PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

Punjab State Board PSEB 6th Class Science Book Solutions Chapter 15 ਸਾਡੇ ਆਲੇ-ਦੁਆਲੇ ਹਵਾ Textbook Exercise Questions, and Answers.

PSEB Solutions for Class 6 Science Chapter 15 ਸਾਡੇ ਆਲੇ-ਦੁਆਲੇ ਹਵਾ

PSEB 6th Class Science Guide ਸਾਡੇ ਆਲੇ-ਦੁਆਲੇ ਹਵਾ Textbook Questions, and Answers

1. ਖ਼ਾਲੀ ਥਾਂਵਾਂ ਭਰੋ-

(i) ਹਰੇ ਪੌਦੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੌਰਾਨ ……………. ਬਾਹਰ ਕੱਢਦੇ ਹਨ ਤੇ ਅੰਦਰ ਲੈ ਕੇ ਜਾਂਦੇ ਹਨ ।
ਉੱਤਰ-
ਆਕਸੀਜਨ, ਕਾਰਬਨ-ਡਾਈਆਕਸਾਈਡ,

(ii) ……………. ਧਰਤੀ ਉੱਪਰ ਪਰਾਬੈਂਗਨੀ ਕਿਰਨਾਂ ਨੂੰ ਆਉਣ ਤੋਂ ਰੋਕਦੀ ਹੈ ।
ਉੱਤਰ-
ਓਜ਼ੋਨ ਗੈਸ,

(iii) ……………. ਸਿੱਧੇ ਤੌਰ ‘ਤੇ ਵਾਯੂਮੰਡਲ ਵਿਚੋਂ ਨਹੀਂ ਵਰਤੀ ਜਾਂਦੀ ।
ਉੱਤਰ-
ਨਾਈਟਰੋਜਨ,

(iv) ……………. ਜਲ ਚੱਕਰ ਲਈ ਬਹੁਤ ਜ਼ਰੂਰੀ ਹੈ ।
ਉੱਤਰ-
ਹਵਾ ।

2. ਸਹੀ ਜਾਂ ਗਲਤ –

(i) ਆਕਸੀਜਨ ਗੈਸ ਸਾਨੂੰ ਪਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ ।
ਉੱਤਰ-
ਗ਼ਲਤ,

(ii) ਕਾਰਬਨ-ਡਾਈਆਕਸਾਈਡ ਗੈਸ ਬਲਣ ਕਿਰਿਆ ਵਿੱਚ ਮਦਦ ਕਰਦੀ ਹੈ ।
ਉੱਤਰ-
ਗ਼ਲਤ,

(iii) ਹਵਾ ਦੀ ਸੰਰਚਨਾ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ ।
ਉੱਤਰ-
ਗ਼ਲਤ,

(iv) ਹਵਾ ਵਿੱਚ ਨਾਈਟਰੋਜਨ ਅਤੇ ਆਕਸੀਜਨ ਦੀ ਮਾਤਰਾ ਬਰਾਬਰ ਹੁੰਦੀ ਹੈ ।
ਉੱਤਰ-
ਗ਼ਲਤ,

(v) ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਸਾਹ ਕਿਰਿਆ ਲਈ ਵਰਤਦੇ ਹਨ ।
ਉੱਤਰ-
ਸਹੀ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

3. ਕਾਲਮ ‘ਉ’ ਅਤੇ ‘ਅ’ ਕਾਲਮ ਨੂੰ ਮਿਲਾਓ

ਕਾਲਮ ‘ਉ’ ਕਾਲਮ ‘ਅ
(ਉ) ਹਵਾ ਵਿੱਚ ਸਭ ਤੋਂ ਵੱਧ ਮਾਤਰਾ ਵਾਲੀ (i) ਓਜ਼ੋਨ ਪੱਟੀ ਗੈਸ
(ਅ) ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਗੈਸ (ii) ਆਕਸੀਜਨ ਗੈਸ
(ੲ) ਜੀਵਾਂ ਦੀ ਸਾਹ ਕਿਰਿਆ ਲਈ ਜ਼ਰੂਰੀ (iii) ਨਾਈਟਰੋਜਨ ਗੈਸ ਗੈਸ
(ਸ) ਹਵਾ ਵਿੱਚ ਪਾਣੀ ਦੇ ਰੂਪ ਵਿੱਚ ਮੌਜੂਦ (iv) ਕਾਰਬਨ-ਡਾਈਆਕਸਾਈਡ ਗੈਸ ਹਨ।
(ਹ) ਗੈਸ ਦੀ ਪਰਤ ਜਿਹੜੀ ਪਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ (v) ਜਲ ਵਾਸ਼ਪ

ਉੱਤਰ-

ਕਾਲਮ ‘ਉ’ ਕਾਲਮ ‘ਅ’
(ਉ) ਹਵਾ ਵਿੱਚ ਸਭ ਤੋਂ ਵੱਧ ਮਾਤਰਾ ਵਾਲੀ ਗੈਸ (iii) ਨਾਈਟਰੋਜਨ ਗੈਸ
(ਅ) ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਗੈਸ (iv) ਕਾਰਬਨ-ਡਾਈਆਕਸਾਈਡ ਗੈਸ
(ਏ) ਜੀਵਾਂ ਦੀ ਸਾਹ ਕਿਰਿਆ ਲਈ ਜ਼ਰੂਰੀ (ii) ਆਕਸੀਜਨ ਗੈਸ
(ਸ) ਹਵਾ ਵਿੱਚ ਪਾਣੀ ਦੇ ਰੂਪ ਵਿੱਚ ਮੌਜੂਦ ਹਨ। (v) ਜਲ ਵਾਸ਼ਪ.
(ਹ) ਗੈਸ ਦੀ ਪਰਤ ਜਿਹੜੀ ਪਰਾਬੈਂ ਗਨੀ (i) ਓਜ਼ੋਨ ਪੱਟੀ

4. ਸਹੀ ਵਿਕਲਪ ਦੀ ਚੋਣ ਕਰੋ-

(i) ਹਵਾ ਵਿੱਚ ਕਿਸ ਗੈਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
(1) ਆਕਸੀਜਨ
(2) ਨਾਈਟਰੋਜਨ!
(3) ਕਾਰਬਨ
(4) ਓਜ਼ੋਨ |
ਉੱਤਰ-
(2) ਨਾਈਟਰੋਜਨ

(ii) ਬਲਣ ਕਿਰਿਆ ਲਈ ਕਿਹੜੀ ਗੈਸ ਮਦਦ ਕਰਦੀ ਹੈ ?
(1) ਨਾਈਟਰੋਜਨ
(2) ਕਾਰਬਨ
(3) ਆਕਸੀਜਨ
(4) ਸਲਫਰ ।
ਉੱਤਰ-
(3) ਆਕਸੀਜਨ ।

(iii) ਗਤੀਸ਼ੀਲ ਹਵਾ ਨੂੰ ਕੀ ਕਹਿੰਦੇ ਹਨ ?
(1) ਪੌਣ
(2) ਵਾਸ਼ਪ ਕਣ
(3) ਗੈਸ
(4) ਪੌਣ ਚੱਕੀ ।
ਉੱਤਰ-
(1) ਪੌਣ ॥

(iv) ਗੰਡੋਏ ਮਿੱਟੀ ਵਿਚੋਂ ਬਾਹਰ ਆਉਂਦੇ ਹਨ ।
(1) ਭਾਰੀ ਵਰਖਾ ਕਾਰਨ
(2) ਠੰਡੇ ਮੌਸਮ ਵਿੱਚ
(3) ਬਰਫ਼ ਕਾਰਨ
(4) ਗਰਮ ਮੌਸਮ ਕਾਰਨ ।
ਉੱਤਰ-
(1) ਭਾਰੀ ਵਰਖਾ ਕਾਰਨ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਜੰਤੂਆਂ ਦੇ ਸਾਹ ਲੈਣ ਲਈ ਕਿਹੜੀ ਗੈਸ ਜ਼ਰੂਰੀ ਹੁੰਦੀ ਹੈ ?
ਉੱਤਰ-
ਆਕਸੀਜਨ ਗੈਸ ।

ਪ੍ਰਸ਼ਨ (ii)
ਹਵਾ ਦੇ ਉਸ ਅੰਸ਼ ਦਾ ਨਾਂ ਦੱਸੋ ਜਿਹੜਾ ਬਲਣ ਵਿੱਚ ਮਦਦ ਨਹੀਂ ਕਰਦਾ ?
ਉੱਤਰ-
ਕਾਰਬਨ-ਡਾਈਆਕਸਾਈਡ ਗੈਸ ।

ਪ੍ਰਸ਼ਨ (iii)
ਹਵਾ ਦੇ ਵੱਖ-ਵੱਖ ਅੰਸ਼ਾਂ ਦੇ ਨਾਮ ਲਿਖੋ ।
ਉੱਤਰ-
ਹਵਾ ਦੇ ਅੰਸ਼-ਨਾਈਟਰੋਜਨ, ਆਕਸੀਜਨ, ਕਾਰਬਨ-ਡਾਈਆਕਸਾਈਡ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

6. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਤੁਸੀਂ ਇਹ ਕਿਸ ਤਰ੍ਹਾਂ ਸਿੱਧ ਕਰੋਗੇ ਕਿ ਹਵਾ ਬਲਣ ਕਿਰਿਆ ਵਿੱਚ ਸਹਾਇਕ ਹੁੰਦੀ ਹੈ ।
ਉੱਤਰ-
ਦੋ ਮੋਮਬੱਤੀਆਂ ਲਓ ਤੇ ਦੋਵਾਂ ਨੂੰ ਜਲਾ ਦੇਵੋ । ਇੱਕ ਮੋਮਬੱਤੀ ਉੱਤੇ ਗਲਾਸ ਉਲਟਾ ਕਰਕੇ ਰੱਖ ਦਿਓ । ਤੁਸੀਂ ਦੇਖੋਗੇ ਕਿ ਕੁੱਝ ਸਮੇਂ ਬਾਅਦ ਮੋਮਬੱਤੀ ਬੁਝੀ ਹੋਵੇਗੀ ਤੇ ਪਹਿਲੀ ਜਲਦੀ ਹੋਵੇਗੀ । ਗਲਾਸ ਅੰਦਰ ਪੁਰੀ ਹਵਾ ਵਰਤ ਹੋਣ ਤੋਂ ਬਾਅਦ ਮੋਮਬੱਤੀ ਬੁੱਝ ਗਈ । ਇਸ ਤੋਂ ਸਿੱਧ ਹੁੰਦਾ ਹੈ ਕਿ ਹਵਾ ਜਲਣ ਵਿੱਚ ਸਹਾਇਕ ਹੁੰਦੀ ਹੈ ।

ਪ੍ਰਸ਼ਨ (ii)
ਵਾਯੂਮੰਡਲ ਵਿੱਚ ਕਾਰਬਨ-ਡਾਈਆਕਸਾਈਡ ਅਤੇ ਆਕਸਜੀਨ ਦਾ ਸੰਤੁਲਨ ਕਿਸ ਤਰ੍ਹਾਂ ਬਣਿਆ ਰਹਿੰਦਾ ਹੈ ?
ਉੱਤਰ-
ਵਾਯੂਮੰਡਲ ਵਿੱਚ ਆਕਸੀਜਨ ਤੇ ਕਾਰਬਨ-ਡਾਈਆਕਸਾਈਡ ਗੈਸਾਂ ਦਾ ਸੰਤੁਲਨ ਹਰੇ ਪੌਦਿਆਂ ਦੀ ਪ੍ਰਕਾਸ਼ ਸੰਸਲੇਸ਼ਨ ਕਿਰਿਆ ਤੇ ਜੀਵਾਂ ਦੀ ਸਾਹ ਕਿਰਿਆ ਨਾਲ ਬਣਿਆ ਹੁੰਦਾ ਹੈ । ਜਿਵੇਂ ਕਿ ਪੌਦੇ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਰਨ ਲਈ ਕਾਰਬਨ ਡਾਈਆਕਸਾਈਡ ਦੀ ਵਰਤੋਂ ਕਰਦੇ ਹਨ ਤੇ ਆਕਸੀਜਨ ਛੱਡਦੇ ਹਨ । ਉਸੇ ਤਰ੍ਹਾਂ ਜੀਵ ਸਾਹ ਕਿਰਿਆ ਨਾਲ ਆਕਸੀਜਨ ਲੈਂਦੇ ਹਨ ਜੋ ਕਿ ਪੌਦੇ ਛੱਡਦੇ ਹਨ ਤੇ ਕਾਰਬਨ-ਡਾਈਆਕਸਾਈਡ ਛੱਡਦੇ ਹਨ ਜੋ ਕਿ ਪੌਦੇ ਲੈਂਦੇ ਹਨ।

PSEB Solutions for Class 6 Science ਸਾਡੇ ਆਲੇ-ਦੁਆਲੇ ਹਵਾ Important Questions and Answers

1. ਖ਼ਾਲੀ ਥਾਂਵਾਂ ਭਰੋ ਭਰ

(i) ਪੌਦਿਆਂ ਦੁਆਰਾ ………….. ਸੋਕ ਲਈ ਜਾਂਦੀ ਹੈ ।
ਉੱਤਰ-
ਕਾਰਬਨ-ਡਾਈਆਕਸਾਈਡ,

(ii) ਧੂਆਂ ਹਵਾ ਵਿੱਚ ………….. ਫੈਲਾਉਂਦਾ ਹੈ ।
ਉੱਤਰ-
ਪ੍ਰਦੂਸ਼ਣ,

(iii) ਬਾਲਣ ਕਿਰਿਆ ਲਈ ………….. ਜ਼ਰੂਰੀ ਹੁੰਦੀ ਹੈ ।
ਉੱਤਰ-
ਆਕਸਜੀਨ,

(iv) ਹਵਾ ………….. ਚੱਕੀਆਂ ਚਲਾਉਣ ਲਈ ਵਰਤੀ ਜਾਂਦੀ ਹੈ ।
ਉੱਤਰ-
ਪੌਣ,

(v) ਗੰਡੋਏ ………….. ਵਿੱਚ ਬਾਹਰ ਨਿਕਲ ਆਉਂਦੇ ਹਨ ।
ਉੱਤਰ-
ਬਰਸਾਤਾਂ ।

2. ਸਹੀ ਜਾਂ ਗ਼ਲਤ ਲਿਖੋ-

(i) ਵਾਯੂਮੰਡਲ ਨੇ ਧਰਤੀ ਨੂੰ ਘੇਰਿਆ ਹੈ ।
ਉੱਤਰ-
ਸਹੀ,

(ii) ਨਾਈਟਰੋਜਨ ਸਭ ਤੋਂ ਘੱਟ ਗੈਸ ਹੈ ।
ਉੱਤਰ-
ਗ਼ਲਤ,

(iii) ਹਵਾ ਦਾ ਕੋਈ ਕੰਮ ਨਹੀਂ ।
ਉੱਤਰ-
ਗ਼ਲਤ,

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

(iv) ਜੀਵ ਆਕਸੀਜਨ ਤੋਂ ਬਿਨਾਂ ਰਹਿ ਸਕਦੇ ਹਨ ।
ਉੱਤਰ-
ਗ਼ਲਤ,

(v) ਹਵਾ ਵੀ ਜਗ੍ਹਾ ਘੇਰਦੀ ਹੈ ।
ਉੱਤਰ-
ਸਹੀ ।

3. ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਆਕਸਜੀਨ (ਉ) ਜਲਣ ਵਿੱਚ ਮਦਦ ਨਹੀਂ ਕਰਦੀ
(ii) ਕਾਰਬਨ-ਡਾਈਆਕਸਾਈਡ (ਅ) ਵਗਦੀ ਹਵਾ
(iii) ਨਾਈਟਰੋਜਨ (ੲ) ਪ੍ਰਦੂਸ਼ਣ
(iv) ਪੌਣ (ਸ) ਹਵਾ ਦਾ ਸਭ ਤੋਂ ਵੱਡਾ ਘੱਟਕ
(v) ਧੂੰਆਂ (ਹ) ਸਾਹ ਲੈਣ ਲਈ ਜੀਵਾਂ ਵਲੋਂ ਵਰਤੀ ਜਾਂਦੀ ਹੈ।

ਉੱਤਰ –

ਕਾਲਮ ‘ਉ’ ਕਾਲਮ ‘ਅ’
(i) ਆਕਸਜੀਨ (ਹ) ਸਾਹ ਲੈਣ ਲਈ ਜੀਵਾਂ ਵਲੋਂ ਵਰਤੀ ਜਾਂਦੀ ਹੈ।
(ii) ਕਾਰਬਨ-ਡਾਈਆਕਸਾਈਡ (ਉ) ਜਲਣ ਵਿੱਚ ਮਦਦ ਨਹੀਂ ਕਰਦੀ
(iii) ਨਾਈਟਰੋਜਨ (ਸ) ਹਵਾ ਦਾ ਸਭ ਤੋਂ ਵੱਡਾ ਘੱਟਕ
(iv) ਪੌਣ (ਅ) ਵਗਦੀ ਹਵਾ
(v) ਧੂੰਆਂ (ੲ) ਪ੍ਰਦੂਸ਼ਣ

4. ਸਹੀ ਉੱਤਰ ਚੁਣੋ-

(i) ਪ੍ਰਕਾਸ਼ ਸੰਸਲੇਸ਼ਨ ਕਿਰਿਆ ਲਈ ਕੀ ਜ਼ਰੂਰੀ ਹੈ ?
(ਉ) ਘੱਟਾ .
(ਅ) ਬਰਫ਼
(ਈ) ਕਾਰਬਨ ਡਾਈਆਕਸਾਈਡ
(ਸ) ਸੋਕਾ ॥
ਉੱਤਰ-
(ੲ) ਕਾਰਬਨ ਡਾਈਆਕਸਾਈਡ ।

(ii) ਕਿਹੜੀ ਗੈਸ ਪੌਦੇ ਤੇ ਜਾਨਵਰ ਸਿੱਧੀ ਵਰਤ ਨਹੀਂ ਸਕਦੇ ?
(ਉ) ਨਾਈਟਰੋਜਨ
(ਅ) ਕਾਰਬਨ ਡਾਈਆਕਸਾਈਡ
(ਈ) ਆਕਸੀਜਨ
(ਸ) ਕੋਈ ਨਹੀਂ ।
ਉੱਤਰ-
(ਉ) ਨਾਈਟਰੋਜਨ ॥

(iii) ਧੂੰਆਂ ਕੀ ਕਰਦਾ ਹੈ
(ਉ) ਸਫ਼ਾਈ
(ਅ) ਹਰਾ-ਭਰਾ
(ਈ) ਪ੍ਰਦੂਸ਼ਣ
(ਸ) ਹੜ੍ਹ ॥
ਉੱਤਰ-
(ੲ) ਪ੍ਰਦੂਸ਼ਣ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

(iv) ਕਿਸ ਨੇ ਆਕਸੀਜਨ ਤੇ ਕਾਰਬਨ-ਡਾਈਆਕਸਾਈਡ ਦਾ ਸੰਤੁਲਨ ਵਿਗਾੜਿਆ ਹੈ ?
(ਉ) ਦਰੱਖਤਾਂ ਦਾ ਕੱਟਣਾ
(ਅ) ਨਾਈਟ੍ਰੋਜਨ ਨੇ
(ਇ) ਹੜ ਨੇ
(ਸ) ਕੋਈ ਨਹੀਂ ।
ਉੱਤਰ-
(ਉ) ਦਰੱਖਤਾਂ ਦਾ ਕੱਟਣਾ ।

(v) ਕਾਰਬਨ-ਡਾਈਆਕਸਾਈਡ ਦਾ ਰਸਾਇਣਿਕ ਫਾਰਮੂਲਾ ਕੀ ਹੈ ?
(ਉ) NO2
(ਅ) CO2
(ਇ) CO
(ਸ) O2
ਉੱਤਰ-
(ਅ) CO2

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਕੀ ਹੈ ?
ਉੱਤਰ-
ਹਵਾ-ਹਵਾ ਗੈਸਾਂ ਦਾ ਮਿਸ਼ਰਨ ਹੈ ਜੋ ਧਰਤੀ ‘ਤੇ ਸਭ ਜਗ੍ਹਾ ਮੌਜੂਦ ਹੈ ਅਤੇ ਸਾਰੇ ਜੀਵਾਂ ਦੇ ਜੀਵਨ ਲਈ ਅਤੀ ਜ਼ਰੂਰੀ ਹੈ ।

ਪ੍ਰਸ਼ਨ 2.
ਹਵਾ ਵਿੱਚ ਦੋ ਮੁੱਖ ਗੈਸਾਂ ਕਿਹੜੀਆਂ ਹਨ ?
ਉਤਰ-
ਨਾਈਟਰੋਜਨ ਅਤੇ ਆਕਸੀਜਨ ।

ਪ੍ਰਸ਼ਨ 3.
ਹਵਾ ਦੀ ਰਚਨਾ ਦੱਸੋ ।
ਉੱਤਰ-
ਨਾਈਟਰੋਜਨ = 787
ਆਕਸੀਜਨ = 21% ਹੋਰ ਗੈਸਾਂ,
ਧੂਲ ਕਣ ਅਤੇ ਜਲਵਾਸ਼ਪ = 1%.

ਪ੍ਰਸ਼ਨ 4.
ਵਾਯੂਮੰਡਲ ਵਿੱਚ ਮੌਜੂਦ ਕਿਹੜੀ ਗੈਸ ਜੀਵਨ ਲਈ ਜ਼ਰੂਰੀ ਹੈ ?
ਉੱਤਰ-
ਆਕਸੀਜਨ ।

ਪ੍ਰਸ਼ਨ 5.
ਹਵਾ ਵਿੱਚ ਸੂਖ਼ਮ ਗੈਸਾਂ ਕਿਹੜੀਆਂ ਹਨ ?
ਉੱਤਰ-
ਆਰਗਾਨ, ਜਲਵਾਸ਼ਪ ਅਤੇ ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 6.
ਹਵਾ ਵਿੱਚ ਕਿੰਨਾ ਭਾਗ ਆਕਸੀਜਨ ਹੈ ?
ਉੱਤਰ-
ਲਗਭਗ ਤੇ ਭਾਗ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 7.
ਹਵਾ ਵਿੱਚ ਕਿੰਨਾ ਭਾਗ ਨਾਈਟਰੋਜਨ ਹੈ ?
ਉੱਤਰ-
ਲਗਭਗ 1 ਭਾਗ ॥

ਪ੍ਰਸ਼ਨ 8.
ਹਵਾ ਵਿੱਚ ਕਾਰਬਨ-ਡਾਈਆਕਸਾਈਡ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
0.03%.

ਪ੍ਰਸ਼ਨ 9.
ਹਵਾ ਵਿੱਚ ਨਾਈਟਰੋਜਨ ਦੀ ਪ੍ਰਤੀਸ਼ਤ ਮਾਤਰਾ ਕਿੰਨੀ ਹੈ ?
ਉੱਤਰ-
78.084%.

ਪ੍ਰਸ਼ਨ 10.
ਹਵਾ ਵਿੱਚ ਆਕਸੀਜਨ ਦੀ ਪ੍ਰਤੀਸ਼ਤ ਮਾਤਰਾ ਲਿਖੋ ।
ਉੱਤਰ-
20.946%.

ਪ੍ਰਸ਼ਨ 11.
ਧਰਤੀ ਦੀ ਸਤ੍ਹਾ ਦੇ ਨੇੜੇ ਕਾਰਬਨ-ਡਾਈਆਕਸਾਈਡ ਦੀ ਮਾਤਰਾ ਵਧੇਰੇ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਕਾਰਬਨ-ਡਾਈਆਕਸਾਈਡ ਹਵਾ ਤੋਂ ਭਾਰੀ ਹੈ ।

ਪ੍ਰਸ਼ਨ 12.
ਪੌਦੇ ਆਪਣੀ ਸਤ੍ਹਾ ਤੋਂ ਕਿਸ ਪ੍ਰਕਿਰਿਆ ਦੁਆਰਾ ਜਲ ਵਾਸ਼ਪਿਤ ਕਰਦੇ ਹਨ ?
ਉੱਤਰ-
ਵਾਸ਼ਪ ਉਤਸਰਜਨ ਕਿਰਿਆ ਦੁਆਰਾ ।

ਪ੍ਰਸ਼ਨ 13. ਧੂੰਆਂ ਕੀ ਹੈ ?
ਉੱਤਰ-
ਧੂੰਆਂ-ਇਹ ਬਾਲਣ ਦੇ ਪੂਰੀ ਤਰ੍ਹਾਂ ਨਾ ਜਲਣ ਕਾਰਨ ਪ੍ਰਾਪਤ ਕਾਰਬਨ, ਰਾਖ ਅਤੇ ਤੇਲ ਦੇ ਕਣਾਂ ਤੋਂ ਬਣਿਆ ਹੁੰਦਾ ਹੈ ।

ਪ੍ਰਸ਼ਨ 14.
ਵਾਯੂਮੰਡਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਯੂਮੰਡਲ-ਧਰਤੀ ਨੂੰ ਚਾਰੋਂ ਪਾਸੇ ਤੋਂ ਹਵਾ ਨੇ ਘੇਰਿਆ ਹੋਇਆ ਹੈ ਇਸ ਨੂੰ ਵਾਯੂਮੰਡਲ ਕਹਿੰਦੇ ਹਨ ।

ਪ੍ਰਸ਼ਨ 15.
ਵਾਸ਼ਪ-ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੌਦਿਆਂ ਦੇ ਵੱਖ-ਵੱਖ ਭਾਗਾਂ ਤੋਂ ਜਲ ਦੇ ਵਾਸ਼ਪਿਤ ਹੋਣ ਦੀ ਪ੍ਰਕਿਰਿਆ ਨੂੰ ਵਾਪ-ਉਤਸਰਜਨ ਕਿਹਾ ਜਾਂਦਾ ਹੈ ।

ਪ੍ਰਸ਼ਨ 16.
ਵਾਤ-ਸੂਚਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਰ-ਸੂਚਕ-ਹਵਾ ਦੀ ਦਿਸ਼ਾ ਗਿਆਤ ਕਰਨ ਵਾਲੀ ਜੁਗਤ ਨੂੰ ਵਾਤ-ਸੂਚਕ ਕਹਿੰਦੇ ਹਨ ।

ਪ੍ਰਸ਼ਨ 17.
ਹਵਾ ਮਿਸ਼ਰਣ ਹੈ ਕਿ ਯੌਗਿਕ ?
ਉੱਤਰ-
ਹਵਾ ਮਿਸ਼ਰਣ ਹੈ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 18.
ਜੰਤੂ ਸਾਹ ਕਿਰਿਆ ਵਿੱਚ ਕਿਹੜੀ ਗੈਸ ਦੀ ਵਰਤੋਂ ਕਰਦੇ ਹਨ ?
ਉੱਤਰ-
ਆਕਸੀਜਨ |

ਪ੍ਰਸ਼ਨ 19.
ਜਲਣ ਲਈ ਕਿਹੜੀ ਗੈਸ ਦੀ ਵਰਤੋਂ ਹੁੰਦੀ ਹੈ ?
ਉੱਤਰ-
ਆਕਸੀਜਨ ॥

ਪ੍ਰਸ਼ਨ 20.
ਅਸੀਂ ਸਾਹ ਕਿਰਿਆ ਵਿੱਚ ਕਿਹੜੀ ਗੈਸ ਛੱਡਦੇ ਹਾਂ ?
ਉੱਤਰ-
ਕਾਰਬਨ-ਡਾਈਆਕਸਾਈਡ ਗੈਸ ।

ਪ੍ਰਸ਼ਨ 21.
ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੇ ਸਮੇਂ ਕਿਹੜੀ ਗੈਸ ਵਰਤਦੇ ਹਨ ?
ਉੱਤਰ-
ਕਾਰਬਨ-ਡਾਈਆਕਸਾਈਡ ਗੈਸ ।

ਪ੍ਰਸ਼ਨ 22.
ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੇ ਸਮੇਂ ਕਿਹੜੀ ਗੈਸ ਪੈਦਾ ਕਰਦੇ ਹਨ ?
ਉੱਤਰ-
ਆਕਸੀਜਨ ਗੈਸ ।

ਪ੍ਰਸ਼ਨ 23.
ਕਾਰਖਾਨਿਆਂ ਵਿੱਚ ਚਿਮਨੀਆਂ ਕਿਉਂ ਲਗਾਈਆਂ ਜਾਂਦੀਆਂ ਹਨ ?
ਉੱਤਰ-
ਚਿਮਨੀਆਂ ਹਾਨੀਕਾਰਕ ਧੂੰਏਂ ਅਤੇ ਗੈਸਾਂ ਨੂੰ ਸਾਡੀ ਨੱਕ ਤੋਂ ਦੂਰ ਲੈ ਜਾਂਦੀਆਂ ਹਨ ।

ਪ੍ਰਸ਼ਨ 24.
ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਆਕਸੀਜਨ ਕਿਵੇਂ ਮਿਲਦੀ ਹੈ ?
ਉੱਤਰ-
ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਵਿੱਚੋਂ ਘੁਲੀ ਹੋਈ ਆਕਸੀਜਨ ਦੀ ਵਰਤੋਂ ਕਰਦੇ ਹਨ ।

ਪ੍ਰਸ਼ਨ 25.
ਵਾਯੂਮੰਡਲ ਵਿੱਚ ਆਕਸੀਜਨ ਕਿੱਥੋਂ ਆਉਂਦੀ ਹੈ ?
ਉੱਤਰ-
ਵਾਯੂਮੰਡਲ ਵਿੱਚ ਆਕਸੀਜਨ ਪੌਦਿਆਂ ਵਿੱਚ ਹੋ ਰਹੀ ਪ੍ਰਕਾਸ਼-ਸੰਸ਼ਲੇਸ਼ਣ ਕਿਰਿਆ ਰਾਹੀਂ ਪੈਦਾ ਹੁੰਦੀ ਹੈ ।

ਪ੍ਰਸ਼ਨ 26.
ਪਵਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਗਦੀ ਹਵਾ ਨੂੰ ਪਵਨ ਕਹਿੰਦੇ ਹਨ ।

ਪ੍ਰਸ਼ਨ 27.
ਪਵਨ ਚੱਕੀ ਕਿਸ ਨਾਲ ਚਲਦੀ ਹੈ ?
ਉੱਤਰ-
ਪਵਨ ਚੱਕੀ ਪਵਨ ਨਾਲ ਘੁੰਮਦੀ ਹੈ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 28.
ਪਵਨ ਚੱਕੀ ਦਾ ਇੱਕ ਉਪਯੋਗ ਲਿਖੋ ।
ਉੱਤਰ-
ਇਸਦਾ ਉਪਯੋਗ ਟਿਉਬਵੈੱਲ ਦਾ ਪਾਣੀ ਕੱਢਣ ਲਈ ਕੀਤਾ ਜਾਂਦਾ ਹੈ ।

ਪ੍ਰਸ਼ਨ 29.
ਪੰਛੀਆਂ ਨੂੰ ਉੱਡਣ ਵਿੱਚ ਕੌਣ ਸਹਾਇਤਾ ਕਰਦਾ ਹੈ ?
ਉੱਤਰ-
ਹਵਾ, ਪੰਛੀਆਂ ਨੂੰ ਉੱਡਣ ਵਿੱਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 30.
ਜੰਤੂ ਨਾਈਟਰੋਜਨ ਕਿੱਥੋਂ ਲੈਂਦੇ ਹਨ ?
ਉੱਤਰ-
ਜੰਤੂ ਪੌਦਿਆਂ ਨੂੰ ਖਾ ਕੇ ਨਾਈਟਰੋਜਨ ਪ੍ਰਾਪਤ ਕਰਦੇ ਹਨ ।

ਪ੍ਰਸ਼ਨ 31.
ਕਿਸ ਗੈਸ ਨੂੰ ਹਰਾ ਹਿ ਪ੍ਰਭਾਵ ਕਿਹਾ ਜਾਂਦਾ ਹੈ ?
ਉੱਤਰ-
ਕਾਰਬਨ ਡਾਈਆਕਸਾਈਡ (CO2) |

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੁਸੀਂ ਹਵਾ ਦਾ ਅਨੁਭਵ ਕਿਵੇਂ ਕਰ ਸਕਦੇ ਹੋ ?
ਉੱਤਰ-
ਅਸੀਂ ਕਦੇ ਹਵਾ ਨੂੰ ਨਹੀਂ ਦੇਖ ਸਕਦੇ ਪਰ ਹਵਾ ਦੀ ਮੌਜੂਦਗੀ ਨੂੰ ਕਈ ਤਰੀਕਿਆਂ ਨਾਲ ਮਹਿਸੂਸ ਕਰ ਸਕਦੇ ਹਾਂ । ਇਸ ਨੂੰ ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ ਜਦੋਂ ਦਰੱਖਤਾਂ ਦੀਆਂ ਪੱਤੀਆਂ ਖੜਖੜਾਉਂਦੀਆਂ ਹਨ ਜਾਂ ਕੱਪੜੇ ਸੁਕਾਉਣ ਵਾਲੀ ਤਾਰ ਦੇ ਲਟਕਦੇ ਕੱਪੜੇ ਹੌਲੀ-ਹੌਲੀ ਹਿੱਲਦੇ ਹਨ । ਪੱਖੇ ਦੇ ਚੱਲਣ ਨਾਲ ਖੁੱਲ੍ਹੀ ਕਿਤਾਬ ਦੇ ਪੰਨੇ ਆਵਾਜ਼ ਕਰਦੇ ਹਨ । ਹਵਾ ਦੇ ਵਗਣ ਕਾਰਨ ਹੀ ਤੁਹਾਡੀ ਪਤੰਗ ਉੱਡ ਸਕਦੀ ਹੈ ।

ਪ੍ਰਸ਼ਨ 2.
ਨਿਸ਼ਪਾਵਨ ਕਿਰਿਆ ਕੀ ਹੈ ? ਇਹ ਕਿੱਥੇ ਵਰਤੀ ਜਾਂਦੀ ਹੈ ? ਇਸਦਾ ਅਸਰ ਕਦੋਂ ਤੱਕ ਵਧੇਰੇ ਹੁੰਦਾ ਹੈ ?
ਉੱਤਰ-
ਕਣਕ ਵਿੱਚ ਤੁੜੀ ਅਤੇ ਦਾਣੇ ਵੱਖ ਕਰਨ ਨੂੰ ਨਿਸ਼ਪਾਵਨ ਕਿਰਿਆ ਕਹਿੰਦੇ ਹਨ । ਨਿਸ਼ਪਾਵਨ ਕਿਰਿਆ ਵਗਦੀ ਹਵਾ ਵਿੱਚ ਵਧੇਰੇ ਅਸਰ ਕਾਰਕ ਹੁੰਦੀ ਹੈ ।

ਪ੍ਰਸ਼ਨ 3.
ਇੱਕ ਕਿਰਿਆ ਦੁਆਰਾ ਫਿਰਕੀ ਬਣਾਓ ।
ਉੱਤਰ-
ਚਿੱਤਰ ਵਿੱਚ ਦਿੱਤੇ ਨਿਰਦੇਸ਼ਾਂ ਦੇ ਅਨੁਸਾਰ ਤੁਸੀਂ ਇੱਕ ਫਿਰਕੀ ਬਣਾ ਸਕਦੇ ਹੋ । ਫਿਰਕੀ ਦੀ ਡੰਡੀ ਨੂੰ ਫੜੋ ਅਤੇ ਖੁੱਲ੍ਹੇ ਖੇਤਰ ਵਿੱਚ ਵੱਖ-ਵੱਖ ਦਿਸ਼ਾ ਵਿੱਚ ਰੱਖੋ । ਇੱਕ ਥੋੜ੍ਹਾ ਅੱਗੇ-ਪਿੱਛੇ ਕਰੋ, ਤੁਸੀਂ ਦੇਖੋਗੇ ਕਿ ਫਿਰਕੀ ਘੁੰਮਦੀ ਹੈ । ਫਿਰਕੀ ਨੂੰ ਹਵਾ ਘੁਮਾਉਂਦੀ ਹੈ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 1

ਪ੍ਰਸ਼ਨ 4.
ਸਿੱਧ ਕਰੋ ਕਿ ਖਾਲੀ ਬੋਤਲ (ਬਰਤਨ) ਵਿੱਚ ਹਵਾ ਹੁੰਦੀ ਹੈ ਜਾਂ ਸਿੱਧ ਕਰੋ ਕਿ ਹਵਾ ਸਥਾਨ ਘੇਰਦੀ ਹੈ ?
ਉੱਤਰ-
ਕੱਚ ਦੀ ਇੱਕ ਖਾਲੀ ਬੋਤਲ ਲਓ । ਹੁਣ ਇਸ ਨੂੰ ਉਲਟਾ ਕੇ ਇਸ ਦੇ ਖੁੱਲ੍ਹੇ ਮੂੰਹ ਨੂੰ ਪਾਣੀ ਦੀ ਭਰੀ ਹੋਈ ਬਾਲਟੀ ਵਿੱਚ ਚਿੱਤਰ ਅਨੁਸਾਰ ਡੁਬੋ ਦਿਓ । ਬੋਤਲ ਨੂੰ ਧਿਆਨ ਨਾਲ ਦੇਖੋ । ਤੁਸੀਂ ਵੇਖੋਗੇ ਕਿ ਪਾਣੀ ਬੋਤਲ ਅੰਦਰ ਨਹੀਂ ਜਾਂਦਾ ਹੈ । ਹੁਣ ਬੋਤਲ ਨੂੰ ਥੋੜਾ ਜਿਹਾ ਤਿਰਛਾ ਕਰੋ । ਹੁਣ ਪਾਣੀ ਬੋਤਲ ਵਿੱਚ ਪ੍ਰਵੇਸ਼ ਕਰ ਜਾਵੇਗਾ । ਤੁਸੀਂ ਦੇਖੋਗੇ ਕਿ ਬੋਤਲ ਵਿੱਚੋਂ ਕੁੱਝ ਬੁਲਬੁਲੇ ਬਾਹਰ ਆਉਂਦੇ ਹਨ ਜਾਂ ਬੁਦਬੁਦਾਹਟ ਸੁਣਾਈ ਦਿੰਦੀ ਹੈ । ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਬੋਤਲ ਅੰਦਰ ਕੀ ਸੀ । ਇਸ ਤੋਂ ਸਿੱਧ ਹੁੰਦਾ ਹੈ ਕਿ ਬੋਤਲ ਵਿੱਚ ਹਵਾ ਮੌਜੂਦ ਸੀ । ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਹਵਾ ਜਗ੍ਹਾ ਘੇਰਦੀ ਹੈ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 2

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 5.
ਵਾਯੂਮੰਡਲ ਕਿਸ ਨੂੰ ਕਹਿੰਦੇ ਹਨ ? ਵਾਯੂਮੰਡਲ ਵਿੱਚ ਕਿਹੜੀਆਂ-ਕਿਹੜੀਆਂ ਗੈਸਾਂ ਹਨ ?
ਉੱਤਰ-
ਵਾਯੂਮੰਡਲ-ਪ੍ਰਿਥਵੀ ਦੇ ਆਲੇ-ਦੁਆਲੇ ਹਵਾ ਦੀ ਪਤਲੀ ਪਰਤ ਨੂੰ ਵਾਯੂਮੰਡਲ ਕਹਿੰਦੇ ਹਨ । ਇਸ ਪਰਤ ਦਾ ਵਿਸਥਾਰ ਪ੍ਰਿਥਵੀ ਦੀ ਸਤ੍ਹਾ ਤੋਂ ਕਈ ਕਿਲੋਮੀਟਰ ਉੱਪਰ ਤੱਕ ਹੈ । ਵਾਯੂਮੰਡਲ ਵਿੱਚ ਮੁੱਖ ਤੌਰ ‘ਤੇ ਨਾਈਟਰੋਜਨ, ਆਕਸੀਜਨ, ਜਲਵਾਸ਼ਪ, ਕਾਰਬਨ ਡਾਈਆਕਸਾਈਡ ਧੁਲ ਕਣ ਅਤੇ ਹੋਰ ਗੈਸਾਂ ਵੀ ਹਨ । ਇਨ੍ਹਾਂ ਵਿੱਚ ਨਾਈਟਰੋਜਨ ਅਤੇ ਆਕਸੀਜਨ ਮੁੱਖ ਗੈਸਾਂ ਹਨ ਜੋ ਹਵਾ ਵਿੱਚ 99% ਹੁੰਦੀਆਂ ਹਨ । 1% ਬਾਕੀ ਗੈਸਾਂ ਅਤੇ ਜਲ ਕਣ ਹੁੰਦੇ ਹਨ ।

ਪ੍ਰਸ਼ਨ 6.
ਪਰਬਤਾਰੋਹੀ ਉੱਚੇ ਪਰਬਤਾਂ ‘ਤੇ ਚੜ੍ਹਦੇ ਸਮੇਂ ਆਕਸੀਜਨ ਦਾ ਸਿਲੰਡਰ ਆਪਣੇ ਨਾਲ ਕਿਉਂ ਲੈ ਜਾਂਦੇ ਹਨ ?
ਉੱਤਰ-
ਉੱਚੇ ਪਰਬਤਾਂ ਤੇ ਹਵਾ ਵਿੱਚ ਆਕਸੀਜਨ ਦੀ ਕਮੀ ਹੁੰਦੀ ਹੈ ਅਤੇ ਪਰਬਤਾਰੋਹੀਆਂ ਨੂੰ ਉੱਚੇ ਪਰਬਤਾਂ ‘ਤੇ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ । ਇਸ ਲਈ ਪਰਬਤਾਰੋਹੀ ਉੱਚੇ ਪਰਬਤਾਂ ‘ਤੇ ਚੜ੍ਹਦੇ ਸਮੇਂ ਆਕਸੀਜਨ ਦੇ ਸਿਲੰਡਰ ਆਪਣੇ ਨਾਲ ਲੈ ਕੇ ਜਾਂਦੇ ਹਨ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 3

ਪ੍ਰਸ਼ਨ 7.
ਇਕ ਕਿਰਿਆ ਦੁਆਰਾ ਦਰਸਾਓ ਕਿ ਹਵਾ ਵਿੱਚ ਧੂੜ ਕਣ ਹੁੰਦੇ ਹਨ ?
ਉੱਤਰ-
ਆਪਣੇ ਸਕੂਲ/ਘਰ ਵਿੱਚ ਧੁੱਪ ਵਾਲਾ ਇੱਕ ਕਮਰਾ ਲੱਭੋ । ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿਓ ਅਤੇ ਪਰਦੇ ਵੀ ਕਰ ਦਿਓ ਤਾਂ ਕਿ ਕਮਰੇ ਵਿੱਚ ਪੂਰਾ ਹਨੇਰਾ ਹੋ ਜਾਵੇ । ਜਿਸ ਦਿਸ਼ਾ ਵਿੱਚ ਸੁਰਜੀ ਪ੍ਰਕਾਸ਼ ਆ ਰਿਹਾ ਹੈ, ਉਸ ਪਾਸੇ ਦੇ ਦਰਵਾਜ਼ੇ ਜਾਂ ਖਿੜਕੀ ਨੂੰ ਥੋੜ੍ਹਾ ਜਿਹਾ ਖੋਲ਼ੋ, ਜਿਸ ਨਾਲ ਸੂਰਜ ਦੀ ਰੋਸ਼ਨੀ ਇਸ ਪਤਲੀ ਝਿਰੀ ਵਿੱਚੋਂ ਅੰਦਰ ਦਾਖ਼ਲ ਹੋ ਸਕੇ । ਸੂਰਜ ਦੀਆਂ ਕਿਰਨਾਂ ਨੂੰ ਧਿਆਨ ਪੂਰਵਕ ਦੇਖੋ, ਤੁਸੀਂ ਦੇਖੋਗੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਕੁੱਝ ਛੋਟੇ-ਛੋਟੇ ਚਮਕੀਲੇ ਕਣ ਤੇਜ਼ੀ ਨਾਲ ਘੁੰਮਦੇ, ਇੱਧਰ ਉੱਧਰ ਹੁੰਦੇ ਨਜ਼ਰ ਆਉਣਗੇ । ਇਹ ਕਣ ਧੂੜ ਦੇ ਕਣ ਹਨ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 4

ਪ੍ਰਸ਼ਨ 8.
ਧੂੜ ਦੇ ਕਣਾਂ ਨੂੰ ਸਾਡੀ ਸਾਹ ਪ੍ਰਣਾਲੀ ਵਿੱਚ ਜਾਣ ਤੋਂ ਕੌਣ ਰੋਕਦਾ ਹੈ ?
ਉੱਤਰ-
ਜਦੋਂ ਅਸੀਂ ਨੱਕ ਨਾਲ ਸਾਹ ਲੈਂਦੇ ਹਾਂ ਤਾਂ ਅਸੀਂ ਹਵਾ ਅੰਦਰ ਲੈਂਦੇ ਹਾਂ | ਧੂੜ ਦੇ ਕਣਾਂ ਨੂੰ ਸਾਹ ਤੰਤਰ ਵਿੱਚ ਜਾਣ ਤੋਂ ਰੋਕਣ ਲਈ ਸਾਡੀ ਨੱਕ ਵਿੱਚ ਛੋਟੇ-ਛੋਟੇ ਵਾਲ ਅਤੇ ਸ਼ਲੇਸ਼ਮਾ ਲੀ ਹੁੰਦੀ ਹੈ, ਜੋ ਇਨ੍ਹਾਂ ਕਣਾਂ ਨੂੰ ਅੰਦਰ ਨਹੀਂ ਜਾਣ ਦਿੰਦੇ । ਇਸ ਲਈ ਸਾਨੂੰ ਨੱਕ ਰਾਹੀਂ ਸਾਹ ਲੈਣਾ ਚਾਹੀਦਾ ਹੈ | ਸਾਨੂੰ ਕਦੇ ਵੀ ਮੂੰਹ ਰਾਹੀਂ ਸਾਹ ਨਹੀਂ ਲੈਣਾ ਚਾਹੀਦਾ । ਜੇ ਅਸੀਂ ਮੁੰਹ ਰਾਹੀਂ ਸਾਹ ਲੈਂਦੇ ਹਾਂ ਤਾਂ ਧੂੜ ਦੇ ਕਣ ਸਾਡੇ ਸਰੀਰ ਅੰਦਰ ਚਲੇ ਜਾਂਦੇ ਹਨ ।

ਪ੍ਰਸ਼ਨ 9.
ਭੀੜ ਭਰੇ ਚੌਰਾਹੇ ‘ਤੇ ਖੜ੍ਹਾ ਇੱਕ ਪੁਲਿਸ-ਕਰਮੀ ਆਪਣੇ ਮੂੰਹ ਉੱਤੇ ਮੁਖੌਟਾ ਪਾ ਕੇ ਆਵਾਜਾਈ ਨੂੰ ਕੰਟਰੋਲ ਕਿਉਂ ਕਰਦਾ ਹੈ ?
ਉੱਤਰ-
ਕਿਉਂਕਿ ਵਾਹਨਾਂ ਦੁਆਰਾ ਧੂੰਆਂ ਅਤੇ ਕਈ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ । ਇਸ ਧੁੰਏਂ ਅਤੇ ਜ਼ਹਿਰੀਲੀਆਂ ਗੈਸਾਂ ਤੋਂ ਬਚਾਅ ਲਈ ਭੀੜ ਭਰੇ ਚੌਰਾਹੇ ‘ਤੇ ਖੜ੍ਹਾ ਪੁਲਿਸ-ਕਰਮੀ ਆਪਣੇ ਮੂੰਹ ਉੱਤੇ ਮੁਖੌਟਾ ਪਾ ਕੇ ਆਵਾਜਾਈ ਕੰਟਰੋਲ ਕਰਦਾ ਹੈ ।

ਪ੍ਰਸ਼ਨ 10.
ਜੇ ਪਾਰਦਰਸ਼ੀ ਸ਼ੀਸ਼ੇ ਦੀਆਂ ਖਿੜਕੀਆਂ ਨੂੰ ਨਿਯਮਿਤ ਰੂਪ ਵਿੱਚ ਸਾਫ਼ ਨਾ ਕੀਤਾ ਜਾਵੇ ਤਾਂ ਇਹ ਧੁੰਦਲੀਆਂ ਕਿਉਂ ਹੋ ਜਾਂਦੀਆਂ ਹਨ ?
ਉੱਤਰ-
ਕਿਉਂਕਿ ਧੂੜ ਦੇ ਕਣ ਸ਼ੀਸ਼ੇ ਦੀਆਂ ਖਿੜਕੀਆਂ ‘ਤੇ ਲੱਗ ਜਾਂਦੇ ਹਨ । ਦੂਜਾ ਕਈ ਵਾਰ ਜਲ ਵਾਸ਼ਪ ਵੀ ਖਿੜਕੀਆਂ ਦੇ ਸ਼ੀਸ਼ਿਆਂ ‘ਤੇ ਲੱਗ ਜਾਂਦੇ ਹਨ । ਇਸ ਲਈ ਇਹ ਪਾਰਦਰਸ਼ੀ ਸ਼ੀਸ਼ੇ ਧੁੰਦਲੇ ਅਤੇ ਮੈਲੇ ਦਿਖਾਈ ਦਿੰਦੇ ਹਨ । ਇਨ੍ਹਾਂ ਨੂੰ ਨਿਯਮਿਤ ਰੂਪ ਵਿੱਚ ਸਾਫ਼ ਕਰਨਾ ਚਾਹੀਦਾ ਹੈ ਤਾਂਕਿ ਧੂਲ ਕਣ ਅਤੇ ਜਲਵਾਸ਼ਪ ਇਨ੍ਹਾਂ ਤੇ ਨਾ ਲੱਗੇ ਰਹਿਣ ।

ਪ੍ਰਸ਼ਨ 11.
ਅੱਗ ਲੱਗਣ ਦੀ ਘਟਨਾ ਦੇ ਸਮੇਂ ਜਲਦੀ ਹੋਈ ਵਸਤੁ ਦੇ ਉੱਪਰ ਕੰਬਲ ਲਪੇਟਣ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਅੱਗ ਲੱਗਣ ਦੀ ਘਟਨਾ ਦੇ ਸਮੇਂ ਜਲਦੀ ਹੋਈ ਵਸ ਦੇ ਉੱਪਰ ਕੰਬਲ ਲਪੇਟਣ ਨਾਲ ਜਲਦੀ ਵਸਤੁ ਦਾ ਸੰਪਰਕ ਹਵਾ ਨਾਲੋਂ ਟੁੱਟ ਜਾਂਦਾ ਹੈ । ਇਸ ਤਰ੍ਹਾਂ ਅੱਗ ਬੁੱਝਣ ਵਿੱਚ ਸਹਾਇਤਾ ਮਿਲਦੀ ਹੈ ਕਿਉਂਕਿ ਹਵਾ ਵਸਤੂ ਨੂੰ ਜਲਾਉਣ ਵਿੱਚ ਸਹਾਈ ਹੁੰਦੀ ਹੈ । ਇਸ ਲਈ ਜਲਦੀ ਹੋਈ ਵਸਤੂ ਦੇ ਉੱਪਰ ਕੰਬਲ ਲਪੇਟਣ ਦੀ ਸਲਾਹ ਦਿੱਤੀ ਜਾਂਦੀ ਹੈ ।

ਪ੍ਰਸ਼ਨ 12.
ਹਵਾ ਦੀ ਰਚਨਾ ਕੀ ਹੈ ? ਇਸਦਾ ਆਰੇਖ ਚਿੱਤਰ ਬਣਾਓ ।
ਉੱਤਰ-
ਹਵਾ ਦੀ ਰਚਨਾ –
ਨਾਈਟਰੋਜਨ = 78%
ਆਕਸੀਜਨ = 21%
ਕਾਰਬਨ-ਡਾਈਆਕਸਾਈਡ ਜਲ ਵਾਸ਼ਪ, ਧੂੜ ਕਣ ਅਤੇ ਹੋਰ
ਗੈਸਾਂ = 1%
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 5

ਪ੍ਰਸ਼ਨ 13.
ਇੱਕ ਕਿਰਿਆ ਦੁਆਰਾ ਦਰਸਾਓ ਕਿ ਮਿੱਟੀ ਵਿੱਚ ਹਵਾ ਹੁੰਦੀ ਹੈ ?
ਉੱਤਰ-
ਇੱਕ ਬੀਕਰ ਜਾਂ ਕੱਚ ਦੇ ਗਿਲਾਸ ਵਿੱਚ ਸੁੱਕੀ ਮਿੱਟੀ ਦਾ ਇੱਕ ਢੋਲਾ ਲਓ । ਇਸ ਵਿੱਚ ਪਾਣੀ ਪਾਓ ਅਤੇ ਧਿਆਨ ਪੂਰਵਕ ਵੇਖੋ ਕਿ ਕੀ ਹੁੰਦਾ ਹੈ । ਤੁਸੀਂ ਮਿੱਟੀ ਵਿੱਚੋਂ ਬੁਲਬੁਲੇ ਨਿਕਲਦੇ ਦੇਖੋਗੇ । ਇਹ ਬੁਲਬੁਲੇ ਸੰਕੇਤ ਕਰਦੇ ਹਨ ਕਿ ਮਿੱਟੀ ਵਿੱਚ ਹਵਾ ਹੁੰਦੀ ਹੈ । ਜਦੋਂ ਮਿੱਟੀ ਦੇ ਢੇਲੇ ਉੱਤੇ ਪਾਣੀ ਪਾਇਆ ਜਾਂਦਾ ਹੈ ਤਾਂ ਉਸ ਵਿੱਚ ਮੌਜੂਦ ਹਵਾ ਵਿਸਥਾਪਿਤ ਹੁੰਦੀ ਹੈ ਜੋ ਬੁਲਬੁਲਿਆਂ ਦੇ ਰੂਪ ਵਿੱਚ ਦਿਖਾਈ ਪਾਣੀ ਸੁੱਕੀ ਮਿੱਟੀ ਦਿੰਦੀ ਹੈ । ਮਿੱਟੀ ਦੇ ਅੰਦਰ ਮਿਲਣ ਵਾਲੇ ਜੀਵ ਅਤੇ ਪੌਦਿਆਂ ਦੀਆਂ ਜੜਾਂ ਸਾਹ ਲਈ ਇਸ ਹਵਾ ਦੀ ਵਰਤੋਂ ਕਰਦੇ ਹਨ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 6

ਪ੍ਰਸ਼ਨ 14.
ਭਾਰੀ ਵਰਖਾ ਸਮੇਂ ਗੰਡੋਏ ਜ਼ਮੀਨ ਤੋਂ ਬਾਹਰ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਮਿੱਟੀ ਦੇ ਜੀਵ ਡੂੰਘੀ ਮਿੱਟੀ ਅੰਦਰ ਬਹੁਤ ਸਾਰੀਆਂ ਮਾਂਦ ਜਾਂ ਛੇਕ ਬਣਾ ਲੈਂਦੇ ਹਨ । ਇਨ੍ਹਾਂ ਛੇਕਾਂ ਦੁਆਰਾ ਹਵਾ ਨੂੰ ਅੰਦਰ ਜਾਂ ਬਾਹਰ ਜਾਣ ਲਈ ਸਥਾਨ ਮਿਲ ਜਾਂਦਾ ਹੈ । ਪਰ ਜਦੋਂ ਭਾਰੀ ਵਰਖਾ ਹੋ ਜਾਂਦੀ ਹੈ ਤਾਂ ਇਨ੍ਹਾਂ ਛੇਕਾਂ ਜਾਂ ਮਾਦਾਂ ਵਿੱਚ ਹਵਾ ਦੀ ਥਾਂ ਪਾਣੀ ਭਰ ਜਾਂਦਾ ਹੈ ਅਤੇ ਇਸ ਸਥਿਤੀ ਵਿੱਚ ਜ਼ਮੀਨ ਦੇ ਅੰਦਰ ਰਹਿਣ ਵਾਲੇ ਜੀਵਾਂ ਨੂੰ ਸਾਹ ਲੈਣ ਲਈ ਬਾਹਰ ਜ਼ਮੀਨ ‘ਤੇ ਆਉਣਾ ਪੈਂਦਾ ਹੈ । ਇਹੋ ਕਾਰਨ ਹੈ ਕਿ ਗੰਡੋਏ ਭਾਰੀ ਵਰਖਾ ਦੇ ਸਮੇਂ ਜ਼ਮੀਨ ਤੇ ਬਾਹਰ ਆ ਜਾਂਦੇ ਹਨ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 15.
ਪੌਣ ਚੱਕੀ ਕੀ ਹੈ ? ਇਸ ਦੇ ਲਾਭ ਲਿਖੋ ।
ਉੱਤਰ-
ਪੌਣ ਨਾਲ ਚੱਲਣ ਵਾਲੀ ਚੱਕੀ ਨੂੰ ਪਵਨ ਚੱਕੀ ਕਹਿੰਦੇ ਹਨ ।
ਲਾਭ-ਪੌਣ ਚੱਕੀ ਦੀ ਵਰਤੋਂ ਟਿਊਬਵੈੱਲ ਦੇ ਪਾਣੀ ਕੱਢਣ ਅਤੇ ਆਟਾ ਚੱਕੀ ਨੂੰ ਚਲਾਉਣ ਵਿੱਚ ਹੁੰਦੀ ਹੈ | ਪਵਨ ਚੱਕੀ ਬਿਜਲੀ ਪੈਦਾ ਕਰਨ ਲਈ ਵੀ ਵਰਤੀ ਜਾਂਦੀ ਹੈ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 7

ਪ੍ਰਸ਼ਨ 16.
ਹਵਾ ਦੇ ਕੀ ਲਾਭ ਹਨ ?
ਉੱਤਰ-
ਹਵਾ ਦੇ ਲਾਭ-ਹਵਾ ਕਿਸ਼ਤੀਆਂ ਨੂੰ ਚਲਾਉਣ, ਗਲਾਈਡਰ, ਪੈਰਾਸ਼ੂਟ ਅਤੇ ਹਵਾਈ ਜਹਾਜ਼ਾਂ ਨੂੰ ਚਲਾਉਣ ਵਿੱਚ ਸਹਾਇਕ ਹੈ । ਪੰਛੀ, ਚਮਗਾਦੜ ਅਤੇ ਕੀੜੇ ਹਵਾ ਦੀ ਮੌਜੂਦਗੀ ਕਾਰਨ ਉੱਡਦੇ ਹਨ । ਹਵਾ ਬਹੁਤ ਸਾਰੇ ਪੌਦਿਆਂ ਦੇ ਬੀਜਾਂ ਅਤੇ ਫੁੱਲਾਂ ਦੇ ਪਰਾਗ ਕਣਾਂ ਨੂੰ ਇੱਧਰ-ਉੱਧਰ ਫੈਲਾਉਣ ਵਿੱਚ ਸਹਾਇਕ ਹੁੰਦੇ ਹਨ । ਜਲ ਚੱਕਰ ਵਿੱਚ ਹਵਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।

ਪ੍ਰਸ਼ਨ 17.
ਵਾਯੂਮੰਡਲ ਵਿਚਲੀ ਕਿਹੜੀ ਗੈਸ ਸਾਹ ਲੈਣ ਲਈ ਜ਼ਰੂਰੀ ਹੈ ?
ਉੱਤਰ-
ਜਾਨਵਰ, ਮਨੁੱਖ ਅਤੇ ਪੌਦੇ ਸਾਰੇ ਹੀ ਸਜੀਵ ਹਨ ਅਤੇ ਸਾਹ ਲੈਂਦੇ ਹਨ । ਇਹ ਸਾਰੇ ਸਾਹ ਲੈਣ ਲਈ ਵਾਯੂਮੰਡਲ ਵਿੱਚ ਮੌਜੂਦ ਆਕਸੀਜਨ ਗੈਸ ਦੀ ਵਰਤੋਂ ਕਰਦੇ ਹਨ ।

ਪ੍ਰਸ਼ਨ 18.
ਰੂੰ ਦਾ ਗੋਲਾ ਪਾਣੀ ਵਿੱਚ ਡੁਬਾਉਣ ’ਤੇ ਸੁੰਗੜ ਕਿਉਂ ਜਾਂਦਾ ਹੈ ?
ਉੱਤਰ-
ਨੂੰ ਦੇ ਗੋਲੇ ਵਿੱਚ ਮੌਜੂਦ ਖ਼ਾਲੀ ਥਾਂਵਾਂ ਵਿੱਚ ਹਵਾ ਮੌਜੂਦ ਹੁੰਦੀ ਹੈ । ਇਸ ਕਾਰਨ ਇਹ ਗੋਲਾ ਬਹੁਤ ਅਧਿਕ ਥਾਂ ਘੇਰਦਾ ਹੈ । ਜਦੋਂ ਇਸ ਨੂੰ ਪਾਣੀ ਵਿਚ ਡੋਬਿਆ ਜਾਂਦਾ ਹੈ ਤਾਂ ਖ਼ਾਲੀ ਥਾਂਵਾਂ ਵਿਚਲੀ ਹਵਾ ਨਿਕਲ ਜਾਂਦੀ ਹੈ ਅਤੇ ਇਸਦੇ ਰੇਸ਼ੇ ਇੱਕ-ਦੂਜੇ ਦੇ ਨੇੜੇ ਆ ਜਾਂਦੇ ਹਨ । ਇਸ ਕਰਕੇ ਰੂੰ ਦਾ ਗੋਲਾ ਪਾਣੀ ਵਿੱਚ ਡੁਬਾਉਣ ‘ਤੇ ਸੁੰਗੜ ਜਾਂਦਾ ਹੈ ।

ਪ੍ਰਸ਼ਨ 19.
ਹਵਾ ਦੇ ਅੰਸ਼ਾਂ ਦਾ ਨਾਂ ਦੱਸੋ ।
ਉੱਤਰ-
ਹਵਾ ਇੱਕ ਅਸ਼ੁੱਧ ਪਦਾਰਥ ਜਾਂ ਮਿਸ਼ਰਣ ਹੈ । ਇਹ ਕਈ ਪ੍ਰਕਾਰ ਦੀਆਂ ਗੈਸਾਂ ਜਿਵੇਂ ਆਕਸੀਜਨ, ਨਾਈਟਰੋਜਨ, ਕਾਰਬਨ-ਡਾਈਆਕਸਾਈਡ, ਹਾਈਡੋਜਨ ਆਦਿ ਦਾ ਮਿਸ਼ਰਣ ਹੈ । ਇਨ੍ਹਾਂ ਗੈਸਾਂ ਤੋਂ ਇਲਾਵਾ ਇਸ ਵਿੱਚ ਧੂੜ ਦੇ ਕਣ, ਧੂੰਆਂ ਆਦਿ ਵੀ ਹੁੰਦੇ ਹਨ । ਹਵਾ ਵਿੱਚ ਨਾਈਟਰੋਜਨ ਦੀ ਪ੍ਰਤੀਸ਼ਤਤਾ 78% ਅਤੇ ਆਕਸੀਜਨ ਦੀ ਪ੍ਰਤੀਸ਼ਤਤਾ 21% ਹੁੰਦੀ ਹੈ । ਬਾਕੀ ਦਾ 1% ਹੋਰ ਸਾਰੀਆਂ ਚੀਜ਼ਾਂ ਦਾ ਹੁੰਦਾ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਮਿਸ਼ਰਨ ਹੈ ਜਾਂ ਯੌਗਿਕ ? ਹਵਾ ਦੇ ਮੁੱਖ ਘਟਕ ਕਿਹੜੇ ਹਨ ? ਇਨ੍ਹਾਂ ਦਾ ਵਿਸਤਾਰ ਨਾਲ ਵਰਣਨ ਕਰੋ !
ਉੱਤਰ-
ਹਵਾ ਇੱਕ ਮਿਸ਼ਰਨ ਹੈ ਯੌਗਿਕ ਨਹੀਂ । ਹਵਾ ਕਈ ਗੈਸਾਂ ਦਾ ਮਿਸ਼ਰਨ ਹੈ । ਇਸ ਦੇ ਮੁੱਖ ਘਟਕ ਹੇਠ ਲਿਖੇ ਹਨ –

  1. ਜਲਵਾਸ਼ਪ-ਹਵਾ ਵਿੱਚ ਜਲ ਵਾਸ਼ਪ ਮੌਜੂਦ ਹੁੰਦੇ ਹਨ । ਜਦੋਂ ਹਵਾ ਕਿਸੇ ਠੰਢੀ ਸੜਾ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਇਸ ਵਿੱਚ ਮੌਜੂਦ ਜਲਵਾਸ਼ਪ ਠੰਢੇ ਹੋ ਕੇ ਸੰਘਣਿਤ ਹੋ ਜਾਂਦੇ ਹਨ ਅਤੇ ਜਲ ਦੀਆਂ ਬੂੰਦਾਂ ਠੰਢੀ ਸਤਾ ‘ਤੇ ਦਿਖਾਈ ਦਿੰਦੀਆਂ ਹਨ । ਕੁਦਰਤ ਵਿੱਚ ਜਲ ਚੱਕਰ ਲਈ ਹਵਾ ਵਿੱਚ ਜਲ ਵਾਸ਼ਪ ਦਾ ਹੋਣਾ ਲਾਜ਼ਮੀ ਹੈ ।
  2. ਆਕਸੀਜਨ-ਆਕਸੀਜਨ ਪੌਦਿਆਂ ਅਤੇ ਜੰਤੂਆਂ ਲਈ ਜ਼ਰੂਰੀ ਹੈ । ਆਕਸੀਜਨ ਹਵਾ ਦਾ ਇੱਕ ਜ਼ਰੂਰੀ ਘਟਕ ਹੈ । ਆਕਸੀਜਨ ਜਲਣ ਵਿੱਚ ਸਹਾਇਤਾ ਕਰਦੀ ਹੈ । ਵਾਯੂਮੰਡਲ ਵਿੱਚ 21% ਦੇ ਲਗਪਗ ਆਕਸੀਜਨ ਹੁੰਦੀ ਹੈ । ਹਵਾ ਵਿੱਚ 1/5 ਭਾਗ ਆਕਸੀਜਨ ਹੁੰਦੀ ਹੈ ।
  3. ਨਾਈਟਰੋਜਨ-ਹਵਾ ਦਾ ਇਹ ਇੱਕ ਮੁੱਖ ਘਟਕ ਹੈ । ਹਵਾ ਵਿੱਚ 78% ਦੇ ਲਗਪਗ ਨਾਈਟਰੋਜਨ ਹੁੰਦੀ ਹੈ । ਇਹ ਇੱਕ ਅਕਿਰਿਆਸ਼ੀਲ ਗੈਸ ਹੈ । ਇਹ ਜਲਣ ਵਿੱਚ ਸਹਾਇਕ ਨਹੀਂ ਹੈ । ਇਹ ਹਵਾ ਦਾ ਲਗਪਗ 4/5 ਭਾਗ ਹੁੰਦੀ ਹੈ ।
  4. ਕਾਰਬਨ-ਡਾਈਆਕਸਾਈਡ-ਸਾਡੇ ਚਾਰੋਂ ਪਾਸੇ ਹਵਾ ਦਾ ਇੱਕ ਛੋਟਾ ਘਟਕ ਕਾਰਬਨ-ਡਾਈਆਕਸਾਈਡ ਹੁੰਦਾ ਹੈ । ਜੰਤੁ ਸਾਹ ਕਿਰਿਆ ਵਿੱਚ ਆਕਸੀਜਨ ਦੀ ਵਰਤੋਂ ਕਰਦੇ ਹਨ ਅਤੇ ਕਾਰਬਨ-ਡਾਈਆਕਸਾਈਡ ਬਣਾਉਂਦੇ ਹਨ । ਜਲਣ ਤੇ ਆਕਸੀਜਨ ਦੀ ਵਰਤੋਂ ਕਰਕੇ ਮੁੱਖ ਰੂਪ ਵਿੱਚ ਕਾਰਬਨ-ਡਾਈਆਕਸਾਈਡ ਅਤੇ ਕੁੱਝ ਹੋਰ ਗੈਸਾਂ ਪੈਦਾ ਹੁੰਦੀਆਂ ਹਨ ।
  5. ਧੂੜ ਕਣ ਅਤੇ ਧੂੰਆਂ-ਬਾਲਣ ਅਤੇ ਵਸਤੂਆਂ ਦੇ ਜਲਣ ਨਾਲ ਧੂੰਆਂ ਪੈਦਾ ਹੁੰਦਾ ਹੈ । ਧੁੰਏਂ ਵਿੱਚ ਕੁੱਝ ਗੈਸਾਂ ਅਤੇ ਸੂਖ਼ਮ ਧੂੜ ਕਣ ਹੁੰਦੇ ਹਨ, ਜੋ ਹਮੇਸ਼ਾ ਹਾਨੀਕਾਰਕ ਹੁੰਦੇ ਹਨ । ਇਸ ਕਾਰਨ ਅਸੀਂ ਕਾਰਖ਼ਾਨਿਆਂ ਵਿੱਚ ਲੰਬੀਆਂ ਚਿਮਨੀਆਂ ਦੇਖਦੇ ਹਾਂ । ਇਹ ਚਿਮਨੀਆਂ ਹਾਨੀਕਾਰਕ ਧੁੰਏਂ ਅਤੇ ਗੈਸਾਂ ਨੂੰ ਸਾਡੀ ਨੱਕ ਤੋਂ ਦੂਰ ਲੈ ਜਾਂਦੀਆਂ ਹਨ । ਹਵਾ ਵਿੱਚ ਧੂੜ ਕਣ ਸਦਾ ਮੌਜੂਦ ਰਹਿੰਦੇ ਹਨ ।

ਪ੍ਰਸ਼ਨ 2.
ਪਰਬਤ ਆਰੋਹੀ ਪਰਬਤ ਚੜ੍ਹਨ ਲਈ ਆਕਸੀਜਨ ਕਿਉਂ ਲੈ ਕੇ ਜਾਂਦੇ ਹਨ ?
ਉੱਤਰ-
ਸਾਨੂੰ ਸਾਰਿਆਂ ਨੂੰ ਜਿੰਦਾ ਰਹਿਣ ਲਈ ਸਾਹ ਲੈਣਾ ਬਹੁਤ ਜ਼ਰੂਰੀ ਹੈ । ਅਸੀਂ ਸਾਹ ਰਾਹੀਂ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ-ਡਾਈਆਕਸਾਈਡ ਛੱਡਦੇ ਹਾਂ । ਹਵਾ ਵਿੱਚ ਆਕਸੀਜਨ ਦੀ ਮਾਤਰਾ 21% ਹੈ । ਸਾਡਾ ਸਰੀਰ ਆਕਸੀਜਨ ਦੀ ਇਸ ਮਾਤਰਾ ਵਿੱਚ ਆਸਾਨੀ ਨਾਲ ਸਾਹ ਲੈ ਸਕਦਾ ਹੈ । ਜੇਕਰ ਆਕਸੀਜਨ ਦੀ ਮਾਤਰਾ ਇਸ ਤੋਂ ਘੱਟ ਜਾਵੇ ਤਾਂ ਸਾਨੂੰ ਸਾਹ ਲੈਣ ਵਿਚ ਔਖ ਹੁੰਦੀ ਹੈ । ਇਹੋ ਜਿਹੀ ਹਾਲਤ ਵਿੱਚ ਸਾਨੂੰ ਆਕਸੀਜਨ ਦੇ ਸਿਲੈਂਡਰ ਦੀ ਵਰਤੋਂ ਕਰਨੀ ਪੈਂਦੀ ਹੈ । ਪਰਬਤ ਆਰੋਹੀ ਪਰਬਤ ਚੜ੍ਹਨ ਲਈ ਆਕਸਜੀਨ ਲੈ ਕੇ ਜਾਂਦੇ ਹਨ । ਕਿਉਂਕਿ ਜਿਵੇਂ ਉਹ ਜ਼ਿਆਦਾ ਉੱਚਾਈ ‘ਤੇ ਜਾਂਦੇ ਹਨ ਵਾਯੂਮੰਡਲ ਵਿਰਲਾ ਹੁੰਦਾ ਹੈ ਜਿਸ ਕਰਕੇ ਹਵਾ ਦੀ ਮਾਤਰਾ ਘੱਟਦੀ ਹੈ ਤੇ ਆਕਸੀਜਨ ਘੱਟਦੀ ਹੈ । ਇਸ ਕਰਕੇ ਉਹ ਆਕਸੀਜਨ ਲੈ ਕੇ ਪਰਬਤ ਚੜ੍ਹਦੇ ਹਨ।

PSEB 6th Class Science Solutions Chapter 14 ਪਾਣੀ

Punjab State Board PSEB 6th Class Science Book Solutions Chapter 14 ਪਾਣੀ Textbook Exercise Questions, and Answers.

PSEB Solutions for Class 6 Science Chapter 14 ਪਾਣੀ

Science Guide for Class 6 PSEB ਪਾਣੀ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 146 )

ਪ੍ਰਸ਼ਨ 1.
ਕੀ ਹਰ ਵਿਅਕਤੀ ਲਈ ਹਰ ਰੋਜ਼ ਵਰਤੇ ਗਏ ਪਾਣੀ ਦੀ ਮਾਤਰਾ ਇੱਕੋ ਜਿਹੀ ਹੁੰਦੀ ਹੈ ?
ਉੱਤਰ-
ਨਹੀਂ, ਹਰ ਵਿਅਕਤੀ ਲਈ ਹਰ ਰੋਜ਼ ਵਰਤੇ ਗਏ ਪਾਣੀ ਦੀ ਮਾਤਰਾ ਇੱਕੋ ਜਿਹੀ ਨਹੀਂ ਹੁੰਦੀ ।

ਸੋਚੋ ਅਤੇ ਉੱਤਰ ਦਿਓ (ਪੇਜ 147)

ਪ੍ਰਸ਼ਨ 1.
ਜਦੋਂ ਅਸੀਂ ਫਰਿੱਜ ਵਿਚੋਂ ਆਇਸਕੀਮ ਬਾਹਰ ਕੱਢਦੇ ਹਾਂ ਤਾਂ ਕੀ ਹੁੰਦੀ ਹੈ ?
ਉੱਤਰ-
ਆਇਸਕੀਮ ਫਰਿੱਜ ਵਿਚੋਂ ਬਾਹਰ ਕੱਢਦੇ ਹੀ ਪਿਘਲ ਜਾਂਦੀ ਹੈ ।

ਪਸ਼ਨ 2.
ਆਇਸਕੀਮ ਕਿਸ ਅਵਸਥਾ ਵਿੱਚ ਹੁੰਦੀ ਹੈ ।
ਉੱਤਰ-
ਠੋਸ ।

ਸੋਚੋ ਅਤੇ ਉੱਤਰ ਦਿਓ (ਪੇਜ 148)

ਪ੍ਰਸ਼ਨ 1.
ਗਰਮੀਆਂ ਦੇ ਦਿਨਾਂ ਵਿੱਚ ਪਾਣੀ ਫਰਸ਼ ‘ਤੇ ਫੈਲਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਸਰਜ ਦਾ ਤਾਪਮਾਨ ਜ਼ਿਆਦਾ ਹੋਣ ਨਾਲ ਪਾਣੀ ਜਲ ਵਾਸ਼ਪਾਂ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਜਿਸ ਨੂੰ ਵਾਸ਼ਪਨ ਆਖਦੇ ਹਨ ਤੇ ਫ਼ਰਸ਼ ਜਲਦੀ ਸੁੱਕ ਜਾਂਦਾ ਹੈ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 2.
ਉਪਲੇ (Cow dung cakes) ਧੁੱਪ ਵਿੱਚ ਕਿਉਂ ਰੱਖੇ ਜਾਂਦੇ ਹਨ ?
ਉੱਤਰ-
ਪਲੇ ਸੂਰਜ ਦੇ ਤਾਪਮਾਨ ਨਾਲ ਸੁੱਕ ਜਾਂਦੇ ਹਨ । ਸੂਰਜ ਦੇ ਤਾਪਮਾਨ ਨਾਲ ਉਪਲੇ ਵਿੱਚ ਪਾਣੀ ਜਲ ਵਾਸ਼ਪ ਬਣ ਜਾਂਦਾ ਹੈ ਤੇ ਉਹ ਸੁੱਕ ਜਾਂਦੇ ਹਨ ।

ਸੋਚੋ ਅਤੇ ਉੱਤਰ ਦਿਓ (ਪੇਜ 149)

ਪ੍ਰਸ਼ਨ 1.
ਠੰਡੇ ਪਾਣੀ ਦੀ ਬੋਤਲ ਨੂੰ ਫਰਿੱਜ ਵਿਚੋਂ ਕੱਢਣ ਤੋਂ ਬਾਅਦ ਤੁਸੀਂ ਪਾਣੀ ਦੀਆਂ ਬੂੰਦਾਂ ਬੋਤਲ ਦੇ ਤਲ ‘ਤੇ ਕਿਉਂ ਵੇਖਦੇ ਹੋ ?
ਉੱਤਰ-
ਫਰਿੱਜ ਤੋਂ ਬਾਹਰ ਦਾ ਤਾਪਮਾਨ ਗਰਮ ਹੋਣ ਕਰਕੇ ਵਾਤਾਵਰਨ ਵਿੱਚ ਜਲ ਵਾਸ਼ਪਾਂ ਦਾ ਸੰਘਣਨ ਹੋ ਜਾਂਦਾ ਹੈ ਤੇ ਪਾਣੀ ਦੀਆਂ ਬੂੰਦਾਂ ਬੋਤਲ ਦੇ ਤਲ ‘ਤੇ ਆ ਜਾਂਦੀਆਂ ਹਨ ।

PSEB 6th Class Science Guide ਪਾਣੀ Textbook Questions, and Answers

1. ਖ਼ਾਲੀ ਥਾਂਵਾਂ ਭਰੋ-

(i) ਪਾਣੀ ਤੋਂ ਵਾਸ਼ਪਾਂ ਦੇ ਬਣਨ ਦੀ ਕਿਰਿਆ ਨੂੰ ……………. ਆਖਦੇ ਹਨ ।
ਉੱਤਰ-
ਵਾਸ਼ਪਨ,

(ii) ਜਲ ਵਾਸ਼ਪਾਂ ਤੋਂ ਪਾਣੀ ਦੇ ਬਦਲਣ ਦੀ ਪ੍ਰਕਿਰਿਆ ……………. ਕਹਾਉਂਦੀ ਹੈ ।
ਉੱਤਰ-
ਸੰਘਣਨ,

(iii) ਇੱਕ ਜਾਂ ਵੱਧ ਸਾਲ ਤੋਂ ਵਰਖਾ/ਮੀਂਹ ਦੇ ਨਾ ਪੈਣ ਨੂੰ ……………. ਕਿਹਾ ਜਾਂਦਾ ਹੈ ।
ਉੱਤਰ-
ਸੋਕਾ,

(iv) ……………. ਬਹੁਤ ਜ਼ਿਆਦਾ ਵਰਖਾ ਕਾਰਨ ਆਉਂਦੇ ਹਨ ।
ਉੱਤਰ-
ਹੜ੍ਹ,

(v) ਪਾਣੀ ਦੀਆਂ ਤਿੰਨ ਅਵਸਥਾਵਾਂ …………… ……………. ਅਤੇ|
ਉੱਤਰ-
ਠੋਸ, ਤਰਲ, ਗੈਸ,

(vi) ਪੌਦਿਆਂ ਵਿੱਚ ਵਾਸ਼ਪ ਉਤਸਰਜਣ ………….. ਦੁਆਰਾ ਹੁੰਦਾ ਹੈ ।
ਉੱਤਰ-
ਸਟੋਮੈਟਾ ।

PSEB 6th Class Science Solutions Chapter 14 ਪਾਣੀ

2. ਸਹੀ ਜਾਂ ਗਲਤ ਲਿਖੋ ਨਸ਼ੇ –

(i) ਬਰਫ਼ ਠੰਡੀ ਹੋਣ ‘ਤੇ ਭਾਫ਼ ਵਿੱਚ ਬਦਲਦੀ ਹੈ ।
ਉੱਤਰ-
ਗ਼ਲਤ,

(ii) ਸੂਰਜ ਦੀ ਰੋਸ਼ਨੀ ਵਿੱਚ ਪਾਣੀ ਦਾ ਵਾਸ਼ਪੀਕਰਨ ਹੁੰਦਾ ਹੈ ।
ਉੱਤਰ-
ਸਹੀ,

(iii) ਪਾਣੀ ਦੀ ਪਾਈਪ ਵਿੱਚ ਲੀਕੇਜ਼ ਹੋਣ ‘ਤੇ ਮੁਰੰਮਤ ਨਾ ਕਰੋ ।
ਉੱਤਰ-
ਗ਼ਲਤ,

(iv) ਮਹਾਂਸਾਗਰਾਂ ਦਾ ਪਾਣੀ ਪੀਣ ਯੋਗ ਹੁੰਦਾ ਹੈ ।
ਉੱਤਰ-
ਗ਼ਲਤ,

(v) ਖੇਤੀਬਾੜੀ ਲਈ ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਲਾਹੇਵੰਦ ਹੈ ।
ਉੱਤਰ-
ਸਹੀ ।

3. ਮਿਲਾਣ ਕਰੋ –

ਕਾਲਮ ‘ਉਂ ਕਾਲਮ ‘ਅ’
(ਉ) ਪਾਣੀ ਦੀ ਸਾਂਭ-ਸੰਭਾਲ (i) ਪਾਣੀ ਦੀ ਠੋਸ ਅਵਸਥਾ
(ਅ) ਬਰਫ਼ (ii) ਧੁੱਪ ਵਾਲਾ ਦਿਨ
(ਇ) ਵਰਖਾ/ਜਲ ਕਣ (iii) ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ
(ਸ) ਵਾਸ਼ਪੀਕਰਨ (iv) ਭੂਮੀਗਤ ਪਾਣੀ
(ਹ) ਤਾਜ਼ਾ ਪਾਣੀ (v) ਬੱਦਲਾ ਤੋਂ ਮੀਂਹ

ਉੱਤਰ –

ਕਾਲਮ ‘ੳ’ ਕਾਲਮ ‘ਆਂ
(ੳ) ਪਾਣੀ ਦੀ ਸਾਂਭ-ਸੰਭਾਲ (iii) ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ।
(ਅ) ਬਰਫ਼ (i) ਪਾਣੀ ਦੀ ਠੋਸ ਅਵਸਥਾ
(ਇ) ਵਰਖਾ/ਜਲ ਕਣ (v) ਬੱਦਲਾ ਤੋਂ ਮੀਂਹ
(ਸ) ਵਾਸ਼ਪੀਕਰਨ (ii) ਧੁੱਪ ਵਾਲਾ ਦਿਨ
(ਹੋ) ਤਾਜ਼ਾ ਪਾਣੀ (iv) ਭੂਮੀਗਤ ਪਾਣੀ

4. ਸਹੀ ਉੱਤਰ ਚੁਣੋ ਨਵਾਬ

(i) ਧਰਤੀ ਦਾ ਕਿੰਨਾ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ ?
(ਉ) ਦੋ-ਤਿਹਾਈ
(ਅ) ਅੱਧਾ
(ਇ) ਇੱਕ-ਤਿਹਾਈ
(ਸ) ਤਿੰਨ-ਚੌਥਾਈ ।
ਉੱਤਰ-
(ਸ) ਤਿੰਨ-ਚੌਥਾਈ ।

PSEB 6th Class Science Solutions Chapter 14 ਪਾਣੀ

(ii) ਸਰਦੀਆਂ ਦੀ ਠੰਡੀ ਸਵੇਰ ਨੂੰ ਦਿਖਾਈ ਦੇਣ ਵਾਲੀ ਧੁੰਦ ਕਿਸਦਾ ਨਤੀਜਾ ਹੈ ।
(ਉ) ਸੰਘਣਨ
(ਅ) ਵਾਸ਼ਪਨ
(ਈ) ਵਰਖਾ
(ਸ) ਕੋਈ ਨਹੀਂ ।
ਉੱਤਰ-
(ੳ) ਸੰਘਣਨ ।

(iii) ਕਿਹੜਾ ਪਾਣੀ ਦਾ ਸੋਮਾ ਪੀਣ ਦੇ ਕੰਮ ਨਹੀਂ ਆਉਂਦਾ ?
(ਉ) ਨਦੀ
(ਅ) ਮਹਾਂਸਾਗਰਾਂ
(ੲ) ਡੈਮਾਂ
(ਸ) ਝੀਲਾਂ ।
ਉੱਤਰ-
(ੲ) ਡੈਮਾਂ ।

(iv) ਤਰਲ ਤੋਂ ਗੈਸ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕਹਿੰਦੇ ਹਨ ।
(ਉ) ਵਾਸ਼ਪਨ
(ਅ) ਪਿਘਲਣਾ
(ੲ) ਸੰਘਣਨ
(ਸ) ਉਬਾਲ ।
ਉੱਤਰ-
(ਅ) ਪਿਘਲਣਾ ।

(v) ਮਨੁੱਖੀ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਮੌਜੂਦ ਹੈ ?
(ਉ) 60%
(ਅ) 70%
(ੲ) 80%
(ਸ) 90%.
ਉੱਤਰ-
(ੲ) 80%.

PSEB 6th Class Science Solutions Chapter 14 ਪਾਣੀ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪਾਣੀ ਦੇ ਦੋ ਮੁੱਖ ਸੋਮੇ ਕਿਹੜੇ ਹਨ ?
ਉੱਤਰ-
ਦੋ ਮੁੱਖ ਸਰੋਤ-ਸਤਹੀ ਪਾਣੀ (Surface Water) ਤੇ ਧਰਤੀ ਹੇਠਲਾ ਪਾਣੀ (Ground Water) ।

ਪ੍ਰਸ਼ਨ (ii)
ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਦੀ ਮਹੱਤਤਾ ਦੱਸੋ ।
ਉੱਤਰ-
ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਦੀ ਵਿਧੀ (Drip Irrigation) ਨਾਲ ਪਾਣੀ ਤੇ ਪੌਸ਼ਟਿਕ ਤੱਤ ਪੌਦਿਆਂ ਨੂੰ ਸਿੱਧੇ ਮਿਲਦੇ ਹਨ ।

ਪ੍ਰਸ਼ਨ (iii)
ਤਾਪਮਾਨ ਦਾ ਵਾਸ਼ਪੀਕਰਨ ‘ ਤੇ ਕੀ ਪ੍ਰਭਾਵ ਪੈਂਦਾ ਹੈ ।
ਉੱਤਰ-
ਤਾਪਮਾਨ ਦੇ ਵੱਧਣ ਨਾਲ ਵਾਸ਼ਪੀਕਰਨ ਦੀ ਦਰ ਵੱਧਦੀ ਹੈ ।

ਪ੍ਰਸ਼ਨ (iv)
ਧਰਤੀ ਹੇਠਲਾ ਜਲ ਅਤੇ ਸਤਹਿ ਜਲ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਧਰਤੀ ਹੇਠਲਾਂ ਜਲ ਧਰਤੀ ਦੇ ਤਲ ਤੋਂ ਹੇਠਾਂ ਹੁੰਦਾ ਹੈ ਤੇ ਸੁਰੱਖਿਅਤ ਪੀਣ ਯੋਗ ਹੁੰਦਾ ਹੈ । ਸਤਹਿ ਪਾਣੀ ਨਦੀਆਂ, ਖੂਹਾਂ, ਝੀਲਾਂ ਵਿੱਚ ਪਾਇਆ ਜਾਂਦਾ ਹੈ ।

ਪ੍ਰਸ਼ਨ (v)
ਵਾਸ਼ਪ ਉਤਸਰਜਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪੌਦਿਆਂ ਦੁਆਰਾ ਜਲ ਵਾਸ਼ਪਾਂ ਦਾ ਬਾਹਰ ਕੱਢਣਾ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ (i) ਹੜ੍ਹ ਕਿਸ ਨੂੰ ਆਖਦੇ ਹਨ ? ਇਸ ਨਾਲ ਪੈਦਾ ਹੋਣ ਵਾਲੇ ਪ੍ਰਭਾਵ ਦੱਸੋ ।
ਉੱਤਰ-
ਵਰਖਾ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਪਾਣੀ ਆਪਣੀ ਸਧਾਰਨ ਸੀਮਾ ਤੋਂ ਬਾਹਰ ਆ ਜਾਂਦਾ ਹੈ ਜਿਸ ਨੂੰ ਹੜ ਆਖਦੇ ਹਨ | ਪ੍ਰਭਾਵ-ਲੋਕਾਂ ਦਾ ਮਰਨਾ, ਲੋਕਾਂ ਦਾ ਬੇਘਰ ਹੋ ਜਾਣਾ, ਛਤ ਦੇ ਰੋਗ ਫੈਲਣਾ |

ਪ੍ਰਸ਼ਨ (ii)
ਸੰਘਣਨ ਦੀ ਪਰਿਭਾਸ਼ਾ ਲਿਖੋ । ਦੋ ਉਦਾਹਰਨਾਂ ਵੀ ਦੱਸੋ !
ਉੱਤਰ-
ਠੰਡੇ ਹੋਣ ਤੇ ਵਾਸ਼ਪਾਂ ਦਾ ਤਰਲ ਅਵਸਥਾ ਵਿੱਚ ਪਰਿਵਰਤਨ ਨੂੰ ਸੰਘਣਨ ਆਖਦੇ ਹਨ । ਉਦਾਹਰਨਾਂ-ਕਾਰ ਦੀਆਂ ਖਿੜਕੀਆਂ ਤੇ ਸਰਦੀਆਂ ਦੇ ਦਿਨਾਂ ਵਿੱਚ ਧੁੰਦ ਦਾ ਹੋਣਾ | ਸਰਦੀਆਂ ਨੂੰ ਸਵੇਰ ਵੇਲੇ ਘਾਹ ਉੱਤੇ ਔਸ ਦਾ ਜੰਮਣਾ ।

ਪ੍ਰਸ਼ਨ (iii)
ਬੱਦਲ ਕਿਸ ਤਰ੍ਹਾਂ ਬਣਦੇ ਹਨ ?
ਉੱਤਰ-
ਸਤਹੀ ਪਾਣੀ ਦੇ ਵਾਸ਼ਪਨ ਨਾਲ ਜਲ ਵਾਸ਼ਪ ਹਵਾ ਵਿੱਚ ਉੱਪਰ ਉੱਠਦੇ ਹਨ | ਕਾਫੀ ਉੱਚਾਈ ‘ਤੇ ਜਾਣ ‘ਤੇ ਹਵਾ ਠੰਡੀ ਹੋ ਜਾਂਦੀ ਹੈ ਤੇ ਜਲ ਵਾਸ਼ਪਾਂ ਦਾ ਸੰਘਣਨ ਹੋ ਜਾਂਦਾ ਹੈ । ਉਹ ਛੋਟੇ-ਛੋਟੇ ਜਲ ਕਣ ਬਣ ਜਾਂਦੇ ਹਨ । ਇਹ ਜਲ ਕਣ ਜੋ ਹਵਾ ਵਿੱਚ ਹੁੰਦੇ ਹਨ ਉਨ੍ਹਾਂ ਨੂੰ ਬੱਦਲ ਆਖਦੇ ਹਨ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ (iv)
ਪਾਣੀ ਦੀ ਸਾਂਭ-ਸੰਭਾਲ ਦੇ ਕੋਈ ਤਿੰਨ ਢੰਗ ਲਿਖੋ ।
ਉੱਤਰ-
ਪਾਣੀ ਦੀ ਸਾਂਭ-ਸੰਭਾਲ ਦੇ ਤਿੰਨ ਢੰਗ
(ਉ) ਵਰਖਾ ਦੇ ਪਾਣੀ ਦੀ ਸੰਭਾਲ ।
(ਅ) ਪਾਣੀ ਦੀਆਂ ਟੂਟੀਆਂ ਨੂੰ ਬੰਦ ਕਰਨਾ ਜਦੋਂ ਵਰਤੋਂ ਵਿੱਚ ਨਾ ਹੋਣ ।
(ੲ) ਪਾਣੀ ਦੀ ਮੁੜ ਵਰਤੋਂ ।

ਪ੍ਰਸ਼ਨ (v)
ਸੋਕਾ ਕੀ ਹੈ ? ਇਸ ਨਾਲ ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
ਕਾਫੀ ਸਮੇਂ ਤਕ ਵਰਖਾ ਦਾ ਨਾ ਹੋਣਾ ਜਾਂ ਬਹੁਤ ਘੱਟ ਵਰਖਾ ਹੋਣੀ ਉਸ ਨੂੰ ਸੋਕਾ ਕਹਿੰਦੇ ਹਨ । ਸੋਕੇ ਦੇ ਪ੍ਰਭਾਵ-
(ਉ) ਤਲਾਬਾਂ ਦਾ ਪਾਣੀ ਸੁੱਕ ਜਾਂਦਾ ਹੈ ਤੇ ਖੂਹਾਂ ਦੇ ਪਾਣੀ ਦਾ ਸਤਰ ਡਿੱਗ ਪੈਂਦਾ ਹੈ ।
(ਅ) ਧਰਤੀ ਸੁੱਕ ਜਾਂਦੀ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪਾਣੀ ਦੇ ਉਪਯੋਗਾਂ ਦੀ ਸੂਚੀ ਬਣਾਓ ।
ਉੱਤਰ-
ਪਾਣੀ ਦੇ ਉਪਯੋਗ –
(ਉ) ਪਾਣੀ ਧਰਤੀ ‘ਤੇ ਤਾਪਮਾਨ ਨੂੰ ਕਾਇਮ ਕਰਦਾ ਹੈ ।
(ਅ) ਪਾਣੀ ਬਿਜਲੀ ਬਣਾਉਣ ਵਿੱਚ ਕੰਮ ਆਉਂਦਾ ਹੈ ।
(ੲ) ਇਹ ਪਾਣੀ ਪੀਣ ਲਈ, ਨਹਾਉਣ ਲਈ, ਕੱਪੜੇ ਧੋਣ ਦੇ ਕੰਮ ਆਉਂਦਾ ਹੈ ।
(ਸ) ਇਹ ਖਾਣਾ ਪਕਾਉਣ ਦੇ ਕੰਮ ਵੀ ਆਉਂਦਾ ਹੈ ।
(ਹ) ਇਹ ਪੌਦਿਆਂ ਨੂੰ ਪਾਣੀ ਦੇਣ ਦੇ ਕੰਮ ਵੀ ਆਉਂਦਾ ਹੈ ।

ਪ੍ਰਸ਼ਨ (ii)
ਜਲ ਚੱਕਰ ਨੂੰ ਚਿੱਤਰ ਦੀ ਸਹਾਇਤਾ ਨਾਲ ਸਪੱਸ਼ਟ ਕਰੋ ।
ਉੱਤਰ-
ਸੂਰਜ ਦੇ ਤਾਪਮਾਨ ਨਾਲ ਸਤਹਿ ਜਲ ਵਾਸ਼ਪਿਤ (Evaporate) ਹੋ ਕੇ ਜਲ ਵਾਸ਼ਪ ਬਣਦਾ ਹੈ । ਇਹ ਜਲ ਵਾਸ਼ਪ ਸੰਘਣਿਤ ਹੋ ਕੇ ਬੱਦਲ ਬਣ ਜਾਂਦੇ ਹਨ ਤੇ ਵਰਖਾ ਜਾਂ ਬਰਫ਼ ਦੇ ਰੂਪ ਵਿੱਚ ਬਰਸਦੇ ਹਨ । ਇਹ ਵਰਖਾ ਦੋਬਾਰਾ ਸਤਹਿ ਜਲ ਵਿੱਚ ਆ ਜਾਂਦਾ ਹੈ । ਇਸ ਤਰ੍ਹਾਂ ਜਲ ਚੱਕਰ ਚੱਲਦਾ ਹੈ ।

ਪ੍ਰਸ਼ਨ (iii)
ਪਾਣੀ ਦੀ ਸਾਂਭ-ਸੰਭਾਲ ਦੀ ਲੋੜ ਕਿਉਂ ਹੁੰਦੀ ਹੈ ? ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਦੀਆਂ ਵਿਧੀਆਂ ਦੀ ਵਿਆਖਿਆ ਕਰੋ ।
ਉੱਤਰ-
ਤਾਜ਼ਾ ਪੀਣ ਯੋਗ ਪਾਣੀ ਸਿਰਫ਼ 2.59% ਹੀ ਹੈ । ਮਹਾਂਸਾਗਰਾਂ ਦਾ ਪਾਣੀ ਖਾਰਾ ਹੋਣ ਕਰਕੇ ਮਨੁੱਖ ਉਸ ਦੀ ਵਰਤੋਂ ਨਹੀਂ ਕਰ ਸਕਦਾ । ਇਸ ਕਰਕੇ ਪਾਣੀ ਦੀ ਸਾਂਭ-ਸੰਭਾਲ ਜ਼ਰੂਰੀ ਹੈ । ਵਰਖਾ ਦੇ ਪਾਣੀ ਨੂੰ ਸੰਭਾਲਣ ਲਈ ਪਾਣੀ ਨੂੰ ਇਕੱਠਾ ਕਰਨਾ, ਭੰਡਾਰ ਕਰਨ ਤੋਂ ਬਾਅਦ ਉਸ ਦੀ ਵਰਤੋਂ ਕਰਨੀ । ਇਹ ਸਭ ਤੋਂ ਪੁਰਾਣਾ ਤੇ ਆਸਾਨ ਤਰੀਕਾ ਹੈ ।ਵਰਖਾ ਦੇ ਪਾਣੀ ਨੂੰ ਸੰਭਾਲਣ ਦਾ ਢੰਗ-ਛੱਤ ਉੱਤੇ ਮੀਂਹ ਦੇ ਪਾਣੀ ਨੂੰ ਸੰਭਾਲਣਾ, ਇਸ ਵਿੱਚ ਵਰਖਾ ਦੇ ਪਾਣੀ ਨੂੰ ਘਰ ਦੀ ਛੱਤ ‘ਤੇ ਇਕੱਠਾ ਕਰਦੇ ਹਨ ਤੇ ਧਰਤੀ ਹੇਠਾਂ ਰੱਖੇ ਟੈਂਕ ਵਿੱਚ ਪਹੁੰਚਾਇਆ ਜਾਂਦਾ ਹੈ ।

PSEB Solutions for Class 6 Science ਪਾਣੀ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਪਾਣੀ ਧਰਤੀ ਦਾ ਸਭ ਤੋਂ ………….. ਸਰੋਤ ਹੈ ।
ਉੱਤਰ-
ਜ਼ਰੂਰੀ,

(ii) ਵਰਖਾ ਦਾ ਪਾਣੀ ਅਸੀਂ ………….. ਸਕਦੇ ਹਾਂ ।
ਉੱਤਰ-
ਸੰਭਾਲ,

(iii) ਜਲ ਬੂੰਦਾਂ ਦੇ ਇਕੱਠ ਨੂੰ ………….. ਆਖਦੇ ਹਨ ।
ਉੱਤਰ-
ਬੱਦਲ,

(iv) ਵਰਖਾ ਤੇ ਬਰਫ਼ ਦੇ ਆਉਣ ਨੂੰ ………….. ਆਖਦੇ ਹਨ ।
ਉੱਤਰ-
ਜਲ ਕਣ ।

2. ਸਹੀ ਜਾਂ ਗਲਤ ਲਿਖੋ-

(i) ਪੌਦੇ ਦੇ ਪੱਤਿਆਂ ਵਿੱਚ ਛੋਟੇ-ਛੋਟੇ ਛੇਕ ਨੂੰ ਸਟੋਮੈਟਾ ਕਹਿੰਦੇ ਹਨ ।
ਉੱਤਰ-
ਸਹੀ,

(ii) ਜਲ ਚੱਕਰ ਚੱਕਰਾਕਾਰ ਪ੍ਰਕਿਰਿਆ ਨਹੀਂ ਹੈ ।
ਉੱਤਰ-
ਗ਼ਲਤ,

(iii) ਹੜ੍ਹ ਵਿੱਚ ਛੂਤ ਦੀ ਬੀਮਾਰੀ ਹੋਣ ਦਾ ਡਰ ਹੁੰਦਾ ਹੈ ।
ਉੱਤਰ-
ਸਹੀ,

(iv) ਪਾਣੀ ਦੀ ਮੁੜ ਵਰਤੋਂ ਨਹੀਂ ਕਰਨੀ ਚਾਹੀਦੀ ।
ਉੱਤਰ-
ਗ਼ਲਤ,

PSEB 6th Class Science Solutions Chapter 14 ਪਾਣੀ

(v) ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਤੇ ਭੂਮੀਗਤ ਪਾਣੀ ਜ਼ਿਆਦਾ ਬਣਿਆ ਰਹੇਗਾ ।
ਉੱਤਰ-
ਸਹੀ ।

3. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਪੀਣਯੋਗ ਪਾਣੀ (ਉ) ਹਵਾ ਵਿੱਚ ਪਾਣੀ ਦੇ ਵਾਸ਼ਪਾਂ ਦਾ ਇਕੱਠ
(ii) ਖਾਰਾ ਪਾਣੀ (ਅ) ਵਰਖਾ ਦਾ ਲੰਬੇ ਸਮੇਂ ਤੱਕ ਨਾ ਹੋਣਾ
(iii) ਵਾਸ਼ਪਨ ਦਾ ਉਲਟਾ (ਇ) ਵਰਖਾ ਦਾ ਪਾਣੀ ।
(iv) ਬੱਦਲ (ਸ) ਮਹਾਂਸਾਗਰਾਂ ਦਾ ਪਾਣੀ
(v) ਸੋਕਾ (ਹ) ਸੰਘਣਨ

ਉੱਤਰ –

ਕਾਲਮ ‘ਉੱ’ ਕਾਲਮ ‘ਅ’
(i) ਪੀਣਯੋਗ ਪਾਣੀ (ਈ) ਵਰਖਾ ਦਾ ਪਾਣੀ
(ii) ਖਾਰਾ ਪਾਣੀ (ਸ) ਮਹਾਂਸਾਗਰਾਂ ਦਾ ਪਾਣੀ
(iii) ਵਾਸ਼ਪਨ ਦਾ ਉਲਟਾ (ਹ) ਸੰਘਣਨ
(iv) ਬੱਦਲ (ਉ) ਹਵਾ ਵਿੱਚ ਪਾਣੀ ਦੇ ਵਾਸ਼ਪਾਂ ਦਾ ਇਕੱਠ।
(v) ਸੋਕਾ (ਅ) ਵਰਖਾ ਦਾ ਲੰਬੇ ਸਮੇਂ ਤੱਕ ਨਾ ਹੋਣਾ

4. ਸਹੀ ਉੱਤਰ ਚੁਣੋ-

(i) ਮਨੁੱਖੀ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਹੈ ?
(ੳ) 90%
(ਅ) 10%
(ੲ) 70%
(ਸ) 80%.
ਉੱਤਰ-
(ਇ) 70%.

(ii) ਠੋਸ ਤੋਂ ਤਲ ਅਵਸਥਾ ਵਿੱਚ ਪਰਿਵਰਤਨ ਨੂੰ ਕੀ ਆਖਦੇ ਹਨ ?
(ਉ) ਪਿਘਲਨਾ
(ਅ) ਵਾਸ਼ਪਨ
(ੲ) ਸੰਘਣਨ
(ਸ) ਕੋਈ ਨਹੀਂ ।
ਉੱਤਰ-
(ਉ) ਪਿਘਲਨਾ ।

(iii) ਜਲ ਚੱਕਰ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਹੈ ?
(ਉ) ਉਲਝਣਮਈ
(ਅ) ਅਜੀਬ
(ਇ) ਚੱਕਰਾਕਾਰ
(ਸ) ਕੋਈ ਨਹੀਂ ।
ਉੱਤਰ-
(ਇ) ਚੱਕਰਾਕਾਰ ।

(iv) ਹੜ ਕੀ ਹੈ ?
(ਉ) ਮਨੁੱਖੀ ਤਬਾਹੀ
(ਅ) ਕੁਦਰਤੀ ਤਬਾਹੀ
(ੲ) ਵਾਸ਼ਪਨ
(ਸ) ਕੋਈ ਨਹੀਂ ।
ਉੱਤਰ-
(ਅ) ਕੁਦਰਤੀ ਤਬਾਹੀ ।

(v) ਘੱਟ ਪਾਣੀ ਹੋਣ ਨਾਲ ਕੀ ਪੈ ਜਾਂਦਾ ਹੈ ?
(ਉ) ਹੜ੍ਹ
(ਅ) ਤਬਾਹੀ
(ਈ) ਸੰਘਣਨ
(ਸ) ਸੋਕਾ ।
ਉੱਤਰ-
(ਸ) ਸੋਕਾ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੋਜ਼ਾਨਾ ਜੀਵਨ ਵਿੱਚ ਪਾਣੀ ਨਾਲ ਅਸੀਂ ਕੀ ਕੰਮ ਕਰਦੇ ਹਾਂ ?
ਉੱਤਰ-
ਪਾਣੀ ਨਾਲ ਅਸੀਂ ਰੋਜ਼ਾਨਾ ਖਾਣਾ ਪਕਾਉਣ, ਕੱਪੜੇ ਧੋਣ, ਬਰਤਨ ਸਾਫ਼ ਕਰਨ ਅਤੇ ਨਹਾਉਣ ਦਾ ਕੰਮ ਕਰਦੇ ਹਾਂ ।

ਪ੍ਰਸ਼ਨ 2.
ਦੱਸੋ ਕਿ ਵੱਖ-ਵੱਖ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕੋ ਜਿਹੀ ਮਾਤਰਾ ਵਿੱਚ ਜਲ ਮਿਲਦਾ (ਉਪਲੱਬਧ) ਹੈ ?
ਉੱਤਰ-
ਵੱਖ-ਵੱਖ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕੋ ਜਿਹੀ ਮਾਤਰਾ ਵਿੱਚ ਜਲ ਉਪਲੱਬਧ ਨਹੀਂ ਹੈ ।

ਪ੍ਰਸ਼ਨ 3.
ਕੀ ਉਦਯੋਗਾਂ ਵਿੱਚ ਵਸਤੂਆਂ ਦੇ ਉਤਪਾਦਨ ਲਈ ਪਾਣੀ ਦੀ ਵਰਤੋਂ ਹੁੰਦੀ ਹੈ ।
ਉੱਤਰ-
ਹਾਂ, ਵਸਤੁਆਂ ਦੇ ਉਤਪਾਦਨ ਲਈ ਪਾਣੀ ਦੀ ਵਰਤੋਂ ਹੁੰਦੀ ਹੈ ।

ਪ੍ਰਸ਼ਨ 4.
ਸਾਨੂੰ ਪਾਣੀ ਕਿੱਥੋਂ ਪ੍ਰਾਪਤ ਹੁੰਦਾ ਹੈ ?
ਉੱਤਰ-
ਸਾਨੂੰ ਪਾਣੀ ਨਦੀਆਂ, ਝਰਨਿਆਂ, ਤਾਲਾਬਾਂ, ਖੂਹਾਂ ਅਤੇ ਹੈਂਡ ਪੰਪਾਂ ਤੋਂ ਪ੍ਰਾਪਤ ਹੁੰਦਾ ਹੈ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 5.
ਪ੍ਰਿਥਵੀ ਦਾ ਕਿੰਨਾ ਭਾਗ ਪਾਣੀ ਨਾਲ ਘਿਰਿਆ ਹੈ ?
ਉੱਤਰ-
ਲਗਭਗ 2/3 ਭਾਗ ।

ਪ੍ਰਸ਼ਨ 6.
ਵਾਸ਼ਪਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਸ਼ਪਨ-ਜਲ ਦੇ ਵਾਸ਼ਪਾਂ ਵਿੱਚ ਪਰਿਵਰਤਿਤ ਹੋਣ ਨੂੰ ਵਾਸ਼ਪਨ ਕਹਿੰਦੇ ਹਨ ।

ਪ੍ਰਸ਼ਨ 7.
ਵਾਸ਼ਪਨ ਲਈ ਕੀ ਜ਼ਰੂਰੀ ਹੈ ?
ਉੱਤਰ-
ਵਾਸ਼ਪਨ ਲਈ ਗਰਮੀ ਦੀ ਲੋੜ ਹੈ । ਇਹ ਗਰਮੀ ਮੁੱਖ ਰੂਪ ਵਿੱਚ ਸੂਰਜ ਤੋਂ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 8.
ਕਿਹੜੀਆਂ ਅਵਸਥਾਵਾਂ ਵਾਸ਼ਪਨ ਨੂੰ ਤੇਜ਼ ਕਰਦੀਆਂ ਹਨ ?
ਉੱਤਰ-
ਖੁੱਲੀ ਸੜਾ, ਗਰਮੀ ਅਤੇ ਵਗਦੀ ਹਵਾ ਵਾਸ਼ਪਨ ਨੂੰ ਤੇਜ਼ ਕਰਦੇ ਹਨ ।

ਪ੍ਰਸ਼ਨ 9.
ਵਾਸ਼ਪ-ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਸ਼ਪ-ਉਤਸਰਜਨ-ਪੌਦਿਆਂ ਦੇ ਪੱਤਿਆਂ ਦੀ ਸਤ੍ਹਾ ਤੋਂ ਪਾਣੀ ਦੇ ਵਾਸ਼ਪਾਂ ਦਾ ਉਤਸਰਜਨ ਹੁੰਦਾ ਹੈ । ਇਸ ਨੂੰ ਵਾਸ਼ਪ-ਉਤਸਰਜਨ ਕਹਿੰਦੇ ਹਨ । ਇਹ ਲਗਾਤਾਰ ਚਲਦਾ ਰਹਿੰਦਾ ਹੈ । ਦਿਨ ਦੇ ਸਮੇਂ ਇਹ ਵਧੇਰੇ ਹੁੰਦਾ ਹੈ ।

ਪ੍ਰਸ਼ਨ 10.
ਪਾਣੀ ਨੂੰ ਧਰਤੀ ਦੀ ਸਤਹਿ ‘ਤੇ ਮੁੜ ਵਾਪਸ ਲਿਆਉਣ ਵਿੱਚ ਕਿਹੜੀ ਕਿਰਿਆ ਦੀ ਮਹੱਤਵਪੂਰਨ ਭੂਮਿਕਾ ਹੈ ?
ਉੱਤਰ-
ਸੰਘਣਨ ਕਿਰਿਆ ।

ਪ੍ਰਸ਼ਨ 11.
ਵਾਯੂਮੰਡਲ ਵਿੱਚ ਸੰਘਣਨ ਕਦੋਂ ਹੁੰਦਾ ਹੈ ?
ਉੱਤਰ-
ਜਦੋਂ ਹਵਾ ਕਾਫ਼ੀ ਉੱਚਾਈ ‘ਤੇ ਜਾ ਕੇ ਠੰਡੀ ਹੋ ਜਾਂਦੀ ਹੈ ਤਾਂ ਉਸ ਵਿੱਚ ਮੌਜੂਦ ਜਲਵਾਸ਼ਪ ਸੰਘਣਿਤ ਹੋਣ ਲਗਦੇ ਹਨ ।

ਪ੍ਰਸ਼ਨ 12.
ਸਰਦੀਆਂ ਵਿੱਚ ਸਵੇਰੇ ਧਰਤੀ ਨੇੜੇ ਕੋਹਰਾ ਕਿਉਂ ਦਿਖਾਈ ਦਿੰਦਾ ਹੈ ?
ਉੱਤਰ-
ਧਰਤੀ ਠੰਡੀ ਹੋਣ ਕਾਰਨ ਜਲਵਾਸ਼ਪ ਸੰਘਣਿਤ ਹੋ ਜਾਂਦੇ ਹਨ ਜੋ ਕੋਹਰੇ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ।

ਪ੍ਰਸ਼ਨ 13.
ਕਿਹੜੀਆਂ ਕਿਰਿਆਵਾਂ ਦੁਆਰਾ ਜਲ ਹਵਾ ਵਿੱਚ ਜਾਂਦਾ ਹੈ ?
ਉੱਤਰ-
ਵਾਸ਼ਪਨ ਅਤੇ ਵਾਸ਼ਪ ਉਤਸਰਜਨ ਕਾਰਨ ।

ਪ੍ਰਸ਼ਨ 14.
ਪਾਣੀ ਧਰਤੀ ‘ਤੇ ਮੁੜ ਕਿਸ ਰੂਪ ਵਿੱਚ ਵਾਪਸ ਆਉਂਦਾ ਹੈ ?
ਉੱਤਰ-
ਵਰਖਾ, ਗੜੇ ਅਤੇ ਬਰਫ਼ ਦੇ ਰੂਪ ਵਿੱਚ ।

ਪ੍ਰਸ਼ਨ 15.
ਵਰਖਾ ਅਤੇ ਬਰਫ਼ ਦੇ ਰੂਪ ਵਿੱਚ ਧਰਤੀ ‘ਤੇ ਡਿਗਿਆ ਜਲ ਕਿੱਥੇ ਵਾਪਸ ਚਲਿਆ ਜਾਂਦਾ ਹੈ ?
ਉੱਤਰ-
ਵਰਖਾ ਅਤੇ ਬਰਫ਼ ਦੇ ਰੂਪ ਵਿੱਚ ਧਰਤੀ ‘ਤੇ ਡਿਗਿਆ ਵਧੇਰੇ ਪਾਣੀ ਮਹਾਂਸਾਗਰਾਂ ਵਿੱਚ ਵਾਪਸ ਚਲਿਆ ਜਾਂਦਾ ਹੈ ।

ਪ੍ਰਸ਼ਨ 16.
ਭੂਮੀ ਜਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਭੂਮੀਗਤ ਪਾਣੀ ਨੂੰ ਭੂਮੀ ਜਲ ਕਹਿੰਦੇ ਹਨ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 17.
ਹੈਂਡਪੰਪ ਜਾਂ ਨਲਕੇ ਵਿੱਚ ਖਿੱਚਿਆ ਪਾਣੀ ਕਿੱਥੋਂ ਆਉਂਦਾ ਹੈ ?
ਉੱਤਰ-
ਭੂਮੀ ਜਲ ਤੋਂ ।

ਪ੍ਰਸ਼ਨ 18.
ਭੂਮੀ ਤੇ ਪਾਣੀ ਦੀ ਪੂਰਤੀ ਕੌਣ ਬਣਾਈ ਰੱਖਦਾ ਹੈ ?
ਉੱਤਰ-
ਜਲ-ਚੱਕਰ ।

ਪ੍ਰਸ਼ਨ 19.
ਸਾਡੇ ਦੇਸ਼ ਵਿੱਚ ਵਰਖਾ ਕਿਹੜੇ ਮੌਸਮ ਵਿੱਚ ਹੁੰਦੀ ਹੈ ?
ਉੱਤਰ-
ਮਾਨਸੂਨ ਮੌਸਮ ਵਿੱਚ ।

ਪ੍ਰਸ਼ਨ 20.
ਹੜ੍ਹ ਆਉਣ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਵਧੇਰੇ ਵਰਖਾ ।

ਪ੍ਰਸ਼ਨ 21.
ਹੜ੍ਹ ਨਾਲ ਕੀ ਹਾਨੀ ਹੁੰਦੀ ਹੈ ?
ਉੱਤਰ-
ਹੜ੍ਹ ਨਾਲ ਫ਼ਸਲਾਂ, ਪਾਲਤੂ ਜਾਨਵਰ, ਜਾਇਦਾਦ ਅਤੇ ਮਨੁੱਖੀ ਜੀਵਨ ਦੀ ਬਹੁਤ ਹਾਨੀ ਹੁੰਦੀ ਹੈ ।

ਪ੍ਰਸ਼ਨ 22.
ਜਲ ਦੀ ਮੰਗ ਵਧਣ ਦਾ ਕੀ ਕਾਰਨ ਹੈ ?
ਉੱਤਰ-
ਜਨਸੰਖਿਆ ਵਿੱਚ ਵਾਧਾ ।

ਪ੍ਰਸ਼ਨ 23.
ਅਸੀਂ ਪਾਣੀ ਨੂੰ ਕਿਵੇਂ ਸੁਰੱਖਿਅਤ ਕਰ ਸਕਦੇ ਹਾਂ ?
ਉੱਤਰ-
ਸਾਨੂੰ ਪਾਣੀ ਦੀ ਵਰਤੋਂ ਸੋਚ-ਸਮਝ ਕੇ ਕਰਨੀ ਚਾਹੀਦੀ ਹੈ । ਪਾਣੀ ਨੂੰ ਵਿਅਰਥ ਨਹੀਂ ਹੋਣ ਦੇਣਾ ਚਾਹੀਦਾ ।

ਪ੍ਰਸ਼ਨ 24.
ਵਰਖਾ ਜਲ ਸੰਹਿਣ ਦਾ ਮੂਲ ਮੰਤਰ ਕੀ ਹੈ ?
ਉੱਤਰ-
ਵਰਖਾ ਜਲ ਦੇ ਸੰਗ੍ਰਹਿਣ ਦਾ ਮੂਲ ਮੰਤਰ ਇਹ ਹੈ ਕਿ ਪਾਣੀ ਜਿੱਥੇ ਡਿਗਦਾ ਹੈ ਉੱਥੇ ਹੀ ਇਕੱਠਾ ਕਰ ਲਿਆ ਜਾਵੇ ।

ਪ੍ਰਸ਼ਨ 25.
ਵਰਖਾ ਜਲ ਸੰਹਿਣ ਦੀਆਂ ਦੋ ਤਕਨੀਕਾਂ ਲਿਖੋ ।
ਉੱਤਰ-

  • ਛੱਤ ਉੱਪਰ ਵਰਖਾ ਜਲ ਸੰਹਿਣ ।
  • ਸੜਕ ਕਿਨਾਰੇ ਬਣੀਆਂ ਨਾਲੀਆਂ ਦੁਆਰਾ ਇਕੱਠਾ ਕੀਤਾ ਵਰਖਾ ਦਾ ਜਲ ਭੂਮੀ ਵਿੱਚ ਸਿੱਧੇ ਪਹੁੰਚਾ ਦਿੱਤਾ ਜਾਵੇ ।

ਪ੍ਰਸ਼ਨ 26.
ਵਰਖਾ ਜਲ ਸੰਹਿਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਰਖਾ ਦੇ ਜਲ ਨੂੰ ਇਕੱਠਾ ਕਰਨਾ ਅਤੇ ਉਸਦਾ ਭੰਡਾਰਨ ਕਰਨਾ ।

ਪ੍ਰਸ਼ਨ 27.
ਪੀਣਯੋਗ ਪਾਣੀ/ਤਾਜ਼ਾ ਪਾਣੀ ਧਰਤੀ ‘ਤੇ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
2.59%.

ਪ੍ਰਸ਼ਨ 28.
ਪਾਣੀ ਦਾ ਕਿਹੜਾ ਸਰੋਤ ਪੀਣ ਲਈ ਸੁਰੱਖਿਅਤ ਹੈ ?
ਉੱਤਰ-
ਧਰਤੀ ਹੇਠਲਾ ਪਾਣੀ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 29.
ਕੌਣ ਧਰਤੀ ਦਾ ਤਾਪਮਾਨ ਸਥਿਰ ਰੱਖਦਾ ਹੈ ?
ਉੱਤਰ-
ਪਾਣੀ |

ਪ੍ਰਸ਼ਨ 30.
ਵਰਖਾ ਤੋਂ ਇਲਾਵਾ ਬੱਦਲ ਕੀ ਬਰਸਾਉਂਦੇ ਹਨ ?
ਉੱਤਰ-
ਬਰਫ਼ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸੀਂ ਘਰੇਲੂ ਕੰਮਾਂ ਤੋਂ ਇਲਾਵਾ ਪਾਣੀ ਦੀ ਵਰਤੋਂ ਕਿੱਥੇ ਕਰਦੇ ਹਾਂ ?
ਉੱਤਰ-
ਅਸੀਂ ਕਣਕ, ਚਾਵਲ, ਦਾਲਾਂ, ਸਬਜ਼ੀਆਂ ਅਤੇ ਹੋਰ ਬਹੁਤ ਸਾਰੀਆਂ ਖਾਣ ਦੀ ਵਸਤੂਆਂ ਨੂੰ ਉਗਾਉਣ ਲਈ ਪਾਣੀ ਦੀ ਵਰਤੋਂ ਕਰਦੇ ਹਾਂ । ਸਾਡੀ ਵਰਤੋਂ ਵਿੱਚ ਆਉਣ ਵਾਲੀਆਂ ਲਗਪਗ ਸਾਰੀਆਂ ਵਸਤਾਂ ਦੇ ਉਤਪਾਦਨ ਵਿੱਚ ਪਾਣੀ ਦੀ ਵਰਤੋਂ ਹੁੰਦੀ ਹੈ । ਪਾਣੀ ਦੀ ਵਰਤੋਂ ਉਦਯੋਗਾਂ ਵਿੱਚ ਵੀ ਹੁੰਦੀ ਹੈ ।

ਪ੍ਰਸ਼ਨ 2.
ਕਿਸੇ ਝੀਲ, ਨਦੀ ਜਾਂ ਖੂਹ ਵਿੱਚ ਪਾਣੀ ਦੀ ਸਪਲਾਈ ਕਿਵੇਂ ਕਰਦੇ ਹਾਂ ?
ਉੱਤਰ-
ਅਸੀਂ ਆਪਣੇ ਘਰਾਂ ਵਿੱਚ ਟੂਟੀਆਂ ਵਿੱਚ ਇਕੱਠੇ ਕੀਤੇ ਪਾਣੀ ਦੀ ਵਰਤੋਂ ਕਰਦੇ ਹਾਂ । ਟੂਟੀਆਂ ਵਿੱਚੋਂ ਜਿਹੜਾ ਪਾਣੀ ਅਸੀਂ ਪ੍ਰਾਪਤ ਕਰਦੇ ਹਾਂ ਉਹ ਪਾਣੀ ਕਿਸੇ ਝੀਲ, ਨਦੀ ਜਾਂ ਕਿਸੇ ਖੂਹ ਵਿੱਚੋਂ ਪ੍ਰਾਪਤ ਕੀਤਾ ਜਾਂਦਾ ਹੈ । ਇਸ ਦੀ ਸਪਲਾਈ ਫਿਰ ਪਾਈਪਾਂ ਦੇ ਨੈੱਟਵਰਕ ਦੁਆਰਾ ਕੀਤੀ ਜਾਂਦੀ ਹੈ ।
PSEB 6th Class Science Solutions Chapter 14 ਪਾਣੀ 1

ਪ੍ਰਸ਼ਨ 3.
ਜੇ ਕਿਸੇ ਦਿਨ ਤੁਹਾਨੂੰ ਜਲ ਦੀ ਆਪੂਰਤੀ ਟੂਟੀਆਂ ਦੁਆਰਾ ਨਹੀਂ ਹੋ ਰਹੀ ਤਾਂ ਤੁਸੀਂ ਕੀ ਕਰੋਗੇ ?
ਉੱਤਰ-
ਜੇ ਕਿਸੇ ਦਿਨ ਪਾਣੀ ਦੀ ਸਪਲਾਈ ਟੂਟੀਆਂ ਦੁਆਰਾ ਨਹੀਂ ਹੁੰਦੀ, ਤਾਂ ਸਾਨੂੰ ਬਹੁਤ ਦੂਰ ਤੋਂ ਪਾਣੀ ਲਿਆਉਣਾ ਪੈਂਦਾ ਹੈ । ਉਸ ਸਮੇਂ ਅਸੀਂ ਪਾਣੀ ਦੀ ਘੱਟ ਮਾਤਰਾ ਦਾ ਉਪਯੋਗ ਕਰਦੇ ਹਾਂ, ਜਿੰਨਾ ਅਸੀਂ ਹੋਰ ਦਿਨਾਂ ਵਿੱਚ ਕਰਦੇ ਹਾਂ । ਕਿਉਂਕਿ ਪਾਣੀ ਦੀ ਕਮੀ ਕਾਰਨ ਸਾਨੂੰ ਘੱਟ ਪਾਣੀ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੈ ।

ਪ੍ਰਸ਼ਨ 4.
ਅਸੀਂ ਸਮੁੰਦਰਾਂ ਅਤੇ ਮਹਾਂਸਾਗਰਾਂ ਦੀ ਵਰਤੋਂ ਕਿਉਂ ਨਹੀਂ ਕਰ ਸਕਦੇ ?
ਉੱਤਰ-
ਸਮੁੰਦਰਾਂ ਅਤੇ ਮਹਾਂਸਾਗਰਾਂ ਦੇ ਪਾਣੀ ਵਿੱਚ ਬਹੁਤ ਲੂਣ ਘੁਲੇ ਹੁੰਦੇ ਹਨ ਜਿਸ ਕਾਰਨ ਪਾਣੀ ਖਾਰਾ ਹੁੰਦਾ ਹੈ । ਇਸ ਲਈ ਇਹ ਪਾਣੀ ਪੀਣ ਲਈ ਠੀਕ ਨਹੀਂ ਹੈ ਅਤੇ ਹੋਰ ਘਰੇਲੂ ਕੰਮਾਂ, ਖੇਤੀ ਅਤੇ ਉਦਯੋਗਾਂ ਦੀ ਲੋੜਾਂ ਦੀ ਪੂਰਤੀ ਲਈ ਵੀ ਠੀਕ ਨਹੀਂ ਹੈ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 5.
ਮਹਾਂਸਾਗਰ ਦਾ ਪਾਣੀ ਤਲਾਬਾਂ, ਝੀਲਾਂ, ਨਦੀਆਂ ਅਤੇ ਖੂਹਾਂ ਵਿੱਚ ਕਿਵੇਂ ਪੁੱਜਦਾ ਹੈ ?
ਉੱਤਰ-
ਸੂਰਜ ਦੀ ਗਰਮੀ ਦੇ ਕਾਰਨ ਮਹਾਂਸਾਗਰ ਦੀ ਸਤਹਿ ਤੋਂ ਜਲ ਵਾਸ਼ਪਤ ਹੋ ਕੇ ਜਲ ਵਾਸ਼ਪਾਂ ਦੇ ਰੂਪ ਵਿੱਚ ਹਵਾ ਵਿੱਚ ਚਲਿਆ ਜਾਂਦਾ ਹੈ । ਇਹ ਜਲ ਵਾਸ਼ਪਤ ਹੋ ਕੇ ਬੱਦਲਾਂ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਅਤੇ ਇਨ੍ਹਾਂ ਬੱਦਲਾਂ ਰਾਹੀਂ ਵਰਖਾ ਹੁੰਦੀ ਹੈ । ਇਹ ਵਰਖਾ ਦਾ ਪਾਣੀ ਨਦੀਆਂ, ਝੀਲਾਂ, ਤਲਾਬਾਂ ਅਤੇ ਖੂਹਾਂ ਵਿੱਚ ਆਉਂਦਾ ਹੈ । ਇਸ ਪ੍ਰਕਾਰ ਮਹਾਂਸਾਗਰਾਂ ਦਾ ਪਾਣੀ ਇਨ੍ਹਾਂ ਪਾਣੀ ਦੇ ਸੋਮਿਆਂ ਵਿੱਚ ਆਉਂਦਾ ਹੈ ।

ਪ੍ਰਸ਼ਨ 6.
ਇੱਕ ਕਿਰਿਆ ਦੁਆਰਾ ਦਰਸਾਓ ਕਿ ਜਲ ਦਾ ਵਾਸ਼ਪਨ ਧੁੱਪ ਅਤੇ ਛਾਂ ਦੋਨਾਂ ਵਿੱਚ ਹੁੰਦਾ ਹੈ ।
ਉੱਤਰ-
ਦੋ ਇੱਕੋ ਜਿਹੀਆਂ ਪਲੇਟਾਂ ਲਵੋ । ਇੱਕ ਨੂੰ ਸੂਰਜੀ ਪ੍ਰਕਾਸ਼ ਵਿੱਚ ਅਤੇ ਦੂਜੀ ਨੂੰ ਛਾਂ ਵਿੱਚ ਰੱਖੋ । ਹੁਣ ਇਨ੍ਹਾਂ ਪਲੇਟਾਂ ਵਿੱਚ ਬਰਾਬਰ ਮਾਤਰਾ ਵਿੱਚ ਪਾਣੀ ਭਰੋ । ਹਰ 15 ਮਿੰਟ ਬਾਅਦ ਪਲੇਟਾਂ ਦਾ ਨਿਰੀਖਣ ਕਰੋ । ਤੁਸੀਂ ਦੇਖੋਗੇ ਕਿ ਛਾਂ ਵਾਲੇ ਸਥਾਨ ‘ਤੇ ਰੱਖੀ ਹੋਈ ਪਲੇਟ ਵਿੱਚੋਂ ਵੀ ਜਲ ਲੁਪਤ ਹੁੰਦਾ ਹੈ, ਜਦਕਿ ਇਸ ਵਿੱਚ ਸਮਾਂ ਵਧੇਰੇ ਲਗਦਾ ਹੈ | ਸੂਰਜੀ ਪ੍ਰਕਾਸ਼ ਦੀ ਗਰਮੀ ਇੱਥੇ ਵੀ ਪਹੁੰਚ ਜਾਂਦੀ ਹੈ, ਇਸ ਲਈ ਅਜਿਹਾ ਹੁੰਦਾ ਹੈ ਕਿਉਂਕਿ ਦਿਨ ਦੇ ਸਮੇਂ ਸਾਡੇ ਚਾਰੋਂ ਪਾਸੇ ਹਵਾ ਵੀ ਗਰਮ ਹੋ ਜਾਂਦੀ ਹੈ । ਗਰਮ ਹਵਾ ਛਾਂ ਵਿੱਚ ਰੱਖੇ ਪਾਣੀ ਨੂੰ ਵਾਸ਼ਪਤ ਕਰਨ ਲਈ ਗਰਮੀ ਪ੍ਰਦਾਨ ਕਰਦੀ ਹੈ । ਇਸ ਤਰ੍ਹਾਂ ਪਾਣੀ ਦੇ ਸਾਰੀਆਂ ਖੁੱਲੀਆਂ ਸਤਹਿਆਂ ਤੋਂ ਵਾਸ਼ਪੀਕਰਨ ਦੀ ਕਿਰਿਆ ਹੁੰਦੀ ਰਹਿੰਦੀ ਹੈ ।
PSEB 6th Class Science Solutions Chapter 14 ਪਾਣੀ 2

ਪ੍ਰਸ਼ਨ 7.
ਕੀ ਪੌਦਿਆਂ ਦੁਆਰਾ ਵੀ ਪਾਣੀ ਦੀ ਹਾਨੀ ਹੁੰਦੀ ਹੈ ?
ਦਾ ਵਾਸ਼ਪਨ ।
ਉੱਤਰ-
ਹਾਂ, ਪੌਦਿਆਂ ਦੁਆਰਾ ਵੀ ਜਲ ਦੀ ਹਾਨੀ ਹੁੰਦੀ ਹੈ । ਸਾਰੇ ਪੌਦਿਆਂ ਨੂੰ ਵਾਧੇ ਲਈ ਪਾਣੀ ਦੀ ਲੋੜ ਹੁੰਦੀ ਹੈ । ਪੌਦੇ ਇਸ ਪਾਣੀ ਦੀ ਕੁੱਝ ਮਾਤਰਾ ਨੂੰ ਭੋਜਨ ਬਣਾਉਣ ਵਿੱਚ ਵਰਤਦੇ ਹਨ ਅਤੇ ਕੁੱਝ ਪਾਣੀ ਨੂੰ ਆਪਣੇ ਵੱਖ-ਵੱਖ ਭਾਗਾਂ ਵਿੱਚ ਸੁਰੱਖਿਅਤ ਕਰ ਲੈਂਦੇ ਹਨ । ਇਸ ਪਾਣੀ ਦਾ ਬਾਕੀ ਹਿੱਸਾ ਪੌਦਿਆਂ ਦੇ ਪੱਤਿਆਂ ਦੁਆਰਾ ਵਾਸ਼ਪ ਉਤਸਰਜਨ ਕਿਰਿਆ ਦੁਆਰਾ ਜਲ ਵਾਸ਼ਪ ਬਣ ਕੇ ਹਵਾ ਵਿੱਚ ਚਲਿਆ ਜਾਂਦਾ ਹੈ ।

ਪ੍ਰਸ਼ਨ 8.
ਇੱਕ ਕਿਰਿਆ ਦੁਆਰਾ ਦਰਸਾਓ ਕਿ ਹਵਾ ਵਿੱਚ ਜਲ ਵਾਸ਼ਪ ਮੌਜੂਦ ਹੁੰਦੇ ਹਨ ?
ਉੱਤਰ-
ਕਿਰਿਆਕਲਾਪ-ਪਾਣੀ ਨਾਲ ਅੱਧਾ ਭਰਿਆ ਇੱਕ ਗਿਲਾਸ ਲਓ ।ਗਿਲਾਸ ਨੂੰ ਬਾਹਰੋਂ ਸੁੱਕੇ ਕੱਪੜੇ ਨਾਲ ਸਾਫ਼ ਕਰੋ | ਪਾਣੀ ਵਿੱਚ ਬਰਫ਼ ਗਿਲਾਸ ਦੇ ਕੁੱਝ ਟੁਕੜੇ ਪਾਉ । ਇਕ ਦੋ ਮਿੰਟ ਤੱਕ ਉਡੀਕ ਕਰੋ । ਕੁੱਝ ਸਮੇਂ ਬਾਅਦ ਗਿਲਾਸ ਦੀ ਬਾਹਰੀ ਸੜਾ ’ਤੇ ਜਲ ਦੀਆਂ ਕੁੱਝ ਬੂੰਦਾਂ ਤੇ ਜਲ ਦੀਆਂ ਪਾਣੀ ਦਿਖਾਈ ਦੇਣ ਲਗਦੀਆਂ ਹਨ । ਬਰਫ਼ ਵਾਲੇ ਪਾਣੀ ਭਰੇ ਗਿਲਾਸ ਦੀ ਬੂੰਦਾਂ ਬਾਹਰੀ ਸੜਾ, ਬਾਹਰੀ ਹਵਾ ਨੂੰ ਠੰਡਾ ਕਰ ਦਿੰਦੀ ਹੈ ਅਤੇ ਜਲ ਵਾਸ਼ਪ ਗਿਲਾਸ ਦੀ ਸਤਾ ‘ਤੇ ਸੰਘਣਿਤ ਹੋ ਜਾਂਦੇ ਹਨ ।
PSEB 6th Class Science Solutions Chapter 14 ਪਾਣੀ 3

ਪ੍ਰਸ਼ਨ 9.
ਸਰਦੀਆਂ ਵਿੱਚ ਸਵੇਰ ਸਮੇਂ ਘਾਹ ਦੀਆਂ ਪੱਤੀਆਂ ਤੇ ਔਸ ਦੀਆਂ ਬੂੰਦਾਂ ਦਿਖਾਈ ਦਿੰਦੀਆਂ ਹਨ । ਇਸਦਾ ਕੀ ਕਾਰਨ ਹੈ ? ਕੀ ਇਹ ਔਸ ਦੀਆਂ ਬੂੰਦਾਂ ਗਰਮੀਆਂ ਵਿੱਚ ਵੀ ਸਵੇਰ ਸਮੇਂ ਦਿਖਾਈ ਦਿੰਦੀਆਂ ਹਨ ।
ਉੱਤਰ-
ਸਰਦੀਆਂ ਵਿੱਚ ਸਵੇਰ ਸਮੇਂ ਘਾਹ ਦੀਆਂ ਪੱਤੀਆਂ ਤੇ ਔਸ ਦੀਆਂ ਬੂੰਦਾਂ ਸੰਘਣਨ ਦੇ ਕਾਰਨ ਦਿਖਾਈ ਦਿੰਦੀਆਂ ਹਨ ਕਿਉਂਕਿ ਹਵਾ ਵਿੱਚ ਮੌਜੂਦ ਜਲਵਾਸ਼ਪ, ਘਾਹ ਦੀਆਂ ਪੱਤੀਆਂ ਠੰਡੀਆਂ ਹੋਣ ਕਾਰਨ, ਇਨ੍ਹਾਂ ਉੱਪਰ ਸੰਘਣਿਤ ਹੋ ਜਾਂਦੀਆਂ ਹਨ । ਗਰਮੀਆਂ ਵਿੱਚ ਇਹ ਬੂੰਦਾਂ ਘੱਟ ਦਿਖਾਈ ਦਿੰਦੀਆਂ ਹਨ । ਸਿਰਫ਼ ਠੰਡੀ ਰਾਤ ਵਾਲੀ ਸਵੇਰ ਨੂੰ ਹੀ ਦਿਖਾਈ ਦਿੰਦੀਆਂ ਹਨ ।

ਪ੍ਰਸ਼ਨ 10.
ਪਾਣੀ ਨੂੰ ਧਰਤੀ ਦੀ ਸਤ੍ਹਾ ‘ਤੇ ਮੁੜ ਵਾਪਸ ਲਿਆਉਣ ਵਿੱਚ ਸੰਘਣਨ ਦੀ ਕੀ ਭੂਮਿਕਾ ਹੈ ?
ਜਾਂ
ਵਰਖਾ, ਗੜੇ ਅਤੇ ਬਰਫ਼ ਕਿਵੇਂ ਡਿਗਦੇ ਹਨ ?
ਉੱਤਰ-
ਜਿਵੇਂ-ਜਿਵੇਂ ਧਰਤੀ ਦੀ ਸਤ੍ਹਾ ਤੋਂ ਹਵਾ ਉੱਪਰ ਉੱਠਦੀ ਹੈ, ਤਾਪਮਾਨ ਘੱਟਦਾ ਜਾਂਦਾ ਹੈ ਅਤੇ ਹਵਾ ਠੰਡੀ ਹੁੰਦੀ ਜਾਂਦੀ ਹੈ । ਬਹੁਤ ਉੱਚਾਈ ਤੇ ਜਾ ਕੇ ਹਵਾ ਇੰਨੀ ਠੰਡੀ ਹੋ ਜਾਂਦੀ ਹੈ ਕਿ ਇਸ ਵਿੱਚ ਮੌਜੂਦ ਜਲਵਾਸ਼ਪ ਸੰਘਣਿਤ ਹੋ ਕੇ ਛੋਟੀਆਂ-ਛੋਟੀਆਂ ਜਲ ਦੀਆਂ ਬੂੰਦਾਂ, ਜਿਨ੍ਹਾਂ ਨੂੰ ਜਲ ਕਣ ਕਹਿੰਦੇ ਹਨ, ਵਿੱਚ ਪਰਿਵਰਤਿਤ ਹੋ ਜਾਂਦੇ ਹਨ । ਇਹ ਛੋਟੀਆਂਛੋਟੀਆਂ ਜਲ ਕਣਿਕਾਵਾਂ ਜੋ ਹਵਾ ਵਿੱਚ ਤੈਰਦੀਆਂ ਰਹਿੰਦੀਆਂ ਹਨ ਸਾਨੂੰ ਬੱਦਲਾਂ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ ।

ਇਸ ਤਰ੍ਹਾਂ ਬਣੀਆਂ ਹੋਈਆਂ ਬਹੁਤ ਸਾਰੀਆਂ ਜਲ ਕਣਿਕਾਵਾਂ ਆਪਸ ਵਿੱਚ ਜੁੜ ਕੇ ਇਕ ਵੱਡੇ ਆਕਾਰ ਦੀ ਜਲ ਦੀ ਬੂੰਦ ਬਣਾਉਂਦੀਆਂ ਹਨ । ਇਸ ਵਿੱਚੋਂ ਕੁੱਝ ਜਲ ਦੀਆਂ ਬੂੰਦਾਂ ਬਹੁਤ ਭਾਰੀਆਂ ਹੋ ਜਾਂਦੀਆਂ ਹਨ ਅਤੇ ਉਹ ਹੇਠਾਂ ਵਲ ਡਿਗਦੀਆਂ ਹਨ । ਇਨ੍ਹਾਂ ਨੂੰ ਅਸੀਂ ਵਰਖਾ ਕਹਿੰਦੇ ਹਾਂ । ਖ਼ਾਸ ਹਾਲਤਾਂ ਵਿੱਚ ਇਹ ਬਰਫ਼ ਜਾਂ ਗੜਿਆਂ ਦੇ ਰੂਪ ਵਿੱਚ ਡਿਗਦੀਆਂ ਹਨ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 11.
ਪਾਣੀ ਕਿਵੇਂ ਹਵਾ ਵਿੱਚ ਜਾਂਦਾ ਹੈ ਅਤੇ ਮੁੜ ਧਰਤੀ ‘ਤੇ ਕਿਵੇਂ ਆਉਂਦਾ ਹੈ ?
ਉੱਤਰ-
ਵਾਸ਼ਪਨ ਅਤੇ ਵਾਸ਼ਪ ਉਤਸਰਜਨ ਦੁਆਰਾ ਪਾਣੀ ਹਵਾ ਵਿੱਚ ਚਲਿਆ ਜਾਂਦਾ ਹੈ । ਇਹ ਜਲਵਾਸ਼ਪ ਸੰਘਣਿਤ ਹੋ ਕੇ ਬੱਦਲ ਬਣਦੇ ਹਨ । ਵਰਖਾ, ਔਲੇ ਅਤੇ ਬਰਫ਼ ਦੇ ਰੂਪ ਵਿੱਚ ਇਹ ਜਲ ਮੁੜ ਧਰਤੀ ‘ਤੇ ਵਾਪਸ ਆ ਜਾਂਦਾ ਹੈ ।

ਪ੍ਰਸ਼ਨ 12.
ਵਰਖਾ ਦੇ ਪਾਣੀ ਨਾਲ ਭੂਮੀ ਜਲ ਦਾ ਵਾਧਾ ਕਿਵੇਂ ਹੁੰਦਾ ਹੈ ? .
ਉੱਤਰ-
ਵਰਖਾ ਦਾ ਪਾਣੀ ਝੀਲਾਂ ਅਤੇ ਤਲਾਬਾਂ ਨੂੰ ਭਰ ਦਿੰਦਾ ਹੈ । ਇਸ ਜਲ ਦਾ ਕੁੱਝ ਭਾਗ ਭੂਮੀ ਦੁਆਰਾ ਸੋਖ ਲਿਆ ਜਾਂਦਾ ਹੈ । ਮਿੱਟੀ ਵਿੱਚੋਂ ਪਾਣੀ ਹੌਲੀ-ਹੌਲੀ ਭੁਮੀ ਦੇ ਅੰਦਰ ਰਿਸਦਾ ਰਹਿੰਦਾ ਹੈ । ਇਹ ਜਲ ਸਾਨੂੰ ਭੂਮੀ ਜਲ ਦੇ ਰੂਪ ਵਿੱਚ ਉਪਲੱਬਧ ਹੁੰਦਾ ਹੈ । ਖੁਹਾਂ ਵਿੱਚ ਭਰਿਆ ਪਾਣੀ ਭੂਮੀ ਜਲ ਕਾਰਨ ਹੀ ਹੁੰਦਾ ਹੈ ।

ਪ੍ਰਸ਼ਨ 13.
ਕਿਹੜੇ ਖੇਤਰਾਂ ਵਿੱਚ ਵਰਖਾ ਦਾ ਜਲ ਵਿਅਰਥ ਜਾਂਦਾ ਹੈ ਜਾਂ ਭੂਮੀਗਤ ਨਹੀਂ ਹੁੰਦਾ ? ‘
ਉੱਤਰ-
ਉਨ੍ਹਾਂ ਖੇਤਰਾਂ ਵਿੱਚ ਜਿੱਥੇ ਭੁਮੀ ਤੇ ਬਨਸਪਤੀ ਬਹੁਤ ਘੱਟ ਹੁੰਦੀ ਹੈ ਜਾਂ ਬਿਲਕੁਲ ਨਹੀਂ ਹੁੰਦੀ ਉੱਥੇ ਵਰਖਾ ਦਾ ਜਲ ਜਲਦੀ ਵਗ ਜਾਂਦਾ ਹੈ । ਬਹੁਤ ਸਾਰੇ ਅਜਿਹੇ ਖੇਤਰ ਹਨ ਜਿੱਥੇ ਵਧੇਰੇ ਜ਼ਮੀਨ ਸੀਮੈਂਟ ਨਾਲ ਢਕੀ ਹੁੰਦੀ ਹੈ | ਅਜਿਹੀ ਭੂਮੀ ਵਿੱਚ ਜਲ ਦਾ ਰਿਸਾਵ ਬਹੁਤ ਘੱਟ ਹੁੰਦਾ ਹੈ । ਜਿਸ ਨਾਲ ਭੂਮੀ ਜਲ ਦੀ ਉਪਲੱਬਧਤਾ ਪ੍ਰਭਾਵਿਤ ਹੁੰਦੀ ਹੈ ।

ਪ੍ਰਸ਼ਨ 14.
ਹੜ੍ਹ ਕੀ ਹੈ ? ਇਸ ਨਾਲ ਕੀ ਹਾਨੀ ਹੁੰਦੀ ਹੈ ?
ਉੱਤਰ-
ਹੜ੍ਹ-ਭਾਰੀ ਵਰਖਾ ਹੋਣ ਨਾਲ ਨਦੀਆਂ, ਝੀਲਾਂ ਅਤੇ ਤਲਾਬਾਂ ਦਾ ਜਲ ਪੱਧਰ ਵੱਧ ਜਾਂਦਾ ਹੈ | ਅਜਿਹਾ ਹੋਣ ਤੇ ਪਾਣੀ ਵੱਡੇ ਖੇਤਰ ਵਿੱਚ ਫੈਲ ਕੇ ਹੜ੍ਹ ਦਾ ਕਾਰਨ ਬਣ ਸਕਦਾ ਹੈ । ਇਹ ਖੇਤਾਂ, ਜੰਗਲਾਂ, ਪਿੰਡਾਂ, ਸ਼ਹਿਰਾਂ ਨੂੰ ਜਲਮਗਨ ਕਰ ਸਕਦਾ ਹੈ । ਸਾਡੇ ਦੇਸ਼ ਵਿੱਚ ਹੜ੍ਹ ਨਾਲ ਫ਼ਸਲਾਂ, ਪਾਲਤੂ ਜਾਨਵਰ, ਜਾਇਦਾਦ ਅਤੇ ਮਾਨਵ ਜੀਵਨ ਦੀ ਬਹੁਤ ਹਾਨੀ ਹੁੰਦੀ ਹੈ । ਹੜ੍ਹ ਦੇ ਸਮੇਂ ਪਾਣੀ ਵਿੱਚ ਰਹਿਣ ਵਾਲੇ ਜੀਵ ਵੀ ਰੁੜ੍ਹ ਜਾਂਦੇ ਹਨ । ਜਦੋਂ ਹੜ੍ਹ ਦਾ ਪਾਣੀ ਉਤਰਦਾ ਹੈ ਤਾਂ ਇਹ ਜਲ ਜੀਵ ਧਰਤੀ ਤੇ ਫਸ ਕੇ ਮਰ ਜਾਂਦੇ ਹਨ ।
PSEB 6th Class Science Solutions Chapter 14 ਪਾਣੀ 4

ਪ੍ਰਸ਼ਨ 15.
ਸੋਕਾ ਕਿਸ ਨੂੰ ਕਹਿੰਦੇ ਹਨ ? ਸੋਕੇ ਨਾਲ ਕੀ ਕਠਿਨਾਈਆਂ ਆਉਂਦੀਆਂ ਹਨ ?
ਉੱਤਰ-
ਸੋਕਾ-ਜੇ ਕਿਸੇ ਖੇਤਰ ਵਿੱਚ ਇੱਕ ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਵਰਖਾ ਨਾ ਹੋਵੇ ਤਾਂ ਸੋਕਾ ਪੈ ਜਾਂਦਾ ਹੈ । ਵਾਸ਼ਪਨ ਅਤੇ ਵਾਸ਼ਪ ਉਤਸਰਜਨ ਦੁਆਰਾ ਮਿੱਟੀ ਵਿੱਚੋਂ ਲਗਾਤਾਰ ਜਲ ਦੀ ਹਾਨੀ ਹੁੰਦੀ ਰਹਿੰਦੀ ਹੈ । ਮਿੱਟੀ ਸੁੱਕ ਜਾਂਦੀ ਹੈ । ਉਸ ਖੇਤਰ ਦੇ ਤਾਲਾਬਾਂ ਅਤੇ ਖੁਹਾਂ ਵਿੱਚ ਪਾਣੀ ਦਾ ਪੱਧਰ ਡਿੱਗ ਜਾਂਦਾ ਹੈ ਅਤੇ ਕੁੱਝ ਸੁੱਕ ਵੀ ਜਾਂਦੇ ਹਨ | ਭੂਮੀ ਜਲ ਵਿੱਚ ਵੀ ਕਮੀ ਆ ਜਾਂਦੀ ਹੈ । ਸੋਕੇ ਦੀ ਸਥਿਤੀ ਵਿੱਚ ਅੰਨ ਅਤੇ ਚਾਰਾ ਵੀ ਮਿਲਣਾ ਦੁਰਲੱਭ ਹੋ ਜਾਂਦਾ ਹੈ । ਤੁਸੀਂ ਆਪਣੇ ਦੇਸ਼ ਜਾਂ ਸੰਸਾਰ ਦੇ ਕੁੱਝ ਭਾਗਾਂ ਵਿੱਚ ਸੋਕੇ ਬਾਰੇ ਸੁਣਿਆ ਹੋਵੇਗਾ । ਸੋਕੇ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਪ੍ਰਸ਼ਨ 16.
ਜਲ ਦੀ ਮੰਗ ਕਿਉਂ ਵੱਧ ਰਹੀ ਹੈ ? ਜਲ ਨੂੰ ਕਿਵੇਂ ਸੁਰੱਖਿਅਤ ਕਰ ਸਕਦੇ ਹਾਂ ?
ਉੱਤਰ-
ਜਲ ਦੀ ਮੰਗ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ । ਜਨਸੰਖਿਆ ਦੇ ਵਾਧੇ ਨਾਲ ਜਲ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਸੰਖਿਆ ਵੀ ਵੱਧਦੀ ਜਾ ਰਹੀ ਹੈ । ਬਹੁਤ ਸਾਰੇ ਨਗਰਾਂ ਵਿੱਚ ਜਲ ਭਰਣ ਲਈ ਲੰਬੀਆਂ ਕਤਾਰਾਂ ਨੂੰ ਦੇਖਣਾ ਇੱਕ ਸਾਧਾਰਨ ਦਿਸ਼ ਹੈ । ਖਾਣੇ ਦੀਆਂ ਵਸਤੂਆਂ ਦੇ ਉਤਪਾਦਨ ਅਤੇ ਉਦਯੋਗਾਂ ਵਿੱਚ ਵੀ ਪਾਣੀ ਦੀ ਬਹੁਤ ਵਰਤੋਂ ਹੁੰਦੀ ਹੈ । ਇਨ੍ਹਾਂ ਕਾਰਨਾਂ ਕਰਕੇ ਸੰਸਾਰ ਦੇ ਬਹੁਤ ਸਾਰੇ ਭਾਗਾਂ ਵਿੱਚ ਪਾਣੀ ਦੀ ਕਮੀ ਆ ਗਈ ਹੈ ।

ਜਲ ਦਾ ਸੁਰੱਖਿਅਣ-

  • ਜਲ ਦੇ ਸੁਰੱਖਿਅਣ ਲਈ ਲੋੜ ਹੈ ਕਿ ਜਲ ਦਾ ਸੋਚ-ਸਮਝ ਕੇ ਉਪਯੋਗ ਕੀਤਾ ਜਾਵੇ ।
  • ਸਾਨੂੰ ਪਾਣੀ ਨੂੰ ਸਾਵਧਾਨੀ ਨਾਲ ਵਰਤਣਾ ਚਾਹੀਦਾ ਹੈ ।
  • ਸਾਨੂੰ ਪਾਣੀ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ।

ਪ੍ਰਸ਼ਨ 17.
ਵਰਖਾ ਦੇ ਜਲ ਦਾ ਸੰਗ੍ਰਹਿਣ ਕਿਵੇਂ ਕਰਦੇ ਹਨ ?
ਉੱਤਰ-
ਵਰਖਾ ਦੇ ਜਲ ਨੂੰ ਇਕੱਠਾ ਕਰਨਾ ਅਤੇ ਭੰਡਾਰ ਕਰਕੇ ਬਾਅਦ ਵਿੱਚ ਵਰਤੋਂ ਕਰਨਾ, ਜਲ ਦੀ ਉਪਲੱਬਧਤਾ ਵਿੱਚ ਵਾਧਾ ਕਰਨ ਦਾ ਇੱਕ ਉਪਾਅ ਹੈ । ਇਸ ਉਪਾਅ ਦੁਆਰਾ ਵਰਖਾ ਦਾ ਜਲ ਇਕੱਠਾ ਕਰਨ ਨੂੰ ਵਰਖਾ ਜਲ ਸੰਗ੍ਰਹਿਣ ਕਹਿੰਦੇ ਹਨ । ਵਰਖਾ ਜਲ ਸੰਹਿਣ ਦਾ ਮੂਲ ਮੰਤਰ ਇਹ ਹੈ ਕਿ ਜਲ ਜਿੱਥੇ ਡਿਗੇ ਉੱਥੇ ਇਕੱਠਾ ਕਰੋ ।

PSEB 6th Class Science Solutions Chapter 14 ਪਾਣੀ

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਲ ਦੇ ਵੱਖ-ਵੱਖ ਸੋਮਿਆਂ ਦੀ ਵਿਆਖਿਆ ਕਰੋ ।
ਉੱਤਰ-
ਜਲ ਦੇ ਸੋਮੇ-ਜਲ ਵੱਖ-ਵੱਖ ਸੋਮਿਆਂ ਤੋਂ ਪ੍ਰਾਪਤ ਹੁੰਦਾ ਹੈ ।
ਜਲ ਦੇ ਮੁੱਖ ਸੋਮੇ ਹਨ-
1. ਭੂਮੀਗਤ ਜਲ (Underground Water Subsoil water)
2. ਸਰ੍ਹਾਂ ਜਲ (Surface Water) ।

1. ਭੂਮੀਗਤ ਜਲ-ਮਾਨਸੂਨ ਮੌਸਮ ਦੌਰਾਨ ਵਰਖਾ ਦਾ ਕੁੱਝ ਜਲ ਮਿੱਟੀ ਵਿੱਚ ਹੇਠਾਂ ਵਲ ਚਲਿਆ ਜਾਂਦਾ ਹੈ । | ਇਹ ਇੱਕ ਵਿਸ਼ੇਸ਼ ਪੱਧਰ ‘ਤੇ ਜਾ ਕੇ ਇਕੱਠਾ ਹੋ ਜਾਂਦਾ ਹੈ । ਧਰਤੀ ਦੇ ਹੇਠਾਂ ਚੱਟਾਨਾਂ (Impervious rocks) ਦੇ ਉੱਪਰ, ਪਾਣੀ ਦੇ ਇਸ ਭੰਡਾਰਨ ਨੂੰ ਭੂਮੀਗਤ ਜਲ ਕਹਿੰਦੇ ਹਨ । ਦੇਖੋ ਚਿੱਤਰ ਭੂਮੀਗਤ ਜਲ ਵਿੱਚ ਲਟਕਦੀਆਂ (Suspended) ਅਸ਼ੁੱਧੀਆਂ ਨਹੀਂ ਹੁੰਦੀਆਂ । ਭੂਮੀਗਤ ਜਲ ਮੁੱਖ ਰੂਪ ਵਿੱਚ ਦੋ ਤਰ੍ਹਾਂ ਦਾ ਹੁੰਦਾ ਹੈ
(i) ਖੂਹ ਦਾ ਜਲ (Well water)
PSEB 6th Class Science Solutions Chapter 14 ਪਾਣੀ 5
(ii) ਚਸ਼ਮੇ ਦਾ ਜਲ (Spring water) ।
(i) ਖੂਹ ਦਾ ਜਲ-ਹਿਦਾਰ ਚੱਟਾਨਾਂ ਦੇ ਉੱਪਰ ਇਕੱਠੇ ਹੋਏ ਜਲ ਭੰਡਾਰ ਨੂੰ ਖੂਹ ਕਹਿੰਦੇ ਹਨ ਅਤੇ ਇਸ ਵਿੱਚ ਉਪਸਥਿਤ ਜਲ ਨੂੰ ਖੂਹ ਦਾ ਜਲ ਕਿਹਾ ਜਾਂਦਾ ਹੈ । ਖੂਹ ਦੇ ਜਲ ਵਿੱਚ ਕਈ ਘੁਲਣਸ਼ੀਲ ਅਸ਼ੁੱਧੀਆਂ ਮਿਲ ਜਾਂਦੀਆਂ ਹਨ | ਅੱਜ-ਕਲ੍ਹ ਸ਼ਹਿਰਾਂ ਅਤੇ ਪਿੰਡਾਂ ਦੇ ਟਿਊਬਵੈੱਲ ਵਿੱਚ ਬੋਰ ਕਰਕੇ ਅਸੀਂ ਖੂਹਾਂ ਦੀ ਤੁਲਨਾ ਵਿੱਚ ਵਧੇਰੇ ਪਾਣੀ ਢ ਸਕਦੇ ਹਾਂ ।
PSEB 6th Class Science Solutions Chapter 14 ਪਾਣੀ 6
(ii) ਚਸ਼ਮੇ ਦਾ ਜਲ-ਵਰਖਾ ਦਾ ਜਲ ਤਹਿਦਾਰ ਚੱਟਾਨਾਂ ਦੇ ਉੱਪਰ ਭੂਮੀਗਤ ਜਲ ਦੇ ਰੂਪ ਵਿੱਚ ਇਕੱਠਾ ਹੋ ਜਾਂਦਾ ਹੈ । ਧਰਤੀ ਦੇ ਹੇਠਾਂ ਕਮਜ਼ੋਰ ਭਾਗ ‘ਤੇ ਦਬਾਅ ਪਾ ਕੇ ਕਈ ਵਾਰ ਇਹ ਪਾਣੀ ਚਸ਼ਮਾ ਬਣ ਕੇ ਧਰਤੀ ਦੀ ਸਤਾ ਤੋਂ ਬਾਹਰ ਆ ਜਾਂਦਾ ਹੈ | ਪਾਣੀ ਦੀ ਅਜਿਹੀ ਧਾਰਾ ਨੂੰ ਚਸ਼ਮੇ ਦਾ ਜਲ ਕਿਹਾ ਜਾਂਦਾ ਹੈ । ਚਸ਼ਮੇ ਦੇ ਜਾਲ ਵਿੱਚ ਆਮ ਤੌਰ ‘ਤੇ ਖਣਿਜ ਅਤੇ ਕਈ ਤਰ੍ਹਾਂ ਦੇ ਲੂਣ ਘੁਲੇ ਹੁੰਦੇ ਹਨ । | ਇਸ ਪਾਣੀ ਵਿੱਚ ਲਟਕਵੀਆਂ ਅਸ਼ੁੱਧੀਆਂ ਨਹੀਂ ਹੁੰਦੀਆਂ । ਕਦੇ-ਕਦੇ ਖਣਿਜ ਚਸ਼ਮੇ ਦੇ ਜਲ ਨੂੰ ਵਿਸ਼ੇਸ਼ ਰੋਗਨਾਸ਼ਕ (Curable) ਗੁਣ ਪ੍ਰਦਾਨ ਕਰਦੇ ਹਨ ਅਤੇ ਦਵਾਈ ਦੇ ਰੂਪ ਵਿੱਚ ਵਰਤੇ ਜਾਂਦੇ ਹਨ ।

2. ਸੜ੍ਹਾ ਜਲ-ਧਰਤੀ ਦੀ ਸਤਾ ਦੇ ਉੱਪਰ ਸਥਿਤ ਜਲ ਨੂੰ ਸੜਾ ਜਲ ਕਿਹਾ ਜਾਂਦਾ ਹੈ । ਇਹ ਜਲ ਤਿੰਨ ਪ੍ਰਕਾਰ ਦਾ ਹੁੰਦਾ ਹੈ –
(i) ਵਰਖਾ ਦਾ ਜਲ (Rain Water)
(ii) ਨਦੀ ਅਤੇ ਝੀਲਾਂ ਦਾ ਜਲ (River and Lake Water)
(iii) ਸਮੁੰਦਰੀ ਜਲ (Sea Water) ।

ਵਰਖਾ ਦਾ ਜਲ-ਕੁਦਰਤੀ ਜਲ ਦਾ ਇਹ ਸਭ ਤੋਂ ਵੱਧ ਸ਼ੁੱਧ ਰੂਪ ਹੈ । ਪਰੰਤੁ ਵਰਖਾ ਦੇ ਕੁੱਝ ਛਰਾਟਿਆਂ ਤੋਂ ਪਹਿਲਾਂ ਵਾਤਾਵਰਨ ਵਿੱਚੋਂ ਧੂੜ, ਰੋਗਾਣੂ, ਕੀਟਾਣੂ ਅਤੇ ਕਈ ਤਰ੍ਹਾਂ ਦੀਆਂ ਘੁਲਣਸ਼ੀਲ ਗੈਸਾਂ ਮਿਲ ਜਾਂਦੀਆਂ ਹਨ ।

ਨਦੀ ਅਤੇ ਝੀਲਾਂ ਦਾ ਜਲ-ਨਦੀਆਂ ਵੀ ਜਲ ਦਾ ਮੁੱਖ ਸੋਮਾ ਹਨ । ਕੁੱਝ ਨਦੀਆਂ ਵਿੱਚ ਸਾਰਾ ਸਾਲ ਪਾਣੀ ਵਗਦਾ ਰਹਿੰਦਾ ਹੈ । ਪਰੰਤੂ ਕੁੱਝ ਨਦੀਆਂ ਦਾ ਜਲ ਗਰਮੀਆਂ ਵਿੱਚ ਬਹੁਤ ਘੱਟ ਹੋ ਜਾਂਦਾ ਹੈ ਜਾਂ ਉਹ ਸੁੱਕ ਜਾਂਦੀਆਂ ਹਨ । ਇਹ ਜਲ ਪਹਾੜੀਆਂ ਵਿੱਚ ਵਗਦਾ ਹੋਇਆ ਨਦੀਆਂ ਵਿੱਚ ਡਿਗਦਾ ਹੈ । ਇਸ ਜਲ ਵਿੱਚ ਕੀਟਾਣੂ, ਗਾਰਾ, ਮਿੱਟੀ, ਰੇਤ ਅਤੇ ਹੋਰ ਕਈ ਘੁਲਣਸ਼ੀਲ ਲੂਣ ਹੁੰਦੇ ਹਨ ।

ਸਮੁੰਦਰੀ ਜਲ-ਨਦੀਆਂ ਅੰਤ ਵਿੱਚ ਸਮੁੰਦਰ ਵਿੱਚ ਡਿਗਦੀਆਂ ਹਨ । ਇਸ ਲਈ ਸਮੁੰਦਰ ਕੁਦਰਤੀ ਜਲ ਦਾ ਸਭ ਤੋਂ ਵੱਡਾ ਭੰਡਾਰ ਹੈ । ਇਸ ਦੇ ਜਲ ਵਿੱਚ ਨਦੀਆਂ ਦੇ ਜਲ ਵਾਲੀਆਂ ਸਾਰੀਆਂ ਅਸ਼ੁੱਧੀਆਂ ਸ਼ਾਮਲ ਹੁੰਦੀਆਂ ਹਨ । ਇਸ ਵਿੱਚ ਵੱਡੀ ਮਾਤਰਾ ਵਿੱਚ ਲੂਣ ਘੁਲੇ ਹੋਣ ਕਾਰਨ ਸਮੁੰਦਰ ਦਾ ਜਲ ਖਾਰਾ ਹੁੰਦਾ ਹੈ । ਸਮੁੰਦਰੀ ਜਲ ਪੀਣ ਅਤੇ ਸਿੰਚਾਈ ਦੇ ਯੋਗ ਨਹੀਂ ਹੁੰਦਾ ।

ਪ੍ਰਸ਼ਨ 2.
ਪ੍ਰਕਿਰਤੀ ਵਿੱਚ ਜਲ-ਚੱਕਰ ਦਾ ਸੰਖੇਪ ਵਰਣਨ ਕਰੋ ।
ਉੱਤਰ-
ਜਲ-ਚੱਕਰ-ਸੂਰਜ ਦੀ ਗਰਮੀ ਦੇ ਕਾਰਨ ਮਹਾਂਸਾਗਰਾਂ ਦਾ ਸੜਾ ਤੋਂ ਜਲ ਵਾਸ਼ਪਿਤ ਹੋ ਕੇ ਜਲ ਵਾਸ਼ਪਾਂ ਦੇ ਰੂਪ ਵਿੱਚ ਹਵਾ ਵਿੱਚ ਚਲਿਆ ਜਾਂਦਾ ਹੈ । ਇਹ ਜਲ ਵਾਸ਼ਪ ਸੰਘਣਿਤ ਹੋ ਕੇ ਬੱਦਲਾਂ ਵਿੱਚ ਪਰਿਵਰਤਿਤ ਹੋ ਜਾਂਦੇ ਹਨ ਅਤੇ ਬੱਦਲਾਂ ਤੋਂ ਵਰਖਾ ਦੇ ਰੂਪ ਵਿੱਚ ਬਰਸਦੇ ਹਨ । ਇਹ ਵਰਖਾ ਦਾ ਪਾਣੀ ਨਦੀਆਂ, ਝੀਲਾਂ, ਤਲਾਬਾਂ ਅਤੇ ਖੂਹਾਂ ਵਿੱਚ ਆਉਂਦਾ ਹੈ । ਇਸ ਪ੍ਰਕਾਰ ਮਹਾਂਸਾਗਰਾਂ ਤੋਂ ਪਾਣੀ ਇਨ੍ਹਾਂ ਪਾਣੀ ਦੇ ਸੋਮਿਆਂ ਵਿੱਚ ਆਉਂਦਾ ਹੈ । ਵਰਖਾ ਅਤੇ ਬਰਫ਼ ਦੇ ਰੂਪ ਵਿੱਚ ਭੂਮੀ ‘ਤੇ ਡਿੱਗਿਆ ਪਾਣੀ, ਅੰਤ ਵਿੱਚ ਮਹਾਂਸਾਗਰਾਂ ਵਿੱਚ ਵਾਪਸ ਚਲਿਆ। ਜਾਂਦਾ ਹੈ । ਇਹ ਵੱਖ-ਵੱਖ ਢੰਗਾਂ ਨਾਲ ਹੁੰਦਾ ਹੈ । ਪਰਬਤਾਂ ਤੇ ਬਰਫ਼ ਪਿਘਲ ਕੇ ਜਲ ਬਣ ਜਾਂਦੀ ਹੈ । ਇਹ ਜਲ ਪਹਾੜਾਂ ਤੋਂ ਝਰਨਿਆਂ ਅਤੇ ਨਦੀਆਂ ਦੇ ਰੂਪ | ਵਿੱਚ ਹੇਠਾਂ ਡਿਗਦਾ ਹੈ । ਕੁੱਝ ਜਲ ਜੋ ਵਰਖਾ ਦੇ ਰੂਪ ਵਿੱਚ ਧਰਤੀ ‘ਤੇ ਡਿਗਦਾ ਹੈ, ਉਹ ਵੀ ਨਦੀਆਂ ਅਤੇ ਝਰਨਿਆਂ ਦੇ ਰੂਪ ਵਿੱਚ ਵਗ ਜਾਂਦਾ ਹੈ । ਵਧੇਰੇ ਨਦੀਆਂ ਭੂਮੀ ਤੇ ਲੰਬੀ ਦੂਰੀ ਤੈਅ ਕਰਦੀਆਂ ਹਨ ਅਤੇ ਅੰਤ ਵਿੱਚ ਸਮੁੰਦਰ ਜਾਂ ਮਹਾਂਸਾਗਰਾਂ ਵਿੱਚ ਡਿਗ ਜਾਂਦੀਆਂ ਹਨ । ਕੁੱਝ ਨਦੀਆਂ ਦਾ ਜਲ ਝੀਲਾਂ ਵਿੱਚ ਵਗ ਜਾਂਦਾ ਹੈ ।
PSEB 6th Class Science Solutions Chapter 14 ਪਾਣੀ 7
ਵਰਖਾ ਦਾ ਜਲ ਝੀਲਾਂ ਅਤੇ ਤਲਾਬਾਂ ਨੂੰ ਭਰ ਦਿੰਦਾ ਹੈ । ਵਰਖਾ ਦੇ ਜਲ ਦਾ ਕੁੱਝ ਭਾਗ ਭੂਮੀ ਦੁਆਰਾ ਸੋਖ ਲਿਆ ਜਾਂਦਾ ਹੈ ਅਤੇ ਇਹ ਮਿੱਟੀ ਵਿੱਚ ਲੁਪਤ ਹੋਇਆ ਪ੍ਰਤੀਤ ਹੁੰਦਾ ਹੈ । ਇਸ ਜਲ ਦਾ ਕੁੱਝ ਭਾਗ ਵਾਸ਼ਪਨ ਅਤੇ ਵਾਸ਼ਪ ਉਤਸਰਜਨ ਦੁਆਰਾ ਹਵਾ ਵਿੱਚ ਚਲਿਆ ਜਾਂਦਾ ਹੈ । ਬਾਕੀ ਜਲ ਹੌਲੀ-ਹੌਲੀ ਧਰਤੀ ਦੇ ਹੇਠਾਂ ਅੰਦਰ ਵਲ ਰਿਸ ਜਾਂਦਾ ਹੈ। ਇਸ ਜਲ ਦਾ ਵਧੇਰੇ ਭਾਗ ਸਾਨੂੰ ਭੂਮੀ ਜਲ ਦੇ ਰੂਪ ਵਿੱਚ ਮਿਲਦਾ ਹੈ ।

PSEB 6th Class Science Solutions Chapter 14 ਪਾਣੀ

ਪ੍ਰਸ਼ਨ 3.
ਵਰਖਾ ਜਲ ਸੰਹਿਣ ਦੀ ਕਿਹੜੀ ਤਕਨੀਕ ਹੈ ? ਉਸਦੇ ਬਾਰੇ ਦੱਸੋ ।
ਉੱਤਰ-
ਵਰਖਾ ਜਲ ਸੰਹਿਣ ਦੀਆਂ ਦੋ ਤਕਨੀਕਾਂ ਹਨ –
1. ਛੱਤ ਦੇ ਉੱਪਰ ਵਰਖਾ ਜਲ ਦਾ ਸੰਗ੍ਰਹਿਣ-ਇਸ ਪ੍ਰਣਾਲੀ ਵਿੱਚ ਭਵਨਾਂ ਦੀ ਛੱਤ ਤੇ ਇਕੱਠਾ ਕੀਤੇ ਵਰਖਾ ਦੇ ਜਲ ਨੂੰ ਭੰਡਾਰਨ ਟੈਂਕਾਂ ਵਿੱਚ ਪਾਈਪਾਂ ਰਾਹੀਂ ਪਹੁੰਚਾਇਆ ਜਾਂਦਾ ਹੈ । ਇਸ ਜਲ ਵਿੱਚ ਛੱਤ ਤੇ ਮੌਜੂਦ ਮਿੱਟੀ ਦੇ ਕਣ ਹੋ ਸਕਦੇ ਹਨ । ਇਸ ਪਾਣੀ ਨੂੰ ਵਰਤੋਂ ਤੋਂ ਪਹਿਲਾਂ ਛਾਣਨਾ ਪੈਂਦਾ ਹੈ । ਇਸ ਜਲ ਨੂੰ ਭੰਡਾਰਨ ਟੈਂਕ ਵਿੱਚ ਇਕੱਠਾ ਕਰਨ ਦੇ ਸਥਾਨ ਤੋਂ ਸਿੱਧਿਆਂ ਹੀ ਪਾਈਪਾਂ ਰਾਹੀਂ ਜ਼ਮੀਨ ਵਿੱਚ ਬਣੇ ਕਿਸੇ ਖੱਡੇ ਤੱਕ ਲੈ ਜਾਇਆ ਜਾ ਸਕਦਾ ਹੈ । ਜਿੱਥੇ ਇਹ ਮਿੱਟੀ ਵਿੱਚੋਂ ਰਿਸ ਕੇ ਭੂਮੀ ਜਲ ਵਿੱਚ ਬਦਲ ਜਾਂਦਾ ਹੈ !

2. ਹੋਰ ਵਿਕਲਪ ਦੇ ਰੂਪ ਵਿੱਚ ਸੜਕ ਕਿਨਾਰੇ ਬਣੀਆਂ ਨਾਲੀਆਂ ਦੁਆਰਾ ਇਕੱਠਾ ਵਰਖਾ ਦਾ ਜਲ ਭੂਮੀ ਵਿੱਚ ਸਿੱਧੇ ਪੁੱਜਣ ਦਿੱਤਾ ਜਾਂਦਾ ਹੈ ।
PSEB 6th Class Science Solutions Chapter 14 ਪਾਣੀ 8

ਪ੍ਰਸ਼ਨ 4.
ਵਰਖਾ ਵਿੱਚ ਕੱਪੜੇ ਦੇਰ ਨਾਲ ਸੁੱਕਦੇ ਹਨ ਤੇ ਧੁੱਪ ਵਿੱਚ ਜਲਦੀ । ਕਿਵੇਂ ?
ਉੱਤਰ-
ਗਿੱਲੇ ਕੱਪੜਿਆਂ ਵਿੱਚ ਮੌਜੂਦ ਪਾਣੀ ਕਾਰਨ ਕੱਪੜੇ ਗਿੱਲੇ ਹੁੰਦੇ ਹਨ । ਜੇਕਰ ਇਹ ਪਾਣੀ ਵਾਸ਼ਪਿਤ ਹੋ ਜਾਵੇ ਤਾਂ ਕੱਪੜੇ ਸੁੱਕ ਜਾਂਦੇ ਹਨ । ਵਾਸ਼ਪਨ ਉਹ ਕਿਰਿਆ ਹੈ ਜਿਸ ਨਾਲ ਪਾਣੀ ਵਾਸ਼ਪਾਂ ਵਿੱਚ ਬਦਲ ਜਾਂਦਾ ਹੈ । ਪਾਣੀ ਦੇ ਵਾਸ਼ਪਾਂ ਵਿੱਚ ਬਦਲਣ ਦੀ ਕਿਰਿਆ ਨੂੰ ਲੱਗਣ ਵਾਲੇ ਸਮੇਂ ਦੇ ਆਧਾਰ ‘ਤੇ ਵਾਸ਼ਪਨ ਦੀ ਦਰ ਤੈਅ ਕੀਤੀ ਜਾਂਦੀ ਹੈ । ਜੇਕਰ ਘੱਟ ਸਮਾਂ ਲਗਦਾ ਹੈ ਤਾਂ ਵਾਸ਼ਪਨ ਦੀ ਦਰ ਵੱਧ ਹੈ, ਪਰ ਜੇ ਵੱਧ ਸਮਾਂ ਲਗਦਾ ਹੈ ਤਾਂ ਵਾਸ਼ਪਨ ਦੀ ਦਰ ਘੱਟ ਹੈਵਾਸ਼ਪਨ ਦੀ ਦਰ ਕਈ ਕਾਰਕਾਂ ‘ਤੇ ਨਿਰਭਰ ਕਰਦੀ ਹੈ । ਇਨ੍ਹਾਂ ਵਿਚੋਂ ਆਲੇ-ਦੁਆਲੇ ਦਾ ਤਾਪਮਾਨ ਅਤੇ ਉਸ ਵਿੱਚ ਮੌਜੂਦ ਨਮੀ ਦੋ ਵੱਡੇ ਕਾਰਕ ਹਨ । ਜੇਕਰ ਤਾਪਮਾਨ ਵੱਧ ਹੋਵੇਗਾ ਤਾਂ ਵਾਸ਼ਪਨ ਦੀ ਦਰ ਵੀ ਵੱਧ ਹੋਵੇਗੀ ।

ਇਸ ਲਈ ਅਸੀਂ ਦੇਖਦੇ ਹਨ ਕਿ ਗਰਮੀਆਂ ਵਿੱਚ ਜਾਂ ਧੁੱਪ ਵਾਲੇ ਦਿਨ ਕੱਪੜੇ ਜਲਦੀ ਸੁੱਕਦੇ ਹਨ । ਇਸ ਤੋਂ ਉਲਟ ਵਰਖਾ ਵਾਲੇ ਦਿਨ ਕੱਪੜੇ ਦੇਰ ਨਾਲ ਸੁੱਕਦੇ ਹਨ । ਇਸ ਦਾ ਕਾਰਨ ਹੈ ਵਰਖਾ ਵਾਲੇ ਦਿਨ ਆਲੇ-ਦੁਆਲੇ ਦੀ ਹਵਾ ਵਿੱਚ ਬਹੁਤ ਜ਼ਿਆਦਾ ਨਮੀ ਹੁੰਦੀ ਹੈ। ਜਿਸ ਕਰਕੇ ਵਾਸ਼ਪਨ ਦੀ ਦਰ ਘੱਟ ਜਾਂਦੀ ਹੈ । ਵਾਸ਼ਪਨ ਦੀ ਦਰ ਘੱਟ ਹੋਣ ਕਰਕੇ ਕੱਪੜਿਆਂ ਵਿਚਲਾ ਪਾਣੀ ਹੌਲੀ-ਹੌਲੀ ਵਾਸ਼ਪਿਤ ਹੁੰਦਾ ਹੈ ਅਤੇ ਕੱਪੜਿਆਂ ਨੂੰ ਸੁੱਕਣ ਲਈ ਵਧੇਰੇ ਸਮਾਂ ਲਗਦਾ ਹੈ ।

PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ

Punjab State Board PSEB 6th Class Science Book Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ Textbook Exercise Questions, and Answers.

PSEB Solutions for Class 6 Science Chapter 13 ਚੁੰਬਕਾਂ ਰਾਹੀਂ ਮਨੋਰੰਜਨ

Science Guide for Class 6 PSEB ਚੁੰਬਕਾਂ ਰਾਹੀਂ ਮਨੋਰੰਜਨ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 136)

ਪ੍ਰਸ਼ਨ 1.
ਉਹ ਪਦਾਰਥ ਜੋ ਚੁੰਬਕ ਵੱਲ ਆਕਰਸ਼ਿਤ ਹੁੰਦੇ ਹਨ, ਨੂੰ ……….. ਕਹਿੰਦੇ ਹਨ ।
(ਉ) ਚੁੰਬਕੀ ਪਦਾਰਥ
(ਅ) ਅਚੁੰਬਕੀ ਪਦਾਰਥ ।
ਉੱਤਰ-
ਉਹ ਪਦਾਰਥ ਜੋ ਚੁੰਬਕ ਵੱਲ ਆਕਰਸ਼ਿਤ ਹੁੰਦੇ ਹਨ, ਨੂੰ ਚੁੰਬਕੀ ਪਦਾਰਥ ਕਹਿੰਦੇ ਹਨ ।

ਪ੍ਰਸ਼ਨ 2.
ਉਹ ਪਦਾਰਥ ਜੋ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ, ਨੂੰ ……….. ਕਹਿੰਦੇ ਹਨ ।
(ਉ) ਚੁੰਬਕੀ ਪਦਾਰਥ
(ਅ) ਅਚੁੰਬਕੀ ਪਦਾਰਥ ।
ਉੱਤਰ-
ਉਹ ਪਦਾਰਥ ਜੋ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ, ਨੂੰ ਅਚੁੰਬਕੀ ਪਦਾਰਥ ਕਹਿੰਦੇ ਹਨ ।

PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ

ਸੋਚੋ ਅਤੇ ਉੱਤਰ ਦਿਓ (ਪੇਜ 137)

ਪ੍ਰਸ਼ਨ 1.
ਇੱਕ ਸੁਤੰਤਰਤਾ ਪੂਰਵਕ ਲਟਕਦਾ ਚੁੰਬਕ ਹਮੇਸ਼ਾ ਕਿਸ ਦਿਸ਼ਾ ਵਿੱਚ ਠਹਿਰਦਾ ਹੈ ?
(ੳ) ਉੱਤਰ-ਦੱਖਣ
(ਅ) ਪੂਰਬ-ਦੱਖਣ ।
ਉੱਤਰ-ਉੱਤਰ-ਦੱਖਣ ।

ਸੋਚੋ ਅਤੇ ਉੱਤਰ ਦਿਓ (ਪੇਜ 139)

ਪ੍ਰਸ਼ਨ 1.
ਛੜ ਚੁੰਬਕ ਦੇ ਧਰੁਵ ਇਸ ਦੇ ਸਿਰਿਆਂ ਦੇ ………….. ਹੁੰਦੇ ਹਨ । (ਦੂਰ/ਨਜ਼ਦੀਕ)
ਉੱਤਰ-
ਛੜ ਚੁੰਬਕ ਦੇ ਧਰੁਵ ਇਸ ਦੇ ਸਿਰਿਆਂ ਦੇ ਨਜ਼ਦੀਕ ਹੁੰਦੇ ਹਨ ।

ਪ੍ਰਸ਼ਨ 2. ਛੜ ਚੁੰਬਕ ਦੇ ………. ਧਰੁਵ ਹੁੰਦੇ ਹਨ । (ਦੋ/ਇੱਕ)
ਉੱਤਰ-
ਛੜ ਚੁੰਬਕ ਦੇ ਦੋ ਧਰੁਵ ਹੁੰਦੇ ਹਨ ।

ਸੋਚੋ ਅਤੇ ਉੱਤਰ ਦਿਓ (ਪੇਜ 140)

ਪ੍ਰਸ਼ਨ 1.
ਚੁੰਬਕੀ ਕੰਪਾਸ ਧਰਤੀ ਦੀਆਂ ………….. ਪਤਾ ਕਰਨ ਲਈ ਇੱਕ ਯੰਤਰ ਹੈ । ਸਮਾਂ/ਦਿਸ਼ਾਵਾਂ)
ਉੱਤਰ-
ਚੁੰਬਕੀ ਕੰਪਾਸ ਧਰਤੀ ਦੀਆਂ ਦਿਸ਼ਾਵਾਂ ਪਤਾ ਕਰਨ ਲਈ ਇੱਕ ਯੰਤਰ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 141)

ਪ੍ਰਸ਼ਨ 1.
ਚੁੰਬਕ ਦੇ ਸਮਾਨ ਧਰੁਵ ਇੱਕ-ਦੂਜੇ ਨੂੰ ………… ਕਰਦੇ ਹਨ । (ਅਪਕਰਸ਼ਿਤ/ਆਕਰਸ਼ਿਤ)
ਉੱਤਰ-
ਚੁੰਬਕ ਦੇ ਸਮਾਨ ਧਰੁਵ ਇੱਕ-ਦੂਜੇ ਨੂੰ ਅਪਕਰਸ਼ਿਤ ਕਰਦੇ ਹਨ ।

ਪ੍ਰਸ਼ਨ 2.
ਚੁੰਬਕ ਦੇ ਅਸਮਾਨ ਧਰੁਵ ਇੱਕ-ਦੂਜੇ ਨੂੰ ………… ਕਰਦੇ ਹਨ । (ਅਪਕਰਸ਼ਿਤ/ਆਕਰਸ਼ਿਤ)
ਉੱਤਰ-
ਚੁੰਬਕ ਦੇ ਅਸਮਾਨ ਧਰੁਵ ਇੱਕ-ਦੂਜੇ ਨੂੰ ਆਕਰਸ਼ਿਤ ਕਰਦੇ ਹਨ ।

PSEB 6th Class Science Guide ਚੁੰਬਕਾਂ ਰਾਹੀਂ ਮਨੋਰੰਜਨ Textbook Questions, and Answers

1. ਖ਼ਾਲੀ ਥਾਂਵਾਂ ਭਰੋ

(i) ਮੈਗਨੇਟਾਈਟ ਇੱਕ ……………. ਚੁੰਬਕ ਹੈ ।
ਉੱਤਰ-
ਕੁਦਰਤੀ,

(ii) ਪਲਾਸਟਿਕ ਇੱਕ ……………. ਪਦਾਰਥ ਨਹੀਂ ਹੈ ।
ਉੱਤਰ-
ਅਚੁੰਬਕੀ,

(iii) ਇੱਕ ਚੁੰਬਕ ਦੇ ……………. ਧਰੁਵ ਹੁੰਦੇ ਹਨ ।
ਉੱਤਰ-
ਦੋ,

(iv) ਛੜ ਚੁੰਬਕ ਦੇ ਧਰੁਵ ਇਸਦੇ ……………. ‘ਤੇ ਹੁੰਦੇ ਹਨ ।
ਉੱਤਰ-
ਸਿਰਿਆਂ,

(v) ………………. ਦੀ ਵਰਤੋਂ ਧਰਤੀ ਤੇ ਦਿਸ਼ਾਵਾਂ ਪਤਾ ਕਰਨ ਲਈ ਕੀਤੀ ਜਾਂਦੀ ਹੈ ।
ਉੱਤਰ-
ਚੁੰਬਕੀ ਕੰਪਾਸ ।

2. ਸਹੀ ਜਾਂ ਗ਼ਲਤ ਲਿਖੋ-

(i) ਚੁੰਬਕ ਦੇ ਧਰੁਵ ਅਲੱਗ ਕੀਤੇ ਜਾ ਸਕਦੇ ਹਨ ।
ਉੱਤਰ-
ਗ਼ਲਤ,

(ii) ਚੁੰਬਕ ਕੱਚ ਦੇ ਪਦਾਰਥਾਂ ਨੂੰ ਆਕਰਸ਼ਿਤ ਨਹੀਂ ਕਰਦਾ ।
ਉੱਤਰ-
ਸਹੀ,

(iii) ਚੁੰਬਕ ਮੈਮਰੀ ਯੰਤਰਾਂ ਨੂੰ ਨਸ਼ਟ ਕਰ ਸਕਦਾ ਹੈ ।
ਉੱਤਰ-
ਸਹੀ,

(iv) ਚੁੰਬਕੀ ਕੰਪਾਸ ਦੀ ਸੂਈ ਹਮੇਸ਼ਾ ਪੁਰਬ-ਪੱਛਮ ਦਿਸ਼ਾ ਵਿੱਚ ਸੰਕੇਤ ਕਰਦੀ ਹੈ ।
ਉੱਤਰ-
ਗ਼ਲਤ,

PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ

(v) ਹਥੌੜੇ ਨਾਲ ਕੁੱਟਣ ‘ਤੇ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ ।
ਉੱਤਰ-
ਸਹੀ ।

3. ਮਿਲਾਣ ਕਰੋ-

ਕਾਲਮ – I ਕਾਲਮ-II
(ੳ) ਲੱਕੜੀ (i) ਹੇ ਅਪਕਰਸ਼ਣ
(ਅ) ਲੋਹਾ (ii) ਕੁਦਰਤੀ ਚੁੰਬਕ
(ਬ) ਉੱਤਰੀ-ਧਰੁਵ-ਦੱਖਣੀ ਧਰੁਵ (iii) ਅਚੁੰਬਕੀ
(ਸ) ਮੈਗਨੇਟਾਈਟ (iv) ਆਕਰਸ਼ਣ
(ਹ) ਦੱਖਣੀ ਧਰੁਵ-ਉੱਤਰੀ ਧਰੁਵ (v) ਚੁੰਬਕੀ

ਉੱਤਰ –

ਕਾਲਮ – I ਕਾਲਮ – II
(ੳ) ਲੱਕੜੀ (iii) ਅਚੁੰਬਕੀ
(ਅ) ਲੋਹਾ (v) ਚੁੰਬਕੀ
(ਇ) ਉੱਤਰੀ-ਧਰੁਵ-ਦੱਖਣੀ ਧਰੁਵ (i) ਅਪਕਰਸ਼ਣ
(ਸ) ਮੈਗਨੇਟਾਈਟ (ii) ਕੁਦਰਤੀ ਚੁੰਬਕ
(ਹ) ਦੱਖਣੀ ਧਰੁਵ-ਉੱਤਰੀ ਧਰੁਵ (iv) ਆਕਰਸ਼ਣ

4. ਸਹੀ ਉੱਤਰ ਚੁਣੋ ਨਵਾਬ

(i) ਇੱਕ ਅਚੁੰਬਕੀ ਪਦਾਰਥ
(ਉ) ਲੋਹਾ ।
(ਅ) ਕੋਬਾਲਟ
(ਇ) ਕਾਗਜ਼
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ੲ) ਕਾਗਜ਼ ।

(ii) ਕਿਸਨੂੰ ਚੁੰਬਕ ਵਿੱਚ ਬਦਲਿਆ ਜਾ ਸਕਦਾ ਹੈ
(ਉ) ਰਬੜ
(ਅ) ਲੋਹੇ ਦੀ ਕਿੱਲ ।
(ਈ) ਲੱਕੜੀ ਦੀ ਛੜ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਲੋਹੇ ਦੀ ਕਿੱਲ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਕੋਈ ਦੋ ਵਸਤੂਆਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਚੁੰਬਕ ਹੋਵੇ ?
ਉੱਤਰ-
ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਚੁੰਬਕ ਯੁਕਤ ਵਸਤੂਆਂ-

  • ਡੋਰ ਕਲੋਜ਼ਰ
  • ਸਟਿੱਕਰ (ਚਿੱਪਕੋ) ।

ਪ੍ਰਸ਼ਨ (ii)
ਜਦੋਂ ਚੁੰਬਕ ਨੂੰ ਲੋਹੇ ਦੀਆਂ ਬਰੀਕ ਕਾਤਰਾਂ ਉੱਪਰ ਰੱਖਿਆ ਜਾਂਦਾ ਹੈ ਤਾਂ ਜ਼ਿਆਦਾਤਰ ਕਾਤਰਾਂ ਕਿੱਥੇ ਖਿੱਚੀਆਂ ਜਾਂਦੀਆਂ ਹਨ ?
ਉੱਤਰ-
ਜਦੋਂ ਚੁੰਬਕ ਨੂੰ ਲੋਹੇ ਦੀਆਂ ਬਰੀਕ ਕਾਤਰਾਂ ਉੱਪਰ ਰੱਖਿਆ ਜਾਂਦਾ ਹੈ ਤਾਂ ਜ਼ਿਆਦਾਤਰ ਕਾਤਰਾਂ ਚੁੰਬਕ ਦੇ ਸਿਰਿਆਂ ਜਿੱਥੇ ਚੁੰਬਕ ਦੇ ਧਰੁਵ ਸਥਿਤ ਹਨ ਖਿੱਚੀਆਂ ਜਾਂਦੀਆਂ ਹਨ । ਅਜਿਹਾ ਇਸ ਲਈ ਹੁੰਦਾ ਹੈ ਕਿ ਧਰੁਵਾਂ ਤੇ ਚੁੰਬਕ ਦੀ ਆਕਰਸ਼ਣ ਸ਼ਕਤੀ ਵੱਧ ਹੁੰਦੀ ਹੈ ।

ਪ੍ਰਸ਼ਨ (iii)
ਬਣਾਉਟੀ ਚੁੰਬਕ ਕੀ ਹੁੰਦਾ ਹੈ ?
ਉੱਤਰ-
ਬਣਾਉਟੀ ਚੁੰਬਕ-ਜਿਹੜਾ ਚੁੰਬਕ ਮਨੁੱਖ ਦੁਆਰਾ ਬਣਾਇਆ ਗਿਆ ਹੈ ਉਹ ਬਣਾਉਟੀ ਚੁੰਬਕ ਅਖਵਾਉਂਦਾ ਹੈ ।

ਪ੍ਰਸ਼ਨ (iv)
ਚੁੰਬਕ ਦੇ ਕੋਈ ਦੋ ਗੁਣ ਲਿਖੋ ।
ਉੱਤਰ-
ਚੁੰਬਕ ਦੇ ਗੁਣ-
(i) ਸੁਤੰਤਰਤਾ ਪੂਰਵਕ ਲਟਕਾਉਣ ਤੇ ਚੁੰਬਕ ਉੱਤਰ-ਦੱਖਣ ਦਿਸ਼ਾ ਵਿੱਚ ਠਹਿਰਦਾ ਹੈ ।
(ii) ਹਰੇਕ ਚੁੰਬਕ ਦੇ ਦੋ ਧਰੁਵ ਹੁੰਦੇ ਹਨ-

  • ਉੱਤਰੀ ਧਰੁਵ
  • ਦੱਖਣੀ ਧਰੁਵ । ਜਿਨ੍ਹਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਚੁੰਬਕ ਕੀ ਹੈ ? ਇਸ ਦੇ ਧਰੁਵਾਂ ਦੇ ਨਾਂ ਦੱਸੋ ।
ਉੱਤਰ-
ਚੁੰਬਕ-ਇੱਕ ਅਜਿਹਾ ਪਦਾਰਥ ਜੋ ਲੋਹੇ ਅਤੇ ਲੋਹੇ ਤੋਂ ਬਣੀਆਂ ਵਸਤੂਆਂ ਨੂੰ ਆਪਣੇ ਵੱਲ ਖਿੱਚਦਾ ਹੈ, ਚੁੰਬਕ ਅਖਵਾਉਂਦਾ ਹੈ | ਹਰੇਕ ਚੁੰਬਕ ਦੇ ਦੋ ਧਰੁਵ ਹੁੰਦੇ ਹਨ-

  1. ਉੱਤਰੀ ਧਰੁਵ ਅਤੇ
  2. ਦੱਖਣੀ ਧਰੁਵ । ਇਹਨਾਂ ਦੋਵਾਂ ਧਰੁਵਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ । ਭਾਵ ਕਿ ਧਰੁਵ ਹਮੇਸ਼ਾ ਜੋੜੇ ਦੇ ਰੂਪ ਵਿੱਚ ਹੁੰਦੇ ਹਨ ।

PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ 1

ਪ੍ਰਸ਼ਨ (ii)
ਉਹ ਕਾਰਨ ਦੱਸੋ ਜਿਨ੍ਹਾਂ ਕਰਕੇ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ ?
ਉੱਤਰ-
ਜਿਨ੍ਹਾਂ ਕਾਰਨਾਂ ਕਰਕੇ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ-

  • ਚੁੰਬਕ ਨੂੰ ਗਰਮ ਕਰਨ ਨਾਲ,
  • ਚੁੰਬਕ ਨੂੰ ਹਥੋੜੇ ਨਾਲ ਕੁੱਟਣ ਕਰਕੇ,
  • ਚੁੰਬਕ ਨੂੰ ਉੱਚਾਈ ਤੋਂ ਹੇਠਾਂ ਸੁੱਟਣ ਨਾਲ,
  • ਚੁੰਬਕ ਦਾ ਉੱਚਿਤ ਰੱਖ-ਰਖਾਓ ਨਾ ਕਰਨ ਕਰਕੇ ।

PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ

ਪ੍ਰਸ਼ਨ (iii)
ਚੁੰਬਕੀ ਕੰਪਾਸ ਕੀ ਹੁੰਦੀ ਹੈ ? ਇਹ ਕਿਸ ਕੰਮ ਲਈ ਵਰਤੀ ਜਾਂਦੀ ਹੈ ?
ਉੱਤਰ-
ਚੁੰਬਕੀ ਕੰਪਾਸ-ਇਹ ਇੱਕ ਅਜਿਹਾ ਯੰਤਰ ਹੈ ਜਿਸ ਨਾਲ ਧਰਤੀ ਦੀਆਂ ਭੂਗੋਲਿਕ ਦਿਸ਼ਾਵਾਂ ਪਤਾ ਕੀਤੀਆਂ ਜਾਂਦੀਆਂ ਹਨ । ਇਸ ਵਿੱਚ ਇੱਕ ਨਿੱਕੜੀ ਜਿਹੀ ਚੁੰਬਕੀ ਸੂਈ ਹੁੰਦੀ ਹੈ ਜੋ ਪਲਾਸਟਿਕ ਜਾਂ ਐਲੂਮੀਨੀਅਮ ਦੀ ਚੱਕਰਾਕਾਰ ਡੱਬੀ ਅੰਦਰ ਇੱਕ ਧੁਰੇ ਤੇ ਟਿੱਕੀ ਹੁੰਦੀ ਹੈ ਅਤੇ ਖਿਤਿਜ ਦਿਸ਼ਾ ਵਿੱਚ ਸੁਤੰਤਰਤਾ ਪੁਰਵਕ ਘੁੰਮ ਸਕਦੀ ਹੈ । ਸੁਈ ਦੇ ਉੱਤਰੀ ਧਰੁਵ ਨੂੰ ਲਾਲ ਪੇਂਟ ਨਾਲ ਅੰਕਿਤ ਕੀਤਾ ਜਾਂਦਾ ਹੈ । ਇਸ ਦੇ ਡਾਇਲ ਤੇ ਦਿਸ਼ਾਵਾਂ ਅੰਕਿਤ ਹੁੰਦੀਆਂ। ਹਨ ।
PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ 2

ਪਸ਼ਨ (iv)
ਚੰਬਕੀ ਅਤੇ ਅਚੰਬਕੀ ਪਦਾਰਥ ਕੀ ਹੁੰਦੇ ਹਨ ? ਉਦਾਹਰਨ ਵੀ ਦਿਓ ।
ਉੱਤਰ-
ਚੁੰਬਕੀ ਪਦਾਰਥ- ਜਿਹੜੇ ਪਦਾਰਥ ਚੁੰਬਕ ਵੱਲ ਆਕਰਸ਼ਿਤ ਹੋ ਜਾਂਦੇ ਹਨ, ਉਨ੍ਹਾਂ ਨੂੰ ਚੁੰਬਕੀ ਪਦਾਰਥ ਆਖਦੇ ਹਨ , ਜਿਵੇਂ-ਲੋਹਾ, ਕੋਬਾਲਟ ਅਤੇ ਨਿੱਕਲ । ਅਚੁੰਬਕੀ ਪਦਾਰਥ- ਜਿਹੜੇ ਪਦਾਰਥ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ ਉਨ੍ਹਾਂ ਨੂੰ ਅਚੁੰਬਕੀ ਪਦਾਰਥ ਆਖਦੇ ਹਨ , ਜਿਵੇਂਲੱਕੜੀ, ਪਲਾਸਟਿਕ, ਕਾਗਜ਼ ਅਤੇ ਕੱਪੜਾ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ (1)
ਤੁਸੀਂ ਇੱਕ ਦਿੱਤੀ ਹੋਈ ਲੋਹੇ ਦੀ ਪੱਤੀ ਤੋਂ ਆਪਣਾ ਖੁਦ ਦਾ ਚੁੰਬਕ ਕਿਵੇਂ ਬਣਾਉਗੇ ? ਵਿਆਖਿਆ ਕਰੋ ।
ਉੱਤਰ-
ਲੋਹੇ ਦੀ ਪੱਤੀ ਨੂੰ ਚੁੰਬਕ ਬਣਾਉਣ ਦੀ ਵਿਧੀ (ਰਗੜ ਵਿਧੀ)-ਇੱਕ ਲੋਹੇ ਦੀ ਪੱਤੀ ਲਓ। ਇਸ ਨੂੰ ਮੇਜ਼ ਉੱਪਰ ਰੱਖੋ । ਹੁਣ ਇੱਕ ਛੜ ਚੁੰਬਕ ਲਓ ਅਤੇ ਇਸਦਾ ਕੋਈ ਇੱਕ ਧਰੁਵ (ਸਿਰਾ) ਲੋਹੇ ਦੀ ਪੱਤੀ ਦੇ ਇੱਕ ਸਿਰੇ ‘ਤੇ ਰੱਖੋ । ਚੁੰਬਕ ਨੂੰ ਬਿਨਾਂ ਹਟਾਏ ਇਸਨੂੰ ਲੋਹੇ ਦੀ ਪੱਤੀ ਦੇ ਦੂਸਰੇ ਸਿਰੇ ਤੱਕ ਰਗੜਦੇ ਹੋਏ ਲੈ ਜਾਓ । ਹੁਣ ਚੁੰਬਕ ਨੂੰ ਚੁੱਕ ਲਓ ਅਤੇ ਉਸੇ ਧਰੁਵ ਨੂੰ ਚੁੱਕ ਕੇ ਲੋਹੇ ਦੀ ਪੱਤੀ ਦੇ ਪਹਿਲੇ ਵਾਲੇ ਸਿਰੇ ‘ਤੇ ਵਾਪਸ ਲੈ ਆਓ | ਪਹਿਲਾਂ ਵਾਂਗ ਚੁੰਬਕ ਨੂੰ ਲੋਹੇ ਦੀ ਪੱਤੀ ਨਾਲ ਰਗੜਦੇ ਹੋਏ ਕਈ ਵਾਰ ਲੈ ਜਾਓ ।
PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ 3

ਇਸ ਪ੍ਰਕਿਰਿਆ ਨੂੰ ਲਗਪਗ 30-40 ਵਾਰ ਦੁਹਰਾਓ ਹੁਣ ਇਸ ਗੱਲ ਦਾ ਪਰੀਖਣ ਕਰੋ ਕਿ ਲੋਹੇ ਦੀ ਪੱਤੀ ਇੱਕ ਚੁੰਬਕ ਬਣ ਗਈ ਹੈ ਜਾਂ ਨਹੀਂ । ਅਜਿਹਾ ਵੇਖਣ ਲਈ ਲੋਹੇ ਦਾ ਬੁਰਾ ਜਾਂ ਲੋਹੇ ਦਾ ਆਪਿਨ ਇਸ ਦੇ ਸਿਰੇ ਨੇੜੇ ਲਿਆਓ । ਆਲਪਿਨ ਜਾਂ ਲੋਹੇ ਦਾ ਬੁਰਾ ਇਸ ਵੱਲ ਆਕਰਸ਼ਿਤ ਹੋ ਜਾਵੇ ਤਾਂ ਸਮਝ ਲਓ ਕਿ ਲੋਹੇ ਦੀ ਪੱਤੀ ਚੁੰਬਕ ਬਣ ਗਈ ਹੈ । ਜੇਕਰ ਆਲਪਿਨ ਜਾਂ ਲੋਹੇ ਦਾ ਬੂਰਾ ਇਸ ਵੱਲ ਆਕਰਸ਼ਿਤ ਨਾ ਹੋਵੇ ਤਾਂ ਰਗੜਨ ਦੀ ਪ੍ਰਕਿਰਿਆ ਨੂੰ ਕੁੱਝ ਸਮੇਂ ਲਈ ਦੁਹਰਾਓ । ਧਿਆਨ ਰਹੇ ਕਿ ਚੁੰਬਕ ਦਾ ਧਰੁਵ ਅਤੇ ਲੋਹੇ ਦੀ ਪੱਤੀ ਨੂੰ ਰਗੜਨ ਦੀ ਦਿਸ਼ਾ ਨਾ ਬਦਲੇ ।

ਸਾਵਧਾਨੀਆਂ-

  • ਚੁੰਬਕ ਨੂੰ ਇੱਕੋ ਦਿਸ਼ਾ ਵਿੱਚ ਰਗੜਦੇ ਹੋਏ ਲਿਜਾਣਾ ਚਾਹੀਦਾ ਹੈ ।
  • ਰਗੜਦੇ ਸਮੇਂ ਚੁੰਬਕ ਦਾ ਇੱਕੋ ਉਹੀ ਸਿਰਾ ਬਾਰ-ਬਾਰ ਪ੍ਰਯੋਗ ਕਰਨਾ ਚਾਹੀਦਾ ਹੈ ।

ਪ੍ਰਸ਼ਨ (ii)
ਚੁੰਬਕਾਂ ਦੇ ਰੋਜ਼ਾਨਾ ਜੀਵਨ ਵਿੱਚ ਕੁੱਝ ਉਪਯੋਗ ਲਿਖੋ ।
ਉੱਤਰ-
ਚਾਂਬਦ  ਦੇ ਰੋਜ਼ਾਨਾ ਜੀਵਨ ਵਿੱਚ ਉਪਯੋਗ-

  1. ਚੁੰਬਕ ਦੀ ਵਰਤੋਂ ਕੰਪਿਊਟਰ ਦੀ ਹਾਰਡ ਡਿਸਕ ਵਿੱਚ ਕੀਤੀ ਗਈ ਹੈ ਜਿਸਨੂੰ ਅਸੀਂ ਰੋਜ਼ਾਨਾ ਆਪਣੇ ਜੀਵਨ ਵਿੱਚ | ਪ੍ਰਯੋਗ ਕਰਦੇ ਹਾਂ ।
  2. ਇਹਨਾਂ ਦੀ ਵਰਤੋਂ ਟੀ.ਵੀ., ਸਪੀਕਰਾਂ ਅਤੇ ਰੇਡਿਓ ਵਿੱਚ ਕਰਦੇ ਹਾਂ । ਸਪੀਕਰ ਅੰਦਰ ਕੁੰਡਲੀ ਅਤੇ ਚੁੰਬਕ | ਇਲੈੱਕਟ੍ਰਾਨਿਕ ਸਿਗਨਲਾਂ ਨੂੰ ਧੁੰਨੀ ਵਿੱਚ ਬਦਲਦੀ ਹੈ ।
  3. ਇਹਨਾਂ ਦੀ ਵਰਤੋਂ ਕਰਕੇ ਜਨਰੇਟਰ ਯਾਤਿਕ ਉਰਜਾ ਨੂੰ ਬਿਜਲਈ ਊਰਜਾ ਵਿੱਚ ਪਰਿਵਰਤਿਤ ਕਰਦੇ ਹਨ । ਕੁੱਝ ਹੋਰ ਕਿਸਮ ਦੀਆਂ ਮੋਟਰਾਂ ਵਿੱਚ ਚੁੰਬਕਾਂ ਦੀ ਵਰਤੋਂ ਕਰਕੇ ਬਿਜਲਈ ਊਰਜਾ ਨੂੰ ਸਾਂਤਿਕ ਉਰਜਾ ਵਿੱਚ ਤਬਦੀਲੀ ਹੁੰਦੀ ਹੈ ।
  4. ਬਿਜਲਈ ਧਾਰਾ ਰਾਹੀਂ ਚਾਰਜਿਤ ਕੀਤੇ ਗਏ ਚੁੰਬਕ ਬੇਨਾਂ ਦੀ ਮਦਦ ਕਰਕੇ ਭਾਰੀ ਲੋਹੇ ਦੀ ਧਾਤੂ ਦੇ ਟੁੱਕੜਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਵਿੱਚ ਮਦਦ ਕਰ ਸਕਦੇ ਹਨ ਜਿਨ੍ਹਾਂ ਨੂੰ ਮਨੁੱਖ ਦੁਆਰਾ ਨਹੀਂ ਕੀਤਾ ਜਾ ਸਕਦਾ ਹੈ ।
  5. ਚੁੰਬਕਾਂ ਦੀ ਵਰਤੋਂ ਫਿਲਟਰ ਕਰਨ ਵਾਲੀਆਂ ਮਸ਼ੀਨਾਂ ਵਿੱਚ ਕੀਤੀ ਜਾਂਦੀ ਹੈ ਜਿੱਥੇ ਤੋੜੀਆਂ ਗਈਆਂ ਚੱਟਾਨਾਂ ਤੋਂ ਕੱਚੀ ਧਾਤੂ ਨੂੰ ਅਲੱਗ ਕੀਤਾ ਜਾਂਦਾ ਹੈ ।

PSEB Solutions for Class 6 Science ਚੁੰਬਕਾਂ ਰਾਹੀਂ ਮਨੋਰੰਜਨ Important Questions and Answers

1. ਖ਼ਾਲੀ ਥਾਂਵਾਂ ਭਰੋ-

(i) ਬਣਾਉਟੀ ਚੁੰਬਕ ਵਿਭਿੰਨ ਆਕਾਰ ਦੇ ਬਣਾਏ ਜਾਂਦੇ ਹਨ ਜਿਸ ਤਰ੍ਹਾਂ ਦਾ ……, …….. ਅਤੇ ……..।
ਉੱਤਰ-
ਛੜ, ਨਾਲ, ਵੇਲਣਾਕਾਰ,

(ii) ਜੋ ਪਦਾਰਥ ਚੁੰਬਕ ਦੇ ਵੱਲ ਆਕਰਸ਼ਿਤ ਹੁੰਦੇ ਹਨ ਉਹ …………. ਅਖਵਾਉਂਦੇ ਹਨ ।
ਉੱਤਰ-
ਚੁੰਬਕੀ ਪਦਾਰਥ,

(iii) ਕਾਗ਼ਜ਼ ਇੱਕ ……….. ਪਦਾਰਥ ਨਹੀਂ ਹੈ ।
ਉੱਤਰ-
ਚੁੰਬਕੀ,

(iv) ਪ੍ਰਾਚੀਨਕਾਲ ਵਿੱਚ ਲੋਕ ਦਿਸ਼ਾ ਗਿਆਤ ਕਰਨ ਦੇ ਲਈ …………. ਦਾ ਟੁੱਕੜਾ ਲਟਕਾਉਂਦੇ ਸਨ ।
ਉੱਤਰ-
ਕੁਦਰਤੀ ਚੁੰਬਕ (ਲੈਡ ਸਟੋਨ),

(v) ਚੁੰਬਕ ਦੇ ਹਮੇਸ਼ਾ ……………………….. ਧਰੁਵ ਹੁੰਦੇ ਹਨ ।
ਉੱਤਰ-
ਦੋ ।

PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ

2. ਸਹੀ ਜਾਂ ਗ਼ਲਤ ਲਿਖੋ-

(i) ਬੇਲਨਾਕਾਰ ਚੁੰਬਕ ਵਿੱਚ ਕੇਵਲ ਇੱਕ ਧਰੁਵ ਹੁੰਦਾ ਹੈ ।
ਉੱਤਰ-
ਗ਼ਲਤ,

(ii) ਬਣਾਉਟੀ ਚੁੰਬਕ ਦੀ ਖੋਜ ਯੂਨਾਨ ਦੇਸ਼ ਵਿੱਚ ਹੋਈ ਸੀ
ਉੱਤਰ-
ਸਹੀ,

(iii) ਚੁੰਬਕ ਦੇ ਸਮਾਨ ਧਰੁਵ ਇੱਕ-ਦੂਜੇ ਨੂੰ ਅਪਕਰਸ਼ਿਤ ਕਰਦੇ ਹਨ ।
ਉੱਤਰ-
ਗ਼ਲਤ,

(iv) ਲੋਹੇ ਦਾ ਬੁਰਾਦਾ ਛੜ ਚੁੰਬਕ ਦੇ ਨੇੜੇ ਲਿਆਉਣ ਤੇ ਇਸਦੇ ਵਿਚਕਾਰ ਜ਼ਿਆਦਾ ਚਿਪਕਦਾ ਹੈ ।
ਉੱਤਰ-
ਗ਼ਲਤ,

(v) ਛੜ ਚੁੰਬਕ ਹਮੇਸ਼ਾ ਉੱਤਰ-ਦੱਖਣ ਦਿਸ਼ਾ ਨੂੰ ਦਰਸਾਉਂਦਾ ਹੈ ।
ਉੱਤਰ-
ਸਹੀ,

(vi) ਕਿਸੇ ਸਥਾਨ ਉੱਤੇ ਪੂਰਬ-ਪੱਛਮ ਦਿਸ਼ਾ ਪਤਾ ਕਰਨ ਲਈ ਕੰਪਾਸ ਦਾ ਉਪਯੋਗ ਕੀਤਾ ਜਾ ਸਕਦਾ ਹੈ ।
ਉੱਤਰ-
ਸਹੀ,

(vii) ਰਬੜ ਇੱਕ ਚੁੰਬਕੀ ਪਦਾਰਥ ਹੈ ।
ਉੱਤਰ-
ਗ਼ਲਤ ।

3. ਮਿਲਾਨ ਕਰੋ-

ਕਾਲਮ ‘ੳ’ ਕਾਲਮ ‘ਅ’
(i) ਕਿਸੇ ਥਾਂ ‘ਤੇ ਭੂਗੋਲਿਕ ਦਿਸ਼ਾ ਪਤਾ ਕਰਨ ਲਈ (ੳ) ਕੁਦਰਤੀ ਚੁੰਬਕ
(ii) ਦੋ ਅਸਮਾਨ ਧਰੁਵ ਇੱਕ-ਦੂਜੇ ਨੂੰ (ਅ) ਸਥਾਈ ਚੁੰਬਕ ਨਾਲ ਇੱਕ ਦਿਸ਼ਾ ਵਿੱਚ ਰਗੜਨ ਕਾਰਨ
(iii) ਸੁਤੰਤਰਤਾ ਪੂਰਵਕ ਲਟਕਾਇਆ ਗਿਆ ਚੁੰਬਕ ਠਹਿਰਦਾ ਹੈ (ਇ) ਚੁੰਬਕੀ ਕੰਪਾਸ
(iv) ਲੋਹੇ ਦੀ ਸਲਾਈ ਚੁੰਬਕ ਬਣ ਜਾਂਦੀ ਹੈ । (ਸ) ਆਕਰਸ਼ਿਤ
(v) ਮੈਗਨੇਟਾਈਟ (ਹ) ਉੱਤਰ-ਦੱਖਣ ਦਿਸ਼ਾ ਵਿੱਚ ।

ਉੱਤਰ

ਕਾਲਮ ‘ਉ’ ਕਾਰਨ ‘ਅ’
(i) ਕਿਸੇ ਥਾਂ ‘ਤੇ ਭੂਗੋਲਿਕ ਦਿਸ਼ਾ ਪਤਾ ਕਰਨ ਲਈ (ਇ) ਚੁੰਬਕੀ ਕੰਪਾਸ
(ii) ਦੋ ਅਸਮਾਨ ਧਰੁਵ ਇੱਕ-ਦੂਜੇ ਨੂੰ (ਸ) ਆਕਰਸ਼ਿਤ
(iii) ਸੁਤੰਤਰਤਾ ਪੁਰਵਕ ਲਟਕਾਇਆ ਗਿਆ ਚੁੰਬਕ ਠਹਿਰਦਾ ਹੈ (ਹ) ਉੱਤਰ-ਦੱਖਣ ਦਿਸ਼ਾ ਵਿੱਚ
(iv) ਲੋਹੇ ਦੀ ਸਲਾਈ ਚੁੰਬਕ ਬਣ ਜਾਂਦੀ ਹੈ । (ਅ) ਸਥਾਈ ਚੁੰਬਕ ਨਾਲ ਇੱਕ ਦਿਸ਼ਾ ਵਿੱਚ ਰਗੜਨ ਕਾਰਨ
(v) ਮੈਗਨੇਟਾਈਟ (ਉ) ਕੁਦਰਤੀ ਚੁੰਬਕ ।

4. ਸਹੀ ਉੱਤਰ ਚੁਣੋ-

(i) ਚੁੰਬਕ ਦੇ ਧਰੁਵ ਹੁੰਦੇ ਹਨ
(ਉ) ਤਿੰਨ
(ਅ) ਇੱਕ
(ਇ) ਦੋ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਦੋ ॥

(ii) ਚੁੰਬਕ ਆਕਰਸ਼ਿਤ ਕਰਦਾ ਹੈ
(ਉ) ਲੋਹਾ
(ਅ) ਰਬੜ
( ਕੱਚ
(ਸ) ਲੱਕੜੀ ।
ਉੱਤਰ-
(ੳ) ਲੋਹਾ ।

(iii) ਸੁਤੰਤਰਤਾ ਪੂਰਵਕ ਲਟਕ ਰਿਹਾ ਚੁੰਬਕ ਹਮੇਸ਼ਾ ਕਿਸ ਦਿਸ਼ਾ ਵਿੱਚ ਰੁਕਦਾ ਹੈ ?
(ੳ) ਉੱਤਰ-ਦੱਖਣ
(ਅ) ਪੂਰਬ-ਪੱਛਮ
(ੲ) ਉੱਤਰ-ਪੂਰਬ
(ਸ) ਦੱਖਣ-ਪੱਛਮ ।
ਉੱਤਰ-
(ੳ) ਉੱਤਰ-ਦੱਖਣ ।

(iv) ਲੋਹੇ ਤੋਂ ਬਣਿਆ ਹੋਇਆ ਚੁੰਬਕ ਅਖਵਾਉਂਦਾ ਹੈ
(ਉ) ਬਣਾਉਟੀ ਚੁੰਬਕ
(ਅ) ਕੁਦਰਤੀ ਚੁੰਬਕ
(ਇ) ਗੋਲਾਂਤ ਚੁੰਬਕ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਬਣਾਉਟੀ ਚੁੰਬਕ ॥

PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ

(v) ਚੁੰਬਕ ਦੇ ਗੁਣ ਸੁਰੱਖਿਅਤ ਰੱਖਣ ਲਈ ਚੁੰਬਕਾਂ ਦੇ ਜੋੜਿਆਂ ਦੇ
(ੳ) ਸਮਾਨ ਧਰੁਵ ਨਾਲ-ਨਾਲ ਰੱਖੋ।
(ਅ) ਅਸਮਾਨ ਧਰੁਵ ਨਾਲ-ਨਾਲ ਰੱਖੋ
(ਈ) ਧਰੁਵਾਂ ਨੂੰ ਹਥੌੜੇ ਨਾਲ ਸੱਟ ਮਾਰੋ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਅਸਮਾਨ ਧਰੁਵ ਨਾਲ-ਨਾਲ ਰੱਖੋ ।

(vi) ਦਿਸ਼ਾ ਪਤਾ ਲਗਾਉਣ ਲਈ ਵਰਤੋਂ ਵਿੱਚ ਲਿਆਇਆ ਜਾਂਦਾ ਹੈ
(ਉ) ਮੈਗਨਸ ਛਿੜੀ
(ਅ) ਅਚੁੰਬਕੀ ਪਦਾਰਥ
( ਕੰਪਾਸ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਇ) ਕੰਪਾਸ ।

(vii) ਚੁੰਬਕ ਦੇ ਕਿਸ ਭਾਗ ਵਿੱਚ ਆਕਰਸ਼ਣ ਸ਼ਕਤੀ ਵੱਧ ਹੁੰਦੀ ਹੈ ?
(ਉ) ਸਿਰਿਆਂ ਤੇ
(ਅ) ਮੱਧ
(ਇ) ਸਿਰਿਆਂ ਅਤੇ ਮੱਧ ਬਿੰਦੂ ਦੇ ਵਿਚਾਲੇ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਸਿਰਿਆਂ ਤੇ ।

(iii) ਚੁੰਬਕ ਦੇ ਸਮਾਨ ਧਰੁਵ ਇੱਕ-ਦੂਜੇ ਨੂੰ
(ੳ) ਆਕਰਸ਼ਿਤ ਕਰਦੇ ਹਨ
(ਅ ਅਪਕਰਸ਼ਿਤ ਕਰਦੇ ਹਨ।
(ਇ) ਨਾ-ਆਕਰਸ਼ਣ ਅਤੇ ਨਾ ਅਪਕਰਸ਼ਣ ਕਰਦੇ ਹਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਅਪਕਰਸ਼ਿਤ ਕਰਦੇ ਹਨ ।

(ix) ਚੁੰਬਕ ਦੇ ਵਿਪਰੀਤ ਧਰੁਵ ਇੱਕ-ਦੂਜੇ ਨੂੰ ਕਰਦੇ ਹਨ
(ੳ) ਆਕਰਸ਼ਿਤ
(ਅ) ਅਪਕਰਸ਼ਿਤ
(ਇ) ਨਾ-ਆਕਰਸ਼ਣ ਨਾ-ਅਪਕਰਸ਼ਣ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਆਕਰਸ਼ਿਤ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਿਪਕੂ (ਸਟੀਕਰ ਆਮ ਤੌਰ ‘ਤੇ ਕਿੱਥੇ ਚਿਪਕਾਏ ਜਾਂਦੇ ਹਨ ?
ਉੱਤਰ-
ਚਿਪਕੁ ਸਟੀਕਰ) ਆਮ ਤੌਰ ਤੇ ਲੋਹੇ ਦੀਆਂ ਅਲਮਾਰੀਆਂ ਜਾਂ ਰੈਫ਼ਰੀਜਰੇਟਰ ਦੇ ਦਰਵਾਜ਼ੇ ਨਾਲ ਚਿਪਕਾਏ ਜਾਂਦੇ ਹਨ ਤਾਂ ਜੋ ਇਹ ਬੇਲੋੜੇ ਨਾ ਖੁਲ੍ਹਣ ।

ਪ੍ਰਸ਼ਨ 2.
ਕਿਸੇ ਚਾਰ ਸਾਧਾਰਨ ਵਸਤੂਆਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਚੁੰਬਕ ਲਗਾਏ ਜਾਂਦੇ ਹਨ ?
ਉੱਤਰ-
ਪਿੰਨ ਹੋਲਡਰ, ਪੈਂਸਿਲ ਬਾਕਸ, ਟੇਪ ਰਿਕਾਰਡਰ ਅਤੇ ਰੇਡੀਓ ।

ਪ੍ਰਸ਼ਨ 3.
ਉਸ ਘਰੀਆ ਦਾ ਨਾਂ ਦੱਸੋ ਜਿਸ ਨੇ ਕੁਦਰਤੀ ਚੁੰਬਕ ਦੀ ਖੋਜ ਕੀਤੀ ਸੀ ?
ਉੱਤਰ-
ਮੈਗਨਸ ।

ਪ੍ਰਸ਼ਨ 4.
ਕੁਦਰਤੀ ਚੁੰਬਕ ਕਿਸ ਨੂੰ ਆਖਦੇ ਹਨ ?
ਉੱਤਰ-
ਕੁਦਰਤੀ ਚੱਟਾਨ ਮੈਗਨੇਟਾਈਟ ਦੇ ਰੂਪ ਵਿੱਚ ਮਿਲਣ ਵਾਲੇ ਚੁੰਬਕ ਨੂੰ ਕੁਦਰਤੀ ਚੁੰਬਕ ਆਖਦੇ ਹਨ ।

ਪ੍ਰਸ਼ਨ 5.
ਤਿੰਨ ਚੁੰਬਕੀ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-

  • ਲੋਹਾ
  • ਨਿੱਕਲ
  • ਕੋਬਾਲਟ ।

ਪ੍ਰਸ਼ਨ 6.
ਚਾਰ ਅਚੁੰਬਕੀ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-

  • ਪਲਾਸਟਿਕ
  • ਕੱਪੜਾ
  • ਕਾਗ਼ਜ਼
  • ਲੱਕੜੀ ॥

ਪਸ਼ਨ 7.
ਰੇਤ ਅਤੇ ਮਿੱਟੀ ਵਿੱਚੋਂ ਲੋਹੇ ਦੇ ਕਣਾਂ ਨੂੰ ਕਿਵੇਂ ਨਿਖੇੜਿਆ ਜਾ ਸਕਦਾ ਹੈ ?
ਉੱਤਰ-
ਰੇਤ ਅਤੇ ਮਿੱਟੀ ਦੇ ਵਿੱਚੋਂ ਲੋਹੇ ਦੇ ਕਣਾਂ ਨੂੰ ਚੁੰਬਕ ਦੀ ਮਦਦ ਨਾਲ ਨਿਖੇੜਿਆ ਜਾ ਸਕਦਾ ਹੈ ।

PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ

ਪ੍ਰਸ਼ਨ 8.
ਲੋਹੇ ਦੇ ਕਣ ਚੁੰਬਕ ਦੇ ਕਿਸ ਭਾਗ ਵਿੱਚ ਜ਼ਿਆਦਾ ਮਾਤਰਾ ਵਿੱਚ ਚਿੰਬੜਦੇ ਹਨ । ਮੱਧ ਭਾਗ ਜਾਂ ਧਰੁਵਾਂ ਤੇ ?
ਉੱਤਰ-
ਲੋਹੇ ਦੇ ਕਣ ਚੁੰਬਕ ਦੇ ਧਰੁਵਾਂ (ਸਿਰਿਆਂ ਤੇ ਜ਼ਿਆਦਾ ਮਾਤਰਾ ਵਿੱਚ ਚਿੰਬੜਦੇ ਹਨ ।

ਪ੍ਰਸ਼ਨ 9.
ਇੱਕ ਸੁਤੰਤਰਤਾ ਪੂਰਵਕ ਲਟਕ ਰਿਹਾ ਚੁੰਬਕ ਹਮੇਸ਼ਾ ਕਿਸ ਦਿਸ਼ਾ ਵਿੱਚ ਠਹਿਰਦਾ ਹੈ ?
ਉੱਤਰ-
ਇੱਕ ਸੁਤੰਤਰਤਾ ਪੁਰਵਕ ਲਟਕਦਾ ਹੋਇਆ ਚੁੰਬਕ ਹਮੇਸ਼ਾ ਉੱਤਰ-ਦੱਖਣ ਦਿਸ਼ਾ ਵਿੱਚ ਠਹਿਰਦਾ ਹੈ ।

ਪ੍ਰਸ਼ਨ 10.
ਉੱਤਰੀ ਧਰੁਵ ਕਿਸ ਨੂੰ ਆਖਦੇ ਹਨ ?
ਉੱਤਰ-
ਭੂਗੋਲਿਕ ਉੱਤਰ ਦਿਸ਼ਾ ਵੱਲ ਸੰਕੇਤ ਕਰਨ ਵਾਲੇ ਸੁਤੰਤਰਤਾ ਪੂਰਵਕ ਲਟਕਦੇ ਹੋਏ ਚੁੰਬਕ ਦੇ ਸਿਰੇ ਨੂੰ ਉੱਤਰੀ ਧਰੁਵ ਆਖਦੇ ਹਨ ।

ਪ੍ਰਸ਼ਨ 11.
ਦੱਖਣੀ ਧਰੁਵ ਕਿਸ ਨੂੰ ਕਹਿੰਦੇ ਹਨ ?
ਉੱਤਰ-
ਭੂਗੋਲਿਕ ਦੱਖਣ ਦਿਸ਼ਾ ਵੱਲ ਸੰਕੇਤ ਕਰਨ ਵਾਲੇ ਸੁਤੰਤਰਤਾ ਪੂਰਵਕ ਲਟਕਦੇ ਚੁੰਬਕ ਦੇ ਸਿਰੇ ਨੂੰ ਦੱਖਣੀ ਧਰੁਵ ਕਹਿੰਦੇ ਹਨ ।

ਪ੍ਰਸ਼ਨ 12.
ਚੁੰਬਕ ਦਾ ਕਿਹੜਾ ਗੁਣ ਦਿਸ਼ਾ ਨਿਰਧਾਰਨ ਲਈ ਵਰਤਿਆ ਜਾਂਦਾ ਹੈ ?
ਉੱਤਰ-
ਸੁਤੰਤਰਤਾ ਪੁਰਵਕ ਲਟਕਦਾ ਹੋਇਆ ਚੁੰਬਕ ਹਮੇਸ਼ਾ ਉੱਤਰ-ਦੱਖਣ ਦਿਸ਼ਾ ਵੱਲ ਸੰਕੇਤ ਕਰਦਾ ਹੈ । ਇਸ ਗਣ ਦਾ ਉਪਯੋਗ ਦਿਸ਼ਾ ਨਿਰਧਾਰਨ ਲਈ ਕੀਤਾ ਜਾਂਦਾ ਹੈ !

ਪ੍ਰਸ਼ਨ 13.
ਦਿਸ਼ਾ ਨਿਰਧਾਰਨ ਲਈ ਕਿਸ ਯੰਤਰ (ਜੁਗਤ) ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਚੁੰਬਕੀ ਕੰਪਾਸ ਦਾ ॥

ਪ੍ਰਸ਼ਨ 14.
ਚੁੰਬਕ ਦੇ ਸਮਾਨ ਧਰੁਵਾਂ ਵਿੱਚ ਆਕਰਸ਼ਣ ਹੁੰਦਾ ਹੈ ਜਾਂ ਅਪਕਰਸ਼ਣ ?
ਉੱਤਰ-
ਚੁੰਬਕ ਦੇ ਸਮਾਨ ਧਰੁਵਾਂ ਵਿੱਚ ਅਪਕਰਸ਼ਣ ਹੁੰਦਾ ਹੈ ।

ਪ੍ਰਸ਼ਨ 15.
ਚੁੰਬਕ ਦੇ ਵਿਪਰੀਤ (ਅਸਮਾਨ) ਧਰੁਵਾਂ ਵਿੱਚ ਆਕਰਸ਼ਣ ਹੁੰਦਾ ਹੈ ਜਾਂ ਅਪਕਰਸ਼ਣ ?
ਉੱਤਰ-
ਚੁੰਬਕ ਦੇ ਵਿਪਰੀਤ ਧਰੁਵਾਂ ਵਿੱਚ ਆਕਰਸ਼ਣ ਹੁੰਦਾ ਹੈ ।

PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ

ਪ੍ਰਸ਼ਨ 16.
ਛੜ ਚੁੰਬਕ ਦੇ ਧਰੁਵ ਕਿੱਥੇ ਸਥਿਤ ਹੁੰਦੇ ਹਨ ?
ਉੱਤਰ-
ਛੜ ਚੁੰਬਕ ਦੇ ਧਰੁਵ ਇਸਦੇ ਸਿਰਿਆਂ ‘ਤੇ ਸਥਿਤ ਹੁੰਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਕੁਦਰਤੀ ਪ੍ਰਕਿਰਤਿਕ) ਚੁੰਬਕ ਦੀ ਖੋਜ ਕਿਵੇਂ ਹੋਈ ?
ਉੱਤਰ-
ਪਾਚੀਨ ਯੂਨਾਨ ਵਿੱਚ ਇੱਕ ਘਰੀਆ (ਚਰਵਾਹਾ) ਰਹਿੰਦਾ ਸੀ । ਉਸਦਾ ਨਾਮ ਮੈਗਨਸ ਸੀ । ਉਹ ਆਪਣੀਆਂ ਭੇਡਾਂ ਅਤੇ ਬੱਕਰੀਆਂ ਨੂੰ ਨੇੜੇ ਦੇ ਪਹਾੜਾਂ ਉੱਤੇ ਚਰਾਉਣ ਦੇ ਲਈ ਲਿਜਾਇਆ ਕਰਦਾ ਸੀ । ਭੇਡਾਂ ਅਤੇ ਬੱਕਰੀਆਂ ਦੇ ਇੱਜੜ ਨੂੰ ਕੰਟਰੋਲ ਕਰਨ ਲਈ ਉਹ ਆਪਣੇ ਕੋਲ ਇੱਕ ਛੜੀ ਰੱਖਦਾ ਸੀ । ਛੜੀ ਦੇ ਇੱਕ ਸਿਰੇ ਉੱਤੇ ਲੋਹੇ ਦੀ ਟੋਪੀ ਲੱਗੀ ਹੁੰਦੀ ਸੀ । ਇੱਕ ਦਿਨ ਪਹਾੜ ਉੱਤੇ ਇੱਕ ਚੱਟਾਨ ਦੇ ਉੱਪਰ ਇਸ ਛੜੀ ਨੂੰ ਚੁੱਕਣ ਲਈ ਉਸ ਨੂੰ ਬਹੁਤ ਜ਼ੋਰ ਲਗਾਉਣਾ ਪਿਆ ਤਾਂ ਉਹ ਬੜਾ ਹੈਰਾਨ ਹੋਇਆ | ਚੱਟਾਨ ਛੜੀ ਨੂੰ ਆਪਣੇ ਵੱਲ ਖਿੱਚਦੀ ਮਾਲੂਮ ਹੋਈ । ਇਹ ਚੱਟਾਨ ਇੱਕ ਕੁਦਰਤੀ ਚੁੰਬਕ ਸੀ ।

ਪ੍ਰਸ਼ਨ 2.
ਚੁੰਬਕ ਕਿਸਨੂੰ ਆਖਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਚੁੰਬਕ-ਜਿਸ ਪਦਾਰਥ ਵਿੱਚ ਲੋਹੇ ਨੂੰ ਆਕਰਸ਼ਿਤ ਕਰਨ ਦੇ ਗੁਣ ਹੋਣ, ਉਸ ਨੂੰ ਚੁੰਬਕ ਕਿਹਾ ਜਾਂਦਾ ਹੈ । ਇਹ ਸੁਤੰਤਰਤਾ ਪੂਰਵਕ ਲਟਕਾਉਣ ਤੇ ਸਦਾ ਉੱਤਰ-ਦੱਖਣ ਦਿਸ਼ਾ ਵੱਲ ਸੰਕੇਤ ਕਰਦਾ ਹੈ ।

ਚੁੰਬਕ ਦੀਆਂ ਕਿਸਮਾਂ-ਚੁੰਬਕ ਦੋ ਪ੍ਰਕਾਰ ਦੇ ਹੁੰਦੇ ਹਨ

  • ਕੁਦਰਤੀ ਚੁੰਬਕ
  • ਬਣਾਉਟੀ ਚੁੰਬਕ ।
  • ਕੁਦਰਤੀ ਚੁੰਬਕ-ਕੁਦਰਤ ਵਿੱਚ ਮਿਲਣ ਵਾਲੇ ਚੁੰਬਕ ਨੂੰ ਪਾਕਿਰਤਿਕ (ਕੁਦਰਤੀ ਚੁੰਬਕ ਆਖਦੇ ਹਨ ।
  • ਬਣਾਉਟੀ ਚੁੰਬਕ-ਮਨੁੱਖ ਦੁਆਰਾ ਬਣਾਏ ਗਏ ਚੁੰਬਕ ਨੂੰ ਬਣਾਉਟੀ ਚੁੰਬਕ ਆਖਦੇ ਹਨ ।

ਪ੍ਰਸ਼ਨ 3.
ਇਹ ਦੇਖਿਆ ਗਿਆ ਹੈ ਕਿ ਪੈਨਸਿਲ (ਸ਼ਾਰਪਨਰ) ਜੋ ਪਲਾਸਟਿਕ ਦਾ ਬਣਿਆ ਹੁੰਦਾ ਹੈ, ਫਿਰ ਵੀ ਇਹ ਚੁੰਬਕ ਦੇ ਦੋਵਾਂ ਧਰੁਵਾਂ ਨਾਲ ਚਿਪਕਦਾ ਹੈ । ਉਸ ਪਦਾਰਥ ਦਾ ਨਾਮ ਦੱਸੋ ਜਿਸਦਾ ਉਪਯੋਗ ਇਸ ਦੇ ਕਿਸੇ ਭਾਗ ਨੂੰ ਬਣਾਉਣ ਵਿੱਚ ਕੀਤਾ ਗਿਆ ਹੈ ?
ਉੱਤਰ-
ਸ਼ਾਰਪਨਰ ਦਾ ਬਲੇਡ, ਲੋਹੇ ਦਾ ਬਣਿਆ ਹੁੰਦਾ ਹੈ ਜੋ ਇੱਕ ਚੁੰਬਕੀ ਪਦਾਰਥ ਹੈ । ਇਸ ਲਈ ਸ਼ਾਰਪਨਰ ਚੁੰਬਕ ਦੇ ਦੋਵਾਂ ਧਰੁਵਾਂ ਨਾਲ ਚਿਪਕਦਾ ਹੈ ।

PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ

ਪ੍ਰਸ਼ਨ 4.
ਰੇਤ ਅਤੇ ਮਿੱਟੀ ਵਿੱਚ ਲੋਹੇ ਦੇ ਕਣ ਮਿਸ਼ਰਿਤ ਹਨ । ਤੁਸੀਂ ਲੋਹੇ ਦੇ ਕਣਾਂ ਨੂੰ ਰੇਤ ਅਤੇ ਮਿੱਟੀ ਤੋਂ ਕਿਵੇਂ ਨਿਖੇੜੋਗੇ ?
ਉੱਤਰ-
ਰੇਤ ਅਤੇ ਮਿੱਟੀ ਵਿੱਚ ਮਿਸ਼ਰਿਤ ਲੋਹੇ ਦੇ ਕਣਾਂ ਨੂੰ ਅਲੱਗ ਕਰਨ ਲਈ ਮਿਸ਼ਰਣ ਨੂੰ ਕਾਗ਼ਜ਼ ਦੀ ਸ਼ੀਟ ਉੱਤੇ ਫੈਲਾਓ । ਇਸ ਵਿੱਚ ਇੱਕ ਛੜ ਚੁੰਬਕ ਨੂੰ ਘੁਮਾਓ | ਤੁਸੀਂ ਦੇਖੋਗੇ ਕਿ ਲੋਹੇ ਦੇ ਕਣ ਚੁੰਬਕ ਨਾਲ ਚਿਪਕ ਗਏ ਹਨ । ਚਿੰਬੜੇ ਹੋਏ ਕਣਾਂ ਨੂੰ ਹਟਾਓ ਅਤੇ ਕਿਰਿਆ ਨੂੰ ਦੁਹਰਾਓ ਤਾਂ ਜੋ ਲੋਹੇ ਦੇ ਸਾਰੇ ਕਣ ਅਲੱਗ ਹੋ ਜਾਣ । ਇਸ ਤਰ੍ਹਾਂ ਅਸੀਂ ਲੋਹੇ ਦੇ ਕਣਾਂ ਨੂੰ ਰੇਤ ਅਤੇ ਮਿੱਟੀ ਤੋਂ ਵੱਖ ਕਰ ਸਕਦੇ ਹਾਂ ।

ਪ੍ਰਸ਼ਨ 5.
ਚੁੰਬਕ ਦੀ ਸ਼ਕਤੀ ਧਰੁਵਾਂ ‘ ਤੇ ਅਧਿਕ ਹੁੰਦੀ ਹੈ ਜਾਂ ਫਿਰ ਚੁੰਬਕ ਦੇ ਮੱਧ ? ਸਿੱਧ ਕਰੋ ।
ਉੱਤਰ-
ਚੁੰਬਕ ਦੇ ਧਰੁਵਾਂ ‘ਤੇ ਚੁੰਬਕ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ । ਇਸ ਤੱਥ ਨੂੰ ਦਰਸਾਉਣ ਲਈ ਇੱਕ ਕਾਗ਼ਜ਼ ਤੇ ਲੋਹੇ ਦਾ ਬੁਰਾਦਾ ਫੈਲਾਓ ਅਤੇ ਉਸ ਵਿੱਚ ਚੁੰਬਕ ਨੂੰ ਘੁਮਾਓ । ਤੁਸੀਂ ਵੇਖੋਗੇ ਕਿ ਲੋਹੇ ਦੇ ਕਣ ਚੁੰਬਕ ਦੇ ਸਿਰਿਆਂ ਧਰੁਵਾਂ) ਤੇ ਵੱਧ ਮਾਤਰਾ ਵਿੱਚ ਚਿੰਬੜਦਾ ਹੈ ਜਦੋਂ ਕਿ ਚੁੰਬਕ ਦੇ ਮੱਧ ਭਾਗ ਵਿੱਚ ਘੱਟ ਮਾਤਰਾ ਵਿੱਚ ਹੈ । ਇਸ ਤੋਂ ਪਤਾ ਚਲਦਾ ਹੈ ਕਿ ਚੁੰਬਕ ਦੇ ਧਰੁਵਾਂ ਤੇ ਆਕਰਸ਼ਣ ਸ਼ਕਤੀ ਚੁੰਬਕ ਦੇ ਚਿੱਤਰ-ਛੜ ਚੰਬਕ ਨਾਲ ਚਿੰਬੜਦਾ ਲੋਹੇ ਮੱਧ ਭਾਗ ਦੀ ਤੁਲਨਾ ਵਿੱਚ ਜ਼ਿਆਦਾ ਹੈ ।
PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ 4

ਪ੍ਰਸ਼ਨ 6.
ਇੱਕ ਚੁੰਬਕ ਦੇ ਇੱਕ ਧਰੁਵ ਨੂੰ ਦੂਸਰੇ ਚੁੰਬਕ ਦੇ ਧਰੁਵ ਦੇ ਨੇੜੇ ਲਿਆਉਣ ਤੇ ਵਿਭਿੰਨ ਸਥਿਤੀਆਂ ਕਾਲਮ-1 ਵਿੱਚ ਦਰਸਾਈਆਂ ਗਈਆਂ ਹਨ । ਕਾਲਮ-2 ਵਿੱਚ ਹਰੇਕ ਸਥਿਤੀ ਦੇ ਪਰਿਣਾਮ ਨੂੰ ਦਰਸਾਇਆ ਗਿਆ ਹੈ । ਖ਼ਾਲੀ ਸਥਾਨਾਂ ਦੀ ਪੂਰਤੀ ਕਰੋ :
PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ 5
ਉੱਤਰ –
PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ 6

ਪ੍ਰਸ਼ਨ 7.
ਛੜ ਚੁੰਬਕ ਉੱਤੇ ਧਰੁਵਾਂ ਦੀ ਪਹਿਚਾਣ ਦਾ ਕੋਈ ਚਿੰਨ੍ਹ ਨਹੀਂ ਹੈ । ਤੁਸੀਂ ਕਿਸ ਤਰ੍ਹਾਂ ਪਤਾ ਕਰੋਗੇ ਕਿ ਕਿਸ ਸਿਰੇ ਦੇ ਨੇੜੇ ਉੱਤਰੀ ਧਰੁਵ ਸਥਿਤ ਹੈ ?
ਉੱਤਰ-
ਚੁੰਬਕ ਦੇ ਧਰੁਵਾਂ ਦੀ ਪਹਿਚਾਣ-ਇੱਕ ਛੜ ਚੁੰਬਕ ਲਓ ਜਿਸ ਦੇ ਧਰੁਵਾਂ ਦੀ ਪਹਿਚਾਣ ਲਈ ਕੋਈ ਚਿੰਨ੍ਹ ਨਹੀਂ ਹੈ । ਇਸ ਛੜ ਚੁੰਬਕ ਨੂੰ ਧਾਗੇ ਨਾਲ ਬੰਨ੍ਹ ਕੇ ਸੁਤੰਤਰਤਾ ਪੂਰਵਕ ਇੱਕ ਲੱਕੜੀ ਦੇ ਸਟੈਂਡ ਤੋਂ ਲਟਕਾਓ । ਹੁਣ ਉਹ ਚੁੰਬਕ ਜਿਸਦੇ ਧਰੁਵਾਂ ਦੀ ਪਹਿਚਾਣ ਕਰਨੀ ਹੈ ਉਸਦੇ ਇੱਕ ਸਿਰੇ ਨੂੰ ਲਟਕ ਰਹੇ ਛੜ ਚੁੰਬਕ ਦੇ ਉੱਤਰੀ ਧਰੁਵ ਨੇੜੇ ਲਿਆਓ । ਜੇਕਰ ਲਟਕ ਰਹੀ ਛੜ ਚੁੰਬਕ ਪ੍ਰਤਿਕਰਸ਼ਿਤ ਹੁੰਦੀ ਹੈ ਤਾਂ ਛੜ ਚੁੰਬਕ ਦਾ ਇਹ ਸਿਰਾ ਉੱਤਰੀ ਧਰੁਵ ਹੋਵੇਗਾ । ਜੇਕਰ ਲਟਕ ਰਹੀ ਛੜ ਚੁੰਬਕ ਆਕਰਸ਼ਿਤ ਹੁੰਦੀ ਹੈ ਤਾਂ ਇਹ ਸਿਰਾ ਦੱਖਣੀ ਧਰੁਵ ਹੋਵੇਗਾ ਅਤੇ ਦੂਸਰਾ ਸਿਰਾ ਉੱਤਰੀ ਧਰੁਵ ਹੋਵੇਗਾ ।

ਪ੍ਰਸ਼ਨ 8.
ਚੁੰਬਕ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਚੁੰਬਕ ਦੀਆਂ ਵਿਸ਼ੇਸ਼ਤਾਵਾਂ

  • ਹਰੇਕ ਚੁੰਬਕ ਦੇ ਦੋ ਧਰੁਵ ਹੁੰਦੇ ਹਨ ਜਿਨ੍ਹਾਂ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ ਹੈ ।
  • ਸੁਤੰਤਰਤਾ ਪੂਰਵਕ ਲਟਕਾਉਣ ‘ਤੇ ਚੁੰਬਕ ਹਮੇਸ਼ਾ ਉੱਤਰ-ਦੱਖਣ ਦਿਸ਼ਾ ਵਿੱਚ ਠਹਿਰਦਾ ਹੈ ।
  • ਚੁੰਬਕ, ਚੁੰਬਕੀ ਵਸਤੁਆਂ (ਜਿਵੇਂ-ਕੋਬਾਲਟ, ਲੋਹਾ ਅਤੇ ਨਿੱਕਲ) ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ।
  • ਚੁੰਬਕ ਦੇ ਸਮਾਨ ਧਰੁਵ ਇੱਕ-ਦੂਜੇ ਨੂੰ ਅਪਕਰਸ਼ਿਤ ਅਤੇ ਅਸਮਾਨ ਵਿਪਰੀਤ) ਧਰੁਵ ਇੱਕ-ਦੂਜੇ ਨੂੰ ਆਕਰਸ਼ਿਤ ਕਰਦੇ ਹਨ ।
  • ਜਦੋਂ ਚੁੰਬਕੀ ਪਦਾਰਥ ਨੂੰ ਇੱਕ ਸਥਾਈ ਚੁੰਬਕ ਨਾਲ ਰਗੜਿਆ ਜਾਂਦਾ ਹੈ ਤਾਂ ਉਹ ਵੀ ਚੁੰਬਕ ਬਣ ਜਾਂਦਾ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਣਾਉਟੀ ਚੁੰਬਕ ਕੀ ਹੈ ? ਬਣਾਉਟੀ ਚੁੰਬਕ ਬਣਾਉਣ ਦੀ ਇੱਕ ਵਿਧੀ ਦੱਸੋ ।
ਉੱਤਰ-
ਬਣਾਉਟੀ ਚੁੰਬਕ-ਮਨੁੱਖ ਦੁਆਰਾ ਬਣਾਏ ਗਏ ਚੁੰਬਕ ਨੂੰ ਬਣਾਉਟੀ ਚੁੰਬਕ ਆਖਦੇ ਹਨ । ਇਹ ਵਿਭਿੰਨ ਆਕ੍ਰਿਤੀਆਂ ਦਾ ਹੋ ਸਕਦਾ ਹੈ, ਜਿਵੇਂ-

  • ਛੜ ਚੁੰਬਕ
  • ਨਾਲ ਚੁੰਬਕ ਹਾਰਸ ਸ਼ੂ ਚੁੰਬਕ । ਬਣਾਉਟੀ ਚੁੰਬਕ ਬਣਾਉਣ ਦੀ ਵਿਧੀ-ਦੇਖੋ ਅਭਿਆਸ ਦਾ 7 ਨੰ: (i).

ਪ੍ਰਸ਼ਨ 2.
ਯੋਗ ਦੁਆਰਾ ਇਹ ਦਰਸਾਓ ਕਿ ਸਮਾਨ ਧਰੁਵ ਇੱਕ-ਦੂਸਰੇ ਨੂੰ ਅਪਕਰਸ਼ਿਤ ਅਤੇ ਅਸਮਾਨ ਧਰੁਵ ਆਕਰਸ਼ਿਤ ਕਰਦੇ ਹਨ ?
ਉੱਤਰ-
ਪ੍ਰਯੋਗ-ਇੱਕ ਛੜ ਚੁੰਬਕ ਲਓ । ਇੱਕ ਛੜ ਦੇ ਮੱਧ ਭਾਗ ਨੂੰ ਧਾਗੇ ਨਾਲ ਬੰਨ੍ਹ ਕੇ ਲਟਕਾਓ ਅਤੇ ਇਸਦੇ ਉੱਤਰੀ ਅਤੇ ਦੱਖਣੀ ਧਰੁਵ ਅੰਕਿਤ ਕਰ ਲਓ । ਇਸੇ ਤਰ੍ਹਾਂ ਦੂਸਰੇ ਚੁੰਬਕ ਦੇ ਵੀ ਧਰੁਵ ਅੰਕਿਤ ਕਰ ਲਓ । ਹੁਣ ਦੁਸਰੇ ਚੁੰਬਕ ਨੂੰ ਸਟੈਂਡ ਉੱਤੇ ਲਟਕਿਆ ਰਹਿਣ ਦਿਓ ਅਤੇ ਪਹਿਲੇ ਚੁੰਬਕ ਨੂੰ ਆਪਣੇ ਹੱਥ ਵਿੱਚ ਫੜ ਕੇ ਉਸ ਦੇ ਉੱਤਰੀ ਧਰੁਵ ਨੂੰ ਲਟਕਦੇ ਹੋਏ ਚੁੰਬਕ ਦੇ ਦੋਨਾਂ ਧਰੁਵਾਂ ਨੇੜੇ ਵਾਰੀ-ਵਾਰੀ ਲਿਆਓ ; ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ ।
PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ 7
ਹੁਣ ਆਪਣੇ ਹੱਥ ਵਿੱਚ ਪਕੜੇ ਹੋਏ ਚੁੰਬਕ ਦੇ ਦੱਖਣੀ ਧਰੁਵ ਨੂੰ ਵਾਰੀ-ਵਾਰੀ ਲਟਕਦੇ ਹੋਏ ਚੁੰਬਕ ਦੇ ਦੋਨਾਂ ਧਰੁਵਾਂ ਦੇ ਨੇੜੇ ਲਿਆਓ । ਤੁਸੀਂ ਦੇਖੋਗੇ ਕਿ ਦੋਨਾਂ ਚੁੰਬਕਾਂ ਦੇ ਉੱਤਰੀ ਧਰੁਵ ਇੱਕ-ਦੂਸਰੇ ਨੂੰ ਅਪਕਰਸ਼ਿਤ ਕਰਦੇ ਹਨ ਅਤੇ ਦੋਨਾਂ ਦੇ ਦੱਖਣੀ ਧਰੁਵ ਵੀ ਇੱਕ-ਦੂਸਰੇ ਨੂੰ ਅਪਕਰਸ਼ਿਤ ਕਰਦੇ ਹਨ । ਪਰੰਤੁ ਇੱਕ ਚੁੰਬਕ ਦਾ ਉੱਤਰੀ ਧਰੁਵ ਦੁਸਰੇ ਚੁੰਬਕ ਦੇ ਦੱਖਣੀ ਧਰੁਵ ਨੂੰ ਆਕਰਸ਼ਿਤ ਕਰਦਾ ਹੈ । ਇਸ ਪ੍ਰਯੋਗ ਤੋਂ ਇਹ ਸਿੱਧ ਹੁੰਦਾ ਹੈ ਕਿ, ‘‘ਸਮਾਨ ਧਰੁਵਾਂ ਵਿੱਚ ਪਰਸਪਰ ਅਪਕਰਸ਼ਣ ਅਤੇ ਅਸਮਾਨ ਧਰੁਵਾਂ ਵਿਚਾਲੇ ਆਕਰਸ਼ਣ ਹੁੰਦਾ ਹੈ ।”

ਪ੍ਰਸ਼ਨ 3.
ਕੰਪਾਸ (ਦਿਸ਼ਾ-ਸੂਚਕ ਕਿਸਨੂੰ ਆਖਦੇ ਹਨ ? ਇਸ ਦਾ ਵਰਣਨ ਕਰੋ ।
ਉੱਤਰ-
ਕੰਪਾਸ (ਦਿਸ਼ਾ-ਸੂਚਕ)-ਇਹ ਇੱਕ ਅਜਿਹਾ ਯੰਤਰ (ਜੁਗਤ) ਹੈ ਜਿਸ ਨੂੰ ਦਿਸ਼ਾ ਗਿਆਤ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਸਿਧਾਂਤ-ਸੁਤੰਤਰਤਾ ਪੂਰਵਕ ਲਟਕ ਰਿਹਾ ਚੁੰਬਕ ਹਮੇਸ਼ਾ ਉੱਤਰ-ਦੱਖਣ ਦਿਸ਼ਾ ਵਿੱਚ ਠਹਿਰਦਾ ਹੈ । ਬਣਾਵਟ-ਇਹ ਆਮ-ਤੌਰ ‘ਤੇ ਕੱਚ ਦੇ ਢੱਕਣ ਵਾਲੀ ਇੱਕ ਛੋਟੀ ਡੱਬੀ ਹੁੰਦੀ ਹੈ ਜਿਸਦੇ ਅੰਦਰ ਇੱਕ ਧੂਰੀ ਉੱਤੇ ਖਿਤਿਜ ਧਰਾਤਲ ਵਿੱਚ ਸੁਤੰਤਰਤਾ ਪੁਰਵਕ ਘੁੰਮ ਸਕਣ ਵਾਲੀ ਚੁੰਬਕੀ ਸੂਈ ਹੁੰਦੀ ਹੈ । ਕੰਪਾਸ ਵਿੱਚ ਇੱਕ ਡਾਇਲ ਵੀ ਹੁੰਦਾ ਹੈ ਜਿਸ ਉੱਤੇ ਦਿਸ਼ਾਵਾਂ ਅੰਕਿਤ ਹੁੰਦੀਆਂ ਹਨ ।

ਜਿਸ ਸਥਾਨ ‘ਤੇ ਦਿਸ਼ਾ ਨਿਰਧਾਰਨ ਕਰਨਾ ਹੋਵੇ ਉਸ ਸਥਾਨ ‘ਤੇ ਕੰਪਾਸ ਨੂੰ ਰੱਖਿਆ ਜਾਂਦਾ ਹੈ । ਕੰਪਾਸ ਦੀ ਸੂਈ ਇਧਰ-ਉਧਰ ਘੁੰਮਣ ਤੋਂ ਮਗਰੋਂ ਵਿਰਾਮ ਅਵਸਥਾ ਵਿੱਚ ਉੱਤਰ-ਦੱਖਣ ਦੇ ਚਿੰਨ੍ਹ ਸੁਈ ਦੇ ਦੋਵੇਂ ਸਿਰਿਆਂ ਉੱਤੇ ਨਾ ਆ ਜਾਏ । ਚੁੰਬਕੀ ਸੂਈ ਦੇ ਉੱਤਰੀ ਧਰੁਵ ਦੀ ਪਹਿਚਾਣ ਦੇ ਲਈ ਆਮ-ਤੌਰ ਤੇ ਇਸਨੂੰ ਲਾਲ ਰੰਗ ਨਾਲ ਪੇਂਟ ਕੀਤਾ ਜਾਂਦਾ ਹੈ ।
PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ 8

PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ

ਪ੍ਰਸ਼ਨ 4.
ਚੁੰਬਕਾਂ ਦਾ ਸੁਰੱਖਿਅਤ ਭੰਡਾਰਨ ਕਿਵੇਂ ਕੀਤਾ ਜਾਂਦਾ ਹੈ ? ਸੰਖੇਪ ਨਾਲ ਲਿਖੋ ।
ਉੱਤਰ-
ਚੁੰਬਕਾਂ ਦਾ ਸੁਰੱਖਿਅਤ ਰੱਖ-ਰਖਾਵ-ਜੇਕਰ ਚੁੰਬਕਾਂ ਦਾ ਸੁਰੱਖਿਅਤ ਰੱਖ-ਰਖਾਵ ਨਾ ਹੋਵੇ ਤਾਂ ਸਮਾਂ ਬੀਤਣ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ । ਛੜ ਚੁੰਬਕਾਂ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ-

  1. ਚੁੰਬਕਾਂ ਦੇ ਜੋੜਿਆਂ ਦੇ ਅਸਮਾਨ (ਵਿਪਰੀਤ ਧਰੁਵਾਂ ਨੂੰ ਨੇੜੇ-ਨੇੜੇ ਰੱਖਿਆ ਜਾਣਾ ਚਾਹੀਦਾ ਹੈ । ਇਨ੍ਹਾਂ ਚੁੰਬਕਾਂ ਨੂੰ ਲੱਕੜੀ ਦੇ ਟੁੱਕੜਿਆਂ ਨਾਲ ਅਲੱਗ ਕਰਕੇ ਸਿਰਿਆਂ ਉੱਤੇ ਨਰਮ ਲੋਹੇ ਦੇ ਦੋ ਟੁੱਕੜੇ ਲਗਾਉਣੇ ਚਾਹੀਦੇ ਹਨ ।
  2. ਘੋੜੇ ਦੀ ਨਾਲ ਰੂਪੀ ਚੁੰਬਕ ਦਾ ਭੰਡਾਰਨ ਕਰਨ ਲਈ ਇਨ੍ਹਾਂ ਦੇ ਧਰੁਵਾਂ ਦੇ ਵਿਚਕਾਰ ਲੋਹੇ ਦਾ ਇੱਕ ਟੁੱਕੜਾ ਰੱਖਣਾ ਚਾਹੀਦਾ ਹੈ । ਸਾਨੂੰ ਆਪਣੇ ਚੁੰਬਕ ਨੂੰ ਕੈਸਿਟ, ਮੋਬਾਈਲ, ਟੈਲੀਵਿਜ਼ਨ, ਮਿਊਜ਼ਿਕ ਸਿਸਟਮ, ਸੀ.ਡੀ., ਕੰਪਿਊਟਰ ਤੋਂ ਦੂਰ ਰੱਖਣਾ ਚਾਹੀਦਾ ਹੈ ।

PSEB 6th Class Science Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ 9

PSEB 6th Class Science Solutions Chapter 12 ਬਿਜਲੀ ਅਤੇ ਸਰਕਟ

Punjab State Board PSEB 6th Class Science Book Solutions Chapter 12 ਬਿਜਲੀ ਅਤੇ ਸਰਕਟ Textbook Exercise Questions, and Answers.

PSEB Solutions for Class 6 Science Chapter 12 ਬਿਜਲੀ ਅਤੇ ਸਰਕਟ

Science Guide for Class 6 PSEB ਬਿਜਲੀ ਅਤੇ ਸਰਕਟ Intext Questions and Answers

ਸੋਚੋ ਅਤੇ ਜਵਾਬ ਦਿਓ (ਪੇਜ 125)

ਪ੍ਰਸ਼ਨ 1.
ਬਲਬ ਦਾ ਉਹ ਹਿੱਸਾ ਜਿਹੜਾ ਰੋਸ਼ਨੀ ਪੈਦਾ ਕਰਦਾ ਹੈ, ਨੂੰ ………… ਆਖਦੇ ਹਨ ।
ਉੱਤਰ-
ਬਲਬ ਦਾ ਉਹ ਹਿੱਸਾ ਜਿਹੜਾ ਰੋਸ਼ਨੀ ਪੈਦਾ ਕਰਦਾ ਹੈ, ਨੂੰ ਫਿਲਾਮੈਂਟ ਆਖਦੇ ਹਨ ।

ਪ੍ਰਸ਼ਨ 2.
ਬਿਜਲਈ ਬਲਬ ਵਿੱਚ ………. ਸਿਰੇ ਹੁੰਦੇ ਹਨ ।
ਉੱਤਰ-
ਬਿਜਲਈ ਬਲਬ ਵਿੱਚ ਦੋ ਸਿਰੇ ਹੁੰਦੇ ਹਨ ।

ਸੋਚੋ ਅਤੇ ਜਵਾਬ (ਪੇਜ 128)

ਪ੍ਰਸ਼ਨ 1.
ਬਿਜਲਈ ਸਵਿੱਚ ਦਾ ਕੀ ਕੰਮ ਹੈ ?
ਉੱਤਰ-
ਬਿਜਲਈ ਸਵਿੱਚ ਦਾ ਕੰਮ ਹੁੰਦਾ ਹੈ ਕਿ ਸਰਕਟ ਨੂੰ ਪੂਰਾ ਕਰਨਾ ਤਾਂ ਜੋ ਪਰਿਪੱਖ ਵਿੱਚੋਂ ਧਾਰਾ ਦਾ ਪ੍ਰਵਾਹ ਹੋ ਸਕੇ ਅਤੇ ਸਰਕਟ ਨੂੰ ਤੋੜਨਾ ਜਦੋਂ ਪਰਿਪੱਥ ਵਿੱਚ ਬਿਜਲਈ ਧਾਰਾ ਨਾ ਚਾਹੀਦੀ ਹੋਵੇ ।

ਪ੍ਰਸ਼ਨ 2.
ਬਿਜਲਈ ਸਵਿੱਚ ਦੀ ……………. ਸਥਿਤੀ ਵਿੱਚ ਬਿਜਲਈ ਸਰਕਟ ਟੁੱਟਿਆ ਹੁੰਦਾ ਹੈ ।
ਉੱਤਰ-
ਬਿਜਲਈ ਸਵਿੱਚ ਦੀ ਬੰਦ (OFF) ਸਥਿਤੀ ਵਿੱਚ ਬਿਜਲਈ ਸਰਕਟ ਟੁੱਟਿਆ ਹੁੰਦਾ ਹੈ ।

PSEB 6th Class Science Solutions Chapter 12 ਬਿਜਲੀ ਅਤੇ ਸਰਕਟ

PSEB 6th Class Science Guide ਬਿਜਲੀ ਅਤੇ ਸਰਕਟ Textbook Questions, and Answers

1. ਖ਼ਾਲੀ ਸਥਾਨ ਭਰੋ

(i) ਇਕ ਉਪਕਰਣ ਜਿਸਨੂੰ ਬਿਜਲਈ ਸਰਕਟ ਤੋੜਨ ਜਾਂ ਜੋੜਨ ਲਈ ਵਰਤਿਆ ਜਾਂਦਾ ਹੈ, ਉਸਨੂੰ ਆਖਦੇ ਹਨ ।
ਉੱਤਰ-
ਸਵਿੱਚ,

(ii) ਜਦੋਂ ਬਲਬ ਵਿੱਚੋਂ …………… ਲੰਘਦੀ ਹੈ, ਤਾਂ ਬਲਬ ਜਗਦਾ ਹੈ ।
ਉੱਤਰ-
ਬਿਜਲਈ ਧਾਰਾ,

(iii) ………….. ਉਹ ਪਦਾਰਥ ਹੈ ਜਿਸ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੋ ਸਕਦੀ ਹੈ ।
ਉੱਤਰ-
ਚਾਲਕ,

(iv) ਬਿਜਲਈ ਧਾਰਾ …………… ਵਿੱਚੋਂ ਪ੍ਰਵਾਹਿਤ ਨਹੀਂ ਹੋ ਸਕਦੀ ।
ਉੱਤਰ-
ਰੋਧਕ ॥

2. ਸਹੀ ਜਾਂ ਗਲਤ ਲਿਖੋ-

(i) ਬਿਜਲਈ ਧਾਰਾ ਧਾਤਾਂ ਵਿੱਚੋਂ ਪ੍ਰਵਾਹਿਤ ਹੋ ਸਕਦੀ ਹੈ ।
ਉੱਤਰ-
ਸਹੀ,

(ii) ਧਾਤ ਦੀਆਂ ਤਾਰਾਂ ਦੀ ਬਜਾਏ, ਜੁਟ ਦੇ ਤਾਰ ਇੱਕ ਸਰਕਟ ਬਣਾਉਣ ਲਈ ਵਰਤੇ ਜਾਂਦੇ ਹਨ ।
ਉੱਤਰ-
ਗ਼ਲਤ,

(iii) ਬਿਜਲਈ ਧਾਰਾ ਇੱਕ ਪੈਨਸਿਲ ਦੇ ਸਿੱਕੇ ਵਿੱਚੋਂ ਲੰਘ ਸਕਦੀ ਹੈ ।
ਉੱਤਰ-
ਸਹੀ,

(iv) ਜਦੋਂ ਸੁੱਕੇ ਸੈੱਲ ਵਿਚ ਮੌਜੂਦ ਰਸਾਇਣ ਪੂਰੀ ਤਰ੍ਹਾਂ ਵਰਤੇ ਜਾਂਦੇ ਹਨ ਤਾਂ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ ।
ਉੱਤਰ-
ਸਹੀ,

PSEB 6th Class Science Solutions Chapter 12 ਬਿਜਲੀ ਅਤੇ ਸਰਕਟ

(v) ਐੱਲ. ਈ. ਡੀ. ਅਧਾਰਤ ਲੈਂਪ ਵਾਤਾਵਰਣ-ਅਨੁਕੂਲ ਹਨ ।
ਉੱਤਰ-
ਸਹੀ ।

3. ਮਿਲਾਣ ਕਰੋ –
PSEB 6th Class Science Solutions Chapter 12 ਬਿਜਲੀ ਅਤੇ ਸਰਕਟ 1
ਉੱਤਰ-
PSEB 6th Class Science Solutions Chapter 12 ਬਿਜਲੀ ਅਤੇ ਸਰਕਟ 3
4. ਸਹੀ ਉੱਤਰ ਦੀ ਚੋਣ ਕਰੋ ਨੂੰ

(i) ਬੈਟਰੀ …………… ਦਾ ਸੁਮੇਲ ਹੈ ।
(a) ਚਾਲਕਾਂ
(b) ਰੋਧਕਾਂ
(c) ਬਿਜਲਈ ਸੈੱਲਾਂ
(d) ਫਿਲਾਮੈਂਟ ॥
ਉੱਤਰ-
(c) ਬਿਜਲਈ ਸੈੱਲਾਂ ।

(ii) ਇੱਕ ਮੁਢਲੇ ਬਿਜਲਈ ਸਰਕਟ ਵਿੱਚ ਜ਼ਰੂਰਤ ਹੈ
(a) ਸਿਰਫ਼ ਬਿਜਲੀ ਦੇ ਪ੍ਰਵਾਹ ਦਾ ਇੱਕ ਸਰੋਤ
(b) ਸਿਰਫ ਕੁਝ ਚਾਲਕ ਤਾਰਾਂ
(c) ਸਿਰਫ਼ ਇੱਕ ਉਪਕਰਣ ਜਾਂ ਯੰਤਰ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

(iii) ਬਿਜਲੀ ਦੇ ਬਲਬ ਵਿੱਚੋਂ ਬਿਜਲਈ ਧਾਰਾ ਲੰਘਣ ਤੇ ਇਹ ਪ੍ਰਕਾਸ਼ ਛੱਡਣਾ ਸ਼ੁਰੂ ਕਰਦਾ ਹੈ ਕਿਉਂਕਿ ਇਸਦਾ
(a) ਫਿਲਾਮੈਂਟ ਪ੍ਰਕਾਸ਼ ਨੂੰ ਬਾਹਰ ਕੱਢਣਾ ਸ਼ੁਰੂ ਕਰਦਾ ਹੈ ਅਤੇ ਫਿਰ ਗਰਮ ਹੋ ਜਾਂਦਾ ਹੈ।
(b) ਮੋਟੀਆਂ ਤਾਰਾਂ ਪ੍ਰਕਾਸ਼ ਨੂੰ ਛੱਡਣਾ ਸ਼ੁਰੂ ਕਰਦੀਆਂ ਹਨ ਅਤੇ ਫਿਰ ਗਰਮ ਹੋ ਜਾਂਦੀਆਂ ਹਨ
(c) ਫਿਲਾਮੈਂਟ ਗਰਮ ਹੋ ਜਾਂਦਾ ਹੈ ਅਤੇ ਫਿਰ ਪ੍ਰਕਾਸ਼ ਛੱਡਣਾ ਸ਼ੁਰੂ ਕਰ ਦਿੰਦਾ ਹੈ
(d) ਮੋਟੀਆਂ ਤਾਰਾਂ ਗਰਮ ਹੋ ਜਾਂਦੀਆਂ ਹਨ ਅਤੇ ਫਿਰ ਪ੍ਰਕਾਸ਼ ਛੱਡਣਾ ਸ਼ੁਰੂ ਕਰਦੀਆਂ ਹਨ ।
ਉੱਤਰ-
(c) ਫਿਲਾਮੈਂਟ ਗਰਮ ਹੋ ਜਾਂਦਾ ਹੈ ਅਤੇ ਫਿਰ ਪ੍ਰਕਾਸ਼ ਛੱਡਣਾ ਸ਼ੁਰੂ ਕਰ ਦਿੰਦਾ ਹੈ ।

PSEB 6th Class Science Solutions Chapter 12 ਬਿਜਲੀ ਅਤੇ ਸਰਕਟ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਬਿਜਲਈ ਸੈੱਲ ਕੀ ਹੈ ?
ਉੱਤਰ-
ਬਿਜਲਈ ਸੈੱਲ- ਇਹ ਇੱਕ ਬਿਜਲੀ ਦਾ ਸ੍ਰੋਤ ਹੈ । ਇਸ ਦੇ ਇਕ ਸਿਰੇ ‘ਤੇ ਧਾਤੂ ਦੀ ਟੋਪੀ ਅਤੇ ਦੂਸਰੇ ਸਿਰੇ ‘ਤੇ ਧਾਤੂ ਦੀ ਡਿਸਕ ਹੁੰਦੀ ਹੈ ਜੋ ਧਨ (+) ਅਤੇ ਰਿਣ – ਟਰਮੀਨਲਾਂ ਦਾ ਕੰਮ ਕਰਦੇ ਹਨ । ਇਸ ਵਿੱਚ ਰਸਾਇਣਿਕ ਪਦਾਰਥ ਜਮਾਂ ਕੀਤੇ ਜਾਂਦੇ ਹਨ ਜੋ ਬਿਜਲੀ ਊਰਜਾ ਦਾ ਸ੍ਰੋਤ ਹੁੰਦਾ ਹੈ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 4

ਪ੍ਰਸ਼ਨ (ii)
ਬਿਜਲੀ ਧਾਰਾ ਕੀ ਹੈ ?
ਉੱਤਰ-
ਬਿਜਲੀ ਧਾਰਾ- ਇਕਾਈ ਸਮੇਂ ਵਿੱਚ ਚਾਰਜ ਦੇ ਵਹਾਉ ਨੂੰ ਬਿਜਲੀ ਧਾਰਾ ਕਹਿੰਦੇ ਹਨ । ਬਿਜਲੀ ਧਾਰਾ ਸੈੱਲ ਦੇ ਬਾਹਰ ਤਾਰ ਰਾਹੀਂ ਧਨ ਟਰਮੀਨਲ ਤੋਂ ਰਿਣ-ਟਰਮੀਨਲ ਵੱਲ ਵਹਿੰਦੀ ਹੈ ।

ਪ੍ਰਸ਼ਨ (iii)
ਬਿਜਲਈ ਸਰਕਟ ਕੀ ਹੁੰਦਾ ਹੈ ?
ਉੱਤਰ-
ਬਿਜਲਈ ਸਰਕਟ ਬਿਜਲਈ ਸੈੱਲ ਦੇ ਦੋ ਦੋ ਬਿਜਲਈ ਸੇਣੀਬੱਧ ਟਰਮੀਨਲਾਂ ਵਿਚਕਾਰ ਦੇ ਪੂਰੇ ਮਾਰਗ ਦੀ ਵਿਵਸਥਾ ਜਿਸ ਕੀਤੇ ਗਏ ਵਿਚੋਂ ਬਿਜਲਈ ਧਾਰਾ ਦਾ ਪ੍ਰਵਾਹ ਹੋ ਸਕਦਾ ਹੈ, ਬਿਜਲਈ ਸਰਕਟ ਅਖਵਾਉਂਦਾ ਹੈ । | ਹੇਠਾਂ ਚਿੱਤਰ ਵਿੱਚ ਇੱਕ ਬਿਜਲਈ ਸਰਕਟ ਦਾ ਚਿੱਤਰ ਦਿੱਤਾ ਗਿਆ ਹੈ ਜਿਸ ਵਿੱਚ ਇੱਕ ਬਿਜਲਈ ਸੈੱਲ, ਇੱਕ ਸਵਿੱਚ ਦੀ ਸਹਾਇਤਾ ਨਾਲ ਬਲਬ ਨੂੰ ਜੋੜਿਆ ਗਿਆ ਹੈ। ਜੋ ਸਵਿੱਚ ਆਨ ਕਰਨ ਤੇ ਬਲਬ ਪ੍ਰਕਾਸ਼ਮਾਨ ਹੋ ਜਾਂਦਾ ਹੈ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 5

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਬਿਜਲੀ ਦੇ ਉਪਕਰਣ ਜਾਂ ਸਵਿਚ ਨੂੰ ਸਪਰਸ਼ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਹੱਥ ਨੂੰ ਚੰਗੀ ਤਰ੍ਹਾਂ ਸੁਕਾਉਣਾ ਕਿਉਂ ਚਾਹੀਦਾ ਹੈ ?
ਉੱਤਰ-
ਸਾਨੂੰ ਬਿਜਲੀ ਦੇ ਉਪਕਰਣ ਜਾਂ ਨੰਗੀਆਂ ਤਾਰਾਂ ਜਾਂ ਸਵਿੱਚ ਨੂੰ ਗਿੱਲੇ ਹੱਥ ਨਾਲ ਸਪਰਸ਼ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹੀ ਹਾਲਤ ਵਿਚ ਬਿਜਲਈ ਧਾਰਾ ਦਾ ਸਾਡੇ ਸਰੀਰ ਵਿਚੋਂ ਪ੍ਰਵਾਹ ਹੋਣ ਕਾਰਨ ਬਿਜਲਈ ਸਾਂਕ (ਝਟਕਾ) ਲਗ ਸਕਦਾ ਹੈ ਜਿਸ ਤੋਂ ਕਈ ਵਾਰ ਮੌਤ ਵੀ ਹੋ ਜਾਂਦੀ ਹੈ । ਇਸ ਲਈ ਬਿਜਲੀ ਦੇ ਉਪਕਰਨਾਂ ਜਾਂ ਸਵਿੱਚ ਨੂੰ ਛੂਹਣ ਤੋਂ ਪਹਿਲਾਂ ਹੱਥ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ ।

ਪ੍ਰਸ਼ਨ (ii)
ਇੱਕ ਵਿਦਿਆਰਥੀ ਨੇ ਸਾਇੰਸ ਲੈਬ ਵਿੱਚ ਪ੍ਰਯੋਗ ਕਰਦਿਆਂ, ਇੱਕ ਬਿਜਲੀ ਦੇ ਬਲਬ ਨੂੰ ਇੱਕ ਇਲੈਕਟ੍ਰਿਕ ਸੈੱਲ ਨਾਲ ਬਿਜਲਈ ਸਵਿੱਚ ਰਾਹੀਂ ਜੋੜਿਆ । ਉਸਨੇ ਦੇਖਿਆ ਕਿ ਬਿਜਲੀ ਦਾ ਸਵਿੱਚ ਜਦੋਂ ਚਾਲੂ (ON) ਸਥਿਤੀ ਵਿੱਚ ਸੈਟ ਕੀਤਾ ਗਿਆ ਤਾਂ ਬਲਬ ਜਗਿਆ ਨਹੀਂ । ਇਸ ਅਵਲੋਕਨ ਦੇ ਕਿਸੇ ਵੀ ਦੋ ਕਾਰਨਾਂ ਦਾ ਜ਼ਿਕਰ ਕਰੋ ।
ਉੱਤਰ-
ਬਿਜਲਈ ਸਰਕਟ ਵਿਚ ਬਿਜਲੀ ਦੇ ਬਲਬ ਲੱਗੇ ਹੋਏ ਉਸ ਬਲਬ ਦਾ ‘ਆਨ (ਚਾਲੂ) ਸਥਿਤੀ ਵਿੱਚ ਨਾ ਜਗਣ ਦੇ ਦੋ ਸੰਭਾਵਿਤ ਕਾਰਨ ਹੇਠਾਂ ਦਿੱਤੇ ਗਏ ਹਨ :

  • ਬਿਜਲੀ ਬਲਬ ਦੇ ਫਿਲਾਮੈਂਟ ਦਾ ਟੁੱਟਿਆ ਹੋਣਾ ਅਰਥਾਤ ਬਿਜਲੀ ਬਲਬ ਦਾ ਫਿਊਜ਼ ਹੋ ਜਾਣਾ । ਇਸ ਸਥਿਤੀ ਵਿੱਚ ਧਾਰਾ ਦਾ ਪਰਿਪੱਥ ਪੂਰਾ ਨਹੀਂ  ਹੁੰਦਾ।
  • ਜੋੜਕ ਤਾਰਾਂ ਦਾ ਕਿਸੇ ਪੁਆਇੰਟ ਦੇ ਢਿੱਲਾ ਰਹਿ ਜਾਣਾ ।

ਪ੍ਰਸ਼ਨ (iii)
ਬਿਜਲੀ ਦੇ ਚਾਲਕਾਂ ਅਤੇ ਰੋਧਕਾਂ ਵਿਚਕਾਰ ਕੀ ਫ਼ਰਕ ਹੈ ? ਇਹਨਾਂ ਦੀਆਂ ਦੋ ਉਦਾਹਰਨਾਂ ਵੀ ਦਿਓ ।
ਉੱਤਰ-
ਬਿਜਲੀ ਚਾਲਕ- ਜਿਹੜਾ ਪਦਾਰਥ ਆਪਣੇ ਵਿੱਚੋਂ ਬਿਜਲੀ ਦਾ ਪ੍ਰਵਾਹ ਹੋਣ ਦੇਵੇ ਉਸਨੂੰ ਬਿਜਲੀ ਚਾਲਕ ਆਖਦੇ ਹਨ, ਜਿਵੇਂ-ਤਾਂਬੇ ਦੀ ਤਾਰ, ਲੋਹੇ ਦੀ ਚਾਬੀ, ਮਨੁੱਖੀ ਸਰੀਰ । ਬਿਜਲੀ ਰੋਧਕ- ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਦਾ ਪ੍ਰਵਾਹ ਨਹੀਂ ਹੋਣ ਦਿੰਦੇ, ਉਨ੍ਹਾਂ ਨੂੰ ਬਿਜਲੀ ਰੋਧਕ ਆਖਦੇ ਹਨ, ਜਿਵੇਂ-ਰਬੜ, ਪਲਾਸਟਿਕ ਅਤੇ ਲੱਕੜੀ ।

ਪ੍ਰਸ਼ਨ (iv)
ਦੱਸੋ ਕਿ ਹੇਠ ਦਿੱਤੇ ਚਿੱਤਰ ਵਿਚ ਦਰਸਾਏ ਗਏ ਪ੍ਰਬੰਧ ਵਿੱਚ ਬਲਬ ਕਿਉਂ ਨਹੀਂ ਜਗਦਾ ?
ਉੱਤਰ-
ਦਿੱਤੇ ਗਏ ਪਰੀਪੱਥ ਵਿੱਚ ਤਾਰ ਦਾ ਇੱਕ ਸਿਰਾ ਬਿਜਲਈਸੈੱਲ ਦੇ ਟਰਮੀਨਲ ਨਾਲ ਅਤੇ ਦੂਸਰਾ ਸਿਰਾ ਬਲਬ ਨਾਲ ਜੁੜਿਆ ਹੋਇਆ ਹੈ ਜਦਕਿ ਬਿਜਲਈ ਸੈਂਲ ਦਾ ਦੂਜਾ ਟਰਮੀਨਲ ਰੋਧਕ ਰਾਹੀਂ ਬਲਬ ਦੇ ਦੂਜੇ ਟਰਮੀਨਲ ਨਾਲ ਜੁੜਿਆ ਹੋਣ ਕਾਰਨ ਬਿਜਲੀ ਧਾਰਾ ਦਾ ਪੱਥ ਪੂਰਾ ਨਹੀਂ ਹੁੰਦਾ ਜਿਸ ਦੇ ਸਿੱਟੇ ਵਜੋਂ ਬਿਜਲੀ ਬਲਬ ਨਹੀਂ ਜਗਦਾ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 6

ਪ੍ਰਸ਼ਨ (v)
ਹੇਠ ਦਿੱਤੇ ਸਰਕਟ ਦੇ ਹਿੱਸਿਆਂ ਨੂੰ ਸਹੀ ਲੇਬਲ ਨਾਲ ਮਿਲਾਓ :
PSEB 6th Class Science Solutions Chapter 12 ਬਿਜਲੀ ਅਤੇ ਸਰਕਟ 7
ਉੱਤਰ-
PSEB 6th Class Science Solutions Chapter 12 ਬਿਜਲੀ ਅਤੇ ਸਰਕਟ 8

PSEB 6th Class Science Solutions Chapter 12 ਬਿਜਲੀ ਅਤੇ ਸਰਕਟ

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਇੱਕ ਪਦਾਰਥ ਉੱਪਰ ਚਾਲਕ ਪਰੀਖਣ ਦੀ ਵਰਤੋਂ ਕਰਦਿਆਂ ਪਾਇਆ ਗਿਆ ਕਿ ਬਲਬ ਪ੍ਰਕਾਸ਼ਮਾਨ ਹੋ ਜਾਂਦਾ ਹੈ । ਕੀ ਇਹ ਪਦਾਰਥ ਚਾਲਕ ਹੈ ਜਾਂ ਰੋਧਕ ? ਵਿਆਖਿਆ ਕਰੋ ।
ਉੱਤਰ-
ਬਲਬ ਦੇ ਪ੍ਰਕਾਸ਼ਮਾਨ ਹੋਣ ਦਾ ਅਰਥ ਹੈ ਕਿ ਇਹ ਪਦਾਰਥ ਬਿਜਲੀ ਦੀ ਧਾਰਾ ਨੂੰ ਆਪਣੇ ਵਿੱਚੋਂ ਲੰਘਣ ਦਿੰਦਾ ਹੈ । ਅਸੀਂ ਜਾਣਦੇ ਹਾਂ, ਕਿ ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਲੰਘਣ ਦਿੰਦੇ ਹਨ, ਉਹ ਬਿਜਲੀ ਦੇ ਚਾਲਕ ਹੁੰਦੇ ਹਨ । ਇਸ ਲਈ ਇਹ ਪਦਾਰਥ ਇੱਕ ਬਿਜਲੀ ਦਾ ਚਾਲਕ ਹੈ ।

ਪ੍ਰਸ਼ਨ (ii)
ਇਲੈਕਟੀਸ਼ੀਅਨ ਦੁਆਰਾ ਵਰਤੇ ਜਾਂਦੇ ਸੰਦ ਜਿਵੇਂ ਪੇਚਕਸ ਅਤੇ ਪਲਾਸ ਦੇ ਦਸਤਿਆਂ ਉਪਰ ਪਲਾਸਟਿਕ ਜਾਂ ਰਬੜ ਦੇ ਕਵਰ ਹੁੰਦੇ ਹਨ । ਕੀ ਤੁਸੀਂ ਦੱਸ ਸਕਦੇ ਹੋ ਕਿਉਂ ?
ਉੱਤਰ-
ਇਲੈੱਕਟ੍ਰੀਸ਼ੀਅਨ ਦੁਆਰਾ ਵਰਤੇ ਜਾਣ ਵਾਲੇ ਔਜ਼ਾਰ ਸੰਦ ਜਿਵੇਂ ਕਿ ਪੇਚਕਸ ਅਤੇ ਪਲਾਸ ਪਲਾਇਰਜ਼ ਦੇ ਹੱਥਿਆਂ (ਹੈਂਡਲਾਂ ਤੇ ਪਲਾਸਟਿਕ ਜਾਂ ਰਬੜ ਦੇ ਕਵਰ ਨਾਲ ਢੱਕੇ ਹੁੰਦੇ ਹਨ ਕਿਉਂਕਿ ਪਲਾਸਟਿਕ ਜਾਂ ਰਬੜ ਬਿਜਲੀ ਰੋਧਕ ਹੁੰਦੇ ਹਨ । ਇਸ ਲਈ ਇਹਨਾਂ ਵਿੱਚੋਂ ਬਿਜਲੀ ਦੀ ਧਾਰਾ ਨਹੀਂ ਲੰਘ ਸਕਦੀ ਜਿਸਦੇ ਸਿੱਟੇ ਵਜੋਂ ਬਿਜਲੀ ਦੇ ਹਾਨੀਕਾਰਕ ਝਟਕੇ ਤੋਂ ਬਚ ਜਾਂਦੇ ਹਨ ।

PSEB Solutions for Class 6 Science ਬਿਜਲੀ ਅਤੇ ਸਰਕਟ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਇੱਕ ਯੰਤਰ ਜੋ ਸਰਕਟ ਨੂੰ ਤੋੜਣ ਦੇ ਲਈ ਉਪਯੋਗ ਕੀਤਾ ਜਾਂਦਾ ਹੈ …………. ਕਹਾਉਂਦਾ ਹੈ ।
ਉੱਤਰ-
ਸਵਿੱਚ,

(ii) ਇੱਕ ਬਿਜਲਈ ਸੈੱਲ ਵਿੱਚ ……………… ਟਰਮੀਨਲ ਹੁੰਦੇ ਹਨ ।
ਉੱਤਰ-
ਦੋ,

(iii) ਬਿਜਲਈ ਸਰਕਟ ਵਿੱਚ ਜੋੜਿਆ ਹੋਇਆ ਬਿਜਲਈ ਬਲਬ ਜਗਦਾ ਹੈ ਜਦੋਂ ਸਰਕਟ ……… ਹੁੰਦਾ ਹੈ ।
ਉੱਤਰ-
ਪੂਰਾ,

(iv) ਮਨੁੱਖੀ ਸਰੀਰ ਬਿਜਲਈ ਧਾਰਾ ਦਾ ………. ਹੈ ।
ਉੱਤਰ-
ਚਾਲਕ,

(v) ਬਿਜਲਈ ਸੈੱਲ ……………… ਦਾ ਸਰੋਤ ਹੈ ।
ਉੱਤਰ-
ਬਿਜਲਈ ਧਾਰਾ ।

2. ਸਹੀ ਜਾਂ ਗਲਤ ਲਿਖੋ ਭਰ –

(i) ਧਾਤਾਂ ਵਿੱਚੋਂ ਬਿਜਲਈ ਧਾਰਾ ਲੰਘ ਸਕਦੀ ਹੈ ।
ਉੱਤਰ-
ਸਹੀ,

(ii) ਬਿਜਲੀ ਸਰਕਟ ਬਣਾਉਣ ਦੇ ਲਈ ਧਾਤਾਂ ਦੀਆਂ ਤਾਰਾਂ ਦੀ ਥਾਂ ਤੇ ਪਟਸਨ ਦੀ ਡੋਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
ਉੱਤਰ-
ਗ਼ਲਤ,

(iii) ਬਿਜਲਈ ਧਾਰਾ ਥਰਮੋਕੋਲ ਦੀ ਸ਼ੀਟ ਵਿੱਚੋਂ ਪ੍ਰਵਾਹਿਤ ਹੋ ਸਕਦੀ ਹੈ ।
ਉੱਤਰ-
ਗ਼ਲਤ,

PSEB 6th Class Science Solutions Chapter 12 ਬਿਜਲੀ ਅਤੇ ਸਰਕਟ

(iv) ਸਵਿੱਚ ਕੇਵਲ ਸਰਕਟ ਨੂੰ ਤੋੜਨ ਲਈ ਹੁੰਦਾ ਹੈ ।
ਉੱਤਰ-
ਗ਼ਲਤ,

(v) ਮਨੁੱਖੀ ਸਰੀਰ ਵਿਚੋਂ ਬਿਜਲਈ ਧਾਰਾ ਲੰਘ ਸਕਦੀ ਹੈ ।
ਉੱਤਰ-
ਸਹੀ ॥

3. ਮਿਲਾਨ ਕਰੋ :

ਕਾਲਮ ‘ਉ’ ਕਾਲਮ ‘ਅ’
(i) ਬਿਜਲਈ ਸੈੱਲ (ਉ) ਬਿਜਲੀ ਰੋਧਕ
(ii) ਬੈਕੇਲਾਈਟ (ਅ) ਬਿਜਲੀ ਦੇ ਝਟਕੇ ਤੋਂ ਬਚਣ ਲਈ
(iii) ਬਿਜਲੀ ਦੀਆਂ ਤਾਰਾਂ (ਇ) ਬਿਜਲਈ ਧਾਰਾ ਦਾ ਸਰੋਤ
(iv) ਬਿਜਲੀ ਦੇ ਮਿਸਤਰੀ ਰਬੜ ਦੇ ਦਸਤਾਨੇ ਪਹਿਨਦੇ ਹਨ । (ਸ) ਤਾਂਬਾ ।

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਬਿਜਲਈ ਸੈੱਲ (ਇ) ਬਿਜਲਈ ਧਾਰਾ ਦਾ ਸਰੋਤ
(ii) ਬੈਕੇਲਾਈਟ (ਉ) ਬਿਜਲੀ ਰੋਧਕ
(ii) ਬਿਜਲੀ ਦੀਆਂ ਤਾਰਾਂ (ਸ) ਤਾਂਬਾ
(iv) ਬਿਜਲੀ ਦੇ ਮਿਸਤਰੀ ਰਬੜ ਦੇ ਦਸਤਾਨੇ ਪਹਿਨਦੇ ਹਨ । (ਅ) ਬਿਜਲੀ ਦੇ ਝਟਕੇ ਤੋਂ ਬਚਣ ਲਈ ।

4. ਸਹੀ ਉੱਤਰ ਚੁਣੋ-

(i) ਇੱਕ ਯੰਤਰ (ਜੁਗਤ) ਜਿਹੜੀ ਬਿਜਲੀ ਸਰਕਟ ਨੂੰ ਤੋੜਨ ਲਈ ਵਰਤੀ ਜਾਂਦੀ ਹੈ
(ਉ) ਬਿਜਲਈ ਸੈੱਲ
(ਅ) ਸਵਿੱਚ
(ਈ) ਬਿਜਲਈ ਬਲਬ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਸਵਿੱਚ ।

(ii) ਬਿਜਲਈ ਸੈੱਲ ਦੇ ਟਰਮੀਨਲ ਹੁੰਦੇ ਹਨ
(ਉ) ਤਿੰਨ
(ਅ) ਇੱਕ
(ਈ) ਦੋ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਦੋ ।

(iii) ਬਿਜਲਈ ਤਾਰਾਂ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ
(ਉ) ਰਬੜ
(ਅ) ਐਲੂਮੀਨੀਅਮ
(ਇ) ਪਲਾਸਟਿਕ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਐਲੂਮੀਨੀਅਮ ।

(iv) ਬਿਜਲਈ ਸੈੱਲ ਵਿੱਚ ਬਿਜਲਈ ਧਾਰਾ ਦਾ ਸ੍ਰੋਤ ਹੁੰਦਾ ਹੈ
(ਉ) ਧਨ ਟਰਮੀਨਲ
(ਅ ਰਿਣ ਟਰਮੀਨਲ
(ਇ) ਰਸਾਇਣਿਕ ਪਦਾਰਥ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
ਰਸਾਇਣਿਕ ਪਦਾਰਥ ।

PSEB 6th Class Science Solutions Chapter 12 ਬਿਜਲੀ ਅਤੇ ਸਰਕਟ

(v) ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਦੀ ਦਿਸ਼ਾ ਬਿਜਲਈ ਸੈੱਲ ਦੇ
(ਉ) ਧਨ ਟਰਮੀਨਲ ਤੋਂ ਰਿਣ ਟਰਮੀਨਲ ਵੱਲ
(ਅ) ਰਿਣ ਟਰਮੀਨਲ ਤੋਂ ਧਨ ਟਰਮੀਨਲ ਵੱਲ
(ਇ) ਅੱਧਾ ਸਮਾਂ ਧਨ ਤੋਂ ਰਿਣ ਟਰਮੀਨਲ ਵੱਲ ਅਤੇ ਅੱਧਾ ਸਮਾਂ ਰਿਣ ਤੋਂ ਧਨ ਟਰਮੀਨਲ ਵੱਲ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਉ) ਧਨ ਟਰਮੀਨਲ ਤੋਂ ਰਿਣ ਟਰਮੀਨਲ ਵੱਲ।

(vi) ਅਜਿਹਾ ਪਦਾਰਥ ਜਿਸ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਹੁੰਦਾ ਹੈ
(ਉ) ਬਿਜਲੀ ਚਾਲਕ
(ਅ) ਬਿਜਲੀ ਰੋਧਕ
(ਉ) ਅਰਧ ਬਿਜਲੀ ਚਾਲਕ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਬਿਜਲੀ ਚਾਲਕ |

(vii) ਸੈੱਲ ਇੱਕ ਅਜਿਹਾ ਯੰਤਰ ਹੈ ਜੋ ਪਰਿਵਰਤਿਤ ਕਰਦਾ ਹੈ
(ਉ) ਬਿਜਲਈ ਊਰਜਾ ਨੂੰ ਪ੍ਰਕਾਸ਼ ਊਰਜਾ ਵਿੱਚ
(ਅ) ਚੁੰਬਕੀ ਊਰਜਾ ਨੂੰ ਬਿਜਲਈ ਊਰਜਾ ਵਿੱਚ
(ਸ) ਰਸਾਇਣਿਕ ਉਰਜਾ ਨੂੰ ਬਿਜਲਈ ਊਰਜਾ ਵਿੱਚ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
ਰਸਾਇਣਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ।

(viii) ਬਲਬ ਦਾ ਫਿਲਾਮੈਂਟ ਬਣਿਆ ਹੁੰਦਾ ਹੈ
(ਉ) ਟੰਗਸਟਨ
(ਆ) ਕਾਪਰ
(ਈ) ਪਲਾਟੀਨਮ
(ਸ) ਐਲੂਮੀਨੀਅਮ ।
ਉੱਤਰ-
(ਉ) ਟੰਗਸਟਨ ॥

(ix) ਸਰਕਟ ਨੂੰ ਤੋੜਨ ਅਤੇ ਜੋੜਨ ਲਈ ਵਰਤੇ ਜਾਂਦੇ ਯੰਤਰ ਦਾ ਕੀ ਨਾਮ ਹੈ ?
(ਉ) ਸੈੱਲ
(ਆ) ਤਾਰ
( ਬਲਬ
(ਸ) ਸਵਿੱਚ ।
ਉੱਤਰ-
(ਸ) ਸਵਿੱਚ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 9

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਟਾਰਚ ਵਿੱਚ ਬਿਜਲਈ ਧਾਰਾ ਦਾ ਸ੍ਰੋਤ ਕੀ ਹੈ ?
ਉੱਤਰ-
ਟਾਰਚ ਵਿੱਚ ਬਿਜਲਈ ਊਰਜਾ, ਸੈੱਲ ਵਿੱਚ ਜਮਾਂ ਰਸਾਇਣਿਕ ਪਦਾਰਥ ਤੋਂ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 2.
ਬਿਜਲਈ ਸੈੱਲ ਦਾ ਉਪਯੋਗ ਕਿੱਥੇ ਕੀਤਾ ਜਾਂਦਾ ਹੈ ?
ਉੱਤਰ-
ਬਿਜਲਈ ਸੈੱਲ ਦਾ ਉਪਯੋਗ ਅਲਾਰਮ ਘੜੀ, ਹੱਥ ਘੜੀ, ਰੇਡੀਓ, ਕੈਮਰਾ ਅਤੇ ਹੋਰ ਕਈ ਜੁਗਤਾਂ ਵਿੱਚ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਬਿਜਲਈ ਸੈੱਲ ਦਾ ਧਨ ਟਰਮੀਨਲ ਕੀ ਹੁੰਦਾ ਹੈ ?
ਉੱਤਰ-
ਬਿਜਲਈ ਸੈੱਲ ਵਿੱਚ ਕਾਰਬਨ ਦੀ ਛੜ ਹੈ, ਧਨ ਟਰਮੀਨਲ ਹੁੰਦਾ ਹੈ ।

ਪ੍ਰਸ਼ਨ 4.
ਬਿਜਲਈ ਸੈੱਲ ਵਿੱਚ ਰਿਣ ਟਰਮੀਨਲ ਕਿਹੜਾ ਹੁੰਦਾ ਹੈ ?
ਉੱਤਰ-
ਬਿਜਲਈ ਸੈੱਲ ਵਿੱਚ ਰਿਣ ਟਰਮੀਨਲ (ਰਿਣਾਤਮਕ ਸਿਰਾ) ਧਾਤੂ (ਜ਼ਿੰਕ) ਦੀ ਡਿਸਕ ਹੁੰਦਾ ਹੈ ।

ਪ੍ਰਸ਼ਨ 5.
ਬਿਜਲਈ ਸੈੱਲ ਕਦੋਂ ਕੰਮ ਕਰਨਾ ਬੰਦ ਕਰ ਦਿੰਦਾ ਹੈ ?
ਉੱਤਰ-
ਜਦੋਂ ਬਿਜਲਈ ਸੈੱਲ ਵਿੱਚ ਜਮਾਂ ਕੀਤੇ ਹੋਏ ਰਸਾਇਣਿਕ ਪਦਾਰਥ ਇਸਤੇਮਾਲ ਹੋਣ ਕਾਰਨ ਸਮਾਪਤ ਹੋ ਜਾਂਦੇ ਹਨ ਤਾਂ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ ।

PSEB 6th Class Science Solutions Chapter 12 ਬਿਜਲੀ ਅਤੇ ਸਰਕਟ

ਪ੍ਰਸ਼ਨ 6.
ਬਲਬ ਦਾ ਫਿਲਾਮੈਂਟ ਕਿਸ ਤੋਂ ਬਣਿਆ ਹੁੰਦਾ ਹੈ ?
ਉੱਤਰ-
ਪ੍ਰਕਾਸ਼ ਪੈਦਾ ਉਤਸਰਜਿਤ ਕਰਨ ਵਾਲੇ ਪਤਲੇ ਟੰਗਸਟਨ ਦੀ ਤਾਰ ਨੂੰ ਬਲਬ ਦਾ ਫਿਲਾਮੈਂਟ (ਤੰਤੂ) ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਬਿਜਲਈ ਸੈੱਲ ਜਾਂ ਬਿਜਲੀ ਬਲਬ ਦੇ ਦੋ ਟਰਮੀਨਲ ਕੀ ਪ੍ਰਗਟ ਕਰਦੇ ਹਨ ?
ਉੱਤਰ-
ਬਿਜਲਈ ਸੈੱਲ ਜਾਂ ਬਿਜਲੀ ਬਲਬ ਦੇ ਦੋ ਟਰਮੀਨਲ ਧਨਾਤਮਕ ਅਤੇ ਰਿਣਾਤਮਕ ਸਿਰਿਆਂ ਨੂੰ ਪ੍ਰਗਟ ਕਰਦੇ ਹਨ ।

ਪ੍ਰਸ਼ਨ 8.
ਜੇਕਰ ਤੁਸੀਂ ਬਿਜਲਈ ਸੈੱਲ ਦੇ ਦੋ ਟਰਮੀਨਲਾਂ ਨਾਲ ਜੁੜੀਆਂ ਹੋਈਆਂ ਤਾਰਾਂ ਨੂੰ ਸਵਿੱਚ ਅਤੇ ਬਲਬ ਜਿਹੀ ਜੁਗਤ ਨਾਲ ਜੋੜ ਦਿੰਦੇ ਹੋ ਤਾਂ ਕੀ ਹੋਵੇਗਾ ?
ਉੱਤਰ-
ਅਜਿਹਾ ਕਰਨ ਨਾਲ ਬਿਜਲਈ ਸੈਂਲ ਦਾ ਰਸਾਇਣਿਕ ਪਦਾਰਥ ਬੜੀ ਤੇਜ਼ੀ ਨਾਲ ਸਮਾਪਤ ਹੋ ਜਾਵੇਗਾ |

ਪ੍ਰਸ਼ਨ 9.
ਬਿਜਲਈ ਸਰਕਟ ਕਿਸ ਨੂੰ ਆਖਦੇ ਹਨ ?
ਉੱਤਰ-
ਬਿਜਲਈ ਸਰਕਟ-ਇਹ ਬਿਜਲਈ ਸੈੱਲ ਦੇ ਦੋ ਟਰਮੀਨਲਾਂ ਦੇ ਵਿਚਾਲੇ ਬਿਜਲੀ ਦੇ ਪ੍ਰਵਾਹ (ਬਿਜਲਈ ਧਾਰਾ ਦੇ ਸੰਪੂਰਨ ਪੱਧ ਨੂੰ ਦਰਸਾਉਂਦਾ ਹੈ ।

ਪ੍ਰਸ਼ਨ 10.
ਕਿਸੇ ਬਿਜਲਈ ਸਰਕਟ ਵਿੱਚ ਬਿਜਲੀ ਧਾਰਾ ਦਾ ਪ੍ਰਵਾਹ ਕਿਸ ਦਿਸ਼ਾ ਵਿੱਚ ਹੁੰਦਾ ਹੈ ?
ਉੱਤਰ-
ਬਿਜਲਈ ਸਰਕਟ ਵਿੱਚ ਬਿਜਲੀ ਧਾਰਾ ਦਾ ਪ੍ਰਵਾਹ ਦੀ ਦਿਸ਼ਾ ਬਿਜਲਈ ਸੈੱਲ ਦੇ ਧਨ (+) ਟਰਮੀਨਲ ਤੋਂ ਰਿਣ (-) ਟਰਮੀਨਲ ਵੱਲ ਹੁੰਦੀ ਹੈ ।

ਪ੍ਰਸ਼ਨ 11.
ਬਲਬ ਕਦੋਂ ਫਿਊਜ਼ ਹੁੰਦਾ ਹੈ ?
ਉੱਤਰ-
ਜਦੋਂ ਬਲਬ ਦਾ ਫਿਲਾਮੈਂਟ (ਤੰਤੂ ਖੰਡਿਤ ਟੁੱਟ ਜਾਂਦਾ ਹੈ ਤਾਂ ਪਰੀਪੱਥ ਪੂਰਾ ਨਹੀਂ ਹੁੰਦਾ ਅਤੇ ਬਲਬ ਪ੍ਰਕਾਸ਼ਮਾਨ ਨਹੀਂ ਹੋ ਸਕਦਾ । ਇਸ ਸਥਿਤੀ ਵਿੱਚ ਬਲਬ ਫਿਊਜ਼ ਹੋਇਆ ਮੰਨਿਆ ਜਾਂਦਾ ਹੈ ।

ਪ੍ਰਸ਼ਨ 12.
ਸਵਿੱਚ ਕੀ ਹੁੰਦਾ ਹੈ ?
ਉੱਤਰ-
ਵਿੱਚ-ਇਹ ਇੱਕ ਸਰਲ ਯੰਤਰ (ਜੁਗਤ) ਹੈ ਜੋ ਸਰਕਟ (ਪਰੀਪੱਥ) ਨੂੰ ਜੋੜ (ਪੂਰਾ ਕਰ ਸਕਦੀ ਹੈ ਜਾਂ ਤੋੜ ਸਕਦਾ ਹੈ ।

ਪ੍ਰਸ਼ਨ 13.
ਬਿਜਲਈ ਧਾਰਾ ਦੇ ਸਰਕਟ (ਪਰੀਪੱਥ ਲਈ ਕਿਸ ਤਰ੍ਹਾਂ ਦੇ ਪਦਾਰਥ ਦਾ ਉਪਯੋਗ ਕੀਤਾ ਜਾ ਸਕਦਾ ਹੈ ?
ਉੱਤਰ-
ਬਿਜਲਈ ਧਾਰਾ ਦੇ ਸਰਕਟ ਲਈ ਬਿਜਲੀ ਚਾਲਕ ਪਦਾਰਥਾਂ ਦਾ ਉਪਯੋਗ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 14.
ਤਿੰਨ ਅਜਿਹੇ ਪਦਾਰਥਾਂ ਦੇ ਨਾਂ ਲਿਖੋ ਜਿਹੜੇ ਬਿਜਲੀ ਚਾਲਕ ਹੋਣ ।
ਉੱਤਰ-

  • ਚਾਬੀਆਂ,
  • ਪਿੰਨ,
  • ਐਲੂਮੀਨੀਅਮ ਦੀ ਪੱਤੀ ।

ਪ੍ਰਸ਼ਨ 15.
ਚਾਰ ਬਿਜਲੀ-ਰੋਧੀ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-

  • ਕਾਰਕ,
  • ਰਬੜ,
  • ਕੱਚ,
  • ਲੱਕੜੀ ਦਾ ਗੁਟਕਾ ।

ਪ੍ਰਸ਼ਨ 16.
ਬਿਜਲੀ ਦੀਆਂ ਤਾਰਾਂ ਬਣਾਉਣ ਲਈ ਕਿਹੜੀਆਂ ਧਾਤਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਬਿਜਲੀ ਦੀਆਂ ਤਾਰਾਂ ਬਣਾਉਣ ਲਈ ਤਾਂਬਾ, ਐਲੂਮੀਨੀਅਮ ਆਦਿ ਧਾਤਾਂ ਆਮ ਤੌਰ ‘ਤੇ ਪ੍ਰਯੋਗ ਵਿੱਚ ਆਉਂਦੀਆਂ ਹਨ।

ਪ੍ਰਸ਼ਨ 17.
ਕੀ ਸਾਡਾ ਸਰੀਰ ਬਿਜਲੀ ਚਾਲਕ ਹੈ ਜਾਂ ਬਿਜਲੀ ਰੋਧੀ ?
ਉੱਤਰ-
ਸਾਡਾ ਸਰੀਰ ਬਿਜਲੀ ਚਾਲਕ ਹੈ । ਇਸ ਲਈ ਸਾਨੂੰ ਬਿਜਲੀ ਧਾਰਾ ਲਿਜਾ ਰਹੀ ਨੰਗੀ ਤਾਰ ਨੂੰ ਨਹੀਂ ਛੂਹਣਾ ਚਾਹੀਦਾ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਿਜਲਈ ਧਾਰਾ ਦੇ ਕਿਹੜੇ ਕੰਮ ਹਨ, ਜਿਨ੍ਹਾਂ ਲਈ ਅਸੀਂ ਬਿਜਲੀ ਦਾ ਉਪਯੋਗ ਕਰਦੇ ਹਾਂ ?
ਉੱਤਰ-
ਬਿਜਲਈ ਧਾਰਾ ਦੇ ਉਪਯੋਗ-

  • ਬਿਜਲਈ ਧਾਰਾ ਨਾਲ ਅਸੀਂ ਘਰਾਂ ਨੂੰ ਪ੍ਰਕਾਸ਼ਿਤ ਕਰਦੇ ਹਾਂ ।
  • ਇਹ ਬਿਜਲੀ ਦਾ ਪੱਖਾ, ਫ਼ਰਿਜ, ਟੈਲੀਵਿਜ਼ਨ ਅਤੇ ਹੋਰ ਬਿਜਲੀ ਦੇ ਸਾਮਾਨ ਨੂੰ ਚਲਾਉਣ ਵਿੱਚ ਸਹਾਇਤਾ ਕਰਦੀ ਹੈ ।
  • ਬਿਜਲੀ ਨਾਲ ਅਸੀਂ ਟੈਲੀਫੋਨ ਅਤੇ ਕੰਪਿਊਟਰ ਆਦਿ ਚਲਾ ਸਕਦੇ ਹਾਂ ।

ਪ੍ਰਸ਼ਨ 2.
ਤੁਹਾਡੇ ਘਰ ਵਿੱਚ ਸਵਿੱਚ ਦੀ ਮੁਰੰਮਤ ਕਰਦੇ ਸਮੇਂ ਬਿਜਲੀ ਦਾ ਮਿਸਤਰੀ ਰਬੜ ਦੇ ਦਸਤਾਨੇ ਕਿਉਂ ਪਹਿਨਦਾ ਹੈ ? ਬਿਆਨ ਕਰੋ ।
ਉੱਤਰ-
ਘਰ ਵਿੱਚ ਸਵਿੱਚ ਦੀ ਮੁਰੰਮਤ ਕਰਦੇ ਸਮੇਂ ਬਿਜਲੀ ਮਿਸਤਰੀ ਰਬੜ ਦੇ ਦਸਤਾਨੇ ਇਸ ਲਈ ਪਹਿਨਦਾ ਹੈ ਕਿ ਰਬੜ ਦੇ ਦਸਤਾਨੇ ਬਿਜਲੀ ਰੋਧਕ ਹਨ । ਜੇਕਰ ਅਚਣਚੇਤੀ ਬਿਜਲੀ ਮਿਸਤਰੀ ਦਾ ਹੱਥ ਬਿਜਲੀ ਧਾਰਾ ਲੈ ਜਾ ਰਹੀ ਬਿਜਲੀ ਦੀ ਤਾਰ ਨਾਲ ਛੂਹ ਜਾਂਦਾ ਹੈ ਤਾਂ ਉਸ ਨੂੰ ਬਿਜਲੀ ਦਾ ਝਟਕਾ ਨਹੀਂ ਲਗਦਾ ਹੈ ।

PSEB 6th Class Science Solutions Chapter 12 ਬਿਜਲੀ ਅਤੇ ਸਰਕਟ

ਪ੍ਰਸ਼ਨ 3.
ਬਿਜਲਈ-ਸਵਿੱਚ ਨੂੰ ਉਪਯੋਗ ਕਰਨ ਦਾ ਕੀ ਮਕਸਦ ਹੈ ? ਕੁੱਝ ਬਿਜਲੀ-ਯੰਤਰਾਂ ਦੇ ਨਾਮ ਲਿਖੋ ਜਿਸ ਵਿੱਚ ਸਵਿੱਚ ਉਨ੍ਹਾਂ ਦੇ ਅੰਦਰ ਹੀ ਬਣੇ ਹੁੰਦੇ ਹਨ ?
ਉੱਤਰ-
ਕਿਉਂਕਿ ਸਰਕਟ ਨੂੰ ਬਾਰ-ਬਾਰ ਤੋੜਨ ਲਈ ਬਲਬ ਨੂੰ ਉਸ ਥਾਂ ਤੋਂ ਹਟਾਉਣਾ ਪੈਂਦਾ ਹੈ ਜਦਕਿ ਸਵਿੱਚ ਦੀ ਮਦਦ ਨਾਲ ਬਿਜਲਈ ਸਰਕਟ ਨੂੰ ਤੋੜਨਾ ਅਤੇ ਜੋੜਨਾ ਸੁਖਾਲਾ ਹੋ ਜਾਂਦਾ ਹੈ । ਇਸ ਲਈ ਬਿਜਲਈ ਸਰਕਟ ਨੂੰ ਤੋੜਨ ਜਾਂ ਪੂਰਾ ਕਰਨ ਲਈ ਬਿਜਲਈ ਸਵਿੱਚ ਦਾ ਉਪਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਚਿੱਤਰ ਵਿੱਚ ਸੁਰੱਖਿਆ ਪਿੰਨ ਦੀ ਜਗਾ ਰਬੜ ਲਗਾ ਦਿਓ ਤਾਂ ਕੀ ਬਲਬ ਪ੍ਰਕਾਸ਼ਮਾਨ ਹੋਵੇਗਾ ?
ਉੱਤਰ-
ਸੁਰੱਖਿਆ ਪਿੰਨ ਦੀ ਜਗਾ ਰਬੜ ਲਗਾਉਣ ਨਾਲ , ਬਲਬ ਪ੍ਰਕਾਸ਼ਮਾਨ ਨਹੀਂ ਹੋਵੇਗਾ ਕਿਉਂਕਿ ਰਬੜ ਇੱਕ ਬਿਜਲੀ ਰੋਧਕ ਹੈ ਜਿਸ ਕਾਰਨ ਬਿਜਲੀ ਇਸ ਵਿੱਚੋਂ ਨਹੀਂ ਲੰਘ ਸਕਦੀ ਹੈ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 10

ਪ੍ਰਸ਼ਨ 5.
ਕੀ ਹੇਠ ਦਿੱਤੇ ਚਿੱਤਰ ਵਿੱਚ ਦਿਖਾਏ ਗਏ ਸਰਕਟ ਵਿੱਚ ਬਲਬ ਪ੍ਰਕਾਸ਼ਮਾਨ ਹੋਵੇਗਾ ?
ਉੱਤਰ-
ਚਿੱਤਰ ਵਿੱਚ ਦਿਖਾਏ ਗਏ ਸਰਕਟ ਵਿੱਚ ਬਲਬ ਪ੍ਰਕਾਸ਼ਮਾਨ ਹੋਵੇਗਾ, ਕਿਉਂਕਿ ਦੋਨੋਂ ਤਾਰਾਂ ਦੇ ਦੋਵੇਂ ਸਿਰੇ ਬਲਬ ਅਤੇ ਸੈੱਲ ਦੇ ਟਰਮੀਨਲਾਂ ਨਾਲ ਜੁੜੇ ਹੋਏ ਹਨ। ਇਸ ਲਈ ਬਿਜਲੀ ਧਾਰਾ ਦਾ ਵਹਾਓ ਸਰਕਟ ਵਿਚੋਂ ਹੋ ਸਕੇਗਾ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 11

ਪ੍ਰਸ਼ਨ 6.
ਹੇਠ ਲਿਖਿਆਂ ਵਿੱਚੋਂ ਬਿਜਲੀ ਚਾਲਕ ਅਤੇ ਬਿਜਲੀ ਰੋਧਕ ਚੁਣੋ ਸਿੱਕਾ, ਕਾਰਕ, ਰਬੜ, ਕੱਚ, ਚਾਬੀਆਂ, ਪਿਨ, ਪਲਾਸਟਿਕ ਸਕੇਲ, ਲੱਕੜੀ ਦਾ ਗੁਟਕਾ, ਐਲੂਮੀਨੀਅਮ ਦੀ ਪੱਤੀ, ਮੋਮਬੱਤੀ, ਸੁਈ, ਥਰਮੋਕੋਲ, ਕਾਗ਼ਜ਼ ।
ਉੱਤਰ-
ਬਿਜਲੀ ਚਾਲਕ-ਸਿੱਕਾ, ਚਾਬੀਆਂ, ਪਿੰਨ, ਐਲੂਮੀਨੀਅਮ ਦੀ ਪੱਤੀ, ਸੂਈ । ਬਿਜਲੀ ਰੋਧਕ-ਕਾਰਕ, ਰਬੜ, ਕੱਚ, ਪਲਾਸਟਿਕ ਸਕੇਲ, ਲੱਕੜੀ ਦਾ ਗੁਟਕਾ, ਮੋਮਬੱਤੀ, ਥਰਮੋਕੋਲ, ਕਾਗ਼ਜ਼ ॥

ਪ੍ਰਸ਼ਨ 7.
ਬਿਜਲੀ ਦੀਆਂ ਤਾਰਾਂ ਬਣਾਉਣ ਲਈ ਧਾਤਾਂ ਕਿਉਂ ਉਪਯੋਗ ਵਿੱਚ ਲਿਆਈਆਂ ਜਾਂਦੀਆਂ ਹਨ ?
ਉੱਤਰ-
ਕਿਉਂਕਿ ਸਾਰੀਆਂ ਧਾਤਾਂ ਬਿਜਲੀ ਦੀਆਂ ਚਾਲਕ ਹਨ, ਇਸ ਲਈ ਬਿਜਲੀ ਦੀਆਂ ਤਾਰਾਂ ਬਣਾਉਣ ਲਈ ਧਾਤਾਂ ਦਾ ਉਪਯੋਗ ਕੀਤਾ ਜਾਂਦਾ ਹੈ । ਸਾਧਾਰਨ ਤੌਰ ਤੇ ਤਾਂਬਾ ਅਤੇ ਐਲੂਮੀਨੀਅਮ ਧਾਤਾਂ ਹੀ ਬਿਜਲੀ ਤਾਰਾਂ ਬਣਾਉਣ ਲਈ ਵਰਤੋਂ ਵਿੱਚ ਆਉਂਦੀਆਂ ਹਨ ।

ਪ੍ਰਸ਼ਨ 8.
ਇੱਕ ਬਿਜਲਈ ਪਰੀਪੱਥ ਵਿੱਚ ਬਿਜਲਈ ਧਾਰਾ ਦੀ ਦਿਸ਼ਾ ਕੀ ਹੁੰਦੀ ਹੈ ?
ਉੱਤਰ-
ਕਿਸੇ ਬਿਜਲਈ ਪਰੀਪੱਥ ਵਿੱਚ ਚਿੱਤਰ ਵਿੱਚ ਦਰਸਾਏ ਅਨੁਸਾਰ ਬਿਜਲਈ ਧਾਰਾ ਦੀ ਦਿਸ਼ਾ ਧਨ ਟਰਮੀਨਲ (+) ਤੋਂ ਰਿਣ ਟਰਮੀਨਲ () ਵੱਲ ਹੁੰਦੀ ਹੈ । ਜਦੋਂ ਬਲਬ ਦੇ ਟਰਮੀਨਲਾਂ ਨੂੰ ਬਿਜਲੀ ਦੀ ਤਾਰ ਦੁਆਰਾ ਸੈੱਲ ਦੇ ਟਰਮੀਨਲਾਂ ਨਾਲ ਜੋੜਿਆ ਜਾਂਦਾ ਹੈ ਤਾਂ ਬਿਜਲਈ ਧਾਰਾ ਬਲਬ ਦੇ ਫਿਲਾਮੈਂਟ ਵਿੱਚੋਂ ਦੀ ਹੋ ਕੇ ਗੁਜ਼ਰਦੀ ਹੈ ਜੋ ਬਲਬ ਦੀ ਪ੍ਰਕਾਸ਼ਮਾਨ ਕਰ ਦਿੰਦੀ ਹੈ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 12

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਇੱਕ ਬਿਜਲਈ ਬਲਬ ਦੀ ਬਣਾਵਟ ਅਤੇ ਕਾਰਜ ਵਿਧੀ ਦੱਸੋ ।
ਉੱਤਰ-
ਬਿਜਲਈ ਬਲਬ-ਇਹ ਇੱਕ ਅਜਿਹਾ ਬਿਜਲਈ ਉਪਕਰਣ ਹੈ ਜੋ ਆਪਣੇ ਵਿੱਚੋਂ ਬਿਜਲੀ ਲੰਘਣ ਤੇ ਪ੍ਰਕਾਸ਼ ਦਿੰਦਾ ਹੈ । ਬਣਾਵਟ-ਬਲਬ ਵਿੱਚ ਕੱਚ ਦਾ ਇੱਕ ਬਾਹਰੀ ਖੋਲ ਹੁੰਦਾ ਹੈ ਜੋ ਇੱਕ ਧਾਤੂ ਦੇ ਅਧਾਰ ਤੇ ਟਿਕਿਆ ਹੁੰਦਾ ਹੈ । ਬਲਬ ਦੇ ਅੰਦਰ ਅਕਿਰਿਆਸ਼ੀਲ ਗੈਸ ਆਰਗਾਨ ਭਰੀ ਹੁੰਦੀ ਹੈ ਜੋ ਫਿਲਾਮੈਂਟ ਨੂੰ ਸੜਨ ਤੋਂ ਬਚਾਉਂਦੀ ਹੈ । ਸ਼ੀਸ਼ੇ ਦੇ ਬਲਬ ਦੇ ਮੱਧ ਵਿੱਚ ਇੱਕ ਪਤਲੀ ਤਾਰ ਹੁੰਦੀ ਹੈ ਜਿਸਨੂੰ ਬਲਬ ਦਾ ਫਿਲਾਮੈਂਟ ਕਹਿੰਦੇ ਹਨ ।

PSEB 6th Class Science Solutions Chapter 12 ਬਿਜਲੀ ਅਤੇ ਸਰਕਟ

ਫਿਲਾਮੈਂਟ ਨੂੰ ਦੋ ਮੋਟੀਆਂ ਤਾਰਾਂ ਤੇ ਸਥਾਪਿਤ ਕੀਤਾ ਹੁੰਦਾ ਹੈ, ਜੋ ਇਸ ਨੂੰ ਆਧਾਰ ਵੀ ਪ੍ਰਦਾਨ ਕਰਦੀਆਂ ਹਨ, ਇਨ੍ਹਾਂ ਵਿੱਚੋਂ ਇੱਕ ਮੋਟੀ ਤਾਰ ਬਲਬ ਦੇ ਆਧਾਰ ਤੇ ਮੌਜੂਦ ਧਾਤ ਦੇ ਖੋਲ ਜਾਂ ਕੇਸ (case) ਨਾਲ ਜੁੜੀ ਹੁੰਦੀ ਹੈ । ਦੂਜੀ ਮੋਟੀ ਤਾਰ ਅਧਾਰ ਦੇ ਕੇਂਦਰ ਵਿਚ ਧਾਤ ਦੇ ਸਿਰੇ (tip) ਨਾਲ ਜੁੜੀ ਹੁੰਦੀ ਹੈ । ਇਸ ਤਰ੍ਹਾਂ ਬਲਬ ਸਿਰੇ ਦਾ ਅਧਾਰ ਅਤੇ ਅਧਾਰ ਦੀ ਧਾਤਵੀਂ ਨੋਕ ਬਲਬ ਦੇ ਦੋ ਟਰਮੀਨਲ ਹਨ । ਇਹ ਦੋਵੇਂ ਟਰਮੀਨਲ ਇੱਕ-ਦੂਜੇ ਨੂੰ ਨਹੀਂ ਛੂਹਦੇ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 13
ਕਾਰਜ ਵਿਧੀ-ਬਿਜਲੀ ਬਲਬ ਨੂੰ ਸਰਕਟ ਵਿੱਚ ਲਗਾਉਣ ਨਾਲ ਇਸਦੇ ਬਲਬ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਹੁੰਦਾ ਹੈ ਜਿਸ ਨਾਲ ਫਿਲਾਮੈਂਟ ਪਹਿਲਾਂ ਲਾਲ, ਗਰਮ ਅਤੇ ਫਿਰ ਜ਼ਿਆਦਾ ਤਾਪਮਾਨ ਹੋਣ ਕਾਰਨ ਸਫ਼ੈਦ ਹੋ ਜਾਂਦਾ ਹੈ ਅਤੇ ਪ੍ਰਕਾਸ਼ ਛੱਡਦਾ ਹੈ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

Punjab State Board PSEB 6th Class Science Book Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ Textbook Exercise Questions, and Answers.

PSEB Solutions for Class 6 Science Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

Science Guide for Class 6 PSEB ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 110) –

ਪ੍ਰਸ਼ਨ 1.
ਕੋਈ ਵਸਤੂ ਪ੍ਰਕਾਸ਼ ਨੂੰ ਆਪਣੇ ਵਿੱਚੋਂ ਪੂਰੀ ਤਰ੍ਹਾਂ, ਅਲਪ ਮਾਤਰਾ ਜਾਂ ਬਿਲਕੁਲ ਵੀ ਲੰਘਣ ਨਹੀਂ ਦਿੰਦੀ, ਦੇ ਆਧਾਰ ‘ਤੇ ਵਸਤੂਆਂ ਨੂੰ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਵਸਤੂਆਂ ਵਿੱਚੋਂ ਪ੍ਰਕਾਸ਼ ਦੀ ਮਾਤਰਾ ਦੇ ਲੰਘਣ ਦੇ ਆਧਾਰ ‘ਤੇ ਵਸਤੂਆਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਗਿਆ ਹੈ ।

  • ਪਾਰਦਰਸ਼ੀ ਵਸਤੂਆਂ-ਅਜਿਹੀਆਂ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਪੂਰੀ ਤਰ੍ਹਾਂ ਲੰਘਣ ਦਿੰਦੀਆਂ ਹਨ ।
  • ਅਲਪ-ਪਾਰਦਰਸ਼ੀ ਵਸਤੂਆਂ-ਅਜਿਹੀਆਂ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਅਲਪ ਮਾਤਰਾ ਵਿੱਚ ਲੰਘਣ ਦਿੰਦੀਆਂ ਹਨ ।
  • ਅਪਾਰਦਰਸ਼ੀ ਵਸਤੂਆਂ-ਅਜਿਹੀਆਂ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨਹੀਂ ਲੰਘਣ ਦਿੰਦੀਆਂ ਹਨ ।

ਪ੍ਰਸ਼ਨ 2.
ਹੇਠਾਂ ਦਿੱਤੀ ਸਾਰਨੀ ਵਿੱਚ ਪਦਾਰਥਾਂ ਨੂੰ ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪ-ਪਾਰਦਰਸ਼ੀ ਵਿੱਚ ਵੰਡੋ-

ਵਸਤੂ/ਪਦਾਰਥ ਪਾਰਦਰਸ਼ੀ/ਅਪਾਰਦਰਸ਼ੀ/ਅਲਪ-ਪਾਰਦਰਸ਼ੀ
ਪਾਣੀ
ਟਿਸ਼ੂ ਪੇਪਰ
ਪੱਥਰ
ਹਵਾ
ਕਿਤਾਬ
ਸ਼ੀਸ਼ਾ
ਪਤਲਾ ਕੱਪੜਾ

ਉੱਤਰ-

ਵਸਤੂ/ਪਦਾਰਥ ਪਾਰਦਰਸ਼ੀ/ਅਪਾਰਦਰਸ਼ੀ/ਅਲਪ-ਪਾਰਦਰਸ਼ੀ
ਪਾਣੀ ਪਾਰਦਰਸ਼ੀ
ਟਿਸ਼ੂ ਪੇਪਰ ਅਲਪ-ਪਾਰਦਰਸ਼ੀ
ਪੱਥਰ ਅਪਾਰਦਰਸ਼ੀ
ਹਵਾ ਪਾਰਦਰਸ਼ੀ
ਕਿਤਾਬ ਅਪਾਰਦਰਸ਼ੀ
ਸ਼ੀਸ਼ਾ ਪਾਰਦਰਸ਼ੀ
ਪਤਲਾ ਕੱਪੜਾ ਅਲਪ-ਪਾਰਦਰਸ਼ੀ

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਸੋਚੋ ਅਤੇ ਉੱਤਰ ਦਿਓ (ਪੇਜ 110)

ਪ੍ਰਸ਼ਨ 1.
ਪ੍ਰਕਾਸ਼ …….. ਰੇਖਾ ਵਿੱਚ ਚਲਦਾ ਹੈ ।
ਉੱਤਰ-
ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ ।

ਪ੍ਰਸ਼ਨ 2.
ਪ੍ਰਕਾਸ਼ ………. ਪਦਾਰਥ ਵਿੱਚੋਂ ਨਹੀਂ ਲੰਘ ਸਕਦਾ ।
ਉੱਤਰ-
ਪ੍ਰਕਾਸ਼ ਅਪਾਰਦਰਸ਼ੀ ਪਦਾਰਥ ਵਿੱਚੋਂ ਨਹੀਂ ਲੰਘ ਸਕਦਾ ।

ਸੋਚੋ ਅਤੇ ਉੱਤਰ ਦਿਓ (ਪੇਜ 112)

ਪ੍ਰਸ਼ਨ 1.
ਪਰਛਾਵਾਂ ਬਣਾਉਣ ਲਈ ਕਿੰਨੀਆਂ ਵਸਤੂਆਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਪਰਛਾਵਾਂ ਬਣਾਉਣ ਲਈ ਤਿੰਨ ਵਸਤੂਆਂ ਦੀ ਲੋੜ ਹੁੰਦੀ ਹੈ

  • ਪ੍ਰਕਾਸ਼ ਦਾ ਸਰੋਤ
  • ਅਪਾਰਦਰਸ਼ੀ ਵਸਤੂ
  • ਪਰਛਾਵਾਂ ਪ੍ਰਾਪਤ ਕਰਨ ਲਈ ਸਤਾ ਜਾਂ ਸਕਰੀਨ (ਇਹ ਇੱਕ ਕੰਧ ਜਾਂ ਜ਼ਮੀਨ ਹੋ ਸਕਦੀ ਹੈ) ।

ਪ੍ਰਸ਼ਨ 2.
ਜਦੋਂ ਕੋਈ ………. ਵਸਤੂ ਸਕਰੀਨ ਅਤੇ ਪ੍ਰਕਾਸ਼ ਦੇ ਸਰੋਤ ਵਿਚਕਾਰ ਆਉਂਦੀ ਹੈ, ਤਾਂ ਸਕਰੀਨ ਉੱਪਰ ਪਰਛਾਵਾਂ ਬਣਦਾ ਹੈ ।
ਉੱਤਰ-
ਜਦੋਂ ਕੋਈ ਅਪਾਰਦਰਸ਼ੀ ਵਸਤੂ ਸਕਰੀਨ ਅਤੇ ਪ੍ਰਕਾਸ਼ ਦੇ ਸਰੋਤ ਵਿਚਕਾਰ ਆਉਂਦੀ ਹੈ, ਤਾਂ ਸਕਰੀਨ ਉੱਪਰ ਪਰਛਾਵਾਂ ਬਣਦਾ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 113)

ਪ੍ਰਸ਼ਨ 1.
ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਅਕਾਰ, ਵਸਤੂ ਅਤੇ ਪ੍ਰਕਾਸ਼ ਸਰੋਤ ਦੀ ………….. ਸਥਿਤੀ ‘ਤੇ ਨਿਰਭਰ ਕਰਦਾ ਹੈ ।
ਉੱਤਰ-
ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਆਕਾਰ, ਵਸਤੂ ਅਤੇ ਪ੍ਰਕਾਸ਼ ਸਰੋਤ ਦੀ ਸਾਪੇਖੀ ਸਥਿਤੀ ‘ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 2.
ਅਪਾਰਦਰਸ਼ੀ ਵਸਤੂ ਭਾਵੇਂ ਕਿਸੇ ਵੀ ਰੰਗ ਦੀ ਹੋਵੇ, ਪਰਛਾਵਾਂ ਹਮੇਸ਼ਾਂ ………. ਹੋਵੇਗਾ । (ਚਿੱਟਾ/ਕਾਲਾ)
ਉੱਤਰ-
ਅਪਾਰਦਰਸ਼ੀ ਵਸਤੁ ਭਾਵੇਂ ਕਿਸੇ ਵੀ ਰੰਗ ਦੀ ਹੋਵੇ, ਪਰਛਾਵਾਂ ਹਮੇਸ਼ਾ ਕਾਲਾ ਹੋਵੇਗਾ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਸੋਚੋ ਅਤੇ ਉੱਤਰ ਦਿਓ (ਪੇਜ 116)

ਪ੍ਰਸ਼ਨ 1.
ਪਿੰਨ ਹੋਲ ਕੈਮਰਾ ਇਸ ਤੱਥ ‘ ਤੇ ਆਧਾਰਿਤ ਹੈ ਕਿ ਪ੍ਰਕਾਸ਼ ਸਧਾਰਨ ਹਾਲਤਾਂ ਵਿੱਚ ……………. ਰੇਖਾ ਵਿੱਚ ਚੱਲਦਾ ਹੈ ।
ਉੱਤਰ-
ਪਿੰਨ ਹੋਲ ਕੈਮਰਾ ਇਸ ਤੱਥ ‘ਤੇ ਅਧਾਰਿਤ ਹੈ ਕਿ ਪ੍ਰਕਾਸ਼ ਸਧਾਰਨ ਹਾਲਤਾਂ ਵਿੱਚ ਸਿੱਧੀ ਰੇਖਾ ਵਿੱਚ ਚੱਲਦਾ ਹੈ ।

ਪ੍ਰਸ਼ਨ 2.
ਪਿੰਨ-ਹੋਲ ਕੈਮਰਾ ਦੁਆਰਾ ਬਣਾਏ ਪ੍ਰਤੀਬਿੰਬ ……… ਅਤੇ ……….. ਹੁੰਦੇ ਹਨ ।
ਉੱਤਰ-
ਪਿੰਨ-ਹੋਲ ਕੈਮਰਾ ਦੁਆਰਾ ਬਣਾਏ ਪ੍ਰਤੀਬਿੰਬ ਉਲਟੇ ਅਤੇ ਛੋਟੇ ਹੁੰਦੇ ਹਨ ।

ਸੋਚੋ ਅਤੇ ਉੱਤਰ ਦਿਓ (ਪੇਜ 117)

ਪ੍ਰਸ਼ਨ 1.
ਇੱਕ ਦਰਪਣ ਆਪਣੇ ਉੱਪਰ ਪੈ ਰਹੇ ਪ੍ਰਕਾਸ਼ ਦੀ ਦਿਸ਼ਾ ਨਹੀਂ ਬਦਲਦਾ । (ਸਹੀ/ਗਲਤ)
ਉੱਤਰ-
ਗਲਤ ।

ਪ੍ਰਸ਼ਨ 2.
ਇੱਕ ਸਮਤਲ ਦਰਪਣ ਵਰਗੀ ਪਾਲਿਸ਼ ਕੀਤੀ ਸੜ੍ਹਾ ਜਾਂ ਚਮਕਦੀ ਸਤ੍ਹਾ ……………… ਪਰਾਵਰਤਨ ਪੈਦਾ ਕਰਦੀ ਹੈ ।
ਉੱਤਰ-
ਇੱਕ ਸਮਤਲ ਦਰਪਣ-ਵਰਗੀ ਪਾਲਿਸ਼ ਕੀਤੀ ਸੜਾ ਜਾਂ ਚਮਕਦੀ ਸੜਾ ਨਿਯਮਿਤ ਪਰਾਵਰਤਨ ਪੈਦਾ ਕਰਦੀ ਹੈ ।

PSEB 6th Class Science Guide ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ Textbook Questions, and Answers

1. ਖ਼ਾਲੀ ਥਾਂਵਾਂ ਭਰੋ :

(i) ਉਹ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਅੰਸ਼ਕ ਤੌਰ ‘ਤੇ ਲੰਘਣ ਦਿੰਦੀਆਂ ਹਨ, ਉਹਨਾਂ ਨੂੰ ……….. ਵਸਤੂਆਂ ਆਖਦੇ ਹਨ ।
ਉੱਤਰ-
ਅਲਪ-ਪਾਰਦਰਸ਼ੀ,

(ii) ਸੁਰਜ ਵਰਗਾ ਚਾਨਣ ਸਰੋਤ ਜੋ ਆਪਣੀ ਰੋਸ਼ਨੀ ਖ਼ੁਦ ਪੈਦਾ ਕਰਦਾ ਹੈ, ਨੂੰ ………….. ਵਸਤੂ ਆਖਦੇ ਹਨ ।
ਉੱਤਰ-
ਪ੍ਰਕਾਸ਼ਮਾਨ ਜਾਂ ਦੀਪਤ),

(iii) ਸੂਰਜ ਵੱਲ ਕਦੇ ਵੀ ਸਿੱਧਾ ਨਹੀਂ ਵੇਖਣਾ ਚਾਹੀਦਾ ਕਿਉਂਕਿ ਇਹ ਅੱਖਾਂ ਲਈ ਬਹੁਤ ……….. ਹੋ ਸਕਦਾ ਹੈ |
ਉੱਤਰ-
ਹਾਨੀਕਾਰਕ,

(iv) ਪ੍ਰਕਾਸ਼ ਦੇ ਪਾਲਿਸ਼ ਕੀਤੀ ਸੜਾ ਤੇ ਪੈਣ ਉਪਰੰਤ ਪ੍ਰਕਾਸ਼ ਦੇ ਪ੍ਰਸਾਰ ਦੀ ਦਿਸ਼ਾ ਵਿਚ ਤਬਦੀਲੀ ਦੇ ਵਰਤਾਰੇ ਨੂੰ …………… ਕਿਹਾ ਜਾਂਦਾ ਹੈ ।
ਉੱਤਰ-
ਪ੍ਰਕਾਸ਼ ਪਰਾਵਰਤਨ,

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

(v) ………… ਵਰਤਾਰੇ ਕਾਰਨ ਦਿਨ ਦੇ ਸਮੇਂ ਕਮਰੇ ਵਿੱਚ ਚਾਨਣ ਹੁੰਦਾ ਹੈ, ਭਾਵੇਂ ਕਮਰੇ ਵਿੱਚ ਸਿੱਧੀ ਧੁੱਪ ਪ੍ਰਵੇਸ਼ ਨਾ ਕਰੇ ।
ਉੱਤਰ-
ਅਨਿਯਮਿਤ ਪਰਾਵਰਤਨ ।

2. ਸਹੀ ਜਾਂ ਗ਼ਲਤ ਲਿਖੋ ਖ਼ਰ –

(i) ਚੰਦਰਮਾ ਇੱਕ ਪ੍ਰਕਾਸ਼ਵਾਨ ਵਸਤੂ ਹੈ ।
ਉੱਤਰ-
ਗ਼ਲਤ,

(ii) ਅਸੀਂ ਪਾਰਦਰਸ਼ੀ ਸਮੱਗਰੀ ਵਿੱਚੋਂ ਸਪੱਸ਼ਟ ਰੂਪ ਨਾਲ ਵੇਖ ਸਕਦੇ ਹਾਂ ।
ਉੱਤਰ-
ਸਹੀ,

(iii) ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਹਮੇਸ਼ਾਂ ਕਾਲਾ ਹੁੰਦਾ ਹੈ ।
ਉੱਤਰ-
ਸਹੀ,

(iv) ਪ੍ਰਕਾਸ਼ ਸਿੱਧੇ ਮਾਰਗ ਵਿੱਚ ਯਾਤਰਾ ਨਹੀਂ ਕਰਦਾ ।
ਉੱਤਰ-
ਗ਼ਲਤ,

(v) ਪ੍ਰਕਾਸ਼ ਦੇ ਪਰਾਵਰਤਨ ਕਾਰਨ ਦਿਨ ਸਮੇਂ ਕਮਰੇ ਵਿੱਚ ਚਾਨਣ ਰਹਿੰਦਾ ਹੈ, ਭਾਵੇਂ ਸਿੱਧੀ ਧੁੱਪ ਕਮਰੇ ਵਿੱਚ ਪ੍ਰਵੇਸ਼ ਨਹੀਂ ਕਰਦੀ ।
ਉੱਤਰ-
ਸਹੀ ।

3. ਮਿਲਾਣ ਕਰੋ-

ਕਾਲਮ ‘ਉ’ ਕਾਲਮ ‘ਆਂ’
(ਉ) ਪ੍ਰਕਾਸ਼ ਦਾ ਕੁਦਰਤੀ ਸਰੋਤ (i) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ
(ਅ) ਸੀ.ਐੱਫ.ਐੱਲ., ਐੱਲ. ਈ. ਡੀ. ਅਤੇ ਟਿਊਬ ਲਾਈਟ (ii) ਅਪਾਰਦਰਸ਼ੀ ਵਸਤੂ
(ੲ) ਪ੍ਰਕਾਸ਼ ਦਾ ਸਰਲ ਰੇਖੀ ਪ੍ਰਸਾਰ (iii) ਅਕਾਸ਼ੀ ਵਸਤੁ ਦੁਆਰਾ ਪਰਛਾਵਾਂ ਪਾਉਣਾ
(ਸ) ਗ੍ਰਹਿਣ (iv) ਬਣਾਵਟੀ ਪ੍ਰਕਾਸ਼ ਸਰੋਤ
(ਹ) ਗੱਤਾ, ਲੱਕੜ ਅਤੇ ਧਾਤੂ (v) ਸੂਰਜ ।

ਉੱਤਰ –

ਕਾਲਮ ‘ਉ’ ਕਾਲਮ ‘ਆ’
(ਉ) ਪ੍ਰਕਾਸ਼ ਦਾ ਕੁਦਰਤੀ ਸਰੋਤ (v) ਸੂਰਜ
(ਅ) ਸੀ.ਐੱਫ.ਐੱਲ .,ਐੱਲ. ਈ. ਡੀ ਅਤੇ ਟਿਊਬ ਲਾਈਟ (iv) ਬਣਾਵਟੀ ਪ੍ਰਕਾਸ਼ ਸਰੋਤ
(ਇ) ਪ੍ਰਕਾਸ਼ ਦਾ ਸਰਲ ਰੇਖੀ ਪਸਾਰ (i) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ
(ਸ) ਗ੍ਰਰਿਟ (iii) ਅਕਾਸ਼ੀ ਵਸਤੁ ਦੁਆਰਾ ਪਰਛਾਵਾਂ ਪਾਉਣਾ
(ਹ) ਗੱਤਾ, ਲੱਕੜ ਅਤੇ ਧਾਤੂ (ii) ਅਪਾਰਦਰਸ਼ੀ ਵਸਤੂ

4. ਸਹੀ ਉੱਤਰ ਦੀ ਚੋਣ-

(i) ਚੰਦਰਮਾ ਵਰਗੀਆਂ ਵਸਤੂਆਂ ਜੋ ਆਪਣਾ ਪ੍ਰਕਾਸ਼ ਖੁਦ ਪੈਦਾ ਨਹੀਂ ਕਰਦੀਆਂ, ਨੂੰ ਕੀ ਕਹਿੰਦੇ ਹਨ ?
(ੳ) ਪ੍ਰਕਾਸ਼ਮਾਨ ਵਸਤੁ .
(ਅ) ਪ੍ਰਕਾਸਸੋਖੀ ਵਸਤੂ
(ਇ) ਸ਼ਹੀਣ ਵਸਤੂ
(ਸ) ਪ੍ਰਕਾਸ਼ ਦਾ ਪਰਾਵਰਤਨ !
ਉੱਤਰ-
(ਇ) ਪ੍ਰਕਾਸ਼ਹੀਣ ਵਸਤੂ ॥

(ii) ਉਹ ਵਸਤੂ ਜਿਸ ਵਿੱਚੋਂ ਅੰਸ਼ਿਕ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਪਰ ਸਪੱਸ਼ਟ ਰੂਪ ਵਿੱਚ ਨਹੀਂ ।
(ਉ) ਰਬੜ ਗੇਂਦ
(ਅ ਕੱਚ ਦੀ ਸਮਤਲ ਪਰਤ
(ਇ) ਟਰੇਸਿੰਗ ਪੇਪਰ ਦੀ ਸ਼ੀਟ
(ਸ) ਸੀ. ਡੀ. (Compact Disc) ।
ਉੱਤਰ-
(ਇ) ਟਰੇਸਿੰਗ ਪੇਪਰ ਦੀ ਸ਼ੀਟ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

(iii) ਸ਼ਾਮ ਵੇਲੇ ਜਦੋਂ ਸੂਰਜ ਕਿਸੇ ਵਸਤੂ ਦੇ ਪਿੱਛੇ ਹੁੰਦਾ ਹੈ, ਤਾਂ ਉਸ ਵਸਤੂ ਦੇ ਪਰਛਾਵੇਂ ਦਾ ਅਕਾਰ ਵਸਤੂ ਦੇ ਮੁਕਾਬਲੇ ਕੀ ਹੋਵੇਗਾ ?
(ੳ) ਛੋਟਾ
(ਅ) ਵੱਡਾ
(ਇ) ਲਗਭਗ ਜੀਰੋ ਨਾ ਮਾਤਰ)
(ਸ) ਬਰਾਬਰ ।
ਉੱਤਰ-
(ਅ) ਵੱਡਾ ।

(iv) ਪਿੰਨ-ਹੋਲ ਕੈਮਰਾ ਦੁਆਰਾ ਬਣਿਆ ਪ੍ਰਤੀਬਿੰਬ ਕਿਹੋ ਜਿਹਾ ਹੁੰਦਾ ਹੈ ?
(ੳ) ਉਲਟਾ ਅਤੇ ਛੋਟਾ
(ਅ) ਉਲਟਾ ਅਤੇ ਵੱਡਾ
(ਈ) ਸਿੱਧਾ ਅਤੇ ਵੱਡਾ .
(ਸ) ਸਿੱਧਾ ਅਤੇ ਛੋਟਾ ।
ਉੱਤਰ-
(ੳ) ਉਲਟਾ ਅਤੇ ਛੋਟਾ ।

(v) ਪਰਛਾਵਾਂ ਬਣਾਉਣ ਲਈ ਸਾਨੂੰ ਕਿਹੜੀਆਂ ਵਸਤੂਆਂ ਦੀ ਲੋੜ ਹੁੰਦੀ ਹੈ ?
(ਉ) ਇਕ ਅਪਾਰਦਰਸ਼ੀ ਵਸਤੂ
(ਅ) ਇਕ ਪ੍ਰਕਾਸ਼ ਸਰੋਤ
(ਇ) ਪ੍ਰਤੀਬਿੰਬ ਬਣਾਉਣ ਲਈ ਸਕਰੀਨ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਇੱਕ ਬਿੰਦੂ ਤੋਂ ਦੂਸਰੇ ਬਿੰਦੂ ‘ਤੇ ਜਾਣ ਸਮੇਂ ਸਧਾਰਨ ਤੌਰ ‘ਤੇ ਪ੍ਰਕਾਸ਼ ਕਿਸ ਪ੍ਰਕਾਰ ਦਾ ਰਸਤਾ ਤੈਅ ਕਰਦਾ ਹੈ ?
ਉੱਤਰ-
ਸਰਲ ਰੇਖੀ ਪੱਥ ।

ਪ੍ਰਸ਼ਨ (ii) ਮੱਛੀਆਂ ਪਾਣੀ ਵਿੱਚ ਪਰਛਾਵਾਂ ਨਹੀਂ ਬਣਾਉਂਦੀਆਂ । ਕਿਉਂ ?
ਉੱਤਰ-
ਮੱਛੀਆਂ ਉਸ ਸਥਿਤੀ ਵਿੱਚ ਪਰਛਾਵਾਂ ਨਹੀਂ ਬਣਾਉਂਦੀਆਂ ਜੇਕਰ ਨਦੀ ਜਾਂ ਸਵੀਮਿੰਗ ਪੂਲ ਦਾ ਤਲ ਜੋ ਸਕਰੀਨ ਦਾ ਕੰਮ ਕਰਦਾ ਹੈ ਮੱਛੀਆਂ ਤੋਂ ਬਹੁਤ ਦੂਰ ਹੁੰਦਾ ਹੈ ।

ਪ੍ਰਸ਼ਨ (iii)
ਸੂਰਜ ਗ੍ਰਹਿਣ ਸਮੇਂ ਸੂਰਜ, ਧਰਤੀ ਅਤੇ ਚੰਦਰਮਾ ਦੀ ਸਾਪੇਖੀ ਸਥਿਤੀ ਬਾਰੇ ਦੱਸੋ ।
ਉੱਤਰ-
ਸੂਰਜ ਗ੍ਰਹਿਣ ਸਮੇਂ ਚੰਦਰਮਾ, ਸੂਰਜ ਅਤੇ ਧਰਤੀ ਦੇ ਵਿਚਾਲੇ ਸਥਿਤ ਹੋਵੇਗਾ ਅਤੇ ਤਿੰਨੋਂ ਹੀ ਇੱਕ ਸਿੱਧੀ ਰੇਖਾ ਵਿੱਚ ਹੋਣਗੇ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਪ੍ਰਸ਼ਨ (iv)
ਇੱਕ ਬਿਲਕੁਲ ਹਨੇਰੇ ਕਮਰੇ ਵਿੱਚ, ਜੇਕਰ ਤੁਸੀਂ ਆਪਣੇ ਸਾਹਮਣੇ ਸ਼ੀਸ਼ਾ ਫੜੋਗੇ ਤਾਂ ਕੀ ਤੁਸੀਂ ਸ਼ੀਸ਼ੇ ਵਿੱਚ ਆਪਣਾ ਪ੍ਰਤੀਬਿੰਬ ਵੇਖ ਸਕੋਗੇ ?
ਉੱਤਰ-
ਜੇਕਰ ਕਿਸੇ ਹਨੇਰੇ ਕਮਰੇ ਵਿੱਚ ਤੁਸੀਂ ਆਪਣੇ ਚਿਹਰੇ ਸਾਹਮਣੇ ਕੋਈ ਦਰਪਣ ਰੱਖਦੇ ਹੋ ਤਾਂ ਤੁਸੀਂ ਆਪਣਾ ਪਰਾਵਰਤਨ ਨਹੀਂ ਦੇਖ ਸਕਦੇ ਕਿਉਂਕਿ ਪਰਾਵਰਤਨ ਲਈ ਪ੍ਰਕਾਸ਼ ਦੀ ਲੋੜ ਹੁੰਦੀ ਹੈ ।

ਪ੍ਰਸ਼ਨ (v)
ਦੋ ਇੱਕੋ ਜਿਹੀਆਂ ਬੈਡ ਦੀਆਂ ਚਾਦਰਾਂ ਜੋ ਕਿ ਗੁਲਾਬੀ ਅਤੇ ਸਲੇਟੀ ਰੰਗ ਦੀਆਂ ਹਨ, ਧੁੱਪ ਵਿੱਚ ਰੱਸੀ ਤੇ ਲਮਕ ਰਹੀਆਂ ਹਨ । ਇਹਨਾਂ ਚਾਦਰਾਂ ਦੇ ਪਰਛਾਵੇਂ ਦਾ ਰੰਗ ਕੀ ਹੋਵੇਗਾ ?
ਉੱਤਰ-
ਅਸੀਂ ਜਾਣਦੇ ਹਾਂ ਕਿ ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਬਣਦਾ ਹੈ ਅਤੇ ਪਰਛਾਵੇਂ ਦਾ ਰੰਗ ਵਸਤੂ ਦੇ ਰੰਗ ‘ਤੇ ਨਿਰਭਰ ਨਹੀਂ ਕਰਦਾ ਹੈ । ਇਸ ਲਈ ਦੋਨਾਂ ਚਾਦਰਾਂ ਦੇ ਪਰਛਾਵੇਂ ਦਾ ਰੰਗ ਕਾਲਾ ਹੋਵੇਗਾ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਨਿਯਮਿਤ ਪਰਾਵਰਤਨ ਕੀ ਹੁੰਦਾ ਹੈ ?
ਉੱਤਰ-
ਨਿਯਮਿਤ ਪਰਾਵਰਤਨ-ਜਦੋਂ ਪ੍ਰਕਾਸ਼ ਕਿਸੇ ਸਮਤਲ ਦਰਪਣ ਜਾਂ ਚਮਕਦਾਰ ਪਾਲਿਸ਼ ਕੀਤੀ) ਧਾਤੂ ਦੀ ਸਤਾ ‘ਤੇ ਪੈਂਦਾ ਹੈ, ਤਾਂ ਇਹ ਨਿਯਮਿਤ ਤਰੀਕੇ ਨਾਲ ਪ੍ਰਕਾਸ਼ ਨੂੰ ਪਰਾਵਰਤਿਤ ਕਰ ਦਿੰਦੀ ਹੈ । ਪ੍ਰਕਾਸ਼ ਦੇ ਇਸ ਪਰਾਵਰਤਨ ਨੂੰ ਨਿਯਮਿਤ ਪਰਾਵਰਤਨ ਆਖਦੇ ਹਨ ।

ਪ੍ਰਸ਼ਨ (ii)
ਦੁਪਹਿਰ ਦਾ ਪਰਛਾਵਾਂ, ਸਵੇਰ ਸਮੇਂ ਬਨਣ ਵਾਲੇ ਪਰਛਾਵੇਂ ਤੋਂ ਛੋਟਾ ਕਿਉਂ ਹੁੰਦਾ ਹੈ ?
ਉੱਤਰ-
ਦੁਪਹਿਰ ਸਮੇਂ ਸੂਰਜ ਸਾਡੇ ਸਿਰ ਉੱਪਰ ਹੁੰਦਾ ਹੈ ਜਿਸ ਤੋਂ ਸੂਰਜੀ ਦੀਆਂ ਕਿਰਨਾਂ ਸਿੱਧੀਆਂ ਵਸਤੁ ’ਤੇ ਪੈਂਦੀਆਂ ਹਨ ਜਿਸ ਤੋਂ ਪਰਛਾਵਾਂ ਛੋਟਾ ਬਣਦਾ ਹੈ । ਸਵੇਰ ਸਮੇਂ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਹਨ ਜਿਸਦੇ ਸਿੱਟੇ ਵਜੋਂ ਪਰਛਾਵਾਂ ਲੰਮਾ ਬਣਦਾ ਹੈ । ਪਰਛਾਵੇਂ ਦਾ ਆਕਾਰ ਪ੍ਰਕਾਸ਼ ਦੇ ਸਰੋਤ ਤੋਂ ਵਸਤੁ ਦੀ ਸਥਿਤੀ ‘ਤੇ ਨਿਰਭਰ ਕਰਦਾ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਢੁੱਕਵੇਂ ਚਿੱਤਰ ਦੀ ਵਰਤੋਂ ਨਾਲ ਦਰਸਾਓ ਕਿ ਪਰਛਾਵੇਂ ਦਾ ਅਕਾਰ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਦੀ ਸਾਪੇਖੀ ਸਥਿਤੀ ‘ਤੇ ਨਿਰਭਰ ਕਰਦਾ ਹੈ ।
ਉੱਤਰ-
ਚਿੱਤਰ ਤੋਂ ਸਪੱਸ਼ਟ ਹੈ ਕਿ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਵਿਚਕਾਰ ਦੂਰੀ ਵਧਾਉਣ ਨਾਲ ਪਰਛਾਵੇਂ ਦਾ ਆਕਾਰ ਛੋਟਾ ਹੋ
ਪ੍ਰਕਾਸ਼ ਸਰੋਤ ਜਾਂਦਾ ਹੈ । ਜੇਕਰ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਵਿਚਕਾਰ ਦੂਰੀ ਘੱਟ ਹੋਵੇਗੀ ਤਾਂ ਪਰਛਾਵੇਂ ਦਾ ਆਕਾਰ ਵੱਡਾ ਹੋ ਜਾਏਗਾ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 1

ਪ੍ਰਸ਼ਨ (ii)
ਚਿੱਤਰ ਦੀ ਵਰਤੋਂ ਨਾਲ ਪਿੰਨ-ਹੋਲ ਕੈਮਰੇ ਦੁਆਰਾ ਪ੍ਰਤੀਬਿੰਬ ਬਣਾਉਣ ਦੇ ਵਰਤਾਰੇ ਨੂੰ ਦਰਸਾਓ ।
ਉੱਤਰ-
ਪਿੰਨ-ਹੋਲ ਕੈਮਰਾ-ਇਹ ਇੱਕ ਸਰਲ ਕੈਮਰਾ ਹੈ ਜੋ ਲੱਕੜੀ ਜਾਂ ਗੱਤੇ ਦੇ ਬਕਸੇ ਤੋਂ ਬਣਾਇਆ ਜਾਂਦਾ ਹੈ । ਪਿੰਨ-ਹੋਲ ਕੈਮਰਾ ਬਣਾਉਣ ਲਈ ਦੋ ਅਜਿਹੇ ਬਕਸੇ ਲਓ ਜਿਨ੍ਹਾਂ ਵਿੱਚੋਂ ਇੱਕ ਬਕਸਾ ਦੁਸਰੇ ਵਿੱਚ ਬਿਨਾਂ ਰੁਕਾਵਟ ਖਿਸਕ ਸਕੇ । ਦੋਵਾਂ ਬਕਸਿਆਂ ਦਾ ਇੱਕ-ਇੱਕ
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 2
ਇਸੇ ਤਰ੍ਹਾਂ ਛੋਟੇ ਬਕਸੇ ਦੇ ਦੂਸਰੇ ਛੋਟੇ ਫਲਕ ਉੱਤੇ ਇੱਕ ਵਰਗਾਕਾਰ ਆਕ੍ਰਿਤੀ ਕੱਟੋ । ਇਸ ਕੱਟੇ ਹੋਏ ਹਿੱਸੇ ਉੱਤੇ ਵੇਸਿੰਗ ਪੇਪਰ ਚਿਪਕਾ ਕੇ ਢੱਕ ਦਿਓ । ਹੁਣ ਛੋਟੇ ਬਕਸੇ ਨੂੰ ਵੱਡੇ ਬਕਸੇ ਵਿੱਚ ਇਸ ਤਰ੍ਹਾਂ ਖਿਸਕਾਉ ਕਿ ਛੋਟੇ ਬਕਸੇ ਦਾ ਸਿੰਗ ਪੇਪਰ ਵਾਲਾ ਪਰਦਾ ਵੱਡੇ ਬਕਸੇ ਵਿੱਚ ਹੋਵੇ । ਹੁਣ ਤੁਹਾਡਾ ਪਿੰਨ-ਹੋਲ ਕੈਮਰਾ  ਉਪਯੋਗ ਲਈ ਤਿਆਰ ਹੋ ਗਿਆ ਹੈ ! | ਕਾਰਜ ਵਿਧੀ-ਪਿੰਨ-ਹੋਲ ਕੈਮਰੇ ਦੇ ਛੋਟੇ ਬਕਸੇ ਦੇ ਖੁੱਲ੍ਹੇ ਹੋਏ ਸਿਰੇ ਤੋਂ ਦੇਖੋ | ਆਪਣੇ ਸਿਰ ਅਤੇ ਈ ਛੇਕ ਕੈਮਰੇ ਨੂੰ ਕਾਲੇ ਰੰਗ ਦੇ ਕੱਪੜੇ ਨਾਲ ਢੱਕ ਲਓ ।

ਹੁਣ ਸੂਈ ਛੇਕ ਕੈਮਰੇ ਤੋਂ ਦੂਰ ਦੀਆਂ ਵਸਤੂ ਜਿਵੇਂ ਕਿ ਦਰੱਖਤ ਜਾਂ ਬਿਲਡਿੰਗਾਂ ਨੂੰ ਦੇਖਣ ਦਾ ਜਤਨ ਕਰੋ । ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਜਿਸ ਵਸਤੂ ਨੂੰ ਤੁਸੀਂ ਪਿੰਨ-ਹੋਲ ਕੈਮਰੇ ਤੋਂ ਦੇਖਣਾ ਚਾਹੁੰਦੇ ਹੋ ਉਹ ਸੂਰਜ ਦੀ ਤੇਜ਼ ਧੁੱਪ ਵਿੱਚ ਰੱਖੀ ਹੋਵੇ । ਹੁਣ ਛੋਟੇ ਬਕਸੇ ਨੂੰ ਵੱਡੇ ਬਕਸੇ ਅੰਦਰ ਬਾਹਰ ਖਿਸਕਾ ਕੇ ਅੱਗੇ-ਪਿੱਛੇ ਤਦ ਤੱਕ ਕਰੋ ਕਿ ਵਸਤੁ ਦਾ ਸਾਫ ਚਿੱਤਰ ਸਾਹਮਣੇ ਦੀਵਾਰ ‘ਤੇ ਲੱਗੇ ਟੈਸਿੰਗ ਪੇਪਰ ਉੱਤੇ ਬਣ ਜਾਏ ।

ਸੁਈ ਛੇਕ ਕੈਮਰੇ ਨਾਲ ਸੂਰਜ ਦਾ ਪ੍ਰਤਿਬਿੰਬ ਬਣਾਉਣਾ-ਪਿੰ-ਹੋਲ ਕੈਮਰੇ ਨਾਲ ਸੂਰਜ ਦਾ ਪ੍ਰਤਿਬਿੰਬ ਬਣਾਉਣ ਲਈ ਸਾਨੂੰ ਗੱਤੇ ਦੀ ਇੱਕ ਵੱਡੀ ਸ਼ੀਟ ਚਾਹੀਦੀ ਹੈ ਜਿਸ ਦੇ ਵਿਚਕਾਰ ਛੋਟਾ ਜਿਹਾ ਸੂਈ ਛੇਕ ਹੋਵੇ । ਗੱਤੇ ਦੀ ਸ਼ੀਟ ਨੂੰ ਸੂਰਜ ਵੱਲ ਕਰਕੇ ਇਸ ਤਰ੍ਹਾਂ ਪਕੜੋ ਕਿ ਉਸ ਦੀ ਪਛਾਵੇਂ ਸਾਫ ਖੇਤਰ ਵਿੱਚ ਬਣੇ । ਸਾਨੂੰ ਸੂਰਜ ਦੀ ਗੋਲਾਕਾਰ ਪ੍ਰਤਿਬਿੰਬ ਗੱਤੇ ਦੀ ਸ਼ੀਟ ਦੇ ਮੱਧ ਵਿੱਚ ਦਿਖਾਈ ਦੇਵੇ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

PSEB Solutions for Class 6 Science ਸਜੀਵ ਅਤੇ ਉਹਨਾਂ ਦਾ ਚੌਗਿਰਦਾ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਜਿਨ੍ਹਾਂ ਵਸਤੂਆਂ ਦੇ ਆਰ-ਪਾਰ ਪ੍ਰਕਾਸ਼ ਪੂਰੀ ਤਰ੍ਹਾਂ ਨਹੀਂ ਲੰਘ ਸਕਦਾ ਉਨ੍ਹਾਂ ਨੂੰ ………….. ਆਖਦੇ ਹਨ ।
ਉੱਤਰ-
ਅਲਪ-ਪਾਰਦਰਸ਼ੀ,

(ii) ਪ੍ਰਕਾਸ਼ ਸਰੋਤ ਤੋਂ ਆ ਰਹੀਆਂ ਕਿਰਣਾਂ ਦੇ ਰਸਤੇ ਵਿੱਚ ਪਾਰਦਰਸ਼ੀ ਵਸਤੁ ਰੱਖਣ ਨਾਲ ਉਸ ਵਸਤੂ ਦੇ | ਪਿਛਲੇ ਪਾਸੇ ਕਾਲਾ ਖੇਤਰ ਬਣਦਾ ਹੈ, ਜਿਸਨੂੰ ਵਸਤੂ ਦਾ ………….. ਆਖਦੇ ਹਨ ।
ਉੱਤਰ-
ਪਰਛਾਵਾਂ,

(iii) ਪ੍ਰਕਾਸ਼ ਪਰਾਵਰਤਨ ਇੱਕ ………….. ਦੀ ਸਤਹਿ ਤੋਂ ਹੁੰਦਾ ਹੈ ।
ਉੱਤਰ-
ਦਰਪਣ,

(iv) …………… ਸੜਾ ਤੋਂ ਪ੍ਰਕਾਸ਼ ਦਾ ਅਨਿਯਮਿਤ ਪਰਾਵਰਤਨ ਹੁੰਦਾ ਹੈ ।
ਉੱਤਰ-
ਖੁਰਦਰੀ,

(v) ………….. ਨਾਲ ਸੂਰਜ ਅਤੇ ਹੋਰ ਚਮਕਦਾਰ ਵਸਤੁਆਂ ਦੇ ਪ੍ਰਤੀਬਿੰਬ ਬਣਾਏ ਜਾ ਸਕਦੇ ਹਨ ।
ਉੱਤਰ-
ਪਿੰਨ-ਹੋਲ ਕੈਮਰਾ ।

2. ਸਹੀ ਜਾਂ ਗਲਤ ਲਿਖੇ-

(i) ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਆਕਾਰ ਵਸਤੂ ਅਤੇ ਪ੍ਰਕਾਸ਼ ਸਰੋਤ ਦੀ ਸਥਿਤੀ ‘ਤੇ ਨਿਰਭਰ ਨਹੀਂ ਕਰਦਾ ਹੈ । (ਸਹੀ ਗਲਤ)
ਉੱਤਰ-
ਗ਼ਲਤ

(ii) ਚੰਨ ਗ੍ਰਹਿਣ ਸਮੇਂ ਚੰਨ, ਸੂਰਜ ਅਤੇ ਧਰਤੀ ਦੇ ਵਿਚਕਾਰ ਹੁੰਦਾ ਹੈ ਅਤੇ ਇਹ ਤਿੰਨੋਂ ਇੱਕ ਸਿੱਧੀ ਰੇਖਾ ਵਿਚ ਹੁੰਦੇ ਹਨ । (ਸਹੀ/ਗਲਤ)
ਉੱਤਰ-
ਗ਼ਲਤ,

(iii) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ ਅਤੇ ਵੱਡੀਆਂ ਵਸਤੂਆਂ ਦੇ ਦੁਆਲੇ ਨਹੀਂ ਮੁੜਦਾ ਹੈ (ਸਹੀ/ਗ਼ਲਤ)
ਉੱਤਰ-
ਸਹੀ,

(iv) ਚੰਦਰਮਾ ਇੱਕ ਪ੍ਰਕਾਸ਼ਹੀਣ ਵਸਤੂ ਹੈ । (ਸਹੀ/ਗਲਤ)
ਉੱਤਰ-
ਸਹੀ,

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

(v) ਪ੍ਰਕਾਸ਼ ਸਰੋਤ ਨੂੰ ਅਪਾਰਦਰਸ਼ੀ ਵਸਤੂ ਤੋਂ ਦੂਰ ਲੈ ਜਾਣ ਨਾਲ ਵਸਤੂ ਦਾ ਪਰਛਾਵਾਂ ਵੱਡੇ ਆਕਾਰ ਦਾ ਬਣਦਾ ਹੈ ।
ਉੱਤਰ-
ਗਲਤ ।

3. ਮਿਲਾਨ ਕਰੋ –

ਕਾਲਮ ‘ੳ’ ਕਾਲਮ ‘ਅ’
(ਉ) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ (i) ਧਰਤੀ, ਚੰਨ ਅਤੇ ਸੂਰਜ ਦੇ ਵਿਚਕਾਰ
(ਅ) ਚੰਨ ਗ੍ਰਹਿਣ (ii) ਪਰਛਾਵੇਂ ਦਾ ਬਣਨਾ
(ਈ) ਸੂਰਜ ਗ੍ਰਹਿਣ (iii) ਪਿੰਨ-ਹੋਲ ਕੈਮਰਾ
(ਸ) ਉਲਟਾ ਅਤੇ ਛੋਟਾ ਪ੍ਰਤੀਬਿੰਬ (iv) ਅਪਾਰਦਰਸ਼ੀ ਵਸਤੂ, ਪ੍ਰਕਾਸ਼ ਸਰੋਤ ਅਤੇ ਸਕਰੀਨ ਵਿਚਕਾਰ
(ਹ) ਪਰਛਾਵਾਂ (v) ਚੰਦਰਮਾ, ਧਰਤੀ ਅਤੇ ਸੂਰਜ ਵਿਚਕਾਰ

ਉੱਤਰ –

ਕਾਲਮ ‘ੳ’ ਕਾਲਮ ‘ਆਂ’
(ੳ) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ। (ii) ਪਰਛਾਵੇਂ ਦਾ ਬਣਨਾ
(ਅ) ਚੰਨ ਗ੍ਰਹਿਣ (i) ਧਰਤੀ, ਚੰਨ ਅਤੇ ਸੂਰਜ ਦੇ ਵਿਚਕਾਰ
(ਇ) ਸੂਰਜ ਗ੍ਰਹਿਣ (v) ਚੰਦਰਮਾ, ਧਰਤੀ ਅਤੇ ਸੁਰਜ ਵਿਚਕਾਰ
(ਸ) ਉਲਟਾ ਅਤੇ ਛੋਟਾ ਪ੍ਰਤੀਬਿੰਬ (iii) ਪਿੰਨ-ਹੋਲ ਕੈਮਰਾ
(ਹ) ਪਰਛਾਵਾਂ (iv) ਅਪਾਰਦਰਸ਼ੀ ਵਸਤੂ, ਪ੍ਰਕਾਸ਼ ਸਰੋਤ ਅਤੇ ਸਕਰੀਨ ਵਿਚਕਾਰ

4. ਸਹੀ ਉੱਤਰ ਚੁਣੋ-

(i) ਜਿਸ ਵਸਤੂ ਵਿੱਚੋਂ ਪ੍ਰਕਾਸ਼ ਆਰ-ਪਾਰ ਲੰਘ ਜਾਂਦਾ ਹੈ, ਉਸਨੂੰ ਕਹਿੰਦੇ ਹਨ
(ਉ) ਅਲਪ-ਪਾਰਦਰਸ਼ੀ
(ਅ) ਅਪਾਰਦਰਸ਼ੀ
(ੲ) ਪਾਰਦਰਸ਼ੀ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਪਾਰਦਰਸ਼ੀ ।

(ii) ਪਰਛਾਵਾਂ ਬਣਨ ਲਈ ਪ੍ਰਕਾਸ਼ ਦੇ ਮਾਰਗ ਵਿੱਚ ਉਪਸਥਿਤ ਹੋਣੀ ਜ਼ਰੂਰੀ ਹੈ
(ੳ) ਪਾਰਦਰਸ਼ੀ ਵਸਤੂ
(ਅ) ਅਪਾਰਦਰਸ਼ੀ ਵਸਤੁ
(ੲ) ਅਲਪ-ਪਾਰਦਰਸ਼ੀ ਵਸਤੂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਆ) ਅਪਾਰਦਰਸ਼ੀ ਵਸਤੂ ॥

(iii) ਅਲਪ-ਪਾਰਦਰਸ਼ੀ ਵਸਤੂਆਂ ਦੇ ਆਰ-ਪਾਰ ਦੇਖਣਾ ਸੰਭਵ ਹੈ
(ੳ) ਪੂਰਣ ਰੂਪ ਵਿੱਚ ।
(ਅ) ਅੰਸ਼ਿਕ ਰੂਪ ਵਿੱਚ
(ਇ) ਬਿਲਕੁਲ ਨਹੀਂ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਅੰਸ਼ਿਕ ਰੂਪ ਵਿੱਚ ।

(iv) ਪ੍ਰਕਾਸ਼ਮਾਨ ਵਸਤੂਆਂ
(ਉ) ਪ੍ਰਕਾਸ਼ ਉਤਸਰਜਿਤ ਕਰਦੀਆਂ ਹਨ ।
(ਅ) ਪ੍ਰਕਾਸ਼ ਉਤਸਰਜਿਤ ਨਹੀਂ ਕਰਦੀਆਂ ਹਨ ।
(ਇ) ਦੂਜੀ ਵਸਤੁ ਤੋਂ ਪ੍ਰਕਾਸ਼ ਪ੍ਰਾਪਤ ਕਰਕੇ ਪ੍ਰਕਾਸ਼ ਉਤਸਰਜਿਤ ਕਰਦੀਆਂ ਹਨ ।
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਪ੍ਰਕਾਸ਼ ਉਤਸਰਜਿਤ ਕਰਦੀਆਂ ਹਨ ।

(v) ਚੰਨ ਇੱਕ ………… ਵਸਤੂ ਹੈ
(ਉ) ਪ੍ਰਕਾਸ਼ਮਾਨ
(ਅ) ਅਦੀਪਤ
(ੲ) ਦੋਨੋਂ ਪ੍ਰਕਾਸ਼ਮਾਨ ਅਤੇ ਪ੍ਰਕਾਸ਼ਹੀਨ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਪ੍ਰਕਾਸ਼ਹੀਨ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

(vi) ਪ੍ਰਕਾਸ਼ ਪਰਾਵਰਤਨ ਪ੍ਰਕਿਰਿਆ ਵਿੱਚ ਪ੍ਰਕਾਸ਼ ਚਮਕਦਾਰ ਸਤਹਿ ‘ਤੇ ਟਕਰਾ ਕੇ
(ੳ) ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦਾ ਹੈ ।
(ਅ) ਉਸ ਮਾਧਿਅਮ ਨੂੰ ਛੱਡ ਕੇ ਦੂਜੇ ਮਾਧਿਅਮ ਵਿੱਚ ਚਲਾ ਜਾਂਦਾ ਹੈ ।
(ੲ) ਕੁੱਝ ਭਾਗ ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦਾ ਹੈ ।
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦਾ ਹੈ ।

(vii) ਪ੍ਰਕਾਸ਼ ਦਾ ਪਰਾਵਰਤਨ ਹੁੰਦਾ ਹੈ
(ਉ) ਨਿਯਮਿਤ ਸਤਹਿ ਤੋਂ
(ਅ) ਅਨਿਯਮਿਤ ਸਤਹਿ ਤੋਂ
(ੲ) ਸਤਿਹ ਦਾ ਕੁੱਝ ਭਾਗ ਨਿਯਮਿਤ ਅਤੇ ਕੁੱਝ ਭਾਗ ਅਨਿਯਮਿਤ ਤੋਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਨਿਯਮਿਤ ਸਤਹਿ ਤੋਂ ।

(viii) ਜਦੋਂ ਕਿਸੇ ਅਪਾਰਦਰਸ਼ੀ ਵਸਤੂ ਨੂੰ ਪ੍ਰਕਾਸ਼ ਦੇ ਸੋਤ ਦੇ ਨੇੜੇ ਲਿਆਇਆ ਜਾਂਦਾ ਹੈ, ਤਾਂ
(ਉ) ਪਰਛਾਵੇਂ ਦਾ ਆਕਾਰ ਬਰਾਬਰ ਰਹਿੰਦਾ ਹੈ
(ਅ) ਪਰਛਾਵੇਂ ਦਾ ਆਕਾਰ ਛੋਟਾ ਹੁੰਦਾ ਹੈ
(ਇ) ਪਰਛਾਵੇਂ ਦਾ ਆਕਾਰ ਵੱਡਾ ਹੁੰਦਾ ਹੈ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਇ) ਪਰਛਾਵੇਂ ਦਾ ਆਕਾਰ ਵੱਡਾ ਹੁੰਦਾ ਹੈ ।

(ix) ਸੂਈਛੇਕ ਕੈਮਰੇ ਵਿੱਚ ਪ੍ਰਤੀਬਿੰਬ ਬਣਦਾ ਹੈ
(ਉ) ਨੇੜੇ ਸਥਿਤ ਸਥਿਰ ਵਸਤੂ ਦਾ
(ਅ) ਦੂਰ ਸਥਿਤ ਸਥਿਰ ਵਸਤੂ ਦਾ
(ਇ) ਦੂਰ ਸਥਿਤ ਗਤੀਸ਼ੀਲ ਵਸਤੂ ਦਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਦੂਰ ਸਥਿਤ ਸਥਿਰ ਵਸਤੂ ਦਾ ।

(x) ਪਾਰਦਰਸ਼ੀ ਪਦਾਰਥ ਦਾ ਪਰਛਾਵਾਂ ਕਿਸ ਤਰ੍ਹਾਂ ਦਾ ਹੁੰਦਾ ਹੈ ?
(ਉ) ਗੂੜਾ ਕਾਲਾ ,
(ਅ) ਚੱਕਰਾਕਾਰ
(ੲ) ਵੱਡੇ ਆਕਾਰ ਦਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਕਾਸ਼ਮਾਨ ਵਸਤੂ ਕਿਸਨੂੰ ਆਖਦੇ ਹਨ ?
ਉੱਤਰ-
ਪ੍ਰਕਾਸ਼ਮਾਨ (ਦੀਪਤ) ਵਸਤੂ-ਜਿਹੜੀ ਵਸਤੂ ਕੋਲ ਆਪਣਾ ਪ੍ਰਕਾਸ਼ ਹੁੰਦਾ ਹੈ ਅਤੇ ਸੂਰਜ ਦੀ ਤਰ੍ਹਾਂ ਆਪਣਾ ਪ੍ਰਕਾਸ਼ ਛੱਡਦੀ ਹੈ, ਉਸ ਨੂੰ ਪ੍ਰਕਾਸ਼ਮਾਨ ਵਸਤੂ ਆਖਦੇ ਹਨ।

ਪ੍ਰਸ਼ਨ 2.
ਕੁੱਝ ਪ੍ਰਕਾਸ਼ਮਾਨ ਵਸਤੂਆਂ ਦੇ ਨਾਂ ਲਿਖੋ ।
ਉੱਤਰ-
ਸੂਰਜ, ਬਿਜਲੀ, ਬਲਬ, ਜਲਦੀ ਹੋਈ ਮੋਮਬੱਤੀ, ਤਾਰੇ ਆਦਿ ।

ਪ੍ਰਸ਼ਨ 3.
ਪ੍ਰਕਾਸ਼ਹੀਨ ਵਸਤੂ ਕਿਸਨੂੰ ਆਖਦੇ ਹਨ ?
ਉੱਤਰ-
ਪ੍ਰਕਾਸ਼ਹੀਨ ਅਦੀਪਤ) ਵਸਤੂ- ਜਿਹੜੀ ਵਸਤੁ ਕੋਲ ਆਪਣਾ ਪ੍ਰਕਾਸ਼ ਨਹੀਂ ਹੁੰਦਾ ਹੈ ਪਰੰਤੂ ਪ੍ਰਕਾਸ਼ਮਾਨ ਵਸਤੂ ਤੋਂ ਪ੍ਰਕਾਸ਼ ਪ੍ਰਾਪਤ ਕਰਕੇ ਪ੍ਰਕਾਸ਼ ਛੱਡਦੀ ਹੈ ਉਸ ਨੂੰ ਪ੍ਰਕਾਸ਼ਹੀਨ ਵਸਤੂ ਆਖਦੇ ਹਨ ।

ਪਸ਼ਨ 4.
ਕਿਨ੍ਹਾਂ ਚਾਰ ਪ੍ਰਕਾਸ਼ਹੀਨ ਵਸਤੂਆਂ ਦੇ ਨਾਂ ਲਿਖੋ ।
ਉੱਤਰ-
ਗੱਤਾ, ਮੇਜ, ਕੁਰਸੀ, ਪੱਥਰ ਦਾ ਟੁੱਕੜਾ ।

ਪ੍ਰਸ਼ਨ 5.
ਪਾਰਦਰਸ਼ੀ ਵਸਤੂ ਕਿਸ ਨੂੰ ਆਖਦੇ ਹਨ ?
ਉੱਤਰ-
ਪਾਰਦਰਸ਼ੀ ਵਸਤੂ-ਜਿਸ ਵਸਤੂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਅਤੇ ਜਿਸ ਵਸਤੂ ਦੇ ਆਰ-ਪਾਰ ਅਸੀਂ ਦੇਖ ਸਕਦੇ ਹਾਂ ਉਸਨੂੰ ਪਾਰਦਰਸ਼ੀ ਵਸਤੂ ਆਖਦੇ ਹਨ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਪ੍ਰਸ਼ਨ 6.
ਕਿਨ੍ਹਾਂ ਚਾਰ ਪਾਰਦਰਸ਼ੀ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  • ਹਵਾ,
  • ਕੱਚ,
  • ਪਾਣੀ,
  • ਜਿੱਨ ਸ਼ਰਾਬ ।

ਪ੍ਰਸ਼ਨ 7.
ਅਪਾਰਦਰਸ਼ੀ ਵਸਤੂ ਕਿਸ ਨੂੰ ਆਖਦੇ ਹਨ ?
ਉੱਤਰ-
ਅਪਾਰਦਰਸ਼ੀ ਵਸਤੂ-ਜਿਸ ਵਸਤੂ ਦੇ ਆਰ-ਪਾਰ ਪ੍ਰਕਾਸ਼ ਨਹੀਂ ਲੰਘ ਸਕਦਾ ਅਤੇ ਜਿਸ ਵਸਤੂ ਦੇ ਆਰ-ਪਾਰ ਨਹੀਂ ਦੇਖ ਸਕਦੇ ਉਸ ਨੂੰ ਅਪਾਰਦਰਸ਼ੀ ਵਸਤੁ ਆਖਦੇ ਹਨ ।

ਪ੍ਰਸ਼ਨ 8.
ਕਿਊਂ ਚਾਰ ਅਪਾਰਦਰਸ਼ੀ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  • ਗੱਤਾ,
  • ਪੱਥਰ ਦਾ ਟੁੱਕੜਾ,
  • ਲੱਕੜੀ ਦਾ ਟੁੱਕੜਾ,
  • ਧਾਤੂ ਦੀ ਚਾਦਰ ।

ਪ੍ਰਸ਼ਨ 9.
ਅਲਪ-ਪਾਰਦਰਸ਼ੀ ਵਸਤੂ ਕਿਸਨੂੰ ਆਖਦੇ ਹਨ ?
ਉੱਤਰ-
ਅਲਪ-ਪਾਰਦਰਸ਼ੀ ਵਸਤੂ-ਜਿਸ ਦੇ ਆਰ-ਪਾਰ ਪ੍ਰਕਾਸ਼ ਘੱਟ ਮਾਤਰਾ ਵਿੱਚ ਲੰਘਦਾ ਹੈ ਅਤੇ ਜਿਸਦੇ ਵਿੱਚੋਂ ਦੂਸਰੀ ਤਰਫ਼ ਪਈ ਵਸਤੂ ਨੂੰ ਬਹੁਤ ਸਪੱਸ਼ਟ ਰੂਪ ਨਾਲ ਨਹੀਂ ਦੇਖ ਸਕਦੇ, ਉਸਨੂੰ ਅਲਪ-ਪਾਰਦਰਸ਼ੀ ਵਸਤੂ ਆਖਦੇ ਹਨ ।

ਪ੍ਰਸ਼ਨ 10.
ਕਿਸੇ ਚਾਰ ਅਲਪ-ਪਾਰਦਰਸ਼ੀ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  • ਧੂੰਆਂ,
  • ਕੋਹਰਾ,
  • ਘਿਸਿਆ ਹੋਇਆ ਕੱਚ,
  • ਤੇਲ ਲੱਗਿਆ ਹੋਇਆ ਕਾਗ਼ਜ਼ ਅਤੇ
  • ਸੈਲੋਫੇਨ ਕਾਗ਼ਜ਼ ।

ਪ੍ਰਸ਼ਨ 11.
ਕੀ ਪ੍ਰਕਾਸ਼ ਦੀ ਅਨੁਪਸਥਿਤੀ ਵਿੱਚ ਅਸੀਂ ਦੇਖ ਸਕਦੇ ਹਾਂ ?
ਉੱਤਰ-
ਨਹੀਂ, ਅਸੀਂ ਪ੍ਰਕਾਸ਼ ਦੀ ਅਨੁਪਸਥਿਤੀ ਵਿੱਚ ਨਹੀਂ ਦੇਖ ਸਕਦੇ ਕਿਉਂਕਿ ਪ੍ਰਕਾਸ਼ ਵਸਤੂਆਂ ਨੂੰ ਦੇਖਣ ਵਿੱਚ ਸਹਾਇਤਾ ਕਰਦਾ ਹੈ ।

ਪ੍ਰਸ਼ਨ 12.
ਕਿਸੇ ਵਸਤੂ ਦਾ ਅਪਾਰਦਰਸ਼ੀ, ਪਾਰਦਰਸ਼ੀ ਜਾਂ ਅਲਪ-ਪਾਰਦਰਸ਼ੀ ਹੋਣਾ ਕਿਸ ਗੱਲ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਪ੍ਰਕਾਸ਼ ਉਸ ਵਸਤੂ ਵਿਚੋਂ ਗੁਜ਼ਰ ਸਕਦਾ ਹੈ ਜਾਂ ਨਹੀਂ ਜਾਂ ਫਿਰ ਪ੍ਰਕਾਸ਼ ਦੀ ਅਪੂਰਣ ਮਾਤਰਾ ਨੂੰ ਗੁਜ਼ਰਨ ਦਿੰਦਾ ਹੈ ।

ਪ੍ਰਸ਼ਨ 13.
ਪਰਛਾਵਾਂ ਕਿਸਨੂੰ ਆਖਦੇ ਹਨ ?
ਉੱਤਰ-
ਪਰਛਾਵਾਂ-ਜਦੋਂ ਕੋਈ ਅਪਾਰਦਰਸ਼ੀ ਵਸਤੂ ਆਪਣੇ ਵਿੱਚੋਂ ਪ੍ਰਕਾਸ਼ ਨਹੀਂ ਲੰਘਣ ਦਿੰਦੀ ਅਤੇ ਵਸਤੂ ਦੇ ਪਿਛਲੇ ਪਾਸੇ ਕਾਲਾ ਖੇਤਰ ਬਣ ਜਾਂਦਾ ਹੈ ਤਾਂ ਇਸ ਕਾਲੇ ਖੇਤਰ ਨੂੰ ਵਸਤੂ ਦਾ ਪਰਛਾਵਾਂ ਕਹਿੰਦੇ ਹਨ ।

ਪ੍ਰਸ਼ਨ 14.
ਪਿੰਨ-ਹੋਲ ਕੈਮਰੇ ਨਾਲ ਅਸੀਂ ਕਿਨ੍ਹਾਂ ਵਸਤੂਆਂ ਦੇ ਪ੍ਰਤਿਬਿੰਬ ਪ੍ਰਾਪਤ ਕਰ ਸਕਦੇ ਹਾਂ ?
ਉੱਤਰ-
ਪਿੰਨ-ਹੋਲ ਕੈਮਰੇ ਦੀ ਸਹਾਇਤਾ ਨਾਲ ਅਸੀਂ ਕੇਵਲ ਸਥਿਰ ਵਸਤੂਆਂ ਦੇ ਪ੍ਰਤਿਬਿੰਬ ਪ੍ਰਾਪਤ ਕਰ ਸਕਦੇ ਹਾਂ ।

ਪ੍ਰਸ਼ਨ 15.
ਸਾਨੂੰ ਸੂਰਜ ਵੱਲ ਸਿੱਧਾ ਕਿਉਂ ਨਹੀਂ ਦੇਖਣਾ ਚਾਹੀਦਾ ?
ਉੱਤਰ-
ਸੂਰਜ ਵੱਲ ਸਿੱਧਾ ਦੇਖਣ ਨਾਲ ਸਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ |

ਪ੍ਰਸ਼ਨ 16.
ਪ੍ਰਕਾਸ਼ ਪਰਾਵਰਤਨ ਕਿਸ ਨੂੰ ਆਖਦੇ ਹਨ ?
ਉੱਤਰ-
ਪ੍ਰਕਾਸ਼ ਪਰਾਵਰਤਨ-ਜਦੋਂ ਪ੍ਰਕਾਸ਼ ਕਿਸੇ ਚੀਕਣੀ ਅਤੇ ਸਮਤਲ ਸਤਾ ‘ਤੇ ਡਿੱਗਦੀ ਹੈ ਅਤੇ ਉਸੇ ਮਾਧਿਅਮ ਵਿੱਚ ਵਾਪਸ ਦਿਸ਼ਾ ਪਰਿਵਰਤਨ ਕਰਕੇ ਆ ਜਾਣ ਨੂੰ ਪ੍ਰਕਾਸ਼ ਪਰਾਵਰਤਨ ਆਖਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀ ਚੰਦਰਮਾ ਪ੍ਰਕਾਸ਼ਮਾਨ ਵਸਤੂ ਹੈ ਜਾਂ ਪ੍ਰਕਾਸ਼ਹੀਨ ? ਸਮਝਾਓ ।
ਉੱਤਰ-
ਚੰਦਰਮਾ ਪ੍ਰਕਾਸ਼ਮਾਨ ਵਸਤੂ ਨਹੀਂ ਹੈ ਕਿਉਂਕਿ ਚੰਦਰਮਾ ਆਪਣੇ ਆਪ ਪ੍ਰਕਾਸ਼ ਨਹੀਂ ਦਿੰਦਾ, ਪਰੰਤੂ ਸੂਰਜ ਤੋਂ ਪ੍ਰਕਾਸ਼ ਗ੍ਰਹਿਣ ਕਰਕੇ ਆਪਣੀ ਸਤ੍ਹਾ ਤੋਂ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ ।

ਪ੍ਰਸ਼ਨ 2.
ਵਸਤੂਆਂ ਨੂੰ ਵੇਖਣ ਲਈ ਕਿਹੜੀਆਂ ਸ਼ਰਤਾਂ ਹੋਣੀਆਂ ਜ਼ਰੂਰੀ ਹਨ ?
ਉੱਤਰ-
ਵਸਤੂਆਂ ਨੂੰ ਵੇਖਣ ਲਈ ਜ਼ਰੂਰੀ ਸ਼ਰਤਾਂ-ਵਸਤੂਆਂ ਨੂੰ ਵੇਖਣ ਲਈ ਹੇਠ ਲਿਖੀਆਂ ਸ਼ਰਤਾਂ ਦਾ ਹੋਣਾ ਜਰੂਰੀ ਹੈ

  • ਦੇਖਣ ਵਾਲੀ ਵਸਤੁ
  • ਦੇਖਣ ਲਈ ਅੱਖ
  • ਪ੍ਰਕਾਸ਼ ਦੀ ਉਪਸਥਿਤੀ ।

ਹਨੇਰੇ ਵਿੱਚ ਅਸੀਂ ਵਸਤੂਆਂ ਨੂੰ ਨਹੀਂ ਦੇਖ ਪਾਉਂਦੇ | ਪ੍ਰਕਾਸ਼ ਸਾਨੂੰ ਵਸਤੂਆਂ ਦੇਖਣ ਵਿੱਚ ਸਹਾਇਤਾ ਕਰਦਾ ਹੈ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਪ੍ਰਸ਼ਨ 3.
ਪਾਰਦਰਸ਼ੀ, ਅਪਾਰਦਰਸ਼ੀ ਅਤੇ ਪਾਰਭਾਸੀ (ਅਲਪ-ਪਾਰਦਰਸ਼ੀ) ਵਸਤੂਆਂ ਜਿਨ੍ਹਾਂ ਨੂੰ ਆਖਦੇ ਹਨ ? ਉਦਾਹਰਨਾਂ ਵੀ ਦਿਓ ।
ਉੱਤਰ-
ਪਾਰਦਰਸ਼ੀ ਵਸਤੂਆਂ ਜਿਨ੍ਹਾਂ ਵਸਤੂਆਂ ਦੇ ਆਰ-ਪਾਰ ਦੇਖਿਆ ਜਾ ਸਕਦਾ ਹੈ ਅਤੇ ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ ਉਨ੍ਹਾਂ ਨੂੰ ਪਾਰਦਰਸ਼ੀ ਵਸਤੂਆਂ ਆਖਿਆ ਜਾਂਦਾ ਹੈ । ਉਦਾਹਰਨ-ਕੱਚ, ਪਾਣੀ ਅਤੇ ਹਵਾ ਆਦਿ । ਅਪਾਰਦਰਸ਼ੀ ਵਸਤੂਆਂ-ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਨਹੀਂ ਲੰਘ ਸਕਦਾ ਅਤੇ ਜਿਨ੍ਹਾਂ ਦੇ ਆਰ-ਪਾਰ ਨਹੀਂ ਦੇਖਿਆ ਜਾ ਸਕਦਾ ਉਨ੍ਹਾਂ ਨੂੰ ਅਪਾਰਦਰਸ਼ੀ ਵਸਤੂਆਂ ਆਖਿਆ ਜਾਂਦਾ ਹੈ । ਉਦਾਹਰਨ-ਲੱਕੜੀ, ਲੋਹਾ, ਗੱਤਾ ਅਤੇ ਇੱਟ ਆਦਿ । ਪਾਰਭਾਸੀ ਵਸਤੂਆਂ (ਅਲਪ-ਪਾਰਦਰਸ਼ੀ) – ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ ਪਰ ਪੂਰਨ ਰੂਪ ਨਾਲ ਨਹੀਂ ਅਤੇ ਦੁਸਰੇ ਪਾਸੇ ਪਈਆਂ ਵਸਤੂਆਂ ਸਪੱਸ਼ਟ ਰੂਪ ਨਾਲ ਨਹੀਂ ਦੇਖੀਆਂ ਜਾਂਦੀਆਂ, ਉਨ੍ਹਾਂ ਨੂੰ ਅਲਪ-ਪਾਰਦਰਸ਼ੀ ਵਸਤੂਆਂ ਆਖਦੇ ਹਨ । ਉਦਾਹਰਨ-ਸਿਆ ਹੋਇਆ ਕੱਚ, ਤੇਲ ਲੱਗਿਆ ਹੋਇਆ ਕਾਗ਼ਜ਼, ਧੂੰਆਂ ਅਤੇ ਸੈਲੋਫੇਨ ਪੇਪਰ ।

ਪ੍ਰਸ਼ਨ 4.
ਇੱਕ ਅਪਾਰਦਰਸ਼ੀ ਵਸਤੂ ‘ਤੇ ਡਿੱਗ ਰਿਹਾ ਪ੍ਰਕਾਸ਼ ਵਸਤੂ ਦਾ ਪਰਛਾਵਾਂ ਕਿਉਂ ਬਣਾਉਂਦਾ ਹੈ ?
ਉੱਤਰ-
ਜਦੋਂ ਪ੍ਰਕਾਸ਼ ਕਿਸੇ ਅਪਾਰਦਰਸ਼ੀ ਵਸਤੂ ‘ਤੇ ਡਿੱਗਦਾ ਹੈ ਤਾਂ ਉਸ ਵਸਤੂ ਦਾ ਪਰਛਾਵਾਂ ਇਸ ਕਾਰਨ ਬਣਦਾ ਹੈ ਕਿ ਉਹ ਵਸਤੂ ਆਪਣੇ ਵਿੱਚੋਂ ਪ੍ਰਕਾਸ਼ ਨੂੰ ਨਹੀਂ ਲੰਘਣ ਦਿੰਦੀ ।

ਪ੍ਰਸ਼ਨ 5.
ਪਰਛਾਵਾਂ ਕਿਸ ਨੂੰ ਆਖਦੇ ਹਨ ? ਜਦੋਂ ਕਿਸੇ ਵਸਤੂ ਨੂੰ ਪ੍ਰਕਾਸ਼ ਸ੍ਰੋਤ ਦੇ ਨੇੜੇ ਲਿਜਾਇਆ ਜਾਂਦਾ ਹੈ ਤਾਂ ਪਰਛਾਵੇਂ ਦੇ ਆਕਾਰ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪਰਛਾਵਾਂ-ਜਦੋਂ ਪ੍ਰਕਾਸ਼ ਕਿਸੇ ਅਪਾਰਦਰਸ਼ੀ ਵਸਤੂ ‘ਤੇ ਡਿੱਗਦਾ ਹੈ ਤਾਂ ਉਸ ਵਸਤੂ ਵਿੱਚੋਂ ਨਹੀਂ ਲੰਘ ਸਕਦਾ ਅਤੇ ਪ੍ਰਕਾਸ਼ ਦੇ ਉਲਟ ਅਪਾਰਦਰਸ਼ੀ ਦੇ ਦੂਸਰੇ ਪਾਸੇ ਇੱਕ ਕਾਲਾ ਖੇਤਰ ਬਣ ਜਾਂਦਾ ਹੈ । ਉਸ ਕਾਲੇ ਖੇਤਰ ਨੂੰ ਪਰਛਾਵਾਂ ਕਹਿੰਦੇ ਹਨ । ਇਸਦਾ ਕਾਰਨ ਇਹ ਹੈ ਕਿ ਪ੍ਰਕਾਸ਼ ਸਿੱਧੀ ਰੇਖਾ ਵਿੱਚ ਗਤੀ ਕਰਦਾ ਹੈ। ਜਦੋਂ ਵਸਤੂ ਨੂੰ ਪ੍ਰਕਾਸ਼ ਸ੍ਰੋਤ ਦੇ ਨੇੜੇ ਲਿਆਇਆ ਜਾਂਦਾ ਹੈ ਤਾਂ ਪਰਛਾਵੇਂ ਦਾ ਆਕਾਰ ਵੱਡਾ ਹੋ ਜਾਂਦਾ ਹੈ ।

ਪ੍ਰਸ਼ਨ 6.
ਜਦੋਂ ਕਿਸੇ ਅਪਾਰਦਰਸ਼ੀ ਵਸਤੂ ਨੂੰ ਧੁੱਪ ਵਿੱਚ ਧਰਤੀ ਤੋਂ ਕੁੱਝ ਉੱਚਾਈ ‘ਤੇ ਦੇਖਦੇ ਹਾਂ ਤਾਂ ਸਾਨੂੰ ਧਰਤੀ ‘ਤੇ ਕਾਲੇ ਧੱਬੇ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਜਦੋਂ ਅਸੀਂ ਅਪਾਰਦਰਸ਼ੀ ਵਸਤੂਆਂ ਨੂੰ ਧੁੱਪ ਵਿੱਚ ਧਰਤੀ ਤੋਂ ਕੁੱਝ ਉੱਚਾਈ ‘ਤੇ ਦੇਖਦੇ ਹਾਂ ਤਾਂ ਧਰਤੀ ‘ਤੇ ਬਣ ਰਹੇ ਧੱਬੇ ਵਸਤੁਆਂ ਦੀ ਪਛਾਵੇਂ ਦੇ ਬਣਨ ਕਾਰਨ ਦਿਖਾਈ ਦਿੰਦੇ ਹਨ |

ਪ੍ਰਸ਼ਨ 7.
ਕੀ ਪਰਛਾਵੇਂ ਦੇ ਬਣਨ ਲਈ ਪਰਦੇ ਦੀ ਲੋੜ ਹੁੰਦੀ ਹੈ ? ਸਾਡੇ ਦੈਨਿਕ ਜੀਵਨ ਵਿੱਚ ਕਿਹੜੀਆਂ ਵਸਤੂਆਂ ਦੇ ਪਰਛਾਵੇਂ ਪ੍ਰਾਪਤ ਕਰਨ ਲਈ ਪਰਦੇ ਦਾ ਕਾਰਜ ਕਰਦੀਆਂ ਹਨ ?
ਉੱਤਰ-
ਹਾਂ, ਪਰਛਾਵੇਂ ਪ੍ਰਾਪਤ ਕਰਨ ਲਈ ਪਰਦੇ ਦੀ ਜ਼ਰੂਰਤ ਹੁੰਦੀ ਹੈ । ਕਮਰੇ ਦੀ ਦੀਵਾਰ, ਬਿਲਡਿੰਗ, ਜ਼ਮੀਨ ਜਾਂ ਇਸ ਪ੍ਰਕਾਰ ਦੀਆਂ ਹੋਰ ਸੜਾਵਾਂ ਪਰਛਾਵੇਂ ਲਈ ਪਰਦੇ ਦਾ ਕੰਮ ਕਰਦੀਆਂ ਹਨ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 3

ਪ੍ਰਸ਼ਨ 8.
ਇੱਕ ਕਿਰਿਆ-ਕਲਾਪ ਦੁਆਰਾ ਦਰਸਾਓ ਕਿ ਪ੍ਰਕਾਸ਼ ਸਰਲ ਰੇਖਾ ਵਿੱਚ ਗਤੀ ਕਰਦਾ ਹੈ ?
ਉੱਤਰ-
ਅਪਾਰਦਰਸ਼ੀ ਪਦਾਰਥ ਤੋਂ ਬਣਿਆ ਹੋਇਆ ਇੱਕ ਪਲਾਸਟਿਕ ਪਾਈਪ ਜਾਂ ਰਬੜ ਦੀ ਲੰਬੀ ਨਲੀ ਲਓ । ਬੰਦ ਕਮਰੇ ਵਿੱਚ ਇੱਕ ਮੋਮਬੱਤੀ ਜਲਾ ਕੇ ਮੇਜ਼ ਉੱਪਰ ਰੱਖੋ | ਹੁਣ ਦੂਸਰੇ ਪਾਸੇ ਖੜੇ ਹੋ ਕੇ ਪਾਈਪ ਵਿੱਚੋਂ ਦੀ ਮੋਮਬੱਤੀ ਦੀ ਲਾਟ ਨੂੰ ਦੇਖੋ | ਮੋਮਬੱਤੀ ਦੀ ਲਾਟ ਦਿਖਾਈ ਦੇਵੇਗੀ । ਜਦੋਂ ਮੋਮਬੱਤੀ ਦੀ ਲਾਟ ਦਿਖਾਈ ਦੇ ਰਹੀ ਹੈ ਉਸ ਸਮੇਂ ਪਾਈਪ ਨੂੰ ਮੋੜ ਦਿਓ । ਹੁਣ ਤੁਹਾਨੂੰ ਮੋਮਬੱਤੀ ਨਹੀਂ ਦਿਖਾਈ ਦੇਵੇਗੀ ।

ਇਸਦਾ ਕਾਰਨ ਇਹ ਹੈ ਕਿ ਪਾਈਪ ਦੇ ਮੋੜ ਨੇ ਸਾਡੀਆਂ ਅੱਖਾਂ ਵੱਲ ਆਉਂਦੀਆਂ ਕਿਰਨਾਂ ਨੂੰ ਰੋਕ ਲਿਆ ਹੈ । ਇਸ ਤੋਂ ਇਲਾਵਾ, ਪਾਈਪ ਅਪਾਰਦਰਸ਼ੀ ਪਦਾਰਥ ਦੀ ਬਣੀ ਹੋਣ ਕਾਰਨ, ਪ੍ਰਕਾਸ਼ ਪਾਈਪ ਵਿੱਚੋਂ ਲੰਘ ਨਹੀਂ ਸਕਦਾ ਹੈ । ਇਸ ਲਈ ਮੋਮਬੱਤੀ ਤੋਂ ਆਉਣ ਵਾਲਾ ਪ੍ਰਕਾਸ਼ ਸਾਡੀਆਂ ਅੱਖਾਂ ਤੱਕ ਨਹੀਂ ਪਹੁੰਚ ਸਕਦਾ, ਜਿਸ ਕਾਰਨ ਸਾਨੂੰ ਮੋਮਬੱਤੀ ਵਿਖਾਈ ਨਹੀਂ ਦੇਵੇਗੀ । ਇਸ ਤੋਂ ਸਿੱਟਾ ਨਿਕਲਦਾ ਹੈ ਕਿ ਪ੍ਰਕਾਸ਼ ਸਿੱਧੀ ਰੇਖਾ ਵਿੱਚ ਚੱਲਦਾ ਹੈ । ਪ੍ਰਕਾਸ਼ ਦੇ ਇਸ ਵਰਤਾਰੇ ਨੂੰ ਪ੍ਰਕਾਸ਼ ਦਾ ਸਰਲ ਰੇਖੀ ਪ੍ਰਸਾਰ ਵੀ ਆਖਦੇ ਹਨ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 4

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 5

ਪ੍ਰਸ਼ਨ 9.
ਪ੍ਰਕਾਸ਼ ਪਰਾਵਰਤਨ ਕਿਸਨੂੰ ਕਹਿੰਦੇ ਹਨ ? ਪਰਾਵਰਤਨ ਕਿਹੜੀਆਂ ਵਸਤੂਆਂ ਦੁਆਰਾ ਹੋ ਸਕਦਾ ਹੈ ?
ਉੱਤਰ-ਪ੍ਰਕਾਸ਼ ਪਰਾਵਰਤਨ- ਕਿਸੇ ਸੜਾ ’ਤੇ ਪ੍ਰਕਾਸ਼ ਦਾ ਟਕਰਾ ਕੇ ਉਸੇ ਮਾਧਿਅਮ ਵਿੱਚ ਵਾਪਸ ਮੁੜ ਆਉਣਾ, ਪ੍ਰਕਾਸ਼ ਪਰਾਵਰਤਨ ਕਹਾਉਂਦਾ ਹੈ ।
ਸਾਧਾਰਨ ਤੌਰ ‘ਤੇ ਪ੍ਰਕਾਸ਼ ਪਰਾਵਰਤਨ ਚਮਕੀਲੀ ਸੜਾ ਦੁਆਰਾ ਹੀ ਹੁੰਦਾ ਹੈ, ਪਰੰਤੂ ਕਦੀ-ਕਦੀ ਅਸੀਂ ਝੀਲ ਜਾਂ ਤਲਾਬ ਦੇ ਪਾਣੀ ਵਿਚ ਦਰੱਖ਼ਤਾਂ, ਬਿਲਡਿੰਗਾਂ ਅਤੇ ਹੋਰ ਵਸਤੂਆਂ ਤੋਂ ਵੀ ਪਰਾਵਰਤਨ ਹੁੰਦਾ ਦੇਖਦੇ ਹਾਂ ।

ਪ੍ਰਸ਼ਨ 10.
ਹੇਠਾਂ ਦਿੱਤੀਆਂ ਗਈਆਂ ਵਸਤੂਆਂ ਜਾਂ ਪਦਾਰਥਾਂ ਨੂੰ ਅਪਾਰਦਰਸ਼ੀ, ਪਾਰਦਰਸ਼ੀ ਜਾਂ ਅਲਪ-ਪਾਰਦਰਸ਼ੀ ਅਤੇ ਦੀਪਤ ਜਾਂ ਅਦੀਪਤ ਵਿੱਚ ਵਰਗੀਕ੍ਰਿਤ ਕਰੋ : ਹਵਾ, ਜਲ, ਚੱਟਾਨ ਦਾ ਟੁੱਕੜਾ, ਐਲੂਮੀਨੀਅਮ ਸ਼ੀਟ, ਦਰਪਣ, ਲੱਕੜੀ ਦਾ ਤਖਤਾ, ਪਾਲੀਥੀਨ ਸ਼ੀਟ, CD, ਧੂੰਆਂ, ਸਮਤਲ ਕੱਚ ਦੀ ਸ਼ੀਟ, ਕੋਹਰਾ, ਲਾਲ ਗਰਮ ਲੋਹੇ ਦਾ ਟੁਕੜਾ, ਛੱਤਰੀ, ਪ੍ਰਕਾਸ਼ਮਾਨ ਟਿਊਬ, ਦੀਵਾਰ, ਕਾਰਬਨ ਪੇਪਰ ਦੀ ਸ਼ੀਟ, ਗੈਸ ਬਰਨਰ ਦੀ ਲਾਟ, ਗੱਤੇ ਦੀ ਸ਼ੀਟ, ਪ੍ਰਕਾਸ਼ਮਾਨ ਟਾਰਚ, ਸੈਲੋਫੇਨ (ਮੋਮੀ) ਸ਼ੀਟ, ਤਾਰ ਦੀ ਜਾਲੀ, ਮਿੱਟੀ ਦੇ ਤੇਲ ਦਾ ਸਟੋਵ, ਸੂਰਜ, ਜੁਗਨੂੰ, ਚੰਦਰਮਾ ।
ਉੱਤਰ-
ਅਪਾਰਦਰਸ਼ੀ ਪਦਾਰਥ-ਚੱਟਾਨ ਦਾ ਟੁੱਕੜਾ, ਐਲੂਮੀਨੀਅਮ ਸ਼ੀਟ, ਦਰਪਣ, ਲੱਕੜੀ ਦਾ ਤਖਤਾ, CD, ਦੀਵਾਰ, ਛੱਤਰੀ, ਕਾਰਬਨ, ਪੇਪਰ ਦੀ ਸ਼ੀਟ, ਗੱਤੇ ਦੀ ਸ਼ੀਟ, ਲਾਲ ਗਰਮ ਲੋਹੇ ਦਾ ਟੁੱਕੜਾ । ਪਾਰਦਰਸ਼ੀ ਪਦਾਰਥ-ਹਵਾ, ਜਲ, ਸਮਤਲ ਕੱਚ ਦੀ ਸ਼ੀਟ । ਅਲਪ-ਪਾਰਦਰਸ਼ੀ ਪਦਾਰਥ-ਪਾਲੀਥੀਨ ਸ਼ੀਟ, ਧੂੰਆਂ, ਕੋਹਰਾ, ਸੈਲੋਫੇਨ (ਮੋਮੀ) ਸ਼ੀਟ , ਤਾਰ ਦੀ ਜਾਲੀ ॥ ਪ੍ਰਕਾਸ਼ਮਾਨ ਵਸਤੂਆਂ-ਲਾਲ ਗਰਮ ਲੋਹੇ ਦਾ ਟੁੱਕੜਾ, ਪ੍ਰਕਾਸ਼ਮਾਨ ਟਿਊਬ, ਗੈਸ ਬਰਨਰ ਦੀ ਲਾਟ, ਪ੍ਰਕਾਸ਼ਮਾਨ ਟਾਰਚ, ਮਿੱਟੀ ਦੇ ਤੇਲ ਦਾ ਸਟੋਵ, ਸੂਰਜ, ਜੁਗਨੂੰ । ਪ੍ਰਕਾਸ਼ਹੀਨ ਵਸਤੂਆਂ-ਚੱਟਾਨ ਦਾ ਟੁੱਕੜਾ, ਐਲੂਮੀਨੀਅਮ ਸ਼ੀਟ, ਲੱਕੜੀ ਦਾ ਤਖਤਾ, ਦੀਵਾਰ, ਗੱਤੇ ਦੀ ਸ਼ੀਟ, ਚੰਦਰਮਾ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਪ੍ਰਸ਼ਨ 11.
ਕੀ ਤੁਸੀਂ ਇਸ ਤਰ੍ਹਾਂ ਦੀ ਆਕ੍ਰਿਤੀ ਬਣਾਉਣ ਦੇ ਬਾਰੇ ਵਿੱਚ ਸੋਚ ਸਕਦੇ ਹੋ ਜੋ ਇੱਕ ਢੰਗ ਨਾਲ ਰੱਖੇ ਜਾਣ ਤੇ ਗੋਲਾਕਾਰ ਪਰਛਾਵਾਂ ਬਣਾਏ ਅਤੇ ਦੂਸਰੇ ਢੰਗ ਨਾਲ ਰੱਖੇ ਜਾਣ ਤੇ ਆਇਤਾਕਾਰ ਛਾਇਆ ਬਣਾਏ ।
ਉੱਤਰ-
ਕਿਸੇ ਸਿਲੰਡਰਨੁਮਾ ਡਿੱਬੇ ਨੂੰ ਖੜਵੀਂ ਦਿਸ਼ਾ ਵਿੱਚ ਰੱਖਣ ‘ਤੇ ਪਰਛਾਵੇਂ ਆਇਤਾਕਾਰ ਬਣੇਗੀ ਅਤੇ ਲੇਟਵੀਂ ਦਿਸ਼ਾ ਵਿੱਚ ਰੱਖਣ ਨਾਲ ਪਰਛਾਵੇਂ ਗੋਲਾਕਾਰ ਬਣੇਗੀ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 6

ਪ੍ਰਸ਼ਨ 12.
ਕਿਸੇ ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਬਣਨ ਲਈ ਕਿਨ੍ਹਾਂ ਸ਼ਰਤਾਂ ਦੀ ਲੋੜ ਹੁੰਦੀ ਹੈ ?
ਉੱਤਰ-
ਕਿਸੇ ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਬਣਨ ਲਈ ਹੇਠ ਲਿਖੀਆਂ ਤਿੰਨ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ :

  1. ਪ੍ਰਕਾਸ਼ ਦਾ ਸਰੋਤ,
  2. ਅਪਾਰਦਰਸ਼ੀ ਵਸਤੂ,
  3. ਪਰਛਾਵਾਂ ਪ੍ਰਾਪਤ ਕਰਨ ਲਈ ਸਕਰੀਨ (ਇਹ ਕੰਧ, ਜ਼ਮੀਨ ਅਤੇ ਮੋਟੇ ਕੱਪੜੇ ਦਾ ਪਰਦਾ) ।

ਪ੍ਰਸ਼ਨ 13.
ਅਨਿਯਮਿਤ ਪਰਾਵਰਤਨ ਕੀ ਹੁੰਦਾ ਹੈ ?
ਉੱਤਰ-
ਅਨਿਯਮਿਤ ਪਰਾਵਰਤਨ-ਜਦੋਂ ਪ੍ਰਕਾਸ਼ ਕਿਸੇ ਖੁਰਦਰੀ ਜਾਂ ਅਸਮਤਲ ਸਤ੍ਹਾ ‘ਤੇ ਪੈਂਦਾ ਹੈ ਤਾਂ ਇਸ ਤੋਂ ਪ੍ਰਕਾਸ਼ ਦਾ ਵਿਸ਼ਾ ਪਰਿਵਰਤਨ ਹੋਣ ਮਗਰੋਂ ਪ੍ਰਕਾਸ਼ ਖਿੰਡਰ ਜਾਂਦਾ ਹੈ । ਇਹੋ ਜਿਹੇ ਪਰਾਵਰਤਨ ਨੂੰ ਅਨਿਯਮਿਤ ਪਰਾਵਰਤਨ ਕਹਿੰਦੇ ਹਨ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 7

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਕਾਸ਼ ਪਰਾਵਰਤਨ ਕਿਸ ਨੂੰ ਆਖਦੇ ਹਨ ? ਕਿਰਿਆ ਕਲਾਪ ਰਾਹੀਂ ਪਰਾਵਰਤਨ ਦੀ ਪ੍ਰਕਿਰਿਆ ਦਰਸਾਓ ।
ਉੱਤਰ-
ਪ੍ਰਕਾਸ਼ ਪਰਾਵਰਤਨ-ਕਿਸੇ ਚਮਕੀਲੀ ਸੜਾ ਨੂੰ ਟਕਰਾ ਕੇ ਪ੍ਰਕਾਸ਼ ਦਾ ਵਾਪਸ ਉਸੇ ਮਾਧਿਅਮ ਵਿੱਚ ਦਿਸ਼ਾ ਪਰਿਵਰਤਨ ਕਰਕੇ ਮੁੜ ਆਉਣਾ ਪ੍ਰਕਾਸ਼ ਪਰਾਵਰਤਨ ਕਹਿੰਦੇ ਹਨ ।

ਕਿਰਿਆ ਕਲਾਪ-1
ਆਪਣੇ ਕਿਸੇ ਮਿੱਤਰ ਨੂੰ ਕਹੋ ਕਿ ਉਹ ਇੱਕ ਹੱਥ ਵਿੱਚ ਦਰਪਣ ਫੜ ਕੇ ਹਨੇਰੇ ਕਮਰੇ ਦੇ ਇੱਕ ਕੋਨੇ ਵਿੱਚ ਖੜ੍ਹਾ ਹੋ ਜਾਏ ।ਟਾਰਚ ਦੇ ਕੱਚ ਨੂੰ ਉਂਗਲੀਆਂ ਨਾਲ ਢੱਕ ਕੇ ਟਾਰਚ ਨੂੰ ਜਲਾਓ । ਕਿਰਨ ਪੁੰਜ ਪ੍ਰਾਪਤ ਕਰਨ ਲਈ ਉਂਗਲੀਆਂ ਵਿਚਕਾਰ ਜਗ੍ਹਾ ਛੱਡ ਦਿਓ । ਇਸ ਪ੍ਰਕਾਸ਼ ਕਿਰਨ ਪੁੰਜ ਨੂੰ ਮਿੱਤਰ ਦੁਆਰਾ ਫੜੇ ਹੋਏ ਦਰਪਣ ਉੱਤੇ ਪਾਓ । ਤੁਹਾਨੂੰ ਦੂਸਰੇ ਪਾਸੇ ਪ੍ਰਕਾਸ਼ ਦੇ ਧੱਬੇ ਦਿਖਾਈ ਦੇਣਗੇ । ਹੁਣ ਟਾਰਚ ਦੀ ਦਿਸ਼ਾ ਇਸ ਤਰ੍ਹਾਂ ਸੈੱਟ ਕਰੋ ਕਿ ਪ੍ਰਕਾਸ਼ ਦਾ ਧੱਬਾ ਕਮਰੇ ਵਿੱਚ ਖੜ੍ਹੇ ਕਿਸੇ ਦੂਸਰੇ ਮਿੱਤਰ ਦਾ ਪਵੇ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 8
ਇਹ ਕਿਰਿਆ ਇਹ ਦਰਸਾਉਂਦੀ ਹੈ ਕਿ ਦਰਪਣ ਆਪਣੇ ਉੱਤੇ ਪੈਣ ਵਾਲੇ ਪ੍ਰਕਾਸ਼ ਦਾ ਪਰਾਵਰਤਨ ਕਰਦਾ ਹੈ ।

ਕਿਰਿਆ ਕਲਾਪ-2
ਇੱਕ ਵੱਡੀ ਥਰਮੋਕੋਲ ਦੀ ਸ਼ੀਟ ਦੇ ਇੱਕ ਕਿਨਾਰੇ ਉੱਤੇ ਇੱਕ ਕੰਘੀ ਅਤੇ ਦੁਸਰੇ ਕਿਨਾਰੇ ਤੇ ਚਿੱਤਰ ਵਿੱਚ ਦਰਸਾਈ ਦਿਸ਼ਾ ਅਨੁਸਾਰ ਇੱਕ ਦਰਪਣ ਲਗਾਓ। ਦਰਪਣ ਅਤੇ ਕੰਘੀ ਦੇ ਵਿਚਕਾਰ ਕਾਗ਼ਜ਼ ਦੀ ਮੋਟੀ ਰੰਗੀਨ ਸ਼ੀਟ ਵਿਛਾਓ । ਹੁਣ ਕੰਘੀ ਦੇ ਸਾਹਮਣੇ ਟਾਰਚ ਨਾਲ ਪ੍ਰਕਾਸ਼ ਦੀਆਂ ਕਿਰਨਾਂ ਪਾਓ । ਤੁਹਾਨੂੰ ਚਿੱਤਰ ਵਿੱਚ ਦਰਸਾਏ ਅਨੁਸਾਰ ਇੱਕ ਪੈਟਰਨ ਪ੍ਰਾਪਤ ਹੋਵੇਗਾ । | ਇਸ ਕਿਰਿਆ ਤੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਪ੍ਰਕਾਸ਼ ਕਿਵੇਂ ਦਰਪਣ ਤੋਂ ਪਰਾਵਰਤਿਤ ਹੁੰਦਾ ਹੈ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 9

ਪ੍ਰਸ਼ਨ 2.
ਪਰਛਾਵੇਂ ਦਾ ਮਾਪ ਅਤੇ ਰੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ ਕਾਰਕ ਹਨ ਦੇ ਅਧਿਐਨ ਲਈ ਇੱਕ ਕਿਰਿਆ ਕਲਾਪ ਦੁਆਰਾ ਪਤਾ ਕਰੋ ।
ਉੱਤਰ-
ਪਰਛਾਵੇਂ ਦੇ ਮਾਪ ਅਤੇ ਰੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦਾ ਅਧਿਐਨ –
ਕਿਰਿਆ ਕਲਾਪ-ਚਿੱਤਰ ਵਿੱਚ ਦਰਸਾਏ ਅਨੁਸਾਰ ਇੱਕ ਟਾਰਚ ਨਾਲ ਕਿਸੇ ਘਣਾਕਾਰ ਵਸਤੂ ਉੱਪਰ ਪ੍ਰਕਾਸ਼ ਪਾਓ ਤਾਂ ਜੋ ਜ਼ਮੀਨ ਦੀ ਸਤ੍ਹਾ ਉੱਪਰ ਵਸਤੂ ਦਾ ਪਰਛਾਵਾਂ ਬਣ ਸਕੇ | ਹੁਣ ਟਾਰਚ ਨੂੰ ਪਹਿਲਾਂ ਵਸਤੂ ਦੇ ਨੇੜੇ ਅਤੇ ਬਾਅਦ ਵਿੱਚ ਵਸਤੂ ਤੋਂ ਦੂਰ ਲੈ ਕੇ ਜਾਓ ॥
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 10

ਤੁਸੀਂ ਵੇਖੋਗੇ ਕਿ ਵਸਤੂ ਦੇ ਨੇੜੇ ਅਤੇ ਦੂਰ ਜਾਣ ਨਾਲ ਪਰਛਾਵੇਂ ਦੇ ਮਾਪ ਵਿੱਚ ਤਬਦੀਲੀ ਆਉਂਦੀ ਹੈ । ਜਦੋਂ ਟਾਰਚ, ਵਸਤ ਦੇ ਨੇੜੇ ਹੁੰਦੀ ਹੈ ਤਾਂ ਪਰਛਾਵੇਂ ਦਾ ਮਾਪ ਛੋਟਾ ਹੁੰਦਾ ਹੈ ਅਤੇ ਜਦੋਂ ਟਾਰਚ ਵਸਤੁ ਤੋਂ ਦੂਰ ਹੁੰਦੀ ਹੈ ਤਾਂ ਪਰਛਾਵੇਂ ਦਾ ਮਾਪ ਵੱਡਾ ਹੁੰਦਾ ਹੈ । ਹੁਣ ਅਸੀਂ ਵੱਖ-ਵੱਖ ਰੰਗਾਂ ਦੇ ਘਣਾਕਾਰ ਵਸਤੁਆਂ ਜਿਵੇਂ ਚਾਕ ਦਾ ਡੱਬਾ, ਕਿਤਾਬ, ਡਸਟਰ ਆਦਿ ਦਾ ਪਰਛਾਵਾਂ ਬਣਾਉਂਦੇ ਹਾਂ ਅਤੇ ਪਰਛਾਵੇਂ ਦੇ ਰੰਗ ਦੀ ਜਾਂਚ ਕਰਦੇ ਹਾਂ । ਤੁਸੀਂ ਵੇਖੋਗੇ ਕਿ ਹਰ ਵਾਰ ਪਰਛਾਵੇਂ ਦਾ ਰੰਗ ਕਾਲਾ ਹੀ ਹੈ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਇਸ ਤਰ੍ਹਾਂ ਉੱਪਰ ਦਿੱਤੀ ਕਿਰਿਆ ਕਲਾਪ ਤੋਂ ਅਸੀਂ ਨਿਮਨ ਸਿੱਟੇ ਕੱਢਦੇ ਹਾਂ –

  • ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਮਾਪ ਵਸਤੂ ਅਤੇ ਪ੍ਰਕਾਸ਼ ਦੇ ਸਰੋਤ ਦੀ ਸਾਪੇਖੀ (Relative) ਸਥਿਤੀ ਤੇ ਨਿਰਭਰ ਕਰਦਾ ਹੈ ।
  • ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਹਮੇਸ਼ਾ ਕਾਲਾ ਹੁੰਦਾ ਹੈ । ਭਾਵੇਂ ਵਸਤੂ ਦਾ ਰੰਗ ਕੋਈ ਵੀ ਹੋਵੇ । ਅਰਥਾਤ ਪਰਛਾਵੇਂ ਦਾ ਰੰਗ ਵਸਤੂ ਦੇ ਰੰਗ ‘ਤੇ ਨਿਰਭਰ ਨਹੀਂ ਕਰਦਾ ਹੈ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

Punjab State Board PSEB 6th Class Science Book Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ Textbook Exercise Questions, and Answers.

PSEB Solutions for Class 6 Science Chapter 10 ਗਤੀ ਅਤੇ ਦੂਰੀਆਂ ਦਾ ਮਾਣ

PSEB 6th Class Science Guide ਗਤੀ ਅਤੇ ਦੂਰੀਆਂ ਦਾ ਮਾਣ Textbook Questions, and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਦੂਰੀ ਕੀ ਹੈ ?
ਉੱਤਰ-
ਦੂਰੀ-ਦੋ ਬਿੰਦੂਆਂ ਵਿਚਕਾਰਲੀ ਵਿੱਥ ਦਾ ਮਾਪ ਦੂਰੀ ਅਖਵਾਉਂਦਾ ਹੈ । ਇਹ ਇੱਕ ਪ੍ਰਕਾਰ ਦੀ ਲੰਬਾਈ ਹੈ ਅਤੇ ਇਸਦੀ S.I. ਇਕਾਈ ਮੀਟਰ ਹੈ ।

ਪ੍ਰਸ਼ਨ (ii)
ਹੇਠ ਲਿਖੀਆਂ ਲੰਬਾਈਆਂ ਨੂੰ ਵਧਦੇ ਕੂਮ ਵਿੱਚ ਲਿਖੋ : 1 ਮੀਟਰ, 1 ਸੈਂਟੀਮੀਟਰ, 1 ਕਿਲੋਮੀਟਰ, 1 ਮਿਲੀਮੀਟਰ ।
ਉੱਤਰ-
ਲੰਬਾਈਆਂ ਦਾ ਵੱਧਦਾ ਕੂਮ : 1 ਮਿਲੀਮੀਟਰ < 1 ਸੈਂਟੀਮੀਟਰ < 1 ਮੀਟਰ < 1 ਕਿਲੋਮੀਟਰ ।

ਪ੍ਰਸ਼ਨ (iii)
ਅਮਨ ਦੇ ਘਰ ਅਤੇ ਸਕੂਲ ਵਿਚਲੀ ਦੂਰੀ 3250 ਮੀਟਰ ਹੈ । ਇਸ ਦੂਰੀ ਨੂੰ ਕਿਲੋਮੀਟਰਾਂ ਵਿੱਚ ਦਰਸਾਓ ।
ਹੱਲ : ਅਮਨ ਦੇ ਘਰ ਅਤੇ ਸਕੂਲ ਵਿਚਲੀ ਦੂਰੀ = 3250 ਮੀਟਰ
= \(\frac{3250}{1000}\) ਕਿਲੋਮੀਟਰ
[∵ 1 ਕਿਲੋਮੀਟਰ = 1000 ਮੀਟਰ ]
= 3.250 ਕਿਲੋਮੀਟਰ ਉੱਤਰ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਕਿਸੇ ਵਸਤੂ ਦੀ ਲੰਬਾਈ ਜਾਂ ਚੌੜਾਈ ਦਾ ਮਾਪ ਕਰਦੇ ਸਮੇਂ ਕੀ-ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ ? ਵਰਣਨ ਕਰੋ ?
ਉੱਤਰ-
ਕਿਸੇ ਵਸਤੂ ਦੀ ਲੰਬਾਈ ਜਾਂ ਚੌੜਾਈ ਮਾਪਦੇ ਸਮੇਂ ਹੇਠ ਲਿਖੀਆਂ ਗੱਲਾਂ ਸਾਵਧਾਨੀ ਵਜੋਂ ਵਰਤਨੀਆਂ ਚਾਹੀਦੀਆਂ ਹਨ ।
1. ਮੰਨ ਲਉ ਤੁਸੀਂ ਇੱਕ ਗੱਤੇ ਦੇ ਡੱਬੇ ਦੀ ਲੰਬਾਈ ਜਾਂ ਚੌੜਾਈ ਮਾਪਣਾ ਚਾਹੁੰਦੇ ਹੋ । ਇਸ ਦੇ ਲਈ ਇੱਕ ਸਕੇਲ ਜਾਂ ਮਾਪਕ ਪੈਮਾਨਾ ਲੈ ਕੇ ਵਸਤੂ ਦੀ ਲੰਬਾਈ ਦੀ ਦਿਸ਼ਾ ਵਿੱਚ ਜ਼ੀਰੋ ਪੜਤ (ਰੀਡਿੰਗ) ਨੂੰ ਡੱਬੇ ਦੇ ਇੱਕ ਕਿਨਾਰੇ ‘ਤੇ ਲਗਾ ਕੇ ਰੱਖੋ ਅਤੇ ਡੱਬੇ ਦੇ ਦੂਜੇ ਸਿਰੇ ਦਾ ਕਿਨਾਰਾ ਸਕੇਲ ਦੀ ਕਿਸ ਪੜ੍ਹਤ ਉੱਪਰ ਹੈ, ਪਤਾ ਕਰੋ । ਧਿਆਨਯੋਗ ਗੱਲ ਹੈ ਕਿ ਸਕੇਲ, ਡੱਬੇ ਦੀ ਲੰਬਾਈ ਦੇ ਸਮਾਂਨਤਰ ਰਹੇ ਜਿਵੇਂ ਚਿੱਤਰ (ਉ) ਵਿੱਚ ਦਰਸਾਇਆ ਗਿਆ ਹੈ । ਡੱਬੇ ਦੇ ਦੁਸਰੇ ਕਿਨਾਰੇ ਦੀ ਪੜ੍ਹਤ ਹੀ ਮਾਪੀ ਜਾਣ ਵਾਲੀ ਲੰਬਾਈ ਹੋਵੇਗੀ । ਚਿੱਤਰ (ਅ ਸਕੇਲ ਨੂੰ ਗ਼ਲਤ ਢੰਗ ਨਾਲ ਰੱਖਿਆ ਗਿਆ ਦਰਸਾਉਂਦਾ ਪਿਆ ਹੈ ।

2. ਕਈ ਵਾਰ ਸਕੇਲ ਜਾਂ ਮਾਪਕ ਪੈਮਾਨੇ ਦਾ ਸਿਰਾ ਟੁੱਟਿਆ ਭਰਿਆ ਹੋਇਆ ਹੁੰਦਾ ਹੈ । ਇਸ ਹਾਲਤ ਵਿੱਚ ਸਕੇਲ ਦੀ ਕੋਈ ਅਗਲੀ ਸਪੱਸ਼ਟ ਪੂਰਨ ਅੰਕ ਜਿਵੇਂ ਕਿ 1.0 ਜਾਂ 2.0 ਦੀ ਵਰਤੋਂ ਪਹਿਲੀ ਪਤ ਵਜੋਂ ਕਰਨੀ ਚਾਹੀਦੀ ਹੈ । ਹੁਣ ਡੱਬੇ ਦੇ ਦੂਸਰੇ ਕਿਨਾਰੇ ਵਾਲੀ ਪੜ੍ਹਤ ਨੋਟ ਕਰੋ ਜਿਵੇਂ ਚਿੱਤਰ (ੲ) ਵਿੱਚ ਵਿਖਾਇਆ ਗਿਆ ਹੈ । ਇਸ ਹਾਲਤ ਵਿੱਚ ਤੁਹਾਨੂੰ ਦੂਸਰੇ ਸਿਰੇ ਦੀ ਪੜ੍ਹਤ ਵਿੱਚੋਂ ਇਸ ਪੂਰਨ ਅੰਕ ਨੂੰ ਘਟਾ ਕੇ ਲੰਬਾਈ ਪਤਾ ਕਰ ਲੈਣੀ ਚਾਹੀਦੀ ਹੈ ।
PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ 1
ਉਦਾਹਰਨ ਲਈ ਚਿੱਤਰ (ੲ) ਵਿੱਚ ਪਹਿਲੇ ਸਿਰੇ ਦੀ ਪੜ੍ਹਤ 1.0 ਹੈ ਅਤੇ ਡੱਬੇ ਦੇ ਦੂਸਰੇ ਸਿਰੇ ਦੀ ਪੜ੍ਹਤ 10.2 ਹੈ । ਇਸ ਲਈ ਡੱਬੇ ਦੀ ਲੰਬਾਈ ਦਾ ਸਹੀ ਮਾਪ (10.2 – 1.0) = 9.2 ਸੈਂਟੀਮੀਟਰ ਹੋਵੇਗਾ |

3. ਮਾਪ ਲੈਣ ਲਈ ਅੱਖ ਦੀ ਸਹੀ ਸਥਿਤੀ ਵੀ ਮਹੱਤਵਪੂਰਨ ਹੁੰਦੀ ਹੈ । ਤੁਹਾਡੀ ਅੱਖ ਨੇ ਜਿਸ ਬਿੰਦੁ ਦੀ
(ੳ) ਆਈ ਪੜ੍ਹਤ ਨੋਟ ਕਰਨੀ ਹੋਵੇ ਤੁਹਾਡੀ ਅੱਖ ਉਸ ਬਿੰਦੂ ਦੇ ਬਿਲਕੁਲ ਸਾਹਮਣੇ ਹੋਣੀ ਚਾਹੀਦੀ ਹੈ ।
(ਅ) ਵਿੱਚ ਅੱਖ ਦੀ ਸਥਿਤੀ ਬਿਲਕੁਲ ਸਹੀ ਹੈ । ਹੋਰਨਾਂ ਸਥਿਤੀਆਂ
(ੳ) ਅਤੇ
(ੲ) ਵਿੱਚ ਅੱਖ ਦੀ ਸਥਿਤੀ ਗ਼ਲਤ ਹੈ ਅਤੇ ਇਹਨਾਂ ਸਥਿਤੀਆਂ ਵਿੱਚ ਲਈ ਗਈ ਪੜ੍ਹਤ ਭਿੰਨ ਹੋਵੇਗੀ ।
PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ 2

ਪ੍ਰਸ਼ਨ (ii)
ਗਤੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਹਰੇਕ ਦੀ ਉਦਾਹਰਨ ਦਿਓ ।
ਉੱਤਰ-
ਗਤੀ ਦੀਆਂ ਕਿਸਮਾਂ-ਗਤੀ ਦੀਆਂ ਵੱਖ-ਵੱਖ ਕਿਸਮਾਂ ਹਨ । ਰੋਜ਼ਾਨਾ ਦੇ ਜੀਵਨ ਵਿੱਚ ਹੇਠ ਲਿਖੀਆਂ ਗਤੀ ਦੀਆਂ ਕਿਸਮਾਂ ਦਿਖਾਈ ਦਿੰਦੀਆਂ ਹਨ –
1. ਸਰਲ ਰੇਖੀ ਗਤੀ-ਜੇਕਰ ਕੋਈ ਵਸਤੂ ਇੱਕ ਸਰਲ ਰੇਖਾ ਵਿੱਚ ਗਤੀ ਕਰਦੀ ਹੈ, ਤਾਂ ਉਸ ਵਸਤੂ ਦੀ ਗਤੀ ਨੂੰ ਸਰਲ ਰੇਖੀ ਗਤੀ ਕਿਹਾ ਜਾਂਦਾ ਹੈ ।
ਉਦਾਹਰਣ-

  • ਸਿੱਧੀ ਸੜਕ ‘ਤੇ ਕਾਰ ਜਾਂ ਬੱਸ ਦੀ ਗਤੀ
  • ਰੇਲ ਗੱਡੀ ਦੀ ਪਟੜੀ ਉੱਪਰ ਗਤੀ
  • ਸਿੱਧੇ ਟਰੈਕ ਉੱਪਰ ਭੱਜਦੇ ਹੋਏ ਖਿਡਾਰੀ ਦੀ ਗਤੀ ।

2. ਚੱਕਰਾਕਾਰ ਗਤੀ-ਜੇਕਰ ਕੋਈ ਵਸਤੂ ਚੱਕਰਾਕਾਰ ਪੱਥ ਵਿੱਚ ਗਤੀ ਕਰਦਾ ਹੈ, ਤਾਂ ਉਸ ਵਸਤੂ ਦੀ ਗਤੀ ਚੱਕਰਾਕਾਰ ਗਤੀ ਅਖਵਾਉਂਦੀ ਹੈ |
ਉਦਾਹਰਨ-

  • ਘੜੀ ਦੀਆਂ ਸੂਈਆਂ ਦੀ ਗਤੀ
  • ਪੱਖੇ ਦੇ ਬਲੇਡਾਂ ਪਿਰਾਂ ਦੀ ਗਤੀ ।
  • ਪੱਥਰ ਨੂੰ ਧਾਗੇ ਨਾਲ ਬੰਨ੍ਹ ਕੇ ਘੁਮਾਉਣ ਨਾਲ ਪੱਥਰ ਦੀ ਗਤੀ ।

3. ਆਵਰਤੀ ਗਤੀ-ਜਦੋਂ ਕੋਈ ਵਸਤੂ ਆਪਣੀ ਗਤੀ ਇੱਕ ਨਿਸ਼ਚਿਤ ਸਮੇਂ ਬਾਅਦ ਦੁਹਰਾਉਂਦੀ ਹੈ, ਤਾਂ ਉਸ ਵਸਤੂ ਦੀ ਗਤੀ ਆਵਰਤੀ ਗਤੀ ਅਖਵਾਉਂਦੀ ਹੈ ।
ਉਦਾਹਰਣ-

  • ਪੀਂਘ ਦੀ ਗਤੀ
  • ਪੈਂਡੂਲਮ ਦੀ ਗਤੀ
  • ਸਿਲਾਈ ਮਸ਼ੀਨ ਦੀ ਸੁਈ ਦੀ ਉੱਪਰ ਹੇਠਾਂ ਵੱਲ ਗਤੀ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

ਪ੍ਰਸ਼ਨ (iii)
ਕਿਸੇ ਵਕਰ ਰੇਖਾ ਦੀ ਲੰਬਾਈ ਮਾਪਣ ਲਈ ਕਿਰਿਆ ਦਾ ਵਰਣਨ ਕਰੋ ।
ਉੱਤਰ-
ਵਕਰ ਰੇਖਾ ਦੀ ਲੰਬਾਈ ਮਾਪਣਾ-ਕਿਸੇ ਵਕਰ ਰੇਖਾ ਦੀ ਲੰਬਾਈ ਧਾਗੇ ਅਤੇ ਸਕੇਲ ਦੁਆਰਾ ਮਾਪੀ ਜਾ ਸਕਦੀ ਹੈ ।
PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ 3
ਵਿਧੀ-ਜਿਸ ਵਕਰ ਰੇਖਾ ਦੀ ਲੰਬਾਈ ਮਾਪਣੀ ਹੈ ਉਸ ਦੇ ਇੱਕ ਸਿਰੇ ਤੇ ਚਿੰਨ A ਅਤੇ ਦੂਸਰੇ ਸਿਰੇ ਉੱਪਰ ਚਿੰਨ੍ਹ B ਲਗਾਓ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ । ਹੁਣ A ਤੋਂ B ਤੱਕ ਵੱਕਰ ਰੇਖਾ ਦੀ ਲੰਬਾਈ ਮਾਪਣ ਲਈ ਇੱਕ ਧਾਗਾ ਲਓ । ਇਸ ਧਾਗੇ ਦੇ ਇੱਕ ਸਿਰੇ ਗੰਢ ਮਾਰ ਦਿਓ । ਇਸ ਗੰਢ ਨੂੰ ਬਿੰਦੂ A ‘ਤੇ ਰੱਖੋ । ਆਪਣੇ ਅੰਗਠੇ ਦੀ ਸਹਾਇਤਾ ਨਾਲ ਧਾਗੇ ਨੂੰ ਤਣਿਆ ਰੱਖਦੇ ਹੋਏ ਵਕਰ ਰੇਖਾ ਦੇ ਉੱਪਰ ਰੱਖਦੇ ਹੋਏ ਦੂਜੇ ਹੱਥ ਦੀ ਮਦਦ ਨਾਲ ਬਾਕੀ ਧਾਗੇ ਨੂੰ ਅੱਗੇ ਰੇਖਾ ‘ਤੇ ਰੱਖਦੇ ਹੋਏ ਬਿੰਦੁ B ਤੱਕ ਪਹੁੰਚਣ ਤੱਕ ਇਸ ਕਿਰਿਆ ਨੂੰ ਦੁਹਰਾਓ । ਜਿੱਥੇ ਧਾਗਾ ਬਿੰਦੁ B ਨੂੰ ਛੂੰਹਦਾ ਹੈ ਉੱਥੇ ਧਾਗੇ ਨੂੰ ਗੰਢ ਮਾਰ ਦਿਓ । ਹੁਣ ਦੋਨੋਂ ਗੰਢਾਂ ਦੀ ਵਿਚਕਾਰਲੀ ਦੂਰੀ ਨੂੰ ਸਕੇਲ ਦੀ ਸਹਾਇਤਾ ਨਾਲ ਮਾਪ ਲਓ । ਇਹ ਲੰਬਾਈ ਉਸ ਵਕਰ ਰੇਖਾ AB ਦੀ ਲੰਬਾਈ ਹੋਵੇਗੀ ।

ਪ੍ਰਸ਼ਨ (iv)
ਗਿੱਠ ਜਾਂ ਕਦਮਾਂ ਦੀ ਲੰਬਾਈ ਨੂੰ ਮਾਪਣ ਦੀ ਮਾਣਕ ਇਕਾਈ ਦੇ ਤੌਰ ‘ਤੇ ਕਿਉਂ ਨਹੀਂ ਵਰਤਿਆ ਜਾ ਸਕਦਾ ?
ਉੱਤਰ-
ਇੱਕ ਹੀ ਲੰਬਾਈ ਨੂੰ ਗਿੱਠ ਜਾਂ ਕਦਮਾਂ ਦੀ ਲੰਬਾਈ ਨਾਲ ਵੱਖ-ਵੱਖ ਵਿਅਕਤੀਆਂ ਦੁਆਰਾ ਮਾਪਣ ਨਾਲ ਵੱਖ-ਵੱਖ ਨਤੀਜੇ ਪ੍ਰਾਪਤ ਹੋਣਗੇ ਕਿਉਂਕਿ ਵੱਖ-ਵੱਖ ਵਿਅਕਤੀਆਂ ਦੀਆਂ ਗੱਠਾਂ ਅਤੇ ਕਦਮਾਂ ਦੀਆਂ ਲੰਬਾਈਆਂ ਵੱਖ-ਵੱਖ ਹੁੰਦੀਆਂ ਹਨ । ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਲੰਬਾਈ ਆਪਣੀ ਹੀ ਗਿੱਠ ਜਾਂ ਕਦਮ ਨਾਲ ਮਾਪ ਕੇ ਕਿਸੇ ਦੂਸਰੇ ਵਿਅਕਤੀਆਂ ਨੂੰ ਦੱਸਦੇ ਹੋ ਤਾਂ ਉਹ ਅਸਲ ਲੰਬਾਈ ਬਾਰੇ ਨਹੀਂ ਸਮਝ ਪਾਉਣਗੇ ਕਿਉਂਕਿ ਤੁਹਾਡੀ ਗਿੱਠ ਜਾਂ ਕਦਮ ਦੀ ਲੰਬਾਈ ਬਾਰੇ ਉਹ ਨਹੀਂ ਜਾਣਦੇ ਹਨ । ਇਸ ਲਈ ਮਾਪਣ ਵਾਸਤੇ ਮਿਆਰੀ ਲੰਬਾਈ ਹੋਣੀ ਚਾਹੀਦੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਾ ਬਦਲੇ । ਇਸ ਲਈ ਗਿੱਠ ਜਾਂ ਕਦਮ ਦੀ ਲੰਬਾਈ ਨੂੰ ਮਾਪਣ ਦੇ ਮਾਣਕ ਦੇ ਤੌਰ ‘ਤੇ ਨਹੀਂ ਵਰਤਿਆ ਜਾ ਸਕਦਾ ਹੈ ।

PSEB Solutions for Class 6 Science ਗਤੀ ਅਤੇ ਦੂਰੀਆਂ ਦਾ ਮਾਣ Important Questions and Answers

1. ਖ਼ਾਲੀ ਥਾਂਵਾਂ ਭਰੋ-

(i) ਵਕਰ ਲੰਬਾਈਆਂ ਨੂੰ ………………. ਦੀ ਵਰਤੋਂ ਕਰਕੇ ਮਾਪਿਆ ਜਾਂਦਾ ਹੈ ।
ਉੱਤਰ-
ਧਾਗੇ,

(ii) ਸਰਲ ਰੇਖੀ ਗਤੀ ਵਸਤੂ ਦਾ ………….. ਪੱਥ ‘ਤੇ ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੱਕ ਜਾਣਾ ਹੁੰਦਾ ਹੈ ।
ਉੱਤਰ-
ਸਰਲ ਰੇਖਾ,

(iii) ਛੱਤ ਦੇ ਪੱਖੇ ਦੇ ਪਰਾਂ ਦੀ ਗਤੀ …………. ਦਾ ਇੱਕ ਉਦਾਹਰਨ ਹੈ ।
ਉੱਤਰ-
ਚੱਕਰਾਕਾਰ ਗਤੀ,

(iv) ਧਰਤੀ ਦਾ ਸੂਰਜ ਦੁਆਲੇ ਚੱਕਰ ਲਗਾਉਣਾ ……………….. ਦਾ ਇੱਕ ਉਦਾਹਰਨ ਹੈ ।
ਉੱਤਰ-
ਆਵਰਤੀ ਗਤੀ,

(v) ਕਿਸੇ ਵਸਤੂ ਦਾ ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਦੀ ਤੁਲਨਾ ਵਿੱਚ ਆਪਣੀ ਸਮੇਂ ਨਾਲ ਪਰਿਵਰਤਨ ਹੁੰਦਾ ਹੈ ।
ਉੱਤਰ-
ਸਥਿਤੀ ।

2. ਸਹੀ ਜਾਂ ਗਲਤ ਲਿਖੋ-

(i) ਸਾਡਾ ਆਪਣੀਆਂ ਬਾਂਹਾਂ ਨੂੰ ਅੱਗੇ-ਪਿੱਛੇ ਹਿਲਾਉਣਾ ਆਵਰਤੀ ਗਤੀ ਦੀ ਉਦਾਹਰਨ ਹੈ ।
ਉੱਤਰ-
ਗ਼ਲਤ,

(ii) ਆਵਰਤੀ ਗਤੀ, ਸਮਾਂ ਮਾਪਣ ਵਿੱਚ ਸਾਡੀ ਸਹਾਇਤਾ ਕਰਦੀ ਹੈ |
ਉੱਤਰ-
ਸਹੀ,

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

(iii) ਮੀਟਰ ਲੰਬੀਆਂ ਦੂਰੀਆਂ ਮਾਪਣ ਲਈ ਇੱਕ ਸੁਵਿਧਾਜਨਕ ਇਕਾਈ ਹੈ ।
ਉੱਤਰ-
ਗ਼ਲਤ,

(iv) ਲੰਬਾਈ ਦੀ S.I. ਇਕਾਈ ਸੈਂਟੀਮੀਟਰ ਹੈ ।
ਉੱਤਰ-
ਗ਼ਲਤ,

(v) ਇੱਕ ਸਿੱਧੀ ਸੜਕ ‘ਤੇ ਵਾਹਨਾਂ ਦਾ ਗਤੀ ਕਰਨਾ ਸਰਲ ਰੇਖੀ ਗਤੀ ਦੀ ਉਦਾਹਰਨ ਹੈ ।
ਉੱਤਰ-
ਸਹੀ ॥

3. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਮੀਟਰ (ਉ) ਲੰਬਾਈ ਮਾਣ ਵਾਲੀ ਪ੍ਰਾਚੀਨ ਇਕਾਈ
(ii) ਗਤੀ (ਅ) ਛੱਤ ਦੇ ਪੱਖੇ ਦੇ ਬਲੇਡ ਦੀ ਗਤੀ
(iii) ਚੱਕਰਾਕਾਰ ਗਤੀ (ਈ) ਲੰਬਾਈ ਦੀ S.1. ਇਕਾਈ
(iv) ਸਰਲ ਰੇਖੀ ਗਤੀ (ਸ) ਵਸਤੁ ਦੀ ਸਥਿਤੀ ਵਿੱਚ ਲਗਾਤਾਰ ਬਦਲਾਵ
(v) ਕੂਹਣੀ ਤੋਂ ਉਂਗਲੀ ਤੱਕ ਦੀ ਲੰਬਾਈ | (ਹ) ਰੁੱਖ ਤੋਂ ਸੇਬ ਦਾ ਡਿੱਗਣਾ

ਉੱਤਰ-

ਕਾਲਮ ‘ਉੱ’ ਕਾਲਮ ‘ਅ’
(i) ਮੀਟਰ (ਇ) ਲੰਬਾਈ ਦੀ S.I. ਇਕਾਈ
(ii) ਗਤੀ (ਸ) ਵਸਤੂ ਦੀ ਸਥਿਤੀ ਵਿੱਚ ਲਗਾਤਾਰ ਬਦਲਾਵ
(iii) ਚੱਕਰਾਕਾਰ ਗਤੀ (ਅ) ਛੱਤ ਦੇ ਪੱਖੇ ਦੇ ਬਲੇਡ ਦੀ ਗਤੀ
(iv) ਸਰਲ ਰੇਖੀ ਗਤੀ (ਹ) ਰੁੱਖ ਤੋਂ ਸੇਬ ਦਾ ਡਿੱਗਣਾ
(v) ਕੂਹਣੀ ਤੋਂ ਉੱਗਲੀ ਤੱਕ ਦੀ ਲੰਬਾਈ (ਉ) ਲੰਬਾਈ ਮਾਣ ਵਾਲੀ ਪ੍ਰਾਚੀਨ ਇਕਾਈ

4. ਸਹੀ ਉੱਤਰ ਚੁਣੋ –

(i) ਹੇਠ ਲਿਖੀਆਂ ਵਿੱਚੋਂ ਲੰਬਾਈ ਦੀ ਕਿਹੜੀ ਮਿਆਰੀ ਇਕਾਈ ਹੈ ?
(ਉ) ਡੈਸੀਮੀਟਰ
(ਅ) ਸੈਂਟੀਮੀਟਰ
(ਈ) ਮਿਲੀਮੀਟਰ
(ਸ) ਮੀਟਰ ।
ਉੱਤਰ-
(ਸ) ਮੀਟਰ ।

(ii) 1 ਕਿਲੋਮੀਟਰ … ………. ਹੈ ।
(ਉ) 100 ਮੀਟਰ
(ਅ) 1000 ਮੀਟਰ
(ਇ) 100 ਸੈਂਟੀਮੀਟਰ
(ਸ) 10 ਮਿਲੀਮੀਟਰ ॥
ਉੱਤਰ-
(ਅ) 1000 ਮੀਟਰ ।

(iii) ਵਕਰ ਰੇਖਾ ਦੀ ਲੰਬਾਈ ਮਾਪੀ ਜਾ ਸਕਦੀ ਹੈ
(ਉ) ਦਰਜੀ ਦਾ ਫੀਤਾ
(ਅ) ਮੀਟਰ ਸਕੇਲ
(ਇ) ਧਾਗਾ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਧਾਗਾ ।

(iv) ਪਾਣੀ ‘ ਤੇ ਵਰਤਿਆ ਜਾਣ ਵਾਲਾ ਆਵਾਜਾਈ ਦਾ ਸਾਧਨ ਹੈ
(ਉ) ਹਵਾਈ ਜਹਾਜ਼
(ਅ) ਕਿਸ਼ਤੀ
(ਇ) ਰੇਲ ਗੱਡੀ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਕਿਸ਼ਤੀ ।

(v) ਝੂਲਾ ਝੂਲਦੇ ਹੋਏ ਬੱਚੇ ਦੀ ਗਤੀ ਹੁੰਦੀ ਹੈ
(ਉ) ਚੱਕਰਾਕਾਰ ਗਤੀ
(ਅ) ਆਵਰਤੀ ਗਤੀ
(ਇ) ਸਰਲ ਰੇਖੀ ਗਤੀ
(ਸ) ਆਵਰਤੀ ਗਤੀ ਅਤੇ ਚੱਕਰਾਕਾਰ ਗਤੀ ।
ਉੱਤਰ-
(ਅ) ਆਵਰਤੀ ਗਤੀ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

(vi) ਇੱਕ ਮਿਲੀਮੀਟਰ, ਇੱਕ ਮੀਟਰ ਦਾ ਕਿੰਨਵਾਂ ਹਿੱਸਾ ਹੈ ?
(ਓ) \(\frac{1}{10}\) ਵਾਂ
(ਅ) \(\frac{1}{100}\) ਵਾਂ
(ਈ) \(\frac{1}{1000}\) ਵਾਂ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) \(\frac{1}{1000}\) ਵਾਂ|

(vii) ਦਿੱਲੀ ਅਤੇ ਮੁੰਬਈ ਦੀ ਵਿਚਕਾਰਲੀ ਦੂਰੀ ਦਰਸਾਉਣ ਲਈ ਲੰਬਾਈ ਦਾ ਮਾਣਕ ਮਾਤ੍ਰਿਕ ਵਜੋਂ ਵਰਤੋਂ ਕਰਾਂਗੇ –
(ਉ) ਮੀਟਰ
(ਅ) ਕਿਲੋਗ੍ਰਾਮ
(ਈ) ਕਿਲੋਮੀਟਰ
(ਸ) ਸੈਂਟੀਮੀਟਰ ।
ਉੱਤਰ-
(ਇ) ਕਿਲੋਮੀਟਰ ॥

(vii) ਮੀਟਰ ਸਕੇਲ ਨਾਲ ਲੰਬਾਈ ਮਾਪਣ ਸਮੇਂ ਸਾਵਧਾਨੀ ਵਰਤਨੀ ਚਾਹੀਦੀ ਹੈ –
(ਉ) ਅੱਖ ਦੀ ਸਹੀ ਸਥਿਤੀ
(ਅ) ਅੱਖ ਦੀ ਸਹੀ ਸਥਿਤੀ ਅਤੇ ਸਕੇਲ ਦਾ ਸਿਰਾ ਟੁੱਟਿਆ ਨਾ ਹੋਣਾ
(ਇ) ਕੇਵਲ ਸਕੇਲ ਦਾ ਸਿਰਾ ਠੀਕ ਹੋਣਾ ।
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਅੱਖ ਦੀ ਸਹੀ ਸਥਿਤੀ ਅਤੇ ਸਕੇਲ ਦਾ ਸਿਰਾ ਟੁੱਟਿਆ ਨਾ ਹੋਣਾ ।

(ix) ਲੰਬਾਈ ਦੀ S.I. ਇਕਾਈ ਹੈ
(ਉ) ਕਿਲੋਮੀਟਰ
(ਅ) ਸੈਂਟੀਮੀਟਰ
(ਇ) ਮੀਟਰ
(ਸ) ਫੁੱਟ ।
ਉੱਤਰ-
(ੲ) ਮੀਟਰ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਲੰਬਾਈ ਦੀ S.I. ਇਕਾਈ ਦਾ ਨਾਂ ਦੱਸੋ ।
ਉੱਤਰ-
ਲੰਬਾਈ ਦੀ S.1. ਇਕਾਈ ਮੀਟਰ ਹੈ ।

ਪ੍ਰਸ਼ਨ 2.
ਹੇਠ ਲਿਖੀਆਂ ਪਰਸਥਿਤੀਆਂ ਵਿੱਚ ਦੂਰੀ ਨੂੰ ਮਾਪਣ ਦੀ ਇਕਾਈ ਕੀ ਹੋਵੇਗੀ ?
(ਉ) ਮਨੁੱਖ ਦੀ ਉੱਚਾਈ
(ਅ) ਪਹਾੜ ਦੀ ਚੋਟੀ ਦੀ ਉੱਚਾਈ ।
(ਸ) ਮੁੰਬਈ ਤੋਂ ਦਿੱਲੀ ਵਿਚਕਾਰ ਦੂਰੀ ।
ਉੱਤਰ-
(ੳ) ਸੈਂਟੀਮੀਟਰ
(ਅ) ਮੀਟਰ
(ਈ) ਕਿਲੋਮੀਟਰ ।

ਪ੍ਰਸ਼ਨ 3.
ਗਤੀਸ਼ੀਲ ਸਾਈਕਲ ਦੇ ਪਹੀਏ ਦੀ ਗਤੀ ਕਿਸ ਕਿਸਮ ਦੀ ਹੁੰਦੀ ਹੈ ?
ਉੱਤਰ-
ਗਤੀਸ਼ੀਲ ਸਾਈਕਲ ਦਾ ਪਹੀਆ ਇੱਕੋ ਸਮੇਂ ਚੱਕਰਾਕਾਰ ਗਤੀ ਕਰਦਾ ਹੋਇਆ ਸੜਕ ‘ਤੇ ਅੱਗੇ ਵੱਲ ਜਾਂਦੇ ਹੋਏ ਸਰਲ ਰੇਖੀ ਗਤੀ ਕਰਦਾ ਹੈ ।

ਪ੍ਰਸ਼ਨ 4.
ਕੀ ਅਸੀਂ ਵਕਰ ਰੇਖੀ ਦੀ ਲੰਬਾਈ ਸਿੱਧੇ ਹੀ ਮੀਟਰ ਸਕੇਲ ਵਰਤੋਂ ਕਰਕੇ ਮਾਪ ਸਕਦੇ ਹਾਂ ?
ਉੱਤਰ-
ਨਹੀਂ, ਅਸੀਂ ਮੀਟਰ ਸਕੇਲ ਦੀ ਸਿੱਧੇ ਹੀ ਵਰਤੋਂ ਕਰਕੇ ਵਕਰ ਰੇਖਾ ਦੀ ਲੰਬਾਈ ਗਿਆਤ ਨਹੀਂ ਕਰ ਸਕਦੇ । ਪਹਿਲਾਂ ਧਾਗੇ ਨਾਲ ਵਕਰ ਰੇਖਾ ਦੀ ਲੰਬਾਈ ਮਾਪਾਂਗੇ ਅਤੇ ਫਿਰ ਉਸ ਧਾਗੇ ਦੀ ਲੰਬਾਈ ਜੋ ਵਕਰ ਰੇਖਾ ਦੀ ਲੰਬਾਈ ਦੇ ਸਮਾਨ ਹੈ ਨੂੰ ਮੀਟਰ ਸਕੇਲ ਨਾਲ ਮਾਪਾਂਗੇ ।

ਪ੍ਰਸ਼ਨ 5.
ਕਿਸ ਕਿਸਮ ਦੀ ਜੁਗਤ ਦੀ ਵਰਤੋਂ ਕਰਕੇ ਅਸੀਂ ਰੁੱਖ ਦੀ ਮੋਟਾਈ ਨੂੰ ਮਾਪਾਂਗੇ ?
ਉੱਤਰ-
ਅਸੀਂ ਲੰਬਾਈ ਮਾਣ ਵਾਲੀ ਟੇਪ ਦੀ ਵਰਤੋਂ ਕਰਕੇ ਰੁੱਖ ਦੀ ਮੋਟਾਈ ਨੂੰ ਸਿੱਧੇ ਹੀ ਮਾਪ ਸਕਦੇ ਹਾਂ ਜਾਂ ਫਿਰ ਧਾਗੇ ਅਤੇ ਮੀਟਰ ਸਕੇਲ ਦੁਆਰਾ ਰੁੱਖ ਦੀ ਮੋਟਾਈ ਮਾਪ ਸਕਦੇ ਹਾਂ ।

ਪ੍ਰਸ਼ਨ 6.
ਕੈਰਮ ਦੀ ਗਤੀਸ਼ੀਲ ਗੀਟੀ (ਸਈਕਰ ਦੀ ਕਿਸ ਪ੍ਰਕਾਰ ਦੀ ਗਤੀ ਹੁੰਦੀ ਹੈ ?
ਉੱਤਰ-
ਕੈਰਮ ਦੀ ਖੇਡ ਵਿੱਚ ਸਟ੍ਰਾਈਕਰ (ਗੀਟੀ) ਸਰਲ ਰੇਖਾ ਵਿੱਚ ਗਤੀ ਕਰਦੀ ਹੈ । ਇਸ ਲਈ ਇਸ ਦੀ ਸਰਲ ਰੇਖੀ ਗਤੀ ਹੁੰਦੀ ਹੈ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਮਾਪ ਦੇ ਮਾਣਕ ਮਾਤ੍ਰਿਕ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਵਿਭਿੰਨ ਅਸਮਾਨ ਮਾਤ੍ਰਿਕਾਂ ਦੁਆਰਾ ਕੀਤੇ ਗਏ ਮਾਪਣ ਨੂੰ ਦੂਸਰੇ ਵਿਅਕਤੀਆਂ ਦੁਆਰਾ ਸਮਝਣਾ ਕਠਿਨ ਹੋਵੇਗਾ | ਅਜਿਹੀ ਸਥਿਤੀ ਵਿੱਚ ਉਹ ਵਸਤੁ ਦਾ ਲਿਆ ਗਿਆ ਸਹੀ ਮਾਪ ਨਹੀਂ ਸਮਝ ਸਕਣਗੇ । ਉਦਾਹਰਣ ਵਜੋਂ ਜੇ ਤੁਸੀਂ ਅਤੇ ਤੁਹਾਡਾ ਜਮਾਤੀ ਆਪਣੀ-ਆਪਣੀ ਬਲਿਸ਼ਤ ਨਾਲ ਖਿੜਕੀ ਦੀ ਲੰਬਾਈ ਨੂੰ ਮਾਪਣ ਤਾਂ ਦੋਨਾਂ ਦੁਆਰਾ ਲਿਆ ਗਿਆ ਮਾਪ ਭਿੰਨ-ਭਿੰਨ ਹੋਵੇਗਾ ਕਿਉਂਕਿ ਵੱਖ-ਵੱਖ ਮਨੁੱਖਾਂ ਦੇ ਬਲਿਸ਼ਤ ਦੀ ਲੰਬਾਈ ਵੱਖ-ਵੱਖ ਹੁੰਦੀ ਹੈ । ਇਸ ਲਈ ਸਮਰੂਪਤਾ ਜਾਂ ਸਮਾਨਤਾ ਅਤੇ ਸਹੀ ਗਿਆਨ ਲਈ ਮਾਣਕ ਮਾਤ੍ਰਿਕ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 2.
ਧਰਤੀ ਦੀ ਦੋ ਕਿਸਮ ਦੀ ਗਤੀ ਬਾਰੇ ਦੱਸੋ ।
ਉੱਤਰ-
ਧਰਤੀ ਦੀਆਂ ਹੇਠ ਲਿਖੀਆਂ ਦੋ ਕਿਸਮ ਦੀਆਂ ਗਤੀਆਂ ਹੁੰਦੀਆਂ ਹਨ –

  • ਸੂਰਜ ਦੇ ਆਲੇ-ਦੁਆਲੇ ਧਰਤੀ ਦੀ ਗਤੀ-ਇਹ ਗਤੀ ਇੱਕ ਨਿਸ਼ਚਿਤ ਸਮੇਂ ਅੰਤਰਾਲ ਪਿੱਛੋਂ ਦੁਹਰਾਈ ਜਾਂਦੀ ਹੈ, ਇਸ ਲਈ ਧਰਤੀ ਦੀ ਇਸ ਗਤੀ ਨੂੰ ਆਵਰਤੀ ਗਤੀ ਕਹਿੰਦੇ ਹਨ ।
  • ਧਰਤੀ ਦਾ ਆਪਣੀ ਧੁਰੀ ਦੁਆਲੇ ਘੁੰਮਣਾ-ਗਤੀ ਆਵਰਤੀ ਅਤੇ ਚੱਕਰਾਕਾਰ ਗਤੀ ਦੋਨੋਂ ਪਕਾਰ ਦੀ ਹੈ ਕਿਉਂਕਿ ਇਹ ਗਤੀ ਇੱਕ ਨਿਸ਼ਚਿਤ ਸਮੇਂ ਅੰਤਰਾਲ ਮਗਰੋਂ ਦੁਹਰਾਈ ਜਾਂਦੀ ਹੈ ਅਤੇ ਆਪਣੀ ਧੁਰੀ ਦੇ ਚਹੁੰ ਪਾਸੇ ਚੱਕਰ ਵਿੱਚ ਘੁੰਮਦੀ ਹੈ ।

ਪ੍ਰਸ਼ਨ 3.
ਮੀਟਰ ਸਕੇਲ ਦੀ ਸਹਾਇਤਾ ਨਾਲ ਕਿਸੇ ਵਸਤੂ ਦੀ ਲੰਬਾਈ ਮਾਪਦੇ ਸਮੇਂ ਧਿਆਨ ਰੱਖਣ ਯੋਗ ਕੋਈ ਦੋ ਸਾਵਧਾਨੀਆਂ ਦੱਸੋ ।
ਉੱਤਰ-
ਕਿਸੇ ਵਸਤੂ ਦੀ ਲੰਬਾਈ ਮਾਪਦੇ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ-

  • ਅੱਖ ਦੀ ਸਥਿਤੀ ਸਹੀ ਹੋਣੀ ਚਾਹੀਦੀ ਹੈ ।
  • ਸਕੇਲ ਦੇ ਸਿਰੇ ਭਰੇ ਹੋਏ ਨਹੀਂ ਹੋਣੇ ਚਾਹੀਦੇ । ਜੇਕਰ ਇਹ ਭੁਰਿਆ ਹੋਵੇ ਤਾਂ ਹੋਰ ਕਿਸੇ ਪੂਰਨ ਅੰਕ ਨੂੰ ਲਿਆ ਜਾਣਾ ਚਾਹੀਦਾ ਹੈ ।
  • ਸਕੇਲ ਨੂੰ ਮਾਪੀ ਜਾਣ ਵਾਲੀ ਲੰਬਾਈ ਦੇ ਸਮਾਂਤਰ ਰੱਖਣਾ ਚਾਹੀਦਾ ਹੈ । ਪ੍ਰਸ਼ਨ 4. ਕਿਸੇ ਵਿਅਕਤੀ ਦੀ ਲੰਬਾਈ 1.65 ਮੀਟਰ ਹੈ । ਇਸ ਨੂੰ

ਸੈਂਟੀਮੀਟਰ ਅਤੇ ਮਿਲੀਮੀਟਰ ਵਿੱਚ ਤਬਦੀਲ ਕਰੋ । ਹੱਲ : ਵਿਅਕਤੀ ਦੀ ਲੰਬਾਈ = 1.65 ਮੀਟਰ
= 1.65 x 100 (∵ 1 ਮੀਟਰ = 100 ਸੈਂਟੀਮੀਟਰ)
= 165 ਸੈਂਟੀਮੀਟਰ ਉੱਤਰ ,
= 165 x 10 (∵ 1 ਸੈਂਟੀਮੀਟਰ = 10 ਮਿਲੀਮੀਟਰ)
= 1650 ਮਿਲੀਮੀਟਰ ਉੱਤਰ ॥

ਪ੍ਰਸ਼ਨ 5.
ਕਿਸੇ ਸਵੈਟਰ ਬਣਨ ਦੀ ਸਲਾਈ ਦੀ ਲੰਬਾਈ ਮਾਪਦੇ ਸਮੇਂ ਸਕੇਲ ਉੱਤੇ ਜੇਕਰ ਇਸ ਦੇ ਕਿਸੇ ਇੱਕ ਸਿਰੇ ‘ ਤੇ ਪਤ 3.0 ਸੈਂਟੀਮੀਟਰ ਅਤੇ ਦੂਸਰੇ ਸਿਰੇ ‘ਤੇ ਪਤ 33.1 ਸੈਂਟੀਮੀਟਰ ਹੈ, ਤਾਂ ਸਲਾਈ ਦੀ ਲੰਬਾਈ ਕਿੰਨੀ ਹੈ ?
ਉੱਤਰ –
ਸਵੈਟਰ ਬੁਣਨ ਵਾਲੀ ਸਲਾਈ ਦੀ ਲੰਬਾਈ = ਅੰਤਿਮ ਸਿਰੇ ਦੀ ਪੜ੍ਹਤ – ਆਰੰਭ ਵਾਲੇ ਸਿਰੇ ਦੀ ਪੜ੍ਹਤ
= 33.1 ਸੈਂਟੀਮੀਟਰ – 3.0 ਸੈਂਟੀਮੀਟਰ
= 30.1 ਸੈਂਟੀਮੀਟਰ ਉੱਤਰ ।

ਪ੍ਰਸ਼ਨ 6.
ਪ੍ਰਾਚੀਨ ਸਮੇਂ ਵਿੱਚ ਲੰਬਾਈ ਮਾਪਣ ਲਈ ਕਿਹੜੀਆਂ ਵੱਖ-ਵੱਖ ਇਕਾਈਆਂ ਦੀਆਂ ਵਰਤੋਂ ਕੀਤੀਆਂ ਗਈਆਂ ?
ਉੱਤਰ-
ਪ੍ਰਾਚੀਨ ਸਮੇਂ ਵਿੱਚ ਵਰਤੀਆਂ ਗਈਆਂ ਲੰਬਾਈ ਮਾਪਣ ਦੀਆਂ ਇਕਾਈਆਂ ਸਨ –

  • ਫੁੱਟ ਦੀ ਲੰਬਾਈ
  • ਉਂਗਲੀਆਂ ਦੀ ਚੌੜਾਈ
  • ਕਦਮਾਂ ਦੀ ਲੰਬਾਈ
  • ਕੂਹਣੀ ਤੋਂ ਲੈ ਕੇ ਉਂਗਲੀਆਂ ਤਕ ਦੀ ਲੰਬਾਈ
  • ਗਜ ਆਦਿ ।

ਪ੍ਰਸ਼ਨ 7.
ਹਵਾ, ਪਾਣੀ ਅਤੇ ਧਰਤੀ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨਾਂ ਵਿੱਚ ਹਰੇਕ ਦੇ ਦੋ ਉਦਾਹਰਨ ਲਿਖੋ ।
ਉੱਤਰ-
ਹਵਾ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨ-

  • ਹਵਾਈ ਜਹਾਜ਼ ਅਤੇ
  • ਹੈਲੀਕਾਪਟਰ ।

ਪਾਣੀ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨ-

  • ਸਮੁੰਦਰੀ ਜਹਾਜ਼,
  • ਮੋਟਰ ਨਾਲ ਚਲਣ ਵਾਲੀ ਕਿਸ਼ਤੀ ।

ਧਰਤੀ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨ-

  • ਬੱਸ,
  • ਰੇਲ ਗੱਡੀ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

ਪ੍ਰਸ਼ਨ 8.
ਹੇਠ ਲਿਖੀਆਂ ਵਸਤੂਆਂ ਨੂੰ ਸਰਲ ਰੇਖੀ ਗਤੀ, ਚੱਕਰਾਕਾਰ ਗਤੀ ਅਤੇ ਆਵਰਤੀ ਗਤੀ ਵਿੱਚ ਵਰਗੀਕ੍ਰਿਤ ਕਰੋ : ਝੂਲੇ ‘ਤੇ ਝੂਲਦੇ ਬੱਚੇ ਦੀ ਗਤੀ, ਖੇਤ ਵਿੱਚ ਚਲਦੇ ਹਲ ਦੀ ਗਤੀ, ਸਿਲਾਈ ਮਸ਼ੀਨ ਦੀ ਸੂਈ ਦੀ ਗਤੀ, ਟਰੈਕ ਉੱਪਰ ਭੱਜਦੇ ਹੋਏ ਖਿਡਾਰੀ ਦੀ ਗਤੀ, ਧਰਤੀ ਦੀ ਗਤੀ, ਗਤੀਸ਼ੀਲ ਬਿਜਲੀ ਦੇ ਪੱਖੇ ਦੀ ਗਤੀ।
ਉੱਤਰ-
ਸਰਲ ਰੇਖੀ ਗਤੀ-ਟਰੈਕ ਉੱਪਰ ਭੱਜਦੇ ਹੋਏ ਖਿਡਾਰੀ ਦੀ ਗਤੀ, ਖੇਤ ਵਿੱਚ ਚਲਦੇ ਹੱਲ ਦੀ ਗਤੀ । ਚੱਕਰਾਕਾਰ ਗਤੀ-ਧਰਤੀ ਦੀ ਗਤੀ, ਗਤੀਸ਼ੀਲ ਬਿਜਲੀ ਦੇ ਪੱਖੇ ਦੀ ਗਤੀ । ਆਵਰਤੀ ਗਤੀ-ਝੂਲਾ ਝੂਲਦੇ ਹੋਏ ਬੱਚੇ ਦੀ ਗਤੀ, ਸਿਲਾਈ ਮਸ਼ੀਨ ਦੀ ਸੁਈ ਦੀ ਗਤੀ ।

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਪ੍ਰਾਚੀਨ ਸਮੇਂ ਵਿੱਚ ਲੋਕ ਮਾਪ ਦੇ ਮਾਤ੍ਰਿਕਾਂ ਦੇ ਰੂਪ ਵਜੋਂ ਕਿਨ੍ਹਾਂ-ਕਿਨ੍ਹਾਂ ਵਸਤੂਆਂ ਦੀ ਵਰਤੋਂ ਕਰਦੇ ਸੀ ?
ਉੱਤਰ-
ਪ੍ਰਾਚੀਨ ਸਮੇਂ ਵਿੱਚ ਮਨੁੱਖੀ ਪੈਰ ਦੀ ਲੰਬਾਈ, ਉਂਗਲੀਆਂ ਦੀ ਚੌੜਾਈ ਅਤੇ ਕਦਮਾਂ ਦੀ ਦੂਰੀ ਇਨ੍ਹਾਂ ਸਾਰੀਆਂ ਨੂੰ ਲੰਬਾਈ ਦੇ ਮਾਪਾਂ ਦੇ ਮਾਤ੍ਰਿਕ ਦੇ ਰੂਪ ਵਿੱਚ ਆਮ ਤੌਰ ‘ਤੇ ਪ੍ਰਯੋਗ ਕਰਦੇ ਸਨ । ਹੜੱਪਾ ਸਭਿਅਤਾ ਦੇ ਲੋਕਾਂ ਨੇ ਜ਼ਰੂਰ ਹੀ ਲੰਬਾਈ ਦੇ ਬਹੁਤ ਵਧੀਆ ਮਾਪਕਾਂ ਦੀ ਵਰਤੋਂ ਕੀਤੀ ਹੋਵੇਗੀ ਕਿਉਂਕਿ ਖੁਦਾਈ ਕਰਨ ਤੋਂ ਮਿਲੀਆਂ ਜਿਉਮੈਟਰੀਕਲ ਰਚਨਾਵਾਂ ਨੂੰ ਵੇਖਣ ਤੋਂ ਅਜਿਹਾ ਜਾਪਦਾ ਹੈ ।

ਕੂਹਣੀ ਤੋਂ ਉਂਗਲੀਆਂ ਦੀ ਟਿੱਪ ਤੱਕ ਦੀ ਲੰਬਾਈ ਜਿਸ ਨੂੰ ਇੱਕ ਹੱਥ ਕਹਿੰਦੇ ਹਨ ਲੰਬਾਈ ਦੇ ਮਾਤ੍ਰਿਕ ਵਜੋਂ ਪ੍ਰਾਚੀਨ ਮਿਸ਼ਰ ਦੇਸ਼ ਵਿੱਚ ਉਪਯੋਗ ਕੀਤਾ ਜਾਂਦਾ ਸੀ । ਇਸ ਸੰਸਾਰ ਦੇ ਹੋਰ ਵੀ ਦੇਸ਼ਾਂ ਵਿੱਚ ਇਸਨੂੰ ਸਵੀਕਾਰਤਾ ਪ੍ਰਾਪਤ ਸੀ । ਇਸ ਤੋਂ ਛੋਟ ਸੰਸਾਰ ਦੇ ਹੋਰਨਾਂ ਹਿੱਸਿਆਂ ਵਿੱਚ ਫੁੱਟ ਦੀ ਵਰਤੋਂ ਲੰਬਾਈ ਦੇ ਮਾਤਿਕ ਵਜੋਂ ਕੀਤੀ ਜਾਂਦੀ ਸੀ ਪਰੰਤ ਵੱਖ-ਵੱਖ ਦੇਸ਼ਾਂ ਵਿੱਚ ਫੁੱਟ ਦੀ ਲੰਬਾਈ ਵੱਖ-ਵੱਖ ਹੁੰਦੀ ਸੀ । ਗਜ ਲੰਬਾਈ ਮਾਪਣ ਲਈ ਕੱਪੜੇ ਫੈਲਾ ਕੇ ਬਾਂਹ ਦੇ ਸਿਰੇ ਤੋਂ ਠੋਢੀ ਤੱਕ ਕੱਪੜੇ ਨੂੰ ਮਾਪਿਆ ਜਾਂਦਾ ਸੀ । ਰੋਮ ਦੇ ਨਿਵਾਸੀ ਆਪਣੇ ਕਦਮਾਂ ਨਾਲ ਲੰਬਾਈ ਮਾਤ੍ਰਿਕ ਵਜੋਂ ਵਰਤੋਂ ਕਰਦੇ ਸੀ ।

ਪ੍ਰਾਚੀਨ ਭਾਰਤ ਵਿੱਚ ਛੋਟੀ ਲੰਬਾਈ ਨੂੰ ਮਾਪਣ ਲਈ ਉੱਗਲੀ ਅਤੇ ਮੁੱਠੀ ਦੀ ਚੌੜਾਈ ਦੀ ਵਰਤੋਂ ਕੀਤੀ ਜਾਂਦੀ ਸੀ । ਅੱਜ ਵੀ ਭਾਰਤ ਦੇ ਕਈ ਭਾਗਾਂ ਵਿੱਚ ਫੁੱਲ ਵੇਚਣ ਵਾਲਿਆਂ ਨੂੰ ਫੁੱਲ ਦੇ ਹਾਰ (ਮਾਲਾ) ਵੇਚਣ ਸਮੇਂ ਆਪਣੀ ਬਾਂਹ ਨੂੰ ਮਾਤ੍ਰਿਕ ਵਜੋਂ ਲੰਬਾਈ ਮਾਪਦੇ ਹੋਏ ਵੇਖਿਆ ਜਾ ਸਕਦਾ ਹੈ । ਪ੍ਰਾਚੀਨ ਸਮੇਂ ਤੋਂ ਸੁਵਿਧਾ ਅਨੁਸਾਰ ਮਨੁੱਖੀ ਸਰੀਰ ਦੇ ਅਜਿਹੇ ਬਹੁਤ ਸਾਰੇ ਅੰਗਾਂ ਨੂੰ ਲੰਬਾਈ ਦੇ ਮਾਤ੍ਰਿਕ ਵਜੋਂ ਉਪਯੋਗ ਕੀਤਾ ਜਾਂਦਾ ਰਿਹਾ ਹੈ । ਪਰੰਤੂ ਹਰੇਕ ਵਿਅਕਤੀ ਦੇ ਸਰੀਰ ਦੇ ਅੰਗਾਂ ਦੀ ਲੰਬਾਈ ਵੱਖ-ਵੱਖ ਹੋਣ ਕਾਰਨ ਕਈ ਮੁਸ਼ਕਿਲਾਂ ਆਉਂਦੀਆਂ ਸੀ, ਜਿਸ ਕਰਕੇ 1970 ਵਿੱਚ ਫਰਾਂਸੀਸੀਆਂ ਨੇ ਮਾਪਣ ਦੀ ਇੱਕ ਮਾਣਕ ਪ੍ਰਣਾਲੀ ਦੀ ਰਚਨਾ ਕੀਤੀ ਜਿਸਨੂੰ ਮੀਟਿਕ ਪ੍ਰਣਾਲੀ ਕਿਹਾ ਜਾਂਦਾ ਹੈ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

Punjab State Board PSEB 6th Class Science Book Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ Textbook Exercise Questions, and Answers.

PSEB Solutions for Class 6 Science Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

PSEB 6th Class Science Guide ਸਜੀਵ ਅਤੇ ਉਹਨਾਂ ਦਾ ਚੌਗਿਰਦਾ Textbook Questions, and Answers

1. ਖ਼ਾਲੀ ਥਾਂਵਾਂ ਭਰੋ ਬਣਨ

(i) ਮੱਛੀ ਦਾ ਸਾਹ ਅੰਗ …………… ਹੈ ।
ਉੱਤਰ-
ਗਲਫੜਾ,

(ii) ਵਾਤਾਵਰਨ ਦੇ ………….. ਅਤੇ …………. ਭਾਗ ਹਨ ।
ਉੱਤਰ-
ਸਜੀਵ, ਨਿਰਜੀਵ

(iii) ਸੂਰਜ ਦੀ ਰੌਸ਼ਨੀ ਆਵਾਸ ਦਾ ………….. ਭਾਗ ਹੈ ।
ਉੱਤਰ-
ਨਿਰਜੀਵ ਜਾਂ ਭੌਤਿਕ,

(iv) ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ………….. ਕਹਿੰਦੇ ਹਨ ।
ਉੱਤਰ-
ਸਥਲੀ ਜੀਵ,

(v) ਸਾਰੇ ………….. ਵਾਧਾ ਦਿਖਾਉਂਦੇ ਅਤੇ ਪ੍ਰਣਨ ਕਰਦੇ ਹਨ ।
ਉੱਤਰ-
ਸਜੀਵ ।

2. ਸਹੀ ਜਾਂ ਗਲਤ ਲਿਖੋ ਨਰ-

(i) ਕੈਕਟਸ ਆਪਣੇ ਤਣਿਆਂ ਦੀ ਵਰਤੋਂ ਕਰਕੇ ਪ੍ਰਕਾਸ਼-ਸੰਸਲੇਸ਼ਣ ਕਿਰਿਆ ਕਰਦਾ ਹੈ ।
ਉੱਤਰ-
ਸਹੀ,

(ii) ਊਠ ਦਾ ਕੁੱਬ ਭੋਜਨ ਅਤੇ ਪਾਣੀ ਇਕੱਠਾ ਕਰਦਾ ਹੈ ।
ਉੱਤਰ-
ਸਹੀ,

(iii) ਸਾਰੇ ਹਰੇ ਪੌਦੇ ਉਤਪਾਦਕ ਹਨ ।
ਉੱਤਰ-
ਸਹੀ,

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

(iv) ਜੈਵਿਕ ਭਾਗ ਪਾਣੀ, ਹਵਾ ਅਤੇ ਮਿੱਟੀ ਹਨ ।
ਉੱਤਰ-
ਗ਼ਲਤ ।

3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋ-

ਕਾਲਮ ‘ਉ’ ਕਾਲਮਅ’
(ਉ) ਧਰਤੀ ਉੱਤੇ ਊਰਜਾ ਦਾ ਮੁੱਖ ਸ੍ਰੋਤ (i) ਪੌਦੇ ਜਾਂ ਜਾਨਵਰ
(ਅ) ਬ੍ਰਿਛਵਾਸੀ (ii) ਸੂਲਾਂ ਕੰਡੇ
(ਇ) ਕੈਕਟਸ (iii) ਬਾਂਦਰ
(ਸ) ਜੈਵਿਕ ਅੰਸ਼ (iv) ਸੂਰਜ

ਉੱਤਰ –

ਕਾਲਮ ‘ਉ’ ਕਾਲਮ ‘ਅ’
(ਉ) ਧਰਤੀ ਉੱਤੇ ਊਰਜਾ ਦਾ ਮੁੱਖ ਸ੍ਰੋਤ (iv) ਸੂਰਜ
(ਅ) ਬਿਛਵਾਸੀ (iii) ਬਾਂਦਰ
(ਇ) ਕੈਕਟਸ (ii) ਸੂਲਾਂ (ਕੰਡੇ)
(ਸ) ਜੈਵਿਕ ਅੰਸ਼ (i) ਪੌਦੇ ਜਾਂ ਜਾਨਵਰ

4. ਸਹੀ ਉੱਤਰ ਦੀ ਚੋਣ ਕਰੋ ਸ਼ਰਾਰ ਹੋ-

(i) ਅਜੈਵਿਕ ਅੰਸ਼ ਵਿੱਚ ਸ਼ਾਮਿਲ ਹਨ
(ਉ) ਹਵਾ, ਪਾਣੀ, ਪੌਦੇ
(ਅ ਹਵਾ, ਪਾਣੀ, ਮਿੱਟੀ
(ਈ) ਪੌਦੇ ਅਤੇ ਜਾਨਵਰ
(ਸ) ਮਿੱਟੀ, ਪੌਦੇ, ਪਾਣੀ ॥
ਉੱਤਰ-
(ਅ) ਹਵਾ, ਪਾਣੀ, ਮਿੱਟੀ ।

(ii) ਕੈਕਟਸ ਇੱਕ
(ਉ) ਮਾਰੂਥਲੀ ਪੌਦਾ
(ਅ) ਨਿਖੇੜਕ
(ਈ) ਜਲੀ ਪੌਦਾ
(ਸ) ਜੜੀ-ਬੂਟੀ ।
ਉੱਤਰ-
(ੳ) ਮਾਰੂਥਲੀ ਪੌਦਾ ।

(iii) …………. ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
(ਉ) ਗੰਡੋਏ ।
(ਅ) ਚੀਤੇ
(ਈ) ਮੱਛੀਆਂ
ਸਿ) ਪਹਾੜੀ ਰਿੱਛ ॥
ਉੱਤਰ-
(ਈ) ਮੱਛੀਆਂ ।

(iv) ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ …………. ਜੀਵ ਕਹਿੰਦੇ ਹਨ ।
(ਉ) ਜਲੀ
(ਅ) ਸਥਲੀ
(ਈ) ਸਥਲੀ ਪੌਦੇ
(ਸ) ਹਵਾਈ ।
ਉੱਤਰ-
(ਉ) ਜਲੀ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਆਵਾਸ ਦੀ ਪਰਿਭਾਸ਼ਾ ਦਿਓ ।
ਉੱਤਰ-
ਉਹ ਜਗਾ ਜਿੱਥੇ ਸਜੀਵ ਰਹਿੰਦਾ ਹੈ ਉਸਦਾ ਆਵਾਸ ਕਿਹਾ ਜਾਂਦਾ ਹੈ ! ਆਪਣੇ ਆਵਾਸ ਵਿੱਚ ਜੀਵ ਭੋਜਨ, ਪਾਣੀ, ਹਵਾ, ਸਹਾਰਾ, ਸੁਵਿਧਾ, ਬਚਾਅ ਅਤੇ ਸੁਰੱਖਿਆ ਪ੍ਰਾਪਤ ਕਰਦਾ ਹੈ ਅਤੇ ਪ੍ਰਜਣਨ ਕਰਦਾ ਹੈ ।

ਪ੍ਰਸ਼ਨ (ii)
ਸਥਲੀ ਅਤੇ ਜਲੀ ਜੀਵਾਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਸਥਲੀ ਜੀਵ-ਸ਼ੇਰ ਚੀਤਾ ॥ ਜਲੀ ਜੀਵ-ਡੱਡੂ, ਸ਼ਾਰਕ ।

ਪ੍ਰਸ਼ਨ (iii)
ਅਨੁਕੂਲਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਜੀਵਤ ਵਸਤੂਆਂ ਦੀ ਆਪਣੇ ਆਲੇ-ਦੁਆਲੇ ਨਾਲ ਤਾਲਮੇਲ ਬਣਾ ਕੇ ਰਹਿਣ ਦੀ ਯੋਗਤਾ ਨੂੰ ਅਨੁਕੂਲਤਾ ਕਿਹਾ ਜਾਂਦਾ ਹੈ ।

ਪ੍ਰਸ਼ਨ (iv)
ਉਤਪਾਦਕ ਕੀ ਹਨ ?
ਉੱਤਰ-
ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ ਉਹਨਾਂ ਨੂੰ ਉਤਪਾਦਕ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਹਰੇ ਦੇ ਇਨ੍ਹਾਂ ਨੂੰ ਉਤਪਾਦਕ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਆਪ ਬਣਾਉਂਦੇ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ (v)
ਜੈਵਿਕ ਅੰਸ਼ ਕੀ ਹਨ ?
ਉੱਤਰ-
ਕਿਸੇ ਆਵਾਸ ਵਿੱਚ ਮੌਜੂਦ ਸਜੀਵ ਵਸਤੂਆਂ ਜਿਵੇਂ ਪੌਦੇ, ਜਾਨਵਰ, ਮਨੁੱਖ ਅਤੇ ਸੂਖ਼ਮਜੀਵ ਨੂੰ ਵਾਤਾਵਰਨ ਦੇ ਜੈਵਿਕ ਭਾਗ ਜਾਣ ਅੰਸ਼ ਕਿਹਾ ਜਾਂਦਾ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਮ੍ਰਿਤਆਹਾਰੀ ਅਤੇ ਨਿਖੇੜਕ ਦੀ ਪਰਿਭਾਸ਼ਾ ਦਿਓ ।
ਉੱਤਰ-
ਮ੍ਰਿਤਆਹਾਰੀ (Seprophytes)fousa (Decomposers)- ਕੁੱਝ ਜੰਤੂ ਮਰੇ ਹੋਏ ਜੰਤੂਆਂ ਨੂੰ ਭੋਜਨ ਵਜੋਂ ਖਾਂਦੇ ਸੂਖ਼ਮਜੀਵ, ਜਿਹੜੇ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਨੂੰ ਹਨ ਅਤੇ ਸਾਡੇ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਭੋਜਨ ਵਜੋਂ ਵਰਤਦੇ ਹਨ ਅਤੇ ਉਨ੍ਹਾਂ ਨੂੰ ਸਰਲ ਪਦਾਰਥਾਂ ਮਦਦ ਕਰਦੇ ਹਨ । ਵਿੱਚ ਤੋੜ ਦਿੰਦੇ ਹਨ, ਨੂੰ ਨਿਖੇੜਕ ਕਹਿੰਦੇ ਹਨ । ਉਦਾਹਰਨ ਵਜੋਂ-ਗਿਰਝ, ਕੁੱਤਾ, ਇੱਲ, ਕਾਂ । ਉਦਾਹਰਨ ਵਜੋਂ-ਜੀਵਾਣੂ ਅਤੇ ਉੱਲੀ ।

ਪ੍ਰਸ਼ਨ (ii)
ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਹਨ

  • ਇਸ ਦਾ ਸਰੀਰ ਰੇਖਾ-ਧਾਰੀ ਹੁੰਦਾ ਹੈ ।
  • ਜਲ ਵਿਚੋਂ ਘੁਲੀ ਹੋਈ ਆਕਸੀਜਨ ਲੈਣ ਲਈ ਇਨ੍ਹਾਂ ਵਿੱਚ ਗਲਫੜਾਂ ਹੁੰਦੀਆਂ ਹਨ ।

ਪ੍ਰਸ਼ਨ (iii)
ਮਾਰੂਥਲ ਦਾ ਜਹਾਜ਼ ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ ? ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਊਠ ਨੂੰ ਮਾਰੂਥਲ ਦਾ ਜਹਾਜ਼ ਕਿਹਾ ਜਾਂਦਾ ਹੈ । ਊਠ ਦੀਆਂ ਵਿਸ਼ੇਸ਼ਤਾਵਾਂ ਜਿਨ੍ਹਾਂ ਕਰਕੇ ਉਹ ਮਾਰੂਥਲ ਵਿੱਚ ਆਸਾਨੀ ਨਾਲ ਜ਼ਿੰਦਾ ਰਹਿ ਸਕਦਾ ਹੈ, ਹੇਠਾਂ ਦਿੱਤੀਆਂ ਹਨ –

  • ਊਠ ਵਿੱਚ ਪਸੀਨੇ ਦੀਆਂ ਗ੍ਰੰਥੀਆਂ ਨਹੀਂ ਹੁੰਦੀਆਂ ਅਤੇ ਪਾਣੀ ਦੇ ਨੁਕਸਾਨ ਨੂੰ ਘਟਾਉਣ ਲਈ ਉਹ ਬਹੁਤ ਘੱਟ ਪਿਸ਼ਾਬ ਕਰਦਾ ਹੈ । ਉਠ ਦੀ ਪਿੱਠ ਤੇ ਇੱਕ ਜਾਂ ਦੋ ਕੁੱਬ ਹੁੰਦੇ ਹਨ ।
  • ਊਠ ਕੁੱਬ ਵਿੱਚ ਚਰਬੀ ਨੂੰ ਭੋਜਨ ਵਜੋਂ ਜਮਾਂ ਕਰਦਾ ਹੈ ।
  • ਮਾਰੂਥਲ ਦੀ ਗਰਮੀ ਨੂੰ ਸਹਿਣ ਲਈ ਇਸਦੀ ਚਮੜੀ ਬਹੁਤ ਮੋਟੀ ਹੁੰਦੀ ਹੈ ।
  • ਇਸਦੇ ਪੈਰ ਚੌੜੇ ਅਤੇ ਗੱਦੇਦਾਰ ਹੁੰਦੇ ਹਨ ਜੋ ਮਾਰੂਥਲ ਦੀ ਗਰਮ ਰੇਤ ‘ਤੇ ਤੁਰਨ ਲਈ ਢੁੱਕਵੇਂ ਹਨ ।

ਪ੍ਰਸ਼ਨ (iv)
ਡੁੱਬੇ ਹੋਏ ਅਤੇ ਤੈਰਨ ਵਾਲੇ ਪੌਦਿਆਂ ਵਿੱਚ ਅੰਤਰ ਦੱਸੋ ।
ਉੱਤਰ-
ਡੁੱਬੇ ਹੋਏ ਪੌਦੇ ਪੂਰੀ ਤਰ੍ਹਾਂ ਪਾਣੀ ਦੇ ਤਲ ਹੁੰਦੇ ਹਨ ਅਤੇ ਤੈਰਨ ਵਾਲੇ ਪੌਦੇ ਪਾਣੀ ਦੀ ਸਤਹਿ ਤੇ ਤੈਰਦੇ ਰਹਿੰਦੇ ਹਨ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ (i)
ਟਿੱਪਣੀ ਲਿਖੋ
(ਉ) ਉਤਪਾਦਕ
(ਅ) ਖਪਤਕਾਰ
(ਇ) ਨਿਖੇੜਕ ।
ਉੱਤਰ-
(ੳ) ਉਤਪਾਦਕ-ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ, ਨੂੰ ਉਤਪਾਦਕ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਹਰੇ ਪੌਦੇ । ਇਹ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਆਪ ਬਣਾਉਂਦੇ ਹਨ |

(ਅ) ਖਪਤਕਾਰ-ਉਹ ਜੀਵ ਜੋ ਆਪਣਾ ਭੋਜਨ ਨਹੀਂ ਬਣਾ ਸਕਦੇ ਪਰ ਹਰੇ ਪੌਦਿਆਂ ਅਤੇ ਹੋਰ ਜੀਵਾਂ ਤੋਂ ਤਿਆਰ ਭੋਜਨ ਪ੍ਰਾਪਤ ਕਰਦੇ ਹਨ, ਨੂੰ ਖਪਤਕਾਰ ਕਹਿੰਦੇ ਹਨ । ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ

  • ਪਹਿਲੇ ਦਰਜੇ ਦੇ ਖਪਤਕਾਰ ਜਾਂ ਸ਼ਾਕਾਹਾਰੀ (Herbivores-ਜਿਹੜੇ ਜਾਨਵਰ ਸਿੱਧੇ ਪੌਦਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਨੂੰ ਸ਼ਾਕਾਹਾਰੀ ਕਹਿੰਦੇ ਹਨ । ਉਦਾਹਰਨ ਵਜੋਂ-ਹਾਥੀ, ਹਿਰਨ, ਗਾਂ ਅਤੇ ਬੱਕਰੀ ॥
  • ਦੂਜੇ ਦਰਜੇ ਦੇ ਖਪਤਕਾਰ ਜਾਂ ਮਾਸਾਹਾਰੀ (Carnivoresਇਹ ਪਹਿਲੇ ਦਰਜੇ ਦੇ ਖਪਤਕਾਰਾਂ ਨੂੰ ਖਾਂਦੇ ਹਨ । ਉਦਾਹਰਨ ਵਜੋਂ-ਸੱਪ, ਡੱਡੂ, ਛਿਪਕਲੀ ।
  • ਤੀਸਰੇ ਦਰਜੇ ਦੇ ਖਪਤਕਾਰ (Tertiary Consumers-ਇਹ ਦੂਜੇ ਦਰਜੇ ਦੇ ਖਪਤਕਾਰਾਂ ਨੂੰ ਖਾਂਦੇ ਹਨ । ਉਦਾਹਰਨ ਵਜੋਂ-ਸ਼ੇਰ, ਚੀਤਾ ।

(ਇ) ਨਿਖੇੜਕ-ਉਹ ਸੂਖ਼ਮਜੀਵ, ਜਿਹੜੇ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਨੂੰ ਭੋਜਨ ਵਜੋਂ ਵਰਤਦੇ ਹਨ ਅਤੇ ਉਹਨਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਨੂੰ ਨਿਖੇੜਕ ਕਹਿੰਦੇ ਹਨ । ਉਦਾਹਰਨ ਵਜੋਂ-ਜੀਵਾਣੂ ਅਤੇ ਉੱਲੀ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ (ii)
ਵੱਖ-ਵੱਖ ਕਿਸਮਾਂ ਦੇ ਆਵਾਸਾਂ ਬਾਰੇ ਸੰਖੇਪ ਚਰਚਾ ਕਰੋ ।
ਉੱਤਰ-
ਆਵਾਸ ਦੀਆਂ ਮੁੱਖ ਤੌਰ ‘ਤੇ ਤਿੰਨ ਕਿਸਮਾਂ ਹਨ-

1 ਸਥਲੀ (ਧਰਤਲੀ ਆਵਾਸ ।
2. ਜਲੀ ਆਵਾਸ
3. ਹਵਾਈ ਜਾਂ ਬਿਛਵਾਸੀ ਆਵਾਸ ।

1. ਸਥਲੀ (ਧਰਤਲੀ) ਆਵਾਸ-ਉਹ ਜੀਵ ਜੋ ਧਰਤੀ ਉੱਤੇ ਰਹਿੰਦੇ ਹਨ, ਨੂੰ ਸਥਲੀ ਜਾਂ ਧਰਾਤਲੀ ਜੀਵ ਕਹਿੰਦੇ ਹਨ ਅਤੇ ਉਨ੍ਹਾਂ ਦੇ ਆਵਾਸ ਨੂੰ ਸਥਲੀ ਜਾਂ ਧਰਾਤਲੀ ਆਵਾਸ ਕਿਹਾ ਜਾਂਦਾ ਹੈ । ਉਦਾਹਰਨ ਵਜੋਂ-ਮਾਰੂਥਲ, ਘਾਹ ਦੇ ਮੈਦਾਨ, ਪਹਾੜ ਅਤੇ ਜੰਗਲ ।

2. ਜਲੀ ਆਵਾਸ-ਉਹ ਜੀਵ ਜੋ ਪਾਣੀ ਦੇ ਵੱਖ-ਵੱਖ ਸੋਤਾਂ ਜਿਵੇਂ-ਝੀਲਾਂ, ਛੱਪੜਾ, ਤਲਾਬਾਂ ਅਤੇ ਸਮੁੰਦਰਾਂ ਵਿੱਚ ਰਹਿੰਦੇ ਹਨ, ਨੂੰ ਜਲੀ ਜੀਵ ਕਹਿੰਦੇ ਹਨ ਅਤੇ ਉਨ੍ਹਾਂ ਦੇ ਆਵਾਸ ਨੂੰ ਜਲੀ ਆਵਾਸ ਕਹਿੰਦੇ ਹਨ । ਉਦਾਹਰਨ ਵਜੋਂ-ਖਾਰੇ ਪਾਣੀ ਦਾ ਆਵਾਸ, ਸਮੁੰਦਰ, ਸਾਗਰ ਅਤੇ ਕੁੱਝ ਝੀਲਾਂ ।

3. ਹਵਾਈ ਜਾਂ ਬਿਛਵਾਸੀ ਆਵਾਸ-ਇਹ ਉਨ੍ਹਾਂ ਜੀਵਾਂ ਦੇ ਰਹਿਣ ਦੀ ਥਾਂ ਹੈ ਜਿਹੜੇ ਆਪਣੇ ਜੀਵਨ ਦਾ ਜ਼ਿਆਦਾਤਰ ਹਿੱਸਾ ਹਵਾ ਵਿੱਚ ਰਹਿੰਦੇ ਹਨ । ਇਹਨਾਂ ਨੂੰ ਬਿਛਵਾਸੀ ਵੀ ਕਿਹਾ ਜਾਂਦਾ ਹੈ । ਜ਼ਿਆਦਾਤਰ ਪੰਛੀ ਅਤੇ ਪੰਖਾਂ ਵਾਲੇ ਜਾਨਵਰ ਆਵਾਸ ਵਿੱਚ ਬਿਛਵਾਸੀ ਹਨ । ਇਹ ਜੀਵ ਜਵਾ ਵਿੱਚ ਰਹਿਣ ਲਈ ਅਨੁਕੂਲਿਤ ਹਨ ਕਿਉਂਕਿ ਕੋਈ ਵੀ ਜੀਵ ਹਵਾ ਵਿੱਚ ਪੈਦਾ ਨਹੀਂ ਹੁੰਦਾ ।

ਪਸ਼ਨ (iii)
ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਦੇ ਆਪਸੀ ਤਾਲਮੇਲ ਉੱਤੇ ਇੱਕ ਨੋਟ ਲਿਖੋ ।
ਉੱਤਰ-
ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਵਿੱਚ ਆਪਸੀ ਤਾਲਮੇਲ ਧਰਤੀ ‘ਤੇ ਜੀਵਨ ਦੀ ਹੋਂਦ ਲਈ ਬਹੁਤ ਜ਼ਰੂਰੀ ਹੈ । ਜੇਕਰ ਇਹਨਾਂ ਵਿੱਚ ਤਾਲਮੇਲ ਨਹੀਂ ਹੋਵੇਗਾ ਤਾਂ ਧਰਤੀ ‘ਤੇ ਜੀਵਨ ਦੀ ਹੋਂਦ ਮੁੱਕ ਜਾਵੇਗੀ । ਇਸ ਤਾਲਮੇਲ ਕਰਕੇ ਹੀ ਧਰਤੀ ਦੇ ਸਾਰੇ ਹਿੱਸਿਆਂ ਵਿੱਚ ਜੀਵਨ ਮਿਲਦਾ ਹੈ । ਜਾਨਵਰ ਅਤੇ ਪੌਦੇ ਆਵਾਸ ਦੇ ਜੈਵਿਕ ਭਾਗ ਹਨ । ਧੁੱਪ, ਹਵਾ, ਪਾਣੀ, ਰੋਸ਼ਨੀ, ਵਰਖਾ, ਨਮੀ, ਤਾਪਮਾਨ ਆਦਿ ਆਵਾਸ ਦੇ ਅਜੈਵਿਕ ਭਾਗ ਹਨ ।

ਜੇਕਰ ਜੈਵਿਕ ਭਾਗ, ਅਜੈਵਿਕ ਭਾਗਾਂ ਨਾਲ ਸਹੀ ਢੰਗ ਨਾਲ ਤਾਲਮੇਲ ਨਹੀਂ ਬਣਾਉਂਦੇ ਤਾਂ ਉਹ ਜਿਉਂਦੇ ਰਹਿਣ ਲਈ ਮੁੱਢਲੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦੇ । ਇਸ ਤਰ੍ਹਾਂ ਉਹ ਨਾ ਸਿਰਫ਼ ਆਪ ਖ਼ਤਮ ਹੋ ਜਾਣਗੇ ਸਗੋਂ ਪ੍ਰਜਣਨ ਨਾ ਕਰਨ ਕਰਕੇ ਉਨ੍ਹਾਂ ਦੀਆਂ ਭਵਿੱਖ ਦੀਆਂ ਪੀੜੀਆਂ ਵੀ ਪੈਦਾ ਨਹੀਂ ਹੋਣਗੀਆਂ । ਇਸ ਤਰ੍ਹਾਂ ਉਨ੍ਹਾਂ ਦਾ ਧਰਤੀ ਤੋਂ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ । ਜੈਵਿਕ ਭਾਗ ਆਪਣੇ ਅੰਦਰ ਇਸ ਤਰ੍ਹਾਂ ਦੇ ਪਵਿਰਤਨ ਕਰ ਲੈਂਦੇ ਹਨ ਜਿਸ ਨਾਲ ਉਹ ਅਜੈਵਿਕ ਭਾਗਾਂ ਨਾਲ ਤਾਲਮੇਲ ਬਿਠਾ ਸਕਣ ਅਤੇ ਆਪਣੀ ਹੋਂਦ ਨੂੰ ਬਚਾ ਸਕਣ ।

ਪ੍ਰਸ਼ਨ (iv)
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ ਦੱਸੋ ।
ਉੱਤਰ-
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ –

ਸਜੀਵ ਵਸਤੂਆਂ ਨਿਰਜੀਵ ਵਸਤੁਆਂ
1. ਸਜੀਵ ਵਸਤੂਆਂ ਆਪਣੇ ਸਰੀਰ ਦੇ ਅੰਗਾਂ ਜਾਂ ਕਿਸੇ ਹਿੱਸੇ ਵਿਚ ਹਿਲਜੁਲ (ਗਤੀ ਵਿਖਾਉਂਦੀਆਂ ਹਨ । 1. ਨਿਰਜੀਵ ਵਸਤੂਆਂ ਗਤੀ ਨਹੀਂ ਕਰ ਸਕਦੀਆਂ ।
2. ਸਜੀਵ ਵਸਤੂਆਂ ਵਿੱਚ ਵਾਧਾ ਹੁੰਦਾ ਹੈ । 2. ਨਿਰਜੀਵਾਂ ਵਿੱਚ ਕੋਈ ਵਾਧਾ ਨਹੀਂ ਹੁੰਦਾ ।
3. ਸਜੀਵ ਵਸਤੂਆਂ ਆਪਣੇ ਵਰਗੀਆਂ ਹੋਰ ਸਜੀਵ ਵਸਤੂਆਂ | 3. ਨਿਰਜੀਵ ਆਪਣੇ ਵਰਗੇ ਜੀਵ ਪੈਦਾ ਨਹੀਂ ਕਰਦੇ  ਪੈਦਾ ਕਰਦੀਆਂ ਹਨ।
4. ਸਜੀਵ ਵਸਤੂਆਂ ਆਪਣੇ ਆਲੇ-ਦੁਆਲੇ ਹੋਣ ਵਾਲੇ | 4. ਨਿਰਜੀਵ ਮਹਿਸੂਸ ਨਹੀਂ ਕਰ ਸਕਦੇ ਪਰਿਵਰਤਨਾਂ ਨੂੰ ਮਹਿਸੂਸ ਕਰ ਸਕਦੀਆਂ ਹਨ ।
5. ਸਜੀਵ ਵਸਤੂਆਂ ਸਾਹ ਲੈਂਦੀਆਂ ਹਨ । 5. ਨਿਰਜੀਵ ਵਸਤੂਆਂ ਸਾਹ ਨਹੀਂ ਲੈਂਦੀਆਂ ।
6. ਸਜੀਵ ਵਸਤੂਆਂ ਫਾਲਤੂ ਪਦਾਰਥ ਸਰੀਰ ਵਿਚੋਂ ਬਾਹਰ ਕੱਢ ਦਿੰਦੀਆਂ ਹਨ । 6. ਨਿਰਜੀਵ ਫਾਲਤੂ ਪਦਾਰਥ ਬਾਹਰ ਨਹੀਂ ਕੱਢਦੇ ।
7. ਸਜੀਵ ਵਸਤੂਆਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ । 7. ਨਿਰਜੀਵਾਂ ਨੂੰ ਭੋਜਨ ਦੀ ਜ਼ਰੂਰਤ ਨਹੀਂ ਹੁੰਦੀ ।

PSEB Solutions for Class 6 Science ਸਜੀਵ ਅਤੇ ਉਹਨਾਂ ਦਾ ਚੌਗਿਰਦਾ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਖ਼ਾਲੀ ਥਾਂਵਾਂ ਭਰੋ ਮਨ ……………………. ਵਸਤੂਆਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਸਕਦੀ ਹੈ ।
ਉੱਤਰ-
ਸਜੀਵ,

(ii) ਪੰਛੀਆਂ ਦਾ ਆਵਾਸ ………….. ਹੈ ।
ਉੱਤਰ-
ਰੁੱਖ,

(iii) ………….. ਨਿਖੇੜਕਾਂ ਦਾ ਕੰਮ ਕਰਦੇ ਹਨ ।
ਉੱਤਰ-
ਸੂਖ਼ਮ ਜੀਵ,

(iv) ………….. ਕੁੱਬ ਵਿੱਚ ਭੋਜਨ ਜਮਾਂ ਕਰਦਾ ਹੈ ।
ਉੱਤਰ-
ਊਠ,

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

(v) ਪੰਛੀਆਂ ਦਾ ਸਰੀਰ ………….. ਹੁੰਦਾ ਹੈ ।
ਉੱਤਰ-
ਧਾਰਾ-ਰੇਖੀ ।

2. ਸਹੀ ਜਾਂ ਗ਼ਲਤ ਲਿਖੋ –

(i) ਕਣਕ ਇੱਕ ਮਾਰੂਥਲੀ ਪੌਦਾ ਹੈ ।
ਉੱਤਰ-
ਗ਼ਲਤ,

(ii) ਮੱਛੀਆਂ ਅਤੇ ਪੰਛੀਆਂ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
ਉੱਤਰ-
ਸਹੀ,

(iii) ਸੂਰਜ ਦੀ ਰੋਸ਼ਨੀ ਆਵਾਸ ਦਾ ਜੈਵਿਕ ਭਾਗ ਹੈ ।
ਉੱਤਰ-
ਗ਼ਲਤ,

(iv) ਕੈਕਟਸ ਪੱਤਿਆਂ ਰਾਹੀਂ ਪ੍ਰਕਾਸ਼ ਸੰਸਲੇਸ਼ਣ ਕਰਦਾ ਹੈ ।
ਉੱਤਰ-
ਗ਼ਲਤ,

(v) ਮਨੁੱਖਾਂ ਵਿੱਚ ਅਨੁਕੂਲਨ ਦੀ ਤਾਕਤ ਨਹੀਂ ਹੈ ।
ਉੱਤਰ-
ਗ਼ਲਤ ।

3. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਸੰਜੀਵ (ਉ) ਹਾਈਫ਼ਿਲਾ
(ii) ਨਿਰਜੀਵ (ਅ) ਅਜੈਵਿਕ ਤੱਤ
(iii) ਜਲੀ ਆਵਾਸ () ਪ੍ਰਜਣਨ
(iv) ਮਾਰੂਥਲੀ ਆਵਾਸ (ਸ) ਭੋਜਨ ਦੀ ਲੋੜ ਨਹੀਂ ਹੁੰਦੀ
(v) ਮਿੱਟੀ, ਹਵਾ, ਪਾਣੀ ਆਦਿ (ਹ) ਕੈਕਟਸ।

ਉੱਤਰ

ਕਾਲਮ ‘ਉ’ ਕਾਲਮ ‘ਅ’
(i) ਸਜੀਵ (ਇ) ਪ੍ਰਜਣਨ
(ii) ਨਿਰਜੀਵ (ਸ) ਭੋਜਨ ਦੀ ਲੋੜ ਨਹੀਂ ਹੁੰਦੀ
(iii) ਜਲੀ ਆਵਾਸ (ਉ) ਹਾਈਡਿਲਾ
(iv) ਮਾਰੂਥਲੀ ਆਵਾਸ (ਹ) ਕੈਕਟਸ
(v) ਮਿੱਟੀ, ਹਵਾ, ਪਾਣੀ ਆਦਿ (ਅ) ਅਜੈਵਿਕ ਤੱਤ

4. ਸਹੀ ਉੱਤਰ ਚੁਣੋ-

(i) ਇਹਨਾਂ ਵਿੱਚੋਂ ਕਿਹੜਾ ਮਾਰੂਥਲੀ ਪੌਦਾ ਹੈ ?
(ੳ) ਮੱਕਾ ।
(ਅ) ਕਣਕ
(ੲ) ਕੈਕਟਸ
(ਸ) ਧਾਨ ॥
ਉੱਤਰ-
(ੲ) ਕੈਕਟਸ ।

(ii) ਗਾਂ ਦਾ ਸਾਹ ਅੰਗ ਹੈ –
(ਉ) ਗਲਫੜਾ
(ਅ ਚਮੜੀ
(ਬ) ਵੈਕਿਆ ।
(ਸ) ਫੇਫੜਾ ॥
ਉੱਤਰ-
(ਸ) ਫੇਫੜਾ ।

(iii) ਹਾਈਡਿਲਾ ਪੌਦਾ ਹੈ
(ਉ) ਮਾਰੂਥਲੀ
(ਅ) ਥਲੀ
(ਈ) ਜਲੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਜਲੀ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

(iv) ਕਿਹੜਾ ਜੀਵ ਰਾਤ ਵੇਲੇ ਗਤੀ ਕਰਦਾ ਹੈ ?
(ਉ) ਗਾਂ
(ਅ) ਚਮਗਾਦੜ
(ਈ) ਡੱਡੂ
(ਸ) ਘੋੜਾ ॥
ਉੱਤਰ-
(ਅ) ਚਮਗਾਦੜ ।

(v) ਹੇਠਾਂ ਦਿੱਤੇ ਹੋਇਆਂ ਵਿੱਚੋਂ ਸਜੀਵ ਹੈ
(ਉ) ਹਲ
(ਅ) ਖੁੰਭ
(ਈ) ਪਾਣੀ
(ਸ) ਉੱਨ ।
ਉੱਤਰ-
(ਅ) ਖੁੰਭ ॥

(vi) ਉਹ ਪ੍ਰਕਿਰਿਆ ਜਿਸ ਵਿਚ ਅਪਸ਼ਿਸ਼ਟ ਪਦਾਰਥ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਹੈ
(ਉ) ਪਾਚਨ
(ਅ) ਉਤਸਰਜਨ
(ਈ) ਜਣਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਉਤਸਰਜਨ ।

(vii) ਗਲਫੜੇ ਕਿਸ ਜੀਵ ਦੇ ਸਾਹ ਅੰਗ ਹਨ ?
(ੳ) ਮੱਛੀ
(ਅ) ਡੱਡੂ
(ੲ) ਮੱਛਰ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਮੱਛੀ ।

(viii) ਕੁੱਤੇ ਦੇ ਬੱਚੇ (ਕਤੂਰੇ ਵੱਡੇ ਹੋ ਜਾਂਦੇ ਹਨ । ਸਜੀਵਾਂ ਦੇ ਇਹ ਲੱਛਣ ਹਨ
(ਉ) ਪ੍ਰਜਣਨ
(ਅ) ਵਾਧਾ
(ੲ) ਸਾਹ ਕਿਰਿਆ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਵਾਧਾ ।

(ix) ਪਹਾੜੀ ਖੇਤਰ ਦੇ ਪੌਦਿਆਂ ਦੇ ਪੱਤੇ ਹੁੰਦੇ ਹਨ
(ਉ) ਚੌੜੇ ਫਲਨ ਵਾਲੇ
(ਅ) ਸੂਈ ਦੇ ਆਕਾਰ ਵਾਲੇ
(ੲ) ਕੰਡਿਆਂ ਦੇ ਰੂਪ ਵਾਲੇ ।
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਸੂਈ ਦੇ ਆਕਾਰ ਵਾਲੇ ।

(x) ਬੀਜਾਂ ਦੇ ਪੁੰਗਰਨ ਲਈ ਜ਼ਰੂਰੀ ਕਾਰਕ ਹੈ
(ਉ) ਹਵਾ
(ਅ) ਪਾਣੀ
(ਇ) ਪ੍ਰਕਾਸ਼
(ਸ) ਇਹ ਸਾਰੇ ਵਿਕਲਪ ॥
ਉੱਤਰ-
(ਸ) ਇਹ ਸਾਰੇ ਵਿਕਲਪ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੌਗਿਰਦਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਚੌਗਿਰਦਾ-ਕਿਸੇ ਜੀਵ ਦੇ ਆਲੇ-ਦੁਆਲੇ ਦਾ ਸਥਾਨ ਜਿੱਥੇ ਉਹ ਰਹਿੰਦਾ ਹੈ, ਉਸ ਨੂੰ ਚੌਗਿਰਦਾ ਕਹਿੰਦੇ ਹਨ ।

ਪ੍ਰਸ਼ਨ 2.
ਦੋ ਕਿਸਮਾਂ ਦੇ ਚੌਗਿਰਦੇ ਦਾ ਉਦਾਹਰਨ ਦਿਓ ।
ਉੱਤਰ-
ਮਾਰੂਥਲੀ ਚੌਗਿਰਦਾ ਅਤੇ ਸਮੁੰਦਰੀ ਚੌਗਿਰਦਾ ।

ਪ੍ਰਸ਼ਨ 3.
ਮਾਰੂਥਲ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਪੌਦਿਆਂ ਦਾ ਇੱਕ ਲੱਛਣ ਦੱਸੋ ।
ਉੱਤਰ-
ਮਾਰੂਥਲ ਵਿੱਚ ਰਹਿਣ ਵਾਲੇ ਜੰਤੁ ਅਤੇ ਪੌਦੇ ਪਾਣੀ ਦੀ ਵਰਤੋਂ ਬਹੁਤ ਘੱਟ ਕਰਦੇ ਹਨ ।

ਪ੍ਰਸ਼ਨ 4.
ਊਠ ਮਾਰੂਥਲੀ ਹਾਲਾਤਾਂ ਵਿੱਚ ਰਹਿਣ ਲਈ ਅਨੁਕੂਲ ਹੈ । ਇਸਦਾ ਇੱਕ ਲੱਛਣ ਦੱਸੋ ।
ਉੱਤਰ-
ਊਠ ਮੂਤਰ ਤਿਆਗ ਬਹੁਤ ਘੱਟ ਕਰਦਾ ਹੈ ਤੇ ਇਸ ਦਾ ਮਲ ਵੀ ਖੁਸ਼ਕ ਹੁੰਦਾ ਹੈ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 5.
ਮੱਛੀ ਪਾਣੀ ਵਿੱਚ ਰਹਿਣ ਦੇ ਅਨੁਕੂਲ ਹੈ ਇਸ ਦਾ ਇੱਕ ਲੱਛਣ ਦੱਸੋ ।
ਉੱਤਰ-
ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਜਿਸ ਨਾਲ ਉਹ ਸੌਖਿਆਂ ਹੀ ਪਾਣੀ ਵਿੱਚ ਤੈਰ ਸਕਦੀ ਹੈ ।

ਪ੍ਰਸ਼ਨ 6.
ਅਨੁਕੂਲਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਨੁਕੂਲਨ-ਪੌਦਿਆਂ ਅਤੇ ਜੰਤੂਆਂ ਦੇ ਵਿਸ਼ੇਸ਼ ਲੱਛਣ ਅਤੇ ਸੁਭਾਅ ਜੋ ਉਨ੍ਹਾਂ ਨੂੰ ਇੱਕ ਵਿਸ਼ੇਸ਼ ਆਵਾਸ ਵਿੱਚ ਰਹਿਣ ਦੇ ਅਨੁਕੂਲ ਬਣਾਉਂਦੇ ਹਨ, ਅਨੁਕੂਲਨ ਅਖਵਾਉਂਦਾ ਹੈ ।

ਪ੍ਰਸ਼ਨ 7.
ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਵਾਸ- ਕਿਸੇ ਸਜੀਵ ਦਾ ਆਲਾ-ਦੁਆਲਾ ਜਿਸ ਵਿੱਚ ਉਹ ਰਹਿੰਦਾ ਹੈ, ਉਸਦਾ ਆਵਾਸ ਕਹਾਉਂਦਾ ਹੈ ।

ਪ੍ਰਸ਼ਨ 8.
ਸਥਲੀ-ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਥਲੀ-ਆਵਾਸ-ਸਥਲ ਜਾਂ ਧਰਤੀ ‘ਤੇ ਮਿਲਣ ਵਾਲੇ ਪੌਦੇ ਅਤੇ ਜੰਤੂਆਂ ਦੇ ਆਵਾਸ ਨੂੰ ਸਥਲੀ-ਆਵਾਸ ਕਹਿੰਦੇ ਹਨ ।

ਪ੍ਰਸ਼ਨ 9.
ਸਥਲੀ-ਆਵਾਸਾਂ ਦੀ ਉਦਾਹਰਨ ਦਿਓ ।
ਉੱਤਰ-
ਜੰਗਲ, ਘਾਹ ਦੇ ਮੈਦਾਨ, ਮਾਰੂਥਲ, ਤੱਟੀ ਅਤੇ ਪਰਬਤੀ ਖੇਤਰ ਸਥਲੀ ਆਵਾਸਾਂ ਦੇ ਉਦਾਹਰਨ ਹਨ ।

ਪ੍ਰਸ਼ਨ 10.
ਜਲੀ-ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਲੀ-ਆਵਾਸ-ਪਾਣੀ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਪੌਦਿਆਂ ਦੇ ਆਵਾਸ ਨੂੰ ਜਲੀਆਵਾਸ ਕਹਿੰਦੇ ਹਨ ।

ਪ੍ਰਸ਼ਨ 11.
ਜਲੀ ਆਵਾਸ ਦੇ ਉਦਾਹਰਨ ਦਿਓ ।
ਉੱਤਰ-
ਜਲਗਾਹਾਂ, ਦਲਦਲ, ਝੀਲਾਂ, ਤਲਾਬ, ਨਦੀਆਂ, ਸਮੁੰਦਰ ਆਦਿ ਜਲੀ ਆਵਾਸ ਹਨ ।

ਪ੍ਰਸ਼ਨ 12.
ਜੈਵ-ਘਟਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੈਵ-ਘਟਕ-ਕਿਸੇ ਆਵਾਸ ਵਿੱਚ ਮਿਲਣ ਵਾਲੇ ਸਾਰੇ ਸਜੀਵ ਜਿਵੇਂ ਕਿ ਪੌਦੇ ਅਤੇ ਜੰਤੂ ਉਸਦੇ ਜੈਵ-ਘਟਕ ਹੁੰਦੇ ਹਨ ।

ਪ੍ਰਸ਼ਨ 13.
ਅਜੈਵ-ਘਟਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਜੈਵ-ਘਟਕ-ਚੱਟਾਨਾਂ, ਮਿੱਟੀ, ਹਵਾ ਅਤੇ ਪਾਣੀ, ਤਾਪਮਾਨ, ਪ੍ਰਕਾਸ਼, ਕਿਸੇ ਚੌਗਿਰਦੇ ਦੇ ਅਜੈਵ-ਘਟਕ ਹਨ ।

ਪ੍ਰਸ਼ਨ 14.
ਕੁੱਝ ਮਾਰੂਥਲੀ ਜੰਤੂ ਬਿੱਲਾਂ ਵਿੱਚ ਕਿਉਂ ਰਹਿੰਦੇ ਹਨ ?
ਉੱਤਰ-
ਚੁਹੇ ਅਤੇ ਸੱਪ ਵਰਗੇ ਜੰਤੂ ਤੇਜ਼ ਗਰਮੀ ਤੋਂ ਬਚਣ ਲਈ ਧਰਤੀ ਦੇ ਅੰਦਰ ਡੂੰਘੀਆਂ ਖੱਡਾਂ ਬਣਾ ਕੇ ਰਹਿੰਦੇ ਹਨ । ਰਾਤ ਸਮੇਂ ਜਦੋਂ ਤਾਪਮਾਨ ਘੱਟ ਜਾਂਦਾ ਹੈ ਤਾਂ ਇਹ ਜੰਤੁ ਬਾਹਰ ਨਿਕਲ ਆਉਂਦੇ ਹਨ ।

ਪ੍ਰਸ਼ਨ 15.
ਮਾਰੂਥਲੀ ਪੌਦਿਆਂ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਮਾਰੂਥਲੀ ਪੌਦਿਆਂ ਵਿੱਚ ਪੱਤੇ ਜਾਂ ਤਾਂ ਹੁੰਦੇ ਨਹੀਂ ਜਾਂ ਬਹੁਤ ਛੋਟੇ ਕੰਡਿਆਂ ਵਰਗੇ ਹੁੰਦੇ ਹਨ ।

ਪ੍ਰਸ਼ਨ 16.
ਨਾਗਫ਼ਨੀ ਦੇ ਪੌਦੇ ਦੀ ਹਰੀ ਰਚਨਾ ਤਣਾ ਹੈ ਜਾਂ ਪੱਤਾ ?
ਉੱਤਰ-
ਨਾਗਫ਼ਨੀ ਵਿੱਚ ਪੱਤੇ ਵਰਗੀ ਜਿਸ ਰਚਨਾ ਨੂੰ ਅਸੀਂ ਦੇਖਦੇ ਹਾਂ ਉਹ ਅਸਲ ਵਿੱਚ ਇਸਦਾ ਤਣਾ ਹੈ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 17.
ਨਾਗਫ਼ਨੀ ਦੇ ਪੌਦੇ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਕਿਸ ਹਿੱਸੇ ਵਿੱਚ ਹੁੰਦਾ ਹੈ ?
ਉੱਤਰ-
ਨਾਗਫ਼ਨੀ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਹਰੀ ਰਚਨਾ ਜਿਸ ਨੂੰ ਤਣਾ ਕਹਿੰਦੇ ਹਨ, ਉਸ ਵਿੱਚ ਹੁੰਦਾ ਹੈ ।

ਪ੍ਰਸ਼ਨ 18.
ਨਾਗਫ਼ਨੀ ਦਾ ਤਣਾ ਇੱਕ ਮੋਟੀ ਮੋਮੀ ਪਰਤ ਨਾਲ ਕਿਉਂ ਢੱਕਿਆ ਹੁੰਦਾ ਹੈ ?
ਉੱਤਰ-
ਮੋਟੀ ਮੋਮੀ ਪਰਤ ਪੌਦੇ ਵਿੱਚ ਪਾਣੀ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 19.
ਮਾਰੂਥਲੀ ਪੌਦੇ ਵਿੱਚ ਜਮ੍ਹਾਂ ਬਹੁਤ ਡੂੰਘੀਆਂ ਕਿਉਂ ਹੁੰਦੀਆਂ ਹਨ ?
ਉੱਤਰ-
ਮਾਰੂਥਲੀ ਪੌਦਿਆਂ ਦੀਆਂ ਜੜਾਂ ਪਾਣੀ ਸੋਖਣ ਲਈ ਮਿੱਟੀ ਵਿੱਚ ਬਹੁਤ ਡੂੰਘੀਆਂ ਚਲੀਆਂ ਜਾਂਦੀਆਂ ਹਨ ।

ਪ੍ਰਸ਼ਨ 20.
ਪਰਬਤੀ ਖੇਤਰਾਂ ਵਿੱਚ ਰੁੱਖ ਜਾਂ ਪੌਦੇ ਆਮ ਤੌਰ ‘ਤੇ ਕਿਹੋ ਜਿਹੇ ਹੁੰਦੇ ਹਨ ?
ਉੱਤਰ-
ਪਰਬਤੀ ਖੇਤਰਾਂ ਵਿੱਚ ਰੁੱਖ ਆਮ ਤੌਰ ‘ਤੇ ਸ਼ੰਕੁ ਆਕਾਰ ਦੇ ਹੁੰਦੇ ਹਨ । ਇਨ੍ਹਾਂ ਦੀਆਂ ਟਹਿਣੀਆਂ ਤਿਰਛੀਆਂ ਹੁੰਦੀਆਂ ਹਨ । ਕਈ ਰੁੱਖਾਂ ਦੇ ਪੱਤੇ ਸੂਈ ਦੇ ਆਕਾਰ ਦੇ ਵੀ ਹੁੰਦੇ ਹਨ ।

ਪ੍ਰਸ਼ਨ 21.
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂਆਂ ਵਿੱਚ ਕੀ ਅਨੁਕੂਲਤਾ ਹੁੰਦੀ ਹੈ ?
ਉੱਤਰ-
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂਆਂ ਦੀ ਚਮੜੀ ਮੋਟੀ ਜਾਂ ਫਰ ਠੰਢ ਤੋਂ ਇਨ੍ਹਾਂ ਦਾ ਬਚਾਅ ਕਰਦੀ ਹੈ ।

ਪ੍ਰਸ਼ਨ 22.
ਯਾਕ ਠੰਡ ਵਾਲੇ ਖੇਤਰਾਂ ਵਿੱਚ ਰਹਿਣ ਲਈ ਕਿਵੇਂ ਅਨੁਕੂਲ ਹੈ ?
ਉੱਤਰ-
ਯਾਕ ਦੇ ਸਰੀਰ ਤੇ ਲੰਬੇ ਵਾਲ ਹੁੰਦੇ ਹਨ ਜੋ ਉਸ ਨੂੰ ਗਰਮ ਰੱਖਦੇ ਹਨ ਤੇ ਠੰਢ ਤੋਂ ਬਚਾਉਂਦੇ ਹਨ ।

ਪ੍ਰਸ਼ਨ 23.
ਪਹਾੜੀ ਬੱਕਰੀ ਢਲਾਣਦਾਰ ਚੱਟਾਨਾਂ ‘ਤੇ ਦੌੜਨ ਲਈ ਕਿਵੇਂ ਅਨੁਕੂਲਿਤ ਹੈ ?
ਉੱਤਰ-
ਪਹਾੜੀ ਬੱਕਰੀ ਦੇ ਮਜ਼ਬੂਤ ਖੁਰ ਉਸ ਨੂੰ ਢਾਲਦਾਰ ਚੱਟਾਨਾਂ ‘ਤੇ ਦੌੜਨ ਲਈ ਅਨੁਕੂਲਿਤ ਬਣਾਉਂਦੇ ਹਨ ।

ਪ੍ਰਸ਼ਨ 24.
ਪਹਾੜੀ ਤੇਂਦੂਏ, ਠੰਢੇ ਪਰਬਤੀ ਖੇਤਰਾਂ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਹਨ ?
ਉੱਤਰ-
ਪਹਾੜੀ ਕੇਂਦੂਏ ਦੇ ਸਰੀਰ ‘ਤੇ ਫਰ ਹੁੰਦੀ ਹੈ । ਇਹ ਬਰਫ਼ ‘ਤੇ ਚਲਦੇ ਸਮੇਂ ਉਸਦੇ ਪੈਰਾਂ ਨੂੰ ਠੰਢ ਤੋਂ ਬਚਾਉਂਦੀ ਹੈ।

ਪ੍ਰਸ਼ਨ 25.
ਹਿਰਨ ਘਾਹ ਦੇ ਮੈਦਾਨਾਂ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਹੈ ?
ਉੱਤਰ-
ਪੌਦਿਆਂ ਦੇ ਕਠੋਰ ਤਣਿਆਂ ਨੂੰ ਚਬਾਉਣ ਲਈ ਉਸਦੇ ਮਜ਼ਬੂਤ ਦੰਦ ਹੁੰਦੇ ਹਨ ।

ਪ੍ਰਸ਼ਨ 26.
ਹਿਰਨ ਵਿੱਚ ਕਿਹੜੀ ਅਨੁਕੂਲਤਾ, ਇਸ ਨੂੰ ਸ਼ਿਕਾਰੀ ਦੇ ਖ਼ਤਰੇ ਨੂੰ ਮਹਿਸੂਸ ਕਰਾਉਂਦੀ ਹੈ ?
ਉੱਤਰ-
ਹਰਨ ਦੇ ਲੰਬੇ ਕੰਨ ਉਸ ਨੂੰ ਸ਼ਿਕਾਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹਨ । ਇਸ ਦੇ ਸਿਰ ਦੇ ਦੋਵੇਂ ਪਾਸੇ ਸਥਿਤ ਅੱਖਾਂ ਸਾਰੀਆਂ ਦਿਸ਼ਾਵਾਂ ਵਿੱਚ ਦੇਖ ਕੇ ਖ਼ਤਰਾ ਮਹਿਸੂਸ ਕਰਾਉਂਦੀਆਂ ਹਨ ।

ਪ੍ਰਸ਼ਨ 27.
ਮੱਛੀ ਪਾਣੀ ਵਿੱਚ ਸੌਖਿਆਂ ਹੀ ਕਿਵੇਂ ਤੈਰ ਸਕਦੀ ਹੈ ?
ਉੱਤਰ-
ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਜਿਸ ਨਾਲ ਉਹ ਪਾਣੀ ਵਿੱਚ ਸੌਖਿਆਂ ਤੈਰ ਸਕਦੀ ਹੈ ।

ਪ੍ਰਸ਼ਨ 28.
ਮੱਛੀ ਸਾਹ ਕਿਵੇਂ ਲੈਂਦੀ ਹੈ ?
ਉੱਤਰ-
ਮੱਛੀ ਗ਼ਲਫੜੇ (Gills) ਦੀ ਸਹਾਇਤਾ ਨਾਲ ਸਾਹ ਲੈਂਦੀ ਹੈ ਕਿਉਂਕਿ ਉਸ ਵਿੱਚ ਫੇਫੜੇ ਨਹੀਂ ਹੁੰਦੇ ।

ਪ੍ਰਸ਼ਨ 29.
ਡਾਲਫਿਨ ਅਤੇ ਵੇਲ਼ ਕਿਵੇਂ ਸਾਹ ਲੈਂਦੀਆਂ ਹਨ ?
ਉੱਤਰ-
ਡਾਲਫਿਨ ਅਤੇ ਵੇਲ੍ਹ ਵਿੱਚ ਗਿਲ ਨਹੀਂ ਹੁੰਦੇ ਇਹ ਆਪਣੇ ਸਿਰ ‘ਤੇ ਮੌਜੂਦ ਨਾਸਾਂ ਦੁਆਰਾ ਜਾਂ ਵਾਤ ਛੇਵਾਂ ਦੁਆਰਾ ਸਾਹ ਲੈਂਦੀਆਂ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 30.
ਡੱਡੂ ਪਾਣੀ ਵਿੱਚ ਕਿਵੇਂ ਤੈਰਦਾ ਹੈ ?
ਉੱਤਰ-
ਡੱਡੂ ਦੇ ਪਿਛਲੇ ਪੈਰਾਂ ਦੇ ਪੰਜੇ ਜਾਲੀਦਾਰ ਹੁੰਦੇ ਹਨ ਜੋ ਉਨ੍ਹਾਂ ਦੀ ਤੈਰਨ ਵਿੱਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 31.
ਗੰਡੋਆ ਕਿਵੇਂ ਸਾਹ ਲੈਂਦਾ ਹੈ ?
ਉੱਤਰ-
ਗੰਡੋਆ ਚਮੜੀ ਦੁਆਰਾ ਸਾਹ ਲੈਂਦਾ ਹੈ ।

ਪ੍ਰਸ਼ਨ 32.
ਮੱਛੀ ਸਾਹ ਲੈਣ ਲਈ ਆਕਸੀਜਨ ਕਿੱਥੋਂ ਲੈਂਦੀ ਹੈ ?
ਉੱਤਰ-
ਮੱਛੀ ਸਾਹ ਲੈਣ ਲਈ ਪਾਣੀ ਵਿੱਚ ਘੁਲੀ ਹਵਾ ਤੋਂ ਆਕਸੀਜਨ ਪ੍ਰਾਪਤ ਕਰਦੀ ਹੈ ।

ਪ੍ਰਸ਼ਨ 33.
ਉਦੀਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਦੀਪ-ਵਾਤਾਵਰਨ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਉਦੀਨ ਕਹਿੰਦੇ ਹਨ ।

ਪ੍ਰਸ਼ਨ 34.
ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਤਸਰਜਨ-ਜੀਵਾਂ ਦੁਆਰਾ ਫਾਲਤੂ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦੀ ਕਿਰਿਆ ਨੂੰ ਉਤਸਰਜਨ ਕਹਿੰਦੇ ਹਨ ।

ਪ੍ਰਸ਼ਨ 35.
ਪ੍ਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੰਤੂਆਂ ਦੁਆਰਾ ਆਪਣੇ ਵਰਗੀ ਸੰਤਾਨ ਪੈਦਾ ਕਰਨ ਨੂੰ ਪ੍ਰਜਣਨ ਕਹਿੰਦੇ ਹਨ ।

ਪ੍ਰਸ਼ਨ 36.
ਕਾਇਆ ਪ੍ਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੌਦਿਆਂ ਵਿੱਚ ਬੀਜਾਂ ਤੋਂ ਇਲਾਵਾ ਪੌਦਿਆਂ ਦੇ ਦੂਸਰੇ ਭਾਗਾਂ (ਤਣਾ, ਜੜ੍ਹ, ਪੱਤੇ) ਤੋਂ ਪ੍ਰਜਣਨ ਕਰਨ ਨੂੰ ਕਾਇਆ ਪ੍ਰਜਣਨ ਕਹਿੰਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਮੁੰਦਰ ਵਿੱਚ ਮਿਲਣ ਵਾਲੇ ਪੌਦਿਆਂ ਅਤੇ ਜੰਤੂਆਂ ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  • ਸਮੁੰਦਰ ਵਿੱਚ ਪੌਦੇ ਅਤੇ ਜੰਤੁ ਖਾਰੇ ਪਾਣੀ ਵਿੱਚ ਰਹਿੰਦੇ ਹਨ ।
  • ਸਾਹ ਕਿਰਿਆ ਲਈ ਇਹ ਪਾਣੀ ਵਿੱਚ ਘੁਲੀ ਹਵਾ ਦੀ ਵਰਤੋਂ ਕਰਦੇ ਹਨ ।

ਪ੍ਰਸ਼ਨ 2.
ਮਾਰੂਥਲੀ ਪਰਿਵੇਸ਼ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ-

  1. ਮਾਰੂਥਲ ਵਿੱਚ ਪਾਣੀ ਘੱਟ ਮਾਤਰਾ ਵਿੱਚ ਮਿਲਦਾ ਹੈ ।
  2. ਮਾਰੂਥਲ ਦਿਨ ਵਿੱਚ ਬਹੁਤ ਗਰਮ ਅਤੇ ਰਾਤ ਵਿੱਚ ਠੰਢਾ ਹੋ ਜਾਂਦਾ ਹੈ ।

ਪ੍ਰਸ਼ਨ 3.
ਮਾਰੂਥਲ ਵਿੱਚ ਜੰਤੂ ਖੁੱਡਾਂ ਬਣਾ ਕੇ ਰਹਿੰਦੇ ਹਨ ?
ਉੱਤਰ-
ਕਿਉਂਕਿ ਮਾਰੂਥਲ ਵਿੱਚ ਦਿਨ ਦੇ ਸਮੇਂ ਤਾਪਮਾਨ ਬਹੁਤ ਵੱਧ ਹੁੰਦਾ ਹੈ । ਇਸ ਲਈ ਜੰਤੂ ਗਰਮੀ ਤੋਂ ਬਚਾਅ ਲਈ ਖੁੱਡਾਂ ਬਣਾ ਕੇ ਰਹਿੰਦੇ ਹਨ ।

ਪ੍ਰਸ਼ਨ 4.
ਮੱਛੀ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਉਸ ਨੂੰ ਪਾਣੀ ਦੇ ਅੰਦਰ ਰਹਿਣ ਵਿੱਚ ਸਹਾਇਕ ਹਨ ?
ਉੱਤਰ-

  • ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
  • ਮੱਛੀ ਦਾ ਸਰੀਰ ਚਿਕਨੀ ਸਕੇਲਾਂ ਨਾਲ ਢੱਕਿਆ ਹੁੰਦਾ ਹੈ ।
  • ਇਹ ਸਕੇਲਾਂ ਮੱਛੀ ਨੂੰ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਅਤੇ ਪਾਣੀ ਵਿੱਚ ਸੌਖਿਆਂ ਗਤੀ ਕਰਨ ਵਿੱਚ ਸਹਾਇਤਾ ਕਰਦੀਆਂ ਹਨ ।

ਪ੍ਰਸ਼ਨ 5.
ਮੱਛੀ ਦੇ ਪੰਖ ਤੇ ਪੂਛ ਕੀ ਕੰਮ ਕਰਦੇ ਹਨ ?
ਉੱਤਰ-
ਮੱਛੀ ਦੇ ਪੰਖ ਅਤੇ ਪੂਛ ਚਪਟੇ ਹੁੰਦੇ ਹਨ, ਜੋ ਉਸ ਨੂੰ ਪਾਣੀ ਦੇ ਅੰਦਰ ਦਿਸ਼ਾ ਪਰਿਵਰਤਨ ਅਤੇ ਸੰਤੁਲਨ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 6.
ਅਨੁਕੂਲਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਨੁਕੂਲਨ-ਸਾਰੇ ਜੀਵਾਂ ਵਿੱਚ ਕੁੱਝ ਵਿਸ਼ੇਸ਼ ਰਚਨਾਵਾਂ ਹੁੰਦੀਆਂ ਹਨ, ਜਿਸ ਕਾਰਨ ਪੌਦੇ ਅਤੇ ਜੰਤੂਆਂ ਨੂੰ ਉਸਦੇ ਚੌਗਿਰਦੇ ਵਿੱਚ ਰਹਿਣ ਦੇ ਯੋਗ ਬਣਾਉਂਦੀ ਹੈ । ਉਸ ਨੂੰ ਅਨੁਕੂਲਨ ਕਹਿੰਦੇ ਹਨ । ਵੱਖ-ਵੱਖ ਪ੍ਰਕਾਰ ਦੇ ਜੰਤੂ ਵੱਖ-ਵੱਖ ਤਰ੍ਹਾਂ ਦੇ ਚੌਗਿਰਦੇ ਵਿੱਚ ਰਹਿਣ ਦੇ ਅਨੁਕੂਲਿਤ ਹੁੰਦੇ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 7.
ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਵਾਸ-ਕਿਸੇ ਸਜੀਵ ਦਾ ਉਹ ਪਰਿਵੇਸ਼ ਜਿਸ ਵਿੱਚ ਉਹ ਰਹਿੰਦਾ ਹੈ, ਉਸਦਾ ਆਵਾਸ ਕਹਾਉਂਦਾ ਹੈ । ਆਪਣੇ ਭੋਜਨ, ਹਵਾ, ਸ਼ਰਨ ਸਥਲ ਅਤੇ ਹੋਰ ਲੋੜਾਂ ਦੇ ਲਈ ਸਜੀਵ ਆਪਣੇ ਆਵਾਸ ‘ਤੇ ਨਿਰਭਰ ਰਹਿੰਦਾ ਹੈ ।

ਪ੍ਰਸ਼ਨ 8.
ਸਥਲੀ ਆਵਾਸ ਕਿਸ ਨੂੰ ਕਹਿੰਦੇ ਹਨ ? ਸਥਲੀ ਆਵਾਸ ਦੇ ਉਦਾਹਰਨ ਦਿਓ ।
ਉੱਤਰ-
ਸਥਲੀ ਆਵਾਸ-ਧਰਤੀ ‘ਤੇ ਮਿਲਣ ਵਾਲੇ ਪੌਦਿਆਂ ਅਤੇ ਜੰਤੂਆਂ ਦੇ ਆਵਾਸ ਨੂੰ ਸਥਲੀ ਆਵਾਸ ਕਹਿੰਦੇ ਹਨ ਜੰਗਲ, ਘਾਹ ਦੇ ਮੈਦਾਨ, ਮਾਰੂਥਲ, ਤਟੀ ਅਤੇ ਪਰਬਤੀ ਖੇਤਰ ਸਥਲੀ ਆਵਾਸ ਹਨ ।

ਪ੍ਰਸ਼ਨ 9.
ਜਲੀ ਆਵਾਸ ਕਿਸ ਨੂੰ ਕਹਿੰਦੇ ਹਨ ? ਜਲੀ ਆਵਾਸ ਦੀਆਂ ਉਦਾਹਰਣਾਂ ਦਿਓ ।
ਉੱਤਰ-
ਜਲੀ ਆਵਾਸ-ਜਿੱਥੇ ਪੌਦੇ ਅਤੇ ਜੰਤੁ ਪਾਣੀ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਜਲੀ ਆਵਾਸ ਕਹਿੰਦੇ ਹਨ । ਤਲਾਬ, ਦਲਦਲ, ਝੀਲਾਂ, ਨਦੀਆਂ ਅਤੇ ਸਮੁੰਦਰ ਜਲੀ ਆਵਾਸ ਹਨ ।

ਪ੍ਰਸ਼ਨ 10.
ਆਵਾਸ ਦੇ ਜੈਵ-ਘਟਕ ਅਤੇ ਅਜੈਵ-ਘਟਕ ਕਿਹੜੇ-ਕਿਹੜੇ ਹਨ ?
ਉੱਤਰ-
ਜੈਵ-ਘਟਕ-ਕਿਸੇ ਆਵਾਸ ਵਿੱਚ ਮਿਲਣ ਵਾਲੇ ਸਾਰੇ ਜੀਵ ਜਿਵੇਂ ਕਿ ਪੌਦੇ ਅਤੇ ਜੰਤੂ ਉਸਦੇ ਜੈਵ-ਘਟਕ ਹਨ ।
ਅਜੈਵ-ਘਟਕ-ਚੱਟਾਨ, ਮਿੱਟੀ, ਹਵਾ ਅਤੇ ਪਾਣੀ, ਵਰਗੀਆਂ ਨਿਰਜੀਵ ਵਸਤੁਆਂ ਆਵਾਸ ਦੇ ਅਜੈਵ-ਘਟਕ ਹਨ । ਸੂਰਜ ਦਾ ਪ੍ਰਕਾਸ਼ ਅਤੇ ਗਰਮੀ ਵੀ ਪਰਿਵੇਸ਼ ਦੇ ਅਜੈਵ-ਘਟਕ ਹਨ ।

ਪ੍ਰਸ਼ਨ 11.
ਸਜੀਵ ਬਹੁਤ ਠੰਢੇ ਅਤੇ ਬਹੁਤ ਗਰਮ ਚੌਗਿਰਦੇ ਵਿੱਚ ਕਿਵੇਂ ਮਿਲਦੇ ਹਨ ?
ਉੱਤਰ-
ਬਹੁਤ ਸਾਰੇ ਸਜੀਵ ਬਹੁਤ ਠੰਢੇ ਅਤੇ ਬਹੁਤ ਗਰਮ ਚੌਗਿਰਦੇ ਵਰਗੇ ਸਖ਼ਤ ਹਾਲਤਾਂ ਵਿੱਚ ਜਿਉਂਦੇ ਰਹਿਣ ਲਈ ਵਿਸ਼ੇਸ਼ ਵਿਵਸਥਾ ਨੂੰ ਅਪਣਾਉਂਦੇ ਹਨ ਜਿਸ ਨੂੰ ਅਨੁਕੂਲਨ ਕਹਿੰਦੇ ਹਨ | ਅਨੁਕੂਲਨ ਅਲਪਕਾਲ ਵਿੱਚ ਨਹੀਂ ਹੁੰਦਾ । ਹਜ਼ਾਰਾਂ ਸਾਲਾਂ ਦੇ ਸਮੇਂ ਵਿੱਚ ਕਿਸੇ ਖੇਤਰ ਦੇ ਅਜੈਵ-ਘਟਕਾਂ ਵਿੱਚ ਪਰਿਵਰਤਨ ਆਉਂਦੇ ਹਨ | ਉਹ ਜੰਤੁ ਜੋ ਇਨ੍ਹਾਂ ਪਰਿਵਰਤਨਾਂ ਨੂੰ ਸਹਾਰ ਨਹੀਂ ਪਾਉਂਦੇ ਤੇ ਆਪਣੇ ਆਪ ਨੂੰ ਇਸ ਚੌਗਿਰਦੇ ਵਿਚ ਢਾਲ ਨਹੀਂ ਪਾਉਂਦੇ ਉਹ ਮਰ ਜਾਂਦੇ ਹਨ । ਸਿਰਫ਼ ਉਹੀ ਜੀਵ ਜਿਉਂਦੇ ਹਨ ਜੋ ਆਪਣੇ ਆਪ ਨੂੰ ਬਦਲਦੇ ਚੌਗਿਰਦੇ ਦੇ ਅਨੁਸਾਰ ਅਨੁਕੂਲਿਤ ਕਰ ਲੈਂਦੇ ਹਨ ।

ਪ੍ਰਸ਼ਨ 12.
ਜੰਤੂਆਂ ਦੇ ਆਵਾਸਾਂ ਵਿੱਚ ਵੱਖਰੇਵਾਂ ਕਿਉਂ ਹੁੰਦਾ ਹੈ ?
ਉੱਤਰ-
ਜੰਤੂ ਵੱਖ-ਵੱਖ ਅਜੈਵ-ਘਟਕਾਂ ਦੇ ਪ੍ਰਤੀ ਆਪਣੇ-ਆਪ ਨੂੰ ਵੱਖ-ਵੱਖ ਤਰੀਕਿਆਂ ਨਾਲ ਅਨੁਕੂਲਿਤ ਕਰਦੇ ਹਨ । ਇਸਦੇ ਸਿੱਟੇ ਵਜੋਂ ਆਵਾਸਾਂ ਵਿੱਚ ਵੱਖਰੇਵਾਂ ਹੁੰਦਾ ਹੈ ।

ਪ੍ਰਸ਼ਨ 13.
ਮਾਰੂਥਲੀ ਪੌਦੇ ਆਪਣੇ ਆਪ ਨੂੰ ਮਾਰੂਥਲੀ ਜਲਵਾਯੂ ਦੇ ਅਨੁਸਾਰ ਕਿਵੇਂ ਅਨੁਕੂਲਿਤ ਕਰ ਲੈਂਦੇ ਹਨ ?
ਉੱਤਰ-
ਮਾਰੂਥਲੀ ਪੌਦੇ ਵਾਸ਼ਪੀਕਰਨ ਦੁਆਰਾ ਪਾਣੀ ਦੀ ਬਹੁਤ ਘੱਟ ਮਾਤਰਾ ਨੂੰ ਨਿਸ਼ਕਾਇਤ ਕਰਦੇ ਹਨ | ਮਾਰੂਥਲੀ ਪੌਦਿਆਂ ਵਿੱਚ ਪੱਤੇ ਜਾਂ ਤਾਂ ਹੁੰਦੇ ਹੀ ਨਹੀਂ ਜਾਂ ਫਿਰ ਬਹੁਤ ਛੋਟੇ ਹੁੰਦੇ ਹਨ । ਕੁੱਝ ਪੌਦਿਆਂ ਵਿੱਚ ਪੱਤੇ ਕੰਡਿਆਂ ਦੇ ਰੂਪ ਵਿੱਚ ਹੁੰਦੇ ਹਨ । ਇਸ ਨਾਲ ਪੱਤਿਆਂ ਦੁਆਰਾ ਹੋਣ ਵਾਲੇ ਪਾਣੀ ਦੀ ਹਾਨੀ ਨਹੀਂ ਹੁੰਦੀ ਹੈ ਜਾਂ ਬਹੁਤ ਘੱਟ ਜਾਂਦੀ ਹੈ । ਨਾਗਫ਼ਨੀ ਵਿੱਚ ਪੱਤੇ ਵਰਗੀ ਜਿਸ ਰਚਨਾ ਨੂੰ ਤੁਸੀਂ ਦੇਖਦੇ ਹੋ, ਉਹ ਅਸਲ ਵਿੱਚ ਇਸਦਾ ਤਣਾ ਹੈ ।

ਇਨ੍ਹਾਂ ਪੌਦਿਆਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਆਮ ਤੌਰ ‘ਤੇ ਤਣੇ ਵਿੱਚ ਹੁੰਦਾ ਹੈ । ਤਣਾ ਇੱਕ ਚਿੱਤਰ-ਮਾਰੂਥਲ ਵਿੱਚ ਉੱਗਣ ਵਾਲੇ ਕੁੱਝ ਪੌਦੇ ਮੋਟੀ ਮੋਮੀ ਪਰਤ ਨਾਲ ਢੱਕਿਆ ਹੁੰਦਾ ਹੈ, ਜਿਸ ਨਾਲ ਪੌਦਿਆਂ ਨੂੰ ਪਾਣੀ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਮਿਲਦੀ ਹੈ । ਬਹੁਤੇ ਮਾਰੂਥਲੀ ਪੌਦਿਆਂ ਦੀਆਂ ਜੜ੍ਹਾਂ ਪਾਣੀ ਸੋਖਣ ਲਈ ਮਿੱਟੀ ਵਿੱਚ ਬਹੁਤ ਡੂੰਘਾਈ ਤੱਕ ਚਲੀਆਂ ਜਾਂਦੀਆਂ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 1

ਪ੍ਰਸ਼ਨ 14.
ਮਾਰੂਥਲ ਵਿੱਚ ਰਹਿਣ ਵਾਲੇ ਜੰਤੂ ਆਪਣੇ ਆਪ ਨੂੰ ਗਰਮੀ ਤੋਂ ਕਿਵੇਂ ਬਚਾਉਂਦੇ ਹਨ ?
ਉੱਤਰ-
ਮਾਰੂਥਲ ਵਿੱਚ ਰਹਿਣ ਵਾਲੇ ਚੂਹੇ ਅਤੇ ਸੱਪਾਂ ਦੀਆਂ ਊਠ ਵਾਂਗ ਲੰਬੀਆਂ ਲੱਤਾਂ ਨਹੀਂ ਹੁੰਦੀਆਂ । ਦਿਨ ਵੇਲੇ ਤੇਜ਼ ਗਰਮੀ ਤੋਂ ਬਚਾਅ ਲਈ ਇਹ ਜੰਤੁ ਧਰਤੀ ਦੇ ਅੰਦਰ ਖੁੱਡਾਂ ਬਣਾ ਕੇ ਰਹਿੰਦੇ ਹਨ । ਰਾਤ ਦੇ ਸਮੇਂ ਜਦੋਂ ਤਾਪਮਾਨ ਵਿੱਚ ਕਮੀ ਆਉਂਦੀ ਹੈ ਤਾਂ ਇਹ ਜੰਤੁ ਬਾਹਰ ਨਿਕਲਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 2

ਪ੍ਰਸ਼ਨ 15.
ਪਰਬਤੀ ਖੇਤਰ ਵਿੱਚ ਮਿਲਣ ਵਾਲੇ ਰੁੱਖਾਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਰੁੱਖ ਆਮਤੌਰ ‘ਤੇ ਸ਼ੰਕੁ ਆਕਾਰ ਦੇ ਹੁੰਦੇ ਹਨ ਅਤੇ ਇਨ੍ਹਾਂ ਦੀਆਂ ਟਹਿਣੀਆਂ ਤਿਰਛੀਆਂ ਹੁੰਦੀਆਂ ਹਨ । ਕੁੱਝ ਰੁੱਖਾਂ ਦੀਆਂ ਪੱਤੀਆਂ ਸੂਈ ਦੇ ਆਕਾਰ ਦੀਆਂ ਹੁੰਦੀਆਂ ਹਨ । ਇਸ ਨਾਲ ਵਰਖਾ ਅਤੇ ਬਰਫ਼ ਸੌਖਿਆਂ ਹੇਠਾਂ ਵਲ ਖਿਸਕ ਜਾਂਦੀ ਹੈ । ਪਰਬਤਾਂ ਤੇ ਇਨ੍ਹਾਂ ਰੁੱਖਾਂ ਤੋਂ ਵੱਖ ਆਕ੍ਰਿਤੀ ਤੇ ਆਕਾਰ ਵਾਲੇ ਰੁੱਖ ਵੀ ਮਿਲ ਸਕਦੇ ਹਨ | ਪਰਬਤਾਂ ਤੇ ਜਿਉਂਦੇ ਰਹਿਣ ਲਈ ਇਨ੍ਹਾਂ ਵਿੱਚ ਕੁੱਝ ਹੋਰ ਕਿਸਮ ਦਾ ਅਨੁਕੂਲਨ ਵੀ ਹੋ ਸਕਦਾ ਹੈ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 3

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 16.
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂ ਉੱਥੋਂ ਦੇ ਹਾਲਤਾਂ ਦੇ ਪ੍ਰਤੀ ਕਿਵੇਂ ਅਨੁਕੂਲਿਤ ਹੁੰਦੇ ਹਨ ?
ਉੱਤਰ-
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂ ਉਸ ਸਥਾਨ ਦੇ ਹਾਲਤਾਂ ਪ੍ਰਤੀ ਅਨੁਕੂਲਿਤ ਹੁੰਦੇ ਹਨ । ਉਹਨਾਂ ਦੀ ਮੋਟੀ ਚਮੜੀ ਜਾਂ ਫਰ, ਠੰਢ ਤੋਂ ਉਨ੍ਹਾਂ ਦਾ ਬਚਾਅ ਕਰਦੀ ਹੈ । ਉਦਾਹਰਨ ਦੇ ਤੌਰ ‘ਤੇ ਸਰੀਰ ਨੂੰ ਗਰਮ ਰੱਖਣ ਲਈ ਯਾਕ ਦਾ ਸਰੀਰ ਲੰਬੇ ਵਾਲਾਂ ਨਾਲ ਢੱਕਿਆ ਹੁੰਦਾ ਹੈ । ਪਹਾੜੀ ਤੇਂਦੁਏ ਦੇ ਸਰੀਰ ‘ਤੇ ਫਰ ਹੁੰਦੀ ਹੈ । ਇਹ ਬਰਫ਼ ‘ਤੇ ਚਲਦੇ ਸਮੇਂ ਉਸਦੇ ਪੈਰਾਂ ਨੂੰ ਠੰਢ ਤੋਂ ਬਚਾਉਂਦਾ ਹੈ । ਪਹਾੜੀ ਬੱਕਰੀ ਦੇ ਮਜ਼ਬੂਤ ਖੁਰ ਉਸ ਨੂੰ ਢਲਾਣਦਾਰ ਚੱਟਾਨਾਂ ‘ਤੇ ਦੌੜਨ ਦੇ ਲਈ ਅਨੁਕੂਲਿਤ ਬਣਾਉਂਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 4
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 5

ਪ੍ਰਸ਼ਨ 17.
ਸ਼ੇਰ ਜੰਗਲ ਵਿੱਚ ਜਾਂ ਘਾਹ ਦੇ ਮੈਦਾਨ ਵਿੱਚ ਰਹਿਣ ਦੇ ਅਨੁਕੂਲ ਕਿਵੇਂ ਹੈ ?
ਉੱਤਰ-
ਸ਼ੇਰ ਜੰਗਲ ਜਾਂ ਘਾਹ ਦੇ ਮੈਦਾਨਾਂ ਵਿੱਚ ਰਹਿੰਦਾ ਹੈ ਜੋ ਹਿਰਨ ਵਰਗੇ ਜੰਤੂਆਂ ਦਾ ਸ਼ਿਕਾਰ ਕਰਦਾ ਹੈ । ਇਹ ਮਿੱਟੀ ਰੰਗ ਦਾ ਹੁੰਦਾ ਹੈ । ਸ਼ੇਰ ਦੇ ਅਗਲੇ ਪੈਰਾਂ ਦੀਆਂ ਨਹੁੰਦਰਾਂ ਲੰਬੀਆਂ ਹੁੰਦੀਆਂ ਹਨ । ਜਿਨ੍ਹਾਂ ਨੂੰ ਉਹ ਪੈਰ ਦੀਆਂ ਗਲੀਆਂ ਵਿੱਚ ਖਿੱਚ ਲੈਂਦਾ ਹੈ । ਸ਼ੇਰ ਦੀ ਅਜਿਹੀ ਰਚਨਾ ਉਸਦੇ ਜੀਉਣ ਲਈ ਸਹਾਇਕ ਹੈ । ਉਸਦਾ ਹਲਕਾ ਭੂਰਾ ਰੰਗ ਸ਼ਿਕਾਰ ਦੌਰਾਨ ਉਸ ਨੂੰ ਸੁੱਕੇ ਘਾਹ ਦੇ ਮੈਦਾਨਾਂ ਵਿਚ ਛੁਪਾ ਕੇ ਰੱਖਣ ਵਿੱਚ ਸਹਾਇਕ ਹੈ ਅਤੇ ਸ਼ਿਕਾਰ ਨੂੰ ਪਤਾ ਵੀ ਨਹੀਂ ਚਲਦਾ । ਚਿਹਰੇ ਦੇ ਸਾਹਮਣੇ ਅੱਖਾਂ ਦੀ ਸਥਿਤੀ ਸ਼ੇਰ ਨੂੰ ਦੂਰ ਤੱਕ ਸ਼ਿਕਾਰ ਲੱਭਣ ਵਿੱਚ ਸਹਾਇਕ ਹੁੰਦੀ ਹੈ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 6

ਪ੍ਰਸ਼ਨ 18.
ਹਿਰਨ ਘਾਹ ਦੇ ਮੈਦਾਨ ਵਿੱਚ ਰਹਿਣ ਦੇ ਅਨੁਕੂਲ ਕਿਵੇਂ ਹੈ ?
ਉੱਤਰ-
ਹਿਰਨ ਘਾਹ ਦੇ ਮੈਦਾਨਾਂ ਵਿੱਚ ਜਾਂ ਜੰਗਲਾਂ ਵਿੱਚ ਰਹਿੰਦਾ ਹੈ । ਪੌਦਿਆਂ ਦੇ ਸਖ਼ਤ ਤਣੇ ਨੂੰ ਦਬਾਉਣ ਲਈ ਉਸਦੇ ਮਜ਼ਬੂਤ ਦੰਦ ਹੁੰਦੇ ਹਨ । ਹਿਰਨ ਨੂੰ ਆਪਣੇ ਸ਼ਿਕਾਰੀ (ਸ਼ੇਰ ਵਰਗੇ ਜੰਤ) ਦੀ ਜਾਣਕਾਰੀ ਹੋਣੀ ਜ਼ਰੂਰੀ ਹੈ, ਤਾਂ ਜੋ ਉਹ ਉਸ ਦਾ ਸ਼ਿਕਾਰ ਨਾ ਬਣ ਸਕੇ ਅਤੇ ਉੱਥੋਂ ਭੱਜ ਜਾਏ । ਇਸਦੇ ਲੰਬੇ ਕੰਨ ਉਸ ਨੂੰ ਸ਼ਿਕਾਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਕਰਵਾਉਂਦੇ ਹਨ । ਇਸ ਦੇ ਸਿਰ ਦੇ ਦੋਨੋਂ ਪਾਸੇ ਸਥਿਤ ਅੱਖਾਂ, ਹਰ ਦਿਸ਼ਾ ਵਿੱਚ ਦੇਖ ਕੇ ਖ਼ਤਰਾ ਮਹਿਸੂਸ ਕਰਾ ਸਕਦੀਆਂ ਹਨ । ਹਿਰਨ ਦੀ ਤੇਜ਼ ਗਤੀ ਉਸ ਨੂੰ ਸ਼ਿਕਾਰੀ ਤੋਂ ਦੂਰ ਭੱਜਣ ਵਿੱਚ ਸਹਾਇਕ ਹੁੰਦੀ ਹੈ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 7

ਪ੍ਰਸ਼ਨ 19.
ਸਮੁੰਦਰੀ ਜੀਵ ਆਪਣੇ ਆਪ ਨੂੰ ਸਮੁੰਦਰ ਵਿੱਚ ਰਹਿਣ ਦੇ ਅਨੁਕੂਲ ਕਿਵੇਂ ਬਣਾਉਂਦੇ ਹਨ ?
ਉੱਤਰ-
ਸਮੁੰਦਰ ਵਿੱਚ ਰਹਿਣ ਵਾਲੇ ਜੀਵ ਆਪਣੇ ਆਪ ਨੂੰ ਸਮੁੰਦਰ ਵਿੱਚ ਰਹਿਣ ਲਈ ਅਨੁਕੂਲਿਤ ਕਰ ਲੈਂਦੇ ਹਨ । ਜਿਵੇਂ ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਜਿਸ ਨਾਲ ਉਹ ਸੌਖਿਆਂ ਹੀ ਪਾਣੀ ਵਿੱਚ ਚੱਲ ਸਕਦੀ ਹੈ । ਸਕੂਇਡ ਅਤੇ ਆਕਟੋਪਸ ਵਰਗੇ ਕੁੱਝ ਜੰਤੂਆਂ ਦਾ ਸਰੀਰ ਆਮ ਕਰਕੇ ਧਾਰਾ ਰੇਖੀ ਨਹੀਂ ਹੁੰਦਾ । ਉਹ ਸਮੁੰਦਰ ਵਿੱਚ ਡੂੰਘਾਈ ਵਿੱਚ, ਸਤਾ ‘ਤੇ ਰਹਿੰਦੇ ਹਨ । ਉਹ ਆਪਣੇ ਵਲ ਆਉਣ ਵਾਲੇ ਸ਼ਿਕਾਰ ਨੂੰ ਫੜਦੇ ਹਨ । ਜਦੋਂ ਉਹ ਪਾਣੀ ਵਿੱਚ ਚਲਦੇ ਹਨ ਤਾਂ ਆਪਣੇ ਸਰੀਰ ਨੂੰ ਧਾਰਾ-ਰੇਖੀ ਬਣਾ ਲੈਂਦੇ ਹਨ | ਪਾਣੀ ਵਿੱਚ ਸਾਹ ਲੈਣ ਲਈ ਇਨ੍ਹਾਂ ਵਿੱਚ ਗਿਲ ਹੁੰਦੇ ਹਨ ।

ਪ੍ਰਸ਼ਨ 20.
ਅੰਸ਼ਿਕ ਰੂਪ ਵਿੱਚ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਜੜ੍ਹਾਂ ਅਤੇ ਤਣਾ ਕਿਹੋ ਜਿਹਾ ਹੁੰਦਾ ਹੈ ? :
ਉੱਤਰ-
ਅੰਸ਼ਿਕ ਰੂਪ ਵਿੱਚ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਜੜਾਂ ਤਲਾਬ ਦੀ ਸਤਾ ਦੀ ਮਿੱਟੀ ਵਿੱਚ ਸਥਿਰ ਰਹਿੰਦੀਆਂ ਹਨ । ਜਲੀ ਪੌਦਿਆਂ ਵਿੱਚ ਜੜਾਂ ਆਕਾਰ ਵਿੱਚ ਬਹੁਤ ਛੋਟੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਮੁੱਖ ਕੰਮ ਪੌਦੇ ਨੂੰ ਸੜ੍ਹਾ ‘ਤੇ ਸਥਿਰ ਰੱਖਣਾ ਹੁੰਦਾ ਹੈ । ਇਨ੍ਹਾਂ ਪੌਦਿਆਂ ਦਾ ਤਣਾ ਲੰਬਾ, ਖੋਖਲਾ ਅਤੇ ਹਲਕਾ ਹੁੰਦਾ ਹੈ । ਤਣਾ ਪਾਣੀ ਦੀ ਸੜਾ ਤੱਕ ਵੱਧਦਾ ਹੈ, ਪਰ ਪੱਤੇ ਅਤੇ ਫੁੱਲ ਪਾਣੀ ਦੀ ਸਤ੍ਹਾ ‘ਤੇ ਰਹਿੰਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 8

ਪ੍ਰਸ਼ਨ 21.
ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਪੌਦੇ ਦੇ ਸਾਰੇ ਭਾਗ ਪਾਣੀ ਵਿੱਚ ਵਾਧਾ ਕਰਦੇ ਹਨ । ਇਨ੍ਹਾਂ ਵਿੱਚੋਂ ਕੁੱਝ ਪੌਦਿਆਂ ਦੀਆਂ ਪੱਤੀਆਂ ਬਹੁਤ ਬਰੀਕ ਅਤੇ ਪਤਲੇ ਰਿਬਨ ਵਰਗੀਆਂ ਹੁੰਦੀਆਂ ਹਨ । ਇਹ ਵਗਦੇ ਪਾਣੀ ਵਿੱਚ ਸੌਖਿਆਂ ਮੁੜ ਜਾਂਦੀਆਂ ਹਨ । ਕੁੱਝ ਹੋਰ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਪੱਤੀਆਂ ਬਹੁਤ ਵੱਡੀਆਂ ਹੁੰਦੀਆਂ ਹਨ | ਪਾਣੀ ਇਨ੍ਹਾਂ ਪੱਤੀਆਂ ਵਿੱਚੋਂ ਵੱਗਦਾ ਰਹਿੰਦਾ ਹੈ ਅਤੇ ਪੱਤੀਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ।

ਪ੍ਰਸ਼ਨ 22.
ਡੱਡੂ ਵਿੱਚ ਪਾਣੀ ਅਤੇ ਸਥਲ ‘ਤੇ ਰਹਿਣ ਲਈ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਡੱਡੂ ਆਮ ਤੌਰ ‘ਤੇ ਤਾਲਾਬ ਵਿੱਚ ਮਿਲਣ ਵਾਲਾ ਇੱਕ ਜੰਤੂ ਹੈ । ਇਹ ਤਾਲਾਬ ਦੇ ਪਾਣੀ ਅਤੇ ਧਰਤੀ ਦੋਵਾਂ ‘ਤੇ ਰਹਿ ਸਕਦਾ ਹੈ । ਇਸ ਦੇ ਪਿਛਲੇ ਪੈਰ ਲੰਬੇ ਅਤੇ ਮਜ਼ਬੂਤ ਹੁੰਦੇ ਹਨ ਜਿਸ ਨਾਲ ਇਹ ਛਲਾਂਗਾਂ ਮਾਰ ਸਕਦਾ ਹੈ ਤੇ ਸ਼ਿਕਾਰ ਫੜਨ ਵਿੱਚ ਸਹਾਇਤਾ ਮਿਲਦੀ ਹੈ । ਇਸ ਦੇ ਪਿਛਲੇ ਪੈਰ ਜਾਲੀਦਾਰ ਉਂਗਲੀਆਂ ਵਾਲੇ ਹੁੰਦੇ ਹਨ ਜੋ ਤੈਰਨ ਵਿੱਚ ਸਹਾਇਕ ਹਨ ।

ਪ੍ਰਸ਼ਨ 23.
ਜੰਗਲ ਵਿੱਚ ਮਿਲਣ ਵਾਲੀਆਂ ਵਸਤਾਂ ਦੀ ਸੂਚੀ ਬਣਾਓ ।
ਉੱਤਰ-
ਰੁੱਖ, ਆਰੋਹੀ ਵੇਲਾਂ, ਰੀਂਗਣ ਵਾਲੀ ਵੇਲ਼, ਛੋਟੇ-ਵੱਡੇ ਜੰਤੂ, ਪੰਛੀ, ਸੱਪ, ਕੀਟ, ਚੱਟਾਨ, ਪੱਥਰ, ਮਿੱਟੀ, ਜਲਵਾਯੂ, ਸੁੱਕੀਆਂ ਪੱਤੀਆਂ, ਮਰੇ ਜੰਤੂ, ਭਾਈ ਆਦਿ ਜੰਗਲ ਵਿੱਚ ਮਿਲਣ ਵਾਲੀਆਂ ਵਸਤਾਂ ਹਨ ।

ਪ੍ਰਸ਼ਨ 24.
ਕੀ ਸਾਰੇ ਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ ?
ਉੱਤਰ-
ਹਾਂ, ਸਾਰੇ ਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ । ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੁਆਰਾ ਆਪਣਾ ਭੋਜਨ ਖੁਦ ਬਣਾਉਂਦੇ ਹਨ । ਜੰਤੁ ਭੋਜਨ ਲਈ ਪੌਦਿਆਂ ਅਤੇ ਹੋਰ ਜੰਤੂਆਂ ‘ਤੇ ਨਿਰਭਰ ਕਰਦੇ ਹਨ । ਭੋਜਨ ਸਜੀਵਾਂ ਨੂੰ ਉਨ੍ਹਾਂ ਦੇ ਵਾਧੇ ਲਈ ਲੋੜੀਂਦੀ ਊਰਜਾ ਪ੍ਰਦਾਨ ਕਰਦਾ ਹੈ । ਸਜੀਵਾਂ ਨੂੰ ਉਨ੍ਹਾਂ ਦੇ ਅੰਦਰ ਹੋਣ ਵਾਲੀਆਂ ਜੈਵਿਕ ਕਿਰਿਆਵਾਂ ਦੇ ਲਈ ਊਰਜਾ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 25.
ਵਾਧੇ ਤੋਂ ਕੀ ਭਾਵ ਹੈ ?
ਉੱਤਰ-
ਵਾਧਾ-ਕਿਸੇ ਵੀ ਸਜੀਵ ਦੇ ਆਕਾਰ ਵਿੱਚ ਨਾ ਮੁੜਨ ਯੋਗ ਹੋਣ ਵਾਲੇ ਪਰਿਵਰਤਨ ਨੂੰ ਵਾਧਾ ਕਹਿੰਦੇ ਹਨ ! ਇਹ ਵਾਧਾ ਉਨ੍ਹਾਂ ਵਿੱਚ ਭੋਜਨ ਦੇ ਕਾਰਨ ਹੁੰਦਾ ਹੈ ।

ਪ੍ਰਸ਼ਨ 26.
ਸਾਹ ਕਿਰਿਆ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਾਹ ਕਿਰਿਆ-ਸਜੀਵਾਂ ਦੁਆਰਾ ਹਵਾ ਅੰਦਰ ਲੈਣ ਅਤੇ ਬਾਹਰ ਕੱਢਣ ਨੂੰ ਸਾਹ ਕਿਰਿਆ ਕਹਿੰਦੇ ਹਨ । ਸਾਹ ਕਿਰਿਆ ਵਿੱਚ ਜੋ ਹਵਾ ਅੰਦਰ ਲੈਂਦੇ ਹਨ ਉਸ ਵਿੱਚ ਆਕਸੀਜਨ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਜੋ ਹਵਾ ਬਾਹਰ ਕੱਢੀ ਜਾਂਦੀ ਹੈ ਉਸ ਵਿੱਚ ਕਾਰਬਨ-ਡਾਈਆਕਸਾਈਡ ਵਧੇਰੇ ਹੁੰਦੀ ਹੈ । ਇਸ ਤਰ੍ਹਾਂ ਆਕਸੀਜਨ ਅੰਦਰ ਚਲੀ ਜਾਂਦੀ ਹੈ ਅਤੇ ਕਾਰਬਨ-ਡਾਈਆਕਸਾਈਡ ਬਾਹਰ ਕੱਢੀ ਜਾਂਦੀ ਹੈ । ਇਹ ਆਕਸੀਜਨ ਸਾਡੇ ਭੋਜਨ ਨਾਲ ਮਿਲ ਕੇ ਸਾਨੂੰ ਉਰਜਾ ਪ੍ਰਦਾਨ ਕਰਦੀ ਹੈ ।

ਪ੍ਰਸ਼ਨ 27.
ਪੌਦੇ ਵਿੱਚ ਸਾਹ ਕਿਰਿਆ ਕਿਵੇਂ ਹੁੰਦੀ ਹੈ ?
ਉੱਤਰ-
ਪੌਦਿਆਂ ਵਿੱਚ ਸਾਹ ਕਿਰਿਆ-ਪੌਦੇ ਵੀ ਸਾਹ ਕਿਰਿਆ ਕਰਦੇ ਹਨ 1 ਪੌਦਿਆਂ ਵਿੱਚ ਸਾਹ ਕਿਰਿਆ ਵਿੱਚ ਗੈਸਾਂ ਦਾ ਆਦਾਨ-ਪ੍ਰਦਾਨ ਆਮ ਕਰਕੇ ਪੱਤਿਆਂ ਦੁਆਰਾ ਹੁੰਦਾ ਹੈ । ਪੱਤਿਆਂ ਵਿੱਚ ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਦੁਆਰਾ ਹਵਾ ਅੰਦਰ ਲਈ ਜਾਂਦੀ ਹੈ ਅਤੇ ਕਾਰਬਨ-ਡਾਈਆਕਸਾਈਡ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਆਕਸੀਜਨ ਹਵਾ ਵਿੱਚ ਛੱਡਦੇ ਹਨ ।

ਪ੍ਰਸ਼ਨ 28.
ਸਾਹ ਕਿਰਿਆ ਅਤੇ ਪ੍ਰਕਾਸ਼-ਸੰਸਲੇਸ਼ਣ ਵਿੱਚ ਕੀ ਅੰਤਰ ਹੈ ?
ਉੱਤਰ-
ਸਾਹ ਕਿਰਿਆ ਅਤੇ ਪ੍ਰਕਾਸ਼-ਸੰਸ਼ਲੇਸ਼ਣ ਵਿੱਚ ਅੰਤਰ-ਅਸੀਂ ਜਾਣਦੇ ਹਾਂ ਕਿ ਪ੍ਰਕਾਸ਼ ਦੀ ਮੌਜੂਦਗੀ ਵਿੱਚ ਪੌਦੇ ਹਵਾ ਦੀ ਕਾਰਬਨ-ਡਾਈਆਕਸਾਈਡ ਦੀ ਵਰਤੋਂ ਕਰਕੇ ਭੋਜਨ ਬਣਾਉਂਦੇ ਹਨ ਅਤੇ ਆਕਸੀਜਨ ਛੱਡਦੇ ਹਨ । ਪੌਦੇ ਸਿਰਫ਼ ਦਿਨ ਸਮੇਂ ਹੀ ਭੋਜਨ ਬਣਾਉਂਦੇ ਹਨ । ਜਦੋਂ ਕਿ ਸਾਹ ਕਿਰਿਆ ਦਿਨ ਅਤੇ ਰਾਤ ਲਗਾਤਾਰ ਚਲਦੀ ਰਹਿੰਦੀ ਹੈ । ਸਾਹ ਕਿਰਿਆ ਵਿੱਚ ਪੌਦੇ ਕਾਰਬਨ-ਡਾਈਆਕਸੀਡ ਪ੍ਰਾਪਤ ਕਰਦੇ ਹਨ ਅਤੇ ਆਕਸੀਜਨ ਛੱਡਦੇ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 29.
ਉਦੀਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਦੀਨ-ਬਾਹਰੀ ਵਾਤਾਵਰਨ ਵਿੱਚ ਹੋਣ ਵਾਲੇ ਪਰਿਵਰਤਨਾਂ ਦੇ ਪ੍ਰਤੀ ਕਿਰਿਆ ਨੂੰ ਉਦੀਨ ਕਹਿੰਦੇ ਹਨ । ਉਦਾਹਰਨ, ਜਦੋਂ ਰਾਤ ਵਿੱਚ ਅਸੀਂ ਰਸੋਈ ਘਰ ਵਿਚ ਬਲਬ ਜਗਾਉਂਦੇ ਹਾਂ ਤਾਂ ਕਾਕਰੋਚ ਅਚਾਨਕ ਆਪਣੇ ਆਪ ਨੂੰ ਛੁਪਾਉਣ ਲਈ ਆਪਣੇ ਸਥਾਨ ਵਲ ਭੱਜਦੇ ਹਨ ।

ਪ੍ਰਸ਼ਨ 30.
ਕੀ ਪੌਦੇ ਵੀ ਉਟੀਪਨ ਦੇ ਪ੍ਰਤੀ ਕਿਰਿਆ ਦਰਸਾਉਂਦੇ ਹਨ ?
ਉੱਤਰ-
ਪੌਦੇ ਵੀ ਉਟੀਪਨ ਦੇ ਪਤੀ ਕਿਰਿਆ ਦਰਸਾਉਂਦੇ ਹਨ । ਕੁੱਝ ਪੌਦਿਆਂ ਦੇ ਫੁੱਲ ਸਿਰਫ਼ ਰਾਤ ਸਮੇਂ ਹੀ ਖਿੜਦੇ ਹਨ । ਕੁੱਝ ਪੌਦਿਆਂ ਦੇ ਫੁੱਲ ਸੂਰਜ ਦੇ ਡੁੱਬ ਜਾਣ ‘ਤੇ ਬੰਦ ਹੋ ਜਾਂਦੇ ਹਨ । ਛੂਈ-ਮੂਈ (ਗੁਲਮੇਂਹਦੀ) ਦੇ ਪੌਦਿਆਂ ਦੇ ਪੱਤੇ ਨੂੰ ਹੱਥ ਲਗਾਉਣ ‘ਤੇ ਇਹ ਅਚਾਨਕ ਮੁਰਝਾ (ਸੁੰਗੜ ਜਾਂਦੇ ਹਨ । ਇਹ ਸਾਰੀਆਂ ਉਦਾਹਰਣਾਂ ਪੌਦਿਆਂ ਵਿੱਚ ਉਦੀਨ ਦੇ ਪ੍ਰਤੀ ਕਿਰਿਆ ਨੂੰ ਦਰਸਾਉਂਦੀਆਂ ਹਨ ।

ਪ੍ਰਸ਼ਨ 31.
ਇੱਕ ਕਿਰਿਆ ਦੁਆਰਾ ਦਰਸਾਓ ਕਿ ਪੌਦੇ ਸੂਰਜੀ ਪ੍ਰਕਾਸ਼ ਦੇ ਪ੍ਰਤੀ ਕਿਰਿਆ ਕਰਦੇ ਹਨ ?
ਉੱਤਰ-
ਇਕ ਕਮਰੇ ਦੀ ਖਿੜਕੀ ਜਿਸ ਵਿੱਚੋਂ ਦਿਨ ਦੇ ਸਮੇਂ ਸੂਰਜੀ ਪ੍ਰਕਾਸ਼ ਆਉਂਦਾ ਹੋਵੇ, ਦੇ ਨੇੜੇ ਇੱਕ ਪੌਦਾ ਲੱਗਾ ਗਮਲਾ ਰੱਖੋ । ਕੁੱਝ ਦਿਨਾਂ ਤੱਕ ਪੌਦੇ ਨੂੰ ਰੋਜ਼ਾਨਾ ਪਾਣੀ ਦਿਓ । ਕੁੱਝ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਪੌਦੇ ਦਾ ਵਾਧਾ ਪ੍ਰਕਾਸ਼ ਦੀ ਦਿਸ਼ਾ ਵੱਲ ਹੋਣ ਲਗਦਾ ਹੈ ਨਾ ਕਿ ਸਿੱਧਾ ਉੱਪਰ ਵੱਲ । ਇਸ ਤੋਂ ਪਤਾ ਲਗਦਾ ਹੈ ਕਿ ਪੌਦੇ ਸੂਰਜੀ ਪ੍ਰਕਾਸ਼ ਦੇ ਪ੍ਰਤੀ ਕਿਰਿਆ ਦਰਸਾਉਂਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 9

ਪ੍ਰਸ਼ਨ 32.
ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਤਸਰਜਨ-ਵੱਖ-ਵੱਖ ਜੈਵਿਕ ਕਿਰਿਆਵਾਂ ਕਾਰਨ ਜੀਵ ਦੇ ਸਰੀਰ ਵਿੱਚ ਕੁੱਝ ਫਾਲਤੂ ਪਦਾਰਥ ਪੈਦਾ ਹੋ ਜਾਂਦੇ ਹਨ, ਜੋ ਉਸ ਲਈ ਹਾਨੀਕਾਰਕ ਹੁੰਦੇ ਹਨ । ਇਨ੍ਹਾਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਦੀ ਕਿਰਿਆ ਨੂੰ ਉਤਸਰਜਨ ਕਹਿੰਦੇ ਹਨ ।

ਪ੍ਰਸ਼ਨ 33.
ਕੀ ਪੌਦੇ ਵਿੱਚ ਵੀ ਉਤਸਰਜਨ ਹੁੰਦਾ ਹੈ ?
ਉੱਤਰ-
ਹਾਂ, ਪੌਦੇ ਵਿੱਚ ਵੀ ਉਤਸਰਜਨ ਹੁੰਦਾ ਹੈ । ਪੌਦੇ ਵੀ ਉਤਸਰਜਨ ਕਰਦੇ ਹਨ | ਪਰ ਪੌਦਿਆਂ ਵਿੱਚ ਇਹ ਕਿਰਿਆ ਵੱਖ ਢੰਗ ਨਾਲ ਹੁੰਦੀ ਹੈ । ਪੌਦਿਆਂ ਵਿੱਚ ਕੁੱਝ ਹਾਨੀਕਾਰਕ ਜਾਂ ਜ਼ਹਿਰੀਲਾ ਪਦਾਰਥ ਪੈਦਾ ਹੁੰਦਾ ਹੈ । ਕੁੱਝ ਪੌਦੇ ਇਸ ਹਾਨੀਕਾਰਕ ਪਦਾਰਥ ਨੂੰ ਕੁੱਝ ਖ਼ਾਸ ਭਾਗਾਂ ਵਿੱਚ ਇਕੱਠਾ ਕਰ ਲੈਂਦੇ ਹਨ ਜਿਸ ਨਾਲ ਪੌਦੇ ਨੂੰ ਕੋਈ ਹਾਨੀ ਨਹੀਂ ਪਹੁੰਚਦੀ । ਕੁੱਝ ਪੌਦਿਆਂ ਵਿੱਚ ਇਸ ਪਦਾਰਥ ਦਾ ਨਿਸ਼ਕਾਸਨ ਰਿਸਾਵ ਦੇ ਰੂਪ ਵਿੱਚ ਹੁੰਦਾ ਹੈ ।

ਪ੍ਰਸ਼ਨ 34.
ਪ੍ਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪ੍ਰਜਣਨ-ਜੀਵ ਦੁਆਰਾ ਆਪਣੇ ਵਰਗੀ ਸੰਤਾਨ ਪੈਦਾ ਕਰਨ ਦੀ ਕਿਰਿਆ ਨੂੰ ਪੂਜਣਨ ਕਹਿੰਦੇ ਹਨ । ਵੱਖ-ਵੱਖ ਜੰਤੂਆਂ ਵਿੱਚ ਪ੍ਰਜਣਨ ਦੇ ਢੰਗ ਵੱਖ-ਵੱਖ ਹਨ। ਕੁੱਝ ਜੰਤੂ ਅੰਡੇ ਦਿੰਦੇ ਹਨ ਜਿਸ ਵਿੱਚੋਂ ਬੱਚੇ ਨਿਕਲਦੇ ਹਨ ਅਤੇ ਕੁੱਝ ਜੰਤੂ ਬੱਚਿਆਂ ਨੂੰ ਜਨਮ ਦਿੰਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 10

ਪ੍ਰਸ਼ਨ 35.
ਪੌਦੇ ਕਿਵੇਂ ਪ੍ਰਜਣਨ ਕਰਦੇ ਹਨ ?
ਉੱਤਰ-
ਪੌਦਿਆਂ ਵਿੱਚ ਪ੍ਰਜਣਨ-ਪੌਦੇ ਵੀ ਪ੍ਰਣਨ ਕਰਦੇ ਹਨ । ਜੰਤੂਆਂ ਦੀ ਤਰ੍ਹਾਂ ਪੌਦੇ ਵਿੱਚ ਵੀ ਪ੍ਰਜਣਨ ਦੇ ਤਰੀਕੇ ਵੱਖ-ਵੱਖ ਹੁੰਦੇ ਹਨ | ਬਹੁਤ ਸਾਰੇ ਪੌਦੇ ਬੀਜਾਂ ਦੁਆਰਾ ਪ੍ਰਜਣਨ ਕਰਦੇ ਹਨ । ਪੌਦੇ ਬੀਜ ਪੈਦਾ ਕਰਦੇ ਹਨ । ਇਨ੍ਹਾਂ ਨੂੰ ਪੁੰਗਰਾ ਕੇ ਨਵੇਂ ਪੌਦੇ ਪੈਦਾ ਕਰ ਸਕਦੇ ਹਾਂ । | ਕੁੱਝ ਪੌਦੇ ਬੀਜਾਂ ਤੋਂ ਇਲਾਵਾ ਆਪਣੇ ਬਨਸਪਤ ਭਾਗਾਂ ਦੁਆਰਾ ਵੀ ਨਵੇਂ ਪੌਦੇ ਪੈਦਾ ਕਰ ਸਕਦੇ ਹਨ । ਉਦਾਹਰਨ ਦੇ ਤੌਰ ‘ਤੇ ਆਲੂ ਦੇ ਬਨਸਪਤ ਭਾਗ ਤੋਂ ਨਵਾਂ ਪੌਦਾ ਬਣਦਾ ਹੈ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 11

ਪ੍ਰਸ਼ਨ 36.
ਪੌਦਿਆਂ ਵਿੱਚ ਵੀ ਗਤੀ ਹੁੰਦੀ ਹੈ, ਕਿਵੇਂ ?
ਉੱਤਰ-
ਪੌਦਿਆਂ ਵਿੱਚ ਗਤੀ-ਪੌਦੇ ਆਮ ਕਰਕੇ ਧਰਤੀ ਵਿੱਚ ਜਕੜੇ ਹੋਏ ਰਹਿੰਦੇ ਹਨ । ਇਸ ਲਈ ਉਹ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਨਹੀਂ ਜਾ ਸਕਦੇ | ਪਰ ਵੱਖ-ਵੱਖ ਪਦਾਰਥ ਜਿਵੇਂ ਕਿ ਪਾਣੀ, ਖਣਿਜ ਅਤੇ ਸੰਸਲੇਸ਼ਿਤ ਖਾਧ ਪਦਾਰਥ ਪੌਦੇ ਦੇ ਇੱਕ ਭਾਗ ਤੋਂ ਦੂਜੇ ਤੱਕ ਸੰਵਹਨ ਕਰਦੇ ਹਨ । ਪੌਦਿਆਂ ਵਿੱਚ ਹੋਰ ਕਿਸਮ ਦੀ ਗਤੀ ਵੀ ਦੇਖੀ ਜਾ ਸਕਦੀ ਹੈ । ਜਿਵੇਂ ਫੁੱਲਾਂ ਦਾ ਖਿੜਣਾ ਤੇ ਬੰਦ ਹੋਣਾ । ਪੌਦਿਆਂ ਵਿੱਚ ਵੱਖ-ਵੱਖ ਉਦੀਨਾਂ ਪ੍ਰਤੀ ਪ੍ਰਤੀਕਿਰਿਆ ਵੀ ਹੁੰਦੀ ਹੈ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 37.
ਸਜੀਵਾਂ ਵਿੱਚ ਆਮ ਲੱਛਣ ਦੱਸੋ ।
ਉੱਤਰ-
ਸਜੀਵਾਂ ਦੇ ਲੱਛਣ-

  • ਸਜੀਵ ਭੋਜਨ ਗ੍ਰਹਿਣ ਕਰਦੇ ਹਨ ਜਾਂ ਆਪਣਾ ਭੋਜਨ ਖੁਦ ਬਣਾਉਂਦੇ ਹਨ , ਜਿਵੇਂ-ਪੌਦੇ ।
  • ਸਜੀਵ ਵਾਧਾ ਕਰਦੇ ਹਨ ।
  • ਸਜੀਵ ਸਾਹ ਲੈਂਦੇ ਹਨ ।
  • ਸਜੀਵ ਪ੍ਰਜਣਨ ਕਰਦੇ ਹਨ ।
  • ਸਜੀਵਾਂ ਵਿੱਚ ਉਤਸਰਜਨ ਕਿਰਿਆ ਹੁੰਦੀ ਹੈ ।
  • ਸੰਜੀਵ ਉਦੀਨਾਂ ਪ੍ਰਤੀ ਉਤੇਜਨਾ ਪ੍ਰਦਰਸ਼ਿਤ ਕਰਦੇ ਹਨ ।

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ ਦੱਸੋ ।
ਉੱਤਰ-
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ –

ਸਜੀਵ ਵਸਤੂਆਂ (Living organisms) ਨਿਰਜੀਵ ਵਸਤੂਆਂ (Non-living organisms)
(1) ਸਜੀਵਾਂ ਨੂੰ ਭੋਜਨ, ਪਾਣੀ ਅਤੇ ਹਵਾ ਦੀ ਲੋੜ ਹੁੰਦੀ ਹੈ । (1) ਨਿਰਜੀਵਾਂ ਨੂੰ ਭੋਜਨ, ਪਾਣੀ ਅਤੇ ਹਵਾ ਦੀ ਲੋੜ ਨਹੀਂ ਹੁੰਦੀ ।
(2) ਸਜੀਵ ਵਾਧਾ ਕਰਦੇ ਹਨ । (2) ਨਿਰਜੀਵਾਂ ਵਿੱਚ ਵਾਧਾ ਨਹੀਂ ਹੁੰਦਾ ।
(3) ਸਜੀਵ ਇੱਕ ਸਥਾਨ ਤੋਂ ਦੂਸਰੇ ਸਥਾਨ ‘ਤੇ ਖੁਦ ਗਤੀ ਕਰਦੇ ਹਨ । (3) ਨਿਰਜੀਵ ਖੁਦ ਗਤੀ ਨਹੀਂ ਕਰਦੇ ।
(4) ਸਜੀਵਾਂ ਵਿੱਚ ਜਣਨ ਦਾ ਗੁਣ ਹੁੰਦਾ ਹੈ । (4) ਨਿਰਜੀਵਾਂ ਵਿੱਚ ਜਣਨ ਦਾ ਗੁਣ ਨਹੀਂ ਹੁੰਦਾ ।
(5) ਸਜੀਵ ਸਾਹ ਲੈਂਦੇ ਹਨ । (5) ਨਿਰਜੀਵ ਸਾਹ ਨਹੀਂ ਲੈਂਦੇ ।
(6) ਸਜੀਵ ਸਰੀਰ ਵਿੱਚੋਂ ਫਾਲਤੂ ਪਦਾਰਥਾਂ ਦਾ ਉਤਸਰਜਨ ਕਰਦੇ ਹਨ । (6) ਨਿਰਜੀਵ ਉਤਸਰਜਨ ਨਹੀਂ ਕਰਦੇ ।
(7) ਸਜੀਵ ਕੋਸ਼ਿਕਾਵਾਂ ਤੋਂ ਬਣਦੇ ਹਨ । (7) ਨਿਰਜੀਵ ਅਣੂਆਂ ਦੇ ਬਣੇ ਹੁੰਦੇ ਹਨ ।

ਪ੍ਰਸ਼ਨ 2.
ਜੀਵਾਂ ਦੇ ਉਨ੍ਹਾਂ ਮੁੱਖ ਲੱਛਣਾਂ ਦਾ ਵਰਣਨ ਕਰੋ ਜਿਸ ਕਾਰਨ ਉਨ੍ਹਾਂ ਨੂੰ ਨਿਰਜੀਵਾਂ ਤੋਂ ਵੱਖ ਕੀਤਾ ਜਾਂਦਾ ਹੈ ।
ਉੱਤਰ-
ਸਜੀਵ ਵਸਤੂਆਂ ਦੇ ਮਹੱਤਵਪੂਰਨ ਲੱਛਣ-

  1. ਸਜੀਵ ਵਸਤੂਆਂ ਵਾਧਾ ਕਰਦੀਆਂ ਹਨ ।
  2. ਇਹ ਗਤੀ ਕਰਦੀਆਂ ਹਨ ।
  3. ਇਨ੍ਹਾਂ ਨੂੰ ਆਪਣੀਆਂ ਜੈਵਿਕ ਕਿਰਿਆਵਾਂ ਲਈ ਭੋਜਨ ਦੀ ਲੋੜ ਹੁੰਦੀ ਹੈ ।
  4. ਇਹ ਬਾਹਰੀ ਉਦੀਨ ਪ੍ਰਤੀ ਸੰਵੇਦਨਸ਼ੀਲ ਹੁੰਦੀਆਂ ਹਨ ।
  5. ਇਹ ਸਾਹ ਕਿਰਿਆ ਕਰਦੀਆਂ ਹਨ ।
  6. ਇਹ ਆਪਣੇ ਸਰੀਰ ਵਿੱਚੋਂ ਫਾਲਤੂ ਪਦਾਰਥਾਂ ਨੂੰ ਉਤਸਰਜਿਤ ਕਰਦੀਆਂ ਹਨ ।
  7. ਇਹ ਆਪਣੇ ਵਰਗੇ ਜੀਵ ਪੈਦਾ ਕਰਦੀਆਂ ਹਨ |
  8. ਇਨ੍ਹਾਂ ਦਾ ਇੱਕ ਨਿਸਚਿਤ ਜੀਵਨ ਕਾਲ ਹੁੰਦਾ ਹੈ ।
  9. ਇਨ੍ਹਾਂ ਦੇ ਸਰੀਰ ਦੀ ਰਚਨਾ ਕੋਸ਼ਿਕਾ ਵਾਲੀ ਹੈ ।

ਪ੍ਰਸ਼ਨ 3.
ਪੌਦਿਆਂ ਅਤੇ ਜੰਤੂਆਂ ਵਿੱਚ ਕੀ ਸਮਾਨਤਾਵਾਂ ਅਤੇ ਅਸਮਾਨਤਾਵਾਂ ਹੁੰਦੀਆਂ ਹਨ ?
ਉੱਤਰ-
ਸਮਾਨਤਾਵਾਂ-

  • ਦੋਵਾਂ ਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਹੈ ।
  • ਦੋਵੇਂ ਵਾਧਾ ਕਰਦੇ ਹਨ ।
  • ਦੋਵੇਂ ਸਾਹ ਕਿਰਿਆ ਦੁਆਰਾ ਭੋਜਨ ਦਾ ਅਪਘਟਨ ਕਰਕੇ ਉਰਜਾ ਪੈਦਾ ਕਰਦੇ ਹਨ ।
  • ਦੋਵੇਂ ਸਰੀਰ ਵਿੱਚ ਪੈਦਾ ਹੋਏ ਫਾਲਤੂ ਪਦਾਰਥਾਂ ਨੂੰ ਉਤਸਰਜਿਤ ਕਰਦੇ ਹਨ ।
  • ਦੋਨਾਂ ਦੀ ਸੰਰਚਨਾ ਸੈੱਲਾਂ ਵਾਲੀ (Cellular) ਹੈ ।
  • ਦੋਵੇਂ ਬਾਹਰੀ ਉਮੀਪਨ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ ।
  • ਦੋਵੇਂ ਆਪਣੇ ਵਰਗੇ ਹੋਰ ਜੀਵ ਪੈਦਾ ਕਰਦੇ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਅਸਮਾਨਤਾਵਾਂ –

ਪੇਕੇ (Plants) ਜੰਤੂਆਂ (Animals)
(1) ਪੌਦਿਆਂ ਵਿੱਚ ਕਲੋਰੋਫਿਲ ਨਾਂ ਦਾ ਪਦਾਰਥ ਹੁੰਦਾ ਹੈ ਜਿਸ ਕਾਰਨ ਉਹ ਹਰੇ ਹੁੰਦੇ ਹਨ । (1) ਜੰਤੂਆਂ ਵਿੱਚ ਕੋਈ ਕਲੋਰੋਫਿਲ ਨਹੀਂ ਹੁੰਦਾ ।
(2) ਪੌਦੇ ਸਵੈਪੋਸ਼ੀ ਹੁੰਦੇ ਹਨ ਅਰਥਾਤ ਇਹ ਆਪਣਾ ਭੋਜਨ ਖੁਦ ਬਣਾਉਂਦੇ ਹਨ । ਆਪਣੇ ਭੋਜਨ ਲਈ ਪੌਦੇ ਖੁਦ ਤੇ ਨਿਰਭਰ ਹਨ । (2) ਇਹ ਪਰਪੋਸ਼ੀ ਹੁੰਦੇ ਹਨ ਅਰਥਾਤ ਇਹ ਆਪਣਾ ਭੋਜਨ ਖੁਦ ਤਿਆਰ ਨਹੀਂ ਕਰਦੇ । ਇਸ ਲਈ ਇਨ੍ਹਾਂ ਨੂੰ ਆਪਣੇ ਭੋਜਨ ਲਈ ਦੂਜੇ ਜੀਵਾਂ ‘ਤੇ ਨਿਰਭਰ ਕਰਨਾ ਪੈਂਦਾ ਹੈ ।
(3) ਇਨ੍ਹਾਂ ਵਿੱਚ ਗਤੀਸ਼ੀਲਤਾ ਲਗਭਗ ਨਹੀਂ ਹੁੰਦੀ । (3) ਇਨ੍ਹਾਂ ਵਿੱਚ ਗਤੀਸ਼ੀਲਤਾ ਹੁੰਦੀ ਹੈ ।
(4) ਪੌਦਿਆਂ ਵਿੱਚ ਵਾਧਾ ਕੁੱਝ ਨਿਸਚਿਤ ਖੇਤਰਾਂ ਜਿਨ੍ਹਾਂ ਨੂੰ ਵਾਧਾ ਖੇਤਰ ਕਿਹਾ ਜਾਂਦਾ ਹੈ ਤੇ ਸਥਿਤ ਹੁੰਦਾ ਹੈ । (4) ਜੰਤੂਆਂ ਵਿੱਚ ਵਾਧਾ ਇੱਕੋ ਸਥਾਨ ‘ਤੇ ਨਹੀਂ ਹੁੰਦਾ ਬਲਕਿ ਇਹ ਸਾਰੇ ਸਰੀਰ ਵਿੱਚ ਹੁੰਦਾ ਹੈ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

Punjab State Board PSEB 6th Class Science Book Solutions Chapter 8 ਸਰੀਰ ਵਿੱਚ ਗਤੀ Textbook Exercise Questions, and Answers.

PSEB Solutions for Class 6 Science Chapter 8 ਸਰੀਰ ਵਿੱਚ ਗਤੀ

Science Guide for Class 6 PSEB ਸਰੀਰ ਵਿੱਚ ਗਤੀ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 77)

ਪ੍ਰਸ਼ਨ 1.
ਰੀੜ੍ਹ ਦੀ ਹੱਡੀ ਵਿੱਚ ਮੌਜੂਦ ਛੋਟੀਆਂ ਹੱਡੀਆਂ ਨੂੰ ਕੀ ਕਹਿੰਦੇ ਹਨ ?
ਉੱਤਰ-
ਮਣਕੇ ।

ਪ੍ਰਸ਼ਨ 2.
ਛਾਤੀ ਨੂੰ ਛੂਹਣ ਨਾਲ ਮਹਿਸੂਸ ਹੁੰਦੇ ਹੱਡੀਆਂ ਵਰਗੇ ਉਭਾਰ ਨੂੰ ਕੀ ਕਹਿੰਦੇ ਹਨ ?
ਉੱਤਰ-
ਪਸਲੀ ਪਿੰਜਰ (Ribcage) ।

ਸੋਚੋ ਅਤੇ ਉੱਤਰ ਦਿਓ (ਪੇਜ 78 )

ਪ੍ਰਸ਼ਨ 1.
ਕੀ ਤੁਸੀਂ ਲੱਕੜੀ ਦੇ ਫੱਟੇ ਨਾਲ ਆਪਣੀ ਬਾਂਹ ਬੰਨ੍ਹਣ ਤੋਂ ਬਾਅਦ ਆਪਣੀ ਕੂਹਣੀ ਨੂੰ ਮੋੜ ਸਕਦੇ ਹੋ ?
ਉੱਤਰ-
ਨਹੀਂ ।

ਪ੍ਰਸ਼ਨ 2.
ਉਨ੍ਹਾਂ ਸਥਾਨਾਂ ਨੂੰ ਕੀ ਕਹਿੰਦੇ ਹਨ ਜਿੱਥੇ ਸਰੀਰ ਦੇ ਦੋ ਭਾਗ ਇੱਕ-ਦੂਸਰੇ ਨਾਲ ਜੁੜੇ ਹੋਏ ਵਿਖਾਈ ਦਿੰਦੇ ਹਨ ?
ਉੱਤਰ-
ਜੋੜ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਸੋਚੋ ਅਤੇ ਉੱਤਰ ਦਿਓ (ਪੇਜ 80 )

ਪ੍ਰਸ਼ਨ 1.
ਤੁਸੀਂ ਆਪਣੀ ਬਾਂਹ ਨੂੰ ਮੋਢੇ ਤੋਂ ਹਿਲਾਓ ਕੀ ਤੁਸੀਂ ਇਸ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਘੁਮਾ ਸਕਦੇ ਹੋ ? ਜੇਕਰ ਹਾਂ ਤਾਂ ਇਸ ਜੋੜ ਦਾ ਨਾਮ ਦੱਸੋ ।
ਉੱਤਰ-
ਹਾਂ, ਗੇਂਦ ਸੁੱਤੀ ਜੋੜ (Ball and Socket Joint) ।

ਪ੍ਰਸ਼ਨ 2.
ਤੁਸੀਂ ਆਪਣੀ ਬਾਂਹ ਨੂੰ ਕੂਹਣੀ ਤੋਂ ਹਿਲਾਓ । ਕੀ ਤੁਸੀਂ ਇਸ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਘੁਮਾ ਸਕਦੇ ਹੋ ? ਇਸ ਜੋੜ ਦਾ ਨਾਮ ਦੱਸੋ ।
ਉੱਤਰ-
ਕਬਜ਼ੇਦਾਰ ਜੋੜ (Hinge Joint) ।

PSEB 6th Class Science Guide ਸਰੀਰ ਵਿੱਚ ਗਤੀ Textbook Questions, and Answers

1. ਖ਼ਾਲੀ ਥਾਂਵਾਂ ਭਰੋ

(i) ਜਿਸ ਸਥਾਨ ‘ਤੇ ਹੱਡੀਆਂ ਮਿਲਦੀਆਂ ਹਨ ਉਸ ਸਥਾਨ ਨੂੰ ……………. ਕਹਿੰਦੇ ਹਨ ।
ਉੱਤਰ –
ਜੋੜ,

(ii) ਮਨੁੱਖੀ ਪਿੰਜਰ …………… ਅਤੇ ਉਪ ਅਸਥੀਆਂ ਦਾ ਬਣਿਆ ਹੁੰਦਾ ਹੈ ।
ਉੱਤਰ –
ਹੱਡੀਆਂ,

(iii) ਖੋਪੜੀ ਸਰੀਰ ਦੇ ……………. ਨੂੰ ਸੁਰੱਖਿਅਤ ਰੱਖਦੀ ਹੈ ।
ਉੱਤਰ –
ਮਹੱਤਵਪੂਰਨ ਅੰਗ ਦਿਮਾਗ,

(iv) ਗੰਡੋਆ ……………. ਦੀ ਵਰਤੋਂ ਰਾਹੀਂ ਗਤੀ ਕਰਦਾ ਹੈ ।
ਉੱਤਰ –
ਮਾਸਪੇਸ਼ੀਆਂ,

(v) ਗੋਡੇ ਦਾ ਜੋੜ, ……………. ਜੋੜ ਦੀ ਉਦਾਹਰਨ ਹੈ ।
ਉੱਤਰ –
ਕਬਜ਼ੇਦਾਰ ਜੋੜ (Hinge Joint) ।

PSEB 6th Class Science Solutions Chapter 8 ਸਰੀਰ ਵਿੱਚ ਗਤੀ

2. ਸਹੀ ਜਾਂ ਗ਼ਲਤ ਲਿਖੋ-

(i) ਪਸਲੀ ਪਿੰਜਰ, ਪਸਲੀਆਂ ਦੇ ਬਾਰਾਂ ਜੋੜਿਆਂ ਤੋਂ ਬਣਿਆ ਕੋਣ ਆਕਾਰ ਦਾ ਹਿੱਸਾ ਹੈ ।
ਉੱਤਰ-
ਗ਼ਲਤ,

(ii) ਉਪ ਅਸਥੀਆਂ, ਹੱਡੀਆਂ ਤੋਂ ਜ਼ਿਆਦਾ ਸਖ਼ਤ ਹੁੰਦੀਆਂ ਹਨ ।
ਉੱਤਰ-
ਗ਼ਲਤ,

(iii) ਹੱਡੀਆਂ ਨੂੰ ਗਤੀ ਕਰਨ ਲਈ ਮਾਸਪੇਸ਼ੀਆਂ ਦੀ ਜ਼ਰੂਰਤ ਨਹੀਂ ਹੁੰਦੀ ।
ਉੱਤਰ-
ਗ਼ਲਤ,

(iv) ਧਾਰਾ ਰੇਪੀ (Streamlined) ਸਰੀਰ ਉਹ ਹੁੰਦਾ ਹੈ ਜਿਸ ਵਿੱਚ ਸਰੀਰ ਦਾ ਵਿਚਕਾਰਲਾ ਭਾਗ ਇਸ ਦੇ ਸਿਰੇ ਅਤੇ ਪੂੰਛ ਤੋਂ ਚਪਟਾ ਹੁੰਦਾ ਹੈ ।
ਉੱਤਰ-
ਗ਼ਲਤ,

(v) ਸੱਪ ਸਿੱਧੀ ਰੇਖਾ ਵਿੱਚ ਬਹੁਤ ਤੇਜ਼ ਗਤੀ ਕਰਦੇ ਹਨ ।
ਉੱਤਰ-
ਗ਼ਲਤ ॥

3. ਕਾਲਮ “ਉਂ ਅਤੇ ਕਾਲਮ “ਅ ਦਾ ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(ਉ) ਗੇਂਦ ਸੁੱਤੀ ਜੋੜ (i) ਖੋਪੜੀ ਦੀਆਂ ਹੱਡੀਆਂ
(ਅ) ਗਤੀ ਨਾ ਕਰਨ ਵਾਲਾ ਜੋੜ (ii) ਉੱਗਲੀਆਂ
(ਈ) ਕਬਜ਼ੇਦਾਰ ਜੋੜ (iii) ਗੁੱਟ ਦੀਆਂ ਹੱਡੀਆਂ
(ਸ) ਕੇਂਦਰੀ ਜੋੜ (iv) ਮੋਢਾ
(ਹ) ਗਲਾਈਡਿੰਗ ਜੋੜ (v) ਸਿਰ ਦੀ ਗਤੀ

ਉੱਤਰ-

ਕਾਲਮ ‘ਉਂ ਕਾਲਮ ‘ਅ’
(ਉ) ਗੇਂਦ ਗੱਤੀ ਜੋੜ (iv) ਮੋਢਾ
(ਅ) ਗਤੀ ਨਾ ਕਰਨ ਵਾਲਾ ਜੋੜ (i) ਖੋਪੜੀ ਦੀਆਂ ਹੱਡੀਆਂ
(ਈ) ਕਬਜ਼ੇਦਾਰ ਜੋੜ (ii) ਉੱਗਲੀਆਂ
(ਸ) ਕੇਂਦਰੀ ਜੋੜ (v) ਸਿਰ ਦੀ ਗਤੀ
(ਹ) ਗਲਾਈਡਿੰਗ ਜੋੜ (iii) ਗੁੱਟ ਦੀਆਂ ਹੱਡੀਆਂ

4. ਸਹੀ ਉੱਤਰ ਦੀ ਚੋਣ ਕਰੋ –

(i) ਹੇਠ ਲਿਖਿਆਂ ਵਿਚੋਂ ਕਿਹੜਾ ਅੰਗ ਪਸਲੀਆਂ ਦੁਆਰਾ ਸੁਰੱਖਿਅਤ ਹੁੰਦਾ ਹੈ ?
(ਉ) ਦਿਲ
(ਅ) ਦਿਮਾਗ
(ੲ) ਅੱਖਾਂ
(ਸ) ਕੰਨ ।
ਉੱਤਰ-
(ਉ) ਦਿਲ ।

(ii) ਘੋਗੇ ਕਿਸ ਦੀ ਸਹਾਇਤਾ ਨਾਲ ਚਾਲਣ ਕਰਦੇ ਹਨ ?
(ਉ) ਖੋਲ
(ਅ) ਹੱਡੀਆਂ
(ੲ) ਪੇਸ਼ੀਦਾਰ ਪੈਰ
(ਸ) ਉੱਪ ਅਸਥੀਆਂ ।
ਉੱਤਰ-
(ਇ) ਪੇਸ਼ੀਦਾਰ ਪੈਰ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

(iii) ਮੱਛੀਆਂ ਕਿਸ ਦੀ ਸਹਾਇਤਾ ਨਾਲ ਪਾਣੀ ਵਿੱਚ ਆਪਣਾ ਸੰਤੁਲਨ ਬਣਾ ਕੇ ਰੱਖਦੀਆਂ ਹਨ ਅਤੇ ਆਪਣੀ ਗਤੀ ਦੀ ਦਿਸ਼ਾ ਵਿੱਚ ਬਦਲਾਅ ਕਰਦੀਆਂ ਹਨ?
(ਉ) ਸਿਰ
(ਅ) ਗਲਫੜੇ
(ਇ) ਖੰਭ (Fins)
(ਸ) ਸਰੀਰ ਉੱਪਰ ਮੌਜੂਦ ਚਮੜੀ ।
ਉੱਤਰ-
(ਇ) ਖੰਭ (Fins) |

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਹੱਡੀ ਦਾ ਨਾਮ ਦੱਸੋ ।
ਉੱਤਰ-
ਫੀਮਰ ।

ਪ੍ਰਸ਼ਨ (ii)
ਉਸ ਜੋੜ ਦੀ ਕਿਸਮ ਦਾ ਨਾਮ ਦੱਸੋ ਜਿਸ ਰਾਹੀਂ ਬਾਂਹ ਮੋਢੇ ਨਾਲ ਜੁੜਦੀ ਹੈ ?
ਉੱਤਰ-
ਗੇਂਦ ਸੁੱਤੀ ਜੋੜ ।

ਪ੍ਰਸ਼ਨ (iii)
ਗਤੀ ਅਤੇ ਚਾਲਣ ਵਿੱਚ ਕੀ ਅੰਤਰ ਹੈ ?
ਉੱਤਰ-
ਸਰੀਰ ਦੇ ਅੰਗ ਦੀ ਸਥਿਤੀ ਵਿੱਚ ਪਰਿਵਰਤਨ ਨੂੰ ਗਤੀ ਕਹਿੰਦੇ ਹਨ । ਜੀਵਾਂ ਦਾ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਨੂੰ ਚਾਲਣ ਕਹਿੰਦੇ ਹਨ !

ਪ੍ਰਸ਼ਨ (iv)
ਅਜਿਹੇ ਜੀਵ ਦੀ ਉਦਾਹਰਨ ਦਿਓ ਜਿਹੜਾ ਤੁਰ ਸਕਦਾ ਹੈ, ਉੱਪਰ ਚੜ੍ਹ ਸਕਦਾ ਹੈ ਅਤੇ ਉੱਡ ਵੀ ਸਕਦਾ ਹੈ ।
ਉੱਤਰ-
ਪੰਛੀ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪਸ਼ਨ (i)
ਹੱਡੀ ਨੂੰ ਹਿਲਾਉਣ ਲਈ ਮਾਸਪੇਸ਼ੀਆਂ ਦੇ ਜੋੜੇ ਦੀ ਜ਼ਰੂਰਤ ਕਿਉਂ ਹੁੰਦੀ ਹੈ ?
ਉੱਤਰ-
ਹੱਡੀਆਂ ਦੀ ਗਤੀ ਲਈ ਮਾਸਪੇਸ਼ੀਆਂ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਹੱਡੀਆਂ ਨਾਲ ਰੇਸ਼ੇਦਾਰ ਟਿਸ਼ ਰਾਹੀਂ ਜੁੜੀਆਂ ਹੁੰਦੀਆਂ ਹਨ । ਜਿਵੇਂ-ਜਦੋਂ ਬਾਂਹ ਨੂੰ ਮੋੜਦੇ ਹਾਂ, ਬਾਂਹ ਨੂੰ ਉੱਪਰ ਖਿੱਚਣ ਲਈ ਬਾਂਹ ਦੇ ਉੱਪਰਲੇ ਹਿੱਸੇ ਦੀਆਂ ਮਾਸਪੇਸ਼ੀਆਂ ਸੁੰਗੜਦੀਆਂ ਹਨ ਤੇ ਹੇਠਲੇ ਹਿੱਸੇ ਦੀਆਂ ਮਾਸਪੇਸ਼ੀਆਂ ਅਰਾਮ ਅਵਸਥਾ ਵਿੱਚ ਆ ਜਾਂਦੀਆਂ ਹਨ ।

ਪ੍ਰਸ਼ਨ (ii)
ਗੰਡੋਆ ਕਿਸ ਤਰ੍ਹਾਂ ਗਤੀ ਕਰਦਾ ਹੈ ?
ਉੱਤਰ-
ਗੰਡੋਏ ਦੇ ਸਰੀਰ ਉੱਪਰ ਬਿਸਲਜ਼ ਜੋ ਕਿ ਪੇਸ਼ੀਆਂ ਨਾਲ ਜੁੜੇ ਹੁੰਦੇ ਹਨ, ਗੰਡੋਏ ਦੀ ਗਤੀ ਵਿੱਚ ਮਦਦ ਕਰਦੇ ਹਨ । ਚੱਲਣ ਲਈ ਗੰਡੋਆ ਆਪਣੇ ਸਰੀਰ ਦੇ ਪਿਛਲੇ ਹਿੱਸੇ ਨੂੰ ਧਰਤੀ ਨਾਲ ਜਕੜ ਕੇ ਅਗਲੇ ਹਿੱਸੇ ਨੂੰ ਅੱਗੇ ਵੱਲ ਫੈਲਾਉਂਦਾ ਹੈ । ਫਿਰ ਅਗਲੇ ਹਿੱਸੇ ਨੂੰ ਧਰਤੀ ਨਾਲ ਜਕੜ ਕੇ ਪਿਛਲੇ ਹਿੱਸੇ ਨੂੰ ਅਜ਼ਾਦ ਕਰਦਾ ਹੈ ਤੇ ਅੱਗੇ ਵੱਲ ਨੂੰ ਖਿੱਚਦਾ ਹੈ । ਇਸ ਤਰ੍ਹਾਂ ਉਹ ਗਤੀ ਕਰਦਾ ਹੈ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ (iii)
ਪੰਛੀਆਂ ਦਾ ਸਰੀਰ ਉੱਡਣ ਵਿੱਚ ਕਿਸ ਤਰ੍ਹਾਂ ਸਹਾਇਤਾ ਕਰਦਾ ਹੈ ?
ਉੱਤਰ-
ਉੱਡਦੇ ਸਮੇਂ ਪੰਛੀਆਂ ਦਾ ਸਰੀਰ ਧਾਰਾ ਰੇਪੀ (Streamlined) ਆਕਾਰ ਲੈ ਲੈਂਦੇ ਹਨ ਜੋ ਉੱਡਣ ਵਿੱਚ ਮਦਦ ਕਰਦਾ ਹੈ । ਪੰਛੀਆਂ ਦੀਆਂ ਖੋਖਲੀਆਂ ਹੱਡੀਆਂ ਸਰੀਰ ਨੂੰ ਹਲਕਾ ਕਰ ਦਿੰਦੀਆਂ ਹਨ ਜੋ ਉੱਡਣ ਵਿੱਚ ਸਹਾਇਤਾ ਕਰਦੀਆਂ ਹਨ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਸਰੀਰ ਵਿੱਚ ਮੌਜੂਦ ਵੱਖ-ਵੱਖ ਪ੍ਰਕਾਰ ਦੇ ਜੋੜਾਂ ਬਾਰੇ ਵਿਆਖਿਆ ਕਰੋ ।
ਉੱਤਰ-
ਜੋੜਾਂ ਦੇ ਪ੍ਰਕਾਰ –
(ਉ) ਸਥਿਰ ਜੋੜ (Fixed Joints)-ਜੋੜ ਜਿੱਥੇ ਹੱਡੀਆਂ ਦੀ ਹਿਲਜੁਲ ਬਿਲਕੁਲ ਨਹੀਂ, ਉਹ ਸਥਿਰ ਜੋੜ ਹਨ । ਜਿਵੇਂ ਖੋਪੜੀ ਦੀਆਂ ਹੱਡੀਆਂ ।
(ਅ) ਗਤੀਸ਼ੀਲ ਜੋੜ (Moveable Joints)-ਜੋੜ ਜਿੱਥੇ ਹੱਡੀਆਂ ਦੀ ਹਿਲਜੁਲ ਸੰਭਵ ਹੈ ।

ਇਹ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਹੈ –

  • ਗੇਂਦ ਸੁੱਤੀ ਜੋੜ (Ball and Socket Joint)-ਇਸ ਵਿੱਚ ਇੱਕ ਹੱਡੀ ਦਾ ਗੇਂਦ ਵਰਗਾ ਗੋਲ ਸਿਰਾ ਦੂਜੀ ਹੱਡੀ ਦੇ ਖੋਲ ਵਰਗੇ ਖ਼ਾਲੀ ਭਾਗ ਵਿੱਚ ਧੱਸਿਆ ਹੁੰਦਾ ਹੈ । ਇਹ ਜੋੜ ਹੱਡੀਆਂ ਨੂੰ ਹਰ ਦਿਸ਼ਾ ਵਿੱਚ ਗਤੀ ਪ੍ਰਦਾਨ ਕਰਦੇ ਹਨ । ਇਹ ਬਾਂਹ ਅਤੇ ਮੋਢੇ ਵਿਚਕਾਰ ਹੁੰਦਾ ਹੈ ।
  • ਕੇਂਦਰੀ ਜੋੜ (Pivot Joint)-ਇਸ ਵਿੱਚ ਇੱਕ ਹੱਡੀ ਵੇਲਣੇ ਤੇ ਦੂਸਰੀ ਛੱਲੇ ਵਾਂਗ ਹੁੰਦੀ ਹੈ । ਉਦਾਹਰਨਗਰਦਨ ਦਾ ਸਿਰ ਨਾਲ ਜੋੜ ।
  • ਕਬਜ਼ੇਦਾਰ ਜੋੜ (Hinge Joint)-ਇਸ ਵਿੱਚ ਹੱਡੀਆਂ ਸਿਰਫ ਇੱਕ ਹੀ ਦਿਸ਼ਾ ਵਿੱਚ ਗਤੀ ਕਰਦੀਆਂ ਹਨ । ਜਿਵੇਂ ਬਾਂਹ ਤੇ ਕੂਹਣੀ ।
  • ਗਲਾਈਡਿੰਗ ਜੋੜ-ਇਸ ਵਿੱਚ, ਵਿਚਲੀਆਂ ਹੱਡੀਆਂ ਇੱਕ-ਦੂਸਰੇ ਉੱਪਰ ਸਰਕ ਜਾਂਦੀਆਂ ਹਨ ਤੇ ਹਰ ਦਿਸ਼ਾ ਵਿੱਚ ਥੋੜੀ ਜਿਹੀ ਗਤੀ ਸੰਭਵ ਹੈ । ਗੁੱਟ ਦੀਆਂ ਹੱਡੀਆਂ ਵਿਚਲਾ ਜੋੜ ਤੇ ਗਿੱਟੇ ਦੀਆਂ ਹੱਡੀਆਂ ਵਿਚਲਾ ਜੋੜ ।

ਪ੍ਰਸ਼ਨ (ii)
ਮੱਛੀ ਵਿੱਚ ਚਾਲਨ ਕਿਵੇਂ ਹੁੰਦਾ ਹੈ ? ਵਿਆਖਿਆ ਕਰੋ ।
ਉੱਤਰ-
ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ । ਮੱਛੀ ਵਕਰ ਬਣਾ ਕੇ ਸਰੀਰ ਨੂੰ ਇਸ ਤਰ੍ਹਾਂ ਮੋੜਦੀ ਹੈ ਕਿ ਲਗਾਤਾਰ ਝਟਕੇ ਪੈਦਾ ਹੁੰਦੇ ਹਨ । ਇਹ ਸਰੀਰ ਨੂੰ ਅੱਗੇ ਵੱਲ ਧੱਕਦੇ ਹਨ | ਮੱਛੀ ਦੇ ਸਰੀਰ ਵਿੱਚ ਖੰਭ ਵੀ ਚਾਲਨ ਵਿੱਚ ਮਦਦ ਕਰਦੇ ਹਨ ।

PSEB Solutions for Class 6 Science ਸਰੀਰ ਵਿੱਚ ਗਤੀ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਹੱਡੀਆਂ ਦੇ ਜੋੜ ਸਰੀਰ ਨੂੰ ………… ਵਿੱਚ ਸਹਾਈ ਹੁੰਦੇ ਹਨ ।
ਉੱਤਰ-
ਗਤੀ,

(ii) ਹੱਡੀਆਂ ਤੇ ਉਪ-ਅਸਥੀਆਂ ਸੰਯੁਕਤ ਰੂਪ ਵਿੱਚ ਸਰੀਰ ਦਾ ………… ਬਣਾਉਂਦੇ ਹਨ ।
ਉੱਤਰ-
ਕੰਕਾਲ (ਪਿੰਜਰ),

(iii) ਕੁਹਣੀ ਦੀਆਂ ਹੱਡੀਆਂ ……….. ਜੋੜ ਦੁਆਰਾ ਜੁੜੀਆਂ ਹੁੰਦੀਆਂ ਹਨ ।
ਉੱਤਰ-
ਹਿੰਜ,

(iv) ਗਤੀ ਕਰਦੇ ਸਮੇਂ ……….. ਦੇ ਸੁੰਗੜਨ ਨਾਲ ਹੱਡੀਆਂ ਖਿੱਚਦੀਆਂ ਹਨ ।
ਉੱਤਰ-
ਪੇਸ਼ੀਆਂ,

(v) ………… ਮਿਹਦੇ ਦੇ ਹੇਠਾਂ ਵਾਲੇ ਅੰਗਾਂ ਦੀ ਰੱਖਿਆ ਕਰਦਾ ਹੈ ।
ਉੱਤਰ-
ਪੈਲਵਿਕ ਹੱਡੀਆਂ,

(vi) ………… ਵਿੱਚ ਸਰੀਰ, ਸਿਰ ਅਤੇ ਪਿਛਲੇ ਪਾਸੇ ਤੋਂ ਪਤਲਾ ਤੇ ਨੁਕੀਲਾ ਹੁੰਦਾ ਹੈ ।
ਉੱਤਰ-
ਧਾਰਾ ਰੇਖੀ,

PSEB 6th Class Science Solutions Chapter 8 ਸਰੀਰ ਵਿੱਚ ਗਤੀ

(vii) ਹੱਡੀਆਂ ਦੇ ਢਾਂਚੇ ਨੂੰ ………… ਆਖਦੇ ਹਨ ।
ਉੱਤਰ-
ਕੰਕਾਲ

(viii) ਗਰਦਨ ਤੇ ਸਿਰ ਵਿੱਚ ਜੋੜ ਨੂੰ ………… ਕਹਿੰਦੇ ਹਨ ।
ਉੱਤਰ-
ਕੇਂਦਰੀ ਜੋੜ,

(ix) ਹੱਡੀਆਂ ਦੀ ਗਤੀ ਲਈ ………… ਦੀ ਜ਼ਰੂਰਤ ਹੁੰਦੀ ਹੈ ।
ਉੱਤਰ-
ਮਾਸਪੇਸ਼ੀਆਂ,

(x) ਮਨੁੱਖੀ ਸਰੀਰ ਵਿੱਚ ਹੱਡੀਆਂ ਤੇ ………… ਹੁੰਦੀਆਂ ਹਨ ।
ਉੱਤਰ-
ਉਪ ਅਸਥੀਆਂ ।

2. ਸਹੀ ਜਾਂ ਗ਼ਲਤ ਲਿਖੋ

(i) ਭੌਤਿਕ ਪਰਿਵਰਤਨ ਉਲਟਾਉਣਯੋਗ ਹੁੰਦੇ ਹਨ ।
ਉੱਤਰ-
ਗ਼ਲਤ,

(ii) ਸਾਰੇ ਜੰਤੂਆਂ ਦੀ ਗਤੀ ਅਤੇ ਚਾਲ ਬਿਲਕੁਲ ਇੱਕ ਸਮਾਨ ਹੁੰਦੀ ਹੈ ।
ਉੱਤਰ-
ਗ਼ਲਤ,

(iii) ਪਸਲੀ ਹੱਡੀ ਦੇ ਮੁਕਾਬਲੇ ਸਖਤ ਹੁੰਦੀ ਹੈ ।
ਉੱਤਰ-
ਗ਼ਲਤ,

(iv) ਉਂਗਲੀ ਦੀਆਂ ਹੱਡੀਆਂ ਵਿੱਚ ਜੋੜ ਨਹੀਂ ਹੁੰਦਾ ।
ਉੱਤਰ-
ਗ਼ਲਤ,

(v) ਬਾਂਹ ਦੇ ਅਗਲੇ ਹਿੱਸੇ ਵਿੱਚ ਦੋ ਹੱਡੀਆਂ ਹੁੰਦੀਆਂ ਹਨ ।
ਉੱਤਰ-
ਸਹੀ,

(vi) ਕਾਕਰੋਚ ਵਿੱਚ ਬਾਹਰੀ-ਪਿੰਜਰ ਹੁੰਦਾ ਹੈ ।
ਉੱਤਰ-
ਸਹੀ,

(vii) ਸਾਰੇ ਜੀਵਾਂ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
ਉੱਤਰ-
ਗ਼ਲਤ,

(viii) ਸਾਡੀ ਕੂਹਣੀ ਵਿੱਚ ਕਬਜ਼ਾਜੋੜ ਹੁੰਦਾ ਹੈ ।
ਉੱਤਰ-
ਸਹੀ,

(ix) ਜੀਵਾਂ ਦੇ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਨੂੰ ਗਤੀ ਆਖਦੇ ਹਨ ।
ਉੱਤਰ-
ਗਲਤ

PSEB 6th Class Science Solutions Chapter 8 ਸਰੀਰ ਵਿੱਚ ਗਤੀ

(x) ਪੈਲਵਿਕ ਹੱਡੀਆਂ ਚੂਲੇ ਦੀਆਂ ਹੱਡੀਆਂ ਹੁੰਦੀਆਂ ਹਨ ।
ਉੱਤਰ-
ਸਹੀ,

(xi) ਮੱਛੀ ਵਕਰ ਬਣਾ ਕੇ ਸਰੀਰ ਨੂੰ ਨਹੀਂ ਮੋੜਦੀ ।
ਉੱਤਰ-
ਗਲਤ ।

3. ਮਿਲਾਨ ਕਰੋ ਕਾਲਮ ‘ੴ ਕਾਲਮ ‘ਅ’

ਕਾਲਮ ‘ਉ’ ਕਾਲਮ ‘ਅ’
(i) ਕਬਜ਼ਾ ਜੋੜ (ਉ) ਖੋਖਲੀਆਂ ਅਤੇ ਹਲਕੀਆਂ
(ii) ਦ ਅਤੇ ਗੁਤੀ ਜੋੜ (ਅ) ਛਾਤੀ ਪਿੰਜਰ
(iii) ਪੰਛੀਆਂ ਦੀਆਂ ਗੱਡੀਆਂ (ੲ) ਕੂਹਣੀ ਦਾ ਜੋੜ
(iv) ਕਾਕਰੋਚ (ਸ) ਬਾਂਹ ਅਤੇ ਮੋਢੇ ਵਿਚਾਲੇ ਜੋੜ
(v) ਸਥਿਰ ਜੋੜ (ਹ) ਤਿੰਨ ਜੋੜੀ ਪੈਰ

ਉੱਤਰ –

ਕਾਲਮ ‘ਉ’ ਕਾਲਮ ‘ਅ’’
(i) ਕਬਜ਼ਾ ਜੋੜ (ਇ) ਕੁਹਣੀ ਦਾ ਜੋੜ
(ii) ਗੇਂਦ ਅਤੇ ਗੁਤੀ ਜੋੜ (ਸ) ਬਾਂਹ ਅਤੇ ਮੋਢੇ ਵਿਚਾਲੇ ਜੋੜ
(iii) ਪੰਛੀਆਂ ਦੀਆਂ ਗੱਡੀਆਂ (ਉ) ਖੋਖਲੀਆਂ ਅਤੇ ਹਲਕੀਆਂ
(iv) ਕਾਕਰੋਚ (ਹ) ਤਿੰਨ ਜੋੜੀ ਪੈਰ
(v) ਸਥਿਰ ਜੋੜ (ਅ) ਛਾਤੀ ਪਿੰਜਰ

4. ਸਹੀ ਉੱਤਰ ਚੁਣੋ ਬਣਤਰ ਕਰਨ

(i) ਮਨੁੱਖੀ ਸਰੀਰ ਵਿੱਚ ਆਪਣੇ ਆਪ ਲਗਾਤਾਰ ਹੋਣ ਵਾਲੀ ਗਤੀ ਹੈ
(ਉ) ਪਲਕਾਂ ਦਾ ਝਪਕਣਾ ।
(ਅ) ਪਿੱਛੇ ਮੁੜ ਕੇ ਦੇਖਣਾ
(ੲ) ਚੱਲਣਾ
(ਸ) ਖਾਣਾ ਖਾਣਾ ।
ਉੱਤਰ-
(ਉ) ਪਲਕਾਂ ਦਾ ਝਪਕਣਾ ।

(ii) ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਣ ਲਈ ਗਤੀ ਦਾ ਰੂਪ ਹੈ
(ਉ) ਛਲਾਂਗ ਮਾਰਨਾ
(ਅ) ਤੈਰਨਾ
(ੲ) ਉੱਡਣਾ
(ਸ) ਇਹ ਸਾਰੇ ਵਿਕਲਪ ॥
ਉੱਤਰ-
(ਸ) ਇਹ ਸਾਰੇ ਵਿਕਲਪ ।

(iii) ਉਹ ਕਿਹੜਾ ਜੰਤੁ ਹੈ ਜਿਹੜਾ ਧਰਤੀ ਉੱਪਰ ਨਹੀਂ ਰੀਂਗ ਕੇ ਗਤੀ ਕਰਦਾ ਹੈ ?
(ਉ) ਨੂੰ
(ਅ) ਛਿਪਕਲੀ
(ੲ) ਕਾਂ
(ਸ) ਸੱਪ ॥
ਉੱਤਰ-
(ੲ) ਕਾਂ ।

(iv) ਘੋਗੇ ਦਾ ਬਾਹਰੀ ਪਿੰਜਰ ਬਣਿਆ ਹੁੰਦਾ ਹੈ
(ਉ) ਹੱਡੀਆਂ ਦਾ
(ਅ) ਪੇਸ਼ੀਆਂ ਦਾ
(ਇ) ਹੱਡੀਆਂ ਅਤੇ ਪੇਸ਼ੀਆਂ ਦੋਨਾਂ ਦਾ
(ਸ) ਇਨ੍ਹਾਂ ਵਿੱਚੋਂ ਕਿਸੇ ਦਾ ਨਹੀਂ ।
ਉੱਤਰ-
(ਅ) ਪੇਸ਼ੀਆਂ ਦਾ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

(v) ਇਕ ਮੱਛੀ ਪਾਣੀ ਵਿੱਚ ਕਿਸ ਦੀ ਸਹਾਇਤਾ ਨਾਲ ਤੈਰਦੀ ਹੈ ?
(ਉ) ਪੂਛ
(ਅ) ਸ਼ਲਕ
(ੲ) ਖੰਭੜੇ
(ਸ) ਵਿਸ਼ੇਸ਼ ਧਾਰਾ-ਰੇਖੀ ਆਕਾਰ ।
ਉੱਤਰ-
(ੲ) ਖੰਭੜੇ ।

(vi) ਸੱਪ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ
(ਉ) ਛੋਟੀ
(ਅ) ਲੰਬੀ
(ੲ) ਨਹੀਂ
(ਸ) ਬਹੁਤ ਛੋਟੀ ।
ਉੱਤਰ-
(ਅ) ਲੰਬੀ ।

(vii) ਮੱਛੀ ਦੇ ਖੰਭ ਤੈਰਨ ਤੋਂ ਇਲਾਵਾ ਹੋਰ ਕਿਸ ਕੰਮ ਲਈ ਸਹਾਇਤਾ ਕਰਦੇ ਹਨ ?
(ਉ) ਸੰਤੁਲਨ ਲਈ ,
(ਅ) ਸੰਤੁਲਨ ਲਈ
(ੲ) ਸਿੱਧਾ ਤੈਰਨ ਲਈ ।
(ਸ) ਕੁੱਝ ਨਹੀਂ ਕਰਦੇ ਹਨ ।
ਉੱਤਰ-
(ੳ) ਸੰਤੁਲਨ ਲਈ ।

(viii) ਪੰਛੀ ਦੀਆਂ ਹੱਡੀਆਂ ………. ਹੁੰਦੀਆਂ ਹਨ
(ੳ) ਭਾਰੀ
(ਅ) ਹਲਕੀ
(ਇ) ਪੰਛੀ ਵਿੱਚ ਹੱਡੀ ਹੁੰਦੀ ਹੀ ਨਹੀਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਹਲਕੀ ।

(ix) ਕਾਕਰੋਚ ਵਿੱਚ ਕਿੰਨੇ ਜੋੜੀ ਪੈਰ ਹੁੰਦੇ ਹਨ ?
(ੳ) ਇੱਕ
(ਇ) ਤਿੰਨ
(ਸ) ਚਾਰ ।
ਉੱਤਰ-
(ੲ) ਤਿੰਨ ।

(x) ……… ਦੀ ਛਾਤੀ ਨਾਲ ਦੋ ਜੋੜੀ ਖੰਭ ਜੁੜੇ ਹੁੰਦੇ ਹਨ-
(ਉ) ਮੱਛਰ
(ਅ) ਕਾਕਰੋਚ ) ਘਾਹ ਦਾ ਕੀੜਾ
(ਸ) ਤਿੱਤਲੀ ॥
ਉੱਤਰ-
(ਅ) ਕਾਕਰੋਚ !

(xi) ਮਨੁੱਖੀ ਸਰੀਰ ਵਿੱਚ ਸਥਿਰ ਜੋੜ ਦਾ ਉਦਾਹਰਣ ਹੈ
(ਉ) ਗੋਡਾ ।
(ਅ ਕੂਹਣੀ
(ਈ) ਪਿੰਜਰ
(ਸ) ਸਾਰੇ ਵਿਕਲਪ ।
ਉੱਤਰ-
(ਇ) ਪਿੰਜਰ ।

(xii) ਉਹ ਜੋੜ ਜੋ ਹੱਡੀਆਂ ਦੀ ਗਤੀ ਸਿਰਫ਼ ਇੱਕ ਹੀ ਦਿਸ਼ਾ ਵਿੱਚ ਕਰਦੇ ਹਨ
(ਉ) ਗਲਾਈਡਿੰਗ ਜੋੜ
(ਅ) ਕਬਜ਼ੇਦਾਰ ਜੋੜ
(ੲ) ਕੇਂਦਰੀ ਜੋੜ
(ਸ) ਕੋਈ ਨਹੀਂ ।
ਉੱਤਰ-
(ਅ) ਕਬਜ਼ੇਦਾਰ ਜੋੜ ।

(xiii) ਉਹ ਜੋੜ ਜਿਸ ਵਿੱਚ ਥੋੜ੍ਹੀ ਜਿਹੀ ਗਤੀ ਸੰਭਵ ਹੈ
(ਉ) ਕਬਜ਼ੇਦਾਰ ਜੋੜ
(ਅ) ਕੇਂਦਰੀ ਜੋੜ
(ਇ) ਗਲਾਈਡਿੰਗ ਜੋੜ
(ਸ) ਕੋਈ ਨਹੀਂ ।
ਉੱਤਰ-
(ੲ) ਗਲਾਈਡਿੰਗ ਜੋੜ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

(xiv) ਮੱਛੀ ਦਾ ਸਰੀਰ ਕਿਸ ਤਰ੍ਹਾਂ ਦਾ ਹੁੰਦਾ ਹੈ ?
(ਉ) ਧਾਰਾ ਰੇਖੀ
(ਅ) ਪਤਲਾ
(ਇ) ਮੋਟਾ
(ਸ) ਚੀਕਣਾ ।
ਉੱਤਰ-
(ਉ) ਧਾਰਾ ਰੇਖੀ ।

(xv) ਗੰਡੋਏ ਦੇ ਸਰੀਰ ‘ ਤੇ ਕੀ ਪਾਏ ਜਾਂਦੇ ਹਨ ?
(ਉ) ਰੰਗ
(ਅ) ਹੱਡੀਆਂ
(ਇ) ਪਰਿਵਰਤਨ
(ਸ) ਬਿਸਲਜ਼ ॥
ਉੱਤਰ-
(ਸ) ਬਿਸ਼ਲਜ਼ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਤੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਗਤੀ-ਸਰੀਰ ਦਾ ਇੱਕ ਸਥਾਨ ਤੋਂ ਦੂਸਰੇ ਸਥਾਨ ‘ਤੇ ਜਾਣਾ ਜਾਂ ਸਰੀਰ ਦੇ ਕਿਸੇ ਅੰਗ ਦਾ ਅਜਿਹਾ ਕਰਨ ਨੂੰ ਗਤੀ ਕਹਿੰਦੇ ਹਨ ।

ਪ੍ਰਸ਼ਨ 2.
ਜੰਤੁ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਕਿਵੇਂ ਗਤੀ ਕਰਦੇ ਹਨ ?
ਉੱਤਰ-
ਚਲਣਾ, ਟਹਿਲਣਾ, ਦੌੜਨਾ, ਉੱਡਣਾ, ਛਲਾਂਗ ਮਾਰਨਾ, ਰੀਂਗਣਾ ਅਤੇ ਤੈਰਨਾ ਆਦਿ । ਜੰਤੂਆਂ ਦੇ ਇੱਕ ਸਥਾਨ ਤੋਂ ਦੂਸਰੇ ਸਥਾਨ ‘ਤੇ ਜਾਣ ਦਾ ਢੰਗ ਹਨ ।

ਪ੍ਰਸ਼ਨ 3.
ਤੁਹਾਡੇ ਸਰੀਰ ਦਾ ਕਿਹੜਾ ਅੰਗ ਪੂਰਾ ਘੁੰਮ ਸਕਦਾ ਹੈ ?
ਉੱਤਰ-
ਬਾਜੂ, ਲੱਤਾਂ ।

ਪ੍ਰਸ਼ਨ 4.
ਤੁਹਾਡੇ ਸਰੀਰ ਦੇ ਕਿਹੜੇ ਅੰਗ ਘੱਟ ਘੁੰਮਦੇ/ਮੁੜਦੇ ਹਨ ?
ਉੱਤਰ-
ਗਰਦਨ, ਕਲਾਈ, ਉੱਗਲੀਆਂ, ਗੋਡੇ, ਸਿਰ, ਕੁਹਣੀ ।

ਪ੍ਰਸ਼ਨ 5.
ਹੱਡੀਆਂ ਕੀ ਹਨ ?
ਉੱਤਰ-
ਹੱਡੀਆਂ-ਹੱਡੀਆਂ ਸਰੀਰ ਦਾ ਸਭ ਤੋਂ ਸਖ਼ਤ ਭਾਗ ਹੈ । ਜੋ ਸਰੀਰ ਨੂੰ ਆਕਾਰ ਪ੍ਰਦਾਨ ਕਰਦੀਆਂ ਹਨ । ਸਾਡੇ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਬਹੁਤ ਸਾਰੀਆਂ ਹੱਡੀਆਂ ਹਨ ।

ਪ੍ਰਸ਼ਨ 6.
ਸਾਡੇ ਸਰੀਰ ਦੀਆਂ ਵੱਖ-ਵੱਖ ਪ੍ਰਕਾਰ ਦੀਆਂ ਗਤੀਆਂ ਕਿਵੇਂ ਹੁੰਦੀਆਂ ਹਨ ?
ਉੱਤਰ-
ਵੱਖ-ਵੱਖ ਪ੍ਰਕਾਰ ਦੇ ਜੋੜ ਸਾਡੇ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਗਤੀਆਂ ਕਰਨ ਵਿੱਚ ਸਹਾਇਕ ਹਨ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 7.
ਜੋੜ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੋੜ-ਸਰੀਰ ਦੇ ਕਈ ਭਾਗ ਜੋ ਗਤੀ ਕਰਦੇ ਹਨ, ਉਨ੍ਹਾਂ ਦੀਆਂ ਹੱਡੀਆਂ ਖ਼ਾਸ ਕਿਸਮ ਦੇ ਜੋੜਾਂ ਨਾਲ ਜੁੜੀਆਂ ਹੁੰਦੀਆਂ ਹਨ, ਜਿਸ ਨੂੰ ਜੋੜ ਕਹਿੰਦੇ ਹਨ ।

ਪ੍ਰਸ਼ਨ 8.
ਸਾਡੇ ਸਰੀਰ ਦੇ ਕਿਹੜੇ ਹਿੱਸਿਆਂ ਵਿੱਚ ਜੋੜ ਹੁੰਦੇ ਹਨ ?
ਉੱਤਰ-
ਕੂਹਣੀ, ਮੋਢਾ, ਗਰਦਨ, ਗੋਡੇ ਵਿੱਚ ਜੋੜ ਹੁੰਦੇ ਹਨ ।

ਪ੍ਰਸ਼ਨ 9.
ਸਾਡੇ ਸਰੀਰ ਵਿੱਚ ਮੁੱਖ ਰੂਪ ਵਿੱਚ ਕਿੰਨੇ ਜੋੜ ਹੁੰਦੇ ਹਨ ?
ਉੱਤਰ-
ਘੁੰਡੀ-ਡੋਡਾ ਜੋੜ, ਕੇਂਦਰੀ ਜੋੜ, ਹਿੰਜ ਜੋੜ, ਸਥਿਰ ਜੋੜ ।

ਪ੍ਰਸ਼ਨ 10.
ਘੁੰਡੀ-ਡੋਡਾ ਜੋੜ ਕਿੱਥੇ ਹੈ ?
ਉੱਤਰ-
ਘੁੰਡੀ-ਡੋਡਾ ਜੋੜ, ਚੁਲੇ ਅਤੇ ਮੋਢੇ ਵਿੱਚ ਹੁੰਦਾ ਹੈ ।

ਪ੍ਰਸ਼ਨ 11.
ਹਿੰਜ ਜੋੜ ਕਿੱਥੇ ਹੁੰਦਾ ਹੈ ?
ਉੱਤਰ-
ਗੋਡੇ ਅਤੇ ਕੂਹਣੀ ਵਿੱਚ ਹਿੰਜ ਜੋੜ ਹੁੰਦਾ ਹੈ ।

ਪ੍ਰਸ਼ਨ 12.
ਕੇਂਦਰੀ ਜੋੜ ਕਿੱਥੇ ਹੁੰਦਾ ਹੈ ?
ਉੱਤਰ
ਗਰਦਨ ਅਤੇ ਸਿਰ ਵਿੱਚ ਕੇਂਦਰੀ ਜੋੜ ਹੁੰਦਾ ਹੈ ।

ਪ੍ਰਸ਼ਨ 13,
ਕੇਂਦਰੀ ਜੋੜ ਵਿੱਚ ਕਿਹੜੀ ਹੱਡੀ ਇੱਕ ਛੱਲੇ ਵਿੱਚ ਘੁੰਮਦੀ ਹੈ ?
ਉੱਤਰ-
ਕੇਂਦਰੀ ਜੋੜ ਵਿੱਚ ਵੇਲਣਾਕਾਰ ਹੱਡੀ ਇੱਕ ਛੱਲੇ ਵਿੱਚ ਘੁੰਮਦੀ ਹੈ ।

ਪ੍ਰਸ਼ਨ 14.
ਸਥਿਰ ਜੋੜ ਕੀ ਹੈ ?
ਉੱਤਰ-
ਓਪਰੀ ਜਬਾੜੇ ਅਤੇ ਖੋਪੜੀ ਵਿੱਚ ਸਥਿਰ ਜੋੜ ਹੁੰਦਾ ਹੈ ।

ਪ੍ਰਸ਼ਨ 15.
ਅਸਥੀ ਪਿੰਜਰ ਕਿਸ ਨੂੰ ਕਹਿੰਦੇ ਹਾਂ ?
ਉੱਤਰ-
ਅਸਥੀ ਪਿੰਜਰ-ਸਰੀਰ ਵਿੱਚ ਹੱਡੀਆਂ ਦੇ ਢਾਂਚੇ ਨੂੰ ਅਸਥੀ ਪਿੰਜਰ ਕਹਿੰਦੇ ਹਨ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 16.
ਹੱਡੀਆਂ ਦਾ ਕੀ ਕੰਮ ਹੈ ?
ਉੱਤਰ-
ਹੱਡੀਆਂ ਸਾਡੇ ਸਰੀਰ ਨੂੰ ਸੁੰਦਰ ਆਕ੍ਰਿਤੀ ਪ੍ਰਦਾਨ ਕਰਦੀਆਂ ਹਨ ।

ਪ੍ਰਸ਼ਨ 17.
ਪਸਲੀਆਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪਸਲੀਆਂ-ਛਾਤੀ ਵਿੱਚ ਮਿਲਣ ਵਾਲੀਆਂ ਬਾਰੀਕ ਹੱਡੀਆਂ ਨੂੰ ਪਸਲੀਆਂ ਕਹਿੰਦੇ ਹਨ ।

ਪ੍ਰਸ਼ਨ 18.
ਪਸਲੀ ਪਿੰਜਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪਸਲੀ ਪਿੰਜਰ-ਪਸਲੀਆਂ ਛਾਤੀ ਅਤੇ ਰੀੜ੍ਹ ਦੀ ਹੱਡੀ ਨਾਲ ਜੁੜ ਕੇ ਇੱਕ ਬਕਸਾ ਬਣਾਉਂਦੀਆਂ ਹਨ ਜਿਸ ਨੂੰ ਪਸਲੀ ਪਿੰਜਰ ਕਹਿੰਦੇ ਹਨ ।

ਪ੍ਰਸ਼ਨ 19.
ਪਸਲੀ ਪਿੰਜਰ ਦਾ ਕੀ ਕੰਮ ਹੈ ?
ਉੱਤਰ-
ਪਸਲੀ ਪਿੰਜਰ ਸਰੀਰ ਦੇ ਮਹੱਤਵਪੂਰਨ ਅੰਗਾਂ ਦੀ ਰੱਖਿਆ ਕਰਦਾ ਹੈ ।

ਪ੍ਰਸ਼ਨ 20.
ਪਸਲੀ ਪਿੰਜਰ ਵਿੱਚ ਕਿਹੜੇ ਅੰਗ ਸੁਰੱਖਿਅਤ ਹੁੰਦੇ ਹਨ ?
ਉੱਤਰ-
ਸਾਡੇ ਪਸਲੀ ਪਿੰਜਰ ਵਿੱਚ ਫੇਫੜੇ ਅਤੇ ਦਿਲ ਸੁਰੱਖਿਅਤ ਹੁੰਦੇ ਹਨ ।

ਪ੍ਰਸ਼ਨ 21.
ਰੀੜ੍ਹ ਦੀ ਹੱਡੀ ਦਾ ਕੀ ਕੰਮ ਹੈ ?
ਉੱਤਰ-
ਰੀੜ ਦੀ ਹੱਡੀ ਸਾਡੇ ਸਰੀਰ ਨੂੰ ਸਿੱਧਾ ਖੜੇ ਹੋਣ ਵਿੱਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 22.
ਮੋਢੇ ਦੀਆਂ ਹੱਡੀਆਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਾਡੇ ਮੋਢੇ ਦੇ ਨੇੜੇ ਉੱਭਰੀਆਂ ਹੱਡੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਮੋਢੇ ਦੀਆਂ ਹੱਡੀਆਂ ਕਹਿੰਦੇ ਹਨ ।

ਪ੍ਰਸ਼ਨ 23.
ਸ਼੍ਰੇਣੀ ਅਸਥੀਆਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਚੂਲੇ ਦੇ ਭਾਗ ਵਿੱਚ ਹੱਡੀਆਂ ਨੂੰ ਸ਼੍ਰੇਣੀ ਅਸਥੀਆਂ ਕਹਿੰਦੇ ਹਨ !

ਪ੍ਰਸ਼ਨ 24.
ਖੋਪੜੀ ਦਾ ਕੀ ਕੰਮ ਹੈ ?
ਉੱਤਰ-
ਖੋਪੜੀ ਸਾਡੇ ਸਭ ਤੋਂ ਮਹੱਤਵਪੂਰਨ ਅੰਗ ਦਿਮਾਗ਼ ਨੂੰ ਘੇਰ ਕੇ ਉਸਦੀ ਸੁਰੱਖਿਆ ਕਰਦੀ ਹੈ ।

ਪ੍ਰਸ਼ਨ 25.
ਉਪ-ਅਸਥੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਪ-ਅਸਥੀ, ਅਸਥੀ ਵਰਗਾ ਭਾਗ ਹੈ ਪਰ ਅਸਥੀ ਤੋਂ ਨਰਮ ਹੁੰਦਾ ਹੈ ਅਤੇ ਮੁੜ ਵੀ ਜਾਂਦਾ ਹੈ । ਸਰੀਰ ਦੇ ਜੋੜਾਂ ਵਿੱਚ ਵੀ ਉਪ-ਅਸਥੀ ਹੁੰਦੀ ਹੈ ।

ਪ੍ਰਸ਼ਨ 26.
ਹੱਡੀਆਂ ਨੂੰ ਗਤੀ ਪ੍ਰਦਾਨ ਕਰਨ ਵਿੱਚ ਕੌਣ ਸਹਾਇਤਾ ਕਰਦਾ ਹੈ ?
ਉੱਤਰ-
ਪੇਸ਼ੀਆਂ ਹੱਡੀਆਂ ਨੂੰ ਗਤੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੀਆਂ ਹਨ ।

ਪ੍ਰਸ਼ਨ 27.
ਪੇਸ਼ੀ ਕਿਸਨੂੰ ਕਹਿੰਦੇ ਹਨ ?
ਉੱਤਰ-
ਪੇਸ਼ੀ-ਪੇਸ਼ੀ ਇੱਕ ਤਰ੍ਹਾਂ ਦਾ ਉੱਤਕ ਹੈ ਜੋ ਅੰਗਾਂ ਨੂੰ ਗਤੀ ਕਰਨ ਵਿੱਚ ਸਹਾਇਤਾ ਕਰਦਾ ਹੈ ।

ਪ੍ਰਸ਼ਨ 28.
ਕਿਸੇ ਅਸਥੀ ਨੂੰ ਗਤੀ ਪ੍ਰਦਾਨ ਕਰਨ ਲਈ ਕਿੰਨੀਆਂ ਪੇਸ਼ੀਆਂ ਸੰਯੁਕਤ ਰੂਪ ਵਿੱਚ ਕੰਮ ਕਰਦੀਆਂ ਹਨ ?
ਉੱਤਰ-
ਕਿਸੇ ਅਸਥੀ ਨੂੰ ਗਤੀ ਪ੍ਰਦਾਨ ਕਰਨ ਲਈ ਦੋ ਪੇਸ਼ੀਆਂ ਸੰਯੁਕਤ ਰੂਪ ਵਿੱਚ ਕੰਮ ਕਰਦੀਆਂ ਹਨ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 29.
ਚਾਰ ਜੰਤੂਆਂ ਦੇ ਨਾਮ ਲਿਖੋ ਜਿਨ੍ਹਾਂ ਵਿੱਚ ਅਸਥੀਆਂ ਨਹੀਂ ਹੁੰਦੀਆਂ ?
ਉੱਤਰ-
ਗੰਡੋਆ, ਘੋਗਾ, ਕਾਕਰੋਚ ਅਤੇ ਜੋਕ ।

ਪ੍ਰਸ਼ਨ 30.
ਘੋਗਾ ਕਿਸਦੀ ਸਹਾਇਤਾ ਨਾਲ ਗਤੀ ਕਰਦਾ ਹੈ ?
ਉੱਤਰ-
ਘੋਗਾ ਇੱਕ ਮੋਟੀ ਮਾਸ ਰਚਨਾ ਦੀ ਸਹਾਇਤਾ ਵਿੱਚ ਗਤੀ ਕਰਦਾ ਹੈ ।

ਪ੍ਰਸ਼ਨ 31.
ਕਾਕਰੋਚ ਕਿਵੇਂ ਗਤੀ ਕਰਦਾ ਹੈ ?
ਉੱਤਰ-
ਕਾਕਰੋਚ ਵਿੱਚ ਤਿੰਨ ਜੋੜੀ ਪੈਰ ਹੁੰਦੇ ਹਨ ਜੋ ਉਸਦੀ ਜ਼ਮੀਨ ਉੱਪਰ ਚੱਲਣ ਵਿੱਚ ਸਹਾਇਤਾ ਕਰਦੇ ਹਨ । ਇਹ ਪੰਖਾਂ ਦੀ ਸਹਾਇਤਾ ਨਾਲ ਹਵਾ ਵਿੱਚ ਉੱਡ ਵੀ ਸਕਦਾ ਹੈ ।

ਪ੍ਰਸ਼ਨ 32.
ਪੰਛੀ ਕਿਉਂ ਉੱਡ ਸਕਦੇ ਹਨ ?
ਉੱਤਰ-
ਪੰਛੀਆਂ ਦੇ ਸਰੀਰ ਉੱਡਣ ਲਈ ਅਨੁਕੂਲਿਤ ਹੁੰਦੇ ਹਨ । ਉਨ੍ਹਾਂ ਦੀਆਂ ਹੱਡੀਆਂ ਵਿੱਚ ਹਵਾ ਭਰੀ ਹੁੰਦੀ ਹੈ ਜਿਸ ਕਾਰਨ ਇਹ ਹਲਕੀਆਂ ਹੁੰਦੀਆਂ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੰਤੂ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਕਿਸ ਤਰ੍ਹਾਂ ਗਤੀ ਕਰਦੇ ਹਨ ?
ਉੱਤਰ-
ਜੰਤੂ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਹੇਠ ਲਿਖੇ ਢੰਗਾਂ ਨਾਲ ਗਤੀ ਕਰਦੇ ਹਨ । ਚਲਣਾ, ਟਹਿਲਣਾ, ਦੌੜਨਾ, ਉੱਡਣਾ, ਛਲਾਂਗ ਮਾਰਨਾ, ਰੇਂਗਣਾ ਅਤੇ ਤੈਰਨਾ ਆਦਿ ।

ਪ੍ਰਸ਼ਨ 2.
ਅਸੀਂ ਸਰੀਰ ਦੇ ਕਿਹੜੇ ਅੰਗਾਂ ਨੂੰ ਸੁਤੰਤਰ ਰੂਪ ਵਿੱਚ ਕਿਸੇ ਵੀ ਦਿਸ਼ਾ ਵਿੱਚ ਘੁਮਾ ਸਕਦੇ ਹਾਂ ਤੇ ਕਿਉਂ ?
ਉੱਤਰ-
ਅਸੀਂ ਬਾਂਹ, ਲੱਤਾਂ, ਗੋਡੇ, ਸਿਰ ਅਤੇ ਕੁਹਣੀ ਨੂੰ ਕਿਸੇ ਵੀ ਦਿਸ਼ਾ ਵਿੱਚ ਸੁਤੰਤਰ ਘੁੰਮਾ ਸਕਦੇ ਹਾਂ । ਕਿਉਂਕਿ ਇਨ੍ਹਾਂ ਭਾਗਾਂ ਵਿੱਚ ਜੋੜ ਹੁੰਦੇ ਹਨ ਜਿਸ ਨਾਲ ਇਹ ਭਾਗ ਸੌਖਿਆਂ ਘੁੰਮ ਸਕਦੇ ਹਨ ।

ਪ੍ਰਸ਼ਨ 3.
ਅਸੀਂ ਸਰੀਰ ਦੇ ਕਿਹੜੇ ਅੰਗਾਂ ਨੂੰ ਥੋੜਾ ਘੁਮਾ ਸਕਦੇ ਹਾਂ ।
ਉੱਤਰ-
ਅਸੀਂ ਹੱਥਾਂ ਉਂਗਲੀਆਂ, ਪੈਰਾਂ ਦੀਆਂ ਉਂਗਲੀਆਂ, ਗਰਦਨ ਅਤੇ ਪਿੱਠ ਆਦਿ ਨੂੰ ਥੋੜਾ ਘੁਮਾ ਸਕਦੇ ਹਾਂ ।

ਪ੍ਰਸ਼ਨ 4.
ਅਸੀਂ ਸਰੀਰ ਦੇ ਵੱਖ ਭਾਗਾਂ ਨੂੰ ਕਿੱਥੋਂ ਘੁਮਾ ਸਕਦੇ ਹਾਂ ?
ਉੱਤਰ-
ਅਸੀਂ ਸਰੀਰ ਦੇ ਵੱਖ ਹਿੱਸਿਆਂ ਨੂੰ ਉਸ ਸਥਾਨ ਤੋਂ ਘੁਮਾ ਸਕਦੇ ਹਾਂ । ਜਿੱਥੇ ਦੋ ਹਿੱਸੇ ਆਪਸ ਵਿੱਚ ਜੁੜੇ ਹੋਣ, ਜਿਵੇਂ-ਕੁਹਣੀ, ਮੋਢਾ ਅਤੇ ਗਰਦਨ ।

ਪ੍ਰਸ਼ਨ 5.
ਜੋੜ ਕਿਸ ਨੂੰ ਕਹਿੰਦੇ ਹਨ ? ਜੋੜ ਦਾ ਕੀ ਲਾਭ ਹੈ ?
ਉੱਤਰ-
ਜੋੜ-ਜਿੱਥੇ ਦੋ ਹੱਡੀਆਂ ਜਾਂ ਭਾਗ ਇੱਕ ਦੂਸਰੇ ਨਾਲ ਜੁੜੇ ਹੁੰਦੇ ਹਨ ਉਸ ਨੂੰ ਜੋੜ ਕਹਿੰਦੇ ਹਨ । ਜੋੜ ਦੇ ਲਾਭ-ਜੋੜ ਦੇ ਕਾਰਨ ਅਸੀਂ ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਗਤੀ ਕਰ ਸਕਦੇ ਹਾਂ । ਜੇ ਇਹ ਜੋੜ ਨਾ ਹੋਣ ਤਾਂ ਸਾਡੇ ਅੰਗ ਗਤੀ ਨਹੀਂ ਕਰ ਸਕਦੇ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 6.
ਘੁੰਡੀ-ਡੋਡਾ ਜੋੜ ਬਾਰੇ ਦੱਸੋ ।
ਉੱਤਰ-
ਘੁੰਡੀ-ਡੋਡਾ ਜੋੜ-ਘੁੰਡੀ-ਡੋਡਾ ਜੋੜ ਮੋਢਿਆਂ ਅਤੇ ਚੂਲੇ ਵਿੱਚ ਹੁੰਦਾ ਹੈ । ਇਸ ਜੋੜ ਵਿੱਚ ਇੱਕ ਹੱਡੀ ਦਾ ਗੇਂਦ ਵਾਲਾ ਗੋਲਾ ਦੂਜੀ ਹੱਡੀ ਦੇ ਕਟੋਰੀ ਰੂਪੀ ਖੱਡੇ ਵਿੱਚ ਧੱਸਿਆ ਹੁੰਦਾ ਹੈ । ਇਸ ਪ੍ਰਕਾਰ ਦੇ ਜੋੜ ਸਾਰੀਆਂ ਦਿਸ਼ਾਵਾਂ ਵਿੱਚ ਗਤੀ ਪ੍ਰਦਾਨ ਕਰਦੇ ਹਨ ।

ਪ੍ਰਸ਼ਨ 7.
ਕੇਂਦਰੀ ਜੋੜ ਬਾਰੇ ਦੱਸੋ ।
ਉੱਤਰ-
ਕੇਂਦਰੀ ਜੋੜ-ਗਰਦਨ ਅਤੇ ਸਿਰ ਨੂੰ ਜੋੜਨ ਵਾਲੇ ਜੋੜ ਨੂੰ ਕੇਂਦਰੀ ਜੋੜ ਕਹਿੰਦੇ ਹਨ । ਇਸ ਨਾਲ ਸਿਰ ਨੂੰ ਸੱਜੇ, ਖੱਬੇ, ਅੱਗੇ, ਪਿੱਛੇ ਘੁਮਾ ਸਕਦੇ ਹਾਂ | ਕੇਂਦਰੀ ਜੋੜ ਵਿੱਚ ਵੇਲਣਾਕਾਰ ਅਸਥੀ ਇੱਕ ਛੱਲੇ ਵਿੱਚ ਘੁੰਮਦੀ ਹੈ ।

ਪ੍ਰਸ਼ਨ 8.
ਹਿੰਦ ਜੋੜ ਬਾਰੇ ਲਿਖੋ ।
ਉੱਤਰ-
ਹਿੰਦ ਜੋੜ-ਸਾਡੇ ਗੋਡੇ ਅਤੇ ਕੁਹਣੀ ਵਿੱਚ ਹਿੰਜ ਜੋੜ ਹੁੰਦਾ ਹੈ । ਹਿੰਜ ਜੋੜ ਘਰ ਦੇ ਦਰਵਾਜ਼ੇ ਦੇ ਕਬਜ਼ੇ ਵਰਗਾ ਹੁੰਦਾ ਹੈ । ਇਸ ਨਾਲ ਅਸੀਂ ਇੱਕੋ ਦਿਸ਼ਾ ਵਿੱਚ ਅੰਗਾਂ ਤੋਂ ਗਤੀ ਕਰਵਾ ਸਕਦੇ ਹਾਂ । ਇਸ ਵਿੱਚ ਅੱਗੇ ਅਤੇ ਪਿੱਛੇ ਇੱਕੋ ਹੀ ਦਿਸ਼ਾ ਵਿੱਚ ਗਤੀ ਹੋ ਸਕਦੀ ਹੈ ।

ਪ੍ਰਸ਼ਨ 9.
ਸਥਿਰ ਜੋੜ ਬਾਰੇ ਲਿਖੋ ।
ਉੱਤਰ-
ਸਥਿਰ ਜੋੜ-ਸਾਡੇ ਸਰੀਰ ਵਿੱਚ ਕੁੱਝ ਹੱਡੀਆਂ ਹੁੰਦੀਆਂ ਹਨ । ਜੋ ਇੱਕ ਜੋੜ ਦੁਆਰਾ ਇੱਕ ਦੂਜੇ ਨਾਲ ਜੁੜੀਆਂ ਰਹਿੰਦੀਆਂ ਹਨ । ਇਹ ਹੱਡੀਆਂ ਇਨ੍ਹਾਂ ਜੋੜਾਂ ਵਿੱਚ ਹਿੱਲ ਨਹੀਂ ਸਕਦੀਆਂ । ਅਜਿਹੇ ਜੋੜਾਂ ਨੂੰ ਸਥਿਰ ਜੋੜ ਕਹਿੰਦੇ ਹਨ । ਉੱਪਰਲੇ ਜਬਾੜੇ ਅਤੇ ਖੋਪੜੀ ਵਿੱਚ ਸਥਿਰ ਜੋੜ ਹੁੰਦਾ ਹੈ ।

ਪ੍ਰਸ਼ਨ 10.
ਹੇਠ ਲਿਖੇ ਜੋੜਾਂ ਦੀ ਇੱਕ-ਇੱਕ ਉਦਾਹਰਨ ਦਿਓਸਥਿਰ ਜੋੜ, ਹਿੰਜ ਜੋੜ, ਕੇਂਦਰੀ ਜੋੜ, ਘੁੰਡੀ-ਡੋਡਾ ਜੋੜ ।
ਉੱਤਰ –

ਜੋੜ ਦਾ ਨਾਮ ਉਦਾਹਰਨ
ਸਥਿਰ ਜੋੜ ਉੱਪਰਲਾ ਜਬਾੜਾ ਤੇ ਖੋਪੜੀ
ਹਿੰਜ ਜੋੜ ਗੋਡੇ ਅਤੇ ਕੂਹਣੀ ਵਿੱਚ
ਕੇਂਦਰੀ ਜੋੜ ਗਰਦਨ ਅਤੇ ਸਿਰ ਵਿੱਚ
ਘੁੰਡੀ-ਡੋਡਾ ਜੋੜ ਮੋਢੇ ਅਤੇ ਚੂਲੇ ਵਿੱਚ ।

ਪ੍ਰਸ਼ਨ 11.
ਕੰਕਾਲ ਕਿਸ ਨੂੰ ਕਹਿੰਦੇ ਹਨ ? ਇਸਦਾ ਦਾ ਕੀ ਕੰਮ ਹੈ ?
ਉੱਤਰ-
ਕੰਕਾਲ-ਸਾਡੇ ਸਰੀਰ ਦੀਆਂ ਸਾਰੀਆਂ ਹੱਡੀਆਂ ਇੱਕ ਢਾਂਚਾ ਬਣਾਉਂਦੀਆਂ ਹਨ । ਇਨ੍ਹਾਂ ਅਸਥੀਆਂ ਦੇ ਢਾਂਚੇ ਨੂੰ ਕੰਕਾਲ ਕਹਿੰਦੇ ਹਨ । ਕੰਕਾਲ ਦੇ ਕੰਮ-ਇਹ ਸਾਡੇ ਸਰੀਰ ਦੇ ਆਕਾਰ ਪ੍ਰਦਾਨ ਕਰਦਾ ਹੈ । ਵੱਖ-ਵੱਖ ਅੰਗਾਂ ਨੂੰ ਗਤੀ ਕਰਨ ਵਿੱਚ ਸਹਾਇਤਾ ਕਰਦਾ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 1

ਪ੍ਰਸ਼ਨ 12.
ਜੇ ਕਿਸੇ ਵਿਅਕਤੀ ਦੀ ਕਿਸੇ ਹੱਡੀ ਨੂੰ ਹਾਨੀ ਹੋ ਜਾਵੇ ਤਾਂ ਇਸ ਦਾ ਪਤਾ ਕਿਵੇਂ ਲਗਾਇਆ ਜਾ ਸਕਦਾ ਹੈ ?
ਉੱਤਰ-
ਜੇ ਕਿਸੇ ਵਿਅਕਤੀ ਦੀ ਕਿਸੇ ਹੱਡੀ ਨੂੰ ਹਾਨੀ ਹੋ ਜਾਵੇ ਤਾਂ ਇਸਦਾ ਪਤਾ ਲਗਾਉਣ ਲਈ ਉਸਦਾ ਐਕਸ-ਰੇ ਕੀਤਾ ਜਾਂਦਾ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 2

ਪ੍ਰਸ਼ਨ 13.
ਹੱਥ ਦੀਆਂ ਹੱਡੀਆਂ ਦਾ ਚਿੱਤਰ ਬਣਾਓ ।
ਉੱਤਰ-
ਹੱਥ ਦੀਆਂ ਹੱਡੀਆਂ
PSEB 6th Class Science Solutions Chapter 8 ਸਰੀਰ ਵਿੱਚ ਗਤੀ 3

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 14.
ਹਿੰਜ ਜੋੜ ਦਾ ਚਿੱਤਰ ਬਣਾਓ । ਉੱਤਰ-ਹਿੰਦ ਜੋੜ
ਚਿੱਤਰ-
ਗੋਡੇ ਅਤੇ ਕੂਹਣੀ ਦਾ ਹਿੰਜ-ਜੋੜ
PSEB 6th Class Science Solutions Chapter 8 ਸਰੀਰ ਵਿੱਚ ਗਤੀ 4

ਪ੍ਰਸ਼ਨ 15.
ਪਸਲੀ ਪਿੰਜਰ ਕੀ ਹੈ ? ਇਸਦਾ ਕੀ ਕੰਮ ਹੈ ?
ਉੱਤਰ-
ਪਸਲੀ ਪਿੰਜਰ-ਛਾਤੀ ਦੀਆਂ ਹੱਡੀਆਂ ਜਿਨ੍ਹਾਂ ਨੂੰ ਪਸਲੀਆਂ ਕਹਿੰਦੇ ਹਨ, ਇਹ ਰੀੜ੍ਹ ਦੀ ਹੱਡੀ ਨਾਲ ਜੁੜ ਕੇ ਇੱਕ ਬਕਸਾ ਬਣਾਉਂਦੀਆਂ ਹਨ ਇਸ ਨੂੰ ਪਸਲੀ ਪਿੰਜਰ ਕਹਿੰਦੇ ਹਨ । ਪਸਲੀ ਪਿੰਜਰ ਦਾ ਕੰਮ-ਪਸ ਪਿੰਜਰ ਸਰੀਰ ਦੇ ਕੋਮਲ ਅੰਗਾਂ ਜਿਵੇਂ ਫੇਫੜੇ ਅਤੇ ਦਿਲ ਦੀ ਰੱਖਿਆ ਕਰਦਾ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 5

ਪ੍ਰਸ਼ਨ 16.
ਰੀੜ੍ਹ ਦੀ ਹੱਡੀ ਕਿਸ ਨੂੰ ਕਹਿੰਦੇ ਹਨ ? ਇਸਦਾ ਕੀ ਕੰਮ ਹੈ ?
ਉੱਤਰ-
ਰੀੜ ਦੀ ਹੱਡੀ-ਰੀੜ ਦੀ ਹੱਡੀ ਛੋਟੀਆਂ-ਛੋਟੀਆਂ ਹੱਡੀਆਂ ਦੀ ਲੜੀ ਹੈ ਜੋ ਗਰਦਨ ਤੋਂ ਸ਼ੁਰੂ ਹੋ ਕੇ ਚੂਲੇ ਦੀ ਹੱਡੀ ਤੱਕ ਜਾਂਦੀ ਹੈ । ਪਿੱਠ ਦੇ ਮੱਧ ਵਿੱਚ ਜੋ ਸਖ਼ਤ ਭਾਗ ਹੈ ਉਸ ਨੂੰ ਰੀੜ ਦੀ ਹੱਡੀ ਕਹਿੰਦੇ ਹਨ । ‘ਕੁਮ-ਇਹ ਸਰੀਰ ਨੂੰ ਸਹਾਰਾ ਅਤੇ ਮਜ਼ਬੂਤੀ ਦਿੰਦੀ ਹੈ । ਇਹ ਸਾਨੂੰ ਸਿੱਧੇ ਖੜੇ ਰਹਿਣ ਵਿੱਚ ਸਹਾਇਤਾ ਕਰਦੀ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 6

ਪ੍ਰਸ਼ਨ 17.
ਮੋਢਿਆਂ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ? ਮੋਢਿਆਂ ਵਿੱਚ ਕਿਹੜਾ ਜੋੜ ਹੁੰਦਾ ਹੈ
ਉੱਤਰ-
ਮੋਢਿਆਂ ਵਿੱਚ ਦੋ ਮੁੱਖ ਹੱਡੀਆਂ ਹੁੰਦੀਆਂ ਹਨ । ਜਿਸ ਨੂੰ ਮੋਢੇ ਦੀਆਂ ਹੱਡੀਆਂ ਕਹਿੰਦੇ ਹਨ । ਮੋਢੇ ਵਿੱਚ ਘੁੰਡੀ-ਡੋਡਾ ਜੋੜ ਹੁੰਦਾ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 7

ਪ੍ਰਸ਼ਨ 18.
ਰੋਣੀ ਅਸਥੀਆਂ ਕੀ ਹਨ ? ਇਨ੍ਹਾਂ ਦਾ ਕੀ ਕੰਮ ਹੈ ?
ਉੱਤਰ-
ਸ਼ਰੋਣੀ ਅਸਥੀਆਂ-ਚੂਲੇ ਦੀਆਂ ਹੱਡੀਆਂ ਨੂੰ ਸ਼ਰੋਣੀ ਅਸਥੀਆਂ ਕਿਹਾ ਜਾਂਦਾ ਹੈ । ਇਹ ਇੱਕ ਬਾਕਸ ਦੀ ਤਰ੍ਹਾਂ ਅਜਿਹੀ ਰਚਨਾ ਬਣਾਉਂਦੀਆਂ ਹਨ ਜੋ ਸਾਡੇ ਮਿਹਦੇ ਤੋਂ ਹੇਠਾਂ ਵਾਲੇ ਅੰਗਾਂ ਦੀ ਰੱਖਿਆ ਕਰਦੀਆਂ ਹਨ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 8

ਪ੍ਰਸ਼ਨ 19.
ਖੋਪੜੀ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ? ਖੋਪੜੀ ਦਾ ਮੁੱਖ ਕੰਮ ਕੀ ਹੈ ?
ਉੱਤਰ-
ਸਾਡੀ ਖੋਪੜੀ ਕਈ ਹੱਡੀਆਂ ਦੇ ਆਪਸ ਵਿੱਚ ਜੁੜਨ ਨਾਲ ਬਣਦੀ ਹੈ । ਖੋਪੜੀ ਸਾਡਾ ਇੱਕ ਮਹੱਤਵਪੂਰਨ ਅੰਗ ਹੈ । ਇਹ ਦਿਮਾਗ਼ ਨੂੰ ਘੇਰ ਕੇ ਉਸਦੀ ਸੁਰੱਖਿਆ ਕਰਦੀ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 9

ਪ੍ਰਸ਼ਨ 20.
ਅਸਥੀ ਅਤੇ ਉਪ-ਅਸਥੀ ਵਿੱਚ ਕੀ ਅੰਤਰ ਹੈ ?
ਉੱਤਰ-
ਅਸਥੀ-ਇਹ ਸਰੀਰ ਦਾ ਸਭ ਤੋਂ ਸਖ਼ਤ ਭਾਗ ਹੈ ਜੋ ਸਾਡੇ ਸਰੀਰ ਨੂੰ ਆਕਾਰ ਪ੍ਰਦਾਨ ਕਰਦਾ ਹੈ । ਉਪ-ਅਸਥੀ-ਇਹ ਅਸਥੀ ਤੋਂ ਨਰਮ ਹੁੰਦੀ ਹੈ ਇਹ ਵੀ ਅੰਗ ਨੂੰ ਆਕਾਰ ਪ੍ਰਦਾਨ ਕਰਦੀ ਹੈ ਪਰੰਤੂ ਇਸ ਨੂੰ ਨਹੀਂ ਮੋੜਿਆ ਜਾ ਸਕਦਾ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 21.
ਪੇਸ਼ੀ ਕੀ ਹੁੰਦੀ ਹੈ ? ਇਹ ਕਿਸੇ ਅਸਥੀ ਨੂੰ ਕਿਵੇਂ ਗਤੀ ਵਿੱਚ ਲਿਆਉਂਦੀ ਹੈ ?
ਉੱਤਰ-
ਪੇਸ਼ੀ-ਪੇਸ਼ੀ ਇੱਕ ਪ੍ਰਕਾਰ ਦੀ ਉੱਤਕ ਹੈ ਜੋ ਅਸਥੀ ਨਾਲ ਜੁੜੀ ਹੁੰਦੀ ਹੈ । ਇਹ ਅਸਥੀ ਨੂੰ ਗਤੀ ਵਿੱਚ ਲਿਆਉਂਦੀ ਹੈ ।

ਪ੍ਰਸ਼ਨ 22.
ਗੰਡੋਏ ਨੂੰ ਗਤੀ ਕਰਨ ਵਿੱਚ ਕੌਣ ਸਹਾਇਤਾ ਕਰਦਾ ਹੈ ?
ਉੱਤਰ-
ਗੰਡੋਏ ਦੇ ਸਰੀਰ ਵਿੱਚ ਹੱਡੀਆਂ ਨਹੀਂ ਹੁੰਦੀਆਂ । ਪਰੰਤੂ ਇਸ ਵਿੱਚ ਪੇਸ਼ੀਆਂ ਹੁੰਦੀਆਂ ਹਨ ਜੋ ਇਸ ਦੇ ਸਰੀਰ ਦੇ ਸੰਗੜਨ ਅਤੇ ਫੈਲਣ ਵਿੱਚ ਸਹਾਇਤਾ ਕਰਦੀਆਂ ਹਨ । ਗੰਡੋਏ ਦੇ ਸਰੀਰ ‘ਤੇ ਕਈ ਬਿਸਲਜ਼ ਹੁੰਦੇ ਹਨ । ਇਹ ਬਿਸਲਜ਼ ਪੇਸ਼ੀਆਂ ਨਾਲ ਜੁੜੇ ਹੁੰਦੇ ਹਨ । ਇਹ ਮਿੱਟੀ ਵਿੱਚ ਉਸਦੀ ਪਕੜ ਨੂੰ ਮਜ਼ਬੂਤ ਬਣਾਉਂਦੇ ਹਨ ।

ਪ੍ਰਸ਼ਨ 23.
ਗੰਡੋਆ ਤੀ ਕਿਵੇਂ ਕਰਦਾ ਹੈ ?
ਉੱਤਰ-
ਗੰਡੋਏ ਦੇ ਸਰੀਰ ਤੇ ਭ੍ਰਿਸ਼ਲਜ਼ ਹੁੰਦੇ ਹਨ ਅਤੇ ਇਹ ਪੇਸ਼ੀਆਂ ਨਾਲ ਜੁੜੇ ਹੁੰਦੇ ਹਨ । ਇਹ ਜ਼ਮੀਨ ਤੇ ਉਸਦੀ ਪਕੜ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦੇ ਹਨ । ਚਲਦੇ ਸਮੇਂ, ਗੰਡੋਆ ਆਪਣੇ ਸਰੀਰ ਦੇ ਪਿੱਛਲੇ ਹਿੱਸੇ ਨੂੰ ਧਰਤੀ ਨਾਲ ਜਕੜ ਕੇ ਰੱਖਦਾ ਹੈ ਅਤੇ ਅਗਲੇ ਹਿੱਸੇ ਨੂੰ ਫੈਲਾਅ ਲੈਂਦਾ ਹੈ । ਇਸ ਤੋਂ ਬਾਅਦ ਉਹ ਅਗਲੇ ਹਿੱਸੇ ਨਾਲ ਧਰਤੀ ਨੂੰ ਜਕੜ ਲੈਂਦਾ ਹੈ ਅਤੇ ਪਿਛਲੇ ਹਿੱਸੇ ਨੂੰ ਆਜ਼ਾਦ ਕਰ ਦਿੰਦਾ ਹੈ । ਇਸ ਤੋਂ ਬਾਅਦ ਇਹ ਸਰੀਰ ਨੂੰ ਸੁੰਗੜਾ ਚਿੱਤਰ-ਗੰਡੋਏ ਦੀ ਗਤੀ ਕੇ ਪਿਛਲੇ ਹਿੱਸੇ ਨੂੰ ਅੱਗੇ ਵੱਲ ਖਿੱਚਦਾ ਹੈ ।

ਇਸ ਤਰ੍ਹਾਂ ਇਹ ਕੁੱਝ ਦੂਰੀ ਤੱਕ ਅੱਗੇ ਵੱਧ ਜਾਂਦਾ ਹੈ । ਇਸ ਕਿਰਿਆ ਨੂੰ ਗੰਡੋਆ ਵਾਰ-ਵਾਰ ਦੁਹਰਾਉਂਦਾ ਹੈ ਅਤੇ ਅੱਗੇ ਵੱਧਦਾ ਰਹਿੰਦਾ ਹੈ । ਇਸਦੇ ਸਰੀਰ ਵਿੱਚ ਚੀਕਣੇ ਪਦਾਰਥ ਹੁੰਦੇ ਹਨ । ਜੋ ਇਸਨੂੰ ਚਲਣ ਵਿੱਚ ਮਦਦ ਕਰਦੇ ਹਨ । ਇਹ ਆਪਣੇ ਸਰੀਰ ਦੇ ਹਿੱਸੇ ਨੂੰ ਜ਼ਮੀਨ ‘ਤੇ ਕਿਸ ਪ੍ਰਕਾਰ ਟਿਕਾਉਂਦਾ ਹੈ । ਇਸ ਦੇ ਸਰੀਰ ਵਿੱਚ ਛੋਟੇ-ਛੋਟੇ ਅਨੇਕ ਬ੍ਰਸਲਜ਼ ਉਸਦੀ ਪਕੜ ਨੂੰ ਮਜ਼ਬੂਤ ਬਣਾਉਂਦੇ ਹਨ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 10

ਪ੍ਰਸ਼ਨ 24.
ਘੋਗਾ ਕਿਵੇਂ ਗਤੀ ਕਰਦਾ ਹੈ ?
ਉੱਤਰ-
ਘੋਗਾ ਇੱਕ ਹੱਡੀ ਰਹਿਤ ਪ੍ਰਾਣੀ ਹੈ । ਇਸ ਦੀ ਪਿੱਠ ‘ਤੇ ਇੱਕ ਖੋਲ ਜਾਂ ਕਵਚ ਹੁੰਦਾ ਹੈ । ਇਹ ਘੋਗੇ ਦਾ ਬਾਹਰੀ ਪਿੰਜਰ ਹੁੰਦਾ ਹੈ । ਇਸ ਬਾਹਰੀ ਪਿੰਜਰ ਦੇ ਅੰਦਰ ਇੱਕ ਮਾਸ ਦੀ ਮੋਟੀ ਰਚਨਾ ਹੁੰਦੀ ਹੈ ਜੋ ਇਸ ਦੇ ਪੈਰ ਹਨ । ਇਹ ਮਾਸ ਦੀ ਰਚਨਾ ਮਜ਼ਬੂਤ ਪੇਸ਼ੀਆਂ ਤੋਂ ਬਣੀ ਹੁੰਦੀ ਹੈ । ਇਹ ਰਚਨਾ ਘੋਗੇ ਘੋਗੇ ਦੇ ਪੈਰ ਦੀ ਗਤੀ ਕਰਨ ਵਿੱਚ ਸਹਾਇਤਾ ਕਰਦੀ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 11

ਪ੍ਰਸ਼ਨ 25.
ਪੰਛੀ ਕਿਵੇਂ ਉੱਡ ਸਕਦੇ ਹਨ ?
ਉੱਤਰ-
ਪੰਛੀ ਇਸ ਲਈ ਉੱਡ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਸਰੀਰ ਉੱਡਣ ਲਈ ਅਨੁਕੂਲਿਤ ਹੁੰਦਾ ਹੈ । ਇਨ੍ਹਾਂ ਦੀਆਂ ਹੱਡੀਆਂ ਖੋਖਲੀਆਂ ਹੁੰਦੀਆਂ ਹਨ । ਇਸ ਕਾਰਨ ਇਨ੍ਹਾਂ ਦੀਆਂ ਹੱਡੀਆਂ ਹਲਕੀਆਂ ਅਤੇ ਮਜ਼ਬੂਤ ਹੁੰਦੀਆਂ ਹਨ ! ਅਗਲੇ ਪੈਰਾਂ ਦੀਆਂ ਹੱਡੀਆਂ ਪਰਿਵਰਤਿਤ ਹੋ ਕੇ ਪੰਛੀ ਦੇ ਪੰਖ ਬਣ ਜਾਂਦੇ ਹਨ | ਮੋਢੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ । ਛਾਤੀ ਦੀਆਂ ਹੱਡੀਆਂ ਉੱਡਣ ਵਾਲੀਆਂ ਪੇਸ਼ੀਆਂ ਨੂੰ ਜਕੜ ਕੇ ਰੱਖਣ ਲਈ ਵਿਸ਼ੇਸ਼ ਰੂਪ ਨਾਲ ਪਰਿਵਰਤਿਤ ਹੁੰਦੀਆਂ ਹਨ ਅਤੇ ਪੰਖਾਂ ਨੂੰ ਉੱਪਰ ਥੱਲੇ ਕਰਨ ਵਿੱਚ ਸਹਾਇਕ ਹੁੰਦੀਆਂ ਹਨ ।

ਪ੍ਰਸ਼ਨ 26.
ਸੱਪ ਕਿਵੇਂ ਚਲਦਾ ਹੈ ?
ਉੱਤਰ-
ਸੱਪ ਭੁਮੀ ਤੇ ਫਿਸਲਦਾ ਜਾਂ ਰੇਂਗਦਾ ਹੈ । ਸਰੀਰ ਦੀਆਂ ਪੇਸ਼ੀਆਂ ਕਮਜ਼ੋਰ ਅਤੇ ਮਾਸ ਵਾਲੀਆਂ ਹੁੰਦੀਆਂ ਹਨ । ਇਹ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ । ਸੱਪ ਦਾ ਸਰੀਰ ਕਈ ਕੁੰਡਲਾਂ ਵਿੱਚ ਮੁੜਿਆ ਹੁੰਦਾ ਹੈ । ਹਰ ਕੁੰਡਲ ਉਸ ਨੂੰ ਅੱਗੇ ਵਲ ਧੱਕਦਾ ਹੈ । ਇਸ ਦਾ ਸਰੀਰ ਕਈ ਕੁੰਡਲ ਬਣਾਉਂਦਾ ਹੈ ਅਤੇ ਹਰ ਕੁੰਡਲ ਅੱਗੇ ਨੂੰ ਧੱਕਾ ਦਿੰਦਾ ਹੈ । ਇਸ ਤਰ੍ਹਾਂ ਸੱਪ ਬਹੁਤ ਤੇਜ਼ ਗਤੀ ਨਾਲ ਅੱਗੇ ਵੱਲ ਵੱਧਦਾ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 12

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਮੱਛੀ ਪਾਣੀ ਵਿੱਚ ਕਿਵੇਂ ਗਤੀ ਕਰਦੀ ਹੈ ? ਸੰਖੇਪ ਵਿੱਚ ਦੱਸੋ ।
ਉੱਤਰ-
ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ । ਇਸ ਦੀ ਖ਼ਾਸ ਆਕ੍ਰਿਤੀ ਦੇ ਕਾਰਨ ਪਾਣੀ ਇੱਧਰ-ਉੱਧਰ ਵਗ ਜਾਂਦਾ ਹੈ। ਅਤੇ ਮੱਛੀ ਪਾਣੀ ਵਿੱਚ ਸੌਖਿਆਂ ਤੈਰ ਸਕਦੀ ਹੈ । ਮੱਛੀ ਦਾ ਕੰਕਾਲ ਮਜ਼ਬੂਤ ਪੇਸ਼ੀਆਂ ਨਾਲ ਢੱਕਿਆ ਹੁੰਦਾ ਹੈ । ਤੈਰਦੇ ਸਮੇਂ ਮੱਛੀ ਦਾ ਅਗਲਾ ਭਾਗ ਇੱਕ ਪਾਸੇ ਨੂੰ ਮੁੜਦਾ ਹੈ। ਅਤੇ ਪੂਛ ਉਲਟ ਪਾਸੇ ਨੂੰ ਮੁੜਦੀ ਹੈ | ਮੱਛੀ ਸਰੀਰ ਨੂੰ ਇੱਕ ਦਿਸ਼ਾ ਵਿੱਚ ਮੋੜਦੀ ਹੈ ਤਾਂ ਤੇਜ਼ੀ ਨਾਲ ਉਸਦੀ ਪੂਛ ਦੂਸਰੀ ਦਿਸ਼ਾ ਵਿੱਚ ਮੁੜ ਜਾਂਦੀ ਹੈ । ਇਸ ਨਾਲ ਇੱਕ ਝਟਕਾ ਜਿਹਾ ਲਗਦਾ ਹੈ ਅਤੇ ਮੱਛੀ ਅੱਗੇ ਵੱਲ ਚਲੀ ਜਾਂਦੀ ਹੈ । ਇਸ ਤਰ੍ਹਾਂ ਦੀ ਲੜੀਵਾਰ ਤਾਲ ਨਾਲ ਮੱਛੀ ਅੱਗੇ ਵਲ ਤੈਰਦੀ ਰਹਿੰਦੀ ਹੈ । ਪੂਛ ਦੇ ਪੱਖ ਇਸ ਕੰਮ ਵਿੱਚ ਉਸਦੀ ਮਦਦ ਕਰਦੇ ਹਨ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 13
ਮੱਛੀ ਦੇ ਸਰੀਰ ਦੇ ਹੋਰ ਵੀ ਪੰਖ ਹੁੰਦੇ ਹਨ ਜੋ ਤੈਰਦੇ ਸਮੇਂ ਪਾਣੀ ਵਿੱਚ ਸੰਤੁਲਨ ਅਤੇ ਦਿਸ਼ਾ ਨਿਰਦੇਸ਼ ਵਿੱਚ ਮਦਦ ਕਰਦੇ ਹਨ । ਗੋਤਾਖੋਰ ਵੀ ਆਪਣੇ ਪੈਰਾਂ ਵਿੱਚ ਇਨ੍ਹਾਂ ਪੰਖਾਂ ਵਾਂਗ ਹੀ ਵਿਸ਼ੇਸ਼ ਚੌੜੇ ਪੰਖ ਪਹਿਨਦੇ ਹਨ ਜੋ ਉਨ੍ਹਾਂ ਨੂੰ ਪਾਣੀ ਵਿੱਚ ਤੈਰਨ ਵਿੱਚ ਸਹਾਇਤਾ ਕਰਦੇ ਹਨ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 2.
ਕਾਕਰੋਚ ਜ਼ਮੀਨ ਤੇ ਕਿਵੇਂ ਗਤੀ ਕਰਦਾ ਹੈ ਅਤੇ ਹਵਾ ਵਿੱਚ ਉੱਡਦਾ ਹੈ ?
ਉੱਤਰ-
ਕਾਕਰੋਚ ਜ਼ਮੀਨ ‘ਤੇ ਚੱਲਦਾ ਹੈ, ਦੀਵਾਰ ਤੇ ਚੜ੍ਹਦਾ ਹੈ ਅਤੇ ਹਵਾ ਵਿੱਚ ਉੱਡਦਾ ਵੀ ਹੈ । ਇਹਨਾਂ ਦੇ ਤਿੰਨ ਜੋੜੀ ਪੈਰ ਹੁੰਦੇ ਹਨ । ਇਹ ਤੁਰਨ ਵਿੱਚ ਸਹਾਇਤਾ ਕਰਦੇ ਹਨ । ਇਸ ਦਾ ਸਰੀਰ ਸਖ਼ਤ ਬਾਹਰੀ ਪਿੰਜਰ ਨਾਲ ਢੱਕਿਆ ਹੁੰਦਾ ਹੈ । ਇਹ ਬਾਹਰੀ ਪਿੰਜਰ ਵੱਖ-ਵੱਖ ਇਕਾਈਆਂ ਦੇ ਆਪਸ ਵਿੱਚ ਜੁੜਨ ਨਾਲ ਬਣਦਾ ਹੈ । ਜਿਸ ਕਾਰਨ ਗਤੀ ਸੰਭਵ ਹੋ ਸਕਦੀ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 14
ਛਾਤੀ ਨਾਲ ਦੋ ਜੋੜੀ ਪੰਖ ਵੀ ਜੁੜੇ ਹੁੰਦੇ ਹਨ | ਅਗਲੇ ਪੈਰ ਬਾਰੀਕ ਅਤੇ ਪਤਲੇ ਅਤੇ ਪਿਛਲੇ ਪੈਰ ਚੌੜੇ ਅਤੇ ਬਹੁਤ ਪਤਲੇ ਹੁੰਦੇ ਹਨ । ਕਾਕਰੋਚ ਵਿੱਚ ਵਿਸ਼ੇਸ਼ ਪੇਸ਼ੀਆਂ ਹੁੰਦੀਆਂ ਹਨ । ਪੈਰ ਦੀਆਂ ਪੇਸ਼ੀਆਂ ਉਨ੍ਹਾਂ ਨੂੰ ਤੁਰਨ ਵਿੱਚ ਸਹਾਇਤਾ ਕਰਦੀਆਂ ਹਨ । ਛਾਤੀ ਦੀਆਂ ਪੇਸ਼ੀਆਂ ਕਾਕਰੋਚ ਨੂੰ ਉੱਡਣ ਸਮੇਂ ਉਸਦੇ ਪੈਰਾਂ ਨੂੰ ਗਤੀ ਦਿੰਦੀਆਂ ਹਨ ।

ਪ੍ਰਸ਼ਨ 3.
ਕਿਸੇ ਅਸਥੀ ਨੂੰ ਗਤੀ ਪ੍ਰਦਾਨ ਕਰਨ ਲਈ ਦੋ ਪੇਸ਼ੀਆਂ ਕਿਵੇਂ ਕੰਮ ਕਰਦੀਆਂ ਹਨ ?
ਉੱਤਰ-
ਕਿਸੇ ਅਸਥੀ ਨੂੰ ਗਤੀ ਪ੍ਰਦਾਨ ਕਰਨ ਲਈ ਦੋ ਪੇਸ਼ੀਆਂ ਨੂੰ ਸੰਯੁਕਤ ਰੂਪ ਨਾਲ ਕੰਮ ਕਰਨਾ ਪੈਂਦਾ ਹੈ । ਜਦੋਂ ਦੋ ਪੇਸ਼ੀਆਂ ਵਿੱਚ ਕੋਈ ਇੱਕ ਸੁੰਗੜਦੀ ਹੈ ਤਾਂ ਅਸਥੀ ਉਸ ਦਿਸ਼ਾ ਵਿੱਚ ਖਿੱਚੀ ਜਾਂਦੀ ਹੈ । ਜੋੜੀ ਦੀ ਦੂਜੀ ਪੇਸ਼ੀ ਆਰਾਮ ਦੀ ਅਵਸਥਾ ਵਿੱਚ ਆ ਜਾਂਦੀ ਹੈ | ਅਸਥੀ ਨੂੰ ਉਲਟੀ ਦਿਸ਼ਾ ਵਿੱਚ ਗਤੀ ਕਰਨ ਲਈ ਹੁਣ ਆਰਾਮ ਵਾਲੀ ਪੇਸ਼ੀ ਸੁੰਗੜਦੀ ਹੈ।

ਅਤੇ ਹੱਡੀ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਖਿੱਚਦੀ ਹੈ ਜਦ ਕਿ ਪਹਿਲੀ ਪੇਸ਼ੀ ਆਰਾਮ ਦੀ ਅਵਸਥਾ ਵਿੱਚ ਆ ਜਾਂਦੀ ਹੈ । ਪੇਸ਼ੀ ਸਿਰਫ਼ ਖਿੱਚ ਸਕਦੀ ਹੈ ਇਹ ਧੱਕਾ ਨਹੀਂ ਦੇ ਸਕਦੀ ਇਸ ਲਈ ਇੱਕ ਹੱਡੀ ਨੂੰ ਗਤੀ ਪ੍ਰਦਾਨ ਕਰਨ ਲਈ ਦੋ ਪੇਸ਼ੀਆਂ ਨੂੰ ਸਾਂਝੇ ਰੂਪ ਵਿੱਚ ਕਾਰਜ ਕਰਨਾ ਪੈਂਦਾ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 15

ਪ੍ਰਸ਼ਨ 4.
ਹਿੰਦ ਜੋੜ ਦਾ ਮਾਡਲ ਬਣਾ ਕੇ ਤੁਸੀਂ ਇਸ ਜੋੜ ਦੇ ਕੰਮ ਨੂੰ ਕਿਵੇਂ ਸਮਝਾ ਸਕਦੇ ਹੋ ?
ਉੱਤਰ-
ਹਿੰਜ ਜੋੜ ਦਾ ਮਾਡਲ-ਹਿੰਜ ਜੋੜ ਦਾ ਮਾਡਲ ਬਣਾਉਣ ਲਈ ਇੱਕ ਮੋਟੇ ਕਾਗਜ਼ ਅਤੇ ਗੱਤੇ ਦਾ ਇੱਕ ਵੇਲਣ ਬਣਾਓ । ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਚਿੱਤਰ ਦੇ ਅਨੁਸਾਰ ਗੱਤੇ ਜਾਂ ਕਾਗ਼ਜ਼ ਦੇ ਵੇਲਣ ਦੇ ਮੱਧ ਵਿੱਚ ਛੇਕ ਕਰਕੇ ਇੱਕ ਛੋਟੀ ਪੈਂਨਸਿਲ ਲਗਾਓ । ਗੱਤੇ ਦਾ ਇੱਕ ਹੋਰ ਟੁਕੜਾ ਲੈ ਕੇ ਇਸ ਨੂੰ ਇਸ ਤਰ੍ਹਾਂ ਮੋੜੋ ਕਿ ਇਹ ਅੱਧਾ ਵੇਲਣਾ ਬਣ ਜਾਵੇ ਜਿਸ ਤੇ ਦੂਜੇ ਵੇਲਣੇ ਨੂੰ ਆਸਾਨੀ ਨਾਲ ਘੁਮਾਇਆ ਜਾ ਸਕੇ ।

ਅੱਧੇ ਵੇਲਣੇ ਤੇ ਰੱਖਿਆ ਪੂਰਾ ਵੇਲਣ ਕਬਜ਼ੇ ਵਾਂਗ ਹੈ । ਪੈਨਸਿਲ ਲੱਗੇ ਵੇਲਣੇ ਨੂੰ ਚਲਾਉਣ ਦਾ ਯਤਨ ਕਰੋ । ਇਹ ਕਿਸ ਤਰ੍ਹਾਂ ਗਤੀ ਕਰਦਾ ਹੈ । ਚਿੱਤਰ ਵਿੱਚ ਅਸੀਂ ਜੋ ਕੁੱਝ ਵੀ ਬਣਾਇਆ ਹੈ ਉਹ ਹਿੰਜ ਤੋਂ ਭਿੰਨ ਹੈ ਪਰ ਇਸ ਤੋਂ ਇਹ ਪਤਾ ਚਲਦਾ ਹੈ ਕਿ ਹਿਜ ਇੱਕ ਦਿਸ਼ਾ ਵਿੱਚ ਗਤੀ ਹੋਣ ਦਿੰਦਾ ਹੈ । ਕੁਹਣੀ ਵਿੱਚ ਹਿੰਜ ਜੋੜ ਹੁੰਦਾ ਹੈ, ਜਿਸ ਨਾਲ ਇਹ ਸਿਰਫ਼ ਇੱਕ ਪਾਸੇ ਅੱਗੇ ਜਾਂ ਪਿੱਛੇ ਗਤੀ ਕਰ ਸਕਦੀ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 16

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 5.
ਘੁੰਡੀ-ਡੋਡਾ ਜੋੜ ਦੇ ਕੰਮ ਨੂੰ ਸਮਝਾਉਣ ਲਈ ਇੱਕ ਕਿਰਿਆ ਲਿਖੋ ।
ਉੱਤਰ-
ਕਾਗ਼ਜ਼ ਦੀ ਇੱਕ ਪੱਟੀ ਨੂੰ ਵੇਲਣ ਦੇ ਰੂਪ ਵਿੱਚ ਮੋੜੋ । ਰਬੜ ਜਾਂ ਪਲਾਸਟਿਕ ਦੀ ਗੇਂਦ ਵਿੱਚ ਇੱਕ ਛੇਦ ਕਰਕੇ (ਕਿਸੇ ਦੇ ਨਿਰੀਖਣ ਵਿੱਚ) ਉਸ ਵਿੱਚ ਮੋੜੇ ਹੋਏ ਕਾਗਜ਼ ਦੇ ਵੇਲਣ ਨੂੰ ਫਿਟ ਕਰੋ ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਹੈ । ਤੁਸੀਂ ਕਾਗ਼ਜ਼ ਦੇ ਵੇਲਣ ਨੂੰ ਗੇਂਦ ਤੇ ਚਿਪਕਾ ਵੀ ਸਕਦੇ ਹੋ । ਗੇਂਦ ਨੂੰ ਇੱਕ ਛੋਟੀ ਕਟੋਰੀ ਵਿੱਚ ਰੱਖ ਕੇ ਚਾਰੇ ਪਾਸੇ ਘੁਮਾਉਣ ਦੀ ਕੋਸ਼ਿਸ਼ ਕਰੋ । ਕੀ ਗੇਂਦ ਕਟੋਰੀ ਵਿੱਚ ਸੁਤੰਤਰ ਰੂਪ ਵਿੱਚ ਘੁੰਮਦੀ ਹੈ ।

ਕੀ ਕਾਗ਼ਜ਼ ਦਾ ਵੇਲਣ ਵੀ ਘੁੰਮਦਾ ਹੈ । ਹੁਣ ਕਲਪਨਾ ਕਰੋ ਕਿ ਕਾਗ਼ਜ਼ ਦਾ ਵੇਲਣ ਤੁਹਾਡਾ ਹੱਥ ਹੈ ਅਤੇ ਗੇਂਦ ਇਸਦਾ ਇੱਕ ਸਿਰਾ ਹੈ । ਕਟੋਰੀ ਮੋਢੇ ਦੇ ਉਸ ਭਾਗ ਸਮਾਨ ਹੈ ਜਿਸ ਵਿੱਚ ਤੁਹਾਡਾ ਹੱਥ ਜੁੜਿਆ ਹੈ । ਇੱਕ ਅਸਥੀ ਦੀ ਗੇਂਦ ਵਾਲਾ ਗੋਲ ਹਿੱਸਾ ਦੂਸਰੀ ਅਸਥੀ ਦੀ ਕਟੋਰੀ ਰੂਪੀ ਖੱਡ ਵਿੱਚ ਸਿਆ ਹੁੰਦਾ ਹੈ । ਇਸ ਤਰ੍ਹਾਂ ਦੇ ਜੋੜ ਸਾਰੀਆਂ ਦਿਸ਼ਾਵਾਂ ਵਿੱਚ ਗਤੀ ਪ੍ਰਦਾਨ ਕਰਦੇ ਹਨ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 17

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

Punjab State Board PSEB 6th Class Science Book Solutions Chapter 7 ਪੌਦਿਆਂ ਨੂੰ ਜਾਣੋ Textbook Exercise Questions, and Answers.

PSEB Solutions for Class 6 Science Chapter 7 ਪੌਦਿਆਂ ਨੂੰ ਜਾਣੋ

Science Guide for Class 6 PSEB ਪੌਦਿਆਂ ਨੂੰ ਜਾਣੋ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 63)

ਪ੍ਰਸ਼ਨ 1.
ਗੁਲਾਬ ਦਾ ਪੌਦਾ ਇੱਕ …………. ਹੈ ।
ਉੱਤਰ-
ਗੁਲਾਬ ਦਾ ਪੌਦਾ ਇੱਕ ਝਾੜੀ ਹੈ ।

ਪ੍ਰਸ਼ਨ 2.
ਅੰਬ ਦਾ ਪੌਦਾ ਇੱਕ …………. ਹੈ ।
ਉੱਤਰ-
ਅੰਬ ਦਾ ਪੌਦਾ ਇੱਕ ਰੁੱਖ ਹੈ ।

ਪ੍ਰਸ਼ਨ 3.
ਕਣਕ ਦਾ ਪੌਦਾ ਇੱਕ …………. ਹੈ ।
ਉੱਤਰ-
ਕਣਕ ਦਾ ਪੌਦਾ ਇੱਕ ਬੂਟੀ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 65)

ਪ੍ਰਸ਼ਨ 1.
………… ਮਿੱਟੀ ‘ਚੋਂ ਪਾਣੀ ਅਤੇ ਖਣਿਜਾਂ ਨੂੰ ਸੋਖਣ ਵਿੱਚ ਸਹਾਇਤਾ ਕਰਦੀਆਂ ਹਨ ।
ਉੱਤਰ-
ਜੜਾਂ ਮਿੱਟੀ ‘ਚੋਂ ਪਾਣੀ ਅਤੇ ਖਣਿਜਾਂ ਨੂੰ ਸੋਖਣ ਵਿੱਚ ਸਹਾਇਤਾ ਕਰਦੀਆਂ ਹਨ ।

ਪ੍ਰਸ਼ਨ 2.
“ਅ” ਗਮਲੇ ਵਾਲਾ ਪੌਦਾ ਕਿਉਂ ਮੁਰਝਾ ਗਿਆ ?
ਉੱਤਰ-
“ਅ” ਗਮਲੇ ਵਾਲਾ ਪੌਦਾ ਇਸ ਲਈ ਮੁਰਝਾ ਗਿਆ ਕਿਉਂਕਿ ਉਸ ਦੀਆਂ ਜੜਾਂ ਕੱਟ ਦਿੱਤੀਆਂ ਗਈਆਂ ਸਨ ।

ਸੋਚੋ ਅਤੇ ਉੱਤਰ ਦਿਓ (ਪੇਜ 66 )

ਪ੍ਰਸ਼ਨ 1.
ਪੌਦੇ ਨੂੰ ਮਿੱਟੀ ਵਿੱਚੋਂ ਪੁੱਟਣਾ ਆਸਾਨ ਨਹੀਂ ਹੈ ਕਿਉਂਕਿ ਇਸ ਵਿੱਚ ਮਜ਼ਬੂਤ …………. ਹਨ !
(ਉ) ਜੜ੍ਹਾਂ
(ਅ) ਫੁੱਲ
(ਇ) ਤਣਾ
(ਸ) ਪੱਤੇ ।
ਉੱਤਰ-
(ਉ) ਜੜਾਂ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਸੋਚੋ ਅਤੇ ਉੱਤਰ ਦਿਓ (ਪੇਜ 67)

ਪ੍ਰਸ਼ਨ 1…………. ਹਮੇਸ਼ਾ ਉੱਪਰ ਵੱਲ ਵਧਦਾ ਹੈ ।
ਉੱਤਰ-
ਤਣਾ ।

ਸੋਚੋ ਅਤੇ ਉੱਤਰ ਦਿਓ (ਪੇਜ 67)

ਪ੍ਰਸ਼ਨ 1.
ਬਾਲਸਮ ਪੌਦੇ ਦੇ ਸਫ਼ੇਦ ਫੁੱਲਾਂ ਵਿੱਚ ਲਾਲ ਰੰਗ ਦੇ ਧੱਬੇ ਕਿਉਂ ਦਿਖਾਈ ਦਿੰਦੇ ਹਨ ?
ਉੱਤਰ
ਬਾਲਸਮ ਪੌਦੇ ਦੇ ਸਫ਼ੇਦ ਫੁੱਲਾਂ ਵਿੱਚ ਲਾਲ ਰੰਗ ਦੇ ਧੱਬੇ ਇਸ ਲਈ ਦਿਖਾਈ ਦਿੰਦੇ ਹਨ ਕਿਉਂਕਿ ਇਸ ਦੇ ਤਣੇ ਰਾਹੀਂ ਲਾਲ ਰੰਗ ਫੁੱਲਾਂ ਤੱਕ ਪਹੁੰਚ ਜਾਂਦਾ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 69)

ਪ੍ਰਸ਼ਨ 1.
ਸਟੋਮੈਟਾ ਕੀ ਹੈ ?
ਉੱਤਰ-
ਪੱਤੇ ਦੀ ਸਤ੍ਹਾ ‘ਤੇ ਬਹੁਤ ਛੋਟੇ-ਛੋਟੇ ਛੇਦ ਹੁੰਦੇ ਹਨ ਇਹਨਾਂ ਨੂੰ ਸਟੋਮੈਟਾ ਕਿਹਾ ਜਾਂਦਾ ਹੈ । ਇਹ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 2.
ਵਾਸ਼ਪ-ਉਤਸਰਜਨ ਦੀ ਪਰਿਭਾਸ਼ਾ ਦਿਓ ।
ਉੱਤਰ-
ਪੌਦੇ ਸਟੋਮੈਟਾ ਰਾਹੀਂ ਵਾਧੂ ਪਾਣੀ ਦੀ ਨਿਕਾਸੀ ਕਰਦੇ ਹਨ ਜਿਸ ਨੂੰ ਵਾਸ਼ਪ-ਉਤਸਰਜਨ ਕਹਿੰਦੇ ਹਨ ।

PSEB 6th Class Science Guide ਪੌਦਿਆਂ ਨੂੰ ਜਾਣੋ Textbook Questions, and Answers

1. ਖ਼ਾਲੀ ਸਥਾਨ ਭਰੋ-

(i) …………… ਜੜ੍ਹਾਂ ਦੀ ਮੁੱਖ ਜੜ੍ਹ ਨਹੀਂ ਹੁੰਦੀ ।
ਉੱਤਰ-
ਰੇਸ਼ੇਦਾਰ,

(ii) ਪੱਤੇ ਵਿੱਚ ਸ਼ਿਰਾਵਾਂ ਦੇ ਜਾਲ (ਬਣਤਰ) ਨੂੰ ………….. ਕਹਿੰਦੇ ਹਨ ।
ਉੱਤਰ-
ਸ਼ਿਰਾ ਵਿਨਿਆਸ,

(iii) ………….. ਫੁੱਲ ਦਾ ਮਾਦਾ ਹਿੱਸਾ ਹੈ ।
ਉੱਤਰ-
ਇਸਤਰੀ ਕੇਸਰ,

(iv) ਵੱਡੇ ਦਰੱਖ਼ਤ ਦੇ ਤਣੇ ਨੂੰ ………….. ਕਹਿੰਦੇ ਹਨ |
ਉੱਤਰ-
ਪ੍ਰਮੁੱਖ ਤਣਾ ।

2. ਸਹੀ ਜਾਂ ਗ਼ਲਤ ਦੱਸੋ –

(i) ਪੱਤਿਆਂ ਤੋਂ ਪਾਣੀ ਦੇ ਨਿਕਲਣ ਦੀ ਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ ।
ਉੱਤਰ-
ਸਹੀ,

(ii) ਪੱਤਿਆਂ ਦੇ ਹਰੇ ਰੰਗ ਲਈ ਕਲੋਰੋਫਿਲ ਜ਼ਿੰਮੇਵਾਰ ਹੈ ।
ਉੱਤਰ-
ਸਹੀ,

(iii) ਦੋ ਅੰਤਰ-ਗੰਢਾਂ ਦੇ ਵਿਚਕਾਰ ਤਣੇ ਦੇ ਹਿੱਸੇ ਨੂੰ ਗੰਢਾਂ ਕਿਹਾ ਜਾਂਦਾ ਹੈ ।
ਉੱਤਰ-
ਸਹੀ,

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

(iv) ਪੁੰਕੇਸਰ, ਫੁੱਲ ਦਾ ਮਾਦਾ ਜਣਨ ਅੰਗ ਹੈ ।
ਉੱਤਰ-
ਗ਼ਲਤ ।

3. ਕਾਲਮ ‘ੴ’ ਅਤੇ ‘ਅ ਦਾ ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(ਉ) ਜੜ੍ਹ (i) ਫੁੱਲ ਨੂੰ ਕਲੀ ਅਵਸਥਾ ਵਿੱਚ ਬਚਾਉਣਾ
(ਅ) ਵੇਲ (ii) ਪਾਣੀ ਸੋਖਣਾ
(ਈ) ਹਰੀਆਂ ਪੱਤੀਆਂ (iii) ਪੌਦੇ ਨੂੰ ਸਿੱਧਾ ਰੱਖਣਾ
(ਸ) ਤਣਾ (iv) ਮਨੀ ਪਲਾਂਟ

ਉੱਤਰ-

ਕਾਲਮ ‘ਉ’ ਕਾਲਮ ‘ਅ’
(ਉ) ਜੜ੍ਹ (ii) ਪਾਣੀ ਸੋਖਣਾ
(ਅ) ਵੇਲ (iv) ਮਨੀ ਪਲਾਂਟ
ਬ) ਹਰੀਆਂ ਪੱਤੀਆਂ (i) ਫੁੱਲ ਨੂੰ ਕਲੀ ਅਵਸਥਾ ਵਿੱਚ ਬਚਾਉਣਾ
(ਸ) ਤਣਾ (iii) ਪੌਦੇ ਨੂੰ ਸਿੱਧਾ ਰੱਖਣਾ

4. ਸਹੀ ਉੱਤਰ ਚੁਣੋ ਅਤੇ –

(i) ਅੰਬ ਦਾ ਪੌਦਾ ਇੱਕ ………….. ਹੈ ।
(ਉ) ਬੂਟੀ
(ਅ) ਝਾੜੀ
(ਇ) ਰੁੱਖ ।
(ਸ) ਜੜ੍ਹ ॥
ਉੱਤਰ-
(ਈ) ਰੁੱਖ ।

(ii) ਪੌਦੇ ਵਿੱਚ ਪ੍ਰਕਾਸ਼-ਸੰਸਲੇਸ਼ਣ ਕਿਰਿਆ ……… ਵਿੱਚ ਹੁੰਦੀ ਹੈ ।
(ਉ) ਤਣਾ ।
(ਅ) ਜੜ੍ਹ
(ਈ) ਪੁੰਕੇਸਰ
(ਸ) ਪੱਤੇ ।
ਉੱਤਰ-
(ਸ) ਪੱਤੇ ।

(iii) ਤਣੇ ਦਾ ਉਹ ਭਾਗ ਜਿੱਥੇ ਪੱਤੇ ਉੱਗਦੇ ਹਨ
(ਉ) ਕਲੀ
(ਅ) ਗੰਢ
(ਈ) ਐਕਸਿਲ
(ਸ) ਅੰਤਰ-ਗੰਢ ।
ਉੱਤਰ-
(ਅ) ਗੰਢ ।

(iv) ਪੱਤਿਆਂ ਦੁਆਰਾ ਪਾਣੀ ਛੱਡਣ ਦੀ ਵਿਧੀ ਹੈ
(ਉ) ਸੋਖਣ
(ਅ) ਵਾਸ਼ਪ-ਉਤਸਰਜਨ
(ਈ) ਪ੍ਰਕਾਸ਼-ਸੰਸਲੇਸ਼ਣ
(ਸ) ਚੂਸਣ ।
ਉੱਤਰ-
(ਅ) ਵਾਸ਼ਪ-ਉਤਸਰਜਨ ॥

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਪੱਤੇ ਦੇ ਚਪਟੇ ਹਰੇ ਰੰਗ ਦੇ ਭਾਗ ਨੂੰ ਕੀ ਕਹਿੰਦੇ ਹਨ ?
ਉੱਤਰ-
ਪੱਤੇ ਦੇ ਚਪਟੇ ਹਰੇ ਰੰਗ ਦੇ ਭਾਗ ਨੂੰ ਫਲਕ ਕਹਿੰਦੇ ਹਨ !

ਪ੍ਰਸ਼ਨ (ii)
ਸ਼ਿਰਾ ਵਿਨਿਆਸ ਕੀ ਹੈ ? ਇਸ ਦੀਆਂ ਵੱਖ-ਵੱਖ ਕਿਸਮਾਂ ਲਿਖੋ ।
ਉੱਤਰ-
ਪੱਤੇ ਵਿੱਚ ਸ਼ਿਰਾਵਾਂ ਦਾ ਜਾਲ ਹੁੰਦਾ ਹੈ ਜਿਸ ਨੂੰ ਸ਼ਿਰਾ ਵਿਨਿਆਸ ਵੀ ਕਿਹਾ ਜਾਂਦਾ ਹੈ । ਸ਼ਿਰਾ ਵਿਨਿਆਸ ਦੋ ਤਰ੍ਹਾਂ ਦਾ ਹੁੰਦਾ ਹੈ ਭਾਵ ਜਾਲੀਦਾਰ ਜਾਂ ਸਮਾਨਾਂਤਰ।

ਪ੍ਰਸ਼ਨ (iii)
ਕੈਲਿਕਸ ਕੀ ਹੈ ?
ਉੱਤਰ-
ਹਰੀਆਂ ਪੱਤੀਆਂ ਦੇ ਸਮੂਹ ਨੂੰ ਕੈਲਿਕਸ ਕਹਿੰਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਮੁਸਲ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਕੀ ਅੰਤਰ ਹੈ ?
ਉੱਤਰ-
ਮੂਸਲ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਕੀ ਅੰਤਰ –

ਮੁਸਲ ਜੜ੍ਹ ਰੇਸ਼ੇਦਾਰ ਜੜ੍ਹ
ਇਹ ਮੁੱਖ ਜੜ੍ਹ ਹੈ ਜੋ ਜੜ੍ਹ ਦੇ ਆਧਾਰ ਤੋਂ ਲੰਬਕਾਰੀ ਤੌਰ ਤੇ ਹੇਠਾਂ ਵੱਲ ਉੱਗਦੀ ਹੈ ਅਤੇ ਪਾਸੇ ਦੀਆਂ ਛੋਟੀਆਂ-ਛੋਟੀਆਂ ਜੜ੍ਹਾਂ ਵਿੱਚ ਵੰਡੀ ਜਾਂਦੀ ਹੈ । ਮੁੱਖ ਜੜ੍ਹ ਪ੍ਰਾਇਮਰੀ ਜੜ੍ਹ ਅਤੇ ਇਸ ਦੀਆਂ ਸ਼ਾਖਾਵਾਂ ਸੈਕੰਡਰੀ ਜੜਾਂ ਵਜੋਂ ਜਾਣੀਆਂ ਜਾਂਦੀਆਂ ਹਨ ।
ਉਦਾਹਰਨ-ਮੂਲੀ, ਨਿੰਮ, ਅੰਬ, ਛੋਲੇ ਆਦਿ ਦੀਆਂ ਜੜ੍ਹਾਂ ਮੂਸਲ ਜੜ੍ਹਾਂ ਹੁੰਦੀਆਂ ਹਨ ।
ਇਹਨਾਂ ਜੜਾਂ ਵਿੱਚ ਕੋਈ ਮੁੱਖ ਜੜ੍ਹ ਨਹੀਂ ਹੁੰਦੀ । ਰੇਸ਼ੇਦਾਰ ਜੜਾਂ, ਜੜ੍ਹਾਂ ਦਾ ਇੱਕ ਸਮੂਹ ਹੁੰਦੀਆਂ ਹਨ ਜਿਹੜੀਆਂ ਤਣੇ ਦੇ ਆਧਾਰ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਮਿੱਟੀ ਵਿੱਚ ਹੇਠਾਂ ਵੱਲ ਵਧਦੀਆਂ ਹਨ । ਉਦਾਹਰਨ-ਘਾਹ, ਮੱਕੀ, ਕਣਕ, ਕੇਲਾ ਆਦਿ ਦੀਆਂ ਜੜਾਂ ਰੇਸ਼ੇਦਾਰ ਜੜਾਂ ਹੁੰਦੀਆਂ ਹਨ ।

ਪ੍ਰਸ਼ਨ (ii)
ਪੱਤਿਆਂ ਦੇ ਮੁੱਖ ਕੰਮ ਦੱਸੋ ।
ਉੱਤਰ-
ਪੱਤਿਆਂ ਦੇ ਮੁੱਖ ਕੰਮ –

  • ਪੱਤੇ ਕਲੋਰੋਫਿਲ ਅਤੇ ਸੂਰਜ ਦੀ ਰੌਸ਼ਨੀ ਦੀ ਮੌਜੂਦਗੀ ਵਿੱਚ ਕਾਰਬਨ-ਡਾਈਆਕਸਾਈਡ ਅਤੇ ਪਾਣੀ ਤੋਂ ਭੋਜਨ ਤਿਆਰ ਕਰਦੇ ਹਨ । ਇਸ ਪ੍ਰਕਿਰਿਆ ਨੂੰ ਪ੍ਰਕਾਸ਼-ਸੰਸਲੇਸ਼ਣ ਕਿਹਾ ਜਾਂਦਾ ਹੈ ।
  • ਪੱਤਿਆਂ ਵਿੱਚ ਅਨੇਕਾਂ ਸਟੋਮੈਟਾ ਹੁੰਦੇ ਹਨ ਜੋ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਤਾ ਕਰਦੇ ਹਨ ।
  • ਪੌਦੇ ਸਟੋਮੈਟਾ ਦੁਆਰਾ ਵਾਧੂ ਪਾਣੀ ਨੂੰ ਬਾਹਰ ਕੱਢ ਦਿੰਦੇ ਹਨ, ਇਸ ਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ । ਕੁੱਝ ਪੌਦਿਆਂ ਦੇ ਪੱਤੇ ਹੋਰ ਕਾਰਜ ਕਰਨ ਲਈ ਵੀ ਸਮਰੱਥ ਹਨ, ਜਿਵੇਂ–ਰੱਖਿਆ (ਡੰਡਾ-ਥੋਹਰ), ਪ੍ਰਜਣਨ ਪੱਥਰ ਚੱਟ)

ਪ੍ਰਸ਼ਨ (iii)
ਵੇਲਾਂ ਕੀ ਹਨ ? ਇੱਕ ਉਦਾਹਰਨ ਦਿਓ ।
ਉੱਤਰ-
ਕਮਜ਼ੋਰ ਤਣੇ ਵਾਲੀਆਂ ਬੂਟੀਆਂ ਨੂੰ ਵੇਲਾਂ ਕਿਹਾ ਜਾਂਦਾ ਹੈ । ਕੁੱਝ ਬੂਟੀਆਂ ਦੇ ਤਣੇ ਕਮਜ਼ੋਰ ਹੁੰਦੇ ਹਨ ਜੋ ਆਪਣੇ ਆਪ ਸਿੱਧੇ ਖੜ੍ਹੇ ਨਹੀਂ ਹੋ ਸਕਦੇ ਅਤੇ ਜ਼ਮੀਨ ‘ਤੇ ਫੈਲ ਜਾਂਦੇ ਹਨ | ਅਜਿਹੇ ਪੌਦਿਆਂ ਨੂੰ ਵਿਸਰਣ ਜਾਂ ਕੀਪਰ ਵੇਲ ਕਿਹਾ ਜਾਂਦਾ ਹੈ । ਉਦਾਹਰਨ-ਕੱਦੂ ਅਤੇ ਤਰਬੂਜ਼ । ਕਮਜ਼ੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ । ਉਹਨਾਂ ਨੂੰ ਆਰੋਹੀ ਜਾਂ ਕਲਾਇੰਬਰ ਵੇਲ ਕਿਹਾ ਜਾਂਦਾ ਹੈ । ਉਦਾਹਰਨ-ਮਨੀ ਪਲਾਂਟ ਅਤੇ ਅੰਗੂਰ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਪੱਤੇ ਦੇ ਵੱਖ-ਵੱਖ ਹਿੱਸੇ ਕਿਹੜੇ ਹਨ ? ਲੇਬਲ ਕੀਤੇ ਚਿੱਤਰ ਨਾਲ ਸਮਝਾਓ ।
ਉੱਤਰ-
ਪੱਤਾ, ਤਣੇ ਦੀ ਗੰਢ ਤੋਂ ਉੱਭਰਨ ਵਾਲਾ ਇੱਕ ਪਤਲਾ, ਚਪਟਾ ਅਤੇ ਹਰੇ ਰੰਗ ਦਾ ਭਾਗ ਹੈ ਜੋ ਕਿ ਬਹੁਤ ਸਾਰੇ ਪੌਦਿਆਂ ਵਿੱਚ ਮੱਧ ਸਿਰਾ ਸਿਰਾ ਪਾਇਆ ਜਾਂਦਾ ਹੈ । ਵੱਖ-ਵੱਖ ਪੌਦਿਆਂ ਦੇ ਪੱਤੇ ਸ਼ਕਲ, ਆਕਾਰ ਅਤੇ ਰੰਗ ਵਿੱਚ ਵੱਖਰੇ ਹੁੰਦੇ ਹਨ । ਇਸ ਦਾ ਹਰਾ ਰੰਗ ਕਲੋਰੋਫਿਲ ਦੀ ਮੌਜੂਦਗੀ ਕਾਰਨ ਹੁੰਦਾ ਹੈ । ਕਲੋਰੋਫਿਲ ਇੱਕ ਹਰੇ ਰੰਗ ਦਾ ਵਰਣਕ (ਪਿਗਮੈਂਟ ਹੈ ਜੋ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਵਿੱਚ ਮਦਦ ਕਰਦਾ ਹੈ ।
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 1

  • ਡੰਡੀ-ਪੱਤੇ ਦਾ ਉਹ ਭਾਗ ਜਿਸ ਰਾਹੀਂ ਉਹ ਤਣੇ ਨਾਲ ਜੁੜਿਆ ਹੁੰਦਾ ਹੈ, ਪੱਤੇ ਦੀ ਡੰਡੀ ਅਖਵਾਉਂਦਾ ਹੈ ।
  • ਬਲੇਡ ਜਾਂ ਫਲਕ ਲੈਮਿਨਾ-ਪੱਤੇ ਦੇ ਚਪਟੇ, ਹਰੇ, ਫੈਲੇ ਹੋਏ ਹਿੱਸੇ ਨੂੰ ਪੱਤਾ ਬਲੇਡ ਜਾਂ ਫਲਕ ਜਾਂ ਲੈਮਿਨਾ ਕਿਹਾ ਜਾਂਦਾ ਹੈ।
  • ਸ਼ਿਰਾਵਾਂ-ਪੱਤੇ ਉੱਪਰ ਦਿਖਣ ਵਾਲੀਆਂ ਲਾਈਨਾਂ ਰੇਖਾਵਾਂ ਨੂੰ ਸ਼ਿਰਾਵਾਂ ਕਿਹਾ ਜਾਂਦਾ ਹੈ ।
  • ਮੱਧ ਸ਼ਿਰਾ-ਪੱਤੇ ਦੇ ਵਿਚਕਾਰ ਇੱਕ ਮੋਟੀ ਰੇਖਾ ਦੇਖੀ ਜਾ ਸਕਦੀ ਹੈ । ਇਸ ਨੂੰ ਮੱਧ ਸ਼ਿਰਾ ਕਿਹਾ ਜਾਂਦਾ ਹੈ ।
  • ਸ਼ਿਰਾ ਵਿਨਿਆਸ-ਪੱਤੇ ਵਿੱਚ ਇਹਨਾਂ ਸ਼ਿਰਾਵਾਂ ਨਾਲ ਬਣੀ ਬਣਤਰ ਜਾਂ ਢਾਂਚੇ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ ।

ਇਹ ਦੋ ਕਿਸਮਾਂ ਦਾ ਹੁੰਦਾ ਹੈ, ਜਾਲੀਦਾਰ ਸ਼ਿਰਾ ਵਿਨਿਆਸ ਅਤੇ ਸਮਾਨਾਂਤਰ ਸ਼ਿਰਾ ਵਿਨਿਆਸ । ਜਦੋਂ ਸ਼ਿਰਾਵਾਂ ਇੱਕ ਜਾਲ ਵਰਗੀ ਬਣਤਰ ਬਣਾਉਂਦੀਆਂ ਹਨ ਤਾਂ ਇਸਨੂੰ ਜਾਲੀਦਾਰ ਸ਼ਿਰਾ ਵਿਨਿਆਸ ਕਹਿੰਦੇ ਹਨ ਜਿਵੇਂ-ਬੋਹੜ, ਅੰਬ ਅਤੇ ਗੁਲਾਬ ਦੇ ਪੱਤੇ ਦਾ ਸ਼ਿਰਾ ਵਿਨਿਆਸ । ਜਦੋਂ ਸ਼ਿਰਾਵਾਂ ਇੱਕ-ਦੂਸਰੇ ਦੇ  ਸਮਾਨਾਂਤਰ ਹੁੰਦੀਆਂ ਹਨ ਤਾਂ ਅਜਿਹੇ ਸ਼ਿਰਾ ਵਿਨਿਆਸ ਨੂੰ ਸਮਾਨਾਂਤਰ ਸ਼ਿਰਾ ਵਿਨਿਆਸ ਕਿਹਾ ਜਾਂਦਾ ਹੈ । ਉਦਾਹਰਨ-ਕੇਲੇ, ਕਣਕ ਅਤੇ ਘਾਹ ਆਦਿ ਦੇ ਪੱਤੇ ਦਾ ਸ਼ਿਰਾ ਵਿਨਿਆਸ ॥

ਸਟੋਮੈਟਾ-ਪੱਤੇ ਦੀ ਸਤਾ ‘ਤੇ ਬਹੁਤ ਛੋਟੇ-ਛੋਟੇ ਛੇਦ ਹੁੰਦੇ ਹਨ ਇਹਨਾਂ ਨੂੰ ਸਟੋਮੈਟਾ ਕਿਹਾ ਜਾਂਦਾ ਹੈ । ਇਹ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਤਾ ਕਰਦੇ ਹਨ । ਪੌਦੇ ਸਟੋਮੈਟਾ ਰਾਹੀਂ ਵਾਧੂ ਪਾਣੀ ਦੀ ਨਿਕਾਸੀ ਕਰਦੇ ਹਨ ਜਿਸ ਨੂੰ ਵਾਪਉਤਸਰਜਨ ਕਹਿੰਦੇ ਹਨ । ਵਾਸ਼ਪ-ਉਤਸਰਜਨ ਮੁੱਖ ਰੂਪ ਵਿੱਚ ਸਟੋਮੈਟਾ ਦੁਆਰਾ ਹੁੰਦਾ ਹੈ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ (ii)
ਫੁੱਲ ਦਾ ਚਿੱਤਰ ਬਣਾਓ ਅਤੇ ਇਸਦੇ ਭਾਗਾਂ ਦਾ ਵਰਣਨ ਕਰੋ ।
ਉੱਤਰ-
ਫੁੱਲ ਕਿਸੇ ਪੌਦੇ ਦਾ ਸਭ ਤੋਂ ਸੁੰਦਰ, ਆਕਰਸ਼ਕ ਅਤੇ ਰੰਗੀਨ ਹਿੱਸਾ ਹੈ ਜੋ ਡੰਡੀ ਰਾਹੀਂ ਤਣੇ ਨਾਲ ਜੁੜਿਆ ਹੁੰਦਾ ਹੈ । ਇਸ ਵਿੱਚ ਪੌਦੇ ਦੇ ਨਰ ਅਤੇ ਮਾਦਾ ਜਣਨ ਅੰਗ ਹੁੰਦੇ ਹਨ ।
ਫੱਲ ਦੇ ਭਾਗ –
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 2

  • ਹਰੀਆਂ ਪੱਤੀਆਂ-ਫੁੱਲ ਦੀਆਂ ਬਾਹਰੀ ਹਰੀਆਂ ਪੱਤੀਆਂ ਵਰਗੀਆਂ ਬਣਤਰਾਂ ਨੂੰ ਹਰੀਆਂ ਪੱਤੀਆਂ ਕਿਹਾ ਜਾਂਦਾ ਹੈ ! ਇਹਨਾਂ ਦੇ ਸਮੂਹ ਨੂੰ ਕੈਲਿਕਸ ਵੀ ਕਹਿੰਦੇ ਹਨ । ਕੈਲਿਕਸ ਫੁੱਲ ਦੇ ਖਿੜਨ ਤੋਂ ਪਹਿਲਾਂ ‘ਕਲੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀਆਂ ਹਨ ।
  • ਖੜੀਆਂ-ਫੁੱਲ ਦੀਆਂ ਹਰੀਆਂ ਪੱਤੀਆਂ ਤੋਂ ਅੰਦਰਲੇ ਭਾਗ ਵਿੱਚ ਮੌਜੂਦ ਰੰਗਦਾਰ, ਪੱਤੇ ਵਰਗੀਆਂ ਬਣਤਰਾਂ ਨੂੰ ਪੰਖੜੀਆਂ ਕਹਿੰਦੇ ਹਨ । ਇਹ ਕੀੜੇ-ਮਕੌੜਿਆਂ ਨੂੰ ਆਕਰਸ਼ਿਤ ਕਰਦੀਆਂ ਹਨ ਅਤੇ ਪ੍ਰਜਣਨ ਵਿੱਚ ਸਹਾਇਤਾ ਕਰਦੀਆਂ ਹਨ | ਪੰਖੜੀਆਂ ਦੇ ਸਮੂਹ ਨੂੰ ਕੋਰੋਲਾ ਵੀ ਕਹਿੰਦੇ ਹਨ ।
  • ਪੁੰਕੇਸਰ-ਇਹ ਫੁੱਲ ਦੀਆਂ ਪੰਖੜੀਆਂ ਦੇ ਅੰਦਰ ਪਾਏ ਜਾਂਦੇ ਹਨ । ਇਹ ਫੁੱਲ ਦਾ ਨਰ ਜਣਨ ਭਾਗ ਹੈ ! ਹਰੇਕ ਪੁੰਕੇਸਰ ਵਿੱਚ ਇੱਕ ਪਤਲੀ ਡੰਡੀ ਹੁੰਦੀ ਹੈ ਜਿਸਨੂੰ ਤੰਤੁ ਕਹਿੰਦੇ ਹਨ ਜਿਸ ਦੇ ਉੱਪਰ ਦੋ ਹਿੱਸਿਆਂ ਵਾਲੀ ਇੱਕ ਸੰਰਚਣਾ ਹੁੰਦੀ ਹੈ ਜਿਸ ਨੂੰ ਪਰਾਗ ਕੋਸ਼ ਕਹਿੰਦੇ ਹਨ । | ਪਰਾਗਕੋਸ਼, ਪਰਾਗਕਣ ਪੈਦਾ ਕਰਦੇ ਹਨ ਜੋ ਪ੍ਰਜਣਨ ਵਿੱਚ ਹਿੱਸਾ ਲੈਂਦੇ ਹਨ ।
  • ਇਸਤਰੀ ਕੇਸਰ-ਇਹ ਫੁੱਲ ਦਾ ਮਾਦਾ ਜਣਨ ਭਾਗ ਹੈ । ਇਹ ਪਤਲਾ, ਬੋਤਲ ਆਕਾਰ ਦਾ ਢਾਂਚਾ ਹੈ ਜੋ ਵੱਲ ਦੇ ਕੇਂਦਰ ਵਿੱਚ ਮੌਜੂਦ ਹੁੰਦਾ ਹੈ ।

ਇਸਨੂੰ ਅੱਗੇ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ –

  1. ਅੰਡਕੋਸ਼-ਇਸਤਰੀ ਕੇਸਰ ਦੇ ਹੇਠਲੇ ਚੌੜੇ ਹਿੱਸੇ ਨੂੰ ਅੰਡਕੋਸ਼ ਕਿਹਾ ਜਾਂਦਾ ਹੈ । ਇਸ ਵਿੱਚ ਬੀਜ ਅੰਡ ਹੁੰਦੇ ਹਨ ਜੋ ਪ੍ਰਜਣਨ ਵਿੱਚ ਹਿੱਸਾ ਲੈਂਦੇ ਹਨ ।
  2. ਵਰਤਿਕਾ-ਇਸਤਰੀ ਕੇਸਰ ਦੇ ਤੰਗ, ਮੱਧ ਭਾਗ ਨੂੰ ਵਰਤਿਕਾ ਕਿਹਾ ਜਾਂਦਾ ਹੈ ।
  3. ਵਰਤੀਕਾਰ-ਵਰਤਿਕਾ ਦੇ ਸਿਖਰ ‘ਤੇ ਚਿਪਚਿਪੇ ਭਾਗ ਨੂੰ ਵਰਤੀਕਾਗਰ ਕਿਹਾ ਜਾਂਦਾ ਹੈ ।

PSEB Solutions for Class 6 Science ਪਦਾਰਥਾਂ ਦਾ ਨਿਖੇੜਨ Important Questions and Answers

1. ਖ਼ਾਲੀ ਥਾਂਵਾਂ ਭਰੋ ਬਰਾਬਰ –

(i) ਇਸਤਰੀ ਕੇਸਰ ਦੇ ਤੰਗ, ਮੱਧ ਭਾਗ ਨੂੰ ………….. ਕਿਹਾ ਜਾਂਦਾ ਹੈ ।
ਉੱਤਰ-
ਵਰਤਿਕਾ,

(ii) ਪੱਤੇ ਦੇ ਹਰੇ ………….. ਭਾਗ ਨੂੰ ਫਲਕ ਕਹਿੰਦੇ ਹਨ ।
ਉੱਤਰ-
ਚਪਟੇ,

(iii) ਵਾਸ਼ਪ-ਉੱਤਸਰਜਨ ਦਾ ਕਾਰਜ ………….. ਕਰਦੇ ਹਨ ।
ਉੱਤਰ-
ਸਟੋਮੈਟਾ,

(iv) ਮਨੀ-ਪਲਾਂਟ ਇੱਕ ………….. ਵੇਲ ਹੈ ।
ਉੱਤਰ-
ਆਰੋਹੀ,

(v) ………….. ਅਤੇ ਫਲਕ ਪੱਤੇ ਦੇ ਦੋ ਮੁੱਖ ਭਾਗ ਹਨ ।
ਉੱਤਰ-
ਡੰਡੀ ।

2. ਸਹੀ ਜਾਂ ਗ਼ਲਤ ਲਿਖੋ ਨਾ ਕਰ –

(i) ਪੱਤਿਆਂ ਤੇ ਰੇਖਾਵਾਂ ਵਰਗੀਆਂ ਰਚਨਾਵਾਂ ਨੂੰ ਸ਼ਿਰਾਵਾਂ ਕਹਿੰਦੇ ਹਨ ।
ਉੱਤਰ-
ਸਹੀ,

(ii) ਆਸ-ਪਾਸ ਦੇ ਢਾਂਚੇ ਦੇ ਸਹਾਰੇ ਉੱਪਰ ਜਾਣ ਵਾਲੇ ਪੌਦੇ ਨੂੰ ਝਾੜੀ ਕਹਿੰਦੇ ਹਨ ।
ਉੱਤਰ-
ਗ਼ਲਤ,

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

(iii) ਚਰਬੀ ਦਾ ਸੰਸਲੇਸ਼ਣ, ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੁਆਰਾ ਹੁੰਦਾ ਹੈ ।
ਉੱਤਰ-
ਗ਼ਲਤ,

(iv) ਵਰਤਿਕਾ ਦੇ ਸਿਖ਼ਰ ‘ਤੇ ਚਿਪਚਿਪੇ ਭਾਗ ਨੂੰ ਅੰਡਕੋਸ਼ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ,

(v) ਪੰਖੜੀਆਂ ਦੇ ਸਮੂਹ ਨੂੰ ਕੈਲਿਕਸ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ ।

3. ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਮਨੀ ਪਲਾਂਟ (ਉ) ਗੇਂਦਾ
(ii) ਡੰਡੀ ਅਤੇ ਫਲਕ (ਅ) ਨਾਗਫਨੀ
(iii) ਬੂਟੀ (ਇ) ਆਰੋਹੀ ਵੇਲ
(iv) ਝਾੜੀ (ਸ) ਪਿੱਪਲ
(v) ਰੁੱਖ (ਹ) ਪੱਤਾ

ਉੱਤਰ

ਕਾਲਮ ‘ਉ’ ਕਾਲਮ ‘ਅ’
(i) ਮਨੀ ਪਲਾਂਟ (ਇ) ਆਰੋਹੀ ਵੇਲ
(ii) ਡੰਡੀ ਅਤੇ ਫਲਕ (ਹ) ਪੱਤਾ
(iii) ਬੂਟੀ (ਉ) ਗੇਂਦਾ
(iv) ਝਾੜੀ (ਅ) ਨਾਗਫਨੀ
(v) ਰੁੱਖ (ਸ) ਪਿੱਪਲ

4. ਸਹੀ ਉੱਤਰ ਚੁਣੋ ਬਾਬਲ-

(i) ਛੋਟੇ ਅਤੇ ਨਰਮ ਪੌਦਿਆਂ ਨੂੰ ਆਖਦੇ ਹਨ –
(ਉ) ਰੁੱਖ
(ਅ) ਬੂਟੀ
(ੲ) ਝਾੜੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਬੁਟੀ ।

(ii) ਇਹਨਾਂ ਵਿੱਚੋਂ ਕਿਹੜਾ ਰੁੱਖ ਨਹੀਂ ਹੈ
(ਉ) ਪਿੱਪਲ
(ਅ) ਸੇਬ
(ਇ) ਤੁਲਸੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਤੁਲਸੀ ।

(iii) ਖੇਤਾਂ ਵਿੱਚ ਉੱਗੀ ਹੋਈ ਘਾਹ, ਛੋਟੇ ਪੌਦੇ ਆਦਿ ਖਰਪਤਵਾਰ ਵਰਗ ਵਿੱਚ ਆਉਂਦੇ ਹਨ । ਇਹ ਕੋਮਲ ਤਣੇ ਵਾਲੇ ਛੋਟੇ ਪੌਦੇ ਕਹਾਉਂਦੇ ਹਨ
(ਉ) ਬੂਟੀ
(ਅ) ਰੁੱਖ
(ਈ) ਝਾੜੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਬੂਟੀ ।

(iv) ਰੁੱਖ ਲੰਮੇ ਅਤੇ ਮਜ਼ਬੂਤ ਤਣੇ ਵਾਲਾ ਹੁੰਦਾ ਹੈ । ਇਸ ਦੀ ਉਦਾਹਰਣ ਹੈ
(ਉ) ਮੂਲੀ ਦਾ ਪੌਦਾ ।
(ਅ) ਟਮਾਟਰ ਦਾ ਪੌਦਾ
(ਇ) ਗੁਲਾਬ ਦਾ ਪੌਦਾ
(ਸ) ਅੰਬ ਦਾ ਪੌਦਾ ॥
ਉੱਤਰ-
(ਸ) ਅੰਬ ਦਾ ਪੌਦਾ ।

(v) ਜਿਨ੍ਹਾਂ ਪੌਦਿਆਂ ਦੇ ਤਣੇ ਦੇ ਆਧਾਰ ਦੇ ਕੋਲੋਂ ਟਾਹਣੀਆਂ ਨਿਕਲਦੀਆਂ ਹਨ, ਉਹਨਾਂ ਨੂੰ ਆਖਦੇ ਹਨ
(ਉ) ਬੂਟੀ
(ਆ) ਝਾੜੀ
(ਈ) ਰੁੱਖ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਝਾੜੀ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

(vi) ਤਣਾ ਪੌਦਿਆਂ ਵਿੱਚ ਪਾਣੀ ਦਾ …….. ਕਰਦਾ ਹੈ
(ਉ) ਸੋਖਣ
(ਅ) ਉੱਤਸਰਜਨ
(ਈ) ਸੰਵਹਿਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਸੰਵਹਨ ।

(vii) ਪੱਤੇ ਦੇ ਹਰੇ ਚਪਟੇ ਭਾਗ ਨੂੰ ਕਹਿੰਦੇ ਹਨ
(ਉ) ਪੱਤੀ ।
(ਅ) ਪ੍ਰਣਵਰਤ
(ਇ) ਫਲਕ (ਲੈਮਿਨਾ)
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਈ) ਫਲਕ (ਲੈਮਿਨਾ) ॥

(viii) ਪੱਤਿਆਂ ਦੀਆਂ ਸ਼ਿਰਾਵਾਂ ਦੀਆਂ ਕਿਸਮਾਂ ਹੁੰਦੀਆਂ ਹਨ
(ਉ) ਦੋ
(ਅ) ਤਿੰਨ
(ਇ) ਚਾਰ
(ਸ) ਕਿਸੇ ਕਿਸਮ ਦੀਆਂ ਨਹੀਂ ।
ਉੱਤਰ-
(ਉ) ਦੋ ।

(ix) ਪੌਦਿਆਂ ਵਿੱਚ ਵਾਸ਼ਪ-ਉੱਤਸਰਜਨ ਦਾ ਕਾਰਜ ਕਿਹੜਾ ਭਾਗ ਕਰਦਾ ਹੈ ?
(ਉ) ਜੜ੍ਹਾਂ
(ਅ) ਤਣਾ
(ਇ) ਪੱਤੇ
(ਸ) ਫ਼ਲ ।
ਉੱਤਰ-
(ਇ) ਪੱਤੇ ।

(x) ਪੱਤੇ ਵਿੱਚੋਂ ਹਰਾ ਰੰਗ ਹਟਾਉਣ ਲਈ ਅਸੀਂ ਪੱਤੇ ਨੂੰ ……….. ਨਾਲ ਗਰਮ ਕਰਦੇ ਹਾਂ
(ਉ) ਪਾਣੀ
(ਅ) ਸਪਿਰਿਟ
(ਏ) ਤੇਲ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਸਪਿਰਿਟ ।

(xi) …………. ਦਾ ਸੰਸ਼ਲੇਸ਼ਣ ਪੌਦਿਆਂ ਦੁਆਰਾ ਸੂਰਜੀ ਪ੍ਰਕਾਸ਼ ਦੀ ਉਪਸਥਿਤੀ ਵਿੱਚ ਹੁੰਦਾ ਹੈ
(ਉ) ਅਲਕੋਹਲ
(ਅ) ਨਿਸ਼ਾਸਤਾ
(ਈ) ਚਰਬੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਨਿਸ਼ਾਸਤਾ ।

(xii) ਕਿਸੇ ਆਸ-ਪਾਸ ਦੇ ਢਾਂਚੇ ਦੇ ਸਹਾਰੇ ਉੱਪਰ ਨੂੰ ਜਾਣ ਵਾਲੇ ਪੌਦੇ ਨੂੰ ਕੀ ਆਖਦੇ ਹਨ ?
(ਉ) ਬੂਟੀ
(ਆ) ਵੇਲ
(ਈ) ਝਾੜੀ
(ਸ) ਰੁੱਖ ।
ਉੱਤਰ-
(ਅ) ਵੇਲ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਪੌਦੇ ਦੇ ਮੁੱਖ ਭਾਗ ਕਿਹੜੇ ਹਨ ?
ਉੱਤਰ-
ਪੌਦੇ ਦੇ ਮੁੱਖ ਭਾਗ ਹਨ-ਜੜ੍ਹ, ਤਣਾ, ਪੱਤੇ, ਫੁੱਲ ਅਤੇ ਫਲ ।

ਪ੍ਰਸ਼ਨ 2.
ਪੌਦਿਆਂ ਦੇ ਵਰਗ ਦੱਸੋ ।
ਉੱਤਰ-
ਪੌਦਿਆਂ ਦੇ ਤਿੰਨ ਵਰਗ ਹਨ-ਬੂਟੀ, ਝਾੜੀ ਅਤੇ ਰੁੱਖ ।

ਪ੍ਰਸ਼ਨ 3.
ਬੂਟੀਦਾਰ ਪੰਜ ਪੌਦੇ ਦੱਸੋ ।
ਉੱਤਰ-
ਬੂਟੀਦਾਰ ਪੌਦੇ-ਟਮਾਟਰ, ਮਿਰਚ, ਡੇਲੀਆ, ਗੇਂਦਾ ਅਤੇ ਆਲੂ ॥

ਪ੍ਰਸ਼ਨ 4.
ਪੰਜ ਝਾੜੀਆਂ ਦੇ ਨਾਂ ਦੱਸੋ ।
ਉੱਤਰ-
ਝਾੜੀਆਂ-ਨਿੰਬੂ, ਗੁਲਾਬ, ਬੇਰ ਬੋਗਣਵਿਲਿਆ ਅਤੇ ਨਾਗਫ਼ਨੀ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ 5.
ਬੂਟੀਆਂ ਦੇ ਕੀ ਪਛਾਣ ਚਿੰਨ੍ਹ ਹਨ ?
ਉੱਤਰ-
ਬੂਟੀਆਂ ਦੇ ਪਛਾਣ ਚਿੰਨ੍ਹ-ਬੂਟੀ ਦਾ ਤਣਾ ਨਰਮ ਹੁੰਦਾ ਹੈ । ਇਸਦਾ ਆਕਾਰ ਛੋਟਾ ਹੁੰਦਾ ਹੈ ਅਤੇ ਇਸ ਦੀਆਂ ਟਹਿਣੀਆਂ ਘੱਟ ਹੁੰਦੀਆਂ ਹਨ ।

ਪ੍ਰਸ਼ਨ 6.
ਆਰੋਹੀ ਪੌਦੇ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਰੋਹੀ ਪੌਦੇ-ਜਿਹੜੇ ਪੌਦੇ ਕਿਸੇ ਸਹਾਰੇ ਦੀ ਸਹਾਇਤਾ ਨਾਲ ਉੱਪਰ ਚੜ੍ਹ ਜਾਂਦੇ ਹਨ, ਉਨ੍ਹਾਂ ਨੂੰ ਆਰੋਹੀ ਦੇ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਦੋ-ਆਰੋਹੀ ਵੇਲਾਂ ਦਾ ਨਾਂ ਦੱਸੋ ।
ਉੱਤਰ-
ਮਨੀ ਪਲਾਂਟ, ਅੰਗੁਰ ਦੀ ਵੇਲ ।

ਪ੍ਰਸ਼ਨ 8.
ਪੱਤਾ ਤਣੇ ਨਾਲ ਕਿਸ ਹਿੱਸੇ ਨਾਲ ਜੁੜਿਆ ਹੁੰਦਾ ਹੈ ?
ਉੱਤਰ-
ਪੱਤਾ ਤਣੇ ਦੀ ਡੰਡੀ ਨਾਲ ਜੁੜਿਆ ਹੁੰਦਾ ਹੈ ।

ਪ੍ਰਸ਼ਨ 9.
ਪੱਤੇ ਦੇ ਦੋ ਮੁੱਖ ਹਿੱਸੇ ਕਿਹੜੇ ਹਨ ?
ਉੱਤਰ-

  1. ਡੰਡੀ ਅਤੇ
  2. ਫਲਕ ॥

ਪ੍ਰਸ਼ਨ 10.
ਸ਼ਿਰਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸ਼ਿਰਾ-ਪੱਤਿਆਂ ਤੇ ਰੇਖਾਵਾਂ ਵਰਗੀਆਂ ਰਚਨਾਵਾਂ ਨੂੰ ਸ਼ਿਰਾਵਾਂ ਕਹਿੰਦੇ ਹਨ ।

ਪ੍ਰਸ਼ਨ 11.
ਸ਼ਿਰਾ ਵਿਨਿਆਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੱਤਿਆਂ ਤੇ ਸ਼ਿਰਾਵਾਂ ਦੁਆਰਾ ਬਣਾਏ ਗਏ ਡਿਜ਼ਾਇਨ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ ।

ਪ੍ਰਸ਼ਨ 12.
ਸ਼ਿਰਾ ਵਿਨਿਆਸ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਸ਼ਿਰਾ ਵਿਨਿਆਸ ਦੋ ਪ੍ਰਕਾਰ ਦਾ ਹੁੰਦਾ ਹੈ ।

  • ਜਾਲੀਦਾਰ (Reticulate Venation)
  • ਸਮਾਂਤਰ (Parallel Venation) ।

ਪ੍ਰਸ਼ਨ 13.
ਜਾਲੀਦਾਰ ਸ਼ਿਰਾ ਵਿਨਿਆਸ ਵਾਲੇ ਚਾਰ ਪੌਦਿਆਂ ਦੇ ਨਾਂ ਲਿਖੋ ।
ਉੱਤਰ-
ਤੁਲਸੀ, ਅੰਬ, ਅਮਰੂਦ ਅਤੇ ਪਿੱਪਲ ॥

ਪ੍ਰਸ਼ਨ 14.
ਸਮਾਂਤਰ ਸ਼ਿਰਾ ਵਿਨਿਆਸ ਵਾਲੇ ਚਾਰ ਪੌਦਿਆਂ ਦੇ ਨਾਂ ਲਿਖੋ ।
ਉੱਤਰ-
ਘਾਹ, ਕਣਕ, ਮੱਕੀ ਅਤੇ ਕੇਲਾ !

ਪ੍ਰਸ਼ਨ 15.
ਵਾਸ਼ਪੀਕਰਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਸ਼ਪੀਕਰਨ-ਪੌਦੇ ਤੇ ਪੱਤਿਆਂ ਦੁਆਰਾ ਪੱਤਿਆਂ ਦੀ ਸੜਾ ’ਤੇ ਪਾਣੀ ਦੇ ਵਾਸ਼ਪ ਬਣ ਕੇ ਨਿਕਲਣ ਨੂੰ ਵਾਸ਼ਪੀਕਰਨ ਕਹਿੰਦੇ ਹਨ ।

ਪ੍ਰਸ਼ਨ 16.
ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕੀ ਹੈ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ-ਹਰੇ ਪੌਦਿਆਂ ਦੁਆਰਾ ਪ੍ਰਕਾਸ਼ ਦੀ ਮੌਜੂਦਗੀ ਵਿੱਚ ਕਾਰਬਨ-ਡਾਈਆਕਸਾਈਡ ਅਤੇ ਪਾਣੀ ਨਾਲ ਭੋਜਨ ਬਣਾਉਣ ਦੀ ਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ |

ਪ੍ਰਸ਼ਨ 17.
ਪ੍ਰਕਾਸ਼-ਸੰਸ਼ਲੇਸ਼ਣ ਲਈ ਕਿਹੜੀ ਕੱਚੀ ਸਮੱਗਰੀ ਦੀ ਲੋੜ ਹੁੰਦੀ ਹੈ ?
ਉੱਤਰ-
ਪਾਣੀ, ਕਾਰਬਨ-ਡਾਈਆਕਸਾਈਡ, ਸੂਰਜੀ ਪ੍ਰਕਾਸ਼ ਅਤੇ ਕਲੋਰੋਫਿਲ ਆਦਿ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ 18.
ਖਰਪਤਵਾਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਖਰਪਤਵਾਰ-ਖੇਤਾਂ ਵਿੱਚ ਫ਼ਸਲਾਂ ਦੇ ਨਾਲ ਅਣਚਾਹੇ ਪੌਦੇ ਉੱਗ ਜਾਂਦੇ ਹਨ ਉਨ੍ਹਾਂ ਨੂੰ ਖਰਪਤਵਾਰ ਕਹਿੰਦੇ ਹਨ ।

ਪ੍ਰਸ਼ਨ 19.
ਜੜ੍ਹ ਦਾ ਇੱਕ ਕੰਮ ਦੱਸੋ ।
ਉੱਤਰ-
ਜੜਾਂ ਮਿੱਟੀ ਵਿੱਚੋਂ ਪਾਣੀ ਅਤੇ ਖਣਿਜ ਪਦਾਰਥ ਚੂਸਦੀਆਂ ਹਨ ।

ਪ੍ਰਸ਼ਨ 20.
ਜੜਾਂ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਜੜਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ
(1) ਮੂਸਲਾ ਜੜ੍ਹ (Tap Root)
(2) ਰੇਸ਼ੇਦਾਰ ਜੜ੍ਹ (Fibrous Root) |

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੋਰ –

ਪ੍ਰਸ਼ਨ 1.
ਇੱਕ ਪੌਦੇ ਦਾ ਚਿੱਤਰ ਬਣਾ ਕੇ ਉਸਦੇ ਭਾਗਾਂ ਦੇ ਨਾਂ ਲਿਖੋ ।
ਉੱਤਰ
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 3

ਪ੍ਰਸ਼ਨ 2.
ਬੂਟੀ, ਝਾੜੀ ਅਤੇ ਰੁੱਖ ਦੀ ਪਰਿਭਾਸ਼ਾ ਲਿਖੋ ।
ਉੱਤਰ-
ਬੁਟੀ-ਹਰੇ ਅਤੇ ਨਰਮ ਤਣੇ ਵਾਲੇ ਪੌਦੇ ਨੂੰ ਬੁਟੀ ਕਹਿੰਦੇ ਹਨ, ਟਮਾਟਰ, ਗੇਂਦਾ ਆਦਿ । ਝਾੜੀ-ਜਿਹੜੇ ਪੌਦਿਆਂ ਦੀਆਂ ਟਹਿਣੀਆਂ ਤਣੇ ਦੇ ਆਧਾਰ ਦੇ ਨੇੜੇ ਨਿਕਲਦੀਆਂ ਹਨ, ਤਣਾ ਕਠੋਰ ਹੁੰਦਾ ਹੈ ਪਰ ਬਹੁਤਾ ਮੋਟਾ ਨਹੀਂ ਹੁੰਦਾ ਉਸਨੂੰ ਝਾੜੀ ਕਹਿੰਦੇ ਹਨ, ਜਿਵੇਂ-ਗੁਲਾਬ, ਬੋਗਣਵਿਲੀਆ । ਰੁੱਖ-ਕੁੱਝ ਪੌਦੇ ਉੱਚੇ ਹੁੰਦੇ ਹਨ । ਇਨ੍ਹਾਂ ਦਾ ਤਣਾ ਕਠੋਰ, ਮਜ਼ਬੂਤ ਅਤੇ ਮੋਟਾ ਹੁੰਦਾ ਹੈ । ਇਸ ਦੀਆਂ ਟਹਿਣੀਆਂ ਧਰਤੀ ਤੋਂ ਵਧੇਰੇ ਉੱਚਾਈ ਤੇ ਤਣੇ ਦੇ ਉੱਪਰਲੇ ਭਾਗ ਵਿੱਚ ਨਿਕਲਦੀਆਂ ਹਨ, ਇਨ੍ਹਾਂ ਨੂੰ ਰੁੱਖ ਕਹਿੰਦੇ ਹਨ, ਜਿਵੇਂ-ਅੰਬ, ਨਿੰਮ, ਜਾਮਣ ਆਦਿ ।

ਪ੍ਰਸ਼ਨ 3.
ਰੁੱਖ, ਝਾੜੀ ਅਤੇ ਆਰੋਹੀ ਵੇਲਾਂ ਦੇ ਦੋ-ਦੋ ਪੌਦਿਆਂ ਦੇ ਨਾਂ ਲਿਖੋ ।
ਉੱਤਰ-
ਰੁੱਖ-ਅੰਬ, ਜਾਮਣ । ਝਾੜੀ-ਗੁਲਾਬ, ਬੋਗਣਵਿਲੀਆ । ਆਰੋਹੀ ਵੇਲਾਂ-ਮਨੀ ਪਲਾਂਟ, ਲੌਕੀ ।

ਪ੍ਰਸ਼ਨ 4.
ਤਣਾ ਕੀ ਹੈ ? ਇਸਦੇ ਕਾਰਨ ਦੱਸੋ ।
ਉੱਤਰ-
ਤਣਾ-ਪੌਦੇ ਦੇ ਉੱਪਰ ਜ਼ਮੀਨ ਦੇ ਬਾਹਰ ਵਾਲੇ ਭਾਗ ਨੂੰ ਤਣਾ ਕਿਹਾ ਜਾਂਦਾ ਹੈ । ਤਣੇ ਦੇ ਕੰਮ-

  1. ਪੌਦੇ ਨੂੰ ਸਹਾਰਾ ਦਿੰਦਾ ਹੈ ।
  2. ਜੜਾ ਦੁਆਰਾ ਸੋਖਿਤ ਪਾਣੀ ਅਤੇ ਖਣਿਜ ਨੂੰ ਪੱਤਿਆਂ ਤੱਕ ਪਹੁੰਚਾਉਂਦਾ ਹੈ ।
  3. ਪੱਤਿਆਂ ਦੁਆਰਾ ਤਿਆਰ ਭੋਜਨ ਨੂੰ ਪੌਦੇ ਦੇ ਹੋਰ ਭਾਗਾਂ ਤੱਕ ਪਹੁੰਚਾਉਂਦਾ ਹੈ ।
  4. ਕੁੱਝ ਤਣੇ ਭੋਜਨ ਨੂੰ ਵੀ ਇਕੱਠਾ ਕਰਦੇ ਹਨ ।

ਪ੍ਰਸ਼ਨ 5.
ਜੜ੍ਹ ਕਿਸ ਨੂੰ ਕਹਿੰਦੇ ਹਨ ? ਇਹ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਜੜ੍ਹ-ਜੜ੍ਹ ਪੌਦੇ ਦਾ ਭੂਮੀਗਤ ਭਾਗ ਹੈ । ਇਹ ਧਰਤੀ ਦੇ ਹੇਠਾਂ ਵੱਲ ਵਧਦੀਆਂ ਹਨ । ਜੜਾਂ ਦੋ ਪ੍ਰਕਾਰ ਦੀਆਂ ਹਨ –

  • ਮੂਸਲਾ ਜੜਾਂ (Tap Roots)
  • ਰੇਸ਼ੇਦਾਰ ਜੜ੍ਹਾਂ (Fibrous Roots) |

ਪ੍ਰਸ਼ਨ 6.
ਮੂਸਲਾ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਕੀ ਹੁੰਦੀ ਹੈ ?
ਉੱਤਰ-

  • ਮੁਸਲਾ ਜੜ-ਇਹਨਾਂ ਵਿੱਚ ਇੱਕ ਮੁੱਖ ਜੜ ਹੁੰਦੀ ਹੈ । ਇਹ ਧਰਤੀ ਦੇ ਅੰਦਰ ਲੰਬਾਈ ਵਿੱਚ ਵਧਦੀ ਹੈ । ਮੂਸਲਾ ਜੜ੍ਹ ਨਾਲ ਕਈ ਛੋਟੀਆਂ ਸ਼ਾਖਾਵਾਂ ਹੁੰਦੀਆਂ ਹਨ । ਉਦਾਹਰਨ-ਮਟਰ, ਨਿੰਮ ਅਤੇ ਅੰਬ ।
  • ਰੇਸ਼ੇਦਾਰ ਜੜਾਂ-ਕੁੱਝ ਪੌਦਿਆਂ ਵਿੱਚ ਕੋਈ ਮੁੱਖ ਜੜ੍ਹ ਨਹੀਂ ਹੁੰਦੀ । ਇਨ੍ਹਾਂ ਵਿੱਚ ਰੇਸ਼ੇ ਵਰਗੀਆਂ ਕਈ ਜੜਾਂ ਹੁੰਦੀਆਂ ਹਨ । ਇਨ੍ਹਾਂ ਨੂੰ ਰੇਸ਼ੇਦਾਰ ਜੜਾਂ ਕਹਿੰਦੇ ਹਨ । ਇਹ ਜੜਾਂ ਮਿੱਟੀ ਵਿੱਚ ਚਾਰੇ ਪਾਸੇ ਫੈਲ ਜਾਂਦੀਆਂ ਹਨ ਅਤੇ ਪੌਦਿਆਂ ਨੂੰ ਮਜ਼ਬੂਤੀ ਨਾਲ ਫੜ ਕੇ ਰੱਖਦੀਆਂ ਹਨ । ਉਦਾਹਰਨ-ਕਣਕ, ਘਾਹ, ਮੱਕੀ ਅਤੇ ਜਵਾਰ ਆਦਿ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 4

ਪ੍ਰਸ਼ਨ 7.
ਜੋੜਾਂ ਦੇ ਮੁੱਖ ਕੰਮ ਲਿਖੋ ।
ਉੱਤਰ-
ਜੜਾਂ ਦੇ ਮੁੱਖ ਕੰਮ ਹੇਠ ਲਿਖੇ ਹਨ

  1. ਜੜਾਂ ਮਿੱਟੀ ਵਿੱਚ ਪੌਦਿਆਂ ਨੂੰ ਸਥਿਰ ਰੱਖਣ ਵਿੱਚ ਸਹਾਇਤਾ ਕਰਦੀਆਂ ਹਨ ।
  2. ਜੜਾਂ ਮਿੱਟੀ ਵਿੱਚੋਂ ਪਾਣੀ ਅਤੇ ਖਣਿਜ ਪਦਾਰਥ ਪ੍ਰਾਪਤ ਕਰਦੀਆਂ ਹਨ ।
  3. ਕਈ ਜੜਾਂ ਪੌਦਿਆਂ ਨੂੰ ਵਾਧੂ ਸਹਾਰਾ ਵੀ ਦਿੰਦੀਆਂ ਹਨ ।
  4. ਕਈ ਜੜਾਂ ਪੌਦੇ ਲਈ ਭੋਜਨ ਵੀ ਇਕੱਠਾ ਕਰਦੀਆਂ ਹਨ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ 8.
ਜੜਾਂ ਦੇ ਵਿਸ਼ੇਸ਼ ਕੰਮ ਦੱਸੋ ।
ਉੱਤਰ-
ਜੜਾਂ ਦੇ ਵਿਸ਼ੇਸ਼ ਕੰਮ ਹੇਠ ਲਿਖੇ ਹਨ

  1. ਭੋਜਨ ਇਕੱਠਾ ਕਰਨ ਵਾਲੀਆਂ ਜੜਾਂ-ਸ਼ਕਰਕੰਦੀ, ਚੁਕੰਦਰ, ਗਾਜਰ, ਸ਼ਲਗਮ ਆਦਿ ਦੀਆਂ ਜੜਾਂ ਫੁੱਲੀਆਂ ਹੁੰਦੀਆਂ ਹਨ । ਇਨ੍ਹਾਂ ਜੜਾਂ ਵਿੱਚ ਭੋਜਨ ਇਕੱਠਾ ਹੁੰਦਾ ਹੈ । ਪੌਦੇ ਇਸ ਇਕੱਠੇ ਕੀਤੇ ਭੋਜਨ ਦੀ ਵਰਤੋਂ ਕਰਦੇ ਹਨ ।
  2. ਪੌਦੇ ਨੂੰ ਵਧੇਰੇ ਸਹਾਰਾ ਦੇਣ ਵਾਲੀਆਂ ਜੜਾਂ-ਬਰਗਦ ਦੇ ਪੇੜ ਦੀਆਂ ਟਾਹਣੀਆਂ ਨਾਲ ਰੱਸੀਆਂ ਵਰਗੀਆਂ ਜੜਾਂ ਲਟਕਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਹਨ । ਇਨ੍ਹਾਂ ਵਿੱਚੋਂ ਕੁੱਝ ਜੜਾਂ ਧਰਤੀ ਦੇ ਅੰਦਰ ਚਲੀਆਂ ਜਾਂਦੀਆਂ ਹਨ । ਕੁੱਝ ਜੜਾਂ ਤਣਿਆਂ ਵਰਗੀਆਂ ਮੋਟੀਆਂ ਹੋ ਜਾਂਦੀਆਂ ਹਨ, ਜੋ ਮੋਟੀਆਂ ਟਾਹਣੀਆਂ ਨੂੰ ਸਹਾਰਾ ਦਿੰਦੀਆਂ ਹਨ । ਬਰਗਦ ਤੋਂ ਇਲਾਵਾ ਮੱਕੀ ਦੇ ਪੌਦੇ ਵਿੱਚ ਸਹਾਰਾ ਦੇਣ ਵਾਲੀਆਂ ਜੜ੍ਹਾਂ ਹੁੰਦੀਆਂ ਹਨ ।

ਪ੍ਰਸ਼ਨ 9.
ਜੜ੍ਹ ਅਤੇ ਤਣੇ ਵਿੱਚ ਅੰਤਰ ਦੱਸੋ ।
ਉੱਤਰ-
ਜੜ੍ਹ ਅਤੇ ਤਣੇ ਵਿੱਚ ਅੰਤਰ –

ਜੜ੍ਹ (Root) ਤਣਾ (Stem)
(1) ਇਹ ਪੌਦੇ ਦਾ ਧਰਤੀ ਦੇ ਅੰਦਰਲਾ ਭਾਗ ਹੈ । (1) ਇਹ ਪੌਦੇ ਦਾ ਧਰਤੀ ਦੇ ਉੱਪਰਲਾ ਭਾਗ ਹੈ।
(2) ਇਹ ਪ੍ਰਕਾਸ਼ ਤੋਂ ਦੂਰ ਤੇ ਪਾਣੀ ਵੱਲ ਵਧਦੀ ਹੈ । (2) ਇਹ ਪ੍ਰਕਾਸ਼ ਦੀ ਦਿਸ਼ਾ ਵੱਲ ਵਧਦਾ ਹੈ ।
(3) ਇਸ ਵਿੱਚ ਗੰਢਾਂ (Nodes) ਨਹੀਂ ਹੁੰਦੀਆਂ । (3) ਇਸ ਵਿੱਚ ਗੰਢਾਂ (Nodes) ਹੁੰਦੀਆਂ ਹਨ ।

ਪ੍ਰਸ਼ਨ 10.
ਪੱਤਾ ਕੀ ਹੈ ? ਇੱਕ ਪੱਤੇ ਦੇ ਵੱਖ-ਵੱਖ ਭਾਗਾਂ ਬਾਰੇ ਦੱਸੋ ।
ਉੱਤਰ-
ਪੱਤਾ-ਪੱਤੇ ਹਰੇ ਰੰਗ ਦੇ ਹੁੰਦੇ ਹਨ ਜੋ ਤਣੇ ਦੀਆਂ ਗੰਢਾਂ ਵਿੱਚੋਂ ਨਿਕਲਦੇ ਹਨ । ਪੱਤੇ ਦਾ ਸਿਰਾ -ਪੱਤੇ ਦੇ ਭਾਗ-ਇੱਕ ਪੱਤੇ ਦੇ ਤਿੰਨ ਭਾਗ ਹੁੰਦੇ ਹਨ

  • ਪੱਤੇ ਦਾ ਆਧਾਰ-ਪੱਤੇ ਦੇ ਆਧਾਰ ਵਾਲਾ ਭਾਗ ਜੋ ਤਣੇ ਮੱਧ ਸ਼ਿਰਾਏ ਨਾਲ ਜੁੜਿਆ ਹੁੰਦਾ ਹੈ, ਪੱਤੇ ਦਾ ਆਧਾਰ ਹੁੰਦਾ ਹੈ ।
  • ਡੰਡੀ-ਪੱਤੇ ਦੀ ਡੰਡੀ, ਪੱਤੇ ਨੂੰ ਤਣੇ ਨਾਲ ਜੋੜਦੀ ਹੈ ।
  • ਫਲਕ-ਪੱਤੇ ਦਾ ਹਰਾ ਫੈਲਿਆ ਹੋਇਆ ਚਪਟਾ ਭਾਗ ਫਲਕ ਹੁੰਦਾ ਹੈ । ਇਸ ਵਿੱਚ ਸ਼ਿਰਾਵਾਂ ਹੁੰਦੀਆਂ ਹਨ । ਹਰਾ ਰੰਗ

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 5

ਪ੍ਰਸ਼ਨ 11.
ਪੱਤੇ ਦੇ ਕੰਮ ਦੱਸੋ ।
ਉੱਤਰ-
ਪੱਤੇ ਦੇ ਕੰਮ

  • ਇਹ ਸੂਰਜੀ ਪ੍ਰਕਾਸ਼ ਵਿੱਚ ਭੋਜਨ ਤਿਆਰ ਕਰਦੇ ਹਨ ।
  • ਇਨ੍ਹਾਂ ਦੁਆਰਾ ਗੈਸਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ।

ਪ੍ਰਸ਼ਨ 12.
ਪੱਤਾ ਪੌਦੇ ਦਾ ਮਹੱਤਵਪੂਰਨ ਅੰਗ ਕਿਉਂ ਹੈ ?
ਉੱਤਰ-
ਪੌਦਿਆਂ ਦੇ ਪੱਤੇ ਸੂਰਜੀ ਪ੍ਰਕਾਸ਼ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਭੋਜਨ ਬਣਾਉਂਦੇ ਹਨ । ਇਸ ਤੋਂ ਇਲਾਵਾ ਪੱਤੇ ਸਾਹ ਕਿਰਿਆ ਅਤੇ ਵਾਸ਼ਪੀਕਰਨ ਦਾ ਕੰਮ ਵੀ ਕਰਦੇ ਹਨ । ਇਸ ਤਰ੍ਹਾਂ ਪੱਤੇ ਪੌਦੇ ਦਾ ਮਹੱਤਵਪੂਰਨ ਅੰਗ ਹਨ ।

ਪ੍ਰਸ਼ਨ 13.
ਪੁੰਕੇਸਰ ਅਤੇ ਇਸਤਰੀ ਕੇਸਰ ਫੁੱਲ ਦੇ ਮਹੱਤਵਪੂਰਨ ਭਾਗ ਕਿਉਂ ਹਨ ?
ਉੱਤਰ-
ਪੁੰਕੇਸਰ ਅਤੇ ਇਸਤਰੀ ਕੇਸਰ ਫੁੱਲ ਦੇ ਜਨੇਨ ਭਾਗ ਹਨ । ਪੁੰਕੇਸਰ ਫੁੱਲ ਦਾ ਨਰ ਭਾਗ ਹੈ ਜੋ ਪਰਾਗਕਣ ਪੈਦਾ ਕਰਦਾ ਹੈ ਅਤੇ ਇਸਤਰੀ ਕੇਸਰ ਫੁੱਲ ਦਾ ਮਾਦਾ ਭਾਗ ਹੈ ਜੋ ਬੀਜ-ਅੰਡ ਪੈਦਾ ਕਰਦਾ ਹੈ । ਬੀਜ-ਅੰਡ ਤੋਂ ਬੀਜ ਬਣਦਾ ਹੈ ਅਤੇ ਇਸਤਰੀ ਕੇਸਰ ਫਲ ਬਣਾਉਂਦਾ ਹੈ ।

ਪ੍ਰਸ਼ਨ 14.
ਫੁੱਲ ਦੇ ਇਸਤਰੀ ਕੇਸਰ ਦਾ ਲੇਬਲ ਕੀਤਾ ਚਿੱਤਰ ਬਣਾਓ ।
ਉੱਤਰ
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 6

ਪ੍ਰਸ਼ਨ 15.
ਫੁੱਲ ਦੇ ਪੁੰਕੇਸਰ ਦੇ ਹਿੱਸਿਆਂ ਦਾ ਚਿੱਤਰ ਬਣਾਓ ।
ਉੱਤਰ
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 7

ਪ੍ਰਸ਼ਨ 16.
ਸ਼ਿਰਾ ਵਿਨਿਆਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸ਼ਿਰਾ ਵਿਨਿਆਸ-ਪੱਤਿਆਂ ਤੇ ਸ਼ਿਰਾਵਾਂ ਦੁਆਰਾ ਬਣਾਏ ਗਏ ਡਿਜ਼ਾਇਨ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ । ਸ਼ਿਰਾ ਵਿਨਿਆਸ ਦੋ ਪ੍ਰਕਾਰ ਦਾ ਹੁੰਦਾ ਹੈ

  • ਜਾਲੀਦਾਰ ਸ਼ਿਰਾ ਵਿਨਿਆਸ-ਇਸ ਸ਼ਿਰਾ ਵਿਨਿਆਸ ਵਿੱਚ ਮੱਧ ਸ਼ਿਰਾ ਦੇ ਦੋਨੋ ਪਾਸੇ ਜਾਲ ਜਿਹਿਆ ਬੁਣਿਆ ਹੁੰਦਾ ਹੈ ।
  • ਸਮਾਨੰਤਰ ਸ਼ਿਰਾ ਵਿਨਿਆਸ-ਇਸ ਵਿੱਚ ਸ਼ਿਰਾਵਾਂ ਇੱਕ ਦੂਸਰੇ ਦੇ ਸਮਾਨੰਤਰ ਹੁੰਦੀਆਂ ਹਨ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 8

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ 17.
ਫੁੱਲ ਦੇ ਸੈਪਲ (Sepal) ਕਿਸ ਨੂੰ ਕਹਿੰਦੇ ਹਨ ? ਇਸਦਾ ਕੀ ਕੰਮ ਹੈ ? ਇਸਦੀ ਪਛਾਣ ਵੀ ਦੱਸੋ ।
ਉੱਤਰ-
ਫੁੱਲ ਦੇ ਸਭ ਤੋਂ ਬਾਹਰੀ ਭਾਗ ਨੂੰ ਸੈਪਲ ਕਹਿੰਦੇ ਹਨ । ਇਹ ਫੁੱਲ ਦੇ ਹੋਰ ਹਿੱਸਿਆਂ ਦੀ ਰੱਖਿਆ ਕਰਦਾ ਹੈ । ਜਦੋਂ ਇਹ ਕਲੀ ਦੀ ਅਵਸਥਾ ਵਿਚ ਹੁੰਦਾ ਹੈ ।
ਸੈਪਲ (Sepal) ਦੀ ਪਛਾਣ-ਇਹ ਆਮ ਤੌਰ ‘ਤੇ ਹਰੇ ਰੰਗ ਦਾ ਹੁੰਦਾ ਹੈ । ਇਹ ਆਪਸ ਵਿੱਚ ਜੁੜੇ ਵੀ ਹੋ ਸਕਦੇ ਹਨ ਤੇ ਨਹੀਂ ਵੀ । ਇਹ ਪੰਖੜੀਆਂ ਨਾਲ ਜੁੜੇ ਵੀ ਹੋ ਸਕਦੇ ਹਨ ਤੇ ਨਹੀਂ ਵੀ ।

ਪ੍ਰਸ਼ਨ 18.
ਫੁੱਲ ਦੀਆਂ ਪੰਖੜੀਆਂ ਕਿਸ ਨੂੰ ਕਹਿੰਦੇ ਹਨ ? ਇਸ ਦੇ ਕੰਮ ਅਤੇ ਗੁਣ ਲਿਖੋ ।
ਉੱਤਰ-
ਫੁੱਲ ਦੀਆਂ ਪੰਖੜੀਆਂ-ਫੁੱਲ ਦੇ ਸਭ ਤੋਂ ਸੁੰਦਰ ਰੰਗ-ਬਿਰੰਗੇ ਭਾਗ ਨੂੰ ਪੰਖੜੀਆਂ ਕਹਿੰਦੇ ਹਨ । ਕੰਮ-ਇਸ ਨਾਲ ਫੁੱਲ ਆਕਰਸ਼ਕ ਬਣਦਾ ਹੈ ਅਤੇ ਪਰਾਗਕਣ ਵਿੱਚ ਸਹਾਇਤਾ ਕਰਦਾ ਹੈ । ਗੁਣ-

  • ਪੰਖੜੀਆਂ ਆਪਸ ਵਿੱਚ ਜੁੜੀਆਂ ਹੋ ਸਕਦੀਆਂ ਹਨ ਤੇ ਨਹੀਂ ਵੀ ।
  • ਹਰ ਫੁੱਲ ਵਿੱਚ ਪੰਖੜੀਆਂ ਦੀ ਗਿਣਤੀ ਵੱਖ-ਵੱਖ ਹੁੰਦੀ ਹੈ ।
  • ਪੰਖੜੀਆਂ ਬਾਹਰੀ ਦਲ ਨਾਲ ਜੁੜੀਆਂ ਹੋ ਸਕਦੀਆਂ ਹਨ ਤੇ ਨਹੀਂ ਵੀ ।
  • ਇਨ੍ਹਾਂ ਦੀ ਗਿਣਤੀ ਬਾਹਰੀ ਦਲ ਦੇ ਬਰਾਬਰ ਨਹੀਂ ਹੁੰਦੀ ਅਤੇ ਕਈ ਵਾਰ ਹੋ ਵੀ ਸਕਦੀ ਹੈ ।

ਪ੍ਰਸ਼ਨ 19.
ਫੁੱਲ ਦੇ ਪੁੰਕੇਸਰ ਭਾਗ ਦਾ ਵਰਣਨ ਕਰੋ ।
ਉੱਤਰ-
ਫੁੱਲ ਦੇ ਨਰ ਭਾਗ ਨੂੰ ਪੁੰਕੇਸਰ ਕਹਿੰਦੇ ਹਨ । ਇਸ ਦੇ ਦੋ ਮੁੱਖ ਭਾਗ ਹਨ-ਪਰਾਗਕੋਸ਼ ਅਤੇ ਤੰਤੁ । ਪਰਾਗਕੋਸ਼ ਵਿੱਚ ਪਰਾਗਕਣ ਹੁੰਦੇ ਹਨ ।

ਪ੍ਰਸ਼ਨ 20.
ਫੁੱਲ ਦੇ ਇਸਤਰੀ ਕੇਸਰ ਭਾਗ ਦਾ ਵਰਣਨ ਕਰੋ |
ਉੱਤਰ-
ਫੁੱਲ ਦੇ ਮਾਦਾ ਭਾਗ ਨੂੰ ਇਸਤਰੀ ਕੇਸਰ ਕਹਿੰਦੇ ਹਨ । ਫੁੱਲ ਦੇ ਇਸਤਰੀ ਕੇਸਰ ਦੇ ਤਿੰਨ ਮੁੱਖ ਭਾਗ ਹੁੰਦੇ ਹਨ ।

  • ਅੰਡਕੋਸ਼
  • ਪਰਾਗਕਣ ਵਹਿਣੀ
  • ਪਰਾਗਕਣ ਗ੍ਰਹੀ !

ਅੰਡਕੋਸ਼ ਵਿੱਚ ਬੀਜ-ਅੰਡ ਹੁੰਦੇ ਹਨ ਜੋ ਮਾਦਾ ਯੁਗਮਤ ਦਾ ਕੰਮ ਕਰਦੇ ਹਨ ਅਤੇ ਬੀਜ ਬਣਾਉਂਦੇ ਹਨ ।

ਪ੍ਰਸ਼ਨ 21.
ਇਕ ਕਿਰਿਆ ਦੁਆਰਾ ਦੱਸੋ ਕਿ ਤਣਾ ਪਾਣੀ ਦਾ ਸੰਵਹਿਣ ਕਰਦਾ ਹੈ ।
ਉੱਤਰ-
ਤਣਾ ਪਾਣੀ ਦਾ ਸੰਵਹਿਣ ਕਰਦਾ ਹੈ । ਕਿਰਿਆ ਜ਼ਰੂਰੀ ਸਮਾਨ-ਇੱਕ ਗਲਾਸ ਪਾਣੀ, ਲਾਲ ਸਿਆਹੀ, ਬੂਟੀ ਅਤੇ ਬਲੇਡ 1 ਗਿਲਾਸ ਨੂੰ ਇੱਕ ਤਿਆਹੀ ਪਾਣੀ ਨਾਲ ਭਰੋ । ਇਸ ਵਿੱਚ ਲਾਲ ਸਿਆਹੀ ਦੀਆਂ ਕੁੱਝ ਬੂੰਦਾਂ ਪਾਓ । ਬੁਟੀ ਨੂੰ ਧਰਤੀ ਨੇੜਿਓ ਕੱਟ ਕੇ ਗਿਲਾਸ ਵਿੱਚ ਰੱਖੋ, ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਅਗਲੇ ਦਿਨ ਇਨ੍ਹਾਂ ਟਾਹਣੀਆਂ ਨੂੰ ਧਿਆਨ ਨਾਲ ਦੇਖੋ ।
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 9
ਬੂਟੀ ਦੇ ਕੁੱਝ ਭਾਗ ਲਾਲ ਦਿਖਾਈ ਦੇਣਗੇ । ਇਹ ਲਾਲ ਰੰਗ ਸੰਵਹਿਣ ਦੁਆਰਾ ਇੱਥੇ ਪੁੱਜਿਆ ਹੈ । ਤੁਸੀਂ ਤਣੇ ਨੂੰ ਮੋਟਾਈ ਵਿੱਚ ਕੱਟ ਕੇ ਇਸ ਵਿੱਚ ਲਾਲ ਰੰਗ ਦੇਖ ਸਕਦੇ ਹੋ । ਇਸ ਕਿਰਿਆ ਤੋਂ ਸਾਨੂੰ ਪਤਾ ਲਗਦਾ ਹੈ ਕਿ ਪਾਣੀ ਤਣੇ ਰਾਹੀਂ ਉੱਪਰ ਵੱਲ ਚੜਦਾ ਹੈ । ਇਸ ਤੋਂ ਭਾਵ ਹੈ ਕਿ ਤਣਾ ਪਾਣੀ ਦਾ ਸੰਵਹਿਣ ਕਰਦਾ ਹੈ ।

ਪ੍ਰਸ਼ਨ 22.
ਬੀਜ ਕਿਸ ਨੂੰ ਕਹਿੰਦੇ ਹਨ ? ਦੋ ਉਦਾਹਰਣ ਦਿਓ ।
ਉੱਤਰ-
ਬੀਜ-ਬੀਜ ਪੌਦੇ ਦਾ ਉਹ ਭਾਗ ਹੈ ਜਿਸ ਤੋਂ ਅੱਗੇ ਨਵਾਂ ਪੌਦਾ ਬਣਦਾ ਹੈ । ਇਸ ਵਿੱਚ ਬੱਚਾ ਪੈਦਾ ਹੁੰਦਾ ਹੈ । ਇਸ ਵਿੱਚ ਨਵੇਂ ਪੌਦੇ ਲਈ ਭੋਜਨ ਵੀ ਹੁੰਦਾ ਹੈ , ਜਿਵੇਂ-ਮੱਕੀ, ਮਟਰ ਦੇ ਬੀਜ ॥

ਪ੍ਰਸ਼ਨ 23.
ਫੁੱਲ ਦਾ ਕਿਹੜਾ ਭਾਗ ਬੀਜ ਬਣਾਉਂਦਾ ਹੈ ? ਕਿਸੇ ਬੀਜ ਦੇ ਵੱਖ-ਵੱਖ ਭਾਗਾਂ ਦੇ ਨਾਮ ਦੱਸੋ !
ਉੱਤਰ-
ਬੀਜਅੰਡ (Ovule) । ਬੀਜ ਦੇ ਭਾਗ ਹਨ-ਬੀਜ ਪਤਰ, ਪਰਾਂਕੁਰ, ਮੁਲਾਂਕੁਰ ।

ਪ੍ਰਸ਼ਨ 24.
ਫਲ ਕਿਸ ਨੂੰ ਕਹਿੰਦੇ ਹਨ ? ਇਹ ਕਿਸੇ ਬੀਜ ਤੋਂ ਕਿਸ ਤਰ੍ਹਾਂ ਵੱਖ ਹੁੰਦਾ ਹੈ ?
ਉੱਤਰ-
ਫੁੱਲ ਦਾ ਅੰਡਕੋਸ਼ ਵਾਲਾ ਭਾਗ ਫਲ ਵਿੱਚ ਬਦਲ ਜਾਂਦਾ ਹੈ । ਬੀਜ, ਫੁੱਲ ਦੇ ਬੀਜ-ਅੰਡ ਭਾਗ ਤੋਂ ਬਣਦਾ ਹੈ । ਫਲ ਦੇ ਅੰਦਰ ਬੀਜ ਹੁੰਦਾ ਹੈ ਕਿਉਂਕਿ ਅੰਡਕੋਸ਼ ਦੇ ਅੰਦਰ ਬੀਜ-ਅੰਡ ਹੁੰਦਾ ਹੈ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ 25.
ਪੌਦੇ ਲਈ ਪ੍ਰਕਾਸ਼-ਸੰਸ਼ਲੇਸ਼ਣ ਕਿਉਂ ਜ਼ਰੂਰੀ ਹੈ ?
ਉੱਤਰ-
ਪੌਦਿਆਂ ਲਈ ਪ੍ਰਕਾਸ਼-ਸੰਸ਼ਲੇਸ਼ਣ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਇੱਕ ਤਰੀਕਾ ਹੈ ਜਿਸ ਰਾਹੀਂ ਪੌਦੇ ਆਪਣਾ ਭੋਜਨ ਖ਼ੁਦ ਤਿਆਰ ਕਰਦੇ ਹਨ ।

ਪ੍ਰਸ਼ਨ 26.
ਤੁਸੀਂ ਪੱਤੇ ਦਾ ਛਾਪਾ ਕਾਗ਼ਜ਼ ਤੇ ਕਿਵੇਂ ਲੈ ਸਕਦੇ ਹੋ ? ਕਿਰਿਆ ਰਾਹੀਂ ਦੱਸੋ ।
ਉੱਤਰ-
ਇੱਕ ਪੱਤੇ ਨੂੰ ਇੱਕ ਸਫ਼ੇਦ ਕਾਗ਼ਜ਼ ਅਤੇ ਆਪਣੀ ਕਾਪੀ ਦੇ ਪੰਨੇ ਹੇਠ ਰੱਖੋ । ਇਸ ਨੂੰ ਚਿੱਤਰ ਵਿੱਚ ਦਿਖਾਏ ਅਨੁਸਾਰ ਇੱਕੋ ਜਗਾ ‘ਤੇ ਦਬਾ ਕੇ ਰੱਖੋ । ਪੈਂਨਸਿਲ ਨੂੰ ਤਿਰਛਾ ਫੜ ਕੇ ਇਸਦੀ ਨੋਕ ਨਾਲ ਕਾਗ਼ਜ਼ ਤੇ ਪੱਤੇ ਵਾਲੇ ਹਿੱਸੇ ਨੂੰ ਹੌਲੀ-ਹੌਲੀ ਰਗੜੋ । ਤੁਹਾਨੂੰ ਰੇਖਾਵਾਂ ਨਾਲ ਛਾਪਾ ਦਿਖਾਈ ਦੇਣ ਲੱਗ ਜਾਵੇਗਾ । ਇਹ ਛਾਪ ਪੱਤੇ ਵਰਗੀ ਹੈ ।
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 10

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਸ਼ਪੀਕਰਨ ਕਿਸ ਨੂੰ ਕਹਿੰਦੇ ਹਨ ? ਪ੍ਰਯੋਗ ਦੁਆਰਾ ਵਾਸ਼ਪੀਕਰਨ ਦਰਸਾਓ ।
ਉੱਤਰ-
ਵਾਸ਼ਪੀਕਰਨ-ਪੱਤਿਆਂ ਵਿੱਚੋਂ ਪਾਣੀ ਦੀਆਂ ਬੂੰਦਾਂ ਜਲ ਵਾਸ਼ਪ ਦੇ ਰੂਪ ਵਿੱਚ ਨਿਕਲਦੀਆਂ ਰਹਿੰਦੀਆਂ ਹਨ ਇਸ ਨੂੰ ਵਾਸ਼ਪੀਕਰਨ ਕਹਿੰਦੇ ਹਨ । ਪ੍ਰਯੋਗ-ਜ਼ਰੂਰੀ ਸਾਮਾਨ-ਬੂਟੀ, ਪੋਲੀਥੀਨ ਦੇ ਦੋ ਪਾਰਦਰਸ਼ੀ ਲਿਫਾਫੇ ਅਤੇ ਕੁੱਝ ਧਾਗਾ ॥ ਵਿਧੀ-ਇਸ ਕਿਰਿਆ ਨੂੰ ਦਿਨ ਵੇਲੇ, ਜਦੋਂ ਧੁੱਪ ਚੜੀ ਹੋਵੇ, ਕਰਨਾ ਚਾਹੀਦਾ ਹੈ । ਇਸ ਪ੍ਰਯੋਗ ਲਈ ਤੰਦਰੁਸਤ, ਚੰਗੀ ਤਰ੍ਹਾਂ ਸਿੰਜੇ ਦੇ ਪਾਣੀ ਦੀਆਂ ਬੂੰਦਾਂ ਹੋਏ ਅਤੇ ਧੁੱਪ ਵਿੱਚ ਰੱਖੇ ਹੋਏ ਪੌਦੇ ਨੂੰ ਲੈਣਾ ਚਾਹੀਦਾ ਹੈ । ਕਿਸੇ ਵੀ ਪੌਦੇ ਦੀ ਪੱਤੀ ਵਾਲੀ ਟਹਿਣੀ ਨੂੰ ਚਿੱਤਰ ਵਿੱਚ ਦਿਖਾਏ ਅਨੁਸਾਰ ਪੋਲੀਥੀਨ ਦੇ ਲਿਫਾਫੇ ਨਾਲ ਢੱਕ ਕੇ ਧਾਗੇ ਨਾਲ ਬੰਨ੍ਹ ਦਿਓ । ਦੂਸਰੇ ਪੋਲੀਥੀਨ ਦੇ ਲਿਫਾਫੇ ਨੂੰ ਵੀ ਧਾਗਾ ਬੰਨ੍ਹ ਕੇ ਧੁੱਪ ਵਿੱਚ ਰੱਖ ਦਿਓ । ਕੁੱਝ ਘੰਟਿਆਂ ਬਾਅਦ ਪੌਦੇ ਵਾਲੇ ਪੋਲੀਥੀਨ ਦੇ ਲਿਫਾਫੇ ਦੇ ਅੰਦਰਲੇ ਪਾਸੇ ਧਿਆਨ ਨਾਲ ਦੇਖੋ ।ਤੁਹਾਨੂੰ ਥੈਲੀ ਦੇ ਅੰਦਰ ਪਾਣੀ ਦੀਆਂ ਬੂੰਦਾਂ ਦਿਖਾਈ ਦਿੰਦੀਆਂ ਹਨ । ਇਹ ਬੂੰਦਾਂ ਦੁਸਰੇ ਲਿਫਾਫੇ ਵਿੱਚ ਦਿਖਾਈ ਨਹੀਂ ਦਿੰਦੀਆਂ । ਇਹ ਬੂੰਦਾਂ ਵਾਸ਼ਪੀਕਰਨ ਕਾਰਨ ਪੈਦਾ ਹੋਈਆਂ ਹਨ ।
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 11

ਪ੍ਰਸ਼ਨ 2.
ਪ੍ਰਯੋਗ ਦੁਆਰਾ ਦਰਸਾਓ ਕਿ ਹਰੇ ਪੱਤੇ ਨਿਸ਼ਾਸ਼ਤੇ (ਸਟਾਰਚ) ਦਾ ਸੰਸ਼ਲੇਸ਼ਣ ਕਰਦੇ ਹਨ ?
ਉੱਤਰ-
ਜ਼ਰੂਰੀ ਸਾਮਾਨ-ਪੱਤਾ, ਸਪਿਰਿਟ, ਬੀਕਰ, ਪਰਖ ਨਲੀ, ਬਰਨਰ, ਪਾਣੀ, ਪਲੇਟ ਅਤੇ ਆਇਓਡੀਨ ਦਾ ਘੋਲ ॥ ਵਿਧੀ-ਪ੍ਰਯੋਗ-ਪਰਖਨਲੀ ਵਿੱਚ ਇੱਕ ਪੱਤਾ ਲਓ ਅਤੇ ਵਿੱਚ ਕਾਫ਼ੀ ਮਾਤਰਾ ਵਿੱਚ ਸਪਿਰਿਟ ਪਾਓ । ਤਾਂਕਿ ਪੱਤਾ ਪੂਰੀ ਤਰ੍ਹਾਂ ਇਸ ਵਿੱਚ ਡੁੱਬ ਜਾਏ । ਹੁਣ ਇਸ ਪਰਖਨਲੀ ਨੂੰ ਪਾਣੀ ਨਾਲ ਅੱਧੇ ਭਰੇ ਬੀਕਰ ਵਿੱਚ ਰੱਖੋ । ਬੀਕਰ ਨੂੰ ਉਸ ਸਮੇਂ ਤੱਕ ਗਰਮ ਕਰੋ । ਜਦੋਂ ਤੱਕ ਪੱਤੇ ਦਾ ਹਰਾ ਰੰਗ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਜਾਂਦਾ । ਹੁਣ ਪੱਤੇ ਨੂੰ ਪੂਰੀ ਸਾਵਧਾਨੀ ਕਲ ਨਾਲ ਬਾਹਰ ਕੱਢ ਲਓ ਅਤੇ ਇਸ ਨੂੰ ਪਾਣੀ ਨਾਲ ਧੋਵੋ । ਇਸ ਨੂੰ ਪਲੇਟ ਵਿੱਚ ਰੱਖੋ ਅਤੇ ਇਸ ਉੱਪਰ ਆਇਓਡੀਨ ਘੋਲ ਦੀਆਂ ਕੁੱਝ ਬੂੰਦਾਂ ਪਾਓ । ਤੁਸੀਂ ਦੇਖੋਗੇ ਕਿ ਪੱਤਾ ਨੀਲਾ, ਕਾਲਾ ਹੋਵੇਗਾ । ਇਸ ਤੋਂ ਪਤਾ ਲਗਦਾ ਹੈ ਕਿ ਪੱਤੇ ਵਿੱਚ ਨਿਸ਼ਾਸ਼ਤਾ (ਸਟਾਰਚ) ਮੌਜੂਦ ਹੈ ।
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 12

ਪ੍ਰਸ਼ਨ 3.
ਪ੍ਰਯੋਗ ਦੁਆਰਾ ਦਰਸਾਓ ਕਿ ਪੌਦੇ ਦੇ ਪੱਤੇ ਨੇ ਹੀ ਨਿਸ਼ਾਸ਼ਤੇ ਦਾ ਸੰਸ਼ਲੇਸ਼ਣ ਕੀਤਾ ਇਹ ਪੌਦੇ ਦੇ ਕਿਸੇ ਹੋਰ ਭਾਗ ਤੋਂ ਇੱਥੇ ਨਹੀਂ ਪਹੁੰਚਿਆ ।
ਜਾਂ
ਨਿਸ਼ਾਸ਼ਤੇ ਦੇ ਸੰਸ਼ਲੇਸ਼ਣ ਲਈ ਸੂਰਜੀ ਪ੍ਰਕਾਸ਼ ਜ਼ਰੂਰੀ ਹੈ ?
ਉੱਤਰ-
ਪ੍ਰਯੋਗ-ਪੌਦੇ ਲੱਗੇ ਇੱਕ ਗਮਲੇ ਨੂੰ ਇੱਕ ਜਾਂ ਦੋ ਦਿਨਾਂ ਲਈ ਹਨੇਰੇ ਵਾਲੇ ਕਮਰੇ ਵਿੱਚ ਰੱਖੋ । ਇਸ ਪੌਦੇ ਦੇ ਇੱਕ ਪੱਤੇ ਦੇ ਥੋੜੇ ਹਿੱਸੇ ਨੂੰ ਦੋਨੋਂ ਪਾਸਿਆਂ ਤੋਂ ਕਾਲੇ ਕਾਗ਼ਜ਼ ਨਾਲ ਢੱਕ ਦਿਓ । ਹੁਣ ਇਸ ਪੌਦੇ ਨੂੰ ਪੂਰੇ ਦਿਨ ਲਈ ਸੁਰਜੀ ਪ੍ਰਕਾਸ਼ ਵਿੱਚ ਰੱਖ ਦਿਓ । ਹੁਣ ਕਾਲੇ ਕਾਗ਼ਜ਼ ਨਾਲ ਢਕੇ ਪੱਤੇ ਨੂੰ ਤੋੜ ਕੇ ਇਸ ਵਿੱਚ ਨਿਸ਼ਾਸ਼ਤੇ ਦਾ ਪਰੀਖਣ ਕਰੋ । ਤੁਸੀਂ ਦੇਖੋਗੇ ਕਿ ਇਸ ਪ੍ਰਯੋਗ ਨਾਲ ਤੁਹਾਨੂੰ ਇਹ ਸਮਝਣ ਵਿੱਚ ਸਹਾਇਤਾ ਮਿਲੀ ਕਿ ਪੱਤੇ ਦਾ ਇਹ ਭਾਗ ਜੋ ਸੂਰਜੀ ਪ੍ਰਕਾਸ਼ ਵਿੱਚ ਸੀ, ਇਸ ਭਾਗ ਵਿੱਚ ਨਿਸ਼ਾਸ਼ਤਾ ਮੌਜੂਦ ਸੀ, ਪਰ ਕਾਲੇ ਕਾਗ਼ਜ਼ ਨਾਲ ਢਕੇ ਭਾਗ ਵਿੱਚ ਨਹੀਂ । ਇਸ ਤੋਂ ਭਾਵ ਇਹ ਹੈ ਕਿ ਪੱਤਾ ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਵਿੱਚ ਹੀ ਨਿਸ਼ਾਬਤੇ ਦਾ ਸੰਸ਼ਲੇਸ਼ਣ ਕਰਦਾ ਹੈ । ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਪ੍ਰਕਾਸ਼ ਨਿਸ਼ਾਸ਼ਤੇ ਦੇ ਸੰਸ਼ਲੇਸ਼ਣ ਲਈ ਜ਼ਰੂਰੀ ਹੈ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ 4.
ਮੂਸਲਾ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਅੰਤਰ ਦੱਸੋ ।
ਉੱਤਰ-
ਮੂਸਲਾ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਅੰਤਰ –

ਮੂਸਲਾ ਜੜ੍ਹ (Tap Root) ਰੇਸ਼ੇਦਾਰ ਜੜ੍ਹ (Fibrous Root)
(1) ਇਹ ਜੜ੍ਹ ਬੀਜ ਦੇ ਅੰਦਰ ਭਰੂਣ ਦੇ ਅੰਗ ਮੂਲਾਕੁਰ ਹੁੰਦੀ (Radicle) ਤੋਂ ਪੈਦਾ ਹੁੰਦੀ ਹੈ । (1) ਇਹ ਜੜ੍ਹ ਪੌਦੇ ਦੇ ਕਿਸੇ ਵੀ ਭਾਗ ਤੋਂ ਪੈਦਾ ਹੈ ਪਰ ਮੁਲਾਂਕੁਰ ਤੋਂ ਪੈਦਾ ਨਹੀਂ ਹੁੰਦੀ ।
(2) ਇਸ ਵਿੱਚ ਇੱਕ ਮੁੱਖ ਜੜ੍ਹ ਹੁੰਦੀ ਹੈ ਜਿਸ ਨੂੰ ਮੂਸਲ ਜੜ੍ਹ ਕਿਹਾ ਜਾਂਦਾ ਹੈ । ਇਸ ਵਿੱਚੋਂ ਨਿਕਲਣ ਵਾਲੀਆਂ ਛੋਟੀਆਂ ਜੜਾਂ ਵੀ ਹੁੰਦੀਆਂ ਹਨ । (2) ਇਸ ਵਿੱਚ ਕੋਈ ਮੁੱਖ ਜੜ੍ਹ ਜਾਂ ਛੋਟੀ ਜੜ੍ਹ ਨਹੀਂ ਹੁੰਦੀ । ਇਸ ਵਿੱਚ ਸਾਰੀਆਂ ਜੜਾਂ ਲਗਭਗ ਇੱਕੋ ਹੀ ਆਕਾਰ ਅਤੇ ਮੋਟਾਈ ਦੀਆਂ ਹੁੰਦੀਆਂ ਹਨ ।
(3) ਮੂਸਲਾ ਜਮ੍ਹਾਂ ਗੁੱਛੇ ਦੇ ਰੂਪ ਵਿੱਚ ਨਹੀਂ ਹੁੰਦੀਆਂ । (3) ਰੇਸ਼ੇਦਾਰ ਜੜਾਂ ਗੁੱਛਿਆਂ ਦੇ ਰੂਪ ਵਿੱਚ ਹੁੰਦੀਆਂ ਹਨ ।
(4) ਮਸਲਾ ਜੜਾਂ ਧਰਤੀ ਵਿੱਚ ਕਾਫ਼ੀ ਗਹਿਰਾਈ ਤੱਕ ਚਲੀਆਂ ਜਾਂਦੀਆਂ ਹਨ । (4) ਰੇਸ਼ੇਦਾਰ ਜੜਾਂ ਧਰਤੀ ਵਿੱਚ ਗਹਿਰਾਈ ਤੱਕ ਨਹੀਂ ਜਾਦੀਆਂ ਸਗੋਂ ਧਰਤੀ ਦੀ ਸਤਾ ਦੇ ਨੇੜੇ ਹੀ ਫੈਲੀਆਂ ਹੁੰਦੀਆਂ ਹਨ ।

ਪ੍ਰਸ਼ਨ 5.
ਫੁੱਲ ਕੀ ਹੈ ? ਇੱਕ ਫੁੱਲ ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਫੁੱਲ ਦੇ ਭਾਗ-ਫੁੱਲ ਪੌਦੇ ਦਾ ਸਭ ਤੋਂ ਸੁੰਦਰ ਭਾਗ ਹੁੰਦਾ ਹੈ । ਆਮ ਕਰਕੇ ਫੁੱਲ ਵੱਖ-ਵੱਖ ਆਕਰਸ਼ਕ ਰੰਗਾਂ ਦੇ ਹੁੰਦੇ ਹਨ । ਇੱਕ ਫੁੱਲ ਦੇ ਹੇਠ ਲਿਖੇ ਭਾਗ ਹੁੰਦੇ ਹਨ

  • ਬਾਹਰੀ ਦਲ (calyx),
  • ਪੰਖੜੀਆਂ (corolla),
  • ਪੁੰਕੇਸਰ (stamen).
  • ਇਸਤਰੀ ਕੇਸਰ (carpel)

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 13

ਬਾਹਰੀ ਦਲ ਫੁੱਲ ਦੇ ਬਾਹਰੀ ਘੇਰੇ ਦੇ ਹਰੇ ਪੱਤੇ ਜਿੰਨੇ ਭਾਗ ਹੁੰਦੇ ਹਨ । ਇਹ ਕਲੀ ਦੀ ਅਵਸਥਾ ਵਿੱਚ ਫੁੱਲ ਦੀ ਰੱਖਿਆ ਕਰਦਾ ਹੈ । ਬਾਹਰੀ ਦਲ ਦੇ ਅੰਦਰ ਰੰਗਦਾਰ ਪੰਖੜੀਆਂ ਹੁੰਦੀਆਂ ਹਨ । ਇਹ ਪਰਾਗਣ ਕਿਰਿਆ ਦੇ ਲਈ ਕੀਟ-ਪਤੰਗਿਆਂ ਨੂੰ ਆਪਣੀ ਵੱਲ ਆਕਰਸ਼ਿਤ ਕਰਨ ਦਾ ਕੰਮ ਕਰਦੀਆਂ ਹਨ । ਜੇ ਪੰਖੜੀਆਂ ਨੂੰ ਹਟਾ ਦਿੱਤਾ ਜਾਵੇ ਤਾਂ ਅੰਦਰ ਛੋਟੇ-ਛੋਟੇ ਚੱਕਰ ਦਿਖਾਈ ਦਿੰਦੇ ਹਨ ਜਿਨ੍ਹਾਂ ਦੇ ਸਿਰੇ ਫੁੱਲੇ ਹੁੰਦੇ ਹਨ । ਇਨ੍ਹਾਂ ਨੂੰ ਪੁੰਕੇਸਰ ਕਹਿੰਦੇ ਹਨ । ਪੁੰਕੇਸਰ ਦੇ ਫੁੱਲੇ ਹੋਏ ਭਾਗ ਨੂੰ ਪਰਾਗਕੋਸ਼ ਕਹਿੰਦੇ ਹਨ, ਜਿਸ ਵਿੱਚ ਪਾਉਡਰ ਜਿਹੇ ਪਰਾਗਕਣ ਹੁੰਦੇ ਹਨ । ਪੁੰਕੇਸਰ ਫੁੱਲ ਦਾ ਨਰ ਅੰਗ ਹੁੰਦਾ ਹੈ । ਫੁੱਲ ਦੇ ਬਿਲਕੁਲ ਵਿਚਕਾਰ ਸੁਰਾਹੀ ਦੇ ਆਕਾਰ ਦਾ ਇੱਕ ਅੰਗ ਹੁੰਦਾ ਹੈ ਜਿਸ ਨੂੰ ਇਸਤਰੀ ਕੇਸਰ ਕਹਿੰਦੇ ਹਨ । ਇਹ ਫੁੱਲ ਦਾ ਮਾਦਾ ਅੰਗ ਹੈ । ਇਸਦੇ ਫੁੱਲੇ ਹੋਏ ਭਾਗ ਨੂੰ ਅੰਡਕੋਸ਼ ਕਹਿੰਦੇ ਹਨ । ਅੰਡਕੋਸ਼ ਵਿੱਚ ਬੀਜ-ਅੰਡ ਹੁੰਦੇ ਹਨ । ਜੋ ਪਰਾਗਕਣ ਅਤੇ ਨਿਸ਼ੇਚਨ ਕਿਰਿਆ ਤੋਂ ਬਾਅਦ ਬੀਜ ਵਿੱਚ ਬਦਲ ਜਾਂਦੇ ਹਨ ਅਤੇ ਅੰਡਕੋਸ਼ ਪੱਕਣ ਤੇ ਫਲ ਬਣ ਜਾਂਦਾ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

Punjab State Board PSEB 6th Class Science Book Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ Textbook Exercise Questions, and Answers.

PSEB Solutions for Class 6 Science Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

Science Guide for Class 6 PSEB ਸਾਡੇ ਆਲੇ-ਦੁਆਲੇ ਦੇ ਪਰਿਵਰਤਨ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 53)

ਪ੍ਰਸ਼ਨ 1.
ਤੁਹਾਡੀ ਮਾਤਾ ਜੀ ਰੋਟੀ ਬਣਾਉਣ ਤੋਂ ਪਹਿਲਾਂ ਗੁੰਨੇ ਹੋਏ ਆਟੇ ਤੋਂ ਪੇੜਾ ਬਣਾਉਂਦੇ ਹਨ । ਕੀ ਪੇੜੇ ਤੋਂ ਮੁੜ ਆਟਾ ਉਲਟਾਇਆ ਜਾ ਸਕਦਾ ਹੈ ?
ਉੱਤਰ-
ਹਾਂ, ਇਸ ਕਰਕੇ ਇਹ ਉਲਟਾਉਣਯੋਗ ਪਰਿਵਰਤਨ ਹੈ ।

ਪ੍ਰਸ਼ਨ 2.
ਕਾਗਜ਼ ਦੇ ਟੁਕੜੇ ਤੋਂ ਪੇਪਰ ਬੋਟ (ਕਾਗਜ਼ ਦੀ ਕਿਸ਼ਤੀ ਬਣਾਈ ਜਾਂਦੀ ਹੈ । ਕੀ ਕਾਗਜ਼ ਦੀ ਕਿਸ਼ਤੀ ਤੋਂ ਮੁੜ ਕਾਗਜ਼ ਉਲਟਾਇਆ ਜਾ ਸਕਦਾ ਹੈ ?
ਉੱਤਰ-
ਹਾਂ, ਇਹ ਵੀ ਉਲਟਾਉਣਯੋਗ ਪਰਿਵਰਤਨ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 54)

ਪ੍ਰਸ਼ਨ 1.
ਜਮਾਤ ਪੰਜਵੀਂ ਅਤੇ ਅੱਠਵੀਂ ਦੇ ਬੱਚਿਆਂ ਦੀ ਲੰਬਾਈ ਨੂੰ ਧਿਆਨ ਨਾਲ ਵੇਖੋ । ਕੀ ਲੰਬਾਈ ਵਿੱਚ ਵਾਧਾ ਉਲਟਾਉਣਯੋਗ ਪਰਿਵਰਤਨ ਹੈ ਜਾਂ ਨਾ-ਉਲਟਾਉਣਯੋਗ ?
ਉੱਤਰ-
ਲੰਬਾਈ ਵਿੱਚ ਵਾਧਾ ਇੱਕ ਨਾ-ਉਲਟਾਉਣਯੋਗ ਪਰਿਵਰਤਨ ਹੈ ।

ਪ੍ਰਸ਼ਨ 2.
ਕੀ ਮੋਮਬੱਤੀ ਦਾ ਜਲਣਾ ਉਲਟਾਉਣਯੋਗ ਹੈ ਜਾਂ ਨਾਉਲਟਾਉਣਯੋਗ ਪਰਿਵਰਤਨ ਹੈ ?
ਉੱਤਰ-
ਮੋਮਬੱਤੀ ਦਾ ਜਲਣਾ ਨਾ-ਉਲਟਾਉਣਯੋਗ ਪਰਿਵਰਤਨ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਸੋਚੋ ਅਤੇ ਉੱਤਰ ਦਿਓ (ਪੇਜ 55)

ਪ੍ਰਸ਼ਨ 1.
ਕਾਗਜ਼ ਦੇ ਫਾੜਨ ਨੂੰ ਕਿਸ ਤਰ੍ਹਾਂ ਦਾ ਪਰਿਵਰਤਨ ਕਿਹਾ ਜਾ ਸਕਦਾ ਹੈ ?
ਉੱਤਰ-
ਭੌਤਿਕ (Physical) ਪਰਿਵਰਤਨ ।

ਪ੍ਰਸ਼ਨ 2.
ਬਰਫ਼ ਤੋਂ ਪਾਣੀ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
ਉੱਤਰ-
ਭੌਤਿਕ ਪਰਿਵਰਤਨ ।

ਸੋਚੋ ਅਤੇ ਉੱਤਰ ਦਿਓ (ਪੇਜ 56)

ਪ੍ਰਸ਼ਨ 1.
ਦੁੱਧ ਤੋਂ ਪਨੀਰ ਤਿਆਰ ਕਰਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
ਉੱਤਰ-
ਰਸਾਇਣਿਕ ਪਰਿਵਰਤਨ ।

ਪ੍ਰਸ਼ਨ 2.
ਜਲਦੀ ਮੋਮਬੱਤੀ ਤੋਂ ਮੋਮ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
ਉੱਤਰ-
ਰਸਾਇਣਿਕ ਪਰਿਵਰਤਨ ।

ਸੋਚੋ ਅਤੇ ਉੱਤਰ ਦਿਓ (ਪੇਜ 56)

ਪ੍ਰਸ਼ਨ 1.
ਕੀ ਤੁਸੀਂ ਕਦੇ ਸੁਨਿਆਰੇ ਦੀ ਦੁਕਾਨ ਤੇ ਬਨਸਨ-ਬਰਨਰ ਵੇਖਿਆ ਹੈ ? ਇਸ ਦਾ ਕੀ ਉਪਯੋਗ ਹੈ ?
ਉੱਤਰ-
ਬਨਸਨ ਬਰਨਰ ਧਾਤੂ ਨੂੰ ਗਰਮ ਕਰਨ ਲਈ ਵਰਤਿਆ ਜਾਂਦਾ ਹੈ । ਜਿਸ ਨਾਲ ਧਾਤੁ ਪਿਘਲਦਾ ਹੈ ਤੇ ਉਸ ਨੂੰ ਕਿਸੇ ਵੀ ਆਕਾਰ ਦਾ ਬਣਾਇਆ ਜਾ ਸਕਦਾ ਹੈ । ਧਾਤੂ ਨੂੰ ਵੱਧ ਤਾਪਮਾਨ ਤੇ ਰੱਖਣ ਤੇ ਫੈਲਣਾ ਪਸਾਰ/Expansion) ਹੁੰਦਾ ਹੈ ।

ਪ੍ਰਸ਼ਨ 2.
ਜਦੋਂ ਤੁਸੀਂ ਡਾਕਟਰੀ ਥਰਮਾਮੀਟਰ ਨੂੰ ਮੁੰਹ ਵਿੱਚ ਰੱਖਦੇ ਹੋ ਤਾਂ ਥਰਮਾਮੀਟਰ ਦੀ ਨਲੀ ਵਿੱਚ ਮਰਕਰੀ ਉੱਪਰ ਕਿਉਂ ਚੜ੍ਹ ਜਾਂਦਾ ਹੈ । ਮੂੰਹ ਵਿੱਚੋਂ ਥਰਮਾਮੀਟਰ ਬਾਹਰ ਕੱਢ ਕੇ ਛਿੜਕਣ ਤੇ ਮਰਕਰੀ ਨਲੀ ਵਿਚੋਂ ਕਿਉਂ ਹੇਠਾਂ ਡਿੱਗ ਜਾਂਦਾ ਹੈ । ਨੋਟ ਕਰੋ ਮਰਕਰੀ ਕਮਰੇ ਦੇ ਤਾਪਮਾਨ ਤੇ ਤਰਲ ਧਾਤ ਹੈ) ।
ਉੱਤਰ-
ਜਦੋਂ ਮਰਕਰੀ ਮੁੰਹ ਵਿੱਚ ਰੱਖਦੇ ਹਾਂ ਤੇ ਉਸਦਾ ਉੱਪਰ ਚੜ੍ਹਨ ਦਾ ਕਾਰਨ ਹੈ ਕਿ ਤਾਪਮਾਨ ਦੇ ਵੱਧਣ ਨਾਲ ਮਰਕਰੀ ਜਾਂ ਧਾਤੂ ਫੈਲਦਾ ਹੈ ਤੇ ਠੰਢਾ ਹੋਣ ਤੇ ਜਾਂ ਮੂੰਹ ਵਿੱਚੋਂ ਕੱਢਦੇ ਹੀ ਉਹ ਹੇਠਾਂ ਡਿੱਗ ਜਾਂਦਾ ਹੈ ਤੇ ਇਸ ਨੂੰ ਸੁੰਗੜਨਾ ਆਖਦੇ ਹਨ । ਮਰਕਰੀ ਦੇ ਉੱਪਰ ਚੜ੍ਹਨ ਨਾਲ ਫੈਲਣਾ (Expansion) ਹੁੰਦਾ ਹੈ ਤੇ ਹੇਠਾਂ ਡਿੱਗਣ ਨਾਲ ਸੁੰਗੜਨਾ (Contraction) ਹੁੰਦਾ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

PSEB 6th Class Science Guide ਸਾਡੇ ਆਲੇ-ਦੁਆਲੇ ਦੇ ਪਰਿਵਰਤਨ Textbook Questions, and Answers

1. ਖ਼ਾਲੀ ਥਾਂਵਾਂ ਭਰੋ ਲੜ –

(i) ……………. ਪਰਿਵਰਤਨ ਵਿੱਚ ਨਵਾਂ ਪਦਾਰਥ ਬਣਦਾ ਹੈ ।
ਉੱਤਰ-
ਰਸਾਇਣਿਕ,

(ii) ਬਰਫ਼ ਦਾ ਪਿਘਲਣਾ …………. ਅਤੇ ………….. ਪਰਿਵਰਤਨ ਹੈ ।
ਉੱਤਰ-
ਭੌਤਿਕ, ਉਲਟਾਉਣਯੋਗ,

(iii) ਕਾਗਜ਼ ਦਾ ਜਲਣਾ ……………. ਪਰਿਵਰਤਨ ਹੈ ।
ਉੱਤਰ-
ਨਾ-ਉਲਟਾਉਣਯੋਗ,

(iv) ਧਾਤਾਂ ਗਰਮ ਕਰਨ ਤੇ ……………. ਹਨ ।
ਉੱਤਰ-
ਟੈਲਦੀਆਂ (Expand),

(v) ਉਹ ਪਰਿਵਰਤਨ ਜੋ ਕਿਸੇ ਆਵਰਤ ਸਮੇਂ ਤੋਂ ਬਾਅਦ ਦੁਹਰਾਏ ਜਾਂਦੇ ਹਨ ……………. ਪਰਿਵਰਤਨ ਅਖਵਾਉਂਦੇ ਹਨ ।
ਉੱਤਰ-
ਨਿਯਮਿਤ ।

2. ਸਹੀ ਜਾਂ ਗਲਤ ਕਰ –

(i) ਦੁੱਧ ਤੋਂ ਪਨੀਰ ਦਾ ਬਣਨਾ ਉਲਟਾਉਣਯੋਗ ਪਰਿਵਰਤਨ ਹੈ ।
ਉੱਤਰ-
ਗ਼ਲਤ,

(ii) ਲੋਹੇ ਨੂੰ ਜੰਗ ਲੱਗਣਾ ਇੱਕ ਧੀਮਾ ਪਰਿਵਰਤਨ ਹੈ ।
ਉੱਤਰ-
ਸਹੀ,

(iii) ਗਰਮ ਕਰਨ ਤੇ ਧਾਤਾਂ ਸੁੰਗੜਦੀਆਂ ਹਨ ।
ਉੱਤਰ-
ਗ਼ਲਤ,

(iv) ਪਹਾੜਾਂ ਤੋਂ ਬਰਫ਼ ਦਾ ਪਿਘਲਣਾ ਇੱਕ ਕੁਦਰਤੀ ਪਰਿਵਰਤਨ ਹੈ ।
ਉੱਤਰ-
ਸਹੀ,

(v) ਪਟਾਖਿਆਂ ਦਾ ਜਲਣਾ ਇੱਕ ਤੇਜ਼ ਪਰਿਵਰਤਨ ਹੈ ।
ਉੱਤਰ-
ਸਹੀ ।

3. ਕਾਲਮ ‘ਉੱ’ ਨੂੰ ਕਾਲਮ “ਅ” ਨਾਲ ਮਿਲਾਓ –

ਕਾਲਮ ‘ਅ
ਕਾਲਮ ਉੱ . ਦੇ ਪਾਣੀ ਦਾ ਜੰਮਣਾ (ਅ) ਦੁੱਧ ਤੋਂ ਦਹੀਂ ਬਣਨਾ (ੲ) ਮਾਚਿਸ ਦਾ ਜਲਣਾ (ਸ) ਭੂਚਾਲ (ਹ) ਮੌਸਮ ਦਾ ਬਦਲਣਾ
(1) ਅਨਿਯਮਿਤ (ii) ਭੌਤਿਕ ਅਤੇ ਉਲਟਾਉਣਯੋਗ (iii) ਨਿਯਮਿਤ ( iv ) ਤੇਜ਼ (1) ਰਸਾਇਣਿਕ
ਉੱਤਰ –

ਕਾਲਮ ‘ੴ (ਉ) ਪਾਣੀ ਦਾ ਜੰਮਣਾ (ਅ ਦੁੱਧ ਤੋਂ ਦਹੀਂ ਬਣਨਾ (੪ ਮਾਚਿਸ ਦਾ ਜਲਣਾ (ਸ) ਭੂਚਾਲ (ਹ) ਮੌਸਮ ਦਾ ਬਦਲਣਾ
ਅ ਕਾਲਮ ‘ (i) ਭੌਤਿਕ ਅਤੇ ਉਲਟਾਉਣਯੋਗ (V) ਰਸਾਇਣਿਕ (iv) ਤੇਜ਼
(i) ਅਨਿਯਮਿਤ ( iii) ਨਿਯਮਿਤ

4. ਸਹੀ ਉੱਤਰ ਦੀ ਚੋਣ ਕਰੋ :

(i) ਭੋਜਨ ਦਾ ਪੱਕਣਾ ਕਿਹੜਾ ਪਰਿਵਰਤਨ ਹੈ ?
(ੳ) ਭੌਤਿਕ
(ਅ) ਤੇਜ਼
(ਇ) ਉਲਟਾਉਣਯੋਗ
(ਸ) ਨਾ-ਉਲਟਾਉਣਯੋਗ ॥
ਉੱਤਰ-
(ਸ) ਨਾ-ਉਲਟਾਉਣਯੋਗ ।

(ii) ਕਿਹੜਾ ਅਨਿਯਮਿਤ ਪਰਿਵਰਤਨ ਹੈ ?
(ਉ) ਦਿਲ ਦਾ ਧੜਕਣਾ
(ਆ) ਭੂਚਾਲ
(ਇ) ਦਿਨ ਅਤੇ ਰਾਤ ਦਾ ਬਣਨਾ
(ਸ) ਪੇਂਡੂਲਮ ਦੀ ਗਤੀ ॥
ਉੱਤਰ-
(ਅ) ਭੂਚਾਲ ।

(iii) ਗਰਮ ਕਰਨ ਤੇ ਕੀ ਫੈਲਦਾ ਹੈ ?
(ੳ) ਲੱਕੜ
(ਅ) ਪੇਪਰ
(ਇ) ਧਾਤ
(ਸ) ਕੱਪੜਾ |
ਉੱਤਰ-
(ਇ) ਧਾਤ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

(iv) ਲੋਹੇ ਨੂੰ ਜੰਗ ਲੱਗਣਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
(ਉ) ਉਲਟਾਉਣਯੋਗ
(ਅ) ਧੀਮਾ
(ਇ) ਨਿਯਮਿਤ
(ਸ) ਤੇਜ਼ ।
ਉੱਤਰ-
(ਅ) ਧੀਮਾ ।

(v) ਪੌਦੇ ਅਤੇ ਜੰਤੂਆਂ ਵਿੱਚ ਵਾਧਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
(ਉ) ਧੀਮਾ
(ਅ) ਉਲਟਾਉਣਯੋਗ
(ਇ) ਰਸਾਇਣਿਕ ,
(ਸ) ਨਿਯਮਿਤ ॥
ਉੱਤਰ-
(ੳ) ਧੀਮਾ ॥

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪਰਿਵਰਤਨ ਕੀ ਹੈ ?
ਉੱਤਰ-
ਕਿਸੇ ਪਦਾਰਥ ਵਿੱਚ ਬਦਲਾਓ ਆਉਣਾ ਪਰਿਵਰਤਨ ਹੈ ।

ਪ੍ਰਸ਼ਨ (ii)
ਧੀਮੇ ਅਤੇ ਤੇਜ਼ ਪਰਿਵਰਤਨ ਨੂੰ ਉਦਾਹਰਨ ਸਹਿਤ ਪਰਿਭਾਸ਼ਿਤ ਕਰੋ ।
ਉੱਤਰ-
ਜੋ ਪਰਿਵਰਤਨ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ, ਉਨ੍ਹਾਂ ਨੂੰ ਧੀਮੇ ਪਰਿਵਰਤਨ ਆਖਦੇ ਹਨ । ਉਦਾਹਰਨਰੁੱਖਾਂ ਦਾ ਵੱਡਾ ਹੋਣਾ । ਜੋ ਪਰਿਵਰਤਨ ਬਹੁਤ ਤੇਜ਼ੀ ਨਾਲ ਹੁੰਦੇ ਹਨ ਉਨ੍ਹਾਂ ਨੂੰ ਤੇਜ਼ ਪਰਿਵਰਤਨ ਆਖਦੇ ਹਨ !ਉਦਾਹਰਨਮਾਚਿਸ ਦਾ ਜਲਣਾ ॥

ਪ੍ਰਸ਼ਨ (iii)
ਉਲਟਾਉਣਯੋਗ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ ।
ਉੱਤਰ-
ਉਲਟਾਉਣਯੋਗ ਪਰਿਵਰਤਨ ਦੀਆਂ ਉਦਾਹਰਨਾਂ

  1. ਬਰਫ਼ ਦਾ ਪਿਘਲਣਾ
  2. ਕਾਗ਼ਜ਼ ਨੂੰ ਮੋੜਨਾ ।

ਪ੍ਰਸ਼ਨ (iv)
ਲੋਹੇ ਦਾ ਰੈਮ ਲੱਕੜ ਦੇ ਪਹੀਏ ਨਾਲੋਂ ਛੋਟਾ ਕਿਉਂ ਬਣਾਇਆ ਜਾਂਦਾ ਹੈ ?
ਉੱਤਰ-
ਜਿਵੇਂ ਧਾਤੂ ਨੂੰ ਗਰਮ ਜਾਂ ਤਾਪਮਾਨ ਵਧਾਉਣ ‘ਤੇ ਉਹ ਫੈਲਦਾ ਹੈ ਤੇ ਠੰਢਾ ਕਰਨ ਤੇ ਸੁੰਗੜਦਾ ਹੈ, ਉਸੇ ਤਰ੍ਹਾਂ ਧਾਤ ਰਿਮ ਗਰਮ ਕਰਨ ‘ਤੇ ਫੈਲਦਾ ਹੈ ਤੇ ਠੰਢਾ ਹੋਣ ਤੇ ਸੁੰਗੜ ਜਾਂਦਾ ਹੈ । ਇਸ ਕਰਕੇ ਧਾਤ ਰਿਮ ਲੋਹਾ ਰਿਮ ਲੱਕੜ ਦੇ ਪਹੀਏ ਨਾਲੋਂ ਛੋਟਾ ਬਣਾਇਆ ਜਾਂਦਾ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ (v)
ਰਸਾਇਣਿਕ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ ।
ਉੱਤਰ-
ਰਸਾਇਣਿਕ ਪਰਿਵਰਤਨ ਦੀਆਂ ਉਦਾਹਰਨਾਂ-

  • ਦੁੱਧ ਤੋਂ ਪਨੀਰ ਦਾ ਬਣਨਾ
  • ਅਗਰਬੱਤੀ ਦੀ ਜਲਣਾ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (1)
ਨਿਯਮਿਤ ਅਤੇ ਅਨਿਯਮਿਤ ਪਰਿਵਰਤਨਾਂ ਦਾ ਉਦਾਹਰਨਾਂ ਸਹਿਤ ਅੰਤਰ ਲਿਖੋ ।
ਉੱਤਰ –

ਨਿਯਮਿਤ ਪਰਿਵਰਤਨ ਅਨਿਯਮਿਤ ਪਰਿਵਰਤਨ
ਪਰਿਵਰਤਨ ਜੋ ਕੁੱਝ ਸਮੇਂ ਬਾਅਦ ਦੋਹਰਾਏ ਜਾਣ| । ਉਦਾਹਰਨਾਂ-ਦਿਨ ਤੇ ਰਾਤ ਦਾ ਬਦਲਣਾ| ਪਰਿਵਰਤਨ ਜੋ ਕੁੱਝ ਸਮੇਂ ਬਾਅਦ ਨਾ ਦੋਹਰਾਏ ਜਾਣ ਉਦਾਹਰਨਾਂ-ਭੂਚਾਲ ਆਉਣਾ, ਵਰਖਾ ਆਉਣੀ ਬਦਲਣਾ |

ਪ੍ਰਸ਼ਨ (ii)
ਉਲਟਾਉਣਯੋਗ ਅਤੇ ਨਾ-ਉਲਟਾਉਣਯੋਗ ਪਰਿਵਰਤਨਾਂ ਵਿੱਚ ਅੰਤਰ ਉਦਾਹਰਨਾਂ ਸਹਿਤ ਦੱਸੋ ।
ਉੱਤਰ –

ਉਲਟਾਉਣਯੋਗ ਪਰਿਵਰਤਨ ਨਾ-ਉਲਟਾਉਣਯੋਗ ਪਰਿਵਰਤਨ
ਪਰਿਵਰਤਨ ਜੋ ਬਦਲਾਵ ਤੋਂ ਬਾਅਦ ਆਪਣੀ ਪਹਿਲੀ ਸਥਿਤੀ ਵਿੱਚ ਆ ਸਕਦੇ ਹਨ । ਉਦਾਹਰਨਾਂ-ਬਰਫ਼ ਦਾ ਪਿਘਲਣਾ, ਕਾਗਜ਼ ਨੂੰ ਮੋੜਨਾ । ਪਰਿਵਰਤਨ ਜੋ ਉਲਟਾਏ ਨਾ ਜਾ ਸਕਣ । ਉਦਾਹਰਨਾਂ-ਪੌਦਿਆਂ ਦਾ ਵਾਧਾ, ਅੰਬ ਦਾ ਪੱਕਣਾ ।

ਪ੍ਰਸ਼ਨ (iii)
ਕਿਸੇ ਮੋਮਬੱਤੀ ਨੂੰ ਜਲਾਉਣ ਤੇ ਉਸਦਾ ਆਕਾਰ ਕਿਉਂ ਘਟ ਜਾਂਦਾ ਹੈ ?
ਉੱਤਰ-
ਮੋਮਬੱਤੀ ਦਾ ਜਲਣਾ ਭੌਤਿਕ ਤੇ ਰਸਾਇਣਿਕ ਦੋਨੋਂ ਪਰਿਵਰਤਨ ਹੁੰਦੇ ਹਨ । ਗਰਮ ਹੋਣ ਤੇ ਮੋਮ ਪਿਘਲਦੀ ਹੈ ਤੇ ਭਾਫ਼ ਬਣ ਜਾਂਦੀ ਹੈ । ਜੋ ਕਿ ਹਵਾ ਨਾਲ ਮਿਲ ਜਾਂਦੀ ਹੈ ਤਾਂ ਇਹ ਰਸਾਇਣਿਕ ਪਰਿਵਰਤਨ ਹੈ। ਮੋਮਬੱਤੀ ਦੇ ਪਿਘਲਣ ਤੇ ਕੁੱਝ ਮੋਮ ਤਰਲ ਬਣ ਜਾਂਦੀ ਹੈ ਤਾਂ ਕਰਕੇ ਇਹ ਇੱਕ ਭੌਤਿਕ ਪਰਿਵਰਤਨ ਵੀ ਹੈ ।

ਪ੍ਰਸ਼ਨ (iv)
ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਅੰਤਰ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ –

ਭੌਤਿਕ ਪਰਿਵਰਤਨ ਰਸਾਇਣਕ ਪਰਿਵਰਤਨ
(ੳ) ਇਸਦੇ ਵਿੱਚ ਮੂਲ ਪਦਾਰਥ ਇੱਕੋ ਜਿਹੇ ਰਹਿੰਦੇ  ਹਨ । (ਉ) ਇਸਦੇ ਵਿੱਚ ਮੂਲ ਪਦਾਰਥ ਬਦਲ ਜਾਂਦੇ ਹਨ ।
(ਅ) ਭੌਤਿਕ ਪਰਿਵਰਤਨ ਉਲਟਾਉਣਯੋਗ ਹੁੰਦੇ ਹਨ । ਉਦਾਹਰਨਾਂ-ਕਾਗਜ਼ ਦਾ ਮੋੜਨਾ, ਕਾਗਜ਼ ਨੂੰ ਬਰਫ਼ ਦਾ ਪਿਘਲਣਾ । (ਅ) ਇਹ ਨਾ ਉਲਟਾਉਣਯੋਗ ਹੁੰਦੇ ਹਨ । ਉਦਾਹਰਨਾਂ-ਲੋਹੇ ਨੂੰ ਜੰਗ ਲੱਗਣਾ, ਦੁੱਧ ਤੋਂ ਫਾੜ ਪਨੀਰ ਬਣਨਾ ।

7. ਵੱਡੇ ਉੱਤਰ ਵਾਲਾ ਪ੍ਰਸ਼ਨ-

ਪ੍ਰਸ਼ਨ-
ਪਸਾਰ ਦੀ ਪਰਿਭਾਸ਼ਾ ਲਿਖੋ । ਤਾਪ ਪਸਾਰ ਕੀ ਹੁੰਦਾ ਹੈ ? ਕੋਈ ਦੋ ਉਦਾਹਰਨਾਂ ਦੇ ਕੇ ਸਪੱਸ਼ਟ ਕਰੋ ।
ਉੱਤਰ-
ਜਦੋਂ ਕੋਈ ਪਦਾਰਥ ਜ਼ਿਆਦਾ ਤਾਪਮਾਨ ਤੇ ਜ਼ਿਆਦਾ ਦਬਾਓ ਵਿੱਚ ਰੱਖਿਆ ਜਾਵੇ, ਤਾਂ ਉਸ ਪਦਾਰਥ ਵਿੱਚ ਆਏ ਵਾਧੇ ਨੂੰ ਫੈਲ (Expansion) ਆਖਦੇ ਹਾਂ ।
ਜਦੋਂ ਫੈਲਾਅ ਤਾਪਮਾਨ ਦੇ ਵਧਾਉਣ ਨਾਲ ਹੁੰਦਾ ਹੈ ਤਾਂ ਉਸ ਨੂੰ ਤਾਪ ਪਸਾਰ (Thermal Expansion) ਆਖਿਆ ਜਾਂਦਾ ਹੈ ।
ਫੈਲਾਅ ਦੀਆਂ ਉਦਾਹਰਨਾਂ-ਧਾਤ ਨੂੰ ਗਰਮ ਕਰਨਾ, ਸੜਕਾਂ ‘ਤੇ ਚੀਰ, ਕਿਉਂਕਿ ਸੜਕ ਗਰਮ ਹੋਣ ਤੇ ਫੈਲਦੀ ਹੈ ।

PSEB Solutions for Class 6 Science ਸਾਡੇ ਆਲੇ-ਦੁਆਲੇ ਦੇ ਪਰਿਵਰਤਨ  Important Questions and Answers

1. ਖ਼ਾਲੀ ਥਾਂਵਾਂ ਭਰੋ ਬਣ

(i) ਬੱਚੇ ਤੋਂ ਵੱਡਾ ਹੋਣਾ ਇੱਕ ………….. ਹੈ ।
ਉੱਤਰ-
ਧੀਮਾ ਪਰਿਵਰਤਨ,

(ii) ਵਰਖਾ ਇੱਕ ………….. ਹੈ ।
ਉੱਤਰ-
ਅਨਿਯਮਿਤ ਪਰਿਵਰਤਨ,

(iii) ਪੈਨਸਿਲ ਦਾ ਘੜਨਾ (Sharpening) ਇੱਕ ………….. ਪਰਿਵਰਤਨ ਹੈ ।
ਉੱਤਰ-
ਨਾ-ਉਲਟਾਉਣਯੋਗ,

(iv) ਧਾਤੂ ਰਿਮ ਨੂੰ ਲੱਕੜ ਦੇ ਪਹੀਏ ਦੇ ਘੇਰੇ ਤੋਂ ਥੋੜ੍ਹਾ …………. ਬਣਾਇਆ ਜਾਂਦਾ ਹੈ ।
ਉੱਤਰ-
ਛੋਟਾ ।

2. ਸਹੀ ਜਾਂ ਗਲਤ ਲਿਖੋ ਨਾਲ –

(i) ਭੌਤਿਕ ਪਰਿਵਰਤਨ ਉਲਟਾਉਣਯੋਗ ਹੁੰਦੇ ਹਨ ।
ਉੱਤਰ-
ਸਹੀ,

(ii) ਮੋਮਬੱਤੀ ਦਾ ਜਣਾ ਇੱਕ ਭੌਤਿਕ ਤੇ ਰਸਾਇਣਿਕ ਪਰਿਵਰਤਨ ਵੀ ਹੈ ।
ਉੱਤਰ-
ਸਹੀ,

(iii) ਫੈਲਣਾ ਤੇ ਸੁੰਗੜਨਾ ਇੱਕੋ ਜਿਹੇ ਹੁੰਦੇ ਹਨ ।
ਉੱਤਰ-
ਗ਼ਲਤ,

(iv) ਠੰਢਾ ਹੋਣ ਤੇ ਵਸਤੂ/ਧਾਤੂ ਫੈਲਦੀ ਹੈ ।
ਉੱਤਰ-
ਗ਼ਲਤ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

3. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਲੋਹੇ ਨੂੰ ਜੰਗ ਲਗਣਾ (ਉ) ਭੌਤਿਕ ਪਰਿਵਰਤਨ
(ii) ਪਾਣੀ ਦਾ ਜੰਮਣਾ (ਅ) ਧੀਮਾ ਪਰਿਵਰਤਨ
(iii) ਕੋਲੇ ਦਾ ਜਲਣਾ (ਇ) ਕੁਦਰਤੀ ਪਰਿਵਰਤਨ
(iv) ਮਾਚਸ ਦੀ ਤੀਲੀ ਦਾ ਜਲਣਾ (ਸ) ਰਸਾਇਣਿਕ ਪਰਿਵਰਤਨ
(v) ਸਰਦੀਆਂ ਵਿੱਚ ਨਾਰੀਅਲ ਦੇ ਤੇਲ ਦਾ ਜੰਮਣਾ (ਹ) ਤੇਜ਼ ਪਰਿਵਰਤਨ

ਉੱਤਰ –

ਕਾਲਮ ‘ੳ’ ਕਾਲਮ ‘ਅ’
(i) ਲੋਹੇ ਨੂੰ ਜੰਗ ਲਗਣਾ (ਸ) ਰਸਾਇਣਿਕ ਪਰਿਵਰਤਨ
(ii) ਪਾਣੀ ਦਾ ਜੰਮਣਾ (ੳ) ਭੌਤਿਕ ਪਰਿਵਰਤਨ
(iii) ਕੋਲੇ ਦਾ ਜਲਣਾ (ਈ) ਕੁਦਰਤੀ ਪਰਿਵਰਤਨ
(iv) ਮਾਚਸ ਦੀ ਤੀਲੀ ਦਾ ਜਲਣਾ (ਅ) ਧੀਮਾ ਪਰਿਵਰਤਨ
(v) ਸਰਦੀਆਂ ਵਿੱਚ ਨਾਰੀਅਲ ਦੇ ਤੇਲ ਦਾ ਜੰਮਣਾ (ਹ) ਤੇਜ਼ ਪਰਿਵਰਤਨ

4. ਸਹੀ ਉੱਤਰ ਚੁਣੋ ਅਮਰ ਕਰ –

(i) ਪਰਿਵਰਤਨ ਜੋ ਮਨੁੱਖ ਦੁਆਰਾ ਕੀਤੇ ਜਾਂਦੇ ਹਨ
(ੳ) ਨਿਯਮਿਤ
(ਅ) ਮਨੁੱਖੀ
(ਇ) ਕੁਦਰਤੀ
(ਸ) ਰਸਾਇਣਿਕ ।
ਉੱਤਰ-
ਅ ਮਨੁੱਖੀ ।

(ii) ਬਰਫ਼ ਦਾ ਪਾਣੀ ਵਿੱਚ ਪਰਿਵਰਤਨ ਨੂੰ ਕੀ ਆਖ ਸਕਦੇ ਹਾਂ ?
(ਉ) ਉਲਟਾਉਣਯੋਗ ਪਰਿਵਰਤਨ
(ਅ) ਕੁਦਰਤੀ ਪਰਿਵਰਤਨ
(ਇ) ਰਸਾਇਣਿਕ ਪਰਿਵਰਤਨ
(ਸ) ਕੋਈ ਵੀ ਨਹੀਂ ॥
ਉੱਤਰ-
(ੳ) ਉਲਟਾਉਣਯੋਗ ਪਰਿਵਰਤਨ ।

(iii) ਪੌਦੇ ਦਾ ਵੱਧਣਾ ਕਿਹੜਾ ਪਰਿਵਰਤਨ ਹੈ ?
(ਉ) ਰਸਾਇਣਿਕ
(ਅ) ਨਾ-ਉਲਟਾਉਣਯੋਗ
(ਬ) ਉਲਟਾਉਣਯੋਗ
(ਸ) ਕੋਈ ਨਹੀਂ ।
ਉੱਤਰ-
(ਅ ਨਾ-ਉਲਟਾਉਣਯੋਗ ।

(iv) ਸੁੰਘੜਨਾ ਦਾ ਵਿਰੋਧੀ/ਉਲਟ ਕੀ ਹੈ ?
(ਉ) ਉਲਟਾਉਣਯੋਗ
(ਅ ਰਸਾਇਣਿਕ
(ਈ) ਫੈਲਣਾ (Expansion)
(ਸ) ਕੋਈ ਨਹੀਂ ।
ਉੱਤਰ-
(ੲ) ਫੈਲਣਾ (Expansion) ।

(v) ਸੜਕਾਂ ‘ਤੇ ਚੀਰ ਹੋਣ ਦਾ ਕੀ ਕਾਰਨ ਹੈ ?
(ਉ) ਰਸਾਇਣਿਕ ਪਰਿਵਰਤਨ
(ਅ) ਭੌਤਿਕ ਪਰਿਵਰਤਨ
(ੲ) ਉਲਟਾਉਣਯੋਗ
(ਸ) ਤਾਪ ਪਸਾਰ (Thermal Expansion) ।
ਉੱਤਰ-
(ਸ) ਤਾਪ ਪਸਾਰ (Thermal Expansion) ।

(vi) ਭੋਜਨ ਦਾ ਪੱਕਣਾ ਪਰਿਵਰਤਨ ਹੈ
(ਉ) ਉਲਟਾਉਣਯੋਗ
(ਅ) ਨਾ-ਉਲਟਾਉਣਯੋਗ
(ੲ) ਤੀਬਰ
(ਸ) ਧੀਮਾ ।
ਉੱਤਰ-
(ਅ) ਨਾ-ਉਲਟਾਉਣਯੋਗ ॥

(vii) ਉਲਟਾਉਣਯੋਗ ਪਰਿਵਰਤਨ ਹੈ
(ਉ) ਬਰਫ਼ ਦਾ ਪਿਘਲਣਾ
(ਅ) ਮੋਮਬੱਤੀ ਦਾ ਜਲਣਾ
(ੲ) ਖਾਣੇ ਦਾ ਪੱਕਣਾ
(ਸ) ਬੀਜਾਂ ਦਾ ਪੁੰਗਰਨਾ ।
ਉੱਤਰ-
(ਉ) ਬਰਫ਼ ਦਾ ਪਿਘਲਣਾ ।

(viii) ਦੁੱਧ ਤੋਂ ਦਹੀਂ ਬਣਾਉਣ ਲਈ ਦੁੱਧ ਨੂੰ ਕੀਤਾ ਜਾਂਦਾ ਹੈ
(ੳ) ਗਰਮ
(ਅ) ਠੰਡਾ
(ੲ) ਉਬਾਲਿਆ
(ਸ) ਕੁੱਝ ਵੀ ਨਹੀਂ ।
ਉੱਤਰ-
(ੳ) ਗਰਮ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

(ix) ਧੂਫ਼ ਜਲਣ ਨਾਲ ਪੈਦਾ ਹੁੰਦੀ ਹੈ
(ਉ) ਸੁਆਹ
(ਅ) ਗੈਸ
(ੲ) ਖੁਸ਼ਬੂ
(ਸ) ਉੱਪਰ ਦਿੱਤੇ ਹੋਏ ਸਾਰੇ ।
ਉੱਤਰ-
(ਸ) ਉੱਪਰ ਦਿੱਤੇ ਹੋਏ ਸਾਰੇ ।

(x) ਪਹੀਆ ਬਣਾਉਣ ਸਮੇਂ ਲੱਕੜੀ ਦੇ ਪਹੀਏ ਦੇ ਆਕਾਰ ਤੋਂ ………… ਧਾਤੂ ਦਾ ਰਿਮ ਲਿਆ ਜਾਂਦਾ ਹੈ
(ਉ) ਛੋਟਾ
(ਅ) ਵੱਡਾ
(ੲ) ਬਰਾਬਰ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਛੋਟਾ ।

(xi) ਸੜਕ ਉੱਪਰ ਕੋਲਤਾਰ (ਲੁਕ ਪਾਉਣ ਤੋਂ ਪਹਿਲਾਂ ਲੁਕ ਨੂੰ …………. ਕੀਤਾ ਜਾਂਦਾ ਹੈ
(ਉ) ਗਰਮ
(ਅ) ਠੰਡਾ
(ੲ) ਉਬਾਲਿਆ
(ਸ) ਇਹਨਾਂ ਵਿੱਚੋਂ ਕੁੱਝ ਵੀ ਨਹੀਂ ।
ਉੱਤਰ-
(ੳ) ਗਰਮ ।

(xii) ਜਦੋਂ ਕੋਈ ਪਦਾਰਥ ਕਿਰਿਆ ਕਰਨ ਤੋਂ ਬਾਅਦ ਪਦਾਰਥ ਨੂੰ ਆਪਣੀ ਪਹਿਲੀ ਅਵਸਥਾ ਵਿੱਚ ਵਾਪਸ ਉਲਟਾਇਆ ਜਾ ਸਕਦਾ ਹੈ ਤਾਂ ਉਸ ਕਿਰਿਆ ਨੂੰ ਆਖਦੇ ਹਨ
(ਉ) ਧੀਮੀ
(ਅ) ਉਲਟਾਉਣਯੋਗ
(ਈ) ਨਾ-ਉਲਟਾਉਣਯੋਗ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਉਲਟਾਉਣਯੋਗ ॥

(xiii) ਗੁਬਾਰੇ ਨੂੰ ਫੁਲਾਉਣਾ ਕਿਹੋ ਜਿਹਾ ਪਰਿਵਰਤਨ ਹੈ ?
(ਉ) ਤੀਬਰ
(ਅ) ਧੀਮਾ
(ਇ) ਉਲਟਾਉਣਯੋਗ
(ਸ) ਨਾ-ਉਲਟਾਉਣਯੋਗ ॥
ਉੱਤਰ-
(ੲ) ਉਲਟਾਉਣਯੋਗ ॥

(xiv) ਗੁੰਨੇ ਹੋਏ ਆਟੇ ਨੂੰ ਕਈ ਵਿਭਿੰਨ ਸ਼ਕਲਾਂ ਦਿੱਤੀਆਂ ਜਾ ਸਕਦੀਆਂ ਹਨ । ਇਹ ਕਿਸ ਕਿਸਮ ਦਾ ਪਰਿਵਰਤਨ ਹੈ ?
(ਉ) ਤੀਬਰ
(ਅ) ਧੀਮਾ
(ਇ) ਉਲਟਾਉਣਯੋਗ
(ਸ) ਨਾ-ਉਲਟਾਉਣਯੋਗ ॥
ਉੱਤਰ-
(ੲ) ਉਲਟਾਉਣਯੋਗ ।

(xv) ਮੋਮਬੱਤੀ ਦਾ ਪਿਘਲਣਾ ਕਿਹੜਾ ਪਰਿਵਰਤਨ ਹੈ ?
(ੳ) ਭੌਤਿਕ
(ਅ) ਰਸਾਇਣਿਕ
(ਇ) ਭੌਤਿਕ ਅਤੇ ਰਸਾਇਣਿਕ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਭੌਤਿਕ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਹ ਸੰਦਾਂ ਦੇ ਨਾਂ ਦੱਸੋ ਜੋ ਫੈਲਾਅ (Expansion) ਤੇ ਸੁੰਗੜਨਾ (Contraction) ਦੋਵਾਂ ਨਾਲ ਬਣਦੇ ਹਨ ?
ਉੱਤਰ-
ਖੇਤੀਬਾੜੀ ਵਿੱਚ ਵਰਤੇ ਜਾਂਦੇ ਸੰਦ ਜਿਵੇਂ ਸੁਹਾਗਾ (Leveler), ਕੁਲਹਾੜੀ, ਹੱਲ ॥

ਪ੍ਰਸ਼ਨ 2.
ਰਸਾਇਣਿਕ ਪਰਿਵਰਤਨ ਸਥਾਈ ਹੁੰਦਾ ਹੈ ਜਾਂ ਅਸਥਾਈ ?
ਉੱਤਰ-
ਸਥਾਈ ॥

ਪ੍ਰਸ਼ਨ 3.
ਮਨੁੱਖੀ ਪਰਿਵਰਤਨ ਦੀ ਉਦਾਹਰਨ ਦਿਓ ।
ਉੱਤਰ-
ਆਟੇ ਤੋਂ ਫੁਲਕਿਆਂ (Chapatti) ਦਾ ਬਣਾਉਣਾ ।

ਪ੍ਰਸ਼ਨ 4.
ਕੀ ਸਾਰੇ ਕੁਦਰਤੀ ਪਰਿਵਰਤਨ ਨਿਯਮਿਤ ਹੁੰਦੇ ਹਨ ? ਉਦਾਹਰਨ ਨਾਲ ਦੱਸੋ ।
ਉੱਤਰ-
ਨਹੀਂ, ਸਾਰੇ ਕੁਦਰਤੀ ਪਰਿਵਰਤਨ ਨਿਯਮਿਤ ਨਹੀਂ ਹੁੰਦੇ । ਉਦਾਹਰਨ-ਭੁਚਾਲ ਕਈ ਸਮੇਂ ਬਾਅਦ ਆਉਂਦਾ ਹੈ, ਵਰਖਾ ਕਦੀ-ਕਦੀ ਆਉਂਦੀ ਹੈ ।

ਪ੍ਰਸ਼ਨ 5.
ਪਰਿਵਰਤਨ ਕਿਸਨੂੰ ਕਹਿੰਦੇ ਹਨ ? ਪਰਿਵਰਤਨਾਂ ਦੇ ਉਦਾਹਰਨ ਦਿਓ ।
ਉੱਤਰ-
ਪਰਿਵਰਤਨ-ਕਿਸੇ ਪਦਾਰਥ ਦੀ ਸ਼ਕਲ, ਆਕਾਰ ਅਤੇ ਗੁਣਾਂ ਵਿੱਚ ਹੋਏ ਬਦਲਾਓ ਨੂੰ ਪਰਿਵਰਤਨ ਆਖਦੇ ਹਨ । ਉਦਾਹਰਨ-ਨਹੁੰ ਦਾ ਵੱਧਣਾ, ਵਾਲਾਂ ਦਾ ਲੰਬਾ ਹੋਣਾ, ਖੇਤ ਵਿੱਚ ਫ਼ਸਲ ਦਾ ਪੱਕਣਾ ਅਤੇ ਪੱਤਿਆਂ ਦਾ ਡਿੱਗਣਾ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ 6.
ਪਰਤਵਾਂ ਪਰਿਵਰਤਨ ਕਿਸਨੂੰ ਆਖਦੇ ਹਨ ?
ਉੱਤਰ-
ਪਰਤਵਾਂ ਪਰਿਵਰਤਨ ਜਾਂ ਉਲਟਾਉਣਯੋਗ ਪਰਿਵਰਤਨ)-ਜੇ ਕਿਸੇ ਪਰਿਵਰਤਨ ਦਾ ਉਲਟਵਾਂ ਪਰਿਵਰਤਨ ਸੰਭਵ ਹੈ, ਤਾਂ ਅਜਿਹੇ ਪਰਿਵਰਤਨ ਨੂੰ ਪਰਤਵਾਂ ਪਰਿਵਰਤਨ ਆਖਿਆ ਜਾਂਦਾ ਹੈ ।
ਉਦਾਹਰਨ-

  • ਮੋਮ ਦਾ ਗਰਮ ਕਰਨ ਤੇ ਪਿਘਲਣਾ ਅਤੇ ਠੰਢਾ ਕਰਨ ‘ਤੇ ਮੁੜ ਠੋਸ ਅਵਸਥਾ ਹਿਣ ਕਰਨਾ ।
  • ਘੱਟ ਰੌਸ਼ਨੀ ਵਿੱਚ ਅੱਖਾਂ ਦੀਆਂ ਪੁਤਲੀਆਂ ਦਾ ਫੈਲਣਾ ਅਤੇ ਠੀਕ ਰੌਸ਼ਨੀ ਵਿੱਚ ਇਨ੍ਹਾਂ ਦਾ ਮੁੜ ਅਸਲੀ ਹਾਲਤ ਵਿੱਚ ਆ ਜਾਣਾ

ਪ੍ਰਸ਼ਨ 7.
ਕਾਗ਼ਜ਼ ਦਾ ਜਲਣਾ ਇੱਕ ਪਰਤਵਾਂ ਪਰਿਵਰਤਨ ਹੈ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਅਪਰਤਵਾਂ ਪਰਿਵਰਤਨ ।

ਪ੍ਰਸ਼ਨ 8.
ਕੀ ਜੰਗਲਾਂ ਦੀ ਕਟਾਈ ਇੱਕ ਪਰਤਵਾਂ ਪਰਿਵਰਤਨ ਮੰਨਿਆ ਜਾਂਦਾ ਹੈ ?
ਉੱਤਰ-
ਹਾਂ, ਕਿਉਂਕਿ ਦਰੱਖ਼ਤ ਲਗਾਉਣ ਨਾਲ ਜੰਗਲ ਪੈਦਾ ਹੋ ਸਕਦੇ ਹਨ ।

ਪ੍ਰਸ਼ਨ 9.
ਛਪਾਈ ਇੱਕ ਪਰਤਵਾਂ ਪਰਿਵਰਤਨ ਹੈ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਛਪਾਈ ਇੱਕ ਅਪਰਤਵਾਂ (ਨਾ-ਉਲਟਾਉਣਯੋਗ ਪਰਿਵਰਤਨ) ਪਰਿਵਰਤਨ ਹੈ ।

ਪ੍ਰਸ਼ਨ 10.
ਮੋਮਬੱਤੀ ਦੇ ਜਲਣ ਵਿੱਚ ਊਰਜਾ ਦਾ ਨਿਕਾਸ ਹੁੰਦਾ ਹੈ ਜਾਂ ਊਰਜਾ ਦਾ ਸੋਖਣ ?
ਉੱਤਰ-
ਮੋਮਬੱਤੀ ਦੇ ਜਲਣ ਵਿੱਚ ਊਰਜਾ ਦਾ ਨਿਕਾਸ ਉਤਸਰਜਨ ਹੁੰਦਾ ਹੈ ।

ਪ੍ਰਸ਼ਨ 11.
ਇੱਕ ਅਜਿਹੇ ਪਰਿਵਰਤਨ ਦਾ ਉਦਾਹਰਨ ਦਿਓ ਜਿਸ ਵਿੱਚ ਉਰਜਾ ਸੋਖੀ ਜਾਂਦੀ ਹੈ ?
ਉੱਤਰ-
ਹਰੇ ਪੌਦਿਆਂ ਦੁਆਰਾ ਭੋਜਨ ਬਣਾਉਣ ਦੀ ਪ੍ਰਕਿਰਿਆ ਵਿੱਚ ਊਰਜਾ ਦਾ ਸੋਖਣ ਹੁੰਦਾ ਹੈ ।

ਪ੍ਰਸ਼ਨ 12.
ਲੋਹੇ ਨੂੰ ਜੰਗਾਲ ਲੱਗਣਾ ਕਿਹੜਾ ਪਰਿਵਰਤਨ ਹੈ ? ਪਰਤਵਾਂ ਜਾਂ ਅਪਰਤਵਾਂ ਪਰਿਵਰਤਨ ਅਤੇ ਕਿਉਂ ?
ਉੱਤਰ-
ਲੋਹੇ ਨੂੰ ਜੰਗਾਲ ਲੱਗਣਾ ਇੱਕ ਅਪਰਤਵਾਂ ਪਰਿਵਰਤਨ ਗੁਣ ਹੈ ਕਿਉਂਕਿ ਲੋਹੇ ਦਾ ਜੰਗਾਲ ਲੋਹੇ ਦਾ ਆਕਸਾਈਡ ਹੈ ਜੋ ਕਿ ਨਵਾਂ ਅਤੇ ਨਵੇਂ ਗੁਣਾਂ ਵਾਲਾ ਪਦਾਰਥ ਹੈ । ਇਸ ਨੂੰ ਦੁਬਾਰਾ ਉਲਟਾ ਕੇ ਲੋਹਾ ਨਹੀਂ ਬਣਾਇਆ ਜਾ ਸਕਦਾ ।

ਪ੍ਰਸ਼ਨ 13.
ਡੱਬਾ ਬਣਾਉਣ ਤੋਂ ਪਹਿਲਾਂ ਲੋਹੇ ਦੀ ਚਾਦਰ ਨੂੰ ਟਿਨ ਲੇਪਿਤ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਡੱਬਾ ਬਣਾਉਣ ਤੋਂ ਪਹਿਲਾਂ ਲੋਹੇ ਤੇ ਟਿਨ ਦੀ ਪਰਤ ਚੜ੍ਹਾਈ ਜਾਂਦੀ ਹੈ ਤਾਂ ਜੋ ਇਸ ਨੂੰ ਜੰਗਾਲ ਨਾ ਲੱਗੇ । ਜੰਗਾਲ ਦਾ ਬਣਨਾ ਇੱਕ ਅਪਰਤਵਾਂ ਪਰਿਵਰਤਨ ਹੈ।

ਪ੍ਰਸ਼ਨ 14.
ਭੌਤਿਕ ਪਰਿਵਰਤਨ ਕਿਸ ਤਰ੍ਹਾਂ ਦਾ ਪਰਿਵਰਤਨ ਹੈ ? ਪਰਤਵਾਂ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਭੌਤਿਕ ਪਰਿਵਰਤਨ ਇੱਕ ਪਰਤਵਾਂ ਪਰਿਵਰਤਨ ਹੈ ਕਿਉਂਕਿ ਇਸ ਵਿੱਚ ਬਣੇ ਪਦਾਰਥ ਨੂੰ ਮੁੜ ਪਹਿਲੀ ਅਵਸਥਾ ਵਿੱਚ ਲਿਆਇਆ ਜਾ ਸਕਦਾ ਹੈ ।

ਪ੍ਰਸ਼ਨ 15.
ਮਨੁੱਖ ਦਾ ਬੁੱਢਾ ਹੋਣਾ ਕਿਸ ਪ੍ਰਕਾਰ ਦਾ ਪਰਿਵਰਤਨ ਹੈ ?
ਉੱਤਰ-
ਮਨੁੱਖ ਦਾ ਬੁੱਢਾ ਹੋਣਾ ਇੱਕ ਅਪਰਤਵਾਂ ਪਰਿਵਰਤਨ ਹੈ ਕਿਉਂਕਿ ਉਸ ਵਿੱਚ ਹੋਏ ਪਰਿਵਰਤਨਾਂ ਨੂੰ ਉਲਟਾਇਆ ਨਹੀਂ ਜਾ ਸਕਦਾ ਜਿਸ ਕਰਕੇ ਉਹ ਆਪਣੀ ਪਹਿਲੀ ਅਵਸਥਾ ਵਿੱਚ ਨਹੀਂ ਆ ਸਕਦਾ ।

ਪ੍ਰਸ਼ਨ 16.
ਪਰਤਵੇਂ ਪਰਿਵਰਤਨ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-

  • ਉੱਨ ਦੇ ਧਾਗੇ ਤੋਂ ਸਵੈਟਰ ਬੁਣਨਾ ।
  • ਸਿੱਧੀ ਤਾਰ ਤੋਂ ਕੁੰਡਲੀ ਬਣਾਉਣਾ ।

ਪ੍ਰਸ਼ਨ 17.
ਦੋ ਅਪਰਤਵੇਂ ਪਰਿਵਰਤਨ ਦੀਆਂ ਉਦਾਹਰਨਾਂ ਦਿਓ ।
ਉੱਤਰ-

  • ਪੱਤਿਆਂ ਤੋਂ ਕੰਪੋਸਟ ਖਾਦ ਬਣਾਉਣਾ ।
  • ਗੋਬਰ ਤੋਂ ਬਾਇਓਗੈਸ ਤਿਆਰ ਕਰਨਾ ।

ਪ੍ਰਸ਼ਨ 18.
ਪਾਣੀ ਤੋਂ ਪਾਣੀ ਦੇ ਵਾਸ਼ਪ ਬਣਾਉਣਾ ਕਿਹੜਾ ਪਰਿਵਰਤਨ ਹੈ ਪਰਤਵਾਂ ਪਰਿਵਰਤਨ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਪਾਣੀ ਤੋਂ ਪਾਣੀ ਦੇ ਵਾਸ਼ਪਾਂ ਦਾ ਬਣਨਾ ਪਰਤਵਾਂ ਪਰਿਵਰਤਨ ਹੈ ।

ਪ੍ਰਸ਼ਨ 19.
ਕੀ ਲੁੱਕ ਨੂੰ ਗਰਮ ਕਰਨਾ ਪਰਤਵਾਂ ਪਰਿਵਰਤਨ ਹੈ ?
ਉੱਤਰ-
ਹਾਂ, ਲੁੱਕ ਨੂੰ ਗਰਮ ਕਰਨਾ ਪਰਤਵਾਂ ਪਰਿਵਰਤਨ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ 20.
ਦੁੱਧ ਤੋਂ ਦਹੀਂ ਜੰਮਣਾ ਪਰਤਵਾਂ ਪਰਿਵਰਤਨ ਹੈ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਦੁੱਧ ਤੋਂ ਦਹੀਂ ਦਾ ਜੰਮਣਾ ਇੱਕ ਅਪਰਤਵਾਂ ਪਰਿਵਰਤਨ ਹੈ ।

ਪ੍ਰਸ਼ਨ 21.
ਬਰਫ਼ ਦਾ ਪਿਘਲਣਾ ਕਿਹੜਾ ਪਰਿਵਰਤਨ ਹੈ ?
ਉੱਤਰ-
ਪਰਤਵਾਂ ਪਰਿਵਰਤਨ ਹੈ ।

ਪ੍ਰਸ਼ਨ 22.
ਮੋਮ ਨੂੰ ਗਰਮ ਕਰਨਾ ਕਿਹੜਾ ਪਰਿਵਰਤਨ ਹੈ ?
ਉੱਤਰ-
ਪਰਤਵਾਂ ਪਰਿਵਰਤਨ ।

ਪ੍ਰਸ਼ਨ 23.
ਮੋਮਬੱਤੀ ਨੂੰ ਜਲਾਉਣਾ ਕਿਹੜਾ ਪਰਿਵਰਤਨ ਹੈ ?
ਉੱਤਰ-
ਪਰਤਵਾਂ ਪਰਿਵਰਤਨ ।

ਪ੍ਰਸ਼ਨ 24.
ਘੁਲਣਸ਼ੀਲ ਪਦਾਰਥ ਕਿਸ ਨੂੰ ਆਖਦੇ ਹਨ ?
ਉੱਤਰ-
ਘੁਲਣਸ਼ੀਲ ਪਦਾਰਥ- ਜਿਹੜਾ ਪਦਾਰਥ ਪਾਣੀ ਵਿੱਚ ਅਲੋਪ ਹੋ ਕੇ ਸਮਅੰਗੀ ਮਿਸ਼ਰਣ ਬਣਾਏ, ਉਹ ਘੁਲਣਸ਼ੀਲ ਪਦਾਰਥ ਅਖਵਾਉਂਦਾ ਹੈ ।

ਪ੍ਰਸ਼ਨ 25.
ਸੰਤ੍ਰਿਪਤ ਘੋਲ ਕਿਸਨੂੰ ਕਹਿੰਦੇ ਹਨ ?
ਉੱਤਰ-
ਸੰਤ੍ਰਿਪਤ ਘੋਲ-ਅਜਿਹਾ ਘੋਲ ਜਿਹੜਾ ਇੱਕ ਨਿਸ਼ਚਿਤ ਤਾਪਮਾਨ ‘ਤੇ ਹੋਰ ਅਧਿਕ ਘੁਲਣਸ਼ੀਲ ਪਦਾਰਥ ਨੂੰ ਆਪਣੇ ਵਿੱਚ ਨਾ ਘੋਲ ਸਕੇ, ਉਸ ਨੂੰ ਸੰਤ੍ਰਿਪਤ ਘੋਲ ਕਹਿੰਦੇ ਹਨ ।

ਪ੍ਰਸ਼ਨ 26.
ਕੀ ਤਾਪਮਾਨ ਵਧਾਉਣ ‘ਤੇ ਸੰਤ੍ਰਿਪਤ ਘੋਲ ਵਿੱਚ ਹੋਰ ਆਰਥਿਕ ਘੁਲਣਸ਼ੀਲ ਪਦਾਰਥ ਘੋਲਿਆ ਜਾ ਸਕਦਾ ਹੈ ?
ਉੱਤਰ-
ਤਾਪਮਾਨ ਵਧਾਉਣ ਤੇ ਸੰਤ੍ਰਿਪਤ ਘੋਲ ਵਿੱਚ ਹੋਰ ਅਧਿਕ ਘੁਲਣਸ਼ੀਲ ਪਦਾਰਥ ਘੋਲਿਆ ਜਾ ਸਕਦਾ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਹੇ ਦੇ ਫਾਲੇ ਵਿੱਚ ਦਸਤੇ ਦਾ ਘੇਰਾ ਛੋਟਾ ਕਿਉਂ ਹੁੰਦਾ ਹੈ ?
ਉੱਤਰ-
ਕਿਉਂਕਿ ਜਦੋਂ ਦਸਤੇ ਦੇ ਛੇਕ ਨੂੰ ਗਰਮ ਕੀਤਾ ਜਾਂਦਾ ਹੈ, ਉਸ ਦਾ ਆਕਾਰ ਫੈਲ ਜਾਂਦਾ ਹੈ । ਹੁਣ ਦਸਤਾ ਅਸਾਨੀ ਨਾਲ ਲੋਹੇ ਦੇ ਫਾਲੇ ਵਿੱਚ ਫਿੱਟ ਹੋ ਜਾਂਦਾ ਹੈ ਤੇ ਠੰਢਾ ਹੋਣ ਤੇ ਇਹ ਦੋਸਤੇ ਵਿੱਚ ਕੱਸਿਆ ਜਾਂਦਾ ਹੈ ।

ਪ੍ਰਸ਼ਨ 2.
ਸਾਡੇ ਚਾਰੇ ਪਾਸੇ ਕਿਹੜੇ ਪਰਿਵਰਤਨ ਹੋ ਰਹੇ ਹਨ ?
ਉੱਤਰ-
ਸਾਡੇ ਚਾਰੇ ਪਾਸੇ ਬਹੁਤ ਸਾਰੇ ਪਰਿਵਰਤਨ ਹੋ ਰਹੇ ਹਨ, ਜਿਵੇਂ ਖੇਤਾਂ ਵਿੱਚ ਫ਼ਸਲਾਂ ਸਮੇਂ ਅਨੁਸਾਰ ਬਦਲਦੀਆਂ ਹਨ, ਪੱਤੀਆਂ ਰੰਗ ਬਦਲਦੀਆਂ ਹਨ ਤੇ ਸੁੱਕ ਕੇ ਰੁੱਖ ਨਾਲੋਂ ਡਿੱਗ ਜਾਂਦੀਆਂ ਹਨ, ਫੁੱਲ ਖਿੜਦੇ ਹਨ ਅਤੇ ਮੁਰਝਾ ਜਾਂਦੇ ਹਨ ।

ਪ੍ਰਸ਼ਨ 3.
ਸਾਡੇ ਸਰੀਰ ਵਿੱਚ ਹੋਣ ਵਾਲੇ ਪਰਿਵਰਤਨ ਪਰਤਵੇਂ ਹਨ ਜਾਂ ਅਪਰਤਵੇਂ ?
ਉੱਤਰ-
ਸਾਡੇ ਸਰੀਰ ਵਿੱਚ ਹੋਣ ਵਾਲੇ ਪਰਿਵਰਤਨ ਅਪਰਤਵੇਂ ਹਨ, ਜਿਵੇਂ ਸਾਡੇ ਨਹੁੰ ਵੱਧਦੇ ਹਨ ਅਤੇ ਛੋਟੇ ਨਹੀਂ ਹੋ ਸਕਦੇ । ਕੇਵਲ ਉਨ੍ਹਾਂ ਨੂੰ ਕੱਟ ਕੇ ਹੀ ਛੋਟਾ ਕੀਤਾ ਜਾ ਸਕਦਾ ਹੈ । ਇਸੇ ਤਰ੍ਹਾਂ ਸਾਡੇ ਸਰੀਰ ਵਿੱਚ ਹੋਣ ਵਾਲੇ ਬਾਕੀ ਪਰਿਵਰਤਨ ਵੀ ਅਪਰਤਵੇਂ ਪਰਿਵਰਤਨ ਹਨ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ 4.
ਪਰਤਵੇਂ ਪਰਿਵਰਤਨ ਕਿਸ ਨੂੰ ਆਖਦੇ ਹਨ ? ਇਹਨਾਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਰਤਵਾਂ ਪਰਿਵਰਤਨ-ਅਜਿਹਾ ਪਰਿਵਰਤਨ ਜਿਸਦਾ ਉਲਟਵਾਂ ਪਰਿਵਰਤਨ ਸੰਭਵ ਹੋਵੇ, ਤਾਂ ਅਜਿਹੇ ਪਰਿਵਰਤਨ ਨੂੰ ਪਰਤਵਾਂ ਪਰਿਵਰਤਨ ਆਖਿਆ ਜਾਂਦਾ ਹੈ । ਉਦਾਹਰਨ-

  • ਮੋਮ ਦਾ ਗਰਮ ਕਰਨ ’ਤੇ ਪਿਘਲਣਾ ਅਤੇ ਠੰਢਾ ਕਰਨ ‘ਤੇ ਮੁੜ ਠੋਸ ਅਵਸਥਾ ਨੂੰ ਗ੍ਰਹਿਣ ਕਰਨਾ ।
  • ਪਾਣੀ ਦਾ ਵਾਸ਼ਪਾਂ ਵਿੱਚ ਤਬਦੀਲ ਹੋਣਾ ।
  • ਪਾਣੀ ਵਿੱਚ ਚੀਨੀ ਦਾ ਘੁਲਣਾ ।
  • ਘੱਟ ਰੌਸ਼ਨੀ ਵਿੱਚ ਅੱਖਾਂ ਦੀਆਂ ਪੁਤਲੀਆਂ ਦਾ ਫੈਲਣਾ ਅਤੇ ਠੀਕ ਰੌਸ਼ਨੀ ਵਿੱਚ ਇਨ੍ਹਾਂ ਦਾ ਮੁੜ ਆਪਣੀ ਪਹਿਲੀ ਹਾਲਤ ਵਿੱਚ ਵਾਪਸ ਆ ਜਾਣਾ ।

ਪ੍ਰਸ਼ਨ 5.
ਅਪਰਤਵਾਂ ਪਰਿਵਰਤਨ ਕਿਸਨੂੰ ਆਖਦੇ ਹਨ ? ਉਦਾਹਰਨ ਦਿਓ ।
ਉੱਤਰ-
ਅਪਰਤਵਾਂ ਪਰਿਵਰਤਨ-ਜੇ ਕਿਸੇ ਪਰਿਵਰਤਨ ਦਾ ਉਲਟਵਾਂ ਪਰਿਵਰਤਨ ਸੰਭਵ ਨਾ ਹੋਵੇ, ਤਾਂ ਅਜਿਹੇ ਪਰਿਵਰਤਨ ਨੂੰ ਅਪਰਤਵਾਂ ਨਾ-ਉਲਟਾਉਣਯੋਗ ਪਰਿਵਰਤਨ ਆਖਦੇ ਹਨ ।
ਉਦਾਹਰਨ-

  1. ਮੋਮਬੱਤੀ ਦਾ ਜਲਣਾ ।
  2. ਦੁੱਧ ਦਾ ਦਹੀਂ ਬਣਨਾ ।
  3. ਫ਼ਸਲਾਂ ਦਾ ਪੱਕਣਾ ।
  4. ਭੂਚਾਲ ਦਾ ਆਉਣਾ ।

ਪ੍ਰਸ਼ਨ 6.
ਹੇਠ ਲਿਖਿਆਂ ਨੂੰ ਪਰਤਵੇਂ ਅਤੇ ਅਪਰਤਵੇਂ ਪਰਿਵਰਤਨਾਂ ਵਿੱਚ ਵਰਗੀਕ੍ਰਿਤ ਕਰੋ ।
(i) ਪੌਦਿਆਂ ਦਾ ਵੱਧਣਾ ।
(ii) ਖੇਤਾਂ ਵਿੱਚ ਹਲ ਚਲਾਉਣਾ ।
(iii) ਮੋਮ ਦਾ ਪਿਘਲਣਾ ।
(iv) ਮੀਂਹ ਦਾ ਪੈਣਾ ।
(v) ਰਬੜ ਬੈਂਡ ਨੂੰ ਖਿੱਚਣਾ ।
(vi) ਕੱਚ ਦੀ ਛੜ ਨੂੰ ਤੋੜਨਾ ।
(vii) ਭੋਜਨ ਬਣਾਉਣਾ ।
ਉੱਤਰ-
(i) ਅਪਰਤਵਾਂ ਪਰਿਵਰਤਨ ।
(ii) ਪਰਤਵਾਂ ਪਰਿਵਰਤਨ ॥
(iii) ਪਰਤਵਾਂ ਪਰਿਵਰਤਨ ।
(iv) ਅਪਰਤਵਾਂ ਪਰਿਵਰਤਨ ।
(v) ਪਰਤਵਾਂ ਪਰਿਵਰਤਨ ।
(vi) ਅਪਰਤਵਾਂ ਪਰਿਵਰਤਨ ॥
(vii) ਅਪਰਤਵਾਂ ਪਰਿਵਰਤਨ ।

ਪ੍ਰਸ਼ਨ 7.
ਗੁਬਾਰੇ ਵਿੱਚ ਹਵਾ ਭਰਨ ਸਮੇਂ ਉਸ ਦੇ ਸਾਈਜ਼ ਅਤੇ ਸ਼ਕਲ ਵਿੱਚ ਹੋਇਆ ਪਰਿਵਰਤਨ ਕਿਹੜਾ ਪਰਿਵਰਤਨ ਹੈ-ਪਰਤਵਾਂ ਜਾਂ ਅਪਰਤਵਾਂ ਅਤੇ ਕਿਉਂ ?
ਉੱਤਰ-
ਗੁਬਾਰੇ ਵਿੱਚ ਹਵਾ ਭਰਨ ਨਾਲ ਉਸ ਦੇ ਆਕਾਰ ਅਤੇ ਸ਼ਕਲ ਵਿੱਚ ਹੋਇਆ ਪਰਿਵਰਤਨ ਪਰਤਵਾਂ ਪਰਿਵਰਤਨ ਹੈ ਕਿਉਂਕਿ ਹਵਾ ਨਿਕਲਣ ਤੋਂ ਬਾਅਦ ਗੁਬਾਰਾ ਦੋਬਾਰਾ ਆਪਣੀ ਪਹਿਲੀ ਅਵਸਥਾ ਵਿੱਚ ਉਲਟ ਆਉਂਦਾ ਹੈ ।

ਪ੍ਰਸ਼ਨ 8.
ਗੁੰਨੇ ਹੋਏ ਆਟੇ ਦੀ ਰੋਟੀ ਵੇਲ ਕੇ ਤਵੇ ਤੇ ਸੇਕਣਾ ਕਿਹੋ ਜਿਹਾ ਪਰਿਵਰਤਨ ਹੈ-ਪਰਤਵਾਂ ਜਾਂ ਅਪਰਤਵਾਂ ਪਰਿਵਰਤਨ ਅਤੇ ਕਿਉਂ ?
ਉੱਤਰ-
ਗੁੰਨ੍ਹੇ ਹੋਏ ਆਟੇ ਦੀ ਰੋਟੀ ਵੇਲ ਕੇ ਤਵੇ ਤੇ ਸੇਕਣਾ ਅਪਰਤਵਾਂ ਪਰਿਵਰਤਨ ਹੈ ਕਿਉਂਕਿ ਪੱਕੀ ਹੋਈ ਰੋਟੀ ਤੋਂ ਦੋਬਾਰਾ ਮੁੜ ਕੇ ਗੁੰਨਿਆ ਹੋਇਆ ਆਟਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਅਰਥਾਤ ਇਸ ਪਰਿਵਰਤਨ ਨੂੰ ਉਲਟਾਇਆ ਨਹੀਂ ਜਾ ਸਕਦਾ ।

ਪ੍ਰਸ਼ਨ 9.
ਹੇਠ ਸਾਰਨੀ ਵਿੱਚ ਕੁੱਝ ਪਰਿਵਰਤਨ ਦਿੱਤੇ ਗਏ ਹਨ । ਇਨ੍ਹਾਂ ਪਰਿਵਰਤਨਾਂ ਨੂੰ ਪਰਤਵੇਂ ਅਤੇ ਅਪਰਤਵੇਂ ਪਰਿਵਰਤਨਾਂ ਵਿੱਚ ਵਰਗੀਕ੍ਰਿਤ ਕਰੋ ।
PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ 1
ਉੱਤਰ-
PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ 2

ਪ੍ਰਸ਼ਨ 10.
ਮਿੱਟੀ ਪੁੱਟਣ ਵਾਲੇ ਸੰਦਾਂ (ਔਜ਼ਾਰਾਂ ਦੇ ਲੋਹੇ ਦੇ ਫਲਕ ਵਿੱਚ ਲੱਕੜੀ ਦੇ ਦਸਤੇ (ਹੱਥੇ) ਕਿਵੇਂ ਲਗਾਏ ਜਾਂਦੇ ਹਨ ?
ਉੱਤਰ-
ਮਿੱਟੀ ਪੁੱਟਣ ਵਾਲੇ ਸੰਦਾਂ ਔਜ਼ਾਰਾਂ) ਦੇ ਲੋਹੇ ਦੇ ਫਲਕ ਵਿੱਚ ਇੱਕ ਵੱਡਾ ਛੇਕ ਹੁੰਦਾ ਹੈ, ਜਿਸ ਵਿੱਚ ਲੱਕੜੀ ਦੇ ਦਸਤੇ ਨੂੰ ਫਸਾ ਦਿੱਤਾ ਜਾਂਦਾ ਹੈ | ਆਮ ਤੌਰ ‘ਤੇ ਇਸ ਛੇਕ ਦਾ ਆਕਾਰ ਲੱਕੜੀ ਦੇ ਦਸਤੇ ਦੇ ਘੇਰੇ ਤੋਂ ਥੋੜਾ ਛੋਟਾ ਹੁੰਦਾ ਹੈ । ਦਸਤੇ ਨੂੰ ਛੇਕ ਵਿੱਚ ਫਸਾਉਣ ਤੋਂ ਪਹਿਲਾਂ ਦਸਤੇ ਦੇ ਛੇਕ ਨੂੰ ਗਰਮ ਕਰਦੇ ਹਨ ਜਿਸ ਨਾਲ ਉਸਦਾ ਆਕਾਰ ਫੈਲ ਕੇ ਵੱਡਾ ਹੋ ਜਾਂਦਾ ਹੈ । ਹੁਣ ਦਸਤਾ ਆਸਾਨੀ ਨਾਲ ਛੇਕ ਵਿੱਚ ਜੜ ਦਿੱਤਾ ਜਾਂਦਾ ਹੈ | ਪਾਣੀ ਪਾ ਕੇ ਛੇਕ ਨੂੰ ਠੰਢਾ ਕਰ ਦਿੱਤਾ ਜਾਂਦਾ ਹੈ । ਜਿਵੇਂ ਹੀ ਛੇਕ ਠੰਢਾ ਹੁੰਦਾ ਹੈ ਤਾਂ ਇਹ ਸੁੰਗੜ ਕੇ ਦਸਤੇ ਨੂੰ ਕੱਸ ਲੈਂਦਾ ਹੈ । ਇਹ ਪਰਤਵੇਂ ਪਰਿਵਰਤਨ ਦਾ ਬਹੁਤ ਵਧੀਆ ਅਤੇ ਲਾਹੇਵੰਦ ਉਪਯੋਗ ਹੈ ।
PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ 4

ਪ੍ਰਸ਼ਨ 11.
ਬੈਲਗੱਡੀ ਦੇ ਪਹੀਏ ਤੇ ਲੋਹੇ ਦਾ ਰਿਮ ਕਿਸ ਤਰ੍ਹਾਂ ਫਿਟ ਕੀਤਾ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਕਿਸ ਪ੍ਰਕਾਰ ਦੇ ਪਰਿਵਰਤਨ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਲੋਹੇ ਦੇ ਬਣੇ ਰਿਮ ਨੂੰ ਪਹੀਏ ਦੇ ਆਕਾਰ ਨਾਲੋਂ ਥੋੜਾ ਘੇਰੇ ਵਿੱਚ ਛੋਟਾ ਬਣਾਇਆ ਜਾਂਦਾ ਹੈ । ਲੋਹੇ ਦੇ ਰਿਮ ਨੂੰ ਗਰਮ ਕੀਤਾ ਜਾਂਦਾ ਹੈ ਜਿਸ ਤੋਂ ਉਸ ਦਾ ਘੇਰਾ ਲੱਕੜੀ ਦੇ ਪਹੀਏ ਦੇ ਘੇਰੇ ਤੋਂ ਵੱਡਾ ਹੋ ਜਾਂਦਾ ਹੈ । ਹੁਣ ਰਿਮ ਨੂੰ ਲੱਕੜੀ ਦੇ ਪਹੀਏ ‘ਤੇ ਖਿਸਕਾ ਕੇ ਚੜ੍ਹਾ ਦਿੱਤਾ ਜਾਂਦਾ ਹੈ | ਪਾਣੀ ਪਾ ਕੇ ਰਿਮ ਨੂੰ ਠੰਢਾ ਕੀਤਾ ਜਾਂਦਾ ਹੈ । ਠੰਢਾ ਹੋਣ ਮਗਰੋਂ ਰਿਮ ਸੁੰਗੜ ਕੇ ਪਹੀਏ ਨੂੰ ਕੱਸ ਦਿੰਦਾ ਹੈ । ਇਸ ਲਈ ਬੈਲਗੱਡੀ ਦੇ ਲੱਕੜੀ ਦੇ ਬਣੇ ਪਹੀਏ ‘ਤੇ ਲੋਹੇ ਦਾ ਰਿਮ ਕੱਸਣ ਸਮੇਂ ਅਸੀਂ ਪਰਤਵੇਂ ਪਰਿਵਰਤਨ ਦਾ ਉਪਯੋਗ ਕਰਦੇ ਹਾਂ ।
PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ 5

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ 12.
ਜਦੋਂ ਪਾਣੀ ਨੂੰ ਗਰਮ ਕਰਕੇ ਵਾਸ਼ਪਾਂ ਵਿੱਚ ਬਦਲਿਆ ਜਾਂਦਾ ਹੈ ਤਾਂ ਕੀ ਪਰਿਵਰਤਨ ਹੁੰਦਾ ਹੈ ? ਕੀ ਇਹ ਪਰਿਵਰਤਨ ਪਰਤਵਾਂ ਹੈ ਜਾਂ ਅਪਰਤਵਾਂ ਅਤੇ ਕਿਉਂ ?
ਉੱਤਰ-
ਜਦੋਂ ਅਸੀਂ ਪਾਣੀ ਨੂੰ ਬਰਤਨ ਵਿੱਚ ਗਰਮ ਕਰਦੇ ਹਾਂ ਤਾਂ ਕੁੱਝ ਸਮੇਂ ਬਾਅਦ ਇਹ ਪਾਣੀ ਉਬਲਣਾ ਸ਼ੁਰੂ ਕਰਦਾ । ਹੈ । ਜੇਕਰ ਅਸੀਂ ਪਾਣੀ ਨੂੰ ਲਗਾਤਾਰ ਗਰਮ ਕਰਦੇ ਰਹੀਏ ਤਾਂ ਪਾਣੀ ਦੀ ਮਾਤਰਾ ਬਰਤਨ ਵਿੱਚ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ | ਅਜਿਹਾ ਇਸ ਕਾਰਨ ਹੁੰਦਾ ਹੈ ਕਿ ਪਾਣੀ ਵਾਸ਼ਪਾਂ ਵਿੱਚ ਪਰਿਵਰਤਿਤ ਹੋਣਾ ਸ਼ੁਰੂ ਕਰ ਦਿੰਦਾ ਹੈ । ਇਹ ਪਰਿਵਰਤਨ ਪਰਤਵਾਂ ਪਰਿਵਰਤਨ ਹੈ ਕਿਉਂਕਿ ਪਾਣੀ ਦੇ ਵਾਸ਼ਪਾਂ ਨੂੰ ਠੰਢਾ ਕਰਕੇ ਮੁੜ ਪਾਣੀ ਵਿੱਚ ਪਲਟਿਆ ਜਾ ਸਕਦਾ ਹੈ ।

ਪ੍ਰਸ਼ਨ 13.
ਜਦੋਂ ਅਸੀਂ ਬਰਫ਼ ਦੇ ਟੁਕੜੇ ਨੂੰ ਗਰਮ ਕਰਦੇ ਹਾਂ ਤਾਂ ਇਸ ਵਿੱਚ ਕੀ ਪਰਿਵਰਤਨ ਹੁੰਦਾ ਹੈ ? ਕੀ ਅਸੀਂ ਦੋਬਾਰਾ ਬਰਫ਼ ਪ੍ਰਾਪਤ ਕਰ ਸਕਦੇ ਹਾਂ ?
ਉੱਤਰ-
ਜਦੋਂ ਅਸੀਂ ਬਰਫ਼ ਨੂੰ ਗਰਮ ਕਰਦੇ ਹਾਂ ਤਾਂ ਬਰਫ਼ ਪਿਘਲ ਕੇ ਪਾਣੀ ਬਣ ਜਾਂਦੀ ਹੈ । ਪਾਣੀ ਨੂੰ ਠੰਢਾ ਕਰਕੇ ਮੁੜ ਬਰਫ਼ ਬਣਾਈ ਜਾ ਸਕਦੀ ਹੈ ਅਰਥਾਤ ਪਰਿਵਰਤਨ ਨੂੰ ਉਲਟਾਉਣਾ ਸੰਭਵ ਹੈ । ਇਸ ਲਈ ਇਹ ਪਰਿਵਰਤਨ ਪਰਤਵਾਂ ਪਰਿਵਰਤਨ ਹੈ ।

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਹੇਠ ਲਿਖੇ ਹਰੇਕ ਜੋੜੇ ਵਿੱਚ ਦੋ ਇੱਕੋ ਜਿਹੇ ਜਾਪਦੇ ਪਰਿਵਰਤਨ ਦਿੱਤੇ ਗਏ ਹਨ । ਦੋਨਾਂ ਪਰਿਵਰਤਨਾਂ ਵਿੱਚ ਅੰਤਰ ਸਪੱਸ਼ਟ ਕਰੋ ।
(i) ਗਰਮ ਕਰਨ ਤੋਂ ਪਿੰਨ ਲਾਲ ਹੋ ਜਾਂਦਾ ਹੈ ਅਤੇ ਜੰਗਾਲ ਲੱਗਣ ‘ਤੇ ਵੀ ਪਿੰਨ ਲਾਲ ਹੋ ਜਾਂਦਾ ਹੈ ।
(ii) ਦੁਰਘਟਨਾ ਵਿੱਚ ਕਾਰ ਦੇ ਢਾਂਚੇ ਦਾ ਟੇਢਾ ਹੋਣਾ ਅਤੇ ਕਾਰ ਦੇ ਢਾਂਚੇ ਨੂੰ ਮੁੜ ਪਹਿਲੀ ਸ਼ਕਲ ਵਿੱਚ ਲਿਆਉਣਾ ।
(iii) ਗੁਬਾਰੇ ਵਿੱਚ ਹਵਾ ਭਰ ਕੇ ਫੁੱਲਣਾ ਅਤੇ ਵੇਲੀ ਹੋਈ ਰੋਟੀ ਦਾ ਤਵੇ ਤੇ ਫੁਲਣਾ |
ਉੱਤਰ-
(i) ਜਦੋਂ ਪਿੰਨ ਨੂੰ ਲੌ ‘ਤੇ ਗਰਮ ਕੀਤਾ ਜਾਂਦਾ ਹੈ ਤਾਂ ਇਸ ਦਾ ਤਾਪਮਾਨ ਵੱਧ ਕੇ ਇਹ ਲਾਲ ਗਰਮ ਹੋ ਜਾਂਦਾ ਹੈ । ਜਿਸ ਨੂੰ ਠੰਢਾ ਕਰਕੇ ਪਹਿਲੀ ਸਥਿਤੀ ਵਿੱਚ ਪਲਟਿਆ ਜਾ ਸਕਦਾ ਹੈ । ਇਸ ਲਈ ਇਹ ਇੱਕ ਪਰਤਵਾਂ ਪਰਿਵਰਤਨ ਹੈ । ਦੂਸਰੇ ਪਾਸੇ ਲੋਹੇ ਦੀ ਪਿੰਨ ਸਿੱਲ੍ਹੀ ਹਵਾ ਦੀ ਉਪਸਥਿਤੀ ਵਿੱਚ ਆਕਸੀਜਨ ਨਾਲ ਕਿਰਿਆ ਕਰਕੇ ਲੋਹੇ ਦਾ ਆਕਸਾਈਡ ਬਣਾਉਂਦੀ ਹੈ, ਜਿਸ ਕਾਰਨ ਇਸ ਨੂੰ ਜੰਗਾਲ ਲੱਗ ਜਾਂਦਾ ਹੈ ਅਤੇ ਪਿੰਨ ਦਾ ਰੰਗ ਲਾਲ ਹੋ ਜਾਂਦਾ ਹੈ । ਪਰੰਤੁ ਇਸ ਜੰਗਾਲ ਲੱਗੀ ਪਿੰਨ ਦੇ ਪਰਿਵਰਤਨ ਨੂੰ ਪਲਟਿਆ ਨਹੀਂ ਜਾ ਸਕਦਾ । ਇਸ ਲਈ ਇਹ ਇੱਕ ਅਪਰਤਵਾਂ ਪਰਿਵਰਤਨ ਹੈ ।

(ii) ਦੁਰਘਟਨਾ ਹੋਈ ਕਾਰ ਦੇ ਢਾਂਚੇ ਦਾ ਟੇਢਾ ਹੋਣਾ ਅਪਰਤਵਾਂ ਪਰਿਵਰਤਨ ਹੈ । ਇਸ ਨੂੰ ਮੁੜ ਪਹਿਲੀ ਸ਼ਕਲ ਵਿੱਚ ਲਿਆਉਣਾ ਇੱਕ ਪਰਤਵਾਂ ਪਰਿਵਰਤਨ ਹੈ ।

(iii) ਗੁਬਾਰੇ ਵਿੱਚ ਹਵਾ ਭਰਨ ਨਾਲ ਗੁਬਾਰਾ ਫੁਲ ਜਾਂਦਾ ਹੈ ਤਾਂ ਇਸ ਦਾ ਆਕਾਰ ਅਤੇ ਸ਼ਕਲ ਬਦਲ ਜਾਂਦੀ ਹੈ । ਇਸ ਦੀ ਹਵਾ ਨਿਕਲਣ ਤੇ ਇਹ ਗੁਬਾਰਾ ਆਪਣੀ ਪਹਿਲੀ ਅਵਸਥਾ ਵਿੱਚ ਉਲਟ ਆਉਂਦਾ ਹੈ । ਇਸ ਲਈ ਇਹ ਪਰਿਵਰਤਨ ਪਰਤਵਾਂ ਪਰਿਵਰਤਨ ਹੁੰਦਾ ਹੈ । ਦੂਸਰੇ ਪਾਸੇ ਗੰਨੇ ਹੋਏ ਆਟੇ ਦੀ ਤਵੇ ਤੇ ਰੋਟੀ ਬਣਾਉਣ ਸਮੇਂ ਰੋਟੀ ਦਾ ਫੁੱਲਣਾ ਅਪਵਰਤੀ ਪਰਿਵਰਤਨ ਹੈ, ਕਿਉਂਕਿ ਇਸ ਰੋਟੀ ਤੋਂ ਮੁੜ ਗੰਨਿਆ ਆਟਾ ਵਾਪਸ ਨਹੀਂ ਕੀਤਾ ਜਾ ਸਕਦਾ ।