PSEB 8th Class Punjabi ਰਚਨਾ ਕਹਾਣੀ-ਰਚਨਾ

Punjab State Board PSEB 8th Class Punjabi Book Solutions Punjabi Rachana ਕਹਾਣੀ-ਰਚਨਾ Textbook Exercise Questions and Answers.

PSEB 8th Class Punjabi Rachana ਕਹਾਣੀ-ਰਚਨਾ

1. ਕਾਂ ਅਤੇ ਲੂੰਬੜੀ
ਜਾਂ
ਚਲਾਕ ਲੂੰਬੜੀ

ਇਕ ਵਾਰੀ ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ । ਉਹ ਕੋਈ ਖਾਣ ਵਾਲੀ ਚੀਜ਼ ਲੱਭਣ ਲਈ ਇਧਰ-ਉਧਰ ਘੁੰਮੀ, ਪਰ ਉਸ ਨੂੰ ਕੁੱਝ ਨਾ ਮਿਲਿਆ । ਅੰਤ ਉਹ ਦਰੱਖ਼ਤਾਂ ਦੇ ਇਕ ਬੁੰਡ ਹੇਠ ਪਹੁੰਚੀ । ਉਹ ਬਹੁਤ ਥੱਕੀ ਹੋਈ ਸੀ ਤੇ ਉਹ ਦਰੱਖ਼ਤਾਂ ਦੀ ਸੰਘਣੀ ਛਾਂ ਹੇਠਾਂ ਲੰਮੀ . ਪੈ ਗਈ ।

ਇੰਨੇ ਨੂੰ ਲੰਬੜੀ ਨੇ ਉੱਪਰ ਵਲ ਧਿਆਨ ਮਾਰਿਆ । ਦਰੱਖ਼ਤ ਦੀ ਇਕ ਟਹਿਣੀ ਉੱਤੇ ਉਸ ਨੇ ਇਕ ਕਾਂ ਦੇਖਿਆ, ਜਿਸ ਦੀ ਚੁੰਝ ਵਿਚ ਪਨੀਰ ਦਾ ਇਕ ਟੁਕੜਾ ਸੀ । ਇਹ ਦੇਖ ਕੇ ਉਸ ਦੇ ਮੂੰਹ ਵਿਚ ਪਾਣੀ ਭਰ ਆਇਆ । ਉਸ ਨੇ ਕਾਂ ਕੋਲੋਂ ਪਨੀਰ ਦਾ ਟੁਕੜਾ ਖੋਹਣ ਦਾ ਇਕ ਢੰਗ ਕੱਢ ਲਿਆ ।

ਉਸ ਨੇ ਬੜੀ ਚਾਲਾਕੀ ਤੇ ਪਿਆਰ ਭਰੀ ਅਵਾਜ਼ ਨਾਲ ਕਾਂ ਨੂੰ ਕਿਹਾ, “ਤੂੰ ਬਹੁਤ ਹੀ ਮਨਮੋਹਣਾ ਪੰਛੀ ਹੈਂ । ਤੇਰੀ ਅਵਾਜ਼ ਬਹੁਤ ਹੀ ਸੁਰੀਲੀ ਹੈ । ਮੇਰਾ ਜੀ ਕਰਦਾ ਹੈ ਕਿ ਤੇਰਾ ਇਕ ਮਿੱਠਾ ਗੀਤ ਸੁਣਾਂ । ਕਿਰਪਾ ਕਰ ਕੇ ਮੈਨੂੰ ਗਾ ਕੇ ਸੁਣਾ ।” ਕਾਂ ਲੂੰਬੜੀ ਦੀ ਖ਼ੁਸ਼ਾਮਦ ਵਿਚ ਆ ਕੇ ਖ਼ੁਸ਼ੀ ਨਾਲ ਫੁੱਲ ਗਿਆ । ਜਿਉਂ ਹੀ ਉਸ ਨੇ ਗਾਉਣ ਲਈ ਮੂੰਹ ਖੋਲਿਆ, ਤਾਂ ਪਨੀਰ ਦਾ ਟੁਕੜਾ ਉਸ ਦੇ ਮੂੰਹ ਵਿਚੋਂ ਹੇਠਾਂ ਡਿਗ ਪਿਆ । ਲੂੰਬੜੀ ਪਨੀਰ ਦੇ ਟੁਕੜੇ ਨੂੰ ਝੱਟ-ਪੱਟ ਖਾ ਕੇ ਆਪਣੇ ਰਾਹ ਤੁਰਦੀ ਬਣੀ ਤੇ ਕਾਂ ਉਸ ਵਲ ਦੇਖਦਾ ਹੀ ਰਹਿ ਗਿਆ ।

ਸਿੱਖਿਆ : ਖੁਸ਼ਾਮਦ ਤੋਂ ਬਚੋ ।

PSEB 8th Class Punjabi ਰਚਨਾ ਕਹਾਣੀ-ਰਚਨਾ

2. ਤਿਹਾਇਆ ਕਾਂ

ਇਕ ਵਾਰੀ ਇਕ ਕਾਂ ਨੂੰ ਬਹੁਤ ਤੇਹ ਲੱਗੀ । ਉਹ ਪਾਣੀ ਦੀ ਭਾਲ ਵਿਚ ਇਧਰ-ਉਧਰ ਉੱਡਿਆ । ਅੰਤ ਉਹ ਇਕ ਬਗੀਚੇ ਵਿਚ ਪੁੱਜਾ । ਉਸ ਨੇ ਪਾਣੀ ਦਾ ਇਕ ਘੜਾ ਦੇਖਿਆ । ਉਹ ਘੜੇ ਦੇ ਮੂੰਹ ਉੱਤੇ ਜਾ ਬੈਠਾ । ਉਸ ਨੇ ਦੇਖਿਆ ਕਿ ਘੜੇ ਵਿਚ ਪਾਣੀ ਥੋੜ੍ਹਾ ਹੈ । ਉਸ ਦੀ ਚੁੰਝ ਪਾਣੀ ਤਕ ਨਹੀਂ ਸੀ ਪਹੁੰਚਦੀ । ਉਸ ਨੇ ਘੜੇ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ ।

ਉਹ ਕਾਂ ਬਹੁਤ ਸਿਆਣਾ ਸੀ । ਉਸ ਨੇ ਘੜੇ ਦੇ ਨੇੜੇ ਕੁੱਝ ਰੋੜੇ ਤੇ ਠੀਕਰੀਆਂ ਦੇਖੀਆਂ । ਉਸ ਨੂੰ ਇਕ ਢੰਗ ਸੁੱਝਿਆ । ਉਸ ਨੇ ਠੀਕਰੀਆਂ ਤੇ ਰੋੜੇ ਚੁੱਕ ਕੇ ਘੜੇ ਵਿਚ ਪਾਉਣੇ ਸ਼ੁਰੂ ਕਰ ਦਿੱਤੇ । ਹੌਲੀ-ਹੌਲੀ ਘੜਾ ਰੋੜਿਆਂ ਅਤੇ ਠੀਕਰੀਆਂ ਨਾਲ ਭਰਨ ਲੱਗਾ ਤੇ ਉਸ ਵਿਚਲਾ ਪਾਣੀ ਉੱਪਰ ਆ ਗਿਆ । ਕਾਂ ਨੇ ਰੱਜ ਕੇ ਪਾਣੀ ਪੀਤਾ ਅਤੇ ਉੱਡ ਗਿਆ ।

ਸਿੱਖਿਆ : ਜਿੱਥੇ ਚਾਹ ਉੱਥੇ ਰਾਹ ।

3. ਦਰਜ਼ੀ ਅਤੇ ਹਾਥੀ

ਇਕ ਰਾਜੇ ਕੋਲ ਇਕ ਹਾਥੀ ਸੀ । ਹਾਥੀ ਹਰ ਰੋਜ਼ ਨਦੀ ਵਿਚ ਨਹਾਉਣ ਲਈ ਜਾਂਦਾ ਹੁੰਦਾ ਸੀ । ਦਰਿਆ ਦੇ ਰਸਤੇ ਵਿਚ ਇਕ ਬਜ਼ਾਰ ਆਉਂਦਾ ਸੀ । ਬਜ਼ਾਰ ਵਿਚ ਇਕ ਦਰਜ਼ੀ ਦੀ ਦੁਕਾਨ ਸੀ । ਦਰਿਆ ਨੂੰ ਜਾਂਦਾ ਹੋਇਆ ਹਾਥੀ ਹਰ ਰੋਜ਼ ਦਰਜ਼ੀ ਦੀ ਦੁਕਾਨ ਕੋਲ ਰੁਕ ਜਾਂਦਾ ਸੀ । ਦਰਜ਼ੀ ਇਕ ਨਰਮ ਦਿਲ ਆਦਮੀ ਸੀ । ਉਹ ਹਰ ਰੋਜ਼ ਹਾਥੀ ਨੂੰ ਕੋਈ ਨਾ ਕੋਈ ਚੀਜ਼ ਖਾਣ ਨੂੰ ਦਿੰਦਾ । ਇਸ ਤਰ੍ਹਾਂ ਹਾਥੀ ਅਤੇ ਦਰਜ਼ੀ ਆਪਸ ਵਿਚ ਮਿੱਤਰ ਬਣ ਗਏ ।

ਇਕ ਦਿਨ ਦਰਜ਼ੀ ਘਰੋਂ ਆਪਣੀ ਪਤਨੀ ਨਾਲ ਲੜ ਕੇ ਆਇਆ ਸੀ । ਉਸ ਦਾ ਮਨ । ਗੁੱਸੇ ਨਾਲ ਭਰਿਆ ਹੋਇਆ ਸੀ। ਇਸੇ ਵੇਲੇ ਹਾਥੀ ਵੀ ਉੱਥੇ ਆ ਗਿਆ । ਉਸ ਨੇ ਆਪਣੀ ਸੰਡ ਦੁਕਾਨ ਦੇ ਅੰਦਰ ਕੀਤੀ ਦਰਜ਼ੀ ਨੇ ਉਸ ਨੂੰ ਕੁੱਝ ਵੀ ਖਾਣ ਲਈ ਨਾ ਦਿੱਤਾ, ਸਗੋਂ ਉਸ ਦੀ ਸੁੰਡ ਵਿਚ ਸੂਈ ਚੋਭ ਦਿੱਤੀ ।

ਹਾਥੀ ਨੂੰ ਦਰਜ਼ੀ ਦੀ ਇਸ ਕਰਤੂਤ ‘ਤੇ ਬਹੁਤ ਗੁੱਸਾ ਆਇਆ । ਉਹ ਦਰਿਆ ‘ਤੇ ਪੁੱਜਾ । ਉਸ ਨੇ ਆਪਣੀ ਸੁੰਡ ਵਿਚ ਚਿੱਕੜ ਵਾਲਾ ਪਾਣੀ ਭਰ ਲਿਆ । ਵਾਪਸੀ ‘ਤੇ ਉਸ ਨੇ ਸਾਰਾ ਚਿੱਕੜ ਲਿਆ ਕੇ ਦਰਜ਼ੀ ਦੀ ਦੁਕਾਨ ਵਿਚ ਸੁੱਟ ਦਿੱਤਾ। ਦਰਜ਼ੀ ਦੇ ਸਾਰੇ ਕੱਪੜੇ ਖ਼ਰਾਬ ਹੋ ਗਏ । ਉਹ ਡਰਦਾ ਦੁਕਾਨ ਛੱਡ ਕੇ ਦੌੜ ਗਿਆ । ਇਸ ਤਰ੍ਹਾਂ ਹਾਥੀ ਨੇ ਆਪਣਾ ਬਦਲਾ ਲੈ ਲਿਆ ।

ਸਿੱਟਾ : ਜਿਹਾ ਕਰੋਗੇ ਤਿਹਾ ਭਰੋਗੇ ।

PSEB 8th Class Punjabi ਰਚਨਾ ਕਹਾਣੀ-ਰਚਨਾ

4. ਲੇਲਾ ਤੇ ਬਘਿਆੜ

ਇਕ ਵਾਰੀ ਇਕ ਬਿਘਆੜ ਇਕ ਨਦੀ ਦੇ ਕੰਢੇ ਉੱਤੇ ਪਾਣੀ ਪੀ ਰਿਹਾ ਸੀ । ਦੂਜੇ ਪਾਸੇ ਨਿਵਾਣ ਵਲ ਉਸਨੇ ਇਕ ਲੇਲੇ ਨੂੰ ਪਾਣੀ ਪੀਂਦਿਆਂ ਦੇਖਿਆ । ਉਸਦਾ ਦਿਲ ਕੀਤਾ ਕਿ ਉਹ ਲੇਲੇ ਨੂੰ ਮਾਰ ਕੇ ਖਾ ਲਵੇ । ਉਹ ਮਨ ਵਿਚ ਉਸਨੂੰ ਖਾਣ ਦੇ ਬਹਾਨੇ ਸੋਚਣ ਲੱਗਾ । ਉਸਨੇ ਲੇਲੇ ਨੂੰ ਗੁੱਸੇ ਨਾਲ ਕਿਹਾ ਕਿ ਉਹ ਉਸਦੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਿਉਂ ਕਰ ਰਿਹਾ ਹੈ । ਲੇਲੇ ਨੇ ਡਰ ਕੇ ਨਿਮਰਤਾ ਨਾਲ ਕਿਹਾ, “ਮਹਾਰਾਜ, ਪਾਣੀ ਤਾਂ ਤੁਹਾਡੇ ਵਲੋਂ ਮੇਰੀ ਵੱਲ ਆ ਰਿਹਾ ਹੈ । ਇਸ ਕਰਕੇ ਮੈਂ ਤੁਹਾਡੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਿਸ ਤਰ੍ਹਾਂ ਕਰ ਸਕਦਾ ਹਾਂ ?”

ਬਘਿਆੜ ਨਿੱਠ ਜਿਹਾ ਹੋ ਗਿਆ ਪਰ ਉਹ ਲੇਲੇ ਨੂੰ ਹੱਥੋਂ ਨਹੀਂ ਸੀ ਜਾਣ ਦੇਣਾ ਚਾਹੁੰਦਾ । ਉਸਨੇ ਉਸਨੂੰ ਕਿਹਾ, “ਤੂੰ ਮੈਨੂੰ ਪਿਛਲੇ ਸਾਲ ਗਾਲਾਂ ਕਿਉਂ ਕੱਢੀਆਂ ਸਨ ?” ਲੇਲੇ ਨੇ ਫਿਰ ਨਿਮਰਤਾ ਨਾਲ ਕਿਹਾ, ‘‘ਮਹਾਰਾਜ, ਪਿਛਲੇ ਸਾਲ ਤਾਂ ਮੈਂ ਜੰਮਿਆਂ ਵੀ ਨਹੀਂ ਸੀ ” ਹੁਣ ਬਘਿਆੜ ਕੋਲ ਕੋਈ ਚਾਰਾ ਨਾ ਰਿਹਾ ਤੇ ਗੁੱਸੇ ਨਾਲ ਕਹਿਣ ਲੱਗਾ, “ਜੇਕਰ ਉਦੋਂ ਤੂੰ ਨਹੀਂ ਸੀ, ਤਾਂ ਤੇਰਾ ਪਿਓ-ਦਾਦਾ ਹੋਵੇਗਾ । ਇਸ ਕਰਕੇ ਤੂੰ ਕਸੂਰਵਾਰ ਹੈਂ।” ਇਹ ਕਹਿ ਕੇ ਉਸਨੇ ਝਪਟਾ ਮਾਰਿਆ ਤੇ ਉਸਨੂੰ ਪਾੜ ਕੇ ਖਾ ਗਿਆ ।

ਸਿੱਖਿਆ : ਡਾਢੇ ਦਾ ਸੱਤੀਂ ਵੀਹੀਂ ਸੌ ।
ਜਾਂ
ਜ਼ੁਲਮ ਕਰਨ ਵਾਲਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ ਹੈ ।

5. ਏਕਤਾ ਵਿਚ ਬਲ ਹੈ
ਜਾਂ
ਕਿਸਾਨ ਅਤੇ ਉਸ ਦੇ ਪੁੱਤਰ

ਇਕ ਵਾਰੀ ਦੀ ਗੱਲ ਹੈ ਕਿ ਕਿਸੇ ਥਾਂ ਇਕ ਬੁੱਢਾ ਕਿਸਾਨ ਰਹਿੰਦਾ ਸੀ । ਉਸ ਦੇ ਚਾਰ ਪੁੱਤਰ ਸਨ । ਉਹ ਹਮੇਸ਼ਾਂ ਆਪਸ ਵਿਚ ਲੜਦੇ ਰਹਿੰਦੇ ਸਨ । ਕਿਸਾਨ ਨੇ ਉਹਨਾਂ ਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਉਹ ਪਿਆਰ ਅਤੇ ਏਕਤਾ ਨਾਲ ਰਿਹਾ ਕਰਨ, ਪਰ ਉਹਨਾਂ ਉੱਪਰ ਪਿਤਾ ਦੀਆਂ ਨਸੀਹਤਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ ।

ਇਕ ਵਾਰੀ ਉਹ ਬੁੱਢਾ ਕਿਸਾਨ ਬਿਮਾਰ ਹੋ ਗਿਆ । ਉਸ ਨੂੰ ਆਪਣੇ ਪੁੱਤਰਾਂ ਵਿਚਕਾਰ ਲੜਾਈ-ਝਗੜੇ ਦਾ ਬਹੁਤ ਫ਼ਿਕਰ ਰਹਿੰਦਾ ਸੀ । ਉਸ ਨੇ ਉਹਨਾਂ ਨੂੰ ਸਮਝਾਉਣ ਲਈ ਆਪਣੀ ਸਮਝ ਨਾਲ ਇਕ ਢੰਗ ਕੱਢਿਆ । ਉਸ ਨੇ ਪਤਲੀਆਂ-ਪਤਲੀਆਂ ਲੱਕੜਾਂ ਦਾ ਇਕ ਬੰਡਲ ਮੰਗਾਇਆ । ਉਸ ਨੇ ਬੰਡਲ ਵਿਚੋਂ ਇਕ-ਇਕ ਸੋਟੀ ਕੱਢ ਕੇ ਆਪਣੇ ਪੁੱਤਰਾਂ ਨੂੰ ਦਿੱਤੀ ਤੇ ਉਹਨਾਂ ਨੂੰ ਤੋੜਨ ਲਈ ਕਿਹਾ । ਚੌਹਾਂ ਪੁੱਤਰਾਂ ਨੇ ਇਕ-ਇਕ ਲੱਕੜੀ ਬੜੀ ਸੌਖ ਨਾਲ ਤੋੜ ਦਿੱਤੀ । ਫਿਰ ਕਿਸਾਨ ਨੇ ਸਾਰਾ ਬੰਡਲ ਘੁੱਟ ਕੇ ਬੰਨਿਆ ਤੇ ਉਹਨਾਂ ਨੂੰ ਦੇ ਕੇ ਕਿਹਾ ਕਿ ਇਕੱਲਾ-ਇਕੱਲਾ ਇਸ ਸਾਰੇ ਬੰਡਲ ਨੂੰ ਤੋੜੇ । ਕੋਈ ਵੀ ਪੁੱਤਰ ਉਸ ਬੰਨੇ ਹੋਏ ਬੰਡਲ ਨੂੰ ਨਾ ਤੋੜ ਸਕਿਆ । ਕਿਸਾਨ ਨੇ ਪੁੱਤਰਾਂ ਨੂੰ ਸਿੱਖਿਆ ਦਿੱਤੀ ਕਿ ਉਹ ਇਹਨਾਂ ਪਤਲੀਆਂ-ਪਤਲੀਆਂ ਲੱਕੜੀਆਂ ਤੋਂ ਸਿੱਖਿਆ ਲੈਣ । ਉਹਨਾਂ ਨੂੰ ਲੜਾਈ-ਝਗੜਾ ਕਰ ਕੇ ਇਕੱਲੇ-ਇਕੱਲੇ ਰਹਿਣ ਦੀ ਥਾਂ ਮਿਲ ਕੇ ਰਹਿਣਾ ਚਾਹੀਦਾ ਹੈ । ਇਸ ਤਰ੍ਹਾਂ ਉਹਨਾਂ ਦੀ ਤਾਕਤ ਬਹੁਤ ਹੋਵੇਗੀ । ਇਹ ਸੁਣ ਕੇ ਪੁੱਤਰਾਂ ਨੇ ਪਿਤਾ ਨੂੰ ਰਲ-ਮਿਲ ਕੇ ਰਹਿਣ ਦਾ ਵਚਨ ਦਿੱਤਾ ।

ਸਿੱਖਿਆ : ਏਕਤਾ ਵਿਚ ਬਲ ਹੈ ।

PSEB 8th Class Punjabi ਰਚਨਾ ਕਹਾਣੀ-ਰਚਨਾ

6. ਈਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ
ਜਾਂ
ਈਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ

ਇਕ ਪਿੰਡ ਵਿਚ ਇਕ ਗ਼ਰੀਬ ਲੱਕੜਹਾਰਾ ਰਹਿੰਦਾ ਸੀ । ਉਹ ਬਹੁਤ ਈਮਾਨਦਾਰ ਸੀ । ਉਹ ਹਰ ਰੋਜ਼ ਜੰਗਲ ਵਿਚ ਲੱਕੜਾਂ ਕੱਟਣ ਲਈ ਜਾਂਦਾ ਹੁੰਦਾ ਸੀ । ਇਕ ਦਿਨ ਉਹ ਜੰਗਲ ਵਿਚ ਨਦੀ ਦੇ ਕੰਢੇ ਉੱਤੇ ਪੁੱਜਾ ਅਤੇ ਇਕ ਦਰੱਖ਼ਤ ਨੂੰ ਕੱਟਣ ਲੱਗ ਪਿਆ । ਅਜੇ ਉਸ ਨੇ ਦਰੱਖ਼ਤ ਦੇ ਮੁੱਢ ਵਿਚ ਪੰਜ-ਸੱਤ ਕੁਹਾੜੇ ਹੀ ਮਾਰੇ ਸਨ ਕਿ ਉਸ ਦਾ ਕੁਹਾੜਾ ਹੱਥੋਂ ਛੁੱਟ ਕੇ · ਨਦੀ ਵਿਚ ਡਿਗ ਪਿਆ ।

ਨਦੀ ਦਾ ਪਾਣੀ ਬਹੁਤ ਡੂੰਘਾ ਸੀ । ਲੱਕੜਹਾਰੇ ਨੂੰ ਤਰਨਾ ਨਹੀਂ ਸੀ ਆਉਂਦਾ । ਉਹ ਬਹੁਤ ਪਰੇਸ਼ਾਨ ਹੋਇਆ, ਪਰ ਕਰ ਕੁੱਝ ਨਹੀਂ ਸੀ ਸਕਦਾ । ਉਹ ਬੈਠ ਕੇ ਰੋਣ ਲਗ ਪਿਆ । ਇੰਨੇ ਨੂੰ ਪਾਣੀ ਦਾ ਦੇਵਤਾ ਉਸਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਰੋਣ ਦਾ ਕਾਰਨ ਪੁੱਛਿਆ । ਵਿਚਾਰੇ ਲੱਕੜਹਾਰੇ ਨੇ ਉਸ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ । ਦੇਵਤੇ ਨੇ ਪਾਣੀ ਵਿਚ ਚੁੱਭੀ ਮਾਰੀ ਅਤੇ ਇਕ ਸੋਨੇ ਦਾ ਕੁਹਾੜਾ ਕੱਢ ਲਿਆਂਦਾ । ਲੱਕੜਹਾਰੇ ਨੇ ਕਿਹਾ ਕਿ ਇਹ ਉਸ ਦਾ ਕੁਹਾੜਾ ਨਹੀਂ, ਇਸ ਕਰਕੇ ਉਹ ਇਹ ਨਹੀਂ ਲਵੇਗਾ । ਦੇਵਤੇ ਨੇ ਫਿਰ ਪਾਣੀ ਵਿਚ ਚੁੱਭੀ ਮਾਰੀ ਤੇ ਇਕ ਚਾਂਦੀ ਦਾ ਕੁਹਾੜਾ ਕੱਢ ਲਿਆਂਦਾ । ਲੱਕੜਹਾਰੇ ਨੇ ਕਿਹਾ ਕਿ ਇਹ ਵੀ ਉਸ ਦਾ ਕੁਹਾੜਾ ਨਹੀਂ, ਉਸ ਦਾ ਕੁਹਾੜਾ ਲੋਹੇ ਦਾ ਹੈ, ਇਸ ਕਰਕੇ ਉਹ ਚਾਂਦੀ ਦਾ ਕੁਹਾੜਾ ਨਹੀਂ ਲਵੇਗਾ । ਇਸ ਪਿੱਛੋਂ ਦੇਵਤੇ ਨੇ ਤੀਜੀ ਵਾਰੀ । ਪਾਣੀ ਵਿਚ ਚੁੱਭੀ ਮਾਰੀ ਅਤੇ ਲੋਹੇ ਦਾ ਕੁਹਾੜਾ ਕੱਢ ਲਿਆਂਦਾ । ਲੱਕੜਹਾਰਾ ਆਪਣਾ ਕੁਹਾੜਾ ਦੇਖ ਕੇ ਬਹੁਤ ਖ਼ੁਸ਼ ਹੋਇਆ ਤੇ ਕਹਿਣ ਲੱਗਾ, “ਇਹ ਹੀ ਮੇਰਾ ਕੁਹਾੜਾ ਹੈ । ਮੈਨੂੰ ਇਹ ਦੇ ਦੇਵੋ ।” ਲੱਕੜਹਾਰੇ ਦੀ ਈਮਾਨਦਾਰੀ ਨੂੰ ਦੇਖ ਕੇ ਪਾਣੀ ਦਾ ਦੇਵਤਾ ਬਹੁਤ ਖੁਸ਼ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਬਾਕੀ ਦੋਨੋਂ ਕੁਹਾੜੇ ਵੀ ਇਨਾਮ ਵਜੋਂ ਦੇ ਦਿੱਤੇ ।

7. ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ
ਜਾਂ
ਲਾਲਚ ਬੁਰੀ ਬਲਾ ਹੈ

ਇਕ ਆਦਮੀ ਕੋਲ ਇਕ ਬੜੀ ਅਦਭੁਤ ਮੁਰਗੀ ਹੁੰਦੀ ਸੀ । ਉਹ ਹਰ ਰੋਜ਼ ਸੋਨੇ ਦਾ ਇਕ ਆਂਡਾ ਦਿੰਦੀ ਹੁੰਦੀ ਸੀ । ਉਹ ਆਦਮੀ ਉਹਨਾਂ ਆਂਡਿਆਂ ਨੂੰ ਵੇਚ-ਵੇਚ ਕੇ ਥੋੜੇ ਸਮੇਂ ਵਿਚ ਹੀ ਬਹੁਤ ਅਮੀਰ ਹੋ ਗਿਆ । ਪਰੰਤੂ ਉਹ ਬਹੁਤ ਲਾਲਚੀ ਆਦਮੀ ਸੀ । ਉਹ ਮੁਰਗੀ ਦੇ ਇਕ ਆਂਡੇ ਨਾਲ ਸੰਤੁਸ਼ਟ ਨਹੀਂ ਸੀ । ਉਹ ਚਾਹੁੰਦਾ ਸੀ ਕਿ ਝਟਪਟ ਕਾਰਾਂ, ਕੋਠੀਆਂ ਤੇ ਕਾਰਖ਼ਾਨਿਆਂ ਦਾ ਮਾਲਕ ਬਣ ਜਾਵੇ । ਉਹ ਰਾਤ-ਦਿਨ ਧਨ ਦੀ ਪ੍ਰਾਪਤੀ ਦੇ ਸਾਧਨਾਂ ਬਾਰੇ ਤਰੀਕੇ ਸੋਚਦਾ ਰਹਿੰਦਾ । ਪਰੰਤੁ ਮੁਰਖ ਹੋਣ ਕਰਕੇ ਉਹ ਧਨ ਕਮਾਉਣ ਦੇ ਢੰਗ ਤਰੀਕੇ ਨਹੀਂ ਸੀ ਸੋਚ ਸਕਦਾ ।

ਇਕ ਦਿਨ ਉਸ ਨੇ ਸੋਚਿਆ ਕਿ ਕਿਉਂ ਨਾ ਉਹ ਮੁਰਗੀ ਦਾ ਢਿੱਡ ਚੀਰ ਕੇ ਉਸ ਵਿਚੋਂ ਸੋਨੇ ਦੇ ਸਾਰੇ ਆਂਡੇ ਇੱਕੋ ਵਾਰੀ ਹੀ ਕੱਢ ਲਵੇ । ਇਸ ਪ੍ਰਕਾਰ ਉਹ ਇੱਕੋ ਦਿਨ ਵਿਚ ਹੀ ਬੇਹੱਦ ਅਮੀਰ ਬਣ ਜਾਵੇਗਾ ਅਤੇ ਆਰਾਮ ਤੇ ਮਾਣ ਦਾ ਜੀਵਨ ਜੀਵੇਗਾ । ਉਸ ਨੇ ਇਕ ਤੇਜ਼ ਛੁਰੀ ਚੁੱਕੀ ਅਤੇ ਮੁਰਗੀ ਦੇ ਮਗਰ ਦੌੜ ਪਿਆ । ਛੇਤੀ ਹੀ ਮੁਰਗੀ ਉਸ ਦੇ ਹੱਥ ਆ ਗਈ । ਉਸ ਨੇ ਇਕ-ਦਮ ਛੁਰੀ ਮਾਰ ਕੇ ਉਸ ਦਾ ਢਿੱਡ ਪਾੜ ਦਿੱਤਾ । ਪਰੰਤੂ ਉਸ ਨੂੰ ਢਿੱਡ ਵਿਚੋਂ ਸਿਵਾਏ ਖ਼ੂਨ ਦੇ ਹੋਰ ਕੁੱਝ ਵੀ ਨਾ ਮਿਲਿਆ । ਇਸ ਦੇ ਨਾਲ਼ ਹੀ ਮੁਰਗੀ ਮਰ ਗਈ । ਇਸ ਤਰ੍ਹਾਂ ਉਹ ਮੁਰਖ ਲਾਲਚ ਵਿਚ ਫਸ ਕੇ ਹਰ ਰੋਜ਼ ਮਿਲਣ ਵਾਲੇ ਸੋਨੇ ਦੇ ਆਂਡੇ ਤੋਂ ਹੱਥ ਧੋ ਬੈਠਾ ।

ਸਿੱਖਿਆ : ਲਾਲਚ ਬੁਰੀ ਬਲਾ ਹੈ ।

PSEB 8th Class Punjabi ਰਚਨਾ ਕਹਾਣੀ-ਰਚਨਾ

8. ਚੂਹੇ ਅਤੇ ਬਿੱਲੀ
ਜਾਂ
ਕਹਿਣਾ ਸੌਖਾ ਹੈ ਪਰ ਕਰਨਾ ਔਖਾ

ਇਕ ਘਰ ਵਿਚ ਬਹੁਤ ਸਾਰੇ ਚੂਹੇ ਰਹਿੰਦੇ ਸਨ । ਘਰ ਦੇ ਮਾਲਕ ਨੇ ਬਿੱਲੀ ਰੱਖੀ ਹੋਈ ਸੀ, ਜੋ ਬਹੁਤ ਸਾਰੇ ਚੂਹੇ ਮਾਰ ਕੇ ਖਾ ਚੁੱਕੀ ਸੀ । ਚੁਹੇ ਇਸ ਗੱਲ ਤੋਂ ਬਹੁਤ ਤੰਗ ਸਨ । ਉਨ੍ਹਾਂ ਨੂੰ ਕਈ-ਕਈ ਦਿਨ ਭੁੱਖਣ-ਭਾਣੇ ਖੁੱਡਾਂ ਦੇ ਅੰਦਰ ਹੀ ਰਹਿਣਾ ਪੈਂਦਾ ਸੀ । ਇਕ ਦਿਨ ਉਹਨਾਂ ਨੇ ਇਸ ਸਮੱਸਿਆ ਦਾ ਹੱਲ ਲੱਭਣ ਲਈ ਆਪਣੀ ਮੀਟਿੰਗ ਕੀਤੀ । ਉਹਨਾਂ ਦੀ ਮੀਟਿੰਗ ਵਿਚ ਬਿੱਲੀ ਤੋਂ ਬਚਣ ਲਈ ਵੱਖ-ਵੱਖ ਵਿਚਾਰ ਪੇਸ਼ ਕੀਤੇ ਗਏ, ਪਰ ਉਹ ਕੋਈ ਫ਼ੈਸਲਾ ਨਾ ਕਰ ਸਕੇ ।

ਅੰਤ ਵਿਚ ਨੌਜਵਾਨ ਚੂਹੇ ਨੇ ਇਕ ਨਵਾਂ ਢੰਗ ਕੱਢਿਆ । ਉਸ ਨੇ ਕਿਹਾ ਕਿ ਸਾਨੂੰ ਬਿੱਲੀ ਦੇ ਗਲ ਵਿਚ ਟੱਲੀ ਬੰਨ੍ਹ ਦੇਣੀ ਚਾਹੀਦੀ ਹੈ । ਜਦੋਂ ਬਿੱਲੀ ਸਾਡੇ ਵਲ ਆਇਆ ਕਰੇਗੀ, ਤਾਂ ਸਾਨੂੰ ਟੱਲੀ ਦੇ ਖੜਕਣ ਨਾਲ ਉਸ ਦੇ ਆਉਣ ਦਾ ਪਤਾ ਲੱਗ ਜਾਇਆ ਕਰੇਗਾ । ਸਾਰਿਆਂ ਨੇ ਇਸ ਤਰੀਕੇ ਦੀ ਪ੍ਰਸੰਸਾ ਕੀਤੀ । ਇਸੇ ਸਮੇਂ ਹੀ ਉਹਨਾਂ ਵਿਚੋਂ ਇਕ ਬੁੱਢਾ ਚੁਹਾ ਬੋਲਿਆ, “ਪਰ ਬਿੱਲੀ ਦੇ ਗਲ ਟੱਲੀ ਕੌਣ ਬੰਨੇਗਾ ?”

ਇਹ ਸੁਣ ਕੇ ਸਾਰੇ ਚੂਹੇ ਚੁੱਪ ਹੋ ਗਏ । ਉਹ ਇਕ-ਦੂਜੇ ਦੇ ਮੂੰਹ ਵਲ ਵੇਖਣ ਲੱਗ ਪਏ । ਕੋਈ ਵੀ ਬਿੱਲੀ ਦੇ ਗਲ ਵਿਚ ਟੱਲੀ ਬੰਨ੍ਹਣ ਲਈ ਅੱਗੇ ਨਾ ਆਇਆ ।

ਸਿੱਖਿਆ : ‘ਕਹਿਣਾ ਸੌਖਾ ਹੈ, ਪਰ ਕਰਨਾ ਔਖਾ ।’

9. ਬਾਂਦਰ ਤੇ ਮਗਰਮੱਛ

ਇਕ ਦਰਿਆ ਦੇ ਕੰਢੇ ਉੱਤੇ ਜਾਮਣ ਦਾ ਇਕ ਭਾਰਾ ਦਰੱਖ਼ਤ ਸੀ । ਉਸਨੂੰ ਬਹੁਤ ਸਾਰੀਆਂ ਕਾਲੀਆਂ ਸ਼ਾਹ ਜਾਮਣਾਂ ਲੱਗੀਆਂ ਹੋਈਆਂ ਸਨ । ਉਸ ਦਰੱਖ਼ਤ ਉੱਤੇ ਇਕ ਬਾਂਦਰ ਰਹਿੰਦਾ ਸੀ, ਜੋ ਹਰ ਰੋਜ਼ ਰੱਜ-ਰੱਜ ਨੇ ਜਾਮਣਾਂ ਖਾਂਦਾ ਸੀ । ਇਕ ਦਿਨ ਇਕ ਮਗਰਮੱਛ ਦਰਿਆ ਹੇਠ ਤੁਰਦਾ-ਤੁਰਦਾ ਜਾਮਣ ਦੇ ਰੁੱਖ ਹੇਠ ਆ ਗਿਆ ਤੇ ਬਾਹਰ ਨਿਕਲ ਕੇ ਧੁੱਪ ਸੇਕਣ ਲੱਗਾ। ਇੰਨੇ ਨੂੰ ਉਸਦੀ ਨਜ਼ਰ ਬਾਂਦਰ ਉੱਤੇ ਪਈ, ਜੋ ਕਿ ਜਾਮਣ ਦੇ ਦਰੱਖ਼ਤ ਉੱਤੇ ਜਾਮਣਾਂ ਖਾਂਦਾ ਤੇ ਟਪੂਸੀਆਂ ਮਾਰਦਾ ਸੀ । ਮਗਰਮੱਛ ਵੀ ਲਲਚਾਈਆਂ ਅੱਖਾਂ ਨਾਲ ਉਸ ਵਲ ਵੇਖਣ ਲੱਗ ਪਿਆ । ਬਾਂਦਰ ਨੇ ਉਸ ਵਲ ਕੁੱਝ ਜਾਮਣਾਂ ਸੁੱਟ ਦਿੱਤੀਆਂ, ਜਿਨ੍ਹਾਂ ਨੂੰ ਖਾ ਕੇ ਉਹ ਬਹੁਤ ਖ਼ੁਸ਼ . ਹੋਇਆ । ਉਸਨੇ ਕੁੱਝ ਜਾਮਣਾਂ ਆਪਣੀ ਘਰ ਵਾਲੀ ਲਈ ਵੀ ਰੱਖ ਲਈਆਂ !

ਬਾਂਦਰ ਦਾ ਧੰਨਵਾਦ ਕਰਨ ਮਗਰੋਂ ਉਹ ਜਾਮਣਾਂ ਲੈ ਕੇ ਘਰ ਵਲ ਚਲ ਪਿਆ । ਘਰ ਪਹੁੰਚ ਕੇ ਉਸਨੇ ਮਗਰਮੱਛਣੀ ਨੂੰ ਜਾਮਣਾਂ ਖੁਆਈਆਂ ਤੇ ਉਹ ਬਹੁਤ ਖ਼ੁਸ਼ ਹੋਈ । ਹੁਣ ਮਗਰਮੱਛ ਹਰ ਰੋਜ਼ ਜਾਮਣ ਦੇ ਰੁੱਖ ਹੇਠ ਆ ਜਾਂਦਾ ਤੇ ਬਾਂਦਰ ਉਸਦੇ ਖਾਣ ਲਈ ਜਾਮਣਾਂ ਸੁੱਟਦਾ । ਇਸ ਤਰ੍ਹਾਂ ਦੋਹਾਂ ਦੀ ਖੂਬ ਦੋਸਤੀ ਪੈ ਗਈ ।

ਮਗਰਮੱਛ ਕੁੱਝ ਜਾਮਣਾਂ ਹਰ ਰੋਜ਼ ਲਿਜਾ ਕੇ ਆਪਣੀ ਘਰਵਾਲੀ ਨੂੰ ਦਿੰਦਾ ਸੀ ਤੇ ਉਹ ਖਾ ਕੇ ਬਹੁਤ ਖ਼ੁਸ਼ ਹੁੰਦੀ ਸੀ। ਉਸਨੂੰ ਮਹਿਸੂਸ ਹੋਇਆ ਕਿ ਜਿਹੜਾ ਬਾਂਦਰ ਹਰ ਰੋਜ਼ ਇੰਨੀਆਂ ਸੁਆਦੀ ਜਾਮਣਾਂ ਖਾਂਦਾ ਹੈ, ਉਸਦਾ ਕਲੇਜਾ ਵੀ ਜ਼ਰੂਰ ਬਹੁਤ ਸੁਆਦ ਹੋਵੇਗਾ । ਉਹ ਮਗਰਮੱਛ ਦੇ ਖਹਿੜੇ ਪਈ ਰਹਿੰਦੀ ਕਿ ਉਹ ਆਪਣੇ ਦੋਸਤ ਨੂੰ ਘਰ ਲਿਆਵੇ, ਕਿਉਂਕਿ ਉਹ ਉਸਦਾ ਕਲੇਜਾ ਖਾਣਾ ਚਾਹੁੰਦੀ ਹੈ । ਮਗਰਮੱਛ ਆਪਣੇ ਦੋਸਤ ਨਾਲ ਧੋਖਾ ਨਹੀਂ ਸੀ ਕਰਨਾ ‘ਚਾਹੁੰਦਾ ਪਰ ਘਰ ਵਾਲੀ ਬੁਰੀ ਤਰ੍ਹਾਂ ਜ਼ਿਦੇ ਪਈ ਹੋਈ ਕਿ ਉਹ ਆਪਣੇ ਦੋਸਤ ਨੂੰ ਘਰ ਲੈ ਕੇ ਆਵੇ ।

ਹਾਰ ਕੇ ਮਗਰਮੱਛ ਨੇ ਬਾਂਦਰ ਨੂੰ ਘਰ ਲਿਆਉਣ ਦਾ ਇਰਾਦਾ ਕਰ ਲਿਆ । ਉਹ ਜਾਮਣ ਹੇਠ ਪੁੱਜਾ ਤੇ ਬਾਂਦਰ ਦੀਆਂ ਸੁੱਟੀਆਂ ਜਾਮਣਾਂ ਖਾਣ ਮਗਰੋਂ ਕਹਿਣ ਲੱਗਾ, “ਦੋਸਤਾ, ਤੂੰ ਹਰ ਰੋਜ਼ ਮੈਨੂੰ ਮਿੱਠੀਆਂ ਜਾਮਣਾਂ ਖੁਆਉਂਦਾ ਹੈਂ ਤੇ ਮੇਰੀ ਘਰ ਵਾਲੀ ਵੀ ਖਾਂਦੀ ਹੈ ।ਉਹ ਚਾਹੁੰਦੀ ਹੈ ਕਿ ਤੂੰ ਮੇਰੇ ਨਾਲ ਸਾਡੇ ਘਰ ਚਲੇਂ, ਤਾਂ ਜੋ ਤੇਰਾ ਸ਼ੁਕਰੀਆ ਅਦਾ ਕੀਤਾ ਜਾ ਸਕੇ ।”

ਇਹ ਸੁਣ ਕੇ ਬਾਂਦਰ ਝੱਟ ਤਿਆਰ ਹੋ ਗਿਆ । ਮਗਰਮੱਛ ਨੇ ਉਸਨੂੰ ਆਪਣੀ ਪਿੱਠ ਤੇ ਬਿਠਾ ਲਿਆ ਤੇ ਦਰਿਆ ਵਿਚ ਤਰਦਾ ਹੋਇਆ ਆਪਣੇ ਘਰ ਵਲ ਚਲ ਪਿਆ । ਅੱਧ ਕੁ ਵਿਚ ਪਹੁੰਚ ਕੇ ਮਗਰਮੱਛ ਨੇ ਬਾਂਦਰ ਨੂੰ ਅਸਲ ਗੱਲ ਦੱਸੀ ਤੇ ਕਹਿਣ ਲੱਗਾ ਕਿ ਉਸਦੀ ਘਰ ਵਾਲੀ ਉਸਦਾ ਕਲੇਜਾ ਖਾਣਾ ਚਾਹੁੰਦੀ ਹੈ । ਇਸ ਕਰਕੇ ਉਹ ਉਸਨੂੰ ਆਪਣੇ ਘਰ ਲਿਜਾ ਰਿਹਾ ਹੈ ।

ਬਾਂਦਰ ਬੜਾ ਹੁਸ਼ਿਆਰ ਸੀ । ਉਹ ਮਗਰਮੱਛ ਦੀ ਗੱਲ ਸੁਣ ਕੇ ਹੱਸਿਆ ਤੇ ਕਹਿਣ ਲੱਗਾ, “ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ । ਮੈਨੂੰ ਤੇਰੀ ਗੱਲ ਸੁਣ ਕੇ ਬਹੁਤ ਖ਼ੁਸ਼ੀ ਹੋਈ ਹੈ ਪਰ ਮੈਂ ਆਪਣਾ ਕਲੇਜਾ ਤਾਂ ਜਾਮਣ ਦੇ ਦਰੱਖ਼ਤ ਉੱਤੇ ਹੀ ਛੱਡ ਆਇਆ ਹਾਂ । ਕਲੇਜਾ ਲੈਣ ਲਈ ਤਾਂ ਸਾਨੂੰ ਵਾਪਸ ਜਾਣਾ ਪਵੇਗਾ ।” ਜੇਕਰ ਮੇਰੇ ਕੋਲ ਕਲੇਜਾ ਹੀ ਨਹੀਂ ਹੋਵੇਗਾ ਤਾਂ ਭਾਬੀ ਖਾਵੇਗੀ ਕੀ ।”

ਇਹ ਸੁਣ ਕੇ ਮਗਰਮੱਛ ਮੁੜ ਉਸਨੂੰ ਜਾਮਣ ਦੇ ਦਰੱਖ਼ਤ ਕੋਲ ਲੈ ਆਇਆ । ਬਾਂਦਰ ਟਪੂਸੀ ਮਾਰ ਕੇ ਜਾਮਣ ਉੱਤੇ ਜਾ ਚੜਿਆ ਤੇ ਕਹਿਣ ਲੱਗਾ, “ਤੂੰ ਚੰਗਾ ਦੋਸਤ ਹੈਂ! ਜੋ ਮੇਰੀ ਜਾਨ ਲੈਣੀ ਚਾਹੁੰਦਾ ਹੈਂ । ਤੇਰੇ ਵਰਗੇ ਦੋਸਤ ਤੋਂ ਤਾਂ ਰੱਬ ਬਚਾਵੇ !” ਇਹ ਸੁਣ ਕੇ ਮਗਰਮੱਛ ਸ਼ਰਮਿੰਦਾ ਜਿਹਾ ਹੋ ਗਿਆ । ਉਹ ਆਪਣੀ ਘਰ ਵਾਲੀ ਦੀ ਗੱਲ ਮੰਨ ਕੇ ਪਛਤਾ ਰਿਹਾ ਸੀ !

ਸਿੱਖਿਆ : ਸੁਆਰਥੀ ਮਿੱਤਰਾਂ ਤੋਂ ਬਚੋ !

PSEB 8th Class Punjabi ਰਚਨਾ ਕਹਾਣੀ-ਰਚਨਾ

10. ਦੋ ਆਲਸੀ ਮਿੱਤਰ

ਇਕ ਪਿੰਡ ਵਿਚ ਦੋ ਨੌਜਵਾਨ ਮਿੱਤਰ ਰਹਿੰਦੇ ਸਨ । ਉਹ ਦੋਵੇਂ ਬਹੁਤ ਹੀ ਸੁਸਤ ਤੇ ਆਲਸੀ ਸਨ । ਉਹ ਕੋਈ ਕੰਮ ਨਹੀਂ ਸਨ ਕਰਦੇ । ਇਕ ਦਿਨ ਉਹ ਕਿਸੇ ਕਾਰਨ ਸ਼ਹਿਰ ਨੂੰ ਤੁਰ ਪਏ। ਰਸਤੇ ਵਿਚ ਧੁੱਪ ਬਹੁਤ ਸੀ ਅਤੇ ਉਹ ਇਕ ਸੰਘਣੀ ਛਾਂ ਵਾਲੀ ਬੇਰੀ ਹੇਠ ਲੰਮੇ ਪੈ ਗਏ । ਉਨ੍ਹਾਂ ਲੰਮੇ ਪਿਆ ਦੇਖਿਆ ਕੇ ਕਿ ਬੇਰੀ ਉੱਤੇ ਲਾਲ-ਲਾਲ ਬੇਰ ਲੱਗੇ ਹੋਏ ਸਨ ।ਉਨ੍ਹਾਂ ਦੇ ਮੂੰਹ ਵਿਚ ਪਾਣੀ ਭਰ ਆਇਆ ।

ਲੰਮਾ ਪਿਆ-ਪਿਆ ਇਕ ਮਿੱਤਰ ਦੂਜੇ ਨੂੰ ਤੇ ਦੂਜਾ ਪਹਿਲੇ ਨੂੰ ਕਹਿਣ ਲੱਗਾ ਕਿ ਉਹ ਬੇਰੀ ਉੱਤੇ ਚੜ੍ਹ ਕੇ ਬੇਰ ਲਾਹਵੇ । ਆਲਸੀ ਹੋਣ ਕਾਰਨ ਦੋਹਾਂ ਵਿਚੋਂ ਕੋਈ ਵੀ ਨਾ ਉੱਠਿਆ ਤੇ ਉਹ ਉਸੇ ਤਰ੍ਹਾਂ ਪਏ ਰਹੇ । ਉਨ੍ਹਾਂ ਆਪਣੇ-ਆਪਣੇ ਮੂੰਹ ਅੱਡੇ ਤੇ ਕਹਿਣ ਲੱਗੇ, ‘ਲਾਲ-ਲਾਲ ਬੇਰੋ, ਸਾਨੂੰ ਬੋਰੀ ਉੱਤੇ ਚੜ੍ਹਨਾ ਨਹੀਂ ਆਉਂਦਾ, ਤੁਸੀਂ ਆਪ ਹੀ ਸਾਡੇ ਮੂੰਹਾਂ ਵਿਚ ਡਿਗ ਪਵੋ ” ਇਸ ਤਰ੍ਹਾਂ ਉਹ ਸਾਰਾ ਦਿਨ ਮੁੰਹ ਅੱਡ ਕੇ ਪਏ ਰਹੇ ।

ਸ਼ਾਮ ਤਕ ਉਨ੍ਹਾਂ ਦੇ ਮੂੰਹ ਵਿਚ ਬੇਰ ਤਾਂ ਕੋਈ ਨਾ ਡਿਗਿਆ, ਪਰ ਪੰਛੀਆਂ ਦੀਆਂ ਵਿੱਠਾਂ ਜ਼ਰੂਰ ਡਿਗਦੀਆਂ ਰਹੀਆਂ, ਜਿਨ੍ਹਾਂ ਨਾਲ ਉਨ੍ਹਾਂ ਦੇ ਮੁੰਹ ਬਹੁਤ ਗੰਦੇ ਹੋ ਗਏ । ਉਨ੍ਹਾਂ ਦੇ ਮੂੰਹਾਂ ਉੱਤੇ ਮੱਖੀਆਂ ਬੈਠਣ ਲੱਗੀਆਂ ਪਰੰਤੂ ਉਹ ਉਨ੍ਹਾਂ ਨੂੰ ਉਡਾਉਣ ਦੀ ਹਿੰਮਤ ਨਹੀਂ ਸਨ ਕਰ ਰਹੇ ।

ਇੰਨੇ ਨੂੰ ਇਕ ਘੋੜ-ਸਵਾਰ ਉੱਧਰੋਂ ਲੰਘਿਆ । ਉਹ ਘੋੜੇ ਤੋਂ ਉੱਤਰਿਆ ਤੇ ਉਸਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਮੂੰਹ ਅੱਡ ਕੇ ਕਿਉਂ ਪਏ ਹਨ ? ਇਕ ਮਿੱਤਰ ਨੇ ਉੱਤਰ ਦਿੱਤਾ ਕਿ ਨਾਲ ਦਾ ਉਸਦਾ ਮਿੱਤਰ ਬਹੁਤ ਸੁਸਤ ਹੈ । ਉਹ ਉਸ ਲਈ ਬੇਰੀ ਤੋਂ ਬੇਰ ਲਾਹ ਕੇ ਨਹੀਂ ਲਿਆਉਂਦਾ । ਦੂਜਾ ਕਹਿਣ ਲੱਗਾ ਕਿ ਉਸਦੇ ਨਾਲ ਦਾ ਦੋਸਤ ਉਸ ਤੋਂ ਵੀ ਵਧੇਰੇ ਸੁਸਤ ਹੈ । ਉਹ ਉਸਦੇ ਮੁੰਹ ਤੋਂ ਮੱਖੀਆਂ ਨਹੀਂ ਉਡਾਉਂਦਾ ।

ਇਹ ਸੁਣ ਕੇ ਘੋੜ-ਸਵਾਰ ਨੂੰ ਸਾਰੀ ਗੱਲ ਸਮਝ ਆ ਗਈ । ਉਹ ਸਮਝ ਗਿਆ ਕਿ ਦੋਵੇਂ ਮਿੱਤਰ ਆਲਸੀ ਤੇ ਸੁਸਤ ਹਨ ।ਉਸਨੇ ਦੋਹਾਂ ਨੂੰ ਖੂਬ ਕੁਟਾਪਾ ਚਾੜਿਆ ਤੇ ਬੇਰੀ ਉੱਤੇ ਚੜ੍ਹਨ ਲਈ ਕਿਹਾ । ਕੁੱਟ ਤੋਂ ਡਰਦੇ ਦੋਵੇਂ ਬੇਰੀ ਉੱਤੇ ਚੜ੍ਹ ਗਏ ਤੇ ਆਪਣੇ ਹੱਥਾਂ ਨਾਲ ਬੇਰ ਤੋੜਕੇ ਖਾਣ ਲੱਗੇ । ਉਨ੍ਹਾਂ ਢਿੱਡ ਭਰ ਕੇ ਮਿੱਠੇ ਬੇਰ ਖਾਧੇ ਤੇ ਜਦੋਂ ਉਹ ਹੇਠਾਂ ਉੱਤਰੇ, ਤਾਂ ਘੋੜ ਸਵਾਰ ਜਾ ਚੁੱਕਾ ਸੀ ।

ਸਿੱਖਿਆ : ਆਲਸ ਜਾਂ ਸੁਸਤੀ ਸਭ ਤੋਂ ਵੱਡੀ ਬਿਮਾਰੀ ਹੈ ।

11. ਸਿਆਣਾ ਕਾਂ

ਇਕ ਰਾਜੇ ਦਾ ਬਹੁਤ ਸੋਹਣਾ ਬਾਗ਼ ਸੀ, ਜਿਸਦੇ ਵਿਚਕਾਰ ਇਕ ਵੱਡਾ ਤਲਾਬ ਸੀ ਰਾਜੇ ਦਾ ਰਾਜਕੁਮਾਰ ਹਰ ਰੋਜ਼ ਬਾਗ਼ ਵਿਚ ਆਉਂਦਾ ਸੀ ਤੇ ਕੁੱਝ ਸਮਾਂ ਸੈਰ-ਸਪਾਟਾ ਕਰਨ ਮਗਰੋਂ ਉਹ ਕੱਪੜੇ ਲਾਹ ਕੇ ਸਰੋਵਰ ਵਿਚ ਇਸ਼ਨਾਨ ਕਰਦਾ ਸੀ ।

ਉਸ ਤਲਾਬ ਤੋਂ ਕੁੱਝ ਦੂਰ ਇਕ ਪੁਰਾਣਾ ਬੋਹੜ ਦਾ ਦਰੱਖ਼ਤ ਸੀ । ਉਸ ਉੱਤੇ ਇਕ ਕਾਂ ਅਤੇ ਕਾਉਣੀ ਰਹਿੰਦੇ ਸਨ । ਬੋਹੜ ਦੀ ਇਕ, ਖੋੜ੍ਹ ਵਿਚ ਇਕ ਵੱਡਾ ਸੱਪ ਰਹਿੰਦਾ ਸੀ । ਜਦੋਂ ਵੀ ਕਾਉਣੀ ਆਂਡੇ ਦਿੰਦੀ, ਤਾਂ ਸੱਪ ਅੱਖ ਬਚਾ ਕੇ ਉਨ੍ਹਾਂ ਨੂੰ ਪੀ ਜਾਂਦਾ ਸੀ । ਕਾਂ ਅਤੇ ਕਾਉਣੀ ਇਸ ਤੋਂ ਬਹੁਤ ਦੁਖੀ ਸਨ, ਪਰੰਤੂ ਉਨ੍ਹਾਂ ਨੂੰ ਇਸ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਨਹੀਂ ਸੀ ਲੱਭਦਾ !

ਇਕ ਦਿਨ ਕਾਂ ਨੇ ਇਕ ਤਰੀਕਾ ਸੋਚਿਆ । ਜਦੋਂ ਰਾਜਕੁਮਾਰ ਬਾਗ਼ ਦੀ ਸੈਰ ਕਰਨ ਮਗਰੋਂ ਤਲਾਬ ਵਿਚ ਨੁਹਾਉਣ ਲਈ ਆਇਆ, ਤਾਂ ਉਸਨੇ ਆਪਣੇ ਕੱਪੜੇ ਲਾਹ ਕੇ ਤਲਾਬ ਦੇ ਕੰਢੇ ਉੱਤੇ ਰੱਖੇ ਤੇ ਨਾਲ ਹੀ ਆਪਣੇ ਗਲੋਂ ਲਾਹ ਕੇ ਸੋਨੇ ਦਾ ਹਾਰ ਵੀ ਰੱਖ ਦਿੱਤਾ ।

ਜਦੋਂ ਰਾਜਕੁਮਾਰ ਨਹਾ ਰਿਹਾ ਸੀ, ਤਾਂ ਕਾਂ ਨੇ ਹਾਰ ਆਪਣੀ ਚੁੰਝ ਵਿਚ ਚੁੱਕ ਲਿਆ ਤੇ ਹੌਲੀ ਹੌਲੀ ਉੱਡਣਾ ਸ਼ੁਰੂ ਕਰ ਦਿੱਤਾ। ਰਾਜਕੁਮਾਰ ਨੇ ਉਸਨੂੰ ਹਾਰ ਚੁੱਕਦਿਆਂ ਦੇਖ ਲਿਆ ਤੇ ਆਪਣੇ ਸਿਪਾਹੀਆਂ ਨੂੰ ਉਸਦੇ ਮਗਰ ਲਾ ਦਿੱਤਾ । ਕਾਂ ਨੇ ਬੋਹੜ ਦੇ ਦਰੱਖ਼ਤ ਕੋਲ ਪਹੁੰਚ ਕੇ ਹਾਰ ਸੱਪ ਦੀ ਖੋੜ੍ਹ ਵਿਚ ਸੁੱਟ ਦਿੱਤਾ । ਸਿਪਾਹੀਆਂ ਨੇ ਡਾਂਗ ਨਾਲ ਖੋੜ੍ਹ ਵਿਚੋਂ ਹਾਰ ਕੱਢਣ ਦੀ ਕੋਸ਼ਿਸ਼ ਕੀਤੀ । ਪਰੰਤੁ ਆਪਣੇ ਲਈ ਖ਼ਤਰਾ ਪੈਦਾ ਹੋਇਆ ਦੇਖ ਕੇ ਸੱਪ ਬਾਹਰ ਆ ਗਿਆ ਸਿਪਾਹੀਆਂ ਨੇ ਸੱਪ ਨੂੰ ਮਾਰ ਦਿੱਤਾ ਤੇ ਹਾਰ ਖੋੜ੍ਹ ਵਿਚੋਂ ਕੱਢ ਲਿਆ । ਰਾਜਕੁਮਾਰ ਹਾਰ ਪ੍ਰਾਪਤ ਕਰ ਕੇ ਬਹੁਤ ਖੁਸ਼ ਹੋਇਆ । ਕਾਂ ਤੇ ਕਾਉਣੀ ਇਹ ਸਭ ਕੁੱਝ ਦੇਖ ਰਹੇ ਸਨ । ਉਹ ਸੱਪ ਨੂੰ ਮਰਿਆ ਦੇਖ ਕੇ ਬਹੁਤ ਖ਼ੁਸ਼ ਹੋਏ । ਹੁਣ ਉਨ੍ਹਾਂ ਦੇ ਆਂਡਿਆਂ ਨੂੰ ਕੋਈ ਖ਼ਤਰਾ ਨਹੀਂ ਸੀ । ਇਸ ਪ੍ਰਕਾਰ ਕਾਂ ਨੇ ਸਿਆਣਪ ਨਾਲ ਆਪਣੇ ਦੁਸ਼ਮਣ ਨੂੰ ਮਾਰ ਮੁਕਾ ਲਿਆ ਤੇ ਦੋਵੇਂ ਸੁਖੀ-ਸੁਖੀ ਰਹਿਣ ਲੱਗੇ ।

ਸਿੱਖਿਆ : ਮੁਸੀਬਤ ਸਮੇਂ ਸਿਆਣਪ ਹੀ ਕੰਮ ਆਉਂਦੀ ਹੈ ।
ਜਾਂ
ਸਾਨੂੰ ਮੁਸੀਬਤ ਵਿਚ ਘਬਰਾਉਣਾ ਨਹੀਂ ਚਾਹੀਦਾ, ਸਗੋਂ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ ।

PSEB 8th Class Punjabi ਰਚਨਾ ਕਹਾਣੀ-ਰਚਨਾ

12. ਖ਼ਰਗੋਸ਼ ਤੇ ਕੱਛੂਕੁੰਮਾ
ਜਾਂ
ਸਹਿਜ ਪੱਕੇ ਸੋ ਮੀਠਾ ਹੋਏ

ਇਕ ਜੰਗਲ ਵਿਚ ਇਕ ਖ਼ਰਗੋਸ਼ ਰਹਿੰਦਾ ਸੀ । ਉਸ ਦੇ ਘਰ ਦੇ ਨੇੜੇ ਹੀ ਇਕ ਛੱਪੜ ਵਿਚ ਇਕ ਕੱਛੂਕੁੰਮਾ ਰਹਿੰਦਾ ਸੀ । ਖ਼ਰਗੋਸ਼ ਨੂੰ ਆਪਣੀ ਤੇਜ਼ ਚਾਲ ਉੱਤੇ ਬੜਾ ਮਾਣ ਸੀ । ਉਹ ਕੱਛੂਕੁੰਮੇ ਦੀ ਹੌਲੀ ਚਾਲ ਦਾ ਬੜਾ ਮਖੌਲ ਉਡਾਉਂਦਾ ਰਹਿੰਦਾ ਸੀ । ਕੱਛੂਕੰਮੇ ਨੂੰ ਖ਼ਰਗੋਸ਼ ਦਾ ਇਹ ਮਖੌਲ ਬਹੁਤ ਬੁਰਾ ਲਗਦਾ ਸੀ । ਇਕ ਦਿਨ ਉਸ ਨੇ ਖ਼ਰਗੋਸ਼ ਨੂੰ ਕਿਹਾ ਕਿ ਉਹ ਦੌੜ ਵਿਚ ਉਸ ਦਾ ਮੁਕਾਬਲਾ ਕਰ ਕੇ ਵੇਖੇ । ਖ਼ਰਗੋਸ਼ ਨੇ ਇਹ ਗੱਲ ਝਟਪਟ ਮੰਨ ਲਈ ।

ਦੋਵੇਂ ਦੌੜ ਲਾਉਣ ਲਈ ਤਿਆਰ ਹੋ ਗਏ । ਦੋਹਾਂ ਨੇ ਜਿੱਥੇ ਪਹੁੰਚਣਾ ਸੀ, ਉਹ ਥਾਂ ਮਿੱਥ ਲਈ ਗਈ । ਖ਼ਰਗੋਸ਼ ਬਹੁਤ ਤੇਜ਼ ਦੌੜਿਆ । ਉਹ ਕੱਛੂਕੁੰਮੇ ਨੂੰ ਬਹੁਤ ਪਿੱਛੇ ਛੱਡ ਗਿਆ । ਕਾਫ਼ੀ ਅੱਗੇ ਜਾ ਕੇ ਉਸਨੇ ਆਰਾਮ ਕਰਨਾ ਚਾਹਿਆ । ਉਸ ਦਾ ਖ਼ਿਆਲ ਸੀ ਕਿ ਸੁਸਤ ਚਾਲ ਵਾਲਾ ਕੱਛੁਕੁੰਮਾ ਉਸ ਨਾਲੋਂ ਕਦੇ ਵੀ ਅੱਗੇ ਨਹੀਂ ਲੰਘ ਸਕਦਾ । ਉਹ ਇਕ ਦਰੱਖ਼ਤ ਦੀ ਸੰਘਣੀ ਛਾਂ ਹੇਠ ਲੇਟ ਗਿਆ ਅਤੇ ਘੂਕ ਨੀਂਦੇ ਸੌਂ ਗਿਆ ।

ਕੱਛੁਕੁੰਮੇ ਨੇ ਆਪਣੀ ਦੌੜ ਜਾਰੀ ਰੱਖੀ । ਰਸਤੇ ਵਿਚ ਉਸ ਨੇ ਖ਼ਰਗੋਸ਼ ਨੂੰ ਸੁੱਤਾ ਪਿਆ ਦੇਖਿਆ । ਉਸ ਨੇ ਆਰਾਮ ਨਾ ਕੀਤਾ ਅਤੇ ਅੱਗੇ ਚਲਦਾ ਗਿਆ ।

ਤਿਕਾਲਾਂ ਪੈਣ ‘ਤੇ ਖ਼ਰਗੋਸ਼ ਸੁੱਤਾ ਉੱਠਿਆ । ਉਹ ਤੇਜ਼ ਦੌੜਿਆ ਅਤੇ ਝਟ-ਪਟ ਨਿਸ਼ਾਨੇ ਉੱਤੇ ਪੁੱਜ ਗਿਆ, ਪਰ ਕੱਛੂਕੁੰਮਾ ਉਸ ਤੋਂ ਵੀ ਪਹਿਲਾਂ ਉੱਥੇ ਪੁੱਜ ਚੁੱਕਾ ਸੀ । ਕੱਛੂਕੁੰਮਾ ਦੌੜ ਜਿੱਤ ਗਿਆ ਅਤੇ ਖ਼ਰਗੋਸ਼ ਬਹੁਤ ਸ਼ਰਮਿੰਦਾ ਹੋਇਆ ।

ਸਿੱਖਿਆ : ਸਹਿਜ ਪੱਕੇ ਸੋ ਮੀਠਾ ਹੋਏ ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

Punjab State Board PSEB 8th Class Punjabi Book Solutions Punjabi Grammar Muhavare di Vakam Vika Varatom ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ Textbook Exercise Questions and Answers.

PSEB 8th Class Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

1. ਉਂਗਲਾਂ ‘ਤੇ ਨਚਾਉਣਾ (ਵੱਸ ਵਿਚ ਕਰਨਾ) – ਗੀਤਾ ਇੰਨੀ ਚੁਸਤ-ਚਲਾਕ ਹੈ ਕਿ ਆਪਣੀ ਨੂੰਹ ਨੂੰ ਉਂਗਲਾਂ ‘ਤੇ ਨਚਾਉਂਦੀ ਹੈ ।
2. ਉਸਤਾਦੀ ਕਰਨੀ (ਚਲਾਕੀ ਕਰਨੀ) – ਮਹਿੰਦਰ ਬਹੁਤ ਚਲਾਕ ਮੁੰਡਾ ਹੈ । ਉਹ ਹਰ ਇਕ ਨਾਲ ਉਸਤਾਦੀ ਕਰ ਜਾਂਦਾ ਹੈ ।
3. ਉੱਲੂ ਸਿੱਧਾ ਕਰਨਾ (ਆਪਣਾ ਸੁਆਰਥ ਪੂਰਾ ਕਰਨਾ) – ਅੱਜ-ਕਲ੍ਹ ਆਪੋ-ਧਾਪੀ ਦੇ ਜ਼ਮਾਨੇ ਵਿਚ ਹਰ ਕੋਈ ਆਪਣਾ ਹੀ ਉੱਲੂ ਸਿੱਧਾ ਕਰਦਾ ਹੈ ।
4. ਉੱਨੀ-ਇੱਕੀ ਦਾ ਫ਼ਰਕ (ਬਹੁਤ ਥੋੜਾ ਜਿਹਾ ਫ਼ਰਕ) – ਦੋਹਾਂ ਭਰਾਵਾਂ ਦੀ ਸ਼ਕਲ ਵਿਚ ਉੱਨੀ-ਇੱਕੀ ਦਾ ਹੀ ਫ਼ਰਕ ਹੈ ।ਉਂਝ ਦੋਵੇਂ ਇੱਕੋ ਜਿਹੇ ਲਗਦੇ ਹਨ ।
5. ਉੱਲੂ ਬੋਲਣੇ (ਸੁੰਨ-ਮਸਾਣ ਛਾ ਜਾਣੀ) – ਜਦੋਂ ਪਾਕਿਸਤਾਨ ਬਣਿਆ, ਤਾਂ ਉਜਾੜ ਪੈਣ ਨਾਲ ਕਈ ਪਿੰਡਾਂ ਵਿਚ ਉੱਲੂ ਬੋਲਣ ਲੱਗ ਪਏ ।
6. ਉੱਚਾ-ਨੀਵਾਂ ਬੋਲਣਾ (ਨਿਰਾਦਰ ਕਰਨਾ) – ਤੁਹਾਨੂੰ ਆਪਣੇ ਮਾਪਿਆਂ ਸਾਹਮਣੇ ਉੱਚਾਨੀਵਾਂ ਨਹੀਂ ਬੋਲਣਾ ਚਾਹੀਦਾ ।
7. ਉੱਸਲਵੱਟੇ ਭੰਨਣੇ (ਪਾਸੇ ਮਾਰਨਾ) – ਅੱਜ ਸਾਰੀ ਰਾਤ ਉੱਸਲਵੱਟੇ ਭੰਨਦਿਆਂ ਹੀ ਬੀਤੀ, . ਰਤਾ ਨੀਂਦ ਨਹੀਂ ਆਈ ।
8. ਅੱਖਾਂ ਵਿਚ ਰੜਕਣਾ (ਭੈੜਾ ਲਗਣਾ) – ਜਦੋਂ ਦੀ ਉਸ ਨੇ ਕਚਹਿਰੀ ਵਿਚ ਮੇਰੇ ਖ਼ਿਲਾਫ ਝੂਠੀ ਗੁਆਹੀ ਦਿੱਤੀ ਹੈ, ਉਹ ਮੇਰੀਆਂ ਅੱਖਾਂ ਵਿਚ ਰੜਕਦਾ ਹੈ ।
9. ਅਸਮਾਨ ਸਿਰ ‘ਤੇ ਚੁੱਕਣਾ (ਇੰਨਾ ਰੌਲਾ ਪਾਉਣਾ ਕਿ ਕੁੱਝ ਸੁਣਾਈ ਹੀ ਨਾ ਦੇਵੇ) – ਤੁਸੀਂ ਤਾਂ ਆਪਣੀ ਕਾਵਾਂ-ਰੌਲੀ ਨਾਲ ਅਸਮਾਨ ਸਿਰ ‘ਤੇ ਚੁੱਕਿਆ ਹੋਇਆ ਹੈ, ਦੁਸਰੇ ਦੀ ਕੋਈ ਗੱਲ ਸੁਣਨ ਹੀ ਨਹੀਂ ਦਿੰਦੇ ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

10. ਅੱਖਾਂ ਚੁਰਾਉਣਾ (ਸ਼ਰਮਿੰਦਗੀ ਮਹਿਸੂਸ ਕਰਨੀ) – ਜਦੋਂ ਮੈਂ ਉਸ ਦੀਆਂ ਕਰਤੂਤਾਂ ਦਾ ਭਾਂਡਾ ਭੰਨ ਰਿਹਾ ਸੀ, ਤਾਂ ਉਹ ਵੀ ਉੱਥੇ ਨੀਵੀਂ ਪਾ ਕੇ ਬੈਠਾ ਸੀ, ਪਰ ਮੇਰੇ ਵਲ ਅੱਖਾਂ ਚੁਰਾ ਕੇ ਜ਼ਰੂਰ ਦੇਖ ਲੈਂਦਾ ਸੀ ।
11. ਅੱਖਾਂ ਉੱਤੇ ਬਿਠਾਉਣਾ (ਆਦਰ-ਸਤਿਕਾਰ ਕਰਨਾ) – ਪੰਜਾਬੀ ਲੋਕ ਘਰ ਆਏਂ ਪ੍ਰਾਹੁਣੇ ਨੂੰ ਅੱਖਾਂ ਉੱਤੇ ਬਿਠਾ ਲੈਂਦੇ ਹਨ।
12. ਅੰਗੂਠਾ ਦਿਖਾਉਣਾ (ਇਨਕਾਰ ਕਰਨਾ, ਸਾਥ ਛੱਡ ਦੇਣਾ) – ਮਤਲਬੀ ਮਿੱਤਰ ਔਖੇ ਸਮੇਂ ਵਿਚ ਅੰਗੂਠਾ ਦਿਖਾ ਜਾਂਦੇ ਹਨ ।
13. ਅੰਗ ਪਾਲਣਾ (ਸਾਥ ਦੇਣਾ) – ਸਾਨੂੰ ਮੁਸ਼ਕਿਲ ਸਮੇਂ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ ।
14. ਅਕਲ ਦਾ ਵੈਰੀ (ਮੂਰਖ) – ਸੁਰਜੀਤ ਤਾਂ ਅਕਲ ਦਾ ਵੈਰੀ ਹੈ, ਕਦੇ ਕੋਈ ਸਮਝਦਾਰੀ ਦੀ ਗੱਲ ਨਹੀਂ ਕਰਦਾ ।
15. ਅੱਖਾਂ ਮੀਟ ਜਾਣਾ (ਮਰ ਜਾਣਾ) – ਕਲ੍ਹ ਜਸਬੀਰ ਦੇ ਬਾਬਾ ਜੀ ਲੰਮੀ ਬਿਮਾਰੀ ਪਿੱਛੋਂ ਅੱਖਾਂ ਮੀਟ ਗਏ ।
16. ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ) – ਠੱਗਾਂ ਨੇ ਉਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਸ ਤੋਂ 50,000 ਰੁਪਏ ਠਗ ਲਏ ।
17. ਅੱਖਾਂ ਫੇਰ ਲੈਣਾ (ਮਿੱਤਰਤਾ ਛੱਡ ਦੇਣੀ) – ਤੂੰ ਜਿਨ੍ਹਾਂ ਬੰਦਿਆਂ ਨੂੰ ਅੱਜ ਆਪਣੇ ਸਮਝੀ ਬੈਠਾ ਹੈਂ, ਇਹ ਤੈਨੂੰ ਮੁਸ਼ਕਿਲ ਵਿਚ ਫਸਾ ਕੇ ਆਪ ਅੱਖਾਂ ਫੇਰ ਲੈਣਗੇ ।
18. ਅੱਡੀ ਚੋਟੀ ਦਾ ਜ਼ੋਰ ਲਾਉਣਾ (ਪੂਰਾ ਜ਼ੋਰ ਲਾਉਣਾ) – ਕੁਲਵਿੰਦਰ ਨੇ ਡੀ. ਐੱਸ. ਪੀ. ਭਰਤੀ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਗੱਲ ਨਾ ਬਣੀ ।
19. ਅਲਖ ਮੁਕਾਉਣੀ (ਜਾਨੋ ਮਾਰ ਦੇਣਾ) – ਅਜੀਤ ਸਿੰਘ ਸੰਧਾਵਾਲੀਏ ਨੇ ਤਲਵਾਰ ਦੇ ਇੱਕੋ ਵਾਰ ਨਾਲ ਰਾਜੇ ਧਿਆਨ ਸਿੰਘ ਦੀ ਅਲਖ ਮੁਕਾ ਦਿੱਤੀ ।
20. ਇਕ ਅੱਖ ਨਾਲ ਦੇਖਣਾ (ਸਭ ਨੂੰ ਇੱਕੋ ਜਿਹਾ ਸਮਝਣਾ) – ਮਹਾਰਾਜਾ ਰਣਜੀਤ ਸਿੰਘ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਅੱਖ ਨਾਲ ਦੇਖਦਾ ਸੀ ।
21. ਈਦ ਦਾ ਚੰਦ ਹੋਣਾ (ਬਹੁਤ ਦੇਰ ਬਾਅਦ ਮਿਲਣਾ) – ਮਨਜੀਤ ਤੂੰ ਤਾਂ ਈਦ ਦਾ ਚੰਦ ਹੋ ਗਿਆ ਏ ।
22. ਈਨ ਮੰਨਣੀ (ਹਾਰ ਮੰਨਣੀ) – ਸ਼ਿਵਾ ਜੀ ਨੇ ਔਰੰਗਜ਼ੇਬ ਦੀ ਈਨ ਨਾ ਮੰਨੀ ।
23. ਇੱਟ ਨਾਲ ਇੱਟ ਖੜਕਾਉਣੀ ; ਇੱਟ-ਇੱਟ ਕਰਨਾ (ਤਬਾਹ ਕਰ ਦੇਣਾ) – ਨਾਦਰਸ਼ਾਹ ਨੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ ।
24. ਇਕ-ਮੁੱਠ ਹੋਣਾ (ਏਕਤਾ ਹੋ ਜਾਣੀ) – ਸਾਨੂੰ ਵਿਦੇਸ਼ੀ ਹਮਲੇ ਦਾ ਟਾਕਰਾ ਇਕ-ਮੁੱਠ ਹੋ ਕੇ ਕਰਨਾ ਚਾਹੀਦਾ ਹੈ ।
25. ਇੱਟ ਕੁੱਤੇ ਦਾ ਵੈਰ (ਪੱਕਾ ਵੈਰ, ਬਹੁਤੀ ਦੁਸ਼ਮਣੀ) – ਪਹਿਲਾਂ ਤਾਂ ਦੋਹਾਂ ਗੁਆਂਢੀਆਂ ਵਿਚ ਬਥੇਰਾ ਪਿਆਰ ਸੀ ਪਰ ਅੱਜ-ਕਲ੍ਹ ਇੱਟ ਕੁੱਤੇ ਦਾ ਵੈਰ ਹੈ ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

26. ਸਿਰ ‘ਤੇ ਪੈਣੀ (ਕੋਈ ਔਕੜ ਆ ਪੈਣੀ) – ਰਮੇਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ‘ਤੇ ਪੈ ਗਈ ।
27. ਸਿਰੋਂ ਪਾਣੀ ਲੰਘਣਾ (ਹੱਦ ਹੋ ਜਾਣੀ) – ਮੈਂ ਤੇਰੀਆਂ ਵਧੀਕੀਆਂ ਬਹੁਤ ਸਹੀਆਂ ਹਨ, ਪਰ ਹੁਣ ਸਿਰੋਂ ਪਾਣੀ ਲੰਘ ਚੁੱਕਾ ਹੈ, ਮੈਂ ਹੋਰ ਨਹੀਂ ਸਹਿ ਸਕਦਾ ।
28. ਸਿਰ ਧੜ ਦੀ ਬਾਜ਼ੀ ਲਾਉਣਾ (ਮੌਤ ਦੀ ਪਰਵਾਹ ਨਾ ਕਰਨੀ) – ਸਭਰਾਵਾਂ ਦੇ ਮੈਦਾਨ ਵਿਚ ਸਿੱਖ ਫ਼ੌਜ ਸਿਰ ਧੜ ਦੀ ਬਾਜ਼ੀ ਲਾ ਕੇ ਲੜੀ।
29. ਸੱਤੀਂ ਕੱਪੜੀਂ ਅੱਗ ਲੱਗਣੀ (ਬਹੁਤ ਗੁੱਸੇ ਵਿਚ ਆਉਣਾ) – ਉਸ ਦੀ ਝੂਠੀ ਤੁਹਮਤ ਸੁਣ ਕੇ ਮੈਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ।
30. ਸਰ ਕਰਨਾ (ਜਿੱਤ ਲੈਣਾ) – ਬਾਬਰ ਨੇ 1526 ਈ: ਵਿਚ ਪਾਣੀਪਤ ਦੇ ਮੈਦਾਨ ਨੂੰ ਸਰ ‘ ਕੀਤਾ ਸੀ ।
31. ਸਿਰ ਪੈਰ ਨਾ ਹੋਣਾ (ਗੱਲ ਦੀ ਸਮਝ ਨਾ ਪੈਣੀ) – ਉਸ ਦੀਆਂ ਗੱਲਾਂ ਦਾ ਕੋਈ ਸਿਰ-ਪੈਰ ਨਹੀਂ ਸੀ, ਇਸ ਕਰਕੇ ਮੇਰੇ ਪੱਲੇ ਕੁੱਝ ਨਾ ਪਿਆ ।
32. ਸਿਰ ਫੇਰਨਾ (ਇਨਕਾਰ ਕਰਨਾ) – ਜਦੋਂ ਮੈਂ ਉਸ ਤੋਂ ਪੰਜ ਸੌ ਰੁਪਏ ਉਧਾਰ ਮੰਗੇ ਤਾਂ ਉਸ ਨੇ ਸਿਰ ਫੇਰ ਦਿੱਤਾ ।
33. ਹੱਥੀਂ ਛਾਂਵਾਂ ਕਰਨੀਆਂ (ਆਓ-ਭਗਤ ਕਰਨੀ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀਂ ਛਾਂਵਾਂ ਕਰਦੇ ਹਨ ।
34. ਹੱਥ ਤੰਗ ਹੋਣਾ (ਗਰੀਬੀ ਆ ਜਾਣੀ) – ਮਹਿੰਗਾਈ ਦੇ ਜ਼ਮਾਨੇ ਵਿਚ ਹਰ ਨੌਕਰੀ ਪੇਸ਼ਾ ਆਦਮੀ ਦਾ ਹੱਥ ਤੰਗ ਹੋ ਗਿਆ ਹੈ ਤੇ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਹੈ ।
35. ਹੱਥ-ਪੈਰ ਮਾਰਨਾ (ਕੋਸ਼ਿਸ਼ ਕਰਨੀ) – ਉਸ ਨੇ ਵਿਦੇਸ਼ ਜਾਣ ਲਈ ਬਥੇਰੇ ਹੱਥ-ਪੈਰ . ਮਾਰੇ, ਪਰ ਗੱਲ ਨਾ ਬਣੀ ।
36. ਹਰਨ ਹੋ ਜਾਣਾ (ਦੌੜ ਜਾਣਾ) – ਸਕੂਲੋਂ ਛੁੱਟੀ ਹੁੰਦਿਆਂ ਹੀ ਬੱਚੇ ਘਰਾਂ ਨੂੰ ਹਰਨ ਹੋ ਗਏ ।
37. ਹੱਥ ਅੱਡਣਾ (ਮੰਗਣਾ) – ਪੰਜਾਬੀ ਮਿਹਨਤ ਦੀ ਕਮਾਈ ਖਾਂਦੇ ਹਨ, ਕਿਸੇ ਅੱਗੇ ਹੱਥ ਨਹੀਂ ਅੱਡਦੇ ।
38. ਹੱਥ ਵਟਾਉਣਾ (ਮੱਦਦ ਕਰਨਾ) – ਦਰਾਣੀ-ਜਠਾਨੀ ਘਰ ਦੇ ਕੰਮਾਂ ਵਿਚ ਇਕ-ਦੂਜੇ ਦਾ ਖੂਬ ਹੱਥ ਵਟਾਉਂਦੀਆਂ ਹਨ ।
39. ਹੱਥ ਪੀਲੇ ਕਰਨੇ (ਵਿਆਹ ਕਰਨਾ) – 20 ਨਵੰਬਰ, 2008 ਨੂੰ ਦਲਜੀਤ ਦੇ ਪਿਤਾ ਜੀ ਨੇ ਉਸ ਦੇ ਹੱਥ ਪੀਲੇ ਕਰ ਦਿੱਤੇ ।
40. ਕੰਨ ਕੁਨੇ (ਠੱਗ ਲੈਣਾ) – ਉਹ ਬਨਾਰਸੀ ਠੱਗ ਹੈ, ਉਸ ਤੋਂ ਬਚ ਕੇ ਰਹਿਣਾ । ਉਹ ਤਾਂ ਚੰਗੇ-ਭਲੇ ਸਿਆਣੇ ਦੇ ਕੰਨ ਕੁਤਰ ਲੈਂਦਾ ਹੈ ।
41. ਕੰਨੀ ਕਤਰਾਉਣਾ (ਪਰੇ-ਪਰੇ ਰਹਿਣਾ) – ਜਸਵੰਤ ਔਖੇ ਕੰਮ ਤੋਂ ਬਹੁਤ ਕੰਨੀ ਕਤਰਾਉਂਦਾ ਹੈ ।
42. ਕਲਮ ਦਾ ਧਨੀ (ਪ੍ਰਭਾਵਸ਼ਾਲੀ ਲਿਖਾਰੀ) – ਲਾਲਾ ਧਨੀ ਰਾਮ ਚਾਤ੍ਰਿਕ ਕਲਮ ਦਾ ਧਨੀ ਸੀ ।
43. ਕੰਨਾਂ ਨੂੰ ਹੱਥ ਲਾਉਣਾ (ਤੋਬਾ ਕਰਨੀ) – ਸ਼ਾਮ ਚੋਰੀ ਕਰਦਾ ਫੜਿਆ ਗਿਆ ਤੇ ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੇ ਉਸ ਦੇ ਕੰਨਾਂ ਨੂੰ ਹੱਥ ਲੁਆ ਦਿੱਤੇ ।
44. ਕੰਨਾਂ ਦਾ ਕੱਚਾ ਹੋਣਾ (ਲਾਈ-ਲੱਗ ਹੋਣਾ) – ਆਦਮੀ ਨੂੰ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ, ਸਗੋਂ ਕਿਸੇ ਦੇ ਮੂੰਹੋਂ ਸੁਣੀ ਗੱਲ ਸੱਚ ਮੰਨਣ ਦੀ ਬਜਾਏ ਆਪ ਗੱਲ ਦੀ ਤਹਿ ਤਕ ਪੁੱਜ ਕੇ ਕੋਈ ਕਦਮ ਚੁੱਕਣਾ ਚਾਹੀਦਾ ਹੈ ।
45. ਕੰਨਾਂ ‘ਤੇ ਜੂੰ ਨਾ ਸਰਕਣੀ (ਕੋਈ ਅਸਰ ਨਾ ਕਰਨਾ) – ਮੇਰੀਆਂ ਨਸੀਹਤਾਂ ਨਾਲ ਉਸ ਦੇ ਕੰਨਾਂ ‘ਤੇ ਜੂੰ ਵੀ ਨਹੀਂ ਸਰਕੀ ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

46, ਖਿਚੜੀ ਪਕਾਉਣਾ (ਲਕ ਕੇ ਕਿਸੇ ਦੇ ਵਿਰੁੱਧ ਸਲਾਹ ਕਰਨੀ) – ਕਲ ਦੋਹਾਂ ਮਿੱਤਰਾਂ ਨੇ ਇਕੱਲੇ ਅੰਦਰ ਬਹਿ ਕੇ ਪਤਾ ਨਹੀਂ ਕੀ ਖਿਚੜੀ ਪਕਾਈ ਕਿ ਅੱਜ ਉਨ੍ਹਾਂ ਨੇ ਮਿਲ ਕੇ ਆਪਣੇ ਦੁਸ਼ਮਣ ਜੀਤੇ ਦਾ ਸਿਰ ਲਾਹ ਦਿੱਤਾ ।
47. ਖੂਨ ਖੌਲਣਾ (ਜੋਸ਼ ਆ ਜਾਣਾ) – ਮੁਗ਼ਲਾਂ ਦੇ ਜ਼ੁਲਮ ਦੇਖ ਕੇ ਸਿੱਖ ਕੌਮ ਦਾ ਖੂਨ ਖੋਲਣਾ ਸ਼ੁਰੂ ਹੋ ਗਿਆ ।
48. ਖਿੱਲੀ ਉਡਾਉਣਾ (ਮਖੌਲ ਉਡਾਉਣਾ) – ਕੁੱਝ ਮਨ-ਚਲੇ ਨੌਜਵਾਨ ਇਕ ਅਪਾਹਜ ਦੀ ਖਿੱਲੀ ਉਡਾ ਰਹੇ ਸਨ ।
49. ਖੰਡ ਖੀਰ ਹੋਣਾ (ਇਕਮਿਕ ਹੋਣਾ) – ਅਸੀਂ ਤਾਏ-ਚਾਚੇ ਦੇ ਸਾਰੇ ਪੁੱਤਰ ਖੰਡ-ਖੀਰ ਹੋ ਕੇ ਰਹਿੰਦੇ ਹਾਂ ।
50. ਖ਼ਾਰ ਖਾਣੀ (ਈਰਖਾ ਕਰਨੀ) – ਮੇਰੇ ਕਾਰੋਬਾਰ ਦੀ ਤਰੱਕੀ ਦੇਖ ਕੇ ਉਹ ਮੇਰੇ ਨਾਲ ਬੜੀ ਖ਼ਾਰ ਖਾਂਦਾ ਹੈ ।
51. ਖੁੰਬ ਠੱਪਣੀ (ਆਕੜ ਭੰਨਣੀ) – ਮੈਂ ਉਸ ਨੂੰ ਖ਼ਰੀਆਂ-ਖ਼ਰੀਆਂ ਸੁਣਾ ਕੇ ਉਸ ਦੀ ਖੂਬਖੁੰਬ ਠੱਪੀ ।
52. ਖੇਰੂੰ-ਖੇਰੂੰ ਹੋ ਜਾਣਾ (ਆਪੋ ਵਿਚ ਪਾ ਕੇ ਤਬਾਹ ਹੋ ਜਾਣਾ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਘਰੇਲੁ ਬੁਰਛਾਗਰਦੀ ਕਾਰਨ ਖੇਰੂੰ-ਖੇਰੂੰ ਹੋ ਗਿਆ ।
53. ਗਲ ਪਿਆ ਢੋਲ ਵਜਾਉਣਾ (ਕੋਈ ਐਸਾ ਕੰਮ ਕਰਨ ਲਈ ਮਜਬੂਰ ਹੋ ਜਾਣਾ, ਜੋ ਬੇਸੁਆਦਾ ਹੋਵੇ) – ਮੇਰਾ ਇਹ ਕੰਮ ਕਰਨ ਨੂੰ ਜੀ ਨਹੀਂ ਕਰਦਾ, ਐਵੇਂ ਗਲ ਪਿਆ ਢੋਲ ਵਜਾਉਣਾ ਪੈ ਰਿਹਾ ਹੈ ।
54. ਗਲਾ ਭਰ ਆਉਣਾ (ਰੋਣ ਆ ਜਾਣਾ) – ਜਦ ਮੇਰੇ ਵੱਡੇ ਵੀਰ ਜੀ ਵਿਦੇਸ਼ ਜਾਣ ਲਈ ਸਾਥੋਂ ਵਿਛੜਨ ਲੱਗੇ, ਤਾਂ ਮੇਰਾ ਗਲਾ ਭਰ ਆਇਆ ।
55. ਗਲ ਪੈਣਾ (ਲੜਨ ਨੂੰ ਤਿਆਰ ਹੋ ਜਾਣਾ) – ਮੈਂ ਸ਼ਾਮ ਨੂੰ ਕੁੱਝ ਵੀ ਨਹੀਂ ਸੀ ਕਿਹਾ, ਉਹ ਐਵੇਂ ਹੀ ਮੇਰੇ ਗਲ ਪੈ ਗਿਆ ।
56. ਗੋਦੜੀ ਦਾ ਲਾਲ (ਗੁੱਝਾ ਗੁਣਵਾਨ) – ਇਸ ਰਿਕਸ਼ੇ ਵਾਲੀ ਦਾ ਮੁੰਡਾ ਤਾਂ ਗੋਦੜੀ ਦਾ ਲਾਲ ਨਿਕਲਿਆ, ਜੋ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰ ਗਿਆ ।
57. ਗੁੱਡੀ ਚੜ੍ਹਨਾ (ਤੇਜ ਪਰਤਾਪ ਬਹੁਤ ਵਧਣਾ) – ਦੂਜੀ ਸੰਸਾਰ ਜੰਗ ਤੋਂ ਪਹਿਲਾਂ ਅੰਗਰੇਜ਼ੀ ਸਾਮਰਾਜ ਦੀ ਗੁੱਡੀ ਬਹੁਤ ਚੜ੍ਹੀ ਹੋਈ ਸੀ ।
58. ਘਿਓ ਦੇ ਦੀਵੇ ਬਾਲਣਾ (ਖੁਸ਼ੀਆਂ ਮਨਾਉਣੀਆਂ) – ਲਾਟਰੀ ਨਿਕਲਣ ਦੀ ਖ਼ੁਸ਼ੀ ਵਿਚ ਅਸਾਂ ਘਰ ਵਿਚ ਘਿਓ ਦੇ ਦੀਵੇ ਬਾਲੇ ।
59. ਘੋੜੇ ਵੇਚ ਕੇ ਸੌਣਾ (ਬੇਫ਼ਿਕਰ ਹੋਣਾ) – ਦੇਖ, ਮਨਜੀਤ ਕਿਸ ਤਰ੍ਹਾਂ ਘੋੜੇ ਵੇਚ ਕੇ ਸੁੱਤਾ ਪਿਆ ਹੈ, ਗਿਆਰਾਂ ਵੱਜ ਗਏ ਹਨ, ਅਜੇ ਤਕ ਉੱਠਿਆ ਹੀ ਨਹੀਂ ।
60. ਘਰ ਕਰਨਾ (ਦਿਲ ਵਿਚ ਬੈਠ ਜਾਣਾ) – ਗੁਰੂ ਜੀ ਦੀ ਸਿੱਖਿਆ ਮੇਰੇ ਦਿਲ ਵਿਚ ਘਰ ਕਰ ਗਈ ।
61. ਚਾਂਦੀ ਦੀ ਜੁੱਤੀ ਮਾਰਨੀ (ਵੱਢੀ ਦੇ ਕੇ ਕੰਮ ਕਰਾਉਣਾ) – ਅੱਜ-ਕਲ੍ਹ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਕਲਰਕਾਂ ਦੇ ਚਾਂਦੀ ਦੀ ਜੁੱਤੀ ਮਾਰ ਕੇ ਹੀ ਕੰਮ ਹੁੰਦੇ ਹਨ ।
62. ਚਰਨ ਧੋ ਕੇ ਪੀਣਾ (ਬਹੁਤ ਆਦਰ ਕਰਨਾ) – ਸਤਿੰਦਰ ਆਪਣੀ ਚੰਗੀ ਸੱਸ ਦੇ ਚਰਨ ਧੋ ਕੇ ਪੀਂਦੀ ਹੈ ।
63. ਛੱਕੇ ਛੁਡਾਉਣੇ (ਭਾਜੜ ਪਾ ਦੇਣੀ) – ਸਿੱਖ ਫ਼ੌਜਾਂ ਨੇ ਮੁਦਕੀ ਦੇ ਮੈਦਾਨ ਵਿਚ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

64. ਚਾਦਰ ਦੇਖ ਕੇ ਪੈਰ ਪਸਾਰਨੇ (ਆਮਦਨ ਅਨੁਸਾਰ ਖ਼ਰਚ ਕਰਨਾ) – ਤੁਹਾਨੂੰ ਬਜ਼ਾਰ ਵਿਚੋਂ ਸਮਾਨ ਖ਼ਰੀਦਦੇ ਸਮੇਂ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਤੇ ਫ਼ਜ਼ੂਲ ਖ਼ਰਚ ਤੋਂ ਬਚਣਾ ਚਾਹੀਦਾ ਹੈ ।
65. ਛਾਤੀ ਨਾਲ ਲਾਉਣਾ (ਪਿਆਰ ਕਰਨਾ) – ਕੁਲਦੀਪ ਨੂੰ ਪ੍ਰੀਖਿਆ ਵਿਚੋਂ ਫ਼ਸਟ ਰਿਹਾ ਜਾਣ ਕੇ ਮਾਂ ਨੇ ਉਸ ਨੂੰ ਛਾਤੀ ਨਾਲ ਲਾ ਲਿਆ ।
66. ਛਿੱਲ ਲਾਹੁਣੀ (ਲੁੱਟ ਲੈਣਾ) – ਅੱਜ-ਕਲ੍ਹ ਮਹਿੰਗਾਈ ਦੇ ਦਿਨਾਂ ਵਿਚ ਦੁਕਾਨਦਾਰ ਚੀਜ਼ਾਂ ਦੇ ਮਨ-ਮਰਜ਼ੀ ਦੇ ਭਾ ਲਾ ਕੇ ਗਾਹਕਾਂ ਦੀ ਚੰਗੀ ਤਰ੍ਹਾਂ ਛਿੱਲ ਲਾਹੁੰਦੇ ਹਨ ।
67. ਜਾਨ ‘ਤੇ ਖੇਡਣਾ (ਜਾਨ ਵਾਰ ਦੇਣੀ) – ਧਰਮ ਦੀ ਰਾਖੀ ਲਈ ਬਹੁਤ ਸਾਰੇ ਸਿੰਘ ਆਪਣੀ ਜਾਨ ‘ਤੇ ਖੇਡ ਗਏ ।
68. ਜ਼ਬਾਨ ਦੇਣੀ (ਇਕਰਾਰ ਕਰਨਾ) – ਮੈਂ ਜੇ ਜ਼ਬਾਨ ਦੇ ਦਿੱਤੀ ਹੈ, ਤਾਂ ਮੇਰੇ ਲਈ ਉਸ ਤੋਂ ਫਿਰਨਾ ਬਹੁਤ ਔਖਾ ਹੈ ।
69. ਜ਼ਬਾਨ ਫੇਰ ਲੈਣੀ (ਮੁੱਕਰ ਜਾਣਾ) – ਤੂੰ ਝੱਟ-ਪੱਟ ਹੀ ਆਪਣੀ ਜ਼ਬਾਨ ਫੇਰ ਲੈਂਦਾ ਏਂ, ਇਸੇ ਕਰਕੇ ਹੀ ਤੂੰ ਮੇਰਾ ਵਿਸ਼ਵਾਸ-ਪਾਤਰ ਨਹੀਂ ਰਿਹਾ ।
70.ਜਾਨ ਤਲੀ ‘ਤੇ ਧਰਨੀ (ਜਾਨ ਨੂੰ ਖ਼ਤਰੇ ਵਿਚ ਪਾਉਣਾ) – ਸਿੰਘਾਂ ਨੇ ਜਾਨ ਤਲੀ ‘ਤੇ ਧਰ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਕੀਤੀ ।
71.ਟਕੇ ਵਰਗਾ ਜਵਾਬ ਦੇਣਾ (ਸਿੱਧੀ ਨਾਂਹ ਕਰਨੀ) – ਜਦ ਮੈਂ ਪਿਆਰੇ ਤੋਂ ਉਸ ਦੀ ਕਿਤਾਬ ਮੰਗੀ, ਤਾਂ ਉਸ ਨੇ ਟਕੇ ਵਰਗਾ ਜਵਾਬ ਦੇ ਦਿੱਤਾ ।
72. ਟੱਸ ਤੋਂ ਮੱਸ ਨਾ ਹੋਣਾ (ਰਤਾ ਪਰਵਾਹ ਨਾ ਕਰਨੀ) – ਮਾਂ-ਬਾਪ ਬੱਚਿਆਂ ਨੂੰ ਬਹੁਤ ਸਮਝਾਉਂਦੇ ਹਨ, ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦੇ ।
73. ਟਾਲ-ਮਟੋਲ ਕਰਨਾ (ਬਹਾਨੇ ਬਣਾਉਣੇ) – ਰਾਮ ! ਜੇ ਤੂੰ ਕਿਤਾਬ ਦੇਣੀ ਹੈ, ਤਾਂ ਦੇਹ, ਨਹੀਂ ਤਾਂ ਐਵੇਂ ਫ਼ਜ਼ਲ ਟਾਲ-ਮਟੋਲ ਨਾ ਕਰ ।
74. ਠੰਢੀਆਂ ਛਾਵਾਂ ਮਾਨਣਾ (ਸੁਖ ਮਾਨਣਾ) – ਪਿਤਾ ਨੇ ਆਪਣੀ ਧੀ ਨੂੰ ਸਹੁਰੇ ਘਰ ਤੋਰਨ ਲੱਗਿਆਂ ਕਿਹਾ, “ ਆਪਣੇ ਘਰ ਠੰਢੀਆਂ ਛਾਵਾਂ ਮਾਣੇ।’
75. ਡਕਾਰ ਜਾਣਾ (ਹਜ਼ਮ ਕਰ ਜਾਣਾ) – ਅੱਜ-ਕਲ੍ਹ ਸਿਆਸੀ ਲੀਡਰ ਤੇ ਠੇਕੇਦਾਰ ਮਿਲ ਕੇ ਕੌਮ ਦੇ ਕਰੋੜਾਂ ਰੁਪਏ ਡਕਾਰ ਜਾਂਦੇ ਹਨ ।
76. ਢਿੱਡ ਵਿੱਚ ਚੂਹੇ ਨੱਚਣਾ (ਬਹੁਤ ਭੁੱਖ ਲੱਗਣੀ) – ਢਿੱਡ ਵਿੱਚ ਚੂਹੇ ਨੱਚਦੇ ਹੋਣ ਕਰਕੇ ਬੱਚੇ ਬੇਸਬਰੀ ਨਾਲ ਅੱਧੀ ਛੁੱਟੀ ਦੀ ਉਡੀਕ ਕਰਦੇ ਹਨ ।
77. ਢੇਰੀ (ਢਿੱਗੀ) ਢਾਹੁਣੀ (ਦਿਲ ਛੱਡ ਦੇਣਾ) – ਤੁਹਾਨੂੰ ਕਿਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਢੇਰੀ (ਢਿੱਗੀ) ਨਹੀਂ ਢਾਹੁਣੀ ਚਾਹੀਦੀ ।
78. ਤੱਤੀ ਵਾ ਨਾ ਲੱਗਣੀ (ਕੋਈ ਦੁੱਖ ਨਾਂ ਹੋਣਾ) – ਜਿਨ੍ਹਾਂ ਦੇ ਸਿਰ ‘ਤੇ ਪਰਮਾਤਮਾ ਦਾ ਹੱਥ ਹੋਵੇ, ਉਨ੍ਹਾਂ ਨੂੰ ਤੱਤੀ ‘ਵਾ ਨਹੀਂ ਲਗਦੀ ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

79.ਤੀਰ ਹੋ ਜਾਣਾ (ਦੌੜ ਜਾਣਾ) – ਜਦ ਪੁਲਿਸ ਨੇ ਛਾਪਾ ਮਾਰਿਆ, ਤਾਂ ਸਭ ਜੁਆਰੀਏ ਤੀਰ ਹੋ ਗਏ, ਇਕ ਵੀ ਹੱਥ ਨਾ ਆਇਆ ।
80. ਤਾਹ ਨਿਕਲਣਾ (ਅਚਾਨਕ ਡਰ ਜਾਣਾ) – ਆਪਣੇ ਕਮਰੇ ਵਿਚ ਸੱਪ ਨੂੰ ਦੇਖ ਮੇਰਾ ਤਾਹ ਨਿਕਲ ਗਿਆ ।
81.ਤਖ਼ਤਾ ਉਲਟਾਉਣਾ (ਇਨਕਲਾਬ ਲਿਆਉਣਾ) – ਗ਼ਦਰ ਪਾਰਟੀ ਭਾਰਤ ਵਿਚੋਂ ਅੰਗਰੇਜ਼ੀ ਰਾਜ ਦਾ ਤਖ਼ਤਾ ਉਲਟਾਉਣਾ ਚਾਹੁੰਦੀ ਸੀ ।
82. ਤੂਤੀ ਬੋਲਣੀ (ਪ੍ਰਸਿੱਧੀ ਹੋਣੀ) – ਅੱਜ-ਕੱਲ੍ਹ ਸਕੂਲਾਂ ਵਿਚ ਐੱਮ.ਬੀ.ਡੀ. ਦੀਆਂ ਪੁਸਤਕਾਂ ਦੀ ਤੂਤੀ ਬੋਲਦੀ ਹੈ ।
83. ਬੁੱਕ ਕੇ ਚੱਟਣਾ (ਕੀਤੇ ਇਕਰਾਰ ਤੋਂ ਮੁੱਕਰ ਜਾਣਾ) – ਬੁੱਕ ਕੇ ਚੱਟਣਾ ਇੱਜ਼ਤ ਵਾਲੇ ਲੋਕਾਂ ਦਾ ਕੰਮ ਨਹੀਂ । ਇਸ ਤਰ੍ਹਾਂ ਦੇ ਬੰਦੇ ਦਾ ਇਤਬਾਰ ਜਾਂਦਾ ਰਹਿੰਦਾ ਹੈ ।
84. ਥਰ-ਥਰ ਕੰਬਣਾ (ਬਹੁਤ ਡਰ ਜਾਣਾ) – ਪੁਲਿਸ ਨੂੰ ਦੇਖ ਕੇ ਜੁਆਰੀਏ ਥਰ-ਥਰ ਕੰਬਣ ਲੱਗ ਪਏ ।
85. ਦਿਨ ਫਿਰਨੇ (ਭਾਗ ਜਾਗਣੇ) – ਉਸ ਦੇ ਘਰ ਵਿਚ ਬੜੀ ਗ਼ਰੀਬੀ ਸੀ, ਪਰ ਜਦੋਂ ਦਾ ਉਸਦਾ ਮੁੰਡਾ ਕੈਨੇਡਾ ਗਿਆ ਹੈ, ਉਦੋਂ ਤੋਂ ਹੀ ਉਸਦੇ ਦਿਨ ਫਿਰ ਗਏ ਹਨ ।
86. ਦੰਦ ਪੀਹਣੇ (ਗੁੱਸੇ ਵਿਚ ਆਉਣਾ) – ਜਦ ਉਸ ਨੇ ਸ਼ਾਮ ਨੂੰ ਗਾਲਾਂ ਕੱਢੀਆਂ, ਤਾਂ ਉਹ ਗੁੱਸੇ ਵਿਚ ਦੰਦ ਪੀਹਣ ਲੱਗ ਪਿਆ ।
87. ਦੰਦ ਖੱਟੇ ਕਰਨੇ (ਹਰਾ ਦੇਣਾ) – ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ ।
88. ਧੱਕਾ ਕਰਨਾ (ਅਨਿਆਂ ਕਰਨਾ) – ਪੰਚਾਇਤ ਦਾ ਕੰਮ ਕਿਸੇਂ ਨਾਲ ਧੱਕਾ ਕਰਨਾ ਨਹੀਂ, ਸਗੋਂ ਸਭ ਨੂੰ ਨਿਆਂ ਦੇਣਾ ਹੈ। ।
89. ਧੌਲਿਆਂ ਦੀ ਲਾਜ ਰੱਖਣੀ (ਬਿਰਧ ਜਾਣ ਕੇ ਲਿਹਾਜ਼ ਕਰਨਾ) – ਮਾਪਿਆਂ ਨੇ ਪੁੱਤਰ ਨੂੰ ਦੁਖੀ ਹੋ ਕੇ ਕਿਹਾ ਕਿ ਉਹ ਭੈੜੇ ਕੰਮ ਛੱਡ ਦੇਵੇ ਤੇ ਉਹਨਾਂ ਦੇ ਧੌਲਿਆਂ ਦੀ ਲਾਜ ਰੱਖੇ। ।
90. ਨੱਕ ਚਾੜ੍ਹਨਾ (ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ) – ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, “ਇਸ ਖ਼ੀਰ ਵਿਚ ਮਿੱਠਾ ਬਹੁਤ ਘੱਟ ਹੈ।
91. ਨੱਕ ਰਗੜਨਾ (ਤਰਲੇ ਕਰਨਾ) – ਕੁਲਵਿੰਦਰ ਨਕਲ ਮਾਰਦਾ ਫੜਿਆ ਗਿਆ ਤੇ ਉਹ ਸੁਪਰਿੰਡੈਂਟ ਅੱਗੇ ਨੱਕ ਰਗੜ ਕੇ ਛੁੱਟਾ ।
92. ਪਿੱਠ ਠੋਕਣਾ (ਹੱਲਾ-ਸ਼ੇਰੀ ਦੇਣਾ) – ਚੀਨ ਭਾਰਤ ਵਿਰੁੱਧ ਪਾਕਿਸਤਾਨ ਦੀ ਹਰ ਵੇਲੇ ਪਿੱਠ ਠੋਕਦਾ ਰਹਿੰਦਾ ਹੈ ।
93. ਪੁੱਠੀਆਂ ਛਾਲਾਂ ਮਾਰਨਾ (ਬਹੁਤ ਖੁਸ਼ ਹੋਣਾ) – ਉਸ ਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਤੇ ਉਹ ਪੁੱਠੀਆਂ ਛਾਲਾਂ ਮਾਰਨ ਲੱਗਾ ।
94. ਪਾਜ ਖੁੱਲ੍ਹ ਜਾਣਾ (ਭੇਦ ਖੁੱਲ੍ਹ ਜਾਣਾ) – ਕਿਰਾਏਦਾਰ ਨੇ ਮਾਲਕ ਮਕਾਨ ਦੇ ਘਰੇਲੂ ਝਗੜੇ ਦਾ ਪਾਜ ਖੋਲ੍ਹ ਦਿੱਤਾ ।
95. ਪੈਰਾਂ ਹੇਠੋਂ ਜ਼ਮੀਨ ਖਿਸਕਣਾ (ਘਬਰਾ ਜਾਣਾ) – ਜਦੋਂ ਮੈਂ ਨਵ-ਵਿਆਹੀ ਸੀਤਾ ਦੇ ਪਤੀ ਦੀ ਮੌਤ ਦੀ ਖ਼ਬਰ ਸੁਣੀ, ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

96, ਪਾਪੜ ਵੇਲਣਾ (ਵਾਹ ਲਾਉਣੀ) – ਜਸਬੀਰ ਨੂੰ ਅਜੇ ਤਕ ਨੌਕਰੀ ਨਹੀਂ ਮਿਲੀ ਤੇ ਉਹ ਰੋਟੀ ਕਮਾਉਣ ਲਈ ਕਈ ਪਾਪੜ ਵੇਲਦਾ ਹੈ ।
97.ਫੁੱਲੇ ਨਾ ਸਮਾਉਣਾ (ਬਹੁਤ ਖ਼ੁਸ਼ ਹੋਣਾ) – ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖੁਸ਼ੀ ਵਿਚ ਫੁੱਲੀ ਨਾ ਸਮਾਈ।
98. ਫਿੱਕੇ ਪੈਣਾ (ਸ਼ਰਮਿੰਦੇ ਹੋਣਾ) – ਜਦੋਂ ਉਹ ਦੂਜੀ ਵਾਰੀ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਸਾਰਿਆਂ ਸਾਹਮਣੇ ਫਿੱਕਾ ਪੈ ਗਿਆ ।
99. ਫੁੱਟੀ ਅੱਖ ਨਾ ਭਾਉਣਾ (ਬਿਲਕੁਲ ਹੀ ਚੰਗਾ ਨਾ ਲੱਗਣਾ) – ਪਾਕਿਸਤਾਨ ਨੂੰ ਭਾਰਤ ਦੀ ਤਰੱਕੀ ਫੁੱਟੀ ਅੱਖ ਨਹੀਂ ਭਾਉਂਦੀ ।
100. ਬਾਂਹ ਭੱਜਣੀ (ਭਰਾ ਦਾ ਮਰ ਜਾਣਾ) – ਲੜਾਈ ਵਿਚ ਭਰਾ ਦੇ ਮਰਨ ਦੀ ਖ਼ਬਰ ਸੁਣ ਕੇ ਉਸ ਨੇ ਕਿਹਾ, “ਮੇਰੀ ਤਾਂ ਅੱਜ ਬਾਂਹ ਭੱਜ ਗਈ ।”
101. ਬੁੱਕਲ ਵਿਚ ਮੂੰਹ ਦੇਣਾ (ਸ਼ਰਮਿੰਦਾ ਹੋਣਾ) – ਜਦੋਂ ਮੈਂ ਭਰੀ ਪੰਚਾਇਤ ਵਿਚ ਉਸ ਦੇ ਪੁੱਤਰ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ, ਤਾਂ ਉਸ ਨੇ ਬੁੱਕਲ ਵਿਚ ਮੂੰਹ ਦੇ ਲਿਆ ।
102. ਭੰਡੀ ਕਰਨੀ (ਬੁਰਾਈ ਕਰਨੀ) – ਜੋਤੀ ਹਮੇਸ਼ਾ ਗਲੀ ਵਿਚ ਆਪਣੀ ਦਰਾਣੀ ਦੀ ਭੰਡੀ ਕਰਦੀ ਰਹਿੰਦੀ ਹੈ ।
103. ਮੁੱਠੀ ਗਰਮ ਕਰਨੀ (ਵਿੱਢੀ ਦੇਣੀ) – ਇੱਥੇ ਤਾਂ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਸਰਕਾਰੀ ਕਲਰਕਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ ।
104. ਮੈਦਾਨ ਮਾਰਨਾ (ਜਿੱਤ ਪ੍ਰਾਪਤ ਕਰ ਲੈਣੀ) – ਮਹਾਰਾਜੇ ਦੀ ਫ਼ੌਜ ਨੇ ਦੁਸ਼ਮਣ ਦੇ ਕਿਲ੍ਹੇ ਨੂੰ ਘੇਰ ਕੇ ਤਿੰਨ ਦਿਨ ਲਹੁ-ਵੀਟਵੀਂ ਲੜਾਈ ਕੀਤੀ ਤੇ ਆਖ਼ਰ ਮੈਦਾਨ ਮਾਰ ਹੀ ਲਿਆ ।
105. ਮੂੰਹ ਦੀ ਖਾਣੀ (ਬੁਰੀ ਤਰ੍ਹਾਂ ਹਾਰ ਖਾਣੀ) – ਪਾਕਿਸਤਾਨ ਨੇ ਜਦੋਂ ਵੀ ਭਾਰਤ ‘ਤੇ ਹਮਲਾ ਕੀਤਾ ਹੈ, ਉਸ ਨੇ ਮੂੰਹ ਦੀ ਖਾਧੀ ਹੈ ।
106. ਮੱਖਣ ਵਿਚੋਂ ਵਾਲ ਵਾਂਗੂ ਕੱਢਣਾ (ਅਸਾਨੀ ਨਾਲ ਦੂਰ ਕਰ ਦੇਣਾ) – ਸਿਆਸੀ ਲੀਡਰ ਆਪਣੇ ਵਿਰੋਧੀਆਂ ਨੂੰ ਆਪਣੀ ਪਾਰਟੀ ਵਿਚੋਂ ਮੱਖਣ ਵਿਚੋਂ ਵਾਲ ਵਾਂਗੂੰ ਕੱਢ ਦਿੰਦੇ ਹਨ ।
107. ਯੱਕੜ ਮਾਰਨੇ (ਗੱਪਾਂ ਮਾਰਨੀਆਂ) – ਬਲਜੀਤ ਸਾਰਾ ਦਿਨ ਵਿਹਲਿਆਂ ਦੀ ਢਾਣੀ ਵਿਚ ਬਹਿ ਕੇ ਯੱਕੜ ਮਾਰਦਾ ਰਹਿੰਦਾ ਹੈ ।
108. ਰੰਗ ਉਡ ਜਾਣਾ (ਘਬਰਾ ਜਾਣਾ) – ਫੇਲ੍ਹ ਹੋਣ ਦੀ ਖ਼ਬਰ ਸੁਣ ਕੇ ਬਿੱਲੂ ਦਾ ਰੰਗ ਉਡ ਗਿਆ।
109. ਰਾਈ ਦਾ ਪਹਾੜ ਬਣਾਉਣਾ (ਸਧਾਰਨ ਗੱਲ ਵਧਾ-ਚੜ੍ਹਾ ਕੇ ਕਰਨੀ) – ਮੀਨਾ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਹੈ ਤੇ ਐਵੇਂ ਨਰਾਜ਼ ਹੋ ਜਾਂਦੀ ਹੈ ।

PSEB 8th Class Punjabi Vyakaran ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

110. ਰਫੂ ਚੱਕਰ ਹੋ ਜਾਣਾ (ਦੌੜ ਜਾਣਾ) – ਜੇਬ-ਕਤਰਾ ਉਸ ਦੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ ।
111. ਲੜ ਫੜਨਾ (ਸਹਾਰਾ ਦੇਣਾ) – ਦੁਖੀ ਹੋਏ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ਼ ਬਹਾਦਰ ਜੀ ਦਾ ਲੜ ਫੜਿਆ ।
112. ਲਹੂ ਪੰਘਰਨਾ (ਪਿਆਰ ਜਾਗਣਾ) – ਆਪਣਾ ਲਹੂ ਕਦੀ ਨਾ ਕਦੀ ਜ਼ਰੂਰੀ ਪੰਘਰਦਾ ਹੈ ।
113. ਹੂ ਸੁੱਕਣਾ (ਫ਼ਿਕਰ ਹੋਣਾ) – ਜਦੋਂ ਰਾਮ ਦਾ ਇਮਤਿਹਾਨ ਨੇੜੇ ਆਇਆ, ਤਾਂ ਉਸ ਦਾ ਲਹੂ ਸੁੱਕਣਾ ਸ਼ੁਰੂ ਹੋ ਗਿਆ ।
114. ਵਾਲ ਵਿੰਗਾ ਨਾ ਹੋਣਾ (ਕੁੱਝ ਨਾ ਵਿਗੜਨਾ) – ਜਿਸ ਉੱਪਰ ਰੱਬ ਦੀ ਮਿਹਰ ਹੋਵੇ, ਉਸ ਦਾ ਵਾਲ ਵਿੰਗਾ ਨਹੀਂ ਹੁੰਦਾ ।
115. ਵੇਲੇ ਨੂੰ ਰੋਣਾ (ਸਮਾਂ ਗੁਆ ਕੇ ਪਛਤਾਉਣਾ)-ਮੈਂ ਤੈਨੂੰ ਕਹਿੰਦੀ ਹਾਂ ਕਿ ਕੰਮ ਦੀ ਇਹੋ ਹੀ ਉਮਰ ਹੈ ,ਪਰ ਤੂੰ ਮੇਰੀ ਗੱਲ ਮੰਨਦਾ ਹੀ ਨਹੀਂ । ਯਾਦ ਰੱਖ, ਵੇਲੇ ਨੂੰ ਰੋਵੇਂਗਾ ।

PSEB 8th Class Punjabi Vyakaran ਕੁੱਝ ਹੋਰ ਹੱਲ ਕੀਤੇ ਪ੍ਰਸ਼ਨ

Punjab State Board PSEB 8th Class Punjabi Book Solutions Punjabi Grammar Kujha hor hala kiti prasan ਕੁੱਝ ਹੋਰ ਹੱਲ ਕੀਤੇ ਪ੍ਰਸ਼ਨ Textbook Exercise Questions and Answers.

PSEB 8th Class Punjabi Grammar ਕੁੱਝ ਹੋਰ ਹੱਲ ਕੀਤੇ ਪ੍ਰਸ਼ਨ

ਪ੍ਰਸ਼ਨ 1.
ਵਿਸਰਾਮ ਚਿੰਨ੍ਹ ਲਾਓ –
(ਉ) ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓ
(ਅ) ਪਰ ਮੈਂ ਤਾਂ ਸਰਦਾਰ ਸਾਹਿਬ ਬੜੀ ਗ਼ਰੀਬ ਹਾਂ ਮਾਂ ਪਿਓ ਦੋਵੇਂ ਰੋਗੀ ਹਨ ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ :
(ੲ) ਤੂੰ ਅਜੇ ਤਕ ਗਿਆ ਨਹੀਂ ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ
(ਸ) ਪੈਰੀਂ ਪੈਨੀਆਂ ਬੇਬੇ ਆਖਦੀ ਹੋਈ ਸਤਵੰਤ ਬੁੜੀ ਦੇ ਪੈਰਾਂ ਵਲ ਝੁਕੀ ਬੁੱਢ ਸੁਹਾਗਣ ਦੇਹ ਨਰੋਈ ਰੱਬ ਤੈਨੂੰ ਬੱਚਾ ਦੇਵੇ ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਇਆ ।
(ਹ) ਹਾਏ ਕਿੰਨੇ ਸੋਹਣੇ ਫੁੱਲ ਲੱਗੇ ਹਨ ਇਕ ਕੁੜੀ ਨੇ ਦੂਜੀ ਨੂੰ ਆਖਿਆ
(ਕ) ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ ਰਮਿੰਦਰ ਨੇ ਪੁੱਛਿਆ ਨਹੀਂ ਮੈਂ ਆਪੇ ਆਹੂੰ ਸਤਿੰਦਰ ਦਾ ਉੱਤਰ ਸੀ
(ਖ) ਤੁਸੀਂ ਏਨੀ ਮਿਹਨਤ ਨਾ ਕਰਿਆ ਕਰੋ ਪਿਤਾ ਜੀ ਕੁਝ ਆਰਾਮ ਕਰ ਲਿਆ ਕਰੋ ਮੋਹਣੀ ਨੇ ਕਿਹਾ
(ਗ) ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਧਿਆਪਕ ਨੇ ਮੁੰਡਿਆਂ ਨੂੰ ਕਿਹਾ ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੀ ਰਾਜਧਾਨੀ ਕਿਹੜੀ ਸੀ ਸੁੰਦਰ ਨੇ ਮਾਸਟਰ ਜੀ ਤੋਂ ਪੁੱਛਿਆ ਲਾਹੌਰ ਧਰਤੀ ਦਾ ਬਹਿਸ਼ਤ ਅਧਿਆਪਕ ਨੇ ਦੱਸਿਆ ਅੱਛਾ ਜੀ ਰਾਮ ਨੇ ਕਿਹਾ

(ਘ) ਅੱਛਾ ਤਾਂ ਤੂੰ ਮੈਨੂੰ ਬੁਲਾਇਆ ਸੀ ਮੈਂ ਸੋਚਾਂ ਖ਼ਬਰੇ ਕੌਣ ਏ ਮੋਤੀ ਨੇ ਜੋਤੀ ਨੂੰ ਕਿਹਾ
ਉੱਤਰ :
(ਉ) “ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ ?”
(ਅ) “ਪਰ ਮੈਂ ਤਾਂ, ਸਰਦਾਰ ਸਾਹਿਬ, ਬੜੀ ਗ਼ਰੀਬ ਹਾਂ | ਮਾਂ ਪਿਓ ਦੋਵੇਂ ਰੋਗੀ ਹਨ ! ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ ।”
(ੲ) ‘ਤੂੰ ਅਜੇ ਤਕ ਗਿਆ ਨਹੀਂ ।” ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ |
(ਸ) “ਪੈਰੀਂ ਪੈਨੀਆਂ ਬੇਬੇ !” ਆਖਦੀ ਹੋਈ ਸਤਵੰਤ ਬੁੜੀ ਦੇ ਪੈਰਾਂ ਵਲ ਝੁਕੀ । “ਬੁੱਢਸੁਹਾਗਣ ! ਦੇਹ ਨਰੋਈ ! ਰੱਬ ਤੈਨੂੰ ਬੱਚਾ ਦੇਵੇ !” ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ ।
(ਹ) “ਹਾਏ ! ਕਿੰਨੇ ਸੋਹਣੇ ਫੁੱਲ ਲੱਗੇ ਹਨ !” ਇਕ ਕੁੜੀ ਨੇ ਦੂਜੀ ਨੂੰ ਆਖਿਆ ।
(ਕ) “ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ ?” ਰਮਿੰਦਰ ਨੇ ਪੁੱਛਿਆ । “ਨਹੀਂ ਮੈਂ ਆਪੇ ਆਜੂ।” ਸਤਿੰਦਰ ਦਾ ਉੱਤਰ ਸੀ ।
(ਖ) “ਤੁਸੀਂ ਏਨੀ ਮਿਹਨਤ ਨਾ ਕਰਿਆ ਕਰੋ ਪਿਤਾ ਜੀ, ਕੁਝ ਆਰਾਮ ਕਰ ਲਿਆ ਕਰੋ ।’’ ਮੋਹਣੀ ਨੇ ਕਿਹਾ ।
(ਗ) “ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ।” ਅਧਿਆਪਕ ਨੇ ਮੁੰਡਿਆਂ ਨੂੰ ਕਿਹਾ । ‘ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੀ ਰਾਜਧਾਨੀ ਕਿਹੜੀ ਸੀ ?” ਸੁੰਦਰ ਨੇ ਮਾਸਟਰ ਜੀ ਤੋਂ ਪੁੱਛਿਆ । ਲਾਹੌਰ ਧਰਤੀ ਦਾ ਬਹਿਸ਼ਤ ।” ਅਧਿਆਪਕ ਨੇ ਦੱਸਿਆ । “ਅੱਛਾ ਜੀ !” ਰਾਮ ਨੇ ਕਿਹਾ ।
(ਘ) “ਅੱਛਾ ! ਤਾਂ ਤੂੰ ਮੈਨੂੰ ਬੁਲਾਇਆ ਸੀ ! ਮੈਂ ਸੋਚਾਂ, ਖ਼ਬਰੇ ਕੌਣ ਏ ?” ਮੋਤੀ ਨੇ ਜੋਤੀ ਨੂੰ ਕਿਹਾ

PSEB 8th Class Punjabi Vyakaran ਕੁੱਝ ਹੋਰ ਹੱਲ ਕੀਤੇ ਪ੍ਰਸ਼ਨ

ਪ੍ਰਸ਼ਨ 2.
ਹੇਠ ਲਿਖੇ ਪੈਰੇ ਵਿਸਰਾਮ ਚਿੰਨ੍ਹ ਲਾ ਕੇ ਦੁਬਾਰਾ ਲਿਖੋ-
ਬੱਚਿਓ ਅਧਿਆਪਕ ਨੇ ਆਖਿਆ ਤੁਸੀਂ ਧਿਆਨ ਨਾਲ ਪੜ੍ਹਿਆ ਕਰੋ ਨਹੀਂ ਤਾਂ ਤੁਸੀਂ ਪ੍ਰੀਖਿਆ ਵਿਚੋਂ ਪਾਸ ਨਹੀਂ ਹੋ ਸਕਦੇ ਹੋਰ ਬਹੁਤ ਸਾਰੀਆਂ ਨਸੀਹਤਾਂ ਦੇਣ ਪਿੱਛੋਂ ਉਹਨਾਂ ਪੁੱਛਿਆ ਕੀ ਤੁਸੀਂ ਮੇਰੇ ਕਹੇ ਤੇ ਚਲੋਗੇ ਉਹਨਾਂ ਉੱਤਰ ਦਿੱਤਾ ਹਾਂ ਜੀ ਅਸੀਂ ਜ਼ਰੂਰ ਤੁਹਾਡਾ ਹੁਕਮ ਮੰਨਾਂਗੇ ਸ਼ਾਬਾਸ਼ ਮੈਨੂੰ ਤੁਹਾਥੋਂ ਇਹੋ ਹੀ ਆਸ ਸੀ ਅਧਿਆਪਕ ਨੇ ਖੁਸ਼ ਹੋ ਕੇ ਕਿਹਾ ।
ਉੱਤਰ :
ਬੱਚਿਓ,” ਅਧਿਆਪਕ ਨੇ ਆਖਿਆ, “ਤੁਸੀਂ ਧਿਆਨ ਨਾਲ ਪੜ੍ਹਿਆ ਕਰੋ, ਨਹੀਂ ਤਾਂ ਤੁਸੀਂ ਪ੍ਰੀਖਿਆ ਵਿਚੋਂ ਪਾਸ ਨਹੀਂ ਹੋ ਸਕਦੇ ।’’ ਹੋਰ ਬਹੁਤ ਸਾਰੀਆਂ ਨਸੀਹਤਾਂ ਦੇਣ ਪਿੱਛੋਂ ਉਹਨਾਂ ਪੁੱਛਿਆ, “ਕੀ ਤੁਸੀਂ ਮੇਰੇ ਕਹੇ ਤੇ ਚਲੋਗੇ ?” ਉਹਨਾਂ ਉੱਤਰ ਦਿੱਤਾ, “ਹਾਂ ਜੀ, ਅਸੀਂ ਜ਼ਰੂਰ ਤੁਹਾਡਾ ਹੁਕਮ ਮੰਨਾਂਗੇ ।” “ਸ਼ਾਬਾਸ਼ ! ਮੈਨੂੰ ਤੁਹਾਥੋਂ ਇਹੋ ਹੀ ਆਸ ਸੀ, ” ਅਧਿਆਪਕ ਨੇ ਖੁਸ਼ ਹੋ ਕੇ ਕਿਹਾ |

ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾਓ
ਕਿਉਂ ਕਾਕਾ ਦੁੱਧ ਪੀਏਂਗਾ ਮਾਂ ਨੇ ਪਿਆਰ ਨਾਲ ਪੁੱਛਿਆ ਰਵਿੰਦਰ ਨੇ ਉੱਤਰ ਦਿੱਤਾ ਨਹੀਂ ਮਾਤਾ ਜੀ ਅੱਜ ਮੇਰੀ ਤਬੀਅਤ ਠੀਕ ਨਹੀਂ ਕਿਉਂ ਕੀ ਗੱਲ ਏ ਮਾਂ ਨੇ ਚਿੰਤਾਤੁਰ ਹੋ ਕੇ ਪੁੱਛਿਆ ਰਵਿੰਦਰ ਨੇ ਆਖਿਆ ਮੇਰੇ ਢਿੱਡ ਵਿਚ ਥੋੜਾ ਥੋੜਾ ਦਰਦ ਹੁੰਦਾ ਹੈ ਇਸ ਲਈ ਕੁਝ ਖਾਣ ਪੀਣ ਨੂੰ ਦਿਲ ਨਹੀਂ ਕਰਦਾ ।
ਉੱਤਰ :
“ਕਿਉਂ ਕਾਕਾ, ਦੁੱਧ ਪੀਏਂਗਾ ?” ਮਾਂ ਨੇ ਪਿਆਰ ਨਾਲ ਪੁੱਛਿਆ : ਰਵਿੰਦਰ ਨੇ ਉੱਤਰ ਦਿੱਤਾ, “ਨਹੀਂ, ਮਾਤਾ ਜੀ, ਅੱਜ ਮੇਰੀ ਤਬੀਅਤ ਠੀਕ ਨਹੀਂ ।” “ਕਿਉਂ ਕੀ ਗੱਲ ਏ ?” ਮਾਂ ਨੇ ਚਿੰਤਾਤੁਰ ਹੋ ਕੇ ਪੁੱਛਿਆ । ਰਵਿੰਦਰ ਨੇ ਆਖਿਆ, “ਮੇਰੇ ਢਿੱਡ ਵਿਚ ਥੋੜ੍ਹਾ-ਥੋੜ੍ਹਾ ਦਰਦ ਹੁੰਦਾ ਹੈ, ਇਸ ਲਈ ਕੁਝ ਖਾਣ ਪੀਣ ਨੂੰ ਦਿਲ ਨਹੀਂ ਕਰਦਾ ।”

ਪ੍ਰਸ਼ਨ 4.
ਵਿਸਰਾਮ ਚਿੰਨ੍ਹ ਲਾ ਕੇ ਲਿਖੋ
ਬੈਰੇ ਨੇ ਉਸ ਕੋਲ ਆ ਕੇ ਪੁੱਛਿਆ ਕੀ ਚਾਹੀਦੈ ਪਾਣੀ ਬਿਰਜੂ ਦੇ ਸੁੱਕੇ ਬੁੱਲ੍ਹਾਂ ਵਿਚੋਂ ਮਸਾਂ , ਨਿਕਲਿਆ ਹੋਰ ਬੈਰੇ ਨੇ ਪੁੱਛਿਆ ਬਿਰਜੂ ਦੇ ਦਿਲ ਵਿਚ ਆਇਆ ਕਿ ਖਾਣ ਲਈ ਵੀ ਕੁਝ ਮੰਗ ਲਵੇ ਪਰ ਉਹ ਮੰਗਵਾਉਣ ਦੀ ਹਿੰਮਤ ਨਹੀਂ ਕਰ ਸਕਿਆ ਕਿਉਂਕਿ ਉਸ ਕੋਲ ਪੈਸੇ ਨਹੀਂ ਸਨ ਅਖੀਰ ਉਸ ਨੇ ਕਿਹਾ ਬੱਸ ਪਾਣੀ ਹੀ ਤਦ ਬੈਰੇ ਨੇ ਉਸ ਨੂੰ ਝਿੜਕ ਕੇ ਕਿਹਾ ਦੌੜ ਜਾ ਏਥੋਂ ਕੱਲਾ ਪਾਣੀ ਨਹੀਂ ਮਿਲੇਗਾ
ਉੱਤਰ :
ਬੈਰੇ ਨੇ ਉਸ ਕੋਲ ਆ ਕੇ ਪੁੱਛਿਆ, “ਕੀ ਚਾਹੀਦੈ ?” “ਪਾਣੀ ।” ਬਿਰਜੂ ਦੇ ਸੁੱਕੇ ਬੁੱਲਾਂ ਵਿਚੋਂ ਮਸਾਂ ਨਿਕਲਿਆ । ਹੋਰ ?” ਬੈਰੋ ਨੇ ਪੁੱਛਿਆ । ਬਿਰਜੂ ਦੇ ਦਿਲ ਵਿਚ ਆਇਆ ਕਿ ਖਾਣ ਲਈ ਵੀ ਕੁਝ ਮੰਗ ਲਵੇ, ਪਰ ਉਹ ਮੰਗਵਾਉਣ ਦੀ ਹਿੰਮਤ ਨਹੀਂ ਕਰ ਸਕਿਆ, ਕਿਉਂਕਿ ਉਸ ਕੋਲ ਪੈਸੇ ਨਹੀਂ ਸਨ | ਅਖੀਰ ਉਸ ਨੇ ਕਿਹਾ, “ਬੱਸ ਪਾਣੀ ਹੀ ।’’ ਤਦ ਬੈਰੇ ਨੇ ਉਸ ਨੂੰ ਝਿੜਕ ਕੇ ਕਿਹਾ, “ਦੌੜ ਜਾਂ ਏਥੋਂ, ਕੱਲਾ ਪਾਣੀ ਨਹੀਂ ਮਿਲੇਗਾ ।

PSEB 8th Class Punjabi Vyakaran ਕੁੱਝ ਹੋਰ ਹੱਲ ਕੀਤੇ ਪ੍ਰਸ਼ਨ

ਪ੍ਰਸ਼ਨ 5.
ਵਿਸਰਾਮ ਚਿੰਨ੍ਹ ਲਾਓ-
ਕੋਈ ਨਾ ਪੁੱਤ ਆਪਾਂ ਥੋੜ੍ਹੇ ਦਿਨਾਂ ਤਕ ਗੱਗੂ ਆਪਣੇ ਘਰ ਲੈ ਚਲਾਂਗੇ ਮਾਂ ਨੇ ਕਿਹਾ ਨਹੀਂ ਮੈਂ ਤਾਂ ਗੱਗੂ ਨੂੰ ਹੁਣੇ ਲਿਜਾਣਾ ਦੇਖ ਦਲੀਪੇ ਨੇ ਮੇਰੇ ਗੱਗੂ ਦਾ ਬੁਰਾ ਹਾਲ ਕਰ ਦਿੱਤਾ ਹੈ ਦਲੀਪੇ ਨੇ ਮੇਰੇ ਗੱਗੂ ਦਾ ਨੱਕ ਕਿਉਂ ਪਾੜਿਆ
ਉੱਤਰ :
“ਕੋਈ ਨਾ ਪੁੱਤਰ, ਆਪਾਂ ਥੋੜੇ ਦਿਨਾਂ ਤਕ ਗੱਗ ਆਪਣੇ ਘਰ ਲੈ ਚਲਾਂਗੇ ।” ਮਾਂ ਨੇ ਕਿਹਾ, “ਨਹੀਂ, ਮੈਂ, ਤਾਂ ਗੱਗੂ ਨੂੰ ਹੁਣੇ ਲਿਜਾਣਾ ।ਦੇਖ, ਦਲੀਪੇ ਨੇ ਮੇਰੇ ਗੱਗੂ ਦਾ ਬੁਰਾ ਹਾਲ ਕਰ ਦਿੱਤਾ ਹੈ । ਦਲੀਪੇ ਨੇ ਮੇਰੇ ਗੱਗ ਦਾ ਨੱਕ ਕਿਉਂ ਪਾੜਿਆ ?”

ਪ੍ਰਸ਼ਨ 6.
ਵਿਸਰਾਮ ਚਿੰਨ੍ਹ ਲਾਓ-
ਲੈ ਤੈਨੂੰ ਕੀ ਹੁੰਦੈ ਦਾਦੀ ਤੂੰ ਤਾਂ ਚੰਗੀ-ਭਲੀ ਐਂ ਉਸ ਆਖਿਆ ਪਿਤਾ ਜੀ ਦਾ ਕਾਹਨੂੰ ਕੰਮ ਛਡਾਉਣਾ ਏਂ ਤੇ ਬੇਬੇ ਇਉਂ ਹੀ ਕਹਿੰਦੀ ਸੀ ਕਾਰਡ ਤਾਂ ਮੈਂ ਪਾਇਆ ਨਹੀਂ
ਉੱਤਰ :
‘ਲੈ ਤੈਨੂੰ ਕੀ ਹੁੰਦੈ ਦਾਦੀ ? ਤੂੰ ਤਾਂ ਚੰਗੀ-ਭਲੀ ਐਂ।” ਉਸ ਆਖਿਆ ‘‘ਪਿਤਾ · ਜੀ ਦਾ ਕਾਹਨੂੰ ਕੰਮ ਛਡਾਉਣਾ ਏਂ ? ਤੇ ਬੇਬੇ ਇਉਂ ਹੀ ਕਹਿੰਦੀ ਸੀ । ਕਾਰਡ ਤਾਂ ਮੈਂ ਪਾਇਆ ਨਹੀਂ ।’’

ਪ੍ਰਸ਼ਨ 7.
ਵਿਸਰਾਮ ਚਿੰਨ੍ਹ ਲਾਓ-
ਤੇ ਕੁੜੇ ਉੱਠ ਕੇ ਰੋਟੀ ਟੁੱਕ ਦਾ ਆਹਰ ਕਰ । ਮੁੰਡਾ ਵੱਡੇ ਵੇਲੇ ਦਾ ਭੁੱਖਾ-ਭਾਣਾ ਹੋਵੇਗਾ ਭੂਆ ਨੇ ਇਹ ਕਹਿ ਕੇ ਨੂੰਹ ਨੂੰ ਰਸੋਈ ਵੱਲ ਨਸਾਇਆ ਮੈਂ ਬਥੇਰੀ ਨਾਂਹ ਨੁੱਕਰ ਕੀਤੀ ਪਰ ਉੱਥੇ ਸੁਣਾਈ ਕਾਹਨੂੰ ਹੋਣੀ ਸੀ
ਉੱਤਰ :
‘‘ਤੇ ਕੁੜੇ ਉੱਠ ਕੇ ਰੋਟੀ-ਟੁੱਕ ਦਾ ਆਹਰ ਕਰ । ਮੁੰਡਾ ਵੱਡੇ ਵੇਲੇ ਦਾ ਭੁੱਖਾ-ਭਾਣਾ ਹੋਵੇਗਾ ।” ਭੁਆ ਨੇ ਇਹ ਕਹਿ ਕੇ ਨੂੰਹ ਨੂੰ ਰਸੋਈ ਵੱਲ ਨਸਾਇਆ | ਮੈਂ ਬਥੇਰੀ ਨਾਂਹ-ਨੁੱਕਰ ਕੀਤੀ, ਪਰ ਉੱਥੇ ਸੁਣਾਈ ਕਾਹਨੂੰ ਹੋਣੀ ਸੀ ।

ਪ੍ਰਸ਼ਨ 8.
ਵਿਸਰਾਮ ਚਿੰਨ੍ਹ ਲਾਓ-
ਭੂਆ ਅੱਗੇ ਮੈਂ ਬਥੇਰੇ ਵਾਸਤੇ ਪਾਵਾਂ ਭੂਆ ਜੀ ਮੈਨੂੰ ਇੱਕ ਗਰਾਹੀ ਦੀ ਵੀ ਭੁੱਖ ਨਹੀਂ ਮੈਂ ਅੱਗੇ ਹੀ ਜੰਝ ਦੀ ਰੋਟੀ ਖਾਣ ਕਰਕੇ ਔਖਾ ਹਾਂ ਪਰ ਬਿਨਾਂ ਮੇਰੀ ਗੱਲ ਵਲ ਧਿਆਨ ਦਿੱਤਿਆਂ ਭੂਆ ਆਪਣੀਆਂ ਹੀ ਵਾਹੀ ਜਾਵੇ ਭਲਾ ਕਾਕਾ ਇਹ ਹੈ ਕੀ ਏ ਹੌਲੇ ਹੌਲੇ ਤੇ ਫੁਲਕੇ ਨੇ ਖਾ ਲੈ ਖਾ ਲੈ ਮਾਂ ਸਦਕੇ |
ਉੱਤਰ :
ਆ ਅੱਗੇ ਮੈਂ ਬਥੇਰੇ ਵਾਸਤੇ ਪਾਵਾਂ, ‘ਭੂਆ ਜੀ, ਮੈਨੂੰ ਇੱਕ ਗਰਾਹੀ ਦੀ ਵੀ ਭੁੱਖ ਨਹੀਂ । ਮੈਂ ਅੱਗੇ ਹੀ ਜੰਵ ਦੀ ਰੋਟੀ ਖਾਣ ਕਰਕੇ ਔਖਾ ਹਾਂ, ਪਰ ਬਿਨਾਂ ਮੇਰੀ ਗੱਲ ਵਲ ਧਿਆਨ ਦਿੱਤਿਆਂ ਭੂਆ ਆਪਣੀਆਂ ਹੀ ਵਾਹੀ ਜਾਵੇ, ‘‘ਭਲਾ ਕਾਕਾ, ਇਹ ਹੈ ਕੀ ਏ ? ਹੌਲੇਹੌਲੇ ਤੇ ਫੁਲਕੇ ਨੇ । ਖਾ ਲੈ, ਖਾ ਲੈ ਮਾਂ ਸਦਕੇ ।”

ਪ੍ਰਸ਼ਨ 9.
ਵਿਸਰਾਮ ਚਿੰਨ੍ਹ ਲਾਓਸੁਣਦਿਆਂ ਸਾਰ ਭੂਆ ਬੋਲ ਉੱਠੀ ਬੱਸ ਲੱਗ ਗਈ ਅੱਗ ਹੁਣ ਸਾਰੇ ਪਿੰਡ ਨੂੰ ਓਹੀਓ ਦੁੱਧ ਜਿਹਨੂੰ ਕੁੱਤੇ ਨਹੀਂ ਕਬੂਲਦੇ ਅੱਜ ਕਾਲ ਪੈ ਗਿਆ ਏ ਮੁੰਡਾ ਆਖੇਗਾ ਕਿ ਕਿਹੇ ਚੰਦਰੇ ਘਰ ਆ ਵੜਿਆਂ ਵਾਂ ਜੋ ਦੁੱਧ ਦੀ ਛਿੱਟ ਵੀ ਨਹੀਂ ਜੁੜਦੀ ।
ਉੱਤਰ :
ਸੁਣਦਿਆਂ ਸਾਰ ਭੂਆ ਬੋਲ ਉੱਠੀ, “ਬੱਸ ! ਲੱਗ ਗਈ ਅੱਗ ਹੁਣ ਸਾਰੇ ਪਿੰਡ ਨੂੰ ! ਓਹੀਓ ਦੁੱਧ, ਜਿਹਨੂੰ ਕੁੱਤੇ ਨਹੀਂ ਕਬੂਲਦੇ, ਅੱਜ ਕਾਲ ਪੈ ਗਿਆ ਏ । ਮੁੰਡਾ ਆਖੇਗਾ ਕਿ ਕਿਹੇ ਚੰਦਰੇ ਘਰ ਆ ਵੜਿਆ ਵਾਂ, ਜੋ ਦੁੱਧ ਦੀ ਛਿੱਟ ਵੀ ਨਹੀਂ ਜੁੜਦੀ ।”

PSEB 8th Class Punjabi Vyakaran ਕੁੱਝ ਹੋਰ ਹੱਲ ਕੀਤੇ ਪ੍ਰਸ਼ਨ

ਪ੍ਰਸ਼ਨ 10.
ਵਿਸਰਾਮ ਚਿੰਨ੍ਹ ਲਾਓ-
ਉਹੋ ਕਹਿ ਕੇ ਮੈਂ ਛੰਨਾ ਭੁੱਜਿਓਂ ਚੁੱਕਿਆ ਤੇ ਭਰਜਾਈ ਨੇ ਝੱਟ ਮੇਰੇ ਹੱਥੋਂ ਫੜ ਲਿਆ ਕੀ ਹੋਇਆ ਕੁੜੇ ਕਹਿੰਦੀ ਹੋਈ ਭੂਆ ਆਪਣੀ ਡੰਗੋਰੀ ਖੜਕਾਉਂਦੀ ਮੇਰੇ ਪਾਸ ਆ ਪੁੱਜੀ ਕੁਝ ਨਹੀਂ ਦੁੱਧ ਡੁੱਲ੍ਹ ਗਿਆ ਏ ਨੂੰਹ ਨੇ ਸ਼ਰਮਿੰਦਗੀ ਭਰੀ ਅਵਾਜ਼ ਵਿੱਚ ਕਿਹਾ
ਉੱਤਰ :
“ਉਹੋ !” ਕਹਿ ਕੇ ਮੈਂ ਛੰਨਾ ਜਿਓਂ ਚੁੱਕਿਆ ਤੇ ਭਰਜਾਈ ਨੇ ਝੱਟ ਮੇਰੇ ਹੱਥੋਂ ਫੜ ਲਿਆ ।
“ਕੀ ਹੋਇਆ, ਕੁੜੇ ?” ਕਹਿੰਦੀ ਹੋਈ ਭੂਆ ਆਪਣੀ ਡੰਗੋਰੀ ਖੜਕਾਉਂਦੀ ਮੇਰੇ ਪਾਸ ਆ ਪੁੱਜੀ।”
“ਕੁਝ ਨਹੀਂ, ਦੁੱਧ ਡੁੱਲ੍ਹ ਗਿਆ ਏ ।” ਨੂੰਹ ਨੇ ਸ਼ਰਮਿੰਦਗੀ ਭਰੀ ਅਵਾਜ਼ ਵਿੱਚ ਕਿਹਾ ।

PSEB 8th Class Punjabi Vyakaran ਵਿਸਰਾਮ ਚਿੰਨ੍ਹ

Punjab State Board PSEB 8th Class Punjabi Book Solutions Punjabi Grammar Vishram Chin ਵਿਸਰਾਮ ਚਿੰਨ੍ਹ Textbook Exercise Questions and Answers.

PSEB 8th Class Punjabi Grammar ਵਿਸਰਾਮ ਚਿੰਨ੍ਹ

‘ਵਿਸਰਾਮ’ ਦਾ ਅਰਥ ਹੈ “ਠਹਿਰਾਓ’ । ‘ਵਿਸਰਾਮ ਚਿੰਨ੍ਹ’ ਉਹ ਚਿੰਨ੍ਹ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ । ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ । ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ
1. ਡੰਡੀ-(।) :
ਇਹ ਚਿੰਨ੍ਹ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ , ਜਿਵੇਂ-
(ੳ) ਇਹ ਮੇਰੀ ਪੁਸਤਕ ਹੈ ।
(ਅ) ਮੈਂ ਸਕੂਲ ਜਾਂਦਾ ਹਾਂ ।

2. ਪ੍ਰਸ਼ਨਿਕ ਚਿੰਨ-(?) :
ਇਹ ਚਿੰਨ ਉਨ੍ਹਾਂ ਪੁਰਨ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ; ਜਿਵੇਂ-
(ਉ) ਤੂੰ ਸਮੇਂ ਸਿਰ ਕਿਉਂ ਨਹੀਂ ਪੁੱਜਾ ?
(ਅ) ਕੀ ਤੂੰ ਘਰ ਵਿਚ ਹੀ ਰਹੇਂਗਾ ?

3. ਵਿਸਮਿਕ ਚਿੰਨ੍ਹ-(!) :
ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ, ਖ਼ੁਸ਼ੀ, ਗ਼ਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਵਾਕ-ਅੰਸ਼ਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ , ਜਿਵੇਂ-
ਸੰਬੋਧਨ ਕਰਨ ਸਮੇਂ-ਓਇ ਕਾਕਾ ! ਇਧਰ ਆ !
ਹੈਰਾਨੀ, ਖ਼ੁਸ਼ੀ ਤੇ ਗ਼ਮੀ ਭਰੇ ਵਾਕ-ਅੰਸ਼ਾਂ ਤੇ ਵਾਕਾਂ ਦੇ ਨਾਲ ; ਜਿਵੇਂ-
(ਉ) ਸ਼ਾਬਾਸ਼ ! ਕਾਸ਼ !
(ਅ) ਵਾਹ ! ਕਮਾਲ ਹੋ ਗਿਆ !
(ੲ) ਹੈਂ! ਤੂੰ ਫ਼ੇਲ੍ਹ ਹੋ ਗਿਐਂ!
(ਸ) ਹਾਏ !

PSEB 8th Class Punjabi Vyakaran ਵਿਸਰਾਮ ਚਿੰਨ੍ਹ

4. ਕਾਮਾ-(,) :
(ੳ) ਜਦ ਕਿਸੇ ਵਾਕ ਦਾ ਕਰਤਾ ਲੰਮਾ ਹੋਵੇ ਤੇ ਉਹ ਇਕ ਛੋਟਾ ਜਿਹਾ ਵਾਕ ਬਣ ਜਾਵੇ, ਤਾਂ ਉਸ ਦੇ ਅਖ਼ੀਰ ਵਿਚ ਕਾਮਾ ਲਾਇਆ ਜਾਂਦਾ ਹੈ , ਜਿਵੇਂ-
ਬਜ਼ਾਰ ਵਿਚ ਰੇੜੀ ਵਾਲਿਆਂ ਦਾ ਰੌਲਾ-ਰੱਪਾ, ਸਭ ਦਾ ਸਿਰ ਖਾ ਰਿਹਾ ਸੀ ।

(ਅ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਉਸ ਸਮੇਂ ਦੁਵੱਲੀ ਕਾਮੇ ਲਾਏ ਹਨ , ਜਿਵੇਂ-
ਉਹ ਲੜਕੀ, ਜਿਹੜੀ ਕੱਲ੍ਹ ਬਿਮਾਰ ਹੋ ਗਈ ਸੀ, ਅੱਜ ਸਕੂਲ ਨਹੀਂ ਆਈ ।

(ੲ) ਜਦੋਂ ਕਿਸੇ ਵਾਕ ਵਿਚ ਅਨੁਕਰਮੀ ਸ਼ਬਦ ਵਰਤੇ ਗਏ ਹੋਣ, ਤਾਂ ਉਨ੍ਹਾਂ ਤੋਂ ਪਹਿਲਾਂ ਤੇ ਮਗਰੋਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ ; ਜਿਵੇਂ-
ਖਾਣਾ ਖਾ ਕੇ, ਹੱਥ ਧੋ ਕੇ, ਕੁੱਝ ਚਿਰ ਅਰਾਮ ਕਰ ਕੇ, ਸਾਰੇ ਪ੍ਰਾਹੁਣੇ ਚਲੇ ਗਏ ।

(ਸ) ਜਦੋਂ ਵਾਕ ਵਿਚ “ਕੀ’, ‘ਕਿਉਂਕਿ’, ‘ਤਾਂ ਜੋ, ਆਦਿ ਯੋਜਕ ਨਾ ਹੋਣ, ਤਾਂ ਇਨ੍ਹਾਂ ਦੀ ਥਾਂ ‘ਤੇ ਕਾਮਾ ਵਰਤਿਆ ਜਾਂਦਾ ਹੈ , ਜਿਵੇਂ-
ਸਭ ਚੰਗੀ ਤਰ੍ਹਾਂ ਜਾਣਦੇ ਹਨ, ਹਰ ਥਾਂ ਸੱਚਾਈ ਦੀ ਜਿੱਤ ਹੁੰਦੀ ਹੈ ।

(ਹ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਕਿਰਿਆ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ-
ਜੇ ਕਿਰਨ ਮਿਹਨਤ ਕਰਦੀ, ਤਾਂ ਪਾਸ ਹੋ ਜਾਂਦੀ ।

(ਕ) ਜਦੋਂ ਕਿਸੇ ਵੱਡੇ ਵਾਕ ਦੇ ਉਪਵਾਕ ‘ਤਾਹੀਓਂ, “ਇਸ ਲਈ, “ਸ’ ਅਤੇ ‘ਫਿਰ ਵੀ, ਆਦਿ ਯੋਜਕਾਂ ਨਾਲ ਜੁੜੇ ਹੋਣ, ਤਾਂ ਉਨ੍ਹਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ-
ਹਰਜਿੰਦਰ ਧੋਖੇਬਾਜ਼ ਹੈ, ਤਾਹੀਓਂ ਤਾਂ ਮੈਂ ਉਸ ਨੂੰ ਚੰਗੀ ਨਹੀਂ ਸਮਝਦਾ ।

(ਖ) ਕਈ ਸਾਲ ਪਹਿਲਾ ਮੈਂ ਇਹ ਯੋਜਨਾ ਬਣਾਈ ਸੀ ਅਤੇ ਇਸ ਨੂੰ ਸਿਰੇ ਚੜ੍ਹਾਉਣ ਲਈ ਕਾਫ਼ੀ ਕੰਮ ਕੀਤਾ ਸੀ, ਪਰੰਤੂ ਮੈਨੂੰ ਲੋੜੀਂਦੀ ਸਫਲਤਾ ਪ੍ਰਾਪਤ ਨਹੀਂ ਸੀ ਹੋਈ ।

(ਗ) ਜਦੋਂ ਕਿਸੇ ਵਾਕ ਵਿਚ ਇਕੋ-ਜਿਹੇ ਵਾਕ-ਅੰਸ਼ ਜਾਂ ਉਪਵਾਕ ਹੋਣ ਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਮਗਰੋਂ ਕਾਮਾ ਲਾਇਆ ਜਾਂਦਾ ਹੈ ; ਜਿਵੇਂ-
ਰਾਮ ਦਾ ਘਰ 20 ਫੁੱਟ ਲੰਮਾ, 12 ਫੁੱਟ ਚੌੜਾ ਤੇ 150 ਫੁੱਟ ਉੱਚਾ ਹੈ ।

(ਘ) ਜਦੋਂ ਕਿਸੇ ਵਾਕ ਵਿਚ ਸ਼ਬਦਾਂ ਦੇ ਜੋੜੇ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਜੋੜੇ ਤੋਂ ਮਗਰੋਂ ਕਾਮਾ ਲਾਇਆ ਜਾਂਦਾ ਹੈ , ਜਿਵੇਂ-
ਭਾਰਤੀ ਸੰਵਿਧਾਨ ਵਿਚ ਉਚ-ਨੀਚ, ਜਾਤ-ਪਾਤ ਅਤੇ ਅਮੀਰ-ਗ਼ਰੀਬ ਦਾ ਭੇਦ-ਭਾਵ ਨਹੀਂ ।

(ਙ) ਜਦੋਂ ਕਿਸੇ ਨਾਉਂ ਲਈ ਬਹੁਤ ਸਾਰੇ ਵਿਸ਼ੇਸ਼ਣ ਹੋਣ, ਤਾਂ ਅਖ਼ੀਰਲੇ ਦੋਹਾਂ ਦੇ ਵਿਚਕਾਰ ਕਾਮੇ ਦੀ ਥਾਂ ‘ਤੇ ਜਾਂ ‘ਅਤੇ ਲੱਗਦਾ ਹੈ ; ਜਿਵੇਂ-
‘ਸੁਦੇਸ਼ ਕੁਮਾਰ ਬਲੈਕੀਆ, ਬੇਈਮਾਨ, ਜੂਏਬਾਜ਼, ਸ਼ਰਾਬੀ, ਦੜੇਬਾਜ਼ ਅਤੇ ਮਿੱਤਰਮਾਰ ਹੈ ।

(ਚ) ਜਦੋਂ ਕਿਸੇ ਉਪਵਾਕ ਨੂੰ ਪੁੱਠੇ ਕਾਮਿਆਂ ਵਿਚ ਲਿਖਣਾ ਹੋਵੇ, ਤਾਂ ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਾਮਾ ਲਾਇਆ ਜਾਂਦਾ ਹੈ , ਜਿਵੇਂ-
ਸੁਰਜੀਤ ਨੇ ਕਿਹਾ, “ਮੈਂ ਫ਼ਸਟ ਡਿਵੀਜ਼ਨ ਵਿਚ ਪਾਸ ਹੋ ਕੇ ਦਿਖਾਵਾਂਗਾ ।

PSEB 8th Class Punjabi Vyakaran ਵਿਸਰਾਮ ਚਿੰਨ੍ਹ

5. ਬਿੰਦੀ ਕਾਮਾ (;) :
ਬਿੰਦੀ ਕਾਮਾ ਉਸ ਸਮੇਂ ਲੱਗਦਾ ਹੈ, ਜਦੋਂ ਵਾਕ ਵਿਚ ਕਾਮੇ ਨਾਲੋਂ ਵਧੇਰੇ ਠਹਿਰਾਓ ਹੋਵੇ, ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-
(ਉ) ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ, ਤਾਂ ਸ਼ਬਦ “ਜਿਵੇਂ ਜਾਂ ‘ਜਿਹਾ ਕਿ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ , ਜਿਵੇਂ-ਵਿਅਕਤੀਆਂ, ਸਥਾਨਾਂ, ਪਸ਼ੂਆਂ ਜਾਂ ਵਸਤੂਆਂ ਦੇ ਨਾਂਵਾਂ ਨੂੰ ਨਾਉਂ ਆਖਿਆ ਜਾਂਦਾ ਹੈ; ਜਿਵੇਂ-
ਕੁਲਜੀਤ, ਮੇਜ਼, ਕੁੱਕੜ ਅਤੇ ਹੁਸ਼ਿਆਰਪੁਰ ।

(ਅ) ਜਦੋਂ ਕਿਸੇ ਵਾਕ ਵਿਚ ਅਜਿਹੇ ਉਪਵਾਕ ਹੋਣ, ਜਿਹੜੇ ਹੋਣ ਵੀ ਰੇ, ਪਰ ਇਕ ਦੂਜੇ ਨਾਲ ਸੰਬੰਧਿਤ ਵੀ ਹੋਣ, ਤਾਂ ਉਨ੍ਹਾਂ ਨੂੰ ਵੱਖਰੇ-ਵੱਖਰੇ ਕਰਨ ਲਈ ਇਹ ਚਿੰਨ੍ਹ ਵਰਤਿਆ ਜਾਂਦਾ ਹੈ ; ਜਿਵੇਂ-
ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋ ; ਮਿਹਨਤ ਕਰਨ ਨਾਲ ਅਦੁੱਤੀ ਖ਼ੁਸ਼ੀ ਮਿਲਦੀ ਹੈ ; ਖ਼ੁਸ਼ੀ ਸਫਲਤਾ ਦੀ ਨਿਸ਼ਾਨੀ ਹੈ ।

6. ਦੁਬਿੰਦੀ (:) :
(ਉ) ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ, ਤਾਂ ਦੁਬਿੰਦੀ ਵਰਤੀ ਜਾਂਦੀ ਹੈ ; ਜਿਵੇਂ-ਸ: (ਸਿਰਦਾਰ), ਪ੍ਰੋ: (ਪ੍ਰੋਫੈਸਰ) ।

(ਅ) ਜਦੋਂ ਕਿਸੇ ਵਾਕ ਵਿਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਜਾਂ ਪਹਿਲਾ ਵਾਕ ਆਪਣੇ ਆਪ ਵਿਚ ਪੂਰਾ ਦਿਖਾਈ ਦੇਵੇ ਤੇ ਦੂਜਾ ਵਾਕ ਪਹਿਲੇ ਦੀ ਵਿਆਖਿਆ ਕਰਦਾ ਹੋਵੇ, ਤਾਂ ਉਨ੍ਹਾਂ ਦੇ ਵਿਚਕਾਰ ਬਿੰਦੀ ਲਾਈ ਜਾਂਦੀ ਹੈ , ਜਿਵੇਂ-‘ਪੰਡਿਤ ਨਹਿਰੂ ਇਕ ਸਫਲ ਪ੍ਰਧਾਨ ਮੰਤਰੀ ਤੇ ਕਾਂਗਰਸੀ ਆਗੂ ਸਨ ; ਵੱਡੇ-ਵੱਡੇ ਆਗੂ ਉਨ੍ਹਾਂ ਸਾਹਮਣੇ ਟਿਕ ਨਹੀਂ ਸਨ ਸਕਦੇ ।

7. ਡੈਸ਼ (_) :
(ਉ) ਜਦੋਂ ਕਿਸੇ ਵਾਕ ਵਿਚ ਕੋਈ ਵਾਧੂ ਗੱਲ ਆਖਣੀ ਹੋਵੇ ; ਜਿਵੇਂ-ਮੇਰੇ ਖ਼ਿਆਲ ਅਨੁਸਾਰ ਥੋੜ੍ਹਾ ਗਹੁ ਨਾਲ ਸੁਣਨਾ-ਤੇਰੀ ਲਾਪਰਵਾਹੀ ਹੀ ਤੇਰੀ ਅਸਫਲਤਾ ਦਾ ਮੁੱਖ ਕਾਰਨ ਹੈ ।

(ਅ) ਨਾਟਕੀ ਵਾਰਤਾਲਾਪ ਸਮੇਂ-
ਪਰਮਿੰਦਰ-ਨੀਂ ਤੂੰ ਬਹੁਤ ਮਜ਼ਾਕ ਕਰਨ ਲੱਗ ਪਈ ਏਂ ।
ਕਿਰਨ-ਆਹੋ, ਤੂੰ ਕਿਹੜੀ ਘੱਟ ਏਂ ।

(ਈ) ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟ ਕਰਦੇ ਸਮੇਂ ।
ਮੈਂ-ਮ-ਮੈਂ-ਅੱਜ, ਸ-ਸਕੂਲ ਨਹੀਂ ਗਿਆ ।

8. ਦੁਬਿੰਦੀ ਡੈਬ (:-)
(ੳ) ਦੁਕਾਨ ਤੇ ਜਾਓ ‘ਤੇ ਇਹ ਚੀਜ਼ਾਂ ਲੈ ਆਓ :- ਸ਼ੱਕਰ, ਆਟਾ, ਲੂਣ, ਹਲਦੀ ਤੇ ਗੁੜ ।
(ਅ) ਚੀਜ਼ਾਂ, ਥਾਂਵਾਂ ਤੇ ਵਿਅਕਤੀਆਂ ਦੇ ਨਾਂਵਾਂ ਨੂੰ ਨਾਂਵ ਆਖਦੇ ਹਨ ; ਜਿਵੇਂ :- ਮੋਹਨ, ਘਰ, ਜਲੰਧਰ ਤੇ ਕੁਰਸੀ ।
(ਈ) ਇਸ ਚਿੰਨ੍ਹ ਦੀ ਵਰਤੋਂ ਚੀਜ਼ਾਂ ਦਾ ਵੇਰਵਾ, ਉਦਾਹਰਨ ਜਾਂ ਟੂਕ ਦੇਣ ਸਮੇਂ ਵੀ ਕੀਤੀ ਜਾਂਦੀ ਹੈ , ਜਿਵੇਂ:-
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਫ਼ਾਰਸੀ ਸ਼ਬਦਾਂ ਦੇ ਪ੍ਰਚਲਿਤ ਰੂਪਾਂ ਦੀ ਵਰਤੋਂ ਮਿਲਦੀ ਹੈ ; ਜਿਵੇਂ-ਕਾਗਦ, ਕਾਦੀਆਂ, ਰਜ਼ਾ, ਹੁਕਮ, ਸ਼ਾਇਰ, ਕਲਮ ਆਦਿ ।

9. ਪੁੱਠੇ ਕਾਮੇ (” “) :
ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ : ਇਕਹਿਰੇ ਤੇ ਦੋਹਰੇ ।
(ਉ) ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਿਆ ਜਾਵੇ, ਤਾਂ ਉਹ ਦੋਹਰੇ ਪੱਠੇ ਕਾਮਿਆਂ ਵਿਚ ਲਿਖੀ ਜਾਂਦੀ ਹੈ ; ਜਿਵੇਂ-ਹਰਜੀਤ ਨੇ ਗੁਰਦੀਪ ਨੂੰ ਕਿਹਾ, “ਮੈਂ ਹਰ ਤਰ੍ਹਾਂ ਤੁਹਾਡੀ ਮੱਦਦ ਕਰਾਂਗਾ ।”

(ਅ) ਕਿਸੇਂ ਉਪਨਾਮ, ਸ਼ਬਦ, ਜਾਂ ਰਚਨਾ ਵਲ ਖ਼ਾਸ ਧਿਆਨ ਦੁਆਉਣ ਲਈ ਇਕਹਿਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ , ਜਿਵੇਂ-
ਇਹ ਸਤਰਾਂ ‘ਪੰਜਾਬੀ ਕਵਿਤਾ ਦੀ ਵੰਨਗੀ’ ਪੁਸਤਕ ਵਿਚ ਦਰਜ ਧਨੀ ਰਾਮ ‘ਚਾਤ੍ਰਿਕ` ਦੀ ਲਿਖੀ ਹੋਈ ਕਵਿਤਾ ‘ਸੁਰਗੀ ਜੀਊੜੇ’ ਵਿਚੋਂ ਲਈਆਂ ਗਈਆਂ ਹਨ ।

10. ਬੈਕਟ (),[] :
(ੳ) ਨਾਟਕਾਂ ਵਿਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦੇ ਦਿਲ ਦੇ ਭਾਵ ਸਮਝਾਉਣ ਲਈ , ਜਿਵੇਂ-
ਸੀ-(ਦੁਹੱਥੜ ਮਾਰ ਕੇ) ਹਾਏ ! ਮੈਂ ਲੁੱਟੀ ਗਈ ।
(ਅ) ਵਾਕ ਵਿਚ ਆਏ ਕਿਸੇ ਸ਼ਬਦ ਦੇ ਅਰਥ ਸਪੱਸ਼ਟ ਕਰਨ ਲਈ ; ਜਿਵੇਂ-
ਇਹ ਏ. ਆਈ. ਆਰ. (ਆਲ ਇੰਡੀਆ ਰੇਡੀਓ) ਦੀ ਬਿਲਡਿੰਗ ਹੈ ।

11. ਜੋੜਨੀ (-) :
ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖ਼ੀਰ ਵਿਚ ਸ਼ਬਦ ਪੂਰਾ ਨਾ ਆਉਂਦਾ ਹੋਵੇ, ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ , ਜਿਵੇਂ-
(ਉ) ਉਨ੍ਹਾਂ ਵਲੋਂ ਪੁੱਜੀ ਸਹਾ-
ਇਤਾ ਬੜੇ ਕੰਮ ਆਈ ।

(ਅ) ਸਮਾਸ ਬਣਾਉਂਦੇ ਸਮੇਂ ; ਜਿਵੇਂ-
ਲੋਕ-ਸਭਾ, ਰਾਜ-ਸਭਾ, ਜੰਗ-ਬੰਦੀ ਆਦਿ ।

PSEB 8th Class Punjabi Vyakaran ਵਿਸਰਾਮ ਚਿੰਨ੍ਹ

12. ਬਿੰਦੀ (.) :
(ਉ) ਅੰਕਾਂ ਨਾਲ ; ਜਿਵੇਂ-1. 2. 3. 4
(ਅ) ਅੰਗਰੇਜ਼ੀ ਸ਼ਬਦਾਂ ਨੂੰ ਸੰਖੇਪ ਰੂਪ ਵਿਚ ਲਿਖਣ ਲਈ ; ਜਿਵੇਂ-ਐੱਮ. ਏ., ਐੱਮ. ਐੱਲ. ਏ., ਐੱਸ. ਪੀ. ।

13. ਛੁਟ ਮਰੋੜੀ (‘) :
ਇਹ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ ਹੈ ; ਜਿਵੇਂ| ’ਚੋਂ = ਵਿਚੋਂ ।’ਤੇ = ਉੱਤੇ ।

ਪ੍ਰਸ਼ਨ 1.
ਪੰਜਾਬੀ ਵਿਚ ਹੇਠ ਲਿਖੇ ਵਿਸਰਾਮ ਚਿੰਨ੍ਹ ਸ਼ਾਬਦਿਕ ਰੂਪ ਵਿਚ ਲਿਖੇ ਗਏ ਹਨ । ਉਨ੍ਹਾਂ ਦੇ ਸਾਹਮਣੇ ਬਰੈਕਟ ਵਿਚ ਉਨ੍ਹਾਂ ਦਾ ਚਿੰਨ੍ਹ ਲਿਖੋ
(ਉ) ਪ੍ਰਸ਼ਨ ਚਿੰਨ੍ਹ ()
(ਅ) ਪੁੱਠੇ ਕਾਮੇ ()
(ਈ) ਡੈਸ਼ ()
(ਸ) ਵਿਸਮਿਕ ()
(ਹ) ਜੋੜਨੀ ()
(ਕ) ਛੁੱਟ ਮਰੋੜੀ ()
(ਖ) ਬਿੰਦੀ ਕਾਮਾ ()।
ਉੱਤਰ :
(ੳ) ਪ੍ਰਸ਼ਨਿਕ ਚਿੰਨ੍ਹ (?)
(ਅ) ਪੁੱਠੇ ਕਾਮੇ (” “)
(ਇ) ਡੈਸ਼ (_)
(ਸ) ਵਿਸਮਿਕ (!))
(ਹ) ਜੋੜਨੀ (-)
(ਕ) ਛੁੱਟ ਮਰੋੜੀ (‘)
(ਖ) ਬਿੰਦੀ ਕਾਮਾ (;) ।

PSEB 8th Class Punjabi Vyakaran ਵਿਸਰਾਮ ਚਿੰਨ੍ਹ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਵਿਸਰਾਮ ਚਿੰਨ੍ਹ ਲਗਾਓ
(ਉ) ਨੀਰੂ ਨੇ ਨੀਲੂ ਨੂੰ ਪੁੱਛਿਆ ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ :
(ਅ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ
(ਇ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ ਇੱਕ ਪੈਂਨਸਿਲ ਇੱਕ ਰਬੜ ਅਤੇ ਇੱਕ ਫੁੱਟਾ ਹੈ
(ਸ) ਸ਼ਾਬਾਸ਼ੇ ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ ਨੇਹਾ ਦੇ ਪਿਤਾ ਜੀ ਨੇ ਉਸ ਨੂੰ , ਕਿਹਾ
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਵੇਂ-ਬਿੱਲੀ ਦਾ ਰੋਣਾ ਕਾਲੀ ਬਿੱਲੀ ਦਾ ਰਸਤਾ ਕੱਟਣਾ ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ ।
ਉੱਤਰ :
(ੳ) ਨੀਰੂ ਨੇ ਨੀਲੂ ਨੂੰ ਪੁੱਛਿਆ, “ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ ?”
(ਅ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, ‘ਸਦਾ ਸੱਚ ਬੋਲੋ ; ਕਦੀ ਝੁਠ ਨਾ ਬੋਲੋ।”
(ਇ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ, ਇੱਕ ਪੈਂਨਸਿਲ, ਇੱਕ ਰਬੜ ਅਤੇ ਇੱਕ ਫੁੱਟਾ ਹੈ ।
(ਸ) “ਸ਼ਾਬਾਸ਼ੇ ! ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ ।” ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ ।
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ-ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ; ਜਿਵੇਂਬਿੱਲੀ ਦਾ ਰੋਣਾ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ ।

ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾ ਕੇ ਲਿਖੋ
ਸਮਝ ਗਿਆ ਸਮਝ ਗਿਆ ਡਾਕਟਰ ਨੇ ਕਿਹਾ ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ
ਉੱਤਰ :
‘”ਸਮਝ ਗਿਆ, ਸਮਝ ਗਿਆ ।'” ਡਾਕਟਰ ਨੇ ਕਿਹਾ, “ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ । ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ ।”

PSEB 8th Class Punjabi Vyakaran ਅਖਾਣ

Punjab State Board PSEB 8th Class Punjabi Book Solutions Punjabi Grammar Akhan ਅਖਾਣ Textbook Exercise Questions and Answers.

PSEB 8th Class Punjabi Grammar ਅਖਾਣ

1. ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ (ਹਰ ਥਾਂ ਖੜਪੈਂਚ ਬਣਿਆ ਰਹਿਣ ਵਾਲਾ ਆਦਮੀ) :

‘ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਦੇ ਕਹਿਣ ਅਨੁਸਾਰ ਰਾਮ ਸਿੰਘ ਪਿੰਡ ਦੇ ਹਰ ਮਸਲੇ ਵਿਚ ਪ੍ਰਧਾਨ ਹੁੰਦਾ ਹੈ-ਭਾਵੇਂ ਕੋਈ ਧਾਰਮਿਕ ਦੀਵਾਨ ਹੋਵੇ, ਭਾਵੇਂ ਕੋਈ ਪੰਚਾਇਤ ਦਾ ਮਸਲਾ, ਭਾਵੇਂ ਕਿਸੇ ਦਾ ਘਰੇਲੂ ਝਗੜਾ ਹੋਵੇ, ਭਾਵੇਂ ਵੋਟਾਂ ਮੰਗਣ ਵਾਲਿਆਂ ਨਾਲ ਘੁੰਮਣਾ ਹੋਵੇ, ਤੁਸੀਂ ਉਸ ਨੂੰ ਹਰ ਥਾਂ ਚੌਧਰੀ ਬਣਿਆ ਦੇਖ ਸਕਦੇ ਹੋ ।

2. ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ (ਜਿਹੜਾ ਬੰਦਾ ਆਪਣੇ ਜੋਗਾ ਹੀ ਨਹੀਂ, ਉਸ ਨੇ ਹੋਰ ਕਿਸੇ ਦਾ ਕੰਮ ਕੀ ਸੰਵਾਰਨਾ) :

ਜਦੋਂ ਕੁਲਜੀਤ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਕਿਹਾ ਹੈ ਕਿ ਉਹ ਉਸ ਨੂੰ ਪੰਜਾਬ ਐਂਡ ਸਿੰਧ ਬੈਂਕ ਵਿਚ ਨੌਕਰੀ ‘ਤੇ ਲੁਆ ਦੇਵੇਗਾ, ਤਾਂ ਮੈਂ ਹੱਸ ਕੇ ਕਿਹਾ, “ਉਹ ਦਿਨ ਡੱਬਾ, ਜਦ ਘੋੜੀ ਚੜਿਆ ਕੁੱਬਾ । ਜੇਕਰ ਉਸ ਦੀ ਇੰਨੀ, ਚਲਦੀ ਹੋਵੇ, ਤਾਂ ਉਸ ਦਾ ਆਪਣਾ ਪੁੱਤਰ ਬੀ. ਏ. ਪਾਸ ਕਰ ਕੇ ਕਿਉਂ ਵਿਹਲਾ ਫਿਰੇ ? ਉਹ ਬੱਸ ਗੱਲਾਂ ਕਰਨ ਜੋਗਾ ਹੀ ਹੈ, ਕਰਨ ਜੋਗਾ ਕੁੱਝ ਨਹੀਂ ।

3. ਉਲਟੀ ਵਾੜ ਖੇਤ ਨੂੰ ਖਾਏ (ਰਖਵਾਲੇ ਦਾ ਹੀ ਚੀਜ਼ ਨੂੰ ਨੁਕਸਾਨ ਪੁਚਾਉਣਾ) :

ਗੁਰੂ ਨਾਨਕ ਦੇਵ ਜੀ ਦੇ ਸਮੇਂ ਰਾਜੇ ਤੇ ਉਨ੍ਹਾਂ ਦੇ ਅਹਿਲਕਾਰ ਪਰਜਾ ਨੂੰ ਲੁੱਟ ਰਹੇ ਸਨ ਤੇ ਉਨ੍ਹਾਂ ਉੱਤੇ ਜ਼ੁਲਮ ਢਾਹ ਰਹੇ ਸਨ । ਇਹ ਗੱਲ ਤਾਂ ‘ਉਲਟੀ ਵਾੜ ਖੇਤ ਨੂੰ ਖਾਏ’ ਵਾਲੀ ਸੀ ।

4. ਅਕਲ ਦਾ ਅੰਨ੍ਹਾਂ ਤੇ ਗੰਢ ਦਾ ਪੂਰਾ (ਜਿਹੜਾ ਬੰਦਾ ਹੋਵੇ ਮੂਰਖ ਪਰ ਉਸ ਕੋਲ ਧਨ ਬਹੁਤਾ ਹੋਵੇ) :

ਸੁਦੇਸ਼ ਚਾਹੁੰਦੀ ਹੈ ਕਿ ਉਸਦਾ ਅਜਿਹੇ ਮੁੰਡੇ ਨਾਲ ਵਿਆਹ ਹੋਵੇ, ਜੋ ‘ਅਕਲ ਦਾ ਅੰਨਾ ਤੇ ਗੰਢ ਦਾ ਪੂਰਾ’ ਹੋਵੇ, ਤਾਂ ਜੋ ਉਹ ਉਸਦੇ ਪੈਸੇ ਉੱਤੇ ਐਸ਼ ਕਰੇ ਪਰ ਉਸਦੀ ਰੋਕ-ਟੋਕ ਕੋਈ ਨਾ ਹੋਵੇ ।

PSEB 8th Class Punjabi Vyakaran ਅਖਾਣ

5. ਇਕ ਇਕ ਤੇ ਦੋ ਗਿਆਰਾਂ (ਏਕਤਾ ਨਾਲ ਤਾਕਤ ਵਧ ਜਾਂਦੀ ਹੈ) :

ਪਹਿਲਾਂ ਮੈਂ ਜਦੋਂ ਇਕੱਲਾ ਸਾਂ, ਤਾਂ ਇਸ ਓਪਰੀ ਥਾਂ ਵਿਚ ਲੋਕਾਂ ਤੋਂ ਡਰਦਾ ਹੀ ਰਹਿੰਦਾ ਸੀ, ਪਰ ਜਦੋਂ ਤੋਂ ਮੇਰਾ ਮਿੱਤਰ ਮੇਰੇ ਕੋਲ ਆ ਕੇ ਰਹਿਣ ਲੱਗਾ ਹੈ, ਤਾਂ ਮੈਂ ਬੇਖੌਫ਼ ਹੋ ਗਿਆ ਹਾਂ । ਸੱਚ ਕਿਹਾ ਹੈ, “ਇਕ ਇਕ ਤੇ ਦੋ ਗਿਆਰਾਂ ।

6. ਇਕ ਅਨਾਰ ਸੌ ਬਿਮਾਰ (ਚੀਜ਼ ਥੋੜੀ ਹੋਣੀ, ਪਰ ਲੋੜਵੰਦ ਬਹੁਤੇ ਹੋਣ) :

ਮੇਰੇ ਕੋਲ ਇਕ ਕੋਟ ਫ਼ਾਲਤੂ ਸੀ । ਮੇਰਾ ਛੋਟਾ ਭਰਾ ਕਹਿ ਰਿਹਾ ਸੀ, ਮੈਨੂੰ ਦੇ ਦਿਓ ਤੇ ਵੱਡਾ ਕਹਿ ਰਿਹਾ ਸੀ, ਮੈਨੂੰ ਦੇ ਦਿਓ । ਇਕ ਦਿਨ ਮੇਰੇ ਨੌਕਰ ਨੇ ਕਿਹਾ, “ਇਹ ਕੋਟ ਮੈਨੂੰ ਦੇ ਦਿਓ। ਮੈਂ ਠੰਢ ਨਾਲ ਮਰ ਰਿਹਾ ਹਾਂ ।” ਮੈਂ ਕਿਹਾ, ‘ਇਹ ਤਾਂ ਉਹ ਗੱਲ ਹੈ, ਅਖੇ ‘ਇਕ ਅਨਾਰ ਸੌ ਬਿਮਾਰ ”

7. ਈਦ ਪਿੱਛੋਂ ਤੰਬਾ ਫੂਕਣਾ (ਲੋੜ ਦਾ ਸਮਾਂ ਲੰਘ ਜਾਣ ਮਗਰੋਂ ਮਿਲੀ ਚੀਜ਼ ਦਾ ਕੋਈ ਫ਼ਾਇਦਾ ਨਹੀਂ ਹੁੰਦਾ) :

ਜਦੋਂ ਆਪਣੀ ਧੀ ਦੇ ਵਿਆਹ ਉੱਤੇ ਮੈਂ ਆਪਣੇ ਇਕ ਮਿੱਤਰ ਤੋਂ 50,000 ਰੁਪਏ ਉਧਾਰ ਮੰਗੇ, ਤਾਂ ਉਸਨੇ ਕਿਹਾ ਕਿ ਉਹ ਇਕ ਮਹੀਨੇ ਤਕ ਦੇਵੇਗਾ । ਮੈਂ ਉਸਨੂੰ ਕਿਹਾ, ਵਿਆਹ ਤਾਂ ਦਸਾਂ ਦਿਨਾਂ ਨੂੰ ਹੈ । ਮੈਂ “ਈਦ ਪਿੱਛੋਂ ਤੰਬਾ ਫੁਕਣਾ ?’ ਜੇਕਰ ਤੂੰ ਦੇ ਸਕਦਾ ਹੈ, ਤਾਂ ਹੁਣੇ ਦੇਹ, ਨਹੀਂ ਤਾਂ ਜਵਾਬ ਦੇ ਦੇਹ ।”

8. ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ (ਬਦੋਬਦੀ ਕਿਸੇ ਦੇ ਕੰਮ ਵਿਚ ਦਖ਼ਲ ਦੇਣਾ) :

ਜਦੋਂ ਮੈਂ ਉਸ ਨੂੰ ਖਾਹ-ਮਖ਼ਾਹ ਆਪਣੇ ਕੰਮ ਵਿਚ ਦਖ਼ਲ ਦਿੰਦਿਆਂ ਦੇਖਿਆ, ਤਾਂ ਮੈਂ ਉਸ ਨੂੰ ਗੁੱਸੇ ਵਿਚ ਕਿਹਾ, “ਭਾਈ ਤੂੰ ਇੱਥੋਂ ਜਾਹ, ਤੂੰ ਐਵੇਂ ਸਾਡੇ ਕੰਮ ਵਿਚ ਰੁਕਾਵਟ ਪਾ ਰਿਹਾ ਹੈਂ ? ਅਖੇ ‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ ।”

9. ਗਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ (ਜਦੋਂ ਕਿਸੇ ਗਰੀਬ ਦੇ ਕੰਮ ਵਿਚ ਵਾਰ-ਵਾਰ ਵਿਘਨ ਪਵੇ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) :

ਜਦੋਂ ਬੰਤਾ ਇਧਰੋਂ-ਉਧਰੋਂ ਪੈਸੇ ਇਕੱਠੇ ਕਰ ਕੇ ਮਕਾਨ ਬਣਾਉਣ ਲੱਗਾ, ਤਾਂ ਪਹਿਲਾਂ ਇੱਟਾਂ ਮਹਿੰਗੀਆਂ ਹੋ ਗਈਆਂ ਤੇ ਫਿਰ ਸੀਮਿੰਟ, ਫਿਰ ਸਰੀਏ ਨੂੰ ਅੱਗ ਲੱਗ ਗਈ । ਵਿਚਾਰਾ ਔਖਾ-ਸੌਖਾ ਇਹ ਖ਼ਰਚ ਪੂਰੇ ਕਰ ਹੀ ਰਿਹਾ ਸੀ ਕਿ ਉਸਦੀ ਪਤਨੀ ਬਿਮਾਰ ਹੋ ਕੇ ਹਸਪਤਾਲ ਜਾ ਪਹੁੰਚੀ । ਖ਼ਰਚੇ ਤੋਂ ਦੁਖੀ ਹੋਇਆ ਬੰਤਾ ਕਹਿਣ ਲੱਗਾ, “ਗ਼ਰੀਬਾਂ ਰੱਖੇ ਰੋਜ਼ੇ, ਦਿਨ ਵੱਡੇ ਆਏ ।”

10. ਢੱਗੀ ਨਾ ਵੱਛੀ ਤੇ ਨੀਂਦਰ ਆਵੇ ਅੱਛੀ (ਜਿਸ ਦੇ ਸਿਰ ‘ਤੇ ਕੋਈ ਜ਼ਿੰਮੇਵਾਰੀ ਨਾ ਹੋਵੇ, ਉਹ ਸੁਖੀ ਰਹਿੰਦਾ ਹੈ) :

ਯਾਰ, ਜੁਗਿੰਦਰ ਸਿੰਘ ਵਲ ਦੇਖ । ਵਿਚਾਰਾ 5 ਧੀਆਂ ਦੇ ਵਿਆਹ ਕਰਦਾ-ਕਰਦਾ ਅੰਤਾਂ ਦਾ ਕਰਜ਼ਾਈ ਹੋ ਗਿਆ, ਜਿਸ ਕਾਰਨ ਉਸਦੀ ਜ਼ਮੀਨ ਵੀ ਵਿਕ ਗਈ ਤੇ ਨਾਲ ਹੀ ਲਹਿਣੇਦਾਰ ਉਸਨੂੰ ਤੋੜ-ਤੋੜ ਖਾਣ ਲੱਗੇ । ਅੱਜ ਉਹ ਬੇਹੱਦ ਪਰੇਸ਼ਾਨ ਤੇ ਦੁਖੀ ਹੈ, । ਪਰ ਆਪਾਂ ਵਲ ਦੇਖ । ਅਸੀਂ ਵਿਆਹ ਹੀ ਨਹੀਂ ਕਰਾਇਆ, ਨਾ ਘਰ, ਨਾ ਪਤਨੀ ਤੇ ਨਾ ਬੱਚੇ । ਆਪਾਂ ਨੂੰ ਕੋਈ ਫ਼ਿਕਰ ਨਹੀਂ ਕਹਿੰਦੇ ਹਨ, “ਢੱਗੀ ਨਾ ਵੱਛੀ, ਨੀਂਦਰ ਆਵੇ ਅੱਛੀ ।” ਸਿਰਾਣੇ ਬਾਂਹ ਦੇ ਕੇ ਬੇਫ਼ਿਕਰ ਹੋ ਕੇ ਸੌਂਵੀਂਦਾ ਹੈ ।

11. ਡਿਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ (ਕਿਸੇ ਦਾ ਗੁੱਸਾ ਕਿਸੇ ਹੋਰ ’ਤੇ ਕੱਢਣਾ) :

ਜਦੋਂ ਉਹ ਅਫ਼ਸਰੁ ਤੋਂ ਗਾਲਾਂ ਖਾ ਕੇ ਮੇਰੇ ਨਾਲ ਅਕਾਰਨ ਹੀ ਲੜਨ ਲੱਗ ਪਿਆ, ਤਾਂ ਮੈਂ ਕਿਹਾ, ‘‘ਚੁੱਪ ਕਰ ਉਏ, ਡਿਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ, ਜੇ ਬਹੁਤਾ ਬੋਲਿਆ, ਤਾਂ ਮੇਰੇ ਕੋਲੋਂ ਵੀ ਖਾ ਲਵੇਂਗਾ ।”

PSEB 8th Class Punjabi Vyakaran ਅਖਾਣ

12, ਦਾਲ ਵਿਚ ਕੁੱਝ ਕਾਲਾ ਹੋਣਾ (ਮਾਮਲੇ ਵਿਚ ਕੁੱਝ ਹੇਰਾ-ਫੇਰੀ ਹੋਣ ਦਾ ਸ਼ੱਕ ਹੋਣਾ) :

ਜਦੋਂ ਸੰਤਾ ਸਿੰਘ ਆਪਣੇ ਘਰ ਚੋਰੀ ਹੋਣ ਦੀ ਖ਼ਬਰ ਦੇਣ ਥਾਣੇ ਗਿਆ ਤੇ ਨਾਲ ਹੀ ਇਸ ਵਿਚ ਗੁਆਂਢੀ ਦਾ ਹੱਥ ਹੋਣ ਬਾਰੇ ਦੱਸਣ ਲੱਗਾ, ਤਾਂ ਉਸਦੀਆਂ ਗੱਲਾਂ ਤੋਂ ਪੁਲਿਸ ਨੂੰ ਦਾਲ ਵਿਚ ਕਾਲਾ ਹੋਣ ਦਾ ਸ਼ੱਕ ਪਿਆ । ਪੁਲਿਸ ਨੇ ਉਸਨੂੰ ਹੀ ਥਾਣੇ ਬਿਠਾ ਕੇ ਜ਼ਰਾ ਸਖ਼ਤੀ ਨਾਲ ਪੁੱਛ-ਗਿੱਛ ਕੀਤੀ, ਤਾਂ ਪਤਾ ਲੱਗਾ ਕਿ ਉਹ ਗੁਆਂਢੀ ਨੂੰ ਕਿਸੇ ਲਾਗਤਬਾਜ਼ੀ ਕਾਰਨ ਚੋਰੀ ਦੇ ਦੋਸ਼ ਵਿਚ ਝੂਠਾ ਫ਼ਸਾਉਣ ਲਈ ਰਿਪੋਰਟ ਲਿਖਾਉਣ ਗਿਆ ਸੀ ।

13. ਘਰ ਦਾ ਭੇਤੀ ਲੰਕਾ ਢਾਵੇ (ਭੇਤੀ ਆਦਮੀ ਹਾਨੀਕਾਰਕ ਹੁੰਦਾ ਹੈ) :

ਆਪਣੇ ਭਾਈਵਾਲ ਨਾਲ ਝਗੜਾ ਹੋਣ ਮਗਰੋਂ ਜਦੋਂ ਸਮਗਲਰ ਰਾਮੇ ਦੇ ਪਾਸੋਂ ਅਗਲੇ ਦਿਨ ਵਿਦੇਸ਼ੀ ਮਾਲ ਫੜਿਆ ਗਿਆ, ਤਾਂ ਉਸ ਨੇ ਕਿਹਾ, “ਘਰ ਦਾ ਭੇਤੀ ਲੰਕਾ ਢਾਵੇ । ਇਹ ਸਾਰਾ ਕਾਰਾ ਮੇਰੇ ਭਾਈਵਾਲ ਦਾ ਹੈ, ਕਿਉਂਕਿ ਉਸ ਤੋਂ ਬਿਨਾਂ ਇਸ ਦਾ ਭੇਤ ਕਿਸੇ ਨੂੰ ਪਤਾ ਨਹੀਂ ।”

14. ਘਰ ਦੀ ਮੁਰਗੀ ਦਾਲ ਬਰਾਬਰ (ਘਰ ਦੀ ਬਣਾਈ ਮਹਿੰਗੀ ਚੀਜ਼ ਵੀ ਸਸਤੀ ਹੁੰਦੀ ਹੈ) :

ਮਹਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਆਪਣੀ ਕੁੜੀ ਦੇ ਵਿਆਹ ਲਈ ਸਾਨੂੰ ਮਹਿੰਗੇ ਭਾਅ ਦਾ ਸੋਨਾ ਖ਼ਰੀਦਣ ਲਈ ਬਜ਼ਾਰ ਜਾਣ ਦੀ ਕੀ ਜ਼ਰੂਰਤ ਹੈ, ਸਗੋਂ ਤੂੰ ਆਪਣੇ ਗਹਿਣਿਆਂ ਨਾਲ ਹੀ ਕੰਮ ਸਾਰ ਲੈ { ਅਖੇ, “ਘਰ ਦੀ ਮੁਰਗੀ ਦਾਲ ਬਰਾਬਰ ।

15. ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ (ਜਦੋਂ ਇਹ ਦੱਸਣਾ ਹੋਵੇ ਕਿ ਉੱਦਮ ਤੇ ਮਿਹਨਤ ਕੀਤਿਆਂ ਧਨ ਤੇ ਸਫਲਤਾ ਪ੍ਰਾਪਤ ਹੁੰਦੀ ਹੈ, ਉਦੋਂ ਕਹਿੰਦੇ ਹਨ) :

ਭਾਈ ਜੇਕਰ ਜ਼ਿੰਦਗੀ ਵਿਚ ਸਫਲ ਹੋਣਾ ਚਾਹੁੰਦੇ ਹੋ, ਤੇ ਧਨ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਰਾਤ-ਦਿਨ ਮਿਹਨਤ ਕਰੋ । ਸਿਆਣੇ ਕਹਿੰਦੇ ਹਨ, “ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ।

16. ਅਸਮਾਨ ਤੋਂ ਡਿਗੀ ਖਜੂਰ ‘ਤੇ ਅਟਕੀ (ਇਕ ਮੁਸੀਬਤ ਤੋਂ ਛੁਟਕਾਰਾ ਪਾਉਂਦਾ ਹੋਇਆ ਜਦੋਂ ਕੋਈ ਵਿਅਕਤੀ ਕਿਸੇ ਹੋਰ ਮੁਸੀਬਤ ਵਿਚ ਫਸ ਜਾਏ, ਉਂਦੋਂ ਕਹਿੰਦੇ ਹਨਅਮਰੀਕ ਮਾਤਾ) :

ਪਿਤਾ ਦੇ ਵਿਰੋਧ ਦੇ ਬਾਵਜੂਦ ਬੀ. ਏ. ਦੀ ਪੜ੍ਹਾਈ ਨੂੰ ਛੱਡ ਬੈਠਾ । ਫਿਰ ਉਹ ਏਜੰਟਾਂ ਦੇ ਚੱਕਰ ਵਿਚ ਫਸ ਕੇ ਬਾਹਰ ਜਾਣ ਦੀਆਂ ਗੱਲਾਂ ਕਰਨ ਲੱਗਾ । ਦੋ-ਤਿੰਨ ਵਾਰੀ ਉਹ ਏਜੰਟਾਂ ਨਾਲ ਮੁੰਬਈ ਤਕ ਜਾ ਕੇ ਮੁੜ ਆਇਆ ਹੈ ਪਰ ਵਿਦੇਸ਼ ਨਹੀਂ ਜਾ ਸਕਿਆ । ਇਸ ਪ੍ਰਕਾਰ ਉਹ ਅਜੇ ਤਕ ਕਿਸੇ ਸਿਰੇ ਨਹੀਂ ਲੱਗਾ, ਸਗੋਂ ਉਸ ਦੀ ਉਹ ਗੱਲ ਹੈ, ਅਸਮਾਨ ਤੋਂ ਡਿਗੀ ਖ਼ਜੂਰ ’ਤੇ ਅਟਕੀ । ਪੜ੍ਹਾਈ ਕਰਦਾ ਰਹਿੰਦਾ, ਤਾਂ ਉਹ ਅੱਜ ਤਕ ਬੀ. ਏ. ਪਾਸ ਕਰ ਜਾਂਦਾ ।

17. ਗਿੱਦੜ ਦਾਖ ਨਾ ਅੱਪੜੇ ਆਖੇ ਬੂਹ ਕੌੜੀ (ਕੰਮ ਕਰਨ ਦੀ ਸ਼ਕਤੀ ਆਪਣੇ ਵਿਚ ਨਾ ਹੋਣੀ, ਪਰ ਦੋਸ਼ ਦੂਜਿਆਂ ਸਿਰ ਦੇਣਾ) :

ਗੁਰਮੀਤ ਨੂੰ ਘਰੋਂ ਖ਼ਰਚਣ ਲਈ ਇਕ ਪੈਸਾ ਵੀ ਨਹੀਂ ਮਿਲਦਾ, ਪਰੰਤੂ ਉਹ ਫ਼ਿਲਮਾਂ ਦੇਖਣ ਦਾ ਵਿਰੋਧ ਕਰਦਾ ਰਹਿੰਦਾ ਹੈ । ਜੇਕਰ ਉਸ ਕੋਲ ਪੈਸੇ ਹੋਣ, ਤਾਂ ਉਹ ਟਿਕਟ ਖ਼ਰੀਦੇ ਅਤੇ ਫ਼ਿਲਮ ਦੇਖੇ । ਉਸ ਦੀ ਤਾਂ ਉਹ ਗੱਲ ਹੈ, ਅਖੇ, ਗਿੱਦੜ ਦਾਖ ਨਾ ਅੱਪੜੇ, ਆਖੇ ਥੁਹ ਕੌੜੀ ।

18. ਹਾਥੀ ਲੰਘ ਗਿਆ ਪੂਛ ਰਹਿ ਗਈ (ਜਦੋਂ ਕੰਮ ਦਾ ਵੱਡਾ ਤੇ ਔਖਾ ਹਿੱਸਾ ਖ਼ਤਮ ਹੋ ਜਾਵੇ, ਪਰ ਥੋੜਾ ਜਿਹਾ ਕੰਮ ਰਹਿ ਜਾਵੇ, ਤਾਂ ਕਹਿੰਦੇ ਹਨ) :

“ਅੱਜ ਮੇਰੇ ਸਾਰੇ ਔਖੇ-ਔਖੇ ਪੇਪਰ ਖ਼ਤਮ ਹੋ ਗਏ ਹਨ । ਹੁਣ ਤਾਂ ਇਕ ਸੌਖਾ ਜਿਹਾ ਸਰੀਰਕ ਸਿੱਖਿਆ ਦਾ ਪ੍ਰੈਕਟੀਕਲ ਹੀ ਰਹਿ ਗਿਆ ਹੈ । ਬੱਸ ‘ਹਾਥੀ ਲੰਘ ਗਿਆ, ਪੁਛ ਰਹਿ ਗਈ ।

19. ਕੁੱਛੜ ਕੁੜੀ, ਸ਼ਹਿਰ ਢੰਡੋਰਾ/ਕੁੱਛੜ ਕੁੜੀ ਗਰਾਂ ਹੋਕਾ (ਕਿਸੇ ਬੌਦਲੇ ਹੋਏ ਦਾ ਆਪਣੇ ਕੋਲ ਜਾਂ ਘਰ ਵਿਚ ਪਈ ਚੀਜ਼ ਨੂੰ ਏਧਰ-ਓਧਰ ਲੱਭਣਾ) :

ਉਹ ਇਕ ਘੰਟੇ ਤੋਂ ਆਪਣਾ ਪੈਂਨ ਲੱਭ ਰਿਹਾ ਸੀ, ਪਰ ਜਦੋਂ ਮੈਂ ਉਸਦੀ ਭਾਲ ਤੋਂ ਤੰਗ ਆ ਕੇ ਉਸ ਵੱਲ ਧਿਆਨ ਮਾਰਿਆ, ਤਾਂ ਮੈਨੂੰ ਪੈਂਨ ਉਸ ਦੀ ਜੇਬ ਨਾਲ ਹੀ ਦਿਸ ਪਿਆ । ਮੈਂ ਕਿਹਾ, “‘ਤੇਰੀ ਤਾਂ ਉਹ ਗੱਲ ਹੈ, ‘ਕੁੱਛੜ ਕੁੜੀ, ਸ਼ਹਿਰ ਢੰਡੋਰਾ।”

PSEB 8th Class Punjabi Vyakaran ਅਖਾਣ

20. ਖਵਾਜੇ ਦਾ ਗਵਾਹ ਡੱਡੂ (ਜਦੋਂ ਝੂਠੇ ਦੀ ਗਵਾਹੀ ਝੂਠਾ ਹੀ ਦੇਵੇ) :

ਜਦੋਂ ਸਮਗਲਰ ਛਿੰਦੇ ਨੇ ਬੰਤੇ ਚੋਰ ਦੇ ਪੱਖ ਵਿਚ ਗੱਲ ਕੀਤੀ, ਤਾਂ ਥਾਣੇਦਾਰ ਨੇ ਕਿਹਾ, ਚੁੱਪ ਰਹਿ ਉਇ ਛਿੱਦਿਆ ! “ਖਵਾਜੇ ਦਾ ਗਵਾਹ ਡੱਡੂ, ਤੇਰੇ ਕਹੇ ਇਹ ਛੁੱਟ ਨਹੀਂ ਸਕਦਾ ।

21. ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ (ਮੌਕੇ ਅਨੁਸਾਰ ਬਦਲ ਜਾਣਾ) :

ਪਹਿਲਾਂ ਜਦੋਂ ਉਹ ਕਮਿਊਨਿਸਟਾਂ ਵਿਚ ਸੀ, ਤਾਂ ਉਹ ਕਮਿਊਨਿਸਟਾਂ ਦੇ ਗੁਣ ਗਾਉਂਦਾ ਸੀ । ਫਿਰ ਉਹ ਜਨ-ਸੰਘੀਆਂ ਨਾਲ ਮਿਲ ਕੇ ਉਹਨਾਂ ਦੀ ਖ਼ੁਸ਼ਾਮਦ ਕਰਨ ਲੱਗਾ । ਅੱਜ-ਕਲ੍ਹ ਉਹ ਖੱਦਰ ਪਾ ਕੇ ਕਾਂਗਰਸੀ ਲੀਡਰਾਂ ਦੇ ਮਗਰ ਫਿਰ ਰਿਹਾ ਹੈ ਉਸ ਦੀ ਤਾਂ ਉਹ ਗੱਲ ਹੈ “ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ, ਤਾਂ ਜਮਨਾ ਦਾਸ ।’

22. ਕੁੱਤੇ ਦਾ ਕੁੱਤਾ ਵੈਰੀ (ਲੋਕਾਂ ਵਿਚ ਆਪਸੀ ਵੈਰ ਕੁਦਰਤੀ ਹੁੰਦਾ ਹੈ) :

ਇਕ ਦੁਕਾਨਦਾਰ ਨੂੰ ਦੁਜੇ ਦੁਕਾਨਦਾਰ ਦੀ ਨਿੰਦਿਆ ਕਰਦਿਆਂ ਸੁਣ ਕੇ ਮੈਂ ਕਿਹਾ, “ਕੁੱਤੇ ਦਾ ਕੁੱਤਾ ਵੈਰੀ । ਇਕ ਦੁਕਾਨਦਾਰ ਦੁਜੇ ਦਾ ਕੰਮ-ਕਾਰ ਦੇਖ ਕੇ ਜਰ ਨਹੀਂ ਸਕਦਾ ।

23. ਕਾਹਲੀ ਅੱਗੇ ਟੋਏ, ਕਾਹਲੇ ਕੰਮ ਕਦੇ ਨਾ ਹੋਏ (ਕਾਹਲੀ ਕਰਨ ਨਾਲ ਕੰਮ ਵਿਗੜ ਜਾਂਦਾ ਹੈ) :

ਉਸ ਨੇ ਬੱਸ ਫੜਨ ਲਈ ਕਾਹਲੀ-ਕਾਹਲੀ ਸਕੂਟਰ ਚਲਾਇਆ ਅਤੇ ਰਾਹ ਵਿਚ ਇਕ ਦੁਰਘਟਨਾ ਦਾ ਸ਼ਿਕਾਰ ਹੋ ਕੇ ਬਾਂਹ ਤੁੜਵਾ ਬੈਠਾ ਤੇ ਹਸਪਤਾਲ ਜਾ ਪਿਆ । ਸਿਆਣਿਆਂ ਨੇ ਠੀਕ ਹੀ ਕਿਹਾ ਹੈ, “ਕਾਹਲੀ ਅੱਗੇ ਟੋਏ, ਕਾਹਲੇ ਕੰਮ ਕਦੇ ਨਾ ਹੋਏ ।

24. ਵਾਹ ਕਰਮਾਂ ਦਿਆ ਬਲੀਆ ਰਿਧੀ ਖੀਰ ਤੇ ਹੋ ਗਿਆ ਦਲੀਆ (ਜਦੋਂ ਕਿਸੇ ਦੇ ਲਾਭ ਲਈ ਕੀਤੇ ਕੰਮਾਂ ਦਾ ਸਿੱਟਾ ਘਾਟੇ ਵਿਚ ਨਿਕਲੇ ਤਾਂ ਕਹਿੰਦੇ ਹਨ) :

ਕਿਰਪਾਲ ਬੇਰੁਜ਼ਗਾਰ ਸੀ । ਉਸਨੇ ਆਪਣੀ ਪਤਨੀ ਦੇ ਗਹਿਣੇ ਆਦਿ ਵੇਚ ਕੇ ਕਿਸੇ ਏਜੰਟ ਦੀ ਸਹਾਇਤਾ ਨਾਲ ਡੁਬੱਈ ਜਾਂਣ ਦਾ ਬੰਦੋਬਸਤ ਕਰ ਲਿਆ, ਪਰ ਰਸਤੇ ਵਿਚ ਉਸ ਦਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ । ਉਸਦੀ ਜਾਨ ਤਾਂ ਬਚ ਗਈ, ਪਰ ਉਸਦੀ ਇਕ ਬਾਂਹ ਤੇ ਇਕ ਲੱਤ ਕੱਟੀ ਗਈ ।ਉਸਦੀ ਦੁੱਖ ਭਰੀ ਕਹਾਣੀ ਸੁਣ ਕੇ ਮੈਂ ਕਿਹਾ, “ਵਾਹ ਕਰਮਾਂ ਦਿਆ ਬਲੀਆ ਰਿਧੀ ਖੀਰ ਤੇ ਹੋ ਗਿਆ ਦਲੀਆ ”

25, ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਥੋਂ ਛੁੱਟੀ (ਭਲਾ ਹੋਇਆ ਕਿ ਮੇਰੀ ਮੌਤ ਆ ਗਈ ਹੈ, ਇਸ ਨਾਲ ਮੇਰਾ ਦੁੱਖਾਂ ਤੋਂ ਛੁਟਕਾਰਾ ਹੋ ਗਿਆ ਹੈ) :

ਹੜ੍ਹ ਆਏ ਜ਼ਮੀਨ ਰੁੜ੍ਹ ਗਈ, ਬਾਲ-ਬੱਚੇ ਭੁੱਖ ਦੇ ਦੁੱਖੋਂ ਆਤੁਰ ਹੋਏ ਮਰ ਗਏ । ਵਿਚਾਰਾ ਬਹੁਤ ਦੁਖੀ ਸੀ । ਕਲ੍ਹ ਉਸਦੀ ਵੀ ਮੌਤ ਹੋ ਗਈ । ਚਲੋ ਚੰਗਾ ਹੋਇਆ ! ਅਖੇ, ‘ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਥੋਂ ਛੁੱਟੀ ।

PSEB 8th Class Punjabi Vyakaran ਅਖਾਣ

26. ਮੱਖਣ ਖਾਂਦਿਆਂ ਦੰਦ ਘਸਦੇ ਨੇ ਤਾਂ ਘਸਣ ਦਿਓ (ਜੇਕਰ ਕਿਸੇ ਨੂੰ ਸੁਖ ਵੀ ਦੁਖਦਾਈ ਲੱਗੇ, ਤਾਂ ਕਹਿੰਦੇ ਹਨ) :

ਮਨਜੀਤ ਨੂੰ ਆਪਣੇ ਘਰ ਦੇ ਨੇੜੇ ਹੀ ਨੌਕਰੀ ਮਿਲ ਗਈ ਪਰ ਉਹ ਇਸ ਗੱਲ ਤੋਂ ਔਖਾ ਸੀ ਕਿ ਉਸ ਨੂੰ ਨੌਕਰੀ ‘ਤੇ ਜਾਣ ਲਈ ਸਵੇਰੇ ਤੜਕੇ ਉੱਠਣਾ ਪੈਂਦਾ ਹੈ, ਉੜੀ, ਚਿੜ-ਚਿੜ ਤੋਂ ਤੰਗ ਆ ਕੇ ਉਸ ਦੇ ਬਾਪੂ ਨੇ ਖਿਝ ਕੇ ਕਿਹਾ, “ਮੱਖਣ ਖਾਂਦਿਆਂ ਦੰਦ ਘਸਦੇ ਨੇ, ਤਾਂ ਘਸਣ ਦਿਓ ।”

27. ਰਾਣੀ ਆਪਣੇ ਪੈਰ ਧੋਦੀ ਗੋਲੀ ਨਹੀਂ ਕਹਾਉਂਦੀ (ਆਪਣੇ ਘਰ ਦਾ ਕੰਮ ਕਰਨਾ ਮਾੜਾ ਨਹੀਂ ਹੁੰਦਾ) :

ਮੈਂ ਜਦੋਂ ਆਪਣੀ ਧੀ ਨੂੰ ਆਪਣੀ ਕੋਠੀ ਦੇ ਗੇਟ ਦੇ ਬਾਹਰ ਸੜਕ ਉੱਤੇ ਝਾਤੁ । ਮਾਰਨ ਤੋਂ ਝਿਜਕਦੀ ਦੇਖਿਆ, ਤਾਂ ਮੈਂ ਕਿਹਾ ਕਿ ਆਪਣੇ ਘਰ ਦੇ ਗੇਟ ਅੱਗਿਓਂ ਸੜਕ ਸਾਫ਼ ਕਰਨੀ, ਕੋਈ ਮਾੜੀ ਗੱਲ ਨਹੀਂ, । ਸਿਆਣੇ ਕਹਿੰਦੇ ਹਨ, “ਰਾਣੀ ਆਪਣੇ ਪੈਰ ਧੋਦੀ ਗੋਲੀ ਨਹੀਂ ਕਹਾਉਂਦੀ ।

28. ਲਾਗੀਆਂ ਤਾਂ ਲਾਗ ਲੈਣਾ, ਭਾਵੇਂ ਜਾਂਦੀ ਰੰਡੀ ਹੋ ਜਾਵੇ (ਮਿਹਨਤੀ ਨੇ ਤਾਂ ਮਿਹਨਤ ਦੇ ਪੈਸੇ ਲੈਣੇ ਹੀ ਹਨ, ਤਿਆਰ ਹੋਈ ਚੀਜ਼ ਭਾਵੇ ਕਿਸੇ ਦੇ ਕੰਮ ਆਵੇ ਜਾਂ ਨਾ) :

ਸੁਰਜੀਤ ਨੇ ਕਿਸ਼ਤਾਂ ਉੱਪਰ ਸਾਈਕਲ ਲਿਆ । ਅਜੇ ਉਸ ਨੇ ਦੋ ਕਿਸ਼ਤਾਂ ਹੀ ਤਾਰੀਆਂ ਸਨ ਕਿ ਉਸ ਦਾ ਸਾਈਕਲ ਚੋਰੀ ਹੋ ਗਿਆ । ਜਦੋਂ ਉਸ ਨੇ ਕਿਸ਼ਤ ਲੈਣ ਆਏ ਦੁਕਾਨਦਾਰ ਨੂੰ ਅਗਲੀਆਂ ਕਿਸ਼ਤਾਂ ਦੇਣ ਤੋਂ ਨਾਂਹ-ਨੁੱਕਰ ਕੀਤੀ, ਤਾਂ ਦੁਕਾਨਦਾਰ ਨੇ ਕਿਹਾ, “ਲਾਗੀਆਂ ਤਾਂ ਲਾਗ ਲੈਣਾ, ਭਾਵੇਂ ਜਾਂਦੀ ਰੰਡੀ ਹੋ ਜਾਵੇ ।

29. ਲਿਖੇ ਮੂਸਾ, ਪਤੇ ਖ਼ੁਦਾ (ਲਿਖਾਈ ਦਾ ਸਾਫ਼ ਤੇ ਪੜ੍ਹਨ ਯੋਗ ਨਾ ਹੋਣਾ) :

ਜਦੋਂ ਉਸਦੀ ਲਿਖੀ ਚਿੱਠੀ ਉਸਦੀ ਲਿਖਤ ਠੀਕ ਨਾ ਹੋਣ ਕਰਕੇ ਮੈਥੋਂ ਪੜੀ ਨਾ ਗਈ, ਤਾਂ ਮੈਂ ਕਿਹਾ, “ਲਿਖੇ ਮੂਸਾ, ਪੜ੍ਹੇ ਖ਼ੁਦਾ ।”

30. ਵਿੱਦਿਆ ਵਿਚਾਰੀ ਤਾਂ ਪਰਉਪਕਾਰੀ (ਵਿੱਦਿਆ ਨੇਕੀ ਅਤੇ ਉਪਕਾਰ ਸਿਖਾਉਂਦੀ ਹੈ ) :

ਹੈੱਡਮਾਸਟਰ ਨੇ ਦਸਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਭਾਸ਼ਨ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਕਥਨ ਹੈ, “ਵਿੱਦਿਆ ਵਿਚਾਰੀ, ਤਾਂ ਪਰਉਪਕਾਰੀ । ਇਸ ਅਨੁਸਾਰ ਉਨ੍ਹਾਂ ਨੂੰ ਵਿੱਦਿਆ ਪੜ੍ਹ ਕੇ ਸਮਾਜ ਵਿਚ ਨੇਕੀ ਤੇ ਪਰਉਪਕਾਰ ਦੇ ਕੰਮ ਕਰਨੇ ਚਾਹੀਦੇ ਹਨ ।

PSEB 8th Class Punjabi Vyakaran ਅਖਾਣ

31. ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ (ਪੱਕੀਆਂ ਹੋਈਆਂ ਆਦਤਾਂ ਛੇਤੀ ਨਹੀਂ ਬਦਲਦੀਆਂ) :

ਤੁਹਾਨੂੰ ਆਪਣੇ ਬੱਚਿਆਂ ਦੀਆਂ ਆਦਤਾਂ ਵਲ ਪੂਰਾ-ਪੂਰਾ ਧਿਆਨ ਦੇਣਾ ਚਾਹੀਦਾ ਹੈ । ਜੇਕਰ ਕੋਈ ਬੁਰੀ ਆਦਤ ਪੈ ਗਈ, ਤਾਂ ਉਸ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੋਵੇਗਾ । ਸਿਆਣਿਆਂ ਨੇ ਕਿਹਾ ਹੈ, ‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ । ਇਸ ਕਰਕੇ ਤੁਹਾਨੂੰ ਆਪਣੇ ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ।

PSEB 8th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ

Punjab State Board PSEB 8th Class Punjabi Book Solutions Punjabi Grammar Bahute Shabda di Than ek-Sabada ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ Textbook Exercise Questions and Answers.

PSEB 8th Class Punjabi Grammar ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ

1. ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ – ਅਖਾੜਾ
2. ਉਹ ਪਾਠ ਜੋ ਅਰੰਭ ਤੋਂ ਲੈ ਕੇ ਅੰਤ ਤੱਕ ਅਰੁੱਕ ਕੀਤਾ ਜਾਵੇ – ਅਖੰਡ-ਪਾਠ
3. ਉਹ ਥਾਂ ਜੋ ਸਭ ਦੀ ਸਾਂਝੀ ਹੋਵੇ – ਸ਼ਾਮਲਾਟ
4. ਉਹ ਪੁਸਤਕ ਜਿਸ ਵਿਚ ਲਿਖਾਰੀ ਨੇ ਕਿਸੇ ਹੋਰ ਵਿਅਕਤੀ ਦੀ ਜੀਵਨੀ ਲਿਖੀ – ਹੋਵੇ
5. ਉਹ ਪੁਸਤਕ ਜਿਸ ਵਿਚ ਲਿਖਾਰੀ ਵਲੋਂ ਆਪਣੀ ਜੀਵਨੀ ਲਿਖੀ ਹੋਵੇ – ਸ਼ੈਜੀਵਨੀ
6. ਉਹ ਮੁੰਡਾ ਜਾਂ ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ – ਕੁਆਰਾ/ਕੁਆਰੀ
7. ਉਹ ਵਿਅਕਤੀ ਜੋ ਹੱਥ ਨਾਲ ਮੂਰਤਾਂ (ਤਸਵੀਰਾਂ) ਬਣਾਵੇ – ਚਿਤਰਕਾਰ
8. ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ – ਸਪਤਾਹਿਕ
9. ਉਹ ਥਾਂ ਜਿੱਥੋਂ ਚਾਰੇ ਪਾਸਿਆਂ ਵਲ ਰਸਤੇ ਨਿਕਲਦੇ ਹੋਣ – ਚੁਰਸਤਾ

PSEB 8th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ

10. ਉਹ ਧਰਤੀ ਜਿੱਥੇ ਦੂਰ ਤਕ ਰੇਤ ਹੀ ਰੇਤ ਹੋਵੇ – ਮਾਰੂਥਲ
11. ਉੱਚੇ ਤੇ ਸੁੱਚੇ ਆਚਰਨ ਵਾਲਾ – ਸਦਾਚਾਰੀ
12. ਆਗਿਆ ਦਾ ਪਾਲਣ ਕਰਨ ਵਾਲਾ – ਆਗਿਆਕਾਰੀ
13. ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ – ਤਬੇਲਾ
14. ਉਹ ਧਰਤੀ ਜਿਸ ਵਿਚ ਕੋਈ ਫ਼ਸਲ ਨਾ ਉਗਾਈ ਜਾ ਸਕਦੀ ਹੋਵੇ – ਬੰਜਰ
15. ਆਪਣਾ ਉੱਲੂ ਸਿੱਧਾ ਕਰਨ ਵਾਲਾ – ਸਵਾਰਥੀ
16. ਆਪਣੀ ਮਰਜ਼ੀ ਕਰਨ ਵਾਲਾ – ਆਪਹੁਦਰਾ
17. ਸਾਹਿਤ ਦੀ ਰਚਨਾ ਕਰਨ ਵਾਲਾ – ਸਾਹਿਤਕਾਰ
18. ਕਹਾਣੀਆਂ ਲਿਖਣ ਵਾਲਾ – ਕਹਾਣੀਕਾਰ
19. ਕਵਿਤਾ ਲਿਖਣ ਵਾਲਾ – ਕਵੀ/ਕਵਿਤਰੀ
20. ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ – ਛਿੰਝਣ
21. ਚਾਰ ਪੈਰਾਂ ਵਾਲਾ ਜਾਨਵਰ – ਚੁਪਾਇਆ
22. ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲਾ – ਸਰਾਫ਼
23. ਕੰਮ ਤੋਂ ਜੀਅ ਚੁਰਾਉਣ ਵਾਲਾ – ਕੰਮ-ਚੋਰ
24. ਜਿਹੜਾ ਪਰਮਾਤਮਾ ਨੂੰ ਮੰਨੇ – ਆਸਤਕ
25. ਜਿਹੜਾ ਪਰਮਾਤਮਾ ਨੂੰ ਨਾ ਮੰਨੇ – ਨਾਸਤਕ
26. ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ – ਅਕ੍ਰਿਤਘਣ
27. ਜਿਹੜਾ ਬੋਲ ਨਾ ਸਕਦਾ ਹੋਵੇ – ਗੂੰਗਾ

PSEB 8th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ

28. ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ – ਸਰਬ-ਸ਼ਕਤੀਮਾਨ
29. ਜਿਹੜਾ ਕੋਈ ਵੀ ਕੰਮ ਨਾ ਕਰੇ – ਵਿਹਲੜ,ਨਿਕੰਮਾ
30. ਜਿਹੜਾ ਕਦੇ ਨਾ ਥੱਕੇ – पाटव
31. ਜਿਹੜਾ ਕਦੇ ਨਾ ਟੁੱਟੇ – ਅਟੁੱਟ
32. ਜਿਹੜਾ ਕਿਸੇ ਚੀਜ਼ ਦੀ ਖੋਜ ਕਰੇ – ਖੋਜੀ
33. ਜਿਹੜਾ ਕੁੱਝ ਵੱਡਿਆਂ ਵਡੇਰਿਆਂ ਕੋਲੋਂ ਮਿਲੇ – ਵਿਰਸਾ
34. ਜਿਹੜਾ ਮਨੁੱਖ ਪੜਿਆ ਨਾ ਹੋਵੇ – ਅਨਪੜ੍ਹ
35. ਜਿਹੜਾ ਦੇਸ਼ ਨਾਲ ਗ਼ਦਾਰੀ ਕਰੇ – ਦੇਸ਼-ਧੋਹੀ/ਗੱਦਾਰ
36. ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ – ਗਾਲੜੀ
37. ਜਿਹੜੇ ਗੁਣ ਜਾਂ ਔਗੁਣ ਜਨਮ ਤੋਂ ਹੋਣ – ਜਮਾਂਦਰੂ
38. ਜਿਹੜਾ ਬੱਚਾ ਘਰ ਵਿਚ ਸਭ ਬੱਚਿਆਂ ਤੋਂ ਪਹਿਲਾਂ ਪੈਦਾ ਹੋਇਆ ਹੋਵੇ – ਜੇਠਾ
39. ਜਿਹੜਾ ਮਨੁੱਖ ਕਿਸੇ ਨਾਲ ਪੱਖਪਾਤ ਨਾ ਕਰੇ – ਨਿਰਪੱਖ
40. ਜਿਹੜੇ ਮਨੁੱਖ ਇਕੋ ਸਮੇਂ ਹੋਏ ਹੋਣ – ਸਮਕਾਲੀ
41. ਜਿਸ ਨੇ ਧਰਮ ਜਾਂ ਦੇਸ਼ – ਕੌਮ ਲਈ ਜਾਨ ਕੁਰਬਾਨ ਕੀਤੀ ਹੋਵੇ – ਸ਼ਹੀਦ
42. ਜਿਸ ਨੂੰ ਸਾਰੇ ਪਿਆਰ ਕਰਨ – ਹਰਮਨ-ਪਿਆਰਾ
43. ਜਿਸ ਨੂੰ ਕਿਹਾ ਜਾਂ ਬਿਆਨ ਨਾ ਕੀਤਾ ਜਾ ਸਕਦਾ ਹੋਵੇ – ਅਕਹਿ
44. ਜਿਸ ਉੱਤੇ ਕਹੀ ਹੋਈ ਕਿਸੇ ਗੱਲ ਦਾ ਉੱਕਾ ਅਸਰ ਨਾ ਹੋਵੇ – ਢੀਠ

PSEB 8th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ

45. ਜਦੋਂ ਮੀਂਹ ਨਾ ਪਵੇ ਜਾਂ ਮੀਂਹ ਦੀ ਘਾਟ ਹੋਵੇ – ਔੜ
46. ਜਿਸ ਸ਼ਬਦ ਦੇ ਅਰਥ ਹੋਣ – ਸਾਰਥਕ
47. ਜਿਸ ਸ਼ਬਦ ਦੇ ਕੋਈ ਅਰਥ ਨਾ ਨਿਕਲਦੇ ਹੋਣ – ਨਿਰਾਰਥਕ
48. ਜੋ ਦੁਸਰਿਆਂ ਦਾ ਭਲਾ ਕਰੇ – ਪਰਉਪਕਾਰੀ
49. ਜੋ ਬੇਮਤਲਬ ਖ਼ਰਚ ਕਰੇ – ਖ਼ਰਚੀਲਾ
50. ਜੋ ਆਪ ਨਾਲ ਬੀਤੀ ਹੋਵੇ – ਹੱਡ-ਬੀਤੀ
51. ਜੋ ਦੁਨੀਆਂ ਨਾਲ ਬੀਤੀ ਹੋਵੇ – ਜੱਗ-ਬੀਤੀ
52. ਪਿੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲੀ ਸਭਾ – ਪੰਚਾਇਤ
53. ਜਿੱਥੇ ਰੁਪਏ ਪੈਸੇ ਜਾਂ ਸਿੱਕੇ ਬਣਾਏ ਜਾਣ – ਟਕਸਾਲ
54. ਹੋ ਸਹਿਣ ਨਾ ਕੀਤਾ ਜਾ ਸਕਦਾ ਹੋਵੇ – ਅਸਹਿ
55. ਜੋ ਪੈਸੇ ਕੋਲ ਹੁੰਦਿਆਂ ਹੋਇਆਂ ਵੀ ਜ਼ਰੂਰੀ ਖ਼ਰਚ ਨਾ ਕਰੇ – ਕੰਜੂਸ
56. ਪੈਦਲ ਸਫ਼ਰ ਕਰਨ ਵਾਲਾ – ਪਾਂਧੀ
57. ਪਿਉ ਦਾਦੇ ਦੀ ਗੱਲ – ਪਿਤਾ-ਪੁਰਖੀ
58. ਨਾਟਕ ਜਾਂ ਫ਼ਿਲਮਾਂ ਦੇਖਣ ਵਾਲਾ – ਦਰਸ਼ਕ
59. ਯੋਧਿਆਂ ਦੀ ਮਹਿਮਾ ਵਿਚ ਲਿਖੀ ਗਈ ਬਿਰਤਾਂਤਕ ਕਵਿਤਾ – ਵਾਰ
60. ਕਿਸੇ ਨੂੰ ਲਾ ਕੇ ਕਹੀ ਗੱਲ – ਮਿਹਣਾ/ਟਕੋਰ
61. ਲੜਾਈ ਵਿਚ ਨਿਡਰਤਾ ਨਾਲ ਲੜਨ ਵਾਲਾ – ਸੂਰਮਾ

PSEB 8th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ

62. ਭਾਸ਼ਨ ਜਾਂ ਗੀਤ – ਸੰਗੀਤ ਸੁਣਨ ਵਾਲਾ – ਸਰੋਤਾ
63. ਨਾਟਕ ਲਿਖਣ ਵਾਲਾ – ਨਾਟਕਕਾਰ
64. ਨਾਵਲ ਲਿਖਣ ਵਾਲਾ – ਨਾਵਲਕਾਰ
65. ਲੋਕਾਂ ਨੂੰ ਵਿਆਜ ਉੱਤੇ ਰੁਪਏ ਦੇਣ ਵਾਲਾ ਵਿਅਕਤੀ – ਸ਼ਾਹੂਕਾਰ
66. ਲੱਕੜਾਂ ਕੱਟਣ ਵਾਲਾ – ਲੱਕੜ੍ਹਾਰਾ
67. ਸਾਰਿਆਂ ਦੀ ਸਾਂਝੀ ਰਾਏ – ਸਰਬ-ਸੰਮਤੀ
68. ਭਾਰਤ ਦਾ ਵਸਨੀਕ – ਭਾਰਤੀ
69. ਪੰਜਾਬ ਦਾ ਵਸਨੀਕ – ਪੰਜਾਬੀ/ਪੰਜਾਬਣ
70. ਲੋਕਾਂ ਦੇ ਪ੍ਰਤਿਨਿਧਾਂ ਦੀ ਕਾਨੂੰਨ ਬਣਾਉਣ ਵਾਲੀ ਸਭਾ – ਲੋਕ-ਸਭਾ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਦੀ ਥਾਂ ਇਕ-ਇਕ ਢੁੱਕਵਾਂ ਸ਼ਬਦ ਲਿਖੋ
(ਉ) ਜਿਹੜਾ ਰੱਬ ਨੂੰ ਮੰਨਦਾ ਹੋਵੇ ।
(ਅ) ਸਾਹਿਤ ਦੀ ਰਚਨਾ ਕਰਨ ਵਾਲਾ ।
(ੲ) ਹਰ ਇਕ ਨੂੰ ਪਿਆਰਾ ਲੱਗਣ ਵਾਲਾ ।
(ਸ) ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ ।
(ਹ) ਜਿਹੜਾ ਦੂਸਰਿਆਂ ਦਾ ਭਲਾ ਕਰੇ ।
ਉੱਤਰ :
(ੳ) ਆਸਤਕ
(ਅ) ਸਾਹਿਤਕਾਰ
(ੲ) ਹਰਮਨ-ਪਿਆਰਾ
(ਸ) ਤਿੰਵਣ
(ਹ) ਪਰਉਪਕਾਰੀ ॥

PSEB 8th Class Punjabi Vyakaran ਵਾਕਾਂ ਦੀਆਂ ਕਿਸਮਾਂ

Punjab State Board PSEB 8th Class Punjabi Book Solutions Punjabi Grammar Vakam Diam Kisamam ਵਾਕਾਂ ਦੀਆਂ ਕਿਸਮਾਂ Textbook Exercise Questions and Answers.

PSEB 8th Class Punjabi Grammar ਵਾਕਾਂ ਦੀਆਂ ਕਿਸਮਾਂ

ਪ੍ਰਸ਼ਨ 1.
ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਦੇ ਕੇ ਸਮਝਾਓ ।
ਉੱਤਰ :
ਵਾਕ ਦੀ ਵੰਡ ਦੋ ਤਰ੍ਹਾਂ ਕੀਤੀ ਜਾਂਦੀ ਹੈ । ਪਹਿਲੀ ਪ੍ਰਕਾਰ ਦੀ ਵੰਡ, ਰੂਪ ਦੇ ਆਧਾਰ ‘ਤੇ ਹੁੰਦੀ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ
(ਉ) ਰੂਪ ਦੇ ਅਧਾਰ ਤੇ ਵਾਕਾਂ ਦੀਆਂ ਕਿਰੂਪ ਅਨੁਸਾਰ ਵਾਕ ਚਾਰ ਪ੍ਰਕਾਰ ਦੇ ਹੁੰਦੇ ਹਨ-
(1) ਸਧਾਰਨ ਵਾਕ
(2) ਸੰਯੁਕਤ ਵਾਕ
(3) ਮਿਸ਼ਰਤ ਵਾਕ
(4) ਗੁੰਝਲ ਵਾਕ ।
1. ਸਧਾਰਨ ਵਾਕ :
ਜਿਸ ਵਾਕ ਵਿਚ ਕਿਰਿਆ ਇਕ ਹੀ ਹੋਵੇ, ਉਹ ‘ਸਧਾਰਨ ਵਾਕ ਅਖਵਾਉਂਦਾ ਹੈ , ਜਿਵੇਂ-
(ੳ) ਮੈਂ ਹਰ ਰੋਜ਼ ਸੈਰ ਕਰਦਾ ਹਾਂ ।
(ਅ) ਧਿਆਨ ਨਾਲ ਤੁਰੋ ।
(ੲ) ਮੈਂ ਮੇਜ਼ ਉੱਤੇ ਬੈਠ ਕੇ ਰੋਟੀ ਖਾਂਦਾ ਹਾਂ ।

2. ਸੰਯੁਕਤ ਵਾਕ :
ਇਕ ਤੋਂ ਵੱਧ ਕਿਰਿਆਵਾਂ ਵਾਲੇ ਵਾਕ ਨੂੰ ‘ਸੰਯੁਕਤ ਵਾਕ` ਕਿਹਾ ਜਾਂਦਾ ਹੈ । ਇਸ ਵਿਚ ਦੋ ਤੋਂ ਵਧੀਕ ਸੁਤੰਤਰ ਸਧਾਰਨ ਵਾਕ ਜਾਂ ਉਪਵਾਕਾਂ ਨੂੰ ਸਮਾਨ ਯੋਜਕਾਂ ਨਾਲ ਜੋੜਿਆ ਹੁੰਦਾ ਹੈ , ਜਿਵੇਂ-
(ਉ) ਉਹ ਅੱਜ ਸਕੂਲ ਗਿਆ । (ਸਧਾਰਨ ਵਾਕ)
(ਅ) ਉਹ ਛੇਤੀ ਹੀ ਮੁੜ ਆਇਆ । (ਸਧਾਰਨ ਵਾਕ)
ਇਨ੍ਹਾਂ ਦੋਹਾਂ ਵਾਕਾਂ ਨੂੰ “ਪਰ’ ਸਮਾਨ ਯੋਜਕ ਨਾਲ ਜੋੜ ਕੇ ਲਿਖਿਆ ਸੰਯੁਕਤ ਵਾਕ ਬਣੇਗਾ-ਉਹ ਅੱਜ ਸਕੂਲ ਗਿਆ ਪਰ ਛੇਤੀ ਹੀ ਮੁੜ ਆਇਆ ।

3. ਮਿਸ਼ਰਤ ਵਾਕ :
ਇਕ ਤੋਂ ਵੱਧ ਕਿਰਿਆਵਾਂ ਵਾਲੇ ਉਸ ਵਾਕ ਨੂੰ ‘ਮਿਸ਼ਰਤ ਵਾਕ ਆਖਿਆ ਜਾਂਦਾ ਹੈ । ਜਿਸ ਵਿਚ ਇਕ ਪ੍ਰਧਾਨ ਉਪਵਾਕ ਹੁੰਦਾ ਹੈ ਤੇ ਬਾਕੀ ਸਾਰੇ ਅਧੀਨ ਉਪਵਾਕ । ਪ੍ਰਧਾਨ ਉਪਵਾਕ ਪੂਰਨ ਉਪਵਾਕ ਹੁੰਦਾ ਹੈ, ਪਰ ਅਧੀਨ ਉਪਵਾਕ ਨੂੰ ਅਪਨੇ ਹੁੰਦੇ ਹਨ | ਅਧੀਨ ਉਪਵਾਕ ਪ੍ਰਧਾਨ ਉਪਵਾਕ ਨਾਲ ਅਧੀਨ ਯੋਜਕਾਂ ਨਾਲ ਇਸ ਪ੍ਰਕਾਰ ਜੁੜੇ ਹੁੰਦੇ ਹਨ ਕਿ ਉਹ ਪ੍ਰਧਾਨ ਉਪਵਾਕ ਦਾ ਹੀ ਅੰਗ ਬਣ ਜਾਂਦੇ ਹਨ , ਜਿਵੇਂ-‘ਜੋ ਵਿਦਿਆਰਥੀ ਮਿਹਨਤ ਕਰਨਗੇ, ਪਾਸ ਹੋ ਜਾਣਗੇ । ਇਹ ਇਕ ਮਿਸ਼ਰਤ ਵਾਕ ਹੈ । ਇਸ ਵਿਚ ਦੋ ਵਾਕ ‘ਜੋਂ ਯੋਜਕ ਨਾਲ ਜੁੜੇ ਹੋਏ ਹਨ ।
ਇਹ ਵਾਕ ਹੇਠ ਲਿਖੇ ਹਨ
(ਉ) ਵਿਦਿਆਰਥੀ ਪਾਸ ਹੋ ਜਾਣਗੇ ।
(ਅ) ਜੋ ਮਿਹਨਤ ਕਰਨਗੇ ।

PSEB 8th Class Punjabi Vyakaran ਵਾਕਾਂ ਦੀਆਂ ਕਿਸਮਾਂ

ਪਹਿਲੇ ਵਾਕ ਦਾ ਅਰਥ ਪੂਰਾ ਨਿਕਲਦਾ ਹੈ, ਪਰ ਦੂਜੇ ਦਾ ਕੋਈ ਪੂਰਾ ਅਰਥ ਨਹੀਂ ਨਿਕਲਦਾ । ਇਸ ਲਈ ਪਹਿਲਾ ਪੁਰਨ ਵਾਕ ਹੈ, ਪਰ ਦੂਜਾ ਅਪੁਰਨ ਵਾਕ ਹੈ | ਅਪੂਰਨ ਵਾਕ ਨੂੰ ‘ਪ੍ਰਧਾਨ ਉਪਵਾਕ` ਕਿਹਾ ਜਾਂਦਾ ਹੈ ਅਤੇ ਅਪੂਰਨ ਵਾਕ ਨੂੰ “ਅਧੀਨ ਉਪਵਾਕ` ਕਿਹਾ ਜਾਂਦਾ ਹੈ । ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਇਕੋ ਹੀ ਹੁੰਦਾ ਹੈ, ਪਰ ਅਧੀਨ ਉਪਵਾਕ ਇਕ ਤੋਂ ਵੱਧ ਵੀ ਹੋ ਸਕਦੇ ਹਨ । ਮਿਸ਼ਰਤ ਵਾਕਾਂ ਵਿਚ ਅਧੀਨ ਉਪਵਾਕ ਤਿੰਨ ਤਰ੍ਹਾਂ ਦੇ ਹੁੰਦੇ ਹਨ

1. ਅਧੀਨ ਨਾਂਵ ਉਪਵਾਕ :
ਪ੍ਰਧਾਨ ਉਪਵਾਕ ਦੇ ਅਧੀਨ ਉਹ ਉਪਵਾਕੇ ਜੋ ਨਾਂਵ ਦਾ ਕੰਮ ਕਰੇ, ਉਸ ਨੂੰ ‘ਨਾਂਵ ਉਪਵਾਕ` ਕਿਹਾ ਜਾਂਦਾ ਹੈ ; ਇਸ ਦੀ ਪਛਾਣ ਇਹ ਹੈ ਕਿ ਇਹ ਪ੍ਰਧਾਨ ਉਪਵਾਕ ਦੇ ਉੱਤਰ ਵਜੋਂ ਹੁੰਦਾ ਹੈ , ਜਿਵੇਂ-
(ੳ) ਉਸ ਨੇ ਕਿਹਾ ਕਿ ਮੈਂ ਅੱਜ ਬਿਮਾਰ ਹਾਂ ।
ਪ੍ਰਧਾਨ ਉਪਵਾਕ : ਉਸ ਨੇ ਕਿਹਾ |
ਅਧੀਨ ਨਾਂਵ ਉਪਵਾਕ : ਕਿ ਮੈਂ ਅੱਜ ਬਿਮਾਰ ਹਾਂ ।

(ਅ) ਬੁੱਢੀ ਨੇ ਨਵ : ਵਿਆਹੇ ਜੋੜੇ ਨੂੰ ਅਸੀਸ ਦਿੰਦਿਆਂ ਕਿਹਾ ਕਿ ਜੁਆਨੀਆਂ ਮਾਣੋ, ਜੁਗਜੁਗ ਜੀਓ ।
ਪ੍ਰਧਾਨ ਉਪਵਾਕ-ਬੁੱਢੇ ਨੇ ਨਵ : ਵਿਆਹੇ ਜੋੜੇ ਨੂੰ ਅਸੀਸ ਦਿੰਦਿਆਂ ਕਿਹਾ ।
ਅਧੀਨ ਨਾਂਵ ਉਪਵਾਕ :
(1) ਕਿ ਜੁਆਨੀਆਂ ਮਾਣੋ ॥
(2) ਜੁਗ ਜੁਗ ਜੀਓ ।

2. ਵਿਸ਼ੇਸ਼ਣ ਉਪਵਾਕ :
ਪ੍ਰਧਾਨ ਉਪਵਾਕ ਦੇ ਅਧੀਨ ਉਹ ਉਪਵਾਕ, ਜੋ ਵਿਸ਼ੇਸ਼ਣ ਦਾ ਕੰਮ ਦੇਵੇ, ਉਸ ਨੂੰ “ਵਿਸ਼ੇਸ਼ਣ ਉਪਵਾਕ’ ਕਿਹਾ ਜਾਂਦਾ ਹੈ ; ਜਿਵੇਂ-
(ੳ) ਇੱਥੇ ਉਹ ਆਦਮੀ ਦੌਲਤਾਂ ਜੋੜ ਸਕਦਾ ਹੈ, ਜੋ ਭ੍ਰਿਸ਼ਟਾਚਾਰ ਕਰਦਾ ਹੋਵੇ !
ਪ੍ਰਧਾਨ ਉਪਵਾਕ : ਇੱਥੇ ਉਹ ਆਦਮੀ ਦੌਲਤਾਂ ਜੋੜ ਸਕਦਾ ਹੈ ।
ਅਧੀਨ ਵਿਸ਼ੇਸ਼ਣ ਉਪਵਾਕ : ਜੋ ਭ੍ਰਿਸ਼ਟਾਚਾਰ ਕਰਦਾ ਹੋਵੇ ।

(ਅ) ਦੇਸ਼ ਦੇ ਅਜ਼ਾਦ ਹੋਣ ਮਗਰੋਂ ਉਨ੍ਹਾਂ ਦੇਸ਼-ਭਗਤ ਗ਼ਦਰੀ ਬਾਬਿਆਂ ਨੂੰ ਕਿਸੇ ਨਹੀਂ ਪੁੱਛਿਆ, ਜਿਨ੍ਹਾਂ ਲੰਮੀਆਂ ਕੈਦਾਂ ਕੱਟੀਆਂ, ਕਾਲੇ-ਪਾਣੀ ਵਿਚ ਉਮਰਾਂ ਗਾਲੀਆਂ ਅਤੇ ਜਾਇਦਾਦਾਂ ਕੁਰਕ ਕਰਾਈਆਂ ।
ਪ੍ਰਧਾਨ ਉਪਵਾਕ : ਦੇਸ਼ ਦੇ ਅਜ਼ਾਦ ਹੋਣ ਮਗਰੋਂ ਉਨ੍ਹਾਂ ਦੇਸ਼-ਭਗਤ ਗ਼ਦਰੀ ਬਾਬਿਆਂ ਨੂੰ ਕਿਸੇ ਨਹੀਂ ਪੁੱਛਿਆ ।
ਅਧੀਨ ਵਿਸ਼ੇਸ਼ਣ ਉਪਵਾਕ :
(1) ਜਿਨ੍ਹਾਂ ਲੰਮੀਆਂ ਕੈਦਾਂ ਕੱਟੀਆਂ ।
(2) ਕਾਲੇ-ਪਾਣੀ ਵਿਚ ਉਮਰਾਂ ਗਾਲੀਆਂ ।
(3) ਅਤੇ ਜਾਇਦਾਦਾਂ ਕੁਰਕ ਕਰਾਈਆਂ ।

3. ਕਿਰਿਆ ਵਿਸ਼ੇਸ਼ਣ ਉਪਵਾਕ :
ਪ੍ਰਧਾਨ ਉਪਵਾਕ ਦੇ ਅਧੀਨ ਆ ਕੇ ਕਿਰਿਆ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਉਪਵਾਕ ਨੂੰ “ਕਿਰਿਆ-ਵਿਸ਼ੇਸ਼ਣ ਉਪਵਾਕ ਆਖਿਆ ਜਾਂਦਾ ਹੈ । ਇਸ ਉਪਵਾਕ ਤੋਂ ਕਿਰਿਆ ਦੇ ਥਾਂ, ਵਕਤ, ਕਾਰਨ ਅਤੇ ਢੰਗ ਦਾ ਪਤਾ ਲਗਦਾ ਹੈ ; ਜਿਵੇਂ
ਉੱਸ ਨੇ ਦੱਸਿਆ ਕਿ ਉਹ ਆਦਮੀ, ਜੋ ਕੁਟੀਆ ਵਿਚ ਰਹਿੰਦਾ ਸੀ, ਮਰ ਗਿਆ ਹੈ। ਕਿਉਂਕਿ ਉਸ ਦੀ ਬਿਮਾਰੀ ਦਾ ਕਿਸੇ ਨੇ ਇਲਾਜ ਨਹੀਂ ਸੀ ਕੀਤਾ ।

ਪ੍ਰਧਾਨ ਉਪਵਾਕ : ਉਸ ਨੇ ਦੱਸਿਆ ।
ਅਧੀਨ ਨਾਂਵ ਉਪਵਾਕ : ਕਿ ਉਹ ਆਦਮੀ ਮਰ ਗਿਆ ਹੈ 1
ਅਧੀਨ ਵਿਸ਼ੇਸ਼ਣ ਉਪਵਾਕ : ਜੋ ਕੁਟੀਆ ਵਿਚ ਰਹਿੰਦਾ ਸੀ ।
ਅਧੀਨ ਕਿਰਿਆ ਵਿਸ਼ੇਸ਼ਣ : ਕਿਉਂਕਿ ਉਸ ਦੀ ਬਿਮਾਰੀ ਦਾ ਕਿਸੇ ਨੇ ਇਲਾਜ ਨਹੀਂ ਸੀ ਕੀਤਾ ।

4. ਗੁੰਝਲ ਵਾਕ :
ਗੁੰਝਲ ਵਾਕ ਵਿਚ ਪ੍ਰਧਾਨ ਉਪਵਾਕ, ਅਧੀਨ ਉਪਵਾਕ ਤੇ ਸਮਾਨ ਉਪਵਾਕ ਭਾਵ ਤਿੰਨ ਕਿਸਮ ਦੇ ਉਪਵਾਕ ਸ਼ਾਮਲ ਹੁੰਦੇ ਹਨ ; ਜਿਵੇਂ-‘ਇਹ ਸੱਚ ਹੈ ਕਿ ਦੇਸ਼ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ ਅਤੇ ਕੁਰਬਾਨੀਆਂ ਕਰਨਾ ਸੂਰਮਿਆਂ ਦਾ ਕੰਮ
(ੳ) ਇਹ ਸੱਚ ਹੈ । “ਉਂ” ਪ੍ਰਧਾਨ ਉਪਵਾਕ
(ਅ) ਦੇਸ਼ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ । “ਉਂ” ਦਾ ਅਧੀਨ ਨਾਂਵ ਉਪਵਾਕ
(ੲ) ਕੁਰਬਾਨੀਆਂ ਕਰਨਾ ਸੂਰਮਿਆਂ ਦਾ ਕੰਮ ਹੈ । “ਅ” ਦਾ ਸਮਾਨ ਉਪਵਾਕ “ਉਂ” ਦਾ ਅਧੀਨ ਨਾਂਵ ਉਪਵਾਕ
‘ਕਿ (ਅਧੀਨ ਯੋਜਕ ‘ਅਤੇ (ਸਮਾਨ ਯੋਜਕ) ।

ਕਾਰਜ ਦੇ ਆਧਾਰ ‘ਤੇ ਵਾਕਾਂ ਦੀਆਂ ਕਿਸਮਾਂ-
ਕਾਰਜ ਦੇ ਆਧਾਰ ‘ਤੇ ਵਾਕਾਂ ਦੀਆਂ ਚਾਰ ਕਿਸਮਾਂ ਮੰਨੀਆਂ ਗਈਆਂ ਹਨ-
(i) ਬਿਆਨੀਆ ਵਾਕ ।
(ii) ਪ੍ਰਸ਼ਨਵਾਚਕ ਜਾਂ ਪ੍ਰਸ਼ਨਿਕ ਵਾਕ ।
(iii) ਹੁਕਮੀ ਵਾਕ ।
(iv) ਵਿਸਮੇ ਜਾਂ ਵਿਸਮੀ ਵਾਕ !

PSEB 8th Class Punjabi Vyakaran ਵਾਕਾਂ ਦੀਆਂ ਕਿਸਮਾਂ

1. ਬਿਆਨੀਆਂ ਵਾਕ :
ਬਿਆਨੀਆ ਵਾਕ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਕੀਤੀ ਜਾ । ਸਕਦੀ ਹੈ-
“ਜਿਸ ਵਾਕ ਵਿਚ ਕੋਈ ਪ੍ਰਸ਼ਨ ਨਾ ਪੁੱਛਿਆ ਗਿਆ ਹੋਵੇ, ਕੋਈ ਬੇਨਤੀ ਨਾ ਕੀਤੀ ਗਈ ਹੋਵੇ ਜਾਂ ਹੁਕਮ ਨਾ ਦਿੱਤਾ ਗਿਆ ਹੋਵੇ, ਉਸ ਨੂੰ ਬਿਆਨੀਆ ਵਾਕ` ਆਖਦੇ ਹਨ ।”
ਇਸ ਵਾਕ ਵਿਚ ਕਿਸੇ ਚੀਜ਼ ਜਾਂ ਤੱਥ ਦਾ ਵਰਣਨ ਹੁੰਦਾ ਹੈ ਜਾਂ ਕਿਸੇ ਘਟਨਾ ਦੀ ਜਾਣਕਾਰੀ ਦਿੱਤੀ ਹੁੰਦੀ ਹੈ । ਇਹ ਦੋ ਪ੍ਰਕਾਰ ਦੇ ਮੰਨੇ ਜਾ ਸਕਦੇ ਹਨ : ਹਾਂ-ਵਾਚਕ ਵਾਕ ਤੇ ਨਾਂਹ-ਵਾਚਕ ਵਾਕ ; ਜਿਵੇਂ-
(i) ਹਾਂ-ਵਾਚਕ ਵਾਕ
(ਉ) ਮੈਂ ਹੱਸ ਰਿਹਾ ਹਾਂ ।
(ਅ) ਧਰਤੀ ਸੂਰਜ ਦੁਆਲੇ ਘੁੰਮਦੀ ਹੈ ।

(ü) ਨਾਂਹ-ਵਾਚਕ ਵਾਕ
(ੳ) ਮੈਂ ਝੂਠ ਨਹੀਂ ਬੋਲਦਾ ।
(ਅ) ਅੱਜ ਮੀਂਹ ਨਹੀਂ ਪੈ ਰਿਹਾ ।

2. ਪ੍ਰਸ਼ਨਵਾਚਕ ਜਾਂ ਪ੍ਰਸ਼ਨਿਕ ਵਾਕ :
ਕਾਰਜ ਦੇ ਆਧਾਰ ‘ਤੇ ਪ੍ਰਸ਼ਨਵਾਚਕ ਜਾਂ ਪ੍ਰਸ਼ਨਿਕ ਵਾਕ ਉਹ ਹੁੰਦਾ ਹੈ, ਜਿਸ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ । ਇਸ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ
ਜਿਸ ਵਾਕ ਵਿਚ ਕੋਈ ਪ੍ਰਸ਼ਨ ਪੁੱਛਿਆ ਜਾਵੇ, ਉਹ ਪ੍ਰਸ਼ਨਵਾਚਕ ਵਾਕੇ ਹੁੰਦਾ ਹੈ । ਜਿਵੇਂ-
(ਉ) ਤੁਹਾਡਾ ਪਤਾ ਕੀ ਹੈ ?
(ਅ) ਕੌਣ ਬੜ੍ਹਕਾਂ ਮਾਰ ਰਿਹਾ ਹੈ ?
(ੲ) ਤੁਸੀਂ ਕਦੋਂ ਇੱਥੋਂ ਜਾਉਗੇ ?
(ਸ) ਤੇਰਾ ਪੈੱਨ ਕਿੱਥੇ ਹੈ ?

3. ਹੁਕਮੀ ਵਾਕ :
ਹੁਕਮੀ ਵਾਕ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ
ਜਿਨ੍ਹਾਂ ਵਾਕਾਂ ਵਿਚ ਕਿਸੇ ਨੂੰ ਕੋਈ ਬੇਨਤੀ ਕੀਤੀ ਗਈ ਹੋਵੇ, ਕੋਈ ਹੁਕਮ ਜਾਂ ਆਗਿਆ . ਦਿੱਤੀ ਗਈ ਹੋਵੇ, ਉਹ ਹੁਕਮੀ ਵਾਕ ਹੁੰਦੇ ਹਨ ।”
ਹੁਕਮੀ ਵਾਕ ਦੋ ਪ੍ਰਕਾਰ ਦੇ ਮੰਨੇ ਗਏ ਹਨ : ਆਗਿਆਵਾਚਕ ਵਾਕ ਅਤੇ ਬੇਨਤੀਵਾਚਕ ਵਾਕ ; ਜਿਵੇਂ
(i) ਆਗਿਆਵਾਚਕ ਵਾਕ
(ਉ) ਤੂੰ ਇੱਥੋਂ ਨਾ ਹਿੱਲੀਂ ।
(ਅ) ਪਾਣੀ ਦਾ ਗਲਾਸ ਲਿਆਓ ।

(ii) ਬੇਨਤੀਵਾਚਕ ਵਾਕ
(ੳ) ਸਦਾ ਸੱਚ ਬੋਲੋ ।
(ਅ) ਲੜਾਈ ਝਗੜੇ ਤੋਂ ਬਚੋ ।
(ੲ) ਤੁਸੀਂ ਹੁਣ ਚਾਹ ਪੀਓ, ਜੀ ।

4. ਵਿਸਮੇ ਜਾਂ ਵਿਸਮੀ ਵਾਕ :
ਵਿਸਮੇ ਜਾਂ ਵਿਸਮੀ ਵਾਕ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ-
“ਜਿਸ ਵਾਕ ਵਿਚ ਖ਼ੁਸ਼ੀ, ਗ਼ਮੀ, ਹੈਰਾਨੀ, ਸਲਾਹੁਤਾ ਜਾਂ ਫਿਟਕਾਰ ਦੇ ਭਾਵ ਪ੍ਰਗਟ ਕੀਤੇ ਗਏ ਹੋਣ, ਉਹ ਵਿਸਮੇ ਵਾਕ ਹੁੰਦੇ ਹਨ , ਜਿਵੇਂ
(ਉ) ਕਾਸ਼ ! ਮੈਂ ਫੇਲ ਨਾ ਹੁੰਦਾ !
(ਅ) ਹੈਂ ! ਸਾਡੀ ਟੀਮ ਮੈਚ ਹਾਰ ਗਈ !
(ੲ) ਕਿੰਨਾ ਸੋਹਣਾ ਦਿਸ਼ ਹੈ !
(ਸ) ਰੱਬ ਤੇਰਾ ਭਲਾ ਕਰੇ !

PSEB 8th Class Punjabi Vyakaran ਵਾਕਾਂ ਦੀਆਂ ਕਿਸਮਾਂ

ਪ੍ਰਸ਼ਨ 2.
ਹੇਠਾਂ ਕੁੱਝ ਵਾਕ ਦਿੱਤੇ ਗਏ ਹਨ । ਉਨ੍ਹਾਂ ਦੇ ਸਾਹਮਣੇ ਖ਼ਾਲੀ ਥਾਂ ਛੱਡੀ ਗਈ ਹੈ | ਖ਼ਾਲੀ ਥਾਂ ਵਿਚ ਵਾਕ ਦੀ ਕਿਸਮ ਲਿਖੋ
(ਉ) ਰਾਮ ਪੜ੍ਹਦਾ ਹੈ ।
(ਅ) ਮੁੰਡੇ ਖੁਸ਼ ਹਨ ਕਿਉਂਕਿ ਉਹ ਮੈਚ ਜਿੱਤ ਗਏ ।
(ੲ) ਸਮੀਰ ਨੇ ਗੀਤ ਗਾਇਆ ਤੇ ਖ਼ੁਸ਼ਬੂ ਨੇ ਸਿਤਾਰ ਵਜਾਈ ।
(ਸ) ਸਿਆਣੇ ਕਹਿੰਦੇ ਹਨ ਕਿ ਸਦਾ ਸੱਚ ਬੋਲਣਾ ਚਾਹੀਦਾ ਹੈ ਤੇ ਸੱਚ ਪਵਿੱਤਰਤਾ ਦਾ ਚਿੰਨ੍ਹ ਹੈ ।
(ਹ) ਮੈਂ ਬਜ਼ਾਰ ਨਹੀਂ ਜਾਵਾਂਗਾ ।
(ਕ) ਇਹ ਪੈਂਨ ਕਿਸ ਦਾ ਹੈ ?
(ਖ) ਵਾਹ ! ਕਿੰਨਾ ਮਨਮੋਹਕ ਨਜ਼ਾਰਾ ਹੈ ।
ਉੱਤਰ :
(ੳ) ਸਧਾਰਨ ਹਾਂ-ਵਾਚਕ ਵਾਕ
(ਅ) ਮਿਸ਼ਰਿਤ ਹਾਂ-ਵਾਚਕ ਵਾਕ
(ੲ) ਸੰਯੁਕਤ ਹਾਂ-ਵਾਚਕ ਵਾਕ
(ਸ) ਮਿਸ਼ਰਿਤ-ਸੰਯੁਕਤ-ਹਾਂ-ਵਾਚਕ ਵਾਕ
(ਹ) ਸਧਾਰਨ ਨਾਂਹ-ਵਾਚਕ ਵਾਕ
(ਕਿ) ਸਧਾਰਨ ਪ੍ਰਸ਼ਨਵਾਚਕ ਵਾਕ
(ਖ) ਸਧਾਰਨ ਵਿਸਮੇਵਾਚਕ ਵਾਕ ।

PSEB 8th Class Punjabi Vyakaran ਵਾਕ-ਬੋਧ

Punjab State Board PSEB 8th Class Punjabi Book Solutions Punjabi Grammar Vaka-Bodh ਵਾਕ-ਬੋਧ Textbook Exercise Questions and Answers.

PSEB 8th Class Punjabi Grammar ਵਾਕ-ਬੋਧ

ਪ੍ਰਸ਼ਨ 1.
ਵਾਕ ਬੋਧ ਤੋਂ ਕੀ ਭਾਵ ਹੈ ? ਉਦਾਹਰਨ ਸਹਿਤ ਦੱਸੋ ।
ਉੱਤਰ :
ਵਿਆਕਰਨ ਦੇ ਜਿਸ ਭਾਗ ਦੇ ਅਧੀਨ ਵਾਕ ਬਣਤਰ ਦੇ ਨਿਯਮਾਂ ਤੇ ਕਿਸਮਾਂ ਵਾਕ ਵਟਾਂਦਰੇ ਤੇ ਵਾਕ ਵੰਡ ਦਾ ਅਧਿਅਨ ਕੀਤਾ ਜਾਂਦਾ ਹੈ, ਉਸ ਨੂੰ ਵਾਕ ਬੋਧ ਕਹਿੰਦੇ ਹਨ ।

PSEB 8th Class Punjabi Vyakaran ਵਾਕ-ਬੋਧ

ਪ੍ਰਸ਼ਨ 2.
ਵਾਕ ਕੀ ਹੁੰਦਾ ਹੈ ? ਇਸ ਦੇ ਮੁੱਖ ਭਾਗਾਂ ਨਾਲ ਜਾਣ-ਪਛਾਣ ਕਰਾਓ ।
ਉੱਤਰ :
“ਵਾਕ ਸਾਰਥਕ ਸ਼ਬਦਾਂ ਦੇ ਉਸ ਸਮੂਹ ਨੂੰ ਆਖਿਆ ਜਾਂਦਾ ਹੈ, ਜਿਸ ਦੁਆਰਾ ਕੋਈ ਪੁਰਾ ਭਾਵ ਪ੍ਰਗਟ ਕੀਤਾ ਗਿਆ ਹੋਵੇ । ਇਕ ਸਧਾਰਨ ਵਾਕ ਵਿਚ ਕਰਤਾ, ਕਰਮ ਤੇ ਕਿਰਿਆ ਹੁੰਦੇ ਹਨ , ਜਿਵੇਂ-
(ਉ) ਅਸੀਂ ਭਾਰਤ ਦੇਸ਼ ਵਿਚ ਰਹਿੰਦੇ ਹਾਂ ।
(ਅ) ਪੰਜਾਬ ਭਾਰਤ ਦਾ ਇਕ ਪੁੱਤ ਹੈ ।

ਵਾਕ ਦੇ ਮੁੱਖ ਭਾਗ : ਹਰ ਸਧਾਰਨ ਵਾਕੇ ਦੇ ਦੋ ਮੁੱਖ ਭਾਗ ਹੁੰਦੇ ਹਨ-
(1) ਉਦੇਸ਼ ਤੇ
(2) ਵਿਧੇ ।

1. ਉਦੇਸ਼ :
ਵਾਕ ਵਿਚ ਜਿਸ ਚੀਜ਼, ਥਾਂ ਜਾਂ ਆਦਮੀ ਬਾਰੇ ਜੋ ਕੁੱਝ ਕਿਹਾ, ‘ਪੁੱਛਿਆ ਜਾਂ ਦੱਸਿਆ ਜਾਂਦਾ ਹੈ, ਉਸ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਜਾਂ ਸ਼ਬਦ-ਸਮੂਹ ਨੂੰ ਵਾਕ ਦਾ ਉਦੇਸ਼ ਆਖਦੇ ਹਨ , ਜਿਵੇਂ- ‘ਉਸ ਨੇ ਮਿਹਨਤ ਕੀਤੀ ।’ ‘ਸੰਸਾਰ ਦੇ ਪ੍ਰਸਿੱਧ ਕਲਾਕਾਰ ਇਸ ਮੁਕਾਬਲੇ ਵਿਚ ਭਾਗ ਲੈ ਰਹੇ ਹਨ’, ‘ਤੁਸੀਂ ਕਿੱਥੇ ਕੰਮ ਕਰਦੇ ਹੋ ?’ ਇਨ੍ਹਾਂ ਵਾਕਾਂ ਵਿਚ ‘ਉਸ’, ‘ਸੰਸਾਰ ਦੇ ਪ੍ਰਸਿੱਧ ਕਲਾਕਾਰ’ ਅਤੇ ‘ਤੁਸੀਂ ਆਪੋ-ਆਪਣੇ ਵਾਕਾਂ ਦੇ ਉਦੇਸ਼ ਹਨ ਇਸ ਤੋਂ ਪਤਾ ਲਗਦਾ ਹੈ ਕਿ ਕਰਤਾ ਤੇ ਕਰਤਾ ਵਿਸਥਾਰ ਨੂੰ ‘ਉਦੇਸ਼ ਕਿਹਾ ਜਾਂਦਾ ਹੈ । ਆਮ ਤੌਰ ‘ਤੇ ਵਾਕ ਦੇ ਆਰੰਭ ਵਿਚ ਹੁੰਦਾ ਹੈ ; ਇਸ ਕਰਕੇ ਇਸ ਨੂੰ “ਆਦਮ” ਵੀ ਕਿਹਾ ਜਾਂਦਾ ਹੈ ।

2. ਵਿਧੇ :
ਵਾਕ ਵਿਚ ਜਿਹੜਾ ਸ਼ਬਦ ਜਾਂ ਸ਼ਬਦ-ਸਮੂਹ ਕਿਸੇ ਚੀਜ਼, ਥਾਂ ਜਾਂ ਆਦਮੀ ਆਦਿ ਬਾਰੇ ਕੁੱਝ ਦੱਸੇ, ਉਸ ਨੂੰ ਵਾਕ ਦਾ ਵਿਧੇ ਕਿਹਾ ਜਾਂਦਾ ਹੈ ; ਜਿਵੇਂ-‘ਸੁਰਜੀਤ ਸਿੰਘ ਪਾਣੀ ਪੀ ਰਿਹਾ ਹੈ । ਉਹ ਤੁਹਾਡੇ ਜਿੰਨਾ ਹੀ ਹੁਸ਼ਿਆਰ ਹੈ । “ਉਹ ਕੀ ਕਰ ਰਿਹਾ ਹੈ ?” ਇਨ੍ਹਾਂ ਵਾਕਾਂ ਵਿਚ ‘ਪਾਣੀ ਪੀ ਰਿਹਾ ਹੈ, ‘ਤੁਹਾਡੇ ਜਿੰਨਾ ਹੀ ਹੁਸ਼ਿਆਰ ਹੈ’, ਅਤੇ “ਕੀ ਕਰ ਰਿਹਾ ਹੈ, ਆਪੋ-ਆਪਣੇ ਵਾਕ ਦਾ ਵਿਧੇ ਹਨ । ਵਿਧੇ ਵਾਂਕ ਦੇ ਅੰਤ ਵਿਚ ਹੁੰਦਾ ਹੈ, ਇਸ ਕਰਕੇ ਇਸ ਨੂੰ ‘ਅੰਤਮ’ ਵੀ ਆਖਦੇ ਹਨ । ਵਿਧੇ ਵਿਚ ਕਿਰਿਆ ਤੇ ਉਸ ਦੇ ਵਿਸਥਾਰ ਦਾ ਹੋਣਾ ਜ਼ਰੂਰੀ ਹੁੰਦਾ ਹੈ । ਸਕਰਮਕ ਵਾਕਾਂ ਵਿਚ ਕਿਰਿਆ ਤੋਂ ਬਿਨਾਂ ਕਰਮ ਤੇ ਉਸ ਦਾ ਵਿਸਥਾਰ ਵੀ ਵਿਧੇ ਦੇ ਅੰਗ ਹੁੰਦੇ ਹਨ । ਇਸ ਤੋਂ ਬਿਨਾਂ ਕਈ ਵਾਕਾਂ ਵਿਚ ਕਰਮ ਤੋਂ ਬਿਨਾਂ ਪੂਰਕ ਤੇ ਉਸ ਦਾ ਵਿਸਥਾਰ ਵੀ ਵਿਧੇ ਦਾ ਅੰਗ ਬਣਦੇ ਹਨ ।

PSEB 8th Class Punjabi Vyakaran ਵਿਸਮਿਕ

Punjab State Board PSEB 8th Class Punjabi Book Solutions Punjabi Grammar Vismik ਵਿਸਮਿਕ Textbook Exercise Questions and Answers.

PSEB 8th Class Punjabi Grammar ਵਿਸਮਿਕ

ਪ੍ਰਸ਼ਨ 1.
ਵਿਸਮਿਕ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹਨ ? ਉਦਾਹਰਨਾਂ ਦੇ ਕੇ ਸਮਝਾਓ ।
ਉੱਤਰ :
ਉਹ ਸ਼ਬਦ ਜੋ ਮਨ ਦੀ ਖ਼ੁਸ਼ੀ, ਗ਼ਮੀ, ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕਰਨ, ਵਿਸਮਿਕ ਅਖਵਾਉਂਦੇ ਹਨ , ਜਿਵੇਂ-ਹੈਂ, ਵਾਹ ਵਾਹ, ਵਾਹ, ਅਸ਼ਕੇ , ਬੱਲੇ-ਬੱਲੇ, ਉਫ, ਹਾਇ, ਉਹ, ਹੋ, ਆਹ, ਸ਼ਾਬਾਸ਼, ਲੱਖ ਲਾਹਨਤ, ਨਹੀਂ ਰੀਸਾਂ ਆਦਿ ।

ਵਿਸਮਿਕ ਦਸ ਪ੍ਰਕਾਰ ਦੇ ਹੁੰਦੇ ਹਨ-
1. ਸੂਚਨਾਵਾਚਕ ਵਿਸਮਿਕ :
ਜਿਹੜੇ ਵਿਸਮਿਕ ਤਾੜਨਾ ਕਰਨ ਜਾਂ ਚੇਤੰਨ ਕਰਨ ਲਈ ਵਰਤੇ ਜਾਣ ; ਜਿਵੇਂ-ਖ਼ਬਰਦਾਰ ! ਬਹੀਂ ! ਵੇਖੀਂ ! ਹੁਸ਼ਿਆਰ ! ਠਹਿਰ ! ਆਦਿ ।

2. ਪ੍ਰਸੰਸਾਵਾਚਕ ਵਿਸਮਿਕ :
ਜੋ ਵਿਸਮਿਕ ਖ਼ੁਸ਼ੀ, ਹੁਲਾਸ ਤੇ ਪ੍ਰਸੰਸਾ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਆਹਾ ! ਵਾਹਵਾ ! ਬੱਲੇ ! ਧੰਨ ! ਅਸ਼ਕੇ ! ਬਲਿਹਾਰ ! ਆਦਿ ।

3. ਸ਼ੋਕਵਾਚਕ ਵਿਸਮਿਕ :
ਜੋ ਵਿਸਮਿਕ ਦੁੱਖ ਜਾਂ ਸ਼ੋਕ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਉਫ਼ ! ਹਾਇ ! ਆਹ ! ਉਈ ! ਸ਼ੋਕ ! ਅਫ਼ਸੋਸ ! ਆਦਿ ।

4. ਸਤਿਕਾਰਵਾਚਕ ਵਿਸਮਿਕ :
ਜੋ ਵਿਸਮਿਕ ਕਿਸੇ ਸੰਬੰਧੀ ਸਤਿਕਾਰ ਜਾਂ ਪਿਆਰ ਦਾ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ, ਜਿਵੇਂ-ਆਓ ਜੀ ! ਜੀ ਆਇਆਂ ਨੂੰ ! ਧੰਨ ਭਾਗ ! ਆਦਿ ।

5. ਫਿਟਕਾਰਵਾਚਕ ਵਿਸਮਿਕ :
ਚੋਂ ਵਿਸਮਿਕ, ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਛਿੱਟੇ-ਮੂੰਹ ! ਬੇ ਹਯਾ ! ਬੇ-ਸ਼ਰਮ ! ਲੱਖ-ਲਾਹਨਤ ! ਦੁਰ-ਲਾਹਨਤ ! ਦੂਰ-ਦੂਰ ! ਰੱਬ ਦੀ ਮਾਰ ! ਦਫ਼ਾ ਹੋ ! ਆਦਿ ।

6. ਅਸੀਸਵਾਚਕ ਵਿਸਮਿਕ :
ਜੋ ਵਿਸਮਿਕ ਕਿਸੇ ਲਈ ਅਸੀਸ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਜੀਉਂਦਾ ਰਹੁ ! ਸਾਈਂ ਜੀਵੇ ! ਖ਼ੁਸ਼ ਰਹੁ ! ਜੁਆਨੀ ਮਾਣੋ ! ਜੁਗ ਜੁਗ ਜੀਵੇਂ! ਵਧੇ ਫਲ਼ੇ ! ਬੁੱਢ ਸੁਹਾਗਣ ਹੋਵੇਂ! ਭਲਾ ਹੋਵੇ ! ਆਦਿ ।

7. ਸੰਬੋਧਨੀ ਵਿਸਮਿਕ :
ਉਹ ਵਿਸਮਿਕ ਜੋ ਕਿਸੇ ਨੂੰ ਬੁਲਾਉਣ ਲਈ ਜਾਂ ਅਵਾਜ਼ ਦੇਣ ਲਈ ਵਰਤੇ ਜਾਂਦੇ ਹਨ , ਜਿਵੇਂ-ਵੇ ! ਨੀ ! ਬੀਬਾ! ਉਇ ! ਏ ! ਕੁੜੇ ! ਕਾਕਾ ! ਵੇ ਭਾਈ ! ਆਦਿ ।

8. ਇੱਛਿਆਵਾਚਕ ਵਿਸਮਿਕ :
ਜੋ ਵਿਸਮਿਕ: ਮਨ ਦੀ ਇੱਛਿਆ ਨੂੰ ਪ੍ਰਗਟ ਕਰਨ ; ਜਿਵੇਂਜੇ ਕਦੇ ! ਜੇ ਕਿਤੇ ! ਹਾਏ ਜੇ ! ਹੇ ਰੱਬਾ ! ਹੇ ਦਾਤਾ ! ਬਖ਼ਸ਼ ਲੈ ! ਆਦਿ ।

9. ਹੈਰਾਨੀਵਾਚਕ ਵਿਸਮਿਕ :
ਜੋ ਵਿਸਮਿਕ ਹੈਰਾਨੀ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਹੈਂ! ਆਹਾ ! ਉਹੋ ! ਹਲਾ ! ਵਾਹ ! ਵਾਹ ਭਾਈ ਵਾਹ ! ਆਦਿ ।

PSEB 8th Class Punjabi Vyakaran ਵਿਸਮਿਕ

ਪ੍ਰਸ਼ਨ 2.
ਪ੍ਰਸੰਸਾਵਾਚਕ ਵਿਸਮਿਕ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ :
ਪ੍ਰਸੰਸਾਵਾਚਕ ਵਿਸਮਿਕ :
ਜੋ ਵਿਸਮਿਕ ਖ਼ੁਸ਼ੀ, ਹੁਲਾਸ ਤੇ ਪ੍ਰਸੰਸਾ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਆਹਾ ! ਵਾਹਵਾ ! ਬੱਲੇ ! ਧੰਨ ! ਅਸ਼ਕੇ ! ਬਲਿਹਾਰ ! ਆਦਿ ।

ਪ੍ਰਸ਼ਨ 3.
ਸ਼ੋਕਵਾਚਕ ਵਿਸਮਿਕ ਵਿਚ ਕਿਹੋ ਜਿਹੇ ਭਾਵ ਪ੍ਰਗਟ ਕੀਤੇ ਹੁੰਦੇ ਹਨ ?
ਉੱਤਰ :
ਸ਼ੋਕਵਾਚਕ ਵਿਸਮਿਕ ਵਿਚ ਦੁੱਖ ਦੇ ਭਾਵ ਪ੍ਰਗਟ ਕੀਤੇ ਹੁੰਦੇ ਹਨ, ਜਿਵੇਂ ਉਫ਼ ! ਹਾਏ ! ਓਹੋ ! ਹਾਏ ਰੱਬਾ !

ਪ੍ਰਸ਼ਨ 4.
ਫ਼ਿਟਕਾਰਵਾਚਕ ਵਿਸਮਿਕ ਦੀ ਪਰਿਭਾਸ਼ਾ ਲਿਖੋ ।
ਉੱਤਰ :
ਫਿਟਕਾਰਵਾਚਕ ਵਿਸਮਿਕ :
ਚੋਂ ਵਿਸਮਿਕ, ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਛਿੱਟੇ-ਮੂੰਹ ! ਬੇ ਹਯਾ ! ਬੇ-ਸ਼ਰਮ ! ਲੱਖ-ਲਾਹਨਤ ! ਦੁਰ-ਲਾਹਨਤ ! ਦੂਰ-ਦੂਰ ! ਰੱਬ ਦੀ ਮਾਰ ! ਦਫ਼ਾ ਹੋ ! ਆਦਿ ।

ਪ੍ਰਸ਼ਨ 5.
ਹੈਰਾਨੀਵਾਚਕ ਵਿਸਮਿਕ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ :
(ੳ) ਆਹਾ ! ਕਿੰਨਾ ਸੋਹਣਾ ਦ੍ਰਿਸ਼ ਹੈ ।
(ਅ) ਵਾਹ ਵਾਹ ! ਸੋਹਣੀ ਖੇਡ ਹੈ ।

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਦੇ ਸਾਹਮਣੇ ਵਿਸਮਿਕ ਦੀ ਕਿਸਮ ਲਿਖੋ-
(ਉ) ਸ਼ਾਬਾਸ਼ !
(ਅ) ਕਾਸ਼ !
(ਇ) ਜਿਉਂਦਾ ਰਹੁ !
(ਸ) ਫਿੱਟੇ ਮੂੰਹ !
(ਹ) ਆਓ ਜੀ !
(ਕ) ਨੀ ਕੁੜੀਏ !
(ਖ) ਹੈਂ ਹੈਂ !
(ਗ) ਆਹਾ !
(ਘ) ਹੇ ਰੱਬਾ !
(ਛ) ਬੱਲੇ ਜਵਾਨਾ !
ਉੱਤਰ :
(ੳ) ਸੰਸਾਵਾਚਕ
(ਅ) ਸ਼ੋਕਵਾਚਕ
(ਇ) ਅਸੀਸਵਾਚਕ
(ਸ) ਫਿਟਕਾਰਵਾਚਕ
(ਹ) ਸਤਿਕਾਰਵਾਚਕ
(ਕ) ਸੰਬੋਧਨੀ
(ਖ) ਆਹਾ-ਹੈਰਾਨੀਵਾਚਕ
(ਗ) ਪ੍ਰਸੰਸਾਵਾਚਕ
(ਘ) ਇੱਛਾਵਾਚਕ
(ਛ) ਪ੍ਰਸੰਸਾਵਾਚਕ ।

PSEB 8th Class Punjabi Vyakaran ਵਿਸਮਿਕ

ਪ੍ਰਸ਼ਨ 7.
ਹੇਠ ਲਿਖਿਆਂ ਵਿਚੋਂ ਸੰਬੋਧਨੀ, ਸੂਚਨਾਵਾਚਕ ਤੇ ਪ੍ਰਸੰਸਾਵਾਚਕ ਵਿਸਮਿਕ ਚੁਣੋ
ਵੇ, ਆਹ, ਖ਼ਬਰਦਾਰ, ਨੀ, ਬੱਲੇ, ਬੀਬਾ, ਬਚੀ, ਵੇ ਭਾਈ, ਵਾਹਵਾ, ਧੰਨ, ਉਏ, ਇ, ਏ, ਵੇਖੀ, ਕਾਕਾ, ਹੁਸ਼ਿਆਰ, ਠਹਿਰ ।
ਉੱਤਰ :
1. ਸੰਬੋਧਨੀ ਵਿਸਮਿਕ : ਵੇ, ਨੀ, ਬੀਣਾ, ਵੇ ਭਾਈ, ਉਇ, ਏ, ਕਾਕਾ ।
2. ਸੂਚਨਾਵਾਚਕ ਵਿਸਮਿਕ : ਖ਼ਬਰਦਾਰ, ਬਹੀਂ, ਵੇਖੀਂ, ਹੁਸ਼ਿਆਰ, ਠਹਿਰ ।
3. ਸੰਸਾਵਾਚਕ ਵਿਸਮਿਕ : ਆਹ, ਬੱਲੇ, ਵਾਹਵਾ, ਧੰਨ ।

ਪ੍ਰਸ਼ਨ 8.
ਹੇਠ ਲਿਖਿਆਂ ਵਿਚੋਂ ਸ਼ੋਕਵਾਚਕ, ਸਤਿਕਾਰਵਾਚਕ ਤੇ ਫਿਟਕਾਰਵਾਚਕ ਵਿਸਮਿਕ ਚੁਣੋ
ਉਫ, ਟੇ ਮੂੰਹ, ਆਈਏ ਜੀ, ਧੰਨ ਭਾਗ, ਬੇਹਯਾ, ਲੱਖ ਲਾਹਨਤ, ਹਾਇ, ਦਫ਼ਾ ਹੋ, ਉਈ, ਅਫ਼ਸੋਸ ।
ਉੱਤਰ :
1. ਸ਼ੋਕਵਾਚਕ ਵਿਸਮਿਕ : ਉਫ਼, ਹਾਇ, ਈ, ਅਫ਼ਸੋਸ ॥
2. ਸਤਿਕਾਰਵਾਚਕ ਵਿਸਮਿਕ : ਆਈਏ ਜੀ, ਧੰਨ-ਭਾਗ ।
3. ਫਿਟਕਾਰਵਾਚਕ : ਫਿੱਟੇ ਮੂੰਹ, ਬੇਹਯਾ, ਲੱਖ ਲਾਹਨਤ, ਦਫ਼ਾ ਹੋ ।

ਪ੍ਰਸ਼ਨ 9.
ਹੇਠ ਲਿਖਿਆਂ ਵਿਚੋਂ ਅਸੀਸਵਾਚਕ, ‘ ਇੱਛਿਆਵਾਚਕ, ਹੈਰਾਨੀਵਾਚਕ ਤੇ ਸੰਸਾਵਾਚਕ ਵਿਸਮਿਕ ਚੁਣੋ’ ਹੈਂ, ਅਸ਼ਕੇ, ਆਹਾ, ਜੇ ਕਿਤੇ, ਜਿਊਂਦਾ ਰਹੁ, ਸ਼ਾਬਾਸ਼, ਉਹ ਹੋ, ਵਾਹ, ਖੁਸ਼ ਰਹੁ, ਬਲਿਹਾਰ, ਬੱਲੇ ਬੱਲੇ, ਸਦਕੇ, ਹਾਏ ਦੇ, ਕੁਰਬਾਨ, ਹੇ ਦਾਤਾ, ਜੁਗ ਜੁਗ ਜੀਵੇਂ, ਵੇਲ ਵਧੇ, ਭਲਾ ਹੋਵੇ ।
ਉੱਤਰ :
1. ਅਸੀਸਵਾਚਕ ਵਿਸਮਿਕ : ਜਿਉਂਦਾ ਰਹੁ, ਖੁਸ਼ ਰਹੁ, ਜੁਗ ਜੁਗ ਜੀਵੇਂ, ਵੇਲ ਵਧੇ, ਭਲਾ ਹੋਵੇ ।
2. ਇੱਛਿਆਵਾਚਕ ਵਿਸਮਿਕ : ਜੇ ਕਿਤੇ, ਹਾਏ ਜੇ, ਹੇ ਦਾਤਾ ।
3. ਹੈਰਾਨੀਵਾਚਕ ਵਿਸਮਿਕ : ਹੈਂ, ਆਹਾ, ਉਹ ਹੋ, ਵਾਹ, ਹਲਾ ।
4. ਸੰਸਾਵਾਚਕ ਵਿਸਮਿਕ : ਅਸ਼ਕੇ, ਸ਼ਾਬਾਸ਼, ਬਲਿਹਾਰ, ਬੱਲੇ-ਬੱਲੇ, ਸਦਕੇ, ਕੁਰਬਾਨ ।

PSEB 8th Class Punjabi Vyakaran ਯੋਜਕ

Punjab State Board PSEB 8th Class Punjabi Book Solutions Punjabi Grammar Yojak ਯੋਜਕ Textbook Exercise Questions and Answers.

PSEB 8th Class Punjabi Grammar ਯੋਜਕ

ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭੇਦ ਹਨ ? ਉਦਾਹਰਨਾਂ ਸਹਿਤ ਉੱਤਰ ਦਿਓ ।
ਉੱਤਰ :
ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕੰਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਹਨਾਂ ਨੂੰ ਯੋਜਕ ਆਖਿਆ ਜਾਂਦਾ ਹੈ , ਜਿਵੇਂ-
(ਉ) ਭੈਣ ਤੇ ਭਰਾ ਜਾ ਰਹੇ ਹਨ ।
(ਅ) ਉਹ ਕੋਠੇ ਦੇ ਉੱਪਰ, ਨਾਲੇ ਵਿਹੜੇ ਦੇ ਵਿਚ ਖੇਡਦੇ ਹਨ ।
(ੲ) ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ ।
(ਸ) ਮੈਂ ਅੱਜ ਸਕੂਲ ਨਹੀਂ ਜਾ ਸਕਦਾ, ਕਿਉਂਕਿ ਮੈਨੂੰ ਇਕ ਜ਼ਰੂਰੀ ਕੰਮ ਹੈ ।
(ਹ) ਉਹ ਕੇਵਲ ਕੰਜੂਸ ਹੀ ਨਹੀਂ, ਸਗੋਂ ਕਮੀਨਾ ਵੀ ਹੈ ।
ਪਹਿਲੇ ਵਾਕ ਵਿਚ ‘ਤੇ ਦੋ ਸ਼ਬਦਾਂ ਨੂੰ, ਦੂਜੇ ਵਾਕ ਵਿਚ ਨਾਲੇ ਦੋ ਵਾਕੰਸ਼ਾਂ ਨੂੰ ਤੇ ਬਾਕੀ ਵਾਂਕਾਂ ਵਿਚ ‘ਕਿ’, ‘ਕਿਉਂਕਿ’ ਦੋ-ਦੋ ਵਾਕਾਂ ਨੂੰ ਜੋੜਦੇ ਹਨ ; ਇਸ ਕਰਕੇ ਇਹ ਯੋਜਕ ਹਨ | ਯੋਜਕ ਦੇ ਦੋ ਮੁੱਖ ਭੇਦ ਹਨ-ਸਮਾਨ ਤੇ ਅਧੀਨ ।

1. ਸਮਾਨ ਯੋਜਕ : ਜਿਹੜੇ ਯੋਜਕ ਦੋ ਸੁਤੰਤਰ ਅਤੇ ਸਮਾਨ ਵਾਕਾਂ ਨੂੰ ਜੋੜ ਕੇ ਸੰਯੁਕਤ ਵਾਕ ਬਣਾਉਣ, ਉਹਨਾਂ ਨੂੰ ‘ਸਮਾਨ ਯੋਜਕ’ ਆਖਿਆ ਜਾਂਦਾ ਹੈ : ਜਿਵੇਂ-ਚਾਹ ਵੀ ਪੀਓ ਤੇ ਰੋਟੀ ਵੀ ਖਾਓ ।

2. ਅਧੀਨ ਯੋਜਕ : ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕਾਂ ਨੂੰ ਆਪਸ ਵਿਚ ਜੋੜਨ ਵਾਲੇ ਸ਼ਬਦ, “ਅਧੀਨ ਯੋਜਕ’ ਅਖਵਾਉਂਦੇ ਹਨ , ਜਿਵੇਂ-ਮੈਂ ਜਾਣਦਾ ਹਾਂ ਕਿ ਤੂੰ ਕਿੰਨਾ ਕੁ ਈਮਾਨਦਾਰ ਹੈਂ !
ਇਸ ਵਾਕ ਵਿਚ ‘ਕਿ` ਅਧੀਨ ਯੋਜਕ ਹੈ, ਕਿਉਂਕਿ ਮੈਂ ਜਾਣਦਾ ਹਾਂ, ਪ੍ਰਧਾਨ ਉਪਵਾਕ, ‘ਤੂੰ ਕਿੰਨਾ ਕੁ ਈਮਾਨਦਾਰ ਹੈਂ ਅਧੀਨ ਉਪਵਾਕ ਹੈ ਅਤੇ ‘ਕਿ” ਇਹਨਾਂ ਦੋਹਾਂ ਨੂੰ ਜੋੜਦਾ ਹੈ ।

PSEB 8th Class Punjabi Vyakaran ਯੋਜਕ

ਪ੍ਰਸ਼ਨ 2.
ਇਹਨਾਂ ਵਿਚੋਂ ਅਧੀਨ ਯੋਜਕ ਚੁਣ ਕੇ ਲਿਖੋਤਾਂ ਜੋ, ਅਤੇ, ਦਾ, ਕਿਉਂਕਿ, ਦੀ ।
ਉੱਤਰ :
ਤਾਂ ਜੋ, ਕਿਉਂਕਿ ।

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਸਮਾਨ ਤੇ ਅਧੀਨ ਯੋਜਕ ਚੁਣੋ –
(ਉ) ਰੇਡੀਓ ਅਤੇ ਟੀ. ਵੀ. ਵਿਗਿਆਨ ਦੀਆਂ ਅਦਭੁਤ ਕਾਢਾਂ ਹਨ । ——
(ਅ) ਮੋਹਨ ਗਰੀਬ ਹੈ ਪਰ ਉਹ ਬੇਈਮਾਨ ਨਹੀਂ । ——
(ੲ) ਦਵਿੰਦਰ ਤੇ ਰਵਿੰਦਰ ਸਕੇ ਭਰਾ ਹਨ । ——
(ਸ) ਰੀਨਾ ਸਕੂਲ ਨਹੀਂ ਆਈ ਕਿਉਂਕਿ ਉਸ ਦੀ ਭੈਣ ਬਿਮਾਰ ਹੈ । ——
(ਹ) ਉਸਨੇ ਬੱਚਿਆਂ ਦੀ ਟਿਊਸ਼ਨ ਰਖਵਾਈ ਤਾਂ ਕਿ ਉਹ ਪਾਸ ਹੋ ਜਾਣ । ——
(ਕ) ਉਹ ਕਮਜ਼ੋਰ ਹੀ ਨਹੀਂ ਬਲਕਿ ਡਰਪੋਕ ਵੀ ਹੈ । ——
(ਖ) ਉਹ ਪੜ੍ਹਾਈ ਵਿਚ ਕਮਜ਼ੋਰ ਹੈ ਪਰੰਤੁ ਨਕਲ ਨਹੀਂ ਕਰਦਾ । ——
(ਗ) ਪਿਤਾ ਜੀ ਨੇ ਕਿਹਾ ਕਿ ਸਮੇਂ ਸਿਰ ਘਰ ਪੁੱਜਣਾ । ——
(ਘ) ਰੋਜ਼ ਦੰਦ ਸਾਫ਼ ਕਰਨਾ ਤੇ ਨਹਾਉਣਾ ਸਿਹਤ ਲਈ ਗੁਣਕਾਰੀ ਹੈ । ——
(ਛ) ਤੂੰ ਜਾਵੇਗਾ ਤਾਂ ਉਹ ਆਵੇਗਾ । ——
ਉੱਤਰ :
(ੳ) ਅਤੇ-ਸਮਾਨ ਯੋਜਕ
(ਅ) ਪਰ-ਸਮਾਨ ਯੋਜਕ
(ੲ) ਤੇ-ਸਮਾਨ ਯੋਜਕ
(ਸ) ਕਿਉਂਕਿ-ਅਧੀਨ ਯੋਜਕ
(ਹ) ਤਾਂਕਿ-ਅਧੀਨ ਯੋਜਕ
(ਕ) ਬਲਕਿ-ਸਮਾਨ ਯੋਜਕ
(ਖ) ਪਰੰਤੂ-ਸਮਾਨ ਯੋਜਕ
(ਗ) ਕਿ-ਅਧੀਨ ਯੋਜਕ
(ਘ) ਤੇ-ਸਮਾਨ ਯੋਜਕ
(ਛ) ਤਾਂਅਧੀਨ ਯੋਜਕ ।