PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ

Punjab State Board PSEB 6th Class Punjabi Book Solutions Chapter 24 ਵੱਡੇ ਕੰਮ ਦੀ ਭਾਲ Textbook Exercise Questions and Answers.

PSEB Solutions for Class 6 Punjabi Chapter 24 ਵੱਡੇ ਕੰਮ ਦੀ ਭਾਲ (1st Language)

Punjabi Guide for Class 6 PSEB ਵੱਡੇ ਕੰਮ ਦੀ ਭਾਲ Textbook Questions and Answers

ਵੱਡੇ ਕੰਮ ਦੀ ਭਾਲ ਪਾਠ-ਅਭਿਆਸ

1. ਦੱਸੋ

(ਉ) ਭਾਈ ਘਨੱਈਆ ਜੀ ਦੇ ਪਿੰਡ ਦਾ ਕੀ ਨਾਂ ਸੀ ਤੇ ਉਹ ਕਿਹੋ-ਜਿਹਾ ਸੀ?
ਉੱਤਰ :
ਭਾਈ ਘਨੱਈਆ ਦੇ ਪਿੰਡ ਦਾ ਨਾਂ ਸੌਦਰਾਂ ਸੀ। ਉਸ ਪਿੰਡ ਦੇ ਸੌ ਦਰਵਾਜ਼ੇ ਸਨ ਤੇ ਉਹ ਚਨਾਬ ਦਰਿਆ ਦੇ ਕੰਢੇ ਵਸਿਆ ਹੋਇਆ ਸੀ।

(ਅ) ਭਾਈ ਘਨੱਈਏ ਦੀ ਮਾਂ ਨੇ ਉਸ ਨੂੰ ਕੀ ਸਲਾਹ ਦਿੱਤੀ?
ਉੱਤਰ :
ਭਾਈ ਘਨੱਈਆ ਦੀ ਮਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਭਾਵੇਂ ਕਿਤੇ ਵੀ ਚਲਾ ਜਾਵੇ, ਪਰੰਤੂ ਕੋਈ ਵੱਡਾ ਕੰਮ ਕਰੇ।

PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ

(ੲ) ਮੁਸਾਫ਼ਰ ਭਾਈ ਘਨੱਈਆ ਦੇ ਕਿਹੜੇ ਗੁਣਾਂ ਤੋਂ ਪ੍ਰਭਾਵਿਤ ਹੋਇਆ ਤੇ ਉਸ ਨੂੰ ਕਿੱਥੇ ਜਾਣ ਲਈ ਕਿਹਾ?
ਉੱਤਰ :
ਮੁਸਾਫ਼ਿਰ ਭਾਈ ਘਨੱਈਆ ਦੀ ਸਾਦਗੀ ਤੇ ਨਿਰਛਲਤਾ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਉਸ ਨੂੰ ਆਪਣੇ ਗੁਰੂ, ਗੁਰੂ ਤੇਗ਼ ਬਹਾਦਰ ਜੀ ਕੋਲ ਜਾਣ ਲਈ ਕਿਹਾ।

(ਸ) ਘਨੱਈਆ ਜੀ ਵਿੱਚ ਕਿਹੜੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ ਤੇ ਅਨੰਦਪੁਰ ਸਾਹਿਬ ਪੁਹੰਚ ਕੇ ਉਨ੍ਹਾਂ ਨੇ ਕਿਹੜੀ ਸੇਵਾ ਸੰਭਾਲੀ?
ਉੱਤਰ :
ਭਾਈ ਘਨੱਈਆ ਵਿਚ ਮਨੁੱਖੀ ਸੇਵਾ ਦੀ ਭਾਵਨਾ ਕੱਟ – ਕੁੱਟ ਕੇ ਭਰੀ ਹੋਈ ਸੀ। ਆਨੰਦਪੁਰ ਸਾਹਿਬ ਪਹੁੰਚ ਕੇ ਭਾਈ ਜੀ ਨੇ ਜੰਗ ਵਿਚ ਜ਼ਖ਼ਮੀਆਂ ਤੇ ਲੋੜਵੰਦਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਸੰਭਾਲ ਲਈ।

(ਹ) ਗੁਰੂ ਗੋਬਿੰਦ ਸਿੰਘ ਜੋ ਕੋਲ ਭਾਈ ਘਨੱਈਆ ਜੀ ਦੀਆਂ ਸ਼ਿਕਾਇਤਾਂ ਕਿਉਂ ਲਾਈਆਂ ਗਈਆਂ ਸਨ?
ਉੱਤਰ :
ਗੋਬਿੰਦ ਸਿੰਘ ਜੀ ਕੋਲ ਭਾਈ ਘਨੱਈਆ ਜੀ ਦੀ ਸ਼ਿਕਾਇਤ ਇਸ ਕਰ ਕੇ ਲਗਾਈ ਗਈ ਸੀ ਕਿਉਂਕਿ ਉਹ ਲੜਾਈ ਵਿਚ ਸਿੰਘਾਂ ਨੂੰ ਪਾਣੀ ਪਿਲਾਉਣ ਤੇ ਸੰਭਾਲਣ ਦੀ ਥਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾਂਦੇ ਸਨ ਤੇ ਉਨ੍ਹਾਂ ਦੇ ਜ਼ਖ਼ਮੀਆਂ ਦੇ ਜ਼ਖ਼ਮਾਂ ਉੱਤੇ ਪੱਟੀਆਂ ਵੀ ਬੰਨ੍ਹਦੇ ਸਨ।

(ਕ) ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਕਾਇਤ ਸੁਣ ਕੇ ਭਾਈ ਘਨੱਈਆ ਜੀ ਨੂੰ ਕਿਹੜਾ ਕੰਮ ਸੌਂਪਿਆ ਸੀ?
ਉੱਤਰ :
ਗੁਰੁ ਗੋਬਿੰਦ ਜੀ ਨੇ ਸ਼ਿਕਾਇਤ ਸੁਣ ਕੇ ਭਾਈ ਘਨੱਈਆ ਜੀ ਨੂੰ ਜ਼ਖ਼ਮੀ ਸਿੰਘਾਂ ਨੂੰ ਪਾਣੀ ਪਿਲਾਉਣ ਦੇ ਨਾਲ ਹੀ ਪਿਆਸੇ ਦੁਸ਼ਮਣਾਂ ਨੂੰ ਪਾਣੀ ਪਿਲਾਉਣ ਤੇ ਜ਼ਖ਼ਮੀਆਂ ਦੀ ਮਲ੍ਹਮ – ਪੱਟੀ ਕਰਨ ਦਾ ਕੰਮ ਸੌਂਪਿਆ

(ਖ) ਭਾਈ ਘਨੱਈਆ ਜੀ ਦੇ ਚਰਿੱਤਰ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਉੱਤਰ :
ਸਾਨੂੰ ਭਾਈ ਘਨੱਈਆ ਜੀ ਵਾਂਗ ਹੀ ਬਿਨਾਂ ਕਿਸੇ ਵਿਤਕਰੇ ਤੋਂ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ।

PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ

2. ਖ਼ਾਲੀ ਥਾਂਵਾਂ ਭਰੋ :

(ਉ) ਨਿੱਕਾ ਘਨੱਈਆ ਵੀ ………………………………….. ਵਿੱਚ ਰਹਿੰਦਾ ਸੀ।
(ਅ) ਇੱਕ ਦਿਨ ਉਹ ………………………………….. ਦੀ ਭਾਲ ਵਿੱਚ ਘਰੋਂ ਨਿਕਲ ਤੁਰਿਆ।
(ੲ) ਮੁਸਾਫ਼ਰ ਨੇ ਘਨੱਈਆ ਨੂੰ ………………………………….. ਅਤੇ ਉਹਨਾਂ ਦੇ ਸਾਹਿਬਜ਼ਾਦੇ ਬਾਰੇ ਭਰਪੂਰ ਜਾਣਕਾਰੀ ਦਿੱਤੀ।
(ਸ) ………………………………….. ਦੇ ਯੁੱਧ ਵਿੱਚ ਭਾਈ ਘਨੱਈਆ ਨੇ ਲੋੜਵੰਦਾਂ ਨੂੰ ਪਾਣੀ ਪਿਆਉਣ ਦੀ ਸੇਵਾ ਦਾ ਕੰਮ ਸੰਭਾਲ ਲਿਆ।
(ਹ) ਪਾਣੀ ਦੀ ਭਰੀ ਹੋਈ ………………………………….. ਚੁੱਕੀ ਉਹ ਜ਼ਖ਼ਮੀਆਂ ਨੂੰ ਲੱਭ-ਲੱਭ ਪਾਣੀ ਪਿਆਉਣ ਲੱਗ ਗਿਆ।
(ਕ) ਉਹ ਦੁਸ਼ਮਣ ਸਿਪਾਹੀਆਂ ਦੇ ਜ਼ਖ਼ਮਾਂ ਉੱਤੇ ………………………………….. ਵੀ ਬੰਨ੍ਹ ਦਿੰਦਾ ਸੀ।
ਉੱਤਰ :
ਉ) ਸੌਂਦਰਾਂ,
(ਅ) ਵੱਡੇ ਕੰਮ,
(ਇ) ਗੁਰੁ ਤੇਗ ਬਹਾਦਰ, ਗੋਬਿੰਦ ਰਾਏ,
(ਸ) ਭੰਗਾਣੀ
(ਹ) ਮਸ਼ਕ

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :

ਵਾਟ, ਰਾਹੀ, ਸ਼ਹੀਦੀ, ਲੋੜਵੰਦ, ਮੁਸਾਫ਼ਰ
ਉੱਤਰ :

  • ਵਾਟ (ਰਸਤਾ) – ਪੈਦਲ ਤੁਰ ਕੇ ਤਾਂ ਮੇਰੇ ਨਾਨਕਿਆਂ ਦੇ ਪਿੰਡ ਦੀ ਵਾਟ ਹੀ ਨਹੀਂ ਮੁੱਕਦੀ।
  • ਰਾਹੀ ਪਾਂਧੀ, ਮੁਸਾਫ਼ਿਰ) – ਆਪਣੇ ਪਿੰਡਾਂ ਸ਼ਹਿਰ ਜਾਂਦਿਆਂ ਮੈਂ ਰਸਤੇ ਵਿਚ ਮਿਲੇ ਇਕ ਰਾਹੀ ਨਾਲ ਗੱਲਾਂ ਕਰਨ ਲੱਗ ਪਿਆ
  • ਸ਼ਹੀਦੀ (ਕੁਰਬਾਨੀ) – ਗੁਰੂ ਤੇਗ਼ ਬਹਾਦਰ ਜੀ ਨੇ ਤਿਲਕ – ਜੰਝੂ ਦੀ ਰਾਖੀ ਲਈ ਸ਼ਹੀਦੀ ਦਿੱਤੀ।
  • ਲੋੜਵੰਦ (ਜ਼ਰੂਰਤਮੰਦ) – ਹਮੇਸ਼ਾਂ ਲੋੜਵੰਦ ਦੀ ਸਹਾਇਤਾ ਕਰੋ।
  • ਮੁਸਾਫ਼ਿਰ ਸਫ਼ਰ ਕਰਨ ਵਾਲੇ – ਬੱਸ ਮੁਸਾਫ਼ਿਰਾਂ ਨਾਲ ਭਰੀ ਹੋਈ ਸੀ।

4. ਔਖੇ ਸ਼ਬਦਾਂ ਦੇ ਅਰਥ :

  • ਨਿਰਛਲ : ਛਲ-ਰਹਿਤ, ਸਿੱਧਾ-ਸਾਦਾ, ਸ਼ਰੀਫ਼
  • ਪਵਿੱਤਰ : ਸ਼ੁੱਧ, ਸੁੱਚਾ, ਨਿਰਮਲ
  • ਉੱਤਮ : ਸਭ ਤੋਂ ਵਧੀਆ
  • ਮਹਿਮਾ : ਵਡਿਆਈ, ਉਸਤਤ
  • ਬੇਗਾਨਾ : ਓਪਰਾ, ਗੈਰ, ਪਰਾਇਆ
  • ਨਿਮਰਤਾ : ਹਲੀਮੀ
  • ਅਕਸ : ਪਰਛਾਵਾਂ

PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ

5. ਮੁਹਾਵਰਿਆਂ ਦੇ ਅਰਥ :

  • ਹੱਲਾ ਬੋਲਣਾ : ਹਮਲਾ ਕਰਨਾ
  • ਖਾਰ ਖਾਣਾ : ਵਿਰੋਧ ਕਰਨਾ, ਸਾੜਾ ਕਰਨਾ
  • ਪ੍ਰਸੰਨ ਹੋਣਾ : ਖੁਸ਼ ਹੋਣਾ
  • ਜਸ ਫੈਲਣਾ : ਕਿਸੇ ਚੰਗੇ ਕੰਮ ਲਈ ਸਿੱਧੀ ਪ੍ਰਾਪਤ ਹੋਣਾ
  • ਘਮਸਾਨ ਦੀ ਲੜਾਈ ਛਿੜਨਾ : ਬਹੁਤ ਜ਼ਿਆਦਾ ਲੜਾਈ ਹੋਣਾ

ਵਿਆਕਰਨ :

ਹੋਠ ਲਿਖੇ ਸ਼ਬਦਾਂ ਦੇ ਵਿਚ ਬਦਲੋ :
ਦਰਿਆ, ਪਿੰਡ , ਮਾਂ, ਬਾਲਾਂ, ਥਾਂਵਾਂ, ਬਚਨ, ਮਨੁੱਖ, ਲੋੜਵੰਦਾਂ, ਮਸ਼ਕ , ਜ਼ਖ਼ਮੀਆਂ, ਪੱਟੀ, ਝੰਡਾ, ਹਥਿਆਰਾਂ, ਸ਼ਿਕਾਇਤ, ਜਥਾ
ਉੱਤਰ :
ਦਰਿਆਵਾਂ, ਪਿੰਡਾਂ, ਮਾਂਵਾਂ, ਬਾਲ, ਥਾਂ, ਬਚਨਾਂ, ਮਨੁੱਖਾਂ, ਲੋੜਵੰਦ, ਮਸ਼ਕ, ਜ਼ਖ਼ਮੀ, ਪੱਟੀਆਂ, ਝੰਡੇ, ਹਥਿਆਰ, ਸ਼ਿਕਾਇਤਾਂ, ਜਥੇ।

ਅਧਿਆਪਕ ਲਈ :
ਅਧਿਆਪਕ ਵਿਦਿਆਰਥੀਆਂ ਨੂੰ ਭਾਈ ਘਨੱਈਆ ਜੀ ਦੇ ਜੀਵਨ ਤੋਂ ਪ੍ਰੇਰਿਤ ਅਜੋਕੇ ਸਮੇਂ ‘ਚ ਭਾਰਤੀ ਰੈੱਡਕ੍ਰਾਸ ਸੰਸਥਾ ਬਾਰੇ ਜਾਣਕਾਰੀ ਪ੍ਰਦਾਨ ਕਰੇ।

ਸਕੂਲ ਵਿੱਚ ਮੁਢਲੀ ਸਹਾਇਤਾ-ਬਾਕਸ ਰੱਖਿਆ ਜਾਵੇ ਤੇ ਵਿਦਿਆਰਥੀਆਂ ਨੂੰ ਇਸ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੱਤੀ ਜਾਵੇ।

PSEB 6th Class Punjabi Guide ਵੱਡੇ ਕੰਮ ਦੀ ਭਾਲ Important Questions and Answers

ਪ੍ਰਸ਼ਨ –
ਪਾਠ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਭਾਈ ਘਨੱਈਆ ਦਰਿਆ ਚਨਾਬ ਦੇ ਕੰਢੇ ਵਸੇ ਪਿੰਡ ਸੌਂਦਰਾਂ ਦਾ ਜੰਮਪਲ ਸੀ। ਉਹ ਬਾਕੀ ਬਾਲਾਂ ਨਾਲੋਂ ਵੱਖਰਾ ਸੀ। ਉਸ ਦਾ ਦਿਲ ਕਰਦਾ ਸੀ ਕਿ ਜਦੋਂ ਉਹ ਵੱਡਾ ਹੋ ਜਾਵੇਗਾ, ਤਾਂ ਕਿਤੇ ਦੂਰ ਜਾ ਕੇ ਕੰਮ ਕਰੇਗਾ।ਉਸ ਦੀ ਮਾਂ ਨੇ ਕਿਹਾ ਕਿ ਉਹ ਭਾਵੇਂ ਕਿਧਰੇ ਵੀ ਚਲਾ ਜਾਵੇ, ਪਰ ਉਹ ਕੋਈ ਵੱਡਾ ਕੰਮ ਕਰੇ। ਭਾਈ ਘਨੱਈਆ ਨੂੰ ਮਾਂ ਦੀ ਇਹ ਗੱਲ ਸਦਾ ਚੇਤੇ ਰਹੀ।

ਇਕ ਦਿਨ ਉਹ ਵਿਚ ਘਰੋਂ ਨਿਕਲ ਪਿਆ। ਨਦੀਆਂ, ਨਾਲੇ, ਜੰਗਲ ਬੀਆਬਾਨ, ਪਿੰਡ ਤੇ ਸ਼ਹਿਰ ਲੰਘਦਾ ਉਹ ਤੁਰਿਆ ਜਾ ਰਿਹਾ ਸੀ ਕਿ ਇਕ ਦਿਨ ਉਸ ਨੂੰ ਇਕ ਆਦਮੀ ਮਿਲਿਆ ਤੇ ਦੋਵੇਂ ਗੱਲਾਂ ਕਰਦੇ ਇਕੱਠੇ ਤੁਰ ਪਏ। ਮੁਸਾਫ਼ਿਰ ਦੇ ਪੁੱਛਣ ਤੇ ਜਦੋਂ ਭਾਈ ਘਨੱਈਆ ਨੇ ਕਿਹਾ ਕਿ ਉਸ ਨੂੰ ਪਤਾ ਨਹੀਂ ਕਿ ਉਸ ਨੇ ਕਿੱਥੇ ਜਾਣਾ ਹੈ, ਤਾਂ ਮੁਸਾਫ਼ਿਰ ਹੱਸ ਪਿਆ ਭਾਈ ਘਨੱਈਆ ਨੇ ਕਿਹਾ ਕਿ ਉਹ ਕੋਈ ਵੱਡਾ ਕੰਮ ਕਰਨਾ ਚਾਹੁੰਦਾ ਹੈ, ਪਰ ਉਸ ਨੂੰ ਪਤਾ ਨਹੀਂ ਕਿ ਉਹ ਕੰਮ ਉਸ ਨੂੰ ਕਿੱਥੇ ਮਿਲੇਗਾ।

ਭਾਈ ਘਨੱਈਆ ਦੀ ਸਾਦਗੀ ਤੇ ਨਿਰਛਲਤਾ ਤੋਂ ਪ੍ਰਭਾਵਿਤ ਹੋ ਕੇ ਉਸ ਮੁਸਾਫ਼ਿਰ ਨੇ ਕਿਹਾ ਕਿ ਉਸ ਨੂੰ ਉਸ ਦੇ ਗੁਰੂ ਕੋਲ ਜਾਣਾ ਚਾਹੀਦਾ ਹੈ। ਪੁੱਛਣ ਤੇ ਉਸ ਨੇ ਉਸ ਨੂੰ ਦੱਸਿਆ ਕਿ ਉਸ ਦਾ ਗੁਰੂ ਆਨੰਦਪੁਰ ਸਾਹਿਬ ਵਿਚ ਹੈ। ਇਸ ਦੇ ਨਾਲ ਹੀ ਉਸ ਨੇ ਉਸ ਨੂੰ ਗੁਰੂ ਤੇਗ਼ ਬਹਾਦਰ ਜੀ ਤੇ ਉਨ੍ਹਾਂ ਦੇ ਸਾਹਿਬਜ਼ਾਦੇ ਗੋਬਿੰਦ ਰਾਏ ਬਾਰੇ ਭਰਪੂਰ ਜਾਣਕਾਰੀ ਦਿੱਤੀ।

PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ

ਆਨੰਦਪੁਰ ਪਹੁੰਚ ਕੇ ਭਾਈ ਘਨੱਈਆ ਜੀ ਉੱਥੋਂ ਦੇ ਵਾਤਾਵਰਨ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਮਹਿਸੂਸ ਕੀਤਾ ਕਿ ਉਹ ਇਸੇ ਥਾਂ ਦੀ ਭਾਲ ਵਿਚ ਸਨ। ਉਨ੍ਹਾਂ ਵਿਚ ਮਨੁੱਖੀ ਸੇਵਾ – ਭਾਵਨਾ ਕੁੱਟ – ਕੁੱਟ ਕੇ ਭਰੀ ਹੋਈ ਸੀ। ਉਨ੍ਹਾਂ ਨੇ ਗੁਰੂ ਦੇ ਲੰਗਰ ਵਿਚ ਪਾਣੀ ਦੀ ਸੇਵਾ ਦਾ ਕੰਮ ਸੰਭਾਲ ਲਿਆ। ਇੱਥੇ ਹੀ ਉਨ੍ਹਾਂ ਨੂੰ ਘਨੱਈਆ ਤੋਂ ‘ਭਾਈ ਘਨੱਈਆ’ ਹੋਣ ਦਾ ਆਦਰ ਮਿਲਿਆ।

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਮਗਰੋਂ ਗੁਰੂ ਗੋਬਿੰਦ ਰਾਏ ਨੇ ਗੁਰਗੱਦੀ ਸੰਭਾਲੀ। ਗੁਰੁ ਗੋਬਿੰਦ ਰਾਏ ਜੀ ਦਾ ਜੱਸ ਫੈਲਦਾ ਦੇਖ ਕੇ ਪਹਾੜੀ ਰਾਜਿਆਂ ਨੇ ਚਾਰ ਸੌ ਪਠਾਣ ਇਕੱਠੇ ਕਰ ਕੇ ਉਨ੍ਹਾਂ ਉੱਤੇ ਹਮਲਾ ਬੋਲ ਦਿੱਤਾ। ਫਲਸਰੂਪ ਭਿਆਨਕ ਯੁੱਧ ਛਿੜ ਪਿਆ। ਭੰਗਾਣੀ ਦੇ ਇਸ ਯੁੱਧ ਵਿਚ ਭਾਈ ਘਨੱਈਆ ਜੀ ਨੇ ਲੋੜਵੰਦਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਦਾ ਕੰਮ ਸੰਭਾਲ ਲਿਆ ਆਪਣੀ ਪਛਾਣ ਲਈ ਉਨ੍ਹਾਂ ਚਿੱਟੇ ਕੱਪੜੇ ਪਾ ਲਏ ਮੋਢੇ ਉੱਤੇ ਪਾਣੀ ਦੀ ਭਰੀ ਮਸ਼ਕ ਲਟਕਾ ਲਈ ਤੇ ਹੱਥਾਂ ਵਿਚ ਚਿੱਟਾ ਝੰਡਾ ਫੜ ਲਿਆ ਭਾਈ ਘਨੱਈਆ ਜੀ ਬਿਨਾਂ ਵਿਤਕਰੇ ਤੋਂ ਥੱਕੇ – ਹਾਰੇ ਸਿਪਾਹੀਆਂ ਨੂੰ ਪਾਣੀ ਪਿਲਾਉਂਦੇ।

ਉਹ ਖ਼ੁਦ ਵੀ ਜ਼ਖ਼ਮੀਆਂ ਕੋਲ ਪਹੁੰਚ ਜਾਂਦੇ ਤੇ ਉਨ੍ਹਾਂ ਨੂੰ ਪਾਣੀ ਪਿਲਾਉਂਦੇ। ਇਕ ਵਾਰੀ ਉਨ੍ਹਾਂ ਇਕ ਜ਼ਖ਼ਮੀ ਸਿਪਾਹੀ ਨੂੰ ਪਾਣੀ ਪਿਲਾਇਆ ਤੇ ਫਿਰ ਉਸ ਦੇ ਜ਼ਖ਼ਮ ਸਾਫ਼ ਕਰ ਕੇ ਆਪਣਾ ਕਮਰਬੰਦ ਖੋਲ੍ਹ ਕੇ ਉਸ ਦੇ ਜ਼ਖਮਾਂ ਉੱਤੇ ਬੰਨ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਕੋਲ ਭਾਈ ਘਨੱਈਆ ਦੀਆਂ ਸ਼ਿਕਾਇਤਾਂ ਪਹੁੰਚੀਆਂ ਕਿ ਉਹ ਦੁਸ਼ਮਣ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਂਦਾ ਹੈ ਤੇ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਪੱਟੀਆਂ ਵੀ ਬੰਨ ਦਿੰਦਾ ਹੈ।

ਸ਼ਿਕਾਇਤਾਂ ਸੁਣ ਕੇ ਗੁਰੂ ਜੀ ਨੇ ਮੁਸਕਰਾਉਂਦਿਆ ਭਾਈ ਜੀ ਵਲ ਵੇਖਿਆ, ਤਾਂ ਉਨ੍ਹਾਂ ਹੱਥ ਜੋੜ ਕੇ ਨਿਮਰਤਾ ਨਾਲ ਕਿਹਾ, “ਸੱਚੇ ਪਾਤਸ਼ਾਹ ! ਮੈਂ ਜਿਸ – ਜਿਸ ਨੂੰ ਵੀ ਪਾਣੀ ਪਿਲਾਇਆ ਹੈ, ਉਨ੍ਹਾਂ ਵਿਚੋਂ ਮੈਨੂੰ ਕੋਈ ਵੀ ਦੁਸ਼ਮਣ ਦਿਖਾਈ ਨਹੀਂ ਦਿੱਤਾ।

ਤੁਸੀਂ ਹੀ ਤਾਂ ਆਖਿਆ ਹੈ ਕਿ ਮੈਂ ਲੜਾਈ ਵਿਚ ਲੋੜਵੰਦਾਂ ਨੂੰ ਪਾਣੀ ਪਿਲਾਵਾਂ। ਮੈਨੂੰ ਤਾਂ ਸਗੋਂ ਉਨ੍ਹਾਂ ਵਿਚੋਂ ਤੁਹਾਡਾ ਅਕਸ ਦਿਖਾਈ ਦਿੰਦਾ ਹੈ।

ਭਾਈ ਘਨੱਈਆ ਦਾ ਉੱਤਰ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ। ਉਸ ਨੇ ਆਪਣੇ ਵਿਚ ਉਹ ਗੁਣ ਸਮੋ ਲਏ ਸਨ, ਜਿਹੜੇ ਇਕ ਸਿੱਖ ਵਿਚ ਹੋਣੇ ਚਾਹੀਦੇ ਸਨ। ਗੁਰੂ ਜੀ ਨੇ ਉਸ ਨੂੰ ਜ਼ਖ਼ਮੀਆਂ ਦੀ ਮਲ੍ਹਮ – ਪੱਟੀ ਦਾ ਕੰਮ ਵੀ ਸੌਂਪ ਦਿੱਤਾ ਭਾਈ ਘਨੱਈਆ ਜੀ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਸੇਵਾ – ਭਾਵ ਵਾਲਾ ਇਕ ਜਥਾ ਤਿਆਰ ਕੀਤਾ, ਜੋ ਪੂਰੇ ਮਨ ਨਾਲ ਸਿਪਾਹੀਆਂ ਤੇ ਜ਼ਖ਼ਮੀਆਂ ਦੀ ਸੇਵਾ ਕਰਨ ਲੱਗ ਪਏ। ਭਾਈ ਜੀ ਦਾ ਨਾ ਕੋਈ ਵੈਰੀ ਸੀ ਤੇ ਨਾ ਹੀ ਬਿਗਾਨਾ। ਜਿਸ ਮੰਤਵ ਲਈ ਉਹ ਘਰੋਂ ‘ ਤੁਰੇ ਸਨ, ਉਹ ਵੱਡਾ ਕੰਮ ਉਨ੍ਹਾਂ ਨੂੰ ਗੁਰੂ ਜੀ ਕੋਲੋਂ ਲੱਭ ਪਿਆ ਸੀ।

ਔਖੇ ਸ਼ਬਦਾਂ ਦੇ ਅਰਥ – ਪਰੀ – ਲੋਕ – ਪਰੀਆਂ ਦਾ ਦੇਸ਼ ਜੁਗਾ – ਜਾਵਾਂਗਾ ਮਨ ਹੀ ਮਨ ਮਨ ਵਿਚ। ਘੁੱਗ ਵੱਸਦੇ ਰਾਜ਼ੀ – ਖ਼ੁਸ਼ੀ ਵਸਦੇ ਵਾਟ – ਰਸਤਾ। ਗੰਭੀਰਤਾ – ਹਾਵ – ਭਾਵ ਰਹਿਤ। ਸਾਦਗੀ – ਸਾਦਾਪਨ। ਨਿਰਛਲ – ਛਲ ਤੋਂ ਰਹਿਤ, ਸੱਚਾ – ਸੁੱਚਾ ਮਾਹੌਲ – ਵਾਤਾਵਰਨ ਉੱਤਮਤਾ – ਵਧੀਆਪਨ ਖਾਰ ਖਾਣਾ – ਸਾੜਾ ਕਰਨਾ, ਦੁਸ਼ਮਣੀ ਦੇ ਭਾਵ ਰੱਖਣਾ ਘਮਸਾਨੇ ਦੀ ਲੜਾਈ – ਭਿਆਨਕ ਲੜਾਈ ਮਸ਼ਕ – ਪਿੱਠ ‘ਤੇ ਪਾਣੀ ਢੋਣ ਲਈ ਚਮੜੇ ਦੀ ਬੋਰੀ – ਨੁਮਾ ਚੀਜ਼। ਵਿਤਕਰੇ – ਭਿੰਨ – ਭੇਦ। ਮਘਦੀ ਗਈ – ਤੇਜ਼ ਹੁੰਦੀ ਗਈ ਖ਼ਦ – ਆਪ। ਚੋਟਾਂ – ਜ਼ਖ਼ਮਾਂ। ਅੱਲਾ ਖੈਰ ਕਰੇ – ਰੱਬ ਮਿਹਰ ਕਰੇ। ਅਕਸ – ਪਛਾਵਾਂ, ਪ੍ਰਤੀਬਿੰਬ। ਸਮੋਅ – ਰਚਾ।

PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ
(ਉ) ਰਾਹ ਵਿਚ ਸ਼ਹਿਰ ਵੀ ਆਏ ਤੇ ਵਿੱਚ ਸ਼ਾਹਰ ਵੀ ਆਏ ਤੇ ………………………….. ਵਸਦੇ ਪਿੰਡ ਵੀ।
(ਅ) ਹੌਲੀ – ਹੌਲੀ ਲੜਾਈ ………………………….. ਗਈ।
(ਇ) ਘਨੱਈਆ ਜੀ ਦੀ ਸਾਦਗੀ ਤੇ ………………………….. ਨੇ ਮੁਸਾਫ਼ਿਰ ਨੂੰ ਮੋਹ ਲਿਆ।
(ਸ) ਭਾਈ ਘਨੱਈਆ ਲਈ ਨਾ ਕੋਈ ………………………….. ਸੀ ਤੇ ਨਾ ਕੋਈ ਬਿਗਾਨਾ ਸੀ।
ਉੱਤਰ :
(ਉ) ਘੁੱਗ
(ਅ) ਮਘਦੀ
(ਇ) ਨਿਰਛਲਤਾ
(ਸ) ਵੈਰੀ

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ –
ਹੱਲਾ ਬੋਲਣਾ, ਖ਼ਾਰ ਖਾਣਾ, ਪ੍ਰਸੰਨ ਹੋਣਾ, ਜੱਸ ਫੈਲਣਾ, ਘਮਸਾਣ ਦੀ ਲੜਾਈ ਛਿੜਨਾ, ਨਿਰਛਲ, ਪਵਿੱਤਰ, ਉੱਤਮ, ਮਹਿਮਾ, ਬਿਗਾਨਾ, ਨਿਮਰਤਾ, ਅਕਸ, ਸਮੋਅ।
ਉੱਤਰ :

  • ਹੱਲਾ ਬੋਲਣਾ ਹਮਲਾ ਕਰਨਾ ) – ਦੁਸ਼ਮਣ ਨੇ ਕਿਲ੍ਹੇ ਉੱਤੇ ਹੱਲਾ ਬੋਲ ਦਿੱਤਾ।
  • ਖ਼ਾਰ ਖਾਣਾ (ਈਰਖਾ ਕਰਨਾ) – ਪਤਾ ਨਹੀਂ ਛਿੰਦਾ ਮੇਰੇ ਨਾਲ ਕਿਹੜੀ ਗੱਲੋਂ ਖ਼ਾਰ ਖਾਂਦਾ ਹੈ।
  • ਪ੍ਰਸੰਨ ਹੋਣਾ ਖ਼ੁਸ਼ ਹੋਣਾ – ਬੱਚਾ ਟਾਫ਼ੀ ਲੈ ਕੇ ਪ੍ਰਸੰਨ ਹੋ ਗਿਆ।
  • ਜੱਸ ਫੈਲਣਾ (ਕਿਸੇ ਚੰਗੇ ਕੰਮ ਲਈ ਪ੍ਰਸਿੱਧੀ ਪ੍ਰਾਪਤ ਹੋਣਾ) – ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਜਾ – ਪਿਆਰ ਕਾਰਨ ਉਨ੍ਹਾਂ ਦਾ ਜੱਸ ਦੂਰ – ਦੂਰ ਤੱਕ ਫੈਲ ਗਿਆ
  • ਘਮਸਾਣ ਦੀ ਲੜਾਈ ਛਿੜਨਾ ਬਹੁਤ ਜ਼ਿਆਦਾ ਲੜਾਈ ਹੋਣਾ – ਦੋਹਾਂ ਧਿਰਾਂ ਦੀਆਂ ਫ਼ੌਜਾਂ ਵਿਚ ਘਮਸਾਣ ਦੀ ਲੜਾਈ ਛਿੜ ਪਈ।
  • ਨਿਰਛਲ ਸਾਫ਼, ਧੋਖੇਬਾਜ਼ੀ ਤੋਂ ਰਹਿਤ – ਬੱਚੇ ਭੋਲੇ ਤੇ ਨਿਰਛਲ ਹੁੰਦੇ ਹਨ।
  • ਪਵਿੱਤਰ ਸ਼ੁੱਧ, ਸੱਚਾ, ਨਿਰਮਲ – ਗੀਤਾ ਹਿੰਦੂਆਂ ਦੀ ਪਵਿੱਤਰ ਪੁਸਤਕ ਹੈ।
  • ਉੱਤਮ ਸਭ ਤੋਂ ਵਧੀਆ) – ਇਸ ਇਲਾਕੇ ਵਿਚ ਉੱਤਮ ਕਿਸਮ ਦੇ ਅੰਬ ਪੈਦਾ ਹੁੰਦੇ ਹਨ
  • ਮਹਿਮਾ (ਵਡਿਆਈ, ਉਸਤਤ) – ਗੁਰਬਾਣੀ ਵਿਚ ਥਾਂ – ਥਾਂ ਪਰਮਾਤਮਾ ਦੀ ਮਹਿਮਾ ਕੀਤੀ ਗਈ ਹੈ।
  • ਬਿਗਾਨਾ (ਓਪਰਾ, ਗ਼ੈਰ, ਪਰਾਇਆ) – ਬੰਦੇ ਨੂੰ ਬਿਗਾਨਾ ਮਾਲ ਨਹੀਂ ਹੜੱਪਣਾ ਚਾਹੀਦਾ।
  • ਨਿਮਰਤਾ ਲ ਨਹੀਂ, ਸਗੋਂ ਨਿਮਰਤਾ ਨਾਲ ਗੱਲ ਕਰੋ।
  • ਅਕਸ ਪਰਛਾਵਾਂ) – ਹਿਰਨ ਨੂੰ ਪਾਣੀ ਵਿਚ ਆਪਣਾ ਅਕਸ ਦਿਸਿਆ।
  • ਸਮੋਅ (ਰਚਾ) – ਸੰਗਤ ਦੇ ਗੁਣ ਬੰਦੇ ਵਿਚ ਸਮੋਅ ਹੀ ਜਾਂਦੇ ਹਨ।

PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ

ਪ੍ਰਸ਼ਨ 3.
ਠੀਕ ਵਾਕਾਂ ਉੱਤੇ ਸਹੀ (✓) ਅਤੇ ਗ਼ਲਤ ਵਾਕਾਂ ਉੱਤੇ ਕਾਟੇ (✗) ਦਾ ਨਿਸ਼ਾਨ ਪਾਓ
(ੳ) ਸੌਂਦਰਾਂ, ਦਰਿਆ ਚਨਾਬ ਦੇ ਕੰਢੇ ਵਸਿਆ ਹੋਇਆ ਹੈ।
(ਅ) ਭਾਈ ਘਨੱਈਆ ਕਿਤੇ ਦੂਰ ਜਾ ਕੇ ਕੋਈ ਵੱਡਾ ਕੰਮ ਕਰਨਾ ਚਾਹੁੰਦੇ ਸਨ।
(ੲ) ਮੁਸਾਫ਼ਿਰ ਨੇ ਭਾਈ ਘਨੱਈਆ ਨੂੰ ਦੱਸਿਆ ਕਿ ਉਸ ਦਾ ਗੁਰੂ ਅੰਮ੍ਰਿਤਸਰ ਵਿਚ ਹੈ।
(ਸ) ਭਾਈ ਘਨੱਈਆ ਬਿਨਾਂ ਵਿਤਕਰੇ ਤੋਂ ਲੋੜਵੰਦਾਂ ਨੂੰ ਪਾਣੀ ਪਿਲਾਉਂਦੇ ਸਨ।
(ਹ) ਭਾਈ ਘਨੱਈਆ ਲਈ ਨਾ ਕੋਈ ਵੈਰੀ ਸੀ ਤੇ ਨਾ ਹੀ ਬਿਗਾਨਾ।
ਉੱਤਰ :
(ੳ) (✓)
(ਅ) (✓)
(ੲ) (✗)
(ਸ) (✓)
(ਹ) (✓)

2. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ :

ਗੁਰੂ ਗੋਬਿੰਦ ਸਿੰਘ ਜੀ ਕੋਲ ਭਾਈ ਘਨੱਈਏ ਦੀਆਂ ਸ਼ਿਕਾਇਤਾਂ ਪਹੁੰਚੀਆਂ ਸਨ। ਸ਼ਿਕਾਇਤਾਂ ਇਹ ਸਨ ਕਿ ਉਹ ਦੁਸ਼ਮਣ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਂਦਾ ਸੀ। ਇੱਕ ਸਿੱਖ ਨੇ ਤਾਂ ਇੱਥੋਂ ਤੱਕ ਵੀ ਦੱਸਿਆ ਕਿ ਉਹ ਦੁਸ਼ਮਣ ਸਿਪਾਹੀਆਂ ਦੇ ਜ਼ਖ਼ਮਾਂ ਉੱਤੇ ਪੱਟੀਆਂ ਵੀ ਬੰਨ ਦਿੰਦਾ ਸੀ। ਸ਼ਿਕਾਇਤਾਂ ਸੁਣਦਿਆਂ ਗੁਰੂ ਜੀ ਦੇ ਬੁੱਲਾਂ ਉੱਤੇ ਨਿੰਮੀ – ਨਿੰਮੀਂ ਮੁਸਕਰਾਹਟ ਖੇਡਦੀ ਰਹੀ। ਸ਼ਿਕਾਇਤਾਂ ਸੁਣਨ ਤੋਂ ਪਿੱਛੋਂ ਉਹਨਾਂ ਜਵਾਬ ਲਈ ਭਾਈ ਘਨੱਈਆ ਵੱਲ ਦੇਖਿਆ ਭਾਈ ਘਨੱਈਏ ਨੇ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਉੱਤਰ ਦਿੱਤਾ, “ਸੱਚੇ ਪਾਤਸ਼ਾਹ ! ਮੈਂ ਜਿਸ – ਜਿਸ ਨੂੰ ਵੀ ਪਾਣੀ ਪਿਲਾਇਆ ਹੈ, ਉਹਨਾਂ ਵਿੱਚੋਂ ਮੈਨੂੰ ਕੋਈ ਵੀ ਦੁਸ਼ਮਣ ਵਿਖਾਈ ਨਹੀਂ ਦਿੱਤਾ।

ਉਹ ਸਭ ਰੱਬ ਦੇ ਬੰਦੇ ਸਨ ਅਤੇ ਲੋੜਵੰਦ ਸਨ। ਤੁਸੀਂ ਹੀ ਤਾਂ ਆਖਿਆ ਸੀ ਕਿ ਮੈਂ ਲੜਾਈ ਵਿੱਚ ਲੋੜਵੰਦਾਂ ਨੂੰ ਪਾਣੀ ਪਿਲਾਵਾਂ। ਮੈਨੂੰ ਤਾਂ ਸਗੋਂ ਉਹਨਾਂ ਵਿੱਚ ਤੁਹਾਡਾ ਅਕਸ ਹੀ ਦਿਸਦਾ ਰਿਹਾ ਹੈ।’ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖ ਅੰਦਰ ਜਿਹੜੇ ਗੁਣ ਵੇਖਣਾ ਚਾਹੁੰਦੇ ਸਨ, ਉਹਨਾਂ ਗੁਣਾਂ ਨੂੰ ਭਾਈ ਘਨੱਈਆਂ ਨੇ ਆਪਣੇ ਅੰਦਰ ਸਮੋ ਲਿਆ ਸੀ। ਗੁਰੂ ਜੀ ਬਹੁਤ ਪ੍ਰਸੰਨ ਹੋਏ। ਉਹਨਾਂ ਭਾਈ ਘਨੱਈਆ ਨੂੰ ਜ਼ਖ਼ਮੀਆਂ ਦੀ ਮਲ੍ਹਮ ਪੱਟੀ ਕਰਨ ਦਾ ਕੰਮ ਵੀ ਸੌਂਪ ਦਿੱਤਾ ਭਾਈ ਘਨੱਈਆ ਜੀ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਸੇਵਾ ਭਾਵ ਵਾਲੇ ਸਿੱਖਾਂ ਦਾ ਇੱਕ ਜਥਾ ਤਿਆਰ ਕੀਤਾ। ਉਹ ਸਾਰੇ ਪੂਰੇ ਮਨ ਨਾਲ ਜ਼ਖ਼ਮੀਆਂ ਅਤੇ ਪਿਆਸਿਆਂ ਦੀ ਸੇਵਾ ਕਰਨ ਲੱਗ ਪਏ।

ਭਾਈ ਘਨੱਈਆ ਲਈ ਨਾ ਕੋਈ ਵੈਰੀ ਸੀ ਤੇ ਨਾ ਕੋਈ ਬਿਗਾਨਾ ਸੀ। ਜਿਊਣ ਦੇ ਜਿਸ ਮੰਤਵ ਦੀ ਭਾਲ ਵਿੱਚ ਉਹ ਘਰੋਂ ਤੁਰਿਆ ਸੀ, ਉਹ ਵੱਡਾ ਕੰਮ ਉਹਨੂੰ ਆਪਣੇ ਗੁਰੂ ਕੋਲੋਂ ਲੱਭ ਪਿਆ ਸੀ।

1. ਗੁਰੂ ਗੋਬਿੰਦ ਸਿੰਘ ਜੀ ਕੋਲ ਕਿਸ ਦੀਆਂ ਸ਼ਕਾਇਤਾਂ ਪਹੁੰਚੀਆਂ?
(ੳ) ਭਾਈ ਘਨੱਈਆ।
(ਅ) ਭਾਈ ਬਾਘੇਲ ਸਿੰਘ
(ਇ) ਭਾਈ ਸੇਵਾ ਸਿੰਘ
(ਸ) ਭਾਈ ਨੰਦ ਲਾਲ।
ਉੱਤਰ :
(ੳ) ਭਾਈ ਘਨੱਈਆ।

2. ਭਾਈ ਘਨੱਈਆ ਵਿਰੁੱਧ ਕਿਨ੍ਹਾਂ ਨੂੰ ਪਾਣੀ ਪਿਲਾਉਣ ਦੀ ਸ਼ਿਕਾਇਤ ਸੀ?
(ਉ) ਦੁਸ਼ਮਣਾਂ ਨੂੰ
(ਅ) ਰਾਹਗੀਰਾਂ ਨੂੰ
(ਈ) ਗੈਰ – ਸਿੱਖਾਂ ਨੂੰ
(ਸ) ਪਰਾਇਆਂ ਨੂੰ।
ਉੱਤਰ :
(ਉ) ਦੁਸ਼ਮਣਾਂ ਨੂੰ

PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ

3. ਭਾਈ ਘਨੱਈਆ ਕਿਨ੍ਹਾਂ ਦੇ ਸਿਪਾਹੀਆਂ ਨੂੰ ਪੱਟੀਆਂ ਵੀ ਬੰਨ੍ਹ ਦਿੰਦਾ ਸੀ?
(ਉ ਆਪਣਿਆਂ ਦੇ
(ਅ) ਓਪਰਿਆਂ ਦੇ
(ਈ) ਗੈਰ – ਸਿੱਖਾਂ ਦੇ
(ਸ) ਦੁਸ਼ਮਣਾਂ ਦੇ।
ਉੱਤਰ :
(ਸ) ਦੁਸ਼ਮਣਾਂ ਦੇ।

4. ਸ਼ਿਕਾਇਤਾਂ ਸੁਣਦਿਆਂ ਗੁਰੂ ਜੀ ਦੇ ਮੂੰਹ ਉੱਤੇ ਨਿੰਮੀ – ਨਿੰਮੀਂ ਕੀ ਖੇਡਦੀ ਰਹੀ?
(ਉ) ਮੁਸਕਰਾਹਟ
(ਅ) ਰੌਣਕ
(ਈ) ਲਾਲੀ
(ਸ) ਚਮਕ
ਉੱਤਰ :
(ਉ) ਮੁਸਕਰਾਹਟ

5. ਭਾਈ ਘਨੱਈਆ ਨੇ ਗੁਰੂ ਜੀ ਅੱਗੇ ਕਿਸ ਤਰ੍ਹਾਂ ਹੱਥ ਜੋੜੇ?
(ਉ) ਡਰਦਿਆਂ
(ਅ) ਝਿਜਕਦਿਆਂ
(ਇ) ਨਿਮਰਤਾ ਨਾਲ
(ਸ) ਸ਼ਰਧਾ ਨਾਲ।
ਉੱਤਰ :
(ਇ) ਨਿਮਰਤਾ ਨਾਲ

6. ਭਾਈ ਘਨੱਈਆ ਨੂੰ ਪਾਣੀ ਪਿਲਾਉਂਦਿਆਂ ਕੀ ਨਹੀਂ ਸੀ ਦਿਖਾਈ ਦਿੰਦਾ?
(ੳ) ਮਿੱਤਰ
(ਅ) ਪਰਾਇਆ
(ਇ) ਓਪਰਾ
(ਸ) ਦੁਸ਼ਮਣ !
ਉੱਤਰ :
(ਸ) ਦੁਸ਼ਮਣ

PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ

7. ਗੁਰੂ ਜੀ ਨੇ ਭਾਈ ਘਨੱਈਆ ਨੂੰ ਕਿਨ੍ਹਾਂ ਨੂੰ ਪਾਣੀ ਪਿਲਾਉਣ ਲਈ ਕਿਹਾ ਸੀ?
(ੳ) ਸਿੱਖਾਂ ਨੂੰ।
(ਅ) ਆਪਣਿਆ ਨੂੰ
(ਈ) ਲੋੜਵੰਦਾਂ ਨੂੰ
(ਸ) ਜ਼ਖ਼ਮੀਆਂ ਨੂੰ।
ਉੱਤਰ :
(ਈ) ਲੋੜਵੰਦਾਂ ਨੂੰ

8. ਭਾਈ ਘਨੱਈਆ ਜਿਨ੍ਹਾਂ ਨੂੰ ਪਾਣੀ ਪਿਲਾਉਂਦਾ ਸੀ, ਉਨ੍ਹਾਂ ਵਿਚ ਉਸ ਨੂੰ ਕੀ ਦਿਸਦਾ ਸੀ?
(ਉ) ਗੁਰੂ ਜੀ ਦਾ ਅਕਸ
(ਅ) ਗੁਰੂ ਜੀ ਦੀ ਬਖ਼ਸ਼ਿਸ਼
(ਈ) ਗੁਰੂ ਜੀ ਦਾ ਆਸ਼ੀਰਵਾਦ
(ਸ) ਗੁਰੂ ਜੀ ਦਾ ਪਿਆਰ।
ਉੱਤਰ :
(ਉ) ਗੁਰੂ ਜੀ ਦਾ ਅਕਸ

9. ਭਾਈ ਘਨੱਈਆ ਦਾ ਉੱਤਰ ਸੁਣ ਕੇ ਗੁਰੂ ਜੀ ਉੱਤੇ ਕੀ ਪ੍ਰਭਾਵ ਪਿਆ?
(ਉ) ਪ੍ਰਸੰਨ ਹੋ ਗਏ
(ਅ) ਨਰਾਜ਼ ਹੋ ਗ
(ਏ) ਸੋਚੀਂ ਪੈ ਗਏ
(ਸ) ਚੁੱਪ ਕਰ ਗਏ।
ਉੱਤਰ :
(ਉ) ਪ੍ਰਸੰਨ ਹੋ ਗਏ

10. ਗੁਰੂ ਜੀ ਨੇ ਭਾਈ ਘਨੱਈਆ ਨੂੰ ਪਾਣੀ ਦੀ ਸੇਵਾ ਦੇ ਨਾਲ ਹੋਰ ਕਿਹੜਾ ਕੰਮ ਸੌਂਪਿਆਂ?
(ਉ) ਮਲ੍ਹਮ ਪੱਟੀ ਦਾ
(ਅ) ਹਥਿਆਰ ਸਪਲਾਈ ਦਾ
(ਈ) ਖ਼ਬਰਾਂ ਇਕੱਠੀਆਂ ਕਰਨ ਦਾ
(ਸ) ਸੂਹੀਏ ਦਾ।
ਉੱਤਰ :
(ਉ) ਮਲ੍ਹਮ ਪੱਟੀ ਦਾ

PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ

11. ਭਾਈ ਘਨੱਈਆ ਨੇ ਕਿਹੋ ਜਿਹੇ ਸਿੱਖਾਂ ਦਾ ਜਥਾ ਤਿਆਰ ਕੀਤਾ?
(ੳ) ਤਿਆਗੀ
(ਆ) ਸਾਧਕ
(ਈ) ਸੇਵਾ – ਭਾਵ ਵਾਲੇ
(ਸ) ਦਾਨ – ਪੁੰਨ ਵਾਲੇ।
ਉੱਤਰ :
(ਈ) ਸੇਵਾ – ਭਾਵ ਵਾਲੇ

12. ਭਾਈ ਘਨੱਈਆ ਜੀ ਨੂੰ ਗੁਰੂ ਜੀ ਕੋਲੋਂ ਕੀ ਲੱਭ ਪਿਆ ਸੀ?
(ੳ) ਵੱਡਾ ਕੰਮ
(ਅ) ਨੌਕਰੀ
(ਈ ਧਨ – ਮਾਲ
(ਸ) ਸਬਰ – ਸੰਤੋਖ !
ਉੱਤਰ :
(ੳ) ਵੱਡਾ ਕੰਮ

ਪ੍ਰਸ਼ਨ :
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਗੁਰੂ ਗੋਬਿੰਦ ਸਿੰਘ ਜੀ, ਭਾਈ ਘਨੱਈਆ, ਸ਼ਿਕਾਇਤਾਂ, ਨਿਮਰਤਾ, ਅਕਸ॥
(ii) ਉਹ, ਮੈਂ, ਜਿਸ – ਜਿਸ, ਮੈਨੂੰ, ਤੁਸੀਂ॥
(iii) ਦੋਵੇਂ, ਸੁੱਚੇ, ਲੋੜਵੰਦ, ਬਹੁਤ, ਇਕ।
(iv) ਪਹੁੰਚੀਆਂ ਸਨ, ਪਿਆਉਂਦਾ ਸੀ, ਜਿਸਦਾ ਰਿਹਾ ਹੈ, ਪਿਲਾਇਆ, ਸੌਂਪ ਦਿੱਤਾ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ –
(i) ‘ਸਿੱਖ ਸ਼ਬਦ ਦਾ ਲਿੰਗ ਬਦਲੋ
(ੳ) ਸਿੱਖੀ
(ਅ) ਸਿੱਖਣੀ
(ਈ) ਸਿੱਖਿਆ
(ਸ) ਸਿਖਲਾਈ।
ਉੱਤਰ :
(ਅ) ਸਿੱਖਣੀ

(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ?
(ਉ) ਵੱਡਾ
(ਅ) ਲੱਭ
(ਇ) ਭਾਲ
(ਸ) ਮਨ।
ਉੱਤਰ :
(ਉ) ਵੱਡਾ

PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ

(iii) ‘ਜ਼ਖ਼ਮੀਆਂ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਫੱਟੜਾਂ
(ਅ) ਜ਼ਖ਼ਮਾ
(ਇ) ਜ਼ਖ਼ਮ
(ਸ) ਫੱਟ।
ਉੱਤਰ :
(ਸ) ਫੱਟ।

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਦੋਹਰੇ ਪੁੱਠੇ ਕਾਮੇ
(iv) ਜੋੜਨੀ
(v) ਇਕਹਿਰੇ ਪੁੱਠੇ ਕਾਮੇ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਦੋਹਰੇ ਪੁੱਠੇ ਕਾਮੇ (” ”)
(iv) ਜੋੜਨੀ (-)
(v) ਇਕਹਿਰੇ ਪੁੱਠੇ ਕਾਮੇ (‘ ‘)

ਪ੍ਰਸ਼ਨ 5.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ 1
ਉੱਤਰ :
PSEB 6th Class Punjabi Solutions Chapter 24 ਵੱਡੇ ਕੰਮ ਦੀ ਭਾਲ 2

Leave a Comment