PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

Punjab State Board PSEB 6th Class Social Science Book Solutions History Chapter 13 ਮੌਰੀਆ ਅਤੇ ਸੁੰਗ ਕਾਲ Textbook Exercise Questions and Answers.

PSEB Solutions for Class 6 Social Science History Chapter 13 ਮੌਰੀਆ ਅਤੇ ਸੁੰਗ ਕਾਲ

SST Guide for Class 6 PSEB ਮੌਰੀਆ ਅਤੇ ਸੁੰਗ ਕਾਲ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਸਿਕੰਦਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਿਕੰਦਰ ਮਕਦੂਨੀਆ ਦੇ ਰਾਜੇ ਫਿਲਿਪ ਦਾ ਪੁੱਤਰ ਸੀ । ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਕਦੁਨੀਆ ਦਾ ਸ਼ਾਸਕ ਬਣਿਆ । ਉਸ ਦੀ ਇੱਛਾ ਸਾਰੇ ਸੰਸਾਰ ਨੂੰ ਜਿੱਤਣ ਦੀ ਸੀ । ਇਸ ਲਈ ਰਾਜ-ਗੱਦੀ ‘ਤੇ ਬੈਠਦਿਆਂ ਹੀ ਉਸਨੇ ਸੰਸਾਰ ਨੂੰ ਜਿੱਤਣ ਦਾ ਕੰਮ ਸ਼ੁਰੂ ਕਰ ਦਿੱਤਾ । ਪਹਿਲੇ ਦੋ ਸਾਲ ਉਸਨੇ ਮਕਦੁਨੀਆ ਦੇ ਆਲੇ-ਦੁਆਲੇ ਦੇ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ । ਫਿਰ ਉਹ ਵਿਸ਼ਾਲ ਸੈਨਾ ਲੈ ਕੇ ਫਾਰਸ (ਇਰਾਨ) ਨੂੰ ਜਿੱਤਣ ਲਈ ਚੱਲ ਪਿਆ । ਉਸਨੇ ਏਸ਼ੀਆ ਮਾਈਨਰ, ਸੀਰੀਆ, ਮਿਸਰ ਅਤੇ ਅਫ਼ਗਾਨਿਸਤਾਨ ਨੂੰ ਵੀ ਜਿੱਤ ਲਿਆ ।

326 ਈ: ਪੂ: ਵਿੱਚ ਸਿਕੰਦਰ ਨੇ ਭਾਰਤ ‘ਤੇ ਹਮਲਾ ਕੀਤਾ ਅਤੇ ਬਿਆਸ ਨਦੀ ਤੱਕ ਪੰਜਾਬ ਵਿੱਚ ਉੱਤਰ-ਪੱਛਮ ਦੇ ਕਈ ਰਾਜਿਆਂ ਨੂੰ ਹਰਾਇਆ | ਪਹਿਲਾਂ ਉਸ ਨੇ ਤਕਸ਼ਿਲਾ ਦੇ ਰਾਜੇ ਅੰਭੀ ਅਤੇ ਫਿਰ ਜੇਹਲਮ ਤੇ ਚਨਾਬ ਨਦੀ ਦੇ ਵਿਚਕਾਰਲੇ ਦੇਸ਼ ਦੇ ਸ਼ਾਸਕ ਪੋਰਸ ਨੂੰ ਹਰਾਇਆ । ਪੋਰਸ ਨੇ ਸਿਕੰਦਰ ਦਾ ਡੱਟ ਕੇ ਮੁਕਾਬਲਾ ਕੀਤਾ ਸੀ । ਸਿਕੰਦਰ ਦੇ ਸੈਨਿਕ ਪੰਜਾਬ ਦੇ ਲੋਕਾਂ ਦੀ ਬਹਾਦਰੀ ਨੂੰ ਦੇਖ ਕੇ ਡਰ ਗਏ ਸਨ ।ਉਹ ਲਗਾਤਾਰ ਯੁੱਧ ਅਤੇ ਯਾਤਰਾ ਕਰਨ ਨਾਲ ਵੀ ਥੱਕ ਗਏ ਸਨ । ਇਸ ਕਾਰਨ ਸਿਕੰਦਰ ਨੂੰ ਬਿਆਸ ਨਦੀ ਤੋਂ ਹੀ ਵਾਪਸ ਮੁੜਨਾ ਪਿਆ । ਪਰ ਉਹ ਆਪਣੇ ਦੇਸ਼ ਵਿੱਚ ਨਾ ਪਹੁੰਚ ਸਕਿਆ । ਰਸਤੇ ਵਿੱਚ ਹੀ ਬੁਖਾਰ ਕਾਰਨ ਉਸ ਦੀ ਮੌਤ ਹੋ ਗਈ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਪ੍ਰਸ਼ਨ 2.
ਕੌਟੱਲਿਆ ਬਾਰੇ ਇੱਕ ਨੋਟ ਲਿਖੋ ।
ਉੱਤਰ-
ਕੌਟਲਿਆ ਨੂੰ ਚਾਣਕਿਆ ਵੀ ਕਿਹਾ ਜਾਂਦਾ ਹੈ । ਉਹ ਇੱਕ ਮਹਾਨ ਵਿਦਵਾਨ ਅਤੇ ਤਕਸ਼ਿਲਾ ਵਿਸ਼ਵ-ਵਿਦਿਆਲੇ ਵਿੱਚ ਅਧਿਆਪਕ ਸੀ । ਚੰਦਰਗੁਪਤ ਮੌਰੀਆ ਉਸ ਨੂੰ ਆਪਣਾ ਗੁਰੂ ਮੰਨਦਾ ਸੀ । ਉਸ ਦੀ ਸਹਾਇਤਾ ਨਾਲ ਹੀ ਚੰਦਰਗੁਪਤ ਮੌਰੀਆ ਨੰਦ ਵੰਸ਼ ਨੂੰ ਖ਼ਤਮ ਕਰਕੇ ਮੌਰੀਆ ਸਾਮਰਾਜ ਸਥਾਪਤ ਕਰਨ ਵਿੱਚ ਸਫਲ ਹੋਇਆ ਸੀ । ਚੰਦਰਗੁਪਤ ਦੇ ਸਮਰਾਟ ਬਣਨ ਤੋਂ ਬਾਅਦ ਕੌਟੱਲਿਆ ਮੌਰੀਆ ਸਾਮਰਾਜ ਦਾ ਪ੍ਰਧਾਨ ਮੰਤਰੀ ਬਣ ਗਿਆ । ਕੌਟਲਿਆ ਇੱਕ ਮਹਾਨ ਲੇਖਕ ਵੀ ਸੀ । ਉਸ ਦੀ ਪੁਸਤਕ ‘ਅਰਥ ਸ਼ਾਸਤਰ’ ਮੌਰੀਆ ਸ਼ਾਸਨ ਦੀ ਜਾਣਕਾਰੀ ਦਾ ਇੱਕ ਮਹੱਤਵਪੂਰਨ ਸਰੋਤ ਹੈ ।

ਪ੍ਰਸ਼ਨ 3.
ਅਸ਼ੋਕ ਨੂੰ ‘ਮਹਾਨ’ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਅਸ਼ੋਕ ਨੂੰ ਕੇਵਲ ਭਾਰਤ ਦਾ ਹੀ ਨਹੀਂ, ਸਗੋਂ ਸੰਸਾਰ ਦਾ ਇੱਕ ਮਹਾਨ ਸਮਰਾਟ ਮੰਨਿਆ ਜਾਂਦਾ ਹੈ । ਉਹ ਇੱਕ ਸ਼ਕਤੀਸ਼ਾਲੀ ਅਤੇ ਮਹਾਨ ਜੇਤ ਹੁੰਦੇ ਹੋਏ ਵੀ ਸ਼ਾਂਤੀ ਦਾ ਪੁਜਾਰੀ, ਮਨੁੱਖਤਾ ਪੇਮੀ ਅਤੇ ਬੇਸਹਾਰਿਆਂ ਦਾ ਮਸੀਹਾ ਸੀ । ਉਸ ਦੀ ਮਹਾਨਤਾ ਉਸਦੇ ਹੇਠ ਲਿਖੇ ਗੁਣਾਂ ‘ਤੇ ਆਧਾਰਿਤ ਸੀ-

  • 261 ਈ: ਪੂ: ਵਿੱਚ ਅਸ਼ੋਕ ਨੇ ਕਲਿੰਗ (ਉੜੀਸਾ) ਨੂੰ ਜਿੱਤਿਆ । ਇਸ ਲੜਾਈ ਵਿੱਚ ਲੱਖਾਂ ਲੋਕ ਮਾਰੇ ਗਏ ਅਤੇ ਅਨੇਕਾਂ ਜ਼ਖ਼ਮੀ ਹੋਏ । ਬਹੁਤ ਸਾਰੇ ਲੋਕਾਂ ਨੂੰ ਕੈਦ ਕਰ ਲਿਆ ਗਿਆ । ਇਸ ਖੂਨ-ਖ਼ਰਾਬੇ ਤੋਂ ਅਸ਼ੋਕ ਨੂੰ ਬਹੁਤ ਦੁੱਖ ਹੋਇਆ । ਉਸਨੇ ਹਮੇਸ਼ਾ ਲਈ ਯੁੱਧ ਕਰਨਾ ਛੱਡ ਦਿੱਤਾ ਅਤੇ ਬੁੱਧ ਧਰਮ ਨੂੰ ਅਪਣਾ ਲਿਆ ।
  • ਲਿੰਗ ਦੇ ਯੁੱਧ ਤੋਂ ਬਾਅਦ ਅਸ਼ੋਕ ਨੇ ਆਪਣਾ ਬਾਕੀ ਜੀਵਨ ਮਨੁੱਖਤਾ ਦੀ ਭਲਾਈ ਵਿੱਚ ਬਤੀਤ ਕੀਤਾ । ਉਸਨੇ ਯਾਤਰੀਆਂ ਲਈ ਸੜਕਾਂ ਤੇ ਸਰਾਵਾਂ ਬਣਵਾਈਆਂ, ਖੂਹ ਖੁਦਵਾਏ ਅਤੇ ਮਨੁੱਖਾਂ ਤੇ ਪਸ਼ੂਆਂ ਲਈ ਹਸਪਤਾਲ ਖੋਲ੍ਹੇ ।
  • ਉਸਨੇ ਸ਼ਿਕਾਰ ਕਰਨਾ ਛੱਡ ਦਿੱਤਾ ਅਤੇ ਪਸ਼ੂਆਂ-ਪੰਛੀਆਂ ਨੂੰ ਮਾਰਨ ‘ਤੇ ਰੋਕ ਲਗਾ ਦਿੱਤੀ ।
  • ਉਸਨੇ ਆਪਣੀ ਪਰਜਾ ਨੂੰ ਅਹਿੰਸਾ ਦਾ ਪਾਲਣ ਕਰਨ, ਵੱਡਿਆਂ ਦਾ ਆਦਰ ਕਰਨ ਅਤੇ ਆਪਣੇ ਤੋਂ ਛੋਟਿਆਂ, ਨੌਕਰਾਂ ਤੇ ਸਾਰੇ ਜੀਵ-ਜੰਤੂਆਂ ਨਾਲ ਪਿਆਰ ਕਰਨ ਅਤੇ ਦਇਆ ਦਾ ਭਾਵ ਰੱਖਣ ਦਾ ਸੰਦੇਸ਼ ਦਿੱਤਾ ।
  • ਉਸਨੇ ਆਪਣੀ ਪਰਜਾ ਨੂੰ ਗ਼ਰੀਬਾਂ ਨੂੰ ਦਾਨ ਦੇਣ ਅਤੇ ਸਾਰੇ ਧਰਮਾਂ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ ।
  • ਉਸਨੇ ਆਪਣੇ ਸੰਦੇਸ਼ ਚੱਟਾਨਾਂ ਤੇ ਪੱਥਰਾਂ ਦੇ ਸਤੰਭਾਂ ‘ਤੇ ਖੁਦਵਾ ਦਿੱਤੇ ਅਤੇ ਲੋਕਾਂ ਨੂੰ ਉਹਨਾਂ ਦਾ ਪਾਲਣ ਕਰਨ ਲਈ ਕਿਹਾ ।
  • ਉਸਨੇ ਲੋਕਾਂ ਵਿੱਚ ਜਨ-ਕਲਿਆਣ ਦਾ ਸੰਦੇਸ਼ ਫੈਲਾਉਣ ਲਈ ਵਿਸ਼ੇਸ਼ ਅਧਿਕਾਰੀਆਂ ਦੀ ਨਿਯੁਕਤੀ ਕੀਤੀ ।

ਪ੍ਰਸ਼ਨ 4.
ਮੌਰੀਆ ਕਲਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮੌਰੀਆ ਸ਼ਾਸਕ ਕਲਾ-ਪ੍ਰੇਮੀ ਸਨ ਅਤੇ ਉਹਨਾਂ ਨੇ ਕਲਾ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ । ਉਹਨਾਂ ਦੇ ਇਸ ਯੋਗਦਾਨ ਦਾ ਵਰਣਨ ਇਸ ਤਰ੍ਹਾਂ ਹੈ-

  1. ਚੰਦਰਗੁਪਤ ਮੌਰੀਆ ਨੇ ਇੱਕ ਵੱਡਾ ਰਾਜ ਮਹਿਲ ਬਣਵਾਇਆ ਇਹ ਰਾਜ ਮਹਿਲ ਬਹੁਤ ਸੁੰਦਰ ਸੀ ਅਤੇ ਅਨੇਕਾਂ ਸਤੰਭਾਂ ‘ਤੇ ਖੜ੍ਹਾ ਸੀ । ਅਸ਼ੋਕ ਦਾ ਮਹਿਲ ਵੀ ਬਹੁਤ ਸ਼ਾਨਦਾਰ ਸੀ ।
  2. ਚੰਦਰਗੁਪਤ ਮੌਰੀਆ ਨੇ ਗੁਜਰਾਤ ਵਿੱਚ ਸੁਦਰਸ਼ਨ ਨਾਮਕ ਇੱਕ ਵਿਸ਼ਾਲ ਝੀਲ ਦਾ ਨਿਰਮਾਣ ਕਰਵਾਇਆ ਸੀ ।
  3. ਅਸ਼ੋਕ ਨੇ ਬਹੁਤ ਸਾਰੇ ਸਤੂਪਾਂ ਦਾ ਨਿਰਮਾਣ ਕਰਵਾਇਆ । ਮੱਧ ਪ੍ਰਦੇਸ਼ ਵਿੱਚ ਸਾਂਚੀ ਦਾ ਸਤੂਪ ਬਹੁਤ ਪ੍ਰਸਿੱਧ ਹੈ ।
  4. ਅਸ਼ੋਕ ਨੇ ਲਲਿਤ ਪਾਟਨ ਨਾਮਕ ਦੋ ਨਵੇਂ ਨਗਰ ਵਸਾਏ ।
  5. ਅਸ਼ੋਕ ਨੇ ਭਿਖਸ਼ੂਆਂ ਅਤੇ ਨਿਰਗੰਥਾਂ ਲਈ ਬਿਹਾਰ ਦੇ ਨਾਗ-ਅਰਜੁਨੀ ਤੇ ਬਾਰਾਬਾਰ ਦੀਆਂ ਪਹਾੜੀਆਂ ਵਿੱਚ ਸੁੰਦਰ ਗੁਫ਼ਾਵਾਂ ਬਣਵਾਈਆਂ ।
  6. ਅਸ਼ੋਕ ਨੇ ਪੱਥਰ ਦੇ ਵੱਡੇ-ਵੱਡੇ ਸਤੰਭ ਬਣਵਾਏ ।ਇਹ ਸਤੰਭ 34 ਫੁੱਟ ਉੱਚੇ ਹਨ । ਇਹਨਾਂ ‘ਤੇ ਬਹੁਤ ਵਧੀਆ ਪਾਲਿਸ਼ ਕੀਤੀ ਹੋਈ ਹੈ, ਜੋ ਸ਼ੀਸ਼ੇ ਦੀ ਤਰ੍ਹਾਂ ਚਮਕਦੀ ਹੈ । ਇਹਨਾਂ ਸਤੰਭਾਂ ‘ਤੇ ਅਸ਼ੋਕ ਨੇ ਆਪਣੇ ਲੇਖ ਖੁਦਵਾਏ ।
  7. ਅਸ਼ੋਕ ਨੇ ਆਪਣੇ ਸਤੰਭਾਂ ’ਤੇ ਬੈਲ, ਹਾਥੀ, ਸ਼ੇਰ ਆਦਿ ਦੀਆਂ ਮੂਰਤੀਆਂ ਲਗਵਾਈਆਂ । ਇੱਕ ਮਰਤੀ ਵਿੱਚ ਚਾਰ ਸ਼ੇਰ ਪਿੱਠ ਨਾਲ ਪਿੱਠ ਲਗਾ ਕੇ ਬੈਠੇ ਦਿਖਾਏ ਗਏ ਹਨ । ਇਹ ਮੂਰਤੀ ਸਾਰਨਾਥ (ਉੱਤਰ ਪ੍ਰਦੇਸ਼ ਤੋਂ ਪ੍ਰਾਪਤ ਹੋਈ ਹੈ। ਇਹੀ ਮੁਰਤੀ ਸਾਡਾ ਰਾਸ਼ਟਰੀ ਚਿੰਨ੍ਹ ਹੈ ।
  8. ਮੌਰੀਆ ਕਾਲ ਵਿੱਚ ਯਕਸ਼ਾਂ-ਯਕਸ਼ਣੀਆਂ ਦੀਆਂ ਸੁੰਦਰ ਮੂਰਤੀਆਂ ਵੀ ਬਣਵਾਈਆਂ ਗਈਆਂ ਸਨ | ਅਜਿਹੀ ਇੱਕ ਮੂਰਤੀ ਪਟਨਾ ਦੇ ਨੇੜੇ ਦੀਦਾਰਗੰਜ ਤੋਂ ਪ੍ਰਾਪਤ ਹੋਈ ਹੈ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਸਿਕੰਦਰ ਦੇ ਸੈਨਿਕ ਪੰਜਾਬ ਦੇ ਲੋਕਾਂ ਦੀ …………………………….. ਵੇਖ ਕੇ ਡਰ ਗਏ ।
(2) ਚੰਦਰਗੁਪਤ ਨੇ …………………………. ਈ: ਪੂ: ਤੱਕ ਰਾਜ ਕੀਤਾ।
(3) …………………………. ਸੈਲਯੂਕਸ ਦਾ ਯੂਨਾਨੀ ਰਾਜਦੂਤ ਸੀ ।
(4) ਕੌਟੱਲਿਆ ਦੇ …………………………… ਅਤੇ ਮੈਗਸਥਨੀਜ ਦੀ …………………………… ਪੁਸਤਕ ਤੋਂ ਸਾਨੂੰ ਮੌਰੀਆ ਸਾਮਰਾਜ ਦੇ ਰਾਜ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ ।
(5) ਮੱਧ ਪ੍ਰਦੇਸ਼ ਵਿਚ …………………………….. ਦਾ ਸਤੂਪ ਬਹੁਤ ਪ੍ਰਸਿੱਧ ਹੈ ।
ਉੱਤਰ-
(1) ਬਹਾਦਰੀ
(2) 297
(3) ਮੈਗਸਥਨੀਜ
(4) ਅਰਥ ਸ਼ਾਸਤਰ, ਇੰਡੀਕਾ
(5) ਸਾਂਚੀ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

II. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਮੈਗਸਥਨੀਜ਼ (ਉ) ਅਰਥ ਸ਼ਾਸਤਰ
(2) ਕੌਟੱਲਿਆ (ਅ) ਸਰੂਪ
(3) ਸਾਂਚੀ (ੲ) ਮੰਤਰੀ
(4) ਅਮਾਯਾ (ਸ) ਇੰਡਿਕਾ

ਉੱਤਰ-
ਸਹੀ ਜੋੜੇ :

(1) ਮੈਗਸਥਨੀਜ਼ (ਸ) ਇੰਡਿਕਾ
(2) ਕੌਟੱਲਿਆ (ਉ) ਅਰਥ ਸ਼ਾਸਤਰ
(3) ਸਾਂਚੀ (ਅ) ਸਤੂਪ
(4) ਅਮਾਯਾ (ੲ) ਮੰਤਰੀ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਹੀ (√) ਜਾਂ ਗਲਤ (×) ਦਾ ਨਿਸ਼ਾਨ ਲਗਾਓ :

(1) ਸੈਲਯੂਕਸ ਨੇ ਚੰਦਰਗੁਪਤ ਮੌਰੀਆ ਨੂੰ ਹਰਾਇਆ ।
(2) ਅਸ਼ੋਕ ਨੇ ਲੋਹੇ ਦੇ ਵਿਸ਼ਾਲ ਸਤੰਭ ਬਣਵਾਏ ।
(3) ਮਹਾਮਾਤਰ ਸਿਕੰਦਰ ਦੇ ਅਫ਼ਸਰ ਸਨ ।
(4) ਅਸ਼ੋਕ ਨੇ ਕਲਿੰਗ ਯੁੱਧ ਦੇ ਪਿੱਛੋਂ ਬੁੱਧ ਧਰਮ ਅਪਣਾਇਆ ।
(5) ਚੰਦਰਗੁਪਤ ਨੇ ਸੁਦਰਸ਼ਨ ਝੀਲ ਦਾ ਨਿਰਮਾਣ ਕਰਵਾਇਆ ।
ਉੱਤਰ-
(1) (×)
(2) (×)
(3) (×)
(4) (√)
(5) (√)

PSEB 6th Class Social Science Guide ਮੌਰੀਆ ਅਤੇ ਸੁੰਗ ਕਾਲ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਿਕੰਦਰ ਮਕਦੂਨੀਆ ਦਾ ਇਕ ਮਹਾਨ ਯੂਨਾਨੀ ਵਿਜੇਤਾ ਸੀ । ਉਸਨੇ ਭਾਰਤ ਤੇ ‘ ਕਦੋਂ ਹਮਲਾ ਕੀਤਾ ?
ਉੱਤਰ-
326 ਈ: ਪੂ: ਵਿੱਚ ।

ਪ੍ਰਸ਼ਨ 2.
ਮਹਾਨ ਸਮਰਾਟ ਅਸ਼ੋਕ ਕਿਸ ਦਾ ਪੁੱਤਰ ਸੀ ?
ਉੱਤਰ-
ਬਿੰਦੂਸਾਰ ਦਾ ।

ਪ੍ਰਸ਼ਨ 3.
ਅਸ਼ੋਕ ਭਾਰਤ ਦਾ ਪਹਿਲਾ ਸਮਰਾਟ ਸੀ । ਜਿਸਨੇ ਇਕ ਯੁੱਧ ਦੇ ਦੌਰਾਨ ਸਦਾ ਦੇ ‘ ਲਈ ਯੁੱਧ ਕਰਨ ਦਾ ਤਿਆਗ ਕਰ ਦਿੱਤਾ । ਦੱਸੋ ਉਹ ਕਿਹੜਾ ਯੁੱਧ ਸੀ ?
ਉੱਤਰ-
ਕਲਿੰਗ ਦਾ ਯੁੱਧ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਅੰਤਿਮ ਮੌਰੀਆ ਸਮਰਾਟ ਬ੍ਰਿਥ ਦਾ ਕਤਲ ਉਸਦੇ ਸੈਨਾਪਤੀ ਨੇ ਕੀਤਾ ਸੀ । ਹੇਠਾਂ ਲਿਖਿਆਂ ਵਿਚੋਂ ਉਹ ਸੈਨਾਪਤੀ ਕੌਣ ਸੀ ?
(ਉ) ਪੁਸ਼ਿਆ ਮਿੱਤਰ ਸ਼ੰਗ
(ਅ) ਸੈਲਯੂਕਸ ਨਿਕਾਤੋਰ
(ੲ) ਮਿਨਾਂਡਰ
ਉੱਤਰ-
(ਉ) ਪੁਸ਼ਿਆ ਮਿੱਤਰ ਸ਼ੰਗ

ਪ੍ਰਸ਼ਨ 2.
ਕਿਹੜੇ ਮੌਰੀਆ ਸਮਰਾਟ ਨੇ ਲੋਕਾਂ ਵਿਚ ਨੈਤਿਕ ਮੁੱਲਾਂ ਦੇ ਪ੍ਰਚਾਰ ਲਈ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ?
(ਉ) ਚੰਦਰਗੁਪਤ ਮੌਰੀਆ
(ਅ) ਬਿੰਦੂਸਾਰ
(ੲ) ਅਸ਼ੋਕ ।
ਉੱਤਰ-
(ੲ) ਅਸ਼ੋਕ ।

ਪ੍ਰਸ਼ਨ 3.
ਹੇਠਾਂ ਤਿੰਨ ਚਿੱਤਰ A, B ਅਤੇ Cਦਿੱਤੇ ਗਏ ਹਨ । ਇਨ੍ਹਾਂ ਵਿਚੋਂ ਕਿਹੜਾ ਚਿੱਤਰ ਸਾਡਾ ਰਾਸ਼ਟਰੀ ਚਿੰਨ੍ਹ ਹੈ ?
PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ 1
ਉੱਤਰ-
(C).

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਿਕੰਦਰ ਨੇ ਭਾਰਤ ‘ਤੇ ਹਮਲਾ ਕਿਉਂ ਕੀਤਾ ?
ਉੱਤਰ-
ਸਿਕੰਦਰ ਸਾਰੇ ਸੰਸਾਰ ਦਾ ਰਾਜਾ ਬਣਨਾ ਚਾਹੁੰਦਾ ਸੀ । ਇਸ ਲਈ ਉਸ ਨੇ ਕਈ ਦੇਸ਼ ਜਿੱਤਣ ਤੋਂ ਬਾਅਦ ਭਾਰਤ ‘ਤੇ ਹਮਲਾ ਕਰ ਦਿੱਤਾ ।

ਪ੍ਰਸ਼ਨ 2.
ਤਕਸ਼ਿਲਾ ਦੇ ਰਾਜੇ ਦਾ ਨਾਂ ਕੀ ਸੀ ?
ਉੱਤਰ-
ਤਕਸ਼ਿਲਾ ਦੇ ਰਾਜੇ ਦਾ ਨਾਂ ਅੰਭੀ ਸੀ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਪ੍ਰਸ਼ਨ 3.
ਕਿਹੜੇ ਰਾਜਾ ਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕੀਤਾ ?
ਉੱਤਰ-
ਪੋਰਸ ਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕੀਤਾ ।

ਪ੍ਰਸ਼ਨ 4.
ਸਿਕੰਦਰ ਦੇ ਹਮਲੇ ਸਮੇਂ ਮਗਧ ਦਾ ਰਾਜਾ ਕੌਣ ਸੀ ?
ਉੱਤਰ-
ਸਿਕੰਦਰ ਦੇ ਹਮਲੇ ਸਮੇਂ ਮਗਧ ਦਾ ਰਾਜਾ ਮਹਾਂਪਦਮ ਨੰਦ ਸੀ ।

ਪ੍ਰਸ਼ਨ 5.
ਮੌਰੀਆ ਰਾਜ ਦੀ ਜਾਣਕਾਰੀ ਦੇਣ ਵਾਲੇ ਦੋ ਸੋਮਿਆਂ ਦੇ ਨਾਂ ਦੱਸੋ ।
ਉੱਤਰ-
ਯੂਨਾਨੀ ਯਾਤਰੀ ਮੈਗਸਥਨੀਜ਼ ਦੀ ਇੰਡਿਕਾ ਅਤੇ ਚਾਣਕਿਆ ਦਾ ਅਰਥ ਸ਼ਾਸਤਰ ।

ਪ੍ਰਸ਼ਨ 6.
ਚੰਦਰਗੁਪਤ ਦੁਆਰਾ ਮਗਧ ਦੀ ਜਿੱਤ ਦੇ ਸਮੇਂ ਨੰਦ ਵੰਸ਼ ਦਾ ਰਾਜਾ ਕੌਣ ਸੀ ?
ਉੱਤਰ-
ਚੰਦਰਗੁਪਤ ਦੁਆਰਾ ਮਗਧ ਦੀ ਜਿੱਤ ਦੇ ਸਮੇਂ ਨੰਦ ਵੰਸ਼ ਦਾ ਰਾਜਾ ਧਨਾਨੰਦ ਸੀ ।

ਪ੍ਰਸ਼ਨ 7.
ਚੰਦਰਗੁਪਤ ਮੌਰੀਆ ਦਾ ਰਾਜ-ਤਿਲਕ ਕਦੋਂ ਹੋਇਆ ?
ਉੱਤਰ-
ਚੰਦਰਗੁਪਤ ਮੌਰੀਆ ਦਾ ਰਾਜ ਤਿਲਕ 321 ਈ: ਪੂਰਵ ਵਿੱਚ ਹੋਇਆ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਪ੍ਰਸ਼ਨ 8.
ਚੰਦਰਗੁਪਤ ਮੌਰੀਆ ਨੂੰ ਸੈਲਿਊਕਸ ਨੂੰ ਹਰਾਉਣ ਤੋਂ ਬਾਅਦ ਕਿਹੜੇ ਚਾਰ ਪ੍ਰਾਂਤ ਮਿਲੇ ?
ਉੱਤਰ-
ਸੈਲਿਊਕਸ ਨੂੰ ਹਰਾਉਣ ਤੋਂ ਬਾਅਦ ਚੰਦਰਗੁਪਤ ਮੌਰੀਆ ਨੂੰ ਕਾਬਲ, ਕੰਧਾਰ, ਹੈਰਾਤ ਅਤੇ ਬਲੋਚਿਸਤਾਨ ਦੇ ਪ੍ਰਾਂਤ ਮਿਲੇ ।

ਪ੍ਰਸ਼ਨ 9.
ਚੰਦਰਗੁਪਤ ਮੌਰੀਆ ਦਾ ਰਾਜਕਾਲ ਦੱਸੋ ।
ਉੱਤਰ-
ਚੰਦਰਗੁਪਤ ਮੌਰੀਆ ਦਾ ਰਾਜਕਾਲ 321 ਈ: ਪੂਰਵ ਤੋਂ 297 ਈ: ਪੂਰਵ ਤੱਕ ਸੀ ।

ਪ੍ਰਸ਼ਨ 10.
ਅਸ਼ੋਕ ਦਾ ਰਾਜ-ਤਿਲਕ ਕਦੋਂ ਹੋਇਆ ?
ਉੱਤਰ-
ਅਸ਼ੋਕ ਦਾ ਰਾਜ-ਤਿਲਕ 269 ਈ: ਪੂਰਵ ਵਿੱਚ ਹੋਇਆ ।

ਪ੍ਰਸ਼ਨ 11.
ਅਸ਼ੋਕ ਨੇ ਕਲਿੰਗ ‘ਤੇ ਹਮਲਾ ਕਿਉਂ ਕੀਤਾ ?
ਉੱਤਰ-
ਅਸ਼ੋਕ ਨੂੰ ਵਿਰਾਸਤ ਵਿੱਚ ਪ੍ਰਾਪਤ ਵਿਸ਼ਾਲ ਸਾਮਰਾਜ ਵਿੱਚ ਕਲਿੰਗ ਦਾ ਦੇਸ਼ ਸ਼ਾਮਲ ਨਹੀਂ ਸੀ । ਇਸ ਲਈ ਉਸ ਨੇ 261 ਈ: ਪੂਰਵ ਵਿੱਚ ਕਲਿੰਗ ‘ਤੇ ਹਮਲਾ ਕਰ ਦਿੱਤਾ ।

ਪ੍ਰਸ਼ਨ 12.
ਅਸ਼ੋਕ ਦੇ ਧਰਮ ਦੇ ਕੋਈ ਦੋ ਸਿਧਾਂਤ ਲਿਖੋ ।
ਉੱਤਰ-
ਅਸ਼ੋਕ ਦੇ ਧਰਮ ਦੇ ਦੋ ਸਿਧਾਂਤ ਸਨ-

  1. ਵੱਡਿਆਂ ਦਾ ਆਦਰ ਅਤੇ ਛੋਟਿਆਂ ਨਾਲ ਪਿਆਰ ਕਰੋ,
  2. ਹਮੇਸ਼ਾ ਸੱਚ ਬੋਲੋ ।

ਪ੍ਰਸ਼ਨ 13.
ਅਸ਼ੋਕ ਦਾ ਰਾਜਕਾਲ ਦੱਸੋ ।
ਉੱਤਰ-
ਅਸ਼ੋਕ ਦਾ ਰਾਜਕਾਲ 269 ਈ: ਪੂਰਵ ਤੋਂ 232 ਈ: ਪੂਰਵ ਤੱਕ ਸੀ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੌਰੀਆ ਰਾਜ ਦੀ ਜਾਣਕਾਰੀ ਦੇਣ ਵਾਲੇ ਸਰੋਤਾਂ ਦੇ ਨਾਂ ਦੱਸੋ ।
ਉੱਤਰ-
ਮੌਰੀਆ ਰਾਜ ਦੀ ਜਾਣਕਾਰੀ ਸਾਨੂੰ ਹੇਠ ਲਿਖੇ ਸਰੋਤਾਂ ਤੋਂ ਮਿਲਦੀ ਹੈ-

  1. ਯੂਨਾਨੀ ਯਾਤਰੀ ਮੈਗਸਥਨੀਜ਼ ਦੀ ਇੰਡਿਕਾ,
  2. ਚਾਣਕਿਆ ਦਾ ਅਰਥ-ਸ਼ਾਸਤਰ,
  3. ਵਿਸ਼ਾਖਦੱਤ ਦਾ ਨਾਟਕ ਮੁਦਰਾ-ਰਾਖਸ਼ਸ਼,
  4. ਜੈਨ ਅਤੇ ਬੁੱਧ ਧਰਮ ਦੇ ਗੰਥ,
  5. ਪੁਰਾਣ ਅਤੇ ਸ਼ਿਲਾਲੇਖ,
  6. ਮੂਰਤੀਆਂ, ਸਮਾਰਕ, ਖੰਡਰ ਅਤੇ ਸਿੱਕੇ ।

ਪ੍ਰਸ਼ਨ 2.
ਚੰਦਰਗੁਪਤ ਮੌਰੀਆ ਦੇ ਜੀਵਨ ਦੀ ਜਾਣਕਾਰੀ ਦਿਓ ।
ਉੱਤਰ-
ਚੰਦਰਗੁਪਤ ਮੌਰੀਆ ਦਾ ਜਨਮ 345 ਈ: ਪੂਰਵ ਵਿੱਚ ਹੋਇਆ । ਉਸ ਦੇ ਜੀਵਨ ਦੇ ਸੰਬੰਧ ਵਿੱਚ ਕਈ ਵਿਚਾਰਧਾਰਾਵਾਂ ਹਨ । ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਚੰਦਰਗੁਪਤ ਦੀ ਮਾਂ ਮੁਰਾ ਇੱਕ ਸ਼ੂਦਰ ਘਰਾਣੇ ਦੀ ਸੀ । ਉਸ ਦੇ ਨਾਂ ‘ਤੇ ਮੌਰੀਆ ਸ਼ਬਦ ਦੀ ਵਰਤੋਂ ਕੀਤੀ ਗਈ । ਪਰ ਜੈਨ ਪਰੰਪਰਾਵਾਂ ਅਨੁਸਾਰ ਚੰਦਰਗੁਪਤ ਦੀ ਮਾਂ ਮੋਰ ਪਾਲਣ ਵਾਲੇ ਪਿੰਡ ਦੇ ਮੁਖੀ ਦੀ ਧੀ ਸੀ । ਕੁਝ ਇਤਿਹਾਸਕਾਰ ਚੰਦਰਗੁਪਤ ਦਾ ਸੰਬੰਧ ਨੰਦ ਵੰਸ਼ ਨਾਲ ਜੋੜਦੇ ਹਨ ।

ਪ੍ਰਸ਼ਨ 3.
ਚੰਦਰਗੁਪਤ ਮੌਰੀਆ ਦੀ ਪੰਜਾਬ ਜਿੱਤ ਸਮੇਂ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਸ ਤਰ੍ਹਾਂ ਦੀ ਸੀ ?
ਉੱਤਰ-
ਚੰਦਰਗੁਪਤ ਮੌਰੀਆ ਦੀ ਪੰਜਾਬ ਜਿੱਤ ਤੋਂ ਪਹਿਲਾਂ ਸਿਕੰਦਰ ਨੇ ਭਾਰਤ ‘ਤੇ ਹਮਲਾ ਕੀਤਾ ਸੀ । ਇਸ ਦੇ ਹਮਲਿਆਂ ਕਾਰਨ ਪੰਜਾਬ ਦੀ ਰਾਜਨੀਤਿਕ ਸਥਿਤੀ ਬਹੁਤ ਕਮਜ਼ੋਰ ਹੋ ਚੁੱਕੀ ਸੀ । ਸਿਕੰਦਰ ਇੱਥੇ ਆਪਣਾ ਸਾਮਰਾਜ ਸਥਾਪਤ ਕਰਕੇ, ਆਪਣੇ ਪ੍ਰਤੀਨਿਧੀ ਨੂੰ ਗਵਰਨਰ ਬਣਾ ਕੇ ਛੱਡ ਗਿਆ ਸੀ । ਪਰੰਤੂ ਪੰਜਾਬ ਦੇ ਲੋਕ ਵਿਦੇਸ਼ੀ ਰਾਜ ਦੇ ਵਿਰੁੱਧ ਸਨ । ਸਿੱਟੇ ਵਜੋਂ ਪੰਜਾਬ ਵਿੱਚ ਅਰਾਜਕਤਾ ਫੈਲ ਗਈ ।

ਪ੍ਰਸ਼ਨ 4.
ਚੰਦਰਗੁਪਤ ਮੌਰੀਆ ਦੀ ਮਗਧ ਜਿੱਤ ਬਾਰੇ ਲਿਖੋ ।
ਉੱਤਰ-
ਪੰਜਾਬ ‘ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਚੰਦਰਗੁਪਤ ਨੇ ਚਾਣਕਿਆ ਦੀ ਨੀਤੀ ਅਨੁਸਾਰ ਮਗਧ ’ਤੇ ਹਮਲਾ ਕਰ ਦਿੱਤਾ । ਮਗਧ ਦਾ ਰਾਜਾ ਧਨਾਨੰਦ ਅਤਿਆਚਾਰੀ ਸੀ । ਇਸ ਲਈ ਮਗਧ ਦੀ ਜਨਤਾ ਉਸ ਨਾਲ ਨਫ਼ਰਤ ਕਰਦੀ ਸੀ । ਚਾਣਕਿਆ ਵੀ ਨੰਦ ਰਾਜੇ ਤੋਂ ਆਪਣੇ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ । ਚੰਦਰਗੁਪਤ ਨੂੰ ਇਸ ਸਥਿਤੀ ਦਾ ਬਹੁਤ ਲਾਭ ਹੋਇਆ । ਇਸ ਲਈ ਉਸਨੇ 321 ਈ: ਪੂਰਵ ਵਿੱਚ ਮਗਧ ’ਤੇ ਆਪਣਾ ਅਧਿਕਾਰ ਕਰ ਲਿਆ ।

ਪ੍ਰਸ਼ਨ 5.
ਅਸ਼ੋਕ ਨੇ ਰਾਜ-ਗੱਦੀ ਕਿਸ ਤਰ੍ਹਾਂ ਪ੍ਰਾਪਤ ਕੀਤੀ ?
ਉੱਤਰ-
ਅਸ਼ੋਕ ਮੌਰੀਆ ਸ਼ਾਸਕ ਬਿੰਦੂਸਾਰ ਦਾ ਪੁੱਤਰ ਸੀ । ਬਿੰਦੁਸਾਰ ਦੀ 273 ਈ: ਪੁਰਵ ਵਿੱਚ ਮੌਤ ਹੋ ਗਈ । ਕਿਹਾ ਜਾਂਦਾ ਹੈ ਕਿ ਅਸ਼ੋਕ ਨੇ ਆਪਣੇ 99 ਭਰਾਵਾਂ ਨੂੰ ਮਾਰ ਕੇ ਮੌਰੀਆ ਸਾਮਰਾਜ ਦੀ ਰਾਜ-ਗੱਦੀ ਪ੍ਰਾਪਤ ਕੀਤੀ । ਅਸ਼ੋਕ ਦਾ ਰਾਜ-ਤਿਲਕ 269 ਈ: ਪੂਰਵ ਵਿੱਚ ਹੋਇਆ । ਹੋ ਸਕਦਾ ਹੈ ਕਿ 273 ਈ: ਪੂਰਵ ਤੋਂ 269 ਈ: ਪੂਰਵ ਦੇ ਵਿਚਕਾਰਲੇ ਸਮੇਂ ਵਿੱਚ ਰਾਜ-ਗੱਦੀ ਲਈ ਹਿ ਯੁੱਧ ਹੋਇਆ ਹੋਵੇ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੰਦਰਗੁਪਤ ਮੌਰੀਆ ਦੀਆਂ ਜਿੱਤਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਚੰਦਰਗੁਪਤ ਮੌਰੀਆ ਦੀਆਂ ਜਿੱਤਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ –

  • ਮਗਧ ‘ ਤੇ ਜਿੱਤ – ਚੰਦਰਗੁਪਤ ਨੇ ਮਗਧ ‘ਤੇ ਇੱਕ ਵੱਡੀ ਫ਼ੌਜ ਸਹਿਤ ਹਮਲਾ ਕਰ ਦਿੱਤਾ। ਉਸ ਸਮੇਂ ਮਗਧ ’ਤੇ ਧਨਾਨੰਦ ਰਾਜ ਕਰਦਾ ਸੀ । ਯੁੱਧ ਵਿੱਚ ਧਨਾਨੰਦ ਹਾਰ ਗਿਆ ਅਤੇ ਮਗਧ ਦੇ ਰਾਜ ‘ਤੇ ਚੰਦਰਗੁਪਤ ਮੌਰੀਆ ਦਾ ਅਧਿਕਾਰ ਹੋ ਗਿਆ । ਇਸ ਤਰ੍ਹਾਂ ਚੰਦਰਗੁਪਤ ਲਗਪਗ ਸਾਰੇ ਉੱਤਰੀ ਭਾਰਤ ਦਾ ਮਾਲਕ ਬਣ ਗਿਆ । ਮਗਧ ਦੀ ਰਾਜਧਾਨੀ ਪਾਟਲੀਪੁੱਤਰ ਉਸ ਦੇ ਰਾਜ ਦੀ ਰਾਜਧਾਨੀ ਬਣੀ ।
  • ਸੈਲਿਊਕਸ ਨਾਲ ਯੁੱਧ – ਸੈਲਿਊਕਸ ਸਿਕੰਦਰ ਦਾ ਸੈਨਾਪਤੀ ਸੀ । ਸਿਕੰਦਰ ਦੀ ਮੌਤ ਤੋਂ ਬਾਅਦ ਉਹ ਕਾਬਲ, ਕੰਧਾਰ, ਬਲਖ ਅਤੇ ਬੁਖਾਰਾ ਦਾ ਸ਼ਾਸਕ ਬਣ ਬੈਠਾ ਸੀ । ਉਸ ਨੇ ਪੰਜਾਬ ਦੇ ਪੱਛਮੀ ਭਾਗ ‘ਤੇ ਹਮਲਾ ਕਰ ਦਿੱਤਾ । ਇਹਨਾਂ ਖੇਤਰਾਂ ’ਤੇ ਚੰਦਰਗੁਪਤ ਮੌਰੀਆ ਦਾ ਰਾਜ ਸੀ । ਉਸ ਨੇ ਸੈਲਿਊਕਸ ਨੂੰ ਬੁਰੀ ਤਰ੍ਹਾਂ ਹਰਾਇਆ । ਸੈਲਿਊਕਸ ਨੇ ਚੰਦਰਗੁਪਤ ਮੌਰੀਆ ਨੂੰ ਕਾਬਲ, ਕੰਧਾਰ ਅਤੇ ਬਲੋਚਿਸਤਾਨ ਦੇ ਖੇਤਰ ਦੇ ਦਿੱਤੇ ।
  • ਹੋਰ ਤਾਂ – ਉੱਤਰੀ ਭਾਰਤ ‘ਤੇ ਅਧਿਕਾਰ ਕਰਨ ਤੋਂ ਬਾਅਦ ਚੰਦਰਗੁਪਤ ਨੇ ਗੁਜਰਾਤ ਕਾਠੀਆਵਾੜ ’ਤੇ ਹਮਲਾ ਕਰ ਕੇ ਉਸ ਨੂੰ ਆਪਣੇ ਰਾਜ ਵਿੱਚ ਮਿਲਾਇਆ । ਦੱਖਣ ਦੇ ਕੁਝ ਭਾਗਾਂ ‘ਤੇ ਵੀ ਚੰਦਰਗੁਪਤ ਮੌਰੀਆ ਦਾ ਪ੍ਰਭੁਤੱਵ ਸਥਾਪਤ ਹੋ ਗਿਆ ।

ਪ੍ਰਸ਼ਨ 2.
ਚੰਦਰਗੁਪਤ ਮੌਰੀਆ ਦੇ ਰਾਜ ਪ੍ਰਬੰਧ ਦੀ ਜਾਣਕਾਰੀ ਦਿਓ ।
ਉੱਤਰ-
ਚੰਦਰਗੁਪਤ ਮੌਰੀਆ ਦਾ ਰਾਜ ਪ੍ਰਬੰਧ ਉੱਚ-ਕੋਟੀ ਦਾ ਸੀ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

  • ਕੇਂਦਰੀ ਸ਼ਾਸਨ – ਰਾਜਾ ਰਾਜ ਦਾ ਸਰਵਉੱਚ ਅਧਿਕਾਰੀ ਸੀ । ਉਸ ਦੀਆਂ ਸ਼ਕਤੀਆਂ ਅਣਗਿਣਤ ਸਨ । ਉਹ ਸੈਨਾ ਦਾ ਮੁਖੀ ਅਤੇ ਨਿਆਂ ਦੀ ਅੰਤਿਮ ਅਦਾਲਤ ਸੀ । ਉਸ ਦੀ ਸਹਾਇਤਾ ਲਈ ਕਈ ਮੰਤਰੀ ਹੁੰਦੇ ਸਨ । ਉਸ ਦੇ ਕੁਝ ਹੋਰ ਅਧਿਕਾਰੀ ਪ੍ਰਧਾਨ, ਅਮਾਤਯ, ਮਹਾਮਾਤਰ ਆਦਿ ਸਨ ।
  • ਪ੍ਰਾਂਤ ਦਾ ਸ਼ਾਸਨ – ਸਾਰਾ ਸਾਮਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ । ਹਰੇਕ ਪ੍ਰਾਂਤ ਦਾ ਪ੍ਰਬੰਧ ਰਾਜ-ਪਰਿਵਾਰ ਦਾ ਕੋਈ ਰਾਜਕੁਮਾਰ ਕਰਦਾ ਸੀ । ਉਸ ਦਾ ਕਰਤੱਵ ਪ੍ਰਾਂਤ ਵਿੱਚ ਸ਼ਾਂਤੀ-ਵਿਵਸਥਾ ਬਣਾਈ ਰੱਖਣਾ ਸੀ । ਪ੍ਰਾਂਤ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਸਨ । ਜ਼ਿਲ੍ਹੇ ਦੇ ਮੁਖੀ ਨੂੰ ਸਥਾਨਿਕ ਕਹਿੰਦੇ ਸਨ ।
  • ਵੱਡੇ ਨਗਰਾਂ ਦਾ ਪ੍ਰਬੰਧ – ਪਾਟਲੀਪੁੱਤਰ, ਤਕਸ਼ਿਲਾ ਅਤੇ ਉੱਜੈਨ ਵਰਗੇ ਵੱਡੇ-ਵੱਡੇ ਨਗਰਾਂ ਦੇ ਪ੍ਰਬੰਧ ਲਈ ਸਮਿਤੀਆਂ ਸਥਾਪਤ ਕੀਤੀਆਂ ਗਈਆਂ ਸਨ | ਹਰੇਕ ਸਮਿਤੀ ਵਿੱਚ 30 ਮੈਂਬਰ ਹੁੰਦੇ ਸਨ । ਸਮਿਤੀਆਂ ਪੰਜ-ਪੰਜ ਮੈਂਬਰਾਂ ਦੇ ਛੇ ਬੋਰਡਾਂ ਵਿੱਚ ਵੰਡੀਆਂ ਹੋਈਆਂ ਸਨ ।
  • ਨਿਆਂ – ਨਿਆਂ ਦਾ ਸਭ ਤੋਂ ਉੱਚ ਅਧਿਕਾਰੀ ਰਾਜਾ ਆਪ ਸੀ । ਨਿਆਂ ਸੰਬੰਧੀ ਸਾਰੀਆਂ ਅੰਤਿਮ ਅਪੀਲਾਂ ਉਹ ਆਪ ਹੀ ਸੁਣਦਾ ਸੀ । ਸਾਰਿਆਂ ਨੂੰ ਉਚਿਤ ਨਿਆਂ ਮਿਲਦਾ ਸੀ । ਸਜ਼ਾਵਾਂ ਕਾਫ਼ੀ ਸਖ਼ਤ ਸਨ । ਲੋਕ ਸ਼ਾਂਤੀ-ਪੇਮੀ ਸਨ | ਅਪਰਾਧ ਬਹੁਤ ਘੱਟ ਹੁੰਦੇ ਸਨ ।
  • ਪਰਜਾ ਦੀ ਭਲਾਈ ਦੇ ਕੰਮ – ਚੰਦਰਗੁਪਤ ਮੌਰੀਆ ਪਰਜਾ ਦੀ ਭਲਾਈ ਦਾ ਵਿਸ਼ੇਸ਼ ਧਿਆਨ ਰੱਖਦਾ ਸੀ । ਉਸ ਨੇ ਖੇਤੀ ਦੀ ਉੱਨਤੀ ਲਈ ਸਿੰਜਾਈ ਦੀ ਉਚਿਤ ਵਿਵਸਥਾ ਕੀਤੀ ਹੋਈ ਸੀ । ਯਾਤਰੀਆਂ ਦੀ ਸਹੂਲਤ ਅਤੇ ਵਪਾਰ ਦੀ ਉੱਨਤੀ ਲਈ ਸਾਰੇ ਰਾਜ ਵਿੱਚ ਸੜਕਾਂ ਦਾ ਜਾਲ ਵਿਛਿਆ ਹੋਇਆ ਸੀ । ਇਸ ਤੋਂ ਇਲਾਵਾ ਉਸ ਨੇ ਸੜਕਾਂ ਦੇ ਦੋਵੇਂ ਪਾਸੇ ਛਾਂ-ਦਾਰ ਰੁੱਖ ਲਗਵਾਏ, ਧਰਮਸ਼ਾਲਾਵਾਂ ਬਣਵਾਈਆਂ ਅਤੇ ਖੁਹ ਖੁਦਵਾਏ ।
  • ਆਮਦਨ-ਸਰਕਾਰ ਨੂੰ ਆਮਦਨ ਕਰਾਂ ਤੋਂ ਹੁੰਦੀ ਸੀ । ਭੂਮੀ ਕਰ ਆਮ ਤੌਰ ‘ਤੇ ਉਪਜ ਦਾ 1/6 ਭਾਗ ਲਿਆ ਜਾਂਦਾ ਸੀ । ਜਨਮ ਅਤੇ ਮੌਤ ਕਰ, ਉਤਪਾਦਨ ਕਰ ਅਤੇ ਵਿਕਰੀ ਕਰ ਸਰਕਾਰ ਦੀ ਆਮਦਨ ਦੇ ਮੁੱਖ ਸਾਧਨ ਸਨ ।

ਪ੍ਰਸ਼ਨ 3.
ਅਸ਼ੋਕ ਦੀ ਕਲਿੰਗ ਜਿੱਤ ਦਾ ਵਰਣਨ ਕਰੋ
ਉੱਤਰ-
ਅਸ਼ੋਕ ਦੇ ਦਾਦਾ ਚੰਦਰਗੁਪਤ ਮੌਰੀਆ ਦੀ ਦੱਖਣ ਜਿੱਤ ਅਧੂਰੀ ਰਹਿ ਗਈ ਸੀ ਕਿਉਂਕਿ ਲਿੰਗ ਦਾ ਰਾਜ ਅਜੇ ਤੱਕ ਸੁਤੰਤਰ ਸੀ । ਇਸ ਲਈ ਅਸ਼ੋਕ ਨੇ ਕਲਿੰਗ ‘ਤੇ ਜਿੱਤ ਪ੍ਰਾਪਤ ਕਰਨ ਦਾ ਨਿਸ਼ਚਾ ਕੀਤਾ ਅਤੇ 261 ਈ: ਪੂ: ਵਿੱਚ ਇੱਕ ਵਿਸ਼ਾਲ ਸੈਨਾ ਨਾਲ ਕਲਿੰਗ ‘ਤੇ ਹਮਲਾ ਕਰ ਦਿੱਤਾ । ਕਲਿੰਗ ਦੇ ਰਾਜੇ ਕੋਲ ਵੀ ਇੱਕ ਵਿਸ਼ਾਲ ਸੈਨਾ ਸੀ । ਅਸ਼ੋਕ ਅਤੇ ਕਲਿੰਗ ਦੇ ਰਾਜੇ ਵਿਚਕਾਰ ਬਹੁਤ ਘਮਸਾਨ ਯੁੱਧ ਹੋਇਆ । ਇਸ ਯੁੱਧ ਵਿੱਚ ਅਸ਼ੋਕ ਦੀ ਜਿੱਤ ਹੋਈ । ਅਸ਼ੋਕ ਦੇ ਇੱਕ ਸ਼ਿਲਾਲੇਖ ਤੋਂ ਪਤਾ ਲੱਗਦਾ ਹੈ ਕਿ ਇਸ ਯੁੱਧ ਵਿੱਚ ਲਗਪਗ ਇੱਕ ਲੱਖ ਵਿਅਕਤੀ ਮਾਰੇ ਗਏ ਅਤੇ ਉਸ ਤੋਂ ਵੀ ਕਿਤੇ ਵਧੇਰੇ ਜ਼ਖ਼ਮੀ ਹੋਏ ਸਨ । ਕਈ ਲੋਕ ਲਾਪਤਾ ਹੋ ਗਏ । ਕਲਿੰਗ ਯੁੱਧ ਵਿੱਚ ਹੋਏ ਖੂਨ-ਖ਼ਰਾਬੇ ਨੂੰ ਦੇਖ ਕੇ ਅਸ਼ੋਕ ਦਾ ਜੀਵਨ ਹੀ ਬਦਲ ਗਿਆ । ਉਸ ਨੇ ਯੁੱਧਾਂ ਦਾ ਹਮੇਸ਼ਾ ਲਈ ਤਿਆਗ ਕਰਕੇ ਧਰਮ ਜਿੱਤ ਦੀ ਨੀਤੀ ਅਪਣਾਈ । ਇਸੇ ਕਾਰਨ ਉਹ ਬੁੱਧ ਧਰਮ ਦਾ ਪੈਰੋਕਾਰ ਬਣ ਗਿਆ ।

ਪ੍ਰਸ਼ਨ 4.
ਅਸ਼ੋਕ ਦੇ ਧਰਮ ਦੇ ਸਿਧਾਂਤਾਂ ਬਾਰੇ ਲਿਖੋ । ਉਸਨੇ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਕੀ ਕੀਤਾ ?
ਉੱਤਰ-
ਕਲਿੰਗ ਦੇ ਯੁੱਧ ਤੋਂ ਬਾਅਦ ਅਸ਼ੋਕ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ । ਪਰ ਜਿਹੜਾ ਧਰਮ ਉਸ ਨੇ ਜਨਤਾ ਸਾਹਮਣੇ ਰੱਖਿਆ, ਉਹ ਬੁੱਧ ਧਰਮ ਨਹੀਂ ਸੀ । ਉਸ ਨੇ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਆਪਣੇ ਧਰਮ ਵਿੱਚ ਸ਼ਾਮਲ ਕੀਤੀਆਂ । ਉਸ ਦੇ ਧਰਮ ਦੀਆਂ ਸਿੱਖਿਆਵਾਂ ਇਸ ਤਰ੍ਹਾਂ ਸਨ-

  1. ਵੱਡਿਆਂ ਦਾ ਆਦਰ ਕਰੋ ਅਤੇ ਛੋਟਿਆਂ ਨਾਲ ਪਿਆਰ ਕਰੋ ।
  2. ਗੁਰੂਆਂ ਦਾ ਆਦਰ ਕਰੋ ।
  3. ਪਾਪਾਂ ਤੋਂ ਦੂਰ ਰਹੋ ਅਤੇ ਪਵਿੱਤਰ ਜੀਵਨ ਬਤੀਤ ਕਰੋ ।
  4. ਹਮੇਸ਼ਾ ਸੱਚ ਬੋਲੋ । ਅੰਤ ਵਿੱਚ ਸੱਚ ਦੀ ਹੀ ਜਿੱਤ ਹੁੰਦੀ ਹੈ ।
  5. ਅਹਿੰਸਾ ਵਿੱਚ ਵਿਸ਼ਵਾਸ ਰੱਖੋ ਅਤੇ ਕਿਸੇ ਜੀਵ ਦੀ ਹੱਤਿਆ ਨਾ ਕਰੋ ।
  6. ਆਪਣੀ ਸਮਰੱਥਾ ਦੇ ਅਨੁਸਾਰ ਸਾਧੂਆਂ, ਵਿਦਵਾਨਾਂ ਅਤੇ ਗ਼ਰੀਬਾਂ ਨੂੰ ਦਾਨ ਦਿਓ ।
  7. ਆਪਣੇ ਧਰਮ ਦੀ ਪਾਲਣਾ ਕਰੋ, ਪਰ ਕਿਸੇ ਦੂਸਰੇ ਧਰਮ ਦੀ ਨਿੰਦਾ ਨਾ ਕਰੋ ।

ਅਸ਼ੋਕ ਦੁਆਰਾ ਬੁੱਧ ਧਰਮ ਦਾ ਪ੍ਰਚਾਰ-ਅਸ਼ੋਕ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਹੇਠ ਲਿਖੇ ਕੰਮ ਕੀਤੇ-

  1. ਉਸ ਨੇ ਬੁੱਧ ਧਰਮ ਦੇ ਨਿਯਮਾਂ ਨੂੰ ਪੱਥਰ ਦੇ ਸਤੰਭਾਂ ਅਤੇ ਚੱਟਾਨਾਂ ‘ਤੇ ਖੁਦਵਾਇਆ । ਇਹ ਨਿਯਮ ਆਮ ਬੋਲਚਾਲ ਦੀ ਭਾਸ਼ਾ ਵਿੱਚ ਖੁਦਵਾਏ ਗਏ ਤਾਂ ਜੋ ਆਮ ਲੋਕ ਵੀ ਇਨ੍ਹਾਂ ਨੂੰ ਪੜ੍ਹ ਸਕਣ ।
  2. ਉਸ ਨੇ ਅਨੇਕਾਂ ਸਤੂਪ ਅਤੇ ਵਿਹਾਰ ਬਣਵਾਏ, ਜੋ ਬੁੱਧ ਧਰਮ ਦੇ ਪ੍ਰਚਾਰ ਦੇ ਕੇਂਦਰ ਬਣੇ ।
  3. ਉਸ ਨੇ ਬੁੱਧ ਭਿਕਸ਼ੂਆਂ ਨੂੰ ਆਰਥਿਕ ਸਹਾਇਤਾ ਦਿੱਤੀ ।
  4. ਉਸ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਵਿਦੇਸ਼ਾਂ ਵਿੱਚ ਪ੍ਰਚਾਰਕ ਭੇਜੇ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

Punjab State Board PSEB 6th Class Social Science Book Solutions History Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ Textbook Exercise Questions and Answers.

PSEB Solutions for Class 6 Social Science History Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

SST Guide for Class 6 PSEB ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਮਹਾਜਨਪਦ ਤੋਂ ਕੀ ਭਾਵ ਹੈ ?
ਉੱਤਰ-
600 ਈ:ਪੂ: ਦੇ ਲਗਭਗ ਭਾਰਤ ਵਿਚ ਅਨੇਕ ਗਣਤੰਤਰ ਅਤੇ ਰਾਜਤੰਤਰ ਰਾਜਾਂ ਦੀ ਸਥਾਪਨਾ ਹੋਈ । ਇਸ ਵਿਚ ਜਿਹੜੇ ਰਾਜ ਜ਼ਿਆਦਾ ਸ਼ਕਤੀਸ਼ਾਲੀ ਸਨ, ਉਨ੍ਹਾਂ ਨੂੰ ਮਹਾਜਨਪਦ ਕਿਹਾ ਜਾਂਦਾ ਸੀ । ਬੁੱਧ ਅਤੇ ਜੈਨ ਸਾਹਿਤ ਦੇ ਅਨੁਸਾਰ ਇਨ੍ਹਾਂ ਦੀ ਗਿਣਤੀ 16 ਸੀ ।

ਪ੍ਰਸ਼ਨ 2.
ਕਿਸੇ ਚਾਰ ਮਹੱਤਵਪੂਰਨ ਜਨਪਦਾਂ ਬਾਰੇ ਲਿਖੋ ।
ਉੱਤਰ-
ਮੁਗਧ, ਕੌਸ਼ਲ, ਵਤਸ ਅਤੇ ਅਵੰਤੀ ਚਾਰ ਮਹੱਤਵਪੂਰਨ ਜਨਪਦ ਸਨ ।

  1. ਮਗਧ – ਮਗਧ ਸਭ ਤੋਂ ਵੱਧ ਸ਼ਕਤੀਸ਼ਾਲੀ ਜਨਪਦ ਸੀ । ਇਸ ਵਿੱਚ ਬਿਹਾਰ ਪ੍ਰਾਂਤ ਦੇ ਗਯਾ ਅਤੇ ਪਟਨਾ ਦੇ ਇਲਾਕੇ ਸ਼ਾਮਿਲ ਸਨ । ਇਸ ਦੀ ਰਾਜਧਾਨੀ ਰਾਜਹਿ ਸੀ ।
  2. ਕੌਸ਼ਲ – ਕੌਸ਼ਲ ਇੱਕ ਹੋਰ ਸ਼ਕਤੀਸ਼ਾਲੀ ਰਾਜ ਸੀ ਅਤੇ ਇਸਦੀ ਰਾਜਧਾਨੀ ਅਯੁੱਧਿਆ ਸਤ ਸੀ ।
  3. ਵਤਸ – ਵਤਸ ਦੀ ਰਾਜਧਾਨੀ ਕੋਸ਼ਾਂਬੀ ਸੀ
  4. ਅਵੰਤੀ – ਅਵੰਤੀ ਜਨਪਦ ਦੀ ਰਾਜਧਾਨੀ ਉੱਜੈਨ ਸੀ ।

ਪ੍ਰਸ਼ਨ 3.
ਹਰਿਅੰਕ ਵੰਸ਼ ਦੇ ਅਧੀਨ ਮਗਧ ਦੇ ਉੱਥਾਨ ਦਾ ਵਰਣਨ ਕਰੋ ।
ਉੱਤਰ-
ਮਗਧ ਰਾਜ ਵਿੱਚ ਆਰੰਭ ਵਿੱਚ ਕੇਵਲ ਬਿਹਾਰ ਪ੍ਰਾਂਤ ਦੇ ਗਯਾ ਅਤੇ ਪਟਨਾ ਦੇ ਇਲਾਕੇ ਹੀ ਸ਼ਾਮਿਲ ਸਨ, ਪਰ ਬਾਅਦ ਵਿੱਚ ਹਰਿਅੰਕ ਵੰਸ਼ ਦੇ ਰਾਜਿਆਂ ਬਿੰਬੀਸਾਰ ਅਤੇ ਅਜਾਤਸ਼ਤਰੂ ਦੇ ਅਧੀਨ ਇਸ ਦਾ ਬਹੁਤ ਉੱਥਾਨ ਹੋਇਆ ।

1. ਬਿੰਬੀਸਾਰ – ਬਿੰਬੀਸਾਰ ਮਗਧ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਸ਼ਾਸਕ ਸੀ । ਉਸਨੇ 543 ਈ: ਪੂ: ਤੋਂ 492 ਈ: ਪੂ: ਤਕ ਸ਼ਾਸਨ ਕੀਤਾ । ਉਸਨੇ ਗੰਗਾ ਨਦੀ ‘ਤੇ ਅਧਿਕਾਰ ਕਰ ਲਿਆ । ਉਸਨੇ ਦੱਖਣ-ਪੂਰਬ ਦੇ ਅੰਗ ਰਾਜ ਨੂੰ ਜਿੱਤਿਆ ਅਤੇ ਗੰਗਾ ਤੱਟ ਦੀ ਮੁੱਖ ਬੰਦਰਗਾਹ ਚੰਪਾ ‘ਤੇ ਅਧਿਕਾਰ ਜਮਾਇਆ । ਉਸ ਦੀ ਰਾਜਧਾਨੀ ਨਾਲੰਦਾ ਦੇ ਨੇੜੇ ਰਾਜਹਿ ਸੀ ।

2. ਅਜਾਤਸ਼ਤਰੂ – ਅਜਾਤਸ਼ਤਰੂ ਬਿੰਬੀਸਾਰ ਦਾ ਪੁੱਤਰ ਸੀ । ਉਸਨੇ 492 ਈ: ਪੂ: ਤੋਂ 460 ਈ: ਪੂ: ਤੱਕ ਰਾਜ ਕੀਤਾ । ਉਸਨੇ ਗੁਆਂਢੀ ਰਾਜਾਂ ‘ਤੇ ਹਮਲੇ ਕਰਕੇ ਆਪਣੇ ਰਾਜ ਦਾ ਵਿਸਤਾਰ ਕੀਤਾ । ਉਸਨੇ ਕਾਸ਼ੀ, ਕੌਸ਼ਲ ਅਤੇ ਵੈਸ਼ਾਲੀ ’ਤੇ ਜਿੱਤ ਪ੍ਰਾਪਤ ਕਰਕੇ ਮਗਧ ਨੂੰ ਉੱਤਰੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਬਣਾ ਦਿੱਤਾ । ਉਸਨੇ ਪਾਟਲੀਪੁੱਤਰ (ਪਟਨਾ) ਨੂੰ ਆਪਣੀ ਰਾਜਧਾਨੀ ਬਣਾਇਆ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

ਪ੍ਰਸ਼ਨ 4.
ਇਸ ਕਾਲ (600 ਈ: ਪੂ: ਤੋਂ 400 ਈ: ਪੂ: ਤਕ) ਵਿੱਚ ਜਾਤ-ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
600 ਈ: ਪੂਰਵ ਤੋਂ 400 ਈ: ਪੂਰਵ ਤੱਕ ਦੇ ਭਾਰਤ ਵਿੱਚ ਜਾਤ-ਪ੍ਰਥਾ ਅਤੇ ਆਸ਼ਰਮ ਵਿਵਸਥਾ ਸਮਾਜ ਦੀ ਮਹੱਤਵਪੂਰਨ ਵਿਸ਼ੇਸ਼ਤਾ ਸੀ । ਜਾਤ-ਪ੍ਰਥਾ ਕਠੋਰ ਸੀ । ਸਮਾਜ ਤੱਕ ਮੁੱਖ ਤੌਰ ‘ਤੇ ਚਾਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ । ਇਹ ਜਾਤੀਆਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਸਨ । ਸਮਾਜ ਵਿੱਚ ਬ੍ਰਾਹਮਣਾਂ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਸੀ, ਜਦ ਕਿ ਸ਼ੂਦਰਾਂ ਦੀ ਸਥਿਤੀ ਬਹੁਤ ਖ਼ਰਾਬ ਸੀ ਅਤੇ ਉਹਨਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਸੀ । ਜਾਤ-ਪ੍ਰਥਾ ਜਨਮ ‘ਤੇ ਆਧਾਰਿਤ ਸੀ ।

ਉਪਰੋਕਤ ਚਾਰ ਜਾਤੀਆਂ ਤੋਂ ਇਲਾਵਾ ਸਮਾਜ ਵਿੱਚ ਕਿੱਤੇ ‘ਤੇ ਆਧਾਰਿਤ ਅਨੇਕਾਂ ਉਪਜਾਤੀਆਂ ਵੀ ਸਨ । ਇਹਨਾਂ ਉਪਜਾਤੀਆਂ ਵਿੱਚ ਤਰਖਾਣ, ਲੁਹਾਰ, ਸੁਨਿਆਰੇ, ਰੱਥਕਾਰ, ਘੁਮਿਆਰ ਅਤੇ ਤੇਲੀ ਆਦਿ ਸ਼ਾਮਿਲ ਸਨ ।

ਪ੍ਰਸ਼ਨ 5.
ਠੱਪੇ ਵਾਲੇ ਸਿੱਕਿਆਂ ਬਾਰੇ ਇੱਕ ਨੋਟ ਲਿਖੋ ।
ਉੱਤਰ-
600 ਈ: ਪੂਰਵ ਤੋਂ 400 ਈ: ਪੂਰਵ ਤੱਕ ਦੇ ਭਾਰਤ ਵਿੱਚ ਵਸਤਾਂ ਦੀ ਖ਼ਰੀਦਵੇਚ ਲਈ ਤਾਂਬੇ ਅਤੇ ਚਾਂਦੀ ਦੇ ਬਣੇ ਸਿੱਕਿਆਂ ਦੀ ਵਰਤੋਂ ਕੀਤੀ ਜਾਂਦੀ ਸੀ । ਇਹਨਾਂ ਸਿੱਕਿਆਂ ਦਾ ਭਾਰ ਤਾਂ ਨਿਸ਼ਚਿਤ ਹੁੰਦਾ ਸੀ ਪਰ ਇਹਨਾਂ ਦਾ ਕੋਈ ਆਕਾਰ ਨਹੀਂ ਹੁੰਦਾ ਸੀ । ਇਹਨਾਂ ‘ਤੇ ਕਈ ਤਰ੍ਹਾਂ ਦੀਆਂ ਸ਼ਕਲਾਂ ਦੇ ਠੱਪੇ ਲਗਾਏ ਜਾਂਦੇ ਸਨ । ਇਹਨਾਂ ਨੂੰ ਠੱਪੇ ਵਾਲੇ ਸਿੱਕੇ ਕਿਹਾ ਜਾਂਦਾ ਸੀ ।

ਪ੍ਰਸ਼ਨ 6.
ਜੈਨ ਧਰਮ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਜੈਨ ਧਰਮ 600 ਈ: ਪੂ: ਹੋਂਦ ਵਿੱਚ ਆਇਆ ਸੀ । ਇਸ ਧਰਮ ਦੇ 24 ਗੁਰੁ ਹੋਏ ਹਨ, ਜਿਨ੍ਹਾਂ ਨੂੰ ਤੀਰਥੰਕਰ ਕਹਿੰਦੇ ਹਨ | ਆਦਿ ਨਾਥ (ਰਿਸ਼ਭ ਨਾਥ) ਪਹਿਲੇ ਤੀਰਥੰਕਰ ਅਤੇ ਵਰਧਮਾਨ ਮਹਾਂਵੀਰ 24ਵੇਂ ਤੀਰਥੰਕਰ ਸਨ ।

ਸਿੱਖਿਆਵਾਂਜੈਨ ਧਰਮ ਦੀਆਂ ਸਿੱਖਿਆਵਾਂ ਇਹ ਹਨ-

  1. ਅਹਿੰਸਾ – ਅਹਿੰਸਾ ਜੈਨ ਧਰਮ ਦਾ ਮੁੱਖ ਸਿਧਾਂਤ ਹੈ । ਮਨੁੱਖ ਨੂੰ ਮਨ, ਵਚਨ ਅਤੇ ਕਰਮ ਨਾਲ ਕਿਸੇ ਨੂੰ ਕਸ਼ਟ ਨਹੀਂ ਦੇਣਾ ਚਾਹੀਦਾ । ਛੋਟੇ ਤੋਂ ਛੋਟੇ ਕਣ ਵਿੱਚ ਵੀ ਜੀਵ-ਆਤਮਾ ਹੁੰਦੀ ਹੈ । ਇਸ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ ਕਿ ਇਸ ਦੀ ਹੱਤਿਆ ਨਾ ਹੋਵੇ ।
  2. ਸੱਚ – ਮਨੁੱਖ ਨੂੰ ਸੱਚ ਬੋਲਣਾ ਚਾਹੀਦਾ ਹੈ । ਸੱਚ ਬੋਲਣ ਨਾਲ ਆਤਮਾ ਸ਼ੁੱਧ ਹੁੰਦੀ ਹੈ । ਸਾਨੂੰ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ ।
  3. ਚੋਰੀ ਨਾ ਕਰਨਾ – ਚੋਰੀ ਕਰਨਾ ਪਾਪ ਹੈ । ਬਿਨਾਂ ਆਗਿਆ ਤੋਂ ਕਿਸੇ ਦੀ ਵਸਤੂ ਲੈਣਾ ਜਾਂ ਧਨ ਲੈਣਾ ਚੋਰੀ ਹੈ । ਇਸ ਨਾਲ ਦੂਸਰਿਆਂ ਨੂੰ ਕਸ਼ਟ ਹੁੰਦਾ ਹੈ ।
  4. ਸੰਪੱਤੀ ਨਾ ਰੱਖਣਾ – ਸੰਪੱਤੀ ਇਕੱਠੀ ਕਰਨਾ ਉਚਿਤ ਨਹੀਂ ਹੈ । ਇਸ ਨਾਲ ਜੀਵਨ ਵਿੱਚ ਲਗਾਓ ਪੈਦਾ ਹੁੰਦਾ ਹੈ ਅਤੇ ਮਨੁੱਖ ਸੰਸਾਰਕ ਬੰਧਨਾਂ ਵਿੱਚ ਬੱਝ ਜਾਂਦਾ ਹੈ ।
  5. ਬ੍ਰਹਮਚਰੀਆ ਦਾ ਪਾਲਣ – ਮਨੁੱਖ ਨੂੰ ਮਚਰੀਆ ਦਾ ਪਾਲਣ ਕਰਨਾ ਚਾਹੀਦਾ ਹੈ ।
  6. ਕਠੋਰ ਤਪੱਸਿਆ-ਕਠੋਰ ਤਪੱਸਿਆ ਕਰਨ ਨਾਲ ਮਨੁੱਖ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਮਿਲਦੀ ਹੈ ।
  7. ਕ੍ਰਿਤਨ- ਤਨ ਮੋਕਸ਼ , ਪ੍ਰਾਪਤ ਕਰਨ ਦਾ ਮਾਰਗ ਹੈ । ਇਹ ਕ੍ਰਿਤਨ ਸ਼ੁੱਧ ਗਿਆਨ, ਸ਼ੁੱਧ ਦਰਸ਼ਨ ਅਤੇ ਸ਼ੁੱਧ ਚਰਿੱਤਰ ਹੈ ।

ਜੈਨ ਧਰਮ ਦੀਆਂ ਸੰਪਰਦਾਵਾਂ – ਸ਼ਵੇਤਾਂਬਰ ਅਤੇ ਦਿਗੰਬਰ, ਜੈਨ ਧਰਮ ਦੀਆਂ ਦੋ ਸੰਪਰਦਾਵਾਂ ਹਨ :

  1. ਸ਼ਵੇਤਾਂਬਰ – ਜੈਨ ਧਰਮ ਦੇ ਇਸ ਸੰਪਦਾਇ ਦੇ ਮੁਨੀ ਚਿੱਟੇ ਕੱਪੜੇ ਪਹਿਨਦੇ ਹਨ ।
  2. ਦਿਗੰਬਰ – ਜੈਨ ਧਰਮ ਦੇ ਇਸ ਸੰਪ੍ਰਦਾਇ ਦੇ ਮਨੀ ਕੋਈ ਕੱਪੜਾ ਨਹੀਂ ਪਹਿਨਦੇ ।

ਪ੍ਰਸ਼ਨ 7.
ਬੁੱਧ ਧਰਮ ਦੀਆਂ ਪ੍ਰਮੁੱਖ ਸਿੱਖਿਆਵਾਂ ਕਿਹੜੀਆਂ ਹਨ ?
ਉੱਤਰ-
ਬੁੱਧ ਧਰਮ ਦੀਆਂ ਪ੍ਰਮੁੱਖ ਸਿੱਖਿਆਵਾਂ ਹੇਠ ਲਿਖੀਆਂ ਹਨ-
1. ਚਾਰ ਮਹਾਨ ਸੱਚਾਈਆਂ-ਬੁੱਧ ਧਰਮ ਦੀਆਂ ਚਾਰ ਮਹਾਨ ਸੱਚਾਈਆਂ ਇਹ ਹਨ-

  • ਸੰਸਾਰ ਦੁੱਖਾਂ ਦਾ ਘਰ ਹੈ ।
  • ਦੁੱਖਾਂ ਦਾ ਕਾਰਨ ਇੱਛਾਵਾਂ (ਤ੍ਰਿਸ਼ਨਾ) ਹਨ ।
  • ਇੱਛਾਵਾਂ (ਤ੍ਰਿਸ਼ਨਾ) ਨੂੰ ਕੰਟਰੋਲ ਵਿੱਚ ਕਰਨ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ ।
  • ਇੱਛਾਵਾਂ (ਤ੍ਰਿਸ਼ਨਾ ਦਾ ਦਮਨ ਅਸ਼ਟ ਮਾਰਗ ਦੁਆਰਾ ਹੋ ਸਕਦਾ ਹੈ ।

2. ਅਸ਼ਟ ਮਾਰਗ – ਮਹਾਤਮਾ ਬੁੱਧ ਨੇ ਦੁੱਖਾਂ ਤੋਂ ਛੁਟਕਾਰਾ ਪਾਉਣ ਅਤੇ ਨਿਰਵਾਣ ਪ੍ਰਾਪਤ ਕਰਨ ਲਈ ਅਸ਼ਟ ਮਾਰਗ ਦੱਸਿਆ ਹੈ । ਅਸ਼ਟ ਮਾਰਗ ਦੇ ਅੱਠ ਸਿਧਾਂਤ ਇਹ ਹਨ-

  • ਸੱਚੀ ਦ੍ਰਿਸ਼ਟੀ,
  • ਸੱਚਾ ਸੰਕਲਪ,
  • ਸੱਚਾ ਵਚਨ,
  • ਸੱਚਾ ਕਰਮ,
  • ਸੱਚਾ ਰਹਿਣ-ਸਹਿਣ,
  • ਸੱਚਾ ਯਤਨ,
  • ਸੱਚੀ ਸਮ੍ਰਿਤੀ,
  • ਸੱਚਾ ਧਿਆਨ ।

3. ਮੱਧ ਮਾਰਗ – ਮਹਾਤਮਾ ਬੁੱਧ ਨੇ ਮੱਧ ਮਾਰਗ ਅਪਣਾਉਣ ਦੀ ਵੀ ਸਿੱਖਿਆ ਦਿੱਤੀ । ਉਹਨਾਂ ਦੇ ਅਨੁਸਾਰ, ਮਨੁੱਖ ਨੂੰ ਨਾ ਤਾਂ ਕਠੋਰ ਤਪੱਸਿਆ ਦੁਆਰਾ ਆਪਣੇ ਸਰੀਰ ਨੂੰ ਵਧੇਰੇ ਕਸ਼ਟ ਦੇਣਾ ਚਾਹੀਦਾ ਹੈ ਅਤੇ ਨਾ ਹੀ ਆਪਣੇ ਜੀਵਨ ਨੂੰ ਵਿਅਰਥ ਭੋਗ-ਵਿਲਾਸ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ ।

4. ਨੈਤਿਕ ਸਿੱਖਿਆ – ਬੁੱਧ ਧਰਮ ਦੀਆਂ ਨੈਤਿਕ ਸਿੱਖਿਆਵਾਂ ਵਿੱਚ ਅਹਿੰਸਾ, ਸੱਚ ਬੋਲਣਾ, ਨਸ਼ੀਲੀਆਂ ਵਸਤਾਂ ਦਾ ਸੇਵਨ ਨਾ ਕਰਨਾ, ਧਨ ਤੋਂ ਦੂਰ ਰਹਿਣਾ, ਸਮੇਂ ਸਿਰ ਭੋਜਨ ਕਰਨਾ ਅਤੇ ਪਰਾਈ ਸੰਪੱਤੀ ‘ਤੇ ਨਜ਼ਰ ਨਾ ਰੱਖਣਾ ਆਦਿ ਸ਼ਾਮਲ ਹਨ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਬਿੰਬੀਸਾਰ ਨੇ ……………….. ਤੋਂ …………………….. ਈ: ਪੂ: ਤੱਕ ਰਾਜ ਕੀਤਾ ।
ਉੱਤਰ-
543, 492

(2) ਮੰਤਰੀਆਂ ਨੂੰ ……………………………… ਵੀ ਕਿਹਾ ਜਾਂਦਾ ਹੈ ।
ਉੱਤਰ-
ਅਮਿਤਿਆ

(3) ਖੇਤੀਬਾੜੀ ਅਤੇ ਪਸ਼ੂ-ਪਾਲਣ ……………………………. ਮੁੱਖ ਕਿੱਤਾ ਸੀ ।
ਉੱਤਰ-
ਲੋਕਾਂ ਦਾ

(4) ਜੈਨ ਧਰਮ ਦੇ ਕੁੱਲ …………………………………… ਤੀਰਥੰਕਰ ਹੋਏ ਹਨ ।
ਉੱਤਰ-
24

(5) ਗੌਤਮ ਬੁੱਧ ਦਾ ਅਸਲ ਨਾਮ …………………….. ਸੀ ।
ਉੱਤਰ-
ਸਿਧਾਰਥ

(6) ਭਗਵਾਨ ਮਹਾਂਵੀਰ ਜੀ ਨੇ ਲਗਭਗ ……………………….. ਸਾਲਾਂ ਤੱਕ ਹਿਸਥੀ ਜੀਵਨ ਬਤੀਤ ਕੀਤਾ ।
ਉੱਤਰ-
30.

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਮਗਧ (ਉ) ਗਣਤੰਤਰ
(2) ਅਜਾਤਸ਼ਤਰੂ (ਅ) ਮਹਾਜਨਪਦ
(3) ਵੱਜੀ (ੲ) ਨਿਗਮ (ਸ਼ਿਲਪ ਗੁਟ)
(4) ਸ਼੍ਰੇਣੀ (ਸ) ਰਾਜਾ ।
(5) ਪਾਰਸ਼ਵ ਨਾਥ (ਹ) ਅਸ਼ਟ ਮਾਰਗ
(6) ਬੁੱਧ (ਕ) ਤੀਰਥੰਕਰ

ਉੱਤਰ-
ਸਹੀ ਜੋੜੇ :

(1) ਮਗਧ (ਅ) ਮਹਾਜਨਪਦ
(2) ਅਜਾਤਸ਼ਤਰੂ (ਸ) ਰਾਜਾ
(3) ਵੱਜੀ (ਉ) ਗਣਤੰਤਰ
(4) ਸ਼੍ਰੇਣੀ (ੲ) ਨਿਗਮ (ਸ਼ਿਲਪ ਗੁਟ)
(5) ਪਾਰਸ਼ਵ ਨਾਥ (ਕ) ਤੀਰਥੰਕਰ
(6) ਬੁੱਧ (ਹ) ਅਸ਼ਟ ਮਾਰਗ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਸ਼ੋਡਸ਼ ਜਨਪਦਾਂ ਦਾ ਉਲੇਖ ਬੋਧ ਸਾਹਿਤ ਵਿੱਚ ਹੈ ।
ਉੱਤਰ-
(√)

(2) ਬਿੰਬੀਸਾਰ ਨੇ 543 ਤੋਂ 492 ਈ: ਤੱਕ ਰਾਜ ਕੀਤਾ ।
ਉੱਤਰ-
(×)

(3) ਮੰਤਰੀਆਂ ਨੂੰ ਚੇਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ।
ਉੱਤਰ-
(×)

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

(4) ਖੇਤੀਬਾੜੀ ਉੱਤੇ ਕਰ ਫਸਲ ਦਾ 1/4 ਹਿੱਸਾ ਹੁੰਦਾ ਸੀ ।
ਉੱਤਰ-
(×)

(5) ਸਾਰਥਵਾਹ ਵਪਾਰੀਆਂ ਦਾ ਨੇਤਾ ਸੀ ।
ਉੱਤਰ-
(×)

(6) ਜੈਨੀਆਂ ਦਾ ਵਿਸ਼ਵਾਸ ਹੈ ਕਿ 24 ਤੀਰਥੰਕਰ ਸਨ ।
ਉੱਤਰ-
(√)

(7) ਗੌਤਮ ਬੁੱਧ ਸਿਧਾਰਥ ਦਾ ਪੁੱਤਰ ਨਹੀਂ ਸੀ ।
ਉੱਤਰ-
(√)

PSEB 6th Class Social Science Guide ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੈਨੀਆਂ ਦੇ 24 ਤੀਰਥੰਕਰ ਸਨ ? ਕੀ ਤੁਸੀਂ 23ਵੇਂ ਤੀਰਥੰਕਰ ਦਾ ਨਾਂ ਦੱਸ ਸਕਦੇ ਹੋ ?
ਉੱਤਰ-
ਭਗਵਾਨ ਪਾਰਸ਼ਵ ਨਾਥ ।

ਪ੍ਰਸ਼ਨ 2.
ਬੁੱਧ ਧਰਮ ਦੇ ਸੰਸਥਾਪਕ ਗੌਤਮ ਬੁੱਧ ਸਨ । ਕੀ ਤੁਸੀਂ ‘ਬੁੱਧ’ ਸ਼ਬਦ ਦਾ ਅਰਥ ਦੱਸ ਸਕਦੇ ਹੋ ?
ਉੱਤਰ-
ਗਿਆਨਵਾਨ ਮਨੁੱਖ ।

ਪ੍ਰਸ਼ਨ 3.
ਮਹਾਤਮਾ ਬੁੱਧ ਦੇ ਅਨੁਸਾਰ ਦੁੱਖਾਂ ਦਾ ਕਾਰਨ ਕੀ ਹੈ ?
ਉੱਤਰ-
ਇੱਛਾਵਾਂ (ਤ੍ਰਿਸ਼ਨਾ) ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਮਹਾਤਮਾ ਬੁੱਧ ਦੀ ਮਾਤਾ ਦਾ ਨਾਂ ਕੀ ਸੀ ?
(ਉ) ਯਸ਼ੋਦਰਾ
(ਅ) ਮਹਾਂਮਾਇਆ
(ੲ) ਵਿਸ਼ਵਵਾਰਾ
ਉੱਤਰ-
(ਅ) ਮਹਾਂਮਾਇਆ

ਪ੍ਰਸ਼ਨ 2.
ਮਹਾਂਵੀਰ ਸਵਾਮੀ ਨੂੰ ਕਠੋਰ ਤਪੱਸਿਆ ਦੇ ਦੌਰਾਨ ‘ਕੈਵਲਯ ਗਿਆਨ’ ਦੀ ਪ੍ਰਾਪਤੀ ਹੋਈ । ਹੇਠਾਂ ਲਿਖਿਆਂ ਵਿੱਚੋਂ ਇਸ ਦਾ ਅਰਥ ਕੀ ਹੈ ?
(ੳ) ਸਵਰਗ-ਨਰਕ ਦਾ ਗਿਆਨ
(ਅ) ਮਾਨਵ-ਜਾਤੀ ਦਾ ਸੰਪੂਰਨ ਗਿਆਨ
(ੲ) ਹਿਮੰਡ ਦਾ ਸੰਪੂਰਨ ਗਿਆਨ ।
ਉੱਤਰ-
(ੲ) ਹਿਮੰਡ ਦਾ ਸੰਪੂਰਨ ਗਿਆਨ ।

ਪ੍ਰਸ਼ਨ 3.
‘ਤ੍ਰਿਪਿਟਕ’ ਇਕ ਮਹਾਨ ਪੁਰਸ਼ ਦੀਆਂ ਸਿੱਖਿਆਵਾਂ ਦਾ ਸੰਗ੍ਰਹਿ ਹੈ । ਉਸ ਮਹਾਨ ਪੁਰਸ਼ ਦਾ ਨਾਮ ਹੇਠਾਂ ਲਿਖਿਆਂ ਵਿਚੋਂ ਕੀ ਸੀ ?
(ਉ) ਮਹਾਂਵੀਰ ਸਵਾਮੀ
(ਅ) ਭਗਤ ਕਬੀਰ
(ੲ) ਭਗਵਾਨ ਬੁੱਧ ।
ਉੱਤਰ-
(ੲ) ਭਗਵਾਨ ਬੁੱਧ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਗਧ ਰਾਜ ਸਭ ਤੋਂ ਪਹਿਲਾਂ ਕਿਸ ਸ਼ਾਸਕ ਦੇ ਸਮੇਂ ਵਿਚ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਬਣਿਆ ?
ਉੱਤਰ-
ਬਿੰਬੀਸਾਰ ਦੇ ਸਮੇਂ ਵਿਚ ।

ਪ੍ਰਸ਼ਨ 2.
ਬਿੰਬੀਸਾਰ ਦੇ ਸਮੇਂ ਮਗਧ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਬਿੰਬੀਸਾਰ ਦੇ ਸਮੇਂ ਮਗਧ ਦੀ ਰਾਜਧਾਨੀ ਰਾਜਹਿ ਸੀ ।

ਪ੍ਰਸ਼ਨ 3.
ਬਿੰਬੀਸਾਰ ਨੇ ਕਿਹੜੇ ਰਾਜਾਂ ਨਾਲ ਵਿਆਹ ਸੰਬੰਧ ਸਥਾਪਤ ਕੀਤੇ ?
ਉੱਤਰ-
ਬਿੰਬੀਸਾਰ ਨੇ ਕੋਸ਼ਲ, ਵੈਸ਼ਾਲੀ ਅਤੇ ਮਾਦਰਾ ਰਾਜਾਂ ਨਾਲ ਵਿਆਹ ਸੰਬੰਧ ਸਥਾਪਤ ਕੀਤੇ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

ਪ੍ਰਸ਼ਨ 4.
ਨੰਦ ਵੰਸ਼ ਦਾ ਸੰਸਥਾਪਕ ਕੌਣ ਸੀ ?
ਉੱਤਰ-
ਨੰਦ ਵੰਸ਼ ਦਾ ਸੰਸਥਾਪਕ ਮਹਾਂਪਦਮ ਨੰਦ ਸੀ ।

ਪ੍ਰਸ਼ਨ 5.
ਮਹਾਂਵੀਰ ਸਵਾਮੀ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਮਹਾਂਵੀਰ ਸਵਾਮੀ ਦਾ ਮੁੱਢਲਾ ਨਾਂ ਵਰਧਮਾਨ ਸੀ ।

ਪ੍ਰਸ਼ਨ 6.
ਮਹਾਂਵੀਰ ਸਵਾਮੀ ਦੇ ਮਾਤਾ-ਪਿਤਾ ਦਾ ਨਾਂ ਦੱਸੋ ।
ਉੱਤਰ-
ਮਹਾਂਵੀਰ ਸਵਾਮੀ ਦੀ ਮਾਤਾ ਦਾ ਨਾਂ ਤ੍ਰਿਸ਼ਲਾ ਅਤੇ ਪਿਤਾ ਦਾ ਨਾਂ ਸਿਧਾਰਥ ਸੀ ।

ਪ੍ਰਸ਼ਨ 7.
ਮਹਾਂਵੀਰ ਸਵਾਮੀ ਨੂੰ ਕਿਸ ਉਮਰ ਵਿੱਚ ਗਿਆਨ ਦੀ ਪ੍ਰਾਪਤੀ ਹੋਈ ?
ਉੱਤਰ-
ਮਹਾਂਵੀਰ ਸਵਾਮੀ ਨੂੰ 42 ਸਾਲ ਦੀ ਉਮਰ ਵਿੱਚ ਗਿਆਨ ਦੀ ਪ੍ਰਾਪਤੀ ਹੋਈ ।

ਪ੍ਰਸ਼ਨ 8.
ਜੈਨ ਧਰਮ ਦੇ ਤਿੰਨ ਰਤਨਾਂ ਬਾਰੇ ਲਿਖੋ ।
ਉੱਤਰ-
ਜੈਨ ਧਰਮ ਦੇ ਤਿੰਨ ਰਤਨ-ਸੱਚਾ ਵਿਸ਼ਵਾਸ, ਸੱਚਾ ਗਿਆਨ ਅਤੇ ਸੱਚਾ ਕਰਮ ਹਨ । ਮਹਾਂਵੀਰ ਸਵਾਮੀ ਦੇ ਅਨੁਸਾਰ ਮਨੁੱਖ ਇਨ੍ਹਾਂ ਦਾ ਪਾਲਣ ਕਰਕੇ ਮੁਕਤੀ ਪ੍ਰਾਪਤ ਕਰ ਸਕਦਾ ਹੈ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

ਪ੍ਰਸ਼ਨ 9.
ਮਹਾਤਮਾ ਬੁੱਧ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
ਮਹਾਤਮਾ ਬੁੱਧ ਦਾ ਜਨਮ 567 ਈ: ਪੂ: ਵਿੱਚ ਕਪਿਲਵਸਤੂ ਵਿੱਚ ਹੋਇਆ ।

ਪ੍ਰਸ਼ਨ 10.
ਮਹਾਤਮਾ ਬੁੱਧ ਦੇ ਮਾਤਾ-ਪਿਤਾ ਦਾ ਨਾਂ ਦੱਸੋ ।
ਉੱਤਰ-
ਮਹਾਤਮਾ ਬੁੱਧ ਦੀ ਮਾਤਾ ਦਾ ਨਾਂ ਮਹਾਂਮਾਇਆ ਅਤੇ ਪਿਤਾ ਦਾ ਨਾਂ ਧੋਧਨ ਸੀ ।

ਪ੍ਰਸ਼ਨ 11.
ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ? ਇਸ ਨੂੰ ਕੀ ਕਹਿੰਦੇ ਹਨ ?
ਉੱਤਰ-
ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਸਾਰਨਾਥ ਦੇ ਹਿਰਨ ਪਾਰਕ ਵਿੱਚ ਦਿੱਤਾ । ਇਸ ਨੂੰ ‘ਧਰਮ ਚੱਕਰ ਪਰਿਵਰਤਨ’ ਕਹਿੰਦੇ ਹਨ ।

ਪ੍ਰਸ਼ਨ 12.
ਅਸ਼ਟ ਮਾਰਗ ਦੇ ਅੱਠ ਸਿਧਾਂਤ ਕਿਹੜੇ ਹਨ ?
ਉੱਤਰ-
ਸੱਚੀ ਦ੍ਰਿਸ਼ਟੀ, ਸੱਚਾ ਸੰਕਲਪ, ਸੱਚਾ ਵਚਨ, ਸੱਚਾ ਕਰਮ, ਸੱਚਾ ਰਹਿਣ-ਸਹਿਣ, ਸੱਚਾ ਯਤਨ, ਸੱਚੀ ਸਮ੍ਰਿਤੀ ਅਤੇ ਸੱਚਾ ਧਿਆਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਣਰਾਜ ਦਾ ਕੀ ਭਾਵ ਹੈ ?
ਉੱਤਰ-
600 ਈ: ਪੂ: ਦੇ ਮਹਾਜਨਪਦਾਂ ਵਿੱਚੋਂ ਕਈ ਗਣਰਾਜ ਸਨ । ਗਣਰਾਜਾਂ ਦੀ ਰਾਜਨੀਤਿਕ ਸਥਿਤੀ ਰਾਜਤੰਤਰ ਤੋਂ ਅਲੱਗ ਸੀ । ਇਹਨਾਂ ਦੀ ਸਰਕਾਰ ਵਿੱਚ ਕੋਈ ਰਾਜਾ ਨਹੀਂ ਹੁੰਦਾ ਸੀ । ਇਹਨਾਂ ਦੀ ਸਰਕਾਰ ਲੋਕਾਂ ਦੁਆਰਾ ਚੁਣੇ ਹੋਏ ਕਿਸੇ ਮੁਖੀ ਦੇ ਹੱਥ ਵਿੱਚ ਹੁੰਦੀ ਸੀ । ਇਨ੍ਹਾਂ ਦਾ ਅਹੁਦਾ ਵੀ ਜੱਦੀ ਨਹੀਂ ਸੀ ਹੁੰਦਾ । ਸਰਕਾਰ ਦਾ ਸਾਰਾ ਕੰਮ ਚੁਣੇ ਹੋਏ ਵਿਅਕਤੀ ਆਪਸ ਵਿੱਚ ਸਲਾਹ ਨਾਲ ਕਰਦੇ ਸਨ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

ਪ੍ਰਸ਼ਨ 2.
ਰਾਜਤੰਤਰ ਦੀ ਸਰਕਾਰ ਬਾਰੇ ਲਿਖੋ ।
ਉੱਤਰ-
ਰਾਜਤੰਤਰ ਵਿੱਚ ਰਾਜੇ ਦੀ ਸਰਕਾਰ ਸੀ । ਰਾਜੇ ਦਾ ਅਹੁਦਾ ਜੱਦੀ ਸੀ । ਰਾਜਾ ਆਪਣੇ ਮੰਤਰੀਆਂ ਦੀ ਸਹਾਇਤਾ ਨਾਲ ਰਾਜ ਕਰਦਾ ਸੀ । ਕਾਨੂੰਨ ਬਣਾਉਣ, ਕਾਨੂੰਨ ਨੂੰ ਲਾਗੂ ਕਰਨ ਅਤੇ ਨਿਆਂ ਕਰਨ ਦੀਆਂ ਸਾਰੀਆਂ ਸ਼ਕਤੀਆਂ ਉਸੇ ਦੇ ਹੱਥ ਵਿੱਚ ਸਨ ।ਉਹ ਜਨਤਾ ਦੀ ਖ਼ੁਸ਼ਹਾਲੀ, ਸੁੱਖ-ਸ਼ਾਂਤੀ ਅਤੇ ਰਾਜ ਦੀ ਉੱਨਤੀ ਕਰਨ ਲਈ ਯਤਨ ਕਰਨਾ ਆਪਣਾ ਕਰਤੱਵ ਸਮਝਦਾ ਸੀ । ਰਾਜ ਦੀ ਆਮਦਨ ਦਾ ਮੁੱਖ ਸਰੋਤ ਟੈਕਸ ਸਨ ।

ਪ੍ਰਸ਼ਨ 3.
ਨੰਦ ਵੰਸ਼ ਦਾ ਸੰਸਥਾਪਕ ਕੌਣ ਸੀ ? ਉਸ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਨੰਦ ਵੰਸ਼ ਦਾ ਸੰਸਥਾਪਕ ਮਹਾਂਪਦਮ ਨੰਦ ਸੀ । ਉਸ ਕੋਲ ਇੱਕ ਸ਼ਕਤੀਸ਼ਾਲੀ ਸਥਾਈ ਸੈਨਾ ਸੀ । ਉਸ ਦੀ ਸ਼ਕਤੀ ਦਾ ਬਹੁਤ ਜ਼ਿਆਦਾ ਦਬਦਬਾ ਸੀ । ਇੱਥੋਂ ਤੱਕ ਕਿ
ਯੂਨਾਨੀ ਸ਼ਾਸਕ ਸਿਕੰਦਰ ਵੀ ਉਸ ਤੋਂ ਡਰ ਕੇ ਬਿਆਸ ਨਦੀ ਨੂੰ ਪਾਰ ਕਰਨ ਦਾ ਹੌਂਸਲਾ ਨਾ ਕਰ ਸਕਿਆ ।

ਪ੍ਰਸ਼ਨ 4.
ਨੰਦ ਵੰਸ਼ ਦੇ ਸ਼ਾਸਕ ਧਨਾਨੰਦ ਤੇ ਸੰਖੇਪ ਨੋਟ ਲਿਖੋ ।
ਉੱਤਰ-
ਮਹਾਂਪਦਮ ਨੰਦ ਦਾ ਪੁੱਤਰ ਧਨਾਨੰਦ ਨੰਦ ਵੰਸ਼ ਦਾ ਆਖ਼ਰੀ ਸ਼ਾਸਕ ਸੀ । ਉਸ ਕੋਲ ਇੱਕ ਬਹੁਤ ਵੱਡੀ ਸੈਨਾ ਸੀ । ਪਰ ਉਹ ਆਲਸੀ, ਕਰੋਧੀ, ਵਿਲਾਸੀ ਅਤੇ ਜ਼ਾਲਮ ਰਾਜਾ ਸੀ । ਉਹ ਪਰਜਾ ਵਿੱਚ ਬਦਨਾਮ ਸੀ । ਉਸਨੂੰ ਚੰਦਰਗੁਪਤ ਮੌਰੀਆ ਨੇ ਹਰਾ ਕੇ ਨੰਦ ਵੰਸ਼ ਦਾ ਅੰਤ ਕਰ ਦਿੱਤਾ ।

ਪ੍ਰਸ਼ਨ 5.
ਵਰਧਮਾਨ ਮਹਾਂਵੀਰ ਦੇ ਬਚਪਨ ਅਤੇ ਵਿਆਹ ਬਾਰੇ ਲਿਖੋ ।
ਉੱਤਰ-
ਵਰਧਮਾਨ ਮਹਾਂਵੀਰ ਜੈਨ ਧਰਮ ਦੇ 24ਵੇਂ ਅਤੇ ਆਖ਼ਰੀ ਤੀਰਥੰਕਰ ਸਨ । ਇਹਨਾਂ ਦਾ ਜਨਮ 599 ਈ: ਪੂਰਵ ਵਿੱਚ ਵਰਤਮਾਨ ਬਿਹਾਰ ਦੇ ਵੈਸ਼ਾਲੀ ਦੇ ਨੇੜੇ ਡਗਾਮ ਵਿੱਚ ਹੋਇਆ । ਇਹਨਾਂ ਦੇ ਪਿਤਾ ਦਾ ਨਾਂ ਸਿਧਾਰਥ ਅਤੇ ਮਾਤਾ ਦਾ ਨਾਂ ਤਿਸ਼ਲਾ ਸੀ । ਇਹਨਾਂ ਦੇ ਪਿਤਾ ਨਿੱਛਵੀ ਕਬੀਲੇ ਦੇ ਸਰਦਾਰ ਸਨ । ਰਾਜ ਪਰਿਵਾਰ ਨਾਲ ਸੰਬੰਧ ਹੁੰਦੇ ਹੋਏ ਵੀ ਮਹਾਂਵੀਰ ਜੀ ਨੇ ਬਹੁਤ ਸਾਦਾ ਜੀਵਨ ਬਤੀਤ ਕੀਤਾ । ਉਹਨਾਂ ਦਾ ਵਿਆਹ ਯਸ਼ੋਦਾ ਨਾਂ ਦੀ ਰਾਜਕੁਮਾਰੀ ਨਾਲ ਹੋਇਆ ਅਤੇ ਇਹਨਾਂ ਦੇ ਘਰ ਇੱਕ ਪੁੱਤਰੀ ਦਾ ਵੀ ਜਨਮ ਹੋਇਆ ।

ਸ਼ਨ 6.
600 ਈ: ਪੂ: ਤੋਂ 400 ਈ: ਪੂ: ਤਕ ਆਸ਼ਰਮ ਵਿਵਸਥਾ ਦੀ ਜਾਣਕਾਰੀ ਦਿਓ ।
ਉੱਤਰ-
ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ । ਇਹਨਾਂ ਭਾਗਾਂ ਨੂੰ ਆਸ਼ਰਮ ਕਹਿੰਦੇ ਸਨ । ਇਹ ਆਸ਼ਰਮ ਇਸ ਤਰ੍ਹਾਂ ਸਨ-

  1. ਬ੍ਰਹਮਚਰੀਆ ਆਸ਼ਰਮ,
  2. ਗ੍ਰਹਿਸਥ ਆਸ਼ਰਮ,
  3. ਵਾਨਪ੍ਰਸਥ ਆਸ਼ਰਮ,
  4. ਸੰਨਿਆਸ ਆਸ਼ਰਮ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੁੱਧ ਧਰਮ ਦਾ ਵਿਕਾਸ ਕਿਉਂ ਹੋਇਆ ?
ਉੱਤਰ-
ਬੁੱਧ ਧਰਮ ਦੇ ਵਿਕਾਸ ਦੇ ਮੁੱਖ ਕਾਰਨ ਹੇਠ ਲਿਖੇ ਸਨ-

  1. ਬੁੱਧ ਧਰਮ ਇੱਕ ਸਰਲ ਧਰਮ ਸੀ । ਇਸ ਦੀਆਂ ਸਿੱਖਿਆਵਾਂ ਬਹੁਤ ਸਰਲੇ ਸਨ ।
  2. ਮਹਾਤਮਾ ਬੁੱਧ ਨੇ ਆਪਣੇ ਧਰਮ ਦਾ ਪ੍ਰਚਾਰ ਆਮ ਲੋਕਾਂ ਦੀ ਭਾਸ਼ਾ ਵਿੱਚ ਕੀਤਾ ।
  3. ਲੋਕ ਯੱਗਾਂ ਆਦਿ ਤੋਂ ਤੰਗ ਆ ਚੁੱਕੇ ਸਨ । ਬੁੱਧ ਧਰਮ ਨੇ ਉਹਨਾਂ ਨੂੰ ਯੁੱਗਾਂ ਤੋਂ ਛੁਟਕਾਰਾ ਦੁਆਇਆ ।
  4. ਬੁੱਧ ਧਰਮ ਵਿੱਚ ਜਾਤ-ਪਾਤ ਦਾ ਕੋਈ ਭੇਦਭਾਵ ਨਹੀਂ ਸੀ । ਇਸ ਲਈ ਸ਼ੂਦਰ ਜਾਤੀ ਦੇ ਲੋਕ ਬੁੱਧ ਧਰਮ ਦੇ ਪੈਰੋਕਾਰ ਬਣ ਗਏ ।
  5. ਮਹਾਤਮਾ ਬੁੱਧ ਨੇ ਮੱਠਾਂ ਦੀ ਸਥਾਪਨਾ ਕੀਤੀ । ਇਹਨਾਂ ਮੱਠਾਂ ਵਿੱਚ ਬੁੱਧ ਭਿਕਸ਼ੂ ਰਹਿੰਦੇ ਸਨ । ਉਹਨਾਂ ਦੇ ਸ਼ੁੱਧ ਜੀਵਨ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕਾਂ ਨੇ ਬੁੱਧ ਧਰਮ ਅਪਣਾ ਲਿਆ |
  6. ਬੁੱਧ ਧਰਮ ਨੂੰ ਕਈ ਰਾਜਿਆਂ ਨੇ ਵੀ ਅਪਣਾਇਆ । ਅਸ਼ੋਕ ਅਤੇ ਕਨਿਸ਼ਕ ਵਰਗੇ ਰਾਜਿਆਂ ਨੇ ਬੁੱਧ ਧਰਮ ਦਾ ਪ੍ਰਚਾਰ ਨਾ ਕੇਵਲ ਆਪਣੇ ਰਾਜ ਵਿੱਚ ਕੀਤਾ, ਸਗੋਂ ਉਹਨਾਂ ਨੇ ਇਸ ਦਾ ਪ੍ਰਚਾਰ ਵਿਦੇਸ਼ਾਂ ਵਿੱਚ ਵੀ ਕਰਵਾਇਆ ।
  7. ਲੋਕ ਮਹਾਤਮਾ ਬੁੱਧ ਦੇ ਉੱਚੇ ਚਰਿੱਤਰ ਤੋਂ ਵੀ ਪ੍ਰਭਾਵਿਤ ਹੋਏ ।
    ਇਨ੍ਹਾਂ ਸਾਰੇ ਕਾਰਨਾਂ ਕਰਕੇ ਬੁੱਧ ਧਰਮ ਭਾਰਤ, ਚੀਨ, ਕੋਰੀਆ, ਤਿੱਬਤ, ਜਾਪਾਨ, ਸ਼੍ਰੀ ਲੰਕਾ ਆਦਿ ਅਨੇਕਾਂ ਦੇਸ਼ਾਂ ਵਿੱਚ ਫੈਲ ਗਿਆ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

ਪ੍ਰਸ਼ਨ 2.
ਬੁੱਧ ਧਰਮ ਅਤੇ ਜੈਨ ਧਰਮ ਵਿੱਚ ਕੀ ਅੰਤਰ ਸੀ ?
ਉੱਤਰ-
ਬੁੱਧ ਧਰਮ ਅਤੇ ਜੈਨ ਧਰਮ, ਦੋਵੇਂ 600 ਈ: ਪੂ: ਦੇ ਧਾਰਮਿਕ ਅੰਦੋਲਨ ਸਨ । ਦੋਹਾਂ ਧਰਮਾਂ ਦੀ ਉਤਪੱਤੀ ਉਸ ਸਮੇਂ ਹੋਈ ਜਦੋਂ ਭਾਰਤੀ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਆ ਗਈਆਂ ਸਨ । ਦੋਵੇਂ ਧਰਮ ਜਾਤ-ਪਾਤ ਦੇ ਵਿਰੁੱਧ ਅਤੇ ਅਹਿੰਸਾ ਦੇ ਪੱਖ ਵਿੱਚ ਸਨ | ਪਰ ਇਨ੍ਹਾਂ ਵਿੱਚ ਕਈ ਭਿੰਨਤਾਵਾਂ ਵੀ ਸਨ-

  1. ਦੋਵੇਂ ਧਰਮ ਅਹਿੰਸਾ ਵਿੱਚ ਵਿਸ਼ਵਾਸ ਕਰਦੇ ਸਨ, ਪਰ ਜੈਨ ਧਰਮ ਅਹਿੰਸਾ ‘ਤੇ ਬੁੱਧ ਧਰਮ ਤੋਂ ਵੀ ਜ਼ਿਆਦਾ ਜ਼ੋਰ ਦਿੰਦਾ ਸੀ । ਇਸ ਲਈ ਜੈਨ ਧਰਮ ਦੇ ਪੈਰੋਕਾਰ ਪਾਣੀ ਪੁਣ ਕੇ ਪੀਂਦੇ ਹਨ ਅਤੇ ਨੰਗੇ ਪੈਰੀਂ ਤੁਰਦੇ ਹਨ ।
  2. ਬੁੱਧ ਧਰਮ ਵਿੱਚ ਮੁਕਤੀ ਦਾ ਮਾਰਗ ਅਸ਼ਟ ਮਾਰਗ ਹੈ ਜਦ ਕਿ ਜੈਨ ਧਰਮ ਵਿੱਚ ਮੁਕਤੀ ਦਾ ਮਾਰਗ ਕਠੋਰ ਤਪ ਅਤੇ ਆਪਣੇ ਸਰੀਰ ਨੂੰ ਘੇਰ ਕਸ਼ਟ ਦੇਣ ਦਾ ਰਸਤਾ ਹੈ ।
  3. ਬੁੱਧ ਧਰਮ ਪਰਮਾਤਮਾ ਦੀ ਹੋਂਦ ਬਾਰੇ ਚੁੱਪ ਹੈ । ਜਦਕਿ ਜੈਨ ਧਰਮ ਤਾਂ ਪਰਮਾਤਮਾ ਦੀ ਹੋਂਦ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ।

PSEB 6th Class Social Science Solutions Chapter 11 ਵੈਦਿਕ ਕਾਲ

Punjab State Board PSEB 6th Class Social Science Book Solutions History Chapter 11 ਵੈਦਿਕ ਕਾਲ Textbook Exercise Questions and Answers.

PSEB Solutions for Class 6 Social Science History Chapter 11 ਵੈਦਿਕ ਕਾਲ

SST Guide for Class 6 PSEB ਵੈਦਿਕ ਕਾਲ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਰਿਗਵੈਦਿਕ ਕਾਲ ਦੀ ਰਾਜਨੀਤਿਕ ਅਵਸਥਾ ਬਾਰੇ ਪੰਜ ਵਾਕ ਲਿਖੋ ।
ਉੱਤਰ-
ਰਿਗਵੈਦਿਕ ਕਾਲ ਦੀ ਰਾਜਨੀਤਿਕ ਅਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਦੇਸ਼ ਵਿਚ ਬਹੁਤ ਸਾਰੇ ਛੋਟੇ-ਛੋਟੇ ਕਬੀਲੇ ਰਾਜ ਕਰਦੇ ਸਨ ।
  2. ਰਾਜਾ ਰਾਜ ਦਾ ਮੁਖੀ ਹੁੰਦਾ ਸੀ, ਜਿਸ ਨੂੰ ਰਾਜਨ ਕਹਿੰਦੇ ਸਨ ।
  3. ਕਈ ਰਾਜਾਂ ਵਿੱਚ ਰਾਜੇ ਦੀ ਚੋਣ ਹੁੰਦੀ ਸੀ ਪਰ ਆਮ ਤੌਰ ‘ਤੇ ਰਾਜਤੰਤਰ ਪ੍ਰਣਾਲੀ ਪ੍ਰਚਲਿਤ ਸੀ ।
  4. ਸਭਾ ਅਤੇ ਸਮਿਤੀ ਰਾਜ ਦੇ ਕੰਮਾਂ ਵਿੱਚ ਰਾਜੇ ਨੂੰ ਸਹਾਇਤਾ ਦੇਣ ਵਾਲੀਆਂ ਦੋ ਮਹੱਤਵਪੂਰਨ ਸੰਸਥਾਵਾਂ ਸਨ ।
  5. ਹਿਤ, ਸੈਨਾਨੀ ਅਤੇ ਗ੍ਰਾਮਣੀ ਆਦਿ ਰਾਜੇ ਦੀ ਸਹਾਇਤਾ ਕਰਨ ਵਾਲੇ ਅਧਿਕਾਰੀ ਹੁੰਦੇ ਸਨ ।

ਪ੍ਰਸ਼ਨ 2.
ਵੈਦਿਕ ਲੋਕ ਕਿਹੜੇ ਦੇਵਤਿਆਂ ਦੀ ਪੂਜਾ ਕਰਦੇ ਸਨ ?
ਉੱਤਰ-
ਵੈਦਿਕ ਲੋਕ ਕੁਦਰਤੀ ਦੇਵਤਿਆਂ ਦੀ ਪੂਜਾ ਕਰਦੇ ਸਨ । ਉਹਨਾਂ ਦੇ ਮੁੱਖ ਦੇਵਤੇ ਇੰਦਰ, ਅਗਨੀ, ਵਰੁਣ, ਸੋਮ, ਪ੍ਰਿਥਵੀ, ਸੂਰਜ, ਪੂਸ਼ਣ, ਵਿਸ਼ਨੂੰ ਅਤੇ ਅਸ਼ਵਨੀ ਸਨ ।

PSEB 6th Class Social Science Solutions Chapter 11 ਵੈਦਿਕ ਕਾਲ

ਪ੍ਰਸ਼ਨ 3.
ਵੈਦਿਕ ਕਾਲ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਵੈਦਿਕ ਕਾਲ ਦੇ ਸਮਾਜਿਕ ਜੀਵਨ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਵਰਣ ਵਿਵਸਥਾ – ਸਮਾਜ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਸੀ । ਇਹ ਵਰਣ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਸਨ । ਇਹ ਵਰਣ ਕੰਮ ‘ਤੇ ਆਧਾਰਿਤ ਸਨ ।
    • ਬ੍ਰਾਹਮਣ – ਬ੍ਰਾਹਮਣ ਬੁੱਧੀਜੀਵੀ ਵਰਗ ਸੀ । ਇਸ ਵਰਗ ਦਾ ਕੰਮ ਪੜ੍ਹਨਾ-ਪੜ੍ਹਾਉਣਾ ਅਤੇ ਧਾਰਮਿਕ ਕੰਮ ਕਰਨਾ ਸੀ ।
    • ਖੱਤਰੀ – ਖੱਤਰੀਆਂ ਦਾ ਕੰਮ ਯੁੱਧ ਲੜਨਾ ਸੀ ।
    • ਵੈਸ਼ – ਵੈਸ਼ ਵਰਗ ਵਿੱਚ ਕਿਸਾਨ ਅਤੇ ਵਪਾਰੀ ਸ਼ਾਮਲ ਸਨ ।
    • ਸੂਦਰ – ਸ਼ੂਦਰ ਦਾਸ ਵਰਗ ਨਾਲ ਸੰਬੰਧਿਤ ਸਨ ।
  2. ਪਰਿਵਾਰ – ਪਰਿਵਾਰ ਵਿੱਚ ਮਾਤਾ-ਪਿਤਾ, ਬੱਚੇ ਅਤੇ ਭੈਣ-ਭਰਾ ਆਦਿ ਆਉਂਦੇ ਸਨ । ਸਾਂਝੀ ਪਰਿਵਾਰ ਪ੍ਰਥਾ ਪ੍ਰਚਲਿਤ ਸੀ । ਪਿਤਾ ਹੀ ਪਰਿਵਾਰ ਦਾ ਮੁਖੀ ਹੁੰਦਾ ਸੀ । ਹਰੇਕ ਪਰਿਵਾਰ ਪੁੱਤਰ ਪ੍ਰਾਪਤੀ ਦੀ ਇੱਛਾ ਰੱਖਦਾ ਸੀ ।
  3. ਇਸਤਰੀਆਂ ਦੀ ਸਥਿਤੀ – ਸਮਾਜ ਵਿੱਚ ਇਸਤਰੀਆਂ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਸੀ । ਉਹ ਪੜ੍ਹੀਆਂ-ਲਿਖੀਆਂ ਹੁੰਦੀਆਂ ਸਨ ਅਤੇ ਆਪਣੀ ਇੱਛਾ ਅਨੁਸਾਰ ਵਿਆਹ ਕਰਵਾ ਸਕਦੀਆਂ ਸਨ । ਉਹ ਹਰ ਤਰ੍ਹਾਂ ਦੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਭਾਗ ਲੈਂਦੀਆਂ ਸਨ ।
  4. ਭੋਜਨ – ਵੈਦਿਕ ਲੋਕਾਂ ਦਾ ਭੋਜਨ ਸਾਦਾ ਪਰ ਪੌਸ਼ਟਿਕ ਹੁੰਦਾ ਸੀ । ਕਣਕ, ਚਾਵਲ, ਦਾਲਾਂ, ਫਲ, ਸਬਜ਼ੀਆਂ, ਦੁੱਧ, ਮੱਖਣ ਅਤੇ ਘਿਓ ਉਹਨਾਂ ਦੇ ਮੁੱਖ ਭੋਜਨ ਸਨ । ਕੁੱਝ ਲੋਕ ਮਾਸ ਵੀ ਖਾਂਦੇ ਸਨ । ਉਹ ਸੋਮਰਸ ਵਰਗੇ ਨਸ਼ੀਲੇ ਪਦਾਰਥਾਂ ਦੀ ਵੀ ਵਰਤੋਂ ਕਰਦੇ ਸਨ ।
  5. ਕੱਪੜੇ ਅਤੇ ਗਹਿਣੇ – ਲੋਕ ਪੱਗੜੀ, ਬੁਨੈਣ, ਕਮੀਜ਼, ਧੋਤੀ ਆਦਿ ਪਹਿਨਦੇ ਸਨ । ਇਸਤਰੀਆਂ ਅਤੇ ਪੁਰਸ਼, ਦੋਨਾਂ ਨੂੰ ਗਹਿਣੇ ਪਾਉਣ ਦਾ ਚਾਅ ਸੀ ।
  6. ਮਨੋਰੰਜਨ ਦੇ ਸਾਧਨ – ਸ਼ਿਕਾਰ, ਰੱਥ-ਦੌੜ, ਘੋੜ ਸਵਾਰੀ, ਨੱਚਣਾ-ਗਾਉਣਾ, ਜੂਆ ਖੇਡਣਾ ਆਦਿ ਵੈਦਿਕ ਕਾਲ ਦੇ ਲੋਕਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸਨ ।

ਪ੍ਰਸ਼ਨ 4.
ਵੈਦਿਕ ਲੋਕਾਂ ਦੀਆਂ ਆਰਥਿਕ ਗਤੀਵਿਧੀਆਂ ਕੀ ਸਨ ?
ਉੱਤਰ-
ਵੈਦਿਕ ਲੋਕਾਂ ਦੀਆਂ ਮੁੱਖ ਆਰਥਿਕ ਗਤੀਵਿਧੀਆਂ ਖੇਤੀਬਾੜੀ, ਪਸ਼ੂ-ਪਾਲਣ, ਕਾਰੀਗਰੀ ਅਤੇ ਵਪਾਰ ਸਨ ।

  1. ਖੇਤੀਬਾੜੀ – ਵੈਦਿਕ ਲੋਕ ਕਣਕ, ਜੌਂ, ਕਪਾਹ, ਚਾਵਲ, ਦਾਲਾਂ, ਸਬਜ਼ੀਆਂ ਆਦਿ ਦੀ ਖੇਤੀ ਕਰਦੇ ਸਨ । ਖੇਤਾਂ ਨੂੰ ਹਲ ਅਤੇ ਬਲਦਾਂ ਨਾਲ ਜੋੜਿਆ ਜਾਂਦਾ ਸੀ ।
  2. ਪਸ਼ੂ-ਪਾਲਣ – ਵੈਦਿਕ ਲੋਕ ਗਾਂ, ਘੋੜਾ, ਭੇਡ, ਬੱਕਰੀ, ਬਲਦ ਆਦਿ ਪਸ਼ੂ ਪਾਲਦੇ ਸਨ । ਗਾਂ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਅਤੇ ਗਊ-ਹੱਤਿਆ ਦੀ ਮਨਾਹੀ ਸੀ ।
  3. ਕਾਰੀਗਰੀ – ਲੁਹਾਰ, ਤਰਖਾਣ, ਰੱਥਕਾਰ, ਜੁਲਾਹੇ, ਘੁਮਿਆਰ ਆਦਿ ਵੈਦਿਕ ਕਾਲ ਦੇ ਮੁੱਖ ਕਾਰੀਗਰ ਸਨ । ਲੋਕ ਆਪਣੀਆਂ ਰੋਜ਼ਾਨਾ ਲੋੜਾਂ ਲਈ ਇਹਨਾਂ ‘ਤੇ ਨਿਰਭਰ ਸਨ ।
  4. ਵਪਾਰ – ਵਪਾਰ ਥਲ ਮਾਰਗ ਦੁਆਰਾ ਅਤੇ ਨਦੀਆਂ ਤੇ ਸਮੁੰਦਰਾਂ ਵਿੱਚ ਕਿਸ਼ਤੀਆਂ ਤੇ ਜਹਾਜ਼ਾਂ ਦੁਆਰਾ ਹੁੰਦਾ ਸੀ ।

ਪ੍ਰਸ਼ਨ 5.
ਸਪਤ ਸਿੰਧੂ ਦੇਸ਼ ਵਿੱਚ ਕਿਹੜੀਆਂ ਨਦੀਆਂ ਵਹਿੰਦੀਆਂ ਸਨ ?
ਉੱਤਰ-
‘ਸਪਤ ਸਿੰਧੂ’ ਪ੍ਰਦੇਸ਼ ਤੋਂ ਭਾਵ ਸੱਤ ਨਦੀਆਂ ਦੇ ਦੇਸ਼ ਤੋਂ ਹੈ । ਵੈਦਿਕ ਕਾਲ ਵਿੱਚ ਪੰਜਾਬ ਨੂੰ ‘ਸਪਤ ਸਿੰਧੂ’ ਜਾਂ ‘ਸੱਤ ਨਦੀਆਂ ਦਾ ਦੇਸ਼’ ਕਿਹਾ ਜਾਂਦਾ ਸੀ । ਇਸ ਪ੍ਰਦੇਸ਼ ਵਿੱਚ ਵਹਿਣ ਵਾਲੀਆਂ ਨਦੀਆਂ ਦੇ ਨਾਂ ਇਹ ਸਨ-

  1. ਸਿੰਧੂ,
  2. ਜਿਹਲਮ,
  3. ਚਿਨਾਬ,
  4. ਰਾਵੀ,
  5. ਬਿਆਸ,
  6. ਸਤਲੁਜ,
  7. ਸਰਸਵਤੀ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਆਰੰਭਿਕ ਵੈਦਿਕ ਕਾਲ ਵਿੱਚ ਛੋਟੇ-ਛੋਟੇ ………………………… ਰਾਜ ਕਰਦੇ ਸਨ ।
(2) ਸਮਾਜ ਚਾਰ ਵਰਗਾਂ ਵਿਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ …………………………. ਕਿਹਾ ਜਾਂਦਾ ਸੀ ।
(3) ਵੈਦਿਕ ਲੋਕਾਂ ਦਾ ਮੁੱਖ ਭੋਜਨ …………………, …………………….. ਅਤੇ ……………………. ਸਨ ।
(4) ਵੈਦਿਕ ਲੋਕ …………………………… ਬਹੁਤ ਸ਼ੌਕੀਨ ਸਨ ।
(5) ਵੈਦਿਕ ਲੋਕ ……………………. ਦੀ ਪੂਜਾ ਕਰਦੇ ਸਨ ।
ਉੱਤਰ-
(1) ਕਬੀਲੇ
(2) ਵਰਣ
(3) ਕਣਕ, ਚੌਲ, ਦਾਲਾਂ
(4) ਖੇਡਾਂ
(5) ਕੁਦਰਤ ।

PSEB 6th Class Social Science Solutions Chapter 11 ਵੈਦਿਕ ਕਾਲ

III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਵਿਪਾਸ਼ (ਉ) ਰਾਜਨੀਤਿਕ ਸੰਸਥਾ
(2) ਸਭਾ (ਅ) ਚਿਕਿਤਸਾ ਸ਼ਾਸਤਰ
(3) ਆਯੁਰਵੇਦ (ੲ) ਇੱਕ ਦੇਵਤਾ
(4) ਵਰੁਣ (ਸ) ਇੱਕ ਨਦੀ

ਉੱਤਰ-
ਸਹੀ ਜੋੜੇ-

(1) ਵਿਪਾਸ਼ (ਸ) ਇੱਕ ਨਦੀ
(2) ਸਭਾ (ਉ) ਰਾਜਨੀਤਿਕ ਸੰਸਥਾ
(3) ਆਯੁਰਵੇਦ (ਅ) ਚਿਕਿਤਸਾ ਸ਼ਾਸਤਰ
(4) ਵਰੁਣ (ਸ)  ਇੱਕ ਦੇਵਤਾ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਪਰੂਸ਼ਣੀ ਇੱਕ ਨਦੀ ਦਾ ਨਾਂ ਹੈ ।
(2) ਵੈਦਿਕ ਕਾਲ ਵਿੱਚ ਇੰਦਰ ਵਰਖਾ ਦਾ ਦੇਵਤਾ ਸੀ ।
(3) ਵੈਦਿਕ ਕਾਲ ਵਿਚ ਲੋਕਾਂ ਦੇ ਲਈ ਗਊ ਪਵਿੱਤਰ ਨਹੀਂ ਸੀ ।
(4) ਵੈਦਿਕ ਕਾਲ ਵਿੱਚ ਇਸਤਰੀਆਂ ਦਾ ਆਦਰ ਨਹੀਂ ਹੁੰਦਾ ਸੀ ।
ਉੱਤਰ-
(1) (√)
(2) (√)
(3) (×)
(4) (×)

PSEB 6th Class Social Science Guide ਵੈਦਿਕ ਕਾਲ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੈਦਿਕ ਕਾਲ ਵਿਚ ਚਾਰ ਵੇਦ ਲਿਖੇ ਗਏ ।ਇਨ੍ਹਾਂ ਵਿਚੋਂ ਕਿਹੜੇ ਵੇਦ ਨੂੰ ਸੰਸਾਰ ਦੀ ਸਭ ਤੋਂ ਪ੍ਰਾਚੀਨ ਪੁਸਤਕ ਮੰਨਿਆ ਜਾਂਦਾ ਹੈ ?
ਉੱਤਰ-
ਰਿਗਵੇਦ ।

ਪ੍ਰਸ਼ਨ 2.
ਵੈਦਿਕ ਰਾਜੇ ਨੂੰ ਰਾਜਨ ਕਹਿੰਦੇ ਸਨ । ਪਰੰਤੂ ਜਿਹੜੇ ਰਾਜਨ ਜ਼ਿਆਦਾ ਸ਼ਕਤੀਸ਼ਾਲੀ ਸਨ, ਉਹ ਕੀ ਕਹਾਉਂਦੇ ਸਨ ?
ਉੱਤਰ-
ਸਮਰਾਟ ।

ਪ੍ਰਸ਼ਨ 3.
ਆਰੀਆ ਲੋਕ ਆਪਣੇ ਦੇਵਤਿਆਂ ਦਾ ਗੁਣਗਾਨ ਕਰਦੇ ਸਮੇਂ ਮੰਤਰ-ਉਚਾਰਨ ਦੇ ਨਾਲ-ਨਾਲ ਕਿਹੜਾ ਹੋਰ ਮਹੱਤਵਪੂਰਨ ਕੰਮ ਕਰਦੇ ਸਨ ?
ਉੱਤਰ-
ਯੁੱਗ ।

PSEB 6th Class Social Science Solutions Chapter 11 ਵੈਦਿਕ ਕਾਲ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਲਿਖਿਆਂ ਵਿੱਚੋਂ ਕਿਹੜਾ ਦੇਵਤਾ ਆਰੀਆਂ ਦਾ ‘ਆਕਾਸ਼ ਦਾ ਦੇਵਤਾ’ ਸੀ ?
(ਉ) ਸੋਮ
(ਅ) ਗਨੀ
(ੲ) ਇੰਦਰ ।
ਉੱਤਰ-
(ੲ) ਇੰਦਰ ।

ਪ੍ਰਸ਼ਨ 2.
ਵਰਣ ਵਿਵਸਥਾ ਦੇ ਅਨੁਸਾਰ ਹੇਠਾਂ ਲਿਖਿਆਂ ਵਿਚੋਂ ਕਿਹੜਾ ਵਰਗ ਯੋਧਾ ਵਰਗ ਸੀ ?
(ਉ) ਵੈਸ਼
(ਅ) ਸ਼ੂਦਰ
(ੲ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੲ) ਇਨ੍ਹਾਂ ਵਿਚੋਂ ਕੋਈ ਨਹੀਂ ।

ਪ੍ਰਸ਼ਨ 3.
ਉੱਤਰ ਵੈਦਿਕ ਕਾਲ ਵਿਚ ਯੱਗਾਂ ਦੇ ਸਰੂਪ ਵਿਚ ਕੀ ਅੰਤਰ ਆਇਆ ?
(ਉ) ਯੁੱਗ ਸਿਰਫ ਆਮ ਲੋਕ ਕਰਨ ਲੱਗੇ ।
(ਅ) ਇਹ ਸਸਤੇ ਅਤੇ ਸਰਲ ਹੋ ਗਏ ।
(ੲ) ਇਹ ਜਟਿਲ ਅਤੇ ਮਹਿੰਗੇ ਹੋ ਗਏ ।
ਉੱਤਰ-
(ੲ) ਇਹ ਜਟਿਲ ਅਤੇ ਮਹਿੰਗੇ ਹੋ ਗਏ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਰੀਆ ਲੋਕ ਭਾਰਤ ਵਿਚ ਕਦੋਂ ਅਤੇ ਕਿੱਥੋਂ ਆਏ ?
ਉੱਤਰ-
ਆਰੀਆ ਲੋਕ ਲਗਪਗ 1500 ਈ: ਪੂ: ਵਿਚ ਮੱਧ ਏਸ਼ੀਆ ਤੋਂ ਭਾਰਤ ਆਏ ।

ਪ੍ਰਸ਼ਨ 2.
ਭਰਤ ਕਬੀਲੇ ਦੇ ਰਾਜੇ ਦਾ ਕੀ ਨਾਂ ਸੀ ?
ਉੱਤਰ-
ਭਰ ਕਬੀਲੇ ਦੇ ਰਾਜੇ ਦਾ ਨਾਂ ਸੁਦਾਸ ਸੀ ।

PSEB 6th Class Social Science Solutions Chapter 11 ਵੈਦਿਕ ਕਾਲ

ਪ੍ਰਸ਼ਨ 3.
ਰਿਗਵੈਦਿਕ ਕਾਲ ਤੋਂ ਕੀ ਭਾਵ ਹੈ ?
ਉੱਤਰ-
ਜਿਸ ਕਾਲ ਦੀ ਜਾਣਕਾਰੀ ਸਾਨੂੰ ਰਿਗਵੇਦ ਤੋਂ ਮਿਲਦੀ ਹੈ, ਉਸ ਨੂੰ ਰਿਗਵੈਦਿਕ ਕਾਲ ਕਹਿੰਦੇ ਹਨ ।

ਪ੍ਰਸ਼ਨ 4.
ਰਿਗਵੈਦਿਕ ਕਾਲ ਦੀਆਂ ਦੋ ਵਿਦਵਾਨ ਇਸਤਰੀਆਂ ਕਿਹੜੀਆਂ ਸਨ ?
ਉੱਤਰ-
ਘੋਸ਼ਾ ਅਤੇ ਉਪਲਾ ਰਿਗਵੈਦਿਕ ਕਾਲ ਦੀਆਂ ਦੋ ਵਿਦਵਾਨ ਇਸਤਰੀਆਂ ਸਨ ।

ਪ੍ਰਸ਼ਨ 5.
ਰਿਗਵੈਦਿਕ ਕਾਲ ਦੇ ਦੋ ਦੇਵਤਿਆਂ ਦੇ ਨਾਂ ਦੱਸੋ ।
ਉੱਤਰ-
ਰਿਗਵੈਦਿਕ ਕਾਲ ਦੇ ਦੋ ਦੇਵਤਾ ਸੂਰਜ ਅਤੇ ਵਰੁਣ ਸਨ ।

ਪ੍ਰਸ਼ਨ 6.
ਰਿਗਵੈਦਿਕ ਕਾਲ ਦੇ ਲੋਕਾਂ ਦੇ ਦੋ ਮੁੱਖ ਕਿੱਤੇ ਕਿਹੜੇ ਸਨ ?
ਉੱਤਰ-
ਖੇਤੀਬਾੜੀ ਅਤੇ ਪਸ਼ੂ-ਪਾਲਣ ਰਿਗਵੈਦਿਕ ਕਾਲ ਦੇ ਲੋਕਾਂ ਦੇ ਦੋ ਮੁੱਖ ਕਿੱਤੇ ਸਨ ।

PSEB 6th Class Social Science Solutions Chapter 11 ਵੈਦਿਕ ਕਾਲ

ਪ੍ਰਸ਼ਨ 7.
ਰਿਗਵੈਦਿਕ ਕਾਲ ਵਿੱਚ ਵਿਸ਼ ਅਤੇ ਜਨ ਦੇ ਮੁਖੀਆਂ ਨੂੰ ਕੀ ਕਹਿੰਦੇ ਸਨ ?
ਉੱਤਰ-
ਰਿਗਵੈਦਿਕ ਕਾਲ ਵਿੱਚ ਵਿਸ਼ ਦੇ ਮੁਖੀ ਨੂੰ ਵਿਸ਼ਪਤੀ ਅਤੇ ਜੂਨ ਦੇ ਮੁਖੀ ਨੂੰ ਰਾਜਨ ਕਿਹਾ ਜਾਂਦਾ ਸੀ ।

ਪ੍ਰਸ਼ਨ 8.
ਉੱਤਰ ਵੈਦਿਕ ਕਾਲ ਦੇ ਦੋ ਨਵੇਂ ਦੇਵਤਿਆਂ ਦੇ ਨਾਂ ਲਿਖੋ ।
ਉੱਤਰ-
ਵਿਸ਼ਨੂੰ ਅਤੇ ਸ਼ਿਵ ਉੱਤਰ ਵੈਦਿਕ ਕਾਲ ਦੇ ਦੋ ਨਵੇਂ ਦੇਵਤਾ ਸਨ ।

ਪ੍ਰਸ਼ਨ 9.
ਉੱਤਰ ਵੈਦਿਕ ਕਾਲ ਦੇ ਸਮੇਂ ਵਸਾਏ ਗਏ ਚਾਰ ਨਗਰਾਂ ਦੇ ਨਾਂ ਲਿਖੋ ।
ਉੱਤਰ-

  1. ਹਸਤਿਨਾਪੁਰ
  2. ਕਾਸ਼ੀ
  3. ਪਾਟਲੀਪੁੱਤਰ
  4. ਕੋਸ਼ਾਂਭੀ ।

ਪ੍ਰਸ਼ਨ 10.
ਰਿਗਵੇਦ ਤੋਂ ਆਰੀਆ ਦੇ ਕਿਸ ਕਾਲ ਬਾਰੇ ਜਾਣਕਾਰੀ ਮਿਲਦੀ ਹੈ ?
ਉੱਤਰ-
ਰਿਗਵੇਦ ਤੋਂ ਆਰੀਆਂ ਦੇ ਪੂਰਵ ਵੈਦਿਕ ਕਾਲ ਦੀ ਜਾਣਕਾਰੀ ਮਿਲਦੀ ਹੈ ।

PSEB 6th Class Social Science Solutions Chapter 11 ਵੈਦਿਕ ਕਾਲ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਿਗਵੇਦ ਦੀ ਵਿਸ਼ਾ-ਵਸਤੂ ਕੀ ਹੈ ? ਇਸ ਦੇ ਲੇਖਕ ਦਾ ਨਾਂ ਦੱਸੋ ।
ਉੱਤਰ-
ਰਿਗਵੇਦ ਦਾ ਵਿਸ਼ਾ-ਵਸਤੂ ਕੁਦਰਤੀ ਦੇਵਤਿਆਂ ਦੀ ਪ੍ਰਸ਼ੰਸਾ ਵਿੱਚ ਲਿਖੇ ਗਏ ਮੰਤਰ ਹਨ । ਇਸ ਦਾ ਲੇਖਕ ਕੋਈ ਇੱਕ ਵਿਅਕਤੀ ਨਹੀਂ ਹੈ । ਇਸ ਵਿੱਚ ਵੱਖ-ਵੱਖ ਰਿਸ਼ੀਆਂ ਦੁਆਰਾ ਲਿਖੇ ਗਏ ਮੰਤਰ ਸ਼ਾਮਿਲ ਹਨ ।

ਪ੍ਰਸ਼ਨ 2.
ਰਿਗਵੈਦਿਕ ਕਾਲ ਵਿੱਚ ਪਰਿਵਾਰ ਦੇ ਮੁਖੀ ਬਾਰੇ ਦੱਸੋ ।
ਉੱਤਰ-
ਰਿਗਵੈਦਿਕ ਕਾਲ ਵਿੱਚ ਪਰਿਵਾਰ ਪੁਰਸ਼ ਪ੍ਰਧਾਨ ਸਨ । ਪਰਿਵਾਰ ਵਿੱਚ ਸਭ ਤੋਂ ਵੱਡੇ ਪੁਰਸ਼ ਮੈਂਬਰ ਨੂੰ ਪਰਿਵਾਰ ਦਾ ਮੁਖੀ ਕਿਹਾ ਜਾਂਦਾ ਸੀ । ਉਸ ਨੂੰ ਹਿਪਤੀ ਕਹਿੰਦੇ ਸਨ । ਉਸ ਦਾ ਪੂਰੇ ਪਰਿਵਾਰ ‘ਤੇ ਕੰਟਰੋਲ ਹੁੰਦਾ ਸੀ । ਪਰਿਵਾਰ ਦੇ ਸਾਰੇ ਮੈਂਬਰ ਮੁਖੀ ਦਾ ਆਦਰ ਕਰਦੇ ਸਨ ਅਤੇ ਉਸ ਦੀ ਆਗਿਆ ਦਾ ਪਾਲਣ ਕਰਦੇ ਸਨ | ਮੁਖੀ ਦੀ ਆਗਿਆ ਦਾ ਪਾਲਣ ਨਾ ਕਰਨ ਵਾਲੇ ਮੈਂਬਰ ਨੂੰ ਸਜ਼ਾ ਵੀ ਦਿੱਤੀ ਜਾ ਸਕਦੀ ਸੀ ।

ਪ੍ਰਸ਼ਨ 3.
ਰਿਗਵੈਦਿਕ ਕਾਲ ਵਿੱਚ ਆਰੀਆਂ ਦੀ ਪੂਜਾ ਦੇ ਕਿਹੜੇ-ਕਿਹੜੇ ਢੰਗ ਸਨ ?
ਉੱਤਰ-
ਰਿਗਵੈਦਿਕ ਕਾਲ ਵਿੱਚ ਆਰੀਆ ਦੇਵੀ-ਦੇਵਤਿਆਂ ਦੀ ਪੂਜਾ ਯੱਗ ਅਤੇ ਮੰਤਰਾਂ ਦਾ ਉੱਚਾਰਣ ਕਰਕੇ ਕਰਦੇ ਸਨ | ਯੁੱਗ ਖੁੱਲ੍ਹੀ ਹਵਾ ਵਿੱਚ ਹੁੰਦੇ ਸਨ ਅਤੇ ਇਸ ਵਿੱਚ ਘਿਓ, ਦੁੱਧ ਆਦਿ ਚੀਜ਼ਾਂ ਪਾਈਆਂ ਜਾਂਦੀਆਂ ਸਨ । ਯੁੱਗਾਂ ਵਿੱਚ ਪਸ਼ੂ-ਬਲੀ ਵੀ ਦਿੱਤੀ ਜਾਂਦੀ ਸੀ ।

ਪ੍ਰਸ਼ਨ 4.
ਵੈਦਿਕ ਕਾਲ ਵਿੱਚ ਵਿਗਿਆਨ ਦਾ ਵਰਣਨ ਕਰੋ ।
ਉੱਤਰ-
ਵੈਦਿਕ ਸਾਹਿਤ ਤੋਂ ਪਤਾ ਲੱਗਦਾ ਹੈ ਕਿ ਵੈਦਿਕ ਕਾਲ ਵਿੱਚ ਵਿਗਿਆਨ ਦੀਆਂ ਵੱਖ-ਵੱਖ ਸ਼ਾਖਾਵਾਂ ਬਹੁਤ ਵਿਕਸਿਤ ਸਨ । ਇਹ ਸ਼ਾਖਾਵਾਂ ਹੇਠ ਲਿਖੀਆਂ ਸਨ

  1. ਗਣਿਤ – ਗਣਿਤ ਅਤੇ ਇਸ ਦੀਆਂ ਸ਼ਾਖਾਵਾਂ ਜਿਵੇਂ ਬੀਜ ਗਣਿਤ, ਰੇਖਾ ਗਣਿਤ ਅਤੇ ਤਿਕੋਣ-ਮਿਤੀ ਆਦਿ ਬਹੁਤ ਵਿਕਸਿਤ ਸਨ ।
  2. ਖਗੋਲ ਅਤੇ ਜੋਤਿਸ਼ ਵਿੱਦਿਆ – ਲੋਕਾਂ ਨੂੰ ਗ੍ਰਹਿਆਂ ਦੀ ਗਤੀ, ਸੂਰਜ ਤੇ ਚੰਦਰ ਹਿਣ ਅਤੇ ਪ੍ਰਿਥਵੀ ਦਾ ਆਪਣੀ ਧੁਰੀ ’ਤੇ ਅਤੇ ਸੂਰਜ ਦੇ ਆਲੇ-ਦੁਆਲੇ ਪਰਿਕਰਮਾ ਬਾਰੇ ਗਿਆਨ ਸੀ ।
  3. ਚਿਕਿਤਸਾ ਵਿਗਿਆਨ – ਚਿਕਿਤਸਾ ਵਿਗਿਆਨ ਨੂੰ ਆਯੁਰਵੇਦ ਕਿਹਾ ਜਾਂਦਾ ਸੀ । ਚਿਕਿਤਸਾ ਵਿਗਿਆਨ ਵੀ ਉੱਨਤ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਆਰੀਆ’ ਸ਼ਬਦ ਤੋਂ ਕੀ ਭਾਵ ਹੈ ? ਆਰੀਆ ਲੋਕ ਮੂਲ ਰੂਪ ਵਿੱਚ ਕਿੱਥੋਂ ਦੇ ਰਹਿਣ ਵਾਲੇ ਸਨ ?
ਉੱਤਰ-
‘ਆਰੀਆ’ ਸ਼ਬਦ ਤੋਂ ਭਾਵ ਹੈ-ਸਰਵਉੱਤਮ, ਸਿੱਖਿਅਤ ਅਤੇ ਸਭਿਆ । ਵੈਦਿਕ ਸਭਿਅਤਾ ਦੇ ਲੋਕਾਂ ਨੂੰ ਆਮ ਤੌਰ ‘ਤੇ ਆਰੀਆ ਕਿਹਾ ਜਾਂਦਾ ਹੈ । ਆਰੰਭ ਵਿੱਚ ਇਹ ਲੋਕ ਪੰਜਾਬ ਵਿੱਚ ਜਮਨਾ ਨਦੀ ਤੋਂ ਲੈ ਕੇ ਅਫ਼ਗਾਨਿਸਤਾਨ ਦੀ ਸੀਮਾ ਤੱਕ ਰਹਿੰਦੇ ਹਨ, ਪਰ ਬਾਅਦ ਵਿੱਚ ਇਹ ਲੋਕ ਪੂਰਬ ਅਤੇ ਦੱਖਣ ਵਿੱਚ ਗੰਗਾ ਨਦੀ ਦੇ ਮੈਦਾਨ ਵਿੱਚ ਫੈਲ ਗਏ ।
ਆਰੀਆਂ ਦਾ ਮੂਲ ਨਿਵਾਸ ਸਥਾਨ – ਆਰੀਆ ਲੋਕਾਂ ਦੇ ਮੂਲ ਨਿਵਾਸ ਸਥਾਨ ਬਾਰੇ ਨਿਸ਼ਚਿਤ ਰੂਪ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ |

  1. ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਲੋਕ ਮੱਧ ਏਸ਼ੀਆ ਤੋਂ ਪੰਜਾਬ ਵਿੱਚ ਆਏ ਸਨ ।
  2. ਕੁਝ ਵਿਦਵਾਨਾਂ ਦੇ ਅਨੁਸਾਰ, ਇਹ ਲੋਕ ਰੂਸ ਦੇ ਯੂਰਪੀ ਸੀਮਾਵਰਤੀ ਖੇਤਰਾਂ ਤੋਂ ਪੰਜਾਬ ਵਿੱਚ ਆਏ ਸਨ ।
  3. ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਲੋਕ ਬਾਹਰੋਂ ਨਹੀਂ ਆਏ ਸਨ, ਸਗੋਂ ਪੰਜਾਬ ਦੇ ਹੀ ਮੂਲ ਨਿਵਾਸੀ ਸਨ ।

ਪ੍ਰਸ਼ਨ 2.
ਰਿਗਵੈਦਿਕ ਆਰੀਆਂ ਦੇ ਰਾਜਨੀਤਿਕ ਜੀਵਨ ਬਾਰੇ ਲਿਖੋ।
ਉੱਤਰ-
ਰਿਗਵੈਦਿਕ ਆਰੀਆਂ ਦੇ ਰਾਜਨੀਤਿਕ ਜੀਵਨ ਦਾ ਵਰਣਨ ਇਸ ਤਰ੍ਹਾਂ ਹੈ-

  1. ਪ੍ਰਸ਼ਾਸਨਿਕ ਸੰਗਠਨ – ਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ, ਜਿਸ ਦਾ ਮੁਖੀ ਗਾਮਣੀ ਹੁੰਦਾ ਸੀ । ਕਈ ਪਿੰਡਾਂ ਦੇ ਮੇਲ ਨਾਲ ਇੱਕ ਵਿਸ਼ ਅਤੇ ਵਿਸ਼ਾਂ ਦੇ ਮੇਲ ਨਾਲ ਜਨ ਜਾਂ ਕਬੀਲਾ ਬਣਦਾ ਸੀ । ਵਿਸ਼ ਦਾ ਮੁਖੀ ਵਿਸ਼ਪਤੀ ਅਤੇ ਜਨ ਦਾ ਮੁਖੀ ਰਾਜਨ ਅਖਵਾਉਂਦਾ ਸੀ ।
  2. ਰਾਜਾ ਅਤੇ ਉਸ ਦੇ ਅਧਿਕਾਰੀ – ਰਾਜੇ ਦਾ ਅਹੁਦਾ ਜੱਦੀ ਹੁੰਦਾ ਸੀ । ਪਰ ਕਦੇ-ਕਦੇ ਉਸ ਦੀ ਚੋਣ ਵੀ ਕੀਤੀ ਜਾਂਦੀ ਸੀ । ਉਸ ਨੂੰ ਬਹੁਤ ਸਾਰੀਆਂ ਸ਼ਕਤੀਆਂ ਪ੍ਰਾਪਤ ਸਨ, ਪਰ ਸਭਾ ਅਤੇ ਸਮਿਤੀ ਉਸ ਦੀਆਂ ਸ਼ਕਤੀਆਂ ਨੂੰ ਸੀਮਤ ਰੱਖਦੀਆਂ ਸਨ । ਸ਼ਾਸਨ-ਕੰਮਾਂ ਵਿਚ ਰਾਜੇ ਦੀ ਸਹਾਇਤਾ ਲਈ ਪੁਰੋਹਿਤ, ਸੈਨਾਨੀ ਅਤੇ ਹੋਰ ਅਧਿਕਾਰੀ ਹੁੰਦੇ ਸਨ ।
  3. ਸਭਾ ਅਤੇ ਸਮਿਤੀ – ਸਭਾ ਅਤੇ ਸਮਿਤੀ ਦਾ ਵਿਸ਼ੇਸ਼ ਮਹੱਤਵ ਸੀ । ਸਮਿਤੀ ਰਾਜੇ ਦੀ ਇੱਕ ਸਲਾਹਕਾਰੀ ਸੰਸਥਾ ਸੀ । ਰਾਜੇ ਆਮ ਤੌਰ ਤੇ ਇਸ ਦੇ ਫੈਸਲਿਆਂ ਨੂੰ ਮੰਨਦੇ ਸਨ । ਸਭਾ, ਸਮਿਤੀ ਦੀ ਇੱਕ ਸਥਾਈ ਸੰਸਥਾ ਸੀ ਜੋ ਸਮਿਤੀ ਦੀ ਦੇਖ-ਰੇਖ ਵਿੱਚ ਹੀ ਕੰਮ ਕਰਦੀ ਸੀ ।
  4. ਨਿਆਂ ਪ੍ਰਣਾਲੀ – ਆਰੀਆਂ ਦੀ ਨਿਆਂ ਪ੍ਰਣਾਲੀ ਵਿਕਸਿਤ ਸੀ । ਅਪਰਾਧੀ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ।

PSEB 6th Class Social Science Solutions Chapter 10 ਹੜੱਪਾ ਸਭਿਅਤਾ

Punjab State Board PSEB 6th Class Social Science Book Solutions History Chapter 10 ਹੜੱਪਾ ਸਭਿਅਤਾ Textbook Exercise Questions and Answers.

PSEB Solutions for Class 6 Social Science History Chapter 10 ਹੜੱਪਾ ਸਭਿਅਤਾ

SST Guide for Class 6 PSEB ਹੜੱਪਾ ਸਭਿਅਤਾ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਲਿਖੋ :

ਪ੍ਰਸ਼ਨ 1.
ਹੜੱਪਾ ਸਭਿਅਤਾ ਦੇ ਮਹੱਤਵਪੂਰਨ ਨਗਰਾਂ ਦੇ ਨਾਮ ਦੱਸੋ ।
ਉੱਤਰ-
ਹੜੱਪਾ ਸਭਿਅਤਾ ਦੇ ਮਹੱਤਵਪੂਰਨ ਨਗਰ ਹੜੱਪਾ, ਮੋਹਿੰਜੋਦੜੋ, ਲੋਥਲ, ਕਾਲੀਬੰਗਨ, ਬਨਵਾਲੀ ਆਦਿ ਸਨ ।

ਪ੍ਰਸ਼ਨ 2.
ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਸਮਾਜਿਕ ਜੀਵਨ ਬਹੁਤ ਵਿਕਸਿਤ ਸੀ । ਸਮਾਜ ਵਿੱਚ ਤਿੰਨ ਵਰਗਾਂ ਦੇ ਲੋਕ ਰਹਿੰਦੇ ਸਨ । ਪਹਿਲਾ ਵਰਗ ਅਮੀਰ ਲੋਕਾਂ, ਦੂਸਰਾ ਵਰਗ ਕਿਸਾਨਾਂ ਤੇ ਛੋਟੇ-ਛੋਟੇ ਪੇਸ਼ਾਵਰ ਲੋਕਾਂ ਅਤੇ ਤੀਸਰਾ ਵਰਗ ਮਜ਼ਦੂਰਾਂ ਦਾ ਸੀ । ਲੋਕਾਂ ਦਾ ਰਹਿਣ-ਸਹਿਣ ਅੱਜ ਦੀ ਤਰ੍ਹਾਂ ਹੀ ਸੀ । ਲੋਕਾਂ ਦੇ ਭੋਜਨ ਦੇ ਮੁੱਖ ਪਦਾਰਥ ਕਣਕ, ਜਵਾਰ, ਚਾਵਲ, ਦਾਲਾਂ, ਫਲ, ਸਬਜ਼ੀਆਂ ਅਤੇ ਦੁੱਧ ਸਨ । ਕੁਝ ਲੋਕ ਮਾਸਾਹਾਰੀ ਵੀ ਸਨ । ਲੋਕ ਸੁਤੀ ਅਤੇ ਉਨੀ, ਦੋਹਾਂ ਤਰ੍ਹਾਂ ਦੇ ਕੱਪੜੇ ਪਹਿਨਦੇ ਸਨ । ਇਸਤਰੀਆਂ ਅਤੇ ਪੁਰਸ਼, ਦੋਵੇਂ ਸ਼ਿੰਗਾਰ ਕਰਦੇ ਸਨ ਅਤੇ ਗਹਿਣੇ ਪਹਿਨਦੇ ਸਨ । ਅਮੀਰ ਲੋਕ ਸੋਨੇ-ਚਾਂਦੀ ਤੇ ਕੀਮਤੀ ਪੱਥਰਾਂ ਦੇ ਗਹਿਣੇ ਜਦ ਕਿ ਗ਼ਰੀਬ ਲੋਕ ਹੱਡੀਆਂ, ਪੱਕੀ ਮਿੱਟੀ ਅਤੇ ਮਣਕਿਆਂ ਦੇ ਬਣੇ ਹੋਏ ਗਹਿਣੇ ਪਹਿਨਦੇ ਸਨ ।

ਲੋਕ ਖੇਡਾਂ ਦੇ ਸ਼ੁਕੀਨ ਸਨ । ਨੱਚਣਾ-ਗਾਉਣਾ, ਜੁਆ ਜਾਂ ਚੌਪੜ ਖੇਡਣਾ, ਸ਼ਿਕਾਰ ਕਰਨਾ ਆਦਿ ਮਨੋਰੰਜਨ ਦੇ ਮੁੱਖ ਸਾਧਨ ਸਨ । ਬੱਚਿਆਂ ਦੇ ਖੇਡਣ ਲਈ ਪੱਕੀ ਮਿੱਟੀ ਦੇ ਤਰ੍ਹਾਂ-ਤਰ੍ਹਾਂ ਦੇ ਖਿਡੌਣੇ ਬਣਾਏ ਜਾਂਦੇ ਸਨ, ਜਿਨ੍ਹਾਂ ਵਿੱਚੋਂ ਜਾਨਵਰਾਂ ਦੀਆਂ ਮੂਰਤੀਆਂ ਅਤੇ ਬੈਲ ਗੱਡੀਆਂ ਆਦਿ ਮੁੱਖ ਸਨ ।

PSEB 6th Class Social Science Solutions Chapter 10 ਹੜੱਪਾ ਸਭਿਅਤਾ

ਪ੍ਰਸ਼ਨ 3.
ਸਿੰਧ ਘਾਟੀ ਸਭਿਅਤਾ ਦੀ ਨਿੱਗਰ ਯੋਜਨਾ ਬਾਰੇ ਇੱਕ ਨੋਟ ਲਿਖੋ ।
ਉੱਤਰ-
ਸਿੰਧ ਘਾਟੀ ਸਭਿਅਤਾ ਵਿੱਚ ਨਗਰ-ਨਿਰਮਾਣ ਉੱਚ-ਕੋਟੀ ਦਾ ਸੀ । ਨਗਰ ਦੋ ਭਾਗਾਂ ਵਿੱਚ ਵੰਡੇ ਹੁੰਦੇ ਸਨ-ਉੱਚਾ ਭਾਗ ਅਤੇ ਹੇਠਲਾ ਭਾਗ । ਉੱਚੇ ਭਾਗ ਵਿੱਚ ਵੱਡੇ-ਵੱਡੇ ਧਾਰਮਿਕ ਅਤੇ ਸਰਵਜਨਕ ਭਵਨ ਸਨ । ਇੱਥੇ ਸ਼ਾਸਕ ਵਰਗ ਦੇ ਲੋਕ ਰਹਿੰਦੇ ਸਨ । ਹੇਠਲੇ ਭਾਗ ਵਿੱਚ ਆਮ ਲੋਕਾਂ ਦੇ ਨਿਵਾਸ ਸਥਾਨ ਸਨ । ਨਗਰਾਂ ਦੀਆਂ ਸੜਕਾਂ ਸਿੱਧੀਆਂ ਜਾਂਦੀਆਂ ਸਨ ਅਤੇ ਇੱਕ-ਦੂਜੀ ਨੂੰ ਸਮਕੋਣ ‘ਤੇ ਕੱਟਦੀਆਂ ਸਨ । ਨਗਰਾਂ ਵਿੱਚ ਨਾਲੀਆਂ ਦੀ ਬਹੁਤ ਚੰਗੀ ਵਿਵਸਥਾ ਕੀਤੀ ਗਈ ਸੀ, ਜਿਸ ਕਾਰਨ ਨਗਰ ਵਿੱਚ ਸਫ਼ਾਈ ਰਹਿੰਦੀ ਸੀ ।

ਪਸ਼ਨ 4.
ਹੜੱਪਾ ਸਭਿਅਤਾ ਦੇ ਪਤਨ ਦੇ ਕੀ ਕਾਰਨ ਸਨ ?
ਉੱਤਰ-
ਲਗਪਗ 1500 ਈ: ਪੂ: ਹੜੱਪਾ ਸਭਿਅਤਾ ਦਾ ਪਤਨ ਹੋ ਗਿਆ । ਇਸ ਸਭਿਅਤਾ ਦੇ ਪਤਨ ਦੇ ਕਾਰਨਾਂ ਬਾਰੇ ਨਿਸ਼ਚਿਤ ਰੂਪ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ । ਵੱਖਵੱਖ ਵਿਦਵਾਨਾਂ ਨੇ ਆਪਣੇ-ਆਪਣੇ ਅਨੁਮਾਨ ਅਨੁਸਾਰ ਇਸ ਦੇ ਪਤਨ ਦੇ ਕਾਰਨ ਦੱਸੋ ਹਨ ।

  1. ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਆਰੀਆ ਲੋਕਾਂ ਨੇ ਸਿੰਧ ਘਾਟੀ ਦੇ ਲੋਕਾਂ ਨਾਲ ਯੁੱਧ ਕਰਕੇ ਉਨ੍ਹਾਂ ਨੂੰ ਹਰਾ ਦਿੱਤਾ ਸੀ । ਫਲਸਰੂਪ ਹੜੱਪਾ ਸਭਿਅਤਾ ਨਸ਼ਟ ਹੋ ਗਈ । ਪਰ ਇਸ ਵਿਚਾਰ ਨੂੰ ਅੱਜ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ ।
  2. ਕੁਝ ਵਿਦਵਾਨਾਂ ਦੇ ਅਨੁਸਾਰ ਸਿੰਧ ਅਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਲਗਾਤਾਰ ਹੜਾਂ ਦੇ ਆਉਣ ਕਾਰਨ ਇਸ ਸਭਿਅਤਾ ਦਾ ਨਾਸ਼ ਹੋ ਗਿਆ ।
  3. ਕੁਝ ਵਿਦਵਾਨਾਂ ਦਾ ਕਥਨ ਹੈ ਕਿ ਲਗਪਗ 1900 ਈ: ਪੂ: ਸਰਸਵਤੀ ਨਦੀ ਦੇ ਸੁੱਕ ਜਾਣ ਕਾਰਨ ਹੜੱਪਾ ਸਭਿਅਤਾ ਦੇ ਲੋਕ ਪੂਰਬ ਵੱਲ ਗੰਗਾ ਦੇ ਮੈਦਾਨ ਵਿੱਚ ਚਲੇ ਗਏ ਸਨ ।
  4. ਕੁੱਝ ਵਿਦਵਾਨਾਂ ਦੇ ਅਨੁਸਾਰ ਭੂਚਾਲ ਜਾਂ ਕਿਸੇ ਹੋਰ ਮਹਾਂਮਾਰੀ ਕਾਰਨ ਇਸ ਸਭਿਅਤਾ ਦਾ ਅੰਤ ਹੋ ਗਿਆ ਸੀ ।
  5. ਕੁੱਝ ਵਿਦਵਾਨਾਂ ਦੇ ਅਨੁਸਾਰ ਸਿੰਧ ਘਾਟੀ ਦੀ ਭੂਮੀ ਵਿੱਚ ਰੇਗਿਸਤਾਨ ਫੈਲ ਗਿਆ ਅਤੇ ਇਸ ਵਿੱਚ ਲੂਣ ਦੀ ਮਾਤਰਾ ਵੱਧ ਗਈ । ਸਿੱਟੇ ਵਜੋਂ ਭੂਮੀ ਦੀ ਉਪਜਾਊ-ਸ਼ਕਤੀ ਖ਼ਤਮ ਹੋ ਗਈ । ਇਸ ਲਈ ਸਿੰਧ ਘਾਟੀ ਦੇ ਲੋਕ ਹੋਰ ਥਾਂਵਾਂ ‘ਤੇ ਜਾ ਕੇ ਰਹਿਣ ਲੱਗੇ ।

ਪ੍ਰਸ਼ਨ 5.
ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਆਰਥਿਕ ਜੀਵਨ ਕਿਸ ਤਰ੍ਹਾਂ ਦਾ ਸੀ ?
ਉੱਤਰ-
ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਆਰਥਿਕ ਜੀਵਨ ਖ਼ੁਸ਼ਹਾਲ ਸੀ । ਲੋਕਾਂ ਦੇ ਮੁੱਖ ਕਿੱਤੇ ਖੇਤੀਬਾੜੀ, ਪਸ਼ੂ-ਪਾਲਣ ਅਤੇ ਵਪਾਰ ਸਨ । ਇਸ ਤੋਂ ਇਲਾਵਾ ਲੋਕ ਕੁਝ ਹੋਰ ਉਦਯੋਗ-ਧੰਦੇ ਵੀ ਕਰਦੇ ਸਨ ।

  • ਖੇਤੀਬਾੜੀ – ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ । ਸਿੰਜਾਈ ਨਦੀਆਂ ਦੁਆਰਾ ਕੀਤੀ ਜਾਂਦੀ ਸੀ । ਕਣਕ, ਚਾਵਲ, ਜੌਂ ਅਤੇ ਕਪਾਹ ਦੀ ਖੇਤੀ ਮੁੱਖ ਰੂਪ ਵਿੱਚ ਹੁੰਦੀ ਸੀ । ਖੇਤਾਂ ਨੂੰ ਹਲ ਅਤੇ ਬੈਲਾਂ ਨਾਲ ਜੋੜਿਆ ਜਾਂਦਾ ਸੀ । ਲੋਕ ਤਿਲ ਅਤੇ ਸਰੋਂ ਵੀ ਪੈਦਾ ਕਰਦੇ ਸਨ ।
  • ਪਸ਼ੂ-ਪਾਲਣ – ਲੋਕ ਬਲਦ, ਮੱਝਾਂ, ਭੇਡਾਂ, ਬੱਕਰੀਆਂ, ਉਠ, ਹਾਥੀ, ਘੋੜੇ ਅਤੇ ਕੁੱਤੇ ਪਾਲਦੇ ਸਨ ।
  • ਵਪਾਰ – ਨਗਰ ਵਪਾਰ ਦੇ ਕੇਂਦਰ ਸਨ । ਗੱਡੀਆਂ ਅਤੇ ਕਿਸ਼ਤੀਆਂ ਵਿੱਚ ਮਾਲ ਲਿਆਂਦਾ ਜਾਂਦਾ ਸੀ । ਮੁਦਰਾ ਦੀ ਘਾਟ ਕਾਰਨ ਵਪਾਰ ਵਸਤਾਂ ਦੀ ਅਦਲਾ-ਬਦਲੀ ਦੁਆਰਾ ਹੀ ਹੁੰਦਾ ਸੀ । ਵਪਾਰ ਦੇਸੀ ਅਤੇ ਵਿਦੇਸ਼ੀ, ਦੋਹਾਂ ਤਰ੍ਹਾਂ ਦਾ ਸੀ । ਵਿਦੇਸ਼ੀ ਵਪਾਰ ਮੁੱਖ ਤੌਰ ‘ਤੇ ਅਫ਼ਗਾਨਿਸਤਾਨ, ਇਰਾਨ ਅਤੇ ਮੈਸੋਪੋਟਾਮੀਆ ਨਾਲ ਹੁੰਦਾ ਸੀ ।
  • ਹੋਰ ਉਦਯੋਗ-ਧੰਦੇ – ਪੱਥਰ ਅਤੇ ਤਾਂਬੇ ਦੀਆਂ ਅਨੇਕਾਂ ਵਸਤਾਂ ਬਣਾਈਆਂ ਜਾਂਦੀਆਂ ਸਨ । ਸ਼ਿਲਪਕਾਰ ਮੂਰਤੀਆਂ, ਬਰਤਨ, ਔਜ਼ਾਰ ਅਤੇ ਹਥਿਆਰ ਆਦਿ ਬਣਾਉਂਦੇ ਸਨ । ਕੱਪੜੇ ਦੀ ਛਪਾਈ ਅਤੇ ਸੂਤ ਕੱਤਣ ਦਾ ਕੰਮ ਵੀ ਹੁੰਦਾ ਸੀ ।

ਪ੍ਰਸ਼ਨ 6.
ਪੰਜਾਬ ਵਿੱਚ ਹੜੱਪਾ ਸਭਿਅਤਾ ਦੇ ਕਿਸੇ ਦੋ ਕੇਂਦਰਾਂ ਬਾਰੇ ਲਿਖੋ ।
ਉੱਤਰ-
ਪੁਰਾਤੱਤਵ ਮਾਹਿਰਾਂ ਨੇ ਪੰਜਾਬ ਵਿੱਚ ਖੁਦਾਈ ਕਰਕੇ ਹੜੱਪਾ ਸਭਿਅਤਾ ਦੇ ਅਨੇਕਾਂ , ਕੇਂਦਰਾਂ ਦੀ ਖੋਜ ਕੀਤੀ ਹੈ । ਇਹ ਕੇਂਦਰ ਸੰਘੋਲ, ਰੋਹੀੜਾ, ਸੁਨੇਤ ਅਤੇ ਕੋਟਲਾ ਨਿਹੰਗ ਖਾਨ ਹਨ । ਇਹਨਾਂ ਕੇਂਦਰਾਂ ਵਿੱਚੋਂ ਸੰਘੋਲ ਅਤੇ ਰੋਹੀੜਾ ਕੇਂਦਰਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਸੰਘੋਲ – ਸੰਘੋਲ ਇੱਕ ਛੋਟਾ ਜਿਹਾ ਪਿੰਡ ਹੈ ਜੋ ਲੁਧਿਆਣਾ ਜ਼ਿਲ੍ਹੇ ਵਿੱਚ ਲੁਧਿਆਣਾਚੰਡੀਗੜ੍ਹ ਸੜਕ ‘ਤੇ ਸਥਿਤ ਹੈ । ਇਸ ਨੂੰ ‘ਉੱਚਾ ਪਿੰਡ’ ਵੀ ਕਿਹਾ ਜਾਂਦਾ ਹੈ । ਇੱਥੋਂ ਦੀਆਂ ਖੁਦਾਈਆਂ ਤੋਂ 2000 ਈ: ਪੂਰਵ ਦੇ ਸਮੇਂ ਦੇ ਲੋਕਾਂ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਇੱਥੇ ਕੁਝ ਮੂਰਤੀਆਂ, ਮਿੱਟੀ ਦੇ ਬਰਤਨ, ਮਾਲਾ ਦੇ ਮਣਕੇ ਅਤੇ ਤਾਂਬੇ ਦੇ ਔਜ਼ਾਰ ਮਿਲੇ ਹਨ । ਇਹਨਾਂ ਵਸਤਾਂ ਦਾ ਸੰਬੰਧ ਹੜੱਪਾ ਸਭਿਅਤਾ ਨਾਲ ਹੈ ।
  • ਰੋਹੀੜਾ – ਰੋਹੀੜਾ ਜ਼ਿਲ੍ਹਾ ਸੰਗਰੂਰ ਵਿੱਚ ਸਥਿਤ ਹੈ । ਇੱਥੋਂ ਦੀ ਖੁਦਾਈ ਤੋਂ ਬਰਤਨ, ਪੱਕੀਆਂ ਇੱਟਾਂ, ਮਿੱਟੀ ਦੇ ਖਿਡੌਣੇ ਆਦਿ ਮਿਲੇ ਹਨ । ਇੱਥੇ ਖੁਦਾਈ ਦਾ ਕੰਮ 1976-77 ਈ: ਵਿਚ ਕੀਤਾ ਗਿਆ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਹੜੱਪਾ ਸਭਿਅਤਾ ਮਿਸਰ ਦੀ ਸਭਿਅਤਾ ਨਾਲੋਂ ਲਗਪਗ …………………….. ਗੁਣਾਂ ਵੱਡੀ ਸੀ ।
ਉੱਤਰ-
ਵੀਹ

(2) ਪੰਜਾਬ ਵਿਚ …….,……..,……………….. ਅਤੇ …………………. ਵਿਚੋਂ ਇਸ ਸਭਿਅਤਾ ਦੇ ਅਵਸ਼ੇਸ਼ ਮਿਲੇ ਹਨ ।
ਉੱਤਰ-
ਕੋਟਲਾ ਨਿਹੰਗ ਖ਼ਾਂ, ਸੰਘੋਲ, ਰੋਹੀੜਾ, ਸੁਨੇਤ

PSEB 6th Class Social Science Solutions Chapter 10 ਹੜੱਪਾ ਸਭਿਅਤਾ

(3) ਮਕਾਨ ……………………. ਅਤੇ ……………………. ਦੇ ਬਣੇ ਹੋਏ ਸਨ ।
ਉੱਤਰ-
ਪੱਕੀਆਂ ਇੱਟਾਂ, ਲੱਕੜੀ

(4) ਇੱਕ ਵੱਡਾ ………………………….. ਭਵਨ ਮੋਹਿੰਜੋਦੜੋ ਵਿੱਚੋਂ ਮਿਲਿਆ ਹੈ ।
ਉੱਤਰ-
ਸਤੰਭਾਂ ਵਾਲਾ

(5) ਮਰਦ ਅਤੇ ਇਸਤਰੀਆਂ ਦੋਵੇਂ …………………………………………. ਅਤੇ …………………………. ਦੇ ਸ਼ੌਕੀਨ ਸਨ ।
ਉੱਤਰ-
ਗਹਿਣਿਆਂ, ਫੈਸ਼ਨ

(6) ਲੋਕ …………………………. ਦੀ ਪੂਜਾ ਕਰਦੇ ਸਨ ।
ਉੱਤਰ-
ਮਾਤ ਦੇਵੀ

(7) ਪਿੱਪਲ ਦੇ ਦਰੱਖ਼ਤ ਨੂੰ …………………………. ਮੰਨਿਆ ਜਾਂਦਾ ਸੀ ।
ਉੱਤਰ-
ਪਵਿੱਤਰ

II. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਪਸ਼ੂਪਤੀ (ਉ) ਬੰਦਰਗਾਹ
(2) ਮੋਹਿੰਜੋਦੜੋ (ਅ) ਲਿਖਣ ਕਲਾ
(3) ਲੋਥਲ (ੲ) ਦੇਵਤਾ
(4) ਚਿੱਤਰ-ਲਿਪੀ (ਸ) ਵਿਸ਼ਾਲ ਇਸ਼ਨਾਨ-ਘਰ

ਉੱਤਰ-
ਸਹੀ ਜੋੜੇ-

(1) ਪਸ਼ੂਪਤੀ (ੲ) ਦੇਵਤਾ
(2) ਮੋਹਿੰਜੋਦੜੋ (ਸ) ਵਿਸ਼ਾਲ ਇਸ਼ਨਾਨ-ਘਰ
(3) ਲੋਥਲ (ਉ) ਬੰਦਰਗਾਹ
(4) ਚਿੱਤਰ-ਲਿਪੀ (ਅ) ਲਿਖਣ ਕਲਾ

PSEB 6th Class Social Science Solutions Chapter 10 ਹੜੱਪਾ ਸਭਿਅਤਾ

IV. ਹੇਠਾਂ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਰੋਪੜ ਪਾਕਿਸਤਾਨ ਵਿੱਚ ਸਥਿਤ ਹੈ ।
(2) ਹੜੱਪਾ ਦੇ ਲੋਕ ਮਾਤਾ ਦੇਵੀ ਦੀ ਪੂਜਾ ਨਹੀਂ ਕਰਦੇ ਸਨ ।
(3) ਪੰਜਾਬ ਵਿੱਚ ਸਿੰਧ ਘਾਟੀ ਸਭਿਅਤਾ ਦੇ ਕੋਈ ਖੰਡਰ ਨਹੀਂ ਮਿਲੇ ਹਨ ।
(4) ਸਿੰਧ ਘਾਟੀ ਸਭਿਅਤਾ ਦੇ ਲੋਕਾਂ ਨੂੰ ਲਿਖਣ ਕਲਾ ਨਹੀਂ ਆਉਂਦੀ ਸੀ ।
ਉੱਤਰ-
(1) (×)
(2) (×)
(3) (×)
(4) (×)

PSEB 6th Class Social Science Guide ਹੜੱਪਾ ਸਭਿਅਤਾ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦਾ ਇਕ ਹੜੱਪਾ ਸਥਾਨ ਲੁਧਿਆਣਾ ਜ਼ਿਲੇ ਵਿਚ ਵੀ ਸਥਿਤ ਹੈ । ਜਿਸਨੂੰ ‘ਉੱਚਾ ਪਿੰਡ’ ਵੀ ਕਿਹਾ ਜਾਂਦਾ ਹੈ । ਕੀ ਤੁਸੀਂ ਉਸਦਾ ਨਾਂ ਦੱਸ ਸਕਦੇ ਹੋ ?
ਉੱਤਰ-
ਸੰਘੋਲ ।

ਪ੍ਰਸ਼ਨ 2.
ਹੜੱਪਾ ਅਤੇ ਮੋਹਿੰਜੋਦੜੋ ਸਭਿਅਤਾ ਦੇ ਦੋ ਪ੍ਰਮੁੱਖ ਸਥਾਨ ਹਨ । ਦੱਸੋ ਇਨ੍ਹਾਂ ਦੇ ਅਵਸ਼ੇਸ਼ ਵਰਤਮਾਨ ਵਿਚ ਕਿਹੜੇ ਦੇਸ਼ ਵਿਚ ਸਥਿਤ ਹਨ ?
ਉੱਤਰ-
ਪਾਕਿਸਤਾਨ ।

ਪ੍ਰਸ਼ਨ 3.
ਸਿੰਧ ਘਾਟੀ ਦੀ ਸਭਿਅਤਾ ਦੀ ਤਾਂਬੇ ਦੀ ਨੱਚਣ ਵਾਲੀ ਦੀ ਮੂਰਤੀ ਕਿਹੜੇ ਪ੍ਰਾਚੀਨ ਸਥਾਨ ਤੋਂ ਮਿਲੀ ਹੈ ?
ਉੱਤਰ-
ਮੋਹਿੰਜੋਦੜੋ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਲਿਖਿਆਂ ਵਿੱਚੋਂ ਕਿਹੜਾ-ਹੜੱਪਾ ਸਥਾਨ ਹਰਿਆਣਾ ਨਾਲ ਸੰਬੰਧ ਨਹੀਂ ਰੱਖਦਾ :
(ੳ) ਸੁਨੇਤ
(ਅ) ਬਨਵਾਲੀ
(ੲ) ਮਿਤਾਥਲ ।
ਉੱਤਰ-
(ੳ) ਸੁਨੇਤ

ਪ੍ਰਸ਼ਨ 2.
ਹੇਠ ਦਿਖਾਏ ਗਏ ਯੋਗੀ ਦੀ ਮੂਰਤੀ ਦਾ ਸੰਬੰਧ ਅੱਗੇ ਵਿੱਚੋਂ ਕਿਸ ਸਭਿਅਤਾ ਦੇ ਨਾਲ ਹੈ ?
PSEB 6th Class Social Science Solutions Chapter 10 ਹੜੱਪਾ ਸਭਿਅਤਾ 1
(ਉ) ਗੁਪਤਕਾਲੀਨ ਸਭਿਅਤਾ
(ਅ) ਵੈਦਿਕ ਸਭਿਅਤਾ
(ੲ) ਹੜੱਪਾ ਸਭਿਅਤਾ।
ਉੱਤਰ-
(ੲ) ਹੜੱਪਾ ਸਭਿਅਤਾ।

PSEB 6th Class Social Science Solutions Chapter 10 ਹੜੱਪਾ ਸਭਿਅਤਾ

ਪ੍ਰਸ਼ਨ 3.
ਹੜੱਪਾ ਦੇ ਕੁਝ ਸਿੱਕਿਆਂ ਉੱਤੇ ਇਕ ਚਿੱਤਰ ਲਿਪੀ ਵਿਚ ਲੇਖ ਮਿਲਦੇ ਹਨ । ਇਸ ਤੋਂ ਕੀ ਪਤਾ ਚਲਦਾ ਹੈ ?
(ਉ) ਲੋਕ ਸਿੱਕੇ ਬਣਾਉਣ ਵਿਚ ਨਿਪੁੰਨ ਸਨ ।
(ਅ) ਉਨ੍ਹਾਂ ਨੂੰ ਲੇਖਨ ਕਲਾ ਦਾ ਗਿਆਨ ਸੀ ।
(ੲ) ਉਹ ਮੂਰਤੀਆਂ ਉੱਤੇ ਉਨ੍ਹਾਂ ਦੇ ਬਣਾਉਣ ਦੀ ਤਾਰੀਕ ਲਿਖਦੇ ਸਨ ।
ਉੱਤਰ-
(ਅ) ਉਨ੍ਹਾਂ ਨੂੰ ਲੇਖਨ ਕਲਾ ਦਾ ਗਿਆਨ ਸੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੜੱਪਾ ਸਭਿਅਤਾ ਨੂੰ ਸਿੰਧੁ ਘਾਟੀ ਸਭਿਅਤਾ ਕਿਉਂ ਕਹਿੰਦੇ ਹਨ ?
ਉੱਤਰ-
ਹੜੱਪਾ ਸਭਿਅਤਾ ਦੇ ਕਈ ਸਥਾਨ ਸਿੰਧੂ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਕੰਢੇ ਵਸੇ ਹੋਏ ਸਨ । ਇਸੇ ਲਈ ਇਸ ਨੂੰ ਸਿੰਧੁ ਘਾਟੀ ਸਭਿਅਤਾ ਵੀ ਕਹਿੰਦੇ ਹਨ ।

ਪ੍ਰਸ਼ਨ 2.
ਹੜੱਪਾ ਸਭਿਅਤਾ ਦੇ ਆਰੰਭ ਹੋਣ ਦਾ ਲਗਪਗ ਸਮਾਂ ਦੱਸੋ ।
ਉੱਤਰ-
ਹੜੱਪਾ ਸਭਿਅਤਾ ਦਾ ਆਰੰਭ ਅੱਜ ਤੋਂ ਲਗਪਗ 7000 ਸਾਲ ਪਹਿਲਾਂ ਹੋਇਆ ।

ਪ੍ਰਸ਼ਨ 3.
ਹੜੱਪਾ ਸਭਿਅਤਾ ਦੀਆਂ ਸੜਕਾਂ ਦੀ ਕੀ ਵਿਸ਼ੇਸ਼ਤਾ ਸੀ ?
ਉੱਤਰ-
ਹੜੱਪਾ ਸਭਿਅਤਾ ਦੀਆਂ ਸੜਕਾਂ ਸਿੱਧੀਆਂ ਸਨ ਅਤੇ ਇੱਕ-ਦੂਸਰੀ ਨੂੰ ਸਮਕੋਣ ‘ਤੇ ਕੱਟਦੀਆਂ ਸਨ । ਇਹ ਹਵਾ ਚੱਲਣ ‘ਤੇ ਆਪਣੇ ਆਪ ਸਾਫ਼ ਹੋ ਜਾਂਦੀਆਂ ਸਨ ।

ਪ੍ਰਸ਼ਨ 4.
ਹੜੱਪਾ ਸਭਿਅਤਾ ਦਾ ਵਿਸ਼ਾਲ ਇਸ਼ਨਾਨ-ਘਰ ਕਿੱਥੇ ਮਿਲਿਆ ਹੈ ?
ਉੱਤਰ-
ਹੜੱਪਾ ਸਭਿਅਤਾ ਦਾ ਵਿਸ਼ਾਲ ਇਸ਼ਨਾਨ-ਘਰ ਮੋਹਿੰਜੋਦੜੋ ਵਿੱਚ ਮਿਲਿਆ ਹੈ ।

ਪ੍ਰਸ਼ਨ 5.
ਪੰਜਾਬ ਵਿੱਚ ਹੜੱਪਾ ਸਭਿਅਤਾ ਦੇ ਕੋਈ ਚਾਰ ਸਥਾਨਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਵਿੱਚ ਹੜੱਪਾ ਸਭਿਅਤਾ ਦੇ ਚਾਰ ਸਥਾਨ ਸੰਘੋਲ, ਰੋਹੀੜਾ, ਸੁਨੇਤ ਅਤੇ ਕੋਟਲਾ ਨਿਹੰਗ ਖਾਂ ਹਨ ।

ਪ੍ਰਸ਼ਨ 6.
ਹੜੱਪਾ ਸਭਿਅਤਾ ਦੀਆਂ ਨਾਲੀਆਂ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਹੜੱਪਾ ਸਭਿਅਤਾ ਦੀਆਂ ਨਾਲੀਆਂ ਚੱਕੀਆਂ ਹੋਈਆਂ ਸਨ ।
  2. ਸ਼ਹਿਰ ਦੀਆਂ ਨਾਲੀਆਂ ਦਾ ਪਾਣੀ ਇੱਕ ਵੱਡੀ ਨਾਲੀ ਦੁਆਰਾ ਸ਼ਹਿਰ ਤੋਂ ਬਾਹਰ ਜਾਂਦਾ ਸੀ ।

ਪ੍ਰਸ਼ਨ 7.
ਆਧੁਨਿਕ ਹਰਿਆਣਾ ਵਿੱਚ ਹੜੱਪਾ ਸਭਿਅਤਾ ਨਾਲ ਸੰਬੰਧਿਤ ਸਥਾਨਾਂ ਦੇ ਨਾਂ ਦੱਸੋ ।
ਉੱਤਰ-

  1. ਬਨਾਵਲੀ,
  2. ਰਾਖੀਗੜੀ,
  3. ਮਿਤਾਥਲ,
  4. ਕੁਨਾਲ ।

PSEB 6th Class Social Science Solutions Chapter 10 ਹੜੱਪਾ ਸਭਿਅਤਾ

ਪ੍ਰਸ਼ਨ 8.
ਪੰਜਾਬ ਵਿੱਚ ਹੜੱਪਾ ਸਭਿਅਤਾ ਦੀਆਂ ਥਾਂਵਾਂ ‘ਤੇ ਖੁਦਾਈ ਦਾ ਕੰਮ ਕਰਨ ਵਾਲੇ ਦੋ ਪੁਰਾਤੱਤਵ ਮਾਹਿਰਾਂ ਦੇ ਨਾਂ ਲਿਖੋ ।
ਉੱਤਰ-
ਆਰ. ਡੀ. ਬੈਨਰਜੀ ਅਤੇ ਦਯਾ ਰਾਮ ਸਾਹਨੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਸਾਰ ਦੀਆਂ ਆਰੰਭਿਕ ਸਭਿਅਤਾਵਾਂ ਦਾ ਵਿਕਾਸ ਨਦੀਆਂ ਦੇ ਕਿਨਾਰਿਆਂ ‘ਤੇ ਕਿਉਂ ਹੋਇਆ ?
ਉੱਤਰ-
ਸੰਸਾਰ ਦੀਆਂ ਆਰੰਭਿਕ ਸਭਿਅਤਾਵਾਂ ਦਾ ਵਿਕਾਸ ਨਦੀਆਂ ਦੇ ਕਿਨਾਰਿਆਂ ‘ਤੇ ਹੇਠ ਲਿਖੇ ਕਾਰਨਾਂ ਕਰਕੇ ਹੋਇਆ-

  1. ਨਦੀਆਂ ਘਾਟੀਆਂ ਦਾ ਨਿਰਮਾਣ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਨਾਲ ਹੋਇਆ ਸੀ । ਇਸ ਲਈ ਇਹ ਬਹੁਤ ਉਪਜਾਊ ਸਨ ।
  2. ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਪ੍ਰਾਪਤ ਹੁੰਦਾ ਸੀ ।
  3. ਆਵਾਜਾਈ ਅਤੇ ਸਾਮਾਨ ਢੋਣ ਲਈ ਨਦੀਆਂ ਦੀ ਵਰਤੋਂ ਕੀਤੀ ਜਾ ਸਕਦੀ ਸੀ ।

ਪ੍ਰਸ਼ਨ 2.
ਸੰਸਾਰ ਦੀਆਂ ਆਰੰਭਿਕ ਸਭਿਅਤਾਵਾਂ ਦੇ ਚਾਰ ਕੇਂਦਰ ਦੱਸੋ ।
ਉੱਤਰ-
ਸੰਸਾਰ ਦੀਆਂ ਆਰੰਭਿਕ ਸਭਿਅਤਾਵਾਂ ਦੇ ਚਾਰ ਕੇਂਦਰ ਇਹ ਸਨ

  1. ਨੀਲ ਨਦੀ ਦੀ ਘਾਟੀ (ਮਿਸਰ),
  2. ਦਜ਼ਲਾ ਅਤੇ ਫ਼ਰਾਤ ਨਦੀਆਂ ਦੀ ਘਾਟੀ (ਮੈਸੋਪੋਟਾਮੀਆ),
  3. ਸਿੰਧ ਨਦੀ ਦੀ ਘਾਟੀ (ਸਿੰਧ),
  4. ਹਵਾਂਗਹੋ ਅਤੇ ਯੰਗਸੀ-ਕਿਆਂਗ ਨਦੀਆਂ ਦੀ ਘਾਟੀ (ਚੀਨ) ।

ਪ੍ਰਸ਼ਨ 3.
ਹੜੱਪਾ ਸਭਿਅਤਾ ਦਾ ਵਿਸਤਾਰ ਦੱਸੋ ।
ਉੱਤਰ-
ਹੜੱਪਾ ਸਭਿਅਤਾ ਦਾ ਵਿਸਤਾਰ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਭਾਗ ਵਿੱਚ ਲਗਪਗ ਸਿੰਧ ਨਦੀ ਤੋਂ ਲੈ ਕੇ ਪ੍ਰਾਚੀਨ ਸਰਸਵਤੀ (ਆਧੁਨਿਕ ਘੱਗਰ ਨਦੀ) ਤੱਕ ਸੀ । ਇਸ ਵਿੱਚ ਵਰਤਮਾਨ ਪਾਕਿਸਤਾਨ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਭਾਗ ਅਤੇ ਦੱਖਣੀ ਅਫ਼ਗਾਨਿਸਤਾਨ ਸ਼ਾਮਿਲ ਸਨ ।

ਪ੍ਰਸ਼ਨ 4.
ਹਪਾ ਸਭਿਅਤਾ ਦੇ ਮਕਾਨਾਂ ਦੇ ਨਿਰਮਾਣ ਦਾ ਵਰਣਨ ਕਰੋ ।
ਉੱਤਰ-
ਹੜੱਪਾ ਸਭਿਅਤਾ ਵਿੱਚ ਮਕਾਨ ਪੱਕੀਆਂ ਇੱਟਾਂ ਅਤੇ ਲੱਕੜੀ ਦੇ ਬਣਾਏ ਜਾਂਦੇ ਸਨ । ਮਕਾਨ ਦੇ ਨਿਰਮਾਣ ਵਿੱਚ ਪੱਥਰਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਸੀ । ਵੱਡੇ ਮਕਾਨਾਂ ਵਿੱਚ ਅਨੇਕਾਂ ਕਮਰੇ ਹੁੰਦੇ ਸਨ ਜਦ ਕਿ ਛੋਟੇ ਮਕਾਨ ਇੱਕ ਜਾਂ ਦੋ ਕਮਰਿਆਂ ਵਾਲੇ ਹੁੰਦੇ ਸਨ । ਹਰੇਕ ਮਕਾਨ ਵਿੱਚ ਇਕ ਰਸੋਈ ਘਰ ਅਤੇ ਇਸ਼ਨਾਨ-ਘਰ ਹੁੰਦਾ ਸੀ । ਕਈ ਵੱਡੇ ਮਕਾਨ ਦੋ-ਮੰਜ਼ਲੇ ਵੀ ਹੁੰਦੇ ਸਨ ਅਤੇ ਇਹਨਾਂ ਵਿੱਚ ਇੱਕ ਵਿਹੜਾ ਤੇ ਖੂਹ ਹੁੰਦਾ ਸੀ । ਮਕਾਨਾਂ ਦੀਆਂ ਨਾਲੀਆਂ ਦਾ ਨਿਕਾਸ ਬਾਹਰ ਗਲੀ ਦੀਆਂ ਭੂਮੀ ਹੇਠਲੀਆਂ ਨਾਲੀਆਂ ਵਿੱਚ ਹੁੰਦਾ ਸੀ ।

ਪ੍ਰਸ਼ਨ 5.
ਹੜੱਪਾ ਸਭਿਅਤਾ ਦੇ ਮੁੱਖ ਭਵਨਾਂ ਬਾਰੇ ਦੱਸੋ ।
ਉੱਤਰ-
ਹੜੱਪਾ ਸਭਿਅਤਾ ਦੇ ਮੁੱਖ ਭਵਨ ਹੇਠ ਲਿਖੇ ਸਨ-

  1. ਵਿਸ਼ਾਲ ਇਸ਼ਨਾਨ-ਘਰ – ਇਹ ਚੌਰਸ ਭਵਨ ਮੋਹਿੰਜੋਦੜੋ ਵਿੱਚ ਮਿਲਿਆ ਹੈ । ਅਜਿਹਾ ਮੰਨਿਆ ਜਾਂਦਾ ਹੈ ਕਿ ਵਿਸ਼ੇਸ਼ ਮੌਕੇ ‘ਤੇ ਲੋਕ ਇਸ਼ਨਾਨ ਕਰਨ ਲਈ ਇੱਥੇ ਇਕੱਠੇ ਹੁੰਦੇ ਸਨ ।
  2. ਅਨਾਜ ਦੇ ਗੋਦਾਮ – ਇਹ ਭਵਨ ਹੜੱਪਾ ਅਤੇ ਮੋਹਿੰਜੋਦੜੋ ਵਿੱਚ ਮਿਲੇ ਹਨ ।
  3. ਸਭਾ ਭਵਨ – ਮੋਹਿੰਜੋਦੜੋ ਵਿੱਚ ਖੰਭਿਆਂ ਵਾਲਾ ਇੱਕ ਭਵਨ ਮਿਲਿਆ ਹੈ । ਇਸ ਦੀ ਵਰਤੋਂ ਸ਼ਾਇਦ ਸਭਾ ਕਰਨ ਲਈ ਕੀਤੀ ਜਾਂਦੀ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੜੱਪਾ ਸਭਿਅਤਾ ਦੇ ਲੋਕਾਂ ਦੇ ਭੋਜਨ, ਕੱਪੜਿਆਂ ਅਤੇ ਗਹਿਣਿਆਂ ਬਾਰੇ ਦੱਸੋ ।
ਉੱਤਰ-
ਭੋਜਨ – ਹੜੱਪਾ ਸਭਿਅਤਾ ਦੇ ਲੋਕਾਂ ਦਾ ਭੋਜਨ ਸਭਿਆ ਲੋਕਾਂ ਵਰਗਾ ਸੀ । ਉਹ ਕਣਕ, ਜੌ, ਚੌਲ, ਸਬਜ਼ੀਆਂ, ਫਲਾਂ ਅਤੇ ਦੁੱਧ ਦੀ ਵਰਤੋਂ ਕਰਦੇ ਸਨ । ਕੁਝ ਲੋਕ ਮਾਸ ਅਤੇ ਮੱਛੀ ਵੀ ਖਾਂਦੇ ਸਨ ।

ਕੱਪੜੇ – ਹੜੱਪਾ ਸਭਿਅਤਾ ਦੇ ਲੋਕ ਸੁਤੀ ਅਤੇ ਉਨੀ ਕੱਪੜੇ ਪਹਿਨਦੇ ਸਨ । ਖੁਦਾਈ ਵਿੱਚ ਪੁਰਸ਼ ਦੀ ਇੱਕ ਮੂਰਤੀ ਮਿਲੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਧੋਤੀ ਦੀ ਤਰ੍ਹਾਂ ਦੀ ਇੱਕ ਪੁਸ਼ਾਕ ਅਤੇ ਮੋਢਿਆਂ ‘ਤੇ ਸ਼ਾਲ ਵਰਗੇ ਕੱਪੜੇ ਦੀ ਵਰਤੋਂ ਕਰਦੇ ਸਨ । ਇਸਤਰੀਆਂ ਦੇ ਕੱਪੜੇ ਵੀ ਕੁਝ ਇਸੇ ਤਰ੍ਹਾਂ ਦੇ ਸਨ ।

ਗਹਿਣੇ – ਹੜੱਪਾ ਸਭਿਅਤਾ ਦੀਆਂ ਔਰਤਾਂ ਅਤੇ ਮਰਦ ਦੋਵੇਂ ਗਹਿਣੇ ਪਾਉਣ ਦੇ ਸ਼ਕੀਨ ਸਨ । ਗਹਿਣੇ ਸੋਨੇ, ਚਾਂਦੀ, ਹਾਥੀ ਦੰਦ ਅਤੇ ਤਾਂਬੇ ਆਦਿ ਦੇ ਬਣਾਏ ਜਾਂਦੇ ਸਨ । ਮੁੱਖ ਗਹਿਣਿਆਂ ਵਿੱਚ ਹਾਰ, ਵਾਲਾਂ ਦੇ ਗਹਿਣੇ, ਹੱਥ ਦੇ ਕੰਗਣ, ਅੰਗੁਠੀਆਂ ਆਦਿ ਸ਼ਾਮਿਲ ਸਨ । ਇਸਤਰੀਆਂ ਦੇ ਕੁਝ ਵਿਸ਼ੇਸ਼ ਗਹਿਣੇ ਰਾਗੜੀ, ਨੱਕ ਦੇ ਕਾਂਟੇ, ਬੁੰਦੇ ਅਤੇ ਪਾਜ਼ੇਬਾਂ ਆਦਿ ਸਨ । ਅਮੀਰ ਲੋਕ ਸੋਨੇ, ਚਾਂਦੀ, ਹਾਥੀ ਦੰਦ ਅਤੇ ਕੀਮਤੀ ਮੋਤੀਆਂ ਦੇ ਬਣੇ ਗਹਿਣੇ ਪਹਿਨਦੇ ਸਨ ਜਦ ਕਿ ਗ਼ਰੀਬ ਲੋਕ ਸਿੱਪੀਆਂ, ਹੱਡੀਆਂ, ਤਾਂਬੇ ਅਤੇ ਪੱਥਰਾਂ ਦੇ ਗਹਿਣਿਆਂ ਦੀ ਵਰਤੋਂ ਕਰਦੇ ਸਨ ।

PSEB 6th Class Social Science Solutions Chapter 10 ਹੜੱਪਾ ਸਭਿਅਤਾ

ਪ੍ਰਸ਼ਨ 2.
ਪੰਜਾਬ ਦੇ ਕਿਹੜੇ-ਕਿਹੜੇ ਸਥਾਨਾਂ ‘ ਤੇ ਹੜੱਪਾ ਸਭਿਅਤਾ ਦੇ ਅਵਸ਼ੇਸ਼ ਪ੍ਰਾਪਤ ਹੋਏ ਹਨ ? ਕਿਸੇ ਚਾਰ ਸਥਾਨਾਂ ਬਾਰੇ ਵਿਸਤਾਰ ਨਾਲ ਲਿਖੋ ।
ਉੱਤਰ-
ਵੱਖ-ਵੱਖ ਖੁਦਾਈਆਂ ਤੋਂ ਪਤਾ ਲੱਗਾ ਕਿ ਪੰਜਾਬ ਵੀ ਹੜੱਪਾ ਸਭਿਅਤਾ ਦਾ ਮੁੱਖ ਕੇਂਦਰ ਸੀ । ਇੱਥੇ ਹੇਠ ਲਿਖੇ ਸਥਾਨਾਂ ਤੋਂ ਹੜੱਪਾ ਸਭਿਅਤਾ ਦੇ ਅਵਸ਼ੇਸ਼ ਮਿਲੇ ਹਨ-

  • ਸੰਘੋਲ – ਇਹ ਇੱਕ ਛੋਟਾ ਜਿਹਾ ਪਿੰਡ ਹੈ ਜੋ ਲੁਧਿਆਣਾ-ਚੰਡੀਗੜ੍ਹ ਸੜਕ ‘ਤੇ ਸਥਿਤ ਹੈ । ਇਸ ਨੂੰ ‘ਉੱਚਾ ਪਿੰਡ’ ਵੀ ਕਿਹਾ ਜਾਂਦਾ ਹੈ । ਇੱਥੋਂ ਦੀਆਂ ਖੁਦਾਈਆਂ ਤੋਂ 2000 ਈ: ਪੂਰਵ ਦੇ ਸਮੇਂ ਦੇ ਲੋਕਾਂ ਦੀ ਜਾਣਕਾਰੀ ਪ੍ਰਾਪਤ ਹੋਈ ਸੀ । ਇੱਥੇ ਕੁਝ ਮੂਰਤੀਆਂ, ਮਿੱਟੀ ਦੇ ਬਰਤਨ, ਮਾਲਾ ਦੇ ਮਣਕੇ ਅਤੇ ਤਾਂਬੇ ਦੇ ਔਜ਼ਾਰ ਮਿਲੇ ਹਨ । ਇਨ੍ਹਾਂ ਵਸਤਾਂ ਦਾ ਸੰਬੰਧ ਹੜੱਪਾ ਸਭਿਅਤਾ ਨਾਲ ਹੈ ।
  • ਰੋਹੀੜਾ – ਰੋਹੀੜਾ ਮੰਡੀ ਅਹਿਮਦਗੜ੍ਹ ਤੋਂ 6 ਕਿਲੋਮੀਟਰ ਦੂਰ ਹੈ । ਇੱਥੋਂ ਦੀ ਖੁਦਾਈ ਤੋਂ ਬਰਤਨ, ਪੱਕੀਆਂ ਇੱਟਾਂ, ਮਿੱਟੀ ਦੇ ਖਿਡੌਣੇ ਆਦਿ ਮਿਲੇ ਹਨ । ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇੱਥੇ ਹੜੱਪਾ ਸਭਿਅਤਾ ਅਤੇ ਰੋਹੀੜਾ ਸਭਿਅਤਾ ਨਾਲ-ਨਾਲ ਵੱਧਦੀਆਂ-ਫੁੱਲਦੀਆਂ ਰਹੀਆਂ ।
  • ਸੁਨੇਤ – ਸੁਨੇਤ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਹੈ । ਇੱਥੋਂ ਦੀਆਂ ਖੁਦਾਈਆਂ ਤੋਂ 1800 ਈ: ਪੂਰਵ ਤੋਂ 1400 ਈ: ਪੂਰਵ ਤੱਕ ਦੀ ਸਭਿਅਤਾ ਦੀ ਜਾਣਕਾਰੀ ਮਿਲਦੀ ਹੈ ।
  • ਰੋਪੜ – ਇੱਥੋਂ ਦੀਆਂ ਖੁਦਾਈਆਂ ਵਿੱਚ ਮਿੱਟੀ ਦੇ ਬਰਤਨ ਅਤੇ ਮਾਲਾ ਦੇ ਮਣਕੇ ਮਿਲੇ ਹਨ । ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਸਥਾਨ ਹੜੱਪਾ ਸਭਿਅਤਾ ਦੇ ਸਮੇਂ ਕਾਫ਼ੀ ਖ਼ੁਸ਼ਹਾਲ ਸੀ।

PSEB 6th Class Social Science Solutions Chapter 9 ਆਦਿ ਮਨੁੱਖ : ਪੱਥਰ ਯੁੱਗ

Punjab State Board PSEB 6th Class Social Science Book Solutions History Chapter 9 ਆਦਿ ਮਨੁੱਖ : ਪੱਥਰ ਯੁੱਗ Textbook Exercise Questions and Answers.

PSEB Solutions for Class 6 Social Science History Chapter 9 ਆਦਿ ਮਨੁੱਖ : ਪੱਥਰ ਯੁੱਗ

SST Guide for Class 6 PSEB ਆਦਿ ਮਨੁੱਖ : ਪੱਥਰ ਯੁੱਗ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਲਿਖੋ :

ਪ੍ਰਸ਼ਨ 1.
‘ਪੁਰਾਣਾ ਪੱਥਰ ਯੁੱਗ’ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
‘ਪੁਰਾਣਾ ਪੱਥਰ ਯੁੱਗ’ ਉਸ ਯੁੱਗ ਨੂੰ ਕਿਹਾ ਜਾਂਦਾ ਹੈ ਜਦੋਂ ਮਨੁੱਖ ਇੱਕ ਸ਼ਿਕਾਰੀ ਅਤੇ ਸੰਹਿਕ ਸੀ । ਇਸ ਯੁੱਗ ਵਿੱਚ ਮਨੁੱਖ ਦਾ ਜੀਵਨ ਕੁਦਰਤੀ ਵਸਤਾਂ ‘ਤੇ ਨਿਰਭਰ ਸੀ । ਉਸਨੂੰ ਅੱਗ ਦਾ ਕੋਈ ਗਿਆਨ ਨਹੀਂ ਸੀ, ਇਸ ਲਈ ਉਹ ਜੰਗਲੀ ਕੰਦ-ਮੂਲ ਅਤੇ ਜਾਨਵਰਾਂ ਦਾ ਕੱਚਾ ਮਾਸ ਖਾਂਦਾ ਸੀ । ਜੰਗਲੀ ਜਾਨਵਰਾਂ ਤੋਂ ਆਪਣੀ ਰੱਖਿਆ ਲਈ ਉਹ ਝੰਡ ਬਣਾ ਕੇ ਰਹਿੰਦਾ ਸੀ ।ਉਹ ਰਾਤ ਨੂੰ ਦਰੱਖ਼ਤਾਂ ‘ਤੇ ਜਾਂ ਗੁਫ਼ਾਵਾਂ ਵਿੱਚ ਰਹਿੰਦਾ ਸੀ । ਉਹ ਆਮ ਤੌਰ ‘ਤੇ ਨੰਗਾ ਰਹਿੰਦਾ ਸੀ, ਪਰ ਕਦੇ-ਕਦੇ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਸਰਦੀ ਅਤੇ ਗਰਮੀ ਤੋਂ ਬਚਾਉਣ ਲਈ ਜਾਨਵਰਾਂ ਦੀਆਂ ਖੱਲਾਂ, ਦਰੱਖ਼ਤਾਂ ਦੇ ਪੱਤਿਆਂ ਅਤੇ ਛਿਲਕਿਆਂ ਨਾਲ ਢੱਕ ਲੈਂਦਾ ਸੀ । ਜਾਨਵਰਾਂ ਦੇ ਸ਼ਿਕਾਰ ਲਈ ਉਹ ਪੱਥਰ ਦੇ ਬਣੇ ਹਥਿਆਰਾਂ ਜਾਂ ਦਰੱਖ਼ਤਾਂ ਦੀਆਂ ਟਹਿਣੀਆਂ ਦੀ ਵਰਤੋਂ ਕਰਦਾ ਸੀ ।

PSEB 6th Class Social Science Solutions Chapter 9 ਆਦਿ ਮਨੁੱਖ : ਪੱਥਰ ਯੁੱਗ

ਪ੍ਰਸ਼ਨ 2.
ਨਵੇਂ ਪੱਥਰ ਯੁੱਗ ਦੇ ਪੰਜ ਮਹੱਤਵਪੂਰਨ ਲੱਛਣ ਦੱਸੋ ।
ਉੱਤਰ-
ਪੱਥਰ ਯੁੱਗ ਦੇ ਤੀਸਰੇ ਅਤੇ ਅੰਤਿਮ ਯੁੱਗ ਨੂੰ ‘ਨਵਾਂ ਪੱਥਰ ਯੁੱਗ’ ਕਿਹਾ ਜਾਂਦਾ । ਹੈ । ਇਸ ਯੁੱਗ ਦੇ ਪੰਜ ਮਹੱਤਵਪੁਰਨ ਲੱਛਣ ਹੇਠ ਲਿਖੇ ਸਨ-

  1. ਮਨੁੱਖ ਇੱਕ ਥਾਂ ਟਿਕ ਕੇ ਰਹਿਣ ਲੱਗਾ ਸੀ । ਉਸਨੇ ਅਨਾਜ ਉਗਾਉਣਾ ਅਤੇ ਭੋਜਨ ਪਕਾਉਣਾ ਸ਼ੁਰੂ ਕਰ ਦਿੱਤਾ ਸੀ ।
  2. ਮਨੁੱਖ ਦੇ ਔਜ਼ਾਰ ਪਹਿਲਾਂ ਨਾਲੋਂ ਤੇਜ਼ ਅਤੇ ਹਲਕੇ ਸਨ ਜਿਨ੍ਹਾਂ ਨਾਲ ਉਸ ਦੀ ਕੰਮ ਕਰਨ ਦੀ ਸਮਰੱਥਾ ਵੱਧ ਗਈ ਸੀ ।
  3. ਮਨੁੱਖ ਨੇ ਭੋਜਨ ਪਕਾਉਣ ਅਤੇ ਰੱਖਣ ਲਈ ਪੱਕੀ ਮਿੱਟੀ ਦੇ ਬਰਤਨ ਬਣਾਉਣੇ ਸਿੱਖ ਲਏ ਸਨ ।
  4. ਮਨੁੱਖ ਨੇ ਗੁਫ਼ਾਵਾਂ ਦੀਆਂ ਦੀਵਾਰਾਂ ‘ਤੇ ਚਿੱਤਰ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ ।
  5. ਮਨੁੱਖ ਕੀਮਤੀ ਪੱਥਰਾਂ, ਪੱਕੀ ਮਿੱਟੀ ਅਤੇ ਹਾਥੀ ਦੰਦ ਆਦਿ ਦੇ ਮਣਕੇ ਬਣਾ ਕੇ ਉਨ੍ਹਾਂ ਦੀ ਗਹਿਣਿਆਂ ਦੇ ਰੂਪ ਵਿੱਚ ਵਰਤੋਂ ਕਰਨ ਲੱਗਾ ਸੀ ।

ਪ੍ਰਸ਼ਨ 3.
ਮੱਧ ਪੱਥਰ ਯੁੱਗ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮੱਧ ਪੱਥਰ ਯੁੱਗ ਦਾ ਆਰੰਭ ਪੁਰਾਤਨ ਪੱਥਰ ਯੁੱਗ ਤੋਂ ਬਾਅਦ ਹੋਇਆ । ਇਸ ਯੁੱਗ ਵਿੱਚ ਮਨੁੱਖ ਦੇ ਜੀਵਨ ਪੱਧਰ ਵਿੱਚ ਕੁਝ ਸੁਧਾਰ ਹੋਇਆ । ਉਸਨੇ ਕਈ ਨਵੀਆਂ ਚੀਜ਼ਾਂ ਸਿੱਖੀਆਂ । ਉਸਨੇ ਟੁੱਟੇ ਹੋਏ ਪੱਥਰਾਂ ਦੇ ਟੁਕੜਿਆਂ ਦੀ ਥਾਂ ਨੁਕੀਲੇ ਅਤੇ ਘੜੇ ਹੋਏ ਪੱਥਰਾਂ ਦੇ ਹਥਿਆਰ ਜਿਵੇਂ ਕੁਹਾੜੀ, ਭਾਲੇ, ਗੰਡਾਸੇ ਆਦਿ ਬਣਾਉਣੇ ਸ਼ੁਰੂ ਕਰ ਦਿੱਤੇ । ਉਹ ਇਹਨਾਂ ਔਜ਼ਾਰਾਂ ਅਤੇ ਹਥਿਆਰਾਂ ਨੂੰ ਲੱਕੜੀ ਦੀ ਲੰਬੀ ਸੋਟੀ ਨਾਲ ਬੰਨ੍ਹ ਕੇ ਵਰਤੋਂ ਕਰਨ ਲੱਗਾ | ਉਸਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਅਨਾਜ ਨੂੰ ਕਾਫ਼ੀ ਸਮੇਂ ਤੱਕ ਇਕੱਠਾ ਕਰਕੇ ਰੱਖਿਆ ਜਾ ਸਕਦਾ ਹੈ । ਇਸ ਲਈ ਉਸਨੇ ਅਨਾਜ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ । ਉਹ ਗੁਫ਼ਾਵਾਂ ਤੋਂ ਇਲਾਵਾ ਲੱਕੜੀ, ਬਾਂਸ ਅਤੇ ਪੱਤਿਆਂ ਦੀਆਂ ਝੌਪੜੀਆਂ ਵੀ ਬਣਾਉਣ ਲੱਗਾ ਸੀ । ਫਲਸਰੂਪ ਮਨੁੱਖ ਪਿੰਡ ਬਣਾ ਕੇ ਸਥਾਈ ਰੂਪ ਨਾਲ ਰਹਿਣ ਲੱਗਿਆ ।

ਪ੍ਰਸ਼ਨ 4.
ਪਹੀਏ ਦੀ ਖੋਜ ਨੇ ਮਨੁੱਖ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ?
ਉੱਤਰ-
ਮਨੁੱਖ ਦੇ ਵਿਕਾਸ ਵਿੱਚ ਪਹੀਏ ਦੀ ਖੋਜ ਦਾ ਬਹੁਤ ਮਹੱਤਵਪੂਰਨ ਸਥਾਨ ਹੈ । ਇਸ ਖੋਜ ਨਾਲ ਮਨੁੱਖ ਨੇ ਬੜੀ ਤੇਜ਼ੀ ਨਾਲ ਉੱਨਤੀ ਕੀਤੀ । ਇਸ ਖੋਜ ਨੇ ਮਨੁੱਖੀ ਜੀਵਨ ਨੂੰ ਕਈ ਤਰ੍ਹਾਂ ਨਾਲ ਆਸਾਨ ਬਣਾ ਦਿੱਤਾ ।

  1. ਪਹੀਏ ਦੀ ਵਰਤੋਂ ਜਾਨਵਰਾਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਗੱਡੀਆਂ ਵਿੱਚ ਹੋਣ ਲੱਗੀ । ਸਿੱਟੇ ਵਜੋਂ ਮਨੁੱਖ ਲਈ ਯਾਤਰਾ ਕਰਨਾ ਅਤੇ ਸਾਮਾਨ ਢੋਣਾ ਆਸਾਨ ਹੋ ਗਿਆ ।
  2. ਪਹੀਏ ਨੇ ਪਾਣੀ ਖਿੱਚਣ ਵਿੱਚ ਮਨੁੱਖ ਦੀ ਸਹਾਇਤਾ ਕੀਤੀ ।
  3. ਮਨੁੱਖ ਨੇ ਪਹੀਏ ਦੀ ਸਹਾਇਤਾ ਨਾਲ ਮਿੱਟੀ ਦੇ ਬਰਤਨ ਬਣਾਉਣੇ ਸ਼ੁਰੂ ਕਰ ਦਿੱਤੇ ।

ਪ੍ਰਸ਼ਨ 5.
ਗੁਫ਼ਾ-ਚਿੱਤਰਕਾਰੀ ਬਾਰੇ ਇੱਕ ਨੋਟ ਲਿਖੋ ।
ਉੱਤਰ-
ਆਦਿ ਮਨੁੱਖ ਗੁਫ਼ਾਵਾਂ ਅਤੇ ਪੱਥਰ ਦੇ ਵਿਸ਼ਰਾਮ ਘਰਾਂ ਵਿੱਚ ਰਹਿੰਦੇ ਸਮੇਂ ਇਹਨਾਂ ਦੀਆਂ ਦੀਵਾਰਾਂ ‘ਤੇ ਨੁਕੀਲੇ ਪੱਥਰਾਂ ਅਤੇ ਰੰਗਾਂ ਦੀ ਸਹਾਇਤਾ ਨਾਲ ਮਨੁੱਖਾਂ, ਜਾਨਵਰਾਂ ਅਤੇ ਸ਼ਿਕਾਰ ਦੇ ਚਿੱਤਰ ਬਣਾਉਂਦਾ ਸੀ । ਇਹ ਚਿੱਤਰ ਆਮ ਤੌਰ ‘ਤੇ ਰੇਖਾ-ਚਿੱਤਰ ਹੁੰਦੇ ਸਨ ਪਰ ਕਈ ਵਾਰ ਉਹ ਇਹਨਾਂ ਵਿੱਚ ਰੰਗ ਵੀ ਭਰਦਾ ਸੀ । ਅਜਿਹੇ ਚਿੱਤਰ ਭਾਰਤ ਦੇ ਅਨੇਕਾਂ ਭਾਗਾਂ ਅਤੇ ਸੰਸਾਰ ਵਿੱਚ ਕਈ ਥਾਂਵਾਂ ਤੋਂ ਪ੍ਰਾਪਤ ਹੋਏ ਹਨ | ਭਾਰਤ ਵਿੱਚ ਮੱਧ ਪ੍ਰਦੇਸ਼ ਵਿੱਚ ਭੁਪਾਲ ਦੇ ਨੇੜੇ ‘ਭੀਮ ਬੈਠਕਾ’ ਦੇ ਗੁਫ਼ਾ-ਚਿੱਤਰ ਦੇਖਣ ਯੋਗ ਹਨ, ਜਿਨ੍ਹਾਂ ਵਿੱਚ ਮਨੁੱਖਾਂ ਨੂੰ ਨੱਚਦੇ ਹੋਏ ਦਿਖਾਇਆ ਗਿਆ ਹੈ । ਇਸ ਤੋਂ ਪਤਾ ਲੱਗਦਾ ਹੈ ਕਿ ਪੱਥਰ ਯੁੱਗ ਵਿੱਚ ਨਾਚ ਮਨੋਰੰਜਨ ਦਾ ਇੱਕ ਸਾਧਨ ਸੀ ਅਤੇ ਲੋਕ ਸਮੂਹਾਂ ਵਿੱਚ ਨੱਚਦੇ-ਗਾਉਂਦੇ ਸਨ ।

II. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਪੁਰਵ ਪੱਥਰ ਯੁੱਗ (ਉ) ਗੁਫਾ ਮਾਨਵ
(2) ਮੈਸੋਲਿਥਿਕ ਪੀਰਿਅਡ (ਅ) ਗੁਫਾ ਚਿੱਤਰਕਾਰੀ
(3) ਭੀਮ ਬੈਠਕਾ (ੲ) ਪ੍ਰਾਚੀਨ ਪੱਥਰ ਯੁੱਗ
(4) ਸ਼ਿਕਾਰੀ ਖਾਧ ਸੰਹਿਕ (ਸ) ਮੱਧ ਪੱਥਰ ਯੁੱਗ

ਉੱਤਰ-
ਸਹੀ ਜੋੜੇ-

(1) ਪੁਰਵ ਪੱਥਰ ਯੁੱਗ (ਉ) ਗੁਫਾ ਮਾਨਵ
(2) ਮੈਸੋਲਿਥਿਕ ਪੀਰਿਅਡ (ਸ) ਮੱਧ ਪੱਥਰ ਯੁੱਗ
(3) ਭੀਮ ਬੈਠਕਾ (ਅ) ਗੁਫਾ ਚਿੱਤਰਕਾਰੀ
(4) ਸ਼ਿਕਾਰੀ ਖਾਧ ਸੰਹਿਕ (ਸ) ਪ੍ਰਾਚੀਨ ਪੱਥਰ ਯੁੱਗ

PSEB 6th Class Social Science Solutions Chapter 9 ਆਦਿ ਮਨੁੱਖ : ਪੱਥਰ ਯੁੱਗ

III. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਪੂਰਵ ਪੱਥਰ ਯੁੱਗ ਵਿੱਚ ਮਨੁੱਖ ਖੇਤੀ ਦੇ ਲਈ ਹਲ ਚਲਾਉਂਦਾ ਸੀ ।
(2) ਅੱਗ ਦੀ ਖੋਜ ਇੱਕ ਵਿਗਿਆਨੀ ਨੇ ਕੀਤੀ ।
(3) ਪੱਥਰ ਯੁੱਗ ਦੀ ਗੁਫ਼ਾ-ਚਿੱਤਰਕਾਰੀ ਬਹੁਤ ਸਾਰੇ ਸਥਾਨਾਂ ਤੋਂ ਮਿਲੀ ਹੈ ।
(4) ਨਵ ਪੱਥਰ ਯੁੱਗ ਦਾ ਅਰਥ ਆਧੁਨਿਕ ਸਮਾਂ ਹੈ ।
ਉੱਤਰ-
(1) (×)
(2) (×)
(3) (√)
(4) (×)

PSEB 6th Class Social Science Guide ਆਦਿ ਮਨੁੱਖ : ਪੱਥਰ ਯੁੱਗ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਕ ਇਸ ਤਰ੍ਹਾਂ ਦਾ ਯੁੱਗ ਸੀ ਜਦੋਂ ਮਾਨਵ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਅਤੇ ਕੱਚਾ ਮਾਸ ਖਾਂਦਾ ਸੀ । ਕੀ ਤੁਸੀਂ ਉਸ ਯੁੱਗ ਦਾ ਨਾਂ ਦੱਸ ਸਕਦੇ ਹੋ ?
ਉੱਤਰ-
‘ਪੁਰਾਣਾ ਪੱਥਰ ਯੁੱਗ’

ਪ੍ਰਸ਼ਨ 2.
ਮਾਨਵ ਨੇ ਮਣਕੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦੀ ਵਰਤੋਂ ਕੀਤੀ ?
ਉੱਤਰ-
ਕੀਮਤੀ ਪੱਥਰ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਦਿੱਤੇ ਗਏ ਚਿੱਤਰ ਵਿਚ ਆਦਿ ਮਨੁੱਖ ਮਿੱਟੀ ਦੇ ਬਰਤਨ ਬਣਾ ਰਿਹਾ ਹੈ । ਇਸ ਦੇ ਲਈ ਉਹ ਕਿਹੜੀ ਚੀਜ਼ ਦੀ ਵਰਤੋਂ ਕਰਦਾ ਸੀ ?
PSEB 6th Class Social Science Solutions Chapter 9 ਆਦਿ ਮਨੁੱਖ ਪੱਥਰ ਯੁੱਗ 1
(ਉ) ਚਾਕ ਜਾਂ ਪਹੀਆ
(ਅ) ਨੁਕੀਲੇ ਪੱਥਰ
(ੲ) ਤਾਂਬੇ ਦਾ ਸਾਂਚਾ ।
ਉੱਤਰ-
(ਉ) ਚਾਕ ਜਾਂ ਪਹੀਆ

ਪ੍ਰਸ਼ਨ 2.
ਆਦਿ ਮਾਨਵ ਨੇ ਅੱਗ ਦੀ ਵਰਤੋਂ ਕਿਹੜੇ ਕੰਮ ਲਈ ਕੀਤੀ ?
(ਉ) ਧਾਤੁ ਪਿਘਲਾਉਣ
(ਅ) ਭੋਜਨ ਪਕਾਉਣ
(ੲ) ਮਿੱਟੀ ਦੇ ਬਰਤਨ ਪਕਾਉਣ ।
ਉੱਤਰ-
(ਉ) ਧਾਤੂ ਪਿਘਲਾਉਣ ।

PSEB 6th Class Social Science Solutions Chapter 9 ਆਦਿ ਮਨੁੱਖ : ਪੱਥਰ ਯੁੱਗ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੁਰਾਤਨ ਪੱਥਰ ਯੁੱਗ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ ? ਯੂਨਾਨੀ ਭਾਸ਼ਾ ਵਿੱਚ ਇਸਦਾ ਕੀ ਅਰਥ ਹੈ ?
ਉੱਤਰ-
ਪੁਰਾਤਨ ਪੱਥਰ ਯੁੱਗ ਨੂੰ ਅੰਗਰੇਜ਼ੀ ਵਿੱਚ ‘ਪੇਲੀਓਲਿਥਿਕ ਪੀਰੀਅਡ’ ਕਹਿੰਦੇ ਹਨ । ਯੂਨਾਨੀ ਭਾਸ਼ਾ ਵਿੱਚ ਇਸ ਦਾ ਅਰਥ ‘ਪੁਰਾਣਾ ਪੱਥਰ’ ਹੈ ।

ਪ੍ਰਸ਼ਨ 2.
ਪੁਰਾਤਨ ਪੱਥਰ ਯੁੱਗ ਵਿੱਚ ਮਨੁੱਖ ਦੇ ਕਿਹੜੇ-ਕਿਹੜੇ ਔਜ਼ਾਰ ਅਤੇ ਹਥਿਆਰ ਸਨ ? ਮਨੁੱਖ ਇਹਨਾਂ ਦੀ ਵਰਤੋਂ ਕਿਸ ਲਈ ਕਰਦਾ ਸੀ ?
ਉੱਤਰ-
ਪੁਰਾਤਨ ਪੱਥਰ ਯੁੱਗ ਵਿੱਚ ਪੱਥਰ ਦੀਆਂ ਬਣੀਆਂ ਕੁਹਾੜੀਆਂ, ਭਾਲੇ ਅਤੇ ਗੰਡਾਸੇ ਆਦਿ ਮਨੁੱਖ ਦੇ ਔਜ਼ਾਰ ਅਤੇ ਹਥਿਆਰ ਸਨ । ਮਨੁੱਖ ਇਹਨਾਂ ਦੀ ਵਰਤੋਂ ਸ਼ਿਕਾਰ ਕਰਨ ਲਈ ਕਰਦਾ ਸੀ ।

ਪ੍ਰਸ਼ਨ 3.
ਪੱਥਰ ਯੁੱਗ ਦਾ ਇਹ ਨਾਂ ਕਿਉਂ ਪਿਆ ?
ਉੱਤਰ-
ਇਸ ਯੁੱਗ ਵਿੱਚ ਪੱਥਰ ਦੇ ਔਜ਼ਾਰਾਂ ਅਤੇ ਹਥਿਆਰਾਂ ਦੀ ਵਰਤੋਂ ਹੁੰਦੀ ਸੀ । ਪੱਥਰ ਦੇ ਉਪਯੋਗ ਦੇ ਕਾਰਨ ਹੀ ਇਸ ਯੁੱਗ ਦਾ ਨਾਂ ਪੱਥਰ ਯੁੱਗ ਪਿਆ ।

ਪ੍ਰਸ਼ਨ 4.
ਪੁਰਾਤਨ ਪੱਥਰ ਯੁੱਗ ਦਾ ਆਰੰਭ ਕਦੋਂ ਹੋਇਆ ?
ਉੱਤਰ-
ਪੁਰਾਤਨ ਪੱਥਰ ਯੁੱਗ ਦਾ ਆਰੰਭ ਲਗਪਗ 5 ਲੱਖ ਸਾਲ ਤੋਂ ਢਾਈ ਲੱਖ ਸਾਲ ਦੇ ਵਿਚਕਾਰ ਹੋਇਆ ।

ਪ੍ਰਸ਼ਨ 5.
ਅੱਗ ਦੀ ਖੋਜ ਕਦੋਂ ਹੋਈ ?
ਉੱਤਰ-
ਅੱਗ ਦੀ ਖੋਜ ਪੁਰਾਤਨ ਪੱਥਰ ਯੁੱਗ ਦੇ ਆਖ਼ਰੀ ਪੜਾਅ ਵਿੱਚ ਹੋਈ ।

PSEB 6th Class Social Science Solutions Chapter 9 ਆਦਿ ਮਨੁੱਖ : ਪੱਥਰ ਯੁੱਗ

ਪ੍ਰਸ਼ਨ 6.
ਬੁੱਧੀਧਾਰੀ ਮਨੁੱਖ ਦਾ ਜਨਮ ਕਦੋਂ ਹੋਇਆ ?
ਉੱਤਰ-
ਬੁੱਧੀਧਾਰੀ ਮਨੁੱਖ ਦਾ ਜਨਮ ਪੁਰਾਤਨ ਪੱਥਰ ਯੁੱਗ ਦੇ ਆਖ਼ਰੀ ਪੜਾਅ ਵਿੱਚ ਹੋਇਆ ।

ਪ੍ਰਸ਼ਨ 7.
ਭੋਜਨ ਇਕੱਠਾ ਕਰਨ ਦੀ ਅਵਸਥਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਭੋਜਨ ਇਕੱਠਾ ਕਰਨ ਦੀ ਅਵਸਥਾ ਉਹ ਸਮਾਂ ਸੀ ਜਦੋਂ ਮਨੁੱਖ ਨੂੰ ਖੇੜੀਬਾੜੀ ਦਾ ਕੋਈ ਗਿਆਨ ਨਹੀਂ ਸੀ । ਉਹ ਕੰਦ-ਮੂਲ, ਫਲ ਆਦਿ ਇਕੱਠੇ ਕਰਕੇ ਉਨ੍ਹਾਂ ਦੀ ਭੋਜਨ ਦੇ ਰੂਪ ਵਿੱਚ ਵਰਤੋਂ ਕਰਦਾ ਸੀ । ਉਹ ਭੋਜਨ ਦੀ ਖੋਜ ਵਿੱਚ ਥਾਂ-ਥਾਂ ਘੁੰਮਦਾ ਰਹਿੰਦਾ ਸੀ ।

ਪ੍ਰਸ਼ਨ 8.
ਨਵੇਂ ਪੱਥਰ ਯੁੱਗ ਦਾ ਆਰੰਭ ਕਦੋਂ ਹੋਇਆ ?
ਉੱਤਰ-
ਨਵੇਂ ਪੱਥਰ ਯੁੱਗ ਦਾ ਆਰੰਭ ਲਗਪਗ 10,000 ਸਾਲ ਤੋਂ 12,000 ਸਾਲ ਪਹਿਲਾਂ ਹੋਇਆ ।

ਪ੍ਰਸ਼ਨ 9.
ਨਵੇਂ ਪੱਥਰ ਯੁੱਗ ਦੀ ਮੁੱਖ ਖੋਜ ਕਿਹੜੀ ਸੀ ?
ਉੱਤਰ-
ਨਵੇਂ ਪੱਥਰ ਯੁੱਗ ਦੀ ਮੁੱਖ ਖੋਜ ਪਹੀਆ ਸੀ । ਇਸ ਖੋਜ ਨਾਲ ਮਨੁੱਖ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਇਆ ।

ਪ੍ਰਸ਼ਨ 10.
ਪਹੀਏ ਦੀ ਖੋਜ ਦੇ ਦੋ ਲਾਭ ਦੱਸੋ ।
ਉੱਤਰ-
ਪਹੀਏ ਦੀ ਖੋਜ ਨਾਲ ਮਿੱਟੀ ਦੇ ਭਾਂਡੇ ਬਣਾਉਣ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਤੇਜ਼ੀ ਨਾਲ ਪਰਿਵਰਤਨ ਆਇਆ ।

PSEB 6th Class Social Science Solutions Chapter 9 ਆਦਿ ਮਨੁੱਖ : ਪੱਥਰ ਯੁੱਗ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੱਗ ਦੀ ਖੋਜ ਨੇ ਮਨੁੱਖ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ?
ਉੱਤਰ-
ਅੱਗ ਦੀ ਖੋਜ ਨੇ ਮਨੁੱਖ ਦੀ ਬਹੁਤ ਸਹਾਇਤਾ ਕੀਤੀ । ਹੁਣ ਮਨੁੱਖ ਨੇ ਅੱਗ ਬਾਲ ਕੇ ਭੋਜਨ ਪਕਾਉਣਾ ਸ਼ੁਰੂ ਕਰ ਦਿੱਤਾ । ਮਨੁੱਖ ਆਪਣੇ ਆਪ ਨੂੰ ਸਰਦੀਆਂ ਵਿੱਚ ਗਰਮ ਰੱਖਣ, ਆਪਣੀਆਂ ਗੁਫ਼ਾਵਾਂ ਅਤੇ ਵਿਸ਼ਰਾਮ ਘਰਾਂ ਵਿੱਚ ਰਾਤ ਨੂੰ ਰੌਸ਼ਨੀ ਕਰਨ ਅਤੇ ਜੰਗਲੀ ਜਾਨਵਰਾਂ ਤੋਂ ਆਪਣੀ ਰੱਖਿਆ ਲਈ ਅੱਗ ਦੀ ਵਰਤੋਂ ਕਰਦਾ ਸੀ ।

ਪ੍ਰਸ਼ਨ 2.
ਪੂਰਵ ਇਤਿਹਾਸਕ ਕਾਲ ਦੀ ਜਾਣਕਾਰੀ ਸਾਨੂੰ ਕਿਸ ਤੋਂ ਮਿਲਦੀ ਹੈ ?
ਉੱਤਰ-
ਪੂਰਵ ਇਤਿਹਾਸਕ ਕਾਲ ਦੀ ਜਾਣਕਾਰੀ ਸਾਨੂੰ ਉਨ੍ਹਾਂ ਸਥਾਨਾਂ ਦੀਆਂ ਖੁਦਾਈਆਂ ਤੋਂ ਪ੍ਰਾਪਤ ਪੁਰਾਤਨ ਵਸਤਾਂ ਤੋਂ ਮਿਲਦੀ ਹੈ, ਜਿੱਥੇ ਉਸ ਸਮੇਂ ਦੇ ਮਨੁੱਖ ਰਹਿੰਦੇ ਸਨ । ਇਨ੍ਹਾਂ ਵਸਤਾਂ ਵਿੱਚ ਮਨੁੱਖਾਂ ਅਤੇ ਜਾਨਵਰਾਂ ਦੀਆਂ ਹੱਡੀਆਂ, ਪੁਰਾਣੇ ਔਜ਼ਾਰ, ਹਥਿਆਰ ਅਤੇ ਰੋਜ਼ਾਨਾ ਵਰਤੋਂ ਹੋਣ ਵਾਲੀਆਂ ਵਸਤਾਂ ਸ਼ਾਮਲ ਹਨ ।

ਪ੍ਰਸ਼ਨ 3.
ਖੇਤੀਬਾੜੀ ਦਾ ਆਰੰਭ ਕਿਸ ਤਰ੍ਹਾਂ ਹੋਇਆ ?
ਉੱਤਰ-
ਆਦਿ ਮਨੁੱਖ ਅਨਾਜ ਦੇ ਜੋ ਦਾਣੇ ਭੂਮੀ ‘ਤੇ ਸੁੱਟ ਦਿੰਦਾ ਸੀ, ਉਨ੍ਹਾਂ ਤੋਂ ਨਵੇਂ ਪੌਦੇ ਉੱਗ ਆਉਂਦੇ ਸਨ ਅਤੇ ਬਹੁਤ ਸਾਰਾ ਅਨਾਜ ਪ੍ਰਾਪਤ ਹੁੰਦਾ ਸੀ । ਇਸ ਤਰ੍ਹਾਂ ਆਦਿ ਮਨੁੱਖ
ਨੇ ਇਹ ਸਿੱਖਣ ਦਾ ਯਤਨ ਕੀਤਾ ਕਿ ਜਲਦੀ ਅਤੇ ਵਧੀਆ ਪੈਦਾਵਾਰ ਲਈ ਮਿੱਟੀ ਵਿੱਚ ਬੀਜਾਂ ਨੂੰ ਕਦੋਂ ਬੀਜਣਾ ਚਾਹੀਦਾ ਹੈ ਅਤੇ ਖੇਤੀ ਲਈ ਭੂਮੀ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ । ਇਸ ਨਾਲ ਖੇਤੀਬਾੜੀ ਦਾ ਆਰੰਭ ਹੋਇਆ ।

ਪ੍ਰਸ਼ਨ 4.
ਖੇਤੀਬਾੜੀ ਦੀ ਖੋਜ ਦਾ ਮਨੁੱਖ ਜੀਵਨ ’ਤੇ ਕੀ ਪ੍ਰਭਾਵ ਪਿਆ ?
ਉੱਤਰ-
ਖੇਤੀਬਾੜੀ ਦੀ ਖੋਜ ਨੇ ਮਨੁੱਖ ਜੀਵਨ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ । ਹੁਣ ਮਨੁੱਖ ਨੂੰ ਭੋਜਨ ਦੀ ਖੋਜ ਵਿੱਚ ਇਧਰ-ਉਧਰ ਘੁੰਮਣ ਦੀ ਜ਼ਰੂਰਤ ਨਹੀਂ ਰਹੀ । ਉਸਦਾ ਖ਼ਾਨਾਬਦੋਸ਼ ਜੀਵਨ ਖ਼ਤਮ ਹੋ ਗਿਆ ਅਤੇ ਉਹ ਇੱਕ ਥਾਂ ਟਿਕ ਕੇ ਰਹਿਣ ਲੱਗਾ ।

ਪ੍ਰਸ਼ਨ 5.
ਆਦਿ ਮਨੁੱਖ ਦੇ ਕੱਪੜਿਆਂ ਅਤੇ ਗਹਿਣਿਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਆਦਿ ਮਨੁੱਖ ਆਪਣੇ ਆਪ ਨੂੰ ਸਰਦੀ ਅਤੇ ਵਰਖਾ ਤੋਂ ਬਚਾਉਣ ਲਈ ਜਾਨਵਰਾਂ ਦੀਆਂ ਖੱਲਾਂ ਅਤੇ ਦਰੱਖ਼ਤਾਂ ਦੀ ਛਾਲ ਤੇ ਪੱਤਿਆਂ ਨਾਲ ਆਪਣਾ ਸਰੀਰ ਢੱਕਦਾ ਸੀ । ਪੁਰਸ਼ ਅਤੇ ਇਸਤਰੀਆਂ, ਦੋਵੇਂ ਗਹਿਣਿਆਂ ਦੀ ਵਰਤੋਂ ਕਰਦੇ ਸਨ । ਇਹ ਗਹਿਣੇ ਕੀਮਤੀ ਪੱਥਰਾਂ, ਪੱਕੀ ਮਿੱਟੀ ਅਤੇ ਹਾਥੀ ਦੰਦ ਆਦਿ ਦੇ ਬਣੇ ਮਣਕੇ ਹੁੰਦੇ ਸਨ । ਲੋਕ ਅਜਿਹੇ ਗਹਿਣੇ ਆਪਣੇ ਆਪ ਬਣਾਉਂਦੇ ਸਨ ।

PSEB 6th Class Social Science Solutions Chapter 9 ਆਦਿ ਮਨੁੱਖ : ਪੱਥਰ ਯੁੱਗ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਦਿ ਮਨੁੱਖ ਦੇ ਜੀਵਨ ਬਾਰੇ ਲਿਖੋ ।
ਉੱਤਰ-
ਆਦਿ ਮਨੁੱਖ ਦਾ ਜੀਵਨ ਬਹੁਤ ਕਠੋਰ ਸੀ । ਉਸ ਦੇ ਜੀਵਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-
1. ਖਾਨਾਬਦੋਸ਼ ਜੀਵਨ – ਉਹ ਖਾਨਾਬਦੋਸ਼ ਸੀ ਅਤੇ ਨੰਗਾ ਰਹਿੰਦਾ ਸੀ । ਆਪਣੇ ਭੋਜਨ ਦੀ ਖੋਜ ਵਿੱਚ ਉਹ ਇੱਕ ਥਾਂ ਤੋਂ ਦੂਜੀ ਥਾਂ ‘ਤੇ ਘੁੰਮਦਾ ਰਹਿੰਦਾ ਸੀ ।

2. ਭੋਜਨ – ਆਪਣੀ ਭੁੱਖ ਮਿਟਾਉਣ ਲਈ ਮਨੁੱਖ ਜੰਗਲਾਂ ਤੋਂ ਪ੍ਰਾਪਤ ਕੰਦ ਮੂਲ, ਫਲ ਜਾਂ ਜਾਨਵਰਾਂ ਦਾ ਮਾਸ ਖਾਂਦਾ ਸੀ । ਜਦੋਂ ਇੱਕ ਥਾਂ ਤੇ ਫਲ ਅਤੇ ਜਾਨਵਰ ਖ਼ਤਮ ਹੋ ਜਾਂਦੇ ਸਨ ਤਾਂ ਉਹ ਉਸ ਥਾਂ ਨੂੰ ਛੱਡ ਕੇ ਦੂਜੀ ਥਾਂ ਚਲਾ ਜਾਂਦਾ ਸੀ ।ਉਸਨੂੰ ਖੇਤੀਬਾੜੀ ਦਾ ਕੋਈ ਗਿਆਨ ਨਹੀਂ ਸੀ । ਉਹ ਅੱਗ ਬਾਲਣਾ ਵੀ ਨਹੀਂ ਜਾਣਦਾ ਸੀ । ਇਸ ਲਈ ਉਹ ਜਾਨਵਰਾਂ ਦੇ ਮਾਸ ਨੂੰ ਕੱਚਾ ਹੀ ਖਾਂਦਾ ਸੀ । ਆਪਣੀ ਪਿਆਸ ਬੁਝਾਉਣ ਲਈ ਉਹ ਨਦੀਆਂ ਦੇ ਕੰਢੇ ਰਹਿਣਾ ਪਸੰਦ ਕਰਦਾ ਸੀ ।

ਪ੍ਰਸ਼ਨ 2.
ਨਵੇਂ ਪੱਥਰ ਯੁੱਗ ਦੇ ਮਨੁੱਖ ਦੀ ਭੋਜਨ ਪੈਦਾ ਕਰਨ ਦੀ ਸਥਿਤੀ ਦੀ ਜਾਣਕਾਰੀ ਦਿਓ ।
ਉੱਤਰ-
ਨਵੇਂ ਪੱਥਰ ਯੁੱਗ ਦੇ ਆਰੰਭ ਵਿੱਚ ਮਨੁੱਖ ਭੋਜਨ ਇਕੱਠਾ ਕਰਨ ਦੀ ਅਵਸਥਾ ਤੋਂ ਭੋਜਨ ਪੈਦਾ ਕਰਨ ਦੀ ਅਵਸਥਾ ਵਿੱਚ ਆ ਗਿਆ । ਦੂਸਰੇ ਸ਼ਬਦਾਂ ਵਿੱਚ, ਮਨੁੱਖ ਖੇਤੀਬਾੜੀ ਕਰਨਾ ਸਿੱਖ ਗਿਆ ।

ਖੇਤੀਬਾੜੀ ਦੀ ਸ਼ੁਰੂਆਤ ਨਾਲ ਮਨੁੱਖ ਦਾ ਜੀਵਨ ਆਸਾਨ ਅਤੇ ਸਭਿਆ ਹੋ ਗਿਆ । ਉਸ ਨੇ ਅਨਾਜ, ਸਬਜ਼ੀਆਂ ਅਤੇ ਫਲ ਪੈਦਾ ਕਰਨੇ ਸ਼ੁਰੂ ਕਰ ਦਿੱਤੇ । ਖੇਤੀ ਕਰਨ ਲਈ ਉਸਨੇ ਆਪਣੇ ਔਜ਼ਾਰਾਂ ਅਤੇ ਹਥਿਆਰਾਂ ਵਿੱਚ ਵੀ ਪਰਿਵਰਤਨ ਕੀਤੇ । ਸਿੰਜਾਈ ਲਈ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਉਸਨੇ ਨਦੀਆਂ ਦੇ ਕੰਢੇ ਖੇਤੀ ਕਰਨੀ ਸ਼ੁਰੂ ਕੀਤੀ ।ਉਹ ਮੁੱਖ ਤੌਰ ਤੇ ਕਣਕ, ਚੌਲ ਅਤੇ ਜੋਂ ਉਗਾਉਂਦਾ ਸੀ ।

ਖੇਤੀਬਾੜੀ ਦੇ ਕੰਮ ਵਿੱਚ ਮਨੁੱਖ ਦਾ ਪਰਿਵਾਰ ਵੀ ਉਸ ਦੀ ਸਹਾਇਤਾ ਕਰਦਾ ਸੀ । ਇਸ ਕੰਮ ਵਿੱਚ ਔਰਤਾਂ ਦਾ ਬਹੁਤ ਯੋਗਦਾਨ ਸੀ ।

ਪ੍ਰਸ਼ਨ 3.
ਨਵੇਂ ਪੱਥਰ ਯੁੱਗ ਦੇ ਮਨੁੱਖ ਦੇ ਰਹਿਣ-ਸਹਿਣ ਦੀ ਜਾਣਕਾਰੀ ਦਿਓ ।
ਉੱਤਰ-
ਨਵਾਂ ਪੱਥਰ ਯੁੱਗ ਆਰੰਭ ਹੋਣ ਤੱਕ ਮਨੁੱਖ ਦੇ ਜੀਵਨ ਅਤੇ ਰਹਿਣ-ਸਹਿਣ ਦੇ ਢੰਗ ਵਿੱਚ ਬਹੁਤ ਸਾਰੇ ਪਰਿਵਰਤਨ ਆ ਗਏ | ਅੱਗ ਦੀ ਖੋਜ, ਨਵੇਂ ਔਜ਼ਾਰਾਂ ਦੀ ਵਰਤੋਂ, ਪਸ਼ੂ-ਪਾਲਣ ਅਤੇ ਖੇਤੀਬਾੜੀ ਦੇ ਆਰੰਭ ਨੇ ਮਨੁੱਖ ਦਾ ਜੀਵਨ ਸਭਿਆ ਬਣਾ ਦਿੱਤਾ ।

  • ਸਥਿਰ ਜੀਵਨ – ਖੇਤੀਬਾੜੀ ਨੇ ਮਨੁੱਖ ਦੇ ਜੀਵਨ ਵਿੱਚ ਸਥਿਰਤਾ ਪੈਦਾ ਕਰ ਦਿੱਤੀ । ਭੋਜਨ ਪੈਦਾ ਕਰਨ ਦੀ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਸਭਿਆਚਾਰਕ ਵਿਕਾਸ ਦੇ ਰਸਤੇ ‘ਤੇ ਅੱਗੇ ਵਧਿਆ । ਖੇਤੀਬਾੜੀ ਨੇ ਉਸਦੀ ਭੋਜਨ ਦੀ ਲੋੜ ਨੂੰ ਪੂਰਾ ਕੀਤਾ । ਇਸ ਲਈ ਹੁਣ ਉਸਨੂੰ ਭੋਜਨ ਦੀ ਖੋਜ ਵਿੱਚ ਇੱਕ ਥਾਂ ਤੋਂ ਦੂਜੀ ਥਾਂ ‘ਤੇ ਘੁੰਮਣਾ ਨਹੀਂ ਪੈਂਦਾ ਸੀ । ਪਸ਼ੂ-ਪਾਲਣ ਦੇ ਧੰਦੇ ਦੇ ਵਿਕਾਸ ਨਾਲ ਮਨੁੱਖ ਵਿਕਾਸ ਦੇ ਰਸਤੇ ‘ਤੇ ਚੱਲ ਪਿਆ ।
  • ਸਮਾਜ ਦਾ ਨਿਰਮਾਣ ਅਤੇ ਸਹਿਯੋਗ – ਨਵੇਂ ਪੱਥਰ ਯੁੱਗ ਵਿੱਚ ਜਿਹੜੇ ਲੋਕ ਖੇਤੀਬਾੜੀ ਨਹੀਂ ਕਰਦੇ ਸਨ, ਉਹ ਕਿਸਾਨਾਂ ‘ਤੇ ਨਿਰਭਰ ਸਨ । ਇਸੇ ਤਰ੍ਹਾਂ ਕਿਸਾਨ ਆਪਣੀਆਂ ਹੋਰ ਲੋੜਾਂ ਨੂੰ ਪੂਰਾ ਕਰਨ ਲਈ ਤਰਖਾਣਾਂ ਅਤੇ ਘੁਮਿਆਰਾਂ ‘ਤੇ ਨਿਰਭਰ ਰਹਿੰਦੇ ਸਨ । ਇਸ ਤਰ੍ਹਾਂ ਸਮਾਜ ਦਾ ਨਿਰਮਾਣ ਹੋਇਆ ਅਤੇ ਸਹਿਯੋਗ ਦੀ ਭਾਵਨਾ ਦਾ ਜਨਮ ਹੋਇਆ ।
  • ਕਿਰਤ – ਵੰਡ-ਵੱਖ-ਵੱਖ ਧੰਦੇ ਅਪਣਾਉਣ ਨਾਲ ਕਿਰਤ ਦੀ ਵੰਡ ਹੋਈ ਅਤੇ ਹੌਲੀਹੌਲੀ ਕੰਮਾਂ ਵਿੱਚ ਨਿਪੁੰਨਤਾ ਵੀ ਆ ਗਈ । ਸਿੱਟੇ ਵਜੋਂ ਵਿਵਸਥਿਤ ਜੀਵਨ ਦਾ ਆਰੰਭ ਹੋਇਆ।

PSEB 6th Class Social Science Solutions Chapter 8 ਪਾਚੀਨ ਇਤਿਹਾਸ ਦਾ ਅਧਿਐਨ-ਸੋਤ

Punjab State Board PSEB 6th Class Social Science Book Solutions History Chapter 8 ਪਾਚੀਨ ਇਤਿਹਾਸ ਦਾ ਅਧਿਐਨ-ਸੋਤ Textbook Exercise Questions and Answers.

PSEB Solutions for Class 6 Social Science History Chapter 8 ਪਾਚੀਨ ਇਤਿਹਾਸ ਦਾ ਅਧਿਐਨ-ਸੋਤ

SST Guide for Class 6 PSEB ਪਾਚੀਨ ਇਤਿਹਾਸ ਦਾ ਅਧਿਐਨ-ਸੋਤ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਪੂਰਵ-ਇਤਿਹਾਸ ਅਤੇ ਇਤਿਹਾਸ ਵਿਚ ਕੀ ਅੰਤਰ ਹੈ ?
ਉੱਤਰ-

  1. ਪੂਰਵ-ਇਤਿਹਾਸ-ਮਨੁੱਖੀ ਜੀਵਨ ਦੇ ਜਿਸ ਕਾਲ ਦਾ ਕੋਈ ਲਿਖਤੀ ਵੇਰਵਾ । ਪ੍ਰਾਪਤ ਨਹੀਂ ਹੈ, ਉਸਨੂੰ ਪੂਰਵ-ਇਤਿਹਾਸ ਕਹਿੰਦੇ ਹਨ ।
  2. ਇਤਿਹਾਸ-ਇਤਿਹਾਸ ਤੋਂ ਭਾਵ ਮਨੁੱਖੀ ਜੀਵਨ ਦੇ ਉਸ ਕਾਲ ਤੋਂ ਹੈ ਜਿਸਦਾ ਲਿਖਤੀ ਵੇਰਵਾ ਮਿਲਦਾ ਹੈ ।

ਪ੍ਰਸ਼ਨ 2.
ਵੈਦਿਕ ਸਾਹਿਤ ਦੇ ਕਿਹੜੇ-ਕਿਹੜੇ ਰੰਥ ਮਿਲਦੇ ਹਨ ?
ਉੱਤਰ-
ਵੈਦਿਕ ਸਾਹਿਤ ਦੇ ਇਹ ਗੰਥ ਮਿਲਦੇ ਹਨ-

  1. ਵੇਦ,
  2. ਬਾਹਮਣ ਗੰਥ,
  3. ਆਰਣਯਕ,
  4. ਉਪਨਿਸ਼ਦ,
  5. ਸੂਰ,
  6. ਮਹਾਂਕਾਵਿ (ਰਮਾਇਣ ਅਤੇ ਮਹਾਂਭਾਰਤ),
  7. ਪੁਰਾਣ ।

ਪ੍ਰਸ਼ਨ 3.
ਸ਼ਿਲਾਲੇਖ ਇਤਿਹਾਸ ਜਾਣਨ ਵਿੱਚ ਸਾਡੀ ਕਿਸ ਤਰ੍ਹਾਂ ਸਹਾਇਤਾ ਕਰਦੇ ਹਨ ?
ਉੱਤਰ-
ਸ਼ਿਲਾਲੇਖ ਉਨ੍ਹਾਂ ਲੇਖਾਂ ਨੂੰ ਕਹਿੰਦੇ ਹਨ ਜੋ ਪੱਥਰ ਦੇ ਸਤੰਭਾਂ, ਚੱਟਾਨਾਂ, ਤਾਂਬੇ ਦੀਆਂ ਪਲੇਟਾਂ, ਮਿੱਟੀ ਦੀਆਂ ਤਖਤੀਆਂ ਅਤੇ ਮੰਦਰਾਂ ਦੀਆਂ ਦੀਵਾਰਾਂ ‘ਤੇ ਪ੍ਰਚਲਿਤ ਸੰਕੇਤਾਂ ਜਾਂ ਅੱਖਰਾਂ ਵਿੱਚ ਖਦੇ ਹੋਏ ਹੁੰਦੇ ਹਨ । ਇਹ ਇਤਿਹਾਸ ਜਾਣਨ ਵਿੱਚ ਸਾਡੀ ਬਹੁਤ ਸਹਾਇਤਾ ਕਰਦੇ ਹਨ । ਇਹਨਾਂ ਵਿੱਚ ਉਸ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ, ਜਿਸ ਸਮੇਂ ਇਹ ਲਿਖੇ ਗਏ ਸਨ । ਸਮਰਾਟ ਅਸ਼ੋਕ ਦੇ ਸ਼ਿਲਾਲੇਖ ਉਸਦੇ ਧਰਮ ਅਤੇ ਰਾਜ ਦੇ ਵਿਸਤਾਰ ਬਾਰੇ ਦੱਸਦੇ ਹਨ । ਸਮੁਦਰ ਗੁਪਤ ਅਤੇ ਸਕੰਦ ਗੁਪਤ ਦੇ ਸ਼ਿਲਾਲੇਖਾਂ ਤੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਪਤਾ ਲੱਗਦਾ ਹੈ । ਤਾਮਰ-ਪੱਤਰਾਂ ਤੋਂ ਪ੍ਰਾਚੀਨ ਕਾਲ ਵਿੱਚ ਭੂਮੀ ਨੂੰ ਖ਼ਰੀਦਣ-ਵੇਚਣ ਅਤੇ ਭੂਮੀ-ਦਾਨ ਕਰਨ ਦੀ ਵਿਵਸਥਾ ਦਾ ਪਤਾ ਲੱਗਦਾ ਹੈ ।

PSEB 6th Class Social Science Solutions Chapter 8 ਪਾਚੀਨ ਇਤਿਹਾਸ ਦਾ ਅਧਿਐਨ-ਸੋਤ

ਪ੍ਰਸ਼ਨ 4.
ਇਤਿਹਾਸ ਦੇ ਪੁਰਾਤੱਤਵ ਸ੍ਰੋਤਾਂ ਤੋਂ ਕੀ ਭਾਵ ਹੈ ?
ਉੱਤਰ-
ਪੁਰਾਤਨ ਇਮਾਰਤਾਂ, ਬਰਤਨਾਂ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਸਿੱਕਿਆਂ ਅਤੇ ਪ੍ਰਾਚੀਨ ਅਭਿਲੇਖਾਂ ਨੂੰ ਇਤਿਹਾਸ ਦੇ ਪੁਰਾਤੱਤਵ ਸੋਤ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਮਹਾਂਕਾਵਿ ਸ੍ਰੋਤ ਦੇ ਰੂਪ ਵਿੱਚ ਸਾਡੀ ਕਿਵੇਂ ਸਹਾਇਤਾ ਕਰਦੇ ਹਨ ?
ਉੱਤਰ-
ਰਮਾਇਣ ਅਤੇ ਮਹਾਂਭਾਰਤ ਨਾਮਕ ਦੋ ਮਹਾਂਕਾਵਿ ਵੈਦਿਕ ਕਾਲ ਵਿੱਚ ਲਿਖੇ ਗਏ ਸਨ । ਇਹਨਾਂ ਮਹਾਂਕਾਵਾਂ ਤੋਂ ਸਾਨੂੰ ਪ੍ਰਾਚੀਨ ਭਾਰਤੀ ਇਤਿਹਾਸ ਵਿਸ਼ੇਸ਼ ਤੌਰ ‘ਤੇ ਆਰੀਆਂ ਦੇ ਆਗਮਨ ਤੋਂ ਬਾਅਦ ਪ੍ਰਾਚੀਨ ਭਾਰਤ ਦੀ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਆਦਿ ਸਥਿਤੀ ਬਾਰੇ ਪਤਾ ਲੱਗਦਾ ਹੈ ।

ਪ੍ਰਸ਼ਨ 6.
ਇਤਿਹਾਸ ਦੇ ਸਾਹਿਤਕ ਸੋਤਾਂ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਇਤਿਹਾਸ ਦੇ ਸਾਹਿਤਕ ਸੋਤਾਂ ਵਿੱਚ ਵੇਦ, ਬਾਹਮਣ ਗੰਥ, ਆਰਣਯਕ, ਉਪਨਿਸ਼ਦ, ਸੂਤਰ, ਮਹਾਂਕਾਵਿ, ਪੁਰਾਣ, ਬੋਧੀ ਤੇ ਜੈਨ ਗੰਥ, ਆਦਿ ਸ਼ਾਮਿਲ ਹਨ । ਇਹ ਗੰਥ ਸਾਨੂੰ ਧਰਮ ਤੋਂ ਇਲਾਵਾ ਉਸ ਸਮੇਂ ਦੀਆਂ ਘਟਨਾਵਾਂ ਅਤੇ ਸਮਾਜ ਬਾਰੇ ਜਾਣਕਾਰੀ ਦਿੰਦੇ ਹਨ ਜਿਸ ਸਮੇਂ ਇਹ ਲਿਖੇ ਗਏ ਸਨ । ਪ੍ਰਾਚੀਨ ਕਾਲ ਦੇ ਨਿਯਮਾਂ ਅਤੇ ਕਾਨੂੰਨਾਂ ਨਾਲ ਸੰਬੰਧਿਤ ਪੁਸਤਕਾਂ, ਜਿਨ੍ਹਾਂ ਨੂੰ ਧਾਰਮਿਕ ਸ਼ਾਸਤਰ ਕਿਹਾ ਜਾਂਦਾ ਹੈ, ਦੀ ਵੀ ਰਚਨਾ ਹੋਈ । ਮਨੂੰ ਸਮ੍ਰਿਤੀ ਅਜਿਹੀਆਂ ਪੁਸਤਕਾਂ ਵਿੱਚੋਂ ਮੁੱਖ ਹੈ । ਕੌਟਲਿਆ ਨੇ ਸ਼ਾਸਨ ਪ੍ਰਬੰਧ ਬਾਰੇ ‘ਅਰਥ ਸ਼ਾਸਤਰ’ ਨਾਮਕ ਗੰਥ ਲਿਖਿਆ । ਭਾਸ ਅਤੇ ਕਾਲੀਦਾਸ ਆਦਿ ਵਿਦਵਾਨਾਂ ਦੁਆਰਾ ਬਹੁਤ ਸਾਰੇ ਨਾਟਕ ਲਿਖੇ ਗਏ । ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਗਈਆਂ । ਇਹਨਾਂ ਤੋਂ ਇਲਾਵਾ ਆਰੀਆ ਭੱਟ ਅਤੇ ਵਰਾਹਮਿਹਿਰ ਆਦਿ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਬਾਰੇ ਪੁਸਤਕਾਂ
ਲਿਖੀਆਂ ।

ਪ੍ਰਸ਼ਨ 7.
ਸਮਾਰਕਾਂ ਦੇ ਅਧਿਐਨ ਤੋਂ ਕੀ ਜਾਣਕਾਰੀ ਮਿਲਦੀ ਹੈ ?
ਉੱਤਰ-
ਕਈ ਸੌ ਸਾਲ ਪਹਿਲਾਂ ਬਣੇ ਸਤੰਭਾਂ, ਕਿਲ੍ਹਿਆਂ ਅਤੇ ਮਹੱਲਾਂ ਆਦਿ ਨੂੰ ਸਮਾਰਕ ਕਹਿੰਦੇ ਹਨ | ਸਮਾਰਕਾਂ ਦੇ ਅਧਿਐਨ ਤੋਂ ਸਾਨੂੰ ਮਹੱਤਵਪੂਰਨ ਇਤਿਹਾਸਕ ਜਾਣਕਾਰੀ ਮਿਲਦੀ ਹੈ । ਇਹਨਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪ੍ਰਾਚੀਨ ਭਾਰਤ ਵਿੱਚ ਲੋਕਾਂ ਦਾ ਸੱਭਿਆਚਾਰਕ ਜੀਵਨ ਕਿਹੋ ਜਿਹਾ ਸੀ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਇਤਿਹਾਸ …………………………. ਦਾ ਅਧਿਐਨ ਹੈ ।
(2) ਇਤਿਹਾਸ ………………………. ਲਈ ਅਤੀਤ ਦਾ ਅਧਿਐਨ ਹੈ ।
(3) ਕੌਟੱਲਿਆ ਦੁਆਰਾ ……………………….. ਨਾਂ ਦੀ ਪੁਸਤਕ ਲਿਖੀ ਗਈ ।
(4) ਪੁਸਤਕਾਂ, ਸਾਹਿਤਕ ਸੋਤ, ਪ੍ਰਾਚੀਨ ਖੇਤਰ ਅਤੇ ਵਸਤਾਂ ……………………. ਸ੍ਰੋਤ ਅਖਵਾਉਂਦੀਆਂ ਹਨ ।
ਉੱਤਰ-
(1) ਅਤੀਤ
(2) ਭਵਿੱਖ
(3) ਅਰਥ-ਸ਼ਾਸਤਰ
(4) ਇਤਿਹਾਸ ਦੇ ।

PSEB 6th Class Social Science Solutions Chapter 8 ਪਾਚੀਨ ਇਤਿਹਾਸ ਦਾ ਅਧਿਐਨ-ਸੋਤ

III. ਹੇਠ ਲਿਖਿਆਂ ਦੇ ਸਹੀ ਜੋੜੇ ਬਣਾਓ :

(1) ਆਰੀਆ ਭੱਟ (ਉ) ਮਹਾਂਕਾਵਿ
(2) ਰਮਾਇਣ (ਅ) ਵੇਦ
(3) ਸਾਮਵੇਦ (ੲ) ਕੌਟੱਲਿਆ
(4) ਅਰਥ ਸ਼ਾਸਤਰ (ਸ) ਵਿਗਿਆਨੀ

ਉੱਤਰ-
ਸਹੀ ਜੋੜੇ-

(1) ਆਰੀਆ ਭੱਟ (ਸ) ਵਿਗਿਆਨੀ
(2) ਰਮਾਇਣ (ੳ) ਮਹਾਂਕਾਵਿ
(3) ਸਾਮਵੇਦ (ਅ) ਵੇਦ
(4) ਅਰਥ ਸ਼ਾਸਤਰ (ੲ) ਕੌਟੱਲਿਆ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਮਨੂੰ ਸਮ੍ਰਿਤੀ ਧਰਮ ਸ਼ਾਸਤਰ ਗ੍ਰੰਥ ਹੈ ।
(2) ਆਰਣਯਕ ਵੈਦਿਕ ਸਾਹਿਤ ਦਾ ਹਿੱਸਾ ਨਹੀਂ ਹੈ ।
(3) ਸਿੱਕੇ ਇਤਿਹਾਸ ਦਾ ਸੋਤ ਨਹੀਂ ਹਨ ।
(4) ਅਸ਼ੋਕ ਨੇ ਆਪਣਾ ਸੰਦੇਸ਼ ਪੱਥਰ ਦੇ ਸਤੰਭਾਂ ‘ਤੇ ਖੁਦਵਾਇਆ ।
ਉੱਤਰ-
(1) (√)
(2) (×)
(3) (×)
(4) (√)

PSEB 6th Class Social Science Guide ਪਾਚੀਨ ਇਤਿਹਾਸ ਦਾ ਅਧਿਐਨ-ਸੋਤ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸੇ ਦੋ ਪ੍ਰਾਚੀਨ ਭਾਰਤੀ ਸਮਾਰਕਾਂ ਦੇ ਨਾਮ ਦੱਸੋ ਜਿਨ੍ਹਾਂ ਦੇ ਅਵਸ਼ੇਸ਼ ਤੋਂ ਇਤਿਹਾਸਿਕ ਜਾਣਕਾਰੀ ਮਿਲਦੀ ਹੈ ?
ਉੱਤਰ-
ਅਸ਼ੋਕ ਦੇ ਸਤੰਭ, ਨਾਲੰਦਾ ਵਿਸ਼ਵ ਵਿਦਿਆਲਿਆ ।

ਪ੍ਰਸ਼ਨ 2.
“ਇਪਿਗਾਫ਼ੀ” ਕੀ ਹੁੰਦੀ ਹੈ ?
ਉੱਤਰ-
ਅਭਿਲੇਖਾਂ ਦੇ ਅਧਿਐਨ ਨੂੰ ਇਮਿਗ੍ਰਾਫੀ ਕਹਿੰਦੇ ਹਨ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਇਤਿਹਾਸ ਦੇ ਪੁਰਾਤੱਤਵ ਸੋੜਾਂ ਵਿਚ ਹੇਠਾਂ ਲਿਖਿਆਂ ਵਿਚੋਂ ਕੀ ਸ਼ਾਮਿਲ ਨਹੀਂ ਹੈ ?
(ੳ) ਸਿੱਕੇ
(ਅ) ਧਾਰਮਿਕ ਪੁਸਤਕਾਂ
(ੲ) ਪ੍ਰਾਚੀਨ ਇਮਾਰਤਾਂ ।
ਉੱਤਰ-
(ਅ) ਧਾਰਮਿਕ ਪੁਸਤਕਾਂ

ਪ੍ਰਸ਼ਨ 2.
ਹੇਠਾਂ ਦਿੱਤਾ ਚਿੱਤਰ ‘ਸਾਂਚੀ ਦਾ ਸਤੂਪ’ ਕਿਸ ਤਰ੍ਹਾਂ ਦਾ ਇਤਿਹਾਸਿਕ ਸ੍ਰੋਤ ਹੈ ?
PSEB 6th Class Social Science Solutions Chapter 8 ਪਾਚੀਨ ਇਤਿਹਾਸ ਦਾ ਅਧਿਐਨ-ਸੋਤ 1
(ਉ) ਸਾਹਿਤਕ
(ਅ) ਸਮਾਜਿਕ
(ੲ) ਪੁਰਾਤੱਤਵਿਕ ।
ਉੱਤਰ-
(ੲ) ਪੁਰਾਤੱਤਵਿਕ ।

PSEB 6th Class Social Science Solutions Chapter 8 ਪਾਚੀਨ ਇਤਿਹਾਸ ਦਾ ਅਧਿਐਨ-ਸੋਤ

ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜੇ ਵਿਗਿਆਨਿਕਾਂ ਨੇ ਆਪਣੀਆਂ ਖੋਜਾਂ ਦੇ ਬਾਰੇ ਪੁਸਤਕਾਂ ਲਿਖੀਆਂ ਜੋ ਇਤਿਹਾਸ ਲਿਖਣ ਵਿਚ ਸਹਾਇਤਾ ਕਰਦੀਆਂ ਹਨ ?
(ੳ) ਆਰੀਆ ਭੱਟ ਅਤੇ ਵਰਾਹਮਿਹਿਰ
(ਅ) ਕੌਟਲਿਆ ਅਤੇ ਕਾਲੀਦਾਸ
(ੲ) ਸਮੁਦਰਗੁਪਤ ਅਤੇ ਸਕੰਦਗੁਪਤ ।
ਉੱਤਰ-
(ੳ) ਆਰੀਆ ਭੱਟ ਅਤੇ ਵਰਾਹਮਿਹਿਰ

ਪ੍ਰਸ਼ਨ 4.
ਹੇਠਾਂ ਲਿਖਿਆਂ ਵਿਚੋਂ ਕਿਸੇ ਪ੍ਰਾਚੀਨ ਰਾਜੇ ਦਾ ਉਸਦੇ ਕੰਮਾਂ ਦੇ ਬਾਰੇ ਵਿਚ ਅਭਿਲੇਖ ਮਿਲਦਾ ਹੈ ।
(ਉ) ਸਮੁਦਰਗੁਪਤ
(ਅ) ਅਸ਼ੋਕ
(ੲ) ਉਪਰੋਕਤ ਦੋਵੇਂ ।
ਉੱਤਰ-
(ੲ) ਉਪਰੋਕਤ ਦੋਵੇਂ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਤਿਹਾਸ ਦੇ ਚਾਰ ਸਾਹਿਤਕ ਸ੍ਰੋਤਾਂ ਦੇ ਨਾਂ ਲਿਖੋ ।
ਉੱਤਰ-

  1. ਵੇਦ,
  2. ਬ੍ਰਾਹਮਣ ਗ੍ਰੰਥ,
  3. ਉਪਨਿਸ਼ਦ,
  4. ਮਹਾਂਕਾਵਿ ।

ਪ੍ਰਸ਼ਨ 2.
ਕਿਸੇ ਇੱਕ ਪ੍ਰਾਚੀਨ ਧਰਮ ਸ਼ਾਸਤਰ ਗ੍ਰੰਥ ਦਾ ਨਾਂ ਲਿਖੋ ।
ਉੱਤਰ-
ਮਨੂੰ ਸਮ੍ਰਿਤੀ ।

ਪ੍ਰਸ਼ਨ 3.
ਧਰਮ ਸ਼ਾਸਤਰ ਕੀ ਹੈ ?
ਉੱਤਰ-
ਪ੍ਰਾਚੀਨ ਕਾਲ ਦੇ ਨਿਯਮਾਂ ਅਤੇ ਕਾਨੂੰਨਾਂ ਨਾਲ ਸੰਬੰਧਿਤ ਪੁਸਤਕਾਂ ਨੂੰ ਧਰਮ ਸ਼ਾਸਤਰ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਕਹਾਣੀ ਲਿਖਣ ਦਾ ਆਰੰਭ ਕਿੱਥੇ ਹੋਇਆ ?
ਉੱਤਰ-
ਭਾਰਤ ਵਿੱਚ ।

ਪ੍ਰਸ਼ਨ 5.
ਆਰੀਆ ਭੱਟ ਅਤੇ ਵਰਾਹਮਿਹਿਰ ਆਦਿ ਵਿਗਿਆਨੀਆਂ ਦੀਆਂ ਪੁਸਤਕਾਂ ਤੋਂ ਕੀ ਪਤਾ ਲੱਗਦਾ ਹੈ ?
ਉੱਤਰ-
ਆਰੀਆ ਭੱਟ ਅਤੇ ਵਰਾਹਮਿਹਿਰ ਆਦਿ ਵਿਗਿਆਨੀਆਂ ਦੀਆਂ ਪੁਸਤਕਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਾਚੀਨ ਕਾਲ ਵਿੱਚ ਵਿਗਿਆਨ ਅਤੇ ਗਣਿਤ ਦੇ ਖੇਤਰ ਵਿੱਚ ਭਾਰਤ ਹੋਰ ਦੇਸ਼ਾਂ ਨਾਲੋਂ ਬਹੁਤ ਅੱਗੇ ਸੀ ।

PSEB 6th Class Social Science Solutions Chapter 8 ਪਾਚੀਨ ਇਤਿਹਾਸ ਦਾ ਅਧਿਐਨ-ਸੋਤ

ਪ੍ਰਸ਼ਨ 6.
ਰਾਮਾਇਣ ਅਤੇ ਮਹਾਂਭਾਰਤ ਦੇ ਲੇਖਕਾਂ ਦੇ ਨਾਂ ਲਿਖੋ ।
ਉੱਤਰ-
ਰਾਮਾਇਣ ਦੇ ਲੇਖਕ ਮਹਾਂਰਿਸ਼ੀ ਬਾਲਮੀਕ ਜੀ ਅਤੇ ਮਹਾਂਭਾਰਤ ਦੇ ਲੇਖਕ ਮਹਾਂਰਿਸ਼ੀ ਵੇਦ ਵਿਆਸ ਜੀ ਹਨ ।

ਪ੍ਰਸ਼ਨ 7.
ਚਾਰ ਪੁਰਾਤੱਤਵ ਸੋਤ ਕਿਹੜੇ ਹਨ ?
ਉੱਤਰ-

  1. ਪ੍ਰਾਚੀਨ ਇਮਾਰਤਾਂ,
  2. ਪ੍ਰਾਚੀਨ ਸ਼ਿਲਾਲੇਖ,
  3. ਪ੍ਰਾਚੀਨ ਸਿੱਕੇ,
  4. ਪ੍ਰਾਚੀਨ ਵਸਤਾਂ ।

ਪ੍ਰਸ਼ਨ 8.
ਪ੍ਰਾਚੀਨ ਕਾਲ ਵਿੱਚ ਤਾਮਰ-ਪੱਤਰਾਂ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਸੀ ?
ਉੱਤਰ-
ਪ੍ਰਾਚੀਨ ਕਾਲ ਵਿੱਚ ਤਾਮਰ-ਪੱਤਰਾਂ ਦੀ ਵਰਤੋਂ ਭੂਮੀ ਦੀ ਖ਼ਰੀਦ-ਵੇਚ ਅਤੇ ਭੂਮੀਦਾਨ ਦੇ ਦਸਤਾਵੇਜ਼ ਬਣਾਉਣ ਲਈ ਕੀਤੀ ਜਾਂਦੀ ਸੀ ।

ਪ੍ਰਸ਼ਨ 9.
ਸਮਰਾਟ ਅਸ਼ੋਕ ਕੌਣ ਸੀ ?
ਉੱਤਰ-
ਸਮਰਾਟ ਅਸ਼ੋਕ ਮੌਰੀਆ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਸੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਤਿਹਾਸ ਦੇ ਅਧਿਐਨ ਤੋਂ ਸਾਨੂੰ ਕੀ ਪਤਾ ਲੱਗਦਾ ਹੈ ?
ਉੱਤਰ-
ਇਤਿਹਾਸ ਦੇ ਅਧਿਐਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਆਰੰਭ ਵਿੱਚ ਮਨੁੱਖ ਕਿਵੇਂ ਰਹਿੰਦਾ ਸੀ ਅਤੇ ਕਿਸ ਤਰ੍ਹਾਂ ਸਮੇਂ ਦੇ ਨਾਲ-ਨਾਲ ਸਭਿਅਤਾਵਾਂ ਦਾ ਵਿਕਾਸ ਹੋਇਆ ।

ਪ੍ਰਸ਼ਨ 2.
ਇਤਿਹਾਸ ਦੇ ਅਧਿਐਨ ਦਾ ਸਾਡੇ ਭਵਿੱਖ ਨਾਲ ਕੀ ਸੰਬੰਧ ਹੈ ?
ਉੱਤਰ-
ਇਤਿਹਾਸ ਨੂੰ ਚੰਗੇ ਭਵਿੱਖ ਲਈ ਅਤੀਤ ਦਾ ਅਧਿਐਨ ਕਿਹਾ ਜਾਂਦਾ ਹੈ । ਜੇ ਅਸੀਂ ਭਵਿੱਖ ਵਿੱਚ ਇੱਕ ਮਜ਼ਬੂਤ ਤੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਹਾਂ ਤਾਂ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਵਰਤਮਾਨ ਸਥਿਤੀ ਤੱਕ ਕਿਸ ਤਰ੍ਹਾਂ ਪਹੁੰਚੇ ਹਾਂ । ਇਸ ਸਭ ਦਾ ਗਿਆਨ ਇਤਿਹਾਸ ਦੇ ਅਧਿਐਨ ਤੋਂ ਹੀ ਪ੍ਰਾਪਤ ਹੋ ਸਕਦਾ ਹੈ ।

PSEB 6th Class Social Science Solutions Chapter 8 ਪਾਚੀਨ ਇਤਿਹਾਸ ਦਾ ਅਧਿਐਨ-ਸੋਤ

ਪ੍ਰਸ਼ਨ 3.
ਰਮਾਇਣ ਅਤੇ ਮਹਾਂਭਾਰਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਰਮਾਇਣ ਅਤੇ ਮਹਾਂਭਾਰਤ ਦੇ ਮਹੱਤਵਪੂਰਨ ਮਹਾਂਕਾਵਿ ਹਨ ਜੋ ਮੁੱਢਲੇ ਵੈਦਿਕ ਕਾਲ ਵਿੱਚ ਲਿਖੇ ਗਏ ਸਨ । ਰਮਾਇਣ ਦੇ ਲੇਖਕ ਮਹਾਂਰਿਸ਼ੀ ਬਾਲਮੀਕ ਜੀ ਹਨ ਅਤੇ ਇਸ ਵਿੱਚ 24000 ਸ਼ਲੋਕ ਹਨ । ਮਹਾਂਭਾਰਤ ਕਈ ਸਦੀਆਂ ਵਿੱਚ ਵੱਖ-ਵੱਖ ਲੇਖਕਾਂ ਦੁਆਰਾ ਵਿਸਤਾਰ ਵਿੱਚ ਲਿਖੀਆਂ ਗਈਆਂ ਰਚਨਾਵਾਂ ਦਾ ਸਮੂਹ ਹੈ । ਪਰ ਆਮ ਵਿਚਾਰ ਹੈ ਕਿ ਇਸ ਦੇ ਲੇਖਕ ਮਹਾਂਰਿਸ਼ੀ ਵੇਦ ਵਿਆਸ ਜੀ ਹਨ । ਮਹਾਂਭਾਰਤ 18 ਪੁਸਤਕਾਂ ਵਿੱਚ ਲਿਖਿਆ ਗਿਆ ਹੈ ਅਤੇ ਇਸ ਵਿੱਚ ਇੱਕ ਲੱਖ ਤੋਂ ਜ਼ਿਆਦਾ ਸ਼ਲੋਕ ਹਨ ।

ਪ੍ਰਸ਼ਨ 4.
ਇਤਿਹਾਸ ਦੇ ਅਧਿਐਨ ਵਿੱਚ ਪ੍ਰਾਚੀਨ ਸਿੱਕਿਆਂ ਦਾ ਕੀ ਮਹੱਤਵ ਹੈ ?
ਉੱਤਰ-
ਪਾਚੀਨ ਕਾਲ ਦੇ ਸਿੱਕੇ ਕਲੀ, ਤਾਂਬੇ, ਕਾਂਸੇ, ਚਾਂਦੀ ਅਤੇ ਸੋਨੇ ਆਦਿ ਦੇ ਬਣੇ ਹੋਏ ਹਨ । ਇਹਨਾਂ ‘ਤੇ ਰਾਜਿਆਂ ਦੇ ਚਿੱਤਰ, ਜਾਨਵਰਾਂ ਦੇ ਚਿੱਤਰ, ਧਾਰਮਿਕ ਚਿੰਨ, ਸਿੱਕੇ ਜਾਰੀ ਕਰਨ ਵਾਲਿਆਂ ਦੇ ਨਾਂ ਅਤੇ ਤਾਰੀਖਾਂ ਆਦਿ ਲਿਖੀਆਂ ਹੋਈਆਂ ਹਨ । ਇਹਨਾਂ ਤੋਂ ਸਾਨੂੰ ਪ੍ਰਾਚੀਨ ਰਾਜਿਆਂ, ਉਹਨਾਂ ਦੇ ਵੰਸ਼ਾਂ, ਪ੍ਰਾਚੀਨ ਕਾਲ ਦੇ ਧਾਰਮਿਕ ਵਿਸ਼ਵਾਸਾਂ ਅਤੇ ਲੋਕਾਂ ਦੇ ਆਰਥਿਕ ਜੀਵਨ ਆਦਿ ਬਾਰੇ ਵਿਚ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 5.
ਸਮਰਾਟ ਅਸ਼ੋਕ ਨੇ ਆਪਣਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਕੀ ਕੀਤਾ ?
ਉੱਤਰ-
ਸਮਰਾਟ ਅਸ਼ੋਕ ਨੇ ਆਪਣਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਸਨੂੰ ਚੱਟਾਨਾਂ ਅਤੇ ਵਿਸ਼ਾਲ ਪੱਥਰ ਦੇ ਸਤੰਭਾਂ ‘ਤੇ ਖੁਦਵਾਇਆ ਤਾਂ ਜੋ ਲੋਕ ਉਸਨੂੰ ਪੜ ਸਕਣ । ਅਨਪੜ੍ਹ ਲੋਕਾਂ ਨੂੰ ਇਸਨੂੰ ਸਮੇਂ-ਸਮੇਂ ਪੜ੍ਹ ਕੇ ਸੁਣਾਇਆ ਵੀ ਜਾਂਦਾ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਤਿਹਾਸ ਦੇ ਅਧਿਐਨ ਦੇ ਸ੍ਰੋਤ ਦੇ ਰੂਪ ਵਿੱਚ ਸ਼ਿਲਾਲੇਖਾਂ ਦਾ ਮਹੱਤਵ ਦੱਸੋ ।
ਉੱਤਰ-
ਇਤਿਹਾਸ ਦੇ ਅਧਿਐਨ ਦੇ ਸੋਤ ਦੇ ਰੂਪ ਵਿੱਚ ਸ਼ਿਲਾਲੇਖਾਂ ਦਾ ਬਹੁਤ ਮਹੱਤਵ ਹੈ । ਪ੍ਰਾਚੀਨ ਕਾਲ ਵਿੱਚ ਪੱਥਰਾਂ ਦੇ ਸਤੰਭਾਂ, ਮਿੱਟੀ ਦੀਆਂ ਤਖਤੀਆਂ, ਤਾਂਬੇ ਦੀਆਂ ਪਲੇਟਾਂ ਅਤੇ ਮੰਦਰਾਂ ਦੀਆਂ ਦੀਵਾਰਾਂ ‘ਤੇ ਸ਼ਿਲਾਲੇਖ ਲਿਖੇ ਜਾਂਦੇ ਸਨ । ਇਨ੍ਹਾਂ ਸ਼ਿਲਾਲੇਖਾਂ ਤੋਂ ਉਸ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਪਤਾ ਲੱਗਦਾ ਹੈ ਜਿਸ ਸਮੇਂ ਇਹ ਲਿਖੇ ਗਏ ਸਨ ।

  1. ਅਸ਼ੋਕ ਨੇ ਮਨੁੱਖਤਾ ਦੀ ਭਲਾਈ ਲਈ ਆਪਣਾ ਸੰਦੇਸ਼ ਚੱਟਾਨਾਂ ਅਤੇ ਪੱਥਰ ਦੇ ਵੱਡੇ-ਵੱਡੇ ਸਤੰਭਾਂ ‘ਤੇ ਖੁਦਵਾ ਕੇ ਪੂਰੇ ਦੇਸ਼ ਵਿੱਚ ਫੈਲਾ ਦਿੱਤਾ, ਤਾਂ ਜੋ ਲੋਕ ਉਸਦੇ ਵਿਚਾਰਾਂ ਨੂੰ ਪੜ੍ਹ ਕੇ ਉਨ੍ਹਾਂ ‘ਤੇ ਚੱਲ ਸਕਣ । ਇਨ੍ਹਾਂ ਸ਼ਿਲਾਲੇਖਾਂ ਤੋਂ ਅਸ਼ੋਕ ਦੇ ਧਰਮ ਅਤੇ ਰਾਜਵਿਸਤਾਰ ਬਾਰੇ ਪਤਾ ਲੱਗਦਾ ਹੈ ।
  2. ਹੋਰ ਕਈ ਰਾਜਿਆਂ ਨੇ ਵੀ ਆਪਣੀਆਂ ਪ੍ਰਾਪਤੀਆਂ ਅਤੇ ਜਿੱਤਾਂ ਨੂੰ ਪੱਥਰ ਦੇ ਸਤੰਭਾਂ ‘ਤੇ ਖੁਦਵਾਇਆ । ਸਮੁਦਰ ਗੁਪਤ ਦੀਆਂ ਪ੍ਰਾਪਤੀਆਂ ਦਾ ਵਰਣਨ ਉਸਦੇ ਰਾਜ-ਕਵੀ ਹਰੀਸ਼ੇਨ ਨੇ ਇਲਾਹਾਬਾਦ ਵਿੱਚ ਸਥਿਤ ਸਤੰਭ-ਲੇਖ ਵਿੱਚ ਕੀਤਾ ਹੈ ।
  3. ਦਿੱਲੀ ਵਿੱਚ ਕੁਤੁਬਮੀਨਾਰ ਦੇ ਨੇੜੇ ਸਥਿਤ ਲੋਹੇ ਦੇ ਸਤੰਭ ‘ਤੇ ਲਿਖੇ ਸ਼ਿਲਾਲੇਖ ਵਿੱਚ ਚੰਦਰਗੁਪਤ ਵਿਕਰਮਾਦਿੱਤ ਦੀਆਂ ਪ੍ਰਾਪਤੀਆਂ ਦਾ ਵਰਣਨ ਹੈ ।
  4. ਪ੍ਰਾਚੀਨ ਕਾਲ ਵਿੱਚ ਭੂਮੀ ਨੂੰ ਖ਼ਰੀਦਣ-ਵੇਚਣ ਅਤੇ ਭੂਮੀ ਦਾਨ ਕਰਨ ਲਈ ਤਾਂਬੇ ਦੀਆਂ ਪਲੇਟਾਂ ਦੀ ਵਰਤੋਂ ਕੀਤੀ ਜਾਂਦੀ ਸੀ, ਜਿਨ੍ਹਾਂ ਨੂੰ ਤਾਮਰ-ਪੱਤਰ ਕਿਹਾ ਜਾਂਦਾ ਹੈ । ਤਾਮਰ-ਪੱਤਰ ਮਹੱਤਵਪੂਰਨ ਸਰਕਾਰੀ ਦਸਤਾਵੇਜ਼ ਹਨ ।
  5. ਮਿੱਟੀ ਦੀਆਂ ਤਖਤੀਆਂ ਅਤੇ ਮੰਦਰਾਂ ਦੀਆਂ ਦੀਵਾਰਾਂ ‘ਤੇ ਲਿਖੇ ਸ਼ਿਲਾਲੇਖਾਂ ਤੋਂ ਮਹੱਤਵਪੂਰਨ ਇਤਿਹਾਸਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ।

PSEB 6th Class Social Science Solutions Chapter 6 ਸਾਡਾ ਭਾਰਤ-ਸੰਸਾਰ ਵਿੱਚ

Punjab State Board PSEB 6th Class Social Science Book Solutions Geography Chapter 6 ਸਾਡਾ ਭਾਰਤ-ਸੰਸਾਰ ਵਿੱਚ Textbook Exercise Questions and Answers.

PSEB Solutions for Class 6 Social Science Geography Chapter 6 ਸਾਡਾ ਭਾਰਤ-ਸੰਸਾਰ ਵਿੱਚ

SST Guide for Class 6 PSEB ਸਾਡਾ ਭਾਰਤ-ਸੰਸਾਰ ਵਿੱਚ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖਿਆਂ ਪ੍ਰਸ਼ਨਾਂ ਦਾ ਉੱਤਰ ਸੰਖੇਪ ਵਿੱਚ ਦਿਓ :

ਪ੍ਰਸ਼ਨ 1.
ਕਿਹੜੀ ਅਕਸ਼ਾਂਸ਼ ਰੇਖਾ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ ? ਉਨ੍ਹਾਂ ਹਿੱਸਿਆਂ ਦੇ ਨਾਂ ਦੱਸੋ ।
ਉੱਤਰ-
ਭਾਰਤ ਨੂੰ ਕਰਕ ਰੇਖਾ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ । ਉੱਤਰੀ ਨੂੰ ਨੂੰ ਉਪ-ਊਸ਼ਣਖੰਡੀ ਭਾਰਤ ਅਤੇ ਦੱਖਣੀ ਹਿੱਸੇ ਨੂੰ ਊਸ਼ਣਖੰਡੀ ਭਾਰਤ ਕਿਹਾ ਜਾਂਦਾ ਹੈ।

ਪ੍ਰਸ਼ਨ 2.
ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਦੀਆਂ ਸੀਮਾਵਾਂ 7 ਦੇਸ਼ਾਂ ਨੂੰ ਛੂੰਹਦੀਆਂ ਹਨ ।ਉੱਤਰ-ਪੱਛਮ ਅਤੇ ਉੱ ਵਿੱਚ ਪਾਕਿਸਤਾਨ, ਅਫ਼ਗਾਨਿਸਤਾਨ, ਚੀਨ ਅਤੇ ਨੇਪਾਲ ਸਾਡੇ ਗੁਆਂਢੀ ਦੇਸ਼ ਹਨੇਂ Tਭੂਟ ਮਯਨਮਾਰ ਅਤੇ ਬੰਗਲਾ ਦੇਸ਼ ਸਾਡੇ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿਤ ਹਨ । ਦੱਖਣ f ਸਾਡੇ ਗੁਆਂਢੀ ਸ੍ਰੀਲੰਕਾ ਅਤੇ ਮਾਲਦੀਵ ਹਨ ।
PSEB 6th Class Social Science Solutions Chapter 6 ਸਾਡਾ ਭਾਰਤ-ਸੰਸਾਰ ਵਿੱਚ 1
Based upon the Survey of india map with the permission of the Surveyor General of India. The responsibility for the correctness of Internal details rests with the publisher. The territorial waters of India extend into the sea to a distance of twelve nautical miles measured from the appropriate base line. The external boundaries and coastilines of India agree with the Record master Copy certified by the Surveyor General of India. © Government of India, Copyright.

ਪ੍ਰਸ਼ਨ 3.
ਗਲੋਬ ’ਤੇ ਭਾਰਤ ਦੀ ਅਕਸ਼ਾਂਸ਼ ਅਤੇ ਦਿਸ਼ਾਂਤਰ ਸਥਿਤੀ ਲਿਖੋ ।
ਉੱਤਰ-
ਭਾਰਤ 8°4′ ਉੱਤਰ ਤੋਂ 37°6′ ਉੱਤਰ ਅਕਸ਼ਾਂਸ਼ਾਂ ਅਤੇ 68°7′ ਪੂਰਬ ਤੋਂ 97°25′ ਪੂਰਬ ਦੇਸ਼ਾਂਤਰਾਂ ਵਿਚਾਲੇ ਸਥਿਤ ਹੈ ।

PSEB 6th Class Social Science Solutions Chapter 6 ਸਾਡਾ ਭਾਰਤ-ਸੰਸਾਰ ਵਿੱਚ

ਪ੍ਰਸ਼ਨ 4.
ਭਾਰਤ ਨੂੰ ਉਪ-ਮਹਾਂਦੀਪ ਕਿਉਂ ਆਖਦੇ ਹਨ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦਾ ਇੱਕ ਭਾਗ ਹੈ । ਪਰੰਤੂ ਉੱਤਰ ਦੇ ਪਰਬਤ ਅਤੇ ਬਾਕੀ ਤਿੰਨ ਪਾਸਿਓਂ ਜਲ ਭੰਡਾਰ ਇਸ ਨੂੰ ਏਸ਼ੀਆਂ ਤੋਂ ਅਲੱਗ ਕਰਦਾ ਹੈ । ਇਸਦਾ ਵਿਸਤਾਰ ਵੀ ਬਹੁਤ ਜ਼ਿਆਦਾ ਹੈ । ਇਸੇ ਕਾਰਨ ਇਸ ਨੂੰ ਉਪ-ਮਹਾਂਦੀਪ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਭਾਰਤ ਨੂੰ ਰਾਜਨੀਤਿਕ ਤੌਰ ‘ਤੇ ਕਿੰਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਵਿੱਚ ਵੰਡਿਆ ਗਿਆ ਹੈ ?
ਉੱਤਰ-
ਰਾਜਨੀਤਿਕ ਤੌਰ ‘ਤੇ ਭਾਰਤ ਨੂੰ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਰਾਜਾਂ ਵਿੱਚ ਵੰਡਿਆ ਗਿਆ ਹੈ ।

ਪ੍ਰਸ਼ਨ 6.
ਉਨ੍ਹਾਂ ਤਿੰਨ ਸਾਗਰਾਂ ਦੇ ਨਾਂ ਲਿਖੋ, ਜਿਨ੍ਹਾਂ ਨੇ ਭਾਰਤੀ ਪ੍ਰਾਇਦੀਪ ਨੂੰ ਘੇਰਿਆ ਹੈ । ਉੱਤਰ-ਹਿੰਦ ਮਹਾਂਸਾਗਰ, ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ।

II. ਹੇਠ ਲਿਖੇ ਵਾਕਾਂ ਵਿੱਚ ਖ਼ਾਲੀ ਥਾਂਵਾਂ ਭਰੋ :

(1) ਆਕਾਰ ਦੇ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ……………………….. ਰਾਜ ਹੈ ।
(2) …………………………….. ਭਾਰਤ ਦਾ ਸਭ ਤੋਂ ਛੋਟਾ ਰਾਜ ਹੈ ।
(3) ਇੰਦਰਾ ਪੁਆਇੰਟ ਭਾਰਤ ਦੇ ਬਿਲਕੁਲ ……………………………… ਸਿਰੇ ‘ਤੇ ਹੈ ।
(4) ਕਸ਼ਮੀਰ ਤੋਂ …………………………….. ਤੱਕ ਭਾਰਤ ਇੱਕ ਹੈ ।
(5) ਅਰੁਣਾਚਲ ਪ੍ਰਦੇਸ਼ ਭਾਰਤ ਦੇ ………………………………. ਭਾਗ ਵਿੱਚ ਹੈ ।
ਉੱਤਰ-
(1) ਰਾਜਸਥਾਨ
(2) ਗੋਆ
(3) ਦੱਖਣੀ
(4) ਕੰਨਿਆ ਕੁਮਾਰੀ
(5) ਪੂਰਬੀ ।

III. ਠੀਕ ਜੋੜੇ ਬਣਾਉ :

(1) ਅੰਦਮਾਨ ਅਤੇ ਨਿਕੋਬਾਰ (ੳ) ਸਾਡਾ ਪੂਰਬੀ ਗੁਆਂਢੀ
(2) ਮਾਲਦੀਵ (ਅ) ਦੱਖਣ ਵੱਲ ਦੇ ਗੁਆਂਢੀ
(3) ਮਨਮਾਰ (ੲ) ਭਾਰਤ ਦਾ ਦੀਪ-ਸਮੂਹ
(4) ਸ੍ਰੀ ਲੰਕਾ (ਸ) ਸਮੁੰਦਰੀ ਹੱਦ ਨਾਲ ਜੁੜਿਆ ਦੇਸ਼

ਉੱਤਰ

(1) ਅੰਦਮਾਨ ਅਤੇ ਨਿਕੋਬਾਰ ਭਾਰਤ ਦਾ ਦੀਪ-ਸਮੂਹ
(2) ਮਾਲਦੀਵ ਦੱਖਣ ਵੱਲ ਦੇ ਗੁਆਂਢੀ
(3) ਮਨਮਾਰ ਸਾਡਾ ਪੂਰਬੀ ਗੁਆਂਢੀ
(4) ਸ੍ਰੀ ਲੰਕਾ ਸਮੁੰਦਰੀ ਹੱਦ ਨਾਲ ਜੁੜਿਆ ਦੇਸ਼

PSEB 6th Class Social Science Guide ਸਾਡਾ ਭਾਰਤ-ਸੰਸਾਰ ਵਿੱਚ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਹੜਾ ਕੇਂਦਰ-ਸ਼ਾਸਿਤ ਰਾਜ ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਛੋਟਾ ਹੈ ?
ਉੱਤਰ-
ਲਕਸ਼ਦੀਪ ।

ਪ੍ਰਸ਼ਨ 2.
ਗੰਗਾ ਅਤੇ ਯਮੁਨਾ ਕੁਮਵਾਰ ਕਿਹੜੇ-ਕਿਹੜੇ ਹਿਮਖੰਡ ਤੋਂ ਨਿਕਲਦੀਆਂ ਹਨ
ਉੱਤਰ-
ਗੰਗੋਤਰੀ, ਯਮੁਨੋਤਰੀ ।

ਪ੍ਰਸ਼ਨ 3.
ਭਾਰਤ ਦੀ ਤੱਟ ਰੇਖਾ ਕਿੰਨੀ ਲੰਬੀ ਹੈ ?
ਉੱਤਰ-
6100 ਕਿਲੋਮੀਟਰ ।

PSEB 6th Class Social Science Solutions Chapter 6 ਸਾਡਾ ਭਾਰਤ-ਸੰਸਾਰ ਵਿੱਚ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਪੰਜਾਬ-ਹਰਿਆਣਾ ਦੇ ਮੈਦਾਨ ਵਿਚ ਹੇਠਾਂ ਲਿਖਿਆ ਸ਼ਾਮਿਲ ਨਹੀਂ ਹੈ-
(ਉ) ਬਾਰੀ ਦੋਆਬ
(ਅ) ਬਿਸਤ ਦੋਆਬ
(ੲ) ਥਾਰ ਮਾਰੂਥਲ ।
ਉੱਤਰ-
(ੲ) ਥਾਰ ਮਾਰੂਥਲ ।

ਪ੍ਰਸ਼ਨ 2.
ਭਾਰਤ ਦਾ ਇਕ ਭੂ-ਭਾਗ ਨਿਰੰਤਰ ਲਾਵਾ ਵਹਿਣ ਦੇ ਨਾਲ ਬਣਿਆ ਹੈ । ਕੀ ਤੁਸੀਂ ਉਸਦਾ ਨਾਂ ਦੱਸ ਸਕਦੇ ਹੋ ?
(ਉ) ਮਹਾਨ ਹਿਮਾਲਿਆ
(ਅ) ਦੱਖਣੀ ਪਠਾਰ
(ੲ) ਤੱਟੀ ਮੈਦਾਨ ।
ਉੱਤਰ-
(ਅ) ਦੱਖਣੀ ਪਠਾਰ ।

ਸਹੀ (√) ਅਤੇ ਗ਼ਲਤ (×) ਕਥਨ :

1. ਖੇਤਰਫ਼ਲ ਦੀ ਦ੍ਰਿਸ਼ਟੀ ਤੋਂ ਭਾਰਤ ਵਿਸ਼ਵ ਦਾ ਦੂਸਰਾ ਵੱਡਾ ਦੇਸ਼ ਹੈ ।
2. ਬਿਆਸ ਅਤੇ ਸਤਲੁਜ ਨਦੀ ਦੇ ਮੱਧ ਖੇਤਰ ਨੂੰ ਬਾਰੀ ਦੁਆਬ ਕਹਿੰਦੇ ਹਨ ।
3. ਭਾਰਤ ਦੇ ਪੱਛਮੀ ਤੱਟੀ ਮੈਦਾਨ ਪੂਰਵ ਦੇ ਤੱਟੀ ਮੈਦਾਨਾਂ ਤੋਂ ਘੱਟ ਚੌੜੇ ਹਨ ।
ਉੱਤਰ-
1. (×)
2. (×)
3. (√)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦਾ ਖੇਤਰਫਲ ਕਿੰਨਾ ਹੈ ?
ਉੱਤਰ-
ਲਗਪਗ 32.8 ਲੱਖ ਵਰਗ ਕਿ. ਮੀ. ।

ਪ੍ਰਸ਼ਨ 2.
ਭਾਰਤ ਨੂੰ ਪੂਰਬੀ ਦੇਸ਼ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਭਾਰਤ ਪੂਰਬੀ ਅਰਧ ਗੋਲੇ ਵਿੱਚ ਸਥਿਤ ਹੈ । ਇਸ ਲਈ ਇਸਨੂੰ ਪੂਰਬੀ ਦੇਸ਼ ਮੰਨਿਆ ਜਾਂਦਾ ਹੈ ।

ਪ੍ਰਸ਼ਨ 3.
ਦੇਸ਼ ਦੇ ਉੱਤਰ-ਪੱਛਮ ਵਿੱਚ ਸਥਿਤ ਭਾਰਤ ਦੇ ਦੋ ਗੁਆਂਢੀ ਦੇਸ਼ਾਂ ਦੇ ਨਾਂ ਦੱਸੋ ।
ਉੱਤਰ-
ਪਾਕਿਸਤਾਨ ਅਤੇ ਅਫ਼ਗਾਨਿਸਤਾਨ ।

PSEB 6th Class Social Science Solutions Chapter 6 ਸਾਡਾ ਭਾਰਤ-ਸੰਸਾਰ ਵਿੱਚ

ਪ੍ਰਸ਼ਨ 4.
ਖੇਤਰਫਲ ਅਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਭਾਰਤ ਦਾ ਸੰਸਾਰ ਵਿੱਚ ਕੀ ਸਥਾਨ
ਉੱਤਰ-
ਖੇਤਰਫਲ ਦੀ ਦਿਸ਼ਟੀ ਤੋਂ ਸੱਤਵਾਂ ਅਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਦੂਜਾ ।

ਪ੍ਰਸ਼ਨ 5.
ਸਾਡੇ ਦੇਸ਼ ਦੇ ਦੱਖਣ ਵਿੱਚ ਸਥਿਤ ਕਿਹੜੇ ਦੋ ਦੀਪ ਦੇਸ਼ ਭਾਰਤ ਦੇ ਗੁਆਂਢੀ ਹਨ ?
ਉੱਤਰ-
ਸ੍ਰੀਲੰਕਾ ਅਤੇ ਮਾਲਦੀਵ ।

ਪ੍ਰਸ਼ਨ 6.
ਸ੍ਰੀਲੰਕਾ ਨੂੰ ਕਿਹੜੀ ਜਲ ਸੰਧੀ ਅਤੇ ਖਾੜੀ ਭਾਰਤ ਤੋਂ ਅਲੱਗ ਕਰਦੀ ਹੈ ?
ਉੱਤਰ-
ਪਾਕ ਜਲ ਸੰਧੀ ਅਤੇ ਮਨਾਰ ਦੀ ਖਾੜੀ ।

ਪ੍ਰਸ਼ਨ 7.
ਭਾਰਤ ਵਿੱਚ ਹਿਮਾਲਾ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
ਉੱਤਰ-
ਸਿੱਕਮ ਵਿਚ ਕੰਚਨਜੰਗਾ ।

ਪ੍ਰਸ਼ਨ 8.
ਲੱਦਾਖ ਦੇ ਪਠਾਰ ਨੂੰ ਠੰਢਾ ਮਾਰੂਥਲ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕਿਉਂਕਿ ਇਸਦੀ ਜਲਵਾਯੂ ਅਤਿਅੰਤ ਠੰਢੀ ਅਤੇ ਖੁਸ਼ਕ ਹੈ ।

ਪ੍ਰਸ਼ਨ 9.
ਭਾਰਤ ਦੇ ਉੱਤਰੀ ਮੈਦਾਨਾਂ ਦੇ ਪੱਛਮ ਵਿੱਚ ਸਥਿਤ ਮਾਰੂਥਲ ਦਾ ਨਾਂ ਦੱਸੋ ।
ਉੱਤਰ-
ਥਾਰ ਮਾਰੂਥਲ ।

PSEB 6th Class Social Science Solutions Chapter 6 ਸਾਡਾ ਭਾਰਤ-ਸੰਸਾਰ ਵਿੱਚ

ਪ੍ਰਸ਼ਨ 10.
ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ ?
ਉੱਤਰ-
ਗੰਗਾ-ਮਪੁੱਤਰ ਡੈਲਟਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ ।

ਪ੍ਰਸ਼ਨ 11.
ਭਾਰਤ ਦਾ ਕਿਹੜਾ ਹਿੱਸਾ ਪ੍ਰਾਚੀਨ ਹੈ ?
ਉੱਤਰ-
ਭਾਰਤ ਦਾ ਪ੍ਰਾਚੀਨ ਹਿੱਸਾ ਦੱਖਣ ਦਾ ਪ੍ਰਾਇਦੀਪੀ ਪਠਾਰ ਹੈ । ਇਹ ਸਖ਼ਤ ਅਗਨੀ ਅਤੇ ਰੂਪਾਂਤਰਿਤ ਚੱਟਾਨਾਂ ਤੋਂ ਬਣਿਆ ਹੈ ।

ਪ੍ਰਸ਼ਨ 12.
ਤਿੰਨ ਪਾਸਿਓਂ ਸਾਗਰ (ਜਲ) ਨਾਲ ਘਿਰਿਆ ਹਿੱਸਾ ਕੀ ਅਖਵਾਉਂਦਾ ਹੈ ?
ਉੱਤਰ-
ਪ੍ਰਾਇਦੀਪ ।

ਪ੍ਰਸ਼ਨ 13.
ਡੈਲਟਾ ਕੀ ਹੁੰਦਾ ਹੈ ?
ਉੱਤਰ-
ਨਦੀ ਦੇ ਮੁਹਾਨੇ ‘ਤੇ ਬਣੀ ਤਿਕੋਨੇ ਆਕਾਰ ਦੀ ਕੁ-ਆਕ੍ਰਿਤੀ ।

ਪ੍ਰਸ਼ਨ 14.
ਭਾਰਤ ਦੇ ਉੱਤਰੀ ਮੈਦਾਨਾਂ ਵਿੱਚ ਜਨਸੰਖਿਆ ਕਿਉਂ ਸੰਘਣੀ ਹੈ ?
ਉੱਤਰ-
ਉੱਤਰੀ ਮੈਦਾਨਾਂ ਦੀ ਮਿੱਟੀ ਬਹੁਤ ਹੀ ਉਪਜਾਊ ਹੈ ਅਤੇ ਖੇਤੀ ਉੱਨਤ ਹੈ । ਇਸ ਲਈ ਇੱਥੇ ਜਨਸੰਖਿਆ ਸੰਘਣੀ ਹੈ ।

ਪ੍ਰਸ਼ਨ 15.
ਪ੍ਰਾਇਦੀਪੀ ਭਾਰਤ ਦੇ ਕਿਹੜੇ ਦੋ ਦਰਿਆ ਡੈਲਟਾ ਨਹੀਂ ਬਣਾਉਂਦੇ ?
ਉੱਤਰ-
ਨਰਮਦਾ ਅਤੇ ਤਾਪਤੀ ।

PSEB 6th Class Social Science Solutions Chapter 6 ਸਾਡਾ ਭਾਰਤ-ਸੰਸਾਰ ਵਿੱਚ

ਪ੍ਰਸ਼ਨ 16.
ਉੱਤਰ ਭਾਰਤ ਦੇ ਮੈਦਾਨ ਦਾ ਨਿਰਮਾਣ ਕਰਨ ਵਾਲੇ ਮੁੱਖ ਦਰਿਆਵਾਂ ਦੇ ਨਾਂ ਦੱਸੋ
ਉੱਤਰ-
ਫਤਿਰ ਭਾਰਤ ਦੇ ਮੈਦਾਨ ਦਾ ਨਿਰਮਾਣ ਕਰਨ ਵਾਲੇ ਤਿੰਨ ਮੁੱਖ ਦਰਿਆ ਹਨ-

  1. ਸਿੰਧ
  2. ਗੰਗਾ ਅਤੇ
  3. ਬ੍ਰਹਮਪੁੱਤਰ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਪੰਜ ਭੌਤਿਕ ਭਾਗ ਕਿਹੜੇ-ਕਿਹੜੇ ਹਨ ?
ਉੱਤਰ-
ਭਾਰਤ ਦੇ ਛੇ ਭੌਤਿਕ ਭਾਗ ਹਨ-

  1. ਉੱਤਰ ਦੇ ਮਹਾਨ ਪਰਬਤ
  2. ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨ
  3. ਪ੍ਰਾਇਦੀਪੀ ਪਠਾਰ
  4. ਤੱਟ ਦੇ ਮੈਦਾਨ (5) ਦੀਪ-ਸਮੂਹ ।

ਪ੍ਰਸ਼ਨ 2.
ਸੁੰਦਰਵਨ ਡੈਲਟਾ ‘ਤੇ ਇੱਕ ਟਿੱਪਣੀ ਲਿਖੋ ।
ਉੱਤਰ-
ਸੁੰਦਰਵਨ ਡੈਲਟਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ । ਇਸਦਾ, ਨਿਰਮਾਰ ਗੰਗਾ ਅਤੇ ਪੁੱਤਰ ਦਰਿਆਵਾਂ ਨੇ ਆਪਣੇ ਮੁਹਾਨੇ ‘ਤੇ ਕੀਤਾ ਹੈ । ਸੰਸਾਰ ਦੇ ਹੋਰਨ ਡੈਲਟਿਆਂ ਦੀ ਤਰ੍ਹਾਂ ਇਹ ਡੈਲਟਾ ਵੀ ਬਹੁਤ ਉਪਜਾਊ ਹੈ ।

ਪ੍ਰਸ਼ਨ 3.
ਭਾਰਤ ਦੇ ਪ੍ਰਾਇਦੀਪੀ ਪਠਾਰ ਦੀਆਂ ਕੋਈ ਚਾਰ ਭੂਗੋਲਿਕ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਭਾਰਤ ਦੇ ਪ੍ਰਾਇਦੀਪੀ ਪਠਾਰ ਦੀ ਸ਼ਕਲ ਇੱਕ ਤਿਭੁਜ ਵਰਗੀ ਹੈ ।
  2. ਇਹ ਤਿੰਨ ਪਾਸਿਓਂ ਕ੍ਰਮਵਾਰ ਅਰਬ ਸਾਗਰ (ਪੱਛਮ ਵਿੱਚ, ਬੰਗਾਲ ਦੀ ਖਾੜੀ ਪੂਰਬ ਵਿੱਚ) ਅਤੇ ਹਿੰਦ ਮਹਾਂਸਾਗਰ ਦੱਖਣ ਵਿੱਚ) ਨਾਲ ਘਿਰਿਆ ਹੋਇਆ ਹੈ ।
  3. ਪੱਛਮ ਵਿੱਚ ਪੱਛਮੀ ਘਾਟ ਅਤੇ ਪੂਰਬ ਵਿੱਚ ਪੂਰਬੀ ਘਾਟ ਇਸ ਦੀਆਂ ਸੀਮਾਵ ਬਣਾਉਂਦੇ ਹਨ ।
  4. ਇਹ ਪਠਾਰ ਖਣਿਜ ਪਦਾਰਥਾਂ ਵਿੱਚ ਬਹੁਤ ਜ਼ਿਆਦਾ ਸੰਘਣਾ ਹੈ ।

ਪ੍ਰਸ਼ਨ 4.
ਥਾਰ (ਭਾਰਤ ਦੇ ਮਹਾਨ ਮਾਰੂਥਲ) ਤੇ ਇੱਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਥਾਰ ਮਾਰੂਥਲ ਉੱਤਰੀ ਮੈਦਾਨਾਂ ਦੇ ਪੱਛਮ ਵਿੱਚ ਸਥਿਤ ਹੈ । ਇਹ ਪਥਰੀਲਾ ਦੇਸ਼ ਰੇਤ ਨਾਲ ਢੱਕਿਆ ਹੋਇਆ ਹੈ । ਇਸਦੀ ਜਲਵਾਯੂ ਅਤਿ ਗਰਮ ਅਤੇ ਖੁਸ਼ਕ ਹੈ । ਇਸ ਪ੍ਰਦੇਸ਼ ਵਿੱਚ ਰੁੱਖ-ਪੌਦੇ ਨਾਂ ਮਾਤਰ ਹੀ ਹਨ ।

ਪ੍ਰਸ਼ਨ 5.
ਭਾਰਤ ਦੇ ਪੱਛਮੀ ਤੱਟ ਅਤੇ ਪੂਰਬੀ ਤੱਟ ਦੀ ਤੁਲਨਾ ਕਰੋ ।
ਉੱਤਰ-

ਪੱਛਮੀ ਤੱਟ ਪੂਰਬੀ ਤੱਟ ਦੀ
1. ਇਹ ਤੱਟ ਘੱਟ ਚੌੜਾ ਹੈ । 1. ਇਹ ਤੱਟ ਬਹੁਤ ਚੌੜਾ ਹੈ ।
2. ਇਸ ਭਾਗ ਵਿੱਚ ਦਰਿਆ ਡੈਲਟਾ ਨਹੀਂ ਬਣਾਉਂਦੇ । 2. ਇਸ ਵਿੱਚ ਕਾਵੇਰੀ, ਕ੍ਰਿਸ਼ਨਾ ਅਤੇ ਮਹਾਂਨਦੀ ਦੇ ਉਪਜਾਉ ਡੈਲਟੇ ਹਨ ।
3. ਇਹ ਤੱਟ ਪਰਬੀ ਤੱਟ ਦੀ ਬਜਾਏ ਘੱਟ ਉਪਜਾਊ ਹੈ । 3. ਇਹ ਤੱਟ ਡੈਲਟਾ ਪ੍ਰਦੇਸ਼ਾਂ ਦੇ ਕਾਰਨ ਜ਼ਿਆਦਾ ਉਪਜਾਊ ਹੈ ।

ਪ੍ਰਸ਼ਨ 6.
ਹਿਮਾਲਾ ਪਰਬਤਾਂ ਦੀਆਂ ਤਿੰਨ ਸਮਾਨੰਤਰ ਲੜੀਆਂ ਦੇ ਨਾਂ ਲਿਖੋ ਅਤੇ ਹਰੇਕ ਦੀ ਇੱਕ-ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-

  1. ਸਰਵਉੱਚ ਹਿਮਾਲਾ – ਇਹ ਹਿਮਾਲਿਆ ਦੀ ਸਭ ਤੋਂ ਉੱਤਰੀ ਅਤੇ ਸਭ ਤੋਂ ਉੱਚੀ ਸ਼੍ਰੇਣੀ ਹੈ । ਹਿਮਾਲਾ ਦੇ ਸਰਵਉੱਚ ਸਿਖ਼ਰ ਇਸ ਸ਼੍ਰੇਣੀ ਵਿੱਚ ਹਨ । ਇਸ ਵਿੱਚ ਮਾਊਂਟ ਐਵਰੈਸਟ (ਨੇਪਾਲ, 8848 ਮੀ. ਉੱਚੀ) ਅਤੇ ਕੰਚਨਜੰਗਾ (ਸਿੱਕਮ-ਭਾਰਤ) ਮੁੱਖ ਹਨ ।
  2. ਮੱਧ ਜਾਂ ਲਘੂ ਹਿਮਾਲਾ (ਜਾਂ ਹਿਮਾਲਾ ਲੜੀ) – ਇਹ ਪਰਬਤ ਲੜੀ ਹਿਮਾਲਾ ਦੇ ਦੱਖਣ ਵਿੱਚ ਫੈਲੀ ਹੈ । ਇਸ ਵਿੱਚ ਡਲਹੌਜ਼ੀ, ਧਰਮਸ਼ਾਲਾ, ਸ਼ਿਮਲਾ, ਮਸੁਰੀ, ਨੈਨੀਤਾਲ ਆਦਿ ਮੁੱਖ ਪਰਬਤੀ ਨਗਰ ਸਥਿਤ ਹਨ ।
  3. ਬਾਹਰੀ ਹਿਮਾਲਾ ਜਾਂ ਸ਼ਿਵਾਲਿਕ ਲੜੀ – ਇਹ ਹਿਮਾਲਾ ਦੀ ਸਭ ਤੋਂ ਦੱਖਣੀ ਲੜੀ ਹੈ । ਇਹ ਜਲੌਢ ਅਵਸਾਦਾਂ ਤੋਂ ਬਣੀ ਹੈ ।

PSEB 6th Class Social Science Solutions Chapter 6 ਸਾਡਾ ਭਾਰਤ-ਸੰਸਾਰ ਵਿੱਚ

ਪ੍ਰਸ਼ਨ 7.
ਭਾਰਤ ਦੇ ਉੱਤਰੀ ਮੈਦਾਨ ਨੂੰ ਵੰਡਣ ਵਾਲੇ ਦੋ ਨਦੀ-ਤੰਤਰਾਂ ਦੇ ਨਾਂ ਦੱਸੋ । ਹਰੇਕ ਦੀ-ਤੰਤਰ ਦੀਆਂ ਦੋ ਮਹੱਤਵਪੂਰਨ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਉੱਤਰੀ ਮੈਦਾਨ ਨੂੰ ਵੰਡਣ ਵਾਲੇ ਦੋ ਨਦੀ-ਤੰਤਰ ਹਨ-ਪੱਛਮ ਵਿੱਚ ਸਿੰਧ ਨਦੀ-ਤੰਤਰ ਅਤੇ ਪੂਰਬ ਵਿੱਚ ਗੰਗਾ-ਬ੍ਰਹਮਪੁੱਤਰ ਨਦੀ-ਤੰਤਰ ।
ਸਿੰਧ ਨਦੀ-ਤੰਤਰ-

  1. ਇਸਦਾ ਵਿਸਤਾਰ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਰਾਜਾਂ ਵਿੱਚ ਹੈ ।
  2. ਇਸਦੀ ਲੰਬਾਈ 2900 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ ।

ਗੰਗਾ-ਬ੍ਰਹਮਪੁੱਤਰ ਨਦੀ-ਤੰਤਰ-

  1. ਗੰਗਾ ਨਦੀ ਉੱਤਰਾਂਚਲ ਵਿੱਚ ਗੰਗੋਤਰੀ ਤੋਂ ਨਿਕਲਦੀ । ਜਦ ਕਿ ਬ੍ਰੜ੍ਹਮਪੁੱਤਰ ਦਾ ਜਨਮ ਸਥਾਨ ਤਿੱਬਤ ਵਿੱਚ ਸਿੰਧ ਅਤੇ ਸਤਲੁਜ ਦੇ ਜਨਮ ਸਥਾਨ : ਨੇੜੇ ਹੈ ।
  2. ਦੱਖਣ ਵਿੱਚ ਪਹੁੰਚ ਕੇ ਬ੍ਰਹਮਪੁੱਤਰ ਨਦੀ ਗੰਗਾ ਵਿੱਚ ਮਿਲ ਜਾਂਦੀ ਹੈ ।

ਪ੍ਰਸ਼ਨ 8.
ਉੱਤਰ ਭਾਰਤ ਦੇ ਪਰਬਤਾਂ (ਹਿਮਾਲਾ) ਅਤੇ ਪ੍ਰਾਇਦੀਪੀ ਭਾਰਤ (ਦੱਖਣੀ ਪਠਾਰ ਦੇ ਪਰਬਤਾਂ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਉੱਤਰ ਭਾਰਤ ਦੇ ਪਰਬਤ – ਉੱਤਰ ਭਾਰਤ ਦੇ ਪਰਬਤ ਨਵੀਨ ਵਲਿਤ ਪਰਬਤ ਹਨ । ਇਹ ਬਹੁਤ ਉੱਚੇ ਹਨ ਅਤੇ ਬਰਫ਼ ਨਾਲ ਢੱਕੇ ਹੋਏ ਹਨ । ਇਨ੍ਹਾਂ ਪਰਬਤਾਂ ਤੇ ਜੰਗਲ ਵੀ ਹਨ ।

ਪ੍ਰਾਇਦੀਪੀ ਭਾਰਤ ਦੇ ਪਰਬਤ – ਪ੍ਰਾਇਦੀਪੀ ਭਾਰਤ ਦੇ ਪਰਬਤ ਪ੍ਰਾਚੀਨ ਪਰਬਤਾਂ ਦੇ ਬਚੇਖੁਚੇ ਭਾਗ ਹਨ । ਇਹ ਨਾ ਤਾਂ ਜ਼ਿਆਦਾ ਉੱਚੇ ਹਨ ਅਤੇ ਨਾ ਹੀ ਉਨ੍ਹਾਂ ਤੇ ਹਿਮਾਨੀਆਂ ਹੁੰਦੀਆਂ ਹੈ । ਇਨ੍ਹਾਂ ਪਰਬਤਾਂ ਦੀ ਢਲਾਨ ਤਿਰਛੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਵਿਸ਼ਾਲ ਮੈਦਾਨ ਉੱਤੇ ਇਕ ਨੋਟ ਲਿਖੋ । ਇਸਦੀ ਰਚਨਾ ਕਿਸ ਤਰ੍ਹਾਂ ਹੋਈ ?
ਉੱਤਰ-
ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨਾਂ ਨੂੰ ਬ੍ਰਹਮਪੁੱਤਰ-ਗੰਗਾ ਦਾ ਮੈਦਾਨ ਵੀ ਕਿਹਾ ਜਾਂਦਾ ਹੈ । ਇਹ ਮੈਦਾਨ ਹਿਮਾਲਾ ਅਤੇ ਦੱਖਣ ਪਠਾਰ ਵਿਚਾਲੇ ਸਥਿਤ ਹੈ | ਇਹ ਰਾਜਸਥਾਨ ਤੋਂ ਆਸਾਮ ਤੱਕ ਫੈਲਿਆ ਹੋਇਆ ਹੈ । ਇਸ ਮੈਦਾਨ ਦੀ ਰਚਨਾ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਤੋਂ ਹੋਈ ਹੈ । ਇਸ ਲਈ ਇਹ ਅਤਿਅੰਤ ਉਪਜਾਊ ਹੈ ।

ਮੱਧਵਰਤੀ ਮੈਦਾਨ ਦੇ ਭਾਗ-ਇਸ ਮੈਦਾਨ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-
(i) ਪੰਜਾਬ-ਹਰਿਆਣਾ ਦਾ ਮੈਦਾਨ
(ii) ਥਾਰ ਮਾਰੂਥਲ ਦਾ ਮੈਦਾਨ
(iii) ਗੰਗਾ ਦਾ ਮੈਦਾਨ ਅਤੇ
(iv) ਪੁੱਤਰ ਦਾ ਮੈਦਾਨ ।

(i) ਪੰਜਾਬ – ਹਰਿਆਣਾ ਦਾ ਮੈਦਾਨ-ਇਹ ਮੈਦਾਨ ਮੁੱਖ ਤੌਰ ਤੇ ਪੰਜਾਬ ਅਤੇ ਹਰਿਆਣਾ ਵਿੱਚ ਫੈਲਿਆ ਹੋਇਆ ਹੈ । ਇਹ ਸਤਲੁਜ ਅਤੇ ਉਸਦੇ ਸਹਾਇਕ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਤੋਂ ਬਣਿਆ ਹੈ । ਇਸ ਲਈ ਇਹ ਕਾਫ਼ੀ ਉਪਜਾਊ ਹੈ ।

(ii) ਥਾਰ ਮਾਰੂਥਲ ਦਾ ਮੈਦਾਨ – ਇਹ ਮੈਦਾਨ ਪੰਜਾਬ ਅਤੇ ਹਰਿਆਣਾ ਦੇ ਦੱਖਣੀ ਖੇਤਰ ਦਾ ਖ਼ੁਸ਼ਕ ਹਿੱਸਾ ਹੈ। ਇਹ ਗੁਜਰਾਤ ਦੀ ਕੱਛ ਦੀ ਖਾੜੀ ਤੱਕ ਫੈਲਿਆ ਹੋਇਆ ਹੈ । ਅਰਾਵਲੀ ਪਰਬਤੇ ਇਸਦੀ ਪੁਰਬੀ ਸੀਮਾ ਬਣਾਉਂਦੇ ਹਨ । ਇੱਥੇ ਥਾਂ-ਥਾਂ ‘ਤੇ ਰੇਤ ਦੇ ਟਿੱਲੇ ਦਿਖਾਈ ਦਿੰਦੇ ਹਨ । ਇਸਦੇ ਕੁੱਝ ਹਿੱਸੇ ਉਪਜਾਉ ਵੀ ਹਨ । ਇੱਥੋਂ ਦੀ ਖਾਰੇ ਪਾਣੀ ਦੀ ਸਾਂਭਰ ਝੀਲ ਬਹੁਤ ਹੀ ਪ੍ਰਸਿੱਧ ਹੈ । ਥਾਰ ਮਾਰੂਥਲ ਦਾ ਮੈਦਾਨ ਜਮਨਾ, ਰਾਮ ਗੰਗਾ, ਚੰਬਲ, ਬੇਤਵਾ ਆਦਿ ਦਰਿਆਵਾਂ ਦੁਆਰਾ ਬਣਿਆ ਹੈ ।

(iii) ਗਾ ਦਾ ਮੈਦਾਨ – ਗੰਗਾ ਦਾ ਮੈਦਾਨ ਇੱਕ ਮਹੱਤਵਪੂਰਨ ਮੈਦਾਨ ਹੈ । ਇਹ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਰਾਜਾਂ ਵਿੱਚ ਫੈਲਿਆ ਹੋਇਆ ਹੈ । ਇਹ ਮੈਦਾਨ ਗੰਗਾ, ਜਮਨਾ ਅਤੇ ਉਨ੍ਹਾਂ ਦੇ ਸਹਾਇਕ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਦੇ ਜਮ੍ਹਾਂ ਹੋਣ ਨਾਲ ਬਣਿਆ ਹੈ ।

(iv) ਬ੍ਰਹਮਪੁੱਤਰ ਦਾ ਮੈਦਾਨ – ਬ੍ਰਹਮਪੁੱਤਰ ਦਾ ਮੈਦਾਨ ਆਸਾਮ ਰਾਜ ਦੇ ਵਿਚਕਾਰ ਸਥਿਤ ਹੈ । ਇਸ ਮੈਦਾਨ ਦੀ ਰਚਨਾ ਮਪੁੱਤਰ ਅਤੇ ਉਸਦੇ ਸਹਾਇਕ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਤੋਂ ਹੋਈ ਹੈ ।

ਪ੍ਰਸ਼ਨ 2.
ਭਾਰਤ ਨੂੰ ਕਿਹੜੀਆਂ ਭੌਤਿਕ ਇਕਾਈਆਂ ਵਿੱਚ ਵੰਡਿਆ ਜਾ ਸਕਦਾ ਹੈ ? ਹਰੇਕ ਭੌਤਿਕ ਇਕਾਈ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਭਾਰਤ ਇੱਕ ਵਿਸ਼ਾਲ ਦੇਸ਼ ਹੈ । ਇਸ ਦੇਸ਼ ਵਿੱਚ ਕਿਤੇ ਉੱਚੇ ਪਰਬਤ ਹਨ ਤਾਂ ਕਿਤੇ ਡੂੰਘੀਆਂ ਘਾਟੀਆਂ ਹਨ । ਕਿੱਤੇ ਪੱਧਰੇ ਵਿਸ਼ਾਲ ਮੈਦਾਨ ਹਨ ਤਾਂ ਕਿਤੇ ਉੱਚੀ-ਨੀਵੀਂ ਪੱਥਰੀਲੀ ਭੂਮੀ ਹੈ । ਅਸੀਂ ਆਪਣੇ ਦੇਸ਼ ਨੂੰ ਭੌਤਿਕ ਰਚਨਾ ਦੇ ਆਧਾਰ ‘ਤੇ ਹੇਠ ਲਿਖੀਆਂ ਛੇ ਇਕਾਈਆਂ ਵਿੱਚ ਵੰਡ ਸਕਦੇ ਹਾਂ

  1. ਉੱਤਰ ਦੇ ਮਹਾਨ ਪਰਬਤ
  2. ਉੱਤਰ ਦੇ ਵਿਸ਼ਾਲ ਮੈਦਾਨ
  3. ਪ੍ਰਾਇਦੀਪੀ ਪਠਾਰ
  4. ਤੱਟ ਦੇ ਮੈਦਾਨ
  5. ਭਾਰਤ ਦਾ ਮਹਾਨ ਮਾਰੂਥਲ
  6. ਦੀਪ-ਸਮੂਹ ।

PSEB 6th Class Social Science Solutions Chapter 6 ਸਾਡਾ ਭਾਰਤ-ਸੰਸਾਰ ਵਿੱਚ 2
Based upon the Survey of India map with the permission of the Surveyor General of India. The responsibility for the correctness of Internal details rests with the publisher. The territorial waters of India extend into the sea to a distance of twelve nautical miles measured from the appropriate base line. The external boundaries and coastilines of India agree with the Record master Copy certified by the Surveyor General of India. © Government of India, Copyright 2009.

ਭਾਰਤ ਦਾ ਮਹਾਨ ਮਾਰੂਥਲ ਅਸਲ ਵਿੱਚ ਉੱਤਰ ਦੇ ਵਿਸ਼ਾਲ ਮੈਦਾਨਾਂ ਦਾ ਹੀ ਇੱਕ ਹਿੱਸਾ ਹੈ । ਇਸ ਲਈ ਇੱਥੇ ਪੰਜ ਇਕਾਈਆਂ ਦਾ ਵਰਣਨ ਕੀਤਾ ਜਾ ਰਿਹਾ ਹੈ ।

1. ਉੱਤਰ ਦੇ ਮਹਾਨ ਪਰਬਤ – ਸਾਡੇ ਦੇਸ਼ ਦੀ ਉੱਤਰੀ ਸੀਮਾ ਤੇ ਹਿਮਾਲਾ ਪਰਬਤ ਫੈਲਿਆ ਹੋਇਆ ਹੈ । ਹਿਮਾਲਾ ਪਰਬਤ ਵਿੱਚ ਤਿੰਨ ਲੜੀਆਂ ਹਨ । ਇਹ ਇੱਕ-ਦੂਜੇ ਦੇ ਸਮਾਨਾਂਤਰ ਫੈਲੀਆਂ ਹੋਈਆਂ ਹਨ । ਇਨ੍ਹਾਂ ਸਮਾਨੰਤਰ ਲੜੀਆਂ ਦੇ ਵਿਚਕਾਰ ਪੂਰਬ-ਪੱਛਮ ਵਿੱਚ ਫੈਲੀਆਂ ਹੋਈਆਂ ਕਈ ਲੰਬੀਆਂ ਘਾਟੀਆਂ ਹਨ, ਜਿਨ੍ਹਾਂ ਨੂੰ “ਦੂਨ’ ਆਖਦੇ ਹਨ ।

ਹਿਮਾਲਾ ਦਾ ਸਭ ਤੋਂ ਉੱਚਾ ਸਿਖਰ ‘ਮਾਊਂਟ ਐਵਰੈਸਟ’ ਹੈ । ਇਹ 8848 ਮੀਟਰ ਉੱਚਾ ਹੈ । ਭਾਰਤ ਵਿੱਚ ਹਿਮਾਲਾ ਦਾ ਸਭ ਤੋਂ ਉੱਚਾ ਸਿਖਰ ਕੰਚਨਜੰਗਾ ਹੈ । ਇਸ ਪਰਬਤ ਦੀਆਂ ਸਾਰੀਆਂ ਉੱਚੀਆਂ-ਉੱਚੀਆਂ ਚੋਟੀਆਂ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ । ਇਸ ਖੇਤਰ ਦੀ ਜਲਵਾਯੂ ਅਤਿਅੰਤ ਠੰਢੀ ਹੈ ।

2. ਉੱਤਰ ਦੇ ਵਿਸ਼ਾਲ ਮੈਦਾਨ – ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨ ਹਿਮਾਲਾ ਪਰਬਤਾਂ ਦੇ ਦੱਖਣ ਵਿੱਚ ਫੈਲੇ ਹਨ । ਪੱਛਮ ਵਿੱਚ ਰਾਵੀ ਨਦੀ ਤੋਂ ਲੈ ਕੇ ਪੂਰਬ ਵਿੱਚ ਬਹਮਪੁੱਤਰ ਨਦੀ ਤੱਕ ਇਨ੍ਹਾਂ ਦੀ ਲੰਬਾਈ 2500 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ । ਇਹ ਮੈਦਾਨ ਰਾਵੀ, ਬਿਆਸ, ਸਤਲੁਜ, ਗੰਗਾ ਅਤੇ ਪੁੱਤਰ ਅਤੇ ਉਨ੍ਹਾਂ ਦੇ ਸਹਾਇਕ ਦਰਿਆਵਾਂ ਦੁਆਰਾ ਲਿਆਂਦੀ ਗਈ ਉਪਜਾਊ ਮਿੱਟੀ ਤੋਂ ਬਣੇ ਹਨ । ਇਸ ਲਈ ਇਨ੍ਹਾਂ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ ।

3. ਪ੍ਰਾਇਦੀਪੀ ਪਠਾਰ – ਭਾਰਤ ਦਾ ਪ੍ਰਾਇਦੀਪੀ ਪਠਾਰ ਉੱਤਰੀ ਮੈਦਾਨਾਂ ਦੇ ਦੱਖਣ ਵਿੱਚ ਵਿਸਤ੍ਰਿਤ ਹੈ । ਇਹ ਭਾਰਤੀ ਉਪ ਮਹਾਂਦੀਪ ਦਾ ਸਭ ਤੋਂ ਪ੍ਰਾਚੀਨ ਹਿੱਸਾ ਹੈ । ਇਸ ਪਠਾਰ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਮਾਲਵਾ ਦਾ ਪਠਾਰ ਅਤੇ ਦੱਖਣ ਦਾ ਪਠਾਰ ਦੱਖਣ ਦਾ ਪਠਾਰ ਲਾਵੇ ਤੋਂ ਬਣਿਆ ਹੈ । ਇਸ ਤ੍ਰਿਕੋਣੇ ਪਠਾਰ ਦੇ ਦੋ ਮੁੱਖ ਭਾਗ ਹਨ-ਮਾਲਵੇ ਦਾ ਪਠਾਰ ਅਤੇ ਦੱਖਣੀ ਪਠਾਰ ।
ਪੱਛਮ ਵਿੱਚ ਪੱਛਮੀ ਘਾਟ ਅਤੇ ਪੂਰਬ ਵਿੱਚ ਪੂਰਬੀ ਘਾਟ ਇਸਦੀ ਹੱਦ ਬਣਾਉਂਦੇ ਹਨ। ਇਹ ਪਠਾਰ ਖਣਿਜ ਪਦਾਰਥਾਂ ਵਿੱਚ ਬਹੁਤ ਹੀ ਅਮੀਰ ਹੈ ।

4. ਤੱਟ ਦੇ ਮੈਦਾਨ – ਦੱਖਣ ਦੇ ਪਠਾਰ ਦੇ ਪੱਛਮ ਅਤੇ ਪੂਰਬ ਵਿੱਚ ਤੱਟ ਦੇ ਮੈਦਾਨ ਫੈਲੇ ਹੋਏ ਹਨ । ਅਰਬ ਸਾਗਰ ਦੇ ਤੱਟ ਦੇ ਮੈਦਾਨਾਂ ਨੂੰ ਪੱਛਮੀ ਤੱਟ ਦੇ ਮੈਦਾਨ ਅਤੇ ਬੰਗਾਲ ਦੀ ਖਾੜੀ ਦੀ ਤੱਟ ਦੀ ਪੱਟੀ ਨੂੰ ਪੂਰਬੀ ਤੱਟ ਦੇ ਮੈਦਾਨ ਆਖਦੇ ਹਨ । ਪੂਰਬੀ ਤੱਟ ਦੇ ਮੈਦਾਨ ਪੱਛਮੀ ਮੈਦਾਨਾਂ ਦੀ ਬਜਾਏ ਜ਼ਿਆਦਾ ਚੌੜੇ ਅਤੇ ਪੱਧਰੇ ਹਨ । ਇੱਥੇ ਦਰਿਆਵਾਂ ਦੁਆਰਾ ਬਣਾਏ ਗਏ ਉਪਜਾਊ ਡੈਲਟਾ ਵੀ ਹਨ ।

5. ਦੀਪ-ਸਮੂਹ-ਭਾਰਤ ਵਿੱਚ ਮੁੱਖ ਤੌਰ ‘ਤੇ ਦੋ ਦੀਪ-ਸਮੂਹ ਹਨ-
(i) ਲਕਸ਼ਦੀਪ,
(ii) ਅੰਡੇਮਾਨ-ਨਿਕੋਬਾਰ ।
(1) ਲਕਸ਼ਦੀਪ ਸਮੂਹ ਕੇਰਲਾ ਦੇ ਪੱਛਮ ਵਿੱਚ ਅਰਬ ਸਾਗਰ ਵਿੱਚ ਸਥਿਤ ਹੈ । ਇਹ ਮੁੰਗੇ ਦੀਆਂ ਚੱਟਾਨਾਂ ਤੋਂ ਬਣੇ ਛੋਟੇ-ਛੋਟੇ ਦੀਪਾਂ ਦਾ ਇੱਕ ਸਮੂਹ ਹੈ । ਇਨ੍ਹਾਂ ਦੀ ਕੁੱਲ ਗਿਣਤੀ 25 ਹੈ ।
(2) ਅੰਡੇਮਾਨ-ਨਿਕੋਬਾਰ ਦੀਪ ਸਮੂਹ ਬੰਗਾਲ ਦੀ ਖਾੜੀ ਵਿੱਚ ਸਥਿਤ ਹੈ | ਇਹ ਜਵਾਲਾਮੁਖੀ ਚੱਟਾਨਾਂ ਤੋਂ ਬਣਿਆ ਹੈ । ਇਨ੍ਹਾਂ ਦੀਪਾਂ ਦੀ ਕੁੱਲ ਗਿਣਤੀ 120 ਹੈ ।
ਸਮੁੰਦਰ ਤੱਟ ਤੋਂ ਦੂਰ ਸਥਿਤ ਇਨ੍ਹਾਂ ਦੀਪਾਂ ਤੋਂ ਇਲਾਵਾ ਕੁੱਝ ਦੀਪ ਤੱਟ ਦੇ ਨੇੜੇ ਵੀ ਸਥਿਤ ਹਨ । ਇਨ੍ਹਾਂ ਵਿੱਚ ਵਹੀਲਰ, ਨਿਉਮਰ, ਦਿਉ ਆਦਿ ਦੀਪ ਸ਼ਾਮਿਲ ਹਨ ।

PSEB 6th Class Social Science Solutions Chapter 6 ਸਾਡਾ ਭਾਰਤ-ਸੰਸਾਰ ਵਿੱਚ

ਪ੍ਰਸ਼ਨ 3.
ਭਾਰਤ ਦੀ ਰਾਜਨੀਤਿਕ ਵੰਡ ਉੱਤੇ ਰੋਸ਼ਨੀ ਪਾਓ ।
ਉੱਤਰ-
ਭਾਰਤ ਵਿੱਚ 28 ਰਾਜ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ । ਇਹ ਰਾਜ ਅਤੇ । ਕੇਂਦਰ ਸ਼ਾਸਿਤ ਪ੍ਰਦੇਸ਼ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ । ਭਾਰਤ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ । ਦੇਸ਼ਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ-

ਲੜੀ ਨੰ: ਰਾਜ ਰਾਜਧਾਨੀ
1. ਆਂਧਰਾ ਪ੍ਰਦੇਸ਼ ਅਮਰਾਵਤੀ
2. ਤੇਲੰਗਾਨਾ ਹੈਦਰਾਬਾਦ
3. ਅਰੁਣਾਚਲ ਪ੍ਰਦੇਸ਼ ਈਟਾਨਗਰ
4. ਆਸਾਮ ਦਿਸਪੁਰ
5. ਬਿਹਾਰ ਪਟਨਾ
6. ਗੋਆ ਪਣਜੀ
7. ਗੁਜਰਾਤ ਗਾਂਧੀਨਗਰ
8. ਹਰਿਆਣਾ ਚੰਡੀਗੜ੍ਹ
9. ਹਿਮਾਚਲ ਪ੍ਰਦੇਸ਼ ਸ਼ਿਮਲਾ
10. ਝਾਰਖੰਡ ਰਾਂਚੀ
11. ਕਰਨਾਟਕਾ ਬੰਗਲੌਰ (ਬੰਗਲੁਰੂ)
12. ਮੱਧ ਪ੍ਰਦੇਸ਼ ਤ੍ਰਿਵੇਂਦਰਮ (ਤਿਰੂਵਨੰਤਪੁਰਮ)
13. ਮਹਾਂਰਾਸ਼ਟਰ ਭੋਪਾਲ
14. ਮਨੀਪੁਰ ਮੁੰਬਈ
15. ਮੇਘਾਲਿਆ ਇੰਫਾਲ
16. ਮੀਜ਼ੋਰਮ ਸ਼ੀਲਾਂਗ
17. ਨਾਗਾਲੈਂਡ ਆਈਜ਼ੋਲ
18. ਉੜੀਸਾ ਕੋਹੀਮਾ
19. ਪੰਜਾਬ ਭੁਵਨੇਸ਼ਵਰ
20. ਰਾਜਸਥਾਨ ਚੰਡੀਗੜ੍ਹ
21. ਸਿੱਕਮ ਜੱਧਰ
22. ਤਾਮਿਲਨਾਡੂ ਗੰਗਟੋਕ
23. ਤਿਪੁਰਾ ਚੇਨੱਈ
24. ਉੱਤਰਾਖੰਡ ਅਗਰਤਲਾ
25. ਉੱਤਰ ਪ੍ਰਦੇਸ਼ ਦੇਹਰਾਦੂਨ
26. ਪੱਛਮੀ ਬੰਗਾਲ ਲਖਨਊ
27 ਗੋਆ ਕੋਲਕਾਤਾ
28. ਗੁਜਰਾਤ ਪਣਜੀ

PSEB 6th Class Social Science Solutions Chapter 6 ਸਾਡਾ ਭਾਰਤ-ਸੰਸਾਰ ਵਿੱਚ 3
Based upon the survey of India map with the permission of the Surveyor General of India. The responsibility for the correctness of Internal details rests with the publisher. The territorial waters of India extend into the sea to a distance of twelve nautical miles measured from the appropriate base line. The external boundaries and coastilines of India agree with the Record master Copy certified by the Surveyor General of India. © Government of India, Copyright.

ਕੇਂਦਰ ਸ਼ਾਸਿਤ ਖੇਤਰ

ਲੜੀ ਨੰ: ਨਾਂ ਰਾਜਧਾਨੀ
1. ਅੰਡੇਮਾਨ ਤੇ ਨਿਕੋਬਾਰ ਦੀਪ ਪੋਰਟ ਬਲੇਅਰ
2. ਚੰਡੀਗੜ੍ਹ ਚੰਡੀਗੜ੍ਹ
3. ਦਾਦਰਾ ਅਤੇ ਨਗਰ ਹਵੇਲੀ ਸੋਲਵਾਸ
4. ਦਮਨ ਅਤੇ ਦਿਉ ਦਮਨ
5. ਦਿੱਲੀ ਦਿੱਲੀ
6. ਲਕਸ਼ਦੀਪ ਕਾਵਾਰੱਤੀ
7. ਪਾਂਡਿਚਰੀ ਪਾਂਡਿਚਰੀ
8. ਜੰਮੂ ਤੇ ਕਸ਼ਮੀਰ ਸ੍ਰੀਨਗਰ
9. ਲੱਦਾਖ ਲੋਹ

PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ

Punjab State Board PSEB 6th Class Social Science Book Solutions Geography Chapter 5 ਧਰਤੀ ਦੇ ਪਰਿਮੰਡਲ Textbook Exercise Questions and Answers.

PSEB Solutions for Class 6 Social Science Geography Chapter 5 ਧਰਤੀ ਦੇ ਪਰਿਮੰਡਲ

SST Guide for Class 6 PSEB ਧਰਤੀ ਦੇ ਪਰਿਮੰਡਲ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਥਲ ਮੰਡਲ ਕਿਸਨੂੰ ਆਖਦੇ ਹਨ ?
ਉੱਤਰ-
ਥਲ ਮੰਡਲ ਤੋਂ ਭਾਵ ਧਰਤੀ ਦੇ ਭੂਮੀ ਵਾਲੇ ਭਾਗ ਤੋਂ ਹੈ । ਇਸਨੂੰ ਧਰਾਤਲ ਜਾਂ ਭੂ-ਪੇਪੜੀ ਵੀ ਕਹਿੰਦੇ ਹਨ । ਇਸਦਾ ਨਿਰਮਾਣ ਵੱਖ-ਵੱਖ ਤਰ੍ਹਾਂ ਦੀਆਂ ਚੱਟਾਨਾਂ ਤੋਂ ਹੋਇਆ ਹੈ । ਇਸਦੀ ਔਸਤ ਮੋਟਾਈ 60 ਕਿਲੋਮੀਟਰ ਹੈ ।

ਪ੍ਰਸ਼ਨ 2.
ਧਰਤੀ ਦੇ ਪ੍ਰਮੁੱਖ ਭੂ-ਰੂਪਾਂ ਦੇ ਨਾਂ ਦੱਸੋ।
ਉੱਤਰ-
ਧਰਤੀ ‘ਤੇ ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦੇ ਭੂ-ਰੂਪ ਪਾਏ ਜਾਂਦੇ ਹਨ । ਇਨ੍ਹਾਂ ਦੇ ਨਾਂ ਹਨ-ਪਰਬਤ, ਪਠਾਰ ਅਤੇ ਮੈਦਾਨ ।

PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ

ਪ੍ਰਸ਼ਨ 3.
ਧਰਤੀ ਦੇ ਸਾਰੇ ਪਰਿਮੰਡਲ ਇੱਕ-ਦੂਜੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਧਰਤੀ ਦੇ ਸਾਰੇ ਪਰਿਮੰਡਲ ਆਪਸ ਵਿੱਚ ਜੁੜੇ ਹੋਏ ਹਨ । ਇਹ ਇੱਕ-ਦੂਜੇ ਦੀ ਹੋਂਦ ਦਾ ਆਧਾਰ ਹਨ । ਕਿਸੇ ਇਕ ਪਰਿਮੰਡਲ ਦਾ ਸੰਤੁਲਨ ਵਿਗੜਨ ਨਾਲ ਹੋਰ ਪਰਿਮੰਡਲਾਂ ਦਾ ਸੰਤੁਲਨ ਵਿਗੜ ਜਾਂਦਾ ਹੈ । ਉਦਾਹਰਨ ਲਈ ਵਧੇਰੇ ਰੁੱਖ-ਪੌਦੇ ਕੱਟਣ ਨਾਲ ਜੈਵ ਮੰਡਲ ਵਿਚ ਅਸੰਤੁਲਨ ਪੈਦਾ ਹੋ ਜਾਂਦਾ ਹੈ । ਇਸਦਾ ਪ੍ਰਭਾਵ ਵਾਯੂਮੰਡਲ ‘ਤੇ ਪੈਂਦਾ ਹੈ ਅਤੇ ਉਹ ਪ੍ਰਦੂਸ਼ਿਤ ਹੋ ਜਾਂਦਾ ਹੈ । ਇਸ ਨਾਲ ਵਰਖਾ ਵਿਚ ਕਮੀ ਆਉਂਦੀ ਹੈ ਜਿਸਦਾ ਜਲਮੰਡਲ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ।

ਪ੍ਰਸ਼ਨ 4.
ਪਰਬਤ ਲੜੀ ਕਿਸ ਨੂੰ ਆਖਦੇ ਹਨ ?
ਉੱਤਰ-
ਆਪਣੇ ਆਲੇ-ਦੁਆਲੇ ਦੇ ਧਰਾਤਲ ਤੋਂ ਉੱਚੇ ਉੱਠੇ ਭੂ-ਭਾਗ ਨੂੰ ਪਰਬਤ ਕਹਿੰਦੇ ਹਨ । ਇਨ੍ਹਾਂ ਦਾ ਉੱਪਰਲਾ ਸਿਰਾ ਨੁਕੀਲਾ ਹੁੰਦਾ ਹੈ । ਪਰਬਤ ਆਮ ਤੌਰ ‘ਤੇ ਇੱਕ ਸਮੂਹ ਦੇ ਰੂਪ ਵਿੱਚ ਪਾਏ ਜਾਂਦੇ ਹਨ | ਪਰਬਤਾਂ ਦੇ ਸਮੂਹ ਨੂੰ ਪਰਬਤ ਲੜੀ ਕਹਿੰਦੇ ਹਨ ।

ਪ੍ਰਸ਼ਨ 5.
ਸੰਸਾਰ ਦੀਆਂ ਪ੍ਰਸਿੱਧ ਪਠਾਰਾਂ ਦੇ ਨਾਂ ਦੱਸੋ ।
ਉੱਤਰ-

  1. ਭਾਰਤ ਦਾ ਦੱਖਣੀ ਪਠਾਰ,
  2. ਉੱਤਰੀ ਅਮਰੀਕਾ ਦਾ ਅਪਲੇਸ਼ੀਅਨ ਪਠਾਰ,
  3. ਮੱਧ ਅਫ਼ਰੀਕਾ ਦਾ ਪਠਾਰ,
  4. ਤਿੱਬਤ ਦਾ ਪਠਾਰ ।

ਪ੍ਰਸ਼ਨ 6.
ਵਾਯੂਮੰਡਲ ਜੀਵਨ-ਪ੍ਰਣਾਲੀ ਨੂੰ ਜਿਊਣ ਲਈ ਕਿਵੇਂ ਸਹਾਇਤਾ ਕਰਦਾ ਹੈ ?
ਉੱਤਰ-
ਵਾਯੂਮੰਡਲ ਜੀਵਨ-ਪ੍ਰਣਾਲੀ ਨੂੰ ਜਿਊਣ ਲਈ ਹੇਠ ਲਿਖੇ ਢੰਗ ਨਾਲ ਸਹਾਇਤਾ ਕਰਦਾ ਹੈ-

  1. ਇਸ ਤੋਂ ਆਕਸੀਜਨ ਲੈ ਕੇ ਜੀਵ ਸਾਹ ਲੈਂਦੇ ਹਨ ।
  2. ਇਹ ਧਰਤੀ ‘ਤੇ ਇੱਕ ਕੰਬਲ ਦਾ ਕੰਮ ਕਰਦਾ ਹੈ ਅਤੇ ਸੂਰਜ ਦੇ ਤਾਪ ਦੀ ਠੀਕ ਰੂਪ ਵਿੱਚ ਵੰਡ ਕਰਦਾ ਹੈ । ਇਸਦੇ ਕਾਰਨ ਧਰਤੀ ਦਾ ਕੋਈ ਸਥਾਨ ਇੰਨਾ ਜ਼ਿਆਦਾ ਗਰਮ ਜਾਂ ਠੰਡਾ ਨਹੀਂ ਹੁੰਦਾ ਕਿ ਉੱਥੇ ਜਿਉਂਦੇ ਨਾ ਰਿਹਾ ਜਾ ਸਕੇ ।
  3. ਵਾਯੂਮੰਡਲ ਤੋਂ ਪ੍ਰਾਪਤ ਨਾਈਟ੍ਰੋਜਨ ਗੈਸ ਨਾਲ ਰੁੱਖ-ਪੌਦਿਆਂ ਦਾ ਵਾਧਾ ਹੁੰਦਾ ਹੈ, ਜਿਸ ਨਾਲ ਮਨੁੱਖ ਨੂੰ ਭੋਜਨ ਮਿਲਦਾ ਹੈ ।
  4. ਵਾਯੂਮੰਡਲ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਹਰੇ ਰੁੱਖ-ਪੌਦੇ ਆਪਣਾ ਭੋਜਨ ਬਣਾਉਂਦੇ ਹਨ ।

ਪ੍ਰਸ਼ਨ 7.
ਮੇਜ਼ ਭੂ-ਰੂਪ ਕਿਸ ਨੂੰ ਅਤੇ ਕਿਉਂ ਆਖਦੇ ਹਨ ?
ਉੱਤਰ-
ਪਠਾਰ ਨੂੰ ਮੇਜ਼ ਭੂ-ਰੂਪ ਕਿਹਾ ਜਾਂਦਾ ਹੈ । ਇਸਦਾ ਕਾਰਨ ਇਹ ਹੈ ਕਿ ਇਸਦਾ ਉੱਪਰਲਾ ਸਿਰਾ ਮੇਜ਼ ਦੀ ਤਰ੍ਹਾਂ ਪੱਧਰਾ ਹੁੰਦਾ ਹੈ ।

ਪ੍ਰਸ਼ਨ 8.
ਜਲ-ਮੰਡਲ ਦੀ ਮਨੁੱਖ ਲਈ ਕੀ ਮਹੱਤਤਾ ਹੈ ?
ਉੱਤਰ-
ਜਲ-ਮੰਡਲ ਵਿੱਚ ਮਹਾਂਸਾਗਰ, ਸਾਗਰ, ਝੀਲਾਂ, ਨਦੀਆਂ ਆਦਿ ਸ਼ਾਮਲ ਹਨ । ਇਨ੍ਹਾਂ ਦਾ ਮਨੁੱਖ ਲਈ ਹੇਠ ਲਿਖਿਆ ਮਹੱਤਵ ਹੈ-

  1. ਜਲ-ਮੰਡਲ ਦੇ ਕਾਰਨ ਹੀ ਧਰਤੀ ‘ਤੇ ਜੀਵਨ ਸੰਭਵ ਹੈ । ਇਸਦਾ ਕਾਰਨ ਇਹ ਹੈ ਕਿ ਮਨੁੱਖ, ਜੀਵ-ਜੰਤੂ ਅਤੇ ਰੁੱਖ-ਪੌਦੇ ਪਾਣੀ ਤੋਂ ਬਿਨਾਂ ਜਿਊਂਦੇ ਨਹੀਂ ਰਹਿ ਸਕਦੇ ।
  2. ਜਲ-ਮੰਡਲ ਵਰਖਾ ਲਿਆਉਣ ਵਿੱਚ ਸਹਾਇਤਾ ਕਰਦਾ ਹੈ, ਜਿਸ ਨਾਲ ਵਾਯੂਮੰਡਲ ਠੰਡਾ ਹੁੰਦਾ ਹੈ ।
  3. ਜਲ-ਮੰਡਲ ਵਿੱਚ ਮੱਛੀਆਂ ਮਿਲਦੀਆਂ ਹਨ ਜਿਨ੍ਹਾਂ ਤੋਂ ਮਨੁੱਖ ਨੂੰ ਭੋਜਨ ਮਿਲਦਾ ਹੈ । .
  4. ਜਲ-ਮੰਡਲ ਵਿੱਚ ਕਿਸ਼ਤੀ-ਆਵਾਜਾਈ ਹੁੰਦੀ ਹੈ । ਇਸ ਨਾਲ ਵਪਾਰ ਨੂੰ ਉਤਸ਼ਾਹ । ਮਿਲਦਾ ਹੈ ।
  5. ਜਲ-ਮੰਡਲ ਤੋਂ ਸਾਨੂੰ ਨਮਕ ਪ੍ਰਾਪਤ ਹੁੰਦਾ ਹੈ ।

PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ

ਪ੍ਰਸ਼ਨ 9.
ਮਹਾਂਦੀਪ ਕਿਸਨੂੰ ਆਖਦੇ ਹਨ ?
ਉੱਤਰ-
ਥਲ ਦੇ ਉਹ ਵੱਡੇ ਭਾਗ, ਜਿਹੜੇ ਤਿੰਨੇ ਜਾਂ ਚਾਰੇ ਪਾਸਿਓਂ ਪਾਣੀ ਨਾਲ ਘਿਰੇ ਹੁੰਦੇ ਹਨ, ਮਹਾਂਦੀਪ ਅਖਵਾਉਂਦੇ ਹਨ ।

ਪ੍ਰਸ਼ਨ 10.
ਧਰਤੀ ‘ਤੇ ਕਿੰਨੇ ਮਹਾਂਦੀਪ ਹਨ ਅਤੇ ਇਨ੍ਹਾਂ ਦੇ ਨਾਂ ਲਿਖੋ । ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ ?
ਉੱਤਰ-
ਧਰਤੀ ‘ਤੇ ਕੁੱਲ ਸੱਤ ਮਹਾਂਦੀਪ ਹਨ । ਇਨ੍ਹਾਂ ਦੇ ਨਾਂ ਹਨ:-

  1. ਏਸ਼ੀਆ
  2. ਅਫ਼ਰੀਕਾ
  3. ਯੂਰਪ
  4. ਉੱਤਰੀ ਅਮਰੀਕਾ
  5. ਦੱਖਣੀ ਅਮਰੀਕਾ
  6. ਆਸਟਰੇਲੀਆ
  7. ਅੰਟਾਰਕਟਿਕਾ ।
    ਇਨ੍ਹਾਂ ਵਿੱਚੋਂ ਏਸ਼ੀਆ ਸਭ ਤੋਂ ਵੱਡਾ ਮਹਾਂਦੀਪ ਹੈ ।

ਪ੍ਰਸ਼ਨ 11.
ਮਹਾਂਸਾਗਰਾਂ ਦੇ ਨਾਂ ਦੱਸੋ । ਇਹ ਵੀ ਦੱਸੋ ਕਿ ਗਲੋਬ ‘ ਤੇ ਮਹਾਂਸਾਗਰ ਨੂੰ , ਕਿਹੜੇ ਰੰਗ ਨਾਲ ਦਰਸਾਇਆ ਜਾਂਦਾ ਹੈ ?
ਉੱਤਰ-
ਸੰਸਾਰ ਵਿੱਚ ਚਾਰ ਮਹਾਂਸਾਗਰ ਹਨ । ਇਨ੍ਹਾਂ ਦੇ ਨਾਂ ਹਨ-

  1. ਸ਼ਾਂਤ ਮਹਾਂਸਾਗਰ
  2. ਅੰਧ ਮਹਾਂਸਾਗਰ
  3. ਹਿੰਦ ਮਹਾਂਸਾਗਰ
  4. ਆਰਕਟਿਕ ਮਹਾਂਸਾਗਰ ।
    ਗਲੋਬ ‘ਤੇ ਮਹਾਂਸਾਗਰਾਂ ਨੂੰ ਨੀਲੇ ਰੰਗ ਨਾਲ ਦਿਖਾਇਆ ਜਾਂਦਾ ਹੈ ।

ਪ੍ਰਸ਼ਨ 12.
ਜੀਵ ਮੰਡਲ ਕਿਸਨੂੰ ਆਖਦੇ ਹਨ ? ਇਸ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਜੀਵ ਮੰਡਲ ਧਰਾਤਲ ਦਾ ਉਹ ਸੀਮਿਤ ਖੇਤਰ ਹੈ, ਜਿੱਥੇ ਭੂਮੀ, ਜਲ ਅਤੇ ਹਵਾ ਇੱਕ-ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ । ਇਹ ਧਰਤੀ ਦੀ ਸਤਹਿ ਤੋਂ ਕੁੱਝ ਹੇਠਾਂ ਪਾਣੀ ਵਿੱਚ ਅਤੇ ਧਰਤੀ ਦੀ ਸਤਹਿ ਤੋਂ ਕੁੱਝ ਉੱਪਰ ਹਵਾ ਤੱਕ ਫੈਲਿਆ ਹੋਇਆ ਹੈ । ਇੱਥੇ ਜੀਵਨ ਲਈ ਅਨੁਕੂਲ ਹਾਲਤਾਂ ਪਾਈਆਂ ਜਾਂਦੀਆਂ ਹਨ । ਇਸ ਲਈ ਇੱਥੇ ਵੱਖ-ਵੱਖ ਤਰ੍ਹਾਂ ਦੇ ਜੀਵ ਅਤੇ ਰੁੱਖ-ਪੌਦੇ ਆਦਿ ਪਾਏ ਜਾਂਦੇ ਹਨ । ਜੀਵ ਮੰਡਲ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਪ੍ਰਾਣੀ ਜਗਤ ਅਤੇ ਬਨਸਪਤੀ ਜਗਤ ਪ੍ਰਾਣੀ ਜਗਤ ਵਿਚ ਮਨੁੱਖ ਅਤੇ ਹੋਰ ਜੀਵ-ਜੰਤੂ ਸ਼ਾਮਲ ਹਨ। ਬਨਸਪਤੀ ਜਗਤ ਵਿੱਚ ਰੁੱਖ-ਪੌਦੇ ਆਉਂਦੇ ਹਨ ।

ਪ੍ਰਸ਼ਨ 13.
ਉੱਤਰੀ ਅਰਧ ਗੋਲੇ ਨੂੰ ‘ਧਰਤ ਗੋਲਾ’ ਅਤੇ ਦੱਖਣੀ ਅਰਧ ਗੋਲੇ ਨੂੰ ‘ਜਲ ਗੋਲਾ’ ਕਿਉਂ ਆਖਦੇ ਹਨ ?
ਉੱਤਰ-
ਉੱਤਰੀ ਅਰਧ ਗੋਲੇ ਦਾ ਜ਼ਿਆਦਾਤਰ ਭਾਗ ਥਲ ਹੈ । ਇਸ ਭਾਗ ਵਿੱਚ ਜਲ ਦਾ ਵਿਸਤਾਰ ਘੱਟ ਹੈ । ਇਸ ਤੋਂ ਉਲਟ ਦੱਖਣੀ ਅਰਧ ਗੋਲੇ ਦਾ ਜ਼ਿਆਦਾਤਰ ਭਾਗ ਜਲ ਨਾਲ ਰਿਆ ਹੈ । ਇਸ ਅਰਧ ਗੋਲੇ ਵਿੱਚ ਥਲ ਦਾ ਵਿਸਤਾਰ ਘੱਟ ਹੈ । ਇਸੇ ਕਾਰਨ ਉੱਤਰੀ ਅਰਧ ਗੋਲੇ ਨੂੰ ਧਰਤ ਗੋਲਾ ਅਤੇ ਦੱਖਣੀ ਅਰਧ ਗੋਲੇ ਨੂੰ ਜਲ ਗੋਲਾ ਕਿਹਾ ਜਾਂਦਾ ਹੈ ।

PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ

ਪ੍ਰਸ਼ਨ 14.
ਜੀਵ ਮੰਡਲ ਦਾ ਪ੍ਰਮੁੱਖ ਪ੍ਰਾਣੀ ਹੋਣ ਕਰਕੇ ਮਨੁੱਖ ਨੂੰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਜੀਵ ਮੰਡਲ ਦਾ ਪ੍ਰਮੁੱਖ ਪ੍ਰਾਣੀ ਹੋਣ ਕਰਕੇ ਮਨੁੱਖ ਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

  1. ਵੱਧਦੀ ਜਨਸੰਖਿਆ ‘ਤੇ ਰੋਕ ਲਗਾਉਣੀ ਜ਼ਰੂਰੀ ਹੈ । ਅਜਿਹਾ ਕਰਕੇ ਹੀ ਜੀਵ ਮੰਡਲ ਦੇ ਤੱਤਾਂ ‘ਤੇ ਦਬਾਅ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ ।
  2. ਕੁਦਰਤੀ ਸਾਧਨਾਂ ਦੀ ਸਾਵਧਾਨੀ ਨਾਲ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਜੀਵ ਮੰਡਲ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕੇ ।
  3. ਮਨੁੱਖ ਨੂੰ ‘ਜੀਓ ਤੇ ਜੀਣ ਦਿਓ’ ਦਾ ਨਿਯਮ ਅਪਣਾਉਣਾ ਚਾਹੀਦਾ ਹੈ ਤਾਂ ਹੀ ਧਰਤੀ ‘ਤੇ ਮਨੁੱਖੀ ਜੀਵਨ ਬਣਿਆ ਰਹਿ ਸਕਦਾ ਹੈ ।

II. ਖ਼ਾਲੀ ਥਾਂਵਾਂ ਭਰੋ :

(1) ……………………………. ਸਭ ਤੋਂ ਛੋਟਾ ਮਹਾਂਦੀਪ ਹੈ ।
ਉੱਤਰ-
ਆਸਟਰੇਲੀਆ

(2) ………………………… ਦੂਸਰੇ ਨੰਬਰ ਤੇ ਵੱਡਾ ਮਹਾਂਦੀਪ ਹੈ ।
ਉੱਤਰ-
ਅਫ਼ਰੀਕਾ

(3) ਆਰਕਟਿਕ ਸਾਗਰ ਨੇ ………………………….. ਧਰੁਵ ਚੁਫੇਰਿਓਂ ਘੇਰਿਆ ਹੈ ।
ਉੱਤਰ-
ਉੱਤਰੀ

(4) ਦੱਖਣੀ ਮਹਾਂਸਾਗਰ ਨੇ ………………………… ਮਹਾਂਦੀਪ ਨੂੰ ਘੇਰਿਆ ਹੋਇਆ ਹੈ ।
ਉੱਤਰ-
ਅੰਟਾਰਕਟਿਕ

(5) ਧਰਤੀ ਦਾ 2/3 ……………………….. ਨੇ ਘੇਰਿਆ ਹੋਇਆ ਹੈ ।
ਉੱਤਰ-
ਪਾਣੀ

PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ

(6) …………………………. ਮਹਾਂਦੀਪ ਨੂੰ ਚਿੱਟਾ ਮਹਾਂਦੀਪ ਆਖਦੇ ਹਨ ।
ਉੱਤਰ-
ਅੰਟਾਰਕਟਿਕ

(7) ……………………………… ਪਰਿਮੰਡਲ ਨੂੰ ਤਿੰਨੋਂ ਪਰਿਮੰਡਲ ਪ੍ਰਭਾਵਿਤ ਕਰਦੇ ਹਨ ।
ਉੱਤਰ-
ਜੀਵ ।

III. ਹੇਠ ਲਿਖਿਆਂ ਦੇ ਠੀਕ ਜੋੜੇ ਬਣਾਓ :

(1) ਮਹਾਂਦੀਪ (ੳ) ਆਰਕਟਿਕ
(2) ਭੂ-ਰੂਪ (ਅ) ਜੀਵ-ਮੰਡਲ
(3) ਜੀਵਨ (ੲ) ਅੰਟਾਰਕਟਿਕ
(4) ਮਹਾਂਸਾਗਰ (ਸ) ਪਠਾਰ

ਉੱਤਰ-

(1) ਮਹਾਂਦੀਪ (ੲ) ਅੰਟਾਰਕਟਿਕ
(2) ਭੂ-ਰੂਪ (ਸ) ਪਠਾਰ
(3) ਜੀਵਨ (ਅ) ਜੀਵ-ਮੰਡਲ
(4) ਮਹਾਂਸਾਗਰ (ੳ) ਆਰਕਟਿਕ

PSEB 6th Class Social Science Guide ਧਰਤੀ ਦੇ ਪਰਿਮੰਡਲ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਤੀ ਦਾ ਕਿਹੜਾ ਪਰਿਮੰਡਲ ਵਾਯੂ ਅਤੇ ਜਲ ਦੋਵਾਂ ਵਿਚ ਫੈਲਿਆ ਹੋਇਆ ਹੈ ?
ਉੱਤਰ-
ਜੀਵ-ਮੰਡਲ ।

ਪ੍ਰਸ਼ਨ 2.
ਕਿਹੜਾ ਮਹਾਸਾਗਰ ਏਸ਼ੀਆ ਅਤੇ ਆਸਟ੍ਰੇਲੀਆ ਨੂੰ ਉੱਤਰੀ ਅਮਰੀਕਾ ਨਾਲੋਂ ਅਲੱਗ ਕਰਦਾ ਹੈ ?
ਉੱਤਰ-
ਪ੍ਰਸ਼ਾਂਤ ਮਹਾਸਾਗਰ ।

PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ

ਪ੍ਰਸ਼ਨ 3.
ਏਸ਼ੀਆ ਅਤੇ ਯੂਰਪ ਨੂੰ ਕਿਹੜੀ ਪਰਬਤ-ਮਾਲਾ ਅਲੱਗ ਕਰਦੀ ਹੈ ?
ਉੱਤਰ-
ਯੂਰਾਲ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਦਿੱਤਾ ਗਿਆ ਚਿੱਤਰ ਹੇਠਾਂ ਲਿਖਿਆਂ ਵਿੱਚੋਂ ਕੀ ਦਰਸਾਉਂਦਾ ਹੈ ?
PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ 1
(ਉ) ਜੀਵ-ਮੰਡਲ ਦੀਆਂ ਗੈਸਾਂ
(ਅ) ਗਲੋਬਲ ਵਾਰਮਿੰਗ ਦੀਆਂ ਗੈਸਾਂ
(ੲ) ਵਾਯੂਮੰਡਲ ਦੀਆਂ ਗੈਸਾਂ ।
ਉੱਤਰ-
(ੲ) ਵਾਯੂਮੰਡਲ ਦੀਆਂ ਗੈਸਾਂ

ਪ੍ਰਸ਼ਨ 2.
ਹੇਠਾਂ ਲਿਖਿਆਂ ਵਿੱਚੋਂ ਕਿਹੜੇ ਮਹਾਂਸਾਗਰ ਨੇ ਧਰਤੀ ਦਾ 1/3 ਭਾਗ ਘੇਰਿਆ ਹੋਇਆ ਹੈ ?
(ਉ) ਪ੍ਰਸ਼ਾਂਤ ਮਹਾਂਸਾਗਰ
(ਅ) ਅੰਧ ਮਹਾਂਸਾਗਰ
(ੲ) ਹਿੰਦ ਮਹਾਂਸਾਗਰ ।
ਉੱਤਰ-
(ਉ) ਪ੍ਰਸ਼ਾਂਤ ਮਹਾਂਸਾਗਰ ।

ਸਹੀ (√) ਅਤੇ ਗ਼ਲਤ (×) ਕਥਨ :

1. ਦੱਖਣੀ ਅਮਰੀਕਾ ਮਹਾਂਦੀਪ ਪਨਾਮਾ ਨਹਿਰ ਦੁਆਰਾ ਉੱਤਰੀ ਅਮਰੀਕਾ ਨਾਲ ਜੁੜਿਆ ਹੈ ।
2. ਆਸਟ੍ਰੇਲੀਆ ਸਭ ਤੋਂ ਵੱਡਾ ਮਹਾਂਦੀਪ ਹੈ ।
3. ਆਰਕਟਿਕ ਮਹਾਂਸਾਗਰ ਨੇ ਦੱਖਣੀ ਧਰੁਵ ਨੂੰ ਘੇਰਿਆ ਹੋਇਆ ਹੈ ।
ਉੱਤਰ-
1. (√)
2. (×)
3. (×)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਤੀ ‘ਤੇ ਸਭ ਤੋਂ ਪਹਿਲਾਂ ਜੀਵਨ ਦਾ ਵਿਕਾਸ ਕਿਹੜੇ ਮੰਡਲ ਵਿੱਚ ਹੋਇਆ ਸੀ ?
ਉੱਤਰ-
ਜਲ ਮੰਡਲ ਵਿੱਚ ।

ਪ੍ਰਸ਼ਨ 2.
ਏਸ਼ੀਆ ਮਹਾਂਦੀਪ ਨੂੰ ਕਿਹੜੇ-ਕਿਹੜੇ ਤਿੰਨ ਮਹਾਂਸਾਗਰਾਂ ਨੇ ਘੇਰਿਆ ਹੋਇਆ ਹੈ ?
ਉੱਤਰ-
ਹਿੰਦ ਮਹਾਂਸਾਗਰ, ਸ਼ਾਂਤ ਮਹਾਂਸਾਗਰ ਅਤੇ ਆਰਕਟਿਕ ਮਹਾਂਸਾਗਰ ।

ਪ੍ਰਸ਼ਨ 3.
ਏਸ਼ੀਆ ਮਹਾਂਦੀਪ ਦੀ ਸਭ ਤੋਂ ਉੱਚੀ ਪਰਬਤ ਚੋਟੀ ਦਾ ਨਾਂ ਦੱਸੋ ।
ਉੱਤਰ-
ਮਾਊਂਟ ਐਵਰੈਸਟ ।

PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ

ਪ੍ਰਸ਼ਨ 4.
ਏਸ਼ੀਆ ਮਹਾਂਦੀਪ ਦਾ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਕਿਹੜਾ ਹੈ ?
ਉੱਤਰ-
ਚੀਨ ।

ਪ੍ਰਸ਼ਨ 5.
ਮਹਾਂਸਾਗਰਾਂ ਵਿੱਚ ਸਭ ਤੋਂ ਡੂੰਘਾ ਸਥਾਨ ਕਿਹੜਾ ਹੈ ?
ਉੱਤਰ-
ਮੈਰੀਨਾ ਖਾਈ, 11022 ਮੀਟਰ ਡੂੰਘੀ ।

ਪ੍ਰਸ਼ਨ 6.
ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ ?
ਉੱਤਰ-
ਏਸ਼ੀਆ ।

ਪ੍ਰਸ਼ਨ 7.
ਉਸ ਮਹਾਂਦੀਪ ਦਾ ਨਾਂ ਦੱਸੋ, ਜਿੱਥੇ ਮਨੁੱਖ ਸਥਾਈ ਰੂਪ ਨਾਲ ਨਹੀਂ ਵਸੇ ਹਨ ।
ਉੱਤਰ-
ਅੰਟਾਰਕਟਿਕਾ ।

ਪ੍ਰਸ਼ਨ 8.
ਉਸ ਮਹਾਂਸਾਗਰ ਦਾ ਨਾਂ ਦੱਸੋ, ਜਿਸਦਾ ਨਾਂ ਕਿਸੇ ਦੇਸ਼ ਦੇ ਨਾਂ ‘ਤੇ ਰੱਖਿਆ ਗਿਆ ਹੈ ।
ਉੱਤਰ-
ਹਿੰਦ ਮਹਾਂਸਾਗਰ ।

PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ

ਪ੍ਰਸ਼ਨ 9.
ਵਾਯੂਮੰਡਲ ਦੀ ਕਿਹੜੀ ਗੈਸ ਜੀਵਨ ਦੇਣ ਵਾਲੀ ਗੈਸ ਸਮਝੀ ਜਾਂਦੀ ਹੈ ?
ਉੱਤਰ-
ਆਕਸੀਜਨ ।

ਪ੍ਰਸ਼ਨ 10.
ਧਰਤੀ ‘ਤੇ ਜਲ ਅਤੇ ਥਲ ਦੀ ਵੰਡ ਦੱਸੋ ।
ਉੱਤਰ-
ਧਰਤੀ ਦਾ 71 ਪ੍ਰਤੀਸ਼ਤ ਭਾਗ ਜਲ ਹੈ । ਇਸ ਦਾ ਥਲ ਭਾਗ ਸਿਰਫ਼ 29 ਪ੍ਰਤੀਸ਼ਤ ਹੈ ।

ਪ੍ਰਸ਼ਨ 11.
ਮਹਾਂਸਾਗਰ ਕਿਸਨੂੰ ਕਹਿੰਦੇ ਹਨ ?
ਉੱਤਰ-
ਮਹਾਂਦੀਪਾਂ ਨੂੰ ਇੱਕ-ਦੂਜੇ ਤੋਂ ਅਲੱਗ ਕਰਨ ਵਾਲੇ ਜਲ ਦੇ ਵੱਡੇ-ਵੱਡੇ ਭਾਗਾਂ ਨੂੰ ਮਹਾਂਸਾਗਰ ਆਖਦੇ ਹਨ ।

ਪ੍ਰਸ਼ਨ 12.
ਸਭ ਤੋਂ ਵੱਡੇ ਮਹਾਂਸਾਗਰ ਦਾ ਨਾਂ ਦੱਸੋ ।
ਉੱਤਰ-
ਸੰਸਾਰ ਦਾ ਸਭ ਤੋਂ ਵੱਡਾ ਮਹਾਂਸਾਗਰ ਪ੍ਰਸ਼ਾਂਤ ਮਹਾਂਸਾਗਰ ਹੈ।

ਪ੍ਰਸ਼ਨ 13.
ਉਹ ਕਿਹੜੇ ਮਹਾਂਦੀਪ ਹਨ, ਜਿਹੜੇ ਥਲ ਨਾਲ ਆਪਸ ਵਿੱਚ ਜੁੜੇ ਹੋਏ ਹਨ ?
ਉੱਤਰ-

  1. ਏਸ਼ੀਆ, ਯੂਰਪ ਅਤੇ ਅਫ਼ਰੀਕਾ ਅਤੇ
  2. ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਥਲ ਦੁਆਰਾ ਆਪਸ ਵਿੱਚ ਜੁੜੇ ਹੋਏ ਹਨ ।

ਪ੍ਰਸ਼ਨ 14.
ਕਿਹੜਾ ਮਹਾਂਦੀਪ ਬਰਫ਼ ਨਾਲ ਢੱਕਿਆ ਰਹਿੰਦਾ ਹੈ ?
ਉੱਤਰ-
ਅੰਟਾਰਕਟਿਕਾ ਮਹਾਂਦੀਪ ਬਰਫ਼ ਨਾਲ ਢੱਕਿਆ ਰਹਿੰਦਾ ਹੈ ।

ਪ੍ਰਸ਼ਨ 15.
ਉਮਰ ਦੇ ਅਨੁਸਾਰ ਪਰਬਤ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦੇ ਹੁੰਦੇ ਹਨ ?
ਉੱਤਰ-
ਯੁਵਾ ਅਤੇ ਪ੍ਰਾਚੀਨ ।

PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ

ਪ੍ਰਸ਼ਨ 16.
ਸਮਾਨੰਤਰ ਲੜੀਆਂ ਦੇ ਯੁਵਾ ਪਰਬਤਾਂ ਦਾ ਇੱਕ ਉਦਾਹਰਨ ਦਿਉ ।
ਉੱਤਰ-
ਹਿਮਾਲਾ ਪਰਬਤ ।

ਪ੍ਰਸ਼ਨ 17.
ਦੋ ਪ੍ਰਾਚੀਨ ਪਰਬਤਾਂ ਦੇ ਨਾਂ ਦੱਸੋ ।
ਉੱਤਰ-
ਐਲਪਸ ਅਤੇ ਹਿਮਾਲਾ ।

ਪ੍ਰਸ਼ਨ 18.
ਦੀਪ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਛੋਟਾ ਜਿਹਾ ਭੂ-ਭਾਗ ਜੋ ਚਾਰੇ ਪਾਸਿਓਂ ਪਾਣੀ ਨਾਲ ਘਿਰਿਆ ਹੁੰਦਾ ਹੈ, ਦੀਪ ਕਹਾਉਂਦਾ ਹੈ ।

ਪ੍ਰਸ਼ਨ 19.
ਭਾਰਤ ਨੂੰ ਉਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦਾ ਭਾਗ ਹੈ, ਪਰ ਇਹ ਤਿੰਨ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਹੈ । ਇਸ ਲਈ ਭਾਰਤ ਨੂੰ ਉਪ-ਮਹਾਂਦੀਪ ਕਿਹਾ ਜਾਂਦਾ ਹੈ ।

ਪ੍ਰਸ਼ਨ 20.
ਸਾਗਰ ਅਤੇ ਖਾੜੀ ਵਿੱਚ ਅੰਤਰ ਦੱਸੋ ।
ਉੱਤਰ-
ਸਾਗਰ-ਸਾਗਰ ਮਹਾਂਸਾਗਰਾਂ ਦੇ ਛੋਟੇ ਜਲ ਭਾਗ ਹਨ । ਖਾੜੀ-ਕੁੱਝ ਸਾਗਰ ਦੂਰ ਥਲ ਭਾਗ ਵਿੱਚ ਪ੍ਰਵੇਸ਼ ਕਰ ਗਏ ਹਨ । ਇਨ੍ਹਾਂ ਨੂੰ ਖਾੜੀ ਕਹਿੰਦੇ
ਹਨ ।

PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਾਂਤ ਮਹਾਂਸਾਗਰ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ !
ਉੱਤਰ-

  1. ਸ਼ਾਂਤ ਮਹਾਂਸਾਗਰ ਸਭ ਤੋਂ ਵੱਡਾ ਮਹਾਂਸਾਗਰ ਹੈ । ਇਸਦਾ ਖੇਤਰਫਲ ਸਾਰੇ ਮਹਾਂਸਾਗਰਾਂ ਦੇ ਕੁੱਲ ਖੇਤਰਫਲ ਤੋਂ ਵੀ ਜ਼ਿਆਦਾ ਹੈ ।
  2. ਇਹ ਹੋਰਨਾਂ ਮਹਾਂਸਾਗਰਾਂ ਦੀ ਬਜਾਏ ਵਧੇਰੇ ਡੂੰਘਾ ਹੈ । ਵਿਸ਼ਵ ਦਾ ਸਭ ਤੋਂ ਡੂੰਘਾ ਸਥਾਨ ਮੈਰੀਨਾ ਖਾਈ ਇਸੇ ਵਿੱਚ ਸਥਿਤ ਹੈ ।
  3. ਇਸਦੇ ਇੱਕ ਪਾਸੇ ਏਸ਼ੀਆ ਅਤੇ ਆਸਟਰੇਲੀਆ ਮਹਾਂਦੀਪ ਹਨ ਅਤੇ ਦੂਜੇ ਪਾਸੇ । ਉੱਤਰੀ ਅਤੇ ਦੱਖਣੀ ਅਮਰੀਕਾ ਮਹਾਂਦੀਪ ਹਨ ।

ਪ੍ਰਸ਼ਨ 2.
ਵਾਯੂਮੰਡਲ ਤੋਂ ਕੀ ਭਾਵ ਹੈ ?
ਉੱਤਰ-
ਧਰਤੀ ਨੂੰ ਚਾਰੇ ਪਾਸਿਓਂ ਘੇਰੇ ਹੋਏ ਹਵਾ ਦੇ ਗਿਲਾਫ਼ ਨੂੰ ਵਾਯੂਮੰਡਲ ਕਹਿੰਦੇ ਹਨ । ਇਹ ਧਰਾਤਲ ਤੋਂ ਲਗਪਗ 1600 ਕਿਲੋਮੀਟਰ ਦੀ ਉੱਚਾਈ ਤੱਕ ਫੈਲਿਆ ਹੋਇਆ ਹੈ । ਵਾਯੂਮੰਡਲ ਵਿੱਚ ਉੱਚਾਈ ਦੇ ਨਾਲ-ਨਾਲ ਹਵਾ ਵਿਰਲੀ ਹੁੰਦੀ ਜਾਂਦੀ ਹੈ ।

ਪ੍ਰਸ਼ਨ 3.
ਵਾਯੂਮੰਡਲ ਦੀਆਂ ਵੱਖ-ਵੱਖ ਗੈਸਾਂ ਕਿਹੜੀਆਂ ਹਨ ? ਉੱਚਾਈ ਦੇ ਨਾਲ ਇਨ੍ਹਾਂ ਦੇ ਅਨੁਪਾਤ ਵਿੱਚ ਕੀ ਪਰਿਵਰਤਨ ਆ ਜਾਂਦਾ ਹੈ ?
ਉੱਤਰ-
ਵਾਯੂਮੰਡਲ ਦੀਆਂ ਵੱਖ-ਵੱਖ ਗੈਸਾਂ ਹੇਠ ਲਿਖੀਆਂ ਹਨ
ਨਾਈਟ੍ਰੋਜਨ = 78 ਪ੍ਰਤੀਸ਼ਤ
ਆਕਸੀਜਨ = 21 ਪ੍ਰਤੀਸ਼ਤ
ਆਰਗਨ . : 0.91 ਪ੍ਰਤੀਸ਼ਤ
ਕਾਰਬਨ ਡਾਈਆਕਸਾਈਡ = 0.03 ਪ੍ਰਤੀਸ਼ਤ ।

ਧਰਤੀ ਤੋਂ 5-6 ਕਿਲੋਮੀਟਰ ਦੀ ਉੱਚਾਈ ਤੱਕ ਗੈਸਾਂ ਦੇ ਅਨੁਪਾਤ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ, ਪਰ ਇਸ ਤੋਂ ਉੱਪਰ ਜਾਣ ‘ਤੇ ਹਵਾ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ । ਬਹੁਤ ਜ਼ਿਆਦਾ ਉੱਚਾਈ ‘ਤੇ ਹਵਾ ਵਿੱਚ ਸਿਰਫ਼ ਹਾਈਡਰੋਜਨ ਅਤੇ ਹੀਲੀਅਮ ਗੈਸਾਂ ਮਿਲਦੀਆਂ ਹਨ ।

ਪ੍ਰਸ਼ਨ 4.
ਮਹਾਂਦੀਪ ਜਾਂ ਥਲੇ ਮੰਡਲ ਦਾ ਮਹੱਤਵ ਦੱਸੋ ।
ਉੱਤਰ-
ਮਹਾਂਦੀਪ ਥਲ ਮੰਡਲ ਦੇ ਭਾਗ ਹਨ । ਇਨ੍ਹਾਂ ਦਾ ਹੇਠ ਲਿਖਿਆ ਮਹੱਤਵ ਹੈ-

  1. ਥਲ ਭਾਗ ‘ਤੇ ਖੇਤੀਬਾੜੀ ਕੀਤੀ ਜਾਂਦੀ ਹੈ ।
  2. ਇਹ ਮਨੁੱਖਾਂ ਅਤੇ ਕਈ ਜੀਵ-ਜੰਤੂਆਂ ਨੂੰ ਆਵਾਸ ਪ੍ਰਦਾਨ ਕਰਦਾ ਹੈ ।
  3. ਥਲ ਭਾਗ ਨੂੰ ਪੁੱਟ ਕੇ ਕੀਮਤੀ ਖਣਿਜ ਪਦਾਰਥ ਪ੍ਰਾਪਤ ਕੀਤੇ ਜਾਂਦੇ ਹਨ ।
  4. ਬਲ ਮੰਡਲ ਕਈ ਤਰ੍ਹਾਂ ਦੀਆਂ ਮਨੁੱਖੀ ਕਿਰਿਆਵਾਂ ਦਾ ਆਧਾਰ ਹੈ ।

ਪ੍ਰਸ਼ਨ 5.
ਪਰਬਤ ਅਤੇ ਪਠਾਰ ਵਿੱਚ ਅੰਤਰ ਦੱਸੋ ।
ਉੱਤਰ-
ਪਰਬਤ – ਪਰਬਤ ਧਰਾਤਲ ਦੇ ਉਹ ਭੂ-ਭਾਗ ਹਨ, ਜੋ ਨੇੜੇ-ਤੇੜੇ ਦੇ ਖੇਤਰ ਤੋਂ ਉੱਚੇ ਉੱਠੇ ਹੁੰਦੇ ਹਨ । ਇਨ੍ਹਾਂ ਦੇ ਸਿਖਰ ਤਿੱਖੇ ਅਤੇ ਢਾਲ ਤੇਜ਼ ਹੁੰਦੇ ਹਨ । ਜ਼ਿਆਦਾਤਰ ਭੂਗੋਲ ਸ਼ਾਸਤਰੀਆਂ ਦੇ ਅਨੁਸਾਰ ਪਰਬਤ ਦੀ ਉੱਚਾਈ 900 ਮੀਟਰ ਤੋਂ ਵੱਧ ਹੋਣੀ ਚਾਹੀਦੀ ਹੈ ।

ਪਠਾਰ – ਪਠਾਰ ਵੀ ਧਰਾਤਲ ਦੇ ਉੱਚੇ ਉੱਠੇ ਭਾਗ ਹੁੰਦੇ ਹਨ, ਪਰ ਇਨ੍ਹਾਂ ਦਾ ਸਿਖਰ ਵਿਸ਼ਾਲ ਅਤੇ ਸਪਾਟ ਪੱਧਰਾ ਹੁੰਦਾ ਹੈ । ਇਨ੍ਹਾਂ ਦੀ ਉੱਚਾਈ ਅਤੇ ਵਿਸਤਾਰ ਵੀ ਅਲੱਗ-ਅਲੱਗ ਹੁੰਦਾ ਹੈ ।

ਪ੍ਰਸ਼ਨ 6.
ਮੈਦਾਨ ਤੋਂ ਕੀ ਭਾਵ ਹੈ ? ਸੰਖੇਪ ਵਰਣਨ ਕਰੋ ।
ਉੱਤਰ-
ਭੂ-ਤਲ ਦੇ ਹੇਠਲੇ ਪ੍ਰਦੇਸ਼ ਮੈਦਾਨ ਅਖਵਾਉਂਦੇ ਹਨ । ਇਹ ਲਗਪਗ ਪੱਧਰੇ ਅਤੇ ਲੱਛਣਹੀਣ ਹੁੰਦੇ ਹਨ । ਸਮੁੰਦਰ ਤਲ ਤੋਂ ਇਨ੍ਹਾਂ ਦੀ ਉੱਚਾਈ 300 ਮੀਟਰ ਤੋਂ ਵੀ ਘੱਟ ਹੁੰਦੀ ਹੈ । ਸੰਸਾਰ ਦੇ ਜ਼ਿਆਦਾਤਰ ਮੈਦਾਨਾਂ ਦਾ ਨਿਰਮਾਣ ਨਦੀਆਂ ਦੇ ਨਿਖੇਪ ਤੋਂ ਹੋਇਆ ਹੈ ।

PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ

ਪ੍ਰਸ਼ਨ 7.
ਕਿਹੜੇ-ਕਿਹੜੇ ਮਹਾਂਦੀਪ ਦੋਨਾਂ ਅਰਧ ਗੋਲਿਆਂ ਵਿੱਚ ਫੈਲੇ ਹਨ ?
ਉੱਤਰ-
ਅਫ਼ਰੀਕਾ, ਦੱਖਣੀ ਅਮਰੀਕਾ ਅਤੇ ਅੰਟਾਰਕਟਿਕਾ ਦੋਵੇਂ ਹੀ ਅਰਧ ਗੋਲਿਆਂ ਵਿੱਚ ਸਥਿਤ ਹਨ । ਇਨ੍ਹਾਂ ਦਾ ਕੁੱਝ ਭਾਗ ਉੱਤਰੀ ਅਰਧ ਗੋਲੇ ਵਿਚ ਅਤੇ ਬਾਕੀ ਭਾਗ ਦੱਖਣੀ ਅਰਧ ਗੋਲੇ ਵਿੱਚ ਹੈ ।

ਪ੍ਰਸ਼ਨ 8. ਕਾਰਨ ਦੱਸੋ-

8. (ਉ) ਧਰਤੀ ਇੱਕ ਅਦੁੱਤਾ ਹਿ ਹੈ ।
ਉੱਤਰ-
ਸੂਰਜ ਦੇ ਅੱਠ ਹਿ ਹਨ, ਜਿਨ੍ਹਾਂ ਵਿੱਚੋਂ ਧਰਤੀ ਵੀ ਇੱਕ ਹੈ । ਪਰ ਧਰਤੀ ਇੱਕ ਮਾਤਰ ਅਜਿਹਾ ਹਿ ਹੈ, ਜਿਸ ’ਤੇ ਜੀਵਨ ਪਾਇਆ ਜਾਂਦਾ ਹੈ । ਇਸ ਲਈ ਧਰਤੀ ਨੂੰ ਅਦੁੱਤਾ ਨ੍ਹੀ ਆਖਦੇ ਹਨ ।

8. (ਅ) ਯੂਰਪ ਅਤੇ ਏਸ਼ੀਆ ਨੂੰ ਯੂਰੇਸ਼ੀਆ ਵੀ ਕਹਿੰਦੇ ਹਨ ।
ਉੱਤਰ-
ਯੂਰਪ ਅਤੇ ਏਸ਼ੀਆ ਨੂੰ ਕੋਈ ਵੀ ਮਹਾਂਸਾਗਰ ਅਲੱਗ ਨਹੀਂ ਕਰਦਾ । ਇਸੇ ਕਾਰਨ ਇਨ੍ਹਾਂ ਦੋਨਾਂ ਮਹਾਂਦੀਪਾਂ ਦੇ ਨਾਂਵਾਂ ਨੂੰ ਮਿਲਾ ਕੇ ਇਨ੍ਹਾਂ ਨੂੰ ਯੂਰੇਸ਼ੀਆ ਵੀ ਕਹਿੰਦੇ ਹਨ । ਇਹ ਇਨ੍ਹਾਂ ਦੋਨਾਂ ਮਹਾਂਦੀਪਾਂ ਦਾ ਸਮੂਹਿਕ ਨਾਂ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਸਾਰ ਦੇ ਕਿੰਨੇ ਮਹਾਂਦੀਪ ਹਨ ? ਉਨ੍ਹਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸੰਸਾਰ ਦੇ ਕੁੱਲ ਸੱਤ ਮਹਾਂਦੀਪ ਹਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

  • ਏਸ਼ੀਆ – ਇਹ ਸੰਸਾਰ ਦਾ ਸਭ ਤੋਂ ਵੱਡਾ ਮਹਾਂਦੀਪ ਹੈ । ਇਹ ਇੱਕ ਪਾਸੇ ‘ਯੂਰਪ, ਮਹਾਂਦੀਪ ਨਾਲ ਜੁੜਿਆ ਹੈ । ਇਸ ਲਈ ਇਨ੍ਹਾਂ ਦੋਨਾਂ ਮਹਾਂਦੀਪਾਂ ਨੂੰ ਯੂਰੇਸ਼ੀਆ ਦੇ ਨਾਂ ਨਾਲ ਵੀ ਬੁਲਾਉਂਦੇ ਹਨ ।
  • ਯੂਰਪ – ਇਹ ਸੰਸਾਰ ਦੇ ਖੁਸ਼ਹਾਲ ਮਹਾਂਦੀਪਾਂ ਵਿੱਚੋਂ ਇੱਕ ਹੈ । ਇਸਦਾ ਵਿਸਤਾਰ ਸਿਰਫ਼ ਉੱਤਰੀ ਅਰਧ ਗੋਲੇ ਵਿੱਚ ਹੀ ਹੈ ।
  • ਅਫ਼ਰੀਕਾ – ਇਹ ਸੰਸਾਰ ਦਾ ਦੂਜਾ ਵੱਡਾ ਮਹਾਂਦੀਪ ਹੈ । ਇਸਨੂੰ ਸਵੇਜ਼ ਨਹਿਰ ਏਸ਼ੀਆ ਤੋਂ ਅਲੱਗ ਕਰਦੀ ਹੈ । ਇਹ ਮਹਾਂਦੀਪ ਦੋਨਾਂ ਅਰਧ ਗੋਲਿਆਂ ਵਿੱਚ ਫੈਲਿਆ ਹੋਇਆ ਹੈ ।
  • ਉੱਤਰੀ ਅਮਰੀਕਾ – ਇਸ ਮਹਾਂਦੀਪ ਦਾ ਵਿਸਤਾਰ ਉੱਤਰੀ ਅਰਧ ਗੋਲੇ ਵਿੱਚ ਹੈ ।
  • ਦੱਖਣੀ ਅਮਰੀਕਾ – ਇਹ ਮਹਾਂਦੀਪ ਅਫ਼ਰੀਕਾ ਮਹਾਂਦੀਪ ਦੇ ਵਾਂਗ ਦੋਨਾਂ ਅਰਧ ਗੋਲਿਆਂ ਵਿੱਚ ਫੈਲਿਆ ਹੈ, ਪਰ ਇਸਦਾ ਜ਼ਿਆਦਾਤਰ ਵਿਸਤਾਰ ਦੱਖਣੀ ਅਰਧ ਗੋਲੇ ਵਿੱਚ ਹੈ ।

PSEB 6th Class Social Science Solutions Chapter 5 ਧਰਤੀ ਦੇ ਪਰਿਮੰਡਲ 2

  • ਆਸਟਰੇਲੀਆ – ਇਹ ਸੰਸਾਰ ਦਾ ਸਭ ਤੋਂ ਛੋਟਾ ਮਹਾਂਦੀਪ ਹੈ । ਇਸਦਾ ਵਿਸਤਾਰ ਸਿਰਫ਼ ਦੱਖਣੀ ਅਰਧ ਗੋਲੇ ਵਿੱਚ ਹੀ ਹੈ ।
  • ਅੰਟਾਰਕਟਿਕਾ – ਇਸ ਮਹਾਂਦੀਪ ਦਾ ਵਿਸਤਾਰ ਵੀ ਸਿਰਫ਼ ਦੱਖਣੀ ਅਰਧ ਗੋਲੇ ਵਿੱਚ ਹੀ ਹੈ । ਇਸਦਾ ਖੇਤਰਫਲ ਯੂਰਪ ਅਤੇ ਆਸਟਰੇਲੀਆ ਦੇ ਮਿਲੇ-ਜੁਲੇ ਖੇਤਰਫਲ ਤੋਂ ਵੀ ਜ਼ਿਆਦਾ ਹੈ । ਇਹ ਸਦਾ ਬਰਫ਼ ਨਾਲ ਢੱਕਿਆ ਰਹਿੰਦਾ ਹੈ ।

ਪ੍ਰਸ਼ਨ 2.
ਮਹਾਂਸਾਗਰ ਤੋਂ ਕੀ ਭਾਵ ਹੈ ? ਸੰਖੇਪ ਵਰਣਨ ਕਰੋ ।
ਉੱਤਰ-
ਧਰਾਤਲ ਦਾ ਵਿਸ਼ਾਲ ਪਾਣੀ ਵਾਲਾ ਭਾਗ, ਜਿਨ੍ਹਾਂ ਨੂੰ ਮਹਾਂਦੀਪ ਇੱਕ-ਦੂਜੇ ਤੋਂ ਅਲੱਗ ਕਰਦੇ ਹਨ, ਮਹਾਂਸਾਗਰ ਅਖਵਾਉਂਦੇ ਹਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

  1. ਸ਼ਾਂਤ ਮਹਾਂਸਾਗਰ – ਇਹ ਸੰਸਾਰ ਦਾ ਸਭ ਤੋਂ ਵੱਡਾ ਅਤੇ ਡੂੰਘਾ ਮਹਾਂਸਾਗਰ ਹੈ । ਇਸਦਾ ਖੇਤਰਫਲ ਸੰਸਾਰ ਦੇ ਸਾਰੇ ਮਹਾਂਸਾਗਰਾਂ ਦੇ ਕੁੱਲ ਖੇਤਰਫਲ ਤੋਂ ਵੀ ਵੱਧ ਹੈ । ਸੰਸਾਰ ਦੀ ਸਭ ਤੋਂ ਡੂੰਘੀ ਖਾਈ ਮੈਰੀਨਾ ਇਸੇ ਮਹਾਂਸਾਗਰ ਵਿੱਚ ਹੈ । ਇਹ ਖਾਈ 11022 ਮੀਟਰ ਡੂੰਘੀ ਹੈ ।
  2. ਅੰਧ ਮਹਾਂਸਾਗਰ – ਇਹ ਸੰਸਾਰ ਦਾ ਦੂਜਾ ਵੱਡਾ ਮਹਾਂਸਾਗਰ ਹੈ । ਇਸਦਾ ਖੇਤਰਫਲ ਸ਼ਾਂਤ ਮਹਾਂਸਾਗਰ ਤੋਂ ਲਗਪਗ ਅੱਧਾ ਹੈ ।
  3. ਹਿੰਦ ਮਹਾਂਸਾਗਰ – ਵਿਸਤਾਰ ਦੀ ਦ੍ਰਿਸ਼ਟੀ ਤੋਂ ਇਹ ਸੰਸਾਰ ਦਾ ਤੀਜਾ ਵੱਡਾ ਮਹਾਂਸਾਗਰ ਹੈ । ਸੰਸਾਰ ਵਿੱਚ ਇਹੀ ਇੱਕ ਮਾਤਰ ਅਜਿਹਾ ਮਹਾਂਸਾਗਰ ਹੈ, ਜਿਸਦਾ ਨਾਂ ਕਿਸੇ ਦੇਸ਼ ਭਾਰਤ ਦੇ ਨਾਂ ‘ਤੇ ਰੱਖਿਆ ਗਿਆ ਹੈ ।
  4. ਆਰਕਟਿਕ – ਇਹ ਸੰਸਾਰ ਦਾ ਚੌਥਾ ਵੱਡਾ ਮਹਾਂਸਾਗਰ ਹੈ । ਇਸਦਾ ਜ਼ਿਆਦਾਤਰ ਭਾਗ ਸਾਰਾ ਸਾਲ ਬਰਫ਼ ਨਾਲ ਜੰਮਿਆ ਰਹਿੰਦਾ ਹੈ । ਇਸੇ ਲਈ ਇਸਨੂੰ ਉੱਤਰੀ ਹਿਮ ਮਹਾਂਸਾਗਰ ਵੀ ਕਹਿੰਦੇ ਹਨ ।
  5. ਦੱਖਣੀ ਮਹਾਂਸਾਗਰ – ਦੱਖਣੀ ਗੋਲਾਰਧ ਵਿਚ ਅੰਧ ਮਹਾਂਸਾਗਰ, ਪ੍ਰਸ਼ਾਂਤ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ ਆਪਸ ਵਿਚ ਮਿਲ ਜਾਂਦੇ ਹਨ । ਇਸ ਵਿਸ਼ਾਲ ਮਹਾਂਸਾਗਰ ਨੂੰ ਦੱਖਣੀ ਮਹਾਂਸਾਗਰ ਕਹਿੰਦੇ ਹਨ । ਇਸ ਮਹਾਂਸਾਗਰ ਨੇ ਅੰਟਾਰਕਟਿਕ ਮਹਾਂਸਾਗਰ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ ।

ਪ੍ਰਸ਼ਨ 3.
ਧਰਤੀ ਦੇ ਬਲ ਭਾਗ ਦੀਆਂ ਪ੍ਰਮੁੱਖ ਆਕ੍ਰਿਤੀਆਂ ਦਾ ਵਰਣਨ ਕਰੋ ।
ਉੱਤਰ-
ਧਰਤੀ ਦਾ ਸਾਰਾ ਥਲ ਭਾਗ ਪੱਧਰਾ ਨਹੀਂ ਹੈ । ਇਹ ਕਿਤੇ ਘੱਟ ਉੱਚਾ ਹੈ, ਤਾਂ ਕਿਤੇ ਜ਼ਿਆਦਾ ਉੱਚਾ । ਇਸ ਨਜ਼ਰੀਏ ਤੋਂ ਥਲ ਨੂੰ ਤਿੰਨ ਪ੍ਰਮੁੱਖ ਭਾਗਾਂ ਵਿੱਚ ਵੰਡ ਸਕਦੇ ਹਾਂ

  1. ਪਹਾੜ ਜਾਂ ਪਰਬਤ
  2. ਪਠਾਰ
  3. ਮੈਦਾਨ ।

1. ਪਹਾੜ ਜਾਂ ਪਰਬਤ – ਆਪਣੇ ਆਲੇ-ਦੁਆਲੇ ਦੇ ਖੇਤਰ ਤੋਂ ਉੱਚੇ ਉੱਠੇ ਭੂ-ਭਾਗ ਪਰਬਤ ਅਖਵਾਉਂਦੇ ਹਨ । ਇਨ੍ਹਾਂ ਦੀ ਉੱਚਾਈ 600 ਮੀਟਰ ਤੋਂ ਜ਼ਿਆਦਾ ਹੁੰਦੀ ਹੈ । ਇਨ੍ਹਾਂ ਦੀ ਢਲਾਨ ਆਮ ਤੌਰ ‘ਤੇ ਖੜ੍ਹੀ ਜਾਂ ਤਿੱਖੀ ਹੁੰਦੀ ਹੈ । ਰਚਨਾ ਦੇ ਅਨੁਸਾਰ ਪਰਬਤ ਚਾਰ ਤਰ੍ਹਾਂ ਦੇ ਹੁੰਦੇ ਹਨ-ਵਲਿਤ ਪਰਬਤ, ਜਵਾਲਾਮੁਖੀ ਪਰਬਤ, ਬਲਾਕ ਪਰਬਤ ਅਤੇ ਅਵਸ਼ਿਸ਼ਟ ਪਰਬਤ । ਵਲਿਤ ਪਰਬਤ ਤਲਛੱਟੀ ਚੱਟਾਨਾਂ ਵਿੱਚ ਵੱਲ ਪੈਣ ਕਾਰਨ ਬਣਦੇ ਹਨ ਅਤੇ ਜਵਾਲਾਮੁਖੀ ਪਰਬਤਾਂ ਦਾ ਨਿਰਮਾਣ ਲਾਵੇ ਤੋਂ ਹੁੰਦਾ ਹੈ । ਬਲਾਕ ਪਰਬਤ ਧਰਤੀ ਵਿੱਚ ਦਰਾਰ ਪੈਣ ਨਾਲ ਬਣਦੇ ਹਨ । ਅਵਸ਼ਿਸ਼ਟ ਪਰਬਤ ਉਹ ਪ੍ਰਾਚੀਨ ਪਰਬਤ ਹਨ ਜੋ ਅਪਰਦਨ ਦੇ ਕਾਰਨ ਘੱਟ ਉੱਚੇ ਰਹਿ ਗਏ ਹਨ ।

2. ਪਠਾਰ – ਪਠਾਰ ਸਾਧਾਰਨ ਰੂਪ ਨਾਲ ਉੱਚੇ ਉੱਠੇ ਉਹ ਭੂ-ਭਾਗ ਹਨ ਜੋ ਉੱਪਰੋਂ ਲਗਪਗ ਪੱਧਰੇ ਹੁੰਦੇ ਹਨ । ਇਹ ਆਮ ਤੌਰ ‘ਤੇ ਮੇਜ਼ ਜਾਂ ਟੇਬਲ ਦੀ ਸ਼ਕਲ ਦੇ ਹੁੰਦੇ ਹਨ । ਇਸੇ ਲਈ ਇਨ੍ਹਾਂ ਨੂੰ ਟੇਬਲ ਲੈਂਡ ਵੀ ਕਿਹਾ ਜਾਂਦਾ ਹੈ । ਇਨ੍ਹਾਂ ਦਾ ਇੱਕ ਤੋਂ ਜ਼ਿਆਦਾ ਕਿਨਾਰਾ ਖੜੀ ਢਲਾਨ ਬਣਾਉਂਦਾ ਹੈ | ਪਰ ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦੇ ਹੁੰਦੇ ਹਨ-ਅੰਤਰ-ਪਰਬਤੀ ਪਠਾਰ, ਵਿਛੇਦਿਤ ਪਠਾਰ, ਗਿਰੀਪਦੀ ਜਾਂ ਲਾਵਾ ਪਠਾਰ । ਅੰਤਰ-ਪਰਬਤੀ ਪਠਾਰ ਉਹ ਪਠਾਰ ਹੁੰਦੇ ਹਨ ਜੋ ਦੋ ਜਾਂ ਦੋ ਤੋਂ ਜ਼ਿਆਦਾ ਪਰਬਤ ਲੜੀਆਂ ਨਾਲ ਘਿਰੇ ਹੁੰਦੇ ਹਨ । ਵਿਛੇਦਿਤ ਪਠਾਰ ਨਦੀਆਂ ਦੀ ਕਾਂਟ-ਛਾਂਟ ਤੋਂ ਬਣਦੇ ਹਨ । ਗਿਰੀਪਦੀ ਪਠਾਰ ਪਹਾੜਾਂ ਦੀ ਤਲ ਵਿੱਚ ਸਥਿਤ ਹੁੰਦੇ ਹਨ ।

3. ਮੈਦਾਨ – ਧਰਾਤਲ ਦੇ ਸਭ ਤੋਂ ਜ਼ਿਆਦਾ ਪੱਧਰੇ ਭਾਗ ਮੈਦਾਨ ਅਖਵਾਉਂਦੇ ਹਨ । ਇਨ੍ਹਾਂ ਦੀ ਸਮੁੰਦਰ ਤਲ ਤੋਂ ਉੱਚਾਈ 300 ਮੀਟਰ ਤੋਂ ਘੱਟ ਹੁੰਦੀ ਹੈ । ਬਣਾਵਟ ਦੇ ਅਨੁਸਾਰ ਮੈਦਾਨ ਤਿੰਨ ਤਰ੍ਹਾਂ ਦੇ ਹੁੰਦੇ ਹਨ-ਨਦੀ ਘਾਟੀ ਮੈਦਾਨ, ਸਰੋਵਰੀ ਮੈਦਾਨ ਅਤੇ ਤੱਟੀ ਮੈਦਾਨ ।

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

Punjab State Board PSEB 6th Class Social Science Book Solutions Geography Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ Textbook Exercise Questions and Answers.

PSEB Solutions for Class 6 Social Science Geography Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

SST Guide for Class 6 PSEB ਨਕਸ਼ੇ-ਸਾਡੇ ਕਿਵੇਂ ਮਦਦਗਾਰ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਨਕਸ਼ਾ ਕੀ ਹੈ ?
ਉੱਤਰ-
ਕਿਸੇ ਪੱਧਰੀ ਸੜਾ ਤੇ ਪੂਰੀ ਧਰਤੀ ਜਾਂ ਉਸਦੇ ਕਿਸੇ ਇੱਕ ਭਾਗ ਦਾ ਖਿੱਚਿਆ ਗਿਆ ਰੂਪ ਨਕਸ਼ਾ ਅਖਵਾਉਂਦਾ ਹੈ । ਨਕਸ਼ਾ ਇੱਕ ਪੈਮਾਨੇ ਦੇ ਅਨੁਸਾਰ ਖਿੱਚਿਆ ਜਾਂਦਾ ਹੈ । ਇਸ ਪੈਮਾਨੇ ਨੂੰ ਨਸ਼ੇ ਦਾ ਪੈਮਾਨਾ ਕਹਿੰਦੇ ਹਨ ।

ਪ੍ਰਸ਼ਨ 2.
ਗਲੋਬ ਕੀ ਹੈ ?
ਉੱਤਰ-
ਧਰਤੀ ਦੇ ਮਾਡਲ ਨੂੰ ਗਲੋਬ ਆਖਦੇ ਹਨ । ਇਸ ਵਿਚ ਇਕ ਕਿੱਲ ਹੁੰਦੀ ਹੈ । ਇਸ ਕਿੱਲ ਦਾ ਉੱਤਰੀ ਸਿਰਾ ਉੱਤਰੀ ਧਰੁੱਵ ਅਤੇ ਦੱਖਣੀ ਸਿਰਾ ਦੱਖਣੀ ਧਰੁੱਵ ਨੂੰ ਦਰਸਾਉਂਦਾ ਹੈ । ਇਸਦੇ ਵਿੱਚੋ ਵਿੱਚ ਪੂਰਬ-ਪੱਛਮ ਦਿਸ਼ਾ ਵੱਲ ਜਾਂਦੀ ਹੋਈ ਰੇਖਾ ਨੂੰ ਭੂ-ਮੱਧ ਰੇਖਾ ਆਖਦੇ ਹਨ ।
PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ 1

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

ਪ੍ਰਸ਼ਨ 3.
ਨਕਸ਼ੇ ਅਤੇ ਗਲੋਬ ਵਿੱਚ ਅੰਤਰ ਦੱਸੋ ।
ਉੱਤਰ-
ਨਕਸ਼ੇ ਅਤੇ ਗਲੋਬ ਵਿੱਚ ਹੇਠ ਲਿਖੇ ਅੰਤਰ ਹਨ-

ਨਕਸ਼ਾ ਗਲੋਬਲ
1. ਨਕਸ਼ਾ ਧਰਤੀ ਦੇ ਧਰਾਤਲ ਜਾਂ ਉਸਦੇ ਕਿਸੇ ਭਾਗ ਦਾ ਇੱਕ ਚਿੱਤਰ ਹੁੰਦਾ ਹੈ ਜਿਸ ਨੂੰ ਇਕ ਪੈਮਾਨੇ ਦੇ ਅਨੁਸਾਰ ਬਣਾਇਆ ਜਾਂਦਾ ਹੈ । 1. ਗਲੋਬ ਧਰਤੀ ਦਾ ਛੋਟਾ ਪ੍ਰਤੀਰੂਪ ਹੁੰਦਾ ਹੈ ।
2. ਨਕਸ਼ੇ ‘ਤੇ ਮਹਾਂਸਾਗਰਾਂ ਅਤੇ ਮਹਾਂ-ਦੀਪਾਂ ਦੀ ਆਕ੍ਰਿਤੀ ਅਤੇ ਆਕਾਰ ਸਹੀ-ਸਹੀ ਨਹੀਂ ਦਿਖਾਏ ਜਾ ਸਕਦੇ । 2. ਗਲੋਬ ‘ਤੇ ਮਹਾਂਸਾਗਰਾਂ ਅਤੇ ਮਹਾਂਦੀਪਾਂ ਦੀ ਆਕ੍ਰਿਤੀ ਅਤੇ ਆਕਾਰ ਬਿਲਕੁਲ ਸਹੀ ਦਿਖਾਏ ਜਾ ਸਕਦੇ ਹਨ ।
3. ਇਸ ਵਿੱਚ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ । 3. ਇਸ ਵਿੱਚ ਪ੍ਰਤੀਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ।

ਪ੍ਰਸ਼ਨ 4.
ਨਕਸ਼ੇ ਕਿਉਂ ਬਣਾਏ ਗਏ ਹਨ ? ਇਨ੍ਹਾਂ ਦੀ ਮਹੱਤਤਾ ਦੱਸੋ ।
ਉੱਤਰ-
ਨਕਸ਼ੇ ਧਰਤੀ ਦੇ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਬਣਾਏ ਜਾਂਦੇ ਹਨ । ਇਹ ਸਾਡੇ ਲਈ ਬਹੁਤ ਹੀ ਉਪਯੋਗੀ ਹਨ । ਇਨ੍ਹਾਂ ਦਾ ਹੇਠ ਲਿਖਿਆ ਮਹੱਤਵ ਹੈ-

  1. ਇਹ ਸਾਨੂੰ ਕਿਸੇ ਸਥਾਨ, ਦੇਸ਼ ਜਾਂ ਮਹਾਂਦੀਪ ਦੀ ਜਾਣਕਾਰੀ ਦਿੰਦੇ ਹਨ ।
  2. ਮਹੱਤਵਪੂਰਨ ਸ਼ਹਿਰਾਂ ਦੇ ਗਾਈਡ ਨਕਸ਼ੇ ਤਿਆਰ ਕੀਤੇ ਜਾਂਦੇ ਹਨ । ਇਹ ਲੋਕਾਂ ਨੂੰ ਵੱਖ-ਵੱਖ ਸਥਾਨ ਲੱਭਣ ਵਿੱਚ ਸਹਾਇਤਾ ਕਰਦੇ ਹਨ ।
  3. ਨਕਸ਼ੇ ਤੋਂ ਅਸੀਂ ਕਿਸੇ ਦੋ ਸਥਾਨਾਂ ਦੇ ਵਿਚਕਾਰ ਦੀ ਦੂਰੀ ਦਾ ਪਤਾ ਲਗਾ ਸਕਦੇ ਹਾਂ ।
  4. ਇਹ ਸਾਨੂੰ ਵਪਾਰਕ ਕੇਂਦਰਾਂ, ਸੜਕਾਂ ਅਤੇ ਰੇਲ ਮਾਰਗਾਂ, ਨਦੀਆਂ ਅਤੇ ਭੌਤਿਕ ਲੱਛਣਾਂ ਦੀ ਜਾਣਕਾਰੀ ਦਿੰਦੇ ਹਨ ।
  5. ਸਰਕਾਰ ਨੂੰ ਪ੍ਰਸ਼ਾਸਨ ਚਲਾਉਣ ਲਈ ਨਕਸ਼ਿਆਂ ਦੀ ਲੋੜ ਹੁੰਦੀ ਹੈ ।
  6. ਨਕਸ਼ੇ ਫ਼ੌਜ ਲਈ ਵੀ ਬਹੁਤ ਉਪਯੋਗੀ ਹੁੰਦੇ ਹਨ ।
    ਸੱਚ ਤਾਂ ਇਹ ਹੈ ਕਿ ਨਕਸ਼ੇ ਭੂਗੋਲ ਦੇ ਵੱਖ-ਵੱਖ ਤੱਥਾਂ ਦਾ ਅਧਿਐਨ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ ।

ਪ੍ਰਸ਼ਨ 5.
ਵੱਖ-ਵੱਖ ਕਿਸਮਾਂ ਦੇ ਨਕਸ਼ਿਆਂ ਦੀ ਸੂਚੀ ਬਣਾਓ ।
ਉੱਤਰ-
ਨਕਸ਼ੇ ਹੇਠ ਲਿਖੀਆਂ ਕਈ ਕਿਸਮਾਂ ਦੇ ਹੁੰਦੇ ਹਨ-

  1. ਭੌਤਿਕ ਨਕਸ਼ੇ
  2. ਇਤਿਹਾਸਕ ਨਕਸ਼ੇ
  3. ਵੰਡ ਸੰਬੰਧੀ ਨਕਸ਼ੇ
  4. ਸਥਲ ਆਕ੍ਰਿਤੀ ਨਕਸ਼ੇ
  5. ਐਟਲੈਸ-ਨਕਸ਼ੇ ਅਤੇ
  6. ਦੀਵਾਰ ਨਕਸ਼ੇ ।

ਪ੍ਰਸ਼ਨ 6.
ਨਕਸ਼ਿਆਂ ਦੇ ਕਿਹੜੇ ਥੰਮ ਹਨ ਅਤੇ ਕਿਉਂ ?
ਉੱਤਰ-
ਨਕਸ਼ੇ ਦੇ ਜ਼ਰੂਰੀ ਥੰਮ ਦੂਰੀ, ਦਿਸ਼ਾ ਅਤੇ ਪ੍ਰਮਾਣਿਕ ਚਿੰਨ੍ਹ ਹਨ । ਇਹ ਥੰਮ ਇਸ ਲਈ ਜ਼ਰੂਰੀ ਹਨ ਕਿਉਂਕਿ ਇਨ੍ਹਾਂ ਤੋਂ ਬਿਨਾਂ ਨਕਸ਼ੇ ਨੂੰ ਪੜ੍ਹਨਾ ਅਤੇ ਸਮਝਣਾ ਔਖਾ ਹੈ । ਅਸਲ ਵਿੱਚ ਇਹ ਥੰਮ ਨਕਸ਼ੇ ਦੀ ਭਾਸ਼ਾ ਹਨ । ਇਨ੍ਹਾਂ ਦੀ ਮਦਦ ਨਾਲ ਹੀ ਅਸੀਂ ਕਿਸੇ ਨਕਸ਼ੇ ਤੋਂ ਉੱਚਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ।

ਪ੍ਰਸ਼ਨ 7.
ਪ੍ਰਮਾਣਿਕ ਚਿੰਨ੍ਹਾਂ ਦਾ ਚਾਰਟ ਬਣਾਓ ।
ਉੱਤਰ-
ਨਕਸ਼ੇ ਵਿਚ ਕੁੱਝ ਵਿਸ਼ੇਸ਼ ਤੱਥਾਂ ਨੂੰ ਦਰਸਾਉਣ ਲਈ ਚਿੰਨ੍ਹ ਨਿਸ਼ਚਿਤ ਕੀਤੇ ਗਏ ਹਨ । ਇਨ੍ਹਾਂ ਨੂੰ ਪ੍ਰਮਾਣਿਕ ਚਿੰਨ੍ਹ ਕਹਿੰਦੇ ਹਨ । ਕੁੱਝ ਪ੍ਰਮਾਣਿਕ ਚਿੰਨ੍ਹ ਅੱਗੇ ਲਿਖੇ ਹਨ-
PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ 2

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

ਪ੍ਰਸ਼ਨ 8.
ਪ੍ਰਮਾਣਿਕ ਚਿੰਨ੍ਹਾਂ ਬਾਰੇ ਤੁਸੀਂ ਕੀ ਜਾਣਦੇ ਹੋ ? ਦੱਸੋ ।
ਉੱਤਰ-
ਨਕਸ਼ੇ ਵਿੱਚ ਸਾਰੇ ਲੱਛਣਾਂ ਨੂੰ ਉਨ੍ਹਾਂ ਦੀ ਸਹੀ ਆਕ੍ਰਿਤੀ ਜਾਂ ਆਕਾਰ ਦੇ ਅਨੁਸਾਰ ਵਿਖਾਉਣਾ ਕਠਿਨ ਹੈ । ਇਸ ਲਈ ਇਨ੍ਹਾਂ ਨੂੰ ਦਰਸਾਉਣ ਲਈ ਵੱਖ-ਵੱਖ ਚਿੰਨ੍ਹਾਂ ਜਾਂ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ । ਚਿੰਨ੍ਹਾਂ ਦੀ ਵਰਤੋਂ ਨਾਲ ਨਕਸ਼ੇ ਨੂੰ ਪੜ੍ਹਨਾ ਆਸਾਨ ਹੋ ਜਾਂਦਾ ਹੈ । ਪਾਣੀ ਅਤੇ ਥਲ ਨੂੰ ਦਰਸਾਉਣ ਲਈ ਰੰਗਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ । ਚਿੰਨ੍ਹਾਂ ਦੇ ਸੰਬੰਧ ਵਿੱਚ ਇੱਕ ਕਠਿਨਾਈ ਇਹ ਆਉਂਦੀ ਹੈ ਕਿ ਵੱਖ-ਵੱਖ ਨਕਸ਼ਿਆਂ ਵਿੱਚ ਇੱਕ ਹੀ ਲੱਛਣ ਲਈ ਅਲੱਗ-ਅਲੱਗ ਚਿੰਨ੍ਹ ਹੋ ਸਕਦੇ ਹਨ । ਇਸ ਕਠਿਨਾਈ ਨੂੰ ਪ੍ਰਮਾਣਿਕ ਚਿੰਨ੍ਹਾਂ ਦੁਆਰਾ ਦੂਰ ਕੀਤਾ ਗਿਆ ਹੈ । ਇਹ ਚਿੰਨ੍ਹ ਪੂਰੇ ਵਿਸ਼ਵ ਵਿੱਚ ਸਮਾਨ ਰੂਪ ਨਾਲ ਪ੍ਰਯੋਗ ਕੀਤੇ ਜਾਂਦੇ ਹਨ ।

ਪ੍ਰਸ਼ਨ 9.
ਰੰਗਦਾਰ ਨਕਸ਼ਿਆਂ ਵਿੱਚ ਕਿਹੜੇ-ਕਿਹੜੇ ਰੰਗਾਂ ਨਾਲ ਹੇਠ ਲਿਖੀਆਂ ਭੌਤਿਕ ਆਕ੍ਰਿਤੀਆਂ ਦਿਖਾਈਆਂ ਜਾਂਦੀਆਂ ਹਨ
ਪਹਾੜ, ਉੱਚੀਆਂ ਧਰਤੀਆਂ, ਮੈਦਾਨ, ਦਰਿਆ, ਜੰਗਲ ਅਤੇ ਬਰਫ਼ ਨਾਲ ਢੱਕੀਆਂ ਪਹਾੜੀਆਂ।
ਉੱਤਰ-

ਭੌਤਿਕ ਆਕ੍ਰਿਤੀ ਰੰਗ
(1) ਪਹਾੜ ਭੂਰਾ
(2) ਉੱਚੀਆਂ ਧਰਤੀਆਂ ਪੀਲਾ
(3) ਮੈਦਾਨ ਹਰਾ
(4) ਦਰਿਆ ਨੀਲਾ
(5) ਜੰਗਲ ਹਰਾ
(6) ਬਰਫ਼ ਨਾਲ ਢੱਕੀਆਂ ਪਹਾੜੀਆਂ ਚਿੱਟਾ

ਪ੍ਰਸ਼ਨ 10.
ਨਕਸ਼ੇ ਵਿੱਚ ਦਿਸ਼ਾ ਦਾ ਕੀ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਦਿਸ਼ਾਵਾਂ ਨਕਸ਼ੇ ਦਾ ਮਹੱਤਵਪੂਰਨ ਅੰਗ ਹਨ । ਆਮ ਤੌਰ ‘ਤੇ ਨਕਸ਼ੇ ਦਾ ਉੱਪਰਲਾ ਭਾਗ ਉੱਤਰ ਦਿਸ਼ਾ ਨੂੰ ਦਰਸਾਉਂਦਾ ਹੈ । ਇਸਦੀ ਸਹਾਇਤਾ ਨਾਲ ਅਸੀਂ ਹੋਰ ਦਿਸ਼ਾਵਾਂ ਆਸਾਨੀ ਨਾਲ ਨਿਸ਼ਚਿਤ ਕਰ ਸਕਦੇ ਹਾਂ । ਅਸੀਂ ਇੰਝ ਵੀ ਕਹਿ ਸਕਦੇ ਹਾਂ ਕਿ ਨਕਸ਼ੇ ਦਾ ਹੇਠਲਾ ਭਾਗ ਦੱਖਣ, ਸੱਜਾ ਭਾਗ ਪੁਰਬ ਅਤੇ ਖੱਬਾ ਭਾਗ ਪੱਛਮ ਦਿਸ਼ਾ ਵੱਲ ਸੰਕੇਤ ਕਰਦਾ ਹੈ ।

ਪ੍ਰਸ਼ਨ 11.
ਨਕਸ਼ੇ ਨੂੰ ਪੜ੍ਹਨ ਲਈ ਪੈਮਾਨਾ ਸਾਡੀ ਕੀ ਮਦਦ ਕਰਦਾ ਹੈ ?
ਉੱਤਰ-
ਨਕਸ਼ੇ ਦਾ ਪੈਮਾਨਾ ਇੱਕ ਤਰ੍ਹਾਂ ਦੀ ਮਾਪ ਰੇਖਾ ਹੁੰਦੀ ਹੈ । ਇਹ ਧਰਾਤਲ ‘ਤੇ ਕਿਸੇ ਦੋ ਬਿੰਦੁਆਂ ਦੇ ਵਿਚਕਾਰ ਦੀ ਵਾਸਤਵਿਕ ਦੁਰੀ ਅਤੇ ਨਕਸ਼ੇ ‘ਤੇ ਉਨ੍ਹਾਂ ਦੋ ਬਿੰਦੂਆਂ ਦੇ ਵਿਚਕਾਰ ਦੀ ਦੁਰੀ ਦਾ ਅਨੁਪਾਤ ਹੁੰਦਾ ਹੈ । ਅਸਲ ਵਿੱਚ ਅਸੀਂ ਨਕਸ਼ੇ ‘ਤੇ ਧਰਾਤਲ ਦੀ ਲੰਬੀ ਦੂਰੀ ਨੂੰ ਨਹੀਂ ਦਿਖਾ ਸਕਦੇ । ਇਸ ਲਈ ਅਸੀਂ ਇਸਨੂੰ ਛੋਟੇ ਪੈਮਾਨੇ ਵਿੱਚ ਬਦਲ ਕੇ ਉਸਨੂੰ ਨਕਸ਼ੇ ‘ਤੇ ਦਿਖਾਉਂਦੇ ਹਾਂ । ਉਦਾਹਰਨ ਲਈ, ਅਸੀਂ ਧਰਾਤਲ ਦੀ 1000 ਕਿਲੋਮੀਟਰ ਦੀ ਦੂਰੀ ਨੂੰ ਲੈਂਦੇ ਹਾਂ । ਨਕਸ਼ੇ ‘ਤੇ ਅਸੀਂ ਇਸ ਦੂਰੀ ਨੂੰ 10 ਸੈਂਟੀਮੀਟਰ ਦੁਆਰਾ ਦਿਖਾ ਸਕਦੇ ਹਾਂ । ਇਸ ਤਰ੍ਹਾਂ ਜੋ ਪੈਮਾਨਾ ਬਣੇਗਾ, ਉਹ ਇਸ ਤਰ੍ਹਾਂ ਹੋਵੇਗਾ-1 ਸੈਂਟੀਮੀਟਰ = 100 ਕਿਲੋਮੀਟਰ ।

ਇਸ ਤਰ੍ਹਾਂ ਨਕਸ਼ੇ ਦਾ ਪੈਮਾਨਾ ਕਿਸੇ ਦੋ ਸਥਾਨਾਂ ਦੇ ਵਿਚਕਾਰ ਦੀ ਦੂਰੀ ਜਾਣਨ ਵਿੱਚ ਸਾਡੀ ਸਹਾਇਤਾ ਕਰਦਾ ਹੈ ।

ਪ੍ਰਸ਼ਨ 12.
ਨਕਸ਼ੇ ਵਿੱਚ ਨਕਸ਼ਾ ਸੰਕੇਤ ਦਾ ਕੀ ਮਹੱਤਵ ਹੈ ?
ਉੱਤਰ-
ਨਕਸ਼ੇ ਉੱਤੇ ਕੁਝ ਭੌਤਿਕ ਲੱਛਣਾਂ ਨੂੰ ਸੰਕੇਤਾਂ ਦੁਆਰਾ ਦਿਖਾਇਆ ਜਾਂਦਾ ਹੈ । ਇਨ੍ਹਾਂ ਨੂੰ ਨਕਸ਼ਾ ਸੰਕੇਤ ਕਹਿੰਦੇ ਹਨ । ਸੰਕੇਤ ਦੀ ਸਹਾਇਤਾ ਨਾਲ ਅਸੀਂ ਦਿਖਾਏ ਗਏ ਲੱਛਣ ਨੂੰ ਆਸਾਨੀ ਨਾਲ ਪਹਿਚਾਣ ਸਕਦੇ ਹਾਂ ਅਤੇ ਉਸ ਦੀ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । ਉਦਾਹਰਨ ਦੇ ਤੌਰ ‘ਤੇ ਜੇਕਰ ਅਸੀਂ ਕੋਈ ਪਰਬਤ ਦਰਸਾਉਣਾ ਚਾਹੁੰਦੇ ਹਾਂ ਤਾਂ ਅਸੀਂ ਉਸ ਦੇ ਲਈ PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ 3 ਲ ਸੰਕੇਤ ਨਿਸ਼ਚਿਤ ਕਰ ਸਕਦੇ ਹਾਂ ।

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

PSEB 6th Class Social Science Guide ਨਕਸ਼ੇ-ਸਾਡੇ ਕਿਵੇਂ ਮਦਦਗਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਤੀ ਦੇ ਧਰਾਤਲੀ ਰੂਪ ਦਰਸਾਉਣ ਵਾਲੇ ਨਕਸ਼ੇ ਕੀ ਕਹਾਉਂਦੇ ਹਨ ?
ਉੱਤਰ-
ਧਰਾਤਲੀ ਅਤੇ ਭੌਤਿਕ ਨਕਸ਼ਾ ।

ਪ੍ਰਸ਼ਨ 2.
ਇਤਿਹਾਸਿਕ ਨਕਸ਼ਿਆਂ ਦੁਆਰਾ ਕੀ ਦਰਸਾਇਆ ਜਾਂਦਾ ਹੈ ? ਇਕ ਉਦਾਹਰਣ ਦਿਓ ।
ਉੱਤਰ-
ਇਤਿਹਾਸਿਕ ਤੱਥ ਜਿਵੇਂ, ਸੱਭਿਅਤਾਵਾਂ ਦਾ ਵਿਸਥਾਰ ।

ਪ੍ਰਸ਼ਨ 3.
ਪੁਸਤਕ ਦੇ ਰੂਪ ਵਿਚ ਦਿੱਤੇ ਗਏ ਨਕਸ਼ੇ ਕੀ ਕਹਾਉਂਦੇ ਹਨ ?
ਉੱਤਰ-
ਐਟਲਸ ਨਕਸ਼ੇ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਤੁਸੀਂ ਕਿਸੇ ਖੇਤਰ ਦਾ ਭੂਗੋਲਿਕ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ । ਇਸ ਲਈ
ਤੁਹਾਨੂੰ ਹੇਠਾਂ ਲਿਖਿਆਂ ਵਿਚੋਂ ਕੀ ਚਾਹੀਦਾ ਹੋਵੇਗਾ ?
(ੳ) ਉਸ ਖੇਤਰ ਦਾ ਨਕਸ਼ਾ
(ਅ) ਉੱਥੋਂ ਦੇ ਲੋਕਾਂ ਦੀ ਸੰਖਿਆ
(ੲ) ਉੱਥੋਂ ਦੇ ਲੋਕਾਂ ਦੀ ਸਰੀਰਕ ਬਨਾਵਟ ।
ਉੱਤਰ-
(ੳ) ਉਸ ਖੇਤਰ ਦਾ ਨਕਸ਼ਾ

ਪ੍ਰਸ਼ਨ 2.
ਤੁਹਾਡੇ ਕੋਲ ਇਕ ‘ਵਸਤੂ ਨਕਸ਼ਾ’ ਹੈ ।ਇਹ ਅੱਗੇ ਵਿੱਚ ਕੀ ਦਰਸਾਵੇਗਾ ?
(ਉ) ਕੁਦਰਤੀ ਅਤੇ ਮਾਨਵ ਦੁਆਰਾ ਨਿਰਮਿਤ ਥਲ ਆਕ੍ਰਿਤੀਆਂ ।
(ਅ) ਇਤਿਹਾਸਿਕ ਲੜਾਈਆਂ ਅਤੇ ਸੱਭਿਅਤਾਵਾਂ ਦਾ ਵਿਸਥਾਰ ॥
(ੲ) ਫ਼ਸਲਾਂ, ਖਣਿਜਾਂ ਆਦਿ ਦੀ ਪ੍ਰਾਦੇਸ਼ਿਕ ਵੰਡ ।
ਉੱਤਰ-
(ੲ) ਫ਼ਸਲਾਂ, ਖਣਿਜਾਂ ਆਦਿ ਦੀ ਪ੍ਰਾਦੇਸ਼ਿਕ ਵੰਡ ।

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

ਖਾਲੀ ਥਾਂਵਾਂ ਭਰੋ :

1. ਫ਼ਸਲਾਂ ਅਤੇ ਖਣਿਜਾਂ ਦੀ ਵੰਡ ……………………….. ਨਕਸ਼ਿਆਂ ਦੁਆਰਾ ਦਰਸਾਈ ਜਾਂਦੀ ਹੈ ।
2. ਗਲੋਬ ਧਰਤੀ ਦੀ ਤਰ੍ਹਾਂ …………………………. ਆਕਾਰ ਦਾ ਹੁੰਦਾ ਹੈ ।
3. ਨਕਸ਼ੇ ਦੇ ਪ੍ਰਮਾਣਿਕ ਚਿੰਨ੍ਹ …………………………. ਚਿੰਨ੍ਹ ਹੁੰਦੇ ਹਨ ।
ਉੱਤਰ-
1. ਵੰਡ ਸੰਬੰਧੀ,
2. ਗੋਲ,
3. ਆਕ੍ਰਿਤੀ ।

ਸਹੀ (√) ਅਤੇ ਗ਼ਲਤ (×) ਕਥਨ :

1. ਐਟਲਸ ਨਕਸ਼ੇ ਵੱਡੇ ਪੈਮਾਨੇ ‘ਤੇ ਆਧਾਰਿਤ ਹੁੰਦੇ ਹਨ ।
2. ਬਲ ਆਕ੍ਰਿਤੀ ਨਕਸ਼ਿਆਂ-ਮਾਨਵ ਨਿਰਮਿਤ ਆਕ੍ਰਿਤੀਆਂ ਦਰਸਾਈਆਂ ਜਾਂਦੀਆਂ ਹਨ ।
3. ਨਕਸ਼ਾ ਇਕ ਪੈਮਾਨੇ ਦੇ ਅਨੁਸਾਰ ਸਮਤਲ ਸਤਹ ‘ਤੇ ਖਿੱਚਿਆ ਜਾਂਦਾ ਹੈ ।
ਉੱਤਰ-
1. (×)
2. (√)
3. (√)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਖਾ-ਚਿੱਤਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਧਰਤੀ ‘ਤੇ ਵਾਸਤਵਿਕ ਦੂਰੀਆਂ ਨੂੰ ਮਾਪੇ ਬਿਨਾਂ ਕਲਪਨਾ ਨਾਲ ਬਣਾਇਆ ਗਿਆ ਚਿੱਤਰ ਰੇਖਾ-ਚਿੱਤਰ ਅਖਵਾਉਂਦਾ ਹੈ ।

ਪ੍ਰਸ਼ਨ 2.
ਦਿਸ਼ਾ ਸੂਚਕ ਯੰਤਰ ਦੀ ਖੋਜ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਹੋਈ ਸੀ ?
ਉੱਤਰ-
ਚੀਨ ਵਿੱਚ ।

ਪ੍ਰਸ਼ਨ 3.
ਦਿਸ਼ਾ-ਬਿੰਦੂ ਕਿਸ ਨੂੰ ਆਖਦੇ ਹਨ ?
ਉੱਤਰ-
ਚਾਰੇ ਮੁੱਖ ਦਿਸ਼ਾਵਾਂ ਨੂੰ ਦਿਸ਼ਾ-ਬਿੰਦੂ ਆਖਦੇ ਹਨ । ਉੱਤਰ, ਦੱਖਣ, ਪੂਰਬ ਅਤੇ ਪੱਛਮ ਚਾਰ ਮੁੱਖ ਦਿਸ਼ਾਵਾਂ ਹਨ ।

ਪ੍ਰਸ਼ਨ 4.
ਪਾਣੀ ਵਾਲੇ ਭਾਗਾਂ ਨੂੰ ਦਿਖਾਉਣ ਲਈ ਕਿਹੜੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਨੀਲੇ ਰੰਗ ਦੀ ।

ਪ੍ਰਸ਼ਨ 5.
ਧਰਤੀ ਅਤੇ ਨਕਸ਼ੇ ‘ਤੇ ਦੂਰੀ ਦੇ ਅਨੁਪਾਤ ਨੂੰ ਦਰਸਾਉਣ ਵਾਲਾ ਪੈਮਾਨਾ ਕੀ ਅਖਵਾਉਂਦਾ ਹੈ ।
ਉੱਤਰ-
ਰੇਖਾਵੀ ਪੈਮਾਨਾ ।

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

ਪ੍ਰਸ਼ਨ 6.
ਛੋਟੇ ਪੈਮਾਨੇ ਦਾ ਨਕਸ਼ਾ ਕੀ ਹੁੰਦਾ ਹੈ ?
ਉੱਤਰ-
ਜਦੋਂ ਕਿਸੇ ਛੋਟੇ ਨਕਸ਼ੇ ਵਿੱਚ ਇਕ ਵੱਡੇ ਖੇਤਰ ਨੂੰ ਦਰਸਾਇਆ ਜਾਂਦਾ ਹੈ, ਤਾਂ ਉਸਨੂੰ ਛੋਟੇ ਪੈਮਾਨੇ ਦਾ ਨਕਸ਼ਾ ਕਹਿੰਦੇ ਹਨ ।

ਪ੍ਰਸ਼ਨ 7.
ਵੱਡੇ ਪੈਮਾਨੇ ਦੇ ਨਕਸ਼ੇ ਦਾ ਇੱਕ ਮਹੱਤਵ ਦੱਸੋ ।
ਉੱਤਰ-
ਅਜਿਹੇ ਨਕਸ਼ੇ ਵਿੱਚ ਵਿਸਤ੍ਰਿਤ ਜਾਣਕਾਰੀ ਦਿੱਤੀ ਜਾ ਸਕਦੀ ਹੈ ।

ਪ੍ਰਸ਼ਨ 8.
ਨਕਸ਼ੇ ਵਿੱਚ ਚਿੰਨ੍ਹਾਂ ਅਤੇ ਰੰਗਾਂ ਦਾ ਕੀ ਮਹੱਤਵ ਹੈ ?
ਉੱਤਰ-
ਚਿੰਨ੍ਹਾਂ ਅਤੇ ਰੰਗਾਂ ਦੀ ਸਹਾਇਤਾ ਨਾਲ ਨਕਸ਼ੇ ਨੂੰ ਪੜ੍ਹਨਾ ਆਸਾਨ ਹੋ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੱਜ-ਕਲ੍ਹ ਗਲੋਬ ਨੂੰ ਪ੍ਰਯੋਗ ਕਰਨਾ ਜ਼ਿਆਦਾ ਸੁਵਿਧਾਜਨਕ ਹੋ ਗਿਆ ਹੈ । ਕਿਵੇਂ ?
ਉੱਤਰ-
ਪਹਿਲਾਂ ਗਲੋਬ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਲੈ ਜਾਣਾ ਕਠਿਨ ਸੀ । ਪਰ ਅੱਜ-ਕਲ੍ਹ ਅਜਿਹੇ ਗਲੋਬ ਆ ਗਏ ਹਨ, ਜਿਨ੍ਹਾਂ ਨੂੰ ਮੋੜ ਕੇ ਕਿਤੇ ਵੀ ਲੈ ਜਾਇਆ ਜਾ ਸਕਦਾ ਹੈ, ਲੋੜ ਪੈਣ ‘ਤੇ ਇਨ੍ਹਾਂ ਨੂੰ ਗੁਬਾਰੇ ਦੀ ਤਰ੍ਹਾਂ ਫੁਲਾਇਆ ਜਾ ਸਕਦਾ ਹੈ । ਕੁੱਝ ਅਜਿਹੇ ਗਲੋਬ ਵੀ ਹਨ, ਜਿਨ੍ਹਾਂ ਵਿੱਚ ਪਰਬਤ, ਪਠਾਰਾਂ ਅਤੇ ਮੈਦਾਨਾਂ ਨੂੰ ਉਨ੍ਹਾਂ ਦੀ ਉੱਚਾਈ ਦੇ ਅਨੁਸਾਰ ਦਰਸਾਇਆ ਗਿਆ ਹੈ । ਇਸ ਉੱਚਾਈ ਨੂੰ ਅਸੀਂ ਹੱਥ ਨਾਲ ਛੂਹ ਕੇ ਮਹਿਸੂਸ ਕਰ ਸਕਦੇ ਹਾਂ ।

ਪ੍ਰਸ਼ਨ 2.
ਮਾਪਕ ਜਾਂ ਪੈਮਾਨੇ ਦੇ ਆਧਾਰ ‘ਤੇ ਨਕਸ਼ੇ ਕਿੰਨੇ ਤਰ੍ਹਾਂ ਦੇ ਹੁੰਦੇ ਹਨ ? ਹਰੇਕ ਦੀਆਂ ਦੋ-ਦੋ ਉਦਾਹਰਨਾਂ ਦਿਓ ।
ਉੱਤਰ-
ਮਾਪਕ ਜਾਂ ਪੈਮਾਨੇ ਦੇ ਆਧਾਰ ‘ਤੇ ਨਕਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ-ਵੱਡੇ ਪੈਮਾਨੇ ਦੇ ਨਕਸ਼ੇ ਅਤੇ ਛੋਟੇ ਪੈਮਾਨੇ ਦੇ ਨਕਸ਼ੇ । ਕਿਸੇ ਪਿੰਡ ਜਾਂ ਸ਼ਹਿਰ ਦਾ ਨਕਸ਼ਾ ਵੱਡੇ ਪੈਮਾਨੇ ਦਾ ਨਕਸ਼ਾ ਹੁੰਦਾ ਹੈ । ਇਸ ਤੋਂ ਉਲਟ ਕਿਸੇ ਦੇਸ਼, ਮਹਾਂਦੀਪ ਜਾਂ ਪੂਰੇ ਵਿਸ਼ਵ ਦਾ ਨਕਸ਼ਾ ਛੋਟੇ ਪੈਮਾਨੇ ਦੇ ਨਕਸ਼ੇ ਦਾ ਉਦਾਹਰਨ ਹੈ ।

ਪ੍ਰਸ਼ਨ 3.
ਵੰਡ ਸੰਬੰਧੀ ਨਕਸ਼ਿਆਂ ਤੋਂ ਕੀ ਭਾਵ ਹੈ ? ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਕੁੱਝ ਨਕਸ਼ੇ ਕਿਸੇ ਵਿਸ਼ੇਸ਼ ਲੱਛਣ ਦੀ ਜਾਣਕਾਰੀ ਦਿੰਦੇ ਹਨ । ਅਜਿਹੇ ਨਕਸ਼ਿਆਂ ਨੂੰ ਵੰਡ ਸੰਬੰਧੀ ਨਕਸ਼ੇ ਕਹਿੰਦੇ ਹਨ । ਉਦਾਹਰਨ ਲਈ, ਵਰਖਾ ਦੀ ਵੰਡ, ਸੜਕਾਂ ਦੇ ਜਾਲ ਅਤੇ ਖਣਿਜਾਂ ਦੀ ਵੰਡ ਨੂੰ ਦਰਸਾਉਣ ਵਾਲੇ ਨਕਸ਼ੇ ਵੰਡ ਸੰਬੰਧੀ ਨਕਸ਼ੇ ਅਖਵਾਉਂਦੇ ਹਨ ।

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

ਪ੍ਰਸ਼ਨ 4.
ਨਕਸ਼ੇ ਗਲੋਬ ਦੀ ਤਰ੍ਹਾਂ ਸ਼ੁੱਧ ਕਿਉਂ ਨਹੀਂ ਹੋ ਸਕਦੇ ?
ਉੱਤਰ-
ਗਲੋਬ ’ਤੇ ਮਹਾਂਦੀਪਾਂ ਅਤੇ ਮਹਾਂਸਾਗਰਾਂ ਦੀ ਆਕ੍ਰਿਤੀ ਨੂੰ ਸਹੀ-ਸਹੀ ਦਿਖਾਇਆ ਜਾ ਸਕਦਾ ਹੈ । ਗਲੋਬ ‘ਤੇ ਦੂਰੀਆਂ ਅਤੇ ਦਿਸ਼ਾਵਾਂ ਵੀ ਬਿਲਕੁਲ ਸਹੀ ਦਿਖਾਈਆਂ ਜਾ ਸਕਦੀਆਂ ਹਨ । ਇਸ ਤੋਂ ਉਲਟ ਨਕਸ਼ੇ ‘ਤੇ ਅਜਿਹਾ ਸੰਭਵ ਨਹੀਂ ਹੈ । ਇਸਦਾ ਕਾਰਨ ਇਹ ਹੈ ਕਿ ਸਾਡੀ ਧਰਤੀ ਗੋਲ ਹੈ ਜਦ ਕਿ ਨਕਸ਼ੇ ਪੱਧਰੀ ਸਤਾ ‘ਤੇ ਬਣਾਏ ਜਾਂਦੇ ਹਨ । ਕਿਸੇ ਗੋਲ ਆਕ੍ਰਿਤੀ ਨੂੰ ਪੂਰੀ ਤਰ੍ਹਾਂ ਨਾਲ ਪੱਧਰਾ ਕਰਨਾ ਅਸੰਭਵ ਹੈ । ਇਸ ਲਈ ਨਕਸ਼ੇ ਗਲੋਬ ਦੀ ਤਰ੍ਹਾਂ ਸ਼ੁੱਧ ਨਹੀਂ ਹੁੰਦੇ ।

ਪ੍ਰਸ਼ਨ 5.
ਵੱਡੇ ਪੈਮਾਨੇ ਅਤੇ ਛੋਟੇ ਪੈਮਾਨੇ ਦੇ ਨਕਸ਼ੇ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਵੱਡੇ ਪੈਮਾਨੇ ਅਤੇ ਛੋਟੇ ਪੈਮਾਨੇ ਦੇ ਨਕਸ਼ੇ-

ਛੋਟਾ ਪੈਮਾਨਾ ਵੱਡਾ ਪੈਮਾਨਾ
1. ਛੋਟੇ ਪੈਮਾਨੇ ਦੇ ਨਕਸ਼ੇ ਕਿਸੇ ਮਹਾਂਦੀਪ ਜਾਂ ਦੇਸ਼ ਦੇ ਨਕਸ਼ੇ ਹੁੰਦੇ ਹਨ । 1. ਵੱਡੇ ਪੈਮਾਨੇ ਦੇ ਨਕਸ਼ੇ ਦੇਸ਼ ਜਾਂ ਖੇਤਰ ਦੇ ਕਿਸੇ ਵਿਸ਼ੇਸ਼ ਭਾਗ ਨੂੰ ਪ੍ਰਦਰਸ਼ਿਤ ਕਰਦੇ ਹਨ ।
2. ਇਨ੍ਹਾਂ ਨਾਲ ਜ਼ਿਆਦਾ ਬਿਓਰੇ ਨਹੀਂ ਦਿਖਾਏ ਜਾ ਸਕਦੇ । 2. ਇਨ੍ਹਾਂ ਨਾਲ ਜ਼ਿਆਦਾ ਬਿਓਰੇ ਦਿਖਾਏ ਜਾ ਸਕਦੇ ਹਨ ।

ਪ੍ਰਸ਼ਨ 6.
ਉਨ੍ਹਾਂ ਹਾਲਤਾਂ ਨੂੰ ਸੂਚੀਬੱਧ ਕਰੋ, ਜਿਨ੍ਹਾਂ ਵਿੱਚ ਗਲੋਬ ਨਕਸ਼ੇ ਤੋਂ ਕਿਤੇ ਜ਼ਿਆਦਾ ਉਪਯੋਗੀ ਹੈ ।
ਉੱਤਰ-
ਗਲੋਚ ਹੇਠ ਲਿਖੀਆਂ ਹਾਲਤਾਂ ਵਿੱਚ ਨਕਸ਼ੇ ਤੋਂ ਜ਼ਿਆਦਾ ਉਪਯੋਗੀ ਹੁੰਦਾ ਹੈ-

  1. ਧਰਤੀ ਦੀ ਸਹੀ ਆਕ੍ਰਿਤੀ ਦੇਖਣ ਲਈ ।
  2. ਮਹਾਂਸਾਗਰਾਂ ਦੇ ਆਕਾਰ ਅਤੇ ਧਰੁਵਾਂ ਦੀ ਸਥਿਤੀ ਜਾਣਨ ਲਈ ।
  3. ਧਰਤੀ ਦੀਆਂ ਦੈਨਿਕ ਅਤੇ ਵਾਰਸ਼ਿਕ ਗਤੀਆਂ ਨੂੰ ਸਮਝਣ ਲਈ ।
  4. ਅਕਸ਼ਾਂਸ਼ ਰੇਖਾਵਾਂ ਅਤੇ ਦਿਸ਼ਾਂਤਰ ਰੇਖਾਵਾਂ ਦੇ ਜਾਲ ਦਾ ਸਹੀ ਰੂਪ ਦੇਖਣ ਲਈ ।

ਪ੍ਰਸ਼ਨ 7.
ਗਲੋਬ ਦੀਆਂ ਕੀ ਕਮੀਆਂ ਹਨ ?
ਉੱਤਰ-
ਗਲੋਬ ਵਿੱਚ ਹੇਠ ਲਿਖੀਆਂ ਕਮੀਆਂ ਹਨ-

  1. ਗਲੋਬ ਦੀ ਵਰਤੋਂ ਸਿਰਫ਼ ਪੂਰੀ ਧਰਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹੀ ਕੀਤੀ ਜਾ ਸਕਦੀ ਹੈ ।
  2. ਗਲੋਬ ਨੂੰ ਨਸ਼ੇ ਦੀ ਤਰ੍ਹਾਂ ਦੀਵਾਰ ‘ਤੇ ਨਹੀਂ ਲਟਕਾਇਆ ਜਾ ਸਕਦਾ ।
  3. ਗਲੋਬ ਨੂੰ ਪੁਸਤਕਾਂ ਵਿੱਚ ਨਹੀਂ ਦਿੱਤਾ ਜਾ ਸਕਦਾ ।
  4. ਗਲੋਬ ‘ਤੇ ਪੈਮਾਨੇ ਦੀ ਸਹਾਇਤਾ ਨਾਲ ਦੋ ਸਥਾਨਾਂ ਦੇ ਵਿਚਕਾਰ ਦੀ ਦੂਰੀ ਨਹੀਂ ਮਾਪੀ ਜਾ ਸਕਦੀ ।
  5. ਗਲੋਬ ‘ਤੇ ਵੱਖ-ਵੱਖ ਦੇਸ਼ਾਂ ਦਾ ਤੁਲਨਾਤਮਕ ਅਧਿਐਨ ਨਹੀਂ ਕੀਤਾ ਜਾ ਸਕਦਾ ।

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਨਕਸ਼ੇ ਕਈ ਤਰ੍ਹਾਂ ਦੇ ਹੁੰਦੇ ਹਨ । ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੀ ਵਰਤੋਂ ਅਲੱਗ-ਅਲੱਗ ਤਰ੍ਹਾਂ ਨਾਲ ਕੀਤੀ ਜਾਂਦੀ ਹੈ । ਕੁੱਝ ਮੁੱਖ ਨਕਸ਼ਿਆਂ ਦਾ ਵਰਣਨ ਇਸ ਤਰ੍ਹਾਂ ਹੈ-

  1. ਭੌਤਿਕ ਨਕਸ਼ੇ – ਇਹ ਨਕਸ਼ੇ ਕਿਸੇ ਮਹਾਂਦੀਪ ਜਾਂ ਕਿਸੇ ਦੇਸ਼ ਦੇ ਭੌਤਿਕ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹਨ । ਇਨ੍ਹਾਂ ਵਿੱਚ ਪਰਬਤ, ਪਠਾਰ, ਮੈਦਾਨ ਆਦਿ ਧਰਾਤਲੀ ਰੂਪ ਦਿਖਾਏ ਜਾਂਦੇ ਹਨ ।
  2. ਇਤਿਹਾਸਕ ਨਕਸ਼ੇ – ਇਹ ਨਕਸ਼ੇ ਇਤਿਹਾਸਕ ਘਟਨਾਵਾਂ, ਮਹੱਤਵਪੂਰਨ ਲੜਾਈਆਂ, ਸਭਿਅਤਾਵਾਂ ਦੇ ਵਿਸਤਾਰ ਅਤੇ ਯਾਤਰਾਵਾਂ ਆਦਿ ਦਾ ਅਧਿਐਨ ਕਰਨ ਲਈ ਵਰਤੇ ਜਾਂਦੇ ਹਨ ।
  3. ਵੰਡ ਸੰਬੰਧੀ ਨਕਸ਼ੇ – ਇਨ੍ਹਾਂ ਨਸ਼ਿਆਂ ਵਿੱਚ ਫ਼ਸਲਾਂ, ਖਣਿਜਾਂ, ਜਨਸੰਖਿਆ ਆਦਿ ਦੀ ਵੰਡ ਦਿਖਾਈ ਜਾਂਦੀ ਹੈ । ਇਨ੍ਹਾਂ ਨੂੰ ਵਸਤੂ-ਨਕਸ਼ੇ ਵੀ ਆਖਿਆ ਜਾਂਦਾ ਹੈ ।
  4. ਸਥਲ-ਆਕ੍ਰਿਤੀ ਨਕਸ਼ੇ – ਇਨ੍ਹਾਂ ਨਸ਼ਿਆਂ ਵਿੱਚ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈਆਂ ਆਕ੍ਰਿਤੀਆਂ ਦਰਸਾਈਆਂ ਜਾਂਦੀਆਂ ਹਨ । ਸੜਕਾਂ ਅਤੇ ਰੇਲ-ਮਾਰਗਾਂ ਦੇ ਨਕਸ਼ੇ ਇਸੇ ਤਰ੍ਹਾਂ ਦੇ ਨਕਸ਼ੇ ਹਨ । ਇਹ ਹਰੇਕ ਦੇਸ਼ ਦੇ ਸਰਵੇ ਵਿਭਾਗ ਵੱਲੋਂ ਤਿਆਰ ਕੀਤੇ ਜਾਂਦੇ ਹਨ ।
  5. ਐਟਲੈਸ-ਨਕਸ਼ੇ – ਇਹ ਨਕਸ਼ੇ ਛੋਟੇ ਪੈਮਾਨੇ ‘ਤੇ ਬਣਾਏ ਜਾਂਦੇ ਹਨ ਅਤੇ ਇਨ੍ਹਾਂ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਵਿਸਤਾਰ ਦਿੱਤਾ ਹੁੰਦਾ ਹੈ । ਵਿਦਿਆਰਥੀਆਂ ਲਈ ਇਹ ਨਕਸ਼ੇ ਬਹੁਤ ਹੀ ਲਾਹੇਵੰਦ ਹੁੰਦੇ ਹਨ ।
  6. ਦੀਵਾਰ-ਨਕਸ਼ੇ – ਇਹ ਐਟਲੈਸ ਨਕਸ਼ਿਆਂ ਨਾਲੋਂ ਵੱਡੇ ਹੁੰਦੇ ਹਨ । ਇਹ ਕਿਸੇ ਨੂੰ ਪੜ੍ਹਾਉਣ ਅਤੇ ਸਮਝਾਉਣ ਲਈ ਵਰਤੇ ਜਾਂਦੇ ਹਨ ।

PSEB 6th Class Social Science Solutions Chapter 3 ਧਰਤੀ ਦੀਆਂ ਗਤੀਆਂ

Punjab State Board PSEB 6th Class Social Science Book Solutions Geography Chapter 3 ਧਰਤੀ ਦੀਆਂ ਗਤੀਆਂ Textbook Exercise Questions and Answers.

PSEB Solutions for Class 6 Social Science Geography Chapter 3 ਧਰਤੀ ਦੀਆਂ ਗਤੀਆਂ

SST Guide for Class 6 PSEB ਧਰਤੀ ਦੀਆਂ ਗਤੀਆਂ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਧਰਤੀ ਦੀ ਦੈਨਿਕ ਗਤੀ ਕੀ ਹੁੰਦੀ ਹੈ ?
ਉੱਤਰ-
ਧਰਤੀ ਸੂਰਜ ਦੇ ਸਾਹਮਣੇ ਆਪਣੇ ਧੁਰੇ ‘ਤੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਰਹਿੰਦੀ ਹੈ । ਇਹ 24 ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ । ਇਸ ਨੂੰ ਧਰਤੀ ਦੀ ਦੈਨਿਕ ਗਤੀ ਆਖਦੇ ਹਨ । ਇਸ ਦੇ ਕਾਰਨ ਧਰਤੀ ‘ਤੇ ਦਿਨ ਅਤੇ ਰਾਤ ਬਣਦੇ ਹਨ ।

ਪ੍ਰਸ਼ਨ 2.
ਧਰਤੀ ਦੇ ਧੁਰੇ ਦੇ ਝੁਕਾਓ ਦਾ ਕੀ ਅਰਥ ਹੈ ?
ਉੱਤਰ-
ਧਰਤੀ ਦਾ ਧੁਰਾ ਇੱਕ ਕਲਪਨਿਕ ਰੇਖਾ ਹੈ, ਜੋ ਧਰਤੀ ਦੇ ਵਿੱਚੋਂ ਗੁਜ਼ਰਦੀ ਹੈ । ਇਹ ਸਿੱਧਾ ਨਹੀਂ ਹੈ । ਇਹ ਆਪਣੀ ਪੱਥ ਰੇਖਾ ਦੇ ਨਾਲ 66° ਦਾ ਕੋਣ ਬਣਾਉਂਦਾ ਹੈ । ਇਸ ਨੂੰ ਧਰਤੀ ਦੇ ਧੁਰੇ ਦਾ ਝੁਕਾਓ ਕਹਿੰਦੇ ਹਨ ।

PSEB 6th Class Social Science Solutions Chapter 3 ਧਰਤੀ ਦੀਆਂ ਗਤੀਆਂ

ਪ੍ਰਸ਼ਨ 3.
ਰੁੱਤਾਂ ਬਣਨ ਦੇ ਕੀ ਕਾਰਨ ਹਨ ?
ਉੱਤਰ-
ਰੁੱਤਾਂ ਬਣਨ ਦੇ ਕਾਰਨ-

  1. ਧਰਤੀ ਦਾ ਆਪਣੇ ਧੁਰੇ ‘ਤੇ ਇੱਕ ਹੀ ਦਿਸ਼ਾ ਵਿੱਚ ਲੁਕੇ ਰਹਿਣਾ ।
  2. ਧਰਤੀ ਦੁਆਰਾ 365 ਦਿਨਾਂ ਵਿੱਚ ਸੂਰਜ ਦੀ ਇਕ ਪਰਿਕਰਮਾ ਕਰਨਾ ।
  3. ਦਿਨ-ਰਾਤ ਦਾ ਛੋਟਾ-ਵੱਡਾ ਹੋਣਾ ।

ਪ੍ਰਸ਼ਨ 4.
21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਿੱਥੇ ਸਿੱਧੀਆਂ ਪੈਂਦੀਆਂ ਹਨ ?
ਉੱਤਰ-
21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਰਕ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ ।

ਪ੍ਰਸ਼ਨ 5.
ਦੱਖਣੀ ਅਰਧ-ਗੋਲੇ ਵਿੱਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ?
ਉੱਤਰ-
ਬਸੰਤ ਰੁੱਤ ।

ਪ੍ਰਸ਼ਨ 6.
ਸ਼ੀਤ ਅਯੁਨਾਂਤ ਕਦੋਂ ਹੁੰਦੀ ਹੈ ?
ਉੱਤਰ-
22 ਦਸੰਬਰ ਨੂੰ ਸੂਰਜ ਦੀਆਂ ਕਿਰਨਾਂ ਮਕਰ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ । ਇਸ ਨੂੰ ਸ਼ੀਤ ਅਯੁਨਾਂਤ ਕਹਿੰਦੇ ਹਨ ।

ਪ੍ਰਸ਼ਨ 7.
ਦੱਖਣੀ ਅਰਧ ਗੋਲੇ ਵਿਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ?
ਉੱਤਰ-
ਦੱਖਣੀ ਅਰਧ ਗੋਲੇ ਵਿਚ 23 ਸਤੰਬਰ ਨੂੰ ਬਸੰਤ ਰੁੱਤ ਹੁੰਦੀ ਹੈ ।

PSEB 6th Class Social Science Solutions Chapter 3 ਧਰਤੀ ਦੀਆਂ ਗਤੀਆਂ

II. ਹੇਠ ਲਿਖਿਆਂ ਵਿੱਚ ਅੰਤਰ ਦੱਸੋ :

(1) ਊਸ਼ਣ ਅਯੁਨਾਂਤ ਅਤੇ ਸ਼ੀਤ ਅਯਨਾਂਤ ।
(2) ਬਸੰਤ-ਵਿਸੂਵੀ ਅਤੇ ਪਤਝੜ-ਵਿਸੂਵੀ ।
(3) ਦੈਨਿਕ ਗਤੀ ਅਤੇ ਵਾਰਸ਼ਿਕ ਗਤੀ ।
(4) ਸ਼੍ਰੇਣੀ ਵਿੱਚ ਪ੍ਰਿਥਵੀ ਦੀਆਂ ਗਤੀਆਂ ‘ਤੇ ਇਕ ਕਵਿਜ਼ ਪ੍ਰਤੀਯੋਗਤਾ ਦਾ ਆਯੋਜਨ ਕਰੋ ।
ਉੱਤਰ-
(1) ਊਸ਼ਣ ਅਯੁਨਾਂਤ ਅਤੇ ਸ਼ੀਤ-ਅਯਨਾਂਤ – 21 ਜੂਨ ਨੂੰ ਸੂਰਜ ਕਰਕ ਰੇਖਾ ‘ਤੇ ਸਿੱਧਾ ਚਮਕਦਾ ਹੈ । ਇਸ ਨੂੰ ਊਸ਼ਣ ਅਯੁਨਾਂਤ ਕਹਿੰਦੇ ਹਨ । ਇਸ ਤੋਂ ਉਲਟ ਸ਼ੀਤ
ਅਯੁਨਾਂਤ 22 ਦਸੰਬਰ ਦੀ ਅਵਸਥਾ ਵਿੱਚ ਹੁੰਦਾ ਹੈ । ਇਸ ਅਵਸਥਾ ਵਿੱਚ ਸੂਰਜ ਦੀਆਂ ਕਿਰਨਾਂ ਮਕਰ ਰੇਖਾ ‘ਤੇ ਸਿੱਧੀਆਂ ਚਮਕਦੀਆਂ ਹਨ ।

(2) ਬਸੰਤ-ਵਿਸੂਵੀ ਅਤੇ ਪਤਝੜ-ਵਿਸੁਵੀ – 21 ਮਾਰਚ ਨੂੰ ਉੱਤਰੀ ਅਰਧ ਗੋਲੇ ਵਿੱਚ ਬਸੰਤ ਰੁੱਤ ਹੁੰਦੀ ਹੈ । ਇਸ ਨੂੰ ਬਸੰਤ-ਵਿਸੁਵੀ ਕਿਹਾ ਜਾਂਦਾ ਹੈ ।
23 ਸਤੰਬਰ ਨੂੰ ਉੱਤਰੀ ਅਰਧ ਗੋਲੇ ਵਿੱਚ ਪਤਝੜ ਦੀ ਰੁੱਤ ਹੁੰਦੀ ਹੈ। ਇਸਨੂੰ ਪਤਝੜਵਿਸੂਵੀ ਕਹਿੰਦੇ ਹਨ ।

(3) ਦੈਨਿਕ ਗਤੀ ਅਤੇ ਵਾਰਸ਼ਿਕ ਗਤੀ-

ਦੈਨਿਕ ਗਤੀ ਵਾਰਸ਼ਿਕ ਗਤੀ
1. ਇਸ ਗਤੀ ਵਿੱਚ ਧਰਤੀ ਆਪਣੇ ਧੁਰੇ ‘ਤੇ ਘੁੰਮਦੀ ਹੈ । 1. ਇਸ ਗਤੀ ਵਿੱਚ ਆਪਣੇ ਧੁਰੇ ‘ਤੇ ਘੁੰਮਦੀ ਹੋਈ ਧਰਤੀ ਸੂਰਜ ਦੀ ਪਰਿਕਰਮਾ ਕਰਦੀ ਹੈ ।
2. ਇਸ ਗਤੀ ਵਿੱਚ ਧਰਤੀ 24 ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ । 2. ਇਸ ਗਤੀ ਵਿੱਚ ਧਰਤੀ 3651/4 ਦਿਨਾਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ।
3. ਇਸ ਗਤੀ ਨਾਲ ਦਿਨ-ਰਾਤ ਬਣਦੇ ਹਨ । 3. ਇਸ ਗਤੀ ਨਾਲ ਦਿਨ-ਰਾਤ ਛੋਟੇ-ਵੱਡੇ ਹੁੰਦੇ ਹਨ ਅਤੇ ਰੁੱਤਾਂ ਬਣਦੀਆਂ ਹਨ ।

(4) ਆਪਣੇ ਅਧਿਆਪਕ ਦੀ ਸਹਾਇਤਾ ਨਾਲ ਆਪ ਕਰੋ ।

III. ਕਾਰਨ ਦੱਸੋ :

ਪ੍ਰਸ਼ਨ 1.
ਸੂਰਜ ਪੂਰਬ ਵਿੱਚੋਂ ਨਿਕਲਦਾ ਹੈ ਅਤੇ ਪੱਛਮ ਵਿੱਚ ਛਿਪਦਾ ਹੈ ।
ਉੱਤਰ-
ਸਾਡੀ ਧਰਤੀ ਆਪਣੇ ਧੁਰੇ ‘ਤੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ, ਪਰ ਸੂਰਜ ਆਪਣੀ ਥਾਂ ‘ਤੇ ਸਥਿਰ ਹੈ । ਜਦੋਂ ਕਿਸੇ ਘੁੰਮਦੀ ਹੋਈ ਜਾਂ ਚੱਲਦੀ ਹੋਈ ਵਸਤੁ ਤੋਂ ਖੜੀਆਂ ਵਸਤੂਆਂ ਨੂੰ ਦੇਖੀਏ ਤਾਂ ਉਹ ਉਲਟ ਦਿਸ਼ਾ ਵਿੱਚ ਜਾਂਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ । ਇਹੀ ਕਾਰਨ ਹੈ ਕਿ ਸੂਰਜ ਪੂਰਬ ਤੋਂ ਪੱਛਮ (ਪ੍ਰਿਥਵੀ ਦੇ ਘੁੰਮਣ ਦੀ ਉਲਟ ਦਿਸ਼ਾ) ਵੱਲ ਚੱਲਦਾ ਦਿਖਾਈ ਦਿੰਦਾ ਹੈ । ਦੂਜੇ ਸ਼ਬਦਾਂ ਵਿੱਚ, ਸੁਰਜ ਪੂਰਬ ਤੋਂ ਨਿਕਲਦਾ ਅਤੇ ਪੱਛਮ ਵਿੱਚ ਛਿਪਦਾ ਹੈ ।

ਪ੍ਰਸ਼ਨ 2.
ਦਿਨ ਅਤੇ ਰਾਤ ਹਮੇਸ਼ਾ ਬਰਾਬਰ ਨਹੀਂ ਹੁੰਦੇ ।
ਉੱਤਰ-
ਦਿਨ ਅਤੇ ਰਾਤ ਹਮੇਸ਼ਾ ਬਰਾਬਰ ਨਹੀਂ ਹੁੰਦੇ । ਇਸਦੇ ਦੋ ਮੁੱਖ ਕਾਰਨ ਹਨ-
(1) ਧਰਤੀ ਦਾ ਧੁਰਾ ਆਪਣੀ ਪੱਥ ਰੇਖਾ ‘ਤੇ 6671/2° ਦੇ ਕੋਣ ’ਤੇ ਝੁਕਿਆ ਰਹਿੰਦਾ ਹੈ ।

(2) ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਜਿਸ ਕਾਰਨ ਉੱਤਰੀ ਅਤੇ ਦੱਖਣੀ ਧਰੁਵ ਵਾਰੀ-ਵਾਰੀ ਨਾਲ ਸੂਰਜ ਦੇ ਸਾਹਮਣੇ ਆਉਂਦੇ ਰਹਿੰਦੇ ਹਨ । ਸਿੱਟੇ ਵਜੋਂ ਸੂਰਜ ਦੀਆਂ ਕਿਰਨਾਂ ਇੱਕ ਨਿਸ਼ਚਿਤ ਮਿਆਦ ਤੋਂ ਬਾਅਦ ਕਰਕ ਰੇਖਾ ਅਤੇ ਮਕਰ ਰੇਖਾ ਤੇ ਸਿੱਧੀਆਂ ਚਮਕਦੀਆਂ ਹਨ । ਜਦੋਂ ਕਿਰਨਾਂ ਕਰਕ ਰੇਖਾ ‘ਤੇ ਸਿੱਧੀਆਂ ਪੈਂਦੀਆਂ (21 ਜੂਨ) ਹਨ ਤਾਂ ਉੱਤਰੀ ਅਰਧ-ਗੋਲੇ ਵਿੱਚ ਦਿਨ ਵੱਡੇ ਹੁੰਦੇ ਹਨ ਅਤੇ ਰਾਤਾਂ ਛੋਟੀਆਂ । ਦੱਖਣੀ ਅਰਧ ਗੋਲੇ ਵਿਚ ਸਥਿਤੀ ਇਸਦੇ ਉਲਟ ਹੁੰਦੀ ਹੈ । ਇਸੇ ਤਰ੍ਹਾਂ ਜਦੋਂ (22 ਦਸੰਬਰ ਸੂਰਜ ਦੀਆਂ ਕਿਰਨਾਂ ਮਕਰ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ ਤਾਂ ਦੱਖਣੀ ਅਰਧ ਗੋਲੇ ਵਿਚ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ ਜਦਕਿ ਉੱਤਰੀ ਅਰਧ ਗੋਲੇ ਵਿਚ ਦਿਨ ਛੋਟੇ ਅਤੇ ਰਾਤਾਂ ਵੱਡੀਆਂ ਹੁੰਦੀਆਂ ਹਨ ।

PSEB 6th Class Social Science Solutions Chapter 3 ਧਰਤੀ ਦੀਆਂ ਗਤੀਆਂ

ਪ੍ਰਸ਼ਨ 3.
21 ਜੂਨ ਨੂੰ ਦੱਖਣੀ ਧਰੁਵ ‘ਤੇ ਲਗਾਤਾਰ ਹਨ੍ਹੇਰਾ ਹੁੰਦਾ ਹੈ ।
ਉੱਤਰ-
21 ਜੂਨ ਨੂੰ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਹੁੰਦਾ ਹੈ, ਜਦ ਕਿ ਦੱਖਣੀ ਧਰੁਵ ਸੂਰਜ ਤੋਂ ਪਰੇ ਹੁੰਦਾ ਹੈ । ਇਸ ਲਈ ਸੂਰਜ ਦੀਆਂ ਕਿਰਨਾਂ ਦੱਖਣੀ ਧਰੁਵ ਤਕ ਨਹੀਂ ਪਹੁੰਚ ਪਾਉਂਦੀਆਂ ਅਤੇ ਉੱਥੇ ਲਗਾਤਾਰ ਅੰਧੇਰਾ (ਰਾਤ) ਰਹਿੰਦਾ ਹੈ ।

ਪ੍ਰਸ਼ਨ 4.
ਸੂਰਜ, ਚੰਨ ਅਤੇ ਤਾਰੇ ਪ੍ਰਿਥਵੀ ਦੁਆਲੇ ਪੂਰਬ ਤੋਂ ਪੱਛਮ ਵਲ ਘੁੰਮਦੇ ਕਿਉਂ ਨਜ਼ਰ ਆਉਂਦੇ ਹਨ ?
ਉੱਤਰ-
ਪ੍ਰਿਥਵੀ ਆਪਣੇ ਧੁਰੇ ‘ਤੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ । ਪਿਥਵੀ ਦੀ ਇਸ ਗਤੀ ਦੇ ਕਾਰਨ ਸਾਨੂੰ ਸੂਰਜ, ਚੰਨ ਅਤੇ ਤਾਰੇ ਉਲਟੀ ਦਿਸ਼ਾ ਭਾਵ ਪੂਰਬ ਤੋਂ ਪੱਛਮ ਦਿਸ਼ਾ ਵਿੱਚ ਘੁੰਮਦੇ ਦਿਖਾਈ ਦਿੰਦੇ ਹਨ ।

ਪ੍ਰਸ਼ਨ 5.
ਲੀਪ ਦੇ ਸਾਲ ਦਾ ਕੀ ਅਰਥ ਹੈ ? ਇੱਕ ਆਮ ਸਾਲ ਨਾਲੋਂ ਲੀਪ ਦੇ ਸਾਲ ਵਿੱਚ ਇੱਕ ਦਿਨ ਵੱਧ ਕਿਉਂ ਹੁੰਦਾ ਹੈ ?
ਉੱਤਰ-
ਧਰਤੀ ਸੂਰਜ ਦੇ ਚਾਰੇ ਪਾਸੇ ਇੱਕ ਚੱਕਰ ਪੂਰਾ ਕਰਨ ਵਿੱਚ 365/4 ਦਿਨਾਂ ਦਾ ਸਮਾਂ ਲੈਂਦੀ ਹੈ । ਇਸ ਸਮੇਂ ਨੂੰ ਇੱਕ ਸਾਲ ਕਿਹਾ ਜਾਂਦਾ ਹੈ । ਪਰ ਅਸੀਂ ਆਮ ਤੌਰ ‘ਤੇ 365 ਦਿਨ ਦਾ ਇੱਕ ਸਾਲ ਗਿਣਦੇ ਹਾਂ । ਇਸ ਤਰ੍ਹਾਂ ਹਰ ਸਾਲ 1/4 ਦਿਨ ਦਾ ਸਮਾਂ ਬਾਕੀ ਬਚ ਜਾਂਦਾ ਹੈ ਅਤੇ ਚੌਥੇ ਸਾਲ 1 ਦਿਨ ਪੁਰਾ (1/4 × 4 = 1) ਹੋ ਜਾਂਦਾ ਹੈ । ਇਸ ਲਈ ਹਰੇਕ ਚੌਥੇ ਸਾਲ ਇੱਕ ਦਿਨ ਵੱਧ ਜਾਂਦਾ ਹੈ । ਇਸੇ ਸਾਲ ਨੂੰ ਅਸੀਂ ਲੀਪ ਦਾ ਸਾਲ ਕਹਿੰਦੇ ਹਾਂ । ਇਸ ਵਿੱਚ ਹੋਰਨਾਂ ਸਾਲਾਂ ਤੋਂ ਇੱਕ ਦਿਨ ਜ਼ਿਆਦਾ (366 ਦਿਨ) ਹੁੰਦਾ ਹੈ ।

IV. ਖ਼ਾਲੀ ਥਾਂਵਾਂ ਭਰੋ :

(1) ਧਰਤੀ ………………………… ਦਿਸ਼ਾ ਤੋਂ ……………………………. ਦਿਸ਼ਾ ਵੱਲ ਘੁੰਮਦੀ ਹੈ ।
(2) …………………………….. ਇੱਕ ਕਲਪਿਤ ਕਿੱਲੀ ਹੈ ਜਿਸ ਦੇ ਦੁਆਲੇ ਧਰਤੀ ਘੁੰਮਦੀ ਹੈ ।
(3) ਧਰਤੀ ਜਿਸ ਪੱਥ ਰਾਹੀਂ ਸੂਰਜ ਦੁਆਲੇ ਚੱਕਰ ਕੱਟਦੀ ਹੈ ਉਸ ਨੂੰ …………………….. ਆਖਦੇ ਹਨ ।
(4) ……………………………. ਖੇਤਰਾਂ ਵਿੱਚ ਛੇ ਮਹੀਨੇ ਦਾ ਦਿਨ ਅਤੇ ਛੇ ਮਹੀਨੇ ਦੀ ਰਾਤ ਹੁੰਦੀ ਹੈ ।
ਉੱਤਰ-
(1) ਪੱਛਮ, ਪੂਰਬ
(2) ਧੁਰਾ
(3) ਪੱਥ-ਰੇਖਾ
(4) ਧਰੁਵੀ ।

PSEB 6th Class Social Science Guide ਧਰਤੀ ਦੀਆਂ ਗਤੀਆਂ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੁਹਾਡੀ ਉਮਰ 11 ਸਾਲ ਹੈ । ਤੁਸੀਂ ਧਰਤੀ ਦੇ ਨਾਲ-ਨਾਲ ਸੂਰਜ ਦੇ ਕਿੰਨੇ ਚੱਕਰ ਕੱਟੇ ਹੋਣਗੇ ?
ਉੱਤਰ-
11.

PSEB 6th Class Social Science Solutions Chapter 3 ਧਰਤੀ ਦੀਆਂ ਗਤੀਆਂ

ਪ੍ਰਸ਼ਨ 2.
ਜੇਕਰ ਧਰਤੀ ਆਪਣੀ ਦੈਨਿਕ ਗਤੀ ਨਾ ਕਰਦੀ ਤਾਂ ਦਿਨ-ਰਾਤ ਸੰਬੰਧੀ ਇਕ ਬਹੁਤ ਵੱਡੀ ਸਮੱਸਿਆ ਪੈਦਾ ਹੋ ਜਾਂਦੀ, ਉਹ ਕੀ ਹੁੰਦੀ ?
ਉੱਤਰ-
ਧਰਤੀ ‘ਤੇ ਦਿਨ-ਰਾਤ ਨਾ ਬਣਦੇ ।

ਪ੍ਰਸ਼ਨ 3.
2016 ਨੂੰ ਲੀਪ ਦਾ ਸਾਲ ਸੀ 1 ਅਗਲਾ ਲੀਪ ਦਾ ਸਾਲ ਕਦੋਂ ਹੋਵੇਗਾ ਅਤੇ ਕਿਉਂ ?
ਉੱਤਰ-
ਅਗਲਾ ਲੀਪ ਦਾ ਸਾਲ 2020 ਨੂੰ ਹੋਵੇਗਾ ਕਿਉਂਕਿ ਹਰ ਚਾਰ ਸਾਲ ਬਾਅਦ ਲੀਪ ਦਾ ਸਾਲ ਹੁੰਦਾ ਹੈ ।

ਬਹੁ-ਵਿਕਲਪੀ ਪ੍ਰਸ਼ਨ :

ਪ੍ਰਸ਼ਨ 1.
21 ਜੂਨ ਨੂੰ ਸੂਰਜ ਕਿਹੜੇ ਧਰੁਵ ਵੱਲ ਝੁਕਿਆ ਹੁੰਦਾ ਹੈ ?
(ਉ) ਅੱਧਾ ਉੱਤਰੀ ਅੱਧਾ ਦੱਖਣੀ
(ਅ) ਦੱਖਣੀ
(ੲ) ਉੱਤਰੀ ।

ਪ੍ਰਸ਼ਨ 2.
ਧਰਤੀ ਦੀ ਵਾਰਸ਼ਿਕ ਗਤੀ ਦੇ ਕਈ ਪਰਿਣਾਮ ਹੁੰਦੇ ਹਨ, ਹੇਠ ਉੱਤਰ ਇਸਦਾ ਕਿਹੜਾ ਪਰਿਣਾਮ ਨਹੀਂ ਹੁੰਦਾ ?
(ਉ) ਦਿਨ-ਰਾਤ ਬਣਦਾ
(ਅ) ਦਿਨ-ਰਾਤ ਦੀ ਲੰਬਾਈ ਵਿਚ ਅੰਤਰ
(ੲ) ਮੌਸਮ (ਰੁੱਤ) ਵਿਚ ਬਦਲਾਵ ।

ਪ੍ਰਸ਼ਨ 3.
ਕਿਸ ਦੇਸ਼ ਵਿਚ ਕ੍ਰਿਸਮਿਸ ਗਰਮੀ ਦੀ ਰੁੱਤ ਵਿਚ ਮਨਾਈ ਜਾਂਦੀ ਹੈ ?
(ੳ) ਆਸਟ੍ਰੇਲੀ
(ਆ) ਭਾਰਤ
(ੲ) ਇੰਗਲੈਂਡ ।
ਉੱਤਰ-
1. ਉੱਤਰੀ,
2. ਦਿਨ-ਰਾਤ ਬਣਨਾ,
3. ਆਸਟ੍ਰੇਲੀਆ ।

ਠੀਕ (√) ਅਤੇ ਗਲਤ (×) ਕਥਨ :

1. ਉੱਤਰੀ ਅਤੇ ਦੱਖਣੀ ਅਰਧ-ਗੋਲੇ ਵਿਚ ਹਮੇਸ਼ਾ ਇਕ-ਦੂਸਰੇ ਦੇ ਉੱਲਟ ਮੌਸਮ ਰਹਿੰਦਾ ਹੈ ।
2. ਵਿਸੂ ਉਹ ਸਮਾਂ ਹੈ ਜਦੋਂ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ ।
3. ਧਰਤੀ ਦੀ ਵਾਰਸ਼ਿਕ ਗਤੀ ਦੇ ਕਾਰਨ ਚਲਦੀਆਂ ਹੋਈਆਂ ਹਵਾਵਾਂ ਦੀ ਦਿਸ਼ਾ ਬਦਲ ਜਾਂਦੀ ਹੈ ।
ਉੱਤਰ-
1. (√)
2. (√)
3. (×)

PSEB 6th Class Social Science Solutions Chapter 3 ਧਰਤੀ ਦੀਆਂ ਗਤੀਆਂ

ਸਹੀ ਜੋੜੇ :

1. ਧਰਤੀ ਦਾ ਆਪਣੇ ਧੁਰੇ ਦੁਆਲੇ ਘੁੰਮਣਾ (ਉ) ਦਿਨ ਵੱਡੇ, ਰਾਤਾਂ ਛੋਟੀਆਂ
2. ਧਰਤੀ ਦਾ ਸੂਰਜ ਦੇ ਦੁਆਲੇ ਘੁੰਮਣਾ (ਅ) ਵਾਰਸ਼ਿਕ ਗਤੀ
3. ਦਿਨ-ਰਾਤ ਬਰਾਬਰ ਹੋਣਾ (ੲ) ਦੈਨਿਕ ਗਤੀ
4. ਮਕਰ ਰੇਖਾ ਉੱਤੇ ਸੂਰਜ ਦੀਆਂ ਸਿੱਧੀਆਂ ਕਿਰਨਾਂ (ਸ) ਵਿਸ਼ੂਵੀ ।

ਉੱਤਰ-

1. ਧਰਤੀ ਦਾ ਆਪਣੇ ਧੁਰੇ ਦੁਆਲੇ ਘੁੰਮਣਾ (ੲ) ਦੈਨਿਕ ਗਤੀ
2. ਧਰਤੀ ਦਾ ਸੂਰਜ ਦੇ ਦੁਆਲੇ ਘੁੰਮਣਾ (ਅ) ਵਾਰਸ਼ਿਕ, ਗਤੀ
3. ਦਿਨ- ਰਾਤ ਬਰਾਬਰ ਹੋਣਾ (ਸ) ਵਿਸ਼ੂਵੀ
4. ਮਕਰ ਰੇਖਾ ‘ਤੇ ਸੂਰਜ ਦੀਆਂ ਸਿਧੀਆਂ ਕਿਰਨਾਂ (ਉ) ਦਿਨ ਵੱਡੇ, ਰਾਤਾਂ ਛੋਟੀਆਂ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਤੀ ਦੀਆਂ ਦੋ ਗਤੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-

  1. ਦੈਨਿਕ ਗਤੀ,
  2. ਵਾਰਸ਼ਿਕ ਗਤੀ ।

ਪ੍ਰਸ਼ਨ 2.
ਧਰਤੀ ਨੂੰ ਇੱਕ ਵਾਰ ਘੁੰਮਣ ਵਿੱਚ ਕਿੰਨਾ ਸਮਾਂ ਲੱਗਦਾ ਹੈ ?
ਉੱਤਰ-
24 ਘੰਟੇ ।

ਪ੍ਰਸ਼ਨ 3.
ਸਾਧਾਰਨ ਸਾਲ ਕਿੰਨੇ ਦਿਨਾਂ ਦਾ ਹੁੰਦਾ ਹੈ ?
ਉੱਤਰ-
365 ਦਿਨਾਂ ਦਾ ।

ਪ੍ਰਸ਼ਨ 4.
ਲੀਪ ਸਾਲ ਕਿੰਨੇ ਦਿਨਾਂ ਦਾ ਹੁੰਦਾ ਹੈ ?
ਉੱਤਰ-
366 ਦਿਨਾਂ ਦਾ ।

ਪ੍ਰਸ਼ਨ 5.
ਰੁੱਤ ਪਰਿਵਰਤਨ ਦਾ ਮੁੱਖ ਕਾਰਨ ਦੱਸੋ ।
ਉੱਤਰ-
ਧਰਤੀ ਦੀ ਵਾਰਸ਼ਿਕ ਗਤੀ ।

PSEB 6th Class Social Science Solutions Chapter 3 ਧਰਤੀ ਦੀਆਂ ਗਤੀਆਂ

ਪ੍ਰਸ਼ਨ 6.
ਜਦੋਂ ਦਿਨ ਵੱਡੇ ਹੁੰਦੇ ਹਨ, ਤਾਂ ਕਿਹੜੀ ਰੁੱਤ ਹੁੰਦੀ ਹੈ ?
ਉੱਤਰ-
ਗਰਮੀ ਦੀ ਰੁੱਤ ।

ਪ੍ਰਸ਼ਨ 7.
ਧਰਤੀ ਦੇ ਕਿਹੜੇ ਭਾਗ ਵਿੱਚ ਸਾਰਾ ਸਾਲ ਦਿਨ-ਰਾਤ ਬਰਾਬਰ ਰਹਿੰਦੇ ਹਨ ?
ਉੱਤਰ-
ਭੂ-ਮੱਧ ਰੇਖਾ ‘ਤੇ ।

ਪ੍ਰਸ਼ਨ 8.
ਸੂਰਜ ਦੀਆਂ ਕਿਰਨਾਂ ਦਿਨ ਵਿੱਚ ਕਦੋਂ ਸਿੱਧੀਆਂ ਪੈਂਦੀਆਂ ਹਨ ?
ਉੱਤਰ-
ਦੁਪਹਿਰ ਦੇ ਸਮੇਂ ।

ਪ੍ਰਸ਼ਨ 9.
ਧਰਤੀ ਦੇ ਪੱਥ ਦਾ ਆਕਾਰ ਕਿਹੋ ਜਿਹਾ ਹੈ ?
ਉੱਤਰ-
ਅੰਡਾ-ਆਕਾਰ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਰਸ਼ਿਕ ਗਤੀ ਤੋਂ ਕੀ ਭਾਵ ਹੈ ? ਇਸ ਨੂੰ ਵਾਰਸ਼ਿਕ ਗਤੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਧਰਤੀ ਸੂਰਜ ਦੁਆਲੇ ਅੰਡਾ-ਆਕਾਰ ਰਸਤੇ ‘ਤੇ ਚੱਕਰ ਲਗਾਉਂਦੀ ਹੈ ਅਤੇ ਇੱਕ ਸਾਲ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ । ਇਸ ਨੂੰ ਧਰਤੀ ਦੀ ਵਾਰਸ਼ਿਕ ਗਤੀ ਕਹਿੰਦੇ ਹਨ । ਧਰਤੀ ਦੁਆਰਾ ਸੂਰਜ ਦੇ ਦੁਆਲੇ ਇੱਕ ਚੱਕਰ ਵਿੱਚ ਲੱਗਣ ਵਾਲੇ ਸਮੇਂ ਨੂੰ ਇੱਕ ਸਾਲ ਮੰਨਿਆ ਜਾਂਦਾ ਹੈ । ਇਸੇ ਕਾਰਨ ਪ੍ਰਿਥਵੀ ਦੀ ਇਸ ਗਤੀ ਨੂੰ ਵਾਰਸ਼ਿਕ ਗਤੀ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਰੁੱਤ ਪਰਿਵਰਤਨ ਤੋਂ ਕੀ ਭਾਵ ਹੈ ?
ਉੱਤਰ-
ਵਾਰਸ਼ਿਕ ਗਤੀ ਵਿੱਚ ਧਰਤੀ ਦੀ ਆਪਣੇ ਧੁਰੇ ‘ਤੇ ਝੁਕਾਅ ਦੀ ਸਥਿਤੀ ਬਦਲਦੀ ਰਹਿੰਦੀ ਹੈ । ਇਸ ਦੇ ਕਾਰਨ ਧਰਤੀ ‘ਤੇ ਦਿਨ-ਰਾਤ ਛੋਟੇ-ਵੱਡੇ ਹੁੰਦੇ ਰਹਿੰਦੇ ਹਨ । ਛੋਟੇ-ਵੱਡੇ ਦਿਨ ਧਰਤੀ ‘ਤੇ ਰੁੱਤਾਂ ਵਿੱਚ ਬਦਲਾਅ ਲਿਆਉਂਦੇ ਰਹਿੰਦੇ ਹਨ । ਇਸ ਨੂੰ ਰੁੱਤ ਪਰਿਵਰਤਨ ਕਹਿੰਦੇ ਹਨ । ਧਰਤੀ ‘ਤੇ ਮੁੱਖ ਤੌਰ ‘ਤੇ ਚਾਰ ਰੁੱਤਾਂ ਪਾਈਆਂ ਜਾਂਦੀਆਂ ਹਨ ।

PSEB 6th Class Social Science Solutions Chapter 3 ਧਰਤੀ ਦੀਆਂ ਗਤੀਆਂ

ਪ੍ਰਸ਼ਨ 3. ਕਾਰਨ ਦੱਸੋ-

ਪ੍ਰਸ਼ਨ 3 (1). ਸਾਨੂੰ ਧਰਤੀ ਘੁੰਮਦੀ ਹੋਈ ਅਨੁਭਵ ਨਹੀਂ ਹੁੰਦੀ ।
ਉੱਤਰ-
ਧਰਤੀ ਆਪਣੀ ਧੁਰੀ ਤੇ ਸੂਰਜ ਦੇ ਚਾਰੇ ਪਾਸੇ ਬਹੁਤ ਤੇਜ਼ ਗਤੀ ਨਾਲ ਘੁੰਮਦੀ ਰਹਿੰਦੀ ਹੈ ਪਰ ਇਹ ਸਾਨੂੰ ਘੁੰਮਦੀ ਹੋਈ ਪ੍ਰਤੀਤ ਨਹੀਂ ਹੁੰਦੀ । ਇਸ ਗੱਲ ਨੂੰ ਸਮਝਣ ਲਈ ਅਸੀਂ ਤੇਜ਼ ਚੱਲਦੀ ਹੋਈ ਬੱਸ ਜਾਂ ਰੇਲ-ਗੱਡੀ ਦਾ ਉਦਾਹਰਨ ਲੈਂਦੇ ਹਾਂ । ਇਸ ਵਿੱਚ ਬੈਠੇ ਹੋਏ ਮੁਸਾਫ਼ਰ ਨੂੰ ਬਾਹਰ ਦੀਆਂ ਚੀਜ਼ਾਂ ਦੌੜਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ । ਉਸਨੂੰ ਬੱਸ ਜਾਂ ਰੇਲ-ਗੱਡੀ ਚੱਲਦੀ ਹੋਈ ਪ੍ਰਤੀਤ ਨਹੀਂ ਹੁੰਦੀ । ਇਹੀ ਸਥਿਤੀ ਸਾਡੀ ਧਰਤੀ ਦੀ ਹੈ । ਸਾਨੂੰ ਸੁਰਜ, ਚੰਦਰਮਾ, ਤਾਰੇ ਆਦਿ ਚੱਲਦੇ ਦਿਖਾਈ ਦਿੰਦੇ ਹਨ ਪਰ ਧਰਤੀ ਘੁੰਮਦੀ ਹੋਈ ਪ੍ਰਤੀਤ ਨਹੀਂ ਹੁੰਦੀ ।

ਪ੍ਰਸ਼ਨ 3 (2).
21 ਮਾਰਚ ਅਤੇ 23 ਸਤੰਬਰ ਨੂੰ ਦਿਨ-ਰਾਤ ਬਰਾਬਰ ਹੁੰਦੇ ਹਨ ।
ਉੱਤਰ-
21 ਮਾਰਚ ਅਤੇ 23 ਸਤੰਬਰ ਨੂੰ ਪ੍ਰਿਥਵੀ ਦੇ ਦੋਵੇਂ ਧਰੁਵ ਸੂਰਜ ਵੱਲ ਇੱਕ ਸਮਾਨ ਝੁਕੇ ਹੁੰਦੇ ਹਨ ਅਤੇ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ । ਸਿੱਟੇ ਵਜੋਂ ਉੱਤਰੀ ਅਤੇ ਦੱਖਣੀ ਗੋਲਾਰਧਾਂ ਦਾ ਠੀਕ ਅੱਧਾ ਭਾਗ ਹਨ੍ਹੇਰੇ ਵਿੱਚ ਰਹਿੰਦਾ ਹੈ ਅਤੇ ਅੱਧਾ ਭਾਗ ਪ੍ਰਕਾਸ਼ ਵਿੱਚ । ਇਸ ਲਈ ਦੋਨਾਂ ਗੋਲਾਰਧਾਂ ਵਿੱਚ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ ।

ਪ੍ਰਸ਼ਨ 3 (3).
ਉੱਤਰੀ ਅਰਧ-ਗੋਲੇ ਵਿੱਚ ਰੁੱਤਾਂ ਦੱਖਣੀ ਅਰਧ-ਗੋਲੇ ਤੋਂ ਉਲਟ ਹੁੰਦੀਆਂ ਹਨ ।
ਉੱਤਰ-
ਪ੍ਰਿਥਵੀ ‘ਤੇ ਰੁੱਤਾਂ ਦਾ ਪਰਿਵਰਤਨ ਸਾਲਾਨਾ ਗਤੀ ਦੇ ਕਾਰਨ ਹੁੰਦਾ ਹੈ । ਜਦੋਂ ਉੱਤਰੀ ਧਰੁਵ ਦਾ ਝੁਕਾਅ ਸੂਰਜ ਵੱਲ ਹੁੰਦਾ ਹੈ ਤਾਂ ਉੱਤਰੀ ਅਰਧ-ਗੋਲੇ ਵਿੱਚ ਗਰਮੀ ਦੀ ਰੁੱਤ ਅਤੇ ਦੱਖਣੀ ਅਰਧ-ਗੋਲੇ ਵਿੱਚ ਸਰਦੀ ਦੀ ਰੁੱਤ ਹੁੰਦੀ ਹੈ । ਇਸੇ ਤਰ੍ਹਾਂ ਜਦੋਂ ਦੱਖਣੀ ਧਰੁਵ ਸੂਰਜ ਦੇ ਸਾਹਮਣੇ ਹੁੰਦਾ ਹੈ ਤਾਂ ਦੱਖਣੀ ਅਰਧ-ਗੋਲੇ ਵਿੱਚ ਗਰਮੀ ਦੀ ਰੁੱਤ ਅਤੇ ਉੱਤਰੀ ਅਰਧ-ਗੋਲੇ ਵਿੱਚ ਸਰਦੀ ਦੀ ਰੁੱਤ ਹੁੰਦੀ ਹੈ । ਅਜਿਹਾ ਦੋਵੇਂ ਅਰਧ-ਗੋਲਿਆਂ ਵਿੱਚ ਦਿਨ-ਰਾਤ ਛੋਟੇ-ਵੱਡੇ ਹੋਣ ਕਾਰਨ ਹੁੰਦਾ ਹੈ ।

ਪ੍ਰਸ਼ਨ 4.
ਧਰਤੀ ਦੀ ਸਾਲਾਨਾ ਗਤੀ ਦੇ ਕੋਈ ਤਿੰਨ ਪ੍ਰਭਾਵ ਦੱਸੋ ।
ਉੱਤਰ-

  1. ਸਾਲਾਨਾ ਗਤੀ ਦੇ ਆਧਾਰ ‘ਤੇ ਅਸੀਂ ਆਪਣੇ ਕੈਲੰਡਰ (ਸਮਾਂ-ਸਾਰਣੀ) ਬਣਾਉਂਦੇ ਹਾਂ ।
  2. ਧਰਤੀ ‘ਤੇ ਰੁੱਤ ਦਾ ਪਰਿਵਰਤਨ ਵੀ ਸਾਲਾਨਾ ਗਤੀ ਦੇ ਕਾਰਨ ਹੀ ਹੁੰਦਾ ਹੈ ।
  3. ਦਿਨ ਅਤੇ ਰਾਤ ਦਾ ਘੱਟਣਾ-ਵੱਧਣਾ ਵੀ ਸਾਲਾਨਾ ਗਤੀ ਦੇ ਕਾਰਨ ਹੀ ਹੁੰਦਾ ਹੈ ।

ਪ੍ਰਸ਼ਨ 5.
ਧਰੁਵਾਂ ‘ਤੇ ਛੇ ਮਹੀਨੇ ਦਾ ਦਿਨ ਅਤੇ ਛੇ ਮਹੀਨੇ ਦੀ ਰਾਤ ਕਿਉਂ ਹੁੰਦੀ ਹੈ ?
ਉੱਤਰ-
ਧਰਤੀ ਦੇ ਧੁਰੇ ਦੇ ਝੁਕਾਓ ਦੇ ਕਾਰਨ 22 ਮਾਰਚ ਤੋਂ 23 ਸਤੰਬਰ ਤੱਕ ਦੇ ਛੇ ਮਹੀਨੇ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਰਹਿੰਦਾ ਹੈ । ਇਸ ਲਈ ਪੂਰੇ ਛੇ ਮਹੀਨੇ ਤੱਕ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਅਤੇ ਇੱਥੇ ਛੇ ਮਹੀਨੇ ਦਾ ਦਿਨ ਹੁੰਦਾ ਹੈ । ਇਸ ਤੋਂ ਉਲਟ ਇਨ੍ਹਾਂ ਛੇ ਮਹੀਨਿਆਂ ਵਿੱਚ ਦੱਖਣੀ ਧਰੁਵ ਸੂਰਜ ਤੋਂ ਪਰੇ ਰਹਿੰਦਾ ਹੈ ਅਤੇ ਇਸ ‘ਤੇ ਸੂਰਜ ਦੀਆਂ ਕਿਰਨਾਂ ਬਿਲਕੁਲ ਨਹੀਂ ਪੈਂਦੀਆਂ । ਇਸ ਲਈ ਇਨ੍ਹਾਂ ਛੇ ਮਹੀਨਿਆਂ ਵਿੱਚ ਦੱਖਣੀ ਧਰੁਵ ਤੇ ਰਾਤ ਰਹਿੰਦੀ ਹੈ । ਅਗਲੇ ਛੇ ਮਹੀਨਿਆਂ ਭਾਵ 23 ਸਤੰਬਰ ਤੋਂ 22 ਮਾਰਚ ਤੱਕ ਦੱਖਣੀ ਧਰੁਵ ਸੂਰਜ ਦੇ ਸਾਹਮਣੇ ਝੁਕਿਆ ਹੁੰਦਾ ਹੈ, ਜਦ ਕਿ ਉੱਤਰੀ ਧਰੁਵ ਸੂਰਜ ਤੋਂ ਪਰੇ ਰਹਿੰਦਾ ਹੈ ਅਤੇ ਉੱਤਰੀ ਧਰੁਵ ਇਨ੍ਹਾਂ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਅੰਧਕਾਰ (ਹਨ੍ਹੇਰੇ) ਵਿੱਚ ਰਹਿੰਦਾ ਹੈ । ਸਿੱਟੇ ਵਜੋਂ ਇਨ੍ਹਾਂ ਛੇ ਮਹੀਨਿਆਂ ਵਿੱਚ ਦੱਖਣੀ ਧਰੁਵ ’ਤੇ ਦਿਨ ਰਹਿੰਦਾ ਹੈ ਅਤੇ ਉੱਤਰੀ ਧਰਵ ’ਤੇ ਰਾਤ ।

PSEB 6th Class Social Science Solutions Chapter 3 ਧਰਤੀ ਦੀਆਂ ਗਤੀਆਂ

ਪ੍ਰਸ਼ਨ 6.
ਜੇਕਰ ਧਰਤੀ ਦਾ ਧੁਰਾ ਪੱਥ ਰੇਖਾ ‘ਤੇ 661/2° ਦਾ ਕੋਣ ਬਣਾਉਣ ਦੀ ਥਾਂ ਤੇ ਲੰਬਵਤ ਹੁੰਦਾ ਤਾਂ ਦਿਨ ਅਤੇ ਰਾਤ ਦੀ ਲੰਬਾਈ ਅਤੇ ਰੁੱਤ ਪਰਿਵਰਤਨ ‘ ਤੇ ਕੀ ਪ੍ਰਭਾਵ ਪੈਂਦਾ ?
ਉੱਤਰ-
ਜੇਕਰ ਧਰਤੀ ਦਾ ਧੁਰਾ ਪੱਥ ਰੇਖਾ ‘ਤੇ 661/2° ਦਾ ਕੋਣ ਬਣਾਉਣ ਦੀ ਥਾਂ ‘ਤੇ ਲੰਬਵਤ ਹੁੰਦਾ ਤਾਂ ਪ੍ਰਕਾਸ਼ ਘੇਰਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦਾ ਅਤੇ ਸੂਰਜ ਕਿਸੇ ਵਿਸ਼ੇਸ਼ ਸਥਾਨ ‘ਤੇ ਹਮੇਸ਼ਾ ਇੱਕ ਹੀ ਉੱਚਾਈ ‘ਤੇ ਰਹਿੰਦਾ । ਇਸਦੇ ਸਿੱਟੇ ਵਜੋਂ ਦਿਨ-ਰਾਤ ਦੀ ਲੰਬਾਈ ਅਤੇ ਰੁੱਤ ਪਰਿਵਰਤਨ ‘ਤੇ ਹੇਠ ਲਿਖੇ ਪ੍ਰਭਾਵ ਪੈਂਦੇ

  1. ਧਰਤੀ ਦਾ ਹਰੇਕ ਸਥਾਨ ਅੱਧਾ ਸਮਾਂ ਰੌਸ਼ਨੀ ਵਿੱਚ ਅਤੇ ਅੱਧਾ ਸਮਾਂ ਹਨ੍ਹੇਰੇ ਵਿੱਚ ਰਹਿੰਦਾ ਹੈ । ਇਸ ਲਈ ਹਰੇਕ ਸਥਾਨ ‘ਤੇ ਦਿਨ-ਰਾਤ ਬਰਾਬਰ ਹੁੰਦੇ । ਦੂਜੇ ਸ਼ਬਦਾਂ ਵਿੱਚ, ਹਰੇਕ ਸਥਾਨ ‘ਤੇ 12 ਘੰਟੇ ਦਾ ਦਿਨ ਅਤੇ 12 ਘੰਟੇ ਦੀ ਰਾਤ ਹੁੰਦੀ ।
  2. ਸੂਰਜ ਦੀ ਸਮਾਨ ਉੱਚਾਈ ਦੇ ਕਾਰਨ ਰੁੱਤ ਪਰਿਵਰਤਨ ਨਾ ਹੁੰਦਾ, ਭਾਵ ਜਿਸ ਸਥਾਨ ‘ਤੇ ਜੋ ਰੁੱਤ ਹੁੰਦੀ ਉੱਥੇ ਉਹੀ ਰੁੱਤ ਰਹਿੰਦੀ ।

ਪ੍ਰਸ਼ਨ 7.
ਜੇਕਰ ਧਰਤੀ ਆਪਣੇ ਧੁਰੇ ’ਤੇ ਪੂਰਬ ਤੋਂ ਪੱਛਮ ਵੱਲ ਘੁੰਮਦੀ ਹੁੰਦੀ ਤਾਂ ਕੀ ਹੁੰਦਾ ?
ਉੱਤਰ-
ਧਰਤੀ ਦਾ ਪੂਰਬ ਤੋਂ ਪੱਛਮ ਵੱਲ ਘੁੰਮਣਾ – ਜੇਕਰ ਧਰਤੀ ਪੂਰਬ ਤੋਂ ਪੱਛਮ ਵੱਲ ਘੁੰਮਦੀ ਹੁੰਦੀ ਤਾਂ ਸੂਰਜ ਪੱਛਮ ਦਿਸ਼ਾ ਤੋਂ ਨਿਕਲਦਾ ਹੋਇਆ ਅਤੇ ਪੂਰਬ ਦਿਸ਼ਾ ਵਿੱਚ ਛਿਪਦਾ ਹੋਇਆ ਦਿਖਾਈ ਦਿੰਦਾ ।

ਧਰਤੀ ਦੇ ਧੁਰੇ ‘ਤੇ ਨਾ ਘੁੰਮਣ ਦਾ ਨਤੀਜਾ – ਜੇਕਰ ਧਰਤੀ ਧੁਰੇ ‘ਤੇ ਨਾ ਘੁੰਮਦੀ ਹੁੰਦੀ ਤਾਂ ਦਿਨ-ਰਾਤ ਨਾ ਬਣਦੇ । ਇਸਦੇ ਨਾਲ ਹੀ ਸੂਰਜ ਨਿਕਲਣ ਅਤੇ ਛਿਪਣ ਦੇ ਸਮੇਂ ਨਿਸ਼ਚਿਤ ਨਾ ਕੀਤੇ ਜਾ ਸਕਦੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਤੀ ਦੀ ਦੈਨਿਕ ਗਤੀ ਤੋਂ ਕੀ ਭਾਵ ਹੈ ? ਇਸ ਗਤੀ ਦੇ ਕਾਰਨ ਕੀ ਸਿੱਟੇ (ਪ੍ਰਭਾਵ) ਹੁੰਦੇ ਹਨ ?
ਉੱਤਰ-
ਧਰਤੀ ਆਪਣੀ ਧੁਰੀ ‘ਤੇ ਹਮੇਸ਼ਾਂ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ਅਤੇ ਲਗਪਗ 24 ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ । ਧਰਤੀ ਦੀ ਇਸ ਗਤੀ ਨੂੰ ਦੈਨਿਕ ਗਤੀ ਕਹਿੰਦੇ ਹਨ ।
ਸਿੱਟੇ – ਇਸ ਗਤੀ ਦੇ ਹੇਠ ਲਿਖੇ ਸਿੱਟੇ ਹੁੰਦੇ ਹਨ-

  • ਇਸ ਗਤੀ ਦੇ ਕਾਰਨ ਦਿਨ ਅਤੇ ਰਾਤ ਬਣਦੇ ਹਨ । ਧਰਤੀ ਆਪਣੇ ਧੁਰੇ ਤੇ ਸੂਰਜ ਦੇ ਸਾਹਮਣੇ ਘੁੰਮਦੀ ਹੈ । ਘੁੰਮਦੇ ਹੋਏ ਇਸ ਦਾ ਇੱਕ ਭਾਗ ਸੂਰਜ ਦੇ ਸਾਹਮਣੇ ਰਹਿੰਦਾ ਹੈ ਅਤੇ ਦੂਜਾ ਭਾਗ ਸੂਰਜ ਤੋਂ ਦੂਰ ਰਹਿੰਦਾ ਹੈ । ਇਸ ਲਈ ਸੂਰਜ ਦੇ ਸਾਹਮਣੇ ਵਾਲੇ ਭਾਗ ਵਿੱਚ ਪ੍ਰਕਾਸ਼ ਹੋਵੇਗਾ ਅਤੇ ਉੱਥੇ ਦਿਨ ਹੋਵੇਗਾ । ਪਰ ਇਸ ਦਾ ਜਿਹੜਾ ਭਾਗ ਸੂਰਜ ਤੋਂ ਦੂਰ ਹੋਵੇਗਾ ਉੱਥੇ ਹਨ੍ਹੇਰਾ ਹੋਵੇਗਾ ਅਤੇ ਉੱਥੇ ਰਾਤ ਹੋਵੇਗੀ ।
  • ਇਸ ਗਤੀ ਦੇ ਕਾਰਨ ਸੂਰਜ, ਹਿ, ਉਪਗ੍ਰਹਿ ਆਦਿ ਪੂਰਬ ਤੋਂ ਪੱਛਮ ਵੱਲ ਜਾਂਦੇ ਹੋਏ ਦਿਖਾਈ ਦਿੰਦੇ ਹਨ । ਇਸ ਤੋਂ ਇਹ ਪਤਾ ਲੱਗਦਾ ਹੈ ਕਿ ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮ ਰਹੀ ਹੈ ।
  • ਧਰਤੀ ਦੀ ਦੈਨਿਕ ਗਤੀ ਦੇ ਕਾਰਨ ਹੀ ਵੱਖ-ਵੱਖ ਥਾਂਵਾਂ ਦਾ ਸਮਾਂ ਵੱਖ-ਵੱਖ ਹੁੰਦਾ ਹੈ ।
  • ਧਰਤੀ ਦੀ ਦੈਨਿਕ ਗਤੀ ਕਾਰਨ ਧਰਤੀ ‘ਤੇ ਚੱਲਣ ਵਾਲੀਆਂ ਸਥਾਈ ਪੌਣਾਂ ਅਤੇ ਸਾਗਰੀ ਧਾਰਾਵਾਂ ਦੀ ਦਿਸ਼ਾ ਬਦਲਦੀ ਹੈ, ਭਾਵ ਉਹ ਆਪਣੇ ਸੱਜੇ ਜਾਂ ਖੱਬੇ ਪਾਸੇ ਮੁੜ ਜਾਂਦੀਆਂ ਹਨ ।

ਪ੍ਰਸ਼ਨ 2.
ਧਰਤੀ ਦੀ ਵਾਰਸ਼ਿਕ ਗਤੀ ਤੋਂ ਕੀ ਭਾਵ ਹੈ ? ਇਸ ਗਤੀ ਦੇ ਕਾਰਨ ਕੀ ਸਿੱਟੇ ਨਿਕਲਦੇ ਹਨ ?
ਉੱਤਰ-
ਧਰਤੀ ਸੂਰਜ ਦੇ ਚਾਰੇ ਪਾਸੇ ਚੱਕਰ ਲਗਾਉਂਦੀ ਹੈ । ਇਹ ਸੂਰਜ ਦੁਆਲੇ ਇੱਕ ਨਿਸ਼ਚਿਤ ਅੰਡਾ-ਆਕਾਰ ਮਾਰਗ ‘ਤੇ ਘੁੰਮਦੀ ਹੈ ਅਤੇ 365 ਦਿਨਾਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ | ਧਰਤੀ ਦੀ ਇਸ ਗਤੀ ਨੂੰ ਵਾਰਸ਼ਿਕ ਗਤੀ ਕਹਿੰਦੇ ਹਨ ।
ਸਿੱਟੇ – ਧਰਤੀ ਦੀ ਵਾਰਸ਼ਿਕ ਗਤੀ ਦੇ ਸਿੱਟੇ ਇਸ ਤਰ੍ਹਾਂ ਹਨ-

  1. ਇਸ ਗਤੀ ਦੇ ਕਾਰਨ ਰੁੱਤਾਂ ਬਦਲਦੀਆਂ ਹਨ ।
  2. ਵਾਰਸ਼ਿਕ ਗਤੀ ਤੋਂ ਪੂਰੇ ਸਾਲ ਦਾ ਕੈਲੰਡਰ ਬਣਦਾ ਹੈ । ਇਸ ਪਰਿਕਰਮਾ ਨੂੰ ਅਸੀਂ ਇੱਕ ਸਾਲ ਦਾ ਮੰਨ ਕੇ 12 ਮਹੀਨਿਆਂ ਵਿੱਚ ਵੰਡ ਲੈਂਦੇ ਹਾਂ | ਮਹੀਨਿਆਂ ਨੂੰ ਦਿਨਾਂ ਵਿੱਚ ਵੰਡ ਲਿਆ ਜਾਂਦਾ ਹੈ ।
  3. ਧਰਤੀ ‘ਤੇ ਦਿਨ-ਰਾਤ ਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ | ਸਰਦੀਆਂ ਵਿੱਚ ਰਾਤਾਂ ਵੱਡੀਆਂ ਅਤੇ ਦਿਨ ਛੋਟੇ ਹੁੰਦੇ ਹਨ | ਪਰ ਗਰਮੀਆਂ ਵਿੱਚ ਰਾਤਾਂ ਛੋਟੀਆਂ ਅਤੇ ਦਿਨ ਵੱਡੇ ਹੁੰਦੇ ਹਨ । ਇਹ ਵਖਰੇਵਾਂ ਵੀ ਵਾਰਸ਼ਿਕ ਗਤੀ ਦੇ ਕਾਰਨ ਹੀ ਹੁੰਦਾ ਹੈ ।

PSEB 6th Class Social Science Solutions Chapter 3 ਧਰਤੀ ਦੀਆਂ ਗਤੀਆਂ 1

PSEB 6th Class Social Science Solutions Chapter 3 ਧਰਤੀ ਦੀਆਂ ਗਤੀਆਂ

ਪ੍ਰਸ਼ਨ 3.
ਰੁੱਤਾਂ ਦੇ ਬਦਲਣ ਦੀ ਕਿਰਿਆ ਦਾ ਵਰਣਨ ਕਰੋ ।
ਉੱਤਰ-
ਰੁੱਤਾਂ ਹੇਠ ਲਿਖੇ ਕਾਰਨਾਂ ਕਰਕੇ ਬਦਲਦੀਆਂ ਹਨ-

  1. ਧਰਤੀ ਦਾ ਆਪਣੇ ਧੁਰੇ ‘ਤੇ ਇੱਕ ਹੀ ਦਿਸ਼ਾ ਵਿੱਚ ਲੁਕੇ ਰਹਿਣਾ ।
  2. ਧਰਤੀ ਦਾ 365 ਦਿਨਾਂ ਵਿੱਚ ਸੂਰਜ ਦੀ ਪਰਿਕਰਮਾ ਕਰਨਾ ।
  3. ਦਿਨ-ਰਾਤ ਦਾ ਛੋਟੇ-ਵੱਡੇ ਹੋਣਾ ।

ਰੁੱਤ ਬਦਲਣ ਦੀਆਂ ਅਵਸਥਾਵਾਂ – ਧਰਤੀ ਸੂਰਜ ਦੀ ਪਰਿਕਰਮਾ ਕਰਦੇ ਹੋਏ 3-3 ਮਹੀਨੇ ਬਾਅਦ ਆਪਣੀ ਅਵਸਥਾ ਬਦਲਦੀ ਰਹਿੰਦੀ ਹੈ, ਜਿਸ ਨਾਲ ਰੁੱਤਾਂ ਵਿੱਚ ਪਰਿਵਰਤਨ ਆਉਂਦਾ ਹੈ । ਇਨ੍ਹਾਂ ਅਵਸਥਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
21 ਜੂਨ ਦੀ ਅਵਸਥਾ – 21 ਜੂਨ ਨੂੰ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਹੁੰਦਾ ਹੈ ਅਤੇ ਦੱਖਣੀ ਧਰੁਵ ਸੂਰਜ ਤੋਂ ਦੂਰ ਹੁੰਦਾ ਹੈ । ਇਸ ਲਈ ਉੱਤਰੀ ਅਰਧ ਗੋਲੇ ਵਿੱਚ ਗਰਮੀ ਦੀ । ਰੁੱਤ ਅਤੇ ਦੱਖਣੀ ਅਰਧ ਗੋਲੇ ਵਿੱਚ ਸਰਦੀ ਦੀ ਰੁੱਤ ਹੋਵੇਗੀ । ਉੱਤਰੀ ਅਰਧ ਗੋਲੇ ਦਾ ਵਧੇਰੇ ਭਾਗ ਪ੍ਰਕਾਸ਼ ਵਿੱਚ ਅਤੇ ਘੱਟ ਭਾਗ ਹਨੇਰੇ ਵਿੱਚ ਹੁੰਦਾ ਹੈ । ਇਸ ਲਈ ਉੱਥੇ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ । ਇਸ ਤੋਂ ਉਲਟ ਦੱਖਣੀ ਅਰਧ ਗੋਲੇ ਵਿੱਚ ਦਿਨ ਛੋਟੇ ਅਤੇ ਰਾਤਾਂ ਵੱਡੀਆਂ ਹੁੰਦੀਆਂ ਹਨ ।
PSEB 6th Class Social Science Solutions Chapter 3 ਧਰਤੀ ਦੀਆਂ ਗਤੀਆਂ 2
23 ਸਤੰਬਰ ਦੀ ਅਵਸਥਾ – 23 ਸਤੰਬਰ ਨੂੰ ਉੱਤਰੀ ਅਤੇ ਦੱਖਣੀ ਧਰੁਵ ਦੋਵੇਂ ਹੀ ਇੱਕ ਸਮਾਨ ਸੂਰਜ ਵੱਲ ਝੁਕੇ ਹੁੰਦੇ ਹਨ । ਇਸ ਸਮੇਂ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ । ਉੱਤਰੀ ਅਰਧ-ਗੋਲੇ ਵਿੱਚ ਪੱਤਝੜ ਅਤੇ ਦੱਖਣੀ ਅਰਧ ਗੋਲੇ ਵਿੱਚ ਬਸੰਤ ਰੁੱਤ ਹੁੰਦੀ ਹੈ ।

22 ਦਸੰਬਰ ਦੀ ਅਵਸਥਾ – 22 ਦਸੰਬਰ ਨੂੰ ਉੱਤਰੀ ਧਰੁਵ ਸੂਰਜ ਤੋਂ ਦੂਰ ਹੁੰਦਾ ਹੈ ਅਤੇ ਦੱਖਣੀ ਧਰੁਵ ਸੂਰਜ ਵੱਲ ਝੁਕਿਆ ਹੁੰਦਾ ਹੈ । ਸੂਰਜ ਦੀਆਂ ਕਿਰਨਾਂ ਮਕਰ ਰੇਖਾ ‘ਤੇ ਸਿੱਧੀਆਂ ਪੈ ਰਹੀਆਂ ਹੁੰਦੀਆਂ ਹਨ । ਇਸ ਦਿਸ਼ਾ ਵਿੱਚ ਦੱਖਣੀ ਅਰਧ ਗੋਲੇ ਵਿੱਚ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ । ਇਸ ਲਈ ਦੱਖਣੀ ਅਰਧ ਗੋਲੇ ਵਿੱਚ ਗਰਮੀ ਦੀ ਰੁੱਤ ਅਤੇ ਉੱਤਰੀ ਅਰਧ ਗੋਲੇ ਵਿੱਚ ਸਰਦੀ ਦੀ ਰੁੱਤ ਹੁੰਦੀ ਹੈ ।

21 ਮਾਰਚ ਦੀ ਅਵਸਥਾ – ਇਸ ਦਿਨ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ ਦੋਵੇਂ ਧਰੁਵ ਇੱਕ ਸਮਾਨ ਸੂਰਜ ਵੱਲ ਝੁਕੇ ਹੁੰਦੇ ਹਨ ।ਉੱਤਰੀ ਅਰਧ ਗੋਲੇ ਵਿੱਚ ਬਸੰਤ ਰੁੱਤ ਅਤੇ ਦੱਖਣੀ ਅਰਧ ਗੋਲੇ ਵਿੱਚ ਪੱਤਝੜ ਦੀ ਰੁੱਤ ਹੁੰਦੀ ਹੈ।