PSEB 7th Class Agriculture Solutions Chapter 8 ਸਜਾਵਟੀ ਬੂਟੇ

Punjab State Board PSEB 7th Class Agriculture Book Solutions Chapter 8 ਸਜਾਵਟੀ ਬੂਟੇ Textbook Exercise Questions, and Answers.

PSEB Solutions for Class 7 Agriculture Chapter 8 ਸਜਾਵਟੀ ਬੂਟੇ

Agriculture Guide for Class 7 PSEB ਸਜਾਵਟੀ ਬੂਟੇ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਵੰਨਗੀ ਰੁੱਖ ਦੀ ਕੋਈ ਇੱਕ ਉਦਾਹਰਨ ਦਿਉ ।
ਉੱਤਰ-
ਪੈਗੋਡਾ, ਅਮਲਤਾਸ ਆਦਿ ।

ਪ੍ਰਸ਼ਨ 2.
ਖੁਸ਼ਬੂਦਾਰ ਫੁੱਲਾਂ ਵਾਲੇ ਕਿਸੇ ਇੱਕ ਦਰੱਖ਼ਤ ਦਾ ਨਾਮ ਦੱਸੋ !
ਉੱਤਰ-
ਪੈਗੋਡਾ, ਸੋਨਚੰਪਾ, ਬੜਾ ਚੰਪਾ ਆਦਿ ।

ਪ੍ਰਸ਼ਨ 3.
ਵਾੜ ਬਣਾਉਣ ਲਈ ਕਿਸੇ ਇੱਕ ਯੋਗ ਝਾੜੀ ਦਾ ਨਾਮ ਦੱਸੋ ।
ਉੱਤਰ-
ਕਾਮਨੀ, ਕੇਸ਼ੀਆ, ਪੀਲੀ ਕਨੇਰ ।

ਪ੍ਰਸ਼ਨ 4.
ਦੋ ਫੁੱਲਦਾਰ ਝਾੜੀਆਂ ਦੇ ਨਾਮ ਦੱਸੋ ।
ਉੱਤਰ-
ਰਾਤ ਦੀ ਰਾਣੀ, ਚਾਂਦਨੀ, ਪੀਲੀ ਕਨੇਰ ।

ਪ੍ਰਸ਼ਨ 5.
ਖੁਸ਼ਬੂਦਾਰ ਫੁੱਲਾਂ ਵਾਲੀ ਝਾੜੀ ਦਾ ਨਾਮ ਲਿਖੋ ।
ਉੱਤਰ-
ਰਾਤ ਦੀ ਰਾਣੀ ॥

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 6.
ਔਸ਼ਧੀ ਗੁਣਾਂ ਵਾਲੇ ਕਿਸੇ ਇਕ ਰੁੱਖ ਦੀ ਉਦਾਹਰਨ ਦਿਓ ।
ਉੱਤਰ-
ਅਰਜਣ, ਜਾਮਣ ।

ਪ੍ਰਸ਼ਨ 7.
ਪਰਦਾ ਕਰਨ ਲਈ ਕਿਸ ਵੇਲ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਪਰਦਾ ਵੇਲ, ਗੋਲਡਨ ਸ਼ਾਵਰ ।

ਪ੍ਰਸ਼ਨ 8.
ਘਰਾਂ ਦੇ ਅੰਦਰ ਸਜਾਵਟ ਲਈ ਵਰਤੀ ਜਾਣ ਵਾਲੀ ਕਿਸੇ ਇੱਕ ਵੇਲ ਦਾ ਨਾਮ ਦੱਸੋ ।
ਉੱਤਰ-
ਮਨੀ ਪਲਾਂਟ ॥

ਪ੍ਰਸ਼ਨ 9.
ਗਰਮੀ ਵਾਲੇ ਕਿਸੇ ਇੱਕ ਮੌਸਮੀ ਫੁੱਲ ਦਾ ਨਾਮ ਲਿਖੋ ।
ਉੱਤਰ-
ਸੂਰਜਮੁਖੀ, ਦੁਪਹਿਰ ਖਿੜੀ, ਜ਼ੀਨੀਆ ।

ਪ੍ਰਸ਼ਨ 10.
ਸਰਦੀ ਵਾਲੇ ਮੌਸਮੀ ਫੁੱਲਾਂ ਦਾ ਬੀਜ ਕਿਹੜੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ ?
ਉੱਤਰ-
ਸਤੰਬਰ ਦੇ ਅੱਧ ਵਿੱਚ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਛਾਂਦਾਰ ਰੁੱਖ ਦੇ ਕੀ ਗੁਣ ਹੋਣੇ ਚਾਹੀਦੇ ਹਨ ?
ਉੱਤਰ-
ਇਹਨਾਂ ਰੁੱਖਾਂ ਦਾ ਫੈਲਾਅ ਗੋਲ, ਛੱਤਰੀ ਨੁਮਾ ਤੇ ਪੱਤੇ ਸੰਘਣੇ ਹੋਣੇ ਚਾਹੀਦੇ ਹਨ !

ਪ੍ਰਸ਼ਨ 2.
ਚਾਰ ਫੁੱਲਦਾਰ ਝਾੜੀਆਂ ਦੇ ਨਾਮ ਲਿਖੋ ।
ਉੱਤਰ-
ਚਾਈਨਾ ਰੋਜ਼, ਰਾਤ ਦੀ ਰਾਣੀ, ਪੀਲੀ ਕਨੇਰ, ਬੋਗਨਵਿਲੀਆ, ਚਾਂਦਨੀ ਆਦਿ ।

ਪ੍ਰਸ਼ਨ 3.
ਵੇਲਾਂ ਨੂੰ ਕਿੱਥੇ ਲਗਾਇਆ ਜਾਂਦਾ ਹੈ ?
ਉੱਤਰ-
ਵੇਲਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ, ਇਹਨਾਂ ਨੂੰ ਦੀਵਾਰਾਂ, ਰੁੱਖਾਂ, ਥਮਲਿਆਂ ਆਦਿ ਦੇ ਨੇੜੇ ਲਾਇਆ ਜਾਂਦਾ ਹੈ ਤਾਂਕਿ ਇਹਨਾਂ ਨੂੰ ਸਹਾਰੇ ਨਾਲ ਉੱਪਰ ਚੜਾਇਆ ਜਾ ਸਕੇ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 4.
ਖੁਸ਼ਬੂਦਾਰ ਫੁੱਲਾਂ ਵਾਲੀਆਂ ਦੋ ਵੇਲਾਂ ਦੇ ਨਾਮ ਲਿਖੋ ।
ਉੱਤਰ-
ਚਮੇਲੀ, ਮਾਧਵੀ ਲਤਾ ਖ਼ੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ ਹਨ ।

ਪ੍ਰਸ਼ਨ 5.
ਸਜਾਵਟੀ ਝਾੜੀਆਂ ਦੇ ਕੀ ਗੁਣ ਹੁੰਦੇ ਹਨ ?
ਉੱਤਰ-
ਜਿੱਥੇ ਰੁੱਖ ਲਗਾਉਣ ਦੀ ਜਗ੍ਹਾ ਨਾ ਹੋਵੇ ਉੱਥੇ ਝਾੜੀਆਂ ਸੌਖੀਆਂ ਲਗ ਜਾਂਦੀਆਂ ਹਨ ।

ਪ੍ਰਸ਼ਨ 6.
ਮੌਸਮੀ ਫੁੱਲ ਕਿਹੜੇ ਹੁੰਦੇ ਹਨ ?
ਉੱਤਰ-
ਮੌਸਮੀ ਫੁੱਲ ਇੱਕ ਸਾਲ ਜਾਂ ਇੱਕ ਮੌਸਮ ਵਿਚ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ ।

ਪ੍ਰਸ਼ਨ 7.
ਸੜਕਾਂ ਦੁਆਲੇ ਰੁੱਖ ਕਿਸ ਮੰਤਵ ਲਈ ਲਗਾਏ ਜਾਂਦੇ ਹਨ ?
ਉੱਤਰ-
ਇਹ ਆਲੇ-ਦੁਆਲੇ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ ਅਤੇ ਮਿੱਟੀ ਖੁਰਨ ਤੋਂ ਬਚਾਉਂਦੇ ਹਨ ।

ਪ੍ਰਸ਼ਨ 8.
ਉੱਚੀ ਵਾੜ ਤਿਆਰ ਕਰਨ ਲਈ ਕਿਹੋ ਜਿਹੇ ਰੁੱਖਾਂ ਦੀ ਚੋਣ ਕਰਨੀ ਚਾਹੀਦੀ ਹੈ ?
ਉੱਤਰ-
ਉੱਚੀ ਵਾੜ ਤਿਆਰ ਕਰਨ ਲਈ ਸਿੱਧੇ ਅਤੇ ਲੰਮੇ ਜਾਣ ਵਾਲੇ ਦਰਖ਼ਤ ਨੇੜੇ-ਨੇੜੇ ਲਗਾਏ ਜਾਂਦੇ ਹਨ ।

ਪਸ਼ਨ 9.
ਸ਼ਿੰਗਾਰ ਰੁੱਖ ਕਿਸ ਮੰਤਵ ਲਈ ਲਗਾਏ ਜਾਂਦੇ ਹਨ ?
ਉੱਤਰ-
ਇਹ ਰੁੱਖ ਖੂਬਸੂਰਤ ਫੁੱਲਾਂ ਵਾਸਤੇ ਲਗਾਏ ਜਾਂਦੇ ਹਨ ।

ਪ੍ਰਸ਼ਨ 10.
ਝਾੜੀਆਂ ਦੀ ਵਰਤੋਂ ਆਸਾਨੀ ਨਾਲ ਕਿੱਥੇ ਕੀਤੀ ਜਾ ਸਕਦੀ ਹੈ ?
ਉੱਤਰ-
ਜਿੱਥੇ ਰੁੱਖ ਲਾਉਣ ਲਈ ਲੋੜੀਂਦੀ ਜਗ੍ਹਾ ਨਾ ਹੋਵੇ, ਉੱਥੇ ਝਾੜੀਆਂ ਦੀ ਵਰਤੋਂ ਆਸਾਨੀ ਨਾਲ ਹੋ ਜਾਂਦੀ ਹੈ ।

PSEB 7th Class Agriculture Solutions Chapter 8 ਸਜਾਵਟੀ ਬੂਟੇ

(ਬ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਸਜਾਵਟੀ ਰੁੱਖਾਂ ਨੂੰ ਲਗਾਉਣ ਦੇ ਕੀ ਫ਼ਾਇਦੇ ਹਨ ?
ਉੱਤਰ-

  1. ਸਜਾਵਟੀ ਰੁੱਖ ਆਲੇ-ਦੁਆਲੇ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ ।
  2. ਸਜਾਵਟੀ ਰੁੱਖ ਮਿੱਟੀ ਖੁਰਨ ਤੋਂ ਵੀ ਰੋਕਦੇ ਹਨ ।
  3. ਰੁੱਖ ਵਾਤਾਵਰਨ ਨੂੰ ਵੀ ਸ਼ੁੱਧ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ ।
  4. ਰੁੱਖ ਵਾਤਾਵਰਨ ਨੂੰ ਠੰਡਾ ਰੱਖਣ ਵਿੱਚ ਵੀ ਸਹਾਇਕ ਹਨ ।
  5. ਕਈ ਰੁੱਖਾਂ ਦੇ ਫੁੱਲ ਖ਼ੁਸ਼ਬੂਦਾਰ ਹੁੰਦੇ ਹਨ ਜਿਸ ਨਾਲ ਵਾਤਾਵਰਨ ਮਹਿਕ ਉਠਦਾ ਹੈ ।
  6. ਕਈ ਰੁੱਖ ਯਾਤਰੀਆਂ ਨੂੰ ਛਾਂ ਦਿੰਦੇ ਹਨ ।

ਪ੍ਰਸ਼ਨ 2.
ਸਜਾਵਟੀ ਝਾੜੀਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਸਜਾਵਟੀ ਝਾੜੀਆਂ ਦੀ ਚੋਣ ਲਈ ਕਿਸਮਾਂ ਇਸ ਤਰ੍ਹਾਂ ਹਨ-

  • ਫੁੱਲਦਾਰ ਝਾੜੀਆਂ-ਰਾਤ ਦੀ ਰਾਣੀ, ਚਾਈਨਾ ਰੋਜ਼, ਬੋਗਨਵਿਲੀਆ, ਚਾਂਦਨੀ, ਪੀਲੀ ਕਨੇਰ ਆਦਿ ।
  • ਵਾੜ ਬਣਾਉਣ ਵਾਲੀਆਂ ਝਾੜੀਆਂ-ਅਲੀਅਰ, ਕਾਮਨੀ, ਕਲੈਰੋਡੈਂਡਰੋਨ, ਪੀਲੀ ਕਨੇਰ, ਕੇਸ਼ੀਆ ਆਦਿ ।
  • ਤੋਂ ਭੱਜਣੀਆਂ ਝਾੜੀਆਂ-ਲੈਂਟਾਨਾ ॥
  • ਸੁੰਦਰ ਪੱਤਿਆਂ ਵਾਲੀਆਂ ਝਾੜੀਆਂ-ਮੁਲੈਂਡਾ, ਯੂਫੋਰਬੀਆ, ਐਕਲੀਫਾ ਆਦਿ ।
  • ਦੀਵਾਰਾਂ ਨੇੜੇ ਲਾਉਣ ਵਾਲੀਆਂ ਝਾੜੀਆਂ-ਟੀਕੋਮਾ, ਅਕਲੀਫ਼ਾ ਆਦਿ । ਇਸ ਤਰ੍ਹਾਂ ਉਪਰੋਕਤ ਕਿਸਮਾਂ ਵਿਚੋਂ ਆਪਣੀ ਲੋੜ ਅਨੁਸਾਰ ਝਾੜੀਆਂ ਦੀ ਚੋਣ ਕਰ ਲਈ ਜਾਂਦੀ ਹੈ ।

ਪ੍ਰਸ਼ਨ 3.
ਸਜਾਵਟੀ ਵੇਲਾਂ ਦੀ ਚੋਣ ਅਲੱਗ-ਅਲੱਗ ਸਥਾਨਾਂ ਲਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਵੇਲਾਂ ਦੀ ਚੋਣ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ –

  1. ਧੁੱਪ ਵਾਲੇ ਸਥਾਨਾਂ ਲਈ-ਬੋਗਨਵਿਲੀਆ, ਝੁਮਕਾ ਵੇਲ, ਲਸਣ ਵੇਲ, ਗੋਲਡਨ ਸ਼ਾਵਰ ਆਦਿ ।
  2. ਵਾੜ ਬਣਾਉਣ ਲਈ-ਬੋਗਨਵਿਲੀਆ, ਕਲੈਰੋਡੈਂਡਰੋਨ, ਐਸਪੈਰੇਗਸ ਆਦਿ ।
  3. ਘਰ ਅੰਦਰ ਰੱਖਣ ਲਈ-ਮਨੀ ਪਲਾਂਟ ਆਦਿ ।
  4. ਹਲਕੀਆਂ ਵੇਲਾਂ-ਲੋਨੀਸੋਰਾ, ਮਿੱਠੀ ਮਟਰੀ ਆਦਿ ।
  5. ਖੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ-ਚਮੇਲੀ, ਮਾਧਵੀ ਲਤਾ ਆਦਿ ।
  6. ਗਮਲਿਆਂ ਵਿੱਚ ਲਗਾਈਆਂ ਜਾਣ ਵਾਲੀਆਂ ਵੇਲਾਂ-ਬੋਗਨਵਿਲੀਆ ਆਦਿ ।
  7. ਪਰਦਾ ਕਰਨ ਲਈਪਰਦਾ ਵੇਲ, ਗੋਲਡਨ ਸ਼ਾਵਰ ਆਦਿ ।
  8. ਭਾਰੀ ਵੇਲਾਂ-ਬਿਗਨੋਨੀਆ, ਬੋਗਨਵਿਲੀਆ, ਮਾਧਵੀ ਲਤਾ, ਝੁਮਕਾ ਵੇਲ, ਗੋਲਡਨ ਸ਼ਾਵਰ ਆਦਿ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 4.
ਮੌਸਮੀ ਫੁੱਲਾਂ ਨੂੰ ਮੌਸਮ ਦੇ ਆਧਾਰ ਤੇ ਵੰਡ ਕਰੋ ।
ਉੱਤਰ-
ਮੌਸਮ ਦੇ ਹਿਸਾਬ ਨਾਲ ਫੁੱਲਾਂ ਦੀ ਵੰਡ ਇਸ ਤਰ੍ਹਾਂ ਹੈ –

  1. ਗਰਮੀ ਰੁੱਤ ਦੇ ਫੁੱਲ-ਇਨ੍ਹਾਂ ਦੀ ਬੀਜਾਈ ਫ਼ਰਵਰੀ-ਮਾਰਚ ਵਿਚ ਕੀਤੀ ਜਾਂਦੀ ਹੈ ਅਤੇ ਖੇਤ ਵਿਚ ਲਗਾਉਣ ਲਈ ਪਨੀਰੀ ਚਾਰ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ । ਇਸ ਮੌਸਮ ਦੇ ਮੁੱਖ ਫੁੱਲ ਹਨ-ਕੋਰੀਆ, ਜ਼ੀਨੀਆ, ਗੇਲਾਰਡੀਆ, ਦੁਪਹਿਰ ਖਿੜੀ, ਗੌਫਰੀਨਾ ਆਦਿ ।
  2. ਬਰਸਾਤ ਰੁੱਤ ਦੇ ਫੁੱਲ-ਇਨ੍ਹਾਂ ਦੀ ਜੂਨ ਦੇ ਪਹਿਲੇ ਹਫ਼ਤੇ ਬੀਜਾਈ ਕੀਤੀ ਜਾਂਦੀ ਹੈ ਅਤੇ ਖੇਤ ਵਿਚ ਲਗਾਉਣ ਲਈ ਪਨੀਰੀ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ । ਬਾਲਸਮ, ਕੁੱਕੜ ਕਲਗੀ ਇਸ ਮੌਸਮ ਦੇ ਫੁੱਲ ਹਨ ।
  3. ਸਰਦੀ ਰੁੱਤ ਦੇ ਫੁੱਲ-ਇਹਨਾਂ ਨੂੰ ਸਤੰਬਰ ਦੇ ਅੱਧ ਵਿੱਚ ਬੀਜਿਆ ਜਾਂਦਾ ਹੈ ਅਤੇ ਪਨੀਰੀ ਅਕਤੂਬਰ ਦੇ ਅੱਧ ਵਿਚ ਤਿਆਰ ਹੋ ਜਾਂਦੀ ਹੈ । ਇਸ ਰੁੱਤ ਦੇ ਫੁੱਲ ਹਨ-ਕੈਲੇਂਡੂਲਾ, ਡੇਹਲੀਆ, ਪਟੂਨੀਆ, ਗੇਂਦਾ ਆਦਿ ।

ਪ੍ਰਸ਼ਨ 5.
ਸਜਾਵਟੀ ਰੁੱਖਾਂ ਦੀ ਚੋਣ ਕਿਹੜੇ-ਕਿਹੜੇ ਮਕਸਦ ਲਈ ਕੀਤੀ ਜਾਂਦੀ ਹੈ ? ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਸਜਾਵਟੀ ਰੁੱਖਾਂ ਦੀ ਚੋਣ ਹੇਠ ਲਿਖੇ ਮਕਸਦਾਂ ਲਈ ਕੀਤੀ ਜਾਂਦੀ ਹੈ –

  • ਛਾਂ ਲਈ-ਇਹਨਾਂ ਰੁੱਖਾਂ ਦਾ ਫੈਲਾਅ ਗੋਲ ਅਤੇ ਪੱਤੇ ਸੰਘਣੇ ਅਤੇ ਛਾਂ ਦੇਣ ਵਾਲੇ ਹੁੰਦੇ ਹਨ । ਇਹਨਾਂ ਦੀ ਉਦਾਹਰਨ ਹੈ-ਨਿੰਮ, ਸਤਪੱਤੀਆ, ਪਿੱਪਲ, ਪਿਲਕਣ ਆਦਿ ।
  • ਸ਼ਿੰਗਾਰ ਲਈ-ਇਹ ਰੁੱਖ ਖ਼ੁਬਸੁਰਤ ਫੁੱਲਾਂ ਲਈ ਲਗਾਏ ਜਾਂਦੇ ਹਨ, ਜਿਵੇਂਕਚਨਾਰ, ਨੀਲੀ ਗੁਲਮੋਹਰ, ਲਾਲ ਗੁਲਮੋਹਰ ਆਦਿ ।
  • ਸੜਕਾਂ ਦੁਆਲੇ ਲਗਾਉਣ ਵਾਲੇ ਰੁੱਖ-ਇਹ ਰੁੱਖ ਛਾਂ ਅਤੇ ਸ਼ਿੰਗਾਰ ਦੋਵੇਂ ਮਕਸਦਾਂ ਲਈ ਲਗਾਏ ਜਾਂਦੇ ਹਨ । ਉਦਾਹਰਨ-ਅਮਲਤਾਸ, ਡੇਕ, ਪਿਲਕਣ, ਸਿਲਵਰ ਓਕ ਆਦਿ ।
  • ਵਾੜ ਦੇ ਤੌਰ ਤੇ ਲਗਾਏ ਜਾਣ ਵਾਲੇ ਰੁੱਖ-ਇਹਨਾਂ ਦਾ ਮਕਸਦ ਉੱਚੀ ਵਾੜ ਤਿਆਰ ਕਰਨਾ ਹੈ ਇਹ ਮੁੱਖ ਫ਼ਸਲ ਨੂੰ ਤੇਜ਼ ਹਵਾ ਤੋਂ ਬਚਾਉਂਦੇ ਹਨ । ਇਹਨਾਂ ਨੂੰ ਨੇੜੇ-ਨੇੜੇ ਲਗਾਇਆ ਜਾਂਦਾ ਹੈ ਤੇ ਇਹ ਪਰਦੇ ਦਾ ਰੂਪ ਧਾਰ ਲੈਂਦੇ ਹਨ । ਉਦਾਹਰਨ ਸਿਲਵਰ ਓਕ, ਸਫ਼ੈਦਾ, ਪਾਪਲਰ, ਅਸ਼ੋਕਾ ਆਦਿ ।
  • ਹਵਾ ਪ੍ਰਦੂਸ਼ਨ ਦੀ ਰੋਕ ਲਈ-ਕਾਰਖ਼ਾਨਿਆਂ ਵਿਚੋਂ ਨਿਕਲਦਾ ਧੂੰਆਂ ਤੇ ਰਸਾਇਣਿਕ ਗੈਸਾਂ ਵਾਤਾਵਰਨ ਨੂੰ ਦੂਸ਼ਿਤ ਕਰਦੀਆਂ ਹਨ ।
    ਇਸ ਲਈ ਇਸ ਮਕਸਦ ਲਈ ਪੱਤਝੜੀ ਰੁੱਖ, ਜਿਹਨਾਂ ਦੇ ਪੱਤੇ ਮੋਟੇ ਅਤੇ ਚਮਕਦਾਰ ਹੋਣ, ਲਗਾਏ ਜਾਂਦੇ ਹਨ , ਜਿਵੇਂ ਸ਼ਹਿਤੂਤ, ਪਾਪਲਰ, ਪੈਗੋਡਾ ਆਦਿ ।
  • ਖ਼ੁਸ਼ਬੂਦਾਰ ਫੁੱਲਾਂ ਲਈ-ਇਹਨਾਂ ਦੇ ਫੁੱਲ ਵਧੀਆ ਖੁਸ਼ਬੂ ਦਿੰਦੇ ਹਨ ਤੇ ਮਾਹੌਲ ਨੂੰ ਵਧੀਆ ਕਰਦੇ ਹਨ । ਇਹਨਾਂ ਨੂੰ ਮੰਦਰ, ਗੁਰਦੁਆਰਿਆਂ ਵਿਚ ਲਗਾਇਆ ਜਾਂਦਾ ਹੈ ; ਜਿਵੇਂ-ਪੈਗੋਡਾ, ਸੋਨਚੰਪਾ, ਬੜਾਚੰਪਾ ।
  • ਔਸ਼ਧੀ ਗੁਣ ਵਾਲੇ ਰੁੱਖ-ਇਹ ਦਵਾਈ ਵਾਲੇ ਰੁੱਖ ਹਨ । ਇਹਨਾਂ ਦੀਆਂ ਉਦਾਹਰਨਾਂ ਹਨ-ਨਿੰਮ, ਜਾਮਣ, ਅਸ਼ੋਕ, ਮਹੂਆ, ਅਰਜਨ ਆਦਿ ।

PSEB 7th Class Agriculture Guide ਸਜਾਵਟੀ ਬੂਟੇ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੰਢਿਆਂ ਦੀ ਸਹਾਇਤਾ ਨਾਲ ਉੱਪਰ ਚੜ੍ਹਨ ਵਾਲੀਆਂ ਦੋ ਵੇਲਾਂ ਦੇ ਨਾਂ ਦੱਸੋ ।
ਉੱਤਰ-
ਗੁਲਾਬ ਅਤੇ ਬੋਗਨਵਿਲੀਆ ।

ਪ੍ਰਸ਼ਨ 2.
ਖ਼ੁਸ਼ਬੂ ਲਈ ਲਗਾਈਆਂ ਜਾਣ ਵਾਲੀਆਂ ਦੋ ਵੇਲਾਂ ਦੇ ਨਾਂ ਦੱਸੋ ।
ਉੱਤਰ-
ਜੈਸਮੀਨ, ਮਾਧਵੀ ਲਤਾ ।

ਪ੍ਰਸ਼ਨ 3.
ਹਲਕੇ ਜਾਮਣੀ ਰੰਗ ਦੇ ਘੰਟੀਆਂ ਵਰਗੇ ਫੁੱਲ ਕਿਸ ਵੇਲੇ ਦੇ ਹੁੰਦੇ ਹਨ ?
ਉੱਤਰ-
ਐਡੀਨਕੋਲਾਈਮਾ ।

ਪ੍ਰਸ਼ਨ 4.
ਮਾੜੀਆਂ ਥਾਂਵਾਂ ਨੂੰ ਢੱਕਣ ਵਾਸਤੇ ਕਿਹੜੀ ਵੇਲ ਲਗਾਈ ਜਾਂਦੀ ਹੈ ?
ਉੱਤਰ-
ਆਰਿਸਟੋਲੋਚੀਆ |

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 5.
ਮਾਧਵੀ ਲਤਾ ਵੇਲ ਦੇ ਫੁੱਲ ਕਿਸ ਰੰਗ ਦੇ ਹੁੰਦੇ ਹਨ ?
ਉੱਤਰ-
ਚਿੱਟੇ ਰੰਗ ਦੇ ।

ਪ੍ਰਸ਼ਨ 6.
ਗੋਲਡਨ ਸ਼ਾਵਰ ਵੇਲ ਨੂੰ ਕਿਸ ਰੰਗ ਦੇ ਫੁੱਲ ਲੱਗਦੇ ਹਨ ?
ਉੱਤਰ-
ਸੰਤਰੀ ਰੰਗ ਦੇ ।

ਪ੍ਰਸ਼ਨ 7.
ਪਰਦੇ ਦਾ ਪ੍ਰਭਾਵ ਪਾਉਣ ਵਾਲੀ ਕਿਹੜੀ ਵੇਲ ਹੁੰਦੀ ਹੈ ?
ਉੱਤਰ-
ਵਰਨੋਨੀਆਂ (ਪਰਦਾ ਵੇਲ ।.

ਪ੍ਰਸ਼ਨ 8.
ਛਾਂਦਾਰ-ਜਗ੍ਹਾ ਲਈ ਕਿਸ ਵੇਲ ਦੀ ਚੋਣ ਠੀਕ ਰਹਿੰਦੀ ਹੈ ?
ਉੱਤਰ-
ਫਾਈਕਸ ਰੈਪਨਜ ।

ਪ੍ਰਸ਼ਨ 9.
ਪੱਤੇ ਝਾੜਨ ਵਾਲੀਆਂ ਵੇਲਾਂ ਕਿਸ ਮਹੀਨੇ ਲਗਾਈਆਂ ਜਾਂਦੀਆਂ ਹਨ ?
ਉੱਤਰ-
ਜਨਵਰੀ-ਫਰਵਰੀ ਵਿਚ ।

ਪ੍ਰਸ਼ਨ 10.
ਧੁੱਪ ਵਾਲੀ ਜਗਾ ਤੇ ਲਗਾਈਆਂ ਜਾਣ ਵਾਲੀਆਂ ਦੋ ਵੇਲਾਂ ਦੇ ਨਾਂ ਦੱਸੋ ।
ਉੱਤਰ-
ਗੋਲਡਨ ਸ਼ਾਵਰ, ਝੁਮਕਾ ਵੇਲ ।

ਪ੍ਰਸ਼ਨ 11.
ਝੁਮਕਾ ਵੇਲ ਨੂੰ ਹੋਰ ਕੀ ਕਹਿੰਦੇ ਹਨ ?
ਉੱਤਰ-
ਰੰਗੁਨ ਕਰੀਪਰ ।

ਪ੍ਰਸ਼ਨ 12.
ਵਾਜਾ ਵੇ ਕਿਹੜੀ ਹੈ ?
ਉੱਤਰ-
ਕੈਂਪਸਿਸ ਗਰੈਂਡੀਫਲੋਰਾ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 13.
ਬਿਨਾਂ ਸਹਾਰੇ ਉਗਾਈ ਜਾਣ ਵਾਲੀ ਕਿਸੇ ਵੇਲ ਦਾ ਨਾਂ ਦੱਸੋ ।
ਉੱਤਰ-
ਵਾਜਾ ਵੇ ।

ਪ੍ਰਸ਼ਨ 14.
ਕਲੈਰੋਡੈਂਡਰੋਨ ਵੇਲ ਕਿਸ ਕੰਮ ਆਉਂਦੀ ਹੈ ?
ਉੱਤਰ-
ਛਾਂਦਾਰ ਜਗਾ ਲਈ ਅਤੇ ਵਾੜ ਲਾਉਣ ਦੇ ਕੰਮ ਆਉਂਦੀ ਹੈ ।

ਪ੍ਰਸ਼ਨ 15.
ਗੋਲਡਨ ਸ਼ਾਵਰ ਵੇਲ ਕਿਸ ਕੰਮ ਆਉਂਦੀ ਹੈ ?
ਉੱਤਰ-
ਧੁੱਪ ਵਾਲੀ ਜਗ੍ਹਾ ਲਈ, ਪਰਦਾ ਵੇਲ ਅਤੇ ਮੌਸਮੀ ਵੇਲਾਂ ਦੇ ਰੂਪ ਵਿਚ ਕੰਮ ਆਉਂਦੀ ਹੈ ।

ਪ੍ਰਸ਼ਨ 16.
ਭਾਰੀਆਂ ਵੇਲਾਂ ਦੇ ਨਾਂ ਦੱਸੋ ।
ਉੱਤਰ-
ਬਿਗਨੋਨੀਆ, ਝੁਮਕਾ ਵੇਲ, ਗੋਲਡਨ ਸ਼ਾਵਰ ।

ਪ੍ਰਸ਼ਨ 17.
ਪਰਦਾ ਵੇਲਾਂ ਕਿਹੜੀਆਂ ਹਨ ?
ਉੱਤਰ-
ਗੋਲਡਨ ਸ਼ਾਵਰ, ਵਰਨੋਨੀਆਂ ।

ਪ੍ਰਸ਼ਨ 18.
ਅੰਦਰੂਨੀ ਸਜਾਵਟ ਲਈ ਵਰਤੀਆਂ ਜਾਂਦੀਆਂ ਵੇਲਾਂ ਦੇ ਨਾਂ ਦੱਸੋ ।
ਉੱਤਰ-
ਐਕਸਪੈਰੇਗਸ ਸਿਨਗੋਨੀਅਮ, ਮਨੀਪਲਾਂਟ ।

ਪ੍ਰਸ਼ਨ 19.
ਸਾਰਾ ਸਾਲ ਹਰੀਆਂ ਰਹਿਣ ਵਾਲੀਆਂ ਵੇਲਾਂ ਕਦੋਂ ਲਾਈਆਂ ਜਾਂਦੀਆਂ ਹਨ ?
ਉੱਤਰ-
ਫਰਵਰੀ-ਮਾਰਚ ਅਤੇ ਜੁਲਾਈ-ਸਤੰਬਰ ਵਿਚ ।

ਪ੍ਰਸ਼ਨ 20.
ਪਤਝੜ ਵਾਲੀਆਂ ਵੇਲਾਂ ਕਦੋਂ ਲਾਈਆਂ ਜਾਂਦੀਆਂ ਹਨ ?
ਉੱਤਰ-
ਜਨਵਰੀ-ਫਰਵਰੀ ਵਿਚ ।

ਪ੍ਰਸ਼ਨ 21.
ਸਾਰਾ ਸਾਲ ਹਰੀ-ਭਰੀ ਰਹਿਣ ਵਾਲੀ ਵੇਲ ਦਾ ਨਾਂ ਦੱਸੋ !
ਉੱਤਰ-
ਵਰਨੋਨੀਆਂ, ਫਾਈਕਸ ਰੈਪਸ ।

ਪ੍ਰਸ਼ਨ 22.
ਇਸ ਨੂੰ ਵਾਜਾ ਵੇ ਕਿਉਂ ਕਹਿੰਦੇ ਹਨ ?
ਉੱਤਰ-
ਇਸ ਦੇ ਫੁੱਲ ਵਾਜਿਆਂ ਵਰਗੇ ਹੁੰਦੇ ਹਨ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 23.
ਵਰਨੋਨੀਆਂ ਨੂੰ ਪਰਦਾ ਵੇਲ ਕਿਉਂ ਕਹਿੰਦੇ ਹਨ ?
ਉੱਤਰ-
ਕਿਉਂਕਿ ਇਸ ਨੂੰ ਜਦੋਂ ਬਰਾਮਦੇ ਵਿਚ ਲਾਇਆ ਜਾਂਦਾ ਹੈ, ਤਾਂ ਪਰਦੇ ਵਾਂਗ ਪ੍ਰਭਾਵ ਪੈਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੇਲਾਂ ਕਿਸ ਨੂੰ ਆਖਦੇ ਹਨ ?
ਉੱਤਰ-
ਵੇਲਾਂ ਅਜਿਹੇ ਪੌਦੇ ਹੁੰਦੇ ਹਨ ਜਿਨ੍ਹਾਂ ਦਾ ਤਣਾ ਕਮਜ਼ੋਰ ਹੁੰਦਾ ਹੈ ।

ਪ੍ਰਸ਼ਨ 2.
ਕੰਧਾਂ, ਦਰੱਖ਼ਤਾਂ ਆਦਿ ਤੇ ਚੜ੍ਹਨ ਲਈ ਵੇਲਾਂ ਦੁਆਰਾ ਅਪਣਾਈਆਂ ਜਾਣ ਵਾਲੀਆਂ ਭਿੰਨ-ਭਿੰਨ ਵਿਧੀਆਂ ਕਿਹੜੀਆਂ ਹਨ ?
ਉੱਤਰ-
ਇਸ ਕੰਮ ਲਈ ਵੇਲਾਂ ਆਪਣੇ ਕੰਢਿਆਂ, ਟੈਂਡਰਿਲ ਅਤੇ ਜੜ੍ਹਾਂ ਦੀ ਸਹਾਇਤਾ ਲੈਂਦੀਆਂ ਹਨ ।

ਪ੍ਰਸ਼ਨ 3.
ਵੇਲਾਂ ਕਿਸ ਪ੍ਰਕਾਰ ਦੀ ਮਿੱਟੀ ਵਿਚ ਉਗਾਈਆਂ ਜਾਣੀਆਂ ਚਾਹੀਦੀਆਂ ਹਨ ?
ਉੱਤਰ-
ਉਪਜਾਉ ਅਤੇ ਪਾਣੀ ਨੂੰ ਦੇਰ ਤਕ ਸਮਾ ਕੇ ਰੱਖਣ ਵਾਲੀ ਕਿਸੇ ਵੀ ਜ਼ਮੀਨ ਵਿਚ ਵੇਲਾਂ ਨੂੰ ਲਗਾਇਆ ਜਾ ਸਕਦਾ ਹੈ ।

ਪ੍ਰਸ਼ਨ 4.
ਵੇਲਾਂ ਲਾਉਣ ਲਈ ਕਿਸ ਆਕਾਰ ਦੇ ਟੋਏ ਪੁੱਟਣੇ ਚਾਹੀਦੇ ਹਨ ?
ਉੱਤਰ-
ਵੇਲਾਂ ਲਾਉਣ ਲਈ 60 ਸੈਂ. ਮੀ. ਚੌੜੇ, ਲੰਬੇ ਅਤੇ ਡੂੰਘੇ ਟੋਏ ਪੁੱਟਣੇ ਚਾਹੀਦੇ ਹਨ ।

ਪ੍ਰਸ਼ਨ 5.
ਵੇਲਾਂ ਦੀਆਂ ਸੁੱਕੀਆਂ ਅਤੇ ਬਿਮਾਰ ਟਹਿਣੀਆਂ ਨੂੰ ਕਿਉਂ ਕੱਟਦੇ ਰਹਿਣਾ ਚਾਹੀਦਾ ਹੈ ?
ਉੱਤਰ-
ਵੇਲਾਂ ਚੰਗੀ ਤਰ੍ਹਾਂ ਫਲ-ਫੁਲ ਸਕਣ ਇਸ ਲਈ ਸੁੱਕੀਆਂ ਅਤੇ ਬਿਮਾਰੀ ਵਾਲੀਆਂ ਟਾਹਣੀਆਂ ਕੱਟ ਦੇਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 6.
ਵਿਊਮੋਨਸੀਆ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਮਾਰਚ ਮਹੀਨੇ ਵਿਚ ਵੱਡੇ, ਚਿੱਟੇ ਰੰਗ ਦੇ ਫੁੱਲ ਪੈਂਦੇ ਹਨ । ਇਸ ਵੇਲ ਨੂੰ ਦਰੱਖ਼ਤਾਂ ਤੇ ਚੜ੍ਹਾਇਆ ਜਾਂਦਾ ਹੈ । ਇਸ ਨੂੰ ਬੀਜ ਜਾਂ ਕਲਮ ਰਾਹੀਂ ਉਗਾਇਆ ਜਾ ਸਕਦਾ ਹੈ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 7.
ਐਡੀਕੋਲਾਈਮਾ ਅਤੇ ਐਡੀਗੋਨੋਨ ਵੇਲਾਂ ਦੇ ਫੁੱਲਾਂ ਦੀ ਤੁਲਨਾ ਕਰੋ ।
ਉੱਤਰ-
ਐਡੀਨਕੋਲਾਈਮਾ ਦੇ ਫੁੱਲ ਨਵੰਬਰ ਵਿਚ ਹਲਕੇ ਜਾਮਨੀ ਰੰਗ ਦੇ ਘੰਟੀਆਂ ਵਰਗੇ ਹੁੰਦੇ ਹਨ । ਐਡੀਗੋਨੋਨ ਦੇ ਫੁੱਲ ਸਤੰਬਰ ਤੋਂ ਮਾਰਚ ਤਕ ਚਿੱਟੇ, ਗੁਲਾਬੀ ਰੰਗ ਦੇ ਹੁੰਦੇ ਹਨ ।

ਪ੍ਰਸ਼ਨ 8.
ਅਰਿਸਟੋਲੋਚੀਆ ਵੇਲ ਦੇ ਫੁੱਲ ਕਿਸ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਇਸ ਦੇ ਫੁੱਲ ਸਤੰਬਰ ਵਿਚ ਬੱਤਖ ਵਰਗੇ ਵੱਡੇ ਅਤੇ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਵਿਚਕਾਰ ਜਾਮਣੀ ਰੰਗ ਦੇ ਧੱਬੇ ਜਿਹੇ ਵੀ ਹੁੰਦੇ ਹਨ ।

ਪ੍ਰਸ਼ਨ 9.
ਉੱਚੀਆਂ ਇਮਾਰਤਾਂ ਦੀ ਸਜਾਵਟ ਵਾਸਤੇ ਆਮ ਤੌਰ ‘ ਤੇ ਕਿਹੜੀ ਵੇਲ ਲਗਾਈ ਜਾਂਦੀ ਹੈ ?
ਉੱਤਰ-
ਬਿਗਲੋਨੀਆਂ ਵੇਲ ਨੂੰ ਉੱਚੀਆਂ ਇਮਾਰਤਾਂ ਦੀ ਸਜਾਵਟ ਲਈ ਵਰਤਿਆ ਜਾਂਦਾ ਹੈ । ਇਹ ਹਮੇਸ਼ਾਂ ਹੀ ਹਰੀ ਰਹਿੰਦੀ ਹੈ ।

ਪ੍ਰਸ਼ਨ 10.
ਬੋਗਨਵਿਲੀਆ ਵੇਲ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਬੋਗਨਵਿਲੀਆ ਵੇਲ ਦੀਆਂ ਕਿਸਮਾਂ ਹਨ-ਵਿਜੇ, ਪਾਰਥਾ, ਗਲੈਬਰਾ ਅਤੇ ਸੁਭਰਾ ।

ਪ੍ਰਸ਼ਨ 11.
ਐਂਟੀਗੋਨੋਨ ਵੇਲ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਨਵੰਬਰ ਵਿਚ ਜਾਮਨੀ ਰੰਗ ਦੇ ਘੰਟੀਆਂ ਵਰਗੇ ਫੁੱਲ ਲੱਗਦੇ ਹਨ । ਇਸ ਦੇ ਪੱਤਿਆਂ ਨੂੰ ਰਗੜਨ ਤੇ ਲਸਣ ਦੀ ਮਹਿਕ ਆਉਂਦੀ ਹੈ । ਪੱਤੇ ਸਾਫ਼ ਤੇ ਚਮਕਦਾਰ ਹੁੰਦੇ ਹਨ । ਇਸ ਨੂੰ ਕਲਮਾਂ ਰਾਹੀਂ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 12.
ਵਾਜਾ ਵੇ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਕੈਂਪਸ ਗਰੈਂਡੀਫਲੋਰਾ ਵੀ ਕਿਹਾ ਜਾਂਦਾ ਹੈ । ਇਸ ਨੂੰ ਸੰਤਰੀ ਰੰਗ ਦੇ ਬੱਚਿਆਂ ਦੇ ਵਾਜੇ ਵਰਗੇ ਫੱਲ ਮਈ ਤੋਂ ਅਗਸਤ ਤਕ ਲੱਗਦੇ ਹਨ ਅਤੇ ਅਕਤੂਬਰ ਤੋਂ ਨਵੰਬਰ ਤਕ ਰਹਿੰਦੇ ਹਨ । ਇਸ ਦੇ ਪੱਤੇ ਸਰਦੀਆਂ ਵਿਚ ਝੜ ਜਾਂਦੇ ਹਨ । ਇਸ ਵੇਲ ਨੂੰ ਕਲਮਾਂ ਰਾਹੀਂ ਲਾਇਆ ਜਾਂਦਾ ਹੈ । ਇਸ ਦੀ ਟਹਿਣੀ ਸਖ਼ਤ ਹੁੰਦੀ ਹੈ ਤੇ ਬਿਨਾਂ ਸਹਾਰੇ ਚਲ ਸਕਦੀ ਹੈ ।

ਪ੍ਰਸ਼ਨ 13.
ਆਰਿਸਟੋਲੋਚੀਆ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਵੇਲ ਨੂੰ ਮਾੜੀਆਂ ਥਾਂਵਾਂ ਢੱਕਣ ਲਈ ਲਾਇਆ ਜਾਂਦਾ ਹੈ । ਇਸ ਨੂੰ ਬੱਤਖ ਵਰਗੇ ਵੱਡੇ ਅਤੇ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ । ਇਹਨਾਂ ਦੇ ਵਿਚਕਾਰ ਜਾਮਨੀ ਰੰਗ ਦੇ ਧੱਬੇ ਜਿਹੇ ਵੀ ਹੁੰਦੇ ਹਨ । ਇਸ ਦੇ ਬੀਜ ਲਾਏ ਜਾਂਦੇ ਹਨ ।

ਪ੍ਰਸ਼ਨ 14.
ਬਿਗਲੋਨੀਆਂ ਬਾਰੇ ਜਾਣਕਾਰੀ ਦਿਉ ।
ਉੱਤਰ-
ਇਸ ਨੂੰ ਉੱਚੀਆਂ ਇਮਾਰਤਾਂ ਨੂੰ ਸਜਾਉਣ ਲਈ ਵਰਤਿਆ ਜਾਂਦਾ ਹੈ । ਇਹ ਸਦਾ ਹਰੀ ਰਹਿੰਦੀ ਹੈ । ਇਸ ਨੂੰ ਪੀਲੇ ਫੁੱਲ ਜਨਵਰੀ-ਫਰਵਰੀ ਵਿਚ ਲੱਗਦੇ ਹਨ ।
ਇਸ ਦੀਆਂ ਕਲਮਾਂ ਅਤੇ ਬੀਜ ਦੋਵੇਂ ਲਾਏ ਜਾ ਸਕਦੇ ਹਨ ।

ਪ੍ਰਸ਼ਨ 15.
ਪੀਲੀ ਚਮੇਲੀ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਕੰਧਾਂ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ । ਇਸ ਨੂੰ 15-20 ਦਿਨ ਲਈ ਮਾਰਚ ਵਿਚ ਪੀਲੇ ਫੁੱਲ ਲੱਗਦੇ ਹਨ । ਇਸ ਦਾ ਵਾਧਾ ਕਲਮਾਂ ਰਾਹੀਂ ਕੀਤਾ ਜਾਂਦਾ ਹੈ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 16.
ਮਾਧਵੀ ਲਤਾ ਬਾਰੇ ਜਾਣਕਾਰੀ ਦਿਓ ।
ਉੱਤਰ-
ਇਸ ਵੇਲ ਦੇ ਪੱਤੇ ਚਮਕ ਵਾਲੇ ਹੁੰਦੇ ਹਨ ਅਤੇ ਫੁੱਲ ਫਰਵਰੀ-ਮਾਰਚ ਵਿਚ ਲੱਗਦੇ ਹਨ ਜੋ ਚਿੱਟੇ ਰੰਗ ਦੇ ਖੁਸ਼ਬੂਦਾਰ ਹੁੰਦੇ ਹਨ । ਇਸ ਨੂੰ ਬੀਜਾਂ ਜਾਂ ਕਲਮਾਂ ਰਾਹੀਂ ਦੋਵੇਂ ਢੰਗਾਂ ਰਾਹੀਂ ਲਾਇਆ ਜਾ ਸਕਦਾ ਹੈ |

ਪ੍ਰਸ਼ਨ 17.
ਫਾਈਕਸ ਰੈਪਨਸ ਵੇਲ ਬਾਰੇ ਜਾਣਕਾਰੀ ਦਿਉ ।
ਉੱਤਰ-
ਇਸ ਵੇਲ ਨੂੰ ਛਾਂਦਾਰ ਜਗਾ ਲਈ ਚੁਣਿਆ ਜਾਂਦਾ ਹੈ । ਇਹ ਸਦਾ ਹਰੀ ਰਹਿੰਦੀ ਹੈ । ਇਹ ਜੜਾਂ ਰਾਹੀਂ ਕੰਧਾਂ ਤੇ ਚੜਦੀਆਂ ਹਨ । ਇਹਨਾਂ ਨੂੰ ਪੱਤਿਆਂ ਲਈ ਲਾਇਆ ਜਾਂਦਾ ਹੈ ਤੇ ਕੱਟ ਕੇ ਕੋਈ ਵੀ ਆਕਾਰ ਦਿੱਤਾ ਜਾ ਸਕਦਾ ਹੈ ।

ਪ੍ਰਸ਼ਨ 18.
ਬਿਊਮੋਨਸੀਆ ਵੇਲ ਬਾਰੇ ਜਾਣਕਾਰੀ ਦਿਉ ।
ਉੱਤਰ-
ਇਹ ਵੇਲ ਦਰੱਖ਼ਤਾਂ ਤੇ ਚੜ੍ਹਾਉਣ ਲਈ ਲਾਈ ਜਾਂਦੀ ਹੈ । ਇਸ ਨੂੰ ਮਾਰਚ ਵਿਚ ਵੱਡੇ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ । ਇਹ ਵੇਲ ਕਲਮਾਂ ਅਤੇ ਬੀਜ ਦੁਆਰਾ ਵੀ ਲਗਾਈਆਂ ਜਾ ਸਕਦੀਆਂ ਹਨ ।

ਪ੍ਰਸ਼ਨ 19.
ਐਂਟੀਗੋਨੋਨ ਵੇਲ ਬਾਰੇ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਜਗਾ ਢੱਕਣ ਲਈ ਵਰਤਿਆ ਜਾਂਦਾ ਹੈ । ਇਸ ਨੂੰ ਸਤੰਬਰ ਤੋਂ ਮਾਰਚ ਤਕ ਚਿੱਟੇ, ਗੁਲਾਬੀ ਰੰਗ ਦੇ ਫੁੱਲ ਲੱਗਦੇ ਹਨ । ਇਸ ਨੂੰ ਬੀਜ ਅਤੇ ਕਲਮਾਂ ਰਾਹੀਂ ਲਾਇਆ ਜਾ ਸਕਦਾ ਹੈ ।

ਪ੍ਰਸ਼ਨ 20.
ਗੋਲਡਨ ਸ਼ਾਵਰ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਸਭ ਤੋਂ ਸੋਹਣੀ ਵੇਲ ਹੈ । ਇਸ ਨੂੰ ਸਰਦੀਆਂ ਵਿਚ ਸੰਤਰੀ ਰੰਗ ਦੇ ਫੁੱਲ ਲੱਗਦੇ ਹਨ । ਇਸ ਨੂੰ ਇਮਾਰਤਾਂ, ਘਰਾਂ ਅਤੇ ਵਰਾਂਡਿਆਂ ਦੀ ਸਜਾਵਟ ਲਈ ਲਾਇਆ ਜਾਂਦਾ ਹੈ !

ਪ੍ਰਸ਼ਨ 21.
ਝੁਮਕਾ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਝੂਮਕਾ ਵੇਲ ਦਾ ਦੂਸਰਾ ਨਾਂ ਰੰਗੁਨ ਕਰੀਪਰ ਵੀ ਹੈ । ਇਸ ਨੂੰ ਕੰਧਾਂ, ਦਰੱਖ਼ਤਾਂ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ । ਇਸ ਨੂੰ ਸਾਰਾ ਸਾਲ ਹੀ ਚਿੱਟੇ, ਲਾਲ ਜਾਂ ਗੁਲਾਬੀ ਫੁੱਲ ਲੱਗੇ ਰਹਿੰਦੇ ਹਨ । ਇਸ ਨੂੰ ਕਲਮਾਂ ਅਤੇ ਜੜ੍ਹਾਂ ਦੇ ਹਿੱਸਿਆਂ ਨਾਲ ਉਗਾਇਆ ਜਾਂਦਾ ਹੈ ।

ਪ੍ਰਸ਼ਨ 22.
ਪਰਦਾ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਨੂੰ ਬਰਾਮਦੇ ਵਿਚ ਲਾਇਆ ਜਾਂਦਾ ਹੈ ਤੇ ਪਰਦਾ ਲੱਗਾ ਹੋਣ ਦਾ ਭੁਲੇਖਾ ਦਿੰਦੀ ਹੈ । ਇਹ ਸਾਰਾ ਸਾਲ ਹੀ ਹਰੀ-ਭਰੀ ਰਹਿੰਦੀ ਹੈ । ਇਸ ਵੇਲ ਨੂੰ ਕੰਧਾਂ, ਬਾਲਕੋਨੀ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੇਲਾਂ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ ?
ਉੱਤਰ-
ਵੇਲਾਂ ਨਾਲ ਘਰਾਂ, ਸਕੂਲਾਂ, ਕੋਠੀਆਂ, ਦਫ਼ਤਰਾਂ, ਸੜਕਾਂ ਦੀ ਸੁੰਦਰਤਾ ਵਧਦੀ ਹੈ । ਫੁੱਲਾਂ ਵਾਲੀਆਂ ਵੇਲਾਂ ਬੱਚਿਆਂ ਦਾ ਮਨ ਮੋਹ ਲੈਂਦੀਆਂ ਹਨ ਤੇ ਉਹਨਾਂ ਦੇ ਕੋਮਲ ਮਨ ਤੇ ਚੰਗਾ ਪ੍ਰਭਾਵ ਪਾਉਂਦੀਆਂ ਹਨ । ਇਸ ਨਾਲ ਬੱਚਿਆਂ ਦਾ ਮਾਨਸਿਕ, ਸਰੀਰਕ ਅਤੇ ਸਮਾਜਿਕ ਵਿਕਾਸ ਵੀ ਵਧੀਆ ਢੰਗ ਨਾਲ ਹੁੰਦਾ ਹੈ ।

ਪ੍ਰਸ਼ਨ 2.
ਭਿੰਨ-ਭਿੰਨ ਥਾਂਵਾਂ ਤੇ ਲਾਈਆਂ ਜਾਣ ਵਾਲੀਆਂ ਵੇਲਾਂ ਦਾ ਵੇਰਵਾ ਦਿਓ ।
ਉੱਤਰ-
ਵੱਖ-ਵੱਖ ਥਾਂਵਾਂ ਤੇ ਲਾਈਆਂ ਜਾਣ ਵਾਲੀਆਂ ਵੇਲਾਂ ਹਨ –

  • ਧੁੱਪ ਵਾਲੀ ਜਗਾ ਲਈ-ਗੋਲਡਨ ਸ਼ਾਵਰ, ਬੋਗਨਵਿਲੀਆ, ਝੁਮਕਾ ਵੇਲ ਆਦਿ ।
  • ਛਾਂਦਾਰ ਜਗਾ ਲਈ-ਮਨੀਪਲਾਂਟ, ਕਲੈਰੋਡੈਂਡਰੋਨ, ਸਿਨਗੋਨੀਅਮ ਆਦਿ ।
  • ਵਾੜ ਲਾਉਣ ਲਈ-ਕਲੈਰੋਡੈਂਡਰੋਨ, ਬੋਗਨਵਿਲੀਆ ।
  • ਮੌਸਮੀ ਵੇਲਾਂ-ਗੋਲਡਨ ਸ਼ਾਵਰ, ਬੋਗਨਵਿਲੀਆ !
  • ਖ਼ੁਸ਼ਬੂ ਲਈ-ਮਾਧਵੀਲਤਾ, ਜੈਸਮੀਨ (ਮੋਤੀਆ ਚਮੇਲੀ), ਆਦਿ ।
  • ਪਰਦਾ ਵੇਲ-ਗੋਲਡਨ ਸ਼ਾਵਰ, ਵਰਨੋਨੀਆਂ ।
  • ਗਮਲਿਆਂ ਲਈਸਿਨਗੋਨੀਅਮ, ਮਨੀਪਲਾਂਟ, ਬੋਗਨਵਿਲੀਆ ਆਦਿ ।
  • ਅੰਦਰੂਨੀ ਸਜਾਵਟ ਲਈ-ਐਕਸਪੈਰੇਗਸ, ਮਨੀਪਲਾਂਟ, ਸਿਨਗੋਨੀਅਮ ॥
  • ਭਾਰੀਆਂ ਵੇਲਾਂ-ਰੇਗਮਾਰ, ਗੁਲਾਬ, ਪੀਲੀ ਚਮੇਲੀ ਆਦਿ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਪ੍ਰਸ਼ਨ 3.
ਵੇਲਾਂ ਉਗਾਉਣ ਦਾ ਢੰਗ ਕੀ ਹੈ ਅਤੇ ਉਹਨਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਜ਼ਮੀਨ-ਕੋਈ ਵੀ ਉਪਜਾਊ ਅਤੇ ਦੇਰ ਤਕ ਪਾਣੀ ਸਮਾ ਕੇ ਰੱਖਣ ਵਾਲੀ ਜ਼ਮੀਨ ਇਹਨਾਂ ਵੇਲਾਂ ਲਈ ਠੀਕ ਰਹਿੰਦੀ ਹੈ । ਵੇਲਾਂ ਲਾਉਣ ਦਾ ਸਮਾਂ-ਸਾਰਾ ਸਾਲ ਹਰੀਆਂ ਰਹਿਣ ਵਾਲੀਆਂ ਵੇਲਾਂ ਲਈ ਢੁੱਕਵਾਂ ਸਮਾਂ ਫਰਵਰੀ-ਮਾਰਚ ਦਾ ਅਤੇ ਜੁਲਾਈ-ਸਤੰਬਰ ਦਾ ਮਹੀਨਾ ਹੁੰਦਾ ਹੈ । ਪਤਝੜ ਵਾਲੀਆਂ ਵੇਲਾਂ ਨੂੰ ਜਨਵਰੀ-ਫਰਵਰੀ ਵਿਚ ਲਗਾਇਆ ਜਾਂਦਾ ਹੈ । ਟੋਏ ਤਿਆਰ ਕਰਨਾ-ਵੇਲਾਂ ਲਈ 60 ਸੈਂ.ਮੀ. ਚੌੜੇ, ਲੰਬੇ, ਡੂੰਘੇ ਟੋਏ ਪੁੱਟੇ ਜਾਂਦੇ ਹਨ ਤੇ ਇਕ ਟੋਏ ਵਿਚ 10 ਗਰਾਮ ਬੀ. ਐੱਚ. ਸੀ. ਦਾ ਧੂੜਾ ਅਤੇ 8-10 ਕਿਲੋਗਰਾਮ ਗਲੀ-ਸੜੀ ਰੂੜੀ ਖਾਦ ਮਿਲਾ ਦਿਉ । ਸਿੰਜਾਈ-ਵੇਲਾਂ ਲਾਉਣ ਤੋਂ ਬਾਅਦ ਹੀ ਲਗਾਤਾਰ ਪਾਣੀ ਲਾਉ ਅਤੇ ਇਹਨਾਂ ਨੂੰ ਲੋੜ ਅਨੁਸਾਰ ਸਹਾਰਾ ਵੀ ਦਿਉ । ਸੰਭਾਲ-ਬਿਮਾਰ ਅਤੇ ਸੁੱਕੀਆਂ ਟਾਹਣੀਆਂ ਨੂੰ ਵੱਢ ਦਿਉ ! ਚੰਗੀ ਤਰ੍ਹਾਂ ਵੱਧ-ਫੁਲ ਸਕਣ ਇਸ ਲਈ ਇਹਨਾਂ ਦੀ ਕਾਂਟ-ਛਾਂਟ ਵੀ ਕਰਦੇ ਰਹੋ । ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਲਈ ਦਵਾਈਆਂ ਦਾ ਛਿੜਕਾਅ ਕਰੋ ।

ਪ੍ਰਸ਼ਨ 4.
ਬੋਗਨਵਿਲੀਆ ਵੇਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕਿਸਮਾਂ-ਬੋਗਨਵਿਲੀਆ ਦੀਆਂ ਵੱਖ-ਵੱਖ ਕਿਸਮਾਂ ਹਨ-ਗਲੈਬਰਾ, ਪਾਰਥਾ, ਸੁਭਰਾ ਅਤੇ ਵਿਜੇ । ਲਾਉਣ ਦਾ ਢੰਗ-ਸਾਰੀਆਂ ਕਿਸਮਾਂ ਨੂੰ ਕਲਮਾਂ ਰਾਹੀਂ ਲਾਇਆ ਜਾਂਦਾ ਹੈ । ਲਾਉਣ ਦਾ ਸਮਾਂ-ਕਲਮਾਂ ਨੂੰ ਜੁਲਾਈ-ਅਗਸਤ ਜਾਂ ਜਨਵਰੀ ਤੋਂ ਫਰਵਰੀ ਤਕ ਲਾਇਆ ਜਾਂਦਾ ਹੈ । ਫੁੱਲਾਂ ਦਾ ਰੰਗ ਤੇ ਲੱਗਣ ਦਾ ਸਮਾਂ-ਚਿੱਟੇ, ਜਾਮਨੀ, ਲਾਲ, ਪੀਲੇ, ਨਾਬੀ, ਸੰਗਤਰੀ ਰੰਗਾਂ ਦੇ ਫੁੱਲ ਮਾਰਚ, ਅਪਰੈਲ ਅਤੇ ਨਵੰਬਰ-ਦਸੰਬਰ ਵਿਚ ਲੱਗਦੇ ਹਨ ।

ਪ੍ਰਸ਼ਨ 5.
ਰੰਗੁਨ ਕਰੀਪਰ ਕਿਸ ਵੇਲ ਨੂੰ ਆਖਦੇ ਹਨ ? ਇਸ ਦੇ ਫੁੱਲ ਕਿਸ ਤਰ੍ਹਾਂ ਦੇ ਹੁੰਦੇ ਹਨ ਅਤੇ ਇਸ ਨੂੰ ਕਿਹੜੀ ਜਗਾ ਤੇ ਕਿਹੜੀ ਵਿਧੀ ਰਾਹੀਂ ਲਗਾਇਆ ਜਾਂਦਾ ਹੈ?
ਉੱਤਰ-
ਝੁਮਕਾ ਵੇਲ ਨੂੰ ਰੰਗੁਨ ਕਰੀਪਰ ਕਿਹਾ ਜਾਂਦਾ ਹੈ । ਇਸ ਦੇ ਫੁੱਲ ਚਿੱਟੇ, ਗੁਲਾਬੀ ਜਾਂ ਲਾਲ ਰੰਗ ਦੇ ਹੁੰਦੇ ਹਨ । ਫੁੱਲ ਖ਼ੁਸ਼ਬੂਦਾਰ ਹੁੰਦੇ ਹਨ ਤੇ ਸਾਰਾ ਸਾਲ ਲੱਗੇ ਰਹਿੰਦੇ ਹਨ । ਇਹਨਾਂ ਵੇਲਾਂ ਨੂੰ ਕੰਧਾਂ, ਦਰੱਖ਼ਤਾਂ ਜਾਂ ਪਗਲਾਂ ਤੇ ਚੜ੍ਹਾਉਣ ਲਈ ਲਾਇਆ ਜਾਂਦਾ ਹੈ । ਇਸ ਨੂੰ ਕਲਮਾਂ ਜਾਂ ਜੜ੍ਹਾਂ ਦੇ ਹਿੱਸਿਆਂ ਤੋਂ ਉਗਾਇਆ ਜਾਂਦਾ ਹੈ ।

ਪ੍ਰਸ਼ਨ 6.
ਵੱਖ-ਵੱਖ ਵੇਲਾਂ ਦੇ ਨਾਂ ਅਤੇ ਫੁੱਲਾਂ ਦੇ ਰੰਗ ਦੱਸੋ ਅਤੇ ਫੁੱਲ ਕਦੋਂ ਲੱਗਦੇ ਹਨ ?
ਉੱਤਰ-

  1. ਐਂਡੀਕੋਲਾਈਮਾ-ਹਲਕੇ ਜਾਮਨੀ ਘੰਟੀਆਂ ਵਰਗੇ, ਨਵੰਬਰ ਵਿਚ ।
  2. ਬਿਉਮੋਨਸੀਆ ਵੇਲ-ਚਿੱਟੇ ਰੰਗ ਦੇ, ਮਾਰਚ ਵਿਚ ।
  3. ਮਾਧਵੀ ਲੜਾ-ਚਿੱਟੇ ਖ਼ੁਸ਼ਬੂਦਾਰ, ਫਰਵਰੀ-ਮਾਰਚ ਵਿਚ ।
  4. ਬਿਗਲੋਨੀਆ-ਪੀਲੇ ਰੰਗ ਦੇ, ਜਨਵਰੀ-ਫਰਵਰੀ ਵਿਚ ।
  5. ਐਂਟੀਗੋਨੋਨ-ਚਿੱਟੇ, ਗੁਲਾਬੀ, ਸਤੰਬਰ ਤੋਂ ਮਾਰਚ ।
  6. ਆਰਿਸਟੋਲੋਚੀਆ-ਬੱਤਖ ਵਰਗੇ, ਵੱਡੇ ਅਤੇ ਚਿੱਟੇ ਇਹਨਾਂ ਵਿਚਕਾਰ ਜਾਮਨੀ ਰੰਗ ਦੇ ਧੱਬੇ ਹੁੰਦੇ ਹਨ, ਸਤੰਬਰ ਵਿਚ ।
  7. ਝੁਮਕਾ ਵੇਲ-ਚਿੱਟੇ, ਗੁਲਾਬੀ ਜਾਂ ਲਾਲ, ਸਾਰਾ ਸਾਲ ।
  8. ਗੋਲਡਨ ਸ਼ਾਵਰ-ਸਰਦੀਆਂ ਵਿਚ ਸੰਤਰੀ ਰੰਗ ਦੇ ।
  9. ਪੀਲੀ ਚਮੇਲੀ-ਮਾਰਚ ਵਿਚ, ਪੀਲੇ ਰੰਗ ਦੇ ।
  10. ਬੋਗਨਵਿਲੀਆ-ਚਿੱਟੇ, ਜਾਮਨੀ, ਲਾਲ, ਨਾਬੀ, ਸੰਤਰੀ, ਪੀਲੇ, ਮਾਰਚ-ਅਪਰੈਲ ਅਤੇ ਨਵੰਬਰ-ਦਸੰਬਰ ।
  11. ਕੈਪਸਿਸ ਗਰੈਂਡੀਫਲੋਰਾ-ਮਈ ਤੋਂ ਅਗਸਤ ਵਿਚ ਸੰਤਰੀ ਰੰਗ ਦੇ ।

ਪ੍ਰਸ਼ਨ 7.
ਧੁੱਪ ਵਾਲੀ ਜਗਾ ਲਈ, ਭਾਰੀਆਂ ਵੇਲਾਂ, ਅੰਦਰੂਨੀ ਸਜਾਵਟ ਵਾਲੀਆਂ ਵੇਲਾਂ ਬਾਰੇ ਦੱਸੋ ।
ਉੱਤਰ-

  • ਧੁੱਪ ਵਾਲੀ ਜਗ੍ਹਾ ਲਈ-ਗੋਲਡਨ ਸ਼ਾਵਰ, ਝੁਮਕਾ ਵੇਲ ।
  • ਭਾਰੀਆਂ ਵੇਲਾਂ-ਰੇਗਮਾਰ, ਪੀਲੀ ਚਮੇਲੀ |
  • ਅੰਦਰੂਨੀ ਸਜਾਵਟ ਲਈ-ਐਕਸਪੈਰੇਗਸ, ਮਨੀਪਲਾਂਟ ।

PSEB 7th Class Agriculture Solutions Chapter 8 ਸਜਾਵਟੀ ਬੂਟੇ

ਸਜਾਵਟੀ ਬੂਟੇ PSEB 7th Class Agriculture Notes

ਸਜਾਵਟੀ ਬੂਟੇ

  1. ਰੁੱਖ, ਝਾੜੀਆਂ, ਵੇਲਾਂ ਅਤੇ ਮੌਸਮੀ ਫੁੱਲ ਆਲੇ-ਦੁਆਲੇ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ ਅਤੇ ਮਿੱਟੀ ਨੂੰ ਖੁਰਨ ਤੋਂ ਵੀ ਬਚਾਉਂਦੇ ਹਨ ।
  2. ਵੰਨਗੀ ਰੁੱਖ ਹਨ-ਪੈਗੋਡਾ, ਅਮਲਤਾਸ, ਲਾਲ ਗੁਲਮੋਹਰ, ਐਰੋਕੇਰੀਆ ਆਦਿ ।
  3. ਛਾਂਦਾਰ ਰੁੱਖ ਹਨ-ਨਿੰਮ, ਸਤਪੱਤੀਆ, ਮੌਲਸਰੀ, ਸੁਖਚੈਨ, ਜਾਮਣ, ਪਿਲਕਣ, ਪਿੱਪਲ ਆਦਿ ।
  4. ਸ਼ਿੰਗਾਰ ਰੁੱਖ ਹਨ-ਕਚਨਾਰ, ਲਾਲ ਗੁਲਮੋਹਰ, ਅਮਲਤਾਸ, ਨੀਲੀ ਗੁਲਮੋਹਰ ਆਦਿ
  5. ਸੜਕਾਂ ਦੁਆਲੇ ਲਗਾਉਣ ਵਾਲੇ ਰੁੱਖ ਹਨ-ਡੇਕ, ਪਿਲਕਣ, ਸਿਲਵਰ ਓਕ, ਨੀਲੀ ਗੁਲਮੋਹਰ ਆਦਿ ।
  6. ਵਾੜ ਦੇ ਤੌਰ ‘ਤੇ ਲਗਾਏ ਜਾਣ ਵਾਲੇ ਰੁੱਖ ਹਨ-ਸਫ਼ੈਦਾ, ਪਾਪਲਰ, ਅਸ਼ੋਕਾ ਆਦਿ ।
  7. ਹਵਾ ਪ੍ਰਦੂਸ਼ਣ ਰੋਕ ਲਈ ਰੁੱਖ ਹਨ-ਸ਼ਹਿਤੂਤ, ਪਾਪਲਰ, ਪੈਗੋਡਾ ਆਦਿ ।
  8. ਔਸ਼ਧੀ ਗੁਣ ਵਾਲੇ ਰੁੱਖ ਹਨ-ਨਿੰਮ, ਜਾਮਣ, ਅਸ਼ੋਕ, ਮਹੂਆ, ਅਰਜਨ ਆਦਿ !
  9. ਖੁਸ਼ਬੂਦਾਰ ਫੁੱਲਾਂ ਵਾਲੇ ਰੁੱਖ ਹਨ-ਪੈਗੋਡਾ, ਸੋਨਚੰਪਾ, ਬੜਾਚੰਪਾ ।
  10. ਫੁੱਲਦਾਰ ਝਾੜੀਆਂ ਹਨ-ਰਾਤ ਦੀ ਰਾਣੀ, ਚਾਂਦਨੀ, ਪੀਲੀ ਕਨੇਰ, ਚਾਈਨਾ ਰੋਜ਼, ਬੋਗਨਵਿਲੀਆ ਆਦਿ ।
  11. ਸੁੰਦਰ ਪੱਤਿਆਂ ਵਾਲੀਆਂ ਝਾੜੀਆਂ ਹਨ-ਸੈਂਡਾ, ਐਕਲੀਫਾ, ਯੂਫੋਰਬੀਆ ਆਦਿ ।
  12. ਵਾੜ ਬਣਾਉਣ ਵਾਲੀਆਂ ਝਾੜੀਆਂ ਹਨ-ਅਲੀਅਰ, ਕਾਮਨੀ, ਕਲੈਰੋਡੈਡਰਾਨ, ਪੀਲੀ ਕਨੇਰ ਆਦਿ ।
  13. ਸੌਂ ਕੱਜਣੀਆਂ ਝਾੜੀਆਂ ਹਨ–ਲੈਂਟਾਨਾ ।
  14. ਦੀਵਾਰਾਂ ਨੇੜੇ ਲਗਾਉਣ ਵਾਲੀਆਂ ਝਾੜੀਆਂ ਹਨ-ਟੀਕੋਮਾ, ਅਕਲੀਫਾ ਆਦਿ ।
  15. ਸਜਾਵਟੀ ਵੇਲਾਂ ਧੁੱਪ ਵਾਲੇ ਸਥਾਨ ਲਈ- ਗੋਲਡਨ ਸ਼ਾਵਰ, ਝੁਮਕਾ ਵੇਲ, ਬੋਗਨਵਿਲੀਆ !
  16. ਭਾਰੀ ਵੇਲਾਂ ਹਨ-ਬਿਗਨੋਨੀਆ, ਮਾਧਵੀ ਲਤਾ, ਝੁਮਕਾ ਵੇਲ, ਗੋਲਡਨ ਸ਼ਾਵਰ ਆਦਿ ।
  17. ਹਲਕੀਆਂ ਵੇਲਾਂ ਹਨ-ਲੋਨੀਸੋਰਾ, ਮਿੱਠੀ ਮਟਰੀ ਆਦਿ ।
  18. ਖੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ-ਚਮੇਲੀ, ਮਾਧਵੀ ਲਤਾ ਆਦਿ ।
  19. ਬੋਗਨਵਿਲੀਆ ਨੂੰ ਗਮਲੇ ਵਿਚ ਵੀ ਲਗਾਇਆ ਜਾ ਸਕਦਾ ਹੈ ।
  20. ਵਾੜ ਲਾਉਣ ਵਾਲੀਆਂ ਵੇਲਾਂ ਹਨ-ਬੋਗਨਵਿਲੀਆ, ਕਲੈਰੋਡੈਂਡਰੋਨ, ਐਸਪੈਰੇਗਸ ਆਦਿ ।
  21. ਘਰ ਅੰਦਰ ਰੱਖਣ ਵਾਲੀਆਂ ਵੇਲਾਂ ਹਨ-ਮਨੀ ਪਲਾਂਟ ਆਦਿ ।
  22. ਪਰਦਾ ਕਰਨ ਲਈ ਵੇਲਾਂ ਹਨ-ਪਰਦਾ ਵੇਲ, ਗੋਲਡਨ ਸ਼ਾਵਰ ਆਦਿ ।
  23. ਗਰਮੀ ਰੁੱਤ ਦੇ ਫੁੱਲ ਹਨ- ਕੋਚੀਆ, ਜ਼ੀਨੀਆ, ਸੂਰਜਮੁਖੀ, ਗੋਲਾਰਡੀਆ, ਸੌਂਫਰੀਨਾ, ਦੁਪਹਿਰ ਖਿੜੀ ਆਦਿ ।
  24. ਬਰਸਾਤ ਦੇ ਫੁੱਲ ਹਨ-ਬਾਲਸਮ, ਕੁੱਕੜ ਕਲਗੀ ਆਦਿ ।
  25. ਸਰਦੀ ਰੁੱਤ ਦੇ ਫੁੱਲ ਹਨ-ਕੈਲੈਂਡੂਲਾ, ਡੇਹਲੀਆ, ਪਟੂਨੀਆ, ਗੇਂਦਾ ਆਦਿ |

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

Punjab State Board PSEB 7th Class Agriculture Book Solutions Chapter 7 ਪੌਸ਼ਟਿਕ ਘਰੇਲੂ ਬਗੀਚੀ Textbook Exercise Questions, and Answers.

PSEB Solutions for Class 7 Agriculture Chapter 7 ਪੌਸ਼ਟਿਕ ਘਰੇਲੂ ਬਗੀਚੀ

Agriculture Guide for Class 7 PSEB ਪੌਸ਼ਟਿਕ ਘਰੇਲੂ ਬਗੀਚੀ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-
280-300 ਗ੍ਰਾਮ ਸਬਜ਼ੀ |

ਪ੍ਰਸ਼ਨ 2.
ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੇ ਫ਼ਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
50 ਗ੍ਰਾਮ ਫ਼ਲ ।

ਪ੍ਰਸ਼ਨ 3.
ਵਿਟਾਮਿਨ ਏ ਦੀ ਕਮੀ ਨਾਲ ਹੋਣ ਵਾਲੇ ਰੋਗ ਦਾ ਨਾਮ ਦੱਸੋ ।
ਉੱਤਰ-
ਅੰਧਰਾਤਾ ।

ਪ੍ਰਸ਼ਨ 4.
ਮਨੁੱਖੀ ਸਰੀਰ ਵਿੱਚ ਲੋਹੇ ਦੀ ਕਮੀ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ ।
ਉੱਤਰ-
ਅਨੀਮੀਆ ॥

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪ੍ਰਸ਼ਨ 5.
ਘਰੇਲੂ ਬਗੀਚੀ ਦਾ ਮਾਡਲ ਕਿਸ ਖੇਤੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ |

ਪ੍ਰਸ਼ਨ 6.
ਕੱਦੂ ਜਾਤੀ ਦੀਆਂ ਕੋਈ ਦੋ ਸਬਜ਼ੀਆਂ ਦੇ ਨਾਮ ਲਿਖੋ ।
ਉੱਤਰ-
ਕੱਦੂ, ਤੋਰੀ, ਕਰੇਲਾ, ਟਿੰਡੇ ।

ਪ੍ਰਸ਼ਨ 7.
ਘਰੇਲੂ ਬਗੀਚੀ ਵਿੱਚ ਉਗਾਏ ਜਾ ਸਕਣ ਵਾਲੇ ਕੋਈ ਦੋ ਫ਼ਲਦਾਰ ਬੂਟਿਆਂ ਦੇ ਨਾਮ ਲਿਖੋ ।
ਉੱਤਰ-
ਅਮਰੂਦ, ਪਪੀਤਾ, ਨਾਸ਼ਪਾਤੀ, ਅੰਗੂਰ ।

ਪ੍ਰਸ਼ਨ 8.
ਘਰੇਲੂ ਬਗੀਚੀ ਵਿੱਚ ਲਗਾਏ ਜਾ ਸਕਣ ਵਾਲੇ ਕਿਸੇ ਦੋ ਜੜੀ ਬੂਟੀਆਂ ਵਾਲੇ ਪੌਦਿਆਂ ਦੇ ਨਾਮ ਲਿਖੋ ।
ਉੱਤਰ-
ਪੁਦੀਨਾ, ਤੁਲਸੀ, ਸੌਂਫ, ਅਜਵੈਣ ਆਦਿ ।

ਪ੍ਰਸ਼ਨ 9.
ਸੰਤੁਲਿਤ ਖੁਰਾਕ ਦੀ ਪੂਰਤੀ ਲਈ ਅੱਠ ਪਰਿਵਾਰਕ ਮੈਂਬਰਾਂ ਨੂੰ ਕਿੰਨੇ ਰਕਬੇ ਉੱਪਰ ਘਰੇਲੂ ਬਗੀਚੀ ਬਣਾਉਣੀ ਚਾਹੀਦੀ ਹੈ ?
ਉੱਤਰ-
ਤਿੰਨ ਕਨਾਲ ।

ਪ੍ਰਸ਼ਨ 10.
ਘਰੇਲੂ ਬਗੀਚੀ ਕਿੱਥੇ ਬਨਾਉਣੀ ਚਾਹੀਦੀ ਹੈ ?
ਉੱਤਰ-
ਘਰ ਦੇ ਨਜ਼ਦੀਕ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਸੰਤੁਲਿਤ ਖ਼ੁਰਾਕ ਵਿੱਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ?
ਉੱਤਰ-
ਸੰਤੁਲਿਤ ਖੁਰਾਕ ਵਿਚ ਸਾਰੇ ਲੋੜੀਂਦੇ ਖੁਰਾਕੀ ਤੱਤ ਉੱਚਿਤ ਮਾਤਰਾ ਵਿੱਚ ਹੁੰਦੇ ਹਨ ; ਜਿਵੇਂ-ਕਾਰਬੋਹਾਈਡਰੇਟਸ, ਖਣਿਜ, ਪ੍ਰੋਟੀਨ, ਵਸਾ,ਵਿਟਾਮਿਨ, ਧਾਤਾਂ ਆਦਿ ।

ਪ੍ਰਸ਼ਨ 2.
ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਹਤਮੰਦ ਮਨੁੱਖ ਲਈ ਖੁਰਾਕੀ ਸਿਫ਼ਾਰਸ਼ਾਂ ਕੀ ਹਨ ?
ਉੱਤਰ-
ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਹਤਮੰਦ ਮਨੁੱਖ ਲਈ ਰੋਜ਼ਾਨਾ ਖੁਰਾਕ ਵਿਚ 28-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਦੀ ਸਿਫ਼ਾਰਸ਼ ਕੀਤੀ ਹੈ ।

ਪ੍ਰਸ਼ਨ 3.
ਘਰੇਲੂ ਬਗੀਚੀ ਘਰ ਦੇ ਨਜ਼ਦੀਕ ਕਿਉਂ ਬਣਾਉਣੀ ਚਾਹੀਦੀ ਹੈ ?
ਉੱਤਰ-
ਘਰੇਲੂ ਬਗੀਚੀ ਘਰ ਦੇ ਨਜ਼ਦੀਕ ਬਣਾਉਣ ਨਾਲ ਵਿਹਲੇ ਸਮੇਂ ਵਿੱਚ ਘਰ ਦਾ ਕੋਈ ਵੀ ਮੈਂਬਰ ਬਗੀਚੀ ਵਿਚ ਕੰਮ ਕਰ ਸਕਦਾ ਹੈ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪ੍ਰਸ਼ਨ 4.
ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਕੀ ਮਹੱਤਤਾ ਹੈ ?
ਉੱਤਰ-
ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਤੇ ਫ਼ਲਾਂ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਹਨਾਂ ਵਿੱਚ ਕੁੱਝ ਅਜਿਹੇ ਖੁਰਾਕੀ ਤੱਤ ਪਾਏ ਜਾਂਦੇ ਹਨ ਜੋ ਹੋਰ ਖੁਰਾਕੀ ਪਦਾਰਥਾਂ ਤੋਂ ਨਹੀਂ ਮਿਲਦੇ |

ਪ੍ਰਸ਼ਨ 5.
ਘਰੇਲੂ ਬਗੀਚੀ ਵਿੱਚ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਕਿਹੜੇ ਤਰੀਕੇ ਜ਼ਿਆਦਾ ਵਰਤਣੇ ਚਾਹੀਦੇ ਹਨ ?
ਉੱਤਰ-
ਗੈਰ ਰਸਾਇਣਿਕ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 6.
ਘਰੇਲੂ ਬਗੀਚੀ ਵਿੱਚ ਕਿਸ ਤਰ੍ਹਾਂ ਦੀਆਂ ਖਾਦਾਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਘਰੇਲੂ ਬਗੀਚੀ ਵਿੱਚ ਰੂੜੀ ਖਾਦ ਅਤੇ ਘਰ ਦੀ ਰਹਿੰਦ-ਖੂੰਹਦ ਤੋਂ ਤਿਆਰ ਕੰਪੋਸਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਘਰੇਲੂ ਬਗੀਚੀ ਵਿੱਚ ਉਗਾਈਆਂ ਜਾ ਸਕਣ ਵਾਲੀਆਂ ਦਾਲਾਂ ਦੇ ਨਾਮ ਲਿਖੋ ।
ਉੱਤਰ-
ਛੋਲੇ, ਮਸਰ, ਮੂੰਗੀ, ਮਾਂਹ ਆਦਿ ।

ਪ੍ਰਸ਼ਨ 8.
ਫ਼ਲ ਸਬਜ਼ੀਆਂ ਦੀ ਬਹੁਤਾਤ ਹੋਣ ਤੇ ਉਨ੍ਹਾਂ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾ ਸਕਦੇ ਹਨ ?
ਉੱਤਰ-
ਫਲਾਂ, ਸਬਜ਼ੀਆਂ ਦੀ ਬਹੁਤਾਤ ਹੋਣ ਤੇ ਸ਼ਰਬਤ, ਜੈਮ, ਅਚਾਰ, ਮੁਰੱਬੇ ਆਦਿ ਬਣਾਏ ਜਾ ਸਕਦੇ ਹਨ ।

ਪ੍ਰਸ਼ਨ 9.
ਘਰੇਲੂ ਬਗੀਚੀ ਲਈ ਜਗ੍ਹਾ ਦੀ ਚੋਣ ਸਮੇਂ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ?
ਉੱਤਰ-
ਜਗ੍ਹਾ ਦੀ ਚੋਣ, ਸਬਜ਼ੀਆਂ ਦੀ ਚੋਣ ਅਤੇ ਵਿਉਂਤਬੰਦੀ, ਖਾਦਾਂ ਦੀ ਵਰਤੋਂ, ਨਦੀਨ, ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ, ਸਬਜ਼ੀਆਂ ਦੀ ਤੁੜਾਈ, ਜੜੀ-ਬੂਟੀਆਂ ਉਗਾਉਣਾ, ਆਦਿ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪ੍ਰਸ਼ਨ 10.
ਸਬਜ਼ੀਆਂ ਵਿੱਚੋਂ ਮਿਲਣ ਵਾਲੇ ਰੇਸ਼ੇ ਮਨੁੱਖੀ ਸਿਹਤ ਲਈ ਕਿਵੇਂ ਲਾਭਦਾਇਕ ਹਨ ?
ਉੱਤਰ-
ਸਬਜ਼ੀਆਂ ਵਿਚੋਂ ਮਿਲਣ ਵਾਲੇ ਰੇਸ਼ੇ ਮਨੁੱਖੀ ਪਾਚਨ ਕਿਰਿਆ ਨੂੰ ਠੀਕ ਰੱਖਦੇ ਹਨ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਸੰਤੁਲਿਤ ਖੁਰਾਕ ਤੋਂ ਕੀ ਭਾਵ ਹੈ ?
ਉੱਤਰ-
ਸੰਤੁਲਿਤ ਖ਼ੁਰਾਕ ਵਿਚ ਵੱਖ-ਵੱਖ ਖੁਰਾਕੀ ਪਦਾਰਥ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ, ਤਾਂ ਕਿ ਸਾਰੇ ਖੁਰਾਕੀ ਤੱਤ; ਜਿਵੇਂ-ਕਾਰਬੋਹਾਈਡਰੇਟਸ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਸਹੀ ਮਾਤਰਾ ਵਿਚ ਮਨੁੱਖ ਨੂੰ ਮਿਲ ਸਕਣ । ਇਸ ਲਈ ਸੰਤੁਲਿਤ ਖੁਰਾਕ ਵਿੱਚ ਅਨਾਜ, ਸਬਜ਼ੀਆਂ, ਦਾਲਾਂ, ਦੁੱਧ, ਫ਼ਲ, ਆਂਡੇ, ਮੀਟ, ਮੱਛੀ ਆਦਿ ਸਾਰੇ ਖੁਰਾਕੀ ਪਦਾਰਥ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ | ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਸਿਹਤਮੰਦ ਮਨੁੱਖ ਨੂੰ ਹਰ ਰੋਜ਼ ਆਪਣੀ ਖੁਰਾਕ ਵਿੱਚ 280-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ ।

ਪ੍ਰਸ਼ਨ 2.
ਘਰੇਲੂ ਬਗੀਚੀ ਦੀ ਕੀ ਮਹੱਤਤਾ ਹੈ ?
ਉੱਤਰ-
ਘਰੇਲੂ ਬਗੀਚੀ ਦੀ ਮਹੱਤਤਾ ਦੇ ਫਾਇਦੇ ਇਸ ਤਰ੍ਹਾਂ ਹਨ –

  1. ਸੰਤੁਲਿਤ ਖੁਰਾਕ ਦੀ ਪੂਰਤੀ-ਘਰੇਲੂ ਬਗੀਚੀ ਵਿਚੋਂ ਲੋੜੀਂਦੀਆਂ ਸਬਜ਼ੀਆਂ, ਫ਼ਲ ਤੇ ਦਾਲਾਂ ਦੀ ਪੂਰਤੀ ਹੋ ਜਾਂਦੀ ਹੈ ।
  2. ਰਸਾਇਣਾਂ ਤੋਂ ਮੁਕਤ ਖੁਰਾਕ ਦੀ ਪ੍ਰਾਪਤੀ-ਘਰੇਲੂ ਬਗੀਚੀ ਵਿਚ ਜੋ ਵੀ ਫ਼ਸਲ ਉਗਾਈ ਜਾਂਦੀ ਹੈ ਉਸ ਵਿੱਚ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ
    ਵਰਤੋਂ ਨਹੀਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਰਸਾਇਣਾਂ ਤੋਂ ਮੁਕਤ ਖੁਰਾਕ ਦੀ ਪ੍ਰਾਪਤੀ ਹੁੰਦੀ ਹੈ ।
  3. ਸਮੇਂ ਦੀ ਸੁਚੱਜੀ ਵਰਤੋਂ-ਘਰ ਦੇ ਮੈਂਬਰ ਜਦੋਂ ਵੀ ਵਿਹਲੇ ਹੋਣ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਨ ।
  4. ਖਰਚੇ ਵਿਚ ਕਮੀ-ਘਰੇਲੂ ਬਗੀਚੀ ਵਿੱਚੋਂ ਪ੍ਰਾਪਤ ਫ਼ਲ, ਸਬਜ਼ੀਆਂ ਆਦਿ ਬਾਜ਼ਾਰ ਨਾਲੋਂ ਸਸਤੀਆਂ ਮਿਲਦੀਆਂ ਹਨ ।

ਪ੍ਰਸ਼ਨ 3.
ਘਰੇਲੂ ਬਗੀਚੀ ਵਿੱਚ ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਘਰੇਲੂ ਬਗੀਚੀ ਵਿੱਚ ਨਦੀਨਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਬਹੁਤ ਹੀ ਘੱਟ ਕੀਤੀ ਜਾਂਦੀ ਹੈ ਤੇ ਘੱਟ ਹੀ ਕਰਨੀ ਚਾਹੀਦੀ ਹੈ । ਨਦੀਨਾਂ ਦੀ ਰੋਕਥਾਮ ਗੋਡੀ ਰਾਹੀਂ ਕੀਤੀ ਜਾਂਦੀ ਹੈ । ਕੀੜੇ ਮਕੌੜਿਆਂ ਦੀ ਰੋਕਥਾਮ ਲਈ ਗੈਰ ਰਸਾਇਣਕ ਤਰੀਕੇ ਹੀ ਵਰਤਣੇ ਚਾਹੀਦੇ ਹਨ । ਜਦੋਂ ਕੀੜਿਆਂ ਦੀ ਆਮਦ ਹੁੰਦੀ ਹੈ ਤਾਂ ਇਹਨਾਂ ਨੂੰ ਹੱਥ ਨਾਲ ਹੀ ਫੜ ਕੇ ਮਾਰ ਦਿਓ । ਬੀਜ ਪ੍ਰਮਾਣਿਤ ਕਿਸਮਾਂ ਦੇ ਹੋਣੇ ਚਾਹੀਦੇ ਹਨ । ਜੇਕਰ ਕੀੜਿਆਂ ਜਾਂ ਬੀਮਾਰੀ ਦਾ ਹਮਲਾ ਵਧੇਰੇ ਹੋਵੇ ਤਾਂ ਖੇਤੀ ਮਾਹਿਰਾਂ ਦੀ ਸਿਫ਼ਾਰਸ਼ ਅਨੁਸਾਰ ਹੀ ਠੀਕ ਮਾਤਰਾ ਵਿਚ ਖੇਤੀ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਸੁਰੱਖਿਅਤ ਰਸਾਇਣਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੇ ਰਹਿੰਦ-ਖੂੰਹਦ ਨਾ ਛੱਡਣ । ਜੇ ਰਸਾਇਣਾਂ ਦੀ ਵਰਤੋਂ ਕੀਤੀ ਹੋਵੇ ਤਾਂ ਤੁੜਾਈ ਅਸਰ ਖ਼ਤਮ ਹੋਣ ਤੇ ਹੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 4.
ਘਰੇਲੂ ਬਗੀਚੀ ਬਣਾਉਣ ਸਮੇਂ ਕਿਸ ਤਰ੍ਹਾਂ ਦੇ ਜ਼ਰੂਰੀ ਨੁਕਤੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ ?
ਉੱਤਰ-
ਘਰੇਲੂ ਬਗੀਚੀ ਬਣਾਉਣ ਸਮੇਂ ਜ਼ਰੂਰੀ ਨੁਕਤੇ

  1. ਜਗਾ ਦੀ ਚੋਣ-ਘਰੇਲੂ ਬਗੀਚੀ ਘਰ ਦੇ ਨਜ਼ਦੀਕ ਹੀ ਹੋਣੀ ਚਾਹੀਦੀ ਹੈ ਤਾਂ ਜੋ ਘਰ ਦਾ ਕੋਈ ਵੀ ਮੈਂਬਰ ਜਦੋਂ ਵਿਹਲਾ ਹੋਵੇ ਬਗੀਚੀ ਵਿਚ ਕੰਮ ਕਰ ਸਕੇ । ਇਸ ਤਰ੍ਹਾਂ ਘਰ ਦੇ ਵਾਧੂ ਪਾਣੀ ਦਾ ਨਿਕਾਸ ਵੀ ਬਗੀਚੀ ਵਿਚ ਕੀਤਾ ਜਾ ਸਕਦਾ ਹੈ ।
  2. ਸਬਜ਼ੀਆਂ ਦੀ ਚੋਣ ਅਤੇ ਵਿਉਂਤਬੰਦੀ-ਘਰੇਲੂ ਬਗੀਚੀ ਵਿੱਚ ਪਰਿਵਾਰ ਵਲੋਂ ਪਸੰਦ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ | ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ ਬਗੀਚੀ ਦੀਆਂ ਬਾਹਰਲੀਆਂ ਕਤਾਰਾਂ ਵਿਚ ਲਗਾਇਆ ਜਾਣਾ ਚਾਹੀਦਾ ਹੈ, ਤਾਂ ਜੋ ਇਹਨਾਂ ਨੂੰ ਦਰੱਖ਼ਤਾਂ ਜਾਂ ਝਾੜੀਆਂ ਤੇ ਚੜਾਇਆ ਜਾ ਸਕੇ । ਤਾਜ਼ਾ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ; ਜਿਵੇਂ-ਮੂਲੀ, ਸ਼ਲਗਮ ਆਦਿ ਨੂੰ 15-15 ਦਿਨਾਂ ਦੇ ਅੰਤਰ ਤੇ ਬੀਜਣੀਆਂ ਚਾਹੀਦੀਆਂ ਹਨ ।
  3. ਖਾਦਾਂ ਦੀ ਵਰਤੋਂ-ਗਲੀ-ਸੜੀ ਰੂੜੀ ਖਾਦ ਤੇ ਘਰ ਦੀ ਰਹਿੰਦ-ਖੂੰਹਦ ਤੋਂ ਬਣੀ ਕੰਪੋਸਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ।
  4. ਨਦੀਨ, ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ-ਘਰੇਲੂ ਬਗੀਚੀ ਵਿੱਚ ਰਸਾਇਣਾਂ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ । ਸ਼ੁਰੂ ਤੇ ਕੀੜਿਆਂ ਨੂੰ ਹੱਥ ਨਾਲ ਹੀ ਫੜ ਕੇ ਮਾਰ ਦਿਓ । ਨਦੀਨ ਖ਼ਤਮ ਕਰਨ ਲਈ ਗੋਡੀ ਕਰੋ ਅਤੇ ਪ੍ਰਮਾਣਿਤ ਕਿਸਮ ਦੇ ਬੀਜ ਹੀ ਬੀਜਣੇ ਚਾਹੀਦੇ ਹਨ । ਲੋੜ ਪੈਣ ਤੇ ਮਾਹਿਰਾਂ ਦੁਆਰਾ ਸਿਫ਼ਾਰਿਸ਼ ਕੀਤੇ ਖੇਤੀ ਰਸਾਇਣ ਸਹੀ ਸਮੇਂ ਤੇ ਹੀ ਵਰਤਣੇ ਚਾਹੀਦੇ ਹਨ ।
  5. ਸਬਜ਼ੀਆਂ ਦੀ ਤੁੜਾਈ-ਸਬਜ਼ੀਆਂ ਦੀ ਤੁੜਾਈ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ । ਵੱਧ ਮਾਤਰਾ ਵਿਚ ਹੋਣ ਤੇ ਜੈਮ, ਆਚਾਰ, ਮੁਰੱਬੇ ਆਦਿ ਬਣਾ ਲੈਣੇ ਚਾਹੀਦੇ ਹਨ ।
  6. ਜੜੀ-ਬੂਟੀਆਂ ਲਗਾਉਣਾ-ਘਰੇਲੂ ਬਗੀਚੀ ਵਿਚ ਤੁਲਸੀ, ਪੁਦੀਨਾ, ਅਜਵੈਣ, ਸੌਂਫ, ਨਿੰਮ, ਕੜੀ ਪੱਤਾ ਆਦਿ ਵੀ ਬੀਜਣੇ ਚਾਹੀਦੇ ਹਨ ।

ਪ੍ਰਸ਼ਨ 5.
ਸੰਤੁਲਿਤ ਖੁਰਾਕ ਦੀ ਪੂਰਤੀ ਲਈ ਤਿੰਨ ਕਨਾਲ ਉੱਪਰ ਵਿਕਸਿਤ ਕੀਤਾ ਗਿਆ ਘਰੇਲੂ ਬਗੀਚੀ ਦੇ ਮਾਡਲ ਦਾ ਰੇਖਾ ਚਿੱਤਰ ਤਿਆਰ ਕਰੋ ।
ਉੱਤਰ-
ਵਿਦਿਆਰਥੀ ਆਪ ਕਰਨ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

PSEB 7th Class Agriculture Guide ਪੌਸ਼ਟਿਕ ਘਰੇਲੂ ਬਗੀਚੀ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤਿੰਨ ਕਨਾਲ ਵਿਚ ਕਿੰਨੇ ਵਰਗ ਮੀਟਰ ਹੁੰਦੇ ਹਨ ?
ਉੱਤਰ-
1500 ਵਰਗ ਮੀਟਰ ।

ਪ੍ਰਸ਼ਨ 2.
ਫਰਵਰੀ ਮਹੀਨੇ ਵਿਚ ਬੀਜਣ ਵਾਲੀ ਕੋਈ ਸਬਜ਼ੀ ਦੱਸੋ ।
ਉੱਤਰ-
ਕਰੇਲਾ, ਘੀਆ ਤੋਰੀ |

ਪ੍ਰਸ਼ਨ 3.
ਅਗਸਤ ਵਿਚ ਬੀਜਣ ਵਾਲੀ ਕੋਈ ਸਬਜ਼ੀ ਦੱਸੋ ।
ਉੱਤਰ-
ਧਨੀਆਂ, ਛੋਟੇ ਬੈਂਗਣ ।

ਪ੍ਰਸ਼ਨ 4.
ਤਿੰਨ ਕਨਾਲ ਘਰੇਲੂ ਬਗੀਚੀ ਵਿੱਚ ਇਕ ਕਨਾਲ ਕਿਸ ਕੰਮ ਲਈ ਹੈ ?
ਉੱਤਰ-
ਇੱਕ ਕਨਾਲ ਵਿਚ ਸਬਜ਼ੀ ਬੀਜਣ ਲਈ ਹੈ ।

ਪ੍ਰਸ਼ਨ 5.
ਘਰੇਲੂ ਬਗੀਚੀ ਵਿੱਚ ਕਿਹੜੀ ਦਿਸ਼ਾ ਵਿੱਚ ਫ਼ਲਦਾਰ ਬੂਟੇ ਲਾਉਣੇ ਚਾਹੀਦੇ ਹਨ ?
ਉੱਤਰ-
ਉੱਤਰ ਦਿਸ਼ਾ ਵਾਲੇ ਪਾਸੇ ॥

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਰੇਲੂ ਬਗੀਚੀ ਵਿੱਚ ਫ਼ਲਦਾਰ ਬੂਟੇ ਉੱਤਰ ਦਿਸ਼ਾ ਵਿੱਚ ਕਿਉਂ ਲਾਏ ਜਾਣੇ ਚਾਹੀਦੇ ਹਨ ?
ਉੱਤਰ-
ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਛਾਂ ਦਾ ਮਾੜਾ ਅਸਰ ਸਬਜ਼ੀਆਂ ਦੀ ਪੈਦਾਵਾਰ ਤੇ ਨਹੀਂ ਪੈਂਦਾ ।

ਪ੍ਰਸ਼ਨ 2.
ਘਰੇਲੂ ਬਗੀਚੀ ਵਿਚ ਕਿਹੜੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ?
ਉੱਤਰ-
ਘਰੇਲੂ ਬਗੀਚੀ ਵਿੱਚ ਪਰਿਵਾਰ ਵਲੋਂ ਪਸੰਦ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ।

ਪ੍ਰਸ਼ਨ 3.
ਥੋੜ੍ਹਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਨੂੰ ਘਰੇਲੂ ਬਗੀਚੀ ਵਿੱਚ ਕਿੱਥੇ ਬੀਜਣਾ ਚਾਹੀਦਾ ਹੈ ?
ਉੱਤਰ-
ਥੋੜ੍ਹਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਨੂੰ ਲੰਮਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਦੇ ਵਿਚਕਾਰ ਖ਼ਾਲੀ ਥਾਂ ਤੇ ਬੀਜਣਾ ਚਾਹੀਦਾ ਹੈ ।

ਪ੍ਰਸ਼ਨ 4.
ਥੋੜਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਅਤੇ ਲੰਮਾਂ ਸਮਾਂ ਲੈਣ ਵਾਲੀਆਂ ਸਬਜ਼ੀਆਂ ਜੋ ਘਰੇਲੂ ਬਗੀਚੀ ਵਿੱਚ ਹੁੰਦੀਆਂ ਹਨ, ਕਿਹੜੀਆਂ ਹਨ ?
ਉੱਤਰ-
ਥੋੜਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਹਨ-ਮਲੀ, ਪਾਲਕ, ਸ਼ਲਗਮ ਆਦਿ ਅਤੇ ਲੰਬਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਹਨ-ਟਮਾਟਰ, ਬੈਂਗਣ, ਭਿੰਡੀ ਆਦਿ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਤਿਆਰ ਘਰੇਲੂ ਬਗੀਚੀ ਦੇ ਮਾਡਲ ਬਾਰੇ ਜਾਣਕਾਰੀ ਦਿਓ ।
ਉੱਤਰ-
ਇਹ ਮਾਡਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਤਿੰਨ ਕਨਾਲ ਜਗਾ ਲਈ ਤਿਆਰ ਕੀਤਾ ਗਿਆ ਹੈ । ਇਸ ਮਾਡਲ ਅਨੁਸਾਰ ਇੱਕ ਪਰਿਵਾਰ ਦੇ ਅੱਠ ਮੈਂਬਰਾਂ ਲਈ ਜ਼ਰੂਰੀ ਦਾਲਾਂ, ਸਬਜ਼ੀਆਂ ਅਤੇ ਫ਼ਲ ਪੈਦਾ ਕੀਤੇ ਜਾ ਸਕਦੇ ਹਨ । ਇਸ ਮਾਡਲ ਅਨੁਸਾਰ ਇੱਕ ਕਨਾਲ ਰਕਬੇ ਵਿੱਚ ਸਬਜ਼ੀਆਂ ਅਤੇ ਦੋ ਕਨਾਲ ਵਿੱਚ ਦਾਲਾਂ ਦੀ । ਪੈਦਾਵਾਰ ਕੀਤੀ ਜਾਂਦੀ ਹੈ । ਘਰੇਲੂ ਬਗੀਚੀ ਵਿੱਚੋਂ ਬਿਨ੍ਹਾਂ ਜ਼ਹਿਰਾਂ ਵਾਲੀ ਤਾਜ਼ੀ ਪੈਦਾਵਾਰ ਮਿਲ ਜਾਂਦੀ ਹੈ । ਹਾੜੀ ਵਿੱਚ ਛੋਲੇ, ਮਸਰ ਅਤੇ ਸਾਉਣੀ ਵਿੱਚ ਮੰਗੀ, ਮਾਂਹ ਆਦਿ ਦੀ ਕਾਸ਼ਤ ਕੀਤੀ । ਜਾ ਸਕਦੀ ਹੈ । ਬਗੀਚੀ ਵਿੱਚ ਉੱਤਰ ਦਿਸ਼ਾ ਵੱਲ ਦੋ ਕਤਾਰਾਂ ਵਿੱਚ ਫਲਦਾਰ ਬੂਟੇ ਲਗਾ ਕੇ ਫਲਾਂ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪੌਸ਼ਟਿਕ ਘਰੇਲੂ ਬਗੀਚੀ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ

  1. ਚੰਗੀ ਸਿਹਤ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ ।
  2. ਫ਼ਲਾਂ ਅਤੇ ਸਬਜ਼ੀਆਂ ਵਿੱਚ ਅਜਿਹੇ ਖ਼ੁਰਾਕੀ ਤੱਤ ਹੁੰਦੇ ਹਨ ਜੋ ਹੋਰ ਖ਼ੁਰਾਕੀ ਪਦਾਰਥਾਂ ਵਿੱਚ ਨਹੀਂ ਹੁੰਦੇ ।
  3. ਸਿਹਤਮੰਦ ਮਨੁੱਖ ਨੂੰ ਰੋਜ਼ਾਨਾ 280-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਦੀ ਲੋੜ ਹੁੰਦੀ ਹੈ ।
  4. ਅਜੋਕੇ ਸਮੇਂ ਵਿੱਚ ਸਬਜ਼ੀਆਂ ਅਤੇ ਫ਼ਲਾਂ ਉੱਪਰ ਲੋੜ ਤੋਂ ਵੱਧ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ।
  5. ਘਰੇਲੂ ਬਗੀਚੀ ਮਨ ਪਰਚਾਵੇ ਦਾ ਸਾਧਨ ਵੀ ਬਣ ਸਕਦੀ ਹੈ ।
  6. ਘਰੇਲੂ ਬਗੀਚੀ ਵਿਚ ਪੈਦਾ ਸਬਜ਼ੀਆਂ, ਫ਼ਲ ਬਾਜ਼ਾਰ ਨਾਲੋਂ ਸਸਤੀਆਂ ਪੈਂਦੀਆਂ ਹਨ ।
  7. ਪੀ.ਏ.ਯੂ. ਲੁਧਿਆਣਾ ਵਲੋਂ ਘਰੇਲੂ ਬਗੀਚੀ ਦਾ ਮਾਡਲ ਤਿਆਰ ਕੀਤਾ ਹੈ ਜਿਸ ਅਨੁਸਾਰ ਇੱਕ ਪਰਿਵਾਰ ਦੇ ਅੱਠ ਮੈਂਬਰਾਂ ਲਈ ਤਿੰਨ ਕਨਾਲ ਰਕਬੇ ਵਿਚੋਂ ਦਾਲਾਂ, ਸਬਜ਼ੀਆਂ ਤੇ ਫ਼ਲ ਪੈਦਾ ਕੀਤੇ ਜਾ ਸਕਦੇ ਹਨ ।
  8. ਘਰੇਲੂ ਬਗੀਚੀ ਘਰ ਦੇ ਨਜ਼ਦੀਕ ਹੀ ਹੋਣੀ ਚਾਹੀਦੀ ਹੈ ।
  9. ਕੱਦੂ ਜਾਤੀ ਦੀਆਂ ਸਬਜ਼ੀਆਂ ਹਨ-ਘੀਆ ਕੱਦੂ, ਤੋਰੀ, ਕਰੇਲੇ, ਟਿੰਡੇ, ਖਰਬੂਜਾ ਆਦਿ ।
  10. ਮੂਲੀ, ਪਾਲਕ, ਸ਼ਲਗਮ ਆਦਿ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਸਬਜ਼ੀਆਂ ਹਨ |
  11. ਘਰੇਲੂ ਬਗੀਚੀ ਵਿੱਚ ਰੂੜੀ ਦੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ।
  12. ਘਰੇਲੂ ਬਗੀਚੀ ਵਿੱਚ ਨਦੀਨਾਂ ਦੀ ਰੋਕਥਾਮ ਗੋਡੀ ਕਰਕੇ ਕਰਨੀ ਚਾਹੀਦੀ ਹੈ ।
  13. ਸਬਜ਼ੀਆਂ ਦੀ ਤੁੜਾਈ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ ।
  14. ਘਰੇਲੂ ਬਗੀਚੀ ਵਿੱਚ ਜੜੀਆਂ-ਬੂਟੀਆਂ; ਜਿਵੇਂ-ਪੁਦੀਨਾ, ਸੌਂਫ, ਅਜਵੈਣ, ਤੁਲਸੀ, ਕੜੀ ਪੱਤਾ ਆਦਿ ਬੀਜੇ ਜਾ ਸਕਦੇ ਹਨ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

Punjab State Board PSEB 7th Class Agriculture Book Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ Textbook Exercise Questions, and Answers.

PSEB Solutions for Class 7 Agriculture Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

Agriculture Guide for Class 7 PSEB ਫਸਲਾਂ ਦੇ ਕੀੜੇ ਅਤੇ ਬੀਮਾਰੀਆਂ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ :
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਝੋਨੇ ਦੀ ਫ਼ਸਲ ਦੀ ਕਿਸ ਬੀਮਾਰੀ ਨਾਲ ਬੰਗਾਲ ਵਿੱਚ ਅਕਾਲ ਪਿਆ ?
ਉੱਤਰ-
ਭੂਰੇ ਧੱਬਿਆਂ ਦੀ ਬੀਮਾਰੀ ।

ਪ੍ਰਸ਼ਨ 2.
ਪੰਜਾਬ ਵਿੱਚ ਨਰਮੇ ਦੀ ਫ਼ਸਲ ਦਾ 1996-2002 ਤੱਕ ਕਿਸ ਕੀੜੇ ਨੇ ਸਭ ਤੋਂ ਵੱਧ ਨੁਕਸਾਨ ਕੀਤਾ ?
ਉੱਤਰ-
ਅਮਰੀਕਨ ਸੁੰਡੀ ।

ਪ੍ਰਸ਼ਨ 3.
ਉਨ੍ਹਾਂ ਫ਼ਸਲਾਂ ਨੂੰ ਕੀ ਕਹਿੰਦੇ ਹਨ, ਜਿਨ੍ਹਾਂ ਵਿੱਚ ਕਿਸੇ ਹੋਰ ਜੀਵ-ਜੰਤੂ ਦੇ ਜੀਨ ਜਾਂਦੇ ਹਨ ?
ਉੱਤਰ-
ਟਰਾਂਸਜੀਨਕ ।

ਪ੍ਰਸ਼ਨ 4.
ਕੀ ਰਸਾਇਣਿਕ ਦਵਾਈਆਂ ਮਨੁੱਖ ਲਈ ਹਾਨੀਕਾਰਕ ਹਨ ?
ਉੱਤਰ-
ਰਸਾਇਣਿਕ ਦਵਾਈਆਂ ਮਨੁੱਖਾਂ ਲਈ ਹਾਨੀਕਾਰਕ ਹਨ ਕਿਉਂਕਿ ਇਹ ਜ਼ਹਿਰ ਹੁੰਦੀ ਹੈ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 5.
ਕਿਸੇ ਇਕ ਫ਼ਸਲ ਦੇ ਜੀਵਾਣੂ ਰੋਗ ਦਾ ਨਾਮ ਦੱਸੋ ।
ਉੱਤਰ-
ਤਣੇ ਦਾ ਗਲਣਾ ।

ਪ੍ਰਸ਼ਨ 6.
ਕਿਸੇ ਇਕ ਫ਼ਸਲ ਦੇ ਵਿਸ਼ਾਣੂ ਰੋਗ ਦਾ ਨਾਮ ਦੱਸੋ ।
ਉੱਤਰ-
ਨੂਠੀ ਰੋਗ ।

ਪ੍ਰਸ਼ਨ 7.
ਕੋਈ ਦੋ ਰਸ ਚੂਸਣ ਵਾਲੇ ਕੀੜਿਆਂ ਦੇ ਨਾਮ ਦੱਸੋ ।
ਉੱਤਰ-
ਤੇਲਾ, ਚੇਪਾ ।

ਪ੍ਰਸ਼ਨ 8.
ਕੋਈ ਦੋ ਫ਼ਲਾਂ ਅਤੇ ਤਣਾ ਛੇਦਕ ਕੀੜਿਆਂ ਦਾ ਨਾਂ ਦੱਸੋ ।
ਉੱਤਰ-
ਕਮਾਦ ਦਾ ਗੜੂਆਂ, ਚਿੱਤਕਬਰੀ ਸੁੰਡੀ, ਬੈਂਗਣਾਂ ਦੀ ਸੁੰਡੀ, ਮੱਕੀ ਦੀ ਸ਼ਾਖ ਦੀ ਮੱਖੀ ।

ਪ੍ਰਸ਼ਨ 9.
ਪੌਦਿਆਂ ਦੀਆਂ ਬਿਮਾਰੀਆਂ ਦਾ ਫੈਲਾਉ ਕਿਵੇਂ ਹੁੰਦਾ ਹੈ ?
ਉੱਤਰ-
ਬੀਮਾਰੀ ਵਾਲੇ ਬੀਜਾਂ, ਬੀਮਾਰੀ ਵਾਲੇ ਖੇਤਾਂ, ਮੀਂਹ ਅਤੇ ਤੇਜ਼ ਹਵਾ ਕਾਰਨ ।

ਪ੍ਰਸ਼ਨ 10.
ਕੀ ਇੱਕ ਕੀੜਾ ਕਈ ਫ਼ਸਲਾਂ ਤੇ ਨੁਕਸਾਨ ਕਰ ਸਕਦਾ ਹੈ ? ਉਦਾਹਰਨ ਦਿਉ ।
ਉੱਤਰ-
ਹਾਂ, ਕਰ ਸਕਦਾ ਹੈ; ਜਿਵੇਂ ਤੇਲਾ, ਨਰਮਾ, ਮੱਕੀ, ਝੋਨਾ ਆਦਿ ਨੂੰ ਨੁਕਸਾਨ ਕਰਦਾ ਹੈ ।

(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਪੌਦ ਸੁਰੱਖਿਆ ਦੇ ਕਿਹੜੇ-ਕਿਹੜੇ ਢੰਗ ਹਨ ?
ਉੱਤਰ-
ਪੌਦ ਸੁਰੱਖਿਆ ਦੇ ਢੰਗ ਹਨ-ਰਸਾਇਣਿਕ ਦਵਾਈਆਂ, ਰੋਗ ਸਹਿਣ ਕਰਨ ਫ਼ਸਲਾਂ ਦੇ ਕੀੜੇ ਅਤੇ ਬਿਮਾਰੀਆਂ ਵਾਲੀਆਂ ਕਿਸਮਾਂ, ਮਿੱਤਰ ਕੀੜਿਆਂ ਦੀ ਵਰਤੋਂ, ਫ਼ਸਲ ਕਾਸ਼ਤ ਸੰਬੰਧੀ ਸੁਚੱਜੇ ਤਰੀਕੇ ਜਿਵੇਂ ਬੀਜਾਈ ਦਾ ਸਮਾਂ, ਸਿੰਚਾਈ ਅਤੇ ਖਾਦ ਪ੍ਰਬੰਧ ਅਤੇ ਕਈ ਮਕੈਨੀਕਲ ਤਰੀਕੇ ।

ਪ੍ਰਸ਼ਨ 2.
ਟਰਾਂਸਜੀਨਕ ਵਿਧੀ ਕੀ ਹੁੰਦੀ ਹੈ ?
ਉੱਤਰ-
ਇਹ ਪੌਦ ਸੁਰੱਖਿਆ ਦਾ ਸਭ ਤੋਂ ਆਧੁਨਿਕ ਢੰਗ ਹੈ । ਇਸ ਵਿਧੀ ਵਿੱਚ ਕਿਸੇ ਵੀ ਜੀਵ-ਜੰਤੂ ਤੋਂ ਲੋੜੀਂਦੇ ਜੀਨ ਫ਼ਸਲਾਂ ਵਿੱਚ ਪਾ ਕੇ ਪੌਦ ਸੁਰੱਖਿਆ ਕੀਤੀ ਜਾ ਸਕਦੀ ਹੈ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 3.
ਪੌਦ ਸੁਰੱਖਿਆ ਦੇ ਫੇਲ੍ਹ ਹੋਣ ਨਾਲ ਕਿਹੋ ਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ?
ਉੱਤਰ-
ਪੌਦ ਸੁਰੱਖਿਆ ਦੇ ਫੇਲ੍ਹ ਹੋਣ ਨਾਲ ਕਾਲ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ।

ਪ੍ਰਸ਼ਨ 4.
ਵੱਖ-ਵੱਖ ਫ਼ਸਲਾਂ ਦੇ ਰਸ ਚੂਸਣ ਵਾਲੇ ਕੀੜੇ ਕਿਹੜੇ ਹਨ ?
ਉੱਤਰ:

ਲੜੀ ਨੰ: ਰਸ ਚੂਸਣ ਵਾਲਾ ਕੀੜਾ ਫ਼ਸਲ ਦਾ ਨਾਂ
1. ਤੇਲਾ ਨਰਮਾ, ਭਿੰਡੀ, ਅੰਬ ਆਦਿ
2. ਚੇਪਾ ਤੇਲ ਬੀਜ, ਕਣਕ, ਆੜੂ ਆਦਿ
3. ਚਿੱਟੀ ਮੱਖੀ ਨਰਮਾ, ਟਮਾਟਰ, ਪਪੀਤਾ ਆਦਿ
4. ਮਿੱਲੀ ਬੱਗ ਨਰਮਾ, ਅੰਬ, ਨਿੰਬੂ ਜਾਤੀ ਦੇ ਫ਼ਲ ਆਦਿ ।

ਪ੍ਰਸ਼ਨ 5.
ਵਿਸ਼ਾਣੂ ਰੋਗ ਦਾ ਫੈਲਾਓ ਕਿਵੇਂ ਹੁੰਦਾ ਹੈ ਅਤੇ ਇਸ ਦੀ ਕੀ ਰੋਕਥਾਮ ਹੈ ?
ਉੱਤਰ-
ਪੌਦਿਆਂ ਵਿੱਚ ਕੀੜਿਆਂ-ਮਕੌੜਿਆਂ ਦੁਆਰਾ ਵਿਸ਼ਾਣੂ ਰੋਗ ਫੈਲਦਾ ਹੈ ਇਹਨਾਂ ਦੀ ਅਸਰਦਾਰ ਰੋਕਥਾਮ ਬਹੁਤ ਮੁਸ਼ਕਿਲ ਹੁੰਦੀ ਹੈ ।

ਪ੍ਰਸ਼ਨ 6.
ਉੱਲੀ ਨਾਲ ਹੋਣ ਵਾਲੀਆਂ ਫ਼ਸਲਾਂ ਦੀਆਂ ਮੁੱਖ ਬੀਮਾਰੀਆਂ ਕਿਹੜੀਆਂ ਹਨ ?
ਉੱਤਰ-
ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ ਹਨ-ਝੁਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ, ਚਿੱਟੇ ਰੋਗ ॥

ਪ੍ਰਸ਼ਨ 7.
ਕੀੜੇ ਮਕੌੜਿਆਂ ਦੀਆਂ ਕਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਕਰਕੇ ਉਹ ਧਰਤੀ ਉੱਪਰ ਵਧੇਰੇ ਗਿਣਤੀ ਵਿੱਚ ਮੌਜੂਦ ਹਨ ?
ਉੱਤਰ-
ਸਰੀਰਕ ਬਣਤਰ, ਵਧਣ-ਫੁੱਲਣ ਦਾ ਢੰਗ, ਵੱਖੋ-ਵੱਖਰੇ ਭੋਜਨ ਪਦਾਰਥਾਂ ਨੂੰ ਖਾਣ ਦੀ ਸਮਰੱਥਾ, ਫੁਰਤੀਲਾਪਨ ਆਦਿ ਅਜਿਹੇ ਗੁਣ ਹਨ ।

ਪ੍ਰਸ਼ਨ 8.
ਤਣਾ ਛੇਦਕ ਅਤੇ ਫ਼ਲ ਛੇਦਕ ਕੀੜੇ ਫ਼ਸਲ ਦਾ ਕਿਵੇਂ ਨੁਕਸਾਨ ਕਰਦੇ ਹਨ ?
ਉੱਤਰ-
ਇਹ ਕੀੜੇ ਪੌਦੇ ਦੇ ਵੱਖ-ਵੱਖ ਹਿੱਸਿਆਂ ਦੇ ਅੰਦਰ ਵੜ ਕੇ ਨੁਕਸਾਨ ਕਰਦੇ ਹਨ, ਜਿਵੇਂ-ਤਣੇ ਵਿੱਚ ਛੇਕ ਕਰਦੇ ਹਨ, ਸਬਜ਼ੀਆਂ ਤੇ ਫ਼ਲਾਂ ਦੇ ਅੰਦਰ ਵੜ ਜਾਂਦੇ ਹਨ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 9.
ਪੱਤਿਆਂ ਤੇ ਖਾਣ ਵਾਲੇ ਕੀੜੇ ਫ਼ਸਲ ਦਾ ਕਿਵੇਂ ਨੁਕਸਾਨ ਕਰਦੇ ਹਨ ?
ਉੱਤਰ-
ਇਹ ਕੀੜੇ ਪੱਤਿਆਂ ਨੂੰ ਖਾ ਕੇ ਪੌਦੇ ਦੀ ਪ੍ਰਕਾਸ਼ ਸੰਸ਼ਲੇਸ਼ਣ ਦੀ ਸਮਰੱਥਾ ਨੂੰ ਘੱਟ ਕਰ ਦਿੰਦੇ ਹਨ ।

ਪ੍ਰਸ਼ਨ 10.
ਰਸਾਇਣਿਕ ਦਵਾਈਆਂ ਦੀ ਵਰਤੋਂ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?
ਉੱਤਰ-
ਰਸਾਇਣਿਕ ਦਵਾਈਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ, ਵਰਤੋਂ ਸਮੇਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ, ਜੇ ਇਹਨਾਂ ਦੀ ਜ਼ਹਿਰ ਚੜ੍ਹ ਜਾਵੇ ਤਾਂ ਤੁਰੰਤ ਡਾਕਟਰ ਨੂੰ ਬੁਲਾ ਲੈਣਾ ਚਾਹੀਦਾ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ –

ਪ੍ਰਸ਼ਨ 1.
ਹਾਨੀਕਾਰਕ ਕੀੜੇ ਫ਼ਸਲਾਂ ਨੂੰ ਕਿਹੜੇ-ਕਿਹੜੇ ਢੰਗ ਨਾਲ ਨੁਕਸਾਨ ਪਹੁੰਚਾਉਂਦੇ ਹਨ ?
ਉੱਤਰ-
ਹਾਨੀਕਾਰਕ ਕੀੜੇ ਫ਼ਸਲਾਂ ਨੂੰ ਵੱਖ-ਵੱਖ ਢੰਗਾਂ ਨਾਲ ਨੁਕਸਾਨ ਪਹੁੰਚਾਉਂਦੇ ਹਨ –
1. ਕਈ ਕੀੜੇ ਜਿਵੇਂ ਤੇਲਾ, ਚੇਪਾ, ਚਿੱਟੀ ਮੱਖੀ, ਮਿੱਲੀ ਬਗ ਆਦਿ ਪੱਤਿਆਂ ਵਿਚੋਂ ਰਸ ਚੂਸ ਕੇ ਇਹਨਾਂ ਵਿਚੋਂ ਹਰਾ ਮਾਦਾ ਅਤੇ ਖਣਿਜ ਪਦਾਰਥਾਂ ਦੀ ਕਮੀ ਕਰ ਦਿੰਦੇ ਹਨ । ਇਸ ਤਰ੍ਹਾਂ ਪੱਤੇ ਪੀਲੇ ਪੈ ਜਾਂਦੇ ਹਨ ’ਤੇ ਪੌਦੇ ਦਾ ਵਾਧਾ ਰੁੱਕ ਜਾਂਦਾ ਹੈ ।
PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ 1

2. ਕੁੱਝ ਕੀੜੇ ਪੌਦਿਆਂ ਦੇ ਫਲਾਂ ਅਤੇ ਤਣਿਆਂ ਆਦਿ ਵਿਚ ਵੜ ਕੇ ਨੁਕਸਾਨ ਕਰਦੇ ਹਨ, ਜਿਵੇਂ ਕਮਾਦ ਦਾ ਗੜੁਆਂ, ਮੱਕੀ ਦੀ ਫ਼ਸਲ ਵਿੱਚ ਸ਼ਾਖ ਦੀ ਮੱਖੀ, ਨਰਮੇ ਦੀ ਅਮਰੀਕਨ ਸੁੰਡੀ ਆਦਿ ।

3. ਕੁੱਝ ਕੀੜੇ ਪੱਤਿਆਂ ਨੂੰ ਖਾ ਕੇ ਪ੍ਰਕਾਸ਼ ਸੰਸ਼ਲੇਸ਼ਣ ਦੀ ਸਮਰੱਥਾ ਘਟਾ ਦਿੰਦੇ ਹਨ । ਇਹ ਜਾਂ ਤਾਂ ਪੱਤਿਆਂ ਨੂੰ ਕਿਨਾਰਿਆਂ ਤੋਂ ਮੁੱਖ ਨਾੜੀ ਵੱਲ ਖਾਂਦੇ ਹਨ ਜਾਂ ਪੱਤਿਆਂ ਦਾ ਹਰਾ ਮਾਦਾ ਖਾ ਜਾਂਦੇ ਹਨ ਤੇ ਪੱਤੇ ਨੂੰ ਛਾਣਨੀ ਵਰਗਾ ਕਰ ਦਿੰਦੇ ਹਨ । ਇਹ ਹਨ-ਟਿੱਡੇ, ਸੈਨਿਕ ਸੁੰਡੀ, ਭੱਬੂ ਕੁੱਤਾ, ਹੱਡਾ ਭੰਡੀ ਆਦਿ ।

4. ਕੁੱਝ ਕੀੜੇ ਜਿਵੇਂ ਸਿਉਂਕ, ਚਿੱਟਾ ਸੁੰਡ ਜ਼ਮੀਨ ਹੇਠਲੇ ਹਿੱਸੇ ਜੜ੍ਹ, ਤਣਾ ਆਦਿ ਨੂੰ ਖਾ ਜਾਂਦੇ ਹਨ ਤੇ ਪੌਦਾ ਮਰ ਜਾਂਦਾ ਹੈ ।

ਪ੍ਰਸ਼ਨ 2.
ਫ਼ਸਲਾਂ ਦੀਆਂ ਬੀਮਾਰੀਆਂ ਦੇ ਮੁੱਖ ਤੌਰ ‘ਤੇ ਕੀ ਕਾਰਨ ਹਨ ?
ਉੱਤਰ-
ਫ਼ਸਲਾਂ ਨੂੰ ਵੱਖ-ਵੱਖ ਅਵਸਥਾ ਵਿੱਚ ਉੱਲੀ, ਜੀਵਾਣੁ, ਵਿਸ਼ਾਣ ਆਦਿ ਤੋਂ ਕਈ ਕਿਸਮ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ । ਪੌਦਿਆਂ ਦੀਆਂ ਬੀਮਾਰੀਆਂ ਮੁੱਖ ਤੌਰ ‘ਤੇ ਬੀਮਾਰੀ ਵਾਲੇ ਬੀਜਾਂ, ਬੀਮਾਰੀ ਵਾਲੇ ਖੇਤਾਂ ਅਤੇ ਮੀਂਹ ਅਤੇ ਤੇਜ਼ ਹਵਾ ਕਾਰਨ ਇੱਕ ਖੇਤ ਤੋਂ ਦੁਸਰੇ ਖੇਤ ਵਿਚ ਫੈਲਦੀਆਂ ਹਨ । ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ-ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ ਹਨਝੁਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ, ਚਿੱਟੂ ਰੋਗ । ਜੀਵਾਣੂਆਂ ਤੋਂ ਹੋਣ ਵਾਲੀਆਂ ਬੀਮਾਰੀਆਂ-ਤਣੇ ਦਾ ਗਲਣਾ, ਪੱਤਿਆਂ ਦਾ ਧੱਬਾ ਰੋਗ ਆਦਿ । ਵਿਸ਼ਾਣੂਆਂ ਨਾਲ ਹੋਣ ਵਾਲੇ ਰੋਗ-ਜਿਵੇਂ ਠੁਠੀ ਰੋਗ, ਚਿਤਕਬਰਾ ਰੋਗ ।
PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ 2

ਪ੍ਰਸ਼ਨ 3.
ਫ਼ਸਲ ਸੁਰੱਖਿਆ ਦੀ ਕੀ ਮਹੱਤਤਾ ਹੈ ?
ਉੱਤਰ-
ਖੇਤੀ ਦੇ ਖੇਤਰ ਵਿਚ ਬਹੁਤ ਤਰੱਕੀ ਹੋ ਰਹੀ ਹੈ । ਬਹੁਤ ਉੱਨਤ ਕਿਸਮਾਂ ਤੇ ਨਵੀਆਂ ਤਕਨੀਕਾਂ ਇਜ਼ਾਦ ਕੀਤੀਆਂ ਜਾ ਰਹੀਆਂ ਹਨ । ਇਸ ਨਾਲ ਪੈਦਾਵਾਰ ਵਿਚ ਵੀ ਬਹੁਤ ਵਾਧਾ ਹੋਇਆ ਹੈ । ਪਰ ਵਧੇਰੇ ਝਾੜ ਲੈਣ ਲਈ ਕੀੜਿਆਂ ਅਤੇ ਬੀਮਾਰੀਆਂ ਤੋਂ ਫ਼ਸਲ ਦਾ ਬਚਾਉ ਕਰਨਾ ਵੀ ਬਹੁਤ ਜ਼ਰੂਰੀ ਹੈ । ਹਰ ਸਾਲ ਕੀੜਿਆਂ ਅਤੇ ਰੋਗਾਂ ਕਾਰਨ ਇੱਕ ਤਿਹਾਈ ਪੈਦਾਵਾਰ ਦਾ ਨੁਕਸਾਨ ਹੋ ਜਾਂਦਾ ਹੈ । ਇਹ ਬਚਾਅ ਹੀ ਪੌਦ ਸੁਰੱਖਿਆ ਹੈ ਜਾਂ ਫ਼ਸਲ ਸੁਰੱਖਿਆ ਹੈ । ਜੇ ਫ਼ਸਲ ਦੀ ਰੋਗਾਂ ਤੇ ਕੀੜਿਆਂ ਦੇ ਹਮਲੇ ਤੋਂ ਸੁਰੱਖਿਆ ਨਹੀਂ ਕੀਤੀ ਜਾਵੇਗੀ ਤਾਂ ਅਕਾਲ ਪੈ ਸਕਦਾ ਹੈ, ਜਿਵੇਂ ਕਿ 1943 ਵਿੱਚ ਬੰਗਾਲ ਵਿਚ ਝੋਨੇ ਨੂੰ ਭੂਰੇ ਧੱਬਿਆਂ ਦੇ ਰੋਗ ਕਾਰਨ ਹੋਇਆ ਸੀ ਅਤੇ 1996-2002 ਦੌਰਾਨ ਪੰਜਾਬ ਵਿਚ ਨਰਮੇ ਤੇ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਸਾਰੀ ਫ਼ਸਲ ਹੀ ਖ਼ਤਮ ਹੋਣ ਦੀ ਹੱਦ ਤੱਕ ਪੁੱਜ ਗਈ ਸੀ । ਇਸ ਲਈ ਫ਼ਸਲ ਨੂੰ ਸੁਰੱਖਿਅਤ ਰੱਖ ਕੇ ਹੀ ਵਧੇਰੇ ਝਾੜ ਤੇ ਵਧੇਰੇ ਮੁਨਾਫ਼ਾ ਲਿਆ ਜਾ ਸਕਦਾ ਹੈ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 4.
ਬੀਮਾਰੀ ਜਾਂ ਕੀੜੇ ਦੇ ਹਮਲੇ ਤੋਂ ਪਹਿਲਾਂ ਪੌਦ ਸੁਰੱਖਿਆ ਲਈ ਕਿਹੜੇ ਢੰਗ ਅਪਣਾਉਣੇ ਚਾਹੀਦੇ ਹਨ ?
ਉੱਤਰ-
ਬੀਮਾਰੀ ਜਾਂ ਕੀੜੇ ਦੇ ਹਮਲੇ ਤੋਂ ਪਹਿਲਾਂ ਵਰਤੇ ਜਾਣ ਵਾਲੇ ਢੰਗ ਤਰੀਕੇ ਇਸ ਤਰ੍ਹਾਂ ਹਨ

  1. ਅਜਿਹੀਆਂ ਕਿਸਮਾਂ ਦੀ ਚੋਣ ਕਰੋ ਜੋ ਰੋਗ ਸਹਿਣ ਦੀ ਸਮਰੱਥਾ ਰੱਖਦੀਆਂ ਹੋਣ ।
  2. ਬੀਜਾਂ ਨੂੰ ਸੋਧ ਕੇ ਬੀਜਾਈ ਕਰਨੀ ਚਾਹੀਦੀ ਹੈ ।
  3. ਕੁੱਝ ਬੀਮਾਰੀਆਂ ਅਤੇ ਕੀੜਿਆਂ ਤੋਂ ਬਚਾਅ ਕਰਨ ਲਈ ਖੇਤਾਂ ਨੂੰ ਧੁੱਪ ਵਿੱਚ ਖੁੱਲ੍ਹਾ ਰੱਖ ਕੇ ਕੀਤਾ ਜਾ ਸਕਦਾ ਹੈ ।
  4. ਸਿੰਚਾਈ, ਖਾਦਾਂ ਅਤੇ ਦਵਾਈਆਂ ਦੀ ਵਰਤੋਂ ਸਹੀ ਮਾਤਰਾ ਤੇ ਮਿਕਦਾਰ ਵਿਚ ਕਰਨੀ ਚਾਹੀਦੀ ਹੈ, ਬੇਲੋੜੀ ਨਹੀਂ ।
  5. ਖੇਤਾਂ ਦੇ ਆਲੇ-ਦੁਆਲੇ ਤੇ ਵੱਟਾਂ ਉੱਤੇ ਨਦੀਨਾਂ ਨੂੰ ਖ਼ਤਮ ਕਰਨ ਨਾਲ ਬੀਮਾਰੀਆਂ ਤੇ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ ।

ਪ੍ਰਸ਼ਨ 5.
ਬੀਮਾਰੀ ਜਾਂ ਕੀੜੇ ਦੇ ਹਮਲੇ ਤੋਂ ਬਾਅਦ ਪੌਦ ਸੁਰੱਖਿਆ ਲਈ ਕਿਹੜੇ ਢੰਗ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਬੀਮਾਰੀ ਜਾਂ ਕੀੜੇ ਦਾ ਹਮਲਾ ਹੋਣ ਤੋਂ ਬਾਅਦ ਵਰਤੇ ਜਾਣ ਵਾਲੇ ਤਰੀਕੇ ਇਸ ਤਰ੍ਹਾਂ ਹਨ –

  1. ਸਭ ਤੋਂ ਪਹਿਲਾਂ ਬੀਮਾਰੀ ਕਿਹੜੀ ਹੈ ਤੇ ਇਸ ਦਾ ਕੀ ਕਾਰਨ ਹੈ ਪਤਾ ਲਗਾਓ । ਇਸੇ ਤਰ੍ਹਾਂ ਕੀੜੇ ਦੀ ਪਹਿਚਾਣ ਕਰਨੀ ਵੀ ਜ਼ਰੂਰੀ ਹੈ । ਇਸ ਤੋਂ ਬਾਅਦ ਹੀ ਇਹਨਾਂ ਦੀ ਰੋਕਥਾਮ ਦੀ ਵਿਉਂਤ ਤਿਆਰ ਕਰਨੀ ਚਾਹੀਦੀ ਹੈ । ਜਿਵੇਂ ਵਿਸ਼ਾਣੂ ਰੋਗ ਵਿਚ ਇਸ ਨੂੰ ਫੈਲਾਉਣ ਵਾਲੇ ਕੀੜੇ ਦੀ ਰੋਕਥਾਮ ਕਰਨੀ ਜ਼ਰੂਰੀ ਹੈ ।
  2. ਸ਼ੁਰੂ ਵਿੱਚ ਹੀ ਜਦੋਂ ਬੀਮਾਰੀ ਜਾਂ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ ਅਜਿਹੇ ਬਟਿਆਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ।
  3. ਕੀੜੇ ਜਾਂ ਬੀਮਾਰੀ ਕਾਰਨ ਹੋਏ ਨੁਕਸਾਨ ਲਈ ਦਿੱਤੇ ਗਏ ਚੇਤਾਵਨੀ ਵਾਲੇ ਪੱਧਰ ਤੇ ਹੀ ਰਸਾਇਣਿਕ ਕੀਟਨਾਸ਼ਕਾਂ/ਉੱਲੀਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  4. ਰਸਾਇਣਿਕ ਦਵਾਈਆਂ ਦੀ ਚੋਣ ਕੀੜੇ ਦੇ ਸੁਭਾਅ, ਹਮਲੇ ਦੀਆਂ ਨਿਸ਼ਾਨੀਆਂ ਅਤੇ ਬੀਮਾਰੀ ਦੇ ਕਾਰਨ ਮੁਤਾਬਿਕ ਹੀ ਕਰਨੀ ਚਾਹੀਦੀ ਹੈ ।
  5. ਰਸਾਇਣਿਕ ਦਵਾਈਆਂ ਦੀ ਸਹੀ ਮਾਤਰਾ ਅਤੇ ਸਹੀ ਸਮੇਂ ਦਾ ਧਿਆਨ ਰੱਖ ਕੇ ਹੀ ਵਰਤੋਂ ਕਰਨੀ ਚਾਹੀਦੀ ਹੈ ।
  6. ਮਿੱਤਰ ਕੀੜੇ ਤੇ ਹੋਰ ਸੂਖ਼ਮ ਜੀਵਾਂ ਦੀ ਵਰਤੋਂ ਕਰਕੇ ਵੀ ਕੀੜਿਆਂ ਤੇ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।

PSEB 7th Class Agriculture Guide ਫਸਲਾਂ ਦੇ ਕੀੜੇ ਅਤੇ ਬੀਮਾਰੀਆਂ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੇਲਾ ਕਿਹੜੀਆਂ ਫ਼ਸਲਾਂ ਨੂੰ ਹਾਨੀ ਪਹੁੰਚਾਉਂਦਾ ਹੈ ?
ਉੱਤਰ-
ਨਰਮਾ, ਭਿੰਡੀ, ਮੱਕੀ, ਅੰਬ ਆਦਿ ।

ਪ੍ਰਸ਼ਨ 2.
ਚੇਪਾ ਕਿਹੜੀਆਂ ਫ਼ਸਲਾਂ ਦਾ ਨੁਕਸਾਨ ਕਰਦਾ ਹੈ ?
ਉੱਤਰ-
ਕਣਕ, ਤੇਲ ਬੀਜ, ਗਾਜਰੀ ਬੂਟੇ, ਆਤੂ ॥

ਪ੍ਰਸ਼ਨ 3.
ਚਿੱਟੀ ਮੱਖੀ ਕਿਹੜੀਆਂ ਫ਼ਸਲਾਂ ਦਾ ਨੁਕਸਾਨ ਕਰਦੀ ਹੈ ?
ਉੱਤਰ-
ਨਰਮਾਂ, ਦਾਲਾਂ, ਟਮਾਟਰ, ਪਪੀਤਾ ਆਦਿ ।

ਪ੍ਰਸ਼ਨ 4.
ਮਿੱਲੀ ਬੱਗ ਕਿਹੜੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ?
ਉੱਤਰ-
ਨਰਮਾ, ਅੰਬ, ਨਿੰਬੂ ਜਾਤੀ ਦੇ ਫ਼ਲ, ਪਪੀਤਾ ।

ਪ੍ਰਸ਼ਨ 5.
ਕਿਸੇ ਤਣਾ ਛੇਦਕ ਕੀੜੇ ਦਾ ਨਾਂ ਦੱਸੋ ।
ਉੱਤਰ-
ਮੱਕੀ ਦੀ ਫ਼ਸਲ ਵਿੱਚ ਸ਼ਾਖ ਦੀ ਮੱਖੀ, ਕਮਾਦ ਦਾ ਗੜੁਆਂ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 6.
ਫਲ ਛੇਦਕ ਕੀੜੇ ਦੀ ਪਹਿਚਾਣ ਕਿਵੇਂ ਹੁੰਦੀ ਹੈ ?
ਉੱਤਰ-
ਕੀੜੇ ਦੇ ਛੱਡੇ ਹੋਏ ਮਲਮੂਤਰ ਤੋਂ ।

ਪ੍ਰਸ਼ਨ 7.
ਫ਼ਲ ਛੇਦਕ ਕੀੜੇ ਦੀ ਉਦਾਹਰਨ ਦਿਉ ।
ਉੱਤਰ-
ਅਮਰੀਕਨ ਸੁੰਡੀ, ਬੈਂਗਣਾਂ ਦੀ ਸੁੰਡੀ ।

ਪ੍ਰਸ਼ਨ 8.
ਪੱਤਿਆਂ ਨੂੰ ਕੱਟ ਕੇ ਖਾਣ ਵਾਲੇ ਕੀੜੇ ਪੱਤੇ ਨੂੰ ਕਿਵੇਂ ਖਾਂਦੇ ਹਨ ?
ਉੱਤਰ-
ਇਹ ਪੱਤਿਆਂ ਨੂੰ ਕਿਨਾਰਿਆਂ ਤੋਂ ਮੁੱਖ ਨਾੜੀ ਵੱਲ ਖਾਂਦੇ ਹਨ ।

ਪ੍ਰਸ਼ਨ 9.
ਪੱਤਿਆਂ ਨੂੰ ਕੱਟ ਕੇ ਖਾਣ ਵਾਲੇ ਕੀੜਿਆਂ ਦੇ ਉਦਾਹਰਨ ਦਿਓ ।
ਉੱਤਰ-
ਟਿੱਡੇ, ਸੈਨਿਕ ਸੁੰਡੀ, ਸਲੇਟੀ ਸੁੰਡੀ, ਲਾਲ ਭੂੰਡੀ ਆਦਿ ।

ਪ੍ਰਸ਼ਨ 10.
ਪੱਤਿਆਂ ਦੀ ਛਾਨਣੀ ਬਣਾਉਣ ਵਾਲੇ ਕੀੜੇ ਪੱਤਿਆਂ ਦਾ ਕਿਵੇਂ ਨੁਕਸਾਨ ਕਰਦੇ ਹਨ ?
ਉੱਤਰ-
ਇਹ ਪੱਤਿਆਂ ਦਾ ਹਰਾ ਮਾਦਾ ਖਾ ਜਾਂਦੇ ਹਨ ਪਰ ਪੱਤਿਆਂ ਦੀਆਂ ਨਾੜੀਆਂ ਨੂੰ ਨੁਕਸਾਨ ਨਹੀਂ ਕਰਦੇ ਜਿਸ ਕਾਰਨ ਪੱਤੇ ਛਾਨਣੀ ਵਰਗੇ ਹੋ ਜਾਂਦੇ ਹਨ ।

ਪ੍ਰਸ਼ਨ 11.
ਪੱਤਿਆਂ ਨੂੰ ਛਾਨਣੀ ਵਰਗਾ ਬਣਾਉਣ ਵਾਲੇ ਕੀੜਿਆਂ ਦੇ ਨਾਂ ਦੱਸੋ ।
ਉੱਤਰ-
ਪੱਡਾ ਭੰਡੀ, ਭੱਬੂ ਕੁੱਤਾ, ਗੋਭੀ ਦੀ ਤਿੱਤਲੀ ।

ਪ੍ਰਸ਼ਨ 12.
ਜੜ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੇ ਨਾਂ ਦੱਸੋ ।
ਉੱਤਰ-
ਸਿਉਂਕ, ਚਿੱਟਾ ਲੰਡ ।

ਪ੍ਰਸ਼ਨ 13.
ਝੁਲਸ ਰੋਗ ਦੇ ਲੱਛਣ ਦੱਸੋ ।
ਉੱਤਰ-
ਪਾਣੀ ਸਿੰਮਦੇ ਧੱਬੇ ਪੱਤਿਆਂ ਤੇ ਤਣੇ ਉੱਪਰ ਬਣੇ ਹੋਏ ਦਿਖਾਈ ਦਿੰਦੇ ਹਨ । ਚਿੱਟੀ ਉੱਲੀ ਪੱਤਿਆਂ ਦੇ ਹੇਠਲੇ ਪਾਸੇ ਦਿਖਾਈ ਦਿੰਦੀ ਹੈ ।

ਪ੍ਰਸ਼ਨ 14.
ਬੀਜ ਗਲਣ ਰੋਗ ਦੇ ਲੱਛਣ ਦੱਸੋ ।
ਉੱਤਰ-
ਜ਼ਮੀਨ ਅੰਦਰ ਹੀ ਬੀਜ ਗਲ ਜਾਂਦਾ ਹੈ ।

ਪ੍ਰਸ਼ਨ 15.
ਕਾਂਗਿਆਰੀ ਦੇ ਲੱਛਣ ਦੱਸੋ ।
ਉੱਤਰ-
ਇਸ ਵਿੱਚ ਦਾਣਿਆਂ ਦੀ ਬਜਾਏ ਕਾਲਾ ਧੂੜਾ ਬਣ ਜਾਂਦਾ ਹੈ ।

ਪ੍ਰਸ਼ਨ 16.
ਚਿੱਟੋਂ ਰੋਗ ਕਿਹੜੀ ਫ਼ਸਲ ਨੂੰ ਲੱਗਦੇ ਹਨ ?
ਉੱਤਰ-
ਬੇਰ, ਮਟਰ ਆਦਿ ।

ਪ੍ਰਸ਼ਨ 17.
ਵਿਸ਼ਾਣੂ ਰੋਗ ਕਿਵੇਂ ਫੈਲਦੇ ਹਨ ? ਉੱਤਰ-ਵਿਸ਼ਾਣੂ ਰੋਗ ਕੀੜੇ ਮਕੌੜਿਆਂ ਦੁਆਰਾ ਫੈਲਦੇ ਹਨ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 18.
ਨਰਮੇ ਵਿੱਚ ਚਿੱਟੀ ਮੱਖੀ ਕਿਹੜਾ ਰੋਗ ਫੈਲਾਉਂਦੀ ਹੈ ?
ਉੱਤਰ-
ਝੂਠੀ ਰੋਗ ।

ਪ੍ਰਸ਼ਨ 19.
ਕੀ ਵਿਸ਼ਾਣੂ ਰੋਗਾਂ ਦੀ ਰੋਕਥਾਮ ਸੌਖਿਆਂ ਹੋ ਜਾਂਦੀ ਹੈ ?
ਉੱਤਰ-
ਨਹੀਂ, ਇਹਨਾਂ ਦੀ ਰੋਕਥਾਮ ਬਹੁਤ ਮੁਸ਼ਕਿਲ ਹੈ ।

ਪ੍ਰਸ਼ਨ 20.
ਝੂਠੀ ਰੋਗ ਦੇ ਲੱਛਣ ਦੱਸੋ ।
ਉੱਤਰ-
ਪੱਤੇ ਸਿਰਿਆਂ ਤੋਂ ਅੰਦਰ ਨੂੰ ਮੁੜ ਜਾਂਦੇ ਹਨ ।

ਪ੍ਰਸ਼ਨ 21.
ਚਿਤਕਬਰਾ ਰੋਗ ਦੇ ਲੱਛਣ ਦੱਸੋ ।
ਉੱਤਰ-
ਪੱਤਿਆਂ ਤੇ ਬੇਤਰਤੀਬੇ ਪੀਲੇ ਅਤੇ ਹਰੇ ਚਟਾਕ ਪੈ ਜਾਂਦੇ ਹਨ ।

ਪ੍ਰਸ਼ਨ 22.
ਪਪੀਤੇ ਨੂੰ ਲੱਗਣ ਵਾਲਾ ਇਕ ਵਿਸ਼ਾਣੂ ਰੋਗ ਦੱਸੋ ।
ਉੱਤਰ-
ਝੂਠੀ ਰੋਗ ॥

ਪ੍ਰਸ਼ਨ 23.
ਮੂੰਗੀ ਨੂੰ ਲੱਗਣ ਵਾਲਾ ਇੱਕ ਵਿਸ਼ਾਣੂ ਰੋਗ ਦੱਸੋ ।
ਉੱਤਰ-
ਚਿਤਕਬਰਾ ਰੋਗ |

ਪ੍ਰਸ਼ਨ 24.
ਕੀੜਿਆਂ ਅਤੇ ਬੀਮਾਰੀਆਂ ਦੀ ਸੁਚੱਜੀ ਰੋਕਥਾਮ ਨੂੰ ਕਿੰਨੇ ਹਿੱਸਿਆਂ ਵਿੱਚ ਵੰਡ ਸਕਦੇ ਹਾਂ ?
ਉੱਤਰ-
ਦੋ ਹਿੱਸਿਆਂ ਵਿੱਚ ।

ਪ੍ਰਸ਼ਨ 25.
ਕੀੜੇ ਜਾਂ ਬੀਮਾਰੀਆਂ ਨੂੰ ਖ਼ਤਮ ਕਰਨ ਲਈ ਰਸਾਇਣਾਂ ਦੀ ਚੋਣ ਕਿਸ ਅਨੁਸਾਰ ਕਰਨੀ ਚਾਹੀਦੀ ਹੈ ?
ਉੱਤਰ-
ਕੀੜੇ ਦੇ ਸੁਭਾਅ, ਹਮਲੇ ਦੀਆਂ ਨਿਸ਼ਾਨੀਆਂ ਅਤੇ ਬੀਮਾਰੀ ਦੇ ਕਾਰਨ ਅਨੁਸਾਰ ॥

ਪ੍ਰਸ਼ਨ 26.
ਜੇ ਕਿਸੇ ਨੂੰ ਜ਼ਹਿਰ ਚੜ੍ਹ ਜਾਵੇ ਤਾਂ ਕੀ ਪਿਲਾ ਕੇ ਉਲਟੀ ਕਰਵਾਈ ਜਾਂਦੀ ਹੈ ?
ਉੱਤਰ-
ਲੂਣ ਵਾਲਾ ਪਾਣੀ ਪਿਲਾ ਕੇ ।

ਪ੍ਰਸ਼ਨ 27.
ਉਲਟੀ ਕਿਸ ਹਾਲਤ ਵਿਚ ਨਹੀਂ ਕਰਵਾਉਣੀ ਚਾਹੀਦੀ ?
ਉੱਤਰ-
ਜਦੋਂ ਮਰੀਜ਼ ਬੇਹੋਸ਼ ਹੋ ਜਾਵੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੇਕਰ ਕੀਟਨਾਸ਼ਕ ਦਵਾਈ ਕਿਸੇ ਦੀ ਅੱਖ ਵਿਚ ਪੈ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਅੱਖਾਂ ਦੀਆਂ ਪਲਕਾਂ ਖੁੱਲ੍ਹੀਆਂ ਰੱਖੋ ਤੇ ਡਾਕਟਰ ਦੇ ਆਉਣ ਤੱਕ ਸਹਿਜੇ-ਸਹਿਜੇ ਪਾਣੀ ਨਾਲ ਧੋਦੇ ਰਹੋ ਤੇ ਡਾਕਟਰ ਦੇ ਦੱਸੇ ਬਗੈਰ ਕੋਈ ਦਵਾਈ ਅੱਖਾਂ ਵਿਚ ਨਾ ਪਾਉ ।

ਪ੍ਰਸ਼ਨ 2.
ਕੀੜੀਆਂ ਦਾ ਫ਼ਸਲਾਂ ਦੇ ਵਿਕਾਸ ਨਾਲ ਕੀ ਸੰਬੰਧ ਹੈ ?
ਉੱਤਰ-
ਕਈ ਕੀੜੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਝਾੜ ਘੱਟ ਜਾਂਦਾ ਹੈ ਤੇ ਕੁੱਝ ਕੀੜੇ ਲਾਭਕਾਰੀ ਵੀ ਹੁੰਦੇ ਹਨ, ਜਿਵੇਂ ਮਧੂ ਮੱਖੀਆਂ ਜੋ ਪਰਾਗਣ ਕਿਰਿਆ ਦੁਆਰਾ ਫ਼ਸਲਾਂ ਦਾ ਝਾੜ ਵਧਾਉਣ ਵਿਚ ਸਹਾਇਤਾ ਕਰਦੀਆਂ ਹਨ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 3.
ਕੀਟਨਾਸ਼ਕ ਦਵਾਈਆਂ ਦੀਆਂ ਖ਼ਾਲੀ ਸ਼ੀਸ਼ੀਆਂ ਅਤੇ ਡੱਬਿਆਂ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਖ਼ਾਲੀ ਸ਼ੀਸ਼ੀਆਂ ਅਤੇ ਡੱਬਿਆਂ ਨੂੰ ਸਾੜਨ ਦੀ ਬਜਾਏ ਜ਼ਮੀਨ ਵਿਚ ਦੱਬ ਦੇਣਾ ਚਾਹੀਦਾ ਹੈ ।

ਪ੍ਰਸ਼ਨ 4.
ਜ਼ਹਿਰਾਂ ਦੇ ਛਿੜਕਾਅ ਕਰਨ ਵਾਲੇ ਦੇ ਖਾਣ-ਪੀਣ ਬਾਰੇ ਦੱਸੋ ।
ਉੱਤਰ-
ਭੁੱਖੇ ਪੇਟ ਛਿੜਕਾਅ ਨਾ ਕਰੋ ਅਤੇ ਛਿੜਕਾਅ ਦੌਰਾਨ ਕੁੱਝ ਵੀ ਖਾਣਾ ਪੀਣਾ ਨਹੀਂ ਚਾਹੀਦਾ ਪਹਿਲਾਂ ਹੀ ਪੇਟ ਭਰ ਕੇ ਖਾਣਾ ਖਾ ਕੇ ਛਿੜਕਾਅ ਕਰੋ ।

ਪ੍ਰਸ਼ਨ 5.
ਸਾਹ ਰਾਹੀਂ ਅੰਦਰ ਗਏ ਜ਼ਹਿਰ ਤੋਂ ਬਚਾਓ ਬਾਰੇ ਦੱਸੋ ।
ਉੱਤਰ-
ਮਰੀਜ਼ ਨੂੰ ਜਿੰਨੀ ਜਲਦੀ ਹੋਵੇ ਚੁੱਕ ਕੇ ਖੁੱਲ੍ਹੀ ਹਵਾ ਵਿਚ ਲੈ ਜਾਓ ਅਤੇ ਬੰਦ ਕਮਰੇ ਦੇ ਸਾਰੇ ਦਰਵਾਜ਼ੇ ਤੇ ਖਿੜਕੀਆਂ ਖੋਲ੍ਹ ਦਿਓ ਮਰੀਜ਼ ਦੇ ਪਾਏ ਹੋਏ ਤੰਗ ਕੱਪੜਿਆਂ ਨੂੰ ਢਿੱਲੇ ਕਰੋ । ਜੇ ਸਾਹ ਬੰਦ ਹੁੰਦਾ ਹੋਵੇ ਜਾਂ ਚਾਲ ਵਿਚ ਤਬਦੀਲੀ ਆਉਂਦੀ ਨਜ਼ਰ ਆਵੇ ਤਾਂ ਬਨਾਉਟੀ ਸਾਹ ਦਿਉ ਪਰ ਛਾਤੀ ਤੇ ਭਾਰ ਨਾ ਪਾਉ ।ਮਰੀਜ਼ ਨੂੰ ਠੰਡ ਨਾ ਲੱਗਣ ਦਿਉ ਅਤੇ ਉਸ ਉੱਤੇ ਕੰਬਲ ਆਦਿ ਦੇ ਦੇਣਾ ਚਾਹੀਦਾ ਹੈ । ਮਰੀਜ਼ ਨੂੰ ਬੋਲਣ ਨਾ ਦਿਉ । ਜੇ ਮਰੀਜ਼ ਨੂੰ ਕੜਵੱਲ ਪੈਣ ਤਾਂ ਉਸਨੂੰ ਹਨੇਰੇ ਕਮਰੇ ਵਿੱਚ ਬਿਸਤਰ ਵਿੱਚ ਰੱਖੋ । ਉੱਥੇ ਰੌਲਾ ਰੱਪਾ ਨਾ ਪਾਉ ।

ਪ੍ਰਸ਼ਨ 6.
ਮੁਸਾਮਾਂ ਰਾਹੀਂ ਅੰਦਰ ਗਏ ਜ਼ਹਿਰ ਤੋਂ ਬਚਾਓ ਬਾਰੇ ਦੱਸੋ ।
ਉੱਤਰ-
ਪਾਣੀ ਨਾਲ ਸਰੀਰ ਨੂੰ ਗਿੱਲਾ ਕਰੋ ਅਤੇ ਮਰੀਜ਼ ਦੇ ਕੱਪੜੇ ਉਤਾਰ ਕੇ ਸਰੀਰ ਤੇ ਲਗਾਤਾਰ ਪਾਣੀ ਪਾਉਂਦੇ ਜਾਓ । ਸਰੀਰ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ। ਸਰੀਰ ਨੂੰ ਛੇਤੀ ਧੋ ਲਉ, ਕਿਉਂਕਿ ਇਸ ਨਾਲ ਕਾਫ਼ੀ ਫ਼ਰਕ ਪੈ ਜਾਂਦਾ ਹੈ ।

ਪ੍ਰਸ਼ਨ 7.
ਜ਼ਹਿਰੀਲੀ ਦਵਾਈ ਅੱਖਾਂ ਵਿਚ ਪੈ ਜਾਣ ਤੇ ਕੀ ਕਰਨਾ ਚਾਹੀਦਾ ਹੈ ?
ਉੱਤਰ-
ਅਜਿਹੀ ਹਾਲਤ ਵਿਚ ਹੇਠ ਲਿਖੀਆਂ ਹਦਾਇਤਾਂ ਤੇ ਅਮਲ ਕਰਨਾ ਚਾਹੀਦਾ ਹੈ ।

  1. ਅੱਖਾਂ ਦੀਆਂ ਪਲਕਾਂ ਨੂੰ ਖੋਲ੍ਹ ਕੇ ਰੱਖੋ ।
  2. ਚੱਲਦੇ ਪਾਣੀ ਨਾਲ ਜਿੰਨੀ ਜਲਦੀ ਹੋਵੇ ਅੱਖਾਂ ਨੂੰ ਸਹਿਜੇ-ਸਹਿਜੇ ਧੋਵੋ ।
  3. ਡਾਕਟਰ ਦੇ ਆਉਣ ਤੱਕ ਅੱਖਾਂ ਨੂੰ ਧੋਂਦੇ ਰਹੋ !
  4. ਕਿਸੇ ਵੀ ਦਵਾਈ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਗੈਰ ਨਾ ਕਰੋ ਗ਼ਲਤ ਦਵਾਈ ਹਾਨੀਕਾਰਕ ਵੀ ਹੋ ਸਕਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤੀ ਜ਼ਹਿਰਾਂ ਤੋਂ ਬਚਾਉ ਦੇ ਆਮ ਸਾਧਨ ਦੱਸੋ ।
ਉੱਤਰ-
ਮਰੀਜ਼ ਨੂੰ ਠੰਡ ਤੋਂ ਬਚਾਉਣ ਲਈ ਹਲਕੇ ਜਿਹੇ ਕੰਬਲ ਨਾਲ ਢੱਕ ਦਿਉ । ਇਸ ਕੰਮ ਲਈ ਗਰਮ ਪਾਣੀ ਵਾਲੀ ਬੋਤਲ ਦੀ ਵਰਤੋਂ ਨਾ ਕਰੋ | ਮਰੀਜ਼ ਦਾ ਬਿਸਤਰ ਪੈਰਾਂ ਵੱਲੋਂ ਉੱਚਾ ਰੱਖੋ ਅਤੇ ਲੱਤਾਂ ਅਤੇ ਬਾਹਾਂ ਨੂੰ ਫੀਤਿਆਂ ਨਾਲ ਬੰਨ੍ਹ ਦਿਓ | ਮਰੀਜ਼ ਨੂੰ ਚੁਸਤੀ ਵਾਸਤੇ ਹਾਈਪੋਡਰਮਿਕ ਟੀਕੇ ਜਿਵੇਂ-ਕੈਫੀਨ ਅਤੇ ਏਪਾਈਨਾਫਰਿਨ ਲਗਾਓ । ਡੈਕਸਟਰੋਜ 5% ਦਾ ਘੋਲ ਨਾੜੀ ਵਿਚ ਦੀ ਸਰੀਰ ਵਿਚ ਭੇਜੋ | ਮਰੀਜ਼ ਨੂੰ ਲਹੂ ਜਾਂ ਪਲਾਜਮਾ ਵੀ ਦਿਓ | ਮਰੀਜ਼ ਨੂੰ ਤੇਜ਼ ਅਤੇ ਵਧੇਰੇ ਦਵਾਈਆਂ ਦੇ ਕੇ ਨਾ ਥਕਾਓ ।

ਪ੍ਰਸ਼ਨ 2.
ਖੇਤੀ-ਜ਼ਹਿਰਾਂ ਦੀ ਉੱਚਿਤ ਵਰਤੋਂ ਦਾ ਕੀ ਮਹੱਤਵ ਹੈ ?
ਉੱਤਰ-
ਖੇਤੀ ਜ਼ਹਿਰਾਂ ਦੀ ਉੱਚਿਤ ਵਰਤੋਂ ਸੰਬੰਧੀ ਕੁੱਝ ਗੱਲਾਂ ਦਾ ਖ਼ਿਆਲ ਰੱਖਣਾ ਅਤਿ ਜ਼ਰੂਰੀ ਹੈ ਜੋ ਕਿ ਇਸ ਤਰ੍ਹਾਂ ਹਨ –

  1. ਪਹਿਲਾਂ ਕੀੜੇ, ਬਿਮਾਰੀ ਅਤੇ ਨਦੀਨਾਂ ਦੀ ਪਛਾਣ ਕਰ ਕੇ ਹੀ ਸਿਫ਼ਾਰਸ਼ ਕੀਤੇ ਜ਼ਹਿਰ ਦੀ ਸਿਫਾਰਸ਼ ਕੀਤੀ ਮਾਤਰਾ ਦੀ ਵਰਤੋਂ ਕਰੋ । ਹਰ ਕੀੜੇ, ਬਿਮਾਰੀ ਅਤੇ ਨਦੀਨ ਦੇ ਖ਼ਾਤਮੇ ਲਈ ਵੱਖ-ਵੱਖ ਜ਼ਹਿਰਾਂ ਦੀ ਸਿਫ਼ਾਰਸ਼ ਵੱਖ-ਵੱਖ ਮਾਤਰਾ ਵਿੱਚ ਕੀਤੀ ਜਾਂਦੀ ਹੈ ।
  2. ਦੁਕਾਨਦਾਰਾਂ ਦੀ ਗਲਤ ਸਲਾਹ ਨਾ ਮੰਨੋ, ਸਗੋਂ ਖੇਤੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਜ਼ਰੂਰ ਕਰੋ ।
  3. ਕਦੇ ਵੀ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਨੂੰ ਖੇਤੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤੇ ਬਗੈਰ ਮਿਲਾ ਕੇ ਨਾ ਛਿੜਕੋ ।
  4. ਖੇਤੀ ਜ਼ਹਿਰਾਂ ਦਾ ਛਿੜਕਾਅ ਜਿਸ ਦਿਨ ਹਵਾ ਨਾ ਚਲਦੀ ਹੋਵੇ ਜਾਂ ਘੱਟ ਤੋਂ ਘੱਟ ਹਵਾ ਵਾਲੇ ਦਿਨ ਹੀ ਕਰੋ । ਛਿੜਕਾਅ ਕਰਨ ਵਾਲੇ ਵਿਅਕਤੀ ਦਾ ਮੂੰਹ ਹਵਾ ਦੀ ਦਿਸ਼ਾ ਤੋਂ ਉਲਟ ਹੋਣਾ ਚਾਹੀਦਾ ਹੈ ।
  5. ਜੇ ਛਿੜਕਾਅ ਕਰਨ ਤੋਂ 24 ਘੰਟੇ ਦੇ ਅੰਦਰ ਮੀਂਹ ਪੈ ਜਾਵੇ ਤਾਂ ਮੁੜ ਤੋਂ ਛਿੜਕਾਅ ਕਰੋ ।

ਪ੍ਰਸ਼ਨ 3.
ਖੇਤੀ ਜ਼ਹਿਰਾਂ ਦੀ ਸੁਚੱਜੀ ਵਰਤੋਂ ਲਈ ਚਾਰ ਨੁਕਤੇ ਸੁਝਾਉ ।
ਉੱਤਰ-
ਇਨ੍ਹਾਂ ਦੀ ਸੁਰੱਖਿਅਤ ਵਰਤੋਂ ਲਈ ਹੇਠ ਲਿਖੀਆਂ ਗੱਲਾਂ ਦਾ ਖਿਆਲ ਰੱਖੋ

  • ਘਰਾਂ ਵਿਚ ਇਨ੍ਹਾਂ ਕੀਟਨਾਸ਼ਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਦਵਾਈਆਂ ਦੇ ਨੇੜੇ ਨਾ ਰੱਖੋ ।
  • ਖੇਤੀ ਜ਼ਹਿਰ ਦੀ ਸ਼ੀਸ਼ੀ ਜਾਂ ਡੱਬੇ ਉੱਪਰ ਲਿਖੀਆਂ ਹਦਾਇਤਾਂ ਨੂੰ ਧਿਆਨ ਨਾਲ ਪੜੋ ਤੇ ਉਸੇ ਅਨੁਸਾਰ ਅਮਲ ਵਿਚ ਲਿਆਉ ।
  • ਕੀਟਨਾਸ਼ਕ ਦਵਾਈਆਂ ਵਾਲੀਆਂ ਸ਼ੀਸ਼ੀਆਂ ਅਤੇ ਡੱਬਿਆਂ ਦੀ ਮੁੜ ਵਰਤੋਂ ਨਹੀਂ ਕਰਨੀ ਚਾਹੀਦੀ ।
  • ਖੇਤੀ ਜ਼ਹਿਰਾਂ ਨੂੰ ਘਰ ਵਿਚ ਹਮੇਸ਼ਾਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ।
  • ਜੇ ਸਪਰੇਅ ਕਰਦੇ ਸਮੇਂ ਨੋਜ਼ਲ ਬੰਦ ਹੋ ਜਾਵੇ ਤਾਂ ਕਦੇ ਵੀ ਮੂੰਹ ਨਾਲ ਫੂਕ ਮਾਰ ਕੇ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਨਾ ਕਰੋ ।
  • ਛਿੜਕਾਅ ਕਰਨ ਤੋਂ ਪਹਿਲਾਂ ਹੀ ਰੱਜ ਕੇ ਖਾਣਾ ਖਾ ਲਉ ਕਦੇ ਵੀ ਖ਼ਾਲੀ ਪੇਟ ਛਿੜਕਾਅ ਨਾ ਕਰੋ ਅਤੇ ਇਸ ਦੌਰਾਨ ਕੁੱਝ ਵੀ ਨਾ ਖਾਉ ਪੀਉ | ਖਾਣ-ਪੀਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋ ਲਉ ।
  • ਛਿੜਕਾਅ ਕਰਨ ਵਾਲੇ ਵਿਅਕਤੀ ਨੂੰ ਦਿਹਾੜੀ ਵਿਚ 8 ਘੰਟੇ ਤੋਂ ਵੱਧ ਕੰਮ ਨਹੀਂ ਕਰਨਾ ਚਾਹੀਦਾ ।
  • ਕੀਟਨਾਸ਼ਕ ਦਵਾਈਆਂ ਨੂੰ ਪਾਣੀ ਵਿਚ ਘੋਲਣ ਸਮੇਂ ਕੋਈ ਛਿੱਟਾ ਆਦਿ ਨਹੀਂ ਪੈਣ ਦੇਣਾ ਚਾਹੀਦਾ ।
  • ਤੇਜ਼ ਚੱਲਦੀ ਹਵਾ ਵਾਲੇ ਦਿਨ ਸਪਰੇਅ ਨਾ ਕਰੋ ।
  • ਛਿੜਕਾਅ ਦਾ ਕੰਮ ਖ਼ਤਮ ਕਰਕੇ ਇਕਦਮ ਮਗਰੋਂ ਪਹਿਲਾਂ ਪਹਿਨੇ ਹੋਏ ਕੱਪੜਿਆਂ ਨੂੰ ਬਦਲ ਕੇ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਵੋ ।
  • ਦਵਾਈ ਵਾਲੇ ਖ਼ਾਲੀ ਡੱਬਿਆਂ ਨੂੰ ਨਾ ਸਾੜੋ, ਸਗੋਂ ਇਹਨਾਂ ਨੂੰ ਜ਼ਮੀਨ ਵਿਚ ਦੱਬ ਦਿਉ ।

ਪ੍ਰਸ਼ਨ 4.
ਨਿਗਲੀ ਹੋਈ ਕੀਟਨਾਸ਼ਕ ਦਵਾਈ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇ ਖੇਤੀ ਜ਼ਹਿਰ ਨਿਗਲ ਲਿਆ ਗਿਆ ਹੋਵੇ ਤਾਂ ਉਲਟੀ ਕਰਵਾਉਣੀ ਚਾਹੀਦੀ ਹੈ । ਇਸ ਲਈ ਇਕ ਚਮਚ ਨਮਕ ਨੂੰ ਗਰਮ ਪਾਣੀ ਦੇ ਗਲਾਸ ਵਿਚ ਘੋਲ ਕੇ ਮਰੀਜ਼ ਨੂੰ ਦਿਓ ਅਤੇ ਉਦੋਂ ਤਕ ਦਿਉ ਜਦੋਂ ਤਕ ਕਿ ਉਲਟੀ ਨਾ ਹੋ ਜਾਵੇ । ਗਲੇ ਨੂੰ ਉਂਗਲੀ ਨਾਲ ਹੌਲੀ-ਹੌਲੀ ਟੋਹਣ ਜਾਂ ਚਮਚੇ ਦਾ ਖੁੰਢਾ ਪਾਸਾ ਗਲ ਉੱਤੇ ਰੱਖਣ ਨਾਲ ਜਦੋਂ ਪੇਟ ਨਮਕੀਨ ਪਾਣੀ ਨਾਲ ਭਰਿਆ ਹੋਵੇ ਤਾਂ ਉਲਟੀ ਆਸਾਨੀ ਨਾਲ ਹੋ ਜਾਵੇਗੀ । ਜੇ ਮਰੀਜ਼ ਪਹਿਲਾਂ ਹੀ ਉਲਟੀ ਕਰ ਦੇਵੇ ਤਾਂ ਉਸਨੂੰ ਨਮਕ ਤੋਂ ਬਗੈਰ ਗਰਮ ਪਾਣੀ ਬਹੁਤੀ ਮਾਤਰਾ ਵਿਚ ਦਿਓ ਅਤੇ ਫਿਰ ਦੱਸੀਆਂ ਹਦਾਇਤਾਂ ਅਨੁਸਾਰ ਅਮਲ ਕਰੋ । ਜੇ ਮਰੀਜ਼ ਬੇਸੁਰਤ ਹੋਵੇ ਤਾਂ ਉਸਨੂੰ ਉਲਟੀਆਂ ਦੀ ਦਵਾਈ ਨਾ ਦਿਉ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਫਸਲਾਂ ਦੇ ਕੀੜੇ ਅਤੇ ਬੀਮਾਰੀਆਂ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ-

  1. ਫ਼ਸਲਾਂ ਦੀ ਵਧੇਰੇ ਪੈਦਾਵਾਰ ਲਈ ਫ਼ਸਲਾਂ ਦੀ ਕੀੜਿਆਂ ਅਤੇ ਬੀਮਾਰੀਆਂ ਤੋਂ ਸੁਰੱਖਿਆ ਬਹੁਤ ਜ਼ਰੂਰੀ ਹੈ ।
  2. ਹਰ ਸਾਲ ਬੀਮਾਰੀਆਂ ਅਤੇ ਕੀੜਿਆਂ ਕਾਰਨ ਇੱਕ ਤਿਹਾਈ ਪੈਦਾਵਾਰ ਦਾ ਨੁਕਸਾਨ ਹੋ ਜਾਂਦਾ ਹੈ ।
  3. ਬੰਗਾਲ ਵਿਚ 1943 ਵਿਚ ਝੋਨੇ ਦੇ ਭੂਰੇ ਧੱਬਿਆਂ ਦੇ ਰੋਗ ਕਾਰਨ ਅਕਾਲ ਪੈ ਗਿਆ ਸੀ ।
  4. ਪੰਜਾਬ ਵਿਚ 1996 ਤੋਂ 2002 ਵਿੱਚ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫ਼ਸਲ ਤਬਾਹ ਹੋ ਗਈ ਸੀ ।
  5. ਕੀੜੇ-ਮਕੌੜਿਆਂ ਦੀਆਂ ਜਾਤੀਆਂ ਬਾਕੀ ਹੋਰ ਪਾਣੀਆਂ ਨਾਲੋਂ ਵੱਧ ਹਨ । ਇਹ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਵਾਤਾਵਰਨ ਵਿੱਚ ਢਾਲ ਲੈਂਦੇ ਹਨ ।
  6. ਫ਼ਸਲ ਨੂੰ ਮੁੱਖ ਰੂਪ ਵਿੱਚ ਚਾਰ ਕਿਸਮ ਦੇ ਕੀੜੇ ਨੁਕਸਾਨ ਕਰਦੇ ਹਨ ।
  7. ਰਸ ਚੂਸਣ ਵਾਲੇ ਕੀੜੇ ਹਨ- ਤੇਲਾ, ਚੇਪਾ, ਚਿੱਟੀ ਮੱਖੀ ਆਦਿ ।
  8. ਫ਼ਲ ਅਤੇ ਤਣਾ ਛੇਦਕ ਕੀੜੇ ਹਨ-ਕਮਾਦ ਦਾ ਗੜੂਆ, ਗੁਲਾਬੀ ਸੁੰਡੀ, ਸ਼ਾਖ ਦੀ ਮੱਖੀ, ਅਮਰੀਕਨ ਤੇ ਚਿਤਕਬਰੀ ਸੁੰਡੀ, ਬੈਂਗਣਾਂ ਦੀ ਸੁੰਡੀ ਆਦਿ ।
  9. ਪੱਤੇ ਖਾਣ ਵਾਲੇ ਕੀੜੇ ਹਨ-ਟਿੱਡੇ, ਸੈਨਿਕ ਸੁੰਡੀ, ਲਾਲ ਭੂੰਡੀ, ਸਲੇਟੀ ਕੁੰਡੀ ਆਦਿ ।
  10. ਪੱਤਿਆਂ ਦੀ ਛਾਣਨੀ ਬਣਾਉਣ ਵਾਲੇ ਕੀੜੇ ਹਨ-ਹੱਡਾ ਲੂੰਡੀ, ਭੱਬੂ ਕੁੱਤਾ, ਗੋਭੀ ਦੀ ਤਿੱਤਲੀ ਆਦਿ ।
  11. ਜੜ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਹਨ। ਸਿਉਂਕ, ਚਿੱਟਾ ਸੁੰਡ ਆਦਿ ।
  12. ਫ਼ਸਲਾਂ ਨੂੰ ਬੀਮਾਰੀਆਂ ਜੀਵਾਣੂਆਂ, ਵਿਸ਼ਾਣੂਆਂ, ਉੱਲੀ ਆਦਿ ਕਾਰਨ ਲਗਦੀਆਂ ਹਨ ।
  13. ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ ਹਨ-ਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ, ਚਿੱਟੂ ਰੋਗ !
  14. ਵਿਸ਼ਾਣੂਆਂ ਨਾਲ ਹੋਣ ਵਾਲੇ ਰੋਗ ਹਨ-ਠੂਠੀ ਰੋਗ, ਚਿਤਕਬਰਾ ਰੋਗ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

Punjab State Board PSEB 7th Class Agriculture Book Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ Textbook Exercise Questions, and Answers.

PSEB Solutions for Class 7 Agriculture Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

Agriculture Guide for Class 7 PSEB ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਝੋਨੇ-ਕਣਕ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਆਉਣ ਵਾਲੇ ਕਿਸੇ ਇੱਕ ਨਦੀਨ ਦਾ ਨਾਮ ਲਿਖੋ ।
ਉੱਤਰ-
ਗੁੱਲੀ-ਡੰਡਾ |

ਪ੍ਰਸ਼ਨ 2.
ਕਣਕ ਵਿੱਚ ਚੌੜੀ ਪੱਤੀ ਵਾਲਾ ਕਿਹੜਾ ਨਦੀਨ ਆਉਂਦਾ ਹੈ ?
ਉੱਤਰ-
ਮੈਣਾ, ਮੈਣੀ, ਕੱਲਾ, ਜੰਗਲੀ ਪਾਲਕ ।

ਪ੍ਰਸ਼ਨ 3.
ਝੋਨੇ ਵਿੱਚ ਕਿਹੜਾ ਨਦੀਨ ਆਉਂਦਾ ਹੈ ?
ਉੱਤਰ-
ਸਵਾਂਕ, ਮੋਥਾ, ਘਰਿੱਲਾ, ਸਣੀ ॥

ਪ੍ਰਸ਼ਨ 4.
ਫ਼ਸਲ ਅਤੇ ਨਦੀਨ ਜੰਮਣ ਤੋਂ ਪਹਿਲਾਂ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਟਰੈਫਲਾਨ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

ਪ੍ਰਸ਼ਨ 5.
ਖੜੀ ਫ਼ਸਲ ਵਿੱਚ ਜਦ ਨਦੀਨ ਉੱਗੇ ਹੋਣ ਤਾਂ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਟੌਪਿਕ ।

ਪ੍ਰਸ਼ਨ 6.
ਸੁਰੱਖਿਅਤ ਹੈੱਡ ਲਾ ਕੇ ਕਿਹੜੇ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਰਾਉਂਡ ਅਪ ।

ਪ੍ਰਸ਼ਨ 7.
ਗੋਡੀ ਵਿੱਚ ਕੰਮ ਆਉਣ ਵਾਲੇ ਦੋ ਖੇਤੀ ਸੰਦਾਂ ਦੇ ਨਾਮ ਲਿਖੋ ।
ਉੱਤਰ-ਖੁਰਪਾ, ਕਸੌਲਾ, ਵੀਲ ਹੋ, ਤ੍ਰਿਫਾਲੀ ।

ਪ੍ਰਸ਼ਨ 8.
ਨਦੀਨਾਂ ਨੂੰ ਕਾਬੂ ਕਰਨ ਲਈ ਵਰਤੇ ਜਾਣ ਵਾਲੇ ਕਿਸੇ ਇੱਕ ਕਾਸ਼ਤਕਾਰੀ ਢੰਗ ਦਾ ਨਾਮ ਲਿਖੋ ।
ਉੱਤਰ-
ਫ਼ਸਲਾਂ ਦੀ ਅਦਲਾ-ਬਦਲੀ ਕਰਕੇ ।

ਪ੍ਰਸ਼ਨ 9.
ਨਦੀਨਨਾਸ਼ਕਾਂ ਦੇ ਛਿੜਕਾਅ ਲਈ ਵਰਤੀ ਜਾਣ ਵਾਲੀ ਨੋਜ਼ਲ ਦਾ ਨਾਮ ਲਿਖੋ ।
ਉੱਤਰ-
ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ।

ਪ੍ਰਸ਼ਨ 10.
ਕੀ ਇੱਕ ਖੇਤ ਵਿੱਚ ਲਗਾਤਾਰ ਇੱਕੋ ਕਿਸਮ ਦੇ ਨਦੀਨਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ ਹੈ ?
ਉੱਤਰ-
ਇਕੋ ਗਰੁੱਪ ਦੇ ਨਦੀਨਨਾਸ਼ਕ ਨਹੀਂ ਵਰਤਣੇ ਚਾਹੀਦੇ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ

ਪ੍ਰਸ਼ਨ 1.
ਨਦੀਨ ਕੀ ਹੁੰਦੇ ਹਨ ?
ਉੱਤਰ-
ਮੁੱਖ ਫ਼ਸਲ ਵਿਚ ਉੱਗੇ ਅਣਚਾਹੇ, ਬੇਲੋੜੇ ਪੌਦੇ ਜੋ ਫ਼ਸਲ ਦੀ ਕਾਸ਼ਤ ਨਾਲ ਹੀ ਉੱਗਦੇ ਹਨ ਤੇ ਫ਼ਸਲ ਦੀ ਖ਼ੁਰਾਕ, ਪਾਣੀ ਤੇ ਰੌਸ਼ਨੀ ਲੈਂਦੇ ਹਨ, ਉਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਘਾਹ ਵਾਲੇ ਨਦੀਨਾਂ ਦੀ ਪਹਿਚਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਘਾਹ ਵਾਲੇ ਨਦੀਨ ਦੇ ਪੱਤੇ ਲੰਬੇ, ਪਤਲੇ ਅਤੇ ਨਾੜੀਆਂ ਸਿੱਧੀਆਂ ਲੰਬੀਆਂਲੰਬੀਆਂ ਹੁੰਦੀਆਂ ਹਨ ।

ਪ੍ਰਸ਼ਨ 3.
ਚੌੜੀ ਪੱਤੀ ਵਾਲੇ ਨਦੀਨਾਂ ਦੀ ਪਹਿਚਾਣ ਕਿਸ ਤਰ੍ਹਾਂ ਦੀ ਹੈ ?
ਉੱਤਰ-
ਇਹਨਾਂ ਨਦੀਨਾਂ ਦੇ ਪੱਤੇ ਚੌੜੇ ਹੁੰਦੇ ਹਨ ਅਤੇ ਨਾੜੀਆਂ ਦਾ ਸਮੂਹ ਹੁੰਦਾ ਹੈ ।

ਪ੍ਰਸ਼ਨ 4.
ਫ਼ਸਲਾਂ ਵਿੱਚ ਨਦੀਨਾਂ ਦੀ ਕਿਸਮ ਅਤੇ ਬਹੁਲਤਾ ਕਿਸ ਉੱਪਰ ਨਿਰਭਰ ਕਰਦੀ ਹੈ ?
ਉੱਤਰ-
ਨਦੀਨਾਂ ਦੀ ਕਿਸਮ ਅਤੇ ਬਹੁਲਤਾ ਫ਼ਸਲੀ ਚੱਕਰ, ਖਾਦਾਂ ਦੀ ਮਾਤਰਾ, ਪਾਣੀ ਦੇ ਸਾਧਨ, ਮਿੱਟੀ ਦੀ ਕਿਸਮ ਤੇ ਨਿਰਭਰ ਕਰਦੀ ਹੈ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

ਪ੍ਰਸ਼ਨ 5.
ਗੋਡੀ ਕਰਨ ਵਿੱਚ ਕਿਹੜੀਆਂ ਮੁਸ਼ਕਿਲਾਂ ਆਉਂਦੀਆਂ ਹਨ ?
ਉੱਤਰ-
ਗੋਡੀ ਮਹਿੰਗੀ ਪੈਂਦੀ ਹੈ, ਸਮਾਂ ਵੀ ਵਧੇਰੇ ਲੱਗਦਾ ਹੈ, ਕਈ ਵਾਰ ਗੋਡੀ ਕਰਨ ਲਈ ਮਜ਼ਦੂਰ ਨਹੀਂ ਮਿਲਦੇ ਅਤੇ ਸਾਉਣੀ ਦੇ ਮੌਸਮ ਵਿਚ ਬਾਰਸ਼ਾਂ ਕਾਰਨ ਗੋਡੀ ਕਰਨੀ ਸੰਭਵ ਨਹੀਂ ਹੁੰਦੀ ।

ਪ੍ਰਸ਼ਨ 6.
ਸਾਉਣੀ ਦੇ ਨਦੀਨ ਵੱਡੀ ਸਮੱਸਿਆ ਕਿਉਂ ਪੈਦਾ ਕਰਦੇ ਹਨ ?
ਉੱਤਰ-
ਸਾਉਣੀ ਦੀਆਂ ਫ਼ਸਲਾਂ ਸਮੇਂ ਵਰਖਾ ਵਧੇਰੇ ਹੋਣ ਕਾਰਨ ਪਾਣੀ ਦੀ ਕਮੀ ਨਹੀਂ ਹੁੰਦੀ ਤੇ ਨਦੀਨ ਵਧੀਆ ਢੰਗ ਨਾਲ ਫਲਦੇ-ਫੁਲਦੇ ਹਨ, ਇਸ ਲਈ ਇਹ ਵੱਡੀ ਸਮੱਸਿਆ ਪੈਦਾ ਕਰਦੇ ਹਨ ।

ਪ੍ਰਸ਼ਨ 7.
ਨਦੀਨਨਾਸ਼ਕਾਂ ਦਾ ਛਿੜਕਾਅ ਕਿਹੋ ਜਿਹੇ ਮੌਸਮ ਵਿੱਚ ਕਰਨਾ ਚਾਹੀਦਾ ਹੈ ?
ਉੱਤਰ-
ਨਦੀਨਨਾਸ਼ਕਾਂ ਦਾ ਛਿੜਕਾਅ ਸ਼ਾਂਤ ਮੌਸਮ ਵਾਲੇ ਦਿਨ ਕਰਨਾ ਚਾਹੀਦਾ ਹੈ ਜਦੋਂ ਹਵਾ ਨਾ ਚਲਦੀ ਹੋਵੇ ।

ਪ੍ਰਸ਼ਨ 8.
ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਕਾਸ਼ਤਕਾਰੀ ਢੰਗ ਨਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਕਾਸ਼ਤਕਾਰੀ ਢੰਗ ਨਾਲ ਕੀਤੀ ਜਾ ਸਕਦੀ ਹੈ । ਇਸ ਵਿਚ ਫ਼ਸਲਾਂ ਦੀ ਅਦਲਾ-ਬਦਲੀ ਕਰ ਕੇ ਇਸ ਨਦੀਨ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 9.
ਹਾੜ੍ਹੀ ਦੀਆਂ ਫ਼ਸਲਾਂ ਵਿੱਚ ਆਉਣ ਵਾਲੇ ਨਦੀਨਾਂ ਦੇ ਨਾਮ ਲਿਖੋ ।
ਉੱਤਰ-
ਹਾੜ੍ਹੀ ਦੀਆਂ ਫ਼ਸਲਾਂ ਵਿਚ ਗੁੱਲੀ ਡੰਡਾ, ਜੰਧਰ, ਜੰਗਲੀ ਜਵੀ, ਮੈਣਾ, ਮੈਣੀ, ਜੰਗਲੀ ਪਾਲਕ, ਕੰਡਿਆਲੀ ਪਾਲਕ, ਬਟਨ ਬੂਟੀ, ਜੰਗਲੀ ਮਟਰੀ, ਬਿੱਲੀ ਬੂਟੀ, ਕੱਲਾ, ਪਿੱਤ-ਪਾਪੜਾ ਆਦਿ ਹਨ ।

ਪ੍ਰਸ਼ਨ 10.
ਨਦੀਨ ਫ਼ਸਲਾਂ ਨਾਲ ਕਿਹੜੇ-ਕਿਹੜੇ ਊਰਜਾ ਸਰੋਤਾਂ ਲਈ ਮੁਕਾਬਲਾ ਕਰਦੇ ਹਨ ?
ਉੱਤਰ-
ਨਦੀਨ ਖਾਦਾਂ, ਪਾਣੀ, ਸੂਰਜੀ ਰੋਸ਼ਨੀ, ਖ਼ੁਰਾਕੀ ਤੱਤ ਆਦਿ ਊਰਜਾ ਸਰੋਤਾਂ ਲਈ ਫ਼ਸਲਾਂ ਨਾਲ ਮੁਕਾਬਲਾ ਕਰਦੇ ਹਨ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ –

ਪ੍ਰਸ਼ਨ 1.
ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਫ਼ਸਲਾਂ ਵਿੱਚ ਕੁੱਝ ਅਣਚਾਹੇ ਤੇ ਬੇਲੋੜੇ ਪੌਦੇ ਆਪਣੇ ਆਪ ਉੱਗ ਪੈਂਦੇ ਹਨ ਜਿਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ । ਇਹਨਾਂ ਦਾ ਖੇਤਾਂ ਵਿੱਚ ਮੁੱਖ ਫ਼ਸਲ ਨਾਲ ਉੱਗਣਾ ਹਾਨੀਕਾਰਕ ਹੁੰਦਾ ਹੈ । ਇਹ ਮੁੱਖ ਫ਼ਸਲ ਨਾਲ ਸੂਰਜੀ ਰੋਸ਼ਨੀ, ਜ਼ਮੀਨ ਵਿਚੋਂ ਪ੍ਰਾਪਤ ਖੁਰਾਕੀ ਤੱਤਾਂ, ਹਵਾ, ਖਾਦਾਂ, ਪਾਣੀ ਆਦਿ ਲਈ ਮੁੱਖ ਫ਼ਸਲ ਦੇ ਪੌਦਿਆਂ ਨਾਲ ਮੁਕਾਬਲਾ ਕਰਦੇ ਹਨ । ਨਦੀਨਾਂ ਦੇ ਕਾਰਨ ਮੁੱਖ ਫ਼ਸਲ ਦੀ ਗੁਣਵੱਤਾ ਤੇ ਮਾੜਾ ਅਸਰ ਪੈਂਦਾ ਹੈ ਤੇ ਇਸ ਦਾ ਝਾੜ ਵੀ ਘੱਟ ਜਾਂਦਾ ਹੈ । ਇਸ ਲਈ ਫ਼ਸਲਾਂ ਵਿਚ ਨਦੀਨਾਂ ਦੀ ਰੋਕਥਾਮ ਕਰਨਾ ਜ਼ਰੂਰੀ ਹੋ ਜਾਂਦਾ ਹੈ ।

ਪ੍ਰਸ਼ਨ 2.
ਕਾਸ਼ਤਕਾਰੀ ਢੰਗ ਨਾਲ ਨਦੀਨਾਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ?
ਉੱਤਰ-
ਨਦੀਨਾਂ ਨੂੰ ਕਾਬੂ ਕਰਨ ਲਈ ਕਈ ਵਾਰ ਕਾਸ਼ਤਕਾਰੀ ਢੰਗ ਵੀ ਵਰਤਿਆ ਜਾਂਦਾ ਹੈ । ਕਈ ਨਦੀਨ ਇਕੋ ਹੀ ਫ਼ਸਲ ਬੀਜਣ ਤੇ ਆਉਂਦੇ ਹਨ, ਅਜਿਹਾ ਇਸ ਲਈ ਹੁੰਦਾ ਹੈ ਕਿ ਨਦੀਨ ਦੀਆਂ ਮੁੱਢਲੀਆਂ ਲੋੜਾਂ ਇਸ ਮੁੱਖ ਫ਼ਸਲ ਤੋਂ ਪੂਰੀਆਂ ਹੁੰਦੀਆਂ ਹਨ। ਜਿਵੇਂ ਕਣਕ ਦੀ ਫ਼ਸਲ ਵਿਚ ਗੁੱਲੀ ਡੰਡਾ | ਅਜਿਹੇ ਨਦੀਨਾਂ ਦੀ ਰੋਕਥਾਮ ਲਈ ਫ਼ਸਲਾਂ ਦੀ ਅਦਲਾ-ਬਦਲੀ ਕਰਕੇ ਬੀਜਾਈ ਕੀਤੀ ਜਾਂਦੀ ਹੈ। ਵਧੇਰੇ ਬੁਝਾ ਮਾਰਨ ਵਾਲੀਆਂ ਕਿਸਮਾਂ ਬੀਜ. ਕੇ ਅਤੇ ਦੋਹਰੀ ਬੌਣੀ ਕਰਕੇ ਫ਼ਸਲ ਬੀਜੀ ਜਾਵੇ ਤਾਂ ਵੀ ਨਦੀਨ ਘੱਟ ਹੁੰਦੇ ਹਨ । ਖਾਦ ਨੂੰ ਛੱਟੇ ਦੀ ਥਾਂ ਪੋਰ ਕਰਨ ਨਾਲ, ਦੋ ਪਾਸੀ ਬੀਜਾਈ ਕਰਨ ਨਾਲ, ਸਿਆੜਾਂ ਵਿਚ ਫਾਸਲਾ ਘਟਾਉਣ ਨਾਲ ਵੀ ਨਦੀਨਾਂ ਤੇ ਕਾਬੂ ਪਾਉਣ ਵਿਚ ਸਹਾਇਤਾ ਮਿਲਦੀ ਹੈ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

ਪ੍ਰਸ਼ਨ 3.
ਨਦੀਨਨਾਸ਼ਕ ਕੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਵਰਤਣ ਦੇ ਕੀ ਲਾਭ ਹਨ ?
ਉੱਤਰ-
ਇਹ ਰਸਾਇਣਿਕ ਦਵਾਈਆਂ ਹਨ, ਜੋ ਨਦੀਨਾਂ ਨੂੰ ਮਾਰ ਦਿੰਦੀਆਂ ਹਨ । ਇਹ ਨਦੀਨਾਂ ਦੀ ਰੋਕਥਾਮ ਦਾ ਇੱਕ ਅਸਰਦਾਇਕ ਤਰੀਕਾ ਹੈ । ਇਸ ਵਿਚ ਫ਼ਸਲ ਵਿਚ ਨਦੀਨ ਜੰਮਣ ਤੋਂ ਪਹਿਲਾਂ ਹੀ ਮਾਰੇ ਜਾ ਸਕਦੇ ਹਨ, ਇਸ ਤਰ੍ਹਾਂ ਇਹ ਫ਼ਸਲ ਨਾਲ ਖਾਦ, ਹਵਾ, ਪਾਣੀ, ਰੌਸ਼ਨੀ, ਖ਼ੁਰਾਕੀ ਤੱਤਾਂ ਲਈ ਮੁਕਾਬਲਾ ਕਰਨ ਦੇ
ਯੋਗ ਨਹੀਂ ਰਹਿੰਦੇ ਅਤੇ ਇਸ ਤਰ੍ਹਾਂ ਫ਼ਸਲ ਦਾ ਝਾੜ ਵੀ ਵੱਧਦਾ ਹੈ ਤੇ ਗੁਣਵੱਤਾ ਵੀ । ਪਰ ਇਹਨਾਂ ਦਵਾਈਆਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ ।

ਪ੍ਰਸ਼ਨ 4.
ਵਰਤਣ ਦੇ ਸਮੇਂ ਅਨੁਸਾਰ, ਨਦੀਨਨਾਸ਼ਕਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਹੁੰਦੀਆਂ ਹਨ ?
ਉੱਤਰ-
ਵਰਤਣ ਦੇ ਸਮੇਂ ਅਨੁਸਾਰ ਨਦੀਨਨਾਸ਼ਕਾਂ ਦੀਆਂ ਚਾਰ ਸ਼੍ਰੇਣੀਆਂ ਹੁੰਦੀਆਂ ਹਨ

  1. ਬੀਜਾਈ ਲਈ ਖੇਤ ਤਿਆਰ ਕਰਕੇ ਫ਼ਸਲ ਬੀਜਣ ਤੋਂ ਪਹਿਲਾਂ ।
  2. ਫ਼ਸਲ ਉੱਗਣ ਤੋਂ ਪਹਿਲਾਂ
  3. ਖੜੀ ਫ਼ਸਲ ਵਿਚ
  4. ਖ਼ਾਲੀ ਥਾਂਵਾਂ ਤੇ ਵਰਤੋਂ ।

ਪ੍ਰਸ਼ਨ 5.
ਨਦੀਨਨਾਸ਼ਕਾਂ ਦੇ ਛਿੜਕਾਅ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਨਦੀਨਨਾਸ਼ਕਾਂ ਦੇ ਛਿੜਕਾਅ ਸਮੇਂ ਸਾਵਧਾਨੀਆਂ-

  • ਨਦੀਨਨਾਸ਼ਕਾਂ ਦੀ ਵਰਤੋਂ ਸਮੇਂ ਹੱਥਾਂ ਵਿਚ ਦਸਤਾਨੇ ਜ਼ਰੂਰ ਪਾਉਣੇ ਚਾਹੀਦੇ ਹਨ |
  • ਨਦੀਨਨਾਸ਼ਕ ਦਵਾਈਆਂ ਦੇ ਛਿੜਕਾਅ ਲਈ ਸਦਾ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਨਦੀਨਨਾਸ਼ਕਾਂ ਦੀ ਵਰਤੋਂ ਸ਼ਾਂਤ ਮੌਸਮ ਵਾਲੇ ਦਿਨ ਹੀ ਕਰਨੀ ਚਾਹੀਦੀ ਹੈ ।
  • ਫ਼ਸਲ ਜੰਮਣ ਤੋਂ ਪਹਿਲਾਂ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਦੀ ਵਰਤੋਂ ਸਵੇਰੇ ਜਾਂ ਸ਼ਾਮ ਸਮੇਂ ਹੀ ਕਰਨੀ ਚਾਹੀਦੀ ਹੈ, ਦੁਪਹਿਰ ਵੇਲੇ ਨਹੀਂ ਕਰਨੀ ਚਾਹੀਦੀ ।
  • ਨਦੀਨਨਾਸ਼ਕਾਂ ਨੂੰ ਬੱਚਿਆਂ ਤੋਂ ਦੂਰ ਤਾਲੇ ਅੰਦਰ ਰੱਖੋ ।
  • ਨਦੀਨਨਾਸ਼ਕ ਖ਼ਰੀਦਦੇ ਸਮੇਂ ਦੁਕਾਨਦਾਰ ਤੋਂ ਪੱਕਾ ਬਿਲ ਜ਼ਰੂਰ ਲੈਣਾ ਚਾਹੀਦਾ ਹੈ ।
  • ਨਦੀਨਨਾਸ਼ਕਾਂ ਦਾ ਘੋਲ ਛਿੜਕਾਅ ਵਾਲੇ ਪੰਪ ਵਿਚ ਪਾਉਣ ਤੋਂ ਪਹਿਲਾਂ ਹੀ ਤਿਆਰ ਕਰਨਾ ਚਾਹੀਦਾ ਹੈ ।
  • ਨਦੀਨਨਾਸ਼ਕ ਦਾ ਛਿੜਕਾਅ ਸਾਰੀ ਫ਼ਸਲ ਉੱਪਰ ਇਕਸਾਰ ਕਰਨਾ ਚਾਹੀਦਾ ਹੈ ।

PSEB 7th Class Agriculture Guide ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਾਹ ਵਾਲੇ ਨਦੀਨਾਂ ਵਿਚ ਨਾੜੀਆਂ ਕਿਹੋ ਜਿਹੀਆਂ ਹੁੰਦੀਆਂ ਹਨ ?
ਉੱਤਰ-
ਲੰਬੀਆਂ ਤੇ ਸਿੱਧੀਆਂ ।

ਪ੍ਰਸ਼ਨ 2.
ਚੌੜੇ ਪੱਤੇ ਵਾਲੇ ਨਦੀਨ ਦੀਆਂ ਨਾੜੀਆਂ ਕਿਹੋ ਜਿਹੀਆਂ ਹੁੰਦੀਆਂ ਹਨ ?
ਉੱਤਰ-
ਇਹਨਾਂ ਵਿਚ ਨਾੜੀਆਂ ਦਾ ਸਮੂਹ ਹੁੰਦਾ ਹੈ ।

ਪ੍ਰਸ਼ਨ 3.
ਸਾਉਣੀ ਦੀ ਫ਼ਸਲ ਵਿਚ ਨਦੀਨਾਂ ਕਾਰਨ ਝਾੜ ਕਿੰਨਾ ਘੱਟ ਜਾਂਦਾ ਹੈ ?
ਉੱਤਰ-
20-50%.

ਪ੍ਰਸ਼ਨ 4.
ਕੱਦੂ ਕੀਤੇ ਖੇਤ ਵਿਚ ਬੀਜੇ ਝੋਨੇ ਵਿਚਲੇ ਕੁੱਝ ਨਦੀਨ ਦੱਸੋ ।
ਉੱਤਰ-
ਸਵਾਂਕ, ਮੋਥਾ, ਕਣਕੀ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

ਪ੍ਰਸ਼ਨ 5.
ਸਾਉਣੀ ਦੀਆਂ ਕੁੱਝ ਹੋਰ ਫਸਲਾਂ ਵਿਚ ਨਦੀਨ ਦੱਸੋ |
ਉੱਤਰ-
ਤੱਕੜੀ ਘਾਹ, ਖੱਬਲ ਘਾਹ, ਕਾਂ-ਮੱਕੀ, ਸਲਾਰਾ ।

ਪ੍ਰਸ਼ਨ 6.
ਝੋਨੇ-ਫ਼ਸਲੀ ਚੱਕਰ ਵਾਲੇ ਖੇਤਾਂ ਵਿਚ ਕਿਹੜਾ ਨਦੀਨ ਵਧੇਰੇ ਹੁੰਦਾ ਹੈ ?
ਉੱਤਰ-
ਗੁਲੀ-ਡੰਡਾ/ਮਿੱਟੀ ਨਦੀਨ ।

ਪ੍ਰਸ਼ਨ 7.
ਹਾੜ੍ਹੀ ਵਿਚ ਦੂਸਰੇ ਫ਼ਸਲੀ ਚੱਕਰਾਂ ਵਿਚ ਕਿਹੜੇ ਨਦੀਨ ਹੁੰਦੇ ਹਨ ?
ਉੱਤਰ-
ਜੌਧਰ/ਜੰਗਲੀ ਜਵੀਂ ਆਦਿ ।

ਪ੍ਰਸ਼ਨ 8.
ਕਣਕ ਵਿਚ ਕਿਹੜੇ ਨਦੀਨ ਦੇਖੇ ਜਾ ਸਕਦੇ ਹਨ ?
ਉੱਤਰ-
ਮੈਣਾ, ਮੈਣੀ, ਜੰਗਲੀ ਪਾਲਕ, ਕੰਡਿਆਲੀ ਪਾਲਕ, ਤੱਕਲਾ ਆਦਿ ।

ਪ੍ਰਸ਼ਨ 9.
ਨਦੀਨਾਂ ਦੀ ਰੋਕਥਾਮ ਲਈ ਕਿੰਨੇ ਤਰੀਕੇ ਹਨ ?
ਉੱਤਰ-
ਤਿੰਨ-ਡੀ, ਕਾਸ਼ਤਕਾਰੀ ਢੰਗ, ਨਦੀਨਨਾਸ਼ਕ ਦਵਾਈਆਂ ।

ਪ੍ਰਸ਼ਨ 10.
ਨਦੀਨ ਜੰਮਣ ਤੋਂ ਪਹਿਲਾਂ ਵਰਤੇ ਜਾਂਦੇ ਨਦੀਨਨਾਸ਼ਕ ਦਾ ਨਾਂ ਦੱਸੋ।
ਉੱਤਰ-ਟਰੈਫਲਾਨ ।

ਪ੍ਰਸ਼ਨ 11.
ਬੀਜਾਈ ਤੋਂ 24 ਘੰਟੇ ਦੇ ਅੰਦਰ-ਅੰਦਰ ਛਿੜਕਾਅ ਕੀਤਾ ਜਾਣ ਵਾਲਾ ਨਦੀਨਨਾਸ਼ਕ ਦੱਸੋ । ‘
ਉੱਤਰ-
ਸਟੌਪ |

ਪ੍ਰਸ਼ਨ 12.
ਖੜੀ ਫ਼ਸਲ ਵਿਚ, ਨਦੀਨਾਂ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ ?
ਉੱਤਰ-
ਟੌਪਿਕ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

ਪ੍ਰਸ਼ਨ 13.
ਸੁਰੱਖਿਅਤ ਹੈੱਡ ਲਾ ਕੇ ਕਿਹੜਾ ਨਦੀਨਨਾਸ਼ਕ ਵਰਤਿਆ ਜਾਂਦਾ ਹੈ ?
ਉੱਤਰ-
ਰਾਊਂਡ ਅਪ ।

ਪ੍ਰਸ਼ਨ 14.
ਫ਼ਸਲ ਜੰਮਣ ਤੋਂ ਪਹਿਲਾਂ ਨਦੀਨਨਾਸ਼ਕ ਕਿਸ ਸਮੇਂ ਛਿੜਕਣੇ ਚਾਹੀਦੇ ਹਨ ?
ਉੱਤਰ-
ਸਵੇਰੇ ਜਾਂ ਸ਼ਾਮ ਸਮੇਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਝੋਨੇ-ਕਣਕ ਫ਼ਸਲੀ ਚੱਕਰ ਵਿਚ ਗੁੱਲੀ ਡੰਡਾ ਦੇ ਵੱਧਣ-ਫੁੱਲਣ ਦਾ ਕੀ ਕਾਰਨ ਹੈ ?
ਉੱਤਰ-
ਝੋਨੇ-ਕਣਕ ਦਾ ਫ਼ਸਲੀ ਚੱਕਰ ਇਸ ਦੇ ਵੱਧਣ-ਫੁੱਲਣ ਲਈ ਅਨੁਕੂਲ ਮਾਹੌਲ ਦਿੰਦਾ ਹੈ ।

ਪ੍ਰਸ਼ਨ 2.
ਨਦੀਨਾਂ ਨੂੰ ਗੋਡੀ ਕਰਕੇ ਕਾਬੂ ਕਰਨ ਲਈ ਕਿਹੜੇ ਯੰਤਰ ਵਰਤੇ ਜਾਂਦੇ ਹਨ ?
ਉੱਤਰ-
ਖੁਰਪਾ, ਕਸੌਲਾ, ਵੀਲੇ ਹੋ, ਤ੍ਰਿਫਾਲੀ ਜਾਂ ਟਰੈਕਟਰ ਨਾਲ ਚੱਲਣ ਵਾਲੇ ਹਲ, ਟਿੱਲਰ ।

ਪ੍ਰਸ਼ਨ 3.
ਖਾਦ ਪਾਉਣ ਦਾ ਢੰਗ, ਬੀਜਾਈ ਦਾ ਢੰਗ ਆਦਿ ਨਾਲ ਨਦੀਨਾਂ ਦੀ ਰੋਕਥਾਮ ਕਰਨ ਦਾ ਕੀ ਤਰੀਕਾ ਹੈ ?
ਉੱਤਰ-
ਖਾਦ ਨੂੰ ਛੱਟੇ ਦੀ ਥਾਂ ਪੋਰੇ ਨਾਲ ਪਾਉਣ ਨਾਲ, ਦੋ ਪਾਸੀਂ ਬੀਜਾਈ ਕਰਨ, ਸਿਆੜਾਂ ਵਿਚ ਫ਼ਾਸਲਾ ਘਟਾਉਣ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਨਦੀਨਨਾਸ਼ਕ ਕੀ ਹਨ ?
ਉੱਤਰ-
ਨਦੀਨਨਾਸ਼ਕ ਰਸਾਇਣਿਕ ਦਵਾਈਆਂ ਹਨ ਜੋ ਨਦੀਨਾਂ ਨੂੰ ਮਾਰ ਦਿੰਦੀਆਂ ਹਨ ਪਰ ਮੁੱਖ ਫ਼ਸਲ ਨੂੰ ਨੁਕਸਾਨ ਨਹੀਂ ਕਰਦੀਆਂ ।

PSEB 7th Class Agriculture Solutions Chapter 5 ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ

ਪ੍ਰਸ਼ਨ 5.
ਨਦੀਨਨਾਸ਼ਕਾਂ ਦੀ ਵਰਤੋਂ ਕਿਸ ਦੀ ਸਿਫ਼ਾਰਿਸ਼ ਤੇ ਅਤੇ ਕਿੰਨੀ ਤੇ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-
ਇਹਨਾਂ ਦਵਾਈਆਂ ਦੀ ਵਰਤੋਂ ਪੀ.ਏ.ਯੂ. ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਲੋੜ ਪੈਣ ਤੇ ਅਤੇ ਉੱਚਿਤ ਮਾਤਰਾ ਵਿਚ ਸਮੇਂ ਸਿਰ ਹੀ ਕਰਨੀ ਚਾਹੀਦੀ ਹੈ ।
ਇਹਨਾਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਨਦੀਨਾਂ ਦੀ ਰੋਕਥਾਮ ਲਈ ਦੋ ਤਰੀਕੇ ਵਿਸਥਾਰ ਵਿੱਚ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਗੋਡੀ, ਕਾਸ਼ਤਕਾਰੀ ਢੰਗ, ਨਦੀਨਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ । ਗੋਡੀ-ਨਦੀਨਾਂ ਨੂੰ ਗੋਡੀ ਕਰਕੇ ਖਤਮ ਕੀਤਾ ਜਾ ਸਕਦਾ ਹੈ ।
ਇਸ ਕੰਮ ਲਈ ਖੁਰਪਾ, ਕਸੌਲੀ, ਵੀਲ ਹੋ, ਤਿਫਾਲੀ, ਟਰੈਕਟਰ ਨਾਲ ਚੱਲਣ ਵਾਲੇ ਹਲ ਦੀ ਵਰਤੋਂ ਕੀਤੀ ਜਾਂਦੀ ਹੈ । ਪਰ ਗੋਡੀ ਸਹੀ ਸਮੇਂ ਅਤੇ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ । ਇਸ ਢੰਗ ਦੇ ਕੁੱਝ ਨੁਕਸਾਨ ਵੀ ਹਨ, ਜਿਵੇਂ-ਕਈ ਵਾਰ ਗੋਡੀ ਕਰਨ ਲਈ ਮਜ਼ਦੂਰ ਨਹੀਂ ਮਿਲਦੇ, ਬਰਸਾਤਾਂ ਵਿੱਚ ਗੋਡੀ ਕਰਨੀ ਮੁਸ਼ਕਿਲ ਹੁੰਦੀ ਹੈ । ਇਹ ਢੰਗ ਮਹਿੰਗਾ ਹੈ ਤੇ ਸਮਾਂ ਵੀ ਵੱਧ ਲੱਗਦਾ ਹੈ । ਨਦੀਨਨਾਸ਼ਕਾਂ ਦੀ ਵਰਤੋਂ-ਇਹ ਰਸਾਇਣਿਕ ਦਵਾਈਆਂ ਹਨ ਜੋ ਨਦੀਨਾਂ ਨੂੰ ਨਸ਼ਟ ਕਰ ਦਿੰਦੀਆਂ ਹਨ, ਪਰ ਮੁੱਖ ਫ਼ਸਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ ।

ਵੱਖ-ਵੱਖ ਫ਼ਸਲਾਂ ਵਿੱਚ ਤੇ ਵੱਖ-ਵੱਖ ਨਦੀਨਾਂ ਲਈ ਅਤੇ ਨਦੀਨਾਂ ਦੇ ਜੰਮਣ ਦੇ ਸਮੇਂ ਅਨੁਸਾਰ ਵੱਖ-ਵੱਖ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ।
ਇਹ ਦਵਾਈਆਂ ਕੁੱਝ ਹੱਦ ਤੱਕ ਜ਼ਹਿਰੀਲੀਆਂ ਹੁੰਦੀਆਂ ਹਨ ਅਤੇ ਇਹਨਾਂ ਦੀ ਵਰਤੋਂ ਪੀ. ਈ. ਯੂ. ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਲੋੜ ਅਨੁਸਾਰ ਕਰਨੀ ਚਾਹੀਦੀ ਹੈ । ਇਕੋ ਨਦੀਨਨਾਸ਼ਕ ਨੂੰ ਇਕੋ ਖੇਤ ਵਿੱਚ ਲਗਾਤਾਰ ਨਹੀਂ ਵਰਤਣਾ ਚਾਹੀਦਾ ।

ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ

  1. ਮੁੱਖ ਫ਼ਸਲਾਂ ਵਿਚ ਉੱਗੇ ਬੇਲੋੜੇ ਪੌਦੇ ਜੋ ਫ਼ਸਲ ਦੀ ਕਾਸ਼ਤ ਨਾਲ ਉੱਗ ਪੈਂਦੇ ਹਨ ਤੇ ਖ਼ੁਰਾਕ ਖਾਂਦੇ ਹਨ, ਉਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ ।
  2. ਨਦੀਨਾਂ ਕਾਰਨ ਫ਼ਸਲਾਂ ਦਾ ਝਾੜ ਘਟਦਾ ਹੈ ਤੇ ਇਹਨਾਂ ਦੀ ਗੁਣਵੱਤਾ ਤੇ ਵੀ ਮਾੜਾ ਅਸਰ ਪੈਂਦਾ ਹੈ ।
  3. ਨਦੀਨਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ ।
  4. ਘਾਹ ਵਾਲੇ ਨਦੀਨਾਂ ਦੇ ਪੱਤੇ ਲੰਬੇ, ਪਤਲੇ ਤੇ ਨਾੜੀਆਂ ਸਿੱਧੀਆਂ ਅਤੇ ਲੰਬੀਆਂ ਹੁੰਦੀਆਂ ਹਨ ।
  5. ਚੌੜੇ ਪੱਤਿਆਂ ਵਾਲੇ ਨਦੀਨਾਂ ਦੇ ਪੱਤੇ ਚੌੜੇ ਅਤੇ ਨਾੜੀਆਂ ਦਾ ਸਮੂਹ ਹੁੰਦਾ ਹੈ ।
  6. ਸਾਉਣੀ ਵਿੱਚ ਵਰਖਾ ਆਮ ਹੋਣ ਕਾਰਨ ਨਦੀਨ ਵੱਡੀ ਸਮੱਸਿਆ ਪੈਦਾ ਕਰਦੇ ਹਨ ਇਹਨਾਂ ਨੂੰ ਪਾਣੀ ਦੀ ਕੋਈ ਕਮੀ ਨਹੀਂ ਹੁੰਦੀ ਇਹ ਵਧੇਰੇ ਫੱਲਦੇ-ਫੁੱਲਦੇ ਹਨ ।
  7. ਸਾਉਣੀ ਰੁੱਤ ਵਿਚ ਖੇਤ ਨੂੰ ਕੱਦੂ ਕਰਕੇ ਬੀਜੇ ਗਏ ਝੋਨੇ ਵਿਚ ਨਦੀਨ ਹਨ-ਘਰਿੱਲਾ, ਸਵਾਂਕੀ, ਸਵਾਂਕ, ਸਣੀ, ਕਣਕੀ, ਮੋਥਾ ਆਦਿ।
  8. ਸਾਉਣੀ ਦੇ ਹੋਰ ਨਦੀਨ ਹਨ-ਤੱਕੜੀ ਘਾਹ, ਕੁੱਤਾ ਘਾਹ, ਮੱਕੜਾ, ਮਧਾਣਾ, ਖੱਬਲ ਘਾਹ, ਕਾਂ-ਮੱਕੀ, ਅਰੈਕਣੀ ਘਾਹ, ਬਰੂ, ਡੀਲਾ, ਸਲਾਰਾ, ਮਾਤੂ ਵੇਲ ਚੁਲਾਈ, ਤਾਂਦਲਾ ਆਦਿ।
  9. ਹਾੜੀ ਦੀਆਂ ਫ਼ਸਲਾਂ ਵਿਚ ਗੁੱਲੀ ਡੰਡਾ, ਜੱਧਰ, ਜੰਗਲੀ ਜਵੀ, ਮੈਣਾ, ਮੈਣੀ, ਜੰਗਲੀ ਪਾਲਕ, ਕੰਡਿਆਲੀ ਪਾਲਕ, ਬਟਨ ਬੂਟੀ, ਜੰਗਲੀ ਮਟਰੀ, ਬਿੱਲੀ ਬੂਟੀ, ਤੱਕਲਾ, ਪਿੱਤ-ਪਾਪੜਾ ਆਦਿ ਹਨ ।
  10. ਗੁੱਲੀ ਡੰਡਾ ਕਣਕ ਵਿਚ ਬਹੁਤ ਨੁਕਸਾਨ ਕਰਦਾ ਹੈ ।
  11. ਨਦੀਨਾਂ ਦੀ ਰੋਕਥਾਮ ਦੇ ਤਰੀਕੇ ਹਨ-ਗੋਡੀ ਕਰਨਾ, ਫਸਲਾਂ ਦੀ ਅਦਲਾ-ਬਦਲੀ ਕਰਨਾ, ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਆਦਿ ।
  12. ਸਟੌਪ ਵਰਗੇ ਨਦੀਨ-ਨਾਸ਼ਕ ਦੀ ਵਰਤੋਂ ਬੀਜਾਈ ਦੇ 24 ਘੰਟੇ ਦੇ ਅੰਦਰ-ਅੰਦਰ ਕੀਤੀ ਜਾਂਦੀ ਹੈ :
  13. ਟੌਪਿਕ ਵਰਗੇ ਨਦੀਨਨਾਸ਼ਕ ਦੀ ਵਰਤੋਂ ਜਦੋਂ ਨਦੀਨ ਉੱਗੇ ਹੋਣ ਖੜੀ ਫ਼ਸਲ ਵਿਚ ਹੁੰਦੀ ਹੈ ।
  14. ਰਾਊਂਡ ਅੱਪ ਵਰਗੇ ਨਦੀਨਨਾਸ਼ਕ ਦੀ ਵਰਤੋਂ ਨੋਜ਼ਲ ਨੂੰ ਢੱਕ ਕੇ ਸਿੱਧੇ ਹੀ ਨਦੀਨ ‘ਤੇ ਕੀਤੀ ਜਾਂਦੀ ਹੈ ।
  15. ਕਈ ਨਦੀਨਨਾਸ਼ਕ ਜ਼ਹਿਰੀਲੇ ਹੁੰਦੇ ਹਨ । ਇਸ ਲਈ ਇਹਨਾਂ ਦੀ ਵਰਤੋਂ ਕਰਦੇ ਸਮੇਂ ਬਹੁਤ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

Punjab State Board PSEB 7th Class Agriculture Book Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ Textbook Exercise Questions, and Answers.

PSEB Solutions for Class 7 Agriculture Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

Agriculture Guide for Class 7 PSEB ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੰਜਾਬ ਦਾ ਕਿੰਨਾ ਰਕਬਾ ਖੇਤੀ ਹੇਠ ਹੈ ?
ਉੱਤਰ-41.58 ਲੱਖ ਹੈਕਟੇਅਰ ।

ਪ੍ਰਸ਼ਨ 2.
ਦਰਮਿਆਨੀਆਂ ਜ਼ਮੀਨਾਂ ਵਿੱਚ ਪ੍ਰਤੀ ਏਕੜ ਕਿੰਨੇ ਕਿਆਰੇ ਹੋਣੇ ਚਾਹੀਦੇ ਹਨ ?
ਉੱਤਰ-
ਤਿੰਨ ਤੋਂ ਚਾਰ ਇੰਚ ਦੇ ਟਿਊਬਵੈੱਲ ਲਈ 10 ਤੋਂ 11 ਕਿਆਰੇ ਪ੍ਰਤੀ ਏਕੜ ॥

ਪ੍ਰਸ਼ਨ 3.
ਝੋਨਾ ਲਗਾਉਣ ਤੋਂ ਬਾਅਦ ਕਿੰਨੇ ਦਿਨ ਪਾਣੀ ਖੇਤ ਵਿਚ ਖੜ੍ਹਾ ਰੱਖਣਾ ਚਾਹੀਦਾ ਹੈ ?
ਉੱਤਰ-
15 ਦਿਨ ।

ਪ੍ਰਸ਼ਨ 4.
ਕਣਕ ਦੀ ਕਾਸ਼ਤ ਲਈ ਪਹਿਲਾ ਪਾਣੀ ਹਲਕਾ ਲਗਾਉਣ ਲਈ ਕਿਹੜੀ ਡਰਿੱਲ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਜ਼ੀਰੋ ਟਿੱਲ ਡਰਿੱਲ ਦੀ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 5.
ਲੈਜ਼ਰ ਲੇਵਲਰ ਰਾਹੀਂ ਫ਼ਸਲਾਂ ਦੇ ਝਾੜ ਵਿਚ ਕਿੰਨਾ ਵਾਧਾ ਹੁੰਦਾ ਹੈ ?
ਉੱਤਰ-
25-30%.

ਪ੍ਰਸ਼ਨ 6.
ਖੇਤਾਂ ਉੱਪਰ ਪਾਣੀ ਦੀ ਕਾਰਜ ਸਮਰੱਥਾ ਕਿੰਨੀ ਨਾਪੀ ਗਈ ਹੈ ?
ਉੱਤਰ-
35 ਤੋਂ 40.

ਪ੍ਰਸ਼ਨ 7.
ਪੰਜਾਬ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਹਨ ?
ਉੱਤਰ-
ਕਣਕ ਤੇ ਝੋਨਾ ।

ਪ੍ਰਸ਼ਨ 8.
ਝੋਨੇ ਵਿੱਚ ਸਹੀ ਸਿੰਚਾਈ ਲਈ ਕਿਹੜੇ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਟੈਂਸ਼ੀਉਮੀਟਰ ।

ਪ੍ਰਸ਼ਨ 9.
ਘੱਟ ਪਾਣੀ ਲੈਣ ਵਾਲੀਆਂ ਕਿਸੇ ਦੋ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਤੇਲ ਬੀਜ ਫ਼ਸਲਾਂ, ਨਰਮਾ ।

ਪ੍ਰਸ਼ਨ 10.
ਫ਼ਸਲਾਂ ਵਿਚ ਪਰਾਲੀ ਦੀ ਤਹਿ ਵਿਛਾਉਣ ਨਾਲ ਵਾਸ਼ਪੀਕਰਣ ਉੱਪਰ ਕੀ ਅਸਰ ਪੈਂਦਾ ਹੈ ?
ਉੱਤਰ-
ਵਾਸ਼ਪੀਕਰਣ ਘੱਟ ਜਾਂਦਾ ਹੈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਟੈਂਸ਼ੀਉਮੀਟਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਇਹ ਇੱਕ ਯੰਤਰ ਹੈ ਜੋ ਕੱਚ ਦੀ ਪਾਈਪ ਨਾਲ ਬਣਿਆ ਹੈ, ਇਸ ਨੂੰ ਫ਼ਸਲ ਵਾਲੀ ਜ਼ਮੀਨ ਵਿੱਚ ਗੱਡ ਦਿੱਤਾ ਜਾਂਦਾ ਹੈ । ਇਸ ਵਿੱਚ ਪਾਣੀ ਦਾ ਪੱਧਰ ਜਦੋਂ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਪਹੁੰਚ ਜਾਂਦਾ ਹੈ ਤਾਂ ਹੀ ਖੇਤ ਵਿੱਚ ਪਾਣੀ ਦਿੱਤਾ ਜਾਂਦਾ ਹੈ ।

ਪ੍ਰਸ਼ਨ 2.
ਜ਼ੀਰੋ ਟਿੱਲ ਡਰਿੱਲ ਦਾ ਕੀ ਲਾਭ ਹੈ ?
ਉੱਤਰ-
ਜ਼ੀਰੋ ਟਿੱਲ ਡਰਿੱਲ ਦੀ ਵਰਤੋਂ ਕਰਨ ਤੋਂ ਪਹਿਲਾਂ ਪਾਣੀ ਹਲਕਾ ਲਾਉਣ ਦੀ ਲੋੜ ਪੈਂਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 3.
ਲੈਜ਼ਰ ਲੈਵਲਰ (ਕੰਪਿਊਟਰ ਕਰਾਹਾ) ਦਾ ਕੀ ਲਾਭ ਹੈ ?
ਉੱਤਰ-
ਇਸ ਨਾਲ ਪੱਧਰੇ ਕੀਤੇ ਖੇਤ ਵਿੱਚ 25-30% ਪਾਣੀ ਦੀ ਬੱਚਤ ਹੁੰਦੀ ਹੈ ਤੇ ਝਾੜ ਵੀ 15-20 ਵੱਧਦਾ ਹੈ !

ਪ੍ਰਸ਼ਨ 4.
ਕਿਹੜੀਆਂ ਫ਼ਸਲਾਂ ਦੀ ਕਾਸ਼ਤ ਵੱਟਾਂ ਤੇ ਕਰਨੀ ਚਾਹੀਦੀ ਹੈ ?
ਉੱਤਰ-
ਜਿਹੜੀਆਂ ਫ਼ਸਲਾਂ ਵਿੱਚ ਬੂਟੇ ਤੋਂ ਬੂਟੇ ਦਾ ਫ਼ਾਸਲਾ ਵਧੇਰੇ ਹੁੰਦਾ ਹੈ; ਜਿਵੇਂਕਪਾਹ, ਸੂਰਜਮੁਖੀ, ਮੱਕੀ ਆਦਿ । ਇਹਨਾਂ ਫ਼ਸਲਾਂ ਨੂੰ ਪੱਧਰੇ ਖੇਤ ਦੀ ਥਾਂ ਤੇ ਵੱਟਾਂ ਤੇ ਬੀਜਣਾ ਚਾਹੀਦਾ ਹੈ ।

ਪ੍ਰਸ਼ਨ 5.
ਫੁਆਰਾ ਅਤੇ ਤੁੱਪਕਾ ਸਿੰਚਾਈ ਦਾ ਕੀ ਲਾਭ ਹੈ ?
ਉੱਤਰ-
ਫੁਆਰਾ ਅਤੇ ਤੁੱਪਕਾ ਸਿੰਚਾਈ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਫ਼ਸਲ ਦਾ ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ ।

ਪ੍ਰਸ਼ਨ 6.
ਮਲਚਿੰਗ (Mulching) ਕੀ ਹੁੰਦੀ ਹੈ ?
ਉੱਤਰ-
ਕਈ ਫ਼ਸਲਾਂ; ਜਿਵੇਂ- ਮੱਕੀ, ਕਮਾਦ ਆਦਿ ਵਿਚ ਪਰਾਲੀ ਦੀ ਤਹਿ । ਵਿਛਾਉਣ ਨਾਲ ਵਾਸ਼ਪੀਕਰਣ ਘੱਟ ਜਾਂਦਾ ਹੈ ਤੇ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ । ਇਸ ਨੂੰ ਮਲਚਿੰਗ ਦੇ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਸਿੰਚਾਈ ਲਈ ਵਰਤੇ ਜਾਣ ਵਾਲੇ ਵੱਖ-ਵੱਖ ਤਰੀਕਿਆਂ ਦੇ ਨਾਂ ਲਿਖੋ ।
ਉੱਤਰ-

  1. ਖੇਤਾਂ ਨੂੰ ਖੁੱਲ੍ਹਾ ਪਾਣੀ ਦੇਣਾ ।
  2. ਤੁਪਕਾ ਸਿੰਚਾਈ ॥
  3. ਫੁਆਰਾ ਸਿੰਚਾਈ ।
  4. ਬੈਂਡ ਬਣਾ ਕੇ ਸਿੰਚਾਈ ।
  5. ਵੱਟਾ ਜਾਂ ਖਾਲਾਂ ਬਣਾ ਕੇ ਸਿੰਚਾਈ ।

ਪ੍ਰਸ਼ਨ 8.
ਸਿੰਚਾਈ ਵਾਲੇ ਕਿਆਰਿਆਂ ਦਾ ਆਕਾਰ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਕਿਆਰਿਆਂ ਦਾ ਆਕਾਰ ਮਿੱਟੀ ਦੀ ਕਿਸਮ, ਜ਼ਮੀਨ ਦੀ ਢਾਲ, ਟਿਊਬਵੈੱਲ ਦੇ ਪਾਣੀ ਦੇ ਨਿਕਾਸ ‘ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 9.
ਵਰਖਾ ਦੇ ਪਾਣੀ ਨੂੰ ਕਿਵੇਂ ਸਾਂਭਿਆ ਜਾ ਸਕਦਾ ਹੈ ?
ਉੱਤਰ-
ਪਿੰਡਾਂ ਦੇ ਛੱਪੜ ਸੋਧਣੇ ਚਾਹੀਦੇ ਹਨ । ਛੱਪੜਾਂ ਦਾ ਪਾਣੀ ਸਿੰਚਾਈ ਅਤੇ ਪੁਰੜੀ ਲਈ ਵਰਤਿਆ ਜਾ ਸਕਦਾ ਹੈ । ਸੁੱਕੇ ਪਏ ਨਲਕਿਆਂ ਅਤੇ ਖੁਹਾਂ ਨੂੰ ਵੀ ਮੀਂਹ ਦੇ ਪਾਣੀ ਦੀ ਪੂਰਤੀ ਕਰਨ ਲਈ ਵਰਤ ਸਕਦੇ ਹਾਂ ।

ਪ੍ਰਸ਼ਨ 10.
ਖੇਤੀ ਵਿਭਿੰਨਤਾ ਰਾਹੀਂ ਪਾਣੀ ਦੀ ਕਿਵੇਂ ਬੱਚਤ ਕੀਤੀ ਜਾ ਸਕਦੀ ਹੈ ?
ਉੱਤਰ-
ਪੰਜਾਬ ਵਿੱਚ ਸਾਉਣੀ ਦੀ ਮੁੱਖ ਫ਼ਸਲ ਝੋਨਾ ਅਤੇ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਪਾਣੀ ਦੀ ਬਹੁਤ ਮਾਤਰਾ ਵਿੱਚ ਲੋੜ ਪੈਂਦੀ ਹੈ । ਜੇ ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ ਜਿਵੇਂ-ਮੱਕੀ, ਤੇਲ ਬੀਜ ਫ਼ਸਲਾਂ, ਦਾਲਾਂ, ਬਾਸਮਤੀ, ਨਰਮਾ, ਕੌਂ ਆਦਿ ਦੀ ਕਾਸ਼ਤ ਕੀਤੀ ਜਾਵੇ ਤਾਂ ਧਰਤੀ ਹੇਠਲਾ ਪਾਣੀ ਲੰਬੇ ਸਮੇਂ ਤੱਕ ਬਚਿਆ ਰਹਿ ਸਕਦਾ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ- 

ਪ੍ਰਸ਼ਨ 1.
ਝੋਨੇ ਦੀ ਕਾਸ਼ਤ ਵਿੱਚ ਪਾਣੀ ਦੀ ਬੱਚਤ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਝੋਨੇ ਵਿੱਚ ਪਹਿਲੇ 15 ਦਿਨ ਪਾਣੀ ਖੜਾ ਰੱਖਣ ਤੋਂ ਬਾਅਦ 2-2 ਦਿਨ ਦੇ ਫ਼ਰਕ ਤੇ ਸਿੰਚਾਈ ਕਰਨ ਨਾਲ ਲਗਪਗ 25% ਪਾਣੀ ਬਚ ਸਕਦਾ ਹੈ । ਝੋਨੇ ਦੀ ਸਿੰਚਾਈ ਲਈ ਟੈਂਸ਼ਿਓਮੀਟਰ ਦੀ ਵਰਤੋਂ ਕਰਨ ਤੇ ਵੀ ਪਾਣੀ ਦੀ ਬੱਚਤ ਹੋ ਜਾਂਦੀ ਹੈ ।
PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ 1
ਟੈਸ਼ੀਉਮੀਟਰ ਇਹ ਇੱਕ ਕੱਚ ਦੀ ਪਾਈਪ ਨਾਲ ਬਣਿਆ ਯੰਤਰ ਹੈ, ਇਸ ਨੂੰ ਜ਼ਮੀਨ ਵਿੱਚ ਗੱਡ ਦਿੱਤਾ ਜਾਂਦਾ ਹੈ । ਇਸ ਵਿੱਚ ਪਾਣੀ ਦਾ ਪੱਧਰ ਜਦੋਂ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਚਲਾ ਜਾਂਦਾ ਹੈ ਤਾਂ ਹੀ ਪਾਣੀ ਦਿੱਤਾ ਜਾਂਦਾ ਹੈ ।

ਪ੍ਰਸ਼ਨ 2.
ਖੇਤੀ ਵਿੱਚ ਪਾਣੀ ਦੀ ਬੱਚਤ ਦੇ ਪੰਜ ਨੁਕਤੇ ਦੱਸੋ ।
ਉੱਤਰ-
ਖੇਤੀ ਵਿੱਚ ਪਾਣੀ ਦੀ ਬੱਚਤ ਦੇ ਨੁਕਤੇ-

  1. ਝੋਨੇ ਵਿੱਚ ਟੈਸ਼ੀਊਮੀਟਰ ਯੰਤਰ ਦੀ ਵਰਤੋਂ ਕਰਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ
  2. ਕਣਕ ਵਿੱਚ ਜ਼ੀਰੋ ਟਿੱਲ ਡਰਿੱਲ ਦੀ ਵਰਤੋਂ ਕਰਨ ਤੋਂ ਪਹਿਲਾਂ ਪਾਣੀ ਹਲਕਾ ਲਾਉਣ ਦੀ ਲੋੜ ਪੈਂਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ ।
  3. ਲੇਜ਼ਰ ਲੈਵਲਰ ਨਾਲ ਪੱਧਰੇ ਕੀਤੇ ਖੇਤ ਵਿੱਚ 25-30% ਪਾਣੀ ਦੀ ਬੱਚਤ ਹੁੰਦੀ ਤੇ ਝਾੜ ਵੀ 15-20% ਵੱਧਦਾ ਹੈ ।
  4. ਜਿਹੜੀਆਂ ਫ਼ਸਲਾਂ ਵਿੱਚ ਬੂਟੇ ਤੋਂ ਬੂਟੇ ਦਾ ਫਾਸਲਾ ਵਧੇਰੇ ਹੁੰਦਾ ਹੈ; ਜਿਵੇਂ-ਕਪਾਹ, ਮੁਰਜਮੁਖੀ, ਮੱਕੀ ਆਦਿ । ਇਹਨਾਂ ਫ਼ਸਲਾਂ ਨੂੰ ਪੱਧਰੇ ਖੇਤ ਦੀ ਥਾਂ ਤੇ ਵੱਟਾਂ ਤੇ ਬੀਜਣਾ ਚਾਹੀਦਾ ਹੈ ।
  5. ਫੁਆਰਾ ਅਤੇ ਤੁੱਪਕਾ ਸਿੰਚਾਈ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ, ਅਤੇ ਫ਼ਸਲ ਦਾ ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ ।
  6. ਕਈ ਫ਼ਸਲਾਂ ਜਿਵੇਂ-ਮੱਕੀ, ਕਮਾਦ ਆਦਿ ਵਿਚ ਪਰਾਲੀ ਦੀ ਤਹਿ ਵਿਛਾਉਣ ਨਾਲ ਸਪੀਕਰਣ ਘੱਟ ਜਾਂਦਾ ਹੈ ਤੇ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ । ਇਸ ਨੂੰ ਮਲਚਿੰਗ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਸਿੰਚਾਈ ਦੇ ਵੱਖ-ਵੱਖ ਤਰੀਕਿਆਂ ਬਾਰੇ ਵਿਸਥਾਰ ਸਹਿਤ ਵਰਣਨ ਕਰੋ ।
ਉੱਤਰ-
ਸਿੰਚਾਈ ਦੇ ਵੱਖ-ਵੱਖ ਤਰੀਕੇ ਹਨ
1. ਖੇਤਾਂ ਨੂੰ ਖੁੱਲ੍ਹਾ ਪਾਣੀ ਦੇਣਾ ਕਿਆਰਾ ਤਰੀਕਾ।
2. ਤੁਪਕਾ ਸਿੰਚਾਈ ਡਰਿੱਪ ਸਿੰਚਾਈ
3. ਫੁਆਰਾ ਸਿੰਚਾਈ
4. ਵੱਟਾਂ ਜਾਂ ਖਾਲਾਂ ਬਣਾ ਕੇ ਸਿੰਚਾਈ
5. ਬੈਂਡ ਬਣਾ ਕੇ ਸਿੰਚਾਈ ।

1. ਖੇਤਾਂ ਨੂੰ ਖੁੱਲਾ ਪਾਣੀ ਦੇਣਾ-ਪੰਜਾਬ ਵਿੱਚ ਇਸ ਤਰੀਕੇ ਦੀ ਵਰਤੋਂ ਵਧੇਰੇ ਹੁੰਦੀ ਹੈ । ਇਸ ਤਰੀਕੇ ਵਿੱਚ ਖੇਤ ਨੂੰ ਪਾਣੀ ਇੱਕ ਨੱਕਾ ਵੱਢ ਕੇ ਦਿੱਤਾ ਜਾਂਦਾ ਹੈ । ਇਸ ਤਰੀਕੇ ਨਾਲ ਪਾਣੀ ਦੀ ਖਪਤ ਵੱਧ ਹੁੰਦੀ ਹੈ । ਕਿਆਰੇ ਦਾ ਆਕਾਰ ਕਈ ਗੱਲਾਂ ਤੇ ਨਿਰਭਰ ਕਰਦਾ ਹੈ । ਜਿਵੇਂ-ਮਿੱਟੀ ਦੀ ਕਿਸਮ, ਖੇਤ ਦੀ ਢਾਲ, ਟਿਊਬਵੈੱਲ ਦੇ ਪਾਣੀ ਦਾ ਨਿਕਾਸ ਆਦਿ । ਜੇ ਟਿਊਬਵੈੱਲ ਦਾ ਆਕਾਰ 3-4 ਇੰਚ ਹੋਵੇ ਤਾਂ ਰੇਤਲੀ ਜ਼ਮੀਨ ਵਿਚ ਪਾਣੀ ਲਾਉਣ ਲਈ ਕਿਆਰਿਆਂ ਦੀ ਗਿਣਤੀ 17-18, ਦਰਮਿਆਨੀ ਜ਼ਮੀਨ ਵਿੱਚ 10-11 ਅਤੇ ਭਾਰੀ ਜ਼ਮੀਨ ਵਿਚ 6-7 ਕਿਆਰੇ ਪ੍ਰਤੀ ਏਕੜ ਹੋਣੇ ਚਾਹੀਦੇ ਹਨ | ਕਣਕ ਅਤੇ ਝੋਨੇ ਨੂੰ ਪਾਣੀ ਲਾਉਣ ਲਈ ਇਹੀ ਤਰੀਕਾ ਵਰਤਿਆ ਜਾਂਦਾ ਹੈ ।

2. ਤੁਪਕਾ ਸਿੰਚਾਈ-ਇਸ ਤਰੀਕੇ ਨੂੰ ਡਰਿੱਪ ਸਿੰਚਾਈ ਵੀ ਕਿਹਾ ਜਾਂਦਾ ਹੈ । ਇਹ ਨਵੇਂ ਜ਼ਮਾਨੇ ਦਾ ਵਿਕਸਿਤ ਸਿੰਚਾਈ ਤਰੀਕਾ ਹੈ । ਇਸ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ । ਇਸ ਨੂੰ ਪਾਣੀ ਦੀ ਘਾਟ ਅਤੇ ਮਾੜੇ ਪਾਣੀ ਵਾਲੇ ਖੇਤਰਾਂ ਵਿੱਚ ਵਰਤਣਾ ਲਾਭਕਾਰੀ ਰਹਿੰਦਾ ਹੈ ।
PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ 2
ਤੁਪਕਾ ਸਿੰਚਾਈ । ਇਸ ਢੰਗ ਵਿਚ ਪਲਾਸਟਿਕ ਦੀਆਂ ਪਾਈਪਾਂ ਰਾਹੀਂ ਪਾਣੀ ਬੂਟਿਆਂ ਦੇ ਨੇੜੇ ਦਿੱਤਾ ਜਾਂਦਾ ਹੈ ਪਰ ਬੰਦ-ਬੰਦ (ਤੁਪਕਾ)ਕਰਕੇ ਇਸੇ ਕਰਕੇ, ਇਸ ਦਾ ਨਾਂ ਤੁਪਕਾ ਸਿੰਚਾਈ ਪ੍ਰਣਾਲੀ ਹੈ । ਇਹ ਤਰੀਕਾ ਆਮ ਕਰਕੇ ਬਾਗਾਂ ਵਿੱਚ; ਜਿਵੇਂ-ਨਿੰਬੂ, ਅਨਾਰ, ਅਮਰੂਦ, ਪਪੀਤਾ, ਅੰਗੂਰ, ਅੰਬ, ਕਿਨੂੰ ਆਦਿ ਅਤੇ ਸਬਜ਼ੀਆਂ ਵਿੱਚ; ਜਿਵੇਂ-ਟਮਾਟਰ, ਗੋਭੀ, ਤਰਬੂਜ਼, ਖੀਰਾ, ਬੈਂਗਣ ਆਦਿ ਵਿਚ ਵਰਤਿਆ ਜਾਂਦਾ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

3. ਫੁਆਰਾ ਪ੍ਰਣਾਲੀ-ਇਹ ਵੀ ਇੱਕ ਵਧੀਆ ਸਿੰਚਾਈ ਪ੍ਰਣਾਲੀ ਹੈ । ਇਸ ਦੀ ਵਰਤੋਂ ਰੇਤਲੀ ਤੇ ਟਿੱਬਿਆਂ ਵਾਲੀ ਜ਼ਮੀਨ ਵਿੱਚ ਕੀਤੀ ਜਾਂਦੀ ਹੈ। ਕਿਉਂਕਿ ਇੱਥੇ ਜ਼ਮੀਨ ਨੂੰ ਪੱਧਰਾ ਕਰਨ ਦਾ ਖ਼ਰਚਾ ਬਹੁਤ ਹੁੰਦਾ ਹੈ । ਇਸ ਤਰੀਕੇ ਵਿੱਚ ਵੀ ਪਾਣੀ ਦੀ ਬਹੁਤ ਬੱਚਤ ਹੋ ਜਾਂਦੀ ਹੈ । ਇਹ ਤਰੀਕਾ ਅਪਣਾਉਣ ਨਾਲ ਫ਼ਸਲ ਦਾ ਝਾੜ ਤਾਂ ਵੱਧਦਾ ਹੀ ਹੈ । ਪਰ ਇਸ ਦੀ ਗੁਣਵੱਤਾ ਵੀ ਵੱਧਦੀ ਹੈ ॥ ਫੁਆਰਾ ਸਿੰਚਾਈ ਇਸ ਤਰੀਕੇ ਦੀ ਮੁੱਢਲੀ ਲਾਗਤ ਵਧੇਰੇ ਹੋਣ ਕਾਰਨ ਇਸ ਨੂੰ ਨਗਦੀ ਫ਼ਸਲਾਂ ਅਤੇ ਬਾਗਾਂ ਤੱਕ ਹੀ ਸੀਮਿਤ ਰੱਖਿਆ ਜਾਂਦਾ ਹੈ ।
PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ 3
4. ਖੇਲਾਂ ਜਾਂ ਵੱਟਾਂ ਬਣਾ ਕੇ ਸਿੰਚਾਈ-ਇਸ ਤਰੀਕੇ ਵਿੱਚ ਵੱਟਾਂ ਬਣਾ ਕੇ ਜਾਂ ਖੇਲਾਂ ਬਣਾ ਕੇ ਸਿੰਚਾਈ ਕੀਤੀ ਜਾਂਦੀ ਹੈ ।
PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ 4
5. ਬੈਂਡ ਬਣਾ ਕੇ ਸਿੰਚਾਈ-ਇਸ ਢੰਗ ਵਿਚ ਬੈਂਡ ਬਣਾ ਕੇ ਸਿੰਚਾਈ ਕੀਤੀ ਜਾਂਦੀ ਹੈ ।
PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ 5

ਪ੍ਰਸ਼ਨ 4.
ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਕੀ ਉਪਰਾਲੇ ਕਰ ਸਕਦੇ ਹਾਂ ?
ਉੱਤਰ-
ਮੱਧ ਪੰਜਾਬ ਦੇ 30% ਤੋਂ ਵੱਧ ਰਕਬੇ ਵਿੱਚ ਪਾਣੀ ਦਾ ਪੱਧਰ 70 ਫੁੱਟ ਤੋਂ ਵੀ ਹੇਠਾਂ ਹੋ ਗਿਆ ਹੈ ਅਤੇ ਇਕ ਅੰਦਾਜ਼ੇ ਅਨੁਸਾਰ ਸਾਲ 2023 ਤੱਕ ਇਹ ਪੱਧਰ 160 ਫੁੱਟ ਤੋਂ ਵੀ ਹੇਠਾਂ ਹੋ ਜਾਣਾ ਹੈ । ਇਸ ਲਈ ਮੀਂਹ ਦੇ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ । ਇਸ ਕੰਮ ਲਈ ਆਮ ਲੋਕਾਂ ਤੇ ਸਰਕਾਰ ਨੂੰ ਰਲ-ਮਿਲ ਕੇ ਕੰਮ ਕਰਨ ਦੀ ਪੁਰਾਣੇ ਸੁੱਕੇ ਖੂਹਾਂ ਰਾਹੀਂ ਮੀਂਹ ਦੇ ਪਾਣੀ ਲੋੜ ਵੀ ਹੈ ਤੇ ਆਪਣੇ ਪੱਧਰ ਤੇ ਵੀ ਇਹ ਦੀ ਪੂਰਤੀ ਕੰਮ ਕਰਨਾ ਚਾਹੀਦਾ ਹੈ । ਸਾਨੂੰ ਪਿੰਡਾਂ ਦੇ ਛੱਪੜ ਸੋਧਣੇ ਚਾਹੀਦੇ ਹਨ । ਛੱਪੜਾਂ ਦੇ ਪਾਣੀ ਦੀ ਵਰਤੋਂ ਸਿੰਚਾਈ ਵਾਸਤੇ ਕਰਨੀ ਚਾਹੀਦੀ ਹੈ । ਸਾਨੂੰ ਆਪਣੇ ਸੁੱਕੇ ਪਏ ਨਲਕਿਆਂ ਅਤੇ ਖੁਹਾਂ ਨੂੰ ਵੀ ਮੀਂਹ ਦੇ ਪਾਣੀ ਦੀ ਪੂਰਤੀ ਕਰਨ ਲਈ ਵਰਤਣਾ ਚਾਹੀਦਾ ਹੈ ।
PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ 6

ਪ੍ਰਸ਼ਨ 5.
ਖੇਤੀ ਵਿਭਿੰਨਤਾ ਨਾਲ ਪਾਣੀ ਦੀ ਬੱਚਤ ਤੇ ਸੰਖੇਪ ਨੋਟ ਲਿਖੋ :
ਉੱਤਰ-
ਇਹ ਸਮੇਂ ਦੀ ਮੰਗ ਹੈ ਕਿ ਅਸੀਂ ਜਿਸ ਤਰ੍ਹਾਂ ਵੀ ਹੋਵੇ ਪਾਣੀ ਨੂੰ ਬਚਾਈਏ ਕਿਉਂਕਿ ਪਾਣੀ ਦਾ ਜ਼ਮੀਨ ਹੇਠਲਾ ਪੱਧਰ 70 ਫੁੱਟ ਤੱਕ ਪੁੱਜ ਗਿਆ ਹੈ ਜੋ ਕਿ ਇੱਕ ਅੰਦਾਜ਼ੇ ਮੁਤਾਬਿਕ ਸਾਲ 2023 ਤੱਕ 160 ਫੁੱਟ ਤੋਂ ਵੀ ਹੇਠਾਂ ਪੁੱਜ ਜਾਣਾ ਹੈ । ਇਸ ਲਈ ਪਾਣੀ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਇਹਨਾਂ ਉਪਰਾਲਿਆਂ ਵਿਚੋਂ ਇੱਕ ਹੈ ਖੇਤੀ ਵਿਭਿੰਨਤਾ ।

ਪੰਜਾਬ ਵਿੱਚ ਮੁੱਖ ਫ਼ਸਲਾਂ ਕਣਕ ਅਤੇ ਝੋਨਾ ਹੀ ਰਹੀਆਂ ਹਨ ਤੇ ਇਹਨਾਂ ਨੂੰ ਪਾਣੀ ਦੀ ਬਹੁਤ ਲੋੜ ਪੈਂਦੀ ਹੈ । ਇਸ ਲਈ ਹੁਣ ਅਜਿਹੀਆਂ ਫ਼ਸਲਾਂ ਲਾਉਣ ਦੀ ਲੋੜ ਹੈ ਜੋ ਘੱਟ ਪਾਣੀ ਮੰਗਦੀਆਂ ਹੋਣ, ਜਿਵੇਂ-ਦਾਲਾਂ, ਤੇਲ ਬੀਜ ਫ਼ਸਲਾਂ, ਜੌ, ਮੱਕੀ, ਬਾਸਮਤੀ, ਨਰਮਾ ਆਦਿ । ਇਸ ਤਰ੍ਹਾਂ ਖੇਤੀ ਵਿਭਿੰਨਤਾ ਲਿਆ ਕੇ ਅਸੀਂ ਪਾਣੀ ਦੀ ਬੱਚਤ ਕਰ ਸਕਦੇ ਹਾਂ ਤੇ ਪਾਣੀ ਨੂੰ ਲੰਬੇ ਸਮੇਂ ਤੱਕ ਬਚਾ ਸਕਦੇ ਹਾਂ |

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

PSEB 7th Class Agriculture Guide ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁੱਲ ਖੇਤੀ ਹੇਠ ਰਕਬੇ ਵਿਚੋਂ ਪੰਜਾਬ ਵਿੱਚ ਕਿੰਨੇ ਫੀਸਦੀ ਰਕਬਾ ਸੇਂਜੂ ਹੈ ?
ਉੱਤਰ-
98%.

ਪ੍ਰਸ਼ਨ 2.
ਪੰਜਾਬ ਵਿਚ ਫ਼ਸਲ ਘਣਤਾ ਨੂੰ ਮੁੱਖ ਰੱਖਦੇ ਹੋਏ ਸਲਾਨਾ ਔਸਤਨ ਪਾਣੀ ਦੀ ਲੋੜ ਦੱਸੋ ।
ਉੱਤਰ-
4.4 ਮਿਲੀਅਨ ਹੈਕਟੇਅਰ ਮੀਟਰ ।

ਪ੍ਰਸ਼ਨ 3.
ਪੰਜਾਬ ਵਿਚ ਅੱਜ ਕਿੰਨੇ ਪਾਣੀ ਦੀ ਘਾਟ ਹੈ ?
ਉੱਤਰ-
3 ਮਿਲੀਅਨ ਹੈਕਟੇਅਰ ਮੀਟਰ !

ਪ੍ਰਸ਼ਨ 4.
ਪੰਜਾਬ ਵਿੱਚ ਟਿਊਬਵੈੱਲਾਂ ਨਾਲ ਕਿੰਨੀ ਸਿੰਚਾਈ ਹੁੰਦੀ ਹੈ ?
ਉੱਤਰ-
ਤਿੰਨ ਚੌਥਾਈ ਦੇ ਲਗਪਗ ॥

ਪ੍ਰਸ਼ਨ 5.
ਪੰਜਾਬ ਵਿੱਚ ਨਹਿਰਾਂ ਨਾਲ ਲਗਪਗ ਕਿੰਨੀ ਸਿੰਚਾਈ ਹੁੰਦੀ ਹੈ ?
ਉੱਤਰ-
ਲਗਪਗ ਇੱਕ ਚੌਥਾਈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 6.
ਮੱਧ ਪੰਜਾਬ ਦੇ 30 ਫੀਸਦੀ ਇਲਾਕੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਿੱਥੇ ਹੈ ?
ਉੱਤਰ-
70 ਫੁੱਟ ਤੋਂ ਵੀ ਹੇਠਾਂ ।

ਪ੍ਰਸ਼ਨ 7.
ਸਾਲ 2023 ਤੱਕ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਿੰਨਾ ਹੋ ਜਾਣ ਦੀ ਉਮੀਦ ਹੈ ?
ਉੱਤਰ-
160 ਫੁੱਟ ਤੋਂ ਵੀ ਹੇਠਾਂ ।

ਪ੍ਰਸ਼ਨ 8.
ਪਾਣੀ ਦੀ ਸੁਚੱਜੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਕਿਉਂਕਿ ਪਾਣੀ ਦੇ ਸੋਮੇ ਸੀਮਿਤ ਹਨ ।

ਪ੍ਰਸ਼ਨ 9.
ਦਰਮਿਆਨੀ ਜ਼ਮੀਨ ਵਿਚ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ?
ਉੱਤਰ-
ਜੇ ਟਿਊਬਵੈੱਲ 3 ਤੋਂ 4 ਇੰਚ ਦਾ ਹੋਵੇ ਤਾਂ 10 ਤੋਂ 1 ਕਿਆਰੇ ਪ੍ਰਤੀ ਏਕੜ ਬਣਾਉਣੇ ਚਾਹੀਦੇ ਹਨ ।

ਪ੍ਰਸ਼ਨ 10.
ਭਾਰੀ ਜ਼ਮੀਨ ਵਿੱਚ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ?
ਉੱਤਰ
ਜੇ ਟਿਊਬਵੈੱਲ 3 ਤੋਂ 4 ਇੰਚ ਦਾ ਹੋਵੇ ਤਾਂ 6-7 ਕਿਆਰੇ ਪ੍ਰਤੀ ਏਕੜ ਬਣਾਉਣ ਚਾਹੀਦੇ ਹਨ |

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 11.
ਕਿਹੜੀਆਂ ਫ਼ਸਲਾਂ ਨੂੰ ਕਿਆਰਾ ਵਿਧੀ ਰਾਹੀਂ ਪਾਣੀ ਲਾਇਆ ਜਾਂਦਾ ਹੈ ?
ਉੱਤਰ-
ਕਣਕ ਅਤੇ ਝੋਨਾ ॥

ਪ੍ਰਸ਼ਨ 12.
ਤੁਪਕਾ ਸਿੰਚਾਈ ਪ੍ਰਣਾਲੀ ਕਿਹੜੇ ਖੇਤਰਾਂ ਵਿੱਚ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ ?
ਉੱਤਰ-
ਪਾਣੀ ਦੀ ਘਾਟ ਅਤੇ ਮਾੜੇ ਪਾਣੀ ਵਾਲੇ ਖੇਤਰਾਂ ਵਿਚ ।

ਪ੍ਰਸ਼ਨ 13.
ਕਿਹੜੇ ਬਾਗਾਂ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਵਰਤੀ ਜਾਂਦੀ ਹੈ ?
ਉੱਤਰ-
ਅਨਾਰ, ਅੰਗੂਰ, ਅਮਰੂਦ, ਕਿੰਨੂ, ਬੇਰ, ਅੰਬ ਆਦਿ ।

ਪ੍ਰਸ਼ਨ 14.
ਕਿਹੜੀਆਂ ਸਬਜ਼ੀਆਂ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਵਰਤੀ ਜਾਂਦੀ ਹੈ ?
ਉੱਤਰ-
ਗੋਭੀ, ਟਮਾਟਰ, ਬੈਂਗਣ, ਮਿਰਚ, ਤਰਬੂਜ਼, ਖੀਰਾ ਆਦਿ ।

ਪ੍ਰਸ਼ਨ 15.
ਫੁਆਰਾ ਸਿੰਚਾਈ ਪ੍ਰਣਾਲੀ ਕਿਹੜੀਆਂ ਜ਼ਮੀਨਾਂ ਵਿਚ ਵਰਤੀ ਜਾਂਦੀ ਹੈ ?
ਉੱਤਰ-
ਰੇਤਲੀ ਤੇ ਟਿੱਬਿਆਂ ਵਾਲੀ ਜ਼ਮੀਨ ਵਿੱਚ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 16.
ਫੁਆਰਾ ਤੇ ਤੁਪਕਾ ਸਿੰਚਾਈ ਪ੍ਰਣਾਲੀ ਦਾ ਕੀ ਲਾਭ ਹੈ ?
ਉੱਤਰ-
ਪਾਣੀ ਦੀ ਬੱਚਤ ਹੁੰਦੀ ਹੈ ।

ਪ੍ਰਸ਼ਨ 17.
ਕਿਆਰਾ ਵਿਧੀ ਦਾ ਕੀ ਨੁਕਸਾਨ ਹੈ ?
ਉੱਤਰ-
ਪਾਣੀ ਦੀ ਖਪਤ ਵੱਧ ਹੁੰਦੀ ਹੈ ।

ਪ੍ਰਸ਼ਨ 18.
ਬੈਂਡ ਪਲਾਂਟਰ ਨਾਲ ਕਣਕ ਬੀਜਣ ਤੇ ਕਿੰਨੇ ਪ੍ਰਤੀਸ਼ਤ ਪਾਣੀ ਬਚ ਜਾਂਦਾ ਹੈ ?
ਉੱਤਰ-
18-25%.

ਪ੍ਰਸ਼ਨ 19.
ਕੋਈ ਦੋ ਫ਼ਸਲਾਂ ਦੇ ਉਦਾਹਰਨ ਦਿਉ ਜਿਹਨਾਂ ਨਾਲ ਪਾਣੀ ਦੀ ਬੱਚਤ ਹੁੰਦੀ ਹੈ ?
ਉੱਤਰ-
ਤੇਲ ਬੀਜ ਫ਼ਸਲਾਂ, ਜੌ, ਮੱਕੀ, ਨਰਮਾ ।

ਪ੍ਰਸ਼ਨ 20.
ਲੇਜ਼ਰ ਲੈਵਲਰ ਦੀ ਵਰਤੋਂ ਨਾਲ ਕਿੰਨਾ ਝਾੜ ਵੱਧਦਾ ਹੈ ?
ਉੱਤਰ-
15-20%.

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 21.
ਟੈਂਸ਼ੀਉਮੀਟਰ ਕੀ ਹੈ ?
ਉੱਤਰ-
ਕੱਚ ਦੀ ਪਾਈਪ ਨਾਲ ਬਣਿਆ ਯੰਤਰ ।

ਪ੍ਰਸ਼ਨ 22.
ਮਲਚਿੰਗ ਕਿਹੜੀਆਂ ਫ਼ਸਲਾਂ ਵਿਚ ਕੀਤੀ ਜਾਂਦੀ ਹੈ ?
ਉੱਤਰ-
ਸ਼ਿਮਲਾ ਮਿਰਚ ਅਤੇ ਆਮ ਮਿਰਚ ਵਿੱਚ ।

ਪ੍ਰਸ਼ਨ 23.
ਨਹਿਰਾਂ ਅਤੇ ਖਾਲਾਂ ਨੂੰ ਪੱਕਾ ਕਰਕੇ ਕਿੰਨਾ ਪਾਣੀ ਬਚਾਇਆ ਜਾ ਸਕਦਾ ਹੈ ?
ਉੱਤਰ-
10-20%.

ਪ੍ਰਸ਼ਨ 24.
ਸਿਰਫ਼ ਮੀਂਹ ਤੇ ਆਧਾਰਿਤ ਖੇਤੀ ਨੂੰ ਕੀ ਕਹਿੰਦੇ ਹਨ ?
ਉੱਤਰ-
ਬਰਾਨੀ ਜਾਂ ਮਾਰੂ ਖੇਤੀ |

ਪ੍ਰਸ਼ਨ 25.
ਸਿੰਚਾਈ ਦੇ ਮੁੱਖ ਸਾਧਨ ਦੱਸੋ ।
ਉੱਤਰ-
ਨਹਿਰੀ ਅਤੇ ਟਿਊਬਵੈੱਲ ਸਿੰਚਾਈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 26.
ਸਿੰਚਾਈ ਕਿਸ ਨੂੰ ਕਹਿੰਦੇ ਹਨ ?
ਉੱਤਰ-
ਬਨਾਵਟੀ ਤਰੀਕਿਆਂ ਨਾਲ ਖੇਤਾਂ ਨੂੰ ਪਾਣੀ ਦੇਣ ਦੀ ਕਿਰਿਆ ਨੂੰ ਸਿੰਚਾਈ ਕਹਿੰਦੇ ਹਨ ।

ਪ੍ਰਸ਼ਨ 27.
ਅਜਿਹਾ ਸਿੰਚਾਈ ਦਾ ਕਿਹੜਾ ਸਾਧਨ ਹੈ, ਜਿਸ ਨਾਲ ਸਿੰਚਾਈ ਕਰਨ ਲਈ ਕਿਸੇ ਉਪਕਰਨ ਦੀ ਲੋੜ ਨਹੀਂ ?
ਉੱਤਰ-
ਨਹਿਰ ਦਾ ਪਾਣੀ ।

ਪ੍ਰਸ਼ਨ 28.
ਪਾਣੀ ਦੀ ਕਮੀ ਦਾ ਬੂਟਿਆਂ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਪਾਣੀ ਦੀ ਕਮੀ ਨਾਲ ਪੱਤੇ ਮੁਰਝਾ ਜਾਂਦੇ ਹਨ ਤੇ ਸੁੱਕ ਜਾਂਦੇ ਹਨ ।

ਪ੍ਰਸ਼ਨ 29.
ਤੁਸੀਂ ਰੌਣੀ ਤੋਂ ਕੀ ਸਮਝਦੇ ਹੋ ?
ਉੱਤਰ-
ਖੁੱਲ੍ਹੇ ਸੁੱਕੇ ਖੇਤ ਨੂੰ ਬੀਜਣ ਲਈ ਤਿਆਰ ਕਰਨ ਲਈ ਸਿੰਚਾਈ ਦੇਣ ਨੂੰ ਰੌਣੀ ਕਹਿੰਦੇ ਹਨ ।

ਪ੍ਰਸ਼ਨ 30.
ਬੀਜ ਕਿਵੇਂ ਪੁੰਗਰਦਾ ਹੈ ?
ਉੱਤਰ-
ਬੀਜ ਤੋਂ ਵਿਚੋਂ ਪਾਣੀ ਚੂਸ ਕੇ ਫੁੱਲ ਜਾਂਦਾ ਹੈ ਤੇ ਪੁੰਗਰ ਜਾਂਦਾ ਹੈ ।

ਪ੍ਰਸ਼ਨ 31.
ਤੋਂ ਅੰਦਰ ਪਾਣੀ ਘੱਟ ਜਾਵੇ, ਤਾਂ ਕੀ ਹੁੰਦਾ ਹੈ ?
ਉੱਤਰ-
ਤੋਂ ਅੰਦਰ ਪਾਣੀ ਲੋੜ ਨਾਲੋਂ ਘੱਟ ਹੋਵੇ, ਤਾਂ ਪੌਦੇ ਤੋਂ ਅੰਦਰਲਾ ਆਪਣਾ ਆਹਾਰ ਨਹੀਂ ਚੂਸ ਸਕਦੇ ।

ਪ੍ਰਸ਼ਨ 32.
ਪੰਜਾਬ ਵਿਚ ਕਿਹੜੀਆਂ ਨਦੀਆਂ ਹਨ ਜਿਨ੍ਹਾਂ ਵਿਚੋਂ ਨਹਿਰਾਂ ਕੱਢ ਕੇ ਸਿੰਚਾਈ ਕੀਤੀ ਜਾਂਦੀ ਹੈ ?
ਉੱਤਰ-
ਸਤਲੁਜ, ਬਿਆਸ ਅਤੇ ਰਾਵੀ ॥

ਪ੍ਰਸ਼ਨ 33.
ਕਛਾਰ ਕੀ ਹੁੰਦਾ ਹੈ ?
ਉੱਤਰ-
ਨਹਿਰਾਂ ਦੇ ਪਾਣੀ ਵਿਚ ਤਰਦੀ ਬਰੀਕ ਮਿੱਟੀ ਨੂੰ ਕਛਾਰ ਕਹਿੰਦੇ ਹਨ ।

ਪ੍ਰਸ਼ਨ 34.
ਚਰਸਾ ਕੀ ਹੁੰਦਾ ਹੈ ?
ਉੱਤਰ-
ਚਰਸਾ ਚਮੜੇ ਦਾ ਵੱਡਾ ਬੋਕਾ ਜਾਂ ਥੈਲਾ ਹੁੰਦਾ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਿੰਚਾਈ ਤੋਂ ਕੀ ਭਾਵ ਹੈ ?
ਉੱਤਰ-
ਬਨਾਵਟੀ ਤਰੀਕਿਆਂ ਨਾਲ ਖੇਤਾਂ ਨੂੰ ਪਾਣੀ ਦੇਣ ਦੀ ਕਿਰਿਆ ਨੂੰ ਸਿੰਚਾਈ ਕਹਿੰਦੇ ਹਨ ।

ਪ੍ਰਸ਼ਨ 2.
ਸਿੰਚਾਈ ਦੀ ਲੋੜ ਕਿਉਂ ਹੈ ?
ਉੱਤਰ-
ਬੂਟੇ ਪਾਣੀ ਤੋਂ ਬਗੈਰ ਵਧ-ਫੁੱਲ ਨਹੀਂ ਸਕਦੇ । ਖੇਤਾਂ ਵਿਚ ਬੀਜੀ ਫ਼ਸਲ ਨੂੰ ਮੀਂਹ ਦੇ ਪਾਣੀ ਜਾਂ ਫੇਰ ਹੋਰ ਸਾਧਨਾਂ ਰਾਹੀਂ ਪ੍ਰਾਪਤ ਕੀਤੇ ਪਾਣੀ ਨਾਲ ਸਿੰਜਿਆ ਜਾ ਸਕਦਾ ਹੈ । ਸਿੰਚਾਈ ਨਾਲ ਪੌਦਿਆਂ ਨੂੰ ਰੂਪ ਅਤੇ ਆਕਾਰ ਮਿਲ ਜਾਂਦਾ ਹੈ । ਪਾਣੀ ਧਰਤੀ ਵਿਚਲੇ ਠੋਸ ਤੱਤਾਂ ਨੂੰ ਘੋਲ ਕੇ ਭੋਜਨ ਯੋਗ ਬਣਾ ਦਿੰਦਾ ਹੈ । ਪਾਣੀ ਬੂਟੇ ਦੇ ਭੋਜਨ ਨੂੰ ਤਰਲ ਦਾ ਰੂਪ ਦੇ ਕੇ ਹਰ ਭਾਗ ਵਿਚ ਜਾਣ ਦੇ ਯੋਗ ਬਣਾ ਦਿੰਦਾ ਹੈ । ਪਾਣੀ ਧਰਤੀ ਅਤੇ ਬੂਟੇ ਦਾ ਤਾਪਮਾਨ ਇਕਸਾਰ ਰੱਖਦਾ ਹੈ । ਸਿੰਚਾਈ ਦੀ ਲੋੜ ਨੂੰ ਦੇਖਦਿਆਂ ਸਰਕਾਰ ਵੱਡੇ-ਵੱਡੇ ਡੈਮ ਬਣਾ ਰਹੀ ਹੈ ਜਿਨ੍ਹਾਂ ਵਿਚੋਂ ਸਿੰਚਾਈ ਲਈ ਨਹਿਰਾਂ ਕੱਢੀਆਂ ਗਈਆਂ ਹਨ ।

ਪ੍ਰਸ਼ਨ 3.
ਬਰਾਨੀ ਖੇਤੀ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਫ਼ਸਲਾਂ ਦੀ ਸਿੰਚਾਈ ਦਾ ਕੋਈ ਵੀ ਸਾਧਨ ਨਾ ਹੋਵੇ ਅਤੇ ਫ਼ਸਲਾਂ ਕੇਵਲ ਮੀਂਹ ਦੇ ਪਾਣੀ ਦੇ ਆਧਾਰ ਤੇ ਹੀ ਉਗਾਈਆਂ ਜਾਂਦੀਆਂ ਹੋਣ, ਤਾਂ ਇਸ ਤਰ੍ਹਾਂ ਦੀ ਖੇਤੀ ਨੂੰ ਬਰਾਨੀ ਜਾਂ ਮਾਰ ਖੇਤੀ ਕਹਿੰਦੇ ਹਨ । ਬਰਾਨੀ ਖੇਤੀ ਕੇਵਲ ਮੀਂਹ ਤੇ ਨਿਰਭਰ ਕਰਦੀ ਹੈ । ਇਸ ਤਰ੍ਹਾਂ ਦੀ ਖੇਤੀ ਉੱਥੇ ਹੀ ਸੰਭਵ ਹੁੰਦੀ ਹੈ ਜਿੱਥੇ ਲੋੜ ਅਨੁਸਾਰ ਅਤੇ ਸਮੇਂ ਸਿਰ ਮੀਂਹ ਪੈਂਦਾ ਹੋਵੇ ।

ਪ੍ਰਸ਼ਨ 4.
ਨਹਿਰੀ ਸਿੰਚਾਈ ਤੋਂ ਕੀ ਭਾਵ ਹੈ ?
ਉੱਤਰ-
ਖੇਤੀ ਲਈ ਨਹਿਰਾਂ ਦਾ ਪਾਣੀ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਕਛਾਰ ਹੁੰਦੀ ਹੈ ਜੋ ਖੇਤਾਂ ਨੂੰ ਉਪਜਾਊ ਬਣਾਉਂਦੀ ਹੈ । ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਤਿੰਨ ਅਜਿਹੀਆਂ ਨਦੀਆਂ ਹਨ ਜਿਨ੍ਹਾਂ ਤੋਂ ਨਹਿਰਾਂ ਕੱਢ ਕੇ ਸਿੰਜਾਈ ਦੀ ਲੋੜ ਨੂੰ ਪੂਰਾ ਕੀਤਾ ਗਿਆ ਹੈ । ਨਹਿਰੀ ਸਿੰਚਾਈ ਦਾ ਪ੍ਰਬੰਧ ਸਰਕਾਰ ਵਲੋਂ ਸਿੰਚਾਈ ਵਿਭਾਗ ਦੁਆਰਾ ਕੀਤਾ ਜਾਂਦਾ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਪ੍ਰਸ਼ਨ 5.
ਟਿਊਬਵੈੱਲ ਦੇ ਮਾੜੇ ਪਾਣੀ ਨੂੰ ਸਿੰਚਾਈ ਯੋਗ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ-
ਪੰਜਾਬ ਦੇ ਦੱਖਣੀ ਤੇ ਪੱਛਮੀ ਹਿੱਸਿਆਂ ਵਿਚ ਟਿਉਬਵੈੱਲਾਂ ਦਾ ਪਾਣੀ ਮਾੜਾ ਜਾਂ ਦਰਮਿਆਨਾ ਹੈ । ਇਸ ਮਾੜੇ ਪਾਣੀ ਨੂੰ ਮਾਹਿਰਾਂ ਦੀ ਸਲਾਹ ਨਾਲ ਨਹਿਰਾਂ ਦੇ ਪਾਣੀ ਨਾਲ ਰਲਾ ਕੇ ਜਾਂ ਇਸ ਵਿਚ ਜਿਪਸਮ ਪਾ ਕੇ ਠੀਕ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 6.
ਪੰਜਾਬ ਵਿਚ ਕਿਹੜੀਆਂ ਨਦੀਆਂ ਹਨ ? ਇਹਨਾਂ ਦਾ ਪਾਣੀ ਸਿੰਚਾਈ ਲਈ ਕਿਵੇਂ ਵਰਤਿਆ ਜਾਂਦਾ ਹੈ ?
ਉੱਤਰ-
ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਤਿੰਨ ਮੁੱਖ ਨਦੀਆਂ ਹਨ । ਇਹਨਾਂ ਤੋਂ ਨਹਿਰਾਂ ਕੱਢ ਕੇ ਸਿੰਚਾਈ ਦੀ ਲੋੜ ਨੂੰ ਪੂਰਾ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਤਲਾਬਾਂ ਰਾਹੀਂ ਸਿੰਜਾਈ ਕਿੱਥੇ ਹੁੰਦੀ ਹੈ ? ਪੰਜਾਬ ਵਿਚ ਇਸ ਦੀ ਲੋੜ ਕਿਉਂ ਨਹੀਂ ਪੈਂਦੀ ?
ਉੱਤਰ-
ਦੱਖਣੀ ਭਾਰਤ ਵਿਚ ਮੀਂਹ ਦਾ ਪਾਣੀ ਤਲਾਬਾਂ ਵਿਚ ਇਕੱਠਾ ਕੀਤਾ ਜਾਂਦਾ ਹੈ ਤੇ ਇਸ ਨੂੰ ਬਾਅਦ ਵਿਚ ਸਿੰਚਾਈ ਲਈ ਵਰਤਿਆ ਜਾਂਦਾ ਹੈ । ਪੰਜਾਬ ਵਿਚ ਨਹਿਰੀ ਪਾਣੀ ਤੇ ਖੂਹ ਕਾਫ਼ੀ ਮਾਤਰਾ ਵਿਚ ਉਪਲੱਬਧ ਹਨ ਇਸ ਲਈ ਇੱਥੇ ਤਲਾਬਾਂ ਨਾਲ ਸਿੰਚਾਈ ਨਹੀਂ ਕੀਤੀ ਜਾਂਦੀ ।

ਪ੍ਰਸ਼ਨ 8.
ਖੂਹਾਂ ਵਿਚਲੇ ਪਾਣੀ ਨੂੰ ਸਿੰਚਾਈ ਲਈ ਕੱਢਣ ਵਾਲੇ ਸਾਧਨਾਂ ਦੀ ਸੂਚੀ ਬਣਾਓ ।
ਉੱਤਰ-
ਖੂਹਾਂ ਦਾ ਪਾਣੀ ਕਈ ਸਾਧਨਾਂ ਰਾਹੀਂ ਸਿੰਚਾਈ ਲਈ ਵਰਤਿਆ ਜਾਂਦਾ ਹੈ । ਇਹਨਾਂ ਦੀ ਸੂਚੀ ਹੇਠ ਲਿਖੀ ਹੈ –

  1. ਹਲਟ
  2. ਚਰਸਾ
  3. ਪੰਪ
  4. ਟਿਊਬਵੈੱਲ ।

ਪ੍ਰਸ਼ਨ 9.
ਹਲਟ ਕੀ ਹੁੰਦਾ ਹੈ ? ਇਸ ਦੇ ਭਾਗਾਂ ਦੇ ਨਾਂ ਲਿਖੋ ।
ਉੱਤਰ-
ਖੁਹ ਵਿਚੋਂ ਪਾਣੀ ਕੱਢਣ ਲਈ ਹਲਟ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ । ਇਸ ਦੇ ਹੇਠ ਲਿਖੇ ਭਾਗ ਹੁੰਦੇ ਹਨ –

  • ਚਕਲਾ
  • ਚਕਲੀ
  • ਬੈੜ
  • ਮਾਹਲ
  • ਪਾੜਛਾ
  • ਨਸਾਰ
  • ਲੱਠ
  • ਟਿੰਡਾਂ
  • ਕੁੱਤਾ |

ਪ੍ਰਸ਼ਨ 10.
ਲੋੜ ਤੋਂ ਵੱਧ ਸਿੰਚਾਈ ਦੇ ਕੀ ਨੁਕਸਾਨ ਹਨ ?
ਉੱਤਰ-
ਲੋੜ ਤੋਂ ਵੱਧ ਸਿੰਚਾਈ ਦੇ ਹੇਠ ਲਿਖੇ ਨੁਕਸਾਨ ਹੋ ਸਕਦੇ ਹਨ –

  1. ਜ਼ਿਆਦਾ ਪਾਣੀ ਧਰਤੀ ਦੇ ਹੇਠਾਂ ਜੀਰ ਜਾਂਦਾ ਹੈ ਅਤੇ ਇਸ ਦਾ ਬੂਟਿਆਂ ਨੂੰ ਕੋਈ ਲਾਭ ਨਹੀਂ ਹੁੰਦਾ ਅਤੇ ਇਹ ਆਪਣੇ ਨਾਲ ਪੌਸ਼ਟਿਕ ਤੱਤਾਂ ਨੂੰ ਵੀ ਘੋਲ ਕੇ ਧਰਤੀ ਦੇ ਹੇਠਾਂ ਡੂੰਘੀ ਸੜਾ ਤੇ ਲੈ ਜਾਂਦਾ ਹੈ ।
  2. ਧਰਤੀ ਦੇ ਮੁਸਾਮ ਬੰਦ ਹੋ ਜਾਂਦੇ ਹਨ ਅਤੇ ਹਵਾ ਵੀ ਆਵਾਜਾਈ ਰੁਕ ਜਾਂਦੀ ਹੈ ।
  3. ਸੇਮ ਦੀ ਸਮੱਸਿਆ ਆ ਸਕਦੀ ਹੈ ।
  4. ਮਿੱਟੀ ਵਿਚ ਮੌਜੂਦ ਸੂਖ਼ਮ ਜੀਵਾਂ ਦਾ ਵਿਕਾਸ ਰੁਕ ਸਕਦਾ ਹੈ ।

ਪ੍ਰਸ਼ਨ 11.
ਪੌਦਿਆਂ ਵਿਚ ਕਿੰਨਾ ਪਾਣੀ ਹੋ ਸਕਦਾ ਹੈ ?
ਉੱਤਰ-
ਪੌਦਿਆਂ ਵਿਚ ਆਮ ਕਰ ਕੇ 50 ਤੋਂ 80% ਤਕ ਪਾਣੀ ਹੋ ਸਕਦਾ ਹੈ, ਪਰ ਬਹੁਤ ਛੋਟੇ ਬੂਟੇ ਤੇ ਕੇਲੇ ਵਿਚ 90% ਪਾਣੀ ਹੁੰਦਾ ਹੈ ।

ਪ੍ਰਸ਼ਨ 12.
ਧਰਤੀ ਵਿਚਲੇ ਪਾਣੀ ਨੂੰ ਸਿੰਚਾਈ ਲਈ ਕਿਵੇਂ ਵਰਤਿਆ ਜਾਂਦਾ ਹੈ ?
ਉੱਤਰ-
ਧਰਤੀ ਵਿਚਲੇ ਪਾਣੀ ਨੂੰ ਖੂਹਾਂ ਤੇ ਟਿਊਬਵੈੱਲਾਂ ਦੀ ਮੱਦਦ ਨਾਲ ਸਿੰਚਾਈ ਲਈ ਵਰਤਿਆ ਜਾਂਦਾ ਹੈ । ਟਿਊਬਵੈੱਲ ਧਰਤੀ ਵਿਚਲੇ ਪਾਣੀ ਨੂੰ ਸਿੰਚਾਈ ਲਈ ਵਰਤਣ ਦਾ ਇਕ ਵਧੀਆ ਸਾਧਨ ਹੈ । ਇਹ ਟਿਊਬਵੈੱਲ ਚੋਂ ਦੀ ਲੋੜ ਅਨੁਸਾਰ ਵੱਡੇ ਜਾਂ ਛੋਟੇ ਲਗਾਏ ਜਾਂਦੇ ਹਨ । ਸਰਕਾਰ ਵਲੋਂ ਵੱਡੇ-ਵੱਡੇ ਟਿਊਬਵੈੱਲ ਲੱਗੇ ਹੋਏ ਹਨ ਜਿਨ੍ਹਾਂ ਦਾ ਪਾਣੀ ਕਿਸਾਨ ਕਰ ਦੇ ਕੇ ਸਿੰਜਾਈ ਲਈ ਲੈਂਦੇ ਹਨ । ਪੰਜਾਬ ਦੇ ਕਿਸਾਨ ਇਸ ਸਾਧਨ ਨੂੰ ਆਮ ਵਰਤੋਂ ਵਿਚ ਲਿਆ ਰਹੇ ਹਨ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਵੱਡੇ ਪ੍ਰਸ਼ਨਾਂ ਵਾਲੇ ਉੱਤਰ

ਪ੍ਰਸ਼ਨ 1.
ਪੰਜਾਬ ਵਿਚ ਸਿੰਚਾਈ ਦੀਆਂ ਵਿਧੀਆਂ ਬਾਰੇ ਵਿਸਥਾਰ ਨਾਲ ਲਿਖੋ ।
ਉੱਤਰ-
ਪੰਜਾਬ ਵਿਚ ਸਿੰਚਾਈ ਲਈ ਮੁੱਖ ਤੌਰ ‘ਤੇ ਦੋ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ
1. ਨਹਿਰੀ ਸਿੰਚਾਈ
2. ਟਿਊਬਵੈੱਲ ।
1. ਨਹਿਰੀ ਸਿੰਚਾਈ-ਵਰਖਾ ਦੇ ਪਾਣੀ ਨੂੰ ਡੈਮ ਵਿਚ ਇਕੱਠਾ ਕਰਕੇ ਨਹਿਰਾਂ, ਸੂਇਆ ਅਤੇ ਖਾਲਿਆਂ ਦੁਆਰਾ ਲੋੜ ਪੈਣ ਅਨੁਸਾਰ ਉਸ ਨੂੰ ਖੇਤਾਂ ਤੱਕ ਪਹੁੰਚਾਇਆ ਜਾਂਦਾ ਹੈ । ਇਸ ਨੂੰ ਨਹਿਰੀ ਸਿੰਚਾਈ ਕਿਹਾ ਜਾਂਦਾ ਹੈ ।
2. ਟਿਊਬਵੈੱਲ ਰਾਹੀਂ ਸਿਚਾਈ-ਵਰਖਾ ਦਾ ਪਾਣੀ ਜਦੋਂ ਧਰਤੀ ਵਿਚ ਸਿਮ ਜਾਂਦਾ ਹੈ , ਉਹ ਧਰਤੀ ਦੀ ਤਹਿ ਹੇਠਾਂ ਇਕੱਠਾ ਹੋ ਜਾਂਦਾ ਹੈ ।
ਜ਼ਰੂਰਤ ਵੇਲੇ ਇਸ ਪਾਣੀ ਨੂੰ ਟਿਊਬਵੈੱਲਾਂ ਦੁਆਰਾ ਕੱਢ ਕੇ ਵਰਤ ਲਿਆ ਜਾਂਦਾ ਹੈ । ਪੰਜਾਬ ਵਿਚ ਤਿੰਨ-ਚੌਥਾਈ ਭੂਮੀ ਦੀ ਸਿੰਚਾਈ ਟਿਊਬਵੈੱਲਾਂ ਨਾਲ ਕੀਤੀ ਜਾਂਦੀ ਹੈ । ਟਿਊਬਵੈੱਲਾਂ ਦਾ ਪਾਣੀ ਧਰਤੀ ਵਿਚ ਲੂਣ ਦੀ ਮਾਤਰਾ ਦੇ ਹਿਸਾਬ ਨਾਲ ਚੰਗਾ ਜਾਂ ਮਾੜਾ ਹੋ ਸਕਦਾ ਹੈ ।

ਪ੍ਰਸ਼ਨ 2.
ਪੌਦੇ ਲਈ ਪਾਣੀ ਦੇ ਮਹੱਤਵ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬੂਟਿਆਂ ਲਈ ਪਾਣੀ ਦੀ ਮਹੱਤਤਾ-ਸਿੰਚਾਈ ਦੀ ਕਿਰਿਆ ਜੋ ਬੂਟਿਆਂ ਲਈ ਪਾਣੀ ਪ੍ਰਦਾਨ ਕਰਦੀ ਹੈ, ਬੂਟਿਆਂ ਦੇ ਵਧਣ-ਫੁੱਲਣ ਲਈ ਕਈ ਤਰ੍ਹਾਂ ਨਾਲ ਸਹਾਈ ਹੁੰਦੀ ਹੈ ।

  1. ਪਾਣੀ ਇਕ ਚੰਗਾ ਘੋਲਕ ਹੈ ਅਤੇ ਭੋਂ ਵਿਚਲੀ ਖ਼ੁਰਾਕ ਪਾਣੀ ਵਿਚ ਘਲ ਕੇ ਹੀ ਬੂਟਿਆਂ ਨੂੰ ਪ੍ਰਾਪਤ ਹੁੰਦੀ ਹੈ ।
  2. ਜੜ੍ਹਾਂ ਰਾਹੀਂ ਚੂਸ ਜਾਣ ਤੋਂ ਬਾਅਦ ਖ਼ੁਰਾਕ ਪਾਣੀ ਰਾਹੀਂ ਬੂਟੇ ਦੇ ਦੂਜੇ ਹਿੱਸਿਆਂ ਵਿਚ ਪੁੱਜਦੀ ਹੈ । ਇਸ ਤਰ੍ਹਾਂ ਪਾਣੀ ਬੁਟੇ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਖ਼ੁਰਾਕ ਲੈ ਜਾਣ ਦਾ ਕੰਮ ਵੀ ਕਰਦਾ ਹੈ ।
  3. ਪਾਣੀ ਦੋ ਤੱਤਾਂ ਆਕਸੀਜਨ ਅਤੇ ਹਾਈਡਰੋਜਨ, ਨਾਲ ਮਿਲ ਕੇ ਬਣਦਾ ਹੈ, ਇਹ ਦੋਵੇਂ ਤੱਤ ਬੂਟੇ ਦੇ ਭੋਜਨ ਦੇ ਅੰਸ਼ ਹਨ ਇਸ ਲਈ ਪਾਣੀ ਖੁਦ ਇਕ ਖ਼ੁਰਾਕ ਹੈ ।
  4. ਪਾਣੀ ਬੁਟਿਆਂ ਤੇ ਤੋਂ ਦੇ ਤਾਪਮਾਨ ਨੂੰ ਸਥਿਰ ਰੱਖਦਾ ਹੈ । ਗਰਮੀਆਂ ਵਿਚ ਪਾਣੀ ਪੌਦਿਆਂ ਨੂੰ ਠੰਢਾ ਰੱਖਦਾ ਹੈ ਅਤੇ ਸਿਆਲ ਵਿਚ ਬੂਟਿਆਂ ਨੂੰ ਸਰਦੀ ਤੋਂ ਬਚਾਉਂਦਾ ਹੈ ।
  5. ਪਾਣੀ ਤੋਂ ਬਿਨਾਂ ਬੂਟੇ ਸੂਰਜ ਦੀ ਰੌਸ਼ਨੀ ਵਿਚ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਨਹੀਂ ਕਰ ਸਕਦੇ, ਮਤਲਬ ਆਪਣੀ ਖੁਰਾਕ ਨਹੀਂ ਬਣਾ ਸਕਦੇ ।
  6. ਪਾਣੀ ਤੋਂ ਨੂੰ ਨਰਮ ਰੱਖਦਾ ਹੈ । ਜੇ ਤੋਂ ਨਰਮ ਹੋਵੇਗੀ ਤਾਂ ਜੜਾਂ ਖ਼ੁਰਾਕ ਲੱਭਣ ਲਈ ਇਸ ਉੱਪਰ ਆਸਾਨੀ ਨਾਲ ਫੈਲ ਸਕਣਗੀਆਂ ।
  7. ਪਾਣੀ ਨਾਲ ਭੋਂ ਵਿਚਲੇ ਲਾਭਦਾਇਕ ਬੈਕਟੀਰੀਆ ਆਪਣਾ ਕੰਮ ਤੇਜ਼ੀ ਨਾਲ ਕਰ ਸਕਦੇ ਹਨ ।
  8. ਪਾਣੀ ਦੇ ਨਾਲ ਵਿਚ ਮੌਜੂਦ ਕੁੜਾ-ਕਰਕਟ, ਘਾਹ-ਫੂਸ ਤੇ ਹੋਰ ਜੈਵਿਕ ਪਦਾਰਥ ਗਲ-ਸੜ ਕੇ ਭਾਂ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਮੱਦਦ ਕਰਦਾ ਹੈ ।
  9. ਕਈ ਵਾਰੀ ਪਾਣੀ ਵਿਚ ਕਛਾਰ (ਬਰੀਕ ਮਿੱਟੀ) ਮਿਲੀ ਹੁੰਦੀ ਹੈ ਜਿਸ ਨਾਲ ਭਾਂ ਦੀ ਉਪਜਾਊ ਸ਼ਕਤੀ ਵਧਦੀ ਹੈ ।

ਪ੍ਰਸ਼ਨ 3.
ਪਾਣੀ ਦੇ ਭਿੰਨ-ਭਿੰਨ ਸੋਮਿਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪਾਣੀ ਦੀ ਪ੍ਰਾਪਤੀ ਦਾ ਵੱਡਾ ਸੋਮਾ ਮੀਂਹ ਹੈ । ਮੀਂਹ ਦੇ ਪਾਣੀ ਨੂੰ ਹੀ ਨਹਿਰਾਂ, ਖੂਹਾਂ ਤੇ ਤਲਾਬਾਂ ਰਾਹੀਂ ਸਿੰਚਾਈ ਲਈ ਵਰਤਿਆ ਜਾਂਦਾ ਹੈ । ਪਾਣੀ ਦੇ ਪ੍ਰਮੁੱਖ ਸੋਮੇ ਅੱਗੇ ਲਿਖੇ ਹਨ –
1. ਨਹਿਰਾਂ-ਦਰਿਆਵਾਂ ਵਿਚੋਂ ਨਹਿਰਾਂ ਕੱਢੀਆਂ ਜਾਂਦੀਆਂ ਹਨ । ਵੱਡੀਆਂ ਨਹਿਰਾਂ ਦਾ ਪਾਣੀ ਸੂਇਆਂ ਵਿਚ ਵੰਡਿਆ ਜਾਂਦਾ ਹੈ । ਖਾਲਾਂ ਰਾਹੀਂ ਸੂਇਆਂ ਦਾ ਪਾਣੀ ਖੇਤਾਂ ਤਕ ਪੁਚਾਇਆ ਜਾਂਦਾ ਹੈ । ਪੰਜਾਬ ਵਿਚ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ । ਇਸ ਕਰਕੇ ਬਹੁਤੀ ਤੋਂ ਨਹਿਰੀ ਪਾਣੀ ਰਾਹੀਂ ਹੀ ਸਿੰਜੀ ਜਾਂਦੀ ਹੈ । ਖੇਤੀ ਲਈ ਨਹਿਰਾਂ ਦਾ ਪਾਣੀ ਚੰਗਾ ਮੰਨਿਆ ਗਿਆ ਹੈ !

2. ਖੂਹ-ਖੂਹਾਂ ਦਾ ਪਾਣੀ ਕਈ ਸਾਧਨਾਂ ਰਾਹੀਂ ਸਿੰਚਾਈ ਲਈ ਵਰਤਿਆ ਜਾਂਦਾ ਹੈ । ਮੀਂਹ ਦਾ ਪਾਣੀ ਧਰਤੀ ਚੂਸ ਲੈਂਦੀ ਹੈ । ਇਹ ਪਾਣੀ ਧਰਤੀ ਦੇ ਥੱਲੇ ਉਤਰ ਜਾਂਦਾ ਹੈ ਅਤੇ ਕਾਫ਼ੀ ਹੇਠਾਂ ਜਾਣ ਪਿੱਛੋਂ ਇਹ ਅਜਿਹੇ ਤਲ ਤੇ ਪਹੁੰਚ ਜਾਂਦਾ ਹੈ ਜਿਹੜਾ ਬਹੁਤ ਕਰੜਾ ਹੁੰਦਾ ਹੈ । ਪਾਣੀ ਇੱਥੇ ਇਕੱਠਾ ਹੁੰਦਾ ਰਹਿੰਦਾ ਹੈ । ਜਦੋਂ ਅਸੀਂ ਧਰਤੀ ਪੁੱਟਦੇ ਹਾਂ ਤਾਂ ਇਹ ਪਾਣੀ ਸਾਨੂੰ ਖੁਹਾਂ ਰਾਹੀਂ ਪ੍ਰਾਪਤ ਹੁੰਦਾ ਹੈ । ਕਈ ਥਾਂਵਾਂ ਤੇ ਸਿੰਚਾਈ ਖੁਹਾਂ ਰਾਹੀਂ ਕੀਤੀ ਜਾਂਦੀ ਹੈ ।

3. ਤਲਾਬ-ਕੁੱਝ ਅਜਿਹੀਆਂ ਥਾਂਵਾਂ ਹਨ ਜਿੱਥੇ ਨਾ ਨਹਿਰਾਂ ਦਾ ਪਾਣੀ ਮਿਲ ਸਕਦਾ ਹੈ ਅਤੇ ਨਾ ਹੀ ਖੁਹਾਂ ਦਾ | ਅਜਿਹੀਆਂ ਥਾਂਵਾਂ ਤੇ ਮੀਂਹ ਦਾ ਪਾਣੀ ਤਲਾਬਾਂ ਵਿਚ ਇਕੱਠਾ ਕੀਤਾ ਜਾਂਦਾ ਹੈ ਜੋ ਲੋੜ ਪੈਣ ਤੇ ਸਿੰਚਾਈ ਲਈ ਵਰਤਿਆ ਜਾਂਦਾ ਹੈ। ਦੱਖਣੀ ਭਾਰਤ ਵਿਚ ਅਜਿਹੇ ਤਲਾਬ ਮਿਲਦੇ ਹਨ । ਪੰਜਾਬ ਵਿਚ ਕਈ ਪਿੰਡਾਂ ਦੇ ਨੇੜੇ ਤਲਾਬ ਅਤੇ ਛੱਪੜ ਵੇਖਣ ਵਿਚ ਆਉਂਦੇ ਹਨ । ਪਰ ਇਹਨਾਂ ਤਲਾਬਾਂ ਦੇ ਪਾਣੀ ਤੋਂ ਸਿੰਚਾਈ ਦਾ ਕੰਮ ਘੱਟ ਹੀ ਲਿਆ ਜਾਂਦਾ ਹੈ ।

PSEB 7th Class Agriculture Solutions Chapter 4 ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ –

  1. ਪੰਜਾਬ ਵਿੱਚ ਕੁੱਲ ਖੇਤੀ ਹੇਠ ਰਕਬਾ 41.58 ਲੱਖ ਹੈਕਟੇਅਰ ਹੈ ।
  2. ਕੁੱਲ ਖੇਤੀ ਹੇਠ ਰਕਬੇ ਵਿਚੋਂ 98% ਸੇਂਜੂ ਹੈ ।
  3. ਪੰਜਾਬ ਵਿੱਚ ਫ਼ਸਲ ਘਣਤਾ ਦੇ ਹਿਸਾਬ ਨਾਲ ਸਲਾਨਾ ਔਸਤਨ 4.4 ਮਿਲੀਅਨ ਹੈਕਟੇਅਰ ਮੀਟਰ ਪਾਣੀ ਦੀ ਲੋੜ ਹੈ ।
  4. ਪੰਜਾਬ ਵਿੱਚ ਅੱਜ ਲਗਪਗ 1.3 ਮਿਲੀਅਨ ਹੈਕਟੇਅਰ ਮੀਟਰ ਪਾਣੀ ਦੀ ਘਾਟ ਹੈ ।
  5. ਮੱਧ ਪੰਜਾਬ ਦੇ 30% ਤੋਂ ਵੱਧ ਖੇਤਰ ਵਿੱਚ ਪਾਣੀ ਦਾ ਪੱਧਰ 70 ਫੁੱਟ ਤੋਂ ਵੀ ਹੇਠਾਂ ਹੋ ਚੁੱਕਾ ਹੈ ।
  6. ਇੱਕ ਅਨੁਮਾਨ ਅਨੁਸਾਰ ਸਾਲ 2023 ਤੱਕ ਪਾਣੀ ਦਾ ਪੱਧਰ 160 ਫੁੱਟ ਤੋਂ ਵੀ ਹੇਠਾਂ ਹੋ ਜਾਵੇਗਾ ।
  7. ਸਿੰਚਾਈ ਦੇ ਤਰੀਕੇ ਹਨ-ਖੇਤਾਂ ਨੂੰ ਖੁੱਲ੍ਹਾ ਪਾਣੀ ਦੇਣਾ, ਤੁਪਕਾ ਸਿੰਚਾਈ, ਫੁਆਰਾ ਸਿੰਚਾਈ, ਵੱਟਾਂ ਜਾਂ ਖਾਲ੍ਹਾਂ ਬਣਾ ਕੇ ਸਿੰਚਾਈ, ਬੈਂਡ ਬਣਾ ਕੇ ਸਿੰਚਾਈ ।
  8. ਪੰਜਾਬ ਵਿਚ ਵਧੇਰੇ ਪ੍ਰਚੱਲਿਤ ਕਿਆਰਾ ਸਿੰਚਾਈ ਪ੍ਰਣਾਲੀ ਹੈ ।
  9. ਤੁਪਕਾ ਸਿੰਚਾਈ ਪ੍ਰਣਾਲੀ ਇੱਕ ਆਧੁਨਿਕ ਵਿਕਸਿਤ ਸਿੰਚਾਈ ਪ੍ਰਣਾਲੀ ਹੈ ਜਿਸ ਨੂੰ ਡਰਿੱਪ ਸਿੰਚਾਈ ਪ੍ਰਣਾਲੀ ਵੀ ਕਿਹਾ ਜਾਂਦਾ ਹੈ ।
  10. ਫੁਆਰਾ ਪ੍ਰਣਾਲੀ ਵੀ ਇੱਕ ਵਧੀਆ ਸਿੰਚਾਈ ਪ੍ਰਣਾਲੀ ਹੈ ।
  11. ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ; ਜਿਵੇਂ-ਦਾਲਾਂ, ਮੱਕੀ, ਤੇਲ ਬੀਜ, ਬਾਸਮਤੀ, ਨਰਮਾ ਆਦਿ ਦੀ ਕਾਸ਼ਤ ਨਾਲ ਪਾਣੀ ਦੀ ਬੱਚਤ ਹੋ ਸਕਦੀ ਹੈ ।
  12. ਲੇਜ਼ਰ ਲੈਵਲਰ ਨਾਲ 25-30% ਪਾਣੀ ਦੀ ਬੱਚਤ ਹੋ ਰਹੀ ਹੈ ।
  13. ਝੋਨੇ ਦੀ ਸਿੰਚਾਈ ਲਈ ਟੈਂਸ਼ੀਉਮੀਟਰ ਦੀ ਵਰਤੋਂ ਕਰਕੇ ਵੀ ਪਾਣੀ ਦੀ ਬੱਚਤ ਹੋ ਜਾਂਦੀ ਹੈ ।
  14. ਮੱਕੀ, ਕਮਾਦ ਦੀਆਂ ਫ਼ਸਲਾਂ ਵਿੱਚ ਪਰਾਲੀ ਦੀ ਤਹਿ ਵਿਛਾਉਣ ਨਾਲ ਪਾਣੀ ਦੀ ਬੱਚਤ ਹੁੰਦੀ ਹੈ । ਇਸ ਨੂੰ ਮਲਚਿੰਗ ਕਹਿੰਦੇ ਹਨ ।
  15. ਨਹਿਰਾਂ ਅਤੇ ਖਾਲਾਂ ਨੂੰ ਪੱਕਾ ਕਰਕੇ 10-20% ਪਾਣੀ ਦੀ ਬੱਚਤ ਹੋ ਜਾਂਦੀ ਹੈ ।

PSEB 7th Class Agriculture Solutions Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ

Punjab State Board PSEB 7th Class Agriculture Book Solutions Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ Textbook Exercise Questions, and Answers.

PSEB Solutions for Class 7 Agriculture Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ

Agriculture Guide for Class 7 PSEB ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਫ਼ਸਲਾਂ ਲਈ ਲੋੜੀਂਦੇ ਕੋਈ ਦੋ ਮੁੱਖ ਖ਼ੁਰਾਕੀ ਤੱਤਾਂ ਦੇ ਨਾਮ ਲਿਖੋ ।
ਉੱਤਰ-
ਫ਼ਾਸਫੋਰਸ, ਨਾਈਟਰੋਜਨ, ਕਾਰਬਨ, ਆਕਸੀਜਨ, ਹਾਈਡਰੋਜਨ ਆਦਿ ।

ਪ੍ਰਸ਼ਨ 2.
ਫ਼ਸਲਾਂ ਲਈ ਲੋੜੀਂਦੇ ਕੋਈ ਦੋ ਲਘੂ ਤੱਤਾਂ ਦੇ ਨਾਮ ਲਿਖੋ ।
ਉੱਤਰ-
ਜ਼ਿੰਕ, ਮੈਂਗਨੀਜ਼ ।

ਪ੍ਰਸ਼ਨ 3.
ਨਾਈਟਰੋਜਨ ਦੀ ਘਾਟ ਵਾਲੇ ਬੂਟਿਆਂ ਦੇ ਪੱਤਿਆਂ ਦਾ ਰੰਗ ਕਿਹੋ ਜਿਹਾ ਹੋ ਜਾਂਦਾ ਹੈ ?
ਉੱਤਰ-
ਪੀਲਾ ।

ਪ੍ਰਸ਼ਨ 4.
ਬੂਟੇ ਨੂੰ ਬੀਮਾਰੀਆਂ ਨਾਲ ਟਾਕਰਾ ਕਰਨ ਵਿਚ ਸਹਾਈ ਕਿਸੇ ਇਕ ਖ਼ੁਰਾਕੀ ਤੱਤ ਦਾ ਨਾਮ ਲਿਖੋ ।
ਉੱਤਰ-
ਫ਼ਾਸਫੋਰਸ ਤੱਤ, ਪੋਟਾਸ਼ੀਅਮ ਤੱਤ ।

PSEB 7th Class Agriculture Solutions Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ

ਪ੍ਰਸ਼ਨ 5.
ਪੋਟਾਸ਼ੀਅਮ ਤੱਤ ਦੀ ਘਾਟ ਨਾਲ ਪ੍ਰਭਾਵਿਤ ਹੋਣ ਵਾਲੇ ਬੂਟਿਆਂ ਦਾ ਰੰਗ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ?
ਉੱਤਰ-
ਬੂਟੇ ਦੇ ਪੱਤੇ ਪਹਿਲਾਂ ਪੀਲੇ ਤੇ ਕੁੱਝ ਸਮੇਂ ਬਾਅਦ ਭੂਸਲੇ ਹੋ ਜਾਂਦੇ ਹਨ ।

ਪ੍ਰਸ਼ਨ 6.
ਬੂਟਿਆਂ ਅੰਦਰ ਸੈੱਲ ਬਣਾਉਣ ਵਿਚ ਸਹਾਈ ਖ਼ੁਰਾਕੀ ਤੱਤ ਦਾ ਨਾਮ ਲਿਖੋ ।
ਉੱਤਰ-
ਫ਼ਾਸਫੋਰਸ ਤੱਤ ਬੂਟੇ ਅੰਦਰ ਨਵੀਆਂ ਕੋਸ਼ਿਕਾਵਾਂ ਬਣਾਉਣ ਵਿੱਚ ਸਹਾਈ ਹੈ ।

ਪ੍ਰਸ਼ਨ 7.
ਨਾਈਟਰੋਜਨ ਦੀ ਘਾਟ ਦੀ ਪੂਰਤੀ ਲਈ ਵਰਤੀਆਂ ਜਾਣ ਵਾਲੀਆਂ ਕੋਈ ਦੋ ਰਸਾਇਣਿਕ ਖਾਦਾਂ ਦੇ ਨਾਮ ਲਿਖੋ ।
ਉੱਤਰ-
ਯੂਰੀਆ, ਕੈਨ, ਅਮੋਨੀਅਮ ਕਲੋਰਾਈਡ ।

ਪ੍ਰਸ਼ਨ 8.
ਫ਼ਾਸਫੋਰਸ ਤੱਤ ਦੀ ਘਾਟ ਦੀ ਪੂਰਤੀ ਲਈ ਬੂਟਿਆਂ ਨੂੰ ਕਿਹੜੀ ਖਾਦ ਪਾਈ ਜਾ ਸਕਦੀ ਹੈ ?
ਉੱਤਰ-
ਡਾਈਮੋਨੀਅਮ ਫਾਸਫੇਟ (ਡਾਇਆ) ਜਾਂ ਸੁਪਰ ਫਾਸਫੇਟ ।

ਪ੍ਰਸ਼ਨ 9.
ਰੇਤਲੀਆਂ ਜ਼ਮੀਨਾਂ ਮੈਂਗਨੀਜ਼ ਦੀ ਘਾਟ ਨਾਲ ਕਿਹੜੀ ਫ਼ਸਲ ਵੱਧ ਪ੍ਰਭਾਵਿਤ ਹੁੰਦੀ ਹੈ ?
ਉੱਤਰ-
ਕਣਕ ਦੀ ਫ਼ਸਲ ॥

ਪ੍ਰਸ਼ਨ 10.
ਗੰਧਕ ਦੀ ਘਾਟ ਆਉਣ ਤੇ ਕਿਹੜੀ ਖਾਦ ਵਰਤੀ ਜਾਂਦੀ ਹੈ ?
ਉੱਤਰ-
ਜਿਪਸਮ, ਸੁਪਰਫਾਸਫੇਟ ਖਾਦ ਵਿੱਚ ਫ਼ਾਸਫੋਰਸ ਦੇ ਨਾਲ ਗੰਧਕ ਤੱਤ ਵੀ ਮਿਲ ਜਾਂਦਾ ਹੈ ।

PSEB 7th Class Agriculture Solutions Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਫ਼ਸਲਾਂ ਲਈ ਲੋੜੀਂਦੇ ਮੁੱਖ ਤੱਤ ਅਤੇ ਲਘੂ ਤੱਤ ਕਿਹੜੇ-ਕਿਹੜੇ ਹਨ ?
ਉੱਤਰ-
ਮੁੱਖ ਤੱਤ-ਕਾਰਬਨ, ਹਾਈਡਰੋਜਨ, ਨਾਈਟਰੋਜਨ, ਗੰਧਕ, ਆਕਸੀਜਨ, ਫ਼ਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ । ਲਘੂ ਤੱਤ-ਲੋਹਾ, ਜ਼ਿੰਕ, ਮੈਂਗਨੀਜ਼, ਬੋਰੋਨ, ਕਲੋਰੀਨ, ਮਾਲੀਬਡੀਨਮ, ਕੋਬਾਲਟ, ਤਾਂਬਾ ।

ਪ੍ਰਸ਼ਨ 2.
ਬੂਟੇ ਵਿੱਚ ਜ਼ਿੰਕ ਕਿਹੜੇ-ਕਿਹੜੇ ਮੁੱਖ ਕੰਮ ਕਰਦਾ ਹੈ ?
ਉੱਤਰ-
ਜ਼ਿੰਕ ਐਨਜ਼ਾਈਮਾਂ ਦਾ ਜ਼ਰੂਰੀ ਹਿੱਸਾ ਹੁੰਦਾ ਹੈ ਜੋ ਬੂਟੇ ਦੇ ਵਾਧੇ ਵਿਚ ਸਹਾਈ ਹੁੰਦੇ ਹਨ, ਇਹ ਵਧੇਰੇ ਸਟਾਰਚ ਅਤੇ ਹਾਰਮੋਨਜ਼ ਬਣਨ ਵਿਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 3.
ਬੂਟੇ ਵਿੱਚ ਮੈਂਗਨੀਜ਼ ਦੇ ਕੀ ਕੰਮ ਹਨ ?
ਉੱਤਰ-
ਇਹ ਵਧੇਰੇ ਕਲੋਰੋਫਿਲ ਬਣਾਉਣ ਵਿਚ ਮੱਦਦ ਕਰਦਾ ਹੈ । ਇਹ ਕਈ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਵੀ ਹੈ ।

ਪ੍ਰਸ਼ਨ 4.
ਫ਼ਾਸਫੋਰਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ ।
ਉੱਤਰ-
ਘਾਟ ਕਾਰਨ ਪੱਤੇ ਪਹਿਲਾਂ ਗੂੜ੍ਹੇ ਹਰੇ ਤੇ ਕੁੱਝ ਸਮੇਂ ਬਾਅਦ ਪੁਰਾਣੇ ਪੱਤਿਆਂ ਦਾ ਰੰਗ ਬੈਂਗਣੀ ਹੋ ਜਾਂਦਾ ਹੈ ।

ਪ੍ਰਸ਼ਨ 5.
ਝੋਨੇ ਦੀ ਫ਼ਸਲ ਵਿਚ ਜ਼ਿੰਕ ਦੀ ਘਾਟ ਆਉਣ ਤੇ ਕਿਸ ਤਰ੍ਹਾਂ ਦੇ ਲੱਛਣ ਵਿਖਾਈ ਦਿੰਦੇ ਹਨ ?
ਉੱਤਰ-
ਪੁਰਾਣੇ ਪੱਤਿਆਂ ਵਿੱਚ ਪੀਲਾਪਣ ਆ ਜਾਂਦਾ ਹੈ ਤੇ ਕਿਤੇ-ਕਿਤੇ ਪੀਲੇ ਤੋਂ ਭੂਸਲੇ ਧੱਬੇ ਵਿਖਾਈ ਦਿੰਦੇ ਹਨ । ਇਹ ਧੱਬੇ ਮਿਲ ਕੇ ਵੱਡੇ ਹੋ ਜਾਂਦੇ ਹਨ । ਇਹਨਾਂ ਦਾ ਰੰਗ ਗੂੜ੍ਹਾ ਭੂਸਲਾ, ਜਿਵੇਂ ਲੋਹੇ ਨੂੰ ਜੰਗ ਲੱਗਿਆ ਹੋਵੇ, ਹੋ ਜਾਂਦਾ ਹੈ । ਪੱਤੇ ਛੋਟੇ ਰਹਿ ਜਾਂਦੇ ਹਨ ਤੇ ਸੁੱਕ ਕੇ ਝੜ ਜਾਂਦੇ ਹਨ । ਫ਼ਸਲ ਦੇਰ ਨਾਲ ਪੱਕਦੀ ਹੈ ਤੇ ਝਾੜ ਬਹੁਤ ਘੱਟ ਜਾਂਦਾ ਹੈ ।

PSEB 7th Class Agriculture Solutions Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ

ਪ੍ਰਸ਼ਨ 6.
ਲੋਹੇ ਦੀ ਘਾਟ ਆਉਣ ਦੇ ਕੀ ਕਾਰਨ ਹਨ ?
ਉੱਤਰ-
ਜੇ ਜ਼ਮੀਨ ਦੀ ਪੀ. ਐੱਚ. 6 ਤੋਂ 6.5 ਦੇ ਵਿੱਚ ਨਾ ਹੋਵੇ ਤਾਂ ਬੂਟੇ ਲੋਹੇ ਨੂੰ ਪ੍ਰਾਪਤ ਨਹੀਂ ਕਰ ਸਕਦੇ । ਖਾਰੀਆਂ ਜ਼ਮੀਨਾਂ ਜਿਹਨਾਂ ਦੀ ਪੀ. ਐੱਚ. 6.5 ਤੋਂ ਵੱਧ ਹੋਵੇ ਵਿੱਚ ਇਹ ਸਮੱਸਿਆ ਹੁੰਦੀ ਹੈ । ਸੇਮ ਵਾਲੀਆਂ ਜ਼ਮੀਨਾਂ ਵਿੱਚ ਵੀ ਲੋਹੇ ਦੀ ਘਾਟ ਹੋ ਜਾਂਦੀ ਹੈ । ਜੇ ਹੋਰ ਤੱਤਾਂ ਵਾਲੀਆਂ ਖਾਦਾਂ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਵੇ ਤਾਂ ਵੀ ਲੋਹਾ ਬੂਟਿਆਂ ਨੂੰ ਪ੍ਰਾਪਤ ਨਹੀਂ ਹੁੰਦਾ ।

ਪ੍ਰਸ਼ਨ 7.
ਕਣਕ ਵਿੱਚ ਮੈਂਗਨੀਜ਼ ਦੀ ਘਾਟ ਆਉਣ ਨਾਲ ਕਿਹੋ ਜਿਹੇ ਲੱਛਣ ਦਿਖਾਈ ਦਿੰਦੇ ਹਨ ?
ਉੱਤਰ-
ਪੱਤੇ ਦੇ ਹੇਠਲੇ ਹਿੱਸੇ ਦੀਆਂ ਨਾੜੀਆਂ ਦੇ ਵਿਚਕਾਰਲੇ ਹਿੱਸਿਆਂ ਤੇ ਪੀਲਾਪਣ ਦਿਖਾਈ ਦਿੰਦਾ ਹੈ ਜੋ ਕਿ ਸਿਰੇ ਵੱਲ ਵੱਧਦਾ ਹੈ । ਘਾਟ ਪਹਿਲਾਂ ਪੱਤੇ ਦੇ ਹੇਠਾਂ ਦੇ ਦੋ-ਤਿਆਹੀ ਹਿੱਸੇ ਤੇ ਸੀਮਿਤ ਰਹਿੰਦੀ ਹੈ | ਪੱਤਿਆਂ ਉੱਪਰ ਬਰੀਕ ਸਲੇਟੀ ਭੂਰੇ ਰੰਗ ਦੇ ਦਾਣੇਦਾਰ ਦਾਗ ਪੈ ਜਾਂਦੇ ਹਨ ਜੋ ਵਧੇਰੇ ਘਾਟ ਹੋਣ ਤੇ ਵੱਧ ਜਾਂਦੇ ਹਨ ਅਤੇ ਨਾੜੀਆਂ ਵਿਚਕਾਰ ਲਾਲ ਭੂਸਲੀਆਂ ਧਾਰੀਆਂ ਪੈ ਜਾਂਦੀਆਂ ਹਨ । ਨਾੜੀਆਂ ਹਰੀਆਂ ਰਹਿੰਦੀਆਂ ਹਨ । ਸਿੱਟੇ ਬਹੁਤ ਘੱਟ ਨਿਕਲਦੇ ਹਨ ਅਤੇ ਦਾਤੀ ਵਾਂਗ ਮੁੜੇ ਹੋਏ ਨਜ਼ਰ ਆਉਂਦੇ ਹਨ |

ਪ੍ਰਸ਼ਨ 8.
ਕਣਕ ਵਿੱਚ ਮੈਂਗਨੀਜ਼ ਤੱਤ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਦੋ-ਤਿੰਨ ਵਾਰ ਮੈਂਗਨੀਜ਼ ਸਲਫੇਟ ਦੇ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ | ਕਣਕ ਵਿੱਚ ਇੱਕ ਛਿੜਕਾਅ ਪਹਿਲਾ ਪਾਣੀ ਲਾਉਣ ਤੋਂ ਦੋਤਿੰਨ ਦਿਨ ਪਹਿਲਾਂ ਕਰੋ ਅਤੇ ਦੋ-ਤਿੰਨ ਛਿੜਕਾਅ ਉਸ ਤੋਂ ਬਾਅਦ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ।

ਪ੍ਰਸ਼ਨ 9.
ਪੋਟਾਸ਼ੀਅਮ ਤੱਤ ਦੀ ਘਾਟ ਨਾਲ ਪ੍ਰਭਾਵਿਤ ਹੋਣ ਵਾਲੀਆਂ ਮੁੱਖ ਫ਼ਸਲਾਂ ਦੇ ਨਾਮ ਲਿਖੋ ।
ਉੱਤਰ-
ਕਣਕ, ਝੋਨਾ, ਆਲੂ, ਟਮਾਟਰ, ਸੇਬ, ਗੋਭੀ ਆਦਿ ।

ਪ੍ਰਸ਼ਨ 10.
ਲੋਹੇ ਦੀ ਘਾਟ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪੱਤਿਆਂ ਉੱਪਰ ਛਿੜਕਣਾ ਚਾਹੀਦਾ ਹੈ । ਇਸ ਤਰ੍ਹਾਂ 2-3 ਵਾਰ ਛਿੜਕਾਅ ਕਰਨਾ ਚਾਹੀਦਾ ਹੈ । ਪੌਦੇ ਵਲੋਂ ਜ਼ਮੀਨ ਵਿੱਚੋਂ ਲੋਹੇ ਦੀ ਪ੍ਰਾਪਤੀ ਅਸਰਦਾਰ ਨਹੀਂ ਹੈ ।

PSEB 7th Class Agriculture Solutions Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਬੁਟਿਆਂ ਵਿਚ ਨਾਈਟਰੋਜਨ ਤੱਤ ਦੇ ਮੁੱਖ ਕੰਮ ਦੱਸੋ ।
ਉੱਤਰ-
ਨਾਈਟਰੋਜਨ ਦੇ ਬੂਟਿਆਂ ਵਿੱਚ ਮੁੱਖ ਕੰਮ ਇਸ ਤਰ੍ਹਾਂ ਹਨ –

  1. ਨਾਈਟਰੋਜਨ ਬੂਟੇ ਵਿਚਲੀ ਕਲੋਰੋਫਿਲ ਅਤੇ ਪ੍ਰੋਟੀਨ ਦਾ ਜ਼ਰੂਰੀ ਅੰਗ ਹੈ ।
  2. ਨਾਈਟਰੋਜਨ ਦੀ ਠੀਕ ਮਾਤਰਾ ਕਾਰਨ ਬੂਟਿਆਂ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ ।
  3. ਕਾਰਬੋਹਾਈਡਰੇਟਸ (Carbohydrates) ਦੀ ਵਰਤੋਂ ਠੀਕ ਤਰ੍ਹਾਂ ਕਰਨ ਵਿਚ ਸਹਾਇਕ ਹੈ ।
  4. ਫ਼ਾਸਫੋਰਸ, ਪੋਟਾਸ਼ੀਅਮ ਅਤੇ ਹੋਰ ਖ਼ੁਰਾਕੀ ਤੱਤਾਂ ਦੀ ਸਹੀ ਵਰਤੋਂ ਕਰਨ ਵਿਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 2.
ਫ਼ਸਲਾਂ ਵਿੱਚ ਨਾਈਟਰੋਜਨ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ ।
ਉੱਤਰ-
ਨਾਈਟਰੋਜਨ ਤੱਤ ਦੀ ਘਾਟ ਸਭ ਤੋਂ ਪਹਿਲਾਂ ਪੁਰਾਣੇ ਹੇਠਲੇ ਪੱਤਿਆਂ ਵਿਚ ਦਿਖਾਈ ਦਿੰਦੀ ਹੈ । ਪੁਰਾਣੇ ਪੱਤੇ ਨੋਕਾਂ ਵੱਲੋਂ ਹੇਠਾਂ ਵੱਲ ਨੂੰ ਪੀਲੇ ਪੈਣ ਲੱਗ ਜਾਂਦੇ ਹਨ । ਜੇ ਘਾਟ ਬਣੀ ਰਹੇ ਤਾਂ ਪੀਲਾਪਣ ਉੱਪਰਲੇ ਪੱਤਿਆਂ ਵੱਲ ਵੱਧ ਜਾਂਦਾ ਹੈ । ਟਾਹਣੀਆਂ ਘੱਟ ਫੁੱਟਦੀਆਂ ਹਨ ਤੇ ਬੂਟੇ ਬੂਝਾ ਵੀ ਘੱਟ ਮਾਰਦੇ ਹਨ ।
ਪੋਰੀਆਂ, ਬੱਲੀਆਂ ਜਾਂ ਛੱਲੀਆਂ ਛੋਟੀਆਂ ਰਹਿ ਜਾਂਦੀਆਂ ਹਨ । ਇਸ ਕਾਰਨ ਝਾੜ ਘੱਟਦਾ ਹੈ ।

ਪ੍ਰਸ਼ਨ 3.
ਫ਼ਾਸਫੋਰਸ ਤੱਤ ਦੀ ਘਾਟ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਫ਼ਾਸਫੋਰਸ ਤੱਤ ਦੀ ਘਾਟ ਪੂਰੀ ਕਰਨ ਲਈ ਡਾਈਮੋਨੀਅਮ ਫਾਸਫੇਟ (ਡਾਇਆ) ਜਾਂ ਸੁਪਰਫਾਸਫੇਟ ਖਾਦ ਦੀ ਲੋੜ ਅਨੁਸਾਰ ਸਿਫ਼ਾਰਿਸ਼ ਕੀਤੀ ਮਾਤਰਾ ਨੂੰ ਬੀਜ ਬੀਜਣ ਸਮੇਂ ਹੀ ਡਰਿਲ ਕਰ ਦਿੱਤਾ ਜਾਂਦਾ ਹੈ । ਇਹ ਤਤ ਜ਼ਮੀਨ ਵਿਚ ਇੱਕ ਥਾਂ ਤੋਂ ਦੂਸਰੀ ਥਾਂ ਤੇ ਚੱਲਣ ਦੇ ਸਮਰਥ ਨਹੀਂ ਹੈ । ਇਸ ਤੱਤ ਦੀ ਪੂਰਤੀ ਲਈ ਮਿਸ਼ਰਤ ਖਾਦਾਂ ਜਿਵੇਂ ਸੁਪਰਫਾਸਫੇਟ, ਐਨ.ਪੀ.ਕੇ., ਡੀ.ਏ.ਪੀ. ਆਦਿ ਦੀ ਵੀ ਵਰਤੋਂ ਕੀਤੀ ਜਾਂਦੀ ਹੈ । ਹਾੜ੍ਹੀ ਦੀਆਂ ਫ਼ਸਲਾਂ ਉੱਪਰ ਇਸ ਤੱਤ ਵਾਲੀ ਖਾਦ ਦਾ ਵਧੇਰੇ ਅਸਰ ਹੁੰਦਾ ਹੈ ।

PSEB 7th Class Agriculture Solutions Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ

ਪ੍ਰਸ਼ਨ 4.
ਫ਼ਸਲਾਂ ਵਿੱਚ ਜ਼ਿੰਕ ਦੀ ਘਾਟ ਆਉਣ ਦੇ ਮੁੱਖ ਕਾਰਨ ਅਤੇ ਪੁਰਤੀ ਬਾਰੇ ਦੱਸੋ ।
ਉੱਤਰ-
ਘਾਟ ਦੇ ਕਾਰਨ-ਜਿਹੜੀਆਂ ਜ਼ਮੀਨਾਂ ਵਿੱਚ ਫ਼ਾਸਫੋਰਸ ਤੱਤ ਅਤੇ ਕਾਰਬੋਨੇਟ ਦੀ ਮਾਤਰਾ ਵੱਧ ਹੁੰਦੀ ਹੈ । ਉਹਨਾਂ ਜ਼ਮੀਨਾਂ ਵਿੱਚ ਜ਼ਿੰਕ ਦੀ ਘਾਟ ਆਮ ਕਰਕੇ ਦੇਖੀ ਜਾਂਦੀ ਹੈ । ਜ਼ਿੰਕ ਦੀ ਪੂਰਤੀ-ਜ਼ਮੀਨ ਵਿੱਚ ਜ਼ਿੰਕ ਦੀ ਘਾਟ ਦੀ ਪੂਰਤੀ ਕਰਨ ਲਈ ਜ਼ਿੰਕ ਸਲਫੇਟ ਦੀ ਵਰਤੋਂ ਕਰਨੀ ਚਾਹੀਦੀ ਹੈ । ਜੇ ਜ਼ਿੰਕ ਦੀ ਘਾਟ ਵਧੇਰੇ ਹੋਵੇ ਤਾਂ ਜ਼ਿੰਕ ਸਲਫੇਟ ਦੇ ਘੋਲ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 5.
ਫ਼ਸੰਲਾਂ ਵਿਚ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ ਅਤੇ ਇਸਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਲੋਹੇ ਦੀ ਘਾਟ ਦੇ ਲੱਛਣ ਜਾਂ ਨਿਸ਼ਾਨੀਆਂ-

1. ਲੋਹੇ ਦੀ ਘਾਟ ਦੇ ਲੱਛਣ ਪਹਿਲਾਂ ਨਵੇਂ ਪੱਤਿਆਂ ਤੇ ਦਿਖਾਈ ਦਿੰਦੇ ਹਨ ।
2. ਪਹਿਲਾਂ ਨਾੜੀਆਂ ਦੇ ਵਿਚਕਾਰਲੇ ਹਿੱਸੇ ਤੇ ਪੀਲਾਪਣ ਨਜ਼ਰ ਆਉਂਦਾ ਹੈ ਤੇ ਬਾਅਦ ਵਿੱਚ ਨਾੜੀਆਂ ਵੀ ਪੀਲੀਆਂ ਹੋ ਜਾਂਦੀਆਂ ਹਨ ।
3. ਜੇਕਰ ਵਧੇਰੇ ਘਾਟ ਹੋਵੇ ਤਾਂ ਪੱਤਿਆਂ ਦਾ ਰੰਗ ਉੱਡ ਜਾਂਦਾ ਹੈ ਤੇ ਇਹ ਚਿੱਟੇ ਹੋ ਜਾਂਦੇ ਹਨ । ਘਾਟ ਦੀ ਪੂਰਤੀ-ਲੋਹੇ ਦੀ ਘਾਟ ਦੀ ਪੂਰਤੀ ਹੇਠ ਲਿਖੇ ਅਨੁਸਾਰ ਕਰੋ ।

ਜਦੋਂ ਪੀਲੇਪਣ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਫ਼ਸਲ ਨੂੰ ਜਲਦੀ-ਜਲਦੀ ਭਰਵੇਂ ਪਾਣੀ ਦਿਉ । ਇਕ ਹਫ਼ਤੇ ਦੇ ਫ਼ਰਕ ਤੇ ਇੱਕ ਪ੍ਰਤੀਸ਼ਤ ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪੱਤਿਆਂ ਤੇ ਛਿੜਕਾਅ ਕਰਨਾ ਚਾਹੀਦਾ ਹੈ । ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ ।

PSEB 7th Class Agriculture Guide ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੌਦੇ ਦੇ ਜ਼ਰੂਰੀ ਖ਼ੁਰਾਕੀ ਤੱਤਾਂ ਦੀ ਗਿਣਤੀ ਕਿੰਨੀ ਹੈ ?
ਉੱਤਰ-
ਪੌਦੇ ਦੇ ਜ਼ਰੂਰੀ ਖ਼ੁਰਾਕੀ ਤੱਤਾਂ ਦੀ ਗਿਣਤੀ 17 ਹੈ ।

ਪ੍ਰਸ਼ਨ 2.
ਬੂਟਿਆਂ ਦਾ ਰੰਗ ਕਿਸ ਤੱਤ ਕਾਰਨ ਗੂੜ੍ਹਾ ਹੁੰਦਾ ਹੈ ?
ਉੱਤਰ-
ਨਾਈਟਰੋਜਨ ਕਲੋਰੋਫਿਲ ਦਾ ਜ਼ਰੂਰੀ ਅੰਗ ਹੈ । ਇਸ ਨਾਲ ਪੌਦਿਆਂ ਦਾ ਰੰਗ ਗੂੜ੍ਹਾ ਹਰਾ ਹੋ ਜਾਂਦਾ ਹੈ ।

ਪਸ਼ਨ 3.
ਕੁੱਝ ਤੱਤਾਂ ਦੇ ਨਾਂ ਦੱਸੋ ਜੋ ਜ਼ਰੂਰੀ ਤੱਤ ਤਾਂ ਨਹੀਂ ਪਰ ਫ਼ਸਲਾਂ ਦੇ ਝਾੜ ਵਿਚ ਵਾਧਾ ਕਰਨ ਲਈ ਇਹਨਾਂ ਦੀ ਹੋਂਦ ਜ਼ਰੂਰੀ ਹੈ ?
ਉੱਤਰ-
ਅਜਿਹੇ ਤੱਤ ਹਨ-ਸੋਡੀਅਮ, ਸਿਲੀਕੋਨ, ਫਲੋਰੀਨ, ਆਇਓਡੀਨ, ਸਟਰਾਂਸ਼ੀਅਮ ਅਤੇ ਬੇਰੀਅਮ ॥

ਪ੍ਰਸ਼ਨ 4.
ਪੌਦਿਆਂ ਵਿਚ ਕਿੰਨੇ ਤੱਤ ਹੁੰਦੇ ਹਨ ?
ਉੱਤਰ-
ਪੌਦਿਆਂ ਵਿਚ ਤੱਤਾਂ ਦੀ ਗਿਣਤੀ 90 ਜਾਂ ਇਸ ਤੋਂ ਵੱਧ ਹੁੰਦੀ ਹੈ ।

ਪ੍ਰਸ਼ਨ 5.
ਪੌਦਿਆਂ ਵਿੱਚ ਕਾਰਬੋਹਾਈਡਰੇਟਸ ਦੀ ਵਰਤੋਂ ਠੀਕ ਢੰਗ ਨਾਲ ਕਰਨ ਵਿੱਚ ਕਿਹੜਾ ਤੱਤ ਸਹਾਇਕ ਹੈ ?
ਉੱਤਰ-
ਨਾਈਟਰੋਜਨ ।

PSEB 7th Class Agriculture Solutions Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ

ਪ੍ਰਸ਼ਨ 6.
ਸੂਖ਼ਮ ਜਾਂ ਲਘੂ ਖੁਰਾਕੀ ਤੱਤ ਕੀ ਹੁੰਦੇ ਹਨ ?
ਉੱਤਰ-
ਪੌਦਿਆਂ ਨੂੰ ਕੁੱਝ ਖ਼ੁਰਾਕੀ ਤੱਤਾਂ ਦੀ ਲੋੜ ਘੱਟ ਮਾਤਰਾ ਵਿਚ ਹੁੰਦੀ ਹੈ । ਅਜਿਹੇ ਤੱਤਾਂ ਨੂੰ ਸੂਖ਼ਮ ਜਾਂ ਲਘੂ ਖੁਰਾਕੀ ਤੱਤ ਕਹਿੰਦੇ ਹਨ ।

ਪ੍ਰਸ਼ਨ 7.
ਲਘੂ ਖੁਰਾਕੀ ਤੱਤ ਕਿੰਨੇ ਹਨ ?
ਉੱਤਰ-
ਲਘੂ ਖ਼ੁਰਾਕੀ ਤੱਤ ਗਿਣਤੀ ਵਿਚ 8 ਹਨ ।

ਪ੍ਰਸ਼ਨ 8.
ਕਿਸ ਤੱਤ ਦੀ ਘਾਟ ਕਾਰਨ ਪੌਦੇ ਛੋਟੇ ਰਹਿ ਜਾਂਦੇ ਹਨ ?
ਉੱਤਰ-
ਨਾਈਟਰੋਜਨ ਅਤੇ ਫ਼ਾਸਫ਼ੋਰਸ ਦੀ ਕਮੀ ਨਾਲ ਪੌਦੇ ਦਾ ਕੱਦ ਛੋਟਾ ਰਹਿ ਜਾਂਦਾ ਹੈ ।

ਪ੍ਰਸ਼ਨ 9.
ਐਨਜ਼ਾਈਮਾਂ ਨੂੰ ਕਿਹੜੇ ਤੱਤ ਕਿਰਿਆਸ਼ੀਲ ਬਣਾਉਂਦੇ ਹਨ ?
ਉੱਤਰ-
ਲੋਹਾ, ਮੈਂਗਨੀਜ਼, ਜ਼ਿੰਕ, ਮਾਲਬਡੀਨਮ ਤੱਤ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਹਨ, ਜੋ ਬੂਟੇ ਵਿਚ ਆਕਸੀਕਰਨ ਅਤੇ ਲਘੂਕਰਨ ਕਿਰਿਆਵਾਂ ਲਿਆਉਂਦੇ ਹਨ ।

ਪ੍ਰਸ਼ਨ 10.
ਮੈਗਨੀਸ਼ੀਅਮ ਦੀ ਘਾਟ ਕਾਰਨ ਪੱਤਿਆਂ ਦਾ ਰੰਗ ਕਿਹੋ ਜਿਹਾ ਹੋ ਜਾਂਦਾ ਹੈ ?
ਉੱਤਰ-
ਮੈਗਨੀਸ਼ੀਅਮ ਦੀ ਘਾਟ ਨਾਲ ਪੱਤਿਆਂ ਦਾ ਰੰਗ ਹਲਕਾ ਹਰਾ ਜਾਂ ਪੀਲਾ ਹੋ ਜਾਂਦਾ ਹੈ ।

ਪ੍ਰਸ਼ਨ 11.
ਦੋ ਸੂਖਮ ਖ਼ੁਰਾਕੀ ਤੱਤਾਂ ਦੇ ਨਾਂ ਦੱਸੋ ।
ਉੱਤਰ-
ਜ਼ਿੰਕ ਅਤੇ ਲੋਹਾ ।

ਪ੍ਰਸ਼ਨ 12.
ਫ਼ਲੀਦਾਰ ਫ਼ਸਲਾਂ ਲਈ ਹਵਾ ਵਿਚਲੀ ਨਾਈਟਰੋਜਨ ਇਕੱਠੀ ਕਰਨ ਲਈ ਕਿਹੜਾ ਤੱਤ ਲਾਹੇਵੰਦ ਹੈ ?
ਉੱਤਰ-
ਫਲੀਦਾਰ ਫ਼ਸਲਾਂ ਲਈ ਹਵਾ ਵਿਚਲੀ ਨਾਈਟਰੋਜਨ ਇਕੱਠੀ ਕਰਨ ਲਈ ਫ਼ਾਸਫ਼ੋਰਸ ਤੱਤ ਲਾਹੇਵੰਦ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਪੌਦਿਆਂ ਲਈ ਜ਼ਿੰਕ ਦੇ ਲਾਭ ਦੱਸੋ ।
ਉੱਤਰ-
ਜ਼ਿੰਕ ਬਹੁਤ ਸਾਰੇ ਐਨਜ਼ਾਈਮਾਂ ਦਾ ਇਕ ਹਿੱਸਾ ਹੈ, ਜੋ ਬੂਟੇ ਦਾ ਵਾਧਾ ਤੇਜ਼ ਕਰਦੇ ਹਨ, ਵਧੇਰੇ ਸਟਾਰਚ ਅਤੇ ਹਾਰਮੋਨਜ਼ ਬਣਨ ਵਿਚ ਸਹਾਇਕ ਹੁੰਦੇ ਹਨ ।

ਪ੍ਰਸ਼ਨ 2.
ਜ਼ਿੰਕ ਦੀ ਘਾਟ ਦੇ ਚਿੰਨ੍ਹ ਦੱਸੋ ।
ਉੱਤਰ-
ਇਸ ਦੀ ਘਾਟ ਕਾਰਨ ਬੁਟਿਆਂ ਦਾ ਵਾਧਾ ਹੌਲੀ ਹੁੰਦਾ ਹੈ । ਬੁਟਿਆਂ ਦਾ ਕੱਦ ਮੱਧਰਾ ਰਹਿ ਜਾਂਦਾ ਹੈ ਅਤੇ ਕਲੋਰੋਫਿਲ ਘੱਟ ਬਣਦਾ ਹੈ । ਪੱਤਿਆਂ ਦਾ ਰੰਗ ਨਾੜਾਂ ਵਿਚਕਾਰੋਂ ਪੀਲਾ ਪੈ ਜਾਂਦਾ ਹੈ । ਭੂਰੇ ਰੰਗ ਦੇ ਦਾਗ ਪੈ ਜਾਂਦੇ ਹਨ ।

PSEB 7th Class Agriculture Solutions Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ

ਪ੍ਰਸ਼ਨ 3.
ਮੱਕੀ ਵਿਚ ਜ਼ਿੰਕ ਦੀ ਘਾਟ ਦੇ ਚਿੰਨ੍ਹ ਦੱਸੋ ।
ਉੱਤਰ-
ਮੱਕੀ ਵਿਚ ਜ਼ਿੰਕ ਦੀ ਘਾਟ ਦੇ ਚਿੰਨ੍ਹ ਤੀਜੇ ਜਾਂ ਚੌਥੇ ਪੱਤੇ ਤੋਂ ਆਰੰਭ ਹੁੰਦੇ ਹਨ | ਜਦੋਂ ਬੂਟੇ ਦੇ ਪੰਜ ਜਾਂ ਛੇ ਪੱਤੇ ਹੋਣ, ਪੱਤਿਆਂ ਉੱਪਰ ਪੀਲੇ ਰੰਗ ਦੇ ਧੱਬੇ ਬਣ ਜਾਂਦੇ ਹਨ । ਇਸ ਦੀ ਘਾਟ ਨਾਲ ਪੱਤਿਆਂ ਦੀਆਂ ਨਾੜਾਂ ਦਾ ਰੰਗ ਲਾਲ ਜਾਂ ਜਾਮਣੀ ਹੋ ਜਾਂਦਾ ਹੈ ਅਤੇ ਘਾਟ ਦੇ ਚਿੰਨ੍ਹ ਵਧੇਰੇ ਪੱਤੇ ਦੇ ਅੱਧ ਤੋਂ ਤਣੇ ਵੱਲ ਦੇ ਹਿੱਸੇ ਤੇ ਹੁੰਦੇ ਹਨ । ਵਧੇਰੇ ਘਾਟ ਹੋਣ ਦੀ ਸੂਰਤ ਵਿਚ ਤਾਂ ਬੂਟੇ ਮੱਧਰੇ ਰਹਿ ਜਾਂਦੇ ਹਨ ।

ਪ੍ਰਸ਼ਨ 4.
ਪੌਦਿਆਂ ਵਿਚ ਪੋਟਾਸ਼ੀਅਮ ਦੀ ਘਾਟ ਦੀਆਂ ਨਿਸ਼ਾਨੀਆਂ ਬਾਰੇ ਦੱਸੋ ।
ਉੱਤਰ-
ਪੋਟਾਸ਼ੀਅਮ ਦੀ ਘਾਟ ਨਾਲ ਪੱਤਿਆਂ ਦਾ ਝੁਲਸਣਾ ਅਤੇ ਡੱਬ ਪੈਣਾ ਹੇਠਲੇ ਪੱਤਿਆਂ ਤੋਂ ਸ਼ੁਰੂ ਹੁੰਦਾ ਹੈ । ਹੇਠਲੇ ਪੱਤਿਆਂ ਦੇ ਕਿਨਾਰੇ ਤੇ ਨੋਕਾਂ ਸੁੱਕ ਜਾਂਦੀਆਂ ਹਨ | ਆਮ ਕਰਕੇ ਪੱਤਿਆਂ ਦੇ ਕਿਨਾਰੇ ਸੁੱਕ ਜਾਂਦੇ ਹਨ ਅਤੇ ਵਿਚਕਾਰਲਾ ਹਿੱਸਾ ਹਰਾ ਹੀ ਰਹਿੰਦਾ ਹੈ |

ਪ੍ਰਸ਼ਨ 5.
ਪੌਦਿਆਂ ਵਿਚ ਨਾਈਟਰੋਜਨ ਦੀ ਘਾਟ ਦੇ ਕੀ ਚਿੰਨ੍ਹ ਹਨ ?
ਉੱਤਰ-
ਨਾਈਟਰੋਜਨ ਦੀ ਘਾਟ ਨਾਲ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ । ਪੀਲਾਪਣ ਹੇਠਲੇ ਪੱਤਿਆਂ ਤੋਂ ਸ਼ੁਰੂ ਹੁੰਦਾ ਹੈ । ਪਹਿਲਾਂ ਨੋਕ ਪੀਲੀ ਹੁੰਦੀ ਹੈ ਅਤੇ ਫਿਰ ਪੀਲਾਪਣ ਮੁੱਢ ਵੱਲ ਨੂੰ ਵੱਧਦਾ ਹੈ । ਬਹੁਤੀ ਘਾਟ ਹੋਣ ਦੀ ਸੂਰਤ ਵਿਚ ਸਾਰਾ ਪੱਤਾ ਸੁੱਕ ਜਾਂਦਾ ਹੈ । ਬੂਟਿਆਂ ਦਾ ਵਾਧਾ ਹੌਲੀ ਹੋ ਜਾਂਦਾ ਹੈ ਤੇ ਕੱਦ ਛੋਟਾ ਰਹਿ ਜਾਂਦਾ ਹੈ । ਦਾਣੇ ਬਰੀਕ ਹੁੰਦੇ ਹਨ ਅਤੇ ਫ਼ਸਲ ਦਾ ਝਾੜ ਵੀ ਘੱਟ ਜਾਂਦਾ ਹੈ ।

ਪ੍ਰਸ਼ਨ 6.
ਫ਼ਾਸਫ਼ੋਰਸ ਦੇ ਬੂਟਿਆਂ ਨੂੰ ਕੀ ਲਾਭ ਹਨ ?
ਉੱਤਰ-
ਪੌਦਿਆਂ ਲਈ ਫ਼ਾਸਫੋਰਸ ਦੇ ਹੇਠ ਲਿਖੇ ਲਾਭ ਹਨ-

  1. ਨਵੇਂ ਸੈੱਲ (ਡੀ.ਐੱਨ.ਏ., ਆਰ.ਐੱਨ.ਏ.) ਵਧੇਰੇ ਬਣਦੇ ਹਨ ।
  2. ਫੁੱਲ, ਫ਼ਲ ਅਤੇ ਬੀਜ ਬਣਨ ਵਿਚ ਸਹਾਇਤਾ ਕਰਦੀ ਹੈ ।
  3. ਜੜ੍ਹਾਂ ਦਾ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਹੈ ।
  4. ਤਣੇ ਨੂੰ ਮਜ਼ਬੂਤ ਕਰਦਾ ਹੈ ਅਤੇ ਇਸ ਤਰ੍ਹਾਂ ਫ਼ਸਲ ਨੂੰ ਡਿੱਗਣ ਤੋਂ ਬਚਾਉਂਦੀ ਹੈ !
  5. ਫਲੀਦਾਰ ਫ਼ਸਲਾਂ ਦਾ ਹਵਾ ਵਿਚੋਂ ਨਾਈਟਰੋਜਨ ਇਕੱਠੀ ਕਰਨ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ ।
  6. ਬਿਮਾਰੀਆਂ ਲੱਗਣ ਦੀ ਸੰਭਾਵਨਾ ਨੂੰ ਘਟਾਉਂਦੀ ਹੈ ।

ਪ੍ਰਸ਼ਨ 7.
ਜ਼ਰੂਰਤ ਤੋਂ ਵੱਧ ਨਾਈਟਰੋਜਨ ਦੇ ਪੌਦਿਆਂ ਨੂੰ ਕੀ ਨੁਕਸਾਨ ਹਨ ?
ਉੱਤਰ-
ਜ਼ਰੂਰਤ ਤੋਂ ਵੱਧ ਨਾਈਟਰੋਜਨ ਦੇ ਪੌਦਿਆਂ ਨੂੰ ਨੁਕਸਾਨ

  • ਫ਼ਸਲ ਪੱਕਣ ਨੂੰ ਦੇਰ ਲੱਗਦੀ ਹੈ ।
  • ਤਣਾ ਕਮਜ਼ੋਰ ਹੋ ਜਾਂਦਾ ਹੈ ਅਤੇ ਬੂਟੇ ਡਿੱਗ ਪੈਂਦੇ ਹਨ ।
  • ਕੀੜੇ ਤੇ ਬਿਮਾਰੀਆਂ ਵਧੇਰੇ ਲੱਗਦੀਆਂ ਹਨ ।

ਪ੍ਰਸ਼ਨ 8.
ਕਣਕ ਉੱਤੇ ਜ਼ਿੰਕ ਦੀ ਘਾਟ ਦਾ ਕੀ ਅਸਰ ਹੁੰਦਾ ਹੈ ?
ਉੱਤਰ-
ਕਣਕ ਉੱਤੇ ਜ਼ਿੰਕ ਦੀ ਘਾਟ ਦਾ ਅਸਰ-ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਹੌਲੀ ਹੁੰਦਾ ਹੈ । ਬੁਟੇ ਬੌਣੇ ਅਤੇ ਝਾੜੀ ਵਾਂਗ ਦਿਖਾਈ ਦਿੰਦੇ ਹਨ | ਘਾਟ ਦੇ ਚਿੰਨ ਪਹਿਲਾਂ ਪਾਣੀ ਲਾਉਣ ਸਮੇਂ ਅਤੇ ਫਿਰ ਜਦੋਂ ਬੂਟਾ ਬੂਝਾ ਮਾਰਦਾ ਹੈ ਤੋਂ ਕੁੱਝ ਸਮਾਂ ਪਹਿਲਾਂ ਦਿਖਾਈ ਦਿੰਦੇ ਹਨ । ਘਾਟ ਦੇ ਪਛਾਣ ਚਿੰਨ੍ਹ ਉੱਪਰ ਤੋਂ ਤੀਜੇ ਜਾਂ ਚੌਥੇ ਪੱਤੇ ਤੇ ਸ਼ੁਰੂ ਹੁੰਦੇ ਹਨ । ਪੱਤੇ ਦੇ ਵਿਚਕਾਰ ਪੀਲੇ ਜਾਂ ਭੂਰੇ ਰੰਗ ਦੇ ਧੱਬੇ ਬਣ ਜਾਂਦੇ ਹਨ । ਇਸ ਤੋਂ ਬਾਅਦ ਪੱਤਿਆਂ ਦੀਆਂ ਨਾੜਾਂ ਦੇ ਵਿਚਕਾਰ ਪੀਲੀਆਂ ਚਿੱਟੀਆਂ ਧਾਰੀਆਂ ਪੈ ਜਾਂਦੀਆਂ ਹਨ ਅਤੇ ਪੱਤੇ ਵਿਚਕਾਰੋਂ ਮੁੜ ਜਾਂਦੇ ਹਨ ।

ਪ੍ਰਸ਼ਨ 9.
ਬਰਸੀਮ ਉੱਤੇ ਮੈਂਗਨੀਜ਼ ਦੀ ਘਾਟ ਦਾ ਕੀ ਅਸਰ ਹੁੰਦਾ ਹੈ ?
ਉੱਤਰ-
ਬਰਸੀਮ ਤੇ ਮੈਂਗਨੀਜ਼ ਦੀ ਘਾਟ ਦੇ ਪਛਾਣ ਚਿੰਨ੍ਹ ਬੂਟੇ ਦੇ ਵਿਚਕਾਰਲੇ ਪੱਤਿਆਂ ਤੋਂ ਸ਼ੁਰੂ ਹੁੰਦੇ ਹਨ । ਕਿਨਾਰੇ ਅਤੇ ਡੰਡੀ ਵਾਲੇ ਪਾਸੇ ਨੂੰ ਛੱਡ ਕੇ ਪੱਤੇ ਦੇ ਬਾਕੀ ਹਿੱਸੇ ਉੱਪਰ ਪੀਲੇ ਰੰਗ ਅਤੇ ਭੂਰੇ ਰੰਗ ਦੇ ਧੱਬੇ ਬਣ ਜਾਂਦੇ ਹਨ ਅਤੇ ਬਾਅਦ ਵਿਚ ਇਹ ਧੱਬੇ ਸਾਰੇ ਪੱਤੇ ਤੇ ਫੈਲ ਜਾਂਦੇ ਹਨ । ਜੇ ਮੈਂਗਨੀਜ਼ ਦੀ ਘਾਟ ਵੱਧ ਹੋਵੇ ਤਾਂ ਪੱਤੇ ਸੁੱਕ ਜਾਂਦੇ ਹਨ ।

PSEB 7th Class Agriculture Solutions Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ

ਪ੍ਰਸ਼ਨ 10.
ਖ਼ੁਰਾਕੀ ਤੱਤ ਤੋਂ ਕੀ ਭਾਵ ਹੈ ?
ਉੱਤਰ-
ਬੂਟਿਆਂ ਦੇ ਵੱਧਣ-ਫੁੱਲਣ ਲਈ ਇਹਨਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ । ਭੋਜਨ ਵਿੱਚ ਸ਼ਾਮਿਲੇ ਸਾਰੇ ਤੱਤਾਂ ਨੂੰ ਖ਼ੁਰਾਕੀ ਤੱਤ ਕਹਿੰਦੇ ਹਨ । ਇਹ ਖ਼ੁਰਾਕੀ ਤੱਤ ਦੋ ਤਰ੍ਹਾਂ ਦੇ ਹੁੰਦੇ ਹਨ | ਮੁੱਖ ਅਤੇ ਸੂਖ਼ਮ ਤੱਤ; ਜਿਵੇਂ-ਕਾਰਬਨ, ਹਾਈਡਰੋਜਨ, ਨਾਈਟਰੋਜਨ, ਫਾਸਫੋਰਸ, ਜ਼ਿੰਕ, ਤਾਂਬਾ, ਬੋਰੋਨ, ਕੋਬਾਲਟ ਆਦਿ । ਪੌਦੇ ਇਹ ਤੱਤ ਹਵਾ, ਪਾਣੀ ਤੇ ਭੂਮੀ ਤੋਂ ਪ੍ਰਾਪਤ ਕਰਦੇ ਹਨ ।

ਪ੍ਰਸ਼ਨ 11.
ਖ਼ੁਰਾਕੀ ਤੱਤਾਂ ਦਾ ਪੌਦਿਆਂ ਲਈ ਕੀ ਮਹੱਤਵ ਹੈ ?
ਉੱਤਰ-
ਪੌਦਿਆਂ ਲਈ ਖ਼ੁਰਾਕੀ ਤੱਤਾਂ ਦਾ ਮਹੱਤਵ

  1. ਜ਼ਰੂਰੀ ਖ਼ੁਰਾਕੀ ਤੱਤਾਂ ਬਿਨਾਂ ਬੂਟੇ ਆਪਣਾ ਜੀਵਨ ਚੱਕਰ ਪੂਰਾ ਨਹੀਂ ਕਰ ਸਕਦੇ ।
  2. ਜ਼ਰੂਰੀ ਖ਼ੁਰਾਕੀ ਤੱਤਾਂ ਦੀ ਘਾਟ ਦੇ ਚਿੰਨ੍ਹ ਉਸੇ ਖ਼ੁਰਾਕੀ ਤੱਤ ਪਾਉਣ ਨਾਲ ਠੀਕ ਕੀਤੇ ਜਾ ਸਕਦੇ ਹਨ, ਕਿਸੇ ਹੋਰ ਤੱਤ ਪਾਉਣ ਨਾਲ ਨਹੀਂ !
  3. ਜ਼ਰੂਰੀ ਖ਼ੁਰਾਕੀ ਤੱਤ ਬੂਟੇ ਦੀਆਂ ਅੰਦਰੂਨੀ ਰਸਾਇਣਿਕ ਤਬਦੀਲੀਆਂ ਵਿਚ ਸਿੱਧਾ ਯੋਗਦਾਨ ਪਾਉਂਦੇ ਹਨ ।

ਪ੍ਰਸ਼ਨ 12.
ਪੌਦਿਆਂ ਲਈ ਕਿਹੜੇ-ਕਿਹੜੇ ਖ਼ੁਰਾਕੀ ਤੱਤਾਂ ਦੀ ਲੋੜ ਹੈ ? ਇਨ੍ਹਾਂ ਖ਼ੁਰਾਕੀ ਤੱਤਾਂ ਦੀ ਕੀ ਕਸੌਟੀ ਹੈ ?
ਉੱਤਰ-
ਪੌਦਿਆਂ ਲਈ ਖ਼ੁਰਾਕੀ ਤੱਤ ਜਿਵੇਂ-ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ, ਫ਼ਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਗੰਧਕ, ਮੈਂਗਨੀਜ਼, ਜ਼ਿੰਕ, ਤਾਂਬਾ, ਬੋਰੋਨ, ਕਲੋਰੀਨ ਮਾਲਬਡੀਨਮ ਅਤੇ ਕੋਬਾਲਟ ਆਦਿ ਖ਼ੁਰਾਕੀ ਤੱਤਾਂ ਦੀ ਲੋੜ ਹੈ । ਇਹਨਾਂ ਖ਼ੁਰਾਕੀ ਤੱਤਾਂ ਨੂੰ ਪੌਦੇ ਹਵਾ, ਪਾਣੀ ਅਤੇ ਭੂਮੀ ਵਿਚੋਂ ਪ੍ਰਾਪਤ ਕਰਦੇ ਹਨ ।

ਕਈ ਖ਼ੁਰਾਕੀ ਤੱਤ ਪੌਦਿਆਂ ਨੂੰ ਵੱਧ ਮਾਤਰਾ ਤੇ ਕਈ ਘੱਟ ਮਾਤਰਾ ਵਿੱਚ ਲੋੜੀਂਦੇ ਹੁੰਦੇ ਹਨ । ਪੌਦਿਆਂ ਵਿਚ ਪਾਏ ਜਾਂਦੇ ਲਗਪਗ 90 ਤੱਤਾਂ ਵਿਚੋਂ 17 ਖ਼ੁਰਾਕੀ ਤੱਤ ਪੌਦਿਆਂ ਲਈ ਵੱਧ ਲੋੜੀਂਦੇ ਹਨ । ਕੁੱਝ ਹੋਰ ਤੱਤ ਜੋ ਜ਼ਰੂਰੀ ਤਾਂ ਨਹੀਂ, ਪਰ ਉਨ੍ਹਾਂ ਦੀ ਹੋਂਦ ਖ਼ਾਸ ਕਰਕੇ, ਫ਼ਸਲਾਂ ਦੇ ਝਾੜ ਵਿਚ ਵਾਧਾ ਕਰ ਸਕਦੀ ਹੈ, ਇਹ ਤੱਤ ਸੋਡੀਅਮ, ਸਿਲੀਕੋਨ, ਫਲੋਰੀਨ, ਆਇਓਡੀਨ, ਸਟਰਾਂਸ਼ੀਅਮ ਅਤੇ ਬੇਰੀਅਮ ਹਨ ।

ਪ੍ਰਸ਼ਨ 13.
ਝੋਨੇ ਨੂੰ ਜ਼ਿੰਕ ਦੀ ਘਾਟ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਝੋਨੇ ਵਿੱਚ ਜ਼ਿੰਕ ਦੀ ਘਾਟ-ਝੋਨੇ ਦੇ ਬੂਟਿਆਂ ਵਿਚ ਜ਼ਿੰਕ ਦੀ ਘਾਟ ਦੇ ਚਿੰਨ੍ਹ ਪਨੀਰੀ ਲਗਾਉਣ ਤੋਂ 2-3 ਹਫ਼ਤੇ ਬਾਅਦ ਦਿਖਾਈ ਦਿੰਦੇ ਹਨ । ਘਾਟ ਦੇ ਚਿੰਨ ਪੁਰਾਣੇ ਪੱਤਿਆਂ ਤੋਂ ਸ਼ੁਰੂ ਹੁੰਦੇ ਹਨ । ਨਾੜਾਂ ਦੇ ਵਿਚਕਾਰੋਂ ਪੱਤਿਆਂ ਦਾ ਰੰਗ ਪੀਲਾ ਜਾਂ ਚਿੱਟਾ ਹੋ ਜਾਂਦਾ ਹੈ । ਪੱਤੇ ਜੰਗਾਲੇ ਨਜ਼ਰ ਆਉਂਦੇ ਹਨ । ਬੂਟੇ ਮੱਧਰੇ ਰਹਿ ਜਾਂਦੇ ਹਨ ਅਤੇ ਸਿੱਟੇ ਦੇਰ ਨਾਲ ਨਿਕਲਦੇ ਹਨ । ਫ਼ਸਲ ਦਾ ਝਾੜ ਘੱਟ ਨਿਕਲਦਾ ਹੈ ।

ਪ੍ਰਸ਼ਨ 14.
ਪੌਦਿਆਂ ਲਈ ਗੰਧਕ ਦੇ ਕੀ ਲਾਭ ਹਨ ?
ਉੱਤਰ-

  1. ਇਹ ਕਲੋਰੋਫਿਲ ਬਣਨ ਵਿਚ ਸਹਾਇਕ ਹੈ ।
  2. ਗੰਧਕ ਪ੍ਰੋਟੀਨ ਅਤੇ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਹੈ ।
  3. ਇਹ ਬੀਜ ਬਣਨ ਵਿਚ ਸਹਾਇਕ ਹੁੰਦੀ ਹੈ ।
  4. ਫਲੀਦਾਰ ਫ਼ਸਲਾਂ ਦੀਆਂ ਜੜ੍ਹਾਂ ਤੋਂ ਹਵਾ ਦੀ ਨਾਈਟਰੋਜਨ ਫੜਨ ਵਾਲੀਆਂ ਗੰਢਾਂ ਵਧੇਰੇ ਬਣਦੀਆਂ ਹਨ ।

ਪ੍ਰਸ਼ਨ 15.
ਪੌਦਿਆਂ ਵਿਚ ਕੈਲਸ਼ੀਅਮ ਦੀ ਘਾਟ ਦੀਆਂ ਨਿਸ਼ਾਨੀਆਂ ਬਾਰੇ ਦੱਸੋ ।
ਉੱਤਰ-
ਨਵੇਂ ਪੱਤੇ, ਕਰੂੰਬਲਾਂ ਅਤੇ ਡੋਡੀਆਂ ਤੇ ਝੁਰੜੀਆਂ ਪੈ ਜਾਂਦੀਆਂ ਹਨ । ਪੱਤਿਆਂ ਦੀਆਂ ਨੋਕਾਂ ਅਤੇ ਕਿਨਾਰੇ ਸੁੱਕ ਜਾਂਦੇ ਹਨ । ਕਈ ਵਾਰ ਪੱਤੇ ਮੁੜੇ ਹੀ ਰਹਿ ਜਾਂਦੇ ਹਨ, ਪੂਰੀ ਤਰ੍ਹਾਂ ਖੁੱਲ੍ਹਦੇ ਨਹੀਂ । ਜੜ੍ਹਾਂ ਛੋਟੀਆਂ ਅਤੇ ਗੁੱਛੇਦਾਰ ਬਣ ਜਾਂਦੀਆਂ ਹਨ । ਇਸ ਦੀ ਘਾਟ ਕਾਰਨ ਆਲੂ ਵਿਚ ਹੌਲੋ ਹਾਰਟ ਰੋਗ ਹੋ ਜਾਂਦਾ ਹੈ ਅਤੇ ਆਲੂ ਅੰਦਰੋਂ ਪੋਲੇ ਰਹਿ ਜਾਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੌਦਿਆਂ ਲਈ ਲੋੜੀਂਦੇ ਭੋਜਨ ਤੱਤਾਂ ਅਤੇ ਉਨ੍ਹਾਂ ਦੇ ਸੋਮਿਆਂ ਦਾ ਵੇਰਵਾ ਦਿਉ ।
ਉੱਤਰਵ-
PSEB 7th Class Agriculture Solutions Chapter 3 ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ 1

ਪ੍ਰਸ਼ਨ 2.
ਨਾਈਟਰੋਜਨ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਦੇ ਕੀ ਲਾਭ ਹਨ ?
ਉੱਤਰ-
I. ਨਾਈਟਰੋਜਨ ਦੇ ਲਾਭ –

  • ਪੌਦੇ ਦੇ ਪੱਤਿਆਂ ਦਾ ਹਰਾ ਰੰਗ ਇਸ ਤੱਤ ਦੇ ਕਾਰਨ ਹੀ ਹੁੰਦਾ ਹੈ ।
  • ਪੱਤਿਆਂ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ ਤੇ ਪੱਤੇ ਚੌੜੇ, ਲੰਮੇ ਤੇ ਰਸਦਾਰ ਬਣ ਜਾਂਦੇ ਹਨ ।
  • ਪੌਦਿਆਂ ਦਾ ਫੈਲਾਅ ਅਧਿਕ ਅਤੇ ਛੇਤੀ ਹੁੰਦਾ ਹੈ ।
  • ਪੌਦੇ ਵਧੇਰੇ ਚਮਕੀਲੇ ਅਤੇ ਕੋਮਲ ਹੋ ਜਾਂਦੇ ਹਨ ।
  • ਪੌਦਿਆਂ ਦੀਆਂ ਟਹਿਣੀਆਂ ਪਤਲੀਆਂ ਤੇ ਨਰਮ ਹੋ ਜਾਂਦੀਆਂ ਹਨ ।
  • ਹਰਾ ਚਾਰਾ ਵੱਧ ਜਾਂਦਾ ਹੈ ।
  • ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ ।

II. ਫ਼ਾਸਫ਼ੋਰਸ ਦੇ ਲਾਭ

  1. ਫ਼ਸਲ ਜਲਦੀ ਪੱਕਦੀ ਹੈ ।
  2. ਦਾਣੇ ਮੋਟੇ ਤੇ ਭਾਰੇ ਹੁੰਦੇ ਹਨ ।
  3. ਅਨਾਜ ਦੀ ਮਾਤਰਾ ਤੂੜੀ ਨਾਲੋਂ ਵੱਧ ਜਾਂਦੀ ਹੈ ।
  4. ਪੌਦਿਆਂ ਦੀਆਂ ਜੜ੍ਹਾਂ ਕਾਫ਼ੀ ਵੱਧ-ਫੁੱਲ ਜਾਂਦੀਆਂ ਹਨ ।
  5. ਪੌਦਿਆਂ ਦੇ ਤਣੇ ਮਜ਼ਬੂਤ ਤੇ ਪੱਕੇ ਬਣ ਜਾਂਦੇ ਹਨ ਤੇ ਫ਼ਸਲ ਢਹਿੰਦੀ ਨਹੀਂ ।
  6. ਰੋਗ ਦਾ ਟਾਕਰਾ ਕਰਨ ਦੀ ਸ਼ਕਤੀ ਵਧਦੀ ਹੈ ।
  7. ਫ਼ਲਾਂ ਦਾ ਸੁਆਦ ਮਿੱਠਾ ਹੁੰਦਾ ਹੈ ਤੇ ਫ਼ਲ ਵੱਡੇ ਹੋ ਜਾਂਦੇ ਹਨ ।
  8. ਫ਼ਸਲਾਂ ਦਾ ਝਾੜ ਬਹੁਤ ਵੱਧ ਜਾਂਦਾ ਹੈ ।

III. ਪੋਟਾਸ਼ੀਅਮ ਦੇ ਲਾਭ

  • ਪੋਟਾਸ਼ੀਅਮ ਨਾਲ ਚੰਗੀ ਕਿਸਮ ਦਾ ਫ਼ਲ ਤਿਆਰ ਹੁੰਦਾ ਹੈ ।
  • ਇਹ ਤੱਤ ਤਣੇ ਨੂੰ ਮਜ਼ਬੂਤ ਕਰਦਾ ਹੈ ।
  • ਪੌਦਿਆਂ ਵਿਚ ਨਿਸ਼ਾਸਤਾ ਤੇ ਖੰਡ ਦੀ ਮਾਤਰਾ ਵੱਧ ਜਾਂਦੀ ਹੈ ।
  • ਫ਼ਸਲਾਂ ਵਿਚ ਕੀੜੇ ਤੇ ਰੋਗਾਂ ਦਾ ਟਾਕਰਾ ਕਰਨ ਦੀ ਸ਼ਕਤੀ ਵਧਦੀ ਹੈ ।
  • ਨਾਈਟਰੋਜਨ ਦੇ ਅਸਰ ਨੂੰ ਮੱਧਮ ਕਰਦੀ ਹੈ ।
  • ਪੌਦੇ ਕਾਫ਼ੀ ਸਮੇਂ ਲਈ ਹਰੇ-ਭਰੇ ਰਹਿੰਦੇ ਹਨ ।
  • ਇਸ ਦੀ ਹੋਂਦ ਵਿਚ ਪੌਦੇ ਦੂਜੇ ਤੱਤਾਂ ਨੂੰ ਚੰਗੀ ਤਰ੍ਹਾਂ ਲੈ ਸਕਦੇ ਹਨ ।
  • ਪੋਟਾਸ਼ੀਅਮ ਕਾਰਬਨ-ਚੂਸ ਕਿਰਿਆ ਲਈ ਜ਼ਰੂਰੀ ਹੈ ।

ਪ੍ਰਸ਼ਨ 3.
ਫ਼ਾਸਫੋਰਸ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੋ ।
ਉੱਤਰ-
ਫ਼ਾਸਫੋਰਸ ਦੀ ਘਾਟ ਦੀਆਂ ਨਿਸ਼ਾਨੀਆਂ

  1. ਫ਼ਾਸਫ਼ੋਰਸ ਦੀ ਘਾਟ ਨਾਲ ਫ਼ਸਲ ਦਾ ਵਾਧਾ ਹੌਲੀ ਅਤੇ ਕੱਦ ਛੋਟਾ ਅਤੇ ਫ਼ਸਲ ਦੇਰ ਨਾਲ ਪੱਕਦੀ ਹੈ ।
  2. ਫ਼ਾਸਫ਼ੋਰਸ ਦੀ ਘਾਟ ਦੇ ਚਿੰਨ੍ਹ ਹੇਠਲੇ ਪੱਤਿਆਂ ਤੋਂ ਸ਼ੁਰੂ ਹੁੰਦੇ ਹਨ । ਪੱਤਿਆਂ ਦਾ ਰੰਗ ਗੁੜਾ ਹਰਾ ਬੈਂਗਣੀ ਹੋ ਜਾਂਦਾ ਹੈ, ਖ਼ਾਸ ਕਰਕੇ ਨਾੜਾਂ ਦੇ ਵਿਚਕਾਰਲੇ ਹਿੱਸੇ ਦਾ | ਕਈ ਵਾਰ ਪੱਤਿਆਂ ਦੀਆਂ ਡੰਡੀਆਂ ਅਤੇ ਟਾਹਣੀਆਂ ਦਾ ਰੰਗ ਵੀ ਬੈਂਗਣੀ ਹੋ ਜਾਂਦਾ ਹੈ ।
  3. ਫ਼ਸਲ ਬੂਝਾ ਘੱਟ ਮਾਰਦੀ ਹੈ । ਕਣਕ ਵਿਚ ਹੇਠਲੇ ਪੱਤਿਆਂ ਦਾ ਰੰਗ ਪੀਲਾ ਭੂਰਾ ਹੋ ਜਾਂਦਾ ਹੈ ।

ਪ੍ਰਸ਼ਨ 4.
ਪੌਦਿਆਂ ਵਿਚ ਲੋਹੇ ਦੇ ਲਾਭ ਅਤੇ ਘਾਟ ਦੇ ਚਿੰਨ੍ਹਾਂ ਤੇ ਚਾਨਣਾ ਪਾਉ ॥
ਉੱਤਰ-
ਲੋਹੇ ਦੇ ਲਾਭ-

  1. ਲੋਹਾ ਵਧੇਰੇ ਕਲੋਰੋਫਿਲ ਬਣਨ ਵਿਚ ਸਹਾਇਕ ਹੁੰਦਾ ਹੈ ।
  2. ਇਹ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਹੈ, ਜੋ ਬੂਟੇ ਵਿਚ ਆਕਸੀਕਰਨ ਅਤੇ ਲਘੂਕਰਨ ਕਿਰਿਆਵਾਂ ਲਿਆਉਂਦੇ ਹਨ ।
  3. ਲੋਹਾ ਪ੍ਰੋਟੀਨ ਬਣਨ ਲਈ ਜ਼ਰੂਰੀ ਹੈ । ਲੋਹੇ ਦੀ ਘਾਟ ਦੇ ਚਿੰਨ੍ਹ ਲੋਹੇ ਦੀ ਘਾਟ ਦੇ ਚਿੰਨ੍ਹ ਨਵੇਂ ਪੱਤੇ ਅਤੇ ਕਰੂੰਬਲਾਂ ਤੋਂ ਆਰੰਭ ਹੁੰਦੇ ਹਨ ।

ਪੱਤਿਆਂ ਦੀਆਂ ਨਾੜਾਂ ਦੇ ਵਿਚਕਾਰਲੇ ਹਿੱਸੇ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਪੁਰਾਣੇ ਪੱਤੇ ਹਰੇ ਰਹਿੰਦੇ ਹਨ । ਬੂਟੇ ਦਾ ਕੱਦ ਛੋਟਾ ਅਤੇ ਤਣਾ ਪਤਲਾ ਹੋ ਜਾਂਦਾ ਹੈ। ਵਧੇਰੇ ਘਾਟ ਦੀ ਸੂਰਤ ਵਿਚ ਤਾਂ ਸਾਰਾ ਪੱਤਾ ਨਾੜਾਂ ਸਮੇਤ ਪੀਲਾ ਹੋ ਜਾਂਦਾ ਹੈ, ਨਵੇਂ ਪੱਤੇ ਬਹੁਤੇ ਪੀਲੇ ਜਾਂ ਚਿੱਟੇ ਹੋ ਜਾਂਦੇ ਹਨ । ਕਈ ਵਾਰ ਪੱਤਿਆਂ ਉੱਪਰ ਲਾਲ ਭੂਰੇ ਰੰਗ ਦੀਆਂ ਲਕੀਰਾਂ ਪੈ ਜਾਂਦੀਆਂ ਹਨ ਅਤੇ ਪੱਤੇ ਸੁੱਕ ਵੀ ਜਾਂਦੇ ਹਨ ।

ਪ੍ਰਸ਼ਨ 5.
ਕਣਕ ਵਿਚ ਮੈਂਗਨੀਜ਼ ਦੇ ਲਾਭ ਅਤੇ ਇਸ ਦੀ ਘਾਟ ਦੇ ਚਿੰਨ੍ਹ ਬਾਰੇ ਦੱਸੋ ।
ਉੱਤਰ-
ਮੈਂਗਨੀਜ਼ ਦੇ ਲਾਭ-

  1. ਇਹ ਕਲੋਰੋਫਿਲ ਬਣਨ ਵਿਚ ਮੱਦਦ ਕਰਦਾ ਹੈ ।
  2. ਇਹ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਹੈ, ਜੋ ਆਕਸੀਕਰਨ ਅਤੇ ਲਘੂਕਰਨ ਦੀਆਂ ਕਿਰਿਆਵਾਂ ਵਿਚ ਤੇਜ਼ੀ ਲਿਆਉਂਦੇ ਹਨ ।

ਬੂਟੇ ਦੇ ਸਾਹ ਲੈਣ ਅਤੇ ਵਧੇਰੇ ਪ੍ਰੋਟੀਨ ਬਣਨ ਵਿਚ ਮੱਦਦ ਕਰਦੇ ਹਨ । ਕਣਕ ਵਿਚ ਮੈਂਗਨੀਜ਼ ਦੀ ਘਾਟ ਦੇ ਚਿੰਨ੍ਹ ਇਸ ਫ਼ਸਲ ਤੇ ਮੈਂਗਨੀਜ਼ ਦੀ ਘਾਟ ਦੇ ਚਿੰਨ੍ਹ ਵਿਚਕਾਰਲੇ ਪੱਤਿਆਂ ਤੇ ਤਕਰੀਬਨ ਪਹਿਲਾਂ ਪਾਣੀ ਲਾਉਣ ਸਮੇਂ ਦਿਖਾਈ ਦਿੰਦੇ ਹਨ | ਘਾਟ ਪਹਿਲਾਂ ਪੱਤੇ ਤੋਂ ਹੇਠਾਂ ਦੇ ਦੋ-ਤਿਹਾਈ ਹਿੱਸੇ ਤੇ ਸੀਮਤ ਰਹਿੰਦੀ ਹੈ । ਪੱਤਿਆਂ ਉੱਪਰ ਬਰੀਕ ਸਲੇਟੀ ਭੂਰੇ ਰੰਗ ਦੇ ਦਾਣੇਦਾਰ ਦਾਗ ਪੈ ਜਾਂਦੇ ਹਨ । ਬਹੁਤੀ ਘਾਟ ਹੋਵੇ ਤਾਂ ਇਹ ਦਾਣੇਦਾਰ ਦਾਗ ਲਾਲ ਭੂਰੀਆਂ ਧਾਰੀਆਂ ਬਣ ਜਾਂਦੇ ਹਨ | ਪੱਤੇ ਸੁੱਕ ਵੀ ਜਾਂਦੇ ਹਨ । ਬੂਟਿਆਂ ਦੇ ਕੱਦ ਅਤੇ ਜੜ੍ਹਾਂ ਛੋਟੀਆਂ ਰਹਿ ਜਾਂਦੀਆਂ ਹਨ ।

ਫਸਲਾਂ ਲਈ ਲੋੜੀਂਦੇ ਖੁਰਾਕੀ ਤੱਤ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ

  1. ਪੌਦਿਆਂ ਦੇ ਵੱਧਣ ਫੁੱਲਣ ਲਈ 7 ਖ਼ੁਰਾਕੀ ਤੱਤ ਜ਼ਰੂਰੀ ਹੁੰਦੇ ਹਨ ।
  2. ਬੂਟੇ ਵਿਚ ਰਸਾਇਣਿਕ ਤਬਦੀਲੀਆਂ ਵਿੱਚ ਖ਼ੁਰਾਕੀ ਤੱਤਾਂ ਦਾ ਸਿੱਧਾ ਯੋਗਦਾਨ ਹੈ |
  3. ਮੁੱਖ ਖ਼ੁਰਾਕੀ ਤੱਤ ਹਨ-ਕਾਰਬਨ, ਹਾਈਡਰੋਜਨ, ਨਾਈਟਰੋਜਨ, ਪੋਟਾਸ਼ੀਅਮ, ਫ਼ਾਸਫੋਰਸ, ਆਕਸੀਜਨ, ਕੈਲਸ਼ੀਅਮ, ਮੈਗਨੀਸ਼ੀਅਮ, ਗੰਧਕ (ਸਲਫ਼ਰ) ।
  4. ਲਘੂ ਤੱਤ ਹਨ-ਲੋਹਾ, ਜ਼ਿੰਕ, ਤਾਂਬਾ, ਬੋਰੋਨ, ਕਲੋਰੀਨ, ਮਾਲੀਬਡੀਨਮ, ਕੋਬਾਲਟ, ਮੈਗਨੀਜ਼ । ‘
  5. ਪੌਦੇ ਹਵਾ ਵਿਚੋਂ ਆਕਸੀਜਨ ਅਤੇ ਕਾਰਬਨ ਪ੍ਰਾਪਤ ਕਰਦੇ ਹਨ ਅਤੇ ਹਾਈਡਰੋਜਨ ਤੱਤ ਨੂੰ ਪਾਣੀ ਤੋਂ ।
  6. ਕਈ ਫਲੀਦਾਰ ਫ਼ਸਲਾਂ ਹਵਾ ਵਿਚੋਂ ਨਾਈਟਰੋਜਨ ਨੂੰ ਆਪਣੇ ਵਾਧੇ ਲਈ ਵਰਤ ਸਕਦੀਆਂ ਹਨ ।
  7. ਨਾਈਟਰੋਜਨ ਪੌਦੇ ਵਿਚਲੀ ਕਲੋਰੋਫਿਲ ਅਤੇ ਪ੍ਰੋਟੀਨ ਦਾ ਜ਼ਰੂਰੀ ਭਾਗ ਹੈ ।
  8. ਨਾਈਟਰੋਜਨ ਤੱਤ ਦੀ ਲੋੜ ਫ਼ਾਸਫੋਰਸ, ਪੋਟਾਸ਼ੀਅਮ ਅਤੇ ਹੋਰ ਖ਼ੁਰਾਕੀ ਤੱਤਾਂ ਦੀ ਸਹੀ ਵਰਤੋਂ ਲਈ ਹੁੰਦੀ ਹੈ ।
  9. ਨਾਈਟਰੋਜਨ ਤੱਤ ਵਾਲੀਆਂ ਖਾਦਾਂ ਹਨ-ਯੂਰੀਆ, ਕੈਨ, ਅਮੋਨੀਅਮ ਕਲੋਰਾਈਡ ਆਦਿ ।
  10. ਫ਼ਾਸਫੋਰਸ ਤੱਤ ਪੌਦੇ ਵਿੱਚ ਨਵੀਆਂ ਕੋਸ਼ਿਕਾਵਾਂ ਬਣਾਉਣ, ਫੁੱਲ, ਫ਼ਲ ਅਤੇ ਬੀਜ ਬਣਨ ਵਿਚ ਸਹਾਇਕ ਹੈ ।
  11. ਫ਼ਾਸਫੋਰਸ ਤੱਤ ਵਾਲੀਆਂ ਖਾਦਾਂ ਹਨ । ਡਾਇਆ, ਸੁਪਰ ਫਾਸਫੇਟ, ਡੀ. ਏ.ਪੀ., ਐੱਨ.ਪੀ.ਕੇ. |
  12. ਹਾੜੀ ਦੀਆਂ ਫ਼ਸਲਾਂ ਉੱਪਰ ਫ਼ਾਸਫੋਰਸ ਖਾਦ ਦਾ ਵਧੇਰੇ ਅਸਰ ਹੁੰਦਾ ਹੈ ।
  13. ਪੋਟਾਸ਼ੀਅਮ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਵਧਾਉਂਦਾ ਹੈ ।
  14. ਪੋਟਾਸ਼ੀਅਮ ਦੀ ਪੂਰਤੀ ਮਿਉਰੇਟ ਆਫ਼ ਪੋਟਾਸ਼ ਖਾਦ ਨਾਲ ਕੀਤੀ ਜਾਂਦੀ ਹੈ ।
  15. ਗੰਧਕ, ਪ੍ਰੋਟੀਨ ਅਤੇ ਐਨਜ਼ਾਈਮਾਂ ਦਾ ਜ਼ਰੂਰੀ ਅੰਗ ਹੈ ।
  16. ਗੰਧਕ, ਪੱਤਿਆਂ ਵਿੱਚ ਕਲੋਰੋਫਿਲ ਬਣਾਉਣ ਵਿਚ ਵੀ ਸਹਾਇਕ ਹੈ ।
  17. ਗੰਧਕ ਦੀ ਘਾਟ ਹੋਣ ਤੇ ਜਿਪਸਮ ਦੀ ਵਰਤੋਂ ਕੀਤੀ ਜਾਂਦੀ ਹੈ ।
  18. ਜੇ ਗੰਧਕ ਦੀ ਕਮੀ ਹੋਵੇ ਤਾਂ ਸੁਪਰਫਾਸਫੇਟ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਵਿਚ | ਫ਼ਾਸਫੋਰਸ ਦੇ ਨਾਲ-ਨਾਲ ਗੰਧਕ ਵੀ ਹੁੰਦੀ ਹੈ ।
  19. ਬਹੁਤ ਸਾਰੇ ਐਨਜ਼ਾਈਮਾਂ ਵਿਚ ਜ਼ਿੰਕ ਹੁੰਦਾ ਹੈ ।
  20. ਵਧੇਰੇ ਮਾਤਰਾ ਵਿਚ ਫ਼ਾਸਫੋਰਸ ਤੇ ਕਾਰਬੋਨੇਟ ਵਾਲੀਆਂ ਜ਼ਮੀਨਾਂ ਵਿੱਚ ਜ਼ਿੰਕ ਦੀ ਘਾਟ ਦੇਖੀ ਜਾਂਦੀ ਹੈ ।
  21. ਜ਼ਿੰਕ ਦੀ ਘਾਟ ਹੋਣ ਤੇ ਝੋਨੇ ਦੀ ਫ਼ਸਲ ਦੇਰ ਨਾਲ ਪੱਕਦੀ ਹੈ ਤੇ ਝਾੜ ਬਹੁਤ ਘੱਟ ਜਾਂਦਾ ਹੈ ।
  22. ਕਣਕ ਵਿੱਚ ਜ਼ਿੰਕ ਦੀ ਘਾਟ ਕਾਰਨ ਬੱਲੀਆਂ ਦੇਰ ਨਾਲ ਨਿਕਲਦੀਆਂ ਹਨ ਤੇ ਦੇਰ ਨਾਲ ਪੱਕਦੀਆਂ ਹਨ ।
  23. ਜ਼ਿੰਕ ਦੀ ਘਾਟ ਦੂਰ ਕਰਨ ਲਈ ਜ਼ਿੰਕ ਸਲਫੇਟ ਦੀ ਵਰਤੋਂ ਕਰਨੀ ਚਾਹੀਦੀ ਹੈ ।
  24. ਲੋਹਾ ਕਲੋਰੋਫਿਲ ਅਤੇ ਪ੍ਰੋਟੀਨ ਬਣਾਉਣ ਲਈ ਜ਼ਰੂਰੀ ਹੈ ।
  25. ਲੋਹੇ ਦੀ ਘਾਟ ਹੋਣ ਤੇ ਫੈਰਸ ਸਲਫੇਟ ਦੀ ਵਰਤੋਂ ਕੀਤੀ ਜਾਂਦੀ ਹੈ ।
  26. ਰੇਤਲੀਆਂ ਜ਼ਮੀਨਾਂ ਵਿਚ ਬੀਜੀ ਕਣਕ ਵਿਚ ਮੈਂਗਨੀਜ਼ ਦੀ ਘਾਟ ਹੋ ਜਾਂਦੀ ਹੈ ।
  27. ਮੈਂਗਨੀਜ਼ ਦੀ ਘਾਟ ਨੂੰ ਦੂਰ ਕਰਨ ਲਈ ਮੈਂਗਨੀਜ਼ ਸਲਫੇਟ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

Punjab State Board PSEB 7th Class Agriculture Book Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ Textbook Exercise Questions, and Answers.

PSEB Solutions for Class 7 Agriculture Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

Agriculture Guide for Class 7 PSEB ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਫ਼ਸਲਾਂ ਵਿੱਚ ਖਾਦਾਂ ਦੀ ਜ਼ਰੂਰਤ ਸੰਬੰਧੀ ਮਿੱਟੀ ਪਰਖ ਕਰਵਾਉਣ ਲਈ ਨਮੂਨਾ ਕਿੰਨੀ ਡੂੰਘਾਈ ਤੱਕ ਲੈਣਾ ਚਾਹੀਦਾ ਹੈ ?
ਉੱਤਰ-
6 ਇੰਚ ਦੀ ਡੂੰਘਾਈ ਤੱਕ ।

ਪ੍ਰਸ਼ਨ 2.
ਮਿੱਟੀ ਪਰਖ ਕਰਵਾਉਣ ਲਈ ਲਏ ਜਾਣ ਵਾਲੇ ਨਮੂਨੇ ਦੀ ਮਾਤਰਾ ਦੱਸੋ ।
ਉੱਤਰ-
ਅੱਧਾ ਕਿਲੋਗ੍ਰਾਮ ॥

ਪ੍ਰਸ਼ਨ 3.
ਕੱਲਰ ਵਾਲੀਆਂ ਜ਼ਮੀਨਾਂ ਵਿਚੋਂ ਮਿੱਟੀ ਦਾ ਨਮੂਨਾ ਲੈਣ ਲਈ ਕਿੰਨਾ ਡੂੰਘਾ ਟੋਆ ਪੁੱਟਣਾ ਚਾਹੀਦਾ ਹੈ ?
ਉੱਤਰ-
3 ਫੁੱਟ ਡੂੰਘਾ

ਪ੍ਰਸ਼ਨ 4.
ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਵਾਉਣ ਵਾਸਤੇ ਨਮੂਨਾ ਕਿੰਨੀਂ ਡੂੰਘਾਈ ਤੱਕ ਲੈਣਾ ਚਾਹੀਦਾ ਹੈ ?
ਉੱਤਰ-
6 ਫੁੱਟ ਡੂੰਘਾ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਪ੍ਰਸ਼ਨ 5.
ਸਿੰਚਾਈ ਲਈ ਪਾਣੀ ਪਰਖ ਕਰਵਾਉਣ ਲਈ ਨਮੂਨਾ ਲੈਣ ਲਈ ਕਿੰਨਾਂ ਸਮਾਂ ਟਿਊਬਵੈੱਲ ਚਲਾਉਣਾ ਚਾਹੀਦਾ ਹੈ ?
ਉੱਤਰ-
ਅੱਧਾ ਘੰਟਾ ।

ਪ੍ਰਸ਼ਨ 6.
ਮਿੱਟੀ ਅਤੇ ਪਾਣੀ ਪਰਖ ਕਿੰਨੇ ਸਮੇਂ ਬਾਅਦ ਕਰਵਾ ਲੈਣੀ ਚਾਹੀਦੀ ਹੈ ?
ਉੱਤਰ-
ਹਰ ਤਿੰਨ ਸਾਲ ਬਾਅਦ |

ਪ੍ਰਸ਼ਨ 7.
ਮਿੱਟੀ ਪਰਖ ਤੋਂ ਪਤਾ ਲੱਗਣ ਵਾਲੇ ਕੋਈ ਦੋ ਲਘੂ ਤੱਤਾਂ ਦੇ ਨਾਮ ਲਿਖੋ ।
ਉੱਤਰ-
ਜ਼ਿੰਕ, ਲੋਹਾ, ਮੈਂਗਨੀਜ਼ ।

ਪ੍ਰਸ਼ਨ 8.
ਮਿੱਟੀ ਪਰਖ ਤੋਂ ਪਤਾ ਲੱਗਣ ਵਾਲੇ ਕੋਈ ਦੋ ਮੁੱਖ ਤੱਤਾਂ ਦੇ ਨਾਮ ਲਿਖੋ ।
ਉੱਤਰ-
ਨਾਈਟਰੋਜਨ, ਫਾਸਫੋਰਸ ।

ਪ੍ਰਸ਼ਨ 9.
ਕੀ ਪਾਣੀ ਦਾ ਨਮੂਨਾ ਲੈਣ ਲਈ ਵਰਤੀ ਜਾਣ ਵਾਲੀ ਬੋਤਲ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ?
ਉੱਤਰ-
ਨਹੀਂ ਧੋਣਾ ਚਾਹੀਦਾ ।

ਪ੍ਰਸ਼ਨ 10.
ਪਾਣੀ ਪਰਖ ਤੋਂ ਮਿਲਣ ਵਾਲੇ ਕਿਸੇ ਇੱਕ ਨਤੀਜੇ ਦਾ ਨਾਮ ਲਿਖੋ ।
ਉੱਤਰ-
ਪਾਣੀ ਦਾ ਖਾਰਾਪਣ, ਚਾਲਕਤਾਂ ਦਾ ਪਤਾ ਲੱਗਦਾ ਹੈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਲਿਖੋ –

ਪ੍ਰਸ਼ਨ 1.
ਮਿੱਟੀ ਦੇ ਨਮੂਨੇ ਲੈਣ ਦਾ ਸਹੀ ਸਮਾਂ ਕਦੋਂ ਹੁੰਦਾ ਹੈ ?
ਉੱਤਰ-
ਮਿੱਟੀ ਦੇ ਨਮੂਨੇ ਲੈਣ ਦਾ ਸਹੀ ਸਮਾਂ ਫ਼ਸਲ ਕੱਟਣ ਤੋਂ ਬਾਅਦ ਦਾ ਹੈ ।

ਪ੍ਰਸ਼ਨ 2.
ਖੜੀ ਫ਼ਸਲ ਵਿਚੋਂ ਨਮੂਨਾ ਲੈਣ ਦਾ ਤਰੀਕਾ ਦੱਸੋ ।
ਉੱਤਰ-
ਖੜ੍ਹੀ ਫ਼ਸਲ ਵਿਚੋਂ ਨਮੂਨਾ ਲੈਣਾ ਹੋਵੇ ਤਾਂ ਫ਼ਸਲ ਦੀਆਂ ਕਤਾਰਾਂ ਵਿਚੋਂ ਨਮੂਨਾ ਲੈਣਾ ਚਾਹੀਦਾ ਹੈ ।

ਪ੍ਰਸ਼ਨ 3.
ਮਿੱਟੀ ਤੇ ਪਾਣੀ ਪਰਖ ਲਈ ਸਹੀ ਤਰੀਕੇ ਨਾਲ ਨਮੂਨਾ ਲੈਣਾ ਕਿਉਂ ਜ਼ਰੂਰੀ ਹੁੰਦਾ ਹੈ ?
ਉੱਤਰ-
ਗ਼ਲਤ ਤਰੀਕੇ ਨਾਲ ਮਿੱਟੀ ਤੇ ਪਾਣੀ ਦਾ ਨਮੂਨਾ ਲੈ ਕੇ ਅਤੇ ਪਰਖ ਕਰਵਾਉਣ ਨਾਲ ਸਹੀ ਜਾਣਕਾਰੀ ਨਹੀਂ ਮਿਲਦੀ ਹੈ । ਇਸ ਲਈ ਨਮੂਨਾ ਸਹੀ ਤਰੀਕੇ ਨਾਲ ਲੈਣਾ ਚਾਹੀਦਾ ਹੈ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਪ੍ਰਸ਼ਨ 4.
ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਬਹੁਤ ਸਾਰੇ ਰਕਬੇ ਵਿਚ ਧਰਤੀ ਹੇਠਲੇ ਪਾਣੀ ਦੀ ਕੀ ਸਮੱਸਿਆ ਹੈ ?
ਉੱਤਰ-
ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਬਹੁਤ ਸਾਰੇ ਰਕਬੇ ਵਿੱਚ ਧਰਤੀ ਹੇਠਲਾ ਪਾਣੀ ਲੂਣਾਂ ਜਾਂ ਖਾਰਾ ਹੈ ।

ਪ੍ਰਸ਼ਨ 5.
ਮਿੱਟੀ ਦੇ ਨਮੂਨੇ ਦੀ ਥੈਲੀ ਉੱਪਰ ਕੀ ਜਾਣਕਾਰੀ ਲਿਖਣੀ ਚਾਹੀਦੀ ਹੈ ?
ਉੱਤਰ-
ਮਿੱਟੀ ਦੇ ਨਮੂਨੇ ਦੀ ਥੈਲੀ ਉੱਪਰ ਹੇਠ ਲਿਖੀ ਜਾਣਕਾਰੀ ਲਿਖਣੀ ਚਾਹੀਦੀ ਹੈ –

  1. ਖੇਤ ਦਾ ਨੰਬਰ
  2. ਕਿਸਾਨ ਦਾ ਨਾਂ ਤੇ ਪਤਾ
  3. ਨਮੂਨਾ ਲੈਣ ਦਾ ਤਰੀਕਾ ।

ਪ੍ਰਸ਼ਨ 6.
ਬਾਗ਼ ਲਗਾਉਣ ਲਈ ਮਿੱਟੀ ਦਾ ਨਮੂਨਾ ਲੈਣ ਸਮੇਂ ਰੋੜਾਂ ਜਾਂ ਕੰਕਰਾਂ ਦੀ ਤਹਿ ਮਿਲਣ ਤੇ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇ ਕਰ ਰੋੜਾਂ ਜਾਂ ਕੰਕਰਾਂ ਦੀ ਤਹਿ ਮਿਲ ਜਾਵੇ ਤਾਂ ਇਸ ਦਾ ਨਮੂਨਾ ਵੱਖਰਾ ਭਰਨਾ ਚਾਹੀਦਾ ਹੈ ਤੇ ਇਸ ਦੀ ਡੂੰਘਾਈ ਤੇ ਮੋਟਾਈ ਦੀ ਜਾਣਕਾਰੀ ਵੀ ਨੋਟ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਮਿੱਟੀ ਦੀ ਪਰਖ ਕਿਨ੍ਹਾਂ ਤਿੰਨ ਮੰਤਵਾਂ ਲਈ ਕਰਵਾਈ ਜਾ ਸਕਦੀ ਹੈ ?
ਉੱਤਰ-

  1. ਫ਼ਸਲਾਂ ਲਈ ਖਾਦਾਂ ਦੀ ਲੋੜ ਅਤੇ ਉਹਨਾਂ ਦੀ ਮਾਤਰਾ ਪਤਾ ਕਰਨ ਲਈ ।
  2. ਕਲਰਾਠੀ ਜ਼ਮੀਨ ਦੇ ਸੁਧਾਰ ਲਈ ।
  3. ਬਾਗ਼ ਲਾਉਣ ਲਈ ਜ਼ਮੀਨ ਦੀ ਯੋਗਤਾ ਪਤਾ ਕਰਨ ਲਈ ।

ਪ੍ਰਸ਼ਨ 8.
ਮਾੜੇ ਪਾਣੀ ਨਾਲ ਲਗਾਤਾਰ ਸਿੰਚਾਈ ਕਰਨ ਨਾਲ ਜ਼ਮੀਨ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ?
ਉੱਤਰ-
ਮਾੜੇ ਪਾਣੀ ਨਾਲ ਜ਼ਮੀਨ ਦੀ ਸਿੰਚਾਈ ਲਗਾਤਾਰ ਕੀਤੀ ਜਾਵੇ ਤਾਂ ਜ਼ਮੀਨ ਕਲਰਾਠੀ ਹੋ ਜਾਂਦੀ ਹੈ ।

ਪ੍ਰਸ਼ਨ 9.
ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਾਉਣ ਸਮੇਂ ਇੱਕ ਜਗ੍ਹਾ ਤੋਂ ਕਿੰਨੇ ਨਮੂਨੇ ਲਏ ਜਾਂਦੇ ਹਨ ?
ਉੱਤਰ-
ਬਾਗ ਲਗਾਉਣ ਲਈ ਮਿੱਟੀ ਪਰਖ ਕਰਾਉਣ ਸਮੇਂ ਇੱਕ ਜਗ੍ਹਾ ਤੋਂ ਲਗਪਗ 67 ਨਮੂਨੇ ਲਏ ਜਾਂਦੇ ਹਨ ।

ਪ੍ਰਸ਼ਨ 10.
ਕੱਲਰ ਵਾਲੀਆਂ ਜ਼ਮੀਨਾਂ ਵਿਚੋਂ ਮਿੱਟੀ ਦਾ ਨਮੂਨਾ ਕਿੰਨੀ-ਕਿੰਨੀ ਡੂੰਘਾਈ ਤੋਂ ਲਿਆ ਜਾਂਦਾ ਹੈ ?
ਉੱਤਰ-
ਮਿੱਟੀ ਦਾ ਨਮੂਨਾ ਲੈਣ ਲਈ 3 ਫੁੱਟ ਡੂੰਘਾ ਟੋਆ ਪੁੱਟਿਆ ਜਾਂਦਾ ਹੈ । ਜਿਸ ਵਿਚੋਂ 0-6, 6-2, 2-4 ਅਤੇ 24-36 ਇੰਚ ਦੀ ਡੂੰਘਾਈ ਤੋਂ ਨਮੂਨੇ ਲਏ ਜਾਂਦੇ ਹਨ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਲਿਖੋ –

ਪ੍ਰਸ਼ਨ 1.
ਮਿੱਟੀ ਪਰਖ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
ਵੱਧ ਝਾੜ ਤੇ ਗੁਣਵੱਤਾ ਵਾਲੀ ਫ਼ਸਲ ਪ੍ਰਾਪਤ ਕਰਨ ਲਈ ਖੇਤ ਦੀ ਮਿੱਟੀ ਦੀ ਪਰਖ ਕਰਵਾਉਣੀ ਚਾਹੀਦੀ ਹੈ । ਮਿੱਟੀ ਦੀ ਪਰਖ ਕਰਨ ਤੇ ਮਿੱਟੀ ਵਿੱਚ ਕਿਹੜੇ ਖੁਰਾਕੀ ਤੱਤਾਂ ਦੀ ਘਾਟ ਹੈ ਤੇ ਕਿੰਨੀ ਹੈ, ਇਸ ਬਾਰੇ ਜਾਣਕਾਰੀ ਮਿਲਦੀ ਹੈ । ਇਸ ਤਰ੍ਹਾਂ ਖਾਦਾਂ ਦੀ ਸੁਚੱਜੀ ਵਰਤੋਂ ਹੋ ਸਕਦੀ ਹੈ । ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਭੂਮੀ ਦੀ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ । ਮਿੱਟੀ ਪਰਖ ਕਰਵਾਉਣ ਤੇ ਸਾਨੂੰ ਭੂਮੀ ਦੀ ਉਪਜਾਊ ਸ਼ਕਤੀ, ਜੈਵਿਕ ਮਾਦਾ, ਖਾਰੀ ਅੰਗ, ਜ਼ਰੂਰੀ ਤੱਤਾਂ ਦੀ ਮਾਤਰਾ ਦਾ ਪਤਾ ਲੱਗਦਾ ਹੈ । ਇਸ ਤਰ੍ਹਾਂ ਮਿੱਟੀ ਦੀ ਪਰਖ ਦੀ ਬਹੁਤ ਮਹੱਤਤਾ ਹੈ ਤਾਂਕਿ ਸਫ਼ਲ ਫ਼ਸਲ ਪ੍ਰਾਪਤ ਕੀਤੀ ਜਾ ਸਕੇ ।

ਪ੍ਰਸ਼ਨ 2.
ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਵਾਉਣ ਵਾਸਤੇ ਨਮੂਨਾ ਲੈਣ ਦਾ ਢੰਗ ਦੱਸੋ ।
ਉੱਤਰ-
ਜ਼ਮੀਨ ਦੀ ਉੱਪਰਲੀ ਪੱਧਰ ਤੋਂ ਛੇ ਫੁੱਟ ਦੀ ਡੂੰਘਾਈ ਤੱਕ ਨਮੂਨਾ ਲਿਆ ਜਾਂਦਾ ਹੈ । ਇਸ ਦਾ ਇੱਕ ਪਾਸਾ ਸਿੱਧਾ ਤੇ ਇਕ ਪਾਸਾ ਤਿਰਛਾ ਹੋਣਾ ਚਾਹੀਦਾ ਹੈ । ਇਹ ਚਿੱਤਰ ਵਿਚ ਦਿਖਾਏ ਅਨੁਸਾਰ ਲੈਣਾ ਚਾਹੀਦਾ ਹੈ । ਪਹਿਲਾਂ ਨਮੂਨਾ 6 ਇੰਚ ਤੱਕ ਅਤੇ ਫਿਰ 6 ਇੰਚ ਤੋਂ 1 ਫੁੱਟ ਤੱਕ, 1 ਤੋਂ 2 ਫੁੱਟ ਤੱਕ, 2 ਤੋਂ 3 ਫੁੱਟ ਤੱਕ,
3 ਤੋਂ 4 ਫੁੱਟ ਤੱਕ, 4 ਤੋਂ 5 ਫੁੱਟ ਤੱਕ, 5 ਤੋਂ 6 ਫੁੱਟ ਤੱਕ ਅਰਥਾਤ ਹਰ ਇਕ ਫੁੱਟ ਦੇ ਨਿਸ਼ਾਨ ਤੱਕ ਨਮੂਨਾ ਲਿਆ ਜਾਂਦਾ ਹੈ । ਇੱਕ ਫੁੱਟ = 12 ਇੰਚ) ਨਮੂਨਾ ਟੋਏ ਦੇ ਸਿੱਧੇ ਪਾਸੇ ਤੋਂ ਖੁਰਪੇ ਦੀ ਸਹਾਇਤਾ ਨਾਲ ਲਿਆ ਜਾਂਦਾ ਹੈ । ਇਕ ਇੰਚ ਮੋਟੀ ਮਿੱਟੀ ਦੀ ਤਹਿ ਇੱਕ ਸਾਰ ਉਤਾਰੀ ਜਾਂਦੀ ਹੈ ।
PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ 1
ਨਮੂਨਾ ਲੈਣ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ

  1. ਜੇ ਰੋੜਾਂ ਜਾਂ ਕੰਕਰਾਂ ਵਾਲੀ ਤਹਿ ਹੋਵੇ ਤਾਂ ਇਸ ਦਾ ਨਮੂਨਾ ਵੱਖਰਾ ਭਰਨਾ ਚਾਹੀਦਾ ਹੈ ਤੇ ਇਸ ਦੀ ਡੂੰਘਾਈ ਤੇ ਮੋਟਾਈ ਨੋਟ ਕਰ ਲੈਣੀ ਚਾਹੀਦੀ ਹੈ ।
  2. ਹਰ ਤਹਿ ਲਈ ਵੱਖ-ਵੱਖ ਨਮੂਨੇ ਲੈਣੇ ਚਾਹੀਦੇ ਹਨ । ਹਰ ਨਮੂਨਾ ਅੱਧਾ ਕਿਲੋ ਦਾ ਹੋਣਾ ਚਾਹੀਦਾ ਹੈ ।
  3. ਹਰ ਥੈਲੀ ਦੇ ਅੰਦਰ ਅਤੇ ਬਾਹਰ ਲੇਬਲ ਲਗਾ ਦੇਣੇ ਚਾਹੀਦੇ ਹਨ ਜਿਸ ‘ਤੇ ਨਮੂਨੇ ਦੇ ਵੇਰਵੇ ਹੋਣ ।

ਪ੍ਰਸ਼ਨ 3.
ਟਿਊਬਵੈੱਲ ਦੇ ਪਾਣੀ ਦਾ ਸਹੀ ਨਮੂਨਾ ਲੈਣ ਦਾ ਤਰੀਕਾ ਲਿਖੋ ।
ਉੱਤਰ-
ਟਿਊਬਵੈੱਲ ਦਾ ਬੋਰ ਕਰਨ ਸਮੇਂ ਪਾਣੀ ਦੀ ਹਰ ਇਕ ਸਤਾ ਤੋਂ ਪ੍ਰਾਪਤ ਨਮੂਨੇ ਦੀ ਪਰਖ ਕਰਵਾਉਣੀ ਚਾਹੀਦੀ ਹੈ । ਪਾਣੀ ਦਾ ਨਮੂਨਾ ਲੈਣ ਲਈ ਟਿਊਬਵੈੱਲ ਨੂੰ ਅੱਧਾ ਘੰਟਾ ਚਲਾਉਣਾ ਚਾਹੀਦਾ ਹੈ | ਪਾਣੀ ਦਾ ਨਮੂਨਾ ਸਾਫ਼ ਬੋਤਲ ਵਿਚ ਲੈਣਾ ਚਾਹੀਦਾ ਹੈ । ਬੋਤਲ ਉੱਪਰ ਅੱਗੇ ਲਿਖੀ ਸੂਚਨਾ ਦਾ ਪਰਚਾ ਚਿਪਕਾ ਦੇਣਾ ਚਾਹੀਦਾ ਹੈ –

  1. ਨਾਂ,
  2. ਪਿੰਡ ਤੇ ਡਾਕਖਾਨਾ,
  3. ਬਲਾਕ,
  4. ਤਹਿਸੀਲ,
  5. ਜ਼ਿਲਾ,
  6. ਪਾਣੀ ਦੀ ਡੂੰਘਾਈ,
  7. ਮਿੱਟੀ ਦੀ ਕਿਸਮ, ਜਿਸ ਨੂੰ ਪਾਣੀ ਲੱਗਦਾ ਹੈ ।

ਬੋਤਲ ਨੂੰ ਸਾਫ਼ ਕਾਰਕ ਲਾ ਕੇ ਚੰਗੀ ਤਰ੍ਹਾਂ ਬੰਦ ਕਰ ਦਿਉ ਤੇ ਪ੍ਰਯੋਗਸ਼ਾਲਾ ਵਿਚ ਭੇਜ ਦਿਉ । ਬੋਤਲ ਨੂੰ ਸਾਬਣ ਜਾਂ ਕੱਪੜੇ ਧੋਣ ਵਾਲੇ ਸੋਡੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ।

ਪ੍ਰਸ਼ਨ 4.
ਮਿੱਟੀ ਅਤੇ ਪਾਣੀ ਦੀ ਪਰਖ ਕਿੱਥੋਂ ਕਰਵਾਈ ਜਾ ਸਕਦੀ ਹੈ ?
ਉੱਤਰ-
ਮਿੱਟੀ ਅਤੇ ਪਾਣੀ ਦੀ ਪਰਖ ਕਿਸੇ ਨੇੜੇ ਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਤੋਂ ਕਰਵਾਈ ਜਾ ਸਕਦੀ ਹੈ । ਮਿੱਟੀ ਅਤੇ ਪਾਣੀ ਦੀ ਪਰਖ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਵੀ ਕੀਤੀ ਜਾਂਦੀ ਹੈ । ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਵੀ ਇਹ ਪਰਖ ਕੀਤੀ ਜਾਂਦੀ ਹੈ |
ਖੇਤੀਬਾੜੀ ਵਿਭਾਗ ਪੰਜਾਬ ਅਤੇ ਕੁੱਝ ਹੋਰ ਅਦਾਰਿਆਂ ਵੱਲੋਂ ਵੀ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਕੀਤੀ ਗਈ ਹੈ । ਇਹਨਾਂ ਤੋਂ ਵੀ ਕਿਸਾਨ ਮਿੱਟੀ ਤੇ ਪਾਣੀ ਦੀ ਪਰਖ ਕਰਵਾ ਸਕਦੇ ਹਨ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਪ੍ਰਸ਼ਨ 5.
ਮਿੱਟੀ ਅਤੇ ਪਾਣੀ ਪਰਖ ਵਿੱਚ ਮਿਲਣ ਵਾਲੇ ਨਤੀਜਿਆਂ ਤੋਂ ਕੀ ਜਾਣਕਾਰੀ ਮਿਲਦੀ ਹੈ ?
ਉੱਤਰ-
ਮਿੱਟੀ ਦੀ ਪਰਖ ਕਰਵਾਉਣ ਤੇ ਹੇਠ ਲਿਖੇ ਅਨੁਸਾਰ ਜਾਣਕਾਰੀ ਮਿਲਦੀ ਹੈਮਿੱਟੀ ਦੀ ਕਿਸਮ, ਇਸ ਵਿਚਲੇ ਖਾਰੀ ਅੰਗ, ਨਮਕੀਨ ਪਦਾਰਥ ਚਾਲਕਤਾ),ਜੈਵਿਕ ਕਾਰਬਨ, ਪੋਟਾਸ਼, ਨਾਈਟਰੋਜਨ, ਫਾਸਫੋਰਸ ਵਰਗੇ ਮੁੱਖ ਤੱਤਾਂ ਅਤੇ ਲਘੂ ਤੱਤਾਂ, ਜਿਵੇਂਲੋਹਾ, ਜਿੰਕ, ਮੈਂਗਨੀਜ ਆਦਿ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸੇ ਤਰ੍ਹਾਂ ਪਾਣੀ ਦੀ ਪਰਖ ਤੋਂ ਪਾਣੀ ਦੇ ਖਾਰੇਪਣ, ਚਾਲਕਤਾ, ਕਲੋਰੀਨ ਅਤੇ ਪਾਣੀ ਵਿੱਚ ਸੋਡੇ ਦੀ ਕਿਸਮ ਅਤੇ ਮਾਤਰਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ । ਮਿੱਟੀ ਅਤੇ ਪਾਣੀ ਦੀ ਪਰਖ ਹਰ ਤਿੰਨ ਸਾਲ ਬਾਅਦ ਕਰਵਾਉਂਦੇ ਰਹਿਣਾ ਚਾਹੀਦਾ ਹੈ ।

PSEB 7th Class Agriculture Guide ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਿੱਟੀ ਪਰਖ ਤੋਂ ਸਾਨੂੰ ਜ਼ਮੀਨ ਬਾਰੇ ਮਿਲਣ ਵਾਲੀ ਜਾਣਕਾਰੀ ਦਾ ਇੱਕ ਪੱਖ ਦੱਸੋ ।
ਉੱਤਰ-
ਜ਼ਮੀਨ ਦੀ ਉਪਜਾਊ ਸ਼ਕਤੀ ਦਾ ਪਤਾ ਲੱਗਦਾ ਹੈ ।

ਪ੍ਰਸ਼ਨ 2.
ਖਾਦਾਂ ਦੀ ਜ਼ਰੂਰਤ ਸੰਬੰਧੀ ਮਿੱਟੀ ਪਰਖ ਕਰਵਾਉਣ ਲਈ ਕਿਸੇ ਆਕਾਰ ਦਾ ਟੋਆ ਪੁੱਟਿਆ ਜਾਂਦਾ ਹੈ ?
ਉੱਤਰ-
ਅੰਗਰੇਜ਼ੀ ਅੱਖਰ v’ ਅਕਾਰ ਦਾ ।

ਪ੍ਰਸ਼ਨ 3.
ਖਾਦਾਂ ਦੀ ਜ਼ਰੂਰਤ ਸੰਬੰਧੀ ਮਿੱਟੀ ਪਰਖ ਕਰਵਾਉਣ ਲਈ ਨਮੂਨਾ ਕਿੰਨੀਆਂ ਥਾਂਵਾਂ ਤੋਂ ਲੈਣਾ ਚਾਹੀਦਾ ਹੈ ?
ਉੱਤਰ-
7-8 ਥਾਂਵਾਂ ਤੋਂ ।

ਪ੍ਰਸ਼ਨ 4.
ਮਿੱਟੀ ਦੇ ਨਮੂਨੇ ਵੱਖ-ਵੱਖ ਕਦੋਂ ਭਰਨੇ ਚਾਹੀਦੇ ਹਨ ?
ਉੱਤਰ-
ਜਦੋਂ ਮਿੱਟੀ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ ।

ਪ੍ਰਸ਼ਨ 5.
ਕੱਲਰ ਵਾਲੀ ਜ਼ਮੀਨ ਵਿੱਚੋਂ ਮਿੱਟੀ ਪਰਖ ਕਰਵਾਉਣ ਲਈ ਹੋਇਆ ਕਿਸ ਅਕਾਰ ਦਾ ਹੁੰਦਾ ਹੈ ?
ਉੱਤਰ-
ਇਸ ਦਾ ਇਕ ਪਾਸਾ ਸਿੱਧਾ ਤੇ ਦੂਸਰਾ ਤਿਰਛਾ ਹੁੰਦਾ ਹੈ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਪ੍ਰਸ਼ਨ 6.
ਖਾਰੇ ਪਾਣੀ ਨਾਲ ਲਗਾਤਾਰ ਸਿੰਚਾਈ ਕਰਦੇ ਰਹਿਣ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਉਪਜਾਊ ਸ਼ਕਤੀ ਘੱਟ ਜਾਂਦੀ ਹੈ ।

ਪ੍ਰਸ਼ਨ 7.
ਪੀ. ਏ. ਯੂ. ਦੇ ਕਿਹੜੇ ਖੇਤਰੀ ਖੋਜ ਕੇਂਦਰਾਂ ਵਿਖੇ ਮਿੱਟੀ ਪਾਣੀ ਦੀ ਪਰਖ ਕਰਵਾਈ ਜਾ ਸਕਦੀ ਹੈ ?
ਉੱਤਰ-
ਗੁਰਦਾਸਪੁਰ ਤੇ ਬਠਿੰਡਾ ਵਿਖੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਿੱਟੀ ਦੀ ਪਰਖ ਕਰਵਾਉਣ ਦੇ ਕੀ ਮੰਤਵ ਹਨ ?
ਉੱਤਰ-
ਫ਼ਸਲਾਂ ਲਈ ਖਾਦਾਂ ਦੀ ਜ਼ਰੂਰਤ ਦਾ ਪਤਾ ਲਗਾਉਣਾ, ਕਲਰਾਠੀ ਜ਼ਮੀਨਾਂ ਦਾ ਸੁਧਾਰ ਕਰਨਾ ਅਤੇ ਬਾਗ ਲਗਾਉਣ ਲਈ ਜ਼ਮੀਨ ਦੀ ਯੋਗਤਾ ਪਤਾ ਕਰਨਾ ।

ਪ੍ਰਸ਼ਨ 2.
ਕੱਲਰ ਵਾਲੀ ਭੂਮੀ ਅਤੇ ਆਮ ਭੂਮੀ ਵਿਚੋਂ ਮਿੱਟੀ ਦਾ ਨਮੂਨਾ ਲੈਣ ਵਿੱਚ ਕੀ ਅੰਤਰ ਹੈ ?
ਉੱਤਰ-
ਕੱਲਰ ਵਾਲੀ ਜ਼ਮੀਨ ਵਿਚ ਇੱਕ ਟੋਇਆ 3 ਫੁੱਟ ਦਾ ਪੁੱਟਿਆ ਜਾਂਦਾ ਹੈ ਜਦੋਂਕਿ ਆਮ ਜ਼ਮੀਨ ਵਿਚ ਵੱਖ-ਵੱਖ ਟੋਏ 6 ਇੰਚ ਦੇ ਪੁੱਟੇ ਜਾਂਦੇ ਹਨ ।

ਪ੍ਰਸ਼ਨ 3.
ਕਿਹੜੀ ਮਿੱਟੀ ਵਿਚ ਖਾਲੀ ਥਾਂ ਵੱਧ ਹੁੰਦੀ ਹੈ ?
ਉੱਤਰ-
ਜਿਹੜੀ ਮਿੱਟੀ ਦੀ ਬਣਤਰ ਕਣਦਾਰ ਹੋਵੇ ਅਤੇ ਜਿਸ ਵਿਚ ਜੀਵਕ ਮਾਦਾ ਵੱਧ ਹੋਵੇ ਉਸ ਵਿਚ ਖ਼ਾਲੀ ਥਾਂ ਵੱਧ ਹੁੰਦੀ ਹੈ ।

ਪ੍ਰਸ਼ਨ 4.
ਕੱਲਰ ਵਾਲੀਆਂ ਜ਼ਮੀਨਾਂ ਕਿੰਨੀ ਕਿਸਮ ਦੀਆਂ ਹੁੰਦੀਆਂ ਹਨ ?
ਉੱਤਰ-
ਇਹ ਤਿੰਨ ਕਿਸਮ ਦੀਆਂ ਹਨ-ਲੂਣੀਆਂ, ਖਾਰੀਆਂ ਅਤੇ ਲੂਣੀਆਂ-ਖਾਰੀਆਂ ।

ਪ੍ਰਸ਼ਨ 5.
ਲੁਣੀਆਂ ਜ਼ਮੀਨਾਂ ਦਾ ਖਾਰੀ ਅੰਸ਼ ਅਤੇ ਲੁਣਾਂ ਦੀ ਮਾਤਰਾ ਕਿੰਨੀ ਹੁੰਦੀ ਹੈ ?
ਉੱਤਰ-
ਲੂਣਾਂ ਦੀ ਮਾਤਰਾ 0.8 ਮਿਲੀ ਮਹਾਜ ਪ੍ਰਤੀ ਸੈਂ.ਮੀ. ਤੋਂ ਵੱਧ ਅਤੇ ਖਾਰੀ ਅੰਸ਼ 8.7 ਤੋਂ ਘੱਟ ਹੁੰਦਾ ਹੈ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਪ੍ਰਸ਼ਨ 6.
ਖਾਰੀਆਂ ਜ਼ਮੀਨਾਂ ਲੂਣੀਆਂ ਜ਼ਮੀਨਾਂ ਤੋਂ ਕਿਵੇਂ ਵੱਖ ਹਨ ?
ਉੱਤਰ-
ਖਾਰੀਆਂ ਜ਼ਮੀਨਾਂ ਵਿਚ ਸੋਡੀਅਮ ਦੇ ਲੁਣਾਂ ਦੀ ਮਾਤਰਾ ਵੱਧ ਹੁੰਦੀ ਹੈ । ਲਣੀਆਂ ਭੂਮੀਆਂ ਵਿਚ ਇਸ ਦੀ ਮਾਤਰਾ ਬਹੁਤ ਘੱਟ ਜਾਂ ਨਾਂ ਮਾਤਰ ਹੁੰਦੀ ਹੈ ।

ਪ੍ਰਸ਼ਨ 7.
ਲੂਣੀਆਂ-ਖਾਰੀਆਂ ਜ਼ਮੀਨਾਂ ਕੀ ਹੁੰਦੀਆਂ ਹਨ ?
ਉੱਤਰ-
ਇਹਨਾਂ ਜ਼ਮੀਨਾਂ ਵਿਚ ਖਾਰਾਪਣ ਅਤੇ ਲੂਣ ਦੋਵੇਂ ਹੀ ਵੱਧ ਹੁੰਦੇ ਹਨ ।

ਪ੍ਰਸ਼ਨ 8.
ਤੇਜ਼ਾਬੀ ਭੂਮੀ ਨੂੰ ਕਿਵੇਂ ਠੀਕ ਕੀਤਾ ਜਾਂਦਾ ਹੈ ?
ਉੱਤਰ-
ਇਸ ਲਈ ਚੁਨੇ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਗੰਨਾ ਮਿੱਲ ਦੀ ਮੈਲ ਅਤੇ ਲੱਕੜ ਦੀ ਰਾਖ ਵੀ ਵਰਤੀ ਜਾ ਸਕਦੀ ਹੈ ।

ਪ੍ਰਸ਼ਨ 9.
ਪਾਣੀ ਪਰਖ ਕਰਵਾਉਣ ਨਾਲ ਕੀ ਜਾਣਕਾਰੀ ਮਿਲਦੀ ਹੈ ?
ਉੱਤਰ-
ਇਸ ਨਾਲ ਪਾਣੀ ਦੇ ਖਾਰੇਪਣ, ਲੂਣਾਂ ਦੀ ਮਾਤਰਾ, ਕਲੋਰੀਨ ਦੀ ਮਾਤਰਾ, ਸੋਡੇ ਦੀ ਕਿਸਮ ਅਤੇ ਮਾਤਰਾ ਦੀ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 10.
ਬਾਗ਼ ਲਈ ਕਿਹੋ ਜਿਹੀ ਭੂਮੀ ਠੀਕ ਰਹਿੰਦੀ ਹੈ ?
ਉੱਤਰ-
ਜਰਖੇਜ਼ ਮੈਰਾ ਡੂੰਘੀ ਅਤੇ ਚੰਗੇ ਨਿਕਾਸ ਵਾਲੀ ॥

ਪ੍ਰਸ਼ਨ 11.
ਬਾਗ਼ ਕਿਹੋ ਜਿਹੀਆਂ ਭੂਮੀਆਂ ਤੇ ਨਹੀਂ ਲਾਉਣਾ ਚਾਹੀਦਾ ?
ਉੱਤਰ-
ਸੇਮ ਵਾਲੀਆਂ, ਖਾਰੀਆਂ ਜਾਂ ਕਲਰਾਠੀਆਂ ਭੂਮੀਆਂ ਵਿਚ ਬਾਗ਼ ਨਹੀਂ ਲਾਉਣਾ ਚਾਹੀਦਾ ।

ਪ੍ਰਸ਼ਨ 12.
ਕਿਹੋ ਜਿਹਾ ਪਾਣੀ ਸਿੰਚਾਈ ਵਾਸਤੇ ਕਦੇ ਨਹੀਂ ਵਰਤਣਾ ਚਾਹੀਦਾ ?
ਉੱਤਰ-
ਜਿਸ ਪਾਣੀ ਵਿਚ ਲੂਣ ਦੀ ਮਾਤਰਾ ਵੱਧ ਹੋਵੇ ਉਸ ਨੂੰ ਕਦੇ ਨਹੀਂ ਵਰਤਣਾ ਚਾਹੀਦਾ ।

ਪ੍ਰਸ਼ਨ 13.
ਮਿੱਟੀ ਦੀ ਪਰਖ ਕਰਵਾਉਣ ਦੀ ਕੀ ਲੋੜ ਹੈ ?
ਉੱਤਰ-
ਮਿੱਟੀ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਬਾਰੇ ਜਾਣਕਾਰੀ ਲੈਣ ਅਤੇ ਮਿੱਟੀ ਵਿਚਲੇ ਖੁਰਾਕੀ ਤੱਤਾਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਲਈ ਮਿੱਟੀ ਦੀ ਪਰਖ ਕਰਵਾਈ ਜਾਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪਸ਼ਨ 1.
ਕਿਸੇ ਖੇਤ ਵਿੱਚੋਂ ਮਿੱਟੀ ਦਾ ਨਮੂਨਾ ਲੈਣ ਦਾ ਢੰਗ ਦੱਸੋ !
ਉੱਤਰ-
ਮਿੱਟੀ ਦਾ ਨਮੂਨਾ ਲੈਣ ਲਈ ਕਿਸਾਨ ਕੋਲ ਕਹੀ, ਖੁਰਪਾ ਤੇ ਤਸਲਾ ਹੋਣਾ ਚਾਹੀਦਾ ਹੈ । ਜੇ ਰਸਾਇਣਿਕ ਖਾਦਾਂ ਦੀ ਵਰਤੋਂ ਦੀ ਸਿਫ਼ਾਰਿਸ਼ ਲਈ ਨਮੂਨਾ ਲੈਣਾ ਹੋਵੇ ਤਾਂ ਹੇਠ ਲਿਖੇ ਢੰਗ ਦੀ ਵਰਤੋਂ ਕਰੋ ਸਭ ਤੋਂ ਪਹਿਲਾਂ ਖੇਤ ਦਾ ਕੋਰੇ ਕਾਗਜ਼ ‘ਤੇ ਨਕਸ਼ਾ ਤਿਆਰ ਕਰੋ । ਇਸ ਨਕਸ਼ੇ ਦਾ ਖਸਰਾ ਨੰਬਰ ਨਾਲ ਕੋਈ ਸੰਬੰਧ ਨਹੀਂ ਹੈ । ਇਸ ਨਕਸ਼ੇ ਉੱਪਰ ਆਪਣੇ ਹਿਸਾਬ ਨਾਲ ਕੋਈ ਵੀ ਨੰਬਰ ਲਾ ਲਵੋ । ਨਕਸ਼ੇ ਤੋਂ ਹਰ ਸਮੇਂ ਪਤਾ ਲੱਗਦਾ ਰਹੇਗਾ ਕਿ ਨਮੂਨਾ ਕਿਹੜੇ ਖੇਤ ਵਿਚੋਂ ਲਿਆ ਹੈ । ਦੇਖੋ ਚਿੱਤਰ ॥
PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ 2
ਖੇਤ ਵਿਚੋਂ ਨਮੂਨਾ ਭਰਨ ਲਈ 7-8 ਥਾਂਵਾਂ ਤੋਂ ਮਿੱਟੀ ਲਵੋ । ਖੇਤ ਦੇ ਕਿਸੇ ਨਿਸ਼ਾਨ ਤੇ ਖੜੇ ਹੋ ਜਾਵੋ । ਇੱਥੇ ਕਹੀਂ ਦਾ ਡੂੰਘਾ ਟੱਕ ਮਾਰੋ ਇਹ ਅੰਗੇਜ਼ੀ ਦੇ ਅੱਖਰ ‘V’ ਦਾ ਟੱਕ ਬਣੇਗਾ ਇਸ ਨੂੰ ਖੁਰਪੇ ਨਾਲ ਸਿੱਧਾ ਕਰ ਲਵੋ । ਇਸ ਸਿੱਧੇ ਕੀਤੇ ਪਾਸੇ ਤੇ 6 ਡੂੰਘਾਈ ਤੇ ਨਿਸ਼ਾਨ ਲਗਾਉ ਅਤੇ ਧਰਤੀ ਤੋਂ ਇਕ ਉਂਗਲ ਦੀ ਮੋਟਾਈ ਦੀ ਇਕ ਪੇਪੜੀ 6 ਦੇ ਨਿਸ਼ਾਨ ਤੱਕ ਕੱਟ ਕੇ ਤਸਲੇ ਵਿਚ ਪਾ ਲਉ । ਇਸ ਤਰ੍ਹਾਂ ਸਾਰੇ ਖੇਤ ਵਿਚ 7 ਤੋਂ 8 ਬੇਤਰਤੀਬੇ ਟਿਕਾਣਿਆਂ ਤੋਂ ਮਿੱਟੀ ਇਕੱਠੀ ਕਰੋ । ਤਸਲੇ ਵਿਚ ਸਾਰੀ ਮਿੱਟੀ ਨੂੰ ਚੰਗੀ ਤਰ੍ਹਾਂ ਰਲਾਉ ਤੇ ਛਾਂ ਵਿੱਚ ਸੁਕਾ ਕੇ ਇਕ ਕੱਪੜੇ ਦੀ ਥੈਲੀ ਵਿਚ ਭਰ ਲਵੋ ।

ਪ੍ਰਸ਼ਨ 2.
ਪਰਖ ਲਈ ਭੇਜਣ ਲਈ ਮਿੱਟੀ ਦੇ ਨਮੂਨੇ ਨਾਲ ਕਿਹੜੀ ਸੂਚਨਾ ਭੇਜੀ ਜਾਣੀ ਚਾਹੀਦੀ ਹੈ ?
ਉੱਤਰ-
ਪਰਖ ਲਈ ਭੇਜਣ ਲਈ ਮਿੱਟੀ ਦੇ ਨਮੂਨੇ ਨਾਲ ਹੇਠ ਲਿਖੀ ਸੂਚਨਾ ਭੇਜੀ ਜਾਣੀ ਚਾਹੀਦੀ ਹੈ –

  1. ਖੇਤ ਦਾ ਨੰ: ਅਤੇ ਨਾਮ
  2. ਨਮੂਨਾ ਕਿਸ ਤਾਰੀਖ ਨੂੰ ਲਿਆ
  3. ਕਿਸਾਨ ਦਾ ਨਾਂ ਤੇ ਪਤਾ
  4. ਨਮੂਨੇ ਦੀ ਡੂੰਘਾਈ
  5. ਫਸਲੀ ਚੱਕਰ
  6. ਸਿੰਚਾਈ ਦੇ ਸਾਧਨ
  7. ਖੇਤ ਵਿਚ ਵਰਤੀ ਗਈ ਖਾਦ ਦਾ ਵੇਰਵਾ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਪਸ਼ਨ 3.
ਮਿੱਟੀ ਦਾ ਨਮੂਨਾ ਲੈਣ ਸੰਬੰਧੀ ਕਿਹੜੀਆਂ ਹਦਾਇਤਾਂ ਹਨ ?
ਉੱਤਰ-

  1. ਜ਼ਮੀਨ ਦੀ ਉੱਪਰਲੀ ਤਹਿ ਤੋਂ ਘਾਹ-ਫੂਸ ਹਟਾ ਦਿਉ, ਪਰ ਮਿੱਟੀ ਨਾ ਖੁਰਚੋ ।
  2. ਜੇ ਮਿੱਟੀ ਵਿੱਚ ਕੋਈ ਰੋੜੀ ਹੋਵੇ ਤਾਂ ਉਸ ਨੂੰ ਭੋਰ ਕੇ ਵਿੱਚ ਮਿਲਾ ਲਵੋ ।
  3. ਜਿੱਥੇ ਪੁਰਾਣੀ ਵਾੜ ਜਾਂ ਖਾਦ ਦੇ ਢੇਰ ਹੋਣ ਜਾਂ ਖਾਦ ਖਿੱਲਰੀ ਹੋਵੇ ਉਸ ਥਾਂ ਤੋਂ ਮਿੱਟੀ ਦਾ ਨਮੂਨਾ ਨਹੀਂ ਲੈਣਾ ਚਾਹੀਦਾ ।
  4. ਮਿੱਟੀ ਦਾ ਨਮੂਨਾ ਸਾਲ ਵਿੱਚ ਕਦੇ ਵੀ ਲਿਆ ਜਾ ਸਕਦਾ ਹੈ, ਪਰ ਕਣਕ ਕੱਟਣ ਤੋਂ ਬਾਅਦ ਸਾਉਣੀ ਬੀਜਣ ਤੋਂ ਪਹਿਲਾਂ ਨਮੂਨਾ ਲੈਣਾ ਵਧੇਰੇ ਢੁੱਕਵਾਂ ਹੈ ।
  5. ਜੇ ਕੋਈ ਰੋੜ ਜਾਂ ਕੰਕਰ ਹੋਣ, ਤਾਂ ਇਹਨਾਂ ਨੂੰ ਵਿੱਚ ਹੀ ਰਹਿਣ ਦਿਉ, ਇਹਨਾਂ ਨੂੰ ਤੋੜਨ ਦੀ ਲੋੜ ਨਹੀਂ ।
  6. ਗਿੱਲੀ ਮਿੱਟੀ ਨੂੰ ਛਾਂ ਵਿਚ ਸੁਕਾ ਲੈਣਾ ਚਾਹੀਦਾ ਹੈ । ਮਿੱਟੀ ਨੂੰ ਧੁੱਪੇ ਜਾਂ ਅੱਗ ਤੇ ਨਹੀਂ ਸੁਕਾਉਣਾ ਚਾਹੀਦਾ |
  7. ਜੇ ਇਕੋ ਖੇਤ ਵਿਚੋਂ ਕੁੱਝ ਹਿੱਸਾ ਵੱਖਰੀ ਮਿੱਟੀ ਦਾ ਹੋਵੇ ਤਾਂ ਉਸ ਦਾ ਨਮੂਨਾ ਵੱਖ ਤੌਰ ਤੇ ਲਵੋ । ਬਾਕੀ ਖੇਤ ਦੀ ਮਿੱਟੀ ਵਿੱਚ ਇਸ ਥਾਂ ਦਾ ਨਮੂਨਾ ਨਹੀਂ ਮਿਲਾਉਣਾ ਚਾਹੀਦਾ ।
  8. 3-4 ਸਾਲਾਂ ਮਗਰੋਂ ਖੇਤ ਦੀ ਮਿੱਟੀ ਦੀ ਪਰਖ ਜ਼ਰੂਰ ਕਰਵਾ ਲਵੋ । ਕੋਸ਼ਿਸ਼ ਕਰੋ ਇਕ ਪੂਰੇ ਫਸਲੀ ਚੱਕਰ ਬਾਅਦ ਮਿੱਟੀ ਦੀ ਪਰਖ ਹੋ ਜਾਵੇ ।

ਪ੍ਰਸ਼ਨ 4.
ਕੱਲਰ ਵਾਲੀ ਜ਼ਮੀਨ ਵਿਚੋਂ ਨਮੂਨੇ ਲੈਣ ਦਾ ਢੰਗ ਦੱਸੋ ।
ਉੱਤਰ-
ਕੱਲਰ ਵਾਲੀ ਜ਼ਮੀਨ ਵਿੱਚ ਖਾਰਾਂ ਅਤੇ ਲੂਣਾਂ ਦੀ ਮਾਤਰਾ ਪਾਣੀ ਦੇ ਉਤਰਾਉ ਚੜਾਉ ਨਾਲ ਘੱਟ-ਵੱਧ ਜਾਂਦੀ ਹੈ । ਇਸ ਮਿੱਟੀ ਦੇ ਨਮੂਨੇ ਡੂੰਘਾਈ ਵਾਰ ਲਉ
ਨਮੂਨੇ ਲੈਣ ਲਈ ਕੱਲਰ ਵਾਲੇ ਖੇਤ ਵਿੱਚ ਚਿੱਤਰ ਅਨੁਸਾਰ 3 ਫੁੱਟ ਡੂੰਘਾ ਟੋਇਆ ਪੁੱਟੋ । ਨਮੂਨਾ ਲੈਂਦੇ ਸਮੇਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ

  1. ਟੋਏ ਦੇ ਖੜਵੇਂ ਪਾਸੇ ਜ਼ਮੀਨ ਦੀ ਪੱਧਰ ਤੋਂ ਹੇਠਾਂ ਵੱਲ ਨੂੰ 6 ਇੰਚ, ਇਕ ਫੁੱਟ, ਦੋਂ ਫੁੱਟ ਅਤੇ ਤਿੰਨ ਫੁੱਟ ਦੇ ਫ਼ਾਸਲੇ ਤੇ ਟੱਕ ਲਾਓ ।
  2. 6 ਇੰਚ ਦੇ ਨਿਸ਼ਾਨ ਤੇ ਤਸਲਾ ਰੱਖ ਕੇ ਜ਼ਮੀਨ ਦੀ ਸਤ੍ਹਾ ਤੋਂ ਹੇਠਾਂ 6 ਇੰਚ ਦੇ ਨਿਸ਼ਾਨ ਤੱਕ ਇਕਸਾਰ ਗਾਚੀ ਟੱਕ ਲਾ ਕੇ ਲਗਪਗ ਅੱਧਾ ਕਿਲੋ ਮਿੱਟੀ ਦਾ ਨਮੂਨਾ ਲਵੋ ।
  3. ਇਸ ਤਰ੍ਹਾਂ ਮਿੱਟੀ ਦੀਆਂ ਇਕ ਸਾਰ ਗਾਚੀਆਂ ਜ਼ਮੀਨ ਦੀਆਂ ਹੇਠਲੀਆਂ ਤਹਿਆਂ ਵਿਚੋਂ ਜਿਵੇਂ ਕਿ 6 ਇੰਚ ਤੋਂ ਇਕ ਫੁੱਟ, ਇਕ ਫੁੱਟ ਤੋਂ ਦੋ ਫੁੱਟ, ਦੋ ਫੁੱਟ ਤੋਂ ਤਿੰਨ ਫੁੱਟ ਆਦਿ ਦੇ ਨਿਸ਼ਾਨ ਵਿਚਕਾਰੋਂ ਨਮੂਨੇ ਲੈ ਲਵੋ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ 3

4. ਜੇ ਕਰੜੀ ਜਾਂ ਰੋੜੀ ਵਾਲੀ ਤਹਿ ਹੋਵੇ ਤਾਂ ਇਸ ਦੀ ਮੋਟਾਈ ਤੇ ਡੂੰਘਾਈ ਨੂੰ ਨਾਪ ਕੇ ਨਮੂਨਾ ਵੱਖ ਤੌਰ ਤੇ ਲਵੋ ।

5. ਜ਼ਮੀਨ ਦੀ ਪੱਧਰ ਤੇ ਉੱਪਰਲੀ ਪੇਪੜੀ ਦਾ ਨਮੂਨਾ ਵੱਖਰੇ ਤੌਰ ਤੇ ਲਵੋ ।

6. ਇਨ੍ਹਾਂ ਨਮੂਨਿਆਂ ਨੂੰ ਵੱਖਰੇ ਤੌਰ ਤੇ ਸਾਫ਼ ਕੱਪੜੇ ਦੀਆਂ ਥੈਲੀਆਂ ਵਿਚ ਪਾਓ । ਸਹੀ ਨਮੂਨੇ ਤੇ ਧਿਆਨ ਨਾਲ ਲੇਬਲ ਲਓ, ਇਕ ਥੈਲੀ ਦੇ ਅੰਦਰ ਅਤੇ ਦੂਜਾ ਥੈਲੀ ਦੇ ਬਾਹਰ । ਇਹ ਸੂਚਨਾ ਵੀ ਸਾਫ਼ ਲਿਖੋ, ਜਿਸ ਨਾਲ ਮਿੱਟੀ ਦੀ ਡੂੰਘਾਈ ਦਾ ਪਤਾ ਲੱਗ ਸਕੇ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ ਹੈ –

  1. ਖਾਦਾਂ ਦੀ ਸੁਚੱਜੀ ਵਰਤੋਂ ਲਈ ਮਿੱਟੀ ਪਰਖ ਕਰਨਾ ਜ਼ਰੂਰੀ ਹੈ ।
  2. ਸਾਨੂੰ ਜ਼ਮੀਨ ਦੀ ਉਪਜਾਊ ਸ਼ਕਤੀ, ਉਸਦੇ ਖਾਰੀ ਅੰਗ, ਜੈਵਿਕ ਕਾਰਬਨ ਅਤੇ ਜ਼ਰੂਰੀ | ਤੱਤਾਂ ਦੀ ਮਾਤਰਾ ਦਾ ਪਤਾ ਮਿੱਟੀ ਪਰਖ ਤੋਂ ਲੱਗਦਾ ਹੈ ।
  3. ਫ਼ਸਲਾਂ ਵਿਚ ਖਾਦਾਂ ਦੀਆਂ ਲੋੜਾਂ ਸੰਬੰਧੀ ਮਿੱਟੀ ਪਰਖ ਕਰਨੀ ਹੋਵੇ ਤਾਂ ‘v` ਆਕਾਰ ਦਾ 6 ਇੰਚ ਡੂੰਘਾ ਟੋਆ ਪੁੱਟਿਆ ਜਾਂਦਾ ਹੈ ।
  4. ਕੱਲਰ ਵਾਲੀਆਂ ਜ਼ਮੀਨਾਂ ਵਿਚੋਂ ਮਿੱਟੀ ਦਾ ਨਮੂਨਾ ਲੈਣ ਲਈ 3 ਫੁੱਟ ਡੂੰਘਾ ਟੋਇਆ ਪੁੱਟਿਆ ਜਾਂਦਾ ਹੈ ।
  5. ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਵਾਂਣ ਲਈ ਖੇਤ ਵਿਚ 6 ਫੁੱਟ ਡੂੰਘਾ ਟੋਇਆ ਪੁੱਟਿਆ ਜਾਂਦਾ ਹੈ ।
  6. ਦੱਖਣ ਪੱਛਮੀ ਜ਼ਿਲ੍ਹਿਆਂ ਦੇ ਬਹੁਤ ਸਾਰੇ ਰਕਬੇ ਦਾ ਧਰਤੀ ਹੇਠਲਾ ਪਾਣੀ ਲੂਣਾਂ ਹੈ ।
  7. ਟਿਊਬਵੈੱਲ ਤੋਂ ਪਾਣੀ ਦਾ ਨਮੂਨਾ ਲੈਣ ਲਈ ਟਿਊਬਵੈੱਲ ਨੂੰ ਘੱਟੋ-ਘੱਟ ਅੱਧਾ ਘੰਟਾ ਚਲਦਾ ਰਹਿਣ ਦੇਣਾ ਚਾਹੀਦਾ ਹੈ ।
  8. ਮਿੱਟੀ ਅਤੇ ਪਾਣੀ ਦੀ ਪਰਖ ਪੀ.ਏ.ਯੂ. ਲੁਧਿਆਣਾ ਵਿਖੇ ਕੀਤੀ ਜਾਂਦੀ ਹੈ ਅਤੇ ਕੁੱਝ ਹੋਰ ਅਦਾਰਿਆਂ ਵੱਲੋਂ ਵੀ ਇਹ ਪਰਖ ਕੀਤੀ ਜਾਂਦੀ ਹੈ ।
  9. ਕਿਸਾਨਾਂ ਨੂੰ ਹਰ ਤੀਸਰੇ ਸਾਲ ਮਿੱਟੀ ਦੀ ਪਰਖ ਕਰਵਾ ਲੈਣੀ ਚਾਹੀਦੀ ਹੈ ।

PSEB 7th Class Agriculture Solutions Chapter 1 ਹਰਾ ਇਨਕਲਾਬ

Punjab State Board PSEB 7th Class Agriculture Book Solutions Chapter 1 ਹਰਾ ਇਨਕਲਾਬ Textbook Exercise Questions, and Answers.

PSEB Solutions for Class 7 Agriculture Chapter 1 ਹਰਾ ਇਨਕਲਾਬ

Agriculture Guide for Class 7 PSEB ਹਰਾ ਇਨਕਲਾਬ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਹਰਾ ਇਨਕਲਾਬ ਕਿਹੜੇ ਦਹਾਕੇ ਵਿੱਚ ਆਇਆ ?
ਉੱਤਰ-
1960 ਦੇ ਦਹਾਕੇ ਦੌਰਾਨ ।

ਪ੍ਰਸ਼ਨ 2.
ਹਰੇ ਇਨਕਲਾਬ ਸਮੇਂ ਕਣਕ ਦੀ ਫ਼ਸਲ ਦੇ ਕੱਦ ਵਿੱਚ ਕੀ ਤਬਦੀਲੀ ਆਈ ?
ਉੱਤਰ-
ਕੱਦ ਮਧਰਾ ਹੋ ਗਿਆ ।

ਪ੍ਰਸ਼ਨ 3.
ਕਿਸਾਨਾਂ ਨੂੰ ਉੱਨਤ ਬੀਜ ਪ੍ਰਦਾਨ ਕਰਨ ਲਈ ਸਥਾਪਿਤ ਕੀਤੀਆਂ ਗਈਆਂ ਸੰਸਥਾਵਾਂ ਦੇ ਨਾਮ ਦੱਸੋ ।
ਉੱਤਰ-
ਪੰਜਾਬ ਰਾਜ ਬੀਜ ਨਿਗਮ, ਰਾਸ਼ਟਰੀ ਬੀਜ ਨਿਗਮ ।

ਪ੍ਰਸ਼ਨ 4.
ਹਰੇ ਇਨਕਲਾਬ ਦੌਰਾਨ ਕਿਸ ਤਰ੍ਹਾਂ ਦੀਆਂ ਖਾਦਾਂ ਦਾ ਪ੍ਰਯੋਗ ਹੋਣ ਲੱਗਾ ?
ਉੱਤਰ-
ਰਸਾਇਣਿਕ ਖਾਦਾਂ ਦਾ ।

PSEB 7th Class Agriculture Solutions Chapter 1 ਹਰਾ ਇਨਕਲਾਬ

ਪ੍ਰਸ਼ਨ 5.
ਹਰੇ ਇਨਕਲਾਬ ਦੌਰਾਨ ਕਿਹੜੀਆਂ-ਕਿਹੜੀਆਂ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੋਇਆ ?
ਉੱਤਰ-
ਕਣਕ ਅਤੇ ਝੋਨੇ ਦੇ ਝਾੜ ਵਿੱਚ ।

ਪ੍ਰਸ਼ਨ 6.
ਹਰੇ ਇਨਕਲਾਬ ਵਿੱਚ ਕਿਸ ਖੇਤੀ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਅਹਿਮ ਯੋਗਦਾਨ ਸੀ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ |

ਪ੍ਰਸ਼ਨ 7.
ਕੀ ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਹੈ ?
ਉੱਤਰ-
ਜੀ ਨਹੀਂ ।

ਪ੍ਰਸ਼ਨ 8.
ਹਰਾ ਇਨਕਲਾਬ ਕਿਹੜੀਆਂ-ਕਿਹੜੀਆਂ ਫ਼ਸਲਾਂ ਤੱਕ ਮੁੱਖ ਤੌਰ ਤੇ ਸੀਮਿਤ ਰਿਹਾ ?
ਉੱਤਰ-
ਕਣਕ, ਚਾਵਲ ।

ਪ੍ਰਸ਼ਨ 9.
ਹਰੇ ਇਨਕਲਾਬ ਦੇ ਪ੍ਰਭਾਵ ਸਦਕਾ ਖੇਤੀ ਵਿਭਿੰਨਤਾ ਘਟੀ ਹੈ ਜਾਂ ਵਧੀ ਹੈ ?
ਉੱਤਰ-
ਘਟੀ ਹੈ ।

ਪ੍ਰਸ਼ਨ 10.
ਕੇਂਦਰੀ ਅੰਨ ਭੰਡਾਰ ਵਿੱਚ ਕਿਹੜਾ ਸੂਬਾ ਸਭ ਤੋਂ ਜ਼ਿਆਦਾ ਹਿੱਸਾ ਪਾਉਂਦਾ ਹੈ ?
ਉੱਤਰ-
ਪੰਜਾਬ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਹਰਾ ਇਨਕਲਾਬ ਕਿਹੜੇ ਕਾਰਨਾਂ ਕਰਕੇ ਸੰਭਵ ਹੋ ਸਕਿਆ ?
ਉੱਤਰ-
ਸੁਚੱਜਾ ਮੰਡੀਕਰਨ ਸੁਧਰੀਆਂ ਕਿਸਮਾਂ ਦੇ ਬੀਜ, ਸਿੰਚਾਈ ਸਹੂਲਤਾਂ, ਰਸਾਇਣਿਕ ਖਾਦਾਂ, ਮਿਹਨਤਕਸ਼ ਕਿਸਾਨ ਅਤੇ ਖੋਜ ਤੇ ਸਿਖਲਾਈ ਸਹੂਲਤਾਂ ਵਿੱਚ ਵਾਧੇ ਕਾਰਨ ਸੰਭਵ ਹੋ ਸਕਿਆ !

ਪ੍ਰਸ਼ਨ 2.
ਹਰੇ ਇਨਕਲਾਬ ਦੌਰਾਨ ਵਿਗਿਆਨੀਆਂ ਨੇ ਕਿਸ ਤਰ੍ਹਾਂ ਦੇ ਬੀਜ ਵਿਕਸਿਤ ਕੀਤੇ ?
ਉੱਤਰ-
ਵਿਗਿਆਨੀਆਂ ਨੇ ਸੰਸਾਰ ਪੱਧਰ ਦੇ ਖੋਜੀਆਂ ਨਾਲ ਮਿਲ ਕੇ ਨਵੇਂ ਉੱਨਤ ਬੀਜ ਵਿਕਸਿਤ ਕੀਤੇ ।

ਪ੍ਰਸ਼ਨ 3.
ਹਰੇ ਇਨਕਲਾਬ ਸਮੇਂ ਪੰਜਾਬ ਦੀ ਖੇਤੀ ਲਈ ਸਿੰਚਾਈ ਸਹੂਲਤਾਂ ਵਿੱਚ ਕੀ ਬਦਲਾਅ ਆਏ ?
ਉੱਤਰ-
ਹਰੇ ਇਨਕਲਾਬ ਸਮੇਂ ਪੰਜਾਬ ਵਿੱਚ ਨਹਿਰੀ ਸਿੰਚਾਈ ਅਤੇ ਟਿਊਬਵੈੱਲ ਸਿੰਚਾਈ ਦੀਆਂ ਸਹੂਲਤਾਂ ਵਿੱਚ ਵਾਧਾ ਹੋਇਆ ।

ਪ੍ਰਸ਼ਨ 4.
ਸਰਕਾਰ ਦੁਆਰਾ ਅਨਾਜ ਦੇ ਮੰਡੀਕਰਨ ਲਈ ਕੀ ਉਪਾਅ ਕੀਤੇ ਗਏ ?
ਉੱਤਰ-
ਸਰਕਾਰ ਦੁਆਰਾ ਵਿਕਰੀ ਕੇਂਦਰ ਅਤੇ ਨਿਯਮਤ ਮੰਡੀਆਂ ਦਾ ਪ੍ਰਬੰਧ ਕੀਤਾ ਗਿਆ । ਕੇਂਦਰੀ ਅਤੇ ਰਾਜ ਗੋਦਾਮ ਨਿਗਮਾਂ ਦੀ ਸਥਾਪਨਾ ਅਤੇ ਅਨਾਜ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਕੀਤੀ ਗਈ ਹੈ ।

PSEB 7th Class Agriculture Solutions Chapter 1 ਹਰਾ ਇਨਕਲਾਬ

ਪ੍ਰਸ਼ਨ 5.
ਕਿਸਾਨ ਨੂੰ ਕਿਹੋ ਜਿਹੇ ਕਰਜ਼ੇ ਮੋੜਨੇ ਔਖੇ ਹੋ ਜਾਂਦੇ ਹਨ ?
ਉੱਤਰ-
ਖੇਤੀ ਲਾਗਤਾਂ ਵਿਚ ਵਾਧੇ ਕਾਰਨ ਗੈਰ ਸਰਕਾਰੀ ਸੋਮਿਆਂ ਤੋਂ ਮਹਿੰਗੇ ਵਿਆਜ ਤੇ ਲਏ ਕਰਜ਼ੇ ਕਿਸਾਨਾਂ ਨੂੰ ਮੋੜਨੇ ਔਖੇ ਲੱਗਦੇ ਹਨ ।

ਪ੍ਰਸ਼ਨ 6.
ਛੋਟੇ ਕਿਸਾਨਾਂ ਦੁਆਰਾ ਥੋੜੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਕਿੱਤੇ ਕਿਹੜੇ ਹਨ ?
ਉੱਤਰ-
ਥੋੜੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਕਿੱਤੇ ਹਨ-ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਬੀਜ ਉਤਪਾਦਨ, ਫ਼ਲਾਂ, ਸਬਜ਼ੀਆਂ ਦੀ ਕਾਸ਼ਤ ਆਦਿ ।

ਪ੍ਰਸ਼ਨ 7.
ਮੌਜੂਦਾ ਸਮੇਂ ਵਿੱਚ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਫ਼ਸਲਾਂ ਥੱਲੇ ਰਕਬਾ ਵਧਾਉਣ ਦੀ ਲੋੜ ਹੈ ?
ਉੱਤਰ-
ਕਿਸਾਨਾਂ ਨੂੰ ਗ਼ੈਰ ਅਨਾਜੀ ਫ਼ਸਲਾਂ, ਜਿਵੇਂ ਨਰਮਾਂ, ਮੱਕੀ, ਦਾਲਾਂ, ਤੇਲ ਬੀਜ, ਫ਼ਲ, ਸਬਜ਼ੀਆਂ ਆਦਿ ਥੱਲੇ ਰਕਬਾ ਵਧਾਉਣ ਦੀ ਲੋੜ ਹੈ !

ਪ੍ਰਸ਼ਨ 8.
ਪੰਜਾਬ ਦੇ ਅਨਾਜ ਦੀ ਕੇਂਦਰੀ ਭੰਡਾਰ ਵਿਚ ਲਗਾਤਾਰ ਲੋੜ ਕਿਉਂ ਘੱਟ ਰਹੀ ਹੈ ?
ਉੱਤਰ-
ਅਨਾਜ ਦੀ ਬਹੁਤੀ ਪੈਦਾਵਾਰ ਕਾਰਨ ਕੇਂਦਰੀ ਭੰਡਾਰ ਵਿੱਚ ਪਹਿਲਾਂ ਹੀ ਬਹੁਤ ਅਨਾਜ ਦੇ ਵੱਡੇ ਭੰਡਾਰ ਲੱਗੇ ਹੋਏ ਹਨ । ਇਸ ਲਈ ਹੋਰ ਅਨਾਜ ਦੀ ਲੋੜ ਘੱਟ ਰਹੀ ਹੈ ।

ਪਸ਼ਨ 9.
ਕਿਸਾਨਾਂ ਦੀ ਖੇਤੀ ਤੋਂ ਹੋਣ ਵਾਲੀ ਖਾਲਸ ਆਮਦਨ ਵਿੱਚ ਕਮੀ ਕਿਉਂ ਆਈ ਹੈ ?
ਉੱਤਰ-
ਖੇਤੀ ਪੈਦਾਵਾਰ ਦੇ ਵੱਧਣ ਦੀ ਦਰ ਵਿੱਚ ਕਮੀ ਅਤੇ ਖੇਤੀ ਲਾਗਤਾਂ ਦੇ ਮੁੱਲ ਵੱਧਣ ਕਾਰਨ ਹੀ ਕਿਸਾਨਾਂ ਦੀ ਖੇਤੀ ਤੋਂ ਹੋਣ ਵਾਲੀ ਖਾਲਸ ਆਮਦਨ ਵਿੱਚ ਕਮੀ ਆਈ ਹੈ ।

ਪ੍ਰਸ਼ਨ 10.
ਪੰਜਾਬ ਵਿੱਚ ਖੇਤੀ ਦੀ ਮਾਨਸੁਨ ਤੇ ਨਿਰਭਰਤਾ ਕਿਵੇਂ ਘਟੀ ?
ਉੱਤਰ-
ਹਰੇ ਇਨਕਲਾਬ ਦੇ ਸਮੇਂ ਪੰਜਾਬ ਵਿੱਚ ਨਹਿਰੀ ਅਤੇ ਟਿਊਬਵੈੱਲ ਸਿੰਚਾਈ ਦੀਆਂ ਸਹੂਲਤਾਂ ਵਿਚ ਵਾਧਾ ਹੋਇਆ । ਜਿਸ ਨਾਲ ਖੇਤੀ ਦੀ ਮਾਨਸੂਨ ‘ਤੇ ਨਿਰਭਰਤਾ ਘਟ ਗਈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਹਰੇ ਇਨਕਲਾਬ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਦੇਸ਼ ਆਜ਼ਾਦ ਹੋਣ ਤੋਂ ਬਾਅਦ ਲਗਪਗ 1960 ਦੇ ਦਹਾਕੇ ਤੱਕ ਦੇਸ਼ ਵਿਚ ਦਾਣਿਆਂ ਦੀ ਘਾਟ ਰਹਿੰਦੀ ਸੀ ਤੇ ਦਾਣੇ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੇ ਪੈਂਦੇ ਸਨ |
ਪਰ 1960 ਦੇ ਦਹਾਕੇ ਵਿੱਚ ਕਣਕ ਅਤੇ ਝੋਨੇ ਦਾ ਝਾੜ ਇੰਨਾ ਵਧਿਆ ਕਿ ਦਾਣੇ ਸੰਭਾਲਣੇ ਮੁਸ਼ਕਿਲ ਹੋ ਗਏ | ਖੇਤੀ ਅਨਾਜ ਉਤਪਾਦਨ ਵਿੱਚ ਹੋਏ ਵਾਧੇ ਨੂੰ ਹਰੇ ਇਨਕਲਾਬ ਦਾ ਨਾਂ ਦਿੱਤਾ ਗਿਆ । ਹਰੇ ਇਨਕਲਾਬ ਸਮੇਂ ਪੰਜਾਬ ਦੇਸ਼ ਦਾ ਮੋਹਰੀ ਸੂਬਾ ਰਿਹਾ । ਹਰੇ ਇਨਕਲਾਬ ਦਾ ਪੰਜਾਬ ਦੀ ਖ਼ੁਸ਼ਹਾਲੀ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ।

ਪ੍ਰਸ਼ਨ 2.
ਹਰੇ ਇਨਕਲਾਬ ਦੌਰਾਨ ਹੋਈ ਨਵੇਂ ਬੀਜਾਂ ਦੀ ਖੋਜ ਬਾਰੇ ਦੱਸੋ ।
ਉੱਤਰ-
ਹਰੇ ਇਨਕਲਾਬ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਵਿਸ਼ਵ ਪੱਧਰ ਤੇ ਖੋਜੀਆਂ ਨਾਲ ਮਿਲ ਕੇ ਕਈ ਨਵੀਂ ਤਰ੍ਹਾਂ ਦੇ ਉੱਨਤ ਬੀਜ ਵਿਕਸਿਤ ਕੀਤੇ । ਇਹਨਾਂ ਬੀਜਾਂ ਵਿੱਚ ਕਣਕ, ਮੱਕੀ, ਬਾਜਰਾ, ਝੋਨਾ ਆਦਿ ਮੁੱਖ ਸਨ । ਇਹਨਾਂ ਉੱਨਤ ਬੀਜਾਂ ਕਾਰਨ ਪ੍ਰਤੀ ਏਕੜ ਪੈਦਾਵਾਰ ਵਿਚ ਵਾਧਾ ਹੋਇਆ । ਕਣਕ ਦੀਆਂ ਨਵੀਆਂ ਉੱਨਤ ਕਿਸਮਾਂ ਦਾ ਕੱਦ ਮਧਰਾ ਤੇ ਝਾੜ ਵੱਧ ਸੀ ! ਝੋਨਾ ਪੰਜਾਬ ਵੀ ਰਵਾਇਤੀ ਫ਼ਸਲ ਨਹੀਂ ਸੀ ਪਰ ਇਸ ਦੀਆਂ ਉੱਨਤ ਕਿਸਮਾਂ ਹੋਣ ਕਾਰਨ ਇਸ ਦੀ ਕਾਸ਼ਤ ਹੇਠ ਰਕਬਾ ਵੀ ਵਧਿਆ ਹੈ ।

PSEB 7th Class Agriculture Solutions Chapter 1 ਹਰਾ ਇਨਕਲਾਬ

ਪ੍ਰਸ਼ਨ 3.
ਹਰੇ ਇਨਕਲਾਬ ਕਾਰਨ ਪੰਜਾਬ ਵਿਚ ਕਿਹੋ ਜਿਹੀਆਂ ਤਬਦੀਲੀਆਂ ਆਈਆਂ ?
ਉੱਤਰ-
ਹਰੇ ਇਨਕਲਾਬ ਕਾਰਨ ਅਨਾਜ ਉਤਪਾਦਨ ਇਕਦਮ ਵੱਧ ਗਿਆ ਜਿਸ ਨਾਲ ਪੰਜਾਬ ਵਿਚ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪੱਧਰ ਤੇ ਕਈ ਤਬਦੀਲੀਆਂ ਆਈਆਂ । ਇਹ ਤਬਦੀਲੀਆਂ ਚੰਗੀਆਂ ਤੇ ਮਾੜੀਆਂ ਦੋਵੇਂ ਤਰ੍ਹਾਂ ਦੀਆਂ ਸਨ ।

  1. ਕਿਸਾਨਾਂ ਵਿਚ ਆਰਥਿਕ ਪੱਖ ਤੋਂ ਖ਼ੁਸ਼ਹਾਲੀ ਆਈ ਅਤੇ ਉਹਨਾਂ ਦਾ ਜੀਵਨ ਪੱਧਰ ਵੀ ਉੱਚਾ ਹੋਇਆ ।
  2. ਵਧੇਰੇ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਛੋਟੇ ਕਿਸਾਨਾਂ ਨਾਲੋਂ ਵੱਧ ਆਰਥਿਕ ਲਾਭ ਹੋਇਆ । ਜਿਸ ਕਾਰਨ ਸਮਾਜਿਕ ਤੇ ਆਰਥਿਕ ਪਾੜਾ ਵਧਿਆ ।
  3. ਖੇਤੀ ਆਧਾਰਿਤ ਉਦਯੋਗਾਂ ਵਿਚ ਤਰੱਕੀ ਹੋਈ ਪਰ ਖੇਤੀ ਮਜ਼ਦੂਰਾਂ ‘ਤੇ ਮਾੜਾ ਅਸਰ ਪਿਆ ।
  4. ਪੱਛਮੀ ਸਭਿਆਚਾਰ ਦੇ ਮਾੜੇ ਚੰਗੇ ਅਸਰ ਵੀ ਪੰਜਾਬ ਵਿੱਚ ਮਹਿਸੂਸ ਕੀਤੇ ਜਾਣ ਲੱਗੇ ਹਨ ।
  5. ਖੇਤੀ ਵਿਭਿੰਨਤਾ ਵਿਚ ਵੀ ਕਮੀ ਆਈ ਹੈ ।
  6. ਖੇਤੀ ਪੈਦਾਵਾਰ ਵਿੱਚ ਕਮੀ ਆਈ ਹੈ ਤੇ ਲਾਗਤ ਵਧੀ ਹੈ ਇਸ ਨਾਲ ਕਿਸਾਨਾਂ ਦੀ ਖਾਲਸ ਆਮਦਨ ਵੀ ਘੱਟ ਗਈ ਹੈ ।

ਪ੍ਰਸ਼ਨ 4.
ਖੇਤੀ ਆਧਾਰਿਤ ਕਿੱਤੇ ਕੀ ਹੁੰਦੇ ਹਨ ਅਤੇ ਇਹ ਕਿਸਾਨਾਂ ਲਈ ਅਪਣਾਉਣੇ ਕਿਉਂ ਜ਼ਰੂਰੀ ਹਨ ?
ਉੱਤਰ-
ਅੱਜ ਦੇ ਸਮੇਂ ਵਿੱਚ ਖੇਤੀ ਪੈਦਾਵਾਰ ਦੀ ਦਰ ਵਿੱਚ ਕਮੀ ਆ ਗਈ ਹੈ ਅਤੇ ਖੇਤੀ ਲਾਗਤਾਂ ਵੱਧ ਗਈਆਂ ਹਨ । ਜਿਸ ਨਾਲ ਕਿਸਾਨਾਂ ਦੀ ਖਾਲਸ ਆਮਦਨ ਘੱਟ ਗਈ ਹੈ | ਕਈ ਵਾਰ ਕਿਸਾਨ ਗੈਰ-ਸਰਕਾਰੀ ਸੋਮਿਆਂ ਤੋਂ ਕਰਜ਼ਾ ਲੈ ਲੈਂਦੇ ਹਨ ਜੋ ਕਿ ਬਹੁਤ ਮਹਿੰਗੇ ਹੁੰਦੇ ਹਨ ਤੇ ਅਜਿਹੇ ਕਰਜ਼ੇ ਮੋੜਨੇ ਔਖੇ ਹੋ ਜਾਂਦੇ ਹਨ |ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਘੱਟ ਰਹੀ ਆਮਦਨ ਨੂੰ ਠੱਲ੍ਹ ਪਾਉਣ ਲਈ ਖੇਤੀ ਆਧਾਰਿਤ ਕਿੱਤੇ ਅਪਣਾਉਣੇ ਚਾਹੀਦੇ ਹਨ । ਇਹ ਕਿੱਤੇ ਥੋੜੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਹਨ, ਜਿਵੇਂ-ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਬੀਜ ਉਤਪਾਦਨ, ਸਬਜ਼ੀਆਂ ਦੀ ਕਾਸ਼ਤ ਆਦਿ ਸੌਖਿਆਂ ਅਪਣਾਏ ਜਾ ਸਕਦੇ ਹਨ । ਪਰ ਇਹਨਾਂ ਕਿੱਤਿਆਂ ਤੋਂ ਵਧੀਆ ਆਮਦਨ ਹੋ ਜਾਂਦੀ ਹੈ ।

ਪ੍ਰਸ਼ਨ 5.
ਪੰਜਾਬ ਵਿੱਚ ਸਦਾਬਹਾਰ ਖੇਤੀ ਇਨਕਲਾਬ ਲਿਆਉਣ ਲਈ ਕੀ ਕੁੱਝ ਕਰਨਾ ਚਾਹੀਦਾ ਹੈ ?
ਉੱਤਰ-
ਪੰਜਾਬ ਨੇ ਹਰੇ ਇਨਕਲਾਬ ਦੌਰਾਨ ਦੇਸ਼ ਦੇ ਅਨਾਜ ਭੰਡਾਰ ਵਿਚ ਭਰਪੂਰ ਯੋਗਦਾਨ ਪਾਇਆ । ਕਿਸਾਨਾਂ ਨੇ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਵਿੱਚ ਪੈ ਕੇ ਅਨਾਜ ਉਤਪਾਦਨ ਤਾਂ ਬਹੁਤ ਵਧਾਇਆ ਪਰ ਇਸ ਨਾਲ ਪੰਜਾਬ ਦੀ ਜ਼ਮੀਨ ਦੀ ਸਿਹਤ ਮਾੜੀ ਹੁੰਦੀ ਜਾ ਰਹੀ ਹੈ ਤੇ ਜ਼ਮੀਨਾਂ ਹੇਠਾਂ ਪਾਣੀ ਦਾ ਪੱਧਰ ਵੀ ਹੋਰ ਹੇਠਾਂ ਚਲਾ ਗਿਆ ਹੈ । ਹੁਣ ਸਮੇਂ ਦੀ ਮੰਗ ਹੈ ਕਿ ਗ਼ੈਰ ਅਨਾਜੀ ਫ਼ਸਲਾਂ ਦੀ ਕਾਸ਼ਤ ਵਲ ਧਿਆਨ ਦਿੱਤਾ ਜਾਵੇ । ਜਿਵੇਂ ਕਿ ਦਾਲਾਂ, ਤੇਲ ਬੀਜਾਂ, ਮੱਕੀ, ਨਰਮਾਂ, ਫ਼ਲ, ਸਬਜ਼ੀਆਂ ਦੀਆਂ ਫ਼ਸਲਾਂ ਦੀ ਕਾਸ਼ਤ ਹੇਠ ਰਕਬਾ ਵਧਾਉਣਾ ਚਾਹੀਦਾ ਹੈ । ਕਈ ਹੋਰ ਖੇਤੀ ਆਧਾਰਿਤ ਕਿੱਤੇ ਅਪਣਾਉਣ ਦੀ ਵੀ ਲੋੜ ਹੈ । ਜਿਵੇਂ-ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਬੀਜ ਉਤਪਾਦਨ, ਸਬਜ਼ੀਆਂ ਦੀ ਕਾਸ਼ਤ ਆਦਿ । ਇਸ ਲਈ ਸੁਬੇ ਨੂੰ ਖੁਸ਼ਹਾਲ ਕਰਨ ਲਈ ਸਦਾਬਹਾਰ ਇਨਕਲਾਬ ਲਿਆਉਣ ਦੀ ਲੋੜ ਹੈ । ਖੇਤੀ ਵਿਭਿੰਨਤਾ ਲਿਆਉਣ ਦੀ ਲੋੜ ਹੈ । ਘੱਟ ਪੂੰਜੀ ਵਾਲੇ ਖੇਤੀ ਆਧਾਰਿਤ ਧੰਦੇ ਅਪਣਾਉਣ ਦੀ ਲੋੜ ਹੈ ।

PSEB 7th Class Agriculture Guide ਹਰਾ ਇਨਕਲਾਬ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1960 ਦੇ ਦਸਕ ਦੌਰਾਨ ਖੇਤੀਬਾੜੀ ਖੇਤਰ ਵਿਚ ਅਨਾਜ ਉਤਪਾਦਨ ਵਿਚ ਵਾਧੇ ਨੂੰ ਕੀ ਨਾਮ ਦਿੱਤਾ ਗਿਆ ?
ਉੱਤਰ-
ਹਰਾ ਇਨਕਲਾਬ ।

ਪ੍ਰਸ਼ਨ 2.
ਸਾਲ 1965-66 ਵਿਚ ਪੰਜਾਬ ਦਾ ਅਨਾਜ ਉਤਪਾਦਨ ਕਿੰਨਾ ਸੀ ?
ਉੱਤਰ-
34 ਲੱਖ ਟਨ ।

ਪ੍ਰਸ਼ਨ 3.
ਸਾਲ 1971-72 ਵਿਚ ਪੰਜਾਬ ਦਾ ਅਨਾਜ ਉਤਪਾਦਨ ਕਿੰਨਾ ਹੋ ਗਿਆ ਸੀ ?
ਉੱਤਰ-
19 ਲੱਖ ਟਨ ।

PSEB 7th Class Agriculture Solutions Chapter 1 ਹਰਾ ਇਨਕਲਾਬ

ਪ੍ਰਸ਼ਨ 4.
ਪੰਜਾਬ ਵਿਚ ਅਨਾਜ ਉਤਪਾਦਨ ਵੱਧਣ ਦਾ ਕੀ ਕਾਰਨ ਸੀ ?
ਉੱਤਰ-
ਕਣਕ, ਝੋਨੇ ਦਾ ਝਾੜ ਵੱਧਣਾ ।

ਪ੍ਰਸ਼ਨ 5.
ਪੰਜਾਬ ਵਿੱਚ ਹਰੇ ਇਨਕਲਾਬ ਦੇ ਕੋਈ ਦੋ ਕਾਰਨ ਦੱਸੋ ।
ਉੱਤਰ-
ਸੁਚੱਜਾ ਮੰਡੀਕਰਨ, ਸੁਧਰੀਆਂ ਕਿਸਮਾਂ ਦੇ ਬੀਜ |

ਪ੍ਰਸ਼ਨ 6.
ਸਾਲ 1967-68 ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਕਿੰਨੀ ਸੀ ?
ਉੱਤਰ-
10 ਲੱਖ ਟਨ ।

ਪ੍ਰਸ਼ਨ 7.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਸਥਾਪਨਾ ਕਦੋਂ ਹੋਈ ?
ਉੱਤਰ-
ਸਾਲ 1962 ਵਿਚ 1.

ਪ੍ਰਸ਼ਨ 8.
ਗੈਰ ਅਨਾਜੀ ਫ਼ਸਲਾਂ ਦੀ ਉਦਾਹਰਨ ਦਿਉ ।
ਉੱਤਰ-
ਨਰਮਾਂ, ਦਾਲਾਂ, ਤੇਲ ਬੀਜ ਫ਼ਸਲਾਂ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਰੇ ਇਨਕਲਾਬ ਦੌਰਾਨ ਅਨਾਜ ਉਤਪਾਦਨ ਕਿੰਨਾ ਵੱਧ ਗਿਆ ?
ਉੱਤਰ-
ਸਾਲ 1965-66 ਵਿੱਚ 34 ਲੱਖ ਟਨ ਤੋਂ 1971-72 ਵਿਚ 119 ਲੱਖ ਟਨ ਹੋ ਗਿਆ ਜੋ ਕਿ ਪੰਜ ਸਾਲਾਂ ਦੌਰਾਨ ਤਿੰਨ ਗੁਣਾਂ ਵੱਧ ਗਿਆ ।

ਪ੍ਰਸ਼ਨ 2.
ਸਾਲ 1967-68 ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਕਿੰਨੀ ਸੀ ਤੇ ਵੱਧ ਕੇ ਕਿੰਨੀ ਹੋ ਗਈ ?
ਉੱਤਰ-
ਸਾਲ 1967-68 ਵਿਚ ਰਸਾਇਣਿਕ ਖਾਦਾਂ ਦੀ ਵਰਤੋਂ 10 ਲੱਖ ਟਨ ਸੀ ਜੋ 20ਵੀਂ ਸਦੀ ਦੇ ਅੰਤ ਤੱਕ 13 ਗੁਣਾਂ ਵੱਧ ਗਈ ।

ਪ੍ਰਸ਼ਨ 3.
ਹਰੇ ਇਨਕਲਾਬ ਕਾਰਨ ਸਮਾਜਿਕ ਤੇ ਆਰਥਿਕ ਪਾੜਾ ਕਿਉਂ ਵਧਿਆ ਹੈ ?
ਉੱਤਰ-
ਵੱਡੇ ਜ਼ਿਮੀਂਦਾਰਾਂ ਨੂੰ ਹਰੇ ਇਨਕਲਾਬ ਕਾਰਨ ਵਧੇਰੇ ਲਾਭ ਹੋਇਆ ਹੈ ਤੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਘੱਟ ਲਾਭ ਹੋਇਆ, ਜਿਸ ਨਾਲ ਸਮਾਜਿਕ ਤੇ ਆਰਥਿਕ ਪਾੜਾ ਵਧਿਆ ਹੈ ।

PSEB 7th Class Agriculture Solutions Chapter 1 ਹਰਾ ਇਨਕਲਾਬ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਰੇ ਇਨਕਲਾਬ ਦੇ ਸੰਬੰਧ ਵਿੱਚ ਸਿੰਚਾਈ ਸਹੂਲਤਾਂ ਅਤੇ ਖਾਦਾਂ ਬਾਰੇ ਦੱਸੋ ।
ਉੱਤਰ-
ਸਿੰਚਾਈ ਸਹੂਲਤਾਂ-ਹਰੇ ਇਨਕਲਾਬ ਦੌਰਾਨ ਖੇਤੀ ਪੈਦਾਵਾਰ ਵਿੱਚ ਸਿੰਚਾਈ ਦੀ ਇੱਕ ਮੁੱਖ ਭੂਮਿਕਾ ਰਹੀ । ਇਸੇ ਸਮੇਂ ਪੰਜਾਬ ਵਿੱਚ ਨਹਿਰਾਂ ਅਤੇ ਟਿਊਬਵੈੱਲ ਸਿੰਚਾਈ ਦੀ ਸਹੂਲਤ ਵਿਚ ਵਾਧਾ ਹੋਇਆ । ਇਸ ਤਰ੍ਹਾਂ ਖੇਤੀ ਦੀ ਮਾਨਸੂਨ ਤੇ ਨਿਰਭਰਤਾ ਘੱਟ ਹੋ ਗਈ ਅਤੇ ਖੇਤੀ ਅਧੀਨ ਰਕਬੇ ਵਿੱਚ ਵਾਧਾ ਹੋਇਆ ।ਖਾਦਾਂ-ਸਿੰਚਾਈ ਸਹੂਲਤਾਂ ਵਿੱਚ ਵਾਧੇ ਕਾਰਨ, ਖੇਤੀ ਹੇਠ ਰਕਬਾ ਵੱਧ ਗਿਆ ਅਤੇ ਵੱਧ ਝਾੜ ਦੇਣ ਵਾਲੇ ਬੀਜ ਵਿਕਸਿਤ ਹੋਣ ਕਾਰਨ ਰਸਾਇਣਿਕ ਖਾਦਾਂ ਦੀ ਵਰਤੋਂ ਵੱਧ ਗਈ, ਜਿੱਥੇ 1967-68 ਵਿਚ ਰਸਾਇਣਿਕ ਖਾਦਾਂ ਦੀ ਵਰਤੋਂ ਸਿਰਫ਼ 10 ਲੱਖ ਟਨ ਸੀ ਜੋ 20ਵੀਂ ਸਦੀ ਦੇ ਅੰਤ ਤੱਕ 13 ਗੁਣਾ ਹੋ ਗਈ । ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਜ਼ਮੀਨਾਂ ਵਿੱਚ ਨਾਈਟਰੋਜਨ ਅਤੇ ਫਾਸਫੋਰਸ ਦੀ ਘਾਟ ਨੂੰ ਪੂਰਾ ਕੀਤਾ ਗਿਆ । ਇਸ ਤਰ੍ਹਾਂ ਕਣਕ ਅਤੇ ਹੋਰ ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਇਆ ।

ਪ੍ਰਸ਼ਨ 2.
ਹਰੇ ਇਨਕਲਾਬ ਦੇ ਕਾਰਨਾਂ ਨੂੰ ਚਿੱਤਰ ਦੁਆਰਾ ਦਰਸਾਉ ॥
ਉੱਤਰ –
PSEB 7th Class Agriculture Solutions Chapter 1 ਹਰਾ ਇਨਕਲਾਬ 1

PSEB 7th Class Agriculture Solutions Chapter 1 ਹਰਾ ਇਨਕਲਾਬ

ਹਰਾ ਇਨਕਲਾਬ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ

  1. ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਵਿੱਚ ਹਰੇ ਇਨਕਲਾਬ ਦਾ ਅਹਿਮ ਯੋਗਦਾਨ ਰਿਹਾ ।
  2. ਹਰੇ ਇਨਕਲਾਬ ਸਮੇਂ ਪੰਜਾਬ ਵਿੱਚ ਨਹਿਰਾਂ ਦੁਆਰਾ ਅਤੇ ਟਿਊਬਵੈੱਲ ਦੁਆਰਾ ਸਿੰਚਾਈ ਦੀ ਸਹੂਲਤ ਵਿੱਚ ਵਾਧਾ ਹੋਇਆ ।
  3. 1960 ਵਿੱਚ ਹੋਏ ਖੇਤੀ ਅਨਾਜ ਉਤਪਾਦਨ ਦੇ ਵਾਧੇ ਨੂੰ ਹਰੇ ਇਨਕਲਾਬ ਦਾ ਨਾਮ ਦਿੱਤਾ ਗਿਆ ਹੈ ।
  4. ਪੰਜਾਬ ਵਿੱਚ ਸੰਨ 1965-66 ਵਿੱਚ ਅਨਾਜ ਉਤਪਾਦਨ 34 ਲੱਖ ਟਨ ਸੀ ਜੋ ਵੱਧ ਕੇ | ਸੰਨ 1971-72 ਵਿੱਚ 119 ਲੱਖ ਟਨ ਹੋ ਗਿਆ ।
  5. ਪੈਦਾਵਾਰ ਵੱਧਣ ਦਾ ਮੁੱਖ ਕਾਰਨ ਕਣਕ ਅਤੇ ਝੋਨੇ ਦੇ ਝਾੜ ਦਾ ਵੱਧ ਪੈਦਾ ਹੋਣਾ ਸੀ ।
  6. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਸੰਸਾਰ ਦੇ ਖੋਜੀਆਂ ਨਾਲ ਮਿਲ ਕੇ ਕਈ ਉੱਨਤ ਕਿਸਮ ਦੇ ਬੀਜ ਵਿਕਸਿਤ ਕੀਤੇ ਹਨ ।
  7. ਉੱਨਤ ਬੀਜਾਂ ਕਾਰਨ ਪ੍ਰਤੀ ਹੈਕਟੇਅਰ ਝਾੜ ਵਿੱਚ ਵਾਧਾ ਹੋਇਆ ਹੈ ।
  8. ਝੋਨੇ ਦੀਆਂ ਉੱਨਤ ਕਿਸਮਾਂ ਕਾਰਨ ਝੋਨੇ ਦੀ ਕਾਸ਼ਤ ਹੇਠ ਰਕਬਾ ਵੱਧ ਗਿਆ ਹੈ ।
  9. ਖੇਤੀ ਪੈਦਾਵਾਰ ਵਿੱਚ ਸਿੰਚਾਈ ਦਾ ਮਹੱਤਵਪੂਰਨ ਯੋਗਦਾਨ ਹੈ ।
  10. ਸੰਨ 1967-68 ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ 10 ਲੱਖ ਟਨ ਸੀ ਜੋ ਕਿ ਵੱਧ ਕੇ ਵੀਹਵੀਂ ਸਦੀ ਦੇ ਅੰਤ ਤੱਕ 13 ਗੁਣਾ ਹੋ ਗਈ ਸੀ ।
  11. ਰਸਾਇਣਿਕ ਖਾਦਾਂ ਨੇ ਪੰਜਾਬ ਦੀਆਂ ਜ਼ਮੀਨਾਂ ਵਿੱਚ ਨਾਈਟਰੋਜਨ ਅਤੇ ਫਾਸਫੋਰਸ ਦੀ ਘਾਟ ਨੂੰ ਪੂਰਾ ਕਰਨ ਵਿੱਚ ਬਹੁਤ ਯੋਗਦਾਨ ਪਾਇਆ ।
  12. ਹਰੇ ਇਨਕਲਾਬ ਵਿੱਚ ਪੰਜਾਬ ਦੇ ਕਿਸਾਨਾਂ ਦਾ ਅਤੇ ਵਿਗਿਆਨੀਆਂ ਦਾ ਭਰਪੂਰ ਯੋਗਦਾਨ ਰਿਹਾ ਹੈ ।
  13. ਫ਼ਸਲਾਂ ਨੂੰ ਕੀੜਿਆਂ ਤੋਂ ਅਤੇ ਨਦੀਨਾਂ ਤੋਂ ਬਚਾਉਣ ਲਈ ਰਸਾਇਣਿਕ ਵਿਧੀਆਂ ਵਿਕਸਿਤ ਕੀਤੀਆਂ ਗਈਆਂ ਹਨ ।
  14. ਪੰਜਾਬ ਵਿੱਚ ਲੋੜ ਤੋਂ ਵੱਧ ਅਨਾਜ ਪੈਦਾ ਹੋਣ ਕਾਰਨ, ਕੇਂਦਰੀ ਅਤੇ ਰਾਜ ਗੋਦਾਮ ਨਿਗਮ ਸਥਾਪਿਤ ਕੀਤੇ ਗਏ ।
  15. ਸਰਕਾਰ ਵਲੋਂ ਕਣਕ ਅਤੇ ਝੋਨੇ ਦੀ ਉਪਜ ਦੇ ਮੰਡੀਕਰਨ ਨੂੰ ਯਕੀਨੀ ਬਣਾਇਆ ਗਿਆ ।
  16. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਵਿਕਸਿਤ ਤਕਨੀਕਾਂ ਦੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਜਾਂਦਾ ਹੈ ।
  17. ਪੰਜਾਬ ਰਾਜ ਬੀਜ ਨਿਗਮ, ਰਾਸ਼ਟਰੀ ਬੀਜ ਨਿਗਮ ਅਤੇ ਹੋਰ ਬੀਜ ਸੰਸਥਾਵਾਂ ਦੀ | ਸਥਾਪਨਾ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਉੱਨਤ ਬੀਜ ਮੁਹੱਈਆ ਕਰਵਾਏ ਜਾ ਸਕਣ ।
  18. ਪੰਜਾਬ ਵਿਚ ਝੋਨੇ ਅਤੇ ਕਣਕ ਦੀ ਵਧੇਰੇ ਕਾਸ਼ਤ ਕਾਰਨ ਜ਼ਮੀਨ ਦੀ ਸਿਹਤ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ।
  19. ਪੰਜਾਬ ਵਿੱਚ ਗੈਰ ਅਨਾਜੀ ਫਸਲਾਂ, ਜਿਵੇਂ-ਦਾਲਾਂ, ਤੇਲ ਬੀਜ, ਫ਼ਲ, ਸਬਜ਼ੀਆਂ, ਨਰਮਾਂ ਆਦਿ ਦੀ ਕਾਸ਼ਤ ਨੂੰ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ ।
  20. ਨਵੀਆਂ ਤਕਨੀਕਾਂ, ਜਿਵੇਂ-ਬਾਇਓਟੈਕਨਾਲੋਜੀ, ਨੈਨੋਟੈਕਨਾਲੋਜੀ, ਟਿਸ਼ੁ ਕਲਚਰ ਆਦਿ ਨੂੰ ਨਵੀਆਂ ਕਿਸਮਾਂ ਵਿਕਸਿਤ ਕਰਨ ਲਈ ਵਰਤਿਆ ਜਾ ਰਿਹਾ ਹੈ ।
  21. ਘੱਟ ਪੂੰਜੀ ਦੀ ਵਰਤੋਂ ਨਾਲ ਖੇਤੀ ਅਧਾਰਿਤ ਕਿੱਤੇ, ਜਿਵੇਂ-ਖੁੰਬਾਂ ਦੀ ਕਾਸ਼ਤ, ਬੀਜ ਉਤਪਾਦਨ, ਮਧੂ ਮੱਖੀ ਪਾਲਣ, ਸਬਜ਼ੀਆਂ ਦੀ ਕਾਸ਼ਤ ਆਦਿ ਸੌਖਿਆਂ ਸ਼ੁਰੂ ਕੀਤੇ ਜਾ ਸਕਦੇ ਹਨ ।

PSEB 7th Class Social Science Solutions Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ

Punjab State Board PSEB 7th Class Social Science Book Solutions Civics Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ Textbook Exercise Questions, and Answers.

PSEB Solutions for Class 7 Social Science Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ

Social Science Guide for Class 7 PSEB ਜਨੰਤਕ ਸੰਚਾਰ (Media) ਅਤੇ ਲੋਕਤੰਤਰ Textbook Questions, and Answers

(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ ) ਵਿਚ ਲਿਖੋ-

ਪ੍ਰਸ਼ਨ 1.
ਜਨਤਕ ਸੰਚਾਰ ਅਤੇ ਲੋਕਤੰਤਰ ਵਿਚ ਕੀ ਸੰਬੰਧ ਹੈ ?
ਉੱਤਰ-
ਜਨਤਕ ਸੰਚਾਰ ਅਤੇ ਲੋਕਤੰਤਰ ਵਿਚ ਡੂੰਘਾ ਸੰਬੰਧ ਹੈ । ਇਹ ਲੋਕਾਂ ਨੂੰ ਲੋਕਤੰਤਰੀ ਦੇਸ਼ ਵਿਚ ਹੋ ਰਹੀਆਂ ਘਟਨਾਵਾਂ ਦੀ ਜਾਣਕਾਰੀ ਦਿੰਦਾ ਹੈ । ਇਹ ਉਨ੍ਹਾਂ ਨੂੰ ਸਰਕਾਰ ਦੇ ਕੰਮਾਂ ਪ੍ਰਤੀ ਸੁਚੇਤ ਕਰਦਾ ਹੈ । ਇਹ ਲੋਕਮਤ ਨੂੰ ਅੱਗੇ ਵਧਾਉਂਦਾ ਹੈ, ਜੋ ਲੋਕਤੰਤਰ ਦੀ ਆਤਮਾ ਹੈ । ਇਸ ਲਈ ਜਨਤਕ ਸੰਚਾਰ ਨੂੰ ਲੋਕਤੰਤਰ ਦਾ ਚਾਨਣ-ਮੁਨਾਰਾ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਜਨਤਕ ਸੰਚਾਰ ਦੇ ਆਧੁਨਿਕ ਸਾਧਨਾਂ ਦੇ ਨਾਂ ਲਿਖੋ ।
ਉੱਤਰ-
ਅਖ਼ਬਾਰਾਂ, ਰੇਡੀਓ, ਟੈਲੀਵਿਜ਼ਨ ਅਤੇ ਕੰਪਿਊਟਰ ਜਨਤਕ ਸੰਚਾਰ ਦੇ ਮੁੱਖ ਆਧੁਨਿਕ ਸਾਧਨ ਹਨ । ਇਸ ਨਾਲ ਅਨਪੜ੍ਹ ਲੋਕਾਂ ਨੂੰ ਵੀ ਸਰਕਾਰ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ, ਜਿਸ ਦੇ ਆਧਾਰ ਤੇ ਉਹ ਆਪਣੇ ਮਤ ਦਾ ਨਿਰਮਾਣ ਕਰ ਸਕਦੇ ਹਨ ।

ਪ੍ਰਸ਼ਨ 3.
‘‘ਸੂਚਨਾ/ਜਾਣਕਾਰੀ ਪ੍ਰਾਪਤ ਕਰਨ ਸੰਬੰਧੀ ਅਧਿਕਾਰ’’ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੂਚਨਾ ਦੇ ਅਧਿਕਾਰ ਅਨੁਸਾਰ ਲੋਕ ਕੋਈ ਵੀ ਅਜਿਹੀ ਸੂਚਨਾ ਪ੍ਰਾਪਤ ਕਰ ਸਕਦੇ ਹਨ, ਜਿਸਦਾ ਉਨ੍ਹਾਂ ‘ਤੇ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਪ੍ਰਭਾਵ ਪੈਂਦਾ ਹੈ । ਇਹ ਕਿਸੇ ਵੀ ਅਧਿਕਾਰੀ ਦੇ ਗ਼ਲਤ ਕੰਮਾਂ ‘ਤੇ ਰੋਕ ਲਗਾਉਣ ਜਾਂ ਨਿੱਜੀ ਤੌਰ ‘ਤੇ ਪੁੱਛ-ਗਿੱਛ ਕਰਨ ਦਾ ਅਧਿਕਾਰ ਹੈ ।

PSEB 7th Class Social Science Solutions Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ

ਪ੍ਰਸ਼ਨ 4.
ਵਿਗਿਆਪਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਹਰੇਕ ਉਤਪਾਦਕ ਆਪਣੀ ਵਸਤੂ ਨੂੰ ਵੱਧ ਤੋਂ ਵੱਧ ਵੇਚਣਾ ਚਾਹੁੰਦਾ ਹੈ । ਇਸ ਲਈ ਉਹ ਲੋਕਾਂ ਦਾ ਧਿਆਨ ਆਪਣੇ ਉਤਪਾਦ ਵੱਲ ਖਿੱਚਣ ਦਾ ਯਤਨ ਕਰਦਾ ਹੈ । ਇਸਦੇ ਲਈ ਉਹ ਜੋ ਸਾਧਨ ਅਪਣਾਉਂਦਾ ਹੈ, ਉਸਨੂੰ ਵਿਗਿਆਪਨ ਕਹਿੰਦੇ ਹਨ ।

ਪ੍ਰਸ਼ਨ 5.
ਵਿਗਿਆਪਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਵਿਗਿਆਪਨ ਮੁੱਖ ਤੌਰ ‘ਤੇ ਦੋ ਤਰ੍ਹਾਂ ਦੇ ਹੁੰਦੇ ਹਨ

  1. ਵਪਾਰਿਕ ਵਿਗਿਆਪਨ
  2. ਸਮਾਜਿਕ ਵਿਗਿਆਪਨ ।

ਵਪਾਰਿਕ ਵਿਗਿਆਪਨ ਕਿਸੇ ਵਸਤੂ ਦੀ ਮੰਗ ਨੂੰ ਵਧਾਉਂਦੇ ਹਨ, ਜਦਕਿ ਸਮਾਜਿਕ ਵਿਗਿਆਪਨ ਸਮਾਜ ਸੇਵਾ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿਚ ਸਹਾਇਤਾ ਪਹੁੰਚਾਉਂਦੇ ਹਨ ।

ਪ੍ਰਸ਼ਨ 6.
ਵਿਗਿਆਪਨ ਦੇ ਮੁੱਖ ਉਦੇਸ਼ ਕੀ ਹਨ ?
ਉੱਤਰ-
ਵਿਗਿਆਪਨ ਦੇ ਮੁੱਖ ਉਦੇਸ਼ ਹੇਠ ਲਿਖੇ ਹਨ

  1. ਕਿਸੇ ਵਿਸ਼ੇਸ਼ ਵਸਤੂ ਬਾਰੇ ਸੂਚਨਾ ਦੇਣਾ ਅਰਥਾਤ ਇਹ ਜਾਣਕਾਰੀ ਦੇਣਾ ਕਿ ਕਿਸੇ ਵਸਤੂ ਨੂੰ ਕਿੱਥੋਂ ਖ਼ਰੀਦਣਾ ਹੈ ਅਤੇ ਕਿਵੇਂ ਵਰਤੋਂ ਵਿਚ ਲਿਆਉਣਾ ਹੈ ।
  2. ਲੋਕਾਂ ਨੂੰ ਉਤਪਾਦ ਖ਼ਰੀਦਣ ਲਈ ਪ੍ਰੇਰਿਤ ਕਰਨਾ ।
  3. ਸੰਬੰਧਤ ਸੰਸਥਾ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਲਿਆਉਣਾ ॥

ਪ੍ਰਸ਼ਨ 7.
ਸਮਾਜਿਕ ਵਿਗਿਆਪਨ ਤੋਂ ਕੀ ਭਾਵ ਹੈ ?
ਉੱਤਰ-
ਸਮਾਜਿਕ ਵਿਗਿਆਪਨ ਉਸ ਵਿਗਿਆਪਨ ਨੂੰ ਕਿਹਾ ਜਾਂਦਾ ਹੈ, ਜਿਸਦੇ ਦੁਆਰਾ ਸਮਾਜ ਕਲਿਆਣ ਲਈ ਪ੍ਰਯੋਗ ਹੋਣ ਵਾਲੀਆਂ ਸੇਵਾਵਾਂ ਦਾ ਵਿਗਿਆਪਨ ਕੀਤਾ ਜਾਂਦਾ ਹੈ । ਅਜਿਹੇ ਵਿਗਿਆਪਨ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ, ਕੁਦਰਤੀ ਆਫ਼ਤਾਂ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਦੇ ਹਨ ਅਤੇ ਰਾਸ਼ਟਰੀ ਏਕਤਾ ਨੂੰ ਉਤਸ਼ਾਹ ਦਿੰਦੇ ਹਨ । ਦੂਜੇ ਸ਼ਬਦਾਂ ਵਿਚ ਸਮਾਜਿਕ ਵਿਗਿਆਪਨਾਂ ਤੋਂ ਭਾਵ ਸਮਾਜ-ਕਲਿਆਣ ਦੇ ਵਿਗਿਆਪਨਾਂ ਤੋਂ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਵਪਾਰਿਕ ਵਿਗਿਆਪਨ ਵਿਚ ਕੀ ਕੁੱਝ ਹੁੰਦਾ ਹੈ ?
ਉੱਤਰ-
ਵਪਾਰਿਕ ਵਿਗਿਆਪਨ ਖ਼ਰੀਦਦਾਰ ਜਾਂ ਖ਼ਪਤਕਾਰ ਨਾਲ ਜੁੜਿਆ ਹੋਇਆ ਹੈ । ਖ਼ਪਤਕਾਰਾਂ ਵਿਚ ਜ਼ਿਆਦਾਤਰ ਖ਼ਪਤਕਾਰੀ ਚੀਜ਼ਾਂ ਦੇ ਖ਼ਰੀਦਦਾਰ ਸ਼ਾਮਲ ਹਨ । ਉਹ ਆਪਣੇ ਵਰਤਣ ਲਈ ਜਾਂ ਘਰ ਲਈ ਚੀਜ਼ਾਂ ਖ਼ਰੀਦਦੇ ਹਨ । ਇਨ੍ਹਾਂ ਵਸਤਾਂ ਵਿਚ ਮੁੱਖ ਤੌਰ ‘ਤੇ ਖਾਣ ਦੀਆਂ ਚੀਜ਼ਾਂ, ਜਿਵੇਂ ਰਾਸ਼ਨ-ਪਾਣੀ, ਕੱਪੜੇ ਅਤੇ ਬਿਜਲਈ ਚੀਜ਼ਾਂ ਜਿਵੇਂ ਕਿ ਰੇਡੀਓ, ਟੀ.ਵੀ., ਫਰਿੱਜ ਆਦਿ ਸ਼ਾਮਿਲ ਹਨ । ਲੱਖਾਂ ਦੀ ਗਿਣਤੀ ਵਿਚ ਖ਼ਰੀਦਦਾਰ ਨੂੰ ਖਿੱਚਣ ਲਈ ਵੇਚਕਾਰ ਵੇਚਣ ਵਾਲੇ ਕਈ ਤਰ੍ਹਾਂ ਦੇ ਢੰਗ ਅਪਣਾਉਂਦੇ ਹਨ ।

ਉਹ ਅਖ਼ਬਾਰਾਂ, ਮੈਗਜ਼ੀਨ, ਟੈਲੀਵਿਜ਼ਨ, ਰੇਡੀਓ ਦੁਆਰਾ ਆਪਣੇ ਸਮਾਨ ਦਾ ਵਿਗਿਆਪਨ ਕਰਦੇ ਹਨ | ਚੀਜ਼ਾਂ ਵੇਚਣ ਦਾ ਸਭ ਤੋਂ ਪੁਰਾਣਾ ਢੰਗ ਗਲੀਆਂ ਵਿਚ ਆਵਾਜ਼ ਦੇ ਕੇ ਫੇਰੀ ਕਰਨਾ ਹੈ । ਇਹ ਢੰਗ ਅੱਜ ਵੀ ਸਬਜ਼ੀਆਂ, ਫਲ ਅਤੇ ਹੋਰ ਕਈ ਚੀਜ਼ਾਂ ਵੇਚਣ ਵਾਲੇ ਵਰਤਦੇ ਹਨ । ਇਹ ਵਿਗਿਆਪਨ ਖ਼ਰੀਦਦਾਰਾਂ ਨਾਲ ਸਿੱਧੀ ਅਪੀਲ ਕਰਕੇ ਚੀਜ਼ਾਂ ਦੀ ਵਿਕਰੀ ਕਰਦੇ ਹਨ | ਅਜਿਹੇ ਵਿਗਿਆਪਨ ਨੂੰ ਖ਼ਪਤਕਾਰ ਵਿਗਿਆਪਨ ਵੀ ਕਿਹਾ ਜਾਂਦਾ ਹੈ ।

PSEB 7th Class Social Science Solutions Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ

ਪ੍ਰਸ਼ਨ 2.
ਵਿਗਿਆਪਨ ਕਰਤਾ ਆਪਣੀਆਂ ਚੀਜ਼ਾਂ ਪ੍ਰਤੀ ਲੋਕਾਂ ਦਾ ਵਤੀਰਾ ਬਦਲਣ ਲਈ ਕਿਹੜੇ-ਕਿਹੜੇ ਢੰਗ ਅਪਣਾਉਂਦੇ ਹਨ ?
ਉੱਤਰ-
ਵਿਗਿਆਪਨ ਕਰਤਾ ਆਪਣੀਆਂ ਚੀਜ਼ਾਂ ਪ੍ਰਤੀ ਲੋਕਾਂ ਦਾ ਵਤੀਰਾ ਬਦਲਣ ਲਈ ਹੇਠ ਲਿਖੇ ਸਾਧਨਾਂ ਨਾਲ ਵਿਗਿਆਪਨ ਕਰਦੇ ਹਨ

  1. ਗਲੀਆਂ ਵਿਚ ਫੇਰੀ ਲਗਾ ਕੇ ।
  2. ਅਖ਼ਬਾਰਾਂ, ਮੈਗਜ਼ੀਨ ਆਦਿ ਵਿਚ ਆਪਣੇ ਇਸ਼ਤਿਹਾਰ ਦੇ ਕੇ ।
  3. ਰੇਡੀਓ, ਟੈਲੀਵਿਯਨ ‘ਤੇ ਆਪਣੇ ਵਿਗਿਆਪਨ ਦੇ ਕੇ ।

ਪ੍ਰਸ਼ਨ 3.
ਸਰਵਜਨਕ ਸੇਵਾਵਾਂ ਨਾਲ ਸੰਬੰਧਤ ਦੋ ਵਿਗਿਆਪਨਾਂ ਦੇ ਨਾਂ ਦੱਸੋ।
ਉੱਤਰ-
ਸਰਵਜਨਕ ਸੇਵਾਵਾਂ ਦੇ ਮੁੱਖ ਵਿਗਿਆਪਨ ਹੇਠ ਲਿਖੇ ਵਿਸ਼ਿਆਂ ਨਾਲ ਸੰਬੰਧਤ ਹੁੰਦੇ ਹਨ –

  1. ਸਮਾਜਿਕ ਮੁੱਦੇ
  2. ਪਰਿਵਾਰ ਨਿਯੋਜਨ
  3. ਪੋਲੀਓ ਦਾ ਖ਼ਾਤਮਾ
  4. ਕੈਂਸਰ ਤੋਂ ਬਚਾਓ
  5. ਏਡਸ ਪ੍ਰਤੀ ਜਾਗਰੂਕਤਾ
  6. ਭਰੂਣ ਹੱਤਿਆ ਨੂੰ ਰੋਕਣਾ
  7. ਸਮੁਦਾਇਕ ਮੇਲ ਮਿਲਾਪ
  8. ਰਾਸ਼ਟਰੀ ਏਕਤਾ
  9. ਕੁਦਰਤੀ ਆਫ਼ਤਾਂ
  10. ਖੂਨ ਦਾਨ
  11. ਸੜਕ ਸੁਰੱਖਿਆ ਆਦਿ ।

ਪ੍ਰਸ਼ਨ 4.
ਵਿਗਿਆਪਨ ਸੰਬੰਧੀ ਅਧਿਨਿਯਮਾਂ ਦੀ ਜ਼ਰੂਰਤ ਕਿਉਂ ਹੈ ?
ਉੱਤਰ-
ਵਿਗਿਆਪਨ ਆਪਣੇ ਆਪ ਵਿਚ ਨਾ ਚੰਗਾ ਹੈ, ਨਾ ਉਰਾ | ਪਰ ਇਹ ਇਕ ਅਜਿਹਾ ਸਾਧਨ ਹੈ, ਜਿਸ ਦੀ ਵਰਤੋਂ ਚੰਗੇ ਜਾਂ ਬੁਰੇ ਢੰਗ ਨਾਲ ਕੀਤੀ ਜਾਂਦੀ ਹੈ ਕਿਉਂਕਿ ਇਸਦਾ ਸਮਾਜ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ, ਇਸ ਲਈ ਬੁਰੀ ਵਸਤੂ ਨੂੰ ਉਤਸ਼ਾਹ ਦੇਣ ਵਾਲੀਆਂ ਵਸਤਾਂ ਦੇ ਵਿਗਿਆਪਨਾਂ ‘ਤੇ ਰੋਕ ਲਗਾਉਣੀ ਜ਼ਰੂਰੀ ਹੈ । ਇਨ੍ਹਾਂ ‘ਤੇ ਵਿਸ਼ੇਸ਼ ਅਧਿਨਿਯਮ ਬਣਾ ਕੇ ਹੀ ਰੋਕ ਲਗਾਈ ਜਾ ਸਕਦੀ ਹੈ । ਉਦਾਹਰਨ ਲਈ ਅਮਰੀਕਾ ਵਿਚ ਤੰਬਾਕੂ ਦੇ ਵਿਗਿਆਪਨ ‘ਤੇ ਕਾਨੂੰਨੀ ਰੋਕ ਲਗਾ ਦਿੱਤੀ ਗਈ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਵਿਗਿਆਪਨ ਸੰਬੰਧੀ ਅਧਿਨਿਯਮ ਬਹੁਤ ਜ਼ਰੂਰੀ ਹੈ ਤਾਂ ਕਿ ਬੁਰੀਆਂ ਵਸਤਾਂ ਤੋਂ ਬਚਿਆ ਜਾ ਸਕੇ ।

ਪ੍ਰਸ਼ਨ 5.
ਉਨ੍ਹਾਂ ਨੈਤਿਕ ਨਿਯਮਾਂ ਦਾ ਵੇਰਵਾ ਦਿਓ, ਜਿਹਨਾਂ ਨੂੰ ਮੀਡੀਏ ਦੁਆਰਾ ਅਪਣਾਉਣਾ ਜ਼ਰੂਰੀ ਹੈ ?
ਉੱਤਰ-
ਮੀਡੀਏ ਦੁਆਰਾ ਹੇਠ ਲਿਖੇ ਨੈਤਿਕ ਨਿਯਮਾਂ ਦਾ ਅਪਣਾਇਆ ਜਾਣਾ ਜ਼ਰੂਰੀ ਹੈ-

  1. ਸੁਤੰਤਰ ਰਹਿ ਕੇ ਲੋਕਾਂ ਤਕ ਸਹੀ ਅਤੇ ਸੱਚੀ ਸੂਚਨਾ ਪਹੁੰਚਾਉਣਾ ।
  2. ਲੋਕ ਕਲਿਆਣ ਨੂੰ ਉਤਸ਼ਾਹ ਦੇਣਾ ।
  3. ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਤਾਂ ਕਿ ਉਹ ਸਵੈ-ਸ਼ਾਸਨ ਚਲਾਉਣ ਯੋਗ ਨਾਗਰਿਕ ਬਣ ਸਕਣ ।
  4. ਸੰਪਰਦਾਇਕ ਤਣਾਓ ਪੈਦਾ ਨਾ ਹੋਣ ਦੇਣਾ ।
  5. ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਾਲੀ ਸੂਚਨਾ ਦਾ ਸੰਚਾਰ ਕਰਨਾ ।
  6. ਸਮਾਜਿਕ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣਾ ।

(ਈ) ਖ਼ਾਲੀ ਥਾਂਵਾਂ ਭਰੋ –

ਪ੍ਰਸ਼ਨ 1.
ਜਨਤਕ ਸੰਚਾਰ ਆਧੁਨਿਕ ਸ਼ਾਸਨ ਪ੍ਰਣਾਲੀ ਦੇ ਨੁਕਸ ਦੱਸਣ ਲਈ ਇਕ …………. ਸਾਧਨ ਹੈ ।
ਉੱਤਰ-
ਸ਼ਕਤੀਸ਼ਾਲੀ ਅਤੇ ਸਿੱਧਾ

ਪ੍ਰਸ਼ਨ 2.
ਜਨਤਕ ਸੰਚਾਰ ਦੀ ਮੁੱਖ ਭੂਮਿਕਾ …………. ਪ੍ਰਦਾਨ ਕਰਨਾ ਹੈ ।
ਉੱਤਰ-
ਸਹੀ ਸੂਚਨਾ

ਪ੍ਰਸ਼ਨ 3.
……………. ਤੋਂ ਭਾਵ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਨੂੰ ਠੀਕ ਢੰਗ ਨਾਲ ਨਿਭਾਉਣਾ ।
ਉੱਤਰ-
ਸਦਾਚਾਰ

ਪ੍ਰਸ਼ਨ 4.
ਵਿਗਿਆਪਨ ਆਪਣੇ …………. ਦੇ ਆਧਾਰ ‘ਤੇ ਵੱਖਰੇ-ਵੱਖਰੇ ਹਨ ।
ਉੱਤਰ-
ਉਦੇਸ਼

PSEB 7th Class Social Science Solutions Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ

ਪ੍ਰਸ਼ਨ 5.
ਕਿਸੇ ਵਸਤੂ ਦੀ …………. ਨੂੰ ਵਧਾਉਣਾ ਵਿਗਿਆਪਨ ਦਾ ਮੁੱਖ ਉਦੇਸ਼ ਹੈ ।
ਉੱਤਰ-
ਵਿਕਰੀ ਜਾਂ ਮੰਗ

ਪ੍ਰਸ਼ਨ 6.
ਉਮੀਦਵਾਰਾਂ ਅਤੇ ਰਾਜਨੀਤਿਕ ਦਲਾਂ ਦੇ ਹੱਕ ਵਿਚ …………… ਵਿਗਿਆਪਨ ਹੁੰਦਾ ਹੈ ।
ਉੱਤਰ-
ਰਾਜਨੀਤਿਕ ॥

(ਸ) ਬਹੁ-ਵਿਕਲਪੀ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਜਨਤਕ ਸੰਚਾਰ ਦੇ ਬਿਜਲਈ ਸਾਧਨ ਦਾ ਨਾਂ ਲਿਖੋ ।
(1) ਅਖ਼ਬਾਰ
(2) ਮੈਗਜ਼ੀਨ
(3) ਟੈਲੀਵਿਜ਼ਨ ।
ਉੱਤਰ-
(3) ਟੈਲੀਵਿਜ਼ਨ ।

ਪ੍ਰਸ਼ਨ 2.
ਵਿਗਿਆਪਨ ਦੀਆਂ ਮੁੱਖ ਕਿਸਮਾਂ ਕਿੰਨੀਆਂ ਹਨ ?
(1) ਦੋ
(2) ਚਾਰ
(3) ਛੇ ।
ਉੱਤਰ-
(1) ਦੋ

ਪ੍ਰਸ਼ਨ 3.
ਕਿਸ ਦੇਸ਼ ਵਿਚ ਪ੍ਰੈੱਸ ਜਾਂ ਛਪਾਈ ਦੇ ਸਾਧਨਾਂ ਨੂੰ ਲੋਕਤੰਤਰ ਦਾ ਪ੍ਰਕਾਸ਼ ਸਤੰਭ ਕਿਹਾ ਜਾਂਦਾ ਹੈ ?
(1) ਅਫਗਾਨਿਸਤਾਨ
(2) ਭਾਰਤ
(3) ਚੀਨ ।
ਉੱਤਰ-
(2) ਭਾਰਤ ।

(ਹ) ਹੇਠ ਲਿਖੇ ਵਾਕਾਂ ਵਿਚ ਠੀਕ (✓) ਜਾਂ ਗ਼ਲਤ (✗) ਦਾ ਨਿਸ਼ਾਨ ਲਾਓ-

ਪ੍ਰਸ਼ਨ 1.
ਲੋਕਾਂ ਦੇ ਸਮੂਹ ਨੂੰ ਵੱਖ-ਵੱਖ ਢੰਗ ਨਾਲ ਸੰਪਰਕ ਕਰਨ ਨੂੰ ਜਨਤਕ ਸੰਚਾਰ ਕਿਹਾ ਜਾਂਦਾ ਹੈ ।
ਉੱਤਰ-
(✓)

ਪ੍ਰਸ਼ਨ 2.
ਐੱਸ ਲੋਕਤੰਤਰ ਦਾ ਚਾਨਣ ਮੁਨਾਰਾ ਹੈ ।
ਉੱਤਰ-
(✓)

ਪ੍ਰਸ਼ਨ 3.
ਵਿਗਿਆਪਨ ਦੀਆਂ ਮੁੱਖ ਕਿਸਮਾਂ-ਵਪਾਰਕ ਵਿਗਿਆਪਨ ਅਤੇ ਸਮਾਜਿਕ ਵਿਗਿਆਪਨ ਹਨ ।
ਉੱਤਰ-
(✓)

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਜਨਤਕ ਸੰਚਾਰ (ਮੀਡੀਆ) ਕਿਸਨੂੰ ਕਹਿੰਦੇ ਹਨ ?
ਉੱਤਰ-
ਲੋਕਾਂ ਦੇ ਸਮੂਹ ਦੇ ਨਾਲ ਸੰਪਰਕ ਕਰਨ ਦੇ ਅਲੱਗ-ਅਲੱਗ ਢੰਗਾਂ ਨੂੰ ਮੀਡੀਆ ਕਹਿੰਦੇ ਹਨ ।

ਪ੍ਰਸ਼ਨ 2.
ਜਨਤਕ ਸੰਚਾਰ (ਮੀਡੀਆ) ਦੇ ਕੁੱਝ ਉਦਾਹਰਨ ਦਿਓ ।
ਉੱਤਰ-
ਅਖ਼ਬਾਰਾਂ, ਰੇਡਿਓ, ਟੈਲੀਵਿਜ਼ਨ, ਸਿਨੇਮਾ, ਪ੍ਰਿੰਸ, ਰਾਜਨੀਤਿਕ ਦਲ, ਚੋਣਾਂ ਆਦਿ ।

ਪ੍ਰਸ਼ਨ 3.
ਸਭ ਤੋਂ ਮਹੱਤਵਪੂਰਨ ਮੀਡੀਆ ਕਿਹੜਾ ਹੈ ?
ਉੱਤਰ-
ਐੱਸ, ਜਿਸ ਵਿਚ ਅਖ਼ਬਾਰਾਂ, ਮੈਗਜ਼ੀਨ, ਪੁਸਤਕਾਂ ਆਦਿ ਸ਼ਾਮਿਲ ਹਨ ।

PSEB 7th Class Social Science Solutions Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ

ਪ੍ਰਸ਼ਨ 4.
ਐੱਸ ਦਾ ਕੀ ਮਹੱਤਵ ਹੈ ?
ਉੱਤਰ-
ਪੈਂਸ ਲੋਕਤੰਤਰਿਕ ਰਾਜ ਵਿਚ ਲੋਕਮਤ ਦਾ ਨਿਰਮਾਣ ਕਰਨ ਵਾਲਾ ਸਭ ਤੋਂ ਮਹੱਤਵਪੂਰਨ ਸਾਧਨ ਹੈ । ਇਸ ਵਿਚ ਅਖ਼ਬਾਰਾਂ, ਮੈਗਜ਼ੀਨ ਆਦਿ ਸ਼ਾਮਿਲ ਹਨ । ਰੋਜ਼ਾਨਾ ਅਖ਼ਬਾਰ ਅਤੇ ਮੈਗਜ਼ੀਨ ਲੋਕਾਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਸੂਚਨਾਵਾਂ ਪ੍ਰਦਾਨ ਕਰਦੇ ਹਨ । ਇਹ ਲੋਕਾਂ ਨੂੰ ਵੱਖ-ਵੱਖ ਰਾਜਨੀਤਿਕ ਦਲਾਂ ਦੀ ਵਿਚਾਰਧਾਰਾ, ਸੰਗਠਨ ਨੀਤੀਆਂ ਅਤੇ ਸਰਕਾਰੀ ਕਾਰਜਕ੍ਰਮ ਬਾਰੇ ਵੀ ਜਾਣਕਾਰੀ ਦਿੰਦੀਆਂ ਹਨ ।

ਪ੍ਰਸ਼ਨ 5.
ਜਨਤਕ ਸੰਚਾਰ (ਮੀਡੀਆ) ਦੇ ਤੌਰ ‘ਤੇ ਰਾਜਨੀਤਿਕ ਦਲਾਂ ਦਾ ਕੀ ਮਹੱਤਵ ਹੈ ?
ਉੱਤਰ-
ਰਾਜਨੀਤਿਕ ਦਲ ਮੀਟਿੰਗਾਂ, ਧਰਨਿਆਂ ਅਤੇ ਚੋਣ-ਘੋਸ਼ਣਾ-ਪੱਤਰਾਂ ਦੁਆਰਾ ਦੇਸ਼ ਦੇ ਨਾਗਰਿਕਾਂ ਨੂੰ ਸਰਕਾਰ ਦੇ ਕੰਮਾਂ ਅਤੇ ਕਮਜ਼ੋਰੀਆਂ ਦੇ ਸੰਬੰਧ ਵਿਚ ਸਿੱਖਿਅਤ ਕਰਦੇ ਹਨ । ਉਹ ਲੋਕਾਂ ਨੂੰ ਸਮਾਜਿਕ ਸਮੱਸਿਆਵਾਂ ਦੀ ਜਾਣਕਾਰੀ ਦਿੰਦੇ ਹਨ । ਇਸ ਤਰ੍ਹਾਂ ਰਾਜਨੀਤਿਕ ਦਲ ਲੋਕਮਤ ਦਾ ਨਿਰਮਾਣ ਕਰਨ ਅਤੇ ਉਸਨੂੰ ਪ੍ਰਗਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।

ਪ੍ਰਸ਼ਨ 6.
ਚੋਣਾਂ ਸੰਤੁਲਿਤ ਲੋਕਮਤ ਬਣਾਉਣ ਵਿਚ ਕਿਵੇਂ ਸਹਾਇਤਾ ਕਰਦੀਆਂ ਹਨ ?
ਉੱਤਰ-
ਚੋਣਾਂ ਦੇ ਸਮੇਂ ਸਾਰੇ ਰਾਜਨੀਤਿਕ ਦਲ ਚੋਣਾਂ ਜਿੱਤਣ ਲਈ ਲੋਕਾਂ ਨੂੰ ਆਪਣੀਆਂ ਸਫਲਤਾਵਾਂ, ਅਸਫਲਤਾਵਾਂ ਅਤੇ ਹੋਰਨਾਂ ਦਲਾਂ ਦੀਆਂ ਅਸਫਲਤਾਵਾਂ ਬਾਰੇ ਦੱਸ ਕੇ ਸਿੱਖਿਅਤ ਕਰਦੇ ਹਨ । ਇਸ ਲਈ ਲੋਕ ਵੱਖ-ਵੱਖ ਦਲਾਂ ਦੇ ਵਿਚਾਰ ਸੁਣ ਕੇ ਆਪਣਾ ਸੰਤੁਲਿਤ ਮਤ ਬਣਾਉਂਦੇ ਹਨ ।

ਪ੍ਰਸ਼ਨ 7.
ਸੂਚਨਾ ਅਧਿਕਾਰ ਸੰਬੰਧੀ ਅਧਿਨਿਯਮ ਕਿਹੜੇ-ਕਿਹੜੇ ਰਾਜਾਂ ਨੇ ਬਣਾਏ ਹਨ ?
ਉੱਤਰ-
ਸੂਚਨਾ ਅਧਿਕਾਰ ਸੰਬੰਧੀ ਅਧਿਨਿਯਮ ਕਈ ਰਾਜਾਂ ਨੇ ਬਣਾਇਆ ਹੈ । ਸਭ ਤੋਂ ਪਹਿਲਾਂ ਅਜਿਹਾ ਅਧਿਨਿਯਮ ਰਾਜਸਥਾਨ ਸਰਕਾਰ ਦੁਆਰਾ 2000 ਵਿਚ ਪਾਸ ਕੀਤਾ ਗਿਆ ਸੀ । ਇਸਦੇ ਅਧੀਨ ਜਨਤਾ ਸਰਕਾਰ ਦੇ ਸ਼ਾਸਨ ਸੰਬੰਧੀ ਹਰ ਤੱਥ ਬਾਰੇ ਸੂਚਨਾ ਪ੍ਰਾਪਤ ਕਰ ਸਕਦੀ ਹੈ । 2000 ਦੇ ਬਾਅਦ ਅਜਿਹੇ ਅਧਿਨਿਯਮ ਮਹਾਂਰਾਸ਼ਟਰ, ਕਰਨਾਟਕਾ, ਤਾਮਿਲਨਾਡੂ, ਗੋਆ ਅਤੇ ਪੰਜਾਬ ਰਾਜਾਂ ਦੁਆਰਾ ਵੀ ਪਾਸ ਕੀਤੇ ਗਏ ਹਨ ।

ਪ੍ਰਸ਼ਨ 8.
ਸੂਚਨਾ ਅਧਿਕਾਰ ਨਿਯਮ ਦਾ ਕੀ ਮਹੱਤਵ ਹੈ ?
ਉੱਤਰ-
ਸੂਚਨਾ ਅਧਿਕਾਰ ਨਿਯਮ ਭ੍ਰਿਸ਼ਟ ਅਧਿਕਾਰੀਆਂ ਦੇ ਗ਼ਲਤ ਕੰਮਾਂ ‘ਤੇ ਰੋਕ ਲਗਾਉਣ ਦਾ ਮਹੱਤਵਪੂਰਨ ਹਥਿਆਰ ਹੈ । ਇਸ ਲਈ ਇਸ ਨਾਲ ਭ੍ਰਿਸ਼ਟਾਚਾਰ ‘ਤੇ ਰੋਕ ਲੱਗੇਗੀ ।

ਪ੍ਰਸ਼ਨ 9.
ਮਨੁੱਖੀ ਵਿਕਾਸ ਦੀ ਪ੍ਰਕਿਰਿਆ ਵਿਚ ਵਿਗਿਆਪਨ ਦੇ ਯੋਗਦਾਨ ਬਾਰੇ ਲਿਖੋ ।
ਉੱਤਰ-
ਮਨੁੱਖੀ ਵਿਕਾਸ ਦੀ ਪ੍ਰਕਿਰਿਆ ਵਿਚ ਵਿਗਿਆਪਨ ਅਤਿ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਸਮਾਜ ਕਲਿਆਣ ਅਤੇ ਸਮਾਜ ਸੁਧਾਰ ਦੇ ਖੇਤਰ ਵਿਚ ਵਿਗਿਆਪਨ ਦਾ ਬਹੁਤ ਯੋਗਦਾਨ ਹੈ । ਇਹ ਲੋਕਾਂ ਨੂੰ ਅਜਿਹੇ ਕੰਮਾਂ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਦਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦਾ ਆਪਣਾ ਅਤੇ ਪੂਰੇ ਸਮਾਜ ਦਾ ਭਲਾ ਹੁੰਦਾ ਹੈ ।

ਵਸਤੂਨਿਸ਼ਠ ਪ੍ਰਸ਼ਨ
ਸਹੀ ਜੋੜੇ ਬਣਾਓ

1. ਪੱਤਰਕਾਰਿਤਾ (ਪ੍ਰਿੰਸ) (i) ਬਿਜਲੀ ਦਾ ਜਨਤਕ ਸੰਚਾਰ ਮਾਧਿਅਮ
2. ਟੈਲੀਵਿਜ਼ਨ (ii) ਖਰੀਦਦਾਰਾਂ ਨੂੰ ਆਕਰਸ਼ਿਤ ਕਰਨਾ
3. ਵਪਾਰਕ ਵਿਗਿਆਪਨ (iii) ਸੜਕ ਸੁਰੱਖਿਆ, ਖੂਨਦਾਨ ਆਦਿ ਦੇ ਵਿਗਿਆਪਨ
4. ਸਮਾਜਿਕ ਵਿਗਿਆਪਨ (iv) ਪ੍ਰਿੰਟਿੰਗ ਜਨਤਕ ਸੰਚਾਰ ਮਾਧਿਅਮ ॥

ਉੱਤਰ-

1. ਪੱਤਰਕਾਰਿਤਾ (ਐੱਸ) (iv) ਪ੍ਰਿੰਟਿੰਗ ਜਨਤਕ ਸੰਚਾਰ ਮਾਧਿਅਮ
2. ਟੈਲੀਵਿਜ਼ਨ (i) ਬਿਜਲੀ ਦਾ ਜਨਤਕ ਸੰਚਾਰ ਮਾਧਿਅਮ
3. ਵਪਾਰਕ ਵਿਗਿਆਪਨ (ii) ਖਰੀਦਦਾਰਾਂ ਨੂੰ ਆਕਰਸ਼ਿਤ ਕਰਨਾ
4. ਸਮਾਜਿਕ ਵਿਗਿਆਪਨ (iii) ਸੜਕ ਸੁਰੱਖਿਆ, ਖੁਨਦਾਨ ਆਦਿ ਦੇ ਵਿਗਿਆਪਨ ।

PSEB 7th Class Social Science Solutions Chapter 20 ਰਾਜ ਸਰਕਾਰ

Punjab State Board PSEB 7th Class Social Science Book Solutions Civics Chapter 20 ਰਾਜ ਸਰਕਾਰ Textbook Exercise Questions, and Answers.

PSEB Solutions for Class 7 Social Science Chapter 20 ਰਾਜ ਸਰਕਾਰ

Social Science Guide for Class 7 PSEB ਰਾਜ ਸਰਕਾਰ Textbook Questions, and Answers

(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ ) ਵਿਚ ਲਿਖੋ-

ਪ੍ਰਸ਼ਨ 1.
ਭਾਰਤ ਦੇ ਉਨ੍ਹਾਂ ਪੰਜ ਰਾਜਾਂ ਦੇ ਨਾਂ ਦੱਸੋ ਜਿੱਥੇ ਦੋ-ਸਦਨੀ ਵਿਧਾਨਪਾਲਿਕਾ ਹੈ ?
ਉੱਤਰ-
ਬਿਹਾਰ, ਜੰਮੂ-ਕਸ਼ਮੀਰ, ਕਰਨਾਟਕਾ, ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ । ਨੋਟ-ਇਨ੍ਹਾਂ ਰਾਜਾਂ ਦੇ ਇਲਾਵਾ ਕੁੱਝ ਹੋਰ ਰਾਜਾਂ ਵਿਚ ਵੀ ਦੋ ਸਦਨੀ ਵਿਧਾਨਪਾਲਿਕਾ ਹੈ ।

ਪ੍ਰਸ਼ਨ 2.
ਐੱਮ. ਐੱਲ. ਏ. ਚੁਣੇ ਜਾਣ ਲਈ ਕਿਹੜੀਆਂ ਦੋ ਯੋਗਤਾਵਾਂ ਜ਼ਰੂਰੀ ਹਨ ?
ਉੱਤਰ-
ਐੱਮ. ਐੱਲ. ਏ. ਚੁਣੇ ਜਾਣ ਲਈ ਇਕ ਵਿਅਕਤੀ ਵਿਚ ਹੇਠ ਲਿਖੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ

  • ਉਹ ਭਾਰਤ ਦਾ ਨਾਗਰਿਕ ਹੋਵੇ ।
  • ਉਸਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ ।

ਪ੍ਰਸ਼ਨ 3.
ਰਾਜਪਾਲ ਚੁਣੇ ਜਾਣ ਲਈ ਕਿਹੜੀਆਂ ਯੋਗਤਾਵਾਂ ਜ਼ਰੂਰੀ ਹਨ ?
ਉੱਤਰ-
ਕਿਸੇ ਵੀ ਰਾਜ ਦਾ ਰਾਜਪਾਲ ਬਣਨ ਲਈ ਜ਼ਰੂਰੀ ਹੈ ਕਿ ਉਹ ਵਿਅਕਤੀ-

  1. ਭਾਰਤ ਦਾ ਨਾਗਰਿਕ ਹੋਵੇ ।
  2. ਉਸਦੀ ਉਮਰ 35 ਸਾਲ ਜਾਂ ਇਸ ਤੋਂ ਵੱਧ ਹੋਵੇ ।
  3. ਉਹ ਮਾਨਸਿਕ ਅਤੇ ਸਰੀਰਕ ਤੌਰ ‘ਤੇ ਠੀਕ ਹੋਵੇ ।
  4. ਉਹ ਰਾਜ ਜਾਂ ਕੇਂਦਰੀ ਵਿਧਾਨਪਾਲਿਕਾ ਦਾ ਮੈਂਬਰ ਜਾਂ ਸਰਕਾਰੀ ਅਧਿਕਾਰੀ ਨਾ ਹੋਵੇ ।

ਪ੍ਰਸ਼ਨ 4.
ਕਿਸੇ ਸਰਕਾਰੀ ਵਿਭਾਗ ਦਾ ਕਾਰਜਕਾਰੀ ਮੁਖੀ ਕੌਣ ਹੁੰਦਾ ਹੈ ?
ਉੱਤਰ-
ਕਿਸੇ ਸਰਕਾਰੀ ਵਿਭਾਗ ਦਾ ਕਾਰਜਕਾਰੀ ਮੁਖੀ ਵਿਭਾਗੀ ਸਕੱਤਰ ਹੁੰਦਾ ਹੈ ।

PSEB 7th Class Social Science Solutions Chapter 20 ਰਾਜ ਸਰਕਾਰ

ਪ੍ਰਸ਼ਨ 5.
ਤੁਹਾਡੇ ਰਾਜ ਦੇ ਮੁੱਖ ਮੰਤਰੀ ਅਤੇ ਰਾਜਪਾਲ ਕੌਣ ਹਨ ?
ਉੱਤਰ-
ਆਪਣੇ ਅਧਿਆਪਕ ਸਾਹਿਬਾਨ ਤੋਂ ਵਰਤਮਾਨ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰੋ ।

ਪ੍ਰਸ਼ਨ 6.
ਰਾਜ ਦਾ ਕਾਰਜਕਾਰੀ ਮੁਖੀ ਕੌਣ ਹੁੰਦਾ ਹੈ ?
ਉੱਤਰ-
ਰਾਜ ਦਾ ਕਾਰਜਕਾਰੀ ਮੁਖੀ ਰਾਜਪਾਲ ਹੁੰਦਾ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਰਾਜਪਾਲ ਦੇ ਕੰਮਾਂ ਬਾਰੇ ਦੱਸੋ ।
ਉੱਤਰ-
ਕੇਂਦਰ ਵਿਚ ਰਾਸ਼ਟਰਪਤੀ ਦੇ ਵਾਂਗ ਰਾਜਪਾਲ ਰਾਜ ਦਾ ਨਾਂ-ਮਾਤਰ ਮੁਖੀ ਹੁੰਦਾ ਹੈ । ਰਾਜ ਦੇ ਪ੍ਰਸ਼ਾਸਨ ਦੀ ਅਸਲ ਸ਼ਕਤੀ ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਕੋਲ ਹੁੰਦੀ ਹੈ । ਰਾਜਪਾਲ ਦੀਆਂ ਸ਼ਕਤੀਆਂ ਵੀ ਰਾਸ਼ਟਰਪਤੀ ਦੇ ਵਾਂਗ ਹੀ ਹਨ । ਪਰ ਜਦੋਂ ਕਦੇ ਰਾਜ ਦੀ ਮਸ਼ੀਨਰੀ ਠੀਕ ਤਰ੍ਹਾਂ ਨਾਲ ਨਾ ਚੱਲਣ ਦੇ ਕਾਰਨ ਰਾਜ ਦਾ ਸ਼ਾਸਨ ਰਾਸ਼ਟਰਪਤੀ ਆਪਣੇ ਹੱਥ ਵਿਚ ਲੈ ਲੈਂਦਾ ਹੈ, ਤਾਂ ਰਾਜਪਾਲ ਰਾਜ ਦਾ ਅਸਲ ਮੁਖੀ ਬਣ ਜਾਂਦਾ ਹੈ । ਰਾਜਪਾਲ ਦੀਆਂ ਮੁੱਖ ਸ਼ਕਤੀਆਂ ਹੇਠਾਂ ਦਿੱਤੀਆਂ ਗਈਆਂ ਹਨ ਕਾਰਜਕਾਰੀ ਸ਼ਕਤੀਆਂ –

  • ਰਾਜਪਾਲ ਰਾਜ ਦਾ ਕਾਰਜਕਾਰੀ ਮੁਖੀ ਹੁੰਦਾ ਹੈ । ਰਾਜ ਦਾ ਸ਼ਾਸਨ ਉਸ ਦੇ ਨਾਂ ਉੱਤੇ ਚਲਾਇਆ ਜਾਂਦਾ ਹੈ ।
  • ਉਹ ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਦੇ ਸਾਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
  • ਰਾਜ ਦੇ ਹਾਈਕੋਰਟ ਦੇ ਜੱਜਾਂ ਦੀ ਨਿਯੁਕਤੀ ਸਮੇਂ ਉਹ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ।

ਵਿਧਾਨਿਕ ਸ਼ਕਤੀਆਂ

  1. ਵਿਧਾਨ ਮੰਡਲ ਦੁਆਰਾ ਪਾਸ ਕੀਤੇ ਗਏ ਕਾਨੂੰਨਾਂ ਨੂੰ ਰਾਜਪਾਲ ਦੀ ਮਨਜ਼ੂਰੀ ਮਿਲਣੀ ਜ਼ਰੂਰੀ ਹੈ ।
  2. ਜੇਕਰ ਵਿਧਾਨ ਮੰਡਲ ਦਾ ਇਜਲਾਸ ਨਾ ਚਲ ਰਿਹਾ ਹੋਵੇ ਅਤੇ ਕਿਸੇ ਕਾਨੂੰਨ ਦੀ ਲੋੜ ਪੈ ਜਾਏ ਤਾਂ ਰਾਜਪਾਲ ਆਰਡੀਨੈਂਸ ਜਾਰੀ ਕਰ ਸਕਦਾ ਹੈ ।
  3. ਕੋਈ ਵੀ ਵਿੱਤ ਬਿਲ ਰਾਜਪਾਲ ਦੀ ਪੂਰਵ ਮਨਜ਼ੂਰੀ ਨਾਲ ਹੀ ਸੰਵਿਧਾਨ ਸਭਾ ਵਿਚ ਪੇਸ਼ ਕੀਤਾ ਜਾ ਸਕਦਾ ਹੈ ।
  4. ਉਹ ਰਾਜ ਵਿਧਾਨ ਮੰਡਲ ਦੀ ਬੈਠਕ ਬੁਲਾਉਂਦਾ ਹੈ ।
  5. ਹਰੇਕ ਸਾਲ ਵਿਧਾਨ ਮੰਡਲ ਦਾ ਪਹਿਲਾ ਇਜਲਾਸ ਰਾਜਪਾਲ ਦੇ ਭਾਸ਼ਨ ਨਾਲ ਹੀ ਆਰੰਭ ਹੁੰਦਾ ਹੈ ।
  6. ਜਿਹੜੇ ਰਾਜਾਂ ਵਿਚ ਵਿਧਾਨ ਮੰਡਲ ਦੇ ਦੋ ਸਦਨ ਹਨ, ਉੱਥੇ ਰਾਜਪਾਲ ਕੁੱਝ ਮੈਂਬਰਾਂ ਨੂੰ ਵਿਧਾਨ ਪਰਿਸ਼ਦ ਲਈ ਨਾਮਜ਼ਦ ਕਰਦਾ ਹੈ ।
  7. ਰਾਜਪਾਲ ਮੁੱਖ ਮੰਤਰੀ ਦੀ ਸਲਾਹ ‘ਤੇ ਵਿਧਾਨ ਸਭਾ ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ।

ਇੱਛੁਕ ਸ਼ਕਤੀਆਂ-ਰਾਜਪਾਲ ਨੂੰ ਕੁੱਝ ਅਜਿਹੀਆਂ ਸ਼ਕਤੀਆਂ ਪ੍ਰਾਪਤ ਹਨ ਜਿਨ੍ਹਾਂ ਦੀ ਵਰਤੋਂ ਕਰਦੇ ਸਮੇਂ ਉਹ ਆਪਣੀ ਬੁੱਧੀ ਜਾਂ ਇੱਛਾ ਦੀ ਵਰਤੋਂ ਕਰ ਸਕਦਾ ਹੈ । ਇਹ ਰਾਜਪਾਲ ਦੀਆਂ ਇੱਛੁਕ ਸ਼ਕਤੀਆਂ ਅਖਵਾਉਂਦੀਆਂ ਹਨ । ਇਹ ਸ਼ਕਤੀਆਂ ਹੇਠ ਲਿਖੀਆਂ ਹਨ –

  • ਜਦੋਂ ਵਿਧਾਨ ਸਭਾ ਵਿਚ ਕਿਸੇ ਦਲ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਰਾਜਪਾਲ ਆਪਣੀ ਸੂਝ-ਬੂਝ ਨਾਲ ਕਿਸੇ ਨੂੰ ਵੀ ਮੁੱਖ ਮੰਤਰੀ ਨਿਯੁਕਤ ਕਰ ਸਕਦਾ ਹੈ ।
  • ਜੇਕਰ ਰਾਜਪਾਲ ਇਹ ਅਨੁਭਵ ਕਰੇ ਕਿ ਰਾਜ ਦਾ ਸ਼ਾਸਨ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ ਜਾ ਰਿਹਾ, ਤਾਂ ਉਹ ਇਸ ਦੀ ਰਿਪੋਰਟ ਰਾਸ਼ਟਰਪਤੀ ਨੂੰ ਦਿੰਦਾ ਹੈ । ਰਾਜਪਾਲ ਦੀ ਰਿਪੋਰਟ ‘ਤੇ ਰਾਸ਼ਟਰਪਤੀ ਉਸ ਰਾਜ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਦਾ ਹੈ ।
  • ਰਾਜਪਾਲ ਸਥਿਤੀ ਅਨੁਸਾਰ ਵਿਧਾਨ ਸਭਾ ਨੂੰ ਭੰਗ ਕਰਨ ਦਾ ਫ਼ੈਸਲਾ ਕਰ ਸਕਦਾ ਹੈ । ਇਸ ਸੰਬੰਧ ਵਿਚ ਉਸ ਦੇ ਲਈ ਮੁੱਖ ਮੰਤਰੀ ਦੀ ਸਲਾਹ ਨੂੰ ਮੰਨਣਾ ਜ਼ਰੂਰੀ ਨਹੀਂ ਹੈ ।
  • ਰਾਜਪਾਲ ਕਿਸੇ ਵੀ ਬਿਲ ਨੂੰ ਮੁੜ ਵਿਚਾਰ ਲਈ ਵਿਧਾਨ ਸਭਾ ਨੂੰ ਵਾਪਸ ਭੇਜ ਸਕਦਾ ਹੈ । ਉਹ ਕਿਸੇ ਵੀ ਬਿਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਸੁਰੱਖਿਅਤ ਵੀ ਰੱਖ ਸਕਦਾ ਹੈ ।

PSEB 7th Class Social Science Solutions Chapter 20 ਰਾਜ ਸਰਕਾਰ

ਪ੍ਰਸ਼ਨ 2.
ਰਾਜ ਦੇ ਮੁੱਖ ਮੰਤਰੀ ਦੇ ਕੰਮਾਂ ਅਤੇ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਮੁੱਖ ਮੰਤਰੀ ਰਾਜ ਦਾ ਅਸਲ ਮੁਖੀ ਹੁੰਦਾ ਹੈ । ਉਸਦੇ ਕੰਮਾਂ ਅਤੇ ਸ਼ਕਤੀਆਂ ਦਾ ਵਰਣਨ ਇਸ ਤਰ੍ਹਾਂ ਹੈ –

  1. ਮੰਤਰੀ ਪਰਿਸ਼ਦ ਦਾ ਨਿਰਮਾਣ ਮੁੱਖ ਮੰਤਰੀ ਦੀ ਸਲਾਹ ਨਾਲ ਹੀ ਕੀਤਾ ਜਾਂਦਾ ਹੈ । ਉਹ ਆਪਣੇ ਸਾਥੀਆਂ ਦੀ ਇਕ ਸੂਚੀ ਤਿਆਰ ਕਰਦਾ ਹੈ |ਰਾਜਪਾਲ ਉਸ ਸੂਚੀ ਵਿਚ ਅੰਕਿਤ ਸਾਰੇ ਵਿਅਕਤੀਆਂ ਨੂੰ ਮੰਤਰੀ ਨਿਯੁਕਤ ਕਰਦਾ ਹੈ ।
  2. ਮੁੱਖ ਮੰਤਰੀ, ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰਦਾ ਹੈ । ਉਹ ਉਨ੍ਹਾਂ ਦੇ ਵਿਭਾਗ ਬਦਲ ਵੀ ਸਕਦਾ ਹੈ ।
  3. ਮੁੱਖ ਮੰਤਰੀ ਮੰਤਰੀ ਪਰਿਸ਼ਦ ਨੂੰ ਭੰਗ ਕਰਕੇ ਨਵੀਂ ਮੰਤਰੀ ਪਰਿਸ਼ਦ ਬਣਾ ਸਕਦਾ ਹੈ ।
  4. ਮੁੱਖ ਮੰਤਰੀ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।
  5. ਮੁੱਖ ਮੰਤਰੀ ਰਾਜਪਾਲ ਨੂੰ ਰਾਜ ਵਿਧਾਨ ਸਭਾ ਭੰਗ ਕਰਨ ਦੀ ਵੀ ਸਲਾਹ ਦੇ ਸਕਦਾ ਹੈ ।
  6. ਰਾਜਪਾਲ ਰਾਜ ਵਿਚ ਸਾਰੇ ਮਹੱਤਵਪੂਰਨ ਅਹੁਦਿਆਂ ‘ਤੇ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ਮੁੱਖ ਮੰਤਰੀ ਦੀ ਸਲਾਹ ਨਾਲ ਹੀ ਕਰ ਸਕਦਾ ਹੈ ।
  7. ਮੁੱਖ ਮੰਤਰੀ ਰਾਜ ਵਿਧਾਨ ਮੰਡਲ ਦੀ ਅਗਵਾਈ ਕਰਦਾ ਹੈ ।
  8. ਉਹ ਰਾਜਪਾਲ ਅਤੇ ਮੰਤਰੀ ਪਰਿਸ਼ਦ ਵਿਚਾਲੇ ਕੜੀ ਦਾ ਕੰਮ ਕਰਦਾ ਹੈ ।
  9. ਰਾਜ ਵਿਧਾਨਪਾਲਿਕਾ ਅਤੇ ਮੰਤਰੀ ਪਰਿਸ਼ਦ ਦਾ ਮੁਖੀ ਹੋਣ ਦੇ ਕਾਰਨ ਮੁੱਖ ਮੰਤਰੀ ਰਾਜ ਸਰਕਾਰ ਵਲੋਂ ਕੇਂਦਰੀ ਸਰਕਾਰ ਪ੍ਰਤੀ ਜਵਾਬਦੇਹ ਹੁੰਦਾ ਹੈ ।ਉਹ ਕੇਂਦਰੀ ਸਰਕਾਰ ਨਾਲ ਚੰਗੇ ਸੰਬੰਧ ਬਣਾਉਣ ਦਾ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਦਾ ਯਤਨ ਕਰਦਾ ਹੈ ।

ਪ੍ਰਸ਼ਨ 3.
ਰਾਜ ਵਿਧਾਨ ਸਭਾ / ਵਿਧਾਨ ਪਰਿਸ਼ਦ ਦੀਆਂ ਚੋਣਾਂ ਸੰਬੰਧੀ ਸੰਖੇਪ ਵਿਚ ਲਿਖੋ ।
ਉੱਤਰ-
ਹਰੇਕ ਰਾਜ ਦੀ ਵਿਧਾਨਪਾਲਿਕਾ ਵਿਚ ਇਕ ਜਾਂ ਦੋ ਸਦਨ ਹੁੰਦੇ ਹਨ । ਰਾਜ ਵਿਧਾਨਪਾਲਿਕਾ ਦੇ ਹੇਠਲੇ ਸਦਨ, ਨੂੰ ਵਿਧਾਨ ਸਭਾ ਅਤੇ ਉੱਚ ਸਦਨ ਨੂੰ ਵਿਧਾਨ ਪਰਿਸ਼ਦ ਕਿਹਾ ਜਾਂਦਾ ਹੈ । ਹੇਠਲਾ ਸਦਨ ਵਿਧਾਨ ਸਭਾ ਸਾਰੇ ਰਾਜਾਂ ਵਿਚ ਹੁੰਦਾ ਹੈ । | ਰਾਜ ਵਿਧਾਨ ਸਭਾ ਦੀਆਂ ਚੋਣਾਂ-ਰਾਜ ਵਿਧਾਨ ਸਭਾ ਦੇ ਮੈਂਬਰਾਂ ਨੂੰ ਐੱਮ. ਐੱਲ. ਏ. ਕਿਹਾ ਜਾਂਦਾ ਹੈ । ਇਹ ਮੈਂਬਰ ਸਿੱਧੇ (directly) ਲੋਕਾਂ ਦੁਆਰਾ ਬਾਲਗ ਮਤ ਅਧਿਕਾਰ ਅਤੇ ਗੁਪਤ ਮਤਦਾਨ ਦੁਆਰਾ ਚੁਣੇ ਜਾਂਦੇ ਹਨ । ਵਿਧਾਨ ਸਭਾ ਦੀਆਂ ਚੋਣਾਂ ਦੇ ਸਮੇਂ ਵਿਧਾਨ ਸਭਾ ਦੇ ਹਰੇਕ ਚੋਣ ਹਲਕੇ ਵਿਚੋਂ ਇਕ-ਇਕ ਮੈਂਬਰ ਚੁਣਿਆ ਜਾਂਦਾ ਹੈ । ਵੱਖ-ਵੱਖ ਰਾਜਾਂ ਵਿਚ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 60 ਅਤੇ ਵੱਧ ਤੋਂ ਵੱਧ 500 ਤਕ ਹੋ ਸਕਦੀ ਹੈ । ਵਿਧਾਨ ਪਰਿਸ਼ਦ ਦੀਆਂ ਚੋਣਾਂ-ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਅਸਿੱਧੇ (Indirect) ਢੰਗ ਨਾਲ ਕੀਤੀ ਜਾਂਦੀ ਹੈ । ਇਸਦੇ 5/6 ਮੈਂਬਰਾਂ ਦੀ ਚੋਣ ਅਧਿਆਪਕਾਂ, ਸਥਾਨਿਕ ਸੰਸਥਾਵਾਂ ਦੇ ਮੈਂਬਰਾਂ, ‘ਵਿਧਾਨ ਸਭਾ ਦੇ ਮੈਂਬਰਾਂ ਅਤੇ ਗਰੈਜੁਏਟਾਂ ਦੁਆਰਾ ਕੀਤੀ ਜਾਂਦੀ ਹੈ । ਬਾਕੀ 1/6 ਮੈਂਬਰ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ ।

ਪ੍ਰਸ਼ਨ 4.
ਰਾਜਪਾਲ ਦੀਆਂ ਦੋ ਸਵੈ-ਇੱਛੁਕ ਸ਼ਕਤੀਆਂ ਲਿਖੋ ।
ਉੱਤਰ-
ਰਾਜਪਾਲ ਦੇ ਕੌਲ ਕੁੱਝ ਸਵੈ-ਇੱਛੁਕ ਸ਼ਕਤੀਆਂ ਵੀ ਹੁੰਦੀਆਂ ਹਨ । ਇਨ੍ਹਾਂ ਦੀ ਵਰਤੋਂ ਉਹ ਬਿਨਾਂ ਮੰਤਰੀ ਪਰਿਸ਼ਦ ਦੀ ਸਲਾਹ ਦੇ ਆਪਣੀ ਇੱਛਾ ਅਨੁਸਾਰ ਕਰ ਸਕਦਾ ਹੈ । ਇਹ ਸ਼ਕਤੀਆਂ ਹਨ –

  1. ਰਾਜ ਵਿਧਾਨ ਸਭਾ ਵਿਚ ਕਿਸੇ ਵੀ ਦਲ ਨੂੰ ਬਹੁਮਤ ਨਾ ਪ੍ਰਾਪਤ ਹੋਣ ‘ਤੇ ਉਹ ਆਪਣੀ ਇੱਛਾ ਅਨੁਸਾਰ ਮੁੱਖ ਮੰਤਰੀ ਦੀ ਨਿਯੁਕਤੀ ਕਰ ਸਕਦਾ ਹੈ ।
  2. ਰਾਜ ਦੀ ਮਸ਼ੀਨਰੀ ਠੀਕ ਨਾ ਚੱਲਣ ਦੀ ਸਥਿਤੀ ਵਿਚ ਉਹ ਰਾਜ ਦੀ ਕਾਰਜਪਾਲਿਕਾ ਨੂੰ ਭੰਗ ਕਰਨ ਲਈ ਰਾਸ਼ਟਰਪਤੀ ਨੂੰ ਸਲਾਹ ਦੇ ਸਕਦਾ ਹੈ ।

ਪ੍ਰਸ਼ਨ 5.
ਰਾਜ ਦੇ ਪ੍ਰਬੰਧਕੀ ਕੰਮ ਕਿਹੜੇ-ਕਿਹੜੇ ਸਿਵਿਲ ਅਧਿਕਾਰੀ ਚਲਾਉਂਦੇ ਹਨ ?
ਉੱਤਰ-
ਰਾਜ ਵਿਚ ਸਿੱਖਿਆ, ਸਿੰਜਾਈ, ਆਵਾਜਾਈ, ਸਿਹਤ ਅਤੇ ਸਫ਼ਾਈ ਆਦਿ ਵਿਭਾਗ ਹੁੰਦੇ ਹਨ । ਸਰਕਾਰੀ ਅਧਿਕਾਰੀ ਇਨ੍ਹਾਂ ਅਲੱਗ-ਅਲੱਗ ਵਿਭਾਗਾਂ ਦੇ ਕੰਮ ਸੰਬੰਧਿਤ ਮੰਤਰੀਆਂ ਦੀ ਅਗਵਾਈ ਵਿਚ ਚਲਾਉਂਦੇ ਹਨ । ਹਰੇਕ ਵਿਭਾਗ ਦੇ ਸਰਕਾਰੀ ਅਧਿਕਾਰੀ ਅਫ਼ਸਰਸ਼ਾਹੀ ਨੂੰ ਸਕੱਤਰ ਕਿਹਾ ਜਾਂਦਾ ਹੈ । ਉਸਨੂੰ ਆਮ ਤੌਰ ‘ਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਵਿਭਾਗ ਤੋਂ ਸੰਘੀ ਸੇਵਾ ਆਯੋਗ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ । ਸਕੱਤਰ ਆਪਣੇ ਵਿਭਾਗ ਦੀਆਂ ਮਹੱਤਵਪੂਰਨ
ਰਾਜ ਸਰਕਾਰ ਨੀਤੀਆਂ ਅਤੇ ਪ੍ਰਬੰਧਕੀ ਮਾਮਲਿਆਂ ਵਿਚ ਮੰਤਰੀ ਦਾ ਮੁੱਖ ਸਲਾਹਕਾਰ ਹੁੰਦਾ ਹੈ । ਵੱਖ-ਵੱਖ ਵਿਭਾਗਾਂ ਦੇ ਸਕੱਤਰਾਂ ਦੇ ਕੰਮ ਦੀ ਦੇਖਭਾਲ ਲਈ ਇਕ ਮੁੱਖ ਸਕੱਤਰ ਹੁੰਦਾ ਹੈ । ਸਕੱਤਰ ਦੇ ਦਫ਼ਤਰ ਨੂੰ ਸਕੱਤਰੇਤ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਮੰਤਰੀ ਪਰਿਸ਼ਦ ਅਤੇ ਰਾਜ ਵਿਧਾਨਪਾਲਿਕਾ ਦੇ ਨਾਲ ਸੰਬੰਧਾਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-

  1. ਮੰਤਰੀ ਪਰਿਸ਼ਦ-ਮੰਤਰੀ ਪਰਿਸ਼ਦ ਦਾ ਕਾਰਜਕਾਲ ਵਿਧਾਨ ਸਭਾ ਜਿੰਨਾ ਹੀ ਅਰਥਾਤ 5 ਸਾਲ ਹੁੰਦਾ ਹੈ । ਕਦੇ-ਕਦੇ ਮੁੱਖ ਮੰਤਰੀ ਦੁਆਰਾ ਤਿਆਗ-ਪੱਤਰ ਦੇਣ ‘ਤੇ ਜਾਂ ਉਸਦੀ ਮੌਤ ਹੋ ਜਾਣ ‘ਤੇ ਸਾਰੀ ਮੰਤਰੀ ਪਰਿਸ਼ਦ ਭੰਗ ਹੋ ਜਾਂਦੀ ਹੈ । ਮੰਤਰੀ ਪਰਿਸ਼ਦ ਨੂੰ ਵਿਧਾਨ ਸਭਾ ਵੀ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰਕੇ ਭੰਗ ਕਰ ਸਕਦੀ ਹੈ ।
  2. ਰਾਜ ਵਿਧਾਨਪਾਲਿਕਾ-ਵਿਧਾਨ ਸਭਾ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਪਰ ਕਈ ਵਾਰ ਰਾਜਪਾਲ ਪਹਿਲਾਂ ਵੀ ਇਸਨੂੰ ਭੰਗ ਕਰ ਸਕਦਾ ਹੈ ।ਸੰਕਟਕਾਲ ਦੇ ਸਮੇਂ ਰਾਸ਼ਟਰਪਤੀ ਦੁਆਰਾ ਇਸਦੇ ਕਾਰਜਕਾਲ ਨੂੰ 6 ਮਹੀਨੇ ਵਧਾਇਆ ਵੀ ਜਾ ਸਕਦਾ ਹੈ । ਵਿਧਾਨ ਪਰਿਸ਼ਦ ਦਾ ਕਾਰਜਕਾਲ 6 ਸਾਲ ਹੁੰਦਾ ਹੈ । ਹਰੇਕ 2 ਸਾਲ ਦੇ ਬਾਅਦ ਇਸਦੇ 1/3 ਮੈਂਬਰ ਰਿਟਾਇਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ‘ਤੇ ਨਵੇਂ ਮੈਂਬਰ ਚੁਣੇ ਜਾਂਦੇ ਹਨ ਪਰ ਵਿਧਾਨ ਸਭਾ ਵਾਂਗ ਵਿਧਾਨ ਪਰਿਸ਼ਦ ਨੂੰ ਭੰਗ ਨਹੀਂ ਕੀਤਾ ਜਾ ਸਕਦਾ । ਇਹ ਰਾਜ ਸਭਾ ਦੇ ਵਾਂਗ ਸਥਿਰ ਹੈ ।

ਪ੍ਰਸ਼ਨ 7.
ਸੜਕ ਹਾਦਸਿਆਂ ਦੇ ਕੋਈ ਪੰਜ ਮੁੱਖ ਕਾਰਨ ਦੱਸੋ ।
ਉੱਤਰ-
ਸੜਕ ਹਾਦਸਿਆਂ ਦੇ ਕਾਰਨ ਹੇਠ ਲਿਖੇ ਹਨ –
1. ਤੇਜ਼ ਰਫਤਾਰ ਨਾਲ ਵਾਹਨ ਚਲਾਉਣਾ-ਸੜਕ ਤੇ ਚਲਣ ਵਾਲੇ ਵਾਹਨ-ਚਾਲਕ ਤੇਜ਼ ਰਫ਼ਤਾਰ ਨਾਲ ਆਪਣੇ ਵਾਹਨ ਚਲਾਉਂਦੇ ਹਨ | ਭਾਵੇਂ ਕਿ ਕਈ ਥਾਂਵਾਂ ਤੇ ਵਾਹਨ ਦੀ ਰਫ਼ਤਾਰ ਦੀ ਹੱਦ ਦੱਸੀ ਗਈ ਹੁੰਦੀ ਹੈ ਪਰ ਕਈ ਵਾਰੀ ਸੜਕ ਦੀ ਮਾੜੀ ਦਸ਼ਾ ਜਾਂ ਵਧੇਰੇ ਟੈਫਿਕ ਹੋਣ ਕਾਰਨ ਜਾਂ ਮੌਸਮ ਦੀ ਖਰਾਬੀ ਜਾਂ ਵਾਹਨ ਚਾਲ ਦੀ ਮਾਨਸਿਕ ਜਾਂ ਸਰੀਰਕ ਸਥਿਤੀ ਕਾਰਨ ਹਾਦਸੇ ਹੋ ਜਾਂਦੇ ਹਨ | ਅਜਿਹੇ ਹਾਦਸਿਆਂ ਦਾ ਮੁੱਖ ਕਾਰਨ ਵਾਹਨਾਂ ਦੀ ਤੇਜ਼ ਰਫਤਾਰ ਹੈ ।

2. ਬਿਨਾਂ ਸਿਗਨਲ ਦਿੱਤੇ ਲੇਨ ਬਦਲਣ ਨਾਲ-ਸਾਰੇ ਵਾਹਨ ਚਾਲਕਾਂ ਨੂੰ ਸਪੀਡ ਦੀ ਲੇਨ ਦੇ ਹਿਸਾਬ ਨਾਲ ਚਲਣਾ ਪੈਂਦਾ ਹੈ ਪਰੰਤੂ ਕਈ ਵਾਰੀ ਬਿਨਾਂ ਸਿਗਨਲ ਦਿੱਤੇ ਲੇਨ ਬਦਲ ਕੇ, ਅੱਗੇ ਨਿਕਲਣ ਨਾਲ ਸੜਕ ਹਾਦਸੇ ਹੋ ਜਾਂਦੇ ਹਨ ।

3. ਸਿਗਨਲ ਨੂੰ ਨਾ ਮੰਨਣਾ-ਜਦੋਂ ਟੈਫਿਕ ਲਾਈਟਾਂ ਦੁਆਰਾ ਦਿੱਤੇ ਜਾਂਦੇ ਸਿਗਨਲ ਬਦਲਣ ਸਮੇਂ ਵਾਹਨ ਚਾਲਕ ਲਾਲ ਲਾਈਟ ਹੋਣ ਦੇ ਡਰ ਨਾਲ ਤੇਜ਼ੀ ਨਾਲ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਜਿਹੀ ਸਥਿਤੀ ਵਿਚ ਵੀ ਹਾਦਸਾ ਹੋਣ ਦਾ ਪੂਰਾ ਡਰ ਹੁੰਦਾ ਹੈ ।

4. ਵਾਹਨਾਂ ਨੂੰ ਵਧੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦਣਾ-ਵਾਹਨ ਚਾਲਕ ਕਈ ਵਾਰੀ ਆਪਣੇ ਵਾਹਨ ਵਧੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦ ਲੈਂਦੇ ਹਨ, ਜਿਸ ਕਾਰਨ ਦੂਜੇ ਵਾਹਨਾਂ ਨੂੰ ਰਸਤਾ ਸਾਫ਼ ਦਿਖਾਈ ਨਾ ਦੇਣ ਕਾਰਨ ਹਾਦਸਾ ਹੋ ਜਾਂਦਾ ਹੈ ।

5. ਸਪੱਸ਼ਟ ਦਿਖਾਈ ਨਾ ਦੇਣਾ-ਵਾਹਨ ਚਾਲਕਾਂ ਨੂੰ ਰਾਤ ਦੇ ਸਮੇਂ ਜਾਂ ਮੀਂਹ, ਬਰਫ਼, ਧੁੰਦ ਜਾਂ ਮੌਸਮ ਦੀ ਖਰਾਬੀ ਕਾਰਨ ਕਈ ਵਾਰ ਰਸਤਾ ਸਾਫ ਦਿਖਾਈ ਨਹੀਂ ਦਿੰਦਾ ਜਿਸ ਕਾਰਨ ਸੜਕ ਹਾਦਸਾ ਹੋ ਜਾਂਦਾ ਹੈ ।

6. ਸ਼ਰਾਬ ਪੀ ਕੇ ਵਾਹਨ ਚਲਾਉਣਾ-ਸ਼ਰਾਬ ਪੀਣ ਨਾਲ ਮਨੁੱਖ ਦੀ ਵਾਹਨ ਚਲਾਉਣ ਦੀ ਯੋਗਤਾ ਘੱਟ ਜਾਂਦੀ ਹੈ ਤੇ ਇਸਦੇ ਨਾਲ ਨਜ਼ਰ ਤੇ ਵੀ ਅਸਰ ਪੈਂਦਾ ਹੈ । ਡਰਾਈਵਰ ਨਸ਼ੇ ਵਿਚ ਹੋਣ ਕਾਰਨ ਵਾਹਨ ਨੂੰ ਸਹੀ ਤਰ੍ਹਾਂ ਨਹੀਂ ਚਲਾ ਸਕਦਾ ਜਿਸ ਕਾਰਨ ਸੜਕ ਹਾਦਸਾ ਹੋ ਜਾਂਦਾ ਹੈ ।

7. ਛੋਟੀ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾ-18 ਸਾਲ ਤੋਂ ਘੱਟ ਉਮਰ ਦੇ ਬੱਚੇ ਕਈ ਵਾਰੀ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ ਲੱਗ ਪੈਂਦੇ ਹਨ ਜੋ ਕਿ ਉਹਨਾਂ ਦੇ ਜੀਵਨ ਲਈ ਅਤੇ ਦੂਜਿਆਂ ਲਈ ਵੀ ਖ਼ਤਰਨਾਕ ਹੁੰਦਾ ਹੈ ।

8. ਗਲਤ ਢੰਗ ਨਾਲ ਅੱਗੇ ਨਿਕਲਣਾ-ਕਈ ਵਾਰੀ ਵਾਹਨ ਗਲਤ ਢੰਗ ਨਾਲ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਆਹਮਣੇ-ਸਾਹਮਣੇ ਟਕਰਾ ਜਾਣ ਕਾਰਨ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ । ਅਜਿਹੇ ਹਾਦਸੇ ਪੈਦਲ ਚਾਲਕਾਂ ਅਤੇ ਦੂਜੇ ਚਾਲਕਾਂ ਲਈ ਵੀ ਬਹੁਤ ਖਤਰਨਾਕ ਹੁੰਦੇ ਹਨ ।

9. ਸੜਕ ਨਿਯਮਾਂ ਦਾ ਪਾਲਣ ਨਾ ਕਰਨਾ-ਸੜਕ ਹਾਦਸੇ ਸੜਕ ਨਿਯਮਾਂ ਜਿਵੇਂ ਕਿ ਹੈਲਮੈਟ ਨਾ ਪਾਉਣਾ, ਸੀਟ ਬੈਲਟ ਨਾ ਲਗਾਉਣਾ, ਗਲਤ ਥਾਂ ਤੇ ਆਪਣੇ ਵਾਹਨ ਖੜ੍ਹੇ ਕਰਨਾ, ਸੜਕ ਨਿਸ਼ਾਨਾਂ ਨੂੰ ਧਿਆਨ ਵਿਚ ਨਾ ਰੱਖਣਾ, ਵਾਹਨਾਂ ਵਿਚਕਾਰ ਸਹੀ ਫਾਸਲਾ ਨਾ ਰੱਖਣਾ, ਬਰੇਕ ਫੇਲ ਹੋ ਜਾਣਾ ਆਦਿ ਕਾਰਨ ਹਾਦਸੇ ਹੁੰਦੇ ਹਨ ।

10. ਹੋਰ ਕਾਰਨ-ਕਿਸੇ ਪੈਦਲ ਚਲਣ ਵਾਲੇ ਜਾਂ ਸਾਈਕਲ ਵਾਲੇ ਜਾਂ ਕਿਸੇ ਜਾਨਵਰ ਦੇ ਸੜਕ ਤੇ ਇਕਦਮ ਆ ਜਾਣ ਨਾਲ ਵੀ ਹਾਦਸੇ ਹੋ ਜਾਂਦੇ ਹਨ ।
ਨੋਟ-ਵਿਦਿਆਰਥੀ ਇਨ੍ਹਾਂ ਵਿਚੋਂ ਕੋਈ ਪੰਜ ਕਾਰਨ ਲਿਖਣ ।

PSEB 7th Class Social Science Solutions Chapter 20 ਰਾਜ ਸਰਕਾਰ

(ਈ) ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
ਵਿਧਾਨ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ …………. ਹੁੰਦੀ ਹੈ ।
ਉੱਤਰ-
500,

ਪ੍ਰਸ਼ਨ 2.
ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਗਿਣਤੀ ………. ਹੋ ਸਕਦੀ ਹੈ ।
ਉੱਤਰ-
60,

ਪ੍ਰਸ਼ਨ 3.
ਪੰਜਾਬ ਰਾਜ ਦੇ ਰਾਜਪਾਲ ਹਨ ।
ਉੱਤਰ-
ਸ਼ਿਵਰਾਜ ਪਾਟਿਲ,

ਪ੍ਰਸ਼ਨ 4.
ਪੰਜਾਬ ਵਿਧਾਨ ਪਾਲਿਕਾ …………… ਹੈ ।
ਉੱਤਰ-
ਇਕ ਸਦਨ ਵਾਲੀ,

ਪ੍ਰਸ਼ਨ 5.
ਧਨ ਬਿਲ ਰਾਜ ਦੀ ਵਿਧਾਨਪਾਲਿਕਾ ਦੇ ………….. ਸਦਨ ਵਿਚ ਪੇਸ਼ ਕੀਤਾ ਜਾ ਸਕਦਾ ਹੈ ।
ਉੱਤਰ-
ਹੇਠਲੇ,

ਪ੍ਰਸ਼ਨ 6.
ਕਿਸੇ ਵੀ ਬਿਲ ਦਾ ਕਾਨੂੰਨ ਬਣਨ ਲਈ ਅੰਤਿਮ ਪ੍ਰਵਾਨਗੀ …….. ਦੁਆਰਾ ਦਿੱਤੀ ਜਾਂਦੀ ਹੈ ।
ਉੱਤਰ-
ਰਾਜਪਾਲ,

ਪ੍ਰਸ਼ਨ 7.
ਰਾਜ ਵਿਧਾਨਪਾਲਿਕਾ ਦੇ ………… ਸਦਨ ਦੀ ਸਭਾ ਦੀ ਪ੍ਰਧਾਨਗੀ ਸਪੀਕਰ ਕਰਦਾ ਹੈ ।
ਉੱਤਰ-
ਹੇਠਲੇ,

ਪ੍ਰਸ਼ਨ 8.
…………….. ਰਾਜ ਦਾ ਸੰਵਿਧਾਨਕ ਮੁਖੀ ਹੈ ।
ਉੱਤਰ-
ਰਾਜਪਾਲ,

ਪ੍ਰਸ਼ਨ 9.
ਮੰਤਰੀ ਪਰਿਸ਼ਦ ਦਾ ਕਾਰਜਕਾਲ ……….. ਸਾਲ ਹੁੰਦਾ ਹੈ ।
ਉੱਤਰ-
ਪੰਜ,

ਪ੍ਰਸ਼ਨ 10.
ਵਿਧਾਨ ਪਰਿਸ਼ਦ ਦੇ ………… ਮੈਂਬਰ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ ।
ਉੱਤਰ-
1/6.

(ਸ) ਹੇਠ ਲਿਖੇ ਵਾਕਾਂ ਵਿਚ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਾਓ

ਪ੍ਰਸ਼ਨ 1.
ਭਾਰਤ ਵਿਚ ਇਕ ਕੇਂਦਰੀ ਸਰਕਾਰ ; 28 ਰਾਜ ਸਰਕਾਰਾਂ ਅਤੇ 8 ਕੇਂਦਰੀ ਸ਼ਾਸਿਤ ਖੇਤਰ ਹਨ |
ਉੱਤਰ-
(✓)

ਪ੍ਰਸ਼ਨ 2.
ਰਾਜ ਵਿਧਾਨਪਾਲਿਕਾ ਦੇ ਹੇਠਲੇ ਸਦਨ ਨੂੰ ਵਿਧਾਨ ਪਰਿਸ਼ਦ ਕਿਹਾ ਜਾਂਦਾ ਹੈ ।
ਉੱਤਰ-
(✗)

ਪ੍ਰਸ਼ਨ 3.
ਪੰਜਾਬ ਵਿਧਾਨਪਾਲਿਕਾ ਦੋ-ਸਦਨੀ ਹੈ ।
ਉੱਤਰ-
(✗)

ਪ੍ਰਸ਼ਨ 4.
ਰਾਜ ਦੀ ਮੁੱਖ ਕਾਰਜਕਾਰੀ ਸ਼ਕਤੀ ਰਾਜਪਾਲ ਕੋਲ ਹੁੰਦੀ ਹੈ ।
ਉੱਤਰ-
(✗)

ਪ੍ਰਸ਼ਨ 5.
ਜਾਇਦਾਦ ਦਾ ਅਧਿਕਾਰ ਮੌਲਿਕ ਅਧਿਕਾਰ ਹੈ ।
ਉੱਤਰ-
(✗)

PSEB 7th Class Social Science Solutions Chapter 20 ਰਾਜ ਸਰਕਾਰ

(ਹ) ਬਹੁ-ਵਿਕਲਪੀ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਭਾਰਤ ਵਿਚ ਕਿੰਨੇ ਰਾਜ ਹਨ ?
(1) 21
(2) 25
(3) 29.
ਉੱਤਰ-
(3) 29,

ਪ੍ਰਸ਼ਨ 2.
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਦੱਸੋ ।
(1) 117
(2) 60
(3) 105.
ਉੱਤਰ-
(1) 117,

ਪ੍ਰਸ਼ਨ 3.
ਮੁੱਖ-ਮੰਤਰੀ ਦੀ ਨਿਯੁਕਤੀ ਕਿਸਦੇ ਦੁਆਰਾ ਕੀਤੀ ਜਾਂਦੀ ਹੈ ?
(1) ਰਾਸ਼ਟਰਪਤੀ ਦੁਆਰਾ
(2) ਰਾਜਪਾਲ ਦੁਆਰਾ
(3) ਸਪੀਕਰ ਦੁਆਰਾ ॥
ਉੱਤਰ-
(2) ਰਾਜਪਾਲ ਦੁਆਰਾ ।

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਕਿੰਨੇ ਰਾਜ ਅਤੇ ਕਿੰਨੀਆਂ ਰਾਜ ਸਰਕਾਰਾਂ ਹਨ ?
ਉੱਤਰ-
ਭਾਰਤ ਵਿਚ 28 ਰਾਜ ਅਤੇ 28 ਰਾਜ ਸਰਕਾਰਾਂ ਹਨ ।

ਪ੍ਰਸ਼ਨ 2.
ਕੇਂਦਰੀ/ਰਾਜ ਸਰਕਾਰਾਂ ਦੇ ਕਿਹੜੇ-ਕਿਹੜੇ ਤਿੰਨ ਅੰਗ ਹਨ ?
ਉੱਤਰ-
ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ |

ਪ੍ਰਸ਼ਨ 3.
ਸਰਕਾਰ ਦੇ ਤਿੰਨ ਅੰਗਾਂ ਦੇ ਮੁੱਖ ਕੰਮ ਕਿਹੜੇ ਹਨ ?
ਉੱਤਰ-

  1. ਵਿਧਾਨਪਾਲਿਕਾ ਕਾਨੂੰਨ ਬਣਾਉਂਦੀ ਹੈ ।
  2. ਕਾਰਜਪਾਲਿਕਾ ਕਾਨੂੰਨਾਂ ਨੂੰ ਲਾਗੂ ਕਰਦੀ ਹੈ ।
  3. ਨਿਆਂਪਾਲਿਕਾ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦਿੰਦੀ ਹੈ ।

ਪ੍ਰਸ਼ਨ 4.
ਕੇਂਦਰੀ ਸੂਚੀ ਅਤੇ ਰਾਜ ਸੂਚੀ ਵਿਚ ਕੀ ਅੰਤਰ ਹੈ ? ਸਾਂਝੀ ਸੂਚੀ ਕੀ ਹੈ ?
ਉੱਤਰ-
ਕੇਂਦਰ ਅਤੇ ਰਾਜਾਂ ਵਿਚਾਲੇ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ । ਦੇਸ਼ ਦੇ ਸਾਰੇ ਮਹੱਤਵਪੂਰਨ ਵਿਸ਼ੇ ਕੇਂਦਰੀ ਸੂਚੀ ਵਿਚ ਅਤੇ ਰਾਜ ਦੇ ਮਹੱਤਵਪੂਰਨ ਵਿਸ਼ੇ ਰਾਜ ਸੂਚੀ ਵਿਚ ਰੱਖੇ ਗਏ ਹਨ । ਕੁੱਝ ਸਾਂਝੇ ਵਿਸ਼ੇ ਸਾਂਝੀ ਸੂਚੀ ਵਿਚ ਦਿੱਤੇ ਗਏ ਹਨ । ਰਾਜ ਸਰਕਾਰ ਰਾਜ-ਸੂਚੀ ਦੇ ਵਿਸ਼ਿਆਂ ‘ਤੇ ਕਾਨੂੰਨ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਰਾਜ ਵਿਚ ਲਾਗੂ ਕਰਦੀ ਹੈ । ਰਾਜ-ਸੁਚੀ ਦੇ ਮੁੱਖ ਵਿਸ਼ੇ ਖੇਤੀਬਾੜੀ, ਭੁਮੀ ਕਰ, ਪੁਲਿਸ ਅਤੇ ਸਿੱਖਿਆ ਆਦਿ ਹਨ ।

ਪ੍ਰਸ਼ਨ 5.
ਰਾਜ ਵਿਚ ਕੋਈ ਬਿਲ ਕਾਨੂੰਨ ਕਿਵੇਂ ਬਣਦਾ ਹੈ ?
ਉੱਤਰ-
ਕੋਈ ਸਾਧਾਰਨ ਬਿਲ ਪਾਸ ਹੋਣ ਲਈ ਦੋਨਾਂ ਸਦਨਾਂ ਵਿਚ ਰੱਖਿਆ ਜਾ ਸਕਦਾ ਹੈ ਜਦਕਿ ਬਜਟ (ਵਿੱਤ ਬਿਲ ਸਿਰਫ਼ ਵਿਧਾਨ ਸਭਾ ਵਿਚ ਹੀ ਰੱਖਿਆ ਜਾ ਸਕਦਾ ਹੈ । ਕੋਈ ਵੀ ਬਿਲ ਦੋਨਾਂ ਸਦਨਾਂ ਵਿਚ ਪਾਸ ਹੋ ਜਾਣ ਦੇ ਬਾਅਦ ਰਾਜਪਾਲ ਦੀ ਮਨਜ਼ੂਰੀ ’ਤੇ ਕਾਨੂੰਨ ਬਣ ਜਾਂਦਾ ਹੈ । ਰਾਜ ਵਿਧਾਨਪਾਲਿਕਾ ਰਾਜ, ਦੀਆਂ ਲੋੜਾਂ ਦੇ ਅਨੁਸਾਰ ਰਾਜ-ਸੂਚੀ ਵਿਚ ਦਿੱਤੇ ਗਏ ਵਿਸ਼ਿਆਂ ‘ਤੇ ਕਾਨੂੰਨ ਬਣਾਉਂਦੀ ਹੈ । ਇਹ ਸਾਂਝੀ (ਸਮਵਰਤੀ ਸੂਚੀ ‘ਤੇ ਦਿੱਤੇ ਗਏ ਵਿਸ਼ਿਆਂ ‘ਤੇ ਵੀ ਕਾਨੂੰਨ ਬਣਾ ਸਕਦੀ ਹੈ ।

ਪ੍ਰਸ਼ਨ 6.
ਰਾਜ ਵਿਧਾਨਪਾਲਿਕਾ ਦੀਆਂ ਸ਼ਕਤੀਆਂ ਅਤੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਰਾਜ ਵਿਧਾਨਪਾਲਿਕਾ ਹੇਠ ਲਿਖੇ ਕੰਮ ਕਰਦੀ ਹੈ

  • ਰਾਜ-ਸੂਚੀ ਵਿਚ ਦਿੱਤੇ ਗਏ ਵਿਸ਼ਿਆਂ ‘ਤੇ ਕਾਨੂੰਨ ਬਣਾਉਣਾ, ਪਰ ਜੇਕਰ ਕੇਂਦਰੀ ਸਰਕਾਰ ਦਾ ਕਾਨੂੰਨ ਇਸਦੇ ਵਿਰੁੱਧ ਹੋਵੇ ਤਾਂ ਕੇਂਦਰੀ ਕਾਨੂੰਨ ਹੀ ਲਾਗੂ ਹੁੰਦਾ ਹੈ ।
  • ਵਿਧਾਨਪਾਲਿਕਾ ਦੇ ਮੈਂਬਰ ਵੱਖ-ਵੱਖ ਵਿਭਾਗਾਂ ਦੇ ਮੈਂਬਰਾਂ ਤੋਂ ਪ੍ਰਸ਼ਨ ਪੁੱਛ ਸਕਦੇ ਹਨ, ਜਿਨ੍ਹਾਂ ਦਾ ਉੱਤਰ ਮੰਤਰੀ ਪਰਿਸ਼ਦ ਨੂੰ ਦੇਣਾ ਪੈਂਦਾ ਹੈ ।
  • ਇਸਦੇ ਮੈਂਬਰ ਸਰਕਾਰ ਦੇ ਵਿਰੁੱਧ ਅਵਿਸ਼ਵਾਸ ਦਾ ਮਤ ਵੀ ਪਾਸ ਕਰ ਸਕਦੇ ਹਨ ।

ਪ੍ਰਸ਼ਨ 7.
ਵਿਧਾਨ ਸਭਾ ਦੇ ਸਪੀਕਰ ਦੇ ਕੀ ਕੰਮ ਹੁੰਦੇ ਹਨ ?
ਉੱਤਰ-

  1. ਵਿਧਾਨ ਸਭਾ ਦਾ ਸਪੀਕਰ ਸਦਨ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ ।
  2. ਉਹ ਬਿਲ ਪੇਸ਼ ਕਰਨ ਦੀ ਮਨਜ਼ੂਰੀ ਦਿੰਦਾ ਹੈ ।
  3. ਉਹ ਸਦਨ ਵਿਚ ਅਨੁਸ਼ਾਸਨ ਬਣਾਈ ਰੱਖਦਾ ਹੈ ਅਤੇ ਮੰਤਰੀਆਂ ਨੂੰ ਬੋਲਣ ਦੀ ਆਗਿਆ ਦਿੰਦਾ ਹੈ ।

ਪ੍ਰਸ਼ਨ 8.
ਰਾਜਪਾਲ ਦੀ ਨਿਯੁਕਤੀ ਕਦੋਂ ਅਤੇ ਕਿੰਨੇ ਸਮੇਂ ਲਈ ਹੁੰਦੀ ਹੈ ?
ਉੱਤਰ-
ਰਾਜਪਾਲ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੀ ਸਲਾਹ ‘ਤੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ । ਰਾਜਪਾਲ ਦਾ ਕਾਰਜਕਾਲ 5 ਸਾਲ ਹੁੰਦਾ ਹੈ ਪਰ ਉਹ ਰਾਸ਼ਟਰਪਤੀ ਦੀ ਇੱਛਾ ‘ਤੇ ਹੀ ਆਪਣੇ ਅਹੁਦੇ ‘ਤੇ ਬਣਿਆ ਰਹਿ ਸਕਦਾ ਹੈ । ਰਾਸ਼ਟਰਪਤੀ ਰਾਜਪਾਲ ਨੂੰ ਉਸਦੇ ਕਾਰਜਕਾਲ ਵਿਚ ਕਿਸੇ ਦੂਜੇ ਰਾਜ ਵਿਚ ਵੀ ਬਦਲੀ ਕਰ ਸਕਦਾ ਹੈ ।

PSEB 7th Class Social Science Solutions Chapter 20 ਰਾਜ ਸਰਕਾਰ

ਪ੍ਰਸ਼ਨ 9.
ਮੁੱਖ ਮੰਤਰੀ ਅਤੇ ਉਸਦੀ ਮੰਤਰੀ ਪਰਿਸ਼ਦ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
ਉੱਤਰ-
ਵਿਧਾਨ ਸਭਾ ਦੀਆਂ ਚੋਣਾਂ ਦੇ ਬਾਅਦ ਬਹੁਮਤ ਪ੍ਰਾਪਤ ਦਲ ਦੇ ਨੇਤਾ ਨੂੰ ਰਾਜ ਦਾ ਰਾਜਪਾਲ ਮੁੱਖ ਮੰਤਰੀ ਨਿਯੁਕਤ ਕਰਦਾ ਹੈ । ਫਿਰ ਉਸਦੀ ਸਹਾਇਤਾ ਨਾਲ ਰਾਜਪਾਲ ਬਾਕੀ ਮੰਤਰੀਆਂ ਦੀ ਸੂਚੀ ਤਿਆਰ ਕਰਦਾ ਹੈ, ਜਿਨ੍ਹਾਂ ਨੂੰ ਉਹ ਮੰਤਰੀ ਨਿਯੁਕਤ ਕਰਦਾ ਹੈ । ਕਈ ਵਾਰ ਚੋਣਾਂ ਵਿਚ ਕਿਸੇ ਇਕ ਦਲ ਨੂੰ ਬਹੁਮਤ ਨਹੀਂ ਮਿਲਦਾ ਤਦ ਇਕ ਤੋਂ ਵੱਧ ਦਲਾਂ ਦੇ ਮੈਂਬਰ ਆਪਸ ਵਿਚ ਮਿਲ ਕੇ ਆਪਣਾ ਨੇਤਾ ਚੁਣਦੇ ਹਨ, ਜਿਸ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ । ਅਜਿਹੀ ਸਥਿਤੀ ਵਿਚ ਮੰਤਰੀ ਪਰਿਸ਼ਦ ਕਈ ਦਲਾਂ ਦੇ ਸਹਿਯੋਗ ਨਾਲ ਬਣਦਾ ਹੈ । ਇਸ ਤਰ੍ਹਾਂ ਦੀ ਸਰਕਾਰ ਨੂੰ ਮਿਲੀ-ਜੁਲੀ ਸਰਕਾਰ ਕਿਹਾ ਜਾਂਦਾ ਹੈ । ਮੰਤਰੀ ਪਰਿਸ਼ਦ ਵਿਚ ਕਈ ਵਾਰ ਅਜਿਹਾ ਵੀ ਮੰਤਰੀ ਚੁਣਿਆ ਜਾਂਦਾ ਹੈ ਜਿਹੜਾ ਵਿਧਾਨਪਾਲਿਕਾ ਦਾ ਮੈਂਬਰ ਨਹੀਂ ਹੁੰਦਾ, ਉਸਨੂੰ 6 ਮਹੀਨੇ ਦੇ ਅੰਦਰ ਵਿਧਾਨਪਾਲਿਕਾ ਦੇ ਕਿਸੇ ਸਦਨ ਦਾ ਮੈਂਬਰ ਬਣਨਾ ਪੈਂਦਾ ਹੈ ।

ਪ੍ਰਸ਼ਨ 10.
ਰਾਜ ਦੀ ਮੰਤਰੀ ਪਰਿਸ਼ਦ ਦੀ ਬਣਾਵਟ ਅਤੇ ਕਾਰਜ ਪ੍ਰਣਾਲੀ ਸੰਬੰਧੀ ਇਕ ਟਿੱਪਣੀ ਲਿਖੋ ।
ਉੱਤਰ-
ਬਣਾਵਟ-ਰਾਜ ਦੀ ਮੰਤਰੀ ਪਰਿਸ਼ਦ ਵਿਚ ਤਿੰਨ ਤਰ੍ਹਾਂ ਦੇ ਮੰਤਰੀ ਹੁੰਦੇ ਹਨ-

  1. ਕੈਬਨਿਟ ਮੰਤਰੀ,
  2. ਰਾਜ ਮੰਤਰੀ
  3. ਉਪ ਮੰਤਰੀ ।

ਇਨ੍ਹਾਂ ਵਿਚੋਂ ਕੈਬਨਿਟ ਮੰਤਰੀ ਕੈਬਨਿਟ ਦੇ ਮੰਤਰੀ ਹੁੰਦੇ ਹਨ, ਜਿਨ੍ਹਾਂ ਦੇ ਸਮੂਹ ਨੂੰ ਮੰਤਰੀ ਮੰਡਲ ਕਿਹਾ ਜਾਂਦਾ ਹੈ, ਜੋ ਕਿ ਸਾਰੇ ਮਹੱਤਵਪੂਰਨ ਫ਼ੈਸਲੇ ਲੈਂਦੇ ਹਨ ।
ਕੈਬਨਿਟ ਮੰਤਰੀਆਂ ਕੋਲ ਅਲੱਗ-ਅਲੱਗ ਵਿਭਾਗ ਹੁੰਦੇ ਹਨ । ਰਾਜ ਮੰਤਰੀ ਅਤੇ ਉਪ ਮੰਤਰੀ ਕੈਬਨਿਟ ਮੰਤਰੀਆਂ ਦੀ ਸਹਾਇਤਾ ਕਰਦੇ ਹਨ । ਕਾਰਜ ਪ੍ਰਣਾਲੀ-ਰਾਜ ਮੰਤਰੀ ਪਰਿਸ਼ਦ ਇਕ ਟੀਮ ਦੇ ਰੂਪ ਵਿਚ ਕੰਮ ਕਰਦੀ ਹੈ । ਕਿਹਾ ਜਾਂਦਾ ਹੈ ਕਿ ਪਰਿਸ਼ਦ ਦੇ ਸਾਰੇ ਮੰਤਰੀ ਇਕ ਸਾਥ ਡੁੱਬਦੇ ਹਨ ਅਤੇ ਇਕ ਸਾਥ ਤੈਰਦੇ ਹਨ ।

ਇਸਦਾ ਕਾਰਨ ਇਹ ਹੈ ਕਿ ਕਿਸੇ ਇਕ ਮੰਤਰੀ ਦੇ ਵਿਰੁੱਧ ਅਵਿਸ਼ਵਾਸ ਮਤ ਪਾਸ ਹੋਣ ‘ਤੇ ਪੂਰੀ ਮੰਤਰੀ ਪਰਿਸ਼ਦ ਨੂੰ ਤਿਆਗ-ਪੱਤਰ ਦੇਣਾ ਪੈਂਦਾ ਹੈ । ਉਹ ਆਪਣੀਆਂ ਨੀਤੀਆਂ ਲਈ ਸਮੂਹਿਕ ਤੌਰ ‘ਤੇ ਵਿਧਾਨਪਾਲਿਕਾ ਪ੍ਰਤੀ ਜਵਾਬਦੇਹ ਹੁੰਦੇ ਹਨ । ਜੇਕਰ ਮੁੱਖ ਮੰਤਰੀ ਅਸਤੀਫ਼ਾ ਦਿੰਦਾ ਹੈ ਤਾਂ ਉਸਨੂੰ ਪੂਰੀ ਮੰਤਰੀ ਪਰਿਸ਼ਦ ਦਾ ਅਸਤੀਫਾ ਮੰਨਿਆ ਜਾਂਦਾ ਹੈ ।

ਵਸਤੁਨਿਸ਼ਠ ਪ੍ਰਸ਼ਨ
ਸਹੀ ਜੋੜੇ ਬਣਾਓ

1. ਵਿਧਾਨ ਸਭਾ (i) ਰਾਜ ਵਿਧਾਨਪਾਲਿਕਾ ਦਾ ਉੱਪਰਲਾ ਸਦਨ
2. ਵਿਧਾਨ ਪਰਿਸ਼ਦ (ii) ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ
3. ਰਾਜਪਾਲ ਰਾਜ (iii) ਰਾਜ ਵਿਧਾਨਪਾਲਿਕਾ ਦਾ ਹੇਠਲਾ ਸਦਨ
4. ਮੁੱਖ ਮੰਤਰੀ (iv) ਰਾਸ਼ਟਰਪਤੀ ਦੁਆਰਾ ਨਿਯੁਕਤੀ ।

ਉੱਤਰ-

1. ਵਿਧਾਨ ਸਭਾ (iii) ਰਾਜ ਵਿਧਾਨਪਾਲਿਕਾਂ ਦਾ ਹੇਠਲਾ ਸਦਨ
2. ਵਿਧਾਨ ਪਰਿਸ਼ਦ (i) ਰਾਜ ਵਿਧਾਨਪਾਲਿਕਾ ਦਾ ਉੱਪਰਲਾ ਸਦਨ
3. ਰਾਜਪਾਲ (iv) ਰਾਸ਼ਟਰਪਤੀ ਦੁਆਰਾ ਨਿਯੁਕਤੀ
4. ਮੁੱਖ ਮੰਤਰੀ (ii) ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ ॥