PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼

Punjab State Board PSEB 3rd Class EVS Book Solutions Chapter 16 ਪੰਖੁੜੀ ਦਾ ਸੰਦੇਸ਼ Textbook Exercise Questions and Answers.

PSEB Solutions for Class 3 EVS Chapter 16 ਪੰਖੁੜੀ ਦਾ ਸੰਦੇਸ਼

EVS Guide for Class 3 PSEB ਪੰਖੁੜੀ ਦਾ ਸੰਦੇਸ਼ Textbook Questions and Answers

ਪੇਜ 104

ਕਿਰਿਆ 1.

ਬੱਚਿਓ ! ਡਾਕੀਏ ਕੋਲ ਕਈ ਤਰ੍ਹਾਂ ਦੀਆਂ ਚਿੱਠੀਆਂ ਹੁੰਦੀਆਂ ਹਨ | ਅਧਿਆਪਕ ਦੀ ਮਦਦ ਨਾਲ ਚਿੱਤਰਾਂ ਵਿੱਚ ਚਿੱਠੀਆਂ ਦੇ ਨਾਮ ਖ਼ਾਲੀ ਥਾਂ ਵਿੱਚ ਭਰੋ ?
PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ 1
ਉੱਤਰ-
1. ਅੰਤਰਦੇਸ਼ੀ ਪੱਤਰ
2. ਪੋਸਟ ਕਾਰਡ
3. ਪਾਰਸਲ
4, ਰਜਿਸਟਰਡ ਪੱਤਰ ।

ਪੇਜ 105-106

ਕਿਰਿਆ 2.

ਹੇਠ ਦਰਸਾਏ ਗਏ ਸੰਚਾਰ ਸਾਧਨਾਂ ਨੂੰ ਪਹਿਚਾਣੋ ਅਤੇ ਚਿੱਤਰ ਸਾਹਮਣੇ ਉਸ ਦਾ ਨਾਮ ਲਿਖੋ ।
PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ 3
ਉੱਤਰ-
1. ਟੀ.ਵੀ.
2. ਉਪਿ
3. ਕੰਪਿਊਟਰ ।

PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼

ਕਿਰਿਆ-ਹੇਠਾਂ ਖ਼ਾਲੀ ਥਾਂ ਵਿੱਚ ਉਸ ਸਾਧਨ ਦਾ ਨਾਂ ਭਰੋ ।
(ੳ) ਮੈਨੂੰ …………………………………….. ਕਹਿੰਦੇ ਹਨ । ਮੇਰੇ ਰਾਹੀਂ ਦੁਨੀਆਂ ਦੇ ਕੋਨੇ-ਕੋਨੇ ਵਿੱਚ ਸੁਨੇਹੇ ਤੁਰੰਤ ਹੀ ਪਹੁੰਚ ਜਾਂਦੇ ਹਨ । ਮੇਰੇ ਰਾਹੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ । ਜਦੋਂ ਕਿ ਚਿੱਠੀ ਦੁਆਰਾ ਸੀਮਿਤ ਗੱਲਬਾਤ ਕੀਤੀ ਜਾਂਦੀ ਹੈ । ਹੁਣ ਮੇਰੀ ਵਰਤੋਂ ਵੀ ਘਟਦੀ ਜਾਂਦੀ ਹੈ ।
PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ 4
ਉੱਤਰ-
ਟੈਲੀਫੋਨ ।

(ਅ) ਮੈਨੂੰ …………………………………… ਕਹਿੰਦੇ ਹਨ, ਮੇਰੇ ਰਾਹੀਂ ਜਦੋਂ ਚਾਹੋ-ਜਿੱਥੇ ਚਾਹੋ ਗੱਲਬਾਤ ਕੀਤੀ ਜਾ ਸਕਦੀ ਹੈ । ਮੈਂ ਲਿਖਤੀ ਚਿੱਠੀ ਵੀ ਤੁਰੰਤ ਭੇਜ ਦਿੰਦਾ ਹਾਂ । ਚਿੱਠੀ ਲਿਖਣ ਲਈ ਕਿਸੇ ਕਾਗ਼ਜ਼ ਜਾਂ ਪੈਂਨ ਦੀ ਲੋੜ ਵੀ ਨਹੀਂ ਹੁੰਦੀ । ਲੋਕ ਅਕਸਰ ਮੈਨੂੰ ਆਪਣੀ ਜ਼ੇਬ ਵਿੱਚ ਰੱਖਦੇ ਹਨ ।
PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ 5
ਉੱਤਰ-ਮੋਬਾਇਲ ਫੋਨ ।

(ਈ) ਮੈਨੂੰ ……………………………. ਕਹਿੰਦੇ ਹਨ । ਮੇਰੇ ਰਾਹੀਂ ਲਿਖੇ ਹੋਏ ਪੱਤਰਾਂ ਦੀ ਨਕਲ ਦੂਸਰੇ ਪਾਸੇ ਤੁਰੰਤ ਪ੍ਰਾਪਤ ਕੀਤੀ ਜਾ ਸਕਦੀ ਹੈ ।
PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ 6
ਉੱਤਰ-
ਫੈਕਸ ਮਸ਼ੀਨ ।

(ਸ) ਮੈਂ ……………………………… ਹਾਂ । ਮੈਨੂੰ ਲਿਖਣ ਲਈ ਕਿਸੇ ਕਾਗ਼ਜ਼ ਜਾਂ ਪੈਂਨ ਦੀ ਲੋੜ ਨਹੀਂ ਹੁੰਦੀ । ਅੱਜ-ਕੱਲ੍ਹ ਤੁਹਾਡੇ ਸਕੂਲਾਂ ਵਿੱਚ ਸੁਨੇਹੇ ਮੇਰੇ ਰਾਹੀਂ ਤੁਰੰਤ ਪਹੁੰਚ ਜਾਂਦੇ ਹਨ । ਮੇਰਾ ਪੂਰਾ ਨਾਮ ਇਲੈੱਕਟ੍ਰੋਨਿਕ ਮੇਲ ਹੈ ਜਿਸਨੂੰ ਈਮੇਲ ਵੀ ਕਿਹਾ ਜਾਂਦਾ ਹੈ । ਮੈਨੂੰ ਕੰਪਿਊਟਰ ਰਾਹੀਂ ਭੇਜਿਆ ਜਾਂਦਾ ਹੈ ।
PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ 7
ਉੱਤਰ-ਈ-ਮੇਲ ।

(ਹ) ਮੈਂ ……………………………………… ਹਾਂ । ਮੇਰੀ ਵਰਤੋਂ ਅੱਜਕੱਲ੍ਹ ਬੰਦ ਹੋ ਗਈ ਹੈ। ਪੁਰਾਣੇ ਸਮੇਂ ਵਿੱਚ ਮੈਨੂੰ ਜ਼ਰੂਰੀ ਖ਼ਬਰਾਂ ਜਲਦੀ ਪਹੁੰਚਾਉਣ ਲਈ ਵਰਤਿਆ ਜਾਂਦਾ ਸੀ । ਪਿੰਡਾਂ ਵਿੱਚ ਤਾਰ ਦੇ ਪ੍ਰਾਪਤ ਹੋਣ ਨੂੰ ਅਕਸਰ ਮਾੜੀ ਖ਼ਬਰ ਦਾ ਸੁਨੇਹਾ ਮੰਨਦੇ ਸਨ |
PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ 8
ਉੱਤਰ-
ਟੈਲੀਗ੍ਰਾਮ (ਤਾਰ) ।

ਪੇਜ 108

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਫੈਕਸ, ਟੈਲੀਗ੍ਰਾਮ (ਤਾਰ), ਦੂਤ, ਖ਼ਤਰਨਾਕ)

(ਉ) ਪੁਰਾਣੇ ਸਮਿਆਂ ਵਿੱਚ ਇੱਕ ਸਥਾਨ ਤੋਂ ਦੂਜੇ | ਸਥਾਨ ਤੇ ਸੰਦੇਸ਼ ਭੇਜਣ ਲਈ ………………………….. ਭੇਜੇ ਜਾਂਦੇ ਸਨ ।
ਉੱਤਰ-
ਦੂਤ

(ਅ) ਪਿੰਡਾਂ ਵਿੱਚ ………………………………. ਦਾ ਪ੍ਰਾਪਤ ਹੋਣਾ ਮਾੜੀ ਖ਼ਬਰ ਦਾ ਸੁਨੇਹਾ ਮੰਨਿਆ ਜਾਂਦਾ ਸੀ ।
ਉੱਤਰ-
ਟੈਲੀਗ੍ਰਾਮ (ਤਾਰ)

(ਈ) …………………………….. ਰਾਹੀਂ ਲਿਖੇ ਹੋਏ ਪੱਤਰਾਂ ਦੀ ਨਕਲ ਦੂਸਰੇ ਪਾਸੇ ਤੁਰੰਤ ਪ੍ਰਾਪਤ ਕੀਤੀ ਜਾ ਸਕਦੀ ਹੈ ।
ਉੱਤਰ-
ਫੈਕਸ

(ਸ) ਸਕੂਟਰ, ਮੋਟਰ ਸਾਈਕਲ ਜਾਂ ਕਾਰ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਤੇ ਗੱਲ ਕਰਨਾ ……………………………. ਸਿੱਧ ਹੋ ਸਕਦਾ ਹੈ ।
ਉੱਤਰ-
ਖ਼ਤਰਨਾਕ ।

PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼

ਪ੍ਰਸ਼ਨ 2.
ਸਹੀ (✓ ) ਜਾਂ ਗਲਤ (✗) ਦਾ ਨਿਸ਼ਾਨ ਲਗਾਓ :

(ਉ) ਲੋਕ ਅਕਸਰ ਮੋਬਾਈਲ ਫ਼ੋਨ ਨੂੰ ਜ਼ੇਬ ਵਿੱਚ ਰੱਖਦੇ ਹਨ ।
ਉੱਤਰ-

(ਅ) ਉਪਗ੍ਰਹਿ ਇੱਕ ਸੰਚਾਰ ਸਾਧਨ ਨਹੀਂ ਹੈ ।
ਉੱਤਰ-

(ਈ) ਡਾਕੀਆ ਚਿੱਠੀਆਂ ਪਹੁੰਚਾਉਣ ਦਾ ਕੰਮ ਕਰਦਾ ਹੈ ।
ਉੱਤਰ-

ਪ੍ਰਸ਼ਨ 3.
ਸੰਚਾਰ ਤੋਂ ਕੀ ਭਾਵ ਹੈ ?
ਉੱਤਰ-
ਸੰਚਾਰ ਤੋਂ ਭਾਵ ਹੈ ਕਿ ਸੰਦੇਸ਼ ਭੇਜਣਾ ਅਤੇ ਪ੍ਰਾਪਤ ਕਰਨਾ ।

ਪ੍ਰਸ਼ਨ 4.
ਲੋਕ ਸੰਚਾਰ ਸਾਧਨਾਂ ਦੀਆਂ ਕੁੱਝ ਉਦਾਹਰਨਾਂ ਦਿਉ ।
ਉੱਤਰ-
ਰੇਡੀਓ, ਅਖ਼ਬਾਰ, ਰਸਾਲੇ, ਟੈਲੀਵਿਜ਼ਨ, ਉਪਗ੍ਰਹਿ ਆਦਿ ।

ਪ੍ਰਸ਼ਨ 5.
ਈ-ਮੇਲ ਤੋਂ ਕੀ ਭਾਵ ਹੈ ? ਇਹ ਕਿਸ ਤਰ੍ਹਾਂ ਸੰਦੇਸ਼ ਦਾ ਸੰਚਾਰ ਕਰਦੀ ਹੈ ?
ਉੱਤਰ-
ਇਹ ਇੱਕ ਤਰ੍ਹਾਂ ਦੀ ਚਿੱਠੀ ਹੈ ਜਿਸ ਨੂੰ ਕੰਪਿਊਟਰ ਵਿੱਚ ਟਾਇਪ ਕਰਕੇ ਭੇਜਿਆ ਜਾਂਦਾ ਹੈ । ਇਸ ਨੂੰ ਇੰਟਰਨੈੱਟ ਦੁਆਰਾ ਕੰਪਿਊਟਰ ਜਾਂ ਮੋਬਾਇਲ ਰਾਹੀਂ ਭੇਜਿਆ ਜਾਂਦਾ ਹੈ ।

ਪੇਜ 109

ਪ੍ਰਸ਼ਨ 6.
ਦਿਮਾਗੀ ਕਸਰਤ :

PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ 9
ਉੱਤਰ
PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ 11

EVS Guide for Class 3 PSEB ਸ੍ਰੀ ਅੰਮ੍ਰਿਤਸਰ ਸਾਹਿਬ ਦਾ ਟੂਰ Important Questions and Answers

(i) ਬਹੁਵਿਕਲਪੀ ਚੋਣ :

1. ਸਾਡੇ ਘਰ ਚਿੱਠੀ ਕੋਣ ਦਿੰਦਾ ਹੈ ?
(ਉ) ਡਾਕਟਰ
(ਅ) ਡਾਕੀਆ
(ੲ) ਪੁਲੀਸ
(ਸ) ਕਿਸਾਨ ।
ਉੱਤਰ-
(ਅ) ਡਾਕੀਆ

2. ਸੰਚਾਰ ਤੋਂ ਕੀ ਭਾਵ ਹੈ ?
(ਉ) ਸੰਦੇਸ਼ ਭੇਜਣਾ
(ਅ) ਸੰਦੇਸ਼ ਪ੍ਰਾਪਤ ਕਰਨਾ
(ੲ) ਉ ਅਤੇ ਅ
(ਸ) ਸਕੂਟਰ!
ਉੱਤਰ-
(ੲ) ਉ ਅਤੇ ਅ

PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼

(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਪਹਿਲਾਂ ਸੰਦੇਸ਼ ਭੇਜਣ ਦਾ ਕੀ ਤਰੀਕਾ ਸੀ ?
ਉੱਤਰ-
ਚਿੱਠੀ ਲਿਖ ਕੇ ਸੰਦੇਸ਼ ਭੇਜਿਆ ਜਾਂਦਾ ਹੈ ।

ਪ੍ਰਸ਼ਨ 2.
ਕਿਸ ਰਾਹੀਂ ਲਿਖੇ ਹੋਏ ਪੱਤਰਾਂ ਦੀ ਨਕਲ ਦੂਸਰੇ ਪਾਸੇ ਤੁਰੰਤ ਭੇਜੀ ਜਾਂਦੀ ਹੈ ?
ਉੱਤਰ-
ਫੈਕਸ ਰਾਹੀਂ ।

(iii) ਖ਼ਾਲੀ ਥਾਂਵਾਂ ਭਰੋ :

1. ………………………………… ਸਾਡੇ ਘਰ ਚਿੱਠੀਆਂ ਪਹੁੰਚਾਉਂਦੇ ਹਨ ।
ਉੱਤਰ-
ਡਾਕੀਏ

2. ……………………………………. ਦੀ ਵਰਤੋਂ ਅੱਜ-ਕੱਲ੍ਹ ਬੰਦ ਹੋ ਗਈ ਹੈ ।
ਉੱਤਰ-
ਤਾਰ ।

(iv) ਗ਼ਲਤ/ਸਹੀ :

1. ਟੈਲੀਗ੍ਰਾਮ ਦੀ ਵਰਤੋਂ ਬਹੁਤ ਹੁੰਦੀ ਹੈ ।
ਉੱਤਰ-

2. ਫੈਕਸ ਨਾਲ ਪੱਤਰਾਂ ਦੀ ਨਕਲ ਦੂਸਰੇ ਪਾਸੇ | ਤੁਰੰਤ ਪ੍ਰਾਪਤ ਕੀਤੀ ਜਾ ਸਕਦੀ ਹੈ ।
ਉੱਤਰ-

(v) ਮਿਲਾਣ ਕਰੋ :

1. ਕੰਪਿਊਟਰ ਰਾਹੀਂ ਸੁਨੇਹਾ ਭੇਜਣਾ (ਉ) ਚਿੱਠੀ
2. ‘ ਲਿਖ ਕੇ ਸੁਨੇਹਾ (ਅ) ਡਾਕੀਆ ਭੇਜਣਾ
3. ਚਿੱਠੀ ਪਹੁੰਚਾਉਣਾ (ੲ) ਈਮੇਲ

ਉੱਤਰ-

1. ਕੰਪਿਊਟਰ ਰਾਹੀਂ ਸੁਨੇਹਾ ਭੇਜਣਾ (ੲ) ਈਮੇਲ
2. ‘ ਲਿਖ ਕੇ ਸੁਨੇਹਾ (ਉ) ਚਿੱਠੀ
3. ਚਿੱਠੀ ਪਹੁੰਚਾਉਣਾ (ਅ) ਡਾਕੀਆ ਭੇਜਣਾ

PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼

(vi) ਵੱਡੇ ਉੱਤਰ ਵਾਲਾ ਪ੍ਰਸ਼ਨ :

ਪ੍ਰਸ਼ਨ-ਮੋਬਾਇਲ ਫੋਨ ਦੀ ਵਰਤੋਂ ਨਾਲ ਹੋਣ ਵਾਲੇ ਦੋ ਕੰਮ ਲਿਖੋ ।
ਉੱਤਰ-

  1. ਸੁਨੇਹੇ ਭੇਜੇ ਜਾ ਸਕਦੇ ਹਨ ।
  2. ਫੋਟੋਆਂ ਵੀ ਭੇਜੀਆਂ ਜਾ ਸਕਦੀਆਂ ਹਨ ।
  3. ਕੋਈ ਪੱਤਰ ਦੀ ਫੋਟੋ ਖਿਚ ਕੇ ਵੀ ਭੇਜ ਸਕਦੇ ਹਾਂ ।
  4. ਵੀਡੀਓ ਕਾਲ ਕੀਤੀ ਜਾ ਸਕਦੀ ਹੈ ।

Leave a Comment