Punjab State Board PSEB 3rd Class Punjabi Book Solutions ਲੇਖ-ਰਚਨਾ Textbook Exercise Questions and Answers.
PSEB 3rd Class Punjabi ਲੇਖ-ਰਚਨਾ
1.ਮੇਰਾ ਘਰ
- ਮੇਰਾ ਘਰ ਬੜਾ ਸੁੰਦਰ ਹੈ ।
- ਇਸ ਦਾ ਨੰਬਰ 108 ਹੈ ਅਤੇ ਇਹ ਗੁਜਰਾਲ ਨਗਰ, ਜਲੰਧਰ ਵਿਚ ਸਥਿਤ ਹੈ ।
- ਬਾਹਰੋਂ ਇਸ ਦਾ ਰੰਗ ਚਿੱਟਾ ਦਿਖਾਈ ਦਿੰਦਾ ਹੈ, ਪਰ ਅੰਦਰਲੇ ਕਮਰਿਆਂ ਦਾ ਰੰਗ ਹਲਕਾ ਕਰੀਮ ਹੈ ।
- ਇਸ ਘਰ ਵਿਚ ਮੈਂ ਆਪਣੇ ਮਾਤਾ-ਪਿਤਾ ਤੇ ਦੋ ਭੈਣਾਂ ਨਾਲ ਰਹਿੰਦਾ ਹਾਂ ।
- ਇਸ ਘਰ ਵਿਚ ਇਕ ਬੈਠਕ, ਇਕ ਡਾਈਨਿੰਗ ਰੂਮ, ਤਿੰਨ ਸੌਣ-ਕਮਰੇ, ਇਕ ਰਸੋਈ ਅਤੇ ਦੋ ਗੁਸਲਖ਼ਾਨੇ ਹਨ ।
- ਮੇਰਾ ਘਰ ਫੁੱਲਾਂ ਦੇ ਪੌਦਿਆਂ ਤੇ ਸਦਾ-ਬਹਾਰ ਬੁਟਿਆਂ ਦੇ ਗਮਲਿਆਂ ਨਾਲ ਭਰਿਆ ਹੋਇਆ ਹੈ ।
- ਇਹ ਬੜਾ ਹਵਾਦਾਰ ਤੇ ਰੌਸ਼ਨੀ ਭਰਪੂਰ ਹੈ ।
- ਮੇਰੇ ਘਰ ਵਿਚ ਇਕ ਰੰਗਦਾਰ ਟੈਲੀਵਿਜ਼ਨ, ਟੈਲੀਫੋਨ, ਇਕ ਸਕੂਟਰ, ਇਕ ਕਾਰ, ਇਕ ਫ਼ਰਿਜ਼, ਭਿੰਨ-ਭਿੰਨ ਪ੍ਰਕਾਰ ਦੇ ਭਾਂਡੇ ਤੇ ਕਰਾਕਰੀ, ਕੰਪਿਉਟਰ, ਬਿਜਲੀ ਦੇ ਪੱਖੇ, ਕੁਰਸੀਆਂ, ਸੋਫ਼ੇ ਤੇ ਮੇਜ਼ ਹਨ ।
- ਮੈਂ ਜਦੋਂ ਕਦੇ ਘਰੋਂ ਬਾਹਰ ਜਾਂਦਾ ਹਾਂ, ਤਾਂ ਮੇਰਾ ਇੱਥੇ ਵਾਪਸ ਪਰਤਣ ਲਈ ਮਨ ਕਾਹਲਾ ਪੈ ਜਾਂਦਾ ਹੈ ।
- ਮੇਰਾ ਆਪਣੇ ਘਰ ਨਾਲ ਬਹੁਤ ਪਿਆਰ ਹੈ ।
2. ਮੇਰਾ ਅਧਿਆਪਕ
- ਮੇਰੇ ਅਧਿਆਪਕ ਦਾ ਨਾਂ ਸ: ਅਮਰੀਕ ਸਿੰਘ ‘ ਹੈ ।
- ਉਨ੍ਹਾਂ ਦੀ ਉਮਰ 45 ਸਾਲ ਹੈ ।
- ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ ।
- ਉਹ ਸਦਾ ਸਾਦੇ ਕੱਪੜੇ ਪਹਿਨਦੇ ਹਨ ।
- ਉਹ ਸਾਨੂੰ ਬਹੁਤ ਪਿਆਰ ਨਾਲ ਪੜ੍ਹਾਉਂਦੇ ਹਨ ।
- ਉਨ੍ਹਾਂ ਦਾ ਪੜ੍ਹਾਉਣ ਦਾ ਢੰਗ ਬਹੁਤ ਰੌਚਕ ਹੈ ।
- ਉਹ ਆਪਣੇ ਕਰਤੱਵ ਦੀ ਪਾਲਣਾ ਦਿਲ ਲਾ ਕੇ ਕਰਦੇ ਹਨ |
- ਉਹ ਸਦਾ ਖੁਸ਼ ਰਹਿੰਦੇ ਹਨ ।
- ਉਨ੍ਹਾਂ ਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ ।
- ਸਾਰੇ ਵਿਦਿਆਰਥੀ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਨ |
3. ਸਾਡੀ ਜਮਾਤ ਦਾ ਮਨੀਟਰ
- ਸਾਡੀ ਜਮਾਤ ਦੇ ਮਨੀਟਰ ਦਾ ਨਾਂ ਗਗਨਦੀਪ ਸਿੰਘ ਹੈ ।
- ਉਹ ਤੀਜੀ ਸ਼੍ਰੇਣੀ ਵਿਚ ਪੜ੍ਹਦਾ ਹੈ ।
- ਉਸ ਦੀ ਉਮਰ ਅੱਠ ਸਾਲ ਹੈ ।
- ਉਸ ਦੀ ਸਿਹਤ ਬਹੁਤ ਚੰਗੀ ਹੈ ।
- ਉਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਹੈ ।
- ਸਾਰੇ ਅਧਿਆਪਕ ਉਸ ਨੂੰ ਬਹੁਤ ਪਿਆਰ ਕਰਦੇ ਹਨ ।
- ਉਹ ਸਕੂਲ ਦੇ ਸਾਰੇ ਕੰਮਾਂ ਵਿਚ ਅੱਗੇ ਰਹਿੰਦਾ ਹੈ ।
- ਅਸੀਂ ਦੋਵੇਂ ਇਕੱਠੇ ਇੱਕੋ ਡੈਸਕ ਉੱਤੇ ਬੈਠਦੇ | ਹਾਂ ।
- ਉਹ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਹੈ ।
- ਉਸ ਨੇ ਬਹੁਤ ਸਾਰੇ ਇਨਾਮ ਪ੍ਰਾਪਤ ਕੀਤੇ ਹਨ ।
4. ਮੇਰਾ ਮਿੱਤਰ
ਜਾਂ ‘
ਮੇਰਾ ਦੋਸਤ
- ਮੇਰੇ ਮਿੱਤਰ ਦਾ ਨਾਂ ਜਸਵਿੰਦਰ ਸਿੰਘ ਹੈ ।
- ਉਸ ਦੀ ਉਮਰ ਅੱਠ ਸਾਲ ਹੈ ।
- ਉਹ ਮੇਰਾ ਜਮਾਤੀ ਹੈ ।
- ਉਸ ਦੀ ਸਿਹਤ ਬਹੁਤ ਚੰਗੀ ਹੈ ।
- ਉਹ ਹਮੇਸ਼ਾ ਸਾਫ਼-ਸੁਥਰਾ ਰਹਿੰਦਾ ਹੈ ।
- ਉਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਹੈ ।
- ਉਸ ਦੇ ਪਿਤਾ ਜੀ ਅਧਿਆਪਕ ਹਨ ।
- ਉਹ ਬਹੁਤ ਸੋਹਣਾ ਗਾਉਂਦਾ ਹੈ ।
- ਅਸੀਂ ਦੋਵੇਂ ਇਕੱਠੇ ਖੇਡਦੇ ਹਾਂ ।
- ਉਹ ਮੇਰਾ ਸਭ ਤੋਂ ਚੰਗਾ ਮਿੱਤਰ ਹੈ ।
5. ਸਾਡਾ ਸਕੂਲ
- ਸਾਡੇ ਸਕੂਲ ਦਾ ਨਾਂ ਰੌ: ਪ੍ਰਾਇਮਰੀ ਸਕੂਲ, ਬਹਿਰਾਮ ਹੈ ।
- ਇਹ ਉਸ ਸੜਕ ‘ਤੇ ਹੈ, ਜਿਹੜੀ ਭੋਗਪੁਰ ਤੋਂ ਬੁਲੋਵਾਲ ਨੂੰ ਜਾਂਦੀ ਹੈ ।
- ਇਸ ਦੀ ਇਮਾਰਤ ਪੱਕੀ ਅਤੇ ਸੁੰਦਰ ਹੈ ।
- ਸਕੂਲ ਵਿਚ ਦਸ ਕਮਰੇ ਤੇ ਸਾਹਮਣੇ ਬਰਾਂਡਾ ਹੈ ।
- ਇਸ ਦੇ ਸਾਹਮਣੇ ਮੈਦਾਨ ਵਿਚ ਬਹੁਤ ਸਾਰੇ ਦਰੱਖ਼ਤ ਤੇ ਫੁੱਲਦਾਰ ਬੂਟੇ ਲੱਗੇ ਹੋਏ ਹਨ ।
- ਸਕੂਲ ਦੀਆਂ ਕੰਧਾਂ ‘ਤੇ ਬਹੁਤ ਸੁੰਦਰ ਮਾਟੋ ਲਿਖੇ ਹੋਏ ਹਨ ।
- ਇਸ ਸਕੂਲ ਵਿਚ ਸੱਤ ਅਧਿਆਪਕ ਪੜ੍ਹਾਉਂਦੇ ਹਨ ।.
- ਸ: ਕੁਲਧੀਰ ਸਿੰਘ ਇੱਥੋਂ ਦੇ ਸੁਯੋਗ ਮੁੱਖ ਅਧਿਆਪਕ ਹਨ ।
- ਸਕੂਲ ਦੇ ਆਲੇ-ਦੁਆਲੇ ਦਾ ਦ੍ਰਿਸ਼ ਬਹੁਤ ਸੁੰਦਰ ਹੈ ।
- ਮੈਨੂੰ ਆਪਣੇ ਸਕੂਲ ਨਾਲ ਬਹੁਤ ਪਿਆਰ ਹੈ ।
6. ਸਕੂਲ ਦਾ ਬਗੀਚਾ
- ਸਾਡੇ ਸਕੂਲ ਦਾ ਬਗੀਚਾ ਬਹੁਤ ਸੁੰਦਰ ਹੈ ।
- ਇਹ ਸਕੂਲ ਦੀ ਮੁੱਖ ਇਮਾਰਤ ਦੇ ਸਾਹਮਣੇ . ਹੈ ।
- ਇਸ ਦੇ ਆਲੇ-ਦੁਆਲੇ ਪੱਕੀ ਚਾਰ-ਦੀਵਾਰੀ ਹੈ ।
- ਇਸ ਵਿਚ ਭਿੰਨ-ਭਿੰਨ ਪ੍ਰਕਾਰ ਦੇ ਫੁੱਲਾਂ ਤੇ ਫਲਾਂ ਦੇ ਪੌਦੇ ਹਨ ।
- ਇੱਥੇ ਸਾਰਾ ਸ਼ਾਲ ਤਰ੍ਹਾਂ-ਤਰ੍ਹਾਂ ਦੇ ਫੁੱਲ ਖਿੜਦੇ ਰਹਿੰਦੇ ਹਨ |
- ਇਨ੍ਹਾਂ ਪੌਦਿਆਂ ਦੀ ਦੇਖ-ਭਾਲ ਦੋ ਮਾਲੀ ਕਰਦੇ ਹਨ ।
- ਉਹ ਪੌਦਿਆਂ ਨੂੰ ਟਿਊਬਵੈੱਲ ਦੇ ਪਾਣੀ ਨਾਲ ਸਿੰਜਦੇ ਹਨ ।.
- ਉਹ ਸਮੇਂ-ਸਮੇਂ ਪੌਦਿਆਂ ਨੂੰ ਖਾਦ ਵੀ ਪਾਉਂਦੇ ਹਨ ।
- ਇਸ ਵਿਚ ਸੈਰ ਕਰਨ ਲਈ ਪੱਕੇ ਵਲ-ਖਾਂਦੇ , ਰਸਤੇ ਬਣੇ ਹੋਏ ਹਨ ।
- ਇਸ ਹਰੇ-ਭਰੇ ਬਗੀਚੇ ਨੂੰ ਦੇਖ ਕੇ ਮੇਰਾ ਮਨ ਬਹੁਤ ਪ੍ਰਸੰਨ ਹੁੰਦਾ ਹੈ ।
7. ਸਾਡੀ ਜਮਾਤ ਦਾ ਕਮਰਾ
- ਇਹ ਸਾਡੀ ਜਮਾਤ ਦਾ ਕਮਰਾ ਹੈ ।
- ਇਸ ਵਿਚ ਦੋ ਦਰਵਾਜ਼ੇ ਤੇ ਚਾਰ ਖਿੜਕੀਆਂ ਹਨ ।
- ਇਸ ਵਿਚ ਦੋ ਅਲਮਾਰੀਆਂ ਹਨ।
- ਇਹ ਕਮਰਾ ਪੱਕਾ, ਹਵਾਦਾਰ ਅਤੇ ਸੁੰਦਰ ਹੈ ।
- ਅਸੀਂ ਇਸ ਵਿਚੋਂ ਡੈਸਕਾਂ ਉੱਤੇ ਬੈਠਦੇ ਹਾਂ |
- ਇਸ ਵਿਚ ਬਿਜਲੀ ਦੇ ਬਲਬ, ਟਿਊਬਾਂ ਤੇ ਪੱਖੇ ਲੱਗੇ ਹੋਏ ਹਨ ।
- ਡੈਸਕਾਂ ਦੇ ਸਾਹਮਣੇ ਮਾਸਟਰ ਜੀ ਲਈ ਮੇਜ਼ ਤੇ ਕੁਰਸੀ ਹੈ ।
- ਵਿਦਿਆਰਥੀਆਂ ਦੇ ਡੈਸਕਾਂ ਦੇ ਸਾਹਮਣੇ ਇੱਕ ਵੱਡਾ ਬਲੈਕ-ਬੋਰਡ ਹੈ ।
- ਇਸ ਦੇ ਇਕ ਕੋਨੇ ਵਿਚ ਸਾਇੰਸ ਕਾਰਨਰ ਹੈ ।
- ਮੈਨੂੰ ਆਪਣੀ ਜਮਾਤ ਦਾ ਕਮਰਾ ਬਹੁਤ ਪਸੰਦ ਹੈ ।
8. ਮੇਰੇ ਪਿਤਾ ਜੀ
- ਮੇਰੇ ਪਿਤਾ ਜੀ ਦਾ ਨਾਂ ਸ: ਗੁਰਪਾਲ ਸਿੰਘ ਹੈ ।
- ਉਨ੍ਹਾਂ ਦੀ ਉਮਰ 18 ਸਾਲ ਹੈ ।
- ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ ।
- ਉਹ ਸਵੇਰੇ ਉੱਠਦੇ ਤੇ ਸੈਰ ਕਰਨ ਲਈ ਜਾਂਦੇ ਹਨ ।
- ਉਹ ਸਾਦੇ ਕੱਪੜੇ ਪਾਉਂਦੇ ਹਨ ।
- ਉਹ ਇਕ ਸਰਕਾਰੀ ਸਕੂਲ ਵਿਚ ਅਧਿਆਪਕ ਹਨ |
- ਉਹ ਬੱਚਿਆਂ ਵਿਚ ਬੜੇ ਹਰਮਨ-ਪਿਆਰੇ ਹਨ ।
- ਉਹ ਘਰ ਆ ਕੇ ਮੈਨੂੰ ਵੀ ਪੜ੍ਹਾਉਂਦੇ ਹਨ ।
- ਉਹ ਸਮੇਂ ਦੇ ਬਹੁਤ ਪਾਬੰਦ ਹਨ ।
- ਉਹ ਮੈਨੂੰ ਬਹੁਤ ਪਿਆਰ ਕਰਦੇ ਹਨ ।
9. ਮੇਰੇ ਮਾਤਾ ਜੀ –
- ਮੇਰੇ ਮਾਤਾ ਜੀ ਦਾ ਨਾਂ ਸ੍ਰੀਮਤੀ ਗੁਰਚਰਨਜੀਤ ਕੌਰ ਹੈ ।
- ਉਨ੍ਹਾਂ ਦੀ ਉਮਰ 34 ਸਾਲ ਹੈ ।
- ਉਹ ਬੜੇ ਸਾਫ਼-ਸੁਥਰੇ ਅਤੇ ਸੋਹਣੇ ਹਨ |.
- ਉਹ ਐੱਮ. ਏ., ਐੱਮ. ਐੱਡ. ਪੜ੍ਹੇ ਹੋਏ ਹਨ ।
- ਉਹ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲ ਹਨ ।
- ਉਹ ਸਮੇਂ ਦੇ ਬੜੇ ਪਾਬੰਦ ਹਨ ।
- ਉਹ ਸਾਡੇ ਲਈ ਖਾਣਾ ਬਣਾਉਂਦੇ ਹਨ ਤੇ ਸਾਡੇ ਕੱਪੜੇ ਧੋਦੇ ਹਨ ।
- ਉਹ ਸਾਡੀ ਹਰ ਇਕ ਜ਼ਰੂਰਤ ਦਾ ਖ਼ਿਆਲ ਰੱਖਦੇ ਹਨ ।
- ਉਹ ਹਰ ਰੋਜ਼ ਨੇਮ ਨਾਲ ਇਕ ਘੰਟਾ ਮੈਨੂੰ ਪੜ੍ਹਾਉਂਦੇ ਹਨ ।
- ਮੁਹੱਲੇ ਦੇ ਸਾਰੇ ਲੋਕ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਹਨ ।
10. ਮੇਰਾ ਬਸਤਾ
- ਇਹ ਮੇਰਾ ਸੋਹਣਾ ਬਸਤਾ ਹੈ ।
- ਇਸ ਦਾ ਰੰਗ ਨੀਲਾ ਹੈ ।
- ਇਹ ਮੋਟੇ ਕੱਪੜੇ ਦਾ ਬਣਿਆ ਹੋਇਆ ਹੈ ।
- ਇਸ ਵਿਚ ਦੋ ਵੱਡੇ ਖ਼ਾਨੇ ਹਨ ਤੇ ਇਕ ਜਿੱਪ ਵਾਲੀ ਜੇਬ ਹੈ ।
- ਇਸ ਵਿਚ ਭਿੰਨ-ਭਿੰਨ ਪ੍ਰਕਾਰ ਦੇ ਫੁੱਲਾਂ ਤੇ ਫਲਾਂ ਦੇ ਪੌਦੇ ਹਨ ।
- ਇੱਥੇ ਸਾਰਾ ਸਾਲ ਤਰ੍ਹਾਂ-ਤਰ੍ਹਾਂ ਦੇ ਫੁੱਲ ਖਿੜਦੇ ਰਹਿੰਦੇ ਹਨ ।
- ਇਨ੍ਹਾਂ ਪੌਦਿਆਂ ਦੀ ਦੇਖ-ਭਾਲ ਦੋ ਮਾਲੀ ਕਰਦੇ ਹਨ ।
- ਉਹ ਪੌਦਿਆਂ ਨੂੰ ਟਿਊਬਵੈੱਲ ਦੇ ਪਾਣੀ ਨਾਲ ਸਿੰਜਦੇ ਹਨ ।
- ਉਹ ਸਮੇਂ-ਸਮੇਂ ਪੌਦਿਆਂ ਨੂੰ ਖਾਦ ਵੀ ਪਾਉਂਦੇ ਹਨ ।
- ਇਸ ਵਿਚ ਸੈਰ ਕਰਨ ਲਈ ਪੱਕੇ ਵਲ-ਖਾਂਦੇ ਰਸਤੇ ਬਣੇ ਹੋਏ ਹਨ ।
- ਇਸ ਹਰੇ-ਭਰੇ ਬਗੀਚੇ ਨੂੰ ਦੇਖ ਕੇ ਮੇਰਾ ਮਨ ਬਹੁਤ ਪ੍ਰਸੰਨ ਹੁੰਦਾ ਹੈ ।
7. ਸਾਡੀ ਜਮਾਤ ਦਾ ਕਮਰਾ –
- ਇਹ ਸਾਡੀ ਜਮਾਤ ਦਾ ਕਮਰਾ ਹੈ ॥
- ਇਸ ਵਿਚ ਦੋ ਦਰਵਾਜ਼ੇ ਤੇ ਚਾਰ ਖਿੜਕੀਆਂ ਹਨ ।
- ਇਸ ਵਿਚ ਦੋ ਅਲਮਾਰੀਆਂ ਹਨ ।
- ਇਹ ਕਮਰਾ ਪੱਕਾ, ਹਵਾਦਾਰ ਅਤੇ ਸੁੰਦਰ ਹੈ ।
- ਅਸੀਂ ਇਸ ਵਿਚ ਡੈਸਕਾਂ ਉੱਤੇ ਬੈਠਦੇ ਹਾਂ ।
- ਇਸ ਵਿਚ ਬਿਜਲੀ ਦੇ ਬਲਬ, ਟਿਊਬਾਂ ਤੇ ਪੱਖੇ ਲੱਗੇ ਹੋਏ ਹਨ ।
- ਡੈਸਕਾਂ ਦੇ ਸਾਹਮਣੇ ਮਾਸਟਰ ਜੀ ਲਈ ਮੇਜ਼ ਤੇ ਕੁਰਸੀ ਹੈ ।
- ਵਿਦਿਆਰਥੀਆਂ ਦੇ ਡੈਸਕਾਂ ਦੇ ਸਾਹਮਣੇ ਇੱਕ ਵੱਡਾ ਬਲੈਕ-ਬੋਰਡ ਹੈ ।
- ਇਸ ਦੇ ਇਕ ਕੋਨੇ ਵਿਚ ਸਾਇੰਸ ਕਾਰਨਰ ਹੈ ।
- ਮੈਨੂੰ ਆਪਣੀ ਜਮਾਤ ਦਾ ਕਮਰਾ ਬਹੁਤ ਪਸੰਦ ਹੈ ।
8. ਮੇਰੇ ਪਿਤਾ ਜੀ –
- ਮੇਰੇ ਪਿਤਾ ਜੀ ਦਾ ਨਾਂ ਸ: ਗੁਰਪਾਲ ਸਿੰਘ ਹੈ ।
- ਉਨ੍ਹਾਂ ਦੀ ਉਮਰ 38 ਸਾਲ ਹੈ ।
- ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ ।
- ਕੁੱਤਾ ਰੋਟੀ ਜਾਂ ਮਾਸ ਖਾ ਕੇ ਤੇ ਦੁੱਧ ਪੀ ਕੇ ਪਲਦਾ ਹੈ ।
- ਕੁੱਤੇ ਬਹੁਤ ਸਾਰੀਆਂ ਕਿਸਮਾਂ ਦੇ ਹੁੰਦੇ ਹਨ; ਜਿਵੇਂ-ਪਾਮੇਰੀਅਨ, ਅਲਸੈਸ਼ਨ, ਲੈਬਰੇਡੋਰ, ‘ਗੱਦੀ ਆਦਿ ।
- ਕੁੱਤਾ ਬੜਾ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਹੈ ।
- ਇਹ ਚੋਰ, ਓਪਰੇ ਆਦਮੀ ਜਾਂ ਦੂਜੇ ਕੁੱਤੇ ਨੂੰ ਦੇਖ ਕੇ ਭੌਕਦਾ ਹੈ ਤੇ ਉਸ ਉੱਤੇ ਹਮਲਾ ਕਰ ਦਿੰਦਾ ਹੈ ।
- ਕਈ ਕੁੱਤੇ ਚੋਰਾਂ, ਡਾਕੂਆਂ ਤੇ ਕਾਤਲਾਂ ਨੂੰ ਲੱਭਣ ਵਿਚ ਪੁਲਿਸ ਦੀ ਸਹਾਇਤਾ ਕਰਦੇ ਹਨ ।
- ਕਈ ਲੋਕ ਕੁੱਤੇ ਬੜੇ ਸ਼ੌਕ ਨਾਲ ਪਾਲਦੇ ਹਨ ਤੇ ਉਨ੍ਹਾਂ ਨੂੰ ਭਿੰਨ-ਭਿੰਨ ਕਰਤੱਵ ਕਰਨੇ ਸਿਖਾਉਂਦੇ ਹਨ ।
- ਕੋਈ ਸ਼ੌਕੀਨ ਕਈ-ਕਈ ਹਜ਼ਾਰ ਰੁਪਏ ਖ਼ਰਚ ਕੇ ਚੰਗੇ ਕੁੱਤੇ ਖ਼ਰੀਦਦੇ ਹਨ ।
13. ਹੋਲੀ
- ਮਹਾਨਤਾ ਰੱਖਦਾ ਹੈ ।
- ਇਹ ਇਕ ਖੁਸ਼ੀਆਂ ਭਰਿਆ ਤਿਉਹਾਰ ਹੈ ।
- ਹੋਲੀ ਵਾਲੇ ਦਿਨ ਅਸੀਂ ਇਕ-ਦੂਜੇ ਉੱਪਰ ਰੰਗ ਸੁੱਟਦੇ ਤੇ ਖ਼ੁਸ਼ ਹੁੰਦੇ ਹਾਂ ।
- ਐਤਕੀਂ ਅਸੀਂ ਆਪਣੇ ਪਰਿਵਾਰ ਤੇ ਮਿੱਤਰਾਂ ਨਾਲ ਇਸ ਤਿਉਹਾਰ ਦਾ ਖੂਬ ਅਨੰਦ ਲਿਆ ।
- ਹਿੰਦੂ ਲੋਕ ਹੋਲੀ ਮਨਾਉਂਦੇ ਹਨ, ਪਰ ਸਿੱਖ ਅਗਲੇ ਦਿਨ ਹੋਲੇ-ਮਹੱਲੇ ਦਾ ਤਿਉਹਾਰ ਮਨਾਉਂਦੇ ਹਨ ।
- ਹੋਲੇ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਭਾਰੀ : ਮੇਲਾ ਲਗਦਾ ਹੈ ।
- ਐਤਕੀਂ ਅਸੀਂ ਸਵੇਰੇ ਉੱਠੇ ਤੇ ਹੋਲੀ ਖੇਡਣ ਲਈ ਤਿਆਰ ਹੋ ਗਏ ।
- ਸਭ ਤੋਂ ਪਹਿਲਾਂ ਮੈਂ ਆਪਣੀਆਂ ਭੈਣਾਂ ਅਤੇ ਭਾਬੀਆਂ ਉੱਤੇ ਰੰਗ ਸੁੱਟਿਆ ।
- ਫਿਰ ਉਹ ਰੰਗ ਦੇ ਲਿਫ਼ਾਫੇ ਚੁੱਕੀ ਮੇਰੇ ਦੁਆਲੇ ਹੋ ਗਈਆਂ ਤੇ ਮੇਰਾ ਸਿਰ-ਮੂੰਹ ਕਈ ਰੰਗਾਂ ਨਾਲ ਭਰ ਦਿੱਤਾ ।
- ਫਿਰ ਬਹੁਤ ਸਾਰੇ ਮਿੱਤਰ ਤੇ ਗੁਆਂਢੀ ਇਕੱਠੇ ਹੋ ਕੇ ਗਲੀ ਵਿਚ ਇਕ-ਦੂਜੇ ਉੱਤੇ ਰੰਗ ਸੁੱਟਦੇ ਰਹੇ ਤੇ ਅਨੰਦ ਲੈਂਦੇ ਰਹੇ ।
14. ਦੁਸਹਿਰਾ-
- ਦੁਸਹਿਰਾ ਸਾਡੇ ਦੇਸ਼ ਦਾ ਇਕ ਪ੍ਰਸਿੱਧ ਤਿਉਹਾਰ ਹੈ ।
- ਇਸ ਦਿਨ ਸ੍ਰੀ ਰਾਮਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰਿਆ ਸੀ ।
- ਦੁਸਹਿਰੇ ਤੋਂ ਪਹਿਲਾਂ ਨਰਾਤਿਆਂ ਵਿਚ ਰਾਮ ਲੀਲ੍ਹਾ ਹੁੰਦੀ ਹੈ ।
- ਦਸਵੀਂ ਵਾਲੇ ਦਿਨ ਕਿਸੇ ਖੁੱਲ੍ਹੇ ਮੈਦਾਨ ਵਿਚ ਭਾਰੀ ਮੇਲਾ ਲਗਦਾ ਹੈ ।
- ਉੱਥੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਗੱਡ ਦਿੱਤੇ ਜਾਂਦੇ ਹਨ ।
- ਆਲੇ-ਦੁਆਲੇ ਮਠਿਆਈਆਂ ਤੇ , ਖਿਡੌਣਿਆਂ . ਦੀਆਂ ਦੁਕਾਨਾਂ ਸਜ ਜਾਂਦੀਆਂ ਹਨ ।
- ਲੋਕ ਮਠਿਆਈਆਂ ਖਾਂਦੇ, ਖੇਡਾਂ-ਤਮਾਸ਼ੇ ਦੇਖਦੇ ਤੇ ਪੰਘੂੜੇ ਝੂਟਦੇ ਹਨ ।
- ਮੇਲੇ ਦਾ ਪ੍ਰਬੰਧ ਪੁਲਿਸ ਕਰਦੀ ਹੈ ।
- ਸੂਰਜ ਛਿਪਣ ਵੇਲੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਾਈ ਜਾਂਦੀ ਹੈ ।’
- ਪੁਤਲਿਆਂ ਵਿਚ ਜ਼ੋਰਦਾਰ ਪਟਾਕੇ ਤੇ ਆਤਸ਼ਬਾਜ਼ੀ ਚਲਦੀ ਹੈ ।
- ਇਸ ਪਿੱਛੋਂ ਲੋਕ ਮਠਿਆਈਆਂ ਖ਼ਰੀਦਦੇ ਤੇ ਘਰਾਂ ਨੂੰ ਚਲ ਪੈਂਦੇ ਹਨ ।
15. ਦੀਵਾਲੀ –
- ਦੀਵਾਲੀ ਸਾਡੇ ਦੇਸ਼ ਦਾ ਬਹੁਤ ਪ੍ਰਸਿੱਧ ਤਿਉਹਾਰ ਹੈ ।
- ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ , ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ ਸਨ । .
- ਇਸ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ ਸੀ ਤੇ ਉਦੋਂ ਤੋਂ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ ।
- ਸਿੱਖਾਂ ਦੇ ਛੇਵੇਂ ਗੁਰੂ, ਸ੍ਰੀ ਗੁਰੂ ਹਰਗੋਬਿੰਦ ਜੀ ਦੀਵਾਲੀ ਵਾਲੇ ਦਿਨ ਹੀ ਜਹਾਂਗੀਰ ਦੀ ਨਜ਼ਰਬੰਦੀ ਤੋਂ ਰਿਹਾ ਹੋ ਕੇ ਆਏ ਸਨ।
- ਦੀਵਾਲੀ ਤੋਂ ਪਹਿਲਾਂ ਲੋਕ ਘਰਾਂ ਦੀ ਸਫ਼ਾਈ ਕਰਦੇ ਹਨ ।
- ਇਸ ਦਿਨ ਸਾਰੇ ਬਜ਼ਾਰ ਸਜੇ ਹੁੰਦੇ ਹਨ । ਲੋਕ ਮਠਿਆਈਆਂ ਖ਼ਰੀਦਦੇ ਹਨ ਅਤੇ ਚੰਗੇ-ਚੰਗੇ ਭੋਜਨ ਤਿਆਰ ਕਰਦੇ ਹਨ ।
- ਉਹ ਆਪਣੇ ਸੱਜਣਾਂ-ਮਿੱਤਰਾਂ ਅਤੇ ਸੰਬੰਧੀਆਂ ਨੂੰ ਮਠਿਆਈ ਤੇ ਤੋਹਫ਼ੇ ਦਿੰਦੇ ਹਨ ।
- ਰਾਤ ਨੂੰ ਸਾਰੇ ਲੋਕ ਆਪਣੇ ਘਰਾਂ ਵਿਚ ਦੀਵੇ ਤੇ ਮੋਮਬੱਤੀਆਂ ਜਗਾ ਕੇ ਜਾਂ ਬਿਜਲੀ ਦੀਆਂ ਲੜੀਆਂ ਲਾ ਕੇ ਰੌਸ਼ਨੀ ਕਰਦੇ ਹਨ ।
- ਚੌਹਾਂ ਪਾਸਿਆਂ ਤੋਂ ਪਟਾਕੇ ਚੱਲਣ ਦੀਆਂ ਅਵਾਜ਼ਾਂ ਆਉਂਦੀਆਂ ਹਨ ਤੇ ਆਤਸ਼ਬਾਜ਼ੀਆਂ ਅਸਮਾਨ ਵਲ ਉੱਡਦੀਆਂ ਤੇ ਰੌਸ਼ਨੀ ਦੇ ਫੁੱਲਾਂ ਦਾ ਮੀਂਹ ਵਰਾਉਂਦੀਆਂ ਦਿਖਾਈ ਦਿੰਦੀਆਂ ਹਨ ।
- ਇਸ ਦਿਨ ਲੋਕ ਲਛਮੀ ਦੀ ਪੂਜਾ ਕਰਦੇ ਹਨ ‘ ਤੇ ਰਾਤ ਨੂੰ ਬੂਹੇ ਖੁੱਲ੍ਹੇ ਰੱਖਦੇ ਹਨ ।
- ਕਈ ਲੋਕ ਸ਼ਰਾਬਾਂ ਪੀਂਦੇ ਤੇ ਜੂਆ ਖੇਡਦੇ ਹਨ ।
16. ਮੇਰੀ ਮਨ-ਭਾਉਂਦੀ ਖੇਡ
- ਸਰੀਰ ਦੀ ਤੰਦਰੁਸਤੀ ਅਤੇ ਮਨ ਦੀ ਖ਼ੁਸ਼ੀ ਲਈ ਖੇਡਣਾ ਬਹੁਤ ਜ਼ਰੂਰੀ ਹੈ ।
- ਖੇਡਣ ਨਾਲ ਬੰਦੇ ਵਿਚ ਕਈ ਚੰਗੇ ਗੁਣ ਪੈਦਾ ਹੁੰਦੇ ਹਨ ।
- ਮੈਨੂੰ ‘ਛੂਹਣ-ਛੁਹਾਈਂ ਦੀ ਖੇਡ ਬਹੁਤ ਪਿਆਰੀ ਲਗਦੀ ਹੈ ।
- ਇਹ ਖੇਡ ਖੇਡਣ ਲਈ ਅਸੀਂ ਇਕ ਮੈਦਾਨ ਵਿਚ ਖੜ੍ਹੇ ਹੋ ਜਾਂਦੇ ਹਾਂ ।
- ਫਿਰ ਅਸੀਂ ਪੁੱਗਦੇ ਹਾਂ ਤੇ ਇਕ ਦੇ ਸਿਰ ਮੀਵੀ ਆ ਜਾਂਦੀ ਹੈ ।
- ਮੀਵੀ ਦੇਣ ਵਾਲਾ ਕਿਸੇ ਇਕ ਨੂੰ ਛੂਹਣ ਲਈ ਦੌੜਦਾ ਹੈ ।
- ਸਾਰੇ ਬੱਚੇ ਉਸ ਦੇ ਅੱਗੇ ਦੌੜਦੇ ਹਨ ।
- ਜਿਸ ਨੂੰ ਉਹ ਛੂਹ ਲੈਂਦਾ ਹੈ, ਫਿਰ ਮੀਢੀ ਉਸ ਦੇ ਸਿਰ ਆ ਜਾਂਦੀ ਹੈ ।
- ਇਸ ਤਰ੍ਹਾਂ ਹਾਸੇ-ਹਾਸੇ ਵਿਚ ਇਹ ਖੇਡ ਚਲਦੀ ਰਹਿੰਦੀ ਹੈ ।
- ਮੈਨੂੰ ਇਸ ਖੇਡ ਨਾਲ ਬਹੁਤ ਅਨੰਦ ਆਉਂਦਾ ਹੈ ।
17. ਵਿਸਾਖੀ ਦਾ ਮੇਲਾ
ਜਾਂ . .
ਅੱਖੀਂ ਡਿੱਠਾ ਮੇਲਾ –
- ਵਿਸਾਖੀ ਸਾਡੇ ਦੇਸ਼ ਦਾ ਕੌਮੀ ਤਿਉਹਾਰ ਹੈ ।
- ਇਹ ਮੇਲਾ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਥਾਂ-ਥਾਂ ‘ਤੇ ਲਗਦਾ ਹੈ ।
- ਇਸ ਦਿਨ ਕਣਕ ਦੀ ਵਾਢੀ ਦਾ ਕੰਮ ਆਰੰਭ ਹੁੰਦਾ ਹੈ ।
- ਪੱਕੀ ਫ਼ਸਲ ਨੂੰ ਵੇਖ ਕੇ ਕਿਸਾਨ ਬਹੁਤ ਖੁਸ਼ ਹੁੰਦੇ ਹਨ ।
- ਲੋਕ ਨਹਿਰਾਂ, ਦਰਿਆਵਾਂ ਅਤੇ ਸਰੋਵਰਾਂ ਵਿਚ ਇਸ਼ਨਾਨ ਕਰਦੇ ਹਨ ।
- ਵੱਡੇ-ਵੱਡੇ ਸ਼ਹਿਰਾਂ ਤੇ ਕਸਬਿਆਂ ਵਿਚ ਮੇਲੇ ‘ਲਗਦੇ ਹਨ ।
- ਐਤਕੀਂ ਅਸੀਂ ਵਿਸਾਖੀ ਦਾ ਮੇਲਾ ਦੇਖਣ ਮਾਛੀਵਾੜੇ ਗਏ ।
- ਉੱਥੇ ਬੁੱਢੇ-ਦਰਿਆ ਵਿਚ ਇਸ਼ਨਾਨ ਕੀਤਾ ਤੇ ਫੇਰ ਗੁਰਦੁਆਰੇ ਗਏ ।
- ਮੇਲੇ ਵਿਚ ਅਸੀਂ ਮਠਿਆਈ ਖਾਧੀ, ਜਾਦੂ ਦੇ ‘ਖੇਲ਼ ਤੇ ਸਰਕਸ ਦੇਖੀ ਅਤੇ ਖਿਡੌਣੇ ਵੀ ਖ਼ਰੀਦੇ ।
- ਸ਼ਾਮ ਨੂੰ ਅਸੀਂ ਆਪਣੇ ਘਰ ਵਾਪਸ ਆ ਗਏ ।
18. ਮੇਰੀ ਪੁਸਤਕ
- ਮੈਨੂੰ ਆਪਣੀ ਪੰਜਾਬੀ ਦੀ ਪੁਸਤਕ ਬਹੁਤ ਪਿਆਰੀ ਲਗਦੀ ਹੈ ।
- ਇਸ ਪੁਸਤਕ ਵਿੱਚ ਬਹੁਤ ਸਾਰੀਆਂ ਸੁਆਦਲੀਆਂ ਕਵਿਤਾਵਾਂ, ਕਹਾਣੀਆਂ ਤੇ ਜਾਣਕਾਰੀ-ਭਰਪੂਰ ਲੇਖ ਹਨ ।
- ਇਸ ਵਿਚ ਰੰਗਦਾਰ ਤਸਵੀਰਾਂ ਲੱਗੀਆਂ ਹੋਈਆਂ ਹਨ !
- ਇਸ ਪੁਸਤਕ ਦੀ ਭਾਸ਼ਾ ਸਰਲ ਹੈ ।
- ਇਸ ਨੂੰ ਪੜ੍ਹਦਿਆਂ ਮੇਰਾ ਮਨ ਅੱਕਦਾ ਨਹੀਂ ।
- ਇਸ ਨਾਲ ਮੇਰੀ ਪੰਜਾਬੀ ਦੀ ਸ਼ਬਦਾਵਲੀ ਵਿਚ ‘ ਬਹੁਤ ਵਾਧਾ ਹੋਇਆ ਹੈ ।
- ਇਸ ਵਿਚਲੀਆਂ ਸਿੱਖਿਆਦਾਇਕ ਕਹਾਣੀਆਂ ਨੇ ਮੇਰੇ ਵਿਚ ਬਹੁਤ ਸਾਰੇ ਗੁਣ ਪੈਦਾ ਕੀਤੇ ਹਨ ।
- ਇਸ ਪੁਸਤਕ, ਦੀਆਂ ਕਈ ਕਵਿਤਾਵਾਂ ਮੈਨੂੰ ਜ਼ਬਾਨੀ ਯਾਦ ਹਨ ।
- ਮੈਂ ਹਰ ਰੋਜ਼ ਇਸ ਵਿਚੋਂ ਕੁੱਝ ਨਾ ਕੁੱਝ ਪੜ੍ਹਦਾ ਹਾਂ ।
- ਮੈਂ ਇਸ ਨੂੰ ਬਹੁਤ ਸੰਭਾਲ ਕੇ ਰੱਖਦਾ ਹਾਂ ।