PSEB 8th Class Punjabi Vyakaran ਕੁੱਝ ਹੋਰ ਹੱਲ ਕੀਤੇ ਪ੍ਰਸ਼ਨ

Punjab State Board PSEB 8th Class Punjabi Book Solutions Punjabi Grammar Kujha hor hala kiti prasan ਕੁੱਝ ਹੋਰ ਹੱਲ ਕੀਤੇ ਪ੍ਰਸ਼ਨ Textbook Exercise Questions and Answers.

PSEB 8th Class Punjabi Grammar ਕੁੱਝ ਹੋਰ ਹੱਲ ਕੀਤੇ ਪ੍ਰਸ਼ਨ

ਪ੍ਰਸ਼ਨ 1.
ਵਿਸਰਾਮ ਚਿੰਨ੍ਹ ਲਾਓ –
(ਉ) ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓ
(ਅ) ਪਰ ਮੈਂ ਤਾਂ ਸਰਦਾਰ ਸਾਹਿਬ ਬੜੀ ਗ਼ਰੀਬ ਹਾਂ ਮਾਂ ਪਿਓ ਦੋਵੇਂ ਰੋਗੀ ਹਨ ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ :
(ੲ) ਤੂੰ ਅਜੇ ਤਕ ਗਿਆ ਨਹੀਂ ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ
(ਸ) ਪੈਰੀਂ ਪੈਨੀਆਂ ਬੇਬੇ ਆਖਦੀ ਹੋਈ ਸਤਵੰਤ ਬੁੜੀ ਦੇ ਪੈਰਾਂ ਵਲ ਝੁਕੀ ਬੁੱਢ ਸੁਹਾਗਣ ਦੇਹ ਨਰੋਈ ਰੱਬ ਤੈਨੂੰ ਬੱਚਾ ਦੇਵੇ ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਇਆ ।
(ਹ) ਹਾਏ ਕਿੰਨੇ ਸੋਹਣੇ ਫੁੱਲ ਲੱਗੇ ਹਨ ਇਕ ਕੁੜੀ ਨੇ ਦੂਜੀ ਨੂੰ ਆਖਿਆ
(ਕ) ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ ਰਮਿੰਦਰ ਨੇ ਪੁੱਛਿਆ ਨਹੀਂ ਮੈਂ ਆਪੇ ਆਹੂੰ ਸਤਿੰਦਰ ਦਾ ਉੱਤਰ ਸੀ
(ਖ) ਤੁਸੀਂ ਏਨੀ ਮਿਹਨਤ ਨਾ ਕਰਿਆ ਕਰੋ ਪਿਤਾ ਜੀ ਕੁਝ ਆਰਾਮ ਕਰ ਲਿਆ ਕਰੋ ਮੋਹਣੀ ਨੇ ਕਿਹਾ
(ਗ) ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਧਿਆਪਕ ਨੇ ਮੁੰਡਿਆਂ ਨੂੰ ਕਿਹਾ ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੀ ਰਾਜਧਾਨੀ ਕਿਹੜੀ ਸੀ ਸੁੰਦਰ ਨੇ ਮਾਸਟਰ ਜੀ ਤੋਂ ਪੁੱਛਿਆ ਲਾਹੌਰ ਧਰਤੀ ਦਾ ਬਹਿਸ਼ਤ ਅਧਿਆਪਕ ਨੇ ਦੱਸਿਆ ਅੱਛਾ ਜੀ ਰਾਮ ਨੇ ਕਿਹਾ

(ਘ) ਅੱਛਾ ਤਾਂ ਤੂੰ ਮੈਨੂੰ ਬੁਲਾਇਆ ਸੀ ਮੈਂ ਸੋਚਾਂ ਖ਼ਬਰੇ ਕੌਣ ਏ ਮੋਤੀ ਨੇ ਜੋਤੀ ਨੂੰ ਕਿਹਾ
ਉੱਤਰ :
(ਉ) “ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ ?”
(ਅ) “ਪਰ ਮੈਂ ਤਾਂ, ਸਰਦਾਰ ਸਾਹਿਬ, ਬੜੀ ਗ਼ਰੀਬ ਹਾਂ | ਮਾਂ ਪਿਓ ਦੋਵੇਂ ਰੋਗੀ ਹਨ ! ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ ।”
(ੲ) ‘ਤੂੰ ਅਜੇ ਤਕ ਗਿਆ ਨਹੀਂ ।” ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ |
(ਸ) “ਪੈਰੀਂ ਪੈਨੀਆਂ ਬੇਬੇ !” ਆਖਦੀ ਹੋਈ ਸਤਵੰਤ ਬੁੜੀ ਦੇ ਪੈਰਾਂ ਵਲ ਝੁਕੀ । “ਬੁੱਢਸੁਹਾਗਣ ! ਦੇਹ ਨਰੋਈ ! ਰੱਬ ਤੈਨੂੰ ਬੱਚਾ ਦੇਵੇ !” ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ ।
(ਹ) “ਹਾਏ ! ਕਿੰਨੇ ਸੋਹਣੇ ਫੁੱਲ ਲੱਗੇ ਹਨ !” ਇਕ ਕੁੜੀ ਨੇ ਦੂਜੀ ਨੂੰ ਆਖਿਆ ।
(ਕ) “ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ ?” ਰਮਿੰਦਰ ਨੇ ਪੁੱਛਿਆ । “ਨਹੀਂ ਮੈਂ ਆਪੇ ਆਜੂ।” ਸਤਿੰਦਰ ਦਾ ਉੱਤਰ ਸੀ ।
(ਖ) “ਤੁਸੀਂ ਏਨੀ ਮਿਹਨਤ ਨਾ ਕਰਿਆ ਕਰੋ ਪਿਤਾ ਜੀ, ਕੁਝ ਆਰਾਮ ਕਰ ਲਿਆ ਕਰੋ ।’’ ਮੋਹਣੀ ਨੇ ਕਿਹਾ ।
(ਗ) “ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ।” ਅਧਿਆਪਕ ਨੇ ਮੁੰਡਿਆਂ ਨੂੰ ਕਿਹਾ । ‘ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੀ ਰਾਜਧਾਨੀ ਕਿਹੜੀ ਸੀ ?” ਸੁੰਦਰ ਨੇ ਮਾਸਟਰ ਜੀ ਤੋਂ ਪੁੱਛਿਆ । ਲਾਹੌਰ ਧਰਤੀ ਦਾ ਬਹਿਸ਼ਤ ।” ਅਧਿਆਪਕ ਨੇ ਦੱਸਿਆ । “ਅੱਛਾ ਜੀ !” ਰਾਮ ਨੇ ਕਿਹਾ ।
(ਘ) “ਅੱਛਾ ! ਤਾਂ ਤੂੰ ਮੈਨੂੰ ਬੁਲਾਇਆ ਸੀ ! ਮੈਂ ਸੋਚਾਂ, ਖ਼ਬਰੇ ਕੌਣ ਏ ?” ਮੋਤੀ ਨੇ ਜੋਤੀ ਨੂੰ ਕਿਹਾ

PSEB 8th Class Punjabi Vyakaran ਕੁੱਝ ਹੋਰ ਹੱਲ ਕੀਤੇ ਪ੍ਰਸ਼ਨ

ਪ੍ਰਸ਼ਨ 2.
ਹੇਠ ਲਿਖੇ ਪੈਰੇ ਵਿਸਰਾਮ ਚਿੰਨ੍ਹ ਲਾ ਕੇ ਦੁਬਾਰਾ ਲਿਖੋ-
ਬੱਚਿਓ ਅਧਿਆਪਕ ਨੇ ਆਖਿਆ ਤੁਸੀਂ ਧਿਆਨ ਨਾਲ ਪੜ੍ਹਿਆ ਕਰੋ ਨਹੀਂ ਤਾਂ ਤੁਸੀਂ ਪ੍ਰੀਖਿਆ ਵਿਚੋਂ ਪਾਸ ਨਹੀਂ ਹੋ ਸਕਦੇ ਹੋਰ ਬਹੁਤ ਸਾਰੀਆਂ ਨਸੀਹਤਾਂ ਦੇਣ ਪਿੱਛੋਂ ਉਹਨਾਂ ਪੁੱਛਿਆ ਕੀ ਤੁਸੀਂ ਮੇਰੇ ਕਹੇ ਤੇ ਚਲੋਗੇ ਉਹਨਾਂ ਉੱਤਰ ਦਿੱਤਾ ਹਾਂ ਜੀ ਅਸੀਂ ਜ਼ਰੂਰ ਤੁਹਾਡਾ ਹੁਕਮ ਮੰਨਾਂਗੇ ਸ਼ਾਬਾਸ਼ ਮੈਨੂੰ ਤੁਹਾਥੋਂ ਇਹੋ ਹੀ ਆਸ ਸੀ ਅਧਿਆਪਕ ਨੇ ਖੁਸ਼ ਹੋ ਕੇ ਕਿਹਾ ।
ਉੱਤਰ :
ਬੱਚਿਓ,” ਅਧਿਆਪਕ ਨੇ ਆਖਿਆ, “ਤੁਸੀਂ ਧਿਆਨ ਨਾਲ ਪੜ੍ਹਿਆ ਕਰੋ, ਨਹੀਂ ਤਾਂ ਤੁਸੀਂ ਪ੍ਰੀਖਿਆ ਵਿਚੋਂ ਪਾਸ ਨਹੀਂ ਹੋ ਸਕਦੇ ।’’ ਹੋਰ ਬਹੁਤ ਸਾਰੀਆਂ ਨਸੀਹਤਾਂ ਦੇਣ ਪਿੱਛੋਂ ਉਹਨਾਂ ਪੁੱਛਿਆ, “ਕੀ ਤੁਸੀਂ ਮੇਰੇ ਕਹੇ ਤੇ ਚਲੋਗੇ ?” ਉਹਨਾਂ ਉੱਤਰ ਦਿੱਤਾ, “ਹਾਂ ਜੀ, ਅਸੀਂ ਜ਼ਰੂਰ ਤੁਹਾਡਾ ਹੁਕਮ ਮੰਨਾਂਗੇ ।” “ਸ਼ਾਬਾਸ਼ ! ਮੈਨੂੰ ਤੁਹਾਥੋਂ ਇਹੋ ਹੀ ਆਸ ਸੀ, ” ਅਧਿਆਪਕ ਨੇ ਖੁਸ਼ ਹੋ ਕੇ ਕਿਹਾ |

ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾਓ
ਕਿਉਂ ਕਾਕਾ ਦੁੱਧ ਪੀਏਂਗਾ ਮਾਂ ਨੇ ਪਿਆਰ ਨਾਲ ਪੁੱਛਿਆ ਰਵਿੰਦਰ ਨੇ ਉੱਤਰ ਦਿੱਤਾ ਨਹੀਂ ਮਾਤਾ ਜੀ ਅੱਜ ਮੇਰੀ ਤਬੀਅਤ ਠੀਕ ਨਹੀਂ ਕਿਉਂ ਕੀ ਗੱਲ ਏ ਮਾਂ ਨੇ ਚਿੰਤਾਤੁਰ ਹੋ ਕੇ ਪੁੱਛਿਆ ਰਵਿੰਦਰ ਨੇ ਆਖਿਆ ਮੇਰੇ ਢਿੱਡ ਵਿਚ ਥੋੜਾ ਥੋੜਾ ਦਰਦ ਹੁੰਦਾ ਹੈ ਇਸ ਲਈ ਕੁਝ ਖਾਣ ਪੀਣ ਨੂੰ ਦਿਲ ਨਹੀਂ ਕਰਦਾ ।
ਉੱਤਰ :
“ਕਿਉਂ ਕਾਕਾ, ਦੁੱਧ ਪੀਏਂਗਾ ?” ਮਾਂ ਨੇ ਪਿਆਰ ਨਾਲ ਪੁੱਛਿਆ : ਰਵਿੰਦਰ ਨੇ ਉੱਤਰ ਦਿੱਤਾ, “ਨਹੀਂ, ਮਾਤਾ ਜੀ, ਅੱਜ ਮੇਰੀ ਤਬੀਅਤ ਠੀਕ ਨਹੀਂ ।” “ਕਿਉਂ ਕੀ ਗੱਲ ਏ ?” ਮਾਂ ਨੇ ਚਿੰਤਾਤੁਰ ਹੋ ਕੇ ਪੁੱਛਿਆ । ਰਵਿੰਦਰ ਨੇ ਆਖਿਆ, “ਮੇਰੇ ਢਿੱਡ ਵਿਚ ਥੋੜ੍ਹਾ-ਥੋੜ੍ਹਾ ਦਰਦ ਹੁੰਦਾ ਹੈ, ਇਸ ਲਈ ਕੁਝ ਖਾਣ ਪੀਣ ਨੂੰ ਦਿਲ ਨਹੀਂ ਕਰਦਾ ।”

ਪ੍ਰਸ਼ਨ 4.
ਵਿਸਰਾਮ ਚਿੰਨ੍ਹ ਲਾ ਕੇ ਲਿਖੋ
ਬੈਰੇ ਨੇ ਉਸ ਕੋਲ ਆ ਕੇ ਪੁੱਛਿਆ ਕੀ ਚਾਹੀਦੈ ਪਾਣੀ ਬਿਰਜੂ ਦੇ ਸੁੱਕੇ ਬੁੱਲ੍ਹਾਂ ਵਿਚੋਂ ਮਸਾਂ , ਨਿਕਲਿਆ ਹੋਰ ਬੈਰੇ ਨੇ ਪੁੱਛਿਆ ਬਿਰਜੂ ਦੇ ਦਿਲ ਵਿਚ ਆਇਆ ਕਿ ਖਾਣ ਲਈ ਵੀ ਕੁਝ ਮੰਗ ਲਵੇ ਪਰ ਉਹ ਮੰਗਵਾਉਣ ਦੀ ਹਿੰਮਤ ਨਹੀਂ ਕਰ ਸਕਿਆ ਕਿਉਂਕਿ ਉਸ ਕੋਲ ਪੈਸੇ ਨਹੀਂ ਸਨ ਅਖੀਰ ਉਸ ਨੇ ਕਿਹਾ ਬੱਸ ਪਾਣੀ ਹੀ ਤਦ ਬੈਰੇ ਨੇ ਉਸ ਨੂੰ ਝਿੜਕ ਕੇ ਕਿਹਾ ਦੌੜ ਜਾ ਏਥੋਂ ਕੱਲਾ ਪਾਣੀ ਨਹੀਂ ਮਿਲੇਗਾ
ਉੱਤਰ :
ਬੈਰੇ ਨੇ ਉਸ ਕੋਲ ਆ ਕੇ ਪੁੱਛਿਆ, “ਕੀ ਚਾਹੀਦੈ ?” “ਪਾਣੀ ।” ਬਿਰਜੂ ਦੇ ਸੁੱਕੇ ਬੁੱਲਾਂ ਵਿਚੋਂ ਮਸਾਂ ਨਿਕਲਿਆ । ਹੋਰ ?” ਬੈਰੋ ਨੇ ਪੁੱਛਿਆ । ਬਿਰਜੂ ਦੇ ਦਿਲ ਵਿਚ ਆਇਆ ਕਿ ਖਾਣ ਲਈ ਵੀ ਕੁਝ ਮੰਗ ਲਵੇ, ਪਰ ਉਹ ਮੰਗਵਾਉਣ ਦੀ ਹਿੰਮਤ ਨਹੀਂ ਕਰ ਸਕਿਆ, ਕਿਉਂਕਿ ਉਸ ਕੋਲ ਪੈਸੇ ਨਹੀਂ ਸਨ | ਅਖੀਰ ਉਸ ਨੇ ਕਿਹਾ, “ਬੱਸ ਪਾਣੀ ਹੀ ।’’ ਤਦ ਬੈਰੇ ਨੇ ਉਸ ਨੂੰ ਝਿੜਕ ਕੇ ਕਿਹਾ, “ਦੌੜ ਜਾਂ ਏਥੋਂ, ਕੱਲਾ ਪਾਣੀ ਨਹੀਂ ਮਿਲੇਗਾ ।

PSEB 8th Class Punjabi Vyakaran ਕੁੱਝ ਹੋਰ ਹੱਲ ਕੀਤੇ ਪ੍ਰਸ਼ਨ

ਪ੍ਰਸ਼ਨ 5.
ਵਿਸਰਾਮ ਚਿੰਨ੍ਹ ਲਾਓ-
ਕੋਈ ਨਾ ਪੁੱਤ ਆਪਾਂ ਥੋੜ੍ਹੇ ਦਿਨਾਂ ਤਕ ਗੱਗੂ ਆਪਣੇ ਘਰ ਲੈ ਚਲਾਂਗੇ ਮਾਂ ਨੇ ਕਿਹਾ ਨਹੀਂ ਮੈਂ ਤਾਂ ਗੱਗੂ ਨੂੰ ਹੁਣੇ ਲਿਜਾਣਾ ਦੇਖ ਦਲੀਪੇ ਨੇ ਮੇਰੇ ਗੱਗੂ ਦਾ ਬੁਰਾ ਹਾਲ ਕਰ ਦਿੱਤਾ ਹੈ ਦਲੀਪੇ ਨੇ ਮੇਰੇ ਗੱਗੂ ਦਾ ਨੱਕ ਕਿਉਂ ਪਾੜਿਆ
ਉੱਤਰ :
“ਕੋਈ ਨਾ ਪੁੱਤਰ, ਆਪਾਂ ਥੋੜੇ ਦਿਨਾਂ ਤਕ ਗੱਗ ਆਪਣੇ ਘਰ ਲੈ ਚਲਾਂਗੇ ।” ਮਾਂ ਨੇ ਕਿਹਾ, “ਨਹੀਂ, ਮੈਂ, ਤਾਂ ਗੱਗੂ ਨੂੰ ਹੁਣੇ ਲਿਜਾਣਾ ।ਦੇਖ, ਦਲੀਪੇ ਨੇ ਮੇਰੇ ਗੱਗੂ ਦਾ ਬੁਰਾ ਹਾਲ ਕਰ ਦਿੱਤਾ ਹੈ । ਦਲੀਪੇ ਨੇ ਮੇਰੇ ਗੱਗ ਦਾ ਨੱਕ ਕਿਉਂ ਪਾੜਿਆ ?”

ਪ੍ਰਸ਼ਨ 6.
ਵਿਸਰਾਮ ਚਿੰਨ੍ਹ ਲਾਓ-
ਲੈ ਤੈਨੂੰ ਕੀ ਹੁੰਦੈ ਦਾਦੀ ਤੂੰ ਤਾਂ ਚੰਗੀ-ਭਲੀ ਐਂ ਉਸ ਆਖਿਆ ਪਿਤਾ ਜੀ ਦਾ ਕਾਹਨੂੰ ਕੰਮ ਛਡਾਉਣਾ ਏਂ ਤੇ ਬੇਬੇ ਇਉਂ ਹੀ ਕਹਿੰਦੀ ਸੀ ਕਾਰਡ ਤਾਂ ਮੈਂ ਪਾਇਆ ਨਹੀਂ
ਉੱਤਰ :
‘ਲੈ ਤੈਨੂੰ ਕੀ ਹੁੰਦੈ ਦਾਦੀ ? ਤੂੰ ਤਾਂ ਚੰਗੀ-ਭਲੀ ਐਂ।” ਉਸ ਆਖਿਆ ‘‘ਪਿਤਾ · ਜੀ ਦਾ ਕਾਹਨੂੰ ਕੰਮ ਛਡਾਉਣਾ ਏਂ ? ਤੇ ਬੇਬੇ ਇਉਂ ਹੀ ਕਹਿੰਦੀ ਸੀ । ਕਾਰਡ ਤਾਂ ਮੈਂ ਪਾਇਆ ਨਹੀਂ ।’’

ਪ੍ਰਸ਼ਨ 7.
ਵਿਸਰਾਮ ਚਿੰਨ੍ਹ ਲਾਓ-
ਤੇ ਕੁੜੇ ਉੱਠ ਕੇ ਰੋਟੀ ਟੁੱਕ ਦਾ ਆਹਰ ਕਰ । ਮੁੰਡਾ ਵੱਡੇ ਵੇਲੇ ਦਾ ਭੁੱਖਾ-ਭਾਣਾ ਹੋਵੇਗਾ ਭੂਆ ਨੇ ਇਹ ਕਹਿ ਕੇ ਨੂੰਹ ਨੂੰ ਰਸੋਈ ਵੱਲ ਨਸਾਇਆ ਮੈਂ ਬਥੇਰੀ ਨਾਂਹ ਨੁੱਕਰ ਕੀਤੀ ਪਰ ਉੱਥੇ ਸੁਣਾਈ ਕਾਹਨੂੰ ਹੋਣੀ ਸੀ
ਉੱਤਰ :
‘‘ਤੇ ਕੁੜੇ ਉੱਠ ਕੇ ਰੋਟੀ-ਟੁੱਕ ਦਾ ਆਹਰ ਕਰ । ਮੁੰਡਾ ਵੱਡੇ ਵੇਲੇ ਦਾ ਭੁੱਖਾ-ਭਾਣਾ ਹੋਵੇਗਾ ।” ਭੁਆ ਨੇ ਇਹ ਕਹਿ ਕੇ ਨੂੰਹ ਨੂੰ ਰਸੋਈ ਵੱਲ ਨਸਾਇਆ | ਮੈਂ ਬਥੇਰੀ ਨਾਂਹ-ਨੁੱਕਰ ਕੀਤੀ, ਪਰ ਉੱਥੇ ਸੁਣਾਈ ਕਾਹਨੂੰ ਹੋਣੀ ਸੀ ।

ਪ੍ਰਸ਼ਨ 8.
ਵਿਸਰਾਮ ਚਿੰਨ੍ਹ ਲਾਓ-
ਭੂਆ ਅੱਗੇ ਮੈਂ ਬਥੇਰੇ ਵਾਸਤੇ ਪਾਵਾਂ ਭੂਆ ਜੀ ਮੈਨੂੰ ਇੱਕ ਗਰਾਹੀ ਦੀ ਵੀ ਭੁੱਖ ਨਹੀਂ ਮੈਂ ਅੱਗੇ ਹੀ ਜੰਝ ਦੀ ਰੋਟੀ ਖਾਣ ਕਰਕੇ ਔਖਾ ਹਾਂ ਪਰ ਬਿਨਾਂ ਮੇਰੀ ਗੱਲ ਵਲ ਧਿਆਨ ਦਿੱਤਿਆਂ ਭੂਆ ਆਪਣੀਆਂ ਹੀ ਵਾਹੀ ਜਾਵੇ ਭਲਾ ਕਾਕਾ ਇਹ ਹੈ ਕੀ ਏ ਹੌਲੇ ਹੌਲੇ ਤੇ ਫੁਲਕੇ ਨੇ ਖਾ ਲੈ ਖਾ ਲੈ ਮਾਂ ਸਦਕੇ |
ਉੱਤਰ :
ਆ ਅੱਗੇ ਮੈਂ ਬਥੇਰੇ ਵਾਸਤੇ ਪਾਵਾਂ, ‘ਭੂਆ ਜੀ, ਮੈਨੂੰ ਇੱਕ ਗਰਾਹੀ ਦੀ ਵੀ ਭੁੱਖ ਨਹੀਂ । ਮੈਂ ਅੱਗੇ ਹੀ ਜੰਵ ਦੀ ਰੋਟੀ ਖਾਣ ਕਰਕੇ ਔਖਾ ਹਾਂ, ਪਰ ਬਿਨਾਂ ਮੇਰੀ ਗੱਲ ਵਲ ਧਿਆਨ ਦਿੱਤਿਆਂ ਭੂਆ ਆਪਣੀਆਂ ਹੀ ਵਾਹੀ ਜਾਵੇ, ‘‘ਭਲਾ ਕਾਕਾ, ਇਹ ਹੈ ਕੀ ਏ ? ਹੌਲੇਹੌਲੇ ਤੇ ਫੁਲਕੇ ਨੇ । ਖਾ ਲੈ, ਖਾ ਲੈ ਮਾਂ ਸਦਕੇ ।”

ਪ੍ਰਸ਼ਨ 9.
ਵਿਸਰਾਮ ਚਿੰਨ੍ਹ ਲਾਓਸੁਣਦਿਆਂ ਸਾਰ ਭੂਆ ਬੋਲ ਉੱਠੀ ਬੱਸ ਲੱਗ ਗਈ ਅੱਗ ਹੁਣ ਸਾਰੇ ਪਿੰਡ ਨੂੰ ਓਹੀਓ ਦੁੱਧ ਜਿਹਨੂੰ ਕੁੱਤੇ ਨਹੀਂ ਕਬੂਲਦੇ ਅੱਜ ਕਾਲ ਪੈ ਗਿਆ ਏ ਮੁੰਡਾ ਆਖੇਗਾ ਕਿ ਕਿਹੇ ਚੰਦਰੇ ਘਰ ਆ ਵੜਿਆਂ ਵਾਂ ਜੋ ਦੁੱਧ ਦੀ ਛਿੱਟ ਵੀ ਨਹੀਂ ਜੁੜਦੀ ।
ਉੱਤਰ :
ਸੁਣਦਿਆਂ ਸਾਰ ਭੂਆ ਬੋਲ ਉੱਠੀ, “ਬੱਸ ! ਲੱਗ ਗਈ ਅੱਗ ਹੁਣ ਸਾਰੇ ਪਿੰਡ ਨੂੰ ! ਓਹੀਓ ਦੁੱਧ, ਜਿਹਨੂੰ ਕੁੱਤੇ ਨਹੀਂ ਕਬੂਲਦੇ, ਅੱਜ ਕਾਲ ਪੈ ਗਿਆ ਏ । ਮੁੰਡਾ ਆਖੇਗਾ ਕਿ ਕਿਹੇ ਚੰਦਰੇ ਘਰ ਆ ਵੜਿਆ ਵਾਂ, ਜੋ ਦੁੱਧ ਦੀ ਛਿੱਟ ਵੀ ਨਹੀਂ ਜੁੜਦੀ ।”

PSEB 8th Class Punjabi Vyakaran ਕੁੱਝ ਹੋਰ ਹੱਲ ਕੀਤੇ ਪ੍ਰਸ਼ਨ

ਪ੍ਰਸ਼ਨ 10.
ਵਿਸਰਾਮ ਚਿੰਨ੍ਹ ਲਾਓ-
ਉਹੋ ਕਹਿ ਕੇ ਮੈਂ ਛੰਨਾ ਭੁੱਜਿਓਂ ਚੁੱਕਿਆ ਤੇ ਭਰਜਾਈ ਨੇ ਝੱਟ ਮੇਰੇ ਹੱਥੋਂ ਫੜ ਲਿਆ ਕੀ ਹੋਇਆ ਕੁੜੇ ਕਹਿੰਦੀ ਹੋਈ ਭੂਆ ਆਪਣੀ ਡੰਗੋਰੀ ਖੜਕਾਉਂਦੀ ਮੇਰੇ ਪਾਸ ਆ ਪੁੱਜੀ ਕੁਝ ਨਹੀਂ ਦੁੱਧ ਡੁੱਲ੍ਹ ਗਿਆ ਏ ਨੂੰਹ ਨੇ ਸ਼ਰਮਿੰਦਗੀ ਭਰੀ ਅਵਾਜ਼ ਵਿੱਚ ਕਿਹਾ
ਉੱਤਰ :
“ਉਹੋ !” ਕਹਿ ਕੇ ਮੈਂ ਛੰਨਾ ਜਿਓਂ ਚੁੱਕਿਆ ਤੇ ਭਰਜਾਈ ਨੇ ਝੱਟ ਮੇਰੇ ਹੱਥੋਂ ਫੜ ਲਿਆ ।
“ਕੀ ਹੋਇਆ, ਕੁੜੇ ?” ਕਹਿੰਦੀ ਹੋਈ ਭੂਆ ਆਪਣੀ ਡੰਗੋਰੀ ਖੜਕਾਉਂਦੀ ਮੇਰੇ ਪਾਸ ਆ ਪੁੱਜੀ।”
“ਕੁਝ ਨਹੀਂ, ਦੁੱਧ ਡੁੱਲ੍ਹ ਗਿਆ ਏ ।” ਨੂੰਹ ਨੇ ਸ਼ਰਮਿੰਦਗੀ ਭਰੀ ਅਵਾਜ਼ ਵਿੱਚ ਕਿਹਾ ।

Leave a Comment