PSEB 6th Class English Vocabulary Antonyms

Punjab State Board PSEB 6th Class English Book Solutions English Vocabulary Antonyms Exercise Questions and Answers, Notes.

PSEB 6th Class English Vocabulary Antonyms

An Antonym is a word which is opposite in meaning (विपरीतार्थक) to another word; as-

Word – Antonym
absent – present
active – passive
above – below
accept – reject
before – after
bitter – sweet

PSEB 6th Class English Vocabulary Antonyms

blunt – sharp
bold – timid
beautiful – ugly
bright – dim
cheap – costly
clean – dirty
clever – stupid
dark – bright
defeat – victory
difficult – easy
death – life
early – late
empty – full
enemy – friend
far – near
foolish – wise
fresh – stale
good – bad
great – small
happy – sad
high – low
hot – cold
in – out
import – export
increase – decrease
joy – sorrow
Word – Antonym
junior – senior
kind – cruel
lend – borrow
light – heavy
love – hate
long – short
old – young/new
oral – written
night – day
peace – war
poor – rich
profit – loss
right – wrong
shallow – deep
slow – fast
stale – fresh

PSEB 6th Class English Vocabulary Antonyms

strong – weak
summer – winter
thick – thin
top – bottom
tall – short
up – down
warm – cool
wide – narrow
wise – silly

PSEB 6th Class Punjabi Solutions Chapter 9 ਯਾਤਰਾ: ਸ੍ਰੀ ਅਮਰਨਾਥ

Punjab State Board PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ Textbook Exercise Questions and Answers.

PSEB Solutions for Class 6 Punjabi Chapter 9 ਯਾਤਰਾ: ਸ੍ਰੀ ਅਮਰਨਾਥ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

(i) ਸ੍ਰੀ ਅਮਰਨਾਥ ਅਸਥਾਨ ਕਿਸ ਪ੍ਰਾਂਤ ਵਿੱਚ ਹੈ ?
(ਉ) ਹਿਮਾਚਲ ਪ੍ਰਦੇਸ਼
(ਆ) ਜੰਮੂ-ਕਸ਼ਮੀਰ
(ਇ) ਉੱਤਰਾਂਚਲ ।.
ਉੱਤਰ :
(ਆ) ਜੰਮੂ-ਕਸ਼ਮੀਰ ✓

(ii) ਪਹਿਲਗਾਮ ਤੋਂ ਚੰਦਨਵਾੜੀ ਕਿੰਨੀ ਦੂਰ ਹੈ ?
(ਉ) 16 ਕਿਲੋਮੀਟਰ
(ਆ) 26 ਕਿਲੋਮੀਟਰ
(ਈ) 14 ਕਿਲੋਮੀਟਰ ।
ਉੱਤਰ :
(ਈ) 14 ਕਿਲੋਮੀਟਰ । ✓

(iii) ਤੁਰਨ ਤੋਂ ਅਸਮਰਥ ਯਾਤਰੀ ਕਾਹਦੀ ਸਵਾਰੀ ਕਰਦੇ ਹਨ ?
(ਉ) ਘੋੜਾ
(ਅ) ਉਠ
(ਈ) ਹਾਥੀ ।
ਉੱਤਰ :
(ਉ) ਘੋੜਾ ✓

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

(iv) ਸ੍ਰੀ ਅਮਰਨਾਥ ਗੁਫਾ ਦੀ ਸਮੁੰਦਰ ਤਲ ਤੋਂ ਉਚਾਈ ਕਿੰਨੀ ਹੈ ?
(ਉ) 14539 ਫੁੱਟ
(ਅ) 12729 ਫੁੱਟ
(ਈ) 11790 ਫੁੱਟ ।
ਉੱਤਰ :
(ਅ) 12729 ਫੁੱਟ ✓

(v) ਰਾਹ ਵਿੱਚ ਕਿਹੋ-ਜਿਹੇ ਪਹਾੜ ਹਨ ?
(ਉ) ਚਟਾਨਾਂ ਖਿਸਕਣ ਵਾਲੇ
(ਅ) ਸੰਘਣੇ ਜੰਗਲਾਂ ਵਾਲੇ
(ਇ) ਹਰੇ-ਭਰੇ ।
ਉੱਤਰ :
(ਉ) ਚਟਾਨਾਂ ਖਿਸਕਣ ਵਾਲੇ ✓

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਮਰਨਾਥ ਯਾਤਰਾ ਲਈ ਸਾਰੇ ਸਾਥੀ ਕਿਉਂ ਸਹਿਮਤ ਹੋ ਗਏ ?
ਉੱਤਰ :
ਕਿਉਂਕਿ, ਉਨ੍ਹਾਂ ਵਿਚੋਂ ਕਿਸੇ ਨੇ ਵੀ ਪਹਿਲਾਂ ਇਹ ਸਥਾਨ ਦੇਖਿਆ ਨਹੀਂ ਸੀ ।

ਪ੍ਰਸ਼ਨ 2.
ਲਖਨਪੁਰ ਸਰਹੱਦ ‘ਤੇ ਜ਼ਿਆਦਾਤਰ ਯਾਤਰੀ ਕੀ ਕਰ ਰਹੇ ਸਨ ?
ਉੱਤਰ :
ਉਹ ਉੱਥੋਂ ਦੇ ਮਸ਼ਹੂਰ ਪਕਵਾਨ ਲੱਡੂਆਂ ਦਾ ਸਵਾਦ ਚੱਖ ਰਹੇ ਸਨ ।

ਪ੍ਰਸ਼ਨ 3.
ਪਤਨੀਟਾਪ ਦਾ ਮੌਸਮ ਕਿਹੋ-ਜਿਹਾ ਸੀ ?
ਉੱਤਰ :
ਇਥੇ ਠੰਢੀ ਹਵਾ ਰੁਮਕ ਰਹੀ ਸੀ ਤੇ ਮੈਦਾਨੀ ਇਲਾਕੇ ਦੀ ਗਰਮੀ ਘਟ ਗਈ ਸੀ ।

ਪ੍ਰਸ਼ਨ 4.
ਸ੍ਰੀ ਅਮਰਨਾਥ ਸ਼ਾਈਨ ਬੋਰਡ ਵਲੋਂ ਕਿਹੜੇ ਪ੍ਰਬੰਧ ਕੀਤੇ ਗਏ ਸਨ ?
ਉੱਤਰ :
ਸ੍ਰੀ ਅਮਰਨਾਥ ਸ਼ਾਈਨ ਬੋਰਡ ਵਲੋਂ ਯਾਤਰੀਆਂ ਦੀ ਸਹੂਲਤ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ । ਮੈਡੀਕਲ ਕੈਂਪ ਲਾਏ ਗਏ ਸਨ ਤੇ ਯਾਤਰੀਆਂ ਲਈ ਆਰਜ਼ੀ ਪਖ਼ਾਨੇ ਤੇ ਇਸ਼ਨਾਨ-ਘਰ ਬਣਾਏ ਗਏ ਸਨ ।

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

ਪ੍ਰਸ਼ਨ 5.
ਪਿੱਸੂ ਘਾਟੀ ਤਕ ਚੜ੍ਹਾਈ ਕਿਹੋ-ਜਿਹੀ ਹੈ ?
ਉੱਤਰ :
ਤਿੱਖੀ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੇਖਕ ਅਤੇ ਉਸ ਦੇ ਸਾਥੀ ਲਖਨਪੁਰ ਸਰਹੱਦ ਤਕ ਕਿਵੇਂ ਪਹੁੰਚੇ ?
ਉੱਤਰ :
ਲੇਖਕ ਅਤੇ ਉਸਦੇ ਸਾਥੀ ਗੜ੍ਹਸ਼ੰਕਰ ਤੋਂ ਬੱਸ ਵਿਚ ਚੜ੍ਹ ਕੇ ਚੰਡੀਗੜ੍ਹ-ਜੰਮੂ ਮਾਰਗ ਰਾਹੀਂ ਲਖਨਪੁਰ ਪਹੁੰਚੇ ।

ਪ੍ਰਸ਼ਨ 2.
ਲੰਗਰਾਂ ਵਿੱਚ ਕਿਹੜੇ-ਕਿਹੜੇ ਪਕਵਾਨ ਪਰੋਸੇ ਜਾਂਦੇ ਹਨ ?
ਉੱਤਰ :
ਲੰਗਰਾਂ ਵਿਚ ਖੀਰ, ਜਲੇਬੀ, ਕੇਸਰ-ਦੁੱਧ, ਮੁਰੱਬਾ ਤੇ ਦੱਖਣੀ ਰਾਜਾਂ ਦੇ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਪਰੋਸੇ ਜਾਂਦੇ ਹਨ ।

ਪ੍ਰਸ਼ਨ 3.
ਤੀਜੇ ਦਿਨ ਸੁਵਖਤੇ ‘ਅਨਾਊਂਸਮੈਂਟ ਰਾਹੀਂ ਕੀ ਸੂਚਨਾ ਮਿਲੀ ?
ਉੱਤਰ :
ਤੀਜੇ ਵਿਚ ਸੁਵਖਤੇ ਅਨਾਉਂਸਮੈਂਟ ਰਾਹੀਂ ਇਹ ਸੂਚਨਾ ਮਿਲੀ ਕਿ ਯਾਤਰਾ ਸਵੇਰੇ ਸੁਵਖਤੇ ਸ਼ੁਰੂ ਹੋ ਜਾਵੇਗੀ ।

ਪ੍ਰਸ਼ਨ 4.
ਸ੍ਰੀ ਅਮਰਨਾਥ ਗੁਫਾ ਤਕ ਪਹੁੰਚਣ ਲਈ ਕਿਹੜੇ-ਕਿਹੜੇ ਰਸਤੇ ਹਨ ?
ਉੱਤਰ :
ਸ੍ਰੀ ਅਮਰਨਾਥ ਦੀ ਗੁਫਾ ਤਕ ਪਹੁੰਚਣ ਲਈ ਦੋ ਰਸਤੇ ਹਨ । ਇਕ ਰਸਤਾ ਪਹਿਲਗਾਮ ਤੋਂ ਚੰਦਨਵਾੜੀ, ਸ਼ੇਸ਼ਨਾਗ ਤੇ ਪੰਚਤਰਨੀ ਹੋ ਕੇ ਜਾਂਦਾ ਹੈ ਤੇ ਦੂਜਾ ਬਾਲਟਾਲ ਰਾਹੀਂ ।

ਪ੍ਰਸ਼ਨ 5.
ਪੈਦਲ ਯਾਤਰਾ ਵਿਚਲੇ ਰਸਤੇ ਦੇ ਦ੍ਰਿਸ਼ਾਂ ਦਾ ਵਰਣਨ ਕਰੋ ।
ਉੱਤਰ :
ਪੈਦਲ ਤੁਰਨ ਵਾਲੇ ਯਾਤਰੀਆਂ ਨੂੰ ਡੰਡੇ ਦੀ ਸਹਾਇਤਾ ਨਾਲ ਤਿੱਖੀ ਚੜ੍ਹਾਈ ਚੜ੍ਹਨੀ ਪੈਂਦੀ ਹੈ । ਰਸਤੇ ਵਿਚ ਵੱਖ-ਵੱਖ ਪ੍ਰਾਂਤਾਂ ਦੇ ਲੰਗਰ ਲੱਗੇ ਹੁੰਦੇ ਹਨ । ਇਕ ਪਾਸੇ ਉੱਚੇ ਪਹਾੜ ਹੁੰਦੇ ਹਨ ਤੇ ਦੂਜੇ ਪਾਸੇ ਡੂੰਘੀਆਂ ਖਾਈਆਂ । ਪ੍ਰਕਿਰਤੀ ਦੇ ਦਿਸ਼ ਅਜਬ ਹਨ । ਇਕ ਪਾਸੇ ਪਹਾੜ ਤੇ ਦੂਜੇ ਪਾਸੇ ਗੁੰਡ-ਮੁੰਡ ਪਹਾੜੀਆਂ । ਮੌਸਮ ਦੇ ਮਿਜ਼ਾਜ ਦਾ ਕੁੱਝ ਪਤਾ ਨਹੀਂ । ਲਗਦਾ । ਕਦੇ ਗਰਮੀ ਹੁੰਦੀ ਹੈ ਤੇ ਕਦੇ ਸੀਤ ਹਵਾਵਾਂ ਚੱਲਦੀਆਂ ਹਨ । ਕਿਸੇ ਵੇਲੇ ਝੱਟ ਹੀ ਕੋਈ ਬਦਲੀ ਮੀਂਹ ਵਰ੍ਹਾਉਣ ਲਗਦੀ ਹੈ । ਗੜੇ ਵੀ ਪੈਂਦੇ ਹਨ ।

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

ਪ੍ਰਸ਼ਨ 6.
ਵਾਕਾਂ ਵਿਚ ਵਰਤੋਂਚਰਚਾ, ਵਿਰਲੇ-ਵਿਰਲੇ, ਪ੍ਰਬੰਧ, ਕਤਾਰ, ਬਿੰਦ-ਝੱਟ, ਗੜੇ, ਅਦੁੱਤੀ ।
ਉੱਤਰ :
1. ਚਰਚਾ ਵਿਚਾਰ-ਵਟਾਂਦਰਾ)-ਇਸ ਕਹਾਣੀ ਦੇ ਗੁਣਾਂ-ਔਗੁਣਾਂ ਬਾਰੇ ਚਰਚਾ ਕਰੋ ।
2. ਵਿਰਲੇ-ਵਿਰਲੇ ਟਾਵੇਂ-ਟਾਵੇਂ, ਦੂਰ-ਦੂਰ)-ਇਸ ਪਹਾੜੀ ਉੱਤੇ ਰੁੱਖ ਵਿਰਲੇ-ਵਿਰਲੇ ਹੀ ਹਨ ।
3. ਪ੍ਰਬੰਧ (ਇੰਤਜ਼ਾਮ-ਮੇਲੇ ਦਾ ਪ੍ਰਬੰਧ ਪੁਲਿਸ ਕਰਦੀ ਹੈ ।
4. ਕਤਾਰ ਲਾਈਨ, ਅੱਗੇ-ਪਿਛੇ ਖੜੇ ਹੋਣਾ)-ਬੱਸ ਜਾਂ ਰੇਲ ਦੀ ਟਿਕਟ ਲੈਣ ਸਮੇਂ ਸਾਨੂੰ ਖਿੜਕੀ ਸਾਹਮਣੇ ਕਤਾਰ ਵਿਚ ਖੜੇ ਹੋਣਾ ਚਾਹੀਦਾ ਹੈ ।
5. ਬਿੰਦ-ਝੱਟ ਥੋੜ੍ਹਾ ਸਮਾਂ-ਬੱਦਲੀ ਆਈ ਤੇ ਬਿੰਦ-ਝੱਟ ਵਰੁ ਕੇ ਚਲੀ ਗਈ ।
6. ਗੜੇ ਅਹਿਣ, ਓਲੇ)-ਕਲ੍ਹ ਖੂਬ ਗੜੇ ਪਏ ਤੇ ਅੱਜ ਠੰਢ ਵਧ ਗਈ ।
7. ਅਦੁੱਤੀ ਲਾਸਾਨੀ)-ਗੁਰੂ ਅਰਜਨ ਦੇਵ ਜੀ ਨੇ ਆਪਣੇ ਅਸੂਲਾਂ ਉੱਤੇ ਦ੍ਰਿੜ੍ਹ ਰਹਿੰਦਿਆਂ ਅਦੁੱਤੀ ਕੁਰਬਾਨੀ ਦਿੱਤੀ ।

ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋ
(i) ਜਦੋਂ ਮੂੰਹ-ਹਨੇਰੇ, ‘ਚਨੈਨੀ’ ਪਹੁੰਚੇ, ਤਾਂ ……… ਨਜ਼ਾਰੇ ਸ਼ੁਰੂ ਹੋ ਚੁੱਕੇ ਸਨ ।
(ii) ਰਾਮਬਾਣ ਤੋਂ ਅੱਗੇ ਢਾਈ ਕਿਲੋਮੀਟਰ ਲੰਮੀ ………. ਸੁਰੰਗ ਲੰਘਣੀ ਪੈਂਦੀ ਹੈ ।
(iii) ਯਾਤਰਾ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ……… ਵਲੋਂ ਉਚੇਚੇ ਪ੍ਰਬੰਧ ਕੀਤੇ ਹੋਏ ਸਨ ।
(iv) ਇੱਕ ਪਾਸੇ ਉੱਚੇ …….. ਹਨ ਅਤੇ ਦੂਜੇ ਪਾਸੇ ਡੂੰਘੀਆਂ ………… ।
(v) ਤਿਲਕਣ ਤੋਂ ਬਚਾਅ ਲਈ ……… ਸਾਥ ਦਿੰਦਾ ਹੈ ।
ਉੱਤਰ :
(i) ਜਦੋਂ ਮੂੰਹ-ਹਨੇਰੇ ‘ਚਨੈਨੀ ਪਹੁੰਚੇ, ਤਾਂ ਮਨਮੋਹਕ ਨਜ਼ਾਰੇ ਸ਼ੁਰੂ ਹੋ ਚੁੱਕੇ ਸਨ ।
(ii) ਰਾਮਬਣ ਤੋਂ ਅੱਗੇ ਢਾਈ ਕਿਲੋਮੀਟਰ ਲੰਮੀ ਜਵਾਹਰ ਸੁਰੰਗ ਲੰਘਣੀ ਪੈਂਦੀ ਹੈ ।
(iii) ਯਾਤਰਾ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ਅਮਰਨਾਥ ਸ਼ਾਈਨ ਬੋਰਡ ਵਲੋਂ ਉਚੇਚੇ । ਪ੍ਰਬੰਧ ਕੀਤੇ ਹੋਏ ਸਨ ।
(iv) ਇੱਕ ਪਾਸੇ ਉੱਚੇ ਪਹਾੜ ਹਨ ਅਤੇ ਦੂਜੇ ਪਾਸੇ ਡੂੰਘੀਆਂ ਖਾਈਆਂ ।
(v) ਤਿਲਕਣ ਤੋਂ ਬਚਾਅ ਲਈ ਡੰਡਾ ਸਾਥ ਦਿੰਦਾ ਹੈ ।

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ-
ਪੰਜਾਬੀ – ਹਿੰਦੀ – ਅੰਗਰੇਜ਼ੀ
ਛੁੱਟੀਆਂ – …….. – …………
ਸਮਾਂ – …….. – …………
ਯਾਤਰਾ – …….. – …………
ਫਟਾਫਟ – …….. – …………
ਸੁੰਦਰ – …….. – …………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਛੁੱਟੀਆਂ – छुट्टियां – Holidays
ਸਮਾਂ – समय – Time
ਯਾਤਰਾ – यात्रा – Visit
ਫਟਾਫਟ – फटाफट – Hastily
ਸੁੰਦਰ – सुन्दर – Beautiful

IV. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ –
ਪਰਬੰਧ, ਸੰਗਣੇ, ਰਸਤਿਉਂ, ਡੂੰਗੀਆਂ, ਬਨਾਸਪਤੀ ।
ਉੱਤਰ :
ਅਸ਼ੁੱਧ – ਸ਼ੁੱਧ
ਪਰਬੰਧ – ਪ੍ਰਬੰਧ
ਸੰਗਣੇ – ਸੰਘਣੇ
ਰਸਤਿਉਂ – ਰਸਤਿਓਂ
ਡੂੰਗੀਆਂ – ਡੂੰਘੀਆਂ
ਬਨਾਸਪਤੀ – ਬਨਸਪਤੀ ।

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

V. ਵਿਦਿਆਰਥੀਆਂ ਲਈ

ਪ੍ਰਸ਼ਨ 1.
ਤੁਸੀਂ ਕੋਈ ਯਾਤਰਾ ਕੀਤੀ ਹੈ । ਉਸਦਾ ਹਾਲ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ :
ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਸਾਡੇ ਸਕੂਲ ਵਲੋਂ ਵਿਦਿਆਰਥੀਆਂ ਦਾ ਇਕ ਗਰੁੱਪ ਕਸ਼ਮੀਰ ਦੀ ਸੈਰ ਕਰਨ ਲਈ ਗਿਆ । ਇਸ ਗਰੁੱਪ ਵਿਚ ਮੈਂ ਵੀ ਸ਼ਾਮਲ ਸਾਂ । ਇਸ ਗਰੁੱਪ ਦੀ ਅਗਵਾਈ ਸਾਡੇ ਕਲਾਸ ਇੰਚਾਰਜ ਅਧਿਆਪਕ ਸਾਹਿਬ ਕਰ ਰਹੇ ਸਨ । ਅਸੀਂ ਸਾਰੇ ਸਵੇਰੇ 11 ਵਜੇ ਜੰਮ ਜਾਣ ਵਾਲੀ ਬੱਸ ਵਿਚ ਬੈਠ ਗਏ । ਸ਼ਾਮ ਵੇਲੇ ਅਸੀਂ ਜੰਮ ਪੁੱਜੇ । ਰਾਤ ਇਕ ਗੁਰਦੁਆਰੇ ਵਿਚ ਕੱਟੀ ਤੇ ਸਵੇਰੇ ਬੱਸ ਵਿਚ ਸਵਾਰ ਹੋ ਕੇ ਸ੍ਰੀਨਗਰ ਵਲ ਚਲ ਪਏ ।

ਅਗਲਾ ਰਸਤਾ ਵਿੰਗ-ਵਲੇਵੇਂ ਖਾਂਦਾ ਪਹਾੜੀ ਸੀ । ਆਲੇ-ਦੁਆਲੇ ਦੇ ਪਹਾੜ, ਝਾੜੀਆਂ ਤੇ ਜੰਗਲੀ ਪੌਦਿਆਂ ਨਾਲ ਭਰੇ ਹੋਏ ਸਨ । ਜਿਉਂ-ਜਿਉਂ ਅਸੀਂ ਅੱਗੇ ਵਧਦੇ ਗਏ, ਪਹਾੜ ਉੱਚੇ ਹੁੰਦੇ ਗਏ ‘ਤੇ ਉਨ੍ਹਾਂ ਵਿਚ ਪੱਥਰਾਂ ਦੀ ਮਿਕਦਾਰ ਤੇ ਆਕਾਰ ਵਧਦੇ ਗਏ । ਅੱਗੇ ਜਾ ਕੇ ਚੀਲਾਂ ਤੇ ਦਿਉਦਾਰਾਂ ਨਾਲ ਲੱਦੇ ਪਹਾੜ ਆਏ । ਕਈ ਥਾਂਵਾਂ ‘ਤੇ ਪਹਾੜੀ ਆਬਸ਼ਾਰਾਂ ਵਿਚੋਂ ਪਾਣੀ ਡਿਗ ਰਿਹਾ ਸੀ । ਬੱਸ ਉੱਚੀਆਂ-ਨੀਵੀਆਂ ਅਤੇ ਵਲ ਖਾਂਦੀਆਂ ਸੜਕਾਂ ਤੋਂ ਲੰਘਦੀ ਹੋਈ ਅੱਗੇ ਜਾ ਰਹੀ ਸੀ । ਮੈਂ ਆਪਣੀ ਬਾਰੀ ਵਿਚੋਂ ਝਾਕਦਾ ਹੋਇਆ ਦਿਲ-ਖਿੱਚਵੇਂ ਕੁਦਰਤੀ ਨਜ਼ਾਰਿਆਂ ਤੇ ਪਹਾੜੀ ਰਸਤੇ ਦਾ ਆਨੰਦ ਮਾਣ ਰਿਹਾ ਸਾਂ । ਰਸਤੇ ਵਿਚ ਜਿਉਂ-ਜਿਉਂ ਅਸੀਂ ਅੱਗੇ ਜਾ ਰਹੇ ਸਾਂ, ਤਿਉਂ-ਤਿਉਂ ਅਸੀਂ ਮੌਸਮ ਦੇ ਕਈ ਰੰਗ ਦੇਖ ਰਹੇ ਸਾਂ ਠੰਢ ਲਗਾਤਾਰ ਵਧਦੀ ਜਾ ਰਹੀ ਸੀ । ਸ਼ਾਮ ਨੂੰ ਸਵਾ ਸੱਤ ਵਜੇ ਬੱਸ ਸ੍ਰੀਨਗਰ ਪਹੁੰਚੀ । ਰਾਤ ਨੂੰ ਅਸੀਂ ਇਕ ਹੋਟਲ ਵਿਚ ਰਹਿਣ ਦਾ ਪ੍ਰਬੰਧ ਕਰ ਲਿਆ ।

ਦੂਜੇ ਦਿਨ ਅਸੀਂ ਸਾਰੇ ਸਾਥੀ ਬੱਸ ਵਿਚ ਸਵਾਰ ਹੋ ਕੇ ਟਾਂਗਮਰਗ ਪਹੁੰਚੇ । ਟਾਂਗਮਰਗ ਉੱਚੇ ਪਹਾੜਾਂ ਦੇ ਪੈਰਾਂ ਵਿਚ ਹੈ । ਇੱਥੋਂ ਗੁਲਮਰਗ ਅੱਠ ਕਿਲੋਮੀਟਰ ਦੂਰ ਹੈ । ਅਸੀਂ ਗੁਲਮਰਗ ਤਕ ਪੈਦਲ ਤੁਰ ਕੇ ਜਾਣ ਤੇ ਪਹਾੜ ਦੀ ਸੈਰ ਦਾ ਆਨੰਦ ਮਾਣਨ ਦਾ ਫ਼ੈਸਲਾ ਕੀਤਾ । ਅਸੀਂ ਸਾਰੇ ਖ਼ੁਸ਼ੀ-ਖ਼ੁਸ਼ੀ, ਹੱਸਦੇ, ਨੱਚਦੇ, ਗਾਉਂਦੇ ਤੇ ਹੁਸੀਨ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਆਪਣਾ ਪੰਧ ਮੁਕਾ ਰਹੇ ਸਾਂ । ਰਸਤੇ ਵਿਚ ਕਈ ਲੋਕ ਘੋੜਿਆਂ ਉੱਪਰ ਚੜ੍ਹ ਕੇ ਵੀ ਜਾ ਰਹੇ ਸਨ । ਇੱਥੋਂ ਦੇ ਦਿਓ-ਕੱਦ ਪਹਾੜਾਂ ਉੱਤੇ ਉੱਚੇ-ਉੱਚੇ ਦਰੱਖ਼ਤ ਅਸਮਾਨ ਨਾਲ ਗੱਲਾਂ ਕਰਦੇ ਸਨ । ਪਹਾੜ ਦੇ ਦੂਜੇ ਪਾਸੇ ਡੂੰਘੀਆਂ ਪਤਾਲਾਂ ਤਕ ਪਹੁੰਚਦੀਆਂ ਖੱਡਾਂ ਹਨ ।

ਥੋੜੀ ਦੇਰ ਮਗਰੋਂ ਅਸੀਂ ਗੁਲਮਰਗ ਪੁੱਜੇ । ਇੱਥੇ ਇਕ ਛੋਟਾ ਜਿਹਾ ਫੁੱਲਾਂ ਲੱਦਿਆ ਮੈਦਾਨ ਹੈ, ਜਿਸ ਵਿਚ ਚਸ਼ਮੇ ਵਗਦੇ ਹਨ ਤੇ ਉੱਚੀਆਂ ਚੀਲਾਂ ਦੀਆਂ ਸੰਘਣੀਆਂ ਤੇ ਲੰਮੀਆਂ ਕਤਾਰਾਂ ਨੇ ਆਲੇ-ਦੁਆਲੇ ਨੂੰ ਬਹੁਤ ਹੀ ਹੁਸੀਨ ਤੇ ਦਿਲ-ਖਿੱਚਵਾਂ ਬਣਾ ਦਿੱਤਾ ਹੈ । ਅਸੀਂ ਇਕ ਘੰਟਾ ਇੱਥੇ ਠਹਿਰੇ । ਅੱਜ-ਕਲ੍ਹ ਇੱਥੇ ਬਹੁਤ ਸਾਰੀਆਂ ਹੋਟਲਾਂ, ਘੁੰਮਣ ਲਈ ਸੜਕਾਂ, ਮੋਟਰ-ਕਾਰਾਂ ਲਈ ਪਾਰਕਾਂ ਬਣਾ ਕੇ ਇੱਥੋਂ ਖਿਲਮਰਗ ਤਕ ਟਿੰਬਰ ਟੇਲਰ ਵੀ ਚਾਲੂ ਕਰ ਦਿੱਤਾ ਹੈ । ਪਰ ਹੋਟਲਾਂ ਤੇ ਮਨੁੱਖੀ ਦਖ਼ਲ-ਅੰਦਾਜ਼ੀ ਨੇ ਇੱਥੋਂ ਦੀ ਕੁਦਰਤੀ ਖੂਬਸੂਰਤੀ ਨੂੰ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ ।

ਗੁਲਮਰਗ ਤੋਂ ਖਿਲਮਰਗ ਤਕ ਦਾ ਰਸਤਾ ਕੱਚਾ ਹੈ ਤੇ ਇਹ ਪੱਧਰੇ ਮੈਦਾਨ ਵਿਚੋਂ ਜਾਂਦਾ ਹੈ । ਗੁਲਮਰਗ ਤੋਂ ਅਸੀਂ ਘੋੜਿਆਂ ‘ਤੇ ਬੈਠ ਕੇ ਉਨ੍ਹਾਂ ਨੂੰ ਭਜਾਉਂਦੇ ਖਿਲਨਮਰਗ ਪੁੱਜੇ । ਇਹ ਥਾਂ ਸਮੁੰਦਰ ਤੋਂ 11,000 ਫੁੱਟ ਉੱਚੀ ਹੈ ਤੇ ਇੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ । ਇੱਥੇ ਪਹੁੰਚ ਕੇ ਅਸੀਂ ਬਰਫ਼ ਵਿਚ ਕੁਦਾੜੀਆਂ ਮਾਰਨ ਲੱਗੇ ਤੇ ਉਸ ਨੂੰ ਚੁੱਕ-ਚੁੱਕ ਕੇ ਇਕ-ਦੂਜੇ ਉੱਤੇ ਸੁੱਟਣ ਲੱਗੇ । ਕੁੱਝ ਸਮਾਂ ਅਸੀਂ ਇੱਥੇ ਠਹਿਰੇ ਤੇ ਫਿਰ ਵਾਪਸ ਗੁਲਮਰਗ ਵਿਚੋਂ ਹੁੰਦੇ ਹੋਏ ਟਾਂਗਮਰਗ ਪਹੁੰਚੇ । ਰਾਤ ਅਸੀਂ ਮੁੜ ਸ੍ਰੀਨਗਰ ਆ ਠਹਿਰੇ ।

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

ਔਖੇ ਸ਼ਬਦਾਂ ਦੇ ਅਰਥ-ਸਹਿਮਤ :

ਸਾਰਿਆਂ ਦਾ ਇਕ ਗੱਲ ਨੂੰ ਮੰਨ ਲੈਣਾ । ਹਾਸਲ ਪ੍ਰਾਪਤ । ਅਦਾ ਕਰਨ-ਬਣਦੀ ਰਕਮ ਦੇਣੀ । ਪਕਵਾਨ-ਪਕਾਇਆ ਹੋਇਆ ਖਾਣਾ ! ਜ਼ਿਆਦਾਤਰ-ਬਹੁਤੇ, ਬਹੁਤਾ ਕਰਕੇ । ਘੂਕੀ-ਗੂੜ੍ਹੀ ਨੀਂਦ । ਰਮਣੀਕ-ਮਨ ਨੂੰ ਮੋਹਣ ਵਾਲੀ । ਰੁਮਕਦੀ-ਹੌਲੀ-ਹੌਲੀ ਚਲਦੀ । ਪੁਖ਼ਤਾ-ਮਜ਼ਬੂਤ । ਇੰਤਜ਼ਾਮ-ਪ੍ਰਬੰਧ । ਮੈਡੀਕਲ ਕੈਂਪਡਾਕਟਰੀ ਸਹਾਇਤਾ ਦਾ ਕੇਂਦਰ । ਆਰਜ਼ੀ-ਕੰਮ-ਚਲਾਉ, ਕੱਚੇ । ਬੱਦਲਵਾਈ-ਬੱਦਲਾਂ ਦਾ ਛਾਏ ਹੋਣਾ । ਅਨਾਉਂਸਮੈਂਟ-ਉੱਚੀ ਬੋਲ ਕੇ ਦੱਸਣਾ ਸੂਚਨਾ-ਖ਼ਬਰ ! ਸੁਵੱਖਤੇ-ਸਵੇਰੇ, ਸਵੇਰੇ ਜਲਦੀ ।ਵਾਹਨਾਂ-ਗੱਡੀਆਂ ਨੂੰ ਪਿੱਠ-ਬੈਗ-ਪਿੱਠ ਉੱਤੇ ਚੁੱਕਿਆ ਜਾਣ ਵਾਲਾ ਬੈਗ । ਬਰਸਾਤੀ-ਮੀਂਹ ਤੋਂ ਬਚਾਉਣ ਵਾਲਾ ਲੰਮਾ ਪਤਲਾ ਕੋਟ । ਸੁਰੱਖਿਆ ਦਸਤੇ-ਰਖਵਾਲੀ ਕਰਨ ਵਾਲੇ ਫ਼ੌਜੀ । ਸੂਬਿਆਂ-ਪ੍ਰਾਂਤਾਂ ਮਿਜ਼ਾਜ-ਸੁਭਾ, ਤਬਦੀਲੀ ਤੋਂ ਭਾਵ । ਪ੍ਰਕਿਰਤੀ-ਕੁਦਰਤ। ਸ਼ੀਤ-ਠੰਢੀਆਂ । ਬਿੰਦ ਲੱਟ-ਥੋੜ੍ਹੀ ਦੇਰ ਲਈ । ਫ਼ਸਟ ਏਡ-ਜ਼ਖ਼ਮੀ ਜਾਂ ਰੋਗੀ ਦਾ ਮੁੱਢਲਾ ਇਲਾਜ ਕਰਨ ਦਾ ਪ੍ਰਬੰਧ । ਸ਼ਰਧਾਲੂ-ਸ਼ਰਧਾ ਰੱਖਣ ਵਾਲੇ । ਵੇਸ਼-ਦਾਖ਼ਲ -ਨਾਚ । ਢਿੱਗਾਂ-ਤੋਦੇ, ਬਰਫ਼ ਦਾ ਇਕੱਠਾ ਹੋਇਆ ਸਮੂਹ । ਪਾਵਨ-ਪਵਿੱਤਰ । ਗੁਫ਼ਾ-ਪਹਾੜ ਵਿਚ ਬਣੀ ਡੂੰਘੀ ਤੇ ਖੁੱਲ੍ਹੀ ਥਾਂ । ਬਨਸਪਤੀ-ਰੁੱਖ-ਬੂਟੇ । ਅਦੁਤੀ-ਲਾਸਾਨੀ, ਅਦਭੁਤ ।

ਯਾਤਰਾ ਸੀ ਅਮਰਨਾਥ Summary

ਯਾਤਰਾ ਸੀ ਅਮਰਨਾਥ ਪਾਠ ਦਾ ਸਾਰ

ਉੱਤਰ-ਲੇਖਕ ਅਤੇ ਉਸਦੇ ਸਾਥੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਸੀ। ਅਮਰਨਾਥ ਦੀ ਯਾਤਰਾ ਕਰਨ ਦੀ ਸਲਾਹ ਬਣਾ ਲਈ । ਉਹ ਗੜ੍ਹਸ਼ੰਕਰ ਤੋਂ ਬੱਸ ਉੱਤੇ ਚੜ੍ਹ ਕੇ ਲਖਨਪੁਰ ਸਰਹੱਦ ਉੱਤੇ ਪਹੁੰਚੇ । ਇੱਥੋਂ ਜੰਮੂ-ਕਸ਼ਮੀਰ ਪ੍ਰਾਂਤ ਸ਼ੁਰੂ ਹੁੰਦਾ ਹੈ । ਇੱਥੇ ਚੈਕਿੰਗ ਤੋਂ ਇਲਾਵਾ ਉਨ੍ਹਾਂ ਟੈਕਸ ਅਦਾ ਕਰਨਾ ਸੀ ਬਹੁਤੇ ਯਾਤਰੀ ਇਥੋਂ ਦੇ ਮਸ਼ਹੂਰ ਲੱਡੂਆਂ ਦਾ ਸਵਾਦ ਚੱਖ ਰਹੇ ਸਨ । ਰਾਤ ਨੂੰ ਦੋ ਵਜੇ ਚੱਲੀ ਬੱਸ ਸਵੇਰੇ ‘ਚਨੈਨੀ ਨਾਂ ਦੇ ਸਥਾਨ ਉੱਤੇ ਪੁੱਜੀ । ਰਸਤੇ ਵਿਚ ਕਿਤੇ-ਕਿਤੇ ਲੰਗਰ ਲੱਗੇ ਹੋਏ ਸਨ । ਪਤਨੀਟਾਪ ਪਹੁੰਚੇ, ਤਾਂ ਇੱਥੇ ਗਰਮੀ ਘਟ ਗਈ ਸੀ ਤੇ ਦਿਓਦਾਰ ਦੇ ਰੁੱਖ ਸੁੰਦਰ ਨਜ਼ਾਰਾ ਪੇਸ਼ ਕਰ ਰਹੇ ਸਨ । ਰਾਮਬਾਣ ਤੋਂ ਅੱਗੇ ਉਹ ਜਵਾਹਰ ਸੁਰੰਗ ਨੂੰ ਪਾਰ ਕਰ ਕੇ ਕਾਜੀਕੁੰਡ ਤੋਂ ਅਨੰਤਨਾਗ ਹੁੰਦੇ ਹੋਏ ਸ਼ਾਮ ਦੇ ਪੰਜ ਕੁ ਵਜੇ ਪਹਿਲਗਾਮ ਪਹੁੰਚ ਗਏ । ਇੱਥੋਂ ਦੇ ਕੁਦਰਤੀ ਨਜ਼ਾਰੇ ਅਦਭੁਤ ਸਨ । ਸੁਰੱਖਿਆ ਛਤਰੀ ਵਿਚ ਘਿਰੇ ਬੇਸ ਕੈਂਪ ਵਿਚ ਉਨ੍ਹਾਂ ਇਕ ਟੈਂਟ ਕਿਰਾਏ ਉੱਤੇ ਲੈ ਲਿਆ । ਇੱਥੇ ਮੈਡੀਕਲ ਕੈਂਪ ਵੀ ਲੱਗਾ ਹੋਇਆ ਸੀ ਤੇ ਹੋਰ ਸਹੂਲਤਾਂ ਵੀ ਸਨ । ਲੰਗਰ ਵਿਚ ਖੀਰ, ਜਲੇਬੀ, ਕੇਸਰ-ਦੁੱਧ ਅਤੇ ਦੱਖਣੀ ਰਾਜਾਂ ਦੇ ਪਕਵਾਨ ਪਰੋਸੇ ਜਾ ਰਹੇ ਸਨ ।

ਸਵੇਰੇ ਜਾਗਣ ‘ਤੇ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਭਾਰੀ ਵਰਖਾ ਕਾਰਨ ਅੱਜ ਯਾਤਰਾ ਰੁਕੀ ਰਹੇਗੀ । ਤੀਜੇ ਦਿਨ ਯਾਤਰਾ ਆਰੰਭ ਹੋਣੀ ਸੀ । ਭਾਰੀ ਸਮਾਨ ਬੱਸਾਂ ਤੇ ਹੋਰ ਵਾਹਨਾਂ ਵਿਚ ਜਾ ਰਿਹਾ ਸੀ । ਪਰੰਤੁ ਜ਼ਰੂਰੀ ਸਮਾਨ ਪਿੱਠੂ ਬੈਗ ਵਿਚ ਲਿਜਾਇਆ ਜਾ ਰਿਹਾ ਸੀ । ਇਸ ਸਮਾਨ ਵਿਚ ਗਰਮ ਕੱਪੜੇ, ਬਰਸਾਤੀ, ਦਵਾਈ, ਬੈਟਰੀ ਤੇ ਪਾਣੀ ਆਦਿ ਸਨ । ਪਵਿੱਤਰ ਗੁਫਾ ਤਕ ਜਾਣ ਦੇ ਦੋ ਰਸਤੇ ਹਨ-ਇਕ ਪਹਿਲਗਾਮ ਤੋਂ ਚੰਦਨਵਾੜੀ, ਸ਼ੇਸ਼ਨਾਗ ਤੇ ਪੰਚਤਰਨੀ ਵਲੋਂ ਤੇ ਦੂਸਰਾ ਬਾਲਟਾਲ ਵਲੋਂ ।

ਸਵੇਰੇ ਪੰਜ ਵਜੇ ਲੇਖਕ ਤੇ ਉਸਦੇ ਸਾਥੀ ਕਤਾਰ ਵਿਚ ਲੱਗ ਗਏ । ਅੱਗੇ ਜਦੋਂ ਸੁਰੱਖਿਆ ਦਸਤਿਆਂ ਨੇ ਤੁਰਨ ਲਈ ਹਰੀ ਝੰਡੀ ਦਿੱਤੀ, ਤਾਂ ਯਾਤਰੀ ਚੰਦਨਵਾੜੀ ਪਹੁੰਚਣ ਲਈ ਟੈਕਸੀਆਂ ਵਲ ਦੌੜ ਪਏ । ਇਥੋਂ ਚੰਦਨਵਾੜੀ 16 ਕਿਲੋਮੀਟਰ ਹੈ ਤੇ ਇਹ ਥਾਂ ਸਮੁੰਦਰ ਤੋਂ 8500 ਫੁੱਟ ਉੱਚੀ ਹੈ । ਤਿੱਖੀ ਚੜ੍ਹਾਈ ਲਈ ਹੱਥ ਵਿਚ ਡੰਡਾ ਹੋਣਾ ਜ਼ਰੂਰੀ ਹੈ । ਸ਼ੇਸ਼ਨਾਗ ਇਥੋਂ 8 ਕਿਲੋਮੀਟਰ ਹੈ । ਰਸਤੇ ਵਿਚ ਇਕ ਪਾਸੇ ਉੱਚੇ ਪਹਾੜ ਹਨ ਤੇ ਦੂਜੇ ਪਾਸੇ ਡੂੰਘੀਆਂ ਖੱਡਾਂ । ਤੁਰਨ ਤੋਂ ਅਸਮਰਥ ਯਾਤਰੀ ਘੋੜਿਆਂ ਦਾ ਸਹਾਰਾ ਲੈਂਦੇ ਹਨ । ਪਿੱਸੂ ਘਾਟੀ ਤਕ ਚੜਾਈ ਤਿੱਖੀ ਹੈ ।

ਸਤੇ ਵਿਚ ਇਕ ਪਾਸੇ ਬਰਫ਼ ਦੇ ਪਹਾੜ ਹਨ ਤੇ ਦੂਜੇ ਪਾਸੇ ਗੁੰਡ-ਮੁੰਡ ਪਹਾੜੀਆਂ । ਮੌਸਮ ਦੇ ਬਦਲਣ ਦਾ ਕੁੱਝ ਪਤਾ ਨਹੀਂ ਲਗਦਾ । ਕਦੇ ਗਰਮੀ ਲਗਦੀ ਹੈ ਤੇ ਕਦੇ ਸੀਤ ਹਵਾ ਕਦੇ ਇਕ ਦਮ ਕੋਈ ਬੱਦਲੀ ਵਰੁਨ ਲੱਗ ਪੈਂਦੀ ਹੈ । ਉਨ੍ਹਾਂ ਦੇ ਚਲਦਿਆਂ ਸ਼ੇਸ਼ਨਾਗ ਤੋਂ ਦੋ ਕਿਲੋਮੀਟਰ ਪਿੱਛੇ ਵਰਖਾ ਹੋਣ ਲੱਗੀ ਤੇ ਗੜੇ ਪੈਣ ਲੱਗੇ । ਠੰਢ ਵਧ ਗਈ ਅੰਤ ਉਹ ਸ਼ੇਸ਼ਨਾਗ ਪਹੁੰਚੇ, ਜਿਸ ਦੀ ਸਮੁੰਦਰ ਤੋਂ ਉਚਾਈ 11330 ਫੁੱਟ ਹੈ ।

PSEB 6th Class Punjabi Book Solutions Chapter 9 ਯਾਤਰਾ: ਸ੍ਰੀ ਅਮਰਨਾਥ

ਸਵੇਰੇ ਲੰਗਰ ਛਕ ਕੇ ਉਹ ਪੰਚਤਰਨੀ ਵਲ ਚਲ ਪਏ । ਦੋ ਘੰਟਿਆਂ ਮਗਰੋਂ ਉਹ ਗਣੇਸ਼ਟਾਪ ਪਹੁੰਚੇ ਤੇ ਦੁਪਹਿਰੇ ਪੰਚਤਰਨੀ । ਕਿਹਾ ਜਾਂਦਾ ਹੈ ਕਿ ਇੱਥੇ ਭਗਵਾਨ ਸ਼ੰਕਰ ਨੇ ਸੀ ਅਮਰਨਾਥ ਗੁਫਾ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਪੰਜਾਂ ਤੱਤਾਂ ਦਾ ਤਿਆਗ ਕਰ ਕੇ ਤਾਂਡਵ ਨਿਤ ਕੀਤਾ ਸੀ । ਤਿੱਖੀ ਚੜਾਈ ਦੇ ਰਸਤੇ ਉੱਤੇ ਉਹ ਬਰਫ਼ ਦੀਆਂ ਢਿੱਗਾਂ ਤੇ ਪੁਲਾਂ ਉੱਤੋਂ ਲੰਘਦੇ ਹੋਏ ਗੁਫਾ ਦੇ ਨੇੜੇ ਪਹੁੰਚ ਗਏ । ਨਹਾ ਧੋ ਕੇ ਉਹ ਸਵੇਰੇ ਤਿੰਨ ਵਜੇ ਦਰਸ਼ਨਾਂ ਲਈ ਕਤਾਰ ਵਿਚ ਲੱਗ ਗਏ । ਦਸ ਵਜੇ ਉਹ ਗੁਫਾ ਵਿਚ ਪਹੁੰਚ ਗਏ । ਇਸ ਜਗਾ ਭਗਵਾਨ ਸ਼ੰਕਰ ਨੇ ਪਾਰਵਤੀ ਨੂੰ ਅਮਰ ਕਥਾ ਸੁਣਾਈ ਸੀ । ਇਹ ਪਾਵਨ ਸਥਾਨ ਸਮੁੰਦਰ ਤੋਂ 12729 ਫੁੱਟ ਦੀ ਉਚਾਈ ਉੱਤੇ ਹੈ ।

ਵਾਪਸੀ ‘ਤੇ ਉਨ੍ਹਾਂ ਬਾਲਟਾਲ ਦੇ ਰਸਤੇ ਆਉਣਾ ਸੀ । ਤਿੱਖੀ ਚੜ੍ਹਾਈ ਉਤਰਾਈ ਬਰਾਬਰ ਹੀ ਹੈ । ਰਾਹ ਵਿਚ ਖਿਸਕਣ ਵਾਲੇ ਪਹਾੜ ਹਨ । ਗੁਫਾ ਦੇ ਨੇੜੇ ਪਹਾੜਾਂ ਉੱਤੇ ਬਨਸਪਤੀ ਬਹੁਤ ਘੱਟ ਹੈ । ਚੌਥੇ ਦਿਨ ਉਹ ਵਾਪਸ ਚਲ ਪਏ । ਰਸਤੇ ਵਿਚ ਉਨ੍ਹਾਂ ਡਲ ਝੀਲ ਤੇ ਕਸ਼ਮੀਰ ਦੀਆਂ ਸੁੰਦਰ ਵਾਦੀਆਂ ਨੂੰ ਨੇੜਿਓਂ ਤੱਕਣਾ ਸੀ ।

PSEB 6th Class English Vocabulary Sounds of Animals

Punjab State Board PSEB 6th Class English Book Solutions English Vocabulary Sounds of Animals Exercise Questions and Answers, Notes.

PSEB 6th Class English Vocabulary Sounds of Animals

Animal – Sound
Ass – Brays
Bee – hum
Cat/Kitten – mew
Chicks – cheep
Cows – low, moo

PSEB 6th Class English Vocabulary Sounds of Animals

Crows – caw
Cuckoos – cuckoo
Cock – Crow
Deers – bell
Dogs – barks
Dolphins – click
Donkeys – hee-haw
Doves – coo
Ducks – quack
Eagles – scream
Elephants – trumpet, roar
Fly – buzz
Foxes – bark, yelp.
Frogs – croak
Geese – cackle/quack
Grasshoppers – chirp
Goat – baah
Hare – squeak
Horse – neigh
Lions – roar, growl
Monkey – scream, chatter
Owl – hoot
Parrot – talk
Sparrow – chirrup, chirp
Snakes – hiss

PSEB 6th Class English Vocabulary Sounds of Animals

Sheep – bleat
Tiger – roar, growl
Tortoise – grunt.

PSEB 6th Class Punjabi Solutions Chapter 8 ਚਿੜੀ ਦਾ ਬੋਟ

Punjab State Board PSEB 6th Class Punjabi Book Solutions Chapter 8 ਚਿੜੀ ਦਾ ਬੋਟ Textbook Exercise Questions and Answers.

PSEB Solutions for Class 6 Punjabi Chapter 8 ਚਿੜੀ ਦਾ ਬੋਟ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਸਹੀ ਵਿਕਲਪ ਚੁਣੋ :

(i) ਕਮਰੇ ਵਿਚ ਕੀ ਟੰਗਿਆ ਹੋਇਆ ਸੀ ?
(ਉ) ਡੱਬੇ
(ਅ) ਫੋਟੋਆਂ
(ਇ) ਕਲੰਡਰ ।
ਉੱਤਰ :
(ਅ) ਫੋਟੋਆਂ

(ii) ਮਾਸਟਰ ਜੀ ਨੂੰ ਪੂਰੀ ਗੱਲ ਕਿਸੇ ਨੇ ਨਹੀਂ ਦੱਸੀ ?
(ਉ) ਪ੍ਰਕਾਸ਼
(ਅ) ਮਣੀਆ
(ਈ) ਮਨੀਟਰ
ਉੱਤਰ :
(ਈ) ਮਨੀਟਰ

(iii) ਬੱਚਿਆਂ ਨੇ ਆਲ੍ਹਣੇ ਵਿੱਚ ਕੀ ਰੱਖਿਆ ?
(ਉ) ਰੋਟੀ
(ਅ) ਬੋਟ
(ਈ) ਪਾਣੀ ।
ਉੱਤਰ :
(ਅ) ਬੋਟ

PSEB 6th Class Punjabi Book Solutions Chapter 8 ਚਿੜੀ ਦਾ ਬੋਟ

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੱਧੀ ਛੁੱਟੀ ਵੇਲੇ ਖਾਣਾ ਕੌਣ ਖਾ ਰਹੇ ਸਨ ?
ਉੱਤਰ :
ਲੇਖਕ, ਪ੍ਰਕਾਸ਼ ਤੇ ਮਣੀਆ ।

ਪ੍ਰਸ਼ਨ 2.
ਮਾਸਟਰ ਜੀ ਦੀ ਕਿਹੜੀ ਚੀਜ਼ ਟੁੱਟ ਗਈ ਸੀ ?
ਉੱਤਰ :
ਸਿਆਹੀ ਦੀ ਦਵਾਤ ।

ਪ੍ਰਸ਼ਨ 3.
ਬੱਚਿਆਂ ਨੇ ਬੋਟ ਨੂੰ ਕੀ ਕੀਤਾ ?
ਉੱਤਰ :
ਆਣੇ ਵਿਚ ਰੱਖ ਦਿੱਤਾ ।

ਪ੍ਰਸ਼ਨ 4.
ਮਾਸਟਰ ਜੀ ਨੂੰ ਗੁੱਸਾ ਕਿਉਂ ਆਇਆ ?
ਉੱਤਰ :
ਕਿਉਂਕਿ ਮਨੀਟਰ ਨੇ ਉਨ੍ਹਾਂ ਨੂੰ ਪੂਰੀ ਗੱਲ ਨਹੀਂ ਸੀ ਦੱਸੀ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : ਸੌਰੀ, ਬੋਟ, ਸ਼ਾਬਾਸ਼, ਚੰਗਾ, ਕੰਮ, ਚਿੜੀਆਂ, ਲਫ਼ਜ਼ ।
(i) ਸਭ ਨੂੰ ਖੁਸ਼ੀ ਹੋਈ ਕਿ ਅਸੀਂ ……………… ਕੀਤਾ ਹੈ ।
(ii) ……………… ਦੀ ਚੀਂ-ਚੀਂ ਦੇ ਸ਼ੋਰ ਨੇ ਸਾਡਾ ਧਿਆਨ ਖਿੱਚ ਲਿਆ ।
(iii) ਅਸੀਂ ……………. ਨੂੰ ਆਲ੍ਹਣੇ ਵਿੱਚ ਰੱਖਣ ਦੀ ਤਰਕੀਬ ਸੋਚਣ ਲੱਗੇ ।
(iv) ਮਾਸਟਰ ਜੀ ਨੇ ਸਾਨੂੰ ……………… ਦਿੱਤੀ ।
(v) ਉਦੋਂ ਸਾਨੂੰ ………… ਲਫ਼ਜ਼ ਦਾ ਮਤਲਬ ਨਹੀਂ ਸੀ ਪਤਾ ।
ਉੱਤਰ :
(i) ਸਭ ਨੂੰ ਖੁਸ਼ੀ ਹੋਈ ਕਿ ਅਸੀਂ ਚੰਗਾ ਕੀਤਾ ਹੈ ।
(ii) ਚਿੜੀਆਂ ਦੀ ਚੀਂ-ਚੀਂ ਦੇ ਸ਼ੋਰ ਨੇ ਸਾਡਾ ਧਿਆਨ ਖਿੱਚ ਲਿਆ ।
(iii) ਅਸੀਂ ਬੋਟ ਨੂੰ ਆਲਣੇ ਵਿੱਚ ਰੱਖਣ ਦੀ ਤਰਕੀਬ ਸੋਚਣ ਲੱਗੇ ।
(iv) ਮਾਸਟਰ ਜੀ ਨੇ ਸਾਨੂੰ ਸ਼ਾਬਾਸ਼ ਦਿੱਤੀ ।
(v) ਉਦੋਂ ਸਾਨੂੰ ‘ਸੌਰੀ ਲਫ਼ਜ਼ ਦਾ ਮਤਲਬ ਨਹੀਂ ਸੀ ਪਤਾ ।

PSEB 6th Class Punjabi Book Solutions Chapter 8 ਚਿੜੀ ਦਾ ਬੋਟ

ਪ੍ਰਸ਼ਨ 2.
ਵਾਕ ਬਣਾਓ :
ਹਿੰਮਤ, ਖ਼ੁਸ਼ੀ, ਬੋਟ, ਆਲੂਣੇ, ਚਿੜੀਆਂ, ਦਵਾਤ, ਲਫ਼ਜ਼
ਉੱਤਰ :
1. ਹਿੰਮਤ ਹੌਸਲਾ-ਹਿੰਮਤ ਨਾ ਹਾਰੋ ਤੇ ਕਦਮ ਅੱਗੇ ਚੱਕੋ ।
2. ਖ਼ੁਸ਼ੀ ਅਨੰਦ-ਬੰਦੇ ਨੂੰ ਸਫਲਤਾ ਪ੍ਰਾਪਤ ਕਰ ਕੇ ਖ਼ੁਸ਼ੀ ਮਿਲਦੀ ਹੈ ।
3. ਬੋਟ (ਪੰਛੀ ਦਾ ਬੱਚਾ, ਜਿਸਦੇ ਅਜੇ ਖੰਭ ਨਾ ਉੱਗੇ ਹੋਣ-ਚਿੜੀ ਦਾ ਬੋਟ ਆਲ੍ਹਣੇ ਵਿਚੋਂ ਫ਼ਰਸ਼ ਉੱਤੇ ਡਿਗ ਪਿਆ
4. ਆਲ੍ਹਣੇ ਪੰਛੀ ਦਾ ਘਰ-ਚਿੜੀਆਂ ਘਰ ਦੀ ਛੱਤ ਵਿਚ ਬਣਾਏ ਆਲ੍ਹਣੇ ਵਿਚ ਰਹਿੰਦੀਆਂ ਸਨ ।
5. ਚਿੜੀਆਂ (ਇਕ ਨਿੱਕਾ ਪੰਛੀ)-ਚਿੜੀਆਂ ਘਰਾਂ ਦੀਆਂ ਬਾਲਿਆਂ ਵਾਲੀਆਂ ਛੱਤਾਂ ਵਿਚ ਘਰ ਬਣਾ ਕੇ ਰਹਿੰਦੀਆਂ ਹਨ ।
6. ਦਵਾਤ (ਸਿਆਹੀ ਪਾਉਣ ਵਾਲੀ ਸ਼ੀਸ਼ੀ, ਜੋ ਮਿੱਟੀ ਦੀ ਬਣੀ ਹੋਈ ਹੁੰਦੀ ਹੈ)-ਸਿਆਹੀ ਦਵਾਤ ਵਿਚ ਸੰਭਾਲੀ ਹੁੰਦੀ ਹੈ ।
7. ਲਫ਼ਜ਼ (ਸ਼ਬਦ-ਤੁਹਾਡਾ ਉਰਦੂ ਦੇ ਲਫ਼ਜ਼ਾਂ ਦਾ ਉਚਾਰਨ ਠੀਕ ਨਹੀਂ ।

IV. ਵਿਆਕਰਨ

ਪ੍ਰਸ਼ਨ 1.
ਹੇਠਾਂ ਦਿੱਤੇ ਸ਼ਬਦਾਂ ਦੇ ਲਿੰਗ ਬਦਲੋ :
ਚਿੜੀ, ਬੱਚਾ, ਘੋੜੀ, ਮੁਰਗਾ ।
ਉੱਤਰ :
ਚਿੜੀ – ਚਿੜਾ
ਬੱਚਾ – ਬੱਚੀ
ਘੋੜੀ – ਘੋੜਾ
ਮੁਰਗਾ – ਮੁਰਗੀ ।

ਪ੍ਰਸ਼ਨ 2.
ਵਿਰੋਧੀ ਸ਼ਬਦ ਲਿਖੋ :
ਉੱਪਰ, ਭਾਰੀ, ਤਕੜਾ, ਬੈਠਾ, ਉੱਤਰਨਾ ।
ਉੱਤਰ :
ਉੱਪਰ – ਹੇਠਾਂ
ਤਾਰੀ – ਹਲਕੀ
ਤਕੜਾ – ਮਾੜਾ
ਬੈਠਾ – ਖੜ੍ਹਾ
ਉੱਤਰਨਾ – ਚੜ੍ਹਨਾ ।

PSEB 6th Class Punjabi Book Solutions Chapter 8 ਚਿੜੀ ਦਾ ਬੋਟ

V. ਰਚਨਾਤਮਕ ਕਾਰਜ

ਪ੍ਰਸ਼ਨ 1.
ਆਪਣੇ ਆਲੇ-ਦੁਆਲੇ ਰਹਿੰਦੇ 10 ਪੰਛੀਆਂ ਦੇ ਨਾਂ ਲਿਖੋ ।
ਉੱਤਰ :
ਚਿੜੀ, ਕਾਂ, ਛਾਰਕ, ਘੁੱਗੀ, ਤੋਤਾ, ਮੋਰ, ਕਬੂਤਰ, ਇੱਲ, ਚੱਕੀਰਾਹਾ, ਬੁਲਬੁਲ ।

ਪ੍ਰਸ਼ਨ 2.
ਪੰਛੀਆਂ ਨਾਲ ਸੰਬੰਧਿਤ ਕੋਈ ਯਾਦ ਸੁਣਾਓ ।
ਉੱਤਰ :
ਮੈਂ ਉਦੋਂ ਬਹੁਤ ਛੋਟਾ ਸਾਂ । ਸਾਡੇ ਘਰ ਦੇ ਨੇੜੇ ਇਕ ਬਹੁਤ ਵੱਡਾ ਪਿੱਪਲ ਸੀ, ਜਿੱਥੇ ਰਾਤ ਨੂੰ ਬਹੁਤ ਸਾਰੇ ਬਗ਼ਲੇ ਆ ਬੈਠਦੇ ਸਨ । ਉਨ੍ਹਾਂ ਵਿਚੋਂ ਕਿਸੇ ਵੇਲੇ ਕੋਈ ਟਹਿਣੀ ਉੱਤੇ ਟਿਕਣ ਲਈ, ਖੰਭ ਖਿਲਾਰ ਕੇ ਬੇਚੈਨ ਜਿਹਾ ਵੀ ਹੋ ਜਾਂਦਾ । ਉਨ੍ਹਾਂ ਦੀਆਂ ਅਵਾਜ਼ਾਂ ਆਲੇ-ਦੁਆਲੇ ਵਿਚ ਇਕ ਅਜੀਬ ਜਿਹਾ ਸੰਗੀਤ ਛੇੜ ਦਿੰਦੀਆਂ ਬਗਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੁੰਦੀ ਸੀ ਕਿ ਸਾਰਾ ਪਿੱਪਲੇ ਉੱਪਰੋਂ ਚਿੱਟਾ ਹੋਇਆ ਦਿਸਦਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹ ਉੱਡ ਜਾਂਦੇ । ਸਵੇਰੇ ਪਿੱਪਲ ਦੇ ਪੱਤਿਆਂ, ਟਹਿਣੀਆਂ, ਟਾਹਣਾਂ ਤੇ ਜੜਾਂ ਤੇ ਜ਼ਮੀਨ ਉੱਤੇ ਉਨ੍ਹਾਂ ਦੀਆਂ ਵਿੱਠਾਂ ਪਈਆਂ ਦਿਸਦੀਆਂ । ਫਿਰ ਸ਼ਾਮ ਪੈਣ ਨਾਲ ਹਨੇਰਾ ਹੁੰਦਿਆਂ ਹੀ ਉਹ ਮੁੜ ਡਾਰਾਂ ਬੰਨ੍ਹ ਕੇ ਉੱਤਰਦੇ ਤੇ ਉੱਥੇ ਆ ਕੇ ਬੈਠਣਾ ਸ਼ੁਰੂ ਕਰ ਦਿੰਦੇ । ਪੰਜ-ਛੇ ਸਾਲਾਂ ਦੀ ਉਮਰ ਤਕ ਤਾਂ ਮੈਂ ਇਹ ਨਜ਼ਾਰਾ ਦੇਖਦਾ ਰਿਹਾ । ਫਿਰ ਉਹ ਪਿੱਪਲ ਉੱਪਰੋਂ ਛਾਂਗ ਕੇ ਛੋਟਾ ਕਰ ਦਿੱਤਾ ਗਿਆ ਤੇ ਨਾਲ ਹੀ ਬਗਲਿਆਂ ਨੇ ਉਸ ਉੱਤੇ ਬੈਠਣਾ ਛੱਡ ਦਿੱਤਾ । ਇਸ ਤਰ੍ਹਾਂ ਮੈਨੂੰ ਸ਼ਾਮਾਂ ਬੇਰਸੀਆਂ ਜਿਹੀਆਂ ਦਿਖਾਈ ਦੇਣ ਲੱਗੀਆਂ । ਪਰ ਮੈਂ ਕਰ ਕੁੱਝ ਨਹੀਂ ਸਾਂ ਸਕਦਾ । ਮੈਂ ਆਪਣੇ ਮਾਤਾ ਜੀ ਨੂੰ ਕਹਿੰਦਾ ਸਾਂ ਕਿ ਉਹ ਬਗਲਿਆਂ ਨੂੰ ਕਹਿਣ ਕਿ ਉਹ ਸਾਡੀ ਹਵੇਲੀ ਵਿਚ ਲੱਗੇ ਅੰਬਾਂ ਉੱਤੇ ਆ ਕੇ ਬਹਿ ਜਾਇਆ ਕਰਨ ਮੇਰੇ ਮਾਤਾ ਜੀ ਮੇਰੀ ਮਾਸੂਮੀਅਤ ਦੇਖ ਕੇ ਹੱਸ ਛੱਡਦੇ । ਹੁਣ ਵੀ ਕਦੇ-ਕਦੇ ਉਹ ਮੇਰੇ ਬਚਪਨ ਦੀਆਂ ਗੱਲਾਂ ਸੁਣਾਉਂਦੇ ਹੋਏ ਮੇਰੀ ਇਸ ਗੱਲ ਨੂੰ ਵਿਚ ਸ਼ਾਮਿਲ ਕਰ ਲੈਂਦੇ ਹਨ ।

ਔਖੇ ਸ਼ਬਦਾਂ ਦੇ ਅਰਥ :

ਅਕਸਰ = ਆਮ ਕਰਕੇ । ਸ਼ੋਰ = ਰੌਲਾ । ਤਰਕੀਬ = ਤਰੀਕਾ । ਜਾਨ ਵਿਚ ਜਾਨ ਆਈ = ਧੀਰਜ ਹੋਇਆ, ਹੌਸਲਾ ਹੋਇਆ, ਮਨ ਟਿਕ ਗਿਆ । ਸਾਹ ਸੁੱਕ ਗਏ = ਘਬਰਾ ਗਏ, ਡਰ ਗਏ । ਦੋਸ਼ ਦੇਣਾ = ਕਸੁਰ ਕੱਢਣਾ । ਡੁਸਕਦੇ-ਡੁਸਕਦੇ – ਹੌਲੀ ਅਵਾਜ਼ ਵਿਚ ਰੋਂਦਿਆਂ । ਜੜ ਦਿੱਤੇ = ਮਾਰ ਦਿੱਤੇ, ਠੋਕ ਦਿੱਤੇ । ਸੌਰੀ ਕਿਹਾ = ਮਾਫ਼ੀ ਮੰਗੀ, ਦੁੱਖ ਪ੍ਰਗਟ ਕੀਤਾ । ਲਫ਼ਜ਼ = ਸ਼ਬਦ । ਮਤਲਬ = ਅਰਥ ।

PSEB 6th Class Punjabi Book Solutions Chapter 8 ਚਿੜੀ ਦਾ ਬੋਟ

ਚਿੜੀ ਦਾ ਬੋਟ Summary

ਚਿੜੀ ਦਾ ਬੋਟ ਪਾਠ ਦਾ ਸਾਰ

ਲੇਖਕ ਉਦੋਂ ਦੂਸਰੀ ਜਮਾਤ ਵਿਚ ਪੜ੍ਹਦਾ ਸੀ । ਉਨ੍ਹਾਂ ਦੀ ਜਮਾਤ ਦੇ ਕਮਰੇ ਵਿਚ ਕੁੱਝ ਤਸਵੀਰਾਂ ਫਰੇਮ ਕਰ ਕੇ ਲੱਗੀਆਂ ਹੋਈਆਂ ਸਨ, ਜਿਨ੍ਹਾਂ ਦੇ ਪਿੱਛੇ ਆਮ ਕਰਕੇ ਚਿੜੀਆਂ ਆਪਣੇ ਆਲ੍ਹਣੇ ਬਣਾਉਂਦੀਆਂ ਰਹਿੰਦੀਆਂ ਸਨ । | ਇਕ ਦਿਨ ਅੱਧੀ ਛੁੱਟੀ ਵੇਲੇ ਲੇਖਕ, ਪ੍ਰਕਾਸ਼ ਤੇ ਮਣੀਆ ਖਾਣਾ ਖਾ ਰਹੇ ਸਨ ਕਿ ਚਿੜੀਆਂ ਦੇ ਚੀਂ-ਚੀਂ ਦੇ ਰੌਲੇ ਨੇ ਉਨ੍ਹਾਂ ਦਾ ਧਿਆਨ ਖਿੱਚ ਲਿਆ । ਉਨ੍ਹਾਂ ਦੇਖਿਆ ਕਿ ਆਣੇ ਵਿਚੋਂ ਇਕ ਬੋਟ ਹੇਠਾਂ ਡਿਗ ਪਿਆ ਸੀ, ਜਿਸ ਕਰਕੇ ਚਿੜੀਆਂ ਬੇਚੈਨ ਸਨ । ਲੇਖਕ ਤੇ ਉਸਦੇ ਸਾਥੀਆਂ ਨੇ ਬੋਟ ਨੂੰ ਉਨ੍ਹਾਂ ਦੇ ਆਲ੍ਹਣੇ ਵਿਚ ਰੱਖਣ ਦਾ ਫ਼ੈਸਲਾ ਕੀਤਾ ਤੇ ਇਸ ਮਕਸਦ ਲਈ ਮਾਸਟਰ ਜੀ ਦਾ ਭਾਰਾ ਮੇਜ਼ ਚੁੱਕ ਕੇ ਆਣੇ ਦੇ ਹੇਠਾਂ ਕੀਤਾ, ਪਰ ਉਨ੍ਹਾਂ ਵਿਚੋਂ ਕੋਈ ਵੀ ਮੇਜ਼ ਉੱਤੇ ਚੜ੍ਹ ਕੇ ਉੱਥੇ ਤਕ ਨਾ ਪਹੁੰਚ ਸਕਿਆ । ਫਿਰ ਉਨ੍ਹਾਂ ਵਿਚੋਂ ਤਕੜਾ ਮੁੰਡਾ ਮਣੀਆ ਮੇਜ਼ ਉੱਤੇ ਘੋੜੀ ਬਣ ਗਿਆ ਤੇ ਲੇਖਕ ਨੇ ਉਸ ਉੱਤੇ ਚੜ੍ਹ ਕੇ ਬੋਟ ਨੂੰ ਆਲ੍ਹਣੇ ਵਿਚ ਰੱਖ ਦਿੱਤਾ । ਇਸ ਸਮੇਂ ਚਿੜੀਆਂ ਬਹੁਤ ਬੇਚੈਨ ਹੋ ਗਈਆਂ, ਪਰ ਬੋਟ ਦੇ ਆਲ੍ਹਣੇ ਵਿਚ ਪੁੱਜਣ ‘ਤੇ ਉਹ ਸ਼ਾਂਤ ਹੋ ਗਈਆਂ ।

ਫਿਰ ਉਨ੍ਹਾਂ ਰੋਟੀ ਖਾਧੀ ਤੇ ਮੇਜ਼ ਨੂੰ ਉਸਦੀ ਥਾਂ ਰੱਖਣ ਲੱਗੇ, ਪਰ ਅਜਿਹਾ ਕਰਦਿਆਂ ਮਾਸਟਰ ਜੀ ਦੀ ਮੇਜ਼ ਉੱਤੇ ਪਈ ਸਿਆਹੀ ਦੀ ਦਵਾਤ ਡੁੱਲ੍ਹ ਗਈ । ਇਹ ਦੇਖ ਕੇ ਉਹ ਬਹੁਤ ਡਰ ਗਏ ਤੇ ਉਨ੍ਹਾਂ ਦੀ ਖ਼ੁਸ਼ੀ ਖ਼ਤਮ ਹੋ ਗਈ ।

ਅੱਧੀ ਛੁੱਟੀ ਖ਼ਤਮ ਹੋਈ ਤੇ ਮਾਸਟਰ ਜੀ ਦੇ ਆਉਂਦਿਆਂ ਹੀ ਮਨੀਟਰ ਨੇ ਉਨ੍ਹਾਂ ਦੀ ਸ਼ਕਾਇਤ ਲਾਈ ਕਿ ਅੱਜ ਅੱਧੀ ਛੁੱਟੀ ਵੇਲੇ ਕਮਰੇ ਵਿਚ ਰਹਿਣ ਦੀ ਉਨ੍ਹਾਂ ਦੀ ਵਾਰੀ ਸੀ। ਤੇ ਉਨ੍ਹਾਂ ਨੇ ਉਨ੍ਹਾਂ ਦੀ ਦਵਾਤ ਤੋੜੀ ਹੈ । ਮਾਸਟਰ ਜੀ ਉਨ੍ਹਾਂ ਨੂੰ ਖੜੇ ਕਰ ਕੇ, ਬਿਨਾਂ ਕੁੱਝ ਪੁੱਛਿਆਂ ਉਨ੍ਹਾਂ ਦੇ ਦੋ-ਦੋ ਥੱਪੜ ਟਿਕਾ ਦਿੱਤੇ ਤੇ ਪੁੱਛਿਆ ਦਵਾਤ ਕਿਵੇਂ ਟੁੱਟੀ ਹੈ ? ਲੇਖਕ ਨੇ ਡੁਸਕਦਿਆਂ ਦੱਸਿਆ ਕਿ ਉਨ੍ਹਾਂ ਚਿੜੀ ਦੇ ਬੋਟ ਨੂੰ ਆਲ੍ਹਣੇ ਵਿਚ ਰੱਖਣ ਲਈ ਮੇਜ਼ ਚੁੱਕਿਆ ਸੀ । ਇਹ ਸੁਣ ਕੇ ਮਾਸਟਰ ਜੀ ਨੇ ਮਨੀਟਰ ਦੇ ਦੋ ਥੱਪੜ ਜੜੇ ਤੇ ਨਾਲ ਹੀ ਉਸਨੂੰ ਮੁਰਗਾ ਬਣਨ ਲਈ ਕਿਹਾ । ਉਨ੍ਹਾਂ ਲੇਖਕ ਤੇ ਉਸਦੇ ਸਾਥੀਆਂ ਨੂੰ “ਸ਼ਾਬਾਸ਼’ ਦਿੱਤੀ ਤੇ ਨਾਲ ਹੀ ‘ਸੌਰੀ ਕਿਹਾ । ਉਦੋਂ ਲੇਖਕ ਤੇ ਉਸਦੇ ਸਾਥੀਆਂ ਨੂੰ ‘ਸੌਰੀ’ ਸ਼ਬਦ ਦਾ ਮਤਲਬ ਪਤਾ ਨਹੀਂ ਸੀ ।

PSEB 6th Class Punjabi Solutions Chapter 7 ਗੁਰੂ ਰਵਿਦਾਸ ਜੀ

Punjab State Board PSEB 6th Class Punjabi Book Solutions Chapter 7 ਗੁਰੂ ਰਵਿਦਾਸ ਜੀ Textbook Exercise Questions and Answers.

PSEB Solutions for Class 6 Punjabi Chapter 7 ਗੁਰੂ ਰਵਿਦਾਸ ਜੀ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਸਹੀ ਵਿਕਲਪ ਚੁਣੋ :

(i) ਕਈ ਬੰਦੇ ਉੱਚੀ ਕੁਲ ਹੋਣ ਦਾ ਕੀ ਕਰਦੇ ਸਨ ?
(ਉ) ਸਤਿਕਾਰ
(ਅ) ਹੰਕਾਰ ।
(ਇ) ਅਧਿਕਾਰ ।
ਉੱਤਰ :
(ਅ) ਹੰਕਾਰ । ✓

(ii) ਗੁਰੂ ਰਵਿਦਾਸ ਜੀ ਲੀਨ ਰਹਿੰਦੇ ਸਨ :
(ੳ) ਭਜਨ-ਬੰਦਗੀ ਵਿੱਚ
(ਅ) ਘਰੇਲੂ ਕੰਮਾਂ ਵਿੱਚ .
(ਈ) ਬੰਧਨਾਂ ਵਿੱਚ !
ਉੱਤਰ :
(ੳ) ਭਜਨ-ਬੰਦਗੀ ਵਿੱਚ ✓

(iii) ਪਰਮਾਤਮਾ ਦੀਆਂ ਨਜ਼ਰਾਂ ਵਿੱਚ ਸਭ ਹਨ :
(ਉ) ਅਮੀਰ-ਗਰੀਬ
(ਆ) ਵੱਡੇ-ਛੋਟੇ
(ਈ) ਬਰਾਬਰ !
ਉੱਤਰ :
(ਈ) ਬਰਾਬਰ ! ✓

PSEB 6th Class Punjabi Book Solutions Chapter 7 ਗੁਰੂ ਰਵਿਦਾਸ ਜੀ

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਗੁਰੂ ਰਵਿਦਾਸ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ :
ਗੁਰੁ ਜੀ ਦਾ ਜਨਮ ਬਨਾਰਸ ਗੋਵਰਧਨ ਵਿਖੇ 1433 ਬਿਕਰਮੀ ਦੇ ਨੇੜੇ ਮਾਘ ਦੀ ਪੂਰਨਮਾਸ਼ੀ ਦੇ ਦਿਨ ਹੋਇਆ ।

ਪ੍ਰਸ਼ਨ 2.
ਪੁਰਾਤਨ ਸਮਾਜ ਕਿਸ ਹਨੇਰੇ ਵਿੱਚ ਡੁੱਬਿਆ ਹੋਇਆ ਸੀ ?
ਉੱਤਰ :
ਜਾਤ-ਪਾਤ ਦੇ ਭੇਦਾਂ ਤੇ ਪਾਖੰਡ ਦੇ ਹਨੇਰੇ ਵਿਚ ।

ਪ੍ਰਸ਼ਨ 3.
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਵਿਦਾਸ ਜੀ ਦੇ ਕਿੰਨੇ ਪਦੇ ਦਰਜ ਹਨ ?
ਉੱਤਰ :
40 ਪਦੇ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੁਰੂ ਰਵਿਦਾਸ ਜੀ ਨੇ ਕੀ ਸਿੱਖਿਆ ਦਿੱਤੀ ?
ਉੱਤਰ :
ਗੁਰੂ ਜੀ ਨੇ ਲੋਕਾਂ ਨੂੰ ਮਾਇਆ, ਮੋਹ ਤੋਂ ਬਚਣ, ਜਾਤ-ਪਾਤ ਤੇ ਦਾਨੀ ਹੋਣ ਦੇ ਹੰਕਾਰ ਦਾ ਤਿਆਗ ਕਰ ਕੇ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਣ ਦੀ ਸਿੱਖਿਆ ਦਿੱਤੀ ।

ਪ੍ਰਸ਼ਨ 2.
ਗੁਰੂ ਰਵਿਦਾਸ ਜੀ ਪਾਸੋਂ ਕਿਹੜੇ-ਕਿਹੜੇ ਲੋਕਾਂ ਨੇ ਦੀਖਿਆ ਲਈ ?
ਉੱਤਰ :
ਰਾਣੀ ਝਾਂਸੀ, ਮੀਰਾਂ ਬਾਈ, ਰਾਜਾ ਪੀਪਾ ਅਤੇ ਹੋਰ ਕਈ ਉੱਚ-ਕੂਲ ਦੇ ਲੋਕਾਂ ਨੇ ਗੁਰੂ ਜੀ ਪਾਸੋਂ ਦੀਖਿਆ ਲਈ ।

ਪ੍ਰਸ਼ਨ 3.
ਗੁਰੂ ਰਵਿਦਾਸ ਜੀ ਨੇ ਕੀ ਉਪਦੇਸ਼ ਦਿੱਤਾ ?
ਉੱਤਰ :
ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ‘ ਮਾਇਆ ਮੋਹ, ਹੰਕਾਰ, ਈਰਖਾ ਆਦਿ ਵਿਕਾਰਾਂ ਨੇ ਬੰਦੇ ਦੇ ਆਤਮਿਕ ਗੁਣਾਂ ਨੂੰ ਲੁੱਟ ਲਿਆ ਹੈ । ਉਨ੍ਹਾਂ ਉੱਚੀ ਜਾਤ ਦੇ ਹੋਣ, ਜਾਂ ਗਿਆਨੀ ਜਾਂ ਦਾਤੇ ਹੋਣ ਦੇ ਹੰਕਾਰ ਦਾ ਖੰਡਨ ਕਰਦਿਆਂ . ਆਪਣੀ ਬਾਣੀ ਵਿਚ ਉਪਦੇਸ਼ ਦਿੱਤਾ ਕਿ ਪਰਮਾਤਮਾ ਦੀਆਂ ਨਜ਼ਰਾਂ ਵਿਚ ਸਾਰੇ ਬਰਾਬਰ ਹਨ ; ਕੋਈ ਉੱਚਾ-ਨੀਵਾਂ ਨਹੀਂ ।

PSEB 6th Class Punjabi Book Solutions Chapter 7 ਗੁਰੂ ਰਵਿਦਾਸ ਜੀ

ਪ੍ਰਸ਼ਨ 4.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
ਕਰਮਾਦੇਵੀ, ਮਹਾਨ, ਪ੍ਰਭੂ-ਪਿਆਰਾ, ਬਾਣੀ, ਬਰਾਬਰ ।
(i) ਗੁਰੁ ਰਵਿਦਾਸ ਜੀ ਭਾਰਤ ਦੇ …………. ….. ਸੰਤਾਂ ਵਿਚੋਂ ਹੋਏ ਹਨ ।
(ii) ਸਾਨੂੰ ਉਹਨਾਂ ਦੀ ……………… ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ।
(iii) ਗੁਰੂ ਰਵਿਦਾਸ ਜੀ ਦੀ ਮਾਤਾ ਦਾ ਨਾਂ ………… …… ਸੀ ।
(iv) ਪਰਮਾਤਮਾ ਦੀਆਂ ਨਜ਼ਰਾਂ ਵਿੱਚ ਸਭ ……………… ਹਨ ।
(v) ਆਪ ਆਪਣੇ-ਆਪ ਨੂੰ ……………… ਕਹਿ ਕੇ ਭੇਖੀਆਂ ਨੂੰ ਚੁੱਪ ਕਰਵਾ ਦਿੰਦੇ ਸਨ ।
ਉੱਤਰ :
(i) ਗੁਰੁ ਰਵਿਦਾਸ ਜੀ ਭਾਰਤ ਦੇ ਮਹਾਨ ਸੰਤਾਂ ਵਿਚੋਂ ਹੋਏ ਹਨ ।
(ii) ਸਾਨੂੰ ਉਹਨਾਂ ਦੀ ਬਾਣੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ।
(iii) ਗੁਰੂ ਰਵਿਦਾਸ ਜੀ ਦੀ ਮਾਤਾ ਦਾ ਨਾਂ ਕਰਮਾ ਦੇਵੀ ਸੀ ।
(iv) ਪਰਮਾਤਮਾ ਦੀਆਂ ਨਜ਼ਰਾਂ ਵਿੱਚ ਸਭ ਬਰਾਬਰ ਹਨ ।
(v) ਆਪ ਆਪਣੇ-ਆਪ ਨੂੰ ਪ੍ਰਭੂ-ਪਿਆਰਾ ਕਹਿ ਕੇ ਭੇਖੀਆਂ ਨੂੰ ਚੁੱਪ ਕਰਵਾ ਦਿੰਦੇ ਸਨ ।

ਪ੍ਰਸ਼ਨ 5.
ਵਾਕ ਬਣਾਓ :
ਮਾਨਵਤਾ, ਭੇਖੀ, ਬਾਣੀ, ਨਿਰਲੇਪ, ਪਰਮਾਤਮਾ, ਸਮਾਜ-ਸੁਧਾਰਕ, ਕਰਮ-ਕਾਂਡ ।

ਉੱਤਰ :
1. ਮਾਨਵਤਾ (ਮਨੁੱਖਤਾ)-ਗੁਰੂ ਸਾਹਿਬਾਂ ਦਾ ਉਪਦੇਸ਼ ਸਾਰੀ ਮਾਨਵਤਾ ਲਈ ਸਾਂਝਾ ਹੈ
2. ਭੇਖੀ ਭੇਖ ਧਾਰਨ ਵਾਲਾ, ਪਖੰਡੀ)-ਗੁਰਬਾਣੀ ਵਿਚ ਗੁਰੂ ਸਾਹਿਬਾਂ ਨੇ ਭੇਖੀਆਂਪਾਖੰਡੀਆਂ ਦਾ ਡਟ ਕੇ ਵਿਰੋਧ ਕੀਤਾ ਹੈ ।
3. ਬਾਣੀ (ਗੁਰੂ ਸਾਹਿਬਾਂ ਦੀ ਕਾਵਿ-ਰਚਨਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਂ ਤੋਂ ਬਿਨਾਂ ਬਹੁਤ ਸਾਰੇ ਸੰਤਾਂ-ਭਗਤਾਂ ਤੇ ਭੱਟਾਂ ਦੀ ਬਾਣੀ ਦਰਜ ਹੈ ।
4. ਨਿਰਲੇਪ “ਪ੍ਰਭਾਵ ਤੋਂ ਮੁਕਤ)-ਗੁਰੂ ਸਾਹਿਬਾਂ ਦੀ ਬਾਣੀ ਮਨੁੱਖ ਨੂੰ ਮਾਇਆ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦਿੰਦੀ ਹੈ ।
5. ਪਰਮਾਤਮਾ ‘ (ਬ-ਪਰਮਾਤਮਾ ਸਰਬ-ਵਿਆਪਕ ਹੈ ।
6. ਸਮਾਜ-ਸੁਧਾਰਕ ਸਮਾਜ ਦਾ ਸੁਧਾਰ ਕਰਨ ਵਾਲੇ)-ਈਸ਼ਵਰ ਚੰਦਰ ਨੰਦਾ ਨੇ ਪੰਜਾਬੀ ਵਿਚ ਸਮਾਜ-ਸੁਧਾਰਕ ਨਾਟਕ ਲਿਖੇ ।
7. ਕਰਮ-ਕਾਂਡ (ਦਿਖਾਵੇ ਦੇ ਧਾਰਮਿਕ ਕਰਮ-ਵਰਤ ਰੱਖਣੇ, ਧੂਫਾਂ ਧੁਖਾਉਣਾ ਆਦਿ ਕਰਮ-ਕਾਂਡ ਹਨ ।

PSEB 6th Class Punjabi Book Solutions Chapter 7 ਗੁਰੂ ਰਵਿਦਾਸ ਜੀ

IV. ਰਚਨਾਤਮਕ ਕਾਰਜ

ਪ੍ਰਸ਼ਨ 1.
ਆਪਣੇ ਇਲਾਕੇ ਵਿਚ ਗੁਰੂ ਰਵਿਦਾਸ ਜੀ ਦੇ ਜਨਮ ‘ਤੇ ਹੋਣ ਵਾਲੇ ਸਮਾਗਮਾਂ ਬਾਰੇ ਦਸ ਸਤਰਾਂ ਲਿਖੋ ।
ਉੱਤਰ :
ਗੁਰੂ ਰਵਿਦਾਸ ਜੀ ਦਾ ਜਨਮ-ਦਿਨ ਹਰ ਸਾਲ ਮਾਘ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ । ਇਸ ਸਾਲ ਇਹ ਦਿਨ 31 ਜਨਵਰੀ, 2018 ਨੂੰ ਮਨਾਇਆ ਗਿਆ । ਇਸ ਤੋਂ ਪਹਿਲਾਂ ਸਾਡੇ ਸ਼ਹਿਰ ਵਿਚ ਖੂਬ ਚਹਿਲ-ਪਹਿਲ ਸੀ । ਗੁਰੂ ਜੀ ਦੇ ਜਨਮ-ਦਿਨ ਤੋਂ ਪਹਿਲਾਂ ਸ਼ਹਿਰ ਵਿਚ ਇਕ ਪਾਲਕੀ ਵਿਚ ਸਜਾਈ ਗੁਰੁ ਰਵਿਦਾਸ ਜੀ ਦੀ ਤਸਵੀਰ ਦੀ ਅਗਵਾਈ ਵਿਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਬਹੁਤ ਸਾਰੀਆਂ ਸੰਗਤਾਂ ਗੁਰੁ, ਜੀ ਦੀ ਬਾਣੀ ਦਾ ਪਾਠ ਕਰਦੀਆਂ ਤੇ ਕੀਰਤਨ ਕਰਦੀਆਂ ਹੋਈਆਂ ਸ਼ਾਮਿਲ ਹੋਈਆਂ । ਲੋਕ ਗੁਰੂ ਜੀ ਦੀ ਤਸਵੀਰ ਨੂੰ ਮੱਥੇ ਟੇਕ ਕੇ ਤੇ ਨਗਰ ਕੀਰਤਨ ਵਿਚ ਸ਼ਾਮਿਲ ਹੋ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸਨ | ਥਾਂ-ਥਾਂ ਲੰਗਰ ਵਰਤਾਏ ਜਾ ਰਹੇ ਸਨ । ਜਨਮ-ਦਿਨ ਵਾਲੇ ਦਿਨ ਗੁਰਦੁਆਰੇ ਵਿਚ ਅਖੰਡ-ਪਾਠ ਦਾ ਭੋਗ ਪਾਇਆ ਗਿਆ ਤੇ ਫਿਰ ਵੱਖ-ਵੱਖ ਰਾਗੀਆਂ ਦੁਆਰਾ ਗੁਰੂ ਜੀ ਦੀ ਬਾਣੀ ਦਾ ਕੀਰਤਨ ਕਰ ਕੇ ਤੇ ਸੰਤਾਂ-ਮਹਾਂਪੁਰਸ਼ਾਂ ਦੁਆਰਾ ਵਖਿਆਨ ਕਰ ਕੇ ਸੰਗਤਾਂ ਨੂੰ ਗੁਰੂ ਜੀ ਦੇ ਉਪਦੇਸ਼ਾਂ ਦਾ ਗਿਆਨ ਦੇ ਕੇ ਨਿਹਾਲ ਕੀਤਾ ਗਿਆ ਅੰਤ ਅਰਦਾਸ ਪਿੱਛੋਂ ਸਮਾਗਮ ਦੀ ਸਮਾਪਤੀ ਹੋਈ ਤੇ ਸੰਗਤਾਂ ਵਿਚ ਅਤੁੱਟ ਲੰਗਰ ਵਰਤਾਇਆ ਗਿਆ ।

ਔਖੇ ਸ਼ਬਦਾਂ ਦੇ ਅਰਥ :

ਗੌਰਵਮਈ = ਮਾਣ ਕਰਨ ਯੋਗ ਵਿਲੱਖਣ = ਵੱਖਰੀ ਕਿਸਮ ਦਾ, ਵਿਸ਼ੇਸ਼ । ਮਾਨਵਤਾ = ਮਨੁੱਖਤਾ । ਬਾਣੀਕਾਰ = ਬਾਣੀ ਲਿਖਣ ਵਾਲਾ । ਚੋਟੀ ਦੇ = ਉੱਚੇ, ਵੱਡੇ । ਨਿਰਮਲ = ਸਾਫ਼, ਸ਼ੁੱਧ, ਪਵਿੱਤਰ ! ਜਨਸਮੂਹ = ਆਮ ਲੋਕ । ਵਿਕਾਰ = ਬੁਰੇ ਵਿਚਾਰ । ਲੀਨ = ਮਗਨ । ਚਿੱਤ ਬਿਰਤੀਆਂ = ਮੂਲ ਪ੍ਰਵਿਰਤੀਆਂ, ਮਨ ਦੀਆਂ ਰੁਚੀਆਂ । ਕਰਮਕਾਂਡ = ਦਿਖਾਵੇ ਦੇ ਧਾਰਮਿਕ ਕੰਮ ਦੀਖਿਆ = ਧਰਮ ਸਿਖਾਉਣਾ । ਪਰਲੋਕ ਸਿਧਾਰ ਗਏ = ਚਲਾਣਾ ਕਰ ਗਏ ।

PSEB 6th Class Punjabi Book Solutions Chapter 7 ਗੁਰੂ ਰਵਿਦਾਸ ਜੀ

ਗੁਰੂ ਰਵਿਦਾਸ ਜੀ Summary

ਗੁਰੂ ਰਵਿਦਾਸ ਜੀ ਪਾਠ ਦਾ ਸਾਰ

ਸ੍ਰੀ ਗੁਰੂ ਰਵਿਦਾਸ ਜੀ ਭਾਰਤ ਦੇ ਇਕ ਮਹਾਨ ਅਤੇ ਸਿਰਕੱਢ ਸੰਤ ਹੋਏ ਹਨ । ਆਪ ਦਾ ਜੀਵਨ ਬੜਾ ਗੌਰਵਮਈ ਤੇ ਵਿਲੱਖਣ ਸੀ । ਆਪ ਦੀ ਬਾਣੀ ਵਿਚ ਪੇਸ਼ ਕੀਤਾ ਗਿਆ ਉੱਚਾ ਤੇ ਸੁੱਚਾ ਉਪਦੇਸ਼ ਸਦੀਆਂ ਤੋਂ ਲੋਕਾਂ ਲਈ ਰੂਹਾਨੀ ਚਾਨਣ-ਮੁਨਾਰੇ ਦਾ ਕੰਮ ਕਰ ਰਿਹਾ ਹੈ । ਇਸੇ ਕਰਕੇ ਉਹ ਮਹਾਨ ਬਾਣੀਕਾਰ ਅਤੋਂ ਚੋਟੀ ਦੇ ਸਮਾਜ-ਸੁਧਾਰਕ ਮੰਨੇ ਜਾਂਦੇ ਹਨ ।

ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਸੰਮਤ 1433 ਬਿ: (1376 ਈ:) ਵਿਚ ਮਾਘ ਦੀ ਪੂਰਨਮਾਸ਼ੀ ਦਿਨ ਐਤਵਾਰ ਨੂੰ ਹੋਇਆ । ਆਪ ਦੇ ਪਿਤਾ ਦਾ ਨਾਂ ਰਘੂ ਅਤੇ ਮਾਤਾ ਦਾ ਨਾਂ ਕਰਮਾਦੇਵੀ ਸੀ । ਗੁਰੂ ਰਵਿਦਾਸ ਜੀ ਦੇ ਸਮੇਂ ਭਾਰਤੀ ਸਮਾਜ ਜਾਤ-ਪਾਤ ਅਤੇ ਪਖੰਡਾਂ ਦੇ ਹਨੇਰੇ ਵਿਚ ਘਿਰਿਆ ਹੋਇਆ ਸੀ । ਆਪ ਨੇ ਆਪਣੀ ਬਾਣੀ ਅਤੇ ਨੇਕ ਕਰਮਾਂ ਰਾਹੀਂ ਲੋਕਾਂ ਨੂੰ ਵਹਿਮਾਂਭਰਮਾਂ ਵਿਚੋਂ ਕੱਢਣ ਦਾ ਯਤਨ ਕੀਤਾ । ਆਪ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਸੱਚ ਬੋਲਣ, ਨੇਕੀ ਕਰਨ, ਦੂਜਿਆਂ ਦੀ ਸਹਾਇਤਾ ਕਰਨ ਅਤੇ ਪ੍ਰਭੂ ਸਿਮਰਨ ਦੇ ਨਾਲ-ਨਾਲ ਹੱਥੀਂ ਕੰਮ ਕਰਨ ਦੀ ਸਿੱਖਿਆ ਵੀ ਦਿੱਤੀ । ਆਪ ਨੇ ਉਪਦੇਸ਼ ਦਿੱਤਾ ਕਿ ਮਾਇਆ, ਮੋਹ, ਹੰਕਾਰ ਅਤੇ ਈਰਖਾ ਆਦਿ ਵਿਕਾਰਾਂ ਨੇ ਬੰਦੇ ਦੇ ਆਤਮਿਕ ਗੁਣਾਂ ਨੂੰ ਲੁੱਟ ਲਿਆ ਹੈ । ਆਪ ਨੇ ਉੱਚੀ ਕੁਲ ਦੇ ਹੋਣ, ਗਿਆਨੀ ਜਾਂ ਦਾਤੇ ਹੋਣ ਦੇ ਵਿਚਾਰਾਂ ਦਾ ਖੰਡਨ ਕਰ ਕੇ ਸੁਨੇਹਾ ਦਿੱਤਾ ਕਿ ਪਰਮਾਤਮਾ ਦੀਆਂ ਨਜ਼ਰਾਂ ਵਿਚ ਸਭ ਬਰਾਬਰ ਹਨ । ਆਪ ਨੇ ਆਪਣੇ ਆਪ ਨੂੰ ਪ੍ਰਭੂ-ਪਿਆਰਾ ਕਹਿ ਕੇ ਭੇਖੀਆਂ ਨੂੰ ਚੁੱਪ ਕਰਾਇਆ । ਆਪ ਨੇ ਕਿਹਾ-
‘ਕਹਿ ਰਵਿਦਾਸ ਜੋ ਜਪੈ ਨਾਮੁ,
ਤਿਸ ਜਾਤਿ ਨ ਜਨਮੁ ਨ ਜੋਨਿ ਕਾਮੁ ॥
ਗੁਰੂ ਰਵਿਦਾਸ ਜੀ ਹਿਸਥ ਵਿਚ ਰਹਿ ਕੇ ਸਾਰੇ ਘਰੇਲੂ ਤੇ ਕਾਰੋਬਾਰੀ ਕੰਮ ਕਰਦੇ ਹੋਏ ਪ੍ਰਭੂ ਦੀ ਭਜਨ-ਬੰਦਗੀ ਵਿਚ ਲੀਨ ਰਹਿੰਦੇ ਸਨ । ਕਹਿੰਦੇ ਹਨ ਕਿ ਆਪ ਦਾ ਇੱਕੋ-ਇੱਕ ਪੁੱਤਰ ਵਿਜਯਦਾਸ ਸੀ । ਕਿੱਤੇ ਵਜੋਂ ਗੁਰੂ ਜੀ ਜੁੱਤੀਆਂ ਗੰਢਣ, ਚਮੜਾ ਰੰਗਣ ਅਤੇ ਚਮੜਾ ਵੇਚਣ ਦਾ ਕੰਮ ਕਰਦੇ ਸਨ । ਪਰ ਆਪ ਦਾ ਅਸਲ ਕਿੱਤਾ ਸਤਿਸੰਗ ਵਿਚ ਰਹਿਣਾ ਤੇ ਪ੍ਰਭੂ-ਭਗਤੀ ਵਿਚ ਲੀਨ ਰਹਿਣਾ ਹੀ ਸੀ ।

ਗੁਰੂ ਰਵਿਦਾਸ ਜੀ ਦੀ ਭਗਤੀ-ਭਾਵਨਾ ਸ਼ੁੱਧ ਪੇਮ ‘ਤੇ ਆਧਾਰਿਤ ਸੀ ।ਉਹ ਆਪਾ ਭਲਾ ਕੇ ਆਪਣੀਆਂ ਸਾਰੀਆਂ ਬਿਰਤੀਆਂ ਪ੍ਰਭੁ ਚਰਨਾਂ ਵਿਚ ਇਕਾਗਰ ਕਰ ਲੈਂਦੇ ਸਨ । ਉਸ ਸਮੇਂ ਦੇ ਧਾਰਮਿਕ ਆਗੂਆਂ ਨੇ ਜਾਤ-ਪਾਤ ਤੇ ਉਚ-ਨੀਚ ਨੂੰ ਕੁਦਰਤ ਦਾ ਬਣਾਇਆ ਨੇਮ ਕਿਹਾ ਸੀ, ਪਰ ਗੁਰੂ ਜੀ ਤਾਂ ਕੁਦਰਤ ਦੇ ਸਾਰੇ ਜੀਵਾਂ ਨੂੰ ਪਰਮਾਤਮਾ ਦੇ ਪੈਦਾ ਕੀਤੇ ਹੋਏ ਮੰਨਦੇ ਸਨ । ਗੁਰੂ ਜੀ ਨੂੰ ਇਸ ਭੇਦ-ਭਾਵ ਨੂੰ ਖ਼ਤਮ ਕਰਨ ਲਈ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਉਨ੍ਹਾਂ ਦੀਆਂ ਦਲੀਲਾਂ ਅੱਗੇ ਪਖੰਡੀਆਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ । ਪ੍ਰਭੁ ਚਰਨਾਂ ਨਾਲ ਜੁੜੇ ਹੋਏ ਆਪ ਬਾਹਰੀ ਕਰਮ-ਕਾਂਡਾਂ ਤੋਂ ਹਮੇਸ਼ਾ ਨਿਰਲੇਪ ਰਹਿੰਦੇ ਸਨ ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ “ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ੇਸ਼ ਸਥਾਨ ਦਿੱਤਾ । ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ-ਆਦਰਸ਼ ‘ਮਾਨਸ ਕੀ ਜਾਤਿ ਸਭੇ ਏਕੈ ਪਹਿਚਾਨਬੋ’ ਨੂੰ ਪੂਰਾ ਕੀਤਾ । ਗੁਰੂ ਜੀ ਨੇ ਮਰਦ-ਔਰਤ ਦੇ ਭੇਦ-ਭਾਵ ਨੂੰ ਵੀ ਸਵੀਕਾਰ ਨਾ ਕੀਤਾ । ਰਾਣੀ ਝਾਂਸੀ, ਮੀਰਾ ਬਾਈ, ਰਾਜਾ ਪੀਪਾਂ ਅਤੇ ਹੋਰ ਕਈ ਉੱਚ ਕੁਲ ਦੇ ਲੋਕਾਂ ਨੇ ਗੁਰੂ ਰਵਿਦਾਸ ਜੀ ਪਾਸੋਂ ਦੀਖਿਆ ਪ੍ਰਾਪਤ ਕੀਤੀ ।

ਆਪ 151 ਵਰੇ ਦੀ ਉਮਰ ਭੋਗ ਕੇ 1584 ਬਿਕਰਮੀ ਵਿਚ ਪਰਲੋਕ ਸਿਧਾਰ ਗਏ । ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਅਨੇਕਾਂ ਥਾਂਵਾਂ ਉੱਤੇ ਗੁਰੂ ਜੀ ਦੇ ਨਾਂ ਉੱਤੇ ਗੁਰਦੁਆਰੇ ਤੇ ਮੰਦਿਰ ਬਣਾਏ ਹਨ । ਗੁਰੂ ਜੀ ਦਾ ਜਨਮ-ਦਿਵਸ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ।

PSEB 6th Class Punjabi Solutions Chapter 6 ਟੈਲੀਫੋਨ

Punjab State Board PSEB 6th Class Punjabi Book Solutions Chapter 6 ਟੈਲੀਫੋਨ Textbook Exercise Questions and Answers.

PSEB Solutions for Class 6 Punjabi Chapter 6 ਟੈਲੀਫੋਨ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਸਹੀ ਵਿਕਲਪ ਚੁਣੋ :

(i) ਹੇਠ ਲਿਖੇ ਸ਼ਬਦਾਂ ਵਿੱਚ ਕਿਹੜਾ ਸ਼ਬਦ ਪੜਨਾਂਵ ਹੈ ?
(ਉ) ਗ੍ਰਾਹਮ ਬੈੱਲ
(ਅ) ਉਹ
(ਈ) ਵਾਟਸਨ
(ਸ) ਮੈਲਵਿਲ
ਉੱਤਰ :
(ਅ) ਉਹ

(ii) ਸ਼ੁੱਧ ਸ਼ਬਦ ਕਿਹੜਾ ਹੈ ?
(ਉ) ਤਿਲੀਆਂ
(ਅ) ਤਲੀਆਂ
(ਈ) ਤੀਲੀਆਂ
(ਹ) ਤਲਿਆਂ ।
ਉੱਤਰ :
(ਈ) ਤੀਲੀਆਂ

(iii) ਕਿਰਿਆ-ਸ਼ਬਦ ਚੁਣੋ :
(ਉ) ਤੁਹਾਡਾ
(ਅ) ਦੰਦ-ਕਥਾ
(ਈ) ਖੇਡਿਆ
(ਸ) ਪ੍ਰਦਰਸ਼ਨੀ ।
ਉੱਤਰ :
(ਈ) ਖੇਡਿਆ

PSEB 6th Class Punjabi Book Solutions Chapter 6 ਟੈਲੀਫੋਨ

(iv) ਨਾਂਵ-ਸ਼ਬਦ ਕਿਹੜਾ ਹੈ ?
(ਉ) ਲੁਕਿਆ
(ਅ) ਉਹ
(ਈ) ਸਥਾਪਨਾ
(ਸ) ਗ੍ਰਾਹਮ ਬੈੱਲ ।
ਉੱਤਰ :
(ਸ) ਗ੍ਰਾਹਮ ਬੈੱਲ ।

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਟੈਲੀਫ਼ੋਨ ਦੀ ਕਾਢ ਕਿਸ ਨੇ ਕੱਢੀ ?
ਉੱਤਰ :
ਗ੍ਰਾਹਮ ਬੈੱਲ ਨੇ ।

ਪ੍ਰਸ਼ਨ 2.
ਗ੍ਰਾਹਮ ਬੈੱਲ ਦੇ ਭਰਾ ਦਾ ਨਾਂ ਕੀ ਸੀ ?
ਉੱਤਰ :
ਮੈਲਵਿਲ ।

ਪ੍ਰਸ਼ਨ 3.
ਤਾਰ-ਪ੍ਰਨਾਲੀ ਕਿਸ ਨੇ ਸ਼ੁਰੂ ਕੀਤੀ ਸੀ ?
ਉੱਤਰ :
ਮੋਰਿਸ ਨੇ ।

ਪ੍ਰਸ਼ਨ 4.
ਬੈਂਲ ਟੈਲੀਫ਼ੋਨ-ਪ੍ਰਨਾਲੀ ਦੀ ਸਥਾਪਨਾ ਕਦੋਂ ਹੋਈ ?
ਉੱਤਰ :
1876 ਈ: ਵਿਚ ।

PSEB 6th Class Punjabi Book Solutions Chapter 6 ਟੈਲੀਫੋਨ

III. ਸੰਖੇਪ ਉੱਤਰ ਵਾਲੇ ਪ੍ਰਸ਼ਨ ਦੇ ਕੇ

ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :

ਪ੍ਰਦਰਸ਼ਨੀ, ਵਿਗਿਆਨੀਆਂ, ਖੋਪਰੀਨੁਮਾ, ਗ੍ਰਾਹਮ ਬੈੱਲ, ਸੰਸਾਰ 1
(i) ਉਹਨਾਂ ਨੇ ਖੇਡਾਂ-ਖੇਡਾਂ ਵਿਚ ਹੀ ਇੱਕ ਅਜਿਹਾ ……………… ਡੱਬਾ ਜਿਹਾ ਬਣਾ ਲਿਆ ।
(ii) ……………… ਵਿੱਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ ।
(iii) 3 ਮਾਰਚ, 1876 ਨੂੰ ਇਸ ਦੀ ਪਹਿਲੀ ……………… ਕੀਤੀ ਗਈ ।
(iv) ਅੱਜ ਟੈਲੀਫ਼ੋਨ ਰਾਹੀਂ ਸਾਰਾ ………………… ਇੱਕ-ਦੂਜੇ ਨਾਲ ਜੁੜਿਆ ਹੋਇਆ ਹੈ ।
(v) ਉਸ ਦਾ ਘਰ ਸੰਸਾਰ ਦੇ …………… ਦਾ ਵਿਸਰਾਮ-ਘਰ ਬਣਿਆ ਰਿਹਾ ।
ਉੱਤਰ :
(i) ਉਹਨਾਂ ਨੇ ਖੇਡਾਂ-ਖੇਡਾਂ ਵਿਚ ਹੀ ਇੱਕ ਅਜਿਹਾ ਖੋਪਰੀਨੁਮਾ ਡੱਬਾ ਜਿਹਾ ਬਣਾ ਲਿਆ !
(ii) ਗਾਹਮ ਬੈੱਲ ਵਿੱਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ ।
(iii) 3 ਮਾਰਚ, 1876 ਨੂੰ ਇਸ ਦੀ ਪਹਿਲੀ ਪ੍ਰਦਰਸ਼ਨੀ ਕੀਤੀ ਗਈ ।
(iv) ਅੱਚ ਟੈਲੀਫ਼ੋਨ ਰਾਹੀਂ ਸਾਰਾ ਸੰਸਾਰ ਇੱਕ-ਦੂਜੇ ਨਾਲ ਜੁੜਿਆ ਹੋਇਆ ਹੈ ।
(v) ਉਸ ਦਾ ਘਰ ਸੰਸਾਰ ਦੇ ਵਿਗਿਆਨੀਆਂ ਦਾ ਵਿਸਰਾਮ-ਘਰ ਬਣਿਆ ਰਿਹਾ ।

ਪ੍ਰਸ਼ਨ 2.
ਵਾਕਾਂ ਵਿਚ ਵਰਤੋ :
ਮੈਲਿਕ, ਉੱਦਮੀ, ਸੁਭਾਵਿਕ, ਪ੍ਰਦਰਸ਼ਨੀ,, ਦੰਦ-ਕਥਾ, ਸੰਪਰਕ, ਟੈਲੀਫ਼ੋਨ, ਅਕਸਰ ।
ਉੱਤਰ :
1. ਮੋਲਿਕ (ਆਪਣਾ ਨਿੱਜੀ ਵਿਚਾਰ ਜਾਂ ਕਾਢ) – ‘ਪੇਮੀ ਦੇ ਨਿਆਣੇ’ : ਸੰਤ ਸਿੰਘ ਸੇਖੋਂ ਦੀ ਮੌਲਿਕ ਕਹਾਣੀ ਹੈ ।
2. ਉੱਦਮੀ (ਕੋਸ਼ਿਸ਼ ਜਾਂ ਮਿਹਨਤ ਕਰਨ ਵਾਲਾ) – ਇਸ ਸ਼ਹਿਰ ਵਿਚ ਬਹੁਤ ਸਾਰੇ ਉੱਦਮੀਆਂ ਨੇ ਵੱਡੇ-ਵੱਡੇ ਕਾਰਖ਼ਾਨੇ ਲਾਏ ਹਨ ।
3. ਸੁਭਾਵਿਕ (ਸੁਭਾ ਕਰਕੇ, ਕੁਦਰਤੀ) – ਗ੍ਰਾਹਮ ਬੈੱਲ ਵਿਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ ।
4. ਪ੍ਰਦਰਸ਼ਨੀ (ਨੁਮਾਇਸ਼) – ਇਸ ਹਾਲ ਵਿਚ ਬੱਚਿਆਂ ਦੀਆਂ ਇਲੈੱਕਟ੍ਰਾਨਿਕ ਗੇਮਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਹੈ ।
5. ਦੰਦ-ਕਥਾ (ਸੁਣ-ਸੁਣਾ ਕੇ ਅੱਗੇ ਤੁਰਦੀ ਕਹਾਣੀ) – ਪੰਜਾਬ ਵਿਚ ਦੁੱਲੇ ਭੱਟੀ ਦੇ ਜੀਵਨ ਦੀ ਕਹਾਣੀ ਨੂੰ ਅਸੀਂ ਦੰਦ-ਕਥਾ ਕਹਿ ਸਕਦੇ ਹਾਂ ।
6. ਸੰਪਰਕ (ਸੰਬੰਧ) – ਅੱਜ ਮੈਂ ਮੋਬਾਈਲ ਉੱਤੇ ਬਹੁਤ ਕੋਸ਼ਿਸ਼ ਕੀਤੀ, ਪਰੰਤੂ ਆਪਣੇ ਮਿੱਤਰ ਨਾਲ ਮੇਰਾ ਸੰਪਰਕ ਨਾ ਹੋ ਸਕਿਆ ।
7. ਟੈਲੀਫ਼ੋਨ (ਸੰਚਾਰ ਦਾ ਇਕ ਯੰਤਰ, ਦੂਰਭਾਸ਼) – ਅੱਜ ਲੋਕ ਲੈਂਡਲਾਈਨ ਟੈਲੀਫ਼ੋਨ ਦੀ ਥਾਂ ਮੋਬਾਈਲ ਫ਼ੋਨ ਨੂੰ ਤਰਜੀਹ ਦੇ ਰਹੇ ਹਨ ।
8. ਅਕਸਰ (ਆਮ ਕਰਕੇ) – ਮੈਂ ਅਕਸਰ ਉਸਨੂੰ ਮਿਲਦਾ ਰਹਿੰਦਾ ਹਾਂ ।

PSEB 6th Class Punjabi Book Solutions Chapter 6 ਟੈਲੀਫੋਨ

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :

ਪੰਜਾਬੀ – ਹਿੰਦੀ – ਅੰਗਰੇਜ਼ੀ
ਭਰਾ – ………… – ………….
ਵਿਗਿਆਨਕ – ………… – …………..
ਵਿਸ਼ਵਾਸ – ……….. – …………….
ਵਿਦਿਆਰਥੀ – ……….. – …………
ਪ੍ਰਯੋਗ – ………….. – …………

ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਭਰਾ – भाई – Brother
ਵਿਗਿਆਨਕ – वैज्ञानिक – Scientific
ਵਿਸ਼ਵਾਸ – विश्वास – Belief
ਵਿਦਿਆਰਥੀ – विद्यार्थी – Student
ਪ੍ਰਯੋਗ – प्रयोग – Experiment

IV. ਰਚਨਾਤਮਕ ਕਾਰਜ

ਪ੍ਰਸ਼ਨ 4.
ਟੈਲੀਫ਼ੋਨ ਵਾਂਗ ਹੋਰ ਕਿਹੜੇ ਯੰਤਰ ਅਜੋਕੇ ਸਮੇਂ ਵਿਚ ਗੱਲ-ਬਾਤ ਲਈ ਵਰਤੇ ਜਾ ਸਕਦੇ ਹਨ ?
ਉੱਤਰ :
ਮੋਬਾਈਲ, ਕੰਪਿਊਟਰ, ਲੈਪਟਾਪ, ਆਈ-ਪੈਡ, ਵਾਕੀ-ਟਾਕੀ ।

ਪ੍ਰਸ਼ਨ 5.
ਟੈਲੀਫ਼ੋਨ ਤੋਂ ਪਹਿਲਾਂ ਲੋਕਾਂ ਦੇ ਸੰਚਾਰ ਦੇ ਸਾਧਨ ਕੀ ਸਨ ?
ਉੱਤਰ :
ਡਾਕ, ਤਾਰ, ਵਾਇਰਲੈਸ, ਵਾਕੀ-ਟਾਕੀ, ਕਾਸਦ, ਕਬੂਤਰ ।

PSEB 6th Class Punjabi Book Solutions Chapter 6 ਟੈਲੀਫੋਨ

ਔਖੇ ਸ਼ਬਦਾਂ ਦੇ ਅਰਥ :

ਅਜੀਬ = ਵੱਖਰੀ ਕਿਸਮ ਦਾ ਹੈਰਾਨ ਕਰਨ ਵਾਲਾ । ਖ਼ਾਹਸ਼ = ਇੱਛਾ । ਖੋਪਰੀ ਨੁਮਾ = ਖੋਪਰੀ ਵਰਗਾ । ਸੁਭਾਵਕ = ਸੁਭਾ ਕਰਕੇ ਹੀ, ਕੁਦਰਤੀ 1 ਯੰਤਰ = ਮਸ਼ੀਨ ( ਕਾਢਕਾਰ = ਕਾਢਾਂ ਕੱਢਣ ਵਾਲੇ ਟਾਂਸਮੀਟਰ = ਇਕ ਥਾਂ ਤੋਂ ਦੂਜੀ ਥਾਂ ਤਰੰਗਾਂ । ਭੇਜਣ ਵਾਲਾ ਯੰਤਰ | ਪ੍ਰਦਰਸ਼ਨੀ = ਨੁਮਾਇਸ਼, ਦਿਖਾਵਾ । ਦੰਦ-ਕਥਾ = ਜਿਹੜੀ ਕਹਾਣੀ ਮੁੰਹ ਨਾਲ ਇੱਕ-ਦੂਜੇ ਨੂੰ ਸੁਣਾ ਕੇ ਅੱਗੇ ਤੋਰੀ ਜਾਂਦੀ ਹੈ । ਸਮਾਰੋਹ = ਸਮਾਗਮ, ਜੋੜ-ਮੇਲਾ । ਚੰਚਲ = ਸ਼ੋਖ, ਇਕ ਥਾਂ ਟਿਕਣ ਵਾਲਾ । ਸੰਪਰਕ = ਸੰਬੰਧ ਕਰਾਮਾਤੀ = ਚਮਤਕਾਰੀ । ਕੌਮਾਂਤਰੀ = ਅੰਤਰ-ਰਾਸ਼ਟਰੀ, ਦੁਨੀਆ ਦੀਆਂ ਕੌਮਾਂ ਜਾਂ ਦੇਸ਼ਾਂ ਨਾਲ ਸੰਬੰਧਿਤ । ਵਿੱਥ = ਫਾਸਲਾ ਅਕਸਰ = ਆਮ ਕਰਕੇ । ਮੌਲਿਕਤਾ = ਜਿਸ ਵਿਚਾਰ ਜਾਂ ਕਾਢ ਵਿਚ ਸਾਰਾ ਕੰਮ, ਆਪਣਾ ਤੇ ਨਵਾਂ ਹੋਵੇ ।

ਟੈਲੀਫੋਨ Summary

ਟੈਲੀਫੋਨ ਪਾਠ ਦਾ ਸਾਰ

ਦੂਰ ਬੈਠ ਕੇ ਇਕ ਦੂਜੇ ਨਾਲ ਗੱਲ ਕਰਨੀ ਮਨੁੱਖ ਦੀ ਪੁਰਾਣੀ ਖ਼ਾਹਸ਼ ਹੈ । ਕਈ ਵਾਰੀ ਬੱਚੇ ਤੀਲਾਂ ਦੀਆਂ ਖ਼ਾਲੀ ਡੱਬੀਆਂ ਨੂੰ ਲੰਮੇ ਧਾਗੇ ਨਾਲ ਜੋੜ ਕੇ ਤੇ ਦੋਹਾਂ ਸਿਰਿਆਂ ਉੱਤੇ ਬੈਠ ਕੇ ਆਪਸ ਵਿਚ ਗੱਲਾਂ ਕਰਦੇ ਦਿਖਾਈ ਦਿੰਦੇ ਹਨ । ਟੈਲੀਫ਼ੋਨ ਦਾ ਜਨਮਦਾਤਾ ਹਮ ਬੈੱਲ ਤੇ ਉਸਦਾ ਭਰਾਂ ਵੀ ਅਜਿਹੀਆਂ ਖੇਡਾਂ ਖੇਡਿਆ ਕਰਦੇ ਸਨ । ਅਜਿਹਾ ਕਰਦਿਆਂ ਉਨ੍ਹਾਂ ਇਕ ਅਜਿਹਾ-ਖੋਪਰੀਨੁਮਾ ਡੱਬਾ ਜਿਹਾ ਬਣਾ ਲਿਆ, ਜਿਸ ਦਾ ਨਾਂ ਉਨ੍ਹਾਂ ਬੋਲਣ ਵਾਲਾ ਸਿਰ ਰੱਖਿਆ । ਜਦੋਂ ਗ੍ਰਾਹਮ ਬੈੱਲ ਦਾ ਭਰਾ ਮੈਲਵਿਲ, ਉਸ ਦੇ ਜਬਾੜੇ ਨੂੰ ਹਿਲਾ ਕੇ, ਸਾਹ ਲੈਣ ਵਾਲੀ ਨਾਲੀ ਵਿਚ ਫੂਕਾਂ ਮਾਰਦਾ ਸੀ, ਤਾਂ ਉਸ ਵਿਚੋਂ ਸ਼ਬਦ ਨਿਕਲਦਾ ਸੀ, ਜਿਸ ਨੂੰ ਸੁਣ ਕੇ ਬੱਚੇ ਹੱਸਦੇ ਸਨ । ਇਸੇ ਤਰ੍ਹਾਂ ਉਨ੍ਹਾਂ ਆਪਣੇ ਸਿਖਾਏ ਸ਼ਿਕਾਰੀ ਕੁੱਤੇ ਨਾਲ ਵੀ ਕਈ ਤਜਰਬੇ ਕੀਤੇ । ਉਹ ਕੁੱਤੇ ਦੇ ਮੂੰਹ ਨੂੰ ਕੁੱਝ ਇਸ ਤਰ੍ਹਾਂ ਦਬਾਉਂਦੇ ਸਨ ਕਿ ਉਸਦੇ ਮੂੰਹ ਵਿਚੋਂ ਨਿਕਲੀ ਅਵਾਜ਼ ਮਨੁੱਖੀ ਬੋਲਾਂ ਵਰਗੀ ਲਗਦੀ ਸੀ । ਗ੍ਰਾਹਮ ਬੈੱਲ ਇਕ ਅਜਿਹੀ ਮਸ਼ੀਨ ਬਣਾਉਣੀ ਚਾਹੁੰਦਾ ਸੀ, ਜਿਸ ਨਾਲ ਬੋਲਣਾ ਸਿਖਾਉਣ ਵਿਚ ਸੌਖ ਹੋਵੇ ।

ਫਿਰ ਉਸਨੇ ਇਕ ਅਜਿਹਾ ਯੰਤਰ ਬਣਾਇਆ, ਜਿਸ ਰਾਹੀਂ ਕਈ ਤਾਰ-ਸੁਨੇਹੇ ਇਕੱਠੇ ਭੇਜੇ ਜਾ ਸਕਦੇ ਸਨ । ਇਸਦਾ ਨਾਂ ਉਸਨੇ ‘ਹਾਰਮੋਨਿਕ ਟੈਲੀਗ੍ਰਾਫ’ ਰੱਖਿਆ । , ਗ੍ਰਾਹਮ ਬੈੱਲ ਤੋਂ 25 ਸਾਲ ਪਹਿਲਾਂ ਮੋਰਿਸ ਨੇ ‘ਤਾਰ-ਪ੍ਰਣਾਲੀ ਸ਼ੁਰੂ ਕੀਤੀ ਸੀ । ਹਮ ਨੇ ਆਪਣੇ ਇਕ ਮਕੈਨਿਕ ਦੋਸਤ ਨਾਲ ਮਿਲ ਕੇ ਪਹਿਲਾ ਟੈਲੀਫ਼ੋਨ ਯੰਤਰ ਬਣਾ ਲਿਆ, ਜਿਸ ਵਿਚ ਤਾਰ ਰਾਹੀਂ ਬਿਜਲੀ ਭੇਜ ਕੇ ਅਵਾਜ਼ ਦੀਆਂ ਧੁਨੀਆਂ ਪੈਦਾ ਕੀਤੀਆਂ ਜਾ ਸਕਦੀਆਂ ਸਨ ਤੇ ਟਾਂਸਮੀਟਰ ਲਈ ਇੱਕੋ , ਡਾਇਆਵਾਮ ਸੀ । 3 ਮਾਰਚ, 1876 ਨੂੰ ਇਸਦੀ ਪਹਿਲੀ ਪ੍ਰਦਰਸ਼ਨੀ ਲਾਈ ਗਈ । ਇਸ ਰਾਹੀਂ ਗ੍ਰਾਹਮ ਬੈੱਲ ਨੇ ਆਪਣੇ ਸੌਣ ਵਾਲੇ ਕਮਰੇ ਵਿਚੋਂ ਵਾਟਸਨ ਨੂੰ ਯੰਤਰ ਰਾਹੀਂ ਸੁਨੇਹਾ ਭੇਜਿਆ ਕਿ ਉਹ ਛੇਤੀ ਆਵੇ, ਕਿਉਂਕਿ ਉਸਦੀ ਇੱਥੇ ਲੋੜ ਹੈ । ਗਾਹਮ ਬੈੱਲ ਨੇ ਇਸ ਯੰਤਰ ਦੀ ਦੂਜੀ ਪ੍ਰਦਰਸ਼ਨੀ ‘ਫਿਲਾਡੈਲਫ਼ੀਆ ਸ਼ਤਾਬਦੀ ਦੇ ਇਕ | ਸਮਾਰੋਹ ਵਿਖੇ 1876 ਵਿਚ ਕਰ ਦਿੱਤੀ ।1876 ਵਿਚ ਹੀ ਬੈੱਲ ਟੈਲੀਫੋਨ’ ਪ੍ਰਨਾਲੀ ਦੀ । ਸਥਾਪਨਾ ਕਰ ਦਿੱਤੀ ਗਈ । ਇਸ ਵਿਚਲਾ ‘ਬੈਂਲ’ (ਘੰਟੀ ਦਾ ਚਿੰਨ੍ਹ ਬਣ ਗਿਆ ।

ਬੈੱਲ ਨੇ ਇਸ ਯੰਤਰ ਨੂੰ ਮੁਕੰਮਲ ਕਰਨ ਲਈ ਹੋਰ ਯਤਨ ਨਾ ਕੀਤੇ ਤੇ ਉਹ ਹੋਰ ਖੋਜਾਂ ਕਰਨ ਲੱਗ ਪਿਆ । ਟੈਲੀਫ਼ੋਨ ਦੀ ਕਾਢ ਬਦਲੇ ਉਸਨੂੰ ਬਹੁਤ ਸਾਰੇ ਇਨਾਮ ਮਿਲੇ । ਫਰਾਂਸ ਸਰਕਾਰ ਵਲੋਂ ਉਸਨੂੰ 50 ਫਰਾਂਕ ਦਾ ‘ਵੋਲਟਾ ਇਨਾਮ ਮਿਲਿਆ । ਅੱਜ ਧਰਤੀ ਦੇ ਉੱਪਰ ਤੇ ਪਾਣੀ ਦੇ ਹੇਠਾਂ ਵਿਛੀਆਂ ਤਾਰਾਂ ਤੇ ਕੇਬਲਾਂ ਰਾਹੀਂ ਟੈਲੀਫ਼ੋਨ ਦੁਆਰਾ ਸਾਰਾ ਸੰਸਾਰ ਇਕ ਦੂਜੇ ਨਾਲ ਜੁੜਿਆ ਹੋਇਆ ਹੈ | ਅੱਜ ਟੈਲੀਫ਼ੋਨ ਚੁੰਬਕ ਰਾਹੀਂ ਕੰਮ ਕਰਦਾ ਹੈ ਤੇ ਇਸਨੇ ਸਮੇਂ ਤੇ ਸਥਾਨ ਦੀ ਦੂਰੀ ਨੂੰ ਬਹੁਤ ਘਟਾ ਦਿੱਤਾ ਹੈ । | ਗ੍ਰਾਹਮ ਬੈੱਲ 1898 ਤੋਂ 1903 ਤਕ ਨੈਸ਼ਨਲ ਜਿਓਗਰਾਫ਼ੀ ਸੁਸਾਇਟੀ ਦਾ ਪ੍ਰਧਾਨ ਬਣਿਆ ਰਿਹਾ । ਉਹ ਕਈ ਕੌਮਾਂਤਰੀ ਵਿਗਿਆਨਿਕ ਸਭਾਵਾਂ ਦਾ ਪ੍ਰਧਾਨ ਵੀ ਬਣਿਆ | ਉਸਦਾ ਘਰ ਸੰਸਾਰ ਭਰ ਦੇ ਵਿਗਿਆਨੀਆਂ ਦਾ ਅਰਾਮ-ਘਰ ਬਣਿਆ ਰਿਹਾ । ਉਹ ਆਮ ਕਰਕੇ ਸਕੂਲਾਂ ਕਾਲਜਾਂ ਵਿਚ ਭਾਸ਼ਣ ਦੇਣ ਲਈ ਜਾਂਦਾ ।ਉਹ ਕਹਿੰਦਾ ਸੀ ਕਿ ਉਹ ਨਹੀਂ ਕਹਿ ਸਕਦਾ ਕਿ ਸਭ ਮੱਛੀਆਂ ਬੋਲਣਾ ਜਾਣਦੀਆਂ ਹਨ । ਜੇਕਰ ਉਨ੍ਹਾਂ ਕੋਲ ਸੁਣਨ ਲਈ ਕੋਈ ਗੱਲ ਨਹੀਂ, ਤਾਂ ਉਨ੍ਹਾਂ ਕੋਲ ਕੰਨ ਕਿਉਂ ਹਨ । ਉਸਦਾ ਵਿਸ਼ਵਾਸ ਸੀ ਕਿ ਸਮੁੰਦਰ ਦੀਆਂ ਲਹਿਰਾਂ ਹੇਠ ਅਵਾਜ਼ ਦਾ ਸੰਸਾਰ ਲੁਕਿਆ ਹੋਇਆ ਹੈ, ਜਿਸਦੀ ਉਨ੍ਹਾਂ ਵਿਚੋਂ ਸ਼ਾਇਦ ਕੋਈ ਖੋਜ ਕਰ ਲਵੇ । ਕੋਈ ਵੀ ਵਿਅਕਤੀ ਵਿਚਾਰਾਂ ਦੀ ਮੌਲਿਕਤਾ ਬਿਨਾਂ ਕੋਈ ਖੋਜ ਨਹੀਂ ਕਰ ਸਕਦਾ ਤੇ ਉਸਨੇ ਅੱਜ ਤਕ ਜੋ ਖੋਜਿਆ ਹੈ, ਇਹ ਮੌਲਿਕ ਵਿਚਾਰਾਂ ਕਰਕੇ ਹੀ ਸੰਭਵ ਹੋਇਆ ਹੈ ।

PSEB 6th Class Punjabi Solutions Chapter 5 ਪਿੰਡ ਦਾ ਮੋਹ

Punjab State Board PSEB 6th Class Punjabi Book Solutions Chapter 5 ਪਿੰਡ ਦਾ ਮੋਹ Textbook Exercise Questions and Answers.

PSEB Solutions for Class 6 Punjabi Chapter 5 ਪਿੰਡ ਦਾ ਮੋਹ

1. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

(i) ਗੁਰਮੀਤ ਸਿੰਘ ਨੇ ਕਿਹੜਾ ਮੋਹ ਨਹੀਂ ਸੀ ਛੱਡਿਆ ?
(ਉ) ਪੈਸੇ ਦਾ ਮੋਹ
ਸ਼ਹਿਰ ਦਾ ਮੋਹ
(ਇ) ਪਿੰਡ ਦਾ ਮੋਹ ।
ਉੱਤਰ :
(ਇ) ਪਿੰਡ ਦਾ ਮੋਹ । ✓

(ii) ਜੋਤੀ ਕਿਉਂ ਖੁਸ਼ ਸੀ ?
(ਉ) ਪਿੰਡ ਜਾਣ ਕਰਕੇ
(ਅ) ਨਵੇਂ ਕੱਪੜੇ ਲੈਣ ਕਰਕੇ
(ਇ) ਸਾਈਕਲ ਖ਼ਰੀਦਣ ਕਰਕੇ ।
ਉੱਤਰ :
(ਇ) ਸਾਈਕਲ ਖ਼ਰੀਦਣ ਕਰਕੇ । ✓

PSEB 6th Class Punjabi Book Solutions Chapter 5 ਪਿੰਡ ਦਾ ਮੋਹ

(iii) ‘‘ਬਈ, ਗੁਰਮੀਤ ਸਿੰਘ ਵਰਗੇ ਪੁੱਤਰ ਤਾਂ ਘਰ-ਘਰ ਜੰਮਣ’ ਇਹ ਸ਼ਬਦ ਕਿਸ ਨੇ ਕਹੇ ?
(ਉ) ਜਾਗਰ ਸਿੰਘ
(ਅ) ਗੁਰਨਾਮ ਸਿੰਘ
(ਈ) ਬਿਸ਼ਨ ਸਿੰਘ ।
ਉੱਤਰ :
(ਅ) ਗੁਰਨਾਮ ਸਿੰਘ ✓

(iv) ਕਰਤਾਰ ਕੌਰ ਨੇ ਖਾਣ ਲਈ ਕੀ ਬਣਾਇਆ ਹੋਇਆ ਸੀ ?
(ੳ) ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ
(ਅ) ਖੀਰ
(ਈ) ਸੇਵੀਆਂ !
ਉੱਤਰ :
(ੳ) ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ✓

(v) ਸੌਣ ਤੋਂ ਪਹਿਲਾਂ ਬੱਚਿਆਂ ਨੇ ਕੀ ਕੀਤਾ ?
(ਉ) ਟੀ.ਵੀ. ਦੇਖਿਆ।
(ਅ) ਬਾਤਾਂ ਸੁਣੀਆਂ।
(ਈ) ਕੰਪਿਊਟਰ-ਖੇਡਾਂ ਖੇਡੀਆਂ ।
ਉੱਤਰ :
(ਅ) ਬਾਤਾਂ ਸੁਣੀਆਂ। ✓

2. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੁਰਮੀਤ ਸਿੰਘ ਨੂੰ ਪਿੰਡ ਕਿਉਂ ਛੱਡਣਾ ਪਿਆ ਸੀ ?
ਉੱਤਰ :
ਨੌਕਰੀ ਸ਼ਹਿਰ ਵਿਚ ਹੋਣ ਕਾਰਨ ।

ਪ੍ਰਸ਼ਨ 2.
ਸਕੂਲ ਵਿੱਚ ਛੁੱਟੀਆਂ ਕਿਉਂ ਹੋਈਆਂ ਸਨ ?
ਉੱਤਰ :
ਸਕੂਲ ਦੇ ਬੱਚਿਆਂ ਦੁਆਰਾ ਖੇਡਾਂ ਵਿਚ ਮੈਡਲ ਜਿੱਤਣ ਕਾਰਨ ।

PSEB 6th Class Punjabi Book Solutions Chapter 5 ਪਿੰਡ ਦਾ ਮੋਹ

ਪ੍ਰਸ਼ਨ 3.
ਜਾਗਰ ਸਿੰਘ ਨੇ ਫ਼ਤਿਹ ਦਾ ਜਵਾਬ ਦਿੰਦਿਆਂ ਗੁਰਮੀਤ ਸਿੰਘ ਨੂੰ ਕੀ ਕਿਹਾ ?
ਉੱਤਰ :
ਉਸਨੇ ਗੁਰਮੀਤ ਸਿੰਘ ਨੂੰ ਅਸ਼ੀਰਵਾਦ ਦਿੰਦਿਆਂ ਉਸਦਾ ਹਾਲ-ਚਾਲ ਪੁੱਛਿਆ

ਪ੍ਰਸ਼ਨ 4.
ਅਗਲੀ ਸਵੇਰ ਗੁਰਮੀਤ ਸਿੰਘ ਨੇ ਬੱਚਿਆਂ ਨੂੰ ਜਲਦੀ ਕਿਉਂ ਉਠਾਇਆ ?
ਉੱਤਰ :
ਕਿਉਂਕਿ ਉਨ੍ਹਾਂ ਸਵੇਰੇ ਨੌਂ ਵਜੇ ਤੋਂ ਪਹਿਲਾਂ ਮੁਹਾਲੀ ਪਹੁੰਚਣਾ ਸੀ ।

ਪ੍ਰਸ਼ਨ 5.
ਬਿਸ਼ਨ ਸਿੰਘ ਗੁਰਮੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਕਿੱਥੇ ਛੱਡਣ ਗਿਆ ?
ਉੱਤਰ :
ਬੱਸ ਅੱਡੇ ਤੱਕ ।

3. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਿਸ਼ਨ ਸਿੰਘ ਨੇ ਪਿੰਡ ਦੇ ਟੋਭੇ ਬਾਰੇ ਬੱਚਿਆਂ ਨੂੰ ਕੀ ਦੱਸਿਆ ?
ਉੱਤਰ :
ਬਿਸ਼ਨ ਸਿੰਘ ਨੇ ਪਿੰਡ ਦੇ ਟੋਭੇ ਬਾਰੇ ਦੱਸਿਆ ਕਿ ਇਸ ਵਿਚ ਬਰਸਾਤ ਦਾ ਪਾਣੀ ਇਕੱਠਾ ਹੁੰਦਾ ਹੈ, ਜੋ ਕਿ ਪਸ਼ੂਆਂ ਦੇ ਪੀਣ ਤੇ ਨਹਾਉਣ ਦੇ ਕੰਮ ਆਉਂਦਾ ਹੈ ।

ਪ੍ਰਸ਼ਨ 2.
ਗੁਰਨਾਮ ਸਿੰਘ ਨੇ ਗੁਰਮੀਤ ਸਿੰਘ ਦੀ ਤਾਰੀਫ਼ ਕਿਵੇਂ ਕੀਤੀ ?
ਉੱਤਰ :
ਗੁਰਨਾਮ ਸਿੰਘ ਨੇ ਗੁਰਮੀਤ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਵਰਗੇ ਪੁੱਤਰ ਤਾਂ ਘਰ-ਘਰ ਜੰਮਣੇ ਚਾਹੀਦੇ ਹਨ, ਜਿਸਨੂੰ ਭਾਵੇਂ ਸ਼ਹਿਰ ਗਿਆਂ ਦਸ ਸਾਲ ਹੋ ਗਏ ਹਨ, ਪਰ ਉਸਨੇ ਪਿੰਡ ਦਾ ਮੋਹ ਨਹੀਂ ਛੱਡਿਆ ਤੇ ਪਿੰਡ ਆਉਂਦਾ ਰਹਿੰਦਾ ਹੈ । ਨਾਲ ਹੀ ਉਹ ਪਿੰਡ ਦੇ ਸਾਰੇ ਵੱਡਿਆਂ-ਬਜ਼ੁਰਗਾਂ ਨੂੰ ਮਿਲ ਕੇ ਜਾਂਦਾ ਹੈ !

ਪ੍ਰਸ਼ਨ 3.
ਖੇਤਾਂ ਵਿਚ ਗੇੜਾ ਮਾਰਨ ਤੋਂ ਬਾਅਦ ਬਿਸ਼ਨ ਸਿੰਘ ਨੇ ਬੱਚਿਆਂ ਨੂੰ ਕੀ ਦਿਖਾਇਆ ?
ਉੱਤਰ :
ਖੇਤਾਂ ਵਿਚ ਗੇੜਾ ਮਾਰਨ ਤੋਂ ਮਗਰੋਂ ਬਿਸ਼ਨ ਸਿੰਘ ਨੇ ਉਨ੍ਹਾਂ ਨੂੰ ਪਿੰਡ ਦਾ ਗੁਰਦੁਆਰਾ, ਧਰਮਸ਼ਾਲਾ ਤੇ ਖੁਹ ਦਿਖਾਏ ।

ਪ੍ਰਸ਼ਨ 4.
ਕਰਤਾਰ ਕੌਰ ਨੇ ਬੱਚਿਆਂ ਨੂੰ ਅਸੀਸਾਂ ਦਿੰਦਿਆਂ ਕੀ ਕਿਹਾ ?
ਉੱਤਰ :
ਕਰਤਾਰ ਕੌਰ ਨੇ ਬੱਚਿਆਂ ਨੂੰ ਅਸੀਸਾਂ ਦਿੰਦਿਆਂ ਕਿਹਾ, “‘ਜੁਗ ਜੁਗ ਜੀਓ, ਜਵਾਨੀਆਂ ਮਾਣੋ, ਤਰੱਕੀਆਂ ਕਰੋ । ਨਾਲ ਹੀ ਜਦੋਂ ਮੌਕਾ ਮਿਲੇ ਪਿੰਡ ਆ ਜਾਇਆ ਕਰੋ ।

ਪ੍ਰਸ਼ਨ 5.
ਵਾਪਸ ਸ਼ਹਿਰ ਪਰਤਦਿਆਂ ਬੱਚਿਆਂ ਨੂੰ ਕੀ ਮਹਿਸੂਸ ਹੋਇਆ ?
ਉੱਤਰ :
ਵਾਪਸ ਸ਼ਹਿਰ ਪਰਤਦਿਆਂ ਬੱਚਿਆਂ ਨੂੰ ਇੰਝ ਮਹਿਸੂਸ ਹੋਇਆ, ਜਿਵੇਂ ਪਿੰਡ ਉਨ੍ਹਾਂ ਦੇ ਨਾਲ-ਨਾਲ ਤੁਰਦਾ ਆ ਰਿਹਾ ਹੋਵੇ ।

PSEB 6th Class Punjabi Book Solutions Chapter 5 ਪਿੰਡ ਦਾ ਮੋਹ

4. ਵਾਕਾਂ ਵਿਚ ਵਰਤੋ :

ਐਲਾਨ, ਤਾਕੀ, ਸੁੱਖ-ਸਾਂਦ, ਮੋਹ, ਸਾਂਝ, ਠਰੰਮਾ ।
ਉੱਤਰ :
1. ਐਲਾਨ (ਆਮ ਲੋਕਾਂ ਨੂੰ ਉੱਚੀ ਸੁਣਾ ਕੇ ਕਹੀ ਜਾਣ ਵਾਲੀ ਗੱਲ, ਘੋਸ਼ਣਾ) – ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਬੀਤੇ ਜਨਵਰੀ ਤੋਂ 5% ਡੀ.ਏ. ਦਿੱਤਾ ਜਾਵੇਗਾ
2. ਤਾਕੀ (ਖਿੜਕੀ) – ਜ਼ਰਾ ਕਮਰੇ ਦੀ ਤਾਕੀ ਖੋਲ੍ਹ ਦਿਓ, ਤਾਂ ਜੋ ਹਵਾ ਆਵੇ ।
3. ਸੁੱਖ-ਸਾਂਦ (ਰਾਜ਼ੀ ਖ਼ੁਸ਼ੀ) – ਤੁਸੀਂ ਜ਼ਰਾ ਟੈਲੀਫੋਨ ਕਰ ਕੇ ਆਪਣੇ ਮਾਪਿਆਂ ਦੀ ਸੁੱਖ-ਸਾਂਦ ਪੁੱਛਦੇ ਰਿਹਾ ਕਰੋ ।
4. ਮੋਹ (ਪਿਆਰ) – ਬਾਬੇ-ਦਾਦੀ ਦਾ ਆਪਣੇ ਪੋਤਰਿਆਂ-ਪੋਤਰੀਆਂ ਨਾਲ ਕਾਫ਼ੀ ਮੋਹ ਹੁੰਦਾ ਹੈ ।
5. ਸਾਂਝ ਰਿਸ਼ਤਾ, ਮੇਲ-ਜੋਲ, ਆਪਸੀ ਸੰਬੰਧ)-ਅੱਜ-ਕਲ੍ਹ ਮੇਰੀ ਆਪਣੇ ਗੁਆਂਢੀਆਂ ਨਾਲ ਕੋਈ ਸਾਂਝ ਨਹੀਂ ।
6. ਠਰੰਮਾ (ਧੀਰਜ)-ਗੱਲ-ਬਾਤ ਜ਼ਰਾ ਠਰੂਮੇ ਨਾਲ ਕਰੋ, ਤਾਂ ਜੋ ਮਾਹੌਲ ਵਿਚ ਤਲਖ਼ੀ ਨਾ ਪੈਦਾ ਹੋਵੇ ।

5. ਖ਼ਾਲੀ ਥਾਂਵਾਂ ਭਰੋ :

(i) ਮੋਹਿਤ ……………… ਜਮਾਤ ਵਿੱਚ ਪੜ੍ਹਦਾ ਸੀ ਅਤੇ ਜੋਤੀ …………… ਜਮਾਤ ਵਿੱਚ ਪੜ੍ਹਦੀ ਸੀ ।
(ii) ਸਵੇਰੇ ਪਹਿਲੀ ਬੱਸ ਫੜ ਕੇ ਉਹ ……………… ਪਹੁੰਚ ਗਏ ।
(iii) ਸਾਈਕਲ ਤੋਂ ਉੱਤਰਦਿਆਂ ਹੀ ਮੋਹਿਤ ਤੇ ਜੋਤੀ ਦੌੜ ਕੇ ……….. ਕੋਲ ਸਿੱਧੇ ਰਸੋਈ ਵਿੱਚ ਚਲੇ ਗਏ ।
(iv) ਮਾਰ ਜਾਇਆ ਕਰੋ ਗੇੜਾ, ਜਦੋਂ ਟੈਮ ਲੱਗੇ, ………………. ਬਣੀ ਰਹਿੰਦੀ ਹੈ, ਪਿੰਡ ਨਾਲ ।
(v) ਬਿਸ਼ਨ ਸਿੰਘ ਉਹਨਾਂ ਨੂੰ ……………… ਤੱਕ ਛੱਡਣ ਆਇਆ ।
ਉੱਤਰ :
(i) ਮੋਹਿਤ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਅਤੇ ਜੋਤੀ ਦੂਸਰੀ ਜਮਾਤ ਵਿੱਚ ਪੜ੍ਹਦੀ ‘ ਸੀ ।
(ii) ਸਵੇਰੇ ਪਹਿਲੀ ਬੱਸ ਫੜ ਕੇ ਉਹ ਪਿੰਡ ਪਹੁੰਚ ਗਏ ।
(iii) ਸਾਈਕਲ ਤੋਂ ਉੱਤਰਦਿਆਂ ਹੀ ਮੋਹਿਤ ਤੇ ਜੋਤੀ ਦੌੜ ਕੇ ਦਾਦੀ ਮਾਂ ਕੋਲ ਸਿੱਧੇ ਰਸੋਈ ਵਿੱਚ ਚਲੇ ਗਏ ।
(iv) ਮਾਰ ਜਾਇਆ ਕਰੋ ਗੇੜਾ, ਜਦੋਂ ਟੈਮ ਲੱਗੇ, ਸਾਂਝ ਬਣੀ ਰਹਿੰਦੀ ਹੈ, ਪਿੰਡ ਨਾਲ ।
(v) ਬਿਸ਼ਨ ਸਿੰਘ ਉਹਨਾਂ ਨੂੰ ਬੱਸ ਅੱਡੇ ਤੱਕ ਛੱਡਣ ਆਇਆ ।

6. ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :

ਪੰਜਾਬੀ – ਹਿੰਦੀ – ਅੰਗਰੇਜ਼ੀ
ਪਿੰਡ – ……….. – ……………
ਛੁੱਟੀ – ……….. – ……………
ਮੱਛੀ – ……….. – ……………
ਰਾਤ – ……….. – ……………
ਚਾਹ – ……….. – ……………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਪਿੰਡ – ग्राम – Village
ਛੁੱਟੀ – छुट्टी – Holiday
ਮੱਛੀ – मछली – Fish
ਰਾਤ – रात्री – Night
ਚਾਹ – इच्छा – Desire

PSEB 6th Class Punjabi Book Solutions Chapter 5 ਪਿੰਡ ਦਾ ਮੋਹ

7. ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ :

ਸ਼ੈਹਰ, ਟੋਬਾ, ਫ਼ਤੇਹ, ਤਰੀਫ਼, ਜੁਆਬ ।
ਉੱਤਰ :
ਅਸ਼ੁੱਧ – ਸ਼ੁੱਧ
ਸ਼ੈਹਰ – ਸ਼ਹਿਰ
ਟੋਬਾ – ਟੋਭਾ
ਫ਼ਤੇਹ – ਫ਼ਤਿਹ
ਤਰੀਫ਼ – ਤਾਰੀਫ਼
ਜੁਆਬ – ਜਵਾਬ

ਕਲਾਤਮਕ ਕਾਰਜ

ਪ੍ਰਸ਼ਨ 1.
ਪਿੰਡ ਦੇ ਜੀਵਨ ਬਾਰੇ ਆਪਣੀ ਕਾਪੀ ਵਿਚ ਲਿਖੋ ।
ਉੱਤਰ :
ਪਿੰਡ ਦਾ ਜੀਵਨ ਆਲੇ-ਦੁਆਲੇ ਨਾਲ ਮੋਹ-ਪਿਆਰ, ਮੇਲ-ਜੋਲ ਤੇ ਅਪਣੱਤ ਭਰਪੂਰ ਹੁੰਦਾ ਹੈ । ਹਰ ਕੋਈ ਇਕ-ਦੂਜੇ ਦੇ ਦੁਖ-ਸੁਖ ਦਾ ਸਾਂਝੀਦਾਰ ਹੁੰਦਾ ਹੈ, ਜਦਕਿ ਸ਼ਹਿਰੀ ਜੀਵਨ ਵਿਚ ਓਪਰਾਪਨ ਹੁੰਦਾ ਹੈ ਤੇ ਦਿਲੀ ਸਾਂਝਾਂ ਨਾਲੋਂ ਵਪਾਰਕ ਸਾਂਝ ਵਧੇਰੇ ਮਹੱਤਵ ਰੱਖਦੀ ਹੈ । ਉਂਝ ਪਿੰਡਾਂ ਦੇ ਜੀਵਨ ਵਿਚ ਸ਼ਹਿਰੀ ਜੀਵਨ ਨਾਲੋਂ ਸਹੂਲਤਾਂ ਦੀ ਘਾਟ ਹੁੰਦੀ ਹੈ । ਤੁਹਾਨੂੰ ਉੱਚੀ ਵਿਦਿਆ ਦੀ ਪ੍ਰਾਪਤੀ ਤੇ ਮਿਆਰੀ ਡਾਕਟਰੀ ਸਹਾਇਤਾ ਲਈ ਸ਼ਹਿਰਾਂ ਵਲ ਜਾਣਾ ਪੈਂਦਾ ਹੈ । ਪਿੰਡਾਂ ਦਾ ਖਾਣ-ਪੀਣ, ਪਹਿਨਣ ਤੇ ਰਹਿਣ-ਸਹਿਣ ਸਰਲ ਤੇ ਸਾਦਾ ਹੁੰਦਾ ਹੈ । ਅਸੀਂ ਬਹੁਤਾ ਕਰਕੇ ਘਰਾਂ ਦਾ ਬਣਿਆ ਖਾਣਾ ਹੀ ਖਾਂਦੇ ਹਾਂ ਅਤੇ ਪਹਿਨਣ ਤੇ ਰਹਿਣ-ਸਹਿਣ ਵਿਚ ਵੀ ਦਿਖਾਵਾ ਤੇ ਬਣਾਵਟੀਪਨ ਘੱਟ ਹੁੰਦਾ ਹੈ । ਪੇਂਡੂ ਜੀਵਨ ਖੇਤੀ ਆਧਾਰਿਤ ਹੁੰਦਾ ਹੈ, ਜਦਕਿ ਸ਼ਹਿਰੀ ਜੀਵਨ ਸੱਨਅਤੀ, ਵਪਾਰਕ ਤੇ ਦਫ਼ਤਰੀ ਹੁੰਦਾ ਹੈ । ਪਿੰਡਾਂ ਵਿਚ ਸੰਚਾਰ ਸਹੂਲਤਾਂ ਭਾਵੇਂ ਸਾਰੀਆਂ ਹੀ ਮਿਲ ਜਾਂਦੀਆਂ ਹਨ ਅਤੇ ਟੈਲੀਫ਼ੋਨ ਮੋਬਾਈਲ ਦੀ ਵਰਤੋਂ ਭਾਵੇਂ ਸਾਰੇ ਕਰਦੇ ਹਨ, ਪਰ ਇੱਥੇ ਸ਼ਹਿਰਾਂ ਵਰਗੀ ਨਿਰੰਤਰ ਇੰਟਰਨੈੱਟ ਸੇਵਾ ਪ੍ਰਾਪਤ ਨਹੀਂ ਹੁੰਦੀ । ਕੰਪਿਉਟਰਾਂ ਨੂੰ ਵੀ ਇਹੋ ਮਾਰ ਹੀ ਸਹਿਣੀ ਪੈਂਦੀ ਹੈ । ਪਿੰਡਾਂ ਵਿਚ ਆਵਾਜਾਈ ਦੀਆਂ ਸਹੂਲਤਾਂ ਸ਼ਹਿਰਾਂ ਨਾਲੋਂ ਘੱਟ ਹੁੰਦੀਆਂ ਹਨ ।

ਉਂਝ ਪਿੰਡਾਂ ਵਿਚ ਸ਼ਹਿਰਾਂ ਦੇ ਮੁਕਾਬਲੇ ਹਵਾ ਤੇ ਅਵਾਜ਼ ਪ੍ਰਦੂਸ਼ਣ ਘੱਟ ਹੁੰਦਾ ਹੈ, ਭਾਵੇਂ ਕਿ ਜਲ-ਪ੍ਰਦੂਸ਼ਣ ਨੇ ਪਿੰਡਾਂ ਦਾ ਬੁਰਾ ਹਾਲ ਕਰ ਦਿੱਤਾ ਹੈ । ਪਿੰਡਾਂ ਦੇ ਲੋਕ ਬਹੁਤਾ ਕਰਕੇ ਧਾਰਮਿਕ ਵਿਧੀ-ਵਿਧਾਨ ਅਨੁਸਾਰ ਜਿਉਂਦੇ ਹਨ ਤੇ ਉਨ੍ਹਾਂ ਦੇ ਮਨ ਵਲ-ਵਿੰਗ ਰਹਿਤ ਹੁੰਦੇ ਹਨ । ਉਹ ਬਹੁਤਾ ਕਰਕੇ ਕੁਦਰਤ ਤੇ ਭਾਣੇ ਵਿਚ ਵਿਸ਼ਵਾਸ ਕਰਦੇ ਹੋਏ ਕਿਰਤੀ ਲੋਕ ਹੁੰਦੇ ਹਨ । ਉਹ ਨਾਮ ਵੀ ਜਪਦੇ ਹਨ ਤੇ ਵੰਡ ਕੇ ਛਕਣ ਵਿਚ ਸ਼ਹਿਰੀਆਂ ਤੋਂ ਅੱਗੇ ਹੁੰਦੇ ਹਨ । ਉਂਝ ਇਹ ਕਹਿਣਾ ਗਲਤ ਨਹੀਂ ਕਿ ਹੁਣ ਲੋਕਾਂ ਦੀ ਪਿੰਡਾਂ ਵਿਚੋਂ ਰੁਚੀ ਘਟ ਰਹੀ ਹੈ ਤੇ ਉਹ ਸ਼ਹਿਰਾਂ ਵਲ ਹਿਜ਼ਰਤ ਕਰ ਰਹੇ ਹਨ । ਇਸਦੇ ਨਾਲ ਹੀ ਪਿੰਡਾਂ ਦਾ ਸਹਿਜੇ-ਸਹਿਜੇ ਸ਼ਹਿਰੀਕਰਨ ਵੀ ਹੁੰਦਾ ਜਾ ਰਿਹਾ ਹੈ ।

ਔਖੇ ਸ਼ਬਦਾਂ ਦੇ ਅਰਥ :

ਮੋਹ = ਪਿਆਰ । ਕਲੰਡਰ = ਤਰੀਕਾਂ ਤੇ ਛੁੱਟੀਆਂ ਬਾਰੇ ਜਾਣਕਾਰੀ ਦੇਣ ਵਾਲਾ ਚਾਰਟ । ਨਿਗਾਹ = ਨਜ਼ਰ, ਧਿਆਨ ਮੈਡਲ = ਜਿੱਤ ਜਾਂ ਪ੍ਰਸੰਸਾ ਦਾ ਧਾਤ ਦਾ ਬਣਿਆ ਚਿੰਨ, ਜੋ ਆਮ ਕਰਕੇ ਗਲ ਵਿਚ ਪਾਇਆ ਜਾਂਦਾ ਹੈ । ਥੋਡੇ = ਤੁਹਾਡੇ । ਜਤਾਉਂਦਿਆਂ = ਜ਼ਾਹਰ ਕਰਦਿਆਂ । ਖੀਵੀ = ਮਸਤ } ਪ੍ਰਵੇਸ਼ ਕਰਦਿਆਂ = ਦਾਖ਼ਲ ਹੁੰਦਿਆਂ, ਵੜਦਿਆਂ ! ਪੌਂਡ = Pond, ਤਲਾ, ਛੱਪੜ । ਸੱਥ = ਪਿੰਡ ਦੀ ਪੰਚਾਇਤ ਦੇ ਬੈਠਣ ਜਾਂ ਵਿਹਲੇ ਲੋਕਾਂ ਦੇ ਗੱਲਾਂ ਮਾਰਨ ਤੇ ਤਾਸ਼ ਆਦਿ ਖੇਡਣ ਦੀ ਥਾਂ | ਸ਼ਹਿਰੀ = ਸ਼ਹਿਰ ਦੇ ਰਹਿਣ ਵਾਲੇ । ਬਜ਼ੁਰਗ = ਵਡੇਰੀ ਉਮਰ ਦਾ ਮਨੁੱਖ ( ਫ਼ਤਿਹ = ਸਤਿ ਸ੍ਰੀ ਅਕਾਲ ਆਦਿ । ਤਗੜਾ = ਤਕੜਾ ! ਤਾਰੀਫ਼ = ਪ੍ਰਸੰਸਾ ! ਮੱਥਾ ਟੇਕਦੇ = ਪੈਰਾਂ ਉੱਤੇ ਹੱਥ ਲਾ ਕੇ ਝੁਕਣਾ । ਅਸ਼ੀਰਵਾਦ = ਅਸੀਸ, ਭਲੇ ਦੀ ਇੱਛਾ ਕਰਨੀ । ਠਰੰਮੇ ਨਾਲ = ਧੀਰਜ ਨਾਲ, ਸ਼ਾਂਤ ਚਿੱਤ ਨਾਲ । ਧਰਮਸ਼ਾਲਾ = ਧਰਮ ਅਰਥ ਵਰਤੀ ਜਾਣ ਵਾਲੀ ਇਮਾਰਤ । ਟੈਮ = Time, ਸਮਾਂ । ਬਾਏ-ਬਾਏ ਕੀਤੀ = ਅਲਵਿਦਾ ਕੀਤੀ ।

PSEB 6th Class Punjabi Book Solutions Chapter 5 ਪਿੰਡ ਦਾ ਮੋਹ

ਪਿੰਡ ਦਾ ਮੋਹ Summary

ਪਿੰਡ ਦਾ ਮੋਹ ਪਾਠ ਦਾ ਸਾਰ

ਭਾਵੇਂ ਗੁਰਮੀਤ ਸਿੰਘ ਨੌਕਰੀ ਕਾਰਨ ਪਿੰਡ ਛੱਡ ਕੇ ਸ਼ਹਿਰ ਰਹਿਣ ਲੱਗ ਪਿਆ ਸੀ, ਪਰੰਤੂ ਉਸਦਾ ਪਿੰਡ ਲਈ ਮੋਹ ਨਹੀਂ ਸੀ ਗਿਆ । ਉਸਦੇ ਬੱਚੇ ਸ਼ਹਿਰ ਦੇ ਮਾਡਲ ਸਕੂਲ ਵਿਚ ਪੜ੍ਹਦੇ ਸਨ, ਪਰ ਜਦੋਂ ਕਦੇ ਉਨ੍ਹਾਂ ਨੂੰ ਸਕੂਲੋਂ ਦੋ-ਚਾਰ ਛੁੱਟੀਆਂ ਹੁੰਦੀਆਂ, ਤਾਂ ਉਹ ਉਨ੍ਹਾਂ ਨੂੰ ਲੈ ਕੇ ਪਿੰਡ ਆ ਜਾਂਦਾ ਸੀ । ਉਸਦਾ ਮੁੰਡਾ ਮੋਹਿਤ ਚੌਥੀ ਵਿਚ ਤੇ ਕੁੜੀ ਜੋਤੀ ਦੁਸਰੀ ਵਿਚ ਪੜ੍ਹਦੀ ਸੀ । ਮੋਹਿਤ ਨੇ ਆਪਣੇ ਪਾਪਾ ਨੂੰ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਬੱਚੇ ਖੇਡਾਂ ਵਿਚ ਮੈਡਲ ਜਿੱਤ ਕੇ ਆਏ ਹਨ, ਇਸ ਕਰਕੇ ਉਨ੍ਹਾਂ ਨੂੰ ਕੱਲ੍ਹ ਤੇ ਪਰਸੋਂ ਦੀ ਛੁੱਟੀ ਹੋ ਗਈ ਹੈ । ਉਸਦੀ ਇੱਛਾ ਅਨੁਸਾਰ ਉਸਦੇ ਪਾਪਾ ਨੇ ਇਨ੍ਹਾਂ ਛੁੱਟੀਆਂ ਵਿਚ ਉਨ੍ਹਾਂ ਨੂੰ ਪਿੰਡ ਲਿਜਾਣ ਦਾ ਫ਼ੈਸਲਾ ਕਰ ਲਿਆ ਤੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਨੇ ਵੀ ਫ਼ੋਨ ‘ਤੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ । ਉਨ੍ਹਾਂ ਦੇ ਮਾਤਾ ਜੀ ਨੇ ਵੀ ਇਸ ਸੰਬੰਧੀ ਆਪਣੀ ਹਾਮੀ ਭਰ ਦਿੱਤੀ ।

ਸਵੇਰੇ ਉਹ ਸਾਰੇ ਜਣੇ ਬੱਸ ਵਿਚ ਬੈਠ ਕੇ ਪਿੰਡ ਪਹੁੰਚ ਗਏ | ਬੱਸ ਸਟੈਂਡ ਉੱਤੇ ਉਨ੍ਹਾਂ ਦੇ ਦਾਦਾ ਜੀ ਬਿਸ਼ਨ ਸਿੰਘ ਉਨ੍ਹਾਂ ਨੂੰ ਲੈਣ ਲਈ ਆਏ ਹੋਏ ਸਨ । ਬੱਸ ਵਿਚੋਂ ਉੱਤਰ ਕੇ ਉਹ ਦੋਵੇਂ ਦਾਦਾ ਜੀ ਦੀ ਗੋਦੀ ਚੜ੍ਹ ਗਏ ! ਉਹ ਉਨ੍ਹਾਂ ਨੂੰ ਸਾਈਕਲ ਦੇ ਅੱਗੇ-ਪਿੱਛੇ ਬਿਠਾ ਕੇ ਘਰ ਵਲ ਚਲ ਪਏ । ਰਸਤੇ ਵਿਚ ਜੋਤੀ ਦੇ ਪੁੱਛਣ ‘ਤੇ ਮੋਹਿਤ ਨੇ ਉਸਨੂੰ ਦੱਸਿਆ ਕਿ ਔਹ ਸਾਹਮਣੇ ਪੌਂਡ ਹੈ, ਜਿਸ ਵਿੱਚ ਮੱਛੀਆਂ ਪਾਲੀਆਂ ਜਾਂਦੀਆਂ ਹਨ । ਦਾਦਾ ਜੀ ਨੇ ਕਿਹਾ ਕਿ ਪਿੰਡ ਵਿਚ ਪੌਂਡ ਨੂੰ “ਟੋਭਾ’ ਕਹਿੰਦੇ ਹਨ, ਜਿਸ ਵਿਚ ਬਰਸਾਤ ਦਾ ਪਾਣੀ ਜਮ੍ਹਾਂ ਹੋ ਜਾਂਦਾ ਹੈ, ਜੋ ਕਿ ਪਸ਼ੂਆਂ ਦੇ ਪੀਣ ਤੇ ਨਹਾਉਣ-ਧੋਣ ਦੇ ਕੰਮ ਆਉਂਦਾ ਹੈ । ਅੱਗੇ ਚਲ ਕੇ ਉਨ੍ਹਾਂ ਨੂੰ ਪਿੰਡ ਦੀ ਸੱਥ ਵਿਚ ਤਾਸ਼ ਖੇਡਦਾ ਜਾਗਰ ਸਿੰਘ ਮਿਲ ਪਿਆ, ਜਿਸ ਨੂੰ ਗੁਰਮੀਤ ਸਿੰਘ ਨੇ ਫ਼ਤਿਹ

ਬੁਲਾਈ । ਉਥੇ ਗੁਰਨਾਮ ਸਿੰਘ ਨੇ ਗੁਰਮੀਤ ਸਿੰਘ ਦੀ ਪ੍ਰਸੰਸਾ ਕਰਦਿਆਂ ਬਿਸ਼ਨ ਸਿੰਘ ਨੂੰ ਕਿਹਾ ਕਿ ਉਸ (ਗੁਰਮੀਤ ਸਿੰਘ ਵਰਗੇ ਪੁੱਤ ਤਾਂ ਘਰ-ਘਰ ਜੰਮਣੇ ਚਾਹੀਦੇ ਹਨ, ਜੋ ਕਿ ਭਾਵੇਂ ਦਸਾਂ ਸਾਲਾਂ ਤੋਂ ਸ਼ਹਿਰ ਵਿਚ ਰਹਿੰਦਾ ਹੈ, ਪਰ ਉਸਨੇ ਪਿੰਡ ਦਾ ਮੋਹ ਨਹੀਂ ਛੱਡਿਆ ਤੇ ਸਭ ਨੂੰ ਮਿਲ ਕੇ ਜਾਂਦਾ ਹੈ । ‘ ਘਰ ਪਹੁੰਚਦਿਆਂ ਹੀ ਬੱਚੇ ਦੌੜ ਕੇ ਆਪਣੀ ਦਾਦੀ ਕਰਤਾਰ ਕੌਰ ਨੂੰ ਮਿਲੇ । ਗੁਰਮੀਤ ਸਿੰਘ ਤੇ ਜਸਬੀਰ ਨੇ ਉਸ ਦੇ ਪੈਰੀਂ ਹੱਥ ਲਾਇਆ । ਚਾਹ-ਪਾਣੀ ਪੀਣ ਮਗਰੋਂ ਬਿਸ਼ਨ ਸਿੰਘ ਜੋਤੀ ਦੀ ਇੱਛਾ ਅਨੁਸਾਰ ਖੇਤਾਂ ਵਿਚ ਗੇੜਾ ਦੁਆਉਣ ਲਈ ਉਸਨੂੰ ਸਾਈਕਲ ‘ਤੇ ਬਿਠਾ ਕੇ ਤੁਰਨ ਲੱਗਾ, ਤਾਂ ਮੋਹਿਤ ਵੀ ਨਾਲ ਹੀ ਬੈਠ ਗਿਆ । ਰਸਤੇ ਵਿਚ ਉਹ ਦਾਦਾ ਜੀ ਨੂੰ ਫੁੱਲਾਂ ਤੇ ਤਿਤਲੀਆਂ ਬਾਰੇ ਗੱਲਾਂ ਪੁੱਛਦੇ ਰਹੇ ।

ਖੇਤਾਂ ਵਿਚ ਗੇੜਾ ਮਾਰਨ ਤੋਂ ਮਗਰੋਂ ਬਿਸ਼ਨ ਸਿੰਘ ਉਨ੍ਹਾਂ ਨੂੰ ਪਿੰਡ ਦਿਖਾਉਣ ਲੈ ਤੁਰਿਆ। ਉਸਨੇ ਉਨ੍ਹਾਂ ਨੂੰ ਪਿੰਡ ਦੇ ਗੁਰਦੁਆਰੇ, ਧਰਮਸ਼ਾਲਾ, ਖੂਹ ਤੇ ਪਿੰਡ ਦੇ ਬਜ਼ੁਰਗਾਂ ਬਾਰੇ ਦੱਸਿਆ । ਪਿੰਡ ਦੀਆਂ ਤਾਈਆਂ-ਚਾਚੀਆਂ ਨੇ ਬੱਚਿਆਂ ਨੂੰ ਅਸੀਸਾਂ ਦਿੱਤੀਆਂ । ਜਦੋਂ ਉਹ ਘਰ ਪੁੱਜੇ, ਤਾਂ ਕਰਤਾਰ ਕੌਰ ਨੇ ਉਨ੍ਹਾਂ ਲਈ ਮੱਕੀ ਦੀਆਂ ਰੋਟੀਆਂ ਤੇ ਸਾਗ ਬਣਾਇਆ ਹੋਇਆ ਸੀ । ਸਾਰਿਆਂ ਨੇ ਰਲ ਕੇ ਰੋਟੀ ਖਾਧੀ । ਰਾਤ ਨੂੰ ਸੌਣ ਤੋਂ ਪਹਿਲਾਂ ਉਹ ਕਿੰਨੀ ਦੇਰ ਆਪਣੀ ਦਾਦੀ ਤੋਂ ਬਾਤਾਂ ਸੁਣਦੇ ਰਹੇ ।

ਅਗਲੀ ਸਵੇਰ ਗੁਰਮੀਤ ਸਿੰਘ ਨੇ ਮੋਹਿਤ ਤੇ ਜੋਤੀ ਨੂੰ ਛੇਤੀ ਉਠਾਲ ਦਿੱਤਾ, ਕਿਉਂਕਿ ਉਨ੍ਹਾਂ ਨੌਂ ਵਜੇ ਤੋਂ ਪਹਿਲਾਂ ਮੁਹਾਲੀ ਪਹੁੰਚਣਾ ਸੀ । ਕਰਤਾਰ ਕੌਰ ਨੇ ਉਨ੍ਹਾਂ ਨੂੰ ਅਸੀਸਾਂ ਦਿੰਦਿਆਂ ਵਿਦਾ ਕੀਤਾ । ਬਿਸ਼ਨ ਸਿੰਘ ਉਨ੍ਹਾਂ ਨੂੰ ਬੱਸ ਅੱਡੇ ਉੱਤੇ ਛੱਡਣ ਆਇਆ ।

PSEB 6th Class Punjabi Solutions Chapter 4 ਬੱਚੇ

Punjab State Board PSEB 6th Class Punjabi Book Solutions Chapter 4 ਬੱਚੇ Textbook Exercise Questions and Answers.

PSEB Solutions for Class 6 Punjabi Chapter 4 ਬੱਚੇ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਸਹੀ ਵਿਕਲਪ ਚੁਣੋ :

(i) “ਖ਼ੁਸ਼ੀ ਦਾ ਵਿਰੋਧੀ ਸ਼ਬਦ ਹੈ :
(ਉ) ਹੱਸਣਾ
(ਅ) ਮੀ
(ਇ ਖੇੜਾ ।
ਉੱਤਰ :
(ਅ) ਮੀ ✓

(ii) ਹੱਸਣਾ ਦਾ ਸਮਾਨਾਰਥਕ ਸ਼ਬਦ ਹੈ :
(ੳ) ਖ਼ੁਸ਼ ਹੋਣਾ
(ਅ) ਖਿੜਨਾ
(ਈ ਗਾਉਣਾ ।
ਉੱਤਰ :
(ਅ) ਖਿੜਨਾ ✓

(iii) ਪੜਨਾਂਵ ਸ਼ਬਦ ਹੈ :
(ਉ) ਬੱਚਾ
(ਅ) ਫੁੱਲ
(ਈ) ਉਹ ।
ਉੱਤਰ :
(ਈ) ਉਹ । ✓

PSEB 6th Class Punjabi Book Solutions Chapter 4 ਬੱਚੇ

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਣਭੋਲ ਬੱਚੇ ਕਿਨ੍ਹਾਂ ਵਰਗੇ ਹਨ ?
ਉੱਤਰ :
ਪੰਛੀਆਂ ਵਰਗੇ ।

ਪ੍ਰਸ਼ਨ 2.
ਬੱਚੇ ਕਿਸ ਤੋਂ ਵੱਧ ਅਨਮੋਲ ਹਨ ?
ਉੱਤਰ :
ਹੀਰਿਆਂ ਤੋਂ ।

ਪ੍ਰਸ਼ਨ 3.
ਬੱਚੇ ਕੀ ਵੰਡਦੇ ਹਨ ?
ਉੱਤਰ :
ਖ਼ੁਸ਼ੀਆਂ ਤੇ ਖੇੜੇ ।

ਪਸ਼ਨ 4.
ਮਾਪਿਆਂ ਦੇ ਹਿਰਦੇ ਕਦੋਂ ਠਰਦੇ ਹਨ ?
ਉੱਤਰ :
ਜਦੋਂ ਬੱਚੇ ਕੋਲ ਆ ਬੈਠਦੇ ਹਨ ।

PSEB 6th Class Punjabi Book Solutions Chapter 4 ਬੱਚੇ

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 5.
ਖ਼ਾਲੀ ਥਾਂਵਾਂ ਭਰੋ : ਹੱਸਦਾ, ਛੁਪਾਉਂਦੇ, ਸੋਹਲ, ਖੁਸ਼ੀਆਂ, ਹਿਰਦੇ ।
(i) ਬੱਚੇ ਫੁੱਲਾਂ ਤੋਂ ਵੱਧ ……………… ਹੁੰਦੇ ਹਨ ।
(ii) ਬੱਚੇ ਦੇਖ ਕੇ ਮਾਪਿਆਂ ਦੇ ……………… ਠਰ ਜਾਂਦੇ ਹਨ ।
(iii) ਬਚਪਨ ਵਿੱਚ ਬਹੁਤ ……… ਹਨ ।
(iv) ਬੱਚੇ ਦਿਲ ਵਿੱਚ ਕੁੱਝ ਵੀ ਨਹੀਂ …………… !
(v) ਬੱਚਿਆਂ ਦੇ ਕਲੋਲ ਦੇਖ ਕੇ ਰੱਬ ਵੀ ……………… ਹੈ ।
ਉੱਤਰ :
(i) ਬੱਚੇ ਫੁੱਲਾਂ ਤੋਂ ਵੱਧ ਸੋਹਲ ਹੁੰਦੇ ਹਨ ।
(ii) ਬੱਚੇ ਦੇਖ ਕੇ ਮਾਪਿਆਂ ਦੇ ਹਿਰਦੇ ਠਰ ਜਾਂਦੇ ਹਨ ।
(iii) ਬਚਪਨ ਵਿੱਚ ਬਹੁਤ ਖ਼ੁਸ਼ੀਆਂ ਹਨ ।
(iv) ਬੱਚੇ ਦਿਲ ਵਿੱਚ ਕੁੱਝ ਵੀ ਨਹੀਂ ਛੁਪਾਉਂਦੇ ।
(v) ਬੱਚਿਆਂ ਦੇ ਕਲੋਲ ਦੇਖ ਕੇ ਰੱਬ ਵੀ ਹੱਸਦਾ ਹੈ ।

ਪ੍ਰਸ਼ਨ 6.
ਵਾਕ ਬਣਾਓ : ਪੰਛੀ, ਫੁੱਲ, ਬਚਪਨ, ਖੇੜੇ, ਬੱਚੇ ।
ਉੱਤਰ :
1. ਪੰਛੀ (ਜਾਨਵਰ)-ਪੰਛੀ ਅਕਾਸ਼ ਵਿਚ ਉੱਡ ਰਹੇ ਹਨ ।
2. ਫੱਲ (ਪੁਸ਼ਪ, ਪੌਦੇ ਦਾ ਇਕ ਸੁੰਦਰ ਹਿੱਸਾ, ਜੋ ਡੋਡੀ ਵਿਚੋਂ ਖਿੜਦਾ ਹੈ)-ਗੁਲਾਬ ਦਾ ਫੁੱਲ ਸੁੰਦਰ ਹੁੰਦਾ ਹੈ ।
3. ਬਚਪਨ ਬਾਲ ਉਮਰ)-ਬਚਪਨ ਬੇਪਰਵਾਹੀ ਭਰਪੂਰ ਹੁੰਦਾ ਹੈ ।
4. ਖੇੜੇ (ਖ਼ਸ਼ੀਆਂ-ਬੱਚੇ ਹਰ ਪਾਸੇ ਖੇੜੇ ਵੰਡਦੇ ਹਨ ।
5. ਬੱਚੇ (ਨਿਆਣੇ-ਗੀਤਾ ਦੇ ਚਾਰ ਬੱਚੇ ਹਨ ।

ਪ੍ਰਸ਼ਨ 7.
ਕਾਵਿ-ਸਤਰਾਂ ਪੂਰੀਆਂ ਕਰੋ :
(ਉ) ਸੱਚ ਪੁੱਛੋ ਜੇ ਆਪਣੇ ਦਿਲ ਤੋਂ,
…………………………..।

(ਅ) ਖ਼ੁਸ਼ੀਆਂ ਵੰਡਦੇ, ਖੇੜੇ ਵੰਡਦੇ,
………………………….।

ਉੱਤਰ :
(ੳ) ਸੱਚ ਪੁੱਛੋ ਜੇ ਆਪਣੇ ਦਿਲ ਤੋਂ,
ਹੀਰਿਆਂ ਤੋਂ ਅਨਮੋਲ ਨੇ ਬੱਚੇ ।

(ਅ) ਖ਼ੁਸ਼ੀਆਂ ਵੰਡਦੇ, ਖੇੜੇ ਵੰਡਦੇ,
ਸਭ ਨੂੰ ਭਰ-ਭਰ ਝੋਲ ਨੇ ਬੱਚੇ ।

PSEB 6th Class Punjabi Book Solutions Chapter 4 ਬੱਚੇ

ਪ੍ਰਸ਼ਨ 8.
ਇਕੋ-ਜਿਹੇ ਤੁਕਾਂਤ ਵਾਲੇ ਹੋਰ ਸ਼ਬਦ ਲਿਖੋ :
ਉਦਾਹਰਨ : ਅਣਭੋਲ, ਸੋਹਲ, ਅਨਮੋਲ
ਗੱਲ – …………. – ………….
ਸੱਚ – …………. – ………….
ਰੱਬ – …………. – ………….

ਉੱਤਰ :
ਗੱਲ – ਘੱਲ – ਵੱਲ
ਸੱਚ – ਕੱਚ – ਮੱਚ
ਰੱਬ – ਸਭ – ਫ਼ਬ ।

IV. ਵਿਦਿਆਰਥੀਆਂ ਲਈ

ਪ੍ਰਸ਼ਨ 1.
ਆਪਣੇ ਛੋਟੇ ਭਰਾ-ਭੈਣ ਜਾਂ ਕਿਸੇ ਹੋਰ ਬੱਚੇ ਦੀਆਂ ਕੋਈ ਪੰਜ ਰੋਚਕ ਆਦਤਾਂ ਲਿਖੋ ।
ਉੱਤਰ :
1. ਸ਼ਰਾਰਤੀ
2. ਨਿਚਲਾ ਨਾ ਬੈਠਣ ਵਾਲਾ
3. ਖੋਹ ਕੇ ਚੀਜ਼ ਖਾਣ ਵਾਲਾ
4. ਨਹੁੰ ਟੁੱਕਣ ਵਾਲਾ
5. ਢਿੱਡ ਭਾਰ ਸੌਣ ਵਾਲਾ ।

ਪ੍ਰਸ਼ਨ 2.
ਤੁਹਾਡੇ ਕੋਲ ਜਿਹੜੀਆਂ ਖੇਡਾਂ ਹਨ, ਉਨ੍ਹਾਂ ਦੀ ਸੂਚੀ ਬਣਾਓ ।
ਉੱਤਰ :
1. ਫੁੱਟਬਾਲ
2. ਕਬੱਡੀ
3. ਰੱਸਾਕਸ਼ੀ
4. ਦੌੜਾਂ
5. ਹਾਕੀ ।

ਔਖੇ ਸ਼ਬਦਾਂ ਦੇ ਅਰਥ :

ਅਣਭੋਲ = ਭੋਲੇ-ਭਾਲੇ, ਮਾਸੁਮ । ਸੋਹਲ = ਨਾਜ਼ਕ, ਨਰਮ । ਅਨਮੋਲ = ਬਹੁਮੁੱਲੇ, ਜਿਨ੍ਹਾਂ ਦਾ ਮੁੱਲ ਨਾ ਪਾਇਆ ਜਾ ਸਕੇ । ਕਲੋਲ = ਹੌਲੀ-ਹੌਲੀ ਮਿੱਠੀਆਂ ਗੱਲਾਂ ਕਰਨਾ । ਖੇੜੇ = ਖ਼ੁਸ਼ੀਆਂ । ਝੋਲ = ਝੋਲੀ । ਹਿਰਦੇ = ਦਿਲ । ਠਰ ਜਾਂਦੇ = ਸ਼ਾਂਤ ਹੋ ਜਾਣਾ, ਠੰਢ ਪੈ ਜਾਣੀ ।

PSEB 6th Class Punjabi Book Solutions Chapter 4 ਬੱਚੇ

ਕਾਵਿ-ਟੋਟਿਆਂ ਦੇ ਸਰਲ-ਅਰਥ

(ੳ) ਪੰਛੀਆਂ ਜਿਹੇ ਅਣਭੋਲ ਨੇ ਬੱਚੇ,
ਫੁੱਲਾਂ ਤੋਂ ਵੀ ਸੋਹਲ ਨੇ ਬੱਚੇ ।
ਸੱਚ ਪੁੱਛੋਂ ਜੇ ਆਪਣੇ ਦਿਲ ਤੋਂ,
ਹੀਰਿਆਂ ਤੋਂ ਅਨਮੋਲ ਨੇ ਬੱਚੇ |

ਪ੍ਰਸ਼ਨ 1.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਕਵੀ ਕਹਿੰਦਾ ਹੈ ਕਿ ਬੱਚੇ ਪੰਛੀਆਂ ਵਰਗੇ ਭੋਲੇ-ਭਾਲੇ ਹਨ ਤੇ ਉਹ ਫੁੱਲਾਂ ਤੋਂ ਵੀ ਵੱਧ ਸੋਹਲ ਹਨ । ਜੇਕਰ ਉਸਦੇ ਦਿਲ ਤੋਂ ਪੁੱਛੋ, ਤਾਂ ਉਹ ਕਹਿੰਦਾ ਹੈ ਕਿ ਬੱਚੇ ਹੀਰਿਆਂ ਤੋਂ ਵੀ ਵੱਧ ਅਣਮੁੱਲੇ ਹਨ ।

(ਅ) ਰੱਬ ਵੀ ਖਿੜ-ਖਿੜ ਹੱਸਦਾ ਜਾਪੇ,
ਕਰਦੇ ਜਦੋਂ ਕਲੋਲ ਨੇ ਬੱਚੇ ।
ਨਿੱਕੇ ਜਿਹੇ ਇਸ ਬਚਪਨ ਵਿਚੋਂ,
ਲੈਂਦੇ ਖ਼ੁਸ਼ੀਆਂ ਟੋਲ ਨੇ ਬੱਚੇ ।
ਦਿਲ ਵਿਚ ਕੁੱਝ ਛੁਪਾ ਨਾ ਰੱਖਦੇ,
ਦਿੰਦੇ ਹਰ ਗੱਲ ਖੋਲ੍ਹ ਨੇ ਬੱਚੇ ।

ਪ੍ਰਸ਼ਨ 2.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਕਵੀ ਕਹਿੰਦਾ ਹੈ ਕਿ ਜਦੋਂ ਬੱਚੇ ਹੌਲੀ-ਹੌਲੀ ਪਿਆਰ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹਨ, ਤਾਂ ਜਾਪਦਾ ਹੈ ਕਿ ਰੱਬ ਵੀ ਉਨ੍ਹਾਂ ਨੂੰ ਦੇਖ ਕੇ ਖਿੜ-ਖਿੜ ਕੇ ਹੱਸਦਾ ਹੈ । ਬੱਚੇ ਇਸ ਨਿੱਕੇ ਜਿਹੇ ਬਚਪਨ ਵਿਚੋਂ ਹੀ ਖੁਸ਼ੀਆਂ ਲੱਭ ਲੈਂਦੇ ਹਨ । ਉਹ ਆਪਣੇ ਦਿਲ ਵਿਚ ਕੁੱਝ ਵੀ ਛਿਪਾ ਕੇ ਨਹੀਂ ਰੱਖਦੇ, ਸਗੋਂ ਗੱਲ ਸਾਹਮਣੇ ਖੋਲ੍ਹ ਕੇ ਰੱਖ ਦਿੰਦੇ ਹਨ ।

PSEB 6th Class Punjabi Book Solutions Chapter 4 ਬੱਚੇ

(ਈ) ਖ਼ੁਸ਼ੀਆਂ ਵੰਡਦੇ ਖੇੜੇ ਵੰਡਦੇ,
ਸਭ ਨੂੰ ਭਰ-ਭਰ ਝੋਲ ਨੇ ਬੱਚੇ ।
ਮਾਪਿਆਂ ਦੇ ਹਿਰਦੇ ਠਰ ਜਾਂਦੇ,
ਆ ਬਹਿੰਦੇ ਜਦ ਕੋਲ ਨੇ ਬੱਚੇ ।

ਪ੍ਰਸ਼ਨ 3.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਕਵੀ ਕਹਿੰਦਾ ਹੈ ਕਿ ਬੱਚੇ ਹਰ ਸਮੇਂ ਸਭ ਨੂੰ ਝੋਲੀਆਂ ਭਰ ਕੇ ਖ਼ੁਸ਼ੀਆਂ ਤੇ ਖੇੜੇ ਵੰਡਦੇ ਹਨ । ਜਦੋਂ ਬੱਚੇ ਕੋਲ ਆ ਕੇ ਬੈਠ ਜਾਂਦੇ ਹਨ, ਤਾਂ ਮਾਪਿਆਂ ਦੇ ਦਿਲਾਂ ਨੂੰ ਠੰਢ ਪੈ ਜਾਂਦੀ ਹੈ ।

PSEB 6th Class Punjabi Solutions Chapter 3 ਸਮਾਜ ਸੇਵਕ

Punjab State Board PSEB 6th Class Punjabi Book Solutions Chapter 3 ਸਮਾਜ ਸੇਵਕ Textbook Exercise Questions and Answers.

PSEB Solutions for Class 6 Punjabi Chapter 3 ਸਮਾਜ ਸੇਵਕ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

(i) ਮੇਲਿਆਂ ਵਿੱਚ ਕਿਹੋ-ਜਿਹੀ ਵਰਦੀ ਵਾਲੇ ਮੁੰਡੇ ਨਜ਼ਰ ਆਉਂਦੇ ਹਨ ?
(ੳ) ਖ਼ਾਕੀ
(ਅ) ਸਫ਼ੈਦ
(ਈ) ਨੀਲੀ ।
ਉੱਤਰ :
(ਈ) ਨੀਲੀ । ✓

(ii) ਸਕਾਊਟ ਅਤੇ ਗਾਈਡ ਕੀ ਸਿੱਖ ਰਹੇ ਹੁੰਦੇ ਹਨ ?
(ਉ) ਨੌਕਰੀ ਲਈ ਸਿਖਲਾਈ ।
(ਅ) ਚੰਗੀ ਜੀਵਨ-ਜਾਚ
(ਈ) ਪੈਸੇ ਕਮਾਉਣੇ ॥
ਉੱਤਰ :
(ਅ) ਚੰਗੀ ਜੀਵਨ-ਜਾਚ ✓

PSEB 6th Class Punjabi Book Solutions Chapter 3 ਸਮਾਜ ਸੇਵਕ

(iii) ਸਕਾਊਟ ਅਤੇ ਗਾਈਡ ਸੇਵਾ ਕਰਨ ਬਦਲੇ ਕੀ ਲੈਂਦੇ ਹਨ ?
(ਉ) ਸੁਗਾਤਾਂ
(ਅ) ਨਕਦੀ
(ਇ) ਕੋਈ ਸੇਵਾ-ਫਲ ਨਹੀਂ ।
ਉੱਤਰ :
(ਇ) ਕੋਈ ਸੇਵਾ-ਫਲ ਨਹੀਂ । ✓

(iv) ਸਰ ਬੇਡਨ ਪਾਵੇਲ ਨੇ ਸਕਾਊਟ-ਲਹਿਰ ਬਾਰੇ ਪੁਸਤਕ ਕਦੋਂ ਲਿਖੀ ?
(ਉ) 1910
(ਅ) 1908
(ਈ) 1918.
ਉੱਤਰ :
(ਅ) 1908 ✓

(v) ਸਕੂਲਾਂ ਵਿਚ ਸਕਾਊਟਾਂ ਨੂੰ ਕੌਣ ਜਥੇਬੰਦ ਕਰਦਾ ਹੈ ?
(ਉ) ਡਰਿੱਲ-ਮਾਸਟਰ
(ਆ) ਸਕਾਊਟ-ਮਾਸਟਰ
(ਈ) ਲਾਇਬ੍ਰੇਰੀਅਨ ।
ਉੱਤਰ :
(ਆ) ਸਕਾਊਟ-ਮਾਸਟਰ ✓

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸੇ ਮੁਸਾਫ਼ਰ ਦੇ ਸੱਟ ਲੱਗਣ ‘ਤੇ ਸਕਾਉਟ ਅਤੇ ਗਾਈਡ ਕੀ ਕਰਦੇ ਹਨ ?
ਉੱਤਰ :
ਸਕਾਊਟਾਂ ਵਿਚੋਂ ਕੋਈ ਜ਼ਖ਼ਮੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਵਾਲੇ ਤੰਬੂ ਵਿਚ ਲੈ ਜਾਂਦਾ ਹੈ ।

ਪ੍ਰਸ਼ਨ 2.
ਸਕਾਊਟ ਅਤੇ ਗਾਈਡ ਦਾ ਕੀ ਧਰਮ ਹੈ ?
ਉੱਤਰ :
ਸਾਰਿਆਂ ਦੀ ਸਹਾਇਤਾ ਕਰਨਾ ।

PSEB 6th Class Punjabi Book Solutions Chapter 3 ਸਮਾਜ ਸੇਵਕ

ਪ੍ਰਸ਼ਨ 3.
ਸਕਾਉਟਾਂ ਅਤੇ ਗਾਈਡਾਂ ਨੇ ਕੀ ਸਹੁੰ ਚੁੱਕੀ ਹੁੰਦੀ ਹੈ ?
ਉੱਤਰ :
ਕਿ ਉਹ ਹਰ ਰੋਜ਼ ਘੱਟੋ-ਘੱਟ ਇੱਕ ਚੰਗਾ ਕੰਮ ਜ਼ਰੂਰ ਕਰਨਗੇ ।

ਪ੍ਰਸ਼ਨ 4.
ਸਕਾਊਟਾਂ ਅਤੇ ਗਾਈਡਾਂ ਦਾ ਮੁੱਖ ਉਦੇਸ਼ ਕੀ ਹੁੰਦਾ ਹੈ ?
ਉੱਤਰ :
ਦੁਜਿਆਂ ਦੀ ਸੇਵਾ ਕਰਨਾ ।

ਪ੍ਰਸ਼ਨ 5.
ਭਾਰਤ ਵਿਚ ਪਹਿਲੀ ਵਾਰ ਕਦੋਂ ਕੁੱਝ ਵਿਦਿਆਰਥੀ ਸਕਾਊਟ ਬਣੇ ?
ਉੱਤਰ :
1909 ਵਿਚ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇੱਕ ਸਕਾਉਟ ਦੇ ਕੀ-ਕੀ ਫ਼ਰਜ਼ ਹਨ ?
ਉੱਤਰ :
ਲੋੜਵੰਦਾਂ ਦੀ ਸਹਾਇਤਾ ਕਰਨਾ, ਹਰ ਰੋਜ਼ ਘੱਟੋ ਘੱਟ ਇਕ ਚੰਗਾ ਕੰਮ ਕਰਨਾ, ਕਿਸੇ ਨਾਲ ਭੇਦ-ਭਾਵ ਨਾ ਕਰਨਾ ਆਦਿ ਇਕ ਸਕਾਉਟ ਦੇ ਫ਼ਰਜ਼ ਹਨ !

ਪ੍ਰਸ਼ਨ 2.
ਸਕਾਉਟ ਕਿਨ੍ਹਾਂ ਗੱਲਾਂ ਦਾ ਭੇਦ-ਭਾਵ ਨਹੀਂ ਕਰਦੇ ?
ਉੱਤਰ :
ਸਕਾਊਟ ਧਰਮ, ਜਾਤ, ਰੰਗ, ਨਸਲ ਆਦਿ ਦਾ ਭੇਦ-ਭਾਵ ਨਹੀਂ ਕਰਦੇ ।

ਪ੍ਰਸ਼ਨ 3.
ਸਕਾਊਟ-ਕੈਂਪਾਂ ਵਿਚ ਸਕਾਊਟਾਂ ਨੂੰ ਕਿਸ ਤਰ੍ਹਾਂ ਅਤੇ ਕਿਸ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਹੈ ?
ਉੱਤਰ :
ਸਕਾਊਟ ਕੈਂਪ ਵਿਚ ਸਕਾਊਟਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਕਰਨੀ ਸਿਖਾਈ ਜਾਂਦੀ ਹੈ-ਖ਼ਾਸ ਕਰ ਅੱਗ ਲੱਗਣ, ਹੜਾਂ ਜਾਂ ਭੁਚਾਲਾਂ ਸਮੇਂ । ਕੈਂਪਾਂ ਵਿਚ ਰਾਤ ਵੇਲੇ ਸਕਾਊਟ ਤੇ ਲੀਡਰ ਅੱਗ ਬਾਲ ਕੇ ਆਪਣੇ ਤਜਰਬੇ ਸਾਂਝੇ ਕਰਦੇ ਹਨ ਤੇ ਇਕ-ਦੂਜੇ ਤੋਂ ਸਿੱਖਦੇ ਹਨ । ਉਹ ਚੁਟਕਲਿਆਂ, ਕਹਾਣੀਆਂ ਤੇ ਗੀਤ-ਸੰਗੀਤ ਨਾਲ ਆਪਣਾ ਮਨ-ਪਰਚਾਵਾ ਵੀ ਕਰਦੇ ਹਨ ਤੇ ਇਸ ਤਰ੍ਹਾਂ ਸਹਿਜ-ਸੁਭਾ ਚੰਗੀਆਂ ਗੱਲਾਂ ਆਪਣੇ ਮਨ ਵਿਚ ਵਸਾ ਕੇ ਉਹ ਸਮਾਜ-ਸੇਵਾ ਕਰਦੇ ਹਨ ।

ਪ੍ਰਸ਼ਨ 4.
ਸਕਾਊਟ-ਲਹਿਰ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ਅਤੇ ਕਿਸ ਨੇ ਸ਼ੁਰੂ ਕੀਤੀ ?
ਉੱਤਰ :
ਸਕਾਉਟ ਲਹਿਰ ਸਭ ਤੋਂ ਪਹਿਲਾਂ ਇੰਗਲੈਂਡ ਦੇ ਇਕ ਫ਼ੌਜੀ ਅਫਸਰ ਸਰ ਬੇਡਨ ਪਾਵੇਲ ਨੇ 1908 ਵਿਚ ਇੰਗਲੈਂਡ ਵਿਚ ਹੀ ਸ਼ੁਰੂ ਕੀਤੀ ।

PSEB 6th Class Punjabi Book Solutions Chapter 3 ਸਮਾਜ ਸੇਵਕ

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਸਹਾਇਤਾ, ਦੁਰਘਟਨਾ, ਸੁਭਾ, ਭੇਦ-ਭਾਵ, ਮੇਲਾ, ਰੁਚੀ ।
ਉੱਤਰ :
1. ਸਹਾਇਤਾ (ਮੱਦਦ) – ਸਾਨੂੰ ਲੋੜਵੰਦਾਂ ਦੀ ਬਿਨਾਂ ਭੇਦ-ਭਾਵ ਦੇ ਸਹਾਇਤਾ ਕਰਨੀ ਚਾਹੀਦੀ ਹੈ ।
2. ਦੁਰਘਟਨਾ ਮਾੜੀ ਘਟਨਾ, ਜਿਸ ਵਿਚ ਲੋਕ ਜ਼ਖ਼ਮੀ ਹੋ ਜਾਣ ਤੇ ਮਾਰੇ ਜਾਣ) – ਸਾਡੇ ਦੇਸ਼ ਵਿਚ ਹਰ ਰੋਜ਼ ਸੜਕ ਦੁਰਘਟਨਾਵਾਂ ਵਿਚ ਸੈਂਕੜੇ ਬੰਦੇ ਮਰ ਜਾਂਦੇ ਹਨ ।
3. ਸੁਭਾ (ਚਰਿੱਤਰ) – ਇਸ ਬਜ਼ੁਰਗ ਦਾ ਸੁਭਾ ਬਹੁਤ ਕੌੜਾ ਹੈ
4. ਭੇਦ-ਭਾਵ ਵਿਤਕਰਾ) – ਸਾਨੂੰ ਸਮਾਜ ਵਿਚ ਵਿਚਰਦਿਆਂ ਕਿਸੇ ਨਾਲ ਧਰਮ, ਜਾਤ, ਲਿੰਗ ਜਾਂ ਰੰਗ-ਨਸਲ ਦਾ ਭੇਦ-ਭਾਵ ਨਹੀਂ ਕਰਨਾ ਚਾਹੀਦਾ ।
5. ਮੇਲਾ (ਉਤਸਵ ਮਨਾਉਣ ਲਈ ਹੋਇਆ ਲੋਕਾਂ ਦਾ ਇਕੱਠ) – ਅਸੀਂ ਸਾਰੇ ਰਲ ਕੇ ਦੁਸਹਿਰੇ ਦਾ ਮੇਲਾ ਵੇਖਣ ਗਏ ।
6. ਰੁਚੀ ਦਿਲਚਸਪੀ) – ਮੇਰੀ ਹਿਸਾਬ ਵਿਚ ਰੁਚੀ ਬਹੁਤ ਘੱਟ ਹੈ ।

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ :
(i) ਸਾਰਿਆਂ ਦੀ ਸਹਾਇਤਾ ਕਰਨਾ ਇਨ੍ਹਾਂ ਦਾ ……………… ਹੈ ।
(ii) ਲੋੜਵੰਦਾਂ ਦੀ ਸੇਵਾ ਕਰਨੀ ਇਹ ਆਪਣਾ ……………… ਸਮਝਦੇ ਹਨ ।
(iii) ਮੁੰਡਿਆਂ ਨੂੰ ………… ਕਿਹਾ ਜਾਂਦਾ ਹੈ ਅਤੇ ਕੁੜੀਆਂ ਨੂੰ …………..।
(iv) ਸਕਾਉਟਾਂ ਅਤੇ ਗਾਈਡਾਂ ਨੇ ਸਹੁੰ ਚੁੱਕੀ ਹੁੰਦੀ ਹੈ ਕਿ ਉਹ ਹਰ ਰੋਜ਼ ਘੱਟੋ-ਘੱਟ ਇੱਕ ……………… ਕੰਮ ਜ਼ਰੂਰ ਕਰਨਗੇ ।
(v) ਉਹ ਇਸ ਸੇਵਾ ਲਈ ਕੋਈ ……………… ਵੀ ਨਹੀਂ ਲੈਂਦੇ ।
ਉੱਤਰ :
(i) ਸਾਰਿਆਂ ਦੀ ਸਹਾਇਤਾ ਕਰਨਾ ਇਨ੍ਹਾਂ ਦਾ ਧਰਮ ਹੈ ।
(ii) ਲੋੜਵੰਦਾਂ ਦੀ ਸੇਵਾ ਕਰਨੀ ਇਹ ਆਪਣਾ ਫ਼ਰਜ਼ ਸਮਝਦੇ ਹਨ !
(iii) ਮੁੰਡਿਆਂ ਨੂੰ ਸਕਾਊਟ ਕਿਹਾ ਜਾਂਦਾ ਹੈ ਅਤੇ ਕੁੜੀਆਂ ਨੂੰ ਗਾਈਡ ।
(iv) ਸਕਾਉਟਾਂ ਅਤੇ ਗਾਈਡਾਂ ਨੇ ਸਹੁੰ ਚੁੱਕੀ ਹੁੰਦੀ ਹੈ ਕਿ ਉਹ ਹਰ ਰੋਜ਼ ਘੱਟੋ-ਘੱਟ ਇੱਕ ਚੰਗਾ ਕੰਮ ਜ਼ਰੂਰ ਕਰਨਗੇ ।
(v) ਉਹ ਇਸ ਸੇਵਾ ਲਈ ਕੋਈ ਸੇਵਾ-ਫਲ ਵੀ ਨਹੀਂ ਲੈਂਦੇ ।

PSEB 6th Class Punjabi Book Solutions Chapter 3 ਸਮਾਜ ਸੇਵਕ

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :

ਪੰਜਾਬੀ – ਹਿੰਦੀ – ਅੰਗਰੇਜ਼ੀ
ਯਾਤਰੀ – ……… – …………
ਸਿੱਖਿਆ। – ………. – …………
ਫ਼ਰਜ਼ – ………… – ………….
ਮਨ-ਪਰਚਾਵਾਂ – ………….. – …………
ਸਮਾਜ-ਸੇਵਾ – …………….. – …………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਯਾਤਰੀ – यात्री – Traveler
ਸਿੱਖਿਆ – शिक्षा – Training
ਫ਼ਰਜ਼ – कर्तव्य – Duty
ਮਨ-ਪਰਚਾਵਾ – मनोरंजन – Entertainment
ਸਮਾਜ-ਸੇਵਾ – समाज-सेवा – Social-Service

ਪ੍ਰਸ਼ਨ 8.
ਹੇਠਾਂ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ : ਸਹਾਇਤਾ, ਸੰਸਥਾ, ਦੁਰਘਟਨਾ, ਲਹਿਰ, ਨਿਚੋੜ, ਸਹਿਜ-ਸੁਭਾਅ, ਜਥੇਬੰਦ ।
ਉੱਤਰ :
1. ਸਹਾਇਤਾ ਮਦਦ)-ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ।
2. ਸੰਸਥਾ (ਕਿਸੇ ਖ਼ਾਸ ਉਦੇਸ਼ ਲਈ ਬਣਿਆਂ ਸੰਗਠਨ)-ਸਕਾਊਟ ਇਕ ਸਮਾਜ-ਸੇਵੀ ਸੰਸਥਾ ਹੈ ।
3. ਦੁਰਘਟਨਾ ਮਾੜੀ ਘਟਨਾ, ਜਿਸ ਵਿਚ ਲੋਕ ਜ਼ਖ਼ਮੀ ਹੋ ਜਾਣ ਤੇ ਮਾਰੇ ਜਾਣ)-ਸਾਡੇ ਦੇਸ਼ ਵਿਚ ਹਰ ਰੋਜ਼ ਸੜਕ ਦੁਰਘਟਨਾਵਾਂ ਵਿਚ ਸੈਂਕੜੇ ਬੰਦੇ ਮਰ ਜਾਂਦੇ ਹਨ ।
4. ਲਹਿਰ (ਤਰੰਗ)-ਭਾਰਤ ਦੀ ਅਜ਼ਾਦੀ ਦੀ ਲਹਿਰ ਵਿਚ ਬਹੁਤ ਸਾਰੇ ਦੇਸ਼-ਭਗਤਾਂ ਨੇ ਹਿੱਸਾ ਲਿਆ
5. ਨਿਚੋੜ (ਸਾਰ, ਤੱਤ)-ਲੇਖ ਲਿਖਣ ਪਿਛੋਂ ਅੰਤਲੇ ਪੈਰੇ ਵਿਚ ਸਾਰੀ ਵਿਚਾਰ ਦਾ ਨਿਚੋੜ ਦੇਣਾ ਚਾਹੀਦਾ ਹੈ ।
6. ਸਹਿਜ-ਸੁਭਾਅ (ਸੁਤੇ-ਸਿੱਧ)-ਬੱਚਾ ਸਮਾਜ ਦੀਆਂ ਬਹੁਤ ਸਾਰੀਆਂ ਗੱਲਾਂ ਸਹਿਜਸੁਭਾਅ ਹੀ ਸਿੱਖ ਜਾਂਦਾ ਹੈ ।
7. ਜਥੇਬੰਦ (ਸਮੂਹ ਵਿਚ ਪਰੋਏ ਹੋਣਾ)-ਅਮਰੀਕਾ ਵਿਚ ਦੇਸ਼-ਭਗਤਾਂ ਨੇ ਜਥੇਬੰਦ ਹੋ ਕੇ ਗ਼ਦਰ ਪਾਰਟੀ ਦੀ ਨੀਂਹ ਰੱਖੀ ।

IV. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ : ਗਵਾਚੇ, ਇਛਨਾਨ, ਲੋੜਮੰਦ, ਲੈਹਰ, ਮੁਸਾਫ਼ਰ ।
ਉੱਤਰ :
ਅਸ਼ੁੱਧ –
ਗਵਾਚੇ – ਗੁਆਚੇ
ਇਛਨਾਨ – ਇਸ਼ਨਾਨ
ਲੋੜਮੰਦ – ਲੋੜਵੰਦ
ਲੈਹਰ – ਲਹਿਰ ।
ਮੁਸਾਫਰ – ਮੁਸਾਫ਼ਰ ।

PSEB 6th Class Punjabi Book Solutions Chapter 3 ਸਮਾਜ ਸੇਵਕ

ਪ੍ਰਸ਼ਨ 2.
ਇਕੱਠਵਾਚਕ ਨਾਂਵ ਕੀ ਹੁੰਦਾ ਹੈ ? ਉਦਾਹਰਨਾਂ ਸਹਿਤ ਦੱਸੋ ।
ਉੱਤਰ :
ਜਿਹੜੇ ਸ਼ਬਦ ਜਾਤੀਵਾਚਕ ਨਾਂਵ ਦੀਆਂ ਵਸਤੂਆਂ ਦੇ ਸਮੁੱਚੇ ਇਕੱਠ ਲਈ ਵਰਤੇ ਜਾਣ, ਉਹ ਇਕੱਠਵਾਚਕ ਨਾਂਵ ਅਖਵਾਉਂਦੇ ਹਨ , ਜਿਵੇਂ-ਸ਼੍ਰੇਣੀ, ਸੰਗਤ, ਪੰਚਾਇਤ, ਭੀੜ, ਕਤਾਰ, ਜਮਾਤ, ਮੇਲਾ, ਟੋਲੀ, ਸਭਾ ਆਦਿ ।

V. ਯੋਗਤਾ ਵਿਸਤਾਰ

ਪ੍ਰਸ਼ਨ 1.
ਆਪਣੇ ਸਕੂਲ ਵਿਚ ਕੰਮ ਕਰ ਰਹੀ ਸਕਾਉਟ-ਗਾਈਡ ਸੇਵਾ ਬਾਰੇ ਲਿਖੋ ।
ਉੱਤਰ :
ਸਾਡੇ ਸਕੂਲ ਵਿਚ ਸਾਂਝੀ ਵਿੱਦਿਆ ਹੈ । ਇਸ ਵਿਚ ਸਕਾਊਟ ਵੀ ਹਨ ਤੇ ਗਾਈਡ ਵੀ | ਸਕਾਉਟ ਜਥੇਬੰਦੀ ਵਿਚ 20 ਮੁੰਡੇ ਹਨ ਅਤੇ ਗਾਈਡ ਵਿਚ 10 ਕੁੜੀਆਂ । ਇਨ੍ਹਾਂ ਦੇ ਮਾਸਟਰ ਸਾਡੇ ਸਕੂਲ ਦੇ ਸਰੀਰਕ ਸਿੱਖਿਆ ਦੇ ਅਧਿਆਪਕ ਹਨ । ਉਹ ਸਕਾਊਟਾਂ ਤੇ ਗਾਈਡਾਂ ਨੂੰ ਕੈਂਪਾਂ ਵਿਚ ਲਿਜਾ ਕੇ ਉਨਾਂ ਨੂੰ ਸਿਖਲਾਈ ਦੁਆਉਂਦੇ ਰਹਿੰਦੇ ਹਨ । ਉਹ ਨੀਲੇ ਕੱਪੜੇ ਪਾਉਂਦੇ ਹਨ ਤੇ ਉਨ੍ਹਾਂ ਦੇ ਗਲ ਵਿਚ ਇਕ ਰੁਮਾਲ ਬੰਨਿਆ ਹੁੰਦਾ ਹੈ । ਉਨ੍ਹਾਂ ਨੇ ਆਪਣੀ ਕਮੀਜ਼ ਨਾਲ ਬੈਜ ਵੀ ਲਾਇਆ ਹੁੰਦਾ ਹੈ । ਉਹ ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ । ਜੇਕਰ ਉਨ੍ਹਾਂ ਨੂੰ ਕੋਈ ਅੰਨ੍ਹਾ ਜਾਂ ਬਜ਼ੁਰਗ ਸੜਕ ਪਾਰ ਕਰਦਾ ਦਿਸ ਪਏ, ਤਾਂ ਉਨ੍ਹਾਂ ਵਿਚੋਂ ਕੋਈ ਦੌੜ ਕੇ ਉਸ ਦੇ ਕੋਲ ਪਹੁੰਚ ਜਾਂਦਾ ਹੈ ਤੇ ਉਸਦੀ ਬਾਂਹ ਫੜ ਕੇ ਸੜਕ ਪਾਰ ਕਰਾਉਂਦਾ ਹੈ । ਜੇਕਰ ਸਕੂਲ ਵਿਚ ਖੇਡਦਿਆਂ ਜਾਂ ਦੌੜਦਿਆਂ ਕਿਸੇ ਮੁੰਡੇ-ਕੁੜੀ ਦੇ ਸੱਟ ਲਗ ਜਾਵੇ, ਤਾਂ ਉਹ ਤੁਰੰਤ ਉਸਨੂੰ ਮੁਢਲੀ ਡਾਕਟਰੀ ਸਹਾਇਤਾ ਦੁਆਉਣ ਦਾ ਯਤਨ ਕਰਦੇ ਹਨ । ਕਈ ਵਾਰੀ ਉਹ ਬੱਸ ਅੱਡੇ ਜਾਂ ਰੇਲਵੇ ਦੀ ਟਿਕਟ ਲੈਂਦੇ ਵਿਅਕਤੀਆਂ ਨੂੰ ਕਿਉ ਵਿਚ ਖੜੇ ਹੋਣ ਦੀ ਮਹੱਤਤਾ ਦੱਸਦੇ ਹਨ । ਵਿਸਾਖੀ ਦੇ ਦਿਨ ਜਦੋਂ ਸਾਡੇ ਪਿੰਡ ਦੇ ਇਤਿਹਾਸਿਕ ਗੁਰਦੁਆਰੇ ਵਿਚ ਭਾਰੀ ਮੇਲਾ ਲਗਦਾ ਹੈ, ਤਾਂ ਉੱਥੋਂ ਦਾ ਬਹੁਤ ਸਾਰਾ ਪ੍ਰਬੰਧ ਉਹ ਆਪਣੇ ਹੱਥ ਲੈ ਲੈਂਦੇ ਹਨ । ਉਹ ਜ਼ਖ਼ਮੀਆਂ, ਬਿਮਾਰਾਂ ਤੇ ਬਜ਼ੁਰਗਾਂ ਦੀ ਸਹਾਇਤਾ ਕਰਦੇ ਹਨ । ਜੇਬ-ਕਤਰਿਆਂ ‘ਤੇ ਨਜ਼ਰ ਰੱਖਦੇ ਹਨ | ਭੀੜ ਉੱਤੇ ਕੰਟਰੋਲ ਕਰਨ ਲਈ ਰੱਸੀਆਂ ਆਦਿ ਬੰਨ੍ਹ ਦਿੰਦੇ ਹਨ । ਉਹ ਗੁਆਚੇ ਬੱਚਿਆਂ ਬਾਰੇ ਲਾਊਡ ਸਪੀਕਰ ਤੇ ਅਨਾਊਂਸ ਕਰ ਕੇ ਲੋਕਾਂ ਨੂੰ ਸੂਚਿਤ ਕਰਦੇ ਹਨ । ਇਸ ਪ੍ਰਕਾਰ ਉਹ ਬਿਨਾਂ ਕਿਸੇ ਲੋਭ-ਲਾਲਚ ਤੋਂ ਸਭ ਦੀ ਬਿਨਾਂ ਵਿਤਕਰੇ ਸਹਾਇਤਾ ਕਰਦੇ ਹਨ ।

ਸਮਾਜ ਸੇਵਕ Summary

ਸਮਾਜ ਸੇਵਕ ਪਾਠ ਸੰਖੇਪ

ਅਨੰਦਪੁਰ ਸਾਹਿਬ ਵਿਚ ਹੋਲੇ ਮਹੱਲੇ, ਮੁਕਤਸਰ ਵਿਚ ਮਾਘੀ ਦੇ ਮੇਲੇ, ਫ਼ਤਿਹਗੜ੍ਹ ਸਾਹਿਬ ਵਿਚ ਸ਼ਹੀਦੀ ਜੋੜ-ਮੇਲੇ ਜਾਂ ਕੁੰਭ ਦੇ ਮੇਲੇ ਵਿਚ ਨੀਲੀ ਵਰਦੀ ਵਾਲੇ ਮੁੰਡੇ-ਕੁੜੀਆਂ ਲੋਕਾਂ ਦੀ ਅਗਵਾਈ ਤੇ ਸਹਾਇਤਾ ਕਰਦੇ ਨਜ਼ਰ ਆਉਂਦੇ ਹਨ । ਉਹ ਮੇਲੇ ਦੇ ਪ੍ਰਬੰਧ ਵਿਚ ਹਿੱਸਾ ਪਾਉਂਦੇ ਹੋਏ ਜਖ਼ਮੀਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਲਈ ਤੰਬੂ ਵਿਚ ਲੈ ਜਾਂਦੇ ਹਨ ਜਾਂ ਭੁੱਲੇ-ਭਟਕਿਆਂ ਨੂੰ ਸਹੀ ਰਾਹ ਵੀ ਪਾਉਂਦੇ ਹਨ । ਉਹ ਗੁਆਚੇ ਬੱਚਿਆਂ ਬਾਰੇ ਲਾਉਡ ਸਪੀਕਰਾਂ ਰਾਹੀਂ ਲੋਕਾਂ ਨੂੰ ਦੱਸਦੇ ਹਨ · 1ਉਹ ਲੋਕਾਂ ਦੀ ਸਹਾਇਤਾ ਬਿਨਾਂ ਕਿਸੇ ਭੇਦ-ਭਾਵ ਤੋਂ ਆਪਣਾ ਫ਼ਰਜ਼ ਸਮਝ ਕੇ ਕਰਦੇ ਹਨ । ਇਹ ਮੁੰਡੇ-ਕੁੜੀਆਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਹੁੰਦੇ ਹਨ, ਜੋ ਵਿਹਲੇ ਸਮੇਂ ਲੋਕਾਂ ਦੀ ਸਹਾਇਤਾ ਕਰਦੇ ਹਨ । ਇਹ ਬੜੇ ਪਿਆਰ ਨਾਲ ਬੋਲਦੇ ਹਨ ਤੇ ਕਿਸੇ ਤੋਂ ਸ਼ਾਬਾਸ਼ ਦੀ ਆਸ ਵੀ ਨਹੀਂ ਕਰਦੇ । ਇਨ੍ਹਾਂ ਨੇ ਆਪਣੇ ਦੇਸ਼ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨ ਦਾ ਬਚਨ ਦਿੱਤਾ ਹੁੰਦਾ ਹੈ । ਇਨ੍ਹਾਂ ਵਿਚੋਂ ਮੁੰਡਿਆਂ ਨੂੰ ਸਕਾਉਟ ਤੇ ਕੁੜੀਆਂ ਨੂੰ ਗਾਈਡ ਕਿਹਾ ਜਾਂਦਾ ਹੈ । ਛੋਟੀ ਉਮਰ ਦੇ ਇਨ੍ਹਾਂ ਸਮਾਜ-ਸੇਵਕਾਂ ਨੂੰ ‘ਕਬ’ ਅਤੇ ‘ਬਲਬੁਲਾਂ ਕਿਹਾ ਜਾਂਦਾ ਹੈ । ਇਹ ਸਾਰੇ ਮੁੰਡੇ-ਕੁੜੀਆਂ ਅਸਲ ਵਿਚ ਚੰਗੀ ਜੀਵਨ-ਜਾਚ ਹੀ ਸਿੱਖ ਰਹੇ ਹੁੰਦੇ ਹਨ ।

ਇਨ੍ਹਾਂ ਨੇ ਸਹੁੰ ਖਾਧੀ ਹੁੰਦੀ ਹੈ ਕਿ ਹਰ ਰੋਜ਼ ਘੱਟੋ-ਘੱਟ ਇਕ ਚੰਗਾ ਕੰਮ ਜ਼ਰੂਰ ਕਰਨਾ ਹੈ । ਇਸ ਨੂੰ ਯਾਦ ਰੱਖਣ ਲਈ ਉਹ ਆਪਣੇ ਗਲ ਨਾਲ ਬੰਨ੍ਹੇ ਰੁਮਾਲ ਨੂੰ ਗੰਢ ਦੇ ਲੈਂਦੇ ਹਨ ਤੇ ਉਸਨੂੰ ਉਦੋਂ ਹੀ ਖੋਲ੍ਹਦੇ ਹਨ, ਜਦੋਂ ਉਹ ਕੋਈ ਚੰਗਾ ਕੰਮ ਕਰ ਲੈਣ । ‘ਸਕਾਉਟਾਂ ਤੇ ਗਾਈਡਾਂ’ ਦੀਆਂ ਵਰਦੀਆਂ ਵੱਖ-ਵੱਖ ਹੁੰਦੀਆਂ ਹਨ, ਪਰੰਤੂ ਉਨ੍ਹਾਂ ਦਾ ਕੰਮ ਇਕੋ ਹੀ ਹੁੰਦਾ ਹੈ-ਦੂਜਿਆਂ ਦੀ ਸੇਵਾ ਕਰਨਾ । : ਸਕਾਉਟ ਲਹਿਰ ਸਭ ਤੋਂ ਪਹਿਲਾਂ ਇੰਗਲੈਂਡ ਦੇ ਇਕ ਫ਼ੌਜੀ ਅਫ਼ਸਰ ਸਰ ਬੇਡਨ ਪਾਵੇਲ ਨੇ ਸ਼ੁਰੂ ਕੀਤੀ ਤੇ 1908 ਵਿਚ ਉਨ੍ਹਾਂ ਇਸ ਸੰਬੰਧੀ ਇਕ ਪੁਸਤਕ ਲਿਖੀ । ਇਸ ਤੋਂ ਪਹਿਲਾਂ ਉਹ ਇੱਕੀ ਮੁੰਡਿਆਂ ਦਾ ਇਕ ਸਕਾਉਟ ਕੈਂਪ ਲਾ ਚੁੱਕੇ ਸਨ ਤੇ ਇਹ ਪੁਸਤਕ ਉਨ੍ਹਾਂ ਦੇ ਤਜਰਬਿਆਂ ਦਾ ਨਿਚੋੜ ਸੀ ! ਇਸ ਪੁਸਤਕ ਨੂੰ ਪੜ੍ਹ ਕੇ ਹਜ਼ਾਰਾਂ ਮੁੰਡੇ-ਕੁੜੀਆਂ ਸਕਾਉਟ ਬਣਨ ਲਈ ਤਿਆਰ ਹੋ ਗਏ । ਭਾਰਤ ਵਿਚ 1909 ਵਿਚ ਪਹਿਲੀ ਵਾਰੀ ਕੁੱਝ ਵਿਦਿਆਰਥੀ ਸਕਾਊਟ ਬਣੇ । ਸਕਾਉਟਾਂ ਨੂੰ ਆਪਣਾ ਵਿਹਲਾ ਸਮਾਂ ਚੰਗੇ ਢੰਗ ਨਾਲ ਬਿਤਾਉਣ ਦੀ ਜਾਚ ਸਿਖਾਈ ਜਾਂਦੀ ਹੈ ਸਕਾਊਟ ਕੈਂਪ ਤੇ ਰੈਲੀਆਂ ਵਿਚ ਮਨ-ਪਰਚਾਵੇ ਤੋਂ ਇਲਾਵਾ ਡਾਕਟਰੀ ਸਹਾਇਤਾ ਕਰਨੀ ਵੀ ਸਿਖਾਈ ਜਾਂਦੀ ਹੈ । ਅੱਗ ਲੱਗਣ, ਹੜਾਂ ਤੇ ਭੁਚਾਲਾਂ ਆਦਿ ਮੁਸੀਬਤਾਂ ਸਮੇਂ ਲੋਕਾਂ ਦੀ ਮੱਦਦ ਕਰਨ ਦੇ ਤਰੀਕੇ ਦੱਸੇ ਜਾਂਦੇ ਹਨ ਅਜਿਹੀ ਸਥਿਤੀ ਵਿਚ ਸਕਾਉਟ ਸਭ ਤੋਂ ਪਹਿਲਾਂ ਪਹੁੰਚਦੇ ਹਨ | ਹਰ ਦੁੱਖ, ਤਕਲੀਫ ਵਿਚ ਕਿਸ ਤਰ੍ਹਾਂ ਖਿੜੇ ਮੱਥੇ ਰਿਹਾ ਜਾਵੇ, ਆਦਿ ਗੱਲਾਂ ਸਿੱਖ ਕੇ ਉਹ ਚੰਗੇ ਸ਼ਹਿਰੀ ਬਣਨ ਦੇ ਯੋਗ ਹੁੰਦੇ ਹਨ । ਇਨ੍ਹਾਂ ਕੈਂਪਾਂ ਵਿਚ ਸਕਾਉਟ ਤੇ ਲੀਡਰ ਰਾਤ ਨੂੰ ਅੱਗ ਦੁਆਲੇ ਬੈਠ ਕੇ ਆਪਣੇ ਤਜਰਬੇ ਸਾਂਝੇ ਕਰਦੇ ਹਨ । ਚੁਟਕਲਿਆਂ, ਕਹਾਣੀਆਂ ਤੇ ਗੀਤ-ਸੰਗੀਤ ਦਾ ਦੌਰ ਚਲਦਾ ਹੈ । ਇਸ ਤਰ੍ਹਾਂ ਮਨ-ਪਰਚਾਵਾ ਕਰਦੇ ਹੋਏ ਉਹ ਸਹਿਜ-ਸੁਭਾ ਚੰਗੀਆਂ ਗੱਲਾਂ ਸਿੱਖਦੇ ਹਨ ।

ਸਕੂਲਾਂ ਵਿਚ ਸਕਾਉਟ-ਮਾਸਟਰ ਬੱਚਿਆਂ ਨੂੰ ਜਥੇਬੰਦ ਕਰਦੇ ਹਨ । ਸਾਰੇ ਸਕੂਲਾਂ ਦੇ ਸਕਾਊਟ ਜ਼ਿਲ਼ਾ-ਪੱਧਰ ‘ਤੇ ਅਤੇ ਫਿਰ ਰਾਜ-ਪੱਧਰ ‘ਤੇ ਸਕਾਉਟ-ਸੰਸਥਾ ਰਾਹੀਂ ਜੁੜੇ ਹੁੰਦੇ ਹਨ । ਇਸ ਤਰ੍ਹਾਂ ਇਹ ਸੰਸਥਾ ਸਾਰੇ ਦੇਸ਼ ਵਿਚ ਫੈਲੀ ਹੁੰਦੀ ਹੈ, ਜੋ ਸਮੁੱਚੇ ਸੰਸਾਰ ਦੇ ਸਕਾਊਟਾਂ ਤੇ ਗਾਈਡਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦੀ ਹੈ । ਇਹ ਸੰਸਾਰ ਵਿਚ ਸਮਾਜ-ਸੇਵਾ ਕਰਨ ਵਾਲੇ ਸਭ ਤੋਂ ਵਧੀਆ ਮਨੁੱਖ ਹਨ ।

PSEB 6th Class Punjabi Book Solutions Chapter 3 ਸਮਾਜ ਸੇਵਕ

ਔਖੇ ਸ਼ਬਦਾਂ ਦੇ ਅਰਥ :

ਕੁੰਭ ਦਾ ਮੇਲਾ = ਕੁੰਭ ਦਾ ਮੇਲਾ ਹਰ ਬਾਰਾਂ ਸਾਲਾਂ ਪਿੱਛੋਂ ਹਰਦੁਆਰ, ਅਲਾਹਾਬਾਦ, ਨਾਸਿਕ ਅਤੇ ਉਜੈਨ ਵਿਚ ਲਗਦਾ ਹੈ । ਇਨ੍ਹਾਂ ਦਿਨਾਂ ਵਿਚ ਹਿੰਦੂ ਲੋਕ ਹਰਦੁਆਰ ਵਿਖੇ ਗੰਗਾ, ਅਲਾਹਾਬਾਦ ਵਿਚ ਗੰਗਾ-ਜਮਨਾ-ਸਰਸਵਤੀ ਦੇ ਸੰਗਮ, ਨਾਸਿਕ ਵਿਚ ਗੋਦਾਵਰੀ ਤੇ ਉਜੈਨ ਵਿਚ ਸ਼ਪ ਨਦੀ ਵਿਚ ਇਸ਼ਨਾਨ ਕਰਦੇ ਹਨ । ਸੰਬੰਧੀ = ਰਿਸ਼ਤੇਦਾਰ । ਭੇਦ-ਭਾਵ = ਫ਼ਰਕ, ਵਿਤਕਰਾ, ਕਿਸੇ ਜਾਤ, ਧਰਮ, ਨਸਲ ਜਾਂ ਲਿੰਗ ਕਾਰਨ ਚੰਗਾ-ਮਾੜਾ ਜਾਂ ਉੱਚਾ-ਨੀਵਾਂ ਸਮਝਣਾ | ਧਰਮ = ਪਵਿੱਤਰ ਫ਼ਰਜ਼ | ਸ਼ਾਬਾਸ਼ = ਪ੍ਰਸੰਸਾ, ਹੱਲਾਸ਼ੇਰੀ | ਪ੍ਰਤਿ = ਲਈ, ਖ਼ਤਰਾ | ਵਚਨ = ਇਕਰਾਰ | ਕੱਬ = ਛੋਟੀ ਉਮਰ ਦੇ ਸਕਾਉਟ ਮੁੰਡੇ ਬੁਲਬੁਲ = ਛੋਟੀ ਉਮਰ ਦੀ ਸਕਾਉਟ ਕੁੜੀ । ਸੰਸਥਾ = ਕਿਸੇ ਖ਼ਾਸ ਉਦੇਸ਼ ਲਈ ਬਣਿਆਂ ਲੋਕਾਂ ਦਾ ਸਮੂਹ । ਸੇਵਾ-ਫਲ = ਸੇਵਾ ਕਰਨ ਦਾ ਇਵਜ਼, ਸੇਵਾ ਕਰਨ ਦੇ ਬਦਲੇ ਵਿਚ ਲਈ ਚੀਜ਼ । ਜਾਚ = ਤਰੀਕਾ ਰੈਲੀਆਂ = ਕਿਸੇ ਖ਼ਾਸ ਉਦੇਸ਼ ਲਈ ਹੋਇਆ ਲੋਕਾਂ ਦਾ ਇਕੱਠ । ਰੁਚੀ = ਦਿਲਚਸਪੀ । ਖਿੜੇ ਮੱਥੇ = ਖ਼ੁਸ਼ੀ ਨਾਲ 1 ਚੁਟਕਲਿਆਂ = ਲਤੀਫ਼ਿਆਂ, ਨਿੱਕੀਆਂ ਨਿੱਕੀਆਂ ਹਸਾਉਣੀਆਂ ਘਟਨਾਵਾਂ । ਦੌਰ ਚਲਣਾ = ਸਮਾਂ ਬਿਤਾਉਣਾ } ਸਹਿਜਸੁਭਾਅ = ਬਿਨਾਂ ਮਨ ਉੱਤੇ ਬੋਝ ਪਾਇਆਂ, ਸੁੱਤੇ-ਸਿੱਧ । ਜੱਥੇਬੰਦ ਕਰਨਾ = ਕਿਸੇ ਖ਼ਾਸ ਉਦੇਸ਼ ਲਈ ਲੋਕਾਂ ਨੂੰ ਇਕੱਠੇ ਕਰਨਾ ।

PSEB 6th Class Punjabi Solutions Chapter 2 ਚਿੱਟਾ ਮੇਮਣਾ

Punjab State Board PSEB 6th Class Punjabi Book Solutions Chapter 2 ਚਿੱਟਾ ਮੇਮਣਾ Textbook Exercise Questions and Answers.

PSEB Solutions for Class 6 Punjabi Chapter 2 ਚਿੱਟਾ ਮੇਮਣਾ

1. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ ( ✓ )ਦਾ ਨਿਸ਼ਾਨ ਲਾਓ :

(i) ਚਿੱਟਾ ਮੇਮਣਾ ਸਾਰਾ ਦਿਨ ਕਿਨ੍ਹਾਂ ਨਾਲ ਖੇਡਦਾ ਸੀ ?
(ਉ ਸਾਥੀ ਮੇਮਣਿਆਂ ਨਾਲ
(ਅ) ਤਿਤਲੀਆਂ ਅਤੇ ਫੁੱਲਾਂ ਨਾਲ
(ਈ) ਬਾਂਦਰਾਂ ਨਾਲ ।
ਉੱਤਰ :
(ਅ) ਤਿਤਲੀਆਂ ਅਤੇ ਫੁੱਲਾਂ ਨਾਲ ✓

(ii) ਚਿੱਟਾ ਮੇਮਣਾ ਕੀ ਚਾਹੁੰਦਾ ਸੀ ?
(ਉ) ਘਾਹ ਚੁਗਣਾ
(ਅ) ਦੁੱਧ ਪੀਣਾ
(ਇ) ਪਹਾੜ ਦੀ ਟੀਸੀ ਉੱਤੇ ਚੜ੍ਹਨਾ ।
ਉੱਤਰ :
(ਇ) ਪਹਾੜ ਦੀ ਟੀਸੀ ਉੱਤੇ ਚੜ੍ਹਨਾ । ✓

(iii) ਜੰਗਲ ਵਿੱਚ ਚਿੱਟੇ ਮੇਮਣੇ ਨੇ ਕਿਸ ਦੀ ਘੁਰ-ਘੁਰ ਸੁਣੀ ?
(ਉ) ਰਿੱਛ
(ਅ) ਯਾਕ
(ਇ) ਬਾਂਦਰ ।
ਉੱਤਰ :
(ੳ) ਰਿੱਛ  ✓

(iv) ਉੱਪਰਲੇ ਪਹਾੜਾਂ ਉੱਤੇ ਕੀ ਸੀ ?
(ਉ) ਬਰਫ਼ ਹੀ ਬਰਫ਼
(ਅ) ਸੰਘਣੇ ਰੁੱਖ
(ਈ) ਚਟਾਨਾਂ ।
ਉੱਤਰ :
(ਉ) ਬਰਫ਼ ਹੀ ਬਰਫ਼  ✓

PSEB 6th Class Punjabi Book Solutions Chapter 2 ਚਿੱਟਾ ਮੇਮਣਾ

(v) ਮੰਜ਼ਲ ਉੱਤੇ ਪਹੁੰਚ ਕੇ ਚਿੱਟਾ ਮੇਮਣਾ ਕੀ ਬੋਲਿਆ ?
(ਉ) ਓ-ਹੋ
(ਅ) ਹਾਏ-ਹਾਏ
(ਇ) ( ਬੱਲੇ ! ਬੱਲੇ …. )
ਉੱਤਰ :
(ਈ) ਬੱਲੇ ! ਬੱਲੇ …. ✓

PSEB 6th Class Punjabi Book Solutions Chapter 2 ਚਿੱਟਾ ਮੇਮਣਾ

2. ਛੋਟੇ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਚਿੱਟੇ ਮੇਮਣੇ ਨੇ ਕਿਸ ਨੂੰ ਆਪਣੀ ਇੱਛਾ ਦੱਸੀ ?
ਉੱਤਰ :
ਆਪਣੀ ਬੱਕਰੀ-ਮਾਂ ਨੂੰ ।

ਪ੍ਰਸ਼ਨ 2.
ਚਿੱਟਾ ਮੇਮਣਾ ਕਿੱਧਰ ਤੁਰ ਪਿਆ ?
ਉੱਤਰ :
ਪਹਾੜਾਂ ਵਲ ।

ਪ੍ਰਸ਼ਨ 3.
ਨਦੀ ਵਿੱਚ ਕਿਹੜੇ ਜੀਵ ਤਰ ਰਹੇ ਸਨ ?
ਉੱਤਰ :
ਮੱਛੀਆਂ, ਬੱਤਖਾਂ ਤੇ ਡੱਡੂ ।

ਪ੍ਰਸ਼ਨ 4.
ਚਿੱਟਾ ਮੇਮਣਾ ਕਿਉਂ ਕੰਬਣ ਲੱਗ ਪਿਆ ?
ਉੱਤਰ :
ਠੰਢ ਕਾਰਨ ।

ਪ੍ਰਸ਼ਨ 5.
ਚਿੱਟਾ ਮੇਮਣਾ ਸਾਰੇ ਜੀਵਾਂ ਦਾ ਕੀ ਬਣ ਗਿਆ ਸੀ ?
ਉੱਤਰ :
ਨਾਇਕ ॥

PSEB 6th Class Punjabi Book Solutions Chapter 2 ਚਿੱਟਾ ਮੇਮਣਾ

3. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਿੱਟੇ ਮੇਮਣੇ ਦਾ ਸੁਭਾ ਕਿਹੋ-ਜਿਹਾ ਸੀ ?
ਉੱਤਰ :
ਚਿੱਟੇ ਮੇਮਣੇ ਦਾ ਸੁਭਾ ਮਨਮੌਜੀ, ਜਗਿਆਸਾ ਭਰਪੁਰ, ਨਿਡਰ ਤੇ ਪੱਕੇ ਇਰਾਦੇ ਵਾਲਾ ਸੀ ।

ਪ੍ਰਸ਼ਨ 2.
ਬੱਕਰੀ-ਮਾਂ ਨੇ ਮੇਮਣੇ ਨੂੰ ਕੀ ਕਿਹਾ ?
ਉੱਤਰ :
ਬੱਕਰੀ-ਮਾਂ ਨੇ ਮੇਮਣੇ ਨੂੰ ਝਿੜਕਦਿਆਂ ਕਿਹਾ ਕਿ ਪਹਾੜ ਦੀ ਟੀਸੀ ਉੱਤੇ ਕੋਈ ਨਹੀਂ ਜਾਂਦਾ ਤੇ ਉਧਰ ਦਾ ਰਾਹ ਖ਼ਤਰਿਆਂ ਭਰਿਆਂ ਹੈ ।

ਪ੍ਰਸ਼ਨ 3.
ਚਿੱਟੇ ਮੇਮਣੇ ਨੇ ਨਦੀ ਕਿਵੇਂ ਪਾਰ ਕੀਤੀ ?
ਉੱਤਰ :
ਚਿੱਟੇ ਮੇਮਣੇ ਨੇ ਪੱਥਰਾਂ ਉੱਤੇ ਟਪੂਸੀਆਂ ਮਾਰ-ਮਾਰ ਕੇ ਨਦੀ ਪਾਰ ਕਰ ਲਈ ।

ਪਸ਼ਨ 4.
ਚਿੱਟੇ ਮੇਮਣੇ ਨੂੰ ਯਾਕ ਨੇ ਕੀ ਕਿਹਾ ?
ਉੱਤਰ :
ਯਾਕ ਨੇ ਚਿੱਟੇ ਮੇਮਣੇ ਨੂੰ ਕਿਹਾ, “ਮੇਮਣਿਆਂ ! ਤੂੰ ਹਿੰਮਤ ਨਾ ਹਾਰੀਂ, ਬੱਸ ਤੁਰਦਾ ਰਹੀਂ ।”

ਪ੍ਰਸ਼ਨ 5.
ਚਿੱਟੇ ਮੇਮਣੇ ਨੇ ਸਾਰੇ ਜੀਵਾਂ ਦਾ ਦਿਲ ਕਿਵੇਂ ਜਿੱਤਿਆ ?
ਉੱਤਰ :
ਚਿੱਟਾ ਮੇਮਣਾ ਉਸ ਪਹਾੜ ਦੀ ਟੀਸੀ ਉੱਤੇ ਚੜ੍ਹ ਗਿਆ, ਜਿਸ ਉੱਤੇ ਕੋਈ ਡਰਦਾ ਨਹੀਂ ਸੀ ਚੜ੍ਹਦਾ । ਇਸ ਤਰ੍ਹਾਂ ਉਸ ਨੇ ਖ਼ਤਰਿਆਂ ਭਰਪੂਰ ਕੰਮ ਕਰ ਕੇ ਸਾਰੇ ਜੀਵਾਂ ਦਾ ਦਿਲ ਜਿੱਤ ਲਿਆ ।

PSEB 6th Class Punjabi Book Solutions Chapter 2 ਚਿੱਟਾ ਮੇਮਣਾ

ਪ੍ਰਸ਼ਨ 6.
ਵਾਕਾਂ ਵਿੱਚ ਵਰਤੋ :
ਮਨਮੌਜੀ, ਇੱਛਾ, ਸੰਘਣਾ, ਮੰਜ਼ਲ, ਦ੍ਰਿੜ੍ਹ ਇਰਾਦਾ, ਸੁਗਾਤ ।
ਉੱਤਰ :
1. ਮਨਮੌਜੀ (ਬੇਪਰਵਾਹ, ਆਪਣੀ ਮਰਜ਼ੀ ਕਰਨ ਵਾਲਾ) – ਮੇਮਣਾ ਮਨਮੌਜੀ ਸੁਭਾ ਦਾ ਹੋਣ ਕਰਕੇ ਸਾਰਾ ਦਿਨ ਤਿਤਲੀਆਂ ਨਾਲ ਖੇਡਦਾ ਰਹਿੰਦਾ ਸੀ ।
2. ਇੱਛਾ (ਚਾਹ, ਮਨ ਦੀ ਗੱਲ) – ਮੇਰੀ ਇੱਛਾ ਹੈ ਕਿ ਮੈਂ ਜ਼ਿੰਦਗੀ ਵਿਚ ਇੰਜੀਨੀਅਰ ਬਣਾ ।
3. ਸੰਘਣਾ (ਗਾੜਾ, ਘਣਾ, ਬਹੁਤਾਤ ਵਾਲਾ) – ਰਸਤੇ ਵਿਚ ਸੰਘਣਾ ਜੰਗਲ ਸੀ, ਜਿਸ ਵਿਚ ਜੰਗਲੀ ਜਾਨਵਰ ਰਹਿੰਦੇ ਸਨ
4. ਮੰਜ਼ਲ (ਪਹੁੰਚਣ ਦੀ ਥਾਂ, ਸੀਮਾ) – ਆਖ਼ਰ ਖ਼ਰਗੋਸ਼ ਹੌਲੀ-ਹੌਲੀ ਤੁਰਦਾ ਆਪਣੀ ਮੰਜ਼ਲ ਉੱਤੇ ਪਹੁੰਚ ਗਿਆ ।
5. ਦ੍ਰਿੜ੍ਹ ਇਰਾਦਾ (ਪੱਕਾ ਇਰਾਦਾ) – ਚਿੱਟਾ ਮੇਮਣਾ ਦ੍ਰਿੜ੍ਹ ਇਰਾਦੇ ਕਰਕੇ ਹੀ ਪਹਾੜ ਦੀ ਟੀਸੀ ਉੱਤੇ ਪਹੁੰਚ ਗਿਆ ।
6. ਸੁਗਾਤ (ਤੋਹਫ਼ਾ) – ਮੇਰੇ ਚਾਚਾ ਜੀ ਨੇ ਮੇਰੇ ਜਨਮ) ਦਿਨ ਉੱਤੇ ਇਕ ਮੋਬਾਈਲ ਫ਼ੋਨ ਸੁਗਾਤ ਵਜੋਂ ਦਿੱਤਾ ।

ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋ :
(i) ਚਿੱਟੇ ਮੇਮਣੇ ਦੀ ਮਾਂ …………….. ਅਰਾਮ ਕਰ ਰਹੀ ਸੀ ।
(ii) ਇੱਕ ਦਿਨ ਭੇਡਾਂ ਅਤੇ ………… ਘਾਹ ਚਰ ਰਹੀਆਂ ਸਨ
(iii) ਜੰਗਲ ਵਿੱਚ ਪਹੁੰਚ ਕੇ ਚਿੱਟੇ ਮੇਮਣੇ ਨੇ ਰੁੱਖਾਂ ਉੱਤੇ ……………… ਦੇਖੇ ।
(iv) ਬੱਦਲਾਂ ਨੂੰ ਪਿੱਛੇ ਛੱਡਦਾ ਉਹ ……………… ਚੜ੍ਹਦਾ ਗਿਆ ।
(v) ਚਿੱਟਾ ਮੇਮਣਾ ……………… ਹਾਸਲ ਕਰ ਕੇ ਮੁੜਿਆ ।
ਉੱਤਰ :
(i) ਚਿੱਟੇ ਮੇਮਣੇ ਦੀ ਮਾਂ ਬੱਕਰੀ ਅਰਾਮ ਕਰ ਰਹੀ ਸੀ ।
(ii) ਇੱਕ ਦਿਨ ਭੇਡਾਂ ਅਤੇ ਬੱਕਰੀਆਂ ਘਾਹ ਚਰ ਰਹੀਆਂ ਸਨ ।
(iii) ਜੰਗਲ ਵਿੱਚ ਪਹੁੰਚ ਕੇ ਚਿੱਟੇ ਮੇਮਣੇ ਨੇ ਰੁੱਖਾਂ ਉੱਤੇ ਬਾਂਦਰ ਦੇਖੇ ।
(iv) ਬੱਦਲਾਂ ਨੂੰ ਪਿੱਛੇ ਛੱਡਦਾ ਉਹ ਤਿੱਖੀਆਂ ਚੜ੍ਹਾਈਆਂ ਚੜ੍ਹਦਾ ਗਿਆ
(v) ਚਿੱਟਾ ਮੇਮਣਾ ਸ਼ਾਨਦਾਰ ਜਿੱਤ ਹਾਸਲ ਕਰ ਕੇ ਮੁੜਿਆ ।

PSEB 6th Class Punjabi Book Solutions Chapter 2 ਚਿੱਟਾ ਮੇਮਣਾ

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਜੰਗਲ – ……… – ………..
ਘਾਹ – ……… – ………..
ਰੁੱਖ – ……… – ………..
ਨਾਇਕ – ……… – ………..
ਚਿੱਟਾ – ……… – ………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਜੰਗਲ – वन – Forest
ਘਾਹ – घास – Grass
ਰੁੱਖ – वृक्ष – Tree
ਨਾਇਕ – नायक – Hero
ਚਿੱਟਾ – सफेद – White

4. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ :
ਆਰਾਮ, ਠੰਡ, ਮੰਜਲ, ਪਰਸੰਸਾ, ਦਰਿੜਤਾ ।
ਉੱਤਰ – ਅਸ਼ੁੱਧ
ਆਰਾਮ – ਅਰਾਮ
ਠੰਡ – ਠੰਢ
ਮੰਜਲ – ਮੰਜ਼ਲ
ਪਰਸੰਸਾ – ਪ੍ਰਸੰਸਾ
ਦਰਿੜਤਾ – ਦਿਤਾ ।

PSEB 6th Class Punjabi Book Solutions Chapter 2 ਚਿੱਟਾ ਮੇਮਣਾ

5. ਅਧਿਆਪਕ ਲਈ

‘ਪ੍ਰਸ਼ਨ 1.
ਦਿੜ੍ਹ ਇਰਾਦੇ ਤੇ ਨਿਸ਼ਾਨਾ ਮਿੱਥ ਕੇ ਚਲਣ ਦੀ ਪ੍ਰੇਰਨਾ ਦੇਣ ਵਾਲੀ ਕਹਾਣੀ ਲਿਖੋ ।
ਉੱਤਰ :
ਅੰਗਰੇਜ਼ੀ ਰਾਜ ਸਮੇਂ ਉਨ੍ਹਾਂ ਨੇ ਆਪਣੇ ਰਾਜ ਦਾ ਵਿਸਥਾਰ ਅਫ਼ਗਾਨਿਸਤਾਨ ਤਕ ਕਰ ਲਿਆ ਅਫ਼ਗਾਨੀ ਸਰਹੱਦ ਉੱਤੇ ਸਾਰਾਗੜ੍ਹੀ ਦੇ ਸਥਾਨ ਉੱਤੇ ਅੰਗਰੇਜ਼ਾਂ ਦੀ ਇਕ ਫ਼ੌਜੀ ਚੌਂਕੀ ਸੀ, ਜਿਸਦੀ ਰਾਖੀ ਸਿੱਖ ਰੈਜਮੈਂਟ ਦੇ ਕੇਵਲ 21 ਸਿੱਖ ਫ਼ੌਜੀ ਕਰ ਰਹੇ ਸਨ । ਇਸ ਉੱਤੇ 12 ਸਤੰਬਰ 1899 ਨੂੰ ਹਜ਼ਾਰਾਂ ਕਬਾਇਲੀਆਂ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ ! ਅੰਗਰੇਜ਼ ਕਰਨਲ ਹਾਗਟਨ ਨੇ ਗੜੀ ਦੀ ਰਾਖੀ ਕਰ ਰਹੇ ਸਿੱਖ ਫ਼ੌਜੀਆਂ ਨੂੰ ਕਿਹਾ ਕਿ ਉਹ ਗੜੀ ਛੱਡ ਕੇ ਵਾਪਸ ਆ ਜਾਣ, ਪਰੰਤੂ ਸਿੱਖ ਫ਼ੌਜੀਆਂ ਨੇ ਪਿੱਛੇ ਭੱਜਣ ਦੀ ਥਾਂ ਮੁਕਾਬਲਾ ਕਰਨ ਦਾ ਦ੍ਰਿੜ ਇਰਾਦਾ ਕਰ ਲਿਆ ਤੇ ਜਿੱਤ ਨੂੰ ਆਪਣੀ ਮੰਜ਼ਲ ਬਣਾ ਲਿਆ । ਬੱਸ ਫਿਰ ਕੀ ਸੀ ਲਹੂ-ਵੀਟਵੀਂ ਲੜਾਈ ਹੋਈ, ਜਿਸ ਵਿਚ ਇੱਕੀ ਦੇ ਇੱਕ ਸਿੱਖ ਫ਼ੌਜੀ ਸ਼ਹਾਦਤ ਦੇ ਗਏ, ਪਰ ਪਿੱਛੇ ਨਾ ਹਟੇ । ਉਧਰ ਕਬਾਇਲੀਆਂ ਵਿਚ ਭਾਜੜ ਮਚ ਗਈ ਤੇ ਜਿੱਤ ਸਿੱਖ ਫ਼ੌਜੀਆਂ ਦੀ ਹੋਈ । ਇਸ ਤਰ੍ਹਾਂ ਉਨ੍ਹਾਂ ਸੂਰਬੀਰਾਂ ਨੇ ਦੁਸ਼ਮਣ ਨੂੰ ਪਿੱਠ ਦਿਖਾਉਣ ਦੀ ਥਾਂ ਦਿੜ੍ਹ ਇਰਾਦੇ ਨਾਲ ਆਪਣੀ ਮੰਜ਼ਲ ਨੂੰ ਪ੍ਰਾਪਤ ਕੀਤਾ । ਇਨ੍ਹਾਂ ਫ਼ੌਜੀਆਂ ਨੂੰ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਸਨਮਾਨ “ਇੰਡੀਅਨ ਆਰਡਰ ਆਫ ਮੈਰਿਟ’ ਦਿੱਤਾ ਗਿਆ । ਇਸ ਲੜਾਈ ਨੂੰ ਸੰਸਾਰ ਵਿਚ ਹੋਈਆਂ ਮਹਾਨ ਲੜਾਈਆਂ ਵਿਚ ਸ਼ਾਮਿਲ ਕੀਤਾ ਗਿਆ ਹੈ । ਇੰਗਲੈਂਡ ਦੀ ਪਾਰਲੀਮੈਂਟ ਵਿਚ ਸਾਰਿਆਂ ਨੇ ਖੜੇ ਹੋ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ । ਇਸ ਕਹਾਣੀ ਤੋਂ ਸਾਨੂੰ ਦਿੜ ਇਰਾਦਾ ਧਾਰ ਕੇ ਆਪਣੀ ਮੰਜ਼ਲ ਦੀ ਪ੍ਰਾਪਤੀ ਦੀ ਪ੍ਰੇਰਨਾ ਮਿਲਦੀ ਹੈ ।

ਔਖੇ ਸ਼ਬਦਾਂ ਦੇ ਅਰਥ :

ਮੇਮਣਾ = ਬੱਕਰੀ ਦਾ ਬੱਚਾ, ਛੇਲਾ । ਮਨਮੌਜੀ = ਬੇਪਰਵਾਹ; ਆਪਣੀ ਮਰਜ਼ੀ ਕਰਨ ਵਾਲਾ { ਅੱਖਾਂ ਮੀਚੀ = ਅੱਖਾਂ ਮੀਟ ਕੇ । ਇੱਛਾ = ਚਾਹ, ਮਰਜ਼ੀ, ਮਨ ਦੀ ਗੱਲ । ਟੀਸੀ = ਸਿਖਰ, ਪਹਾੜ ਦਾ ਸਿਖਰ । ਜੋਸ਼ = ਉਤਸ਼ਾਹ, ਕੁੱਝ ਕਰਨ ਦੀ ਜ਼ੋਰਦਾਰ ਇੱਛਾ । ਟਪੂਸੀਆਂ = ਛੜੱਪੇ । ਉੱਛਲ = ਉਛਲ ਕੇ ਤੁਰਨਾ | ਘੁਰ-ਘੁਰ = ਰਿੱਛ ਆਦਿ ਜਾਨਵਰ ਦੇ ਹੌਲੀ-ਹੌਲੀ ਬੋਲਣ ਦੀ ਅਵਾਜ਼  ਯਾਕ = ਇਕ ਪਹਾੜੀ ਬਲਦ, ਜਿਸ ਦੇ ਸਰੀਰ ਉੱਤੇ ਲੰਮੀ ਲੰਮੀ ਜੱਤ ਹੁੰਦੀ ਹੈ ।ਦਿਤ =ਪੱਕਾ  ਮੰਜ਼ਲ = ਪਹੁੰਚਣ ਦੀ ਥਾਂ ਅੰਬਰ = ਅਸਮਾਨ ਨੂੰ ਖੂਬ = ਬਹੁਤ ਹੀ ਪ੍ਰਸੰਸਾ =ਤਾਰੀਫ਼, ਵਡਿਆਈ ! ਜੀਵਾਂ = ਪਸ਼ੂਆਂ, ਪੰਛੀਆਂ । ਨਾਇਕ = ਸਿਰਕੱਢ ਵਿਅਕਤੀ, ਵੱਡੇ ਕੰਮ ਜਾਂ ਕੁਰਬਾਨੀ ਕਰਨ ਵਾਲਾ ਬੰਦਾ  ਸੁਗਾਤਾਂ = ਤੋਹਫ਼ੇ ਦਿਤਾ ਭਰੇ = ਪੱਕੇ ਇਰਾਦੇ ਵਾਲੇ ਕਾਰਨਾਮੇ = ਔਖੇ ਕੰਮ । ਦਿਲ ਜਿੱਤ ਲਿਆ = ਸਭ ਉੱਤੇ ਆਪਣਾ ਚੰਗਾ ਅਸਰ ਪਾ ਲਿਆ ।