PSEB 11th Class Environmental Education Solutions Chapter 17 ਨਸ਼ਾ-ਮਾੜੇ ਪ੍ਰਭਾਵ

Punjab State Board PSEB 11th Class Environmental Education Book Solutions Chapter 17 ਨਸ਼ਾ-ਮਾੜੇ ਪ੍ਰਭਾਵ Textbook Exercise Questions and Answers.

PSEB Solutions for Class 11 Environmental Education Chapter 17 ਨਸ਼ਾ-ਮਾੜੇ ਪ੍ਰਭਾਵ

Environmental Education Guide for Class 11 PSEB ਨਸ਼ਾ-ਮਾੜੇ ਪ੍ਰਭਾਵ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦੇ ਵਿਵਹਾਰ ਵਿੱਚ ਕੀ-ਕੀ ਪਰਿਵਰਤਨ ਦਿਖਾਈ ਦਿੰਦੇ ਹਨ ?
ਉੱਤਰ-
ਡਰੱਗ ਦੁਰਵਿਵਹਾਰ ਕਰਨ ਵਾਲੇ ਆਪਣੇ ਵਿਵਹਾਰ ਵਿਚ ਬਹੁਤ ਸਾਰੇ ਬਦਲਾਅ ਦਿਖਾਉਂਦੇ ਹਨ । ਇਹਨਾਂ ਨੂੰ ਵਤੀਰੇ ਦੀਆਂ ਤਬਦੀਲੀਆਂ ਵਜੋਂ ਜਾਣਿਆ ਜਾਂਦਾ ਹੈ । ਇਹਨਾਂ ਵਿੱਚੋਂ ਕੁਝ ਹੇਠ ਲਿਖੇ ਹਨ :

  • ਉਹ ਬੇਚੈਨ ਅਤੇ ਅੰਤਰਮੁਖੀ ਹੋ ਜਾਂਦੇ ਹਨ ।
  • ਉਹ ਵੱਧ ਗੁਸਾ ਅਤੇ ਚਿੜਚਿੜਾਪਨ ਦਿਖਾਉਂਦੇ ਹਨ ।
  • ਉਹਨਾਂ ਦੇ ਰਵੱਈਏ ਅਤੇ ਸ਼ਖ਼ਸੀਅਤ ਵਿਚ ਤਬਦੀਲੀਆਂ ਆ ਜਾਂਦੀਆਂ ਹਨ ।
  • ਉਹ ਉਦਾਸ ਰਹਿਣ ਲੱਗ ਜਾਂਦੇ ਹਨ ਜਾਂ ਅਵਸਾਦ ਦਾ ਸ਼ਿਕਾਰ ਹੋ ਜਾਂਦੇ ਹਨ।
  • ਉਹ ਸੁਸਤ ਹੋ ਜਾਂਦੇ ਹਨ ।
  • ਉਹ ਆਪਣੇ ਸਮਾਜਿਕ ਦਾਇਰੇ ਵਿੱਚ ਅਚਾਨਕ ਤਬਦੀਲੀ ਦਿਖਾਉਂਦੇ ਹਨ ।
  • ਉਹ ਆਦਤਾਂ ਅਤੇ ਸੁਭਾਅ ਵਿਚ ਨਾਟਕੀ ਤਬਦੀਲੀ ਦਿਖਾਉਂਦੇ ਹਨ ।
  • ਉਹ ਪੈਸੇ ਦੀ ਮੰਗ ਕਰਨਾ ਸ਼ੁਰੂ ਕਰਦੇ ਹਨ ਅਤੇ ਆਪਣੀਆਂ ਉੱਚ ਵਿੱਤੀ ਜ਼ਰੂਰਤਾਂ ਦੀ ਵਿਆਖਿਆ ਕਰਨ ਵਿੱਚ ਅਸਫਲ ਰਹਿੰਦੇ ਹਨ |
  • ਉਹ ਅਪਰਾਧਿਕ ਅਤੇ ਸਮਾਜ-ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦੇ ਹਨ ।

ਪ੍ਰਸ਼ਨ 2.
ਤੰਬਾਕੂ ਵਿਰੋਧੀ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
31 ਮਈ ਨੂੰ ਤੰਬਾਕੂ ਵਿਰੋਧੀ ਦਿਵਸ (Anti-tobacco Day) ਵਜੋਂ ਮਨਾਇਆ ਜਾਂਦਾ ਹੈ ।

PSEB 11th Class Environmental Education Solutions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 3.
ਵਿਸ਼ਵ ਸਿਹਤ ਸੰਗਠਨ ਅਨੁਸਾਰ ਨਸ਼ੀਲੇ ਪਦਾਰਥ ਕਿਹੜੇ-ਕਿਹੜੇ ਹਨ ?
ਉੱਤਰ-
ਸੰਸਾਰ ਸਿਹਤ ਸੰਸਥਾ ਦੁਆਰਾ ਨਸ਼ੀਲੇ ਪਦਾਰਥ ਵਿਚ ਹੇਠ ਲਿਖੇ ਵਰਗ ਨਾਲ ਸੰਬੰਧਿਤ ਪਦਾਰਥਾਂ ਨੂੰ ਸੂਚੀਬੱਧ ਕੀਤਾ ਗਿਆ ਹੈ :

  1. ਅਲਕੋਹਲ
  2. ਅਫੀਮ ਤੋਂ ਬਣਨ ਵਾਲੇ ਪਦਾਰਥ
  3. ਭੰਗ ਦੇ ਪੌਦੇ ਤੋਂ ਬਣਨ ਵਾਲੇ ਪਦਾਰਥ
  4. ਸ਼ਾਂਤ ਕਰਨ ਵਾਲੀਆਂ ਦਵਾਈਆਂ
  5. ਕੋਕੇਨ
  6. ਕੈਫੀਨ ਸਮੇਤ ਉਤੇਜਨਾ ਦੇਣ ਵਾਲੇ ਹੋਰ ਪਦਾਰਥ
  7. ਭਰਮ ਪੈਦਾ ਕਰਨ ਵਾਲੇ ਪਦਾਰਥ
  8. ਤੰਬਾਕੂ
  9. ਵਾਸ਼ਪਸ਼ੀਲ ਪਦਾਰਥ |

ਪ੍ਰਸ਼ਨ 4.
ਸਿਹਤ ਦੀ ਕੀ ਪਰਿਭਾਸ਼ਾ ਹੈ ?
ਉੱਤਰ-
ਸੰਸਾਰ ਸਿਹਤ ਸੰਸਥਾ ਦੀ ਪਰਿਭਾਸ਼ਾ ਅਨੁਸਾਰ ਸਿਹਤ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ਉੱਤੇ ਪੂਰਨ ਰੂਪ ਵਿੱਚ ਤੰਦਰੁਸਤ ਹੋਣਾ ਹੈ ਨਾ ਕਿ ਸਿਰਫ ਬਿਮਾਰੀ ਜਾਂ ਸਰੀਰਕ ਨੁਕਸ ਦੀ ਅਣਹੋਂਦ ।

ਪ੍ਰਸ਼ਨ 5.
ਨਸ਼ਾਖੋਰੀ, ਵਿਅਕਤੀਗਤ ਹਾਨੀ ਦੇ ਨਾਲ ਨਾਲ ਇਕ ਸਮਾਜਿਕ ਹਾਨੀ ਵੀ ਹੈ ।ਦੱਸੋ ਕਿਵੇਂ ?
ਉੱਤਰ-
ਨਸ਼ਾਖੋਰੀ, ਵਿਅਕਤੀਗਤ ਹਾਨੀ ਦੇ ਨਾਲ ਨਾਲ ਸਮਾਜਿਕ ਹਾਨੀ ਵੀ ਹੈ ਕਿਉਂਕਿ ਇਹ ਨਸ਼ੇੜੀ ਨੂੰ ਸਿੱਧੇ ਤੌਰ ਤੇ ਅਤੇ ਸਮਾਜ ਨੂੰ ਅਸਿੱਧੇ ਤੌਰ ਤੇ ਪ੍ਰਭਾਵਿਤ ਕਰਦੀ ਹੈ । ਵਿਅਕਤੀਗਤ ਨੁਕਸਾਨਾਂ ਵਿੱਚ ਸਿਹਤ ਦੀ ਘਾਟ, ਵਿਵਹਾਰ ਵਿੱਚ ਤਬਦੀਲੀਆਂ, ਬਹੁਤ ਸਾਰੀਆਂ ਬਿਮਾਰੀਆਂ ਅਤੇ ਵਿੱਤੀ ਸਮੱਸਿਆਵਾਂ ਸ਼ਾਮਲ ਹਨ| ਸਮਾਜਿਕ ਹਾਨੀਆਂ ਵਿੱਚ ਨਸ਼ੇ ਦੀ ਦੁਰਵਰਤੋਂ (ਮੈਡੀਕਲ ਅਤੇ ਆਰਥਿਕ), ਅਪਰਾਧ ਦੀ ਵੱਧ ਦਰ, ਘੱਟ ਉਤਪਾਦਕਤਾ ਆਦਿ ਦਾ ਪ੍ਰਬੰਧਨ ਸ਼ਾਮਲ ਹੈ।

PSEB 11th Class Environmental Education Solutions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 6.
ਇਕ ਸਾਧਾਰਨ ਵਿਅਕਤੀ ਨੂੰ ਨਸ਼ੇ ਦਾ ਆਦੀ ਬਨਾਉਣ ਲਈ ਕਿਹੜੇ-ਕਿਹੜੇ ਤੱਤ ਜ਼ਿੰਮੇਵਾਰ ਹਨ ?
ਉੱਤਰ-
ਨਸ਼ੀਲੇ ਪਦਾਰਥਾਂ ਦਾ ਆਦੀ ਹੋਣਾ ਇੱਕ ਅਜਿਹੀ ਸਮੱਸਿਆ ਹੈ ਜੋ ਕਿਸ਼ੋਰਾਂ ਅਤੇ ਵੱਡੀ ਉਮਰ ਵਾਲਿਆਂ, ਦੋਹਾਂ ਵਿੱਚ ਹੀ ਬਹੁਤ ਫੈਲ ਚੁੱਕਾ ਹੈ ਇਸ ਲਈ ਕੁਝ ਜ਼ਿੰਮੇਵਾਰ ਕਾਰਕ ਇਹ ਹੋ ਸਕਦੇ ਹਨ –

  • ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੁਆਰਾ ਇਨ੍ਹਾਂ ਪਦਾਰਥਾਂ ਦੀ ਵਰਤੋਂ ਕੀਤੇ ਜਾਣ ਨਾਲ ਨਸ਼ੇੜੀ ਬਣਨ ਦਾ ਖਤਰਾ ਵਧਦਾ ਹੈ ।
  • ਕਈ ਵਾਰ ਆਪਣੇ ਕਿੱਤੇ ਵਿੱਚ ਅਸਫਲ ਹੋਣਾ ਵੀ ਇਸਦਾ ਕਾਰਣ ਬਣ ਸਕਦਾ ਹੈ ।
  • ਘਰੇਲੂ ਜੀਵਨ ਵਿੱਚ ਗੜਬੜੀ ਵਿਅਕਤੀ ਨੂੰ ਇਸ ਪਾਸੇ ਧੱਕ ਸਕਦੀ ਹੈ ।
  • ਜਿਨ੍ਹਾਂ ਵਿਅਕਤੀਆਂ ਨੂੰ ਮਾਨਸਿਕ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਬੇਧਿਆਨੀ, ਉਦਾਸੀ ਜਾਂ ਚਿੰਤਾ ਰੋਗ ਹੋਵੇ, ਉਹ ਠੀਕ ਮਹਿਸੂਸ ਕਰਨ ਲਈ ਨਸ਼ੀਲੇ ਪਦਾਰਥ ਲੈਣ ਲੱਗ ਪੈਂਦੇ ਹਨ ।
  • ਨੌਜਵਾਨਾਂ ਵੱਲੋਂ ਮੌਜ-ਮਸਤੀ ਲਈ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਉਨ੍ਹਾਂ ਨੂੰ ਇਨ੍ਹਾਂ ਦੇ ਆਦੀ ਹੋਣ ਦੇ ਮੌਕੇ ਵਧਾ ਦਿੰਦਾ ਹੈ ।
  • ਕਈ ਵਾਰ ਮਾਪਿਆਂ ਵੱਲੋਂ ਬੱਚਿਆਂ ਉੱਪਰ ਇਮਿਤਹਾਨਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਪਾਏ ਜਾਂਦੇ ਦਬਾਅ ਨੂੰ ਨਾ ਝੱਲ ਸਕਣਾ
    ਵੀ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਵੱਲ ਲੈ ਜਾਂਦਾ ਹੈ ।

ਪ੍ਰਸ਼ਨ 7.
ਨਸ਼ੇ ਕਰਨ ਵਾਲੇ ਵਿਅਕਤੀ ਦੇ ਆਮ ਲੱਛਣ ਕਿਹੜੇ-ਕਿਹੜੇ ਹਨ ?
ਉੱਤਰ-
ਨਸ਼ੇ ਦੇ ਆਦੀਆਂ ਦੇ ਸਾਂਝੇ ਲਛਣ :

  1. ਜਲਦੀ ਗੁੱਸੇ ਵਿਚ ਆ ਜਾਣਾ ।
  2. ਲੜਾਈ-ਝਗੜਿਆਂ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਅਕਸਰ ਹੀ ਸ਼ਾਮਲ ਹੁੰਦੇ ਰਹਿਣਾ ।
  3. ਘਰੇਲੂ ਅਤੇ ਕੰਮਕਾਜੀ ਜ਼ਿੰਮੇਵਾਰੀਆਂ ਨੂੰ ਅਣਗੌਲਿਆਂ ਕਰਨਾ ।
  4. ਭਾਰ ਘਟਣਾ, ਨੀਂਦ ਅਤੇ ਭੁੱਖ ਦਾ ਘਟ ਜਾਣਾ ।
  5. ਖਰਾਬ ਹੋ ਰਹੀ ਸਰੀਰਕ ਦਿੱਖ ।

ਪ੍ਰਸ਼ਨ 8.
ਸਰਕਾਰ ਨੇ ਨਸ਼ਾਖੋਰੀ ਦੇ ਸੰਬੰਧ ਵਿੱਚ ਕੀ-ਕੀ ਕਦਮ ਚੁੱਕੇ ਹਨ ?
ਉੱਤਰ-
ਸਰਕਾਰ ਨੇ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੇ ਮਾੜੇ ਅਸਰਾਂ ਬਾਰੇ ਸਿੱਖਿਅਤ ਅਤੇ ਸੁਚੇਤ ਕਰਨ ਲਈ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਰਾਹੀਂ ਕਾਫੀ ਕਦਮ ਚੁੱਕੇ ਹਨ । ਨਸ਼ੇੜੀਆਂ ਨਾਲ ਵਰਤਾਅ ਕਰਨ ਲਈ ਇੱਕ ਸਰਵਪੱਖੀ ਪਹੁੰਚ ਅਪਣਾਈ ਜਾਂਦੀ ਹੈ ਜਿਸ ਵਿਚ ਸਲਾਹ-ਮਸ਼ਵਰਾ, ਇਲਾਜ ਅਤੇ ਨਸ਼ਾ ਛੱਡ ਚੁੱਕਿਆਂ ਨੂੰ ਸਮਾਜ ਵਿਚ ਬਹਾਲ ਕਰਨਾ ਸ਼ਾਮਲ ਹੁੰਦੇ ਹਨ । ਮਹੱਤਵਪੂਰਨ ਸਥਾਨ ਤੇ ‘ਤੰਬਾਕੂ ਰਹਿਤ ਸਕੂਲ’ ਅਤੇ ‘ਤੰਬਾਕੂ ਰਹਿਤ ਸੰਸਥਾ ਵਰਗੇ ਬੋਰਡ ਲਗਾਏ ਜਾਂਦੇ ਹਨ । ਸਕੂਲ ਇਮਾਰਤ ਤੋਂ 100 ਗਜ਼ ਦੇ ਘੇਰੇ ਅੰਦਰ ਕਿਸੇ ਵੀ ਨਸ਼ੀਲੇ ਪਦਾਰਥ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ । 18 ਸਾਲ ਤੋਂ ਘਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਜਾਂ ਅਜਿਹੇ ਹੋਰ ਪਦਾਰਥ ਵੇਚਣ ’ਤੇ ਪਾਬੰਦੀ ਲਗਾਈ ਗਈ ਹੈ ।

ਪ੍ਰਸ਼ਨ 9.
ਨਸ਼ੀਲੇ ਪਦਾਰਥਾਂ ਦੀ ਰੋਕਥਾਮ ਦਾ ਜ਼ਿੰਮਾ ਕਿਸ ਸਰਕਾਰੀ ਵਿਭਾਗ ਦਾ ਹੈ ?
ਉੱਤਰ-
ਨਸ਼ੀਲੇ ਪਦਾਰਥਾਂ ਦੀ ਰੋਕਥਾਮ ਦਾ ਜ਼ਿੰਮਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਹੈ ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Punjab State Board PSEB 11th Class Environmental Education Book Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Textbook Exercise Questions and Answers.

PSEB Solutions for Class 11 Environmental Education Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Environmental Education Guide for Class 11 PSEB ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਵਿਸਫੋਟਕ (Explosives) ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜਿਹੜੇ ਗਰਮੀ, ਕਰੰਟ ਜਾਂ ਉੱਚ ਦਬਾਅ ਦੇ ਨਾਲ ਮਿਲਣ ਤੇ ਨਾਲ ਫਟਣ ‘ਤੇ ਗੈਸ ਅਤੇ ਗਰਮੀ ਛੱਡਦੇ ਹਨ, ਉਹਨਾਂ ਨੂੰ ਵਿਸਫੋਟਕ ਕਿਹਾ ਜਾਂਦਾ ਹੈ।

ਪ੍ਰਸ਼ਨ 2.
ਵਾਤਾਵਰਣ ਦੀ ਸੁਰੱਖਿਆ ਨਾਲ ਸੰਬੰਧਿਤ ਐਕਟ ਦਾ ਨਾਮ ਲਿਖੋ ।
ਉੱਤਰ-
ਵਾਤਾਵਰਣ ਸੁਰੱਖਿਅਣ ਕਾਨੂੰਨ, 1986. .

ਪ੍ਰਸ਼ਨ 3.
ਫੈਕਟਰੀ ਐਕਟ ਕਦੋਂ ਲਾਗੂ ਕੀਤਾ ਗਿਆ ਸੀ ?
ਉੱਤਰ-
ਫੈਕਟਰੀ ਐਕਟ’’ 1948 ਵਿਚ ਲਾਗੂ ਹੋਇਆ ਅਤੇ 1976 ਤੇ 1987 ਨੂੰ ਇਸ ਵਿਚ ਸੁਧਾਰ ਕੀਤਾ ਗਿਆ।

ਪ੍ਰਸ਼ਨ 4.
ਦੋ ਜ਼ਹਿਰੀਲੇ ਠੋਸ ਪਦਾਰਥਾਂ (Toxic Solids) ਦੇ ਨਾਮ ਲਿਖੋ।
ਉੱਤਰ-
ਸੀਸਾ ਅਤੇ ਸਾਇਆਨਾਇਡ ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 5.
ਕਿਹੜਾ ਦਿਨ ਰਾਸ਼ਟਰੀ ਸੁਰੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ ?
ਉੱਤਰ-
ਹਰ ਸਾਲ 4 ਮਾਰਚ।

ਪ੍ਰਸ਼ਨ 6.
ਦੋ ਜ਼ਹਿਰੀਲੀਆਂ ਗੈਸਾਂ ਦੇ ਨਾਮ ਦੱਸੋ ।
ਉੱਤਰ-
ਅਮੋਨੀਆ ਅਤੇ ਕਲੋਰੀਨ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪਸ਼ਨ 1.
ਜ਼ਹਿਰੀਲੇ ਪਦਾਰਥ (Toxic or Poisnous Substances) ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜੋ ਸਜੀਵਾਂ ਦੇ ਸਰੀਰ ਅੰਦਰ ਚਲੇ ਜਾਂਦੇ ਹਨ ਜਾਂ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਹਨ, ਉਹਨਾਂ ਨੂੰ ਜ਼ਹਿਰੀਲੇ ਜਾਂ ਵਿਸ਼ੈਲੇ ਪਦਾਰਥ ਕਹਿੰਦੇ ਹਨ, ਜਿਵੇਂਸੀਸਾ, ਸਾਇਆਨਾਇਡ ਆਦਿ।

ਪ੍ਰਸ਼ਨ 2.
ਖ਼ਤਰਨਾਕ ਪਦਾਰਥ (Hazardous Substances) ਵਾਤਾਵਰਣ ਵਿੱਚ ਕਿਵੇਂ ਦਾਖ਼ਲ ਹੋ ਜਾਂਦੇ ਹਨ ?
ਉੱਤਰ-
ਖ਼ਤਰਨਾਕ ਪਦਾਰਥ ਵਾਤਾਵਰਣ ਵਿਚ ਛਿੜਕਾਅ, ਰਿਸਾਅ, ਜ਼ਹਿਰੀਲੀ ਭਾਫ਼, ਅਤੇ ਇਨ੍ਹਾਂ ਪਦਾਰਥਾਂ ਦੇ ਸਟੋਰ ਕਰਨ ਵਾਲੇ ਬਰਤਨ ਵਿਚੋਂ ਜਿਹੜਾ ਰਿਸਾਅ ਹੁੰਦਾ ਹੈ ਕਰਕੇ ਵਾਤਾਵਰਣ ਵਿਚ ਦਾਖ਼ਲ ਹੋ ਜਾਂਦੇ ਹਨ।

ਪ੍ਰਸ਼ਨ 3.
ਮੁੱਢਲੀ ਸਹਾਇਤਾ (First Aid) ਕੀ ਹੁੰਦੀ ਹੈ ?
ਉੱਤਰ-
ਕਿਸੇ ਦੇ ਜੀਵਨ ਉੱਪਰ ਆਏ ਖ਼ਤਰੇ ਨੂੰ ਘੱਟ ਕਰਨਾ ਜਾਂ ਰੋਕਣ ਦੇ ਉਦੇਸ਼ ਨਾਲ ਦੁਰਘਟਨਾ ਵਿਚ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਦਿੱਤੀ ਗਈ ਸਹਾਇਤਾ ਜਾਂ ਸੇਵਾ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ।

ਪ੍ਰਸ਼ਨ 4.
ਜ਼ਹਿਰੀਲੇ ਪਦਾਰਥਾਂ ਦਾ ਰੱਖ-ਰਖਾਵ ਕਰਨ ਵਾਲੇ ਉਦਯੋਗਿਕ ਕਾਮਿਆਂ ਲਈ ਦੋ ਸੁਰੱਖਿਆ ਸਾਵਧਾਨੀਆਂ ਦੇ ਸੁਝਾ ਦਿਓ।
ਉੱਤਰ-

  1. ਜ਼ਹਿਰੀਲੇ ਪਦਾਰਥਾਂ ਨਾਲ ਕੰਮ ਕਰ ਰਹੇ ਕਰਮਚਾਰੀਆਂ ਨੂੰ ਲੇਬਲ ਧਿਆਨ ਨਾਲ ਦੇਖ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਦਸਤਾਨੇ ਅਤੇ ਨਕਾਬ ਪਹਿਨਣੇ ਚਾਹੀਦੇ ਹਨ ।
  2. ਜ਼ਹਿਰੀਲੇ ਪਦਾਰਥਾਂ ਨਾਲ ਕੰਮ ਕਰ ਰਹੇ ਕਰਮਚਾਰੀਆਂ ਨੂੰ ਦਸਤਾਨੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਹੱਥਾਂ ਨੂੰ ਧੋਣ ਤੋਂ ਬਿਨਾਂ ਹੱਥ ਅੱਖਾਂ ਤੇ ਨਹੀਂ ਲਾਉਣੇ ਚਾਹੀਦੇ।

ਪ੍ਰਸ਼ਨ 5.
ਇੱਕ ਉਦਯੋਗਿਕ ਕਰਮਚਾਰੀ ਦੇ ਮੁੱਢਲੀ ਸਹਾਇਤਾ ਸੰਬੰਧੀ ਫ਼ਰਜ਼ਾਂ ਬਾਰੇ ਲਿਖੋ ।
ਉੱਤਰ-
ਇੱਕ ਉਦਯੋਗਿਕ ਕਰਮਚਾਰੀ ਦੇ ਮੁੱਢਲੀ ਸਹਾਇਤਾ ਸੰਬੰਧੀ ਕੁੱਝ ਫ਼ਰਜ਼ ਹੇਠ ਲਿਖੇ ਹਨ –

  • ਮੁੱਢਲੀ ਸਹਾਇਤਾ ਦੇ ਸਹਾਇਕਾਂ ਦੇ ਪਤੇ ਦਾ ਜਾਣਕਾਰ ਹੋਣਾ ਚਾਹੀਦਾ ਹੈ ।
  • ਇਸ ਸਹਾਇਕ ਲਈ ਇਸ ਵਲ ਵੀ ਧਿਆਨ ਦੇਣ ਦੀ ਜ਼ਿੰਮੇਦਾਰੀ ਹੈ ਕਿ ਮੁੱਢਲੀ ਸਹਾਇਤਾ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਕੁਵਰਤੋਂ ਤਾਂ ਨਹੀਂ ਹੋ ਰਹੀ ।
  • ਮੁੱਢਲੀ ਸਹਾਇਤਾ ਸੰਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਾ ਹੈ । ਦੁਰਘਟਨਾ ਹੋਣ ਦੀ ਸੂਰਤ ਵਿੱਚ ਇਸ ਸੰਬੰਧੀ ਸੂਚਨਾ ਤੁਰੰਤ ਮੁੱਢਲੀ ਸਹਾਇਤਾ ਦੇ ਸਹਾਇਕ ਨੂੰ ਦਿੱਤੀ ਜਾਵੇ ਭਾਵੇਂ ਕਿ ਇਲਾਜ ਦੀ ਲੋੜ ਹੈ ਜਾਂ ਨਹੀਂ ਵੀ ਹੈ ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਖਤਰਨਾਕ ਪਦਾਰਥ (Hazardous Chemicals) ਸਰੀਰ ਅੰਦਰ ਕਿਵੇਂ ਦਾਖਲ ਹੁੰਦੇ ਹਨ ?
ਉੱਤਰ-
ਇਹ ਪਦਾਰਥ ਹੇਠ ਲਿਖੇ ਰਸਤਿਆਂ ਰਾਹੀਂ ਸਰੀਰ ਅੰਦਰ ਦਾਖਲ ਹੁੰਦੇ ਹਨ

  1. ਚਮੜੀ ਅਤੇ ਅੱਖਾਂ ਦੁਆਰਾ (Through Skin and Eyes)-ਨੰਗੇ ਪੈਰੀਂ ਫ਼ਰਸ਼ ਉੱਪਰ ਚੱਲਣ ਨਾਲ ਕਰਮਚਾਰੀ ਫ਼ਰਸ਼ ਉੱਪਰ ਖਿੱਲਰੇ ਦੂਸ਼ਿਤ ਰਿਸਾਅ ਦੀ ਲਪੇਟ ਵਿਚ ਆਉਂਦੇ ਹਨ। ਇਸ ਕਾਰਨ ਚਮੜੀ ਵਿਚ ਖਿੱਚ, ਜਲਣ ਅਤੇ ਜ਼ਖ਼ਮ ਜਾਂ ਅਲਸਰ ਹੁੰਦੇ ਹਨ। ਦਸਤਾਨਿਆਂ ਦਾ ਪ੍ਰਯੋਗ ਨਾ ਕਰਨ ਨਾਲ ਵੀ ਜ਼ਹਿਰੀਲੇ ਰਸਾਇਣ ਸਰੀਰ ਵਿਚ ਦਾਖਲ ਹੁੰਦੇ ਹਨ।
  2. ਸਰੀਰ ‘ਤੇ ਕੱਟ ਹੋਣ ਕਰਕੇ (Cuts on the Body)-ਸਰੀਰ ‘ਤੇ ਲੱਗੇ ਕੱਟ ਦੁਆਰਾ ਵੀ ਜ਼ਹਿਰੀਲੇ ਪਦਾਰਥ ਸਿੱਧੇ ਸਰੀਰ ਅਤੇ ਖੂਨ ਵਿਚ ਦਾਖਲ ਹੁੰਦੇ ਹਨ।
  3. ਸਾਹ ਰਸਤੇ (Inhalation)-ਕੁੱਝ ਖ਼ਤਰਨਾਕ ਪਦਾਰਥ, ਜਿਵੇਂ-ਹਾਈਡੋਜਨ ਸਲਫਾਈਡ, ਸਲਫਰ, ਕਾਰਬਨ ਮੋਨੋਆਕਸਾਈਡ ਆਦਿ ਸਾਹ ਲੈਣ ਨਾਲ ਫੇਫੜਿਆਂ ਵਿਚ ਚਲੇ ਜਾਂਦੇ ਹਨ।

ਪ੍ਰਸ਼ਨ 2.
ਇੱਕ ਫੈਕਟਰੀ ਮਾਲਕ ਮੁੱਢਲੀ ਸਹਾਇਤਾ ਸੰਬੰਧੀ ਸੁਚੇਤ ਕਿਵੇਂ ਫੈਲਾ ਸਕਦਾ ਹੈ ?
ਉੱਤਰ-
ਮੁੱਢਲੀ ਸਹਾਇਤਾ ਦੇਣੀ ਫੈਕਟਰੀ ਮਾਲਕ ਦੀ ਪਹਿਲੀ ਜ਼ਿੰਮੇਵਾਰੀ ਹੈ। ਫੈਕਟਰੀ ਮਾਲਕ ਸਾਰੇ ਕਰਮਚਾਰੀਆ ਨੂੰ ਮੁੱਢਲੀ ਸਹਾਇਤਾ ਦੀ ਜਾਣਕਾਰੀ ਦੇਵੇ। ਇਸ ਤੋਂ ਇਲਾਵਾ ਮੁੱਢਲੀ ਸਹਾਇਤਾ ਡੱਬੇ ਵਿਚ ਰੱਖੇ ਜਾਣ ਵਾਲੇ ਸਾਮਾਨ ਅਤੇ ਸਥਾਨ ਬਾਰੇ ਸਾਰੇ ਕਰਮਚਾਰੀਆਂ ਨੂੰ ਦੱਸੇ।

ਪ੍ਰਸ਼ਨ 3.
ਤੇਜ਼-ਜਲਨਸ਼ੀਲ (Inflammable) ਤੇ ਜਲਨਸ਼ੀਲ (Combustible) ਪਦਾਰਥ ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜਿਹੜੇ ਆਸਾਨੀ ਨਾਲ ਜਲ ਜਾਂਦੇ ਹਨ ਉਨ੍ਹਾਂ ਨੂੰ ਜਲਨਸ਼ੀਲ ਜਾਂ ਦਹਿਨਸ਼ੀਲ ਪਦਾਰਥ ਕਹਿੰਦੇ ਹਨ। ਇਹ ਪਦਾਰਥ ਗੈਸ, ਅਤੇ ਠੋਸ ਅਵਸਥਾ ਵਿਚ ਹੁੰਦੇ ਹਨ। ਜਲਨਸ਼ੀਲ ਗੈਸ ਨਪੀੜਤ, ਦ੍ਰ ਅਤੇ ਦਬਾਓ ਦੇ ਹੇਠਾਂ ਘੁਲਣਸ਼ੀਲ ਹੁੰਦੀ ਹੈ। ਜਲਨ ਵਾਲੀਆਂ ਚੀਜ਼ਾਂ ਨਾਲ ਮਿਲ ਕੇ ਇਹ ਗੈਸਾਂ ਅੱਗ ਪੈਦਾ ਕਰਦੀਆਂ ਹਨ। ਉਦਾਹਰਨਾਂ-ਗੈਸ ਅਵਸਥਾ ਵਿਚ-ਹਾਈਡੋਜਨ, ਪੈਟ੍ਰੋਲੀਅਮ ਗੈਸ। ਦ੍ਰਵ ਅਵਸਥਾ ਵਿਚ-ਕਾਰਬਨਡਾਈਆਕਸਾਇਡ, ਪੈਟ੍ਰੋਲ, ਐਸੀਟੋਨ, ਮਿੱਟੀ ਦਾ ਤੇਲ, ਤਾਰਪੀਨ ਆਦਿ। ਠੋਸ ਅਵਸਥਾ ਵਿਚ-ਨਾਇਟਰੋ ਸੈਲੂਲੋਸ, ਫਾਸਫੋਰਸ, ਐਲੂਮੀਨੀਅਮ, ਕੈਲਸ਼ੀਅਮ, ਕਾਰਬਾਈਡ ਆਦਿ।

ਪ੍ਰਸ਼ਨ 4.
ਮੁੱਢਲੀ ਸਹਾਇਤਾ (First Aid) ਦੇ ਮੁੱਖ ਉਦੇਸ਼ ਦੱਸੋ ।
ਉੱਤਰ-

  • ਕੰਮ ਕਰਨ ਵਾਲੀ ਥਾਂ ਤੇ ਕਿਸੇ ਕਾਰਨ ਕਰਕੇ ਬੇਹੋਸ਼ ਹੋਏ ਆਦਮੀ ਦੀ ਸੁਰੱਖਿਆ ਕਰਨਾ ਅਤੇ ਇਸ ਗੱਲ ਦਾ ਧਿਆਨ ਰਹੇ ਕਿ ਹਾਲਾਤ ਜ਼ਿਆਦਾ ਖਰਾਬ ਨਾ ਹੋਏ।
  • ਲੋੜੀਂਦੇ ਆਦਮੀ ਨੂੰ ਪੀੜ ਅਤੇ ਦਰਦ ਤੋਂ ਰਹਿਤ ਕਰਨਾ।
  • ਕੰਮ ਕਰਨ ਵਾਲੀ ਥਾਂ ਅਤੇ ਕਾਰਖ਼ਾਨਿਆਂ ਦੇ ਕਰਮਚਾਰੀਆਂ ਨੂੰ ਸੁਰੱਖਿਆ ਦੇਣਾ।
  • ਦੁਰਘਟਨਾ ਦੇ ਸਮੇਂ ਤੁਰੰਤ ਸਹਾਇਤਾ ਦੇਣੀ ਤਾਂ ਜੋ ਹਸਪਤਾਲ ਜਾਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਮਿਲੇ।

ਪ੍ਰਸ਼ਨ 5.
ਇੱਕ ਮੁੱਢਲਾ ਸਹਾਇਕ (First Aider) ਆਪਣੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾ ਸਕਦਾ ਹੈ ?
ਉੱਤਰ-
ਮੁੱਢਲੇ ਸਹਾਇਕ ਨੂੰ ਦੁਰਘਟਨਾ ਵਾਲੇ ਆਦਮੀਆਂ ਦੀ ਸਹਾਇਤਾ ਕਰਦੇ ਸਮੇਂ ਆਪ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਸਨੂੰ ਆਪਣੇ ਬਚਾਉ ਵਾਸਤੇ ਤਰੀਕੇ ਪਤਾ ਹੋਣੇ ਚਾਹੀਦੇ ਹਨ। ਉਸਨੂੰ ਸਹਾਇਤਾ ਦਿੰਦੇ ਸਮੇਂ ਦਸਤਾਨੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਜੋ ਗੰਦੇ ਖੂਨ ਨੂੰ ਸਰੀਰ ਵਿਚ ਦਾਖਲ ਹੋਣ ਤੋਂ ਰੋਕਿਆ ਜਾਵੇ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 6.
ਇੱਕ ਚੰਗੇ ਮੁੱਢਲੇ ਸਹਾਇਕ ਦੇ ਗੁਣਾਂ ਉੱਪਰ ਸੰਖੇਪ ਨੋਟ ਲਿਖੋ।
ਉੱਤਰ-
ਮੁੱਢਲੇ ਸਹਾਇਕ ਵਿਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ –

  1. ਸਹਾਇਕ ਨੂੰ ਆਪਾਤਕਾਲੀਨ ਅਤੇ ਦੁਰਘਟਨਾ ਦੀ ਸਥਿਤੀ ਵਿਚ ਸ਼ਾਂਤ ਰਹਿਣਾ ਚਾਹੀਦਾ ਹੈ।
  2. ਸਹਾਇਕ ਨੂੰ ਦੁਰਘਟਨਾ ਵੇਲੇ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ।
  3. ਸਰੀਰਕ ਪੱਖੋਂ ਚੰਗੀ ਸਿਹਤ ਵਾਲਾ ਸਹਾਇਕ ਹੀ ਦੁਰਘਟਨਾ ਵੇਲੇ ਬਚਾ ਕਰ ਸਕਦਾ ਹੈ।
  4. ਸਹਾਇਕ ਨੂੰ ਸਹੀ ਸਮੇਂ ਤੇ ਸਹੀ ਫੈਸਲਾ ਲੈਣਾ ਆਉਣਾ ਚਾਹੀਦਾ ਹੈ।
  5. ਸਹਾਇਕ ਕੋਲ ਜ਼ਖ਼ਮੀਆਂ ਦੀ ਦੇਖਭਾਲ ਅਤੇ ਸਥਿਤੀ ਤੇ ਕਾਬੂ ਪਾਉਣ ਦੀ ਸ਼ਕਤੀ ਹੋਣੀ ਚਾਹੀਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਨ ਕੇ ਭਈਆ –

ਪ੍ਰਸ਼ਨ 1.
ਦੁਰਘਟਨਾ ਲਈ ਜ਼ਿੰਮੇਵਾਰ ਕੁੱਝ ਖਤਰਨਾਕ ਪਦਾਰਥਾਂ ਦੀ ਚਰਚਾ ਕਰੋ ।
ਉੱਤਰ-
ਕਾਰਖ਼ਾਨਿਆਂ ਅਤੇ ਕਈ ਹੋਰ ਕਾਰੋਬਾਰਾਂ ਵਿਚ ਕੁੱਝ ਅਜਿਹੇ ਪਦਾਰਥਾਂ ਦਾ ਨਿਰਮਾਣ ਅਤੇ ਵਰਤੋਂ ਹੁੰਦੀ ਹੈ ਜੋ ਮਨੁੱਖੀ ਜੀਵਨ ਲਈ ਨੁਕਸਾਨਦਾਇਕ ਹੁੰਦੇ ਹਨ।
ਇਨ੍ਹਾਂ ਪਦਾਰਥਾਂ ਦੀ ਵਰਤੋਂ ਸਮੇਂ ਦੁਰਘਟਨਾ ਦੀ ਅਸ਼ੰਕਾ ਹੁੰਦੀ ਹੈ। ਮਨੁੱਖੀ ਅਗਿਆਨਤਾ, ਪੂਰੀ ਜਾਣਕਾਰੀ ਨਾ ਹੋਣਾ ਅਤੇ ਲਾਪਰਵਾਹੀ ਦੇ ਕਾਰਨ ਇਹ ਪਦਾਰਥ ਦੁਰਘਟਨਾ ਦਾ ਕਾਰਨ ਬਣਦੇ ਹਨ।

ਹੋਣ ਵਾਲੀਆਂ ਦੁਰਘਟਨਾਵਾਂ ਹੇਠਾਂ ਲਿਖੀਆਂ ਹਨ –
1. ਵਿਸਫੋਟਕ (Explosives)-ਵਿਸਫੋਟ ਵਿਚ ਵੱਡਾ ਧਮਾਕਾ ਹੁੰਦਾ ਹੈ, ਜਿਸ ਨਾਲ ਇਮਾਰਤਾਂ ਨਸ਼ਟ ਹੋ ਜਾਂਦੀਆਂ ਹਨ ਤੇ ਜਾਨੀ ਨੁਕਸਾਨ ਵੀ ਹੁੰਦਾ ਹੈ। ਵਿਸਫੋਟਕ ਪਦਾਰਥ ਜਦੋਂ ਗਰਮੀ, ਕਰੰਟ ਜਾਂ ਉੱਚ ਦਬਾਓ ਦੇ ਨਾਲ ਮਿਲਦਾ ਹੈ ਤਾਂ ਭਾਰੀ ਮਾਤਰਾ ਵਿਚ ਗੈਸ ਅਤੇ ਗਰਮੀ ਛੱਡਦਾ ਹੈ। ਰਸਾਇਣਿਕ ਕਾਰਖ਼ਾਨੇ, ਦਵਾਈ ਬਨਾਉਣ ਦੇ ਕਾਰਖ਼ਾਨੇ, ਤੇਲ ਸ਼ੋਧਕ ਕਾਰਖ਼ਾਨੇ, ਪਰਮਾਣੂ ਉਰਜਾ ਕੇਂਦਰਾਂ, ਪਣ ਬਿਜਲੀ ਘਰਾਂ, ਗੋਲਾ ਬਾਰੂਦ ਅਤੇ ਪਟਾਕਿਆਂ ਦੇ ਕਾਰਖ਼ਾਨੇ ਵਿਚ ਵਿਸਫੋਟ ਹੋਣ ਦਾ ਖ਼ਤਰਾ ਹੁੰਦਾ ਹੈ। ਟੀ ਐਨ ਟੀ (TNT) ਟਾਈਨਾਈਟਰੋ ਟੂਲੀਨ ਅਤੇ ਨਾਈਟਰੋ ਗਲਿਸਰੀਨ (Nitroglycarine) ਖ਼ਤਰਨਾਕ ਕਿਸਮ ਦੇ ਵਿਸਫੋਟਿਕ ਹਨ । ਵਿਸਫੋਟ ਤੋਂ ਬਚਾਓ ਕਰਨ ਵਾਸਤੇ, ਵਿਸਫੋਟ ਹੋਣ ਤੇ ਕਾਬੂ ਅਤੇ ਰੋਕਥਾਮ ਲਈ ਖ਼ਤਰਨਾਕ ਪਦਾਰਥਾਂ ਉੱਪਰ ਲੇਬਲ ਲਾਉਣਾ ਚਾਹੀਦਾ ਹੈ ਤੇ ਕਾਬੂ ਕਰਨ ਵਾਸਤੇ ਯੰਤਰ ਲਾਉਣੇ ਚਾਹੀਦੇ ਹਨ। ਕਰਮਚਾਰੀਆਂ ਨੂੰ ਖ਼ਤਰੇ ਤੋਂ ਬਚਣ ਵਾਸਤੇ ਤਰੀਕੇ ਦੱਸਣੇ ਚਾਹੀਦੇ ਹਨ।

2. ਜਲਣਸ਼ੀਲ ਜਾਂ ਅੱਗ ਭੜਕਾਊ ਰਸਾਇਣ (Flammable or Combustibles)ਕਾਰਖ਼ਾਨੇ ਵਿਚ ਕਈ ਇਸ ਤਰ੍ਹਾਂ ਦੇ ਰਸਾਇਣ ਵਰਤੇ ਜਾਂਦੇ ਹਨ ਜਿਹੜੇ ਜਲਨਸ਼ੀਲ ਹੁੰਦੇ ਹਨ। ਦਾ ਸਰਕਟ ਸ਼ਾਟ ਹੋਣਾ, ਉਬਲਦੇ ਦ੍ਰਵ ਦੇ ਫੈਲਣ ਨਾਲ ਵੀ ਅੱਗ ਲੱਗਦੀ ਹੈ। ਅੱਗ ਦੇ ਫੈਲਣ ਨਾਲ ਧੂੰਆਂ ਨਿਕਲਦਾ ਹੈ ਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤੇ ਕਈ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜਿਵੇਂ-ਸਲਫ਼ਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਅਮੋਨੀਆ ਆਦਿ ਜਿਸ ਨਾਲ ਦਮ ਘੁੱਟਦਾ ਹੈ। ਅੱਗ ਦੇ ਕਾਰਨ ਕਈ ਲੋਕੀ ਸੜ ਜਾਂਦੇ ਹਨ ਤੇ ਕਈ ਝੁਲਸ ਜਾਂਦੇ ਹਨ। ਵਿਤ ਪੈਟਰੋਲੀਅਮ ਗੈਸ, ਐਸੀਟੀਲੀਨ ਅਤੇ ਹਾਈਡੋਜਨ ਬਹੁਤ ਛੇਤੀ ਅੱਗ ਫੜਣ ਵਾਲੀਆਂ ਗੈਸਾਂ ਹਨ । ਜਿਹੜੇ ਤਰਲ ਪਦਾਰਥ ਛੇਤੀ ਅੱਗ ਪਕੜਦੇ ਹਨ, ਭਾਵ ਜਿਨ੍ਹਾਂ ਨੂੰ ਬਹੁਤ ਛੇਤੀ ਅੱਗ ਲਗਦੀ ਹੈ ਉਨ੍ਹਾਂ ਵਿੱਚ ਈਥਾਈਲ, ਈਥਰ ਕਾਰਬਨ ਸਲਫਾਈਡ, ਪੈਟਰੋਲ, ਮਿੱਟੀ ਦਾ ਤੇਲ ਆਦਿ ਸ਼ਾਮਿਲ ਹਨ ।

ਜਿਨ੍ਹਾਂ ਠੋਸ ਪਦਾਰਥਾਂ ਨੂੰ ਬਹੁਤ ਛੇਤੀ ਅੱਗ ਲੱਗਦੀ ਹੈ, ਉਹ ਹਨ ਫਾਸਫੋਰਸ, ਨਾਈਟੋਸੈਲੂਲੋਜ਼ ਦੀਆਂ ਸਲਾਈਆਂ (Matchsticks) ਅਤੇ ਐਲੂਮੀਨੀਅਮ ਆਦਿ । ਇਸ ਕਰਕੇ ਅੱਗ ਸੰਬੰਧੀ ਦੁਰਘਟਨਾਵਾਂ ਨੂੰ ਰੋਕਣ ਜਾਂ ਬਚਾਓ ਵਾਸਤੇ ਉੱਚਿਤ ਕਦਮ ਚੁੱਕਣੇ ਚਾਹੀਦੇ ਹਨ। ਇਸ ਲਈ ਕਰਮਚਾਰੀਆਂ ਨੂੰ ਅੱਗ ਤੋਂ ਬਚਣ ਦੇ ਤਰੀਕੇ ਦੱਸਣੇ ਚਾਹੀਦੇ ਹਨ ਤੇ ਅੱਗ ਬੁਝਾਉਣ ਵਾਲੇ ਯੰਤਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਲੋਕਾਂ ਦੇ ਸੁਰੱਖਿਅਤ ਬਚਾਓ ਵਾਸਤੇ ਐਮਰਜੈਂਸੀ ਰਸਤੇ ਬਣਾਉਣੇ ਚਾਹੀਦੇ ਹਨ।

3. ਵਿਸ਼ੈਲੇ ਜਾਂ ਜ਼ਹਿਰੀਲੇ ਪਦਾਰਥ (Toxic materials or Poisons)-ਜ਼ਹਿਰੀਲੇ ਪਦਾਰਥ ਜਦੋਂ ਵੀ ਕਿਸੇ ਜੀਵਧਾਰੀ ਦੇ ਸਰੀਰ ਵਿਚ ਪ੍ਰਵੇਸ਼ ਕਰਦੇ ਹਨ ਤਾਂ ਇਹ ਉਸਦੀ ਮੌਤ ਦਾ ਕਾਰਨ ਵੀ ਬਣਦੇ ਹਨ । ਕੁੱਝ ਜ਼ਹਿਰੀਲੇ ਪਦਾਰਥ ਮੌਤ ਦਾ ਕਾਰਨ ਨਹੀਂ ਬਣਦੇ ਪਰ ਉਹ ਕੀਟਨਾਸ਼ਕ ਅਤੇ ਜੈਵ ਚਕਿਤਸਾ ਵਿਅਰਥ ਜਿਵੇਂ-ਵੈਕਸੀਨ ਅਤੇ ਰੋਗਜਨਕ ਜੀਵ ਦੁਸਰੇ ਤਰੀਕੇ ਨਾਲ ਮਨੁੱਖੀ ਜੀਵਨ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਕਿਸੇ ਵੀ ਤਰ੍ਹਾਂ ਦੇ ਜ਼ਹਿਰੀਲੇ ਰਸਾਇਣ ਪਦਾਰਥਾਂ ਦਾ ਰਿਸਾਅ ਹਵਾ ਦੇ ਜ਼ਰੀਏ ਦੂਰ-ਦੂਰ ਤਕ ਫੈਲ ਜਾਂਦਾ ਹੈ। ਜ਼ਹਿਰੀਲੇ ਰਸਾਇਣ ਦਾ ਰਿਸਾਅ ਲੋਕਾਂ ਦੀ ਸਿਹਤ ਨੂੰ ਕਾਫ਼ੀ ਸਮੇਂ ਤਕ ਪ੍ਰਭਾਵਿਤ ਕਰਦਾ ਹੈ। ਇਸ ਰਿਸਾਅ ਨਾਲ ਵਾਤਾਵਰਣ ਵੀ ਦੂਸ਼ਿਤ ਹੋ ਜਾਂਦਾ ਹੈ। ਮਨੁੱਖੀ ਲਾਪਰਵਾਹੀ ਦੇ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਮਨੁੱਖ ਨੂੰ ਕਰਨਾ ਪਿਆ ਹੈ। ਭਾਰਤ ਵਿਚ ਹੀ 3 ਦਸੰਬਰ, 1984 ਵਿਚ ਭੋਪਾਲ ਵਿਚ ਯੂਨੀਅਨ ਕਾਰਬਾਈਡ ਨਾਲ ਮਿਥਾਈਲ ਆਇਸੋਸਾਇਆਨੇਟ ਦੇ ਰਿਸਣ ਨਾਲ ਕਿੰਨਾ ਨੁਕਸਾਨ ਹੋਇਆ ਸੀ। ਇਸ ਵਿਚ 2300 ਲੋਕਾਂ ਦੀ ਮੌਤ, ਲੱਖਾਂ ਲੋਕੀ ਜ਼ਖ਼ਮੀ, ਅਪਾਹਿਜ ਅਤੇ ਕਈ ਭਿਆਨਕ ਰੋਗਾਂ ਨਾਲ ਰੋਗੀ ਹੋ ਗਏ। ਜਿਸਦਾ ਕਾਰਨ ਵੀ ਲਾਪਰਵਾਹੀ ਅਤੇ ਸਿਖਲਾਈ ਵਿਚ ਕਮੀ ਸੀ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 2.
ਇੱਕ ਮੁੱਢਲੇ ਸਹਾਇਕ (First Aider or First Aid Provider) ਦੀਆਂ ਕੀ-ਕੀ ਡਿਊਟੀਆਂ ਹਨ ?
ਉੱਤਰ-
ਇਕ ਮੁੱਢਲਾ ਸਹਾਇਕ (First Aider or First Aid Provider) ਉਹ ਆਦਮੀ ਹੁੰਦਾ ਹੈ ਜਿਸ ਉੱਪਰ ਦੁਰਘਟਨਾ ਸਥਾਨ ‘ਤੇ ਦਿੱਤੀ ਜਾਣ ਵਾਲੀ ਮੁੱਢਲੀ ਸੇਵਾ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸਦੇ ਫ਼ਰਜ਼ਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ –
I. ਸਾਧਾਰਨ ਸਮੇਂ ਦੇ ਦੌਰਾਨ ਸਹਾਇਕ ਦੀਆਂ ਡਿਊਟੀਆਂ (The duties during normal times) –

  • ਕੰਮ ਕਰਨ ਵਾਲੀ ਥਾਂ ‘ਤੇ ਬਿਮਾਰੀ ਜਾਂ ਹਤਾਤ ਹੋਣ ਦੀ ਸੰਭਾਵਨਾ ਵਾਲੇ ਖੇਤਰਾਂ ਦੀ ਜਾਣ-ਪਛਾਣ ਕਰਨਾ।
  • ਦੁਰਘਟਨਾ ਨੂੰ ਰੋਕਣ ਜਾਂ ਘੱਟ ਕਰਨ ਵਾਲੇ ਸੁਰੱਖਿਆ ਤਰੀਕਿਆਂ ‘ਤੇ ਵਿਚਾਰ ਕਰਨਾ।
  • ਸਹੂਲਤਾਂ ਦੀਆਂ ਜ਼ਰੂਰਤਾਂ ਦੇ ਆਧਾਰ ‘ਤੇ ਖੇਤਰਾਂ ਦੀ ਪਛਾਣ ਕਰਨਾ।
  • ਕਰਮਚਾਰੀਆਂ ਲਈ ਸੁਰੱਖਿਆ ਅਤੇ ਸਿਹਤ ਸੰਬੰਧੀ ਸਿਖਲਾਈ ਕੈਂਪ ਲਾਉਣੇ।
  • ਹਰੇਕ ਕਰਮਚਾਰੀ ਦਾ ਸਿਹਤ ਰਿਕਾਰਡ ਰੱਖਣਾ, ਇਸਦਾ ਉਦੇਸ਼ ਇਹ ਹੈ ਕਿ ਦੁਰਘਟਨਾ ਦੇ ਸਮੇਂ ਛੇਤੀ ਸਹਾਇਤਾ ਦਿੱਤੀ ਜਾਵੇ।

II. ਦੁਰਘਟਨਾ ਜਾਂ ਐਮਰਜੈਂਸੀ ਸਮੇਂ ਸਹਾਇਕ ਦੀਆਂ ਡਿਊਟੀਆਂ (The duties at the time of an accident or emergency) –

  1. ਦੁਰਘਟਨਾ ਸਥਾਨ ‘ਤੇ ਦੁਰਘਟਨਾ ਜਾਂ ਬਿਮਾਰੀ ਦੀ ਹਾਲਤ ਵਿਚ ਤੁਰੰਤ ਸਹਾਇਤਾ ਦੇਣੀ।
  2. ਆਪਾਤਕਾਲੀਨ ਸੇਵਾਵਾਂ ਜਿਵੇਂ-ਅੱਗ ਬੁਝਾਉਣ ਵਾਲੇ ਵਿਭਾਗ, ਐਂਬੂਲੈਂਸ, ਪੁਲਿਸ, ਹਸਪਤਾਲ ਆਦਿ ਨਾਲ ਸੰਪਰਕ ਬਨਾਉਣਾ।
  3. ਦੁਰਘਟਨਾ ਸਮੇਂ ਬਚ ਗਏ ਲੋਕਾਂ ਤੋਂ ਸਹਾਇਤਾ ਲੈਣੀ।
  4. ਦੁਰਘਟਨਾ ਤੋਂ ਪ੍ਰਭਾਵਿਤ ਲੋਕਾਂ ਦਾ ਰਿਕਾਰਡ ਰੱਖਣਾ।
  5. ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਲੋਕਾਂ ਦਾ ਰਿਕਾਰਡ ਰੱਖਣਾ।
  6. ਪੀੜਿਤ ਲੋਕਾਂ ਦੇ ਚੰਗੇ ਹਿਤ ਲਈ ਕੋਈ ਕੰਮ ਕਰਨਾ।

ਪ੍ਰਸ਼ਨ 3.
ਕੁੱਝ ਮਹੱਤਵਪੂਰਨ ਮੁੱਢਲੀ ਸਹਾਇਤਾ ਉਪਕਰਣਾਂ ਅਤੇ ਸਹੂਲਤਾਂ ਲਿਖੋ ।
ਉੱਤਰ-
ਇਸਦਾ ਉਦੇਸ਼ ਇਹ ਹੈ ਕਿ ਦੁਰਘਟਨਾ ਜਾਂ ਕਿਸੇ ਬਿਮਾਰੀ ਦੇ ਕਾਰਨ ਪੀੜਿਤ ਹੋਏ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣੀ। ਇਸ ਲਈ ਠੀਕ ਉਪਕਰਨ ਅਤੇ ਸੁਵਿਧਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਅਲੱਗ-ਅਲੱਗ ਕੰਮ ਵਾਲੀਆਂ ਥਾਂਵਾਂ ‘ਤੇ ਉਪਕਰਨ ਅਤੇ ਸੁਵਿਧਾਵਾਂ ਅਲੱਗ-ਅਲੱਗ ਹੁੰਦੀਆਂ ਹਨ।

ਇਨ੍ਹਾਂ ਉਪਕਰਨਾਂ ਅਤੇ ਸੁਵਿਧਾਵਾਂ ਵਿਚ ਮੁੱਢਲੀ ਸਹਾਇਤਾ ਵਾਲਾ ਡੱਬਾ, ਕਮਰਾ ਅਤੇ ਟੈਲੀਫ਼ੋਨ ਆਦਿ ਹੁੰਦੇ ਹਨ-
I. ਮੁੱਢਲੀ ਸਹਾਇਤਾ ਵਾਲਾ ਡੱਬਾ (First-aid Box)-ਇਹ ਡੱਬਾ ਮੱਢਲੀ ਸਹਾਇਤਾ ਦੀ ਮਹੱਤਵਪੂਰਨ ਜ਼ਰੂਰਤ ਹੈ। ਉਸ ਡੱਬੇ ਵਿਚ ਸਹਾਇਤਾ ਲਈ ਜ਼ਰੂਰੀ ਸਾਮਾਨ ਹੁੰਦਾ ਹੈ। ਇਸ ਡੱਬੇ ਦੀਆਂ ਚੀਜ਼ਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਦਵਾਈਆਂ ਦੀ ਤਾਰੀਖ਼ ਦੇਖ ਕੇ ਇਨ੍ਹਾਂ ਨੂੰ ਬਦਲ ਦੇਣਾ ਚਾਹੀਦਾ ਹੈ ਅਤੇ ਖ਼ਰਾਬ ਸਾਮਾਨ ਨੂੰ ਹਟਾ ਦੇਣਾ ਚਾਹੀਦਾ ਹੈ।

II. ਮੁੱਢਲੀ ਸਹਾਇਤਾ ਵਾਲਾ ਕਮਰਾ (First-aid Room) –

  • ਇਹ ਕਮਰਾ ਯੋਗ ਸਹਾਇਕ ਦੇ ਕਾਬੂ ਹੇਠ ਹੋਣਾ ਚਾਹੀਦਾ ਹੈ।
  • ਇਸ ਕਮਰੇ ਵਿਚ ਹਵਾ ਤੇ ਧੁੱਪ ਦਾ ਹੋਣਾ ਜ਼ਰੂਰੀ ਹੈ।
  • ਇਸ ਵਿਚ ਉੱਚਿਤ ਸਫ਼ਾਈ ਦਾ ਹੋਣਾ ਬਹੁਤ ਜ਼ਰੂਰੀ ਹੈ।
  • ਇਸ ਵਿਚ ਜ਼ਰੂਰੀ ਚੀਜ਼ਾਂ, ਜਿਵੇਂ-ਟਰੈਚਰ, ਪਹੀਆ ਕੁਰਸੀ ਅਤੇ ਬਿਸਤਰ ਆਦਿ ਹੋਣੇ ਚਾਹੀਦੇ ਹਨ।
  • ਇਹ ਕਮਰਾ ਅਜਿਹੀ ਜਗ੍ਹਾ ‘ਤੇ ਹੋਣਾ ਚਾਹੀਦਾ ਹੈ, ਜਿੱਥੋਂ ਜ਼ਖ਼ਮੀ ਕਰਮਚਾਰੀ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾਏ।
  • ਇਹ ਕਮਰਾ ਕਾਫੀ ਵੱਡੇ ਆਕਾਰ ਦਾ ਹੋਣਾ ਚਾਹੀਦਾ ਹੈ।

III. ਸੰਚਾਰ ਦੇ ਸਾਧਨ (Communication Means)-ਕੰਮ ਕਰਨ ਵਾਲੀਆਂ ਜਗਾ ਅਤੇ ਕਾਰਖ਼ਾਨਿਆਂ ਵਿਚ ਟੈਲੀਫ਼ੋਨ ਦੀ ਸੁਵਿਧਾ ਵੀ ਹੋਣੀ ਚਾਹੀਦੀ ਹੈ| ਤਾਂਕਿ ਟੈਲੀਫ਼ੋਨ ਸਾਧਨਾਂ ਰਾਹੀਂ ਮੁੱਢਲੇ ਸਹਾਇਕ ਅਤੇ ਸਹਾਇਤਾ ਕੇਂਦਰ ਵਿਚ ਦੁਰਘਟਨਾ ਸਮੇਂ ਛੇਤੀ ਸੰਪਰਕ ਹੋ ਸਕੇ। ਇਹ ਸਾਧਨ ਹੀ ਛੇਤੀ ਸਹਾਇਤਾ ਪਹੁੰਚਾਉਣ ਵਿਚ ਸਹਾਇਕ ਹੁੰਦੇ ਹਨ|

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Punjab State Board PSEB 11th Class Environmental Education Book Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ Textbook Exercise Questions and Answers.

PSEB Solutions for Class 11 Environmental Education Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Environmental Education Guide for Class 11 PSEB ਸੁਰੱਖਿਅਤ ਕੰਮ ਕਾਜੀ ਵਾਤਾਵਰਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ (Safe Work Environment) ਦਾ ਕੀ ਮਹੱਤਵ ਹੈ ?
ਉੱਤਰ-
ਸੁਰੱਖਿਅਤ ਕੰਮ-ਵਾਤਾਵਰਣ ਦੁਰਘਟਨਾਵਾਂ ਨੂੰ ਘੱਟ ਕਰਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਖ਼ਤਰਿਆਂ ਨੂੰ ਘੱਟ ਕਰਦਾ ਹੈ। ਇਸਦੇ ਨਾਲ-ਨਾਲ ਚੰਗੇ ਵਾਤਾਵਰਣ ਵਿਚ ਕਰਮਚਾਰੀਆਂ ਨੂੰ ਵੱਧ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ, ਜਿਸਦੇ ਨਾਲ ਉਤਪਾਦਕਤਾ ਵਿਚ ਵਾਧਾ ਹੁੰਦਾ |

ਪ੍ਰਸ਼ਨ 2.
ਉਦਯੋਗਿਕ ਦੁਰਘਟਨਾਵਾਂ ਦੇ ਦੋ ਮੁੱਖ ਕਾਰਨ ਲਿਖੋ ।
ਉੱਤਰ-
ਉਦਯੋਗਿਕ ਦੁਰਘਟਨਾਵਾਂ ਅਸੁਰੱਖਿਅਕ ਕੰਮ ਵਾਤਾਵਰਣ, ਮਨੁੱਖੀ ਲਾਪਰਵਾਹੀ ਅਤੇ ਵੱਖ-ਵੱਖ ਤਰੀਕਿਆਂ ਦੇ ਵਿਵਸਾਇਕ ਖ਼ਤਰਿਆਂ ਦੇ ਸਿੱਟੇ ਵਜੋਂ ਹੁੰਦੀਆਂ ਹਨ।

ਪ੍ਰਸ਼ਨ 3.
ਸੁਰੱਖਿਅਤ ਕੰਮ-ਵਾਤਾਵਰਣ ਦੇ ਪ੍ਰਮੁੱਖ ਅੰਗਾਂ ਦੇ ਨਾਮ ਦੱਸੋ ।
ਉੱਤਰ-
ਸੁਰੱਖਿਅਤ ਕੰਮ-ਵਾਤਾਵਰਣ ਦੇ ਪ੍ਰਮੁੱਖ ਅੰਗ ਹਨ

  • ਪੂਰੀ ਰੋਸ਼ਨੀ
  • ਹਵਾਦਾਰੀ
  • ਸਫ਼ਾਈ ਅਤੇ ਘਰੇਲੂ ਪ੍ਰਬੰਧ |

ਪ੍ਰਸ਼ਨ 4.
ਕਾਰਜ ਸਥਾਨ `ਤੇ ਟਿਮਟਿਮਾਉਂਦੀਆਂ ਲਾਈਟਾਂ (Flickering lights) ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਕਾਰਜ ਸਥਾਨ ‘ਤੇ ਟਿਮਟਿਮਾਉਂਦੀਆਂ ਲਾਈਟਾਂ ਦੇ ਕਾਰਨ ਅੱਖਾਂ ‘ਤੇ ਦਬਾਅ ਪੈਂਦਾ ਹੈ ਤੇ ਕਾਰਜਸ਼ੀਲਤਾ ਪ੍ਰਭਾਵਿਤ ਹੁੰਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 5.
ਕੁਦਰਤੀ ਹਵਾਦਾਰੀ ਕਿਵੇਂ ਬਣਦੀ ਹੈ ?
ਉੱਤਰ-
ਕੁਦਰਤੀ ਹਵਾਦਾਰੀ ਬਾਰੀਆਂ ਅਤੇ ਖੁੱਲ੍ਹੇ ਥਾਂ ਤੋਂ ਆਉਣ ਵਾਲੀ ਹਵਾ ਦੇ ਨਤੀਜੇ ਵਜੋਂ ਬਣਦੀ ਹੈ ।

ਪ੍ਰਸ਼ਨ 6.
ਚੰਗੇ ਘਰੇਲੂ-ਪ੍ਰਬੰਧ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਚੰਗੇ ਘਰੇਲੂ-ਪ੍ਰਬੰਧ ਵਿਚ ਸਫ਼ਾਈ ਅਤੇ ਚੀਜ਼ਾਂ ਨੂੰ ਸਹੀ ਸਥਾਨ ‘ਤੇ ਅਤੇ ਵਿਵਸਥਿਤ ਢੰਗ ਨਾਲ ਰੱਖਣਾ ਸ਼ਾਮਲ ਹੈ।

ਪ੍ਰਸ਼ਨ 7.
ਵਰਕਸ਼ਾਪ (Workshop) ਕਿਸ ਨੂੰ ਆਖਦੇ ਹਨ ?
ਉੱਤਰ-
ਵਰਕਸ਼ਾਪ (Workshop) ਉਹ ਇਕਾਈ ਹੈ ਜਿੱਥੇ ਔਜ਼ਾਰਾਂ ਤੇ ਮਸ਼ੀਨਾਂ ਦੀ ਵਰਤੋਂ ਨਾਲ ਵਸਤੂਆਂ ਦਾ ਨਿਰਮਾਣ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਖ਼ਤਰੇ (Hazard) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਉਹ ਖ਼ਤਰਨਾਕ ਕਾਰਕ ਜਿਸਦੇ ਕਾਰਨ ਸੱਟ ਲੱਗੇ ਜਾਂ ਨੁਕਸਾਨ ਹੋਵੇ, ਉਸਨੂੰ ਖ਼ਤਰਾ ਕਹਿੰਦੇ ਹਾਂ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਤੇਜ਼ ਚਮਕਦਾਰ ਲਾਈਟਾਂ (Fluorescent Lights) ਦਾ ਕਾਰਜ-ਸਥਾਨ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਤੇਜ਼ ਚਮਕਦਾਰ ਲਾਈਟਾਂ (Fluorescent Lights) ਦੇ ਕਾਰਨ ਸਿਰ ਵਿਚ ਦਰਦ, ਅੱਖਾਂ ‘ਤੇ ਦਬਾਅ, ਅੱਖਾਂ ਵਿਚ ਸਾੜ, ਤਣਾਅ, ਥਕਾਵਟ ਆਦਿ ਬੁਰੇ ਪ੍ਰਭਾਵ ਹੁੰਦੇ ਹਨ। ਇਸ ਤੋਂ ਇਲਾਵਾ ਚਮੜੀ ਦਾ ਕੈਂਸਰ ਅਤੇ ਅਲਰਜੀ ਹੋ ਜਾਂਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਹਵਾਦਾਰੀ (Ventilation) ਕਿਸ ਨੂੰ ਆਖਦੇ ਹਨ ?
ਉੱਤਰ-
ਇਕ ਬੰਦ ਕਮਰੇ ਅਤੇ ਜਗਾ ਦੇ ਅੰਦਰ ਤਾਜ਼ਾ ਅਤੇ ਸਾਫ਼ ਹਵਾ ਦੇ ਪ੍ਰਬੰਧ ਨੂੰ ਹਵਾਦਾਰੀ ਕਹਿੰਦੇ ਹਨ।

ਪ੍ਰਸ਼ਨ 3.
ਤੇਜ਼ ਜਲਨਸ਼ੀਲ ਪਦਾਰਥਾਂ ਨੂੰ ਬਿਜਲਈ ਪਲੱਗਾਂ ਦੇ ਨੇੜੇ ਸਟੋਰ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਜਲਨਸ਼ੀਲ ਪਦਾਰਥ ਬੜੀ ਛੇਤੀ ਅੱਗ ਫੜ ਲੈਂਦੇ ਹਨ ਅਤੇ ਬਿਜਲਈ ਸਾਮਾਨ ਦੇ ਕੋਲ ਰੱਖਣ ‘ਤੇ ਇਨ੍ਹਾਂ ਵਿਚ ਭਿਆਨਕ ਅੱਗ ਲੱਗ ਸਕਦੀ ਹੈ। ਇਸ ਲਈ ਜਲਨਸ਼ੀਲ ਚੀਜ਼ਾਂ ਨੂੰ ਬਿਜਲਈ ਸਾਮਾਨ ਤੋਂ ਦੂਰ ਰੱਖਣਾ ਚਾਹੀਦਾ ਹੈ। .

ਪ੍ਰਸ਼ਨ 4.
ਇੱਕ ਚਾਲਕ ਨੂੰ ਏਨ (ਸੁਰੱਖਿਆ-ਕੋਟ) ਕਿਉਂ ਪਹਿਨਣਾ ਚਾਹੀਦਾ ਹੈ ?
ਉੱਤਰ-
ਕਰਮਚਾਰੀ ਨੂੰ ਕਾਰਜ ਖੇਤਰ ਵਿਚ ਕਿਸੇ ਵੀ ਪ੍ਰਕਾਰ ਦੀਆਂ ਵਿਕਿਰਣਾਂ, ਅਮਲ ਅਤੇ ਊਰਜਾ ਫੁੱਟਣ ਦੇ ਨਤੀਜੇ ਵਜੋਂ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਣ ਲਈ ਸੁਰੱਖਿਆ ਕਵਚ ਦੇ ਰੂਪ ਵਿਚ ਏਨ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

ਪ੍ਰਸ਼ਨ 5.
ਪ੍ਰਮੁੱਖ ਕੰਮ-ਕਾਜੀ ਖ਼ਤਰਿਆਂ ਦੀ ਸੂਚੀ ਬਣਾਓ ।
ਉੱਤਰ-
ਕੰਮ-ਕਾਜੀ ਖ਼ਤਰਿਆਂ ਦੇ ਹੇਠ ਲਿਖੇ ਪ੍ਰਕਾਰ ਹਨ

  • ਭੌਤਿਕ ਖ਼ਤਰੇ (Physical Hazards)-ਇਹ ਵਾਤਾਵਰਣ ਦੀਆਂ ਸਥਿਤੀਆਂ ਜਿਵੇਂਪ੍ਰਕਾਸ਼, ਊਸ਼ਮਾ, ਹਵਾਦਾਰੀ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਹਨ ।
  • ਮਨੋਵਿਗਿਆਨਿਕ ਖ਼ਤਰੇ (Psychological Hazards)-ਸਭ ਤੋਂ ਵੱਡਾ ਮਨੋਵਿਗਿਆਨਿਕ ਖ਼ਤਰਾ ਤਣਾਅ ਹੈ।
  • ਰਸਾਇਣਕ ਖ਼ਤਰੇ (Chemical Hazards)-ਇਹ ਰਸਾਇਣਾਂ ਦੀ ਵਰਤੋਂ ਅਤੇ ਸੰਭਾਲ ਦੇ ਦੌਰਾਨ ਪੈਦਾ ਹੋਣ ਵਾਲੇ ਖ਼ਤਰੇ ਹਨ।
  • ਮਸ਼ੀਨੀ ਖ਼ਤਰੇ (Mechanical Hazards)-ਅਸੁਰੱਖਿਅਕ ਮਸ਼ੀਨੀ ਸਥਿਤੀਆਂ ਦੇ ਕਾਰਨ ਪੈਦਾ ਹੋਣ ਵਾਲੇ ਖ਼ਤਰੇ ਮਸ਼ੀਨੀ ਖ਼ਤਰੇ ਕਹਾਉਂਦੇ ਹਨ।
  • ਬਿਜਲਈ ਖ਼ਤਰੇ (Electrical Hazards)-ਬਿਜਲੀ ਨਾਲ ਸੰਬੰਧਿਤ ਖ਼ਤਰੇ, ਜਿਵੇਂਸ਼ਾਰਟ-ਸਰਕਟ, ਚਿੰਗਾਰੀ ਅਤੇ ਬਿਜਲੀ ਰੋਧਕਤਾ ਵਿਚ ਗੜਬੜੀ ਸ਼ਾਮਲ ਹੈ।
  • ਜੈਵਿਕ ਖ਼ਤਰੇ (Biological Hazards)-ਰੋਗ ਦੇ ਵਾਹਨ ਵਜੋਂ ਕੰਮ ਕਰਨ ਵਾਲੇ ਕਾਰਕ, ਜਿਵੇਂ-ਬੈਕਟੀਰਿਆ, ਫਫੰਦੀ, ਕੀੜਿਆਂ ਨਾਲ ਸੰਬੰਧਿਤ ਖ਼ਤਰੇ ਜੈਵਿਕ ਖ਼ਤਰੇ ਹੁੰਦੇ ਹਨ।

ਪ੍ਰਸ਼ਨ 6.
ਰੇਡੀਏਸ਼ਨ ਦੇ ਪ੍ਰਭਾਵ ਕਾਰਨ ਭਵਿੱਖ ਦੀਆਂ ਪੀੜੀਆਂ (Future Generation) ਕਿਵੇਂ ਪ੍ਰਭਾਵਿਤ ਹੋ ਸਕਦੀਆਂ ਹਨ ?
ਉੱਤਰ-
ਉੱਚ ਊਰਜਾ ਵਾਲੀਆਂ ਆਇਨੀਕਰਨ ਵਿਕਿਰਣਾਂ (lonising radiation) ਦੇ ਕਾਰਨ ਕੰਮ ਕਰਨ ਵਾਲੇ ਅਤੇ ਹੋਰਨਾਂ ਲੋਕਾਂ ਵਿੱਚ ਕੈਂਸਰ ਹੱਡੀਆਂ, ਚਮੜੀ ਅਤੇ ਫੇਫੜਿਆਂ ਦੇ ਕੈਂਸਰ ਦੇ ਇਲਾਵਾ ਦਿਲ ਅਤੇ ਦਿਮਾਗੀ ਵਿਕਾਰ ਅਤੇ ਦੋਸ਼ ਪੈਦਾ ਹੋ ਜਾਂਦੇ ਹਨ । ਇਨ੍ਹਾਂ ਵਿਕੀਰਣਾਂ ਦੇ ਪ੍ਰਭਾਵ ਦੇ ਫਲਸਰੂਪ ਡੀ.ਐਨ.ਏ ਵਿੱਚ ਮਿਉਟੇਸ਼ਨ ਪੈਦਾ ਹੋ ਜਾਂਦੇ ਹਨ ਅਤੇ ਇਹ ਅਨੁਵੰਸ਼ਿਕ ਪਰਿਵਰਤਨ ਇਕ ਪੀੜੀ ਤੋਂ ਅਗਲੀ ਪੀੜ੍ਹੀ ਵਿੱਚ ਚਲੇ ਜਾਂਦੇ ਹਨ ਜਿਸ ਦੇ ਫਲਸਰੂਪ ਪੈਦਾ ਹੋਣ ਵਾਲੇ ਸ਼ਿਸ਼ੂਆਂ ਵਿਚ ਕਈ ਪ੍ਰਕਾਰ ਦੀਆਂ ਲਾਇਲਾਜ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ ਪੈਦਾ ਕਰਨ ਵਿੱਚ ਉੱਚਿਤ ਰੋਸ਼ਨੀ ਦੀ ਭੂਮਿਕਾ ਉੱਪਰ ਛੋਟਾ ਜਿਹਾ ਨੋਟ ਲਿਖੋ ।
ਉੱਤਰ-
ਕਿਸੇ ਵੀ ਪ੍ਰਕਿਰਿਆ ਨੂੰ ਕਿਰਿਆਤਮਕ ਕਰਨ ਲਈ ਰੋਸ਼ਨੀ ਦਾ ਬੜਾ ਮਹੱਤਵ ਹੈ। ਕਿਸੇ ਵੀ ਕਿਰਿਆ ਦਾ ਹੋਣਾ ਅੱਖਾਂ ‘ਤੇ ਸਭ ਤੋਂ ਜ਼ਿਆਦਾ ਨਿਰਭਰ ਕਰਦਾ ਹੈ।
ਰੋਸ਼ਨੀ ਸਾਡੀਆਂ ਅੱਖਾਂ ਦੀਆਂ ਸੰਵੇਦਨਸ਼ੀਲ ਕੋਸ਼ਿਕਾਵਾਂ ਨੂੰ ਉਤੇਜਿਤ ਕਰਦੀ ਹੈ ਅਤੇ ਕਾਰਜ ਕੁਸ਼ਲਤਾ ਨੂੰ ਪ੍ਰਭਾਵਿਤ ਕਰਦੀ ਹੈ। ਕਾਰਜ ਸਥਾਨ ‘ਤੇ ਜ਼ਿਆਦਾ ਮਾਤਰਾ ਵਿਚ ਰੋਸ਼ਨੀ ਆਦਮੀ ਨੂੰ ਕੁੱਝ ਸਮੇਂ ਲਈ ਅੰਨ੍ਹਾਂ ਕਰ ਸਕਦੀ ਹੈ। ਰੋਸ਼ਨੀ ਦੀ ਮਾਤਰਾ ਇੰਨੀ ਬਹੁਤ ਹੁੰਦੀ ਹੈ ਕਿ ਕਰਮਚਾਰੀ ਆਪਣੀਆਂ ਅੱਖਾਂ ‘ਤੇ ਦਬਾਅ ਨਾ ਮਹਿਸੂਸ ਕਰੇ ਅਤੇ ਚੰਗੇ ਤਰੀਕੇ ਨਾਲ ਕੰਮ ਕਰ ਸਕੇ। ਸੂਰਜ ਦੀ ਕੁਦਰਤੀ ਰੋਸ਼ਨੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਵਿਵਸਥਿਤ ਪ੍ਰਵਰਤਕ ਚਕਾਚੌਂਧ ਪੈਦਾ ਕਰਦੇ ਹਨ। ਜਿਸ ਨਾਲ ਦੁਰਘਟਨਾਵਾਂ ਹੋ ਸਕਦੀਆਂ ਹਨ। ਚਕਾਚੌਂਧ ਵਾਲੀ ਰੋਸ਼ਨੀ ਅਤੇ ਜਗਮਗ ਕਰਦੀ ਬਿਜਲੀ ਵੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਪੂਰੀ ਰੋਸ਼ਨੀ ਦੀ ਥੁੜ੍ਹ ਵਿਚ ਸਿਰ-ਪੀੜ, ਅੱਖਾਂ ‘ਤੇ ਦਬਾਅ, ਤਣਾਅ, ਥਕਾਵਟ, ਯਾਦਦਾਸ਼ਤ ਵਿਚ ਕਮੀ, ਚਮੜੀ ਦੇ ਰੋਗ ਆਦਿ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਉੱਚਿਤ ਹਵਾਦਾਰੀ (Proper Ventilation) ਦੀ ਜ਼ਰੂਰਤ ਦੀ ਸੰਖੇਪ ਰੂਪ ਵਿੱਚ ਵਿਆਖਿਆ ਕਰੋ ।
ਉੱਤਰ-
ਉੱਚਿਤ ਹਵਾਦਾਰੀ ਦਾ ਮੁੱਖ ਉਦੇਸ਼ ਕਾਰਜ ਸਥਲ ‘ਤੇ ਤਾਜ਼ੀ ਅਤੇ ਸ਼ੁੱਧ ਹਵਾ ਦਾ ਪ੍ਰਬੰਧ ਕਰਨਾ ਹੈ। ਜਿਹੜੇ ਉਦਯੋਗਾਂ ਦੇ ਨਿਰਮਾਣ ਸਮੇਂ ਧੂੰਆਂ, ਧੂੜ, ਬੋ ਵਾਲਾ ਧੂੰਆਂ ਆਦਿ ਨਿਕਲਦਾ ਹੈ, ਉੱਥੇ ਉੱਚਿਤ ਹਵਾਦਾਰੀ ਜ਼ਿਆਦਾ ਜ਼ਰੂਰੀ ਹੈ। ਉੱਚਿਤ ਹਵਾਦਾਰੀ ਦੀ ਥੁੜ੍ਹ ਕੰਮ ਵਾਲੀ ਜਗ੍ਹਾ ਨੂੰ ਅਸੁਵਿਧਾਜਨਕ ਅਤੇ ਅਸੁਰੱਖਿਅਕ ਬਣਾਉਂਦੀ ਹੈ। ਪੂਰੀ ਹਵਾਦਾਰੀ ਦੀ ਥੁੜ ਵਿਚ ਸਾਹ ਕਿਰਿਆ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਮਸ਼ੀਨਾਂ ਦੁਆਰਾ ਪੈਦਾ ਕੀਤੀ ਗਈ ਉਰਜਾ ਦੇ ਚੰਗੇ ਵਿਕਾਸ ਦੀ ਕਮੀ ਨਾਲ ਕੰਮ ਵਾਲੀ ਜਗ੍ਹਾ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਕਰਮਚਾਰੀਆਂ ਲਈ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉੱਚਿਤ ਹਵਾਦਾਰੀ ਦੇ ਪਰਿਣਾਮ ਵਜੋਂ ਸੁਵਿਧਾਜਨਕ ਵਾਤਾਵਰਣ ਅਤੇ ਸੁਰੱਖਿਅਕ ਵਾਤਾਵਰਣ ਮਿਲਦਾ ਹੈ ਜਿਸ ਨਾਲ ਕਰਮਚਾਰੀਆਂ ਦੀ ਥਕਾਵਟ ਦੂਰ ਹੁੰਦੀ ਹੈ|ਉੱਚਿਤ ਹਵਾਦਾਰੀ ਸਾਹ ਲਈ ਪੂਰੀ ਆਕਸੀਜਨ ਪ੍ਰਦਾਨ ਕਰਦੀ ਹੈ ਅਤੇ ਊਰਜਾ, ਧੂੜ, ਧੂੰਆਂ, ਨਮੀ ਆਦਿ ਨੂੰ ਇਕੱਠਿਆਂ ਹੋਣ ਤੋਂ ਰੋਕਦੀ ਹੈ।

ਪ੍ਰਸ਼ਨ 3.
ਚੰਗਾ ਘਰੇਲੂ-ਪ੍ਰਬੰਧ (Good House Keeping) ਉਦਯੋਗਿਕ ਦੁਰਘਟਨਾਵਾਂ ਦੀ ਸੰਭਾਵਨਾ ਨੂੰ ਕਿਵੇਂ ਘਟਾਉਂਦਾ ਹੈ ?
ਉੱਤਰ-
ਚੰਗੇ ਘਰੇਲੂ-ਪ੍ਰਬੰਧ ਵਿਚ ਚੀਜ਼ਾਂ ਨੂੰ ਉਨ੍ਹਾਂ ਦੇ ਸਹੀ ਟਿਕਾਣਿਆਂ ‘ਤੇ ਟਿਕਾ ਕੇ ਰੱਖਿਆ ਜਾਂਦਾ ਹੈ। ਉਦਯੋਗਾਂ ਵਿਚ ਉਪਯੋਗ ਹੋਣ ਵਾਲੀਆਂ ਜ਼ਹਿਰੀਲੀਆਂ ਅਭਿਕਿਰਿਆਵਾਂ, ਜਲਨਸ਼ੀਲ ਚੀਜ਼ਾਂ, ਜਿਵੇਂ-LPG ਸਿਲੰਡਰ, ਡੀਜ਼ਲ, ਪੈਟਰੋਲ ਨੂੰ ਸਹੀ ਥਾਂ ‘ਤੇ ਰੱਖਣ ਨਾਲ ਉਦਯੋਗਿਕ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਚੰਗੇ ਘਰੇਲੂ ਪ੍ਰਬੰਧ ਦੇ ਕਾਰਨ ਕਾਰਜ ਕੁਸ਼ੀਲਤਾ ਵਧਦੀ ਹੈ, ਉਤਪਾਦਨ ਵਿੱਚ ਵਾਧਾ ਹੁੰਦਾ ਹੈ ਅਤੇ ਕਿੱਤਾਮਈ ਹਾਦਸਿਆਂ ਤੋਂ ਸੁਰੱਖਿਅਤ ਰਿਹਾ ਜਾ ਸਕਦਾ ਹੈ ।

ਪ੍ਰਸ਼ਨ 4.
ਘਰ ਵਿੱਚ ਅਪਨਾਉਣ ਯੋਗ ਸੁਰੱਖਿਆ ਸਾਵਧਾਨੀਆਂ (Safety Precautions) ਦੀ ਸੂਚੀ ਬਣਾਓ।
ਉੱਤਰ-
ਘਰ ਵਿਚ ਹੇਠ ਲਿਖੀਆਂ ਸੁਰੱਖਿਆ ਸਾਵਧਾਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ –

  • ਗੈਸ ਪਾਈਪਾਂ ਦੀ ਲਗਾਤਾਰ ਦੇਖ-ਰੇਖ, ਗੈਸ ਕੱਢਣ ਲਈ ਵਧੀਆ ਪ੍ਰਬੰਧ, ਲੀਕੇਜ ਅਤੇ ਅੱਗ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦਾ ਹੈ।
  • ਜ਼ਹਿਰੀਲੇ ਪਦਾਰਥ, ਦਵਾਈਆਂ, ਤੇਜ਼ਾਬ, ਬਿਜਲੀ ਦੇ ਯੰਤਰ, ਤੇਜ਼ ਧਾਰ ਵਾਲੇ ਯੰਤਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣੇ ਚਾਹੀਦੇ ਹਨ।
  • ਬਿਜਲੀ ਦੇ ਸਰਕਟਾਂ ਦੇ ਬਾਰੇ ਵਿਚ ਸੁਰੱਖਿਆ ਸਾਵਧਾਨੀ ਨੂੰ ਪੂਰੀ ਤਰ੍ਹਾਂ ਲਾਜ਼ਮੀ ਕਰਨਾ ਚਾਹੀਦਾ ਹੈ, ਜਿਵੇਂ- ਬਿਜਲੀ ਦੀ ਵਧੀਆ ਅਰਬਿੰਗ (Earthing), ਸ਼ਾਰਟ-ਸਰਕਟਾਂ ਦਾ ਪਤਾ ਹੋਣਾ, ਦੁਰਘਟਨਾ ਵੇਲੇ ਦੀ ਰੋਕਥਾਮ ਲਈ ਤਰੀਕਿਆਂ ਦਾ ਪਤਾ ਹੋਣਾ ਆਦਿ।
  • ਘਰ ਵਿਚ ਰਹਿਣ ਵਾਲਿਆਂ ਨੂੰ ਵਧੀਆ ਸਥਿਤੀ ਵਿਚ ਰੱਖਣ ਲਈ ਘਰ ਦੀ ਪੂਰੀ ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ।

ਪ੍ਰਸ਼ਨ 5.
ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸੱਟਾਂ-ਚੋਟਾਂ ਤੋਂ ਕਿਵੇਂ ਬਚ ਸਕਦੇ ਹਨ ?
ਉੱਤਰ-
ਵਰਕਸ਼ਾਪ ਵਿੱਚ ਕਰਮਚਾਰੀ ਤੈਅ ਕੀਤੀਆਂ ਸੁਰੱਖਿਆ ਸਾਵਧਾਨੀਆਂ ਦੀ ਵਰਤੋਂ ਕਰਕੇ ਦੁਰਘਟਨਾਵਾਂ ਨੂੰ ਟਾਲ ਸਕਦੇ ਹਨ। ਕਰਮਚਾਰੀਆਂ ਨੂੰ ਮਸ਼ੀਨੀ ਸੁਰੱਖਿਆ ਕਵਚ ਜਿਵੇਂ-ਕੱਪੜੇ, ਜੁੱਤੀਆਂ, ਐਨਕਾਂ, ਹੈਲਮੇਟ ਆਦਿ ਪਾਉਣੇ ਚਾਹੀਦੇ ਹਨ। ਮਾਨਕ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਪਯੋਗ ਤੋਂ ਬਾਅਦ ਯੰਤਰਾਂ ਨੂੰ ਉਨ੍ਹਾਂ ਦੀ ਸਹੀ ਜਗਾ ‘ਤੇ ਰੱਖ ਦੇਣਾ ਚਾਹੀਦਾ ਹੈ। ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਊਰਜਾ ਸਪਲਾਈ ਦਾ ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ।

ਪ੍ਰਸ਼ਨ 6.
ਇੱਕ ਕਾਰਜ-ਥਾਂ (Worksite) ‘ਤੇ ਕਿਹੜੀਆਂ-ਕਿਹੜੀਆਂ ਸੁਰੱਖਿਆ ਸਾਵਧਾਨੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ ?
ਉੱਤਰ-
ਕੰਮ ਦੀ ਜਗਾ ਉਹ ਜਗਾ ਹੈ ਜਿੱਥੇ ਬੰਨ, ਇਮਾਰਤਾਂ, ਪੁਲ, ਸੜਕਾਂ ਦਾ ਨਿਰਮਾਣ ਅਤੇ ਖਾਨਾਂ ਦਾ ਕਾਰਜ ਚਲ ਰਿਹਾ ਹੋਵੇ। ਇੱਥੇ ਵੱਡੀ ਸੰਖਿਆ ਵਿਚ ਮਜ਼ਦੂਰ ਅਤੇ ਹੋਰ ਲੋਕ ਕੰਮ ਕਰਦੇ ਹਨ। ਇਸ ਲਈ ਇਨ੍ਹਾਂ ਕਾਰਜ ਖੇਤਰਾਂ ‘ਤੇ ਸੁਰੱਖਿਆ ਦੇ ਵਧੀਆ ਨਿਯਮ ਵਰਤੇ ਜਾਣੇ ਚਾਹੀਦੇ ਹਨ। ਕਾਰਜ ਖੇਤਰ ‘ਤੇ ਹੇਠ ਲਿਖੀਆਂ ਸੁਰੱਖਿਆ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ –

  1. ਬੰਨ੍ਹਾਂ ਅਤੇ ਸੁਰੱਖਿਆ ਖੇਤਰਾਂ ਵਿਚ ਨਿਰਮਾਣ ਤੋਂ ਪਹਿਲਾਂ ਅਤੇ ਵਿਸਫੋਟ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ।
  2. ਨਿਰਮਾਣ ਖੇਤਰ ਵਿਚ ਉਪਯੋਗ ਹੋਣ ਵਾਲੀਆਂ ਮਸ਼ੀਨਾਂ ਅਤੇ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਸਰਵੇਖਣ ਹੋਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਖ਼ਤਰੇ ਦਾ ਪਤਾ ਚਲ ਸਕੇ।
  3. ਮਜ਼ਦੂਰਾਂ ਨੂੰ ਸਰੀਰਕ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।
  4. ਭਾਰੀ ਵਜ਼ਨ ਉੱਪਰ ਚੁੱਕਣ ਵਾਲੀਆਂ ਕੁੰਨਾਂ ਦੀਆਂ ਤਾਰਾਂ ਦਾ ਸਮੇਂ-ਸਮੇਂ ਤੇ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ।
  5. ਬਿਜਲੀ ਵੰਡਣ ਤੋਂ ਪਹਿਲਾਂ ਲਾਇਨਾਂ ਦੀ ਜਾਂਚ ਨਾਲ ਬਿਜਲੀ ਕਰੰਟ ਤਾਂ ਜੋ ਅੱਗ ਤੋਂ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
  6. ਦੂਰ-ਦਰਾਜ ਦੇ ਕਾਰਜ ਖੇਤਰਾਂ ਵਿਚ ਸ਼ੁਰੂਆਤੀ ਇਲਾਜ ਅਤੇ ਡਾਕਟਰੀ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।
  7. ਕਾਰਜ ਖੇਤਰ ਤੇ ਨਿਰਦੇਸ਼ ਬੋਰਡ ਲਾ ਕੇ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਘੱਟ ਕੀਤਾ ਜਾ ਸਕਦਾ ਹੈ।

ਪ੍ਰਸ਼ਨ 7.
ਬਿਜਲਈ ਖ਼ਤਰਿਆਂ ਦਾ ਸੰਖੇਪ ਵੇਰਵਾ ਦਿਓ।
ਉੱਤਰ-
ਬਿਜਲਈ ਖ਼ਤਰਿਆਂ ਵਿਚ ਬਿਜਲੀ ਦੇ ਝਟਕਿਆਂ ਨਾਲ ਤੱਤਕਾਲ ਮੌਤ ਹੋ ਜਾਂਦੀ ਹੈ। ਸੜਨ ਦੇ ਡੂੰਘੇ ਨਿਸ਼ਾਨ ਅਤੇ ਵਿਨਾਸ਼ਕਾਰੀ ਅੱਗ ਲੱਗ ਸਕਦੀ ਹੈ। ਇਸ ਤਰ੍ਹਾਂ ਦੇ ਖ਼ਤਰਿਆਂ ਵਿਚ ਸ਼ਾਰਟ ਸਰਕਟ, ਬਿਜਲੀ ਦੀਆਂ ਚਿੰਗਾਰੀਆਂ, ਢਿੱਲੇ ਸੰਯੋਜਨ, ਮਸ਼ੀਨਾਂ ਦੇ ਅਣਉੱਚਿਤ ਭੂ-ਸੰਪਰਕ ਤਾਰ, ਹਾਈ ਵੋਲਟੇਜ ਵਾਲੇ ਯੰਤਰਾਂ ਦਾ ਅਵਿਵਸਥਿਤ ਨਿਰਮਾਣ ਅਤੇ ਵਾਂਸਫਾਰਮਰ ਅਤੇ ਖੰਭਿਆਂ ਦਾ ਅਸੁਰੱਖਿਅਤ ਲਗਾਉਣਾ ਆਦਿ ਸ਼ਾਮਿਲ ਹਨ। ਬਿਜਲਈ ਖ਼ਤਰਿਆਂ ਤੋਂ ਬਚਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ –

  • ਕਿਸੇ ਬਿਜਲਈ ਯੰਤਰ ‘ਤੇ ਕੰਮ ਕਰਦੇ ਸਮੇਂ ਜਾਂ ਉਸਦੀ ਮੁਰੰਮਤ ਕਰਦੇ ਸਮੇਂ ਰਬੜ ਦੇ ਦਸਤਾਨੇ, ਮੈਟ ਜਾਂ ਬਿਜਲੀ ਰੋਧੀ ਯੰਤਰਾਂ ਦਾ ਉਪਯੋਗ ਕਰਨਾ ਚਾਹੀਦਾ ਹੈ।
  • ਕਰਮਚਾਰੀਆਂ ਨੂੰ ਬਿਜਲਈ ਖ਼ਤਰਿਆਂ ਨਾਲ ਸੰਬੰਧਿਤ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ।
  • ਬਿਜਲੀ ਸੰਬੰਧੀ ਗੜਬੜੀਆਂ ਨੂੰ ਠੀਕ ਕਰਨ ਲਈ ਸਿਰਫ਼ ਸਿਖਲਾਈ ਪ੍ਰਾਪਤ ਕਰਮਚਾਰੀ ਨੂੰ ਹੀ ਕਾਰਜ ਕਰਨ ‘ਤੇ ਰੱਖਣਾ ਚਾਹੀਦਾ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਨ ਕੇ ਭਈਆ –

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ (Safe Work Environment) ਦੇ ਅੰਗਾਂ ਵਜੋਂ ਉੱਚਿਤ ਰੋਸ਼ਨ (Proper Light) ਅਤੇ ਢੁੱਕਵੀਂ ਹਵਾਦਾਰੀ (Proper Ventilation) ਦੀ ਚਰਚਾ ਕਰੋ।
ਉੱਤਰ-
ਕੰਮ ਦਾ ਇਸ ਤਰ੍ਹਾਂ ਦਾ ਵਾਤਾਵਰਣ ਜਿਹੜਾ ਸਰੀਰਕ ਅਤੇ ਮਾਨਸਿਕ ਤਣਾਅ ਤੋਂ ਮੁਕਤ ਹੋਵੇ ਅਤੇ ਦੁਰਘਟਨਾਵਾਂ ਤੋਂ ਸੁਰੱਖਿਅਤ ਹੋਵੇ, ਉਸ ਨੂੰ ਸੁਰੱਖਿਅਤ ਕਾਰਜ ਵਾਤਾਵਰਣ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਵਾਤਾਵਰਣ ਵਿਚ ਕਾਰਜ ਕਰਨ ਦੀ ਸਮਰੱਥਾ ਵਧਦੀ ਹੈ। ਸੁਰੱਖਿਅਤ ਕੰਮ-ਵਾਤਾਵਰਣ ਦੁਰਘਟਨਾਵਾਂ ਨੂੰ ਘੱਟ ਕਰਦਾ ਹੈ ਅਤੇ ਉਦਯੋਗਾਂ ਦੀ ਉਤਪਾਦਕਤਾ ਨੂੰ ਵਧਾਉਂਦਾ ਹੈ। ਸੁਰੱਖਿਅਤ ਕੰਮ-ਵਾਤਾਵਰਣ ਵਿਚ ਪੂਰੀ ਰੋਸ਼ਨੀ ਅਤੇ ਉੱਚਿਤ ਹਵਾਦਾਰੀ ਪ੍ਰਮੁੱਖ ਹਿੱਸੇ ਹਨ ।

ਜਿਨ੍ਹਾਂ ਦੇ ਪ੍ਰਭਾਵ ਹੇਠ ਲਿਖੇ ਹਨ –
1. ਉੱਚਿਤ ਰੋਸ਼ਨੀ (Proper Light) -ਕਿਸੇ ਵੀ ਕਾਰਜ ਨੂੰ ਕਰਦੇ ਸਮੇਂ ਅੱਖਾਂ ਦੀ ਭੂਮਿਕਾ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਰੋਸ਼ਨੀ ਅੱਖਾਂ ਦੀਆਂ ਸੰਵੇਦਨਸ਼ੀਲ ਕੋਸ਼ਿਕਾਵਾਂ ਨੂੰ ਉਤੇਜਿਤ ਕਰਦੀ ਹੈ। ਇਸ ਤਰ੍ਹਾਂ ਪੂਰੀ ਰੋਸ਼ਨੀ ਅੱਖਾਂ ਵਲੋਂ ਕਾਰਜ ਕਰਨ ਲਈ ਬਹੁਤ ਜ਼ਰੂਰੀ ਹੈ। ਕਾਰਜ ਸਥਾਨ ਤੇ ਤੇਜ਼ ਰੋਸ਼ਨੀ ਦਾ ਹੋਣਾ ਵਿਅਕਤੀ ਨੂੰ ਥੋੜ੍ਹੀ ਦੇਰ ਲਈ ਅੰਨਾ ਬਣਾ ਸਕਦਾ ਹੈ। ਇਸ ਲਈ ਸੁਰੱਖਿਅਤ ਕਾਰਜ ਵਾਤਾਵਰਣ ਨੂੰ ਯਕੀਨੀ ਬਨਾਉਣ ਲਈ ਪੂਰੀ ਰੋਸ਼ਨੀ ਦਾ ਇੰਤਜਾਮ ਬਹੁਤ ਜ਼ਰੂਰੀ ਹੈ।

ਕਾਰਜ ਖੇਤਰ ਵਿਚ ਉੱਚਿਤ ਰੂਪ ਨਾਲ ਰੋਸ਼ਨੀ ਦਾ ਇੰਤਜਾਮ ਹੋਣਾ ਚਾਹੀਦਾ ਹੈ ਤਾਂ ਜੋ ਕਰਮਚਾਰੀ ਮਸ਼ੀਨਾਂ ਦੇ ਉਪਯੋਗ ਵਿਚ, ਵੱਖ-ਵੱਖ ਉਪਕਰਨਾਂ ਨੂੰ ਸੰਭਾਲਣ ਵਿਚ ਕੋਈ ਪਰੇਸ਼ਾਨੀ ਮਹਿਸੂਸ ਨਾ ਕਰਨ ਅਤੇ ਕਾਰਜ ਕਰਦੇ ਸਮੇਂ ਉਹਨਾਂ ਦੀਆਂ ਅੱਖਾਂ ‘ਤੇ ਕੋਈ ਦਬਾਅ ਨਾ ਹੋਵੇ। ਜਿੱਥੋਂ ਤਕ ਸੰਭਵ ਹੋਵੇ ਸੂਰਜ ਦੀ ਕੁਦਰਤੀ ਰੋਸ਼ਨੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਵਿਵਸਥਿਤ ਪਰਵਰਤਕ ਅਤੇ ਤੀਜੀਪਤ ਰੋਸ਼ਨੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਸਥਿਤੀ ਵਿਚ ਸਿਰ ਦਰਦ, ਅੱਖਾਂ ‘ਤੇ ਦਬਾਅ, ਤਣਾਅ, ਥਕਾਵਟ, ਮਾਨਸਿਕ ਪਰੇਸ਼ਾਨੀ, ਯਾਦਦਾਸ਼ਤ ਵਿਚ ਕਮੀ, ਚਮੜੀ ਆਦਿ ਦੇ ਰੋਗ ਦੇਖਣ ਨੂੰ ਮਿਲਦੇ ਹਨ।
ਇਸ ਤਰ੍ਹਾਂ ਕਰਮਚਾਰੀਆਂ ਦੀ ਸੁਵਿਧਾ ਅਨੁਸਾਰ ਰੋਸ਼ਨੀ ਦੀ ਮਾਤਰਾ ਅਤੇ ਕਿਸਮ ਦੀ ਉੱਚਿਤ ਇੰਤਜਾਮ ਨਾਲ ਉਨ੍ਹਾਂ ਤੋਂ ਉੱਚ ਸਤਰ ਦੀ ਕਾਰਜ ਸਮਰੱਥਾ ਦੀ ਉਮੀਦ ਕਰ ਸਕਦੇ ਹਾਂ ।

2. ਢੁੱਕਵੀਂ ਹਵਾਦਾਰੀ (Proper Ventilation)-ਹਵਾਦਾਰੀ ਦਾ ਮੁੱਖ ਉਦੇਸ਼ ਕਿਸੇ ਬੰਦ ਕਮਰੇ ਜਾਂ ਜਗਾ ਦੇ ਅੰਦਰ ਤਾਜ਼ੀ ਅਤੇ ਸ਼ੁੱਧ ਹਵਾ ਲਈ ਜਗਾ ਰੱਖਣੀ ਹੈ। ਜਿਹੜੇ ਉਦਯੋਗਾਂ ਵਿਚ ਨਿਰਮਾਣ ਪ੍ਰਕਿਰਿਆਵਾਂ ਦੇ ਦੌਰਾਨ ਧੂੰਆਂ, ਧੂੜ, ਬੋ ਵਾਲਾ ਧੂੰਆਂ ਆਦਿ ਨਿਕਲਦਾ ਹੋਵੇ, ਉਸ ਥਾਂ ਉੱਚਿਤ ਹਵਾਦਾਰੀ ਦੀ ਜ਼ਿਆਦਾ ਜ਼ਰੂਰਤ ਹੈ। ਉੱਚਿਤ ਹਵਾਦਾਰੀ ਦੀ ਅਣਹੋਂਦ ਵਿਚ ਕੰਮ ਵਾਲੀ ਜਗਾ ‘ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਣ ਦੇ ਨਾਲ-ਨਾਲ ਪੈਦਾ ਹੋਏ ਤਾਪ ਦੀ
ਨਿਕਾਸੀ ਨਾ ਹੋਣ ਦੇ ਕਾਰਨ ਤਾਪਮਾਨ ਵਿਚ ਵਾਧਾ ਹੁੰਦਾ ਹੈ। ਇਹਨਾਂ ਔਖੀਆਂ ਘੜੀਆਂ ਵਿਚ ਕਾਰਜ-ਖੇਤਰ ਅਸੁਵਿਧਾਜਨਕ ਅਤੇ ਅਸੁਰੱਖਿਅਕ ਜਗ੍ਹਾ
ਵਿਚ ਬਦਲ ਜਾਂਦਾ ਹੈ ਜਿੱਥੇ ਕਰਮਚਾਰੀਆਂ ਲਈ ਕਾਰਜ ਕਰਨਾ ਔਖਾ ਹੋ ਜਾਂਦਾ ਹੈ।

ਉੱਚਿਤ ਹਵਾਦਾਰੀ ਨਾ ਹੋਣ ਦੇ ਕਾਰਨ ਕਰਮਚਾਰੀ ਸਾਹ ਕਿਰਿਆ ਸੰਬੰਧੀ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਵਧੀਆ ਹਵਾਦਾਰੀ ਦੇਣ ਲਈ ਕਾਰਜ ਖੇਤਰ ਖੁੱਲਾ ਅਤੇ ਹਵਾਦਾਰ ਬਣਾਉਣਾ ਚਾਹੀਦਾ ਹੈ। ਇਸਦੇ ਲਈ ਚੰਗੀ ਮਾਤਰਾ ਵਿਚ ਬੂਹੇ ਅਤੇ ਬਾਰੀਆਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਅੰਦਰ ਦੀ ਗੰਦੀ ਹਵਾ ਨੂੰ ਬਾਹਰ ਕੱਢਣ ਲਈ ਨਿਕਾਸੀ ਪੱਖੇ ਲਾਉਣੇ ਚਾਹੀਦੇ ਹਨ। ਵਾਤਾਵਰਣ ਦੇ ਅਨੁਕੂਲ ਪ੍ਰਣਾਲੀ ਵਿਚ ਦੁਬਾਰਾ ਪਰਿਸੰਚਰਣ ਤੋਂ ਪਹਿਲਾਂ ਹਵਾ-ਫਿਲਟਰ ਹੋਣੀ ਚਾਹੀਦੀ ਹੈ। ਉੱਚਿਤ ਹਵਾਦਾਰੀ ਕਰਮਚਾਰੀਆਂ ਨੂੰ ਕੰਮ ਕਰਨ ਲਈ ਵਧੀਆ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਂਦਾ ਹੈ। ਜਿਸ ਨਾਲ ਕਰਮਚਾਰੀਆਂ ਦੀ ਬਕਾਵਟ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਾਹ ਲੈਣ ਲਈ ਲੋੜੀਂਦੀ ਆਕਸੀਜਨ ਦੀ ਪੂਰਤੀ ਕਰਦਾ ਹੈ । ਇਸ ਤਰ੍ਹਾਂ ਲੋੜੀਂਦੀ ਰੋਸ਼ਨੀ ਅਤੇ ਉੱਚਿਤ ਹਵਾਦਾਰੀ ਕਾਰਜ ਸਮਰੱਥਾ ਅਤੇ ਉਤਪਾਦਨ ਵਿਚ ਵਾਧੇ ਲਈ ਬਹੁਤ ਜਰੂਰੀ ਹਨ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਸਫ਼ਾਈ ਤੇ ਚੰਗਾ ਘਰੇਲੂ-ਪ੍ਰਬੰਧ ਸੁਰੱਖਿਅਤ ਕੰਮ-ਵਾਤਾਵਰਣ ਪੈਦਾ ਕਰਨ ਵਿੱਚ ਕਿਵੇਂ ਸਹਾਇਤਾ ਕਰਦੇ ਹਨ ?
ਉੱਤਰ-
ਸਫ਼ਾਈ ਤੇ ਚੰਗੇ ਘਰੇਲੂ-ਪ੍ਰਬੰਧ ਨਾਲ ਕਾਰਜ ਖੇਤਰ ਨੂੰ ਸੁਰੱਖਿਅਤ ਅਤੇ ਸੁਖਾਵਾਂ ਬਣਾਇਆ ਜਾ ਸਕਦਾ ਹੈ। ਸਾਫ਼-ਸਫ਼ਾਈ (Cleanliness)-ਸਾਫ਼ ਕਾਰਜ ਵਾਤਾਵਰਣ ਕਰਮਚਾਰੀਆਂ ਦੀ ਸਮਰੱਥਾ ਅਤੇ ਇਕਾਗਰਤਾ ਵਿਚ ਵਾਧਾ ਕਰਦਾ ਹੈ। ਇਸਦੇ ਨਾਲ-ਨਾਲ ਸਫ਼ਾਈ, ਸਿਹਤ ਲਈ ਵੀ ਮਹੱਤਵਪੂਰਨ ਹੈ। ਕਾਰਜ ਖੇਤਰ ’ਤੇ ਸਾਫ਼-ਸਫ਼ਾਈ ਬਿਮਾਰੀਆਂ, ਦੁਰਘਟਨਾਵਾਂ ਤੋਂ ਬਚਾਓ ਅਤੇ ਯੰਤਰਾਂ ਦੇ ਸੁਰੱਖਿਅਤ ਰੱਖ-ਰਖਾਉ ਵਿਚ ਸਹਾਇਕ ਸਿੱਧ ਹੁੰਦੀ ਹੈ। ਇਸ ਦੇ ਨਤੀਜੇ ਵਜੋਂ ਕਾਰਜ ਖੇਤਰ ਦਾ ਵਾਤਾਵਰਣ ਸੁਰੱਖਿਅਤ ਅਤੇ ਸੁਖਾਵਾਂ ਬਣ ਜਾਂਦਾ ਹੈ।

ਕਾਰਜ ਖੇਤਰ ਦੀ ਸਾਫ਼-ਸਫ਼ਾਈ ਬਣਾਈ ਰੱਖਣ ਲਈ ਹੇਠ ਲਿਖੇ ਉਪਰਾਲੇ ਕੀਤੇ ਜਾ ਸਕਦੇ ਹਨ –

  1. ਕਾਰਜ ਖੇਤਰ, ਅਰਾਮ ਖੇਤਰ, ਫਰਨੀਚਰ, ਮਸ਼ੀਨਾਂ ਅਤੇ ਯੰਤਰਾਂ ਦੀ ਸਾਫ਼-ਸਫ਼ਾਈ ਲਈ ਕਾਰਜ ਖੇਤਰ ’ਤੇ ਕਰਮਚਾਰੀਆਂ ਨੂੰ ਆਪਣੀ ਮਰਜ਼ੀ ਨਾਲ ਯੋਗਦਾਨ ਦੇਣਾ ਚਾਹੀਦਾ ਹੈ।
  2. ਕਾਰਜ ਖੇਤਰ ਤੇ ਫਾਲਤੂ ਚੀਜ਼ਾਂ, ਜਿਵੇਂ ਕਾਗਜ਼, ਰਬੜ ਦੇ ਟੁਕੜੇ, ਪਲਾਸਟਿਕ ਦੇ ਟੁਕੜਿਆਂ, ਫਾਇਲਾਂ ਆਦਿ ਨੂੰ ਕੁੜੇਦਾਨ ਵਿਚ ਸੁੱਟ ਦੇਣਾ ਚਾਹੀਦਾ ਹੈ।
  3. ਕੰਟੀਨ, ਕਰਮਚਾਰੀ ਕਮਰਾ, ਆਰਾਮ ਕਮਰਾ ਅਤੇ ਹੋਰ ਥਾਂਵਾਂ ‘ਤੇ ਲੋੜੀਂਦੀ ਸੰਖਿਆ ਵਿਚ ਕੂੜੇਦਾਨ ਰੱਖਣੇ ਚਾਹੀਦੇ ਹਨ।
  4. ਕਾਰਜ ਖੇਤਰ ਨੂੰ ਸਾਫ਼ ਰੱਖਣ ਲਈ ਖਾਣ ਦੀਆਂ ਵਸਤਾਂ ਇੱਧਰ-ਉੱਧਰ ਨਹੀਂ ਸੁੱਟਣੀਆਂ ਚਾਹੀਦੀਆਂ ਅਤੇ ਗੁਸਲਖਾਨੇ ਅਤੇ ਸ਼ੌਚਾਲਿਆਂ ਨੂੰ ਸਾਫ਼ ਰੱਖਣਾ ਚਾਹੀਦਾ ਹੈ।
  5. ਸੁਖਮ ਜੀਵਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਕੀਟਾਣੂਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਸਾਫ ਵਾਤਾਵਰਣ ਬਿਮਾਰੀਆਂ ਨੂੰ ਦੂਰ ਰੱਖਦਾ ਹੈ ਅਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਂਦਾ ਹੈ। ਸਾਫ ਵਾਤਾਵਰਣ ਕਰਮਚਾਰੀਆਂ ਨੂੰ ਸਿਹਤਮੰਦ ਰੱਖਣ ਦੇ ਨਾਲ ਉਤਪਾਦਨ ਵਧਾਉਣ ਵਿਚ ਵੀ ਸਹਾਇਕ ਹੁੰਦਾ ਹੈ।

ਚੰਗਾ ਘਰੇਲੂ-ਪ੍ਰਬੰਧ (Good House Keeping)-ਚੰਗੇ ਘਰੇਲੂ-ਪ੍ਰਬੰਧ ਵਿਚ ਸਫ਼ਾਈ ਦੇ ਨਾਲ-ਨਾਲ ਚੀਜ਼ਾਂ ਨੂੰ ਸਹੀ ਜਗ੍ਹਾ ‘ਤੇ ਟਿਕਾਉਣਾ ਵੀ ਸ਼ਾਮਿਲ ਹੈ|ਚੰਗਾ ਘਰੇਲੂ-ਪ੍ਰਬੰਧ ਸੱਟਾਂ ਅਤੇ ਦੁਰਘਟਨਾਵਾਂ ਰੋਕਣ ਵਿਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਵਿਵਸਥਿਤ ਕਾਰਜ ਖੇਤਰ ਨਾ ਹੋਣ ਤੇ ਉਤਸ਼ਾਹਹੀਨ ਵਾਤਾਵਰਣ ਪੈਦਾ ਹੁੰਦਾ ਹੈ। ਖਿੱਲਰੇ ਹੋਏ ਕਾਗਜ਼, ਉਤਪਾਦ ਅਤੇ ਯੰਤਰ ਕਾਰਜ ਸਮਰੱਥਾ ਨੂੰ ਘੱਟ ਕਰਦੇ ਹਨ ਅਤੇ ਸਮੇਂ ਦੀ ਬਰਬਾਦੀ ਕਰਦੇ ਹਨ। ਅਵਿਵਸਥਾ ਦੀ ਸਥਿਤੀ ਵਿਚ ਚੀਜ਼ਾਂ ਅਤੇ ਸਥਾਨਾਂ ਦੀ ਉੱਚਿਤ ਵਰਤੋਂ ਸੰਭਵ ਨਹੀਂ ਹੋ ਸਕਦੀ। ਇਸਦੇ ਨਾਲ-ਨਾਲ ਕੁੱਝ ਹਾਨੀਕਾਰਕ ਵਸਤੂਆਂ, ਜਿਵੇਂ ਪੁਰਾਣੀਆਂ ਕਿੱਲਾਂ, ਕੱਚ ਦੇ ਟੁੱਕੜੇ, ਤਾਰਾਂ, ਬਿਜਲੀ ਯੰਤਰ ਆਦਿ ਸੱਟਾਂ ਅਤੇ ਦੁਰਘਟਨਾਵਾਂ ਦੇ ਕਾਰਨ ਬਣ ਸਕਦੇ ਹਨ। ਜਲਣਸ਼ੀਲ ਅਤੇ ਜ਼ਹਿਰੀਲੀਆਂ ਵਸਤੂਆਂ ਨੂੰ ਗਲਤ ਜਗ੍ਹਾ ‘ਤੇ ਰੱਖਿਆ ਜਾਣਾ ਗੰਭੀਰ ਉਦਯੋਗਿਕ ਵਿਨਾਸ਼ਕਾਰੀ ਮੁਸੀਬਤਾਂ ਦਾ ਕਾਰਨ ਬਣਦਾ ਹੈ। ਇਹਨਾਂ ਸਭ ਮੁਸੀਬਤਾਂ ਦਾ ਹੱਲ ਸਿਰਫ ਚੰਗਾ ਘਰੇਲ-ਪਬੰਧ ਹੀ ਹੈ।

ਚੰਗੇ ਘਰੇਲ-ਪਬੰਧ ਦੇ ਨਤੀਜੇ ਵਜੋਂ ਸਮੇਂ ਦੇ ਨਾਲ-ਨਾਲ ਵਸਤੂਆਂ ਦਾ ਸਦਉਪਯੋਗ ਹੁੰਦਾ ਹੈ। ਤਰੀਕੇ ਨਾਲ ਕੀਤਾ ਚੰਗਾ ਘਰੇਲ-ਪਬੰਧ ਅਤੇ ਸਫ਼ਾਈ ਇਕ ਸੁਰੱਖਿਅਤ, ਸੁਖਾਲਾ ਅਤੇ ਨਿਪੁੰਨ ਕਾਰਜ ਵਾਤਾਵਰਣ ਦੇਣ ਵਿਚ ਸਹਾਈ ਸਿੱਧ ਹੁੰਦਾ ਹੈ। ਇਹ ਕਾਰਜ ਸਥਲ ‘ਤੇ ਹੋਣ ਵਾਲੇ ਕਿੱਤਿਆਂ ਵਿੱਚ ਖ਼ਤਰਿਆਂ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।

ਪ੍ਰਸ਼ਨ 3.
ਕਾਰਜ-ਥਾਵਾਂ ‘ਤੇ ਅਪਨਾਉਣ ਯੋਗ ਕੁੱਝ ਆਮ ਸੁਰੱਖਿਆ ਸਾਵਧਾਨੀਆਂ ਦੀ ਚਰਚਾ ਕਰੋ।
ਉੱਤਰ-
ਵੱਖ-ਵੱਖ ਕਾਰਜ ਖੇਤਰਾਂ ‘ਤੇ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਅ ਅਤੇ ਆਪਾਤਕਾਲੀਨ ਸਥਿਤੀ ਵਿਚ ਸੁਰੱਖਿਆ ਕਦਮ ਚੁੱਕਣ ਦੇ ਬਾਰੇ ਕਰਮਚਾਰੀਆਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਕਾਰਜ ਖੇਤਰਾਂ ਵਿਚ ਘਰ,’ ਪ੍ਰਯੋਗਸ਼ਾਲਾਵਾਂ, ਕਾਰਖਾਨੇ ਅਤੇ ਕਾਰਜ ਖੇਤਰ ਮਹੱਤਵਪੂਰਨ ਹਨ।

ਘਰ ਵਿਚ ਸੁਰੱਖਿਆ ਨਾਲ ਸੰਬੰਧਿਤ ਸਾਵਧਾਨੀਆਂ (Safety Precautions at Home) -ਘਰ ਕਿਸੇ ਵਿਅਕਤੀ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ। ਘਰ ਵਿਚ ਕੁਦਰਤੀ ਹਵਾਦਾਰੀ ਇੰਤਜਾਮ ਦੇ ਨਾਲ-ਨਾਲ ਕੁੱਝ ਸੁਰੱਖਿਆ ਸੰਬੰਧੀ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ। ਇਸੇ ਲਈ ਕੁੱਝ ਮਹੱਤਵਪੂਰਨ ਨਿਰਦੇਸ਼ ਹੇਠ ਲਿਖੇ ਹਨ –

  • ਗੈਸ ਪਾਈਪਾਂ ਦਾ ਲਗਾਤਾਰ ਨਿਰੀਖਣ ਅਤੇ ਗੈਸ ਨਿਕਾਸ ਦਾ ਵਧੀਆ ਪ੍ਰਬੰਧ ਗੈਸ ਲੀਕੇਜ ਅਤੇ ਅੱਗ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦਾ ਹੈ।
  • ਪੌੜੀਆਂ ਅਤੇ ਗਿੱਲੇ ਫ਼ਰਸ਼ ਤੇ ਸਾਵਧਾਨੀ ਨਾਲ ਚਲਣਾ ਚਾਹੀਦਾ ਹੈ। ਵਿਸ਼ੇਸ਼ ਤੌਰ ‘ਤੇ ਬਜ਼ੁਰਗਾਂ ਅਤੇ ਬੱਚਿਆਂ ਲਈ ਇਸ ਗੱਲ ਦਾ ਧਿਆਨ ਬਹੁਤ ਜ਼ਰੂਰੀ ਹੈ।
  • ਘਰ ਵਿਚ ਵਰਤੇ ਜਾਣ ਵਾਲੇ ਰਸਾਇਣਾਂ, ਦਵਾਈਆਂ, ਬਿਜਲੀ ਯੰਤਰਾਂ ਅਤੇ ਤੇਜ਼ ਧਾਰ ਵਾਲੇ ਯੰਤਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ।
  • ਬਿਜਲੀ ਸੰਬੰਧੀ ਯੰਤਰਾਂ ਦੇ ਬਾਰੇ ਵਿਚ ਪੂਰੇ ਤੌਰ ‘ਤੇ ਸੁਰੱਖਿਆ ਸਾਵਧਾਨੀਆਂ ਨੂੰ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ। ਘਰ ਦੇ ਮੈਂਬਰਾਂ ਨੂੰ ਬਿਜਲੀ ਦੀ ਸਹੀ ਵਾਇਰਿੰਗ, ਸ਼ਾਰਟ-ਸਰਕਟਾਂ ਦਾ ਗਿਆਨ ਅਤੇ ਹਾਦਸਾ ਵਾਪਰਨ ਦੀ ਹਾਲਤ ਵਿਚ ਵਰਤੇ ਗਏ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ।

ਪ੍ਰਯੋਗਸ਼ਾਲਾਵਾਂ ਵਿਚ ਸੁਰੱਖਿਆ ਸੰਬੰਧੀ ਸਾਵਧਾਨੀਆਂ (Safety Precautions at Laboratories)-ਪ੍ਰਯੋਗਸ਼ਾਲਾਵਾਂ ਵਿਚ ਕਾਰਜ ਕਰਨ ਵਾਲੇ ਕਰਮਚਾਰੀਆਂ ਦੇ ਲਈ ਸੁਰੱਖਿਆ ਅਤੇ ਸਿਹਤ ਬਾਰੇ ਜਾਗਰੁਕਤਾ ਜ਼ਰੂਰੀ ਹੈ ਅਤੇ ਲੋੜੀਂਦਾ ਗਿਆਨ ਵੀ ਹੋਣਾ ਚਾਹੀਦਾ ਹੈ। ਪ੍ਰਯੋਗਸ਼ਾਲਾਵਾਂ ਵਿਚ ਵੱਖ-ਵੱਖ ਤਰ੍ਹਾਂ ਦੇ ਜ਼ਹਿਰੀਲੇ ਅਤੇ ਵਿਸਫੋਟਕ ਪਦਾਰਥਾਂ, ਬਿਜਲਈ ਯੰਤਰਾਂ ਆਦਿ ਦਾ ਉਪਯੋਗ ਕੀਤਾ ਜਾਂਦਾ ਹੈ ਜੋ ਵੱਖ-ਵੱਖ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਪ੍ਰਯੋਗਸ਼ਾਲਾਵਾਂ ਵਿਚ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ –

  1. ਹਰੇਕ ਕਰਮਚਾਰੀ ਨੂੰ ਐਪਰਨ ਅਤੇ ਮਾਸਕ ਦਾ ਉਪਯੋਗ ਕਰਨਾ ਚਾਹੀਦਾ ਹੈ।
  2. ਵੱਖ-ਵੱਖ ਰਸਾਇਣਿਕ ਪਦਾਰਥਾਂ ਦੀਆਂ ਬੋਤਲਾਂ ’ਤੇ ਲੇਬਲ ਲਾਉਣੇ ਚਾਹੀਦੇ ਹਨ।
  3. ਜਲਣਸ਼ੀਲ ਪਦਾਰਥ ਬਿਜਲਈ ਯੰਤਰਾਂ ਤੋਂ ਦੁਰ ਸਟੋਰ ਕਰਨੇ ਚਾਹੀਦੇ ਹਨ।
  4. ਅੱਗ ਬੁਝਾਉਣ ਵਾਲੇ ਯੰਤਰਾਂ ਦਾ ਇੰਤਜਾਮ ਹੋਣਾ ਚਾਹੀਦਾ ਹੈ।
  5. ਵਧੀਆ ਹਵਾਦਾਰੀ ਅਤੇ ਦੂਸ਼ਿਤ ਹਵਾ ਦੇ ਲਈ ਨਿਕਾਸ-ਪੱਖਿਆਂ ਦਾ ਹੋਣਾ ਚਾਹੀਦਾ ਜਰੂਰੀ ਹੈ।
  6. ਕਾਰਜ ਖੇਤਰ ਸਾਫ਼ ਹੋਣਾ ਚਾਹੀਦਾ ਹੈ।
  7. ਪ੍ਰਯੋਗਸ਼ਾਲਾ ਦੇ ਬਿਜਲੀ ਯੰਤਰਾਂ ਨੂੰ ਲੋੜ ਹੋਣ ਤੇ ਹੀ ਚਲਾਉ।
  8. ਪ੍ਰਯੋਗਸ਼ਾਲਾ ਵਿਚ ਨਿਕਾਸ-ਪ੍ਰਣਾਲੀ ਸੁਚਾਰੁ ਹੋਵੇ ਤਾਂ ਜੋ ਉਸ ਵਿਚ ਕੋਈ ਰੁਕਾਵਟ ਨਾ ਆਵੇ ।
  9. ਮੁੱਢਲੀ ਡਾਕਟਰੀ ਸਹਾਇਤਾ ਬਕਸਾ ਮੌਜੂਦ ਹੋਣਾ ਚਾਹੀਦਾ ਹੈ।

ਕਾਰਖਾਨਿਆਂ ਵਿਚ ਸੁਰੱਖਿਆ ਸੰਬੰਧੀ ਸਾਵਧਾਨੀਆਂ (Safety Precautions at Factories) -ਕਾਰਖਾਨਿਆਂ ਵਿਚ ਮਨੁੱਖੀ ਲਾਪਰਵਾਹੀ, ਅਸੁਰੱਖਿਅਤ ਕਿਰਿਆਵਾਂ ਅਤੇ ਅਸੁਰੱਖਿਅਤ ਵਾਤਾਵਰਣਿਤ ਪਰਿਸਥਿਤੀਆਂ ਦੇ ਕਾਰਨ ਪੈਦਾ ਹੋਈਆਂ ਦੁਰਘਟਨਾਵਾਂ ਆਮ ਗੱਲ ਹੈ। ਹੇਠ ਲਿਖੀਆਂ ਸਾਵਧਾਨੀਆਂ ਨਾਲ ਇਹਨਾਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ –

  1. ਮਸ਼ੀਨਾਂ ਅਤੇ ਯੰਤਰਾਂ ਦਾ ਨਿਰੀਖਣ ਕਰਨਾ ਚਾਹੀਦਾ ਹੈ।
  2. ਕਾਰਖ਼ਾਨਿਆਂ ਵਿਚ ਚੰਗੀ ਰੋਸ਼ਨੀ ਵਿਵਸਥਾ, ਹਵਾਦਾਰੀ, ਤਾਪਮਾਨ ਆਦਿ ਕਾਰਜ ਦੇ ਅਨੁਰੂਪ ਹੋਣਾ ਚਾਹੀਦਾ ਹੈ।
  3. ਸਰੀਰ ਦੇ ਵੱਖ-ਵੱਖ ਅੰਗਾਂ ਲਈ ਕਰਮਚਾਰੀ ਨੂੰ ਸੁਰੱਖਿਆ ਕਵਚ, ਜਿਵੇਂ ਸੁਰੱਖਿਅਤ ਕੱਪੜੇ, ਜੁੱਤੀਆਂ, ਐਨਕਾਂ, ਹੈਲਮੇਟ ਆਦਿ ਦਾ ਉਪਯੋਗ ਕਰਨਾ ਚਾਹੀਦਾ ਹੈ।
  4. ਯੰਤਰਾਂ ਨੂੰ ਵਰਤੋਂ ਦੇ ਬਾਅਦ ਸਹੀ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ।
  5. ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਊਰਜਾ ਸਪਲਾਈ ਦਾ ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ।
  6. ਨਿਯਮਿਤ ਵਕਫੇ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਅਤੇ ਯੰਤਰਾਂ ਦੀ ਜਾਂਚ-ਪੜਤਾਲ ਹੋਣੀ ਚਾਹੀਦੀ ਹੈ।

ਕਾਰਜ ਖੇਤਰ ਵਿਚ ਸੁਰੱਖਿਆ ਸਾਵਧਾਨੀਆਂ (Safety Precautions at Work Place)-ਕਾਰਜ ਖੇਤਰ ਉੱਤੇ ਸੁਰੱਖਿਆ ਦੇ ਵਧੀਆ ਮਾਪਦੰਡ ਵਰਤਣੇ ਚਾਹੀਦੇ ਹਨ-

  • ਬੰਨ ਅਤੇ ਸੜਕ ਦੇ ਨਿਰਮਾਣ ਤੋਂ ਪਹਿਲਾਂ ਅਤੇ ਵਿਸਫੋਟ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ।
  • ਕਾਮਿਆਂ ਨੂੰ ਸਰੀਰਕ ਸੁਰੱਖਿਆ ਢੰਗਾਂ ਦਾ ਗਿਆਨ ਦੇਣਾ ਚਾਹੀਦਾ ਹੈ।
  • ਕਾਰਜ ਖੇਤਰਾਂ ‘ਤੇ ਨਿਰਦੇਸ਼ ਬੋਰਡ ਲਾ ਕੇ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕੀਤਾ ਜਾ ਸਕਦਾ ਹੈ।
  • ਬਿਜਲੀ ਵੰਡ ਲਾਇਨਾਂ ਚਾਲੂ ਕਰਨ ਤੋਂ ਪਹਿਲਾਂ ਨਿਰੀਖਣ ਨਾਲ ਬਿਜਲੀ ਦੇ ਕਰੰਟ ਅਤੇ ਅੱਗ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
  • ਸੰਭਾਵਿਤ ਖਤਰਿਆਂ ਦਾ ਪਤਾ ਲਾਉਣ ਲਈ ਨਿਰਮਾਣ ਖੇਤਰ, ਮਸ਼ੀਨਾਂ ਅਤੇ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਸਰਵੇਖਣ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਕਾਰਜ ਸਥਲ ਦੇ ਅਨੁਰੂਪ ਸੁਰੱਖਿਆ ਸਾਵਧਾਨੀਆਂ ਅਪਣਾ ਕੇ ਕੰਮ-ਕਾਜੀ ਖਤਰਿਆਂ ਨੂੰ ਇਕ ਨਿਸ਼ਚਿਤ ਸੀਮਾ ਤੱਕ ਘੱਟ ਕੀਤਾ ਜਾ ਸਕਦਾ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 4.
ਵੱਖ-ਵੱਖ ਪ੍ਰਕਾਰ ਦੇ ਕੰਮ-ਕਾਜੀ ਖਤਰਿਆਂ ਦਾ ਵੇਰਵਾ ਦਿਓ ।
ਉੱਤਰ-
ਵੱਖ-ਵੱਖ ਕਾਰਜ ਸਥਾਨਾਂ ‘ਤੇ ਕੰਮ ਕਰਨ ਵਾਲੇ ਲੋਕਾਂ ਨੂੰ ਕਾਰਜ ਦੇ ਅਨੁਰੂਪ ਜਿਹੜੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਨੂੰ ਕੰਮ-ਕਾਜੀ ਖਤਰੇ ਕਿਹਾ ਜਾਂਦਾ ਹੈ ।

ਕੰਮ-ਕਾਜੀ ਖਤਰੇ ਇਸ ਤਰ੍ਹਾਂ ਹਨ –
1. ਭੌਤਿਕ ਖ਼ਤਰੇ (Physical Hazards)-ਵਾਤਾਵਰਣਿਕ ਸਥਿਤੀਆਂ ਜਿਵੇਂ ਪ੍ਰਕਾਸ਼, ਹੁੱਸੜ, ਹਵਾਦਾਰੀ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਭੌਤਿਕ ਖ਼ਤਰਿਆਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਕਾਰਜ ਖੇਤਰ ਦੇ ਤਾਪਮਾਨ, ਰੋਸ਼ਨੀ ਦੀ ਮਾਤਰਾ, ਹਵਾਦਾਰੀ ਆਦਿ ਦਾ ਸੁਰੱਖਿਆ ਅਤੇ ਸਿਹਤ ਨਾਲ ਗਹਿਰਾ ਸੰਬੰਧ ਹੁੰਦਾ ਹੈ। ਜ਼ਿਆਦਾ ਤਾਪਮਾਨ ਤੋਂ ਚਮੜੀ ਝੁਲਸ ਜਾਣ ਦੀ ਸਮੱਸਿਆ ਆਉਂਦੀ ਹੈ। ਜ਼ਿਆਦਾ ਗਰਮੀ ਅਤੇ ਨਮੀ ਥਕਾਵਟ ਵਧਾਉਂਦੀ ਹੈ। ਵੱਖਵੱਖ ਪ੍ਰਦੂਸ਼ਕਾਂ ਦੇ ਕਾਰਨ ਸਿਹਤ ਲਾਪਰਵਾਹੀਆਂ ਅਤੇ ਸਾਹ ਕਿਰਿਆ ਪ੍ਰਭਾਵਿਤ ਹੁੰਦੀ ਹੈ। ਉੱਚੀ ਧੁਨੀ ਦੇ ਕਾਰਨ ਵੱਧ ਬਲੱਡ ਪ੍ਰੈਸ਼ਰ, ਮਾਨਸਿਕ ਤਣਾਅ, ਚਿੜਚਿੜਾਪਨ ਅਤੇ ਉਦਾਸੀ ਵਰਗੇ ਰੋਗ ਹੋ ਜਾਂਦੇ ਹਨ।

2. ਰਸਾਇਣਿਕ ਖ਼ਤਰੇ (Chemical Hazards-ਰਸਾਇਣਿਕ ਪਦਾਰਥਾਂ ਦੇ ਉਦਯੋਗ ਨਾਲ ਜੁੜੇ ਕਾਰਖਾਨਿਆਂ ਵਿਚ ਇਹਨਾਂ ਦੇ ਉਤਪਾਦਨ, ਵਿਤਰਣ ਅਤੇ ਪ੍ਰਯੋਗ ਵਿਚ ਅਨੇਕਾਂ ਖਤਰੇ ਆਉਂਦੇ ਹਨ। ਉਦਯੋਗਾਂ ਵਿਚ ਜ਼ਹਿਰੀਲੇ ਪਦਾਰਥਾਂ, ਵਿਸਫੋਟਕਾਂ, ਵੱਧ ਅਭਿਕਿਰਿਆ ਅਤੇ ਖੈ-ਕਾਰੀ ਰਸਾਇਣਾਂ ਦੀ ਸੰਭਾਲ ਬੜੀ ਸਾਵਧਾਨੀ ਨਾਲ ਕਰਨੀ ਪੈਂਦੀ ਹੈ। ਇਹਨਾਂ ਰਸਾਇਣਾਂ ਦੇ ਸੰਪਰਕ ਨਾਲ ਅੱਖਾਂ ਵਿਚ ਜਲਨ, ਸਾਹ ਸੰਬੰਧੀ ਰੋਗ, ਚਮੜੀ ਦੇ ਰੋਗ ਆਦਿ ਹੋ ਜਾਂਦੇ ਹਨ। ਰਸਾਇਣਿਕ ਕਾਰਖਾਨਿਆਂ ਵਿਚ ਸਾਹ ਲੈਣ ‘ਤੇ ਪ੍ਰਦੂਸ਼ਿਤ ਹਵਾ, ਬਦਬੂ, ਧੂੰਆਂ ਆਦਿ ਮਾਨਵ ਸਰੀਰ ਵਿਚ ਪਹੁੰਚ ਜਾਂਦੇ ਹਨ। ਇਸ ਨਾਲ ਫੇਫੜਿਆਂ ਦੇ ਰੋਗ, ਐਸਬੈਸਟੋਸਿਸ, ਸਿਲੀਕੋਸਿਸ ਵਰਗੇ ਰੋਗ ਹੋ ਜਾਂਦੇ ਹਨ। ਜ਼ਹਿਰੀਲੇ ਰਸਾਇਣਾਂ ਦੇ ਲੀਕ ਹੋਣ ਨਾਲ ਮੌਤ ਵੀ ਹੋ ਸਕਦੀ ਹੈ। ਜਲਣਸ਼ੀਲ ਪਦਾਰਥਾਂ ਦੇ ਰੱਖ-ਰਖਾਓ ਵਿਚ ਲਾਪਰਵਾਹੀ ਖਤਰਨਾਕ ਅੱਗ ਦਾ ਕਾਰਨ ਬਣ ਸਕਦੀ ਹੈ।

3. ਮਸ਼ੀਨੀ ਖਤਰੇ (Mechanical Hazards)-ਪੁਰਾਣੀਆਂ ਅਤੇ ਦੋਸ਼ਪੂਰਨ ਮਸ਼ੀਨਾਂ ਅਤੇ ਔਜ਼ਾਰਾਂ ਆਦਿ ਦੇ ਕਾਰਨ ਵੀ ਦੁਰਘਟਨਾਵਾਂ ਹੁੰਦੀਆਂ ਹਨ।ਅਸੁਰੱਖਿਅਤ ਮਸ਼ੀਨਾਂ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗਣ ਦਾ ਕਾਰਨ ਬਣ ਸਕਦੀਆਂ ਹਨ। ਮਸ਼ੀਨ ਤੇ ਕਾਰਜ ਕਰਦੇ ਸਮੇਂ, ਸਰੀਰਕ ਸੁਰੱਖਿਆ ਯੰਤਰ ਜਿਵੇਂ-ਐਪਰਨ, ਹੈਲਮੈਟ, ਚਸ਼ਮੇ ਆਦਿ ਦੀ ਵਰਤੋਂ ਨਾ ਕਰਨਾ ਮੌਤ ਜਾਂ ਅਪੰਗਤਾ ਦਾ ਕਾਰਨ ਬਣ ਸਕਦੀ ਹੈ।

4. ਬਿਜਲਈ ਖਤਰੇ (Electrical Hazards)-ਬਿਜਲਈ ਖਤਰਿਆਂ ਵਿਚ ਸ਼ਾਰਟਸਰਕਟ, ਬਿਜਲਈ ਚਿੰਗਾਰੀ, ਢਿੱਲੇ ਸੰਯੋਜਨ, ਅਨੁਚਿਤ ਭੂ-ਸੰਪਰਕ ਤਾਰ, ਟਾਂਸਫਾਰਮਰ ਅਤੇ ਖੰਭਿਆਂ ਦੀ ਅਸੁਰੱਖਿਅਤ ਸਥਾਪਨਾ ਆਦਿ ਸ਼ਾਮਿਲ ਹੈ। ਬਿਜਲੀ ਨਾਲ ਜੁੜੇ ਖਤਰਿਆਂ ਨਾਲ ਤਤਕਾਲ ਮੌਤ, ਜਲਣ ਦੇ ਡੂੰਘੇ ਨਿਸ਼ਾਨ ਅਤੇ ਵਿਨਾਸ਼ਕਾਰੀ ਅੱਗ ਲੱਗ ਸਕਦੀ ਹੈ। ਕਰਮਚਾਰੀਆਂ ਵਲੋਂ ਬਿਜਲੀ ਯੰਤਰਾਂ ਨੂੰ ਠੀਕ ਕਰਦੇ ਸਮੇਂ ਰਬੜ ਦੇ ਦਸਤਾਨੇ, ਮੈਟ ਅਤੇ ਬਿਜਲੀ-ਰੋਧੀ ਯੰਤਰਾਂ ਦਾ ਉਪਯੋਗ ਕਰਨਾ ਚਾਹੀਦਾ ਹੈ।

5. ਜੈਵਿਕ ਖਤਰੇ (Biological Hazards)-ਹਸਪਤਾਲਾਂ, ਡਾਕਟਰੀ ਨਿਦਾਨ ਸੂਚਕ ਪ੍ਰਯੋਗਸ਼ਾਲਾਵਾਂ ਅਤੇ ਕੂੜਾ ਸੁੱਟਣ ਦੀਆਂ ਸੇਵਾਵਾਂ ਵਿਚ ਲੱਗੇ ਹੋਏ ਲੋਕਾਂ ਨੂੰ ਜੈਵਿਕ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛੂਤ ਵਾਲੇ ਰੋਗ ਅਤੇ ਵਿਸ਼ਾਣੁ ਗੰਭੀਰ ਰੂਪ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸਦੇ ਨਾਲ ਦਿਮਾਗੀ ਬੁਖਾਰ, ਟਿਟਨੇਸ਼, ਛੂਤ ਰੋਗ ਆਦਿ ਦਾ ਖਤਰਾ ਬਣਿਆ ਰਹਿੰਦਾ ਹੈ।

6. ਵਿਕਿਰਣਾਂ ਦੇ ਖਤਰੇ (Radiational Hazards)-ਪਰਮਾਣੂ ਯੰਤਰ ਵਿਚ ਰੇਡਿਓ ਐਕਟਿਵ ਪਦਾਰਥਾਂ ਨਾਲ ਸੰਬੰਧਿਤ ਪ੍ਰਯੋਗਸ਼ਾਲਾਵਾਂ ਵਿਚ ਕਾਰਜ ਕਰਨ ਵਾਲੇ ਲੋਕ ਵਿਕਿਰਣਾਂ ਤੋਂ ਪ੍ਰਭਾਵਿਤ ਹੁੰਦੇ ਹਨ। ਵਿਕਿਰਣਾਂ ਦੇ ਖਤਰਿਆਂ ਨਾਲ ਕੈਂਸਰ, ਚਮੜੀ ਰੋਗ, ਹਾਰਮੋਨਸ ਵਿਚ ਬਦਲਾਵ, ਅਨੁਵੰਸ਼ਿਕ ਪਰਿਵਰਤਨ, ਮਾਨਸਿਕ ਪੱਛੜਿਆਪਨ ਆਦਿ ਰੋਗ ਹੋ ਸਕਦੇ ਹਨ।

7. ਮਨੋਵਿਗਿਆਨਿਕ ਖਤਰੇ (Psychological Hazards)-ਬਹੁਤ ਸਾਰੇ ਬਾਹਰੀ ਅਤੇ ਅੰਦਰੁਨੀ ਕਾਰਨ ਮਨੋਵਿਗਿਆਨਕ ਸਮੱਸਿਆਵਾਂ ਨੂੰ ਜਨਮ ਦਿੰਦੇ ਹਨ। ਕਰਮਚਾਰੀਆਂ ਨੂੰ ਘੱਟ ਵੇਤਨ ਦੇਣ ਅਤੇ ਜ਼ਿਆਦਾ ਕੰਮ ਲੈਣ ਨਾਲ, ਅਸੁਰੱਖਿਅਤ ਕਾਰਜ ਵਾਤਾਵਰਣ ਵਿਚ ਸੰਗਠਨ ਦੇ ਖਰਾਬ ਪ੍ਰਬੰਧਨ, ਦੁਰਘਟਨਾ ਅਤੇ ਸਿਹਤ ਸੁਵਿਧਾਵਾਂ ਨਾ ਦੇਣ ਤੇ ਉਹਨਾਂ ਵਿਚ ਕੰਮ ਦੇ ਪ੍ਰਤੀ ਅਸੰਤੋਸ਼ ਦੀ ਭਾਵਨਾ ਜਾਗ੍ਰਤ ਹੁੰਦੀ ਹੈ। ਇਨ੍ਹਾਂ ਸਥਿਤੀਆਂ ਵਿਚ ਉਹਨਾਂ ਅੰਦਰ ਥਕਾਵਟ, ਉਦਾਸੀ, ਤਣਾਅ ਆਦਿ ਪੈਦਾ ਹੋ ਜਾਂਦੇ ਹਨ। ਤਣਾਅ ਸਭ ਤੋਂ ਮੁੱਖ ਮਨੋਵਿਗਿਆਨਿਕ ਵਿਕਾਰ ਹੈ ਜੋ ਗੰਭੀਰ ਸਿਹਤ ਅਨਿਯਮਿਤਤਾ, ਘਬਰਾਹਟ, ਚਿੜਚਿੜਾਪਨ ਅਤੇ ਅਸੰਤੁਲਿਤ ਵਿਵਹਾਰ ਪੈਦਾ ਕਰਦਾ ਹੈ ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

Punjab State Board PSEB 11th Class Environmental Education Book Solutions Chapter 14 ਊਰਜਾ ਦਾ ਸੁਰੱਖਿਅਣ Textbook Exercise Questions and Answers.

PSEB Solutions for Class 11 Environmental Education Chapter 14 ਊਰਜਾ ਦਾ ਸੁਰੱਖਿਅਣ

Environmental Education Guide for Class 11 PSEB ਊਰਜਾ ਦਾ ਸੁਰੱਖਿਅਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇ ਕੇ ਸਨ

ਪ੍ਰਸ਼ਨ 1.
ਊਰਜਾ ਸੁਰੱਖਿਅਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਊਰਜਾ ਸੁਰੱਖਿਅਣ ਦਾ ਅਰਥ (Meaning of Energy Conservation)ਸੰਤੁਲਿਤ ਅਤੇ ਸੁਚਾਰੂ ਤਰੀਕੇ ਨਾਲ ਉਰਜਾ ਦਾ ਉਪਯੋਗ ਕਰਨਾ, ਉਰਜਾ ਸੁਰੱਖਿਅਣ ਦੀ ਵਿਧੀ ਨਾਲ ਊਰਜਾ ਨੂੰ ਸਮਝਦਾਰੀ ਨਾਲ ਉਪਯੋਗ ਕੀਤਾ ਜਾ ਸਕਦਾ ਹੈ।

ਪ੍ਰਸ਼ਨ 2.
ਬਾਲਣ ਵਾਲੀ ਲੱਕੜੀ (fire Wood) ਦੀ ਵੱਧਦੀ ਹੋਈ ਮੰਗ ਦਾ ਕੀ ਪ੍ਰਭਾਵ ਹੈ ?
ਉੱਤਰ-
ਬਾਲਣ-ਲੱਕੜੀ ਦੀ ਮੰਗ ਵੱਧਣ ਨਾਲ ਵੱਡੇ ਪੱਧਰ ‘ਤੇ ਜੰਗਲਾਂ ਦਾ ਵਿਨਾਸ਼ ਹੋ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਹੜਾਂ ਅਤੇ ਭੋਂ-ਖੁਰਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਪ੍ਰਸ਼ਨ 3.
ਜੈਵ-ਪੁੰਜ (Biomass) ਤੋਂ ਤਿਆਰ ਕੀਤੇ ਜਾ ਸਕਣ ਵਾਲੇ ਦੋ ਤਰਲ ਬਾਲਣਾਂ ਦੇ ਨਾਮ ਲਿਖੋ।
ਉੱਤਰ-

  • ਈਥਾਨੋਲ
  • ਮੈਥੇਨੋਲ ।

ਪ੍ਰਸ਼ਨ 4.
ਘਰ ਵਿਚ ਊਰਜਾ-ਸਮਰੱਥ ਉਪਕਰਣਾਂ (Energy Efficient Appliances) ਦਾ ਕੀ ਲਾਭ ਹੈ ?
ਉੱਤਰ-
ਊਰਜਾ-ਸਮਰੱਥ ਉਪਕਰਣਾਂ ਦਾ ਅਰਥ ਹੈ ਉਹ ਯੰਤਰ ਜਿਹੜੇ ਘੱਟ ਊਰਜਾ ਦਾ ਪ੍ਰਯੋਗ ਕਰਕੇ ਵੱਧ ਕੰਮ ਕਰਦੇ ਹਨ। ਇਨ੍ਹਾਂ ਨੂੰ ਕੰਮ ਕਰਨ ਵਿਚ ਸਮਾਂ ਵੀ ਘੱਟ ਲੱਗਦਾ ਹੈ। ਘਰ ਵਿਚ ਘੱਟ ਬਿਜਲੀ ਨਾਲ ਚੱਲਣ ਵਾਲੇ ਯੰਤਰ ਹਨ – ਫਰਿਜ਼, ਏਅਰ ਕੰਡੀਸ਼ਨਰ, ਕੱਪੜੇ ਧੋਣ ਵਾਲੀ ਮਸ਼ੀਨ, ਮਿਕਸਰ ਗਰਾਈਂਡਰ ਆਦਿ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 5.
ਨੈਨੋ ਤਕਨਾਲੋਜੀ (Nanotechnology) ਕੀ ਹੈ ?
ਉੱਤਰ-
ਛੋਟੇ ਆਕਾਰ ਦੇ ਯੰਤਰ ਬਣਾਉਣ ਅਤੇ ਉਨ੍ਹਾਂ ਨਾਲ ਅਨੇਕਾਂ ਪ੍ਰਕਾਰ ਦੇ ਉਪਯੋਗ ਨਾਲ ਸੰਬੰਧਿਤ ਵਿਗਿਆਨ ਨੂੰ ਨੈਨੋ ਤਕਨਾਲੋਜੀ ਕਹਿੰਦੇ ਹਨ।

ਪ੍ਰਸ਼ਨ 6.
ਇੱਕ ਮੀਟਰ ਵਿੱਚ ਕਿੰਨੇ ਨੈਨੋਮੀਟਰ ਹੁੰਦੇ ਹਨ ?
ਉੱਤਰ-
ਇਕ ਮੀਟਰ 10-0 ਨੈਨੋਮੀਟਰ ਹੁੰਦੇ ਹਨ।

ਪ੍ਰਸ਼ਨ 7. ਪੈਟਰੋਲ ਅਤੇ ਡੀਜ਼ਲ ਦੀ ਮੰਗ ਵੱਧਣ ਦਾ ਕੀ ਕਾਰਨ ਹੈ ?
ਉੱਤਰ-
ਮੋਟਰ ਵਾਹਨਾਂ ਦੀ ਸੰਖਿਆ ਵਿਚ ਹੋ ਰਿਹਾ ਵਾਧਾ ਪੈਟਰੋਲ ਅਤੇ ਡੀਜ਼ਲ ਦੀ ਮੰਗ ਵੱਧਣ ਦਾ ਮੁੱਖ ਕਾਰਨ ਹੈ।

ਪ੍ਰਸ਼ਨ 8.
ਕਰਾਇਓਜੈਨਿਕ-ਹਾਈਡ੍ਰੋਜਨ (Cryogenic Hydrogen) ਕਿਸ ਨੂੰ ਆਖਦੇ ਹਨ ?
ਉੱਤਰ-
ਦ੍ਰਵ ਹਾਈਡੋਜਨ ਨੂੰ ਕਰਾਇਉਜੈਨਿਕ-ਹਾਈਡੋਜਨ ਕਹਿੰਦੇ ਹਨ ।

ਪ੍ਰਸ਼ਨ 9. ਕਿਹੜੇ ਰਸਾਇਣਿਕ ਪਦਾਰਥ ਨੂੰ ਨ ਅਲਕੋਹਲ ਕਿਹਾ ਜਾਂਦਾ ਹੈ ?
ਉੱਤਰ-
ਈਥਾਨੋਲ (ਈਥਾਈਲ ਅਲਕੋਹਲ) ਜਿਸ ਦਾ ਰਸਾਇਣਿਕ ਸੂਤਰ C2H5OH ਹੈ, ਨੂੰ ਨ ਅਲਕੋਹਲ ਕਿਹਾ ਜਾਂਦਾ ਹੈ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਅਸੀਂ ਬਿਜਲੀ ਦੀ ਬੇਲੋੜੀ ਵਰਤੋਂ ਤੋਂ ਕਿਵੇਂ ਬਚ ਸਕਦੇ ਹਾਂ ?
ਉੱਤਰ-
ਬਿਜਲੀ ਬਰਬਾਦ ਕਰਨ ਦੀਆਂ ਆਦਤਾਂ ਨੂੰ ਬਦਲ ਕੇ ਅਸੀਂ ਬਿਜਲੀ ਦੀ ਫਜ਼ੂਲ ਖਰਚੀ ਤੋਂ ਬਚ ਸਕਦੇ ਹਾਂ। ਬਿਜਲੀ ਵਰਤਣ ਵਾਲੇ ਦੀ ਸਮਝਦਾਰੀ ਅਤੇ ਸਹਿਯੋਗ ਨਾਲ ਅਸੀਂ ਬਿਜਲੀ ਦੀ ਬੱਚਤ ਕਰ ਸਕਦੇ ਹਾਂ। ਵਿਅਕਤੀਗਤ ਤੌਰ ‘ਤੇ ਅਸੀਂ ਉਰਜਾ ਨੂੰ ਬਚਾਉਣ ਦੇ ਕਈ ਤਰੀਕੇ ਅਪਣਾਅ ਸਕਦੇ ਹਾਂ ਜਿਸ ਤਰ੍ਹਾਂ ਬਿਜਲੀ ਦੀ ਜ਼ਰੂਰਤ ਨਾ ਹੋਣ ਤੇ ਸਾਨੂੰ ਬਲਬ, ਪੱਖੇ ਅਤੇ ਹੋਰ ਬਿਜਲੀ ਨਾਲ ਚੱਲਣ ਵਾਲੇ ਯੰਤਰ ਬੰਦ ਕਰ ਦੇਣੇ ਚਾਹੀਦੇ ਹਨ। ਅਜਿਹੇ ਉਪਕਰਨਾਂ ਦੀ, ਜਿਹੜੇ ਬਿਜਲੀ ਦੀ ਵਰਤੋਂ ਦੇ ਪੱਖ ਤੋਂ ਨਿਪੁੰਨ ਹੋਣ, ਦੀ ਵਰਤੋਂ ਕੀਤੀ ਜਾਵੇ । ਕੁਦਰਤੀ ਰੋਸ਼ਨੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ।

ਪ੍ਰਸ਼ਨ 2.
ਸਹਿ-ਉਤਪਾਦਨ (Cogeneration) ਕਿਸ ਨੂੰ ਆਖਦੇ ਹਨ ?
ਉੱਤਰ-
ਕਿਸੇ ਕਾਰਖਾਨੇ ਦੁਆਰਾ ਛੱਡੀ ਗਈ ਵਿਅਰਥ ਊਰਜਾ, ਜਿਵੇਂ ਕਿ ਭਾਫ਼ ਆਦਿ ਨੂੰ ਉਪਯੋਗ ਵਿਚ ਲਿਆ ਕੇ ਕਿਸੇ ਹੋਰ ਛੋਟੇ ਕੰਮਾਂ-ਕਾਰਾਂ ਨੂੰ ਚਲਾਇਆ ਜਾ ਸਕਦਾ ਹੈ। ਇਸ ਨੂੰ ਸਹਿ ਉਤਪਾਦਨ ਕਹਿੰਦੇ ਹਨ। ਜਿਸ ਤਰ੍ਹਾਂ ਕਿਸੇ ਤਾਪ ਘਰ ਦੁਆਰਾ ਛੱਡੇ ਗਏ ਵਾਸ਼ਪਾਂ ਜਾਂ ਛੱਡੀ ਗਈ ਭਾਫ਼ ਦਾ ਉਪਯੋਗ ਖਾਣਾ ਬਣਾਉਣ ਲਈ ਜਾਂ ਕੰਮ ਵਾਲੀ ਥਾਂ ਨੂੰ ਗਰਮ ਰੱਖਣ ਲਈ ਅਤੇ ਉਦਯੋਗਿਕ ਮਸ਼ੀਨਾਂ ਚਲਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਸਹਿ ਉਤਪਾਦਨ ਨਾਲ ਊਰਜਾ ਦੀ ਬੱਚਤ ਹੁੰਦੀ ਹੈ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 3.
ਭਾਰਤ ਆਪਣੀ ਪਣ-ਬਿਜਲੀ ਸਮਰੱਥਾ ਜਾਂ ਸ਼ਕਤੀ (Hydro-electric Potential) ਕਿਵੇਂ ਵਧਾ ਸਕਦਾ ਹੈ ?
ਉੱਤਰ-
ਭਾਰਤ ਵਿਚ ਕੁੱਲ ਪਣ-ਬਿਜਲੀ ਦੀ ਸਮਰੱਥਾ 4 x 10ll Kਾ ਹੈ, ਪਰੰਤੁ ਇਸ ਸਮਰੱਥਾ ਦਾ ਕੇਵਲ 11% ਪੂਰਾ ਉਪਯੋਗ ਹੋ ਰਿਹਾ ਹੈ। ਜਿਸਦੇ ਫਲਸਰੂਪ ਪਥਰਾਟ ਬਾਲਣਾਂ ਉੱਤੇ ਦਬਾਅ ਵੱਧ ਰਿਹਾ ਹੈ। ਭਾਰਤ ਦੇ ਕੋਲ ਪਹਾੜੀ ਖੇਤਰਾਂ ਵਿਚ ਉਰਜਾ ਸ਼ਕਤੀ ਦੇ ਅਨੇਕਾਂ ਸੋਮੇ ਹਨ। ਇਨ੍ਹਾਂ ਸਥਾਨਾਂ ਤੇ ਛੋਟੇ-ਛੋਟੇ ਤਾਪ ਬਿਜਲੀ ਘਰਾਂ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਜਿਸ ਨਾਲ ਦੇਸ਼ ਦੀ ਪਣ-ਬਿਜਲੀ ਉਤਪਾਦਨ ਦੀ ਸਮਰੱਥਾ ਵਿਚ ਹੋਰ ਵਾਧਾ ਹੋ ਸਕਦਾ ਹੈ। ਇਸ ਤਰ੍ਹਾਂ ਦੇ ਕੇਂਦਰਾਂ ਦਾ ਨਿਰਮਾਣ ਕਰਕੇ ਭਾਰਤ ਆਪਣੀ ਸਮਰੱਥਾ ਵਧਾ ਸਕਦਾ ਹੈ।

ਪ੍ਰਸ਼ਨ 4.
ਬਾਲਣ-ਲੱਕੜੀ (Fire Wood) ਦੇ ਸੁਰੱਖਿਅਣ ਲਈ ਦੋ ਸੁਝਾਅ ਦਿਉ।
ਉੱਤਰ-
ਬਾਲਣ-ਲੱਕੜੀ ਦੇ ਸੁਰੱਖਿਅਣ ਲਈ ਦੋ ਸੁਝਾਅ ਹੇਠ ਲਿਖੇ ਹਨ –

  1. ਬਾਇਉ ਗੈਸ ਦੀ ਵਰਤੋਂ ਨੂੰ ਵਧਾ ਕੇ ਜੰਗਲਾਂ ਉੱਤੇ ਬਾਲਣ ਲੱਕੜੀ ਦੇ ਵੱਧ ਰਹੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ । ਈਥੇਨੋਲ ਅਤੇ ਮੀਥੇਨੋਲ ਵਰਗੇ ਦ੍ਰਵ ਬਾਲਣ ਵੀ ਬਾਇਉ ਗੈਸ ਤੋਂ ਬਣਾਏ ਜਾਂਦੇ ਹਨ ਜੋ ਕਿ ਲੱਕੜੀ ਦੀ ਤਰ੍ਹਾਂ ਬਾਲਣ ਦੇ ਰੂਪ ਵਿਚ ਵਰਤੇ ਜਾ ਸਕਦੇ ਹਨ।
  2. ਤੇਲ ਉਤਪਾਦਨ ਕਰਨ ਵਾਲੇ ਪੈਟੋ ਰੁੱਖਾਂ ਦੇ ਉਤਪਾਦਨ ਤੋਂ ਵੀ ਬਾਲਣ ਲੱਕੜੀ ਦੀ ਲੋੜ ਨੂੰ ਘੱਟ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 5.
ਭਾਰਤ ਵਿਚ ਬਿਜਲੀ ਸੰਚਾਰ ਸਮੇਂ ਹੋਣ ਵਾਲੇ ਘਾਟੇ ਜ਼ਿਆਦਾ ਕਿਉਂ ਹਨ ?
ਉੱਤਰ-
ਭਾਰਤ ਵਿਚ ਬਿਜਲੀ ਸੰਚਾਰ ਵਿਚ ਹੋਣ ਵਾਲੇ ਮੁੱਖ ਘਾਟੇ ਦਾ ਕਾਰਨ ਬਿਜਲੀ ਚੋਰੀ ਹੈ। ਇਸ ਤੋਂ ਇਲਾਵਾ ਚੰਗੇ ਟਰਾਂਸਫਾਰਮਰਾਂ ਅਤੇ ਚੰਗੇ ਚਾਲਕਾਂ ਦੀ ਘਾਟ ਕਰਕੇ ਲਾਈਨਾਂ ਜ਼ਿਆਦਾ ਖਰਾਬ ਰਹਿੰਦੀਆਂ ਹਨ। ਇਕ ਅਨੁਮਾਨ ਦੇ ਅਨੁਸਾਰ ਬਿਜਲੀ ਵੰਡਦੇ ਸਮੇਂ 20 ਤੋਂ 30 ਪ੍ਰਤੀਸ਼ਤ ਭਾਗ ਵਿਅਰਥ ਚਲਾ ਜਾਂਦਾ ਹੈ।

ਪ੍ਰਸ਼ਨ 6.
ਘਰ ਵਿਚ ਵਰਤੇ ਜਾਂਦੇ ਚਾਰ ਬਿਜਲੀ ਉਪਕਰਣਾਂ ਦੇ ਨਾਮ ਲਿਖੋ ।
ਉੱਤਰ-
ਫਰਿਜ਼, ਏਅਰਕੰਡੀਸ਼ਨਰ, ਕੱਪੜੇ ਧੋਣ ਵਾਲੀ ਮਸ਼ੀਨ, ਮਿਕਸਰ ਗ੍ਰਾਈਂਡਰ ।

ਪ੍ਰਸ਼ਨ 7.
ਖਮੀਰਨ (Fermentation) ਕਿਸ ਨੂੰ ਆਖਦੇ ਹਨ ?
ਉੱਤਰ-
ਜਿਸ ਕਿਰਿਆ ਦੁਆਰਾ ਪਦਾਰਥਾਂ ਵਿਚ ਪਾਈ ਜਾਣ ਵਾਲੀ ਚੀਨੀ ਨੂੰ ਈਥਾਈਲ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ, ਉਸ ਕਿਰਿਆ ਨੂੰ ਖਮੀਰਨ ਕਹਿੰਦੇ ਹਨ।

ਪ੍ਰਸ਼ਨ 8.
ਈਂਧਣ-ਸੈੱਲ (Fuel Cell) ਕੀ ਹੈ ?
ਉੱਤਰ-
ਰਸਾਇਣਕ ਉਰਜਾ ਨੂੰ ਬਿਜਲੀ ਉਰਜਾ ਵਿਚ ਬਦਲਣ ਵਾਲੇ ਯੰਤਰ ਨੂੰ ਈਂਧਣ ਸੈੱਲ ਕਿਹਾ ਜਾਂਦਾ ਹੈ। ਇਸ ਸੈੱਲ ਵਿੱਚ ਹਾਈਡੋਜਨ ਦਾ ਉਪਯੋਗ ਕਰਕੇ ਬਿਜਲੀ ਊਰਜਾ ਬਣਾਈ ਜਾਂਦੀ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਕੁੱਝ ਈਂਧਣ ਬਚਾਉ ਵਿਧੀਆਂ ਦਾ ਵੇਰਵਾ ਦਿਉ ।
ਉੱਤਰ-
ਈਂਧਣ ਨੂੰ ਬਚਾਉਣ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ –

  1. ਚੰਗੀ ਈਂਧਣ ਸ਼ਕਤੀ ਵਾਲੇ ਉਪਕਰਨ, ਜਿਵੇਂ L.PG. ਨਾਲ ਚਲਣ ਵਾਲੇ ਸਟੋਵ, ਚੁੱਲ੍ਹੇ ਅਤੇ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਸਟੋਵ ਦੀ ਵਰਤੋਂ ਕਰਕੇ ਊਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ।
  2. ਸੰਚਾਰ ਖੇਤਰ ਵਿਚ ਇਸ ਤਰ੍ਹਾਂ ਦੇ ਸਾਧਨ ਵਰਤਣੇ ਚਾਹੀਦੇ ਹਨ ਜਿਸ ਨਾਲ ਈਂਧਣ ਸ਼ਕਤੀ ਵਿਚ ਵਾਧਾ ਹੋ ਸਕੇ ਅਤੇ ਹਾਨੀ ਘੱਟ ਹੋਵੇ।
  3. ਬਲਬ, ਟਿਊਬਾਂ, ਪੱਖੇ ਅਤੇ ਹੋਰ ਬਿਜਲੀ ਦੇ ਯੰਤਰ ਜ਼ਰੁਰਤ ਨਾ ਹੋਣ ‘ਤੇ ਬੰਦ ਕਰ ਦੇਣੇ ਚਾਹੀਦੇ ਹਨ।
  4. ਕੁਦਰਤੀ ਸਾਧਨਾਂ ਤੋਂ ਵੱਧ ਤੋਂ ਵੱਧ ਰੋਸ਼ਨੀ ਦਾ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
  5. ਗਰਮ ਰਹਿਣ ਲਈ ਹੀਟਰ ਦਾ ਉਪਯੋਗ ਕਰਨ ਦੀ ਬਜਾਏ ਵੱਧ ਤੋਂ ਵੱਧ ਗਰਮ ਕੱਪੜੇ ਪਾਉਣੇ ਚਾਹੀਦੇ ਹਨ।
  6. ਨਾ-ਨਵਿਆਉਣਯੋਗ ਬਾਲਣ ਦੀ ਉਰਜਾ ਨੂੰ ਘੱਟ ਵਰਤਣਾ ਚਾਹੀਦਾ ਹੈ।
  7. ਇਕੱਠੇ ਆਵਾਜਾਈ ਦੇ ਸਾਧਨ ਵਰਤਣੇ ਚਾਹੀਦੇ ਹਨ।
  8. ਥੋੜੀ ਦੂਰ ਜਾਣ ਲਈ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਪੈਦਲ ਜਾਣਾ। ਚਾਹੀਦਾ ਹੈ।
  9. ਇੰਜਣ ਨੂੰ ਠੀਕ ਹਾਲਤ ਵਿਚ ਰੱਖਣ ਤੇ ਵੀ ਤੇਲ ਦੀ ਬੱਚਤ ਹੁੰਦੀ ਹੈ।
  10. ਉਦਯੋਗਾਂ ਵਿਚ ਦੁਬਾਰਾ ਵਰਤਣ ਅਤੇ ਦੁਬਾਰਾ ਬਣਾਉਣ ਦੀ ਵਿਧੀ ਦੁਆਰਾ ਉਰਜਾ ਨੂੰ ਬਚਾਇਆ ਜਾ ਸਕਦਾ ਹੈ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 2.
ਸੰਚਾਰ ਸਮੇਂ ਹੋਣ ਵਾਲੇ ਬਿਜਲੀ ਘਾਟਿਆਂ ਨੂੰ ਬਚਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਵੱਖ-ਵੱਖ ਸਾਧਨਾਂ ਤੋਂ ਊਰਜਾ ਦਾ ਉਤਪਾਦਨ ਅਤੇ ਉਸ ਨੂੰ ਲੋਕਾਂ ਤਕ ਪਹੁੰਚਾਉਣ ਦਾ ਕੰਮ ਬਹੁਤ ਹੀ ਮਹੱਤਵਪੂਰਨ ਹੈ। ਵੱਡੀ ਮਾਤਰਾ ਵਿਚ ਊਰਜਾ ਦਾ ਨੁਕਸਾਨ ਲੋਕਾਂ ਤਕ ਪਹੁੰਚਾਉਣ ਦੀ ਕਿਰਿਆ ਦੌਰਾਨ ਹੁੰਦਾ ਹੈ। ਭਾਰਤ ਵਿਚ ਇਹ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦਾ ਮੁੱਖ ਕੰਮ ਉਰਜਾ ਦੀ ਚੋਰੀ ਹੈ। ਉਰਜਾ ਸੰਚਾਰ ਦੇ ਵੇਲੇ ਹੋਣ ਵਾਲੀਆਂ ਹਾਨੀਆਂ ਵਿਚ ਹੇਠ ਲਿਖੇ ਤਰੀਕਿਆਂ ਦੀ ਵਰਤੋਂ ਨਾਲ ਕਮੀ ਕੀਤੀ ਜਾ ਸਕਦੀ ਹੈ –

  • ਊਰਜਾ ਚੋਰੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ।
  • ਤਕਨੀਕੀ ਕਾਰਨਾਂ ਤੋਂ ਹੋਣ ਵਾਲੀਆਂ ਸੰਚਾਰ ਹਾਨੀਆਂ ਨੂੰ ਵਧੀਆ ਟਰਾਂਸਫਾਰਮਰ ਅਤੇ ਵਧੀਆ ਤਕਨੀਕ ਤੇ ਸੁਚਾਲਕਾਂ ਦਾ ਉਪਯੋਗ ਕਰਕੇ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ।
  • ਜ਼ਿਆਦਾ ਵੋਲਟੇਜ਼ ਅਤੇ ਜ਼ਿਆਦਾ ਕਰੰਟ ਦੇਣ ਨਾਲ ਸੰਚਾਰ ਦੇ ਦੌਰਾਨ ਹੋਣ ਵਾਲੀਆਂ ਹਾਨੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਪ੍ਰਸ਼ਨ 3.
ਘਰ ਅਤੇ ਫਾਰਮ ਵਿੱਚ ਬਿਜਲੀ ਕਿਵੇਂ ਬਚਾਈ ਜਾ ਸਕਦੀ ਹੈ ?
ਉੱਤਰ-
ਭਵਿੱਖ ਲਈ ਬਿਜਲੀ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਊਰਜਾ ਦਾ ਸੁਰੱਖਿਅਣ ਕਰਨਾ ਹੈ। ਬਿਜਲੀ ਦੀ ਬੱਚਤ ਵਿਚ ਸਧਾਰਨ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ। ਘਰਾਂ ਵਿਚ ਅਤੇ ਖੇਤਾਂ ਵਿੱਚ ਹੇਠ ਲਿਖੇ ਤਰੀਕੇ ਵਰਤ ਕੇ ਬਿਜਲੀ ਬਚਾਈ ਜਾ ਸਕਦੀ ਹੈ –

  1. ਘਰ ਬਣਾਉਂਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਵਿਚ ਧੁੱਪ ਅਤੇ ਰੌਸ਼ਨੀ ਸਹੀ ਮਾਤਰਾ ਵਿੱਚ ਆ ਸਕੇ। ਇਸ ਨਾਲ ਬਿਜਲੀ ਦੀ ਬੱਚਤ ਹੋਵੇਗੀ।
  2. ਗਰਮੀ ਤੋਂ ਬਚਣ ਲਈ ਆਲੇ-ਦੁਆਲੇ ਦਰੱਖ਼ਤ ਲਗਾਉਣੇ ਚਾਹੀਦੇ ਹਨ, ਜਿਸ ਨਾਲ ਵਾਤਾਵਰਣ ਠੰਡਾ ਰਹੇਗਾ ਅਤੇ ਕੁਲਰ ਅਤੇ ਏਅਰ ਕੰਡੀਸ਼ਨ ਅਥਵਾ ਵਾਯੂ-ਅਨੁਕੂਲਨ ਦਾ ਖਰਚ ਵੀ ਘੱਟ ਹੋਵੇਗਾ ।
  3. ਗਰਮ ਰਹਿਣ ਲਈ ਸਾਨੂੰ ਹੀਟਰ ਦੀ ਜਗ੍ਹਾ ਜ਼ਿਆਦਾ ਗਰਮ ਕੱਪੜੇ ਪਾਉਣੇ ਚਾਹੀਦੇ ਹਨ।
  4. ਘਰੇਲੂ ਅਤੇ ਮੌਸਮੀ ਸਬਜ਼ੀਆਂ ਦੀ ਵਰਤੋਂ ਕਰਕੇ ਸਟੋਰ ਕਰਨ ਵਾਲੀ ਬਿਜਲੀ ਦਾ ਖਰਚ ਘੱਟ ਕੀਤਾ ਜਾ ਸਕਦਾ ਹੈ।
  5. ਦਾਲਾਂ ਬਣਾਉਣ ਤੋਂ ਪਹਿਲਾਂ ਪਾਣੀ ਵਿਚ ਪਾ ਕੇ ਰੱਖਣ ਨਾਲ ਬਣਾਉਣ ਵੇਲੇ ਬਾਲਣ ਦੀ ਮਾਤਰਾ ਘੱਟ ਲੱਗਦੀ ਹੈ।
  6. ਗਰਮੀ ਅਤੇ ਠੰਡ ਪ੍ਰਾਪਤ ਕਰਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
  7. ਉਰਜਾ ਨੂੰ ਬਚਾਉਣ ਲਈ ਸਾਨੂੰ ਬਿਜਲੀ ਅਤੇ ਹੋਰ ਯੰਤਰਾਂ ਦੀ ਲੋੜ ਨਾ ਹੋਣ ਤੇ ਉਪਯੋਗ ਨਹੀਂ ਕਰਨਾ ਚਾਹੀਦਾ।

ਪ੍ਰਸ਼ਨ 4.
ਹਾਈਡ੍ਰੋਜਨ ਦੇ ਉਤਪਾਦਨ ਅਤੇ ਸਟੋਰੇਜ ਉੱਪਰ ਇੱਕ ਨੋਟ ਲਿਖੋ।
ਉੱਤਰ-
ਹਾਈਡ੍ਰੋਜਨ ਦਾ ਉਤਪਾਦਨ (Formation of Hydrogen)-ਹਾਈਡੋਜਨ ਇਕ ਤਰ੍ਹਾਂ ਦਾ ਨਵਿਆਉਣਯੋਗ ਬਾਲਣ ਹੈ। ਹਾਈਡੋਜਨ ਬਣਾਉਣ ਲਈ ਹੇਠ
ਲਿਖੀਆਂ ਵਿਧੀਆਂ – ਦਾ ਪ੍ਰਯੋਗ ਕੀਤਾ ਜਾ ਸਕਦਾ ਹੈ –

  1. ਪਾਣੀ ਦਾ ਤਾਪ ਅਪਘਟਨ ਕਰ ਕੇ ।
  2. ਪਾਣੀ ਵਿਚੋਂ ਬਿਜਲੀ ਲੰਘਾ ਕੇ ਜਾਂ ਉਤਪ੍ਰੇਰਕ ਦੀ ਵਰਤੋਂ ਕਰਕੇ। ਹਾਈਡੋਜਨ ਦੇ ਬਣਾਉਣ ਲਈ ਬਿਜਲੀ ਅਪਘਟਨ ਯੰਤਰ ਦਾ ਉਪਯੋਗ ਕੀਤਾ  ਜਾਂਦਾ ਹੈ।

ਹਾਈਡ੍ਰੋਜਨ ਨੂੰ ਇਕੱਠਾ ਕਰਨਾ (Storage of Hydrogen)-ਗੈਸ ਦੀ ਹਾਲਤ ਵਿਚ ਹਾਈਡੋਜਨ ਦੀ ਘਣਤਾ ਬਹੁਤ ਘੱਟ ਹੁੰਦੀ ਹੈ । ਇਸ ਲਈ ਇਸ ਨੂੰ ਇਕੱਠਾ ਕਰਨ ਲਈ ਬਹੁਤ ਵੱਡੇ ਡਰੰਮਾਂ ਦੀ ਲੋੜ ਪੈਂਦੀ ਹੈ ਪਰੰਤੁ ਦੁਵ ਹਾਈਡੋਜਨ ਦੇ ਰੂਪ ਵਿਚ ਇਸ ਨੂੰ ਇਕ ਵਿਸ਼ੇਸ਼ ਪ੍ਰਕਾਰ ਦੇ ਟੈਂਕਰ ਵਿਚ ਰੱਖਿਆ ਜਾਂਦਾ ਹੈ।
ਜਿਸਦਾ ਤਾਪਮਾਨ ਬਹੁਤ ਘੱਟ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਦਬਾਉ ਪਾ ਕੇ ਰੱਖਿਆ ਜਾਂਦਾ ਹੈ ।

ਪ੍ਰਸ਼ਨ 5.
ਇੱਕ ਉਰਜਾ ਸੂਤ ਵੱਜੋਂ ਹਾਈਡੋਜਨ ਵਿੱਚ ਕੀ ਤਰੁਟੀਆਂ ਹਨ ?
ਉੱਤਰ-
ਹਾਈਡੋਜਨ ਇਕ ਚੰਗਾ ਬਾਲਣ ਹੈ ਪਰੰਤੂ ਊਰਜਾ ਦੇ ਸ੍ਰੋਤ ਵੱਜੋਂ ਵਰਤਣ ਲਈ ਇਸ ਦੀਆਂ ਅੱਗੇ ਲਿਖੀਆਂ ਤਰੁੱਟੀਆਂ ਹਨ –

  1. ਇਹ ਬਹੁਤ ਮਹਿੰਗਾ ਬਾਲਣ ਹੈ ਇਸ ਨੂੰ ਬਣਾਉਣ ਲਈ ਵਰਤੀ ਊਰਜਾ ਉਸ ਦੇ ਬਾਲਣ ਦੀ ਉਰਜਾ ਤੋਂ ਬਹੁਤ ਜ਼ਿਆਦਾ ਹੈ। ਇਸ ਲਈ ਇਸ ਦਾ ਉਪਯੋਗ ਜ਼ਿਆਦਾ ਲਾਭਕਾਰੀ ਨਹੀਂ ਹੈ।
  2. ਜਦੋਂ ਵੀ ਇਸ ਨੂੰ ਜਲਾਇਆ ਜਾਂਦਾ ਹੈ ਤਾਂ ਇਹ ਵਿਸਫੋਟ ਨਾਲ ਬਲਦੀ ਹੈ। ਇਸ ਕਰ ਕੇ ਘਰਾਂ ਅਤੇ ਉਦਯੋਗਾਂ ਵਿਚ ਹਾਈਡੋਜਨ ਨੂੰ ਇਕ ਸਧਾਰਨ ਬਾਲਣ ਦੀ ਤਰ੍ਹਾਂ ਵਰਤਣਾ ਮੁਸ਼ਕਿਲ ਹੈ।
  3. ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋਣ ਦੇ ਕਾਰਨ ਇਸ ਨੂੰ ਇਕੱਠਾ ਕਰਨਾ ਅਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ ਮੁਸ਼ਕਿਲ ਹੈ। ਆਵਾਜਾਈ ਵਾਹਨਾਂ ਵਿਚ ਵਿਸਫੋਟ ਹੋਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 6.
ਗੈਸੋਹੋਲ (Gasohol) ਅਤੇ ਡਿਸਹੋਲ (Diesohol) ਵਿੱਚ ਕੀ ਅੰਤਰ ਹੈ ?
ਉੱਤਰ-
ਗੈਸੋਹੋਲ (Gasoholਗੈਸੋਲੀਨ ਅਤੇ 10 ਤੋਂ 23 ਪ੍ਰਤੀਸ਼ਤ ਈਥਾਨੋਲ ਦੇ ਮਿਸ਼ਰਨ ਨੂੰ ਗੈਸੋਹੋਲ ਕਿਹਾ ਜਾਂਦਾ ਹੈ ਇਸ ਨੂੰ ਗੈਸੋਲੀਨ ਯੁਕਤ ਇੰਜਣ ਵਾਹਨਾਂ ਵਿਚ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ । ਡਿਸਹੋਲ (Diesohol)-ਡੀਜ਼ਲ ਅਤੇ 15 ਤੋਂ 20 ਪ੍ਰਤੀਸ਼ਤ ਮੀਥਾਨੋਲ’ ਦੇ ਮਿਸ਼ਰਨ ਨੂੰ ਡਿਸਹੋਲ ਕਹਿੰਦੇ ਹਨ। ਇਸ ਨੂੰ ਡੀਜ਼ਲ ਇੰਜਣ ਵਿੱਚ ਬਾਲਣ ਦੇ ਰੂਪ ਵਿਚ ਵਰਤਿਆ ਜਾਂਦਾ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਊਰਜਾ-ਸੁਰੱਖਿਅਣ ਵਿੱਚ ਉਤਪਾਦਨ ਸਮਰੱਥਾ ਦੀ ਮਹੱਤਤਾ ਬਾਰੇ ਚਰਚਾ ਕਰੋ।
ਉੱਤਰ-
ਵੱਖ-ਵੱਖ ਊਰਜਾ ਸ੍ਰੋਤਾਂ ਦਾ ਉਤਪਾਦਨ ਕਰਨਾ ਕਾਫ਼ੀ ਮਹੱਤਵਪੂਰਨ ਹੈ। ਜੇ ਉਰਜਾ ਉਤਪਾਦਨ ਦੀ ਕਿਰਿਆ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਕਾਫ਼ੀ ਮਾਤਰਾ ਵਿਚ ਊਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ। ਉਤਪਾਦਨ ਵਿਚ ਦਕਸ਼ਤਾ ਦਾ ਅਰਥ ਊਰਜਾ ਉਤਪਾਦਨ ਉਦਯੋਗ ਦੁਆਰਾ ਪੈਦਾ ਕੀਤੀ ਜਾਣ ਵਾਲੀ ਕੁੱਲ ਉਪਯੋਗੀ ਉਰਜਾ ਦੀ ਮਾਤਰਾ ਹੈ।

ਉਰਜਾ ਉਤਪਾਦਨ ਦੀ ਵਿਧੀ ਇਸ ਪ੍ਰਕਾਰ ਹੋਣੀ ਚਾਹੀਦੀ ਹੈ ਕਿ ਉਰਜਾ ਦਾ ਵੱਧ ਤੋਂ ਵੱਧ ਉਪਯੋਗ ਕੀਤਾ ਜਾ ਸਕੇ ਅਤੇ ਉਤਪਾਦਨ ਦੇ ਸਮੇਂ ਹੋਣ ਵਾਲੀ ਉਰਜਾ ਦੀ ਹਾਨੀ ਨੂੰ ਘੱਟ ਕੀਤਾ ਜਾ ਸਕੇ। ਜਿਵੇਂ ਕੋਲੇ ਨੂੰ ਤਾਪ ਉਰਜਾ ਕੇਂਦਰਾਂ ਵਿਚ ਬਿਜਲੀ ਉਤਪਾਦਨ ਦੇ ਉਪਯੋਗ ਵਿਚ ਲਿਆਂਦਾ ਜਾਂਦਾ ਹੈ। ਇਸ ਤਰ੍ਹਾਂ ਇਕ ਉਪਯੋਗੀ ਊਰਜਾ ਨੂੰ ਜ਼ਿਆਦਾ ਉਪਯੋਗੀ ਊਰਜਾ ਦੇ ਰੂਪ ਵਿਚ ਪਰਿਵਰਤਿਤ ਕਰ ਲਿਆ ਜਾਂਦਾ ਹੈ।

ਗੈਸ ਆਧਾਰਿਤ ਤਾਪ ਕੇਂਦਰ ਦੀ ਰੂਪਾਂਤਰ ਕੁਸ਼ਲਤਾ ਕੋਲੇ ਅਤੇ ਤੇਲ ਤੇ ਅਧਾਰਿਤ ਉਰਜਾ ਕੇਂਦਰ ਨਾਲੋਂ ਵੱਧ ਹੁੰਦੀ ਹੈ। ਇਸ ਤਰ੍ਹਾਂ ONGC ਅਤੇ OIL ਨੇ ਆਪਣੀਆਂ ਕੰਪਨੀਆਂ ਨੂੰ ਸਮੁੰਦਰੀ ਤੱਟਾਂ ਅਤੇ ਦੂਰ ਦੇ ਇਲਾਕਿਆਂ ਤਕ ਵਧਾ ਦਿੱਤਾ ਹੈ। ਬਿਜਲੀ ਉਤਪਾਦਨ ਕਰਨ ਵਾਲੀਆਂ ਇਕਾਈਆਂ ਵਿੱਚ ਕੋਲੇ ਦਾ ਉਪਯੋਗ ਵੱਧਣ ਨਾਲ ਕੋਲੇ ਦੇ ਉਦਯੋਗਾਂ ਵਿਚ ਵਾਧਾ ਹੋ ਰਿਹਾ ਹੈ। ਪੁਰਾਣੀਆਂ ਖਾਣਾਂ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ ਅਤੇ ਨਵੀਆਂ ਖਾਣਾਂ ਦੇ ਵਿਕਾਸ ਲਈ ਨਵੀਆਂ ਵਿਧੀਆਂ ਦਾ ਉਪਯੋਗ ਕੀਤਾ ਜਾ ਰਿਹਾ ਹੈ।

ਜਿਸ ਕਰਕੇ ਕੋਲੇ ਦਾ ਉਤਪਾਦਨ ਵੱਧ ਰਿਹਾ ਹੈ ਪਰੰਤੂ ਜੈਵਿਕ ਬਾਲਣ ਖ਼ਤਮ ਹੋਣ ਦੀ ਅਸ਼ੰਕਾ ਨੇ ਨਵੀਨੀਕਰਨ ਊਰਜਾ ਦੇ ਸਾਧਨਾਂ ਦੇ ਉਪਯੋਗ ਨੂੰ ਵਧਾ ਦਿੱਤਾ ਹੈ। ਨਵੇਂ ਸਾਧਨ ਜੈਵਿਕ ਬਾਲਣ ਦੇ ਸੰਭਾਵੀ ਵਿਕਲਪ ਹਨ। ਇਸ ਲਈ ਵਰਤਮਾਨ ਨਵੀਨੀਕਰਨ ਦੇ ਸਾਧਨਾਂ ਵਿਚ ਜਿਵੇਂ ਪਾਣੀ, ਹਵਾ ਅਤੇ ਊਰਜਾ, ਬਾਇਉਗੈਸ, ਭੂਮੀ ਤਾਪਮਾਨ ਆਦਿ ਤੋਂ ਊਰਜਾ ਉਤਪਾਦਨ ਵਿਚ ਵਾਧੇ ਦੀ ਲੋੜ ਹੈ ਪਰ ਇਸ ਖੇਤਰ ਵਿਚ ਜ਼ਿਆਦਾ ਵਿਕਾਸ ਨਹੀਂ ਕੀਤਾ ਗਿਆ ਹੈ।

ਨਵੇਂ ਸਾਧਨ, ਸੰਸਾਰ ਵਿਚ ਉਪਯੋਗ ਹੋ ਰਹੀ ਊਰਜਾ ਦਾ ਕੇਵਲ 17% ਹੀ ਯੋਗਦਾਨ ਪਾ ਰਹੇ ਹਨ। ਪਰ ਨਵੇਂ ਸਾਧਨਾਂ ਤੋਂ ਉਰਜਾ ਉਤਪਾਦਨ ਉਪਯੋਗ ਕਰਕੇ ਜੈਵਿਕ ਬਾਲਣ ‘ਤੇ ਪੈ ਰਹੇ ਦਬਾਉ ਨੂੰ ਘੱਟ ਕੀਤਾ ਜਾ ਸਕਦਾ ਹੈ। ਇਕ ਸਰਵੇਖਣ ਦੇ ਅਨੁਸਾਰ ਭਾਰਤ ਆਪਣੀ ਪਣ-ਬਿਜਲੀ ਦਾ ਸਿਰਫ 11% ਹੀ ਉਪਯੋਗ ਕਰ ਰਿਹਾ ਹੈ। ਇਸ ਸ਼ਕਤੀ ਨੂੰ ਵਧਾਉਣ ਲਈ ਪਹਾੜੀ ਇਲਾਕਿਆਂ ਦੇ ਊਰਜਾ ਦੇ ਸਾਧਨਾਂ ਨੂੰ ਵਰਤੋਂ ਵਿਚ ਲਿਆ ਕੇ ਛੋਟੇ ਬਿਜਲੀ ਘਰ ਬਣਾਏ ਜਾ ਸਕਦੇ ਹਨ।

ਇਸ ਪ੍ਰਕਾਰ ਹਵਾ, ਪਾਣੀ, ਉਰਜਾ ਅਤੇ ਸੂਰਜੀ ਉਰਜਾ ਬੇਹੱਦ ਪ੍ਰਭਾਵਸ਼ਾਲੀ ਸਿੱਧ ਹੋ ਸਕਦੇ ਹਨ। ਬਾਲਣ ਲੱਕੜੀ ਦੀ ਵੱਧ ਰਹੀ ਮੰਗ ਦੇ ਕਾਰਨ ਜੰਗਲਾਂ ‘ਤੇ ਬੋਝ ਵੱਧ ਰਿਹਾ ਹੈ ਜਿਸਦੇ ਲਈ ਬਾਇਓਗੈਸ ਪਲਾਂਟ ਦੁਆਰਾ ਉਰਜਾ ਉਤਪਾਦਨ ਨੂੰ ਵਿਕਲਪ ਦੇ ਤੌਰ ‘ਤੇ ਚੁਣਿਆ ਗਿਆ ਹੈ। ਪੇਂਡੂ ਇਲਾਕਿਆਂ ਵਿੱਚ ਕਈ ਬਾਇਉਗੈਸ ਪਲਾਂਟ ਲਗਾ ਦਿੱਤੇ ਹਨ, ਜਿਸ ਨਾਲ ਉਰਜਾ ਉਤਪਾਦਨ ਵਿੱਚ ਵਾਧਾ ਹੋਇਆ ਹੈ। ਇਸ ਤਰ੍ਹਾਂ ਉਤਪਾਦਨ ਦੀ ਸ਼ਕਤੀ ਨੂੰ ਨਵੇਂ ਸਾਧਨਾਂ ਦੇ ਉਪਯੋਗ ਨਾਲ ਵਧਾਇਆ ਜਾ ਸਕਦਾ ਹੈ ਅਤੇ ਇਸ ਕਿਰਿਆ ਨਾਲ ਪਥਰਾਟ ਬਾਲਣ ਤੇ ਵੱਧ ਰਹੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ। ਵੱਖਵੱਖ ਨਵੇਂ ਸਾਧਨਾਂ ਦੀ ਉਤਪਾਦਨ ਸ਼ਕਤੀ ਵਿੱਚ ਵਾਧਾ ਕਰਨ ਲਈ ਜ਼ਿਆਦਾ ਊਰਜਾ ਬਚਾਉ ਤਕਨੀਕ ਦਾ ਵਿਕਾਸ ਕੀਤਾ ਜਾ ਰਿਹਾ ਹੈ।

ਪ੍ਰਸ਼ਨ 2.
ਉਦਯੋਗਿਕ ਅਤੇ ਢੋਆ-ਢੁਆਈ ਖੇਤਰ ਵਿਚ ਉਰਜਾ ਸੁਰੱਖਿਅਣ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ-
ਸੰਸਾਰ ਦੇ ਵਿਕਾਸ ਲਈ ਉਰਜਾ ਇਕ ਮਹੱਤਵਪੂਰਨ ਸਾਧਨ ਹੈ ਪਰ ਵੱਧਦੀ ਹੋਈ ਜਨਸੰਖਿਆ ਅਤੇ ਉਦਯੋਗੀਕਰਨ ਨੇ ਉਰਜਾ ਸੰਕਟ ਪੈਦਾ ਕਰ ਦਿੱਤਾ ਹੈ। ਉਰਜਾ ਦੇ ਸਾਧਨ ਸੀਮਿਤ ਹਨ ਪਰ ਉਰਜਾ ਦੀ ਮੰਗ ਉਤਪਾਦਨ ਦੀ ਤੁਲਨਾ ਵਿਚ ਕਾਫ਼ੀ ਜ਼ਿਆਦਾ ਹੈ ਜਿਸਦੇ ਕਾਰਨ ਅਸੰਤੁਲਨ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜੀਵਨ ਦੇ ਹਰ ਪਲ ਵਿਚ ਉਰਜਾ ਦੀ ਬੱਚਤ ਕੀਤੀ ਜਾਵੇ। ਅੱਜਕਲ ਦੇ ਸਮੇਂ ਵਿਚ ਉਦਯੋਗ ਅਤੇ ਆਵਾਜਾਈ ਦੇ ਸਾਧਨ ਊਰਜਾ ਦਾ ਸਭ ਤੋਂ ਜ਼ਿਆਦਾ ਉਪਯੋਗ ਕਰ ਰਹੇ ਹਨ। ਇਸ ਲਈ ਇਨ੍ਹਾਂ ਖੇਤਰਾਂ ਵਿੱਚ ਊਰਜਾ ਬਚਾਉ ਬਹੁਤ ਜ਼ਰੂਰੀ ਹੈ।

ਉਦਯੋਗਿਕ ਖੇਤਰ ਵਿੱਚ ਉਰਜਾ ਸੁਰੱਖਿਅਣ (Energy Conservation in Industrial Sector) -ਭਾਰਤ ਵਿੱਚ ਕੇਵਲ ਉਦਯੋਗਾਂ ਦੁਆਰਾ ਹੀ ਕੁੱਲ ਉਰਜਾ ਦਾ 50 ਪ੍ਰਤੀਸ਼ਤ ਉਪਯੋਗ ਕਰ ਲਿਆ ਜਾਂਦਾ ਹੈ। ਇਸ ਤਰ੍ਹਾਂ ਉਦਯੋਗ ਵਿਚ ਊਰਜਾ ਸੰਬੰਧੀ ਸਾਵਧਾਨੀਆਂ ਵੱਡੀ ਮਾਤਰਾ ਵਿਚ ਉਰਜਾ ਬਚਾਉਣ ਦੇ ਲਈ ਸਹਾਇਕ ਸਿੱਧ ਹੋ ਸਕਦੀਆਂ ਹਨ। ਉਦਯੋਗਾਂ ਵਿੱਚ ਉਰਜਾ ਹੇਠ ਲਿਖੇ ਤਰੀਕਿਆਂ ਦੁਆਰਾ ਬਚਾਈ ਜਾ ਸਕਦੀ ਹੈ।

  1. ਉਦਯੋਗਾਂ ਵਿਚ ਘੱਟ ਉਰਜਾ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਉਪਯੋਗ ਅਤੇ ਊਰਜਾ ਕੁਸ਼ਲਤਾ ਦੀ ਕਿਰਿਆ ਨਾਲ ਹੀ ਉਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ।
  2. ਭਾਰੀ ਮਸ਼ੀਨਾਂ ਦੀ ਚੰਗੀ ਦੇਖਭਾਲ ਉਰਜਾ ਖਪਤ ਨੂੰ ਘੱਟ ਕਰਨ ਵਿਚ ਸਹਾਈ ਸਿੱਧ ਹੁੰਦੀ ਹੈ।
  3. ਬਿਜਲੀ ਵਾਲੀ ਮੋਟਰ ਦਾ ਉਦਯੋਗਾਂ ਵਿੱਚ ਬਹੁਤ ਮਹੱਤਵ ਹੈ । ਸੰਸਾਰ ਵਿਚ ਵਰਤੋਂ ਹੋਣ ਵਾਲੀ ਕੁੱਲ ਬਿਜਲੀ ਦੀ 66 ਪ੍ਰਤੀਸ਼ਤ ਖਪਤ ਬਿਜਲੀ ਦੀ ਮੋਟਰ ਦੀ ਕਿਰਿਆ ਪ੍ਰਣਾਲੀ ਵਿੱਚ ਉਪਯੋਗ ਹੁੰਦੀ ਹੈ। ਇਸ ਤਰ੍ਹਾਂ ਬਿਜਲੀ ਦੀ ਮੋਟਰ ਦੀ ਬਣਤਰ ਨੂੰ ਬਦਲ ਕੇ ਊਰਜਾ ਬੱਚਤ ਵਿਚ ਸੁਧਾਰ ਕੀਤਾ ਜਾ ਸਕਦਾ ਹੈ।
  4. ਕਈਆਂ ਉਦਯੋਗਾਂ ਵਿੱਚ ਊਰਜਾ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਉਨ੍ਹਾਂ ਉਦਯੋਗਾਂ ਵਿੱਚ ਪੁਨਰ ਨਿਰਮਾਣ ਦੁਆਰਾ ਉਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਕੱਚ, ਪਲਾਸਟਿਕ, ਕਾਗਜ਼, ਐਲੂਮੀਨੀਅਮ ਦਾ ਜੇਕਰ ਪੁਨਰ-ਨਿਰਮਾਣ ਕੀਤਾ ਜਾਵੇ ਤਾਂ ਇਸ ਦੇ ਬਣਨ ਨਾਲ ਉਦਯੋਗਾਂ ਵਿੱਚ ਉਰਜਾ ਦੀ ਖਪਤ ਘੱਟ ਕੀਤੀ ਜਾ ਸਕਦੀ ਹੈ।

ਢੋਆ-ਢੁਆਈ ਖੇਤਰ ਵਿੱਚ ਊਰਜਾ ਦਾ ਸੁਰੱਖਿਅਣ (Energy Conservation in Transport Sector)-
ਆਵਾਜਾਈ ਦਾ ਖੇਤਰ ਵੀ ਉਰਜਾ ਨੂੰ ਵੱਡੀ ਮਾਤਰਾ ਵਿੱਚ ਖਪਤ ਕਰਦਾ ਹੈ। ਜ਼ਿਆਦਾਤਰ ਪੈਟਰੋਲ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸਦੇ ਕਾਰਨ ਪੈਟਰੋਲੀਅਮ ਪਦਾਰਥਾਂ ਦੇ ਭੰਡਾਰ ਖ਼ਤਮ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਵੱਧਦੀ ਹੋਈ ਜਨਸੰਖਿਆ ਦੇ ਕਾਰਨ ਮੋਟਰ ਗੱਡੀਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਸਦੇ ਫਲਸਰੂਪ ਗੈਸੋਲੀਨ ਅਤੇ ਡੀਜ਼ਲ ਦੀ ਮੰਗ ਵੱਧਦੀ ਜਾ ਰਹੀ ਹੈ। ਇਸ ਲਈ ਆਵਾਜਾਈ ਖੇਤਰ ਵਿੱਚ ਊਰਜਾ ਬਚਾਅ ਬਹੁਤ ਜ਼ਰੂਰੀ ਹੈ, ਇਸ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ

  • ਵਾਹਨਾਂ ਵਿੱਚ ਉਰਜਾ ਦੀ ਕੁਸ਼ਲ ਵਰਤੋਂ, ਬਲਣ ਸ਼ਕਤੀ ਅਤੇ ਡਿਜ਼ਾਇਨ ਵਿਚ ਸੁਧਾਰ ਕਰਕੇ ਊਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ।
  • ਕੁਦਰਤੀ ਗੈਸ ਅਤੇ ਬੈਟਰੀ ਨਾਲ ਚੱਲਣ ਵਾਲੇ ਇੰਜਣਾਂ ਦਾ ਨਿਰਮਾਣ ਕਰਕੇ ਉਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ।
  • ਹਾਈਡੋਜਨ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਦਾ ਢੰਗ ਲੱਭਣਾ ਚਾਹੀਦਾ ਹੈ।
  • ਮੀਥਾਨੋਲ ਅਤੇ ਈਥਾਨੋਲ ਵੀ ਗੈਸੋਲੀਨ ਦੇ ਬਹੁਤ ਵਧੀਆ ਵਿਕਲਪ ਹਨ ਇਨ੍ਹਾਂ ਨੂੰ ਬਾਈਓਗੈਸ ਦੇ ਸਾਧਨਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
  • ਉਰਜਾ ਦਾ ਬਚਾਅ ਵਿਅਕਤੀਗਤ ਤੌਰ ‘ਤੇ ਵੀ ਕੀਤਾ ਜਾ ਸਕਦਾ ਹੈ। ਥੋੜ੍ਹੀ ਦੂਰੀ ਤਕ ਪੈਦਲ ਜਾਂ ਫਿਰ ਸਾਈਕਲ ਤੇ ਜਾਇਆ ਜਾ ਸਕਦਾ ਹੈ।

ਇਕੋ ਜਗਾ ਤੇ ਜਾਣ ਵਾਸਤੇ ਇਕ ਹੀ ਵਾਹਨ ਦਾ ਉਪਯੋਗ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਦਯੋਗਾਂ ਵਿੱਚ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਸਮਝਦਾਰੀ ਨਾਲ ਕੀਤੀ ਊਰਜਾ ਦੀ ਖਪਤ ਹੀ ਊਰਜਾ ਬਚਾਉਣ ਵਿਚ ਮਦਦ ਕਰਦੀ ਹੈ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 3.
ਈਂਧਣ ਸੈੱਲ (Fuel Cell) ਦੀ ਰਚਨਾ ਤੇ ਕਾਰਜ ਵਿਧੀ ਦੀ ਵਿਆਖਿਆ ਕਰੋ।
ਉੱਤਰ-
ਈਂਧਨ ਸੈੱਲ ਦੀ ਰਚਨਾ (Structure a Fuel Cell)-ਈਂਧਨ ਸੈੱਲ ਇਕ ਤਰ੍ਹਾਂ ਦੀ ਬਿੱਜਲ ਰਸਾਇਣਿਕ Electro-chemical ਯੰਤਰ ਹੈ, ਜਿਸ ਵਿੱਚ ਦੋ ਇਲੈਕਟ੍ਰੋਡਜ਼ (Electrodes) ਹੁੰਦੇ ਹਨ, ਜਿਹੜੇ ਬਿਜਲ-ਉਪਘਟਨ-ਸ਼ੀਲ ਪਦਾਰਥਾਂ Electrolyte ਦੁਆਰਾ ਕਾਰਜ ਕਰਦੇ ਹਨ । ਵੱਖ-ਵੱਖ ਤਾਪਮਾਨਾਂ ਤੇ ਕੰਮ-ਕਾਜ ਕਰਨ ਵਾਲੇ ਈਂਧਨ ਸੈੱਲਾਂ ਦਾ ਵਿਕਾਸ ਕੀਤਾ ਗਿਆ ਹੈ ।
PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ 1
ਇਹ ਸੈਂਲ ਇਕ ਬੈਟਰੀ ਦੀ ਤਰ੍ਹਾਂ ਤਾਂ ਕੰਮ ਕਰਦੇ ਹੀ ਹਨ, ਪਰ ਇਨ੍ਹਾਂ ਅੰਦਰ ਬਿਜਲੀ ਨੂੰ ਸਟੋਰ ਨਹੀਂ ਕੀਤਾ ਜਾਂਦਾ । ਐਨੋਡ (Anode) ਤੇ ਹਾਈਡ੍ਰੋਜਨ ਨੂੰ ਇਕ ਈਂਧਨ ਵਜੋਂ ਵਰਤਿਆ ਜਾਂਦਾ ਹੈ । ਜਦਕਿ ਕੈਥੋਡ ਨੂੰ ਆਕਸੀਜਨ ਸਪਲਾਈ ਕੀਤੀ ਜਾਂਦੀ ਹੈ । ਈਂਧਨ ਸੈੱਲ ਵਿੱਚ ਇਨ੍ਹਾਂ ਦੋਵਾਂ ਗੈਸਾਂ ਦੀ ਆਪਸੀ ਪ੍ਰਤਿ ਕਿਰਿਆਵਾਂ ਹੋਣ ਦੇ ਫਲਸਰੂਪ ਪਾਣੀ ਅਤੇ ਬਿਜਲੀ ਉਤਪੰਨ ਹੁੰਦੇ ਹਨ ।

ਈਂਧਨ ਸੈਲਾਂ ਦੇ ਕਾਰਜ (Function of Fuel Cells)-

  • ਵਾਹਨਾਂ ਅੰਦਰ ਵਰਤੇ ਜਾਂਦੇ ਅੰਦਰੂਨੀ ਦਹਿਨ ਇੰਜਣਾਂ (Internal Combustion engines) ਦੀ ਥਾਂ ਇਹਨਾਂ ਸੈੱਲਾਂ ਨੂੰ ਵਰਤਿਆਂ ਜਾ ਸਕਦਾ ਹੈ ।
  • ਵਪਾਰਕ ਭਵਨਾਂ ਆਦਿ ਨੂੰ ਇਨ੍ਹਾਂ ਸੈੱਲਾਂ ਰਾਹੀਂ ਬਿਜਲੀ ਉਪਲੱਬਧ ਕਰਵਾਈ ਜਾ ਸਕਦੀ ਹੈ । ਹੋਟਲਾਂ, ਹਵਾਈ ਅੱਡਿਆਂ ਅਤੇ ਦੂਰ-ਦੂਰਾਡੇ ਖੇਤਰਾਂ ਵਿਚਲੇ ਫੌਜੀ ਸਥਾਨਾਂ ਨੂੰ ਵੀ ਇਹਨਾਂ ਸੈਲਾਂ ਦੁਆਰਾ ਰੋਸ਼ਨ ਕੀਤਾ ਜਾ ਸਕਦਾ ਹੈ ।
  • ਸੈੱਲਾਂ ਦੀ ਵਰਤੋਂ ਨਾਲ ਪ੍ਰਦੂਸ਼ਣ ਸਮੱਸਿਆਵਾਂ ਪੈਦਾ ਨਹੀਂ ਹੁੰਦੀਆਂ ।
  • ਜ਼ਰੂਰਤਾਂ ਦੇ ਅਨੁਸਾਰ ਇਨ੍ਹਾਂ ਸੈੱਲਾਂ ਨੂੰ ਵੱਖ-ਵੱਖ ਆਕਾਰ ਪ੍ਰਦਾਨ ਕੀਤੇ ਜਾ ਸਕਦੇ ਹਨ ।

ਪ੍ਰਸ਼ਨ 4.
ਭਵਿੱਖ ਦੇ ਊਰਜਾ ਸ੍ਰੋਤ ਵਜੋਂ ਅਲਕੋਹਲ ਦੇ ਉਤਪਾਦਨ ਅਤੇ ਲਾਭਾਂ ਬਾਰੇ ਲਿਖੋ।
ਉੱਤਰ-
ਊਰਜਾ ਦੇ ਮਿਲਣ ਵਾਲੇ ਸਾਧਨਾਂ ਦੀ ਸੀਮਿਤ ਮਾਤਰਾ ਨੂੰ ਦੇਖਦਿਆਂ ਹੋਇਆਂ ਭਵਿੱਖ ਵਿਚ ਵਿਕਲਪਿਤ ਉਰਜਾ ਸਾਧਨਾਂ ਦਾ ਹੋਣਾ ਜ਼ਰੂਰੀ ਹੈ। ਇਸ ਲਈ ਸੰਸਾਰ ਭਰ ਵਿੱਚ ਨਵੀਆਂ ਖੋਜਾਂ ਹੋ ਰਹੀਆਂ ਹਨ। ਇਕ ਇਸ ਤਰ੍ਹਾਂ ਦੀ ਤਕਨੀਕ ਦੀ ਜ਼ਰੂਰਤ ਹੈ ਜਿਹੜੀ ਹਰ ਜਗਾ ਆਸਾਨੀ ਨਾਲ ਅਤੇ ਸਸਤੀ ਮਿਲ ਸਕੇ। ਭਵਿੱਖ ਵਿਚ ਵਰਤੀ ਜਾਣ ਵਾਲੀ ਊਰਜਾ ਦੇ ਤਾਂ ਦੀਆਂ ਖੋਜਾਂ ਹੋ ਰਹੀਆਂ ਹਨ, ਇਨ੍ਹਾਂ ਵਿੱਚ ਸਭ ਤੋਂ ਮਸ਼ਹੂਰ ਅਲਕੋਹਲ ਹੈ। ਈਥਾਨੋਲ ਅਤੇ ਮੀਥਾਨੋਲ ਦੋ ਪ੍ਰਮੁੱਖ ਪ੍ਰਕਾਰ ਦੇ ਅਲਕੋਹਲ ਹਨ ਜਿਹੜੇ ਸ੍ਵ ਬਾਲਣ ਦੇ ਰੂਪ ਵਿੱਚ ਪੈਟਰੋਲ ਨਾਲ ਮਿਲਾ ਕੇ ਵਰਤੇ ਜਾਂਦੇ ਹਨ । ਇਹ ਊਰਜਾ ਦਾ ਨਵਾਂ ਸਾਧਨ ਹੈ ।

ਅਲਕੋਹਲ ਦਾ ਉਤਪਾਦਨ (Production of Alochol) -ਵ ਅਲਕੋਹਲ ਨੂੰ ਕਣਕ ਅਲਕੋਹਲ ਵੀ ਕਹਿੰਦੇ ਹਨ । ਇਸ ਨੂੰ ਖੰਡ ਦੇ ਵੱਖ-ਵੱਖ ਸ੍ਰੋਤਾਂ, ਜਿਵੇਂ ਗੰਨਾ, ਚੁਕੰਦਰ, ਆਲੂ, ਜਵਾਰ, ਮੱਕੀ ਅਤੇ ਕਣਕ ਦੀਆਂ ਫ਼ਸਲਾਂ ਦੇ ਖਮੀਰੀਕਰਨ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਖਮੀਰੀਕਰਨ ਦੀ ਤਕਨੀਕ ਨੂੰ ਚੀਨੀ ਅਤੇ ਸਟਾਰਚ ਤੋਂ ਈਥਾਨੋਲ ਅਤੇ ਕਾਰਬਨ ਡਾਈਆਕਸਾਈਡ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਸੈਕਰੋਮਾਈਸਿਸ ਸੈਰੀਵਸਿਸ ਅਤੇ ਸੈਕਰੋਮਾਈਸਿਸ ਕਾਰਲ ਬੈਨਜੈਨਮਿਸ ਖਮੀਰ ਦਾ ਉਪਯੋਗ ਕੀਤਾ ਜਾਂਦਾ ਹੈ ।

ਇਸ ਨੂੰ ਲੱਕੜੀ ਅਲਕੋਹਲ ਵੀ ਕਿਹਾ ਜਾਂਦਾ ਹੈ। ਅਲਕੋਹਲ ਹਲਕੇ ਅਤੇ ਭਾਰੀ ਵਾਹਨਾਂ ਵਿਚ ਪੈਟਰੋਲ ਦੇ ਬਦਲਦੇ ਰੂਪ ਵਿਚ ਵਰਤਿਆ ਜਾਂਦਾ ਹੈ । ਸ਼ੁੱਧ ਈਥਾਨੋਲ ਅਤੇ ਮੀਥਾਨੋਲ ਨੂੰ ਤੇਲ ਦੇ ਰੂਪ ਵਿੱਚ ਵਰਤੋਂ ਕਰਨ ਲਈ ਇੰਜਣਾਂ ਵਿਚ ਸੰਸ਼ੋਧਣ ਕਰਨਾ ਜ਼ਰੂਰੀ ਹੈ । ਸਹੀ ਤਰੀਕੇ ਨਾਲ ਬਣਾਏ ਗਏ ਇੰਜਣਾਂ ਵਿਚ ਮੀਥਾਨੋਲ ਅਤੇ ਈਥਾਨੋਲ ਨੂੰ ਗੈਸੋਲੀਨ ਦੀ ਜਗਾ ਤੇ ਵਰਤਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਗੈਸੋਲੀਨ ਵਿਚ 10 ਤੋਂ 23 ਪ੍ਰਤੀਸ਼ਤ ਈਥਾਨੋਲ ਨੂੰ ਮਿਲਾ ਕੇ ਗੈਸੋਹੋਲ ਬਣਾਇਆ ਜਾਂਦਾ ਹੈ । ਜਿਸ ਦਾ ਉਪਯੋਗ ਅੱਜ-ਕਲ੍ਹ ਦੇ ਵਾਹਨ ਇੰਜਣਾਂ ਨੂੰ ਬਿਨਾਂ ਫੇਰ ਬਦਲ ਦੇ ਚਲਾਇਆ ਜਾ ਸਕਦਾ ਹੈ । ਇਸੇ ਤਰ੍ਹਾਂ ਡੀਜ਼ਲ ਵਿੱਚ 15 ਤੋਂ 20 ਪ੍ਰਤੀਸ਼ਤ ਮੀਥਾਨੋਲ ਮਿਲਾ ਕੇ ਡਾਈਸੋਲ ਬਣਾਇਆ ਜਾਂਦਾ ਹੈ ਜੋ ਕਿ ਡੀਜ਼ਲ ਦੇ ਸਥਾਨ ਤੇ ਵਰਤਿਆ ਜਾ ਸਕਦਾ ਹੈ ।

ਅਲਕੋਹਲ ਦੇ ਲਾਭ (Uses of Alcohol)-ਅਲਕੋਹਲ ਦੇ ਊਰਜਾ ਦੇ ਰੂਪ ਵਿੱਚ ਵਰਤੇ ਜਾਣ ਦੇ ਹੇਠ ਲਿਖੇ ਲਾਭ ਹਨ –

  1. ਇਹ ਇਕ ਨਵਿਆਉਣਯੋਗ ਊਰਜਾ ਸ੍ਰੋਤ ਹੈ । ਜਿਹੜੀਆਂ ਚੀਜ਼ਾਂ ਤੋਂ ਇਹ ਪੈਦਾ ਹੁੰਦੀ ਹੈ ਉਹ ਵਾਰ-ਵਾਰ ਪੈਦਾ ਕੀਤੀਆਂ ਜਾ ਸਕਦੀਆਂ ਹਨ ।
  2. ਇਹ ਊਰਜਾ ਦਾ ਇਕ ਸਸਤਾ ਸਾਧਨ ਹੈ ।
  3. ਅਲਕੋਹਲ ਇਕ ਸਾਫ਼ ਬਾਲਣ ਹੈ ਕਿਉਂਕਿ ਇਸ ਦੇ ਬਲਣ ਨਾਲ ਹਵਾ ਦੁਸ਼ਿਤ ਨਹੀਂ ਹੁੰਦੀ ।

ਅੱਜ-ਕਲ੍ਹ ਅਲਕੋਹਲ ਨੂੰ ਊਰਜਾ ਦੇ ਸਾਧਨ ਵਜੋਂ ਨਹੀਂ ਵਰਤਿਆ ਜਾ ਸਕਦਾ ਪਰੰਤੂ ਆਉਣ ਵਾਲੇ ਸਮੇਂ ਵਿਚ ਇਸ ਨੂੰ ਇਕ ਵਾਹਨ ਤੇਲ ਦੇ ਰੂਪ ਵਿਚ ਵਰਤਿਆ ਜਾਣ ਲੱਗ ਪਵੇਗਾ । ਵਿਗਿਆਨਿਕ ਇਸ ਲਈ ਨਵੀਂ ਤਕਨੀਕ ਵਾਲੇ ਇੰਜਣ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Punjab State Board PSEB 11th Class Environmental Education Book Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ Textbook Exercise Questions and Answers.

PSEB Solutions for Class 11 Environmental Education Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Environmental Education Guide for Class 11 PSEB ਊਰਜਾ ਦੇ ਗੈਰ ਰਵਾਇਤੀ ਸੋਤ Textbook Questions and Answers

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇ ਵੱਖ-ਵੱਖ ਗੈਰ-ਰਵਾਇਤੀ (Non-conventional) ਸ੍ਰੋਤਾਂ ਦੇ ਨਾਮ ਲਿਖੋ ।
ਉੱਤਰ-
ਬਾਇਓਮਾਸ, ਪੌਣ ਊਰਜਾ, ਸੂਰਜੀ ਸੌਰ ਊਰਜਾ, ਸਮੁੰਦਰੀ ਊਰਜਾ, ਭੂ-ਤਾਪੀ ਊਰਜਾ ਅਤੇ ਨਿਊਕਲੀਅਰ ਊਰਜਾ ।

ਪ੍ਰਸ਼ਨ 2.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਨੂੰ ਨਵਿਆਉਣਯੋਗ ਊਰਜਾ ਸ੍ਰੋਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਗੈਰ-ਰਵਾਇਤੀ ਸ੍ਰੋਤਾਂ ਦਾ ਕੁਦਰਤ ਦੁਆਰਾ ਨਵੀਨੀਕਰਨ ਕੀਤਾ ਜਾ ਸਕਦਾ ਹੈ, ਇਸ ਲਈ ਉਸ ਨੂੰ ਨਵਿਆਉਣਯੋਗ ਯੋਗ ਸ੍ਰੋਤਾਂ ਦੇ ਰੂਪ ਵਿਚ ਜਾਣਿਆ ਜਾਂਦਾ ਹੈ ।

ਪ੍ਰਸ਼ਨ 3.
ਬਾਲਣ-ਲੱਕੜੀ ਨੂੰ ਚਾਰਕੋਲ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ?
ਉੱਤਰ-
ਜਲਣਸ਼ੀਲ ਲੱਕੜੀ ਨੂੰ ਅੰਸ਼ਿਕ ਰੂਪ ਵਿਚ ਆਕਸੀਜਨ ਦੀ ਘੱਟ ਮਾਤਰਾ ਵਿਚ ਜਲਾ ਕੇ ਚਾਰਕੋਲ ਵਿਚ ਤਬਦੀਲ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 4.
ਦੋ ਤਰਲ ਬਾਲਣ ਦੱਸੋ, ਜੋ ਕਿ ਜੈਵ-ਪੁੰਜ ਤੋਂ ਬਣਾਏ ਜਾ ਸਕਦੇ ਹਨ ।
ਉੱਤਰ-
ਬਾਇਓ ਗੈਸ ਅਤੇ ਬਾਇਓ ਡੀਜ਼ਲ।

ਪ੍ਰਸ਼ਨ 5.
ਬਾਇਓਗੈਸ ਦੀ ਰਚਨਾ ਦੱਸੋ ।
ਉੱਤਰ-
ਮਿਥੇਨਾਲ ਅਤੇ ਇਥੇਨਾਲ ਦੇ ਨਾਲ H2S ਅਤੇ CO2 ਆਦਿ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 6.
ਤੇਲ ਪੈਦਾ ਕਰਨ ਵਾਲੇ ਇਕ ਪੌਦੇ ਦਾ ਨਾਂ ਲਿਖੋ ।
ਉੱਤਰ-
ਜਟਰੋਫਾ ਤੇ ਹੋਰ ਯੋਫੋਬਿਆਸੀ ਪਰਿਵਾਰ ਨਾਲ ਸੰਬੰਧਿਤ ਪੌਦੇ।

ਪ੍ਰਸ਼ਨ 7.
ਊਰਜਾ ਦਾ ਕਿਹੜਾ ਨਵਿਆਉਣਯੋਗ ਸ੍ਰੋਤ, ਸਭ ਤੋਂ ਵੱਧ ਮਹੱਤਵਪੂਰਨ ਹੈ ?
ਉੱਤਰ-
ਸੂਰਜੀ ਊਰਜਾ।

ਪ੍ਰਸ਼ਨ 8.
ਸੂਰਜੀ ਪੈਨਲ (Solar Panel) ਕਿਸਨੂੰ ਆਖਦੇ ਹਨ ?
ਉੱਤਰ-
ਵੱਡੀ ਮਾਤਰਾ ਵਿਚ ਫੋਟੋਵੋਲਟਿਕ ਸੈੱਲਾਂ ਨੂੰ ਇਕ-ਦੂਸਰੇ ਦੇ ਨਾਲ ਜੋੜ ਕੇ ਬਿਜਲੀ ਦੀ ਵੱਧ ਮਾਤਰਾ ਪੈਦਾ ਕਰਨ ਦੇ ਲਈ ਬਣਾਏ ਗਏ ਯੰਤਰ ਨੂੰ ਸੂਰਜੀ ਪੈਨਲ ਕਿਹਾ ਜਾਂਦਾ ਹੈ।

ਪ੍ਰਸ਼ਨ 9.
ਪੌਣ ਟਰਬਾਈਨ ਕੀ ਹੁੰਦੀ ਹੈ ?
ਉੱਤਰ-
ਬਿਜਲੀ ਉਤਪੰਨ ਕਰਨ ਵਾਲੀਆਂ ਪੌਣ ਮਸ਼ੀਨਾਂ ਹਵਾ ਨਾਲ ਚਲਣ ਵਾਲੀਆਂ ਮਸ਼ੀਨਾਂ ਨੂੰ ਪੌਣ ਟਰਬਾਈਨ ਆਖਿਆ ਜਾਂਦਾ ਹੈ।

ਪ੍ਰਸ਼ਨ 10.
ਪੌਣ ਟਰਬਾਈਨ ਚਲਾਉਣ ਲਈ ਜ਼ਰੂਰੀ ਢੁੱਕਵੀਂ ਹਵਾ ਦੀ ਗਤੀ ਦੱਸੋ।
ਉੱਤਰ-
8.23 ਮੀ: /ਸੈਕਿੰਡ।

ਪ੍ਰਸ਼ਨ 11.
ਜਵਾਰਭਾਟੇ ਦੀ ਪਰਿਭਾਸ਼ਾ ਦਿਉ ।
ਉੱਤਰ-
ਚੰਦਰਮਾ ਅਤੇ ਸੂਰਜ ਦੇ ਗੁਰੁਤਾਕਰਸ਼ਨ ਸ਼ਕਤੀ ਦੇ ਕਾਰਨ ਸਮੁੰਦਰੀ ਪਾਣੀ ਦਾ ਚੜ੍ਹਨਾ ਅਤੇ ਉਤਰਨਾ ਜਵਾਰਭਾਟਾ ਅਖਵਾਉਂਦਾ ਹੈ।

ਪ੍ਰਸ਼ਨ 12.
ਛੋਟੇ ਪੱਧਰ ਦੇ ਪਣ-ਬਿਜਲੀ ਘਰਾਂ ਨੂੰ ਵਧੇਰੇ ਵਾਤਾਵਰਣ ਪੱਖੀ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਛੋਟੇ ਪੱਧਰ ਦੇ ਪਣ-ਬਿਜਲੀ ਘਰਾਂ ਨੂੰ ਬਣਾਉਣ ਦੇ ਲਈ ਛੋਟਾ ਬੰਨ੍ਹ ਬਣਾਇਆ ਜਾਂਦਾ ਹੈ। ਇਸ ਲਈ ਵਾਤਾਵਰਣ ਘੱਟ ਪ੍ਰਭਾਵਿਤ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਵਧੇਰੇ ਵਾਤਾਵਰਣ ਪੱਖੀ ਮੰਨਿਆ ਜਾਂਦਾ ਹੈ।

ਪ੍ਰਸ਼ਨ 13.
ਉਹਨਾਂ ਦੋ ਸਥਾਨਾਂ ਦੇ ਨਾਂ ਲਿਖੋ, ਜਿੱਥੇ ਭੂ-ਤਾਪ ਊਰਜਾ ਦੀ ਪ੍ਰਾਪਤੀ ਲਈ ਛੋਟੇ ਪ੍ਰਾਜੈਕਟ ਸਥਾਪਿਤ ਕੀਤੇ ਗਏ ਹਨ।
ਉੱਤਰ-
ਮਨੀਕਰਨ, ਪੁਗਾਵੈਲੀ ਲਦਾਖ)।

(ਅ) ਛੋਟੀ ਉੱਤਰਾਂ ਵਾਲੇ ਸਨ (Type I)

ਪ੍ਰਸ਼ਨ 1.
ਉਰਜਾ ਦੇ ਰਵਾਇਤੀ ਸੋਤਾਂ ਦੇ ਮੁਕਾਬਲੇ ਉਰਜਾ ਦੇ ਗੈਰ-ਰਵਾਇਤੀ ਸੋਤਾਂ ਦੀਆਂ ਕਿਹੜੀਆਂ-ਕਿਹੜੀਆਂ ਖੂਬੀਆਂ ਹਨ ?
ਉੱਤਰ-
ਗੈਰ-ਰਵਾਇਤੀ ਊਰਜਾ ਸ੍ਰੋਤ ਵਾਤਾਵਰਣ ਦੇ ਅਨੁਕੂਲ ਹਨ ਕਿਉਂਕਿ ਇਸ ਦੇ ਉਪਯੋਗ ਨਾਲ ਪ੍ਰਦੂਸ਼ਣ ਨਹੀਂ ਹੁੰਦਾ। ਇਹ ਸੋਤ ਉਰਜਾ ਦਾ ਕਦੇ ਨਾ ਖ਼ਤਮ ਹੋਣ ਵਾਲਾ ਭੰਡਾਰ ਹਨ। ਇਸ ਲਈ ਇਹਨਾਂ ਦਾ ਉਪਯੋਗ ਕਰਦੇ ਰਹਿਣ ਨਾਲ ਇਹ ਕਦੀ ਸਮਾਪਤ ਨਹੀਂ ਹੁੰਦੇ ਕਿਉਂਕਿ ਪ੍ਰਾਕ੍ਰਿਤੀ ਇਨ੍ਹਾਂ ਦਾ ਦੁਬਾਰਾ ਨਵੀਕਰਨ ਕਰ ਸਕਦੀ ਹੈ। ਇਸ ਦੇ ਉਲਟ ਰਵਾਇਤੀ ਉਰਜਾ ਸੋਤ ਅਧਿਕ ਉਪਯੋਗ ਦੇ ਬਾਅਦ ਖ਼ਤਮ ਹੋ ਜਾਂਦਾ ਹੈ ਅਤੇ ਪ੍ਰਦੂਸ਼ਣ ਦੀ ਮਾਤਰਾ ਵੀ ਵੱਧ ਹੁੰਦੀ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਜੈਵ-ਪੁੰਜ ਊਰਜਾ (Biomass Energy) ਵਿਚ ਕੀ ਕੁੱਝ ਸ਼ਾਮਲ ਹੈ ?
ਉੱਤਰ-
ਬਾਇਓਮਾਸ ਵਿਚ ਲੱਕੜੀ, ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਪੌਦੇ, ਪਸ਼ੂਆਂ ਦਾ ਗੋਬਰ, ਫ਼ਸਲਾਂ ਦੀ ਰਹਿੰਦ-ਖੂੰਹਦ ਆਦਿ ਸ਼ਾਮਲ ਹੁੰਦਾ ਹੈ। ਬਾਇਓਮਾਸ ਊਰਜਾ ਵਿਚ ਪੌਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਦੁਆਰਾ ਨਿਰਮਿਤ ਰਸਾਇਣਿਕ ਊਰਜਾ ਦੇ ਰੂਪ ਵਿਚ ਸੂਰਜੀ ਊਰਜਾ ਹੀ ਮੌਜੂਦ ਹੁੰਦੀ ਹੈ।

ਪ੍ਰਸ਼ਨ 3.
ਇੱਕ ਫੋਟੋਵਾਲਟਿਕ ਸੈੱਲ ਬਿਜਲੀ ਕਿਵੇਂ ਪੈਦਾ ਕਰਦਾ ਹੈ ?
ਉੱਤਰ-
ਫੋਟੋਵਾਲਟਿਕ ਸੈੱਲ ਦੇ ਉਪਯੋਗ ਨਾਲ ਸੂਰਜੀ ਵਿਕਿਰਨਾਂ ਦੀ ਊਰਜਾ ਨੂੰ ਸਿੱਧੇ ਤੌਰ ‘ਤੇ ਬਿਜਲੀ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਫੋਟੋਵਾਲਟਿਕ ਸੈੱਲ ਵਿਸ਼ੁੱਧ ਸਿਲੀਕਾਨ ਅਤੇ ਕੁੱਝ ਹੋਰ ਰਸਾਇਣਾਂ ਜਿਸ ਤਰ੍ਹਾਂ ਗੈਲੀਅਮ, ਆਰਸੀਨਾਇਡ ਜਾਂ ਕੈਡੀਅਮ ਸਲਫਾਈਡ ਨਾਲ ਬਣੇ ਹੁੰਦੇ ਹਨ। ਇਨ੍ਹਾਂ ਸੈੱਲਾਂ ਤੇ ਜਦੋਂ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਇਨ੍ਹਾਂ ਵਿਚ ਇਲੈੱਕਟ੍ਰਾਨ ਉਤਸਰਜਤ ਹੋ ਜਾਂਦੇ ਹਨ ਅਤੇ ਕੁੱਝ ਮਾਤਰਾ ਵਿਚ ਕਰੰਟ ਪੈਦਾ ਹੋ ਜਾਂਦਾ ਹੈ। ਬਿਜਲੀ ਪੈਦਾ ਕਰਨ ਦੀ ਸਮਰੱਥਾ ਵਿਚ ਵਾਧਾ ਕਰਨ ਲਈ ਕੂਮ ਵਿਚ ਫੋਟੋਵਾਲਟਿਕ ਸੈੱਲਾਂ ਨੂੰ ਇਕ-ਦੂਸਰੇ ਦੇ ਨਾਲ ਜੋੜ ਕੇ ਸੂਰਜੀ ਪੈਨਲ ਬਣਾਇਆ ਜਾਂਦਾ ਹੈ। ਫੋਟੋਵਾਲਟਿਕ ਸੈੱਲ ਦੁਆਰਾ ਉਤਪੰਨ ਬਿਜਲੀ ਅਪਰਤਵਾਂ ਕਰੰਟ (Direct Current) ਅਖਵਾਉਂਦਾ ਹੈ। ਜਿਸਨੂੰ ਇਲੈੱਕਟਾਨਿਕ ਪਰਿਵਰਤਨ ਨਾਲ ਪਰਤਵਾਂ ਕਰੰਟ (Alternating Current) ਵਿਚ ਬਦਲ ਦਿੱਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 1

ਪ੍ਰਸ਼ਨ 4.
ਸੌਰ ਸੂਰਜੀ ਊਰਜਾ ਦੇ ਫਾਇਦੇ ਦੱਸੋ ।
ਉੱਤਰ-
ਸੂਰਜੀ ਊਰਜਾ ਦੇ ਬਹੁਤ ਲਾਭ ਹਨ। ਸੂਰਜੀ ਊਰਜਾ ਨਵੀਕਰਨ ਊਰਜਾ ਸ੍ਰੋਤ ਹੋਣ ਦੇ ਨਾਲ ਹਰ ਜਗਾ ਆਸਾਨੀ ਨਾਲ ਮਿਲਣ ਵਾਲਾ ਸੋਤ ਵੀ ਹੈ। ਇਸ ਦੇ ਨਾਲ-ਨਾਲ ਸੂਰਜੀ ਉਰਜਾ ਨੂੰ ਵਰਤਣ ਨਾਲ ਵਾਤਾਵਰਣ ਵਿਚ ਪ੍ਰਦੂਸ਼ਣ ਨਹੀਂ ਫੈਲਦਾ।

ਪ੍ਰਸ਼ਨ 5.
ਸੌਰ ਜਾਂ ਸੂਰਜੀ ਉਰਜਾ ਵਿੱਚ ਕੀ ਤਰੁੱਟੀ ਹੈ ?
ਉੱਤਰ-
ਸੂਰਜੀ ਉਰਜਾ ਬਹੁਤ ਜ਼ਿਆਦਾ ਲਾਭਦਾਇਕ ਹੈ ਪਰ ਕਿਸੇ ਖੇਤਰ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਸੂਰਜੀ ਉਰਜਾ ਮੌਸਮ ਅਤੇ ਭੌਤਿਕ ਸਥਿਤੀ ਤੇ ਨਿਰਭਰ ਕਰਦੀ ਹੈ।
ਇਸ ਦੀਆਂ ਕਮੀਆਂ ਹੇਠ ਦਿੱਤੀਆਂ ਹਨ –

  1. ਸੂਰਜੀ ਊਰਜਾ ਦੀ ਜਿਹੜੀ ਮਾਤਰਾ ਧਰਤੀ ਤਕ ਪਹੁੰਚਦੀ ਹੈ, ਉਹ ਯੰਤਰਾਂ ਦੇ ਕੰਮ ਕਰਨ ਲਈ ਪ੍ਰਭਾਵੀ ਨਹੀਂ ਹੈ।
  2. ਸੂਰਜੀ ਉਰਜਾ ਲਗਾਤਾਰ ਬਰਾਬਰ ਰੂਪ ਵਿਚ ਨਹੀਂ ਮਿਲਦੀ।
  3. ਸੂਰਜੀ ਉਰਜਾ ਰਾਤ ਦੇ ਸਮੇਂ ਅਤੇ ਬੱਦਲ ਘਿਰੇ ਹੋਣ ਸਮੇਂ ਪ੍ਰਾਪਤ ਨਹੀਂ ਹੁੰਦੀ ਹੈ।

ਪ੍ਰਸ਼ਨ 6.
ਪੌਣ-ਫਾਰਮ (Wind Farm) ਕੀ ਹੁੰਦਾ ਹੈ ?
ਉੱਤਰ-
ਉਹ ਅਵਸਥਾ ਜਿਸ ਵਿਚ ਬਿਜਲੀ ਦੀ ਸ਼ਕਤੀ ਨੂੰ ਵਧਾਉਣ ਲਈ ਇਕ ਵੱਡੇ ਖੇਤਰ ਵਿਚ ਜ਼ਿਆਦਾ ਗਿਣਤੀ ਵਿਚ ਵਾਯੂ ਟਰਬਾਈਨਾਂ ਲਗਾ ਦਿੱਤੀਆਂ ਜਾਂਦੀਆਂ ਹਨ, ਉਹ ਪੌਣ-ਫਾਰਮ ਕਹਾਉਂਦੀ ਹੈ।

ਪ੍ਰਸ਼ਨ 7.
ਭਾਰਤ ਦੇ ਚਾਰ ਪਣ-ਬਿਜਲੀ ਪ੍ਰਾਜੈਕਟਾਂ ਦੇ ਨਾਮ ਲਿਖੋ।
ਉੱਤਰ-
ਭਾਖੜਾ ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਯੋਜਨਾ, ਹੀਰਾਕੁਡ ਯੋਜਨਾ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 8.
ਪਣ-ਊਰਜਾ ਦੀਆਂ ਦੋ ਖਾਮੀਆਂ ਦੱਸੋ।
ਉੱਤਰ-
ਪਣ-ਊਰਜਾ ਪੈਦਾ ਕਰਨ ਲਈ ਨਦੀਆਂ ਦੇ ਪਾਣੀ ਨੂੰ ਰੋਕ ਕੇ ਵੱਡੇ-ਵੱਡੇ ਡੈਮ ਬਣਾਏ ਜਾਂਦੇ ਹਨ ਜਿਹੜੇ ਹਾਨੀਕਾਰਕ ਹੁੰਦੇ ਹਨ –

  • ਡੈਮਾਂ ਦੇ ਨਿਰਮਾਣ ਦੇ ਸਮੇਂ ਜੰਗਲਾਂ ਦਾ ਵਿਨਾਸ਼ ਹੁੰਦਾ ਹੈ ਜੋ ਕੁਦਰਤੀ ਅਸੰਤੁਲਨ ਦਾ ਕਾਰਨ ਬਣਦਾ ਹੈ।
  • ਡੈਮ ਬਣਨ ਕਾਰਨ ਉਸ ਖੇਤਰ ਵਿਚ ਭੁਚਾਲ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਜਿਸ ਤਰ੍ਹਾਂ ਹਿਮਾਲਿਆ ਖੇਤਰ ਅਤੇ ਨਰਮਦਾ ਘਾਟੀ ਖ਼ਤਰੇ ਵਾਲੇ ਸਥਾਨ ਮੰਨੇ ਜਾਂਦੇ ਹਨ।
  • ਡੈਮਾਂ ਦੀ ਉਸਾਰੀ ’ਤੇ ਖ਼ਰਚ ਬਹੁਤ ਆਉਂਦਾ ਹੈ ।

ਪ੍ਰਸ਼ਨ 9.
ਨਿਊਕਲੀਅਰ ਸੰਯੋਜਨ ਕੀ ਹੁੰਦਾ ਹੈ ?
ਉੱਤਰ-
ਜਦੋਂ ਦੋ ਘੱਟ ਭਾਰ ਵਾਲੇ ਪ੍ਰਮਾਣੂ ਆਪਸ ਵਿਚ ਜੁੜਦੇ ਹਨ ਤਾਂ ਭਾਰੀ ਪ੍ਰਮਾਣੂ ਕੇਂਦਰਕ ਦਾ ਨਿਰਮਾਣ ਹੁੰਦਾ ਹੈ।

ਪ੍ਰਸ਼ਨ 10.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਨੂੰ ਉਤਸ਼ਾਹਿਤ ਕਿਉਂ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਊਰਜਾ ਦੇ ਗੈਰ-ਰਵਾਇਤੀ ਸ੍ਰੋਤ ਨਵਿਆਉਣਯੋਗ ਸ੍ਰੋਤ ਹਨ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਵਰਤਣ ਦੇ ਬਾਅਦ ਵੀ ਮੁੱਕਣ ਦਾ ਖ਼ਤਰਾ ਨਹੀਂ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਵਰਤਣ ਨਾਲ ਪ੍ਰਦੂਸ਼ਣ ਵੀ ਘੱਟ ਫੈਲਦਾ ਹੈ। ਇਸ ਲਈ ਗੈਰ-ਰਵਾਇਤੀ ਸੋਤਾਂ ਦੇ ਲਾਭ ਦੇਖਦੇ ਹੋਏ ਇਨ੍ਹਾਂ ਨੂੰ ਵਧਾਉਣਾ ਜ਼ਰੂਰੀ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ(Type II)

ਪ੍ਰਸ਼ਨ 1.
ਬਾਇਓਗੈਸ ਕਿਵੇਂ ਪੈਦਾ ਕੀਤੀ ਜਾਂਦੀ ਹੈ ?
ਉੱਤਰ-
ਬਾਇਓਗੈਸ ਸੂਖ਼ਮ ਜੀਵਾਂ ਦੀ ਕਿਰਿਆ ਤੋਂ ਪੈਦਾ ਹੁੰਦੀ ਹੈ। ਬਾਇਓਗੈਸ ਬਣਾਉਣ ਲਈ ਪਸ਼ੂਆਂ ਦਾ ਗੋਹਾ, ਬਨਸਪਤੀ ਦੇ ਸੁੱਕੇ ਪੱਤੇ, ਹਵਾ ਰਹਿਤ ਜਾਂ ਅਣਆਕਸੀ (Anaerobic) ਜੀਵਾਣੂ ਦੁਆਰਾ ਜਲ-ਰਹਿਤ ਅਵਸਥਾ ਵਿਚ ਰੱਖਿਆ ਜਾਂਦਾ ਹੈ। ਇਸ ਦੇ ਫਲਸਰੂਪ ਇਹ ਇਕ ਸੜੇ ਹੋਏ ਘੋਲ ਵਿਚ ਬਦਲ ਜਾਂਦਾ ਹੈ ਜਿਸ ਨਾਲ ਮੀਥੇਨ, ਸਲਫਰ ਡਾਈਆਕਸਾਈਡ ਆਦਿ ਗੈਸਾਂ ਉਤਪੰਨ ਹੁੰਦੀਆਂ ਹਨ। ਇਨ੍ਹਾਂ ਗੈਸਾਂ ਦੇ ਮਿਸ਼ਰਨ ਨੂੰ ਬਾਇਓਗੈਸ ਆਖਦੇ ਹਨ।

ਪ੍ਰਸ਼ਨ 2.
ਉਰਜਾ ਦੇ ਸੋਤ ਵੱਜੋਂ ਬਾਇਓਗੈਸ ਵਿਚ ਕਿਹੜੀਆਂ-ਕਿਹੜੀਆਂ ਖਾਮੀਆਂ ਹਨ ?
ਉੱਤਰ-
ਊਰਜਾ ਦੇ ਸੋਤ ਵੱਜੋਂ ਬਾਇਓਗੈਸ ਦੀਆਂ ਹੇਠ ਲਿਖੀਆਂ ਖਾਮੀਆਂ ਹਨ –

  1. ਬਾਇਓਗੈਸ ਦੀ ਵਰਤੋਂ ਨਾਲ ਕਾਰਬਨਡਾਈਆਕਸਾਈਡ ਵਾਯੂਮੰਡਲ ਵਿਚ ਵੱਧ ,’ ਜਾਂਦੀ ਹੈ ਜਿਸ ਨਾਲ ਸੰਸਾਰਕ ਤਾਪ ਵਧਣ ਵਰਗੀਆਂ ਮੁਸ਼ਕਿਲਾਂ ਆ ਸਕਦੀਆਂ ਹਨ।
  2. ਬਾਇਓਗੈਸ ਦੇ ਹੋਰ ਰੂਪ ਵਿਚ ਜਲਣ ਕਰਕੇ ਵਾਯੂਮੰਡਲ ਵਿਚ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਛੱਡਦੇ ਹਨ ਜੋ ਦੁਸ਼ਣ ਦਾ ਕਾਰਨ ਬਣਦੀ ਹੈ ।
  3. ਬਾਇਓਗੈਸ ਯੰਤਰ ਨੂੰ ਸਥਾਪਿਤ ਕਰਨ ਲਈ ਕਾਫ਼ੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ, ‘ ਜਿਸ ਕਰਕੇ ਇਨ੍ਹਾਂ ਨੂੰ ਸ਼ਹਿਰਾਂ ਅਤੇ ਨਗਰਾਂ ਵਿਚ ਸਥਾਪਿਤ ਨਹੀਂ ਕੀਤਾ ਜਾਂਦਾ ।

ਪ੍ਰਸ਼ਨ 3.
ਪਾਣੀ ਗਰਮ ਕਰਨ ਲਈ ਵਰਤੇ ਜਾਂਦੇ ਕਿਰਿਆਸ਼ੀਲ ਸੂਰਜੀ ਤਾਪੀਕਰਨ ਢਾਂਚੇ ਉੱਪਰ ਨੋਟ ਲਿਖੋ ।
ਉੱਤਰ-
ਸੂਰਜੀ ਊਰਜਾ ਧਰਤੀ ਤੇ ਮਿਲਣ ਵਾਲੀ ਮੁੱਢਲੀ ਊਰਜਾ ਹੈ। ਸੂਰਜੀ ਊਰਜਾ ਸਾਰੀ ਜਗਾ ਤੇ ਨਹੀਂ ਹੁੰਦੀ। ਇਸ ਉਰਜਾ ਨੂੰ ਵਰਤੋਂ ਵਿਚ ਲੈ ਕੇ ਆਉਣ ਲਈ ਕਿਰਨਾਂ ਨੂੰ ਇਕ ਛੋਟੇ ਖੇਤਰ ਵਿਚ ਇਕੱਠਾ ਕੀਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 2
ਕਿਰਿਆਸ਼ੀਲ ਸੂਰਜੀ ਤਾਪੀਕਰਨ ਵਿਧੀ ਸੂਰਜ ਦੀ ਊਰਜਾ ਨੂੰ ਗਰਮੀ ਰੂਪ ਵਿਚ ਇਕੱਠਾ ਕਰ ਦਿੰਦੀ ਹੈ। ਇਸ ਵਿਧੀ ਨੂੰ ਇਸ ਪ੍ਰਕਾਰ ਕੀਤਾ ਜਾਂਦਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰਕਾਸ਼ ਹਿਣ ਕਰੇ ਅਤੇ ਗਰਮੀ ਪੈਦਾ ਕਰ ਸਕੇ। ਸੂਰਜੀ ਊਰਜਾ ਨੂੰ ਇਕੱਠਾ ਕਰਨ ਲਈ ਇਕੱਠਾ ਕਰਨ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਇਸ ਵਿਧੀ ਵਿਚ ਤਾਂਬੇ ਦੇ ਪਾਈਪ ਵਾਲੀ ਕੰਡੀ, ਧਾਤੂ ਦੇ ਅਧਾਰ ਵਾਲੇ ਬਿਜਲੀ ਰੋਧਕ ਡੱਬੇ ਵਿਚ ਹੁੰਦੀ ਹੈ, ਇਸ ਡੱਬੇ ਨੂੰ ਕੱਚ ਨਾਲ ਢੱਕਿਆ ਜਾਂਦਾ ਹੈ। ਗਰਮੀ ਤਾਂਬੇ ਦੀ ਪਾਈਪ ਦੇ ਅੰਦਰ ਤਰਲ ਜਾਂ ਵਾਯੂ ਨੂੰ ਪ੍ਰਾਪਤ ਹੋ ਜਾਂਦੀ ਹੈ। ਇਸ ਤੋਂ ਬਾਅਦ ਇਸ ਗਰਮ ਤੱਤ ਨੂੰ ਬਿਜਲੀ ਰੋਧਕ ਪਾਣੀ ਸੰਗ੍ਰਹਿ ਟੈਂਕ ਵਿਚ ਪੰਪ ਦੁਆਰਾ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸੂਰਜੀ ਊਰਜਾ ਨੂੰ ਇਕੱਠਾ ਕਰਕੇ ਪਾਣੀ ਗਰਮ ਕਰਨ ਲਈ ਵਰਤਿਆ ਜਾਂਦਾ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 4.
ਇੱਕ ਪੌਣ ਚੱਕੀ (Wind Mill) ਦੀ ਬਣਤਰ ਅਤੇ ਕੰਮ ਦੀ ਵਿਆਖਿਆ ਕਰੋ ।
ਉੱਤਰ-
ਪੌਣ ਵਿਚ ਗਤਿਜ ਉਰਜਾ (Kinetic Energy) ਹੁੰਦੀ ਹੈ, ਜਿਸ ਨੂੰ ਪੌਣ ਬਲੇਡ ਜਨਰੇਟਰ ਚੱਕੀ ਦੇ ਪੱਖਿਆਂ ਦੁਆਰਾ ਮਕੈਨੀਕਲ ਊਰਜਾ । ਵਿਚ ਬਦਲਿਆ ਜਾਂਦਾ ਹੈ। ਇਸ ਤਰ੍ਹਾਂ ਚਲਦੀ ਹੋਈ ਹਵਾ ਵਿਚੋਂ ਪ੍ਰਾਪਤ ਊਰਜਾ (Wind Energy) ਨੂੰ ਪੌਣ ਉਰਜਾ ਕਿਹਾ ਜਾਂਦਾ ਹੈ। ਪੌਣ ਚੱਕੀ ਦੇ ਇੱਕ ਸਿਰੇ ਤੇ ਗਤੀਸ਼ੀਲ ਬਲੇਡ (Moving blades) ਲੱਗੇ ਹੋਏ ਹੁੰਦੇ ਹਨ।

ਪੌਣ ਦੇ ਦੁਆਰਾ ਬਲੇਡ ਚਲਦੇ ਹਨ। ਜਿਸ ਦੇ ਨਾਲ ਚਿੱਤਰ 133 ਪੌਣ ਚੱਕੀ ਦੀ ਸਹਾਇਤਾ ਮਸ਼ੀਨੀ ਉਰਜਾ ਪੈਦਾ ਹੁੰਦੀ ਹੈ। ਜਿਸ ਦਾ ਉਪਯੋਗ ਨਾਲ ਬਿਜਲੀ ਪ੍ਰਾਪਤ ਕਰਨ ਦਾ ਮਾਡਲ ਪਾਣੀ ਨੂੰ ਪੰਪ ਕਰਨ ਅਤੇ ਅਨਾਜ ਨੂੰ ਪੀਸਣ ਦੇ ਲਈ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਜੇਕਰ ਪੌਣ ਚੱਕੀ ਦੇ ਨਾਲ ਛੋਟਾ ਜਨਰੇਟਰ ਜੋੜ ਦਿੱਤਾ ਜਾਵੇ ਤਾਂ ਬਿਜਲੀ ਉਰਜਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 3
ਪੌਣ ਚੱਕੀ ਦੇ ਕੰਮ (Uses of Wind Mill) -ਪੌਣ ਚੱਕੀ ਦੇ ਕਈ ਉਪਯੋਗ ਹਨ । ਇਹਨਾਂ ਵਿਚੋਂ ਦੋ ਮੁੱਖ ਉਪਯੋਗ ਹੇਠ ਲਿਖੇ ਹਨ

  1. ਪੌਣ ਚੱਕੀ ਦਾ ਉਪਯੋਗ ਪਾਣੀ ਪੰਪ ਕਰਨ ਅਤੇ ਆਟਾ ਚੱਕੀ ਚਲਾਉਣ ਲਈ ਕੀਤਾ ਜਾਂਦਾ ਹੈ।
  2. ਪੌਣ ਚੱਕੀ ਦੇ ਨਾਲ ਜਨਰੇਟਰ ਜੋੜ ਦਿੱਤਾ ਜਾਂਦਾ ਹੈ, ਜਿਸ ਨਾਲ ਬਿਜਲੀ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ।

ਪ੍ਰਸ਼ਨ 5.
ਪੌਣ ਊਰਜਾ ਦੀਆਂ ਖੂਬੀਆਂ ਤੇ ਖਾਮੀਆਂ ਦਾ ਸੰਖੇਪ ਵੇਰਵਾ ਦਿਉ ।
ਉੱਤਰ-
ਪੌਣ ਉਰਜਾ ਦੀਆਂ ਖੂਬੀਆਂ (Merits of Wind Energy)

  • ਪੌਣ ਊਰਜਾ ਇਕ ਨਵਿਆਉਣਯੋਗ ਊਰਜਾ ਸ੍ਰੋਤ ਹੈ।
  • ਪੌਣ ਉਰਜਾ ਇਕ ਯੋਗ ਅਤੇ ਸਸਤਾ ਉਰਜਾ ਸੋਤ ਹੈ।
  • ਇਸ ਨਾਲ ਪ੍ਰਦੂਸ਼ਣ ਨਹੀਂ ਹੁੰਦਾ।
  • ਪੌਣ ਟਰਬਾਈਨ ਨੂੰ ਉਨ੍ਹਾਂ ਖੇਤਰਾਂ ਵਿਚ ਲਗਾਇਆ ਜਾਂਦਾ ਹੈ ਜਿੱਥੇ ਹੋਰ ਊਰਜਾ ਸ੍ਰੋਤ ਉਪਲੱਬਧ ਨਹੀਂ ਹੁੰਦੇ।
  • ਪੌਣ ਉਰਜਾ ਦੀ ਉਤਪਾਦਨ ਸ਼ਕਤੀ ਸਭ ਤੋਂ ਜ਼ਿਆਦਾ ਹੈ।

ਪੌਣ ਊਰਜਾ ਦੀਆਂ ਖਾਮੀਆਂ (Demerits of Wind Energy) -ਪੌਣ ਊਰਜਾ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਸੀਮਾਵਾਂ ਹਨ –

  1. ਪੌਣ ਊਰਜਾ ਪ੍ਰਾਪਤ ਕਰਨ ਲਈ ਪੌਣ ਦੀ ਦਿਸ਼ਾ ਅਤੇ ਗਤੀ ਤੇ ਨਿਰਭਰ ਰਹਿਣਾ ਪੈਂਦਾ ਹੈ। ਇਹ ਦੋਵੇਂ ਹੀ ਸਾਡੇ ਨਿਯੰਤਰਨ ਵਿਚ ਨਹੀਂ ਹਨ।
  2. ਪੌਣ ਚੱਕੀਆਂ ਨੂੰ ਲਗਾਉਣ ਲਈ ਬਹੁਤ ਲਾਗਤ ਦੀ ਜ਼ਰੂਰਤ ਹੁੰਦੀ ਹੈ।
  3. ਇਹ ਊਰਜਾ ਹਰ ਜਗਾ ਉਪਲੱਬਧ ਨਹੀਂ ਹੁੰਦੀ।
  4. ਪੌਣ ਚੱਕੀ ਨਾਲ ਧੁਨੀ ਪ੍ਰਦੂਸ਼ਣ ਹੁੰਦਾ ਹੈ।

ਪ੍ਰਸ਼ਨ 6.
ਪਣ-ਬਿਜਲੀ ਸ਼ਕਤੀ ਘਰ (Hydroelectric Power Station) ਕਿਵੇਂ ਕੰਮ . ਕਰਦਾ ਹੈ ?
ਉੱਤਰ-
ਚਲਦੇ ਪਾਣੀ ਅਤੇ ਡਿੱਗਦੇ ਪਾਣੀ ਵਿਚ ਗਤਿਜ ਊਰਜਾ ਨੂੰ ਪਾਣੀ ਊਰਜਾ ਕਿਹਾ ਜਾਂਦਾ ਹੈ। ਪਾਣੀ ਤੋਂ ਊਰਜਾ ਪ੍ਰਾਪਤ ਕਰਨ ਲਈ ਨਦੀ ਦੇ ਵਹਾਓ ਨੂੰ ਰੋਕ ਕੇ ਇਕ ਬੰਨ੍ਹ ਦਾ ਨਿਰਮਾਣ ਕੀਤਾ ਜਾਂਦਾ ਹੈ। ਇਸ ਨਾਲ ਬਹੁਤ ਸਾਰਾ ਪਾਣੀ ਇਕੱਠਾ ਹੋ ਜਾਂਦਾ ਹੈ। ਝੀਲ ਵਿਚ ਇਕੱਠੇ ਪਾਣੀ ਨੂੰ ਨਿਯੰਤਰਨ ਢੰਗ ਨਾਲ ਸੁੱਟ ਕੇ ਟਰਬਾਈਨਾਂ ਨੂੰ ਚਲਾਇਆ ਜਾਂਦਾ ਹੈ ਜੋ ਜਰਨੇਟਰ ਦੇ ਨਾਲ ਜੁੜੀ ਹੁੰਦੀ ਹੈ। ਜਰਨੇਟਰ ਦੇ ਚੱਲਣ ਨਾਲ ਬਿਜਲੀ ਪੈਦਾ ਹੁੰਦੀ ਹੈ। ਪਾਣੀ ਉਰਜਾ ਕੇਂਦਰ ਦੁਆਰਾ ਸਥਾਪਿਤ ਪਾਣੀ ਉਰਜਾਂ ਵਿਸ਼ਵ ਵਿਚ ਉਪਲੱਬਧ ਹੋਣ ਵਾਲੀ ਕੁੱਝ ਬਿਜਲੀ ਦਾ 25% ਹੈ।

ਪ੍ਰਸ਼ਨ 7.
ਭੂ-ਤਾਪ ਊਰਜਾ (Geothermal Energy) ਦੇ ਵੱਖ-ਵੱਖ ਤ ਕਿਵੇਂ ਵਰਤੇ ਜਾਂਦੇ ਹਨ ?
ਉੱਤਰ-
ਧਰਤੀ ਦੇ ਅੰਦਰ ਦੀ ਉਰਜਾ ਨੂੰ ਭੂ-ਤਾਪ ਉਰਜਾ ਕਹਿੰਦੇ ਹਨ। ਧਰਤੀ ਦੇ ਅੰਦਰ ਗਰਮ ਪਦਾਰਥ ਹੁੰਦਾ ਹੈ ਜਿਹੜਾ ਧਰਤੀ ਦੀ ਸਤ੍ਹਾ ਦੇ ਨਜ਼ਦੀਕ ਧਰਤੀ ਪਾਣੀ ਨੂੰ ਭਾਫ਼ ਵਿਚ ਬਦਲਦਾ ਹੈ। ਇਸ ਭਾਫ਼ ਦਾ ਕਈ ਕੰਮਾਂ ਵਿਚ ਉਪਯੋਗ ਕੀਤਾ ਜਾਂਦਾ ਹੈ । ਧਰਤੀ ਹੇਠ ਮੌਜੂਦ ਪਿਘਲੇ ਹੋਏ ਗਰਮ ਪਦਾਰਥ ਨੂੰ ਮੈਗਮਾ (Megma) ਆਖਦੇ ਹਨ । ਭੂ-ਤਾਪ ਊਰਜਾ ਦੇ ਉਪਯੋਗ ਹੇਠ ਲਿਖੇ ਹਨ –

  1. ਇਸ ਊਰਜਾ ਨੂੰ ਬਿਜਲੀ ਉਤਪਾਦਨ ਵਿਚ ਉਪਯੋਗ ਕੀਤਾ ਜਾਂਦਾ ਹੈ ।
  2. ਗਰਮ ਪਾਣੀ ਦੀ ਵਰਤੋਂ ਘਰਾਂ, ਫਰਮਾਂ ਦੀਆਂ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤੀ ਜਾਂਦੀ ਹੈ।
  3. ਧਰਤੀ ਤਾਂਪ ਦਾ ਉਪਯੋਗ ਲੋਕ ਘਰਾਂ ਨੂੰ ਗਰਮ ਰੱਖਣ ਲਈ, ਮੁਰਗੀ ਪਾਲਣ, ਖੁੰਬਾਂ ਦੀ ਖੇਤੀ, ਭੋਜਨ ਦੀ ਪ੍ਰਕਿਰਿਆ ਅਤੇ ਖਾਣ ਦੇ ਸਮਾਨ ਵਿਚ ਵਰਤਿਆ ਜਾਂਦਾ ਹੈ।
  4. ਧਰਤੀ ਤਾਪ ਊਰਜਾ ਵਿਚੋਂ ਪੈਦਾ ਹੋਏ ਗਰਮ ਪਾਣੀ ਅਤੇ ਹਾਈਡੋਜਨ ਤਰਲ ਨੂੰ ਦਾਬ ਪੈਦਾ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਨਿਊਕਲੀਅਰ ਵਿਖੰਡਨ (Nuclear Fission) ਦੀ ਉਦਾਹਰਨ ਸਹਿਤ ਵਿਆਖਿਆ ਕਰੋ ।
ਉੱਤਰ-
ਨਿਊਕਲੀਅਰ ਵਿਖੰਡਣ ਇਕ ਉਹ ਕਿਰਿਆ ਹੈ ਜਿਸ ਵਿਚ ਭਾਰੀ ਪ੍ਰਮਾਣੂ, ਛੋਟੇ ਪ੍ਰਮਾਣੂਆਂ ਵਿਚ ਟੁੱਟਦਾ ਹੈ। ਇਸ ਕਿਰਿਆ ਵਿਚ ਬਹੁਤ ਸਾਰੀ ਊਰਜਾ ਪੈਦਾ ਹੁੰਦੀ ਹੈ। ਉਦਾਹਰਨ ਦੇ ਤੌਰ ‘ਤੇ ਯੂਰੇਨੀਅਮ ਦੇ ਵਿਖੰਡਣ ਨਾਲ ਪੈਦਾ ਬੈਰੀਅਮ, ਕਰੀਪੋਟੋਨ, ਤਿੰਨ ਨਿਊਫ਼ਾਨ ਹਨ। ਇਸ ਦੇ ਨਾਲ-ਨਾਲ ਊਰਜਾ ਪੈਦਾ ਹੁੰਦੀ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 4

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਸੌਰ/ਸਰਜੀ ਉਰਜਾ ਤੋਂ ਬਿਜਲੀ ਪੈਦਾ ਕਰਨ ਦੇ ਵੱਖ-ਵੱਖ ਢੰਗਾਂ ਦਾ ਵਰਣਨ ਕਰੋ।
ਉੱਤਰ-
ਸੌਰ ਸੂਰਜੀ ਊਰਜਾ ਧਰਤੀ ਤੇ ਊਰਜਾ ਦਾ ਮੁੱਖ ਸੋਮਾ ਹੈ। ਸੂਰਜ ਦੇ ਪ੍ਰਕਾਸ਼ ਅਤੇ ਤਾਪ ਦੇ ਫਲਸਰੂਪ ਧਰਤੀ ਤੇ ਉਰਜਾ ਪੈਦਾ ਹੁੰਦੀ ਹੈ। ਮਨੁੱਖ ਸਰਦੀਆਂ ਵਿਚ ਇਸ ਉਰਜਾ ਦਾ ਕਿਸੇ ਨਾ ਕਿਸੇ ਰੂਪ ਵਿਚ ਉਪਯੋਗ ਕਰਦਾ ਹੈ। ਇਸ ਤੋਂ ਇਲਾਵਾ ਕਈ ਹੋਰ ਤਰੀਕਿਆਂ ਨਾਲ ਵੀ ਸੂਰਜੀ ਉਰਜਾ ਦਾ ਉਪਯੋਗ ਕੀਤਾ ਜਾਂਦਾ ਹੈ। ਅੱਜ ਆਦਮੀ ਨੇ ਸੌਰ ਸੂਰਜੀ ਊਰਜਾ ਨੂੰ ਵਰਤੋਂ ਵਿਚ ਲਿਆਉਣ ਲਈ ਕਈ ਵਿਗਿਆਨਿਕ ਵਿਧੀਆਂ ਵਿਕਸਿਤ ਕਰ ਲਈਆਂ ਹਨ।

ਇਨ੍ਹਾਂ ਵਿਧੀਆਂ ਵਿੱਚੋਂ ਕੁੱਝ ਹੇਠ ਲਿਖੀਆਂ ਹਨ –
1. ਤਾਪ ਵਿਧੀ (Thermal Method-ਇਸ ਵਿਧੀ ਵਿਚ ਸੂਰਜ ਦੀ ਊਰਜਾ ਨੂੰ ਤਾਪ ਦੇ ਰੂਪ ਵਿਚ ਇਕੱਠਾ ਕੀਤਾ ਜਾਂਦਾ ਹੈ। ਸੋਲਰ ਕੁੱਕਰ (Solar Cooker)-ਇਹ ਇਕ ਸਾਧਾਰਨ ਯੰਤਰ ਹੈ ਜਿਸ ਵਿਚ ਤਾਪ, ਰੋਧਕ ਧਾਤੂ ਲੱਗੀ ਹੁੰਦੀ ਹੈ। ਇਸ ਵਿਚ ਲੱਕੜੀ ਦਾ ਡੱਬਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਨੂੰ ਅੰਦਰ ਤੋਂ ਕਾਲਾ ਰੰਗ ਕੀਤਾ ਹੁੰਦਾ ਹੈ। ਕਾਲੇ ਰੰਗ ਕਾਰਨ ਇਸ ਦੀ ਊਰਜਾ ਖਿੱਚਣ ਦੀ ਸੀਮਾ ਵੱਧ ਜਾਂਦੀ ਹੈ। ਇਸ ਦੇ ਉੱਪਰ ਇਕ ਮੋਟੇ ਕੱਚ ਦਾ ਢੱਕਣ ਹੁੰਦਾ ਹੈ। ਇਸ ਯੰਤਰ ਨੂੰ ਧੁੱਪ ਵਿਚ ਰੱਖਿਆ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਕੱਚ ਦੇ ਢੱਕਣ ਵਿਚੋਂ ਗੁਜ਼ਰ ਕੇ ਬਿਜਲੀ ਪੈਦਾ ਕਰਦੀਆਂ ਹਨ। ਇਸ ਤਰ੍ਹਾਂ ਪ੍ਰਾਪਤ ਹੋਈ ਤਾਪ ਉਰਜਾ
ਖਾਣਾ ਬਣਾਉਣ ਦੇ ਕੰਮ ਆਉਂਦੀ ਹੈ। ਸੋਲਰ ਕੁੱਕਰ ਵਿਚ ਰੱਖਿਆ ਗਿਆ ਭੋਜਨ ਹੌਲੀ-ਹੌਲੀ ਬਣਦਾ ਹੈ । ਇਹ ਸਵਾਦੀ ਅਤੇ ਲਾਭਕਾਰੀ ਹੁੰਦਾ ਹੈ। ਕੇਂਦਰਕ ਸੁਰਜੀ ਕੁੱਕਰ-ਇਹ ਸੂਰਜੀ ਕੁੱਕਰ ਦਾ ਇਕ ਵਿਕਸਿਤ ਰੂਪ ਹੈ, ਇਸ ਵਿਚ ਸੂਰਜੀ ਉਰਜਾ ਤੋਂ ਪ੍ਰਾਪਤ ਗਰਮੀ ਨੂੰ ਇਕ ਵੱਡੇ ਖੇਤਰ ਤੋਂ ਛੋਟੇ ਖੇਤਰ ਵਿਚ ਪਾਇਆ ਜਾਂਦਾ ਹੈ। ਇਸ ਨਾਲ ਉਸ ਦਾ ਤਾਪਮਾਨ ਵੱਧ ਜਾਂਦਾ ਹੈ। ਇਸ ਦਾ ਤਾਪਮਾਨ ਭੋਜਨ ਨੂੰ ਤਲਣ ਅਤੇ. ਬੇਕ ਕਰਨ ਲਈ ਵਰਤਿਆ ਜਾਂਦਾ ਹੈ। ਇਸ ਵਿਧੀ ਨੂੰ ਵੱਡੇ ਤੌਰ ‘ਤੇ ਭਾਫ਼ ਬਣਾ ਕੇ ਵੀ ਭੋਜਨ ਬਣਾਇਆ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 5

ਸੂਰਜੀ ਹੀਟਰ (Solar Heater)-ਸੂਰਜੀ ਹੀਟਰ, ਸੂਰਜ ਦੀ, ਊਰਜਾ ਨੂੰ ਵਰਤ ਕੇ ਪਾਣੀ ਗਰਮ ਕਰਨ ਵਾਲਾ ਇਕ ਯੰਤਰ ਹੈ। ਇਹ ਸੋਲਰ ਕੁੱਕਰ ਦੇ ਸਿਧਾਂਤ ਤੇ ਕੰਮ ਕਰਦਾ ਹੈ। ਇਸ ਨੂੰ ਵੱਡੇ-ਵੱਡੇ ਹੋਟਲਾਂ, ਹੋਸਟਲਾਂ ਅਤੇ ਘਰਾਂ ਵਿਚ ਵਰਤਿਆ ਜਾਂਦਾ ਹੈ। ਇਸ ਵਿਚ ਬਿਜਲੀ ਦੀ ਬੱਚਤ ਹੁੰਦੀ ਹੈ ਅਤੇ ਨਾਲ ਹੀ ਵਾਤਾਵਰਣ ਨੂੰ ਸੁਰੱਖਿਅਤ ਵੀ ਰੱਖਦਾ ਹੈ।

2. ਫੋਟੋਵੋਲਟਿਕ ਵਿਧੀ Photo voltaic Method)-ਇਸ ਵਿਧੀ ਵਿਚ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿਚ ਬਦਲਿਆ ਜਾਂਦਾ ਹੈ। ਇਸ ਵਿਚ ਫੋਟੋਵੋਲਟਿਕ ਸੈੱਲਾਂ ਦੀ ਵਰਤੋਂ ਹੁੰਦੀ ਹੈ।ਇਸ ਸੈੱਲ ਵਿਚ ਸਿਲੀਕਾਨ ਅਤੇ ਕੁੱਝ ਮਾਤਰਾ ਵਿਚ ਹੋਰ ਰਸਾਇਣਿਕ ਜਿਸ ਤਰ੍ਹਾਂ ਗੈਲੀਅਮ ਆਕਸਾਈਡ ਅਤੇ ਕੈਡੀਅਮ ਸਲਫਾਈਡ ਆਦਿ ਸ਼ਾਮਲ ਹੁੰਦੇ ਹਨ। ਜਦੋਂ ਫੋਟੋਵੋਲਟਿਕ ਸੈੱਲ ਤੇ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਇਲੈਕਟ੍ਰਾਨ ਉਤੇਜਿਤ ਹੁੰਦੇ ਹਨ ਤਾਂ ਕੁੱਝ ਮਾਤਰਾ ਵਿਚ ਬਿਜਲੀ ਦਾ ਕਰੰਟ ਪੈਦਾ ਹੁੰਦਾ ਹੈ। ਬਿਜਲੀ ਦੀ ਮਾਤਰਾ ਨੂੰ ਵਧਾਉਣ ਲਈ ਫੋਟੋਵੋਲਟਿਕ ਸੈੱਲਾਂ ਨੂੰ ਵੱਡੀ ਮਾਤਰਾ ਵਿਚ ਜੋੜ ਕੇ ਇਕ ਪੈਨਲ ਬਣਾ ਦਿੱਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 6
ਸੂਰਜੀ ਊਰਜਾ ਦੀ ਵਰਤੋਂ ਸਿੰਚਾਈ ਲਈ ਟਿਊਬਵੈੱਲਾਂ ਨੂੰ ਚਲਾਉਣ ਵਿਚ ਕੀਤੀ ਜਾਂਦੀ ਹੈ। ਜਿੱਥੇ ਧਰਤੀ ਦੇ ਹੇਠਲਾ ਪਾਣੀ ਜ਼ਿਆਦਾ ਦੂਰ ਨਹੀਂ ਹੈ ਉੱਥੇ ਇਹ ਵਿਧੀ ਪੂਰੀ ਤਰ੍ਹਾਂ ਸਫ਼ਲ ਹੈ। ਛੋਟੇ ਸੂਰਜੀ ਸੈੱਲਾਂ ਦੁਆਰਾ ਘਰਾਂ, ਗਲੀਆਂ ਅਤੇ ਸੜਕਾਂ ਤੇ ਰੌਸ਼ਨੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਸੈੱਲ ਜੋੜ ਕੇ ਜ਼ਿਆਦਾ ਮਾਤਰਾ ਵਿਚ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਪਰਤਵੇਂ ਕਰੰਟ (DC) ਨੂੰ ਅਪਰਤਵੇਂ ਕਰੰਟ (AC) ਵਿਚ ਬਦਲਿਆ ਜਾਂਦਾ ਹੈ। ਸੂਰਜੀ ਊਰਜਾ ਦਾ ਪ੍ਰਯੋਗ ਉਪਹਿ, ਬਿਜਲੀ ਨਾਲ ਚੱਲਣ ਵਾਲੀਆਂ ਘੜੀਆਂ, ਕੈਲਕੂਲੇਟਰ, ਸੂਰਜੀ ਲਾਲਟੇਨ, ਪਾਣੀ ਦੇ ਪੰਪਾਂ ਨੂੰ ਚਲਾਉਣ ਵਿਚ ਕੀਤਾ ਜਾਂਦਾ ਹੈ।
ਸੂਰਜੀ ਊਰਜਾ ਦਾ ਸ਼ਕਤੀ ਦੇ ਰੂਪ ਵਿਚ ਉਪਯੋਗ ਕੀਤਾ ਜਾਂਦਾ ਹੈ। ਇਹ ਵਧੀਆ ਅਤੇ ਘੱਟ ਖ਼ਰਚੇ ਵਾਲਾ ਸੋਮਾ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਸਾਗਰੀ ਊਰਜਾ ਦੇ ਪ੍ਰਮੁੱਖ ਰੂਪਾਂ ਦੀ ਚਰਚਾ ਕਰੋ ।
ਉੱਤਰ-
ਸਾਗਰੀ ਉਰਜਾਂ ਨੂੰ ਦੋ ਤਰੀਕਿਆਂ ਨਾਲ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ
1. ਜਵਾਰਭਾਟਾ ਉਰਜਾ (Tidal Energy)-ਚੰਦਰਮਾ ਅਤੇ ਸੂਰਜ ਦੀ ਗੁਰੁਤਾਕਰਸ਼ਨ ਦੀ ਸ਼ਕਤੀ ਦੇ ਕਾਰਨ ਸਮੁੰਦਰੀ ਪਾਣੀ ਚੜ੍ਹਦਾ ਅਤੇ ਉਤਰਦਾ ਹੈ, ਜਿਸ ਨੂੰ ਜਵਾਰਭਾਟਾ ਆਖਦੇ ਹਾਂ। ਸਮੁੰਦਰ ਵਿਚ ਉੱਪਰ ਉਠਣ ਵਾਲੀਆਂ ਤਰੰਗਾਂ ਨੂੰ ਜਵਾਰ ਅਤੇ ਹੇਠਾਂ ਡਿੱਗਣ ਵਾਲੀਆਂ ਤਰੰਗਾਂ ਨੂੰ ਭਾਣਾ ਕਿਹਾ ਜਾਂਦਾ ਹੈ। ਜਦੋਂ ਇਹ ਲਹਿਰਾਂ ਆਪਣੀ ਔਸਤ ਉੱਚਾਈ ਤੋਂ 50 ਤੋਂ 100 ਗੁਣਾ ਉੱਪਰ ਉੱਠਦੀਆਂ ਹਨ, ਤਾਂ ਇਨ੍ਹਾਂ ਦਾ ਉਪਯੋਗ ਟਰਬਾਈਨਾਂ ਘੁੰਮਾਉਣ ਲਈ ਕੀਤਾ ਜਾਂਦਾ ਹੈ ਜਿਸ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਭਾਰਤ ਵਿਚ ਕੱਛ ਦੀ ਖਾੜੀ, ਸੁੰਦਰਵਨ ਡੈਲਟਾ ਅਤੇ ਖੰਬਾਤ ਦੀ ਖਾੜੀ ਵਰਗੇ ਸਥਾਨਾਂ ‘ਤੇ ਜਵਾਰਭਾਟਾ ਦੀ ਸਹਾਇਤਾ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਹ ਕੰਮ ਪ੍ਰਦੂਸ਼ਣ ਤੋਂ ਰਹਿਤ ਹੈ। ਜਵਾਰਭਾਟਾ ਇਕ ਚੰਗਾ ਅਤੇ ਨਵੀਕਰਨ ਹੋਣ ਵਾਲਾ ਉਰਜਾ ਦਾ ਸੋਮਾ ਹੈ। ਪਰ ਇਹ ਸੋਮਾ ਸਾਰੀ ਜਗ੍ਹਾ ਨਹੀਂ ਹੁੰਦਾ, ਇਸ ਦਾ ਕਾਰਨ ਇਹ ਹੈ ਕਿ ਜਵਾਰਭਾਟਾ ਬੰਨ੍ਹ ਦੇ ਲਈ ਬਹੁਤ ਘੱਟ ਸਥਾਨ ਹਨ। ਇਹ ਇਕ ਮਹਿੰਗਾ ਊਰਜਾ ਦਾ ਸੋਮਾ ਹੈ।

2. ਸਾਗਰੀ ਤਾਪ ਊਰਜਾ (Ocean Thermal Energy) -ਸੂਰਜ ਦੀ ਗਰਮੀ ਦੇ ਨਾਲ ਸਮੰਦਰ ਦਾ ਉੱਪਰਲਾ ਪਾਣੀ ਗਰਮ ਹੋ ਜਾਂਦਾ ਹੈ ਜਦੋਂ ਕਿ ਸਮੁੰਦਰ ਦੀ ਡੂੰਘਾਈ ਵਿਚ ਪਾਣੀ ਠੰਡਾ ਹੀ ਰਹਿੰਦਾ ਹੈ। ਗਰਮ ਅਤੇ ਠੰਡੇ ਪਾਣੀ ਵਿਚ ਪੈਦਾ ਹੋਏ ਅੰਤਰ ਨੂੰ ਊਰਜਾ ਸੋਮਾ ਕਿਹਾ ਜਾਂਦਾ ਹੈ। ਇਹ ਉਰਜਾ ਸਾਗਰੀ ਤਾਪ-ਉਰਜਾ ਅਖਵਾਉਂਦਾ ਹੈ। ਇਸ ਵਿਚ ਬਿਜਲੀ ਪੈਦਾ ਕਰਨ ਲਈ ਠੰਡੇ ਜਾਂ ਗਰਮ ਪਾਣੀ ਵਿਚ 20°C ਦਾ ਅੰਤਰ ਹੋਣਾ ਜਾਂ ਇਸ ਤੋਂ ਜ਼ਿਆਦਾ ਅੰਤਰ ਹੋਣਾ ਜ਼ਰੂਰੀ ਹੈ। ਸਮੁੰਦਰ ਦੀ ਉਪਰਲੀ ਸਤਹਿ ਤੇ ਪਾਣੀ ਦੀ ਗਰਮੀ ਦੇ ਨਾਲ ਅਮੋਨੀਅਮ ਵਰਗੇ ਤਰਲ ਨੂੰ ਉਬਾਲਿਆ ਜਾਂਦਾ ਹੈ, ਉਸ ਤੋਂ ਪੈਦਾ ਹੋਣ ਵਾਲੀ ਭਾਫ਼ ਦੇ ਨਾਲ ਟਰਬਾਈਨ ਨੂੰ ਚਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਸਮੁੰਦਰ ਦੀ ਡੂੰਘਾਈ ਵਿਚੋਂ ਠੰਡਾ ਪਾਣੀ ਕੱਢ ਕੇ ਅਮੋਨੀਆ ਨੂੰ ਫਿਰ ਤਰਲ ਵਿਚ ਬਦਲਿਆ ਜਾਂਦਾ ਹੈ, ਇਸ ਤਰ੍ਹਾਂ ਇਹ ਕਿਰਿਆ ਨਿਯੰਤਰਨ ਵਿਚ ਰਹਿੰਦੀ ਹੈ। ਸੰਸਾਰ ਦੇ ਸਭ ਤੋਂ ਪਹਿਲੇ ਛੋਟੇ ਸਮੁੰਦਰੀ ਤਾਪ ਊਰਜਾ ਰੂਪਾਂਤਰਿਕ ਕੇਂਦਰ ਦਾ ਆਰੰਭ 1979 ਵਿਚ ਹਵਾਈ ਵਿਚ ਹੋਇਆ। ਸਮੁੰਦਰੀ ਤਾਪ ਊਰਜਾ ਪ੍ਰਾਪਤ ਕਰਨ ਵਿਚ ਖ਼ਰਚਾ ਬਹੁਤ ਜ਼ਿਆਦਾ ਹੁੰਦਾ ਹੈ। ਸਮੁੰਦਰੀ ਪਾਣੀ ਖਾਰਾ ਹੁੰਦਾ ਹੈ ਜਿਸ ਦੇ ਕਾਰਨ ਇਹ ਯੰਤਰ ਦੇ ਭੌਤਿਕ ਹਿੱਸਿਆਂ ਨੂੰ ਨੁਕਸਾਨ ਵੀ ਕਰ ਸਕਦਾ ਹੈ। ਸਮੁੰਦਰੀ ਤਾਪ ਊਰਜਾ ਪੈਦਾ ਕਰਨ ਲਈ ਉੱਨਤ ਸਾਧਨਾਂ ਦੀ ਜ਼ਰੂਰਤ ਹੈ।

ਪ੍ਰਸ਼ਨ 3.
ਪਣ-ਊਰਜਾ ਪ੍ਰਾਪਤ ਕਰਨ ਦੇ ਢੰਗਾਂ ਦਾ ਵਿਸਤਰਤ ਵੇਰਵਾ ਦਿਉ। ਇਸ ਦੀ ਸੰਭਾਵਿਤ ਸਮਰੱਥਾ, ‘ ਫਾਇਦਿਆਂ ਅਤੇ ਤਰੁੱਟੀਆਂ ਦਾ ਵੀ ਵੇਰਵਾ ਦਿਉ।
ਉੱਤਰ-
ਉੱਪਰੋਂ ਗਿਰਦੇ ਜਾਂ ਵਗਦੇ ਪਾਣੀ ਤੋਂ ਪ੍ਰਾਪਤ ਹੋਈ ਉਰਜਾ ਨੂੰ ਪਣ-ਉਰਜਾ ਕਿਹਾ ਜਾਂਦਾ ਹੈ। ਪਾਣੀ ਤੋਂ ਊਰਜਾ ਪ੍ਰਾਪਤ ਕਰਨ ਲਈ ਦਰਿਆ ਦੇ ਵਹਾਅ ਨੂੰ ਇਕ ਬੰਨ੍ਹ ਨਾਲ ਰੋਕਿਆ ਜਾਂਦਾ ਹੈ ਜਿੱਥੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਪਾਣੀ ਨੂੰ ਨਿਯੰਤਰਿਤ ਢੰਗ ਨਾਲ ਉੱਪਰੋਂ ਡਿਗਾ ਕੇ ਟਰਬਾਈਨਾਂ ਨੂੰ ਚਲਾਇਆ ਜਾਂਦਾ ਹੈ।

ਇਹ ਟਰਬਾਈਨਾਂ, ਜਨਰੇਟਰਾਂ ਨੂੰ ਘੁਮਾਉਂਦੀਆਂ ਹਨ ਜਿਸ ਨਾਲ ਬਿਜਲੀ ਤਿਆਰ ਹੋ ਜਾਂਦੀ ਹੈ। ਪਣ ਉਰਜਾ ਕੇਂਦਰਾਂ ਦੁਆਰਾ ਪੈਦਾ ਕੀਤੀ ਗਈ ਬਿਜਲੀ ਸੰਸਾਰ ਵਿਚ ਬਿਜਲੀ ਦੇ ਕੁੱਲ ਉਤਪਾਦਨ ਦਾ 25% ਹੈ। ਪਹਾੜੀ ਖੇਤਰਾਂ ਵਿਚ ਪਾਣੀ ਤੋਂ ਬਿਜਲੀ ਬਣਨ ਦੀ ਕਾਫ਼ੀ ਸੰਭਾਵਨਾ ਹੁੰਦੀ ਹੈ। ਨਾਰਵੇ, ਕਾਂਗੋ, ਬ੍ਰਾਜ਼ੀਲ, ਕੈਨੇਡਾ, ਸਵਿਟਜ਼ਰਲੈਂਡ ਅਤੇ ਆਸਟਰੀਆ ਵਰਗੇ ਦੇਸ਼ਾਂ ਵਿਚ ਕੁੱਲ ਬਿਜਲੀ ਦਾ ਅੱਧਾ ਹਿੱਸਾ ਪਾਣੀ ਉਰਜਾ ਤੋਂ ਪ੍ਰਾਪਤ ਕੀਤਾ ਜਾਂਦਾ ਹੈ। | ਭਾਰਤ ਵਿਚ ਪਾਣੀ ਤੋਂ ਬਣਨ ਵਾਲੀ ਬਿਜਲੀ, ਕੁੱਲ ਊਰਜਾ ਉਤਪਾਦਨ ਦਾ 23% ਹੈ।

ਭਾਰਤ ਵਿਚ ਕੁੱਲ ਬਿਜਲੀ ਦੀ ਸੰਭਾਵਨਾ 4x 1011 ਕਿਲੋਵਾਟ ਲਗਭਗ ਹੈ। ਵਰਤਮਾਨ ਵਿਚ ਇਸ ਦਾ ਕੇਵਲ 11% ਹੀ ਵਰਤਿਆ ਜਾ ਰਿਹਾ ਹੈ। ਭਾਰਤ ਵਿਚ ਛੋਟੇ ਪਣ ਬਿਜਲੀ ਊਰਜਾ ਕੇਂਦਰਾਂ ਦੇ ਨਿਰਮਾਣ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ। ਭਾਰਤ ਦੀਆਂ ਪ੍ਰਮੁੱਖ ਪਣ ਬਿਜਲੀ ਉਰਜਾ ਯੋਜਨਾਵਾਂ ਵਿਚ ਭਾਖੜਾ ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਯੋਜਨਾ, ਹੀਰਾ ਕੁਡ ਯੋਜਨਾ ਅਤੇ ਨਾਗਾਰਜੁਨ ਯੋਜਨਾ ਆਦਿ ਸ਼ਾਮਲ ਹਨ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 7
ਪਣ ਊਰਜਾ ਦੇ ਲਾਭ (Advantages of Hydel Energy) –

  1. ਇਹ ਬਿਜਲੀ ਪੈਦਾ ਕਰਨ ਦਾ ਸਭ ਤੋਂ ਸਸਤਾ ਸਾਧਨ ਹੈ।
  2. ਬੰਨ੍ਹ ਤੋਂ ਨਹਿਰਾਂ ਕੱਢ ਕੇ ਪਾਣੀ ਦੀ ਵਰਤੋਂ ਸਿੰਚਾਈ, ਉਦਯੋਗਾਂ ਅਤੇ ਪਾਣੀ ਦੀ । ਪੂਰਤੀ ਲਈ ਕੀਤੀ ਜਾਂਦੀ ਹੈ।
  3. ਬੰਨ੍ਹ ਦੀ ਝੀਲ ਵਿਚ ਮੱਛੀ ਪਾਲਣ ਦਾ ਕੰਮ ਕੀਤਾ ਜਾ ਸਕਦਾ ਹੈ।
  4. ਬੰਨ੍ਹਾਂ ਦੇ ਨਿਰਮਾਣ ਨਾਲ ਹੜ੍ਹਾਂ ਅਤੇ ਸੋਕੇ ਤੇ ਕਾਬੂ ਵੀ ਕੀਤਾ ਜਾ ਸਕਦਾ ਹੈ।

ਪਣ ਊਰਜਾ ਦੀਆਂ ਕਮੀਆਂ (Limitations of Hydel Energy) –

  • ਵੱਡੇ-ਵੱਡੇ ਬੰਨ੍ਹਾਂ ਤੇ ਕੁੱਝ ਸਮੇਂ ਬਾਅਦ ਮਿੱਟੀ ਇਕੱਠੀ ਹੋ ਜਾਂਦੀ ਹੈ, ਇਸ ਨੂੰ ਸਾਫ਼ ਕਰਨਾ ਆਸਾਨ ਨਹੀਂ ਹੈ।
  • ਬੰਨ੍ਹ ਦੇ ਨਿਰਮਾਣ ਦਾ ਕੰਮ ਬਹੁਤ ਮਹਿੰਗਾ ਹੈ।
  • ਬੰਨ ਦਾ ਨਿਰਮਾਣ ਹੋਣ ਨਾਲ ਮੱਛੀਆਂ ਦਾ ਆਉਣ-ਜਾਣ ਰੁਕ ਜਾਂਦਾ ਹੈ ਅਤੇ ਹੋਰ ‘ਪਾਣੀ ਵਿਚ ਰਹਿਣ ਵਾਲੇ ਜੀਵਾਂ ਲਈ ਖ਼ਤਰਾ ਹੈ।
  • ਬੰਨ੍ਹ ਦੇ ਨਿਰਮਾਣ ਕਰਨ ਲਈ ਲੋਕਾਂ ਨੂੰ ਉਹ ਜਗਾ ਛੱਡ ਕੇ ਹੋਰ ਜਗਾ ਤੇ ਜਾ ਕੇ ਰਹਿਣਾ ਪੈਂਦਾ ਹੈ।
  • ਪਾਣੀ ਜ਼ਿਆਦਾ ਮਾਤਰਾ ਵਿਚ ਇਕੱਠਾ ਹੋਣ ਕਰਕੇ ਇਨ੍ਹਾਂ ਖੇਤਰਾਂ ਵਿੱਚ ਭੂਚਾਲ ਦੀ ਸੰਭਾਵਨਾ ਵੱਧ ਜਾਂਦੀ ਹੈ।
  • ਬੰਨ੍ਹ ਦੇ ਨਿਰਮਾਣ ਕਾਰਨ ਜੰਗਲਾਂ ਦਾ ਵਿਨਾਸ਼ ਹੋ ਜਾਂਦਾ ਹੈ।
  • ਬੰਨ ਦੇ ਨਿਰਮਾਣ ਕਾਰਨ ਨਦੀਆਂ ਦੀਆਂ ਪਰਿਸਥਿਤੀਆਂ ‘ਤੇ ਵੀ ਅਸਰ ਪੈਂਦਾ ਹੈ।
  • ਵੱਡੇ ਬੰਨ੍ਹਾਂ ਕਾਰਨ ਨਦੀਆਂ ਦਾ ਵਹਾਅ ਰੁਕ ਜਾਂਦਾ ਹੈ, ਜਿਸ ਕਾਰਨ ਪਾਣੀ ਦੇ ਵਹਾਅ ਲਈ ਖੁੱਲ੍ਹਾ ਸਥਾਨ ਨਹੀਂ ਰਹਿ ਜਾਂਦਾ ਹੈ।

ਪ੍ਰਸ਼ਨ 4.
ਨਿਊਕਲੀਅਰ ਰੀਐਕਟਰ ਦੀ ਬਣਤਰ ਦਾ ਵਿਸਥਾਰ ਪੂਰਵਕ ਵਰਣਨ ਕਰੋ। ਨਿਉਕਲੀਅਰ ਉਰਜਾ ਨਾਲ ਕੀ-ਕੀ ਖੁਬੀਆਂ ਅਤੇ ਖਤਰੇ ਜੁੜੇ ਹੋਏ ਹਨ ? .
ਉੱਤਰ-
ਰੇਡੀਓ ਐਕਟਿਵ ਤੱਤਾਂ ਜਿਵੇਂ ਯੂਰੇਨੀਅਮ ਅਤੇ ਥੋਰੀਅਸ ਦੇ ਵਿਖੰਡਣ ਕਾਰਨ ਜਿਹੜੀ ਉਰਜਾ ਮਿਲਦੀ ਹੈ ਉਸ ਨੂੰ ਨਿਊਕਲੀਅਰ ਉਰਜਾ ਕਿਹਾ ਜਾਂਦਾ ਹੈ। ਇਹ ਊਰਜਾ ਦੋ ਢੰਗਾਂ ਨਾਲ ਉਤਪੰਨ ਹੁੰਦੀ ਹੈ । ਨਿਊਕਲੀਅਰ ਵਿਖੰਡਣ ਅਤੇ ਨਿਊਕਲੀਅਰ ਸੰਯੋਜਨ ਦੁਆਰਾ। ਨਿਊਕਲੀਅਰ ਵਿਖੰਡਣ ਨੂੰ ਕੰਟਰੋਲ ਵਿਚ ਕਰਨ ਲਈ ਨਿਊਕਲੀਅਰ ਵਿਖੰਡਣ ਰੀਐਕਟਰ ਕੀਤਾ ਜਾਂਦਾ ਹੈ।

ਨਿਊਕਲੀਅਰ ਰੀਐਕਟਰ ਦੀ ਸੰਰਚਨਾ (Construction of Nuclear Reactor)- ਨਿਊਕਲੀਅਰ ਰੀਐਕਟਰ ਦੇ ਚਾਰ ਮੁੱਖ ਭਾਗ ਹੁੰਦੇ ਹਨ। ਇਹ ਹਨ

  1. ਰੀਐਕਟਰ ਕੋਰ
  2. ਕੰਡੈਂਸਰ ।
  3. ਜਨਰੇਟਰ
  4. ਟਰਬਾਈਨ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 8
ਯੂਰੇਨੀਅਮ ਬਾਲਣ ਦਾ ਵਿਖੰਡਣ ਰਿਐਕਟਰ ਕੋਰ ਦੇ ਅੰਦਰ ਹੁੰਦਾ ਹੈ। ਯੂਰੇਨੀਅਮ ਦੁਆਰਾ ਦਿੱਤੀ ਨਿਊਕਲੀਅਰ ਕਿਰਿਆ ਵਿਚ ਤਿੰਨ ਨਿਊਟ੍ਰਾਨ ਪੈਦਾ ਹੁੰਦੇ ਹਨ। ਵਿਸ਼ੇਸ਼ ਪ੍ਰਕਾਰ ਦੀ ਵਿਸ਼ੇਸ਼ ਮਿਸ਼ਰਿਤ ਧਾਤੂ ਨਾਲ ਬਣਾਈਆਂ ਹੋਈਆਂ ਨਿਯੰਤਰਨ ਛੜਾਂ ਦੁਆਰਾ ਇਹ ਕਿਰਿਆ ਨਿਯੰਤਰਿਤ ਕੀਤੀ ਜਾਂਦੀ ਹੈ। ਇਹ ਵਿਖੰਡਣ ਦੁਆਰਾ ਉਤਪੰਨ ਮੁਕਤ/ਖੁੱਲ੍ਹੇ ਨਿਊਫੋਨ ਨੂੰ ਕੰਟਰੋਲ ਕਰਦੀ ਹੈ। ਵਿਖੰਡਣ ਦੁਆਰਾ ਪ੍ਰਾਪਤ ਹੋਈ ਊਰਜਾ ਜਨਰੇਟਰ ਨੂੰ ਦਿੱਤੀ ਜਾਂਦੀ ਹੈ। ਰੀਐਕਟਰ ਕੋਰ ਵਿਚ ਪਾਣੀ ਤਰਲ ਰਹਿੰਦਾ ਹੈ ਕਿਉਂਕਿ ਦਬਾਅ ਉੱਚਾ ਹੁੰਦਾ ਹੈ। ਇਹ ਪਾਣੀ ਰੀਐਕਟਰ ਅਤੇ ਜਨਰੇਟਰ ਕੋਰ ਵਿਚ ਘੁੰਮਦਾ ਹੈ। ਜਨਰੇਟਰ ਵਿਚ ਭਾਫ਼ ਪੈਦਾ ਹੁੰਦੀ ਹੈ ਜੋ ਬਿਜਲੀ ਬਣਾਉਣ ਦੇ ਕੰਮ ਆਉਂਦੀ ਹੈ। ਇਹ ਟਰਬਾਈਨ ਘੁੰਮਾਉਣ ਵਿਚ ਵੀ ਸਹਾਇਤਾ ਕਰਦਾ ਹੈ ਅਤੇ ਬਿਜਲੀ ਪੈਦਾ ਕਰਦਾ ਹੈ। ਕੰਡੈਂਸਰ ਵਿਚ ਫਾਲਤੂ ਭਾਫ਼ ਠੰਡੀ ਹੋ ਜਾਂਦੀ ਹੈ ਤੇ ਫਿਰ ਤਰਲ ਵਿਚ ਬਦਲ ਜਾਂਦੀ ਹੈ। ਇਸ ਤਰ੍ਹਾਂ ਨਿਊਕਲੀਅਰ ਊਰਜਾ ਬਿਜਲੀ ਊਰਜਾ ਵਿਚ ਬਦਲ ਜਾਂਦੀ ਹੈ।

ਲਾਭ (Advantages) -ਪਥਰਾਟ ਬਾਲਣਾਂ ਦੀ ਤਰ੍ਹਾਂ ਨਿਊਕਲੀਅਰ ਰੀਐਕਟਰ ਹਵਾ ਪ੍ਰਦੂਸ਼ਕ ਜਿਵੇਂ-ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਨਾਈਟਰੋਜਨ ਆਕਸਾਈਡ ਅਤੇ ਹੋਰ ਪਦਾਰਥ ਪਦੂਸ਼ਣ ਪੈਦਾ ਨਹੀਂ ਕਰਦੇ। ਇਸ ਦੇ ਨਾਲ ਵਾਤਾਵਰਣ ਦੂਸ਼ਿਤ ਨਹੀਂ ਹੁੰਦਾ। ਇਹ ਇੱਕ ਉੱਚ ਕੋਟੀ ਦੀ ਊਰਜਾ ਹੈ, ਥੋੜ੍ਹੇ ਜਿਹੇ ਰੇਡੀਓ ਐਕਟਿਵ ਪਦਾਰਥਾਂ ਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਉਰਜਾ ਮਿਲਦੀ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਹਾਨੀਆਂ (Drawbacks)-

  1. ਦੇਸ਼ ਵਿੱਚ ਉੱਚ ਕੋਟੀ ਦਾ ਯੂਰੇਨੀਅਮ ਮਿਲਦਾ ਨਹੀਂ। ਇਸ ਲਈ ਆਯਾਤ ਕਰਨਾ ਪੈਂਦਾ ਹੈ।
  2. ਨਿਊਕਲੀਅਰ ਰੀਐਕਟਰ ਵਿਚ ਪੈਦਾ ਹੋਇਆ ਕਚਰਾ ਬੜਾ ਹਾਨੀਕਾਰਕ ਹੁੰਦਾ ਹੈ, ਇਸ ਲਈ ਦੁਰਘਟਨਾ ਦਾ ਖ਼ਤਰਾ ਬੜਾ ਜ਼ਿਆਦਾ ਹੁੰਦਾ ਹੈ।
  3. ਰੇਡੀਓ ਐਕਟਿਵ ਪਦਾਰਥ ਮਨੁੱਖ ਦੀ ਸਿਹਤ ਲਈ ਅਤੇ ਵਾਤਾਵਰਣ ਲਈ ਹਾਨੀਕਾਰਕ ਹਨ। ਰੇਡੀਓ ਐਕਟਿਵ ਵਿਕਿਰਣਾਂ ਦੇ ਕਾਰਨ ਜੀਨਾਂ ਵਿਚ ਕੁੱਝ ਤਬਦੀਲੀ ਹੋ ਜਾਂਦੀ ਹੈ।
  4. ਰੇਡੀਓ ਐਕਟਿਵ ਫਾਲਤੂ ਪਦਾਰਥਾਂ ਦੀ ਸੁਰੱਖਿਆ ਅਤੇ ਨਿਰਮਾਣ ਕਰਨਾ ਬਹੁਤ ਹੀ ਖ਼ਰਚੀਲੀ ਕਿਰਿਆ ਹੈ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

Punjab State Board PSEB 11th Class Environmental Education Book Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ Textbook Exercise Questions and Answers.

PSEB Solutions for Class 11 Environmental Education Chapter 12 ਉਰਜਾ ਦੇ ਰਵਾਇਤੀ ਸ੍ਰੋਤ

Environmental Education Guide for Class 11 PSEB ਉਰਜਾ ਦੇ ਰਵਾਇਤੀ ਸ੍ਰੋਤ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇ ਪ੍ਰਮੁੱਖ ਰਵਾਇਤੀ ਸ੍ਰੋਤ (Conventional Sources) ਕਿਹੜੇ-ਕਿਹੜੇ ਹਨ ?
ਉੱਤਰ-
ਕੋਲਾ, ਖਣਿਜ ਤੇਲ, ਕੁਦਰਤੀ ਗੈਸ, ਬਾਲਣ ਵਾਲੀ ਲੱਕੜੀ।

ਪ੍ਰਸ਼ਨ 2.
ਕੋਲੇ ਦੀ ਸਭ ਤੋਂ ਜ਼ਿਆਦਾ ਤਾਪ ਪੈਦਾ ਕਰਨ ਵਾਲੀ ਕਿਸਮ ਕਿਹੜੀ ਹੈ ?
ਉੱਤਰ-
ਕੋਲੇ ਦੀ ਸਭ ਤੋਂ ਵੱਧ ਤਾਪ ਪੈਦਾ ਕਰਨ ਵਾਲੀ ਕਿਸਮ ਐਨਥਰਾਸਾਈਟ ਹੈ।

ਪ੍ਰਸ਼ਨ 3.
ਕੁਦਰਤ ਵਿੱਚ ਕਿਹੜਾ ਪਥਰਾਟ ਬਾਲਣ ਸਭ ਤੋਂ ਵੱਧ ਮਿਲਦਾ ਹੈ ?
ਉੱਤਰ-
ਕੋਲਾ ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲਾ ਪਥਰਾਟ ਬਾਲਣ ਹੈ।

ਪ੍ਰਸ਼ਨ 4.
ਭਾਰਤ ਵਿੱਚ ਕੋਲੇ ਦੇ ਪ੍ਰਮੁੱਖ ਭੰਡਾਰ ਕਿੱਥੇ-ਕਿੱਥੇ ਸਥਿਤ ਹਨ ?
ਉੱਤਰ-
ਭਾਰਤ ਵਿਚ ਜ਼ਿਆਦਾ ਕੋਲੇ ਦੇ ਭੰਡਾਰ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਸਥਿਤ ਹਨ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 5.
ਪੈਟਰੋਲੀਅਮ ਦੀ ਰਚਨਾ ਦੱਸੋ ।
ਉੱਤਰ-
ਹਾਈਡਰੋਕਾਰਬਨ ਅਤੇ ਕੁੱਝ ਮਾਤਰਾ ਵਿਚ ਸਲਫਰ, ਨਾਈਟ੍ਰੋਜਨ ਅਤੇ ਆਕਸੀਜਨ ਦੇ ਯੌਗਿਕ ਪੈਟਰੋਲੀਅਮ ਦੇ ਮੁੱਖ ਤੱਤ ਹਨ।

ਪ੍ਰਸ਼ਨ 6.
ਪੈਟਰੋਲੀਅਮ ਦੀ ਸੁਧਾਈ (Refining of Petroleum) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਕੁਦਰਤੀ ਤੇਲਾਂ ਤੋਂ ਉਪਯੋਗੀ ਚੀਜ਼ਾਂ ਨੂੰ ਵੱਖ ਕਰਨ ਦੀ ਕਿਰਿਆ ਨੂੰ ਪੈਟਰੋਲੀਅਮ ਦਾ ਸ਼ੁੱਧੀਕਰਨ ਜਾਂ ਪੈਟਰੋਲੀਅਮ ਦੀ ਸੁਧਾਈ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਢੋਆ-ਢੁਆਈ ਖੇਤਰ ਵਿੱਚ ਵਰਤੇ ਜਾਂਦੇ ਦੋ ਪ੍ਰਮੁੱਖ ਪੈਟਰੋਲੀਅਮ ਉਤਪਾਦਾਂ ਦੇ ਨਾਮ ਦੱਸੋ।
ਉੱਤਰ-
ਪੈਟਰੋਲ ਅਤੇ ਡੀਜ਼ਲ ।

ਪ੍ਰਸ਼ਨ 8.
ਕੁਦਰਤੀ ਗੈਸ ਵਿੱਚ ਮੌਜੂਦ ਪ੍ਰਮੁੱਖ ਹਾਈਡ੍ਰੋਕਾਰਬਨਜ਼ ਦੇ ਨਾਮ ਲਿਖੋ ।
ਉੱਤਰ-
ਕੁਦਰਤੀ ਗੈਸ ਵਿਚ ਪਾਏ ਜਾਣ ਵਾਲੇ ਤੱਤਾਂ ਵਿਚ ਮੁੱਖ ਤੌਰ ‘ਤੇ ਮਿਥੇਨ, ਕੁੱਝ ਮਾਤਰਾ ਵਿਚ ਪ੍ਰੋਪੇਨ ਅਤੇ ਬਿਊਟੇਨ ਸ਼ਾਮਿਲ ਹੁੰਦੇ ਹਨ।

ਪ੍ਰਸ਼ਨ 9.
ਸਭ ਤੋਂ ਵੱਧ ਸਾਫ਼-ਸੁਥਰਾ ਤੇ ਵਧੇਰੇ ਤਾਪ ਪੈਦਾ ਕਰਨ ਵਾਲਾ ਪਥਰਾਟ ਬਾਲਣ ਕਿਹੜਾ ਹੈ ?
ਉੱਤਰ-
ਕੁਦਰਤੀ ਗੈਸ ਨੂੰ ਸਭ ਤੋਂ ਵਧੀਆ, ਸੁਰੱਖਿਅਤ ਅਤੇ ਵਧੇਰੇ ਤਾਪ ਪੈਦਾ ਕਰਨ ਵਾਲਾ ਪਥਰਾਟ ਬਾਲਣ ਮੰਨਿਆ ਜਾਂਦਾ ਹੈ।

ਪ੍ਰਸ਼ਨ 10.
ਬਾਲਣ ਵਾਲੀ ਲੱਕੜੀ (Fire Wood) ਦਾ ਮੁੱਖ ਸ੍ਰੋਤ ਕੀ ਹੈ ?
ਉੱਤਰ-
ਬਾਲਣ ਵਾਲੀ ਲੱਕੜੀ (Fire Wood) ਦਾ ਮੁੱਖ ਸਰੋਤ ਜੰਗਲ ਹਨ ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

(ਅ) ਛੋਟੀ ਉੱਤਰਾਂ ਵਾਲੇ ਸਨ (Type I)

ਪ੍ਰਸ਼ਨ 1.
ਪਥਰਾਟ ਬਾਲਣਾਂ ਨੂੰ ਊਰਜਾ ਦੇ ਨਾ-ਨਵਿਆਉਣ ਯੋਗ ਸ੍ਰੋਤ (Non-renewable source) ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਜੀਵਾਂ ਤੋਂ ਪੈਦਾ ਹੋਣ ਵਾਲੇ ਉਰਜਾ ਸਾਧਨ ਇਸ ਤਰ੍ਹਾਂ ਦੇ ਸਾਧਨ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਦੁਬਾਰਾ ਪ੍ਰਾਪਤ ਕਰਨਾ ਬਹੁਤ ਔਖਾ ਹੈ। ਇਸ ਤਰ੍ਹਾਂ ਇਹ ਊਰਜਾ ਦੇ ਨਾ-ਨਵਿਆਉਣਯੋਗ ਸਾਧਨ ਹਨ। ਇਹਨਾਂ ਦੀ ਕੁਦਰਤ ਵਿਚ ਇਕ ਸੀਮਤ ਮਾਤਰਾ ਪਾਈ ਜਾਂਦੀ ਹੈ। ਇਹਨਾਂ ਦਾ ਨਿਰਮਾਣ ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਬਣੀਆਂ ਪਰਿਸਥਿਤੀਆਂ ਦੇ ਕਾਰਨ ਹੋਇਆ ਹੈ। ਇਹਨਾਂ ਨੂੰ ਹੋਰ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਇਹਨਾਂ ਦੇ ਨਿਰਮਾਣ ਲਈ ਲੱਖਾਂ ਸਾਲ ਚਾਹੀਦੇ ਹਨ। ਅਸੀਂ ਜੀਵਾਂ ਤੋਂ ਬਣੇ ਪਥਰਾਟ ਬਾਲਣਾਂ ਦਾ ਪ੍ਰਯੋਗ ਬੜੇ ਵੱਡੇ ਪੈਮਾਨੇ ਤੇ ਕਰ ਰਹੇ ਹਾਂ ਅਤੇ ਇਹਨਾਂ ਦੇ ਖ਼ਤਮ ਹੋਣ ਦਾ ਖ਼ਤਰਾ ਵੱਧ ਗਿਆ ਹੈ।

ਪ੍ਰਸ਼ਨ 2.
ਕੁਦਰਤ ਵਿਚ ਕੋਲਾ ਕਿਵੇਂ ਬਣਿਆ ?
ਉੱਤਰ-
ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਜੰਗਲ ਹੀ ਜੰਗਲ ਸਨ । ਧਰਤੀ ਦੀ ਹਲਚਲ ਨਾਲ ਵੱਡੇ ਭੂਚਾਲ ਆਉਣ ਦੇ ਕਾਰਨ ਇਹ ਸਾਰੇ ਜੰਗਲ ਧਰਤੀ ਦੇ ਹੇਠਾਂ ਦੱਬੇ ਗਏ । ਧਰਤੀ ਦੀ ਅੰਦਰੂਨੀ ਗਰਮੀ ਅਤੇ ਉੱਪਰੀ ਦਬਾਅ ਦੇ ਕਾਰਨ ਇਹ ਦੱਬੀ ਹੋਈ ਬਨਸਪਤੀ ਹੌਲੀ-ਹੌਲੀ ਕੋਲੇ ਵਿਚ ਬਦਲ ਗਈ । ਇਸ ਲਈ ਕੋਲਾ ਪਰਤਦਾਰ ਚੱਟਾਨਾਂ ਦੇ ਰੂਪ ਵਿਚ ਮਿਲਦਾ ਹੈ । ਕੋਲੇ ਵਿਚ ਮੁੱਖ ਤੱਤ, ਕਾਰਬਨ ਹੁੰਦਾ ਹੈ ਅਤੇ ਇਸ ਵਿਚ ਹਾਈਡੋਜਨ, ਆਕਸੀਜਨ ਅਤੇ ਸਲਫਰ ਆਦਿ ਵੀ ਮਿਲੇ ਹੁੰਦੇ ਹਨ ।

ਪ੍ਰਸ਼ਨ 3.
ਕੋਲੇ ਦੇ ਦੋ ਲਾਭ ਲਿਖੋ ।
ਉੱਤਰ-
ਕੋਲੇ ਦੇ ਦੋ ਲਾਭ ਹੇਠ ਲਿਖੇ ਹਨ’

  • ਉਦਯੋਗਾਂ ਵਿਚ ਕੋਲੇ ਦੀ ਵਰਤੋਂ ਈਂਧਨ/ਬਾਲਣ ਵਜੋਂ ਕੀਤੀ ਜਾਂਦੀ ਹੈ ।
  • ਕੋਲੇ ਤੋਂ ਕੋਲਗੈਸ, ਸੰਸਲਿਸ਼ਟ ਪੈਟਰੋਲੀਅਮ ਅਤੇ ਕਈ ਪ੍ਰਕਾਰ ਦੇ ਕਾਰਬਨਿਕ ਯੋਗਿਕ ਤਿਆਰ ਕੀਤੇ ਜਾਂਦੇ ਹਨ ।

ਪ੍ਰਸ਼ਨ 4.
ਕੁਦਰਤ ਵਿੱਚ ਪੈਟਰੋਲੀਅਮ ਦੀ ਉਤਪੱਤੀ ਕਿਵੇਂ ਹੋਈ ?
ਉੱਤਰ-
ਪੈਟਰੋਲੀਅਮ ਜੀਵ ਪਦਾਰਥਾਂ ਤੋਂ ਬਣਦਾ ਹੈ। ਕਈ ਸਾਲ ਪਹਿਲਾਂ ਸੂਖ਼ਮ ਜੀਵਾਂ ਅਤੇ ਪੌਦਿਆਂ ਦੇ ਭਾਗ ਸਮੁੰਦਰ ਹੇਠਾਂ ਜਮਾਂ ਹੋ ਰਹੇ ਸਨ। ਭੂਗੋਲਿਕ ਪਰਿਵਰਤਨਾਂ ਦੇ ਕਾਰਨ ਇਹ ਹੇਠਾਂ ਦੱਬੇ ਗਏ ਅਤੇ ਚਿੱਕੜ ਅਤੇ ਮਿੱਟੀ ਦੀਆਂ ਪਰਤਾਂ ਇਹਨਾਂ ਉੱਪਰ ਜਮਾਂ ਹੋ ਗਈਆਂ। ਧਰਤੀ ਦੀ ਗਰਮੀ ਅਤੇ ਰਸਾਇਣਿਕ ਪਰਿਵਰਤਨਾਂ ਦੇ ਕਾਰਨ ਪੌਦਿਆਂ ਅਤੇ ਜੀਵਾਂ ਦੇ ਸੂਖ਼ਮ ਤੱਤਾਂ ਤੋਂ ਪੈਟਰੋਲੀਅਮ ਬਣ ਗਿਆ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

(ਏ) ਛਟੋ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਕੋਲੇ ਦੀਆਂ ਵੱਖ-ਵੱਖ ਕਿਸਮਾਂ ਉੱਪਰ ਇਕ ਨੋਟ ਲਿਖੋ ।
ਉੱਤਰ-
ਕੋਲਾ ਧਰਤੀ ਅੰਦਰ ਦੱਬੀ ਹੋਈ ਬਨਸਪਤੀ ਦਾ ਪਰਿਵਰਤਿਤ ਰੂਪ ਹੈ। ਕੋਲੇ ਵਿਚ ਮੁੱਖ ਤੱਤ ਕਾਰਬਨ ਹੁੰਦਾ ਹੈ ਅਤੇ ਇਸ ਦੇ ਨਾਲ ਆਕਸੀਜਨ, ਹਾਈਡੋਜਨ ਅਤੇ ਸਵਾਹ ਆਦਿ ਮਿਲੇ ਹੁੰਦੇ ਹਨ। ਬਾਲਣ ਤੋਂ ਬਾਅਦ ਤਾਪਮਾਨ ਦੀਆਂ ਵੱਖ-ਵੱਖ ਹਾਲਤਾਂ ਤੋਂ ਬਾਅਦ ਵੱਖਵੱਖ ਤਰ੍ਹਾਂ ਦਾ ਕੋਲਾ ਬਣਦਾ ਹੈ। ਕਾਰਬਨ ਦੀ ਮਾਤਰਾ ਦੇ ਅਨੁਸਾਰ ਕੋਲੇ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੇ ਅਨੁਸਾਰ ਹਨ –

  1. ਲਿਗਨਾਈਟ (Lignite) -ਇਹ ਭੂਰਾ ਜਾਂ ਕਾਲੇ ਭੂਰੇ ਰੰਗ ਦਾ ਹੁੰਦਾ ਹੈ। ਇਹ ਕੋਲੇ ਦੀਆਂ ਕਿਸਮਾਂ ਦੇ ਅਨੁਸਾਰ ਘਟ ਗਰਮੀ ਪੈਦਾ ਕਰਦਾ ਹੈ।
    ਇਸ ਵਿਚ ਕਾਰਬਨ ਦੀ ਮਾਤਰਾ 45% ਤੋਂ 70% ਭਾਗ ਤਕ ਹੁੰਦੀ ਹੈ।
  2. ਬਿਮਿਨਸ (Bituminus)-ਇਹ ਕੋਲੇ ਦਾ ਸਭ ਤੋਂ ਪ੍ਰਸਿੱਧ ਰੂਪ ਹੈ । ਇਹ ਬਿਲਕੁਲ ਕਾਲੇ ਰੰਗ ਦਾ ਹੁੰਦਾ ਹੈ ਅਤੇ ਸਖ਼ਤ ਹੁੰਦਾ ਹੈ। ਇਸ ਵਿਚ ਸਲਫਰ ਹੁੰਦਾ ਹੈ ਅਤੇ ਕਾਰਬਨ ਦੀ ਮਾਤਰਾ 75% ਤੋਂ 90% ਭਾਗ ਤਕ ਹੁੰਦੀ ਹੈ।
  3. ਐੱਥਰਾਈਟ (Anthracite) -ਇਹ ਸਭ ਤੋਂ ਵਧੀਆ ਕੁਆਲਟੀ ਦਾ ਕੋਲਾ ਹੁੰਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ 95% ਤਕ ਹੁੰਦੀ ਹੈ। ਇਹ ਬਹੁਤ ਸਖ਼ਤ ਹੁੰਦਾ ਹੈ ਅਤੇ ਬਾਲਣ ਵੇਲੇ ਬਹੁਤ ਗਰਮੀ ਪੈਦਾ ਕਰਦਾ ਹੈ। ਇਹ ਬਹੁਤ ਸਾਫ਼ ਬਲਦਾ ਹੈ ਅਤੇ ਪ੍ਰਦੂਸ਼ਣ ਵੀ ਘੱਟ ਫੈਲਾਉਂਦਾ ਹੈ :

ਪ੍ਰਸ਼ਨ 2.
ਕੋਲੇ ਦੀ ਖੁਦਾਈ ਦੇ ਬੁਰੇ ਪ੍ਰਭਾਵ (III Effects of Coal Minning) ਦੱਸੋ ।
ਉੱਤਰ-
ਕੋਲਾ ਕੱਢਣਾ ਇਕ ਬਹੁਤ ਹੀ ਖ਼ਤਰੇ ਵਾਲਾ ਕੰਮ ਹੈ। ਕੋਲੇ ਦੀਆਂ ਖਾਣਾਂ ਵਿਚ ਦੁਰਘਟਨਾ ਹੋਣ ਦੇ ਕਾਰਨ ਜਾਨ-ਮਾਲ ਦੀ ਹਾਨੀ ਆਮ ਗੱਲ ਹੈ। ਕੋਲਾ ਕੱਢਣ ਨਾਲ ਬਨਸਪਤੀ ਦੀ ਉੱਪਰੀ ਤਹਿ ਹਟ ਜਾਂਦੀ ਹੈ ਜਿਸ ਦੇ ਨਾਲ ਜੰਗਲੀ ਜੀਵਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਦਾ ਹੈ। ਕੋਲਾ ਖ਼ਾਣਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਛਾਤੀ, ਚਮੜੀ, ਸਾਹ ਆਦਿ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਤਰ੍ਹਾਂ ਕੋਲਾ ਕੱਢਣਾ ਵਾਤਾਵਰਣ ਅਤੇ ਸਿਹਤ ਦੋਨਾਂ ਲਈ ਹਾਨੀਕਾਰਕ ਹੈ। ਖਾਣ ਖੁਦਾਈ ਦੇ ਸਮੇਂ ਮੀਥੇਨ (Methane) ਗੈਸ ਪੈਦਾ ਹੋ ਜਾਂਦੀ ਹੈ ਅਤੇ ਕਈ ਵਾਰ ਇਸ ਨੂੰ ਅੱਗ ਲੱਗਣ ਦੇ ਕਾਰਨ ਨਾ-ਕੇਵਲ ਹਾਨੀਕਾਰਕ ਗੈਸਾਂ ਜਿਵੇਂ ਕਿ CO2, SO2, ਅਤੇ NO2 ਹੀ ਪੈਦਾ ਹੁੰਦੀਆਂ ਹਨ, ਸਗੋਂ ਖਾਣ ਹੇਠਾਂ ਕੰਮ ਕਰ ਰਹੇ ਲੋਕ ਵੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ । ਖਾਣ ਖੁਦਾਈ ਸਮੇਂ ਕੋਲੇ ਦੇ ਮਹੀਨੇ ਕਣ ਮਨੁੱਖਾਂ ਅਤੇ ਸਾਹ ਦੀਆਂ ਬੀਮਾਰੀਆਂ ਵੀ ਪੈਦਾ ਕਰ ਦਿੰਦੇ ਹਨ ।

ਪ੍ਰਸ਼ਨ 3.
ਕੋਲੇ ਦੇ ਬਲਣ ਨਾਲ ਵਾਤਾਵਰਣ ਕਿਵੇਂ ਪ੍ਰਭਾਵਿਤ ਹੁੰਦਾ ਹੈ ?
ਉੱਤਰ-
ਕੋਲੇ ਦੇ ਬਲਣ ਨਾਲ ਕਾਰਬਨ ਡਾਈਆਕਸਾਈਡ (CO2), ਸਲਫਰ ਡਾਈਆਕਸਾਈਡ (SO2), ਨਾਈਟ੍ਰੋਜਨ ਡਾਈਆਕਸਾਈਡ (NO2,) ਵਰਗੀਆਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ। ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਨਾਲ ਫ਼ਸਲਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਸੰਸਾਰ ਦੇ ਤਾਪਮਾਨ ਵਿਚ ਵਾਧਾ ਹੁੰਦਾ ਹੈ। ਇਸ ਦੇ ਨਾਲ-ਨਾਲ ਸਲਫਰ ਅਤੇ ਨਾਈਟ੍ਰੋਜਨ ਆਕਸਾਈਡ ਜਲਵਾਸ਼ਪ ਨਾਲ ਮਿਲ ਕੇ ਤੇਜ਼ਾਬੀ ਵਰਖਾ ਪੈਦਾ ਕਰਦੀਆਂ ਹਨ, ਜਿਸ ਦੇ ਨਾਲ ਬਨਸਪਤੀ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਦਾ ਹੈ। ਕੋਲੇ ਦੇ ਬਲਣ ਨਾਲ ਧੂੰਆਂ ਪੈਦਾ ਹੁੰਦਾ ਹੈ ਜਿਸ ਨਾਲ ਹਵਾ ਦੂਸ਼ਿਤ ਹੁੰਦੀ ਹੈ। ਕੋਲੇ ਦੇ ਬਲਣ ਨਾਲ ਜ਼ਹਿਰੀਲੀਆਂ ਚੀਜ਼ਾਂ ਜਿਸ ਤਰ੍ਹਾਂ ਪਾਰਾ, ਕੈਲਸ਼ੀਅਮ, ਸੀਸਾ, ਜ਼ਿੰਕ ਆਦਿ ਤੱਤ ਗੈਸ ਦੇ ਰੂਪ ਵਿਚ ਨਿਕਲਦੇ ਹਨ ਜੋ ਮਨੁੱਖ ਦੇ ਅਨੇਕਾਂ ਰੋਗਾਂ ਦਾ ਕਾਰਨ ਬਣਦੇ ਹਨ।

ਪ੍ਰਸ਼ਨ 4.
ਅੰਸ਼ਕ-ਕਸ਼ੀਦਣ (Fractional Distillation) ਕਿਰਿਆ ਦੀ ਵਿਆਖਿਆ ਕਰੋ ।
ਉੱਤਰ-
ਪੈਟਰੋਲੀਅਮ ਇਕ ਸੂਖ਼ਮ ਜੀਵ ਜੰਤੂਆਂ ਤੋਂ ਪੈਦਾ ਹੋਣ ਵਾਲਾ ਬਾਲਣ ਹੈ ਜਿਸ ਦਾ ਨਿਰਮਾਣ ਧਰਤੀ ਹੇਠਾਂ ਕਰੋੜਾਂ ਸਾਲ ਪਹਿਲਾਂ ਦੱਬੀ ਹੋਈ ਬਨਸਪਤੀ ਤੋਂ ਹੋਇਆ ਹੈ। ਧਰਤੀ ਦੇ ਹੇਠ ਪਾਇਆ ਜਾਣ ਵਾਲਾ ਤੇਲ, ਖੂਹਾਂ ਵਿਚੋਂ ਪੰਪਾਂ ਦੁਆਰਾ ਕੱਢਿਆ ਜਾਂਦਾ ਹੈ, ਜਿਸ ਵਿਚ ਪਾਣੀ, ਮਿੱਟੀ ਅਤੇ ਲੂਣ ਮਿਲੇ ਹੁੰਦੇ ਹਨ। ਇਸ ਨੂੰ ਕੱਚਾ ਤੇਲ (Crude oil) ਵੀ ਕਿਹਾ ਜਾਂਦਾ ਹੈ। ਇਸ ਨੂੰ ਅਸੀਂ ਕੁਦਰਤੀ ਰੂਪ ਵਿਚ ਬਾਲਣ ਵਜੋਂ ਨਹੀਂ ਵਰਤ ਸਕਦੇ। ਆਖ਼ਿਰ ਇਸ ਵਿਚ ਲੋੜ ਵਾਲੀਆਂ ਚੀਜ਼ਾਂ ਨੂੰ ਵੱਖ ਕਰਨ ਲਈ ਉੱਚ ਤਾਪ ’ਤੇ ਸੋਧਣ ਕੀਤਾ ਜਾਂਦਾ ਹੈ। ਪੈਟਰੋਲੀਅਮ ਦੇ ਸੋਧਣ ਦੀ ਕਿਰਿਆ ਲਈ ਇਸ ਨੂੰ ਗਰਮ ਕਰਨ ਦੀ ਜ਼ਰੂਰਤ ਪੈਂਦੀ ਹੈ।
ਇਸ ਕਿਰਿਆ ਨਾਲ ਪੈਟਰੋਲੀਅਮ ਵਿਚੋਂ ਵੱਖ-ਵੱਖ ਤੱਤਾਂ ਨੂੰ ਅਲੱਗ ਕੀਤਾ ਜਾਂਦਾ ਹੈ। ਵੱਖਵੱਖ ਤੱਤ ਵਾਸ਼ਪ ਬਣ ਕੇ ਜਾਂਦੇ ਹਨ ਜਿਨ੍ਹਾਂ ਨੂੰ ਅਲੱਗ-ਅਲੱਗ ਤਾਪਮਾਨ ਤੇ ਇਕੱਠਾ ਕੀਤਾ ਜਾਂਦਾ ਹੈ। ਪੈਟਰੋਲੀਅਮ ਦੇ ਬਾਲਣ ਨਾਲ ਹੇਠ ਲਿਖੇ ਤੱਤ ਮਿਲਦੇ ਹਨ –
PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ 1
ਡੀਜ਼ਲ ਤੇਲ ਐਫ਼ੋਲਟ –

  1. ਪੈਟਰੋਲ
  2. ਡੀਜ਼ਲ
  3. ਮਿੱਟੀ ਦਾ ਤੇਲ
  4. ਬਗਣ ਤੇਲ
  5. ਪਲਾਸਟਿਕ
  6. ਪੈਰਾਫਿਨ ਅਤੇ ਸ੍ਰੀਸ।

ਪ੍ਰਸ਼ਨ 5.
ਪੈਟਰੋਲੀਅਮ ਦੀ ਵਰਤੋਂ ਦੇ ਕੀ-ਕੀ ਨਤੀਜੇ ਹਨ ?
ਉੱਤਰ-
ਪੈਟਰੋਲ ਦੀ ਵਰਤੋਂ ਦੇ ਹੇਠ ਲਿਖੇ ਸਿੱਟੇ ਨਿਕਲਦੇ ਹਨ –

  1. ਪੈਟਰੋਲੀਅਮ ਪਦਾਰਥਾਂ ਨੂੰ ਸਾੜਨ ‘ਤੇ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਧੂੰਆਂ ਅਤੇ ਹਾਈਡੋਕਾਰਬਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਮਨੁੱਖ ਅਤੇ ਬਾਕੀ ਜੀਵ-ਜੰਤੂਆਂ ਲਈ ਬਹੁਤ ਹਾਨੀਕਾਰਕ ਹਨ। ਇਹਨਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ; ਜਿਵੇਂ-ਸਾਹ ਦਾ ਰੋਗ, ਚਮੜੀ ਦਾ ਰੋਗ, ਅੰਨ੍ਹਾਪਣ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਨ।
  2. ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੀਆਂ ਗੈਸਾਂ ਅਕਾਸ਼ ਵਿਚ ਜਲਵਾਸ਼ਪਾਂ ਨਾਲ ਮਿਲ ਕੇ ਤੇਜ਼ਾਬੀ ਵਰਖਾ ਕਰਦੀਆਂ ਹਨ ਜਿਸ ਨਾਲ ਫ਼ਸਲਾਂ, ਬਨਸਪਤੀ ਅਤੇ ਇਮਾਰਤਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।
  3. ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਜਿਸ ਦੇ ਨਾਲ ਵਿਸ਼ਵ ਤਾਪਮਾਨ ਦੇ ਵਾਧੇ ਦੀ ਸਮੱਸਿਆ ਪੈਦਾ ਹੋ ਗਈ ਹੈ।
  4. ਤੇਲ ਦੇ ਖੂਹਾਂ ਵਿਚੋਂ ਅਤੇ ਸਮੁੰਦਰੀ ਜਹਾਜ਼ਾਂ ਵਿਚ ਹੋਣ ਵਾਲੇ ਤੇਲ ਦੇ ਰਿਸਾਅ ਨਾਲ ਕਈ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਵੇਂ-ਸਮੁੰਦਰੀ ਪਾਣੀ ਅਤੇ ਧਰਤੀ ਪ੍ਰਦੂਸ਼ਿਤ ਹੁੰਦੇ ਹਨ ਜਿਹਨਾਂ ਨਾਲ ਵੱਡੀ ਗਿਣਤੀ ਵਿਚ ਜੀਵ-ਜੰਤੂਆਂ ਦੀ ਮੌਤ ਹੋ ਜਾਂਦੀ ਹੈ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 6.
ਕੁਦਰਤੀ ਗੈਸ (Natural Gas) ਦੇ ਪ੍ਰਮੁੱਖ ਫਾਇਦੇ ਕਿਹੜੇ-ਕਿਹੜੇ ਹਨ ?
ਉੱਤਰ-
ਕੁਦਰਤੀ ਗੈਸ ਦੇ ਫਾਇਦੇ ਹੇਠ ਲਿਖੇ ਹਨ –

  • ਕੁਦਰਤੀ ਗੈਸ ਸ਼ਕਤੀ ਸਾਧਨਾਂ ਲਈ, ਬਿਜਲੀ ਪੈਦਾ ਕਰਨ ਲਈ ਵਰਤੀ ਜਾਂਦੀ ਹੈ।
  • ਇਸ ਦੀ ਵਰਤੋਂ ਸੀਮੇਂਟ, ਕੱਚ, ਇੱਟਾਂ ਅਤੇ ਖਾਦ ਬਣਾਉਣ ਦੇ ਸੰਬੰਧਿਤ ਉਦਯੋਗਾਂ ਵਿਚ ਬਾਲਣ ਦੇ ਰੂਪ ਵਿਚ ਕੀਤੀ ਜਾਂਦੀ ਹੈ ।
  • ਕੁਦਰਤੀ ਗੈਸ ਵਿਚ ਪਾਏ ਜਾਣ ਵਾਲੇ ਪੈਟਰੋਲੀਅਮ ਰਸਾਇਣਾਂ ਨੂੰ ਪਲਾਸਟਿਕ, ਦਵਾਈਆਂ, ਡਿਟਰਜੈਂਟ ਆਦਿ ਦੇ ਉਤਪਾਦਨ ਵਿਚ ਉਪਯੋਗ ਕੀਤਾ ਜਾਂਦਾ ਹੈ।
  • ਵੱਧ ਦਬਾਅ ਪਾ ਕੇ ਕੁਦਰਤੀ ਗੈਸ ਨੂੰ C.N.G. ਗੈਸ ਵਿਚ ਬਦਲਿਆ ਜਾਂਦਾ ਹੈ। C.N.G. ਗੈਸ ਦੀ ਵਰਤੋਂ ਗੱਡੀਆਂ ਦੇ ਬਾਲਣ ਦੇ ਰੂਪ ਵਿਚ ਕੀਤੀ ਜਾਂਦੀ ਹੈ।
  • ਵਿਕਾਸਸ਼ੀਲ ਦੇਸ਼ਾਂ ਵਿਚ C.N.G. ਦਾ ਪ੍ਰਯੋਗ ਘਰਾਂ ਅਤੇ ਕਾਰਖ਼ਾਨਿਆਂ ਦੀਆਂ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤਾ ਜਾਂਦਾ ਹੈ।

ਪ੍ਰਸ਼ਨ 7.
ਬਾਲਣ-ਲੱਕੜੀ (Firewood) ਦੀਆਂ ਕੁਝ ਹਾਨੀਆਂ ਦੱਸੋ ।
ਉੱਤਰ-
ਜਲਾਉਣ ਵਾਲੀ ਲੱਕੜੀ ਦਾ ਪ੍ਰਯੋਗ ਪੁਰਾਣੇ ਸਮੇਂ ਤੋਂ ਬਾਲਣ ਦੇ ਰੂਪ ਵਿਚ ਕੀਤਾ ਜਾਂਦਾ ਹੈ। ਸੰਸਾਰ ਦੀ ਕੁੱਲ ਜਨਸੰਖਿਆ ਦਾ ਅੱਧਾ ਹਿੱਸਾ ਇਸ ਨੂੰ ਬਾਲਣ ਦੇ ਰੂਪ ਵਿਚ ਉਪਯੋਗ ਕਰਦਾ ਹੈ। ਪਰੰਤੂ ਹੇਠ ਲਿਖੀਆਂ ਹਾਨੀਆਂ ਦੇ ਕਾਰਨ ਇਸ ਨੂੰ ਬਾਲਣ ਦਾ ਵਧੀਆ ਸੋਮਾ ਨਹੀਂ ਕਿਹਾ ਜਾ ਸਕਦਾ –

  1. ਲੱਕੜੀ ਵਿਚ ਉਰਜਾ ਤੱਤ ਘੱਟ ਹੁੰਦੇ ਹਨ ਅਤੇ ਭਾਰ ਅਤੇ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।
  2. ਲੱਕੜੀ ਦੀ ਪ੍ਰਾਪਤੀ ਲਈ ਜੰਗਲਾਂ ਨੂੰ ਕੱਟਣਾ ਪੈਂਦਾ ਹੈ ਜਿਸ ਨਾਲ ਵਾਤਾਵਰਣ ਸੰਤੁਲਨ ਖ਼ਰਾਬ ਹੋ ਜਾਂਦਾ ਹੈ।
  3. ਬਾਲਣ ਵਾਲੀ ਲੱਕੜੀ ਬਲਣ ਵੇਲੇ ਵੱਡੀ ਮਾਤਰਾ ਵਿਚ ਧੂੰਆਂ ਪੈਦਾ ਕਰਦੀ ਹੈ ਜਿਸ ਨਾਲ ਔਰਤਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।
  4. ਲੱਕੜੀ ਦੇ ਬਲਣ ਨਾਲ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਵਾਯੂਮੰਡਲ ਵਿਚ ਫੈਲ ਜਾਂਦੇ ਹਨ ਜਿਸ ਨਾਲ ਹਵਾ ਦੂਸ਼ਿਤ ਹੋ ਜਾਂਦੀ ਹੈ।

(ਸ) ਵੱਡ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਕੋਲੇ ਦੀ ਉਤਪੱਤੀ, ਪਾਪਤੀ, ਕਿਸਮਾਂ ਅਤੇ ਵਰਤੋਂ ਬਾਰੇ ਲਿਖੋ।
ਉੱਤਰ-
ਇਹ ਜੀਵ-ਜੰਤੂਆਂ ਤੋਂ ਪੈਦਾ ਹੋਣ ਵਾਲਾ ਬਾਲਣ ਹੈ। ਇਹ ਊਰਜਾ ਦਾ ਇਕ ਮਹੱਤਵਪੂਰਨ ਸਾਧਨ ਹੈ। ਕੋਲਾ ਧਰਤੀ ਦੇ ਅੰਦਰ ਦੱਬੀ ਪਈ ਬਨਸਪਤੀ ਤੋਂ ਬਣਿਆ ਹੋਇਆ ਕੋਲੇ ਦੀ ਉਤਪੱਤੀ ਅਤੇ ਪ੍ਰਾਪਤੀ (Formation and Extraction of Coal)- ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਜੰਗਲ ਹੀ ਜੰਗਲ ਸਨ |
ਧਰਤੀ ਦੀ ਹਲਚਲ ਦੇ ਕਾਰਨ ਇਹ ਸਾਰੇ ਜੰਗਲ ਧਰਤੀ ਦੇ ਹੇਠਾਂ ਦੱਬੇ ਗਏ। ਧਰਤੀ ਦੀ ਅੰਦਰੂਨੀ ਗਰਮੀ ਅਤੇ ਉੱਪਰੀ ਦਬਾਅ ਦੇ ਕਾਰਨ ਇਹ ਦੱਬੀ ਹੋਈ ਬਨਸਪਤੀ ਹੌਲੀ-ਹੌਲੀ ਕੋਲੇ ਵਿਚ ਬਦਲ ਗਈ। ਇਸ ਲਈ ਕੋਲਾ ਪਰਤਦਾਰ ਚੱਟਾਨਾਂ ਦੇ ਰੂਪ ਵਿਚ ਮਿਲਦਾ ਹੈ। ਕੋਲੇ ਵਿਚ ਮੁੱਖ ਤੱਤ ਕਾਰਬਨ ਹੁੰਦਾ ਹੈ ਅਤੇ ਇਸ ਵਿਚ ਹਾਈਡੋਜਨ, ਆਕਸੀਜਨ ਅਤੇ ਸਵਾਹ ਆਦਿ ਵੀ ਮਿਲੇ ਹੁੰਦੇ ਹਨ। ਕੋਲੇ ਦੀਆਂ ਵੱਖ-ਵੱਖ ਕਿਸਮਾਂ (Different Types of Coal)-

ਕਾਰਬਨ ਦੀ ਮਾਤਰਾ ਦੇ ਅਨੁਸਾਰ ਕੋਲੇ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ –

  • ਲਿਗਨਾਈਟ (Lignite)-ਇਹ ਭੂਰਾ ਜਾਂ ਕਾਲੇ ਭੂਰੇ ਰੰਗ ਦਾ ਹੁੰਦਾ ਹੈ। ਇਸ ਕਿਸਮ ਦਾ ਕੋਲਾ ਬਾਕੀ ਕੋਲੇ ਦੀਆਂ ਕਿਸਮਾਂ ਤੋਂ ਘੱਟ ਗਰਮੀ ਪੈਦਾ ਕਰਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ 45 ਤੋਂ 70% ਭਾਗ ਤਕ ਹੁੰਦੀ ਹੈ।
  • ਬਿਟੂਮਿਨਸ (Bituminous)-ਇਹ ਕੋਲੇ ਦਾ ਸਭ ਤੋਂ ਮਸ਼ਹੂਰ ਰੂਪ ਹੈ। ਇਹ ਬਿਲਕੁਲ ਕਾਲੇ ਰੰਗ ਦਾ ਹੁੰਦਾ ਹੈ। ਇਸ ਵਿਚ ਬਨਸਪਤੀ ਦੇ ਰੇਸ਼ੇ ਹੁੰਦੇ ਹਨ। ਇਸ ਵਿਚ ਸਲਫਰ ਦੀ ਮਾਤਰਾ ਪਾਈ ਜਾਂਦੀ ਹੈ ਅਤੇ ਇਸ ਨੂੰ ਜਲਾਉਣ ‘ਤੇ ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ। ਇਸ ਵਿਚ ਕਾਰਬਨ ਦੀ ਮਾਤਰਾ 75 ਤੋਂ 90% ਭਾਗ ਤਕ ਹੁੰਦੀ ਹੈ।
  • ਐੱਥਰਾਸਾਈਟ (Anthracite-ਇਹ ਸਭ ਤੋਂ ਵਧੀਆ ਕਿਸਮ ਦਾ ਕੋਲਾ ਹੁੰਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ 95% ਤਕ ਹੁੰਦੀ ਹੈ। ਇਹ ਬਹੁਤ ਸਖ਼ਤ ਹੁੰਦਾ ਹੈ ਅਤੇ ਜਲਾਉਣ ‘ਤੇ ਬਹੁਤ ਜ਼ਿਆਦਾ ਉਰਜਾ ਤਾਪ ਪੈਦਾ ਕਰਦਾ ਹੈ। ਇਹ ਬਹੁਤ ਸਾਫ਼ ਤਰੀਕੇ ਨਾਲ ਬਲਦਾ ਹੈ ਅਤੇ ਇਸ ਤੋਂ ਪ੍ਰਦੂਸ਼ਣ ਵੀ ਬਹੁਤ ਘੱਟ ਹੁੰਦਾ ਹੈ।

ਕੋਲੇ ਦੀਆਂ ਤਿੰਨੇ ਕਿਸਮਾਂ ਭੂਮੀ ਹੇਠਾਂ ਪਰਤਾਂ ਦੇ ਰੂਪ ਵਿਚ ਹੁੰਦੀਆਂ ਹਨ। ਖ਼ਾਨਾਂ ਵਿਚੋਂ ਕੱਢਿਆ ਜਾਣ ਵਾਲਾ ਕੋਲਾ ਸਭ ਤੋਂ ਵੱਧ ਬਾਲਣ ਦੇ ਰੂਪ ਵਿਚ ਵਰਤਿਆ ਜਾਂਦਾ ਹੈ ਜਿਸ ਦੇ ਮੁੱਖ ਭੰਡਾਰ ਅਮਰੀਕਾ, ਭੂਤਪੂਰਵ ਸੋਵੀਅਤ ਯੂਨੀਅਨ ਅਤੇ ਚੀਨ ਵਿਚ ਹਨ। ਭਾਰਤ ਵਿਚ ਜ਼ਿਆਦਾ ਕੋਲੇ ਦੇ ਭੰਡਾਰ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਸਥਿਤ ਹਨ।

ਵੱਖ-ਵੱਖ ਪ੍ਰਕਾਰ ਦੇ ਕੋਲੇ ਦੀ ਕਢਾਈ (Extraction of different Grades of coals) -ਕੋਲੇ ਦੀਆਂ ਸਾਰੀਆਂ ਤਿੰਨੇ ਕਿਸਮਾਂ ਧਰਤੀ ਦੇ ਹੇਠ ਤਲਛੱਟਾਂ ਦੀ ਸ਼ਕਲ ਵਿੱਚ ਦੱਬੀਆਂ ਹੋਈਆਂ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਖਾਣ ਖੁਦਾਈ ਵਿਧੀ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ।

ਕੋਲੇ ਦੇ ਉਪਯੋਗ (Uses of Coal) –

  1. ਕੋਲਾ ਉਦਯੋਗ ਦੀ ਰੀੜ੍ਹ ਦੀ ਹੱਡੀ ਹੈ। ਇਸ ਦੀ ਵਰਤੋਂ ਬਾਲਣ ਵਾਲੀ ਲੱਕੜੀ ਦੇ ਥਾਂ ‘ਤੇ ਕੀਤੀ ਜਾਂਦੀ ਹੈ। ਕੋਲਾ ਉਦਯੋਗਾਂ ਵਿਚ ਊਰਜਾ ਦੇ ਰੂਪ ਵਿਚ ਵਰਤਿਆ ਜਾਂਦਾ ਹੈ।
  2. ਕੋਲੇ ਦਾ ਉਪਯੋਗ ਕੋਕ, ਕੋਲਾ ਗੈਸ, ਬਨਾਵਟੀ ਰੰਗ, ਕੋਲਤਾਰ, ਬਨਾਵਟੀ ਪੈਟਰੋਲ ਅਤੇ ਵੱਖ-ਵੱਖ ਤਰ੍ਹਾਂ ਦੇ ਤੱਤ; ਜਿਵੇਂ-ਬੈਨਜ਼ੀਨ, ਟਾਈਲਿਨ, ਐਨੀਲਿਨ, ਐਨਥਰਾਸਿਨ, ਅਮੋਨੀਆ, ਨੈਪਥਲੀਨ ਆਦਿ ਦੇ ਬਣਾਉਣ ਵਿਚ ਕੀਤਾ ਜਾਂਦਾ ਹੈ।
  3. ਕੋਲੇ ਦਾ 60% ਭਾਗ ਉਤਪਾਦਨ ਉਰਜਾ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਊਰਜਾ ਨਿਰਮਾਣ ਕੋਲੇ ਦਾ ਮਹੱਤਵਪੂਰਨ ਖ਼ਪਤਕਾਰ ਹੈ।
  4. ਲੋਹਾ ਇਸਪਾਤ ਉਦਯੋਗ ਦਾ ਮੁੱਖ ਅਧਾਰ ਕੋਲਾ ਹੀ ਹੈ। ਕੋਲੇ ਦੀ ਸ਼ਕਤੀ ਨਾਲ ਹੀ ਉਦਯੋਗਿਕ ਵਿਕਾਸ ਸੰਭਵ ਹੈ। ਹੁਣ ਸੰਸਾਰ ਵਿਚ ਖਣਿਜ ਤੇਲ ਦੀ ਜ਼ਿਆਦਾ ਵਰਤੋਂ ਕੀਤੀ ਜਾਣ ਲੱਗ ਪਈ ਹੈ।

ਪਰੰਤੂ ਫਿਰ ਵੀ ਕੋਲੇ ਦੀ ਮਹੱਤਤਾ ਵਿਚ ਕੋਈ ਕਮੀ ਨਹੀਂ ਆਈ ਹੈ। ਖਣਿਜ ਤੇਲਾਂ ਦਾ ਭੰਡਾਰ ਸੀਮਤ ਹੈ। ਜਦੋਂ ਤਕ ਸੰਸਾਰ ਵਿਚ ਉਰਜਾ ਦਾ ਭੰਡਾਰ ਖ਼ਤਮ ਨਹੀਂ ਹੋ ਜਾਂਦਾ ਉਸ ਵੇਲੇ ਤਕ ਕੋਲੇ ਦੀ ਵਰਤੋਂ ਉਰਜਾ ਦੇ ਸਾਧਨ ਵਜੋਂ ਹੁੰਦੀ ਰਹੇਗੀ।

ਪ੍ਰਸ਼ਨ 2.
ਪੈਟਰੋਲੀਅਮ ਦੀ ਉਤਪੱਤੀ, ਪ੍ਰਾਪਤੀ, ਸੁਧਾਈ ਅਤੇ ਵਰਤੋਂ ਬਾਰੇ ਚਰਚਾ ਕਰੋ ।
ਉੱਤਰ-
ਪੈਟਰੋਲੀਅਮ ਦੀ ਉਤਪੱਤੀ (Formation of Petroleum)-ਪੈਟਰੋਲ ਚੱਟਾਨਾਂ ਤੋਂ ਪ੍ਰਾਪਤ ਹੁੰਦਾ ਹੈ। ਵਿਗਿਆਨਿਕਾਂ ਦੇ ਅਨੁਸਾਰ ਪੈਟਰੋਲੀਅਮ ਦੀ ਉਤਪੱਤੀ ਸਮੁੰਦਰੀ ਬਨਸਪਤੀ, ਜੀਵਾਣੁਆਂ ਆਦਿ ਦੇ ਸੜਨ, ਬਨਸਪਤੀ ਅਤੇ ਜੀਵਾਂ ਦੇ ਪਿੰਜਰਾਂ ਦੇ ਸਮੁੰਦਰੀ ਤਲ ‘ਤੇ ਦੱਬ ਜਾਣ ਦੇ ਬਾਅਦ ਭੂਮੀ ਹੇਠ ਹੋਈ ਹੈ। ਤਾਪ, ਬੈਕਟੀਰੀਆ ਅਤੇ ਰਸਾਇਣਿਕ ਕਿਰਿਆਵਾਂ ਦੇ ਕਾਰਨ, ਮਰੇ ਹੋਏ ਜੀਵਾਂ, ਪੌਦਿਆਂ ਦੇ ਪਿੰਜਰਾਂ ਤੋਂ ਲੱਖਾਂ ਸਾਲ ਬਾਅਦ ਪੈਟਰੋਲੀਅਮ ਬਣਿਆ ਹੈ।

ਪੈਟਰੋਲੀਅਮ ਦੀ ਪ੍ਰਾਪਤੀ (Extraction of Petroleum) -ਪੈਟਰੋਲੀਅਮ ਦੇ, ਭੰਡਾਰ ਦੀ ਖੋਜ ਇਕ ਖ਼ਾਸ ਕਿਸਮ ਦੀਆਂ ਚੱਟਾਨਾਂ ਨੂੰ ਲੱਭਣ ਨਾਲ ਹੁੰਦੀ ਹੈ ਜਿਹਨਾਂ ਦਾ ਖਣਿਜ ਤੇਲਾਂ ਦੁਆਲੇ ਇਕ ਜਾਲ ਵਿਛਿਆ ਹੁੰਦਾ ਹੈ। ਸੰਭਾਵਿਤ ਸਥਾਨਾਂ ‘ਤੇ ਖੂਹ ਪੁੱਟ ਕੇ ਪੈਟਰੋਲੀਅਮ ਨੂੰ ਬਾਹਰ ਕੱਢ ਲਿਆ ਜਾਂਦਾ ਹੈ|

ਪੈਟਰੋਲੀਅਮ ਦੀ ਸੁਧਾਈ (Refining of Petroleum)-ਪੈਟਰੋਲੀਅਮ ਨੂੰ ਖੁਹਾਂ ਵਿਚੋਂ ਪੰਪ ਦੁਆਰਾ ਕੱਢ ਲਿਆ ਜਾਂਦਾ ਹੈ ਜਿਸ ਵਿਚ ਪਾਣੀ, ਮਿੱਟੀ ਅਤੇ ਖਣਿਜ ਲੂਣ ਮਿਲੇ ਹੁੰਦੇ ਹਨ ਜਿਸ ਨੂੰ ਕੱਚਾ ਤੇਲ ਕਿਹਾ ਜਾਂਦਾ ਹੈ। ਪੈਟਰੋਲੀਅਮ ਨੂੰ ਉਸਦੇ ਅਸਲੀ ਰੂਪ ਵਿਚ ਵਰਤਿਆ ਨਹੀਂ ਜਾ ਸਕਦਾ। ਖਣਿਜ ਤੇਲ ਤੋਂ ਉਪਯੋਗੀ ਵਸਤਾਂ ਨੂੰ ਅਲੱਗ ਕਰ ਲਿਆ ਜਾਂਦਾ ਹੈ। ਇਸ ਨੂੰ ਪੈਟਰੋਲੀਅਮ ਦੀ ਸੁਧਾਈ ਕਿਹਾ ਜਾਂਦਾ ਹੈ। ਪੈਟਰੋਲੀਅਮ ਦੀ ਸੁਧਾਈ ਕਰਨ ਲਈ ਇਸਨੂੰ ਉੱਚੇ ਤਾਪਮਾਨ ‘ਤੇ ਗਰਮ ਕੀਤਾ ਜਾਂਦਾ ਹੈ ਜਿਸ ਨਾਲ ਵੱਖ-ਵੱਖ ਚੀਜ਼ਾਂ ਦਾ ਆਪਣੇਆਪਣੇ ਉਬਲਣ ਬਿੰਦੂ ‘ਤੇ ਵਾਸ਼ਪੀਕਰਨ ਹੋ ਜਾਂਦਾ ਹੈ। ਇਸ ਕਿਰਿਆ ਵਿਚੋਂ ਵੱਖ-ਵੱਖ ਤੱਤ ਵਾਸ਼ਪ ਦੇ ਰੂਪ ਵਿਚ ਉੱਪਰ ਉੱਠਦੇ ਹਨ ਅਤੇ ਇਹਨਾਂ ਨੂੰ ਅਲੱਗ-ਅਲੱਗ ਪੱਧਰਾਂ ਤੇ ਇਕੱਠਾ ਕਰ ਲਿਆ ਜਾਂਦਾ ਹੈ। ਕੁਦਰਤੀ ਤੇਲ ਦਾ ਸ਼ੁੱਧੀਕਰਨ ਸਾਨੂੰ ਉਪਯੋਗੀ ਵਸਤਾਂ ਪ੍ਰਦਾਨ ਕਰਦਾ ਹੈ। ਪੈਟਰੋਲੀਅਮ ਦੇ ਸ਼ੁੱਧੀਕਰਨ ਤੋਂ ਸਾਨੂੰ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਪਲਾਸਟਿਕ, ਅਸਫਾਲਟ, ਪੈਰਾਫਿਨ, ਗਰੀਸ ਆਦਿ ਪ੍ਰਾਪਤ ਹੁੰਦੇ ਹਨ।
PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ 2

ਪੈਟਰੋਲੀਅਮ ਦੇ ਉਪਯੋਗ (Uses of Petroleum)-ਪੈਟਰੋਲੀਅਮ ਨੂੰ ਸਾਫ਼ ਕਰਨ ਤੋਂ ਬਾਅਦ ਬਹੁਤ ਉਪਯੋਗੀ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ। ਉਹਨਾਂ ਵਸਤਾਂ ਦੇ ਉਪਯੋਗ ਹੇਠ ਲਿਖੇ ਹਨ –

  1. ਡੀਜ਼ਲ ਦਾ ਉਪਯੋਗ ਮੁੱਖ ਤੌਰ ‘ਤੇ ਵੱਡੀਆਂ ਗੱਡੀਆਂ ਦੇ ਇੰਜਣਾਂ ਲਈ ਵਰਤਿਆ ਜਾਂਦਾ ਹੈ।
  2. ਪੈਟਰੋਲ ਆਵਾਜਾਈ ਦੇ ਸਾਧਨਾਂ ਵਿਚ ਵਰਤਿਆ ਜਾਂਦਾ ਹੈ, ਇਹ ਸਕੂਟਰਾਂ, ਕਾਰਾਂ ਵਰਗੇ ਵਾਹਨਾਂ ਨੂੰ ਚਲਾਉਣ ਵਾਸਤੇ ਵਰਤਿਆ ਜਾਂਦਾ ਹੈ।
  3. ਮਿੱਟੀ ਦਾ ਤੇਲ ਘਰਾਂ ਵਿਚ ਸਟੋਵ, ਲੈਂਪ ਜਗਾਉਣ ਦੇ ਕੰਮ ਆਉਂਦਾ ਹੈ। ਇਸ ਨੂੰ ਸਾਫ਼ ਕਰਕੇ ਹਵਾਈ ਜਹਾਜ਼ਾਂ ਨੂੰ ਵੀ ਚਲਾਉਣ ਲਈ ਵਰਤਦੇ ਹਨ ।
  4. ਵਿਤ ਪੈਟਰੋਲੀਅਮ ਗੈਸ (L.PG) ਪੈਟਰੋਲੀਅਮ ਨੂੰ ਸਾਫ਼ ਕਰਨ ਵੇਲੇ ਇਕੱਠੀ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਖਾਣਾ ਬਣਾਉਣ ਅਤੇ ਗਰਮੀ ਪੈਦਾ ਕਰਨ ਲਈ ਊਰਜਾ ਦੇ ਮੁੱਖ ਸੋਮੇ ਵਜੋਂ ਕੀਤੀ ਜਾਂਦੀ ਹੈ।
  5. ਕੁਦਰਤੀ ਤੇਲ ਤੋਂ ਪ੍ਰਾਪਤ ਰਸਾਇਣਾਂ ਦਾ ਪ੍ਰਯੋਗ ਖਾਦ, ਬਨਾਵਟੀ ਰੰਗ, ਪਲਾਸਟਿਕ, ਕੀਟਨਾਸ਼ਕ, ਬਨਾਵਟੀ ਰੇਸ਼ੇ ਅਤੇ ਦਵਾਈਆਂ ਆਦਿ ਬਣਾਉਣ ਲਈ ਕੀਤਾ ਜਾਂਦਾ ਹੈ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 3.
ਪਥਰਾਟ ਬਾਲਣਾਂ (Fossil Fuels) ਦੀਆਂ ਸੀਮਾਵਾਂ ਅਤੇ ਸੰਬੰਧਿਤ ਵਾਤਾਵਰਣਿਕ ਪ੍ਰਭਾਵਾਂ ਨੂੰ ਬਿਆਨ ਕਰੋ ।
ਉੱਤਰ-
ਪਥਰਾਟ ਬਾਲਣ ਅਤੇ ਲੱਕੜੀ ਦੋਵੇਂ ਊਰਜਾ ਦੇ ਮੁੱਖ ਸੋਮੇ ਹਨ ਕਿਉਂਕਿ ਮਨੁੱਖ ਇਨ੍ਹਾਂ ਦਾ ਉਪਯੋਗ ਬਹੁਤ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ। ਪਥਰਾਟ ਬਾਲਣ; ਜਿਵੇਂ ਕੋਲਾ, ਕੁਦਰਤੀ ਗੈਸ, ਪੈਟਰੋਲੀਅਮ ਪਦਾਰਥ ਆਦਿ ਉਰਜਾ ਦੇ ਉਹ ਸਾਧਨ ਹਨ ਜੋ ਧਰਤੀ ‘ਤੇ ਇਕ ਸੀਮਤ ਮਾਤਰਾ ਵਿਚ ਪਾਏ ਜਾਂਦੇ ਹਨ ਅਤੇ ਜਿਹਨਾਂ ਨੂੰ ਮੁੜ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੁਦਰਤੀ ਤੌਰ ‘ਤੇ ਇਨ੍ਹਾਂ ਦੇ ਭੰਡਾਰ ਸੀਮਤ ਹਨ। ਇਨ੍ਹਾਂ ਦੀ ਹੋਂਦ ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਬਣੀਆਂ ਕੁੱਝ ਖ਼ਾਸ ਵਿਧੀਆਂ ਨਾਲ ਹੋਈ ਸੀ। ਅੱਜ-ਕਲ੍ਹ ਇਨ੍ਹਾਂ ਨੂੰ ਬਣਾਉਣਾ ਔਖਾ ਹੈ ਕਿਉਂਕਿ ਇਨ੍ਹਾਂ ਨੂੰ ਬਣਾਉਣ ਲਈ ਲੱਖਾਂ ਸਾਲਾਂ ਦਾ ਸਮਾਂ ਲੱਗਦਾ ਹੈ, ਇਨ੍ਹਾਂ ਦੀ ਜ਼ਿਆਦਾ ਵਰਤੋਂ ਕਾਰਨ ਇਨ੍ਹਾਂ ਦੇ ਖ਼ਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਪਥਰਾਟ ਬਾਲਣਾਂ ਦੇ ਉਪਯੋਗ ਅਤੇ ਵਾਤਾਵਰਣ ‘ਤੇ ਪ੍ਰਭਾਵ (Adverse Effects on Environment Due to use of Fossil Fuels)-ਲੱਕੜੀ ਅਤੇ ਪਥਰਾਟ ਬਾਲਣ ਦਾ ਪ੍ਰਯੋਗ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ ਜਿਹੜਾ ਵਾਤਾਵਰਣ ਲਈ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਇਸ ਦੇ ਉਪਯੋਗ ਨਾਲ ਵਾਤਾਵਰਣ ਵਿਚ ਅਸੰਤੁਲਨ ਪੈਦਾ ਹੋ ਗਿਆ ਹੈ।

ਵਾਤਾਵਰਣ ਤੇ ਪੈਣ ਵਾਲੇ ਪ੍ਰਭਾਵ ਹੇਠ ਲਿਖੇ ਅਨੁਸਾਰ ਹਨ –

  1. ਪਥਰਾਟ ਬਾਲਣ ਤੋਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੀਆਂ ਘਾਤਕ ਗੈਸਾਂ ਪੈਦਾ ਹੁੰਦੀਆਂ ਹਨ ਜੋ ਮਨੁੱਖ ਅਤੇ ਪ੍ਰਾਣੀਆਂ ਲਈ ਬਹੁਤ ਹਾਨੀਕਾਰਕ ਹਨ। ਇਸ ਨਾਲ ਕਈ ਤਰ੍ਹਾਂ ਦੇ ਸਾਹ ਰੋਗ, ਚਮੜੀ ਰੋਗ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ।
  2. ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧਣ ਨਾਲ ਵਾਤਾਵਰਣ ਦੀ ਬਨਸਪਤੀ ‘ਤੇ ਭੈੜਾ ਅਸਰ ਪੈਂਦਾ ਹੈ ਜਿਸ ਦੇ ਨਾਲ ਵਿਸ਼ਵ ਤਾਪਮਾਨ ਵੱਧਣ ਲੱਗਦਾ ਹੈ ਜੋ ਕਿ ਚਿੰਤਾ ਦਾ ਕਾਰਨ ਹੈ।
  3. ਬਨਸਪਤੀ ਜਲਾਉਣ ਵੇਲੇ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਅਤੇ ਆਕਸਾਈਡ ਪੈਦਾ ਹੁੰਦੇ ਹਨ ਜੋ ਜਲਵਾਯੂ ਵਿਚ ਮੌਜੂਦ ਵਾਸ਼ਪ ਕਣਾਂ ਨਾਲ ਮਿਲ ਕੇ ਤੇਜ਼ਾਬ ਬਣਾਉਂਦੇ ਹਨ ਅਤੇ ਤੇਜ਼ਾਬੀ ਵਰਖਾ ਕਰਦੇ ਹਨ ਜਿਹੜੀ ਫ਼ਸਲਾਂ, ਜੀਵ-ਜੰਤੂਆਂ ਅਤੇ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੀ ਹੈ।
  4. ਕੋਲੇ ਵਿਚ ਪਾਏ ਜਾਣ ਵਾਲੇ ਪਦਾਰਥ ਬਲਣ ‘ਤੇ ਕਾਫ਼ੀ ਮਾਤਰਾ ਵਿਚ ਧੁੰਆਂ ਪੈਦਾ ਕਰਦੇ ਹਨ ਜਿਸ ਨਾਲ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ। ਇਸ ਤੋਂ ਇਲਾਵਾ ਜ਼ਹਿਰੀਲੇ ਤੱਤ; ਜਿਵੇਂ-ਪਾਰਾ, ਜ਼ਿੰਕ, ਸੀਸਾ ਆਦਿ ਪੈਦਾ ਹੁੰਦੇ ਹਨ ਜੋ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਕਰਦੇ ਹਨ।
  5. ਤੇਲ ਦੇ ਖੂਹਾਂ ਅਤੇ ਸਮੁੰਦਰੀ ਜਹਾਜ਼ਾਂ ਤੋਂ ਬਾਹਰ ਡਿੱਗਣ ਵਾਲੇ ਤੇਲ ਨਾਲ ਗੰਭੀਰ . ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਸਮੁੰਦਰੀ ਪਾਣੀ, ਜ਼ਮੀਨ (ਭੂਮੀ ਖ਼ਰਾਬ ਹੋ ਜਾਂਦੇ ਹਨ, ਜਿਸ ਕਾਰਨ ਭਾਰੀ ਗਿਣਤੀ ਵਿਚ ਜੀਵ-ਜੰਤੂਆਂ ਦੀ ਮੌਤ ਹੋ ਜਾਂਦੀ ਹੈ।
  6. ਕੋਲੇ ਨੂੰ ਖ਼ਾਣਾਂ ਵਿਚੋਂ ਬਾਹਰ ਕੱਢਣਾ ਵੀ ਕਾਫ਼ੀ ਮੁਸ਼ਕਿਲ ਹੈ। ਖ਼ਾਣਾਂ ਵਿਚ ਦੁਰਘਟਨਾ ਹੋਣ ਦੇ ਕਾਰਨ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਖ਼ਾਨਾਂ ਵਿਚੋਂ ਖਣਿਜ ਤੇਲ ਕੱਢਣ ਵੇਲੇ ਉੱਪਰੀ ਤਹਿ ‘ਤੇ ਪਾਈ ਜਾਣ ਵਾਲੀ ਬਨਸਪਤੀ ਅਤੇ ਮਿੱਟੀ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ ਜਿਸ ਦੇ ਕਾਰਨ ਜੀਵ-ਜੰਤੂਆਂ ਦੇ ਕੁਦਰਤੀ ਘਰ ਨਸ਼ਟ ਹੋ ਜਾਂਦੇ ਹਨ।
  7. ਕੋਲੇ ਦੀਆਂ ਖ਼ਾਣਾਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਛਾਤੀ, ਚਮੜੀ ਅਤੇ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਪਿੱਛੇ ਕੀਤੀ ਵਿਆਖਿਆ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪਥਰਾਟ ਬਾਲਣ ਦੀ ਵਰਤੋਂ ਵਾਤਾਵਰਣ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਵੀ ਹਾਨੀਕਾਰਕ ਹੈ। ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਇਹਨਾਂ ਦੇ ਭੰਡਾਰ ਖ਼ਤਮ ਹੋਣ ਦਾ ਖ਼ਤਰਾ ਹੈ। ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਇਨ੍ਹਾਂ ਸਾਧਨਾਂ ਦੀ ਵਰਤੋਂ ਬਹੁਤ ਹੀ ਧਿਆਨ ਨਾਲ ਕਰਨੀ ਪਵੇਗੀ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

Punjab State Board PSEB 11th Class Environmental Education Book Solutions Chapter 11 ਊਰਜਾ ਦੀ ਖ਼ਪਤ Textbook Exercise Questions and Answers.

PSEB Solutions for Class 11 Environmental Education Chapter 11 ਊਰਜਾ ਦੀ ਖ਼ਪਤ

Environmental Education Guide for Class 11 PSEB ਊਰਜਾ ਦੀ ਖ਼ਪਤ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ (Energy) ਕੀ ਹੈ ?
ਉੱਤਰ-
ਕੰਮ ਕਰਨ ਦੀ ਸਮਰੱਥਾ ਨੂੰ ਉਰਜਾ ਕਹਿੰਦੇ ਹਨ।

ਪ੍ਰਸ਼ਨ 2.
ਆਦਿ-ਮਾਨਵ (Early man) ਦੀਆਂ ਗਤੀਵਿਧੀਆਂ ਕੀ ਸਨ ?
ਉੱਤਰ-
ਭੋਜਨ ਨੂੰ ਇਕੱਠਾ ਕਰਨਾ, ਜੰਗਲੀ ਪਸ਼ੂਆਂ ਦਾ ਸ਼ਿਕਾਰ ਕਰਨਾ ਅਤੇ ਉਹਨਾਂ ਦਾ ਪਿੱਛਾ ਕਰਨਾ ਆਦਿ-ਮਾਨਵ ਦੀਆਂ ਗਤੀਵਿਧੀਆਂ ਸਨ ।

ਪ੍ਰਸ਼ਨ 3.
ਊਰਜਾ ਦਾ ਮੁੱਢਲਾ (Primary) ਸੋਤ ਕਿਹੜਾ ਹੈ ?
ਉੱਤਰ-
ਹਰੇ ਪੌਦਿਆਂ ਦੀ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਹੀ ਉਰਜਾ ਦਾ ਮੁੱਢਲਾ ਸੋਤ ਹੈ ।

ਪ੍ਰਸ਼ਨ 4.
ਆਦਿ ਮਾਨਵ ਨੇ ਲੱਕੜੀ ਨੂੰ ਊਰਜਾ ਦੇ ਸੂਤ ਵੱਜੋਂ ਕਦੋਂ ਵਰਤਣਾ ਸ਼ੁਰੂ ਕੀਤਾ ?
ਉੱਤਰ-
ਅੱਗ ਦੀ ਖੋਜ ਦੇ ਨਾਲ-ਨਾਲ ਆਦਿ-ਮਾਨਵ ਨੇ ਬਾਲਣ ਦੇ ਰੂਪ ਵਿਚ ਲੱਕੜੀ ਦੀ ਵਰਤੋਂ ਸ਼ੁਰੂ ਕੀਤੀ ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 5.
ਪੇਂਡੂ/ਗ੍ਰਾਮੀਣ ਭਾਰਤ ਵਿੱਚ ਊਰਜਾ ਦੇ ਦੋ ਸ੍ਰੋਤਾਂ ਦੇ ਨਾਮ ਦੱਸੋ।
ਉੱਤਰ-
ਲੱਕੜੀਆਂ ਅਤੇ ਪਸ਼ੂਆਂ ਦੇ ਗੋਹੇ ਦੀਆਂ ਬਣੀਆਂ ਪਾਥੀਆਂ/ਉੱਪਲੇ ਪਿੰਡਾਂ ਵਿਚ ਉਰਜਾ ਦੇ ਮਹੱਤਵਪੂਰਨ ਸਾਧਨ ਹਨ।

ਪ੍ਰਸ਼ਨ 6.
ਕੁਦਰਤ ਵਿੱਚ ਪਥਰਾਟ ਬਾਲਣ (Fossil fuels) ਕਿਵੇਂ ਬਣੇ ?
ਉੱਤਰ-
ਪਥਰਾਟ ਬਾਲਣ ਲੱਖਾਂ ਸਾਲ ਪਹਿਲਾਂ ਧਰਤੀ ਹੇਠਾਂ ਦੱਬੀ ਬਨਸਪਤੀ ਅਤੇ ਸਮੁੰਦਰੀ ਜੀਵਾਂ ਦੇ ਅਵਸ਼ੇਸ਼ਾਂ ਦਾ ਸੂਖਮ ਜੀਵਾਂ ਦੁਆਰਾ ਅਪਘਟਨ ਕਰਨ ਨਾਲ ਬਣੇ।

ਪ੍ਰਸ਼ਨ 7.
ਊਰਜਾ ਦੇ ਦੋ ਗੈਰ-ਰਵਾਇਤੀ (Non-convential) ਸ੍ਰੋਤ ਦੱਸੋ।
ਉੱਤਰ-
ਹਵਾ ਅਤੇ ਭੂਮੀ ਦੀ ਤਾਪ ਉਰਜਾ ਦੇ ਅਪਰੰਪਾਗਤ ਸਾਧਨ ਹਨ ।

ਪ੍ਰਸ਼ਨ 8.
ਵੱਖ-ਵੱਖ ਖੇਤਰਾਂ ਲਈ ਊਰਜਾ ਦਾ ਮੁੱਖ ਸ੍ਰੋਤ ਕੀ ਹੈ ?
ਉੱਤਰ-
ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਅਤੇ ਲੱਕੜੀ ਊਰਜਾ ਦਾ ਮੁੱਖ ਸਾਧਨ ਹਨ।

ਪ੍ਰਸ਼ਨ 9.
ਬਾਲਣਯੋਗ ਲੱਕੜੀ ਦੀ ਕਮੀ ਲਈ ਕਿਹੜਾ ਕਾਰਕ ਜ਼ਿੰਮੇਵਾਰ ਹੈ ? ‘
ਉੱਤਰ-
ਸ਼ਹਿਰੀਕਰਨ, ਘਰੇਲੁ ਗਤੀ-ਵਿਧੀਆਂ, ਉਦਯੋਗੀਕਰਨ, ਕੱਚੇ ਕੋਲੇ ਦੀ ਪੈਦਾਵਾਰ ਆਦਿ ਬਾਲਣ ਲੱਕੜੀ ਦੀ ਕਮੀ ਲਈ ਜ਼ਿੰਮੇਵਾਰ ਹਨ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਆਦਿ-ਮਾਨਵ ਊਰਜਾ ਕਿਸ ਤਰ੍ਹਾਂ ਪ੍ਰਾਪਤ ਕਰਦਾ ਸੀ ?
ਉੱਤਰ-
ਆਦਿ-ਮਾਨਵ ਦਾ ਮੁੱਖ ਕੰਮ ਭੋਜਨ ਇਕੱਠਾ ਕਰਨਾ ਅਤੇ ਸ਼ਿਕਾਰ ਕਰਨਾ ਸੀ। ਉਹਨਾਂ ਤੋਂ ਪ੍ਰਾਪਤ ਉਰਜਾ ਨੂੰ ਹੀ ਉਹ ਆਪਣੇ ਜ਼ਰੂਰੀ ਕੰਮਾਂ ਦੀ ਪੂਰਤੀ ਉਰਜਾ ਦੇ ਰੂਪ ਵਿਚ ਪ੍ਰਯੋਗ ਕਰਦਾ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਆਦਿ-ਮਾਨਵ ਭੋਜਨ ਤੋਂ ਹੀ ਊਰਜਾ ਪ੍ਰਾਪਤ ਕਰਦਾ ਸੀ।

ਪ੍ਰਸ਼ਨ 2.
ਪਹੀਏ ਦੀ ਖੋਜ ਨੇ ਆਦਮੀ ਦੀ ਕਾਰਜ ਸਮਰੱਥਾ ਵਿੱਚ ਵਾਧਾ ਕਿਵੇਂ ਕੀਤਾ ?
ਉੱਤਰ-
ਪਹੀਏ ਦੀ ਕਾਢ ਨਾਲ ਮਨੁੱਖ ਨੂੰ ਖੇਤੀਬਾੜੀ ਕੰਮ ਕਰਨ, ਭਾਰ ਢੋਣ ਵਿਚ ਬਹੁਤ ਆਸਾਨੀ ਹੋ ਗਈ ਇਸ ਨਾਲ ਬੈਲ ਗੱਡੀ ਦਾ ਵਿਕਾਸ ਹੋਇਆ ਸੀ। ਜਿਸ ਨਾਲ ਸਮਾਨ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਤਕ ਲਿਜਾਣਾ ਸੌਖਾ ਹੋ ਗਿਆ, ਇਸ ਦੇ ਨਾਲ ਹੀ ਇਹ ਆਵਾਜਾਈ ਦੇ ਸਾਧਨਾਂ ਦੇ ਰੂਪ ਵਿਚ ਉਪਯੋਗ ਕੀਤਾ ਜਾਣ ਲੱਗਾ।

ਪ੍ਰਸ਼ਨ 3.
ਨਵਿਆਉਣਯੋਗ (Renewable) ਊਰਜਾ ਸ੍ਰੋਤਾਂ ਦੀ ਵਰਤੋਂ ਉੱਪਰ ਵਧੇਰੇ ਜ਼ੋਰ ਕਿਉਂ ਦਿੱਤਾ ਜਾ ਰਿਹਾ ਹੈ ?
ਉੱਤਰ-
ਨਵਿਆਉਣਯੋਗ ਊਰਜਾ ਸੋਤ ਉਪਯੋਗ ਕਰਨ ਨਾਲ ਖ਼ਤਮ ਨਹੀਂ ਹੁੰਦੇ। ਇਹਨਾਂ ਸਾਧਨਾਂ ਨੂੰ ਦੁਬਾਰਾ ਬਣਾ ਕੇ ਉਪਯੋਗ ਕੀਤਾ ਜਾ ਸਕਦਾ ਹੈ ਪਰੰਤੂ ਕੋਲਾ ਅਤੇ ਪੈਟਰੋਲ ਵਰਗੇ ਨਾ-ਨਵਿਆਉਣਯੋਗ ਊਰਜਾ ਸ੍ਰੋਤ ਜੇ ਇਕ ਵਾਰ ਖ਼ਤਮ ਹੋ ਗਏ ਤਾਂ ਇਹਨਾਂ ਨੂੰ ਬਣਨ ਦੇ ਲਈ ਲੱਖਾਂ ਸਾਲ ਲੱਗ ਜਾਣਗੇ ਜਿਸ ਨਾਲ ਉਰਜਾ ਸੰਕਟ ਪੈਦਾ ਹੋ ਜਾਵੇਗਾ। ਇਸ ਲਈ ਅਜਿਹੇ ਸਾਧਨਾਂ ਜਾਂ ਸੋਤਾਂ ਦੀ ਵਰਤੋਂ ਉੱਪਰ ਵਧੇਰੇ ਜ਼ੋਰ ਲਗਾਉਣਾ ਚਾਹੀਦਾ ਹੈ ਜਿਹੜੇ ਸਾਧਨ ਖ਼ਤਮ ਨਾ ਹੋ ਸਕਣ ਜਿਵੇਂ- ਹਵਾ ਊਰਜਾ, ਪਾਣੀ ਉਰਜਾ ਅਤੇ ਭੂਮੀਗਤ ਤਾਪ ਉਰਜਾ ਆਦਿ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 4.
ਦੇ ਬਦਲਵੇਂ (Alternative) ਬਾਲਣਾਂ ਦੇ ਨਾਮ ਦੱਸੋ ।
ਉੱਤਰ-
ਮੀਥਾਨੋਲ ਅਤੇ ਈਥਾਨੋਲ ਬਦਲਵੇਂ ਬਾਲਣ ਹਨ ।

ਪ੍ਰਸ਼ਨ 5.
ਵਿਕਸਿਤ ਦੇਸ਼ਾਂ (Development Countries) ਵਿਚ ਊਰਜਾ ਦੀ ਖ਼ਪਤ ਜ਼ਿਆਦਾ ਕਿਉਂ ਹੈ ?
ਉੱਤਰ-
ਵਿਕਸਿਤ ਦੇਸ਼ਾਂ ਵਿਚ ਉਦਯੋਗਿਕ ਕ੍ਰਾਂਤੀ ਆਪਣੀ ਚਰਮ ਸੀਮਾ ਤੇ ਹੈ ਜਿਹਨਾਂ ਵਿਚ ਰੋਜ਼ ਨਵੇਂ ਪ੍ਰਯੋਗ ਅਤੇ ਨਵੀਆਂ ਚੀਜ਼ਾਂ ਦਾ ਉਤਪਾਦਨ ਕਰਨ ਦੀ ਲਗਨ ਨਾਲ ਉਰਜਾ । ਦੇ ਸਾਧਨਾਂ ਨੂੰ ਅਧਿਕ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਆਪਣੀ ਜੀਵਨ ਸ਼ੈਲੀ ਦੇ ਹਿਸਾਬ ਨਾਲ ਕਰਦਾ ਹੈ ।

ਪ੍ਰਸ਼ਨ 6.
ਊਰਜਾ ਦੇ ਸੂਤ ਵੱਜੋਂ ਪਥਰਾਟ ਬਾਲਣਾਂ (Fossil Fuels) ਦੀਆਂ ਦੋ ਕਮੀਆਂ ਦੱਸੋ।
ਉੱਤਰ-
ਊਰਜਾ ਦੇ ਸੋਤਾਂ ਦੇ ਰੂਪ ਵਿਚ ਪਥਰਾਟ ਬਾਲਣ ਦੀਆਂ ਦੋ ਕਮੀਆਂ ਹੇਠ ਲਿਖੀਆਂ ਹਨ –

  1. ਇਹ ਨਾ-ਨਵਿਆਉਣਯੋਗ ਸਾਧਨ ਹੈ ।
  2. ਕੁਦਰਤ ਵਿਚ ਇਹਨਾਂ ਦਾ ਸੀਮਤ ਭੰਡਾਰ ਹੈ ।

(ੲ) ਛੋਟੇ ਪੁੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪਥਰਾਟ ਬਾਲਣਾਂ (Fossil Fuels) ਦੀ ਖ਼ਪਤ ਉੱਪਰ ਸੰਖੇਪ ਨੋਟ ਲਿਖੋ ।
ਉੱਤਰ-
ਪਥਰਾਟ ਬਾਲਣ (Fossil Fuels) ਬਨਸਪਤੀ ਅਤੇ ਸਮੁੰਦਰੀ ਜੀਵਾਂ ਦੇ ਅਵਸ਼ੇਸ਼ਾਂ ਤੋਂ ਸੂਖਮ ਜੀਵਾਂ ਦੁਆਰਾ ਸੜਨ ਤੇ ਲੱਖਾਂ ਸਾਲ ਬਾਅਦ ਬਣਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਇਸ ਵਿਚ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ। ਇਹ ਊਰਜਾ ਦਾ ਸਭ ਤੋਂ ਵੱਡਾ ਸਾਧਨ ਹੈ ਜਿਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਊਰਜਾ ਸੰਕਟ ਪੈਦਾ ਹੋਣ ਦਾ ਖ਼ਤਰਾ ਹੈ। ਇਹ ਖ਼ਤਮ ਹੋਣ ਯੋਗ ਹਨ ਅਤੇ ਕੁਦਰਤ ਵਿਚ ਇਸ ਦੇ ਸੀਮਤ ਭੰਡਾਰ ਹਨ। ਇਸ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਇਸ ਨੂੰ ਬਨਾਉਣ ਲਈ ਲੱਖਾਂ ਸਾਲ ਲੱਗਦੇ ਹਨ। ਇਸ ਲਈ ਇਸ ਨੂੰ ਵਰਤਣ ਦੀ ਥਾਂ ਸਾਨੂੰ ਹੋਰ ਬਾਲਣਾਂ ਦਾ ਉਪਯੋਗ ਕਰਨਾ ਚਾਹੀਦਾ ਹੈ।

ਪ੍ਰਸ਼ਨ 2.
ਆਧੁਨਿਕ ਸਮਾਜ ਦੀਆਂ ਊਰਜਾ ਖ਼ਪਤ ਕਰਨ ਵਾਲੀਆਂ ਕਿਹੜੀਆਂ ਵੱਖ-ਵੱਖ ਗਤੀਵਿਧੀਆਂ ਹਨ ?
ਉੱਤਰ-
ਆਧੁਨਿਕ ਸਮਾਜ ਵਿਗਿਆਨ ਅਤੇ ਤਕਨੀਕੀ ਪ੍ਰਤੀ ਵਾਲਾ ਸਮਾਜ ਹੈ। ਇਸ ਵਿਚ ਉਰਜਾ ਉਪਯੋਗ ਦੀਆਂ ਵੱਖ-ਵੱਖ ਗਤੀਵਿਧੀਆਂ ਹਨ , ਜਿਵੇਂ –

  1. ਜਨਸੰਖਿਆ ਵਿਚ ਵਾਧਾ (Increase in Population)ਵਧਦੀ ਹੋਈ ਜਨਸੰਖਿਆ ਦੀਆਂ ਆਧੁਨਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਊਰਜਾ ਦਾ ਵੱਧ ਉਪਯੋਗ ਹੁੰਦਾ ਹੈ।
  2. ਉਦਯੋਗਿਕ ਖੇਤਰ ਵਿਚ ਗਤੀਵਿਧੀਆਂ (Activities in Industrial Sector)- ਉਦਯੋਗਿਕ ਖੇਤਰ ਵਿਚ ਯੰਤਰਾਂ ਅਤੇ ਮਸ਼ੀਨਾਂ ਨੂੰ ਚਲਾਉਣ ਲਈ, ਕੋਲੇ, ਲੱਕੜੀ ਅਤੇ ਦੂਸਰੇ ਬਾਲਣ (ਤੇਲਾਂ) ਦੀ ਲੋੜ ਹੁੰਦੀ ਹੈ ਜਿਸ ਦੇ ਬਿਨਾਂ ਉਦਯੋਗਾਂ ਦੀ ਉੱਨਤੀ ਅਸੰਭਵ ਹੈ। ਇਸ ਲਈ ਉਦਯੋਗਿਕ ਵਿਕਾਸ ਵੀ ਊਰਜਾ ਦੀ ਵਰਤੋਂ ਕਰਨ ਵਿਚ ਸ਼ਾਮਿਲ ਹੈ।
  3. ਖੇਤੀ ਅਤੇ ਆਵਾਜਾਈ ਸਾਧਨ (Means of Agriculture and Transportation)- ਊਰਜਾ ਦਾ ਇਕ ਵੱਡਾ ਹਿੱਸਾ ਮੋਟਰ ਗੱਡੀਆਂ ਨੂੰ ਚਲਾਉਣ ਅਤੇ ਖੇਤੀ-ਬਾੜੀ ਦੇ ਕੰਮਾਂ ਵਿਚ ਵਰਤਿਆ ਜਾਂਦਾ ਹੈ।
  4. ਘਰੇਲੂ ਕੰਮਾਂ ਨੂੰ ਕਰਨ ਲਈ (For Domestic Activities)-ਉਰਜਾ ਦਾ ਇਕ ਹਿੱਸਾ ਘਰੇਲੂ ਕੰਮਾਂ ਨੂੰ ਕਰਨ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ- ਭੋਜਨ ਬਨਾਉਣਾ, ਬਿਜਲੀ ਜਗਾਉਣਾ ਅਤੇ ਬਿਜਲੀ ਦੇ ਯੰਤਰਾਂ ਦੀ ਵਰਤੋਂ ਕਰਨਾ ਵੀ ਊਰਜਾ ਦਾ ਉਪਯੋਗ ਹੈ।

ਪ੍ਰਸ਼ਨ 3.
ਕਿਸੇ ਦੇਸ਼ ਦੀ ਉਰਜਾ ਖ਼ਪਤ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਕਿਸੇ ਵੀ ਦੇਸ਼ ਦੀ ਊਰਜਾ ਖ਼ਪਤ ਨੂੰ ਨਿਰਧਾਰਿਤ ਕਰਨ ਵਾਲੇ ਕਾਰਕ ਹੇਠ ਲਿਖੇ ਹਨ –

  • ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਆਰਥਿਕ ਵਿਕਾਸ।
  • ਪਤੀ ਵਿਅਕਤੀ ਆਮਦਨ ਅਤੇ ਰਹਿਣ-ਸਹਿਣ ਦਾ ਤਰੀਕਾ।
  • ਉਦਯੋਗਿਕ ਖੇਤਰ ਵਿਚ ਤਰੱਕੀ।

ਪ੍ਰਸ਼ਨ 4.
ਭਾਰਤ ਵਿਚ ਪੇਂਡੂ ਲੋਕਾਂ ਦੁਆਰਾ ਊਰਜਾ ਦੀ ਖ਼ਪਤ ਬਾਰੇ ਲਿਖੋ।
ਉੱਤਰ-
ਭਾਰਤ ਦੇ ਪੇਂਡੂ ਇਲਾਕਿਆਂ ਵਿਚ ਅੱਗ ਨੂੰ ਬਾਲਣ ਲਈ ਲੱਕੜੀਆਂ ਦਾ ਅਤੇ ਪਸ਼ੂਆਂ ਦੇ ਗੋਹੇ ਤੋਂ ਬਣੇ ਉਪਲਿਆਂ ਪਾਥੀਆਂ) ਦਾ ਪ੍ਰਯੋਗ ਕੀਤਾ ਜਾਂਦਾ ਹੈ। ਸਮੇਂ ਦੇ ਨਾਲਨਾਲ ਪੇਂਡੂ ਖੇਤਰਾਂ ਵਿਚ ਬਾਇਓਗੈਸ ਦਾ ਵੀ ਰਿਵਾਜ ਚਲ ਪਿਆ ਹੈ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 5.
ਭਾਰਤ ਵਿਚ ਪੈਟਰੋਲੀਅਮ ਉਤਪਾਦਾਂ (Petroleum Products) ਦੀ ਮੰਗ ਅਤੇ ਸਪਲਾਈ ਦੀ ਵਿਆਖਿਆ ਕਰੋ।
ਉੱਤਰ-
ਭਾਰਤ ਵਿਚ ਪੈਟਰੋਲੀਅਮ ਉਤਪਾਦਾਂ ਦੀ ਪ੍ਰਤੀ ਵਿਅਕਤੀ ਵਰਤੋਂ ਦੀ ਦਰ 477 ਕਿਲੋਗ੍ਰਾਮ ਹੈ। ਭਾਰਤ ਵਿਚ ਪ੍ਰਤੀ ਵਿਅਕਤੀ ਉਰਜਾ ਦਾ ਉਪਯੋਗ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਨਾਲੋਂ ਬਹੁਤ ਘੱਟ ਹੈ। ਭਾਰਤ ਦੀ ਜਨਸੰਖਿਆ ਵਿਸ਼ਵ ਦਾ 16% ਭਾਗ ਹੈ ਅਤੇ ਵਿਸ਼ਵ ਦੀ ਕੁੱਲ ਊਰਜਾ ਦਾ ਸਿਰਫ਼ 1.5 ਪ੍ਰਤੀਸ਼ਤ ਭਾਗ ਉਪਭੋਗ ਕਰਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਾਚੀਨ ਸਮਿਆਂ ਤੋਂ ਆਧੁਨਿਕ ਸਮਿਆਂ ਤਕ ਊਰਜਾ ਦੀ ਖ਼ਪਤ ਬਾਰੇ ਚਰਚਾ ਕਰੋ ।
ਉੱਤਰ-
ਕੰਮ ਕਰਨ ਦੀ ਸਮਰੱਥਾ ਨੂੰ ਉਰਜਾ ਕਹਿੰਦੇ ਹਨ। ਇਸ ਤੋਂ ਬਿਨਾਂ ਕੰਮ ਕਰਨਾ ਸੰਭਵ ਨਹੀਂ ਹੈ। ਇਹ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੀ ਹੈ। ਊਰਜਾ ਦਾ ਉਪਯੋਗ ਹਰ ਜੀਵ ਦੇ ਜੀਣ ਲਈ ਬਹੁਤ ਜ਼ਰੂਰੀ ਹੈ। ਪੁਰਾਣੇ ਸਮੇਂ ਤੋਂ ਆਦਿ-ਮਾਨਵ, ਭੋਜਨ, ਫਲ, ਫੁੱਲ ਆਦਿ ਤੋਂ ਉਰਜਾ ਪ੍ਰਾਪਤ ਕਰਦਾ ਸੀ। ਉਸਨੇ ਲੱਕੜੀ ਤੋਂ ਅੱਗ ਦੀ ਮੱਦਦ ਨਾਲ ਉਰਜਾ ਦੇ ਤੌਰ ‘ਤੇ ਉਪਯੋਗ ਕੀਤਾ ਸੀ। ਸਮੇਂ ਦੇ ਵਿਕਾਸ ਦੇ ਨਾਲ-ਨਾਲ ਉਸ ਨੇ ਪਹੀਏ ਦੀ ਵੀ ਕਾਢ ਕੱਢ ਲਈ, ਜਿਸ ਦੇ ਨਾਲ ਉਸ ਨੇ ਪਸ਼ੂਆਂ ਨੂੰ ਖੇਤੀ ਦੇ ਕੰਮਾਂ ਵਿਚ ਲਗਾਉਣ ਲਈ ਪਾਲਣਾ ਸ਼ੁਰੂ ਕਰ ਦਿੱਤਾ। ਸਮੇਂ ਦੀ ਗਤੀ ਨਾਲ ਉਸ ਨੇ ਬੈਲ ਗੱਡੀ, ਘੋੜਾ ਗੱਡੀ ਬਣਾ ਲਏ ਅਤੇ ਬੈਲ, ਘੋੜੇ ਅਤੇ ਸਾਂਢ ਵਰਗੇ ਜਾਨਵਰ ਪਾਲਣੇ ਸ਼ੁਰੂ ਕਰ ਦਿੱਤੇ।

17ਵੀਂ ਸਦੀ ਤਕ ਮਨੁੱਖ ਊਰਜਾ ਲਈ ਲੱਕੜੀ, ਹਵਾ, ਪਾਣੀ ਦਾ ਪ੍ਰਯੋਗ ਕਰਦਾ ਸੀ। 19ਵੀਂ ਸਦੀ ਵਿਚ ਉਰਜਾ ਉਪਯੋਗ ਲਈ ਭਾਫ਼ ਇੰਜਣ ਦੀ ਕਾਢ ਕੀਤੀ ਗਈ ਅਤੇ ਆਧੁਨਿਕ ਸਮਾਜ ਵਿਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਜੈਵਿਕ ਤੇਲ ਅਤੇ ਗੈਰ-ਪਰੰਪਰਾਗਤ ਊਰਜਾ ਦਾ ਉਪਯੋਗ ਵੱਧਦਾ ਜਾ ਰਿਹਾ ਹੈ। ਅੱਜ ਦੇ ਯੁਗ ਵਿਚ ਆਵਾਜਾਈ ਦੇ ਸਾਧਨਾਂ, ਖੇਤੀ ਦੇ ਯੰਤਰਾਂ, ਘਰੇਲੂ ਉਪਕਰਨਾਂ ਅਤੇ ਬਿਜਲੀ ਦੇ ਰੂਪ ਵਿਚ ਉਰਜਾ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।ਉਰਜਾ ਉਪਯੋਗ ਤੋਂ ਬਿਨਾਂ ਚੰਗਾ ਰਹਿਣ-ਸਹਿਣ ਕਰਨਾ ਅਸੰਭਵ

ਪ੍ਰਸ਼ਨ 2.
ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਉਰਜਾ ਦੀ ਖ਼ਪਤ ਬਾਰੇ ਲਿਖੋ।
ਉੱਤਰ-
ਵਿਕਸਿਤ ਦੇਸ਼ਾਂ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਉਰਜਾ ਖ਼ਪਤ ਵਿਚ ਕਾਫ਼ੀ ਅੰਤਰ ਹੈ-
ਵਿਕਸਿਤ ਦੇਸ਼ਾਂ ਵਿਚ ਊਰਜਾ ਖ਼ਪਤ (Energy Consumption in Developed Countries)-ਵਿਕਸਿਤ ਦੇਸ਼ਾਂ ਦੀ ਉਰਜਾ ਖ਼ਪਤ ਦੁਸਰੇ ਦੇਸ਼ਾਂ ਤੋਂ ਨੌਂ ਗੁਣਾਂ ਅਧਿਕ ਹੈ। ਇਹ ਦੇਸ਼ ਵਿਸ਼ਵ ਊਰਜਾ ਵਿਚੋਂ ਕੁੱਲ 74 ਪ੍ਰਤੀਸ਼ਤ ਊਰਜਾ ਦਾ ਉਪਯੋਗ ਕਰਦੇ ਹਨ ਜਦੋਂ ਕਿ ਇਹ ਵਿਸ਼ਵ ਦੇ ਦੇਸ਼ਾਂ ਦਾ ਕੇਵਲ 12 ਪ੍ਰਤੀਸ਼ਤ ਭਾਗ ਹਨ। ਵਿਕਸਿਤ ਦੇਸ਼ਾਂ ਦੀ ਊਰਜਾ ਉਪਯੋਗ ਦੀ ਜ਼ਿਆਦਾ ਦਰ ਦਾ ਕਾਰਨ ਤੇਜ਼ ਉਦਯੋਗਿਕ ਵਿਕਾਸ ਅਤੇ ਜੀਵਨ ਸ਼ੈਲੀ ਹੈ। ਇਹਨਾਂ ਦੇਸ਼ਾਂ ਵਿਚ ਜੈਵਿਕ ਤੇਲਾਂ ਦਾ ਇਕ ਵੱਡਾ ਹਿੱਸਾ ਉਪਯੋਗ ਵਿਚ ਲਿਆਂਦਾ ਜਾ ਰਿਹਾ ਹੈ। ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਕਰਨਾ ਹੁਣ ਇਕ ਸਥਿਰ ਸਥਿਤੀ ਤਕ ਪਹੁੰਚ ਚੁੱਕਾ ਹੈ।

ਇਹਨਾਂ ਵਿਚ ਵਰਤਮਾਨ ਆਰਥਿਕ ਵਿਕਾਸ ਅਤੇ ਜੀਵਨ ਸ਼ੈਲੀ ਨੂੰ ਬਣਾਏ ਰੱਖਣ ਲਈ ਕਾਫ਼ੀ ਉਰਜਾ ਦੀ ਲੋੜ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਊਰਜਾ ਖ਼ਪਤ (Energy Consumption in Developing Countries)-ਵਿਕਾਸਸ਼ੀਲ ਦੇਸ਼ਾਂ ਦਾ ਮੁੱਢਲਾ ਉਦੇਸ਼ ਆਪਣੇ ਦੇਸ਼ ਦੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਸੁਧਾਰਨਾ ਹੈ। ਇਸ ਲਈ ਇਹਨਾਂ ਦੇ ਵੱਖ-ਵੱਖ ਖੇਤਰਾਂ ਦਾ ਵਿਕਾਸ ਤੇਜ਼ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਊਰਜਾ ਵਿਚ ਭਾਰੀ ਨਿਵੇਸ਼ ਦੀ ਲੋੜ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਬਹੁਤ ਘੱਟ ਹੈ ਜਿਸ ਨਾਲ ਇਹਨਾਂ ਦੀ ਜੀਵਨ ਸ਼ੈਲੀ ਵਿਕਸਿਤ ਨਹੀਂ ਹੋ ਸਕਦੀ। ਇਹਨਾਂ ਦੇਸ਼ਾਂ ਵਿਚ ਪਿੱਛੜੇ ਖੇਤਰ ਹੋਣ ਦੇ ਕਾਰਨ ਉਰਜਾ ਦਾ ਉਪਯੋਗ ਬਹੁਤ ਘੱਟ ਹੈ।

ਇਹਨਾਂ ਦੇਸ਼ਾਂ ਵਿਚ ਉਰਜਾ ਨੂੰ ਖ਼ਰੀਦਣ ਦੀ ਸਮਰੱਥਾ ਵੀ ਬਹੁਤ ਘੱਟ ਹੈ। ਇਹਨਾਂ ਲੋਕਾਂ ਵਿੱਚ ਉਰਜਾ ਉਪਯੋਗ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਦਯੋਗ, ਆਵਾਜਾਈ ਦੇ ਸਾਧਨ ਰੇਲ ਇੰਜਣ, ਜਹਾਜ਼ ਆਦਿ, ਖੇਤੀ-ਬਾੜੀ ਦੇ ਯੰਤਰ, ਘਰੇਲੂ ਵਰਤੋਂ ਦੇ ਲਈ ਉਰਜਾ ਦੀ ਮੰਗ ਪੂਰੀ ਹੋਣੀ ਚਾਹੀਦੀ ਹੈ। ਇਹਨਾਂ ਦੇਸ਼ਾਂ ਨੂੰ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਕਰਨਾ ਪੈਂਦਾ ਹੈ। ਵਿਕਾਸਸ਼ੀਲ ਦੇਸ਼ਾਂ ਦੀ ਉਰਜਾ ਦੀ ਪੈਦਾਵਾਰ ਘੱਟ ਹੈ ਇਸ ਲਈ ਵੱਧਦੀ ਜਨਸੰਖਿਆ ਦੀ ਮੰਗ ਪੂਰੀ ਕਰਨ ਵਿਚ ਇਹ ਦੇਸ਼ ਅਸਮਰੱਥ ਹਨ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 3.
“ਉਰਜਾ ਖ਼ਪਤ ਜੀਵਨ ਪੱਧਰ ਦਾ ਮਾਪਦੰਡ ਹੈ।” ਇਸ ਕਥਨ ਉੱਪਰ ਟਿੱਪਣੀ ਕਰੋ।
ਉੱਤਰ-
ਊਰਜਾ ਖ਼ਪਤ ਜੀਵਨ ਸ਼ੈਲੀ ਦਾ ਮਾਪ ਹੈ। ਇਹ ਕਹਾਵਤ ਬਿਲਕੁਲ ਸੱਚ ਹੈ। ਕਿਉਂਕਿ ਕਿਸੇ ਵੀ ਦੇਸ਼ ਦੇ ਵਾਸੀਆਂ ਦੇ ਜੀਵਨ ਸਤਰ ਅਤੇ ਜੀਵਨ ਸ਼ੈਲੀ ਦਾ ਪਤਾ ਉਹਨਾਂ ਦੇ ਊਰਜਾ ਉਪਯੋਗ ਦੀ ਦਰ ਤੋਂ ਲਗਾਇਆ ਜਾ ਸਕਦਾ ਹੈ। ਊਰਜਾ ਉਪਯੋਗ ਦਰ ਦਾ ਮਤਲਬ ਹੈ ਕਿ ਪ੍ਰਤੀ ਵਿਅਕਤੀ ਉਰਜਾ ਦਾ ਉਪਯੋਗ। ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਦੀ ਦਰ ਵਿਕਾਸਸ਼ੀਲ ਦੇਸ਼ਾਂ ਦੀ ਪ੍ਰਤੀ ਵਿਅਕਤੀ ਉਰਜਾ ਦੀ ਦਰ ਤੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨਾਂ ਦੀ ਜੀਵਨ ਸ਼ੈਲੀ ਆਧੁਨਿਕ ਅਤੇ ਵਿਕਸਿਤ ਸਾਧਨਾਂ ‘ਤੇ ਨਿਰਭਰ ਕਰਦੀ ਹੈ।

ਅਮਰੀਕਾ ਵਿਚ ਜਿੱਥੇ ਪ੍ਰਤੀ ਵਿਅਕਤੀ 8076 kg ਤੇਲ ਦਾ ਉਪਯੋਗ ਕਰਦਾ ਹੈ ਉੱਥੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਪ੍ਰਤੀ ਵਿਅਕਤੀ 479 kg ਤੇਲ ਉਪਯੋਗ ਹੁੰਦਾ ਹੈ। ਇਸ ਨਾਲ ਵੀ ਉੱਪਰ ਲਿਖੇ ਕਥਨ ਦੀ ਪੁਸ਼ਟੀ ਹੁੰਦੀ ਹੈ। ਦੂਸਰਾ-1984 ਵਿਚ ਅਮਰੀਕਾ ਦੀ ਜਨਸੰਖਿਆ ਵਿਸ਼ਵ ਦੀ ਜਨਸੰਖਿਆ ਦਾ 5 ਪ੍ਰਤੀਸ਼ਤ ਸੀ ਤੇ ਉਹ 25 ਪ੍ਰਤੀਸ਼ਤ ਊਰਜਾ ਦਾ ਉਪਯੋਗ ਕਰਦਾ ਸੀ ਜਦੋਂ ਕਿ ਭਾਰਤ ਜਿਸ ਦੀ ਜਨਸੰਖਿਆ ਵਿਸ਼ਵ ਦੀ ਜਨਸੰਖਿਆ ਦਾ 16 ਪ੍ਰਤੀਸ਼ਤ ਸੀ ਤੇ ਇਹ ਕੇਵਲ 1.5 ਪ੍ਰਤੀਸ਼ਤ ਉਰਜਾ ਦਾ ਉਪਯੋਗ ਕਰਦਾ ਸੀ।

ਸਾਡਾ ਦੇਸ਼ ਜੋ ਕਿ ਖੇਤੀ ਪ੍ਰਧਾਨ ਦੇਸ਼ ਹੈ, ਵਿਚ ਉਰਜਾ ਦੀ ਖ਼ਪਤ ਘੱਟ ਹੈ ਜਦੋਂ ਕਿ ਅਮਰੀਕਾ ਵਰਗਾ ਉਦਯੋਗ ਪ੍ਰਧਾਨ ਦੇਸ਼ ਦੀ ਉਰਜਾ ਖ਼ਪਤ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਦੀ ਜੀਵਨ ਸ਼ੈਲੀ ਕਾਫ਼ੀ ਵਧੀਆ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਉਰਜਾ ਉਪਯੋਗ ਹੀ ਜੀਵਨ ਸ਼ੈਲੀ ਦਾ ਮਾਪਣ ਮਾਪ ਹੈ।1997 ਵਿਚ ਪ੍ਰਤੀ ਵਿਅਕਤੀ ਆਮਦਨ ਅਤੇ ਪ੍ਰਤੀ ਵਿਅਕਤੀ ਊਰਜਾ ਉਪਯੋਗ ਵਿਸ਼ਵ ਵਿਕਾਸ ਰਿਪੋਰਟ 2000-01 ਤੋਂ ਵੀ ਇਸ ਕਥਨ ਦੀ ਪੁਸ਼ਟੀ ਹੁੰਦੀ ਹੈ।

ਇਹ ਰਿਪੋਰਟ ਇਸ ਪ੍ਰਕਾਰ ਹੈ –

ਦੇਸ਼ ਪ੍ਰਤੀ ਵਿਅਕਤੀ ਆਮਦਨ ਪ੍ਰਤੀ ਵਿਅਕਤੀ ਤੇਲ ਦੀ ਖ਼ਪਤ
ਅਮਰੀਕਾ 30,600 $ 8076 kg
ਜਾਪਾਨ 24041 $ 4084 kg
ਬਿਟੇਨ 20833 $ 3863 kg
ਮਿਸਰ 3303 $ 656 kg
ਇੰਡੋਨੇਸ਼ੀਆ 2439 $ 693 kg
ਭਾਰਤ 2149 $ 479 kg

ਪ੍ਰਸ਼ਨ 4.
ਭਾਰਤ ਵਿਚ ਊਰਜਾ ਖ਼ਪਤ ਦੇ ਤੌਰ-ਤਰੀਕਿਆਂ ਅਤੇ ਸਮੱਸਿਆਵਾਂ ਦੀ ਚਰਚਾ ਕਰੋ ।
ਉੱਤਰ-
ਭਾਰਤ ਇਕ ਵਿਕਾਸਸ਼ੀਲ ਦੇਸ਼ ਹੈ । ਇਸ ਦਾ ਮੁੱਢਲਾ ਉਦੇਸ਼ ਆਪਣੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਸੁਧਾਰਨਾ ਹੈ । ਇਸ ਲਈ ਇਸ ਦੇ ਵੱਖ-ਵੱਖ ਖੇਤਰਾਂ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ । ਇਸ ਲਈ ਉਰਜਾ ਵਿਚ ਭਾਰੀ ਨਿਵੇਸ਼ ਦੀ ਲੋੜ ਹੈ । ਭਾਰਤ ਅਤੇ ਇਸ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਦਾ ਉਪਯੋਗ ਬਹੁਤ ਘੱਟ ਹੈ ਜਿਸ ਨਾਲ ਇੱਥੋਂ ਦੇ ਲੋਕਾਂ ਦੀ ਜੀਵਨ ਸ਼ੈਲੀ ਵਿਕਸਿਤ ਨਹੀਂ ਹੋ ਸਕਦੀ । ਇੱਥੇ ਪਿੱਛੜੇ ਖੇਤਰ ਹੋਣ ਕਰਕੇ ਵੀ ਉਰਜਾ ਦਾ ਉਪਯੋਗ ਬਹੁਤ ਘੱਟ ਹੈ । ਭਾਰਤ ਵਿਚ ਉਰਜਾ ਖ਼ਰੀਦਣ ਦੀ ਸਮਰੱਥਾ ਵੀ ਬਹੁਤ ਘੱਟ ਹੈ ।

ਇਹਨਾਂ ਲੋਕਾਂ ਵਿਚ ਉਰਜਾ ਉਪਯੋਗ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਦਯੋਗ, ਆਵਾਜਾਈ ਦੇ ਸਾਧਨ ਰੇਲ ਇੰਜਣ, ਜਹਾਜ਼ ਆਦਿ), ਖੇਤੀਬਾੜੀ ਦੇ ਖੇਤਰ,
ਘਰੇਲੂ ਵਰਤੋਂ ਦੇ ਲਈ ਉਰਜਾ ਦੀ ਮੰਗ ਪੂਰੀ ਹੋਣੀ ਚਾਹੀਦੀ ਹੈ । ਭਾਰਤ ਨੂੰ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਕਰਨਾ ਪੈਂਦਾ ਹੈ । ਭਾਰਤ ਦੀ ਉਰਜਾ ਦੀ ਪੈਦਾਵਾਰ ਵੀ ਘੱਟ ਹੈ । ਇਸ ਕਰਕੇ ਵੀ ਇਹ ਆਪਣੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਊਰਜਾ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਸਕਦਾ ।

PSEB 11th Class Environmental Education Solutions Chapter 10 ਆਫ਼ਤਾਂ

Punjab State Board PSEB 11th Class Environmental Education Book Solutions Chapter 10 ਆਫ਼ਤਾਂ Textbook Exercise Questions and Answers.

PSEB Solutions for Class 11 Environmental Education Chapter 10 ਆਫ਼ਤਾਂ

Environmental Education Guide for Class 11 PSEB ਆਫ਼ਤਾਂ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਫ਼ਤ (Disaster) ਕਿਸ ਨੂੰ ਆਖਦੇ ਹਨ ?
ਉੱਤਰ-
ਆਫ਼ਤ (Disaster) ਇਕ ਅਣਇੱਛਤ ਤਰੀਕੇ ਨਾਲ ਹੋਣ ਵਾਲੀ ਘਟਨਾ ਹੈ, ਜਿਸ ਕਾਰਨ ਮਨੁੱਖੀ ਜੀਵਨ, ਪੌਦਿਆਂ, ਜੀਵ-ਜੰਤੂਆਂ ਤੇ ਸੰਪੱਤੀ ਦੀ ਹਾਨੀ ਹੁੰਦੀ ਹੈ। ਜਿਸ ਤਰ੍ਹਾਂ ਭੂਚਾਲ, ਹੜ੍ਹ, ਸੋਕਾ ਅਤੇ ਸਮੁੰਦਰੀ ਤੂਫ਼ਾਨ ਆਦਿ ।

ਪ੍ਰਸ਼ਨ 2.
ਆਫ਼ਤਾਂ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-
ਆਫ਼ਤਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ-ਕੁਦਰਤੀ ਆਫ਼ਤਾਂ ਅਤੇ ਮਨੁੱਖੀ ਆਫ਼ਤਾਂ।

ਪ੍ਰਸ਼ਨ 3.
ਭੂਚਾਲ ਕੇਂਦਰ (Seismic focus) ਕੀ ਹੁੰਦਾ ਹੈ ?
ਉੱਤਰ-
ਪ੍ਰਿਥਵੀ ਦੇ ਅੰਦਰ ਉਤਪੰਨ ਤਰੰਗਾਂ ਦੇ ਪੈਦਾ ਹੋਣ ਵਾਲੀ ਜਗ੍ਹਾ ਨੂੰ ਭੂਚਾਲ ਕੇਂਦਰ ਕਹਿੰਦੇ ਹਨ ।

ਪ੍ਰਸ਼ਨ 4.
ਭੂਚਾਲ ਦਾ ਐਪੀ ਸੈਂਟਰ (Epicentre) ਕੀ ਹੈ ?
ਉੱਤਰ-
ਪ੍ਰਿਥਵੀ ਦੀ ਸਤ੍ਹਾ ਤੇ ਉਹ ਬਿੰਦੂ, ਜੋ ਠੀਕ ਭੂਚਾਲ ਕੇਂਦਰ ਦੇ ਉੱਪਰ ਹੋਵੇ ਨੂੰ ਭੂਚਾਲ ਐਪੀਸੈਂਟਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ।

PSEB 11th Class Environmental Education Solutions Chapter 10 ਆਫ਼ਤਾਂ

ਪ੍ਰਸ਼ਨ 5.
ਭੂਚਾਲ (Earthquake) ਦੀ ਤੀਬਰਤਾ ਨੂੰ ਮਾਪਣ ਵਾਲੇ ਲਈ ਵਰਤੇ ਜਾਂਦੇ ਯੰਤਰ ਦਾ ਨਾਮ ਦੱਸੋ।
ਉੱਤਰ-
ਭੂਚਾਲ ਦੀ ਤੀਬਰਤਾ ਨੂੰ ਮਾਪਣ ਵਾਲੇ ਯੰਤਰ ਨੂੰ ਸੀਜ਼ਮੋਗਰਾਫ (Seismograph) ਕਿਹਾ ਜਾਂਦਾ ਹੈ, ਜਿਸਦੀ ਸੀਮਾ 0 ਤੋਂ 11 ਰਿਕਟਰ ਸਕੇਲ ਹੈ।

ਪ੍ਰਸ਼ਨ 6.
ਹੜਾਂ (Floods) ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਹੜ੍ਹ ਕਿਸੇ ਵਿਸ਼ੇਸ਼ ਖੇਤਰ ਵਿੱਚ ਵੱਧ ਵਰਖਾ ਨਾਲ ਆਉਂਦੇ ਹਨ। ਹੜ੍ਹ ਆਉਣ ਦੇ ਹੋਰ ਕਾਰਨਾਂ ਵਿਚ ਬੰਨ੍ਹ ਟੁੱਟਣਾ ਤੇ ਖੋਂ-ਖੋਰ ਨਾਲ ਨਦੀਆਂ ਦੇ ਰੁਕੇ ਹੋਏ ਪਾਣੀ ਦੇ ਅਨਿਯੰਤ ਦਬਾਅ ਨਾਲ ਵਗਣਾ ਆਦਿ ਸ਼ਾਮਿਲ ਹਨ।

ਪ੍ਰਸ਼ਨ 7.
ਸਾਲ ਦੀ ਕਿਹੜੀ ਰੁੱਤ ਦੌਰਾਨ ਜ਼ਿਆਦਾ ਹੜ੍ਹ ਆਉਂਦੇ ਹਨ ? ‘
ਉੱਤਰ-
ਵਰਖਾ ਦੇ ਮਾਨਸੂਨ ਮੌਸਮ ਵਿਚ ਵੱਧ ਤੋਂ ਵੱਧ ਹੜ੍ਹ ਆਉਂਦੇ ਹਨ।

ਪ੍ਰਸ਼ਨ 8.
ਇੱਕ ਚੱਕਰਵਾਤ (Cyclone) ਵਿੱਚ ਹਵਾ ਦੀ ਗਤੀ ਕਿੰਨੀ ਹੁੰਦੀ ਹੈ ?
ਉੱਤਰ-
ਚੱਕਰਵਾਤ ਵਿਚ ਹਵਾ ਦੀ ਗਤੀ 120 ਕਿ.ਮੀ. ਤੋਂ 250 ਕਿ.ਮੀ. ਪ੍ਰਤੀ ਘੰਟਾ ‘ ਹੁੰਦੀ ਹੈ ।

ਪ੍ਰਸ਼ਨ 9.
ਭੋਂ-ਖਿਸਕਣ (Landslide) ਕੀ ਹੁੰਦਾ ਹੈ ?
ਉੱਤਰ-
ਭੋਂ-ਖਿਸਕਣ, ਚੱਟਾਨਾਂ ਦੇ ਢੇਰ ਦਾ ਅਨਿਯੰਤਿਤ ਤਰੀਕੇ ਨਾਲ ਡਿੱਗਣਾ ਜਾਂ ਪਹਾੜੀ ਢਲਾਨਾਂ ਉੱਪਰ ਰਗੜ ਦੀਆਂ ਕਿਰਿਆਵਾਂ ਦੌਰਾਨ ਪ੍ਰਿਥਵੀ ਦੇ ਅੰਦਰ ਧਸਣ ਨੂੰ ਕਹਿੰਦੇ ਹਨ।

ਪ੍ਰਸ਼ਨ 10.
ਚੈਰਨੋਬਿਲ ਨਿਊਕਲੀਅਰ ਆਫ਼ਤ ਕਦੋਂ ਵਾਪਰੀ ਸੀ ?
ਉੱਤਰ-
ਚੈਰਨੋਬਿਲ ਨਿਊਕਲੀਆਰ ਆਫ਼ਤ 26 ਅਪਰੈਲ, 1986 ਨੂੰ ਸੋਵੀਅਤ ਯੂਨੀਅਨ ਦੇ ਪਰਮਾਣੂ ਕੇਂਦਰ ਤੇ ਵਾਪਰੀ ਸੀ।

PSEB 11th Class Environmental Education Solutions Chapter 10 ਆਫ਼ਤਾਂ

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਕੁਦਰਤੀ ਅਤੇ ਮਨੁੱਖੀ ਆਫ਼ਤਾਂ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਕੁਦਰਤੀ ਆਫ਼ਤਾਂ (Natural Disasters)-ਆਫ਼ਤਾਂ ਵਿਨਾਸ਼ਕਾਰੀ ਦੁਰਘਟਨਾਵਾਂ, ਨਿਸ਼ਚਿਤ ਕੁਦਰਤੀ ਕਾਰਨਾਂ ਜਾਂ ਸ਼ਕਤੀਆਂ ਕਾਰਨ ਹੁੰਦੀਆਂ ਹਨ। ਇਨ੍ਹਾਂ ਵਿਚ ਭੂਚਾਲ, ਸੋਕਾ, ਜਵਾਲਾਮੁਖੀ ਵਿਸਫੋਟ, ਹੜ੍ਹ, ਸਮੁੰਦਰੀ ਤੂਫ਼ਾਨ ਅਤੇ ਭੋਂ-ਖਿਸਕਣ ਸ਼ਾਮਿਲ ਹਨ। ਮਨੁੱਖ ਦੁਆਰਾ ਰਚਿਤ ਆਫ਼ਤਾਂ (Man-made Disasters)-ਇਹ ਮਨੁੱਖੀ ਕਿਰਿਆਵਾਂ ਦੇ ਨਾਲ ਸੰਬੰਧਿਤ ਹੁੰਦੀਆਂ ਹਨ। ਇਸ ਵਿਚ ਪਰਮਾਣੂ ਦੁਰਘਟਨਾਵਾਂ, ਜ਼ਹਿਰੀਲੇ ਪਦਾਰਥਾਂ ਦਾ ਰਿਸਣਾ, ਅੱਗ ਲੱਗਣਾ, ਪੁਲਾਂ ਤੇ ਸੁਰੰਗਾਂ ਦਾ ਨਸ਼ਟ ਹੋਣਾ ਸ਼ਾਮਿਲ ਹੈ। ਇਸ ਪ੍ਰਕਾਰ ਦੀਆਂ ਦੁਰਘਟਨਾਵਾਂ ਦੀ ਭਵਿੱਖਵਾਣੀ ਨਹੀਂ ਕੀਤੀ ਜਾ ਸਕਦੀ।

ਪ੍ਰਸ਼ਨ 2.
ਚੱਕਰਵਾਤ (Cyclone) ਕੀ ਹੁੰਦਾ ਹੈ ?
ਉੱਤਰ-
ਚੱਕਰਵਾਤ ਘੱਟ ਦਬਾਅ ਵਾਲੀ ਸਥਿਤੀ ਹੈ, ਜੋ ਸਮੁੰਦਰ ਦੀ ਸਤ੍ਹਾ ਦੇ ਉੱਪਰ ਤਪਤ ਖੰਡੀ (Tropical) ਤੇ ਉਪ ਤਪਤ ਖੰਡੀ (Sub-tropical) ਖੇਤਰਾਂ ਵਿਚ ਬਣਦੀ ਹੈ। ਚੱਕਰਵਾਤ ਅਸਿੱਧੇ ਤੌਰ ਤੇ ਅੰਡਾਕਾਰ ਜਾਂ ਗੋਲਾਕਾਰ ਹੁੰਦਾ ਹੈ, ਇਸਦਾ ਵਿਆਸ 50 ਕਿਲੋਮੀਟਰ ਤੋਂ 300 ਕਿਲੋਮੀਟਰ ਤਕ ਹੁੰਦਾ ਹੈ। ਚੱਕਰਵਾਤ ਦੇ ਮੱਧ ਵਿਚ ਦਬਾਅ ਕਾਫੀ ਘੱਟ ਹੁੰਦਾ ਹੈ ਤੇ ਤੇਜ਼ ਹਵਾਵਾਂ, ਚੱਕਰਾਕਾਰ ਰੂਪ ਵਿਚ ਚਾਰੇ ਪਾਸੇ ਘੁੰਮਦੀਆਂ ਹਨ।

ਪ੍ਰਸ਼ਨ 3.
ਇਕ ਚੱਕਰਵਾਤ (Cyclone) ਦਾ ਪੂਰਵ-ਅਨੁਮਾਨ ਕਿਵੇਂ ਲਗਾਇਆ ਜਾ ਸਕਦਾ ਹੈ ?
ਉੱਤਰ-
ਮੌਸਮੀ ਸੰਵੇਦਨ ਉਪਹਿ ਦੁਆਰਾ ਚੱਕਰਵਾਤ ਦਾ ਪੂਰਵ ਅਨੁਮਾਨ ਲਗਾਇਆ ਜਾ ਸਕਦਾ ਹੈ।

ਪ੍ਰਸ਼ਨ 4.
ਜ਼ਮੀਨ ਦਾ ਮਾਰੂਥਲੀਕਰਨ (Desertilication) ਕਿਸ ਨੂੰ ਆਖਦੇ ਹਨ ?
ਉੱਤਰ-
ਜ਼ਿਆਦਾ ਸੋਕੇ ਦੀ ਸਥਿਤੀ ਦੇ ਕਾਰਨ, ਭੂਮੀ ਵਿਚ ਪਾਣੀ ਦੀ ਘਾਟ ਕਰਕੇ ਮਿੱਟੀ ਦੀ ਪੌਸ਼ਟਿਕਤਾ ਖ਼ਤਮ ਹੋਣ ਨਾਲ ਮਿੱਟੀ ਖੇਤੀ ਯੋਗ ਨਹੀਂ ਰਹਿੰਦੀ ਤੇ ਭੂਮੀ ਮਾਰੂਥਲ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਨੂੰ ਮਾਰੂਥਲੀਕਰਨ ਕਹਿੰਦੇ ਹਨ ।

PSEB 11th Class Environmental Education Solutions Chapter 10 ਆਫ਼ਤਾਂ

ਪ੍ਰਸ਼ਨ 5.
ਖੋਂ-ਖਿਸਕਣ (Landslide) ਦੀ ਰੋਕਥਾਮ ਕਰਨ ਲਈ ਦੋ ਉਪਾਅ ਦੱਸੋ।
ਉੱਤਰ-
ਭੋਂ-ਖਿਸਕਣ ਦੀ ਰੋਕਥਾਮ ਲਈ ਉਪਾਅ ਹੇਠਾਂ ਲਿਖੇ ਹਨ

  • ਪਹਾੜਾਂ ਦੀਆਂ ਢਲਾਨਾਂ ‘ਤੇ ਪੌਦੇ ਉਗਾ ਕੇ ਮਿੱਟੀ ਦੀ ਸਤਹਿ ਨੂੰ ਸੰਘਣਿਤ ਕਰਕੇ ਭਾਂਖਿਸਕਣ ਘੱਟ ਕੀਤਾ ਜਾ ਸਕਦਾ ਹੈ।
  • ਸੜਕਾਂ ਦੇ ਕਿਨਾਰੇ ਅਤੇ ਨਦੀਆਂ ਦੇ ਪੁਲਾਂ ਦੇ ਨਿਰਮਾਣ ਦੇ ਨਾਲ-ਨਾਲ ਤਾਰਾਂ ਨਾਲ ਪੱਥਰਾਂ ਨੂੰ ਬੰਨ੍ਹਣਾ ਚਾਹੀਦਾ ਹੈ ।

ਪ੍ਰਸ਼ਨ 6.
ਦੋ ਪ੍ਰਮੁੱਖ ਮਨੁੱਖੀ ਆਫ਼ਤਾਂ (Man-made Disaster) ਦੇ ਨਾਮ ਲਿਖੋ ।
ਉੱਤਰ-
ਪਰਮਾਣੂ ਦੁਰਘਟਨਾਵਾਂ ਤੇ ਹਵਾਈ ਧਮਾਕੇ ਪ੍ਰਮੁੱਖ ਮਨੁੱਖੀ ਆਫ਼ਤਾਂ ਦੇ ਉਦਾਹਰਨ ਹਨ।

ਪ੍ਰਸ਼ਨ 7.
ਚੈਰਨੋਬਿਲ ਨਿਊਕਲੀਅਰ ਆਫ਼ਤ ਦੇ ਮੁੱਖ ਕਾਰਨ ਕਿਹੜੇ-ਕਿਹੜੇ ਸਨ ? .
ਉੱਤਰ-
ਚੈਰਨੋਬਿਲ ਨਿਊਕਲੀਅਰ ਆਫ਼ਤ ਚੈਰਨੋਬਿਲ ਦੇ ਪਰਮਾਣੂ ਸ਼ਕਤੀ ਕੇਂਦਰ ਵਿਚ 26 ਅਪਰੈਲ, 1986 ਨੂੰ ਵਾਪਰੀ। ਇਸਦੇ ਪ੍ਰਮੁੱਖ ਕਾਰਨ ਹੇਠਾਂ ਲਿਖੇ ਸਨ

  1. ਰਿਐਕਟਰ ਦੀ ਇਮਾਰਤ ਨੂੰ ਉੱਚ ਵਿਧੀ ਦੁਆਰਾ ਸੁਰੱਖਿਅਤ ਨਾ ਕੀਤਾ ਜਾਣਾ।
  2. ਯੰਤਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਚ ਤਕਨੀਕੀ ਗਿਆਨ ਦੀ ਘਾਟ।

ਪ੍ਰਸ਼ਨ 8.
ਰੇਡੀਏਸ਼ਨ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵ ਲਿਖੋ।
ਉੱਤਰ-
ਰੇਡੀਏਸ਼ਨ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਵਿਚ ਚਮੜੀ ਦਾ ਜਲਣਾ, ਮੋਤੀਆਬਿੰਦ, ਪ੍ਰਜਣਨ ਸ਼ਕਤੀ ਵਿਚ ਕਮੀ, ਕੈਂਸਰ ਆਦਿ ਸ਼ਾਮਿਲ ਹਨ। ਇਸ ਕਾਰਨ ਜੀਨ ਸੰਬੰਧੀ ਪਰਿਵਰਤਨ ਵੀ ਹੋ ਸਕਦੇ ਹਨ, ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਹਨ ਜਿਸ ਨਾਲ ਜੀਵ ਦੀਆਂ ਸਮਾਨ ਗਤੀਵਿਧੀਆਂ ਵਿਚ ਵੀ ਪਰਿਵਰਤਨ ਹੋ ਸਕਦਾ ਹੈ।

ਪ੍ਰਸ਼ਨ 9.
ਸੋਕਾ (Famine) ਕੀ ਹੁੰਦਾ ਹੈ ?
ਉੱਤਰ-
ਕਿਸੇ ਖੇਤਰ ਵਿਚ ਪਾਣੀ ਦੀ ਘਾਟ ਕਾਰਨ ਭੂਮੀ ਦੇ ਸੁੱਕ ਜਾਣ ਨੂੰ, ਸੋਕਾ ਕਿਹਾ ਜਾਂਦਾ ਹੈ। ਸੋਕੇ ਕਾਰਨ ਭੂਮੀ ਬੰਜਰ ਹੁੰਦੀ ਹੈ, ਭੁੱਖਮਰੀ, ਬੇਰੁਜ਼ਗਾਰੀ, ਪਸ਼ੂਆਂ ਅਤੇ ਮਨੁੱਖਾਂ ਦੀ ਭੋਜਨ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਭੂਚਾਲ (Earthquake) ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਭੁਚਾਲ ਧਰਤੀ ਦੀ ਸਤਾ ਦੇ ਥੱਲੇ ਸਥਿਤ ਪਿਘਲੀਆਂ ਹੋਈਆਂ ਚੱਟਾਨਾਂ ਦੇ ਹਿੱਲਣ ਕਾਰਨ ਹੁੰਦਾ ਹੈ, ਜਿਸ ਨਾਲ ਪ੍ਰਿਥਵੀ ਦੀ ਬਾਹਰੀ ਸੜਾ ਦੇ ਭਾਗ ਅਨਿਯੰਤ੍ਰਿਤ ਰੂਪ ਵਿਚ ਫਿਸਲ ਕੇ ਇਕ-ਦੂਸਰੇ ਨੂੰ ਧੱਕਦੇ ਹੋਏ ਤੀਬਰ ਤਰੰਗਾਂ ਪੈਦਾ ਕਰਦੇ ਹਨ। ਇਸ ਨਾਲ ਪ੍ਰਿਥਵੀ ਹਿੱਲਣ ਲੱਗਦੀ ਹੈ ਤੇ ਭੂਚਾਲ ਪੈਦਾ ਹੁੰਦਾ ਹੈ।

ਪ੍ਰਸ਼ਨ 2.
ਸੋਕੇ (Drought/Famine) ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਕਿਸੇ ਖੇਤਰ ਵਿਚ ਪਾਣੀ ਦੀ ਅਸਾਧਾਰਨ ਕਮੀ ਕਾਰਨ, ਭੂਮੀ ਦੇ ਸੁੱਕ ਜਾਣ ਨੂੰ ਸੋਕਾ ਕਿਹਾ ਜਾਂਦਾ ਹੈ । ਇਸ ਨਾਲ ਮਨੁੱਖ ਜਾਤੀ, ਪੌਦਿਆਂ ਤੇ ਜੰਤੂਆਂ ‘ਤੇ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ।
ਇਸਦੇ ਬੁਰੇ ਪ੍ਰਭਾਵ ਹੇਠਾਂ ਲਿਖੇ ਹਨ –

  • ਉਪਜਾਊ ਭੂਮੀ ਦਾ ਮਾਰੂਥਲ ਵਿਚ ਬਦਲਣਾ।
  • ਪਾਣੀ, ਭੋਜਨ ਅਤੇ ਚਾਰੇ ਦੀ ਗੰਭੀਰ ਕਮੀ ਨਾਲ ਪਸ਼ੂਆਂ ਤੇ ਮਨੁੱਖਾਂ ਦੀ ਮੌਤ।
  • ਮਿੱਟੀ ਦਾ ਖੁਰਨਾ, ਸਿਹਤ ਸੰਬੰਧੀ ਸਮੱਸਿਆਵਾਂ।
  • ਪੌਦਿਆਂ ਦਾ ਨਾ ਉੱਗਣਾ, ਭੁੱਖਮਰੀ ਫੈਲਣਾ।

ਪ੍ਰਸ਼ਨ 3.
ਸੋਕੇ ਨੂੰ ਟਾਲਣ ਅਤੇ ਕੰਟਰੋਲ ਕਰਨ ਲਈ ਕੀ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਸੋਕੇ ਕਾਰਨ ਭੂਮੀ ਬੰਜਰ ਹੁੰਦੀ ਹੈ, ਭੁੱਖਮਰੀ, ਬੇਰੁਜ਼ਗਾਰੀ, ਪਸ਼ੂਆਂ ਅਤੇ ਮਨੁੱਖਾਂ ਦੀ ਮੌਤ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਸਭ ਨੂੰ ਰੋਕਣ ਲਈ ਹੇਠ ਲਿਖੇ ਉਪਾਅ ਕੀਤੇ ਜਾਣੇ ਚਾਹੀਦੇ ਹਨ –

  1. ਨਹਿਰੀ ਸਿੰਜਾਈ ਪ੍ਰਣਾਲੀ ਦੁਆਰਾ ਪਾਣੀ ਪ੍ਰਦਾਨ ਕਰਨਾ।
  2. ਸੰਕਟਕਾਲੀਨ ਸਥਿਤੀ ਵਿਚ ਪਾਣੀ ਭੰਡਾਰ ਦੇ ਸੋਮਿਆਂ ਦਾ ਨਿਰਮਾਣ ਕਰਨਾ।
  3. ਸੋਕਾ ਰੋਧਕ ਫ਼ਸਲਾਂ ਨੂੰ ਬੀਜਣਾ।
  4. ਖੇਤੀਬਾੜੀ ਵਿਧੀਆਂ ਵਿਚ ਸੁਧਾਰ ਕਰਨਾ।
  5. ਸੋਕਾ ਪ੍ਰਭਾਵਿਤ ਖੇਤਰਾਂ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਉਣਾ।

ਪ੍ਰਸ਼ਨ 4.
ਹੜ੍ਹ (Floods) ਮਨੁੱਖੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਕਿਸੇ ਵੱਡੇ ਭੂਮੀ ਖੇਤਰ ਵਿਚ ਅਨੇਕਾਂ ਦਿਨਾਂ ਲਈ ਪਾਣੀ ਦੇ ਇਕੱਠੇ ਹੋ ਜਾਣ ਨੂੰ ਹੜ੍ਹ ਕਿਹਾ ਜਾਂਦਾ ਹੈ। ਇਹ ਮਨੁੱਖੀ ਜੀਵਨ ਅਤੇ ਸੰਪੱਤੀ ਨੂੰ ਨਸ਼ਟ ਅਤੇ ਬੇਕਾਰ ਕਰ ਦਿੰਦੀ ਹੈ। ਇਸ ਨਾਲ ਜਾਨਵਰਾਂ ਦੇ ਜੀਵਨ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ । ਹੜਾਂ ਨਾਲ ਹੋਣ ਵਾਲੇ ਬੁਰੇ ਪ੍ਰਭਾਵ ਹੇਠ ਲਿਖੇ ਹਨ –

  • ਜਾਨਵਰਾਂ ਲਈ ਚਾਰੇ ਦੀ ਕਮੀ ਹੋਣਾ।
  • ਜੰਗਲੀ ਜਾਨਵਰਾਂ ਦੇ ਕੁਦਰਤੀ ਨਿਵਾਸਾਂ ਦਾ ਨਸ਼ਟ ਹੋਣਾ |
  • ਅਨੇਕ ਜਾਨਵਰਾਂ ਦੀ ਮੌਤ।

PSEB 11th Class Environmental Education Solutions Chapter 10 ਆਫ਼ਤਾਂ

ਪ੍ਰਸ਼ਨ 5.
ਚੱਕਰਵਾਤ (Cyclones) ਮਨੁੱਖੀ ਜੀਵਨ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ ?
ਉੱਤਰ-
ਉਹਨਾਂ ਘੱਟ ਦਬਾਅ ਵਾਲੀ ਸਥਿਤੀਆਂ ਵਿਚ ਜਦੋਂ ਤੇਜ਼ ਹਵਾਵਾਂ ਚੱਕਰ ਦੇ ਰੂਪ ਵਿਚ ਘੁੰਮਦੀਆਂ ਹਨ, ਨੂੰ ਚੱਕਰਵਾਤ ਕਿਹਾ ਜਾਂਦਾ ਹੈ। ਚੱਕਰਵਾਤਾਂ ਕਾਰਨ ਮਨੁੱਖੀ ਜੀਵਨ ਅਸਤ ਵਿਅਸਤ ਹੋ ਜਾਂਦਾ ਹੈ। ਤੇਜ਼ ਹਵਾਵਾਂ ਕਾਰਨ ਘਰਾਂ ਦੀਆਂ ਛੱਤਾਂ ਉੱਡ ਜਾਂਦੀਆਂ ਹਨ ਤੇ ਅਨੇਕਾਂ ਛੂਤ ਦੀਆਂ ਬਿਮਾਰੀਆਂ ਫੈਲਣ ਨਾਲ ਮਨੁੱਖੀ ਜੀਵਨ ਨੂੰ ਨੁਕਸਾਨ ਹੁੰਦਾ ਹੈ। ਤੇਜ਼ ਹਵਾਵਾਂ ਅਤੇ ਵਰਖਾ ਕਾਰਨ ਹੜ ਵਰਗੀ ਸਥਿਤੀ ਪੈਦਾ ਹੁੰਦੀ ਹੈ, ਜਿਸ ਨਾਲ ਅਨੇਕਾਂ ਮਨੁੱਖਾਂ ਦੀ ਮੌਤ ਹੋ ਜਾਂਦੀ ਹੈ। ਇਸਦਾ ਉਦਾਹਰਨ 1999 ਵਿਚ ਉੜੀਸਾ ਵਿਚ ਆਏ ਚੱਕਰਵਾਤ ਦਾ ਹੈ, ਜਿਸ ਕਾਰਨ ਸੰਪੱਤੀ ਦੀ ਹਾਨੀ ਹੋਣ ਦੇ ਨਾਲ-ਨਾਲ 10000 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਪ੍ਰਸ਼ਨ 6.
ਭੋਂ-ਖਿਸਕਣ (Landslide) ਦੇ ਕੀ-ਕੀ ਕਾਰਨ ਹਨ ?
ਉੱਤਰ-
ਭੋਂ-ਖਿਸਕਣ ਤੋਂ ਭਾਵ, ਭੂਮੀ ਦੀ ਉੱਪਰਲੀ ਪਰਤ ਦੇ ਖਿਸਕਣ ਤੋਂ ਹੈ। ਇਹ ਵੱਖ-ਵੱਖ ਕਾਰਨਾਂ ਨਾਲ ਹੁੰਦਾ ਹੈ। ਇਹਨਾਂ ਵਿਚੋਂ ਕੁੱਝ ਕਾਰਨ ਹੇਠ ਲਿਖੇ ਹਨ –

  • ਜ਼ਿਆਦਾ ਵਰਖਾ ਹੋਣਾ ਜਾਂ ਬਰਫ਼ ਦਾ ਪਿਘਲਣਾ।
  • ਨਿਰੰਤਰ ਵਹਿੰਦਾ ਹੋਇਆ ਪਾਣੀ, ਜਿਸ ਨਾਲ ਭੂਮੀ ਦੀ ਉੱਪਰਲੀ ਪਰਤ ਨਰਮ ਹੋ ਜਾਂਦੀ ਹੈ।
  • ਚੱਟਾਨਾਂ ਵਿਚ ਵਿਸਫੋਟ ਕਰਨਾ।
  • ਸੜਕਾਂ ਚੌੜੀਆਂ ਕਰਨ ਲਈ ਚੱਟਣ ਨੂੰ ਕੱਟਣਾ।
  • ਜੰਗਲਾਂ ਨੂੰ ਕੱਟਣਾ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੂਚਾਲ ਦੇ ਕਾਰਨ, ਪ੍ਰਭਾਵਾਂ ਅਤੇ ਬਚਾਉ ਕਾਰਜਾਂ ਬਾਰੇ ਲਿਖੋ।
ਉੱਤਰ-
ਭੂਚਾਲ (Earthquake) ਦਾ ਅਰਥ ਹੈ ਕਿ ਪ੍ਰਿਥਵੀ ਦੀ ਬਾਹਰੀ ਸਤ੍ਹਾ ਦਾ ਅਨਿਯੰਤਿਤ ਤੀਬਰਤਾ ਨਾਲ ਕੰਪਨ ਕਰਨਾ। ਇਸਦੇ ਕਾਰਨ ਬਹੁਤ ਨੁਕਸਾਨ ਹੁੰਦਾ ਹੈ। ਭੂਚਾਲ ਦੇ ਕਾਰਨ (Causes of Earthquake) -ਪ੍ਰਿਥਵੀ ਦੇ ਥੱਲੇ ਪਿਘਲੀਆਂ ਹੋਈਆਂ ਚੱਟਾਨਾਂ ਦੇ ਹਿੱਲਣ ਨਾਲ ਜਦੋਂ ਪ੍ਰਿਥਵੀ ਦੀ ਬਾਹਰੀ ਸੜਾ/ਪੇਪੜੀ (Crest) ਦੇ ਭਾਗ ਅਨਿਯੰਤ੍ਰਿਤ ਤਰੀਕੇ ਨਾਲ ਫਿਸਲ ਕੇ ਇਕ-ਦੂਸਰੇ ਨੂੰ ਧੱਕਦੇ ਹੋਏ ਤੀਬਰ ਕੰਪਨ ਤਰੰਗਾਂ ਪੈਦਾ ਕਰਦੇ ਹਨ, ਜਿਸ ਨਾਲ ਪ੍ਰਿਥਵੀ ਵਿਚ ਤੀਬਰ ਕੰਪਨ ਹੋਣ ਲੱਗਦੀ ਹੈ ਤੇ ਭੂਚਾਲ ਪੈਦਾ ਹੁੰਦਾ ਹੈ।

ਭੂਚਾਲ ਦੇ ਪ੍ਰਭਾਵ (Effects of Earthquake) -ਭੂਚਾਲ ਇਕ ਪ੍ਰਾਕ੍ਰਿਤਕ ਆਫ਼ਤ ਹੈ, ਜੋ ਬਹੁਤ ਜ਼ਿਆਦਾ ਵਿਨਾਸ਼ਕਾਰੀ ਹੁੰਦੀ ਹੈ। ਇਸ ਨਾਲ ਜਨ-ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ, ਜਿਸ ਤਰ੍ਹਾਂ –

  • ਵੱਡੀਆਂ-ਵੱਡੀਆਂ ਇਮਾਰਤਾਂ, ਮਿੱਟੀ ਤੇ ਇੱਟਾਂ ਨਾਲ ਬਣੇ ਘਰਾਂ ਦਾ ਢਹਿ ਜਾਣਾ।
  • ਰੇਲਵੇ ਲਾਈਨਾਂ ਦਾ ਟੇਢਾ ਹੋਣਾ।
  • ਅੱਗ ਲੱਗਣਾ।
  • ਭੂਮੀਗਤ ਪਾਣੀ ਵਿਤਰਣ ਪ੍ਰਣਾਲੀ ਦੀ ਹਾਨੀ ਹੋਣਾ।
  • ਪਹਾੜੀ ਖੇਤਰਾਂ ਵਿਚ ਭੋਂ-ਖਿਸਕਣ ਹੋਣਾ।
  • ਸੁਨਾਮੀ ਲਹਿਰਾਂ ਦਾ ਪੈਦਾ ਹੋਣਾ।

ਭੂਚਾਲ ਕੰਟਰੋਲ (Earthquake Control)- ਭੂਚਾਲ ਕੰਟਰੋਲ, ਮਨੁੱਖ ਦੀ ਸਮਝ ਤੋਂ ਪਰਾਂ ਹੈ। ਪਰੰਤੁ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਭੁਚਾਲ ਦੇ ਦੌਰਾਨ ਮਨੁੱਖਾਂ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਨੂੰ ਬਚਾਉਣ ਲਈ ਭੂਚਾਲ ਰੋਧੀ ਨਿਰਮਾਣ ਸਾਧਨਾਂ ਨੂੰ ਅਪਣਾ ਕੇ, ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਉੱਨਤ ਸੰਚਾਰ ਸੁਵਿਧਾਵਾਂ, ਬਚਾਉ ਕਾਰਜਾਂ ਨਾਲ ਭੂਚਾਲ ਤੋਂ ਬਚਣ ਦਾ ਢੰਗ ਲੱਭਿਆ ਜਾ ਸਕਦਾ ਹੈ। ਸਮਦਾਇ ਦੀ ਭਾਗੀਦਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਨਾਲ, ਭੁਚਾਲ ਰੋਧੀ ਕਾਰਜਾਂ ਨਾਲ ਵੀ ਭੂਚਾਲ ਤੋਂ ਹੋਣ ਵਾਲੀ ਹਾਨੀ ਤੋਂ ਬਚਿਆ ਜਾ ਸਕਦਾ ਹੈ ਜਾਨੀ ਨੁਕਸਾਨ ਤੋਂ ਬਚਣ ਲਈ ਲੱਕੜੀ ਦੇ ਮਕਾਨ ਬਣਾਏ ਜਾਣ ਜਿਵੇਂ ਕਿ ਜਾਪਾਨ ਵਿਚ ਹੈ ।

ਪ੍ਰਸ਼ਨ 2.
ਇੱਕ ਕੁਦਰਤੀ ਆਫ਼ਤ ਵਜੋਂ ਹੜ੍ਹ ਦੀ ਚਰਚਾ ਕਰੋ।
ਉੱਤਰ-
ਹੜ੍ਹ (Flood) ਤੋਂ ਭਾਵ ਹੈ ਕਿ ਵੱਡੇ ਭੂਮੀ ਖੇਤਰ ਦਾ ਅਨੇਕ ਦਿਨਾਂ ਲਈ ਪਾਣੀ ਨਾਲ ਘਿਰ ਜਾਣਾ। ਇਹ ਸਭ ਤੋਂ ਅਧਿਕ ਪ੍ਰਾਚੀਨ ਸੰਕਟ ਹਨ, ਜੋ ਮਨੁੱਖੀ ਜੀਵਨ ਅਤੇ ਸੰਪੱਤੀ ਨੂੰ ਨਸ਼ਟ ਕਰ ਦਿੰਦੀ ਹੈ।

ਹੜਾਂ ਦੇ ਕਾਰਨ (Causes of Floods) –

  • ਹੜਾਂ ਦੇ ਆਉਣ ਦਾ ਮੁੱਖ ਕਾਰਨ ਕਿਸੇ ਖੇਤਰ ਵਿਚ ਲੋੜ ਤੋਂ ਵੱਧ ਵਰਖਾ ਹੋਣਾ ਹੈ ।
  • ਬੰਨ੍ਹ ਟੁੱਟਣਾ, ਭੋਂ-ਖਿਸਕਣ ਦੁਆਰਾ ਨਦੀ ਦੇ ਰੁਕੇ ਹੋਏ ਪਾਣੀ ਦਾ ਅਨਿਯੰਤ੍ਰਿਤ ਰੂਪ ਵਿਚ ਛੱਡੇ ਜਾਣਾ।
  • ਭੂਚਾਲ ਨਾਲ ਸਮੁੰਦਰੀ ਪਾਣੀ ਦਾ ਉੱਠਣਾ ।
  • ਪਹਾੜੀ ਖੇਤਰਾਂ ਵਿਚ ਬੱਦਲ ਫਟਣ ਨਾਲ।
  • ਅਣਇੱਛਿਤ ਭੋਂ-ਉਪਯੋਗ ਦੇ ਢਾਂਚੇ ਵਿਚ ਪਰਿਵਰਤਨ।
  • ਪੁੱਲਾਂ ਦਾ ਨਿਰਮਾਣ, ਖੇਤੀਬਾੜੀ ਅਭਿਆਸ।

ਹੜਾਂ ਦੇ ਪ੍ਰਭਾਵ (Effects of Floods) -ਹੜ੍ਹਾਂ ਕਾਰਨ ਜੀਵਨ ਅਤੇ ਸੰਪੱਤੀ ਨੂੰ ਬਹੁਤ ਨੁਕਸਾਨ ਪੁੱਜਦਾ ਹੈ। ਇਸਦੇ ਬਹੁਤ ਸਾਰੇ ਬੁਰੇ ਪ੍ਰਭਾਵ ਹਨ ; ਜਿਸ ਤਰ੍ਹਾਂ

  • ਲੋਕਾਂ ਦਾ ਬੇਘਰ ਹੋਣਾ
  • ਟੈਲੀਫੋਨ ਸੇਵਾਵਾਂ, ਬਿਜਲੀ ਪ੍ਰਣਾਲੀ, ਪਾਣੀ ਪ੍ਰਣਾਲੀ ਤੇ ਪਰਿਵਾਹਨ ਸੇਵਾਵਾਂ ਆਦਿ ਵਿਚ ਰੁਕਾਵਟ ਪੈਦਾ ਹੋਣਾ।
  • ਵਿਭਿੰਨ ਜੰਗਲੀ ਜਾਨਵਰਾਂ ਦੇ ਨਿਵਾਸ ਸਥਾਨਾਂ ਦੇ ਨਸ਼ਟ ਹੋਣ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
  • ਮਿੱਟੀ ਦੀ ਉੱਪਰਲੀ ਤਹਿ ਦਾ ਖੁਰਨਾ।
  • ਛੂਤ ਦੀਆਂ ਬਿਮਾਰੀਆਂ ਦਾ ਫੈਲਣਾ।
  • ਖੇਤੀ ਯੋਗ ਜ਼ਮੀਨ ਦੀ ਹਾਨੀ, ਜਿਸ ਕਾਰਨ ਖੇਤੀ ਉਪਜ ਵਿਚ ਕਮੀ ਆ ਜਾਂਦੀ ਹੈ ।

ਹੜ੍ਹਾਂ ਦਾ ਕੰਟਰੋਲ (Control of Floods) – ਮੌਸਮ ਵਿਗਿਆਨ ਵਿਭਾਗ ਦੁਆਰਾ, ਮੌਸਮ ਦੀ ਭਵਿੱਖਬਾਣੀ ਕਰਕੇ ਇਸ ਸੰਕਟ ਬਾਰੇ ਲੋਕਾਂ ਨੂੰ ਪਹਿਲਾਂ ਤੋਂ ਜਾਣਕਾਰੀ ਦੇ ਕੇ ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ।

  • ਜੰਗਲ ਲਗਾ ਕੇ।
  • ਪਾਣੀ ਰੋਕ ਕੇ ਬੰਨ੍ਹ ਬਣਾ ਕੇ ਵੀ ਹੜ੍ਹ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਪ੍ਰਸ਼ਨ 3.
ਮਨੁੱਖ ਦੁਆਰਾ ਰਚਿਤ ਆਫ਼ਤਾਂ (Man-made Disasters) ਦੀਆਂ ਮੁੱਖ ਕਿਸਮਾਂ ਦਾ ਵਰਣਨ ਕਰੋ।
ਉੱਤਰ-
ਮਨੁੱਖ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਆਫ਼ਤਾਂ ਨੂੰ ਮਨੁੱਖ ਦੁਆਰਾ ਰਚਿਤ (Man made) ਆਫ਼ਤਾਂ ਆਖਦੇ ਹਨ । ਇਹਨਾਂ ਆਫ਼ਤਾਂ ਵਿੱਚ ਨਾਭਿਕ ਦੁਰਘਟਨਾਵਾਂ, ਵਿਸ਼ੈਲੇ ਪਦਾਰਥਾਂ ਦੀ ਉਤਪੱਤੀ ਅਤੇ ਨਿਕਾਸੀ, ਅੱਗਾਂ ਲੱਗਣੀਆਂ, ਹਵਾਈ ਜਹਾਜ਼ਾਂ ਦੀਆਂ) ਦੁਰਘਟਨਾਵਾਂ ਆਦਿ ਮਨੁੱਖ ਦੁਆਰਾ ਰਚਿਤ ਦੁਰਘਟਨਾਵਾਂ ਦੇ ਕੁਝ ਮੁੱਖ ਉਦਾਹਰਨ ਹਨ |

ਆਫ਼ਤਾਂ ਦੋ ਪ੍ਰਕਾਰ ਦੀਆਂ ਹਨ –

  1. ਤਕਨੀਕੀ ਆਫ਼ਤਾਂ (Technological Disasters)-ਇਨ੍ਹਾਂ ਆਫ਼ਤਾਂ ਦਾ ਮੁੱਖ ਕਾਰਨ ਕੰਮ ਕਰਨ ਵਾਲਿਆਂ ਦੀ ਟੇਨਿੰਗ ਦਾ ਠੀਕ ਨਾ ਹੋਣਾ ਅਤੇ ਤਕਨੀਕੀ ਖ਼ਰਾਬੀਆਂ ਆਦਿ ।
  2. ਉਦਯੋਗਿਕ ਆਫ਼ਤਾਂ (Industrial Disasters)-ਇਨ੍ਹਾਂ ਆਫ਼ਤਾਂ ਦਾ ਮੁੱਖ ਕਾਰਨ ਮਸ਼ੀਨਾਂ ਵਿਚ ਨੁਕਸ ਤੇ ਮਸ਼ੀਨਾਂ ਦੇ ਲਗਾਉਣ ਵਿਚ ਵਰਤੀ ਗਈ ਲਾਪਰਵਾਹੀ ਅਤੇ ਖ਼ਤਰਨਾਕ ਪਦਾਰਥਾਂ ਦਾ ਠੀਕ ਤਰ੍ਹਾਂ ਨਾਲ ਨਾ ਕੀਤਾ ਜਾਣ ਵਾਲਾ ਨਿਪਟਾਰਾ ਆਦਿ । ਇਨ੍ਹਾਂ ਆਫਤਾਂ ਦੇ ਮੁੱਖ ਪ੍ਰਭਾਵ ਉਸ ਸਮੇਂ ਪੈਂਦੇ ਹਨ, ਜਦੋਂ ਬਚਾਅ ਦੇ ਉਪਾਅ ਠੀਕ ਤਰ੍ਹਾਂ ਨਾਲ ਨਾ ਕੀਤੇ ਗਏ ਹੋਣ ਅਤੇ ਕਾਮਿਆਂ ਵਿਚ ਇਸ ਸੰਬੰਧੀ ਜਾਗਰੂਕਤਾ ਦੀ ਘਾਟ ਹੋਵੇ ।

ਮਨੁੱਖ ਦੁਆਰਾ ਰਚਿਤ ਆਫ਼ਤਾਂ ਦੇ ਪ੍ਰਭਾਵ (Effects of man made Disasters)-  ਮਨੁੱਖ ਦੁਆਰਾ ਰਚਿਤ ਆਫ਼ਤਾਂ ਮਨੁੱਖੀ ਜੀਵਨ ਸ਼ੈਲੀ ਅਤੇ ਵਾਤਾਵਰਨ ਵਿਚ ਤਬਦੀਲੀਆਂ ਪੈਦਾ ਕਰਦੀਆਂ ਹਨ, ਜਿਵੇਂ ਕਿ :

  • ਵਿਕੀਰਣਾਂ ਦੇ ਪੈਣ ਵਾਲੇ ਦੁਸ਼ਟ ਪ੍ਰਭਾਵਾਂ ਦੇ ਕਾਰਨ ਮਨੁੱਖਾਂ ਦੀ ਚਮੜੀ ਦਾ ਕੈਂਸਰ, ਚਿੱਟਾ ਮੋਤੀਆ, ਬੇ-ਪੈਦਗੀ ਅਤੇ ਸਰੀਰ ਦੇ ਅੰਗਾਂ ਦਾ ਕੈਂਸਰ ਹੋ ਸਕਦਾ ਹੈ ।
  • ਜਣਨਿਕ ਪਦਾਰਥ (Genetic Material) ਵਿਚ ਉਤ ਪਰਿਵਰਤਨ (Mutation) ਹੋ ਸਕਦੇ ਹਨ ।
  • ਵਿਸ਼ੈਲੇ ਰਸਾਇਣਾਂ ਦੇ ਸੰਪਰਕ ਨਾਲ ਅੰਨਾਪਨ (Blindness), ਬੋਲਾਪਨ ਅਤੇ ਨਾੜੀ ਪ੍ਰਣਾਲੀ ਵਿਚ ਵਿਗਾੜ ਪੈਦਾ ਹੋ ਸਕਦਾ ਹੈ । ਜਿਗਰ ਅਤੇ ਗੁਰਦਿਆਂ ਦੇ ਕੰਮ ਕਰਨ ਵਿੱਚ ਤਬਦੀਲੀ ਪੈਦਾ ਹੋ ਸਕਦੀ ਹੈ ।

ਮਨੁੱਖ ਦੁਆਰਾ ਰਚਿਤ ਆਫ਼ਤਾਂ ਦਾ ਕੰਟਰੋਲ (Control) –

  1. ਬਚਾਅ ਦੇ ਢੁੱਕਵੇਂ ਉਪਾਅ ਅਪਣਾਅ ਕੇ ।
  2. ਨਿਉਕਲੀ ਪਲਾਟਾਂ ਵਿਚ ਬਚਾਅ ਦੇ ਸੁਚੱਜੇ ਢੰਗ-ਤਰੀਕੇ ਅਪਣਾਅ ਕੇ । ਤਾਂ ਜੋ ਨਿਊਕਲੀ ਪਲਾਂਟਾਂ ਵਿਚ ਹਾਦਸਾ ਹੋਣ ਦੀ ਸ਼ਕਲ ਵਿਚ ਕਾਮਿਆਂ ਨੂੰ ਬਚਾਇਆ ਜਾ ਸਕੇ ।
  3. ਕਾਰੀਗਰਾਂ ਆਦਿ ਨੂੰ ਢੁੱਕਵੀਂ ਨਿੰਗ ਦਿੱਤੀ ਜਾਣੀ ਚਾਹੀਦੀ ਹੈ ।
  4. ਠੀਕ ਡਿਜ਼ਾਈਨ ਵਾਲੀਆਂ ਮਸ਼ੀਨਾਂ ਲਗਾਉਣੀਆਂ ਆਦਿ ।

ਭੂਚਾਲ ਦੇ ਪ੍ਰਭਾਵ ਘਟਾਉਣਾ (Reducing Effects of Earthquake) -ਭੂਚਾਲ ਕੰਟਰੋਲ, ਮਨੁੱਖੀ ਸਮਝ ਤੋਂ ਪਰੇ ਹਨ। ਪਰੰਤੁ ਇਸ ਨਾਲ ਹੋਣ ਵਾਲੀ ਹਾਨੀ ਨੂੰ ਘੱਟ ਕੀਤਾ ਜਾ ਸਕਦਾ ਹੈ । ਭੁਚਾਲ ਦੇ ਦੌਰਾਨ ਮਨੁੱਖੀ ਨਿਰਮਾਣ ਇਮਾਰਤਾਂ ਨੂੰ ਬਚਾਉਣ ਲਈ ਭੁਚਾਲ ਯੰਤਰਾਂ ਦਾ ਉਪਯੋਗ ਕਰਕੇ ਇਸਦੇ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਉੱਨਤ ਸੰਚਾਰ ਸੁਵਿਧਾਵਾਂ ਬਚਾਅ ਕਾਰਜਾਂ ਅਤੇ ਨਿਸ਼ਚਿਤ ਨਿਯੋਜਨ ਦੁਆਰਾ ਭੂਚਾਲ ਤੋਂ ਬਚਿਆ ਜਾ ਸਕਦਾ ਹੈ।ਸਮੁਦਾਇ ਦੀ ਭਾਗੀਦਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਨਾਲ ਭੂਚਾਲ ਰੋਧੀ ਕਾਰਜਕ੍ਰਮ ਕਰਾਉਣ ਨਾਲ ਵੀ ਭੁਚਾਲ ਨਾਲ ਹੋਣ ਵਾਲੀਆਂ ਹਾਨੀਆਂ ਤੋਂ ਬਚਣ ਦੇ ਉਪਾਅ ਕੀਤੇ ਜਾ ਸਕਦੇ ਹਨ।

ਸੋਕੇ ਦੇ ਪ੍ਰਭਾਵ ਘਟਾਉਣਾ (Reducing Effects of Famines)- ਇਸ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ –

  • ਨਹਿਰੀ ਸਿੰਚਾਈ ਪ੍ਰਣਾਲੀ ਦੁਆਰਾ ਪਾਣੀ ਪ੍ਰਦਾਨ ਕਰਨਾ।
  • ਸੰਕਟਕਾਲੀਨ ਹਾਲਤਾਂ ਲਈ ਪਾਣੀ ਭੰਡਾਰ ਸੋਤਾਂ ਨੂੰ ਇਕੱਠਾ ਕਰਨਾ।
  • ਸੋਕਾ ਰੋਧਕ ਫ਼ਸਲਾਂ ਬੀਜਣਾ ਤੇ ਖੇਤੀਬਾੜੀ ਵਿਧੀਆਂ ਵਿਚ ਸੁਧਾਰ ਕਰਨਾ।
  • ਸੋਕਾ ਸੰਭਾਵਿਤ ਖੇਤਰਾਂ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਉਣਾ।

ਹੜ੍ਹਾਂ ਦੇ ਪ੍ਰਭਾਵ ਘਟਾਉਣਾ (Reducing Effects of Floods) -ਹੇਠ ਲਿਖੇ ਤਰੀਕਿਆਂ ਨਾਲ ਹੜਾਂ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੇ ਯਤਨ ਕੀਤੇ ਜਾ ਸਕਦੇ ਹਨ

  1. ਰੁੱਖ ਲਗਾ ਕੇ, ਬੰਨ ਬਣਾ ਕੇ ਤੇ ਪਾਣੀ ਸੋਮਿਆਂ ਵਿਚ ਪਾਣੀ ਇਕੱਠਾ ਕਰਕੇ।
  2. ਮੌਸਮ ਵਿਗਿਆਨ ਵਿਭਾਗ ਦੁਆਰਾ ਮੌਸਮ ਦੀ ਭਵਿੱਖਬਾਣੀ ਕਰਕੇ। .
  3. ਨਰਮ ਭੂਮੀ ਦਾ ਪੁਨਰ ਸੰਹਿਤ ਕਰਨ ਨਾਲ ਵੀ ਉੱਚਿਤ ਭੂਮਿਕਾ ਕਾਰਗਰ ਸਿੱਧ ਹੋ ਸਕਦੀ ਹੈ।

PSEB 11th Class Environmental Education Solutions Chapter 10 ਆਫ਼ਤਾਂ

ਖਿਸਕਣ ਦੇ ਪ੍ਰਭਾਵਾਂ ਨੂੰ ਘਟਾਉਣਾ (Reducing Effects of Landslides) -ਤੋਂਖਿਸਕਣ ਨੂੰ ਹੇਠ ਲਿਖੇ ਤਰੀਕਿਆਂ ਨਾਲ ਘੱਟ ਕਰਨ ਦੇ ਯਤਨ ਕੀਤੇ ਜਾ ਸਕਦੇ ਹਨ –

  • ਪਹਾੜਾਂ ਦੀਆਂ ਢਲਾਨਾਂ ਤੇ ਦਰੱਖ਼ਤਾਂ ਨੂੰ ਲਗਾ ਕੇ।
  • ਉੱਚਿਤ ਸੁਰੱਖਿਆ ਪ੍ਰਬੰਧ ਦੁਆਰਾ।
  • ਵਰਖਾ ਦੇ ਮੌਸਮ ਵਿਚ ਪਾਣੀ ਦਾ ਉੱਚਿਤ ਨਿਕਾਸ ਕਰਨਾ।
  • ਸੜਕਾਂ ਬਣਾਉਣ ਲਈ, ਚੱਟਾਨਾਂ ਵਿਚ ਵਿਸਫੋਟ ਕਰਨ ਲਈ ਵਿਸਫੋਟਕ ਸਾਮੱਗਰੀ ਦਾ ਉੱਚਿਤ ਤਰੀਕੇ ਨਾਲ ਪ੍ਰਯੋਗ ਕਰਕੇ। ਉਪਰੋਕਤ ਕੰਮਾਂ ਦੁਆਰਾ ਕੁਦਰਤੀ ਸੰਕਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।,

PSEB 11th Class Environmental Education Solutions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

Punjab State Board PSEB 11th Class Environmental Education Book Solutions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ Textbook Exercise Questions and Answers.

PSEB Solutions for Class 11 Environmental Education Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

Environmental Education Guide for Class 11 PSEB ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਯੂਮੰਡਲ (Atmosphere) ਕੀ ਹੈ ?
ਉੱਤਰ-
ਪ੍ਰਿਥਵੀ ਨ੍ਹੀ ਨੂੰ ਚਾਰਾਂ ਪਾਸਿਓਂ ਤੋਂ ਘੇਰਨ ਵਾਲੇ ਗੈਸੀ ਗਿਲਾਫ਼ ਨੂੰ ਵਾਯੂਮੰਡਲ ਕਿਹਾ ਜਾਂਦਾ ਹੈ।

ਪ੍ਰਸ਼ਨ 2.
ਵਾਯੂਮੰਡਲ ਵਿੱਚ ਕਿੰਨੀਆਂ ਪੱਟੀਆਂ ਹਨ ?
ਉੱਤਰ-
ਵਾਯੂਮੰਡਲ ਦੀਆਂ ਪੰਜ ਪੱਟੀਆਂ ਹਨ –

  1. ਪੋਸਫੀਅਰ (Troposphere)
  2. ਸਟਰੈਟੋਸਫੀਅਰ (Stratosphere)
  3. ਮੀਜ਼ੋਸਫੀਅਰ (Mesosphere)
  4. ਥਰਮੋਸਫੀਅਰ (Thermosphere)
  5. ਐਕਸੋਸਫੀਅਰ (Exosphere)

ਪ੍ਰਸ਼ਨ 3.
ਵਾਯੂਮੰਡਲ ਦੀ ਕਿਹੜੀ ਪੱਟੀ ਵਿਚ ਓਜ਼ੋਨ ਪਰਤ ਮੌਜੂਦ ਹੈ ?
ਉੱਤਰ-
ਸਟਰੈਟੋਸਫੀਅਰ (ਸਮਤਾਪ ਮੰਡਲ ।

ਪ੍ਰਸ਼ਨ 4.
ਸਭ ਤੋਂ ਪਹਿਲਾਂ ਓਜ਼ੋਨ ਪਰਤ ਦਾ ਘਟਣਾ ਕਦੋਂ ਵੇਖਿਆ ਗਿਆ ?
ਉੱਤਰ-
1985 ਵਿਚ।

ਪ੍ਰਸ਼ਨ 5.
ਗਰੀਨ ਹਾਊਸ ਪ੍ਰਭਾਵ (Green House Effect) ਕਿਸ ਨੂੰ ਆਖਦੇ ਹਨ ?
ਉੱਤਰ-
ਗਰੀਨ ਹਾਊਸ ਤੋਂ ਭਾਵ ਵਾਤਾਵਰਣ ਦਾ ਕਾਰਬਨ ਡਾਈਆਕਸਾਈਡ ਦੀ ਮਾਤਰਾ ਦੇ ਵਧਣ ਨਾਲ ਨਾਲ ਗਰਮ ਹੋਣਾ ਹੈ।

ਪ੍ਰਸ਼ਨ 6.
ਮੁੜ-ਵਰਤਣ ਯੋਗ ਬਣਾਉਣ/ਪੁਨਰ ਚਕਰਣ (Recycling) ਦਾ ਤਰੀਕਾ ਕੀ ਹੈ ?
ਉੱਤਰ-
ਇਸ ਤਕਨੀਕ ਵਿਚ ਉਪਯੋਗ ਹੋ ਚੁੱਕੀਆਂ ਵਸਤੂਆਂ ਨੂੰ ਇਕੱਠਾ ਕਰਕੇ ਗਲਾਇਆ। ਜਾਂਦਾ ਹੈ ਅਤੇ ਉਸ ਤੋਂ ਮੁੜ ਕੇ ਨਵੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ।

ਪ੍ਰਸ਼ਨ 7.
ਵਰਮੀ ਕੰਪੋਸਟ ਦੀ ਤਿਆਰੀ ਵਿੱਚ ਕਿਹੜਾ ਜੀਵ ਵਰਤਿਆ ਜਾਂਦਾ ਹੈ ?
ਉੱਤਰ-
ਵਰਮੀ ਕੰਪੋਸਟ ਤਿਆਰ ਕਰਨ ਵਿਚ ਗੰਡੋਇਆਂ ਨੂੰ ਉਪਯੋਗ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਫ਼ਸਲ ਹਾਨੀਕਾਰਕ ਜੀਵ (Crop Pest) ਕਿਸ ਨੂੰ ਆਖਦੇ ਹਨ ?
ਉੱਤਰ-
ਵੱਖ-ਵੱਖ ਫ਼ਸਲਾਂ ਕਣਕ, ਚਾਵਲ, ਆਲੂ, ਮੱਕੀ, ਕਪਾਹ ਆਦਿ ਉੱਪਰ ਅਨੇਕਾਂ ਕੀੜੇ ਹਮਲੇ ਕਰਦੇ ਹਨ, ਉਨ੍ਹਾਂ ਨੂੰ ਫ਼ਸਲੀ ਕੀੜੇ ਕਿਹਾ ਜਾਂਦਾ ਹੈ।

ਪ੍ਰਸ਼ਨ 9.
ਰੁੱਖ-ਲਗਾਉਣ/ਵਣ (Reforestation) ਰੋਪਣ ਤੋਂ ਕੀ ਭਾਵ ਹੈ ?
ਉੱਤਰ-
ਪਾਰਿਸਥਿਕ ਸੰਤੁਲਨ ਤੇ ਸਥਾਈ ਜਲਵਾਯੂ ਸਥਿਤੀਆਂ ਨੂੰ ਬਣਾਈ ਰੱਖਣ ਲਈ ਵੱਧ ਤੋਂ ਵੱਧ ਜੰਗਲ ਲਗਾਉਣ ਦੀ ਪ੍ਰਕਿਰਿਆ ਨੂੰ ਰੁੱਖ ਲਗਾਉਣਾ ਆਖਦੇ ਹਨ।

(ਅ) ਉਤ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਅਜੋਕੇ ਸੰਸਾਰ ਸਾਹਮਣੇ ਕਿਹੜੇ-ਕਿਹੜੇ ਵਿਸ਼ਵ ਵਿਆਪੀ ਮੁੱਦੇ ਹਨ ?
ਉੱਤਰ-
ਆਧੁਨਿਕ ਯੁੱਗ ਦੇ ਵਿਸ਼ਵ ਵਿਆਪੀ ਮੁੱਦਿਆਂ ਵਿਚ ਗਲੋਬਲ ਵਾਰਮਿੰਗ, ਪਾਣੀ ਦੇ ਸੋਮਿਆਂ ਦੀ ਸੁਰੱਖਿਆ, ਧਰਤੀ ਦੇ ਸੋਮਿਆਂ ਦੀ ਸੁਰੱਖਿਆ, ਜੀਵ-ਵਿਭਿੰਨਤਾ ਦੀ ਸੰਰਚਨਾ ਦੀ ਸੁਰੱਖਿਆ, ਖ਼ਤਰਨਾਕ ਰਸਾਇਣਾਂ ਦਾ ਪ੍ਰਬੰਧਨ, ਓਜ਼ੋਨ ਤਹਿ ਵਿਚ ਛੇਕ ਅਤੇ ਮਨੁੱਖੀ ਸਿਹਤ ਦੀ ਸੁਰੱਖਿਆ ਆਦਿ ਸ਼ਾਮਿਲ ਹਨ।

ਪ੍ਰਸ਼ਨ 2.
ਓਜ਼ੋਨ ਪਰਤ (Ozone Layer) ਧਰਤੀ ਉੱਪਰਲੇ ਜੀਵਨ ਨੂੰ ਕਿਵੇਂ ਬਚਾਉਂਦੀ ਹੈ ?
ਉੱਤਰ-
ਓਜ਼ੋਨ ਪਰਤ ਆਕਸੀਜਨ ਤੇ ਅਣੂਆਂ ਦੇ ਮਿਲਣ ਨਾਲ ਬਣਦੀ ਹੈ ਤੇ ਇਹ ਤਹਿ ਵਾਯੂਮੰਡਲ ਦੇ ਸਟਰੈਟੋਸਫੀਅਰ ਵਿਚ ਹੁੰਦੀ ਹੈ। ਇਹ ਤਹਿ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਨੂੰ ਧਰਤੀ ਉੱਪਰ ਪਹੁੰਚਣ ਤੋਂ ਰੋਕ ਕੇ ਮਨੁੱਖ ਨੂੰ ਚਮੜੀ ਰੋਗਾਂ, ਪੌਦਿਆਂ ਦੇ ਨਾਸ਼, ਫ਼ਸਲਾਂ ਦੇ ਝਾੜ ਵਿਚ ਕਮੀ ਤੇ ਜੀਵਾਂ ਦੇ ਅਸੰਤੁਲਨ ਤੋਂ ਬਚਾਉਂਦੀ ਹੈ। ਇਸ ਪ੍ਰਕਾਰ ਇਹ ਧਰਤੀ ਤੇ ਜੀਵਨ ਨੂੰ ਸੁਰੱਖਿਅਤ ਰੱਖਦੀ ਹੈ।

ਪ੍ਰਸ਼ਨ 3.
ਕਲੋਰੋਫਲੋਰੋ ਕਾਰਬਨਜ਼ ਕੀ ਹਨ ?
ਉੱਤਰ-
ਕਲੋਰੀਨ, ਫਲੋਰੀਨ ਅਤੇ ਕਾਰਬਨ ਦੇ ਉਹ ਯੌਗਿਕ ਹਨ ਜਿਨ੍ਹਾਂ ਨੂੰ ਏਅਰ ਕੰਡੀਸ਼ਨਰ ਅਤੇ ਰਿਜਾਂ ਨੂੰ ਠੰਡਾ ਰੱਖਣ ਲਈ, ਐਰੋਸੋਲ ਕੈਨ ਵਿਚ ਪੇਕੇ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ। ਇਹ ਯੌਗਿਕ ਧਰਤੀ ਦੀ ਸੁਰੱਖਿਆ ਪਰਤ ਜਾਂ ਓਜ਼ੋਨ ਪਰਤ ਵਿਚ ਛੇਕ ਦੇ ਹੋਣ ਦਾ ਮੁੱਖ ਕਾਰਨ ਹਨ ।

ਪ੍ਰਸ਼ਨ 4.
ਗਰੀਨ ਹਾਊਸ ਗੈਸਾਂ ਕੀ ਹਨ ? ‘
ਉੱਤਰ-
ਉਹ ਗੈਸਾਂ, ਜੋ ਧਰਤੀ ਦੀ ਸਤ੍ਹਾ ਤੋਂ ਪਰਾਵਰਤਿਤ ਹੋਣ ਵਾਲੀਆਂ ਸੂਰਜ ਦੀਆਂ ਕਿਰਨਾਂ ਨੂੰ ਆਪਣੇ ਵਿਚ ਸੋਖ ਲੈਂਦੀਆਂ ਹਨ, ਜਿਸ ਤਰ੍ਹਾਂ CO2, ਮੀਥੇਨ (CH4), ਓਜ਼ੋਨ (O3) ਅਤੇ ਨਾਈਟਿਸ ਆਕਸਾਈਡ (N2O) ।

ਪ੍ਰਸ਼ਨ 5.
ਗਲੋਬਲ ਵਾਰਮਿੰਗ/ਵਿਸ਼ਵਤਾਪਨ ਸਮੁੰਦਰੀ ਜਲ ਸਤਰ ਨੂੰ ਕਿਵੇਂ ਬਦਲ ਦੇਵੇਗਾ ?
ਉੱਤਰ-
ਗਲੋਬਲ ਵਾਰਮਿੰਗ ਕਾਰਨ ਵਿਸ਼ਵ ਦਾ ਔਸਤ ਤਾਪਮਾਨ ਵਧਦਾ ਜਾ ਰਿਹਾ ਹੈ, ਜਿਸ ਨਾਲ ਧਰੁਵਾਂ ‘ਤੇ ਜਮਾਂ ਹੋਈ ਬਰਫ਼ ਪਿਘਲ ਰਹੀ ਹੈ ਤੇ ਸਮੁੰਦਰ ਦੇ ਪਾਣੀ ਦਾ ਪੱਧਰ ਉੱਚਾ ਹੋ ਰਿਹਾ ਹੈ। ਜਿਸ ਰਫ਼ਤਾਰ ਨਾਲ ਇਹ ਵੱਧ ਰਿਹਾ ਹੈ, ਉਸਦਾ ਨਤੀਜਾ ਇਹ ਹੋਵੇਗਾ ਕਿ 2030 ਤਕ ਇਹ 18 ਸੈਂ.ਮੀ. ਅਤੇ 2000 ਤਕ ਇਹ 58 ਸੈਂ.ਮੀ. ਵੱਧ ਜਾਵੇਗਾ, ਜਿਸ ਨਾਲ ਸਮੁੰਦਰ ਦੇ ਕੰਡੇ ਦੇ ਖੇਤਰਾਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਵੇਗੀ, ਕਰੋੜਾਂ ਲੋਕ ਬੇਘਰ ਹੋ ਜਾਣਗੇ ਅਤੇ ਸੰਸਾਰ ਵਿਚ ਵਰਖਾ ਅਸੰਤੁਲਨ ਪੈਦਾ ਹੋ ਜਾਵੇਗਾ |

ਪ੍ਰਸ਼ਨ 6.
ਜੈਵਿਕ ਉਪਾਅ (Biological Treatment) ਤੋਂ ਕੀ ਭਾਵ ਹੈ ? ‘.
ਉੱਤਰ-
ਜੈਵਿਕ ਉਪਾਅ ਵਿਚ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਸੂਖ਼ਮ ਜੀਵਾਂ ਦੁਆਰਾ ਅਪਘਟਿਤ ਹੋਣ ਲਈ ਛੱਡ ਦਿੱਤਾ ਜਾਂਦਾ ਹੈ, ਜਿਸ ਨਾਲ ਇਹ ਹਾਨੀਕਾਰਕ ਪਦਾਰਥ, ਘੱਟ ਹਾਨੀਕਾਰਕ ਪਦਾਰਥਾਂ ਵਿਚ ਬਦਲ ਜਾਂਦੇ ਹਨ।

ਪ੍ਰਸ਼ਨ 7.
ਜੈਵਿਕ ਖਾਦਾਂ (Biofertilizers) ਕਿਸ ਨੂੰ ਆਖਦੇ ਹਨ ?
ਉੱਤਰ-
ਉਹ ਉਪਯੋਗੀ ਨੀਲੀ ਹਰੀ ਕਾਈ ਅਤੇ ਮਿੱਟੀ ਵਿਚ ਮੌਜੂਦ ਜੀਵਾਣੂ, ਜੋ ਫ਼ਸਲਾਂ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ, ਨੂੰ ਜੈਵਿਕ ਖਾਦਾਂ ਆਖਦੇ ਹਨ। ਇਹ ਵਾਤਾਵਰਣ ਨੂੰ ਦੂਸ਼ਿਤ ਨਹੀਂ ਕਰਦੇ।

ਪ੍ਰਸ਼ਨ 8.
ਗਰੀਨ ਹਾਊਸ ਪ੍ਰਭਾਵ ਤੋਂ ਕੀ ਭਾਵ ਹੈ ?
ਉੱਤਰ-
ਗਰੀਨ ਹਾਊਸ ਵਿਚ ਧਰਤੀ ਦੇ ਵਾਯੂਮੰਡਲ ਦਾ ਔਸਤ ਤਾਪਮਾਨ ਹੌਲੀ-ਹੌਲੀ ਵੱਧਦਾ ਹੈ, ਜਿਸਨੂੰ ਬਾਅਦ ਵਿਚ ਗਲੋਬਲ ਵਾਰਮਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦੇ ਕਾਰਨ ਸਮੁੰਦਰ ਦਾ ਪੱਧਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਤੱਟੀ ਖੇਤਰਾਂ ਵਿਚ ਥੋੜ੍ਹੀ ਜਿਹੀ ਵਰਖਾ ਨਾਲ ਵੀ ਹੜ੍ਹ ਦਾ ਖ਼ਤਰਾ ਵੱਧ ਜਾਂਦਾ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੀ. ਐਫ਼. ਸੀ. (CFC) ਓਜ਼ੋਨ ਪਰਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀਆਂ ਹਨ ?
ਉੱਤਰ-
ਸੀ.ਐਫ਼.ਸੀ. (CFC), ਕਲੋਰੀਨ, ਫਲੋਰੀਨ ਅਤੇ ਕਾਰਬਨ ਦੇ ਯੌਗਿਕ ਹਨ, ਜੋ ਓਜ਼ੋਨ ਤਹਿ ਨੂੰ ਹਾਨੀ ਪਹੁੰਚਾਉਂਦੇ ਹਨ। ਇਹ ਯੌਗਿਕ ਪਰਾਬੈਂਗਣੀ ਵਿਕਿਰਣਾਂ ਨਾਲ ਪ੍ਰਤੀਕਿਰਿਆ ਕਰਕੇ ਮੁਕਤ ਅਣੂਆਂ ਦੇ ਰੂਪ ਵਿਚ ਫੈਲ ਜਾਂਦੇ ਹਨ। ਇਹ ਓਜ਼ੋਨ ਨੂੰ ਤੋੜ ਕੇ, ਉਸਨੂੰ ਆਕਸੀਜਨ ਵਿਚ ਬਦਲ ਦਿੰਦੇ ਹਨ। ਇਕ ਕਲੋਰੀਨ ਅਣੁ ਹਜ਼ਾਰਾਂ ਓਜ਼ੋਨ ਕਣਾਂ ਨੂੰ , ਬੇਕਾਰ ਕਰਨ ਵਿਚ ਸਮਰੱਥ ਹੁੰਦਾ ਹੈ। ਇਸ ਮੁਕਤ ਕਲੋਰੀਨ ਕਾਰਨ ਹੀ ਓਜ਼ੋਨ ਤਹਿ ਵਿਚ , ਛੇਕ ਜਾਂ ਮਘੋਰਾ ਬਣ ਰਿਹਾ ਹੈ।

ਪ੍ਰਸ਼ਨ 2.
ਗਰੀਨ ਹਾਊਸ ਪ੍ਰਭਾਵ ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਗਰੀਨ ਹਾਊਸ ਤੋਂ ਭਾਵ ਹੈ, ਨਿਰਮਾਣ ਹੋਈ ਅਤੇ ਹਵਾ ਨਾਲ ਭਰੀ ਸੰਰਚਨਾ ਜੋ ਪਾਰਦਰਸ਼ੀ ਪਦਾਰਥਾਂ ਤੋਂ ਬਣੀ ਹੁੰਦੀ ਹੈ। ਇਹ ਪ੍ਰਭਾਵ ਵਾਯੂਮੰਡਲ ਵਿਚ ਮੌਜੂਦ ਗਰੀਨ, ਹਾਊਸ ਗੈਸਾਂ (CO2, CH4, N2O, O3, CFCs) ਦੁਆਰਾ ਸੂਰਜ ਦੀਆਂ ਇਨਫਰਾਰੈੱਡ ਤਾਪ , ਕਿਰਨਾਂ ਨੂੰ ਸੋਖਣ ਨਾਲ ਹੁੰਦਾ ਹੈ।

ਇਸਦੇ ਵਾਯੂਮੰਡਲ ‘ਤੇ ਪੈ ਰਹੇ ਹਾਨੀਕਾਰਕ ਪ੍ਰਭਾਵ ਇਸ ਪ੍ਰਕਾਰ ਹਨ –

  1. ਗਲੋਬਲ ਵਾਰਮਿੰਗ ਜਾਂ ਵਿਸ਼ਵੜਾਪਨ-ਇਸ ਕਾਰਨ ਵਿਸ਼ਵ ਦਾ ਔਸਤ ਤਾਪਮਾਨ ਵੱਧ ਰਿਹਾ ਹੈ।
  2. ਸਮੁੰਦਰ ਦੇ ਪਾਣੀ ਪੱਧਰ ਦਾ ਵਧਣਾ-ਵਿਸ਼ਵ ਤਾਪਮਾਨ ਵਧਣ ਕਾਰਨ ਹਿਮਾਲਿਆ ਅਤੇ ਧਰੁਵਾਂ ਉੱਤੇ ਪਈ ਬਰਫ਼ ਪਿਘਲ ਕੇ. ਸਮੁੰਦਰ ਵਿਚ ਮਿਲਣ ਨਾਲ ਸਮੁੰਦਰ ਦੇ ਪਾਣੀ ਦਾ ਪੱਧਰ ਹੌਲੀ-ਹੌਲੀ ਵਧਣ ਲੱਗ ਪਿਆ ਹੈ।
  3. ਤੱਟੀ ਖੇਤਰ ਦੇ ਲੋਕਾਂ ਨੂੰ ਹਾਨੀ-ਤੱਟੀ ਖੇਤਰਾਂ ਵਿਚ ਸਮੁੰਦਰੀ ਤੂਫ਼ਾਨ ਅਤੇ ਹੜ੍ਹ ਆਉਣ ਦਾ ਖ਼ਤਰਾ ਵੱਧ ਗਿਆ ਹੈ, ਜਿਸ ਨਾਲ ਉੱਥੋਂ ਦੇ ਲੋਕਾਂ ਨੂੰ ਹਾਨੀ ਪਹੁੰਚੇਗੀ।

ਪ੍ਰਸ਼ਨ 3.
ਗਲੋਬਲ ਵਾਰਮਿੰਗ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਗਲੋਬਲ ਵਾਰਮਿੰਗ ਤੋਂ ਭਾਵ ਹੈ, ਵਿਸ਼ਵ ਦੇ ਔਸਤ ਤਾਪਮਾਨ ਵਿਚ ਵਾਧਾ ਇਸਦਾ ਇਕ ਮੁੱਖ ਕਾਰਨ ਵਾਤਾਵਰਣ ਵਿਚ ਛੱਡੀਆਂ ਜਾਣ ਵਾਲੀਆਂ ਹਾਨੀਕਾਰਕ ਗੈਸਾਂ ‘(CO2, CH4, N2O, CFCs) ਹਨ, ਇਹ ਸੂਰਜ ਤੋਂ ਆਉਣ ਵਾਲੀਆਂ ਇਨਫਰਾਰੈੱਡ ਕਿਰਨਾਂ ਨੂੰ ਸੋਖ ਲੈਂਦੀਆਂ ਹਨ ਅਤੇ ਪੂਰੀ ਧਰਤੀ ਦੇ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ।

ਪ੍ਰਸ਼ਨ 4.
ਗਰੀਨ ਹਾਊਸ ਗੈਸ ਦੇ ਰੂਪ ਵਿੱਚ ਕਾਰਬਨ ਡਾਈਆਕਸਾਈਡ ਦੀ ਭੂਮਿਕਾ ਬਾਰੇ ਲਿਖੋ ।
ਉੱਤਰ-
CO2, ਗੈਸ ਮੁੱਖ ਤੌਰ ‘ਤੇ ਗਰੀਨ ਹਾਊਸ ਗੈਸ ਹੈ। ਵਧਦੇ ਹੋਏ ਉਦਯੋਗਿਕ ਵਿਕਾਸ ਕਾਰਨ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ ਤੇ CO2, ਦੇ ਉਤਸਰਜਨ ਦਾ 50-70 ਯੋਗਦਾਨ ਗਲੋਬਲ ਵਾਰਮਿੰਗ ਦੀ ਸਮੱਸਿਆ ਲਈ ਹੈ। ਇਸਦੀ ਵਿਸ਼ਵ ਵਿਆਪਕ ਮਾਤਰਾ ਪਿਛਲੇ 200 ਸਾਲਾਂ ਵਿਚ 26 ਪ੍ਰਤਿਸ਼ਤ ਤੋਂ ਜ਼ਿਆਦਾ ਵੱਧ ਗਈ ਹੈ। ਹਵਾ ਵਿਚ ਇਸਦੀ ਵੱਧ ਰਹੀ ਮਾਤਰਾ ਨਾਲ ਧਰਤੀ ਉੱਪਰ ਇਸਦੀ ਇਕ ਪਰਤ ਬਣ ਗਈ ਹੈ ਜੋ ਸੂਰਜ ਦੀਆਂ ਤਾਪ ਕਿਰਨਾਂ ਨੂੰ ਸੋਖ ਲੈਂਦੀ ਹੈ ਤੇ ਵਾਯੂਮੰਡਲ ਤੋਂ ਬਾਹਰ ਜਾਣ ਨਹੀਂ ਦਿੰਦੀ। ਜਿਸ ਨਾਲ ਗਰੀਨ ਹਾਊਸ ਪ੍ਰਭਾਵ ਵੱਧਦਾ ਜਾ ਰਿਹਾ ਹੈ।

ਪ੍ਰਸ਼ਨ 5.
ਅਸੀਂ ਪੈਸਟੀਸਾਈਡਜ਼ (Pesticides) ਅਤੇ ਸੰਸ਼ਲੇਸ਼ਿਤ ਖਾਦਾਂ (Synthetic fertilizers) ਦੀ ਵਰਤੋਂ ਕਿਵੇਂ ਘਟਾ ਸਕਦੇ ਹਾਂ ?
ਉੱਤਰ-
ਕੀਟਨਾਸ਼ਕ ਤੇ ਹੋਰ ਪ੍ਰਦੂਸ਼ਕ ਵਾਤਾਵਰਣ ਵਿਚ ਪ੍ਰਦੂਸ਼ਣ ਫੈਲਾਉਂਦੇ ਹਨ। ਇਹ ਮਿੱਟੀ ਦੀ ਸੰਰਚਨਾ ਨੂੰ ਸੂਖ਼ਮ ਜੀਵਾਂ ਲਈ ਹਾਨੀਕਾਰਕ ਬਣਾਉਂਦੇ ਹਨ।
ਇਨ੍ਹਾਂ ਤੋਂ ਹੋਣ ਵਾਲੀਆਂ ਹਾਨੀਆਂ ਤੋਂ ਬਚਣ ਲਈ ਇਨ੍ਹਾਂ ਦੇ ਉਪਯੋਗ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਇਸ ਲਈ ਅੱਗੇ ਉਪਾਅ ਕੀਤੇ ਜਾ ਸਕਦੇ ਹਨ –

  1. ਕੀਟਨਾਸ਼ਕਾਂ ਦਾ ਪ੍ਰਯੋਗ ਘੱਟ ਕਰਨ ਲਈ ਏਕੀਕ੍ਰਿਤ ਜੀਵਾਣੁ ਬੰਧਣ (IPM) ਵਿਚ ਵਿਭਿੰਨ ਵਿਧੀਆਂ ਦਾ ਉਪਯੋਗ ਕਰਕੇ ਕੀਟਾਂ ਦਾ ਨਾਸ਼ ਕੀਤਾ ਜਾ ਸਕਦਾ ਹੈ। ਇਸਦਾ ਮੁੱਖ ਉਦੇਸ਼ ਰਸਾਇਣਾਂ ਦੇ ਉਪਯੋਗ ਨੂੰ ਘੱਟ ਕਰਨਾ ਹੈ।
  2. ਰਸਾਇਣਿਕ ਖਾਦਾਂ ਦੀ ਵਰਤੋਂ ਘਟਾਉਣ ਲਈ ਜੈਵਿਕ ਖਾਦਾਂ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
‘ਓਜ਼ੋਨ ਪਰਤ ਦੇ ਨਸ਼ਟ ਹੋਣ ਦੇ ਬੁਰੇ ਪ੍ਰਭਾਵਾਂ ਬਾਰੇ ਲਿਖੋ । ਇਸ ਜਲਵਾਯੂ ਤਬਦੀਲੀ ਨੂੰ ਨਜਿੱਠਣ ਲਈ ਕਿਹੜੇ-ਕਿਹੜੇ ਕਦਮ ਚੁੱਕੇ ਗਏ ਹਨ ?
ਉੱਤਰ-
ਓਜ਼ੋਨ ਗੈਸ ਆਕਸੀਜਨ ਦੇ ਤਿੰਨ ਅਣੂਆਂ ਦੇ ਸੰਯੋਜਨ ਨਾਲ ਬਣਦੀ ਹੈ। ਓਜ਼ੋਨ ਗੈਸ ਦੀ ਪਰਤ ਸੂਰਜ ਦੀਆਂ ਹਾਨੀਕਾਰਕ ਵਿਕਿਰਣਾਂ ਨੂੰ ਧਰਤੀ ‘ਤੇ ਆਉਣ ਤੋਂ ਰੋਕਦੀ ਹੈ। ਓਜ਼ੋਨ ਗੈਸ ਦੀ ਪਰਤ ਵਾਤਾਵਰਣ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਲਈ ਸਹਾਇਕ ਹੁੰਦੀ ਹੈ ਕਿਉਂਕਿ ਇਹ ਸੂਰਜ ਦੀਆਂ ਤਾਪ ਕਿਰਨਾਂ ਨੂੰ ਧਰਤੀ ਦੁਆਰਾ ਪਰਿਵਰਤਿਤ ਕੀਤੇ ਜਾਣ ਨੂੰ ਰੋਕ ਲੈਂਦੀ ਹੈ ਤੇ ਧਰਤੀ ਨੂੰ ਠੰਢਾ ਹੋਣ ਤੋਂ ਬਚਾਉਂਦੀ ਹੈ। ਓਜ਼ੋਨ ਛੇਕ ਤੋਂ ਭਾਵ ਹੈ, ਪ੍ਰਦੂਸ਼ਣ ਅਤੇ ਕਲੋਰੋਫਲੋਰੋ ਕਾਰਬਨਜ਼ (CFCs) ਦੇ ਕਾਰਨ ਓਜ਼ੋਨ ਪਰਤ ਦੀ ਮੋਟਾਈ ਦਾ ਘੱਟ ਹੋਣਾ। ਇਹ ਓਜ਼ੋਨ ਛੇਕ ਵਾਤਾਵਰਣ ਤੇ ਮਨੁੱਖ ਉੱਤੇ ਅਨੇਕਾਂ ਬੁਰੇ ਪ੍ਰਭਾਵ ਪਾਉਂਦਾ ਹੈ।

ਇਸ ਨਾਲ ਜੁੜੇ ਖ਼ਤਰੇ ਕੁੱਝ ਹੇਠਾਂ ਲਿਖੇ ਹਨ –

  1. ਓਜ਼ੋਨ ਛੇਕ ਨਾਲ ਧਰਤੀ ਦਾ ਤਾਪਮਾਨ ਵੱਧਦਾ ਹੈ ਜਿਸ ਨਾਲ ਵਿਸ਼ਵ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ।
  2. ਪਰਾਬੈਂਗਣੀ ਕਿਰਨਾਂ ਦੇ ਧਰਤੀ ਦੇ ਵਾਯੂਮੰਡਲ ਵਿਚ ਦਾਖ਼ਲ ਹੋਣ ਨਾਲ ਅੱਖਾਂ ਦੀ ਬਿਮਾਰੀ, ਚਮੜੀ ਦਾ ਕੈਂਸਰ, ਸਰੀਰ ਦੀ ਰੱਖਿਆ-ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ।
  3. ਜ਼ਿਆਦਾ ਪਰਾਬੈਂਗਣੀ ਕਿਰਨਾਂ ਜੀਵਾਂ ਦੇ DNA ਨੂੰ ਪ੍ਰਭਾਵਿਤ ਕਰਕੇ ਉਸ ਵਿਚ ‘. ਤਬਦੀਲੀ ਲਿਆ ਕੇ ਅਨੁਵੰਸ਼ਿਕੀ ਰੋਗਾਂ ਦਾ ਕਾਰਨ ਬਣਦੀਆਂ ਹਨ।
  4. ਪੌਦਿਆਂ ਦੀ ਪ੍ਰਕਾਸ਼ ਸੰਸ਼ਲੇਸ਼ਣ ਯੋਗਤਾ ਘੱਟ ਹੋ ਜਾਂਦੀ ਹੈ।
  5. ਉਪਜ ਘੱਟ ਹੁੰਦੀ ਹੈ।
  6. ਪਰਾਬੈਂਗਣੀ-ਬੀ ਕਿਰਨਾਂ ਸਮੁੰਦਰ ਦੀ ਗਹਿਰਾਈ ‘ਤੇ ਰਹਿਣ ਵਾਲੇ ਫਾਈਟੋਪਲੈਂਕਟਨਜ਼ ਵਿਚ ਪ੍ਰਕਾਸ਼ ਸੰਸ਼ਲੇਸ਼ਣ ਕਰਨ ਦੀ ਯੋਗਤਾ ਨੂੰ ਘੱਟ ਕਰ ਸਕਦੀ ਹੈ। ਭੋਜਨ ਲੜੀ ਨੂੰ ਬਦਲ ਸਕਦੀ ਹੈ, ਜਿਸ ਨਾਲ ਸਜੀਵ ਪ੍ਰਭਾਵਿਤ ਹੁੰਦੇ ਹਨ।
  7. ਪਾਣੀ ਦੇ ਵਾਸ਼ਪੀਕਰਨ ਅਤੇ ਤਾਪਮਾਨ ਦੇ ਵਾਧੇ ਕਾਰਨ ਉਪਜਾਊ ਭੂਮੀ ਰੇਗਿਸਤਾਨ ਬਣਨੀ ਸ਼ੁਰੂ ਹੋ ਜਾਏਗੀ।

ਇਨ੍ਹਾਂ ਸਭ ਪ੍ਰਭਾਵਾਂ ਨੂੰ ਘੱਟ ਕਰਨਾ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਓਜ਼ੋਨ ਛੇਕ ਦੇ ਕੁੱਝ ਸੰਭਵ ਹੱਲ ਲੱਭੇ ਗਏ ਹਨ –

  • ਘਰਾਂ ਤੇ ਉਦਯੋਗਾਂ ਵਿਚ ਗਰੀਨ ਹਾਊਸ ਗੈਸਾਂ ਦਾ ਬਣਨਾ ਘੱਟ ਕੀਤਾ ਜਾਵੇ।
  • ਕਲੋਰੋਫਲੋਰੋ ਕਾਰਬਨ ਦਾ ਵਿਕਲਪ ਲੱਭਿਆ ਜਾਵੇ।
  • ਵਿਸ਼ਵ ਦੇ ਲੋਕਾਂ ਵਿਚ ਜਾਗਰੂਕਤਾ ਲਿਆਂਦੀ ਜਾਵੇ।
  • ਵਾਤਾਵਰਣ ਸਿੱਖਿਆ ਸ਼ੁਰੂ ਕੀਤੀ ਗਈ ਹੈ, ਪਰ ਠੀਕ ਤਰੀਕੇ ਨਾਲ ਲਾਗੂ ਨਹੀਂ ਕੀਤੀ ਗਈ, ਇਸਨੂੰ ਹਰ ਕਲਾਸ ਦੇ ਪਾਠਕ੍ਰਮ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।
  • ਗਰੀਨ ਹਾਊਸ ਗੈਸ ਛੱਡਣ ਵਾਲੇ ਉਦਯੋਗਾਂ ਲਈ ਸਖ਼ਤ ਕਾਨੂੰਨ ਬਣਾਏ ਜਾਣ।

ਪ੍ਰਸ਼ਨ 2.
ਖੇਤੀਬਾੜੀ, ਜੀਵਾਂ ਅਤੇ ਪੌਦਿਆਂ ਉੱਪਰ ਗਰੀਨ ਹਾਊਸ ਗੈਸਾਂ ਦਾ ਕੀ ਸੰਭਾਵੀ ਪ੍ਰਭਾਵ ਹੈ ?
ਉੱਤਰ-
ਗਰੀਨ ਹਾਊਸ ਤੋਂ ਭਾਵ ਅਜਿਹੀ ਸਥਾਈ ਜਾਂ ਅਸਥਾਈ ਸੰਰਚਨਾ ਤੋਂ ਹੈ ਜੋ ਪਾਰਦਰਸ਼ੀ ਤੇ ਪਾਰਦਰਸ਼ਕ ਪਦਾਰਥਾਂ ਤੋਂ ਬਣਾਈ ਹੋਈ ਹੁੰਦੀ ਹੈ । ਇਸਨੂੰ ਪੌਦਿਆਂ ਦੇ ਵਿਕਾਸ ਲਈ ਵਾਤਾਵਰਣ ਨੂੰ ਨਿਯੰਤਰਿਤ ਕਰਨ ਲਈ ਉਪਯੋਗ ਕੀਤਾ ਜਾਂਦਾ ਹੈ। ਧਰਤੀ ਦਾ ਵਾਯੂਮੰਡਲ ਇਕ ਵੱਡੇ ਗਰੀਨ ਹਾਊਸ ਦੀ ਤਰ੍ਹਾਂ ਹੈ। ਇਸ ਵਿਚ ਸ਼ਾਮਿਲ ਕਾਰਬਨ ਡਾਈਆਕਸਾਈਡ, ਓਜ਼ੋਨ, ਮੀਥੇਨ, ਨਾਈਟਿਸ ਆਕਸਾਈਡ ਤੇ ਕਲੋਰੋਫਲੋਰੋ ਕਾਰਬਨਜ਼, ਇਨਫਰਾਰੈੱਡ ਵਿਕਿਰਣਾਂ ਨੂੰ ਸੋਖ ਕੇ ਗਰੀਨ ਹਾਊਸ ਦੀ ਤਰ੍ਹਾਂ ਕਾਰਜ ਕਰਦਾ ਹੈ। ਇਨ੍ਹਾਂ ਗਰੀਨ ਹਾਊਸ ਗੈਸਾਂ ਦੇ ਹੌਲੀ-ਹੌਲੀ ਇਕੱਠੇ ਹੋਣ ਕਰਕੇ ਇਸ ਪ੍ਰਭਾਵ ਨਾਲ ਵਾਯੂਮੰਡਲ ਦਾ ਔਸਤ ਤਾਪਮਾਨ ਵੱਧ ਜਾਂਦਾ ਹੈ, ਜੋ ਵਿਸ਼ਵ ਤਾਪਮਾਨ ਦੇ ਵਾਧੇ ਜਾਂ ਗਲੋਬਲ ਵਾਰਮਿੰਗ ਦਾ ਰੂਪ ਲੈ ਲੈਂਦਾ ਹੈ। ਗਰੀਨ ਹਾਊਸ ਪ੍ਰਭਾਵ ਨਾਲ ਮਨੁੱਖ, ਖੇਤੀਬਾੜੀ, ਜੀਵ ਜੰਤੂ ਅਤੇ ਪੌਦੇ, ਸਾਰੇ ਪ੍ਰਭਾਵਿਤ ਹੁੰਦੇ ਹਨ।

ਖੇਤੀਬਾੜੀ ‘ਤੇ ਪ੍ਰਭਾਵ (Effects on Agriculture) -ਗਰੀਨ ਹਾਊਸ ਪ੍ਰਭਾਵ ਨਾਲ ਵਿਸ਼ਵ ਤਾਪਮਾਨ ਦੇ ਵਾਧੇ ਕਾਰਨ ਖੇਤੀਬਾੜੀ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੋਣਗੀਆਂ। ਤੱਟੀ ਖੇਤਰਾਂ ਦੇ ਨੀਵੇਂ ਭਾਰਾ, ਜਿਵੇਂ ਬੰਗਲਾ ਦੇਸ਼, ਭਾਰਤ ਤੇ ਚੀਨ ਦੇ ਡੈਲਟੇ ਨਸ਼ਟ ਹੋ ਜਾਣਗੇ। ਵਰਖਾ ਦੇ ਬਦਲਦੇ ਹੋਏ ਢਾਂਚੇ ਕਾਰਨ ਫ਼ਸਲਾਂ ਦੀ ਉਪਜ ਪ੍ਰਭਾਵਿਤ ਹੋਵੇਗੀ। ਗਰਮ ਜਲਵਾਯੁ ਕਾਰਨ ਕੀਟਾਂ ਦੀ ਸੰਖਿਆ ਵਧੇਗੀ, ਜਿਸ ਕਾਰਨ ਫ਼ਸਲਾਂ ਦੀਆਂ ਬੀਮਾਰੀਆਂ ਵਿਚ ਵਾਧਾ ਹੋਵੇਗਾ। ਵਧਦੇ ਹੋਏ ਤਾਪਮਾਨ ਕਾਰਨ ਸੋਕੇ ਦੀ ਸਮੱਸਿਆ ਵਧੇਗੀ, ਜਿਸ ਨਾਲ ਫ਼ਸਲਾਂ ਸੁੱਕ ਜਾਣਗੀਆਂ ਅਤੇ ਖੇਤੀਬਾੜੀ ਲਈ ਪਾਣੀ ਦੀ ਕਮੀ ਹੋ ਜਾਵੇਗੀ। ‘

ਜੀਵ-ਜੰਤੂਆਂ ਤੇ ਪੌਦਿਆਂ ‘ਤੇ ਪ੍ਰਭਾਵ (Effects on Plants and Animals)- ਗਰੀਨ ਹਾਊਸ ਦਾ ਪੌਦਿਆਂ ‘ਤੇ ਗੰਭੀਰ ਪ੍ਰਭਾਵ ਹੋਵੇਗਾ ਕਿਉਂਕਿ ਗਲੋਬਲ ਵਾਰਮਿੰਗ ਕਾਰਨ ਇਹ ਨਵੇਂ ਖੇਤਰਾਂ ਵਿਚ ਨਹੀਂ ਰਹਿ ਸਕਣਗੇ। ਉਨ੍ਹਾਂ ਦੇ ਪ੍ਰਸਨ ਲਈ ਬੀਜਾਂ ਦੀ ਜ਼ਰੂਰਤ ਹੋਵੇਗੀ। ਤਾਪਮਾਨ ਦੇ ਵਾਧੇ ਕਾਰਨ ਪੌਦਿਆਂ ਵਿਚ ਵਾਸ਼ਪ ਉਤਸਰਜਨ ਵਧਣ ਨਾਲ ਖ਼ੁਸ਼ਕ ਭੂਮੀ ਵਿਚ ਪੌਦਿਆਂ ਦਾ ਉੱਗਣਾ ਸੰਭਵ ਨਹੀਂ ਹੋਵੇਗਾ। ‘ ਉਹ ਜੀਵ ਜੰਤੂ, ਜਿਨ੍ਹਾਂ ਦੀ ਤਾਪਮਾਨ ਸਹਿਣ ਕਰਨ ਦੀ ਸ਼ਕਤੀ ਘੱਟ ਹੋਵੇਗੀ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿੱਟ ਜਾਵੇਗਾ ਅਤੇ ਹੋਰ ਪ੍ਰਜਾਤੀਆਂ ਦੀ ਸੰਖਿਆ ਵਿਚ ਕਮੀ ਹੋ ਜਾਵੇਗੀ।

ਕੁੱਝ ਜਾਤੀਆਂ ਆਪਣੇ ਪੈਤਿਕ ਸਥਾਨ ਦੀ ਜਲਵਾਯੂ ਨੂੰ ਸਹਿਣ ਕਰਨ ਦੇ ਯੋਗ ਨਹੀਂ ਹੋਣਗੀਆਂ ਤੇ ਜੀਵਿਤ ਰਹਿਣ ਲਈ ਹੋਰ ਖੇਤਰਾਂ ਦੀ ਭਾਲ ਕਰਨਗੀਆਂ। ਬੀਮਾਰੀਆਂ ਫੈਲਾਉਣ ਵਾਲੇ ਜੀਵਾਂ ਅਤੇ ਕੀਟਾਂ ਦੀ ਸੰਖਿਆ ਵਿਚ ਵਾਧਾ ਹੋ ਜਾਵੇਗਾ ਜਿਸ ਨਾਲ ਮਨੁੱਖਾਂ ਦੀ, ਜਾਨਵਰਾਂ ਦੀ ਤੇ ਫ਼ਸਲਾਂ ਦੀ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋਣਗੀਆਂ। ਇਸ ਪ੍ਰਕਾਰ ਸਪੱਸ਼ਟ ਹੈ ਕਿ ਗਰੀਨ ਹਾਊਸ ਪ੍ਰਭਾਵ ਦਾ ਜੀਵ-ਜੰਤੂਆਂ, ਖੇਤੀਬਾੜੀ ਅਤੇ ਪੌਦਿਆਂ ਉੱਪਰ ਬੁਰਾ ਪ੍ਰਭਾਵ ਪਵੇਗਾ।

ਪ੍ਰਸ਼ਨ 3.
ਜੈਵਿਕ ਖੇਤੀ (Organic Farming) ਅਤੇ ਏਕੀਕ੍ਰਿਤ ਹਾਨੀਕਾਰਕ ਜੀਵ (Integrated Pest Control) ਪ੍ਰਬੰਧ ਦੀ ਪ੍ਰਦੂਸ਼ਣ ਘਟਾਉਣ ਲਈ ਕਾਰਜ ਨੀਤੀਆਂ ਵਜੋਂ , ਚਰਚਾ ਕਰੋ।
ਉੱਤਰ-
ਆਧੁਨਿਕ ਸਮੇਂ ਵਿਚ ਉਦਯੋਗਿਕ ਵਿਕਾਸ, ਜਨਸੰਖਿਆ ਵਿਚ ਵਾਧਾ, ਸ਼ਹਿਰੀਕਰਨ, ਖੇਤੀਬਾੜੀ ਵਿਸਤਾਰ, ਜੰਗਲਾਂ ਦੀ ਕਟਾਈ ਆਦਿ ਸਭ ਕਾਰਨਾਂ ਨਾਲ ਵਾਤਾਵਰਣ ਪ੍ਰਦੁਸ਼ਣ ਆਪਣੀ ਚਰਮ ਸੀਮਾ ‘ਤੇ ਪਹੁੰਚ ਚੁੱਕਿਆ ਹੈ, ਜਿਸਦੇ ਫਲਸਰੂਪ ਓਜ਼ੋਨ ਛੇਕ, ਗਲੋਬਲ ਵਾਰਮਿੰਗ, ਜੀਵ ਵਿਭਿੰਨਤਾ ਨੂੰ ਖ਼ਤਰਾ ਆਦਿ ਸਮੱਸਿਆਵਾਂ ਪੈਦਾ ਹੋ ਗਈਆਂ ਹਨ| ਪ੍ਰਦੂਸ਼ਣ ਘੱਟ ਕਰਨ ਲਈ ਮਹੱਤਵਪੂਰਨ ਕਾਰਜਨੀਤੀਆਂ ਅਪਣਾਉਣ ਦੀ ਜ਼ਰੂਰਤ ਹੈ। ਕਾਰਬਨਿਕ ਖੇਤੀ, ਵਿਅਰਥ ਪਦਾਰਥਾਂ ਦਾ ਨਿਪਟਾਰਾ ਅਤੇ ਪ੍ਰਬੰਧਨ, ਉਦਯੋਗਿਕ ਉੱਨਤੀ, ਕੀਟਨਾਸ਼ਕ ਕੰਟਰੋਲ, ਵਾਤਾਵਰਣ ਜਾਗਰੂਕਤਾ, ਅੰਤਰਰਾਸ਼ਟਰੀ ਯਤਨ ਅਤੇ ਕਾਨੂੰਨ ਨਿਰਮਾਣ ਮੁੱਖ ਕਾਰਜ ਨੀਤੀਆਂ ਹਨ।

ਕਾਰਬਨਿਕ ਖੇਤੀ ਅਤੇ ਕੀਟਨਾਸ਼ਕਾਂ ਦੇ ਕੰਟਰੋਲ ਲਈ ਏਕੀਕ੍ਰਿਤ ਜੀਵ ਪ੍ਰਬੰਧ ਦੀ ਚਰਚਾ ਹੇਠਾਂ ਲਿਖੀ ਹੈ –
1. ਕਾਰਬਨਿਕ ਖੇਤੀ (Organic Farming)-ਕਾਰਬਨਿਕ ਖੇਤੀ ਦਾ ਮੁੱਖ ਉਦੇਸ਼ ਮਿੱਟੀ ਦੀ ਸਥਿਤੀ ਵਿਚ ਸੁਧਾਰ ਤੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ। ਇਸ ਤਕਨੀਕ ਦੁਆਰਾ ਫ਼ਸਲਾਂ ਕੀਟਨਾਸ਼ਕਾਂ ‘ਤੇ ਨਦੀਨ ਨਾਸ਼ਕਾਂ ਦੇ ਬਿਨਾਂ ਪੈਦਾ ਹੋਣਗੀਆਂ। ਇਸ ਵਿਚ ਜੈਵਿਕ ਨਦੀਨਾਂ ਦਾ ਉਪਯੋਗ ਕਰਕੇ ਅਕਾਰਬਨਿਕ ਨਦੀਨਾਂ ਦਾ ਉਪਯੋਗ ਘੱਟ ਕਰਨ ਦਾ ਯਤਨ ਕੀਤਾ ਗਿਆ ਹੈ। ਜੈਵਿਕ ਪਦਾਰਥਾਂ ਤੋਂ ਭਾਵ ਹੈ, ਉਪਯੋਗੀ ਨੀਲੀ ਹਰੀ ਕਾਈ ਤੇ ਮਿੱਟੀ ਵਿਚ ਮੌਜੂਦ ਜੀਵਾਣੁ, ਜੋ ਫ਼ਸਲਾਂ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਇਸ ਖੇਤੀ ਵਿਚ ਅਕਾਰਬਨਿਕ ਪਦਾਰਥਾਂ ਦੀ ਜਗਾ ਬਨਸਪਤੀ ਖਾਦ, ਕੀੜੇ-ਮਕੌੜਿਆਂ ਤੋਂ ਖਾਦ, ਖੇਤ ਦੇ ਮੈਦਾਨਾਂ ਦੀ ਖਾਦ ਅਤੇ ਜੈਵਿਕ ਖਾਦ ਦਾ ਉਪਯੋਗ ਕੀਤਾ ਜਾਂਦਾ ਹੈ। ਬਨਸਪਤੀ ਖਾਦ ਘਾਹ, ਕਾਗਜ਼, ਭੋਜਨ ਪਦਾਰਥ, ਸੁੱਕੇ ਪੱਤਿਆਂ ਅਤੇ ਪਸ਼ੂਆਂ ਦੇ ਗੋਬਰ ਤੋਂ ਬਣਾਈ ਜਾ ਸਕਦੀ ਹੈ।

ਕੀੜੇ-ਮਕੌੜਿਆਂ ਤੋਂ ਖਾਦ ਤਿਆਰ ਕਰਨ ਲਈ ਗੰਡੋਇਆਂ ਦੀਆਂ ਵਿਭਿੰਨ-ਵਿਭਿੰਨ ਪ੍ਰਜਾਤੀਆਂ ਦੁਆਰਾ ਕਾਰਬਨਿਕ ਵਿਅਰਥ ਜਿਵੇਂ ਕਿ ਸੁੱਕੇ ਪੱਤੇ, ਫ਼ਸਲੀ ਵਿਅਰਥ, ਭੋਜਨ ਪਦਾਰਥ ’ਤੇ ਗੋਬਰ ਆਦਿ ਮਿਲਾ ਕੇ ਖਾਦ ਤਿਆਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਅਕਾਰਬਨਿਕ ਪਦਾਰਥਾਂ ਦਾ
ਉਪਯੋਗ ਘੱਟ ਕੀਤਾ ਜਾ ਸਕਦਾ ਹੈ ਅਤੇ ਮਿੱਟੀ ਪ੍ਰਦੂਸ਼ਣ, ਖ਼ਤਰਨਾਕ ਵਿਅਰਥ ਅਤੇ ਠੋਸ ਵਿਅਰਥ ਪਦਾਰਥਾਂ ਦਾ ਉੱਚਿਤ ਪ੍ਰਬੰਧ ਕਰਕੇ ਪ੍ਰਦੂਸ਼ਣ ਨੂੰ ਕਾਬੂ ਕੀਤਾ ਜਾ ਸਕਦਾ ਹੈ।

2. ਏਕੀਕ੍ਰਿਤ ਪੇਂਸਟ ਜੀਵਾਣੂ ਪ੍ਰਬੰਧਨ (IPM or Integrated Post Management) -ਇਹ ਪ੍ਰਬੰਧ ਵੀ ਪ੍ਰਦੂਸ਼ਣ ਨੂੰ ਕਿਸੇ ਹੱਦ ਤਕ ਘੱਟ ਕਰਨ ਵਿਚ ਸਹਾਇਕ ਸਿੱਧ ਹੋਇਆ ਹੈ। ਇਹ ਇਸ ਤਰਾਂ ਦੀ ਰਣਨੀਤੀ ਹੈ ਜਿਸ ਵਿਚ ਵੱਖ-ਵੱਖ ਵਿਧੀਆਂ ਦਾ ਉਪਯੋਗ ਏਕੀਕ੍ਰਿਤ ਨੀਤੀ ਨਾਲ ਕਰਨਾ ਦੱਸਿਆ ਜਾਂਦਾ ਹੈ।
ਇਸਦਾ ਮੁੱਖ ਉਦੇਸ਼ ਰਸਾਇਣਾਂ ਦੇ ਉਪਯੋਗ ਨੂੰ ਘੱਟ ਕਰਨਾ ਹੈ। ਇਸ ਵਿਚ ਪੈਂਸਟਾਂ/ਕੀਟਾਣੂਆਂ ਨੂੰ ਕੰਟਰੋਲ ਕਰਨ ਲਈ, ਉਨ੍ਹਾਂ ਦੇ ਪ੍ਰਾਕ੍ਰਿਤਕ ਦੁਸ਼ਮਣਾਂਦੁਆਰਾ ਕੰਟਰੋਲ ਕਰਨ ਦੀ ਵਿਧੀ ਅਪਣਾਈ ਜਾਂਦੀ ਹੈ। ਇਸ ਨਾਲ ਰਸਾਇਣਿਕ ਕੀਟਨਾਸ਼ਕਾਂ ਦਾ ਉਪਯੋਗ ਘੱਟ ਕਰਕੇ ਮਿੱਟੀ ਪ੍ਰਦੂਸ਼ਣ ਤੇ ਕੰਟਰੋਲ ਕੀਤਾ ਜਾ ਸਕਦਾ ਹੈ |

ਕਿਉਂਕਿ ਰਸਾਇਣਿਕ ਵਿਧੀਆਂ ਦੇ ਜ਼ਿਆਦਾ ਪ੍ਰਯੋਗ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਇਸ ਤੋਂ ਇਲਾਵਾ ਕੀੜਿਆਂ ਵਿਚ ਪ੍ਰਤੀਰੋਧਕਤਾ ਪੈਦਾ ਹੋ ਜਾਂਦੀ ਹੈ, ਜਿਸ ਨਾਲ ਇਨ੍ਹਾਂ ‘ਤੇ ਕੀਟਨਾਸ਼ਕਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਤੇ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ। ਇਸ ਲਈ ਕੀੜੇ-ਮਕੌੜਿਆਂ ਨੂੰ ਖ਼ਤਮ ਕਰਨ ਲਈ ਕੀਟਾਂ ਦਾ ਵੀ ਪ੍ਰਯੋਗ ਕਰਨਾ ਪਰਿਸਥਿਤਕ ਪ੍ਰਬੰਧ ਲਈ ਲਾਭਦਾਇਕ ਰਹੇਗਾ। ਇਸ ਲਈ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਾਰਬਨਿਕ ਖੇਤੀ ‘ਤੇ ਏਕੀਕ੍ਰਿਤ ਜੀਵਾਣੂ ਪ੍ਰਬੰਧ : ਸੁਯੋਗ ਕਾਰਜ ਨੀਤੀਆਂ ਹਨ।

ਪ੍ਰਸ਼ਨ 4.
ਵਾਤਾਵਰਣ ਦੇ ਸੁਧਾਰ ਵਿਚ ਤਕਨੀਕੀ ਉੱਨਤੀ ਅਤੇ ਜਨਤਕ ਸੁਚੇਤਨਾ ਦੇ ਯੋਗਦਾਨ ਉੱਪਰ ਟਿੱਪਣੀ ਕਰੋ ।
ਉੱਤਰ-
ਵਧਦੇ ਹੋਏ ਪ੍ਰਦੂਸ਼ਣ ਅਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੂੰ ਕੰਟਰੋਲ ਕਰਨ ‘ਲਈ ਉਦਯੋਗਿਕ ਉੱਨਤੀ ਅਤੇ ਲੋਕਾਂ ਦੀ ਜਾਗਰੂਕਤਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ।

ਇਸਦਾ ਵਰਣਨ ਹੇਠਾਂ ਦਿੱਤਾ ਗਿਆ ਹੈ –
1. ਤਕਨੀਕੀ ਉੱਨਤੀ (Technological Upgradation) -ਵਿਸ਼ਵ ਭਰ ਵਿੱਚ ਪ੍ਰਦੂਸ਼ਣ ਅਤੇ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਠੱਲ੍ਹ ਪਾਉਣ ਦੇ ਲਈ ਤਕਨੀਕੀ ਉੱਨਤੀ ਜ਼ਰੂਰੀ ਹੈ | ਅਜਿਹਾ ਕਰਨ ਦੇ ਮੰਤਵ ਨਾਲ ਚੰਗੀਆਂ ਤਕਨੀਕਾਂ ਅਤੇ ਸੰਦ (Equipments) ਤਿਆਰ ਕੀਤੇ ਜਾ ਰਹੇ ਹਨ । ਸਥਿਰ-ਬਿਜਲਈ ਅਣਖੇਪਕਾਂ (Electro-static precipitators) ਵਾਵਰੋਲਾ ਫਿਲਟਰ (Cyclone Filters), ਗਿੱਲੇ ਮਾਂਜੇ (Wet scrubbers) ਨੂੰ ਰੋਕਣ ਲਈ ਪਦਾਰਥਾਂ ਅਤੇ ਘੁਲਣਸ਼ੀਲ ਗੈਸਾਂ ਨੂੰ ਹਟਾਇਆ ਜਾ ਸਕਦਾ ਹੈ । ਇਸੇ ਹੀ ਤਰ੍ਹਾਂ ਵਾਹਨਾਂ ਵਿਚੋਂ ਨਿਕਲਣ ਵਾਲੇ ਪ੍ਰਦੂਸ਼ਕਾਂ ਨੂੰ ਹਟਾਉਣ ਦੇ ਮੰਤਵ ਲਈ ਉਤਪ੍ਰੇਰਕ ਪਰਿਵਰਤੇਕਾਂ (Catalytic converters) ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਹਰ ਸਾਲ ਹਜ਼ਾਰਾਂ ਹੀ ਅੱਧਸੜੀਆਂ ਲਾਸ਼ਾਂ ਨੂੰ ਨਹਿਰਾਂ ਵਿਚ ਸੁੱਟ ਦਿੱਤਾ ਜਾਂਦਾ ਹੈ । ਵਾਯੂ ਪ੍ਰਦੂਸ਼ਣ ਨੂੰ ਘਟਾਉਣ ਲਈ ਬਿਜਲੀ ਦੁਆਰਾ ਲਾਸ਼ਾਂ ਦਾ ਨਿਪਟਾਰਾ ਬਿਜਲੀ ਦੀਆਂ ਭੱਠੀਆਂ (Electric crematorium) ਦੀ ਵਰਤੋਂ ਕੀਤੀ ਜਾ ਸਕਦੀ ਹੈ । ਅਜਿਹਾ ਕਰਨ ਨਾਲ ਗੰਗਾਂ ਦੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ । ਵਾਂਸਜੈਨਿਕ ਫਸਲਾਂ ਦੀਆਂ ਕਈ ਜਾਤੀਆਂ ਤਿਆਰ ਕੀਤੀਆਂ ਗਈਆਂ ਹਨ, ਜਿਹਨਾਂ ਵਿਚ ਰੋਗਾਂ ਅਤੇ ਹਾਨੀਕਾਰਕ ਜੀਵਾਂ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਹੈ । ਸੀ ਐਫਸੀਜ਼ ਦੇ ਉਤਪਾਦਨ ਤੇ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ । ਪਥਰਾਟ ਈਂਧਨ ਦੀ ਬਜਾਈ ਨਿਪੀੜਤ ਕੁਦਰਤੀ ਗੈਸ (CNG) ਦੀ ਵਰਤੋਂ ਕਰਨ ਨਾਲ ਹਵਾ ਪ੍ਰਦੂਸ਼ਣ ਘਟ ਕੀਤਾ ਜਾ ਸਕਦਾ ਹੈ । ਸੌਰ ਅਤੇ ਪਣ ਊਰਜਾ ਨੂੰ ਪ੍ਰਾਪਤ ਕਰਨ ਦੇ ਮੰਤਵ ਨਾਲ ਕੋਸ਼ਿਸ਼ਾਂ ਜਾਰੀ ਹਨ ।

2. ਜਨਤਕ ਸੁਚੇਤਨਾ (Public Awareness) – ਵਾਤਾਵਰਣ ਨੂੰ ਸੁਰੱਖਿਅਤ ਤੇ ਸੰਤੁਲਿਤ ਰੱਖਣ ਲਈ ਲੋਕਾਂ ਨੂੰ ਵਾਤਾਵਰਣ ਦੇ ਮਹੱਤਵ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਲੋਕਾਂ ਦੀ ਜਾਗਰੂਕਤਾ ਤੇ ਸਮਾਜ ਦੀ ਭਾਗੀਦਾਰੀ ਤੋਂ ਬਿਨਾਂ ਵਾਤਾਵਰਣ ਨੂੰ ਬਚਾਉਣਾ ਅਸੰਭਵ ਹੈ। ਇਸ ਲਈ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਗਠਨਾਂ, ਕਲੱਬਾਂ ਤੇ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸ ਤੋਂ ਇਲਾਵਾ, ਸਰਕਾਰ ਨੂੰ ਵੀ ਪਾਠਕ੍ਰਮ ਵਿਚ ਵਾਤਾਵਰਣ ਸਿੱਖਿਆ ਨੂੰ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰਨਾ ਹੋਵੇਗਾ ਤਾਂ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਵਾਤਾਵਰਣ ਦੇ ਮਹੱਤਵ ਬਾਰੇ ਗਿਆਨ ਦਿੱਤਾ ਜਾ ਸਕੇ। ਵੱਧ ਤੋਂ ਵੱਧ ਲੋਕਾਂ ਨੂੰ ਵਾਤਾਵਰਣ ਮੁੱਦੇ ‘ਤੇ ਜਾਗਰੂਕ ਕਰਨਾ ਵੀ ਅੱਜ ਦੀ ਜ਼ਰੂਰਤ ਹੈ। ਪਰਿਸਥਿਤੀ ਵਿਗਿਆਨ ਦੀ ਜਾਗਰੁਕਤਾ ਵੀ ਲੋਕਾਂ ਦੇ ਦਿਮਾਗ਼ ਵਿਚ ਪਰਿਸਥਿਤੀ ਵਿਗਿਆਨ, ਕੁਦਰਤੀ ਪਾਣੀ ਦੇ ਸੋਮੇ ਤੇ ਜੰਗਲੀ ਜੀਵਨ ਵੱਲ ਪਾਰੰਪਰਿਕ ਨਿਕਟਤਾ ਨੂੰ ਦੁਹਰਾਉਣ ਵਿਚ ਸਹਾਇਕ ਹੈ। ਇਸ ਪ੍ਰਕਾਰ ਵਾਤਾਵਰਣ ਜਾਗਰੂਕਤਾ ਤੇ ਉਦਯੋਗਿਕ ਵਿਕਾਸ ਦੁਆਰਾ ਵਾਤਾਵਰਣ ਸੁਧਾਰ ਕੀਤਾ ਜਾ ਸਕਦਾ ਹੈ ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

Punjab State Board PSEB 11th Class Environmental Education Book Solutions Chapter 8 ਪ੍ਰਦੂਸ਼ਣ ਅਤੇ ਰੋਗ Textbook Exercise Questions and Answers.

PSEB Solutions for Class 11 Environmental Education Chapter 8 ਪ੍ਰਦੂਸ਼ਣ ਅਤੇ ਰੋਗ

Environmental Education Guide for Class 11 PSEB ਪ੍ਰਦੂਸ਼ਣ ਅਤੇ ਰੋਗ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਦੂਸ਼ਕ (Pollutants) ਕੀ ਹੁੰਦੇ ਹਨ ?
ਉੱਤਰ-
ਉਹ ਵਿਅਰਥ ਬਚੇ-ਖੁਚੇ ਪਦਾਰਥ ਅਤੇ ਹੋਰ ਅਸ਼ੁੱਧੀਆਂ ਜੋ ਸਿੱਧੇ ਜਾਂ ਅਸਿੱਧੇ ਰੂਪ : ਵਿਚ ਵਾਤਾਵਰਣ ਦੇ ਜੈਵਿਕ ਜਾਂ ਅਜੈਵਿਕ ਅੰਸ਼ਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹੋਣ, ਉਨ੍ਹਾਂ ਨੂੰ ਪ੍ਰਦੂਸ਼ਕ ਆਖਦੇ ਹਨ । ਜਿਵੇਂ ਕਿ-ਘੱਟਾ ਮਿੱਟੀ, ਰਾਖ, ਪਥਰਾਟ ਬਾਲਣ, ਕੀਟਨਾਸ਼ਕ, ਪਲਾਸਟਿਕ ਆਦਿ।

ਪ੍ਰਸ਼ਨ 2.
ਭੌਤਿਕ ਅਵਸਥਾ ਦੇ ਆਧਾਰ ‘ਤੇ ਤਿੰਨ ਪ੍ਰਕਾਰ ਦੇ ਪ੍ਰਦੂਸ਼ਕ ਕਿਹੜੇ-ਕਿਹੜੇ ਹਨ ?
ਉੱਤਰ-
ਠੋਸ ਪ੍ਰਦੂਸ਼ਕ (Solid Pollutants-ਰਾਖ, ਖਾਲੀ ਡੱਬੇ, ਪਲਾਸਟਿਕ ਦੀਆਂ ਵਸਤੂਆਂ ਆਦਿ। ਪ੍ਰਦੂਸ਼ਕ (Liquid Pollutants-ਸੀਵੇਜ ਦਾ ਵਿਅਰਥ ਪਾਣੀ, ਤਰਲ ਕੀਟਨਾਸ਼ਕ ਆਦਿ। ਗੈਸੀ ਪ੍ਰਦੂਸ਼ਕ (Gaseous Pollutants)-CO2, SO2, NO, NO2 ਆਦਿ।

ਪ੍ਰਸ਼ਨ 3.
ਹਸਪਤਾਲਾਂ ਦੀ ਰਹਿੰਦ-ਖੂੰਹਦ ਵਿੱਚ ਮੌਜੂਦ ਠੋਸ ਪ੍ਰਦੂਸ਼ਕਾਂ ਦੀ ਸੂਚੀ ਬਣਾਓ।
ਉੱਤਰ-
ਖਾਲੀ ਗਿਲਾਸ, ਪਲਾਸਟਿਕ ਦੀਆਂ ਬੋਤਲਾਂ, ਸੁੱਟੀਆਂ ਗਈਆਂ ਸਰਿੰਜਾਂ, ਵਿਅਰਥ ਸੁੱਟੀ ਗਈ ਰੂੰ, ਸੁੱਟੇ ਗਏ ਯੰਤਰ, ਪੱਟੀਆਂ, ਖਰਾਬ ਹੋ ਚੁੱਕੀਆਂ ਦਵਾਈਆਂ ਆਦਿ ਸਭ ਹਸਪਤਾਲਾਂ ਦੀ ਰਹਿੰਦ-ਖੂੰਹਦ ਵਿਚ ਸ਼ਾਮਲ ਠੋਸ ਪ੍ਰਦੂਸ਼ਕ ਹਨ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 4.
ਕਲੋਰੋਫਲੋਰੋ ਕਾਰਬਨਜ਼ (Chlorofluoro Carbons) ਦੇ ਸ੍ਰੋਤ ਦੱਸੋ।
ਉੱਤਰ-
ਏ. ਸੀ., ਫਰਿਜ਼ਾਂ, ਅੱਗ ਬੁਝਾਉਣ ਵਾਲੇ ਯੰਤਰ, ਬਹੁਤ ਤੇਜ਼ ਚੱਲਣ ਵਾਲੇ ਹਵਾਈ ਜਹਾਜ਼ ਕਰੰਟ ਪ੍ਰਵਾਹ ਨੂੰ ਰੋਕਣ ਲਈ ਫੋਮ ਆਦਿ ਕਲੋਰੋਫਲੋਰੋ ਕਾਰਬਨ ਦੇ ਸੋਮੇ ਹਨ।

ਪ੍ਰਸ਼ਨ 5.
ਨਿਕ-ਬਰੋਂਕਾਈਟਸ (Chronic bronchitous) ਦਾ ਕੀ ਕਾਰਨ ਹੈ ? .
ਉੱਤਰ-
O3, SO2, NO, NO2, ਧੂੜ ਮਿੱਟੀ ਦੇ ਕਣ ਆਦਿ ਕ੍ਰੋਨਿਕ-ਬਰੋਂਕਾਈਟਸ ਦੇ ਕਾਰਨ ਹਨ।

ਪ੍ਰਸ਼ਨ 6.
ਧੁਆਂਖੀ-ਧੁੰਦ/ਧੁੰਦ ਧੂੰਆਂ (Smog) ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਗੈਸਾਂ ਅਤੇ ਧੁੰਦ ਦੇ ਮਿਸ਼ਰਣ ਨਾਲ ਧੁਆਂਖੀ ਧੁੰਦ ਪੈਦਾ ਹੁੰਦੀ ਹੈ।

ਪ੍ਰਸ਼ਨ 7.
ਵੱਖ-ਵੱਖ ਰੋਗਜ਼ਨਕ ਕਾਰਕਾਂ ਦੇ ਨਾਮ ਲਿਖੋ।
ਉੱਤਰ-
ਹਵਾ, ਪਾਣੀ ਤੇ ਮਿੱਟੀ ਪ੍ਰਦੂਸ਼ਣ ਵੱਖ-ਵੱਖ ਬਿਮਾਰੀਆਂ ਨੂੰ ਫੈਲਾਉਣ ਵਾਲੇ ਕਾਰਕ ਹਨ। ਇਨ੍ਹਾਂ ਤੋਂ ਇਲਾਵਾ ਓਜ਼ੋਨ, SO2, CO2, ਜੀਵਾਣੂ, ਪ੍ਰੋਟੋਜ਼ੋਆ, ਕੀਟਨਾਸ਼ਕ, ਪਲਾਸਟਿਕ ਦੀਆਂ ਵਸਤੂਆਂ ਆਦਿ ਵੀ ਵੱਖ-ਵੱਖ ਬਿਮਾਰੀਆਂ ਨੂੰ ਫੈਲਾਉਣ ਵਾਲੇ ਕਾਰਕ ਹਨ।

ਪ੍ਰਸ਼ਨ 8.
ਸ਼ੋਰ ਪ੍ਰਦੂਸ਼ਣ ਮਨੁੱਖੀ ਸਿਹਤ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਸ਼ੋਰ ਪ੍ਰਦੂਸ਼ਣ ਕਾਰਨ ਉੱਚ ਰਕਤ ਦਬਾਅ, ਪੈਪਟਿਕ ਅਲਸਰ, ਪਾਚਨ ਸੰਬੰਧੀ ਸਮੱਸਿਆਵਾਂ, ਮਨੋਵਿਗਿਆਨਿਕ ਰੁਕਾਵਟਾਂ ਅਤੇ ਦਬਾਅ ਪੈਦਾ ਹੁੰਦਾ ਹੈ।

ਪ੍ਰਸ਼ਨ 9.
ਭੋਪਾਲ ਗੈਸ ਦੁਖਾਂਤ ਨਾਲ ਸੰਬੰਧਿਤ ਰਸਾਇਣਿਕ ਪਦਾਰਥ ਦਾ ਨਾਮ ਲਿਖੋ ।
ਉੱਤਰ-
ਮੀਥਾਈਲ ਆਈਸੋਸਾਇਆਨੇਟ (Methyl Isocyanate)।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 10.
ਮੱਛਰਾਂ ਦੁਆਰਾ ਫੈਲਣ ਵਾਲੀਆਂ ਬਿਮਾਰੀਆਂ ਦੇ ਨਾਂਅ ਲਿਖੋ ?
ਉੱਤਰ-
ਮਲੇਰੀਆ, ਡੇਂਗੂ ਅਤੇ ਫਾਈਲੇਰੀਆ ਆਦਿ ।

ਪ੍ਰਸ਼ਨ 11.
ਭੋਪਾਲ ਵਿਚ ਜਿਹੜਾ ਦੁਖਾਂਤ ਸੰਨ 1984 ਨੂੰ ਹੋਇਆ, ਉਸ ਦਾ ਕੀ ਕਾਰਨ ਸੀ ?
ਉੱਤਰ-
ਭੋਪਾਲ ਵਿੱਚ ਹੋਏ ਇਸ ਦੁਖਾਂਤ ਦੀ ਵਜਾ ਫੈਕਟਰੀ ਵਿਚ ਮੀਥਾਈਲ ਆਈਸੋਸਾਈਆਨੇਟ (Methyl socyanate) ਗੈਸ ਦਾ ਰਿਸਣਾ ਸੀ । ਫੈਕਟਰੀ/ਉਦਯੋਗ ਦਾ ਨਾਅ ਯੂਨੀਅਨ ਕਾਰਬਾਈਡ ਹੈ ਕੀਟਨਾਸ਼ਕ ਉਦਯੋਗ ( Union Carbide insecticide Industry) ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਸੈਕੰਡਰੀ ਪ੍ਰਦੂਸ਼ਕ (Secondary Pollutants) ਕਿਵੇਂ ਬਣਦੇ ਹਨ ?
ਉੱਤਰ-
ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿਚ ਪ੍ਰਾਇਮਰੀ ਪ੍ਰਦੂਸ਼ਕਾਂ ਵਿਚਾਲੇ ਹੋਈਆਂ ਪਤਿਕਿਰਿਆਵਾਂ ਦੇ ਕਾਰਨ ਬਣਨ ਵਾਲੇ ਪ੍ਰਦੂਸ਼ਕ ਸੈਕੰਡਰੀ ਪਦੁਸ਼ਕ ਅਖਵਾਉਂਦੇ ਹਨ । ਜਿਵੇਂ ਓਜ਼ੋਨ ਅਤੇ ਪਿਰੋਕਸੀ ਐਸਿਲ ਨਾਈਵੇਟ (PAN) ਗੰਧਕ ਦਾ ਤੇਜ਼ਾਬ ਆਦਿ ।

ਪ੍ਰਸ਼ਨ 2.
ਘਰੇਲੂ ਰਹਿੰਦ-ਖੂੰਹਦ (Domestic Waste) ਵਿੱਚ ਸ਼ਾਮਲ ਠੋਸ ਪਦੁਸ਼ਕਾਂ ਦੀ ਸੂਚੀ ਬਣਾਓ।
ਉੱਤਰ-
ਘਰੇਲੂ ਠੋਸ ਵਿਅਰਥ ਪਦਾਰਥਾਂ ਵਿਚ ਪਲਾਸਟਿਕ ਦੇ ਟੁਕੜੇ, ਬੇਕਾਰ ਕਾਗਜ਼, ਪਾਲੀਥੀਨ ਬੈਗ, ਕੱਚ ਦੇ ਬਰਤਨ, ਚਮੜੇ ਦੇ ਟੁਕੜੇ, ਰਬੜ ਦੇ ਟੁਕੜੇ, ਖਾਲੀ ਡੱਬੇ, ਕੱਪੜੇ, ਬਚਿਆ-ਖੁਚਿਆ ਭੋਜਨ, ਧਾਤਾਂ ਦੇ ਟੁਕੜੇ ਆਦਿ ਸਭ ਸ਼ਾਮਲ ਹਨ।

ਪ੍ਰਸ਼ਨ 3.
ਨਾਈਟ੍ਰੋਜਨ ਤੇ ਸਲਫਰ ਦੇ ਵੱਖ-ਵੱਖ ਆਕਸਾਈਡ ਦੱਸੋ।
ਉੱਤਰ

ਨਾਈਟ੍ਰੋਜਨ ਦੇ ਆਕਸਾਈਡ
NO ਨਾਈਟ੍ਰੋਜਨ ਮੋਨੋਆਕਸਾਈਡ/ਨਾਈ ਆਕਸਾਈਡ
NO2 ਨਾਈਟ੍ਰੋਜਨ ਡਾਈਆਕਸਾਈਡ
N2O5 ਨਾਈਟ੍ਰੋਜਨ ਪੈਂਟੀਆਕਸਾਈਡ
N2O ਡਾਈਨਾਈਟ੍ਰੋਜਨ ਮੋਨੋਆਕਸਾਈਡ
ਸਲਫਰ ਦੇ ਆਕਸਾਈਡ
SO2
SO3
ਸਲਫਰ ਡਾਈਆਕਸਾਈਡ
ਸਲਫਰ ਈਆਕਸਾਈਡ

ਪ੍ਰਸ਼ਨ 4.
ਖੜ੍ਹਾ ਪ੍ਰਦੂਸ਼ਿਤ ਪਾਣੀ ਮਨੁੱਖੀ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ ?
ਉੱਤਰ-
ਖੜ੍ਹੇ ਹੋਏ ਪ੍ਰਦੂਸ਼ਿਤ ਪਾਣੀ ਵਿਚ ਵੱਖ-ਵੱਖ ਪ੍ਰਕਾਰ ਦੀਆਂ ਬੀਮਾਰੀਆਂ ਦੇ ਸ੍ਰੋਤ ਹੁੰਦੇ ਹਨ, ਜਿਸ ਤਰ੍ਹਾਂ ਬੈਕਟੀਰੀਆ, ਵਾਇਰਸ, ਪ੍ਰੋਟੋਜ਼ੋਆ ਅਤੇ ਪਰਜੀਵੀ ਆਦਿ। ਪਾਣੀ ਦੇ ਸੋਤਾਂ ਵਿਚ ਸੀਵੇਜ ਦਾ ਨਿਕਾਸ, ਇਨ੍ਹਾਂ ਰੋਗਾਣੂਆਂ ਦਾ ਸਭ ਤੋਂ ਵੱਡਾ ਸਾਧਨ ਹੈ। ਇਸ ਨਾਲ ਹੋਣ ਵਾਲੀਆਂ ਬੀਮਾਰੀਆਂ ਵਿਚ ਟਾਈਫਾਈਡ, ਹੈਜ਼ਾ, ਰੋਗਾਣੂਆਂ (Viruses) ਤੋਂ ਹੋਣ ਵਾਲੀਆਂ ਬਿਮਾਰੀਆਂ ਵਿਚ ਪੀਲੀਆ, ਪੋਲੀਓ ਆਦਿ ਮੁੱਖ ਹਨ। ਖੜ੍ਹਾ ਪਾਣੀ ਮਲੇਰੀਆ, ਫਾਇਲੇਰੀਆ, ਡੇਂਗੂ ਆਦਿ ਦੇ ਰੋਗਵਾਹਕ (ਮੱਛਰ) ਨੂੰ ਪੈਦਾ ਕਰਦਾ ਹੈ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 5.
ਖ਼ਤਰਨਾਕ ਰਹਿੰਦ-ਖੂੰਹਦ ਦੇ ਪ੍ਰਬੰਧ ਲਈ ਕਿਹੜੇ-ਕਿਹੜੇ ਭੌਤਿਕ ਢੰਗ ਵਰਤੇ ਜਾਂਦੇ ਹਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਖ਼ਤਰਨਾਕ ਫੋਕਟ ਪਦਾਰਥਾਂ ਦੇ ਇਲਾਜ ਲਈ ਵਰਤੇ ਜਾਂਦੇ ਭੌਤਿਕ ਤਰੀਕੇ ਨ-ਤਲ ਛੁੱਟਣਾ, ਛਾਣਨਾ, ਪ੍ਰਵਾਹ, ਅਪਕੇਂਦਰਨ, ਵਾਸ਼ਪੀਕਰਨ ਆਦਿ ।

(ੲ) ਛੋਟੇ ਉੱਤਰਾਂ ਵਾਲੇ ਸ਼ਿਨ (Type I)

ਪ੍ਰਸ਼ਨ 1.
ਜੀਵ-ਵਿਘਟਨਸ਼ੀਲ (Biodegradable Pollutants) ਤੇ ਅਜੀਵਅਵਿਘਟਨਸ਼ੀਲ : (Non-biodegradable Pollutants) ਪ੍ਰਦੂਸ਼ਕਾਂ ਵਿਚ ਕੀ ਅੰਤਰ ਹੈ ?
ਉੱਤਰ –

ਜੀਵ-ਵਿਘਟਨਸ਼ੀਲ ਪ੍ਰਦੂਸ਼ਕ (Biodegradable Pollutants) ਜੀਵ-ਅਵਿਘਟਨਸ਼ੀਲ ਪ੍ਰਦੂਸ਼ਕ (Non-biodegradable Pollutants)
1. ਇਹ ਪ੍ਰਦੁਸ਼ਕ ਵਾਤਾਵਰਣ ਵਿਚ ਸ਼ਾਮਲ ਪਾਕਿਰਤਿਕ ਅਪਘਟਕਾਂ ਦੀ ਕਿਰਿਆ ਵਿਧੀ ਨਾਲ ਸਾਧਾਰਨ ਤੱਤਾਂ ਵਿਚ ਵਿਘਟਿਤ ਹੋ ਜਾਂਦੇ ਹਨ। 1. ਇਹ ਦੁਸ਼ਕ ਵਾਤਾਵਰਣ ਦੇ ਸੂਖ਼ਮ-ਜੀਵਾਂ ਦੀ ਕਿਰਿਆ ਵਿਧੀ ਨਾਲ ਸਾਧਾਰਨ ਤੱਤਾਂ ਵਿਚ ਵਿਘਟਿਤ ਨਹੀਂ ਹੁੰਦੇ।
2. ਉਦਾਹਰਨ-ਲੱਕੜੀ, ਕੱਪੜਾ, ਕਾਗ਼ਜ਼ ਆਦਿ। 2. ਉਦਾਹਰਨ-ਪਲਾਸਟਿਕ, ਮਰਕਰੀ, ਸੀਸਾ ਆਦਿ।
3. ਇਹ ਪ੍ਰਦੂਸ਼ਕ ਭੋਜਨ ਲੜੀ ਵਿਚ ਸ਼ਾਮਿਲ ਨਹੀਂ ਹੁੰਦੇ । 3. ਇਹ, ਪ੍ਰਦੂਸ਼ਕ ਭੋਜਨ ਲੜੀ ਵਿਚ ਸ਼ਾਮਲ ਹੋਣ ‘ਤੇ ਜੀਵ ਵਿਸ਼ਾਲੀਕਰਨ ਪੈਦਾ ਕਰਦੇ ਹਨ।

ਪ੍ਰਸ਼ਨ 2.
ਵੱਖ-ਵੱਖ ਵ ਪ੍ਰਦੂਸ਼ਕਾਂ (Liquid Pollutants) ਦਾ ਸੰਖੇਪ ਵੇਰਵਾ ਦਿਓ।
ਉੱਤਰ-
ਵੱਖ-ਵੱਖ ਦਵ ਪਦੁਸ਼ਕਾਂ ਦੀ ਸੰਖੇਪ ਜਾਣਕਾਰੀ ਹੇਠਾਂ ਲਿਖੀ ਹੈ –

  1. ਉਦਯੋਗਿਕ ਪ੍ਰਦੂਸ਼ਕ (Industrial Pollutants)-ਇਸ ਵਿਚ ਉਦਯੋਗਿਕ ਧੰਦਿਆਂ ਦੁਆਰਾ ਛੱਡੇ ਜਾਣ ਵਾਲੇ ਜਿਸ ਵਿਚ ਰਸਾਇਣਿਕ ਪ੍ਰਦੂਸ਼ਕ ਜਿਸ ਤਰ੍ਹਾਂ ਕਲੋਰਾਈਡ, ਸਲਫਾਈਡ, ਸੀਸਾ, ਮਰਕਰੀ, ਆਰਸੈਨਿਕ, ਬੋਰਿਕ ਐਸਿਡ ਆਦਿ ਜ਼ਹਿਰੀਲੇ ਰਸਾਇਣ ਸ਼ਾਮਲ ਹੁੰਦੇ ਹਨ। .
  2. ਘਰੇਲੂ ਪ੍ਰਦੂਸ਼ਕ (Domestic Pollutants) – ਘਰੇਲੂ ਸੀਵੇਜ ਦਾ ਵਿਅਰਥ ਪਾਣੀ, ਜਿਸ ਵਿਚ ਸ੍ਰ ਪ੍ਰਦੂਸ਼ਕ ਇਸ ਵਿੱਚ ਮਨੁੱਖਾਂ ਦਾ ਮਲ-ਮੂਤਰ, ਸਾਬਣ, ਡਿਟਰਜੈਂਟ, ਜੀਵਾਣੂਨਾਸ਼ਕ ਆਦਿ ਸ਼ਾਮਿਲ ਹਨ ।
  3. ਖੇਤੀਬਾੜੀ ਪ੍ਰਦੂਸ਼ਕ (Agricultural Pollutants) -ਖੇਤੀਬਾੜੀ ਭੂਮੀ ਦੀ ਉੱਪਰਲੀ ਸੜਾ ਜਿਸ ਵਿਚ ਵੀ ਪਦੁਸ਼ਕ ਜਿਸ ਤਰ੍ਹਾਂ ਉੱਲੀਨਾਸ਼ਕ, ਕੀਟਨਾਸ਼ਕ ਆਦਿ।
  4. ਤੇਲ ਦਾ ਰਿਸਾਅ (Oil Substances)-ਪ੍ਰਾਕਿਰਤਿਕ ਰਿਸਾਅ, ਦੁਰਘਟਨਾਗ੍ਰਸਤ ਟੈਂਕਰ ਵਿਚੋਂ, ਸਮੁੰਦਰ ਵਿਚ ਡਰਿਲਿੰਗ ਪਲੇਟਫ਼ਾਰਮ, ਰਿਫਾਇਨਰੀ ਅਤੇ ਉਦਯੋਗਾਂ ਤੋਂ ਵਿਅਰਥ ਤੇਲ ਲੀਕ ਹੋ ਜਾਂਦਾ ਹੈ।

ਪ੍ਰਸ਼ਨ 3.
ਖ਼ਤਰਨਾਕ ਪਦਾਰਥਾਂ (Hazardous Substances) ਉੱਪਰ ਇੱਕ ਨੋਟ ਲਿਖੋ ।
ਉੱਤਰ-
ਉਹ ਵਿਅਰਥ ਪਦਾਰਥ, ਜੋ ਮਨੁੱਖੀ ਸਿਹਤ ‘ਤੇ ਵਾਤਾਵਰਣ ਲਈ ਘਾਤਕ ਸਿੱਧ ਹੋ ਸਕਦੇ ਹਨ, ਨੂੰ ਖ਼ਤਰਨਾਕ ਪਦਾਰਥ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਉੱਚਿਤ ਢੰਗ ਨਾਲ ਰੱਖਣਾ ਚਾਹੀਦਾ ਹੈ, ਠੀਕ ਢੰਗ ਨਾਲ ਇਨ੍ਹਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਇਹ ਵਿਅਰਥ ਠੋਸ,ਦ੍ਰਵ ਜਾਂ ਗੈਸੀ, ਸਭ ਪ੍ਰਕਾਰ ਦੇ ਹੋ ਸਕਦੇ ਹਨ। ਜਿਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਤੇਜ਼ਾਬ, ਡਾਈਆਕਸਿਨ, ਪਾਲੀਕਲੋਰੀਨੇਟਿਡ ਬਾਈਫਿਨਾਈਲ (PCB’s) ਆਦਿ।ਇਹ ਵਿਅਰਥ ਪਦਾਰਥ ਪਰਮਾਣੂ ਸ਼ਕਤੀ ਕੇਂਦਰਾਂ, ਕੀਟਨਾਸ਼ਕ, ਨਿਰਮਾਣ ਉਦਯੋਗਾਂ, ਰੱਖਿਆ ਅਨੁਸੰਧਾਨ ਪ੍ਰਯੋਗਸ਼ਾਲਾਵਾਂ, ਵਿਸ਼ਵ-ਵਿਦਿਆਲਿਆਂ ਦੀਆਂ ਪ੍ਰਯੋਗਸ਼ਾਲਾਵਾਂ, ਵੱਡੇ ਹਸਪਤਾਲ ਅਤੇ ਫ਼ੌਜ ਦੀਆਂ ਛਾਉਣੀਆਂ ਆਦਿ ਵਲੋਂ ਪੈਦਾ ਹੁੰਦੇ ਹਨ। ਇਨ੍ਹਾਂ ਪਦਾਰਥਾਂ ਦੇ ਅਨਉਚਿਤ ਕੰਟਰੋਲ ’ਤੇ ਪ੍ਰਕਿਰਿਆ ਕਾਰਨ ਅਨੇਕ ਦਰਦਨਾਕ ਦੁਰਘਟਨਾਵਾਂ ਹੋ ਚੁੱਕੀਆਂ ਹਨ।

26 ਅਪਰੈਲ, 1986 ਨੂੰ ਸੋਵੀਅਤ ਯੂਨੀਅਨ ਵਿਚ ਚੈਰਨੋਬਿਲ ਵਿਚ ਵਿਸਫੋਟ ਨਾਲ ਨਿਊਕਲੀਅਰ ਰਿਐਕਟਰ ਨਸ਼ਟ ਹੋਣ ਨਾਲ ਵੱਡੀ ਸੰਖਿਆ ਵਿਚ ਰੇਡੀਓਐਕਟਿਵ ਪਦਾਰਥ ਵਾਯੂਮੰਡਲ ਵਿਚ ਫੈਲ ਗਏ। ਭੋਪਾਲ ਵਿਚ ਕੀਟਨਾਸ਼ਕ ਉਦਯੋਗ ਭੰਡਾਰ ਟੈਂਕ ਵਿਚੋਂ ਮਿਥਾਈਲ ਆਈਸੋਸਾਇਆਨੇਟ (MC) ਲੀਕ ਕਰਨ ਨਾਲ 2300 ਤੋਂ ਵੱਧ ਲੋਕ ਮਾਰੇ ਗਏ। ਇਨ੍ਹਾਂ ਦੁਰਘਟਨਾਵਾਂ ਦਾ ਇਕ ਵੱਡਾ ਕਾਰਨ ਹੈ, ਖ਼ਤਰਨਾਕ ਪਦਾਰਥ। ਇਨ੍ਹਾਂ ਦਾ ਉੱਚਿਤ ਸੁਰੱਖਿਆ ਪ੍ਰਬੰਧਾਂ ਜਿਸ ਤਰ੍ਹਾਂ ਪੈਦਾ ਕਰਨ ਵਾਲੇ ਸਾਧਨਾਂ ਵਿਚ ਕਮੀ, ਰਸਾਇਣਿਕ ਪ੍ਰਤੀਕਿਰਿਆ ਤੇ ਅਪਕੇਂਦਰੀਕਰਣ ਆਦਿ ਦੁਆਰਾ ਪ੍ਰਬੰਧਨ ਕਰਨਾ ਚਾਹੀਦਾ ਹੈ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 4.
ਭਸਮੀਕਰਨ (Incineration) ਖਤਰਨਾਕ ਰਹਿੰਦ-ਖੂੰਹਦ ਦੇ ਬੰਧਨ ਵਿੱਚ ਕਿਵੇਂ ਸਹਾਇਤਾ ਕਰਦਾ ਹੈ ?
ਉੱਤਰ-
ਭਸਮੀਕਰਨ ਵਿਧੀ ਦੁਆਰਾ ਭੱਠੀ ਵਿਚ 1000°C ਤਾਪਮਾਨ ‘ਤੇ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਸੁਆਹ (ਭਸਮ ਵਿਚ ਤਬਦੀਲ ਕੀਤਾ ਜਾਂਦਾ ਹੈ। ਇਸ ਵਿਧੀ ਦੁਆਰਾ ਖ਼ਤਰਨਾਕ ਵਿਅਰਥ ਪਦਾਰਥ, ਹਾਨੀਰਹਿਤ ਗੈਸਾਂ ਵਿਚ ਬਦਲ ਸਕਦੇ ਹਨ ਤੇ ਵਿਅਰਥ ਪਦਾਰਥਾਂ ਨੂੰ ਸੰਭਾਲਣ ਵਿਚ ਜਗ੍ਹਾ ਵੀ ਘੱਟ ਲੱਗਦੀ ਹੈ। ਇਸ ਨਾਲ ਡੂੰਘੀਆਂ ਥਾਂਵਾਂ ਨੂੰ ਭਰਿਆ ਜਾ ਸਕਦਾ ਹੈ ਤੇ ਤਿਆਰ ਹੋਈ ਭਸਮ ਜਾਂ ਸੁਆਹ ਨਾਲ ਜ਼ਮੀਨ ਦਾ ਪੱਧਰ ਠੀਕ ਜਾਂ ਲੈਵਲਿੰਗ ਕੀਤੀ ਜਾਂਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੱਖ-ਵੱਖ ਪ੍ਰਕਾਰ ਦੇ ਠੋਸ ਪ੍ਰਦੂਸ਼ਕਾਂ (Solid Pollutants) ਦੀ ਚਰਚਾ ਕਰੋ।
ਉੱਤਰ-
ਠੋਸ ਅਵਸਥਾ ਵਿਚ ਪੈਦਾ ਹੋਏ ਵਿਅਰਥ ਪਦਾਰਥ, ਠੋਸ ਪਦੁਸ਼ਕ ਕਹਾਉਂਦੇ ਹਨ। ਠੋਸ ਪਦੁਸ਼ਕ ਮੁੱਖ ਤੌਰ ‘ਤੇ ਪੰਜ ਪ੍ਰਕਾਰ ਦੇ ਹੁੰਦੇ ਹਨ –

  • ਉਦਯੋਗਿਕ ਠੋਸ ਵਿਅਰਥ
  • ਘਰੇਲੂ ਠੋਸ ਵਿਅਰਥ
  • ਖੇਤੀਬਾੜੀ ਵਿਅਰਥ ਪਦਾਰਥ
  • ਹਸਪਤਾਲਾਂ ਦੇ ਵਿਅਰਥ ਪਦਾਰਥ
  • ਖਨਨ ਕਿਰਿਆ ਦੁਆਰਾ ਉਤਪੰਨ ਵਿਅਰਥ ।

(i) ਉਦਯੋਗਿਕ ਠੋਸ ਵਿਅਰਥ (Industrial Solid wastes) – ਇਸ ਵਿਚ ਨਿਰਮਾਣ ਕਾਰਜਾਂ ਦੁਆਰਾ ਪਦਾਰਥਾਂ ਦਾ ਬਚਿਆ ਵਿਅਰਥ, ਪੈਕ ਕੀਤੇ ਜਾਣ ਵਾਲੇ ਸਮਾਨ ਦੀਆਂ ਲੱਕੜੀਆਂ, ਸੂਤੀ, ਊਨੀ ਤੇ ਨਾਈਲਨ ਦੀਆਂ ਰੱਸੀਆਂ ਅਤੇ ਕੀਟਨਾਸ਼ਕ, ਬੀਜ, ਕੋਲਾ ਤੇ ਲੱਕੜੀ ਦੇ ਬਾਲਣ ਤੋਂ ਬਾਅਦ ਬਚੀ ਹੋਈ ਸੁਆਹ ਤੇ ਹੋਰ ਜ਼ਹਿਰੀਲੇ ਰਸਾਇਣ, ਲੋਹੇ ਦਾ ਚੂਰਾ ਜਾਂ ਚੂਰਨ, ਬਚੀਆਂ ਹੋਈਆਂ ਧਾਤਾਂ ਦੇ ਟੁਕੜੇ ਆਦਿ ।

(ii) ਘਰੇਲੂ ਠੋਸ ਵਿਅਰਥ (Domestic Wastes)-ਘਰਾਂ ਦਾ ਬਚਿਆ ਹੋਇਆ ਵਿਅਰਥ ਸਮਾਨ, ਜਿਸ ਤਰ੍ਹਾਂ ਬਚਿਆ ਹੋਇਆ ਭੋਜਨ, ਬੇਕਾਰ ਕਾਗਜ਼, ਖਾਲੀ ਡੱਬੀਆਂ, ਧਾਤਾਂ ਦੇ ਟੁਕੜੇ, ਕੱਚ ਦੇ ਟੁੱਟੇ ਹੋਏ ਬਰਤਨ, ਖਾਲੀ ਪਲਾਸਟਿਕ ਦੇ ਕੈਨ, ਬੋਤਲਾਂ, ਪਲਾਸਟਿਕ ਦੇ ਟੁਕੜੇ, ਰਬੜ ਦੇ ਟੁਕੜੇ ਤੇ ਪੋਲੀਥੀਨ ਬੈਗ ਆਦਿ ਸ਼ਾਮਿਲ ਹਨ ।

(iii) ਖੇਤੀਬਾੜੀ ਵਿਅਰਥ ਪਦਾਰਥ (Agricultural Wastes)-ਖੇਤਾਂ ਦੇ ਬਚੇ ਵਿਅਰਥ ਪਦਾਰਥਾਂ ਨੂੰ ਖੇਤੀਬਾੜੀ ਵਿਅਰਥ ਪਦਾਰਥ ਕਹਿੰਦੇ ਹਨ, ਜਿਸ ਤਰ੍ਹਾਂ ਰੱਸੀਆਂ ਦੇ ਟੁਕੜੇ, ਫ਼ਸਲਾਂ ਦਾ ਵਿਅਰਥ, ਗੋਬਰ, ਕੀਟਨਾਸ਼ਕਾਂ ਦੇ ਖਾਲੀ ਡੱਬੇ, ਪਲਾਸਟਿਕ ਤੇ ਟੁੱਟੇ ਹੋਏ ਔਜ਼ਾਰਾਂ ਦੇ ਹਿੱਸੇ ਆਦਿ।

(iv) ਹਸਪਤਾਲਾਂ ਦਾ ਵਿਅਰਥ ਪਦਾਰਥ (Medical Wastesਇਸ ਵਿਚ ਖਾਲੀ ਗਲਾਸ, ਖ਼ਰਾਬ ਹੋ ਚੁੱਕੀਆਂ ਦਵਾਈਆਂ, ਬੇਕਾਰ ਪੱਟੀਆਂ, ਗੂੰ, ਸੁੱਟੀਆਂ ਗਈਆਂ ਸਰਿੰਜਾਂ, ਵਿਅਰਥ ਪਈਆਂ ਸ਼ੀਸ਼ੇ ਦੀਆਂ ਬੋਤਲਾਂ, ਗੁਲੂਕੋਜ਼ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਤੇ ਸੱਟੇ ਗਏ ਯੰਤਰ ਆਦਿ ਸ਼ਾਮਿਲ ਹੁੰਦੇ ਹਨ।

(v) ਸਲੇਟ ਦੇ ਪੱਥਰ ਦੀ ਖਨਨ ਪ੍ਰਕਿਰਿਆ ਦੁਆਰਾ ਪੈਦਾ ਹੋਏ ਵਿਅਰਥ ਪਦਾਰਥ (Wastes from Mining Activities or Quarying)- ਇਸ ਵਿਚ ਪਾਲੀ ਸਾਰੇ ਠੋਸ ਵਿਅਰਥ ਪਦਾਰਥ ਪੈਦਾ ਹੁੰਦੇ ਹਨ, ਜਿਸ ਤਰ੍ਹਾਂ ਧਾਤੁ ਵਾਲੀਆਂ ਚੱਟਾਨਾਂ ਦੀ ਮਿੱਟੀ, ਧਰਤੀ ਵਿਚੋਂ ਨਿਕਲਣ ਵਾਲੇ ਵਿਅਰਥ ਪਦਾਰਥ। ਇਨ੍ਹਾਂ ਸਾਰੇ ਠੋਸ ਪ੍ਰਦੂਸ਼ਕਾਂ ਨਾਲ ਵਾਤਾਵਰਣ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਵਿਅਰਥ ਪਦਾਰਥਾਂ ਨਾਲ ਗੰਦਗੀ ਫੈਲਦੀ ਹੈ, ਜਿਸ ਨਾਲ ਕਈ ਛੂਤ ਅਤੇ ਅਛੂਤ ਦੇ ਰੋਗ ਹੋਣ ਦੀ ਸੰਭਾਵਨਾ ਵੱਧਦੀ ਹੈ। ਇਸ ਲਈ ਇਨ੍ਹਾਂ ਵਿਅਰਥ ਪਦਾਰਥਾਂ ਦਾ ਪ੍ਰਬੰਧ ਕੀਤਾ ਜਾਣਾ ਬਹੁਤ ਜ਼ਰੂਰੀ ਹੈ।

ਪ੍ਰਸ਼ਨ 2.
ਹਵਾ ਪ੍ਰਦੂਸ਼ਣ (Air Pollution) ਤੋਂ ਹੋਣ ਵਾਲੇ ਰੋਗਾਂ ਤੇ ਸਿਹਤ ਸੰਬੰਧੀ ਵਿਗਾੜਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਹਵਾ ਪ੍ਰਦੂਸ਼ਣ (Air Pollution) ਦਾ ਪ੍ਰਭਾਵ ਮਨੁੱਖੀ ਸਿਹਤ ਲਈ ਅਤਿਅੰਤ ਹਾਨੀਕਾਰਕ ਹੈ। ਇਸ ਨਾਲ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਲਗਪਗ 3 ਮਿਲੀਅਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸਦੇ ਦੁਰਪ੍ਰਭਾਵਾਂ ਨਾਲ ਹੋਣ ਵਾਲੀਆਂਬਿਮਾਰੀਆਂ ਵਿਚ ਸਾਹ ਨਲੀ ਸੰਬੰਧੀ ਏਪੀਸੀਮਿਆ, ਫੇਫੜਿਆਂ ਦਾ ਕੈਂਸਰ, ਐਸਬੈਸਟੋਸਿਸ, ਸਿਲੀਕੋਸਿਸ, ਸਿਰ ਚਕਰਾਉਣਾ, ਸਿਰ ਦਰਦ, ਅੱਖਾਂ ਵਿਚ ਜਲਣ, ਗਲੇ ਵਿਚ ਦਰਦ, ਸਾਹ ਲੈਣ ਵਿਚ ਪਰੇਸ਼ਾਨੀ ਆਦਿ ਸ਼ਾਮਿਲ ਹਨ।

ਸਾਹ ਨਲੀ ਸੰਬੰਧੀ ਰੋਗ ਹਵਾ ਪ੍ਰਦੂਸ਼ਕਾਂ ਜਿਸ ਤਰ੍ਹਾਂ ਓਜ਼ੋਨ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਮਿੱਟੀ ਘੱਟੇ ਦੇ ਸੰਪਰਕ ਵਿਚ ਰਹਿਣ ਨਾਲ ਹੁੰਦਾ ਹੈ। ਬਲਗਮ, ਹਵਾ ਮਾਰਗ ਨੂੰ ਰੋਕ ਦਿੰਦੀ ਹੈ, ਜਿਸ ਨਾਲ ਸਾਹ ਲੈਣ ਵਿਚ ਪਰੇਸ਼ਾਨੀ ਹੁੰਦੀ ਹੈ। ਲੰਬੇ ਸਮੇਂ ਤਕ ਖੰਘ ਲੱਗਣ ਨਾਲ ਸਾਹ ਪ੍ਰਣਾਲੀ ਨਾਲ ਸੰਬੰਧਿਤ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਏਫ਼ੀਸੀਮਿਆ ਦੇ ਮਰੀਜ਼ਾਂ ਵਿਚ ਫੇਫੜਿਆਂ ਦੇ ਫੈਲਣ ਅਤੇ ਸੁੰਘੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਇਹ ਫੇਫੜਿਆਂ ਵਿਚ ਗੈਸਾਂ ਦੇ ਆਦਾਨ-ਪ੍ਰਦਾਨ ਲਈ ਸਾਹ ਨਲੀ ਦੀ ਸਤ੍ਹਾ ਨੂੰ ਘੱਟ ਕਰ ਦਿੰਦੀ ਹੈ ਅਤੇ ਮਰੀਜ਼ ਸਾਹ ਘੁਟਣ ਅਤੇ ਦਿਲ ਦੀ ਗਤੀ ਰੁਕਣ ਨਾਲ ਮਰ ਵੀ ਸਕਦਾ ਹੈ। ਕਈ ਪ੍ਰਦੂਸ਼ਕ ਵਿਸ਼ੇਸ਼ ਕਰਕੇ ਐਸਬੈਸਟਾਸ, ਬੈਰਿਲੀਅਮ, ਕ੍ਰੋਮੀਅਮ, ਆਰਸੈਨਿਕ ਤੇ ਨਿੱਕਲ ਸਾਹ ਨਲੀ ਦੀ ਤਿੱਲੀ ਦੇ ਅਸਮਾਨ ਵਿਕਾਸ ਨੂੰ ਪ੍ਰੋਤਸਾਹਿਤ ਕਰਦੇ ਹਨ ਜਿਸ ਨਾਲ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ।

ਐਸਬੈਸਟਾਸ ਦੀ ਧੂੜ (Asbestos Fibres) ਅਤੇ ਕੁਆਰਟਜ਼ ਕਣਾਂ ਨਾਲ ਐਸਬੈਸਟੋਸਿਸ ਹੋ ਜਾਂਦਾ ਹੈ। ਇਸ ਪ੍ਰਕਾਰ ਸਿਲੀਕਾਨ ਦੇ ਕਣਾਂ ਨਾਲਸਿਲੀਕੋਸਿਸ ਰੋਗ ਹੁੰਦਾ ਹੈ। ਸਿਲੀਕੋਸਿਸ ਤੇ ਐਸਬੈਸਟੋਸਿਸ ਪੀੜਤ ਲੋਕ ਜ਼ਿਆਦਾ ਖੰਘ ਤੇ ਸਾਹ ਦੀ ਕਮੀ ਨਾਲ ਸਿਤ ਰਹਿੰਦੇ ਹਨ। ਧੂੰਆਂ, ਗੈਸ, ਧੁੰਦ ਆਦਿ ਨਾਲ ਸਾਹ ਸੰਬੰਧੀ ਸਮੱਸਿਆਵਾਂ ਜਿਸ ਤਰ੍ਹਾਂ ਅਸਥਮਾ ਤੇ ਐਲਰਜ਼ੀ ਹੋ ਜਾਂਦੀ ਹੈ। ਹਵਾ ਪ੍ਰਦੂਸ਼ਣ ਮੁੱਖ ਤੌਰ ‘ਤੇ ਸਾਹ ਨਲੀ ਵਿਚ ਗਲਾ, ਫੇਫੜੇ ਆਦਿ ਦੇ ਰੋਗਾਂ ਅਤੇ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ ।

ਪ੍ਰਸ਼ਨ 3.
ਪ੍ਰਦੂਸ਼ਿਤ ਪਾਣੀ (Polluted Water) ਕਾਰਨ ਮਨੁੱਖੀ ਸਿਹਤ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਵਰਣਨ ਕਰੋ।
ਉੱਤਰ-
ਪਾਣੀ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਇਕ ਹੈ | ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ | ਪਰ ਪਾਣੀ ਦੇ ਪ੍ਰਦੂਸ਼ਣ ਨੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਉਤਪੰਨ ਕਰ ਦਿੱਤੀਆਂ ਹਨ | ਪ੍ਰਦੂਸ਼ਿਤ ਪਾਣੀ ਕਈ ਪ੍ਰਕਾਰ ਦੇ ਬੈਕਟੀਰੀਆ (ਜੀਵਾਣੂਆਂ, ਰੋਗਾਣੂਆਂ (Virus), ਪ੍ਰੋਟੋਜ਼ੋਆ ਅਤੇ ਕਿਰਮਾਂ (Worms) ਆਦਿ ਨਿਵਾਸ ਦਾ ਸਥਾਨ ਬਣ ਗਏ ਹਨ |

ਘਰਾਂ ਤੋਂ ਨਿਕਲਣ ਵਾਲਾ ਜਲ-ਮਲ (Sewage) ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਵਹਿਣ ਆਦਿ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਸ੍ਰੋਤ ਹਨ । ਪ੍ਰਦੂਸ਼ਿਤ ਪਾਣੀ ਦੀ ਵਰਤੋਂ ਕਰਨ ਨਾਲ ਲੱਗਣ ਵਾਲੇ ਕੁੱਝ ਰੋਗਾਂ ਦਾ ਸੰਖੇਪ ਵੇਰਵਾ ਅੱਗੇ ਦਿੱਤਾ ਗਿਆ ਹੈ
PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ 1
ਮਨੁੱਖੀ ਸਰੀਰ ਅੰਦਰ ਕੈਡਮੀਅਮ (Cadmium) ਦੀ ਮੌਜੂਦਗੀ ਦੇ ਕਾਰਨ ਇਕਾਈਇਤਾਈ (Itai-Itai) ਰੋਗ ਲੱਗ ਜਾਂਦਾ ਹੈ ਅਤੇ ਇਸ ਰੋਗ ਦੇ ਕਾਰਨ ਹੱਡੀਆਂ ਅਤੇ ਜੋੜਾਂ ਵਿਚ ਦਰਦ ਪੈਂਦਾ ਹੋ ਜਾਂਦੀ ਹੈ । ਮਨੁੱਖੀ ਸਰੀਰ ਅੰਦਰ ਪਾਰਾ (Mercury) ਦੀ ਹੋਂਦ ਦੇ ਕਾਰਨ ਜਿਹੜੀ ਬੀਮਾਰੀ ਲਗਦੀ ਹੈ ਉਸ ਨੂੰ ਮਿਨੀਮਾਣਾ (Minimata) ਆਖਦੇ ਹਨ । ਇਸ ਦਾ ਕਾਰਨ ਮਰਕਰੀ ਨਾਲ ਪ੍ਰਦੂਸ਼ਿਤ ਹੋਈਆਂ ਮੱਛੀਆਂ ਦਾ ਸੇਵਨ ਹੈ । ਪੀਣ ਵਾਲੇ ਪਾਣੀ ਵਿਚ ਫਲੋਰਾਈਡਜ਼ ਦੀ ਮੌਜੂਦਗੀ ਦੇ ਕਾਰਨ ਮਨੁੱਖੀ ਦੰਦਾਂ ਵਿਚ ਨੁਕਸ ਪੈਦਾ ਹੋ ਜਾਂਦੇ ਹਨ, ਦੰਦ ਕਰੂਪ ਹੋ ਜਾਂਦੇ ਹਨ, ਹੱਡੀਆਂ ਅਤੇ ਜੋੜ ਪੀਡੇ ਹੋ ਜਾਂਦੇ ਹਨ ।’ ਪ੍ਰਦੂਸ਼ਿਤ ਪਾਣੀਆਂ ਦਾ ਸੇਵਨ ਕਰਨ ਨਾਲ ਹਰ ਸਾਲ ਮਰਨ ਵਾਲਿਆਂ ਦੀ ਸੰਖਿਆ 5 ਮਿਲੀਅਨ ਤੋਂ ਵੱਧ ਹੈ ।

ਪ੍ਰਸ਼ਨ 4.
ਖ਼ਤਰਨਾਕ ਰਹਿੰਦ-ਖੂੰਹਦ (Hazardous Waste) ਦੇ ਪ੍ਰਬੰਧਨ ਲਈ ਵਰਤੇ ਜਾਂਦੇ ਵੱਖ-ਵੱਖ ਢੰਗਾਂ ਦੀ ਚਰਚਾ ਕਰੋ।
ਉੱਤਰ-
ਖ਼ਤਰਨਾਕ ਰਹਿੰਦ-ਖੂੰਹਦ ਤੋਂ ਭਾਵ ਹੈ, ਉਹ ਵਿਅਰਥ ਪਦਾਰਥ, ਜੋ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਘਾਤਕ ਸਿੱਧ ਹੋ ਸਕਦੇ ਹਨ। ਇਨ੍ਹਾਂ ਦਾ ਉੱਚਿਤ ਪ੍ਰਬੰਧਨ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਇਨ੍ਹਾਂ ਪਦਾਰਥਾਂ ਵਿਚ ਨਰਵ ਗੈਸ, ਡਾਈਆਕਸਿਨ, ਭਾਰੀ ਧਾਤਾਂ, ਕਾਰਬਨਿਕ ਪਦਾਰਥ, ਘੁਲਣਸ਼ੀਲ ਪਾਲੀਕਲੋਰੀਨੇਟਿਡ ਬਾਈਫਿਨਾਈਲ, ਕੀਟਨਾਸ਼ਕ ਅਤੇ ਰੇਡੀਓ ਐਕਟਿਵ ਪਦਾਰਥ ਸ਼ਾਮਲ ਹਨ।

ਖ਼ਤਰਨਾਕ ਵਿਅਰਥ ਪਦਾਰਥਾਂ ਦਾ ਪ੍ਰਬੰਧ ਇਸ ਪ੍ਰਕਾਰ ਕੀਤਾ ਜਾ ਸਕਦਾ ਹੈ –

  1. ਵਰਤੋਂ ਦੀ ਮਾਤਰਾ ਵਿਚ ਕਮੀ (Reduction in Quantity Used)-ਖ਼ਤਰਨਾਕ ਵਿਅਰਥ ਪਦਾਰਥ ਪੈਦਾ ਕਰਨ ਵਾਲੇ ਸਾਧਨਾਂ ਦੀ ਵਰਤੋਂ ਵਿਚ ਕਮੀ ਨਾਲ ਇਸਨੂੰ ਘੱਟ ਕੀਤਾ ਜਾ ਸਕਦਾ ਹੈ ।
  2. ਪੁਨਰ ਚੱਕਰਣ ਦੁਆਰਾ ਪੁਨਰ ਰਚਨਾ (Reformation by Recycling)- ਪੁਨਰ-ਚੱਕਰਣ ਤੋਂ ਭਾਵ ਹੈ, ਇਕ ਵਾਰ ਉਪਯੋਗ ਕੀਤੀ ਜਾ ਚੁੱਕੀ ਵਸਤੂ ਨੂੰ ਦੁਬਾਰਾ ਵਰਤਣ ਦੇ ਯੋਗ ਬਣਾਉਣਾ। ਜਿਸ ਤਰ੍ਹਾਂ ਪਲਾਸਟਿਕ ਦੀਆਂ ਵਸਤੂਆਂ ਨੂੰ ਫ਼ੈਕਟਰੀਆਂ ਵਿਚ ਪਿਘਲਾ ਕੇ ਪੁਨਰ ਰਚਨਾ ਕਰਕੇ ਨਵੀਆਂ-ਨਵੀਆਂ ਸ਼ਕਲਾਂ ਤੇ ਸਾਂਚਿਆਂ ਵਿਚ ਢਾਲ ਕੇ ਉਪਯੋਗ ਵਿਚ ਲਿਆਂਦਾ ਜਾਂਦਾ ਹੈ।
  3. ਕੱਚੇ ਮਾਲ ਦੇ ਰੂਪ ਵਿਚ ਪੁਨਰ ਪ੍ਰਯੋਗ ਕਰਨਾ (Reuse in the form of raw material by other Industries)-ਇਕ ਉਦਯੋਗ ਦੇ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਹੋਰ ਉਦਯੋਗਾਂ ਦੁਆਰਾ ਕੱਚੇ ਮਾਲ ਦੇ ਰੂਪ ਵਿਚ ਪ੍ਰਯੋਗ ਵਿਚ ਲਿਆਉਣ ਨਾਲ ਇਨ੍ਹਾਂ ਵਿਅਰਥ ਪਦਾਰਥਾਂ ਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।
  4. ਭੌਤਿਕ ਉਪਾਅ (Physical Treatment)-ਖ਼ਤਰਨਾਕ ਵਿਅਰਥ ਪਦਾਰਥਾਂ ਦੇ ਭੌਤਿਕ ਉਪਾਅ ਦੁਆਰਾ ਵੀ ਇਸਦੇ ਬੁਰੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਦੇ ਭੌਤਿਕ ਉਪਾਅ ਜਿਸ ਤਰ੍ਹਾਂ ਤਲਛੱਟ ਵਿਚ ਜਮਾਂ ਕਰਨਾ, ਛਾਣਨਾ, ਪ੍ਰਵਾਹਿਤ ਕਰਨਾ, ਵਾਸ਼ਪੀਕਰਨ ਤੇ ਅਪਕੇਂਦਰੀਕਰਨ ਆਦਿ ਮੁੱਖ ਹਨ।
  5. ਰਸਾਇਣਿਕ ਉਪਾਅ (Chemical Treatment)-ਇਸ ਵਿਚ ਰਸਾਇਣਿਕ ਪ੍ਰਕਿਰਿਆਵਾਂ ਜਿਸ ਤਰ੍ਹਾਂ ਤੇਜ਼ਾਬੀ ਅਤੇ ਖਾਰੀ ਵਿਅਰਥ ਪਦਾਰਥਾਂ ਦਾ ਸ਼ਿਬਲੀਕਰਨ, ਰਸਾਇਣਿਕ ਪ੍ਰਤੀਕਿਰਿਆ ਦੁਆਰਾ ਅਵਖੇਪਣ, ਕਿਰਿਆਸ਼ੀਲ ਕਾਰਬਨ ਦੁਆਰਾ ਅਵਸ਼ੋਸ਼ਣ ਅਤੇ ਆਇਨ ਪ੍ਰਦਾਨ ਕਿਰਿਆ ਵਿਚ ਆਇਨਾਂ ਨੂੰ ਹਟਾਉਣਾ ਆਦਿ ਮੁੱਖ ਹਨ।
  6. ਜੈਵਿਕ ਉਪਾਅ (Biological Treatment-ਇਸ ਵਿਚ ਸੂਖ਼ਮ ਜੀਵਾਂ ਦਾ ਉਪਯੋਗ ਕਰਕੇ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਅਪਘਟਿਤ ਕਰਕੇ ਉਨ੍ਹਾਂ ਨੂੰ ਘੱਟ ਹਾਨੀਕਾਰਕ ਬਣਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਜ਼ਹਿਰੀਲਾ ਬਣਾਉਣ ਤੋਂ ਰੋਕਣ ਲਈ ਮੋਮ ਜਾਂ ਚਿਕਣੀ ਵਸਤੂ ਲਗਾ ਕੇ ਰੱਖਣਾ ਚਾਹੀਦਾ ਹੈ।
  7. ਭਸਮੀਕਰਨ (Incineration)-ਇਸ ਵਿਚ ਵਿਅਰਥ ਪਦਾਰਥਾਂ ਨੂੰ ਮੋਮ ਲਗਾ ਕੇ ਕੰਟਰੋਲ ਹਾਲਤਾਂ ਵਿਚ ਉੱਚ ਤਾਪਮਾਨ ਤੇ ਭੱਠੀ ਵਿਚ ਜਲਾ ਕੇ ਗੈਸਾਂ ਵਿਚ ਬਦਲ ਦਿੱਤਾ ਜਾਂਦਾ ਹੈ।” ਭਸਮੀਕਰਨ ਲਈ 1000°C ਤੋਂ ਜ਼ਿਆਦਾ ਤਾਪਮਾਨ ਤੇ ਵਿਅਰਥ ਪਦਾਰਥਾਂ ਨੂੰ ਹਾਨੀ ਰਹਿਤ ਗੈਸਾਂ ਵਿਚ ਬਦਲਣ ਲਈ ਪਲਾਜ਼ਮਾ ਟਾਰਚ ਦਾ ਪ੍ਰਯੋਗ ਕੀਤਾ ਜਾਂਦਾ ਹੈ। ਭਸਮੀਕਰਨ ਦੀ ਵਿਧੀ ਜਿੱਥੇ ਜ਼ਿਆਦਾ ਸਹਾਇਕ ਹੈ, ਉੱਥੇ ਜ਼ਿਆਦਾ ਖ਼ਰਚੀਲੀ ਵੀ ਹੈ।
  8. ਲੈਂਡਫਿਲ ਵਿਚ ਵਿਅਰਥ ਪਦਾਰਥਾਂ ਨੂੰ ਦਬਾਉਣਾ (Landhill Construction) – ਲੈਂਡਫਿਲ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਖੱਡੇ ਹੁੰਦੇ ਹਨ, ਜਿਨ੍ਹਾਂ ਵਿਚ ਲੰਬੇ ਸਮੇਂ ਲਈ ਖ਼ਤਰਨਾਕ ਵਿਅਰਥ ਠੋਸ ਪਦਾਰਥਾਂ ਨੂੰ ਇਕੱਠੇ ਕਰਕੇ ਰੱਖਿਆ ਜਾਂਦਾ ਹੈ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਇਸਦੇ ਨਿਰਮਾਣ ਲਈ ਜਗ੍ਹਾ ਦੀ ਸਾਵਧਾਨੀ ਨਾਲ ਚੋਣ ਕੀਤੀ ਜਾਂਦੀ ਹੈ। ਲੈਂਡਫਿਲ ਦੀ ਸਤ੍ਹਾ ‘ਤੇ ਚਿਕਣੀ ਮਿੱਟੀ ਅਤੇ ਪਲਾਸਟਿਕ ਵਿਛਾਈ ਹੁੰਦੀ ਹੈ ਤਾਂ ਕਿ ਇਸ ਨਾਲ ਵਿਅਰਥ ਪਦਾਰਥਾਂ ਦਾ ਰਿਸਾਅ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਨਾ ਕਰ ਸਕੇ। ਖ਼ਤਰਨਾਕੇ ਵਿਅਰਥ ਪਦਾਰਥਾਂ ਨੂੰ ਸੀਲਬੰਦ ਡੱਬਿਆਂ ਵਿਚ ਭਰ ਕੇ ਲੈਂਡਫਿਲ ਵਿਚ ਰੱਖ ਕੇ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ। ਇਸ ਗੱਲ ਦਾ ਨਿਸ਼ਚਿਤ ਰੂਪ ਵਿਚ ਖਿਆਲ ਰੱਖਿਆ ਜਾਵੇ ਕਿ ਖ਼ਤਰਨਾਕ ਨਿਊਕਲੀਅਰ ਰੇਡੀਓ ਐਕਟਿਵ ਵਿਅਰਥ ਪਦਾਰਥਾਂ ਨੂੰ ਚੱਟਾਨਾਂ ਦੇ ਕਾਫ਼ੀ ਹੇਠਾਂ ਦੱਬਿਆ ਜਾਵੇ।