PSEB 7th Class Agriculture Solutions Chapter 1 ਹਰਾ ਇਨਕਲਾਬ

Punjab State Board PSEB 7th Class Agriculture Book Solutions Chapter 1 ਹਰਾ ਇਨਕਲਾਬ Textbook Exercise Questions, and Answers.

PSEB Solutions for Class 7 Agriculture Chapter 1 ਹਰਾ ਇਨਕਲਾਬ

Agriculture Guide for Class 7 PSEB ਹਰਾ ਇਨਕਲਾਬ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਹਰਾ ਇਨਕਲਾਬ ਕਿਹੜੇ ਦਹਾਕੇ ਵਿੱਚ ਆਇਆ ?
ਉੱਤਰ-
1960 ਦੇ ਦਹਾਕੇ ਦੌਰਾਨ ।

ਪ੍ਰਸ਼ਨ 2.
ਹਰੇ ਇਨਕਲਾਬ ਸਮੇਂ ਕਣਕ ਦੀ ਫ਼ਸਲ ਦੇ ਕੱਦ ਵਿੱਚ ਕੀ ਤਬਦੀਲੀ ਆਈ ?
ਉੱਤਰ-
ਕੱਦ ਮਧਰਾ ਹੋ ਗਿਆ ।

ਪ੍ਰਸ਼ਨ 3.
ਕਿਸਾਨਾਂ ਨੂੰ ਉੱਨਤ ਬੀਜ ਪ੍ਰਦਾਨ ਕਰਨ ਲਈ ਸਥਾਪਿਤ ਕੀਤੀਆਂ ਗਈਆਂ ਸੰਸਥਾਵਾਂ ਦੇ ਨਾਮ ਦੱਸੋ ।
ਉੱਤਰ-
ਪੰਜਾਬ ਰਾਜ ਬੀਜ ਨਿਗਮ, ਰਾਸ਼ਟਰੀ ਬੀਜ ਨਿਗਮ ।

ਪ੍ਰਸ਼ਨ 4.
ਹਰੇ ਇਨਕਲਾਬ ਦੌਰਾਨ ਕਿਸ ਤਰ੍ਹਾਂ ਦੀਆਂ ਖਾਦਾਂ ਦਾ ਪ੍ਰਯੋਗ ਹੋਣ ਲੱਗਾ ?
ਉੱਤਰ-
ਰਸਾਇਣਿਕ ਖਾਦਾਂ ਦਾ ।

PSEB 7th Class Agriculture Solutions Chapter 1 ਹਰਾ ਇਨਕਲਾਬ

ਪ੍ਰਸ਼ਨ 5.
ਹਰੇ ਇਨਕਲਾਬ ਦੌਰਾਨ ਕਿਹੜੀਆਂ-ਕਿਹੜੀਆਂ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੋਇਆ ?
ਉੱਤਰ-
ਕਣਕ ਅਤੇ ਝੋਨੇ ਦੇ ਝਾੜ ਵਿੱਚ ।

ਪ੍ਰਸ਼ਨ 6.
ਹਰੇ ਇਨਕਲਾਬ ਵਿੱਚ ਕਿਸ ਖੇਤੀ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਅਹਿਮ ਯੋਗਦਾਨ ਸੀ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ |

ਪ੍ਰਸ਼ਨ 7.
ਕੀ ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਹੈ ?
ਉੱਤਰ-
ਜੀ ਨਹੀਂ ।

ਪ੍ਰਸ਼ਨ 8.
ਹਰਾ ਇਨਕਲਾਬ ਕਿਹੜੀਆਂ-ਕਿਹੜੀਆਂ ਫ਼ਸਲਾਂ ਤੱਕ ਮੁੱਖ ਤੌਰ ਤੇ ਸੀਮਿਤ ਰਿਹਾ ?
ਉੱਤਰ-
ਕਣਕ, ਚਾਵਲ ।

ਪ੍ਰਸ਼ਨ 9.
ਹਰੇ ਇਨਕਲਾਬ ਦੇ ਪ੍ਰਭਾਵ ਸਦਕਾ ਖੇਤੀ ਵਿਭਿੰਨਤਾ ਘਟੀ ਹੈ ਜਾਂ ਵਧੀ ਹੈ ?
ਉੱਤਰ-
ਘਟੀ ਹੈ ।

ਪ੍ਰਸ਼ਨ 10.
ਕੇਂਦਰੀ ਅੰਨ ਭੰਡਾਰ ਵਿੱਚ ਕਿਹੜਾ ਸੂਬਾ ਸਭ ਤੋਂ ਜ਼ਿਆਦਾ ਹਿੱਸਾ ਪਾਉਂਦਾ ਹੈ ?
ਉੱਤਰ-
ਪੰਜਾਬ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਹਰਾ ਇਨਕਲਾਬ ਕਿਹੜੇ ਕਾਰਨਾਂ ਕਰਕੇ ਸੰਭਵ ਹੋ ਸਕਿਆ ?
ਉੱਤਰ-
ਸੁਚੱਜਾ ਮੰਡੀਕਰਨ ਸੁਧਰੀਆਂ ਕਿਸਮਾਂ ਦੇ ਬੀਜ, ਸਿੰਚਾਈ ਸਹੂਲਤਾਂ, ਰਸਾਇਣਿਕ ਖਾਦਾਂ, ਮਿਹਨਤਕਸ਼ ਕਿਸਾਨ ਅਤੇ ਖੋਜ ਤੇ ਸਿਖਲਾਈ ਸਹੂਲਤਾਂ ਵਿੱਚ ਵਾਧੇ ਕਾਰਨ ਸੰਭਵ ਹੋ ਸਕਿਆ !

ਪ੍ਰਸ਼ਨ 2.
ਹਰੇ ਇਨਕਲਾਬ ਦੌਰਾਨ ਵਿਗਿਆਨੀਆਂ ਨੇ ਕਿਸ ਤਰ੍ਹਾਂ ਦੇ ਬੀਜ ਵਿਕਸਿਤ ਕੀਤੇ ?
ਉੱਤਰ-
ਵਿਗਿਆਨੀਆਂ ਨੇ ਸੰਸਾਰ ਪੱਧਰ ਦੇ ਖੋਜੀਆਂ ਨਾਲ ਮਿਲ ਕੇ ਨਵੇਂ ਉੱਨਤ ਬੀਜ ਵਿਕਸਿਤ ਕੀਤੇ ।

ਪ੍ਰਸ਼ਨ 3.
ਹਰੇ ਇਨਕਲਾਬ ਸਮੇਂ ਪੰਜਾਬ ਦੀ ਖੇਤੀ ਲਈ ਸਿੰਚਾਈ ਸਹੂਲਤਾਂ ਵਿੱਚ ਕੀ ਬਦਲਾਅ ਆਏ ?
ਉੱਤਰ-
ਹਰੇ ਇਨਕਲਾਬ ਸਮੇਂ ਪੰਜਾਬ ਵਿੱਚ ਨਹਿਰੀ ਸਿੰਚਾਈ ਅਤੇ ਟਿਊਬਵੈੱਲ ਸਿੰਚਾਈ ਦੀਆਂ ਸਹੂਲਤਾਂ ਵਿੱਚ ਵਾਧਾ ਹੋਇਆ ।

ਪ੍ਰਸ਼ਨ 4.
ਸਰਕਾਰ ਦੁਆਰਾ ਅਨਾਜ ਦੇ ਮੰਡੀਕਰਨ ਲਈ ਕੀ ਉਪਾਅ ਕੀਤੇ ਗਏ ?
ਉੱਤਰ-
ਸਰਕਾਰ ਦੁਆਰਾ ਵਿਕਰੀ ਕੇਂਦਰ ਅਤੇ ਨਿਯਮਤ ਮੰਡੀਆਂ ਦਾ ਪ੍ਰਬੰਧ ਕੀਤਾ ਗਿਆ । ਕੇਂਦਰੀ ਅਤੇ ਰਾਜ ਗੋਦਾਮ ਨਿਗਮਾਂ ਦੀ ਸਥਾਪਨਾ ਅਤੇ ਅਨਾਜ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਕੀਤੀ ਗਈ ਹੈ ।

PSEB 7th Class Agriculture Solutions Chapter 1 ਹਰਾ ਇਨਕਲਾਬ

ਪ੍ਰਸ਼ਨ 5.
ਕਿਸਾਨ ਨੂੰ ਕਿਹੋ ਜਿਹੇ ਕਰਜ਼ੇ ਮੋੜਨੇ ਔਖੇ ਹੋ ਜਾਂਦੇ ਹਨ ?
ਉੱਤਰ-
ਖੇਤੀ ਲਾਗਤਾਂ ਵਿਚ ਵਾਧੇ ਕਾਰਨ ਗੈਰ ਸਰਕਾਰੀ ਸੋਮਿਆਂ ਤੋਂ ਮਹਿੰਗੇ ਵਿਆਜ ਤੇ ਲਏ ਕਰਜ਼ੇ ਕਿਸਾਨਾਂ ਨੂੰ ਮੋੜਨੇ ਔਖੇ ਲੱਗਦੇ ਹਨ ।

ਪ੍ਰਸ਼ਨ 6.
ਛੋਟੇ ਕਿਸਾਨਾਂ ਦੁਆਰਾ ਥੋੜੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਕਿੱਤੇ ਕਿਹੜੇ ਹਨ ?
ਉੱਤਰ-
ਥੋੜੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਕਿੱਤੇ ਹਨ-ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਬੀਜ ਉਤਪਾਦਨ, ਫ਼ਲਾਂ, ਸਬਜ਼ੀਆਂ ਦੀ ਕਾਸ਼ਤ ਆਦਿ ।

ਪ੍ਰਸ਼ਨ 7.
ਮੌਜੂਦਾ ਸਮੇਂ ਵਿੱਚ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਫ਼ਸਲਾਂ ਥੱਲੇ ਰਕਬਾ ਵਧਾਉਣ ਦੀ ਲੋੜ ਹੈ ?
ਉੱਤਰ-
ਕਿਸਾਨਾਂ ਨੂੰ ਗ਼ੈਰ ਅਨਾਜੀ ਫ਼ਸਲਾਂ, ਜਿਵੇਂ ਨਰਮਾਂ, ਮੱਕੀ, ਦਾਲਾਂ, ਤੇਲ ਬੀਜ, ਫ਼ਲ, ਸਬਜ਼ੀਆਂ ਆਦਿ ਥੱਲੇ ਰਕਬਾ ਵਧਾਉਣ ਦੀ ਲੋੜ ਹੈ !

ਪ੍ਰਸ਼ਨ 8.
ਪੰਜਾਬ ਦੇ ਅਨਾਜ ਦੀ ਕੇਂਦਰੀ ਭੰਡਾਰ ਵਿਚ ਲਗਾਤਾਰ ਲੋੜ ਕਿਉਂ ਘੱਟ ਰਹੀ ਹੈ ?
ਉੱਤਰ-
ਅਨਾਜ ਦੀ ਬਹੁਤੀ ਪੈਦਾਵਾਰ ਕਾਰਨ ਕੇਂਦਰੀ ਭੰਡਾਰ ਵਿੱਚ ਪਹਿਲਾਂ ਹੀ ਬਹੁਤ ਅਨਾਜ ਦੇ ਵੱਡੇ ਭੰਡਾਰ ਲੱਗੇ ਹੋਏ ਹਨ । ਇਸ ਲਈ ਹੋਰ ਅਨਾਜ ਦੀ ਲੋੜ ਘੱਟ ਰਹੀ ਹੈ ।

ਪਸ਼ਨ 9.
ਕਿਸਾਨਾਂ ਦੀ ਖੇਤੀ ਤੋਂ ਹੋਣ ਵਾਲੀ ਖਾਲਸ ਆਮਦਨ ਵਿੱਚ ਕਮੀ ਕਿਉਂ ਆਈ ਹੈ ?
ਉੱਤਰ-
ਖੇਤੀ ਪੈਦਾਵਾਰ ਦੇ ਵੱਧਣ ਦੀ ਦਰ ਵਿੱਚ ਕਮੀ ਅਤੇ ਖੇਤੀ ਲਾਗਤਾਂ ਦੇ ਮੁੱਲ ਵੱਧਣ ਕਾਰਨ ਹੀ ਕਿਸਾਨਾਂ ਦੀ ਖੇਤੀ ਤੋਂ ਹੋਣ ਵਾਲੀ ਖਾਲਸ ਆਮਦਨ ਵਿੱਚ ਕਮੀ ਆਈ ਹੈ ।

ਪ੍ਰਸ਼ਨ 10.
ਪੰਜਾਬ ਵਿੱਚ ਖੇਤੀ ਦੀ ਮਾਨਸੁਨ ਤੇ ਨਿਰਭਰਤਾ ਕਿਵੇਂ ਘਟੀ ?
ਉੱਤਰ-
ਹਰੇ ਇਨਕਲਾਬ ਦੇ ਸਮੇਂ ਪੰਜਾਬ ਵਿੱਚ ਨਹਿਰੀ ਅਤੇ ਟਿਊਬਵੈੱਲ ਸਿੰਚਾਈ ਦੀਆਂ ਸਹੂਲਤਾਂ ਵਿਚ ਵਾਧਾ ਹੋਇਆ । ਜਿਸ ਨਾਲ ਖੇਤੀ ਦੀ ਮਾਨਸੂਨ ‘ਤੇ ਨਿਰਭਰਤਾ ਘਟ ਗਈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਹਰੇ ਇਨਕਲਾਬ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਦੇਸ਼ ਆਜ਼ਾਦ ਹੋਣ ਤੋਂ ਬਾਅਦ ਲਗਪਗ 1960 ਦੇ ਦਹਾਕੇ ਤੱਕ ਦੇਸ਼ ਵਿਚ ਦਾਣਿਆਂ ਦੀ ਘਾਟ ਰਹਿੰਦੀ ਸੀ ਤੇ ਦਾਣੇ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੇ ਪੈਂਦੇ ਸਨ |
ਪਰ 1960 ਦੇ ਦਹਾਕੇ ਵਿੱਚ ਕਣਕ ਅਤੇ ਝੋਨੇ ਦਾ ਝਾੜ ਇੰਨਾ ਵਧਿਆ ਕਿ ਦਾਣੇ ਸੰਭਾਲਣੇ ਮੁਸ਼ਕਿਲ ਹੋ ਗਏ | ਖੇਤੀ ਅਨਾਜ ਉਤਪਾਦਨ ਵਿੱਚ ਹੋਏ ਵਾਧੇ ਨੂੰ ਹਰੇ ਇਨਕਲਾਬ ਦਾ ਨਾਂ ਦਿੱਤਾ ਗਿਆ । ਹਰੇ ਇਨਕਲਾਬ ਸਮੇਂ ਪੰਜਾਬ ਦੇਸ਼ ਦਾ ਮੋਹਰੀ ਸੂਬਾ ਰਿਹਾ । ਹਰੇ ਇਨਕਲਾਬ ਦਾ ਪੰਜਾਬ ਦੀ ਖ਼ੁਸ਼ਹਾਲੀ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ।

ਪ੍ਰਸ਼ਨ 2.
ਹਰੇ ਇਨਕਲਾਬ ਦੌਰਾਨ ਹੋਈ ਨਵੇਂ ਬੀਜਾਂ ਦੀ ਖੋਜ ਬਾਰੇ ਦੱਸੋ ।
ਉੱਤਰ-
ਹਰੇ ਇਨਕਲਾਬ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਵਿਸ਼ਵ ਪੱਧਰ ਤੇ ਖੋਜੀਆਂ ਨਾਲ ਮਿਲ ਕੇ ਕਈ ਨਵੀਂ ਤਰ੍ਹਾਂ ਦੇ ਉੱਨਤ ਬੀਜ ਵਿਕਸਿਤ ਕੀਤੇ । ਇਹਨਾਂ ਬੀਜਾਂ ਵਿੱਚ ਕਣਕ, ਮੱਕੀ, ਬਾਜਰਾ, ਝੋਨਾ ਆਦਿ ਮੁੱਖ ਸਨ । ਇਹਨਾਂ ਉੱਨਤ ਬੀਜਾਂ ਕਾਰਨ ਪ੍ਰਤੀ ਏਕੜ ਪੈਦਾਵਾਰ ਵਿਚ ਵਾਧਾ ਹੋਇਆ । ਕਣਕ ਦੀਆਂ ਨਵੀਆਂ ਉੱਨਤ ਕਿਸਮਾਂ ਦਾ ਕੱਦ ਮਧਰਾ ਤੇ ਝਾੜ ਵੱਧ ਸੀ ! ਝੋਨਾ ਪੰਜਾਬ ਵੀ ਰਵਾਇਤੀ ਫ਼ਸਲ ਨਹੀਂ ਸੀ ਪਰ ਇਸ ਦੀਆਂ ਉੱਨਤ ਕਿਸਮਾਂ ਹੋਣ ਕਾਰਨ ਇਸ ਦੀ ਕਾਸ਼ਤ ਹੇਠ ਰਕਬਾ ਵੀ ਵਧਿਆ ਹੈ ।

PSEB 7th Class Agriculture Solutions Chapter 1 ਹਰਾ ਇਨਕਲਾਬ

ਪ੍ਰਸ਼ਨ 3.
ਹਰੇ ਇਨਕਲਾਬ ਕਾਰਨ ਪੰਜਾਬ ਵਿਚ ਕਿਹੋ ਜਿਹੀਆਂ ਤਬਦੀਲੀਆਂ ਆਈਆਂ ?
ਉੱਤਰ-
ਹਰੇ ਇਨਕਲਾਬ ਕਾਰਨ ਅਨਾਜ ਉਤਪਾਦਨ ਇਕਦਮ ਵੱਧ ਗਿਆ ਜਿਸ ਨਾਲ ਪੰਜਾਬ ਵਿਚ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪੱਧਰ ਤੇ ਕਈ ਤਬਦੀਲੀਆਂ ਆਈਆਂ । ਇਹ ਤਬਦੀਲੀਆਂ ਚੰਗੀਆਂ ਤੇ ਮਾੜੀਆਂ ਦੋਵੇਂ ਤਰ੍ਹਾਂ ਦੀਆਂ ਸਨ ।

  1. ਕਿਸਾਨਾਂ ਵਿਚ ਆਰਥਿਕ ਪੱਖ ਤੋਂ ਖ਼ੁਸ਼ਹਾਲੀ ਆਈ ਅਤੇ ਉਹਨਾਂ ਦਾ ਜੀਵਨ ਪੱਧਰ ਵੀ ਉੱਚਾ ਹੋਇਆ ।
  2. ਵਧੇਰੇ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਛੋਟੇ ਕਿਸਾਨਾਂ ਨਾਲੋਂ ਵੱਧ ਆਰਥਿਕ ਲਾਭ ਹੋਇਆ । ਜਿਸ ਕਾਰਨ ਸਮਾਜਿਕ ਤੇ ਆਰਥਿਕ ਪਾੜਾ ਵਧਿਆ ।
  3. ਖੇਤੀ ਆਧਾਰਿਤ ਉਦਯੋਗਾਂ ਵਿਚ ਤਰੱਕੀ ਹੋਈ ਪਰ ਖੇਤੀ ਮਜ਼ਦੂਰਾਂ ‘ਤੇ ਮਾੜਾ ਅਸਰ ਪਿਆ ।
  4. ਪੱਛਮੀ ਸਭਿਆਚਾਰ ਦੇ ਮਾੜੇ ਚੰਗੇ ਅਸਰ ਵੀ ਪੰਜਾਬ ਵਿੱਚ ਮਹਿਸੂਸ ਕੀਤੇ ਜਾਣ ਲੱਗੇ ਹਨ ।
  5. ਖੇਤੀ ਵਿਭਿੰਨਤਾ ਵਿਚ ਵੀ ਕਮੀ ਆਈ ਹੈ ।
  6. ਖੇਤੀ ਪੈਦਾਵਾਰ ਵਿੱਚ ਕਮੀ ਆਈ ਹੈ ਤੇ ਲਾਗਤ ਵਧੀ ਹੈ ਇਸ ਨਾਲ ਕਿਸਾਨਾਂ ਦੀ ਖਾਲਸ ਆਮਦਨ ਵੀ ਘੱਟ ਗਈ ਹੈ ।

ਪ੍ਰਸ਼ਨ 4.
ਖੇਤੀ ਆਧਾਰਿਤ ਕਿੱਤੇ ਕੀ ਹੁੰਦੇ ਹਨ ਅਤੇ ਇਹ ਕਿਸਾਨਾਂ ਲਈ ਅਪਣਾਉਣੇ ਕਿਉਂ ਜ਼ਰੂਰੀ ਹਨ ?
ਉੱਤਰ-
ਅੱਜ ਦੇ ਸਮੇਂ ਵਿੱਚ ਖੇਤੀ ਪੈਦਾਵਾਰ ਦੀ ਦਰ ਵਿੱਚ ਕਮੀ ਆ ਗਈ ਹੈ ਅਤੇ ਖੇਤੀ ਲਾਗਤਾਂ ਵੱਧ ਗਈਆਂ ਹਨ । ਜਿਸ ਨਾਲ ਕਿਸਾਨਾਂ ਦੀ ਖਾਲਸ ਆਮਦਨ ਘੱਟ ਗਈ ਹੈ | ਕਈ ਵਾਰ ਕਿਸਾਨ ਗੈਰ-ਸਰਕਾਰੀ ਸੋਮਿਆਂ ਤੋਂ ਕਰਜ਼ਾ ਲੈ ਲੈਂਦੇ ਹਨ ਜੋ ਕਿ ਬਹੁਤ ਮਹਿੰਗੇ ਹੁੰਦੇ ਹਨ ਤੇ ਅਜਿਹੇ ਕਰਜ਼ੇ ਮੋੜਨੇ ਔਖੇ ਹੋ ਜਾਂਦੇ ਹਨ |ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਘੱਟ ਰਹੀ ਆਮਦਨ ਨੂੰ ਠੱਲ੍ਹ ਪਾਉਣ ਲਈ ਖੇਤੀ ਆਧਾਰਿਤ ਕਿੱਤੇ ਅਪਣਾਉਣੇ ਚਾਹੀਦੇ ਹਨ । ਇਹ ਕਿੱਤੇ ਥੋੜੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਹਨ, ਜਿਵੇਂ-ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਬੀਜ ਉਤਪਾਦਨ, ਸਬਜ਼ੀਆਂ ਦੀ ਕਾਸ਼ਤ ਆਦਿ ਸੌਖਿਆਂ ਅਪਣਾਏ ਜਾ ਸਕਦੇ ਹਨ । ਪਰ ਇਹਨਾਂ ਕਿੱਤਿਆਂ ਤੋਂ ਵਧੀਆ ਆਮਦਨ ਹੋ ਜਾਂਦੀ ਹੈ ।

ਪ੍ਰਸ਼ਨ 5.
ਪੰਜਾਬ ਵਿੱਚ ਸਦਾਬਹਾਰ ਖੇਤੀ ਇਨਕਲਾਬ ਲਿਆਉਣ ਲਈ ਕੀ ਕੁੱਝ ਕਰਨਾ ਚਾਹੀਦਾ ਹੈ ?
ਉੱਤਰ-
ਪੰਜਾਬ ਨੇ ਹਰੇ ਇਨਕਲਾਬ ਦੌਰਾਨ ਦੇਸ਼ ਦੇ ਅਨਾਜ ਭੰਡਾਰ ਵਿਚ ਭਰਪੂਰ ਯੋਗਦਾਨ ਪਾਇਆ । ਕਿਸਾਨਾਂ ਨੇ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਵਿੱਚ ਪੈ ਕੇ ਅਨਾਜ ਉਤਪਾਦਨ ਤਾਂ ਬਹੁਤ ਵਧਾਇਆ ਪਰ ਇਸ ਨਾਲ ਪੰਜਾਬ ਦੀ ਜ਼ਮੀਨ ਦੀ ਸਿਹਤ ਮਾੜੀ ਹੁੰਦੀ ਜਾ ਰਹੀ ਹੈ ਤੇ ਜ਼ਮੀਨਾਂ ਹੇਠਾਂ ਪਾਣੀ ਦਾ ਪੱਧਰ ਵੀ ਹੋਰ ਹੇਠਾਂ ਚਲਾ ਗਿਆ ਹੈ । ਹੁਣ ਸਮੇਂ ਦੀ ਮੰਗ ਹੈ ਕਿ ਗ਼ੈਰ ਅਨਾਜੀ ਫ਼ਸਲਾਂ ਦੀ ਕਾਸ਼ਤ ਵਲ ਧਿਆਨ ਦਿੱਤਾ ਜਾਵੇ । ਜਿਵੇਂ ਕਿ ਦਾਲਾਂ, ਤੇਲ ਬੀਜਾਂ, ਮੱਕੀ, ਨਰਮਾਂ, ਫ਼ਲ, ਸਬਜ਼ੀਆਂ ਦੀਆਂ ਫ਼ਸਲਾਂ ਦੀ ਕਾਸ਼ਤ ਹੇਠ ਰਕਬਾ ਵਧਾਉਣਾ ਚਾਹੀਦਾ ਹੈ । ਕਈ ਹੋਰ ਖੇਤੀ ਆਧਾਰਿਤ ਕਿੱਤੇ ਅਪਣਾਉਣ ਦੀ ਵੀ ਲੋੜ ਹੈ । ਜਿਵੇਂ-ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਬੀਜ ਉਤਪਾਦਨ, ਸਬਜ਼ੀਆਂ ਦੀ ਕਾਸ਼ਤ ਆਦਿ । ਇਸ ਲਈ ਸੁਬੇ ਨੂੰ ਖੁਸ਼ਹਾਲ ਕਰਨ ਲਈ ਸਦਾਬਹਾਰ ਇਨਕਲਾਬ ਲਿਆਉਣ ਦੀ ਲੋੜ ਹੈ । ਖੇਤੀ ਵਿਭਿੰਨਤਾ ਲਿਆਉਣ ਦੀ ਲੋੜ ਹੈ । ਘੱਟ ਪੂੰਜੀ ਵਾਲੇ ਖੇਤੀ ਆਧਾਰਿਤ ਧੰਦੇ ਅਪਣਾਉਣ ਦੀ ਲੋੜ ਹੈ ।

PSEB 7th Class Agriculture Guide ਹਰਾ ਇਨਕਲਾਬ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1960 ਦੇ ਦਸਕ ਦੌਰਾਨ ਖੇਤੀਬਾੜੀ ਖੇਤਰ ਵਿਚ ਅਨਾਜ ਉਤਪਾਦਨ ਵਿਚ ਵਾਧੇ ਨੂੰ ਕੀ ਨਾਮ ਦਿੱਤਾ ਗਿਆ ?
ਉੱਤਰ-
ਹਰਾ ਇਨਕਲਾਬ ।

ਪ੍ਰਸ਼ਨ 2.
ਸਾਲ 1965-66 ਵਿਚ ਪੰਜਾਬ ਦਾ ਅਨਾਜ ਉਤਪਾਦਨ ਕਿੰਨਾ ਸੀ ?
ਉੱਤਰ-
34 ਲੱਖ ਟਨ ।

ਪ੍ਰਸ਼ਨ 3.
ਸਾਲ 1971-72 ਵਿਚ ਪੰਜਾਬ ਦਾ ਅਨਾਜ ਉਤਪਾਦਨ ਕਿੰਨਾ ਹੋ ਗਿਆ ਸੀ ?
ਉੱਤਰ-
19 ਲੱਖ ਟਨ ।

PSEB 7th Class Agriculture Solutions Chapter 1 ਹਰਾ ਇਨਕਲਾਬ

ਪ੍ਰਸ਼ਨ 4.
ਪੰਜਾਬ ਵਿਚ ਅਨਾਜ ਉਤਪਾਦਨ ਵੱਧਣ ਦਾ ਕੀ ਕਾਰਨ ਸੀ ?
ਉੱਤਰ-
ਕਣਕ, ਝੋਨੇ ਦਾ ਝਾੜ ਵੱਧਣਾ ।

ਪ੍ਰਸ਼ਨ 5.
ਪੰਜਾਬ ਵਿੱਚ ਹਰੇ ਇਨਕਲਾਬ ਦੇ ਕੋਈ ਦੋ ਕਾਰਨ ਦੱਸੋ ।
ਉੱਤਰ-
ਸੁਚੱਜਾ ਮੰਡੀਕਰਨ, ਸੁਧਰੀਆਂ ਕਿਸਮਾਂ ਦੇ ਬੀਜ |

ਪ੍ਰਸ਼ਨ 6.
ਸਾਲ 1967-68 ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਕਿੰਨੀ ਸੀ ?
ਉੱਤਰ-
10 ਲੱਖ ਟਨ ।

ਪ੍ਰਸ਼ਨ 7.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਸਥਾਪਨਾ ਕਦੋਂ ਹੋਈ ?
ਉੱਤਰ-
ਸਾਲ 1962 ਵਿਚ 1.

ਪ੍ਰਸ਼ਨ 8.
ਗੈਰ ਅਨਾਜੀ ਫ਼ਸਲਾਂ ਦੀ ਉਦਾਹਰਨ ਦਿਉ ।
ਉੱਤਰ-
ਨਰਮਾਂ, ਦਾਲਾਂ, ਤੇਲ ਬੀਜ ਫ਼ਸਲਾਂ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਰੇ ਇਨਕਲਾਬ ਦੌਰਾਨ ਅਨਾਜ ਉਤਪਾਦਨ ਕਿੰਨਾ ਵੱਧ ਗਿਆ ?
ਉੱਤਰ-
ਸਾਲ 1965-66 ਵਿੱਚ 34 ਲੱਖ ਟਨ ਤੋਂ 1971-72 ਵਿਚ 119 ਲੱਖ ਟਨ ਹੋ ਗਿਆ ਜੋ ਕਿ ਪੰਜ ਸਾਲਾਂ ਦੌਰਾਨ ਤਿੰਨ ਗੁਣਾਂ ਵੱਧ ਗਿਆ ।

ਪ੍ਰਸ਼ਨ 2.
ਸਾਲ 1967-68 ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਕਿੰਨੀ ਸੀ ਤੇ ਵੱਧ ਕੇ ਕਿੰਨੀ ਹੋ ਗਈ ?
ਉੱਤਰ-
ਸਾਲ 1967-68 ਵਿਚ ਰਸਾਇਣਿਕ ਖਾਦਾਂ ਦੀ ਵਰਤੋਂ 10 ਲੱਖ ਟਨ ਸੀ ਜੋ 20ਵੀਂ ਸਦੀ ਦੇ ਅੰਤ ਤੱਕ 13 ਗੁਣਾਂ ਵੱਧ ਗਈ ।

ਪ੍ਰਸ਼ਨ 3.
ਹਰੇ ਇਨਕਲਾਬ ਕਾਰਨ ਸਮਾਜਿਕ ਤੇ ਆਰਥਿਕ ਪਾੜਾ ਕਿਉਂ ਵਧਿਆ ਹੈ ?
ਉੱਤਰ-
ਵੱਡੇ ਜ਼ਿਮੀਂਦਾਰਾਂ ਨੂੰ ਹਰੇ ਇਨਕਲਾਬ ਕਾਰਨ ਵਧੇਰੇ ਲਾਭ ਹੋਇਆ ਹੈ ਤੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਘੱਟ ਲਾਭ ਹੋਇਆ, ਜਿਸ ਨਾਲ ਸਮਾਜਿਕ ਤੇ ਆਰਥਿਕ ਪਾੜਾ ਵਧਿਆ ਹੈ ।

PSEB 7th Class Agriculture Solutions Chapter 1 ਹਰਾ ਇਨਕਲਾਬ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਰੇ ਇਨਕਲਾਬ ਦੇ ਸੰਬੰਧ ਵਿੱਚ ਸਿੰਚਾਈ ਸਹੂਲਤਾਂ ਅਤੇ ਖਾਦਾਂ ਬਾਰੇ ਦੱਸੋ ।
ਉੱਤਰ-
ਸਿੰਚਾਈ ਸਹੂਲਤਾਂ-ਹਰੇ ਇਨਕਲਾਬ ਦੌਰਾਨ ਖੇਤੀ ਪੈਦਾਵਾਰ ਵਿੱਚ ਸਿੰਚਾਈ ਦੀ ਇੱਕ ਮੁੱਖ ਭੂਮਿਕਾ ਰਹੀ । ਇਸੇ ਸਮੇਂ ਪੰਜਾਬ ਵਿੱਚ ਨਹਿਰਾਂ ਅਤੇ ਟਿਊਬਵੈੱਲ ਸਿੰਚਾਈ ਦੀ ਸਹੂਲਤ ਵਿਚ ਵਾਧਾ ਹੋਇਆ । ਇਸ ਤਰ੍ਹਾਂ ਖੇਤੀ ਦੀ ਮਾਨਸੂਨ ਤੇ ਨਿਰਭਰਤਾ ਘੱਟ ਹੋ ਗਈ ਅਤੇ ਖੇਤੀ ਅਧੀਨ ਰਕਬੇ ਵਿੱਚ ਵਾਧਾ ਹੋਇਆ ।ਖਾਦਾਂ-ਸਿੰਚਾਈ ਸਹੂਲਤਾਂ ਵਿੱਚ ਵਾਧੇ ਕਾਰਨ, ਖੇਤੀ ਹੇਠ ਰਕਬਾ ਵੱਧ ਗਿਆ ਅਤੇ ਵੱਧ ਝਾੜ ਦੇਣ ਵਾਲੇ ਬੀਜ ਵਿਕਸਿਤ ਹੋਣ ਕਾਰਨ ਰਸਾਇਣਿਕ ਖਾਦਾਂ ਦੀ ਵਰਤੋਂ ਵੱਧ ਗਈ, ਜਿੱਥੇ 1967-68 ਵਿਚ ਰਸਾਇਣਿਕ ਖਾਦਾਂ ਦੀ ਵਰਤੋਂ ਸਿਰਫ਼ 10 ਲੱਖ ਟਨ ਸੀ ਜੋ 20ਵੀਂ ਸਦੀ ਦੇ ਅੰਤ ਤੱਕ 13 ਗੁਣਾ ਹੋ ਗਈ । ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਜ਼ਮੀਨਾਂ ਵਿੱਚ ਨਾਈਟਰੋਜਨ ਅਤੇ ਫਾਸਫੋਰਸ ਦੀ ਘਾਟ ਨੂੰ ਪੂਰਾ ਕੀਤਾ ਗਿਆ । ਇਸ ਤਰ੍ਹਾਂ ਕਣਕ ਅਤੇ ਹੋਰ ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਇਆ ।

ਪ੍ਰਸ਼ਨ 2.
ਹਰੇ ਇਨਕਲਾਬ ਦੇ ਕਾਰਨਾਂ ਨੂੰ ਚਿੱਤਰ ਦੁਆਰਾ ਦਰਸਾਉ ॥
ਉੱਤਰ –
PSEB 7th Class Agriculture Solutions Chapter 1 ਹਰਾ ਇਨਕਲਾਬ 1

PSEB 7th Class Agriculture Solutions Chapter 1 ਹਰਾ ਇਨਕਲਾਬ

ਹਰਾ ਇਨਕਲਾਬ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ

  1. ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਵਿੱਚ ਹਰੇ ਇਨਕਲਾਬ ਦਾ ਅਹਿਮ ਯੋਗਦਾਨ ਰਿਹਾ ।
  2. ਹਰੇ ਇਨਕਲਾਬ ਸਮੇਂ ਪੰਜਾਬ ਵਿੱਚ ਨਹਿਰਾਂ ਦੁਆਰਾ ਅਤੇ ਟਿਊਬਵੈੱਲ ਦੁਆਰਾ ਸਿੰਚਾਈ ਦੀ ਸਹੂਲਤ ਵਿੱਚ ਵਾਧਾ ਹੋਇਆ ।
  3. 1960 ਵਿੱਚ ਹੋਏ ਖੇਤੀ ਅਨਾਜ ਉਤਪਾਦਨ ਦੇ ਵਾਧੇ ਨੂੰ ਹਰੇ ਇਨਕਲਾਬ ਦਾ ਨਾਮ ਦਿੱਤਾ ਗਿਆ ਹੈ ।
  4. ਪੰਜਾਬ ਵਿੱਚ ਸੰਨ 1965-66 ਵਿੱਚ ਅਨਾਜ ਉਤਪਾਦਨ 34 ਲੱਖ ਟਨ ਸੀ ਜੋ ਵੱਧ ਕੇ | ਸੰਨ 1971-72 ਵਿੱਚ 119 ਲੱਖ ਟਨ ਹੋ ਗਿਆ ।
  5. ਪੈਦਾਵਾਰ ਵੱਧਣ ਦਾ ਮੁੱਖ ਕਾਰਨ ਕਣਕ ਅਤੇ ਝੋਨੇ ਦੇ ਝਾੜ ਦਾ ਵੱਧ ਪੈਦਾ ਹੋਣਾ ਸੀ ।
  6. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਸੰਸਾਰ ਦੇ ਖੋਜੀਆਂ ਨਾਲ ਮਿਲ ਕੇ ਕਈ ਉੱਨਤ ਕਿਸਮ ਦੇ ਬੀਜ ਵਿਕਸਿਤ ਕੀਤੇ ਹਨ ।
  7. ਉੱਨਤ ਬੀਜਾਂ ਕਾਰਨ ਪ੍ਰਤੀ ਹੈਕਟੇਅਰ ਝਾੜ ਵਿੱਚ ਵਾਧਾ ਹੋਇਆ ਹੈ ।
  8. ਝੋਨੇ ਦੀਆਂ ਉੱਨਤ ਕਿਸਮਾਂ ਕਾਰਨ ਝੋਨੇ ਦੀ ਕਾਸ਼ਤ ਹੇਠ ਰਕਬਾ ਵੱਧ ਗਿਆ ਹੈ ।
  9. ਖੇਤੀ ਪੈਦਾਵਾਰ ਵਿੱਚ ਸਿੰਚਾਈ ਦਾ ਮਹੱਤਵਪੂਰਨ ਯੋਗਦਾਨ ਹੈ ।
  10. ਸੰਨ 1967-68 ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ 10 ਲੱਖ ਟਨ ਸੀ ਜੋ ਕਿ ਵੱਧ ਕੇ ਵੀਹਵੀਂ ਸਦੀ ਦੇ ਅੰਤ ਤੱਕ 13 ਗੁਣਾ ਹੋ ਗਈ ਸੀ ।
  11. ਰਸਾਇਣਿਕ ਖਾਦਾਂ ਨੇ ਪੰਜਾਬ ਦੀਆਂ ਜ਼ਮੀਨਾਂ ਵਿੱਚ ਨਾਈਟਰੋਜਨ ਅਤੇ ਫਾਸਫੋਰਸ ਦੀ ਘਾਟ ਨੂੰ ਪੂਰਾ ਕਰਨ ਵਿੱਚ ਬਹੁਤ ਯੋਗਦਾਨ ਪਾਇਆ ।
  12. ਹਰੇ ਇਨਕਲਾਬ ਵਿੱਚ ਪੰਜਾਬ ਦੇ ਕਿਸਾਨਾਂ ਦਾ ਅਤੇ ਵਿਗਿਆਨੀਆਂ ਦਾ ਭਰਪੂਰ ਯੋਗਦਾਨ ਰਿਹਾ ਹੈ ।
  13. ਫ਼ਸਲਾਂ ਨੂੰ ਕੀੜਿਆਂ ਤੋਂ ਅਤੇ ਨਦੀਨਾਂ ਤੋਂ ਬਚਾਉਣ ਲਈ ਰਸਾਇਣਿਕ ਵਿਧੀਆਂ ਵਿਕਸਿਤ ਕੀਤੀਆਂ ਗਈਆਂ ਹਨ ।
  14. ਪੰਜਾਬ ਵਿੱਚ ਲੋੜ ਤੋਂ ਵੱਧ ਅਨਾਜ ਪੈਦਾ ਹੋਣ ਕਾਰਨ, ਕੇਂਦਰੀ ਅਤੇ ਰਾਜ ਗੋਦਾਮ ਨਿਗਮ ਸਥਾਪਿਤ ਕੀਤੇ ਗਏ ।
  15. ਸਰਕਾਰ ਵਲੋਂ ਕਣਕ ਅਤੇ ਝੋਨੇ ਦੀ ਉਪਜ ਦੇ ਮੰਡੀਕਰਨ ਨੂੰ ਯਕੀਨੀ ਬਣਾਇਆ ਗਿਆ ।
  16. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਵਿਕਸਿਤ ਤਕਨੀਕਾਂ ਦੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਜਾਂਦਾ ਹੈ ।
  17. ਪੰਜਾਬ ਰਾਜ ਬੀਜ ਨਿਗਮ, ਰਾਸ਼ਟਰੀ ਬੀਜ ਨਿਗਮ ਅਤੇ ਹੋਰ ਬੀਜ ਸੰਸਥਾਵਾਂ ਦੀ | ਸਥਾਪਨਾ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਉੱਨਤ ਬੀਜ ਮੁਹੱਈਆ ਕਰਵਾਏ ਜਾ ਸਕਣ ।
  18. ਪੰਜਾਬ ਵਿਚ ਝੋਨੇ ਅਤੇ ਕਣਕ ਦੀ ਵਧੇਰੇ ਕਾਸ਼ਤ ਕਾਰਨ ਜ਼ਮੀਨ ਦੀ ਸਿਹਤ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ।
  19. ਪੰਜਾਬ ਵਿੱਚ ਗੈਰ ਅਨਾਜੀ ਫਸਲਾਂ, ਜਿਵੇਂ-ਦਾਲਾਂ, ਤੇਲ ਬੀਜ, ਫ਼ਲ, ਸਬਜ਼ੀਆਂ, ਨਰਮਾਂ ਆਦਿ ਦੀ ਕਾਸ਼ਤ ਨੂੰ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ ।
  20. ਨਵੀਆਂ ਤਕਨੀਕਾਂ, ਜਿਵੇਂ-ਬਾਇਓਟੈਕਨਾਲੋਜੀ, ਨੈਨੋਟੈਕਨਾਲੋਜੀ, ਟਿਸ਼ੁ ਕਲਚਰ ਆਦਿ ਨੂੰ ਨਵੀਆਂ ਕਿਸਮਾਂ ਵਿਕਸਿਤ ਕਰਨ ਲਈ ਵਰਤਿਆ ਜਾ ਰਿਹਾ ਹੈ ।
  21. ਘੱਟ ਪੂੰਜੀ ਦੀ ਵਰਤੋਂ ਨਾਲ ਖੇਤੀ ਅਧਾਰਿਤ ਕਿੱਤੇ, ਜਿਵੇਂ-ਖੁੰਬਾਂ ਦੀ ਕਾਸ਼ਤ, ਬੀਜ ਉਤਪਾਦਨ, ਮਧੂ ਮੱਖੀ ਪਾਲਣ, ਸਬਜ਼ੀਆਂ ਦੀ ਕਾਸ਼ਤ ਆਦਿ ਸੌਖਿਆਂ ਸ਼ੁਰੂ ਕੀਤੇ ਜਾ ਸਕਦੇ ਹਨ ।

Leave a Comment