PSEB 6th Class Home Science Solutions Chapter 4 ਘਰ

Punjab State Board PSEB 6th Class Home Science Book Solutions Chapter 4 ਘਰ Textbook Exercise Questions and Answers.

PSEB Solutions for Class 6 Home Science Chapter 4 ਘਰ

ਅਭਿਆਸ ਦੇ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਵੱਡੇ ਸ਼ਹਿਰਾਂ ਵਿਚ ਘਰ ਦੀ ਸਫ਼ਾਈ ਕਰਨ ਲਈ ਕਿਹੜੇ ਬਿਜਲੀ ਦੇ ਉਪਕਰਨ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਵੈਕਊਮ ਕਲੀਨਰ, ਕਾਰਪੇਟ ਸਵੀਪਰ ।

ਪ੍ਰਸ਼ਨ 2.
ਦਰੀ ਸਾਫ਼ ਕਰਨ ਲਈ ਕਿਸ ਉਪਕਰਣ ਦੀ ਵਰਤੋਂ ਕੀਤੀ ਜਾ ਸਕਦੀ ਹੈ ?
ਉੱਤਰ-
ਬੁਰਸ਼ ਦੀ ।

ਪ੍ਰਸ਼ਨ 3.
ਰੋਜ਼ਮਰਾ ਦੀਆਂ ਕਿਹੜੀਆਂ ਸਹੂਲਤਾਂ ਘਰ ਦੇ ਨੇੜੇ ਹੋਣੀਆਂ ਚਾਹੀਦੀਆਂ ਹਨ ?
ਉੱਤਰ-
ਕੰਮ ਦੀ ਜਗ੍ਹਾ, ਸਕੂਲ, ਹਸਪਤਾਲ, ਬੈਂਕ, ਬਜ਼ਾਰ, ਆਦਿ ।

PSEB 6th Class Home Science Solutions Chapter 4 ਘਰ

ਪ੍ਰਸ਼ਨ 4.
ਕਿਹੜੀਆਂ ਥਾਂਵਾਂ ਘਰ ਦੇ ਨੇੜੇ ਨਹੀਂ ਹੋਣੀਆਂ ਚਾਹੀਦੀਆਂ ?
ਉੱਤਰ-
ਸਟੇਸ਼ਨ, ਸ਼ਮਸ਼ਾਨ ਘਾਟ ਆਦਿ ਘਰ ਦੇ ਕੋਲ ਨਹੀਂ ਹੋਣਾ ਚਾਹੀਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ ਵਲੋਂ

ਪ੍ਰਸ਼ਨ 5.
ਘਰ ਦੇ ਕੀ ਅਰਥ ਹਨ ?
ਉੱਤਰ-
ਮਨੁੱਖ ਜਿੱਥੇ ਆਪਣੇ ਪਰਿਵਾਰ ਦੇ ਨਾਲ ਰਹਿਣ ਦੀ ਵਿਵਸਥਾ ਕਰਦਾ ਹੈ ਉਹੋ ਉਸ ਦਾ ਘਰ ਕਹਾਉਂਦਾ ਹੈ ।

ਪ੍ਰਸ਼ਨ 6.
ਘਰ ਦੇ ਆਸ-ਪਾਸ ਕਿਹੋ ਜਿਹੇ ਲੋਕਾਂ ਦਾ ਹੋਣਾ ਜ਼ਰੂਰੀ ਹੈ ?
ਉੱਤਰ-
ਘਰ ਦੇ ਆਸ-ਪਾਸ ਦੇ ਲੋਕ ਗੰਭੀਰ, ਮਿਲਣਸਾਰ ਅਤੇ ਸੁਖ-ਦੁੱਖ ਦੇ ਸਾਥੀ ਹੋਣੇ ਚਾਹੀਦੇ ਹਨ ।

ਪ੍ਰਸ਼ਨ 7.
ਜੇ ਫ਼ੈਕਟਰੀ ਜਾਂ ਸਟੇਸ਼ਨ ਘਰ ਦੇ ਨੇੜੇ ਹੋਵੇ ਤਾਂ ਕੀ ਨੁਕਸਾਨ ਹੈ ?
ਉੱਤਰ-
ਜੇਕਰ ਫ਼ੈਕਟਰੀ ਜਾਂ ਸਟੇਸ਼ਨ ਘਰ ਦੇ ਨੇੜੇ ਹੋਵੇ ਤਾਂ ਸਾਨੂੰ ਹੇਠ ਲਿਖੀਆਂ ਹਾਨੀਆਂ ਹਨ :-
ਫ਼ੈਕਟਰੀ ਦਾ ਧੂੰਆਂ ਸਿਹਤ ਲਈ ਹਾਨੀਕਾਰਕ ਹੈ ਅਤੇ ਰੇਲਾਂ ਸ਼ਾਂਤੀ ਨੂੰ ਖ਼ਤਮ ਕਰਦੀਆਂ ਹਨ ।

ਪ੍ਰਸ਼ਨ 8.
ਮਕਾਨ ਬਣਾਉਣ ਵੇਲੇ ਕਿਹੜੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
ਮਕਾਨ ਬਣਾਉਣ ਵੇਲੇ ਹੇਠ ਲਿਖੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ :-

  1. ਮਕਾਨ ਬਣਾਉਂਦੇ ਸਮੇਂ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਦੈਨਿਕ ਪ੍ਰਯੋਗ ਵਿਚ ਆਉਣ ਵਾਲੀਆਂ ਵਸਤਾਂ ਛੇਤੀ ਅਤੇ ਸੌਖ ਨਾਲ ਮਿਲ ਸਕਦੀਆਂ ਹੋਣ ।
  2. ਨੌਕਰੀ ਵਾਲੇ ਲੋਕਾਂ ਲਈ ਨੌਕਰੀ ਦਾ ਸਥਾਨ ਅਤੇ ਦੁਕਾਨਦਾਰ ਦੇ ਲਈ ਦੁਕਾਨ ਨੇੜੇ ਹੋਣੀ ਚਾਹੀਦੀ ਹੈ ।
  3. ਹਸਪਤਾਲ ਅਤੇ ਬਜ਼ਾਰ ਵੀ ਘਰ ਤੋਂ ਜ਼ਿਆਦਾ ਦੂਰ ਨਹੀਂ ਹੋਣੇ ਚਾਹੀਦੇ ।
  4. ਡਾਕਘਰ ਅਤੇ ਬੈਂਕ ਵੀ ਨੇੜੇ ਹੋਣੇ ਚਾਹੀਦੇ ਹਨ ।
  5. ਰਿਕਸ਼ਾ, ਟਾਂਗਾ, ਲੋਕਲ ਬੱਸ ਆਸਾਨੀ ਨਾਲ ਮਿਲ ਸਕਦੇ ਹੋਣ ।

ਪ੍ਰਸ਼ਨ 9.
ਘਰ ਨੂੰ ਸਾਫ਼ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ-
ਗੰਦਾ ਘਰ ਕੀੜੇ-ਮਕੌੜੇ ਪੈਦਾ ਕਰਕੇ ਬਿਮਾਰੀਆਂ ਪੈਦਾ ਕਰਦਾ ਹੈ । ਇਸ ਲਈ ਘਰ ਨੂੰ ਸਾਫ਼ ਰੱਖਣਾ ਜ਼ਰੂਰੀ ਹੈ ।

PSEB 6th Class Home Science Solutions Chapter 4 ਘਰ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 10.
ਘਰ ਨੂੰ ਸਾਫ਼ ਕਰਨ ਦੇ ਤਰੀਕਿਆਂ ਦੇ ਨਾਂ ਲਿਖੋ ।
ਉੱਤਰ-
ਘਰ ਨੂੰ ਸਾਫ਼ ਕਰਨ ਲਈ ਤਰੀਕੇ ਇਸ ਤਰਾਂ ਹਨ :-

  1. ਝਾੜੂ ਲਾਉਣਾ
  2. ਝਾੜਨਾ
  3. ਪੋਚਾ ਲਾਉਣਾ ।

ਪ੍ਰਸ਼ਨ 11.
ਚੀਜ਼ਾਂ ਨੂੰ ਝਾੜੂ ਲਾਉਣ ਤੋਂ ਬਾਅਦ ਕਿਉਂ ਝਾੜਨਾ ਚਾਹੀਦਾ ਹੈ ?
ਉੱਤਰ-
ਚੀਜ਼ਾਂ ਝਾੜਨ ਦਾ ਕੰਮ ਝਾੜ ਲਾਉਣ ਤੋਂ ਬਾਅਦ ਅਤੇ ਪੋਚਾ ਲਾਉਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਤਾਂ ਜੋ ਝਾੜੂ ਲਾਉਣ ਨਾਲ ਜੋ ਮਿੱਟੀ-ਘੱਟਾ ਵਸਤੂਆਂ ਤੇ ਉੱਡ ਕੇ ਪੈਂਦਾ ਹੈ ਉਹ ਝਾੜਨ ਨਾਲ ਸਾਫ਼ ਹੋ ਜਾਵੇ ।

ਪ੍ਰਸ਼ਨ 12.
ਪੋਚਾ ਲਾਉਣ ਤੇ ਬੁਰਸ਼ ਫੇਰਨ ਵਿਚ ਕੀ ਅੰਤਰ ਹੈ ?
ਉੱਤਰ-
ਪੋਚਾ ਲਾਉਣ ਅਤੇ ਬੁਰਸ਼ ਫੇਰਨ ਵਿਚ ਅੰਤਰ :-

ਪੋਚਾ ਬੁਰਸ਼
1. ਪੱਕੇ ਫ਼ਰਸ਼ ‘ਤੇ ਹਰ ਰੋਜ਼ ਝਾੜੂ ਲਾਉਣ ਤੋਂ ਬਾਅਦ ਮੋਟੇ ਕੱਪੜੇ ਨੂੰ ਗਿੱਲਾ ਕਰਕੇ ਪੋਚਾ ਲਾਉਣਾ ਚਾਹੀਦਾ ਹੈ । 1. ਹਫ਼ਤੇ ਵਿਚ ਇਕ ਵਾਰ ਕੰਧਾਂ ਅਤੇ ਛੱਤ ਨੂੰ ਝਾੜੂ ਲਾਉਣ ਤੋਂ ਪਹਿਲਾਂ ਬੁਰਸ਼  ਨਾਲ ਸਾਫ਼ ਕਰ ਲੈਣਾ ਚਾਹੀਦਾ ਹੈ ।
2. ਪੋਚਾ ਲਾਉਣ ਵਾਲਾ ਕੱਪੜਾ ਮੋਟਾ ਅਤੇ ਅਜਿਹਾ ਹੋਣਾ ਚਾਹੀਦਾ ਹੈ ਕਿ ਪਾਣੀ ਅਤੇ ਮਿੱਟੀ ਸੌਖ ਸਕੇ । 2. ਬੁਰਸ਼ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਮਕੜੀ ਅਤੇ ਕੀੜੇ-ਮਕੌੜਿਆਂ ਤੋਂ ਛੁਟਕਾਰਾ ਮਿਲ ਜਾਵੇ ।
3. ਪੋਚਾ ਮੋਟਾ ਸੂਤੀ ਕੱਪੜਾ ਫੁਲਾ ਲੈਣ ਜਾਂ ਬਜ਼ਾਰੋਂ ਮਿਲਣ ਵਾਲਾ ਪੋਚਾ ਪ੍ਰਯੋਗ ਕਰਨਾ ਚਾਹੀਦਾ ਹੈ । 3. ਬੁਰਸ਼ ਸੁੱਕਾ ਬੁਰ ਦਾ ਇਕ ਬਾਂਹ ਜਿੰਨਾ ਲੰਮਾ ਛੋਟੀ ਜਿਹੀ ਹੱਥੀ ਵਾਲਾ ਪ੍ਰਯੋਗ ਕਰਨਾ ਚਾਹੀਦਾ ਹੈ ।

ਪ੍ਰਸ਼ਨ 13.
ਬੁਰਸ਼ ਜਾਂ ਧਾਤੂ ਦੀਆਂ ਕਿਸਮਾਂ ਬਾਰੇ ਜੋ ਜਾਣਦੇ ਹੋ, ਖੋਲ੍ਹ ਕੇ ਲਿਖੋ ।
ਉੱਤਰ-
ਬੁਰਸ਼ ਦੀਆਂ ਕਿਸਮਾਂ :-

  • ਦਰੀ ਜਾਂ ਕਾਲੀਨ ਸਾਫ਼ ਕਰਨ ਵਾਲਾ ਬੁਰਸ਼ – ਇਹ ਸਖ਼ਤ ਬੁਰ ਦਾ ਇਕ ਬਾਂਹ ਜਿੰਨਾ ਲੰਮਾ ਛੋਟੀ ਜਿਹੀ ਹੱਥੀ ਵਾਲਾ ਹੁੰਦਾ ਹੈ । ਇਸ ਨਾਲ ਦਰੀ ਅਤੇ ਕਾਲੀਨ ਸਾਫ਼ ਕੀਤੇ ਜਾਂਦੇ ਹਨ ।

PSEB 6th Class Home Science Solutions Chapter 4 ਘਰ 1

  • ਪਾਲਿਸ਼ ਕਰਨ ਵਾਲਾ ਬੁਰਸ਼ – ਖਿੜਕੀਆਂ, ਅਲਮਾਰੀਆਂ, ਜਾਲੀਦਾਰ ਡੋਲੀ ਅਤੇ ਕਮਰਿਆਂ ਦੇ ਦਰਵਾਜ਼ੇ ਪਾਲਿਸ਼ ਕਰਨ ਲਈ ਛੋਟੀ ਜਿਹੀ ਡੰਡੀ ਵਾਲਾ ਬੁਰਸ਼ ਹੁੰਦਾ ਹੈ ।
  • ਫ਼ਰਸ਼ ਧੋਣ ਲਈ ਬੁਰਸ਼ – ਇੱਟਾਂ ਦਾ ਫ਼ਰਸ਼ ਧੋਣ ਲਈ ਲੋਹੇ ਦੀ ਤਾਰ ਦਾ ਮਜ਼ਬੂਤ ਬੁਰਸ਼ ਹੁੰਦਾ ਹੈ । ਇਸ ਨਾਲ ਇੱਟਾਂ ਤੋਂ ਮਿੱਟੀ ਅਤੇ ਚਿਕਨਾਈ ਸੌਖ ਨਾਲ ਦੂਰ ਕੀਤੀ ਜਾ ਸਕਦੀ ਹੈ ।
  • ਸਫ਼ੈਦੀ ਕਲੀ ਕਰਨ ਵਾਲਾ ਬੁਰਸ਼-ਘਰ ਦੀਆਂ ਕੰਧਾਂ ‘ਤੇ ਸਫ਼ੈਦੀ ਕਰਨ ਲਈ ਬਜ਼ਾਰ ਤੋਂ ਘਾਹ ਫੂਸ ਦਾ ਬਣਿਆ ਬੁਰਸ਼ ਮਿਲਦਾ ਹੈ । ਇਸ ਨੂੰ ਕੁਚੀ ਕਿਹਾ ਜਾਂਦਾ ਹੈ ।
  • ਕੰਧਾਂ ਅਤੇ ਛੱਤਾਂ ਸਾਫ਼ ਕਰਨ ਲਈ ਬੁਰਸ਼-ਇਹ ਗੋਲਾਕਾਰ ਹੁੰਦਾ ਹੈ । ਕੰਧਾਂ ਅਤੇ ਛੱਤ ਤਕ ਪਹੁੰਚਾਉਣ ਲਈ ਇਸਦੇ ਨਾਲ ਲੰਮੀ ਸੋਟੀ ਲੱਗੀ ਹੁੰਦੀ ਹੈ । ਇਸ ਨਾਲ ਜਾਲੇ ਅਤੇ ਮਿੱਟੀ ਬੜੀ ਸੌਖ ਨਾਲ ਸਾਫ਼ ਹੋ ਜਾਂਦੇ ਹਨ ।

PSEB 6th Class Home Science Solutions Chapter 4 ਘਰ

PSEB 6th Class Home Science Guide ਘਰ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਦਿਕਾਲ ਵਿਚ ਮਨੁੱਖ ਕਿੱਥੇ ਰਹਿੰਦੇ ਸਨ ?
ਉੱਤਰ-
ਗੁਫ਼ਾਵਾਂ ਵਿਚ ।

ਪ੍ਰਸ਼ਨ 2.
ਘਰ ਕਿਨ੍ਹਾਂ ਚੀਜ਼ਾਂ ਤੋਂ ਬਣਦਾ ਹੈ ?
ਉੱਤਰ-
ਮਕਾਨ ਅਤੇ ਪਰਿਵਾਰ ਤੋਂ ।

ਪ੍ਰਸ਼ਨ 3.
ਪਾਣੀ ਵਿਚ ਜਮਾਂਦਰੂ ਚੇਤਨਾ ਕੀ ਹੁੰਦੀ ਹੈ ?
ਉੱਤਰ-
ਪਾਣੀ ਆਪਣੇ ਵਿਕਾਸ ਲਈ ਅਜਿਹੇ ਟਿਕਾਣੇ ਦਾ ਨਿਰਮਾਣ ਕਰਨਾ ਚਾਹੁੰਦਾ ਹੈ। ਜਿੱਥੇ ਉਸ ਨੂੰ ਸੁਖ-ਸ਼ਾਂਤੀ ਪ੍ਰਾਪਤ ਹੋ ਸਕੇ । ਇਹੋ ਜਮਾਂਦਰੂ ਚੇਤਨਾ ਹੈ ।

ਪ੍ਰਸ਼ਨ 4.
ਸਮਾਂ, ਕਿਰਤ ਅਤੇ ਧਨ ਦੀ ਬਚਤ ਲਈ ਮਕਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਸਮਾਂ, ਕਿਰਤ ਅਤੇ ਧਨ ਦੀ ਬਚਤ ਲਈ ਮਕਾਨ ਸਕੂਲ, ਕਾਲਜ, ਹਸਪਤਾਲ, ਦਫ਼ਤਰ ਬਜ਼ਾਰ ਆਦਿ ਦੇ ਨੇੜੇ ਹੋਣਾ ਚਾਹੀਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਰ ਵਿਚ ਵਿਅਕਤੀ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਦੀਆਂ ਹਨ ?
ਉੱਤਰ-
ਘਰ ਵਿਚ ਵਿਅਕਤੀ ਨੂੰ ਹੇਠ ਲਿਖੀਆਂ ਸਹੂਲਤਾਂ ਮਿਲਦੀਆਂ ਹਨ :-

  1. ਸੁਰੱਖਿਆਤਮਕ ਸਹੂਲਤਾਂ
  2. ਕੰਮ ਕਰਨ ਦੀ ਸਹੂਲਤ
  3. ਸਰੀਰਕ ਸੁਖ ।
  4. ਮਾਨਸਿਕ ਸ਼ਾਂਤੀ
  5. ਵਿਕਾਸ ਅਤੇ ਵਾਧੇ ਦੀਆਂ ਸਹੂਲਤਾਂ ।

PSEB 6th Class Home Science Solutions Chapter 4 ਘਰ

ਪ੍ਰਸ਼ਨ 2.
ਸਾਡਾ ਘਰ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਸਾਡਾ ਘਰ ਅਜਿਹਾ ਹੋਣਾ ਚਾਹੀਦਾ ਹੈ ਜਿੱਥੇ :-

  1. ਪਰਿਵਾਰ ਦੇ ਸਾਰੇ ਮੈਂਬਰਾਂ ਦੇ ਪੂਰਨ ਵਿਕਾਸ ਅਤੇ ਵਾਧੇ ਦਾ ਧਿਆਨ ਰੱਖਿਆ ਜਾਵੇ ।
  2. ਹਮੇਸ਼ਾਂ ਹਰ ਇਕ ਮੈਂਬਰ ਦੀ ਕਾਰਜ ਸਮਰੱਥਾ ਨੂੰ ਪ੍ਰੋਤਸਾਹਨ ਦਿੱਤਾ ਜਾਵੇ ।
  3. ਇਕ ਦੂਸਰੇ ਦੇ ਪ੍ਰਤੀ ਸਦਭਾਵਨਾ ਅਤੇ ਪ੍ਰੇਮ ਨਾਲ ਵਿਵਹਾਰ ਕੀਤਾ ਜਾਵੇ ।
  4. ਪਰਿਵਾਰ ਦੀ ਆਰਥਿਕ ਸਥਿਤੀ ਵਿਚ ਪੂਰਾ ਯੋਗਦਾਨ ਦਿੱਤਾ ਜਾਵੇ ।

ਪ੍ਰਸ਼ਨ 3.
ਘਰ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-

  1. ਵਰਖਾ, ਧੁੱਪ, ਠੰਡ, ਹਨੇਰੀ, ਤੂਫਾਨ ਆਦਿ ਤੋਂ ਬਚਣ ਲਈ ।
  2. ਜੀਵ-ਜੰਤੂਆਂ, ਚੋਰਾਂ ਅਤੇ ਅਚਾਨਕ ਘਟਨਾਵਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ।
  3. ਸ਼ਾਂਤੀਪੂਰਵਕ, ਮਾਨਸਿਕ ਅਤੇ ਸਰੀਰਕ ਸਿਹਤਮੰਦ ਜੀਵਨ ਬਤੀਤ ਕਰਨ ਲਈ ।
  4. ਆਪਣਾ ਅਤੇ ਬੱਚਿਆਂ ਦੇ ਸਰਬ-ਪੱਖੀ ਵਿਕਾਸ ਲਈ ।

ਪ੍ਰਸ਼ਨ 4.
ਘਰ ਦਾ ਸਾਡੀ ਸਿਹਤ ਨਾਲ ਕੀ ਸੰਬੰਧ ਹੈ ? ਸਮਝ ਕੇ ਲਿਖੋ ।
ਉੱਤਰ-
ਸਾਡੀ ਸਿਹਤ ਦਾ ਘਰ ਨਾਲ ਬਹੁਤ ਗੂੜ੍ਹਾ ਸੰਬੰਧ ਹੈ : ਬਹੁਤ ਹੱਦ ਤਕ ਸਾਡੀ ਸਿਹਤ ਘਰਾਂ ਦੇ ਸਾਫ਼-ਸੁਥਰਾ ਹੋਣ ‘ਤੇ ਹੀ ਨਿਰਭਰ ਕਰਦੀ ਹੈ । ਅਸੀਂ ਕਿੰਨਾ ਹੀ ਸਿਹਤਮੰਦ ਭੋਜਨ ਕਿਉਂ ਨਾ ਕਰੀਏ, ਸਾਡੀਆਂ ਆਦਤਾਂ ਕਿੰਨੀਆਂ ਵੀ ਚੰਗੀਆਂ ਕਿਉਂ ਨਾ ਹੋਣ ; ਪਰ ਜੇਕਰ ਸਾਡਾ ਘਰ ਸਾਫ਼-ਸੁਥਰਾ ਨਹੀਂ ਹੋਵੇਗਾ ਤਾਂ ਅਸੀਂ ਕਦੀ ਵੀ ਸਵਸਥ ਜੀਵਨ ਬਤੀਤ ਨਹੀਂ ਕਰ ਸਕਦੇ । ਗੰਦਾ ਵਾਤਾਵਰਨ, ਘੱਟ ਸ਼ੁੱਧ ਹਵਾ ਅਤੇ ਸੂਰਜ ਦੀ ਰੌਸ਼ਨੀ ਦੀ ਕਮੀ ਵਿਚ ਲੋਕ ਕਮਜ਼ੋਰ ਹੋ ਜਾਂਦੇ ਹਨ । ਉਹਨਾਂ ਦੀ ਕਾਰਜ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ । ਤੰਗ ਅਤੇ ਗੰਦੇ ਘਰਾਂ ਵਿਚ ਰਹਿਣ ਨਾਲ ਲੋਕਾਂ ਦਾ ਸਿਰ ਦਰਦ, ਕਮਜ਼ੋਰੀ, ਰਕਤਹੀਨਤਾ (ਖੂਨ ਦੀ ਕਮੀ) ਉਨੀਂਦਰਾ, ਜ਼ੁਕਾਮ, ਤਪਦਿਕ ਅਤੇ ਸਾਹ ਤੇ ਛੂਤ ਦੇ ਰੋਗ ਲੱਗ ਜਾਂਦੇ ਹਨ । ਇਸ ਲਈ ਸਪੱਸ਼ਟ ਹੈ ਕਿ ਸਾਡੀ ਸਿਹਤ ਘਰ ਦੇ ਸਾਫ਼-ਸੁਥਰਾ ਹੋਣ ਤੇ ਹੀ ਨਿਰਭਰ ਕਰਦੀ ਹੈ ।

ਪ੍ਰਸ਼ਨ 5.
ਸਫ਼ਾਈ ਵਿਚ ਕੰਮ ਆਉਣ ਵਾਲੇ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਸਫ਼ਾਈ ਵਿਚ ਕੰਮ ਆਉਣ ਵਾਲੇ ਵੱਖ-ਵੱਖ ਪਦਾਰਥ ਜਿਵੇਂ : ਨਿਬੁ, ਸਿਰਕਾ, ਸਪਿਰਿਟ, ਤਾਰਪੀਨ ਦਾ ਤੇਲ, ਬੈਨਜੀਨ, ਕਲੋਰੀਨ, ਹਾਈਡਰੋਕਲੋਰਿਕ ਐਸਿਡ ਆਦਿ ਦਾ ਪ੍ਰਯੋਗ ਦਾਗ਼-ਧੱਬੇ ਦੂਰ ਕਰਨ ਲਈ ਕੀਤਾ ਜਾਂਦਾ ਹੈ । ਡੀ. ਡੀ.ਟੀ. , ਫਿਨਾਇਲ, ਮਿੱਟੀ ਦਾ ਤੇਲ ਆਦਿ ਦੀ ਵਰਤੋਂ ਜੀਵ-ਜੰਤੂਆਂ ਦਾ ਨਾਸ਼ ਕਰਨ ਲਈ ਕੀਤੀ ਜਾਂਦੀ ਹੈ । ਬਾਸੋ ਕਰੀਮ, ਫ਼ਰਨੀਚਰ ਕਰੀਮ ਆਦਿ ਨੂੰ ਧਾਤ, ਸ਼ੀਸ਼ੇ ਅਤੇ ਫ਼ਰਨੀਚਰ ਦੀ ਸਫ਼ਾਈ ਵਿਚ ਪ੍ਰਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 6.
ਸਾਧਾਰਨ ਰੂਪ ਨਾਲ ਸਫ਼ਾਈ ਦੀਆਂ ਕਿਹੜੀਆਂ ਵਿਧੀਆਂ ਹਨ ?
ਉੱਤਰ-
ਸਾਧਾਰਨ ਰੂਪ ਨਾਲ ਸਫ਼ਾਈ ਦੀਆਂ ਹੇਠ ਲਿਖੀਆਂ ਵਿਧੀਆਂ ਹਨ :-

  1. ਝਾੜੂ ਲਾਉਣਾ ।
  2. ਗਿੱਲੇ ਪੋਚੇ ਨਾਲ ਫ਼ਰਸ਼ ਆਦਿ ਦੀ ਧੂੜ-ਮਿੱਟੀ ਸਾਫ਼ ਕਰਨਾ ।
  3. ਵਸਤੂਆਂ ਨੂੰ ਕੱਪੜੇ ਨਾਲ ਪੂੰਝਣਾ ।
  4. ਪਾਣੀ ਨਾਲ ਧੁਆਈ ਕਰਨਾ ਫ਼ਰਸ਼ ਨੂੰ ਧੋਣਾ)
  5. ਵੈਕਿਊਮ ਕਲੀਨਰ ਦੀ ਵਰਤੋਂ ।
  6. ਫ਼ਰਸ਼ ਸਵੀਪਰ (ਕਾਰਪੈਟ ਸਵੀਪਰ) ਦਾ ਪ੍ਰਯੋਗ ।

PSEB 6th Class Home Science Solutions Chapter 4 ਘਰ

ਨਿਬੰਧਾਮਕ ਪ੍ਰਸ਼ਨ

ਪ੍ਰਸ਼ਨ 1.
ਘਰ ਦੀ ਸਫ਼ਾਈ ਲਈ ਲੋੜੀਂਦੀ ਸਾਮੱਗਰੀ ਨੂੰ ਚਿਤਰਾਂ ਦੁਆਰਾ ਸਮਝਾਓ ।
ਉੱਤਰ-
ਘਰ ਦੀ ਸਫ਼ਾਈ ਲਈ ਕੇਵਲ ਝਾਤੂ ਹੀ ਕਾਫ਼ੀ ਨਹੀਂ ਹੁੰਦਾ । ਚੰਗੀ ਸਫ਼ਾਈ ਲਈ ਸਫ਼ਾਈ ਦੇ ਅਨੁਸਾਰ ਸਾਮੱਗਰੀ ਦੀ ਲੋੜ ਹੁੰਦੀ ਹੈ । ਸਫ਼ਾਈ ਲਈ ਹੇਠ ਲਿਖੀ ਸਾਮੱਗਰੀ ਦੀ ਲੋੜ ਹੁੰਦੀ ਹੈ :-

  1. ਝਾੜ, ਬੁਰਸ਼, ਝਾੜਨ ਜਾਂ ਕੱਪੜੇ ਦੇ ਟੋਟੇ, ਸਪੰਜ ।
  2. ਡਸਟ ਪੈਨ, ਡੋਲ ਬਾਲਟੀ, ਜਗ ਜਾਂ ਮੱਗ ।
  3. ਸਫ਼ਾਈ ਕਰਨ ਦੇ ਯੰਤਰ-ਵੈਕਿਉਮ ਕਲੀਨਰ, ਕਾਰਪੈਟ ਸਵੀਪਰ ਆਦਿ ।
  4. ਸਫ਼ਾਈ ਵਿਚ ਵਰਤੇ ਜਾਣ ਵਾਲੇ ਪਦਾਰਥ-ਡੀ. ਡੀ. ਟੀ, ਫਿਨਾਇਲ, ਮਿੱਟੀ ਦਾ ਤੇਲ, ਸਪਿਰਿਟ, ਤਾਰਪੀਨ ਦਾ ਤੇਲ, ਬੈਨਜੀਨ, ਕਲੋਰੀਨ, ਨਿੰਬੂ, ਸਿਰਕਾ, ਹਾਈਡਰੋਕਲੋਰਿਕ ਐਸਿਡ ਆਦਿ। ਸੋ ਕਰੀਮ, ਫਰਨੀਚਰ ਕਰੀਮ, ਵਿਮ, ਰਾਖ, ਸਾਬਣ ਦਾ ਪਾਣੀ ਜਾਂ ਸਰਫ਼ ਆਦਿ ।

PSEB 6th Class Home Science Solutions Chapter 4 ਘਰ 2

ਇੱਕ ਸ਼ਬਦ ਵਿੱਚ ਉੱਤਰ ਦਿਉ

ਪ੍ਰਸ਼ਨ 1.
ਮਨੁੱਖ ਜਿੱਥੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਉਸ ਨੂੰ ਕੀ ਕਹਿੰਦੇ ਹਨ ?
ਉੱਤਰ-
ਘਰ ।

ਪ੍ਰਸ਼ਨ 2.
ਸਵਸਥ ਰਹਿਣ ਲਈ ………………….. ਜ਼ਰੂਰੀ ਹੈ ?
ਉੱਤਰ-
ਸਫ਼ਾਈ ।

ਪ੍ਰਸ਼ਨ 3.
ਘਰ ਦੇ ਨੇੜੇ …………………………… ਅਤੇ ਗੰਦਗੀ ਦੇ ਢੇਰ ਨਹੀਂ ਹੋਣੇ ਚਾਹੀਦੇ ।
ਉੱਤਰ-
ਡੇਅਰੀ ਫ਼ਾਰਮ ।

PSEB 6th Class Home Science Solutions Chapter 4 ਘਰ

ਪ੍ਰਸ਼ਨ 4.
ਬੈਂਕ ਘਰ ਤੋਂ ……………………………… ਹੋਣਾ ਚਾਹੀਦਾ ਹੈ ?
ਉੱਤਰ-
ਨੇੜੇ ।

ਪ੍ਰਸ਼ਨ 5.
ਕੰਧਾਂ ਅਤੇ ਛੱਤਾਂ ਦੀ ਸਫ਼ਾਈ ਵਾਲਾ ਬੁਰਸ਼ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਗੋਲਾਕਾਰ ।

Leave a Comment