PSEB 6th Class Home Science Solutions Chapter 5 ਸ਼ੁੱਧ ਹਵਾ ਦੀ ਆਵਾਜਾਈ

Punjab State Board PSEB 6th Class Home Science Book Solutions Chapter 5 ਸ਼ੁੱਧ ਹਵਾ ਦੀ ਆਵਾਜਾਈ Textbook Exercise Questions and Answers.

PSEB Solutions for Class 6 Home Science Chapter 5 ਸ਼ੁੱਧ ਹਵਾ ਦੀ ਆਵਾਜਾਈ

Home Science Guide for Class 6 PSEB ਸ਼ੁੱਧ ਹਵਾ ਦੀ ਆਵਾਜਾਈ Textbook Questions and Answers

ਅਭਿਆਸ ਦੇ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਸ਼ੁੱਧ ਹਵਾ ਵਿੱਚ ਆਕਸੀਜਨ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
ਸ਼ੁੱਧ ਹਵਾ ਵਿਚ ਆਕਸੀਜਨ 21 ਪ੍ਰਤੀਸ਼ਤ ਹੁੰਦੀ ਹੈ ।

ਪ੍ਰਸ਼ਨ 2.
ਸ਼ੁੱਧ ਹਵਾ ਵਿਚ ਕਾਰਬਨ-ਡਾਈਆਕਸਾਈਡ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
ਸ਼ੁੱਧ ਹਵਾ ਵਿਚ ਕਾਰਬਨ-ਡਾਈਆਕਸਾਈਡ 0.03 ਪ੍ਰਤੀਸ਼ਤ ਹੁੰਦੀ ਹੈ ।

ਪ੍ਰਸ਼ਨ 3.
ਇਕ ਮਨੁੱਖ ਨੂੰ ਇਕ ਘੰਟੇ ਵਿਚ ਕਿੰਨੇ ਘਣ ਫੁੱਟ ਤਾਜ਼ਾ ਹਵਾ ਦੀ ਲੋੜ ਹੈ ?
ਉੱਤਰ-
3000 ਘਣ ਫੁੱਟ ਤਾਜ਼ੀ ਹਵਾ ਦੀ ।

PSEB 6th Class Home Science Solutions Chapter 5 ਸ਼ੁੱਧ ਹਵਾ ਦੀ ਆਵਾਜਾਈ

ਪ੍ਰਸ਼ਨ 4.
ਘਰ ਵਿਚ ਹਵਾ ਦੀ ਆਵਾਜਾਈ ਦੇ ਲਈ ਕੀ ਜ਼ਰੂਰੀ ਹੈ ?
ਉੱਤਰ-
ਦਰਵਾਜ਼ਿਆਂ ਅਤੇ ਖਿੜਕੀਆਂ ਦੀ ਸੰਖਿਆ ਜ਼ਿਆਦਾ ਹੋਵੇ ਅਤੇ ਉਹ ਆਹਮਣੇਸਾਹਮਣੇ ਹੋਣ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਗੰਦੀ ਹਵਾ ਵਿਚ ਸਾਹ ਲੈਣਾ ਸਿਹਤ ਲਈ ਕਿਉਂ ਹਾਨੀਕਾਰਕ ਹੈ ?
ਉੱਤਰ-
ਗੰਦੀ ਹਵਾ ਵਿਚ ਸਾਹ ਲੈਣ ਨਾਲ ਜੀਅ ਖ਼ਰਾਬ ਹੋਣ ਲੱਗਦਾ ਹੈ, ਖ਼ੂਨ ਦੀ ਕਮੀ ਹੋ ਜਾਂਦੀ ਹੈ ਅਤੇ ਪਾਚਨ ਕਿਰਿਆ ਵਿਗੜ ਜਾਂਦੀ ਹੈ | ਸਰੀਰ ਦਾ ਰੰਗ ਪੀਲਾ ਪੈ ਕੇ ਚਮੜੀ ਉੱਤੇ ਛੂਤ ਦੀਆਂ ਬਿਮਾਰੀਆਂ ਲੱਗਣ ਦੀ ਵੀ ਸੰਭਾਵਨਾ ਰਹਿੰਦੀ ਹੈ ।

ਪ੍ਰਸ਼ਨ 6.
ਅੰਦਰ ਅਤੇ ਬਾਹਰ ਦੀ ਹਵਾ ਦੇ ਤਾਪਮਾਨ ਵਿਚ ਫਰਕ ਹੋਣ ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਅੰਦਰ ਅਤੇ ਬਾਹਰ ਹਵਾ ਦੇ ਤਾਪਮਾਨ ਵਿਚ ਜਿੰਨਾ ਅੰਤਰ ਹੋਵੇਗਾ ਉਨਾ ਹੀ ਹਵਾ ਦਾ ਦੌਰਾ ਤੇਜ਼ ਹੋਵੇਗਾ ।

ਪ੍ਰਸ਼ਨ 7.
ਰਸੋਈ ਵਿਚ ਹਵਾ ਦਾ ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਰਸੋਈ ਵਿਚ ਹਵਾ ਦਾ ਪ੍ਰਬੰਧ ਸ਼ੁੱਧ ਹੋਣਾ ਚਾਹੀਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 8.
ਸ਼ੁੱਧ ਹਵਾ ਦੇ ਕੀ ਲਾਭ ਹਨ ?
ਉੱਤਰ-
ਸ਼ੁੱਧ ਹਵਾ ਦੇ ਹੇਠ ਲਿਖੇ ਲਾਭ ਹਨ :

  • ਸ਼ੁੱਧ ਹਵਾ ਸਰੀਰ ਦੇ ਅੰਦਰੂਨੀ ਅੰਗਾਂ ਦੀ ਸਫ਼ਾਈ ਲਈ ਜ਼ਰੂਰੀ ਹੈ, ਕਿਉਂਕਿ ਸ਼ੁੱਧ ਹਵਾ ਦੁਆਰਾ ਆਕਸੀਜਨ ਦੀ ਠੀਕ ਮਾਤਰਾ ਸਰੀਰ ਦੇ ਅੰਦਰ ਜਾਂਦੀ ਹੈ ।
  • ਇਸ ਨਾਲ ਫੇਫੜੇ ਅਤੇ ਪਾਚਨ ਕਿਰਿਆ ਠੀਕ ਢੰਗ ਨਾਲ ਕੰਮ ਕਰਦੇ ਹਨ ।
  • ਸਰੀਰ ਦਾ ਤਾਪਮਾਨ ਵੀ ਠੀਕ ਰਹਿੰਦਾ ਹੈ ।

ਪ੍ਰਸ਼ਨ 9.
ਹਵਾ ਸ਼ੁੱਧ ਕਰਨ ਦੇ ਬਣਾਉਟੀ ਤਰੀਕੇ ਦੱਸੋ ।
ਉੱਤਰ-
ਹਵਾ ਸ਼ੁੱਧ ਕਰਨ ਦੇ ਬਣਾਉਟੀ ਤਰੀਕੇ ਹੇਠ ਲਿਖੇ ਹਨ :
1. ਪੱਖੇ-ਇਹ ਗੰਦੀ ਹਵਾ ਬਾਹਰ ਕੱਢਣ ਦਾ ਇਕ ਉੱਤਮ ਅਤੇ ਵਿਗਿਆਨਿਕ ਢੰਗ ਹੈ । ਜਦੋਂ ਪੱਖਾ ਚੱਲਦਾ ਹੈ ਤਾਂ ਗੰਦੀ ਹਵਾ ਬਾਹਰ ਨਿਕਲ ਜਾਂਦੀ ਹੈ ਅਤੇ ਉਸ ਦੀ ਥਾਂ ਤੇ ਸਾਫ਼ ਅਤੇ ਸ਼ੁੱਧ ਹਵਾ ਅੰਦਰ ਆ ਜਾਂਦੀ ਹੈ ।
PSEB 6th Class Home Science Solutions Chapter 5 ਸ਼ੁੱਧ ਹਵਾ ਦੀ ਆਵਾਜਾਈ 1
2. ਹਵਾ ਨਿਕਾਸੀ ਮਸ਼ੀਨ-ਹਵਾ ਨਿਕਾਸੀ ਮਸ਼ੀਨ ਦਾ ਕੰਮ ਮਸ਼ੀਨ ਨਾਲ ਗੈਸ ਬਾਹਰ ਕੱਢਣਾ । ਵੱਡੇ-ਵੱਡੇ ਹਾਲ ਕਮਰੇ ਜਿੱਥੇ ਡਰਾਮੇ ਹੁੰਦੇ ਹਨ , ਲੈਕਚਰ ਹਾਲ ਅਤੇ ਸਿਨੇਮਾ ਘਰਾਂ ਵਿਚੋਂ ਹਵਾ ਨੂੰ ਬਾਹਰ ਕੱਢਿਆ ਜਾਂਦਾ ਹੈ ।

3. ਪਾਈਪ ਜਾਂ ਨਾਲੀਆਂ ਦੁਆਰਾ-ਇਹ ਵਿਧੀ ਉੱਥੇ ਵਰਤੀ ਜਾਂਦੀ ਹੈ ਜਿੱਥੇ ਕਮਰਿਆਂ ਦੀ ਗੰਦੀ ਹਵਾ ਬਾਹਰ ਕੱਢਣ ਲਈ ਰੋਸ਼ਨਦਾਨ ਤਾਂ ਹੋਣ ਪਰ ਬਾਰੀਆਂ ਨਾ ਹੋਣ ਅਤੇ ਜੇ ਹੋਣ ਤਾਂ ਵੀ ਖੋਲ੍ਹੀਆਂ ਨਾ ਜਾ ਸਕਦੀਆਂ ਹੋਣ । ਜਿਨ੍ਹਾਂ ਕਮਰਿਆਂ ਦੇ ਦਰਵਾਜ਼ੇ ਬੰਦ ਹੋਣ ਅਤੇ ਸਿਰਫ਼ ਰੋਸ਼ਨਦਾਨ ਹੀ ਖੁੱਲ੍ਹੇ ਹੋਣ ਉਨ੍ਹਾਂ ਕਮਰਿਆਂ ਵਿਚੋਂ ਗੰਦੀ ਹਵਾ ਰੋਸ਼ਨਦਾਨ ਰਾਹੀਂ ਬਾਹਰ ਕੱਢ ਦਿੱਤੀ ਜਾਂਦੀ ਹੈ । ਸਾਫ਼ ਹਵਾ ਪਾਈਪਾਂ ਦੁਆਰਾ ਕਮਰਿਆਂ ਵਿਚ ਆਉਂਦੀ ਹੈ ।

4. ਪਾਈਪ ਅਤੇ ਹਵਾ ਨਿਕਾਸੀ ਦੁਆਰਾ-ਵੱਡੇ-ਵੱਡੇ ਕਾਨਫ਼ਰੰਸ ਹਾਲਾਂ ਵਿਚ ਜੇ ਖਿੜਕੀਆਂ ਅਤੇ ਰੋਸ਼ਨਦਾਨ ਨਾ ਵੀ ਹੋਣ ਜਾਂ ਰੋਸ਼ਨਦਾਨ ਅਤੇ ਖਿੜਕੀਆਂ ਬੰਦ ਹੋਣ ਅਤੇ ਉਨ੍ਹਾਂ ਨੂੰ ਕਿਸੇ ਕਾਰਨ ਵਜੋਂ ਖੋਲਿਆ ਨਾ ਜਾ ਸਕਦਾ ਹੋਵੇ ਤਾਂ ਅਜਿਹੀਆਂ ਥਾਵਾਂ ਤੇ ਮਸ਼ੀਨ ਦੁਆਰਾ ਗੰਦੀ ਹਵਾ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ।
ਸਾਫ਼ ਹਵਾ ਪਾਈਪਾਂ ਰਾਹੀਂ ਕਮਰਿਆਂ ਵਿਚ ਭੇਜੀ ਜਾਂਦੀ ਹੈ ।

PSEB 6th Class Home Science Solutions Chapter 5 ਸ਼ੁੱਧ ਹਵਾ ਦੀ ਆਵਾਜਾਈ

ਪ੍ਰਸ਼ਨ 10.
ਹਵਾ ਦੀ ਆਵਾਜਾਈ ਠੀਕ ਰੱਖਣ ਲਈ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਹਵਾ ਦੀ ਆਵਾਜਾਈ–ਮਨ ਵਿਚ ਸ਼ੁੱਧ ਹਵਾ ਦੀ ਆਵਾਜਾਈ ਦਾ ਪ੍ਰਬੰਧ ਬਹੁਤ ਜ਼ਰੂਰੀ ਹੈ, ਕਿਉਂਕਿ ਸ਼ੁੱਧ ਹਵਾ ਅਤੇ ਪ੍ਰਕਾਸ਼ ਦਾ ਸਿਹਤ ਨਾਲ ਬਹੁਤ ਹੀ ਗੂੜ੍ਹਾ ਸੰਬੰਧ ਹੈ । ਘਰ ਵਿਚ ਹਵਾ ਦੀ ਆਵਾਜਾਈ ਦੀ ਉਚਿਤ ਵਿਵਸਥਾ ਲਈ ਲੋੜ ਅਨੁਸਾਰ ਖਿੜਕੀਆਂ ਅਤੇ ਦਰਵਾਜ਼ੇ ਹੋਣੇ ਚਾਹੀਦੇ ਹਨ । ਜਿਸ ਨਾਲ ਕਮਰੇ ਦੀ ਅਸ਼ੁੱਧ ਹਵਾ ਬਾਹਰ ਨਿਕਲ ਸਕੇ ਅਤੇ ਸ਼ੁੱਧ ਹਵਾ ਕਮਰਿਆਂ ਵਿਚ ਦਾਖ਼ਲ ਹੋ ਸਕੇ । ਹਰ ਇਕ ਵਿਅਕਤੀ ਸਾਹ ਕਿਰਿਆ ਦੁਆਰਾ ਸ਼ੁੱਧ ਹਵਾ ਲੈਂਦਾ ਹੈ ਅਤੇ ਦੂਸ਼ਿਤ ਹਵਾ ਬਾਹਰ ਕੱਢਦਾ ਹੈ । ਜਿਸ ਵਿਚ ਕਾਰਬਨਡਾਈਆਕਸਾਈਡ ਦੀ ਪ੍ਰਧਾਨਤਾ ਹੁੰਦੀ ਹੈ ।

ਅਜਿਹੀ ਹਵਾ ਵਿਚ ਰੋਗ ਦੇ ਜੀਵਾਣੂ ਮਿਲ ਕੇ ਕਮਰੇ ਦੀ ਹਵਾ ਨੂੰ ਦੂਸ਼ਿਤ ਕਰ ਦਿੰਦੇ ਹਨ । ਇਸ ਪ੍ਰਕਾਰ ਦੀ ਦੂਸ਼ਿਤ ਹਵਾ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਨਾਲ ਸਾਡਾ ਸਰੀਰ ਅਨੇਕਾਂ ਰੋਗਾਂ ਨੂੰ ਜਨਮ ਦਿੰਦਾ ਹੈ । ਦੂਸ਼ਿਤ ਹਵਾ ਗਰਮ ਹੋ ਕੇ ਹਲਕੀ ਹੋ ਜਾਂਦੀ ਹੈ ਅਤੇ ਹਲਕੀ ਹੋਣ ਦੇ ਕਾਰਨ ਇਹ ਉੱਪਰ ਵੱਲ ਨੂੰ ਉੱਠਦੀ ਹੈ । ਇਸ ਲਈ ਹਵਾ ਰੋਸ਼ਨਦਾਨਾਂ ਦੇ ਸਹਾਰੇ ਕਮਰੇ ਵਿਚੋਂ ਬਾਹਰ ਨਿਕਲਦੀ ਰਹਿੰਦੀ ਹੈ । | ਕਮਰਿਆਂ ਵਿਚ ਖਿੜਕੀਆਂ, ਦਰਵਾਜ਼ਿਆਂ ਅਤੇ ਰੋਸ਼ਨਦਾਨਾਂ ਦਾ ਹੋਣਾ ਹੀ ਕਾਫ਼ੀ ਨਹੀਂ ਹੈ, ਸਗੋਂ ਇਹਨਾਂ ਨੂੰ ਖੁੱਲ੍ਹਾ ਰੱਖਣਾ ਵੀ ਜ਼ਰੂਰੀ ਹੈ ਜਿਸ ਵਿਚੋਂ ਦੂਸ਼ਿਤ ਹਵਾ ਬਾਹਰ ਜਾਏ ਅਤੇ ਸ਼ੁੱਧ ਹਵਾ ਕਮਰੇ ਦੇ ਅੰਦਰ ਆ ਸਕੇ । | ਕਮਰਿਆਂ ਵਿਚ ਹਵਾ ਦੀ ਆਵਾਜਾਈ ਲਈ ਪ੍ਰਵੇਸ਼ ਦੁਆਰ ਅਤੇ ਨਿਕਾਸ ਦੁਆਰ ਦਾ ਹੋਣਾ ਵੀ ਜ਼ਰੂਰੀ ਹੈ ।

ਪ੍ਰਵੇਸ਼ ਦੁਆਰ ਫ਼ਰਸ਼ ਦੇ ਕੋਲ ਹੋਣਾ ਚਾਹੀਦਾ ਹੈ ਜਿਸ ਨਾਲ ਸ਼ੁੱਧ ਹਵਾ ਕਮਰੇ ਵਿਚ ਕਾਫ਼ੀ ਮਾਤਰਾ ਵਿਚ ਦਾਖ਼ਲ ਹੋ ਸਕੇ । ਪ੍ਰਵੇਸ਼ ਦੁਆਰ ਦੀ ਭੂਮਿਕਾ ਬਾਰੀਆਂ ਅਤੇ ਦਰਵਾਜ਼ੇ ਨਿਭਾਉਂਦੇ ਹਨ । ਅਸ਼ੁੱਧ ਹਵਾ ਨੂੰ ਬਾਹਰ ਕੱਢਣ ਦੇ ਲਈ ਨਿਕਾਸ ਦੁਆਰ ਹੋਣਾ ਚਾਹੀਦਾ ਹੈ । ਨਿਕਾਸ ਦੁਆਰ ਕਮਰੇ ਦੇ ਅਨੁਪਾਤ ਵਿਚ ਹੋਵੇ ਅਤੇ ਉਸ ਨੂੰ ਉੱਚਿਤ ਰੂਪ ਵਿਚ ਖੋਲ੍ਹਣ ਅਤੇ ਬੰਦ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਨਿਕਾਸ ਦੁਆਰ ਦਾ ਕੰਮ ਰੋਸ਼ਨਦਾਨ ਕਰਦੇ ਹਨ । ਸਾਡੇ ਦੇਸ਼ ਵਿਚ ਗਰਮੀਆਂ ਵਿਚ ਜ਼ਿਆਦਾ ਲੂ (ਗਰਮ ਹਵਾਵਾਂ ਚੱਲਦੀ ਹੈ । ਇਸ ਲਈ ਵੱਡੀਆਂ-ਵੱਡੀਆਂ ਬਾਰੀਆਂ ਦੀ ਥਾਂ ਛੋਟੇ-ਛੋਟੇ ਛੇਕ ਹੋਣ ਤਾਂ ਜ਼ਿਆਦਾ ਉਚਿਤ ਹੈ ।
ਇਸ ਪ੍ਰਕਾਰ ਸ਼ੁੱਧ ਹਵਾ ਦੀ ਆਵਾਜਾਈ ਅਤੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਮਕਾਨ ਵਿਚ ਖਿੜਕੀਆਂ ਦਰਵਾਜ਼ਿਆਂ ਅਤੇ ਰੋਸ਼ਨਦਾਨਾਂ ਦਾ ਉਚਿਤ ਸਥਾਨ ਅਤੇ ਉਚਿਤ ਸੰਖਿਆ ਵਿਚ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 11.
ਹਵਾ ਸ਼ੁੱਧ ਰੱਖਣ ਦੇ ਕੁਦਰਤੀ ਤਰੀਕੇ ਕਿਹੜੇ-ਕਿਹੜੇ ਹਨ ?
ਉੱਤਰ-
ਹਵਾ ਸ਼ੁੱਧ ਰੱਖਣ ਦੇ ਕੁਦਰਤੀ ਤਰੀਕੇ ਹੇਠ ਲਿਖੇ ਹਨ :

  1. ਪੌਦਿਆਂ ਦੁਆਰਾ-ਪੌਦੇ ਹਵਾ ਵਿਚੋਂ ਕਾਰਬਨ-ਡਾਈਆਕਸਾਈਡ ਲੈ ਕੇ ਪ੍ਰਕਾਸ਼ ਅਤੇ ਪੱਤਿਆਂ ਦੀ ਸਹਾਇਤਾ ਨਾਲ ਭੋਜਨ ਤਿਆਰ ਕਰਦੇ ਹਨ । ਇਸ ਤਰ੍ਹਾਂ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਵੱਖ-ਵੱਖ ਹੋ ਜਾਂਦੇ ਹਨ । ਮਨੁੱਖ ਅਤੇ ਪਸ਼ੂ ਸਾਹ ਰਾਹੀਂ ਜੋ ਕਾਰਬਨ-ਡਾਈਆਕਸਾਈਡ ਛੱਡਦੇ ਹਨ ਪੌਦੇ ਉਸ ਨੂੰ ਪ੍ਰਯੋਗ ਕਰ ਲੈਂਦੇ ਹਨ ਅਤੇ ਪੌਦੇ ਜੋ ਆਕਸੀਜਨ ਛੱਡਦੇ ਹਨ ਉਸ ਨੂੰ ਮਨੁੱਖ ਅਤੇ ਜਾਨਵਰ ਸਾਹ ਲੈਣ ਲਈ ਪ੍ਰਯੋਗ ਕਰਦੇ ਹਨ । ਪੌਦੇ ਕਾਰਬਨ-ਡਾਈਆਕਸਾਈਡ ਇਸਤੇਮਾਲ ਕਰਕੇ ਹਵਾ ਨੂੰ ਸ਼ੁੱਧ ਕਰਦੇ ਹਨ ।
  2. ਧੁੱਪ ਦੁਆਰਾ-ਧੁੱਪ ਬਦਬੂ ਨੂੰ ਦੂਰ ਕਰਦੀ ਹੈ ਅਤੇ ਰੋਗਾਣੂਆਂ ਨੂੰ ਨਸ਼ਟ ਕਰਕੇ ਹਵਾ ਨੂੰ ਸ਼ੁੱਧ ਕਰਦੀ ਹੈ ।
  3. ਤੇਜ਼ ਹਵਾ-ਜਦੋਂ ਗਰਮੀ ਜ਼ਿਆਦਾ ਵੱਧ ਜਾਵੇ ਤਾਂ ਤਾਪਮਾਨ ਵਧ ਜਾਂਦਾ ਹੈ । ਗਰਮ ਹਵਾ ਹਲਕੀ ਹੋ ਕੇ ਉੱਪਰ ਉੱਠਦੀ ਹੈ । ਇਹ ਹਵਾ ਜੀਵਾਣੁਆਂ, ਬਦਬੂ, ਰੇਤ ਅਤੇ ਮਿੱਟੀ ਨੂੰ ਉੱਡਾ ਕੇ ਲੈ ਜਾਂਦੀ ਹੈ ਅਤੇ ਉਸ ਦੀ ਥਾਂ ਸਾਫ਼ ਅਤੇ ਠੰਡੀ ਹਵਾ ਆ ਜਾਂਦੀ ਹੈ ।
  4. ਵਰਖਾ-ਵਰਖਾ ਦੁਆਰਾ ਹਵਾ ਵਿਚ ਘੁਲੀਆਂ ਅਸ਼ੁੱਧੀਆਂ ਵਾਤਾਵਰਨ ਵਿਚੋਂ ਨਿਕਲ ਕੇ ਅਤੇ ਪਾਣੀ ਵਿਚ ਘੁਲ ਕੇ ਧਰਤੀ ਤੇ ਆ ਡਿੱਗਦੀਆਂ ਹਨ ਅਤੇ ਹਵਾ ਸ਼ੁੱਧ ਹੋ ਜਾਂਦੀ ਹੈ ।
  5. ਗੈਸਾਂ ਦੇ ਬਹਾਓ ਅਤੇ ਆਪਸੀ ਮੇਲ ਨਾਲ-ਗੈਸਾਂ ਖ਼ੁਦ ਇਕ ਥਾਂ ਤੋਂ ਦੂਜੀ ਥਾਂ ਤਕ ਜਾਂਦੀਆਂ ਰਹਿੰਦੀਆਂ ਹਨ । ਇਸ ਲਈ ਹਵਾ ਦੇ ਆਉਣ-ਜਾਣ ਵਿਚ ਕੋਈ ਰੁਕਾਵਟ ਨਾ ਪਾਈ ਜਾਏ ਤਾਂ ਸਾਫ਼ ਅਤੇ ਗੰਦੀਆਂ ਹਵਾਵਾਂ ਆਪਸ ਵਿਚ ਮਿਲ ਜਾਂਦੀਆਂ ਹਨ ਅਤੇ ਹਵਾ ਸਾਫ਼ ਹੁੰਦੀ ਰਹਿੰਦੀ ਹੈ । ਇਸ ਤਰ੍ਹਾਂ ਅਸੀਂ ਗੰਦੀ ਹਵਾ ਤੋਂ ਬਚ ਸਕਦੇ ਹਾਂ ।

Home Science Guide for Class 6 PSEB ਸ਼ੁੱਧ ਹਵਾ ਦੀ ਆਵਾਜਾਈ Important Questions and Answers

ਪ੍ਰਸ਼ਨ 1.
ਸ਼ੁੱਧ ਹਵਾ ਵਿਚ ਨਾਈਟਰੋਜਨ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
ਸ਼ੁੱਧ ਹਵਾ ਵਿਚ ਨਾਈਟਰੋਜਨ 78 ਪ੍ਰਤੀਸ਼ਤ ਹੁੰਦੀ ਹੈ !

ਪ੍ਰਸ਼ਨ 2.
ਖਿੜਕੀਆਂ ਮਕਾਨ ਦੇ ਧਰਾਤਲ ਤੋਂ ਕਿੰਨੇ ਫੁੱਟ ਉੱਚੀਆਂ ਹੋਣੀਆਂ ਚਾਹੀਦੀਆਂ ਹਨ ?
ਉੱਤਰ-
ਖਿੜਕੀਆਂ ਮਕਾਨ ਦੇ ਧਰਾਤਲ ਤੋਂ 2\(\frac{1}{2}\) ਫੁੱਟ ਉੱਚੀਆਂ ਹੋਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 3.
ਮਕਾਨ ਵਿਚ ਵਾਯੂ ਦਾਖ਼ਲੇ ਅਤੇ ਨਿਕਾਸ ਦਾ ਉਚਿਤ ਪ੍ਰਬੰਧ ਕਿਉਂ ਜ਼ਰੂਰੀ ਹੈ ।
ਉੱਤਰ-
ਦੁਸ਼ਿਤ ਹਵਾ ਦੀਆਂ ਹਾਨੀਆਂ ਤੋਂ ਬਚਣ ਅਤੇ ਸ਼ੁੱਧ ਹਵਾ ਪ੍ਰਾਪਤ ਕਰਨ ਲਈ ਮਕਾਨ ਵਿਚ ਵਾਯੂ ਦੇ ਦਾਖ਼ਲੇ ਅਤੇ ਨਿਕਾਸ ਦਾ ਉਚਿਤ ਪ੍ਰਬੰਧ ਜ਼ਰੂਰੀ ਹੈ ।

PSEB 6th Class Home Science Solutions Chapter 5 ਸ਼ੁੱਧ ਹਵਾ ਦੀ ਆਵਾਜਾਈ

ਪ੍ਰਸ਼ਨ 4.
ਦਿਨ ਦੇ ਸਮੇਂ ਸੂਰਜ ਦੇ ਪ੍ਰਕਾਸ਼ ਦਾ ਕਮਰਿਆਂ ਵਿਚ ਆਉਣਾ ਕਿਉਂ ਜ਼ਰੂਰੀ ਹੈ ?
ਉੱਤਰ-
ਸੂਰਜ ਦਾ ਪ੍ਰਕਾਸ਼ ਸਿਹਤ ਨੂੰ ਠੀਕ ਰੱਖਦਾ ਹੈ । ਇਹ ਹਾਨੀਕਾਰਕ ਕੀਟਾਣੂਆਂ ਦਾ ਨਾਸ਼ ਕਰਕੇ ਹਵਾ ਨੂੰ ਸ਼ੁੱਧ ਕਰਦਾ ਹੈ ।

ਪ੍ਰਸ਼ਨ 5.
ਘੱਟ ਜਾਂ ਧੁੰਦਲੀ ਰੌਸ਼ਨੀ ਵਿਚ ਕੰਮ ਕਰਨ ਜਾਂ ਪੜ੍ਹਨ ਨਾਲ ਕੀ ਹਾਨੀ ਹੁੰਦੀ ਹੈ ?
ਉੱਤਰ-
ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ ।

ਪ੍ਰਸ਼ਨ 6.
ਪ੍ਰਕਾਸ਼ ਦੇ ਬਣਾਉਟੀ ਸੋਮੇ ਕਿਹੜੇ-ਕਿਹੜੇ ਹਨ ?
ਉੱਤਰ-
ਪ੍ਰਕਾਸ਼ ਦੇ ਬਣਾਉਟੀ ਸੋਮੇ ਮੋਮਬੱਤੀ, ਦੀਵਾ, ਲਾਲਟੈਨ ਅਤੇ ਗੈਸ ਦੀ ਲਾਲਟੈਨ ਆਦਿ ਹਨ ।

ਪ੍ਰਸ਼ਨ 7.
ਵਰਖਾ ਹਵਾ ਨੂੰ ਕਿਵੇਂ ਸ਼ੁੱਧ ਕਰਦੀ ਹੈ ?
ਉੱਤਰ-
ਵਰਖਾ ਦੁਆਰਾ ਹਵਾ ਵਿਚ ਘੁਲੀਆਂ ਅਸ਼ੁੱਧੀਆਂ ਵਾਤਾਵਰਨ ਵਿੱਚੋਂ ਨਿਕਲ ਕੇ ਪਾਣੀ ਵਿਚ ਘੁਲ ਕੇ ਧਰਤੀ ‘ਤੇ ਆ ਡਿੱਗਦੀਆਂ ਹਨ ਅਤੇ ਹਵਾ ਸ਼ੁੱਧ ਹੋ ਜਾਂਦੀ ਹੈ।

ਛੋਟੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਕਮਰਿਆਂ ਵਿੱਚ ਹਵਾ ਦੀ ਆਵਾਜਾਈ ਲਈ ਪ੍ਰਵੇਸ਼ ਦੁਆਰ ਅਤੇ ਨਿਕਾਸ ਦੁਆਰ ਬਾਰੇ ਕੀ ਜਾਣਦੇ ਹੋ |
ਉੱਤਰ-
ਕਮਰਿਆਂ ਵਿਚ ਹਵਾ ਦੀ ਆਵਾਜਾਈ ਲਈ ਪ੍ਰਵੇਸ਼ ਦੁਆਰ ਅਤੇ ਨਿਕਾਸ ਦੁਆਰ ਦਾ ਹੋਣਾ ਵੀ ਜ਼ਰੂਰੀ ਹੈ । ਵੇਸ਼ ਦੁਆਰ ਫ਼ਰਸ਼ ਦੇ ਕੋਲ ਹੋਣਾ ਚਾਹੀਦਾ ਹੈ ਜਿਸ ਨਾਲ ਸ਼ੁੱਧ ਹਵਾ ਕਮਰੇ ਵਿਚ ਕਾਫ਼ੀ ਮਾਤਰਾ ਵਿਚ ਦਾਖ਼ਲ ਹੋ ਸਕੇ । ਪ੍ਰਵੇਸ਼ ਦੁਆਰ ਦੀ ਭੂਮਿਕਾ ਬਾਰੀਆਂ ਅਤੇ ਦਰਵਾਜ਼ੇ ਨਿਭਾਉਂਦੇ ਹਨ | ਅਸ਼ੁੱਧ ਹਵਾ ਨੂੰ ਬਾਹਰ ਕੱਢਣ ਦੇ ਲਈ ਨਿਕਾਸ ਦੁਆਰ ਹੋਣਾ ਚਾਹੀਦਾ ਹੈ । ਨਿਕਾਸ ਦੁਆਰ ਕਮਰੇ ਦੇ ਅਨੁਪਾਤ ਵਿਚ ਹੋਵੇ ਅਤੇ ਉਸ ਨੂੰ ਉੱਚਿਤ ਰੂਪ ਵਿਚ ਖੋਲ੍ਹਣ ਅਤੇ ਬੰਦ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਨਿਕਾਸ ਦੁਆਰ ਦਾ ਕੰਮ ਰੋਸ਼ਨਦਾਨ ਕਰਦੇ ਹਨ । ਸਾਡੇ ਦੇਸ਼ ਵਿਚ ਗਰਮੀਆਂ ਵਿਚ ਜ਼ਿਆਦਾ ਲੂ (ਗਰਮ ਹਵਾਵਾਂ ਚੱਲਦੀ ਹੈ । ਇਸ ਲਈ ਵੱਡੀਆਂ-ਵੱਡੀਆਂ ਬਾਰੀਆਂ ਦੀ ਥਾਂ ਛੋਟੇ-ਛੋਟੇ ਛੇਕ ਹੋਣ ਤਾਂ ਜ਼ਿਆਦਾ ਉੱਚਿਤ ਹੈ ।

ਇੱਕ ਸ਼ਬਦ ਵਿੱਚ ਉੱਤਰ ਦਿਉ

ਪ੍ਰਸ਼ਨ 1.
ਹਵਾ ਵਿਚ ………… ਪ੍ਰਤੀਸ਼ਤ ਕਾਰਬਨ ਡਾਈਆਕਸਾਈਡ ਹੁੰਦੀ ਹੈ ।
ਉੱਤਰ-
0.04%.

ਪ੍ਰਸ਼ਨ 2.
ਰਸੋਈ ਵਿਚ ਅੱਗ ਬਾਲਣ ਨਾਲ ਕਿਹੜੀ ਗੈਸ ਪੈਦਾ ਹੁੰਦੀ ਹੈ ?
ਉੱਤਰ-
ਕਾਰਬਨ ਡਾਈਆਕਸਾਈਡ ।

ਪ੍ਰਸ਼ਨ 3.
ਸ਼ੁੱਧ ਹਵਾ ਨਾਲ ………. ਅਤੇ ਪਾਚਨ ਕਿਰਿਆ ਠੀਕ ਕੰਮ ਕਰਦੇ ਹਨ ।
ਉੱਤਰ-
ਫੇਫੜੇ ।

ਪ੍ਰਸ਼ਨ 4.
ਪ੍ਰਕਾਸ਼ ਦੇ ਬਣਾਉਟੀ ਸੋਮੇ ਦੀ ਇਕ ਉਦਾਹਰਨ ਦਿਉ ।
ਉੱਤਰ-
ਲਾਲਟੈਨ|

ਪ੍ਰਸ਼ਨ 5.
ਨਿਕਾਸ ਦੁਆਰ ਦਾ ਕੰਮ ………… ਕਰਦੇ ਹਨ ।
ਉੱਤਰ-
ਰੋਸ਼ਨਦਾਨ |

PSEB 6th Class Home Science Solutions Chapter 5 ਸ਼ੁੱਧ ਹਵਾ ਦੀ ਆਵਾਜਾਈ

ਪ੍ਰਸ਼ਨ 6. ………… ਹਵਾ ਵਿਚੋਂ ਕਾਰਬਨ ਡਾਈਆਕਸਾਈਡ ਲੈ ਕੇ ਹਵਾ ਨੂੰ ਸ਼ੁੱਧ ਕਰਦੇ ਹਨ ।
ਉੱਤਰ-
ਪੌਦੇ ।

 ਸ਼ੁੱਧ ਹਵਾ ਦੀ ਆਵਾਜਾਈ PSEB 6th Class Home Science Notes

ਸੰਖੇਪ ਜਾਣਕਾਰੀ

  • ਹਰ ਇਕ ਜੀਵਿਤ ਪ੍ਰਾਣੀ ਲਈ ਹਵਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ।
  • ਸ਼ੁੱਧ ਹਵਾ ਕੁਝ ਗੈਸਾਂ ਦਾ ਮਿਸ਼ਰਨ ਹੈ । ਇਸ ਵਿਚ ਹੇਠ ਲਿਖੀਆਂ ਗੈਸਾਂ ਹੁੰਦੀਆਂ ਹਨ –
  • ਆਕਸੀਜਨ-21%, ਨਾਈਟਰੋਜਨ-78% , ਕਾਰਬਨ-ਡਾਈਆਕਸਾਈਡ-0.03% |
  • ਹਵਾ ਦੇ ਸਾਰੇ ਤੱਤਾਂ ਵਿਚੋਂ ਆਕਸੀਜਨ ਦਾ ਇਕ ਖ਼ਾਸ ਥਾਂ ਹੈ । ਇਹ ਸਾਹ ਲੈਣ ਲਈ ਜ਼ਰੂਰੀ ਹੈ ।
  • ਹਵਾ ਨੂੰ ਸ਼ੁੱਧ ਕਰਨ ਦੀਆਂ ਵਿਧੀਆਂ-(1) ਕੁਦਰਤੀ, (2) ਬਣਾਉਟੀ ।
  • ਪੌਦੇ ਹਵਾ ਵਿਚੋਂ ਕਾਰਬਨ-ਡਾਈਆਕਸਾਈਡ ਲੈ ਕੇ ਪ੍ਰਕਾਸ਼ ਅਤੇ ਹਰੀਆਂ ਪੱਤੀਆਂ ।
  • ਦੀ ਸਹਾਇਤਾ ਨਾਲ ਭੋਜਨ ਤਿਆਰ ਕਰਦੇ ਹਨ ।
  • ਪੌਦੇ ਕਾਰਬਨ-ਡਾਈਆਕਸਾਈਡ ਦਾ ਪ੍ਰਯੋਗ ਕਰਕੇ ਹਵਾ ਨੂੰ ਸ਼ੁੱਧ ਕਰਦੇ ਹਨ ।
  • ਹੈ ਜਦੋਂ ਗਰਮੀ ਬਹੁਤ ਵੱਧ ਜਾਏ ਤਾਂ ਤਾਪਮਾਨ ਵੱਧ ਜਾਂਦਾ ਹੈ । ਗੈਸਾਂ ਆਪਣੇ ਆਪ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਜਾਂਦੀਆਂ ਰਹਿੰਦੀਆਂ ਹਨ ।
  • ਪੱਖੇ ਗੰਦੀ ਹਵਾ ਬਾਹਰ ਕੱਢਣ ਦਾ ਇਕ ਬਹੁਤ ਵਧੀਆ ਅਤੇ ਵਿਗਿਆਨਿਕ ਢੰਗ ਹੈ ।
  • ਹਵਾ ਨਿਕਾਸ ਦਾ ਅਰਥ ਹੈ ਮਸ਼ੀਨ ਨਾਲ ਗੈਸ ਬਾਹਰ ਕੱਢਣਾ ।
  • ਸ਼ੁੱਧ ਹਵਾ ਸਰੀਰ ਦੇ ਅੰਦਰੂਨੀ ਅੰਗਾਂ ਦੀ ਸਫ਼ਾਈ ਲਈ ਜ਼ਰੂਰੀ ਹੈ ।
  • ਸ਼ੁੱਧ ਹਵਾ ਨਾਲ ਫੇਫੜੇ ਅਤੇ ਪਾਚਨ ਕਿਰਿਆ ਠੀਕ ਕੰਮ ਕਰਦੇ ਹਨ ।
  • ਸ਼ੁੱਧ ਹਵਾ ਨਾਲ ਸਰੀਰ ਦਾ ਤਾਪਮਾਨ ਵੀ ਠੀਕ ਰਹਿੰਦਾ ਹੈ ।
  • ਰਸੋਈ ਵਿਚ ਸ਼ੁੱਧ ਹਵਾ ਦੀ ਆਵਾਜਾਈ ਬਹੁਤ ਜ਼ਰੂਰੀ ਹੈ ।
  • ਰਸੋਈ ਵਿਚ ਅੱਗ ਬਾਲਣ ਨਾਲ ਕਾਰਬਨ-ਡਾਈਆਕਸਾਈਡ ਪੈਦਾ ਹੁੰਦੀ ਹੈ ।
  • ਹੈਦਰਾਬਾਦੀ ਧੂੰਏਂ ਰਹਿਤ ਚੁੱਲਾ ਧੂੰਏਂ ਅਤੇ ਗੰਦੀ ਹਵਾ ਤੋਂ ਛੁਟਕਾਰਾ ਦਿਵਾ ਸਕਦਾ ਹੈ ।

PSEB 6th Class Home Science Solutions Chapter 4 ਘਰ

Punjab State Board PSEB 6th Class Home Science Book Solutions Chapter 4 ਘਰ Textbook Exercise Questions and Answers.

PSEB Solutions for Class 6 Home Science Chapter 4 ਘਰ

ਅਭਿਆਸ ਦੇ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਵੱਡੇ ਸ਼ਹਿਰਾਂ ਵਿਚ ਘਰ ਦੀ ਸਫ਼ਾਈ ਕਰਨ ਲਈ ਕਿਹੜੇ ਬਿਜਲੀ ਦੇ ਉਪਕਰਨ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਵੈਕਊਮ ਕਲੀਨਰ, ਕਾਰਪੇਟ ਸਵੀਪਰ ।

ਪ੍ਰਸ਼ਨ 2.
ਦਰੀ ਸਾਫ਼ ਕਰਨ ਲਈ ਕਿਸ ਉਪਕਰਣ ਦੀ ਵਰਤੋਂ ਕੀਤੀ ਜਾ ਸਕਦੀ ਹੈ ?
ਉੱਤਰ-
ਬੁਰਸ਼ ਦੀ ।

ਪ੍ਰਸ਼ਨ 3.
ਰੋਜ਼ਮਰਾ ਦੀਆਂ ਕਿਹੜੀਆਂ ਸਹੂਲਤਾਂ ਘਰ ਦੇ ਨੇੜੇ ਹੋਣੀਆਂ ਚਾਹੀਦੀਆਂ ਹਨ ?
ਉੱਤਰ-
ਕੰਮ ਦੀ ਜਗ੍ਹਾ, ਸਕੂਲ, ਹਸਪਤਾਲ, ਬੈਂਕ, ਬਜ਼ਾਰ, ਆਦਿ ।

PSEB 6th Class Home Science Solutions Chapter 4 ਘਰ

ਪ੍ਰਸ਼ਨ 4.
ਕਿਹੜੀਆਂ ਥਾਂਵਾਂ ਘਰ ਦੇ ਨੇੜੇ ਨਹੀਂ ਹੋਣੀਆਂ ਚਾਹੀਦੀਆਂ ?
ਉੱਤਰ-
ਸਟੇਸ਼ਨ, ਸ਼ਮਸ਼ਾਨ ਘਾਟ ਆਦਿ ਘਰ ਦੇ ਕੋਲ ਨਹੀਂ ਹੋਣਾ ਚਾਹੀਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ ਵਲੋਂ

ਪ੍ਰਸ਼ਨ 5.
ਘਰ ਦੇ ਕੀ ਅਰਥ ਹਨ ?
ਉੱਤਰ-
ਮਨੁੱਖ ਜਿੱਥੇ ਆਪਣੇ ਪਰਿਵਾਰ ਦੇ ਨਾਲ ਰਹਿਣ ਦੀ ਵਿਵਸਥਾ ਕਰਦਾ ਹੈ ਉਹੋ ਉਸ ਦਾ ਘਰ ਕਹਾਉਂਦਾ ਹੈ ।

ਪ੍ਰਸ਼ਨ 6.
ਘਰ ਦੇ ਆਸ-ਪਾਸ ਕਿਹੋ ਜਿਹੇ ਲੋਕਾਂ ਦਾ ਹੋਣਾ ਜ਼ਰੂਰੀ ਹੈ ?
ਉੱਤਰ-
ਘਰ ਦੇ ਆਸ-ਪਾਸ ਦੇ ਲੋਕ ਗੰਭੀਰ, ਮਿਲਣਸਾਰ ਅਤੇ ਸੁਖ-ਦੁੱਖ ਦੇ ਸਾਥੀ ਹੋਣੇ ਚਾਹੀਦੇ ਹਨ ।

ਪ੍ਰਸ਼ਨ 7.
ਜੇ ਫ਼ੈਕਟਰੀ ਜਾਂ ਸਟੇਸ਼ਨ ਘਰ ਦੇ ਨੇੜੇ ਹੋਵੇ ਤਾਂ ਕੀ ਨੁਕਸਾਨ ਹੈ ?
ਉੱਤਰ-
ਜੇਕਰ ਫ਼ੈਕਟਰੀ ਜਾਂ ਸਟੇਸ਼ਨ ਘਰ ਦੇ ਨੇੜੇ ਹੋਵੇ ਤਾਂ ਸਾਨੂੰ ਹੇਠ ਲਿਖੀਆਂ ਹਾਨੀਆਂ ਹਨ :-
ਫ਼ੈਕਟਰੀ ਦਾ ਧੂੰਆਂ ਸਿਹਤ ਲਈ ਹਾਨੀਕਾਰਕ ਹੈ ਅਤੇ ਰੇਲਾਂ ਸ਼ਾਂਤੀ ਨੂੰ ਖ਼ਤਮ ਕਰਦੀਆਂ ਹਨ ।

ਪ੍ਰਸ਼ਨ 8.
ਮਕਾਨ ਬਣਾਉਣ ਵੇਲੇ ਕਿਹੜੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
ਮਕਾਨ ਬਣਾਉਣ ਵੇਲੇ ਹੇਠ ਲਿਖੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ :-

  1. ਮਕਾਨ ਬਣਾਉਂਦੇ ਸਮੇਂ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਦੈਨਿਕ ਪ੍ਰਯੋਗ ਵਿਚ ਆਉਣ ਵਾਲੀਆਂ ਵਸਤਾਂ ਛੇਤੀ ਅਤੇ ਸੌਖ ਨਾਲ ਮਿਲ ਸਕਦੀਆਂ ਹੋਣ ।
  2. ਨੌਕਰੀ ਵਾਲੇ ਲੋਕਾਂ ਲਈ ਨੌਕਰੀ ਦਾ ਸਥਾਨ ਅਤੇ ਦੁਕਾਨਦਾਰ ਦੇ ਲਈ ਦੁਕਾਨ ਨੇੜੇ ਹੋਣੀ ਚਾਹੀਦੀ ਹੈ ।
  3. ਹਸਪਤਾਲ ਅਤੇ ਬਜ਼ਾਰ ਵੀ ਘਰ ਤੋਂ ਜ਼ਿਆਦਾ ਦੂਰ ਨਹੀਂ ਹੋਣੇ ਚਾਹੀਦੇ ।
  4. ਡਾਕਘਰ ਅਤੇ ਬੈਂਕ ਵੀ ਨੇੜੇ ਹੋਣੇ ਚਾਹੀਦੇ ਹਨ ।
  5. ਰਿਕਸ਼ਾ, ਟਾਂਗਾ, ਲੋਕਲ ਬੱਸ ਆਸਾਨੀ ਨਾਲ ਮਿਲ ਸਕਦੇ ਹੋਣ ।

ਪ੍ਰਸ਼ਨ 9.
ਘਰ ਨੂੰ ਸਾਫ਼ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ-
ਗੰਦਾ ਘਰ ਕੀੜੇ-ਮਕੌੜੇ ਪੈਦਾ ਕਰਕੇ ਬਿਮਾਰੀਆਂ ਪੈਦਾ ਕਰਦਾ ਹੈ । ਇਸ ਲਈ ਘਰ ਨੂੰ ਸਾਫ਼ ਰੱਖਣਾ ਜ਼ਰੂਰੀ ਹੈ ।

PSEB 6th Class Home Science Solutions Chapter 4 ਘਰ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 10.
ਘਰ ਨੂੰ ਸਾਫ਼ ਕਰਨ ਦੇ ਤਰੀਕਿਆਂ ਦੇ ਨਾਂ ਲਿਖੋ ।
ਉੱਤਰ-
ਘਰ ਨੂੰ ਸਾਫ਼ ਕਰਨ ਲਈ ਤਰੀਕੇ ਇਸ ਤਰਾਂ ਹਨ :-

  1. ਝਾੜੂ ਲਾਉਣਾ
  2. ਝਾੜਨਾ
  3. ਪੋਚਾ ਲਾਉਣਾ ।

ਪ੍ਰਸ਼ਨ 11.
ਚੀਜ਼ਾਂ ਨੂੰ ਝਾੜੂ ਲਾਉਣ ਤੋਂ ਬਾਅਦ ਕਿਉਂ ਝਾੜਨਾ ਚਾਹੀਦਾ ਹੈ ?
ਉੱਤਰ-
ਚੀਜ਼ਾਂ ਝਾੜਨ ਦਾ ਕੰਮ ਝਾੜ ਲਾਉਣ ਤੋਂ ਬਾਅਦ ਅਤੇ ਪੋਚਾ ਲਾਉਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਤਾਂ ਜੋ ਝਾੜੂ ਲਾਉਣ ਨਾਲ ਜੋ ਮਿੱਟੀ-ਘੱਟਾ ਵਸਤੂਆਂ ਤੇ ਉੱਡ ਕੇ ਪੈਂਦਾ ਹੈ ਉਹ ਝਾੜਨ ਨਾਲ ਸਾਫ਼ ਹੋ ਜਾਵੇ ।

ਪ੍ਰਸ਼ਨ 12.
ਪੋਚਾ ਲਾਉਣ ਤੇ ਬੁਰਸ਼ ਫੇਰਨ ਵਿਚ ਕੀ ਅੰਤਰ ਹੈ ?
ਉੱਤਰ-
ਪੋਚਾ ਲਾਉਣ ਅਤੇ ਬੁਰਸ਼ ਫੇਰਨ ਵਿਚ ਅੰਤਰ :-

ਪੋਚਾ ਬੁਰਸ਼
1. ਪੱਕੇ ਫ਼ਰਸ਼ ‘ਤੇ ਹਰ ਰੋਜ਼ ਝਾੜੂ ਲਾਉਣ ਤੋਂ ਬਾਅਦ ਮੋਟੇ ਕੱਪੜੇ ਨੂੰ ਗਿੱਲਾ ਕਰਕੇ ਪੋਚਾ ਲਾਉਣਾ ਚਾਹੀਦਾ ਹੈ । 1. ਹਫ਼ਤੇ ਵਿਚ ਇਕ ਵਾਰ ਕੰਧਾਂ ਅਤੇ ਛੱਤ ਨੂੰ ਝਾੜੂ ਲਾਉਣ ਤੋਂ ਪਹਿਲਾਂ ਬੁਰਸ਼  ਨਾਲ ਸਾਫ਼ ਕਰ ਲੈਣਾ ਚਾਹੀਦਾ ਹੈ ।
2. ਪੋਚਾ ਲਾਉਣ ਵਾਲਾ ਕੱਪੜਾ ਮੋਟਾ ਅਤੇ ਅਜਿਹਾ ਹੋਣਾ ਚਾਹੀਦਾ ਹੈ ਕਿ ਪਾਣੀ ਅਤੇ ਮਿੱਟੀ ਸੌਖ ਸਕੇ । 2. ਬੁਰਸ਼ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਮਕੜੀ ਅਤੇ ਕੀੜੇ-ਮਕੌੜਿਆਂ ਤੋਂ ਛੁਟਕਾਰਾ ਮਿਲ ਜਾਵੇ ।
3. ਪੋਚਾ ਮੋਟਾ ਸੂਤੀ ਕੱਪੜਾ ਫੁਲਾ ਲੈਣ ਜਾਂ ਬਜ਼ਾਰੋਂ ਮਿਲਣ ਵਾਲਾ ਪੋਚਾ ਪ੍ਰਯੋਗ ਕਰਨਾ ਚਾਹੀਦਾ ਹੈ । 3. ਬੁਰਸ਼ ਸੁੱਕਾ ਬੁਰ ਦਾ ਇਕ ਬਾਂਹ ਜਿੰਨਾ ਲੰਮਾ ਛੋਟੀ ਜਿਹੀ ਹੱਥੀ ਵਾਲਾ ਪ੍ਰਯੋਗ ਕਰਨਾ ਚਾਹੀਦਾ ਹੈ ।

ਪ੍ਰਸ਼ਨ 13.
ਬੁਰਸ਼ ਜਾਂ ਧਾਤੂ ਦੀਆਂ ਕਿਸਮਾਂ ਬਾਰੇ ਜੋ ਜਾਣਦੇ ਹੋ, ਖੋਲ੍ਹ ਕੇ ਲਿਖੋ ।
ਉੱਤਰ-
ਬੁਰਸ਼ ਦੀਆਂ ਕਿਸਮਾਂ :-

  • ਦਰੀ ਜਾਂ ਕਾਲੀਨ ਸਾਫ਼ ਕਰਨ ਵਾਲਾ ਬੁਰਸ਼ – ਇਹ ਸਖ਼ਤ ਬੁਰ ਦਾ ਇਕ ਬਾਂਹ ਜਿੰਨਾ ਲੰਮਾ ਛੋਟੀ ਜਿਹੀ ਹੱਥੀ ਵਾਲਾ ਹੁੰਦਾ ਹੈ । ਇਸ ਨਾਲ ਦਰੀ ਅਤੇ ਕਾਲੀਨ ਸਾਫ਼ ਕੀਤੇ ਜਾਂਦੇ ਹਨ ।

PSEB 6th Class Home Science Solutions Chapter 4 ਘਰ 1

  • ਪਾਲਿਸ਼ ਕਰਨ ਵਾਲਾ ਬੁਰਸ਼ – ਖਿੜਕੀਆਂ, ਅਲਮਾਰੀਆਂ, ਜਾਲੀਦਾਰ ਡੋਲੀ ਅਤੇ ਕਮਰਿਆਂ ਦੇ ਦਰਵਾਜ਼ੇ ਪਾਲਿਸ਼ ਕਰਨ ਲਈ ਛੋਟੀ ਜਿਹੀ ਡੰਡੀ ਵਾਲਾ ਬੁਰਸ਼ ਹੁੰਦਾ ਹੈ ।
  • ਫ਼ਰਸ਼ ਧੋਣ ਲਈ ਬੁਰਸ਼ – ਇੱਟਾਂ ਦਾ ਫ਼ਰਸ਼ ਧੋਣ ਲਈ ਲੋਹੇ ਦੀ ਤਾਰ ਦਾ ਮਜ਼ਬੂਤ ਬੁਰਸ਼ ਹੁੰਦਾ ਹੈ । ਇਸ ਨਾਲ ਇੱਟਾਂ ਤੋਂ ਮਿੱਟੀ ਅਤੇ ਚਿਕਨਾਈ ਸੌਖ ਨਾਲ ਦੂਰ ਕੀਤੀ ਜਾ ਸਕਦੀ ਹੈ ।
  • ਸਫ਼ੈਦੀ ਕਲੀ ਕਰਨ ਵਾਲਾ ਬੁਰਸ਼-ਘਰ ਦੀਆਂ ਕੰਧਾਂ ‘ਤੇ ਸਫ਼ੈਦੀ ਕਰਨ ਲਈ ਬਜ਼ਾਰ ਤੋਂ ਘਾਹ ਫੂਸ ਦਾ ਬਣਿਆ ਬੁਰਸ਼ ਮਿਲਦਾ ਹੈ । ਇਸ ਨੂੰ ਕੁਚੀ ਕਿਹਾ ਜਾਂਦਾ ਹੈ ।
  • ਕੰਧਾਂ ਅਤੇ ਛੱਤਾਂ ਸਾਫ਼ ਕਰਨ ਲਈ ਬੁਰਸ਼-ਇਹ ਗੋਲਾਕਾਰ ਹੁੰਦਾ ਹੈ । ਕੰਧਾਂ ਅਤੇ ਛੱਤ ਤਕ ਪਹੁੰਚਾਉਣ ਲਈ ਇਸਦੇ ਨਾਲ ਲੰਮੀ ਸੋਟੀ ਲੱਗੀ ਹੁੰਦੀ ਹੈ । ਇਸ ਨਾਲ ਜਾਲੇ ਅਤੇ ਮਿੱਟੀ ਬੜੀ ਸੌਖ ਨਾਲ ਸਾਫ਼ ਹੋ ਜਾਂਦੇ ਹਨ ।

PSEB 6th Class Home Science Solutions Chapter 4 ਘਰ

PSEB 6th Class Home Science Guide ਘਰ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਦਿਕਾਲ ਵਿਚ ਮਨੁੱਖ ਕਿੱਥੇ ਰਹਿੰਦੇ ਸਨ ?
ਉੱਤਰ-
ਗੁਫ਼ਾਵਾਂ ਵਿਚ ।

ਪ੍ਰਸ਼ਨ 2.
ਘਰ ਕਿਨ੍ਹਾਂ ਚੀਜ਼ਾਂ ਤੋਂ ਬਣਦਾ ਹੈ ?
ਉੱਤਰ-
ਮਕਾਨ ਅਤੇ ਪਰਿਵਾਰ ਤੋਂ ।

ਪ੍ਰਸ਼ਨ 3.
ਪਾਣੀ ਵਿਚ ਜਮਾਂਦਰੂ ਚੇਤਨਾ ਕੀ ਹੁੰਦੀ ਹੈ ?
ਉੱਤਰ-
ਪਾਣੀ ਆਪਣੇ ਵਿਕਾਸ ਲਈ ਅਜਿਹੇ ਟਿਕਾਣੇ ਦਾ ਨਿਰਮਾਣ ਕਰਨਾ ਚਾਹੁੰਦਾ ਹੈ। ਜਿੱਥੇ ਉਸ ਨੂੰ ਸੁਖ-ਸ਼ਾਂਤੀ ਪ੍ਰਾਪਤ ਹੋ ਸਕੇ । ਇਹੋ ਜਮਾਂਦਰੂ ਚੇਤਨਾ ਹੈ ।

ਪ੍ਰਸ਼ਨ 4.
ਸਮਾਂ, ਕਿਰਤ ਅਤੇ ਧਨ ਦੀ ਬਚਤ ਲਈ ਮਕਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਸਮਾਂ, ਕਿਰਤ ਅਤੇ ਧਨ ਦੀ ਬਚਤ ਲਈ ਮਕਾਨ ਸਕੂਲ, ਕਾਲਜ, ਹਸਪਤਾਲ, ਦਫ਼ਤਰ ਬਜ਼ਾਰ ਆਦਿ ਦੇ ਨੇੜੇ ਹੋਣਾ ਚਾਹੀਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਰ ਵਿਚ ਵਿਅਕਤੀ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਦੀਆਂ ਹਨ ?
ਉੱਤਰ-
ਘਰ ਵਿਚ ਵਿਅਕਤੀ ਨੂੰ ਹੇਠ ਲਿਖੀਆਂ ਸਹੂਲਤਾਂ ਮਿਲਦੀਆਂ ਹਨ :-

  1. ਸੁਰੱਖਿਆਤਮਕ ਸਹੂਲਤਾਂ
  2. ਕੰਮ ਕਰਨ ਦੀ ਸਹੂਲਤ
  3. ਸਰੀਰਕ ਸੁਖ ।
  4. ਮਾਨਸਿਕ ਸ਼ਾਂਤੀ
  5. ਵਿਕਾਸ ਅਤੇ ਵਾਧੇ ਦੀਆਂ ਸਹੂਲਤਾਂ ।

PSEB 6th Class Home Science Solutions Chapter 4 ਘਰ

ਪ੍ਰਸ਼ਨ 2.
ਸਾਡਾ ਘਰ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਸਾਡਾ ਘਰ ਅਜਿਹਾ ਹੋਣਾ ਚਾਹੀਦਾ ਹੈ ਜਿੱਥੇ :-

  1. ਪਰਿਵਾਰ ਦੇ ਸਾਰੇ ਮੈਂਬਰਾਂ ਦੇ ਪੂਰਨ ਵਿਕਾਸ ਅਤੇ ਵਾਧੇ ਦਾ ਧਿਆਨ ਰੱਖਿਆ ਜਾਵੇ ।
  2. ਹਮੇਸ਼ਾਂ ਹਰ ਇਕ ਮੈਂਬਰ ਦੀ ਕਾਰਜ ਸਮਰੱਥਾ ਨੂੰ ਪ੍ਰੋਤਸਾਹਨ ਦਿੱਤਾ ਜਾਵੇ ।
  3. ਇਕ ਦੂਸਰੇ ਦੇ ਪ੍ਰਤੀ ਸਦਭਾਵਨਾ ਅਤੇ ਪ੍ਰੇਮ ਨਾਲ ਵਿਵਹਾਰ ਕੀਤਾ ਜਾਵੇ ।
  4. ਪਰਿਵਾਰ ਦੀ ਆਰਥਿਕ ਸਥਿਤੀ ਵਿਚ ਪੂਰਾ ਯੋਗਦਾਨ ਦਿੱਤਾ ਜਾਵੇ ।

ਪ੍ਰਸ਼ਨ 3.
ਘਰ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-

  1. ਵਰਖਾ, ਧੁੱਪ, ਠੰਡ, ਹਨੇਰੀ, ਤੂਫਾਨ ਆਦਿ ਤੋਂ ਬਚਣ ਲਈ ।
  2. ਜੀਵ-ਜੰਤੂਆਂ, ਚੋਰਾਂ ਅਤੇ ਅਚਾਨਕ ਘਟਨਾਵਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ।
  3. ਸ਼ਾਂਤੀਪੂਰਵਕ, ਮਾਨਸਿਕ ਅਤੇ ਸਰੀਰਕ ਸਿਹਤਮੰਦ ਜੀਵਨ ਬਤੀਤ ਕਰਨ ਲਈ ।
  4. ਆਪਣਾ ਅਤੇ ਬੱਚਿਆਂ ਦੇ ਸਰਬ-ਪੱਖੀ ਵਿਕਾਸ ਲਈ ।

ਪ੍ਰਸ਼ਨ 4.
ਘਰ ਦਾ ਸਾਡੀ ਸਿਹਤ ਨਾਲ ਕੀ ਸੰਬੰਧ ਹੈ ? ਸਮਝ ਕੇ ਲਿਖੋ ।
ਉੱਤਰ-
ਸਾਡੀ ਸਿਹਤ ਦਾ ਘਰ ਨਾਲ ਬਹੁਤ ਗੂੜ੍ਹਾ ਸੰਬੰਧ ਹੈ : ਬਹੁਤ ਹੱਦ ਤਕ ਸਾਡੀ ਸਿਹਤ ਘਰਾਂ ਦੇ ਸਾਫ਼-ਸੁਥਰਾ ਹੋਣ ‘ਤੇ ਹੀ ਨਿਰਭਰ ਕਰਦੀ ਹੈ । ਅਸੀਂ ਕਿੰਨਾ ਹੀ ਸਿਹਤਮੰਦ ਭੋਜਨ ਕਿਉਂ ਨਾ ਕਰੀਏ, ਸਾਡੀਆਂ ਆਦਤਾਂ ਕਿੰਨੀਆਂ ਵੀ ਚੰਗੀਆਂ ਕਿਉਂ ਨਾ ਹੋਣ ; ਪਰ ਜੇਕਰ ਸਾਡਾ ਘਰ ਸਾਫ਼-ਸੁਥਰਾ ਨਹੀਂ ਹੋਵੇਗਾ ਤਾਂ ਅਸੀਂ ਕਦੀ ਵੀ ਸਵਸਥ ਜੀਵਨ ਬਤੀਤ ਨਹੀਂ ਕਰ ਸਕਦੇ । ਗੰਦਾ ਵਾਤਾਵਰਨ, ਘੱਟ ਸ਼ੁੱਧ ਹਵਾ ਅਤੇ ਸੂਰਜ ਦੀ ਰੌਸ਼ਨੀ ਦੀ ਕਮੀ ਵਿਚ ਲੋਕ ਕਮਜ਼ੋਰ ਹੋ ਜਾਂਦੇ ਹਨ । ਉਹਨਾਂ ਦੀ ਕਾਰਜ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ । ਤੰਗ ਅਤੇ ਗੰਦੇ ਘਰਾਂ ਵਿਚ ਰਹਿਣ ਨਾਲ ਲੋਕਾਂ ਦਾ ਸਿਰ ਦਰਦ, ਕਮਜ਼ੋਰੀ, ਰਕਤਹੀਨਤਾ (ਖੂਨ ਦੀ ਕਮੀ) ਉਨੀਂਦਰਾ, ਜ਼ੁਕਾਮ, ਤਪਦਿਕ ਅਤੇ ਸਾਹ ਤੇ ਛੂਤ ਦੇ ਰੋਗ ਲੱਗ ਜਾਂਦੇ ਹਨ । ਇਸ ਲਈ ਸਪੱਸ਼ਟ ਹੈ ਕਿ ਸਾਡੀ ਸਿਹਤ ਘਰ ਦੇ ਸਾਫ਼-ਸੁਥਰਾ ਹੋਣ ਤੇ ਹੀ ਨਿਰਭਰ ਕਰਦੀ ਹੈ ।

ਪ੍ਰਸ਼ਨ 5.
ਸਫ਼ਾਈ ਵਿਚ ਕੰਮ ਆਉਣ ਵਾਲੇ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਸਫ਼ਾਈ ਵਿਚ ਕੰਮ ਆਉਣ ਵਾਲੇ ਵੱਖ-ਵੱਖ ਪਦਾਰਥ ਜਿਵੇਂ : ਨਿਬੁ, ਸਿਰਕਾ, ਸਪਿਰਿਟ, ਤਾਰਪੀਨ ਦਾ ਤੇਲ, ਬੈਨਜੀਨ, ਕਲੋਰੀਨ, ਹਾਈਡਰੋਕਲੋਰਿਕ ਐਸਿਡ ਆਦਿ ਦਾ ਪ੍ਰਯੋਗ ਦਾਗ਼-ਧੱਬੇ ਦੂਰ ਕਰਨ ਲਈ ਕੀਤਾ ਜਾਂਦਾ ਹੈ । ਡੀ. ਡੀ.ਟੀ. , ਫਿਨਾਇਲ, ਮਿੱਟੀ ਦਾ ਤੇਲ ਆਦਿ ਦੀ ਵਰਤੋਂ ਜੀਵ-ਜੰਤੂਆਂ ਦਾ ਨਾਸ਼ ਕਰਨ ਲਈ ਕੀਤੀ ਜਾਂਦੀ ਹੈ । ਬਾਸੋ ਕਰੀਮ, ਫ਼ਰਨੀਚਰ ਕਰੀਮ ਆਦਿ ਨੂੰ ਧਾਤ, ਸ਼ੀਸ਼ੇ ਅਤੇ ਫ਼ਰਨੀਚਰ ਦੀ ਸਫ਼ਾਈ ਵਿਚ ਪ੍ਰਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 6.
ਸਾਧਾਰਨ ਰੂਪ ਨਾਲ ਸਫ਼ਾਈ ਦੀਆਂ ਕਿਹੜੀਆਂ ਵਿਧੀਆਂ ਹਨ ?
ਉੱਤਰ-
ਸਾਧਾਰਨ ਰੂਪ ਨਾਲ ਸਫ਼ਾਈ ਦੀਆਂ ਹੇਠ ਲਿਖੀਆਂ ਵਿਧੀਆਂ ਹਨ :-

  1. ਝਾੜੂ ਲਾਉਣਾ ।
  2. ਗਿੱਲੇ ਪੋਚੇ ਨਾਲ ਫ਼ਰਸ਼ ਆਦਿ ਦੀ ਧੂੜ-ਮਿੱਟੀ ਸਾਫ਼ ਕਰਨਾ ।
  3. ਵਸਤੂਆਂ ਨੂੰ ਕੱਪੜੇ ਨਾਲ ਪੂੰਝਣਾ ।
  4. ਪਾਣੀ ਨਾਲ ਧੁਆਈ ਕਰਨਾ ਫ਼ਰਸ਼ ਨੂੰ ਧੋਣਾ)
  5. ਵੈਕਿਊਮ ਕਲੀਨਰ ਦੀ ਵਰਤੋਂ ।
  6. ਫ਼ਰਸ਼ ਸਵੀਪਰ (ਕਾਰਪੈਟ ਸਵੀਪਰ) ਦਾ ਪ੍ਰਯੋਗ ।

PSEB 6th Class Home Science Solutions Chapter 4 ਘਰ

ਨਿਬੰਧਾਮਕ ਪ੍ਰਸ਼ਨ

ਪ੍ਰਸ਼ਨ 1.
ਘਰ ਦੀ ਸਫ਼ਾਈ ਲਈ ਲੋੜੀਂਦੀ ਸਾਮੱਗਰੀ ਨੂੰ ਚਿਤਰਾਂ ਦੁਆਰਾ ਸਮਝਾਓ ।
ਉੱਤਰ-
ਘਰ ਦੀ ਸਫ਼ਾਈ ਲਈ ਕੇਵਲ ਝਾਤੂ ਹੀ ਕਾਫ਼ੀ ਨਹੀਂ ਹੁੰਦਾ । ਚੰਗੀ ਸਫ਼ਾਈ ਲਈ ਸਫ਼ਾਈ ਦੇ ਅਨੁਸਾਰ ਸਾਮੱਗਰੀ ਦੀ ਲੋੜ ਹੁੰਦੀ ਹੈ । ਸਫ਼ਾਈ ਲਈ ਹੇਠ ਲਿਖੀ ਸਾਮੱਗਰੀ ਦੀ ਲੋੜ ਹੁੰਦੀ ਹੈ :-

  1. ਝਾੜ, ਬੁਰਸ਼, ਝਾੜਨ ਜਾਂ ਕੱਪੜੇ ਦੇ ਟੋਟੇ, ਸਪੰਜ ।
  2. ਡਸਟ ਪੈਨ, ਡੋਲ ਬਾਲਟੀ, ਜਗ ਜਾਂ ਮੱਗ ।
  3. ਸਫ਼ਾਈ ਕਰਨ ਦੇ ਯੰਤਰ-ਵੈਕਿਉਮ ਕਲੀਨਰ, ਕਾਰਪੈਟ ਸਵੀਪਰ ਆਦਿ ।
  4. ਸਫ਼ਾਈ ਵਿਚ ਵਰਤੇ ਜਾਣ ਵਾਲੇ ਪਦਾਰਥ-ਡੀ. ਡੀ. ਟੀ, ਫਿਨਾਇਲ, ਮਿੱਟੀ ਦਾ ਤੇਲ, ਸਪਿਰਿਟ, ਤਾਰਪੀਨ ਦਾ ਤੇਲ, ਬੈਨਜੀਨ, ਕਲੋਰੀਨ, ਨਿੰਬੂ, ਸਿਰਕਾ, ਹਾਈਡਰੋਕਲੋਰਿਕ ਐਸਿਡ ਆਦਿ। ਸੋ ਕਰੀਮ, ਫਰਨੀਚਰ ਕਰੀਮ, ਵਿਮ, ਰਾਖ, ਸਾਬਣ ਦਾ ਪਾਣੀ ਜਾਂ ਸਰਫ਼ ਆਦਿ ।

PSEB 6th Class Home Science Solutions Chapter 4 ਘਰ 2

ਇੱਕ ਸ਼ਬਦ ਵਿੱਚ ਉੱਤਰ ਦਿਉ

ਪ੍ਰਸ਼ਨ 1.
ਮਨੁੱਖ ਜਿੱਥੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਉਸ ਨੂੰ ਕੀ ਕਹਿੰਦੇ ਹਨ ?
ਉੱਤਰ-
ਘਰ ।

ਪ੍ਰਸ਼ਨ 2.
ਸਵਸਥ ਰਹਿਣ ਲਈ ………………….. ਜ਼ਰੂਰੀ ਹੈ ?
ਉੱਤਰ-
ਸਫ਼ਾਈ ।

ਪ੍ਰਸ਼ਨ 3.
ਘਰ ਦੇ ਨੇੜੇ …………………………… ਅਤੇ ਗੰਦਗੀ ਦੇ ਢੇਰ ਨਹੀਂ ਹੋਣੇ ਚਾਹੀਦੇ ।
ਉੱਤਰ-
ਡੇਅਰੀ ਫ਼ਾਰਮ ।

PSEB 6th Class Home Science Solutions Chapter 4 ਘਰ

ਪ੍ਰਸ਼ਨ 4.
ਬੈਂਕ ਘਰ ਤੋਂ ……………………………… ਹੋਣਾ ਚਾਹੀਦਾ ਹੈ ?
ਉੱਤਰ-
ਨੇੜੇ ।

ਪ੍ਰਸ਼ਨ 5.
ਕੰਧਾਂ ਅਤੇ ਛੱਤਾਂ ਦੀ ਸਫ਼ਾਈ ਵਾਲਾ ਬੁਰਸ਼ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਗੋਲਾਕਾਰ ।

PSEB 6th Class Home Science Solutions Chapter 3 ਭੋਜਨ ਪਕਾਉਣ ਦੇ ਤਰੀਕੇ

Punjab State Board PSEB 6th Class Home Science Book Solutions Chapter 3 ਭੋਜਨ ਪਕਾਉਣ ਦੇ ਤਰੀਕੇ Textbook Exercise Questions and Answers.

PSEB Solutions for Class 6 Home Science Chapter 3 ਭੋਜਨ ਪਕਾਉਣ ਦੇ ਤਰੀਕੇ

ਅਭਿਆਸ ਦੇ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਭੋਜਨ ਪਕਾਉਣ ਦੀ ਸਭ ਤੋਂ ਸਰਲ ਵਿਧੀ ਕਿਹੜੀ ਹੈ ?
ਉੱਤਰ-
ਉਬਾਲਣਾ ।

ਪ੍ਰਸ਼ਨ 2.
ਕਿਹੜਾ ਵਿਟਾਮਿਨ ਪਕਾਉਣ ਨਾਲ ਨਸ਼ਟ ਹੋ ਜਾਂਦਾ ਹੈ ?
ਉੱਤਰ-
ਵਿਟਾਮਿਨ ਸੀ ।

ਪ੍ਰਸ਼ਨ 3.
ਕਿਹੜਾ ਵਿਟਾਮਿਨ ਪਕਾਉਣ ਨਾਲ ਨਸ਼ਟ ਨਹੀਂ ਹੁੰਦਾ ?
ਉੱਤਰ-
ਵਿਟਾਮਿਨ ‘ਏ’ ਕਿਉਂਕਿ ਇਹ ਪਾਣੀ ਵਿਚ ਘੁਲਣਸ਼ੀਲ ਨਹੀਂ ਹੁੰਦਾ ।

PSEB 6th Class Home Science Solutions Chapter 3 ਭੋਜਨ ਪਕਾਉਣ ਦੇ ਤਰੀਕੇ

ਪ੍ਰਸ਼ਨ 4.
ਭੋਜਨ ਪਕਾਉਣ ਦਾ ਪ੍ਰਮੁੱਖ ਕਾਰਣ ਕੀ ਹੈ ?
ਉੱਤਰ-
ਭੋਜਨ ਨੂੰ ਸੌਖਿਆਂ ਪਚਨ ਯੋਗ ਬਨਾਉਣਾ ।

ਪ੍ਰਸ਼ਨ 5.
ਸੁੱਕੇ ਸੇਕ ਨਾਲ ਭੋਜਨ ਪਕਾਉਣ ਦੇ ਦੋ ਤਰੀਕਿਆਂ ਦੇ ਨਾਂ ਲਿਖੋ ।
ਉੱਤਰ-
ਭੰਨਣਾ, ਬੇਕ ਕਰਨਾ ।

ਪ੍ਰਸ਼ਨ 6.
ਘਿਓ ਨਾਲ ਪਕਾਉਣ ਦੇ ਕਿਸੇ ਇਕ ਤਰੀਕੇ ਦਾ ਨਾਂ ਲਿਖੋ ।
ਉੱਤਰ-
ਤਲਨਾ ।

ਪ੍ਰਸ਼ਨ 7.
ਸ਼ਕਰਕੰਦੀ ਨੂੰ ਆਮ ਤੌਰ ਤੇ ਕਿਸ ਤਰੀਕੇ ਨਾਲ ਪਕਾ ਕੇ ਖਾਧਾ ਜਾਂਦਾ ਹੈ ?
ਉੱਤਰ-
ਭੰਨ ਕੇ ।

ਪ੍ਰਸ਼ਨ 8.
ਪਕਾਉਣ ਨਾਲ ਭੋਜਨ ਹਾਣੀ ਰਹਿਤ ਕਿਵੇਂ ਹੋ ਜਾਂਦਾ ਹੈ ?
ਉੱਤਰ-
ਇਸ ਵਿੱਚ ਮੌਜੂਦ ਬੈਕਟੀਰੀਆ, ਸੁਖਮ ਜੀਵ ਸਮਾਪਤ ਹੋ ਜਾਂਦੇ ਹਨ ।

ਪ੍ਰਸ਼ਨ 9.
ਗਿੱਲੇ ਸੇਕ ਨਾਲ ਪਕਾਉਣ ਦੇ ਕਿਸੇ ਇਕ ਤਰੀਕੇ ਦਾ ਨਾਂ ਲਿਖੋ ।
ਉੱਤਰ-
ਭਾਫ਼ ਨਾਲ ਪਕਾਉਣਾ ।

PSEB 6th Class Home Science Solutions Chapter 3 ਭੋਜਨ ਪਕਾਉਣ ਦੇ ਤਰੀਕੇ

ਪ੍ਰਸ਼ਨ 10.
ਬੇਕਿੰਗ ਨਾਲ ਤਿਆਰ ਕੀਤੇ ਜਾਂਦੇ ਦੋ ਖਾਧ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਕੇਕ, ਰਸ, ਬਿਸਕੁਟ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 11.
ਖਾਣਾ ਕਿਉਂ ਪਕਾਇਆ ਜਾਂਦਾ ਹੈ ?
ਉੱਤਰ-
ਖਾਣਾ ਸੁਆਦੀ ਅਤੇ ਪਚਣਯੋਗ ਬਣਾਉਣ ਲਈ ਪਕਾਇਆ ਜਾਂਦਾ ਹੈ ।

ਪ੍ਰਸ਼ਨ 12.
ਪੱਕੇ ਹੋਏ ਅਤੇ ਕੱਚੇ ਭੋਜਨ ਵਿਚ ਕੀ ਅੰਤਰ ਹੁੰਦਾ ਹੈ ?
ਉੱਤਰ-
ਪੱਕੇ ਹੋਏ ਅਤੇ ਕੱਚੇ ਭੋਜਨ ਵਿਚ ਹੇਠ ਲਿਖੇ ਅੰਤਰ ਹੁੰਦੇ ਹਨ :-

ਪੱਕੇ ਭੋਜਨ ਕੱਚੇ ਭੋਜਨ
1. ਪੱਕਿਆ ਹੋਇਆ ਭੋਜਨ ਨਰਮ ਹੋ ਜਾਂਦਾ ਹੈ ਅਤੇ ਚਬਾਉਣ ਤੇ ਪਚਾਉਣ ਵਿਚ ਅਸਾਨ ਹੁੰਦਾ ਹੈ । 1. ਕੱਚਾ ਭੋਜਨ ਸਖ਼ਤ ਹੁੰਦਾ ਹੈ । ਇਸ ਲਈ ਇਸ ਨੂੰ ਚਬਾਉਣਾ, ਪਚਾਉਣਾ ਕਠਿਨ ਹੁੰਦਾ ਹੈ ।
2. ਪੱਕੇ ਹੋਏ ਭੋਜਨ ਦਾ ਰੰਗ-ਰੂਪ ਸੁਆਦ ਅਤੇ ਖ਼ੁਸ਼ਬੂ ਚੰਗੇ ਹੋ ਜਾਂਦੇ ਹਨ । 2. ਬਿਨਾਂ ਪਕਾਏ ਭੋਜਨ ਵੇਖਣ ਜਾਂ ਖਾਣ ਅਤੇ ਖੁਸ਼ਬੂ ਵਿਚ ਚੰਗੇ ਨਹੀਂ ਹੁੰਦੇ ਹਨ ।
3. ਪਕਾਉਣ ਨਾਲ ਜ਼ਿਆਦਾ ਤਾਪਮਾਨ ਦੇ ਕਾਰਨ ਕਈ ਹਾਨੀਕਾਰਕ ਕੀਟਾਣੂ ਮਰ ਜਾਂਦੇ ਹਨ । 3. ਕੱਚੇ ਭੋਜਨ ਵਿਚ ਕਈ ਹਾਨੀਕਾਰਕ ਕੀਟਾਣੂ ਹੁੰਦੇ ਹਨ ਜੋ ਕਿ ਸਿਹਤ ਨੂੰ  ਨੁਕਸਾਨ ਪਹੁੰਚਾਉਂਦੇ ਹਨ ।
4. ਪਕਾਉਣ ਨਾਲ ਇਕ ਹੀ ਵਸਤੂ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ । 4. ਜੇਕਰ ਭੋਜਨ ਨੂੰ ਨਾ ਪਕਾਇਆ ਜਾਵੇ ਅਤੇ ਉਸ ਨੂੰ ਇੱਕੋ ਰੂਪ ਵਿਚ ਖਾਇਆ ਜਾਵੇ ਤਾਂ ਉਸ ਨਾਲ ਜਲਦੀ ਹੀ ਮਨ ਭਰ ਜਾਂਦਾ ਹੈ ।
5. ਪਕਾਉਣ ਨਾਲ ਭੋਜਨ ਨੂੰ ਜ਼ਿਆਦਾ ਦੇਰ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । 5. ਕੱਚਾ ਭੋਜਨ ਜਲਦੀ ਖ਼ਰਾਬ ਹੋ ਜਾਂਦਾ ਹੈ । ਉਸ ਵਿਚ ਜੀਵਾਣੂ ਪੈਦਾ ਹੋ ਜਾਂਦੇ ਹਨ ।

ਪ੍ਰਸ਼ਨ 13.
ਉਬਾਲਣ ਅਤੇ ਤਲਣ ਦੇ ਦੋਸ਼ ਲਿਖੋ ।
ਉੱਤਰ-
ਉਬਾਲਣ ਅਤੇ ਤਲਣ ਦੇ ਹੇਠ ਲਿਖੇ ਲਾਭ ਅਤੇ ਦੋਸ਼ ਹਨ :-
ਉਬਾਲਣ ਦੇ ਦੋਸ਼ :-

  1. ਜ਼ਿਆਦਾ ਤੇਜ਼ੀ ਨਾਲ ਪਾਣੀ ਉਬਾਲਣ ਨਾਲ ਪਾਣੀ ਛੇਤੀ ਸੁੱਕ ਜਾਂਦਾ ਹੈ ਅਤੇ ਜ਼ਿਆਦਾ ਬਾਲਣ ਖ਼ਰਚ ਹੁੰਦਾ ਹੈ ।
  2. ਇਸ ਵਿਧੀ ਨਾਲ ਵਸਤੂ ਛੇਤੀ ਨਹੀਂ ਪੱਕਦੀ ।

ਤਲਣ ਦੇ ਦੋਸ਼ :

  1. ਜ਼ਿਆਦਾ ਤਲਣ-ਭੰਨਣ ਨਾਲ ਕੁਝ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।
  2. ਭੋਜਨ ਭਾਰਾ ਹੋ ਜਾਂਦਾ ਹੈ ।
  3. ਭੋਜਨ ਪਚਣਯੋਗ ਨਾ ਹੋਣ ਨਾਲ ਕਦੀ-ਕਦੀ ਪਾਚਨ ਵਿਗੜ ਜਾਂਦਾ ਹੈ ।

ਪ੍ਰਸ਼ਨ 14.
ਬੇਕ ਕਰਨ ਅਤੇ ਭੁੰਨਣ ਵਿਚ ਕੀ ਅੰਤਰ ਹੈ ?
ਉੱਤਰ-
ਬੇਕ ਕਰਨ ਅਤੇ ਭੁੰਨਣ ਵਿਚ ਹੇਠ ਲਿਖੇ ਅੰਤਰ ਹਨ :-

ਬੇਕ ਕਰਨਾ ਭੰਨਣਾ
1. ਇਸ ਵਿਚ ਪਦਾਰਥ ਨੂੰ ਬੰਦ ਗਰਮ ਭੱਠੀ ਵਿਚ ਰੱਖ ਕੇ ਗਰਮੀ ਨਾਲ ਪਕਾਇਆ ਜਾਂਦਾ ਹੈ । 1. ਇਸ ਵਿਚ ਪਦਾਰਥ ਨੂੰ ਥੋੜ੍ਹੀ ਜਿਹੀ ਚਿਕਨਾਈ ਲਾ ਕੇ ਸੇਕਿਆ ਜਾਂਦਾ ਹੈ।
2. ਭੋਜਨ ਵਾਲੇ ਬਰਤਨ ਨੂੰ ਪਹਿਲਾਂ ਜ਼ਿਆਦਾ ਅਤੇ ਫਿਰ ਘੱਟ ਸੇਕ ਤੇ ਰੱਖਿਆ ਜਾਂਦਾ ਹੈ । 2. ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਪਕਾਇਆ ਜਾਂਦਾ ਹੈ ।
3. ਇਸ ਵਿਚ ਭੱਠੀ ਦਾ ਤਾਪਮਾਨ ਬਰਾਬਰ  ਰਹਿਣਾ ਚਾਹੀਦਾ ਹੈ । 3. ਇਸ ਵਿਚ ਭੱਠੀ ਦਾ ਤਾਪਮਾਨ ਸਦਾ ਮੱਧਮ ਰਹਿਣਾ ਚਾਹੀਦਾ ਹੈ ।
4. ਇਸ ਵਿਚ ਪਾਣੀ ਦੇ ਬਿਨਾਂ ਭੋਜਨ ਦੇ ਸਾਰੇ ਤੱਤ ਸੁਰੱਖਿਅਤ ਰਹਿੰਦੇ ਹਨ । 4. ਇਸ ਵਿਚ ਭੋਜਨ ਦੇ ਤੱਤ ਵੀ ਅੱਗ ਵਿਚ ਡਿੱਗ ਜਾਂਦੇ ਹਨ ।
5. ਇਸ ਵਿਚ ਕੱਚੇ ਕੇਲੇ ਅਤੇ ਹੋਰ ਫਲਾਂ ਨੂੰ ਵੀ ਮਸਾਲਾ ਲਾ ਕੇ ਪਕਾਇਆ ਜਾਂਦਾ ਹੈ । 5. ਇਸ ਵਿਚ ਦਾਣੇ ਭੱਠੀ ਤੇ ਕੜਾਹੀ ਵਿਚ ਪਾ ਕੇ ਰੇਤ ਵਿਚ ਭੁੰਨੇ ਜਾਂਦੇ ਹਨ।

PSEB 6th Class Home Science Solutions Chapter 3 ਭੋਜਨ ਪਕਾਉਣ ਦੇ ਤਰੀਕੇ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 15.
ਕਿਹੜੇ-ਕਿਹੜੇ ਭੋਜਨ ਪਦਾਰਥਾਂ ਨੂੰ ਭੁੰਨਿਆ ਜਾ ਸਕਦਾ ਹੈ ?
ਉੱਤਰ-
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਭੰਨਿਆ ਜਾ ਸਕਦਾ ਹੈ :-

  1. ਆਲੂ
  2. ਬੈਂਗਣ
  3. ਮਾਸ ਦੇ ਟੁਕੜੇ
  4. ਮੁਰਗਾ
  5. ਮੱਕੀ ਦੀ ਛੱਲੀ
  6. ਰੋਟੀ
  7. ਮੱਛੀ
  8. ਦਾਣੇ ।

ਪ੍ਰਸ਼ਨ 16.
ਭੋਜਨ ਪਕਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
ਭੋਜਨ ਪਕਾਉਂਦੇ ਸਮੇਂ ਹੇਠਾਂ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ-

  1. ਭੋਜਨ ਪਕਾਉਂਦੇ ਸਮੇਂ ਪਾਣੀ ਦਾ ਤਾਪਕ੍ਰਮ ਇੱਕੋ ਜਿਹਾ ਰਹਿਣਾ ਚਾਹੀਦਾ ਹੈ ।
  2. ਭੋਜਨ ਵਾਲੇ ਬਰਤਨ ਨਾਲੋਂ ਪਾਣੀ ਵਾਲਾ ਬਰਤਨ ਨਾ ਜ਼ਿਆਦਾ ਵੱਡਾ ਅਤੇ ਨਾ ਹੀ ਪੂਰਾ ਫਿਟ ਹੋਣਾ ਚਾਹੀਦਾ ਹੈ ।
  3. ਭੋਜਨ ਵਾਲਾ ਬਰਤਨ ਜੇ ਬੰਦ ਕਰ ਕੇ ਰੱਖਣਾ ਹੋਵੇ ਤਾਂ ਉਸ ਦੇ ਮੂੰਹ ਤੇ ਚੀਕਣਾ ਕਾਗਜ਼ ਲਾ ਕੇ ਬੰਦ ਕਰਨਾ ਚਾਹੀਦਾ ਹੈ ।
  4. ਪਾਣੀ ਦੇ ਬਰਤਨ ਨੂੰ ਕੱਸ ਕੇ ਬੰਦ ਕਰਨਾ ਚਾਹੀਦਾ ਹੈ, ਤਾਂ ਜੋ ਭਾਫ ਵਿਅਰਥ ਨਾ ਜਾਵੇ ।

ਪ੍ਰਸ਼ਨ 17.
ਜਿਹੜੇ ਪਾਣੀ ਵਿਚ ਭੋਜਨ ਪਕਾਇਆ ਜਾਵੇ, ਉਸ ਨੂੰ ਸੁੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਜਿਸ ਪਾਣੀ ਵਿਚ ਭੋਜਨ ਪਕਾਇਆ ਜਾਵੇ ਉਸ ਨੂੰ ਇਸ ਲਈ ਨਹੀਂ ਸੁੱਟਣਾ ਚਾਹੀਦਾ ਕਿ ਉਸ ਵਿਚ ਖਣਿਜ ਲੂਣ ਘੁਲੇ ਜਾਂਦੇ ਹਨ ਅਤੇ ਪਾਣੀ ਸੁੱਟਣ ਨਾਲ ਇਹ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 18.
ਕਿਹੜੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ ? ਸੂਚੀ ਬਣਾਓ ।
ਉੱਤਰ-
ਕਈ ਅਜਿਹੇ ਭੋਜਨ ਪਦਾਰਥ ਹਨ ਜਿਨ੍ਹਾਂ ਨੂੰ ਕੱਚਾ ਨਹੀਂ ਖਾ ਸਕਦੇ । ਇਸਦੇ ਕਈ ਕਾਰਨ ਹੋ ਸਕਦੇ ਹਨ । ਭੋਜਨ ਪਦਾਰਥ ਸਖ਼ਤ ਹੋ ਸਕਦੇ ਹਨ, ਇਨ੍ਹਾਂ ਵਿਚੋਂ ਵਧੀਆ ਮਹਿਕ ਨਹੀਂ ਆਉਂਦੀ, ਇਹ ਦੇਖਣ ਨੂੰ ਵਧੀਆ ਨਹੀਂ ਲਗਦੇ ਆਦਿ, ਇਨ੍ਹਾਂ ਨੂੰ ਕੱਚਾ ਖਾਣ ਦਾ ਮਨ ਨਹੀਂ ਕਰਦਾ । ਇਸ ਲਈ ਇਨ੍ਹਾਂ ਨੂੰ ਪਕਾ ਕੇ ਖਾਧਾ ਜਾਂਦਾ ਹੈ ।

ਹੇਠ ਲਿਖੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ, ਜਿਵੇਂ-ਅਨਾਜ, ਦਾਲਾਂ, ਮੀਟ, ਮੱਛੀ, ਆਂਡਾ ਆਦਿ ।

PSEB 6th Class Home Science Solutions Chapter 3 ਭੋਜਨ ਪਕਾਉਣ ਦੇ ਤਰੀਕੇ

PSEB 6th Class Home Science Guide ਭੋਜਨ ਪਕਾਉਣ ਦੇ ਤਰੀਕੇ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਪਕਾਉਣ ਦੀ ਸਭ ਤੋਂ ਉੱਤਮ ਵਿਧੀ ਕਿਹੜੀ ਹੈ ?
ਉੱਤਰ-
ਭਾਫ ਦੁਆਰਾ ਪਕਾਉਣਾ ।

ਪ੍ਰਸ਼ਨ 2.
ਭਾਫ ਦੁਆਰਾ ਭੋਜਨ ਪਕਾਉਣ ਦੀ ਵਿਧੀ ਸਭ ਤੋਂ ਉੱਤਮ ਵਿਧੀ ਕਿਉਂ ਮੰਨੀ ਜਾਂਦੀ ਹੈ ?
ਉੱਤਰ-
ਕਿਉਂਕਿ ਇਸ ਵਿਧੀ ਵਿਚ ਭੋਜਨ ਦੇ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ ਹਨ । ਭੋਜਨ ਹਲਕਾ ਅਤੇ ਛੇਤੀ ਨਾਲ ਪਚਣ ਵਾਲਾ ਹੁੰਦਾ ਹੈ ।

ਪ੍ਰਸ਼ਨ 3.
ਵਿਟਾਮਿਨ ‘ਸੀਂ ਭੋਜਨ ਪਕਾਉਣ ਤੇ ਨਸ਼ਟ ਕਿਉਂ ਹੋ ਜਾਂਦਾ ਹੈ ?
ਉੱਤਰ-
ਕਿਉਂਕਿ ਇਹ ਪਾਣੀ ਵਿਚ ਘੁਲਣਸ਼ੀਲ ਹੁੰਦਾ ਹੈ ਅਤੇ ਤਾਪ ਦੇ ਪ੍ਰਭਾਵ ਨਾਲ ਵੀ ਨਸ਼ਟ ਹੋ ਜਾਂਦਾ ਹੈ ।

ਪ੍ਰਸ਼ਨ 4.
ਮੱਖਣ ਨੂੰ ਗਰਮ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਮੱਖਣ ਨੂੰ ਗਰਮ ਕਰਨ ਨਾਲ ਉਸ ਦਾ ਵਿਟਾਮਿਨ ‘ਏ’ ਨਸ਼ਟ ਹੋ ਜਾਂਦਾ ਹੈ ।

ਪ੍ਰਸ਼ਨ 5.
ਭਾਰਤੀ ਸ਼ੈਲੀ ਵਿਚ ਭੋਜਨ ਦੇ ਅੰਤ ਵਿਚ ਕੀ ਪਰੋਸਿਆ ਜਾਂਦਾ ਹੈ ?
ਉੱਤਰ-
ਮਿੱਠੀਆਂ ਚੀਜ਼ਾਂ (ਸਵੀਟ ਡਿਸ਼) ।

PSEB 6th Class Home Science Solutions Chapter 3 ਭੋਜਨ ਪਕਾਉਣ ਦੇ ਤਰੀਕੇ

ਪ੍ਰਸ਼ਨ 6.
ਭੋਜਨ ਪਰੋਸਣ ਦੀਆਂ ਤਿੰਨ ਵਿਧੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-

  1. ਭਾਰਤੀ ਸ਼ੈਲੀ
  2. ਵਿਦੇਸ਼ੀ ਸ਼ੈਲੀ
  3. ਬੁਢੇ ਭੋਜ ।

ਪ੍ਰਸ਼ਨ 7.
ਜਿੱਥੋਂ ਤਕ ਹੋ ਸਕੇ ਇਕ ਹੀ ਧਾਤ ਦੇ ਭਾਂਡਿਆਂ ਵਿਚ ਭੋਜਨ ਕਿਉਂ ਪਰੋਸਣਾ ਚਾਹੀਦਾ ਹੈ ?
ਉੱਤਰ-
ਇਕਰੂਪਤਾ ਹੋਣ ਕਰਕੇ ਆਕਰਸ਼ਣ ਵੱਧਦਾ ਹੈ ।

ਪ੍ਰਸ਼ਨ 8.
ਬੁਰੇ ਵਿਧੀ ਆਮ ਤੌਰ ‘ਤੇ ਕਿੱਥੇ ਪ੍ਰਯੋਗ ਵਿਚ ਲਿਆਂਦੀ ਜਾਂਦੀ ਹੈ ?
ਉੱਤਰ-
ਵਿਆਹ, ਪਾਰਟੀਆਂ, ਸਮੁਹਿਕ ਭੋਜ ਆਦਿ ਮੌਕਿਆਂ ‘ਤੇ ।

ਪ੍ਰਸ਼ਨ 9.
ਸੇਕਣ ਦੀ ਵਿਧੀ ਦੁਆਰਾ ਭੋਜਨ ਪਕਾਉਣ ਦੇ ਲਾਭ ਅਤੇ ਹਾਨੀਆਂ ਕੀ ਹਨ ?
ਉੱਤਰ-
ਲਾਭ-ਭੋਜਨ ਪਦਾਰਥ ਸੁਆਦੀ ਅਤੇ ਪੋਸ਼ਕ ਤੱਤਾਂ ਨਾਲ ਭਰਿਆ ਰਹਿੰਦਾ ਹੈ । ਹਾਨੀ-ਇਹ ਮਹਿੰਗੀ ਵਿਧੀ ਹੈ ਅਤੇ ਇਸ ਵਿਚ ਜ਼ਿਆਦਾ ਸਾਵਧਾਨੀ ਦੀ ਲੋੜ ਹੈ ।

ਪ੍ਰਸ਼ਨ 10.
ਚੌਲ ਪਕਾਉਂਦੇ ਸਮੇਂ ਚੌਲਾਂ ਵਿਚ ਕਿੰਨਾ ਪਾਣੀ ਪਾਉਣਾ ਚਾਹੀਦਾ ਹੈ ।
ਉੱਤਰ-
ਜਿੰਨਾ ਪਾਣੀ ਚੌਲ ਸੋਖ ਲੈਣ ।

PSEB 6th Class Home Science Solutions Chapter 3 ਭੋਜਨ ਪਕਾਉਣ ਦੇ ਤਰੀਕੇ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਬਾਲਣ ਅਤੇ ਹਲਕੇ ਤਾਪ ‘ਤੇ ਪਕਾਉਣ ਵਿਚ ਕੀ ਅੰਤਰ ਹੈ ?
ਉੱਤਰ-
ਉਬਾਲਣ ਅਤੇ ਹਲਕੇ ਤਾਪ ‘ਤੇ ਪਕਾਉਣ ਵਿਚ ਅੰਤਰ : –

ਉਬਾਲਣਾ ਹਲਕੇ ਤਾਪ ’ਤੇ ਪਕਾਉਣਾ
1. ਭੋਜਨ ਜਲਦੀ ਪੱਕਦਾ ਹੈ । 1. ਭੋਜਨ ਦੇਰ ਨਾਲ ਪੱਕਦਾ ਹੈ ।
2. ਬਾਲਣ ਘੱਟ ਖ਼ਰਚ ਹੁੰਦਾ ਹੈ । 2. ਬਾਲਣ ਜ਼ਿਆਦਾ ਖ਼ਰਚ ਹੁੰਦਾ ਹੈ ।
3. ਇਸ ਵਿਚ ਭੋਜਨ ਜ਼ਿਆਦਾ ਤਾਪ ‘ਤੇ (100°C ਜਾਂ 212°F) ‘ਤੇ ਪਕਾਇਆ ਜਾਂਦਾ ਹੈ । 3. ਇਸ ਵਿਚ ਭੋਜਨ ਘੱਟ ਤਾਪ (90°C ਜਾਂ 100°F) ਤੇ ਪਕਾਇਆ ਜਾਂਦਾ ਹੈ ।
4. ਇਸ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਰੱਖੀ ਜਾਂਦੀ ਹੈ । 4. ਇਸ ਵਿਧੀ ਵਿਚ ਪਾਣੀ ਦੀ ਮਾਤਰਾ ਘੱਟ ਰੱਖੀ ਜਾਂਦੀ ਹੈ । ਪਾਣੀ ਛੱਡਣ ਵਾਲੇ ਪਦਾਰਥ ਵਿਚ ਪਾਣੀ ਬਿਲਕੁਲ ਨਹੀਂ ਪਾਇਆ ਜਾਂਦਾ ।
5. ਭੋਜਨ ਪਦਾਰਥ ਵਿਚ ਮੌਜੂਦ ਪੋਸ਼ਕ ਤੱਤ, ਰੰਗ, ਖ਼ੁਸ਼ਬੂ ਆਦਿ ਪਾਣੀ ਵਿਚ ਘੁਲ 5. ਇਸ ਵਿਚ ਪੋਸ਼ਕ ਤੱਤ, ਸਵਾਦ ਅਤੇ ਖ਼ੁਸ਼ਬੂ ਸੁਰੱਖਿਅਤ ਰਹਿੰਦੇ ਹਨ ।

ਪ੍ਰਸ਼ਨ 2.
ਗਹਿਰਾ ਤਲਣਾ ਬਾਰੇ ਦੱਸੋ ।
ਉੱਤਰ-
ਜਿਸ ਭਾਂਡੇ ਵਿਚ ਖਾਧ ਪਦਾਰਥ ਤਲਣਾ ਹੈ ਉਹ ਡੂੰਘਾ ਹੋਣਾ ਚਾਹੀਦਾ ਹੈ, ਨਾਲ ਹੀ ਕਾਫ਼ੀ ਮਾਤਰਾ ਵਿਚ ਘਿਓ ਜਾਂ ਤੇਲ ਹੋਣਾ ਚਾਹੀਦਾ ਹੈ । ਇਸ ਵਿਧੀ ਵਿਚ ਤੇਜ਼ ਅੱਗ ਤੇ ਖਾਧ ਪਦਾਰਥ ਘਿਓ ਜਾਂ ਤੇਲ ਦੀ ਗਰਮੀ ਨਾਲ ਪਕਦਾ ਹੈ । ਜਦੋਂ ਓ ਜਾਂ ਤੇਲ ਵਿਚੋਂ ਧੂੰਆਂ ਨਿਕਲਣ ਲੱਗਦਾ ਹੈ ਤਦ ਖਾਧ ਪਦਾਰਥ ਉਸ ਵਿਚ ਪਕਾਉਣ ਲਈ ਪਾਇਆ ਜਾਂਦਾ ਹੈ ।

ਪ੍ਰਸ਼ਨ 3.
ਅਪ੍ਰਤੱਖ ਭੰਨਣਾ ਬਾਰੇ ਦੱਸੋ ।
ਉੱਤਰ-
ਇਸ ਵਿਧੀ ਵਿਚ ਕਿਸੇ ਮਾਧਿਅਮ ਨੂੰ ਗਰਮ ਕਰਕੇ ਉਸ ਦੀ ਊਸ਼ਮਾ ਨਾਲ ਖਾਣ ਵਾਲੇ ਪਦਾਰਥ ਨੂੰ ਭੁੰਨਦੇ ਹਨ । ਛੋਲੇ, ਮਟਰ, ਮੂੰਗਫ਼ਲੀ, ਮੱਕੀ ਅਤੇ ਕਣਕ ਨੂੰ ਗਰਮ ਰੇਤ ਵਿਚ ਭੁੰਨਿਆ ਜਾਂਦਾ ਹੈ । ਟੋਸਟਰ ਵਿਚ ਡਬਲ ਰੋਟੀ ਦੇ ਟੁਕੜੇ ਵੀ ਇਸੇ ਵਿਧੀ ਦੁਆਰਾ ਭੰਨੇ ਜਾਂਦੇ ਹਨ ।

ਪ੍ਰਸ਼ਨ 4.
ਬਵਾਨਾਂ ਕੀ ਹੈ ?
ਉੱਤਰ-
ਇਸ ਵਿਧੀ ਵਿਚ ਦੇਗਚੀ ਵਿੱਚ ਪਾਣੀ ਉਬਾਲਿਆ ਜਾਂਦਾ ਹੈ ਅਤੇ ਉਸ ਦੇ ਮੂੰਹ ‘ਤੇ ਕੱਪੜਾ ਬੰਨ੍ਹ ਕੇ ਖਾਣ ਵਾਲੀ ਵਸਤੂ ਨੂੰ ਉਸ ਉੱਤੇ ਰੱਖ ਕੇ ਅਤੇ ਢੱਕ ਕੇ ਪਕਾਉਣਾ ਨੂੰ ਬਫਾਨਾਂ ਕਹਿੰਦੇ ਹਨ ।

ਪ੍ਰਸ਼ਨ 5.
ਤਲਣ ਤੋਂ ਕੀ ਭਾਵ ਹੈ ?
ਉੱਤਰ-
ਭੋਜਨ ਨੂੰ ਖੂਬ ਗਰਮ ਘਿਉ ਜਾਂ ਤੇਲ ਵਿਚ ਪਕਾਇਆ ਜਾਂਦਾ ਹੈ । ਇਸ ਲਈ ਅੱਗ ਤੇਜ਼ ਹੋਣੀ ਚਾਹੀਦੀ ਹੈ । ਭੋਜਨ ਪਦਾਰਥ ਦੋ ਤਰ੍ਹਾਂ ਨਾਲ ਲਿਆ ਜਾਂਦਾ ਹੈ । ਗਹਿਰਾ ਤਲਣਾ ਅਤੇ ਉਥਲਾ ਤਲਣਾ ।

PSEB 6th Class Home Science Solutions Chapter 3 ਭੋਜਨ ਪਕਾਉਣ ਦੇ ਤਰੀਕੇ

ਪ੍ਰਸ਼ਨ 6.
ਉਬਾਲਣ ਦੇ ਲਾਭ ਲਿਖੋ ।
ਉੱਤਰ-
ਉਬਾਲਣ ਦੇ ਲਾਭ : –

  1. ਉਬਾਲਿਆ ਹੋਇਆ ਭੋਜਨ ਸੌਖ ਨਾਲ ਪਚਣਯੋਗ ਹੁੰਦਾ ਹੈ ।
  2. ਇਸ ਵਿਧੀ ਵਿਚ ਭੋਜਨ ਦੇ ਪੌਸ਼ਟਿਕ ਤੱਤ ਘੱਟ ਨਸ਼ਟ ਹੁੰਦੇ ਹਨ ।
  3. ਇਹ ਵਿਧੀ ਸਰਲ ਅਤੇ ਘੱਟ ਖ਼ਰਚੀਲੀ ਹੈ ।
  4. ਪ੍ਰੈਸ਼ਰ ਕੁਕਰ ਵਿਚ ਖਾਧ ਪਦਾਰਥ ਉਬਾਲਣ ਨਾਲ ਸਮੇਂ ਅਤੇ ਬਾਲਣ ਦੀ ਵੀ ਬੱਚਤ ਹੁੰਦੀ ਹੈ ।

ਪ੍ਰਸ਼ਨ 7.
ਤਲਣ ਦੇ ਲਾਭ ਲਿਖੋ ।
ਉੱਤਰ-
ਤਲਣ ਦੇ ਲਾਭ :-

  1. ਤਲਿਆ ਹੋਇਆ ਭੋਜਨ ਜ਼ਿਆਦਾ ਸੁਆਦੀ ਹੋ ਜਾਂਦਾ ਹੈ ।
  2. ਭੋਜਨ ਪਦਾਰਥਾਂ ਦਾ ਚਿਕਨਾਈ ਨਾਲ ਸੰਯੋਗ ਹੋਣ ਕਰਕੇ ਕੈਲੋਰੀ ਭਾਰ ਜ਼ਿਆਦਾ ਵੱਧ ਜਾਂਦਾ ਹੈ ।
  3. ਤਲੇ ਹੋਏ ਪਦਾਰਥ ਛੇਤੀ ਖ਼ਰਾਬ ਨਹੀਂ ਹੁੰਦੇ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 1.
ਭੋਜਨ ਪਕਾਉਣ ਦੀਆਂ ਵੱਖ-ਵੱਖ ਵਿਧੀਆਂ ਦਾ ਵਰਣਨ ਕਰੋ ।
ਉੱਤਰ-
ਭੋਜਨ ਪਕਾਉਣ ਦੀਆਂ ਮੁੱਖ ਵਿਧੀਆਂ ਹੇਠ ਲਿਖੀਆਂ ਹਨ :-
1. ਉਬਾਲਣਾ
2.ਤੁਲਣਾ
3. ਭੰਨਣਾ
4. ਭਾਫ ਨਾਲ ਪਕਾਉਣਾ
5. ਸੇਕਣਾ
6.ਮੱਧਮ ਸੇਕ ਤੇ ਭੋਜਨ ਪਕਾਉਣਾ (ਸਟਿਊ ਕਰਨਾ)

1. ਉਬਾਲਣਾ – ਉਬਾਲ ਕੇ ਭੋਜਨ ਪਕਾਉਣ ਦੀ ਵਿਧੀ ਸਭ ਤੋਂ ਪੁਰਾਣੀ, ਸਰਲ ਅਤੇ ਸਾਧਾਰਨ ਹੈ। ਇਸ ਵਿਚ ਪਾਣੀ ਦੀ ਗਰਮੀ ਨਾਲ ਹੀ ਖਾਧ ਪਦਾਰਥ ਪਕਦਾ ਹੈ । ਪਾਣੀ ਦੇ ਉਬਲਣ (100°C ਜਾਂ 212°F) ਦੇ ਬਾਅਦ ਅੱਗ ਹਲਕੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਤਾਪਮ ਪੂਰੇ ਸਮੇਂ ਤਕ ਇਕੋ ਜਿਹਾ ਨਿਯੰਤਰਿਤ ਰਹੇ । ਦਾਲ, ਚਾਵਲ, ਮਾਸ, ਸਬਜ਼ੀ ਆਦਿ ਇਸੇ ਵਿਧੀ ਨਾਲ ਉਬਾਲੇ ਜਾਂਦੇ ਹਨ । ਉਬਾਲਣ ਦੀ ਕਿਰਿਆ ਵਿਚ ਭੋਜਨ ਪਦਾਰਥ ਵਿਚ ਮੌਜੂਦ ਪੋਸ਼ਕ ਤੱਤ, ਰੰਗ, ਸੁਗੰਧ ਆਦਿ ਪਾਣੀ ਵਿਚ ਘੁਲ-ਮਿਲ ਜਾਂਦੇ ਹਨ ਅਤੇ ਉਸ ਨੂੰ ਸੁਆਦੀ ਬਣਾ ਦਿੰਦੇ ਹਨ । ਦਾਲ ਅਤੇ ਚੌਲ ਨੂੰ ਉਬਾਲਣ ਦੇ ਲਈ ਉੱਨਾ ਹੀ ਪਾਣੀ ਪਾਉਣਾ ਚਾਹੀਦਾ ਹੈ ਕਿ ਪੱਕ ਜਾਣ ਤੇ ਉਸ ਨੂੰ ਸੁਟਣਾ ਨਾ ਪਵੇ ।

2. ਤਲਣਾ – ਇਸ ਵਿਧੀ ਦੁਆਰਾ ਖ਼ੂਬ ਗਰਮ ਘਿਓ ਜਾਂ ਤੇਲ ਵਿਚ ਭੋਜਨ ਪਦਾਰਥ ਨੂੰ ਤਲ ਕੇ ਪਕਾਇਆ ਜਾਂਦਾ ਹੈ । ਤਲਣ ਲਈ ਅੱਗ ਤੇਜ਼ ਹੋਣੀ ਚਾਹੀਦੀ ਹੈ । ਭੋਜਨ ਪਦਾਰਥ ਦੋ ਤਰ੍ਹਾਂ ਨਾਲ ਲਿਆ ਜਾਂਦਾ ਹੈ :-

  • ਜ਼ਿਆਦਾ ਚਿਕਨਾਈ ਵਿਚ ਤਲਣਾ ਜਾਂ ਗਹਿਰਾ ਤਲਣਾ – ਜਿਸ ਭਾਂਡੇ ਵਿਚ ਖਾਧ ਪਦਾਰਥ ਤਲਣਾ ਹੈ ਉਹ ਡੂੰਘਾ ਹੋਣਾ ਚਾਹੀਦਾ ਹੈ, ਨਾਲ ਹੀ ਕਾਫ਼ੀ ਮਾਤਰਾ ਵਿਚ ਘਿਓ ਜਾਂ ਤੇਲ ਹੋਣਾ ਚਾਹੀਦਾ ਹੈ। ਇਸ ਵਿਧੀ ਵਿਚ ਤੇਜ਼ ਅੱਗ ਤੇ ਖਾਧ ਪਦਾਰਥ ਘਿਓ ਜਾਂ ਤੇਲ ਦੀ ਗਰਮੀ ਨਾਲ ਪਕਦਾ ਹੈ । ਜਦੋਂ ਘਿਓ ਜਾਂ ਤੇਲ ਵਿਚੋਂ ਧੂੰਆਂ ਨਿਕਲਣ ਲੱਗਦਾ ਹੈ ਤਦ ਖਾਧ ਪਦਾਰਥ ਉਸ ਵਿਚ ਪਕਾਉਣ ਲਈ ਪਾਇਆ ਜਾਂਦਾ ਹੈ ।
  • ਉਥਲਾ ਤਲਣਾ – ਇਸ ਵਿਧੀ ਵਿਚ ਭੋਜਨ ਕਿਸੇ ਵੀ ਚਪਟੇ ਭਾਂਡੇ ਵਿਚ ਬਣਾਉਂਦੇ ਹਨ । ਤੇਲ ਜਾਂ ਘਿਓ ਘੱਟ ਮਾਤਰਾ ਵਿਚ ਇਸਤੇਮਾਲ ਕਰਦੇ ਹਨ ਤਾਂ ਜੋ ਵਸਤੂ ਬਰਤਨ ਦੀ ਸਤਹਿ ਨਾਲ ਚਿੰਬੜੇ ਨਾ । ਇਸ ਦੇ ਲਈ ਅੱਗ ਮੱਧਮ ਰੱਖਦੇ ਹਨ । ਇਸ ਵਿਧੀ ਨਾਲ ਆਲੂ ਦੀ ਟਿੱਕੀ, ਪੂੜੇ, ਆਮਲੇਟ ਅਤੇ ਪਰੌਂਠੇ ਆਦਿ ਬਣਾਏ ਜਾਂਦੇ ਹਨ ।

ਤਲਣ ਨਾਲ ਭੋਜਨ ਸੁਆਦੀ ਹੁੰਦਾ ਹੈ, ਵੇਖਣ ਵਿਚ ਵੀ ਸੁੰਦਰ ਅਤੇ ਆਕਰਸ਼ਕ ਲੱਗਦਾ ਹੈ । ਤਲੀਆਂ ਹੋਈਆਂ ਚੀਜ਼ਾਂ ਛੇਤੀ ਨਾਲ ਨਹੀਂ ਪਚਦੀਆਂ ਹਨ । ਜ਼ਿਆਦਾ ਤਾਪ ਤੇ ਖਾਧ ਪਦਾਰਥ ਦੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।

3. ਭੰਨਣਾ – ਪਕਾਉਣ ਦੀ ਇਸ ਵਿਧੀ ਵਿਚ ਖਾਧ ਪਦਾਰਥ ਨੂੰ ਅੱਗ ਦੇ ਸਿੱਧੇ ਸੰਪਰਕ ਵਿਚ ਲਿਆਂਦਾ ਜਾਂਦਾ ਹੈ । ਭੰਨਣਾ ਹੇਠ ਲਿਖੇ ਪ੍ਰਕਾਰ ਦਾ ਹੁੰਦਾ ਹੈ :

  • ਪਤੱਖ ਭੰਨਣਾ – ਇਸ ਵਿਧੀ · ਵਿਚ ਖਾਣ ਵਾਲੀ ਵਸਤੂ ਮੱਠੀ ਅੱਗ ਦੇ ਸੰਪਰਕ ਵਿਚ ਆਉਂਦੀ ਹੈ । ਪਦਾਰਥ ਨੂੰ ਚਾਰੇ ਪਾਸੇ ਘੁੰਮਾ ਕੇ ਭੁੰਨਦੇ ਹਨ, ਜਿਵੇਂ ਆਲੂ, ਬੈਂਗਣ, ਮਾਸ ਦੇ ਟੁਕੜੇ, ਮੁਰਗਾ, ਮੱਕੀ ਦੀ ਛੱਲੀ, ਰੋਟੀ ਆਦਿ ।
  • ਅਪ੍ਰਤੱਖ ਭੰਨਣਾ – ਇਸ ਵਿਧੀ ਵਿਚ ਕਿਸੇ ਮਾਧਿਅਮ ਨੂੰ ਗਰਮ ਕਰਕੇ ਉਸ ਦੀ ਉਸ਼ਮਾ ਨਾਲ ਖਾਣ ਵਾਲੇ ਪਦਾਰਥ ਨੂੰ ਭੁੰਨਦੇ ਹਨ । ਛੋਲੇ, ਮਟਰ, ਮੂੰਗਫ਼ਲੀ, ਮੱਕੀ ਅਤੇ ਕਣਕ ਨੂੰ ਗਰਮ ਰੇਤ ਵਿਚ ਭੁੰਨਿਆ ਜਾਂਦਾ ਹੈ । ਟੋਸਟਰ ਵਿਚ ਡਬਲ ਰੋਟੀ ਦੇ ਟੁਕੜੇ ਵੀ ਇਸੇ ਵਿਧੀ ਦੁਆਰਾ ਭੰਨੇ ਜਾਂਦੇ ਹਨ ।
  • ਬਰਤਨ ਵਿਚ ਭੁੰਨਣਾ – ਇਸ ਵਿਧੀ ਵਿਚ ਭੋਜਨ ਪਦਾਰਥ ਨੂੰ ਕਿਸੇ ਬਰਤਨ ਵਿਚ ਪਾ ਕੇ ਬਰਤਨ ਅੱਗ ਉੱਤੇ ਰੱਖ ਕੇ ਭੁੰਨਿਆ ਜਾਂਦਾ ਹੈ ਪਰ ਭੁੰਨਣ ਵਿਚ ਚਿਕਨਾਈ ਦਾ ਪ੍ਰਯੋਗ ਕੀਤਾ ਜਾਂਦਾ ਹੈ ।

4. ਭਾਫ ਦੁਆਰਾ ਭੋਜਨ ਪਕਾਉਣਾ-ਇਸ ਵਿਧੀ ਵਿਚ ਭੋਜਨ ਨੂੰ ਉਬਲਦੇ ਹੋਏ ਪਾਣੀ ਵਿਚੋਂ ਨਿਕਲੀ ਭਾਫ ਨਾਲ ਪਕਾਇਆ ਜਾਂਦਾ ਹੈ । ਖਾਧ ਪਦਾਰਥ ਦਾ ਪੱਕਣਾ ਪ੍ਰਤੱਖ ਜਾਂ ਅਪ੍ਰਤੱਖ ਦੋਹਾਂ ਤਰ੍ਹਾਂ ਨਾਲ ਹੁੰਦਾ ਹੈ :
(1) ਪ੍ਰਤੱਖ ਵਿਧੀ –

  • ਜਲ ਰਹਿਤ ਪਕਾਉਣਾ-ਜਿਨ੍ਹਾਂ ਸਬਜ਼ੀਆਂ ਵਿਚ ਸੁਭਾਵਿਕ ਜਲ ਅੰਸ਼ ਰਹਿੰਦਾ ਹੈ ਉਨ੍ਹਾਂ ਵਿਚ ਉਹੋ ਜਲ ਅੰਸ਼ ਉਨ੍ਹਾਂ ਨੂੰ ਪਕਾਉਣ ਦਾ ਕੰਮ ਕਰਦਾ ਹੈ । ਇਸ ਵਿਧੀ ਵਿਚ ਭੋਜਨ ਮੱਠੀ ਅੱਗ ਤੇ ਪਕਾਇਆ ਜਾਂਦਾ ਹੈ ।
  • ਬਵਾਨਾਂ – ਇਸ ਵਿਧੀ ਵਿਚ ਦੇਗਚੀ ਵਿਚ ਪਾਣੀ ਉਬਾਲਿਆ ਜਾਂਦਾ ਹੈ ਅਤੇ ਉਸ ਦੇ ਮੂੰਹ ‘ਤੇ ਕੱਪੜਾ ਬੰਨ੍ਹ ਕੇ ਖਾਣ ਵਾਲੀ ਵਸਤੂ ਨੂੰ ਉਸ ਉੱਤੇ ਰੱਖ ਕੇ ਅਤੇ ਉਸ ਨੂੰ ਢੱਕ ਕੇ ਬਫਾਉਂਦੇ ਹਨ ।
  • ਇਸ ਵਿਚ ਇਕ ਵਿਸ਼ੇਸ਼ ਪ੍ਰਕਾਰ ਦਾ ਬਰਤਨ ਵਰਤੋਂ ਵਿਚ ਲਿਆਉਂਦੇ ਹਨ ਜਿਸ ਵਿਚ ਢੱਕਣਦਾਰ ਬਰਤਨ ਹੁੰਦਾ ਹੈ ਅਤੇ ਢੱਕਣ ਵਿਚ ਜਾਲੀਦਾਰ ਥਾਲੀ ਜਿਹੀ ਲੱਗੀ ਹੁੰਦੀ ਹੈ । ਇਸ ਵਿਚ ਰੱਖ ਕੇ ਸਬਜ਼ੀ, ਗੋਸ਼ਤ, ਇਡਲੀ ਭਾਫ ਨਾਲ ਪਕਾਉਂਦੇ ਹਨ ।

(2) ਅਪ੍ਰਤੱਖ ਵਿਧੀ – ਇਸ ਵਿਧੀ ਵਿਚ ਬੰਦ ਬਰਤਨ ਵਿਚ ਥੋੜ੍ਹੇ ਪਾਣੀ ਵਿਚ ਖਾਧ ਸਮੱਗਰੀ ਨੂੰ ਪਕਾਇਆ ਜਾਂਦਾ ਹੈ । ਢੱਕਣ ਇੰਨਾ ਕੱਸ ਕੇ ਲਾਇਆ ਜਾਂਦਾ ਹੈ ਹੈ ਕਿ ਅੰਦਰ ਦੀ ਭਾਫ ਬਾਹਰ ਨਹੀਂ ਨਿਕਲਦੀ ਹੈ । ਖਾਧ ਪਦਾਰਥ ਉਸੇ ਭਾਫ ਦੇ ਦਬਾਅ ਨਾਲ ਪੱਕ ਜਾਂਦਾ ਹੈ । ਇਸ ਵਿਧੀ ਨਾਲ ਪਕਾਉਣ ਲਈ ਪ੍ਰੈਸ਼ਰ ਕੁਕਰ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ । ਪ੍ਰੈਸ਼ਰ ਕੁਕਰ ਵਿਚ ਭੋਜਨ ਪਕਾਉਣ ਨਾਲ ਬਾਲਣ ਅਤੇ ਸਮੇਂ ਦੀ ਬੱਚਤ ਤਾਂ ਹੁੰਦੀ ਹੀ ਹੈ ਨਾਲ ਹੀ ਭੋਜਨ ਤੱਤ ਵੀ ਨਸ਼ਟ ਨਹੀਂ ਹੁੰਦੇ ਹਨ ।

5. ਸੇਕਣਾ – ਇਸ ਵਿਧੀ ਵਿਚ ਭੋਜਨ ਪਦਾਰਥਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਪੂਰੀ ਤਪੀ ਹੋਈ ਭੱਠੀ ਜਾਂ ਤੰਦੂਰ (Oven) ਵਿਚ ਪਕਾਇਆ ਜਾਂਦਾ ਹੈ । ਖ਼ੁਸ਼ਕ ਗਰਮੀ ਹੀ ਪਕਾਉਣ ਦਾ ਮਾਧਿਅਮ ਰਹਿੰਦੀ ਹੈ । ਸੇਕਣ ਦੀਆਂ ਦੋ ਵਿਧੀਆਂ ਹਨ :-

(i) ਸਿੱਧੇ ਤਾਪ ਤੇ ਰੱਖ ਕੇ ਸੇਕਣਾ-ਇਸ ਪ੍ਰਕਾਰ ਸੇਕੇ ਜਾਣ ਵਾਲੇ, ਖਾਣ ਵਾਲੇ ਪਦਾਰਥਾਂ ਵਿਚ ਰੋਟੀ ਅਤੇ ਪਾਪੜ ਆਉਂਦੇ ਹਨ । ਇਨ੍ਹਾਂ ਨੂੰ ਹਮੇਸ਼ਾਂ ਹਲਕੇ ਤਾਪ ਤੇ ਸੇਕਣਾ ਚਾਹੀਦਾ ਹੈ ।

(ii) ਬੇਕਿੰਗ-ਇਸ ਵਿਧੀ ਵਿਚ ਗਰਮ ਹਵਾ ਦਾ ਇਕ ਥਾਂ ਤੋਂ ਦੂਸਰੀ ਥਾਂ ਤੇ ਸੰਵਹਿਣ ਹੁੰਦਾ ਰਹਿੰਦਾ ਹੈ । ਵੱਖ-ਵੱਖ ਪ੍ਰਕਾਰ ਦੇ ਭੋਜਨ ਪਦਾਰਥਾਂ ਨੂੰ ਬੇਕ ਕਰਨ ਲਈ ਵੱਖ-ਵੱਖ ਤਾਪਮ ਰੱਖਣਾ ਪੈਂਦਾ ਹੈ । ਇਸ ਵਿਧੀ ਵਿਚ ਜ਼ਿਆਦਾਤਰ ਤੰਦੂਰੀ ਰੋਟੀ, ਪਾਵ ਰੋਟੀ, ਪੇਸਟਰੀ, ਕੇਕ, ਬਿਸਕੁਟ ਆਦਿ ਬਣਾਏ ਜਾਂਦੇ ਹਨ । ਸੇਕਣ ਲਈ ਬਰਤਨਾਂ ਦਾ ਵੱਖ-ਵੱਖ ਆਕਾਰ ਹੁੰਦੇ ਹਨ । ਇਸ ਵਿਧੀ ਵਿਚ ਭੱਠੀ ਦਾ ਤਾਪਮ ਇਕੋ ਜਿਹਾ ਹੋਣਾ ਚਾਹੀਦਾ ਹੈ । ਜਿਸ ਨਾਲ ਪੇਸਟਰੀ ਜਾਂ ਕੇਕ ਦੇ ਚਾਰੇ ਪਾਸਿਉਂ ਗਰਮੀ ਮਿਲ ਸਕੇ। ਭੱਠੀ ਗਰਮ ਹੋਣ ਤੋਂ ਬਾਅਦ ਹੀ ਭੋਜਨ ਪਦਾਰਥ ਉਸ ਵਿਚ ਰੱਖਣਾ ਚਾਹੀਦਾ ਹੈ । ਤੰਦੂਰ (oven) ਦਾ ਤਾਪਮ ਲੋੜ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ । ਸੇਕਣ ਦੇ ਬਰਤਨ ਵਿਚ ਚਿਕਨਾਈ ਜ਼ਰੂਰ ਲਾ ਲੈਣੀ ਚਾਹੀਦੀ ਹੈ ਤਾਂਕਿ ਭੋਜਨ ਪਦਾਰਥ ਪੱਕ ਜਾਣ ਤੋਂ ਬਾਅਦ ਆਸਾਨੀ ਨਾਲ ਨਿਕਲ ਸਕੇ ।

6. ਮੱਧਮ ਅੱਗ ਤੇ ਭੋਜਨ ਪਕਾਉਣਾ (ਸਟਿਉ ਕਰਨਾ) – ਇਸ ਵਿਧੀ ਵਿਚ ਭੋਜਨ ਪਦਾਰਥਾਂ ਨੂੰ ਬੰਦ ਬਰਤਨ ਵਿਚ ਰੱਖ ਕੇ, ਮੱਧਮ ਅੱਗ ਤੇ ਹੌਲੀ-ਹੌਲੀ ਪਕਾਇਆ ਜਾਂਦਾ ਹੈ । ਇਸ ਵਿਚ ਪਾਣੀ ਦੀ ਮਾਤਰਾ ਘੱਟ ਰੱਖੀ ਜਾਂਦੀ ਹੈ । ਪਾਣੀ ਛੱਡਣ ਵਾਲੇ ਪਦਾਰਥ ਵਿਚ ਪਾਣੀ ਬਿਲਕੁਲ ਹੀ ਨਹੀਂ ਪਾਇਆ ਜਾਂਦਾ ਹੈ। ਇਸ ਵਿਧੀ ਵਿਚ ਪਾਣੀ ਦਾ ਤਾਪਮ 180°F ਜਾਂ 90°C ਤਕ ਰਹਿੰਦਾ ਹੈ । ਪਕਾਉਂਦੇ ਸਮੇਂ ਢੱਕਣ ਠੀਕ ਢੰਗ ਨਾਲ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਭੋਜਨ ਪਕਾਉਣ ਦੇ ਤਰੀਕੇ ਵਾਸ਼ਪ ਬਾਹਰ ਨਾ ਨਿਕਲ ਸਕਣ । ਇਸ ਵਿਧੀ ਵਿਚ ਭੋਜਨ ਪਕਾਉਣ ਤੇ ਉਸ ਦਾ ਸੁਆਦ, ਖ਼ੁਸ਼ਬੂ, ਪੋਸ਼ਕ ਤੱਤ ਸੁਰੱਖਿਅਤ ਰਹਿੰਦੇ ਹਨ | ਮਾਸ, ਸਾਗ, ਸਬਜ਼ੀ ਅਤੇ ਫੇਲ ਦਾ ਸਟਿਉ ਇਸੇ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ । ਮੱਧਮ ਤਾਪ ਨਾਲ ਕਠੋਰ ਹੋਏ ਬਿਨਾਂ ਪ੍ਰੋਟੀਨ ਦਾ ਵਿਨਾਸ਼ ਹੋ ਜਾਂਦਾ ਹੈ ।

PSEB 6th Class Home Science Solutions Chapter 3 ਭੋਜਨ ਪਕਾਉਣ ਦੇ ਤਰੀਕੇ

ਇੱਕ ਸ਼ਬਦ ਵਿੱਚ ਉੱਤਰ ਦਿਉ

ਪ੍ਰਸ਼ਨ 1.
ਪਕਾਇਆ ਹੋਇਆ ਭੋਜਨ ………………………… ਨਾਲ ਪਚ ਜਾਂਦਾ ਹੈ ।
ਉੱਤਰ-
ਆਸਾਨੀ ਨੂੰ

ਪ੍ਰਸ਼ਨ 2.
ਭੋਜਨ ਨੂੰ ਕਿੰਨੇ ਤਰੀਕਿਆਂ ਨਾਲ ਪਕਾਇਆ ਜਾ ਸਕਦਾ ਹੈ ?
ਉੱਤਰ-
ਤਿੰਨ ।

ਪ੍ਰਸ਼ਨ 3.
ਭੋਜਨ ਪਕਾਉਣ ਦਾ ਘੱਟ ਖ਼ਰਚੀਲਾ ਅਤੇ ਸੌਖਾ ਤਰੀਕਾ ਕੀ ਹੈ ?
ਉੱਤਰ-
ਸਟਿਉ ਕਰਨਾ ।

ਪ੍ਰਸ਼ਨ 4.
ਬੇਕ ਕਰਕੇ ਕੀ ਪਕਾਇਆ ਜਾਂਦਾ ਹੈ, ਇਕ ਨਾਂ ਦੱਸੋ ।
ਉੱਤਰ-
ਕੇਕ ।

ਪ੍ਰਸ਼ਨ 5.
ਉਬਲਾ ਤਲਣ ਦੀ ਵਿਧੀ ਨਾਲ ਪਕਾਏ ਜਾਣ ਵਾਲੇ ਇਕ ਪਦਾਰਥ ਦਾ ਨਾਂ ਲਿਖੋ ।
ਉੱਤਰ-
ਆਲੂ ਦੀ ਟਿੱਕੀ ।

ਪ੍ਰਸ਼ਨ 6.
ਭੋਜਨ ਤਲਣ ਦਾ ਇਕ ਦੋਸ਼ ਦੱਸੋ ।
ਉੱਤਰ-
ਭੋਜਨ ਹਾਜ਼ਮੇ ਲਈ ਭਾਰਾ ਹੋ ਜਾਂਦਾ ਹੈ ।

PSEB 6th Class Home Science Solutions Chapter 3 ਭੋਜਨ ਪਕਾਉਣ ਦੇ ਤਰੀਕੇ

ਪ੍ਰਸ਼ਨ 7.
ਭੋਜਨ ਨੂੰ ਵਧੇਰੇ ਘਿਓ ਵਿਚ ਪਕਾਉਣ ਦੇ ਤਰੀਕੇ ਨੂੰ ਕੀ ਕਹਿੰਦੇ ਹਨ ?
ਉੱਤਰ-
ਤਲਣਾ ।

ਪ੍ਰਸ਼ਨ 8.
ਟੋਸਟਰ ਵਿਚ ਡਬਲਰੋਟੀ ਦਾ ਭੰਨਣਾ, ਭੁੰਨਣ ਦੀ ਕਿਹੋ ਜਿਹੀ ਵਿਧੀ ਹੈ ?
ਉੱਤਰ-
ਅਪ੍ਰਤੱਖ ਭੰਨਣਾ ।

ਪ੍ਰਸ਼ਨ 9.
ਟਿਊ ਕਰਦੇ ਸਮੇਂ ਪਾਣੀ ਦਾ ਤਾਪਮਾਨ ਕਿੰਨਾ ਰਹਿੰਦਾ ਹੈ ?
ਉੱਤਰ-
90°C.

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

Punjab State Board PSEB 6th Class Home Science Book Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ Textbook Exercise Questions and Answers.

PSEB Solutions for Class 6 Home Science Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

ਅਭਿਆਸ ਦੇ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਸਰੀਰ ਦੇ ਨਿਰਮਾਣ ਅਤੇ ਵਿਕਾਸ ਕਰਨ ਵਾਲੇ ਤੱਤ ਦਾ ਨਾਂ ਲਿਖੋ ।
ਉੱਤਰ-
ਪ੍ਰੋਟੀਨ ਅਤੇ ਖਣਿਜ ਲੂਣ ।

ਪ੍ਰਸ਼ਨ 2.
ਜੀਵਨ ਰੱਖਿਅਕ ਤੱਤ ਦਾ ਨਾਂ ਲਿਖੋ ।
ਉੱਤਰ-
ਵਿਟਾਮਿਨਜ਼ ।

ਪ੍ਰਸ਼ਨ 3.
ਕਾਰਬੋਜ਼ ਦੇ ਦੋ ਪ੍ਰਮੁੱਖ ਪ੍ਰਾਪਤੀ ਸਰੋਤ ਦੱਸੋ ।
ਉੱਤਰ-
ਅਨਾਜ ਅਤੇ ਗੰਨਾ ।

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

ਪ੍ਰਸ਼ਨ 4.
ਸਰੀਰ ਵਿਚ ਚਿਕਨਾਈ ਦਾ ਮੁੱਖ ਕਾਰਜ ਲਿਖੋ ।
ਉੱਤਰ-
ਸਰੀਰ ਨੂੰ ਊਰਜਾ ਅਤੇ ਸ਼ਕਤੀ ਪ੍ਰਦਾਨ ਕਰਨਾ ।

ਪ੍ਰਸ਼ਨ 5.
ਕੈਲਸ਼ੀਅਮ ਦਾ ਸਰੀਰ ਲਈ ਮੁੱਖ ਕਾਰਜ ਕੀ ਹੈ ?
ਉੱਤਰ-
ਸਰੀਰ ਵਿਚ ਹੱਡੀਆਂ ਅਤੇ ਦੰਦਾਂ ਦਾ ਨਿਰਮਾਣ ਕਰਨਾ ਅਤੇ ਉਹਨਾਂ ਨੂੰ ਮਜ਼ਬੂਤ ਬਣਾਉਣਾ ।

ਪ੍ਰਸ਼ਨ 6.
ਲੋਹਾ ਪ੍ਰਾਪਤੀ ਦੇ ਦੋ ਮੁੱਖ ਸਾਧਨਾਂ ਦੇ ਨਾਂ ਲਿਖੋ ।
ਉੱਤਰ-
ਕਲੇਜੀ, ਮਾਸ, ਮੱਛੀ, ਆਂਡੇ, ਪੱਤੇਦਾਰ ਸਬਜ਼ੀਆਂ, ਸ਼ਲਗਮ, ਬੈਂਗਣ, ਅਨਾਜ, ਕਣਕ, ਦਾਲਾਂ, ਸੁੱਕੇ ਮੇਵੇ, ਸੇਲਾ ਚੌਲ, ਗੁੜ ਆਦਿ ।

ਪ੍ਰਸ਼ਨ 7.
ਵਿਟਾਮਿਨ ‘ਬੀ ਦਾ ਮੁੱਖ ਕੰਮ ਕੀ ਹੈ ?
ਉੱਤਰ-
ਇਹ ਦਿਲ ਅਤੇ ਦਿਮਾਰੀ ਨੂੰ ਸ਼ਕਤੀ ਦਿੰਦਾ ਹੈ ।

ਪ੍ਰਸ਼ਨ 8.
ਸਰੀਰ ਲਈ ਵਿਟਾਮਿਨ ‘ਸੀਂ ਕਿਉਂ ਜ਼ਰੂਰੀ ਹੈ ?
ਉੱਤਰ-
ਦੰਦਾਂ ਅਤੇ ਮਸੂੜਿਆਂ ਨੂੰ ਸਵਸਥ ਅਤੇ ਮਜ਼ਬੂਤ ਰੱਖਣ ਲਈ, ਜ਼ਖ਼ਮਾਂ ਨੂੰ ਜਲਦੀ ਭਰਨ ਲਈ ਅਤੇ ਸਰੀਰ ਨੂੰ ਛੂਤ ਦੇ ਰੋਗਾਂ ਤੋਂ ਬਚਾਉਣ ਲਈ ।

ਪ੍ਰਸ਼ਨ 9.
ਵਿਟਾਮਿਨ ਏ ਦਾ ਇਕ ਜ਼ਰੂਰੀ ਕੰਮ ਲਿਖੋ ।
ਉੱਤਰ-
ਅੱਖਾਂ ਨੂੰ ਰੋਗੀ ਹੋਣ ਤੋਂ ਬਚਾਉਣਾ ਅਤੇ ਚਮੜੀ ਨੂੰ ਸਵਸਥ ਅਤੇ ਚਿਕਨਾ ਰੱਖਣਾ ।

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

ਪ੍ਰਸ਼ਨ 10.
ਪਾਣੀ ਦਾ ਮੁੱਖ ਕੰਮ ਲਿਖੋ ।
ਉੱਤਰ-
ਇਹ ਪੋਸ਼ਕ ਤੱਤਾਂ ਅਤੇ ਸਰੀਰਕ ਕਿਰਿਆਵਾਂ ਦੇ ਨਿਯਮਨ ਦਾ ਕਾਰਜ ਕਰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 11.
ਭੋਜਨ ਖਾਣਾ ਕਿਉਂ ਜ਼ਰੂਰੀ ਹੈ ?
ਉੱਤਰ-
ਸਾਨੂੰ ਆਪਣੇ ਸਰੀਰ ਦੇ ਵਾਧੇ ਲਈ, ਰੋਗਾਂ ਤੋਂ ਬਚਣ ਲਈ, ਸਰੀਰ ਨੂੰ ਸਵਸਥ ਰੱਖਣ ਲਈ ਅਤੇ ਸਰੀਰ ਦੇ ਸਾਰੇ ਅੰਗਾਂ ਨੂੰ ਠੀਕ ਢੰਗ ਨਾਲ ਕੰਮ ਕਰਦੇ ਰਹਿਣ ਲਈ ਭੋਜਨ ਦੀ ਲੋੜ ਪੈਂਦੀ ਹੈ । ਸਰੀਰ ਦੀਆਂ ਕਿਰਿਆਵਾਂ ਨੂੰ ਕਰਨ ਲਈ ਸ਼ਕਤੀ ਦੀ ਲੋੜ ਪੈਂਦੀ ਹੈ। ਜੋ ਭੋਜਨ ਤੋਂ ਮਿਲਦੀ ਹੈ ।

ਪ੍ਰਸ਼ਨ 12.
ਭੋਜਨ ਦੇ ਪੌਸ਼ਟਿਕ ਤੱਤ ਕਿਹੜੇ-ਕਿਹੜੇ ਹਨ ?
ਉੱਤਰ-
ਭੋਜਨ ਦੇ ਪੌਸ਼ਟਿਕ ਤੱਤ ਹੇਠ ਲਿਖੇ ਹਨ

  1. ਪ੍ਰੋਟੀਨ
  2. ਕਾਰਬੋਹਾਈਡੇਟ
  3. ਚਿਕਨਾਈ
  4. ਖਣਿਜ ਲੂਣ
  5. ਵਿਟਾਮਿਨ
  6. ਪਾਣੀ ।

ਪ੍ਰਸ਼ਨ 13.
ਸਰੀਰ ਦੇ ਵਾਧੇ ਅਤੇ ਵਿਕਾਸ ਲਈ ਭੋਜਨ ਦੇ ਕਿਹੜੇ ਤੱਤ ਦੀ ਜ਼ਰੂਰਤ ਹੁੰਦੀ ਹੈ ? ਇਸ ਦੇ ਸਰੋਤ ਵੀ ਦੱਸੋ ।
ਉੱਤਰ-
ਸਰੀਰ ਦੇ ਵਾਧੇ ਅਤੇ ਵਿਕਾਸ ਲਈ ਭੋਜਨ ਦੇ ਹੇਠ ਲਿਖੇ ਤੱਤਾਂ ਦੀ ਲੋੜ ਹੁੰਦੀ ਹੈ-
1. ਪ੍ਰੋਟੀਨ – ਇਹ ਕਾਰਬਨ-ਹਾਈਡਰੋਜਨ, ਆਕਸੀਜਨ ਅਤੇ ਨਾਈਟਰੋਜਨ ਦੇ ਮੇਲ ਤੋਂ ਬਣੀ ਹੁੰਦੀ ਹੈ । ਸਿਰਫ਼ ਪ੍ਰੋਟੀਨ ਹੀ ਭੋਜਨ ਦਾ ਇਕ ਅਜਿਹਾ ਭਾਗ ਹੈ ਜਿਸ ਵਿਚ ਨਾਈਟਰੋਜਨ ਹੁੰਦਾ ਹੈ । ਪ੍ਰੋਟੀਨ ਸਾਡੇ ਸਰੀਰ ਵਿਚ ਟੁੱਟੀਆਂ-ਭੱਜੀਆਂ ਕੋਸ਼ਿਕਾਵਾਂ ਦੀ ਮੁਰੰਮਤ ਅਤੇ ਨਵੀਆਂ

ਕੋਸ਼ਿਕਾਵਾਂ ਦਾ ਨਿਰਮਾਣ ਕਰਦੀ ਹੈ । ਇਹ ਸਾਡੇ ਸਰੀਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ । ਇਸ ਲਈ ਵਿਕਸਿਤ ਹੋ ਰਹੇ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਹੋਣਾ ਚਾਹੀਦਾ ਹੈ । ਇਸ ਦੀ ਕਮੀ ਨਾਲ ਬੱਚਿਆਂ ਦਾ ਕੱਦ ਛੋਟਾ ਹੋ ਜਾਂਦਾ ਹੈ ।

ਸੋਮੇ – ਬਨਸਪਤੀ ਪ੍ਰੋਟੀਨ – ਸੋਇਆਬੀਨ, ਮੂੰਗਫਲੀ, ਰਾਜਮਾਂਹ, ਛਿਲਕੇ ਵਾਲੀਆਂ ਦਾਲਾਂ, ਮਟਰ, ਫਰਾਂਸਬੀਨ, ਕਣਕ ਆਦਿ ।

ਪ੍ਰਾਣੀਜਨ ਪ੍ਰੋਟੀਨ – ਆਂਡਾ, ਮੱਛੀ, ਮੁਰਗਾ, ਦੁੱਧ, ਦਹੀਂ ਅਤੇ ਪਨੀਰ ।

2. ਕਾਰਬੋਹਾਈਡੇਟ – ਇਹ ਕਾਰਬਨ-ਹਾਈਡਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਦੇ ਹਨ । ਇਹ ਸਾਡੇ ਸਰੀਰ ਵਿਚ ਜਲ ਕੇ ਗਰਮੀ ਪੈਦਾ ਕਰਦੇ ਹਨ, ਜਿਸ ਨਾਲ ਸਾਨੂੰ ਕੰਮ ਕਰਨ ਦੀ ਸ਼ਕਤੀ ਮਿਲਦੀ ਹੈ । ਦੂਜੇ ਭੋਜਨਾਂ ਦੀ ਤੁਲਨਾ ਵਿਚ ਸਸਤੇ ਹੋਣ ਦੇ ਕਾਰਨ ਗ਼ਰੀਬ ਲੋਕ ਵੀ ਜ਼ਿਆਦਾ ਕਾਰਬੋਹਾਈਡੇਟ ਦਾ ਇਸਤੇਮਾਲ ਕਰਦੇ ਹਨ । ਇਸ ਦੀ ਕਮੀ ਨਾਲ ਸਰੀਰ ਪਤਲਾ ਅਤੇ ਕਮਜ਼ੋਰ ਹੋ ਜਾਂਦਾ ਹੈ ।
ਸੋਮੇ – ਗੁੜ, ਖੰਡ, ਗੰਨੇ ਦਾ ਰਸ, ਸ਼ਹਿਦ, ਖਜੂਰ, ਅੰਗੂਰ, ਕਿਸ਼ਮਿਸ਼, ਕਣਕ, ਚੌਲ, ਆਲੂ, ਸ਼ਕਰਕੰਦੀ ਆਦਿ ।

3. ਚਿਕਨਾਈ – ਕਾਰਬੋਹਾਈਡੇਟ ਦੀ ਤਰ੍ਹਾਂ ਚਿਕਨਾਈ ਵੀ ਕਾਰਬਨ ਹਾਈਡਰੋਜਨ ਅਤੇ ਆਕਸੀਜਨ ਦੇ ਮੇਲ ਨਾਲ ਬਣਦੀ ਹੈ । ਇਹ ਵੀ ਸਾਡੇ ਸਰੀਰ ਨੂੰ ਗਰਮੀ ਅਤੇ ਸ਼ਕਤੀ ਦਿੰਦੀ ਹੈ । ਚਿਕਨਾਈ ਸਰੀਰ ਦੇ ਅੰਗਾਂ ਦੀ ਰੱਖਿਆ ਕਰਦੀ ਹੈ ਪਰੰਤੂ ਜੇ ਲੋੜ ਤੋਂ ਵੱਧ ਮਾਤਰਾ ਵਿਚ ਖਾਧੀ ਜਾਵੇ ਤਾਂ ਸਰੀਰ ਉੱਤੇ ਚਰਬੀ ਦੀ ਮੋਟੀ ਤਹਿ ਜੰਮ ਜਾਂਦੀ ਹੈ ਜਿਸ ਨਾਲ ਸਰੀਰ ਮੋਟਾ ਹੋ ਜਾਂਦਾ ਹੈ ।
ਸੋਮੇ – ਪਾਣੀਜਨ ਚਿਕਨਾਈ-ਮੱਖਣ, ਦੇਸੀ ਘਿਓ, ਦੁੱਧ, ਮੱਛੀ ਦਾ ਤੇਲ, ਜਾਨਵਰਾਂ ਦੀ ਚਰਬੀ ਅਤੇ ਆਂਡੇ ਦੀ ਜ਼ਰਦੀ ।
ਬਨਸਪਤੀ ਚਿਕਨਾਈ – ਤੇਲ ਅਤੇ ਤੇਲਾਂ ਦੇ ਬੀਜ, ਬਨਸਪਤੀ ਘਿਓ ਅਤੇ ਖ਼ੁਸ਼ਕ ਮੇਵੇ ।

4. ਖਣਿਜ ਲੂਣ – ਪ੍ਰੋਟੀਨ, ਕਾਰਬੋਜ਼, ਚਿਕਨਾਈ, ਵਿਟਾਮਿਨ ਅਤੇ ਪਾਣੀ ਤੋਂ ਇਲਾਵਾ ਸਰੀਰ ਦੇ ਲਈ ਖਣਿਜ ਲੂਣ ਵੀ ਲੋੜੀਂਦੇ ਹਨ । ਇਹ ਸਰੀਰ ਦੀ ਰੱਖਿਆ ਕਰਨ ਵਾਲੇ ਭੋਜਨ ਪਦਾਰਥਾਂ ਵਿਚ ਆਉਂਦੇ ਹਨ । ਇਹਨਾਂ ਦੀ ਘਾਟ ਨਾਲ ਸਰੀਰ ਵਿਚ ਕਈ ਪ੍ਰਕਾਰ ਦੀਆਂ ਕਮੀਆਂ ਆ ਜਾਂਦੀਆਂ ਹਨ ।
ਸੋਮੇ – ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲਾਂ, ਦੁੱਧ, ਆਂਡੇ, ਖਮੀਰ, ਮੂੰਗਫਲੀ, ਛਿਲਕੇ ਵਾਲੀਆਂ ਦਾਲਾਂ ਅਤੇ ਅਨਾਜ ।

5. ਵਿਟਾਮਿਨ – ਜੇਕਰ ਸਾਡੇ ਭੋਜਨ ਵਿਚ ਬਾਕੀ ਸਾਰੇ ਤੱਤ ਤਾਂ ਸ਼ਾਮਲ ਹੋਣ ਪਰ ਵਿਟਾਮਿਨ ਦੀ ਕਮੀ ਹੋਵੇ ਤਾਂ ਸਰੀਰ ਠੀਕ ਤਰ੍ਹਾਂ ਵਿਕਾਸ ਨਹੀਂ ਕਰਦਾ ਹੈ ।
ਸੋਮੇ-ਦੁੱਧ, ਦਹੀਂ, ਗਾਜਰ, ਪਪੀਤਾ, ਅਨਾਜ, ਦਾਲਾਂ, ਆਂਵਲਾ, ਕਲੇਜੀ ਆਦਿ ।

6. ਪਾਣੀ – ਪਾਣੀ ਇਕ ਰਸਾਇਣਿਕ ਸੰਯੋਗ ਹੈ । ਇਸ ਵਿਚ ਦੋ ਮਾਤਰਾ ਹਾਈਡਰੋਜਨ ਅਤੇ ਇਕ ਮਾਤਰਾ ਆਕਸੀਜਨ ਦੀ ਹੁੰਦੀ ਹੈ । ਸਾਡੇ ਸਰੀਰ ਵਿਚ 70-75 ਪ੍ਰਤੀਸ਼ਤ ਪਾਣੀ ਹੁੰਦਾ ਹੈ ।
ਸੋਮੇ – ਦੁੱਧ, ਚਾਹ, ਲੱਸੀ, ਨਿੰਬੂ, ਸੰਤਰਾ, ਮਾਲਟਾ, ਤਰਬੂਜ਼, ਨਾਰੀਅਲ, ਹਰੀਆਂ ਸਬਜ਼ੀਆਂ ।

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

ਪ੍ਰਸ਼ਨ 14.
ਪਾਣੀ ਦੇ ਕੀ ਲਾਭ ਹਨ ?
ਉੱਤਰ-
ਪਾਣੀ ਤੋਂ ਸਾਨੂੰ ਹੇਠ ਲਿਖੇ ਲਾਭ ਹਨ :

  1. ਪਾਣੀ ਸਾਡੇ ਭੋਜਨ ਨੂੰ ਤਰਲ ਬਣਾਉਂਦਾ ਹੈ ਜਿਸ ਨਾਲ ਇਹ ਇਕ ਥਾਂ ਤੋਂ ਦੂਜੀ ਥਾਂ ਤੇ ਆਸਾਨੀ ਨਾਲ ਜਾ ਸਕਦਾ ਹੈ ਅਤੇ ਭੋਜਨ ਸੌਖ ਨਾਲ ਪਚ ਜਾਂਦਾ ਹੈ ।
  2. ਪਾਣੀ ਸਾਡੇ ਸਰੀਰ ਵਿਚ ਵੱਖ-ਵੱਖ ਕਿਰਿਆਵਾਂ ਦੇ ਸਿੱਟੇ ਵਜੋਂ ਬਣੇ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢਣ ਵਿਚ ਸਹਾਇਤਾ ਦਿੰਦਾ ਹੈ ।
  3. ਪਾਣੀ ਸਰੀਰ ਦਾ ਤਾਪਮਾਨ ਠੀਕ ਰੱਖਣ ਅਤੇ ਖੂਨ ਦੇ ਦੌਰੇ ਨੂੰ ਠੀਕ ਰੱਖਣ ਲਈ ਵੀ ਜ਼ਰੂਰੀ ਹੈ ।

ਪ੍ਰਸ਼ਨ 15.
ਭੋਜਨ ਦੇ ਕਿਹੜੇ ਪੌਸ਼ਟਿਕ ਤੱਤ ਵਿਚ ਨਾਈਟਰੋਜਨ ਹੁੰਦੀ ਹੈ ਅਤੇ ਸਰੀਰ ਵਿਚ ਇਸ ਦੇ ਕੀ ਕੰਮ ਹਨ ?
ਉੱਤਰ-
ਭੋਜਨ ਦੇ ਪ੍ਰੋਟੀਨ ਪੌਸ਼ਟਿਕ ਤੱਤ ਵਿਚ ਨਾਈਟਰੋਜਨ ਹੁੰਦੀ ਹੈ । ਪ੍ਰੋਟੀਨ ਸਾਡੇ ਸਰੀਰ ਵਿਚ ਟੁੱਟੀਆਂ-ਭੱਜੀਆਂ ਕੋਸ਼ਿਕਾਵਾਂ ਦੀ ਮੁਰੰਮਤ ਅਤੇ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਕਰਦਾ ਹੈ ।

ਪ੍ਰਸ਼ਨ 16.
ਦਾਲਾਂ ਨੂੰ ਪੁੰਗਰਾ ਕੇ ਖਾਣ ਦਾ ਕੀ ਫਾਇਦਾ ਹੈ ?
ਉੱਤਰ-
ਆਮ ਕਰਕੇ ਦਾਲਾਂ ਵਿੱਚ ਵਿਟਾਮਿਨ ‘ਸੀ’ ਨਹੀਂ ਹੁੰਦਾ ਹੈ ਅਤੇ ਇਨ੍ਹਾਂ ਦਾ ਪੌਸ਼ਟਿਕ ਮਾਨ ਵਧਾਉਣ ਲਈ ਇਨ੍ਹਾਂ ਨੂੰ ਪੁੰਗਾਰਿਆ ਜਾਂਦਾ ਹੈ । ਪੁੰਗਰੀਆਂ ਦਾਲਾਂ ਵਿੱਚ ਵਿਟਾਮਿਨ ਸੀ ਦੀ ਮਾਤਰਾ ਤੇ ਹੋਰ ਵਿਟਾਮਿਨਾਂ ਦੀ ਮਾਤਰਾ ਵਧ ਜਾਂਦੀ ਹੈ ।

ਪ੍ਰਸ਼ਨ 17.
ਮਹੱਤਵਪੂਰਨ ਖਣਿਜ ਲੂਣ ਕਿਹੜੇ ਹਨ ਅਤੇ ਸਰੀਰ ਵਿਚ ਉਨ੍ਹਾਂ ਦਾ ਕੀ ਕੰਮ ਹੈ ?
ਉੱਤਰ-
ਸਾਡੇ ਸਰੀਰ ਲਈ ਮਹੱਤਵਪੂਰਨ ਖਣਿਜ ਲੂਣ ਹੇਠ ਲਿਖੇ ਹਨ :-

(i) ਕੈਲਸ਼ੀਅਮ
(ii) ਫਾਸਫੋਰਸ
(iii) ਲੋਹਾ
(iv) ਆਇਓਡੀਨ
(v) ਮੈਗਨੀਸ਼ੀਅਮ ।

ਮਹੱਤਵਪੂਰਨ ਖਣਿਜ ਲੂਣਾਂ ਦੇ ਕੰਮ
(i) ਕੈਲਸ਼ੀਅਮ ਦੇ ਕੰਮ :-

  1. ਹੱਡੀਆਂ ਅਤੇ ਦੰਦਾਂ ਦਾ ਨਿਰਮਾਣ ਕਰਦਾ ਹੈ ।
  2. ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਈ ਰੱਖਦਾ ਹੈ ।
  3. ਮਾਸਪੇਸ਼ੀਆਂ ਦੀ ਕਿਰਿਆਸ਼ੀਲਤਾ ਅਤੇ ਦਿਲ ਦੀ ਗਤੀ ਨੂੰ ਕੰਟਰੋਲ ਕਰਦਾ ਹੈ ।
  4. ਇਹ ਨਾੜੀਆਂ ਨੂੰ ਸਵਸਥ ਰੱਖਦਾ ਹੈ ।
  5. ਇਹ ਖੂਨ ਦੇ ਜੰਮਣ ਵਿਚ ਸਹਾਇਤਾ ਕਰਦਾ ਹੈ ।

(ii) ਫਾਸਫੋਰਸ ਦੇ ਕੰਮ :-

  1. ਕੈਲਸ਼ੀਅਮ ਦੀ ਤਰ੍ਹਾਂ ਹੀ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ ।
  2. ਇਹ ਨਾੜੀ ਪ੍ਰਣਾਲੀ ਨੂੰ ਪੂਰਨ ਰੂਪ ਵਿਚ ਸਵਸਥ ਬਣਾਉਂਦਾ ਹੈ ।
  3. ਸਾਡੇ ਸਰੀਰ ਵਿਚ ਸਥਿਤ ਦ੍ਰ ਪਦਾਰਥਾਂ ਦੀ ਮਾਤਰਾ ਨੂੰ ਸਥਿਰ ਰੱਖਣ ਵਿਚ ਮਦਦ ਦਿੰਦਾ ਹੈ ।
  4. ਇਹ ਸਰੀਰ ਦੇ ਉਚਿਤ ਵਿਕਾਸ ਵਿਚ ਸਹਾਇਕ ਹੁੰਦਾ ਹੈ ।
  5. ਇਹ ਕੈਲਸ਼ੀਅਮ ਦੇ ਅਵਸ਼ੋਸ਼ਣ ਵਿਚ ਸਹਾਇਤਾ ਕਰਦਾ ਹੈ ।

(iii) ਲੋਹੇ ਦੇ ਕੰਮ :-

  1. ਇਹ ਪ੍ਰੋਟੀਨ ਨਾਲ ਸੰਯੋਗ ਕਰਕੇ ਲਾਲ ਰਕਤਾਣੂਆਂ ਵਿਚ ਹੀਮੋਗਲੋਬਿਨ ਨੂੰ ਬਣਾਉਂਦਾ ਹੈ ।
  2. ਹੀਮੋਗਲੋਬਿਨ ਦੀ ਸਹਾਇਤਾ ਨਾਲ ਆਕਸੀਜਨ ਦੀ ਪੂਰਤੀ ਕਰਦਾ ਹੈ ।
  3. ਹੀਮੋਗਲੋਬਿਨ ਸਰੀਰ ਵਿਚ ਬਣਨ ਵਾਲੀ ਗੰਦੀ ਹਵਾ (ਕਾਰਬਨ-ਡਾਈਆਕਸਾਈਡ) ਨੂੰ ਸ਼ੁੱਧ ਕਰਨ ਲਈ ਫੇਫੜਿਆਂ ਵਿਚ ਲੈ ਜਾਂਦਾ ਹੈ ।

(iv) ਆਇਓਡੀਨ ਦੇ ਕੰਮ :-

  1. ਇਹ ਥਾਈਰਾਈਡ ਗ੍ਰੰਥੀ ਦੀ ਕਿਰਿਆਸ਼ੀਲਤਾ ਲਈ ਜ਼ਰੂਰੀ ਹੈ ।
  2. ਇਹ ਬਿਰਧ ਅਵਸਥਾ ਵਿਚ ਮਾਨਸਿਕ ਅਤੇ ਸਰੀਰਕ ਵਿਕਾਸ ਦੇ ਲਈ ਜ਼ਰੂਰੀ ਹੈ ।
  3. ਇਹ ਸਰੀਰ ਵਿਚ ਕੈਲਸ਼ੀਅਮ ਅਤੇ ਚਿਕਨਾਈ ਦਾ ਉਚਿਤ ਪ੍ਰਯੋਗ ਕਰਨ ਵਿਚ ਸਹਾਇਤਾ ਦਿੰਦਾ ਹੈ ।
  4. ਆਇਓਡੀਨ ਦੀ ਕਮੀ ਨਾਲ ਵਾਲਾਂ ਦਾ ਵਾਧਾ ਨਹੀਂ ਹੁੰਦਾ ।

(v) ਮੈਗਨੀਸ਼ੀਅਮ ਦੇ ਕੰਮ :-

  1. ਇਹ ਹੱਡੀ, ਦੰਦ, ਕੋਸ਼ਿਕਾ ਅਤੇ ਖੂਨ ਵਿਚ ਮਿਲਦਾ ਹੈ ।
  2. ਇਕ ਕੈਲਸ਼ੀਅਮ ਅਤੇ ਫਾਸਫੋਰਸ ਦੇ ਉਪਾਚਨ ਵਿਚ ਸਹਾਇਕ ਹੈ ।
  3. ਇਸ ਦੀ ਕਮੀ ਨਾਲ ਨਾੜੀਆਂ ਸੰਬੰਧੀ ਰੋਗ ਅਤੇ ਅਕੜਾਨ ਹੋਣ ਲੱਗਦੀ ਹੈ ।
  4. ਇਸ ਦੀ ਕਮੀ ਨਾਲ ਸਿਰ ਦਰਦ ਅਤੇ ਜੋੜਾਂ ਵਿਚ ਦਰਦ ਦਾ ਡਰ ਬਣਿਆ ਰਹਿੰਦਾ ਹੈ ।

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

ਪ੍ਰਸ਼ਨ 18.
ਪਾਣੀ ਵਿਚ ਘੁਲਣ ਵਾਲੇ ਵਿਟਾਮਿਨ ਕਿਹੜੇ ਹਨ ? ਇਹਨਾਂ ਦੀ ਕਮੀ ਨਾਲ ਸਰੀਰ ਨੂੰ ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਹਨ ?
ਉੱਤਰ-
ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਹੇਠ ਲਿਖੇ ਹਨ :
(i) ਵਿਟਾਮਿਨ ‘ਬੀ’
(ii) ਵਿਟਾਮਿਨ ‘ਸੀ’ ।

(i) ਵਿਟਾਮਿਨ ‘ਬੀ ਦੀ ਕਮੀ ਨਾਲ ਸਰੀਰ ਵਿਚ ਹੋਣ ਵਾਲੀਆਂ ਬਿਮਾਰੀਆਂ :-

  1. ਬੇਰੀ-ਬੇਰੀ ਨਾਮਕ ਰੋਗ ਹੋ ਜਾਂਦਾ ਹੈ ।
  2. ਭੁੱਖ ਘੱਟ ਲਗਦੀ ਹੈ ਅਤੇ ਕਬਜ਼ ਹੋ ਜਾਂਦੀ ਹੈ ।
  3. ਜੀਅ ਮਿਚਲਾਉਂਦਾ ਹੈ ।
  4. ਸੁਭਾਅ ਚਿੜਚਿੜਾ ਹੋ ਜਾਂਦਾ ਹੈ ।
  5. ਸਾਹ ਫੁੱਲਣ ਲੱਗਦਾ ਹੈ ।
  6. ਮਾਸ ਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ ।

(ii) ਵਿਟਾਮਿਨ ‘ਸੀ’ ਦੀ ਕਮੀ ਨਾਲ ਸਰੀਰ ਵਿਚ ਹੋਣ ਵਾਲੀਆਂ ਬਿਮਾਰੀਆਂ-

  1. ਸਕਰਵੀ ਨਾਮਕ ਰੋਗ ਹੋ ਜਾਂਦਾ ਹੈ ।
  2. ਮਸੂੜੇ, ਦੰਦ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ।
  3. ਮਸੂੜਿਆਂ ਵਿਚ ਖੂਨ ਆਉਣ ਲੱਗਦਾ ਹੈ ।
  4. ਲੱਤਾਂ ਵਿਚ ਦਰਦ ਰਹਿੰਦਾ ਹੈ ।
  5. ਖੂਨ ਦੀ ਕਮੀ ਹੋ ਜਾਂਦੀ ਹੈ ।
  6. ਥਕਾਵਟ ਹੋਣ ਲੱਗਦੀ ਹੈ ।

ਪ੍ਰਸ਼ਨ 19.
ਵਿਟਾਮਿਨ ‘ਏ’ ਦੀ ਕਮੀ ਨਾਲ ਨੁਕਸਾਨ ਅਤੇ ਉਸਦੇ ਸੋਮੇ ਲਿਖੋ ।
ਉੱਤਰ-
ਵਿਟਾਮਿਨ ‘ਏ’ ਦੇ ਸੋਮੇ-ਦੁੱਧ, ਦਹੀ, ਆਂਡੇ ਦਾ ਪੀਲਾ ਭਾਗ, ਮੱਛੀ ਦੇ ਤੇਲ, ਮੱਛੀ, ਘਿਓ ਅਤੇ ਮੱਖਣ (ਪਸ਼ੂ ਜਗਤ ਤੋਂ ਪ੍ਰਾਪਤ ਵਿਚ ਵਿਟਾਮਿਨ ‘ਏ’ ਜ਼ਿਆਦਾ ਪਾਇਆ ਜਾਂਦਾ ਹੈ । ਬਨਸਪਤੀਆਂ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ, ਟਮਾਟਰ, ਪੱਕਿਆ ਹੋਇਆ ਪਪੀਤਾ, ਅੰਬ, ਕੱਦੂ ਸੰਤਰਾ, ਰਸਭਰੀ ਆਦਿ ਵਿਟਾਮਿਨ ‘ਏ’ ਦੀ ਪ੍ਰਾਪਤੀ ਦੇ ਸੋਮੇ ਹਨ ।

ਵਿਟਾਮਿਨ ‘ਏ’ ਦੀ ਕਮੀ ਨਾਲ ਹਾਨੀਆਂ :-
ਸਰੀਰ ਵਿਚ ਵਿਟਾਮਿਨ ‘ਏ’ ਦੀ ਕਮੀ ਨਾਲ ਹੇਠ ਲਿਖੀਆਂ ਹਾਨੀਆਂ ਹੁੰਦੀਆਂ ਹਨ :-

  1. ਅੱਖਾਂ ਵਿਚ ਅੰਧਰਾਤਾ ਜਾਂ ਰਤੌਂਧੀ ਰੋਗ ਹੋ ਜਾਂਦਾ ਹੈ ।
  2. ਸਰੀਰ ਦਾ ਵਾਧਾ ਰੁਕ ਜਾਂਦਾ ਹੈ ।
  3. ਸਰੀਰ ਦੇ ਪੂਰਨ ਵਿਕਾਸ ਵਿਚ ਰੁਕਾਵਟ ਆਉਂਦੀ ਹੈ ।
  4. ਚਮੜੀ ਖੁਸ਼ਕ ਹੋ ਜਾਂਦੀ ਹੈ ।
  5. ਦੰਦਾਂ ਦਾ ਰੰਗ ਪੀਲਾ ਪੈ ਜਾਂਦਾ ਹੈ ।
  6. ਸਾਹ ਲੈਣ ਵਿਚ ਕਠਿਨਾਈ ਹੁੰਦੀ ਹੈ; ਸਿੱਟੇ ਵਜੋਂ ਸਾਹ ਸੰਬੰਧੀ ਛੂਤ ਦੇ ਰੋਗ ਜਿਵੇਂ ਤਪਦਿਕ, ਨਮੋਨੀਆ, ਇਨਫਲੂਏਂਜਾ ਆਦਿ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ।
  7. ਪੇਸ਼ਾਬ ਦੀਆਂ ਨਲੀਆਂ ਵਿਚ ਪੱਥਰੀ ਹੋ ਜਾਂਦੀ ਹੈ ।

ਪ੍ਰਸ਼ਨ 20.
ਖੂਨ ਦਾ ਰੰਗ ਲਾਲ ਕਿਉਂ ਹੁੰਦਾ ਹੈ ? ਭੋਜਨ ਵਿਚ ਜੇਕਰ ਲੋਹੇ ਦੀ ਕਮੀ ਹੋ ਜਾਵੇ ਤਾਂ ਸਾਨੂੰ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਖੂਨ ਦਾ ਰੰਗ ਲੋਹੇ ਦੇ ਕਾਰਨ ਲਾਲ ਹੁੰਦਾ ਹੈ ।
ਲੋਹੇ ਦੀ ਕਮੀ ਨਾਲ-

  1. ਰਕਤਹੀਨਤਾ ਜਾਂ ਅਨੀਮੀਆ ਰੋਗ ਹੋ ਜਾਂਦਾ ਹੈ ।
  2. ਖੂਨ ਵਿਚ ਹੀਮੋਗਲੋਬਿਨ ਦੀ ਮਾਤਰਾ ਘੱਟ ਹੋ ਜਾਣ ਨਾਲ ਨਹੁੰ, ਚਮੜੀ, ਜੀਭ ਅਤੇ ਅੱਖਾਂ ਪੀਲੀਆਂ ਨਜ਼ਰ ਆਉਂਦੀਆਂ ਹਨ ।
  3. ਭੁੱਖ ਘੱਟ ਲਗਦੀ ਹੈ ।
  4. ਬੱਚਿਆਂ ਦੇ ਵਿਕਾਸ ਵਿਚ ਰੁਕਾਵਟ ਆਉਂਦੀ ਹੈ ।
  5. ਜਲਦੀ ਥਕਾਵਟ ਆ ਜਾਂਦੀ ਹੈ ।
  6. ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ।

PSEB 6th Class Physical Education Guide ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਦੇ ਤੱਤ ਸਰੀਰ ਲਈ ਕਿਉਂ ਜ਼ਰੂਰੀ ਹੁੰਦੇ ਹਨ ?
ਉੱਤਰ-
ਸਰੀਰ ਨੂੰ ਕਿਰਿਆਸ਼ੀਲ ਰੱਖਣ ਅਤੇ ਸਰੀਰਕ ਵਿਕਾਸ ਲਈ ।

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

ਪ੍ਰਸ਼ਨ 2.
ਊਰਜਾ ਪ੍ਰਦਾਨ ਕਰਨ ਵਾਲੇ ਤੱਤ ਕਿਹੜੇ-ਕਿਹੜੇ ਹੁੰਦੇ ਹਨ ?
ਉੱਤਰ-
ਕਾਰਬੋਹਾਈਡਰੇਟ ਅਤੇ ਚਿਕਨਾਈ ।

ਪ੍ਰਸ਼ਨ 3.
ਕਾਰਬੋਜ਼ ਕਿਸ-ਕਿਸ ਤੱਤ ਤੋਂ ਮਿਲ ਕੇ ਬਣਦੇ ਹਨ ?
ਉੱਤਰ-
ਕਾਰਬਨ, ਹਾਈਡਰੋਜਨ ਅਤੇ ਆਕਸੀਜਨ ।

ਪ੍ਰਸ਼ਨ 4.
ਕਾਰਬੋਹਾਈਡਰੇਟ ਦਾ ਮੁੱਖ ਕਾਰਜ ਕੀ ਹੈ ?
ਉੱਤਰ-
ਸਰੀਰ ਦੀ ਕਿਰਿਆਸ਼ੀਲਤਾ ਲਈ ਉਰਜਾ ਪ੍ਰਦਾਨ ਕਰਨਾ |

ਪ੍ਰਸ਼ਨ 5.
ਪ੍ਰੋਟੀਨ ਕਿਸ-ਕਿਸ ਤੱਤ ਤੋਂ ਮਿਲ ਕੇ ਬਣੇ ਹੁੰਦੇ ਹਨ ?
ਉੱਤਰ-
ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ, ਫਾਸਫੋਰਸ ਅਤੇ ਗੰਧਕ ।

ਪ੍ਰਸ਼ਨ 6.
ਪ੍ਰੋਟੀਨ ਦੇ ਦੋ ਪ੍ਰਮੁੱਖ ਪ੍ਰਾਪਤੀ ਸਰੋਤ ਦੱਸੋ ।
ਉੱਤਰ-
ਆਂਡੇ ਅਤੇ ਦਾਲਾਂ ।

ਪ੍ਰਸ਼ਨ 7.
ਪੂਰਨ ਪ੍ਰੋਟੀਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੋ ਪ੍ਰੋਟੀਨ ਪਸ਼ੂਆਂ ਤੋਂ ਪ੍ਰਾਪਤ ਹੁੰਦੇ ਹਨ ਉਸ ਨੂੰ ਪੂਰਨ ਪ੍ਰੋਟੀਨ ਕਹਿੰਦੇ ਹਨ ।

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

ਪ੍ਰਸ਼ਨ 8.
ਕਿਹੜੀਆਂ-ਕਿਹੜੀਆਂ ਬਨਸਪਤੀਆਂ ਵਿਚ ਪ੍ਰੋਟੀਨ ਜ਼ਿਆਦਾ ਮਿਲਦਾ ਹੈ ?
ਉੱਤਰ-
ਦਾਲਾਂ, ਅਨਾਜ, ਸੋਇਆਬੀਨ, ਅਖਰੋਟ, ਮੂੰਗਫਲੀ, ਬਦਾਮ, ਸੇਮ ਦੇ ਬੀਜ, ਮਟਰ ਆਦਿ ਵਿਚ ।

ਪ੍ਰਸ਼ਨ 9.
ਜੰਤੂਆਂ ਤੋਂ ਪ੍ਰਾਪਤ ਕਿਹੜੇ-ਕਿਹੜੇ ਪਦਾਰਥਾਂ ਵਿਚ ਪ੍ਰੋਟੀਨ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ ?
ਉੱਤਰ-
ਦੁੱਧ, ਦਹੀਂ, ਮੱਖਣ, ਪਨੀਰ, ਆਂਡੇ, ਮਾਸ, ਮੱਛੀ ।

ਪ੍ਰਸ਼ਨ 10.
ਕਾਰਬੋਹਾਈਡੇਟ ਕਿੰਨੇ ਰੁਪਾਂ ਵਿਚ ਮਿਲਦੇ ਹਨ ?
ਉੱਤਰ-
ਤਿੰਨ ਰੂਪਾਂ ਵਿਚ-ਸਟਾਰਚ, ਸ਼ੱਕਰ ਅਤੇ ਖੰਡ ਦੇ ਰੇਸ਼ੇ ।

ਪ੍ਰਸ਼ਨ 11.
ਕਿਹੜੇ-ਕਿਹੜੇ ਸਟਾਰਚ ਵਾਲੇ ਪਦਾਰਥਾਂ ਵਿਚ ਕਾਰਬੋਹਾਈਡੇਟ ਜ਼ਿਆਦਾ ਮਿਲਦਾ ਹੈ ?
ਉੱਤਰ-
ਚੌਲ, ਕਣਕ, ਸ਼ਕਰਕੰਦੀ, ਮੱਕੀ, ਸਾਬੂਦਾਨਾ, ਜੌ, ਅਖਰੋਟ, ਆਲੂ ਆਦਿ ।

ਪ੍ਰਸ਼ਨ 12.
ਕਿਹੜੇ-ਕਿਹੜੇ ਸ਼ੱਕਰ ਵਾਲੇ ਪਦਾਰਥਾਂ ਵਿਚ ਕਾਰਬੋਹਾਈਕ੍ਰੇਟ ਜ਼ਿਆਦਾ ਮਿਲਦਾ ਹੈ ?
ਉੱਤਰ-
ਸ਼ਹਿਦ, ਖੰਡ, ਗੁੜ, ਸੀਰਾ, ਚੁਕੰਦਰ, ਅੰਗੂਰ ਅਤੇ ਹੋਰ ਮਿੱਠੇ ਫਲ ।

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

ਪ੍ਰਸ਼ਨ 13.
ਚਿਕਨਾਈ ਦੇ ਦੋ ਮੁੱਖ ਸਰੋਤ ਦੱਸੋ ।
ਉੱਤਰ-
ਤੇਲ ਵਾਲੇ ਬੀਜ ਅਤੇ ਦੁੱਧ ।

ਪ੍ਰਸ਼ਨ 14.
ਚਿਕਨਾਈ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਦੋ ਪ੍ਰਕਾਰ :-

  1. ਪ੍ਰਾਣੀਜਨ ਚਿਕਨਾਈ ਅਤੇ
  2. ਬਨਸਪਤੀ ਚਿਕਨਾਈ ।

ਪ੍ਰਸ਼ਨ 15.
ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਚਿਕਨਾਈ ਪਦਾਰਥ ਕਿਹੜੇ-ਕਿਹੜੇ ਹਨ ?
ਉੱਤਰ-
ਓ, ਦੁੱਧ, ਮੱਖਣ, ਗ਼ਮ, ਦਹੀਂ, ਪਨੀਰ, ਜਾਨਵਰਾਂ ਦੀ ਚਰਬੀ, ਮੱਛੀ, ਆਂਡੇ ਦੀ ਸਫੈਦੀ ।

ਪ੍ਰਸ਼ਨ 16.
ਬਨਸਪਤੀ ਤੋਂ ਪ੍ਰਾਪਤ ਹੋਣ ਵਾਲੇ ਚਿਕਨਾਈ ਪਦਾਰਥ ਕਿਹੜੇ-ਕਿਹੜੇ ਹਨ ?
ਉੱਤਰ-
ਮੂੰਗਫਲੀ, ਸਰੋਂ, ਤਿਲ, ਨਾਰੀਅਲ, ਬਦਾਮ, ਅਖਰੋਟ, ਚਿਲਗੋਜਾ ਆਦਿ ।

ਪ੍ਰਸ਼ਨ 17.
ਸਰੀਰ ਦੇ ਲਈ ਲੋੜੀਂਦੇ ਪੰਜ ਖਣਿਜ ਤੱਤ ਦੱਸੋ ।
ਉੱਤਰ-
ਕੈਲਸ਼ੀਅਮ, ਫਾਸਫੋਰਸ, ਲੋਹਾ, ਆਇਓਡੀਨ ਅਤੇ ਸੋਡੀਅਮ ।

ਪ੍ਰਸ਼ਨ 18.
ਕੈਲਸ਼ੀਅਮ ਪ੍ਰਾਪਤੀ ਦੇ ਮੁੱਖ ਸਾਧਨ ਕਿਹੜੇ ਹਨ ?
ਉੱਤਰ-
ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਤਾਜ਼ਾ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਤੇ ਆਂਡੇ ।

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

ਪ੍ਰਸ਼ਨ 19.
ਲੋਹਾ ਸਰੀਰ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਪ੍ਰੋਟੀਨ ਦੇ ਨਾਲ ਸੰਯੋਗ ਕਰਕੇ ਹੀਮੋਗਲੋਬਿਨ ਦੇ ਨਿਰਮਾਣ ਵਿਚ ਮਦਦ ਕਰਦਾ ਹੈ, ਜਿਸ ਦੇ ਕਾਰਨ ਖੂਨ ਦਾ ਰੰਗ ਲਾਲ ਹੁੰਦਾ ਹੈ ।

ਪ੍ਰਸ਼ਨ 20.
ਸਰੀਰ ਦੇ ਲਈ ਲੋੜੀਂਦੇ ਵਿਟਾਮਿਨ ਕਿਹੜੇ-ਕਿਹੜੇ ਹਨ ?
ਉੱਤਰ-
ਵਿਟਾਮਿਨ ‘ਏ’, ਵਿਟਾਮਿਨ ‘ਬੀ’, ਵਿਟਾਮਿਨ ‘ਸੀ’, ਵਿਟਾਮਿਨ ‘ਡੀ’ ਅਤੇ ਵਿਟਾਮਿਨ ‘ਕੇ।

ਪਸ਼ਨ 21.
ਵਿਟਾਮਿਨ ਏ ਦੇ ਮੁੱਖ ਸੋਮੇ ਕੀ ਹਨ ?
ਉੱਤਰ-
ਹਰੀਆਂ ਪੱਤੇਦਾਰ ਸਬਜ਼ੀਆਂ, ਅੰਬ, ਪਪੀਤਾ, ਗਾਜਰ, ਆਂਡੇ, ਦੁੱਧ, ਮੱਖਣ ਅਤੇ ਮਾਸ ਆਦਿ।

ਪ੍ਰਸ਼ਨ 22.
ਵਿਟਾਮਿਨ ‘ਬੀ ਦੇ ਸਰੋਤ ਕਿਹੜੇ ਹਨ ?
ਉੱਤਰ-
ਅਨਾਜ, ਮੁੰਗਫਲੀ, ਦਾਲਾਂ, ਅੰਕੁਰਿਤ ਦਾਲਾਂ ਅਤੇ ਖਮੀਰ ਕੀਤੇ ਗਏ ਪਦਾਰਥ । ਕੁਝ ਮਾਤਰਾ ਵਿਚ ਮਟਰ, ਸੇਮ, ਗੋਭੀ ਅਤੇ ਦੁੱਧ ਤੋਂ ਵੀ ਮਿਲਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਤੁਲਿਤ ਭੋਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਭੋਜਨ ਜੋ ਸਾਡੇ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਸਾਡੀਆਂ ਸਰੀਰਕ ਲੋੜਾਂ ਅਨੁਸਾਰ ਉਚਿਤ ਮਾਤਰਾ ਵਿਚ ਪ੍ਰਦਾਨ ਕਰਦਾ ਹੈ, ਸੰਤੁਲਿਤ ਭੋਜਨ ਕਹਾਉਂਦਾ ਹੈ ।

ਪ੍ਰਸ਼ਨ 2.
ਸੰਤੁਲਿਤ ਭੋਜਨ ਦੇ ਮੁੱਖ ਤੱਤ ਕਿਹੜੇ-ਕਿਹੜੇ ਹਨ ?
ਉੱਤਰ-
ਸੰਤੁਲਿਤ ਭੋਜਨ ਵਿਚ ਪਾਏ ਜਾਣ ਵਾਲੇ ਮੁੱਖ ਤੱਤ ਹੇਠ ਲਿਖੇ ਹਨ :-

  1. ਪ੍ਰੋਟੀਨ ।
  2. ਚਿਕਨਾਈ ।
  3. ਕਾਰਬੋਹਾਈਡੇਟ ਜਾਂ ਕਾਰਬੋਜ਼-ਸ਼ਵੇਤਸਾਰ ਅਤੇ ਸ਼ੱਕਰ ਦੇਣ ਵਾਲੇ ਪਦਾਰਥ ।
  4. ਵਿਟਾਮਿਨ-ਵਿਟਾਮਿਨ ਏ, ਬੀ, ਸੀ, ਅਤੇ ਡੀ ।
  5. ਖਣਿਜ ਲੂਣ-ਕੈਲਸ਼ੀਅਮ, ਲੋਹਾ, ਨਮਕ ਆਦਿ ।
  6. ਪਾਣੀ ।

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

ਪ੍ਰਸ਼ਨ 3.
ਚਿਕਨਾਈ ਪ੍ਰਾਪਤੀ ਦੇ ਸਾਧਨਾਂ ਦਾ ਵਰਣਨ ਕਰੋ।
ਉੱਤਰ-

  1. ਤੇਲ ਅਤੇ ਘਿਓ-ਮੂੰਗਫਲੀ, ਸਰੋਂ ਦਾ ਤੇਲ, ਨਾਰੀਅਲ ਦਾ ਤੇਲ, ਦੇਸੀ ਘਿਓ, ਬਨਸਪਤੀ ਘਿਓ !
  2. ਮੱਖਣ ।
  3. ਮੇਵਾ ਅਤੇ ਬੀਜ-ਬਦਾਮ, ਕਾਜੂ, ਨਾਰੀਅਲ, ਮੂੰਗਫ਼ਲੀ, ਪਿਸਤਾ, ਅਖਰੋਟ, ਸੋਇਆਬੀਨ ਆਦਿ |
  4. ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ-ਗਾਂ-ਮੱਝ ਦਾ ਦੁੱਧ, ਖੋਇਆ, ਸੁੱਕਾ ਦੁੱਧ ਆਦਿ ।
  5. ਮਾਸਾਹਾਰੀ ਭੋਜਨ-ਆਂਡਾ, ਮਾਸ, ਮੱਛੀ, ਕਲੇਜੀ ਆਦਿ

ਪ੍ਰਸ਼ਨ 4.
ਪੂਰਨ ਪ੍ਰੋਟੀਨ ਕੀ ਹੁੰਦਾ ਹੈ ?
ਉੱਤਰ-
ਪਸ਼ੂ ਸਰੋਤਾਂ ਤੋਂ ਪ੍ਰਾਪਤ ਹੋਣ ਵਾਲਾ ਪ੍ਰੋਟੀਨ ਪੂਰਨ ਪ੍ਰੋਟੀਨ ਕਹਾਉਂਦਾ ਹੈ । ਪਸ਼ੂ ਸਰੋਤਾਂ ਤੋਂ ਪ੍ਰਾਪਤ ਪ੍ਰੋਟੀਨ ਚੰਗੇ ਗੁਣਾਂ ਵਾਲਾ ਹੁੰਦਾ ਹੈ । ਇਹ ਦੁੱਧ, ਪਨੀਰ, ਆਂਡੇ, ਮਾਸ, ਮੱਛੀ ਆਦਿ ਤੋਂ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 5.
ਲੋਹੇ ਦੇ ਕੰਮ ਦੱਸੋ ।
ਉੱਤਰ-

  1. ਇਹ ਪ੍ਰੋਟੀਨ ਨਾਲ ਸੰਯੋਗ ਕਰਕੇ ਲਾਲ ਰਕਤਾਣੂਆਂ ਵਿਚ ਹੀਮੋਗਲੋਬਿਨ ਨੂੰ ਬਣਾਉਂਦਾ ਹੈ ।
  2. ਹੀਮੋਗਲੋਬਿਨ ਦੀ ਸਹਾਇਤਾ ਨਾਲ ਆਕਸੀਜਨ ਦੀ ਪੂਰਤੀ ਕਰਦਾ ਹੈ ।
  3. ਹੀਮੋਗਲੋਬਿਨ ਸਰੀਰ ਵਿਚ ਬਣਨ ਵਾਲੀ ਗੰਦੀ ਹਵਾ (ਕਾਰਬਨ-ਡਾਈਆਕਸਾਈਡ) ਨੂੰ ਸ਼ੁੱਧ ਕਰਨ ਲਈ ਫੇਫੜਿਆਂ ਵਿਚ ਲੈ ਜਾਂਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 1.
ਭੋਜਨ ਤੱਤਾਂ ਦੀ ਕਮੀ ਨਾਲ ਸਰੀਰ ਨੂੰ ਕਿਹੜੀਆਂ-ਕਿਹੜੀਆਂ ਹਾਨੀਆਂ ਹੁੰਦੀਆਂ ਹਨ ?
ਉੱਤਰ-
ਵੱਖ-ਵੱਖ ਭੋਜਨ ਤੱਤਾਂ ਦੀ ਕਮੀ ਨਾਲ ਸਰੀਰ ਨੂੰ ਹੇਠ ਲਿਖੀਆਂ ਹਾਨੀਆਂ ਹੁੰਦੀਆਂ ਹਨ :
(i) ਕਾਰਬੋਹਾਈਡੇਟ ਦੀ ਕਮੀ ਨਾਲ-

  1. ਵਿਅਕਤੀ ਦਾ ਵਜ਼ਨ ਘੱਟ ਜਾਂਦਾ ਹੈ । ਸਰੀਰ ਕਮਜ਼ੋਰ ਹੋ ਜਾਂਦਾ ਹੈ ।
  2. ਬੇਚੈਨੀ ਰਹਿੰਦੀ ਹੈ ਅਤੇ ਥਕਾਵਟ ਹੁੰਦੀ ਹੈ ।
  3. ਪ੍ਰੋਟੀਨ ਤੋਂ ਸ਼ਕਤੀ ਅਤੇ ਗਰਮੀ ਲੈਣ ਕਾਰਨ ਪ੍ਰੋਟੀਨ ਦੁਆਰਾ ਤੰਤੂਆਂ ਦੇ ਨਿਰਮਾਣ ਦਾ ਕੰਮ ਕਠਿਨ ਹੋ ਜਾਂਦਾ ਹੈ ।
  4. ਚਮੜੀ ਵਿਚ ਝੁਰੜੀਆਂ ਪੈ ਜਾਂਦੀਆਂ ਹਨ ਅਤੇ ਚਮੜੀ ਲਟਕ ਜਾਂਦੀ ਹੈ ।

(ii) ਪ੍ਰੋਟੀਨ ਦੀ ਕਮੀ ਨਾਲ-

  1. ਸਰੀਰਕ ਵਾਧੇ ਵਿਚ ਕਮੀ ਆ ਜਾਂਦੀ ਹੈ ਕਿਉਂਕਿ ਨਵੇਂ ਤੰਤੂਆਂ ਦਾ ਨਿਰਮਾਣ ਰੁਕ ਜਾਂਦਾ ਹੈ ।
  2. ਸੁਭਾਅ ਵਿਚ ਚਿੜਚਿੜਾਪਨ ਹੋ ਜਾਂਦਾ ਹੈ ।
  3. ਵਿਅਕਤੀ ਦਾ ਮਨ ਕੰਮ ਕਰਨ ਨੂੰ ਨਹੀਂ ਕਰਦਾ ।
  4. ਭੁੱਖ ਘੱਟ ਲਗਦੀ ਹੈ ।
  5. ਸਰੀਰ ਦੇ ਭਾਰ ਵਿਚ ਕਮੀ ਹੋ ਜਾਂਦੀ ਹੈ ।
  6. ਕੰਮ ਕਰਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ।
  7. ਚਮੜੀ ‘ਤੇ ਸੁੱਕਾਪਣ, ਝੁਰੜੀਆਂ ਅਤੇ ਥਾਂ-ਥਾਂ ਤੇ ਦਾਗ਼ ਪੈ ਜਾਂਦੇ ਹਨ ।

(iii) ਚਿਕਨਾਈ ਦੀ ਕਮੀ ਨਾਲ-

  1. ਵਜ਼ਨ ਘੱਟ ਹੋ ਜਾਂਦਾ ਹੈ ।
  2. ਥਕਾਵਟ ਅਤੇ ਬੇਚੈਨੀ ਜਲਦੀ ਹੋ ਜਾਂਦੀ ਹੈ ।
  3. ਚਿਕਨਾਈ ਦੀ ਕਮੀ ਦੀ ਪੂਰਤੀ ਪ੍ਰੋਟੀਨ ਦੁਆਰਾ ਹੁੰਦੀ ਹੈ, ਜਿਸ ਨਾਲ ਨਵੇਂ ਤੰਤੂਆਂ ਦਾ ਨਿਰਮਾਣ ਕਾਰਜ ਕਠਿਨ ਹੋ ਜਾਂਦਾ ਹੈ ।
  4. ਚਮੜੀ ਖੁਸ਼ਕ ਹੋ ਜਾਂਦੀ ਹੈ ।

(iv) ਕੈਲਸ਼ੀਅਮ ਦੀ ਕਮੀ ਨਾਲ-

  1. ਬੱਚਿਆਂ ਦੀਆਂ ਹੱਡੀਆਂ ਅਤੇ ਦੰਦਾਂ ਦਾ ਵਿਕਾਸ ਠੀਕ ਢੰਗ ਨਾਲ ਨਹੀਂ ਹੁੰਦਾ ।
  2. ਹੱਡੀਆਂ ਕਮਜ਼ੋਰ ਅਤੇ ਟੇਢੀਆਂ ਹੋ ਜਾਂਦੀਆਂ ਹਨ । ਹੱਡੀਆਂ ਦੇ ਟੁੱਟਣ ਦਾ ਡਰ ਰਹਿੰਦਾ
  3. ਦੰਦ ਖ਼ਰਾਬ ਹੋ ਜਾਂਦੇ ਹਨ ।
  4. ਖੂਨ ਦੇ ਜੰਮਣ ਦੀ ਸ਼ਕਤੀ ਨਹੀਂ ਰਹਿੰਦੀ । ਸੱਟ ਲੱਗਣ ‘ਤੇ ਖੂਨ ਵਗਦਾ ਰਹਿੰਦਾ ਹੈ ।
  5. ਪਾਚਨ ਸ਼ਕਤੀ ਘੱਟ ਹੋ ਜਾਂਦੀ ਹੈ ।
  6. ਮਾਸ-ਪੇਸ਼ੀਆਂ ਦੀ ਕਿਰਿਆਸ਼ੀਲਤਾ ਵਿਚ ਕਮੀ ਆ ਜਾਂਦੀ ਹੈ ।

(v) ਲੋਹੇ ਦੀ ਕਮੀ ਨਾਲ-

  1. ਰਕਹੀਨਤਾ ਜਾਂ ਅਨੀਮੀਆ ਰੋਗ ਹੋ ਜਾਂਦਾ ਹੈ ।
  2. ਖੂਨ ਵਿਚ ਹੀਮੋਗਲੋਬਿਨ ਦੀ ਮਾਤਰਾ ਘੱਟ ਹੋ ਜਾਣ ਨਾਲ ਨਹੁੰ, ਚਮੜੀ, ਜੀਭ ਅਤੇ ਅੱਖਾਂ ਪੀਲੀਆਂ ਨਜ਼ਰ ਆਉਂਦੀਆਂ ਹਨ ।
  3. ਭੁੱਖ ਘੱਟ ਲਗਦੀ ਹੈ ।
  4. ਬੱਚਿਆਂ ਦੇ ਵਿਕਾਸ ਵਿਚ ਰੁਕਾਵਟ ਆਉਂਦੀ ਹੈ ।
  5. ਜਲਦੀ ਥਕਾਵਟ ਆ ਜਾਂਦੀ ਹੈ ।
  6. ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ।

(vi) ਵਿਟਾਮਿਨ ਏ ਦੀ ਕਮੀ ਨਾਲ-

  1. ਇਸ ਦੀ ਕਮੀ ਦਾ ਜ਼ਿਆਦਾ ਪ੍ਰਭਾਵ ਅੱਖਾਂ ‘ਤੇ ਪੈਂਦਾ ਹੈ । ਇਸ ਦੀ ਕਮੀ ਨਾਲ ਅੰਧਰਾਤਾ ਨਾਮਕ ਰੋਗ ਹੋ ਜਾਂਦਾ ਹੈ । ਰੋਗੀ ਧੁੰਦਲੇ ਪ੍ਰਕਾਸ਼ ਵਿਚ ਸਾਫ਼-ਸਾਫ਼ ਨਹੀਂ ਵੇਖ ਸਕਦਾ ।
  2. ਚਮੜੀ ਖ਼ੁਸ਼ਕ ਅਤੇ ਖੁਰਦਰੀ ਹੋ ਜਾਂਦੀ ਹੈ ।
  3. ਸਰੀਰ ਨੂੰ ਨਮੂਨੀਆ ਅਤੇ ਤਪਦਿਕ ਜਿਹੀਆਂ ਬਿਮਾਰੀਆਂ ਦਾ ਡਰ ਰਹਿੰਦਾ ਹੈ ।
  4. ਸਰੀਰਕ ਵਿਕਾਸ ਵਿਚ ਰੁਕਾਵਟ ਆਉਂਦੀ ਹੈ ।

(vii) ਵਿਟਾਮਿਨ ਬੀ ਦੀ ਕਮੀ ਨਾਲ-

  1. ਬੇਰੀ-ਬੇਰੀ ਨਾਮਕ ਰੋਗ ਹੋ ਜਾਂਦਾ ਹੈ ।
  2. ਭੁੱਖ ਘੱਟ ਲਗਦੀ ਹੈ ਅਤੇ ਕਬਜ਼ ਹੋ ਜਾਂਦੀ ਹੈ ।
  3. ਜੀਅ ਮਿਚਲਾਉਂਦਾ ਹੈ ।
  4. ਸੁਭਾਅ ਚਿੜਚਿੜਾ ਹੋ ਜਾਂਦਾ ਹੈ ।
  5. ਸਾਹ ਜਲਦੀ ਫੁੱਲਣ ਲੱਗਦਾ ਹੈ ।
  6. ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ ।

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

ਪ੍ਰਸ਼ਨ 2.
ਵਧਣ ਵਾਲੇ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦਾ ਹੋਣਾ ਕਿਉਂ ਜ਼ਰੂਰੀ ਹੈ ? ਪ੍ਰੋਟੀਨ ਸਾਨੂੰ ਕਿਹੜੇ ਭੋਜਨਾਂ ਤੋਂ ਮਿਲਦੀ ਹੈ ?
ਉੱਤਰ-
ਵੱਧ ਰਹੇ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦਾ ਹੋਣਾ ਹੇਠ ਲਿਖੇ ਕਾਰਨਾਂ ਕਰਕੇ ਜ਼ਰੂਰੀ ਹੈ :

  • ਇਹ ਸਰੀਰ ਦੇ ਵਾਧੇ ਲਈ ਜ਼ਰੂਰੀ ਹੈ ।
  • ਇਹ ਸਰੀਰ ਦੀਆਂ ਕੋਸ਼ਿਕਾਵਾਂ ਦੀ ਟੁੱਟ-ਭੱਜ ਦੀ ਮੁਰੰਮਤ ਕਰਦਾ ਹੈ ।

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ 1

  • ਇਹ ਸਰੀਰ ਵਿਚ ਨਵੀਆਂ ਕੋਸ਼ਿਕਾਵਾਂ ਅਤੇ ਤੰਤੂਆਂ ਨੂੰ ਬਣਾਉਂਦਾ ਹੈ ।
  • ਇਸ ਨਾਲ ਸਰੀਰ ਵਿਚ ਪਾਚਕ ਤੱਤਾਂ ਦਾ ਨਿਰਮਾਣ ਹੁੰਦਾ ਹੈ ।
  • ਇਹ ਮਾਨਸਿਕ ਸ਼ਕਤੀ ਵਧਾਉਣ ਵਿਚ ਸਹਾਇਕ ਹੈ ।
  • ਇਹ ਸਰੀਰ ਵਿਚ ਖੂਨ ਦੇ ਕਣਾਂ ਵਿਚ ਵਾਧਾ ਕਰਦਾ ਹੈ । ਖੂਨ ਵਿਚ ਮੌਜੂਦ ਫਾਈਬਿਨ ਪ੍ਰੋਟੀਨ ਖੂਨ ਵਗਣ ਤੋਂ ਰੋਕਣ ਲਈ ਖੂਨ ਨੂੰ ਜਮਾਉਣ ਦਾ ਕੰਮ ਕਰਦਾ ਹੈ ।
  • ਇਸ ਨਾਲ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ ।
  • ਪ੍ਰੋਟੀਨ ਸਰੀਰ ਦੇ ਵੱਖ-ਵੱਖ ਕੰਮਾਂ ਨੂੰ ਕੰਟਰੋਲ ਕਰਨ ਵਿਚ ਸਹਾਇਤਾ ਕਰਦੇ ਹਨ ।

ਪੋਟੀਨ ਪ੍ਰਾਪਤੀ ਦੇ ਸੋਮੇ – ਪੋਟੀਨ ਜੰਤੂਆਂ ਅਤੇ ਪੌਦਿਆਂ ਦੋਹਾਂ ਤੋਂ ਪ੍ਰਾਪਤ ਹੁੰਦੇ ਹਨ ।
(ਉ) ਬਨਸਪਤੀ ਪ੍ਰੋਟੀਨ-

  1. ਅਨਾਜ-ਕਣਕ, ਜਵਾਰ, ਬਾਜਰਾ, ਚੌਲ, ਮੱਕੀ, ਰੌਂਗੀ, ਜਵੀ ।
  2. ਦਾਲਾਂ-ਅਰਹਰ, ਮਾਂਹ, ਮੂੰਗੀ, ਮਸਰ, ਸੋਇਆਬੀਨ, ਛੋਲਿਆਂ ਦੀ ਦਾਲ, ਚਪਟੀ ਸੇਮ ਦੇ ਸੁੱਕੇ ਬੀਜ, ਸੁੱਕੇ ਮਟਰ ਆਦਿ ।
  3. ਮੇਵੇ-ਕਾਜੂ, ਬਦਾਮ, ਅਖਰੋਟ, ਪਿਸਤਾ, ਮੂੰਗਫਲੀ ਆਦਿ ।

(ਅ) ਜੰਤੂ ਪ੍ਰੋਟੀਨ-

  1. ਆਂਡੇ, ਮਾਸ, ਮੱਛੀ, ਕਲੇਜੀ (ਲੀਵਰ ਆਦਿ ।
  2. ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ-ਗਾਂ, ਮੱਝ, ਬੱਕਰੀ ਅਤੇ ਮਾਂ ਦਾ ਦੁੱਧ, ਸੁੱਕਾ ਦੁੱਧ, ਦਹੀਂ, ਪਨੀਰ ਆਦਿ ।

ਇੱਕ ਸ਼ਬਦ ਵਿੱਚ ਉੱਤਰ ਦਿਉ

ਪ੍ਰਸ਼ਨ 1.
ਪੁੰਗਰੀ ਦਾਲ ਵਿਚ ਕਿਹੜਾ ਵਿਟਾਮਿਨ ਵੱਧ ਜਾਂਦਾ ਹੈ ?
ਉੱਤਰ-
ਵਿਟਾਮਿਨ ਸੀ ।

ਪ੍ਰਸ਼ਨ 2.
ਆਇਓਡੀਨ ਦਾ ਸੰਬੰਧ ਕਿਸ ਗ੍ਰੰਥੀ ਨਾਲ ਹੈ ?
ਉੱਤਰ-
ਥਾਈਰਾਈਡ ।

ਪ੍ਰਸ਼ਨ 3.
ਚਿਕਨਾਈ ਦੋ ਪ੍ਰਕਾਰ ਦੀ ਪ੍ਰਾਣੀਜਨ ਅਤੇ …………………….. ਚਿਕਨਾਈ ਹੁੰਦੀ ਹੈ ?
ਉੱਤਰ-
ਬਨਸਪਤੀ ।

ਪ੍ਰਸ਼ਨ 4.
ਵਿਟਾਮਿਨ ਸੀ ਦੀ ਕਮੀ ਨਾਲ ………………………… ਰੋਗ ਹੋ ਜਾਂਦਾ ਹੈ ? ਉੱਤਰ-ਸਕਰਵੀ ।

ਪਸ਼ਨ 5.
ਦੰਦਾਂ ਅਤੇ ਹੱਡੀਆਂ ਵਿਚ ਕਿਹੜਾ ਖਣਿਜ ਵਰਤਿਆ ਜਾਂਦਾ ਹੈ ?
ਉੱਤਰ-
ਕੈਲਸ਼ੀਅਮ ।

ਪ੍ਰਸ਼ਨ 6.
ਚਿਕਨਾਈ ਦੀ ਕਮੀ ਨਾਲ ਕੀ ਹੁੰਦਾ ਹੈ ? (ਇਕ ਦੱਸੋ।
ਉੱਤਰ-
ਥਕਾਵਟ ਤੇ ਬੇਚੈਨੀ ਜਲਦੀ ਹੋ ਜਾਂਦੀ ਹੈ ।

PSEB 6th Class Home Science Solutions Chapter 2 ਭੋਜਨ ਦੇ ਕੰਮ, ਤੱਤ ਅਤੇ ਉਹਨਾਂ ਦੇ ਸੋਮੇ

ਪ੍ਰਸ਼ਨ 7.
ਪੂਰਨ ਪ੍ਰੋਟੀਨ ਦੀ ਉਦਾਹਰਨ ਦਿਉ ।
ਉੱਤਰ-
ਅੰਡਾ, ਮਾਸ ।

ਪ੍ਰਸ਼ਨ 8.
ਬੇਰੀ-ਬੇਰੀ ਰੋਗ ਕਿਹੜੇ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ?
ਉੱਤਰ-
ਵਿਟਾਮਿਨ ‘ਬੀ’ ।

PSEB 6th Class Home Science Solutions Chapter 1 ਮਨੁੱਖ ਦੀਆਂ ਮੁੱਢਲੀਆਂ ਲੋੜਾਂ

Punjab State Board PSEB 6th Class Home Science Book Solutions Chapter 1 ਮਨੁੱਖ ਦੀਆਂ ਮੁੱਢਲੀਆਂ ਲੋੜਾਂ Textbook Exercise Questions, and Answers.

PSEB Solutions for Class 6 Home Science Chapter 1 ਮਨੁੱਖ ਦੀਆਂ ਮੁੱਢਲੀਆਂ ਲੋੜਾਂ

ਅਭਿਆਸ ਦੇ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਮਨੁੱਖ ਦੀਆਂ ਮੁੱਢਲੀਆਂ ਲੋੜਾਂ ਦੇ ਨਾਂ ਲਿਖੋ ।
ਉੱਤਰ-
ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਵਾ, ਪਾਣੀ ਅਤੇ ਭੋਜਨ ਹਨ ।

ਪ੍ਰਸ਼ਨ 2.
ਪੱਕਿਆ ਹੋਇਆ ਭੋਜਨ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਪੱਕਿਆ ਹੋਇਆ ਭੋਜਨ ਸੁਆਦੀ, ਖ਼ੁਸ਼ਬੂਦਾਰ ਅਤੇ ਛੇਤੀ ਪਚਨਯੋਗ ਹੁੰਦਾ ਹੈ ।

ਪ੍ਰਸ਼ਨ 3.
ਅਸੀਂ ਸਵਸਥ ਕਿਵੇਂ ਰਹਿ ਸਕਦੇ ਹਾਂ ?
ਉੱਤਰ-
ਅਸੀਂ ਨਿਯਮਿਤ ਰੂਪ ਨਾਲ ਸੰਤੁਲਿਤ ਭੋਜਨ ਖਾ ਕੇ ਸਵਸਥ ਰਹਿ ਸਕਦੇ ਹਾਂ ।

PSEB 6th Class Home Science Solutions Chapter 1 ਮਨੁੱਖ ਦੀਆਂ ਮੁੱਢਲੀਆਂ ਲੋੜਾਂ

ਪ੍ਰਸ਼ਨ 4.
ਘਰ ਸਾਨੂੰ ਸਰੀਰਕ ਤੌਰ ਤੇ ਸਵਸਥ ਕਿਵੇਂ ਰੱਖਦਾ ਹੈ ?
ਉੱਤਰ-
ਘਰ ਸਾਨੂੰ ਸਾਫ਼ ਸੁਥਰਾ ਵਾਤਾਵਰਨ ਪ੍ਰਦਾਨ ਕਰਦਾ ਹੈ ਜਿਸ ਨਾਲ ਅਸੀਂ ਸਰੀਰਕ ਤੌਰ ਤੇ ਸਵਸਥ ਰਹਿੰਦੇ ਹਾਂ | ਘਰ ਸਾਨੂੰ ਗਰਮੀ ਸਰਦੀ, ਜੰਗਲੀ ਜਾਨਵਰਾਂ ਤੇ ਕੁਦਰਤੀ ਆਫਤਾਂ ਤੋਂ ਵੀ ਬਚਾਉਣ ਵਿਚ ਸਹਾਇਕ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਭੋਜਨ ਨੂੰ ਜਿਊਂਦੇ ਜੀਵ ਦੀ ਪਹਿਲੀ ਤੇ ਮੁੱਢਲੀ ਲੋੜ ਕਿਉਂ ਆਖਿਆ ਜਾਂਦਾ ਹੈ ?
ਉੱਤਰ-
ਭੋਜਨ ਨੂੰ ਜਿਉਂਦੇ ਜੀਵ ਦੀ ਮੁੱਢਲੀ ਲੋੜ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਲੋੜ ਜਨਮ ਤੋਂ ਲੈ ਕੇ ਮੌਤ ਤਕ ਸਾਡੇ ਨਾਲ ਜੁੜੀ ਰਹਿੰਦੀ ਹੈ ।

ਪ੍ਰਸ਼ਨ 6.
ਪੁਰਾਣੇ ਤੇ ਅੱਜ ਦੇ ਮਨੁੱਖ ਦੇ ਖਾਣੇ ਵਿਚ ਕੀ ਫਰਕ ਹੈ ? |
ਉੱਤਰ-ਪੁਰਾਤਨ ਮਨੁੱਖ ਕੰਦ-ਮੂਲ ਅਤੇ ਫਲ-ਫੁੱਲ ਖਾ ਕੇ ਆਪਣੇ ਢਿੱਡ ਦੀ ਭੁੱਖ ਨੂੰ ਸ਼ਾਂਤ ਕਰਦਾ ਸੀ । ਤਦ ਉਸ ਦੇ ਲਈ ਇਹੋ ਵਸਤਾਂ ਭੋਜਨ ਸਨ । ਅੱਜ ਦਾ ਮਨੁੱਖ ਭੁੱਖ ਮਿਟਾਉਣ ਲਈ ਕੰਦ-ਮੂਲ ਜਾਂ ਕੱਚਾ ਭੋਜਨ ਨਹੀਂ ਖਾਂਦਾ ਬਲਕਿ ਉਸ ਨੂੰ ਕਈ ਢੰਗਾਂ ਨਾਲ ਪਕਾ ਕੇ, ਸੁਆਦੀ ਅਤੇ ਆਕਰਸ਼ਕ ਬਣਾ ਕੇ ਖਾਂਦਾ ਹੈ ।

ਪ੍ਰਸ਼ਨ 7.
ਅਸੀਂ ਘਰ ਕਿਉਂ ਬਣਾਉਂਦੇ ਹਾਂ ?
ਉੱਤਰ-
ਘਰ ਇਕ ਅਜਿਹੀ ਥਾਂ ਹੈ ਜਿੱਥੇ ਸਾਨੂੰ ਆਰਾਮ ਮਿਲਦਾ ਹੈ, ਜਿੱਥੇ ਅਸੀਂ ਆਪਣੀਆਂ ਲੋੜਾਂ ਦੀ ਪੂਰਤੀ ਹੀਂ ਸਕਦੇ ਹਾਂ ਅਤੇ ਜਿੱਥੇ ਸਾਨੂੰ ਸਰੀਰਕ ਅਤੇ ਭੌਤਿਕ ਸੁਰੱਖਿਆ ਮਿਲਦੀ ਹੈ ।

ਪ੍ਰਸ਼ਨ 8.
ਕੀ ਪਸ਼ੂ-ਪੰਛੀਆਂ ਨੂੰ ਵੀ ਘਰ ਦੀ ਲੋੜ ਹੈ ?
ਉੱਤਰ-
ਹਾਂ । ਸਾਡੇ ਵਾਂਗ ਹੀ ਪਸ਼ੂ-ਪੰਛੀਆਂ ਨੂੰ ਵੀ ਘਰ ਦੀ ਲੋੜ ਹੁੰਦੀ ਹੈ। ਪਸ਼ੂ-ਪੰਛੀ ਵੀ ਭੋਜਨ ਦੀ ਭਾਲ ਵਿਚ ਬਾਹਰ ਜਾਂਦੇ ਹਨ ਅਤੇ ਸ਼ਾਮ ਹੁੰਦੇ ਹੀ ਘਰ ਵਾਪਸ ਆ ਜਾਂਦੇ ਹਨ । ਜਿਵੇਂ-ਖ਼ਰਗੋਸ਼ ਖੁੱਡਾਂ ਬਣਾ ਕੇ ਰਹਿੰਦੇ ਹਨ, ਪੰਛੀ ਆਲ੍ਹਣੇ ਬਣਾ ਕੇ ਰਹਿੰਦੇ ਹਨ ।

ਪ੍ਰਸ਼ਨ 9.
ਪ੍ਰਾਚੀਨ ਸਮੇਂ ਦੇ ਘਰਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪ੍ਰਾਚੀਨ ਮਨੁੱਖ ਗੁਫ਼ਾਵਾਂ ਵਿਚ ਰਹਿੰਦਾ ਸੀ । ਹੌਲੀ-ਹੌਲੀ ਉਹ ਲੱਕੜੀ ਅਤੇ ਪੱਥਰਾਂ ਦੇ ਘਰਾਂ ਵਿਚ ਰਹਿਣ ਲੱਗਾ ।

PSEB 6th Class Home Science Solutions Chapter 1 ਮਨੁੱਖ ਦੀਆਂ ਮੁੱਢਲੀਆਂ ਲੋੜਾਂ

ਪ੍ਰਸ਼ਨ 10.
ਘਰ ਨੂੰ ਸਵਰਗ’ ਕਿਉਂ ਆਖਿਆ ਜਾਂਦਾ ਹੈ ?
ਉੱਤਰ-
ਘਰ ਨੂੰ ਸਵਰਗ ਇਸ ਲਈ ਕਿਹਾ ਗਿਆ ਹੈ ਕਿ ਘਰ ਸਾਨੂੰ ਆਰਾਮ ਅਤੇ ਸੁੱਖ ਪ੍ਰਦਾਨ ਕਰਦਾ ਹੈ । ਇਹ ਇਕ ਅਜਿਹਾ ਸੁਖਦਾਈ ਸਥਾਨ ਹੈ ਕਿ ਅਸੀਂ ਭਾਵੇਂ ਜਿੱਥੇ ਵੀ ਘੁੰਮੀਏ ਅਤੇ ਬਾਹਰ ਸਾਨੂੰ ਕਿੰਨੇ ਹੀ ਸੁੱਖ ਕਿਉਂ ਨਾ ਮਿਲਣ, ਘਰ ਵਾਪਸ ਮੁੜਨ ਦੀ ਲਾਲਸਾ ਸੁਭਾਵਿਕ ਰੂਪ ਨਾਲ ਬਣੀ ਰਹਿੰਦੀ ਹੈ ।

ਪ੍ਰਸ਼ਨ 11.
ਕੱਪੜੇ ਮਨੁੱਖ ਦੀ ਮੁੱਢਲੀ ਲੋੜ ਕਿਵੇਂ ਹਨ ?
ਉੱਤਰ-
ਕੱਪੜਿਆਂ ਨੂੰ ਮਨੁੱਖ ਦੀ ਮੁੱਢਲੀ ਲੋੜ ਇਸ ਲਈ ਕਿਹਾ ਗਿਆ ਹੈ ਕਿਉਂਕਿ ਭੋਜਨ ਦੀ ਤਰ੍ਹਾਂ ਇਹ ਲੋੜ ਜਨਮ ਤੋਂ ਲੈ ਕੇ ਮੌਤ ਤਕ ਮਨੁੱਖ ਦੇ ਨਾਲ ਜੁੜੀ ਰਹਿੰਦੀ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਮਨੁੱਖ ਦੀਆਂ ਮੁੱਢਲੀਆਂ ਲੋੜਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਉਹ ਲੋੜਾਂ ਜੋ ਜਨਮ ਤੋਂ ਲੈ ਕੇ ਅੰਤ ਤਕ ਸਾਡੇ ਨਾਲ ਰਹਿੰਦੀਆਂ ਹਨ ਅਤੇ ਜਿਸ ਦੀ ਪੂਰਤੀ ਨੂੰ ਪਹਿਲ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀਆਂ ਲੋੜਾਂ ਕਿਹਾ ਜਾਂਦਾ ਹੈ । ਮੁੱਢਲੀਆਂ ਲੋੜਾਂ ਦੇ ਅੰਤਰਗਤ ਭੋਜਨ, ਕੱਪੜੇ ਜਾਂ ਘਰ ਜਾਂ ਆਸ਼ਰਮ ਮੁੱਖ ਹਨ । ਜਨਮ ਤੋਂ ਲੈ ਕੇ ਮਰਨ ਤਕ ਸਾਰੇ ਮਨੁੱਖ, ਜੀਵ-ਜੰਤੂ ਆਪਣੀਆਂ ਲੋੜਾਂ ਦੀ ਪੂਰਤੀ ਦੇ ਲਈ ਸੰਘਰਸ਼ ਕਰਦੇ ਰਹਿੰਦੇ ਹਨ । ਇਹ ਵੀ ਧਿਆਨ ਯੋਗ ਹੈ ਕਿ ਸਾਰੇ ਪ੍ਰਾਣੀਆਂ ਦੀਆਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦਾ ਢੰਗ ਅਤੇ ਕੋਸ਼ਿਸ਼ ਵੱਖ-ਵੱਖ ਹੁੰਦੀ ਹੈ ।

ਅਜਿਹੀ ਕੋਈ ਵੀ ਵਸਤੂ ਜਿਸ ਦੇ ਬਿਨਾਂ ਜੀਵਨ ਵਿੱਚ ਕੁੱਝ ਕਮੀ ਲਗਦੀ ਹੈ ਜਿਸ ਦੇ ਬਿਨਾਂ ਰਹਿਣਾ ਮੁਸ਼ਕਲ ਲਗਦਾ ਹੈ, ਉਹ ਲੋੜ ਬਣ ਜਾਂਦੀ ਹੈ । ਅੱਜ ਦੇ ਆਧੁਨਿਕ ਜੀਵਨ ਵਿੱਚ ਤਾਂ ਕਈ ਤਰ੍ਹਾਂ ਦੀਆਂ ਲੋੜਾਂ ਪੈਦਾ ਹੋ ਗਈਆਂ ਹਨ ਜਾਂ ਪੈਦਾ ਕਰ ਲਈਆਂ ਗਈਆਂ ਹਨ । ਗੱਡੀ, ਕਾਰ, ਵਾਯੂਯਾਨ, ਮੋਬਾਇਲ ਫ਼ੋਨ, ਇੰਟਰਨੈਟ, ਕੰਪਿਊਟਰ ਆਦਿ ਕਈ ਕੁੱਝ ਹੈ ਜਿਸਦੇ ਬਿਨਾਂ ਜੀਵਨ ਜਿਉਣਾ ਕਠਿਨ ਪ੍ਰਤੀਤ ਹੁੰਦਾ ਹੈ । ਲੋੜਾਂ ਜ਼ਿਆਦਾ ਹੋਣ ਦੇ ਬਾਵਜੂਦ ਵੀ ਤਿੰਨ ਮੁੱਖ ਲੋੜਾਂ ਹਨ ਜਿਨ੍ਹਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉੱਪਰ ਲਿਖੀਆਂ ਸਾਰੀਆਂ ਲੋੜਾਂ ਫਾਲਤੂ ਹੋ ਜਾਂਦੀਆਂ ਹਨ । ਇਹ ਤਿੰਨ ਲੋੜਾਂ ਜੋ ਕਿ ਮੁੱਢਲੀਆਂ ਹਨ-ਰੋਟੀ, ਕੱਪੜਾ ਅਤੇ ਮਕਾਨ ਅਤੇ ਇਨ੍ਹਾਂ ਸਾਰੀਆਂ ਵਿੱਚੋਂ ਬਹੁਤ ਜ਼ਿਆਦਾ ਲੋੜ ਭੋਜਨ ਦੀ ਹੈ ।

ਪ੍ਰਸ਼ਨ 13.
ਮਨੁੱਖ ਦੀਆਂ ਮੁੱਢਲੀਆਂ ਲੋੜਾਂ ਦੇ ਅੰਤਰਗਤ ਕਿਹੜੀਆਂ-ਕਿਹੜੀਆਂ ਲੋੜਾਂ ਆਉਂਦੀਆਂ ਹਨ ?
ਉੱਤਰ-
ਮਨੁੱਖ ਦੀਆਂ ਮੁੱਢਲੀਆਂ ਲੋੜਾਂ ਦੇ ਅੰਤਰਗਤ ਭੋਜਨ, ਕੱਪੜੇ ਅਤੇ ਘਰ ਜਾਂ ਆਸ਼ਰਮ ਦੀਆਂ ਲੋੜਾਂ ਆਉਂਦੀਆਂ ਹਨ ।
ਭੋਜਨ ਦੀ ਲੋੜ – ਭੋਜਨ ਦੀ ਲੋੜ ਵੀ ਹਵਾ ਤੇ ਪਾਣੀ ਦੀ ਤਰ੍ਹਾਂ ਹੀ ਹੈ । ਮਨੁੱਖ ਨੂੰ ਅਤੇ ਸਾਰੇ ਜੀਵਤ ਪ੍ਰਾਣੀਆਂ ਨੂੰ ਭੋਜਨ ਦੀ ਲੋੜ ਹੁੰਦੀ ਹੈ । ਭੋਜਨ ਭੁੱਖ ਨੂੰ ਤਾਂ ਖਤਮ ਕਰਦਾ ਹੈ । ਨਾਲ ਹੀ ਸਰੀਰ ਦੇ ਵਿਕਾਸ ਵਿਚ ਵੀ ਯੋਗਦਾਨ ਪਾਉਂਦਾ ਹੈ । ਮਨੁੱਖ ਵੱਖ-ਵੱਖ ਤਰ੍ਹਾਂ ਦੇ ਭੋਜਨ ਨੂੰ ਪਕਾ ਕੇ ਖਾਂਦਾ ਹੈ । ਭੋਜਨ ਦੇ ਸਰੀਰਕ, ਸਮਾਜਿਕ ਤੇ ਧਾਰਮਿਕ ਕਾਰਜ ਵੀ ਹਨ । ਭੋਜਨ ਵਧੀਆ ਹੋਵੇ ਤਾਂ ਇਸ ਨੂੰ ਖਾ ਕੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ।

ਘਰ ਦੀ ਲੋੜ – ਮਨੁੱਖ ਨੂੰ ਭੋਜਨ ਤੋਂ ਬਾਅਦ ਹੋਰ ਮੁੱਢਲੀ ਲੋੜ ਘਰ ਦੀ ਹੁੰਦੀ ਹੈ । ਮਨੁੱਖ ਹੀ ਨਹੀਂ ਪਸ਼ੂ-ਪੰਛੀ ਵੀ ਆਪਣਾ ਘਰ ਬਣਾਉਂਦੇ ਹਨ । ਮਨੁੱਖ ਵੀ ਅਤੇ ਪੰਛੀ ਆਪਣੇ ਭੋਜਨ ਦੀ ਭਾਲ ਵਿਚ ਦਿਨ ਭਰ ਬਾਹਰ ਰਹਿੰਦੇ ਹਨ ਤੇ ਸ਼ਾਮ ਹੋਣ ਤੇ ਘਰ ਆ ਜਾਂਦੇ ਹਨ | ਘਰ ਵਿਚ ਸਾਨੂੰ ਆਰਾਮ ਮਿਲਦਾ ਹੈ, ਘਰ ਸਾਨੂੰ ਜੰਗਲੀ ਜਾਨਵਰਾਂ ਤੋਂ, ਗਰਮੀ, ਸਰਦੀ, ਬਰਸਾਤ ਤੋਂ ਬਚਾਉਂਦਾ ਹੈ । ਘਰ ਨਾਲ ਸਾਡੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ ।

ਕੱਪੜੇ ਦੀ ਲੋੜ – ਸਰੀਰ ਨੂੰ ਢੱਕਣ ਲਈ ਅਤੇ ਸਭਿਅਕ ਦਿਖਾਈ ਦੇਣ ਲਈ ਕੱਪੜਿਆਂ ਦੀ ਲੋੜ ਹੁੰਦੀ ਹੈ । ਕੱਪੜੇ ਸਾਨੂੰ ਗਰਮੀ-ਸਰਦੀ ਤੋਂ ਬਚਾਉਂਦੇ ਹਨ । ਕੱਪੜੇ ਪਹਿਣ ਕੇ ਮਨੁੱਖ ਸੁਹਣਾ ਦਿਖਾਈ ਦਿੰਦਾ ਹੈ । ਕੱਪੜੇ ਸੱਟ ਲੱਗਣ ਤੋਂ ਬਚਾਉਂਦੇ ਹਨ ਅਤੇ ਕੀੜੇ-ਮਕੌੜਿਆਂ ਤੋਂ ਵੀ ਬਚਾਉਂਦੇ ਹਨ ।

ਪ੍ਰਸ਼ਨ 14.
ਘਰ ਦੀ ਲੋੜ ਕਿਨ੍ਹਾਂ ਕਾਰਨਾਂ ਕਰਕੇ ਹੈ ?
ਉੱਤਰ-
ਘਰ ਦੀ ਲੋੜ ਹੇਠ ਲਿਖੇ ਕਾਰਨਾਂ ਕਰਕੇ ਹੁੰਦੀ ਹੈ-
1. ਗਰਮੀ – ਸਰਦੀ ਤੋਂ ਬਚਾਅ-ਗਰਮੀ-ਸਰਦੀ ਤੋਂ ਬਚਣ ਲਈ ਘਰ ਹੀ ਅਜਿਹੀ ਥਾਂ ਹੈ ਜਿੱਥੇ ਮਨੁੱਖ ਆਪਣਾ ਸਿਰ ਛੁਪਾ ਸਕਦਾ ਹੈ | ਘਰ ਗਰਮੀਆਂ ਵਿਚ ਲੂ ਜਾਂ ਧੁੱਪ ਤੋਂ ਬਚਾਉਂਦਾ ਹੈ ਅਤੇ ਸਰਦੀਆਂ ਵਿਚ ਬਰਫ਼ੀਲੀਆਂ ਹਵਾਵਾਂ ਤੋਂ ਸਾਡੀ ਰੱਖਿਆ ਕਰਦਾ ਹੈ । ਇਸ ਤੋਂ ਇਲਾਵਾ ਘਰ ਕਈ ਵਾਰੀ ਕੁਦਰਤੀ ਪ੍ਰਕੋਪੀਆਂ, ਜਿਵੇਂ-ਤੁਫ਼ਾਨ, ਗੜੇ, ਹਨ੍ਹੇਰੀ ਆਦਿ ਤੋਂ ਵੀ ਬਚਾਉਂਦਾ ਹੈ ।

2. ਜੰਗਲੀ – ਪਸ਼ੂਆਂ ਅਤੇ ਚੋਰਾਂ ਤੋਂ ਬਚਾਅ-ਘਰ ਵਿਚ ਰਹਿ ਕੇ ਅਸੀਂ ਆਪਣੀ ਜਾਨ ਅਤੇ ਮਾਲ ਨੂੰ ਸੁਰੱਖਿਅਤ ਕਰਦੇ ਹਾਂ । ਜੰਗਲੀ ਪਸ਼ੂਆਂ ਅਤੇ ਚੋਰਾਂ ਦਾ ਕੰਧ ਪਾਰ ਕਰਕੇ ਆਉਣਾ ਸੌਖਾ ਨਹੀਂ ਜਿੰਨਾ ਕਿ ਖੁੱਲ੍ਹੇ ਥਾਂ | ਅੱਜ-ਕਲ੍ਹ ਦੀਆਂ ਕੰਧਾਂ ਉੱਤੇ ਲੋਹੇ ਦੀਆਂ ਤਾਰਾਂ ਜਾਂ ਸ਼ੀਸ਼ੇ ਆਦਿ ਵੀ ਇਸੇ ਲਈ ਲਗਾਏ ਜਾਂਦੇ ਹਨ ।

3. ਪਰਿਵਾਰਿਕ ਭਾਵਨਾ-ਜਦੋਂ ਅਸੀਂ ਇਕ ਚਾਰ-ਦੀਵਾਰੀ ਵਿਚ ਮਿਲ-ਜੁਲ ਕੇ ਬੈਠਦੇ ਹਾਂ ਤਾਂ ਮੇਲ-ਜੋਲ ਦੀ ਭਾਵਨਾ ਪੈਦਾ ਹੁੰਦੀ ਹੈ | ਘਰ ਸਿਰਫ਼ ਇੱਟਾਂ ਦੀ ਇਮਾਰਤ ਹੀ ਨਹੀਂ ਹੁੰਦਾ, ਘਰ ਤਾਂ ਅਸਲ ਵਿਚ ਅਜਿਹੀ ਥਾਂ ਹੈ ਜਿੱਥੇ ਮਿਲ-ਜੁਲ ਕੇ ਇਕ ਦੂਜੇ ਦੇ ਦੁੱਖ-ਸੁੱਖ ਵੰਡਦੇ ਹਾਂ ਅਤੇ ਜ਼ਿੰਮੇਵਾਰੀ ਨੂੰ ਵੰਡ ਕੇ ਚੱਲਦੇ ਹਾਂ । ਇਸ ਤਰ੍ਹਾਂ ਘਰ ਵਿਚ ਸਾਡੀਆਂ ਪ੍ਰਵਿਰਤੀਆਂ ਨੂੰ ਸੰਤੁਸ਼ਟੀ ਮਿਲਦੀ ਹੈ ਜਿਵੇਂ ਕਿ ਮਾਂ-ਬਾਪ ਦਾ ਪਿਆਰ, ਭੈਣ-ਭਰਾ ਦਾ ਪਿਆਰ, ਇਕੱਠੇ ਰਹਿਣ ਦੀ ਪ੍ਰਵਿਰਤੀ ਆਦਿ ।

PSEB 6th Class Home Science Solutions Chapter 1 ਮਨੁੱਖ ਦੀਆਂ ਮੁੱਢਲੀਆਂ ਲੋੜਾਂ

ਪ੍ਰਸ਼ਨ 15.
ਕੱਪੜਿਆਂ ਦੀ ਲੋੜ ਕਿਹਨਾਂ ਕਾਰਨਾਂ ਕਰਕੇ ਹੈ ?
ਉੱਤਰ-
ਕੱਪੜਿਆਂ ਦੀ ਲੋੜ ਹੇਠ ਲਿਖੇ ਕਾਰਨਾਂ ਕਰਕੇ ਹੈ-

1. ਗਰਮੀ ਸਰਦੀ ਤੋਂ ਬਚਾਅ-ਕੱਪੜੇ ਸਾਨੂੰ ਗਰਮੀਆਂ ਵਿਚ ਗਰਮੀ ਅਤੇ ਸਰਦੀਆਂ ਵਿਚ ਠੰਢ ਤੋਂ ਬਚਾਉਂਦੇ ਹਨ । ਇਹੋ ਕਾਰਨ ਹੈ ਕਿ ਗਰਮੀਆਂ ਵਿਚ ਉਹੋ ਕੱਪੜੇ ਪਾਏ ਜਾਂਦੇ ਹਨ ਜੋ ਸਰੀਰ ਦੀ ਗਰਮੀ ਨੂੰ ਬਾਹਰ ਕੱਢਦੇ ਹਨ, ਜਿਵੇਂ ਮਲਮਲ ਅਤੇ ਰੂਬੀਆ ਆਦਿ । ਪਰੰਤੂ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਸਰਦੀਆਂ ਵਿਚ ਊਨੀ ਕੱਪੜੇ ਪਾਏ ਜਾਂਦੇ ਹਨ, ਕਿਉਂਕਿ ਇਹ ਤਾਪ ਦੇ ਕੁਚਾਲਕ ਹੁੰਦੇ ਹਨ ਅਤੇ ਸਰੀਰ ਦੀ ਗਰਮੀ ਨੂੰ ਬਾਹਰ ਨਹੀਂ ਨਿਕਲਣ ਦਿੰਦੇ । ਇਸੇ ਕਾਰਨ ਕੱਪੜੇ ਪਹਿਣਨ ਅਤੇ ਖਰੀਦਣ ਸਮੇਂ ਰੁੱਤ ਦਾ ਧਿਆਨ ਰੱਖਿਆ ਜਾਂਦਾ ਹੈ ।

2. ਸੁੰਦਰਤਾ ਵਿਚ ਵਾਧਾ – ਕੱਪੜੇ ਮਨੁੱਖ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ । ਪ੍ਰਾਚੀਨ ਸਮੇਂ ਵਿਚ ਮਨੁੱਖ ਪਸ਼ੂਆਂ ਦੀਆਂ ਖੱਲਾਂ ਨਾਲ ਆਪਣੇ ਸਰੀਰ ਨੂੰ ਸਜਾਉਂਦਾ ਸੀ । ਤਦ ਖੱਲਾਂ ਹੀ ਕੱਪੜੇ ਸਨ । ਸੁੰਦਰਤਾ ਦੇ ਮੁਕਾਬਲੇ ਦੇ ਕਾਰਨ ਹੀ ਕੱਪੜਿਆਂ ਦੇ ਨਵੇਂ-ਨਵੇਂ ਡਿਜ਼ਾਈਨ ਬਣਦੇ ਹਨ । ਇਹਨਾਂ ਦੇ ਸਿਉਣ-ਪਰੋਣ ਵਿਚ ਵੀ ਪਰਿਵਰਤਨ ਹੁੰਦਾ ਰਹਿੰਦਾ ਹੈ । ਸੁੰਦਰਤਾ ਵਧਾਉਣ ਲਈ ਕੱਪੜਿਆਂ ਨੂੰ ਰੰਗਾਂ ਅਤੇ ਛਾਪੇ ਨਾਲ ਜਾਂ ਕਈ ਵਾਰੀ ਫੁੱਲ-ਬੂਟਿਆਂ ਦੀ ਕਢਾਈ ਕਰਕੇ ਸੁੰਦਰ ਅਤੇ ਦਿਲ-ਖਿੱਚਵਾਂ ਬਣਾਇਆ ਜਾਂਦਾ ਹੈ ।

3. ਸਭਿਅਤਾ ਦਾ ਪ੍ਰਤੀਕ – ਚੰਗੀ ਤਰ੍ਹਾਂ ਕੱਪੜੇ ਪਹਿਨ ਕੇ ਤਿਆਰ ਹੋਣਾ ਸੱਭਿਅ ਮਨੁੱਖ ਹੋਣ ਦਾ ਪ੍ਰਤੀਕ ਹੈ । ਕੱਪੜੇ ਪਹਿਨਣ ਦੀ ਗੱਲ ਸਾਨੂੰ ਪਸ਼ੂ-ਪੰਛੀਆਂ ਤੋਂ ਵੱਖ ਕਰਦੀ ਹੈ । ਅੱਜ ਜੇਕਰ ਕਦੀ ਕੋਈ ਠੀਕ ਤਰ੍ਹਾਂ ਕੱਪੜੇ ਨਾ ਪਹਿਨੇ ਤਾਂ ਉਸ ਨੂੰ ਮੂਰਖ ਜਾਂ ਅਸੱਭਿਅ ਕਿਹਾ ਜਾਂਦਾ ਹੈ । ਇਸੇ ਕਾਰਨ ਖੇਡਣ, ਤੈਰਨ, ਖਾਣਾ ਬਨਾਉਣ ਲਈ ਵੱਖ-ਵੱਖ ਪਹਿਰਾਵੇ ਵਰਤੇ ਜਾਂਦੇ ਹਨ | ਅੱਜ ਦੇ ਜ਼ਮਾਨੇ ਵਿਚ ਕੱਪੜੇ ਦੁਆਰਾਂ ਸੱਭਿਅ ਅਤੇ ਅਸੱਭਿਅ ਮਨੁੱਖ ਦਾ ਅਨੁਮਾਨ ਲਾਇਆ ਜਾਂਦਾ ਹੈ ।

4. ਸੱਟ ਲੱਗਣ ਤੋਂ ਬਚਾਅ-ਕੱਪੜੇ ਸਾਨੂੰ ਸੱਟ ਲੱਗਣ ਤੋਂ ਬਚਾ ਕੇ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ । ਕਈ ਵਾਰੀ ਡਿੱਗਦੇ ਸਮੇਂ ਕੱਪੜੇ ਪਾਟ ਜਾਂਦੇ ਹਨ ਅਤੇ ਵਿਅਕਤੀ ਸੱਟ ਲੱਗਣ ਤੋਂ ਬਚ ਜਾਂਦਾ ਹੈ ।

5. ਕੀੜੇ ਮਕੌੜਿਆਂ ਤੋਂ ਬਚਾਅ-ਵਾਤਾਵਰਨ ਵਿਚ ਕਈ ਤਰ੍ਹਾਂ ਦੇ ਕੀੜੇ-ਮਕੌੜੇ ਹੁੰਦੇ ਹਨ, ਜਿਵੇਂ ਬਿੱਛੂ, ਭੰਡ, ਮੱਛਰ ਆਦਿ । ਜੇਕਰ ਕੱਪੜੇ ਦੇ ਉੱਪਰੋਂ ਕੱਟਣ ਤਾਂ ਕਈ ਵਾਰ ਡੰਗ ਚਮੜੀ ਤਕ ਨਹੀਂ ਜਾਂਦਾ । ਜੇਕਰ ਇਹ ਨੰਗੇ ਸਰੀਰ ਉੱਤੇ ਕੱਟਣ ਤਾਂ ਜ਼ਿਆਦਾ ਨੁਕਸਾਨ ਹੋ ਸਕਦਾ ਹੈ ।

PSEB 6th Class Home Science Guide ਮਨੁੱਖ ਦੀਆਂ ਮੁੱਢਲੀਆਂ ਲੋੜਾਂ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਸਾਰ ਦਾ ਹਰ ਜੀਵਿਤ ਪ੍ਰਾਣੀ ਆਪਣੇ ਪੇਟ ਦੀ ਅੱਗ ਨੂੰ ਕਿਵੇਂ ਸ਼ਾਂਤ ਕਰਦਾ ਹੈ ?
ਉੱਤਰ-
ਸੰਸਾਰ ਦਾ ਹਰ ਜੀਵਿਤ ਪ੍ਰਾਣੀ ਆਪਣੇ ਪੇਟ ਦੀ ਅੱਗ ਨੂੰ ਭੋਜਨ ਪਦਾਰਥਾਂ ਨੂੰ ਖਾ ਕੇ ਸ਼ਾਂਤ ਕਰਦਾ ਹੈ ।

ਪ੍ਰਸ਼ਨ 2.
ਭੋਜਨ ਖਾਣ ਨਾਲ ਸਾਡੇ ਮਨ ਨੂੰ ਕਿਹੋ ਜਿਹਾ ਲਗਦਾ ਹੈ ?
ਉੱਤਰ-
ਭੋਜਨ ਖਾਣ ਨਾਲ ਮਨ ਨੂੰ ਸੰਤੋਖ ਮਿਲਦਾ ਹੈ ।

ਪ੍ਰਸ਼ਨ 3.
ਪਸ਼ੂ-ਪੰਛੀ ਭੋਜਨ ਦੀ ਭਾਲ ਵਿਚ ਕਿੱਥੇ ਜਾਂਦੇ ਹਨ ?
ਉੱਤਰ-
ਪਸ਼ੂ-ਪੰਛੀ ਭੋਜਨ ਦੀ ਭਾਲ ਵਿਚ ਘਰੋਂ ਬਾਹਰ ਇਕ ਥਾਂ ਤੋਂ ਦੂਸਰੀ ਥਾਂ ‘ਤੇ ਜਾਂਦੇ ਹਨ ।

ਪ੍ਰਸ਼ਨ 4.
ਘਰ ਕਿਸ ਦਾ ਨਾਂ ਹੈ ?
ਉੱਤਰ-
ਘਰ ਨਿਜੀ ਸਵਰਗ ਦਾ ਨਾਂ ਹੈ ।

PSEB 6th Class Home Science Solutions Chapter 1 ਮਨੁੱਖ ਦੀਆਂ ਮੁੱਢਲੀਆਂ ਲੋੜਾਂ

ਪ੍ਰਸ਼ਨ 5.
ਪ੍ਰਾਚੀਨ ਕਾਲ ਵਿਚ ਮਨੁੱਖ ਆਪਣੇ ਆਪ ਨੂੰ ਢੱਕਣ ਲਈ ਕਿਸ ਵਸਤੂ ਦਾ ਪ੍ਰਯੋਗ ਕਰਦਾ ਸੀ ?
ਉੱਤਰ-
ਪ੍ਰਾਚੀਨ ਕਾਲ ਵਿਚ ਮਨੁੱਖ ਆਪਣੇ ਆਪ ਨੂੰ ਢੱਕਣ ਲਈ ਰੁੱਖਾਂ ਦੀ ਛਿੱਲ, ਪੱਤਿਆਂ ਅਤੇ ਖੱਲਾਂ ਦਾ ਪ੍ਰਯੋਗ ਕਰਦਾ ਸੀ ।

ਪ੍ਰਸ਼ਨ 6.
ਕੱਪੜਿਆਂ ਦੇ ਨਵੇਂ-ਨਵੇਂ ਡਿਜ਼ਾਇਨ ਕਿਉਂ ਬਣਦੇ ਹਨ ?
ਉੱਤਰ-
ਸੁੰਦਰ ਦਿੱਸਣ ਦੀ ਹੋੜ ਦੇ ਕਾਰਨ ਹੀ ਕੱਪੜਿਆਂ ਦੇ ਨਵੇਂ-ਨਵੇਂ ਡਿਜ਼ਾਈਨ ਬਣਦੇ ਹਨ ।

ਪ੍ਰਸ਼ਨ 7.
ਕੱਪੜੇ ਸੱਟ ਲੱਗਣ ਤੋਂ ਕਿਵੇਂ ਬਚਾਅ ਕਰਦੇ ਹਨ ?
ਉੱਤਰ-
ਕੱਪੜੇ ਸਾਨੂੰ ਸੱਟ ਲੱਗਣ ਤੋਂ ਬਚਾ ਕੇ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ । ਕਈ ਵਾਰੀ ਡਿੱਗਦੇ ਸਮੇਂ ਕੱਪੜੇ ਪਾਟ ਜਾਂਦੇ ਹਨ ਅਤੇ ਵਿਅਕਤੀ ਸੱਟ ਲੱਗਣ ਤੋਂ ਬਚ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਰ ਮਨੁੱਖ ਦਾ ਗਰਮੀ-ਸਰਦੀ ਤੋਂ ਕਿਵੇਂ ਬਚਾਅ ਕਰਦਾ ਹੈ ?
ਉੱਤਰ-
ਗਰਮੀ-ਸਰਦੀ ਤੋਂ ਬਚਣ ਲਈ ਘਰ ਹੀ ਪ੍ਰਮੁੱਖ ਸਥਾਨ ਹੈ । ਘਰ ਗਰਮੀਆਂ ਵਿਚ ਲੂ ਅਤੇ ਧੁੱਪ ਤੋਂ ਬਚਾਉਂਦਾ ਹੈ ਅਤੇ ਸਰਦੀਆਂ ਵਿਚ ਬਰਫ਼ੀਲੀਆਂ ਹਵਾਵਾਂ ਤੋਂ ਸਾਡੀ ਰੱਖਿਆ ਕਰਦਾ ਹੈ । ਇਸ ਤੋਂ ਇਲਾਵਾ ਮਕਾਨ ਕਈ ਵਾਰ ਕੁਦਰਤੀ ਆਫ਼ਤਾਂ, ਜਿਵੇਂ ਤੁਫ਼ਾਨ, ਗੜੇ, ਹਨੇਰੀ ਆਦਿ ਤੋਂ ਵੀ ਸਾਨੂੰ ਬਚਾਉਂਦਾ ਹੈ ।

ਪ੍ਰਸ਼ਨ 2.
ਕੱਪੜੇ ਸਾਨੂੰ ਕੀੜੇ-ਮਕੌੜਿਆਂ ਤੋਂ ਕਿਵੇਂ ਬਚਾਉਂਦੇ ਹਨ ?
ਉੱਤਰ-
ਵਾਤਾਵਰਨ ਵਿਚ ਕਈ ਪ੍ਰਕਾਰ ਦੇ ਕੀੜੇ-ਮਕੌੜੇ ਹੁੰਦੇ ਹਨ, ਜਿਵੇਂ ਬਿੱਛੂ, ਭੂੰਡ, ਮੱਛਰ ਆਦਿ । ਜੇਕਰ ਇਹ ਕੱਪੜੇ ਦੇ ਉੱਪਰੋਂ ਡੰਗ ਮਾਰਨ ਤਾਂ ਕਈ ਵਾਰ ਡੰਗ ਚਮੜੀ ਤਕ ਨਹੀਂ ਜਾਂਦਾ ਹੈ। ਜੇਕਰ ਬਿਨਾਂ ਕੱਪੜਿਆਂ ਦੇ ਸਰੀਰ ‘ਤੇ ਕੱਟਣ ਤਾਂ ਕਾਫ਼ੀ ਨੁਕਸਾਨ ਹੋ ਸਕਦਾ ਹੈ ।

ਪ੍ਰਸ਼ਨ 3.
ਕੱਪੜੇ ਸਾਡੀ ਸੁੰਦਰਤਾ ਵਿਚ ਕਿਵੇਂ ਵਾਧਾ ਕਰਦੇ ਹਨ ?
ਉੱਤਰ-
ਕੱਪੜੇ ਮਨੁੱਖ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ । ਪ੍ਰਾਚੀਨ ਸਮੇਂ ਵਿੱਚ ਮਨੁੱਖ ਪਸ਼ੂਆਂ ਦੀਆਂ ਖੱਲਾਂ ਨਾਲ ਆਪਣੇ ਸਰੀਰ ਨੂੰ ਸਜਾਉਂਦਾ ਸੀ । ਤਦ ਖੱਲਾਂ ਹੀ ਕੱਪੜੇ ਸਨ । ਸੁੰਦਰਤਾ ਦੇ ਮੁਕਾਬਲੇ ਦੇ ਕਾਰਨ ਹੀ ਕੱਪੜਿਆਂ ਦੇ ਨਵੇਂ-ਨਵੇਂ ਡਿਜ਼ਾਈਨ ਬਣਦੇ ਹਨ । ਇਹਨਾਂ ਦੇ ਸਿਊਣ-ਪਰੋਣ ਵਿਚ ਵੀ ਪਰਿਵਰਤਨ ਹੁੰਦਾ ਰਹਿੰਦਾ ਹੈ । ਸੁੰਦਰਤਾ ਵਧਾਉਣ ਲਈ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਕੱਪੜਿਆਂ ਨੂੰ ਰੰਗਾਂ ਅਤੇ ਛਾਪੇ ਨਾਲ ਜਾਂ ਕਈ ਵਾਰੀ ਫੁੱਲ-ਬੂਟਿਆਂ ਦੀ ਕਢਾਈ ਕਰਕੇ ਸੁੰਦਰ ਅਤੇ ਦਿਲ-ਖਿੱਚਵਾਂ ਬਣਾਇਆ ਜਾਂਦਾ ਹੈ ।

ਪ੍ਰਸ਼ਨ 4.
ਭੋਜਨ ਖਾਣ ਨਾਲ ਮਨ ਦੀ ਸ਼ਾਂਤੀ ਦਾ ਕੀ ਸੰਬੰਧ ਹੈ ?
ਉੱਤਰ-
ਭੋਜਨ ਖਾਣ ਨਾਲ ਮਨ ਨੂੰ ਤਸੱਲੀ ਮਿਲਦੀ ਹੈ । ਜੋ ਭੋਜਨ ਸਹੀ ਢੰਗ ਨਾਲ ਪੱਕਿਆ ਹੋਵੇ, ਸਹੀ ਪ੍ਰਕਾਰ ਨਾਲ ਅਤੇ ਖੁਸ਼ਨੁਮਾ ਵਾਤਾਵਰਨ ਵਿੱਚ ਪਰੋਸਿਆ ਜਾਵੇ, ਤਾਂ ਬਹੁਤ ਖੁਸ਼ੀ ਮਿਲਦੀ ਹੈ ।

PSEB 6th Class Home Science Solutions Chapter 1 ਮਨੁੱਖ ਦੀਆਂ ਮੁੱਢਲੀਆਂ ਲੋੜਾਂ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 1.
ਭੋਜਨ ਦੀ ਲੋੜ ਕਿਹੜੇ ਕਾਰਨਾਂ ਕਰਕੇ ਹੈ ?
ਉੱਤਰ-
ਜਦੋਂ ਤੋਂ ਸ਼ਿਸ਼ਟੀ ਦੀ ਰਚਨਾ ਹੋਈ ਹੈ ਅਤੇ ਇਸ ਵਿੱਚ ਪਾਣੀਆਂ ਦੀ ਆਮਦ ਹੋਈ ਹੈ, ਉਹ ਆਪਣੀ ਪੇਟ ਦੀ ਭੁੱਖ ਨੂੰ ਸ਼ਾਂਤ ਕਰਨ ਦੇ ਲਈ ਵੱਖ-ਵੱਖ ਤਰੀਕਿਆਂ ਦਾ ਪ੍ਰਯੋਗ ਕਰ ਰਿਹਾ ਹੈ । ਜਦੋਂ ਮਨੁੱਖ ਸੱਭਿਆ ਨਹੀਂ ਸੀ ਹੋਇਆ ਉਦੋਂ ਉਹ ਕੰਦ ਮੂਲ, ਫਲ-ਫੂਲ ਖਾ ਕੇ ਪੇਟ ਭਰਦਾ ਸੀ । ਹੁਣ ਸੱਭਿਆ ਸਮਾਜ ਵਿੱਚ ਰਹਿ ਕੇ ਇਨਸਾਨ ਭੋਜਨ ਪਕਾ ਕੇ ਤੇ ਇਸ ਨੂੰ ਕਈ ਪ੍ਰਕਾਰ ਨਾਲ ਸੁੰਦਰ, ਸੁਆਦ ਅਤੇ ਸੁਗੰਧਿਤ ਬਣਾ ਕੇ ਖਾਂਦਾ ਹੈ । ਭੋਜਨ ਦੀ ਲੋੜ ਦੇ ਹੇਠਾਂ ਲਿਖੇ ਕਾਰਨ ਹਨ-

1. ਸਰੀਰ ਦਾ ਵਿਕਾਸ – ਭੋਜਨ ਸਾਡੇ ਸਰੀਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ | ਪ੍ਰੋਟੀਨ ਸਾਡੇ ਸਰੀਰ ਦੇ ਤੰਤੂਆਂ ਦਾ ਨਿਰਮਾਣ ਕਰਦਾ ਹੈ । ਕਾਰਬੋਹਾਈਡਰੇਟ ਤੋਂ ਸਾਨੂੰ ਉਰਜਾ ਮਿਲਦੀ ਹੈ । ਇਹ ਤੱਤ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੇ ਹਨ । ਇਸ ਪ੍ਰਕਾਰ ਹੋਰ ਲੋੜੀਂਦੇ ਤੱਤ ਜਿਵੇਂ-ਚਰਬੀ, ਵਿਟਾਮਿਨ, ਖਣਿਜ ਵੀ ਭੋਜਨ ਤੋਂ ਮਿਲਦੇ ਹਨ । ਜੇ ਇੱਕ ਵੀ ਦਿਨ ਅਸੀਂ ਭੋਜਨ ਨਾ ਕਰੀਏ ਤਾਂ ਅਸੀਂ ਕਮਜ਼ੋਰ ਮਹਿਸੂਸ ਕਰਨ ਲਗਦੇ ਹਾਂ । ਭੋਜਨ ਸਰੀਰ ਦੀਆਂ ਕਿਰਿਆਵਾਂ ਨੂੰ ਨਿਯੰਤਰਿਤ ਕਰਦਾ ਹੈ ।

2. ਸਮਾਜਿਕ ਅਤੇ ਧਾਰਮਿਕ ਮਹੱਤਵ – ਮਿਲ-ਜੁਲ ਕੇ ਭੋਜਨ ਕਰਨ ਨਾਲ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ । ਵਿਆਹ ਜਨਮ-ਦਿਨ ਦੇ ਅਵਸਰ ਤੇ ਅਸੀਂ ਸੰਬੰਧੀਆਂ ਅਤੇ ਦੋਸਤਾਂ ਨੂੰ ਭੋਜਨ ਅਤੇ ਚਾਹ ਪਾਰਟੀ ਦੇ ਲਈ ਬੁਲਾਉਂਦੇ ਹਾਂ । ਇਸ ਪ੍ਰਕਾਰ ਭੋਜਨ ਦੇ ਸਮਾਜਿਕ ਮਹੱਤਵ ਦਾ ਪਤਾ ਚਲਦਾ ਹੈ | ਧਾਰਮਿਕ ਮੌਕਿਆਂ ‘ਤੇ ਲੰਗਰ, ਪ੍ਰਸਾਦ ਆਦਿ ਨੂੰ ਮਿਲ-ਜੁਲ ਕੇ ਵੰਡਣ ਨਾਲ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ ।

ਪ੍ਰਸ਼ਨ 2.
ਕੱਪੜਿਆਂ ਦੀ ਲੋੜ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-
1. ਸਭਿਅਤਾ ਦਾ ਪ੍ਰਤੀਕ-ਚੰਗੀ ਤਰ੍ਹਾਂ ਕੱਪੜੇ ਪਹਿਨ ਕੇ ਤਿਆਰ ਹੋਣਾ ਸੱਭਿਅ ਮਨੁੱਖ ਹੋਣ ਦਾ ਪ੍ਰਤੀਕ ਹੈ । ਕੱਪੜੇ ਪਹਿਨਣ ਦੀ ਗੱਲ ਸਾਨੂੰ ਪਸ਼ੂ-ਪੰਛੀਆਂ ਤੋਂ ਵੱਖ ਕਰਦੀ ਹੈ । ਅੱਜ ਜੇਕਰ ਕਦੀ ਕੋਈ ਠੀਕ ਤਰ੍ਹਾਂ ਕੱਪੜੇ ਨਾ ਪਹਿਨੇ ਤਾਂ ਉਸ ਨੂੰ ਮੁਰਖ ਜਾਂ ਅਸੱਭਿਅ ਕਿਹਾ ਜਾਂਦਾ ਹੈ । ਇਸੇ ਕਾਰਨ ਖੇਡਣ, ਤੈਰਨ, ਖਾਣਾ ਬਨਾਉਣ ਲਈ ਵੱਖ-ਵੱਖ ਪਹਿਰਾਵੇ ਵਰਤੇ ਜਾਂਦੇ ਹਨ | ਅੱਜ ਦੇ ਜ਼ਮਾਨੇ ਵਿਚ ਕੱਪੜੇ ਦੁਆਰਾ ਸੱਭਿਅ ਅਤੇ ਅਸੱਭਿਅ ਮਨੁੱਖ ਦਾ ਅਨੁਮਾਨ ਲਾਇਆ ਜਾਂਦਾ ਹੈ ।

2. ਸੱਟ ਲੱਗਣ ਤੋਂ ਬਚਾਅ-ਕੱਪੜੇ ਸਾਨੂੰ ਸੱਟ ਲੱਗਣ ਤੋਂ ਬਚਾ ਕੇ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ । ਕਈ ਵਾਰੀ ਡਿੱਗਦੇ ਸਮੇਂ ਕੱਪੜੇ ਪਾਟ ਜਾਂਦੇ ਹਨ ਅਤੇ ਵਿਅਕਤੀ ਸੱਟ ਲੱਗਣ ਤੋਂ ਬਚ ਜਾਂਦਾ ਹੈ ।

ਇੱਕ ਸ਼ਬਦ ਵਿੱਚ ਉੱਤਰ ਦਿਉ

ਪ੍ਰਸ਼ਨ 1.
ਸਭ ਤੋਂ ਪਹਿਲੀ ਮੁੱਢਲੀ ਲੋੜ ਕੀ ਹੈ ?
ਉੱਤਰ-
ਭੋਜਨ ।

ਪ੍ਰਸ਼ਨ 2.
ਕੱਪੜੇ ਕਿਹੜੀ ਕੁਦਰਤੀ ਲੋੜ ਪੂਰੀ ਕਰਦੇ ਹਨ ?
ਉੱਤਰ-
ਤਨ ਢੱਕਣ ਦੀ ।

PSEB 6th Class Home Science Solutions Chapter 1 ਮਨੁੱਖ ਦੀਆਂ ਮੁੱਢਲੀਆਂ ਲੋੜਾਂ

ਪ੍ਰਸ਼ਨ 3.
ਘਰ ਦੀ ਤਾਂਘ ………………………. ਹੈ ।
ਉੱਤਰ-
ਸਦੀਵੀ ।

ਪ੍ਰਸ਼ਨ 4.
ਪੱਕਿਆ ਭੋਜਨ ………………………. ਅਤੇ ਖੁਸ਼ਬੂਦਾਰ ਹੁੰਦਾ ਹੈ ।
ਉੱਤਰ-
ਸੁਆਦੀ ।

ਪ੍ਰਸ਼ਨ 5.
ਸੁੰਦਰਤਾ ਵਿਚ ਵਾਧਾ ਕਰਨ ਲਈ ਅਸੀਂ……………………… ਪਹਿਣਦੇ ਹਾਂ ।
ਉੱਤਰ-
ਕੱਪੜੇ ।

ਪ੍ਰਸ਼ਨ 6.
ਘਰ ਨਿਜੀ ……………………. ਦਾ ਨਾਂ ਹੈ ।
ਉੱਤਰ-
ਸਵਰਗ ।

ਪ੍ਰਸ਼ਨ 7.
ਪ੍ਰਾਚੀਨ ਮਨੁੱਖ ਕਿੱਥੇ ਰਹਿੰਦਾ ਸੀ ?
ਉੱਤਰ-
ਗੁਫਾ ਵਿੱਚ ।

PSEB 6th Class Home Science Solutions Chapter 1 ਮਨੁੱਖ ਦੀਆਂ ਮੁੱਢਲੀਆਂ ਲੋੜਾਂ

ਪ੍ਰਸ਼ਨ 8.
ਕੱਪੜੇ ਸਾਨੂੰ ………. ਤੋਂ ਬਚਾਉਂਦੇ ਹਨ ।
ਉੱਤਰ-
ਕੀੜੇ-ਮਕੌੜਿਆਂ ਤੋਂ ।

ਪ੍ਰਸ਼ਨ 9.
ਕੱਪੜੇ ………… ਦਾ ਪ੍ਰਤੀਕ ਹਨ ।
ਉੱਤਰ-ਸਭਿਅਤਾ ।

ਪ੍ਰਸ਼ਨ 10.
ਅੱਗ ਬੁਝਾਉਣ ਵਾਲੇ ………… ਦੇ ਕੱਪੜੇ ਪਹਿਣਦੇ ਹਨ ।
ਉੱਤਰ-
ਐਸਬੈਸਟਾਸ ਦੇ ।

PSEB 6th Class Computer Solutions Chapter 8 ਆਊਟਪੁੱਟ ਯੰਤਰ

Punjab State Board PSEB 6th Class Computer Book Solutions Chapter 8 ਆਊਟਪੁੱਟ ਯੰਤਰ Textbook Exercise Questions and Answers.

PSEB Solutions for Class 6 Computer Chapter 8 ਆਊਟਪੁੱਟ ਯੰਤਰ

Computer Guide for Class 6 PSEB ਆਊਟਪੁੱਟ ਯੰਤਰ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

(i) ਮੋਨੀਟਰ ਇਕ ਸਾਫਟ ਕਾਪੀ ਅਤੇ …………………… ਇੱਕ ਹਾਰਡ ਕਾਪੀ ਆਊਟਪੁੱਟ ਯੰਤਰ ਹੈ ।
(ਉ) ਪਿੰਟਰ (Printer)
(ਅ) ਪਲੇਟਰ (Plotter)
(ੲ) ਉਕਤ ਦੋਵੇਂ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੲ) ਉਕਤ ਦੋਵੇਂ

(ii) ……………. ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ਾਂ ਸੁਣਨ ਲਈ ਕੀਤੀ ਜਾਂਦੀ ਹੈ ।
(ਉ) ਪ੍ਰਿੰਟਰ (Printer)
(ਅ) ਸਪੀਕਰ (Speaker)
(ੲ) ਮਾਈਕ੍ਰੋਫੋਨ (Microphone)
(ਸ) ਮਾਊਸ (Mouse)
ਉੱਤਰ-
(ਅ) ਸਪੀਕਰ (Speaker)

PSEB 6th Class Computer Solutions Chapter 8 ਆਊਟਪੁੱਟ ਯੰਤਰ

(iii) ………………. ਆਊਟਪੁੱਟ ਨੂੰ ਕਾਗਜ਼ ਉੱਪਰ ਛਾਪਦਾ ਹੈ ।
(ਉ) ਪ੍ਰਿੰਟਰ (Printer)
(ਅ) ਕੀਅ-ਬੋਰਡ (Keyboard)
(ੲ) ਮਾਊਸ (Mouse)
(ਸ) ਸਪੀਕਰ (Speaker) ।
ਉੱਤਰ-
(ਉ) ਪ੍ਰਿੰਟਰ (Printer)

(iv) ………………… ਪ੍ਰਿੰਟਰ ਪ੍ਰਿੰਟ ਕਰਨ ਸਮੇਂ ਬਿੰਦੀਆਂ ਨੂੰ ਮਿਲਾ ਕੇ ਛਾਪਦਾ ਹੈ ।
(ਉ) ਡਾਟ ਮੈਟਰਿਕਸ (Dot Matrix)
(ਅ) ਇੰਕਜੈਟ (Inkjet)
(ੲ) ਲੇਜ਼ਰ (Laser)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਡਾਟ ਮੈਟਰਿਕਸ (Dot Matrix)

(v) ਮੋਨੀਟਰ …………………… ਤਰ੍ਹਾਂ ਦੇ ਹੁੰਦੇ ਹਨ ।
(ਉ) 2
(ਅ) 3
(ੲ) 4
(ਸ) 5.
ਉੱਤਰ-
(ਉ) 2

(vi) ਹੈੱਡਫੋਨ ਨੂੰ ……………………. ਵੀ ਕਿਹਾ ਜਾਂਦਾ ਹੈ ।
(ਉ) ਆਈ. ਫੋਨ (IPhone)
(ਅ) ਈਅਰ ਫੋਨ (Earphone)
(ੲ) ਦੋਵੇਂ (Both of these)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਈਅਰ ਫੋਨ (Earphone)

2. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਊਟਪੁੱਟ ਯੰਤਰ ਕੀ ਹੁੰਦੇ ਹਨ ?
ਉੱਤਰ-
ਆਊਟਪੁੱਟ ਯੰਤਰ ਇੱਕ ਕੰਪਿਊਟਰ ਯੰਤਰ ਹੁੰਦਾ ਹੈ ਜੋ ਕਿ ਇਨਫ਼ਰਮੇਸ਼ਨ ਸੈਂਸਿੰਗ ਸਿਸਟਮ ਦੁਆਰਾ ਪੈਦਾ ਹੋਏ ਨਤੀਜੇ ਦਾ ਸੰਚਾਰ ਕਰਦੇ ਹਨ । ਇਹ ਇਲੈੱਕਟਾਨਿਕ ਸੂਚਨਾ ਨੂੰ ਮਨੁੱਖ ਦੇ ਪੜ੍ਹਨਯੋਗ ਸੂਚਨਾ ਵਿੱਚ ਬਦਲਦੇ ਹਨ । ਇਹ ਸੂਚਨਾ ਨੂੰ ਅਵਾਜ਼ਾਂ, ਟੈਕਸਟ ਅਤੇ ਇਮੇਜ (ਤਸਵੀਰਾਂ) ਦੇ ਰੂਪ ਵਿੱਚ ਦਿਖਾਉਂਦੇ ਹਨ ।

ਪ੍ਰਸ਼ਨ 2.
ਸਪੀਕਰ ਕੀ ਹੁੰਦਾ ਹੈ ?
ਉੱਤਰ-
ਸਪੀਕਰ ਆਊਟਪੁੱਟ ਯੰਤਰ ਹੁੰਦੇ ਹਨ ਜੋ ਅਵਾਜ਼ ਦੇ ਰੂਪ ਵਿਚ ਆਊਟਪੁੱਟ ਦੇ ਕੰਮ ਆਉਂਦੇ ਹਨ । ਕੰਪਿਊਟਰ ਦੁਆਰਾ ਕੰਟਰੋਲ ਕੀਤਾ ਸਾਫਟਵੇਅਰ ਅਵਾਜ਼ ਆਊਟਪੁੱਟ ਕੰਟਰੋਲ ਕਰਦੇ ਹਨ । ਇਹ ਕੰਪਿਊਟਰ ਨਾਲ ਸਾਊਂਡ ਕਾਰਡ ਦੀ ਮੱਦਦ ਨਾਲ ਜੁੜੇ ਹੁੰਦੇ ਹਨ । ਪ੍ਰੋਸੈਸਰ ਫਾਈਲ ਦੀ ਆਊਟਪੁੱਟ ਸਾਊਂਡ ਕਾਰਡ ਨੂੰ ਭੇਜਦਾ ਹੈ ਅਤੇ ਫਿਰ ਇਹ ਸਪੀਕਰ ਨੂੰ ਭੇਜੀ ਜਾਂਦੀ ਹੈ ਜਿੱਥੋਂ ਆਊਟਪੁੱਟ ਲਈ ਜਾਂਦੀ ਹੈ ।

PSEB 6th Class Computer Solutions Chapter 8 ਆਊਟਪੁੱਟ ਯੰਤਰ

ਪ੍ਰਸ਼ਨ 3.
ਪ੍ਰੋਜੈਕਟਰ ਦਾ ਪ੍ਰਯੋਗ ਕਿੱਥੇ ਕੀਤਾ ਜਾਂਦਾ ਹੈ ?
ਉੱਤਰ-
ਪ੍ਰੋਜੈਕਟਰ ਸਕਰੀਨ ‘ਤੇ ਦਿਖਾਈ ਦੇਣ ਵਾਲੀ ਜਾਣਕਾਰੀ ਨੂੰ ਵੱਡਾ ਕਰਕੇ ਕਿਸੇ ਦੀਵਾਰ ਜਾਂ ਪਰਦੇ ‘ਤੇ ਦਿਖਾਉਂਦੇ ਹਨ । ਇਹਨਾਂ ਦੀ ਵਰਤੋਂ ਮਲਟੀਮੀਡੀਆ ਪ੍ਰੈਜਨਟੇਸ਼ਨ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਕਲਾਸ ਰੂਮ ਵਿਚ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਕੰਮ ਆਉਂਦੇ ਹਨ ।

ਪ੍ਰਸ਼ਨ 4.
ਪ੍ਰਿੰਟਰ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਹਨ ?
ਉੱਤਰ-
ਪ੍ਰਿੰਟਰ ਦੋ ਕਿਸਮਾਂ ਦੇ ਹੁੰਦੇ ਹਨ :

  1. ਇਮਪੈਕਟ ਪ੍ਰਿੰਟਰ-ਡਾਟ ਮੈਟਰਿਕਸ
  2. ਨਾਨ ਇਮਪੈਕਟ ਪ੍ਰਿੰਟਰ-ਲੇਜਰ ਪ੍ਰਿੰਟਰ, ਇੰਕਜੈਂਟ ਪ੍ਰਿੰਟਰ ।

ਪ੍ਰਸ਼ਨ 5.
ਪ੍ਰਿੰਟਰ ’ਤੇ ਇਕ ਨੋਟ ਲਿਖੋ ।
ਉੱਤਰ-
ਪ੍ਰਿੰਟਰ ਆਊਟਪੁੱਟ ਨੂੰ ਕਾਗ਼ਜ਼ ‘ਤੇ ਛਾਪਦਾ ਹੈ । ਪ੍ਰਿੰਟਰ ਕਈ ਪ੍ਰਕਾਰ ਦੇ ਹੁੰਦੇ ਹਨ, ਜਿਵੇਂਇੰਕਜੈਟ, ਲੇਜ਼ਰ, ਡਾਟ ਮੈਟਰਿਕਸ ਆਦਿ । ਪ੍ਰਿੰਟਰ ਦੀ ਆਊਟਪੁੱਟ ਸਥਾਈ ਹੁੰਦੀ ਹੈ । ਇਸ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ । ਪ੍ਰਿੰਟਰ ਬਲੈਕ ਐਂਡ ਵਾਈਟ ਅਤੇ ਰੰਗੀਨ ਦੋਨੋਂ ਪ੍ਰਕਾਰ ਦੇ ਹੁੰਦੇ ਹਨ ।

ਪ੍ਰਸ਼ਨ 6.
ਕਿਸੇ ਤਿੰਨ ਆਊਟਪੁੱਟ ਉਪਕਰਣਾਂ ਦੇ ਨਾਂ ਲਿਖੋ ।
ਉੱਤਰ-ਤਿੰਨ ਪ੍ਰਕਾਰ ਦੇ ਆਊਟਪੁਟ ਉਪਕਰਣਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ-

  1. ਮੋਨੀਟਰ
  2. ਪ੍ਰਿੰਟਰ
  3. ਸਪੀਕਰ ।

3. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੋਨੀਟਰ ਅਤੇ ਇਸ ਦੀਆਂ ਕਿਸਮਾਂ ’ਤੇ ਨੋਟ ਲਿਖੋ ।
ਉੱਤਰ-
ਮੋਨੀਟਰ ਇਕ ਆਉਟਪੁੱਟ ਯੰਤਰ ਹੈ ਜੋ ਟੈਲੀਵਿਜ਼ਨ ਦੀ ਤਰ੍ਹਾਂ ਦਿਖਾਈ ਦਿੰਦਾ ਹੈ । ਇਹ ਜਾਣਕਾਰੀ ਨੂੰ ਸਾਫ਼ਟ ਫਾਰਮ ਵਿਚ ਦਿਖਾਉਂਦਾ ਹੈ ।

ਮੋਨੀਟਰ ਦੀਆਂ ਕਿਸਮਾਂ :
ਮੋਨੀਟਰ ਦੋ ਪ੍ਰਕਾਰ ਦਾ ਹੁੰਦਾ ਹੈ-
(i) ਕੈਥੋਡ ਰੇਅ ਟਿਉਬ ਮੋਨੀਟਰ
(ii) ਫਲੈਟ ਪੈਨਲ ਡਿਸਪਲੇਅ ਮੋਨੀਟਰ ।

(i) ਕੈਥੋਡ ਰੇਅ ਟਿਊਬ ਮੋਨੀਟਰ – ਇਹ ਵੱਡੇ ਆਕਾਰ ਦੇ ਮੋਨੀਟਰ ਹੁੰਦੇ ਹਨ । ਇਹਨਾਂ ਦਾ ਆਕਾਰ 15″, 17”, 19” ਅਤੇ 20” ਹੁੰਦਾ ਹੈ | ਪਹਿਲਾਂ ਇਹ ਬਲੈਕ ਐਂਡ ਵਾਈਟ ਹੁੰਦੇ ਸਨ । ਅੱਜ-ਕਲ੍ਹ ਇਹ ਰੰਗੀਨ ਹੁੰਦੇ ਹਨ । ਇਹ ਬਿਜਲੀ ਦੀ ਕਾਫ਼ੀ ਖ਼ਪਤ ਕਰਦੇ ਹਨ । ਇਹ ਜ਼ਿਆਦਾ ਗਰਮੀ ਪੈਦਾ ਕਰਦੇ ਹਨ ।

(ii) ਫਲੈਟ ਪੈਨਲ ਡਿਸਪਲੇਅ ਮੋਨੀਟਰ – ਇਹ ਮੋਨੀਟਰ ਘੱਟ ਆਵਾਜ਼, ਭਾਰ ਅਤੇ ਬਿਜਲੀ ਦੀ ਘੱਟ ਖ਼ਪਤ ਕਰਦੇ ਹਨ । ਇਹ ਪਤਲੇ ਹੁੰਦੇ ਹਨ । ਇਹਨਾਂ ਨੂੰ ਦੀਵਾਰ ‘ਤੇ ਲਗਾਇਆ ਜਾ ਸਕਦਾ ਹੈ । ਇਹਨਾਂ ਦੀ ਵਰਤੋਂ ਕੈਲਕੁਲੇਟਰ, ਵੀਡੀਉ ਗੇਮਾਂ, ਲੈਪਟਾਪ ਅਤੇ ਗਾਫ਼ਿਕ ਸਕਰੀਨ ਵਿਚ ਕੀਤੀ ਜਾਂਦੀ ਹੈ । LCD, LED ਅਤੇ ਪਲਾਜਮਾ ਇਸ ਦੀਆਂ ਉਦਾਹਰਨਾਂ ਹਨ ।

PSEB 6th Class Computer Solutions Chapter 8 ਆਊਟਪੁੱਟ ਯੰਤਰ

ਪ੍ਰਸ਼ਨ 2.
ਇਨਪੁੱਟ ਅਤੇ ਆਊਟਪੁੱਟ ਯੰਤਰਾਂ ਵਿੱਚ ਅੰਤਰ ਦੱਸੋ ।
ਉੱਤਰ-
ਇਨਪੁੱਟ ਅਤੇ ਆਊਟਪੁੱਟ ਯੰਤਰਾਂ ਵਿੱਚ ਹੇਠ ਲਿਖੇ ਅੰਤਰ ਹਨ-

ਇਨਪੁੱਟ ਆਉਟਪੁੱਟ
(i) ਇਹ ਡਾਟਾ ਇਨਪੁੱਟ ਕਰਨ ਲਈ ਵਰਤੇ ਜਾਂਦੇ ਹਨ । (i) ਇਹ ਨਤੀਜਾ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਹਨ ।
(ii) ਇਨਪੁੱਟ ਤੋਂ ਬਾਅਦ ਡਾਟਾ ਪ੍ਰੋਸੈਸਿੰਗ ਵਾਸਤੇ ਜਾਂਦਾ ਹੈ । (ii) ਪ੍ਰੋਸੈਸਿੰਗ ਤੋਂ ਬਾਅਦ ਜਾਣਕਾਰੀ ਆਊਟਪੁੱਟ ਲਈ ਜਾਂਦੀ ਹੈ ।
(iii) ਇਹ ਕਾਫ਼ੀ ਗਿਣਤੀ ਵਿਚ ਉਪਲਬੱਧ ਹਨ । (iii) ਇਹਨਾਂ ਦੀ ਗਿਣਤੀ ਇਨਪੁੱਟ ਯੰਤਰਾਂ ਦੇ ਮੁਕਾਬਲੇ ਘੱਟ ਹੈ ।

PSEB 6th Class Computer Guide ਆਊਟਪੁੱਟ ਯੰਤਰ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਸਪੀਕਰ …………………… ਦੀ ਆਊਟਪੁੱਟ ਦਿੰਦੇ ਹਨ ।
(ਉ) ਗਤੀ
(ਅ) ਲਾਈਟ
(ੲ) ਆਵਾਜ਼
(ਸ) ਟੈਕਸਟ ।
ਉੱਤਰ-
(ੲ) ਆਵਾਜ਼

(ii) ਹੈੱਡਫੋਨ ………………… ਵਰਗਾ ਕੰਮ ਕਰਦੇ ਹਨ ।
(ਉ) ਮੋਨੀਟਰ
(ਅ) ਸਪੀਕਰ
(ੲ) ਪ੍ਰਿੰਟਰ
(ਸ) ਪਲਾਟਰ ।
ਉੱਤਰ-
(ਅ) ਸਪੀਕਰ

(iii) ……….. ਵੱਡੀ ਤਸਵੀਰ ਦਿਖਾਉਂਦੇ ਹਨ ।
(ਉ) ਮੋਨੀਟਰ
(ਅ) ਪ੍ਰਿੰਟਰ
(ੲ) ਪ੍ਰੋਜੈਕਟਰ
(ਸ) ਪਲਾਟਰ ।
ਉੱਤਰ-
(ੲ) ਪ੍ਰੋਜੈਕਟਰ

(iv) ………….. ਵੱਡੀਆਂ ਤਸਵੀਰਾਂ ਛਾਪਦੇ ਹਨ ।
(ਉ) ਪ੍ਰਿੰਟਰ
(ਅ) ਪਲਾਟਰ
(ੲ) ਸਪੀਕਰ
(ਸ) ਪ੍ਰੋਜੈਕਟਰ ।
ਉੱਤਰ-
(ਅ) ਪਲਾਟਰ

PSEB 6th Class Computer Solutions Chapter 8 ਆਊਟਪੁੱਟ ਯੰਤਰ

2. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਊਟਪੁੱਟ ਯੰਤਰਾਂ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਆਊਟਪੁੱਟ ਯੰਤਰਾਂ ਦੀਆਂ ਹੇਠ ਲਿਖੀਆਂ ਕਿਸਮਾਂ ਹਨ-
ਮੋਨੀਟਰ, ਟਰ, ਸਪੀਕਰ, ਹੈੱਡਫੋਨ, ਪਲਾਟਰ, ਪ੍ਰੋਜੈਕਟਰ ।

ਪ੍ਰਸ਼ਨ 2.
ਮੋਨੀਟਰ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਮੋਨੀਟਰ ਦੋ ਪ੍ਰਕਾਰ ਦੇ ਹੁੰਦੇ ਹਨ-

  1. ਕੈਥੋਡ ਰੇਅ ਟਿਊਬ ਮੋਨੀਟਰ
  2. ਫਲੈਟ ਪੈਨਲ ਡਿਸਪਲੇਅ ਮੋਨੀਟਰ ।

ਪ੍ਰਸ਼ਨ 3.
ਜੈਕਟਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ?
ਉੱਤਰ-
ਪ੍ਰੋਜੈਕਟਰ ਦੀ ਵਰਤੋਂ ਕਿਸੇ ਇਮੇਜ਼ ਨੂੰ ਵੱਡੀ ਸਤਹਿ ਜਾਂ ਸਕਰੀਨ ਤੇ ਦਿਖਾਉਣ ਵਾਸਤੇ ਕੀਤੀ ਜਾਂਦੀ ਹੈ; ਜਿਵੇਂ ਕਿਸੇ ਮੀਟਿੰਗ ਜਾਂ ਕਲਾਸ ਰੂਮ ਵਿਚ ।

ਪ੍ਰਸ਼ਨ 4.
ਪ੍ਰਿੰਟਰ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪ੍ਰਿੰਟਰ ਦੀਆਂ ਕਿਸਮਾਂ ਹੇਠ ਲਿਖੀਆਂ ਹਨ-

  1. ਡਾਟ ਮੈਟਰਿਕਸ ਪ੍ਰਿੰਟਰ
  2. ਇੰਕਜੈਟ ਪ੍ਰਿੰਟਰ
  3. ਲੇਜ਼ਰ ਪ੍ਰਿੰਟਰ ।

ਪ੍ਰਸ਼ਨ 5.
ਪਲਾਟਰ ’ਤੇ ਨੋਟ ਲਿਖੋ ।
ਉੱਤਰ-
ਪਲਾਟਰ ਇਕ ਆਊਟਪੁੱਟ ਯੰਤਰ ਹੈ ਜੋ ਕਾਫ਼ੀ ਵੱਡੇ ਆਕਾਰ ਦੀਆਂ ਤਸਵੀਰਾਂ ਜਾਂ ਟੈਕਸਟ ਦੀ ਛਪਾਈ ਕਰਦਾ ਹੈ । ਇਸਦੀ ਵਰਤੋਂ CAD ਵਿਚ ਕੀਤੀ ਜਾਂਦੀ ਹੈ । ਇਹ ਕਈ ਪ੍ਰਕਾਰ ਦੇ ਹੁੰਦੇ ਹਨ ।

PSEB 6th Class Computer Solutions Chapter 8 ਆਊਟਪੁੱਟ ਯੰਤਰ

ਪ੍ਰਸ਼ਨ 6.
ਉਹਨਾਂ ਤਰਾਂ ਦੇ ਨਾਮ ਲਿਖੋ ਜੋ ਇਨਪੁੱਟ ਅਤੇ ਆਊਟਪੁੱਟ ਦੋਵੇਂ ਤਰ੍ਹਾਂ ਵਰਤੇ ਜਾ ਸਕਦੇ ਹਨ ।
ਉੱਤਰ-
ਡਿਜੀਟਲ ਕੈਮਰਾ, ਪੈੱਨ ਡਰਾਈਵ, CD/DVD, ਮੋਡਮ ।

ਪ੍ਰਸ਼ਨ 7.
ਸਪੀਕਰ ਕੀ ਹੁੰਦੇ ਹਨ ?
ਉੱਤਰ-
ਸਪੀਕਰ ਆਊਟਪੁੱਟ ਯੰਤਰ ਹਨ ਜੋ ਆਡੀਓ ਆਊਟਪੁੱਟ ਪੈਦਾ ਕਰਦੇ ਹਨ । ਇਹਨਾਂ ਦੀ ਮੱਦਦ ਨਾਲ ਗਾਣੇ ਸੁਣੇ ਜਾ ਸਕਦੇ ਹਨ । ਇਹ ਕਈ ਪ੍ਰਕਾਰ ਦੇ ਹੁੰਦੇ ਹਨ ।

ਪ੍ਰਸ਼ਨ 8.
ਹੈੱਡਫੋਨ ਕੀ ਹੁੰਦੇ ਹਨ ?
ਉੱਤਰ-
ਇਹ ਆਊਟਪੁੱਟ ਯੰਤਰ ਹੁੰਦੇ ਹਨ ਜੋ ਸਪੀਕਰ ਵਾਂਗ ਕੰਮ ਕਰਦੇ ਹਨ । ਇਹਨਾਂ ਨੂੰ ਕੰਨਾਂ ਵਿਚ ਲਗਾ ਕੇ ਵਰਤਿਆ ਜਾਂਦਾ ਹੈ । ਇਹਨਾਂ ਨੂੰ Ear Phone ਵੀ ਕਹਿੰਦੇ ਹਨ ।

PSEB 6th Class Computer Solutions Chapter 7 ਇਨਪੁੱਟ ਯੰਤਰ

Punjab State Board PSEB 6th Class Computer Book Solutions Chapter 7 ਇਨਪੁੱਟ ਯੰਤਰ Textbook Exercise Questions and Answers.

PSEB Solutions for Class 6 Computer Chapter 7 ਇਨਪੁੱਟ ਯੰਤਰ

Computer Guide for Class 6 PSEB ਇਨਪੁੱਟ ਯੰਤਰ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ ।
1. ਖ਼ਾਲੀ ਥਾਂਵਾਂ ਭਰੋ

(i) ………………… ਦੀ ਵਰਤੋਂ ਕੰਪਿਊਟਰ ਵਿੱਚ ਤਸਵੀਰਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ ।
(ਉ) ਹੈਂਡ ਫ਼ੋਨ (Headphone)
(ਅ) ਵੈਬ ਕੈਮਰਾ (Web camera)
(ੲ) ਸਪੀਕਰ (Speakers)
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਵੈਬ ਕੈਮਰਾ (Web camera)

(ii) ਬਾਰ ਕੋਡ ਰੀਡਰ ਵਿੱਚ ……………………. ਲੱਗਿਆ ਹੁੰਦਾ ਹੈ ।
(ਉ) ਸੈਂਸਰ (Sensor)
(ਅ) ਲਾਈਟ (Light)
(ੲ) ਹੀਟ (Heat)
(ਸ) ਮੈਗਨੈਟਿਕ (Magnetic) ।
ਉੱਤਰ-
(ਉ) ਸੈਂਸਰ (Sensor)

PSEB 6th Class Computer Solutions Chapter 7 ਇਨਪੁੱਟ ਯੰਤਰ

(iii) ………………… ਇੱਕ ਪੁਆਇੰਟਿੰਗ ਉਪਕਰਣ ਹੈ ।
(ਉ) ਹੈੱਡਫੋਨ (Headphone)
(ਅ) ਕੀਅ-ਬੋਰਡ (Keyboard)
(ੲ) ਮਾਊਸ (Mouse)
(ਸ) ਵੈੱਬ ਕੈਮਰਾ (Web Camera) ।
ਉੱਤਰ-
(ੲ) ਮਾਊਸ (Mouse)

(iv) ………………… ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਅਤੇ ਤਸਵੀਰਾਂ ਦਾਖਿਲ ਕਰਨ ਲਈ ਕੀਤੀ ਜਾਂਦੀ ਹੈ ।
(ੳ) ਪ੍ਰਿੰਟਰ (Printer)
(ਅ) ਸਕੈਨਰ (Scanner)
(ੲ) ਸਪੀਕਰ (Speakers)
(ਸ) ਮਾਊਸ (Mouse) ।
ਉੱਤਰ-
(ਅ) ਸਕੈਨਰ (Scanner)

(v) ……………………. ਕੀਅਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁੰਮਾਉਣ ਲਈ ਕੀਤੀ ਜਾਂਦੀ ਹੈ ।
(ਓ) ਐਰੋ (Arrow)
(ਅ) ਸਪੈਸ਼ਲ (Special)
(ੲ) ਫੰਕਸ਼ਨ (Function)
(ਸ) ਨੂਮੈਰਿਕ (Numeric) ।
ਉੱਤਰ-
(ਓ) ਐਰੋ (Arrow)

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੰਪਿਊਟਰ ਵਿੱਚ ਤਸਵੀਰਾਂ ਲੈਣ ਲਈ ਕਿਸ ਉਪਕਰਣ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਕੰਪਿਊਟਰ ਵਿੱਚ ਤਸਵੀਰਾਂ ਲੈਣ ਲਈ ਕੈਮਰੇ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਪੇਂਟ ਵਿੰਡੋ ਦੇ ਕਿਸ ਭਾਗ ਦੀ ਵਰਤੋਂ ਸਕਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ ?
ਉੱਤਰ-
ਪੈਂਟ ਵਿੰਡੋ ਦੇ ਸਕਰੋਲ ਬਾਰ ਦੀ ਵਰਤੋਂ ਸਕਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਕੀਅ-ਬੋਰਡ ਉੱਪਰ ਕਿੰਨੀਆਂ ਫੰਕਸ਼ਨ ਕੀਅਜ਼ ਹੁੰਦੀਆਂ ਹਨ ?
ਉੱਤਰ-
ਕੀਅ-ਬੋਰਡ ਉੱਪਰ 12 ਫੰਕਸ਼ਨ ਕੀਅਜ਼ ਹੁੰਦੀਆਂ ਹਨ ।

PSEB 6th Class Computer Solutions Chapter 7 ਇਨਪੁੱਟ ਯੰਤਰ

ਪ੍ਰਸ਼ਨ 4.
ਵੀਡੀਓ ਗੇਮ ਕੰਟਰੋਲ ਕਰਨ ਲਈ ਕਿਸ ਉਪਕਰਣ ਦਾ ਪ੍ਰਯੋਗ ਹੁੰਦਾ ਹੈ ?
ਉੱਤਰ-
ਵੀਡੀਓ ਗੇਮ ਕੰਟਰੋਲ ਕਰਨ ਲਈ ਜੁਆਇ ਸਟਿੱਕ ਉਪਕਰਣ ਦਾ ਪ੍ਰਯੋਗ ਹੁੰਦਾ ਹੈ ।

ਪ੍ਰਸ਼ਨ 5.
ਕਿਹੜੀਆਂ ਕੀਅਜ਼ ਦੀ ਵਰਤੋਂ ਕਰਸਰ ਨੂੰ ਹਿਲਾਉਣ ਲਈ ਕੀਤੀ ਜਾਂਦੀ ਹੈ ?
ਉੱਤਰ-
ਕਰਸਰ ਕੀਅਜ਼ ਦੀ ਵਰਤੋਂ ਕਰਸਰ ਨੂੰ ਹਿਲਾਉਣ ਲਈ ਕੀਤੀ ਜਾਂਦੀ ਹੈ ।

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਨਪੁੱਟ ਉਪਕਰਣਾਂ ਦੀ ਵਿਆਖਿਆ ਕਰੋ ।
ਉੱਤਰ-
ਇਨਪੁੱਟ ਯੰਤਰ ਉਹ ਹਾਰਡਵੇਅਰ ਯੰਤਰ ਹੁੰਦੇ ਹਨ ਜਿਨ੍ਹਾਂ ਦੀ ਮੱਦਦ ਨਾਲ ਡਾਟਾ ਕੰਪਿਊਟਰ ਵਿੱਚ ਦਾਖ਼ਲ ਕੀਤਾ ਜਾਂਦਾ ਹੈ । ਇਹ ਯੰਤਰ ਕਈ ਪ੍ਰਕਾਰ ਦੇ ਹੁੰਦੇ ਹਨ ਅਤੇ ਹਰ ਯੰਤਰ ਇਕ ਖਾਸ ਪ੍ਰਕਾਰ ਦਾ ਡਾਟਾ ਇਨਪੁੱਟ ਕਰਦਾ ਹੈ ।

ਪ੍ਰਸ਼ਨ 2.
ਕਿਸੇ 6 ਇਨਪੁੱਟ ਉਪਕਰਣਾਂ ਦੇ ਨਾਂ ਲਿਖੋ ।
ਉੱਤਰ-
ਇਨਪੁੱਟ ਉਪਕਰਣਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ :

  1. ਕੀਅ-ਬੋਰਡ
  2. ਮਾਊਸ
  3. ਸਕੈਨਰ
  4. ਵੈੱਬ ਕੈਮਰਾ
  5. ਮਾਈਕ੍ਰੋਫ਼ੋਨ
  6. ਟੱਚ ਪੈਡ ।

ਪ੍ਰਸ਼ਨ 3.
ਜੁਆਇ ਸਟਿੱਕ ’ਤੇ ਨੋਟ ਲਿਖੋ ।
ਉੱਤਰ-
ਇਹ ਵੀ ਇਕ ਤਰ੍ਹਾਂ ਦਾ Pointing ਇਨਪੁੱਟ ਯੰਤਰ ਹੈ । ਇਹ ਆਮ ਤੌਰ ‘ਤੇ ਵੀਡਿਓ ਗੇਮਾਂ ਨਾਲ ਸੰਬੰਧਿਤ ਪ੍ਰੋਗਰਾਮਾਂ ਵਿੱਚ ਵਰਤਿਆ ਜਾਂਦਾ ਹੈ । ਇਸ ਵਿੱਚ ਇਕ ਛੋਟਾ ਜਿਹਾ Vertical ਲੀਵਰ ਹੁੰਦਾ ਹੈ ਜਿਸ ਨੂੰ ਸਟਿੱਕ ਕਿਹਾ ਜਾਂਦਾ ਹੈ ਜੋ ਇਕ ਬਾਰ ਤੇ ਜੁੜਿਆ ਹੁੰਦਾ ਹੈ । ਇਹ ਸਟਿੱਕ ਰੇਖੀਕ੍ਰਿਤ ਸਕਰੀਨ ਤੇ Pointer ਨੂੰ ਚਲਾਉਣ ਦੇ ਕੰਮ ਆਉਂਦੀ ਹੈ । ਇਸ ਵਿੱਚ ਬਾਰ ਤੇ ਜਾਂ ਸਟਿੱਕ ਉੱਪਰ ਬਟਨ ਵੀ ਹੁੰਦੇ ਹਨ ਜੋ ਬਿਲਕੁਲ ਉਸ ਤਰ੍ਹਾਂ ਕੰਮ ਕਰਦੇ ਹਨ ਜਿਸ ਤਰ੍ਹਾਂ ਮਾਊਸ ਦੇ ਬਟਨ ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸੇ ਦੋ ਇਨਪੁੱਟ ਉਪਕਰਣਾਂ ਦੀ ਵਿਆਖਿਆ ਕਰੋ ।
ਉੱਤਰ-
ਦੋ ਇਨਪੁੱਟ ਉਪਕਰਣਾਂ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਹਨ-
1. ਮਾਊਸ – ਮਾਊਸ ਇਕ ਪੁਆਇੰਟ ਵਾਇਸ ਹੈ । ਇਹ ਸਕਰੀਨ ਤੇ ਕਰਸਰ ਨੂੰ ਕੰਟਰੋਲ ਕਰਦਾ ਹੈ । ਇਹ ਨਿੱਕਾ ਜਿਹਾ ਚੂਹੇ ਵਰਗਾ ਯੰਤਰ ਹੁੰਦਾ ਹੈ । ਇਸ ਦੇ ਆਕਾਰ ਕਰਕੇ ਹੀ ਇਸ ਨੂੰ ਮਾਊਸ ਕਿਹਾ ਜਾਂਦਾ ਹੈ । ਜਦੋਂ ਇਸ ਨੂੰ ਫਲੈਟ ਸਰਫੇਸ ਤੇ ਘੁਮਾਇਆ ਜਾਂਦਾ ਹੈ ਤਾਂ ਪੁਆਇੰਟਰ ਸਕਰੀਨ ਤੇ ਘੁੰਮਦਾ ਹੈ ।

ਮਾਊਸ ਉੱਤੇ ਹੇਠ ਲਿਖੇ ਤਿੰਨ ਬਟਨ ਹੁੰਦੇ ਹਨ-
• ਖੱਬਾ ਬਟਨ (Left Button)
• ਸੱਜਾ ਬਟਨ (Right Button)
• ਸਕਰੋਲ ਬਟਨ (Scroll Button) ।
(i) ਖੱਬਾ ਬਟਨ – ਜ਼ਿਆਦਾਤਰ ਖੱਬਾ ਬਟਨ ਹੀ ਵਰਤਿਆ ਜਾਂਦਾ ਹੈ । ਜੇਕਰ ਖੱਬਾ ਬਟਨ ਇੱਕ ਦਬਾਇਆ ਜਾਵੇ ਤਾਂ ਇਸ ਨੂੰ ਕਲਿੱਕ ਕਰਨਾ ਕਿਹਾ ਜਾਂਦਾ ਹੈ । ਜੇਕਰ ਇਸ ਨੂੰ ਦੋ ਵਾਰ ਦਬਾਇਆ ਜਾਵੇ ਤਾਂ ਇਸ ਨੂੰ ਡਬਲ ਕਲਿੱਕ ਕਿਹਾ ਜਾਂਦਾ ਹੈ ।

(ii) ਸੱਜਾ ਬਟਨ – ਜਦੋਂ ਸੱਜੇ ਬਟਨ ਨੂੰ ਦਬਾਇਆ ਜਾਂਦਾ ਹੈ ਤਾਂ ਇਸ ਨੂੰ ਰਾਈਟ ਕਲਿੱਕ ਕਰਨਾ ਕਿਹਾ ਜਾਂਦਾ ਹੈ । ਇਹ ਸ਼ਾਰਟਕੱਟ ਮੀਨੂੰ ਖੋਲ੍ਹਣ ਲਈ ਵਰਤਿਆ ਜਾਂਦਾ ਹੈ ।

(iii) ਸਕਰੋਲ ਬਟਨ – ਇਹ ਇੱਕ ਪਹੀਏ ਦੀ ਤਰ੍ਹਾਂ ਹੁੰਦਾ ਹੈ । ਇਹ ਮਾਊਸ ਦੇ ਸੱਜੇ ਅਤੇ ਖੱਬੇ ਬਟਨ ਦੇ ਵਿਚਕਾਰ ਲੱਗਿਆ ਹੁੰਦਾ ਹੈ । ਇਸ ਸਕਰੋਲ ਬਟਨ ਨੂੰ ਘੁਮਾਇਆ ਜਾਂਦਾ ਹੈ ਜਿਸ ਨੂੰ ਸਕਰੋਲ ਕਰਨਾ ਕਿਹਾ ਜਾਂਦਾ ਹੈ । ਇਹ ਸਕਰੀਨ ਨੂੰ ਉੱਪਰ ਹੇਠਾਂ ਕਰਨ ਲਈ ਵਰਤਿਆ ਜਾਂਦਾ ਹੈ ।

2. ਮਾਈਕ੍ਰੋਫੋਨ – ਮਾਈਕ੍ਰੋਫੋਨ ਨੂੰ ਮਾਈਕ ਵੀ ਕਿਹਾ ਜਾਂਦਾ ਹੈ । ਇਸਦੀ ਵਰਤੋਂ ਕੰਪਿਊਟਰ ਵਿੱਚ ਆਵਾਜ਼ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ । ਇਸ ਨਾਲ ਕੰਪਿਊਟਰ ਨੂੰ ਹਿਦਾਇਤਾਂ ਵੀ ਦਿੱਤੀਆਂ ਜਾ ਸਕਦੀਆਂ ਹਨ । ਰਿਕਾਰਡ ਕੀਤੀ ਆਵਾਜ਼ ਨੂੰ ਦੁਬਾਰਾ ਸੁਣਿਆ ਵੀ ਜਾ ਸਕਦਾ ਹੈ | ਮਾਈਕ ਰਾਹੀਂ ਬੋਲ ਕੇ ਕੰਪਿਊਟਰ ਤੇ ਕੁਝ ਟਾਈਪ ਵੀ ਕੀਤਾ ਜਾ ਸਕਦਾ ਹੈ । ਇਸ ਨਾਲ ਅਸੀਂ ਇੰਟਰਨੈੱਟ ਤੇ ਆਪਣੇ ਦੋਸਤਾਂ/ਮਿੱਤਰਾਂ ਨਾਲ ਗੱਲਬਾਤ ਵੀ ਕਰ ਸਕਦੇ ਹਾਂ ।

PSEB 6th Class Computer Solutions Chapter 7 ਇਨਪੁੱਟ ਯੰਤਰ

ਪ੍ਰਸ਼ਨ 2.
ਬਾਰ ਕੋਡ ਰੀਡਰ ’ਤੇ ਨੋਟ ਲਿਖੋ ।
ਉੱਤਰ-
ਇਹ ਇਕ ਤਰ੍ਹਾਂ ਦਾ ਇਨਪੁੱਟ ਯੰਤਰ ਹੈ । ਇਸ ਵਿੱਚ ਡਾਟਾ ਅਲੱਗ-ਅਲੱਗ ਮੋਟਾਈ ਦੀਆਂ ਲਾਈਨਾਂ ਦੀ ਤਰ੍ਹਾਂ ਕੋਡ ਹੁੰਦਾ ਹੈ । ਇਹ Optical ਤਰੀਕੇ ਨਾਲ ਪੜ੍ਹੀਆਂ ਜਾਂਦੀਆਂ ਹਨ । ਇਹ ਖ਼ਾਸ ਕੋਡ ਹੁੰਦੇ ਹਨ ਜੋ ਉਪਭੋਗਤਾ ਚੀਜ਼ਾਂ ਅਤੇ ਕਿਤਾਬਾਂ ਕੋਡ ਕਰਨ ਦੇ ਕੰਮ ਆਉਂਦੇ ਹਨ | ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਬਾਰ ਕੋਡ Universal Product Code (UPC) ਹੈ ।

ਬਾਰ ਕੋਡ ਰੀਡਰ ਲਾਈਨਾਂ ਨੂੰ ਪੜ੍ਹੇ ਜਾ ਸਕਣ ਵਾਲੀ ਸ਼ਬਦਾਵਲੀ ਵਿੱਚ ਬਦਲਦੇ ਹਨ । ਕੋਡ ਰੀਡਰ ਲਾਈਟ ਪਰਿਵਰਤਿਤ ਕਰਦਾ ਹੈ ਅਤੇ ਉਹ ਬਾਰ ਕੋਡ Image ਦੁਆਰਾ Reflect ਹੁੰਦਾ ਹੈ । ਇਕ ਲਾਈਟ ਸੰਵੇਦਨਸ਼ੀਲ Detector ਬਾਰ ਕੋਡ Image ਨੂੰ ਪਹਿਚਾਣਦਾ ਹੈ । ਜਦੋਂ ਕੋਡ ਪੜ੍ਹਿਆ ਜਾਂਦਾ ਹੈ ਤਾਂ ਇਹ ਲਾਈਨ Pattern ਨੂੰ ਨੰਬਰਾਂ ਵਿੱਚ ਬਦਲ ਜਾਂਦੀ ਹੈ । ਬਾਰ ਕੋਡ ਇਹ ਨੰਬਰ ਕੰਪਿਊਟਰ ਵਿੱਚ ਪਾ ਦਿੰਦੀ ਹੈ ਅਤੇ ਇਹ ਫਿਰ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 3.
ਮਾਊਸ ਕੀ ਹੈ ? ਇਸਦੇ ਬਟਨਾਂ ਦੇ ਕੰਮਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਮਾਊਸ ਇਕ ਪੁਆਇੰਟ ਡੀਵਾਇਸ ਹੈ । ਇਹ ਸਕਰੀਨ ਤੇ ਕਰਸਰ ਨੂੰ ਕੰਟਰੋਲ ਕਰਦਾ ਹੈ । ਇਹ ਨਿੱਕਾ ਜਿਹਾ ਚੂਹੇ ਵਰਗਾ ਯੰਤਰ ਹੁੰਦਾ ਹੈ । ਇਸ ਦੇ ਆਕਾਰ ਕਰਕੇ ਹੀ ਇਸ ਨੂੰ ਮਾਊਸ ਕਿਹਾ ਜਾਂਦਾ ਹੈ । ਜਦੋਂ ਇਸ ਨੂੰ ਫਲੈਟ ਸਰਫੇਸ ਤੇ ਘੁਮਾਇਆ ਜਾਂਦਾ ਹੈ ਤਾਂ ਪੁਆਇੰਟਰ ਸਕਰੀਨ ਤੇ ਘੁੰਮਦਾ ਹੈ ।
ਮਾਊਸ ਉੱਤੇ ਹੇਠ ਲਿਖੇ ਤਿੰਨ ਬਟਨ ਹੁੰਦੇ ਹਨ-
• ਖੱਬਾ ਬਟਨ (Left Button)
• ਸੱਜਾ ਬਟਨ (Right Button)
• ਸਕਰੋਲ ਬਟਨ (Scroll Button) ।

1. ਖੱਬਾ ਬਟਨ – ਜ਼ਿਆਦਾਤਰ ਖੱਬਾ ਬਟਨ ਹੀ ਵਰਤਿਆ ਜਾਂਦਾ ਹੈ । ਜੇਕਰ ਖੱਬਾ ਬਟਨ ਇੱਕ ਦਬਾਇਆ ਜਾਵੇ ਤਾਂ ਇਸ ਨੂੰ ਕਲਿੱਕ ਕਰਨਾ ਕਿਹਾ ਜਾਂਦਾ ਹੈ । ਜੇਕਰ ਇਸ ਨੂੰ ਦੋ ਵਾਰ ਦਬਾਇਆ ਜਾਵੇ ਤਾਂ ਇਸ ਨੂੰ ਡਬਲ ਕਲਿੱਕ ਕਿਹਾ ਜਾਂਦਾ ਹੈ ।

2. ਸੱਜਾ ਬਟਨ – ਜਦੋਂ ਸੱਜੇ ਬਟਨ ਨੂੰ ਦਬਾਇਆ ਜਾਂਦਾ ਹੈ ਤਾਂ ਇਸ ਨੂੰ ਰਾਈਟ ਕਲਿੱਕ ਕਰਨਾ ਕਿਹਾ ਜਾਂਦਾ ਹੈ । ਇਹ ਸ਼ਾਰਟਕੱਟ ਮੀਨੂੰ ਖੋਲ੍ਹਣ ਲਈ ਵਰਤਿਆ ਜਾਂਦਾ ਹੈ ।

3. ਸਕਰੋਲ ਬਟਨ – ਇਹ ਇੱਕ ਪਹੀਏ ਦੀ ਤਰ੍ਹਾਂ ਹੁੰਦਾ ਹੈ । ਇਹ ਮਾਉਸ ਦੇ ਸੱਜੇ ਅਤੇ ਖੱਬੇ ਬਟਨ ਦੇ ਵਿਚਕਾਰ ਲੱਗਿਆ ਹੁੰਦਾ ਹੈ । ਇਸ ਸਕਰੋਲ ਬਟਨ ਨੂੰ ਘੁਮਾਇਆ ਜਾਂਦਾ ਹੈ ਜਿਸ ਨੂੰ ਸਕਰੋਲ ਕਰਨਾ ਕਿਹਾ ਜਾਂਦਾ ਹੈ । ਇਹ ਸਕਰੀਨ ਨੂੰ ਉੱਪਰ ਹੇਠਾਂ ਕਰਨ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 4.
ਪੁਆਇੰਟਿੰਗ ਉਪਕਰਣ ਕੀ ਹੁੰਦੇ ਹਨ ? ਉਦਾਹਰਣ ਸਹਿਤ ਵਿਆਖਿਆ ਕਰੋ ।
ਉੱਤਰ-
ਪੁਆਇੰਟਿੰਗ ਉਪਕਰਣ ਉਹ ਉਪਕਰਣ ਹੁੰਦੇ ਹਨ ਜੋ ਕੰਪਿਊਟਰ ਸਕਰੀਨ ਤੇ ਕਿਸੇ ਖਾਸ ਭਾਗ ਨੂੰ ਪੁਆਇੰਟ ਕਰਨ ਵਾਸਤੇ ਵਰਤੇ ਜਾਂਦੇ ਹਨ । ਇਹ ਯੰਤਰ ਸਿਲੈਕਟ ਕਰਨ ਅਤੇ ਕਲਿੱਕ ਕਰਨ ਵਾਸਤੇ ਵਰਤੇ ਜਾਂਦੇ ਹਨ । ਕੰਪਿਊਟਰ ਵਿੱਚ ਕਈ ਪੁਆਇੰਟਿੰਗ ਉਪਕਰਣ ਵਰਤੇ ਜਾ ਸਕਦੇ ਹਨ-ਕੁੱਝ ਹੇਠ ਲਿਖੇ ਅਨੁਸਾਰ ਹਨ :

  • ਮਾਊਸ – ਮਾਊਸ ਇਕ ਪੁਆਇੰਟ ਡੀਵਾਇਸ ਹੈ । ਇਹ ਸਕਰੀਨ ਤੇ ਕਰਸਰ ਨੂੰ ਕੰਟਰੋਲ ਕਰਦਾ ਹੈ ।ਇਹ ਨਿੱਕਾ ਜਿਹਾ ਚੂਹੇ ਵਰਗਾ ਯੰਤਰ ਹੁੰਦਾ ਹੈ । ਇਸ ਦੇ ਆਕਾਰ ਕਰਕੇ ਹੀ ਇਸ ਨੂੰ ਮਾਊਸ ਕਿਹਾ ਜਾਂਦਾ ਹੈ । ਜਦੋਂ ਇਸ ਨੂੰ ਫਲੈਟ ਸਰਫੇਸ ਤੇ ਘੁਮਾਇਆ ਜਾਂਦਾ ਹੈ ਤਾਂ ਪੁਆਇੰਟਰ ਸਕਰੀਨ ਤੇ ਘੁੰਮਦਾ ਹੈ ।
  • ਲਾਈਟ ਐੱਨ – ਇਹ ਇਕ Pointing Device ਹੈ ਜੋ ਸਕਰੀਨ ਤੇ ਇਕ ਖ਼ਾਸ ਥਾਂ ’ਤੇ Point ਕਰਨ ਲਈ ਵਰਤਿਆ ਜਾਂਦਾ ਹੈ । ਇਹ ਇਕ ਪੈਂਨ ਦੀ ਸ਼ਕਲ ਦਾ ਯੰਤਰ ਹੁੰਦਾ ਹੈ ਜੋ ਤਾਰ ਦੀ ਸਹਾਇਤਾ ਨਾਲ ਕੰਪਿਊਟਰ ਨਾਲ ਜੁੜਿਆ ਹੁੰਦਾ ਹੈ । ਇਹ ਸਕਰੀਨ ‘ਤੇ ਕੁਦਰਤੀ Movements ਕਰਨ
    ਵਿੱਚ ਮੱਦਦ ਕਰਦਾ ਹੈ ।
  • ਜੁਆਇ ਸਟਿੱਕ – ਇਹ ਵੀ ਇਕ ਤਰ੍ਹਾਂ ਦਾ Pointing ਇਨਪੁੱਟ ਯੰਤਰ ਹੈ । ਇਹ ਆਮ ਤੌਰ ‘ਤੇ ਵੀਡਿਓ ਗੇਮਾਂ ਨਾਲ ਸੰਬੰਧਿਤ ਪ੍ਰੋਗਰਾਮਾਂ ਵਿੱਚ ਵਰਤਿਆ ਜਾਂਦਾ ਹੈ ।
  • ਟਰੈਕ ਬਾਲ – ਇਹ ਵੀ ਇਕ Pointing Device ਹੈ । ਇਹ ਇਕ ਬਾਲ ਦੀ ਤਰ੍ਹਾਂ ਹੁੰਦਾ ਹੈ ਜਿਸ ਨੂੰ ਕਿਸੇ ਵੀ ਦਿਸ਼ਾ ਵਿੱਚ ਘੁੰਮਾਇਆ ਜਾ ਸਕਦਾ ਹੈ । ਆਪਣੀ ਜ਼ਰੂਰਤ ਅਨੁਸਾਰ ਬਾਲ ਉਸ ਦਿਸ਼ਾ ਵਿੱਚ ਘੁੰਮਾਉਂਦਾ ਹੈ ਜਿਸ ਦਿਸ਼ਾ ਵਿੱਚ Cursor ਘੁੰਮਾਉਣਾ ਹੁੰਦਾ ਹੈ ।

ਪ੍ਰਸ਼ਨ 5.
ਸਪੈਸ਼ਲ ਕੀਅਜ਼ ਅਤੇ ਇਹਨਾਂ ਦੇ ਕੰਮਾਂ ਦੀ ਵਿਆਖਿਆ ਕਰੋ ।
ਉੱਤਰ-
ਹਰ ਸਪੈਸ਼ਲ ਕੀਅ ਕੁਝ ਵਿਸ਼ੇਸ਼ ਕੰਮ ਕਰਵਾਉਣ ਲਈ ਵਰਤੀ ਜਾਂਦੀ ਹੈ । ਹੇਠਾਂ ਕੁਝ ਸਪੈਸ਼ਲ ਕੀਅਜ਼ ਅਤੇ ਉਨ੍ਹਾਂ ਦੇ ਕੰਮ ਦਿੱਤੇ ਗਏ ਹਨ-

ਲੜੀ ਨੰ: ਸਪੈਸ਼ਲ ਕੀਅ ਦਾ ਨਾਂ ਕਰਸਰ ਤੋਂ ਸੱਜੇ ਹੱਥ ਵਾਲਾ ਅੱਖਰ ਡਿਲੀਟ ਕਰਨ (ਮਿਟਾਉਣ ਲਈ) ।
1. ਡਿਲੀਟ (Delete) ਕਰਸਰ ਤੋਂ ਖੱਬੇ ਹੱਥ ਵਾਲਾ ਅੱਖਰ ਮਿਟਾਉਣ ਲਈ ।
2. ਬੈਕਸਪੇਸ (Backspace) ਨਵੀਂ ਲਾਈਨ ਉੱਤੇ ਜਾਣ ਲਈ ।
3. ਐਂਟਰ (Enter) ਦੋ ਸ਼ਬਦਾਂ ਵਿਚਕਾਰ ਖ਼ਾਲੀ ਥਾਂ ਛੱਡਣ ਲਈ ।
4. ਸਪੇਸ ਬਾਰ (Space Bar) ਇਹ ਕਿਸੇ ਦੂਸਰੀ ਕੀਅ ਨਾਲ ਮਿਲਾ ਕੇ ਵਰਤੀ ਜਾਂਦੀ ਹੈ, ਜਿਵੇਂ ਕਿ shift ਅਤੇ a ਇਕੱਠਾ ਦਬਾਇਆ ਜਾਵੇ ਤਾਂ ਵੱਡਾ A ਪਵੇਗਾ ।
5. ਸ਼ਿਫਟ (Shift) ਇਹ ਦੂਸਰੀ ਕੀਅ ਨਾਲ ਮਿਲਾ ਕੇ ਵਰਤੀ ਜਾਂਦੀ ਹੈ, ਜਿਵੇਂ ਕਿ ਪੇਂਟ ਵਿੱਚ Ctrl ਅਤੇ s ਇਕੱਠਾ ਦਬਾ ਕੇ ਫ਼ਾਈਲ ਨੂੰ ਸੇਵ ਕੀਤਾ ਜਾਂਦਾ ਹੈ ।
6. ਕੰਟਰੋਲ (Ctrl) ਇਹ ਦੂਸਰੀ ਕੀਅ ਨਾਲ ਮਿਲਾ ਕੇ ਵਰਤੀ ਜਾਂਦੀ ਹੈ, ਜਿਵੇਂ ਕਿ Alt ਅਤੇ F4 ਖੁੱਲ੍ਹੇ ਹੋਏ ਪ੍ਰੋਗਰਾਮ ਨੂੰ ਬੰਦ ਕਰਨ ਲਈ ਵਰਤੀ ਜਾਂਦੀ ਹੈ ।
7. ਆਲਟ (Alt) ਕਰਸਰ ਤੋਂ ਸੱਜੇ ਹੱਥ ਵਾਲਾ ਅੱਖਰ ਡਿਲੀਟ ਕਰਨ (ਮਿਟਾਉਣ ਲਈ) ।
8. ਕੈਪਸ ਲਾਕ (Caps lock) ਕੈਪਸ ਲਾਕ ਵਾਲੀ ਕੀਅ ਦਬਾਈ ਜਾਵੇ ਤਾਂ ਕੀਅ-ਬੋਰਡ ਉੱਤੇ ਲੱਗਿਆ ਇੰਡੀਕੇਟਰ ਜਗ ਪੈਂਦਾ ਹੈ ਅਰਥਾਤ ਕੈਪਸ ਲਾਕ ਆਨ ਹੋ ਜਾਂਦਾ ਹੈ । ਇਸ ਨਾਲ ਅੱਖਰ ਵੱਡੇ ਟਾਈਪ ਹੁੰਦੇ ਹਨ ।

PSEB 6th Class Computer Solutions Chapter 7 ਇਨਪੁੱਟ ਯੰਤਰ

ਐਕਟੀਵਿਟੀ

ਵਿਦਿਆਰਥੀਆਂ ਨੂੰ ਕੰਪਿਊਟਰ ਲੈਬ ਵਿੱਚ ਗਰੁੱਪ ਬਣਾ ਕੇ ਕੀਅ-ਬੋਰਡ ਦੀਆਂ ਕੀਅਜ਼ ਨੂੰ ਪਹਿਚਾਨਣ ਲਈ ਲੈ ਕੇ ਜਾਓ |ਆਓ ਕੀਅ-ਬੋਰਡ ਦੀਆਂ ਵੱਖ-ਵੱਖ ਕੀਅਜ਼ ਦੀ ਗਿਣਤੀ ਕਰੀਏ-
PSEB 6th Class Computer Solutions Chapter 7 ਇਨਪੁੱਟ ਯੰਤਰ 1
ਉੱਤਰ-
PSEB 6th Class Computer Solutions Chapter 7 ਇਨਪੁੱਟ ਯੰਤਰ 2

PSEB 6th Class Computer Guide ਇਨਪੁੱਟ ਯੰਤਰ Important Questions and Answers

1. ਖਾਲੀ ਥਾਂਵਾਂ ਭਰੋ

(i) ………………….. ਯੰਤਰ ਕੰਪਿਊਟਰ ਨੂੰ ਇਨਪੁੱਟ ਦਿੰਦੇ ਹਨ ।
(ੳ) ਇਨਪੁੱਟ
(ਅ) ਆਊਟਪੁੱਟ
(ੲ) ਪ੍ਰੋਸੈਸ
(ਸ) ਕੰਟਰੋਲ ।
ਉੱਤਰ-
(ੳ) ਇਨਪੁੱਟ

(ii) ……………. ਕੰਪਿਊਟਰ ਵਿੱਚ ਤਸਵੀਰਾਂ ਭੇਜਦਾ ਹੈ ।
(ਉ) ਮਾਊਸ
(ਅ) ਵੈਬ ਕੈਮਰਾ
(ੲ) ਲਾਈਟ ਪੈਂਨ
(ਸ) ਮੋਨੀਟਰ ।
ਉੱਤਰ-
(ਅ) ਵੈਬ ਕੈਮਰਾ

PSEB 6th Class Computer Solutions Chapter 7 ਇਨਪੁੱਟ ਯੰਤਰ

(iii) …………………. ਦੀ ਵਰਤੋਂ ਵੀਡੀਓ ਗੇਮਾਂ ਖੇਡਣ ਵਿੱਚ ਕੀਤੀ ਜਾਂਦੀ ਹੈ ।
(ਉ) ਮਾਊਸ
(ਅ) ਸਕਰੀਨ
(ੲ) ਜੁਆਇ ਸਟਿੱਕ
(ਸ) ਕੀਅ-ਬੋਰਡ ।
ਉੱਤਰ-
(ੲ) ਜੁਆਇ ਸਟਿੱਕ

(iv) ……………… ਦੀ ਵਰਤੋਂ ਟੈਕਸਟ ਐਂਟਰ ਕਰਨ ਵਾਸਤੇ ਕੀਤੀ ਜਾਂਦੀ ਹੈ ।
(ਉ) ਮਾਊਸ
(ਅ) ਟੱਚ ਸਕਰੀਨ
(ੲ) ਕੀਅ-ਬੋਰਡ
(ਸ) ਲਾਈਟ ਪੈਂਨ ।
ਉੱਤਰ-
(ੲ) ਕੀਅ-ਬੋਰਡ

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਮ ਵਰਤੋਂ ਵਾਲੇ ਮਾਊਸ ਦੇ ਕਿੰਨੇ ਬਟਨ ਹੁੰਦੇ ਹਨ ?
ਉੱਤਰ-
ਆਮ ਵਰਤੋਂ ਵਾਲੇ ਮਾਉਸ ਦੇ ਤਿੰਨ ਬਟਨ ਹੁੰਦੇ ਹਨ ।

ਪ੍ਰਸ਼ਨ 2.
ਲਾਈਟ ਪੈਂਨ ਕੀ ਹੁੰਦਾ ਹੈ ?
ਉੱਤਰ-
ਲਾਈਟ ਪੈਂਨ ਇਕ ਇਨਪੁੱਟ ਯੰਤਰ ਹੈ ਜਿਸ ਦੀ ਵਰਤੋਂ ਸਕਰੀਨ ਤੇ ਡਰਾਇੰਗ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਇਕ ਪੈੱਨ ਵਰਗਾ ਦਿਖਾਈ ਦਿੰਦਾ ਹੈ ।

ਪ੍ਰਸ਼ਨ 3.
ਜੁਆਇ ਸਟਿੱਕ ਕੀ ਹੁੰਦੀ ਹੈ ?
ਉੱਤਰ-
ਜੁਆਇ ਸਟਿੱਕ ਇਕ ਸਟਿੱਕ ਵਰਗਾ ਇਨਪੁੱਟ ਯੰਤਰ ਹੈ ਜੋ ਪੁਆਇੰਟਰ ਦੀ ਮੂਵਮੈਂਟ ਨੂੰ ਕੰਟਰੋਲ ਕਰਦਾ ਹੈ । ਇਸ ਦੀ ਵਰਤੋਂ ਵੀਡੀਉ ਗੇਮ ਖੇਡਣ ਵਾਸਤੇ ਕੀਤੀ ਜਾਂਦੀ ਹੈ ।

PSEB 6th Class Computer Solutions Chapter 7 ਇਨਪੁੱਟ ਯੰਤਰ

ਪ੍ਰਸ਼ਨ 4.
ਟੱਚ ਸਕਰੀਨ ਕੀ ਹੁੰਦੀ ਹੈ ?
ਉੱਤਰ-ਟੱਚ ਸਕਰੀਨ ਇਕ ਡਿਸਪਲੇਅ ਸਕਰੀਨ ਹੁੰਦੀ ਹੈ ਜਿਸ ’ਤੇ ਸੰਵੇਦਨਸ਼ੀਲ ਪੈਨਲ ਲੱਗਾ ਹੁੰਦਾ ਹੈ । ਇਸ ਤੇ ਉਂਗਲ ਦੀ ਮੱਦਦ ਨਾਲ ਇਨਪੁੱਟ ਪ੍ਰਦਾਨ ਕੀਤਾ ਜਾਂਦਾ ਹੈ ।

ਪ੍ਰਸ਼ਨ 5.
ਕੋਈ ਛੇ ਇਨਪੁੱਟ ਯੰਤਰਾਂ ਦੇ ਨਾਂ ਲਿਖੋ ।
ਉੱਤਰ-
ਕੀਅ-ਬੋਰਡ, ਮਾਊਸ, ਸਕੈਨਰ, ਟੱਚ ਪੈਡ, ਬਾਰ ਕੋਡ ਰੀਡਰ, ਲਾਈਟ ਪੈਂਨ ।

ਪ੍ਰਸ਼ਨ 6.
ਬਾਇਉਮੈਟਰਿਕ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਬਾਇਉਮੈਟਰਿਕ ਇਕ ਅਜਿਹੀ ਮਸ਼ੀਨ ਹੁੰਦੀ ਹੈ ਜਿਸ ਵਿੱਚ ਕਿਸੇ ਵਿਅਕਤੀ ਦੀ ਪਹਿਚਾਣ ਉਸ ਦੇ ਸਰੀਰ ਦੇ ਅੰਗਾਂ ਨੂੰ ਸਕੈਨ ਕਰਕੇ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਇਲੈੱਕਟ੍ਰਾਨਿਕ ਹਸਤਾਖ਼ਰ ਪੈਡ ਕੀ ਹੁੰਦਾ ਹੈ ?
ਉੱਤਰ-
ਇਹ ਇਕ ਇਲੈੱਕਟ੍ਰਾਨਿਕ ਯੰਤਰ ਹੁੰਦਾ ਹੈ ਜਿਸ ਵਿੱਚ ਪੈਡ ਉੱਪਰ ਯੂਜ਼ਰ ਵਲੋਂ ਹਸਤਾਖ਼ਰ ਨੂੰ ਡਿਜੀਟਲ ਫਾਰਮੈਟ ਵਿੱਚ ਬਦਲਿਆ ਜਾਂਦਾ ਹੈ ।

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਨਪੁੱਟ ਯੰਤਰ ਕੀ ਹੁੰਦੇ ਹਨ ?
ਉੱਤਰ-
ਉਹ ਯੰਤਰ ਜਿਹਨਾਂ ਦੀ ਵਰਤੋਂ ਕੰਪਿਊਟਰ ਵਿੱਚ ਡਾਟਾ ਅਤੇ ਨਿਰਦੇਸ਼ ਪਾਉਣ ਵਾਸਤੇ ਕੀਤੀ ਜਾਂਦੀ ਹੈ ਉਹਨਾਂ ਨੂੰ ਇਨਪੁੱਟ ਯੰਤਰ ਕਹਿੰਦੇ ਹਨ ।

ਪ੍ਰਸ਼ਨ 2.
ਡਿਜੀਟਾਈਜ਼ਰ ਕੀ ਹੁੰਦਾ ਹੈ ?
ਉੱਤਰ-
ਡਿਜੀਟਾਈਜ਼ਰ ਇਕ ਇਨਪੁੱਟ ਯੰਤਰ ਹੈ ਜੋ ਐਨਾਲਾਗ ਸਿੰਗਨਲਾਂ ਨੂੰ ਡਿਜ਼ੀਟਲ ਸਿੰਗਨਲਾਂ ਵਿੱਚ ਬਦਲਦਾ ਹੈ । ਇਹ ਕੈਮਰੇ ਜਾਂ ਟੈਲੀਵਿਜ਼ਨ ਤੋਂ ਪ੍ਰਾਪਤ ਸਿੰਗਨਲਾਂ ਨੂੰ ਨੰਬਰਾਂ ਦੀ ਲੜੀ ਵਿੱਚ ਬਦਲਦਾ ਹੈ ।

PSEB 6th Class Computer Solutions Chapter 7 ਇਨਪੁੱਟ ਯੰਤਰ

ਪ੍ਰਸ਼ਨ 3.
ਟਰੈਕ ਬੋਲ ’ਤੇ ਨੋਟ ਲਿਖੋ ।
ਉੱਤਰ-
ਟਰੈਕ ਬੋਲ ਇਕ ਪੁਆਇਟਿੰਗ ਡਿਵਾਈਸ ਹੈ ਜਿਸ ਦੀ ਵਰਤੋਂ ਮਾਊਸ ਦੇ ਕੰਮ ਵਾਸਤੇ ਉਹਨਾਂ ਸਥਾਨਾਂ ‘ਤੇ ਕੀਤੀ ਜਾਂਦੀ ਹੈ ਜਿੱਥੇ ਮਾਊਸ ਚਲਾਉਣ ਵਾਸਤੇ ਸਮਤਲ ਸਤਹਿ ਨਹੀਂ ਹੁੰਦੀ ।ਇਸ ਦੀ ਵਰਤੋਂ ਨੋਟ ਬੁੱਕ ਜਾਂ ਲੈਪਟਾਪ ਨਾਲ ਕੀਤੀ ਜਾਂਦੀ ਹੈ ।

ਪ੍ਰਸ਼ਨ 4.
ਐੱਮ. ਆਈ. ਸੀ. ਆਰ. ਤੇ ਇਕ ਨੋਟ ਲਿਖੋ ।
ਉੱਤਰ-
ਐੱਮ. ਆਈ. ਸੀ. ਆਰ. ਇਕ ਇਨਪੁੱਟ ਯੰਤਰ ਹੈ ਜਿਸਦੀ ਵਰਤੋਂ ਜ਼ਿਆਦਾਤਰ ਬੈਂਕਾਂ ਵਿੱਚ ਕੀਤੀ ਜਾਂਦੀ ਹੈ । ਇਸ ਦੀ ਵਰਤੋਂ ਉਹਨਾਂ ਬੈਂਕਾਂ ’ਤੇ ਕੀਤੀ ਜਾਂਦੀ ਹੈ ਜਿਹਨਾਂ ਤੇ ਚੁੰਬਕੀ ਸਿਆਹੀ ਨਾਲ ਕੁੱਝ ਲਿਖਿਆ ਹੁੰਦਾ ਹੈ ।

ਪ੍ਰਸ਼ਨ 5.
ਮਾਈਕਰੋਫੋਨ ਦੀ ਵਰਤੋਂ ਦੱਸੋ ।
ਉੱਤਰ-
ਮਾਈਕਰੋਫੋਨ ਦੀ ਵਰਤੋਂ ਕੰਪਿਊਟਰ ਵਿੱਚ ਆਵਾਜ਼ ਦਾਖ਼ਲ ਕਰਨ ਵਾਸਤੇ ਕੀਤੀ ਜਾਂਦੀ ਹੈ । ਇਸ ਰਾਹੀਂ ਕੰਪਿਊਟਰ ਨੂੰ ਹਦਾਇਤਾਂ ਵੀ ਦਿੱਤੀਆਂ ਜਾ ਸਕਦੀਆਂ ਹਨ । ਇਸ ਨਾਲ ਅਸੀਂ ਆਪਣੀ ਆਵਾਜ਼ ਰਿਕਾਰਡ ਵੀ ਕਰ ਸਕਦੇ ਹਾਂ ।

ਪ੍ਰਸ਼ਨ 6.
ਟੱਚ ਪੈਡ ਕੀ ਹੈ ?
ਉੱਤਰ-
ਦੱਚ ਪੈਡ ਇਕ ਇਨਪੁੱਟ ਯੰਤਰ ਹੈ । ਇਹ ਇਕ ਪੈਨਲ ਹੁੰਦਾ ਹੈ ਜਿਸ ਤੇ ਉਂਗਲੀ ਘੁੰਮਾ ਕੇ ਪੁਆਇੰਟਰ ਨੂੰ ਘੁੰਮਾਇਆ ਜਾ ਸਕਦਾ ਹੈ । ਇਸਦੀ ਵਰਤੋਂ ਮਾਊਸ ਦੀ ਥਾਂ ‘ਤੇ ਹੁੰਦੀ ਹੈ ।

PSEB 6th Class Computer Solutions Chapter 7 ਇਨਪੁੱਟ ਯੰਤਰ

ਪ੍ਰਸ਼ਨ 7.
ਵੈਬ ਕੈਮਰੇ ਦੀ ਵਰਤੋਂ ਦੱਸੋ ।
ਉੱਤਰ-
ਵੈਬ ਕੈਮਰੇ ਦੀ ਵਰਤੋਂ ਫੋਟੋਜ਼ ਅਤੇ ਫਿਲਮਜ਼ ਨੂੰ ਕੈਪਚਰ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਫਿਲਮਾਂ ਅਸੀਂ ਕੰਪਿਊਟਰ ’ਤੇ ਸਟੋਰ ਕਰ ਸਕਦੇ ਹਾਂ ।

ਪ੍ਰਸ਼ਨ 8.
ਸਕੈਨਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ?
ਉੱਤਰ-
ਸਕੈਨਰ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਕੰਪਿਊਟਰ ਵਿੱਚ ਭਰਨ ਵਾਸਤੇ ਕੀਤੀ ਜਾਂਦੀ ਹੈ । ਇਸਦੀ ਵਰਤੋਂ ਫੋਟੋ ਸਟੇਟ ਮਸ਼ੀਨ ਦੀ ਤਰ੍ਹਾਂ ਹੁੰਦੀ ਹੈ ।

PSEB 6th Class Computer Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ

Punjab State Board PSEB 6th Class Computer Book Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ Textbook Exercise Questions and Answers.

PSEB Solutions for Class 6 Computer Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ

Computer Guide for Class 6 PSEB ਹਾਰਡਵੇਅਰ ਅਤੇ ਸਾਫ਼ਟਵੇਅਰ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

(i) ਕੰਪਿਊਟਰ ਹਾਰਡਵੇਅਰ ਅਤੇ …………………….. ਦਾ ਸੁਮੇਲ ਹੈ ।
(ਉ) ਸਾਫ਼ਟਵੇਅਰ (Software)
(ਅ) ਐਪਲੀਕੇਸ਼ਨ (Application)
(ੲ) ਪ੍ਰੋਸੈਸਰ (Processor)
(ਸ) ਉਪਰੋਕਤ ਸਾਰੇ ।
ਉੱਤਰ-
(ਉ) ਸਾਫ਼ਟਵੇਅਰ (Software)

(ii) ਹਦਾਇਤਾਂ ਦੇ ਸਮੂਹ ਨੂੰ ………………. ਕਿਹਾ ਜਾਂਦਾ ਹੈ ।
(ੳ) ਸਾਫ਼ਟਵੇਅਰ (Software)
(ਅ) ਹਾਰਡਵੇਅਰ (Hardware)
(ੲ) ਪ੍ਰੋਗਰਾਮ (Program)
(ਸ) ਐਪਲੀਕੇਸ਼ਨ (Application) ।
ਉੱਤਰ-
(ੲ) ਪ੍ਰੋਗਰਾਮ (Program)

PSEB 6th Class Computer Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ

(iii) ਪ੍ਰੋਗਰਾਮ ਦੇ ਸਮੂਹ ਨੂੰ …………………. ਕਿਹਾ ਜਾਂਦਾ ਹੈ ।
(ਉ) ਹਾਰਡਵੇਅਰ (Hardware)
(ਅ) ਸਾਫ਼ਟਵੇਅਰ (Software)
(ੲ) ਪ੍ਰੋਗਰਾਮ (Program)
(ਸ) ਐਪਲੀਕੇਸ਼ਨ (Application) ।
ਉੱਤਰ-
(ਅ) ਸਾਫ਼ਟਵੇਅਰ (Software)

(iv) ਸਾਫ਼ਟਵੇਅਰ …………………. ਕਿਸਮਾਂ ਦੇ ਹੁੰਦੇ ਹਨ ।
(ਉ) 2
(ਅ) 3
(ੲ) 4
(ਸ) 5.
ਉੱਤਰ-
(ਉ) 2

(v) ਕੰਪਿਊਟਰ ……………………. ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ ।
(ਉ) ਵਰਡ (Word)
(ਅ) ਐਕਸਲ (Excel)
(ੲ) ਆਪ੍ਰੇਟਿੰਗ ਸਿਸਟਮ (Operating System)
(ਸ) ਪਾਵਰ ਪੁਆਇੰਟ (Power Point) ।
ਉੱਤਰ-
(ੲ) ਆਪ੍ਰੇਟਿੰਗ ਸਿਸਟਮ (Operating System)

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੀ.ਪੀ.ਯੂ. ਦਾ ਕਿਹੜਾ ਭਾਗ ਬਾਕੀ ਸਾਰੇ ਭਾਗਾਂ ਜਿਵੇਂ ਪ੍ਰੋਸੈਸਰ, ਹਾਰਡ ਡਿਸਕ, ਰੈਮ ਆਦਿ ਨੂੰ ਜੋੜਦਾ ਹੈ ?
ਉੱਤਰ-
ਮਦਰ ਬੋਰਡ ਕੰਪਿਊਟਰ ਦੇ ਸਾਰੇ ਭਾਗਾਂ ਜਿਵੇਂ ਪ੍ਰੋਸੈਸਰ, ਹਾਰਡ ਡਿਸਕ, ਰੈਮ ਆਦਿ ਨੂੰ ਜੋੜਦਾ ਹੈ ।

ਪ੍ਰਸ਼ਨ 2.
ਕੰਪਿਊਟਰ ਨੂੰ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਕੰਪਿਊਟਰ ਨੂੰ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦੇ ਸਮੂਹ ਨੂੰ ਸਾਫ਼ਟਵੇਅਰ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਕੰਪਿਊਟਰ ਦੇ ਕਿਹੜੇ ਭਾਗ ਨੂੰ ਛੂਹਿਆ ਨਹੀਂ ਜਾ ਸਕਦਾ, ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ?
ਉੱਤਰ-
ਸਾਫ਼ਟਵੇਅਰ ਨੂੰ ਛੂਹਿਆ ਨਹੀਂ ਜਾ ਸਕਦਾ ।

PSEB 6th Class Computer Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ

ਪ੍ਰਸ਼ਨ 4.
ਸਾਫ਼ਟਵੇਅਰ ਦੀਆਂ ਕਿਹੜੀਆਂ ਦੋ ਕਿਸਮਾਂ ਹੁੰਦੀਆਂ ਹਨ ?
ਉੱਤਰ-
ਸਿਸਟਮ ਸਾਫ਼ਟਵੇਅਰ ਅਤੇ ਐਪਲੀਕੇਸ਼ਨ ਸਾਫ਼ਟਵੇਅਰ ।

ਪ੍ਰਸ਼ਨ 5.
ਕਿਸ ਕਿਸਮ ਦੇ ਸਾਫ਼ਟਵੇਅਰ ਵਧੇਰੇ ਮਹਿੰਗੇ ਹੁੰਦੇ ਹਨ ?
ਉੱਤਰ-
ਸਿਸਟਮ ਸਾਫ਼ਟਵੇਅਰ ।

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਾਰਡਵੇਅਰ ਕੀ ਹੈ ?
ਉੱਤਰ-
ਕੰਪਿਊਟਰ ਦੇ ਭੌਤਿਕ ਭਾਗਾਂ ਨੂੰ ਹਾਰਡਵੇਅਰ ਕਹਿੰਦੇ ਹਨ । ਇਸ ਦਾ ਅਰਥ ਹੈ ਉਹ ਭਾਗ ਜਿਨ੍ਹਾਂ ਨੂੰ ਦੇਖਿਆ ਅਤੇ ਛੂਹਿਆ ਜਾ ਸਕਦਾ ਹੈ, ਉਸਨੂੰ ਹਾਰਡਵੇਅਰ ਕਹਿੰਦੇ ਹਨ ।

ਪ੍ਰਸ਼ਨ 2.
ਸਾਫ਼ਟਵੇਅਰ ਕੀ ਹੈ ?
ਉੱਤਰ-
ਹਦਾਇਤਾਂ ਦੇ ਸਮੂਹ ਨੂੰ ਸਾਫ਼ਟਵੇਅਰ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਮਦਰਬੋਰਡ ਨਾਲ ਜੋੜੇ ਜਾਣ ਵਾਲੇ ਯੰਤਰਾਂ ਦੇ ਨਾਂ ਲਿਖੋ ।
ਉੱਤਰ-
ਮਦਰਬੋਰਡ ਨਾਲ ਹੇਠ ਲਿਖੇ ਯੰਤਰ ਜੁੜੇ ਹੁੰਦੇ ਹਨ :

  1. ਹਾਰਡ ਡਰਾਈਵ
  2. ਵੀਡੀਓ ਕਾਰਡ
  3. ਪ੍ਰੋਸੈਸਰ
  4. ਫੈਨ
  5. ਰੈਮ
  6. ਪਾਵਰ ਸਪਲਾਈ
  7. ਸੀ.ਡੀ./ਡੀ.ਵੀ.ਡੀ. ਡਰਾਈਵ ।

ਪ੍ਰਸ਼ਨ 4.
ਹਾਰਡਵੇਅਰ ਦੀਆਂ ਚਾਰ ਉਦਾਹਰਣਾਂ ਦਿਉ ।
ਉੱਤਰ-
ਕੀਅ ਬੋਰਡ, ਮਾਊਸ, ਪ੍ਰਿੰਟਰ, ਮੋਨੀਟਰ, ਸੀ.ਪੀ.ਯੂ. ਹਾਰਡਵੇਅਰ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 5.
ਸਾਫਟਵੇਅਰ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ ?
ਉੱਤਰ-
ਸਾਫ਼ਟਵੇਅਰ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ-

  1. ਸਾਫ਼ਟਵੇਅਰ ਦਾ ਭਾਰ ਨਹੀਂ ਹੁੰਦਾ ।
  2. ਇਸ ਨੂੰ ਛੂਹਿਆ ਨਹੀਂ ਜਾ ਸਕਦਾ ।
  3. ਇਹ ਕੀਮਤੀ ਹੁੰਦੇ ਹਨ ।
  4. ਇਹ ਹਾਰਡਵੇਅਰ ਨੂੰ ਕੰਮ ਕਰਨ ਦੀਆਂ ਹਦਾਇਤਾਂ ਦਿੰਦੇ ਹਨ ।

PSEB 6th Class Computer Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ

ਪ੍ਰਸ਼ਨ 6.
ਹਾਰਡਵੇਅਰ ਦਾ ਧਿਆਨ ਰੱਖਣ ਲਈ ਜ਼ਰੂਰੀ ਨੁਕਤੇ ਕੀ ਹਨ ?
ਉੱਤਰ-
ਹਾਰਡਵੇਅਰ ਦਾ ਧਿਆਨ ਰੱਖਣ ਲਈ ਜ਼ਰੂਰੀ ਨੁਕਤੇ ਹੇਠ ਲਿਖੇ ਹਨ :

  1. ਕੰਪਿਊਟਰ ਦੇ ਭਾਗਾਂ ਨੂੰ ਸਾਫ਼ ਕਰਨਾ ਚਾਹੀਦਾ ਹੈ ।
  2. ਕੰਪਿਊਟਰ ਨੂੰ ਵਰਤਣ ਮਗਰੋਂ ਕਵਰ ਕਰਨਾ ਚਾਹੀਦਾ ਹੈ ।
  3. ਕੰਪਿਊਟਰ ਦੇ ਭਾਗਾਂ ਦੀਆਂ ਤਾਰਾਂ ਨੂੰ ਨਹੀਂ ਖਿੱਚਣਾ ਚਾਹੀਦਾ ।
  4. ਹਾਰਡਵੇਅਰ ਨੂੰ ਠੀਕ ਢੰਗ ਨਾਲ ਰੱਖਣਾ ਅਤੇ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ ।
  5. ਚੱਲਦੇ ਕੰਪਿਊਟਰ ਦੇ ਭਾਗਾਂ ਨੂੰ ਸਾਫ਼ ਨਹੀਂ ਕਰਨਾ ਚਾਹੀਦਾ ।
  6. ਸਾਫ਼ ਕਰਨ ਲਈ ਸਾਫ਼ ਕੱਪੜੇ ਜਾਂ ਨਰਮ ਬੁਰਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ।
  7. ਕੰਪਿਊਟਰ ਦੇ ਨੇੜੇ ਕੁਝ ਖਾਣਾ-ਪੀਣਾ ਨਹੀਂ ਚਾਹੀਦਾ ।
  8. ਕੀਅ-ਬੋਰਡ ਦੀਆਂ ਕੀਜ਼ ਨੂੰ ਜ਼ੋਰ ਨਾਲ ਨਹੀਂ ਦਬਾਉਣਾ ਚਾਹੀਦਾ ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਐਪਲੀਕੇਸ਼ਨ ਸਾਫ਼ਟਵੇਅਰ ਅਤੇ ਸਿਸਟਮ ਸਾਫ਼ਟਵੇਅਰ ਵਿੱਚ ਅੰਤਰ ਦੱਸੋ ।
ਉੱਤਰ-
ਐਪਲੀਕੇਸ਼ਨ ਸਾਫ਼ਟਵੇਅਰ ਅਤੇ ਸਿਸਟਮ ਸਾਫ਼ਟਵੇਅਰ ਵਿੱਚ ਹੇਠ ਲਿਖੇ ਅੰਤਰ ਹਨ :

ਐਪਲੀਕੇਸ਼ਨ ਸਾਫ਼ਟਵੇਅਰ ਸਿਸਟਮ ਸਾਫ਼ਟਵੇਅਰ
(i) ਇਹ ਕੰਪਿਊਟਰ ਦੇ ਚੱਲਣ ਲਈ ਜ਼ਰੂਰੀ ਨਹੀਂ ਹੁੰਦੇ । (i) ਇਹ ਕੰਪਿਊਟਰ ਦੇ ਚੱਲਣ ਵਾਸਤੇ ਜ਼ਰੂਰੀ ਹੁੰਦੇ ਹਨ ।
(ii) ਇਹਨਾਂ ਦੀ ਬਣਾਵਟ ਸਾਧਾਰਨ ਹੁੰਦੀ ਹੈ । (ii) ਇਹਨਾਂ ਦੀ ਬਣਾਵਟ ਗੁੰਝਲਦਾਰ ਹੁੰਦੀ ਹੈ ।
(iii) ਇਹ ਬਣਾਉਣਾ ਆਸਾਨ ਹੈ । (iii) ਇਹਨਾਂ ਨੂੰ ਬਣਾਉਣਾ ਕਠਿਨ ਹੈ ।
(iv) ਇਹਨਾਂ ਦੀ ਕੀਮਤ ਘੱਟ ਹੁੰਦੀ ਹੈ । (iv) ਇਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ ।
(v) ਇਹ ਹਾਰਡਵੇਅਰ ਨਾਲ ਸਿੱਧਾ ਸੰਪਰਕ ਨਹੀਂ ਕਰਦੇ । (v) ਇਹ ਹਾਰਡਵੇਅਰ ਨਾਲ ਸਿੱਧਾ ਸੰਪਰਕ ਕਰਦੇ ਹਨ ।
(vi) ਉਦਾਹਰਨ-ਵਰਡ, ਪੈਂਟ ਆਦਿ । (vi) ਉਦਾਹਰਨ-ਵਿੰਡੋ, ਯੂਨਿਕਸ ਆਦਿ ।

ਪ੍ਰਸ਼ਨ 2.
ਹਾਰਡਵੇਅਰ ਤੇ ਨੋਟ ਲਿਖੋ ।
ਉੱਤਰ-
ਹਾਰਡਵੇਅਰ ਕੰਪਿਊਟਰ ਦੇ ਭੌਤਿਕ ਭਾਗਾਂ ਨੂੰ ਕਹਿੰਦੇ ਹਨ । ਇਹਨਾਂ ਨੂੰ ਦੇਖਿਆ ਜਾ ਸਕਦਾ ਹੈ। ਅਤੇ ਛੂਹਿਆ ਜਾ ਸਕਦਾ ਹੈ । ਕੀਅ ਬੋਰਡ, ਮਾਊਸ, ਮੋਨੀਟਰ, ਪ੍ਰਿੰਟਰ ਆਦਿ ਇਸ ਦੀਆਂ ਉਦਾਹਰਨਾਂ ਹਨ ।

ਹਾਰਡਵੇਅਰ ਦੀਆਂ ਵਿਸ਼ੇਸ਼ਤਾਵਾਂ-

  1. ਹਾਰਡਵੇਅਰ ਨੂੰ ਅਸੀਂ ਛੂਹ ਸਕਦੇ ਹਾਂ ।
  2. ਹਾਰਡਵੇਅਰ ਨੂੰ ਮਹਿਸੂਸ ਕਰ ਸਕਦੇ ਹਾਂ ।
  3. ਇਹ ਥਾਂ ਘੇਰਦੇ ਹਨ ।
  4. ਇਸ ਵਿੱਚ ਡਾਟਾ ਸਟੋਰ ਅਤੇ ਪ੍ਰੋਸੈਸ ਕਰ ਸਕਦੇ ਹਾਂ ।

ਐਕਟੀਵਿਟੀ

1. ਇਹਨਾਂ ਨੂੰ ਢੁੱਕਵੀਂ ਸ਼੍ਰੇਣੀ ਵਿੱਚ ਕਿਸਮਾਂ ਵਿੱਚ ਲਿਖੋ-
ਫਲੌਪੀ ਡਿਸਕ (Floppy Disk)
ਹਾਰਡ ਡਿਸਕ (Hard Disk)
ਐਮ. ਐਸ. ਵਰਡ (MS Word)
ਸੀ. ਡੀ. (CD)
ਐਮ. ਐੱਸ. ਪੈਂਟ (MS Paint)
ਮਾਊਸ (Mouse)
ਮੋਨੀਟਰ (Monitor)
ਐੱਮ. ਐੱਸ. ਐਕਸਲ (MS Excel)
ਕੀਅ ਬੋਰਡ (Keyboard)
ਆਪਰੇਟਿੰਗ ਸਿਸਟਮ (Operating System)
PSEB 6th Class Computer Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ 1
ਉੱਤਰ-
PSEB 6th Class Computer Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ 2

PSEB 6th Class Computer Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ

2. ਵਿਦਿਆਰਥੀਆਂ ਨੂੰ ਕੰਪਿਊਟਰ ਲੈਬ ਵਿੱਚ ਗਰੁੱਪ ਬਣਾ ਕੇ ਲੈ ਜਾਓ ਤੇ ਹਾਰਡਵੇਅਰ ਅਤੇ ਸਾਫਟਵੇਅਰ ਭਾਗਾਂ ਦੀ ਲਿਸਟ ਤਿਆਰ ਕਰੋ ।ਨਿਮਨ ਵਿਚੋਂ ਜੋ-ਜੋ ਭਾਗ ਤੁਹਾਡੀ ਲੈਬ ਵਿੱਚ ਮੌਜੂਦ ਹਨ ਉਹਨਾਂ ਤੇ ਨਿਸ਼ਾਨ ਲਗਾਓ-
PSEB 6th Class Computer Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ 3
ਉੱਤਰ-
PSEB 6th Class Computer Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ 4
PSEB 6th Class Computer Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ 5

PSEB 6th Class Computer Guide ਹਾਰਡਵੇਅਰ ਅਤੇ ਸਾਫ਼ਟਵੇਅਰ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਕੰਪਿਊਟਰ ਦੇ ਭੌਤਿਕ ਭਾਗਾਂ ਨੂੰ ……………….. ਕਹਿੰਦੇ ਹਨ ।
(ਉ) ਹਾਰਡਵੇਅਰ
(ਅ) ਸਾਫ਼ਟਵੇਅਰ
(ੲ) ਲਿਵਵੇਅਰ
(ਸ) ਸਿਸਟਮ ।
ਉੱਤਰ-
(ਉ) ਹਾਰਡਵੇਅਰ

PSEB 6th Class Computer Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ

(ii) ……………… ਨੂੰ ਅਸੀਂ ਛੂਹ ਨਹੀਂ ਸਕਦੇ ।
(ਉ) ਹਾਰਡਵੇਅਰ
(ਅ) ਸਾਫ਼ਟਵੇਅਰ
(ੲ) ਲਿਵਵੇਅਰ
(ਸ) ਸਿਸਟਮ ਸਾਫ਼ਟਵੇਅਰ ।
ਉੱਤਰ-
(ਅ) ਸਾਫ਼ਟਵੇਅਰ

(iii) ………………… ਸਾਫ਼ਟਵੇਅਰ ਤੋਂ ਬਗੈਰ ਕੰਪਿਊਟਰ ਚਲ ਸਕਦਾ ਹੈ ।
(ਉ) ਸਿਸਟਮ
(ਅ) ਐਪਲੀਕੇਸ਼ਨ
(ੲ) ਵਰਡ
(ਸ) ਨੋਟ ਪੈਡ ।
ਉੱਤਰ-
(ਉ) ਸਿਸਟਮ

(iv) ਸਾਫ਼ਟਵੇਅਰ ……………. ਤਰ੍ਹਾਂ ਦੇ ਹੁੰਦੇ ਹਨ ।
(ਉ) 2
(ਅ) 3
(ੲ) 4
(ਸ) 1.
ਉੱਤਰ-
(ਉ) 2

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੋ ਤਰ੍ਹਾਂ ਦੇ ਸਾਫ਼ਟਵੇਅਰ ਕਿਹੜੇ ਹੁੰਦੇ ਹਨ ?
ਉੱਤਰ-
ਸਿਸਟਮ ਸਾਫ਼ਟਵੇਅਰ ਅਤੇ ਐਪਲੀਕੇਸ਼ਨ ਸਾਫ਼ਟਵੇਅਰ ਦੋ ਪ੍ਰਕਾਰ ਦੇ ਸਾਫ਼ਟਵੇਅਰ ਹੁੰਦੇ ਹਨ ।

ਪ੍ਰਸ਼ਨ 2.
ਕੰਪਿਊਟਰ ਦੇ ਸਾਰੇ ਅੰਦਰੂਨੀ ਭਾਗਾਂ ਨੂੰ ਕਿਹੜਾ ਭਾਗ ਆਪਸ ਵਿੱਚ ਜੋੜਦਾ ਹੈ ?
ਉੱਤਰ-
ਮਦਰ ਬੋਰਡ ।

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਾਰਡਵੇਅਰ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਹਾਰਡਵੇਅਰ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ :

  1. ਹਾਰਡਵੇਅਰ ਨੂੰ ਅਸੀਂ ਛੂਹ ਸਕਦੇ ਹਾਂ ।
  2. ਹਾਰਡਵੇਅਰ ਨੂੰ ਮਹਿਸੂਸ ਕਰ ਸਕਦੇ ਹਾਂ ।
  3. ਇਹ ਥਾਂ ਘੇਰਦੇ ਹਨ ।
  4. ਇਸ ਵਿੱਚ ਡਾਟਾ ਸਟੋਰ ਅਤੇ ਪ੍ਰੋਸੈਸ ਕਰ ਸਕਦੇ ਹਾਂ ।

PSEB 6th Class Computer Solutions Chapter 6 ਹਾਰਡਵੇਅਰ ਅਤੇ ਸਾਫ਼ਟਵੇਅਰ

ਪ੍ਰਸ਼ਨ 2.
ਸਿਸਟਮ ਯੂਨਿਟ ਕੀ ਹੁੰਦਾ ਹੈ ?
ਉੱਤਰ-
ਕੰਪਿਉਟਰ ਕੇਸ ਨੂੰ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ; ਜਿਵੇਂ ਕਿ ਕੰਪਿਊਟਰ ਚੈਸੀ, ਸਿਸਟਮ, ਕੈਬਨਿਟ ਆਦਿ । ਇਹ ਇੱਕ ਪਲਾਸਟਿਕ ਜਾਂ ਧਾਤੂ ਦਾ ਬਾਕਸ ਹੁੰਦਾ ਹੈ ਜਿਸ ਵਿੱਚ ਕੰਪਿਊਟਰ ਦੇ ਮੁੱਖ ਭਾਗ ਜਿਵੇਂ ਕਿ ਮਦਰ ਬੋਰਡ, ਪ੍ਰੋਸੈਸਰ, ਹਾਰਡ ਡਿਸਕ ਆਦਿ ਹੁੰਦੇ ਹਨ ।

ਪ੍ਰਸ਼ਨ 3.
ਸਿਸਟਮ ਸਾਫ਼ਟਵੇਅਰ ਕੀ ਹੁੰਦਾ ਹੈ ?
ਉੱਤਰ-
ਉਹ ਸਾਫ਼ਟਵੇਅਰ ਜੋ ਕੰਪਿਊਟਰ ਦੇ ਅੰਦਰੂਨੀ ਕਾਰਜ ਪ੍ਰਣਾਲੀ ਅਤੇ ਕੰਪਿਊਟਰ ਦੇ ਆਪਰੇਸ਼ਨ ਨੂੰ ਕੰਟਰੋਲ ਕਰਦੇ ਹਨ । ਉਹਨਾਂ ਨੂੰ ਸਿਸਟਮ ਸਾਫ਼ਟਵੇਅਰ ਕਹਿੰਦੇ ਹਨ ।

ਆਪਰੇਟਿੰਗ ਸਿਸਟਮ, ਯੂਟਿਲਟੀ ਪ੍ਰੋਗਰਾਮ, ਭਾਸ਼ਾ ਵਾਂਸਲੇਟਰ ਆਦਿ ਇਸ ਦੀਆਂ ਉਦਾਹਰਨਾਂ ਹਨ । ਇਹਨਾਂ ਤੋਂ ਬਗੈਰ ਕੰਪਿਊਟਰ ਕੰਮ ਨਹੀਂ ਕਰ ਸਕਦਾ । ਇਹ ਕੀਮਤੀ ਅਤੇ ਗੁੰਝਲਦਾਰ ਹੁੰਦੇ ਹਨ ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

Punjab State Board PSEB 6th Class Computer Book Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2) Textbook Exercise Questions and Answers.

PSEB Solutions for Class 6 Computer Chapter 5 ਤੇ ਐੱਮ. ਐੱਸ. ਪੈਂਟ (ਭਾਗ-2)

Computer Guide for Class 6 PSEB ਤੇ ਐੱਮ. ਐੱਸ. ਪੈਂਟ (ਭਾਗ-2) Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

(i) ਕਲਿੱਪ ਬੋਰਡ ਨੂੰ ਵਿੱਚ ਤਿੰਨ ਆਪਸ਼ਨਾਂ ਮੌਜੂਦ ਹੁੰਦੀਆਂ ਹਨ-Cut, Copy ਅਤੇ ………………..
(ਉ) Paste
(ਅ) Move
(ੲ) Close
(ਸ) Zoom.
ਉੱਤਰ-
(ਉ) Paste

(ii) ਟੌਪ ਬਟਨ (Top Button) ਜਿਸ ਦੇ ਆਈਕਨ ਵਿੱਚ ਡਾਇਮੰਡ ਸ਼ੇਪ ਵਿੱਚ ਲਾਈਨ ਹੁੰਦੀ ਹੈ, ……………….. ਟੂਲ ਹੁੰਦਾ ਹੈ ।
(ਉ) ਪੇਸਟ (Paste)
(ਅ) ਕੱਟ (Cut)
(ੲ) ਕਾਪੀ (Copy)
(ਸ) ਕਰੌਪ (Crop)
ਉੱਤਰ-
(ਸ) ਕਰੌਪ (Crop)

(iii) ………….. ਟੂਲ ਦੀ ਵਰਤੋਂ ਪੈਂਟਾਗਨ ਡਰਾਅ ਕਰਨ ਲਈ ਕੀਤੀ ਜਾਂਦੀ ਹੈ !
(ਉ) ਟਰੈਂਗਲ (Triangle)
(ਅ) ਰਿਕਟੌਗਲ (Rectangle)
(ੲ) ਪੈਂਟਾਗਨ (Pentagon)
(ਸ) ਹੈਕਸਾਗਨ (Hexagon) ।
ਉੱਤਰ-
(ੲ) ਪੈਂਟਾਗਨ (Pentagon)

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

(iv) ਇਰੈਜ਼ਰ ਟੂਲ ਦੀ ਮੱਦਦ ਨਾਲ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ ਲਈ ਮਾਊਸ ਦਾ …………………. ਬਟਨ ਦੱਬਿਆ ਜਾਂਦਾ ਹੈ ।
(ਉ) ਲੈਫਟ (Left)
(ਅ) ਰਾਈਟ (Right)
(ੲ) ਸਕਰੌਲ (Scroll)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਲੈਫਟ (Left)

(v) ਜਦੋਂ ਮਾਊਸ ਦਾ ……………………… ਬਟਨ ਦੱਬਿਆ ਜਾਵੇ ਤਾਂ ਕਲਰ-2 ਦੀ ਵਰਤੋਂ ਕੀਤੀ ਜਾਂਦੀ ਹੈ ।
(ਉ) ਲੈਫਟ (Left)
(ਅ) ਰਾਈਟ (Right)
(ੲ) ਸਕਰੌਲ (Scroll)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਰਾਈਟ (Right)

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਹੜੇ ਟੂਲ ਦੀ ਵਰਤੋਂ ਡੱਬਾ (Square) ਬਨਾਉਣ ਲਈ ਕੀਤੀ ਜਾਂਦੀ ਹੈ ?
ਉੱਤਰ-
ਨੈੱਕਟੌਗਲ ਟੂਲ ।

ਪ੍ਰਸ਼ਨ 2.
ਕਿਹੜੇ ਟੂਲ ਦੀ ਵਰਤੋਂ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ (erase) ਲਈ ਕੀਤੀ ਜਾਂਦੀ ਹੈ ?
ਉੱਤਰ-
ਇਰੇਜ਼ਰ ਟੂਲ ।

ਪ੍ਰਸ਼ਨ 3.
ਕਿਹੜਾ ਟੂਲ ਤਸਵੀਰ ਨੂੰ ਵੱਡਾ ਕਰ ਕੇ ਦੇਖਣ ਲਈ ਵਰਤਿਆ ਜਾਂਦਾ ਹੈ ?
ਉੱਤਰ-
ਚੂਮ ਟੂਲ ।

ਪ੍ਰਸ਼ਨ 4.
ਕਿਹੜੇ ਟੂਲ ਦੀ ਵਰਤੋਂ ਸੁਤੰਤਰ ਲਾਈਨ (free-hand) ਲਗਾਉਣ ਲਈ ਕੀਤੀ ਜਾਂਦੀ ਹੈ ?
ਉੱਤਰ-
ਪੈਂਨਸਿਲ ਟੂਲ ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

ਸ਼ਨ 5.
ਕਿਹੜੇ ਟੂਲ ਦੀ ਵਰਤੋਂ ਸਾਡੀ ਡਰਾਇੰਗ ਵਿੱਚ ਅੱਖਰ (text) ਸ਼ਾਮਿਲ ਕਰਨ ਲਈ ਕੀਤੀ ਜਾਂਦੀ ਹੈ ?
ਉੱਤਰ-
ਟੈਕਸਟ ਟੂਲ ।

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਲਿੱਪ ਬੋਰਡ ਮੀਨੂੰ ਵਿੱਚ ਕਿਹੜੀਆਂ-ਕਿਹੜੀਆਂ ਆਪਸ਼ਨਾਂ ਹੁੰਦੀਆਂ ਹਨ ?
ਉੱਤਰ-
ਕਲਿੱਪ ਮੀਨੂੰ ਵਿੱਚ ਹੇਠ ਲਿਖੇ ਤਿੰਨ ਆਪਸ਼ਨ ਹੁੰਦੇ ਹਨ :

  1. ਕਟ
  2. ਕਾਪੀ
  3. ਪੈਸਟ ।

ਪ੍ਰਸ਼ਨ 2.
ਕਰੌਪ ਆਪਸ਼ਨ ਬਾਰੇ ਲਿਖੋ ।
ਉੱਤਰ-
ਕਰੌਪ ਆਪਸ਼ਨ ਆਪਣੀ ਤਸਵੀਰ ਨੂੰ ਕਰਾਪ ਕਰਨ ਲਈ ਵਰਤਿਆ ਜਾਂਦਾ ਹੈ । ਇਹ ਇਕ ਡਾਇਮੰਡ ਆਕਾਰ ਦਾ ਬਟਨ ਹੁੰਦਾ ਹੈ । ਇਸ ਦੀ ਵਰਤੋਂ ਨਾਲ ਸਿਰਫ ਚੁਣਿਆ ਹਿੱਸਾ ਹੀ ਬਚਦਾ ਹੈ ਬਾਕੀ ਹਿੱਸਾ ਕਟ ਹੋ ਜਾਂਦਾ ਹੈ ।

ਪ੍ਰਸ਼ਨ 3.
ਟੂਲ ਮੀਨੂੰ ਵਿੱਚ ਮੌਜੂਦ ਟੂਲਜ਼ ਦੇ ਨਾਂ ਲਿਖੋ ।
ਉੱਤਰ-
ਟੂਲ ਮੀਨੂੰ ਵਿੱਚ ਹੇਠ ਲਿਖੇ ਟੂਲਜ਼ ਮੌਜੂਦ ਹੁੰਦੇ ਹਨ :

  1. ਪੈਂਨਸਿਲ
  2. ਫਿਲ ਵਿਦ ਕਲਰ
  3. ਟੈਕਸਟ
  4. ਈਰੇਜ਼ਰ
  5. ਕਲਰ ਪਿਕਰ
  6. ਮੈਗਨੀਫਾਇਰ ।

ਪ੍ਰਸ਼ਨ 4.
ਸਾਈਜ਼ ਟੂਲ ਕੀ ਹੈ ?
ਉੱਤਰ-
ਸਾਈਜ਼ ਟੂਲ ਦੀ ਵਰਤੋਂ ਚੁਣੇ ਹੋਏ ਬੁਰਸ਼ ਦੀ ਲਾਈਨ ਦੀ ਮੋਟਾਈ ਚੁਣਨ ਵਾਸਤੇ ਕੀਤੀ ਜਾਂਦੀ ਹੈ । ਇਹ ਟੂਲ ਬੁਰਸ਼ ਦੀ ਚੋਣ ਕਰਨ ਤੋਂ ਬਾਅਦ ਹੀ ਐਕਟਿਵ ਹੁੰਦਾ ਹੈ ।

ਪ੍ਰਸ਼ਨ 5.
ਬੁਰਸ਼ ਬਾਰੇ ਲਿਖੋ ।
ਉੱਤਰ-
ਬੁਰਸ਼ ਇੱਕ ਅਜਿਹਾ ਟੂਲ ਹੈ ਜਿਸ ਦੀ ਵਰਤੋਂ ਨਾਲ ਤਸਵੀਰ ਵਿੱਚ ਵੱਖ-ਵੱਖ ਚੌੜਾਈਆਂ ਦੇ ਬੁਰਸ਼ ਟੈਕਸਚਰ ਦਾਖਿਲ ਕੀਤੇ ਜਾ ਸਕਦੇ ਹਨ । ਇਹ ਟੂਲ ਪੇਂਟਰ ਦੇ ਬੁਰਸ਼ ਵਾਂਗ ਹੀ ਟੈਕਸਚਰ ਪ੍ਰਦਾਨ ਕਰਦਾ ਹੈ ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

ਪ੍ਰਸ਼ਨ 6.
ਹੋਮ ਟੈਬ ਰਿਬਨ ਤੇ ਮੌਜੂਦ ਗਰੁੱਪਾਂ ਦੇ ਨਾਂ ਲਿਖੋ ।
ਉੱਤਰ-
ਹੋਮ ਟੈਬ ਰਿਬਨ ਵਿੱਚ ਹੇਠ ਲਿਖੇ ਗਰੁੱਪ ਮੌਜੂਦ ਹੁੰਦੇ ਹਨ :

  1. ਕਲਿਪ ਬੋਰਡ
  2. ਇਮੇਜ਼
  3. ਦੁਲਜ਼
  4. ਬੁਰਸ਼
  5. ਸ਼ੇਪਸ
  6. ਸਾਈਡ
  7. ਕਲਰ ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਐਮ. ਐੱਸ. ਪੇਟ ਦੇ ਕਲਰ ਟੂਲ ਦੀ ਵਿਆਖਿਆ ਕਰੋ ।
ਉੱਤਰ-
ਰਿਬਨ ਦੇ ਕਲਰ ਸੈੱਕਸ਼ਨ ਦੇ ਤਿੰਨ ਭਾਗ ਹੁੰਦੇ ਹਨ-

  1. ਬਾਕਸ ਜੋ ਕਿ ਐਕਟਿਵ ਰੰਗ ਦਿਖਾਉਂਦੇ ਹਨ : ਕਲਰ-1, ਕਲਰ-2
  2. ਕਲਰ-ਪੈਲੇਟ
  3. ਐਡਿਟ ਕਲਰ ਬਟਨ ।

1. ਕਲਰ ਬਾਕਸ-
ਕਲਰ-1: ਕਲਰ-1 ਫ਼ੇਰਗਰਾਊਂਡ ਕਲਰ ਹੁੰਦਾ ਹੈ ਅਤੇ ਜਦੋਂ ਅਸੀਂ ਪੇਂਟ ਖੋਲ੍ਹਦੇ ਹਾਂ ਤਾਂ ਇਹ ਹਮੇਸ਼ਾਂ ਕਾਲਾ ਹੁੰਦਾ ਹੈ ।
ਕਲਰ-2 : ਕਲਰ-2 ਬੈਕਗਰਾਊਂਡ ਕਲਰ ਹੁੰਦਾ ਹੈ ਅਤੇ ਜਦੋਂ ਅਸੀਂ ਪੇਂਟ ਖੋਲ੍ਹਦੇ ਹਾਂ ਤਾਂ ਇਹ ਹਮੇਸ਼ਾਂ ਸਫ਼ੈਦ ਹੁੰਦਾ ਹੈ ।

2. ਕਲਰ ਪੈਲੇਟ – ਜਦੋਂ ਅਸੀਂ ਕੋਈ ਤਸਵੀਰ ਬਣਾਉਂਦੇ ਹਾਂ ਤਾਂ ਕਲਰ ਪੈਲੇਟ ਦੀਆਂ ਉੱਪਰਲੀਆਂ ਦੋ ਲਾਈਨਾਂ ਪੈਂਟ ਵਿੱਚ ਮੌਜੂਦ ਰੰਗਾਂ ਨੂੰ ਦਿਖਾਉਂਦੀਆਂ ਹਨ । ਹੇਠਾਂ ਵਾਲੀ ਖ਼ਾਲੀ ਸੁਕੇਅਰਜ਼ ਦੀ ਲਾਈਨ ਉਨ੍ਹਾਂ ਰੰਗਾਂ ਨੂੰ ਦਿਖਾਉਂਦੀ ਹੈ ਜਿਹੜੇ ਕਿ ਅਸੀਂ ਆਪਣੇ ਕੰਮ ਦੇ ਦੌਰਾਨ ਬਣਾਉਂਦੇ ਹਾਂ । ਜਦੋਂ ਅਸੀਂ ਇੱਕ ਵਾਰ ਪੇਂਟ ਦੀ ਵਿੰਡੋ ਨੂੰ ਬੰਦ ਕਰ ਦਿੰਦੇ ਹਾਂ ਤਾਂ ਬਣਾਏ ਗਏ ਰੰਗ ਖ਼ਤਮ ਹੋ ਜਾਂਦੇ ਹਨ ।

3. ਐਡਿਟ ਕਲਰ : ਐਡਿਟ ਕਲਰ ਬਟਨ ਸਾਨੂੰ ਐਡਿਟ ਕਲਰ ਡਾਇਲਾਗ ਬਾਕਸ ਵਿੱਚ ਲੈ ਜਾਂਦਾ ਹੈ ।
ਐਡਿਟ ਕਲਰ ਡਾਇਲਾਗ ਬਾਕਸ ਹੇਠ ਦਿਖਾਏ ਅਨੁਸਾਰ ਹੈ-
PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2) 1
ਇੱਥੇ ਅਸੀਂ ਕਿਸੇ ਵੀ ਰੰਗ ਨੂੰ ਐਕਸਟੈਡਿਡ ਪੈਲੇਟ ਤੋਂ ਚੁਣ ਸਕਦੇ ਹਾਂ ਅਤੇ ‘Add to Custom Colors’ ਬਟਨ ‘ਤੇ ਕਲਿੱਕ ਕਰ ਸਕਦੇ ਹਾਂ । ਇੱਥੇ ਸਿਰਫ਼ ਇੱਕ ਰੰਗ ਨੂੰ ਹੀ ਪੈਲੇਟ ਦੇ ਹੇਠਲੇ ਸਕੁਏਅਰਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ । ਹੋਰ ਰੰਗ ਸ਼ਾਮਲ ਕਰਨ ਲਈ ਸਾਨੂੰ ਦੁਬਾਰਾ ਇਸ ਡਾਇਲਾਗ ਬਾਕਸ ਵਿੱਚ ਆਉਣਾ ਪਵੇਗਾ ਅਤੇ ਹਰੇਕ ਵਾਰ, ਇੱਕ ਰੰਗ ਹੀ ਸ਼ਾਮਲ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 2.
ਟੈਕਸਟ ਟੂਲ ਕੀ ਹੁੰਦਾ ਹੈ ? ਟੈਕਸਟ ਨੂੰ ਫਾਰਮੈਟ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-ਪੇਂਟ ਦੇ ਪਿਛਲੇ ਵਰਜ਼ਨ ਦੀ ਤਰ੍ਹਾਂ ਹੀ ਟੈਂਕਸਟ ਟੂਲ ਦੀ ਵਰਤੋਂ ਟੈਕਸਟ ਭਰਨ ਲਈ ਕੀਤੀ ਜਾਂਦੀ ਹੈ ।
PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2) 2
ਟੈਂਕਸਟ ਲਿਖਣਾ ਸ਼ੁਰੂ ਕਰਨ ਲਈ, ਪਹਿਲਾਂ ਟੈਂਕਸਟ ਟੂਲ ਉੱਤੇ ਕਲਿੱਕ ਕਰੋ । ਕਰਸਰ ਇਨਸਰਸ਼ਨ ਬਾਰ ਵਿੱਚ ਬਦਲ ਜਾਂਦਾ ਹੈ । ਇਸ ਕਰਸਰ ਨੂੰ ਖਿੱਚਦੇ ਹੋਏ ਇੱਕ ਬਾਕਸ ਬਣਾਓ ਜਿਸ ਵਿੱਚ ਸਾਡਾ ਲੋੜੀਂਦਾ ਟੈਕਸਟ ਆ ਜਾਵੇ । sਉਸ ਸਮੇਂ ਸਾਨੂੰ
ਉਸ ਟੈਕਸਟ ਬਾਕਸ ਦੇ ਬਾਹਰ ਕਲਿੱਕ ਨਹੀਂ ਕਰਨਾ ਚਾਹੀਦਾ ।
ਹੁਣ ਅਸੀਂ ਆਪਣਾ ਟੈਕਸਟ ਦਾਖ਼ਲ ਕਰ ਸਕਦੇ ਹਾਂ ।

ਟੈਂਕਸਟ ਨੂੰ ਫ਼ਾਰਮੈਟ ਕਰਨਾ-

  • ਟਾਈਪ ਕੀਤੇ ਗਏ ਟੈਂਕਸਟ ਨੂੰ ਸਿਲੈੱਕਟ ਕਰੋ ।
  • ਫੌਂਟ ਨੇਮ ਬਾਕਸ ਦੇ ਅੰਤ ਵਿੱਚ ਦਿਖਾਏ ਐਰੋ ਉੱਤੇ ਕਲਿੱਕ ਕਰੋ ਤਾਂ ਜੋ ਫੌਂਟਸ ਦੀ ਸੂਚੀ ਹੇਠਾਂ ਨੂੰ ਖੁੱਲ੍ਹ ਜਾਵੇ ।
  • ਬਿਨਾਂ ਮਾਊਸ ਦਾ ਬਟਨ ਦਬਾਏ, ਆਪਣੇ ਕਰਸਰ ਨੂੰ ਫਿੱਟ ਸੂਚੀ ਵਿੱਚ ਉੱਪਰ ਤੋਂ ਹੇਠਾਂ ਘੁਮਾਓ । ਇਸ ਤਰ੍ਹਾਂ ਕਰਨ ਨਾਲ ਟਾਈਪ ਕੀਤੇ ਹੋਏ ਟੈਕਸਟ ਦੀ ਦਿੱਖ ਫੌਂਟ ਦੇ ਅਨੁਸਾਰ ਬਦਲਦੀ ਦਿਖਾਈ ਦੇਵੇਗੀ । ਇਹਨਾਂ ਵਿਚੋਂ ਜਿਹੜਾ ਫੌਂਟ ਸਾਨੂੰ ਪਸੰਦ ਆਵੇ, ਉਸ ਦੇ ਨਾਮ ‘ਤੇ ਕਲਿੱਕ ਕਰਕੇ ਅਸੀਂ ਟੈਕਸਟ ਤੇ ਸੈੱਟ ਕਰ ਸਕਦੇ ਹਾਂ ।
  • ਫੌਂਟ ਲਿਸਟ ਬੰਦ ਹੋ ਜਾਵੇਗੀ ।
  • ਅਸੀਂ ਇਸ ਪ੍ਰਕਿਰਿਆ ਨੂੰ ਫੌਂਟ ਸਾਈਜ਼ ਉੱਤੇ ਵੀ ਦੁਹਰਾ ਸਕਦੇ ਹਾਂ ।
  • ਅਸੀਂ ਬੈਕਗਰਾਉਂਡ ਨੂੰ ਵੀ ਟਰਾਂਸਪੇਰੈਂਟ ਤੋਂ ਓਪੇਕ ਜਾਂ ਓਪੇਕ ਤੋਂ ਟਰਾਂਸਪੇਰੈਂਟ ਵਿੱਚ ਬਦਲ ਸਕਦੇ ਹਾਂ ।
  • ਅਸੀਂ ਕਲਰ-1 ਅਤੇ ਕਲਰ-2 ਦੋਵੇਂ ਹੀ ਬਦਲ ਸਕਦੇ ਹਾਂ।

ਜੇਕਰ ਅਸੀਂ ਟੈਕਸਟ ਦੇ ਅੰਤ ਵਿੱਚ ਐਂਟਰ-ਕੀਅ ਨੂੰ ਦਬਾਉਂਦੇ ਹਾਂ ਤਾਂ ਟੈਕਸਟ ਬਾਕਸ ਨੂੰ ਪੇਜ ਵਿੱਚ ਖਿੱਚਣ ਦਾ ਕੰਮ ਕਰ ਸਕਦੇ ਹਾਂ, ਖਿੱਚ ਕੇ ਇੱਕ ਜਾਂ ਦੂਜੀ ਤਰਫ਼ ਨੂੰ ਵੱਡਾ ਕਰ ਸਕਦੇ ਹਾਂ । ਆਪਣੇ ਟੈਕਸਟ ਨੂੰ ਟੈਕਸਟ ਬਾਕਸ ਦੇ ਵਿਚਕਾਰ ਆਪਣੇ-ਆਪ ਨਹੀਂ ਰੱਖਿਆ ਜਾ ਸਕਦਾ । ਇਸ ਕੰਮ ਲਈ ਆਪਣੇ ਕਰਸਰ ਨੂੰ ਟੈਕਸਟ ਦੇ ਸ਼ੁਰੂ ਵਿੱਚ ਰੱਖੋ ਅਤੇ ਸਪੇਸ-ਬਾਰ ਦੀ ਵਰਤੋਂ ਕਰਕੇ ਟੈਂਕਸਟ ਨੂੰ ਸੈਂਟਰ ਅਲਾਈਨ ਕੀਤਾ ਜਾ ਸਕਦਾ ਹੈ ।

ਅਸੀਂ ਇੱਕ ਹੀ ਟੈਂਕਸਟ ਬਾਕਸ ਵਿੱਚ ਵੱਖ-ਵੱਖ ਰੰਗ, ਸਾਈਜ਼ ਅਤੇ ਫੌਂਟ ਨੂੰ ਵਰਤ ਕੇ ਵੱਖ-ਵੱਖ ਤਰ੍ਹਾਂ ਤੇ ਟੈਕਸਟ ਟਾਈਪ ਕਰ ਸਕਦੇ ਹਾਂ, ਜਦੋਂ ਅਸੀਂ ਟੈਕਸਟ ਵਿੱਚ ਬਦਲਾਅ ਕਰਦੇ ਹਾਂ ਤਾਂ ਸਿਰਫ਼ ਸਿਲੈਂਕਟ ਕੀਤੇ ਹੋਏ ਟੈਕਸਟ ਵਿੱਚ ਹੀ ਬਦਲਾਅ ਹੁੰਦਾ ਹੈ । ਜਦੋਂ ਅਸੀਂ ਟੈਕਸਟ ਬਾਕਸ ਵਿੱਚ ਆਪਣੇ ਟੈਂਕਸਟ ਦੀ ਐਡੀਟਿੰਗ ਪੂਰੀ ਕਰ ਲੈਂਦੇ ਹਾਂ ਤਾਂ ਅਸੀਂ ਟੈਕਸਟ ਬਾਕਸ ਦੇ ਬਾਹਰ ਪੇਜ ਉੱਤੇ ਕਿਧਰੇ ਵੀ ਕਲਿੱਕ ਕਰ ਦਿੰਦੇ ਹਾਂ ਤਾਂ ਟੈਕਸਟ ਟੂਲਬਾਰ ਦਿਸਣਾ ਗਾਇਬ ਹੋ ਜਾਂਦਾ ਹੈ ਅਤੇ ਟੈਕਸਟ ਵੀ ਪੇਂਟ ਦੀ ਤਸਵੀਰ ਦਾ ਹਿੱਸਾ ਬਣ ਜਾਂਦਾ ਹੈ ਤੇ ਉਸ ਟੈਂਕਸਟ ਨੂੰ ਮੁੜ ਬਦਲਿਆ ਵੀ ਨਹੀਂ ਜਾ ਸਕਦਾ ।

ਐਕਟੀਵਿਟੀ

ਹੇਠਾਂ ਲਿਖੇ ਟੂਲਜ਼ ਦੇ ਨਾਂ ਲਿਖੋ-
PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2) 3
ਉੱਤਰ-
1, ਪੈਂਸਿਲ
2. ਫਿਲ ਵਿਦ ਕਲਰ
3. ਟੈਕਸਟ
4. ਇਰੇਜ਼ਰ
5. ਕਲਰ ਪਿਕਰ
6. ਮੈਗਨੀਫਾਇਰ ।

ਇਹਨਾਂ ਸ਼ੇਪਸ ਦੇ ਨਾਂ ਲਿਖੋ-
PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2) 4
ਉੱਤਰ-
1. ਤ੍ਰਿਭੁਜ (Triangle)
2. ਆਇਤ (Rectangle)
3. ਓਵਲ (Oval)
4. ਪੈਂਟਾਗਨ (Pentagon)
5. ਹੈਕਸਾਗਨ (Hexagon)
6. ਡਾਇਮੰਡ (Diamond) ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

PSEB 6th Class Computer Guide ਤੇ ਐੱਮ. ਐੱਸ. ਪੈਂਟ (ਭਾਗ-2) Important Questions and Answers

1. ਖ਼ਾਲੀ ਥਾਂਵਾਂ ਭਰੋ

(i) ਹੋਮ ਟੈਬ ਰਿਬਨ ………………….. ਦੇ ਹੇਠਾਂ ਹੁੰਦਾ ਹੈ ।
(ਉ) ਮੀਨੂੰ ਬਾਰ
(ਅ) ਸਟੇਟਸ ਬਾਰ
(ੲ) ਵਰਕ ਏਰੀਆ
(ਸ) ਸਕਰੋਲ ਬਾਰ ।
ਉੱਤਰ-
(ਉ) ਮੀਨੂੰ ਬਾਰ

(ii) …………………….. ਦੀ ਵਰਤੋਂ ਤਸਵੀਰ ਦਾ ਹਿੱਸਾ ਮਿਟਾਉਣ ਵਾਸਤੇ ਕੀਤੀ ਜਾਂਦੀ ਹੈ ।
(ਉ) ਕਲਰ
(ਅ) ਸਿਲੈਂਕਟ
(ੲ) ਇਰੇਜ਼ਰ
(ਸ) ਪੈਂਸਿਲ ।
ਉੱਤਰ-
(ੲ) ਇਰੇਜ਼ਰ

(iii) ਕਰੌਪ ਬਟਨ ਦੀ ਸ਼ੇਪ ……………………. ਵਰਗੀ ਹੁੰਦੀ ਹੈ ।
(ਉ) ਡਾਇਮੰਡ
(ਅ) ਪੈਂਟਾਗਨ
(ੲ) ਵਰਗ
(ਸ) ਆਇਤ ।
ਉੱਤਰ-
(ਉ) ਡਾਇਮੰਡ

(iv) ਪੈਂਟਾਗਨ ਸ਼ੇਪ ਦੀਆਂ ……………………….. ਭੁਜਾਵਾਂ ਹੁੰਦੀਆਂ ਹਨ ।
(ਉ) 3
(ਅ) 4
(ੲ) 5
(ਸ) 6.
ਉੱਤਰ-
(ੲ) 5

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਲਿੱਪ ਬੋਰਡ ਵਿੱਚ ਕਿਹੜੇ ਆਪਸ਼ਨ ਹੁੰਦੇ ਹਨ ?
ਉੱਤਰ-
ਕੱਟ, ਕਾਪੀ ਅਤੇ ਪੇਸਟ ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

ਪ੍ਰਸ਼ਨ 2.
ਸਿਲੈੱਕਸ਼ਨ ਵਿੱਚ ਕਿਹੜੇ-ਕਿਹੜੇ ਆਪਸ਼ਨ ਹੁੰਦੇ ਹਨ ?
ਉੱਤਰ-
Crop, Resize ਅਤੇ Rotate Flip ।

ਪ੍ਰਸ਼ਨ 3.
ਫਿਲ ਵਿਦ ਕਰ ਕੀ ਹੁੰਦਾ ਹੈ ?
ਉੱਤਰ-
ਫਿਲ ਵਿਦ ਕਲਰ ਨਾਲ ਕਿਸੇ ਖੇਤਰ ਨੂੰ ਇੱਕ ਰੰਗ ਨਾਲ ਭਰਿਆ ਜਾ ਸਕਦਾ ਹੈ ।

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫਰੀ ਫੋਰਮ ਸਿਲੈਂਕਸ਼ਨ ਦੀ ਜ਼ਰੂਰਤ ਕਦੋਂ ਪੈਂਦੀ ਹੈ ?
ਉੱਤਰ-
ਫਰੀ ਫੋਰਮ ਸਿਲੈੱਕਸ਼ਨ ਦੀ ਜ਼ਰੂਰਤ ਉਦੋਂ ਪੈਂਦੀ ਹੈ ਜਦੋਂ ਅਸੀਂ ਡਰਾਇੰਗ ਦੇ ਉਸ ਹਿੱਸੇ ਨਾਲ ਕੰਮ ਕਰਨਾ ਹੋਵੇ ਜੋ ਕਈ ਚੀਜ਼ਾਂ ਨਾਲ ਘਿਰਿਆ ਹੋਵੇ ਅਤੇ ਅਸੀਂ ਉਹਨਾਂ ਹਿੱਸਿਆਂ ਨੂੰ ਸ਼ਾਮਿਲ ਨਹੀਂ ਕਰਨਾ ਚਾਹੁੰਦੇ ।

ਪ੍ਰਸ਼ਨ 2.
ਕਰੌਪ ਬਟਨ ਬਾਰੇ ਜਾਣਕਾਰੀ ਦਿਉ ।
ਉੱਤਰ-
ਸਿਲੈਂਕਸ਼ਨ ਆਪਸ਼ਨ ਵਿੱਚ ਸਭ ਤੋਂ ਉੱਪਰ ਜੋ ਬਟਨ ਹੁੰਦਾ ਹੈ ਉਸਨੂੰ ਕਰੌਪ ਕਿਹਾ ਜਾਂਦਾ ਹੈ । ਇਸਦੀ ਵਰਤੋਂ ਤਸਵੀਰ ਨੂੰ ਕਰੋਪ ਕਰਨ ਵਾਸਤੇ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਇਨਵਰਟ ਕਲਰ ਆਪਸ਼ਨ ਕੀ ਕਰਦੀ ਹੈ ?
ਉੱਤਰ-
ਇਨਵਰਟ ਕਲਰ ਆਪਸ਼ਨ ਇੱਕ ਕਾਲੇ ਰੰਗ ਦੇ ਮਾਸਕ ਵਿੱਚ ਚਿੱਟੇ ਅੱਖਰਾਂ ਨੂੰ ਬਣਾਉਣ ਵਿੱਚ ਮੱਦਦ ਕਰਦੀ ਹੈ, ਤਾਂ ਜੋ ਉਹ ਟੈਕਸਟ ਸ਼ਾਨਦਾਰ ਲਿਖਿਆ ਦਿਖਾਈ ਦੇਵੇ ।

ਪ੍ਰਸ਼ਨ 4.
ਪੈਂਨਸਿਲ ਟੂਲ ਕਿਸ ਤਰ੍ਹਾਂ ਕੰਮ ਕਰਦਾ ਹੈ ?
ਉੱਤਰ-
ਪੈਂਨਸਿਲ ਟੂਲ ਦੀ ਵਰਤੋਂ ਸੁਤੰਤਰ ਲਾਈਨ ਲਗਾਉਣ ਲਈ ਕੀਤੀ ਜਾਂਦੀ ਹੈ ਜਾਂ ਫਿਰ ਪੈਂਨਸਿਲ ਦੀ ਵਰਤੋਂ ਜੁਮ ਇੰਨ ਵਿਊ ਵਿੱਚ ਪਿਕਸਲ ਵਜੋਂ ਟੈਕਸਟ ਨੂੰ ਐਡਿਟ ਕਰਨ ਲਈ ਕੀਤੀ ਜਾਂਦੀ ਹੈ ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

ਪ੍ਰਸ਼ਨ 5.
ਮੈਗਨੀਫਾਇਰ ਟੂਲ ਬਾਰੇ ਦੱਸੋ ।
ਉੱਤਰ-
ਮੈਗਨੀਫਾਇਰ ਟੂਲ ਦੀ ਵਰਤੋਂ ਤਸਵੀਰ ਨੂੰ ਜ਼ੂਮ ਇੰਨ ਕਲਰ ਵਾਸਤੇ ਕੀਤੀ ਜਾਂਦੀ ਹੈ । ਇਸ ਨਾਲ ਤਸਵੀਰ ਨੂੰ ਨਜ਼ਦੀਕ ਤੋਂ ਦੇਖਿਆ ਜਾ ਸਕਦਾ ਹੈ ।

ਪ੍ਰਸ਼ਨ 6.
ਹੋਮ ਟੈਬ ਰਿਬਨ ਕੀ ਹੁੰਦਾ ਹੈ ?
ਉੱਤਰ-
ਹੋਮ ਟੈਬ ਰਿਬਨ, ਐੱਮ.ਐੱਸ. ਪੇਂਟ ਦਾ ਇੱਕ ਮੁੱਖ ਰਿਬਨ ਹੈ ਜੋ ਕਿ ਪੇਟ ਵਿੰਡੋ ਵਿੱਚ ਮੀਨੂੰ ਬਾਰ ਦੇ ਹੇਠਾਂ ਮੌਜੂਦ ਹੁੰਦਾ ਹੈ । ਇਸ ਵਿੱਚ ਕਲਿੱਪ ਬੋਰਡ, ਇਮੇਜ਼, ਟੂਲਜ਼, ਬੁਰਸ਼, ਸ਼ੇਪ, ਸਾਈਜ਼ ਅਤੇ ਕਲਰ ਮੀਨੂੰ ਹੁੰਦੇ ਹਨ ।

ਪ੍ਰਸ਼ਨ 7.
ਹੋਮ ਟੈਬ ਰਿਬਨ ਦੇ ਮੁੱਖ ਭਾਗਾਂ ਦੇ ਨਾਮ ਲਿਖੋ ।
ਉੱਤਰ-
ਹੋਮ ਟੈਬ ਰਿਬਨ ਦੇ ਮੁੱਖ ਭਾਗ ਕਲਿਪ ਬੋਰਡ, ਇਮੇਜ਼, ਟੂਲਜ਼, ਬੁਰਸ਼, ਸ਼ੇਪ, ਸਾਈਜ਼ ਅਤੇ ਕਲਰ ਮੀਨੂੰ ਹੁੰਦੇ ਹਨ ।

ਪ੍ਰਸ਼ਨ 8.
ਟੂਲ ਵਿੱਚ ਮੌਜੂਦ ਟੂਲਜ਼ ਦੇ ਨਾਮ ਲਿਖੋ ।
ਉੱਤਰ-
ਟੂਲ ਮੀਨੂੰ ਵਿੱਚ ਹੇਠ ਲਿਖੇ ਟੂਲਜ਼ ਹੁੰਦੇ ਹਨ-

  1. ਪੈਂਨਸਿਲ
  2. ਫਿਲ ਵਿਦ ਕਲਰ
  3. ਟੈਕਸਟ ਟੂਲ
  4. ਇਰੇਜ਼ਰ
  5. ਕਲਰ ਪਿੱਕਰ
  6. ਮੈਗਨੀਫਾਇਰ
  7. ਬੁਰਸ਼ ।

ਪ੍ਰਸ਼ਨ 9.
ਸਾਈਜ਼ ਟੂਲ ਕੀ ਹੁੰਦਾ ਹੈ ?
ਉੱਤਰ-
ਸਾਈਜ਼ ਟੂਲ ਉਹ ਟੂਲ ਹੈ ਜਿਸ ਦੀ ਮੱਦਦ ਨਾਲ ਬੁਰਸ਼ ਦੀ ਮੋਟਾਈ ਦੀ ਚੋਣ ਕੀਤੀ ਜਾਂਦੀ ਹੈ ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

ਪ੍ਰਸ਼ਨ 10.
ਬੁਰਸ਼ ਬਾਰੇ ਦੱਸੋ ।
ਉੱਤਰ-
ਬੁਰਸ਼ ਦੀ ਮੱਦਦ ਨਾਲ ਵੱਖ-ਵੱਖ ਮੋਟਾਈ ਅਤੇ ਟੈਕਸਚਰ ਦੀਆਂ ਲਾਈਨਾਂ ਲਗਾਈਆਂ ਜਾ ਸਕਦੀਆਂ ਹਨ ।

PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

Punjab State Board PSEB 6th Class Computer Book Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ Textbook Exercise Questions and Answers.

PSEB Solutions for Class 6 Computer Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

Computer Guide for Class 6 PSEB ਐੱਮ. ਐੱਸ. ਪੇਟ ਨਾਲ ਜਾਣ-ਪਛਾਣ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

(i) ਪੇਂਟ ਵਿੰਡੋ ਦੇ ਸਭ ਤੋਂ ਉੱਪਰਲੇ ਪਾਸੇ …………………….. ਬਾਰ ਮੌਜੂਦ ਹੁੰਦੀ ਹੈ ।
(ਉ) ਟਾਈਟਲ ਬਾਰ (Title Bar)
(ਅ) ਸਟੇਟਸ ਬਾਰ (Status Bar)
(ੲ) ਸਕਰੌਲ ਬਾਰ (Scroll Bar)
(ਸ) ਟਾਸਕ ਬਾਰ (Task Bar) ।
ਉੱਤਰ-
(ਉ) ਟਾਈਟਲ ਬਾਰ (Title Bar)

(ii) …………………… ਟੂਲਬਾਰ ਹੀ ਟਾਈਟਲ ਬਾਰ ਵਿੱਚ ਮੌਜੂਦ ਹੁੰਦੀ ਹੈ । ਇਸ ਦੀ ਪੁਜੀਸ਼ਨ ਅਸੀਂ ਟਾਈਟਲ ਬਾਰ ਵਿੱਚ ਉੱਪਰ ਜਾਂ ਹੇਠਾਂ ਬਦਲ ਸਕਦੇ ਹਾਂ ।
(ਉ) ਕੁਇੱਕ ਐਕਸੈੱਸ ਬਾਰ (Quick Access Bar)
(ਅ) ਸਟੇਟਸ ਬਾਰ (Status Bar)
(ੲ) ਸਕਰੌਲ ਬਾਰ (Scroll Bar)
(ਸ) ਉਪਰੋਕਤ ਸਾਰੇ ।
ਉੱਤਰ-
(ਉ) ਕੁਇੱਕ ਐਕਸੈੱਸ ਬਾਰ (Quick Access Bar)

PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

(iii) ਮੀਨੂੰ ਬਾਰ ’ਤੇ ਸਭ ਤੋਂ ਪਹਿਲਾਂ ………………………. ਬਟਨ ਮੌਜੂਦ ਹੁੰਦਾ ਹੈ ।
(ਉ) ਪੇਂਟ (Paint)
(ਅ) ਹੈਲਪ (Help)
(ੲ) ਕਲੋਜ਼ (Close)
(ਸ) ਮਿਨੀਮਾਈਜ਼ (Minimize) ।
ਉੱਤਰ-
(ਉ) ਪੇਂਟ (Paint)

(iv) ਸਕਰੀਨ ਨੂੰ ਘੁਮਾਉਣ ਲਈ ਸਕਰੌਲ ਬਾਰ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ……………………… ਪ੍ਰਕਾਰ ਦੀਆਂ ਹੁੰਦੀਆਂ ਹਨ ?
(ਉ) 2
(ਅ) 3
(ੲ) 4
(ਸ) 5.
ਉੱਤਰ-
(ਉ) 2

(v) ……………………. ਆਪਸ਼ਨ ਦੀ ਮੱਦਦ ਨਾਲ ਅਸੀਂ ਤਸਵੀਰ ਦੀ ਇੱਕ ਹੋਰ ਕਾਪੀ ਕਿਸੇ ਹੋਰ ਨਾਂ ਤੇ ਸੇਵ ਕਰ ਸਕਦੇ ਹਾਂ ।
(ਉ) ਸੇਵ ਐਜ਼ (Save as)
(ਅ) ਓਪਨ (Open)
(ੲ) ਨਿਊ (New)
(ਸ) ਐਗਜ਼ਿਟ (Exit) ।
ਉੱਤਰ-
(ਉ) ਸੇਵ ਐਜ਼ (Save as)

2. ਹੇਠ ਲਿਖੇ ਕੰਮਾਂ ਲਈ ਸ਼ਾਰਟਕੱਟ ਕੀਅਜ਼ ਲਿਖੋ

(i) ਨਵੀਂ ਫਾਈਲ ਬਨਾਉਣ ਲਈ ……………………
(ii) ਪਹਿਲਾਂ ਬਣੀ ਫਾਈਲ ਖੋਲ੍ਹਣ ਲਈ ……………………….
(iii) ਫਾਈਲ ਨੂੰ ਸੇਵ ਕਰਨ ਲਈ ………………………
(iv) ਫਾਈਲ ਪ੍ਰਿੰਟ ਕਰਨ ਲਈ …………………….
(1) ਅੰਡੂ (UNDO) ………………….
(vi) ਰੀਡੂ (REDO) ਜਾਂ ਰਪੀਟ (REPEAT) ………………
ਉੱਤਰ-
(i) Ctrl + N
(ii) Ctrl + O
(iii) Ctrl + S
(iv) Ctrl + P
(v) Ctrl + Z
(vi) Ctrl + Y.

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੇਂਟ ਕੀ ਹੈ ?
ਉੱਤਰ-
ਪੇਂਟ ਇੱਕ ਸਾਫ਼ਟਵੇਅਰ ਹੈ ਜਿਸਦੀ ਵਰਤੋਂ ਤਸਵੀਰਾਂ ਬਣਾਉਣ ਅਤੇ ਪੇਂਟਿੰਗ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਮਾਈਕ੍ਰੋਸਾਫਟ ਕੰਪਨੀ ਦਾ ਉਤਪਾਦ ਹੈ ।

ਪ੍ਰਸ਼ਨ 2.
ਐੱਮ. ਐੱਸ. ਪੈਂਟ ਨੂੰ ਕਿਵੇਂ ਸਟਾਰਟ ਕੀਤਾ ਜਾਂਦਾ ਹੈ ?
ਉੱਤਰ-
ਪੇਂਟ ਨੂੰ ਸਟਾਰਟ ਕਰਨ ਵਾਸਤੇ ਹੇਠ ਲਿਖੇ ਸਟੈਂਪ ਕੀਤੇ ਜਾਂਦੇ ਹਨ-

  1. Start ’ਤੇ ਕਲਿੱਕ ਕਰੋ ।
  2. All Programs ’ਤੇ ਕਲਿੱਕ ਕਰੋ ।
  3. Accessories ’ਤੇ ਕਲਿੱਕ ਕਰੋ ।
  4. Paint ’ਤੇ ਕਲਿੱਕ ਕਰੋ ।

PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

ਪ੍ਰਸ਼ਨ 3.
ਪੇਂਟ ਵਿੰਡੋ ਦੇ ਭਾਗਾਂ ਦੇ ਨਾਂ ਲਿਖੋ ! ਉੱਤਰ-ਪੈਂਟ ਵਿੰਡੋ ਦੇ ਭਾਗ ਹੇਠ ਲਿਖੇ ਨਾਂ ਹੁੰਦੇ ਹਨ-

  1. ਟਾਈਟਲ ਬਾਰ
  2. ਕੁਇੱਕ ਐਕਸੈਸ ਬਾਰ
  3. ਮੀਨੂੰ ਬਾਰ
  4. ਸਕਰੋਲ ਬਾਰ
  5. ਸਟੇਟਸ ਬਾਰ
  6. ਵਰਕ ਏਰੀਆ ।

ਪ੍ਰਸ਼ਨ 4.
ਵਰਕ ਏਰੀਆ ਕੀ ਹੈ ?
ਉੱਤਰ-
ਪੈਂਟ ਵਿੱਚ ਕੰਮ ਕਰਨ ਵਾਲੀ ਖ਼ਾਲੀ ਥਾਂ ਨੂੰ ਵਰਕ ਏਰੀਆ ਕਿਹਾ ਜਾਂਦਾ ਹੈ । ਇਸ ਵਿੱਚ ਅਸੀਂ ਤਸਵੀਰਾਂ ਬਣਾ ਸਕਦੇ ਹਾਂ ।

ਪ੍ਰਸ਼ਨ 5.
ਸੇਵ ਕਮਾਂਡ ਦੀ ਵਰਤੋਂ ਬਾਰੇ ਦੱਸੋ ।
ਉੱਤਰ-
ਸੇਵ ਕਮਾਂਡ ਦੀ ਵਰਤੋਂ ਪੇਟ ਵਿੱਚ ਕੀਤੇ ਗਏ ਆਪਣੇ ਕੰਮ ਨੂੰ ਕਿਸੇ ਨਾਮ ਦੀ ਫਾਈਲ ਨਾਲ ਸੇਵ ਕਰਨ ਵਾਸਤੇ ਕੀਤੀ ਜਾਂਦੀ ਹੈ । ਇੱਕ ਵਾਰ ਸੇਵ ਕਰਨ ਤੋਂ ਬਾਅਦ ਦੋਬਾਰਾ ਉਸ ਫਾਈਲ ਨੂੰ ਸੇਵ ਕਰਨ ਵਾਸਤੇ ਵੀ ਇਸ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਸਕਰੋਲ ਬਾਰ ਕਿੰਨੀ ਕਿਸਮ ਦੀਆਂ ਹੁੰਦੀਆਂ ਹਨ ? ਉੱਤਰ-ਸਕਰੌਲ ਬਾਰ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-

  1. ਹੋਰੀਜੋਂਟਲ ਸਕਰੌਲ ਬਾਰ ।
  2. ਵਰਟੀਕਲ ਸਕਰੌਲ ਬਾਰ ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਇੱਕ ਐਕਸੈੱਸ ਟੂਲਬਾਰ ਕੀ ਹੁੰਦੀ ਹੈ ? ਇਸ ਦੇ ਭਾਗਾਂ ਨੂੰ ਬਿਆਨ ਕਰੋ ।
ਉੱਤਰ-
ਕੁਇੱਕ ਐਕਸੈੱਸ ਟੂਲਬਾਰ ਉਹ ਟੂਲਬਾਰ ਹੈ ਜਿਸ ਵਿੱਚ ਜ਼ਿਆਦਾ ਵਰਤੋਂ ਆਉਣ ਵਾਲੀਆਂ ਕਮਾਂਡਾਂ ਦੇ ਬਟਨ ਹੁੰਦੇ ਹਨ ਤਾਂ ਜੋ ਉਹਨਾਂ ਨੂੰ ਜਲਦੀ ਨਾਲ ਚਲਾਇਆ ਜਾ ਸਕੇ । ਆਮ ਤੌਰ ਤੇ ਇਸ ਵਿੱਚ ਚਾਰ ਬਟਨ ਹੁੰਦੇ ਹਨ , ਜਿਵੇਂ-ਸੇਵ, ਅਨ-ਡੂ, ਰੀ-ਡੂ ਅਤੇ ਕਸਟਮਾਈਜ਼ ।

ਆਮ ਤੌਰ ‘ਤੇ ਇਹ ਟੂਲਬਾਰ ਟਾਈਟਲ ਬਾਰ ਵਿੱਚ ਖੱਬੇ ਪਾਸੇ ਹੁੰਦਾ ਹੈ । ਪਰ ਇਸ ਨੂੰ ਰਿਬਨ ਤੋਂ ਹੇਠਾਂ ਵੀ ਲਿਆਂਦਾ ਜਾ ਸਕਦਾ ਹੈ । ਉਸ ਵਾਸਤੇ ਕਸਟਮਾਈਜ਼ ਆਈਕਾਨ ‘ਤੇ ਕਲਿੱਕ ਕਰਕੇ “Show below the Ribbon’ ਆਪਸ਼ਨ ‘ਤੇ ਕਲਿੱਕ ਕਰਨਾ ਪੈਂਦਾ ਹੈ । ਇਸ ਤਰ੍ਹਾਂ ਕਰਨ ਨਾਲ ਕੁਇੱਕ ਐਕਸੈੱਸ ਟੂਲਬਾਰ ਰਿਬਨ ਤੋਂ ਹੇਠਾਂ ਆ ਜਾਂਦਾ ਹੈ ।

ਕੁਇੱਕ ਐਕਸੈੱਸ ਟੂਲਬਾਰ ਵਿੱਚ ਹੋਰ ਆਪਸ਼ਨ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ , ਜਿਵੇਂ-ਨਿਉ (New), ਉਪਨ (Open), ਸੇਵ (Save), ਪ੍ਰਿੰਟ (Print), ਪ੍ਰਿੰਟ ਵਿਊ (Print Preview) , ਸੈਂਡ ਇਨ ਈ ਮੇਲ (Send in E-mail) ਆਦਿ ।

ਅਸੀਂ ਰਿਬਨ ਦੀਆਂ ਚੀਜ਼ਾਂ ਨੂੰ ਵੀ ਕੁਇੱਕ ਐਕਸੈੱਸ ਟੂਲਬਾਰ ਵਿੱਚ ਸ਼ਾਮਿਲ ਕਰ ਸਕਦੇ ਹਾਂ । ਇਸ ਵਾਸਤੇ ਉਸ ਵਸਤੂ ’ਤੇ ਰਾਈਟ ਕਲਿੱਕ ਕਰਕੇ ‘Add to Quick Toolbar’ ਆਪਸ਼ਨ ਦੀ ਚੋਣ ਕਰਨੀ ਪੈਂਦੀ ਹੈ ।

PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

ਪ੍ਰਸ਼ਨ 2.
ਹੋਮ ਟੈਬ ਰਿਬਨ ਦੀ ਵਿਆਖਿਆ ਕਰੋ ।
ਉੱਤਰ-
ਸਾਰੇ ਟੂਲਜ਼, ਸ਼ੇਪਸ, ਕਲਰ ਪੈਲੇਟ ਅਤੇ ਹੋਰ ਬਹੁਤ ਸਾਰੀਆਂ ਕਮਾਂਡਾਂ ਨੂੰ ਰਿਬਨ ਵਿੱਚ ਇਕੱਠਾ ਕੀਤਾ ਹੁੰਦਾ ਹੈ ਜਦ ਕਿ ਕਮਾਂਡਾਂ ਜਿਵੇਂ ਕਿ Save, Undo ਅਤੇ Redo ਟਾਈਟਲ ਬਾਰ ਦੇ ਖੱਬੇ ਪਾਸੇ Quick Access Toolbar ਵਿੱਚ ਦਿਖਾਈ ਦਿੰਦੀਆਂ ਹਨ । ਰਿਬਨ ਵਿੱਚ ਹਰੇਕ ਚੀਜ਼ ਦੇ ਹੇਠਾਂ drop-down ਐਰੋ ਸਾਨੂੰ ਉਨ੍ਹਾਂ ਦੇ ਮੀਨੂੰਆਂ ਤਕ ਪਹੁੰਚ ਕਰਵਾਉਂਦੇ ਹਨ | ਪੇਟ ਵਿੱਚ ਹਰ ਤਰ੍ਹਾਂ ਦਾ ਕੰਮ ਕਰਨ ਲਈ ਸਾਨੂੰ Home ਟੈਬ ਦੀ ਜ਼ਰੂਰਤ ਪੈਂਦੀ ਹੈ । ਹੋਮ ਟੈਬ ਉਹਦਾ ਰਿਬਨ ਹੁੰਦਾ ਹੈ ਜਿਸ ਵਿੱਚ ਟੂਲਜ਼, ਸ਼ੇਪਸ, ਬੁਰਸ਼ ਅਤੇ ਰੰਗਾਂ ਨੂੰ ਚੁਣਿਆ ਜਾਂਦਾ ਹੈ ।

ਇੱਥੇ ਰਿਬਨ ਨੂੰ ਮਿਨੀਮਾਈਜ਼ ਕਰਨ ਦੀ ਆਪਸ਼ਨ ਵੀ ਹੁੰਦੀ ਹੈ । ਜੇਕਰ ਅਸੀਂ ਇਸ ਨੂੰ ਚੁਣਦੇ ਹਾਂ, ਤਾਂ ਰਿਬਨ ਗਾਇਬ ਹੋ ਜਾਂਦਾ ਹੈ । ਪਰ ਜੇਕਰ ਅਸੀਂ Home Tab ’ਤੇ ਕਲਿੱਕ ਕਰੀਏ ਤਾਂ ਇਹ ਦੁਬਾਰਾ ਨਜ਼ਰ ਆ ਜਾਵੇਗਾ ।

ਐਕਟੀਵਿਟੀ

ਆਓ ਜੋ ਅਸੀਂ ਪੜ੍ਹਿਆ ਹੈ ਉਸਦੀ ਦੁਹਰਾਈ ਕਰੀਏ । ਪੈਂਟ ਵਿੰਡੋ ਦੇ ਭਾਗਾਂ ਦੇ ਨਾਂ ਲਿਖੋ ।
PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ 1
PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ 2

PSEB 6th Class Computer Guide ਐੱਮ. ਐੱਸ. ਪੇਟ ਨਾਲ ਜਾਣ-ਪਛਾਣ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਸਕਰੌਲ ਬਾਰ ………………………… ਤਰ੍ਹਾਂ ਦੇ ਹੁੰਦੇ ਹਨ ।
(ਉ) 1
(ਅ) 2
(ੲ) 3
(ਸ) 4.
ਉੱਤਰ-
(ਅ) 2

(ii) ਤਸਵੀਰਾਂ ……………………….. ਵਿੱਚ ਬਣਾਈਆਂ ਜਾਂਦੀਆਂ ਹਨ ।
(ਉ) ਰਿਬਨ
(ਅ) ਟੈਬ
(ੲ) ਵਰਕ ਏਰੀਆ
(ਸ) ਟਾਈਟਲ ਬਾਰ ।
ਉੱਤਰ-
(ੲ) ਵਰਕ ਏਰੀਆ

(iii) ਪੇਂਟ ਵਿੰਡੋ ਦੇ ਸਭ ਤੋਂ ਉੱਪਰ ………………….. ਹੁੰਦਾ ਹੈ ।
(ਉ) ਸਟੇਟਸ ਬਾਰ
(ਅ) ਟਾਈਟਲ ਬਾਰ
(ੲ) ਮੀਨੂੰ ਬਾਰ
(ਸ) ਰਿਬਨ ।
ਉੱਤਰ-
(ਅ) ਟਾਈਟਲ ਬਾਰ

PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

(iv) ਕਮਾਂਡਜ਼ ……………………. ਬਟਨ ਵਿੱਚ ਹੁੰਦੀਆਂ ਹਨ ।
(ਉ) ਮਿਨੀਮਾਈਜ਼
(ਅ) ਪੇਂਟ
(ੲ) ਕਲੋਜ਼
(ਸ) ਸਟੇਟਸ ਬਾਰ ।
ਉੱਤਰ-
(ਅ) ਪੇਂਟ

2. ਪੂਰੇ ਨਾਂ ਲਿਖੋ

ਹੇਠ ਲਿਖੇ ਕੰਮਾਂ ਦੀ ਸ਼ਾਰਟਕਟ ਕੀਅ ਦੱਸੋ :
1. ਮਦਦ ਲੈਣ ਲਈ
2. ਪੇਂਟ ਬੰਦ ਕਰਨ ਲਈ ।
ਉੱਤਰ-
1. F1
2. Alt + F4.

3. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਇੱਕ ਐਕਸੈੱਸ ਟੂਲਬਾਰ ਕੀ ਹੈ ?
ਉੱਤਰ-
ਕੁਇੱਕ ਐਕਸੈੱਸ ਟੂਲਬਾਰ ਉਹ ਟੂਲਬਾਰ ਹੈ ਜਿਸ ਵਿੱਚ ਜ਼ਿਆਦਾ ਵਰਤੋਂ ਵਿੱਚ ਆਉਣ ਵਾਲੀਆਂ ਕਮਾਂਡਾਂ ਦੇ ਬਟਨ ਹੁੰਦੇ ਹਨ ।

ਪ੍ਰਸ਼ਨ 2.
ਕੁਇੱਕ ਐਕਸੈਸ ਟੂਲਬਾਰ ਵਿੱਚ ਆਈਟਮਜ਼ ਹਟਾਉਣ ਵਾਸਤੇ ਕਿਸ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
Remove from Quick Access Toolbar.

PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

ਪ੍ਰਸ਼ਨ 3.
ਪੇਂਟ ਬਟਨ ਕੀ ਹੁੰਦਾ ਹੈ ?
ਉੱਤਰ-
ਮੀਨੂੰ ਬਾਰ ਦੇ ਖੱਬੇ ਪਾਸੇ ਵਾਲੇ ਬਟਨ ਨੂੰ ਪੇਂਟ ਬਟਨ ਕਹਿੰਦੇ ਹਨ । ਇਸ ’ਤੇ ਕਲਿੱਕ ਕਰਨ ਨਾਲ ਕਈ ਕਮਾਂਡਾਂ ਖੁੱਲ੍ਹਦੀਆਂ ਹਨ ।

ਪ੍ਰਸ਼ਨ 4.
ਸਕਰੋਲ ਬਾਰ ਦੀ ਵਰਤੋਂ ਕਿਸ ਵਾਸਤੇ ਕੀਤੀ ਜਾਂਦੀ ਹੈ ?
ਉੱਤਰ-
ਸਕਰੋਲ ਬਾਰ ਦੀ ਵਰਤੋਂ ਸਕਰੀਨ ਸਰਕਾਉਣ ਵਾਸਤੇ ਕੀਤੀ ਜਾਂਦੀ ਹੈ ।