PSEB 4th Class Welcome Life Solutions Chapter 7 ਤੰਗ ਨਾ ਕਰਨਾ

Punjab State Board PSEB 4th Class Welcome Life Book Solutions Chapter 7 ਤੰਗ ਨਾ ਕਰਨਾ Textbook Exercise Questions and Answers.

PSEB Solutions for Class 4 Welcome Life Chapter 7 ਤੰਗ ਨਾ ਕਰਨਾ

Welcome Life Guide for Class 4 PSEB ਤੰਗ ਨਾ ਕਰਨਾ Textbook Questions and Answers

(ਉ) ਤੰਗ ਨਹੀਂ ਸਹਿਯੋਗ ਕਰੋ

ਪ੍ਰਸ਼ਨ-ਤਸੀਂ ਕਿਹੋ-ਜਿਹੇ ਬਣਨਾ ਪਸੰਦ ਕਰਦੇ ਹੋ?
PSEB 4th Class Welcome Life Solutions Chapter 7 ਤੰਗ ਨਾ ਕਰਨਾ 1
ਉੱਤਰ :
1. ✗
2. ✓

PSEB 4th Class Welcome Life Solutions Chapter 7 ਤੰਗ ਨਾ ਕਰਨਾ

(ਅ) ਸਹਿਯੋਗ ਦਾ ਫਾਇਦਾ ਪ੍ਰਸ਼ਨੋਤਰੀ

ਪ੍ਰਸ਼ਨ 1.
ਵੱਡੇ ਦੇਸ ਦੇ ਰਾਜੇ ਨੇ ਛੋਟੇ ਰਾਜਿਆਂ ਉੱਪਰ ਹਮਲਾ ਕਿਉਂ ਕੀਤਾ?
ਉੱਤਰ :
ਉਹਨਾਂ ਨੂੰ ਗੁਲਾਮ ਬਣਾਉਣ ਲਈ।

ਪ੍ਰਸ਼ਨ 2.
ਛੋਟੇ ਰਾਜੇ ਇੱਕ-ਦੂਜੇ ਨਾਲ ਸਹਿਯੋਗ ਕਿਉਂ ਨਹੀਂ ਕਰ ਰਹੇ ਸਨ?
ਉੱਤਰ :
ਉਹ ਆਪਣੀ-ਆਪਣੀ ਹਉਮੈ ਕਰਕੇ ਇੱਕਦੂਜੇ ਨਾਲ ਸਹਿਯੋਗ ਨਹੀਂ ਕਰਦੇ ਸਨ ਅਤੇ ਉਹ ਆਪਸ ਵਿਚ ਲੜਦੇ ਰਹਿੰਦੇ ਸਨ।

ਪ੍ਰਸ਼ਨ 3.
ਛੋਟੇ ਰਾਜਿਆਂ ਨੂੰ ਕਿਸ ਨੇ ਸਮਝਾਇਆ?
ਉੱਤਰ :
ਇਕ ਸਿਆਣੇ ਬਜ਼ੁਰਗ ਰਾਜੇ ਨੇ।

ਪ੍ਰਸ਼ਨ 4.
ਬਜ਼ੁਰਗ ਰਾਜੇ ਨੇ ਦੂਸਰਿਆਂ ਨੂੰ ਕੀ ਸਿੱਖਿਆ ਦਿੱਤੀ?
ਉੱਤਰ :
ਬਜ਼ੁਰਗ ਰਾਜੇ ਨੇ ਸਮਝਾਇਆ ਕਿ ਜੇਕਰ ਅਸੀਂ ਆਪਸ ਵਿਚ ਸਹਿਯੋਗ ਨਹੀਂ ਕੀਤਾ ਤਾਂ ਅਸੀਂ ਸਾਰੇ ਹੌਲੀ-ਹੌਲੀ ਗੁਲਾਮ ਬਣ ਜਾਵਾਂਗੇ।

PSEB 4th Class Welcome Life Solutions Chapter 7 ਤੰਗ ਨਾ ਕਰਨਾ

ਪ੍ਰਸ਼ਨ 5.
ਵੱਡਾ ਰਾਜਾ ਛੋਟੇ ਰਾਜਿਆਂ ਤੋਂ ਕਿਉਂ ਹਾਰ ਗਿਆ?
ਉੱਤਰ :
ਸਭ ਛੋਟੇ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਨੇ ਵੱਡੇ ਰਾਜੇ ਦੀਆਂ ਫ਼ੌਜਾਂ ਨੂੰ ਹਰਾ ਦਿੱਤਾ।

ਪ੍ਰਸ਼ਨ 6.
ਇੱਕ-ਦੂਜੇ ਦਾ ਸਹਿਯੋਗ ਕਰਨ ਦਾ ਫਾਇਦਾ ਹੈ ਜਾਂ ਨੁਕਸਾਨ?
ਉੱਤਰ :
ਫ਼ਾਇਦਾ।

(ਬ) ਜੋ ਬੀਜਿਆ, ਸੋ ਵੱਢਿਆ ਪ੍ਰਸ਼ਨੋਤਰੀ

ਪ੍ਰਸ਼ਨ 1.
ਬਜ਼ੁਰਗ ਦਾ ਲੜਕਾ ਆਪਣੇ ਪਿਤਾ ਜੀ ਦੀ ਸੰਭਾਲ ਕਿਹੋ-ਜਿਹੀ ਕਰਦਾ ਸੀ?
ਉੱਤਰ :
ਉਹ ਬਿਲਕੁਲ ਆਪਣੇ ਪਿਤਾ ਜੀ ਦਾ ਧਿਆਨ ਨਹੀਂ ਰੱਖਦਾ ਸੀ।

ਪ੍ਰਸ਼ਨ 2.
ਬਜ਼ੁਰਗ ਦੇ ਪੋਤੇ ਨੇ ਉਸ ਨਾਲ ਕੀ ਕੀਤਾ?
ਉੱਤਰ :
ਬਜ਼ੁਰਗ ਦੇ ਪੋਤੇ ਨੇ ਕੰਬਲ ਅੱਧਾ ਕਰ ਕੇ ਬਜ਼ੁਰਗ ਨੂੰ ਦੇ ਦਿੱਤਾ।

PSEB 4th Class Welcome Life Solutions Chapter 7 ਤੰਗ ਨਾ ਕਰਨਾ

ਪ੍ਰਸ਼ਨ 3.
ਛੋਟੇ ਬੱਚੇ ਨੇ ਆਪਣੇ ਪਿਤਾ ਜੀ ਨੂੰ ਕੀ ਜਵਾਬ ਦਿੱਤਾ?
ਉੱਤਰ :
ਬੱਚੇ ਨੇ ਕਿਹਾ ਕਿ ਜਦੋਂ ਉਸ ਦਾ ਪਿਤਾ ਬਜ਼ੁਰਗ ਹੋ ਜਾਵੇਗਾ ਤਾਂ ਅੱਧਾ ਕੰਬਲ ਉਸ ਸਮੇਂ ਪਿਤਾ ਨੂੰ ਦੇਵੇਗਾ।

ਪ੍ਰਸ਼ਨ 4.
ਬੱਚੇ ਦੀ ਗੱਲ ਤੋਂ ਆਦਮੀ ਨੂੰ ਕਿਹੜੀ ਗੱਲ ਦੀ ਸਮਝ ਆਈ?
ਉੱਤਰ :
ਉਸ ਨੂੰ ਸਮਝ ਆਇਆ ਕਿ ਜੇਕਰ ਅਸੀਂ ਆਪਣੇ ਬਜ਼ੁਰਗਾਂ ਦੀ ਦੇਖਭਾਲ ਨਹੀਂ ਕਰਾਂਗੇ ਤਾਂ ਸਾਡੇ ਬੱਚੇ ਵੀ ਸਾਡੀ ਦੇਖਭਾਲ ਨਹੀਂ ਕਰਨਗੇ।

(ਸ) ਹੋਰ ਸੁਖੀ, ਮੈਂ ਸੁਖੀ ਪ੍ਰਸ਼ਨੋਤਰੀ

ਪ੍ਰਸ਼ਨ 1.
ਅੱਲਾ ਦਿੱਤਾ ਦਾ ਸੁਭਾਅ ਕਿਹੋ ਜਿਹਾ ਸੀ?
ਉੱਤਰ :
ਉਸਦਾ ਸੁਭਾਅ ਬਹੁਤ ਵਧੀਆ ਸੀ। ਉਹ ਸ਼ਰੀਫ਼ ਤੇ ਮਿਹਨਤੀ ਸੀ।

ਪ੍ਰਸ਼ਨ 2.
ਅੱਲਾ ਦਿੱਤਾ ਆਪ ਭੁੱਖਾ ਕਿਉਂ ਰਹਿੰਦਾ ਸੀ?
ਉੱਤਰ :
ਉਹ ਆਪਣਾ ਸਾਰਾ ਅਨਾਜ ਲੋਕਾਂ ਵਿਚ ਵੰਡ ਦਿੰਦਾ ਸੀ ਤੇ ਖੁਦ ਭੁੱਖਾ ਰਹਿ ਲੈਂਦਾ ਸੀ।

ਪ੍ਰਸ਼ਨ 3.
ਅੱਲਾ ਦਿੱਤਾ ਨੇ ਪਿੰਡ ਵਾਲਿਆਂ ਨੂੰ ਕੀ ਕਿਹਾ?
ਉੱਤਰ :
ਉਸਨੇ ਬੰਨ ਬਣਾਉਣ ਲਈ ਕਿਹਾ।

PSEB 4th Class Welcome Life Solutions Chapter 7 ਤੰਗ ਨਾ ਕਰਨਾ

ਪ੍ਰਸ਼ਨ 4.
ਬੰਨ੍ਹ ਬਣ ਜਾਣ ਤੋਂ ਬਾਅਦ ਕੋਈ ਅੱਲਾ ਦਿੱਤਾ ਦੇ ਘਰ ਅਨਾਜ ਮੰਗਣ ਕਿਉਂ ਨਹੀਂ ਆਇਆ?
ਉੱਤਰ :
ਕਿਉਂਕਿ ਸਾਰਿਆਂ ਦੀ ਫ਼ਸਲ ਭਰਵੀਂ ਹੋਈ ਅਤੇ ਕਿਸੇ ਦਾ ਅਨਾਜ ਖ਼ਤਮ ਨਾ ਹੋਇਆ। ਇਸ ਲਈ ਕੋਈ ਅੱਲਾ ਦਿੱਤਾ ਦੇ ਘਰ ਅਨਾਜ ਮੰਗਣ ਨਹੀਂ ਆਇਆ।

ਪ੍ਰਸ਼ਨ 5.
ਅੱਲਾ ਦਿੱਤਾ ਕਿਵੇਂ ਸੁਖੀ ਹੋਇਆ?
ਉੱਤਰ :
ਪਿੰਡ ਵਿੱਚ ਭਰਵੀਂ ਫ਼ਸਲ ਹੋਣ ਕਾਰਨ ਅੱਲਾ ਦਿੱਤਾ ਪੇਟ ਭਰ ਕੇ ਰੋਟੀ ਖਾ ਕੇ ਸੁੱਤਾ।

ਕਿਰਿਆਵਾਂ

(ਉ) ਬੱਚਿਆਂ ਤੋਂ ਸਕੂਲ ਦੇ ਸਾਂਝੇ ਕੰਮ ਕਰਵਾਉਣਾ।
ਉੱਤਰ :
ਕਮਰਿਆਂ ਦੀ ਸਫ਼ਾਈ ਕਰਨਾ, ਪੌਦਿਆਂ ਨੂੰ ਪਾਣੀ ਦੇਣਾ ਆਦਿ ਕਾਰਜ ਕੀਤੇ ਜਾਣ।

(ਅ) ਤੁਸੀਂ ਕਿਸੇ ਦੀ ਕਿਹੜੀ ਮੱਦਦ ਕੀਤੀ? ਉਸ ਬਾਰੇ ਲਿਖਣਾ ਜਾਂ ਬੋਲ ਕੇ ਦੂਸਰੇ ਬੱਚਿਆਂ ਨੂੰ ਦੱਸਣਾ।
ਉੱਤਰ :
ਮੈਂ ਸੜਕ ਪਾਰ ਕਰਵਾਉਣ ਵਿਚ ਇਕ ਬਜ਼ੁਰਗ ਦਾਦਾ ਜੀ ਦੀ ਮਦਦ ਕੀਤੀ। ਸੜਕ ‘ਤੇ ਬਹੁਤ ਰਸ਼ ਸੀ, ਮੈਂ ਉਹਨਾਂ ਨੂੰ ਸੜਕ ਪਾਰ ਕਰਵਾ ਕੇ ਸਹਾਇਤਾ ਕੀਤੀ।

Leave a Comment