PSEB 3rd Class Punjabi Solutions Chapter 14 ਬਾਲਕ ਬੀਬੇ-ਰਾਣੇ

Punjab State Board PSEB 3rd Class Punjabi Book Solutions Chapter 14 ਬਾਲਕ ਬੀਬੇ-ਰਾਣੇ Textbook Exercise Questions, and Answers.

PSEB Solutions for Class 3 Punjabi Chapter 14 ਬਾਲਕ ਬੀਬੇ-ਰਾਣੇ

Punjabi Guide for Class 3 PSEB ਬਾਲਕ ਬੀਬੇ-ਰਾਣੇ Textbook Questions and Answers

ਪਾਠ-ਅਭਿਆਸ ਪ੍ਰਸ਼ਨ-ਉੱਤਰ

(i) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਾਲਕ ਬੀਬੇ-ਰਾਣੇ ਸਵੇਰ ਵੇਲੇ ਕੀ ਕਰਦੇ ਹਨ ?
ਉੱਤਰ-
ਬਾਲਕ ਬੀਬੇ-ਰਾਣੇ ਸਵੇਰ ਵੇਲੇ ਜਲਦੀ ਉੱਠ ਕੇ ਦੰਦ ਸਾਫ਼ ਕਰਦੇ ਹਨ ਅਤੇ ਨਹਾ ਕੇ ਸਾਫ਼ ਕੱਪੜੇ ਪਹਿਨਦੇ ਹਨ ।

ਪ੍ਰਸ਼ਨ 2.
ਬਾਲਕ ਬੀਬੇ-ਰਾਣਿਆਂ ਦੀਆਂ ਖਾਣ ਸੰਬੰਧੀ ਆਦਤਾਂ ਕਿਹੋ ਜਿਹੀਆਂ ਹਨ ?
ਉੱਤਰ-
ਬਾਲਕ ਬੀਬੇ-ਰਾਣੇ ਕੁੱਝ ਖਾਣ ਤੋਂ ਪਹਿਲਾਂ ਹੱਥ ਧੋਦੇ ਹਨ । ਉਹ ਭੋਜਨ ਨੂੰ ਬਰਬਾਦ ਨਹੀਂ ਕਰਦੇ । ਉਹ ਖਾਣਾ ਧੀਰਜ ਨਾਲ ਪਰਮਾਤਮਾ ਦਾ ਧੰਨਵਾਦ ਕਰ ਕੇ ਹੀ ਖਾਂਦੇ ਹਨ ।

ਪ੍ਰਸ਼ਨ 3.
ਬਾਲਕ ਬੀਬੇ-ਰਾਣੇ ਵੱਡਿਆਂ ਲਈ | ਕੀ ਕਰਦੇ ਹਨ ?
ਉੱਤਰ-
ਬਾਲਕ ਬੀਬੇ-ਰਾਣੇ ਵੱਡਿਆਂ ਦੇ ਪੈਰੀਂ ਹੱਥ ਲਾਉਂਦੇ ਤੇ ਕੰਮਾਂ ਵਿਚ ਮੱਦਦ ਕਰਦੇ ਹਨ । ਉਹ ਆਪਣੇ ਹਾਣੀਆਂ ਨੂੰ ਦੋਸਤ ਬਣਾਉਂਦੇ ਹਨ ।

ਪ੍ਰਸ਼ਨ 4.
ਬਾਲਕ ਬੀਬੇ-ਰਾਣੇ ਵੱਡੇ ਹੋ ਕੀ ਬਣਨਗੇ ? ..
ਉੱਤਰ-
ਬਾਲਕ ਬੀਬੇ-ਰਾਣੇ ਵੱਡੇ ਹੋ ਕੇ ਮਹਾਨ ਅਤੇ ਭਾਰਤ ਮਾਂ ਦੀ ਸ਼ਾਨ ਬਣਨਗੇ ।

ਪ੍ਰਸ਼ਨ 5.
ਕਵਿਤਾ ਦੀ ਮੱਦਦ ਨਾਲ ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :

(ਉ) ਬਿਸਤਰ ‘ਚੋਂ ………………………
ਦੰਦ, ਸਾਫ਼ …………………
ਉੱਤਰ-
ਬਿਸਤਰ ‘ਚੋਂ ਉੱਠ ਜਲਦੀ ਜਾਈਏ ।
ਦੰਦ ਸਾਫ਼ ਕਰ ਆਪੇ ਨਾਈਏ ।

(ਅ) ਹੱਥ ਧੋਤਿਆਂ …………………
ਨਾ ਭੋਜਨ …………………
ਉੱਤਰ-
ਹੱਥ ਧੋਤਿਆਂ ਬਿਨਾਂ ਨਾ ਖਾਈਏ ।
ਨਾ ਭੋਜਨ ਨੂੰ ਵਿਅਰਥ ਗਵਾਈਏ ।

(ਈ) ਵੱਡਿਆਂ ਦੇ …………………
ਕੰਮਾਂ ਦੇ …………………… !
ਉੱਤਰ-
ਵੱਡਿਆਂ ਦੇ ਪੈਰੀਂ ਹੱਥ ਲਾਈਏ ।
ਕੰਮਾਂ ਦੇ ਵਿਚ ਹੱਥ ਵਟਾਈਏ ।

ਪ੍ਰਸ਼ਨ 6.
ਇਸ ਕਵਿਤਾ ਵਿਚੋਂ ‘ਬੀਬੇ-ਰਾਣੇ ਤੇ ‘ਆਪਣੇ-ਆਪ ਜਿਹੇ ਹੋਰ ਸਮਾਸੀ ਸ਼ਬਦ ਚੁਣ ਕੇ ਲਿਖੋ ।
ਉੱਤਰ-
ਸਬਰ-ਸ਼ੁਕਰ, ਚਾਈਂ-ਚਾਈਂ, ਬਾਲ-ਸਭਾ ਤੋਂ ਅਤੇ ਭਾਰਤ-ਮਾਂ ।

ਪ੍ਰਸ਼ਨ 7.
ਤੁਕਾਂਤ ਮਿਲਾ ਕੇ ਸਤਰਾਂ ਪੂਰੀਆਂ ਕਰੋ :

(ਉ) ਜੇ ਵੱਡਿਆਂ ਦਾ ਕਰੀਏ ਸਤਿਕਾਰ,
ਤਾਂ ਹੀ ਸਾਨੂੰ ਮਿਲੁ ਉਹਨਾਂ ਦਾ ……………………. |
ਉੱਤਰ-
ਜੇ ਵੱਡਿਆਂ ਦਾ ਕਰੀਏ ਸਤਿਕਾਰ, ਤਾਂ ਹੀ ਸਾਨੂੰ ਮਿਲੂ ਉਹਨਾਂ ਦਾ ਪਿਆਰ ।

(ਆ) ਚੰਗੇ ਬੱਚੇ ਰੱਖਦੇ ਸਫ਼ਾਈ
ਨਾਲੇ ਕਰਦੇ ਨੇ ਖੂਬ ……………………. |
ਉੱਤਰ-
ਚੰਗੇ ਬੱਚੇ ਰੱਖਦੇ ਸਫ਼ਾਈ, ਨਾਲੇ ਕਰਦੇ ਨੇ ਖੂਬ ਪੜ੍ਹਾਈ ।

ਪ੍ਰਸ਼ਨ 8.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :
PSEB 3rd Class Punjabi Solutions Chapter 14 ਬਾਲਕ ਬੀਬੇ-ਰਾਣੇ 1
ਉੱਤਰ-

ਬਾਲਕ ਬੱਚੇ
ਵਿਅਰਥ ਫ਼ਜ਼ਲ
ਛਕੀਏ ਖਾਈਏ
ਚਾਈਂ-ਚਾਈਂ ਵਁਡੇ
ਮਹਾਨ ਖ਼ੁਸ਼ੀ-ਖੁਸ਼ੀ

ਪ੍ਰਸ਼ਨ 9.
‘ਬਾਲਕ ਬੀਬੇ-ਰਾਣੇ ਕਵਿਤਾ ਨੂੰ ਜ਼ਬਾਨੀ ਯਾਦ ਕਰੋ ।
ਉੱਤਰ-
ਨੋਟ-ਵਿਦਿਆਰਥੀ ਆਪ ਹੀ ਕਰਨ ।

(ii) ਬਹੁਵਿਕਲਪੀ ਪ੍ਰਸ਼ਨ

ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

ਪ੍ਰਸ਼ਨ 1.
ਅਸੀਂ ਕਿਹੋ ਜਿਹੇ ਬਾਲਕ ਹਾਂ ?
ਉੱਤਰ-
ਬੀਬੇ ਰਾਣੇ (✓) ।

ਪ੍ਰਸ਼ਨ 2.
ਬੀਬੇ ਰਾਣੇ ਬਾਲਕ ਸਵੇਰੇ ਕਦੋਂ ਉੱਠਦੇ ਹਨ ?
ਉੱਤਰ-
ਜਲਦੀ (✓) ।

ਪ੍ਰਸ਼ਨ 3.
ਬੀਬੇ ਰਾਣੇ ਬਾਲਕ ਕਿਸ ਤਰ੍ਹਾਂ ਖਾਣਾ ਨਹੀਂ ਖਾਂਦੇ ?
ਉੱਤਰ-
ਹੱਥ ਧੋਤੇ ਬਿਨਾਂ (✓) । .

ਪ੍ਰਸ਼ਨ 4.
ਬੀਬੇ ਰਾਣੇ ਬਾਲਕ ਸਬਰ-ਸ਼ੁਕਰ ਨਾਲ ਕੀ ਛਕਦੇ ਹਨ ?
ਉੱਤਰ-
ਖਾਣੇ/ਭੋਜਨ (✓) |

ਪ੍ਰਸ਼ਨ 5.
ਬੀਬੇ ਰਾਣੇ ਬਾਲਕ ਕਿਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਹਨ ?
ਉੱਤਰ-
ਵੱਡਿਆਂ ਦੇ (✓) । .

ਪ੍ਰਸ਼ਨ 6.
ਬੀਬੇ ਰਾਣੇ ਬਾਲਕ ਸਕੂਲ ਕਿਸ ਤਰ੍ਹਾਂ ਜਾਂਦੇ ਹਨ ?
ਉੱਤਰ-
ਚਾਈਂ-ਚਾਈਂ (✓) ।

ਪ੍ਰਸ਼ਨ 7.
ਕੌਣ ਭਾਰਤ-ਮਾਂ ਦੀ ਸ਼ਾਨ ਬਣਨਗੇ ?
ਉੱਤਰ-
ਬੀਬੇ ਰਾਣੇ ਬਾਲਕ (✓) ।

ਪ੍ਰਸ਼ਨ 8.
‘ਬਾਲਕ ਬੀਬੇ ਰਾਣੇ ਕਵਿਤਾ ਹੈ ਜਾਂ ਕਹਾਣੀ ? ,
ਉੱਤਰ-
ਕਵਿਤਾ (✓) ।

ਪ੍ਰਸ਼ਨ 9.
ਵਿਅਰਥ ਸਮਾਨਾਰਥੀ ਸ਼ਬਦ ਕਿਹੜਾ ਹੈ ?
ਉੱਤਰ-
ਨਿਰਾਰਥਕ (✓) ।

ਬਾਲਕ ਬੀਬੇ-ਰਾਣੇ Summary & Translation in punjabi

(ਔਖੇ ਸ਼ਬਦਾਂ ਦੇ ਅਰਥ )

ਸ਼ਬਦ: ਅਰਥ
ਬਾਲਕ: ਬਾਣੇ |
ਬੱਚੇ  : ਪਹਿਰਾਵੇ |
ਛਕੀਏ: ਖਾਈਏ ।
ਹੱਥ ਵਟਾਈਏ : ਅਰਥ ਇਕ-ਦੂਜੇ ਦੀ ਮੱਦਦ ਕਰੀਏ ।
ਬਾਲ ਸਭਾ : ਬੱਚਿਆਂ ਦਾ ਇਕੱਠ ॥

Leave a Comment