PSEB 8th Class Punjabi Vyakaran ਵਾਕ-ਬੋਧ

Punjab State Board PSEB 8th Class Punjabi Book Solutions Punjabi Grammar Vaka-Bodh ਵਾਕ-ਬੋਧ Textbook Exercise Questions and Answers.

PSEB 8th Class Punjabi Grammar ਵਾਕ-ਬੋਧ

ਪ੍ਰਸ਼ਨ 1.
ਵਾਕ ਬੋਧ ਤੋਂ ਕੀ ਭਾਵ ਹੈ ? ਉਦਾਹਰਨ ਸਹਿਤ ਦੱਸੋ ।
ਉੱਤਰ :
ਵਿਆਕਰਨ ਦੇ ਜਿਸ ਭਾਗ ਦੇ ਅਧੀਨ ਵਾਕ ਬਣਤਰ ਦੇ ਨਿਯਮਾਂ ਤੇ ਕਿਸਮਾਂ ਵਾਕ ਵਟਾਂਦਰੇ ਤੇ ਵਾਕ ਵੰਡ ਦਾ ਅਧਿਅਨ ਕੀਤਾ ਜਾਂਦਾ ਹੈ, ਉਸ ਨੂੰ ਵਾਕ ਬੋਧ ਕਹਿੰਦੇ ਹਨ ।

PSEB 8th Class Punjabi Vyakaran ਵਾਕ-ਬੋਧ

ਪ੍ਰਸ਼ਨ 2.
ਵਾਕ ਕੀ ਹੁੰਦਾ ਹੈ ? ਇਸ ਦੇ ਮੁੱਖ ਭਾਗਾਂ ਨਾਲ ਜਾਣ-ਪਛਾਣ ਕਰਾਓ ।
ਉੱਤਰ :
“ਵਾਕ ਸਾਰਥਕ ਸ਼ਬਦਾਂ ਦੇ ਉਸ ਸਮੂਹ ਨੂੰ ਆਖਿਆ ਜਾਂਦਾ ਹੈ, ਜਿਸ ਦੁਆਰਾ ਕੋਈ ਪੁਰਾ ਭਾਵ ਪ੍ਰਗਟ ਕੀਤਾ ਗਿਆ ਹੋਵੇ । ਇਕ ਸਧਾਰਨ ਵਾਕ ਵਿਚ ਕਰਤਾ, ਕਰਮ ਤੇ ਕਿਰਿਆ ਹੁੰਦੇ ਹਨ , ਜਿਵੇਂ-
(ਉ) ਅਸੀਂ ਭਾਰਤ ਦੇਸ਼ ਵਿਚ ਰਹਿੰਦੇ ਹਾਂ ।
(ਅ) ਪੰਜਾਬ ਭਾਰਤ ਦਾ ਇਕ ਪੁੱਤ ਹੈ ।

ਵਾਕ ਦੇ ਮੁੱਖ ਭਾਗ : ਹਰ ਸਧਾਰਨ ਵਾਕੇ ਦੇ ਦੋ ਮੁੱਖ ਭਾਗ ਹੁੰਦੇ ਹਨ-
(1) ਉਦੇਸ਼ ਤੇ
(2) ਵਿਧੇ ।

1. ਉਦੇਸ਼ :
ਵਾਕ ਵਿਚ ਜਿਸ ਚੀਜ਼, ਥਾਂ ਜਾਂ ਆਦਮੀ ਬਾਰੇ ਜੋ ਕੁੱਝ ਕਿਹਾ, ‘ਪੁੱਛਿਆ ਜਾਂ ਦੱਸਿਆ ਜਾਂਦਾ ਹੈ, ਉਸ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਜਾਂ ਸ਼ਬਦ-ਸਮੂਹ ਨੂੰ ਵਾਕ ਦਾ ਉਦੇਸ਼ ਆਖਦੇ ਹਨ , ਜਿਵੇਂ- ‘ਉਸ ਨੇ ਮਿਹਨਤ ਕੀਤੀ ।’ ‘ਸੰਸਾਰ ਦੇ ਪ੍ਰਸਿੱਧ ਕਲਾਕਾਰ ਇਸ ਮੁਕਾਬਲੇ ਵਿਚ ਭਾਗ ਲੈ ਰਹੇ ਹਨ’, ‘ਤੁਸੀਂ ਕਿੱਥੇ ਕੰਮ ਕਰਦੇ ਹੋ ?’ ਇਨ੍ਹਾਂ ਵਾਕਾਂ ਵਿਚ ‘ਉਸ’, ‘ਸੰਸਾਰ ਦੇ ਪ੍ਰਸਿੱਧ ਕਲਾਕਾਰ’ ਅਤੇ ‘ਤੁਸੀਂ ਆਪੋ-ਆਪਣੇ ਵਾਕਾਂ ਦੇ ਉਦੇਸ਼ ਹਨ ਇਸ ਤੋਂ ਪਤਾ ਲਗਦਾ ਹੈ ਕਿ ਕਰਤਾ ਤੇ ਕਰਤਾ ਵਿਸਥਾਰ ਨੂੰ ‘ਉਦੇਸ਼ ਕਿਹਾ ਜਾਂਦਾ ਹੈ । ਆਮ ਤੌਰ ‘ਤੇ ਵਾਕ ਦੇ ਆਰੰਭ ਵਿਚ ਹੁੰਦਾ ਹੈ ; ਇਸ ਕਰਕੇ ਇਸ ਨੂੰ “ਆਦਮ” ਵੀ ਕਿਹਾ ਜਾਂਦਾ ਹੈ ।

2. ਵਿਧੇ :
ਵਾਕ ਵਿਚ ਜਿਹੜਾ ਸ਼ਬਦ ਜਾਂ ਸ਼ਬਦ-ਸਮੂਹ ਕਿਸੇ ਚੀਜ਼, ਥਾਂ ਜਾਂ ਆਦਮੀ ਆਦਿ ਬਾਰੇ ਕੁੱਝ ਦੱਸੇ, ਉਸ ਨੂੰ ਵਾਕ ਦਾ ਵਿਧੇ ਕਿਹਾ ਜਾਂਦਾ ਹੈ ; ਜਿਵੇਂ-‘ਸੁਰਜੀਤ ਸਿੰਘ ਪਾਣੀ ਪੀ ਰਿਹਾ ਹੈ । ਉਹ ਤੁਹਾਡੇ ਜਿੰਨਾ ਹੀ ਹੁਸ਼ਿਆਰ ਹੈ । “ਉਹ ਕੀ ਕਰ ਰਿਹਾ ਹੈ ?” ਇਨ੍ਹਾਂ ਵਾਕਾਂ ਵਿਚ ‘ਪਾਣੀ ਪੀ ਰਿਹਾ ਹੈ, ‘ਤੁਹਾਡੇ ਜਿੰਨਾ ਹੀ ਹੁਸ਼ਿਆਰ ਹੈ’, ਅਤੇ “ਕੀ ਕਰ ਰਿਹਾ ਹੈ, ਆਪੋ-ਆਪਣੇ ਵਾਕ ਦਾ ਵਿਧੇ ਹਨ । ਵਿਧੇ ਵਾਂਕ ਦੇ ਅੰਤ ਵਿਚ ਹੁੰਦਾ ਹੈ, ਇਸ ਕਰਕੇ ਇਸ ਨੂੰ ‘ਅੰਤਮ’ ਵੀ ਆਖਦੇ ਹਨ । ਵਿਧੇ ਵਿਚ ਕਿਰਿਆ ਤੇ ਉਸ ਦੇ ਵਿਸਥਾਰ ਦਾ ਹੋਣਾ ਜ਼ਰੂਰੀ ਹੁੰਦਾ ਹੈ । ਸਕਰਮਕ ਵਾਕਾਂ ਵਿਚ ਕਿਰਿਆ ਤੋਂ ਬਿਨਾਂ ਕਰਮ ਤੇ ਉਸ ਦਾ ਵਿਸਥਾਰ ਵੀ ਵਿਧੇ ਦੇ ਅੰਗ ਹੁੰਦੇ ਹਨ । ਇਸ ਤੋਂ ਬਿਨਾਂ ਕਈ ਵਾਕਾਂ ਵਿਚ ਕਰਮ ਤੋਂ ਬਿਨਾਂ ਪੂਰਕ ਤੇ ਉਸ ਦਾ ਵਿਸਥਾਰ ਵੀ ਵਿਧੇ ਦਾ ਅੰਗ ਬਣਦੇ ਹਨ ।

Leave a Comment