PSEB 6th Class Punjabi Solutions Chapter 26 ਫੁੱਲਾਂ ਦਾ ਸੁਨੇਹਾ

Punjab State Board PSEB 6th Class Punjabi Book Solutions Chapter 26 ਫੁੱਲਾਂ ਦਾ ਸੁਨੇਹਾ Textbook Exercise Questions and Answers.

PSEB Solutions for Class 6 Punjabi Chapter 26 ਫੁੱਲਾਂ ਦਾ ਸੁਨੇਹਾ (1st Language)

Punjabi Guide for Class 6 PSEB ਫੁੱਲਾਂ ਦਾ ਸੁਨੇਹਾ Textbook Questions and Answers

ਫੁੱਲਾਂ ਦਾ ਸੁਨੇਹਾ ਪਾਠ-ਅਭਿਆਸ

1. ਦੱਸੋ :

(ਉ) ਤਿਤਲੀ ਨੇ ਆਪਣੇ ਰੰਗ ਕਿਸ ਤੋਂ ਲਏ ਹਨ ਅਤੇ ਉਸ ਦੇ ਦਿਲ ਦੀ ਕੀ ਉਮੰਗ ਹੈ
ਉੱਤਰ :
ਤਿਤਲੀ ਨੇ ਆਪਣੇ ਰੰਗ ਫੁੱਲਾਂ ਤੋਂ ਲਏ ਹਨ ਉਸਦੇ ਦਿਲ ਦੀ ਉਮੰਗ ਹੈ ਕਿ ਇਹ ਫੁੱਲ ਹਮੇਸ਼ਾ ਖਿੜੇ ਰਹਿਣ।

(ਅ) ਭੌਰਾ ਫੁੱਲਾਂ ਨੂੰ ਕੀ ਸੁਣਾਉਂਦਾ ਹੈ?
ਉੱਤਰ :
ਭੌਰਾ ਫੁੱਲਾਂ ਨੂੰ ਸੁਣਾਉਂਦਾ ਹੈ ਕਿ ਉਹ ਸੁੰਦਰ ਬਾਗ਼ ਦਾ ਭੌਰਾ ਹੈ। ਉਸ ਦਾ ਫੁੱਲਾਂ ਨਾਲ ਪਿਆਰ ਹੈ। ਉਸ ਦੇ ਸਾਹਾਂ ਵਿਚ ਫੁੱਲਾਂ ਦੀ ਬਹਾਰ ਮਹਿਕਦੀ ਹੈ। ਉਹ ਫੁੱਲਾਂ ਦਾ ਰਸ ਪੀ ਕੇ ਜਿਊਂਦਾ ਹੈ ਤੇ ਉਸ ਨੂੰ ਇਕ ਖੁਮਾਰ ਚੜਿਆ ਰਹਿੰਦਾ ਹੈ ਉਸ ਨੂੰ ਫੁੱਲਾਂ ਕਰ ਕੇ ਸਾਰਾ ਸੰਸਾਰ ਸੁੰਦਰ ਜਾਪਦਾ ਹੈ। ਉਹ ਆਪਣੇ ਦਿਲ ਦੇ ਤਾਰ ਛੇੜ ਕੇ ਫੁੱਲਾਂ ਨੂੰ ਹਰ ਰੋਜ਼ ਰਾਗ ਸੁਣਾਉਂਦਾ ਹੈ। ਉਹ ਫੁੱਲਾਂ ਦਾ ਬਿਨ ਤਨਖ਼ਾਹ ਤੋਂ ਨੌਕਰ ਹੈ।

PSEB 6th Class Punjabi Solutions Chapter 26 ਫੁੱਲਾਂ ਦਾ ਸੁਨੇਹਾ

(ਇ) ਜੋ ਜਾਗਦੇ ਹਨ, ਉਹਨਾਂ ਨੂੰ ਕਿਹੜੀ ਚੀਜ਼ ਪ੍ਰਾਪਤ ਹੁੰਦੀ ਹੈ?
ਉੱਤਰ :
ਜਿਹੜੇ ਜਾਗਦੇ ਹਨ, ਉਹ ਹੀ ਕਦਮ ਅੱਗੇ ਵਧਾ ਕੇ ਆਪਣੀਆਂ ਮੰਜ਼ਲਾਂ ਉੱਤੇ ਪਹੁੰਚਦੇ ਹਨ।

(ਸ) ਫੁੱਲ ਤਿਤਲੀ ਤੇ ਭੌਰੇ ਨੂੰ ਕੀ ਸੁਨੇਹਾ ਦਿੰਦਾ ਹੈ?
ਉੱਤਰ :
ਫੁੱਲ, ਤਿਤਲੀ ਤੇ ਭੌਰੇ ਨੂੰ ਸੁਨੇਹਾ ਦਿੰਦਾ ਹੈ ਕਿ ਉਹ ਆਪਸ ਵਿਚ ਲੜਨ ਨਾ। ਉਹ ਦੋਹਾਂ ਨੂੰ ਪਿਆਰ ਕਰਦਾ ਹੈ। ਉਨ੍ਹਾਂ ਵਿੱਚੋਂ ਕੋਈ ਵੀ ਉੱਚਾ ਨੀਵਾਂ ਨਹੀਂ। ਉਹ ਉਸ ਨੂੰ ਅਸੀਸਾਂ ਦੇਣ ਕਿ ਉਸਦੀ ਗੁਲਜ਼ਾਰ ਮਹਿਕਦੀ ਰਹੇ। ਉਸ ਦੀ ਖ਼ੁਸ਼ਬੋ ਤੇ ਰੰਗ ਉਨਾਂ ਲਈ ਹੀ ਹਨ। ਇਸ ਕਰਕੇ ਉਹ ਉਸ ਨੂੰ ਬਚਨ ਦੇਣ ਕਿ ਉਹ ਕਦੇ ਲੜਨਗੇ ਨਹੀਂ

2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :

ਸੁੰਦਰ, ਸੰਸਾਰ, ਮਿੱਤਰ, ਭੰਡਾਰ, ਵਚਨ
ਉੱਤਰ :

  • ਸੁੰਦਰ (ਸੋਹਣਾ) – ਬਾਗ਼ ਵਿਚ ਸੁੰਦਰ ਫੁੱਲ ਖਿੜੇ ਹੋਏ ਹਨ।
  • ਸੰਸਾਰ ਦੁਨੀਆ) – ਸਾਰਾ ਸੰਸਾਰ ਅਮਨ ਚਾਹੁੰਦਾ ਹੈ।
  • ਮਿੱਤਰ ਦੋਸਤ – ਜਸਬੀਰ ਮੇਰਾ ਪੱਕਾ ਮਿੱਤਰ ਹੈ।
  • ਭੰਡਾਰ ਚੀਜ਼ਾਂ ਇਕੱਠੀਆਂ ਕਰਨ ਦੀ ਥਾਂ) – ਮਹਾਰਾਜਾ ਰਣਜੀਤ ਸਿੰਘ ਨੇ ਕਾਲ – ਪੀੜਤ ਪਰਜਾ ਲਈ ਅੰਨ ਦੇ ਭੰਡਾਰ ਖੋਲ੍ਹ ਦਿੱਤੇ।
  • ਵਚਨ ਇਕਰਾਗੇ – ਅਸੀਂ ਸਾਰੇ ਮਿਲ ਕੇ ਰਹਿਣ ਦਾ ਵਚਨ ਕਰਦੇ ਹਾਂ।

3. ਔਖੇ ਸ਼ਬਦਾਂ ਦੇ ਅਰਥ :

  • ਮਸਤ-ਮਲੰਗ : ਮਨਮੌਜੀ, ਬੇਪਰਵਾਹ
  • ਨਿਸੰਗ : ਬੇਝਿਜਕ, ਨਿਡਰ
  • ਹਮੇਸ਼ : ਹਮੇਸ਼ਾਂ, ਸਦਾ
  • ਉਮੰਗ : ਇੱਛਾ, ਤਾਂਘ
  • ਖ਼ੁਮਾਰ : ਮਸਤੀ, ਨਸ਼ਾ
  • ਗੁਲਜ਼ਾਰ : ਬਾਗ਼, ਫੁਲਵਾੜੀ, ਫੁੱਲਾਂ ਦੀ ਕਿਆਰੀ
  • ਦੁਸ਼ਮਣ : ਵੈਰੀ, ਵਿਰੋਧੀ
  • ਕੰਤ : ਘਰਵਾਲਾ, ਪਤੀ, ਖ਼ਾਵੰਦ

PSEB 6th Class Punjabi Solutions Chapter 26 ਫੁੱਲਾਂ ਦਾ ਸੁਨੇਹਾ

4. ਇਸ ਕਵਿਤਾ ਵਿੱਚੋਂ ਇੱਕ ਲੈਅ ਵਾਲੇ ਹੋਰ ਸ਼ਬਦ ਚੁਣੋ, ਜਿਵੇਂ ਕਿ ਉਦਾਹਰਨ ਵਿੱਚ ਦੱਸਿਆ ਗਿਆ ਹੈ :

ਉਦਾਹਰਨ- ਵੰਗ-ਸੰਗ
ਉੱਤਰ :
ਰੰਗ – ਜੰਗ, ਮਲੰਗ – ਨਿਸੰਗ, ਪਿਆਰ – ਬਹਾਰ, ਖੁਮਾਰ – ਸੰਸਾਰ, ਸਵਾ – ਜਗਾ, ਵੈਰ – ਖ਼ੈਰ, ਪੈਰ – ਗੈਰ, ਭੰਡਾਰ – ਗੁਲਜ਼ਾਰ।

ਵਿਆਕਰਨ :

ਮੈਂ ਤਿਤਲੀ ਸੁੰਦਰ ਬਾਗ਼ ਦੀ, ਮੇਰੇ ਫੁੱਲਾਂ ਦੇ ਕਈ ਰੰਗ
ਜਿਉਂ ਚੁੰਨੀਆਂ ਰੰਗ-ਬਰੰਗੀਆ, ਕੋਈ ਥਾਂ-ਥਾਂ ਦੇਵੇ ਟੰਗ
ਇਹ ਰੰਗ ਨਹੀਂ ਮੇਰੇ ਆਪਣੇ, ਫੁੱਲਾਂ ਤੋਂ ਲਏ ਨੇ ਮੰਗ
ਮੈਂ ਫੁੱਲਾਂ ਗਿਰਦੇ ਘੁੰਮਦੀ, ਨਿੱਤ ਹੋ ਕੇ ਮਸਤ-ਮਲੰਗ
ਮੈਨੂੰ ਡਰ ਨਹੀਂ ਕਿਸੇ ਵੀ ਹੋਰ ਦਾ, ਮੈਂ ਹੋ ਕੇ ਫਿਰਾਂ ਨਿਸੰਗ
ਰਹੇ ਖਿੜਿਆ ਫੁੱਲ ਹਮੇਸ਼ ਇਹ, ਮੇਰੇ ਦਿਲ ਦੀ ਇਹੋ

ਉਮੰਗ ਉੱਪਰ ਲਿਖੀਆਂ ਸਤਰਾਂ ਵਿੱਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਅਤੇ ਸਮਾਸੀ ਸ਼ਬਦ ਚੁਣ ਕੇ ਆਪਣੀ ਕਾਪੀ ਵਿੱਚ ਲਿਖੋ।
ਉੱਤਰ :
ਨਾਂਵ – ਤਿਤਲੀ, ਬਾਗ਼, ਫੁੱਲਾਂ, ਰੰਗ, ਚੰਨੀਆਂ, ਡਰ, ਦਿਲ, ਉਮੰਗ॥ ਪੜਨਾਂਵ – ਕੋਈ, ਮੈਂ, ਮੈਨੂੰ, ਕਿਸੇ, ਹੋਰ, ਮੈਂ।
ਵਿਸ਼ੇਸ਼ਣ – ਸੁੰਦਰ, ਮੇਰੇ, ਕਈ, ਰੰਗ – ਬਰੰਗੀਆਂ, ਇਹ, ਮੇਰੇ ਆਪਣੇ, ਮਸਤ – ਮਲੰਗ, ਨਿਸੰਗ, ਮੇਰੇ !
ਕਿਰਿਆ – ਦੰਗ, ਲਏ ਨੇ, ਮੰਗ, ਘੁੰਮਦੀ, ਹੋ ਫਿਰਾਂ, ਰਹੇ ਖਿੜਿਆ। ਸਮਾਸੀ ਸ਼ਬਦ – ਰੰਗ – ਬਰੰਗੀਆਂ, ਥਾਂ – ਥਾਂ, ਮਸਤ – ਮਲੰਗ॥

ਅਧਿਆਪਕ ਲਈ :
ਅਧਿਆਪਕ ਇਸ ਕਾਵਿ-ਨਾਟਕ ਨੂੰ ਜਮਾਤ ਜਾਂ ਸਵੇਰ ਦੀ ਸਭਾ ਜਾਂ ਖੇਡ-ਮੈਦਾਨ ‘ਚ ਮੰਚਨ ਕਰੇ।

PSEB 6th Class Punjabi Guide ਫੁੱਲਾਂ ਦਾ ਸੁਨੇਹਾ Important Questions and Answers

1. ਕਾਵਿ – ਟੋਟਿਆਂ ਦੇ ਸਰਲ ਅਰਥ

(ਉ) ਮੈਂ ਤਿਤਲੀ ਸੁੰਦਰ ਬਾਗ਼ ਦੀ, ਮੇਰੇ ਫੁੱਲਾਂ ਦੇ ਕਈ ਰੰਗ।
ਜਿਉਂ ਚੁੰਨੀਆਂ ਰੰਗ – ਬਰੰਗੀਆਂ, ਕੋਈ ਥਾਂ – ਥਾਂ ਦੇਵੇ ਟੰਗ
ਨੂੰ ਇਹ ਰੰਗ ਨਹੀਂ ਮੇਰੇ ਆਪਣੇ, ਫੁੱਲਾਂ ਤੋਂ ਲਏ ਨੇ ਮੰਗ।
ਮੈਂ ਫੁੱਲਾਂ ਗਿਰਦੇ ਘੁੰਮਦੀ, ਨਿੱਤ ਹੋ ਕੇ ਮਸਤ ਮਲੰਗ।
ਮੈਨੂੰ ਡਰ ਨਹੀਂ ਕਿਸੇ ਵੀ ਹੋਰ ਦਾ, ਮੈਂ ਹੋ ਕੇ ਫਿਰਾਂ ਨਿਸੰਗ।
ਰਹੇ ਖਿੜਿਆ ਫੁੱਲ ਹਮੇਸ਼ਾ ਇਹ, ਮੇਰੇ ਦਿਲ ਦੀ ਇਹੋ ਉਮੰਗ।

ਔਖੇ ਸ਼ਬਦਾਂ ਦੇ ਅਰਥ – ਗਿਰਦੇ – ਦੁਆਲੇ ਹੋ ਮਸਤ ਮਲੰਗ – ਬੇਪਰਵਾਹ। ਨਿਸੰਗ ਬੇਝਿਜਕ।

PSEB 6th Class Punjabi Solutions Chapter 26 ਫੁੱਲਾਂ ਦਾ ਸੁਨੇਹਾ

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਤਿਤਲੀ ਕਹਿੰਦੀ ਹੈ ਕਿ ਮੈਂ ਬਾਗ਼ ਦੀ ਸੁੰਦਰ ਚੀਜ਼ ਹਾਂ। ਮੇਰੇ ਖੰਭਾਂ ਉੱਤੇ ਫੁੱਲਾਂ ਦੇ ਕਈ ਰੰਗ ਹਨ, ਜੋ ਇੰਝ ਲਗਦੇ ਹਨ ਜਿਵੇਂ ਕਿਸੇ ਨੇ ਰੰਗ – ਬਰੰਗੀਆਂ ਚੁੰਨੀਆਂ ਥਾਂ – ਥਾਂ ਟੰਗ ਦਿੱਤੀਆਂ ਹੋਣ। ਇਹ ਰੰਗ ਮੇਰੇ ਆਪਣੇ ਨਹੀਂ, ਸਗੋਂ ਮੈਂ ਫੁੱਲਾਂ ਤੋਂ ਮਾਂਗਵੇਂ ਲਏ ਹਨ। ਮੈਂ ਹਰ ਸਮੇਂ ਮਸਤ – ਮਲੰਗ ਹੋਈ ਹਰ ਰੋਜ਼ ਫੁੱਲਾਂ ਦੁਆਲੇ ਘੁੰਮਦੀ ਰਹਿੰਦੀ ਹਾਂ। ਮੈਨੂੰ ਇੱਥੇ ਕਿਸੇ ਦਾ ਡਰ ਨਹੀਂ ਤੇ ਮੈਂ ਨਿਸੰਗ ਹੋ ਕੇ ਘੁੰਮਦੀ ਹਾਂ। ਮੇਰੇ ਦਿਲ ਵਿਚ ਇੱਛਾ ਹੈ ਕਿ ਸਟੇਜ ਉੱਤੇ ਪਿਆ ਇਹ ਫੁੱਲ ਹਮੇਸ਼ਾ ਖਿੜਿਆ ਰਹਿਣਾ ਚਾਹੀਦਾ ਹੈ।

(ਆ) ਮੈਂ ਭੌਰਾ ਸੁੰਦਰ ਬਾਗ਼ ਦਾ, ਮੇਰਾ ਫੁੱਲਾਂ ਨਾਲ ਪਿਆਰ।
ਮੇਰੇ ਸਾਹਾਂ ਅੰਦਰ ਮਹਿਕਦੀ, ਇਨ੍ਹਾਂ ਫੁੱਲਾਂ ਜਿਹੀ ਬਹਾਰ।
ਮੈਂ ਪੀ – ਪੀ ਰਸ ਜਿਊਂਦਾ, ਮੈਨੂੰ ਚੜ੍ਹਿਆ ਰਹੇ ਖ਼ੁਮਾਰ।
ਇਨ੍ਹਾਂ ਫੁੱਲਾਂ ਕਰਕੇ ਜਾਪਦਾ, ਮੈਨੂੰ ਸੁੰਦਰ ਸਭ ਸੰਸਾਰ
ਨਿੱਤ ਰਾਗ ਸੁਣਾਵਾਂ ਇਨ੍ਹਾਂ ਨੂੰ ਮੈਂ ਛੇੜ ਕੇ ਦਿਲ ਦੀ ਤਾਰ !
ਮੈਂ ਨੌਕਰ ਬਿਨ ਤਨਖ਼ਾਹ ਦੇ, ਇਨ੍ਹਾਂ ਫੁੱਲਾਂ ਦੇ ਦਰਬਾਰ।

ਔਖੇ ਸ਼ਬਦਾਂ ਦੇ ਅਰਥ – ਖ਼ਮਾਰ – ਮਸਤੀ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਭੌਰਾ ਕਹਿੰਦਾ ਹੈ, ਮੈਂ ਸੁੰਦਰ ਬਾਗ਼ ਦਾ ਰਹਿਣ ਵਾਲਾ ਹਾਂ। ਮੇਰਾ ਫੁੱਲਾਂ ਨਾਲ ਬਹੁਤ ਪਿਆਰ ਹੈ। ਇਨ੍ਹਾਂ ਫੁੱਲਾਂ ਦੀ ਬਹਾਰ ਮੇਰੇ ਸਾਹਾਂ ਵਿਚ ਮਹਿਕਦੀ ਹੈ। ਮੈਂ ਫੁੱਲਾਂ ਦਾ ਰਸ ਪੀ ਕੇ ਜਿਊਂਦਾ ਹਾਂ, ਜਿਸਦੀ ਮੈਨੂੰ ਮਸਤੀ ਚੜੀ ਰਹਿੰਦੀ ਹੈ। ਇਨ੍ਹਾਂ ਫੁੱਲਾਂ ਕਰ ਕੇ ਮੈਨੂੰ ਸਾਰਾ ਸੰਸਾਰ ਹੀ ਸੁੰਦਰ ਜਾਪਦਾ ਹੈ। ਮੈਂ ਤਾਂ ਇਨ੍ਹਾਂ ਫੁੱਲਾਂ ਦੇ ਦਰਬਾਰ ਵਿਚ ਬਿਨਾਂ ਤਨਖ਼ਾਹ ਤੋਂ ਨੌਕਰ ਹਾਂ।

(ਈ) ਜਾ ਬੈਠ ਪਰਾ ਬੜਬੋਲਿਆ, ਨਾ ਸਿਰ ‘ਤੇ ਚੜ੍ਹਦਾ ਜਾ !
ਮੈਂ ਖੰਭ ਹਿਲਾ ਕੇ ਆਪਣੇ, ਹਰ ਫੁੱਲ ਨੂੰ ਦਿਆਂ ਹਵਾ !
ਜਿਉਂ ਪੱਖਾ ਝਲਾਂ ਕੇ ਸੁੰਦਰੀ, ਦਏ ਆਪਣਾ ਕੰਤ ਸਵਾ।
ਤੂੰ ਉਲਟਾ ਕਰ ਕੇ ਤੂੰ – ਤੂੰ ਰਿਹਾਂ ਸੁੱਤਿਆਂ ਤਾਈਂ ਜਗਾ।

ਔਖੇ ਸ਼ਬਦਾਂ ਦੇ ਅਰਥ – ਬੜਬੋਲਿਆ – ਬਹੁਤ ਬੋਲਣ ਵਾਲਾ ਕੰਤ – ਪਤੀ। ਸਵਾ – ਸੁਲਾ !

PSEB 6th Class Punjabi Solutions Chapter 26 ਫੁੱਲਾਂ ਦਾ ਸੁਨੇਹਾ

ਪ੍ਰਸ਼ਨ 3.
ਉੱਪਰ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਭੌਰੇ ਦੀਆਂ ਗੱਲਾਂ ਸੁਣ ਕੇ ਤਿਤਲੀ ਜ਼ਰਾ ਗੁੱਸੇ ਨਾਲ ਉਸ ਨੂੰ ਕਹਿਣ ਲੱਗੀ, “ਜਾਹ ਬੜਬੋਲਿਆ, ਜ਼ਰਾ ਪਰਾਂ ਜਾ ਕੇ ਬੈਠ। ਤੂੰ ਮੇਰੇ ਸਿਰ ਉੱਤੇ ਨਾ ਚੜ੍ਹਦਾ ਜਾਹ। ਮੈਂ ਆਪਣੇ ਖੰਭ ਹਿਲਾ ਕੇ ਹਰ ਫੁੱਲ ਨੂੰ ਇਸ ਤਰਾਂ ਹਵਾ ਦਿੰਦੀ ਹਾਂ, ਜਿਸ ਤਰ੍ਹਾਂ ਕੋਈ ਸੁੰਦਰ ਮੁਟਿਆਰ ਪੱਖਾ ਝੱਲ ਕੇ ਆਪਣੇ ਪਤੀ ਨੂੰ ਸੁਲਾ ਦਿੰਦੀ ਹੈ ਪਰ ਤੂੰ ਤਾਂ ਤੂੰ – ਤੂੰ ਕਰ ਕੇ ਉਲਟਾ ਸੁੱਤਿਆ ਨੂੰ ਜਗਾ ਦਿੰਦਾ ਹੈਂ।

(ਸ) ਜਾ ਨੀ ਵੱਡੀਆਂ ਅਕਲਾਂ ਵਾਲੀਏ, ਤੇਰਾ ਨਾਲ ਅਕਲ ਦੇ ਵੈਰ।
ਜੋ ਸੁੱਤੇ ਰਹੇ ਸੋ ਮਰ ਗਏ, ਨਹੀਂ ਪੈਂਦੀ ਉਨ੍ਹਾਂ ਨੂੰ ਖੈਰ।
ਜੋ ਜਾਗਣ ਮਾਰਨ ਮੰਜ਼ਲਾਂ, ਨੀ ਉਹ ਅਗਾਂਹ ਵਧਾ ਕੇ ਪੈਰ
ਤੂੰ ਮਿੱਤਰ ਨਹੀਂ ਏ ਫੁੱਲ ਦੀ, ਤੂੰ ਦੁਸ਼ਮਣ ਕੋਈ ਗੈਰ।

ਔਖੇ ਸ਼ਬਦਾਂ ਦੇ ਅਰਥ – ਖੈਰ – ਖਿੱਖਿਆ। ਗੈਰ – ਪਰਾਇਆ, ਓਪਰਾ।

ਪ੍ਰਸ਼ਨ 4.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਤਿਤਲੀ ਦੀ ਗੱਲ ਸੁਣ ਕੇ ਭੌਰੇ ਨੇ ਉਸ ਨੂੰ ਕਿਹਾ ਕਿ ਤੂੰ ਪਰੇ ਜਾਹ। ਵੱਡੀ ਅਕਲ ਵਾਲੀ ਬਣੀ ਫਿਰਦੀ ਹੈ। ਮੈਨੂੰ ਜਾਪਦਾ ਹੈ ਕਿ ਤੇਰਾ ਤਾਂ ਅਕਲ ਨਾਲ ਵੈਰ ਹੈ। ਤੂੰ ਕਹਿੰਦੀ ਹੈਂ ਕਿ ਮੈਂ ਹਰ ਫੁੱਲ ਨੂੰ ਹਵਾ ਨਾਲ ਸੁਲਾ ਦਿੰਦੀ ਹੈ ਪਰ ਕੀ ਤੂੰ ਇਹ ਜਾਣਦੀ ਹੈਂ ਕਿ ਜਿਹੜੇ ਸੁੱਤੇ ਰਹਿੰਦੇ ਹਨ, ਉਹ ਇਕ ਤਰ੍ਹਾਂ ਮਰ ਗਏ ਹੁੰਦੇ ਹਨ। ਮੰਜ਼ਲਾਂ ਉਹੀ ਮਾਰਦੇ ਹਨ ਤੇ ਕਦਮ ਉਹ ਹੀ ਅੱਗੇ ਵਧਾਉਂਦੇ ਹਨ, ਜੋ ਜਾਗਦੇ ਰਹਿੰਦੇ ਹਨ। ਅਸਲ ਵਿਚ ਤੂੰ ਫੁੱਲ ਦੀ ਮਿੱਤਰ ਨਹੀਂ, ਸਗੋਂ ਕੋਈ ਓਪਰੀ ਤੇ ਦੁਸ਼ਮਣ ਹੈਂ।

PSEB 6th Class Punjabi Solutions Chapter 26 ਫੁੱਲਾਂ ਦਾ ਸੁਨੇਹਾ

(ਹ) ਮੈਂ ਫੁੱਲਾਂ ਅੰਦਰ ਵਸਦੀ, ਜਿਉਂ ਉਨ੍ਹਾਂ ਵਿੱਚ ਖ਼ੁਸ਼ਬੋ।
ਕੁੱਲ ਰੰਗ ਰਚਾ ਕੇ ਰੋਮ – ਰੋਮ, ਮੈਂ ਆਪ ਗਿਆ ਰੰਗ ਹੋ !
ਕਿਉਂ ਲੜਦੇ ਹੋ ਮੇਰੇ ਆਸ਼ਕੋ ਮੈਨੂੰ ਦੋਹਾਂ ਨਾਲ ਪਿਆਰ
ਨਹੀਂ ਉੱਚਾ ਨੀਵਾਂ ਕੋਈ ਵੀ, ਮੈਂ ਜਾਣਾ ਸਭ ਇਕਸਾਰ।
ਮੈਂ ਭਰ – ਭਰ ਵੰਡਾਂ ਝੋਲੀਆਂ, ਮੇਰਾ ਭਰਿਆ ਰਹੇ ਭੰਡਾਰ !
ਤੁਸੀਂ ਦਿਓ ਅਸੀਸਾਂ ਸੋਹਣਿਓ, ਮੇਰੀ ਮਹਿਕੀ ਰਹੇ ਗੁਲਜ਼ਾਰ।
ਇਹ ਖ਼ੁਸ਼ਬੋ ਤੁਹਾਡੇ ਵਾਸਤੇ, ਤੇ ਤੁਹਾਡੇ ਲਈ ਨੇ ਰੰਗ !
ਰਹੋ ਵਸਦੇ ਰਸਦੇ ਖੇਡਦੇ, ਮੇਰੇ ਦਿਲ ਦੀ ਇਹੋ ਉਮੰਗ।
ਨਾ ਖੰਭੜੀ ਟੁੱਟੇ ਕਿਸੇ ਦੀ, ਨਾ ਵੀਣੀਓਂ ਟੁੱਟੇ ਵੰਗ।
ਰਲ ਵਚਨ ਦਿਓ ਮੈਨੂੰ ਸੁੱਚੜਾ, ਨਹੀਂ ਕਦੇ ਕਰਾਂਗੇ ਜੰਗ।

ਔਖੇ ਸ਼ਬਦਾਂ ਦੇ ਅਰਥ – ਰੋਮ – ਰੋਮ – ਵਾਲ – ਵਾਲ ਆਸ਼ਕੋ – ਪ੍ਰੇਮੀਓ। ਭੰਡਾਰ – ਮਾਲ ਦਾ ਸੰਗਹਿ। ਗੁਲਜ਼ਾਰ – ਬਾਗ ਖੰਭੜੀ – ਖੰਭ ਵਚਨ – ਪਿਆਰ। ਸੋਚੜਾ – ਸੁੱਚਾ।

ਪ੍ਰਸ਼ਨ 5.
ਪਿੱਛੇ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਤਿਤਲੀ ਨੇ ਕਿਹਾ ਕਿ ਉਹ ਫੁੱਲਾਂ ਅੰਦਰ ਇਸ ਤਰ੍ਹਾਂ ਵਸਦੀ ਹੈ, ਜਿਸ ਤਰ੍ਹਾਂ ਉਨ੍ਹਾਂ ਵਿਚ ਖ਼ੁਸ਼ਬੋ ਵਸਦੀ ਹੈ। ਭੌਰੇ ਨੇ ਕਿਹਾ ਕਿ ਉਸ ਨੇ ਸਾਰੇ ਰੰਗਾਂ ਨੂੰ ਆਪਣੇ ਰੋਮ – ਰੋਮ ਵਿਚ ਰਚਾ ਕੇ ਆਪਣੇ ਆਪ ਨੂੰ ਰੰਗ ਲਿਆ ਹੈ। ਤਿਤਲੀ ਤੇ ਭੌਰੇ ਨੂੰ ਆਪਸ ਵਿਚ ਝਗੜਦਿਆਂ ਦੇਖ ਕੇ ਫੁੱਲ ਨੇ ਕਿਹਾ, “ਮੇਰੇ ਪੇਮੀਓ ਤੁਸੀਂ ਆਪਸ ਵਿਚ ਕਿਉਂ ਲੜਦੇ ਹੋ। ਮੈਂ ਤੁਹਾਨੂੰ ਦੋਹਾਂ ਨੂੰ ਪਿਆਰ ਕਰਦਾ ਹਾਂ। ਮੇਰੀ ਨਜ਼ਰ ਵਿਚ ਕੋਈ ਵੀ ਉੱਚਾ – ਨੀਵਾਂ ਨਹੀਂ। ਮੈਂ ਦੋਹਾਂ ਨੂੰ ਬਰਾਬਰ ਸਮਝਦਾ ਹਾਂ। ਮੈਂ ਤਾਂ ਖ਼ੁਸ਼ਬੂਆਂ ਦੀਆਂ ਝੋਲੀਆਂ ਭਰ – ਭਰ ਵੰਡਦਾ ਹਾਂ। ਮੈਂ ਚਾਹੁੰਦਾ ਹਾਂ ਕਿ ਇਸ ਕੰਮ ਲਈ ਮੇਰਾ ਭੰਡਾਰ ਭਰਿਆ ਰਹੇ। ਸੋਹਣਿਓ ! ਤੁਸੀਂ ਮੈਨੂੰ ਅਸੀਸਾਂ ਦਿਓ ਕਿ ਮੇਰਾ ਬਗੀਚਾ ਹਮੇਸ਼ਾ ਮਹਿਕਦਾ ਰਹੇ ! ਮੇਰੇ ਰੰਗ ਵੀ ਤੁਹਾਡੇ ਲਈ ਹਨ ਤੇ ਮੇਰੀ ਖ਼ੁਸ਼ਬੋ ਵੀ ਤੁਹਾਡੇ ਲਈ ਹੈ। ਮੇਰੇ ਦਿਲ ਵਿਚ ਇਹੋ ਇੱਛਾ ਹੈ ਕਿ ਤੁਸੀਂ ਸਦਾ ਵਸਦੇ – ਰਸਦੇ ਰਹੋ। ਨਾ ਕਿਸੇ ਦਾ ਖੰਭ ਟੁੱਟੇ ਤੇ ਨਾ ਵੀਣੀ ਤੋਂ ਵੰਗ। ਮੈਨੂੰ ਤੁਸੀਂ ਰਲ ਕੇ ਇਹ ਬਚਨ ਦਿਓ ਕਿ ਤੁਸੀਂ ਕਦੇ ਲੜੋਗੇ ਨਹੀਂ।

Leave a Comment