ ਕੋਲ ਇਕ ਹੈਲੀਪੈਡ ਵੀ ਹੈ । ਇੱਥੇ ਜਾਣ ਲਈ ਪਾਸ ਮਿਲਦੇ ਹਨ ਤੇ ਕੈਮਰਾ ਜਾਂ ਮੋਬਾਈਲ ਨਾਲ ਲਿਜਾਣ ਦੀ ਮਨਾਹੀ ਹੈ ।

(iv) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਰਮਣੀਕ, ਗਹਿਮਾ-ਗਹਿਮੀ, ਢਾਬਾ, ਅਕਸਰ, ਪ੍ਰਦੂਸ਼ਣ, ਸੈਲਾਨੀ ।
ਉੱਤਰ :
1. ਰਮਣੀਕ (ਮੋਹ ਲੈਣ ਵਾਲਾ) – ਕਸੌਲੀ ਇਕ ਰਮਣੀਕ ਥਾਂ ਹੈ ।
2. ਗਹਿਮਾ-ਗਹਿਮੀ (ਰੌਣਕ, ਚਹਿਲ-ਪਹਿਲ) – ਅੱਜ ਤਿਉਹਾਰ ਕਰਕੇ ਬਜ਼ਾਰਾਂ ਵਿਚ ਬੜੀ ਗਹਿਮਾ-ਗਹਿਮੀ ਹੈ ।
3. ਢਾਬਾ (ਦੇਸੀ ਹੋਟਲ) – ਇਸ ਢਾਬੇ ਉੱਤੇ ਟਰੱਕਾਂ ਵਾਲੇ ਰੋਟੀ ਖਾਂਦੇ ਹਨ ।
4. ਅਕਸਰ (ਆਮ ਕਰਕੇ) – ਅਸੀਂ ਅਕਸਰ ਸ਼ਿਮਲੇ ਜਾਂਦੇ ਰਹਿੰਦੇ ਹਾਂ ।
5. ਪ੍ਰਦੂਸ਼ਣ (ਪਲੀਤਣ, ਗੰਦਗੀ) – ਪ੍ਰਦੂਸ਼ਣ ਨੇ ਸਾਰਾ ਵਾਤਾਵਰਨ ਪਲੀਤ ਕਰ ਦਿੱਤਾ ਹੈ ।
6. ਸੈਲਾਨੀ (ਯਾਤਰੀ) – ਗਰਮੀਆਂ ਵਿਚ ਸੈਲਾਨੀ ਪਹਾੜਾਂ ਉੱਤੇ ਜਾਂਦੇ ਹਨ ।

PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ :
(ਪਰਵਾਣੂ, ਹਿਮਾਚਲ ਪ੍ਰਦੇਸ਼, ਪਾਸ, ਕਸੌਲੀ, ਖੁਮਾਰੀ, ਗੈਸਟ ਹਾਊਸ)

(ਓ) …………… ਦਾ ਖੂਬਸੂਰਤ ਤੇ ਰਮਣੀਕ ਸਥਾਨ ਹੈ-ਕਸੌਲੀ ।
(ਅ) ਜ਼ੀਰਕਪੁਰ ਤੋਂ ਚੱਲ ਕੇ ……………. ਪਹੁੰਚਦੇ ਹਾਂ ।
(ਈ) ਹੋਟਲਾਂ ਤੋਂ ਇਲਾਵਾ ਇੱਥੇ ਰਹਿਣ ਲਈ ………….. ਵੀ ਮੌਜੂਦ ਹਨ ।
(ਸ) ਸੁਣਿਆ ਹੈ ਕਿ ਕਦੇ …………… ਵਿਚ ਵੀ ਬਰਫ਼ ਪਿਆ ਕਰਦੀ ਸੀ ।
(ਹ) ਉੱਚੀਆਂ-ਨੀਵੀਆਂ ਸੜਕਾਂ ‘ਤੇ ਤੁਰਦਿਆਂ ਅਜੀਬ ਜਿਹੀ …………. ਦਾ ਅਹਿਸਾਸ ਹੁੰਦਾ ਹੈ ।
(ਕ) ਮੰਦਰ ਤਕ ਜਾਣ ਲਈ …………… ਜਾਰੀ ਕੀਤੇ ਜਾਂਦੇ ਹਨ ।
ਉੱਤਰ :
(ਉ) ਹਿਮਾਚਲ ਪ੍ਰਦੇਸ਼ ਦਾ ਖੂਬਸੂਰਤ ਤੇ ਰਮਣੀਕ ਸਥਾਨ ਹੈ-ਕਸੌਲੀ ।
(ਅ) ਜ਼ੀਰਕਪੁਰ ਤੋਂ ਚੱਲ ਕੇ ਪਰਵਾਣੂ ਪਹੁੰਚਦੇ ਹਾਂ ।
(ਇ) ਹੋਟਲਾਂ ਤੋਂ ਇਲਾਵਾ ਇੱਥੇ ਰਹਿਣ ਲਈ ਗੈਸਟ ਹਾਊਸ ਵੀ ਮੌਜੂਦ ਹਨ ।
(ਸ) ਸੁਣਿਆ ਹੈ ਕਿ ਕਦੇ ਕਸੌਲੀ ਵਿਚ ਵੀ ਬਰਫ਼ ਪਿਆ ਕਰਦੀ ਸੀ ।
(ਹ) ਉੱਚੀਆਂ-ਨੀਵੀਆਂ ਸੜਕਾਂ ‘ਤੇ ਤੁਰਦਿਆਂ ਅਜੀਬ ਜਿਹੀ ਖੁਮਾਰੀ ਦਾ ਅਹਿਸਾਸ ਹੁੰਦਾ ਹੈ ।
(ਕ) ਮੰਦਰ ਤਕ ਜਾਣ ਲਈ ਪਾਸ ਜਾਰੀ ਕੀਤੇ ਜਾਂਦੇ ਹਨ ।

ਪ੍ਰਸ਼ਨ 3.
ਵਿਰੋਧੀ ਸ਼ਬਦ ਲਿਖੋ :ਮਹਿੰਗਾ, ਠੰਢਾ, ਉੱਚੀਆਂ, ਵਧੀਆ, ਬਹੁਤੇ ।
ਉੱਤਰ :
ਵਿਰੋਧੀ ਸ਼ਬਦ
ਮਹਿੰਗਾ – ਸਸਤਾ
ਠੰਢਾ – ਗਰਮ
ਉੱਚੀਆਂ – ਨੀਵੀਂਆਂ
ਵਧੀਆ – ਘਟੀਆ
ਬਹੁਤੇ -ਥੋੜੇ ।

ਪ੍ਰਸ਼ਨ 4.
ਵਚਨ ਬਦਲੋ :
ਦੁਕਾਨ, ਸੈਲਾਨੀ, ਕਸਬਾ, ਇਮਾਰਤ, ਕੈਮਰਾ, ਤੋਹਫਾ ।
ਉੱਤਰ :
ਵਚਨ ਬਦਲੀ
ਦੁਕਾਨ – ਦੁਕਾਨਾਂ
ਸੈਲਾਨੀ – ਸੈਲਾਨੀ/ਸੈਲਾਨੀਆਂ
ਕਸਬਾ – ਕਸਬਾ/ਕਸਬਿਆਂ
ਇਮਾਰਤ – ਇਮਾਰਤਾਂ
ਕੈਮਰਾ – ਕੈਮਰੇ/ਕੈਮਰਿਆਂ
ਤੋਹਫ਼ਾ – ਤੋਹਫ਼ਾ/ਤੋਹਫ਼ਿਆ ।

PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

ਪ੍ਰਸ਼ਨ 5.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮੌਸਮ – मौसम – Weather
ਸਫ਼ਰ – ………… – ……………..
ਪੈਦਲ – ………… – ……………..
ਪ੍ਰਕਿਰਤਿਕ – ………… – ……………..
ਖੇਤਰ – ………… – ……………..
ਚਰਚ – ………… – ……………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮੌਸਮ – मौसम – Weather
ਸਫ਼ਰ – यात्रा – Journey
ਪੈਦਲ – पैदल – On foot
ਪ੍ਰਕਿਰਤਿਕ – प्राकृतिक – Natural
ਖੇਤਰ – क्षेत्र – Area
ਚਰਚ – चर्च – Church

ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :

(ੳ) ਕਸੌਲੀ ਦਾ ਮੌਸਮ ਅਕਸਰ ਠੰਢਾ ਰਹਿੰਦਾ ਹੈ । (ਨਾਂਵ ਚੁਣੋ)
(ਅ) ਹਿਮਾਚਲ ਪ੍ਰਦੇਸ਼ ਦਾ ਖੂਬਸੂਰਤ ਤੇ ਰਮਣੀਕ ਸਥਾਨ ਹੈ-ਕਸੌਲੀ । (ਵਿਸ਼ੇਸ਼ਣ ਚੁਣੋ)
(ੲ) ਇੱਥੋਂ ਹੀ ਸਾਨੂੰ ਕੁਦਰਤੀ ਨਜ਼ਾਰਿਆਂ ਦੇ ਦਰਸ਼ਨ ਸ਼ੁਰੂ ਹੋ ਜਾਂਦੇ ਹਨ । (ਪੜਨਾਂਵ ਚੁਣੋ)
(ਸ) ਇਹ ਕਸੌਲੀ ਦਾ ਸਭ ਤੋਂ ਖੂਬਸੂਰਤ ਖੇਤਰ ਮੰਨਿਆ ਜਾਂਦਾ ਹੈ । (ਕਿਰਿਆ ਚੁਣੋ)
ਉੱਤਰ :
(ੳ) ਕਸੌਲੀ, ਮੌਸਮ ।
(ਅ) ਖ਼ੂਬਸੂਰਤ, ਰਮਣੀਕ ॥
(ਇ) ਸਾਨੂੰ ।
(ਸ) ਮੰਨਿਆ ਜਾਂਦਾ ਹੈ ।

PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ

I. ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ

ਹਿਮਾਚਲ ਪ੍ਰਦੇਸ਼ ਦਾ ਖੂਬਸੂਰਤ ਤੇ ਰਮਣੀਕ ਸ਼ਹਿਰ ਹੈ-ਕਸੌਲੀ । ਇਹ ਚੰਡੀਗੜ੍ਹ ਤੋਂ ਲਗ-ਪਗ ਅੱਸੀ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ । ਜਿੱਥੇ ਦੋ ਕੁ ਘੰਟਿਆਂ ਦਾ ਸਫ਼ਰ ਤੈਅ ਕਰ ਕੇ ਬੜੀ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ । ਕਸੌਲੀ ਜਾਣ ਲਈ ਚੰਡੀਗੜ੍ਹ ਬੱਸਸਟੈਂਡ ਤੋਂ ਬੱਸਾਂ ਚੱਲਦੀਆਂ ਰਹਿੰਦੀਆਂ ਹਨ । ਇਸ ਤੋਂ ਇਲਾਵਾ ਮੋਟਰ-ਸਾਈਕਲ ਅਤੇ ਆਪਣੀ ਨਿੱਜੀ ਕਾਰ ‘ਤੇ ਵੀ ਇਹ ਸਫ਼ਰ ਬੜਾ ਮਨੋਰੰਜਕ ਹੋ ਨਿੱਬੜਦਾ ਹੈ । ਜ਼ੀਰਕਪੁਰ ਤੋਂ ਚੱਲ ਕੇ ਅਸੀਂ ਟਿੰਬਰ-ਟਰੇਲ (ਪਰਵਾਣੂ ਪਹੁੰਚਦੇ ਹਾਂ । ਇੱਥੇ ਵੀ ਕਾਫ਼ੀ ਗਹਿਮਾ-ਗਹਿਮੀ ਹੁੰਦੀ ਹੈ । ਪਰੰਤੁ ਇਹ ਝੂਟਾ ਕਾਫ਼ੀ ਮਹਿੰਗਾ ਹੋਣ ਕਰਕੇ ਬਹੁਤ ਘੱਟ ਸੈਲਾਨੀ ਇੱਥੇ ਰੁਕਦੇ ਹਨ । ਇੱਥੋਂ ਹੀ ਸਾਨੂੰ ਕੁਦਰਤੀ ਨਜ਼ਾਰਿਆਂ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ ।

ਮੋੜ ਮੁੜਦਿਆਂ ਹੀ ਕਸੌਲੀ ਦੀਆਂ ਪਹਾੜੀਆਂ ਅਤੇ ਟਾਵਰ ਦਿਖਾਈ ਦੇਣ ਲੱਗ ਪੈਂਦੇ ਹਨ । ਪਰਵਾਣੁ ਲੰਘਦਿਆਂ ਹੀ ਜਾਬਲੀ ਵਿੱਚ ਪ੍ਰਵੇਸ਼ ਕਰਦੇ ਹਾਂ । ਜਾਬਲੀ ਵਿਖੇ ਜੂਸ ਅਤੇ ਅਚਾਰ ਦੀਆਂ ਅਨੇਕਾਂ ਦੁਕਾਨਾਂ ਸੈਲਾਨੀਆਂ ਦਾ ਰਾਹ ਰੋਕਦੀਆਂ ਹਨ । ਜਾਬਲੀ ਲੰਘਦਿਆਂ ਹੀ ਧਰਮਪੁਰ ਦੇ ਮੀਲ-ਪੱਥਰ ਦਿਖਾਈ ਦੇਣ ਲੱਗ ਪੈਂਦੇ ਹਨ । ਰਸਤੇ ਵਿੱਚ ਬਾਂਦਰਾਂ ਦੇ ਝੁੰਡ ਦਿਖਾਈ ਦੇਣ ਲਗਦੇ ਹਨ । ਧਰਮਪੁਰ ਤੋਂ ਪੰਜ ਕਿਲੋਮੀਟਰ ਪਹਿਲਾਂ ਹੀ ਸ਼ਿਮਲਾ ਹਾਈ-ਵੇਅ ‘ਤੇ ਜਾਂਦਿਆਂ ਚੌਕ ਤੋਂ ਖੱਬੇ ਹੱਥ ਲਿੰਕ-ਰੋਡ ਕਸੌਲੀ ਲਈ ਮੁੜ ਜਾਂਦੀ ਹੈ । ਲਿੰਕ-ਰੋਡ ਮੁੜਦਿਆਂ ਹੀ ਉੱਚੀਆਂ ਪਹਾੜੀਆਂ ਅਤੇ ਕੁਦਰਤੀ ਨਜ਼ਾਰਿਆਂ ਦੇ ਦਰਸ਼ਨ ਹੋਣ ਲਗਦੇ ਹਨ । ਹਰ ਮੋੜ ਤੇ ਰੁਕਣ ਨੂੰ ਦਿਲ ਕਰਦਾ ਹੈ । ਮਨਮੋਹਕ ਦ੍ਰਿਸ਼ਾਂ ਨੂੰ ਮਾਣਦਿਆਂ ਪਤਾ ਹੀ ਨਹੀਂ ਲਗਦਾ ਤੁਸੀਂ ਕਦੋਂ ਕਸੌਲੀ ਪਹੁੰਚ ਜਾਂਦੇ ਹੋ । ਸੰਘਣੇ-ਸੰਘਣੇ ਦਰਖ਼ਤਾਂ ਵਿੱਚ ਵੱਸਿਆ ਛੋਟਾ ਜਿਹਾ ਸੁੰਦਰ ਸ਼ਹਿਰ ਕਸੌਲੀ ਸਭ ਲਈ ਖਿੱਚ ਦਾ ਕੇਂਦਰ ਬ ਰਹਿੰਦਾ ਹੈ । ਕਸੌਲੀ ਵਿੱਚ ਪ੍ਰਵੇਸ਼ ਕਰਦਿਆਂ ਦਾਖ਼ਲਾ-ਪਰਚੀ ਲੈ ਕੇ ਅੱਗੇ ਤੁਰਦਿਆਂ ਤੁਮ ਕੇ ਜਿਹੇ ਬੜੇ ਹੀ ਖੂਬਸੂਰਤ ਬਜ਼ਾਰ ਵਿੱਚ ਪ੍ਰਵੇਸ਼ ਕਰਦੇ ਹੋ, ਜਿੱਥੇ ਲੋੜ ਦੀ ਹਰ ਵਸਤੁ ਖ਼ਰੀਦੈ : ਡਾ ਸਕਦੀ ਹੈ । ਨਾਲ ਹੀ ਖਾਣਪੀਣ ਲਈ ਵਧੀਆ ਤੇ ਸਸਤੇ ਢਾਬੇ ਵੀ ਨਜ਼ਰ ਆਉਂਦੇ ਹਨ । ਗਰਮ-ਗਰਮ ਚਾਹ, ਗਰਮਗਰਮ ਗੁਲਾਬ-ਜਾਮਣਾਂ, ਨਿੱਕੀਆਂ-ਨਿੱਕੀਆਂ ਗਰਮ ਜਲੇਬੀਆਂ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣੇ ਰਹਿੰਦੇ ਹਨ । ਹੋਟਲਾਂ ਤੋਂ ਇਲਾਵਾ ਰਹਿਣ ਲਈ ਇੱਥੇ ਕਈ ਸਟ-ਹਾਉਸ ਵੀ ਮੌਜੂਦ ਹਨ ।

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
(ਉ) ਸਮੇਂ ਸਮੇਂ ਦੀ ਗੱਲ
(ਅ) ਕਬੱਡੀ ਦੀ ਖੇਡ
(ਈ) ਆਓ ਕਸੌਲੀ ਚਲੀਏ
(ਸ) ਘਰ ਦਾ ਜਿੰਦਰਾ ।
ਉੱਤਰ :
ਆਓ ਕਸੌਲੀ ਚਲੀਏ ।

ਪ੍ਰਸ਼ਨ 2.
ਹਿਮਾਚਲ ਦਾ ਕਿਹੜਾ ਸ਼ਹਿਰ ਖੂਬਸੂਰਤ ਤੇ ਰਮਣੀਕ ਹੈ ?
(ਉ) ਸ਼ਿਮਲਾ
(ਅ) ਕਸੌਲੀ
(ਈ) ਕਾਲਕਾ
(ਸ) ਕੁੱਲੂ ।
ਉੱਤਰ :
ਕਸੌਲੀ ।

PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

ਪ੍ਰਸ਼ਨ 3.
ਚੰਡੀਗੜ੍ਹ ਤੋਂ ਕਸੌਲੀ ਕਿੰਨੀ ਦੂਰ ਹੈ ?
(ਉ) 100 ਕਿਲੋਮੀਟਰ
(ਅ) 80 ਕਿਲੋਮੀਟਰ
(ਇ) 30 ਕਿਲੋਮੀਟਰ
(ਸ) 20 ਕਿਲੋਮੀਟਰ ॥
ਉੱਤਰ :
80 ਕਿਲੋਮੀਟਰ ॥

ਪ੍ਰਸ਼ਨ 4.
ਕਿਹੜੀ ਚੀਜ਼ ਦਾ ਝੂਟਾ ਕਾਫ਼ੀ ਮਹਿੰਗੀ ਹੈ ?
(ਉ) ਕਾਰ
(ਅ) ਟੈਕਸੀ
(ਈ) ਹੈਲੀਕਾਪਟਰ
(ਸ) ਟਿੰਬਰ-ਲ਼ ।
ਉੱਤਰ :
ਟਿੰਬਰ-ਟ੍ਰੇਲ ।

ਪ੍ਰਸ਼ਨ 5.
ਟਿੰਬਰ-ਫੇਲ ਕਿੱਥੇ ਹੈ ?
(ਉ) ਕਾਲਕਾ
(ਅ) ਜ਼ੀਰਕਪੁਰ
(ਈ) ਕਸੌਲੀ
(ਸ) ਪਰਵਾਣੂ ।
ਉੱਤਰ :
ਪਰਵਾਣੂ ।

ਪ੍ਰਸ਼ਨ 6.
ਜਾਂਬਲੀ ਵਿੱਚ ਕਿਹੜੀਆਂ ਦੁਕਾਨਾਂ ਸੈਲਾਨੀਆਂ ਦਾ ਰਾਹ ਰੋਕਦੀਆਂ ਹਨ ?
(ਉ) ਜੂਸ ਤੇ ਅਚਾਰ
(ਅ) ਜਲੇਬੀਆਂ
(ਇ) ਪਕੌੜਿਆਂ
(ਸ) ਕੁਲਚੇ-ਛੋਲੇ ॥
ਉੱਤਰ :
ਜੂਸ ਤੇ ਅਚਾਰ ।

PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

ਪ੍ਰਸ਼ਨ 7.
ਕਾਬਲੀ ਤੋਂ ਧਰਮਪੁਰ ਦੇ ਰਸਤੇ ਵਿੱਚ ਕਾਹਦੇ ਝੁੰਡ ਦਿਖਾਈ ਦਿੰਦੇ ਹਨ ?
(ਉ) ਰਿੱਛਾਂ ਦੇ
(ਅ) ਬਿੱਲੀਆਂ ਦੇ
(ਈ) ਲੰਗੂਰਾਂ ਦੇ
(ਸ) ਬਾਂਦਰਾਂ ਦੇ ।
ਉੱਤਰ :
ਬਾਂਦਰਾਂ ਦੇ ।

ਪ੍ਰਸ਼ਨ 8.
ਕਸੌਲੀ ਦਾ ਬਜ਼ਾਰ ਕਿਹੋ ਜਿਹਾ ਹੈ ?
(ਉ) ਵੱਡਾ ਤੇ ਵਿਸ਼ਾਲ
(ਅ) ਭੀੜਾ
(ਈ) ਵਿੰਗਾ-ਟੇਢਾ
(ਸ) ਨਿੱਕਾ ਪਰ ਖੂਬਸੂਰਤ ।
ਉੱਤਰ :
ਨਿੱਕਾ ਪਰ ਖੂਬਸੂਰਤ ।

ਪ੍ਰਸ਼ਨ 9.
ਕਸੌਲੀ ਵਿੱਚ ਹੋਟਲਾਂ ‘ਤੋਂ ਇਲਾਵਾ ਸੈਲਾਨੀਆਂ ਦੇ ਰਹਿਣ ਲਈ ਹੋਰ ਕੀ ਹੈ ?
(ਉ) ਸਰਾਵਾਂ
(ਅ) ਰੈੱਸਟ ਹਾਊਸ
(ਈ) ਰੈੱਸਟ ਹਾਊਸ
(ਸ) ਧਰਮਸ਼ਾਲਾ ।
ਉੱਤਰ :
ਗੈਂਸਟ ਹਾਊਸ ।

II. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ।

ਕਸੌਲੀ ਦਾ ਸਭ ਤੋਂ ਖੂਬਸੂਰਤ ਤੇ ਖਿੱਚ ਭਰਪੂਰ ਕੇਂਦਰ ‘ਮਾਂਕੀ-ਪੁਆਇੰਟ ਹੈ, ਜੋ ਕਿ ਭਗਵਾਨ ਹਨੂੰਮਾਨ ਜੀ ਨਾਲ ਸੰਬੰਧਿਤ ਉੱਚੀ ਪਹਾੜੀ ‘ਤੇ ਬਣੇ ਨਿੱਕੇ ਜਿਹੇ ਬੜੇ ਹੀ ਖੂਬਸੂਰਤ ਮੰਦਰ ਕਰਕੇ ਪ੍ਰਸਿੱਧ ਹੈ । ਇਹ ਸਾਰਾ ਖੇਤਰ ਏਅਰ-ਫੋਰਸ ਦੇ ਅਧਿਕਾਰ-ਖੇਤਰ ਵਿੱਚ ਹੋਣ ਕਰਕੇ ਕਾਫ਼ੀ ਸਾਫ਼-ਸੁਥਰਾ ਹੈ । ਇਸ ਖੇਤਰ ਵਿੱਚ ਕੈਮਰਾ, ਮੋਬਾਈਲ ਫ਼ੋਨ ਲਿਜਾਣ ਦੀ ਸਖ਼ਤ ਮਨਾਹੀ ਹੈ । ਮੰਦਰ ਤੱਕ ਜਾਣ ਲਈ ਪਾਸ ਜਾਰੀ ਕੀਤੇ ਜਾਂਦੇ ਹਨ । ਮੰਦਰ ਦੇ ਨਾਲ ਹੀ ਹੈਲੀਪੈਡ ਵੀ ਬਣਾਇਆ ਗਿਆ ਹੈ । ਮੰਕੀ-ਪੁਆਇੰਟ ਦਾ ਇਹ ਖੇਤਰ ਕਸੌਲੀ ਦਾ ਸਭ ਤੋਂ ਖੂਬਸੂਰਤ ਖੇਤਰ ਮੰਨਿਆ ਜਾਂਦਾ ਹੈ ।

ਇਸ ਤੋਂ ਇਲਾਵਾ ਸਨ-ਸੈਂਟ ਪੁਆਇੰਟ ਜਿੱਥੇ ਖੜ੍ਹ ਕੇ ਪ੍ਰਕਿਰਤਿਕ ਨਜ਼ਾਰਿਆਂ ਦਾ ਅਨੰਦ ਮਾਣਦਿਆਂ ਤੁਸੀਂ ਚੰਡੀਗੜ੍ਹ, ਕਾਲਕਾ ਅਤੇ ਪਿੰਜੌਰ ਤੱਕ ਦੇ ਦਰਸ਼ਨ ਕਰ ਸਕਦੇ ਹੋ । ਇੱਥੋਂ ਛਿਪਦੇ ਸੂਰਜ ਦਾ ਨਜ਼ਾਰਾ ਵੀ ਦੇਖਣ ਵਾਲਾ ਹੁੰਦਾ ਹੈ । ਸਨਸੈਂਟ ਪੁਆਇੰਟ ਤੋਂ ਮੁੜਦਿਆਂ ਰਾਹ ਵਿੱਚ ਕਸੌਲੀ ਦਾ ਹਸਪਤਾਲ ਹੈ, ਜਿੱਥੇ ਹਲਕੇ ਕੁੱਤੇ ਦੇ ਕੱਟਣ ਦੇ ਇਲਾਜ ਲਈ ਟੀਕੇ ਤਿਆਰ ਕੀਤੇ ਜਾਂਦੇ ਹਨ । ਕਸੌਲੀ ਦਾ ਮਾਹੌਲ ਬੜਾ ਹੀ ਸ਼ਾਂਤ ਅਤੇ ਪ੍ਰਦੂਸ਼ਣ ਰਹਿਤ ਹੋਣ ਕਰਕੇ ਪੜ੍ਹਾਈ-ਲਿਖਾਈ ਲਈ ਬੜਾ ਹੀ ਵਧੀਆ ਮੰਨਿਆ ਜਾਂਦਾ ਹੈ । ਇਹੋ ਕਾਰਨ ਹੈ ਕਿ ਵਿਸ਼ਵ ਪੱਧਰ ਦੇ ਕਈ ਵਧੀਆ ਸਕੂਲ ਕਸੌਲੀ ਵਿਖੇ ਮੌਜੂਦ ਹਨ । ਕਈ ਵੱਡੇ-ਵੱਡੇ ਐਕਟਰ, ਲੇਖਕ ਅਤੇ ਰਾਜਨੇਤਾ ਕਸੌਲੀ ਵਿਖੇ ਹੀ ਪੜ੍ਹਦੇ ਰਹੇ ਹਨ । ਲੇਖਕ ਖ਼ੁਸ਼ਵੰਤ ਸਿੰਘ ਨੇ ਵੀ ਆਪਣਾ ਕਾਫ਼ੀ ਸਮਾਂ ਕਸੌਲੀ ਵਿਖੇ ਹੀ ਗੁਜ਼ਾਰਿਆ ਸੀ । ਕਸੌਲੀ ਕਲੱਬ ਵਿੱਚ ਉਨ੍ਹਾਂ ਵਲੋਂ ਹਰ ਸਾਲ ਪੁਸਤਕ-ਮੇਲਾ ਕਰਵਾਇਆ ਜਾਂਦਾ ਹੈ । ਮੰਕੀ-ਪੁਆਇੰਟ ਤੋਂ ਮੁੜਦਿਆਂ ਬਜ਼ਾਰ ਵਿੱਚ ਪ੍ਰਵੇਸ਼ ਕਰਦਿਆਂ ਹੀ ਸੱਜੇ ਹੱਥ ਚਰਚ ਨਜ਼ਰੀ ਪੈਂਦਾ ਹੈ, ਜੋ ਲਗਪਗ 1853 ਵਿੱਚ ਬਣਿਆ ਬਹੁਤ ਹੀ ਖੂਬਸੂਰਤ ਚਰਚ ਹੈ । ਇੱਥੇ ਚਾਰੇ ਪਾਸੇ ਬਹੁਤ ਹੀ ਸ਼ਾਂਤ ਮਾਹੌਲ ਹੈ । ਉੱਚੇ-ਲੰਮੇ ਚੀੜ ਦੇ ਦਰਖ਼ਤਾਂ ਦੀ ਸੰਘਣੀ ਛਾਂ ਹੇਠਾਂ ਠੰਢ ਮਹਿਸੂਸ ਹੋਣ ਲਗਦੀ ਹੈ । ਭਾਵੇਂ ਜ਼ਿਆਦਾ ਸੈਲਾਨੀ ਸ਼ਿਮਲੇ ਵਲ ਨੂੰ ਖਿੱਚੇ ਜਾਂਦੇ ਹਨ, ਪਰੰਤੁ ਸ਼ਾਂਤੀ ਲੱਭਣ ਵਾਲੇ ਬਹੁਤੇ ਲੋਕ ਕਸੌਲੀ ਨੂੰ ਹੀ ਤਰਜੀਹ ਦਿੰਦੇ ਹਨ । ਕਸੌਲੀ ਵਿਖੇ ਗੁਜ਼ਾਰਿਆ ਇੱਕ ਦਿਨ ਤੁਹਾਨੂੰ ਤਰੋ-ਤਾਜ਼ਾ ਕਰ ਦਿੰਦਾ ਹੈ । ਕਸੌਲੀ ਸਾਡੇ ਲਈ ਕੁਦਰਤ ਦਾ ਬਖ਼ਸ਼ਿਆ ਇੱਕ ਬਹੁਤ ਹੀ ਖੂਬਸੂਰਤ ਤੋਹਫ਼ਾ ਹੈ ।

ਪ੍ਰਸ਼ਨ 1.
ਕਸੌਲੀ ਦੀ ਸਭ ਤੋਂ ਖੂਬਸੂਰਤ ਤੇ ਖਿੱਚ ਭਰਪੂਰ ਥਾਂ ਕਿਹੜੀ ਹੈ ?
(ਉ) ਬੱਸ ਅੱਡਾ
(ਅ) ਚਰਚ
(ਈ) ਮੰਦਰ
(ਸ) ਮੰਕੀ ਪੁਆਇੰਟ ।
ਉੱਤਰ :
ਮੰਕੀ ਪੁਆਇੰਟ ।

PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

ਪ੍ਰਸ਼ਨ 2.
ਮੰਕੀ ਪੁਆਇੰਟ ਵਿਖੇ ਕਿਸ ਨਾਲ ਸੰਬੰਧਿਤ ਮੰਦਰ ਹੈ ?
(ਉ) ਕ੍ਰਿਸ਼ਨ ਜੀ
(ਅ) ਰਾਮ ਜੀ
(ਇ) ਹਨੂੰਮਾਨ ਜੀ ।
(ਸ) ਸ਼ਿਵ ਜੀ !
ਉੱਤਰ :
ਹਨੂੰਮਾਨ ਜੀ ।

ਪ੍ਰਸ਼ਨ 3.
ਮਾਂਕੀ ਪੁਆਇੰਟ ਦਾ ਸਾਰਾ ਖੇਤਰ ਕਿਸਦੇ ਅਧਿਕਾਰ ਹੇਠ ਹੈ ?
(ਉ) ਏਅਰਫੋਰਸ
(ਅ) ਏਅਟੈੱਲ
(ੲ) ਸਪੇਸ ਸੈਂਟਰ
(ਸ) ਬਿਜਲੀ ਬੋਰਡ !
ਉੱਤਰ :
ਏਅਰਫੋਰਸ ।

ਪ੍ਰਸ਼ਨ 4.
ਕਸੌਲੀ ਵਿੱਚ ਕਿਸ ਥਾਂ ਤੋਂ ਤੁਸੀਂ ਚੰਡੀਗੜ੍ਹ, ਕਾਲਕਾ ਤੇ ਪਿੰਜੌਰ ਤਕ ਦੇ ਦਰਸ਼ਨ ਕਰ ਸਕਦੇ ਹੋ ?
(ਉ) ਸਨ-ਸੈਂਟ ਪੁਆਇੰਟ
(ਅ) ਮੰਕੀ ਪੁਆਇੰਟ
(ਇ) ਸੈਂਟ੍ਰਲ ਪੁਆਇੰਟ
(ਸ) ਸਟਾਰਟਿੰਗ ਪੁਆਇੰਟ ।
ਉੱਤਰ :
ਸਨ-ਸੈਂਟ ਪੁਆਇੰਟ !

ਪ੍ਰਸ਼ਨ 5.
ਕਸੌਲੀ ਦਾ ਮਾਹੌਲ ਕਿਹੋ ਜਿਹਾ ਹੈ ?
(ਉ) ਅਸ਼ਾਂਤ
(ਆ) ਪ੍ਰਦੂਸ਼ਿਤ
(ਇ) ਰੌਲੇ-ਰੱਪੇ ਭਰਪੁਰ
(ਸ) ਸ਼ਾਂਤ ਅਤੇ ਪ੍ਰਦੂਸ਼ਣ ਰਹਿਤ ।
ਉੱਤਰ :
ਸ਼ਾਂਤ ਅਤੇ ਪ੍ਰਦੂਸ਼ਣ ਰਹਿਤ ।

ਪ੍ਰਸ਼ਨ 6.
ਵਿਸ਼ਵ ਪੱਧਰ ਦੇ ਕਿਹੜੇ ਅਦਾਰੇ ਕਸੌਲੀ ਵਿੱਚ ਮੌਜੂਦ ਹਨ ?
(ਉ) ਕਾਲਜ
(ਅ) ਯੂਨੀਵਰਸਿਟੀਆਂ
(ਈ) ਸਕੂਲ
(ਸ) ਚਰਚ ।
ਉੱਤਰ :
ਸਕੂਲ

ਪ੍ਰਸ਼ਨ 7.
ਕਿਹੜੇ ਪ੍ਰਸਿੱਧ ਵਿਅਕਤੀ ਨੇ ਆਪਣਾ ਕਾਫ਼ੀ ਸਮਾਂ ਕਸੌਲੀ ਵਿੱਚ ਗੁਜ਼ਾਰਿਆ ਸੀ ?
(ਉ) ਸਾਹਿਰ ਲੁਧਿਆਣਵੀ
(ਅ) ਅੰਮ੍ਰਿਤਾ ਪ੍ਰੀਤਮ
(ਈ) ਖੁਸ਼ਵੰਤ ਸਿੰਘ
(ਸ) ਨਾਨਕ ਸਿੰਘ ॥
ਉੱਤਰ :
ਖੁਸ਼ਵੰਤ ਸਿੰਘ ।

PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

ਪ੍ਰਸ਼ਨ 8.
ਕਸੌਲੀ ਕਲੱਬ ਵਿੱਚ ਹਰ ਸਾਲ ਕਿਹੜਾ ਮੇਲਾ ਲਾਇਆ ਜਾਂਦਾ ਹੈ ?
(ਉ) ਸਨਅਤੀ ਮੇਲਾ
(ਅ) ਵਪਾਰਕ ਮੇਲਾ
(ਈ) ਪੁਸਤਕ ਮੇਲਾ
(ਸ) ਖੇਤੀਬਾੜੀ ਮੇਲਾ ।
ਉੱਤਰ :
ਪੁਸਤਕ ਮੇਲਾ ।

ਪ੍ਰਸ਼ਨ 9.
ਕਸੌਲੀ ਵਿਖੇ ਖੂਬਸੂਰਤ ਚਰਚ ਕਦੋਂ ਬਣਿਆ ਸੀ ?
(ਉ) 1858
(ਅ) 1853
(ਇ) 1857
(ਸ) 1859.
ਉੱਤਰ :
1853.

ਔਖੇ ਸ਼ਬਦਾਂ ਦੇ ਅਰਥ :

ਰਮਣੀਕ-ਰੌਣਕ ਵਾਲਾ । ਗਹਿਮਾ-ਗਹਿਮੀ-ਚਹਿਲ-ਪਹਿਲ, ਰੌਣਕ । ਸੈਲਾਨੀ-ਯਾਤਰੀ ।ਟਾਵਰ-ਮੁਨਾਰਾ । ਪ੍ਰਵੇਸ਼ ਕਰਦਿਆਂ-ਦਾਖ਼ਲ ਹੁੰਦਿਆਂ । ਅਕਸਰਆਮ ਕਰਕੇ । ਕਿਣਮਿਣਕਾਣੀ-ਬੂੰਦਾ-ਬਾਂਦੀ । ਸੋਨੇ ਤੇ ਸੁਹਾਗੇ ਵਾਲੀ ਗੱਲ-ਸੁੰਦਰਤਾ ਜਾਂ ਖ਼ੁਸ਼ੀ ਆਦਿ ਵਿਚ ਵਾਧਾ ਕਰਨ ਵਾਲੀ ਗੱਲ ਹਿਦਾਇਤਾਂ-ਨਸੀਹਤ, ਸਿੱਖਿਆ । ਰਹਿਤ-ਮੁਕਤ । ਖੜ੍ਹ ਕੇ-ਖੜੇ ਹੋ ਕੇ । ਰਾਜਨੇਤਾ-ਸਿਆਸੀ ਆਂਗੁ । ਚਰਚ-ਇਸਾਈਆਂ ਦਾ ਧਰਮ ਅਸਥਾਨ । ਤਰਜੀਹ-ਪਹਿਲ ਤਰੋਤਾਜ਼ਾ-ਤਾਜ਼ਾ ਦਮ ।

PSEB 8th Class Punjabi Solutions Chapter 18 ਆਓ ਕਸੌਲੀ ਚੱਲੀਏ

ਆਓ ਕਸੌਲੀ ਚੱਲੀਏ Summary

ਆਓ ਕਸੌਲੀ ਚੱਲੀਏ ਪਾਠ ਦਾ ਸਾਰ

ਕਸੌਲੀ ਹਿਮਾਚਲ ਪ੍ਰਦੇਸ਼ ਦਾ ਖੂਬਸੂਰਤ ਤੇ ਰਮਣੀਕ ਸ਼ਹਿਰ ਹੈ। ਇਹ ਚੰਡੀਗੜ੍ਹ ਤੋਂ ਲਗਪਗ 80 ਕਿਲੋਮੀਟਰ ਦੂਰ ਹੈ ਤੇ ਇੱਥੋਂ ਦੋ ਘੰਟਿਆਂ ਵਿਚ ਪਹੁੰਚਿਆ ਜਾ ਸਕਦਾ ਹੈ । ਕਸੌਲੀ ਜਾਣ ਲਈ ਚੰਡੀਗੜ੍ਹ ਤੋਂ ਬੱਸਾਂ ਚਲਦੀਆਂ ਹਨ । ਇਸ ਤੋਂ ਇਲਾਵਾ ਮੋਟਰ ਸਾਈਕਲ ਜਾਂ ਕਾਰ ਵਿਚ ਵੀ ਇਸ ਸਫ਼ਰ ਦਾ ਆਨੰਦ ਲਿਆ ਜਾ ਸਕਦਾ ਹੈ । ਜ਼ੀਰਕਪੁਰ ਤੋਂ ਟਿੰਬਰਟੇਲ ਰਾਹੀਂ ਪਰਵਾਣੁ ਪਹੁੰਚ ਕੇ ਵੀ ਅੱਗੇ ਜਾਇਆ ਜਾ ਸਕਦਾ ਹੈ । ਇੱਥੋਂ ਸਾਨੂੰ ਕਸੌਲੀ ਦੀਆਂ ਸੁੰਦਰ, ਪਹਾੜੀਆਂ ਤੇ ਟਾਵਰ ਦਿਖਾਈ ਦੇਣ ਲਗਦੇ ਹਨ ।

ਪਰਵਾਣੁ ਤੋਂ ਅੱਗੇ ਜਾਬਲੀ ਹੈ ਤੇ ਇਸ ਤੋਂ ਅੱਗੇ ਧਰਮਪੁਰ । ਰਸਤੇ ਵਿਚ ਬਾਦਰਾਂ ਦੇ ਝੁੰਡ ਦਿਖਾਈ ਦਿੰਦੇ ਹਨ । ਧਰਮਪੁਰ ਤੋਂ ਪੰਜ ਕਿਲੋਮੀਟਰ ਉਰੇ ਹੀ ਸ਼ਿਮਲਾ ਹਾਈ-ਵੇ ਤੋਂ ਖੱਬੇ ਹੱਥ ਲਿੰਕ-ਰੋਡ ਕਸੌਲੀ ਵਲ ਮੁੜਦੀ ਹੈ । ਇੱਥੋਂ ਉੱਚੀਆਂ ਪਹਾੜੀਆਂ ਦੇ ਨਜ਼ਾਰੇ ਦਾ ਆਨੰਦ ਮਾਣਦੇ ਹੋਏ ਅਸੀਂ ਕਸੌਲੀ ਪਹੁੰਚ ਜਾਂਦੇ ਹਾਂ । ਕਸੌਲੀ ਸੰਘਣੇ ਦਰੱਖ਼ਤਾਂ ਵਿਚ ਇਕ ਛੋਟਾ ਜਿਹਾ ਸੁੰਦਰ ਸ਼ਹਿਰ ਹੈ । ਕਸੌਲੀ ਪੁੱਜਦਿਆਂ ਹੀ ਦਾਖ਼ਲਾ-ਪਰਚੀ ਲੈ ਕੇ ਅਸੀਂ ਇਕ ਛੋਟੇ ਜਿਹੇ ਖੂਬਸੂਰਤ ਬਜ਼ਾਰ ਵਿਚ ਪ੍ਰਵੇਸ਼ ਕਰਦੇ ਹਾਂ । ਇੱਥੇ ਹਰ ਚੀਜ਼ ਮਿਲਦੀ ਹੈ ਤੇ ਖਾਣ-ਪੀਣ ਦੇ ਵਧੀਆ ਤੇ ਸਸਤੇ ਢਾਬੇ ਹਨ । ਇੱਥੇ ਹੋਟਲਾਂ ਤੋਂ ਇਲਾਵਾ ਰੈੱਸਟ ਹਾਊਸ ਵੀ ਮੌਜੂਦ ਹਨ ।

ਕਸੌਲੀ ਦਾ ਮੌਸਮ ਆਮ ਕਰਕੇ ਠੰਢਾ ਰਹਿੰਦਾ ਹੈ । ਇੱਥੇ ਬੱਦਲਵਾਈ ਤੇ ਕਿਣਮਿਣ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ । ਇੱਥੇ ਭਾਵੇਂ ਵੇਖਣ ਵਾਲਾ ਬਹੁਤਾ ਕੁੱਝ ਨਹੀਂ, ਪਰ ਦੋ-ਤਿੰਨ ਥਾਂਵਾਂ ਦਾ ਆਨੰਦ ਲਿਆ ਜਾ ਸਕਦਾ ਹੈ । ਇੱਥੋਂ ਦੀਆਂ ਪਹਾੜੀਆਂ ਤੋਂ ਕਾਲਕਾ, ਪਿੰਜੌਰ ਤੇ ਚੰਡੀਗੜ੍ਹ ਦੀਆਂ ਇਮਾਰਤਾਂ ਸਾਫ਼ ਦਿਖਾਈ ਦਿੰਦੀਆਂ ਹਨ । ਇੱਥੋਂ ਚੰਡੀਗੜ੍ਹ ਦੀ ਸੁਖਨਾ ਝੀਲ ਦਾ ਸੁੰਦਰ ਨਜ਼ਾਰਾ ਵੀ ਦਿਖਾਈ ਦਿੰਦਾ ਹੈ । ਕਸੌਲੀ ਇਕ ਫ਼ੌਜੀ ਖੇਤਰ ਹੈ । ਇੱਥੋਂ ਕੁੱਝ ਖੇਤਰਾਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਲਿਜਾਣ ਦੀ ਮਨਾਹੀ ਹੈ । ਇਸੇ ਕਾਰਨ ਇੱਥੇ ਸਫ਼ਾਈ ਵਧੇਰੇ ਹੈ ਤੇ ਪ੍ਰਦੂਸ਼ਣ ਘੱਟ ।

ਇੱਥੋਂ ਦਾ ਸਭ ਤੋਂ ਖੂਬਸੂਰਤ ਸਥਾਨ ਮੰਕੀ ਪੁਆਇੰਦ ਹੈ, ਜੋ ਭਗਵਾਨ ਹਨੂੰਮਾਨ ਜੀ ਨਾਲ ਸੰਬੰਧਿਤ ਉੱਚੀ ਪਹਾੜੀ ਉੱਤੇ ਬਣੇ ਇਕ ਖੂਬਸੂਰਤ ਮੰਦਰ ਕਰਕੇ ਪ੍ਰਸਿੱਧ ਹੈ । ਇਹ ਖੇਤਰ ਏਅਰ-ਫੋਰਸ ਦੇ ਅਧਿਕਾਰ ਖੇਤਰ ਵਿਚ ਹੋਣ ਕਰਕੇ ਇੱਥੇ ਕੈਮਰਾ ਜਾਂ ਮੋਬਾਈਲ ਫ਼ੋਨ ਲਿਜਾਣ ਦੀ ਸਖ਼ਤ ਮਨਾਹੀ ਹੈ । ਮੰਦਰ ਤਕ ਜਾਣ ਲਈ ਪਾਸ ਮਿਲਦੇ ਹਨ । ਮੰਦਰ ਦੇ ਨਾਲ ਇਕ ਹੈਲੀਪੈਡ ਵੀ ਹੈ । ਇਸ ਤੋਂ ਇਲਾਵਾ ਸਨਸੈਂਟ ਪੁਆਇੰਟ ਵੀ ਇੱਥੋਂ ਦਾ ਸੁੰਦਰ ਨਜ਼ਾਰਿਆਂ ਭਰਪੁਰ ਸਥਾਨ ਹੈ । ਇੱਥੋਂ ਛਿਪਦੇ ਸੂਰਜ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ । ਇੱਥੋਂ ਮੁੜਦਿਆ ਰਾਹ ਵਿਚ ਕਸੌਲੀ ਹਸਪਤਾਲ ਆਉਂਦਾ ਹੈ, ਜਿੱਥੇ ਹਲਕੇ ਕੁੱਤੇ ਦੇ ਇਲਾਜ ਦੇ ਟੀਕੇ ਤਿਆਰ ਕੀਤੇ ਜਾਂਦੇ ਹਨ ।

ਕਸੌਲੀ ਸਾਫ਼-ਸੁਥਰਾ ਤੇ ਪ੍ਰਦੂਸ਼ਣ-ਰਹਿਤ ਸਥਾਨ ਹੋਣ ਕਰਕੇ ਪੜ੍ਹਾਈ-ਲਿਖਾਈ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ । ਇਹੋ ਕਾਰਨ ਹੈ ਕਿ ਵਿਸ਼ਵ ਦੇ ਕਈ ਵਧੀਆ ਸਕੂਲ ਇੱਥੇ ਹਨ । ਕਈ ਵੱਡੇ-ਵੱਡੇ ਐਕਟਰ, ਲੇਖਕ ਤੇ ਰਾਜਨੀਤਿਕ ਇੱਥੇ ਪੜ੍ਹਦੇ ਰਹੇ । ਲੇਖਕ ਖੁਸ਼ਵੰਤ ਸਿੰਘ ਨੇ ਵੀ ਕਾਫ਼ੀ ਸਮਾਂ ਇੱਥੇ ਗੁਜ਼ਾਰਿਆ । ਇੱਥੇ 1853 ਦਾ ਬਣਿਆ ਇਕ ਖੂਬਸੂਰਤ ਚਰਚ ਵੀ ਹੈ । ਕਸੌਲੀ ਸ਼ਾਂਤੀ ਦੇਣ ਵਾਲਾ ਸਥਾਨ ਹੈ । ਇੱਥੇ ਗੁਜ਼ਾਰਿਆ ਇਕ ਦਿਨ ਮਨੁੱਖ ਨੂੰ ਤਰੋ-ਤਾਜ਼ਾ ਕਰ ਦਿੰਦਾ ਹੈ ।