PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ

Punjab State Board PSEB 3rd Class Punjabi Book Solutions Chapter 15 ਮੱਕੜੀ ਦੀ ਹਿੰਮਤ Textbook Exercise Questions, and Answers.

PSEB Solutions for Class 3 Punjabi Chapter 15 ਮੱਕੜੀ ਦੀ ਹਿੰਮਤ

Punjabi Guide for Class 3 PSEB ਮੱਕੜੀ ਦੀ ਹਿੰਮਤ Textbook Questions and Answers

( ਪਾਠ-ਅਭਿਆਸ ਪ੍ਰਸ਼ਨ-ਉੱਤਰ )
(i) ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਮੱਕੜੀ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਵਾਰ-ਵਾਰ ਕੀ ਕਰ ਰਹੀ ਸੀ ?
ਉੱਤਰ-
ਕੋਸ਼ਿਸ਼ ।

ਪ੍ਰਸ਼ਨ 2.
ਆਪਣੇ ਰਾਜ ਵਿੱਚ ਵਾਪਸ ਜਾ ਕੇ ਰਾਜੇ ਨੇ ਕੀ ਕੀਤਾ ?
ਉੱਤਰ-
ਜਿੱਤ ਪ੍ਰਾਪਤ ਕਰਨ ਦੀ ਮੁੜ ਕੋਸ਼ਿਸ਼ ਕੀਤੀ ।

ਪ੍ਰਸ਼ਨ 3.
ਰਾਜੇ ਨੇ ਕਾਮਯਾਬੀ ਦਾ ਸਬਕ ਕਿਸ ਤੋਂ ਸਿੱਖਿਆ ?
ਉੱਤਰ-
ਮੱਕੜੀ ਤੋਂ ।

(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

(i) ਪਰਜਾ ਰਾਜੇ ਦਾ ਕੀ ਕਰਦੀ ਸੀ ?
ਗੁੱਸਾ
ਪਿਆਰ
ਸਤਿਕਾਰ
ਉੱਤਰ-
ਸਤਿਕਾਰ

(ii) ਜੰਗਲ ਵਿੱਚ ਰਾਜਾ ਕਿੱਥੇ ਰਹਿਣ ਲੱਗਾ ?
ਦਰੱਖ਼ਤ
ਝਾੜੀਆਂ
ਗੁਫਾ
ਉੱਪਰ
ਵਿੱਚ
ਵਿੱਚ
ਉੱਤਰ-
ਗੁਫਾ ਵਿੱਚ

PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ

(iii) ਰਾਜੇ ਦਾ ਉਤਸ਼ਾਹ ਕਿਸ ਨੇ ਵਧਾਇਆ ? .
ਸੈਨਿਕਾਂ ਨੇ
ਸ਼ੇਰ ਨੇ
ਮੱਕੜੀ ਨੇ
ਉੱਤਰ-
ਮੱਕੜੀ ਨੇ |

ਪ੍ਰਸ਼ਨ 2.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :

(ੳ) ਰਾਜੇ ਨੂੰ ਮੱਕੜੀ ਨਾਲ ……… ਹੋ ਰਹੀ ਸੀ । (ਹਮਦਰਦੀ, ਨਫ਼ਰਤ)
ਉੱਤਰ-
ਰਾਜੇ ਨੂੰ ਮੱਕੜੀ ਨਾਲ ਹਮਦਰਦੀ ਹੋ ਰਹੀ ਸੀ ।

(ਆ) ਰਾਜੇ ਦੀਆਂ ਫ਼ੌਜਾਂ ਬਹੁਤ ……… ਨਾਲ ਲੜੀਆਂ । (ਬਹਾਦਰੀ, ਬੇਸਮਝੀ)
ਉੱਤਰ-
ਰਾਜੇ ਦੀਆਂ ਫ਼ੌਜਾਂ ਬਹੁਤ ਬਹਾਦਰੀ ਨਾਲ ਤੋਂ ਲੜੀਆਂ ।

(ੲ) ਮੱਕੜੀ ਦੀ …………………………… ਦੇਖ ਕੇ ਰਾਜਾ ਬਹੁਤ ਖ਼ੁਸ਼ ਹੋਇਆ। (ਹਿੰਮਤ, ਚਤੁਰਾਈ)
ਉੱਤਰ-
ਮੱਕੜੀ ਦੀ ਹਿੰਮਤ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ ।

(ਸ) ਹੁਣ ਰਾਜੇ ਨੂੰ ਮੁੜ ……… ਹੋਇਆ । (ਹੌਸਲਾ, ਫ਼ਿਕਰ)
ਉੱਤਰ-
ਹੁਣ ਰਾਜੇ ਨੂੰ ਮੁੜ ਹੌਸਲਾ ਹੋਇਆ।

(ਹ) ਅੰਤ ਨੂੰ ਰਾਜੇ ਦੀ ……… ਹੋਈ ! (ਹਾਰ, ਜਿੱਤ)
ਉੱਤਰ-
ਅੰਤ ਨੂੰ ਰਾਜੇ ਦੀ ਜਿੱਤ ਹੋਈ !

ਪ੍ਰਸ਼ਨ 3.
ਰਾਜਾ ਦੁਸ਼ਮਣ ਦੀਆਂ ਫ਼ੌਜਾਂ ਤੋਂ ਬਚਣ ਲਈ ਕਿੱਥੇ ਰਹਿਣ ਲੱਗਾ ?
ਉੱਤਰ-
ਜੰਗਲ ਦੀ ਇਕ ਗੁਫਾ ਵਿਚ ।

ਪ੍ਰਸ਼ਨ 4.
ਰਾਜੇ ਨੇ ਗੁਫਾ ਵਿਚ ਕਿਸ ਨੂੰ ਵੇਖਿਆ ?
ਉੱਤਰ-
ਰਾਜੇ ਨੇ ਗੁਫਾ ਵਿੱਚ ਇਕ ਮੱਕੜੀ ਦੇਖੀ ।

ਪ੍ਰਸ਼ਨ 5.
ਮੱਕੜੀ ਵਾਰ-ਵਾਰ ਕੀ ਕੋਸ਼ਿਸ਼ ਕਰ ਰਹੀ ਸੀ ?
ਉੱਤਰ-
ਕੰਧ ਉੱਤੇ ਚੜ੍ਹਨ ਦੀ ।

PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ

ਪ੍ਰਸ਼ਨ 6.
ਅੰਤ ਵਿਚ ਮੱਕੜੀ ਕਿੱਥੋਂ ਤਕ ਪਹੁੰਚ ਗਈ ?
ਉੱਤਰ-
ਅੰਤ ਵਿੱਚ ਮੱਕੜੀ ਆਪਣੇ ਜਾਲ ਤਕ ਪਹੁੰਚ ਗਈ ।

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :
ਪਰਜਾ, ਸਤਿਕਾਰ, ਹਮਲਾ, ਬਹਾਦਰੀ, ਗੁਫ਼ਾ, ਕੰਧ, ਹਮਦਰਦੀ, ਫੁਰਨਾ, ਮੰਜ਼ਲ, ਹਾਜ਼ਰ, ਜੰਗਲ, ਰਾਜਾ, ਦੁਸ਼ਮਣ ।
ਉੱਤਰ-

 • ਰਜਾ (ਰਾਜੇ ਦੇ ਅਧੀਨ ਲੋਕ)-ਅਕਬਰ ਦੇ ਰਾਜ ਵਿਚ ਉਸ ਦੀ ਪਰਜਾ ਬਹੁਤ ਸੁਖੀ ਸੀ ।
 • ਸਤਿਕਾਰ (ਆਦਰ)-ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰੋ ।
 • ਹਮਲਾ ਧਾਵਾ ਬੋਲਣਾ)-ਸਿਕੰਦਰ ਨੇ ਪੋਰਸ ਉੱਤੇ ਹਮਲਾ ਕਰ ਦਿੱਤਾ ।
 • ਬਹਾਦਰੀ ਸੂਰਬੀਰਤਾ, ਨਿਡਰਤਾ)-ਰਾਜਾ ਪੋਰਸ ਨੇ ਸਿਕੰਦਰ ਦੀਆਂ ਫ਼ੌਜਾਂ ਦਾ ਬਹਾਦਰੀ ਨਾਲ ਟਾਕਰਾ ਕੀਤਾ |
 • ਗੁਫ਼ਾ (ਪਹਾੜ ਦੀ ਖੋਹ, ਕੰਦਰਾ)-ਇਸ ਗੁਫ਼ਾ ਵਿਚ ਸ਼ੇਰ ਰਹਿੰਦਾ ਹੈ ।
 • ਕੰਧ (ਦੀਵਾਰ)-ਸਾਡੇ ਮਕਾਨ ਦੇ ਚੁਫ਼ੇਰੇ ਪੰਜ ਫੁੱਟ ਉੱਚੀ ਕੰਧ ਬਣੀ ਹੋਈ ਹੈ ।
 • ਹਮਦਰਦੀ ਦੁੱਖ ਵਿਚ ਸਹਾਈ ਹੋਣਾ)ਦੁਖੀਆਂ-ਗ਼ਰੀਬਾਂ ਨਾਲ ਹਮਦਰਦੀ ਨਾਲ ਪੇਸ਼ ਆਓ ।
 • ਫੁਰਨਾ (ਖ਼ਿਆਲ)-ਮਨਿੰਦਰ ਨੂੰ ਹੁਣੇ-ਹੁਣੇ ਇਹ ਫੁਰਨਾ ਫੁਰਿਆ ।
 • ਮੰਜ਼ਲ (ਨਿਸ਼ਾਨਾ)-ਮੱਕੜੀ ਵਾਰ-ਵਾਰ ਕੋਸ਼ਿਸ਼ ਕਰਨ ‘ਤੇ ਆਪਣੀ ਮੰਜ਼ਿਲ ‘ਤੇ ਪਹੁੰਚ ਗਈ |
 • ਹਾਜ਼ਰ (ਮੌਜੂਦ)-ਕਲਾਸ ਵਿਚ ਸਾਰੇ ਵਿਦਿਆਰਥੀ ਹਾਜ਼ਰ ਹਨ ।
 • ਜੰਗਲ (ਰੁੱਖਾਂ ਦਾ ਸੰਗ੍ਰਹਿ)-ਸ਼ੇਰ ਜੰਗਲ ਦਾ ਰਾਜਾ ਹੈ ।
 • ਰਾਜਾ (ਲੋਕਾਂ ‘ਤੇ ਰਾਜ ਕਰਨ ਵਾਲਾ)-ਮੱਕੜੀ ਦੀ ਹਿੰਮਤ ਦੇਖ ਕੇ ਰਾਜਾ ਬਹੁਤ ਖ਼ੁਸ਼ ਹੋਇਆ ।
 • ਦੁਸ਼ਮਣ (ਵੈਰੀ)-ਸਾਨੂੰ ਕਿਸੇ ਨੂੰ ਵੀ ਦੁਸ਼ਮਣ ਨਹੀਂ ਸਮਝਣਾ ਚਾਹੀਦਾ ।

ਪ੍ਰਸ਼ਨ 8.
ਸਮਝੋ ਤੇ ਲਿਖੋ :
ਰਾਜਾ : ਰਾਣੀ
ਬਿੱਲਾ: ……………………………………..
ਚੂਹਾ: ……………………………………..
ਸ਼ੇਰ : ……………………………………..
ਉੱਤਰ-
ਰਾਜਾ : ਰਾਣੀ ,
ਬਿੱਲਾ : ਬਿੱਲੀ
ਚੂਹਾ : ਚੂਹੀ
ਸ਼ੇਰ : ਸ਼ੇਰਨੀ

(iii) ਪੜ੍ਹੋ, ਸਮਝੋ ਤੇ ਉੱਤਰ ਦਿਓ-
ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਇਕ ਦਿਨ ਰਾਜਾ ਗੁਫਾ ਵਿਚ ਬੈਠਾ ਕੁੱਝ ਸੋਚ ਰਿਹਾ ਸੀ । ਉਸ ਨੇ ਦੇਖਿਆ ਕਿ ਇਕ ਮੱਕੜੀ ਵਾਰ| ਵਾਰ ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ । ਮੱਕੜੀ ਕੰਧ ਉੱਪਰ ਕੁੱਝ ਦੂਰੀ ਤੱਕ ਚੜ੍ਹਦੀ ਹੈ, ਫਿਰ ਡਿਗ ਪੈਂਦੀ ਹੈ । ਅਜਿਹਾ ਕਈ ਵਾਰ ਹੋਇਆ, ਤਾਂ ਵੀ ਮੱਕੜੀ ਨੇ ਕੰਧ ਉੱਤੇ ਚੜ੍ਹਨਾ ਨਾ ਛੱਡਿਆ । ਰਾਜਾ ਧਿਆਨ ਨਾਲ ਮੱਕੜੀ ਵਲ ਦੇਖ ਰਿਹਾ ਸੀ । ਇਕ ਵਾਰ ਤਾਂ ਮੱਕੜੀ ਅਖੀਰ ਤੱਕ ਪਹੁੰਚਣ ਵਾਲੀ ਸੀ ਕਿ ਫਿਰ ਹੇਠਾਂ ਡਿਗ ਪਈ । ਹੁਣ ਰਾਜੇ ਨੂੰ ਮੱਕੜੀ ਨਾਲ ਹਮਦਰਦੀ ਹੋ ਰਹੀ ਸੀ |ਰਾਜਾ ਮੱਕੜੀ ਵਲ ਦੇਖਦਾ ਰਿਹਾ, ਦੇਖਦਾ ਰਿਹਾ | ਮੱਕੜੀ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ । ਮੱਕੜੀ ਆਪਣੀ ਮੰਜ਼ਲ ਤੱਕ ਪਹੁੰਚਣਾ 1 ਚਾਹੁੰਦੀ ਸੀ । ਇਸੇ ਕਰਕੇ ਉਹ ਵਾਰ-ਵਾਰ ਕੋਸ਼ਿਸ਼ ਕਰ ਰਹੀ ਸੀ । ਅੰਤ ਨੂੰ ਮੱਕੜੀ ਆਪਣੇ ਜਾਲ ਵਿਚ ਪਹੁੰਚ ਗਈ । ਮੱਕੜੀ ਦੀ ਹਿੰਮਤ ਦੇਖ ਕੇ ਰਾਜਾ ਬਹੁਤ ਖ਼ੁਸ਼ ਹੋਇਆ ।

ਪ੍ਰਸ਼ਨ-
1. ਰਾਜਾ ਕਿੱਥੇ ਬੈਠਾ ਸੀ ?
2. ਮੱਕੜੀ ਕੀ ਕਰ ਰਹੀ ਸੀ ?
3. ਮੱਕੜੀ ਨੇ ਕਈ ਵਾਰੀ ਡਿਗ ਕੇ ਵੀ ਕੀ ਕਰਨਾ ਨਾ ਛੱਡਿਆ ?
4, ਕਿਸਨੂੰ ਕਿਸ ਨਾਲ ਹਮਦਰਦੀ ਹੋ ਰਹੀ ਸੀ ?
5. ਰਾਜਾ ਕੀ ਦੇਖ ਕੇ ਖੁਸ਼ ਹੋਇਆ ?
ਉੱਤਰ-
1. ਇੱਕ ਗੁਫਾ ਵਿਚ ।
2. ਵਾਰ-ਵਾਰ ਕੰਧ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ ।
3. ਵਾਰ-ਵਾਰ ਕੰਧ ਉੱਤੇ ਚੜ੍ਹਨ ਦੀ ਕੋਸ਼ਿਸ਼ ॥
4. ਰਾਜੇ ਨੂੰ ਮੱਕੜੀ ਨਾਲ ।
5. ਮੱਕੜੀ ਦੀ ਹਿੰਮਤ ਦੇਖ ਕੇ ।

(iv) ਬਹੁਵਿਕਲਪੀ ਪ੍ਰਸ਼ਨ

ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

ਪ੍ਰਸ਼ਨ 1.
ਰਾਜੇ ਦਾ ਕੌਣ ਬਹੁਤ ਸਤਿਕਾਰ ਕਰਦਾ ਸੀ?
ਉੱਤਰ-
ਪਰਜਾ (✓) ।

ਪ੍ਰਸ਼ਨ 2.
ਰਾਜਾ ਕਿੱਥੇ ਰਹਿਣ ਲੱਗ ਪਿਆ ?
ਉੱਤਰ-
ਗੁਫਾ ਵਿੱਚ (✓) ।

ਪ੍ਰਸ਼ਨ 3.
ਕੌਣ ਕੰਧ ਉੱਤੇ ਵਾਰ-ਵਾਰ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ ?
ਉੱਤਰ-
ਮੱਕੜੀ (✓) ।

ਪ੍ਰਸ਼ਨ 4.
ਵਾਰ-ਵਾਰ ਕੰਧ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਨ ਵਿਚ ਅਸਫਲ ਰਹਿਣ ‘ਤੇ ਵੀ ਮੱਕੜੀ ਨੇ ਕੀ । ਕੀਤਾ ?
ਉੱਤਰ-
ਹਿੰਮਤ ਕੋਸ਼ਿਸ਼ ਨਾ ਛੱਡੀ (✓) ।

ਪ੍ਰਸ਼ਨ 5.
ਰਾਜਾ ਕਿਸ ਨੂੰ ਧਿਆਨ ਨਾਲ ਦੇਖ ਰਿਹਾ ਸੀ ?
ਉੱਤਰ-
ਮੱਕੜੀ ਨੂੰ (✓) ।

PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ

ਪ੍ਰਸ਼ਨ 6.
ਰਾਜੇ ਨੂੰ ਕਿਸ ਨਾਲ ਹਮਦਰਦੀ ਹੋ ਗਈ ?
ਉੱਤਰ-
ਮੱਕੜੀ ਨਾਲ (✓) ।

ਪ੍ਰਸ਼ਨ 7.
ਮੱਕੜੀ ਕਿਸ ਤਰ੍ਹਾਂ ਆਪਣੇ ਜਾਲ ਤਕ ਪਹੁੰਚੀ ?
ਉੱਤਰ-
ਵਾਰ-ਵਾਰ ਕੋਸ਼ਿਸ਼ ਕਰ ਕੇ (✓) ।

ਪ੍ਰਸ਼ਨ 8.
ਰਾਜਾ ਕੀ ਦੇਖ ਕੇ ਖ਼ੁਸ਼ ਹੋਇਆ ?
ਜਾਂ
ਰਾਜੇ ਨੂੰ ਕਿਸ ਨੂੰ ਦੇਖ ਕੇ ਮੁੜ ਕੇ ਹੌਸਲਾ ਹੋ ਗਿਆ ?
ਉੱਤਰ-
ਮੱਕੜੀ ਦੀ ਹਿੰਮਤ (✓) ।

ਪ੍ਰਸ਼ਨ 9.
ਮੁੜ ਕੇ ਫ਼ੌਜ ਇਕੱਠੀ ਕਰ ਕੇ ਦੁਸ਼ਮਣ ਉੱਤੇ ਹਮਲਾ ਕਰਨ ਨਾਲ ਰਾਜੇ ਨੂੰ ਕੀ ਪ੍ਰਾਪਤ ਹੋਇਆ ?
ਉੱਤਰ-
ਜਿੱਤ (✓) |

ਪ੍ਰਸ਼ਨ 10.
ਮੁੜ-ਮੁੜ ਕੋਸ਼ਿਸ਼ ਕਰਨ ਨਾਲ ਮਿਲਦੀ ਹੈ ?
ਉੱਤਰ-
ਕਾਮਯਾਬੀ (✓) ।

ਪ੍ਰਸ਼ਨ 11.
ਰਾਜੇ ਦਾ ਉਤਸ਼ਾਹ ਕਿਸ ਨੇ ਬਣਾਇਆ ?
ਉੱਤਰ-
ਮੱਕੜੀ ਨੇ (✓) ।

(V) ਵਿਆਕਰਨ

ਪ੍ਰਸ਼ਨ-ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :
PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ 1
ਉੱਤਰ-

ਰਾਜਾ ਪਰਜਾ
ਜੰਗਲ ਗੁਫਾ
ਮਨ ਫੁਰਨਾ
ਮੱਕੜੀ ਜਾਲ

PSEB 3rd Class Punjabi Solutions Chapter 15 ਮੱਕੜੀ ਦੀ ਹਿੰਮਤ

ਮੱਕੜੀ ਦੀ ਹਿੰਮਤ Summary & Translation in punjabi

ਔਖੇ ਸ਼ਬਦਾਂ ਦੇ ਅਰਥ

ਸ਼ਬਦ : ਅਰਥ
ਪਰਜਾ : ਕਿਸੇ ਦੇਸ਼ ਦੇ ਉਹ ਲੋਕ, ਜਿਨ੍ਹਾਂ ਨੂੰ ਉੱਤੇ ਕਿਸੇ ਰਾਜੇ ਦਾ ਰਾਜ ਹੋਵੇ ।
ਸਤਿਕਾਰ : ਆਦਰ, ਇੱਜ਼ਤ |
ਬਹਾਦਰੀ : ਦਲੇਰੀ, ਨਿਡਰਤਾ ।
ਗੁਫਾ : ਕੰਦਰਾ ; ਪਹਾੜ ਜਾਂ ਜ਼ਮੀਨ ਦੇ ਅੰਦਰ ਬਣੀ ਖ਼ਾਲੀ ਥਾਂ |
ਮੰਜ਼ਲ : ਨਿਸ਼ਾਨਾ, ਜਿੱਥੇ ਕੋਈ ਪਹੁੰਚਣਾ ਚਾਹੁੰਦਾ ਹੋਵੇ ।
ਹਿੰਮਤ : ਕੋਸ਼ਿਸ਼, ਉੱਦਮ ॥
ਫੁਰਨਾ ਫੁਰਿਆ : ਖ਼ਿਆਲ ਆਇਆ ।
ਦੁਬਾਰਾ : ਦੂਜੀ ਵਾਰ ।
ਉਤਸ਼ਾਹ : ਹੌਸਲਾ ।
ਸਬਕ : ਪਾਠ ।
ਹੌਂਸਲਾ : ਨਿਡਰਤਾ, ਹਿੰਮਤ ।
ਕਾਮਯਾਬੀ: ਸਫਲਤਾ|
ਹਾਜ਼ਰ: ਮੌਕੇ ‘ਤੇ ਹੋਣਾ ।

Leave a Comment