PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

Punjab State Board PSEB 7th Class Agriculture Book Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ Textbook Exercise Questions, and Answers.

PSEB Solutions for Class 7 Agriculture Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

Agriculture Guide for Class 7 PSEB ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਫ਼ਸਲਾਂ ਵਿੱਚ ਖਾਦਾਂ ਦੀ ਜ਼ਰੂਰਤ ਸੰਬੰਧੀ ਮਿੱਟੀ ਪਰਖ ਕਰਵਾਉਣ ਲਈ ਨਮੂਨਾ ਕਿੰਨੀ ਡੂੰਘਾਈ ਤੱਕ ਲੈਣਾ ਚਾਹੀਦਾ ਹੈ ?
ਉੱਤਰ-
6 ਇੰਚ ਦੀ ਡੂੰਘਾਈ ਤੱਕ ।

ਪ੍ਰਸ਼ਨ 2.
ਮਿੱਟੀ ਪਰਖ ਕਰਵਾਉਣ ਲਈ ਲਏ ਜਾਣ ਵਾਲੇ ਨਮੂਨੇ ਦੀ ਮਾਤਰਾ ਦੱਸੋ ।
ਉੱਤਰ-
ਅੱਧਾ ਕਿਲੋਗ੍ਰਾਮ ॥

ਪ੍ਰਸ਼ਨ 3.
ਕੱਲਰ ਵਾਲੀਆਂ ਜ਼ਮੀਨਾਂ ਵਿਚੋਂ ਮਿੱਟੀ ਦਾ ਨਮੂਨਾ ਲੈਣ ਲਈ ਕਿੰਨਾ ਡੂੰਘਾ ਟੋਆ ਪੁੱਟਣਾ ਚਾਹੀਦਾ ਹੈ ?
ਉੱਤਰ-
3 ਫੁੱਟ ਡੂੰਘਾ

ਪ੍ਰਸ਼ਨ 4.
ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਵਾਉਣ ਵਾਸਤੇ ਨਮੂਨਾ ਕਿੰਨੀਂ ਡੂੰਘਾਈ ਤੱਕ ਲੈਣਾ ਚਾਹੀਦਾ ਹੈ ?
ਉੱਤਰ-
6 ਫੁੱਟ ਡੂੰਘਾ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਪ੍ਰਸ਼ਨ 5.
ਸਿੰਚਾਈ ਲਈ ਪਾਣੀ ਪਰਖ ਕਰਵਾਉਣ ਲਈ ਨਮੂਨਾ ਲੈਣ ਲਈ ਕਿੰਨਾਂ ਸਮਾਂ ਟਿਊਬਵੈੱਲ ਚਲਾਉਣਾ ਚਾਹੀਦਾ ਹੈ ?
ਉੱਤਰ-
ਅੱਧਾ ਘੰਟਾ ।

ਪ੍ਰਸ਼ਨ 6.
ਮਿੱਟੀ ਅਤੇ ਪਾਣੀ ਪਰਖ ਕਿੰਨੇ ਸਮੇਂ ਬਾਅਦ ਕਰਵਾ ਲੈਣੀ ਚਾਹੀਦੀ ਹੈ ?
ਉੱਤਰ-
ਹਰ ਤਿੰਨ ਸਾਲ ਬਾਅਦ |

ਪ੍ਰਸ਼ਨ 7.
ਮਿੱਟੀ ਪਰਖ ਤੋਂ ਪਤਾ ਲੱਗਣ ਵਾਲੇ ਕੋਈ ਦੋ ਲਘੂ ਤੱਤਾਂ ਦੇ ਨਾਮ ਲਿਖੋ ।
ਉੱਤਰ-
ਜ਼ਿੰਕ, ਲੋਹਾ, ਮੈਂਗਨੀਜ਼ ।

ਪ੍ਰਸ਼ਨ 8.
ਮਿੱਟੀ ਪਰਖ ਤੋਂ ਪਤਾ ਲੱਗਣ ਵਾਲੇ ਕੋਈ ਦੋ ਮੁੱਖ ਤੱਤਾਂ ਦੇ ਨਾਮ ਲਿਖੋ ।
ਉੱਤਰ-
ਨਾਈਟਰੋਜਨ, ਫਾਸਫੋਰਸ ।

ਪ੍ਰਸ਼ਨ 9.
ਕੀ ਪਾਣੀ ਦਾ ਨਮੂਨਾ ਲੈਣ ਲਈ ਵਰਤੀ ਜਾਣ ਵਾਲੀ ਬੋਤਲ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ?
ਉੱਤਰ-
ਨਹੀਂ ਧੋਣਾ ਚਾਹੀਦਾ ।

ਪ੍ਰਸ਼ਨ 10.
ਪਾਣੀ ਪਰਖ ਤੋਂ ਮਿਲਣ ਵਾਲੇ ਕਿਸੇ ਇੱਕ ਨਤੀਜੇ ਦਾ ਨਾਮ ਲਿਖੋ ।
ਉੱਤਰ-
ਪਾਣੀ ਦਾ ਖਾਰਾਪਣ, ਚਾਲਕਤਾਂ ਦਾ ਪਤਾ ਲੱਗਦਾ ਹੈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਲਿਖੋ –

ਪ੍ਰਸ਼ਨ 1.
ਮਿੱਟੀ ਦੇ ਨਮੂਨੇ ਲੈਣ ਦਾ ਸਹੀ ਸਮਾਂ ਕਦੋਂ ਹੁੰਦਾ ਹੈ ?
ਉੱਤਰ-
ਮਿੱਟੀ ਦੇ ਨਮੂਨੇ ਲੈਣ ਦਾ ਸਹੀ ਸਮਾਂ ਫ਼ਸਲ ਕੱਟਣ ਤੋਂ ਬਾਅਦ ਦਾ ਹੈ ।

ਪ੍ਰਸ਼ਨ 2.
ਖੜੀ ਫ਼ਸਲ ਵਿਚੋਂ ਨਮੂਨਾ ਲੈਣ ਦਾ ਤਰੀਕਾ ਦੱਸੋ ।
ਉੱਤਰ-
ਖੜ੍ਹੀ ਫ਼ਸਲ ਵਿਚੋਂ ਨਮੂਨਾ ਲੈਣਾ ਹੋਵੇ ਤਾਂ ਫ਼ਸਲ ਦੀਆਂ ਕਤਾਰਾਂ ਵਿਚੋਂ ਨਮੂਨਾ ਲੈਣਾ ਚਾਹੀਦਾ ਹੈ ।

ਪ੍ਰਸ਼ਨ 3.
ਮਿੱਟੀ ਤੇ ਪਾਣੀ ਪਰਖ ਲਈ ਸਹੀ ਤਰੀਕੇ ਨਾਲ ਨਮੂਨਾ ਲੈਣਾ ਕਿਉਂ ਜ਼ਰੂਰੀ ਹੁੰਦਾ ਹੈ ?
ਉੱਤਰ-
ਗ਼ਲਤ ਤਰੀਕੇ ਨਾਲ ਮਿੱਟੀ ਤੇ ਪਾਣੀ ਦਾ ਨਮੂਨਾ ਲੈ ਕੇ ਅਤੇ ਪਰਖ ਕਰਵਾਉਣ ਨਾਲ ਸਹੀ ਜਾਣਕਾਰੀ ਨਹੀਂ ਮਿਲਦੀ ਹੈ । ਇਸ ਲਈ ਨਮੂਨਾ ਸਹੀ ਤਰੀਕੇ ਨਾਲ ਲੈਣਾ ਚਾਹੀਦਾ ਹੈ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਪ੍ਰਸ਼ਨ 4.
ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਬਹੁਤ ਸਾਰੇ ਰਕਬੇ ਵਿਚ ਧਰਤੀ ਹੇਠਲੇ ਪਾਣੀ ਦੀ ਕੀ ਸਮੱਸਿਆ ਹੈ ?
ਉੱਤਰ-
ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਬਹੁਤ ਸਾਰੇ ਰਕਬੇ ਵਿੱਚ ਧਰਤੀ ਹੇਠਲਾ ਪਾਣੀ ਲੂਣਾਂ ਜਾਂ ਖਾਰਾ ਹੈ ।

ਪ੍ਰਸ਼ਨ 5.
ਮਿੱਟੀ ਦੇ ਨਮੂਨੇ ਦੀ ਥੈਲੀ ਉੱਪਰ ਕੀ ਜਾਣਕਾਰੀ ਲਿਖਣੀ ਚਾਹੀਦੀ ਹੈ ?
ਉੱਤਰ-
ਮਿੱਟੀ ਦੇ ਨਮੂਨੇ ਦੀ ਥੈਲੀ ਉੱਪਰ ਹੇਠ ਲਿਖੀ ਜਾਣਕਾਰੀ ਲਿਖਣੀ ਚਾਹੀਦੀ ਹੈ –

  1. ਖੇਤ ਦਾ ਨੰਬਰ
  2. ਕਿਸਾਨ ਦਾ ਨਾਂ ਤੇ ਪਤਾ
  3. ਨਮੂਨਾ ਲੈਣ ਦਾ ਤਰੀਕਾ ।

ਪ੍ਰਸ਼ਨ 6.
ਬਾਗ਼ ਲਗਾਉਣ ਲਈ ਮਿੱਟੀ ਦਾ ਨਮੂਨਾ ਲੈਣ ਸਮੇਂ ਰੋੜਾਂ ਜਾਂ ਕੰਕਰਾਂ ਦੀ ਤਹਿ ਮਿਲਣ ਤੇ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇ ਕਰ ਰੋੜਾਂ ਜਾਂ ਕੰਕਰਾਂ ਦੀ ਤਹਿ ਮਿਲ ਜਾਵੇ ਤਾਂ ਇਸ ਦਾ ਨਮੂਨਾ ਵੱਖਰਾ ਭਰਨਾ ਚਾਹੀਦਾ ਹੈ ਤੇ ਇਸ ਦੀ ਡੂੰਘਾਈ ਤੇ ਮੋਟਾਈ ਦੀ ਜਾਣਕਾਰੀ ਵੀ ਨੋਟ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਮਿੱਟੀ ਦੀ ਪਰਖ ਕਿਨ੍ਹਾਂ ਤਿੰਨ ਮੰਤਵਾਂ ਲਈ ਕਰਵਾਈ ਜਾ ਸਕਦੀ ਹੈ ?
ਉੱਤਰ-

  1. ਫ਼ਸਲਾਂ ਲਈ ਖਾਦਾਂ ਦੀ ਲੋੜ ਅਤੇ ਉਹਨਾਂ ਦੀ ਮਾਤਰਾ ਪਤਾ ਕਰਨ ਲਈ ।
  2. ਕਲਰਾਠੀ ਜ਼ਮੀਨ ਦੇ ਸੁਧਾਰ ਲਈ ।
  3. ਬਾਗ਼ ਲਾਉਣ ਲਈ ਜ਼ਮੀਨ ਦੀ ਯੋਗਤਾ ਪਤਾ ਕਰਨ ਲਈ ।

ਪ੍ਰਸ਼ਨ 8.
ਮਾੜੇ ਪਾਣੀ ਨਾਲ ਲਗਾਤਾਰ ਸਿੰਚਾਈ ਕਰਨ ਨਾਲ ਜ਼ਮੀਨ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ?
ਉੱਤਰ-
ਮਾੜੇ ਪਾਣੀ ਨਾਲ ਜ਼ਮੀਨ ਦੀ ਸਿੰਚਾਈ ਲਗਾਤਾਰ ਕੀਤੀ ਜਾਵੇ ਤਾਂ ਜ਼ਮੀਨ ਕਲਰਾਠੀ ਹੋ ਜਾਂਦੀ ਹੈ ।

ਪ੍ਰਸ਼ਨ 9.
ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਾਉਣ ਸਮੇਂ ਇੱਕ ਜਗ੍ਹਾ ਤੋਂ ਕਿੰਨੇ ਨਮੂਨੇ ਲਏ ਜਾਂਦੇ ਹਨ ?
ਉੱਤਰ-
ਬਾਗ ਲਗਾਉਣ ਲਈ ਮਿੱਟੀ ਪਰਖ ਕਰਾਉਣ ਸਮੇਂ ਇੱਕ ਜਗ੍ਹਾ ਤੋਂ ਲਗਪਗ 67 ਨਮੂਨੇ ਲਏ ਜਾਂਦੇ ਹਨ ।

ਪ੍ਰਸ਼ਨ 10.
ਕੱਲਰ ਵਾਲੀਆਂ ਜ਼ਮੀਨਾਂ ਵਿਚੋਂ ਮਿੱਟੀ ਦਾ ਨਮੂਨਾ ਕਿੰਨੀ-ਕਿੰਨੀ ਡੂੰਘਾਈ ਤੋਂ ਲਿਆ ਜਾਂਦਾ ਹੈ ?
ਉੱਤਰ-
ਮਿੱਟੀ ਦਾ ਨਮੂਨਾ ਲੈਣ ਲਈ 3 ਫੁੱਟ ਡੂੰਘਾ ਟੋਆ ਪੁੱਟਿਆ ਜਾਂਦਾ ਹੈ । ਜਿਸ ਵਿਚੋਂ 0-6, 6-2, 2-4 ਅਤੇ 24-36 ਇੰਚ ਦੀ ਡੂੰਘਾਈ ਤੋਂ ਨਮੂਨੇ ਲਏ ਜਾਂਦੇ ਹਨ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਲਿਖੋ –

ਪ੍ਰਸ਼ਨ 1.
ਮਿੱਟੀ ਪਰਖ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
ਵੱਧ ਝਾੜ ਤੇ ਗੁਣਵੱਤਾ ਵਾਲੀ ਫ਼ਸਲ ਪ੍ਰਾਪਤ ਕਰਨ ਲਈ ਖੇਤ ਦੀ ਮਿੱਟੀ ਦੀ ਪਰਖ ਕਰਵਾਉਣੀ ਚਾਹੀਦੀ ਹੈ । ਮਿੱਟੀ ਦੀ ਪਰਖ ਕਰਨ ਤੇ ਮਿੱਟੀ ਵਿੱਚ ਕਿਹੜੇ ਖੁਰਾਕੀ ਤੱਤਾਂ ਦੀ ਘਾਟ ਹੈ ਤੇ ਕਿੰਨੀ ਹੈ, ਇਸ ਬਾਰੇ ਜਾਣਕਾਰੀ ਮਿਲਦੀ ਹੈ । ਇਸ ਤਰ੍ਹਾਂ ਖਾਦਾਂ ਦੀ ਸੁਚੱਜੀ ਵਰਤੋਂ ਹੋ ਸਕਦੀ ਹੈ । ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਭੂਮੀ ਦੀ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ । ਮਿੱਟੀ ਪਰਖ ਕਰਵਾਉਣ ਤੇ ਸਾਨੂੰ ਭੂਮੀ ਦੀ ਉਪਜਾਊ ਸ਼ਕਤੀ, ਜੈਵਿਕ ਮਾਦਾ, ਖਾਰੀ ਅੰਗ, ਜ਼ਰੂਰੀ ਤੱਤਾਂ ਦੀ ਮਾਤਰਾ ਦਾ ਪਤਾ ਲੱਗਦਾ ਹੈ । ਇਸ ਤਰ੍ਹਾਂ ਮਿੱਟੀ ਦੀ ਪਰਖ ਦੀ ਬਹੁਤ ਮਹੱਤਤਾ ਹੈ ਤਾਂਕਿ ਸਫ਼ਲ ਫ਼ਸਲ ਪ੍ਰਾਪਤ ਕੀਤੀ ਜਾ ਸਕੇ ।

ਪ੍ਰਸ਼ਨ 2.
ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਵਾਉਣ ਵਾਸਤੇ ਨਮੂਨਾ ਲੈਣ ਦਾ ਢੰਗ ਦੱਸੋ ।
ਉੱਤਰ-
ਜ਼ਮੀਨ ਦੀ ਉੱਪਰਲੀ ਪੱਧਰ ਤੋਂ ਛੇ ਫੁੱਟ ਦੀ ਡੂੰਘਾਈ ਤੱਕ ਨਮੂਨਾ ਲਿਆ ਜਾਂਦਾ ਹੈ । ਇਸ ਦਾ ਇੱਕ ਪਾਸਾ ਸਿੱਧਾ ਤੇ ਇਕ ਪਾਸਾ ਤਿਰਛਾ ਹੋਣਾ ਚਾਹੀਦਾ ਹੈ । ਇਹ ਚਿੱਤਰ ਵਿਚ ਦਿਖਾਏ ਅਨੁਸਾਰ ਲੈਣਾ ਚਾਹੀਦਾ ਹੈ । ਪਹਿਲਾਂ ਨਮੂਨਾ 6 ਇੰਚ ਤੱਕ ਅਤੇ ਫਿਰ 6 ਇੰਚ ਤੋਂ 1 ਫੁੱਟ ਤੱਕ, 1 ਤੋਂ 2 ਫੁੱਟ ਤੱਕ, 2 ਤੋਂ 3 ਫੁੱਟ ਤੱਕ,
3 ਤੋਂ 4 ਫੁੱਟ ਤੱਕ, 4 ਤੋਂ 5 ਫੁੱਟ ਤੱਕ, 5 ਤੋਂ 6 ਫੁੱਟ ਤੱਕ ਅਰਥਾਤ ਹਰ ਇਕ ਫੁੱਟ ਦੇ ਨਿਸ਼ਾਨ ਤੱਕ ਨਮੂਨਾ ਲਿਆ ਜਾਂਦਾ ਹੈ । ਇੱਕ ਫੁੱਟ = 12 ਇੰਚ) ਨਮੂਨਾ ਟੋਏ ਦੇ ਸਿੱਧੇ ਪਾਸੇ ਤੋਂ ਖੁਰਪੇ ਦੀ ਸਹਾਇਤਾ ਨਾਲ ਲਿਆ ਜਾਂਦਾ ਹੈ । ਇਕ ਇੰਚ ਮੋਟੀ ਮਿੱਟੀ ਦੀ ਤਹਿ ਇੱਕ ਸਾਰ ਉਤਾਰੀ ਜਾਂਦੀ ਹੈ ।
PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ 1
ਨਮੂਨਾ ਲੈਣ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ

  1. ਜੇ ਰੋੜਾਂ ਜਾਂ ਕੰਕਰਾਂ ਵਾਲੀ ਤਹਿ ਹੋਵੇ ਤਾਂ ਇਸ ਦਾ ਨਮੂਨਾ ਵੱਖਰਾ ਭਰਨਾ ਚਾਹੀਦਾ ਹੈ ਤੇ ਇਸ ਦੀ ਡੂੰਘਾਈ ਤੇ ਮੋਟਾਈ ਨੋਟ ਕਰ ਲੈਣੀ ਚਾਹੀਦੀ ਹੈ ।
  2. ਹਰ ਤਹਿ ਲਈ ਵੱਖ-ਵੱਖ ਨਮੂਨੇ ਲੈਣੇ ਚਾਹੀਦੇ ਹਨ । ਹਰ ਨਮੂਨਾ ਅੱਧਾ ਕਿਲੋ ਦਾ ਹੋਣਾ ਚਾਹੀਦਾ ਹੈ ।
  3. ਹਰ ਥੈਲੀ ਦੇ ਅੰਦਰ ਅਤੇ ਬਾਹਰ ਲੇਬਲ ਲਗਾ ਦੇਣੇ ਚਾਹੀਦੇ ਹਨ ਜਿਸ ‘ਤੇ ਨਮੂਨੇ ਦੇ ਵੇਰਵੇ ਹੋਣ ।

ਪ੍ਰਸ਼ਨ 3.
ਟਿਊਬਵੈੱਲ ਦੇ ਪਾਣੀ ਦਾ ਸਹੀ ਨਮੂਨਾ ਲੈਣ ਦਾ ਤਰੀਕਾ ਲਿਖੋ ।
ਉੱਤਰ-
ਟਿਊਬਵੈੱਲ ਦਾ ਬੋਰ ਕਰਨ ਸਮੇਂ ਪਾਣੀ ਦੀ ਹਰ ਇਕ ਸਤਾ ਤੋਂ ਪ੍ਰਾਪਤ ਨਮੂਨੇ ਦੀ ਪਰਖ ਕਰਵਾਉਣੀ ਚਾਹੀਦੀ ਹੈ । ਪਾਣੀ ਦਾ ਨਮੂਨਾ ਲੈਣ ਲਈ ਟਿਊਬਵੈੱਲ ਨੂੰ ਅੱਧਾ ਘੰਟਾ ਚਲਾਉਣਾ ਚਾਹੀਦਾ ਹੈ | ਪਾਣੀ ਦਾ ਨਮੂਨਾ ਸਾਫ਼ ਬੋਤਲ ਵਿਚ ਲੈਣਾ ਚਾਹੀਦਾ ਹੈ । ਬੋਤਲ ਉੱਪਰ ਅੱਗੇ ਲਿਖੀ ਸੂਚਨਾ ਦਾ ਪਰਚਾ ਚਿਪਕਾ ਦੇਣਾ ਚਾਹੀਦਾ ਹੈ –

  1. ਨਾਂ,
  2. ਪਿੰਡ ਤੇ ਡਾਕਖਾਨਾ,
  3. ਬਲਾਕ,
  4. ਤਹਿਸੀਲ,
  5. ਜ਼ਿਲਾ,
  6. ਪਾਣੀ ਦੀ ਡੂੰਘਾਈ,
  7. ਮਿੱਟੀ ਦੀ ਕਿਸਮ, ਜਿਸ ਨੂੰ ਪਾਣੀ ਲੱਗਦਾ ਹੈ ।

ਬੋਤਲ ਨੂੰ ਸਾਫ਼ ਕਾਰਕ ਲਾ ਕੇ ਚੰਗੀ ਤਰ੍ਹਾਂ ਬੰਦ ਕਰ ਦਿਉ ਤੇ ਪ੍ਰਯੋਗਸ਼ਾਲਾ ਵਿਚ ਭੇਜ ਦਿਉ । ਬੋਤਲ ਨੂੰ ਸਾਬਣ ਜਾਂ ਕੱਪੜੇ ਧੋਣ ਵਾਲੇ ਸੋਡੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ।

ਪ੍ਰਸ਼ਨ 4.
ਮਿੱਟੀ ਅਤੇ ਪਾਣੀ ਦੀ ਪਰਖ ਕਿੱਥੋਂ ਕਰਵਾਈ ਜਾ ਸਕਦੀ ਹੈ ?
ਉੱਤਰ-
ਮਿੱਟੀ ਅਤੇ ਪਾਣੀ ਦੀ ਪਰਖ ਕਿਸੇ ਨੇੜੇ ਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਤੋਂ ਕਰਵਾਈ ਜਾ ਸਕਦੀ ਹੈ । ਮਿੱਟੀ ਅਤੇ ਪਾਣੀ ਦੀ ਪਰਖ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਵੀ ਕੀਤੀ ਜਾਂਦੀ ਹੈ । ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਵੀ ਇਹ ਪਰਖ ਕੀਤੀ ਜਾਂਦੀ ਹੈ |
ਖੇਤੀਬਾੜੀ ਵਿਭਾਗ ਪੰਜਾਬ ਅਤੇ ਕੁੱਝ ਹੋਰ ਅਦਾਰਿਆਂ ਵੱਲੋਂ ਵੀ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਕੀਤੀ ਗਈ ਹੈ । ਇਹਨਾਂ ਤੋਂ ਵੀ ਕਿਸਾਨ ਮਿੱਟੀ ਤੇ ਪਾਣੀ ਦੀ ਪਰਖ ਕਰਵਾ ਸਕਦੇ ਹਨ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਪ੍ਰਸ਼ਨ 5.
ਮਿੱਟੀ ਅਤੇ ਪਾਣੀ ਪਰਖ ਵਿੱਚ ਮਿਲਣ ਵਾਲੇ ਨਤੀਜਿਆਂ ਤੋਂ ਕੀ ਜਾਣਕਾਰੀ ਮਿਲਦੀ ਹੈ ?
ਉੱਤਰ-
ਮਿੱਟੀ ਦੀ ਪਰਖ ਕਰਵਾਉਣ ਤੇ ਹੇਠ ਲਿਖੇ ਅਨੁਸਾਰ ਜਾਣਕਾਰੀ ਮਿਲਦੀ ਹੈਮਿੱਟੀ ਦੀ ਕਿਸਮ, ਇਸ ਵਿਚਲੇ ਖਾਰੀ ਅੰਗ, ਨਮਕੀਨ ਪਦਾਰਥ ਚਾਲਕਤਾ),ਜੈਵਿਕ ਕਾਰਬਨ, ਪੋਟਾਸ਼, ਨਾਈਟਰੋਜਨ, ਫਾਸਫੋਰਸ ਵਰਗੇ ਮੁੱਖ ਤੱਤਾਂ ਅਤੇ ਲਘੂ ਤੱਤਾਂ, ਜਿਵੇਂਲੋਹਾ, ਜਿੰਕ, ਮੈਂਗਨੀਜ ਆਦਿ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸੇ ਤਰ੍ਹਾਂ ਪਾਣੀ ਦੀ ਪਰਖ ਤੋਂ ਪਾਣੀ ਦੇ ਖਾਰੇਪਣ, ਚਾਲਕਤਾ, ਕਲੋਰੀਨ ਅਤੇ ਪਾਣੀ ਵਿੱਚ ਸੋਡੇ ਦੀ ਕਿਸਮ ਅਤੇ ਮਾਤਰਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ । ਮਿੱਟੀ ਅਤੇ ਪਾਣੀ ਦੀ ਪਰਖ ਹਰ ਤਿੰਨ ਸਾਲ ਬਾਅਦ ਕਰਵਾਉਂਦੇ ਰਹਿਣਾ ਚਾਹੀਦਾ ਹੈ ।

PSEB 7th Class Agriculture Guide ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਿੱਟੀ ਪਰਖ ਤੋਂ ਸਾਨੂੰ ਜ਼ਮੀਨ ਬਾਰੇ ਮਿਲਣ ਵਾਲੀ ਜਾਣਕਾਰੀ ਦਾ ਇੱਕ ਪੱਖ ਦੱਸੋ ।
ਉੱਤਰ-
ਜ਼ਮੀਨ ਦੀ ਉਪਜਾਊ ਸ਼ਕਤੀ ਦਾ ਪਤਾ ਲੱਗਦਾ ਹੈ ।

ਪ੍ਰਸ਼ਨ 2.
ਖਾਦਾਂ ਦੀ ਜ਼ਰੂਰਤ ਸੰਬੰਧੀ ਮਿੱਟੀ ਪਰਖ ਕਰਵਾਉਣ ਲਈ ਕਿਸੇ ਆਕਾਰ ਦਾ ਟੋਆ ਪੁੱਟਿਆ ਜਾਂਦਾ ਹੈ ?
ਉੱਤਰ-
ਅੰਗਰੇਜ਼ੀ ਅੱਖਰ v’ ਅਕਾਰ ਦਾ ।

ਪ੍ਰਸ਼ਨ 3.
ਖਾਦਾਂ ਦੀ ਜ਼ਰੂਰਤ ਸੰਬੰਧੀ ਮਿੱਟੀ ਪਰਖ ਕਰਵਾਉਣ ਲਈ ਨਮੂਨਾ ਕਿੰਨੀਆਂ ਥਾਂਵਾਂ ਤੋਂ ਲੈਣਾ ਚਾਹੀਦਾ ਹੈ ?
ਉੱਤਰ-
7-8 ਥਾਂਵਾਂ ਤੋਂ ।

ਪ੍ਰਸ਼ਨ 4.
ਮਿੱਟੀ ਦੇ ਨਮੂਨੇ ਵੱਖ-ਵੱਖ ਕਦੋਂ ਭਰਨੇ ਚਾਹੀਦੇ ਹਨ ?
ਉੱਤਰ-
ਜਦੋਂ ਮਿੱਟੀ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ ।

ਪ੍ਰਸ਼ਨ 5.
ਕੱਲਰ ਵਾਲੀ ਜ਼ਮੀਨ ਵਿੱਚੋਂ ਮਿੱਟੀ ਪਰਖ ਕਰਵਾਉਣ ਲਈ ਹੋਇਆ ਕਿਸ ਅਕਾਰ ਦਾ ਹੁੰਦਾ ਹੈ ?
ਉੱਤਰ-
ਇਸ ਦਾ ਇਕ ਪਾਸਾ ਸਿੱਧਾ ਤੇ ਦੂਸਰਾ ਤਿਰਛਾ ਹੁੰਦਾ ਹੈ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਪ੍ਰਸ਼ਨ 6.
ਖਾਰੇ ਪਾਣੀ ਨਾਲ ਲਗਾਤਾਰ ਸਿੰਚਾਈ ਕਰਦੇ ਰਹਿਣ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਉਪਜਾਊ ਸ਼ਕਤੀ ਘੱਟ ਜਾਂਦੀ ਹੈ ।

ਪ੍ਰਸ਼ਨ 7.
ਪੀ. ਏ. ਯੂ. ਦੇ ਕਿਹੜੇ ਖੇਤਰੀ ਖੋਜ ਕੇਂਦਰਾਂ ਵਿਖੇ ਮਿੱਟੀ ਪਾਣੀ ਦੀ ਪਰਖ ਕਰਵਾਈ ਜਾ ਸਕਦੀ ਹੈ ?
ਉੱਤਰ-
ਗੁਰਦਾਸਪੁਰ ਤੇ ਬਠਿੰਡਾ ਵਿਖੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਿੱਟੀ ਦੀ ਪਰਖ ਕਰਵਾਉਣ ਦੇ ਕੀ ਮੰਤਵ ਹਨ ?
ਉੱਤਰ-
ਫ਼ਸਲਾਂ ਲਈ ਖਾਦਾਂ ਦੀ ਜ਼ਰੂਰਤ ਦਾ ਪਤਾ ਲਗਾਉਣਾ, ਕਲਰਾਠੀ ਜ਼ਮੀਨਾਂ ਦਾ ਸੁਧਾਰ ਕਰਨਾ ਅਤੇ ਬਾਗ ਲਗਾਉਣ ਲਈ ਜ਼ਮੀਨ ਦੀ ਯੋਗਤਾ ਪਤਾ ਕਰਨਾ ।

ਪ੍ਰਸ਼ਨ 2.
ਕੱਲਰ ਵਾਲੀ ਭੂਮੀ ਅਤੇ ਆਮ ਭੂਮੀ ਵਿਚੋਂ ਮਿੱਟੀ ਦਾ ਨਮੂਨਾ ਲੈਣ ਵਿੱਚ ਕੀ ਅੰਤਰ ਹੈ ?
ਉੱਤਰ-
ਕੱਲਰ ਵਾਲੀ ਜ਼ਮੀਨ ਵਿਚ ਇੱਕ ਟੋਇਆ 3 ਫੁੱਟ ਦਾ ਪੁੱਟਿਆ ਜਾਂਦਾ ਹੈ ਜਦੋਂਕਿ ਆਮ ਜ਼ਮੀਨ ਵਿਚ ਵੱਖ-ਵੱਖ ਟੋਏ 6 ਇੰਚ ਦੇ ਪੁੱਟੇ ਜਾਂਦੇ ਹਨ ।

ਪ੍ਰਸ਼ਨ 3.
ਕਿਹੜੀ ਮਿੱਟੀ ਵਿਚ ਖਾਲੀ ਥਾਂ ਵੱਧ ਹੁੰਦੀ ਹੈ ?
ਉੱਤਰ-
ਜਿਹੜੀ ਮਿੱਟੀ ਦੀ ਬਣਤਰ ਕਣਦਾਰ ਹੋਵੇ ਅਤੇ ਜਿਸ ਵਿਚ ਜੀਵਕ ਮਾਦਾ ਵੱਧ ਹੋਵੇ ਉਸ ਵਿਚ ਖ਼ਾਲੀ ਥਾਂ ਵੱਧ ਹੁੰਦੀ ਹੈ ।

ਪ੍ਰਸ਼ਨ 4.
ਕੱਲਰ ਵਾਲੀਆਂ ਜ਼ਮੀਨਾਂ ਕਿੰਨੀ ਕਿਸਮ ਦੀਆਂ ਹੁੰਦੀਆਂ ਹਨ ?
ਉੱਤਰ-
ਇਹ ਤਿੰਨ ਕਿਸਮ ਦੀਆਂ ਹਨ-ਲੂਣੀਆਂ, ਖਾਰੀਆਂ ਅਤੇ ਲੂਣੀਆਂ-ਖਾਰੀਆਂ ।

ਪ੍ਰਸ਼ਨ 5.
ਲੁਣੀਆਂ ਜ਼ਮੀਨਾਂ ਦਾ ਖਾਰੀ ਅੰਸ਼ ਅਤੇ ਲੁਣਾਂ ਦੀ ਮਾਤਰਾ ਕਿੰਨੀ ਹੁੰਦੀ ਹੈ ?
ਉੱਤਰ-
ਲੂਣਾਂ ਦੀ ਮਾਤਰਾ 0.8 ਮਿਲੀ ਮਹਾਜ ਪ੍ਰਤੀ ਸੈਂ.ਮੀ. ਤੋਂ ਵੱਧ ਅਤੇ ਖਾਰੀ ਅੰਸ਼ 8.7 ਤੋਂ ਘੱਟ ਹੁੰਦਾ ਹੈ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਪ੍ਰਸ਼ਨ 6.
ਖਾਰੀਆਂ ਜ਼ਮੀਨਾਂ ਲੂਣੀਆਂ ਜ਼ਮੀਨਾਂ ਤੋਂ ਕਿਵੇਂ ਵੱਖ ਹਨ ?
ਉੱਤਰ-
ਖਾਰੀਆਂ ਜ਼ਮੀਨਾਂ ਵਿਚ ਸੋਡੀਅਮ ਦੇ ਲੁਣਾਂ ਦੀ ਮਾਤਰਾ ਵੱਧ ਹੁੰਦੀ ਹੈ । ਲਣੀਆਂ ਭੂਮੀਆਂ ਵਿਚ ਇਸ ਦੀ ਮਾਤਰਾ ਬਹੁਤ ਘੱਟ ਜਾਂ ਨਾਂ ਮਾਤਰ ਹੁੰਦੀ ਹੈ ।

ਪ੍ਰਸ਼ਨ 7.
ਲੂਣੀਆਂ-ਖਾਰੀਆਂ ਜ਼ਮੀਨਾਂ ਕੀ ਹੁੰਦੀਆਂ ਹਨ ?
ਉੱਤਰ-
ਇਹਨਾਂ ਜ਼ਮੀਨਾਂ ਵਿਚ ਖਾਰਾਪਣ ਅਤੇ ਲੂਣ ਦੋਵੇਂ ਹੀ ਵੱਧ ਹੁੰਦੇ ਹਨ ।

ਪ੍ਰਸ਼ਨ 8.
ਤੇਜ਼ਾਬੀ ਭੂਮੀ ਨੂੰ ਕਿਵੇਂ ਠੀਕ ਕੀਤਾ ਜਾਂਦਾ ਹੈ ?
ਉੱਤਰ-
ਇਸ ਲਈ ਚੁਨੇ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਗੰਨਾ ਮਿੱਲ ਦੀ ਮੈਲ ਅਤੇ ਲੱਕੜ ਦੀ ਰਾਖ ਵੀ ਵਰਤੀ ਜਾ ਸਕਦੀ ਹੈ ।

ਪ੍ਰਸ਼ਨ 9.
ਪਾਣੀ ਪਰਖ ਕਰਵਾਉਣ ਨਾਲ ਕੀ ਜਾਣਕਾਰੀ ਮਿਲਦੀ ਹੈ ?
ਉੱਤਰ-
ਇਸ ਨਾਲ ਪਾਣੀ ਦੇ ਖਾਰੇਪਣ, ਲੂਣਾਂ ਦੀ ਮਾਤਰਾ, ਕਲੋਰੀਨ ਦੀ ਮਾਤਰਾ, ਸੋਡੇ ਦੀ ਕਿਸਮ ਅਤੇ ਮਾਤਰਾ ਦੀ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 10.
ਬਾਗ਼ ਲਈ ਕਿਹੋ ਜਿਹੀ ਭੂਮੀ ਠੀਕ ਰਹਿੰਦੀ ਹੈ ?
ਉੱਤਰ-
ਜਰਖੇਜ਼ ਮੈਰਾ ਡੂੰਘੀ ਅਤੇ ਚੰਗੇ ਨਿਕਾਸ ਵਾਲੀ ॥

ਪ੍ਰਸ਼ਨ 11.
ਬਾਗ਼ ਕਿਹੋ ਜਿਹੀਆਂ ਭੂਮੀਆਂ ਤੇ ਨਹੀਂ ਲਾਉਣਾ ਚਾਹੀਦਾ ?
ਉੱਤਰ-
ਸੇਮ ਵਾਲੀਆਂ, ਖਾਰੀਆਂ ਜਾਂ ਕਲਰਾਠੀਆਂ ਭੂਮੀਆਂ ਵਿਚ ਬਾਗ਼ ਨਹੀਂ ਲਾਉਣਾ ਚਾਹੀਦਾ ।

ਪ੍ਰਸ਼ਨ 12.
ਕਿਹੋ ਜਿਹਾ ਪਾਣੀ ਸਿੰਚਾਈ ਵਾਸਤੇ ਕਦੇ ਨਹੀਂ ਵਰਤਣਾ ਚਾਹੀਦਾ ?
ਉੱਤਰ-
ਜਿਸ ਪਾਣੀ ਵਿਚ ਲੂਣ ਦੀ ਮਾਤਰਾ ਵੱਧ ਹੋਵੇ ਉਸ ਨੂੰ ਕਦੇ ਨਹੀਂ ਵਰਤਣਾ ਚਾਹੀਦਾ ।

ਪ੍ਰਸ਼ਨ 13.
ਮਿੱਟੀ ਦੀ ਪਰਖ ਕਰਵਾਉਣ ਦੀ ਕੀ ਲੋੜ ਹੈ ?
ਉੱਤਰ-
ਮਿੱਟੀ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਬਾਰੇ ਜਾਣਕਾਰੀ ਲੈਣ ਅਤੇ ਮਿੱਟੀ ਵਿਚਲੇ ਖੁਰਾਕੀ ਤੱਤਾਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਲਈ ਮਿੱਟੀ ਦੀ ਪਰਖ ਕਰਵਾਈ ਜਾਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪਸ਼ਨ 1.
ਕਿਸੇ ਖੇਤ ਵਿੱਚੋਂ ਮਿੱਟੀ ਦਾ ਨਮੂਨਾ ਲੈਣ ਦਾ ਢੰਗ ਦੱਸੋ !
ਉੱਤਰ-
ਮਿੱਟੀ ਦਾ ਨਮੂਨਾ ਲੈਣ ਲਈ ਕਿਸਾਨ ਕੋਲ ਕਹੀ, ਖੁਰਪਾ ਤੇ ਤਸਲਾ ਹੋਣਾ ਚਾਹੀਦਾ ਹੈ । ਜੇ ਰਸਾਇਣਿਕ ਖਾਦਾਂ ਦੀ ਵਰਤੋਂ ਦੀ ਸਿਫ਼ਾਰਿਸ਼ ਲਈ ਨਮੂਨਾ ਲੈਣਾ ਹੋਵੇ ਤਾਂ ਹੇਠ ਲਿਖੇ ਢੰਗ ਦੀ ਵਰਤੋਂ ਕਰੋ ਸਭ ਤੋਂ ਪਹਿਲਾਂ ਖੇਤ ਦਾ ਕੋਰੇ ਕਾਗਜ਼ ‘ਤੇ ਨਕਸ਼ਾ ਤਿਆਰ ਕਰੋ । ਇਸ ਨਕਸ਼ੇ ਦਾ ਖਸਰਾ ਨੰਬਰ ਨਾਲ ਕੋਈ ਸੰਬੰਧ ਨਹੀਂ ਹੈ । ਇਸ ਨਕਸ਼ੇ ਉੱਪਰ ਆਪਣੇ ਹਿਸਾਬ ਨਾਲ ਕੋਈ ਵੀ ਨੰਬਰ ਲਾ ਲਵੋ । ਨਕਸ਼ੇ ਤੋਂ ਹਰ ਸਮੇਂ ਪਤਾ ਲੱਗਦਾ ਰਹੇਗਾ ਕਿ ਨਮੂਨਾ ਕਿਹੜੇ ਖੇਤ ਵਿਚੋਂ ਲਿਆ ਹੈ । ਦੇਖੋ ਚਿੱਤਰ ॥
PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ 2
ਖੇਤ ਵਿਚੋਂ ਨਮੂਨਾ ਭਰਨ ਲਈ 7-8 ਥਾਂਵਾਂ ਤੋਂ ਮਿੱਟੀ ਲਵੋ । ਖੇਤ ਦੇ ਕਿਸੇ ਨਿਸ਼ਾਨ ਤੇ ਖੜੇ ਹੋ ਜਾਵੋ । ਇੱਥੇ ਕਹੀਂ ਦਾ ਡੂੰਘਾ ਟੱਕ ਮਾਰੋ ਇਹ ਅੰਗੇਜ਼ੀ ਦੇ ਅੱਖਰ ‘V’ ਦਾ ਟੱਕ ਬਣੇਗਾ ਇਸ ਨੂੰ ਖੁਰਪੇ ਨਾਲ ਸਿੱਧਾ ਕਰ ਲਵੋ । ਇਸ ਸਿੱਧੇ ਕੀਤੇ ਪਾਸੇ ਤੇ 6 ਡੂੰਘਾਈ ਤੇ ਨਿਸ਼ਾਨ ਲਗਾਉ ਅਤੇ ਧਰਤੀ ਤੋਂ ਇਕ ਉਂਗਲ ਦੀ ਮੋਟਾਈ ਦੀ ਇਕ ਪੇਪੜੀ 6 ਦੇ ਨਿਸ਼ਾਨ ਤੱਕ ਕੱਟ ਕੇ ਤਸਲੇ ਵਿਚ ਪਾ ਲਉ । ਇਸ ਤਰ੍ਹਾਂ ਸਾਰੇ ਖੇਤ ਵਿਚ 7 ਤੋਂ 8 ਬੇਤਰਤੀਬੇ ਟਿਕਾਣਿਆਂ ਤੋਂ ਮਿੱਟੀ ਇਕੱਠੀ ਕਰੋ । ਤਸਲੇ ਵਿਚ ਸਾਰੀ ਮਿੱਟੀ ਨੂੰ ਚੰਗੀ ਤਰ੍ਹਾਂ ਰਲਾਉ ਤੇ ਛਾਂ ਵਿੱਚ ਸੁਕਾ ਕੇ ਇਕ ਕੱਪੜੇ ਦੀ ਥੈਲੀ ਵਿਚ ਭਰ ਲਵੋ ।

ਪ੍ਰਸ਼ਨ 2.
ਪਰਖ ਲਈ ਭੇਜਣ ਲਈ ਮਿੱਟੀ ਦੇ ਨਮੂਨੇ ਨਾਲ ਕਿਹੜੀ ਸੂਚਨਾ ਭੇਜੀ ਜਾਣੀ ਚਾਹੀਦੀ ਹੈ ?
ਉੱਤਰ-
ਪਰਖ ਲਈ ਭੇਜਣ ਲਈ ਮਿੱਟੀ ਦੇ ਨਮੂਨੇ ਨਾਲ ਹੇਠ ਲਿਖੀ ਸੂਚਨਾ ਭੇਜੀ ਜਾਣੀ ਚਾਹੀਦੀ ਹੈ –

  1. ਖੇਤ ਦਾ ਨੰ: ਅਤੇ ਨਾਮ
  2. ਨਮੂਨਾ ਕਿਸ ਤਾਰੀਖ ਨੂੰ ਲਿਆ
  3. ਕਿਸਾਨ ਦਾ ਨਾਂ ਤੇ ਪਤਾ
  4. ਨਮੂਨੇ ਦੀ ਡੂੰਘਾਈ
  5. ਫਸਲੀ ਚੱਕਰ
  6. ਸਿੰਚਾਈ ਦੇ ਸਾਧਨ
  7. ਖੇਤ ਵਿਚ ਵਰਤੀ ਗਈ ਖਾਦ ਦਾ ਵੇਰਵਾ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਪਸ਼ਨ 3.
ਮਿੱਟੀ ਦਾ ਨਮੂਨਾ ਲੈਣ ਸੰਬੰਧੀ ਕਿਹੜੀਆਂ ਹਦਾਇਤਾਂ ਹਨ ?
ਉੱਤਰ-

  1. ਜ਼ਮੀਨ ਦੀ ਉੱਪਰਲੀ ਤਹਿ ਤੋਂ ਘਾਹ-ਫੂਸ ਹਟਾ ਦਿਉ, ਪਰ ਮਿੱਟੀ ਨਾ ਖੁਰਚੋ ।
  2. ਜੇ ਮਿੱਟੀ ਵਿੱਚ ਕੋਈ ਰੋੜੀ ਹੋਵੇ ਤਾਂ ਉਸ ਨੂੰ ਭੋਰ ਕੇ ਵਿੱਚ ਮਿਲਾ ਲਵੋ ।
  3. ਜਿੱਥੇ ਪੁਰਾਣੀ ਵਾੜ ਜਾਂ ਖਾਦ ਦੇ ਢੇਰ ਹੋਣ ਜਾਂ ਖਾਦ ਖਿੱਲਰੀ ਹੋਵੇ ਉਸ ਥਾਂ ਤੋਂ ਮਿੱਟੀ ਦਾ ਨਮੂਨਾ ਨਹੀਂ ਲੈਣਾ ਚਾਹੀਦਾ ।
  4. ਮਿੱਟੀ ਦਾ ਨਮੂਨਾ ਸਾਲ ਵਿੱਚ ਕਦੇ ਵੀ ਲਿਆ ਜਾ ਸਕਦਾ ਹੈ, ਪਰ ਕਣਕ ਕੱਟਣ ਤੋਂ ਬਾਅਦ ਸਾਉਣੀ ਬੀਜਣ ਤੋਂ ਪਹਿਲਾਂ ਨਮੂਨਾ ਲੈਣਾ ਵਧੇਰੇ ਢੁੱਕਵਾਂ ਹੈ ।
  5. ਜੇ ਕੋਈ ਰੋੜ ਜਾਂ ਕੰਕਰ ਹੋਣ, ਤਾਂ ਇਹਨਾਂ ਨੂੰ ਵਿੱਚ ਹੀ ਰਹਿਣ ਦਿਉ, ਇਹਨਾਂ ਨੂੰ ਤੋੜਨ ਦੀ ਲੋੜ ਨਹੀਂ ।
  6. ਗਿੱਲੀ ਮਿੱਟੀ ਨੂੰ ਛਾਂ ਵਿਚ ਸੁਕਾ ਲੈਣਾ ਚਾਹੀਦਾ ਹੈ । ਮਿੱਟੀ ਨੂੰ ਧੁੱਪੇ ਜਾਂ ਅੱਗ ਤੇ ਨਹੀਂ ਸੁਕਾਉਣਾ ਚਾਹੀਦਾ |
  7. ਜੇ ਇਕੋ ਖੇਤ ਵਿਚੋਂ ਕੁੱਝ ਹਿੱਸਾ ਵੱਖਰੀ ਮਿੱਟੀ ਦਾ ਹੋਵੇ ਤਾਂ ਉਸ ਦਾ ਨਮੂਨਾ ਵੱਖ ਤੌਰ ਤੇ ਲਵੋ । ਬਾਕੀ ਖੇਤ ਦੀ ਮਿੱਟੀ ਵਿੱਚ ਇਸ ਥਾਂ ਦਾ ਨਮੂਨਾ ਨਹੀਂ ਮਿਲਾਉਣਾ ਚਾਹੀਦਾ ।
  8. 3-4 ਸਾਲਾਂ ਮਗਰੋਂ ਖੇਤ ਦੀ ਮਿੱਟੀ ਦੀ ਪਰਖ ਜ਼ਰੂਰ ਕਰਵਾ ਲਵੋ । ਕੋਸ਼ਿਸ਼ ਕਰੋ ਇਕ ਪੂਰੇ ਫਸਲੀ ਚੱਕਰ ਬਾਅਦ ਮਿੱਟੀ ਦੀ ਪਰਖ ਹੋ ਜਾਵੇ ।

ਪ੍ਰਸ਼ਨ 4.
ਕੱਲਰ ਵਾਲੀ ਜ਼ਮੀਨ ਵਿਚੋਂ ਨਮੂਨੇ ਲੈਣ ਦਾ ਢੰਗ ਦੱਸੋ ।
ਉੱਤਰ-
ਕੱਲਰ ਵਾਲੀ ਜ਼ਮੀਨ ਵਿੱਚ ਖਾਰਾਂ ਅਤੇ ਲੂਣਾਂ ਦੀ ਮਾਤਰਾ ਪਾਣੀ ਦੇ ਉਤਰਾਉ ਚੜਾਉ ਨਾਲ ਘੱਟ-ਵੱਧ ਜਾਂਦੀ ਹੈ । ਇਸ ਮਿੱਟੀ ਦੇ ਨਮੂਨੇ ਡੂੰਘਾਈ ਵਾਰ ਲਉ
ਨਮੂਨੇ ਲੈਣ ਲਈ ਕੱਲਰ ਵਾਲੇ ਖੇਤ ਵਿੱਚ ਚਿੱਤਰ ਅਨੁਸਾਰ 3 ਫੁੱਟ ਡੂੰਘਾ ਟੋਇਆ ਪੁੱਟੋ । ਨਮੂਨਾ ਲੈਂਦੇ ਸਮੇਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ

  1. ਟੋਏ ਦੇ ਖੜਵੇਂ ਪਾਸੇ ਜ਼ਮੀਨ ਦੀ ਪੱਧਰ ਤੋਂ ਹੇਠਾਂ ਵੱਲ ਨੂੰ 6 ਇੰਚ, ਇਕ ਫੁੱਟ, ਦੋਂ ਫੁੱਟ ਅਤੇ ਤਿੰਨ ਫੁੱਟ ਦੇ ਫ਼ਾਸਲੇ ਤੇ ਟੱਕ ਲਾਓ ।
  2. 6 ਇੰਚ ਦੇ ਨਿਸ਼ਾਨ ਤੇ ਤਸਲਾ ਰੱਖ ਕੇ ਜ਼ਮੀਨ ਦੀ ਸਤ੍ਹਾ ਤੋਂ ਹੇਠਾਂ 6 ਇੰਚ ਦੇ ਨਿਸ਼ਾਨ ਤੱਕ ਇਕਸਾਰ ਗਾਚੀ ਟੱਕ ਲਾ ਕੇ ਲਗਪਗ ਅੱਧਾ ਕਿਲੋ ਮਿੱਟੀ ਦਾ ਨਮੂਨਾ ਲਵੋ ।
  3. ਇਸ ਤਰ੍ਹਾਂ ਮਿੱਟੀ ਦੀਆਂ ਇਕ ਸਾਰ ਗਾਚੀਆਂ ਜ਼ਮੀਨ ਦੀਆਂ ਹੇਠਲੀਆਂ ਤਹਿਆਂ ਵਿਚੋਂ ਜਿਵੇਂ ਕਿ 6 ਇੰਚ ਤੋਂ ਇਕ ਫੁੱਟ, ਇਕ ਫੁੱਟ ਤੋਂ ਦੋ ਫੁੱਟ, ਦੋ ਫੁੱਟ ਤੋਂ ਤਿੰਨ ਫੁੱਟ ਆਦਿ ਦੇ ਨਿਸ਼ਾਨ ਵਿਚਕਾਰੋਂ ਨਮੂਨੇ ਲੈ ਲਵੋ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ 3

4. ਜੇ ਕਰੜੀ ਜਾਂ ਰੋੜੀ ਵਾਲੀ ਤਹਿ ਹੋਵੇ ਤਾਂ ਇਸ ਦੀ ਮੋਟਾਈ ਤੇ ਡੂੰਘਾਈ ਨੂੰ ਨਾਪ ਕੇ ਨਮੂਨਾ ਵੱਖ ਤੌਰ ਤੇ ਲਵੋ ।

5. ਜ਼ਮੀਨ ਦੀ ਪੱਧਰ ਤੇ ਉੱਪਰਲੀ ਪੇਪੜੀ ਦਾ ਨਮੂਨਾ ਵੱਖਰੇ ਤੌਰ ਤੇ ਲਵੋ ।

6. ਇਨ੍ਹਾਂ ਨਮੂਨਿਆਂ ਨੂੰ ਵੱਖਰੇ ਤੌਰ ਤੇ ਸਾਫ਼ ਕੱਪੜੇ ਦੀਆਂ ਥੈਲੀਆਂ ਵਿਚ ਪਾਓ । ਸਹੀ ਨਮੂਨੇ ਤੇ ਧਿਆਨ ਨਾਲ ਲੇਬਲ ਲਓ, ਇਕ ਥੈਲੀ ਦੇ ਅੰਦਰ ਅਤੇ ਦੂਜਾ ਥੈਲੀ ਦੇ ਬਾਹਰ । ਇਹ ਸੂਚਨਾ ਵੀ ਸਾਫ਼ ਲਿਖੋ, ਜਿਸ ਨਾਲ ਮਿੱਟੀ ਦੀ ਡੂੰਘਾਈ ਦਾ ਪਤਾ ਲੱਗ ਸਕੇ ।

PSEB 7th Class Agriculture Solutions Chapter 2 ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ

ਖੇਤੀ ਲਈ ਮਿੱਟੀ ਅਤੇ ਪਾਣੀ ਦੀ ਪਰਖ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ ਹੈ –

  1. ਖਾਦਾਂ ਦੀ ਸੁਚੱਜੀ ਵਰਤੋਂ ਲਈ ਮਿੱਟੀ ਪਰਖ ਕਰਨਾ ਜ਼ਰੂਰੀ ਹੈ ।
  2. ਸਾਨੂੰ ਜ਼ਮੀਨ ਦੀ ਉਪਜਾਊ ਸ਼ਕਤੀ, ਉਸਦੇ ਖਾਰੀ ਅੰਗ, ਜੈਵਿਕ ਕਾਰਬਨ ਅਤੇ ਜ਼ਰੂਰੀ | ਤੱਤਾਂ ਦੀ ਮਾਤਰਾ ਦਾ ਪਤਾ ਮਿੱਟੀ ਪਰਖ ਤੋਂ ਲੱਗਦਾ ਹੈ ।
  3. ਫ਼ਸਲਾਂ ਵਿਚ ਖਾਦਾਂ ਦੀਆਂ ਲੋੜਾਂ ਸੰਬੰਧੀ ਮਿੱਟੀ ਪਰਖ ਕਰਨੀ ਹੋਵੇ ਤਾਂ ‘v` ਆਕਾਰ ਦਾ 6 ਇੰਚ ਡੂੰਘਾ ਟੋਆ ਪੁੱਟਿਆ ਜਾਂਦਾ ਹੈ ।
  4. ਕੱਲਰ ਵਾਲੀਆਂ ਜ਼ਮੀਨਾਂ ਵਿਚੋਂ ਮਿੱਟੀ ਦਾ ਨਮੂਨਾ ਲੈਣ ਲਈ 3 ਫੁੱਟ ਡੂੰਘਾ ਟੋਇਆ ਪੁੱਟਿਆ ਜਾਂਦਾ ਹੈ ।
  5. ਬਾਗ਼ ਲਗਾਉਣ ਲਈ ਮਿੱਟੀ ਪਰਖ ਕਰਵਾਂਣ ਲਈ ਖੇਤ ਵਿਚ 6 ਫੁੱਟ ਡੂੰਘਾ ਟੋਇਆ ਪੁੱਟਿਆ ਜਾਂਦਾ ਹੈ ।
  6. ਦੱਖਣ ਪੱਛਮੀ ਜ਼ਿਲ੍ਹਿਆਂ ਦੇ ਬਹੁਤ ਸਾਰੇ ਰਕਬੇ ਦਾ ਧਰਤੀ ਹੇਠਲਾ ਪਾਣੀ ਲੂਣਾਂ ਹੈ ।
  7. ਟਿਊਬਵੈੱਲ ਤੋਂ ਪਾਣੀ ਦਾ ਨਮੂਨਾ ਲੈਣ ਲਈ ਟਿਊਬਵੈੱਲ ਨੂੰ ਘੱਟੋ-ਘੱਟ ਅੱਧਾ ਘੰਟਾ ਚਲਦਾ ਰਹਿਣ ਦੇਣਾ ਚਾਹੀਦਾ ਹੈ ।
  8. ਮਿੱਟੀ ਅਤੇ ਪਾਣੀ ਦੀ ਪਰਖ ਪੀ.ਏ.ਯੂ. ਲੁਧਿਆਣਾ ਵਿਖੇ ਕੀਤੀ ਜਾਂਦੀ ਹੈ ਅਤੇ ਕੁੱਝ ਹੋਰ ਅਦਾਰਿਆਂ ਵੱਲੋਂ ਵੀ ਇਹ ਪਰਖ ਕੀਤੀ ਜਾਂਦੀ ਹੈ ।
  9. ਕਿਸਾਨਾਂ ਨੂੰ ਹਰ ਤੀਸਰੇ ਸਾਲ ਮਿੱਟੀ ਦੀ ਪਰਖ ਕਰਵਾ ਲੈਣੀ ਚਾਹੀਦੀ ਹੈ ।

Leave a Comment