PSEB 10th Class Science Solutions Chapter 14 ਊਰਜਾ ਦੇ ਸੋਮੇ

Punjab State Board PSEB 10th Class Science Book Solutions Chapter 14 ਊਰਜਾ ਦੇ ਸੋਮੇ Textbook Exercise Questions and Answers.

PSEB Solutions for Class 10 Science Chapter 14 ਊਰਜਾ ਦੇ ਸੋਮੇ

PSEB 10th Class Science Guide ਊਰਜਾ ਦੇ ਸੋਮੇ Textbook Questions and Answers

ਪ੍ਰਸ਼ਨ 1.
ਗਰਮ ਪਾਣੀ ਪ੍ਰਾਪਤ ਕਰਨ ਲਈ ਸੂਰਜੀ ਪਾਣੀ ਹੀਟਰ ਦਾ ਉਪਯੋਗ ਕਿਸ ਦਿਨ ਨਹੀਂ ਕਰ ਸਕਦੇ ?
(a) ਧੁੱਪ ਵਾਲੇ ਦਿਨ
(b) ਬੱਦਲਾਂ ਵਾਲੇ ਦਿਨ
(c) ਗਰਮ ਦਿਨ
(d) ਪੌਣ ਵਾਲੇ ਦਿਨ ।
ਉੱਤਰ-
(b) ਬੱਦਲਾਂ ਵਾਲੇ ਦਿਨ ।

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਿਹੜਾ ਬਾਇਓ ਪੁੰਜ ਦਾ ਸਰੋਤ ਨਹੀਂ ਹੈ-
(a) ਲੱਕੜ
(b) ਗੋਬਰ ਗੈਸ
(c) ਨਿਊਕਲੀਅਰ ਊਰਜਾ
(d) ਕੋਲਾ ।
ਉੱਤਰ-
(c) ਨਿਊਕਲੀਅਰ ਊਰਜਾ ।

ਪ੍ਰਸ਼ਨ 3.
ਜਿੰਨੇ ਊਰਜਾ ਸੋਮੇ ਅਸੀਂ ਉਪਯੋਗ ਵਿੱਚ ਲਿਆਉਂਦੇ ਹਾਂ ਉਹਨਾਂ ਵਿੱਚੋਂ ਬਹੁਤੇ ਸਟੋਰ ਕੀਤੀ ਸੂਰਜੀ ਊਰਜਾ ਨੂੰ ਦਰਸਾਉਂਦੇ ਹਨ ।
ਹੇਠ ਲਿਖਿਆਂ ਵਿੱਚੋਂ ਕਿਹੜਾ ਊਰਜਾ ਸੋਮਾ ਆਖਿਰਕਾਰ ਸੂਰਜੀ ਊਰਜਾ ਨਹੀਂ ਲੈਂਦਾ-
(a) ਭੂ-ਤਾਪ ਊਰਜਾ
(b) ਪੌਣ ਊਰਜਾ
(c) ਨਿਊਕਲੀਅਰ ਊਰਜਾ
(d) ਬਾਇਓ ਪੁੰਜ ।
ਉੱਤਰ-
(a) ਭੂ-ਤਾਪ ਊਰਜਾ ।

PSEB 10th Class Science Solutions Chapter 14 ਊਰਜਾ ਦੇ ਸੋਮੇ

ਪ੍ਰਸ਼ਨ 4.
ਊਰਜਾ ਸੋਮੇ ਦੇ ਰੂਪ ਵਿੱਚ ਪਥਰਾਟ ਬਾਲਣ ਅਤੇ ਸੂਰਜ ਦੀ ਤੁਲਨਾ ਕਰੋ ਅਤੇ ਇਹਨਾਂ ਵਿੱਚ ਅੰਤਰ ਲਿਖੋ ।
ਉੱਤਰ-

ਪਥਰਾਟ ਬਾਲਣ ਸੂਰਜ
(1) ਇਹ ਊਰਜਾ ਦਾ ਨਾ-ਨਵਿਆਉਣਯੋਗ (ਸਮਾਪਤ ਯੋਗ) ਸੋਮਾ ਹੈ । (1) ਇਹ ਊਰਜਾ ਦਾ ਵਿਕਿਰਣ ਸੋਮਾ ਹੈ ।
(2) ਇਹ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾਉਂਦਾ ਹੈ । (2) ਇਹ ਪ੍ਰਦੂਸ਼ਣ ਨਹੀ ਫੈਲਾਉਂਦਾ ।
(3) ਰਸਾਇਣਿਕ ਕਿਰਿਆਵਾਂ ਦੇ ਫਲਸਰੂਪ ਊਸ਼ਮਾ ਅਤੇ ਪ੍ਰਕਾਸ਼ ਊਰਜਾ ਉਤਪੰਨ ਹੁੰਦੇ ਹਨ । (3) ਨਿਊਕਲੀਅਰ ਸੰਯੋਜਨ ਕਾਰਨ ਬਹੁਤ ਅਧਿਕ ਮਾਤਰਾ ਵਿੱਚ ਊਸ਼ਮਾ ਅਤੇ ਪ੍ਰਕਾਸ਼ ਉਤਪੰਨ ਕਰਦਾ ਹੈ ।
(4) ਇਹ ਹਮੇਸ਼ਾ (ਨਿਰੰਤਰ) ਊਰਜਾ ਪ੍ਰਦਾਨ ਨਹੀਂ ਕਰਦਾ ਹੈ । (4) ਇਹ ਨਿਰੰਤਰ ਊਰਜਾ ਪ੍ਰਦਾਨ ਕਰਦਾ ਹੈ ।
(5) ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ । (5) ਮਨਚਾਹੇ ਢੰਗ ਨਾਲ ਊਰਜਾ ਉਤਪੰਨ ਕੰਟਰੋਲ ਨਹੀਂ ਕੀਤੀ ਜਾ ਸਕਦੀ ।

ਪ੍ਰਸ਼ਨ 5.
ਊਰਜਾ ਸਰੋਤਾਂ ਦੇ ਰੂਪ ਵਿੱਚ ਜੀਵ ਪੁੰਜ ਅਤੇ ਪਣ-ਬਿਜਲੀ ਦੀ ਤੁਲਨਾ ਕਰੋ ਅਤੇ ਇਨ੍ਹਾਂ ਵਿੱਚ ਅੰਤਰ ਲਿਖੋ ।
ਉੱਤਰ-
ਜੀਵ-ਪੁੰਜ ਅਤੇ ਪਣ-ਬਿਜਲੀ ਵਿੱਚ ਅੰਤਰ-

ਜੀਵ-ਪੁੰਜ ਪਣ-ਬਿਜਲੀ
(1) ਜੀਵ ਪੁੰਜ ਕੇਵਲ ਸੀਮਿਤ ਮਾਤਰਾ ਵਿੱਚ ਹੀ ਊਰਜਾ ਪ੍ਰਦਾਨ ਕਰ ਸਕਦੀ ਹੈ । (1) ਪਣ-ਬਿਜਲੀ ਉਰਜਾ ਦਾ ਇੱਕ ਵੱਡਾ ਸੋਮਾ ਹੈ ।
(2) ਜੀਵ ਪੁੰਜ ਤੋਂ ਊਰਜਾ ਪ੍ਰਾਪਤ ਕਰਨ ਦੀ ਕਿਰਿਆ ਵਿੱਚ ਪ੍ਰਦੂਸ਼ਣ ਹੁੰਦਾ ਹੈ । (2) ਪਣ-ਬਿਜਲੀ ਊਰਜਾ ਦਾ ਸਵੱਛ ਸੋਮਾ ਹੈ ।
(3) ਜੀਵ ਪੁੰਜ ਤੋਂ ਪ੍ਰਾਪਤ ਊਰਜਾ ਨੂੰ ਸੀਮਿਤ ਸਥਾਨ ਤੇ ਹੀ ਪ੍ਰਯੋਗ ਕੀਤਾ ਜਾ ਸਕਦਾ ਹੈ । (3) ਪਣ-ਬਿਜਲੀ ਊਰਜਾ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਫਾਂਸਮਿਸ਼ਨ ਲਾਈਨ (ਤਾਰ) ਦੁਆਰਾ ਲਿਜਾਇਆ ਜਾ ਸਕਦਾ ਹੈ ।

ਪ੍ਰਸ਼ਨ 6.
ਨਿਮਨਲਿਖਿਤ ਤੋਂ ਊਰਜਾ ਪ੍ਰਾਪਤ ਕਰਨ ਦੀਆਂ ਸੀਮਾਵਾਂ (Limitations) ਲਿਖੋ-
(a) ਪੌਣ
(b) ਤਰੰਗਾਂ
(c) ਜਵਾਰ ਭਾਟਾ ।
ਉੱਤਰ-
(a) ਪੌਣ ਉਰਜਾ ਪ੍ਰਾਪਤ ਕਰਨ ਦੀਆਂ ਸੀਮਾਵਾਂ-

  1. ਪੌਣ ਊਰਜਾ ਨਿਸ਼ਕਰਸ਼ਣ ਲਈ ਪੌਣ ਊਰਜਾ ਫਾਰਮ ਦੀ ਸਥਾਪਨਾ ਲਈ ਬਹੁਤ ਵੱਡੇ ਖੇਤਰ ਲੋੜ ਹੁੰਦੀ ਹੈ । MW ਜੈਨਰੇਟਰ ਦੇ ਲਈ 2 ਹੈਕਟੇਅਰ ਥਾਂ ਦੀ ਲੋੜ ਹੁੰਦੀ ਹੈ ।
  2. ਪੌਣ ਊਰਜਾ ਤਾਂ ਹੀ ਪੈਦਾ ਹੋ ਸਕਦੀ ਹੈ ਜੇਕਰ ਪੌਣ ਦਾ ਘੱਟੋ ਘੱਟ ਵੇਗ 15 km/h ਹੋਵੇ ।
  3. ਹਵਾ ਦੀ ਤੀਬਰ ਗਤੀ ਕਾਰਨ ਟੁੱਟ ਭੱਜ ਅਤੇ ਨੁਕਸਾਨ ਦੀਆਂ ਸੰਭਾਵਨਾਵਾਂ ਵੱਧ ਹੁੰਦੀਆਂ ਹਨ ।
  4. ਸਾਰਾ ਸਾਲ ਪੌਣਾਂ ਨਹੀਂ ਚਲਦੀਆਂ ਹਨ ।

(b) ਤਰੰਗਾਂ ਤੋਂ ਊਰਜਾ ਪ੍ਰਾਪਤ ਕਰਨ ਦੀਆਂ ਸੀਮਾਵਾਂ – ਸਮੁੰਦਰੀ ਪਣ-ਤਰੰਗਾਂ ਦੇ ਵੇਗ ਕਾਰਨ ਉਨ੍ਹਾਂ ਵਿੱਚ ਊਰਜਾ ਸਮਾਹਿਤ ਹੁੰਦੀ ਹੈ ਜਿਸ ਕਰਕੇ ਉਰਜਾ ਨਿਸ਼ਕਰਸ਼ਣ ਲਈ ਹੇਠ ਲਿਖੀਆਂ ਸੀਮਾਵਾਂ ਹਨ :-

  1. ਤਰੰਗ ਉਰਜਾ ਉਦੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਤਰੰਗਾਂ ਪਰਬਲ ਹੋਣ ।
  2. ਇਸ ਦੇ ਸਮੇਂ ਅਤੇ ਸਥਿਤੀ ਦੀਆਂ ਬਹੁਤ ਖਾਮੀਆਂ ਹਨ ।

(c) ਜਵਾਰ ਭਾਟਾ ਤੋਂ ਊਰਜਾ ਪ੍ਰਾਪਤ ਕਰਨ ਦੀਆਂ ਸੀਮਾਵਾਂ – ਜਵਾਰ-ਭਾਟਾ ਕਾਰਨ ਸਮੁੰਦਰ ਦੀਆਂ ਲਹਿਰਾਂ ਦਾ ਚੜ੍ਹਨਾ ਅਤੇ ਡਿੱਗਣਾ ਘੁੰਮਣ-ਗਤੀ ਕਰ ਰਹੀ ਧਰਤੀ ਮੁੱਖ ਰੂਪ ਨਾਲ ਚੰਨ ਦੇ ਗੁਰੂਤਾ ਆਕਰਸ਼ਣ ਦੇ ਕਾਰਨ ਹੁੰਦਾ ਹੈ । ਤਰੰਗ ਦੀ ਉੱਚਾਈ ਅਤੇ ਬੰਨ੍ਹ ਬਣਾਉਣ ਦੀ ਸਥਿਤੀ ਇਸ ਦੀਆਂ ਪ੍ਰਮੁੱਖ ਸੀਮਾਵਾਂ ਹਨ ।

ਪ੍ਰਸ਼ਨ 7.
ਉਰਜਾ ਸੋਮਿਆਂ ਦਾ ਵਰਗੀਕਰਨ ਹੇਠ ਲਿਖੇ ਵਰਗਾਂ ਵਿੱਚ ਕਿਸ ਆਧਾਰ ਤੇ ਕਰੋਗੇ-
(ਉ) ਨਵਿਆਉਣਯੋਗ ਅਤੇ ਨਾ-ਨਵਿਆਉਣਯੋਗ ।
(ਅ) ਮੁੱਕਣ ਯੋਗ ਅਤੇ ਨਾ-ਮੁੱਕਣਯੋਗ ।
ਕੀ (ਉ) ਅਤੇ (ਅ) ਵਿੱਚ ਦਿੱਤੇ ਵਿਕਲਪ ਸਮਾਨ ਹਨ ?
ਉੱਤਰ-
(ੳ) ਨਵਿਆਉਣਯੋਗ ਅਤੇ ਨਾ-ਨਵਿਆਉਣਯੋਗ-

  • ਨਵਿਆਉਣਯੋਗ ਸੋਮੇ – ਇਹ ਸੋਮੇ ਊਰਜਾ ਉਤਪਾਦ ਕਰਨ ਦੀ ਯੋਗਤਾ ਉਸ ਸਮੇਂ ਤਕ ਰੱਖਦੇ ਹਨ ਜਦੋਂ ਤੱਕ ਅਸੀਂ ਅਤੇ ਸੂਰਜੀ ਪਰਿਵਾਰ ਹੈ । ਪੌਣ ਊਰਜਾ ਪਣ-ਊਰਜਾ, ਸਮੁੰਦਰੀ ਤਰੰਗ ਊਰਜਾ ਅਤੇ ਪਰਮਾਣੂ ਊਰਜਾ ਪੂਰਤੀ ਯੋਗ ਸੋਮੇ ਹਨ ।
  • ਨਾ-ਨਵਿਆਉਣਯੋਗ ਸੋਮੇ – ਊਰਜਾ ਦੇ ਇਹ ਸੋਮੇ ਲੱਖਾਂ ਸਾਲ ਪਹਿਲੇ ਵਿਸ਼ਿਸ਼ਟ ਸਥਿਤੀਆਂ ਵਿੱਚ ਬਣੇ ਸੀ । ਇੱਕ ਵਾਰੀ ਉਪਯੋਗ ਕਰ ਲੈਣ ਤੋਂ ਬਾਅਦ ਇਨ੍ਹਾਂ ਨੂੰ ਬਹੁਤ ਲੰਬੇ ਸਮੇਂ ਤੱਕ ਦੁਬਾਰਾ ਉਪਯੋਗ ਵਿੱਚ ਨਹੀਂ ਲਿਆਇਆ ਜਾ ਸਕਦਾ । ਪਥਰਾਟ ਬਾਲਣ ਕੋਲਾ, ਪੈਟਰੋਲੀਅਮ ਅਤੇ ਪ੍ਰਕਿਰਤਿਕ ਗੈਸਾਂ ਊਰਜਾ ਦੇ ਨਾ-ਮੁੱਕਣ ਯੋਗ ਸੋਮੇ ਹਨ ।

(ਅ) ਮੁੱਕਣ ਯੋਗ ਅਤੇ ਨਾ-ਮੁੱਕਣਯੋਗ ਸੋਮੇ – ਊਰਜਾ ਦੇ ਮੁੱਕਣ ਯੋਗ ਸੋਮੇ ਨਾ-ਨਵਿਆਉਣਯੋਗ ਹਨ ਜਦਕਿ ਨਾ-ਮੁੱਕਣ ਯੋਗ ਸੋਮੇ ਨਵਿਆਉਣਯੋਗ ਸੋਮੇ ਹਨ ।

ਪ੍ਰਸ਼ਨ 8.
ਊਰਜਾ ਦੇ ਆਦਰਸ਼ ਸੋਮੇ ਵਿੱਚ ਕੀ ਗੁਣ ਹੁੰਦੇ ਹਨ ?
ਉੱਤਰ-

  1. ਕਾਫ਼ੀ ਮਾਤਰਾ ਵਿੱਚ ਊਰਜਾ ਪ੍ਰਦਾਨ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ ।
  2. ਸਰਲਤਾ ਨਾਲ ਪ੍ਰਯੋਗ ਕਰਨ ਦੀ ਸੁਵਿਧਾ ਨਾਲ ਸੰਪੰਨ ਹੋਣੀ ਚਾਹੀਦੀ ਹੈ ।
  3. ਸਮਾਨ ਦਰ ਨਾਲ ਊਰਜਾ ਉਤਪੰਨ ਹੋਣੀ ਚਾਹੀਦੀ ਹੈ ।
  4. ਪ੍ਰਤੀ ਇਕਾਈ ਪੁੰਜ ਵਧੇਰੇ ਕਾਰਜ ਕਰ ਸਕੇ ।
  5. ਸੌਖ ਨਾਲ ਸਟੋਰ ਕੀਤੀ ਜਾ ਸਕੇ ।
  6. ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ ਆਸਾਨ ਹੋਵੇ ।
  7. ਇਹ ਸਸਤਾ ਪ੍ਰਾਪਤ ਹੋ ਸਕਣ ਵਾਲਾ ਹੋਣਾ ਚਾਹੀਦਾ ਹੈ ।

PSEB 10th Class Science Solutions Chapter 14 ਊਰਜਾ ਦੇ ਸੋਮੇ

ਪ੍ਰਸ਼ਨ 9.
ਸੁਰਜੀ ਕੁੱਕਰ ਦਾ ਉਪਯੋਗ ਕਰਨ ਦੇ ਕੀ ਲਾਭ ਅਤੇ ਹਾਨੀਆਂ ਹਨ ? ਕੀ ਅਜਿਹੇ ਵੀ ਖੇਤਰ ਹਨ ਜਿੱਥੇ ਸੁਰਜੀ ਕੁੱਕਰਾਂ ਦੀ ਸੀਮਿਤ ਉਪਯੋਗਤਾ ਹੈ ?
ਉੱਤਰ-
ਸੂਰਜੀ ਕੁੱਕਰ ਦੇ ਲਾਭ-

  1. ਬਾਲਣ ਦਾ ਕੋਈ ਖ਼ਰਚ ਨਹੀਂ ਹੁੰਦਾ ਹੈ ਅਰਥਾਤ ਬਾਲਣ ਅਤੇ ਬਿਜਲੀ ਦੀ ਖਪਤ ਨਹੀਂ ਹੁੰਦੀ ਹੈ ।
  2. ਪੂਰਨ ਰੂਪ ਨਾਲ ਪਦੂਸ਼ਣ ਰਹਿਤ ਹੈ । ਹੌਲੀ ਗਤੀ ਨਾਲ ਭੋਜਨ ਪਕਾਉਣ ਨਾਲ ਭੋਜਨ ਦੇ ਪੋਸ਼ਕ ਤੱਤਾਂ ਦੀ ਹਾਨੀ ਨਹੀਂ ਹੁੰਦੀ ਹੈ ।
  3. ਕਿਸੇ ਕਿਸਮ ਦੀ ਗੰਦਗੀ ਨਹੀਂ ਫੈਲਦੀ ਹੈ ।
  4. ਭੋਜਨ ਪਕਾਉਣ ਸਮੇਂ ਨਿਰੰਤਰ ਦੇਖਭਾਲ ਕਰਨ ਦੀ ਲੋੜ ਨਹੀਂ ਹੁੰਦੀ ਹੈ ।

ਸੂਰਜੀ ਕੁੱਕਰ ਦੀਆਂ ਹਾਨੀਆਂ-

  1. ਬਹੁਤ ਅਧਿਕ ਤਾਪਮਾਨ ਨਹੀਂ ਪੈਦਾ ਕਰ ਸਕਦਾ ਹੈ ।
  2. ਰਾਤ ਸਮੇਂ ਉਪਯੋਗ ਨਹੀਂ ਕੀਤਾ ਜਾ ਸਕਦਾ ਹੈ ।
  3. ਮੀਂਹ ਅਤੇ ਬੱਦਲਾਂ ਵਾਲੇ ਦਿਨ ਵੀ ਇਸ ਦਾ ਉਪਯੋਗ ਨਹੀਂ ਕੀਤਾ ਜਾ ਸਕਦਾ ਹੈ ।
  4. ਇਹ 100°C ਤੋਂ 140°C ਤੱਕ ਦਾ ਤਾਪਮਾਨ ਪ੍ਰਾਪਤ ਕਰਨ ਲਈ 2-3 ਘੰਟੇ ਲੈ ਲੈਂਦਾ ਹੈ ।

ਧਰਤੀ ਤੇ ਕੁੱਝ ਅਜਿਹੇ ਖੇਤਰ ਹਨ ਜਿੱਥੇ ਸੋਲਰ ਕੁੱਕਰ ਦਾ ਉਪਯੋਗ ਬਹੁਤ ਹੀ ਸੀਮਿਤ ਹੈ । ਉਦਾਰਹਨ ਵਜੋਂ ਚਹੁੰ ਪਾਸਿਓ ਪਰਬਤ ਨਾਲ ਘਿਰੀ ਹੋਈ ਘਾਟੀ ਜਿੱਥੇ ਸੂਰਜ ਦੀ ਧੁੱਪ ਪੂਰੇ ਦਿਨ ਵਿੱਚ ਬਹੁਤ ਘੱਟ ਸਮੇਂ ਲਈ ਮਿਲਦੀ ਹੈ । ਪਹਾੜੀ ਢਲਾਨਾਂ ਤੇ ਇਕਾਈ ਖੇਤਰਫਲ ਤੇ ਆਪਾਤੀ ਸੂਰਜੀ ਉਰਜਾ ਦੀ ਮਾਤਰਾ ਵੀ ਘੱਟ ਹੁੰਦੀ ਹੈ । ਇਸ ਤੋਂ ਛੋਟ ਭੁਮੱਧ ਰੇਖਾ ਤੋਂ ਦੂਰੀ ਵਾਲੇ ਖੇਤਰਾਂ ਵਿੱਚ ਸੂਰਜ ਦੀਆਂ ਕਿਰਨਾਂ ਧਰਤੀ ਦੇ ਤਲ ਤੇ ਲੰਬ ਰੂਪ ਵਿੱਚ ਆਪਾਤੀ ਨਹੀ ਹੁੰਦੀਆਂ ਹਨ । ਇਸ ਲਈ ਅਜਿਹੇ ਖੇਤਰਾਂ ਵਿੱਚ ਸੋਲਰ ਕੁੱਕਰ ਦਾ ਉਪਯੋਗ ਕਰਨ ਲਈ ਸੂਰਜੀ ਉਰਜਾ ਦੀ ਲੋੜੀਂਦੀ ਮਾਤਰਾ ਨਹੀਂ ਮਿਲਦੀ ਹੈ ।

ਪ੍ਰਸ਼ਨ 10.
ਊਰਜਾ ਦੀ ਵਧਦੀ ਮੰਗ ਦੇ ਵਾਤਾਵਰਨੀ ਨਤੀਜੇ ਕੀ ਹਨ ? ਊਰਜਾ ਦੀ ਖ਼ਪਤ ਘੱਟ ਕਰਨ ਦੇ ਉਪਾਅ ਲਿਖੋ ।
ਉੱਤਰ-
ਊਰਜਾ ਦੀ ਮੰਗ ਜਨਸੰਖਿਆ ਦੀ ਵਿਧੀ ਨਾਲ ਲਗਾਤਾਰ ਹੀ ਵਧਦੀ ਜਾਵੇਗੀ ।ਉਰਜਾ ਕਿਸੇ ਪ੍ਰਕਾਰ ਦੀ ਵੀ ਕਿਉਂ ਨਾ ਹੋਵੇ ਵਿਧਰ ਇਸ ਦਾ ਪਰਿਆਵਰਣ ਤੇ ਨਿਸਚਿਤ ਰੂਪ ਨਾਲ ਬੁਰਾ ਪ੍ਰਭਾਵ ਪਵੇਗਾ । ਊਰਜਾ ਦੀ ਖ਼ਪਤ ਘੱਟ ਨਹੀਂ ਹੋ ਸਕਦੀ ਹੈ । ਉਦਯੋਗ, ਵਾਹਨ, ਰੋਜ਼ ਦੀਆਂ ਜ਼ਰੂਰਤਾਂ ਆਦਿ ਸਭ ਦੇ ਲਈ ਊਰਜਾ ਦੀ ਲੋੜ ਤਾਂ ਰਹੇਗੀ । ਇਹ ਅਲੱਗ ਗੱਲ ਹੈ ਕਿ ਉਹ ਪ੍ਰਦੂਸ਼ਣ ਫੈਲਾਵੇਗਾ ਜਾਂ ਪਰਿਆਵਰਣ ਵਿੱਚ ਪਰਿਵਰਤਨ ਉਤਪੰਨ ਕਰੇਗਾ |

ਉਰਜਾ ਦੀ ਵੱਧਦੀ ਮੰਗ ਦੇ ਕਾਰਨ ਪਥਰਾਟ ਬਾਲਣ ਧਰਤੀ ਦੀਆਂ ਪਰਤਾਂ ਹੇਠਾਂ ਸਮਾਪਤ ਹੋਣ ਦੇ ਕੰਢੇ ਤੇ ਪਹੁੰਚ ਗਿਆ ਹੈ । ਲਗਭਗ 200 ਸਾਲ ਦੇ ਬਾਅਦ ਇਹ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗਾ | ਪਰ ਬਿਜਲੀ ਊਰਜਾ ਦੇ ਲਈ ਵੱਡੇ-ਵੱਡੇ ਬੰਨ ਬਣਾਏ ਗਏ ਹਨ ਜਿਸ ਕਾਰਨ ਪਰਿਆਵਰਣ ਤੇ ਗਹਿਰਾ ਪ੍ਰਭਾਵ ਪਿਆ ਹੈ । ਇਸ ਲਈ ਉਰਜਾ ਦੇ ਵਿਭਿੰਨ ਨਵੇਂ ਸੋਮੇ ਖੋਜਦੇ ਸਮੇਂ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਸ ਬਾਲਣ ਦਾ ਕੈਲੋਰੀਮਾਨ ਅਧਿਕ ਹੋਵੇ, ਸਹਿਜ ਹੀ ਉਪਲੱਬਧ ਹੋਵੇ, ਮੁੱਲ ਵੀ ਘੱਟ ਹੋਵੇ ਅਤੇ ਪਰਿਆਵਰਣ ਤੇ ਕੋਈ ਭੈੜਾ ਅਸਰ ਨਾ ਪਏ ।

ਊਰਜਾ ਦੀ ਖ਼ਪਤ ਘੱਟ ਕਰਨ ਦੇ ਉਪਾਅ – ਇਸ ਕੰਮ ਲਈ ਹੇਠ ਲਿਖੇ ਉਪਾਅ ਉਪਯੋਗ ਵਿੱਚ ਲਿਆਂਦੇ ਜਾ ਸਕਦੇ ਹਨ-

  1. ਘਰ ਵਿੱਚ ਬਿਜਲੀ ਉਪਕਰਨਾਂ ਦੀ ਬੇਲੋੜ ਵਰਤੋਂ ਨਹੀਂ ਕਰਨੀ ਚਾਹੀਦੀ ਹੈ
  2. ਪੱਖੇ, ਕੂਲਰ ਅਤੇ ਏ. ਸੀ. ਪ੍ਰਯੋਗ ਕਰਦੇ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਇੱਕ ਕਮਰੇ ਵਿੱਚ ਰਹਿਣ ਦਾ ਯਤਨ ਕਰਨ ।
  3. ਸਾਂਝੀ ਪਰਿਵਹਨ ਪ੍ਰਣਾਲੀ ਨੂੰ ਵਿਕਸਿਤ ਕੀਤਾ ਜਾਵੇ ਅਤੇ ਪ੍ਰਾਈਵੇਟ ਗੱਡੀਆਂ ਨੂੰ ਪ੍ਰਯੋਗ ਨਾ ਕਰਨ ਦੀ ਸਲਾਹ ਦਿੱਤੀ ਜਾਵੇ ।
  4. ਗਲੀਆਂ ਦੀਆਂ ਬੱਤੀਆਂ ਬੰਦ ਕਰਨ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ ।
  5. ਪਰੰਪਾਰਿਕ ਉਤਸਵ ਜਿਵੇਂ ਦੀਵਾਲੀ, ਵਿਆਹ ਸਮਾਰੋਹ ਆਦਿ ਤੇ ਊਰਜਾ ਦੀ ਬਰਬਾਦੀ ਤੇ ਰੋਕ ਲੱਗਣੀ ਚਾਹੀਦੀ ਹੈ ।

Science Guide for Class 10 PSEB ਊਰਜਾ ਦੇ ਸੋਮੇ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਊਰਜਾ ਦਾ ਵਧੀਆ ਸੋਮਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਊਰਜਾ ਦਾ ਉੱਤਮ ਸੋਮਾ ਉਹ ਹੈ ਜਿਸ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਹੋਣ-

  1. ਜਿਸਦਾ ਪ੍ਰਤੀ ਇਕਾਈ ਮਾਨ ਅਧਿਕ ਕਾਰਜ ਕਰੇ ।
  2. ਜਿਸਦਾ ਭੰਡਾਰਨ ਅਤੇ ਪਰਿਵਹਣ ਆਸਾਨ ਅਤੇ ਸੁਰੱਖਿਅਤ ਹੋਵੇ ।
  3. ਅਸਾਨੀ ਨਾਲ ਪ੍ਰਾਪਤ ਹੋ ਜਾਵੇ ।
  4. ਸਸਤਾ ਹੋਣਾ ਚਾਹੀਦਾ ਹੈ ।

ਪ੍ਰਸ਼ਨ 2.
ਵਧੀਆ ਬਾਲਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਧੀਆ ਬਾਲਣ ਦੀਆਂ ਵਿਸ਼ੇਸ਼ਤਾਈਆਂ-
ਵਧੀਆ ਬਾਲ – ਅਜਿਹਾ ਬਾਲਣ ਜਿਸ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਹੋਣ ਉਸ ਨੂੰ ਵਧੀਆ ਬਾਲਣ ਕਿਹਾ ਜਾਂਦਾ ਹੈ ।

  1. ਇਸ ਦਾ ਉੱਚ ਕੈਲੋਰੀਮਾਨ ਹੋਣਾ ਚਾਹੀਦਾ ਹੈ ।
  2. ਬਾਲਣ ਦਾ ਜਲਣ-ਤਾਪ ਉੱਚਿਤ ਹੋਣਾ ਚਾਹੀਦਾ ਹੈ ।
  3. ਬਾਲਣ ਦੇ ਦਿਨ ਦੀ ਦਰ ਸੰਤੁਲਿਤ ਹੋਣੀ ਚਾਹੀਦੀ ਹੈ ਅਰਥਾਤ ਨਾ ਅਧਿਕ ਹੋਵੇ ਅਤੇ ਨਾ ਹੀ ਘੱਟ ਹੋਵੇ ।
  4. ਬਾਲਣ ਵਿੱਚ ਨਾ-ਜਲਣਸ਼ੀਲ ਪਦਾਰਥਾਂ ਦੀ ਮਾਤਰਾ ਜਿੰਨੀ ਹੀ ਘੱਟ ਹੋਵੇ ਓਨਾ ਹੀ ਚੰਗਾ ਹੈ ।
  5. ਦਹਿਨ ਤੋਂ ਬਾਅਦ ਜ਼ਹਿਰੀਲੇ ਪਦਾਰਥਾਂ ਦਾ ਉਤਪਾਦਨ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ ।
  6. ਬਾਲਣ ਦੀ ਉਪਲੱਬਧਤਾ ਕਾਫ਼ੀ ਅਤੇ ਆਸਾਨ ਹੋਣੀ ਚਾਹੀਦਾ ਹੈ ।
  7. ਬਾਲਣ ਘੱਟ ਕੀਮਤ ਤੇ ਪ੍ਰਾਪਤ ਹੋ ਸਕੇ ।
  8. ਬਾਲਣ ਦਾ ਭੰਡਾਰਨ ਅਤੇ ਪਰਿਵਹਨ ਸੁਰੱਖਿਅਤ ਹੋਣਾ ਚਾਹੀਦਾ ਹੈ ।

ਪ੍ਰਸ਼ਨ 3.
ਜੇਕਰ ਤੁਸੀਂ ਆਪਣੇ ਭੋਜਨ ਨੂੰ ਗਰਮ ਕਰਨ ਲਈ ਕਿਸੇ ਵੀ ਊਰਜਾ ਸੋਮੇ ਦਾ ਉਪਯੋਗ ਕਰ ਸਕਦੇ ਹੋ ਤਾਂ ਤੁਸੀਂ ਕਿਸ ਦੀ ਵਰਤੋਂ ਕਰੋਗੇ ਅਤੇ ਕਿਉਂ ?
ਉੱਤਰ-
ਅਸੀਂ ਆਪਣਾ ਭੋਜਨ ਗਰਮ ਕਰਨ ਲਈ L.P.G. ਦਾਵਿਤ ਪੈਟਰੋਲੀਅਮ ਗੈਸ ਦਾ ਉਪਯੋਗ ਕਰਨਾ ਪਸੰਦ ਕਰਾਂਗੇ, ਕਿਉਂਕਿ ਇਸ ਦਾ ਜਲਣ-ਤਾਪ ਅਧਿਕ ਨਹੀਂ ਹੈ, ਕੈਲੋਰੀਮਾਨ ਅਧਿਕ ਹੈ, ਦਹਿਨ ਸੰਤੁਲਿਤ ਦਰ ਨਾਲ ਹੁੰਦਾ ਹੈ। ਅਤੇ ਇਹ ਦਹਿਨ ਤੋਂ ਬਾਅਦ ਜ਼ਹਿਰੀਲੇ ਪਦਾਰਥ ਉਤਪੰਨ ਨਹੀਂ ਕਰਦੀ ਹੈ ।

ਪ੍ਰਸ਼ਨ 4.
ਪਥਰਾਟ ਬਾਲਣਾਂ ਦੀਆਂ ਕੀ ਹਾਨੀਆਂ ਹਨ ?
ਉੱਤਰ-
ਪਥਰਾਟ ਬਾਲਣਾਂ ਦੀਆਂ ਹਾਨੀਆਂ-ਪਥਰਾਟ ਬਾਲਣ ਤੋਂ ਹੋਣ ਵਾਲੀਆਂ ਪ੍ਰਮੁੱਖ ਹਾਨੀਆਂ ਹੇਠ ਲਿਖੀਆਂ ਹਨ-

  1. ਧਰਤੀ ਤੇ ਪਥਰਾਟ ਬਾਲਣ ਦਾ ਸੀਮਿਤ ਭੰਡਾਰ ਹੀ ਮੌਜੂਦ ਹੈ ਜਿਹੜਾ ਥੋੜ੍ਹੇ ਹੀ ਸਮੇਂ ਵਿੱਚ ਸਮਾਪਤ ਹੋ ਜਾਵੇਗਾ ।
  2. ਪਥਰਾਟ ਬਾਲਣ ਜਲਾਉਣ ਤੇ ਜ਼ਹਿਰੀਲੀਆਂ ਗੈਸਾਂ ਮੁਕਤ ਹੋਣ ਕਰਕੇ ਹਵਾ ਪ੍ਰਦੂਸ਼ਣ ਫੈਲਾਉਂਦੇ ਹਨ ।
  3. ਪਥਰਾਟ ਬਾਲਣ ਨੂੰ ਜਲਾਉਣ ਨਾਲ ਨਿਕਲਣ ਵਾਲੀਆਂ ਗੈਸਾਂ ਕਾਰਬਨ-ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਆਦਿ ਸ੍ਰੀਨ ਹਾਊਸ ਪ੍ਰਭਾਵ ਉਤਪੰਨ ਕਰਦੀਆਂ ਹਨ ਜਿਸ ਦੇ ਸਿੱਟੇ ਵਜੋਂ ਧਰਤੀ ਦਾ ਤਾਪਮਾਨ ਵੱਧਦਾ ਹੈ ।
  4. ਪਥਰਾਟ ਬਾਲਣ ਦੇ ਦਿਨ ਤੋਂ ਉਤਸਰਜਿਤ ਗੈਸਾਂ ਤੇਜ਼ਾਬੀ ਵਰਖਾ ਦਾ ਕਾਰਨ ਬਣਦੀਆਂ ਹਨ ।

PSEB 10th Class Science Solutions Chapter 14 ਊਰਜਾ ਦੇ ਸੋਮੇ

ਪ੍ਰਸ਼ਨ 5.
ਅਸੀਂ ਊਰਜਾ ਦੇ ਬਦਲਵੇਂ ਸੋਮਿਆਂ ਵੱਲ ਕਿਉਂ ਧਿਆਨ ਦੇ ਰਹੇ ਹਾਂ ?
ਉੱਤਰ-
ਬਦਲਵੇਂ ਸੋਮਿਆਂ ਵੱਲ ਧਿਆਨ ਦੇਣ ਦਾ ਕਾਰਨ – ਅਸੀਂ ਆਪਣੀ ਰੋਜ਼ਾਨਾ ਜੀਵਨ ਦੇ ਵਿਭਿੰਨ ਕਾਰਜਾਂ ਜਿਵੇਂ ਭੋਜਨ ਪਕਾਉਣਾ, ਉਦਯੋਗਿਕ ਯੰਤਰਾਂ ਅਤੇ ਵਾਹਨਾਂ ਨੂੰ ਚਲਾਉਣਾ ਆਦਿ ਲਈ ਪਰੰਪਰਾਗਤ (ਅਨਵੀਕਰਨੀ) ਬਾਲਣਾਂ ਕੋਲਾ, ਪੈਟਰੋਲੀਅਮ ਤੇ ਨਿਰਭਰ ਕਰਦੇ ਹਾਂ । ਅਜਿਹਾ ਜਾਪਦਾ ਹੈ ਕਿ ਜਿਸ ਦਰ ਨਾਲ ਅਸੀਂ ਪਥਰਾਟ ਬਾਲਣ ਦੀ ਵਰਤੋਂ ਕਰ ਰਹੇ ਹਾਂ ਬਹੁਤ ਛੇਤੀ ਹੀ ਪਥਰਾਟ ਬਾਲਣ ਦਾ ਭੰਡਾਰ ਸਮਾਪਤ ਹੋ ਜਾਵੇਗਾ । ਬਦਲਵੇਂ ਸੋਮੇ ਜਲ ਤੋਂ ਉਤਪਾਦਿਤ ਬਿਜਲੀ ਊਰਜਾ ਦੀਆਂ ਵੀ ਆਪਣੀਆਂ ਖਾਮੀਆਂ ਹਨ । ਇਸ ਲਈ ਛੇਤੀ ਹੀ ਭਿਆਨਕ ਊਰਜਾ ਸੰਕਟ ਹੋਣ ਦਾ ਖ਼ਤਰਾ ਹੈ । ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਊਰਜਾ ਦੀ ਲੋੜ ਨੂੰ ਪੂਰਾ ਕਰਨ ਲਈ ਊਰਜਾ ਦੇ ਬਦਲਵੇਂ ਸੋਮਿਆਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ ।

ਪ੍ਰਸ਼ਨ 6.
ਸਾਡੀ ਸੁਵਿਧਾ ਲਈ ਪੌਣ ਅਤੇ ਪਣ ਊਰਜਾ ਦੇ ਪਰੰਪਰਿਕ ਉਪਯੋਗਾਂ ਵਿੱਚ ਕਿਸ ਤਰ੍ਹਾਂ ਦੇ ਸੁਧਾਰ ਕੀਤੇ ਗਏ ਹਨ ?
ਉੱਤਰ-
ਪੌਣ ਅਤੇ ਪਣ ਊਰਜਾ ਦਾ ਲੰਬੇ ਸਮੇਂ ਤੋਂ ਪ੍ਰਯੋਗ ਮਨੁੱਖ ਦੁਆਰਾ ਪਰੰਪਰਿਕ ਰੂਪ ਵਿੱਚ ਕੀਤਾ ਜਾ ਰਿਹਾ ਹੈ । ਅੱਜ-ਕੱਲ੍ਹ ਇਨ੍ਹਾਂ ਵਿੱਚ ਕੁੱਝ ਸੁਧਾਰ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਤੋਂ ਊਰਜਾ ਦੀ ਪ੍ਰਾਪਤੀ, ਸੌਖੀ ਅਤੇ ਆਸਾਨੀ ਨਾਲ ਹੋਵੇ ।

(1) ਪੌਣ ਊਰਜਾ – ਪ੍ਰਾਚੀਨ ਕਾਲ ਵਿੱਚ ਪੌਣ ਊਰਜਾ ਨਾਲ ਪੌਣ ਚੱਕੀਆਂ ਚਲਾ ਕੇ ਖੂਹਾਂ ਵਿੱਚੋਂ ਪਾਣੀ ਕੱਢਣ ਦਾ ਕੰਮ ਹੁੰਦਾ ਸੀ, ਪਰੰਤੂ ਹੁਣ ਪੌਣ ਊਰਜਾ ਦਾ ਉਪਯੋਗ ਬਿਜਲੀ ਉਤਪੰਨ ਕਰਨ ਲਈ ਕੀਤਾ ਜਾਣ ਲੱਗਿਆ ਹੈ । ਬਿਜਲੀ ਉਤਪੰਨ ਕਰਨ ਲਈ ਅਨੇਕ ਪੌਣ ਚੱਕੀਆਂ ਨੂੰ ਸਮੁੰਦਰੀ ਤੱਟ ਦੇ ਸਮੀਪ ਵੱਡੇ ਖੇਤਰ ਵਿੱਚ ਲਗਾਇਆ ਜਾਂਦਾ ਹੈ । ਅਜਿਹੇ ਖੇਤਰ ਨੂੰ ਪੌਣ-ਫਾਰਮ ਕਹਿੰਦੇ ਹਨ ।

(2) ਪਣ ਉਰਜਾ – ਪਾਚੀਨ ਕਾਲ ਵਿੱਚ ਪਣ ਉਰਜਾ ਦਾ ਉਪਯੋਗ ਜਲ ਪਰਿਵਹਨ ਵਿੱਚ ਕੀਤਾ ਜਾਂਦਾ ਰਿਹਾ ਹੈ । ਜਲ ਨੂੰ ਬਿਜਲੀ ਊਰਜਾ ਦੇ ਰੂਪ ਵਿੱਚ ਪ੍ਰਯੋਗ ਕਰਨ ਲਈ ਪਹਾੜਾਂ ਦੀਆਂ ਢਲਾਨਾਂ ਤੇ ਬੰਨ੍ਹ ਬਣਾ ਕੇ ਜਲ ਦੀ ਸਥਿਤਿਜ ਊਰਜਾ ਦਾ ਉਪਯੋਗ ਕੀਤਾ ਜਾਂਦਾ ਹੈ । ਜਲ ਬਿਜਲੀ ਉਤਪੰਨ ਕਰਨ ਲਈ ਨਦੀਆਂ ਦੇ ਬਹਾਓ ਨੂੰ ਰੋਕ ਕੇ ਵੱਡੀਆਂ ਬਣਾਉਟੀ ਝੀਲਾਂ ਵਿੱਚ ਜਲ ਨੂੰ ਇਕੱਠਾ ਕਰ ਲਿਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਜਲ ਦੀ ਗਤਿਜ ਊਰਜਾ ਨੂੰ ਸਥਿਤਿਜ ਊਰਜਾ ਵਿੱਚ ਰੂਪਾਂਤਰਿਤ ਕੀਤਾ ਜਾਂਦਾ ਹੈ । ਬੰਨ੍ਹ ਦੇ ਓਪਰੀ ਭਾਗ ਤੋਂ ਪਾਈਪਾਂ ਰਾਹੀਂ ਜਲ ਨੂੰ ਬੰਨ੍ਹ ਦੇ ਆਧਾਰ ਤੇ ਸਥਾਪਿਤ ਟਰਬਾਈਨ ਦੇ ਬਲੇਡਾਂ ਉੱਪਰ ਸੁੱਟਿਆ ਜਾਂਦਾ ਹੈ ਜਿਸ ਤੋਂ ਬਿਜਲੀ ਊਰਜਾ ਨੂੰ ਉਤਪੰਨ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਸੂਰਜੀ ਕੁੱਕਰ ਲਈ ਕਿਹੜਾ ਦਰਪਣ-ਅਵਤਲ, ਉੱਤਲ ਜਾਂ ਸਮਤਲ ਵਧੇਰੇ ਢੁਕਵਾਂ ਹੁੰਦਾ ਹੈ ?
ਉੱਤਰ-
ਸੋਲਰ ਕੁੱਕਰ ਵਿੱਚ ਅਵਤਲ ਦਰਪਣ ਸਭ ਤੋਂ ਅਧਿਕ ਢੁੱਕਵਾਂ ਹੁੰਦਾ ਹੈ ਕਿਉਂਕਿ ਇਹ ਪ੍ਰਕਾਸ਼ ਦੀਆਂ ਸਾਰੀਆਂ ਕਿਰਨਾਂ ਨੂੰ ਲੋੜੀਂਦੀ ਥਾਂ ਵੱਲ ਪਰਾਵਰਤਿਤ ਕਰ ਕੇ ਫੋਕਸ ਕਰਦਾ ਹੈ, ਜਿਸ ਤੋਂ ਸੋਲਰ ਕੁੱਕਰ ਦਾ ਤਾਪਮਾਨ ਵੱਧ ਜਾਂਦਾ ਹੈ ।

ਪ੍ਰਸ਼ਨ 8.
ਮਹਾਂਸਾਗਰਾਂ ਤੋਂ ਪ੍ਰਾਪਤ ਹੋ ਸਕਣ ਵਾਲੀ ਊਰਜਾ ਦੀਆਂ ਕੀ ਕਮੀਆਂ ਹਨ ?
ਉੱਤਰ-
ਮਹਾਂਸਾਗਰਾਂ ਤੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਊਰਜਾ ਦੀ ਪ੍ਰਾਪਤੀ ਹੋ ਸਕਦੀ ਹੈ । ਅਜਿਹਾ ਹਮੇਸ਼ਾ ਸੰਭਵ ਨਹੀਂ ਹੋ ਸਕਦਾ ਕਿਉਂਕਿ ਮਹਾਂਸਾਗਰਾਂ ਤੋਂ ਉਰਜਾ ਰੁਪਾਂਤਰਨ ਦੀਆਂ ਤਿੰਨ ਵਿਧੀਆਂ-ਜਵਾਰ ਉਰਜਾ, ਤਰੰਗ ਉਰਜਾ ਅਤੇ ਸਮੁੰਦਰੀ ਤਾਪ ਊਰਜਾ ਦੀਆਂ ਆਪਣੀਆਂ-ਆਪਣੀਆਂ ਕਮੀਆਂ ਹਨ ।

  • ਜਵਾਰ ਊਰਜਾ – ਜੁਆਰ ਊਰਜਾ ਦਾ ਦੋਹਨ ਸਾਗਰ ਦੇ ਕਿਸੇ ਤੰਗ ਖੇਤਰ ਤੇ ਬੰਨ੍ਹ ਬਣਾ ਕੇ ਕੀਤਾ ਜਾਂਦਾ ਹੈ । ਬੰਨ੍ਹ ਦੇ ਦਰਵਾਜ਼ੇ ਉੱਤੇ ਸਥਾਪਿਤ ਟਰਬਾਈਨ, ਜੁਆਰ ਊਰਜਾ ਨੂੰ ਬਿਜਲੀ ਊਰਜਾ ਵਿੱਚ ਰੂਪਾਂਤਰਿਤ ਕਰ ਦਿੰਦੀ ਹੈ । ਪਰੰਤੂ ਸਾਗਰ ਦੇ ਤੰਗ ਖੇਤਰ ਤੇ ਬੰਨ੍ਹ ਨਿਰਮਿਤ ਕੀਤੇ ਜਾ ਸਕਣ ਵਾਲੇ ਸਥਾਨ ਸੀਮਿਤ ਹੁੰਦੇ ਹਨ ।
  • ਤਰੰਗ ਊਰਜਾ – ਤਰੰਗ ਊਰਜਾ ਦਾ ਵਿਵਹਾਰਿਕ ਉਪਯੋਗ ਕੇਵਲ ਉੱਥੇ ਹੀ ਹੋ ਸਕਦਾ ਹੈ ਜਿੱਥੇ ਤਰੰਗਾਂ ਅਤੇ ਪ੍ਰਬਲ ਹੁੰਦੀਆਂ ਹਨ । ਸਾਰੀ ਦੁਨੀਆ ਵਿੱਚ ਅਜਿਹੇ ਸਥਾਨ ਬਹੁਤ ਘੱਟ ਹਨ ਜਿੱਥੇ ਸਮੁੰਦਰ ਦੇ ਤੱਟਾਂ ਤੇ ਤਰੰਗਾਂ ਇੰਨੀਆਂ ਪ੍ਰਬਲਤਾ ਨਾਲ ਟਕਰਾਉਂਦੀਆਂ ਹਨ ਕਿ ਉਨ੍ਹਾਂ ਦੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਰੂਪਾਂਤਰਿਤ ਕੀਤਾ ਜਾ ਸਕੇ ।
  • ਸਮੁੰਦਰੀ ਉਰਜਾ – ਸਮੁੰਦਰੀ ਤਾਪ ਉਰਜਾ ਦੀ ਪ੍ਰਾਪਤੀ ਦੇ ਲਈ ਪਲਾਂਟ (OTEC) ਕੇਵਲ ਤਦ ਹੀ ਕੰਮ ਕਰ ਸਕਦਾ ਹੈ ਜਦੋਂ ਸਮੁੰਦਰ ਤੇ ਤਲ ਦੇ ਗਰਮ ਪਾਣੀ ਦਾ ਤਾਪਮਾਨ 2 km ਤੱਕ ਦੀ ਗਹਿਰਾਈ ਤੇ ਪਾਣੀ ਦੇ ਤਾਪ ਵਿੱਚ 20°C ਜਾਂ ਇਸ ਤੋਂ ਵੱਧ ਦਾ ਅੰਤਰ ਹੋਵੇ । ਇਸ ਪ੍ਰਕਾਰ ਬਿਜਲੀ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰੰਤੂ ਇਹ ਪ੍ਰਣਾਲੀ ਬਹੁਤ ਮਹਿੰਗੀ ਹੈ ।

ਪ੍ਰਸ਼ਨ 9.
ਭੂ-ਤਾਪ ਊਰਜਾ ਕੀ ਹੁੰਦੀ ਹੈ ?
ਉੱਤਰ-
ਭੂ-ਤਾਪ ਊਰਜਾ – ਧਰਤੀ ਅੰਦਰਲੇ ਪਰਿਵਰਤਨਾਂ ਕਾਰਨ ਧਰਤੀ ਦੀ ਪੇਪੜੀ ਵਿੱਚ ਗਹਿਰਾਈ ਤੇ ਗਰਮ ਖੇਤਰਾਂ ਵਿੱਚ ਪਿਘਲੀਆਂ ਹੋਈਆਂ ਚੱਟਾਨਾਂ ਉੱਪਰ ਧਕੇਲ ਦਿੱਤੀਆਂ ਜਾਂਦੀਆਂ ਹਨ । ਜਦੋਂ ਧਰਤੀ ਅੰਦਰਲਾ ਪਾਣੀ ਇਨਾਂ ਗਰਮ ਥਾਂਵਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਭਾਫ਼ ਉਤਪੰਨ ਹੁੰਦੀ ਹੈ । ਕਦੇ-ਕਦੇ ਇਸ ਗਰਮ ਪਾਣੀ ਨੂੰ ਧਰਤੀ ਤੇ ਤਲ ਤੋਂ ਬਾਹਰ ਨਿਕਲਣ ਨੂੰ ਨਿਕਾਸ ਮਾਰਗ ਮਿਲ ਜਾਂਦਾ ਹੈ । ਇਨ੍ਹਾਂ ਨਿਕਾਸ ਮਾਰਗਾਂ ਨੂੰ ਗਰਮ ਚਸ਼ਮਾ ਕਹਿੰਦੇ ਹਨ । ਕਦੇ-ਕਦੇ ਇਹ ਭਾਫ਼ ਚੱਟਾਨਾਂ ਵਿੱਚ ਫਸ ਜਾਂਦੀ ਹੈ ਅਤੇ ਉਸ ਥਾਂ ਤੇ ਜ਼ਿਆਦਾ ਦਬਾਓ ਹੋ ਜਾਂਦਾ ਹੈ । ਗਰਮ ਸਥਾਨਾਂ ਤੱਕ ਪਾਈਪ ਪਾ ਕੇ ਇਸ ਭਾਫ਼ ਨੂੰ ਬਾਹਰ ਕੱਢ ਲਿਆ ਜਾਂਦਾ ਹੈ । ਉੱਚ ਦਬਾਓ ਉੱਤੇ ਨਿਕਲੀ ਇਹ ਭਾਫ਼ ਦੁਆਰਾ ਟਰਬਾਈਨ ਨੂੰ ਘੁੰਮਾਉਣ ਨਾਲ ਬਿਜਲੀ ਉਤਪਾਦਨ ਹੁੰਦਾ ਹੈ ।

ਇਸ ਲਈ ਧਰਤੀ ਅੰਦਰਲੇ ਪਰਿਵਰਤਨਾਂ ਕਾਰਨ ਧਰਤੀ ਦੀ ਪੇਪੜੀ ਦੀਆਂ ਗਹਿਰਾਈਆਂ ਤੇ ਗਰਮ ਥਾਂਵਾਂ ਅਤੇ ਭੂਮੀ ਹੇਠਾਂ ਜਲ ਤੋਂ ਬਣੀ ਭਾਫ਼ ਤੋਂ ਉਤਪੰਨ ਹੋਈ ਊਰਜਾ ਨੂੰ ਭੂ-ਊਰਜਾ ਕਹਿੰਦੇ ਹਨ ।

ਪ੍ਰਸ਼ਨ 10.
ਨਿਊਕਲੀਅਰ ਊਰਜਾ ਦਾ ਕੀ ਮਹੱਤਵ ਹੈ ?
ਉੱਤਰ-
ਨਿਊਕਲੀਅਰ ਊਰਜਾ ਦੀ ਮਹੱਤਤਾ – ਨਿਊਕਲੀਅਰ ਊਰਜਾ ਕਿਸੇ ਭਾਰੀ ਪਰਮਾਣੂ (ਜਿਵੇਂ ਯੂਰੇਨੀਅਮ, ਬੋਰੀਅਮ, ਪਲੂਟੋਨੀਅਮ) ਦੇ ਨਿਊਕਲੀਅਸ ਨੂੰ ਘੱਟ ਊਰਜਾ ਵਾਲੇ ਨਿਊਟਰਾਨ ਨਾਲ ਬੰਬਾਰੀ ਕਰਕੇ ਉਨ੍ਹਾਂ ਨੂੰ ਹਲਕੇ ਨਿਊਕਲੀਆਂ ਵਿੱਚ ਤੋੜਿਆ ਜਾ ਸਕਦਾ ਹੈ ਜਿਸ ਤੋਂ ਵਿਸ਼ਾਲ ਮਾਤਰਾ ਵਿੱਚ ਉਰਜਾ ਮੁਕਤ ਹੁੰਦੀ ਹੈ । ਉਦਾਹਰਨ ਲਈ ਯੂਰੇਨੀਅਮ ਦੇ ਇੱਕ ਪਰਮਾਣੂ ਦੇ ਵਿਖੰਡਨ ਤੋਂ ਜੋ ਊਰਜਾ ਪ੍ਰਾਪਤ ਹੁੰਦੀ ਹੈ ਉਹ ਕੋਲੇ ਤੇ ਕਿਸੇ ਪਰਮਾਣੂ ਦੇ ਜਲਣ ਨਾਲ ਉਤਪੰਨ ਹੋਈ ਊਰਜਾ ਦੇ ਤੁਲਨਾ ਵਿੱਚ ਕਰੋੜ ਗੁਣਾ ਵੱਧ ਹੁੰਦੀ ਹੈ । ਇਸ ਲਈ ਬਦਲਵੇਂ ਊਰਜਾ ਸਰੋਤਾਂ ਦੀ ਤੁਲਨਾ ਵਿੱਚ ਨਿਊਕਲੀਅਸ ਵਿਖੰਡਨ ਤੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਉਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ । ਇਸ ਲਈ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ ਨਿਊਕਲੀਅਰ ਊਰਜਾ ਤੋਂ ਬਿਜਲੀ ਊਰਜਾ ਦਾ ਰੂਪਾਂਤਰਨ ਕਰ ਰਹੇ ਹਨ ।

ਇਸ ਦੇ ਹੇਠ ਲਿਖੇ ਲਾਭ ਹਨ-

  1. ਅਧਿਕ ਊਰਜਾ ਪ੍ਰਾਪਤੀ ਲਈ ਘੱਟ ਬਾਲਣ ਦੀ ਲੋੜ ਪੈਂਦੀ ਹੈ ।
  2. ਇਹ ਊਰਜਾ ਪ੍ਰਾਪਤੀ ਦਾ ਭਰੋਸੇਯੋਗ ਸੋਮਾ ਅਤੇ ਲੰਬੇ ਸਮੇਂ ਤੱਕ ਬਿਜਲੀ ਊਰਜਾ ਪ੍ਰਦਾਨ ਕਰਨ ਵਿੱਚ ਸਮਰੱਥ ਹੈ ।
  3. ਹੋਰ ਊਰਜਾ ਸੋਮਿਆਂ ਦੀ ਤੁਲਨਾ ਵਿੱਚ ਘੱਟ ਖ਼ਰਚੇ ਤੇ ਊਰਜਾ ਪ੍ਰਦਾਨ ਕਰਦਾ ਹੈ ।

PSEB 10th Class Science Solutions Chapter 14 ਊਰਜਾ ਦੇ ਸੋਮੇ

ਪ੍ਰਸ਼ਨ 11.
ਕੀ ਕੋਈ ਊਰਜਾ ਸੋਮਾ ਪ੍ਰਦੂਸ਼ਣ ਰਹਿਤ ਹੋ ਸਕਦਾ ਹੈ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਨਹੀਂ, ਕੋਈ ਵੀ ਊਰਜਾ ਸੋਮੇ ਪੂਰਨ ਰੂਪ ਵਿੱਚ ਪ੍ਰਦੂਸ਼ਣ ਰਹਿਤ ਨਹੀਂ ਹੋ ਸਕਦਾ ਹੈ । ਕੁੱਝ ਸੋਮੇ ਊਰਜਾ ਉਤਪੰਨ ਕਰਦੇ ਸਮੇਂ ਪ੍ਰਦੂਸ਼ਣ ਉਤਪੰਨ ਕਰਦੇ ਹਨ ਅਤੇ ਕੁੱਝ ਊਰਜਾ ਸੋਮਿਆਂ ਦੇ ਨਿਰਮਾਣ ਵਿੱਚ ਪ੍ਰਦੂਸ਼ਣ ਹੁੰਦਾ ਹੈ। ਉਦਾਹਰਨ ਲਈ ਸੂਰਜੀ ਸੈੱਲ ਨੂੰ ਪ੍ਰਦੂਸ਼ਣ ਮੁਕਤ ਊਰਜਾ ਸੋਮਾ ਕਿਹਾ ਜਾ ਸਕਦਾ ਹੈ, ਪਰੰਤੂ ਇਸ ਜੁਗਤ ਦੇ ਨਿਰਮਾਣ ਸਮੇਂ ਪ੍ਰਦੂਸ਼ਣ ਹੁੰਦਾ ਹੈ ਜਿਸ ਤੋਂ ਪਰਿਆਵਰਣ ਨੂੰ ਨੁਕਸਾਨ ਹੁੰਦਾ ਹੈ ।

ਪ੍ਰਸ਼ਨ 12.
ਰਾਕੇਟ ਬਾਲਣ ਦੇ ਰੂਪ ਵਿੱਚ ਹਾਈਡਰੋਜਨ ਦਾ ਉਪਯੋਗ ਕੀਤਾ ਜਾਂਦਾ ਰਿਹਾ ਹੈ। ਕੀ ਤੁਸੀਂ ਇਸ ਨੂੰ ਸੀ.ਐੱਨ. ਜੀ. (C.N.G.) ਦੀ ਤੁਲਨਾ ਵਿੱਚ ਵਧੇਰੇ ਸਾਫ਼-ਸੁਥਰਾ ਬਾਲਣ ਮੰਨਦੇ ਹੋ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਹਾਈਡਰੋਜਨ ਨਿਸ਼ਚਿਤ ਰੂਪ ਵਿੱਚ CNG ਦੀ ਤੁਲਨਾ ਵਿੱਚ ਸਵੱਛ ਬਾਲਣ ਹੈ ਕਿਉਂਕਿ ਨਾ ਤਾਂ ਇਸ ਦਾ ਅਪੂਰਨ ਦਹਿਨ ਹੁੰਦਾ ਹੈ ਅਤੇ ਨਾ ਹੀ ਹਾਈਡਰੋਜਨ ਜਲਣ ਤੇ ਕੋਈ ਜ਼ਹਿਰੀਲੀ ਗੈਸ ਉਤਪੰਨ ਕਰਦੀ ਹੈ ਜਦਕਿ CNG ਦੁਆਰਾ CO2 ਅਤੇ SO2 ਜਿਹੀਆਂ ਗ੍ਰੀਨ ਹਾਊਸ ਗੈਸਾਂ ਉਤਪੰਨ ਹੁੰਦੀਆਂ ਹਨ ।

ਪ੍ਰਸ਼ਨ 13.
ਅਜਿਹੇ ਦੋ ਊਰਜਾ ਸੋਮਿਆਂ ਦੇ ਨਾਂ ਲਓ ਜਿਨ੍ਹਾਂ ਨੂੰ ਤੁਸੀਂ ਨਵਿਆਉਣਯੋਗ ਮੰਨਦੇ ਹੋ। ਆਪਣੀ ਚੋਣ ਲਈ ਤਰਕ (ਕਾਰਨ) ਦਿਓ ।
ਉੱਤਰ-
ਜੈਵ ਪਦਾਰਥ ਅਤੇ ਵਹਿੰਦੇ ਹੋਏ ਪਾਣੀ ਦੀ ਊਰਜਾ, ਊਰਜਾ ਦੇ ਦੋ ਪੂਰਤੀਯੋਗ ਸੋਮੇ ਹਨ ਕਿਉਂਕਿ ਜੀਵ ਪਦਾਰਥ (ਜੰਗਲਾਂ ਤੋਂ ਪ੍ਰਾਪਤ ਲੱਕੜ) ਨੂੰ ਦੁਬਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸ ਲਈ ਇਨ੍ਹਾਂ ਨੂੰ ਨਵਿਆਉਣਯੋਗ ਸੋਮਾ ਮੰਨਿਆ ਜਾ ਸਕਦਾ ਹੈ । ਵਹਿੰਦੇ ਹੋਏ ਜਲ ਦੀ ਉਰਜਾ ਅਸਲ ਵਿੱਚ ਸੂਰਜੀ ਉਰਜਾ ਦਾ ਹੀ ਇੱਕ ਰੂਪ ਹੈ। ਇਸ ਲਈ ਇਹ ਵੀ ਊਰਜਾ ਦਾ ਇਕ ਨਵਿਆਉਣਯੋਗ ਸੋਮਾ ਹੈ ।

ਪ੍ਰਸ਼ਨ 14.
ਅਜਿਹੇ ਦੋ ਊਰਜਾ ਸੋਮਿਆਂ ਦੇ ਨਾਂ ਲਓ ਜਿਨ੍ਹਾਂ ਨੂੰ ਤੁਸੀਂ ਮੁੱਕਣ ਯੋਗ ਸਮਝਦੇ ਹੋ। ਆਪਣੀ ਚੋਣ ਲਈ ਦਲੀਲ ਦਿਓ ।
ਉੱਤਰ-
ਕੋਲਾ ਅਤੇ ਪੈਟਰੋਲੀਅਮ ਦੋਨੋਂ ਊਰਜਾ ਦੇ ਮੁੱਕਣ ਯੋਗ (ਨਾ-ਨਵਿਆਉਯੋਗ) ਸੋਮੇ ਹਨ ।
ਕੋਲੇ ਅਤੇ ਪੈਟਰੋਲੀਅਮ ਦੋਨੋਂ ਊਰਜਾ ਦੇ ਉਪਲੱਬਧ ਭੰਡਾਰ ਛੇਤੀ ਹੀ ਮੁੱਕਣ ਵਾਲੇ ਹਨ ਅਤੇ ਇਨ੍ਹਾਂ ਨੂੰ ਕਦੇ ਵੀ ਦੁਬਾਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ । ਇਸ ਲਈ ਇਹ ਦੋਨੋਂ ਉਰਜਾ ਦੇ ਮੁੱਕਣ ਯੋਗ (ਨਾ-ਨਵਿਆਉਣਯੋਗ) ਸੋਮੇ ਹਨ ।

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

Punjab State Board PSEB 10th Class Science Book Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ Textbook Exercise Questions and Answers.

PSEB Solutions for Class 10 Science Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

PSEB 10th Class Science Guide ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਕਿਸੇ ਲੰਬੀ ਸਿੱਧੀ ਤਾਰ ਦੇ ਨੇੜੇ ਚੁੰਬਕੀ ਖੇਤਰ ਦਾ ਸਹੀ ਵਰਣਨ ਕਰਦਾ ਹੈ ?
(a) ਤਾਰ ਦੇ ਉੱਪਰ ਸਿੱਧੀਆਂ ਲੰਬ ਰੂਪੀ ਰੇਖਾਵਾਂ ਦਾ ਬਣਦਾ ਖੇਤਰ ।
(b) ਤਾਰ ਦੇ ਸਮਾਨਾਂਤਰ ਸਿੱਧੀਆਂ ਰੇਖਾਵਾਂ ਦਾ ਬਣਦਾ ਖੇਤਰ ।
(c) ਤਾਰ ਤੋਂ ਪੈਦਾ ਅਰਧ-ਵਿਆਸੀ ਰੇਖਾਵਾਂ ਦਾ ਬਣਦਾ ਖੇਤਰ ।
(d) ਤਾਰ ਦੇ ਦੁਆਲੇ ਸਮਕੇਂਦਰੀ ਚੱਕਰਾਂ ਦਾ ਬਣਦਾ ਖੇਤਰ ।
ਉੱਤਰ-
(d) ਤਾਰ ਦੇ ਦੁਆਲੇ ਸਮਕੇਂਦਰੀ ਚੱਕਰਾਂ ਦਾ ਬਣਦਾ ਖੇਤਰ ।

ਪ੍ਰਸ਼ਨ 2.
ਬਿਜਲ-ਚੁੰਬਕੀ ਰਣ ਦੀ ਘਟਨਾ- .
(a) ਕਿਸੇ ਵਸਤੂ ਨੂੰ ਚਾਰਜ ਕਰਨ ਦੀ ਪ੍ਰਕਿਰਿਆ ਹੈ ?
(b) ਕਿਸੇ ਕੁੰਡਲੀ ਤੋਂ ਬਿਜਲਈ ਧਾਰਾ ਪ੍ਰਵਾਹਿਤ ਹੋਣ ਦੇ ਕਾਰਨ ਚੁੰਬਕੀ ਖੇਤਰ ਉਤਪੰਨ ਕਰਨ ਦੀ ਪ੍ਰਕਿਰਿਆ ਹੈ ।
(c) ਕੁੰਡਲੀ ਅਤੇ ਚੁੰਬਕੇ ਦੇ ਵਿੱਚ ਸਾਪੇਖਿਕ ਗਤੀ ਦੇ ਕਾਰਨ ਕੁੰਡਲੀ ਵਿੱਚ ਪੇਰਿਤ ਬਿਜਲੀ ਧਾਰਾ ਪੈਦਾ ਕਰਨਾ ।
(d) ਕਿਸੇ ਬਿਜਲੀ ਮੋਟਰ ਦੀ ਕੁੰਡਲੀ ਨੂੰ ਘੁੰਮਾਉਣ ਦੀ ਪ੍ਰਕਿਰਿਆ ਹੈ ।
ਉੱਤਰ-
(c) ਕੁੰਡਲੀ ਅਤੇ ਚੁੰਬਕ ਦੇ ਵਿੱਚ ਸਾਪੇਖਿਕ ਗਤੀ ਦੇ ਕਾਰਨ ਕੁੰਡਲੀ ਵਿੱਚ ਪ੍ਰੇਮ੍ਰਿਤ ਬਿਜਲੀ ਧਾਰਾ ਪੈਦਾ ਕਰਨਾ ।

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 3.
ਬਿਜਲਈ ਧਾਰਾ ਪੈਦਾ ਕਰਨ ਦੀ ਵਿਉਂਤ ਕਹਿੰਦੇ ਹਨ :
(a) ਜਨਰੇਟਰ
(b) ਗੈਲਵੈਨੋਮੀਟਰ
(c) ਐਮਮੀਟਰ
(d) ਮੋਟਰ ।
ਉੱਤਰ-
(a) ਜਨਰੇਟਰ ।

ਪ੍ਰਸ਼ਨ 4.
ਕਿਸੇ AC ਜਨਰੇਟਰ ਅਤੇ DC ਜਨਰੇਟਰ ਵਿੱਚ ਇੱਕ ਮੂਲ ਅੰਤਰ ਹੈ ਕਿ-
(a) AC ਜਨਰੇਟਰ ਵਿੱਚ ਬਿਜਲੀ ਚੁੰਬਕ ਹੁੰਦਾ ਹੈ ਜਦੋਂ ਕਿ DC ਜਨਰੇਟਰ ਵਿੱਚ ਸਥਾਈ ਚੁੰਬਕ ਹੁੰਦਾ ਹੈ ।
(b) DC ਜਨਰੇਟਰ ਉੱਚੀ ਵੋਲਟਤਾ ਪੈਦਾ ਕਰਦਾ ਹੈ ।
(c) AC ਜਨਰੇਟਰ ਉੱਚੀ ਵੋਲਟਤਾ ਪੈਦਾ ਕਰਦਾ ਹੈ
(d) AC ਜਨਰੇਟਰ ਵਿੱਚ ਵਿਭੇਦਿਤ ਰਿੰਗ ਹੁੰਦੇ ਹਨ ਜਦੋਂ ਕਿ DC ਜਨਰੇਟਰ ਵਿਚ ਦਿਸ਼ਾ ਪਰਾਵਰਤਕ (Commutator) ਹੁੰਦਾ ਹੈ ।
ਉੱਤਰ-
(d) AC ਜਨਰੇਟਰ ਵਿੱਚ ਵਿਭੇਦਿਤ ਰਿੰਗ ਹੁੰਦੇ ਹਨ ਜਦੋਂ ਕਿ DC ਜਨਰੇਟਰ ਵਿਚ ਦਿਸ਼ਾ ਪਰਾਵਰਤਕ (Commutator) ਹੁੰਦਾ ਹੈ ।

ਪ੍ਰਸ਼ਨ 5.
ਸਾਰਟ ਸਰਕਟ ਸਮੇਂ ਸਰਕਟ ਵਿੱਚ ਬਿਜਲਈ ਧਾਰਾ ਦਾ ਮਾਨ-
(a) ਬਹੁਤ ਘੱਟ ਹੋ ਜਾਂਦਾ ਹੈ
(b) ਪਰਿਵਰਤਿਤ ਨਹੀਂ ਹੁੰਦਾ ।
(c) ਬਹੁਤ ਅਧਿਕ ਵੱਧ ਜਾਂਦਾ ਹੈ
(d) ਨਿਰੰਤਰ ਪਰਿਵਰਤਿਤ ਹੁੰਦਾ ਹੈ ।
ਉੱਤਰ-
(c) ਬਹੁਤ ਅਧਿਕ ਵੱਧ ਜਾਂਦਾ ਹੈ ।

ਪ੍ਰਸ਼ਨ 6.
ਹੇਠ ਲਿਖੇ ਕਥਨਾਂ ਵਿਚੋਂ ਕਿਹੜਾ ਸਹੀ ਹੈ ਅਤੇ ਕਿਹੜਾ ਗਲਤ ਹੈ-
(a) ਬਿਜਲੀ ਮੋਟਰ ਯੰਤਰਿਕ ਉਰਜਾ ਨੂੰ ਬਿਜਲੀ ਉਰਜਾ ਵਿੱਚ ਪਰਿਵਰਤਿਤ ਕਰਦੀ ਹੈ ।
(b) ਬਿਜਲੀ ਜਨਰੇਟਰ ਬਿਜਲ-ਚੁੰਬਕੀ ਪ੍ਰੇਰਣ ਦੇ ਸਿਧਾਂਤ ‘ਤੇ ਕਾਰਜ ਕਰਦਾ ਹੈ ।
(c) ਕਿਸੇ ਲੰਬੀ ਗੋਲਾਕਾਰ ਬਿਜਲੀ ਧਾਰਾ ਵਾਲੀ ਕੁੰਡਲੀ ਦੇ ਕੇਂਦਰ ਉੱਤੇ ਚੁੰਬਕੀ ਖੇਤਰ ਸਮਾਨਾਂਤਰ ਸਿੱਧੀਆਂ ਖੇਤਰੀ ਰੇਖਾਵਾਂ ਹੁੰਦਾ ਹੈ !
(d) ਹਰੇ ਬਿਜਲ ਰੋਧਕ ਵਾਲੀ ਤਾਰ ਆਮ ਕਰਕੇ ਬਿਜਲੀ ਸਪਲਾਈ ਦੀ ਲਾਇਵ ਤਾਰ ਹੁੰਦੀ ਹੈ ।
ਉੱਤਰ-
(a) ਗ਼ਲਤ
(b) ਸਹੀ
(c) ਸਹੀ
(d) ਗ਼ਲਤ ।

ਪ੍ਰਸ਼ਨ 7.
ਚੁੰਬਕੀ ਖੇਤਰ ਉਤਪੰਨ ਕਰਨ ਦੇ ਤਿੰਨ ਢੰਗਾਂ ਦੀ ਸੂਚੀ ਬਣਾਓ ।
ਉੱਤਰ-
ਚੁੰਬਕੀ ਖੇਤਰ ਉਤਪੰਨ ਕਰਨ ਦੇ ਢੰਗ-

  1. ਸਥਾਈ ਛੜ ਚੁੰਬਕ
  2. ਬਿਜਲੀ ਚੁੰਬਕ
  3. ਬਿਜਲੀ ਪ੍ਰੇਣ ਚੁੰਬਕ ।

ਪ੍ਰਸ਼ਨ 8.
ਸੋਲੀਨਾਇਡ ਚੁੰਬਕ ਦੀ ਤਰ੍ਹਾਂ ਕਿਵੇਂ ਵਿਵਹਾਰ ਕਰਦੀ ਹੈ ? ਕੀ ਤੁਸੀਂ ਛੜ ਚੁੰਬਕ ਦੀ ਸਹਾਇਤਾ ਨਾਲ ਕਿਸੇ ਬਿਜਲੀ ਧਾਰਾ ਵਾਲੇ ਸੋਲਨਾਇਡ ਦੇ ਉੱਤਰੀ ਧਰੁਵ ਦਾ ਪਤਾ ਕਰ ਸਕਦੇ ਹੋ ?
ਉੱਤਰ-

  1. ਛੜ ਚੁੰਬਕ ਅਤੇ ਸੋਲੀਨਾਇਡ ਦੋਨਾਂ ਨੂੰ ਸੁਤੰਤਰਤਾਪੂਰਵਕ ਲਟਕਾਉਣ ਤੇ ਦੋਨਾਂ ਦੇ ਉੱਤਰ-ਦੱਖਣ ਦਿਸ਼ਾ ਵਿੱਚ ਠਹਿਰਦੇ ਹਨ ।
  2. ਛੜ ਚੁੰਬਕ ਅਤੇ ਸੋਲੀਨਾਇਡ ਸਮਾਨ ਧਰੁਵਾਂ ਨੂੰ ਪ੍ਰਤਿਕਰਸ਼ਿਤ (ਆਕਰਸ਼ਿਤ) ਅਤੇ ਅਸਮਾਨ ਵਿਪਰੀਤ) ਧਰੁਵਾਂ ਨੂੰ ਆਕਰਸ਼ਿਤ ਕਰਦੇ ਹਨ
  3. ਛੜ ਚੁੰਬਕ ਅਤੇ ਸੋਲੀਨਾਇਡ ਦੋਨੋਂ ਚੁੰਬਕੀ ਪਦਾਰਥਾਂ (ਜਿਵੇਂ ਲੋਹਾ, ਕੋਬਾਲਟ ਅਤੇ ਨਿਕਲ) ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ।
  4. ਛੜ ਚੁੰਬਕ ਅਤੇ ਸੋਲੀਨਾਇਡ ਦੋਨਾਂ ਦੇ ਨੇੜੇ ਦਿਸ਼ਾ ਸੂਚਕ ਸੂਈ ਲਿਆਉਣ ‘ਤੇ ਸੂਈ ਵਿਖੇਪਿਤ ਹੋ ਜਾਂਦੀ ਹੈ ।
  5. ਸੁਤੰਤਰਤਾਪੂਰਵਕ ਲਟਕ ਰਹੇ ਚੁੰਬਕ ਜਾਂ ਸੋਲੀਨਾਇਡ ਦੇ ਨੇੜੇ ਇੱਕ ਹੋਰ ਧਾਰਾਵਾਹੀ ਤਾਰ ਲਿਆਉਣ ਨਾਲ ਦੋਨੋਂ ਵਿਖੇਪਿਤ ਹੋ ਜਾਂਦੇ ਹਨ ।

ਛੜ ਚੁੰਬਕ ਦੁਆਰਾ ਸੋਲੀਨਾਇਡ ਦੇ ਧਰੁਵ ਨਿਰਧਾਰਨ ਕਰਨਾ-

  1. ਇੱਕ ਸੁਤੰਤਰਤਾ ਪੂਰਵਕ ਖਿਤਿਜ ਅਵਸਥਾ ਵਿੱਚ ਲਟਕ ਰਹੀ ਧਾਰਾਵਾਹੀ ਸੋਲੀਨਾਇਡ ਦੇ ਇੱਕ ਸਿਰੇ ਦੇ ਨੇੜੇ ਛੜ ਚੁੰਬਕ ਦਾ ਉੱਤਰੀ ਧਰੁਵ ਲਿਆਓ । ਜੇਕਰ ਧਾਰਾਵਾਹੀ ਸੋਲੀਨਾਇਡ ਆਕਰਸ਼ਿਤ ਹੁੰਦੀ ਹੈ ਤਾਂ ਇਹ ਸਿਰਾ ਸੋਲੀਨਾਇਡ ਦਾ ਦੱਖਣੀ ਧਰੁਵ ਹੋਵੇਗਾ ਅਤੇ ਦੂਜਾ ਸਿਰਾ ਉੱਤਰੀ ਧਰੁਵ ਹੋਵੇਗਾ ।
  2. ਜੇਕਰ ਛੜ ਚੁੰਬਕ ਦਾ ਉੱਤਰੀ ਧਰੁਵ ਸੋਲੀਨਾਇਡ ਦੇ ਨੇੜੇ ਲਿਆਉਣ ਨਾਲ ਸੋਲੀਨਾਇਡ ਵਿਖੇਪਿਤ ਹੋ ਜਾਂਦੀ ਹੈ ਤਾਂ ਛੜ ਚੁੰਬਕ ਦੇ ਉੱਤਰੀ ਧਰੁਵ ਦੇ ਸਾਹਮਣੇ ਵਾਲਾ ਸੋਲੀਨਾਇਡ ਦਾ ਸਿਰਾ ਉੱਤਰੀ ਧਰੁਵ ਅਤੇ ਦੂਜਾ ਸਿਰਾ ਦੱਖਣੀ ਧਰੁਵ ਹੋਵੇਗਾ ।

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 9.
ਕਿਸੇ ਚੁੰਬਕੀ ਖੇਤਰ ਵਿੱਚ ਸਥਿਤ ਬਿਜਲੀ ਧਾਰਾ ਵਾਲੇ ਚਾਲਕ ਉੱਤੇ ਲੱਗ ਰਿਹਾ ਬਲ ਕਦੋਂ ਅਧਿਕਤਮ ਹੁੰਦਾ ਹੈ ?
ਉੱਤਰ-
ਕਿਸੇ ਚੰਬਕੀ ਖੇਤਰ ਵਿੱਚ ਸਥਿਤ ਬਿਜਲੀ ਧਾਰਾਵਾਹੀ ਚਾਲਕ ਉੱਤੇ ਲੱਗ ਰਿਹਾ ਬਲ ਉਸ ਸਮੇਂ ਅਧਿਕਤਮ ਹੁੰਦਾ ਹੈ ਜਦੋਂ ਬਿਜਲੀ ਧਾਰਾ ਦੀ ਦਿਸ਼ਾ ਚੁੰਬਕੀ ਖੇਤਰ ਦੀ ਦਿਸ਼ਾ ਦੇ ਲੰਬ ਹੋਵੇ ।

ਪ੍ਰਸ਼ਨ 10.
ਮੰਨ ਲਓ ਤੁਸੀਂ ਕਿਸੇ ਚੈਂਬਰ ਵਿੱਚ ਆਪਣੀ ਪਿੱਠ ਨੂੰ ਕਿਸੇ ਇੱਕ ਕੰਧ ਨਾਲ ਲਗਾ ਕੇ ਬੈਠੇ ਹੋ । ਕੋਈ ਇਲੈੱਕਟਰਾਨ ਪੁੰਜ ਤੁਹਾਡੇ ਪਿੱਛੇ ਦੀ ਕੰਧ ਤੋਂ ਸਾਹਮਣੇ ਵਾਲੀ ਕੰਧ ਵੱਲ ਖਤਿਜ ਗਤੀ ਕਰਦਾ ਹੋਇਆ ਕਿਸੇ ਪ੍ਰਬਲ ਚੁੰਬਕੀ ਖੇਤਰ ਦੁਆਰਾ ਤੁਹਾਡੇ ਸੱਜੇ ਪਾਸੇ ਵਿਖੇਪਿਤ ਹੋ ਜਾਂਦਾ ਹੈ । ਚੁੰਬਕੀ ਖੇਤਰ ਦੀ ਦਿਸ਼ਾ ਕੀ ਹੈ ?
ਉੱਤਰ-
ਫਲੇਮਿੰਗ ਦੇ ਖੱਬੇ ਹੱਥ ਦੇ ਨਿਯਮ ਅਨੁਸਾਰ ਲੱਗ ਰਹੇ ਬਲ ਦੀ ਦਿਸ਼ਾ ਚੁੰਬਕੀ ਖੇਤਰ ਅਤੇ ਬਿਜਲਈ ਧਾਰਾ ਦੋਨਾਂ ਦੀ ਦਿਸ਼ਾਵਾਂ ਦੇ ਲੰਬ ਹੁੰਦੀ ਹੈ । ਬਿਜਲਈ ਧਾਰਾ ਦੀ ਦਿਸ਼ਾ ਇਲੈੱਕਟ੍ਰਾਨ ਦੀ ਗਤੀ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਹੁੰਦੀ ਹੈ । ਇਸ ਲਈ ਚੁੰਬਕੀ ਖੇਤਰ ਦੀ ਦਿਸ਼ਾ ਹੇਠਾਂ ਵੱਲ ਹੋਵੇਗੀ ।

ਪ੍ਰਸ਼ਨ 11.
ਬਿਜਲੀ ਮੋਟਰ ਦਾ ਅੰਕਿਤ ਚਿੱਤਰ ਖਿੱਚੋ । ਇਸ ਦਾ ਸਿਧਾਂਤ ਅਤੇ ਕਾਰਜ ਵਿਧੀ ਸਪੱਸ਼ਟ ਕਰੋ । ਬਿਜਲੀ ਮੋਟਰ ਵਿੱਚ ਵਿਭੇਦਿਤ ਰਿੰਗ ਦਾ ਕੀ ਮਹੱਤਵ ਹੈ ?
ਜਾਂ
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਬਿਜਲੀ ਦੀ ਮੋਟਰ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਸਮਝਾਓ ।
ਉੱਤਰ-
ਬਿਜਲੀ ਮੋਟਰ – ਬਿਜਲੀ ਮੋਟਰ, ਬਿਜਲ ਉਰਜਾ (ਬਿਜਲਈ ਧਾਰਾ) ਨੂੰ ਯੰਤਰਿਕ ਉਰਜਾ (ਗਤੀ) ਵਿੱਚ ਪਰਿਵਰਤਿਤ ਕਰ ਦਿੰਦੀ ਹੈ । ਰੋਜ਼ਾਨਾ ਜੀਵਨ ਵਿੱਚ ਬਿਜਲੀ ਮੋਟਰਾਂ ਦਾ ਕਈ ਸਥਾਨਾਂ ‘ਤੇ ਪ੍ਰਯੋਗ ਕੀਤਾ ਜਾਂਦਾ ਹੈ-ਜਿਵੇਂ ਕਿ ਵਾਲ ਸੁਕਾਉਣ ਵਾਲਾ ਯੰਤਰ (ਡਰਾਇਰ), ਪੱਖੇ, ਪਾਣੀ ਦੇ ਪੰਪ ਅਤੇ ਕਈ ਵਾਹਨ ਅਤੇ ਉਦਯੋਗ ।

ਸਿਧਾਂਤ-ਜਦੋਂ ਕਿਸੇ ਕਰੰਟ ਵਾਹਕ ਕੁੰਡਲੀ ਨੂੰ ਚੁੰਬਕੀ ਖੇਤਰ ਵਿੱਚ ਰੱਖਿਆ ਜਾਂਦਾ ਹੈ ਤਾਂ ਇਸ ਕੁੰਡਲੀ ਦੀਆਂ ਭੁਜਾਵਾਂ ‘ਤੇ ਵਾਹਕ ਬਲ ਕਿਰਿਆ ਕਰਦਾ ਹੈ ਜੋ ਕੁੰਡਲੀ ਨੂੰ ਘੁਮਾਉਣ ਦਾ ਯਤਨ ਕਰਦਾ ਹੈ ।

ਬਨਾਵਟ-ਬਿਜਲੀ ਮੋਟਰ ਦੇ ਹੇਠ ਲਿਖੇ ਭਾਗ ਹਨ-

  1. ਆਰਮੇਚਰ ਕੁੰਡਲੀ – ਆਰਮੇਚਰ ਕੁੰਡਲੀ ABCD ਇੱਕ ਨਰਮ ਲੋਹੇ ਦੀ ਛੜ ਦੇ ਗਿਰਦ ਲਪੇਟੀ ਇੱਕ ਕੁੰਡਲੀ ਆਪਣੇ ਧੁਰੇ ਦੇ ਗਿਰਦ ਘੁੰਮਣ ਲਈ ਸੁਤੰਤਰ ਹੁੰਦੀ ਹੈ ।
  2. ਦਿਸ਼ਾ ਪਰਿਵਰਤਕ – ਦਿਸ਼ਾ ਪਰਿਵਰਤਕ ਕੁੰਡਲੀ, ਵਿਭਾਜਿਤ ਛੱਲਿਆਂ ਨਾਲ S1 ਅਤੇ S2 ਨੂੰ ਜੁੜੀ ਹੁੰਦੀ ਹੈ ।
  3. ਹਾਰਸ-ਸੂ ਚੁੰਬਕ – ਕੁੰਡਲੀ ਨੂੰ ਹਾਰਸ-ਸੂ (ਘੋੜੇ ਦੀ ਨਾਲ ਜਿਹੇ) ਚੁੰਬਕ ਦੇ ਸ਼ਕਤੀਸ਼ਾਲੀ ਧਰੁਵਾਂ ਦੇ ਵਿਚਕਾਰ ਰੱਖਿਆ ਜਾਂਦਾ ਹੈ !
  4. ਕਾਰਬਨ ਬੁਰਸ਼ – ਕਾਰਬਨ ਬਰੁਸ਼ B1 ਅਤੇ B2 ਦਾ ਜੋੜਾ ਵਿਭਾਜਿਤ ਛੱਲਿਆਂ ਨੂੰ ਦਬਾ ਕੇ ਰੱਖਦਾ ਹੈ । D.C. ਧਾਰਾ ਦਾ ਇੱਕ ਸਰੋਤ ਇਨ੍ਹਾਂ ਕਾਰਬਨ ਬਰੁਸ਼ਾਂ ਨਾਲ ਜੁੜਿਆ ਹੁੰਦਾ ਹੈ ।

ਕਾਰਜ ਵਿਧੀ – ਮੰਨ ਲਓ ਕੁੰਡਲੀ ABCD ਦਾ ਤਲ ਖਿਤਿਜ ਹੈ ਅਤੇ ਵਿਭਾਜਿਤ ਛੱਲੇ S1 ਅਤੇ S2 ਬੁਰਸ਼ B1 ਅਤੇ B2 ਨੂੰ ਛੂਹ ਰਹੇ ਹਨ । ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ । ਧਾਰਾ ਘੜੀ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਪ੍ਰਵਾਹਿਤ ਕੀਤੀ ਜਾਂਦੀ ਹੈ ।

ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਅਨੁਸਾਰ AB ਬਾਹਰ ਵੱਲ ਕਾਗ਼ਜ਼ ਦੇ ਤਲ ਦੇ ਲੰਬ ਦਿਸ਼ਾ ਵਿੱਚ ਇੱਕ ਬਲ F ਮਹਿਸੂਸ ਕਰਦੀ ਹੈ । ਭੁਜਾ DC ਅੰਦਰ ਵੱਲ ਕਾਗ਼ਜ਼ ਦੇ ਤਲ ਤੇ ਸਮਾਨਾਂਤਰ ਬਲ Fਮਹਿਸੂਸ ਕਰਦੀ ਹੈ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 1
ਕਿਉਂਕਿ CB ਅਤੇ AD ਭੁਜਾਵਾਂ ਚੁੰਬਕੀ ਖੇਤਰ ਦੇ ਸਮਾਨੰਤਰ ਹਨ, ਇਸ ਲਈ ਕੋਈ ਬਲ ਮਹਿਸੂਸ ਨਹੀਂ ਕਰਦੀਆਂ । ਭੁਜਾਵਾਂ AB ਅਤੇ CD ਤੇ ਕਿਰਿਆ ਕਰ ਰਹੇ ਬਲ ਬਰਾਬਰ ਪਰੰਤੂ ਉਲਟ ਦਿਸ਼ਾਈ ਹਨ ਜਿਹੜੇ ਵਿਭਿੰਨ ਬਿੰਦੂਆਂ ਤੇ ਕਿਰਿਆ ਕਰਕੇ ਇੱਕ ਜੋੜਾ ਬਲ ਬਣਾਉਂਦਾ ਹੈ ਜਿਸ ਦੇ ਸਿੱਟੇ ਵਜੋਂ ਕੁੰਡਲੀ ਘੜੀ ਵਾਲੀ ਦਿਸ਼ਾ ਵਿੱਚ ਘੁੰਮਣ ਲਗਦੀ ਹੈ । ਜਦੋਂ ਕੁੰਡਲੀ ਕਾਗ਼ਜ਼ ਦੇ ਤਲ ਦੇ ਲੰਬ ਦਿਸ਼ਾ ਵਿੱਚ ਆ ਜਾਂਦੀ ਹੈ ਅਤੇ ਭੁਜਾ AB ਅਤੇ CD ਹੇਠਾਂ ਹੋ ਜਾਂਦੀ ਹੈ ਤਾਂ ਜੋੜਾ ਬਲ ਸਿਫਰ ਹੋ ਜਾਂਦਾ ਹੈ, ਪਰੰਤੁ ਜਤਾ ਦੇ ਕਾਰਨ ਕੁੰਡਲੀ ਘੁੰਮਦੀ ਰਹਿੰਦੀ ਹੈ । ਵਿਭਾਜਿਤ ਛੱਲਾ S1 ਅਤੇ ਬਰੁਸ਼ B2 ਪਰਸਪਰ ਸੰਪਰਕ ਵਿੱਚ ਅਤੇ ਵਿਭਾਜਿਤ ਛੱਲਾ S2 ਬਰੁਸ਼ B1 ਦੇ ਸੰਪਰਕ ਵਿੱਚ ਆ ਜਾਂਦਾ ਹੈ ।

ਵਿਭਾਜਿਤ ਛੱਲੇ ਆਪਣੀ ਸਥਿਤੀ ਬਦਲਦੇ ਹਨ ਨਾ ਕਿ ਬਰੁਸ਼ B1 ਅਤੇ B2 – ਫਿਰ ਜਦੋਂ ਬਿਜਲਈ ਧਾਰਾ ਕੁੰਡਲੀ ਵਿਚੋਂ ਦਿਸ਼ਾ ABCD ਵਿਚੋਂ ਲੰਘਦੀ ਹੈ ਤਾਂ ਕੁੰਡਲੀ ਦੀਆਂ ਭੁਜਾਵਾਂ ਤੇ ਕਿਰਿਆ ਕਰਕੇ ਬਲ ਉਸ ਦਿਸ਼ਾ ਵਿੱਚ ਬਾਹਰ ਵੱਲ ਜੋੜਾ ਬਲ ਬਣਾਉਂਦਾ ਹੈ । ਇਸ ਦੇ ਸਿੱਟੇ ਵਜੋਂ ਕੁੰਡਲੀ ਉਸੇ ਦਿਸ਼ਾ ਵਿੱਚ ਘੁੰਮਣਾ ਜਾਰੀ ਰੱਖਦੀ ਹੈ ।

ਇਸ ਤਰ੍ਹਾਂ ਮੋਟਰ ਦੀ ਕੁੰਡਲੀ ਦੇ ਧੁਰੇ ਤੇ ਜੇਕਰ ਕੋਈ ਪਹੀਆ ਲੱਗਾ ਹੋਵੇ ਤਾਂ ਪਹੀਆ ਕੋਈ ਮਸ਼ੀਨਾਂ ਨੂੰ ਚਲਾ ਸਕਦਾ ਹੈ ।

ਪ੍ਰਸ਼ਨ 12.
ਅਜਿਹੇ ਕੁੱਝ ਯੰਤਰਾਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਬਿਜਲੀ ਮੋਟਰ ਦਾ ਉਪਯੋਗ ਹੁੰਦਾ ਹੈ ।
ਉੱਤਰ-
ਬਿਜਲੀ ਮੋਟਰ ਦਾ ਉਪਯੋਗ ਬਿਜਲੀ ਪੱਖੇ, ਰੇਫਰੀਜਰੇਟਰਾਂ, ਬਿਜਲੀ ਮਿਕਸਰਾਂ, ਵਾਸ਼ਿੰਗ ਮਸ਼ੀਨਾਂ, ਕੰਪਿਊਟਰਾਂ, ਐੱਮ. ਪੀ. 3 ਪਲੇਅਰ, ਜਲ ਪੰਪ, ਆਟਾ ਪੀਸਣ ਵਾਲੀ ਮਸ਼ੀਨ ਵਿੱਚ ਕੀਤਾ ਜਾਂਦਾ ਹੈ ।

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 13.
ਬਿਜਲਰੋਧੀ ਤਾਂਬੇ ਦੀ ਤਾਰ ਦੀ ਕੁੰਡਲੀ ਕਿਸੇ ਗੈਲਵੈਨੋਮੀਟਰ ਨਾਲ ਜੁੜੀ ਹੋਈ ਹੈ । ਕੀ ਹੋਵੇਗਾ ਜੇਕਰ ਕੋਈ ਛੜ ਚੁੰਬਕ :
(i) ਕੁੰਡਲੀ ਵਿੱਚ ਧਕੇਲਿਆ ਜਾਂਦਾ ਹੈ ?
(ii) ਕੁੰਡਲੀ ਦਾ ਅੰਦਰ ਤੋਂ ਬਾਹਰ ਖਿੱਚਿਆ ਜਾਂਦਾ ਹੈ ?
(iii) ਕੁੰਡਲੀ ਦੇ ਅੰਦਰ ਸਥਿਤ ਰੱਖਿਆ ਜਾਂਦਾ ਹੈ ?
ਉੱਤਰ-
(i) ਜਿਵੇਂ ਹੀ ਛੜ ਚੁੰਬਕ ਨੂੰ ਕੁੰਡਲੀ ਵਿੱਚ ਧਕੇਲਿਆ ਜਾਂਦਾ ਹੈ ਉਸੇ ਵੇਲੇ ਗੈਲਵੈਨੋਮੀਟਰ ਦੀ ਸੂਈ ਵਿੱਚ ਥੋੜ੍ਹੇ ਸਮੇਂ ਲਈ ਵਿਖੇਪਣ ਹੁੰਦਾ ਹੈ । ਇਸ ਕੁੰਡਲੀ ਵਿੱਚ ਬਿਜਲਈ ਧਾਰਾ ਦੀ ਉਪਸਥਿਤੀ ਦਾ ਸੰਕੇਤ ਦਿੰਦਾ ਹੈ ।

(ii) ਜਦੋਂ ਚੁੰਬਕ ਨੂੰ ਕੁੰਡਲੀ ਵਿੱਚੋਂ ਬਾਹਰ ਖਿੱਚਿਆ ਜਾਂਦਾ ਹੈ ਤਾਂ ਗੈਲਵੈਨੋਮੀਟਰ ਦੀ ਸੂਈ ਦਾ ਥੋੜੇ ਸਮੇਂ ਲਈ ਵਿਪਰੀਤ (ਉਲਟ ਦਿਸ਼ਾ ਵਿੱਚ ਵਿਖੇਪਣ ਹੁੰਦਾ ਹੈ ।

(iii) ਜੇਕਰ ਚੁੰਬਕ ਨੂੰ ਕੁੰਡਲੀ ਅੰਦਰ ਸਥਿਰ ਰੱਖਿਆ ਜਾਂਦਾ ਹੈ ਤਾਂ ਕੁੰਡਲੀ ਵਿੱਚ ਕੋਈ ਬਿਜਲਈ ਧਾਰਾ ਉਤਪੰਨ ਨਹੀਂ ਹੁੰਦੀ ਹੈ ਅਤੇ ਗੈਲਵੈਨੋਮੀਟਰ ਦੀ ਸੂਈ ਦਾ ਵਿਖੇਪਣ ਨਹੀਂ ਹੁੰਦਾ ਹੈ ।

ਪ੍ਰਸ਼ਨ 14.
ਦੋ ਗੋਲਾਕਾਰ ਕੁੰਡਲੀਆਂ A ਅਤੇ B ਇੱਕ ਦੂਜੇ ਦੇ ਨੇੜੇ ਸਥਿਤ ਹਨ । ਜੇਕਰ ਕੁੰਡਲੀ A ਵਿੱਚ ਬਿਜਲੀ ਧਾਰਾ ਵਿੱਚ ਕੋਈ ਪਰਿਵਰਤਨ ਕਰੀਏ ਤਾਂ ਕੀ ਕੁੰਡਲੀ B ਵਿੱਚ ਕੋਈ ਬਿਜਲਈ ਧਾਰਾ ਪ੍ਰੇਰਿਤ ਹੋਵੇਗੀ ? ਕਾਰਨ ਲਿਖੋ ।
ਉੱਤਰ-
ਹਾਂ, ਜਦੋਂ ਕੁੰਡਲੀ A ਵਿੱਚ ਬਿਜਲੀ ਧਾਰਾ ਵਿੱਚ ਕੋਈ ਪਰਿਵਰਤਨ ਕੀਤਾ ਜਾਂਦਾ ਹੈ ਤਾਂ ਕੁੰਡਲੀ B ਵਿੱਚ ਬਿਜਲਈ ਧਾਰਾ ਪ੍ਰੇਰਿਤ ਹੋ ਜਾਂਦੀ ਹੈ । ਕੁੰਡਲੀ A ਵਿੱਚ ਬਿਜਲਈ ਧਾਰਾ ਵਿੱਚ ਪਰਿਵਰਤਨ ਦੇ ਕਾਰਨ ਇਸ ਦੀਆਂ ਚੁੰਬਕੀ ਬਲ ਰੇਖਾਵਾਂ ਦਾ ਕੁੰਡਲੀ B ਨਾਲ ਸੰਬੰਧਤ ਰੇਖਾਵਾਂ ਵਿੱਚ ਪਰਿਵਰਤਨ ਹੋਣ ਕਾਰਨ ਕੁੰਡਲੀ B ਵਿੱਚ ਬਿਜਲਈ ਧਾਰਾ ਉਤਪੰਨ ਕਰਦੀਆਂ ਹਨ ।

ਪ੍ਰਸ਼ਨ 15.
ਨਿਮਨਲਿਖਿਤ ਦੀ ਦਿਸ਼ਾ ਨਿਰਧਾਰਿਤ ਕਰਨ ਵਾਲਾ ਨਿਯਮ ਲਿਖੋ :
(i) ਕਿਸੇ ਸਿੱਧੇ ਬਿਜਲੀ ਧਾਰਾ ਵਾਲੇ ਚਾਲਕ ਦੇ ਆਲੇ-ਦੁਆਲੇ ਉਤਪੰਨ ਚੁੰਬਕੀ ਖੇਤਰ ।
(ii) ਕਿਸੇ ਚੰਬਕੀ ਖੇਤਰ ਵਿੱਚ ਖੇਤਰ ਦੇ ਲੰਬ ਵੱਲ ਸਥਿਤ ਬਿਜਲੀ ਧਾਰਾ ਵਾਲੇ ਸਿੱਧੇ ਚਾਲਕ ਤੇ ਲੱਗਿਆ ਬਲ ਅਤੇ
(iii) ਕਿਸੇ ਚੁੰਬਕੀ ਖੇਤਰ ਵਿੱਚ ਕਿਸੇ ਕੁੰਡਲੀ ਘੁੰਮਣ ਤੇ ਉਸ ਕੁੰਡਲੀ ਵਿੱਚ ਉਤਪੰਨ ਪ੍ਰੇਤ ਬਿਜਲੀ ਧਾਰਾ ।
ਉੱਤਰ-
(i) ਧਾਰਾਵਾਹੀ ਸਿੱਧੇ ਚਾਲਕ ਦੇ ਆਲੇ-ਦੁਆਲੇ ਪੈਦਾ ਹੋਏ ਚੁੰਬਕੀ ਖੇਤਰ ਦੀ ਦਿਸ਼ਾ ਸੱਜਾ ਹੱਥ ਅੰਗੁਠਾ ਨਿਯਮ ਨਿਰਧਾਰਿਤ ਕਰਦਾ ਹੈ ।

ਸੱਜਾ ਹੱਥ ਅੰਗੂਠਾ ਨਿਯਮ – ਜੇਕਰ ਤੁਸੀਂ ਬਿਜਲਈ ਧਾਰਾਂ ਲੰਘ ਰਹੇ ਚਾਲਕ ਨੂੰ ਇਸ ਤਰ੍ਹਾਂ ਫੜੋ ਕਿ ਤੁਹਾਡਾ ਅੰਗੂਠਾ ਬਿਜਲਈ ਧਾਰਾ ਦੀ ਦਿਸ਼ਾ ਵਿੱਚ ਸੰਕੇਤ ਕਰੇ, ਤਾਂ ਤੁਹਾਡੀਆਂ ਉਂਗਲੀਆਂ ਚਾਲਕ ਦੇ ਚਾਰੋਂ ਪਾਸੇ ਚੁੰਬਕੀ ਖੇਤਰ ਦੀਆਂ ਖੇਤਰੀ ਰੇਖਾਵਾਂ ਦੀ ਦਿਸ਼ਾ ਨੂੰ ਦਰਸਾਉਣਗੀਆਂ । ਇਸ ਨੂੰ ਸੱਜਾ ਹੱਥ ਅੰਗੂਠਾ ਨਿਯਮ ਆਖਦੇ ਹਨ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 2

(ii) ਚੁੰਬਕੀ ਖੇਤਰ ਵਿੱਚ ਰੱਖੇ ਬਿਜਲਈ ਧਾਰਾ ਵਾਲੇ ਚਾਲਕ ਤੇ ਲੱਗਣ ਵਾਲੇ ਬਲ ਦੀ ਦਿਸ਼ਾ ਫਲੇਮਿੰਗ ਦੇ ਖੱਬੇ ਹੱਥ ਦੇ ਨਿਯਮ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ ।

ਫਲੇਮਿੰਗ ਦਾ ਖੱਬੇ-ਹੱਥ ਨਿਯਮ – ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ ਵਿਚਕਾਰਲੀ ਉਂਗਲੀ ਅਤੇ ਅੰਗੂਠੇ ਨੂੰ ਇਸ ਤਰ੍ਹਾਂ ਫੈਲਾਓ ਕਿ ਇਹ ਤਿਨੋਂ ਇੱਕ ਦੂਜੇ ਦੇ ਪਰਸਪਰ ਲੰਬ ਰੂਪ ਵਿੱਚ ਹੋਣ । ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ, ਵਿਚਕਾਰਲੀ ਉਂਗਲੀ ਚਾਲਕ ਵਿੱਚ ਪ੍ਰਵਾਹਿਤ ਹੋ ਰਹੀ ਬਿਜਲਈ ਧਾਰਾ ਦੀ ਦਿਸ਼ਾ ਵਿੱਚ ਸੰਕੇਤ ਕਰਦੀ ਹੋਵੇ, ਤਾਂ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਜਾਂ ਚਾਲਕ ਉੱਤੇ ਲੱਗੇ ਬਲ ਦੀ ਦਿਸ਼ਾ ਵੱਲ ਸੰਕੇਤ ਕਰੇਗਾ |
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 3

(iii) ਚੁੰਬਕੀ ਖੇਤਰ ਵਿੱਚ ਕਿਸੇ ਕੁੰਡਲੀ ਦੀ ਗਤੀ ਕਾਰਨ ਉਸ ਵਿੱਚ ਪ੍ਰੇਰਿਤ ਹੋ ਰਹੀ ਬਿਜਲਈ ਧਾਰਾ ਦੀ ਦਿਸ਼ਾ ਫਲੇਮਿੰਗ ਦੇ ਸੱਜਾ ਹੱਥ ਨਿਯਮ ਦੁਆਰਾ ਗਿਆਤ ਹੁੰਦੀ ਹੈ ।

ਫਲੇਮਿੰਗ ਦਾ ਸੱਜਾ – ਹੱਥ ਨਿਯਮ-ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠੇ ਨੂੰ ਇਸ ਤਰ੍ਹਾਂ ਫੈਲਾਓ ਕਿ ਇਹ ਤਿੰਨੋਂ ਇੱਕ ਦੂਜੇ ਦੇ ਪਰਸਪਰ ਲੰਬ ਰੂਪ ਹੋਣ । ਜੇਕਰ ਪਹਿਲੀ ਉਂਗਲੀ , ਚੁੰਬਕੀ ਖੇਤਰ ਚੁੰਬਕੀ ਖੇਤਰ ਦੀ ਦਿਸ਼ਾ ਵੱਲ ਸੰਕੇਤ ਕਰੇ ਅਤੇ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਵੱਲ ਸੰਕੇਤ ਕਰੇ, ਤਾਂ ਵਿਚਕਾਰਲੀ ਉਂਗਲੀ ਚਾਲਕ ਵਿੱਚ ਪ੍ਰੇਮ੍ਰਿਤ ਬਿਜਲਈ ਮ੍ਰਿਤ ਬਿਜਲਈ ਧਾਰਾ ਧਾਰਾ ਦੀ ਦਿਸ਼ਾ ਦਰਸਾਏਗੀ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 4

ਪ੍ਰਸ਼ਨ 16.
ਅੰਕਿਤ ਰੇਖਾ ਚਿੱਤਰ ਖਿੱਚ ਕੇ ਕਿਸੇ ਬਿਜਲੀ ਜਨਰੇਟਰ ਦਾ ਮੂਲ ਸਿਧਾਂਤ ਅਤੇ ਕਾਰਜ ਵਿਧੀ ਸਪੱਸ਼ਟ ਕਰੋ । ਇਸ ਵਿੱਚ ਬੁਰਸ਼ਾਂ ਦਾ ਕੀ ਕੰਮ ਹੈ ?
ਜਾਂ
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਬਿਜਲੀ ਜਨਰੇਟਰ ਦਾ ਸਿਧਾਂਤ, ਰਚਨਾ ਤੇ ਕਾਰਜ ਵਿਧੀ ਸਮਝਾਓ ।
ਉੱਤਰ-
ਪਰਤਵੀਂ ਧਾਰਾ ਡਾਇਨਮੋ ਜਾਂ ਬਿਜਲੀ ਜਨਰੇਟਰ- ਬਿਜਲੀ ਜਨਰੇਟਰ ਇੱਕ ਅਜਿਹਾ ਯੰਤਰ ਹੈ ਜਿਹੜਾ ਯੰਤਰਿਕ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲਦਾ ਹੈ । ਇਸ ਦਾ ਕਾਰਜ ਫੈਰਾਡੇ ਦੇ ਬਿਜਲੀ ਚੁੰਬਕੀ ਪ੍ਰੇਰਣ ਦੇ ਸਿਧਾਂਤ ਤੇ ਨਿਰਭਰ ਹੈ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 5
ਸਿਧਾਂਤ – ਜਦੋਂ ਕਿਸੇ ਬੰਦ ਕੁੰਡਲੀ (ਚਾਲਕ) ਨੂੰ ਕਿਸੇ ਸ਼ਕਤੀਸ਼ਾਲੀ ਚੁੰਬਕੀ ਖੇਤਰ ਵਿੱਚ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ ਤਾਂ ਉਸ ਵਿਚੋਂ ਗੁਜ਼ਰਨ ਵਾਲੀਆਂ ਚੁੰਬਕੀ ਬਲ ਰੇਖਾਵਾਂ (ਚੁੰਬਕੀ ਫਲੈਕਸ) ਵਿੱਚ ਲਗਾਤਾਰ ਪਰਿਵਰਤਨ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਕੁੰਡਲੀ ਵਿੱਚ ਬਿਜਲੀ ਧਾਰਾ ਪ੍ਰਮ੍ਰਿਤ ਹੋ ਜਾਂਦੀ ਹੈ । ਕੁੰਡਲੀ ਨੂੰ ਘੁਮਾਉਣ ਲਈ ਕੀਤਾ ਗਿਆ ਯੰਤਰਿਕ ਕਾਰਜ ਕੁੰਡਲੀ ਵਿੱਚ ਬਿਜਲੀ ਉਰਜਾ ਦੇ ਰੂਪ ਵਿੱਚ ਵਿਖਾਈ ਦਿੰਦਾ ਹੈ ।

ਫਲੇਮਿੰਗ ਦਾ ਸੱਜੇ ਹੱਥ ਦਾ ਨਿਯਮ – ਆਪਣੇ ਸੱਜੇ ਹੱਥ ਦੇ ਅੰਗੂਠੇ, ਪਹਿਲੀ ਉਂਗਲੀ, ਦੂਜੀ ਵਿਚਕਾਰਲੀ ਉਂਗਲੀ ਨੂੰ ਇਸ ਤਰ੍ਹਾਂ ਫੈਲਾਓ ਕਿ ਤਿੰਨੋਂ ਇੱਕ-ਦੂਜੇ ਨਾਲ ਸਮਕੋਣ ਬਣਾਉਣ ਤਾਂ ਪਹਿਲੀ ਉਂਗਲੀ ਚੁੰਬਕੀ ਖੇਤਰ ਵੱਲ ਸੰਕੇਤ ਕਰਦੀ ਹੈ, ਅੰਗੁਠਾ ਚਾਲਕ ਦੀ ਗਤੀ ਦੀ ਦਿਸ਼ਾ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਦੂਜੀ ਉੱਗਲੀ ਕੁੰਡਲੀ ਵਿੱਚ ਉਤਪੰਨ ਹੋਈ ਬਿਜਲਈ ਧਾਰਾ ਦੀ ਦਿਸ਼ਾ ਦਰਸਾਉਂਦੀ ਹੈ ।

ਰਚਨਾ (ਬਨਾਵਟ)- ਕਿਸੇ ਸਾਧਾਰਨ ਪਰਤਵੀਂ ਜੈਨਰੇਟਰ ਦੇ ਹੇਠ ਲਿਖੇ ਮੁੱਖ ਭਾਗ ਹੁੰਦੇ ਹਨ :-

  • ਆਰਮੇਚਰ (Armature) – ਇਸ ਵਿੱਚ ਨਰਮ ਲੋਹੇ ਦੀ ਕੋਰ ਤੇ ਤਾਂਬੇ ਦੀ ਰੋਧਕ ਤਾਰ ਦੇ ਬਹੁਤ ਲਪੇਟਾਂ ਵਾਲੀ ਆਇਤਾਕਾਰ ਕੁੰਡਲੀ ABCD ਹੁੰਦੀ ਹੈ ਜਿਸ ਨੂੰ ਆਰਮੇਚਰ ਕਹਿੰਦੇ ਹਨ । ਇਸ ਨੂੰ ਧੂਰੀ ਤੇ ਲਗਾਇਆ ਜਾਂਦਾ ਹੈ ਜਿਹੜੀ ਘੁਮਾਈ ਜਾ ਸਕਦੀ ਹੈ ।
  • ਖੇਤਰ ਚੁੰਬਕ (Field Magnet) – ਕੁੰਡਲੀ ਨੂੰ ਸ਼ਕਤੀਸ਼ਾਲੀ ਚੁੰਬਕੀ ਧਰੁਵਾਂ ਵਿੱਚ ਸਥਾਪਿਤ ਕੀਤਾ ਜਾਂਦਾ ਹੈ । ਛੋਟੇ ਜੈਨਰੇਟਰਾਂ ਵਿੱਚ ਸਥਾਈ ਚੁੰਬਕ ਲਗਾਏ ਜਾਂਦੇ ਹਨ, ਪਰੰਤੂ ਵੱਡੇ ਜੈਨਰੇਟਰਾਂ ਵਿੱਚ ਬਿਜਲੀ ਚੁੰਬਕ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਹੜਾ ਚੁੰਬਕੀ ਖੇਤਰ ਉਤਪੰਨ ਕਰਦਾ ਹੈ ।
  • ਸਲਿੱਪ ਰਿੰਗ (Slip Rings) – ਧਾਤੂ ਦੇ ਦੋ ਖੋਖਲੇ ਰਿੰਗ R1 ਅਤੇ R2 ਨੂੰ ਕੁੰਡਲੀ ਨੂੰ ਧੂਰੀ ਉੱਪਰ ਲਗਾਇਆ ਜਾਂਦਾ ਹੈ । ਕੁੰਡਲੀ ਦੀਆਂ ਭੁਜਾਵਾਂ A B ਅਤੇ CD ਨੂੰ ਕ੍ਰਮਵਾਰ ਇਨ੍ਹਾਂ ਨਾਲ ਜੋੜ ਦਿੱਤਾ ਜਾਂਦਾ ਹੈ । ਆਰਮੇਚਰ ਦੇ ਘੁੰਮਣ ਨਾਲ R1 ਅਤੇ R2 ਵੀ ਇਸ ਨਾਲ ਘੁੰਮਦੇ ਹਨ ।
  • ਕਾਰਬਨ ਬੁਰਸ਼ (Carbon Brush) – ਦੋ ਕਾਰਬਨ ਬਰੁਸ਼ B1 ਅਤੇ B2 ਦੁਆਰਾ ਬਿਜਲਈ ਧਾਰਾ ਨੂੰ ਲੋਡ ਤੱਕ ਲਿਜਾਇਆ ਜਾਂਦਾ ਹੈ । ਚਿੱਤਰ ਵਿੱਚ ਇਸ ਨੂੰ ਗੈਲਵੈਨੋਮੀਟਰ ਨਾਲ ਜੋੜਿਆ ਗਿਆ ਹੈ ਜਿਹੜਾ ਬਿਜਲਈ ਧਾਰਾ ਨੂੰ ਮਾਪਦਾ ਹੈ !

ਕਾਰਜ ਵਿਧੀ (Working) – ਜਦੋਂ ਕੁੰਡਲੀ ਨੂੰ ਚੁੰਬਕ ਦੇ ਧਰੁਵਾਂ N ਅਤੇ S ਦੇ ਵਿੱਚ ਘੜੀ ਦੀ ਸੂਈ ਦੇ ਵਿਪਰੀਤ ਦਿਸ਼ਾ (Anticlockwise) ਵਿੱਚ ਘੁਮਾਇਆ ਜਾਂਦਾ ਹੈ ਤਾਂ AB ਅਤੇ CD ਉੱਪਰ ਵੱਲ ਗਤੀ ਕਰਦੀ ਹੈ । ਉੱਤਰੀ ਧਰੁਵ ਦੇ ਨੇੜੇ ਜਾ AB ਚੁੰਬਕੀ ਰੇਖਾਵਾਂ ਨੂੰ ਕੱਟਦੀ ਹੈ ਅਤੇ CD ਤੇ ਦੱਖਣੀ ਧਰੁਵ ਦੇ ਨੇੜੇ ਚੁੰਬਕੀ ਬਲ ਰੇਖਾਵਾਂ ਨੂੰ ਕੱਟਦੀ ਹੈ । ਇਸ ਤੋਂ AB ਅਤੇ DC ਵਿੱਚ ਕ੍ਰਿਤ ਬਿਜਲਈ ਧਾਰਾ ਉਤਪੰਨ ਹੁੰਦੀ ਹੈ । ਫਲੇਮਿੰਗ ਦੇ ਸੱਜੇ ਹੱਥ ਦੇ ਨਿਯਮ ਅਨੁਸਾਰ ਬਿਜਲਈ ਧਾਰਾ 8 ਤੋਂ A ਅਤੇ D ਤੋਂ c ਵੱਲ ਪ੍ਰਵਾਹ ਕਰਦੀ ਹੈ । ਪ੍ਰਭਾਵੀ ਬਿਜਲਈ ਧਾਰਾ DCBA ਦੀ ਦਿਸ਼ਾ ਵਿੱਚ ਵਹਿੰਦੀ ਹੈ । ਅੱਧੇ ਚੱਕਰ ਤੋਂ ਬਾਅਦ ਕੁੰਡਲੀ ਦੀਆਂ ਭੁਜਾਵਾਂ AB ਅਤੇ DC ਆਪਣੀ ਸਥਿਤੀ ਬਦਲ ਲੈਂਦੀਆਂ ਹਨ । AB ਸੱਜੇ ਪਾਸੇ ਅਤੇ DC ਖੱਬੇ ਪਾਸੇ ਹੋ ਜਾਂਦੀ ਹੈ ਜਿਸ ਕਰਕੇ AB ਉੱਪਰ ਵੱਲ ਅਤੇ DC ਹੇਠਾਂ ਵੱਲ ਜਾਂਦੀਆਂ ਹਨ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 6
ਇਸ ਵਿਵਸਥਾ ਵਿੱਚ ਇੱਕ ਬੁਰਸ਼ ਹਮੇਸ਼ਾ ਉਸ ਬਾਜੂ ਨਾਲ ਸੰਪਰਕ ਵਿੱਚ ਰਹਿੰਦਾ ਹੈ ਜਿਹੜੀ ਚੁੰਬਕੀ ਖੇਤਰ ਵਿੱਚ ਉੱਪਰ ਵੱਲ਼ ਗਤੀ ਕਰਦੀ ਹੈ ਅਤੇ ਦੂਜਾ ਬਰੁਸ਼ ਹਮੇਸ਼ਾ ਹੇਠਾਂ ਵੱਲ ਗਤੀ ਕਰਨ ਵਾਲੀ ਬਾਜੂ ਦੇ ਸੰਪਰਕ ਵਿੱਚ ਰਹਿੰਦਾ ਹੈ ।

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 17.
ਬਿਜਲੀ-ਸ਼ਾਰਟ ਸਰਕਟ ਕਦੋਂ ਹੁੰਦਾ ਹੈ ?
ਉੱਤਰ-
ਜਦੋਂ ਕਿਸੇ ਘਰੇਲੂ ਜਾਂ ਉਦਯੋਗਿਕ ਸਰਕਟ ਵਿੱਚ ਲਾਈਵ ਤਾਰ (ਜੀਵਤ ਜਾਂ ਫੇਜ਼ ਤਾਰ) ਅਤੇ ਨਿਊਟਰਲ ਤਾਰਾਂ ਆਪਸ ਵਿੱਚ ਜੁੜ ਜਾਂਦੀਆਂ ਹਨ ਤਾਂ ਸਰਕਟ ਸ਼ਾਰਟ ਹੋ (ਟੁੱਟ) ਜਾਂਦਾ ਹੈ । ਇਸ ਅਵਸਥਾ ਵਿੱਚ ਸਰਕਟ ਦਾ ਪ੍ਰਤਿਰੋਧ ਸਮਾਪਤ (ਜ਼ੀਰੋ) ਹੋ ਜਾਂਦਾ ਹੈ ਜਿਸ ਕਰਕੇ ਬਿਜਲਈ ਧਾਰਾ ਦੀ ਸਮਰੱਥਾ ਅਚਾਨਕ ਬਹੁਤ ਜ਼ਿਆਦਾ ਹੋ ਜਾਂਦੀ ਹੈ ।

ਪ੍ਰਸ਼ਨ 18.
ਭੋ-ਤਾਰ ਦਾ ਕੀ ਕਾਰਜ ਹੈ ? ਧਾਤ ਵਾਲੇ ਯੰਤਰਾਂ ਨੂੰ ਭੋ-ਸੰਪਰਕ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਤੋਂ-ਤਾਰ ਤਾਰ – ਘਰੇਲੁ ਬਿਜਲੀ ਸਰਕਟ ਵਿੱਚ ਲਾਈਵ ਅਤੇ ਨਿਊਟਰਲ ਤਾਰਾਂ ਦੇ ਨਾਲ ਤੀਸਰੀ ਤਾਰ ਵੀ ਲੱਗੀ ਹੁੰਦੀ ਹੈ । ਇਸ ਤਾਰ ਦਾ ਸੰਪਰਕ ਘਰ ਦੇ ਨੇੜੇ ਧਰਤੀ ਹੇਠਾਂ ਗਹਿਰਾਈ ਤੇ ਦੱਬੀ ਹੋਈ ਧਾਤ ਦੀ ਪਲੇਟ ਨਾਲ ਹੁੰਦਾ ਹੈ । ਇਸ ਤਾਰ ਦਾ ਕਵਰ ਹਰੇ ਰੰਗ ਦਾ ਹੁੰਦਾ ਹੈ । ਇਸ ਤਾਰ ਨੂੰ ਭੋ-ਸੰਪਰਕ ਤਾਰ ਕਹਿੰਦੇ ਹਨ । ਇਹ ਤਾਰ ਬਿਜਲਈ ਧਾਰਾ ਨੂੰ ਘੱਟ ਤਿਰੋਧ ਵਾਲਾ ਚਾਲਨ ਪੱਥ ਪ੍ਰਦਾਨ ਕਰਦੀ ਹੈ ।

ਧਾਤ ਦੇ ਉਪਕਰਨਾਂ ਜਿਵੇਂ ਬਿਜਲੀ ਸ, ਫਰਿਜ਼, ਟੋਸਟਰ ਆਦਿ ਨੂੰ ਭੋ-ਸੰਪਰਕ ਤਾਰ ਨਾਲ ਜੋੜ ਦਿੱਤਾ ਜਾਂਦਾ ਹੈ। ਇਸ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਉਪਕਰਨ ਦੀ ਬਾਡੀ ਵਿੱਚੋਂ ਬਿਜਲੀ ਧਾਰਾ ਗੁਜ਼ਰਨ ਨਾਲ ਬਾਡੀ ਦਾ ਟੈਂਸ਼ਲ ਧਰਤੀ ਦੇ ਪੁਟੈਂਸ਼ਲ ਦੇ ਬਰਾਬਰ ਬਣਾ ਦਿੱਤਾ ਗਿਆ ਹੈ । ਇਸ ਨਾਲ ਉਪਕਰਨ ਦੀ ਵਰਤੋਂ ਕਰ ਰਹੇ ਵਿਅਕਤੀ ਨੂੰ ਬਿਜਲੀ ਦਾ ਝੱਟਕਾ ਲੱਗਣ ਦਾ ਖ਼ਤਰਾ ਨਹੀਂ ਰਹਿੰਦਾ ਹੈ ।

Science Guide for Class 10 PSEB ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਚੁੰਬਕ ਦੇ ਨੇੜੇ ਲਿਆਉਣ ਤੇ ਦਿਸ਼ਾ ਸੂਚਕ ਦੀ ਸੂਈ ਵਿਖੇਪਿਤ ਕਿਉਂ ਹੋ ਜਾਂਦੀ ਹੈ ?
ਉੱਤਰ-
ਚੁੰਬਕ ਦੇ ਨੇੜੇ ਲਿਆਉਣ ‘ਤੇ ਚੁੰਬਕ ਦਾ ਚੁੰਬਕੀ ਖੇਤਰ ਦਿਸ਼ਾ ਸੂਚਕ ਦੀ ਸੂਈ ਜੋ ਇੱਕ ਪ੍ਰਕਾਰ ਦਾ ਛੋਟਾ ਚੁੰਬਕ ਹੈ, ਤੇ ਬਲ ਦਾ ਜੋੜਾ (ਬਲ-ਯੁਗਮ ਲਗਾਉਂਦਾ ਹੈ ਜਿਸ ਤੋਂ ਸੂਈ ਵਿਖੇਪਿਤ ਹੋ ਜਾਂਦੀ ਹੈ ।

ਪ੍ਰਸ਼ਨ 2.
ਕਿਸੇ ਛੜ ਚੁੰਬਕ ਦੇ ਚਾਰੋਂ ਪਾਸੇ ਚੁੰਬਕੀ ਖੇਤਰ ਰੇਖਾਵਾਂ ਖਿੱਚੋ ।
ਉੱਤਰ-
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 7

ਪ੍ਰਸ਼ਨ 3.
ਚੁੰਬਕੀ ਖੇਤਰ ਰੇਖਾਵਾਂ ਦੇ ਗੁਣਾਂ ਦੀ ਸੂਚੀ ਬਣਾਓ ।
ਉੱਤਰ-
ਚੁੰਬਕੀ ਖੇਤਰ ਰੇਖਾਵਾਂ ਦੇ ਗੁਣ-

  1. ਚੁੰਬਕ ਦੇ ਬਾਹਰ ਚੁੰਬਕੀ ਖੇਤਰ ਰੇਖਾਵਾਂ ਉੱਤਰੀ ਧਰੁਵ ਤੋਂ ਦੱਖਣੀ ਧਰੁਵ ਵੱਲ ਅਤੇ ਚੁੰਬਕ ਦੇ ਅੰਦਰ ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ ਜਾਂਦੀਆਂ ਹਨ ।
  2. ਚੁੰਬਕੀ ਖੇਤਰ ਦੀ ਬਲ ਰੇਖਾ ਦੇ ਕਿਸੇ ਬਿੰਦੂ ਤੇ ਖਿੱਚੀ ਗਈ ਸਪੱਰਸ਼ ਰੇਖਾ (ਟੇਜੇਂਟ) ਉਸ ਬਿੰਦੂ ਤੇ ਚੁੰਬਕੀ ਖੇਤਰ ਦੀ ਦਿਸ਼ਾ ਦਰਸਾਉਂਦੀ ਹੈ ।
  3. ਕੋਈ ਦੋ ਚੁੰਬਕੀ ਖੇਤਰ ਬਲ ਰੇਖਾਵਾਂ ਆਪਸ ਵਿੱਚ ਇੱਕ-ਦੂਜੇ ਨੂੰ ਨਹੀਂ ਕੱਟਦੀਆਂ ਕਿਉਂਕਿ ਇਸ ਬਿੰਦੂ ਤੇ ਚੁੰਬਕੀ ਖੇਤਰ ਦੀਆਂ ਦੋ ਦਿਸ਼ਾਂਵਾਂ ਸੰਭਵ ਨਹੀਂ ਹਨ ।
  4. ਕਿਸੇ ਥਾਂ ਤੇ ਚੁੰਬਕੀ ਖੇਤਰ ਰੇਖਾਵਾਂ ਦੀ ਸੰਘਣਤਾ ਉਸ ਥਾਂ ‘ਤੇ ਚੁੰਬਕੀ ਖੇਤਰ ਦੀ ਤੀਬਰਤਾ ਦੇ ਸਿੱਧਾ ਅਨੁਪਾਤੀ ਹੁੰਦੀ ਹੈ ।
  5. ਇੱਕ-ਸਮਾਨ ਚੁੰਬਕੀ ਖੇਤਰ ਦੀਆਂ ਚੁੰਬਕੀ ਰੇਖਾਵਾਂ ਇੱਕ-ਦੂਜੇ ਦੇ ਸਮਾਨ-ਅੰਤਰ ਅਤੇ ਸਮਾਨ ਦੂਰੀ ‘ਤੇ ਹੁੰਦੀਆਂ ਹਨ ।

ਪ੍ਰਸ਼ਨ 4.
ਦੋ ਚੁੰਬਕੀ ਖੇਤਰ ਰੇਖਾਵਾਂ ਇੱਕ ਦੂਜੇ ਨੂੰ ਕਿਉਂ ਨਹੀਂ ਕੱਟਦੀਆਂ ?
ਉੱਤਰ-
ਜੇਕਰ ਦੋ ਚੁੰਬਕੀ ਖੇਤਰ ਰੇਖਾਵਾਂ ਇੱਕ ਦੂਜੇ ਨੂੰ ਕੱਟਣਗੀਆਂ ਤਾਂ ਉਸ ਬਿੰਦੂ ਤੇ ਖੇਤਰ ਦੀਆਂ ਦੋ ਦਿਸ਼ਾਵਾਂ ਹੋਣਗੀਆਂ ਜੋ ਅਸੰਭਵ ਹੈ ਅਤੇ ਦਿਸ਼ਾ ਸੂਚਕ ਸੂਈ ਇਸ ਬਿੰਦੂ ‘ਤੇ ਰੱਖਣ ਨਾਲ ਚੁੰਬਕੀ ਸੂਈ ਦੋ ਦਿਸ਼ਾਵਾਂ ਵੱਲ ਸੰਕੇਤ ਕਰੇਗੀ ਜੋ ਸੰਭਵ ਨਹੀਂ ਹੈ ।

ਪ੍ਰਸ਼ਨ 5.
ਮੇਜ਼ ਦੇ ਤਲ ਤੇ ਪਏ ਤਾਰ ਦੇ ਗੋਲਾਕਾਰ ਲੂਪ ਤੇ ਵਿਚਾਰ ਕਰੋ । ਮੰਨ ਲਓ ਇਸ ਲੂਪ ਵਿੱਚ ਕਲਾਕਵਾਈਜ਼ ਬਿਜਲੀ ਧਾਰਾ ਪ੍ਰਵਾਹਿਤ ਹੋ ਰਹੀ ਹੈ । ਸੱਜੇ ਹੱਥ ਅੰਗੂਠਾ ਨਿਯਮ ਲਾਗੂ ਕਰਕੇ ਲੂਪ ਦੇ ਅੰਦਰ ਅਤੇ ਬਾਹਰ ਚੁੰਬਕੀ ਖੇਤਰ ਦੀ ਦਿਸ਼ਾ ਗਿਆਤ ਕਰੋ ।
ਉੱਤਰ-
ਚਿੱਤਰ ਅਨੁਸਾਰ ਮੇਜ਼ ਦੇ ਤਲ ਤੇ ਤਾਰ ਦਾ ਗੋਲਾਕਾਰ ਲੂਪ ਜਿਸ ਵਿੱਚ ਕਲਾਕਵਾਈਜ਼ (ਸੱਜੇ ਗੇੜ ਵਾਲੀ) ਬਿਜਲੀ ਧਾਰਾ ਪ੍ਰਵਾਹਿਤ ਹੋ ਰਹੀ ਹੈ । ਇਹ ਸੱਜੇ ਹੱਥ ਅੰਗੁਠਾ ਨਿਯਮ ਲਾਗੂ ਕਰਕੇ ਉਂਗਲੀਆਂ ਦੇ ਮੁੜਨ ਦੀ ਦਿਸ਼ਾ ਚੁੰਬਕੀ ਖੇਤਰ ਦੀ ਦਿਸ਼ਾ ਦਰਸਾਏਗੀ । ਚਿੱਤਰ ਤੋਂ ਸਪੱਸ਼ਟ ਹੈ ਕਿ ਲੂਪ ਦੇ ਅੰਦਰ ਚੁੰਬਕੀ ਖੇਤਰ ਲੂਪ ਦੇ ਤਲ ਦੇ ਲੰਬੇ-ਦਾਅ ਉੱਪਰ ਤੋਂ ਹੇਠਾਂ ਵੱਲ ਹੋਵੇਗੀ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 8

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 6.
ਕਿਸੇ ਦਿੱਤੇ ਗਏ ਖੇਤਰ ਵਿੱਚ ਚੁੰਬਕੀ ਖੇਤਰ ਇੱਕ ਸਮਾਨ ਹੈ । ਇਸ ਨੂੰ ਵਿਖਾਉਣ ਲਈ ਰੇਖਾ-ਚਿੱਤਰ ਖਿੱਚੋ !
ਉੱਤਰ-
ਇੱਕ ਸਮਾਨ ਚੁੰਬਕੀ ਖੇਤਰ ਨੂੰ ਸਮਾਨ-ਅੰਤਰ ਬਲ ਰੇਖਾਵਾਂ ਦੁਆਰਾ ਦਰਸਾਇਆ ਜਾਂਦਾ ਹੈ । ਇਸ ਲਈ ਇਸ ਨੂੰ ਹੇਠਾਂ ਦਿੱਤੇ ਚਿੱਤਰ ਵਾਂਗ ਦਰਸਾਇਆ ਜਾਵੇਗਾ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 9

ਪ੍ਰਸ਼ਨ 7.
ਠੀਕ ਵਿਕਲਪ ਚੁਣੋ : ਕਿਸੇ ਬਿਜਲੀ ਧਾਰਾ ਵਾਲੀ ਸਿੱਧੀ, ਲੰਬੀ ਸੋਲੀਨਾਇਡ ਦੇ ਅੰਦਰ ਚੁੰਬਕੀ ਖੇਤਰ :
(a) ਜ਼ੀਰੋ ਹੁੰਦਾ ਹੈ ।
(b) ਇਸ ਦੇ ਸਿਰੇ ਵੱਲ ਜਾਣ ਨਾਲ ਘੱਟਦਾ ਹੈ ।
(c) ਇਸ ਦੇ ਸਿਰੇ ਵੱਲ ਜਾਣ ਨਾਲ ਵਧਦਾ ਹੈ ।
(d) ਸਾਰੇ ਬਿੰਦੁਆਂ ਉੱਤੇ ਬਰਾਬਰ ਹੁੰਦਾ ਹੈ ।
ਉੱਤਰ-
(c) ਇਸ ਦੇ ਸਿਰੇ ਵੱਲ ਜਾਣ ਨਾਲ ਵਧਦਾ ਹੈ ।

ਪ੍ਰਸ਼ਨ 8.
ਕਿਸੇ ਪ੍ਰੋਟਾਨ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਗੁਣ ਕਿਸੇ ਚੁੰਬਕੀ ਖੇਤਰ ਵਿੱਚ ਸੁਤੰਤਰ ਗਤੀ ਕਰਦੇ ਸਮੇਂ । ਪਰਿਵਰਤਿਤ ਹੋ ਜਾਂਦਾ ਹੈ ? (ਇੱਥੇ ਇੱਕ ਤੋਂ ਵੱਧ ਉੱਤਰ ਹੋ ਸਕਦੇ ਹਨ ।)
(a) ਪੁੰਜ
(b) ਚਾਲ
(c) ਵੇਗ
(d) ਮੋਮੈਂਟਮ ।
ਉੱਤਰ-
(c) ਵੇਗ ਅਤੇ (d) ਮੋਮੈਂਟਮ ।

ਪ੍ਰਸ਼ਨ 9.
ਕਿਰਿਆ 13.7 ਵਿੱਚ ਤੁਹਾਡੇ ਵਿਚਾਰ ਵਿੱਚ ਛੜ AB ਦਾ ਵਿਸਥਾਪਨ ਕਿਸ ਪ੍ਰਕਾਰ ਪ੍ਰਭਾਵਿਤ ਹੋਵੇਗਾ ਜੇਕਰ :
(i) ਛੜ AB ਵਿੱਚ ਪ੍ਰਵਾਹਿਤ ਬਿਜਲੀ ਧਾਰਾ ਵਿੱਚ ਵਾਧਾ ਜਾਵੇ ।
(ii) ਵਾਧਾ ਇੱਕ ਪ੍ਰਬਲ ਨਾਲ ਚੁੰਬਕ ਪ੍ਰਯੋਗ ਕੀਤਾ ਜਾਵੇ ।
(ii) ਛੜ AB ਦੀ ਲੰਬਾਈ ਵਿੱਚ ਵਾਧਾ ਕਰ ਦਿੱਤਾ ਜਾਵੇ ।
ਉੱਤਰ-
(i) ਛੜ ਦਾ ਵਿਸਥਾਪਨ ਵੱਧ ਜਾਵੇਗਾ ਕਿਉਂਕਿ ਛੜ ਤੇ ਲੱਗ ਰਿਹਾ ਬਲ ਪ੍ਰਵਾਹਿਤ ਬਿਜਲਈ ਧਾਰਾ ਦੇ ਸਿੱਧਾ ਅਨੁਪਾਤੀ ਹੁੰਦਾ ਹੈ ।
(ii) ਛੜ ਦਾ ਵਿਸਥਾਪਨ ਵੱਧ ਜਾਵੇਗਾ, ਕਿਉਂਕਿ ਛੜ ਤੇ ਲੱਗ ਰਿਹਾ ਬਲ ਚੁੰਬਕੀ ਖੇਤਰ ਦੇ ਸਿੱਧਾ ਅਨੁਪਾਤੀ ਹੁੰਦਾ ਹੈ ।
(iii) ਛੜ ਦਾ ਵਿਸਥਾਪਨ ਵੱਧ ਜਾਵੇਗਾ, ਕਿਉਂਕਿ ਇਸ ਤੇ ਲੱਗ ਰਿਹਾ ਬਲ ਛੜ ਦੀ ਲੰਬਾਈ ਦੇ ਸਿੱਧਾ ਅਨੁਪਾਤੀ ਹੁੰਦਾ ਹੈ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 10

ਪ੍ਰਸ਼ਨ 10.
ਪੱਛਮ ਦੇ ਵੱਲ ਪਰਖੇਪਿਤ ਕੋਈ ਧਨਚਾਰਜਿਤ ਕਣ (ਐਲਫਾ ਕਣ ਕਿਸੇ ਚੁੰਬਕੀ ਖੇਤਰ ਦੁਆਰਾ ਉੱਤਰ ਵੱਲ ਵਿਖੇਪਿਤ ਹੋ ਜਾਂਦਾ ਹੈ । ਚੁੰਬਕੀ ਖੇਤਰ ਦੀ ਦਿਸ਼ਾ ਹੈ :
(a) ਦੱਖਣ ਵੱਲ
(b) ਪੂਰਬ ਵੱਲ
(c) ਹੇਠਾਂ ਵੱਲ
(d) ਉੱਪਰ ਵੱਲ ।
ਉੱਤਰ-
(d) ਉੱਪਰ ਵੱਲ (ਅਜਿਹਾ ਫਲੇਮਿੰਗ ਦੇ ਖੱਬੇ ਹੱਥ ਦੇ ਨਿਯਮ ਅਨੁਸਾਰ ਹੈ ।)

ਪ੍ਰਸ਼ਨ 11.
ਫਲੇਮਿੰਗ ਦਾ ਖੱਬਾ ਹੱਥ ਨਿਯਮ ਲਿਖੋ ।
ਜਾਂ
ਬਲ
ਫਲੇਮਿੰਗ ਦਾ ਖੱਬੇ ਹੱਥ ਦਾ ਨਿਯਮ ਲਿਖੋ । ਚਿੱਤਰ ਵੀ ਬਣਾਓ ।
ਉੱਤਰ-
ਫਲੇਮਿੰਗ ਦਾ ਖੱਬਾ ਹੱਥ ਨਿਯਮ-ਇਸ ਨਿਯਮ ਦੇ ਅਨੁਸਾਰ “ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠੇ ਨੂੰ ਇਸ ਪ੍ਰਕਾਰ ਫੈਲਾਓ ਕਿ ਇਹ ਤਿੰਨੋਂ ਇੱਕ ਦੂਜੇ ਦੇ ਪਰਸਪਰ ਲੰਬ ਰੂਪ ਵਿੱਚ ਹੋਣ, ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ, ਵਿਚਕਾਰਲੀ ਉਂਗਲੀ ਚਾਲਕ ਵਿੱਚ ਪ੍ਰਵਾਹਿਤ ਬਿਜਲਈ ਧਾਰਾ ਦੀ ਦਿਸ਼ਾ ਵਿੱਚ ਸੰਕੇਤ ਕਰਦੀ ਹੈ ਤਾਂ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਜਾਂ ਚਾਲਕ ਉੱਤੇ ਲੱਗ ਰਹੇ ਬਲ ਦੀ ਦਿਸ਼ਾ ਵੱਲ ਸੰਕੇਤ ਕਰੇਗਾ ।”
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 11

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 12.
ਬਿਜਲਈ ਮੋਟਰ ਦਾ ਕੀ ਸਿਧਾਂਤ ਹੈ ?
ਉੱਤਰ-
ਬਿਜਲਈ ਮੋਟਰ ਦਾ ਸਿਧਾਂਤ-ਜਦੋਂ ਕਿਸੇ ਕੁੰਡਲੀ ਨੂੰ ਚੁੰਬਕੀ ਖੇਤਰ ਵਿੱਚ ਰੱਖ ਕੇ ਉਸ ਵਿਚੋਂ ਬਿਜਲਈ ਧਾਰਾ ਪ੍ਰਵਾਹਿਤ ਕੀਤੀ ਜਾਂਦੀ ਹੈ ਤਾਂ ਕੁੰਡਲੀ ਉੱਪਰ ਇੱਕ ਬਲ ਦਾ ਜੋੜਾ (ਬਲ ਯੁਗਮ) ਕਾਰਜ ਕਰਨ ਲਗਦਾ ਹੈ ਜਿਹੜਾ ਕੁੰਡਲੀ ਨੂੰ ਉਸ ਦੇ ਧੁਰੇ ਦੁਆਲੇ ਘੁਮਾਉਣ ਲੱਗ ਪੈਂਦਾ ਹੈ, ਜੇਕਰ ਕੁੰਡਲੀ ਘੁੰਮਣ ਲਈ ਸੁਤੰਤਰ ਹੋਵੇ ।

ਪ੍ਰਸ਼ਨ 13.
ਬਿਜਲਈ ਮੋਟਰ ਵਿੱਚ ਸਪਲਿਟ ਰਿੰਗ ਦੀ ਕੀ ਮਹੱਤਤਾ ਹੈ ?
ਉੱਤਰ-
ਬਿਜਲਈ ਮੋਟਰ ਵਿੱਚ ਸਪਲਿਟ ਰਿੰਗ ਦੀ ਮਹੱਤਤਾ – ਬਿਜਲਈ ਮੋਟਰ ਵਿੱਚ ਸਪਲਿਟ ਰਿੰਗ (ਛੱਲੇ) ਦਾ ਕੰਮ ਕੁੰਡਲੀ ਵਿਚੋਂ ਪ੍ਰਵਾਹਿਤ ਬਿਜਲੀ ਧਾਰਾ ਦੀ ਦਿਸ਼ਾ ਨੂੰ ਬਦਲਣਾ ਹੈ (ਅਰਥਾਤ ਦਿਸ਼ਾ ਪਰਿਵਰਤਨ ਦਾ ਕੰਮ ਕਰਦੇ ਹਨ) । ਜਦੋਂ ਕੁੰਡਲੀ ਅੱਧਾ ਚੱਕਰ ਪੂਰਾ ਕਰ ਲੈਂਦੀ ਹੈ ਤਾਂ ਸਪਲਿਟ ਰਿੰਗ ਦਾ ਇੱਕ ਪਾਸਿਓਂ ਬੁਰਸ਼ ਨਾਲ ਸੰਪਰਕ ਸਮਾਪਤ ਹੋ ਕੇ ਦੂਜੇ ਪਾਸੇ ਜੁੜ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਕੁੰਡਲੀ ਵਿੱਚ ਬਿਜਲਈ ਧਾਰਾ ਦੀ ਦਿਸ਼ਾ ਹਮੇਸ਼ਾ ਇਸ ਤਰ੍ਹਾਂ ਬਣੀ ਰਹਿੰਦੀ ਹੈ ਕਿ ਕੁੰਡਲੀ ਇੱਕ ਹੀ ਦਿਸ਼ਾ ਵਿੱਚ ਚੱਕਰ ਲਾਉਂਦੀ ਰਹਿੰਦੀ ਹੈ । ਜੇਕਰ ਬਿਜਲਈ ਮੋਟਰ ਵਿੱਚ ਸਪਲਿਟ ਰਿੰਗ ਨਾ ਲੱਗੇ ਹੋਣ ਤਾਂ ਮੋਟਰ ਅੱਧਾ ਚੱਕਰ ਲਗਾ ਕੇ ਰੁੱਕ ਜਾਵੇਗੀ ।

ਪ੍ਰਸ਼ਨ 14.
ਕਿਸੇ ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਰਿਤ ਕਰਨ ਦੇ ਢੰਗ ਸਪੱਸ਼ਟ ਕਰੋ ।
ਉੱਤਰ-
ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਰਿਤ ਕਰਨ ਦੇ ਵਿਭਿੰਨ ਢੰਗ-

  1. ਕੁੰਡਲੀ ਨੂੰ ਇੱਕ ਥਾਂ ‘ਤੇ ਸਥਿਰ ਰੱਖ ਕੇ, ਛੜ ਚੁੰਬਕ ਨੂੰ ਕੁੰਡਲੀ ਵੱਲ ਲਿਆ ਕੇ ਜਾਂ ਫਿਰ ਕੁੰਡਲੀ ਤੋਂ ਦੂਰ ਲਿਜਾ ‘ ਕੇ ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਰਿਤ ਕੀਤੀ ਜਾ ਸਕਦੀ ਹੈ ।
  2. ਚੁੰਬਕ ਨੂੰ ਸਥਿਰ ਰੱਖ ਕੇ ਕੁੰਡਲੀ ਨੂੰ ਚੁੰਬਕ ਵੱਲ ਜਾਂ ਇਸ ਤੋਂ ਦੂਰ ਲਿਜਾ ਕੇ ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਮ੍ਰਿਤ ਕੀਤੀ ਜਾ ਸਕਦੀ ਹੈ ।
  3. ਕੁੰਡਲੀ ਨੂੰ ਕਿਸੇ ਚੁੰਬਕੀ ਖੇਤਰ ਵਿੱਚ ਘੁਮਾ ਕੇ ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਰਿਤ ਕੀਤੀ ਜਾ ਸਕਦੀ ਹੈ ।
  4. ਇੱਕ ਕੁੰਡਲੀ ਦੇ ਨੇੜੇ ਰੱਖੀ ਹੋਈ ਕਿਸੇ ਦੂਜੀ ਕੁੰਡਲੀ ਵਿੱਚ ਬਿਜਲਈ ਧਾਰਾ ਦੀ ਮਾਤਰਾ ਵਿੱਚ ਪਰਿਵਰਤਨ ਲਿਆਉਣ ਨਾਲ ਪਹਿਲੀ ਕੁੰਡਲੀ ਵਿੱਚ ਬਿਜਲਈ ਧਾਰਾ ਪੇਰਿਤ ਕੀਤੀ ਜਾ ਸਕਦੀ ਹੈ ।

 

ਪ੍ਰਸ਼ਨ 15.
ਬਿਜਲੀ ਜਨਰੇਟਰ ਦਾ ਸਿਧਾਂਤ ਲਿਖੋ ।
ਉੱਤਰ-
ਬਿਜਲੀ ਜਨਰੇਟਰ ਦਾ ਸਿਧਾਂਤ – “ਜਦੋਂ ਕਿਸੇ ਬੰਦ ਕੁੰਡਲੀ ਨੂੰ ਕਿਸੇ ਸ਼ਕਤੀਸ਼ਾਲੀ ਚੁੰਬਕੀ ਖੇਤਰ ਵਿੱਚ ਤੇਜ਼ ਗਤੀ ਨਾਲ ਘੁੰਮਾਇਆ ਜਾਂਦਾ ਹੈ ਤਾਂ ਉਸ ਵਿਚੋਂ ਗੁਜਰਨ ਵਾਲੇ ਚੁੰਬਕੀ-ਫਲੱਕਸ ਵਿੱਚ ਲਗਾਤਾਰ ਪਰਿਵਰਤਨ ਹੁੰਦਾ ਰਹਿੰਦਾ ਹੈ, ਜਿਸ ਕਰਕੇ ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਰਿਤ ਹੋ ਜਾਂਦੀ ਹੈ । ਕੁੰਡਲੀ ਨੂੰ ਘੁੰਮਾਉਣ ਲਈ ਕੀਤਾ ਗਿਆ ਕਾਰਜ ਹੀ ਕੁੰਡਲੀ ਅੰਦਰ ਬਿਜਲੀ ਊਰਜਾ ਦੇ ਰੂਪ ਵਿੱਚ ਵਿਖਾਈ ਦਿੰਦਾ ਹੈ ।”

ਪ੍ਰਸ਼ਨ 16.
ਸਿੱਧੀ ਧਾਰਾ DC ਦੇ ਕੁੱਝ ਤਾਂ ਦੇ ਨਾਂ ਲਿਖੋ ।
ਉੱਤਰ-
ਸਿੱਧੀ ਧਾਰਾ ਦੇ ਸੋਤ-

  1. ਬਿਜਲਈ ਸੈੱਲ ਜਾਂ ਬੈਟਰੀ
  2. ਅਪਰਤਵੀਂ ਧਾਰਾ ਜੈਨਰੇਟਰ ਡਾਇਨਮੋ)
  3. ਬਟਨ ਸੈਲ ।

ਪ੍ਰਸ਼ਨ 17.
ਪਤਵੀਂ ਸਿੱਧੀ ਬਿਜਲੀ ਧਾਰਾ (AC) ਉਤਪੰਨ ਕਰਨ ਵਾਲੇ ਤਾਂ ਦੇ ਨਾਂ ਲਿਖੋ ।
ਉੱਤਰ-
ਪਰਤਵੀਂ ਸਿੱਧੀ ਬਿਜਲੀ ਧਾਰਾ ਦੇ ਸੋਤ-

  1. ਜੈਨਰੇਟਰ
  2. ਪਣ-ਬਿਜਲਈ ਪਲਾਂਟ
  3. ਪਰਤਵੀਂ ਬਿਜਲੀ ਧਾਰਾ ਉਤਪੰਨ ਕਰਦਾ ਹੈ ।

ਪ੍ਰਸ਼ਨ 18.
ਠੀਕ ਵਿਕਲਪ ਦੀ ਚੋਣ ਕਰੋ :
ਤਾਂਬੇ ਦੀ ਤਾਰ ਦੀ ਇੱਕ ਆਇਤਾਕਾਰ ਕੁੰਡਲੀ ਕਿਸੇ ਚੁੰਬਕੀ ਖੇਤਰ ਵਿੱਚ ਘੁੰਮਣ ਗਤੀ ਕਰ ਰਹੀ ਹੈ । ਇਸ ਕੁੰਡਲੀ ਵਿੱਚ. ਪ੍ਰੇਰਿਤ ਬਿਜਲੀ ਧਾਰਾ ਦੀ ਦਿਸ਼ਾ ਵਿੱਚ ਕਿੰਨੇ ਘੁੰਮਣ-ਚੱਕਰਾਂ ਦੇ ਪਿੱਛੋਂ ਪਰਿਵਰਤਨ ਹੁੰਦਾ ਹੈ ?
(a) ਦੋ
(b) ਇੱਕ
(c) ਅੱਧੇ
(d) ਚੌਥਾਈ ।
ਉੱਤਰ-
(c) ਅੱਧੇ ।

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 19.
ਬਿਜਲੀ ਸਰਕਟਾਂ ਅਤੇ ਉਪਕਰਨਾਂ ਵਿੱਚ ਆਮ ਵਰਤੇ ਜਾਂਦੇ ਦੋ ਸੁਰੱਖਿਆ ਉਪਾਵਾਂ ਦੇ ਨਾਂ ਲਿਖੋ ।
ਉੱਤਰ-

  1. ਫਿਉਜ਼ ਤਾਰ ਅਤੇ
  2. ਭੂ-ਸੰਪਰਕ ਤਾਰ ।

ਪ੍ਰਸ਼ਨ 20.
2KW ਸ਼ਕਤੀ ਅੰਕਿਤ ਦੀ ਬਿਜਲੀ ਓਵਨ ਕਿਸੇ ਘਰੇਲੂ ਬਿਜਲੀ ਸਰਕਟ (220V) ਵਿੱਚ ਚਲਾਇਆ ਗਿਆ ਹੈ ਜਿਸ ਦਾ ਬਿਜਲਈ ਧਾਰਾ ਅੰਕ 5A ਹੈ। ਇਸ ਤੋਂ ਤੁਸੀਂ ਕਿਸ ਸਿੱਟੇ ਦੀ ਆਸ ਕਰਦੇ ਹੋ ? ਸਪੱਸ਼ਟ ਕਰੋ ।
ਹੱਲ :
∵ ਘਰੇਲੂ ਸਰਕਟ ਦੀ ਬਿਜਲੀ ਧਾਰਾ ਦਾ ਅੰਕ. 5A ਹੈ । ਇਸ ਦਾ ਇਹ ਅਰਥ ਹੈ ਕਿ ਘਰ ਦੀ ਮੁੱਖ ਲਾਇਨ ਵਿੱਚ 5A ਦਾ ਫਿਉਜ਼ ਤਾਰ ਲੱਗਿਆ ਹੋਇਆ ਹੈ ।
ਬਿਜਲੀ ਓਵਨ (ਤੰਦੂਰ) ਦੀ ਸ਼ਕਤੀ (P) = 2 KW= 2000W
ਜਦੋਂ ਪੁਟੈਸ਼ਲ ਅੰਤਰੇ (V) = 220V
ਮੰਨ ਲਓ ਕਿ ਬਿਜਲੀ ਓਵਨ (ਤੰਦੂਰ) ਦੁਆਰਾ ਲਈ ਜਾਣ ਵਾਲੀ ਧਾਰਾ I ਹੈ, ਤਾਂ
P = V × I ਤੋਂ
I = \(\frac{\mathrm{P}}{\mathrm{V}}\)
= \(\frac{2000 \mathrm{~W}}{220 \mathrm{~V}}\)
= 9.09 A
ਅਰਥਾਤ ਬਿਜਲੀ ਓਵਨ ਮੁੱਖ ਲਾਇਨ ਤੋਂ 9.09 A ਦੀ ਧਾਰਾ ਲਵੇਗਾ ਜੋ ਫਿਊਜ਼ ਤਾਰ ਦੀ ਸਮਰੱਥਾ ਤੋਂ ਵੱਧ ਹੈ । ਇਸ ਲਈ ਵਿਉਜ਼ ਦੀ ਤਾਰ ਪਿਘਲ ਜਾਵੇਗੀ ਅਤੇ ਬਿਜਲੀ ਸਰਕਟ ਟੁੱਟ ਜਾਵੇਗਾ ।

ਪ੍ਰਸ਼ਨ 21.
ਘਰੇਲੂ ਬਿਜਲਈ ਸਰਕਟਾਂ ਵਿੱਚ ਓਵਰ ਲੋਡਿੰਗ ਦੇ ਬਚਾਓ ਲਈ ਤੁਸੀਂ ਕੀ ਸਾਵਧਾਨੀਆਂ ਵਰਤੋਗੇ ?
ਉੱਤਰ-
ਓਵਰ ਲੋਡਿੰਗ ਦੇ ਬਚਾਓ ਲਈ ਸਾਵਧਾਨੀਆਂ-

  1. ਬਿਜਲਈ ਪ੍ਰਵਾਹ ਲਈ ਵਰਤੋਂ ਵਿੱਚ ਲਿਆਉਣ ਵਾਲੀਆਂ ਤਾਰਾਂ ਵਧੀਆ ਪ੍ਰਤਿਰੋਧਨ ਪਦਾਰਥ ਨਾਲ ਢੱਕੀਆਂ ਹੋਣੀਆਂ ਚਾਹੀਦੀਆਂ ਹਨ ।
  2. ਬਿਜਲਈ ਸਰਕਟ ਵੱਖ-ਵੱਖ ਭਾਗਾਂ ਵਿੱਚ ਵੰਡੇ ਹੋਣੇ ਚਾਹੀਦੇ ਹਨ ਅਤੇ ਹਰੇਕ ਉਪਕਰਨ ਦਾ ਵੱਖ ਫਿਊਜ਼ ਹੋਣਾ ਚਾਹੀਦਾ ਹੈ ।
  3. ਉੱਚ ਸ਼ਕਤੀ ਪ੍ਰਾਪਤ ਕਰਨ ਵਾਲੇ ਏਅਰ ਕੰਡੀਸ਼ਨਰ, ਫਰਿੱਜ਼, ਵਾਟਰ ਹੀਟਰ, ਹੀਟਰ, ਐੱਸ ਆਦਿ ਸਾਰੇ ਇੱਕ ਸਮੇਂ ਨਹੀਂ ਵਰਤੋਂ ਵਿੱਚ ਲਿਆਉਣੇ ਚਾਹੀਦੇ ।
  4. ਇੱਕ ਸਾਕਟ ਨਾਲ ਬਹੁਤ ਸਾਰੇ ਉਪਕਰਨ ਨਹੀਂ ਚਲਾਉਣੇ ਚਾਹੀਦੇ ।

PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

Punjab State Board PSEB 10th Class Science Book Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ Textbook Exercise Questions and Answers.

PSEB Solutions for Class 10 Science Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

PSEB 10th Class Science Guide ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ Textbook Questions and Answers

ਪ੍ਰਸ਼ਨ 1.
ਮਨੁੱਖੀ ਅੱਖ, ਨੇਤਰ ਲੈੱਨਜ਼ ਦੀ ਫੋਕਸ ਦੂਰੀ ਨੂੰ ਵਿਵਸਥਿਤ ਕਰਕੇ ਭਿੰਨ-ਭਿੰਨ ਦੂਰੀਆਂ ਉੱਤੇ ਰੱਖੀਆਂ ਵਸਤੂਆਂ ਨੂੰ ਫੋਕਸਿਤ ਕਰ ਸਕਦਾ ਹੈ । ਅਜਿਹਾ ਹੋ ਸਕਣ ਦਾ ਕਾਰਨ ਹੈ :
(a) ਜਰਾ-ਦ੍ਰਿਸ਼ਟਤਾ
(b) ਅਨੁਕੂਲਣ ਸਮਰੱਥਾ
(c) ਨਿਕਟ-ਦ੍ਰਿਸ਼ਟਤਾ
(d) ਦੂਰ-ਦ੍ਰਿਸ਼ਟਤਾ ।
ਉੱਤਰ-
(b) ਅਨੁਕੂਲਣ ਸਮਰੱਥਾ ।

ਪ੍ਰਸ਼ਨ 2.
ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤਿਬਿੰਬ ਬਣਾਉਂਦੀ ਹੈ, ਉਹ ਹੈ :-
(a) ਕਾਰਨੀਆ
(b) ਆਇਰਿਸ
(c) ਪੁਤਲੀ
(d) ਰੈਟਿਨਾ ।
ਉੱਤਰ-
(d) ਰੈਟਿਨਾ ।

PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 3.
ਸਾਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਸਪਸ਼ਟ ਦਰਸ਼ਨ ਦੀ ਅਲਪਤਮ ਦੂਰੀ ਹੁੰਦੀ ਹੈ, ਲਗਭਗ :-
(a) 25 m
(b) 2.5 cm
(c) 25 cm
(d) 2.5 m.
ਉੱਤਰ-
(c) 25 ਸਮ ।

ਪ੍ਰਸ਼ਨ 4.
ਨੇਤਰ ਲੈੱਨਜ਼ ਦੀ ਫੋਕਸ ਦੂਰੀ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ :-
(a) ਪੁਤਲੀ ਦੁਆਰਾ
(b) ਰੈਟਿਨਾ ਦੁਆਰਾ
(c) ਸਿਲੀਅਰੀ ਪੇਸ਼ੀ ਦੁਆਰਾ
(d) ਆਇਰਿਸ ਦੁਆਰਾ ।
ਉੱਤਰ-
(c) ਸਿਲੀਅਰੀ ਪੇਸ਼ੀ ਦੁਆਰਾ ।

ਪ੍ਰਸ਼ਨ 5.
ਕਿਸੇ ਵਿਅਕਤੀ ਨੂੰ ਆਪਣੀ ਦੂਰ ਦੀ ਦ੍ਰਿਸ਼ਟੀ ਨੂੰ ਸੋਧਣ ਲਈ -5.5 ਡਾਈਆਟਰ ਸਮਰੱਥਾ ਦੇ ਲੈੱਨਜ਼ ਦੀ ਲੋੜ ਹੈ । ਆਪਣੀ ਨਿਕਟ ਦੀ ਦ੍ਰਿਸ਼ਟੀ ਦੇ ਸੋਧਣ ਲਈ +1.5 ਡਾਈਆਪਟਰ ਸਮਰੱਥਾ ਵਾਲੇ ਲੈੱਨਜ਼ ਨੂੰ ਸੋਧਣ ਲਈ ਲੋੜੀਂਦੇ ਲੈੱਨਜ਼ ਦੀ ਫੋਕਸ ਦੂਰੀ ਕੀ ਹੋਵੇਗੀ :-
(i) ਦੂਰ ਦੀ ਦ੍ਰਿਸ਼ਟੀ ਲਈ
(i) ਨਿਕਟ ਦੀ ਦ੍ਰਿਸ਼ਟੀ ਲਈ
ਹੱਲ :
(i) ਦਿੱਤਾ ਹੈ, ਦੂਰ ਪਈਆਂ ਵਸਤੂਆਂ ਨੂੰ ਸਪੱਸ਼ਟ ਵੇਖਣ ਲਈ ਦੂਰ ਦ੍ਰਿਸ਼ਟੀ ਨੂੰ ਸੰਬੋਧਿਤ ਕਰਨ ਲਈ ਲੈੱਨਜ਼ ਦੀ ਸਮਰੱਥਾ (P) = -5.5D
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 1
ਜਾਂ f = \(\frac{1}{P}\)
∴ ਫੋਕਸ ਦੂਰੀ (f) = \(\frac{1}{-5.5}\) m
= \(\frac{-100}{5.5}\) cm
= \(\frac{-200}{11}\) cm

(ii) ਦਿੱਤਾ ਹੈ, ਨਿਕਟ ਪਈਆਂ ਵਸਤੂਆਂ ਨੂੰ ਸਪੱਸ਼ਟ ਵੇਖਣ ਲਈ ਨਿਕਟ ਦ੍ਰਿਸ਼ਟੀ ਸੰਸ਼ੋਧਿਤ ਕਰਨ ਲਈ ਲੋੜੀਂਦੇ ਲੈੱਨਜ਼ ਦੀ ਸਮਰੱਥਾ (P) = + 1.5 D
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 2
ਜਾਂ ਫੋਕਸ ਦੂਰੀ f = \(\frac{1}{P}\)
= \(\frac{1}{+1.5}\) m
= \(\frac{10}{15}\) m
= \(\frac{1000}{15}\) m
= \(\frac{200}{3}\) cm

ਪ੍ਰਸ਼ਨ 6.
ਕਿਸੇ ਨਿਕਟ-ਦ੍ਰਿਸ਼ਟੀ ਦੋਸ਼ ਵਾਲੇ ਵਿਅਕਤੀ ਦਾ ਦੂਰ-ਬਿੰਦੂ ਅੱਖ ਦੇ ਸਾਹਮਣੇ 80 cm ਦੂਰੀ ਉੱਤੇ ਹੈ । ਇਸ ਦੋਸ਼ ਨੂੰ ਸੋਧਣ ਲਈ ਲੋੜੀਂਦੇ ਲੈੱਨਜ਼ ਦੀ ਪ੍ਰਕਿਰਤੀ ਅਤੇ ਸਮਰੱਥਾ ਕੀ ਹੋਵੇਗੀ ?
ਹੱਲ :
ਕਿਉਂਕਿ ਨਿਕਟ-ਦ੍ਰਿਸ਼ਟੀ ਦੋਸ਼ ਨਾਲ ਪੀੜਤ ਵਿਅਕਤੀ ਦਾ ਦੂਰ ਬਿੰਦੂ 80 cm ਦੀ ਦੂਰੀ ‘ਤੇ ਹੈ । ਇਸ ਲਈ ਉਸ ਵਿਅਕਤੀ ਨੂੰ ਇੱਕ ਅਜਿਹੇ ਲੈੱਨਜ਼ ਦੀ ਲੋੜ ਹੈ ਜੋ ਅਨੰਤ (ਬਹੁਤ ਦੂਰ) ਪਈ ਹੋਈ ਵਸਤੂ ਦਾ ਪ੍ਰਤਿਬਿੰਬ ਅੱਖ ਦੇ ਸਾਹਮਣੇ 80 cm ਦੀ ਦੂਰੀ ਤੇ ਬਣਾ ਸਕੇ ।
∴ ਵਸਤੂ ਦੀ ਦੁਰੀ (u) = – ∝
ਪ੍ਰਤਿਬਿੰਬ ਦੀ ਨੇਤਰ ਲੈਂਨਜ਼ ਤੋਂ ਦੂਰੀ (0) = – 80 cm
ਲੈੱਨਜ਼ ਦੀ ਫੋਕਸ ਦੂਰੀ (f) = ?
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 3
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 4
= -1.25 D
ਕਿਉਂਕਿ ਲੈੱਨਜ਼ ਦੀ ਸਮਰੱਥਾ ਰਿਣਾਤਮਕ ਹੈ, ਇਸ ਲਈ ਲੋੜੀਂਦੇ ਲੈੱਨਜ਼ ਦੀ ਪ੍ਰਕਿਰਤੀ ਅਵਤਲ (ਅਪਸਾਰੀ ਹੈ, ਜਿਸ ਦੀ ਸਮਰੱਥਾ = – 1.25D ਹੈ ।

PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 7.
ਚਿੱਤਰ ਬਣਾ ਕੇ ਦਰਸਾਓ ਕਿ ਦੂਰ-ਦ੍ਰਿਸ਼ਟੀ ਦੋਸ਼ ਸੰਸ਼ੋਧਿਤ (ਠੀਕ ਕੀਤਾ ਜਾਂਦਾ ਹੈ । ਇੱਕ ਦੁਰ-ਦ੍ਰਿਸ਼ਟੀ ਦੋਸ਼ ਵਾਲੀ ਅੱਖ ਦਾ ਨਿਕਟ ਬਿੰਦੂ 1m ਹੈ । ਇਸ ਦੋਸ਼ ਨੂੰ ਠੀਕ ਕਰਨ ਲਈ ਲੈੱਨਜ਼ ਦੀ ਸਮਰੱਥਾ ਕੀ ਹੋਵੇਗੀ ? ਇਹ ਮੰਨ ਲਓ ਕਿ ਆਮ ਅੱਖ ਦਾ ਨਿਕਟ ਬਿੰਦੂ 25 cm ਹੈ ।
ਉੱਤਰ-
ਦੂਰ ਦ੍ਰਿਸ਼ਟੀ ਦੋਸ਼ ਤੋਂ ਪੀੜਤ ਵਿਅਕਤੀ ਦਾ ਨਿਕਟ ਬਿੰਦੂ ਸਾਧਾਰਨ ਦ੍ਰਿਸ਼ਟੀ ਵਾਲੀ ਅੱਖ ਦੀ ਤੁਲਨਾ ਵਿੱਚ ਥੋੜਾ ਦੂਰ ਖਿਸਕ ਜਾਂਦਾ ਹੈ ਜਿਸਦੇ ਸਿੱਟੇ ਵਜੋਂ ਵਿਅਕਤੀ ਨੇੜੇ ਪਈਆਂ ਵਸਤੂਆਂ ਨੂੰ ਸਪੱਸ਼ਟ ਨਹੀਂ ਵੇਖ ਸਕਦਾ ਹੈ । ਇਸ ਦੋਸ਼ ਨੂੰ ਦੂਰ ਕਰਨ ਲਈ ਉੱਤਲ ਲੈੱਨਜ਼ (ਅਭਿਸਾਰੀ ਲੈੱਨਜ਼) ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਹੇਠਾਂ ਚਿੱਤਰ ਵਿੱਚ ਦਰਸਾਇਆ ਗਿਆ ਹੈ ।
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 5
ਪ੍ਰਸ਼ਨ ਅਨੁਸਾਰ, ਸਾਧਾਰਨ ਅੱਖ ਦਾ ਨਿਕਟ ਬਿੰਦੂ 25 cm ਹੈ ਜੋ ਨੇਤਰ ਦੋਸ਼ ਕਾਰਨ ਖਿਸਕ ਕੇ 1 m (= 100 cm) ਦੂਰ ਪਹੁੰਚ ਗਿਆ ਹੈ । ਇਸ ਲਈ ਦ੍ਰਿਸ਼ਟੀ ਦੋਸ਼ ਤੋਂ ਪੀੜਤ ਵਿਅਕਤੀ ਨੂੰ ਇੱਕ ਅਜਿਹੇ ਲੈੱਨਜ਼ ਦੀ ਲੋੜ ਹੈ ਜੋ 25 cm ਦੇ ਰੱਖੀ ਹੋਈ ਵਸਤੂ ਦਾ ਪ੍ਰਤਿਬਿੰਬ 1 m ਅਰਥਾਤ 100 cm ’ਤੇ ਬਣਾਏ ।
ਇਸ ਲਈ u = – 25 cm
υ = -100 cm
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 6
= +3 ਡਾਈਆਪਟਰ (D)
ਇਸ ਲਈ ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ ਲਈ +3D ਸਮਰੱਥਾ ਵਾਲੇ ਉੱਤਲ ਲੈੱਨਜ਼ ਦੀ ਲੋੜ ਹੋਵੇਗੀ । ਯ

ਪ੍ਰਸ਼ਨ 8.
ਸਾਧਾਰਨ ਅੱਖ 25 cm ਤੋਂ ਨੇੜੇ ਰੱਖੀਆਂ ਵਸਤੂਆਂ ਨੂੰ ਸਪੱਸ਼ਟ ਕਿਉਂ ਨਹੀਂ ਵੇਖ ਸਕਦੀ ?
ਉੱਤਰ-
ਜਦੋਂ ਵਸਤੁ ਸਾਧਾਰਨ ਅੱਖ ਤੋਂ 25 cm ਦੀ ਦੂਰੀ ‘ਤੇ ਰੱਖੀ ਹੁੰਦੀ ਹੈ ਤਾਂ ਅੱਖ ਆਪਣੀ ਸੰਪੂਰਨ ਅਨੁਕੂਲਣ ਸਮਰੱਥਾ ਦਾ ਪ੍ਰਯੋਗ ਕਰਕੇ ਵਸਤੂ ਦਾ ਪ੍ਰਤਿਬਿੰਬ ਰੈਟੀਨਾ ‘ਤੇ ਬਣਾ ਦਿੰਦੀ ਹੈ ਜਿਸ ਕਰਕੇ ਵਸਤੂ ਸਪੱਸ਼ਟ ਦਿਖਾਈ ਦਿੰਦੀ ਹੈ । ਜੇਕਰ ਉਸੇ ਵਸਤੂ ਨੂੰ 25 cm ਤੋਂ ਘੱਟ ਦੂਰੀ ‘ਤੇ ਰੱਖਿਆ ਜਾਂਦਾ ਹੈ ਤਾਂ ਨੇਤਰ ਲੈੱਨਜ਼ ਦੁਆਰਾ ਉਸ ਵਸਤੂ ਦਾ ਪ੍ਰਤਿਬਿੰਬ ਰੈਟੀਨਾ ‘ਤੇ ਬਣਦਾ ਹੈ ਜਿਸ ਕਰਕੇ ਵਸਤੂ ਸਪੱਸ਼ਟ ਵਿਖਾਈ ਨਹੀਂ ਦਿੰਦੀ ।

ਪ੍ਰਸ਼ਨ 9.
ਜਦੋਂ ਅਸੀਂ ਅੱਖ ਤੋਂ ਕਿਸੇ ਵਸਤੂ ਦੀ ਦੂਰੀ ਵਧਾ ਦਿੰਦੇ ਹਾਂ ਤਾਂ ਅੱਖ ਵਿੱਚ ਪ੍ਰਤਿਬਿੰਬ-ਦੂਰੀ ਨੂੰ ਕੀ ਹੁੰਦਾ ਹੈ ?
ਉੱਤਰ-
ਸਾਧਾਰਨ ਦ੍ਰਿਸ਼ਟੀ ਵਾਲੇ ਮਨੁੱਖ ਲਈ ਵਸਤੂ ਦੀ ਅੱਖ ਤੋਂ ਦੂਰੀ ਵਧਾਉਣ ਨਾਲ ਵੀ ਨੇਤਰ ਦੁਆਰਾ ਬਣੇ ਪ੍ਰਤਿਬਿੰਬ ਦੀ ਦੂਰੀ ‘ਤੇ ਕੋਈ ਪ੍ਰਭਾਵ ਨਹੀਂ ਪੈਂਦਾ ਹੈ ਕਿਉਂਕਿ ਨੇਤਰ ਲੈੱਨਜ਼ ਵਸਤੂ ਦੀ ਹਰੇਕ ਸਥਿਤੀ ਲਈ ਅਨੁਕੂਲਣ ਸਮਰੱਥਾ ਦਾ ਪ੍ਰਯੋਗ ਕਰਕੇ ਵਸਤੂ ਦਾ ਪ੍ਰਤਿਬਿੰਬ ਰੈਟੀਨਾ ‘ਤੇ ਹੀ ਬਣਾਉਂਦਾ ਹੈ ।

ਪ੍ਰਸ਼ਨ 10.
ਤਾਰੇ ਕਿਉਂ ਟਿਮਟਿਮਾਉਂਦੇ ਹਨ ?
ਉੱਤਰ-

ਤਾਰਿਆਂ ਦਾ ਟਿਮਟਿਮਾਉਣਾ – ਤਾਰਿਆਂ ਦਾ ਟਿਮਟਿਮਾਉਣਾ ਵਿਖਾਈ ਦੇਣਾ ਤਾਰਿਆਂ ਦੇ ਪ੍ਰਕਾਸ਼ ਦਾ ਵਾਯੂਮੰਡਲੀ ਅਪਵਰਤਨ ਦੇ ਕਾਰਨ ਹੁੰਦਾ ਹੈ । ਵਾਯੂਮੰਡਲ
ਆਭਾਸੀ ਸਥਿਤੀ ਵਿੱਚ ਪ੍ਰਵੇਸ਼ ਕਰਨ ਪਿੱਛੋਂ ਪ੍ਰਿਥਵੀ ਦੀ ਸਤਹਿ ਉੱਤੇ ਪਹੁੰਚਣ ਤੱਕ ਤਾਰੇ ਦਾ ਪ੍ਰਕਾਸ਼ ਵਾਯੂਮੰਡਲੀ ਮਾਧਿਅਮ ਦੇ ਲਗਾਤਾਰ ਵੱਧ ਰਹੇ ਅਪਵਰਤਨਾਂ ਦੁਆਰਾ ਅਪਵਰਤਨ ਹੁੰਦਾ ਹੈ। ਜਿਸ ਤੋਂ ਪ੍ਰਕਾਸ਼ ਨੂੰ ਅਭਿਲੰਬ ਵੱਲ ਮੋੜ ਦਿੰਦਾ ਹੈ । ਖਿਤਿਜ ਵੱਲ ਦੇਖਣ ਨਾਲ ਤਾਰੇ ਦੀ ਆਭਾਸੀ ਸਥਿਤੀ ਉਸ
ਵਧਦਾ ਹੋਇਆ ਅਪਵਰਤਨ ਦੀ ਵਾਸਤਵਿਕ ਸਥਿਤੀ ਤੋਂ ਕੁੱਝ ਉੱਚਾਈ ਉੱਤੇ ਪ੍ਰਤੀਤ ਹੁੰਦੀ ਹੈ । ਵਾਯੂਮੰਡਲ ਦੀਆਂ ਭੌਤਿਕ ਅਵਸਥਾਵਾਂ ਸਥਾਈ ਨਾ ਹੋਣ ਕਾਰਨ ਇਹ ਆਭਾਸੀ ਸਥਿਤੀ ਥੋੜ੍ਹਾ ਬਦਲਦੀ ਰਹਿੰਦੀ ਹੈ ਅਤੇ ਅੱਖਾਂ ਵਿੱਚ ਪ੍ਰਵੇਸ਼ ਕਰਨ ਵਾਲੇ ਤਾਰਿਆਂ ਦੇ ਪ੍ਰਕਾਸ਼ ਦੀ ਮਾਤਰਾ ਪਰਿਵਰਤਿਤ ਹੁੰਦੀ ਹੈ ਜਿਸ ਕਾਰਨ ਕੋਈ ਤਾਰਾ ਕਦੀ ਚਮਕੀਲਾ ਅਤੇ ਕਦੀ ਧੁੰਦਲਾ ਜਾਪਦਾ ਹੈ । ਜੋ ਟਿਮਟਿਮਾਉਣ ਦਾ ਪ੍ਰਭਾਵ ਹੈ ।

PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 11.
ਵਿਆਖਿਆ ਕਰੋ ਕਿ ਗ੍ਰਹਿ ਕਿਉਂ ਨਹੀਂ ਟਿਮਟਿਮਾਉਂਦੇ ?
ਉੱਤਰ-
ਹਿ, ਤਾਰਿਆਂ ਦੀ ਤੁਲਨਾ ਵਿੱਚ ਬਹੁਤ ਨੇੜੇ ਹਨ ਅਤੇ ਉਨ੍ਹਾਂ ਨੂੰ ਵਿਸਤਰਿਤ ਸਰੋਤ ਮੰਨਿਆ ਜਾ ਸਕਦਾ ਹੈ । ਜੇਕਰ ਅਸੀਂ ਰ੍ਹਿਆਂ ਨੂੰ ਬਿੰਦੂ ਆਕਾਰ ਦੇ ਕਈ ਸਰੋਤਾਂ ਦਾ ਸਮੂਹ ਮੰਨ ਲਈਏ ਤਾਂ ਹਰੇਕ ਬਿੰਦੂ ਸਰੋਤ ਦਾ ਪ੍ਰਕਾਸ਼ ਸਾਡੀਆਂ ਅੱਖਾਂ ਵਿੱਚ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਦੀ ਮਾਤਰਾ ਵਿੱਚ ਕੁੱਲ ਪਰਿਵਰਤਨ ਦਾ ਔਸਤ ਮਾਨ ਜ਼ੀਰੋ ਹੋਵੇਗਾ ਜਿਸ ਕਾਰਨ ਲ੍ਹਿਆਂ ਦੀ ਆਭਾਸੀ ਸਥਿਤੀ ਰਹੇਗੀ ਅਤੇ ਟਿਮਟਿਮਾਉਣ ਦਾ ਪ੍ਰਭਾਵ ਸਮਾਪਤ ਹੋ ਜਾਏਗਾ ।

ਪ੍ਰਸ਼ਨ 12.
ਸੂਰਜ ਚੜ੍ਹਨ ਸਮੇਂ ਸੂਰਜ ਲਾਲ ਕਿਉਂ ਪ੍ਰਤੀਤ ਹੁੰਦਾ ਹੈ ?
ਉੱਤਰ-
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 8
ਸੂਰਜ ਚੜ੍ਹਨ ਸਮੇਂ ਸੂਰਜ ਲਾਲ ਵਿਖਾਈ ਦੇਣਾ-ਸੂਰਜ ਚੜ੍ਹਨ (ਸੂਰਜ ਡੁੱਬਣ) ਸਮੇਂ ਸੂਰਜ ਤੋਂ ਆਉਣ ਵਾਲੇ ਪ੍ਰਕਾਸ਼ ਨੂੰ ਸਾਡੀਆਂ ਅੱਖਾਂ ਵਿੱਚ ਪਹੁੰਚਣ
ਤੋਂ ਪਹਿਲਾਂ ਵਾਯੂਮੰਡਲ ਦੀ ਹਵਾ ਦੀਆਂ ਮੋਟੀਆਂ ਪਰਤਾਂ ਵਿੱਚੋਂ ਹੋ ਕੇ ਲੰਘਣਾ ਹੁੰਦਾ ਹੈ । ਇੱਥੇ ਧੂੜ-ਕਣਾਂ ਅਤੇ ਜਲ-ਕਣਾਂ ਦੀ ਉਪਸਥਿਤੀ ਕਾਰਨ ਘੱਟ ਤਰੰਗ ਲੰਬਾਈ ਵਾਲੇ ਰੰਗ (ਜਿਵੇਂ ਨੀਲਾ, ਬੈਂਗਣੀ ਆਦਿ) ਦਾ ਖੰਡਰਾਓ ਹੁੰਦਾ ਹੈ ਅਤੇ ਸਿਰਫ ਅਧਿਕ ਤਰੰਗ ਲੰਬਾਈ ਵਾਲੀਆਂ ਲਾਲ ਪ੍ਰਕਾਸ਼ ਤਰੰਗਾਂ ਸਿੱਧੀਆਂ ਸਾਡੀਆਂ ਅੱਖਾਂ ਤੱਕ ਪੁੱਜਦੀਆਂ ਹਨ । ਇਸ ਤਰ੍ਹਾਂ ਸੂਰਜ ਚੜ੍ਹਨ (ਜਾਂ ਸੂਰਜ ਡੁੱਬਣ ਸਮੇਂ ਸੂਰਜ ਲਾਲ ਪ੍ਰਤੀਤ ਹੁੰਦਾ ਹੈ ।

ਪ੍ਰਸ਼ਨ 13.
ਕਿਸੇ ਪੁਲਾੜ ਯਾਤਰੀ ਨੂੰ ਆਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਪ੍ਰਤੀਤ ਹੁੰਦਾ ਹੈ ? (ਮਾਡਲ ਪੇਪਰ, 2020)
ਉੱਤਰ-
ਬਹੁਤ ਉੱਚਾਈ ਤੇ ਉੱਡਦੇ ਸਮੇਂ ਪੁਲਾੜ ਯਾਤਰੀ ਦੇ ਲਈ ਕੋਈ ਵਾਯੂਮੰਡਲ ਨਹੀਂ ਹੁੰਦਾ ਹੈ । ਇਸ ਲਈ ਹਵਾ ਦੇ ਅਣੂਆਂ ਜਾਂ ਹੋਰ ਬਹੁਤ ਸੂਖ਼ਮ ਕਣਾਂ ਦੀ ਅਣਹੋਂਦ ਕਾਰਨ ਪ੍ਰਕਾਸ਼ ਦਾ ਭਿੰਡਰਾਓ ਨਹੀਂ ਹੁੰਦਾ ਹੈ, ਜਿਸ ਕਾਰਨ ਪੁਲਾੜ ਯਾਤਰੀ ਨੂੰ ਆਕਾਸ਼ ਕਾਲਾ ਵਿਖਾਈ ਦਿੰਦਾ ਹੈ ।

Science Guide for Class 10 PSEB ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਅੱਖ ਦੀ ਅਨੁਕੂਲਣ ਸਮਰੱਥਾ ਤੋਂ ਕੀ ਭਾਵ ਹੈ ?
ਉੱਤਰ-
ਅੱਖ ਦੀ ਅਨੁਕੂਲਣ ਸਮਰੱਥਾ-ਨੇਤਰ ਲੈਨਜ਼ ਰੇਸ਼ੇਦਾਰ ਜੈਲੀ ਵਰਗੇ ਪਦਾਰਥ ਦਾ ਬਣਿਆ ਹੁੰਦਾ ਹੈ । ਇਸ ਦੀ ਵਕਰਤਾ ਵਿੱਚ ਕੁੱਝ ਸੀਮਾ ਤਕ ਸਿਲੀਆਮਈ ਪੇਸ਼ੀਆਂ (Ciliary muscles) ਦੁਆਰਾ ਪਰਿਵਰਤਨ ਕੀਤਾ ਜਾ ਸਕਦਾ ਹੈ । ਨੇਤਰ ਲੈੱਨਜ਼ ਦੀ ਵਕਤਾ ਵਿੱਚ ਪਰਿਵਰਤਨ ਹੋਣ ਨਾਲ ਇਸ ਦੀ ਫੋਕਸ ਦੂਰੀ ਵੀ ਪਰਿਵਰਤਿਤ ਹੋ ਜਾਂਦੀ ਹੈ । ਜਦੋਂ ਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ ਤਾਂ ਨੇਤਰ ਲੈੱਨਜ਼ ਪਤਲਾ ਹੋ ਜਾਂਦਾ ਹੈ ਅਤੇ ਇਸ ਦੀ ਫੋਕਸ ਦੁਰੀ ਵੱਧ ਜਾਂਦੀ ਹੈ । ਇਸ ਸਥਿਤੀ ਵਿੱਚ ਅਸੀਂ ਦੂਰ ਰੱਖੀਆਂ ਵਸਤੂਆਂ ਨੂੰ ਸਪੱਸ਼ਟ ਵੇਖਣ ਦੇ ਸਮਰੱਥ ਹੋ ਜਾਂਦੇ ਹਾਂ । ਜਦੋਂ ਤੁਸੀਂ ਨੇੜੇ ਪਈਆਂ ਵਸਤੁਆਂ ਨੂੰ ਵੇਖਦੇ ਹੋ ਤਾਂ ਸਿਲੀਆਮਈ ਪੇਸ਼ੀਆਂ ਸੁੰਗੜ ਜਾਂਦੀਆਂ ਹਨ । ਇਸ ਨਾਲ ਨੇਤਰ ਲੈੱਨਜ਼ ਦੀ ਵਕਤਾ ਵੱਧ ਜਾਂਦੀ ਹੈ ਅਤੇ ਨੇਤਰ ਲੈੱਨਜ਼ ਮੋਟਾ ਹੋ ਜਾਂਦਾ ਹੈ । ਇਸ ਦੇ ਨਤੀਜੇ ਵਜੋਂ ਨੇਤਰ ਲੈੱਨਜ਼ ਦੀ ਫੋਕਸ ਦੂਰੀ ਘੱਟ ਹੋ ਜਾਂਦੀ ਹੈ ਜਿਸ ਕਰਕੇ ਤੁਸੀਂ ਨੇੜੇ ਪਈਆਂ ਵਸਤੂਆਂ ਨੂੰ ਸਪੱਸ਼ਟ ਤੌਰ ‘ਤੇ ਵੇਖ ਸਕਦੇ ਹੋ । ਨੇਤਰ ਲੈੱਨਜ਼ ਦੀ ਉਹ ਸਮਰੱਥਾ ਜਿਸ ਦੇ ਕਾਰਨ ਉਹ ਆਪਣੀ ਫੋਕਸ ਦੂਰੀ ਨੂੰ ਸਮਾਯੋਜਿਤ ਕਰ ਲੈਂਦਾ ਹੈ ਅਨੁਕੂਲਣ ਕਹਾਉਂਦਾ ਹੈ ।

ਪ੍ਰਸ਼ਨ 2.
ਨਿਕਟ-ਦ੍ਰਿਸ਼ਟੀ ਦੋਸ਼ ਦਾ ਕੋਈ ਵਿਅਕਤੀ 1.2m ਤੋਂ ਵੱਧ ਦੂਰੀ ਉੱਤੇ ਰੱਖੀਆਂ ਵਸਤੂਆਂ ਨੂੰ ਸਪੱਸ਼ਟ ਨਹੀਂ ਦੇਖ ਸਕਦਾ । ਇਸ ਦੋਸ਼ ਨੂੰ ਦੂਰ ਕਰਨ ਲਈ ਸਹੀ ਸੋਧਿਆ ਹੋਇਆ ਲੈਂਨਜ਼ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ? (ਮਾਂਡਲ ਪੇਪਰ)
ਉੱਤਰ-
ਨਿਕਟ-ਦ੍ਰਿਸ਼ਟੀ ਦੋਸ਼ ਯੁਕਤ ਅੱਖ 1.2 m ਤੋਂ ਵੱਧ ਦੂਰੀ ‘ਤੇ ਰੱਖੀ ਹੋਈ ਵਸਤੂਆਂ ਨੂੰ ਨਹੀਂ ਦੇਖ ਸਕਦੀ ਕਿਉਂਕਿ ਵਸਤੁਆਂ ਦਾ ਪ੍ਰਤਿਬਿੰਬ ਰੈਟੀਨਾ ਤੇ ਨਾ ਬਣ ਕੇ ਰੈਟੀਨਾ ਦੇ ਸਾਹਮਣੇ ਬਣਦਾ ਹੈ । ਇਸ ਦੋਸ਼ ਨੂੰ ਸਹੀ ਸ਼ਕਤੀ ਵਾਲੇ ਅਵਤਲ ਲੈੱਨਜ਼ (ਅਭਿਸਾਰੀ ਲੈਂਨਜ਼) ਦੇ ਉਪਯੋਗ ਦੁਆਰਾ ਸੋਧਿਆ ਜਾਂ ਸਕਦਾ ਹੈ ।

PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 3.
ਮਨੁੱਖੀ ਅੱਖ ਦੀ ਸਾਧਾਰਨ ਦ੍ਰਿਸ਼ਟੀ ਦੇ ਲਈ ਦੂਰ ਬਿੰਦੂ ਅਤੇ ਨਿਕਟ ਬਿੰਦੂ ਅੱਖ ਤੋਂ ਕਿੰਨੀ ਦੂਰੀ ਉੱਤੇ ਹੁੰਦੇ ਹਨ ?
ਉੱਤਰ-
ਮਨੁੱਖੀ ਅੱਖ ਦੀ ਸਾਧਾਰਨ ਦ੍ਰਿਸ਼ਟੀ ਦੇ ਲਈ ਨਿਕਟ ਬਿੰਦੂ ਦੀ ਅੱਖ ਤੋਂ ਦੂਰੀ 25 cm ਅਤੇ ਦੂਰ ਬਿੰਦੂ ਦੀ ਅੱਖ ਤੋਂ ਦੂਰੀ ਅਨੰਤ ਹੁੰਦੀ ਹੈ । ਅਰਥਾਤ ਨੀਰੋਗ ਅੱਖ 25 cm ਅਤੇ ਅਨੰਤ ਵਿਚਾਲੇ ਕਿਸੇ ਥਾਂ ‘ਤੇ ਵੀ ਸਥਿਤ ਵਸਤੂ ਨੂੰ ਸਾਫ਼ਸਾਫ਼ ਵੇਖ ਸਕਦੀ ਹੈ ।

ਪ੍ਰਸ਼ਨ 4.
ਆਖਰੀ ਕਤਾਰ ਵਿੱਚ ਬੈਠੇ ਕਿਸੇ ਵਿਦਿਆਰਥੀ ਨੂੰ ਬਲੈਕ ਬੋਰਡ ਪੜ੍ਹਨ ਵਿੱਚ ਕਠਿਨਾਈ ਹੁੰਦੀ ਹੈ । ਇਹ ਵਿਦਿਆਰਥੀ ਕਿਸ ਦ੍ਰਿਸ਼ਟੀ ਰੋਗ ਤੋਂ ਪੀੜਤ ਹੈ । ਇਸਨੂੰ ਕਿਸ ਪ੍ਰਕਾਰ ਠੀਕ ਕੀਤਾ ਜਾ ਸਕਦਾ ਹੈ ?
ਉੱਤਰ-
ਵਿਦਿਆਰਥੀ ਨਿਕਟ ਦ੍ਰਿਸ਼ਟੀ ਦੋਸ਼ ਤੋਂ ਪੀੜਤ ਹੈ ਜਿਸ ਨੂੰ ਸਹੀ ਸ਼ਕਤੀ ਵਾਲੇ ਅਵਤਲ ਲੈੱਨਜ਼ ਦੁਆਰਾ ਠੀਕ ਕੀਤਾ ਜਾ ਸਕਦਾ ਹੈ ।

PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

Punjab State Board PSEB 10th Class Science Book Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ Textbook Exercise Questions and Answers.

PSEB Solutions for Class 10 Science Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

PSEB 10th Class Science Guide ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਲੈੱਨਜ਼ ਬਣਾਉਣ ਲਈ ਨਹੀਂ ਵਰਤਿਆ ਜਾ ਸਕਦਾ ?
(a) ਪਾਣੀ
(b) ਕੱਚ
(c) ਪਲਾਸਟਿਕ
d) ਮਿੱਟੀ ।
ਉੱਤਰ-
(d) ਮਿੱਟੀ ।

ਪ੍ਰਸ਼ਨ 2.
ਕਿਸੇ ਵਸਤੂ ਦਾ ਅਵਤਲ ਦਰਪਣ ਦੁਆਰਾ ਬਣਿਆ ਪ੍ਰਤਿਬਿੰਬ, ਸਿੱਧਾ ਅਤੇ ਬਿੰਬ ਤੋਂ ਵੱਡਾ ਸੀ । ਵਸਤੁ (ਬਿਬ) ਦੀ ਸਥਿਤੀ ਹੋਣੀ ਚਾਹੀਦੀ ਹੈ ?
(a) ਮੁੱਖ ਫੋਕਸ ਅਤੇ ਵਤਾ ਕੇਂਦਰ ਦੇ ਵਿਚਕਾਰ
(b) ਵਕ੍ਰਤਾ ਕੇਂਦਰ ਉੱਤੇ
(c) ਵਕਤਾ ਕੇਂਦਰ ਤੋਂ ਪਰੇ
(d) ਦਰਪਣ ਦੇ ਧਰੁਵ ਅਤੇ ਮੁੱਖ ਫੋਕਸ ਦੇ ਵਿਚਕਾਰ ।
ਉੱਤਰ-
(d) ਦਰਪਣ ਦੇ ਧਰੁਵ ਅਤੇ ਮੁੱਖ ਫੋਕਸ ਦੇ ਵਿਚਕਾਰ ।

ਪ੍ਰਸ਼ਨ 3.
ਕਿਸੇ ਵਸਤੂ ਦਾ ਵਾਸਤਵਿਕ ਅਤੇ ਸਮਾਨ ਆਕਾਰ ਪ੍ਰਤਿਬਿੰਬ ਪ੍ਰਾਪਤ ਕਰਨ ਲਈ ਵਸਤੂ ਨੂੰ ਉੱਤਲ ਲੈੱਨਜ਼ ਦੇ ਸਾਹਮਣੇ ਕਿੱਥੇ ਰੱਖਿਆ ਜਾਵੇ ?
(a) ਲੈੱਨਜ਼ ਦੇ ਮੁੱਖ ਫੋਕਸ ਉੱਤੇ
(b) ਫੋਕਸ ਦੂਰੀ ਦੀ ਦੁੱਗਣੀ ਦੂਰੀ ਉੱਤੇ
(c) ਅਨੰਤ ਉੱਤੇ
(d) ਲੈੱਨਜ਼ ਦੇ ਪ੍ਰਕਾਸ਼ ਕੇਂਦਰ ਅਤੇ ਮੁੱਖ ਫੋਕਸ ਦੇ ਵਿਚਕਾਰ ।
ਉੱਤਰ-
(b) ਫੋਕਸ ਦੂਰੀ ਦੀ ਦੁੱਗਣੀ ਦੂਰੀ ਉੱਤੇ ।

PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 4.
ਕਿਸੇ ਗੋਲਾਕਾਰ ਦਰਪਣ ਅਤੇ ਕਿਸੇ ਪਤਲੇ ਗੋਲਾਕਾਰ ਲੈੱਨਜ਼ ਦੋਵਾਂ ਦੀਆਂ ਫੋਕਸ ਦੂਰੀਆਂ – 15cm ਹਨ । ਦਰਪਣ ਅਤੇ ਲੈੱਨਜ਼ ਸੰਭਾਵਿਤ ਹਨ :
(a) ਦੋਵੇਂ ਅਵਤਲ
(b) ਦੋਵੇਂ ਉੱਤਲ
(c) ਦਰਪਣ ਅਵਤਲ ਅਤੇ ਲੈੱਨਜ਼ ਉੱਤਲ
(d) ਦਰਪਣ ਉੱਤਲ ਅਤੇ ਲੈੱਨਜ਼ ਅਵਤਲ ।
ਉੱਤਰ-
(a) ਦੋਵੇਂ ਅਵਤਲ ।

ਪ੍ਰਸ਼ਨ 5.
ਕਿਸੇ ਦਰਪਣ ਤੋਂ ਤੁਸੀਂ ਕਿੰਨੀ ਵੀ ਦੂਰੀ ਉੱਤੇ ਖੜ੍ਹੇ ਹੋਵੇ; ਤੁਹਾਡਾ ਪ੍ਰਤਿਬਿੰਬ ਹਮੇਸ਼ਾ ਹੀ ਸਿੱਧਾ ਪ੍ਰਤੀਤ ਹੁੰਦਾ ਹੈ ਸੰਭਵ ਤੌਰ ਤੇ ਦਰਪਣ ਹੈ :
(a) ਕੇਵਲ ਸਮਤਲ
(b) ਕੇਵਲ ਅਵਤਲ
(c) ਕੇਵਲ ਉੱਤਲ
(d) ਜਾਂ ਤਾਂ ਸਮਤਲ ਜਾਂ ਉੱਤਲ ।
ਉੱਤਰ-
(d) ਜਾਂ ਤਾਂ ਸਮਤਲ ਅਤੇ ਜਾਂ ਉੱਤਲ ।

ਪ੍ਰਸ਼ਨ 6.
ਕਿਸੇ ਸ਼ਬਦਕੋਸ਼ (dictionary) ਵਿੱਚ ਛੋਟੇ ਅੱਖਰਾਂ ਨੂੰ ਪੜ੍ਹਨ ਸਮੇਂ ਤੁਸੀਂ ਹੇਠ ਦਿੱਤੀਆਂ ਵਿੱਚੋਂ ਕਿਹੜੇ ਲੈੱਨਜ਼ ਨੂੰ ਪਹਿਲ ਦਿਓਗੇ ?
(a) 5 cm ਫੋਕਸ ਦੂਰੀ ਦਾ ਇੱਕ ਉੱਤਲ ਲੈੱਨਜ਼
(b) 50 cm ਫੋਕਸ ਦੁਰੀ ਦਾ ਇੱਕ ਅਵਤਲ ਲੈੱਨਜ਼
(c) 5 cm ਫੋਕਸ ਦੂਰੀ ਦਾ ਇੱਕ ਉੱਤਲ ਲੈੱਨਜ਼
(4) 5 cm ਫੋਕਸ ਦੂਰੀ ਦਾ ਇੱਕ ਅਵਤਲ ਲੈੱਨਜ਼ ।
ਉੱਤਰ-
(a) 50 cm ਫੋਕਸ ਦੂਰੀ ਦਾ ਇੱਕ ਉੱਤਲ ਲੈੱਨਜ਼ ।

ਪ੍ਰਸ਼ਨ 7.
15cm ਫੋਕਸ ਦੂਰੀ ਦੇ ਇੱਕ ਅਵਤਲ ਦਰਪਣ ਦਾ ਉਪਯੋਗ ਕਰਕੇ ਅਸੀਂ ਕਿਸੇ ਵਸਤੂ ਦਾ ਸਿੱਧਾ ਪ੍ਰਤਿਬਿੰਬ ਬਨਾਉਣਾ ਚਾਹੁੰਦੇ ਹਾਂ । ਵਸਤੂ ਦੇ ਦਰਪਣ ਦੀ ਦੂਰੀ ਦਾ ਰੇਂਜ (range) ਕੀ ਹੋਣਾ ਚਾਹੀਦਾ ਹੈ ? ਪ੍ਰਤਿਬਿੰਬ ਦੀ ਪ੍ਰਕਿਰਤੀ ਕਿਹੋ ਜਿਹੀ ਹੈ ? ਪ੍ਰਤਿਬਿੰਬ, ਵਸਤੂ ਤੋਂ ਵੱਡਾ ਹੈ ਜਾਂ ਛੋਟਾ ? ਇਸ ਸਥਿਤੀ ਵਿੱਚ ਪ੍ਰਤਿਬਿੰਬ ਬਣਨ ਦਾ ਕਿਰਨ ਰੇਖਾ ਚਿੱਤਰ ਬਣਾਓ ।
ਉੱਤਰ-
ਅਵਤਲ ਦਰਪਣ ਦੁਆਰਾ ਸਿੱਧਾ ਪ੍ਰਤਿਬਿੰਬ ਪ੍ਰਾਪਤ ਕਰਨ ਲਈ ਵਸਤੂ ਨੂੰ ਅਵਤਲ ਦਰਪਣ ਦੇ ਧਰੁਵ ਅਤੇ ਫੋਕਸ ਦੇ ਵਿੱਚ ਰੱਖਣਾ ਚਾਹੀਦਾ ਹੈ । ਇਸ ਲਈ ਵਸਤੂ ਦੀ ਧਰੁਵ ਤੋਂ ਦੂਰੀ 6 cm ਤੋਂ ਵੱਧ ਅਤੇ 15 cm ਤੋਂ ਘੱਟ ਹੋਣੀ ਚਾਹੀਦੀ ਹੈ | ਅਜਿਹਾ ਕਰਨ ਨਾਲ ਵਸਤੂ ਦਾ ਪ੍ਰਤਿਬਿੰਬ ਆਭਾਸੀ, ਸਿੱਧਾ ਅਤੇ ਆਕਾਰ ਵਿੱਚ ਵਸਤੂ ਤੋਂ ਵੱਡਾ ਹੋਵੇਗਾ ।
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 1

ਪ੍ਰਸ਼ਨ 8.
ਨਿਮਨ ਸਥਿਤੀਆਂ ਵਿੱਚ ਵਰਤੇ ਗਏ ਦਰਪਣ ਦੀ ਕਿਸਮ ਦੱਸੋ ।
(a) ਕਿਸੇ ਕਾਰ ਦੀ ਹੈੱਡ ਲਾਈਟ
(b) ਕਿਸੇ ਵਾਹਨ ਦਾ ਪਾਸਾ/ਪਿੱਛੇ-ਦਰਸ਼ੀ ਦਰਪਣ
(c) ਸੋਲਰ ਭੱਠੀ
ਆਪਣੇ ਉੱਤਰ ਦੀ ਕਾਰਨ ਸਹਿਤ ਪੁਸ਼ਟੀ ਕਰੋ ।
ਉੱਤਰ-
(a) ਕਾਰ ਦੀ ਹੈੱਡ ਲਾਈਟ ਵਿੱਚ ਅਵਤਲ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ । ਬਲਬ ਨੂੰ ਅਵਤਲ ਦਰਪਣ ਦੇ ਮੁੱਖ ਫੋਕਸ ਤੇ ਰੱਖਿਆ ਜਾਂਦਾ ਹੈ । ਬਲਬ ਤੋਂ ਨਿਕਲਣ ਵਾਲੀਆਂ ਪ੍ਰਕਾਸ਼ ਕਿਰਣਾਂ ਦਰਪਣ ਤੋਂ ਪਰਾਵਰਤਨ ਹੋਣ ਮਗਰੋਂ ਸਮਾਂਤਰ ਹੋ ਜਾਂਦੀਆਂ ਹਨ । ਇਸ ਤੋਂ ਇੱਕ ਸ਼ਕਤੀਸ਼ਾਲੀ ਸਮਾਨੰਤਰ ਪ੍ਰਕਾਸ਼ ਕਿਰਣ ਪੰਜ ਪ੍ਰਾਪਤ ਹੁੰਦਾ ਹੈ ।

(b) ਵਾਹਨਾਂ ਵਿੱਚ ਪਾਸਾ (ਸਾਈਡ) ਦਰਪਣ ਦੇ ਰੂਪ ਵਿੱਚ ਉੱਤਲ ਦਰਪਣ ਨੂੰ ਪਹਿਲ ਦਿੱਤੀ ਜਾਂਦੀ ਹੈ, ਕਿਉਂਕਿ ਉੱਤਲ ਦਰਪਣ ਹਮੇਸ਼ਾ ਵਸਤੂ ਦਾ ਸਿੱਧਾ ਅਤੇ ਵਸਤੂ ਦੀ ਤੁਲਨਾ ਵਿੱਚ ਛੋਟੇ ਸਾਇਜ਼ ਦਾ ਪ੍ਰਤਿਬਿੰਬ ਬਣਾਉਂਦਾ ਹੈ ਜਿਸ ਕਾਰਨ ਇਸ ਦਾ ਦ੍ਰਿਸ਼ਟੀ-ਖੇਤਰ ਵੱਧ ਜਾਂਦਾ ਹੈ । ਅਜਿਹਾ ਕਰਨ ਨਾਲ ਵਾਹਨ-ਚਾਲਕ (driver) ਛੋਟੇ ਜਿਹੇ ਦਰਪਣ ਵਿੱਚ ਹੀ ਸਾਰਾ ਖੇਤਰ , ਵੇਖ ਪਾਉਂਦਾ ਹੈ ।

(c) ਸੂਰਜੀ ਭੱਠੀ (Solar furnace) ਵਿੱਚ ਅਵਤਲ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ । ਗਰਮ ਕੀਤੇ ਜਾਣ ਵਾਲੇ ਬਰਤਨ ਨੂੰ ਦਰਪਣ ਦੇ ਮੁੱਖ-ਫੋਕਸ ਤੇ ਰੱਖਿਆ ਜਾਂਦਾ ਹੈ । ਸੂਰਜ ਤੋਂ ਆ ਰਹੀਆਂ ਸਮਾਨੰਤਰ ਕਿਰਨਾਂ ਦਰਪਣ ਤੋਂ ਪਰਾਵਰਤਨ ਹੋਣ ਤੋਂ ਬਾਅਦ ਫੋਕਸ ਤੇ ਰੱਖੇ ਬਰਤਨ ਤੇ ਸਾਰੀ ਤਾਪ ਊਰਜਾ ਨੂੰ ਕੇਂਦ੍ਰਿਤ ਕਰ ਦਿੰਦੀਆਂ ਹਨ ।

PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 9.
ਕਿਸੇ ਉੱਤਲ ਲੈੱਨਜ਼ ਦਾ ਅੱਧਾ ਭਾਗ ਕਾਲੇ ਕਾਗ਼ਜ਼ ਨਾਲ ਢੱਕ ਦਿੱਤਾ ਗਿਆ ਹੈ । ਕੀ ਇਹ ਲੈੱਨਜ਼ ਕਿਸੇ ਵਸਤੂ ਦਾ ਪੂਰਾ ਪ੍ਰਤਿਬਿੰਬ ਬਣਾ ਲਏਗਾ ? ਆਪਣੇ ਉੱਤਰ ਦੀ ਪ੍ਰਯੋਗ ਦੁਆਰਾ ਜਾਂਚ ਕਰੋ । ਆਪਣੇ ਪ੍ਰੇਖਣਾਂ ਦੀ ਵਿਆਖਿਆ ਕਰੋ ।
ਉੱਤਰ-
ਹਾਂ, ਇਹ ਲੈਂਨਜ਼ ਵਸਤੂ ਦਾ ਪੂਰਾ ਪ੍ਰਤਿਬਿੰਬ ਬਣਾਏਗਾ ।
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 2
ਪ੍ਰਯੋਗਿਕ ਪੜਤਾਲ-
ਵਿਧੀ-

  • ਇੱਕ ਪ੍ਰਕਾਸ਼ੀ ਬੈਂਚ (Optical bench) ਉੱਪਰ ਇੱਕ ਸਟੈਂਡ ਵਿੱਚ ਉੱਤਲ ਲੈਂਜ਼ ਲਗਾਓ ।
  • ਇੱਕ ਸਟੈਂਡ ਵਿੱਚ ਜਲਦੀ ਹੋਈ ਮੋਮਬੱਤੀ ਲਗਾ ਕੇ ਲੈੱਨਜ਼ ਦੀ ਫੋਕਸ ਦੂਰੀ ਤੋਂ ਥੋੜ੍ਹੀ ਜ਼ਿਆਦਾ ਦੂਰੀ ਤੇ ਪ੍ਰਕਾਸ਼ੀ ਬੈਂਚ ਤੇ ਰੱਖੋ ।
  • ਹੁਣ ਲੈਂਨਜ਼ ਦੇ ਦੂਜੇ ਪਾਸੇ ਪਕਾਸ਼ੀ ਬੈਂਚ ਤੇ ਸਟੈਂਡ ਵਿੱਚ ਪਰਦਾ (Screen) ਲਗਾ ਕੇ ਉਸਨੂੰ ਅੱਗੇ-ਪਿੱਛੇ ਲਿਜਾਓ ਅਤੇ ਅਜਿਹੀ ਥਾਂ ‘ਤੇ ਰੱਖੋ ਕਿ ਉਸ ਉੱਪਰ ਮੋਮਬੱਤੀ ਦਾ ਤਿੱਖਾ ਪ੍ਰਤਿਬਿੰਬ ਬਣ ਜਾਵੇ ।
  • ਹੁਣ ਲੈਂਨਜ਼ ਦੇ ਹੇਠਲੇ ਅੱਧੇ ਭਾਗ ਤੇ ਕਾਲਾ ਕਾਗ਼ਜ਼ ਚਿਪਕਾ ਕੇ ਢੱਕ ਦਿਓ ਤਾਂ ਜੋ ਲੈਨਜ਼ ਦੇ ਉੱਪਰਲੇ ਅੱਧੇ ਭਾਗ ਤੋਂ ਪ੍ਰਕਾਸ਼ ਦਾ ਅਪਵਰਤਨ ਹੋਣ ਕਾਰਨ ਪ੍ਰਤਿਬਿੰਬ ਬਣੇ । ਇਸ ਹਾਲਤ ਵਿੱਚ ਤੁਸੀਂ ਵੇਖੋਗੇ ਕਿ ਮੋਮਬੱਤੀ ਦਾ ਪਹਿਲਾਂ ਵਰਗਾ ਪੁਰਾ ਤਿਬਿੰਬ ਪ੍ਰਾਪਤ ਹੋਵੇਗਾ, ਪਰੰਤੁ ਇਸ ਦੀ ਤੀਬ੍ਰਤਾ ਪਹਿਲੇ ਪ੍ਰਤਿਬਿੰਬ ਦੀ ਤੁਲਨਾ ਵਿੱਚ ਘੱਟ ਹੋ ਜਾਂਦੀ ਹੈ ।

ਵਿਆਖਿਆ – ਮੋਮਬੱਤੀ ਦੇ ਕਿਸੇ ਬਿੰਦੂ ਤੋਂ ਚਲਣ ਵਾਲੀਆਂ ਪ੍ਰਕਾਸ਼ ਕਿਰਨਾਂ ਲੈੱਨਜ਼ ਦੇ ਵੱਖ-ਵੱਖ ਭਾਗਾਂ ਤੋਂ ਅਪਵਰਤਿਤ ਹੋ ਕੇ ਇੱਕ ਬਿੰਦੂ ਤੇ ਮਿਲਣਗੀਆਂ । ਲੈੱਨਜ਼ ਦੇ ਹੇਠਲੇ ਅੱਧੇ ਭਾਗ ਨੂੰ ਕਾਲਾ ਕਰਨ ‘ਤੇ ਵੀ ਉਸ ਬਿੰਦੂ ਤੇ ਪ੍ਰਕਾਸ਼ ਕਿਰਨਾਂ ਆਉਣਗੀਆਂ । ਜਿਸ ਕਰਕੇ ਮੋਮਬੱਤੀ ਦਾ ਪੂਰਾ ਪ੍ਰਤਿਬਿੰਬ ਪ੍ਰਾਪਤ ਹੋਵੇਗਾ, ਪਰੰਤੂ ਕਿਰਨਾਂ ਦੀ ਸੰਖਿਆ ਘੱਟ ਹੋਣ ਕਾਰਨ ਪ੍ਰਤਿਬਿੰਬ ਦੀ ਤੀਬ੍ਰਤਾ (ਤਿੱਖਾਪਣ ਹੋ ਜਾਵੇਗੀ ।

ਪ੍ਰਸ਼ਨ 10.
5cm ਲੰਬੀ ਵਸਤੂ 10cm ਫੋਕਸ ਦੂਰੀ ਦੇ ਕਿਸੇ ਅਭਿਸਾਰੀ ਲੈੱਨਜ਼ ਤੋਂ 25cm ਦੂਰੀ ਉੱਤੇ ਰੱਖਿਆ ਗਿਆ ਹੈ । ਪ੍ਰਕਾਸ਼ ਕਿਰਨ ਰੇਖਾ ਚਿੱਤਰ ਖਿੱਚ ਕੇ ਬਣਨ ਵਾਲੇ ਪ੍ਰਤਿਬਿੰਬ ਦੀ ਸਥਿਤੀ, ਸਾਈਜ਼ ਅਤੇ ਪ੍ਰਕਿਰਤੀ ਗਿਆਤ ਕਰੋ ।
ਹੱਲ :
ਇੱਥੇ ਵਸਤੂ ਦੀ ਅਭਿਸਾਰੀ ਲੈਂਨਜ਼ ਤੋਂ ਦੂਰੀ (u) = – 25cm
ਅਭਿਸਾਰੀ ਲੈੱਨਜ਼ ਦੀ ਫੋਕਸ ਦੂਰੀ (f) = + 10cm
ਬਿੰਬ (ਵਸਤੂ ਦੀ ਲੰਬਾਈ (ਉੱਚਾਈ) (O) = + 5cm
ਪ੍ਰਤਿਬਿੰਬ ਦਾ ਸਾਈਜ਼ (I) = ?
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 3
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 4
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 5
ਅਰਥਾਤ ਪ੍ਰਤਿਬਿੰਬ ਦਾ ਸਾਇਜ਼ = \(\frac {10}{3}\) cm ਹੋਵੇਗੀ । ਰਿਣ ਚਿੰਨ੍ਹ ਦਰਸਾਉਂਦਾ ਹੈ ਕਿ ਪ੍ਰਤਿਬਿੰਬ ਮੁੱਖ-ਧੁਰੇ ਦੇ ਹੇਠਾਂ ਵੱਲ ਹੋਵੇਗਾ ਜਿਹੜਾ ਕਿ ਵਾਸਤਵਿਕ ਅਤੇ ਉਲਟਾ ਹੋਵੇਗਾ ।

ਪ੍ਰਸ਼ਨ 11.
15cm ਫੋਕਸ ਦੂਰੀ ਦਾ ਕੋਈ ਅਵਤਲ ਲੈੱਨਜ਼ ਕਿਸੇ ਵਸਤੂ ਦਾ ਪ੍ਰਤਿਬਿੰਬ ਲੈਂਨਜ਼ ਤੋਂ 10cm ਦੂਰੀ ਉੱਤੇ ਬਣਾਉਂਦਾ ਹੈ । ਵਸਤੂ ਲੈੱਨਜ਼ ਤੋਂ ਕਿੰਨੀ ਦੂਰੀ ਉੱਤੇ ਸਥਿਤ ਹੈ ? ਕਿਰਨ ਰੇਖਾ ਚਿੱਤਰ ਬਣਾਓ ।
ਹੱਲ :
ਦਿੱਤਾ ਗਿਆ ਹੈ, ਅਵਤਲ ਲੈੱਨਜ਼ ਦੀ ਫੋਕਸ ਦੁਰੀ (f) = -15 cm ਕਿਉਂਕਿ ਅਵਤਲ ਲੈੱਨਜ਼ ਦੁਆਰਾ ਬਣਿਆ ਪ੍ਰਤਿਬਿੰਬ ਹਮੇਸ਼ਾ ਆਭਾਸੀ ਹੁੰਦਾ ਹੈ ਅਤੇ ਲੈੱਨਜ਼ ਦੇ ਸਾਹਮਣੇ ਉਸੇ ਪਾਸੇ ਬਣਦਾ ਹੈ ਜਿਸ ਪਾਸੇ ਵਸਤੂ ਹੁੰਦੀ ਹੈ ।
υ = -10 cm
ਹੁਣ ਲੈਂਨਜ਼ ਸੂਤਰ ਤੋਂ \(\frac{1}{v}-\frac{1}{u}\) = \(\frac{1}{f}\)
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 6
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 7
∴ u = -30 cm
ਅਰਥਾਤ ਵਸਤੂ ਲੈੱਨਜ਼ ਦੇ ਸਾਹਮਣੇ 30 cm ਦੀ ਦੂਰੀ ਤੇ ਹੈ ।

PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 12.
15cm ਫੋਕਸ ਦੂਰੀ ਦੇ ਕਿਸੇ ਉੱਤਲ ਦਰਪਣ ਤੋਂ ਕੋਈ ਵਸਤੂ 10cm ਦੂਰੀ ਉੱਤੇ ਰੱਖਿਆ ਗਿਆ ਹੈ । ਪ੍ਰਤਿਬਿੰਬ ਦੀ ਸਥਿਤੀ ਅਤੇ ਪ੍ਰਕਿਰਤੀ ਗਿਆਤ ਕਰੋ ।
ਹੱਲ :
ਦਿੱਤਾ ਹੈ : ਉੱਤਲ ਦਰਪਣ ਦੀ ਫੋਕਸ ਦੂਰੀ (f) = + 15 cm
ਵਸਤੂ ਦੀ ਦਰਪਣ ਤੋਂ ਦੂਰੀ (u) = – 10cm
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 8
∴ υ = + 6cm
ਧਨ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਤਿਬਿੰਬ ਦਰਪਣ ਦੇ ਪਿੱਛੇ 6cm ਦੀ ਦੂਰੀ ਤੇ ਬਣੇਗਾ ।
ਧਨ ਚਿੰਨ੍ਹ ਇਹ ਵੀ ਦਰਸਾਉਂਦਾ ਹੈ ਕਿ ਪ੍ਰਤਿਬਿੰਬ ਸਿੱਧਾ ਅਤੇ ਆਭਾਸੀ ਹੈ ।

ਪ੍ਰਸ਼ਨ 13.
ਇੱਕ ਸਮਤਲ ਦਰਪਣ ਦੁਆਰਾ ਪੈਦਾ ਹੋਇਆ ਵੱਡਦਰਸ਼ਨ +1 ਹੈ । ਇਸਦਾ ਕੀ ਅਰਥ ਹੈ ?
ਉੱਤਰ-
ਇੱਕ ਸਮਤਲ ਦੁਆਰਾ ਉਤਪੰਨ ਹੋਇਆ ਵੱਡਦਰਸ਼ਨ m = +1 ਇਹ ਦਰਸਾਉਂਦਾ ਹੈ ਕਿ ਦਰਪਣ ਦੁਆਰਾ ਬਣਾਏ ਗਏ ਪ੍ਰਤਿਬਿੰਬ ਦਾ ਆਕਾਰ ਵਸਤੂ ਦੇ ਆਕਾਰ (Size) ਦੇ ਬਰਾਬਰ ਹੈ ਅਤੇ ਧਨਾਤਮਕ ਚਿੰਨ੍ਹ (+) ਇਹ ਦਰਸਾਉਂਦਾ ਹੈ ਕਿ ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤਿਬਿੰਬ ਦਰਪਣ ਦੇ ਪਿੱਛੇ ਬਣ ਰਿਹਾ ਹੈ ਅਤੇ ਇਹ ਆਭਾਸੀ ਅਤੇ ਸਿੱਧਾ ਹੈ ।

ਪ੍ਰਸ਼ਨ 14.
5.0 cm ਲੰਬਾਈ ਦੀ ਕੋਈ ਵਸਤੂ 30cm ਵਰ੍ਹਾ ਅਰਧ-ਵਿਆਸ ਦੇ ਕਿਸੇ ਉੱਤਲ ਦਰਪਣ ਦੇ ਸਾਹਮਣੇ 20cm ਦੂਰੀ ਉੱਤੇ ਰੱਖੀ ਗਈ ਹੈ । ਪ੍ਰਤਿਬਿੰਬ ਦੀ ਸਥਿਤੀ ਅਤੇ ਆਕਾਰ ਗਿਆਤ ਕਰੋ ।
ਹੱਲ :
ਦਿੱਤਾ ਹੈ : ਵਸਤੂ ਦੀ ਉੱਤਲ ਦਰਪਣ ਤੋਂ ਦੂਰੀ (u) = – 20 cm
ਉੱਤਲ ਦਰਪਣ ਦਾ ਵਕਤਾ ਅਰਧ-ਵਿਆਸ (R) = + 30 cm
∴ ਉੱਤਲ ਦਰਪਣ ਦੀ ਫੋਕਸ ਦੂਰੀ (f) = \(\frac{R}{2}\)
= \(\frac{+30}{2}\) cm
= + 15cm
ਵਸਤੂ ਦੀ ਲੰਬਾਈ (O) = + 5.0 cm
ਦਰਪਣ ਸੂਤਰ \(\frac{1}{u}+\frac{1}{v}=\frac{1}{f}\) ਤੋਂ
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 9
ਇਸ ਲਈ ਪ੍ਰਤਿਬਿੰਬ ਦੀ ਦਰਪਣ ਤੋਂ ਦੂਰੀ (0) = + \(\frac{60}{7}\) cm ਅਰਥਾਤ ਧਨਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਪ੍ਰਤਿਬਿੰਬ ਦਰਪਣ ਦੇ ਦੂਜੇ ਪਾਸੇ \(\frac{60}{7}\) cm ਦੀ ਦੂਰੀ ‘ਤੇ ਬਣੇਗਾ ।
ਜੇਕਰ ਤਿਬਿੰਬ ਦੀ ਉੱਚਾਈ ਆਕਾਰ ‘I’ ਹੈ, ਤਾਂ ਵੱਡਦਰਸ਼ਨ ਸੂਤਰ ਦੁਆਰਾ m = \(-\frac{v}{u}=\frac{\mathrm{I}}{\mathrm{O}}\) ਤੋਂ
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 10
ਧਨਾਤਮਕ ਚਿੰਨ੍ਹ (+) ਇਹ ਸਪੱਸ਼ਟ ਕਰਦਾ ਹੈ ਕਿ ਪ੍ਰਤਿਬਿੰਬ ਸਿੱਧਾ ਅਤੇ ਆਭਾਸੀ ਹੋਵੇਗਾ ਅਤੇ ਦਰਪਣ ਦੇ ਪਿੱਛੇ \(\frac{15}{7}\) cm ਦੀ ਦੂਰੀ ਤੇ ਬਣੇਗਾ ।

ਪ੍ਰਸ਼ਨ 15.
7.0cm ਸਾਈਜ਼ ਦੀ ਕੋਈ ਵਸਤੂ 18 cm ਫੋਕਸ ਦੂਰੀ ਦੇ ਕਿਸੇ ਅਵਤਲ ਦਰਪਣ ਦੇ ਸਾਹਮਣੇ 27cm ਦੂਰੀ ਉੱਤੇ ਰੱਖਿਆ ਗਿਆ ਹੈ । ਦਰਪਣ ਤੋਂ ਕਿੰਨੀ ਦੂਰੀ ਤੇ ਕਿਸੇ ਪਰਦੇ ਨੂੰ ਰੱਖੀਏ ਕਿ ਉਸ ਉੱਤੇ ਵਸਤੂ ਦਾ ਸਪਸ਼ਟ ਫੋਕਸ ਕੀਤਾ ਪ੍ਰਤਿਬਿੰਬ ਪ੍ਰਾਪਤ ਕੀਤਾ ਜਾ ਸਕੇ । ਪ੍ਰਤਿਬਿੰਬ ਦਾ ਆਕਾਰ ਅਤੇ ਕਿਰਤੀ ਗਿਆਤ ਕਰੋ ।
ਹੱਲ :
ਦਿੱਤਾ ਹੈ : ਵਸਤੂ ਦਾ ਆਕਾਰ (ਸਾਈਜ਼) (O) = + 7.0 cm
ਅਵਤਲ ਦਰਪਣ ਦੀ ਫੋਕਸ ਦੂਰੀ (f) = -18cm
ਵਸਤੂ ਦੀ ਦਰਪਣ ਤੋਂ ਦੂਰੀ (u) = -27cm
ਪ੍ਰਤਿਬਿੰਬ ਦੀ ਦਰਪਣ ਤੋਂ ਦੂਰੀ (υ) = ?
ਪ੍ਰਤਿਬਿੰਬ ਦਾ ਆਕਾਰ (I) = ?
ਦਰਪਣ ਸੂਤਰ \(\frac{1}{u}+\frac{1}{v}=\frac{1}{f}\) ਤੋਂ
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 11
∴ υ = – 54 cm

ਰਿਣਾਤਮਕ ਚਿੰਨ੍ਹ (-) ਇਹ ਦਰਸਾਉਂਦਾ ਹੈ ਕਿ ਤਿਬਿੰਬ ਦਰਪਣ ਦੇ ਸਾਹਮਣੇ 54cm ਦੀ ਦੂਰੀ ‘ਤੇ ਬਣੇਗਾ । ਇਸ ਲਈ ਪਰਦੇ (Screen) ਨੂੰ ਦਰਪਣ ਦੇ ਸਾਹਮਣੇ 54cm ਦੀ ਦੂਰੀ ਤੇ ਰੱਖਣਾ ਚਾਹੀਦਾ ਹੈ ।
ਹੁਣ ਦਰਪਣ ਦੇ ਵੱਡਦਰਸ਼ਨ ਸੂਤਰ ਤੋਂ,
m = \(\frac{-v}{u}=\frac{\mathrm{I}}{\mathrm{O}}\)
= \(\frac{-(-54)}{(-27)}=\frac{I}{7}\)
I = \(\frac{-54 \times 7}{27}\)
∴ I = -14 cm
ਅਰਥਾਤ ਪ੍ਰਤਿਬਿੰਬ ਦਾ ਸਾਇਜ਼ (ਉੱਚਾਈ) 14cm ਹੋਵੇਗੀ । ਰਿਣਾਤਮਕ ਚਿੰਨ੍ਹ (-) ਇਹ ਦਰਸਾਉਂਦਾ ਹੈ ਕਿ ਪ੍ਰਤਿਬਿੰਬ ਵਾਸਤਵਿਕ ਅਤੇ ਉਲਟਾ ਹੋਵੇਗਾ ।

PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 16.
ਉਸ ਲੈੱਨਜ਼ ਦੀ ਫੋਕਸ ਦੂਰੀ ਗਿਆਤ ਕਰੋ ਜਿਸ ਦੀ ਸ਼ਕਤੀ -2.0 ) ਹੈ । ਇਹ ਕਿਸ ਪ੍ਰਕਾਰ ਦਾ ਲੈੱਨਜ਼ ਹੈ ?
ਹੱਲ :
ਦਿੱਤਾ ਹੈ : ਐੱਨਜ਼ ਦੀ ਸ਼ਕਤੀ (P) – 2.0 D
ਲੈੱਨਜ਼ ਦੀ ਫੋਕਸ ਦੂਰੀ (f) = ?
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 12
= -50 cm
ਦੇ ਅਤੇ ਨਾ ਰਿਣਾਤਮਕ (-) ਚਿੰਨ੍ਹ ਇਹ ਦਰਸਾਉਂਦਾ ਹੈ ਕਿ ਲੈੱਨਜ਼ ਅਵਤਲ ਲੈੱਨਜ਼ ਹੈ ।

ਪ੍ਰਸ਼ਨ 17.
ਕੋਈ ਡਾਕਟਰ +1.5 D ਸ਼ਕਤੀ ਦਾ ਸੰਸ਼ੋਧਿਤ ਲੈਂਨਜ਼ ਨਿਰਧਾਰਿਤ ਕਰਦਾ ਹੈ । ਲੈੱਨਜ਼ ਦੀ ਫੋਕਸ ਦੂਰੀ ਗਿਆਤ ਕਰੋ । ਕੀ ਨਿਰਧਾਰਿਤ ਲੈੱਨਜ਼ ਅਭਿਸਾਰੀ ਜਾਂ ਅਪਸਾਰੀ ਹੈ ?
ਹੱਲ : ਦਿੱਤਾ ਹੈ : ਐੱਨਜ਼ ਦੀ ਸ਼ਕਤੀ (P) = + 1.5 D
ਲੈੱਨਜ਼ ਦੀ ਫੋਕਸ ਦੂਰੀ (f) = ?
ਲੈੱਨਜ਼ ਦੇ ਸ਼ਕਤੀ ਸੂਤਰ ਤੋਂ, p = \(\frac{1}{f}\)
1.5 = \(\frac{1}{f}\)
∴ f = \(\frac{1}{1.5}\)
= \(\frac{10}{15}\)
= \(\frac{2}{3}\) cm
= +9.67 m
∴ f = +67 cm
ਧਨਾਤਮਕ ਚਿੰਨ੍ਹ (+) ਇਹ ਦਰਸਾਉਂਦਾ ਹੈ ਕਿ ਲੈੱਨਜ਼ ਅਭਿਸਾਰੀ ਲੈਂਨਜ਼ ਉੱਤਲ ਲੈੱਨਜ਼) ਹੈ ।

Science Guide for Class 10 PSEB ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਦਿਓ ।
ਉੱਤਰ-
ਅਵਤਲ ਦਰਪਣ ਦਾ ਮੁੱਖ-ਫੋਕਸ – ਮੁੱਖ-ਫੋਕਸ ਉਹ ਬਿੰਦੁ ਹੈ ਜਿੱਥੇ ਅਵਤਲ ਦਰਪਣ ਦੇ ਮੁੱਖ ਧੁਰੇ ਦੇ ਸਮਾਨੰਤਰ ਆ ਰਹੀਆਂ ਆਪਾਤੀ ਕਿਰਨਾਂ ਦਰਪਣ ਤੋਂ ਪਰਾਵਰਤਿਤ ਹੋਣ ਤੋਂ ਬਾਅਦ ਮਿਲਦੀਆਂ ਹਨ ।
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 13

ਪ੍ਰਸ਼ਨ 2.
ਇੱਕ ਗੋਲਾਕਾਰ ਦਰਪਣ ਦਾ ਵਕਤਾ ਅਰਧ-ਵਿਆਸ 20cm ਹੈ । ਉਸਦੀ ਫੋਕਸ ਦੂਰੀ ਕੀ ਹੋਵੇਗੀ ?
ਹੱਲ :
ਦਿੱਤਾ ਹੈ : ਗੋਲਾਕਾਰ ਦਰਪਣ ਦਾ ਵਕਤਾ ਅਰਧ-ਵਿਆਸ (R) = 20cm
∴ ਗੋਲਾਕਾਰ ਦਰਪਣ ਦੀ ਫੋਕਸ ਦੂਰੀ f = \(\frac{\mathrm{R}}{2}\)
= \(\frac{20}{2}\) cm
= 10 cm

ਪ੍ਰਸ਼ਨ 3.
ਉਸ ਦਰਪਣ ਦਾ ਨਾਂ ਦੱਸੋ ਜੋ ਵਸਤੁ ਦਾ ਸਿੱਧਾ ਅਤੇ ਵੱਡਾ ਪ੍ਰਤਿਬਿੰਬ ਬਣਾ ਸਕੇ ।
ਉੱਤਰ-
ਅਵਤਲ ਦਰਪਣ ਵਸਤੂ ਦਾ ਸਿੱਧਾ ਅਤੇ ਵੱਡਾ ਪ੍ਰਤਿਬਿੰਬ ਬਣਾਉਂਦਾ ਹੈ ਜਦੋਂ ਵਸਤੂ ਨੂੰ ਦਰਪਣ ਦੇ ਫੋਕਸ ਅਤੇ ਧਰੁਵ ਦੇ ਵਿਚਕਾਰ ਰੱਖਿਆ ਜਾਂਦਾ ਹੈ ।

ਪ੍ਰਸ਼ਨ 4.
ਅਸੀਂ ਵਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਕਿਉਂ ਦਿੰਦੇ ਹਾਂ ?
ਉੱਤਰ-
ਵਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਦੇਣ ਦੇ ਹੇਠ ਲਿਖੇ ਕਾਰਨ ਹਨ-

  1. ਉੱਤਲੇ ਦਰਪਣ ਹਮੇਸ਼ਾ ਵਸਤੂ ਦਾ ਸਿੱਧਾ ਪ੍ਰਤਿਬਿੰਬ ਬਣਾਉਂਦਾ ਹੈ ।
  2. ਉੱਤਲ ਦਰਪਣ ਵਸਤੂ ਦੀ ਤੁਲਨਾ ਵਿੱਚ ਛੋਟਾ ਪ੍ਰਤਿਬਿੰਬ ਬਣਾਉਂਦਾ ਹੈ ਜਿਸ ਕਰਕੇ ਵਿਖਾਈ ਦੇਣ ਵਾਲਾ ਦਿਸ਼ਟੀ ਖੇਤਰ ਵੱਧ ਜਾਂਦਾ ਹੈ ਅਤੇ ਵਾਹਨ-ਚਾਲਕ (ਡਰਾਈਵਰ) ਟਰੈਫ਼ਿਕ ਵਾਲੇ ਸਾਰੇ ਖੇਤਰ ਨੂੰ ਵੇਖ ਸਕਦਾ ਹੈ ।

ਪ੍ਰਸ਼ਨ 5.
ਉਸ ਉੱਤਲ ਦਰਪਣ ਦੀ ਫੋਕਸ ਦੂਰੀ ਗਿਆਤ ਕਰੋ ਜਿਸ ਦਾ ਵਰ੍ਹਾ ਅਰਧ-ਵਿਆਸ 32 cm ਹੈ ।
ਹੱਲ :
ਦਿੱਤਾ ਹੈ, ਉੱਤਲ ਦਰਪਣ ਦਾ ਵਕੁਤਾ ਅਰਧ-ਵਿਆਸ (R) = + 32 cm
ਉੱਤਲ ਦਰਪਣ ਦੀ ਫੋਕਸ ਦੂਰੀ (f) = ?
ਅਸੀਂ ਜਾਣਦੇ ਹਾਂ, f = \(\frac{R}{2}\)
= \(\frac{+32}{2}\)
∴ ਉੱਤਲ ਦਰਪਣ ਦੀ ਫੋਕਸ ਦੂਰੀ (f) = 16 cm

ਪ੍ਰਸ਼ਨ 6.
ਇੱਕ ਅਵਤਲ ਦਰਪਣ ਆਪਣੇ ਸਾਹਮਣੇ 10 cm ਦੂਰੀ ਉੱਤੇ ਰੱਖੇ ਇੱਕ ਬਿੰਬ ਦਾ ਤਿੰਨ ਗੁਣਾ ਵੱਡਾ ਵਾਸਤਵਿਕ ਪ੍ਰਤਿਬਿੰਬ ਬਣਾਉਂਦਾ ਹੈ । ਪ੍ਰਤਿਬਿੰਬ ਦਰਪਣ ਤੋਂ ਕਿੰਨੀ ਦੂਰੀ ਉੱਤੇ ਹੈ ?
ਹੱਲ :
ਦਿੱਤਾ ਹੈ, ਵਸਤੂ ਦੀ ਅਵਤਲ ਦਰਪਣ ਤੋਂ ਦੂਰੀ (u) = -10cm
ਪ੍ਰਤਿਬਿੰਬ ਦਾ ਵੱਡਦਰਸ਼ਨ (m) = \(\frac{-v}{u}[latex] = -3
ਜਾਂ [latex]\frac{v}{u}[latex] = 3
ਜਾਂ υ = 3 × u
= 3 × (10)
∴ υ = -30 cm
ਅਰਥਾਤ ਪ੍ਰਤਿਬਿੰਬ ਦੀ ਦਰਪਣ ਤੋਂ ਦੂਰੀ 30 cm ਹੈ । ਰਿਣਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਪ੍ਰਤਿਬਿੰਬ ਦਰਪਣ ਦੇ ਸਾਹਮਣੇ ਵਸਤੂ ਵਾਲੇ ਪਾਸੇ ਹੀ ਬਣੇਗੀ ।

ਪ੍ਰਸ਼ਨ 7.
ਹਵਾ ਵਿੱਚ ਜਾਂਦੀ ਇੱਕ ਕਿਰਨ ਪਾਣੀ ਵਿੱਚ ਤਿਰਛੀ ਪ੍ਰਵੇਸ਼ ਕਰਦੀ ਹੈ । ਕੀ ਪ੍ਰਕਾਸ਼ ਕਰਨ ਲੰਬ ਵੱਲ ਝੁਕੇਗੀ ਜਾਂ ਲੰਬ ਤੋਂ ਦੂਰ ਹਟੇਗੀ ? ਦੱਸੋ ਕਿਉਂ ?
ਉੱਤਰ-
ਹਵਾ ਵਿੱਚ ਗਮਨ ਕਰ ਰਹੀ ਪ੍ਰਕਾਸ਼ ਦੀ ਇੱਕ ਕਿਰਨ ਜਦੋਂ ਪਾਣੀ ਵਿੱਚ ਤਿਰਛੀ ਦਾਖਲ ਹੋਵੇਗੀ ਤਾਂ ਇਹ ਕਿਰਨ ਲੰਬ ਵੱਲ ਝੁਕੇਗੀ ਕਿਉਂਕਿ ਪਾਣੀ, ਹਵਾ ਦੀ ਤੁਲਨਾ ਵਿੱਚ ਸੰਘਣਾ ਮਾਧਿਅਮ ਹੈ ਅਤੇ ਪਾਣੀ ਅੰਦਰ ਪ੍ਰਕਾਸ਼ ਦੀ ਚਾਲ ਵਿੱਚ ਕਮੀ ਆ ਜਾਵੇਗੀ ।
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 14

ਪ੍ਰਸ਼ਨ 8.
ਪ੍ਰਕਾਸ਼ ਹਵਾ ਤੋਂ 1.50 ਅਪਵਰਤਨ-ਅੰਕ ਦੀ ਕੱਚ ਦੀ ਪਲੇਟ ਵਿੱਚ ਪ੍ਰਵੇਸ਼ ਕਰਦਾ ਹੈ । ਕੱਚ ਵਿੱਚ ਪ੍ਰਕਾਸ਼ ਦੀ ਚਾਲ ਕਿੰਨੀ ਹੈ ? ਨਿਰਵਾਯੂ ਵਿੱਚ ਪ੍ਰਕਾਸ਼ ਦੀ ਚਾਲ 3 × 108 m/s ਹੈ ।
ਹੱਲ:
ਦਿੱਤਾ ਹੈ, ਕੱਚ ਦਾ ਅਪਵਰਤਨ-ਅੰਕ (aμg) = 1.50
ਨਿਰਵਾਤ (ਹਵਾ) ਵਿੱਚ ਪ੍ਰਕਾਸ਼ ਦੀ ਚਾਲ (c) = 3 × 108 m/s
ਕੱਚ ਵਿੱਚ ਪ੍ਰਕਾਸ਼ ਦੀ ਚਾਲ (Vg) = ?
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 15
∴ ਕੱਚ ਵਿੱਚ ਪ੍ਰਕਾਸ਼ ਦੀ ਚਾਲ (Vg) = [latex]\frac{3 \times 10^{8} m s}{1.50}\)
= 2 × 108 m/s

ਪ੍ਰਸ਼ਨ 9.
ਸਾਰਨੀ 10.3 ਵਿੱਚ ਸਭ ਤੋਂ ਵੱਧ ਪ੍ਰਕਾਸ਼ੀ ਘਣਤਾ ਵਾਲਾ ਮਾਧਿਅਮ ਪਤਾ ਕਰੋ । ਸਭ ਤੋਂ ਘੱਟ ਪ੍ਰਕਾਸ਼ੀ ਘਣਤਾ ਵਾਲੇ ਮਾਧਿਅਮ ਦਾ ਵੀ ਪਤਾ ਕਰੋ ।
ਉੱਤਰ-
ਸਾਰਣੀ 10.3 ਤੋਂ ਸਪੱਸ਼ਟ ਹੈ ਕਿ ਹੀਰੇ ਦਾ ਅਪਵਰਤਨ-ਅੰਕ 2.42 ਹੈ ਜਿਹੜਾ ਸਭ ਤੋਂ ਵੱਧ ਅਤੇ ਹਵਾ ਦਾ ਅਪਵਰਤਨ-ਅੰਕ 1.0003 ਹੈ, ਜਿਹੜਾ ਸਭ ਤੋਂ ਘੱਟ ਹੈ । ਇਸ ਲਈ ਹੀਰੇ ਦੀ ਪ੍ਰਕਾਸ਼ੀ ਘਣਤਾ ਸਭ ਤੋਂ ਵੱਧ ਅਤੇ ਹਵਾ ਦੀ ਪਕਾਸ਼ੀ ਘਣਤਾ ਸਭ ਤੋਂ ਘੱਟ ਹੈ ।

ਪ੍ਰਸ਼ਨ 10.
ਤੁਹਾਨੂੰ ਕੈਰੋਸੀਨ, ਤਾਰਪੀਨ ਦਾ ਤੇਲ ਅਤੇ ਪਾਣੀ ਦਿੱਤੇ ਗਏ ਹਨ । ਇਨ੍ਹਾਂ ਵਿੱਚੋਂ ਕਿਸ ਵਿੱਚ ਪ੍ਰਕਾਸ਼ ਸਭ ਤੋਂ ਯਤੀਬਰ ਗਤੀ ਨਾਲ ਚਲਦਾ ਹੈ । ਸਾਰਨੀ 0.3 ਵਿੱਚ ਦਿੱਤੇ ਹੋਏ ਅੰਕੜਿਆਂ ਦਾ ਪ੍ਰਯੋਗ ਕਰੋ ।
ਉੱਤਰ-
ਅਸੀਂ ਜਾਣਦੇ ਹਾਂ ਕਿ ਵੱਧ ਅਪਵਰਤਨ-ਅੰਕ ਵਾਲਾ ਮਾਧਿਅਮ ਪ੍ਰਕਾਸ਼ੀ ਸੰਘਣਤਾ ਵਾਲਾ ਮਾਧਿਅਮ ਹੁੰਦਾ ਹੈ ਅਤੇ ਘੱਟ ਅਪਵਰਤਨ-ਅੰਕ ਵਾਲਾ ਮਾਧਿਅਮ ਪ੍ਰਕਾਸ਼ੀ ਵਿਰਲ ਮਾਧਿਅਮ ਹੁੰਦਾ ਹੈ ਜਿਸ ਵਿੱਚ ਪ੍ਰਕਾਸ਼ ਦੀ ਚਾਲ ਘੱਟ ਹੁੰਦੀ ਹੈ । ਸਾਰਣੀ 10.3 ਤੋਂ ਸਪੱਸ਼ਟ ਹੁੰਦਾ ਹੈ ਕਿ ਕੈਰੋਸੀਨ (ਮਿੱਟੀ ਦਾ ਤੇਲ) ਦਾ ਅਪਵਰਤਨ-ਅੰਕ 1.44, ਤਾਰਪੀਨ ਦੇ ਤੇਲ ਦਾ ਅਪਵਰਤਨ-ਅੰਕ 1.47 ਅਤੇ ਪਾਣੀ ਦਾ ਅਪਵਰਤਨ-ਅੰਕ ਨਿਊਨਤਮ 1.33 ਹੈ । ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਪਾਣੀ ਦਾ ਅਪਵਰਤਨ ਅੰਕ ਨਿਊਨਤਮ ਹੈ, ਇਸ ਲਈ ਪਾਣੀ ਵਿੱਚ ਪ੍ਰਕਾਸ਼ ਸਭ ਤੋਂ ਤੇਜ਼ ਗਤੀ ਨਾਲ ਚਲਦਾ ਹੈ ।

ਪ੍ਰਸ਼ਨ 11.
ਹੀਰੇ ਦਾ ਅਪਵਰਤਨ-ਅੰਕ 2.42 ਹੈ । ਇਸ ਕਥਨ ਦਾ ਕੀ ਭਾਵ ਹੈ ?
ਉੱਤਰ-
ਹੀਰੇ ਦਾ ਅਪਵਰਤਨ-ਅੰਕ 2.42 ਹੈ । ਇਸ ਕਥਨ ਦਾ ਮਤਲਬ ਇਹ ਹੈ ਕਿ ਹੀਰੇ ਵਿੱਚ ਪ੍ਰਕਾਸ਼ ਦੀ ਚਾਲ,
ਖਲਾਅ (ਨਿਰਵਾਤ) ਵਿੱਚ ਪ੍ਰਕਾਸ਼ ਦੀ ਚਾਲ ਦੀ ਤੁਲਨਾ ਵਿੱਚ \(\frac{1}{2 \cdot 42}\) ਗੁਣਾ ਹੈ ।

ਪ੍ਰਸ਼ਨ 12.
ਕਿਸੇ ਲੈੱਨਜ਼ ਦੀ ਇੱਕ ਡਾਈਆਪਟਰ ਸਮਰੱਥਾ ਦੀ ਪਰਿਭਾਸ਼ਾ ਦਿਓ ।
ਉੱਤਰ-
ਇੱਕ (1) ਡਾਈਆਪਟਰ ਉਸ ਲੈਂਨਜ਼ ਦੀ ਸਮਰੱਥਾ ਹੈ ਜਿਸਦੀ ਫੋਕਸ ਦੂਰੀ 1 ਮੀਟਰ (= 100 ਸੈਂਟੀਮੀਟਰ) ਹੈ । ਉੱਤਲ ਲੈੱਨਜ਼ ਦੀ ਸਮਰੱਥਾ ਧਨਾਤਮਕ ਅਤੇ ਅਵਤਲ ਲੈੱਨਜ਼ ਦੀ ਸਮਰੱਥਾ ਰਿਣਾਤਮਕ ਮੰਨੀ ਜਾਂਦੀ ਹੈ ।

ਪ੍ਰਸ਼ਨ 13.
ਕੋਈ ਉੱਤਲ ਲੈੱਨਜ਼ ਇੱਕ ਸੂਈ ਦਾ ਵਾਸਤਵਿਕ ਅਤੇ ਉਲਟਾ ਪ੍ਰਤਿਬਿੰਬ ਉਸ ਲੈਂਨਜ਼ ਤੋਂ 50 cm ਦੂਰ ਬਣਾਉਂਦਾ ਹੈ । ਇਹ ਸੂਈ ਉੱਤਲ ਲੈੱਨਜ਼ ਦੇ ਸਾਹਮਣੇ ਕਿੱਥੇ ਰੱਖੀ ਹੋਈ ਹੈ ? ਲੈੱਨਜ਼ ਦੀ ਸਮਰੱਥਾ ਵੀ ਗਿਆਤ ਕਰੋ ।
ਹੱਲ :
ਦਿੱਤਾ ਹੈ, ਉੱਤਲ ਲੈਨਜ਼ ਤੋਂ ਪ੍ਰਤਿਬਿੰਬ ਦੀ ਦੂਰੀ (υ) = +50 cm
[ υ ਦਾ ਚਿੰਨ੍ਹ + ਹੈ ਕਿਉਂਕਿ ਤਿਬਿੰਬ ਵਾਸਤਵਿਕ ਅਤੇ ਉਲਟਾ ਹੈ]
ਪ੍ਰਤਿਬਿੰਬ ਦਾ ਸਾਇਜ਼ ਜਾਂ ਉੱਚਾਈ (I) = ਵਸਤੂ ਦਾ ਸਾਇਜ਼ (O)
∴ ਵੱਡਦਰਸ਼ਨ (m) = \(\frac{\mathrm{I}}{\mathrm{O}}\) = -1
[ਵਾਸਤਵਿਕ ਪ੍ਰਤਿਬਿੰਬ ਲਈ ਵੱਡਦਰਸ਼ਨ ਰਿਣਾਤਮਕ ਹੁੰਦਾ ਹੈ]
ਪਰੰਤੂ ਲੈੱਨਜ਼ ਦੇ ਲਈ ਵੱਡਦਰਸ਼ਨ, m = \(-\frac{v}{u}\)
:: \(-\frac{v}{u}\) = -1
ਜਾਂ υ = -u
ਜਾਂ u = -υ
= -50 cm
ਇਸ ਲਈ ਸੂਈ (ਬਿਬ) ਉੱਤਲ ਲੈੱਨਜ਼ ਦੇ ਸਾਹਮਣੇ 50 cm ਦੀ ਦੂਰੀ ‘ਤੇ ਰੱਖੀ ਗਈ ਹੈ ।
ਲੈੱਨਜ਼ ਸੂਤਰ \(\frac{1}{v}-\frac{1}{u}\) = \(\frac{1}{f}\) ਤੋਂ
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 16
= \(\frac{1}{0.25}\)D
∴ ਲੈੱਨਜ਼ ਦੀ ਸਮਰੱਥਾ (P) = +4D

ਪ੍ਰਸ਼ਨ 14.
ਦੋ ਮੀਟਰ ਫੋਕਸ ਦੂਰੀ ਵਾਲੇ ਕਿਸੇ ਅਵਤਲ ਲੈੱਨਜ਼ ਦੀ ਸ਼ਕਤੀ ਗਿਆਤ ਕਰੋ ।
ਹੱਲ :
ਦਿੱਤਾ ਹੈ, ਅਵਤਲ ਲੈੱਨਜ਼ ਦੀ ਫੋਕਸ ਦੂਰੀ (f) = -2m
[ਅਵਤਲ ਲੈੱਨਜ਼ ਦੀ ਫੋਕਸ ਦੂਰੀ ਰਿਣਾਤਮਕ ਮੰਨੀ ਜਾਂਦੀ ਹੈ]
ਅਵਤਲ ਲੈੱਨਜ਼ ਦੀ ਸ਼ਕਤੀ (P) = ?
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 17
= \(\frac{1}{-2}\) D ਇਸ ਲਈ ਅਵਤਲ ਲੈੱਨਜ਼ ਦੀ ਸ਼ਕਤੀ (P) = -0.5 D

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

Punjab State Board PSEB 10th Class Science Book Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ Textbook Exercise Questions and Answers.

PSEB Solutions for Class 10 Science Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

PSEB 10th Class Science Guide ਅਨੁਵੰਸ਼ਿਕਤਾ ਅਤੇ ਜੀਵ ਵਿਕਾਸ Textbook Questions and Answers

ਪ੍ਰਸ਼ਨ 1.
ਮੈਂਡਲ ਦੇ ਇੱਕ ਪ੍ਰਯੋਗ ਵਿੱਚ ਲੰਬੇ ਮਟਰ ਦੇ ਪੌਦੇ ਜਿਨ੍ਹਾਂ ਦੇ ਬੈਂਗਣੀ ਫੁੱਲ ਸਨ, ਦਾ ਸੰਕਰਣ ਬੌਣੇ ਪੌਦਿਆਂ ਜਿਨ੍ਹਾਂ ਦੇ ਸਫੈਦ ਫੁੱਲ ਸਨ, ਨਾਲ ਕਰਾਇਆ ਗਿਆ । ਇਨ੍ਹਾਂ ਦੀ ਸੰਤਾਨ ਦੇ ਸਾਰੇ ਪੌਦਿਆਂ ਵਿੱਚ ਫੁੱਲ ਬੈਂਗਣੀ ਰੰਗ ਦੇ ਸਨ । ਪਰ ਉਨ੍ਹਾਂ ਵਿਚੋਂ ਲਗਭਗ ਅੱਧੇ ਬੌਣੇ ਸਨ । ਇਸ ਤੋਂ ਕਿਹਾ ਜਾ ਸਕਦਾ ਹੈ ਲੰਬੇ ਜਨਕ ਪੌਦਿਆਂ ਦੀ ਅਨੁਵੰਸ਼ਿਕ ਰਚਨਾ ਨਿਮਨ ਸੀ-
(ਉ) TTWW
(ਅ) TTww
(ੲ) TtWW
(ਸ) TtWw
ਉੱਤਰ-
(ੲ) TtWW.

ਪ੍ਰਸ਼ਨ 2.
ਸਮਜਾਤ ਅੰਗਾਂ ਦਾ ਉਦਾਹਰਣ ਹੈ-
(ੳ) ਸਾਡਾ ਹੱਥ ਅਤੇ ਕੁੱਤੇ ਦਾ ਅਗਲਾ ਪੈਰ
(ਅ ਸਾਡੇ ਦੰਦ ਅਤੇ ਹਾਥੀ ਦੇ ਦੰਦ
(ੲ) ਆਲੂ ਅਤੇ ਘਾਹ ਦੀਆਂ ਤਿੜਾਂ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਵਿਕਾਸ ਦ੍ਰਿਸ਼ਟੀਕੋਣ ਤੋਂ ਸਾਡੀ ਕਿਸ ਨਾਲ ਵਧੇਰੇ ਸਮਾਨਤਾ ਹੈ-
(ਉ) ਚੀਨ ਦੇ ਵਿਦਿਆਰਥੀ
(ਅ) ਚਿਮਪੈਂਜੀ
(ੲ) ਮੱਕੜੀ
(ਸ) ਬੈਕਟੀਰੀਆ ।
ਉੱਤਰ-
(ੳ) ਚੀਨ ਦੇ ਵਿਦਿਆਰਥੀ ।

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 4.
ਇੱਕ ਅਧਿਐਨ ਤੋਂ ਪਤਾ ਲੱਗਿਆ ਕਿ ਹਲਕੇ ਰੰਗ ਦੀਆਂ ਅੱਖਾਂ ਵਾਲੇ ਬੱਚਿਆਂ ਦੇ ਮਾਤਾ-ਪਿਤਾ ਦੀਆਂ ਅੱਖਾਂ ਵੀ ਹਲਕੇ ਰੰਗ ਦੀਆਂ ਹੁੰਦੀਆਂ ਹਨ । ਇਸਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਅੱਖਾਂ ਦੇ ਹਲਕੇ ਰੰਗ ਦਾ ਲੱਛਣ ਪ੍ਰਭਾਵੀ ਹੈ ਜਾਂ ਅਪ੍ਰਭਾਵੀ ? ਆਪਣੇ ਉੱਤਰ ਦੀ ਵਿਆਖਿਆ ਕਰੋ ।
ਉੱਤਰ-
ਸਾਰੇ ਬੱਚਿਆਂ ਵਿਚ ਆਪਣੇ ਮਾਤਾ-ਪਿਤਾ ਦੇ ਲੱਛਣ ਪ੍ਰਕਟ ਹੁੰਦੇ ਹਨ । ਮਾਤਾ-ਪਿਤਾ ਤੋਂ ਹਲਕੇ ਰੰਗ ਦੀਆਂ ਅੱਖਾਂ ਦਾ ਬੱਚਿਆਂ ਵਿੱਚ ਆ ਜਾਣਾ ਸੁਭਾਵਿਕ ਹੈ ਇਸ ਅਵਸਥਾ ਵਿੱਚ ਤਾਂ ਅੱਖਾਂ ਦੇ ਹਲਕੇ ਰੰਗ ਦਾ ਲੱਛਣ ਪ੍ਰਭਾਵੀ ਹੈ ਪਰ ਇਸ ਨੂੰ ਹਰ ਬੱਚੇ ਦੀ ਅਵਸਥਾ ਵਿਚ ਪ੍ਰਭਾਵੀ ਨਹੀਂ ਕਹਿ ਸਕਦੇ । ਇਹ ਅਪ੍ਰਭਾਵੀ ਵੀ ਹੋ ਸਕਦਾ ਹੈ ।

ਪ੍ਰਸ਼ਨ 5.
ਜੀਵ ਵਿਕਾਸ ਅਤੇ ਵਰਗੀਕਰਨ ਦੇ ਅਧਿਐਨ ਖੇਤਰ ਆਪਸ ਵਿੱਚ ਕਿਸ ਤਰ੍ਹਾਂ ਸੰਬੰਧਿਤ ਹਨ ?
ਉੱਤਰ-
ਜੀਵਾਂ ਵਿਚ ਵਰਗੀਕਰਨ ਦਾ ਅਧਿਐਨ ਉਨ੍ਹਾਂ ਵਿਚ ਮੌਜੂਦ ਸਮਾਨਤਾਵਾਂ ਅਤੇ ਭਿੰਨਤਾ ਦੇ ਆਧਾਰ ਤੇ ਕੀਤਾ ਜਾਂਦਾ ਹੈ । ਉਨ੍ਹਾਂ ਵਿੱਚ ਸਮਾਨਤਾ ਇਸ ਲਈ ਪ੍ਰਕਟ ਹੁੰਦੀ ਹੈ ਕਿ ਉਹ ਕਿਸੇ ਸਮਾਨ ਪੂਰਵਜ ਤੋਂ ਪੈਦਾ ਹੋਏ ਹਨ ਅਤੇ ਉਨ੍ਹਾਂ ਵਿੱਚ ਭਿੰਨਤਾ ਵਿਭਿੰਨ ਪ੍ਰਕਾਰ ਦੇ ਵਾਤਾਵਰਨਾਂ ਵਿੱਚ ਕੀਤੀ ਜਾਣ ਵਾਲੀ ਅਨੁਕੂਲਤਾ ਦੇ ਕਾਰਨ ਹੁੰਦਾ ਹੈ । ਉਨ੍ਹਾਂ ਵਿਚ ਵੱਧਦੀ ਜਟਿਲਤਾ ਨੂੰ ਜੀਵ-ਵਿਕਾਸ ਦੇ ਉੱਤਰੋਤਰ ਮਿਕ ਆਧਾਰ ਤੇ ਸਥਾਪਿਤ ਕਰਕੇ ਆਪਸੀ ਸੰਬੰਧਾਂ ਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 6.
ਸਮਜਾਤ ਅਤੇ ਸਮਰੂਪ ਅੰਗਾਂ ਦੀ ਉਦਾਹਰਣ ਦੇ ਕੇ ਸਮਝਾਓ ।
ਉੱਤਰ-
ਸਮਜਾਤ ਅੰਗ – ਪੌਦਿਆਂ ਅਤੇ ਪ੍ਰਾਣੀਆਂ ਦੇ ਉਹ ਅੰਗ ਜਿਨ੍ਹਾਂ ਦੀ ਮੁੱਢਲੀ ਰਚਨਾ ਇਕ ਸਮਾਨ ਹੁੰਦੀ ਹੈ ਪਰ ਉਨ੍ਹਾਂ ਦੇ ਕਾਰਜ ਵੱਖ-ਵੱਖ ਹੁੰਦੇ ਹਨ, ਉਨ੍ਹਾਂ ਨੂੰ ਸਮਜਾਤ ਅੰਗ ਕਹਿੰਦੇ ਹਨ , ਜਿਵੇਂ-ਪੰਛੀਆਂ ਦੇ ਪੰਖ, ਮਨੁੱਖ ਦੀਆਂ ਭੁਜਾਵਾਂ, ਕੁੱਤੇ ਦੀਆਂ ਅਗਲੀਆਂ ਲੱਤਾਂ, ਡੱਡੂਆਂ ਦੇ ਅਗਲੇ ਪੈਰ, ਗਾਂ, ਘੋੜੇ ਆਦਿ ਦੇ ਅਗਲੇ ਪੈਰ । ਇਹ ਸਾਰੇ ਅੰਗ ਰਚਨਾ ਦੇ ਆਧਾਰ ਤੇ ਇੱਕ ਸਮਾਨ ਹਨ ਪਰ ਇਨ੍ਹਾਂ ਦਾ ਜੀਵਾਂ ਵਿਚ ਕਾਰਜ ਵੱਖ-ਵੱਖ ਹੈ ।
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 1

ਸਮਰੂਪ ਅੰਗ – ਜੀਵਾਂ ਦੇ ਉਹ ਅੰਗ ਜੋ ਦੇਖਣ ਵਿਚ ਇੱਕ ਸਮਾਨ ਹੋਣ, ਪਰ ਉਨ੍ਹਾਂ ਦੀ ਰਚਨਾ ਅਤੇ ਕਾਰਜ ਵੱਖ-ਵੱਖ ਹੋਣ, ਉਨ੍ਹਾਂ ਨੂੰ ਸਮਰੂਪ ਅੰਗ ਕਹਿੰਦੇ ਹਨ ; ਜਿਵੇਂ ਕੀਟਾਂ ਦੇ ਪੰਖ, ਪੰਛੀਆਂ ਦੇ ਪੰਖ, ਚਮਗਿੱਦੜ ਦੇ ਪੰਖ । ਇਨ੍ਹਾਂ ਸਾਰੇ ਜੀਵਾਂ ਵਿੱਚ ਪੰਖ ਦੇਖਣ ਨੂੰ ਇੱਕ ਸਮਾਨ ਦਿਖਾਈ ਦਿੰਦੇ ਹਨ, ਪਰੰਤੂ ਉਨ੍ਹਾਂ ਦੀ ਰਚਨਾ ਅਤੇ ਕਾਰਜ ਭਿੰਨ ਹਨ । ਮਟਰ, ਅੰਗੂਰ ਆਦਿ ਪੌਦਿਆਂ ਵਿਚ ਤੰਦੜੇ (Tendrils) ਵੀ ਇਸੇ ਦੀ ਉਦਾਹਰਨ ਹੈ ।
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 2

ਪ੍ਰਸ਼ਨ 7.
ਕੁੱਤੇ ਦੀ ਚਮੜੀ ਦਾ ਪ੍ਰਭਾਵੀ ਰੰਗ ਗਿਆਤ ਕਰਨ ਦੇ ਉਦੇਸ਼ ਨੂੰ ਮੁੱਖ ਰੱਖ ਕੇ ਇੱਕ ਪ੍ਰੋਜੈਕਟ ਤਿਆਰ ਕਰੋ ।
ਉੱਤਰ-
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 3
ਕਾਲੇ ਰੰਗ ਦੇ ਨਰ ਅਤੇ ਸਫੈਦ ਰੰਗ ਦੀ ਮਾਦਾ ਦੇ ਸੰਯੋਗ ਨਾਲ ਪੈਦਾ ਹੋਏ ਸਾਰੇ ਪਿੱਲੇ ਕਾਲੇ ਰੰਗ ਦੇ ਹੋਣ ਤਾਂ ਕੁੱਤੇ ਦੀ ਚਮੜੀ ਦਾ ਪ੍ਰਭਾਵੀ ਰੰਗ ਕਾਲਾ ਹੀ ਹੋਵੇਗਾ । ਤਿੰਨ ਕੁੱਤੇ ਕਾਲੇ ਅਤੇ ਇੱਕ ਕੁੱਤਾ ਸਫ਼ੈਦ ਹੋਵੇਗਾ, ਸਾਰੇ ਕਾਲੀ ਚਮੜੀ ਵਾਲੇ ਲੱਛਣ ਇਹ ਦਰਸਾਉਂਦਾ ਹੈ ਕਿ ਕਾਲਾ ਰੰਗ ਪ੍ਰਭਾਵੀ ਰੰਗ ਹੈ ।

ਕੁੱਤਿਆਂ ਦੇ ਵੱਖ-ਵੱਖ ਰੰਗਾਂ ਦਾ ਕਾਰਨ ਡਿਜ਼ਾਈਨ ਜੀਨਾਂ ਦੀ ਆਪਸੀ ਕਿਰਿਆ ਦੇ ਕਾਰਨ ਹੁੰਦਾ ਹੈ ਜਿਸ ਵਿਚ F, ਅਨੁਪਾਤ 12 : 3 : 1 ਹੁੰਦਾ ਹੈ । ਇਸ ਲਈ ਸ਼ੁੱਧ ਨਸਲਾਂ ਦੇ ਵਿੱਚ ਸਕਰਨ ਕਰਵਾਏ ਬਿਨਾਂ ਕਿਸੇ ਸਹੀ ਸਟੀਕ ਫੈਸਲੇ ਤੱਕ ਨਹੀਂ ਪਹੁੰਚਿਆ ਜਾ ਸਕਦਾ ।

ਪ੍ਰਸ਼ਨ 8.
ਵਿਕਾਸੀ ਸੰਬੰਧ ਸਥਾਪਿਤ ਕਰਨ ਵਿੱਚ ਪਥਰਾਟਾਂ ਦਾ ਕੀ ਮਹੱਤਵ ਹੈ ?
ਉੱਤਰ-
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 4
ਵਿਕਾਸੀ ਸੰਬੰਧ ਸਥਾਪਿਤ ਕਰਨ ਵਿਚ ਪਥਰਾਟ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਯੁਗਾਂ ਪਹਿਲਾਂ ਜੋ ਜੀਵ ਅਜਿਹੇ ਵਾਤਾਵਰਨ ਵਿਚ ਚਲੇ ਗਏ ਸਨ, ਉਨ੍ਹਾਂ ਦਾ ਪੂਰਾ ਅਪਘਟਨ ਨਹੀਂ ਹੋਇਆ ਸੀ ਅਤੇ ਉਨ੍ਹਾਂ ਦੇ ਸਰੀਰ ਦੀ ਛਾਪ ਚਟਾਨਾਂ ਤੇ ਸੁਰੱਖਿਅਤ ਰਹਿ ਗਈ । ਇਹ ਸੁਰੱਖਿਅਤ ਅਵਸ਼ੇਸ਼ ਹੀ ਪਥਰਾਟ (Fossil) ਕਹਾਉਂਦੇ ਹਨ । ਜਦੋਂ ਪਥਰਾਟਾਂ ਦੀ ਖੁਦਾਈ ਕਰਕੇ ਪ੍ਰਾਪਤੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੀ ਪ੍ਰਾਪਤੀ ਦੀ ਡੂੰਘਾਈ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਲਗਭਗ ਇੰਨਾ ਪੁਰਾਣਾ ਹੈ । ‘ਫਾਸਿਲ ਡੇਟਿੰਗ` (Fossil dating) ਇਸ ਕੰਮ ਵਿੱਚ ਸਹਾਇਕ ਸਿੱਧ ਹੁੰਦੀ ਹੈ । ਜੋ ਪਥਰਾਟ ਜਿੰਨੀ ਵੱਧ ਡੂੰਘਾਈ ਤੋਂ ਪ੍ਰਾਪਤ ਹੋਵੇਗਾ ਉਹ ਓਨਾ ਹੀ ਪੁਰਾਣਾ ਹੋਵੇਗਾ । ਲਗਭਗ 10 ਕਰੋੜ ਸਾਲ ਪਹਿਲਾਂ ਸਮੁੰਦਰ ਤਲ ਵਿੱਚ ਅਰੀਧਾਰੀ ਜੀਵਾਂ ਦੇ ਜੋ ਪਥਰਾਟ ਪ੍ਰਾਪਤ ਹੁੰਦੇ ਹਨ, ਉਹ ਸਭ ਤੋਂ ਪੁਰਾਣੇ ਹਨ । ਇਸਦੇ ਕੁੱਝ ਮਿਲੀਅਨ ਸਾਲਾਂ ਬਾਅਦ ਜਦੋਂ ਡਾਇਨਾਸੋਰ ਮਰੇ ਤਾਂ ਉਨ੍ਹਾਂ ਦੇ ਪਥਰਾਟ ਅਰੀਧਾਰੀ ਜੀਵਾਂ ਦੇ ਪਥਰਾਟਾਂ ਤੋਂ ਉੱਪਰਲੀ ਸਤਹਿ ਤੇ ਬਣੇ । ਇਸਦੇ ਕੁਝ ਮਿਲੀਅਨ ਸਾਲ ਬਾਅਦ ਜਦੋਂ ਘੋੜੇ ਦੇ ਸਮਾਨ ਜੀਵ ਪਥਰਾਟ ਵਿੱਚ ਬਦਲੇ ਤਾਂ ਉਨ੍ਹਾਂ ਨੂੰ ਡਾਇਨਾਸੋਰਾਂ ਦੇ ਪਥਰਾਟਾਂ ਤੋਂ ਉੱਪਰ ਸਥਾਨ ਮਿਲਿਆ । ਇਸ ਨਾਲ ਉਨ੍ਹਾਂ ਦਾ ਵਿਕਾਸੀ ਸੰਬੰਧ ਸਥਾਪਿਤ ਹੁੰਦਾ ਹੈ ।

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪਸ਼ਨ 9.
ਕਿਹੜੇ ਪ੍ਰਮਾਣਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਜੀਵਨ ਦੀ ਉਤਪੱਤੀ ਅਜੈਵਿਕ ਪਦਾਰਥਾਂ ਤੋਂ ਹੋਈ ਹੈ ?
ਉੱਤਰ-
ਵੱਖ-ਵੱਖ ਜਾਤੀਆਂ ਦੇ ਵਿਕਾਸੀ ਸੰਬੰਧਾਂ ਦਾ ਅਧਿਐਨ ਇਹੀ ਦਰਸਾਉਂਦਾ ਹੈ ਕਿ ਜੀਵਨ ਦੀ ਉਤਪੱਤੀ ਇੱਕ ਹੀ ਜਾਤੀ ਤੋਂ ਹੋਈ ਹੈ । ਇੱਕ ਬ੍ਰਿਟਿਸ਼ ਵਿਗਿਆਨੀ ਜੇ.ਬੀ.ਐੱਸ. ਹਾਲਨ ਨੇ ਸਭ ਤੋਂ ਪਹਿਲਾਂ ਇਹ ਸੁਝਾਅ ਦਿੱਤਾ ਸੀ ਕਿ ਜੀਵਾਂ ਦੀ ਉਤਪੱਤੀ ਉਨ੍ਹਾਂ ਅਜੈਵਿਕ ਪਦਾਰਥਾਂ ਤੋਂ ਹੋਈ ਹੋਵੇਗੀ ਜੋ ਧਰਤੀ ਦੀ ਉਤਪੱਤੀ ਦੇ ਸਮੇਂ ਬਣੇ ਸਨ । ਸਾਲ 1953 ਵਿਚ ਸਟੇਨਲ ਐਲ. ਮਿਲਰ ਅਤੇ ਹੇਰਾਲਡ ਸੀ. ਡਰੇ ਨੇ ਅਜਿਹੇ ਬਣਾਵਟੀ ਵਾਤਾਵਰਨ ਦਾ ਨਿਰਮਾਣ ਕੀਤਾ ਸੀ ਜੋ ਪ੍ਰਾਚੀਨ ਵਾਤਾਵਰਨ ਦੇ ਸਮਾਨ ਸੀ । ਇਸ ਵਾਤਾਵਰਨ ਵਿਚ ਆਕਸੀਜਨ ਨਹੀਂ ਸੀ । ਇਸ ਵਿਚ ਆਕਸੀਜਨ ਨਹੀਂ ਸੀ । ਇਸ ਵਿਚ ਅਮੋਨੀਆ, ਮੀਥੇਨ ਅਤੇ ਹਾਈਡਰੋਜਨ ਸਲਫਾਈਡ ਸਨ । ਉਸ ਵਿੱਚ ਇਕ ਪਾਤਰ ਵਿਚ ਪਾਣੀ ਵੀ ਸੀ ਜਿਸ ਦਾ ਤਾਪਮਾਨ 100°C ਤੋਂ ਘੱਟ ਰੱਖਿਆ ਗਿਆ ਸੀ । ਗੈਸਾਂ ਦੇ ਮਿਸ਼ਰਣ ਵਿਚੋਂ ਚਿੰਗਾਰੀਆਂ ਪੈਦਾ ਕੀਤੀਆਂ ਗਈਆਂ ਜੋ ਆਕਾਸ਼ੀ ਬਿਜਲੀਆਂ ਦੇ ਸਮਾਨ ਸਨ । ਮੀਥੇਨ ਤੋਂ 15% ਕਾਰਬਨ ਸਰਲ ਕਾਰਬਨ ਸਰਲ ਯੌਗਿਕ ਯੌਗਿਕਾਂ ਵਿਚ ਬਦਲ ਗਏ । ਇਨ੍ਹਾਂ ਵਿਚ ਅਮੀਨੋ ਐਸਿਡ ਵੀ ਸੰਸਲੇਸ਼ਿਤ ਹੋਏ ਜੋ ਪ੍ਰੋਟੀਨ ਦੇ ਅਣੂਆਂ ਦਾ ਨਿਰਮਾਣ ਕਰਦੇ ਹਨ । ਇਸੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਜੀਵਨ ਦੀ ਉਤਪੱਤੀ ਅਜੈਵਿਕ ਪਦਾਰਥਾਂ ਤੋਂ ਹੋਈ ਸੀ ।

ਪ੍ਰਸ਼ਨ 10.
ਅਲਿੰਗੀ ਜਣਨ ਦੇ ਟਾਕਰੇ ਵਿੱਚ ਲਿੰਗੀ ਜਣਨ ਦੁਆਰਾ ਪੈਦਾ ਭਿੰਨਤਾਵਾਂ ਵਧੇਰੇ ਸਥਾਈ ਹੁੰਦੀਆਂ ਹਨ, ਵਿਆਖਿਆ ਕਰੋ । ਇਹ ਲਿੰਗੀ ਜਣਨ ਕਰਨ ਵਾਲੇ ਜੀਵਾਂ ਦੇ ਵਿਕਾਸ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਅਲਿੰਗੀ ਜਣਨ ਦੀ ਤੁਲਨਾ ਵਿਚ ਲਿੰਗੀ ਜਣਨ ਦੁਆਰਾ ਪੈਦਾ ਭਿੰਨਤਾਵਾਂ ਵਧੇਰੇ ਸਥਾਈ ਹੁੰਦੀਆਂ ਹਨ । ਅਲਿੰਗੀ ਜਣਨ ਇੱਕ ਹੀ ਜੀਵ ਤੋਂ ਹੋਣ ਦੇ ਕਾਰਨ ਸਿਰਫ਼ ਉਸੇ ਦੇ ਗੁਣ ਉਸਦੀ ਸੰਤਾਨ ਵਿਚ ਜਾਂਦੇ ਹਨ ਅਤੇ ਇਹ ਬਿਨਾਂ ਪਰਿਵਰਤਨ ਪੀੜੀ-ਦਰ-ਪੀੜੀ ਸਮਾਨ ਹੀ ਰਹਿੰਦੇ ਹਨ ।ਲਿੰਗੀ ਜਣਨ ਨਰ ਅਤੇ ਮਾਦਾ ਦੇ ਯੁਗਮਤਾਂ ਦੇ ਸੰਯੋਗ ਨਾਲ ਹੁੰਦਾ ਹੈ ਜਿਨ੍ਹਾਂ ਵਿਚ ਵੱਖ-ਵੱਖ ਜੀਨ ਹੋਣ ਦੇ ਕਾਰਨ ਸੰਕਰਨ ਦੇ ਸਮੇਂ ਵਿਭਿੰਨਤਾ ਵਾਲੀ ਸੰਤਾਨ ਪੈਦਾ ਹੁੰਦੀ ਹੈ । ਉਦਾਹਰਨ ਦੇ ਲਈ ਸਾਰੇ ਮਨੁੱਖ ਯੁਗਾਂ ਪਹਿਲਾਂ ਅਫ਼ਰੀਕਾ ਵਿਚ ਪੈਦਾ ਹੋਏ ਸਨ ਪਰ ਜਦੋਂ ਉਨ੍ਹਾਂ ਵਿੱਚੋਂ ਕਈਆਂ ਨੇ ਅਫ਼ਰੀਕਾ ਛੱਡ ਦਿੱਤਾ ਅਤੇ ਹੌਲੀ-ਹੌਲੀ ਸਾਰੇ ਸੰਸਾਰ ਵਿਚ ਫੈਲ ਗਏ ਤਾਂ ਲਿੰਗੀ ਜਣਨ ਤੋਂ ਪੈਦਾ ਵਿਭਿੰਨਤਾਵਾਂ ਦੇ ਕਾਰਨ ਉਨ੍ਹਾਂ ਦੀ ਚਮੜੀ ਦਾ ਰੰਗ, ਕਦ, ਆਕਾਰ ਆਦਿ ਵਿੱਚ ਪਰਿਵਰਤਨ ਆ ਗਿਆ ।

ਪ੍ਰਭਾਵਿਤ ਕਰਨ ਦੇ ਕਾਰਨ/ਆਧਾਰ-

  1. ਲਿੰਗੀ ਜਣਨ ਵਿਚ DNA ਦੀ ਕਾਪੀ ਵਿੱਚ ਹੋਈਆਂ ਤਰੁੱਟੀਆਂ ਦੇ ਕਾਰਨ ਵਿਭਿੰਨਤਾਵਾਂ ਪੈਦਾ ਹੋ ਜਾਂਦੀਆਂ ਹਨ ।
  2. ਨਰ ਅਤੇ ਮਾਦਾ ਦੇ ਫ਼ਾਸਿੰਗ ਔਵਰ ਦੇ ਸਮੇਂ ਸਮਜਾਤ ਗੁਣ ਸੂਤਰ ਦੇ ਸਮਾਨ ਭਾਗ ਆਪਸ ਵਿਚ ਬਦਲ ਜਾਂਦੇ ਹਨ ।
  3. ਸੰਤਾਨ ਨੂੰ ਆਪਣੇ ਮਾਤਾ-ਪਿਤਾ ਤੋਂ ਬਰਾਬਰ ਅਨੁਵੰਸ਼ਿਕ ਪਦਾਰਥ ਪ੍ਰਾਪਤ ਹੁੰਦੇ ਹਨ ਜਿਸ ਵਿਚ ਜੀਨ ਪਰਸਪਰ ਕਿਰਿਆ ਕਰ ਕੇ ਕਈ ਨਵੇਂ ਵਿਕਲਪਾਂ ਨੂੰ ਜਨਮ ਦੇ ਸਕਦੇ ਹਨ ।
  4. ਸੰਤਾਨ ਦੇ ਲਿੰਗ ਅਤੇ ਭਿੰਨਤਾਵਾਂ ਸਦਾ ਇਸ ਸੰਯੋਗ ਤੇ ਨਿਰਭਰ ਕਰਦੀ ਹੈ ਕਿ ਮਾਤਾ-ਪਿਤਾ ਦਾ ਕਿਹੜਾ ਯੁਗਮਕ ਨਰ ਸ਼ੁਕਰਾਣੂ ਦੇ ਨਾਲ ਸੰਯੋਜਿਤ ਹੋਵੇਗਾ ।

ਪ੍ਰਸ਼ਨ 11.
ਸੰਤਾਨ ਵਿੱਚ ਨਰ ਅਤੇ ਮਾਦਾ ਜਨਕ ਦੁਆਰਾ ਅਨੁਵੰਸ਼ਿਕ ਯੋਗਦਾਨ ਵਿੱਚ ਬਰਾਬਰ ਦੀ ਭਾਗਦਾਰੀ ਕਿਸ ਪ੍ਰਕਾਰ ਨਿਸਚਿਤ ਕੀਤੀ ਜਾਂਦੀ ਹੈ ?
ਉੱਤਰ-
ਹਰ ਸੈੱਲ ਵਿੱਚ ਗੁਣ ਸੂਤਰਾਂ ਦਾ ਇੱਕ ਜੋੜਾ ਹੁੰਦਾ ਹੈ-ਇੱਕ ਨਰ ਅਤੇ ਇੱਕ ਮਾਦਾ ਤੋਂ । ਜਦੋਂ ਗਮਕ ਬਣਦੇ ਹਨ ਤਾਂ ਗੁਣ ਸੂਤਰਾਂ ਦੇ ਜੋੜੇ ਤੋਂ ਅੱਧੇ-ਅੱਧੇ ਗੁਣ ਸੂਤਰ ਉਸ ਨੂੰ ਪ੍ਰਾਪਤ ਹੁੰਦੇ ਹਨ । ਯੁਗਮਕਾਂ ਦੇ ਮੇਲ ਨਾਲ ਗੁਣ ਸੂਤਰ ਫਿਰ ਤੋਂ ਮਿਲ ਜਾਂਦੇ ਹਨ । ਇਸ ਲਈ ਸੰਤਾਨ ਵਿਚ ਨਰ ਅਤੇ ਮਾਦਾ ਜਨਕਾਂ ਦੁਆਰਾ ਅਨੁਵੰਸ਼ਿਕ ਯੋਗਦਾਨ ਵਿੱਚ ਬਰਾਬਰ ਦੀ ਹਿੱਸੇਦਾਰੀ ਹੁੰਦੀ ਹੈ । ਉਦਾਹਰਨ-ਮਨੁੱਖ ਵਿਚ 23 ਜੋੜੇ ਅਰਥਾਤ 46 ਗੁਣ ਸੂਤਰ ਪਾਏ ਜਾਂਦੇ ਹਨ । ਇਨ੍ਹਾਂ ਵਿਚੋਂ 22 ਜੋੜੇ ਅਲਿੰਗੀ ਗੁਣ ਸੂਤਰ ਅਤੇ 23ਵਾਂ ਜੋੜਾ ਲਿੰਗੀ ਗੁਣ ਸੂਤਰ ਕਹਾਉਂਦਾ ਹੈ । ਨਰ ਵਿਚ ‘XY” ਗੁਣ ਸੂਤਰ ਅਤੇ ਮਾਦਾ ਵਿਚ ‘XX’ ਗੁਣ ਸੂਤਰ ਹੁੰਦੇ ਹਨ । ਪ੍ਰਜਣਨ ਸੈੱਲ ਦੇ ਲਗਾਤਾਰ ਵਿਭਾਜਨ ਨਾਲ ਹੀ ਜਣਨ ਸੰਭਵ ਹੋ ਸਕਦਾ ਹੈ । ਜਦੋਂ ਲਿੰਗੀ ਜਣਨ ਦੀ ਪ੍ਰਕਿਰਿਆ ਵਿੱਚ ਸੰਤਾਨ ਦੀ ਰਚਨਾ ਹੁੰਦੀ ਹੈ ਤਾਂ ਨਰ ਅਤੇ ਮਾਦਾ ਉਸਨੂੰ ਸਮਾਨ ਰੂਪ ਵਿਚ ਅਨੁਵੰਸ਼ਿਕ ਪਦਾਰਥ ਪ੍ਰਦਾਨ ਕਰਦੇ ਹਨ । ਇਸੇ ਕਾਰਨ ਸੰਤਾਨ ਵਿਚ ਨਰ ਅਤੇ ਮਾਦਾ ਜਨਕਾਂ ਦੁਆਰਾ ਅਨੁਵੰਸ਼ਿਕ ਯੋਗਦਾਨ ਵਿਚ ਬਰਾਬਰ ਦੀ ਹਿੱਸੇਦਾਰੀ ਨਿਸਚਿਤ ਕੀਤੀ ਜਾਂਦੀ ਹੈ ।

ਪ੍ਰਸ਼ਨ 12.
ਕੇਵਲ ਉਹ ਭਿੰਨਤਾਵਾਂ ਜੋ ਕਿਸੇ ਇਕੱਲੇ ਜੀਵ ਦੇ ਲਈ ਉਪਯੋਗੀ ਹੁੰਦੀਆਂ ਹਨ, ਜਨਸੰਖਿਆ ਵਿੱਚ ਆਪਣੀ ਹੋਂਦ ਬਣਾਈ ਰੱਖਦੀਆਂ ਹਨ । ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ ? ਕਿਉਂ ਅਤੇ ਕਿਉਂ ਨਹੀਂ ?
ਉੱਤਰ-
ਹਾਂ, ਲਿੰਗੀ ਜਣਨ ਦੇ ਨਤੀਜੇ ਵਜੋਂ ਜੀਵ ਵਿਚ ਅਨੇਕ ਪ੍ਰਕਾਰ ਦੀਆਂ ਵਿਭਿੰਨਤਾਵਾਂ ਪੈਦਾ ਹੁੰਦੀਆਂ ਹਨ ਪਰ ਉਹ ਸਾਰੀਆਂ ਭਿੰਨਤਾਵਾਂ ਆਪਣੀ ਹੋਂਦ ਬਣਾ ਕੇ ਨਹੀਂ ਰੱਖ ਸਕਦੀਆਂ । ਜੀਵ ਦੇ ਸਮਾਜਿਕ ਵਿਵਹਾਰ ਦੇ ਕਾਰਨ ਉਨ੍ਹਾਂ ਵਿਭਿੰਨਤਾਵਾਂ ਵਿੱਚ ਅੰਤਰ ਆ ਜਾਂਦਾ ਹੈ । ਇਹ ਸੰਭਵ ਹੈ ਕਿ ਸਮਾਜਿਕ ਜੀਵ ਕੀੜੀ ਦੀ ਹੋਂਦ ਨੂੰ ਉਸਦੀ ਵਿਭਿੰਨਤਾ ਪ੍ਰਭਾਵਿਤ ਕਰੇ ਅਤੇ ਉਹ ਜੀਵਤ ਨਹੀਂ ਰਹਿ ਸਕੇ ਪਰ ਸ਼ੇਰ ਵਰਗੇ ਪਾਣੀ ਦੀ ਹੋਂਦ ਨੂੰ ਸ਼ਾਇਦ ਇਹ ਪ੍ਰਭਾਵਿਤ ਨਾ ਕਰੇ ਅਤੇ ਉਸਦੀ ਹੋਂਦ ਬਣੀ ਰਹੇ ।

Science Guide for Class 10 PSEB ਅਨੁਵੰਸ਼ਿਕਤਾ ਅਤੇ ਜੀਵ ਵਿਕਾਸ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਜੇਕਰ ਇੱਕ ‘ਲੱਛਣ A’ ਅਲਿੰਗੀ ਪ੍ਰਜਣਨ ਵਾਲੀ ਜਨਸੰਖਿਆ ਦੇ 10% ਜੀਵਾਂ ਵਿੱਚ ਮਿਲਦਾ ਹੈ ਅਤੇ ‘ਲੱਛਣ B’ ਉਸੇ ਜਨਸੰਖਿਆ ਵਿੱਚ 60% ਜੀਵਾਂ ਵਿੱਚ ਮਿਲਦਾ ਹੈ ਤਾਂ ਕਿਹੜਾ ਲੱਛਣ ਪਹਿਲਾਂ ਪੈਦਾ ਹੋਇਆ ਹੋਵੇਗਾ ?
ਉੱਤਰ-
‘ਲੱਛਣ B’ ਅਲਿੰਗੀ ਪ੍ਰਜਣਨ ਵਾਲੀ ਜਨਸੰਖਿਆ ਵਿਚ 60 ਪ੍ਰਤੀਸ਼ਤ ਜੀਵਾਂ ਵਿਚ ਮਿਲਦਾ ਹੈ ਜਦੋਂ ਕਿ ‘ਲੱਛਣ A’ ਪ੍ਰਜਣਨ ਵਾਲੀ ਜਨਸੰਖਿਆ ਵਿਚ 50% ਤੋਂ ਵੱਧ ਹੈ । ਇਸ ਲਈ ‘ਲੱਛਣ B’ ਪਹਿਲਾਂ ਪੈਦਾ ਹੋਇਆ ਸੀ ।

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 2.
ਭਿੰਨਤਾਵਾਂ ਦੇ ਪੈਦਾ ਹੋਣ ਨਾਲ ਕਿਸੇ ਸਪੀਸ਼ੀਜ਼ ਦੀ ਹੋਂਦ ਕਿਵੇਂ ਵੱਧ ਜਾਂਦੀ ਹੈ ? (ਮਾਂਡਲ ਪੇਪਰ, 2020)
ਉੱਤਰ-
ਭਿੰਨਤਾਵਾਂ ਦੇ ਪੈਦਾ ਹੋਣ ਨਾਲ ਕਿਸੇ ਸਪੀਸ਼ੀਜ਼ ਦੀ ਉੱਤਰਜੀਵੜਾ ਦੀ ਸੰਭਾਵਨਾ ਵੱਧ ਜਾਂਦੀ ਹੈ । ਕੁਦਰਤੀ ਚੋਣ ਹੀ ਕਿਸੇ ਸਪੀਸ਼ੀਜ਼ ਦੀ ਉਤਰਜੀਵਤਾ ਦਾ ਆਧਾਰ ਬਣਦੀ ਹੈ ਜੋ ਵਾਤਾਵਰਨ ਵਿਚ ਵਾਪਰਦਾ ਹੈ । ਸਮੇਂ ਦੇ ਨਾਲ ਉਨ੍ਹਾਂ ਵਿੱਚ ਜੋ ਉੱਨਤੀ ਦੀ ਪ੍ਰਵਿਰਤੀ ਦਿਖਾਈ ਦਿੰਦੀ ਹੈ ਉਸਦੇ ਨਾਲ ਉਨ੍ਹਾਂ ਦੇ ਸਰੀਰਕ ਰਚਨਾ ਵਿਚ ਜਟਿਲਤਾ ਦਾ ਵਾਧਾ ਵੀ ਹੋ ਜਾਂਦਾ ਹੈ । ਤਾਪ ਨੂੰ ਸਹਿਣ ਕਰਨ ਦੀ ਸਮਰੱਥਾ ਵਾਲੇ ਜੀਵਾਣੂਆਂ ਦੀ ਵਧੇਰੇ ਗਰਮੀ ਤੋਂ ਬਚਾਓ ਦੀ ਸੰਭਾਵਨਾ ਵਧੇਰੇ ਹੁੰਦੀ ਹੈ । ਵਾਤਾਵਰਨ ਦੁਆਰਾ ਸਭ ਤੋਂ ਵਧੀਆ ਪਰਿਵਰਤਨ ਦੀ ਚੋਣ ਜੀਵ-ਵਿਕਾਸ ਪ੍ਰਮ ਦਾ ਆਧਾਰ ਬਣਦਾ ਹੈ । ਭਿੰਨਤਾਵਾਂ ਕੁਦਰਤੀ ਵਰਣ ਵਿਚ ਸਹਾਇਤਾ ਦਿੰਦੀ ਹੈ ਅਤੇ ਪ੍ਰਤੀਕੂਲ ਹਾਲਤਾਂ ਨਾਲ ਲੜਨ ਵਿਚ ਸਹਾਇਕ ਹੁੰਦੀ ਹੈ । ਇਹ ਅਨੁਕੂਲਣ ਨੂੰ ਵਧਾਉਂਦੀ ਹੈ ।

ਪ੍ਰਸ਼ਨ 3.
ਮੈਂਡਲ ਦੇ ਪ੍ਰਯੋਗ ਦੁਆਰਾ ਕਿਵੇਂ ਪਤਾ ਲੱਗਿਆ ਕਿ ਲੱਛਣ ਪ੍ਰਭਾਵੀ ਅਤੇ ਅਪ੍ਰਭਾਵੀ ਹੁੰਦੇ ਹਨ ?
ਉੱਤਰ-
ਜਦੋਂ ਮੈਂਡਲ ਨੇ ਮਟਰ ਦੇ ਲੰਬੇ ਪੌਦਿਆਂ ਅਤੇ ਬੌਨੇ ਪੌਦਿਆਂ ਦਾ ਸੰਕਰਨ ਕਰਵਾਇਆ ਤਾਂ ਉਸਨੂੰ ਪਹਿਲੀ ਸੰਤਾਨ ਪੀੜ੍ਹੀ F1 ਵਿਚ ਸਾਰੇ ਪੌਦੇ ਲੰਬੇ ਪ੍ਰਾਪਤ ਹੋਏ ਸਨ । ਇਸਦਾ ਅਰਥ ਸੀ ਕਿ ਦੋ ਲੱਛਣਾਂ ਵਿਚੋਂ ਸਿਰਫ਼ ਇੱਕ ਹੀ ਪਿਤਰੀ ਲੱਛਣ ਦਿਖਾਈ ਦਿੱਤਾ । ਉਨ੍ਹਾਂ ਦੋਨਾਂ ਦਾ ਮਿਸ਼ਰਿਤ ਪ੍ਰਮਾਣ ਦਿਖਾਈ ਨਹੀਂ ਦਿੱਤਾ । ਉਸਨੇ ਪਿਤਰੀ ਪੌਦਿਆਂ ਅਤੇ F1 ਪੀੜ੍ਹੀ ਦੇ ਪੌਦਿਆਂ ਨੂੰ ਸਵੈ-ਪਰਾਗਣ ਨਾਲ ਉਗਾਇਆ । ਇਸ ਦੂਸਰੀ ਪੀੜ੍ਹੀ F2 ਵਿਚ ਸਾਰੇ ਪੌਦੇ ਲੰਬੇ ਨਹੀਂ ਸਨ । ਇਸ ਵਿਚ ਇਕ ਚੌਥਾਈ ਪੌਦੇ ਬੌਣੇ ਸਨ । ਮੈਂਡਲ ਨੇ ਲੰਬੇ ਪੌਦਿਆਂ ਦੇ ਲੱਛਣ ਨੂੰ ਪ੍ਰਭਾਵੀ ਅਤੇ ਬੌਣੇ ਪੌਦਿਆਂ ਦੇ ਲੱਛਣ ਨੂੰ ਅਪ੍ਰਭਾਵੀ ਕਿਹਾ ।
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 5

ਪ੍ਰਸ਼ਨ 4.
ਮੈਂਡਲ ਦੇ ਪ੍ਰਯੋਗਾਂ ਤੋਂ ਕਿਵੇਂ ਪਤਾ ਲੱਗ ਸਕਦਾ ਹੈ ਕਿ ਭਿੰਨ ਲੱਛਣ ਸੁਤੰਤਰ ਰੂਪ ਵਿੱਚ ਅਨੁਵੰਸ਼ਿਕ ਹੁੰਦੇ ਹਨ ?
ਉੱਤਰ-
ਮੈਂਡਲ ਨੇ ਦੋ ਭਿੰਨ ਲੱਛਣਾਂ ਵਾਲੇ ਮਟਰ ਦੇ ਪੌਦਿਆਂ ਦੀ ਚੋਣ ਕਰ ਕੇ ਉਨ੍ਹਾਂ ਤੋਂ ਪੌਦਿਆਂ ਨੂੰ ਉਗਾਇਆ । ਲੰਬੇ ਪੌਦੇ ਅਤੇ ਬੌਣੇ ਪੌਦਿਆਂ ਦਾ ਸੰਕਰਨ ਕਰਵਾ ਕੇ ਪ੍ਰਾਪਤ ਸੰਤਾਨ ਵਿਚ ਲੰਬੇ ਅਤੇ ਬੌਣੇ ਪੌਦਿਆਂ ਦੀ ਗਣਨਾ ਕੀਤੀ । ਪਹਿਲੀ ਸੰਤਾਨ ਪੀੜੀ (F1 ) ਵਿਚ ਕੋਈ ਪੌਦਾ ਵਿਚਕਾਰਲੀ ਉਚਾਈ ਦਾ ਨਹੀਂ ਸੀ । ਸਾਰੇ ਪੌਦੇ ਲੰਬੇ ਸਨ । ਦੋ ਲੱਛਣਾਂ ਵਿਚੋਂ ਸਿਰਫ਼ ਇੱਕ ਪਿਤਰੀ ਲੱਛਣ ਹੀ ਦਿਖਾਈ ਦਿੰਦਾ ਸੀ ਪਰ ਦੁਸਰੀ ਪੀੜੀ (F2) ਵਿਚ ਸਾਰੇ ਪੌਦੇ ਲੰਬੇ ਨਹੀਂ ਸਨ ਬਲਕਿ ਉਨ੍ਹਾਂ ਵਿਚੋਂ ਇੱਕ ਚੌਥਾਈ ਪੌਦੇ ਬੌਣੇ ਸਨ । ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸੇ ਵੀ ਲੱਛਣ ਦੇ ਦੋ ਵਿਕਲਪ ਲਿੰਗੀ ਜਣਨ ਦੁਆਰਾ ਉਤਪੰਨ ਹੋਣ ਵਾਲੇ ਜੀਵਾਂ ਵਿੱਚ ਕਿਸੇ ਵੀ ਲੱਛਣ ਦੇ ਦੋ ਵਿਕਲਪਾਂ ਦੀ ਸੁਤੰਤਰ ਰੂਪ ਵਿੱਚ ਅਨੁਵੰਸ਼ਿਕੀ ਹੁੰਦੀ ਹੈ ।

ਪ੍ਰਸ਼ਨ 5.
ਇੱਕ ‘A’ ਲਹੂ ਵਰਗ ਵਾਲਾ ਪੁਰਸ਼ ਇੱਕ ਇਸਤਰੀ ਜਿਸ ਦਾ ਲਹੂ ਵਰਗ ‘O’ ਹੈ, ਨਾਲ ਵਿਆਹ ਕਰਵਾਉਂਦਾ ਹੈ ਉਨ੍ਹਾਂ ਦੀ ਪੁੱਤਰੀ ਦਾ ਲਹੂ ਵਰਗ ‘O’ ਹੈ । ਕੀ ਇਹ ਸੂਚਨਾ ਪੂਰੀ ਹੈ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਲਹੂ ਗਰੁੱਪ ‘A’ ਜਾਂ ‘O’ ਵਿੱਚ ਕਿਹੜਾ ਪ੍ਰਭਾਵੀ ਲੱਛਣ ਹੈ ? ਆਪਣੇ ਉੱਤਰ ਦੇ ਪੱਖ ਵਿੱਚ ਕਾਰਨ ਦਿਓ ।
ਉੱਤਰ-
ਲਹੂ ਵਰਗ ‘O’ ਪ੍ਰਭਾਵੀ ਲੱਛਣ ਹੈ ਕਿਉਂਕਿ ਇਹ F1 ਪੀੜ੍ਹੀ ਵਿਚ ਲਹੂ ਵਰਗ ‘O’ ਪ੍ਰਕਟ ਹੋਇਆ ਹੈ । ਇਹ ਸੂਚਨਾ ਪ੍ਰਭਾਵੀ ਅਤੇ ਪ੍ਰਭਾਵੀ ਲੱਛਣਾਂ ਨੂੰ ਪ੍ਰਕਟ ਕਰਨ ਲਈ ਕਾਫ਼ੀ ਹੈ ।

ਲਹੂ ਵਰਗ-A ਤੀਜਨ-A) ਦੇ ਲਈ ਜੀਨ ਪ੍ਰਭਾਵੀ ਹੈ ਅਤੇ ਜੀਨ ਪ੍ਰਾਰੂਪ IA IA ਜਾਂ IA i.e. ਹੈ । ਇਸਤਰੀ ਦਾ ਲਹੂ ਵਰਗ ‘O’ ਹੈ । ਇਸ ਲਈ ਉਸਦਾ ਜੀਨ ਪ੍ਰਾਰੂਪ ‘ii’ ਸਮਯੁਗਮੀ ਹੈ । ਪੁੱਤਰੀ ਦੇ ਲਹੂ ਵਰਗ ‘O’ ਨੂੰ ਖ਼ਾਸ ਇਸ ਤਰ੍ਹਾਂ ਦਿਖਾਇਆ ਜਾ ਸਕਦਾ ਹੈ ।
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 6
ਲਹੂ ਵਰਗ ‘O’ ਉਸੇ ਸਥਿਤੀ ਵਿਚ ਹੁੰਦਾ ਹੈ ਜਦੋਂ ਲਹੂ ਵਿਚ ਤੀਜਨ ‘A’ ਅਤੇ ਤੀਜਨ ‘B’ ਨਹੀਂ ਹੁੰਦਾ ।

ਪ੍ਰਸ਼ਨ 6.
ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਣ ਕਿਵੇਂ ਹੁੰਦਾ ਹੈ ?
ਉੱਤਰ-
ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਣ-ਮਨੁੱਖ ਵਿਚ ਬੱਚੇ ਦਾ ਨਿਰਧਾਰਨ ਵਿਸ਼ੇਸ਼ ਗੁਣ ਸੂਤਰਾਂ ਦੇ ਆਧਾਰ ਤੇ ਹੁੰਦਾ ਹੈ । ਨਰ ਵਿਚ ‘XY’ ਗੁਣ ਸੂਤਰ ਹੁੰਦੇ ਹਨ ਅਤੇ ਮਾਦਾ ਵਿਚ ‘XX’ ਗੁਣ ਸੂਤਰ ਮੌਜੂਦ ਹੁੰਦੇ ਹਨ । ਇਸ ਤੋਂ ਸਪੱਸ਼ਟ ਹੈ ਕਿ ਮਾਦਾ ਦੇ ਕੋਲ Y-ਗੁਣ ਸੂਤਰ ਹੁੰਦਾ ਹੀ ਨਹੀਂ । ਜਦੋਂ ਨਰ-ਮਾਦਾ ਦੇ ਸੰਯੋਗ ਨਾਲ ਸੰਤਾਨ ਪੈਦਾ ਹੁੰਦੀ ਹੈ ਤਾਂ ਮਾਦਾ ਕਿਸੇ ਵੀ ਤਰ੍ਹਾਂ ਨਾਲ ਨਰ ਬੱਚੇ ਨੂੰ ਪੈਦਾ ਕਰਨ ਵਿਚ ਸਮਰੱਥ ਹੋ ਹੀ ਨਹੀਂ ਸਕਦੀ ਕਿਉਂਕਿ ਨਰ ਬੱਚੇ ਵਿਚ ‘XY’ ਗੁਣ ਸੂਤਰ ਹੋਣੇ ਚਾਹੀਦੇ ਹਨ ।
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 7

ਨਿਰਧਾਰਨ ਨਿਸ਼ੇਚਨ ਕਿਰਿਆ ਵਿਚ ਜੇ ਪੁਰਸ਼ ਦਾ ‘X’ ਲਿੰਗ ਗੁਣ ਸੂਤਰ ਇਸਤਰੀ ਦੇ ‘X’ ਲਿੰਗ ਗੁਣ ਸੂਤਰ ਨਾਲ ਮਿਲਦਾ ਹੈ ਤਾਂ ਇਸ ਨਾਲ ‘XX’ ਜੋੜਾ ਬਣੇਗਾ । ਇਸ ਲਈ ਸੰਤਾਨ ਲੜਕੀ ਦੇ ਰੂਪ ਵਿਚ ਹੋਵੇਗੀ, ਪਰ ਜਦੋਂ ਪੁਰਸ਼ ਦਾ ‘Y’ ਲਿੰਗ ਗੁਣ ਸੂਤਰ ਇਸਤਰੀ ਦੇ ‘X’ ਲਿੰਗ ਗੁਣ ਸੂਤਰ ਨਾਲ ਮਿਲ ਕੇ ਨਿਸ਼ੇਚਨ ਕਰੇਗਾ ਤਾਂ ‘XY’ ਬਣੇਗਾ । ਇਸ ਨਾਲ ਲੜਕੇ ਦਾ ਜਨਮ ਹੋਵੇਗਾ । ਕਿਸੇ ਵੀ ਪਰਿਵਾਰ ਵਿਚ ਲੜਕੇ ਜਾਂ ਲੜਕੀ ਦਾ ਜਨਮ ਪੁਰਸ਼ ਦੇ ਗੁਣ ਸੂਤਰਾਂ ਤੇ ਨਿਰਭਰ ਕਰਦਾ ਹੈ । ਕਿਉਂਕਿ ‘Y’ ਗੁਣ ਸੂਤਰ ਤਾਂ ਸਿਰਫ਼ ਪੁਰਸ਼ ਕੋਲ ਹੁੰਦਾ ਹੈ ।
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 8

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 7.
ਉਹ ਕਿਹੜੇ ਭਿੰਨ ਢੰਗ ਹਨ ਜਿਨ੍ਹਾਂ ਦੁਆਰਾ ਵਿਸ਼ੇਸ਼ ਲੱਛਣਾਂ ਵਾਲੇ ਅਨੁਵੰਸ਼ਿਕ ਜੀਵਾਂ ਦੀ ਗਿਣਤੀ ਉਸ ਖ਼ਾਸ ਜਨਸੰਖਿਆ ਵਿੱਚ ਵੱਧ ਸਕਦੀ ਹੈ ?
ਉੱਤਰ-
ਜੋ ਜਨਸੰਖਿਆ ਵਿਚ ਪਰਿਵਰਤਨ ਪੈਦਾ ਹੁੰਦੇ ਹਨ ਅਤੇ ਉਹ ਪਰਿਵਰਤਨ ਵਿਸ਼ੇਸ਼ ਲੱਛਣਾਂ ਦੀ ਸੁਰੱਖਿਆ ਅਤੇ ਪੋਸ਼ਕ ਦੇ ਪ੍ਰਤੀ ਅਨੁਕੂਲ ਕੁਦਰਤੀ ਅਵਸਥਾਵਾਂ ਪੈਦਾ ਕਰਦੇ ਹਨ ਤਾਂ ਵਿਸ਼ੇਸ਼ ਲੱਛਣਾਂ ਵਾਲੇ ਵਿਅਕਤੀਗਤ ਜੀਵਾਂ ਦੀ ਜਨਸੰਖਿਆ ਵੱਧ ਜਾਵੇਗੀ : ਕੁਦਰਤੀ ਚੋਣ ਅਤੇ ਅਨੁਵੰਸ਼ਿਕ ਅਨੁਕੂਲਤਾ ਇਸ ਕਾਰਜ ਵਿਚ ਵਿਸ਼ੇਸ਼ ਸਹਿਯੋਗ ਪ੍ਰਦਾਨ ਕਰਦੇ ਹਨ ।

ਪ੍ਰਸ਼ਨ 8.
ਇੱਕ ਜੀਵ ਦੁਆਰਾ ਜੀਵ ਕਾਲ ਵਿੱਚ ਹਿਣ ਕੀਤੇ ਲੱਛਣ ਆਮ ਕਰਕੇ ਅਗਲੀ ਪੀੜ੍ਹੀ ਵਿੱਚ ਅਨੁਵੰਸ਼ਿਕ ਕਿਉਂ ਨਹੀਂ ਹੁੰਦੇ ?
ਉੱਤਰ-
ਇੱਕ ਵਿਅਕਤੀਗਤ ਜੀਵ ਦੁਆਰਾ ਜੀਵ ਕਾਲ ਵਿੱਚ ਗ੍ਰਹਿਣ ਕੀਤੇ ਲੱਛਣ ਉਸਦੇ ਜਣਨ ਸੈੱਲਾਂ ਦੀ ਜੀਨ ਤੇ ਅਸਰ ਨਹੀਂ ਪਾਉਂਦੇ । ਇਸ ਲਈ ਉਹ ਆਮ ਕਰਕੇ ਅਗਲੀ ਪੀੜ੍ਹੀ ਵਿਚ ਅਨੁਵੰਸ਼ਿਕ ਨਹੀਂ ਹੁੰਦੇ ।

ਪ੍ਰਸ਼ਨ 9.
ਸ਼ੇਰਾਂ ਦੀ ਸੰਖਿਆ ਵਿੱਚ ਕਮੀ ਅਨੁਵੰਸ਼ਿਕਤਾ ਦੇ ਦ੍ਰਿਸ਼ਟੀਕੋਣ ਤੋਂ ਚਿੰਤਾ ਦਾ ਵਿਸ਼ਾ ਕਿਉਂ ਹੈ ?
ਉੱਤਰ-
ਸ਼ੇਰਾਂ ਵਿੱਚ ਅਨੁਵੰਸ਼ਿਕ ਵਿਭਿੰਨਤਾ ਲਗਭਗ ਨਹੀਂ ਦੇ ਬਰਾਬਰ ਹੈ । ਜੇ ਬਹੁਤ ਤੇਜ਼ੀ ਨਾਲ ਬਦਲਦੀਆਂ ਵਾਤਾਵਰਨੀ ਹਾਲਾਤਾਂ ਵਿਚ ਬਦਲਾਵ ਨਹੀਂ ਆਇਆ ਤਾਂ ਸਾਰੇ ਸ਼ੇਰ ਨਾਟਕੀ ਰੂਪ ਵਿੱਚ ਸਮਾਪਤ ਹੋ ਜਾਣਗੇ ।

ਉਦਾਹਰਨ ਲਈ – ਜੇ ਕਿਸੇ ਸ਼ੇਰ ਵਿੱਚ ਕਿਸੇ ਭਿਆਨਕ ਰੋਗ ਦਾ ਸੰਕ੍ਰਮਣ ਹੋ ਜਾਵੇ ਤਾਂ ਸਾਰੇ ਸ਼ੇਰ ਉਸੇ ਨਾਲ ਮਰ ਜਾਣਗੇ ਕਿਉਂਕਿ ਸੰਕ੍ਰਮਣ ਉਨ੍ਹਾਂ ਦੀ ਜੀਨ ਦੀ ਆਵਿਰਤੀ ਨੂੰ ਪ੍ਰਭਾਵਿਤ ਕਰੇਗਾ । ਸ਼ੇਰਾਂ ਦੀ ਘੱਟਦੀ ਗਿਣਤੀ ਵੀ ਇਹੀ ਸੰਕੇਤ ਕਰਦੀ ਹੈ ਕਿ ਵਾਤਾਵਰਨ ਵਿਚ ਆਇਆ ਪਰਿਵਰਤਨ ਉਨ੍ਹਾਂ ਦੇ ਅਨੁਕੂਲ ਨਹੀਂ ਰਿਹਾ ਹੈ ਅਤੇ ਉਹ ਜਲਦੀ ਹੀ ਸਮਾਪਤ ਹੋ ਜਾਣਗੇ ।

ਪ੍ਰਸ਼ਨ 10.
ਉਹ ਕਿਹੜੇ ਕਾਰਕ ਹਨ ਜੋ ਨਵੀਂ ਸਪੀਸ਼ੀਜ਼ ਪੈਦਾ ਕਰਨ ਵਿੱਚ ਸਹਾਇਕ ਹਨ ?
ਉੱਤਰ-
ਨਵੀਂ ਸਪੀਸ਼ੀਜ਼ ਉਤਪੰਨ ਕਰਨ ਵਿਚ ਹੇਠ ਲਿਖੇ ਕਾਰਕ ਸਹਾਇਕ ਹੁੰਦੇ ਹਨ-

  1. ਅਨੁਵੰਸ਼ਿਕ ਅਪਵਹਿਣ
  2. ਲਿੰਗੀ ਪ੍ਰਜਣਨ ਦੇ ਨਤੀਜੇ ਵਜੋਂ ਪੈਦਾ ਉਤਪਰਿਵਰਤਨ ।
  3. ਦੋ ਜਨਸੰਖਿਆਵਾਂ ਦੀ ਇੱਕ-ਦੂਸਰੇ ਨਾਲ ਭੂਗੋਲਿਕ ਵਿਭਿੰਨਤਾ ਜਿਸ ਕਾਰਨ ਜਨਸੰਖਿਆਵਾਂ ਦੇ ਮੈਂਬਰ ਆਪਸ ਵਿਚ ਇੱਕ ਲਿੰਗੀ ਪ੍ਰਜਣਨ ਨਹੀਂ ਕਰ ਪਾਉਂਦੇ ।
  4. ਕੁਦਰਤੀ ਚੋਣ ।

ਪ੍ਰਸ਼ਨ 11.
ਕੀ ਭੂਗੋਲਿਕ ਵਖਰੇਵਾਂ ਸਵੈ-ਪਰਾਗਣ ਕਰਨ ਵਾਲੇ ਪੌਦਿਆਂ ਦੇ ਸਪੀਸ਼ੀਜ਼ ਦੀ ਸਪੀਸ਼ੀਏਸ਼ਨ ਕਰਨ ਦਾ ਮੁੱਖ ਕਾਰਕ ਹੈ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਹਾਂ । ਵੱਖ-ਵੱਖ ਭੂਗੋਲਿਕ ਸਥਿਤੀਆਂ ਦੇ ਕਾਰਨ ਵੱਖ-ਵੱਖ ਪੌਦਿਆਂ ਵਿਚ ਵੱਖਰੇਵਾਂ ਹੋਵੇਗਾ । ਲੱਛਣ ਦੋ ਪ੍ਰਕਾਰ ਦੇ ਹੁੰਦੇ ਹਨ-ਜਣਕੀ ਲੱਛਣ ਅਤੇ ਵਾਤਾਵਰਨੀ ਲੱਛਣ ਸਵੈ-ਪਰਾਗਿਤ ਪ੍ਰਜਾਤੀ ਦੀ ਜੀਨ ਸੰਰਚਨਾ ਵਿਚ ਕੋਈ ਪਰਿਵਰਤਨ ਨਾ ਹੋਣ ਦੇ ਕਾਰਨ ਵੱਖਰੇਵਾਂ ਪੈਦਾ ਨਹੀਂ ਹੁੰਦਾ ਅਤੇ ਵਾਤਾਵਰਨੀ ਲੱਛਣਾਂ ਦੇ ਕਾਰਨ ਇਹ ਖੁਦ ਨੂੰ ਇੱਕ ਜਾਤੀ ਦੇ ਰੂਪ ਵਿਚ ਸਥਾਪਿਤ ਕਰ ਲੈਂਦੇ ਹਨ ।

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 12.
ਕੀ ਭੂਗੋਲਿਕ ਵਖਰੇਵਾਂ ਅਲਿੰਗੀ ਜਣਨ ਵਾਲੇ ਜੀਵਾਂ ਦੀ ਸਪੀਸ਼ੀਏਸ਼ਨ ਦਾ ਮੁੱਖ ਕਾਰਕ ਹੋ ਸਕਦਾ ਹੈ । ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਨਹੀਂ । ਅਲਿੰਗੀ ਜਣਨ ਕਰਨ ਵਾਲੇ ਜੀਵਾਂ ਵਿੱਚ ਪੀੜੀਆਂ ਤੱਕ ਵੱਖਰੇਵਾਂ ਪੈਦਾ ਨਹੀਂ ਹੁੰਦਾ । ਭੂਗੋਲਿਕ ਵਖਰੇਵੇਂ ਨਾਲ ਕਈ ਪੀੜੀਆਂ ਤੱਕ ਉਨ੍ਹਾਂ ਤੇ ਕੋਈ ਅਸਰ ਨਹੀਂ ਪਵੇਗਾ । ਕਿਉਂਕਿ ਬਹੁਤ ਘੱਟ ਵੱਖਰੇਵਾਂ ਸਪੀਸ਼ੀਜ ਕਾਫ਼ੀ ਨਹੀਂ ਹੋਵੇਗਾ ।

ਪ੍ਰਸ਼ਨ 13.
ਉਨ੍ਹਾਂ ਲੱਛਣਾਂ ਦਾ ਇੱਕ ਉਦਾਹਰਣ ਦਿਓ ਜਿਨ੍ਹਾਂ ਦਾ ਉਪਯੋਗ ਅਸੀਂ ਦੋ ਸਪੀਸ਼ੀਜ਼ ਦੇ ਵਿਕਾਸ ਸੰਬੰਧਾਂ ਦੇ ਨਿਰਧਾਰਨ ਲਈ ਕਰਦੇ ਹਾਂ ।
ਉੱਤਰ-
ਪੰਛੀ, ਡੱਡੂ, ਛਿਪਕਲੀ, ਘੋੜਾ ਅਤੇ ਮਨੁੱਖਾਂ ਵਿਚ ਚਾਰ ਪੈਰ ਹਨ ਅਤੇ ਉਨ੍ਹਾਂ ਸਾਰਿਆਂ ਦੀ ਮੁੱਢਲੀ ਸੰਰਚਨਾ ਇੱਕ ਸਮਾਨ ਹੈ । ਚਾਹੇ ਇਹ ਸਾਰੇ ਪ੍ਰਾਣੀ ਇਨ੍ਹਾਂ ਤੋਂ ਵੱਖ-ਵੱਖ ਕੰਮ ਲੈਂਦੇ ਹਨ । ਅਜਿਹੇ ਸਮਜਾਤ ਲੱਛਣਾਂ ਤੋਂ ਵੱਖ ਦਿਖਾਈ ਦੇਣ ਵਾਲੇ ਅਲੱਗ-ਅਲੱਗ ਸਪੀਸ਼ੀਜ਼ ਦੇ ਵਿਚ ਵਿਕਾਸੀ ਸੰਬੰਧ ਦਾ ਨਿਰਧਾਰਨ ਕਰਦੇ ਹਨ ।

ਪ੍ਰਸ਼ਨ 14.
ਕੀ ਇੱਕ ਤਿੱਤਲੀ ਅਤੇ ਚਮਗਿੱਦੜ ਦੇ ਖੰਭਾਂ ਨੂੰ ਸਮਜਾਤ ਅੰਗ ਕਿਹਾ ਜਾ ਸਕਦਾ ਹੈ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਤਿੱਤਲੀ ਅਤੇ ਚਮਗਿੱਦੜ ਦੋਨਾਂ ਜੀਵਾਂ ਦੇ ਖੰਭ ਉੱਡਣ ਦਾ ਕੰਮ ਕਰਦੇ ਹਨ ਪਰ ਇਨ੍ਹਾਂ ਨੂੰ ਸਮਜਾਤ ਅੰਗ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਨ੍ਹਾਂ ਦੇ ਪੰਖਾਂ ਦੀ ਮੂਲ ਰਚਨਾ ਅਤੇ ਉਤਪੱਤੀ ਇੱਕ ਸਮਾਨ ਨਹੀਂ ਹੁੰਦੀ ਚਾਹੇ ਇਨ੍ਹਾਂ ਦੇ ਕਾਰਜ ਇੱਕ ਸਮਾਨ ਹੁੰਦੇ ਹਨ । ਇਹ ਇਨ੍ਹਾਂ ਦੇ ਸਮਰੂਪ ਅੰਗ ਹਨ ।

ਪ੍ਰਸ਼ਨ 15.
ਪਥਰਾਟ ਕੀ ਹਨ ? ਇਹ ਜੀਵ ਵਿਕਾਸ ਦੀ ਪ੍ਰਕਿਰਿਆ ਦੇ ਵਿਸ਼ੇ ਵਿੱਚ ਕੀ ਦਰਸਾਉਂਦੇ ਹਨ ?
ਉੱਤਰ-
ਪਥਰਾਟ (Fossil) – ਜੀਵਾਂ ਦੇ ਚੱਟਾਨਾਂ ਵਿੱਚ ਦੱਬੋ ਅਵਸ਼ੇਸ਼ਾਂ ਨੂੰ ਪਥਰਾਟ ਕਹਿੰਦੇ ਹਨ | ਕਈ ਯੁਗ ਪਹਿਲਾਂ ਜਿਹੜੇ ਜੀਵਾਂ ਦਾ ਅਪਘਟਨ ਨਹੀਂ ਹੋ ਸਕਿਆ ਸੀ ਉਹ ਮਿੱਟੀ ਵਿੱਚ ਮਿਲ ਗਏ ਸਨ । ਉਨ੍ਹਾਂ ਦੇ ਸਰੀਰ ਦੀ ਛਾਪ ਗਿੱਲੀ ਮਿੱਟੀ ਤੇ ਰਹਿ ਗਈ ਸੀ ਅਤੇ ਉਹ ਮਿੱਟੀ ਬਾਅਦ ਵਿਚ ਚੱਟਾਨ ਵਿਚ ਬਦਲ ਗਈ ਸੀ । ਪਥਰਾਟ ਪੌਦਿਆਂ ਜਾਂ ਜੰਤੂਆਂ ਦੇ ਅਵਸ਼ੇਸ਼ ਹਨ ।

ਪਥਰਾਟ ਤੋਂ ਪ੍ਰਾਪਤ ਜੀਵ ਵਿਕਾਸ ਦੀ ਪ੍ਰਕਿਰਿਆ ਦੀਆਂ ਜਾਣਕਾਰੀਆਂ-

  1. ਅੱਜ ਮਿਲਣ ਵਾਲੇ ਜੀਵ-ਜੰਤੂਆਂ ਤੋਂ ਪੁਰਾਤਨ-ਕਾਲ ਵਿਚ ਮਿਲਣ ਵਾਲੇ ਜੀਵ-ਜੰਤੂ ਬਹੁਤ ਵੱਖ ਸਨ ।
  2. ਪੰਛੀਆਂ ਦਾ ਵਿਕਾਸ ਰੀਂਗਣ ਵਾਲੇ ਜੀਵਾਂ ਤੋਂ ਹੋਇਆ ਹੈ ।
  3. ਟੈਰੀਡੋਫਾਈਟ ਅਤੇ ਜਿਮਨੋਸਪਰਮ ਤੋਂ ਐਂਜੀਓਸਪਰਮ ਵਿਕਸਿਤ ਹੋਏ ।
  4. ਸਰਲ ਜੀਵਾਂ ਤੋਂ ਹੀ ਜਟਿਲ ਜੀਵਾਂ ਦਾ ਵਿਕਾਸ ਹੋਇਆ ।
  5. ਵੱਖ-ਵੱਖ ਪੌਦਿਆਂ ਅਤੇ ਜੰਤੂਆਂ ਦੇ ਵਰਗਾਂ ਦੇ ਵਿਕਾਸਕੂਮ ਦਾ ਪਤਾ ਚਲਦਾ ਹੈ ।
  6. ਮਨੁੱਖੀ ਵਿਕਾਸ ਦੀ ਪ੍ਰਕਿਰਿਆ ਦਾ ਪਤਾ ਚਲਦਾ ਹੈ ।

ਪ੍ਰਸ਼ਨ 16.
ਕੀ ਕਾਰਨ ਹੈ ਕਿ ਆਕਾਰ, ਰੰਗ-ਰੂਪ ਅਤੇ ਦਿੱਖ ਇੰਨੇ ਭਿੰਨ ਵਿਖਾਈ ਦੇਣ ਵਾਲੇ ਮਨੁੱਖ ਇੱਕ ਹੀ ਸਪੀਸ਼ੀਜ਼ ਦੇ ਮੈਂਬਰ ਹਨ ?
ਉੱਤਰ-
ਵੱਖ-ਵੱਖ ਸਥਾਨਾਂ ਤੇ ਮਿਲਣ ਵਾਲੇ ਮਨੁੱਖਾਂ ਦੀ ਆਕ੍ਰਿਤੀ, ਆਕਾਰ, ਰੰਗ-ਰੂਪ ਵਿੱਚ ਵੱਖਰੇਂਵਾਂ ਅਸਲ ਵਿਚ ਆਭਾਸੀ ਹੈ । ਇਨ੍ਹਾਂ ਦੀ ਭਿੰਨਤਾ ਦਾ ਜੈਵਿਕ ਆਧਾਰ ਤਾਂ ਹੈ ਪਰ ਸਾਰੇ ਮਨੁੱਖ ਇੱਕ ਹੀ ਸਪੀਸ਼ੀਜ਼ ਦੇ ਮੈਂਬਰ ਹਨ । ਉਨ੍ਹਾਂ ਵਿੱਚ ਕਿਸੇ ਪ੍ਰਕਾਰ ਦਾ ਅਨੁਵੰਸ਼ਿਕ ਵਿਚਲਨ ਨਹੀਂ ਹੈ । ਅਨੁਵੰਸ਼ਿਕ ਵਿਚਲਨ ਹੀ ਕਿਸੇ ਸਪੀਸ਼ੀਜ਼ ਨੂੰ ਦੂਸਰੇ ਤੋਂ ਭਿੰਨ ਕਰਦਾ ਹੈ ।

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 17.
ਵਿਕਾਸ ਦੇ ਆਧਾਰ ਤੇ ਕੀ ਤੁਸੀਂ ਦੱਸ ਸਕਦੇ ਹੋ ਕਿ ਬੈਕਟੀਰੀਆ, ਮੱਕੜੀ, ਮੱਛੀ ਅਤੇ ਚਿਮਪੈਂਜੀ ਵਿੱਚੋਂ ਕਿਸ ਦੀ ਸਰੀਰਕ ਬਣਤਰ ਉੱਤਮ ਹੈ ? ਆਪਣੇ ਉੱਤਰ ਦੀ ਵਿਆਖਿਆ ਕਰੋ ।
ਉੱਤਰ-
ਜਦੋਂ ਧਰਤੀ ਤੇ ਜੀਵਨ ਦਾ ਵਿਕਾਸ ਹੋਇਆ ਸੀ ਅਤੇ ਬੈਕਟੀਰੀਆ ਸਭ ਤੋਂ ਪਹਿਲਾਂ ਬਣਨ ਵਾਲੇ ਜੀਵ ਹਨ । ਯੁਗਾਂ ਤੋਂ ਬਾਅਦ ਉਹ ਅਜੇ ਵੀ ਆਪਣੀ ਹੋਂਦ ਕਾਇਮ ਰੱਖੇ ਹੋਏ ਹਨ । ਉਨ੍ਹਾਂ ਨੇ ਵਾਤਾਵਰਨ ਵਿਚ ਆਉਣ ਵਾਲੇ ਸਾਰੇ ਪਰਿਵਰਤਨਾਂ ਨੂੰ ਸਫਲਤਾਪੂਰਵਕ ਸਹਿਣ ਕੀਤਾ ਹੈ ਅਤੇ ਉਨ੍ਹਾਂ ਅਨੁਸਾਰ ਅਨੁਕੂਲ ਕੀਤਾ ਹੈ । ਇਸ ਲਈ ਉਹ ਵਿਸਤਾਰ ਦੇ ਆਧਾਰ ਤੇ ਪੂਰਨ ਰੂਪ ਵਿਚ ਸਫ਼ਲ ਅਤੇ ਸਮਰੱਥ ਹਨ । ਇਸੇ ਤਰ੍ਹਾਂ ਮੱਕੜੀ, ਮੱਛੀ, ਅਤੇ ਚਿਮਪੈਂਜੀ ਨੇ ਵੀ ਆਪਣੇ-ਆਪਣੇ ਜੀਵਨ ਨੂੰ ਪ੍ਰਤੀਕੂਲ ਹਾਲਾਤਾਂ ਵਿਚ ਢਾਲਣ ਲਈ ਅਨੁਕੂਲ ਕੀਤਾ ਹੈ । ਇਸ ਲਈ ਸਾਰਿਆਂ ਦੀ ਸਰੀਰਕ ਬਣਤਰ ਉੱਤਮ ਹੈ ।

PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

Punjab State Board PSEB 10th Class Science Book Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ? Textbook Exercise Questions and Answers.

PSEB Solutions for Class 10 Science Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

PSEB 10th Class Science Guide ਜੀਵ ਪ੍ਰਜਣਨ ਕਿਵੇਂ ਕਰਦੇ ਹਨ? Textbook Questions and Answers

ਪ੍ਰਸ਼ਨ 1.
ਅਲਿੰਗੀ ਜਣਨ ਬਡਿੰਗ ਦੁਆਰਾ ਜਿਸ ਵਿੱਚ ਹੁੰਦਾ ਹੈ ਉਹ ਹੈ :
(ਉ) ਅਮੀਬਾ
(ਅ) ਯੀਸਟ
(ੲ) ਪਲਾਜਮੋਡੀਅਮ
(ਸ) ਲੇਸ਼ਮਾਨੀਆ ।
ਉੱਤਰ-
(ਅ) ਯੀਸਟ (Yeast) ।

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਣਨ ਪ੍ਰਣਾਲੀ ਦਾ ਭਾਗ ਨਹੀਂ :
(ਉ) ਅੰਡਕੋਸ਼
(ਅ) ਗਰਭਕੋਸ਼
(ੲ) ਸ਼ੁਕਰਾਣੂ ਵਾਹਿਣੀ
(ਸ) ਫੈਲੋਪੀਅਨ ਟਿਊਬ ।
ਉੱਤਰ-
(ੲ) ਸ਼ੁਕਰਾਣੂ ਵਾਹਿਣੀ ।

ਪ੍ਰਸ਼ਨ 3.
ਪਰਾਗ ਕੋਸ਼ ਵਿੱਚ ਹੁੰਦਾ ਹੈ :-
(ਉ) ਹਰੀਆਂ ਪੱਤੀਆਂ
(ਅ) ਬੀਜ ਅੰਡ
(ਏ) ਇਸਤਰੀ ਕੇਸਰ
(ਸ) ਪਰਾਗ ਕਣ ।
ਉੱਤਰ-
(ਸ) ਪਰਾਗ ਕਣ ।

PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 4.
ਅਲਿੰਗੀ ਜਣਨ ਦੇ ਟਾਕਰੇ ਵਿੱਚ ਲਿੰਗੀ ਜਣਨ ਦੇ ਕੀ ਲਾਭ ਹਨ ?
ਉੱਤਰ-
ਲਿੰਗੀ ਜਣਨ ਹੇਠ ਲਿਖੇ ਕਾਰਨਾਂ ਤੋਂ ਅਲਿੰਗੀ ਜਣਨ ਦੀ ਤੁਲਨਾ ਵਿੱਚ ਲਾਭਕਾਰੀ ਹੈ-

  • ਲਿੰਗੀ ਜਣਨ ਵਿਚ ਨਰ ਅਤੇ ਮਾਦਾ ਤੋਂ ਪ੍ਰਾਪਤ ਹੋਣ ਵਾਲੇ ਨਰ ਯੁਗਮਕ ਅਤੇ ਮਾਦਾ ਯੁਗਮਕ ਦੇ ਨਿਸ਼ੇਚਨ ਤੋਂ ਲਿੰਗੀ ਜਣਨ ਹੁੰਦਾ ਹੈ ਕਿਉਂਕਿ ਇਹ ਦੋ ਭਿੰਨ ਪਾਣੀਆਂ ਤੋਂ ਪ੍ਰਾਪਤ ਹੁੰਦੇ ਹਨ ਇਸ ਲਈ ਸੰਤਾਨ ਵਿਸ਼ੇਸ਼ਤਾਵਾਂ ਦੀ ਵਿਵਿਧਤਾ ਨੂੰ ਪ੍ਰਗਟ ਕਰਦੇ ਹਨ ।
  • ਲਿੰਗੀ ਜਣਨ ਤੋਂ ਗੁਣ ਸੂਤਰਾਂ ਦੇ ਨਵੇਂ ਜੋੜੇ ਬਣਦੇ ਹਨ । ਇਸ ਨਾਲ ਵਿਕਾਸਵਾਦ ਦੀ ਦਿਸ਼ਾ ਨੂੰ ਨਵੇਂ ਆਯਾਮ ਪ੍ਰਾਪਤ ਹੁੰਦੇ ਹਨ । ਇਸ ਨਾਲ ਜੀਵਾਂ ਵਿਚ ਵਧੀਆ ਗੁਣਾਂ ਦੇ ਪੈਦਾ ਹੋਣ ਦੇ ਅਵਸਰ ਵੱਧ ਜਾਂਦੇ ਹਨ ।

ਪ੍ਰਸ਼ਨ 5.
ਮਨੁੱਖ ਵਿੱਚ ਪਤਾਲੂਆਂ ਦੇ ਕੀ ਕਾਰਜ ਹਨ ?
ਉੱਤਰ-
ਮਨੁੱਖ ਵਿੱਚ ਪਤਾਲੂਆਂ ਦੇ ਕਾਰਜ-ਪਤਾਲ ਵਿਚ ਨਰ ਜਣਨ-ਸੈੱਲ ਸ਼ੁਕਰਾਣੂ ਦਾ ਨਿਰਮਾਣ ਹੁੰਦਾ ਹੈ । ਟੈਸਟੋਸਟੀਰੋਨ ਹਾਰਮੋਨ ਦੇ ਉਤਪਾਦਨ ਅਤੇ ਰਿਸਾਓ ਵਿਚ ਪਤਾਲੂ ਦੀ ਮਹੱਤਵਪੂਰਨ ਭੂਮਿਕਾ ਹੈ ।

ਪ੍ਰਸ਼ਨ 6.
ਮਾਹਵਾਰੀ ਕਿਉਂ ਹੁੰਦੀ ਹੈ ?
ਉੱਤਰ-
ਜੇ ਮਾਦਾ ਸਰੀਰ ਵਿਚ ਨਿਸ਼ੇਚਨ ਨਹੀਂ ਹੁੰਦਾ ਤਾਂ ਅੰਡਾ-ਸੈੱਲ ਲਗਭਗ ਇਕ ਦਿਨ ਤਕ ਜੀਵਤ ਰਹਿੰਦਾ ਹੈ । ਅੰਡਕੋਸ਼ ਹਰ ਮਹੀਨੇ ਇਕ ਅੰਡੇ ਦਾ ਨਿਰਮਾਣ ਕਰਦਾ ਹੈ ਅਤੇ ਨਿਸ਼ੇਚਿਤ ਅੰਡੇ ਦੀ ਪ੍ਰਾਪਤੀ ਲਈ ਗਰਭਕੋਸ਼ ਵੀ ਹਰ ਮਹੀਨੇ ਤਿਆਰੀ ਕਰਦਾ ਹੈ । ਇਸ ਲਈ ਇਸਦੀ ਆਂਤਰਿਕ ਵਿੱਤੀ ਮਾਂਸਲ ਅਤੇ ਸਪੰਜੀ ਹੋ ਜਾਂਦੀ ਹੈ । ਇਹ ਅੰਡਾ-ਸੈੱਲ ਦੇ ਨਿਸ਼ੇਚਨ ਹੋਣ ਦੀ ਅਵਸਥਾ ਵਿਚ ਉਸਦੇ ਪੋਸ਼ਣ ਦੇ ਲਈ ਜ਼ਰੂਰੀ ਹੈ । ਪਰ ਨਿਸ਼ੇਚਨ ਦੀ ਅਵਸਥਾ ਵਿਚ ਇਸ ਪਰਤ ਦੀ ਵੀ ਲੋੜ ਨਹੀਂ ਰਹਿੰਦੀ । ਇਸ ਲਈ ਇਹ ਪਰਤ ਹੌਲੀ-ਹੌਲੀ ਟੁੱਟ ਕੇ ਯੋਨੀ ਮਾਰਗ ਵਿਚੋਂ ਲਹੂ ਅਤੇ ਮਿਉਕਸ ਦੇ ਰੂਪ ਵਿਚ ਬਾਹਰ ਨਿਕਲ ਜਾਂਦੀ ਹੈ । ਇਸ ਚੱਕਰ ਵਿਚ ਲਗਭਗ ਇਕ ਮਹੀਨੇ ਦਾ ਸਮਾਂ ਲਗਦਾ ਹੈ । ਇਸ ਨੂੰ ਮਾਸਿਕ ਧਰਮ ਜਾਂ ਮਾਹਵਾਰੀ (Menstruation) ਕਹਿੰਦੇ ਹਨ । ਇਸਦਾ ਸਮਾਂ ਲਗਭਗ 2 ਤੋਂ 8 ਦਿਨਾਂ ਦਾ ਹੁੰਦਾ ਹੈ ।

ਪ੍ਰਸ਼ਨ 7.
ਫੁੱਲ ਦੀ ਲੰਬਾਤਮਕ ਕਾਟ ਦਾ ਅੰਕਿਤ ਕੀਤਾ ਚਿੱਤਰ ਬਣਾਓ ।
ਉੱਤਰ-
PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 1

ਪ੍ਰਸ਼ਨ 8.
ਗਰਭ ਨਿਰੋਧਨ ਦੀਆਂ ਭਿੰਨ-ਭਿੰਨ ਵਿਧੀਆਂ ਕਿਹੜੀਆਂ ਹਨ ?
ਉੱਤਰ-
ਬੱਚਿਆਂ ਦੇ ਜਨਮ ਨੂੰ ਨਿਯਮਿਤ ਜਾਂ ਕੰਟਰੋਲ ਕਰਨ ਲਈ ਲੋੜ ਹੈ ਕਿ ਮਾਦਾ ਵਿੱਚ ਨਿਸ਼ੇਚਨ ਨਾ ਹੋਵੇ । ਇਸਦੇ ਲਈ ਮੁੱਖ ਗਰਭ ਨਿਰੋਧਕ ਵਿਧੀਆਂ ਅੱਗੇ ਲਿਖੀਆਂ ਹਨ-

(i) ਰਸਾਇਣਿਕ ਵਿਧੀ – ਕਈ ਪ੍ਰਕਾਰ ਦੇ ਰਸਾਇਣਿਕ ਪਦਾਰਥ ਮਾਦਾ ਨਿਸ਼ੇਚਨ ਨੂੰ ਰੋਕ ਸਕਦੇ ਹਨ । ਔਰਤਾਂ ਦੁਆਰਾ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਝੱਗ ਦੀ ਗੋਲੀ, ਜੈਲੀ, ਵੱਖ-ਵੱਖ ਪ੍ਰਕਾਰ ਦੀਆਂ ਕਰੀਮਾਂ ਆਦਿ ਇਹ ਕਾਰਜ ਕਰਦੀਆਂ ਹਨ ।
PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 2

(ii) ਸਰਜਰੀ – ਨਰ ਵਿਚ ਨਸਬੰਦੀ (Vasectomy) ਅਤੇ ਮਾਦਾ ਵਿਚ ਵੀ ਨਲਬੰਦੀ (Tubectomy) ਦੁਆਰਾ ਨਿਸ਼ੇਚਨ ਰੋਕਿਆ ਜਾਂਦਾ ਹੈ | ਪੁਰਸ਼ਾਂ ਦੀ ਸਰਜਰੀ ਵਿਚ ਸ਼ੁਕਰਾਣੂ ਵਹਿਣੀਆਂ ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਜਿਸ ਨਾਲ ਪੀਨਸ ਵਿਚ ਬਣਨ ਵਾਲੇ ਸ਼ੁਕਰਾਣੂ ਬਾਹਰ ਨਹੀਂ ਆ ਸਕਦੇ । ਇਸਤਰੀਆਂ ਵਿਚ ਅੰਡ ਵਾਹਿਣੀ ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਜਿਸ ਨਾਲ ਅੰਡਕੋਸ਼ ਵਿਚ ਬਣੇ ਅੰਡੇ ਗਰਭਕੋਸ਼ ਵਿਚ ਨਹੀਂ ਆ ਪਾਉਂਦੇ ।
PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 3

(iii) ਭੌਤਿਕ ਵਿਧੀ – ਵੱਖ-ਵੱਖ ਭੌਤਿਕ ਵਿਧੀਆਂ ਨਾਲ ਸ਼ੁਕਰਾਣੂਆਂ ਨੂੰ ਇਸਤਰੀ ਦੇ ਗਰਭਕੋਸ਼ ਵਿਚ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ । ਲਿੰਗੀ ਸੰਪਰਕ ਵਿਚ ਨਿਰੋਧ ਆਦਿ ਤਰੀਕਿਆਂ ਦੀ ਵਰਤੋਂ ਇਸਦੇ ਅਧੀਨ ਆਉਂਦਾ ਹੈ । ਗਰਭ ਧਾਰਨ ਨੂੰ ਰੋਕਣ ਲਈ ਲੂਪ ਜਾਂ ਕਾਪਰ-ਟੀ (Copper-T) ਨੂੰ ਗਰਭਕੋਸ਼ ਵਿਚ ਸਥਾਪਿਤ ਕੀਤਾ ਜਾਂਦਾ ਹੈ ।

PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 9.
ਇਕ ਸੈੱਲੀ ਅਤੇ ਬਹੁਸੈੱਲੀ ਜੀਵਾਂ ਦੀ ਜਣਨ ਵਿਧੀਆਂ ਵਿੱਚ ਕੀ ਅੰਤਰ ਹੈ ?
ਉੱਤਰ-
ਇਕ ਸੈੱਲੀ ਜੀਵ ਅਕਸਰ ਵਿਖੰਡਨ, ਬਡਿੰਗ, ਜੀਵ ਪੁਨਰਜਣਨ, ਬਹੁ-ਖੰਡਨ ਆਦਿ ਵਿਧੀਆਂ ਰਾਹੀਂ ਜਣਨ ਕਰਦੇ ਹਨ । ਉਨ੍ਹਾਂ ਵਿਚ ਸਿਰਫ਼ ਇਕ ਹੀ ਸੈੱਲ ਹੁੰਦਾ ਹੈ । ਇਹ ਸਰਲਤਾ ਨਾਲ ਸੈੱਲ ਵਿਭਾਜਨ ਦੁਆਰਾ ਤੇਜ਼ੀ ਨਾਲ ਜਣਨ ਕਰ ਸਕਦੇ ਹਨ । ਬਹੁ-ਸੈੱਲੀ ਜੀਵਾਂ ਵਿਚ ਜਣਨ ਕਿਰਿਆ ਜਟਿਲ ਜਾਂ ਗੁੰਝਲਦਾਰ ਹੁੰਦੀ ਹੈ ਅਤੇ ਇਹ ਮੁੱਖ ਰੂਪ ਵਿਚ ਲਿੰਗੀ ਜਣਨ ਕਿਰਿਆ ਹੀ ਹੁੰਦੀ ਹੈ ।

ਪ੍ਰਸ਼ਨ 10.
ਜਣਨ ਕਿਸੇ ਪ੍ਰਜਾਤੀ ਦੀ ਜਨਸੰਖਿਆ ਦੇ ਸਥਾਈਪਣ ਵਿੱਚ ਕਿਵੇਂ ਸਹਾਇਕ ਹੈ ?
ਉੱਤਰ-
ਕਿਸੇ ਵੀ ਜਾਤੀ ਦੀ ਜਨਸੰਖਿਆ ਦੇ ਸਥਾਈਪਨ ਵਿਚ ਜਣਨ ਅਤੇ ਮੌਤ ਦਾ ਬਰਾਬਰ ਮਹੱਤਵ ਹੈ । ਜੇ ਜਣਨ ਅਤੇ ਮੌਤ ਦਰ ਵਿਚ ਲਗਭਗ ਬਰਾਬਰੀ ਦੀ ਦਰ ਹੋਵੇ ਤਾਂ ਸਥਾਈਪਨ ਬਣਿਆ ਰਹਿੰਦਾ ਹੈ । ਇਸ ਜਨਸੰਖਿਆ ਵਿੱਚ ਜਨਮ ਦਰ ਅਤੇ ਮੌਤ ਦਰ ਹੀ ਉਸਦਾ ਆਧਾਰ ਦਾ ਨਿਰਧਾਰਨ ਕਰਦੇ ਹਨ ।

ਪ੍ਰਸ਼ਨ 11.
ਗਰਭ ਨਿਰੋਧਕ ਯੁਕਤੀਆਂ ਅਪਨਾਉਣ ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਗਰਭ ਨਿਰੋਧਕ ਯੁਕਤੀਆਂ ਮੁੱਖ ਰੂਪ ਵਿਚ ਬੇਲੋੜੇ ਗਰਭ ਰੋਕਣ ਲਈ ਅਪਣਾਈਆਂ ਜਾਂਦੀਆਂ ਹਨ । ਇਨ੍ਹਾਂ ਨਾਲ ਬੱਚਿਆਂ ਵਿਚ ਉਮਰ ਦਾ ਅੰਤਰ ਵਧਾਉਣ ਵਿਚ ਵੀ ਸਹਿਯੋਗ ਲਿਆ ਜਾ ਸਕਦਾ ਹੈ । ਕੰਡੋਮ ਦੀ ਵਰਤੋਂ ਨਾਲ ਏਡਜ਼ (AIDS), ਸਿਫਲਿਸ (Siphlis), ਗੋਨੋਰੀਆ (Goriorrhoea) ਵਰਗੇ ਯੌਨ ਸੰਬੰਧੀ ਰੋਗਾਂ ਦੇ ਲਾਗ ਤੋਂ ਵੀ ਬਚਿਆ ਜਾ ਸਕਦਾ ਹੈ ।

Science Guide for Class 10 PSEB ਜੀਵ ਪ੍ਰਜਣਨ ਕਿਵੇਂ ਕਰਦੇ ਹਨ? InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਡੀ. ਐੱਨ. ਏ. ਦੀ ਨਕਲ ਬਣਾਉਣ ਦੀ ਜਣਨ ਵਿੱਚ ਕੀ ਮਹੱਤਤਾ ਹੈ ? |
ਉੱਤਰ-
ਜਣਨ ਵਿਚ ਡੀ. ਐੱਨ. ਏ. ਕਾਪੀ ਕਰਨਾ ਪਾਣੀ ਦੀ ਹੋਂਦ ਦੇ ਲਈ ਬਹੁਤ ਜ਼ਰੂਰੀ ਹੈ । ਇਹ ਸਪੀਸ਼ੀਜ ਵਿਚ ਪਾਈ ਜਾਣ ਵਾਲੀਆਂ ਵਿਭਿੰਨ ਵਿਸ਼ੇਸ਼ਤਾਵਾਂ ਦੀ ਹੋਂਦ ਨੂੰ ਬਣਾ ਕੇ ਰੱਖਣ ਵਿਚ ਸਹਾਇਕ ਹੈ । ਡੀ. ਐੱਨ. ਏ. ਦੀ ਕਾਪੀ ਪੀੜ੍ਹੀਆਂ ਤੱਕ ਗੁਣਾਂ ਨੂੰ ਅੱਗੇ ਲੈ ਕੇ ਚਲਦੀ ਹੈ । ਇਸ ਨਾਲ ਸਰੀਰਕ ਡਿਜ਼ਾਈਨ ਵਿਚ ਸਮਤਾ ਬਣੀ ਰਹਿੰਦੀ ਹੈ ਪਰ ਨਵੀਆਂ ਵਿਭਿੰਨਤਾਵਾਂ ਦੇ ਕਾਰਨ ਇਸ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ । ਇਸ ਨਾਲ ਪਾਣੀ ਦੀ ਹੋਂਦ ਬਣੀ ਰਹਿੰਦੀ ਹੈ ਚਾਹੇ ਉਸ ਵਿਚ ਕੁਝ ਅੰਤਰ ਆ ਜਾਣ ।

ਡੀ. ਐੱਨ. ਏ. ਅਨੁਵੰਸ਼ਿਕ ਗੁਣਾਂ ਦਾ ਸੰਦੇਸ਼ ਹੈ ਜੋ ਜਨਮ ਤੋਂ ਹੀ ਸੰਤਾਨ ਨੂੰ ਪ੍ਰਾਪਤ ਹੁੰਦਾ ਹੈ । ਇਸਦੇ ਕੇਂਦਰਕ ਵਿਚ ਪ੍ਰੋਟੀਨ ਸੰਸ਼ਲੇਸ਼ਣ ਦੇ ਲਈ ਸੂਚਨਾ ਮੌਜੂਦ ਹੁੰਦੀ ਹੈ । ਸੂਚਨਾ ਦੇ ਬਦਲ ਜਾਣ ਤੇ ਪ੍ਰੋਟੀਨ ਵੀ ਬਦਲ ਜਾਣਗੇ ਜਿਸ ਕਾਰਨ ਸਰੀਰਕ ਰਚਨਾ ਵਿਚ ਵੀ ਵਿਭਿੰਨਤਾ ਆ ਜਾਵੇਗੀ । ਡੀ. ਐਨ. ਏ. ਕਾਪੀ ਬਣਨ ਦੇ ਨਾਲ-ਨਾਲ ਦੁਸਰੀ ਸੈਂਲੀ ਸੰਰਚਨਾ ਦਾ ਸਿਰਜਨ ਵੀ ਹੁੰਦਾ ਹੈ । ਜੈਵ ਰਸਾਇਣਿਕ ਕਿਰਿਆਵਾਂ ਦੇ ਕਾਰਨ ਡੀ. ਐਨ. ਏ. ਦੀ ਕਾਪੀ ਵਿਚ ਕੁਝ ਵਿਭਿੰਨਤਾ ਪੈਦਾ ਹੋ ਜਾਂਦੀ ਹੈ ।

ਪ੍ਰਸ਼ਨ 2.
ਜੀਵਾਂ ਵਿਚ ਵਿਭਿੰਨਤਾਵਾਂ ਪ੍ਰਜਾਤੀਆਂ ਦੇ ਲਈ ਲਾਭਦਾਇਕ ਹਨ ਪਰ ਵਿਅਕਤੀਆਂ ਲਈ ਜ਼ਰੂਰੀ ਨਹੀਂ । ਕਿਉਂ ?
ਉੱਤਰ-
ਜੀਵਾਂ ਤੇ ਪਰਿਸਥਿਤਿਕ ਸਿਸਟਮ ਵਿੱਚ ਨਿਸਚਿਤ ਸਥਾਨ ਜਾਂ ਨਿੱਚ (Niche) ਦਾ ਸਿੱਧਾ ਪ੍ਰਭਾਵ ਪੈਂਦਾ ਹੈ । ਕਿਸੇ ਪ੍ਰਜਾਤੀ ਦੀ ਜਨਸੰਖਿਆ ਦੀ ਸਥਿਰਤਾ ਦਾ ਸੰਬੰਧ ਜਣਨ ਨਾਲ ਹੈ । ਜਦੋਂ ਨਿੱਚ (Niche) ਵਿੱਚ ਅਜਿਹੇ ਪਰਿਵਰਤਨ ਆ ਜਾਂਦੇ ਹਨ ਜੋ ਜੀਵਾਂ ਦੇ ਨਿਯੰਤਰਨ ਤੋਂ ਬਾਹਰ ਹੁੰਦੇ ਹਨ ਜੋ ਉਗਰ ਪਰਿਵਰਤਨ ਦਿਖਾਈ ਦਿੰਦੇ ਹਨ । ਇਨ੍ਹਾਂ ਦੇ ਨਤੀਜੇ ਵਜੋਂ ਜਨਸੰਖਿਆ ਦਾ ਸਮੂਲ ਵਿਨਾਸ਼ ਸੰਭਵ ਹੁੰਦਾ ਹੈ । ਜੇ ਜਨਸੰਖਿਆ ਦੇ ਜੀਵਾਂ ਵਿੱਚ ਵਿਭਿੰਨਤਾ ਹੋਵੇਗੀ ਤਾਂ ਉਨ੍ਹਾਂ ਦੇ ਜੀਵਤ ਰਹਿਣ ਦੀ ਕੁਝ ਸੰਭਾਵਨਾ ਹੈ । ਵਿਸ਼ਵ ਤਾਪਮਾਨ ਵਿਚ ਵਾਧੇ ਦੇ ਕਾਰਨ ਜੇ ਪਾਣੀ ਦਾ ਤਾਪਮਾਨ ਵਧੇਰੇ ਵੱਧ ਜਾਵੇ ਤਾਂ ਠੰਡੇ ਪਾਣੀ ਵਿਚ ਮਿਲਣ ਵਾਲੇ ਜੀਵਾਣੂਆਂ ਦਾ ਨਾਸ਼ ਹੋ ਜਾਵੇਗਾ ਪਰ ਗਰਮੀ ਨੂੰ ਸਹਿਣ ਵਾਲੇ ਜੀਵਾਣੁ ਜੀਵਤ ਰਹਿਣਗੇ ਅਤੇ ਵਾਧਾ ਕਰਨਗੇ । ਇਸ ਲਈ ਵਿਭਿੰਨਤਾ ਪਜਾਤੀਆਂ ਨੂੰ ਲੰਬੇ ਸਮੇਂ ਤੱਕ ਜਿਉਂਦਾ ਰੱਖਣ ਲਈ ਉਪਯੋਗੀ ਹਨ । ਵਿਭਿੰਨਤਾ ਪ੍ਰਜਾਤੀਆਂ ਲਈ ਤਾਂ ਲਾਭਦਾਇਕ ਹੈ ਪਰ ਵਿਅਕਤੀਆਂ ਦੇ ਲਈ ਜ਼ਰੂਰੀ ਨਹੀਂ ਹੈ ।

PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 3.
ਦੋ ਖੰਡਨ ਬਹੁਖੰਡਨ ਨਾਲੋਂ ਕਿਵੇਂ ਭਿੰਨ ਹੈ ?
ਉੱਤਰ-
ਦੋ ਖੰਡਨ ਵਿਚ ਕੋਈ ਇਕ ਸੈੱਲ ਦੋ ਛੋਟੇ ਅਤੇ ਲਗਭਗ ਸਮਾਨ ਭਾਗਾਂ ਵਿਚ ਵੰਡਿਆ ਜਾਂਦਾ ਹੈ । ਦੋ ਖੰਡਨ ਇਕ ਨਿਰਧਾਰਿਤ ਤਲ ਤੇ ਹੁੰਦਾ ਹੈ । ਪਰ ਬਹੁਖੰਡਨ ਵਿਚ ਇਕ ਸੈੱਲ ਜੀਵ ਨਾਲੋਂ ਨਾਲ ਕਈ ਸੰਤਾਨ ਸੈੱਲਾਂ ਵਿਚ ਵਿਭਾਜਿਤ ਹੋ ਜਾਂਦੇ ਹਨ । ਦੋ ਖੰਡਨ ਵਿਚ ਸਿਸਟ (cyst) ਨਹੀਂ ਬਣਦਾ ਪਰ ਬਹੁਖੰਡਨ ਵਿੱਚ ਸਿਸਟ (cyst) ਬਣਦਾ ਹੈ । ਅਮੀਬਾ ਅਤੇ ਪੈਰਾਮੀਸ਼ੀਅਮ ਵਿਚ ਦੋ ਖੰਡਨ ਹੁੰਦਾ ਹੈ । ਕਾਲਾਜ਼ਾਰ ਦੇ ਰੋਗਾਣੁ ਲੇਸ਼ਮਾਨੀਆਂ ਅਤੇ ਮਲੇਰੀਆ ਪਰਜੀਵੀ ਪਲਾਜ਼ਮੋਡੀਅਮ ਵਿਚ ਬਹੁਖੰਡਨ ਹੁੰਦਾ ਹੈ ।

ਪ੍ਰਸ਼ਨ 4.
ਬੀਜਾਣੂ ਦੁਆਰਾ ਜਣਨ ਨਾਲ ਜੀਵ ਕਿਸ ਤਰ੍ਹਾਂ ਲਾਹੇਵੰਦ ਰਹਿੰਦਾ ਹੈ ?
ਉੱਤਰ-
ਬੀਜਾਣੂ ਵਾਧਾ ਕਰਕੇ ਰਾਈਜ਼ੋਪਸ (Phizopus) ਦੇ ਨਵੇਂ ਜੀਵ ਪੈਦਾ ਕਰਦੇ ਹਨ । ਬੀਜਾਣੂ ਦੇ ਚਾਰੇ ਪਾਸੇ ਇੱਕ ਮੋਟੀ ਝਿੱਲੀ ਹੁੰਦੀ ਹੈ ਜੋ ਪ੍ਰਤੀਕੂਲ ਹਾਲਾਤਾਂ ਵਿਚ ਉਸਦੀ ਰੱਖਿਆ ਕਰਦੀ ਹੈ । ਇਨ੍ਹਾਂ ਵਿਚ ਪੈਦਾ ਬੀਜਾਣੂਆਂ ਦੀ ਗਿਣਤੀ ਵੱਧ ਹੁੰਦੀ ਹੈ । ਇਸ ਲਈ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ । ਉਹ ਸੌਖਿਆਂ ਹੀ ਵਿਪਰੀਤ ਹਾਲਾਤਾਂ ਵਿਚ ਵੀ ਮਿਲ ਸਕਦੇ ਹਨ । ਨਮ ਸਤਹਿ ਦੇ ਸੰਪਰਕ ਵਿਚ ਆਉਣ ਤੇ ਇਹ ਵਾਧਾ ਕਰਨ ਲਗਦੇ ਹਨ ।

ਪ੍ਰਸ਼ਨ 5.
ਕੀ ਤੁਸੀਂ ਕੁੱਝ ਕਾਰਨ ਸੋਚ ਸਕਦੇ ਹੋ ਜਿਨ੍ਹਾਂ ਤੋਂ ਪਤਾ ਲਗਦਾ ਹੋਵੇ ਕਿ ਜਟਿਲ ਰਚਨਾ ਵਾਲੇ ਜੀਵ ਪੁਨਰਜਣਨ ਦੁਆਰਾ ਨਵੀਂ ਸੰਤਾਨ ਪੈਦਾ ਨਹੀਂ ਕਰ ਸਕਦੇ ?
ਉੱਤਰ-
ਜਟਿਲ ਸੰਰਚਨਾ ਵਾਲੇ ਜੀਵਾਂ ਵਿਚ ਜਣਨ ਵੀ ਗੁੰਝਲਦਾਰ ਜਾਂ ਜਟਿਲ ਹੁੰਦਾ ਹੈ । ਪੁਨਰਜਣਨ ਇਕ ਪ੍ਰਕਾਰ ਦਾ ਪਰਿਵਰਤਨ ਹੈ ਜਿਸ ਵਿਚ ਜੀਵ ਦੇ ਗੁਣਾਂ ਵਿਚ ਅੰਤਰ ਨਹੀਂ ਆਉਂਦਾ । ਇਹ ਜਣਨ ਦੇ ਸਮਾਨ ਨਹੀਂ ਹੈ । ਜਟਿਲ ਸੰਰਚਨਾ ਵਾਲੇ ਜੀਵ ਪੁਨਰਜਣਨ ਦੁਆਰਾ ਕਿਸੇ ਵੀ ਭਾਗ ਨੂੰ ਕੱਟ ਕੇ ਆਮ ਕਰਕੇ ਉਸੇ ਤਰ੍ਹਾਂ ਦਾ ਜੀਵ ਪੈਦਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦਾ ਸਰੀਰ ਅੰਗਾਂ ਅਤੇ ਅੰਗ ਪ੍ਰਣਾਲੀਆਂ ਵਿਚ ਵਿਭਾਜਿਤ ਹੁੰਦਾ ਹੈ ।

ਪ੍ਰਸ਼ਨ 6.
ਕੁੱਝ ਪੌਦਿਆਂ ਨੂੰ ਉਗਾਉਣ ਲਈ ਇਕ ਪ੍ਰਜਣਨ ਦਾ ਉਪਯੋਗ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਆਮ ਕਰਕੇ ਜੋ ਪੌਦੇ ਬੀਜ ਪੈਦਾ ਨਹੀਂ ਕਰਦੇ ਉਨ੍ਹਾਂ ਦੀਆਂ ਜੜ੍ਹਾਂ, ਤਣਾ, ਪੱਤੀਆਂ ਆਦਿ ਨੂੰ ਢੁੱਕਵੇਂ ਹਾਲਾਤਾਂ ਵਿਚ ਵਿਕਸਿਤ ਕਰਕੇ ਨਵਾਂ ਪੌਦਾ ਪ੍ਰਾਪਤ ਕਰ ਲਿਆ ਜਾਂਦਾ ਹੈ । ਅਕਸਰ ਏਕਲ ਪੌਦੇ ਇਸ ਸਮਰੱਥਾ ਦੀ ਵਰਤੋਂ ਜਣਨਵਿਧੀ ਦੇ ਰੂਪ ਵਿਚ ਕਰਦੇ ਹਨ । ਉਨ੍ਹਾਂ ਨੂੰ ਉਗਾਉਣ ਦੇ ਲਈ ਕਾਇਕ ਪ੍ਰਜਣਨ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਡੀ. ਐੱਨ. ਏ. ਦੀ ਕਾਪੀ ਬਣਾਉਣਾ ਜਣਨ ਦੇ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਜਣਨ ਦੀ ਪ੍ਰਕਿਰਿਆ ਨਾਲ ਉਸ ਤਰ੍ਹਾਂ ਦੀ ਹੀ ਸੰਤਾਨ ਦੀ ਪ੍ਰਾਪਤੀ ਕੀਤੀ ਜਾਂਦੀ ਹੈ ਜਿਹੋ ਜਿਹੇ ਜਨਮ ਦੇਣ ਵਾਲੇ ਹੋਣ । ਡੀ. ਐੱਨ. ਏ. ਦੀ ਕਾਪੀ ਦੇ ਪਰਿਣਾਮ ਵਜੋਂ ਹੀ ਵੰਸ਼ਾਨੁਰਾਤ ਗੁਣਾਂ ਤੋਂ ਯੁਕਤ ਸੰਤਾਨ ਪ੍ਰਾਪਤ ਹੁੰਦੀ ਹੈ । ਇਸ ਲਈ ਡੀ. ਐੱਨ. ਏ. ਦੀ ਕਾਪੀ ਬਣਾਉਣਾ ਜਣਨ ਦੇ ਲਈ ਜ਼ਰੂਰੀ ਹੈ । ਇਹ ਜੀਵਨ ਦੀ ਲਗਾਤਾਰਤਾ ਨੂੰ ਬਣਾਈ ਰੱਖਦਾ ਹੈ ਅਤੇ ਜੀਵਾਂ ਵਿਚ ਜਾਤੀ ਵਿਸ਼ੇਸ਼ ਦੇ ਗੁਣ ਬਣੇ ਰਹਿੰਦੇ ਹਨ ।

ਪ੍ਰਸ਼ਨ 8.
ਪਰਾਗਣ ਕਿਰਿਆ ਨਿਸ਼ੇਚਨ ਤੋਂ ਕਿਵੇਂ ਭਿੰਨ ਹੈ ?
ਉੱਤਰ-

ਪਰਾਗਣ ਕਿਰਿਆ (Pollination) ਨਿਸ਼ੇਚਨ ਕਿਰਿਆ (Fertilization)
(1) ਉਹ ਕਿਰਿਆ ਜਿਸ ਵਿਚ ਪਰਾਗਕਣ ਇਸਤਰੀ-ਕੇਸਰ ਦੇ ਸਟਿਗਮਾ ਤੱਕ ਪੁੱਜਦੇ ਹਨ, ਪਰਾਗਣ ਕਹਾਉਂਦੀ ਹੈ । (1) ਉਹ ਕਿਰਿਆ ਜਿਸ ਵਿਚ ਨਰ ਯੁਗਮਕ ਅਤੇ ਮਾਦਾ ਯੁਗਮਕ ਮਿਲ ਕੇ ਯੁਗਮਜ ਬਣਾਉਂਦੇ ਹਨ, ਨਿਸ਼ੇਚਨ ਕਹਾਉਂਦੀ ਹੈ ।
(2) ਇਹ ਜਣਨ ਕਿਰਿਆ ਦਾ ਪਹਿਲਾ ਚਰਨ ਹੈ । (2) ਇਹ ਜਣਨ ਕਿਰਿਆ ਦਾ ਦੂਸਰਾ ਚਰਨ ਹੈ ।
(3) ਪਰਾਗਣ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ-ਸਵੈ-ਪਰਾਗਣ ਅਤੇ ਪਰ-ਪਰਾਗਣ । (3) ਨਿਸ਼ੇਚਨ ਕਿਰਿਆ ਵੀ ਦੋ ਪ੍ਰਕਾਰ ਦੀ ਹੁੰਦੀ ਹੈ-ਬਾਹਰੀ ਅਤੇ ਅੰਦਰੂਨੀ ਨਿਸ਼ੇਚਨ ਕਿਰਿਆ ।
(4) ਪਰਾਗਕਣਾਂ ਦੇ ਸਥਾਨਾਂਤਰਨ ਦੇ ਲਈ ਵਾਹਕਾਂ ਦੀ ਲੋੜ ਹੁੰਦੀ ਹੈ । (4) ਇਸ ਕਿਰਿਆ ਵਿਚ ਵਾਹਕਾਂ ਦੀ ਕੋਈ ਲੋੜ ਨਹੀਂ ਹੁੰਦੀ ।
(5) ਅਨੇਕ ਪਰਾਗਕਣਾਂ ਦਾ ਨੁਕਸਾਨ ਹੁੰਦਾ ਹੈ । (5) ਇਸ ਵਿਚ ਪਰਾਗਕਣਾਂ ਦਾ ਨੁਕਸਾਨ ਨਹੀਂ ਹੁੰਦਾ ।
(6) ਇਸ ਕਿਰਿਆ ਵਿਚ ਖ਼ਾਸ ਲੱਛਣਾਂ ਦੀ ਲੋੜ ਹੁੰਦੀ ਹੈ । (6) ਇਸ ਕਿਰਿਆ ਵਿਚ ਖ਼ਾਸ ਲੱਛਣਾਂ ਦੀ ਲੋੜ ਨਹੀਂ ਹੁੰਦੀ ।

ਪ੍ਰਸ਼ਨ 9.
ਵੀਰਜ ਥੈਲੀਆਂ ਅਤੇ ਪ੍ਰੋਸਟੇਟ ਗੰਥੀ ਦੀ ਕੀ ਭੂਮਿਕਾ ਹੈ ?
ਉੱਤਰ-
ਵੀਰਜ ਥੈਲੀ ਅਤੇ ਪ੍ਰੋਸਟੇਟ ਗੰਥੀ ਆਪੋ-ਆਪਣੇ ਰਿਸਾਓ ਸ਼ੁਕਰਾਣੂ ਵਹਿਣੀ ਵਿਚ ਪਾਉਂਦੇ ਹਨ ਜਿਸ ਨਾਲ ਸ਼ੁਕਰਾਣੂ ਇਕ ਤਰਲ ਮਾਧਿਅਮ ਵਿਚ ਆ ਜਾਂਦੇ ਹਨ । ਇਸ ਦੇ ਕਾਰਨ ਇਨ੍ਹਾਂ ਦਾ ਸਥਾਨਾਂਤਰਨ ਸਰਲਤਾ ਨਾਲ ਹੁੰਦਾ ਹੈ । ਨਾਲ ਹੀ ਇਹ ਰਿਸਾਓ ਉਨ੍ਹਾਂ ਨੂੰ ਪੋਸ਼ਣ ਵੀ ਪ੍ਰਦਾਨ ਕਰਦਾ ਹੈ ।

ਵੀਰਜ ਥੈਲੀ ਵਿਚੋਂ ਰਿਸਾਓ ਤਰਲ ਵਿਚ ਫਰਕਟੋਜ਼, ਸਿਟਰੇਟ ਅਤੇ ਕਈ ਪ੍ਰੋਟੀਨ ਹੁੰਦੇ ਹਨ । ਇਹ ਦੋਵੇਂ ਵੀਰਜ ਦੀ ਵਾਰੀ-ਵਾਰੀ ਪ੍ਰਤੀਸ਼ਤਤਾ 60 : 30 ਵਿਚ ਬਣਾਉਂਦੇ ਹਨ । ਵੀਰਜ ਥੈਲੀ ਯੋਨੀ ਵਿਚ ਸੁਗੜਨ ਨੂੰ ਉਦੀਮਤ ਕਰਦਾ ਹੈ ਅਤੇ ਪ੍ਰੋਸਟੇਟ ਮੂਤਰ ਦੀ ਅਮਲਤਾ ਨੂੰ ਉਦਾਸੀਨ ਕਰਦਾ ਹੈ ।

PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 10.
ਪਿਊਬਰਟੀ ਸਮੇਂ ਲੜਕੀਆਂ ਵਿੱਚ ਕਿਹੜੇ-ਕਿਹੜੇ ਪਰਿਵਰਤਨ ਵਿਖਾਈ ਦਿੰਦੇ ਹਨ ? ਉੱਤਰ-ਪਿਉਬਰਟੀ ਸਮੇਂ ਲੜਕੀਆਂ ਵਿਚ ਵਿਖਾਈ ਦੇਣ ਵਾਲੇ ਪਰਿਵਰਤਨ-

  1. ਸਰੀਰ ਵਿਚ ਕੁਝ ਨਵੇਂ ਭਾਗਾਂ ਜਿਵੇਂ ਬਾਹਾਂ ਦੇ ਅੰਦਰਲੇ ਜੋੜ ਜਣਨ ਅੰਗਾਂ ਦੇ ਖੇਤਰ ਵਿਚ ਵਾਲਾਂ ਦੇ ਗੁੱਛੇ ਨਿਕਲ ਆਉਂਦੇ ਹਨ ।
  2. ਹੱਥਾਂ, ਪੈਰਾਂ ਤੇ ਮਹੀਨ ਸੁਰਾਖ ਜਾਂ ਰੋਮ ਆ ਜਾਂਦੇ ਹਨ ।
  3. ਚਮੜੀ ਤੇਲ ਯੁਕਤ ਹੋ ਜਾਂਦੀ ਹੈ ਤੇ ਕਦੇ-ਕਦੇ ਮੂੰਹ ਤੇ ਕਿੱਲ ਨਿਕਲਣ ਲਗਦੇ ਹਨ ।
  4. ਛਾਤੀਆਂ ਦੇ ਆਕਾਰ ਵਿਚ ਵਾਧਾ ਹੁੰਦਾ ਹੈ ।
  5. ਛਾਤੀ ਦੇ ਅੰਤਲੇ ਸਿਰੇ ਤੇ ਨਿੱਪਲ ਅਤੇ ਉਸਦੇ ਆਸ-ਪਾਸ ਦੀ ਚਮੜੀ ਦਾ ਰੰਗ ਗੂੜ੍ਹਾ ਹੋਣ ਲਗਦਾ ਹੈ ।
  6. ਮਾਹਵਾਰੀ (Menstruation) ਆਉਣੀ ਸ਼ੁਰੂ ਹੋ ਜਾਂਦੀ ਹੈ ।
  7. ਅੰਡਕੋਸ਼ ਵਿਚ ਅੰਡੇ ਤਿਆਰ ਹੋਣ ਲਗਦੇ ਹਨ |
  8. ਆਵਾਜ਼ ਸੁਰੀਲੀ ਹੋ ਜਾਂਦੀ ਹੈ ।
  9. ਉਲਟ ਲਿੰਗ ਪ੍ਰਤੀ ਖਿੱਚ ਹੋਣ ਲਗਦੀ ਹੈ ।

ਪ੍ਰਸ਼ਨ 11.
ਮਾਂ ਦੇ ਸਰੀਰ ਵਿੱਚ ਭਰੂਣ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ ?
ਜਾਂ
ਮਾਂ ਦੇ ਗਰਭ ਵਿਚ ਪਲ ਰਿਹਾ ਭਰੂਣ ਆਪਣਾ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ ?
ਉੱਤਰ-
ਗਰਭਕੋਸ਼ ਵਿਚ ਸਥਾਪਿਤ ਭਰੂਣ ਨੂੰ ਮਾਂ ਦੇ ਲਹੂ ਤੋਂ ਪੋਸ਼ਣ ਪ੍ਰਾਪਤ ਹੁੰਦਾ ਹੈ । ਇਸਦੇ ਲਈ ਪਲੇਸੈਂਟਾ ਦੀ ਸੰਰਚਨਾ ਕੁਦਰਤ ਦੁਆਰਾ ਕੀਤੀ ਗਈ ਹੈ । ਇਹ ਇੱਕ ਤਸ਼ਤਰੀ ਨੁਮਾ ਸੰਰਚਨਾ ਹੈ ਜੋ ਬੱਚੇਦਾਨੀ ਦੀ ਕੰਧ ਵਿਚ ਧਸੀ ਹੁੰਦੀ ਹੈ । ਇਸ ਵਿਚ ਭਰੂਣ ਦੇ ਪਾਸੇ ਵਾਲੇ ਟਿਸ਼ੂ ਉੱਤੇ ਵਿਲਾਈ(Villi) ਹੁੰਦੇ ਹਨ । ਮਾਂ ਵਾਲੇ ਪਾਸੇ ਹੂ ਸਥਾਨ (Blood Spaces) ਹੁੰਦੇ ਹਨ ਜੋ ਵਿਲਾਈ ਨੂੰ ਘੇਰਦੇ ਹਨ । ਇਹ ਮਾਂ ਤੋਂ ਭਰੂਣ ਨੂੰ ਗੁਲੂਕੋਜ਼, ਆਕਸੀਜਨ ਅਤੇ ਹੋਰ ਪਦਾਰਥ ਪ੍ਰਦਾਨ ਕਰਦੇ ਹਨ ।

ਪ੍ਰਸ਼ਨ 12.
ਜੇਕਰ ਕੋਈ ਇਸਤਰੀ ਕਾਪਰ-ਟੀ ਦਾ ਪ੍ਰਯੋਗ ਕਰ ਰਹੀ ਹੈ ਤਾਂ ਕੀ ਇਹ ਲਿੰਗੀ ਸੰਪਰਕ ਰੋਗਾਂ ਦੁਆਰਾ ਸੰਚਾਰਿਤ ਰੋਗਾਂ ਤੋਂ ਉਸਦੀ ਰੱਖਿਆ ਕਰੇਗਾ ?
ਉੱਤਰ-
ਨਹੀਂ, ਕਾਪਰਟੀ ਕਿਸੇ ਵੀ ਹਾਲਤ ਵਿਚ ਮਹਿਲਾ ਦੀ ਲਿੰਗੀ ਸੰਚਾਰਿਤ ਰੋਗਾਂ ਤੋਂ ਰੱਖਿਆ ਨਹੀਂ ਕਰੇਗਾ ।

PSEB 10th Class Science Solutions Chapter 7 ਕਾਬੂ ਅਤੇ ਤਾਲਮੇਲ

Punjab State Board PSEB 10th Class Science Book Solutions Chapter 7 ਕਾਬੂ ਅਤੇ ਤਾਲਮੇਲ Textbook Exercise Questions and Answers.

PSEB Solutions for Class 10 Science Chapter 7 ਕਾਬੂ ਅਤੇ ਤਾਲਮੇਲ

PSEB 10th Class Science Guide ਕਾਬੂ ਅਤੇ ਤਾਲਮੇਲ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਪੌਦਾ ਹਾਰਮੋਨ ਹੈ ?
(a) ਇੰਸੂਲਿਨ
(b) ਥਾਇਰਾਕਸਿਨ
(c) ਈਸਟਰੋਜਨ
(d) ਸਾਈਟੋਕਾਇਨਿਨ ।
ਉੱਤਰ-
(d) ਸਾਈਟੋਕਾਇਨਿਨ ।

ਪ੍ਰਸ਼ਨ 2.
ਦੋ ਨਾੜੀ ਸੈੱਲਾਂ ਵਿਚਕਾਰਲੀ ਖਾਲੀ ਥਾਂ ਨੂੰ ਕਹਿੰਦੇ ਹਨ :
(a) ਡੈਂਡਰਾਈਟ
(b) ਸਾਈਨੈਪਸ
(c) ਐਕਸਾਨ
(d) ਆਵੇ ।
ਉੱਤਰ-
(b) ਸਾਈਨੈਪਸ ।

ਪ੍ਰਸ਼ਨ 3.
ਦਿਮਾਗ਼ ਉੱਤਰਦਾਈ ਹੈ :
(a) ਸੋਚਣ ਲਈ
(b) ਦਿਲ ਦੀ ਧੜਕਨ ਨੂੰ ਇਕਸਾਰ ਰੱਖਣ ਲਈ
(c) ਸਰੀਰ ਦਾ ਸੰਤੁਲਨ ਕਾਇਮ ਰੱਖਣ ਲਈ
(d) ਉਕਤ ਸਾਰੇ ।
ਉੱਤਰ-
(d) ਉਕਤ ਸਾਰੇ ।

PSEB 10th Class Science Solutions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 4.
ਸਾਡੇ ਸਰੀਰ ਵਿੱਚ ਗਾਹੀ ਦਾ ਕੀ ਕੰਮ ਹੈ ? ਅਜਿਹੀ ਸਥਿਤੀ ਤੇ ਵਿਚਾਰ ਕਰੋ ਜਿੱਥੇ ਗਾਹੀ ਉੱਚਿਤ ਪ੍ਰਕਾਰ ਨਾਲ ਕਾਰਜ ਨਹੀਂ ਕਰਦੀ । ਇਸ ਨਾਲ ਕੀ ਸਮੱਸਿਆਵਾਂ ਉਤਪੰਨ ਹੋ ਸਕਦੀਆਂ ਹਨ ?
ਉੱਤਰ-
ਵਾਤਾਵਰਨ ਵਿਚ ਹਰ ਪਰਿਵਰਤਨ ਦੀ ਅਨੁਕਿਰਿਆ ਤੋਂ ਇਕ ਗਤੀ ਪੈਦਾ ਹੁੰਦੀ ਹੈ ਜੋ ਸਾਡੇ ਆਸਪਾਸ ਹੋਣ ਦੀ ਸਥਿਤੀ ਵਿਚ ਸਾਨੂੰ ਪ੍ਰਭਾਵਿਤ ਕਰਦੀ ਹੈ । ਸਾਡੇ ਸਰੀਰ ਦੇ ਹੀ ਉਨ੍ਹਾਂ ਸੂਚਨਾਵਾਂ ਨੂੰ ਇਕੱਠਾ ਕਰਦੇ ਹਨ ਅਤੇ ਉਨ੍ਹਾਂ ਨੂੰ ਕੇਂਦਰੀ ਨਾੜੀ-ਪ੍ਰਣਾਲੀ ਤੱਕ ਭੇਜ ਦਿੰਦੇ ਹਨ । ਨਾੜੀ-ਪ੍ਰਣਾਲੀ ਵਿਚ ਦਿਮਾਗ ਅਤੇ ਸੁਸ਼ਮਨਾ ਠੀਕ ਸੁਨੇਹਾ ਸਰੀਰ ਦੇ ਵੱਖਵੱਖ ਅੰਗਾਂ ਅਤੇ ਗ੍ਰੰਥੀਆਂ ਨੂੰ ਪ੍ਰਦਾਨ ਕਰ ਦਿੰਦੇ ਹਨ । ਜੇ ਗ੍ਰਾਹੀ ਠੀਕ ਢੰਗ ਨਾਲ ਕੰਮ ਨਾ ਕਰਨ ਤਾਂ ਅਸੀਂ ਵਾਤਾਵਰਨ ਵਿਚ ਹੋਣ ਵਾਲੇ ਪਰਿਵਰਤਨਾਂ ਨੂੰ ਨਾ ਤਾਂ ਸਮਝਾ ਸਕਾਂਗੇ ਅਤੇ ਨਾ ਹੀ ਉਨ੍ਹਾਂ ਦੇ ਪਤੀ ਠੀਕ ਢੰਗ ਨਾਲ ਕੋਈ ਪ੍ਰਤੀਕਿਰਿਆ ਕਰ ਸਕਾਂਗੇ ।

ਪ੍ਰਸ਼ਨ 5.
ਇੱਕ ਨਿਊਰਾਨ ਦੀ ਰਚਨਾ ਦਰਸਾਓ ਅਤੇ ਉਸ ਦੇ ਕਾਰਜ ਦਾ ਵਰਣਨ ਕਰੋ ।
ਉੱਤਰ-
ਨਿਊਰਾਨ (Neuron) ਸੰਦੇਸ਼ਾਂ ਦਾ ਸੰਵਹਿਨ ਕਰਨ ਵਾਲੀ ਮੂਲ ਇਕਾਈ ਹੈ । ਇਹ ਵਿਸ਼ੇਸ਼ ਰੂਪ ਵਿਚ ਲੰਬੀ ਹੁੰਦੀ ਹੈ । ਇਸ ਵਿਚ ਜੀਵ ਪੁੰਜ ਜਾਂ ਸੈੱਲ ਬਾਡੀ ਤੋਂ ਘਿਰਿਆ ਹੋਇਆ ਕੇਂਦਰਕ ਹੁੰਦਾ ਹੈ । ਸੈੱਲ ਬਾਡੀ ਤੋਂ ਡੈਂਡਰਾਈਟਸ ਨਾਮਕ ਕਈ ਛੋਟੀਆਂ-ਛੋਟੀਆਂ ਸ਼ਾਖਾਵਾਂ ਨਿਕਲਦੀਆਂ ਹਨ । ਇਨ੍ਹਾਂ ਸ਼ਾਖਾਵਾਂ ਵਿਚੋਂ ਇਕ ਸ਼ਾਖਾ ਵੱਧ ਲੰਬੀ ਹੁੰਦੀ ਹੈ । ਇਸ ਨੂੰ ਐਕਸਾਨ ਕਹਿੰਦੇ ਹਨ । ਇਹ ਸੰਦੇਸ਼ਾਂ ਨੂੰ ਸੈੱਲ ਤੋਂ ਦੂਰ ਲੈ ਜਾਂਦਾ ਹੈ । ਕੋਈ ਵੀ ਨਿਊਰਾਨ ਸਿੱਧੀ ਹੀ ਦੂਸਰੀ ਨਿਊਰਾਨ
PSEB 10th Class Science Solutions Chapter 7 ਕਾਬੂ ਅਤੇ ਤਾਲਮੇਲ 1

ਨਾੜੀ ਪੇਸ਼ੀ ਜੋੜ ਨਾਲ ਜੁੜੀ ਨਹੀਂ ਹੁੰਦੀ । ਇਨ੍ਹਾਂ ਦੇ ਅੰਦਰ ਖ਼ਾਲੀ ਥਾਂ ਹੁੰਦੀ ਹੈ ਜਿਸ ਵਿਚ ਨੇੜੇ ਦਾ ਸੰਵਹਿਨ ਹੁੰਦਾ ਹੈ ਇਸ ਨੂੰ ਸਿਨੈਪਸ ਕਹਿੰਦੇ ਹਨ । ਜੇ ਸਾਡੇ ਪੈਰਾਂ ਵਿਚ ਦਰਦ ਹੈ ਤਾਂ ਇਸਦੀ ਸੂਚਨਾ ਪੈਰ ਵਿਚ ਮੌਜੂਦ ਸੰਵੇਦੀ ਨਿਊਰਾਨ ਦੇ ਡੈਂਡਰਾਈਟ ਹਿਣ ਕਰਦੇ ਹਨ । ਨਿਉਰਾਨ ਉਸ ਨੂੰ ਬਿਜਲੀ ਸੰਕੇਤ ਵਿਚ ਬਦਲ ਦਿੰਦੀ ਹੈ । ਇਹ ਬਿਜਲੀ ਸੰਕੇਤ ਸੈਂਲ ਬਾਡੀ ਦੁਆਰਾ ਪ੍ਰਵਾਹਿਤ ਹੁੰਦਾ ਹੈ । ਸਿਨੈਪਸ ਵਿਚ ਹੁੰਦਾ ਹੋਇਆ ਇਹ ਦਿਮਾਗ਼ ਤੱਕ ਪੁੱਜਦਾ ਹੈ । ਦਿਮਾਗ਼ ਸੰਦੇਸ਼ ਹਿਣ ਕਰ ਉਸ ਤੇ ਅਨੁਕਿਰਿਆ ਕਰਦਾ ਹੈ । ਪ੍ਰੇਰਤ ਨਾੜੀ ਇਸ ਅਨੁਕਿਰਿਆ ਨੂੰ ਪੈਰ ਦੀਆਂ ਪੇਸ਼ੀਆਂ ਤੱਕ ਪਹੁੰਚਾਉਂਦੀ ਹੈ ਅਤੇ ਪੈਰ ਦੀਆਂ ਪੇਸ਼ੀਆਂ ਉੱਚਿਤ ਅਕਿਰਿਆ ਕਰਦੀਆਂ ਹਨ ।

ਨਿਉਰਾਨ (Neuron) ਤਿੰਨ ਪ੍ਰਕਾਰ ਦੇ ਹਨ-

  1. ਸੰਵੇਦੀ ਨਿਊਰਾਨ-ਸਰੀਰ ਦੇ ਵੱਖ-ਵੱਖ ਭਾਗਾਂ ਵਿਚੋਂ ਇਹ ਸੰਵੇਦਨਾਵਾਂ ਨੂੰ ਦਿਮਾਗ਼ ਵਲ ਲੈ ਜਾਂਦੀ ਹੈ ।
  2. ਪ੍ਰੇਰਕ ਨਿਊਰਾਨ-ਇਹ ਦਿਮਾਗ਼ ਤੋਂ ਆਦੇਸ਼ਾਂ ਨੂੰ ਪੇਸ਼ੀਆਂ ਤੱਕ ਪਹੁੰਚਾਉਂਦੀ ਹੈ ।
  3. ਬਹੁ-ਧਰੁਵੀ ਨਿਊਰਾਨ-ਇਹ ਸੰਵੇਦਨਾਵਾਂ ਨੂੰ ਦਿਮਾਗ਼ ਵੱਲ ਅਤੇ ਦਿਮਾਗ਼ ਤੋਂ ਪੇਸ਼ੀਆਂ ਵਲ ਲੈ ਜਾਣ ਦਾ ਕਾਰਜ ਕਰਦੀ ਹੈ ।

ਪ੍ਰਸ਼ਨ 6.
ਪੌਦਿਆਂ ਵਿੱਚ ਪ੍ਰਕਾਸ਼ ਅਨੁਵਰਤਨ ਕਿਸ ਪ੍ਰਕਾਰ ਹੁੰਦਾ ਹੈ ?
ਉੱਤਰ-
ਪੌਦਿਆਂ ਦੇ ਕਰੂੰਬਲਾਂ ਦੁਆਰਾ ਪ੍ਰਕਾਸ਼ ਸਰੋਤ ਦੀ ਦਿਸ਼ਾ ਵੱਲ ਗਤੀ ਕਰਨ ਨੂੰ ਪ੍ਰਕਾਸ਼ ਅਨੁਵਰਤਨ ਕਹਾਉਂਦਾ ਹੈ । ਕਰੂੰਬਲਾਂ ਦਾ ਪ੍ਰਕਾਸ਼ ਦੇ ਪ੍ਰਤੀ ਧਨਾਤਮਕ ਅਨੁਵਰਤਨ ਹੁੰਦਾ ਹੈ ।
PSEB 10th Class Science Solutions Chapter 7 ਕਾਬੂ ਅਤੇ ਤਾਲਮੇਲ 2
ਜੇ ਕਿਸੇ ਪੌਦੇ ਨੂੰ ਗਮਲੇ ਵਿਚ ਲਗਾ ਕੇ ਕਿਸੇ ਹਨੇਰੇ ਕਮਰੇ ਵਿਚ ਰੱਖ ਦਿੱਤਾ ਜਾਵੇ ਤਾਂ ਪ੍ਰਕਾਸ਼ ਕਿਸੇ ਖਿੜਕੀ ਜਾਂ ਦਰਵਾਜ਼ੇ ਵੱਲੋਂ ਅੰਦਰ ਆਉਂਦਾ ਹੋਵੇ ਤਾਂ ਕੁਝ ਦਿਨਾਂ ਦੇ ਬਾਅਦ ਹੀ ਤਣੇ ਦਾ ਅਗਲਾ ਭਾਗ ਖੁਦ ਉਸੀ ਦਿਸ਼ਾ ਵਿਚ ਮੁੜ ਜਾਂਦਾ ਹੈ ਜਿਸ ਪਾਸੇ ਤੋਂ ਪ੍ਰਕਾਸ਼ ਕਮਰੇ ਵਿਚ ਪਾ ਰਿਹਾ ਸੀ ।

ਅਜਿਹਾ ਇਸ ਲਈ ਹੁੰਦਾ ਹੈ ਕਿ ਤਣੇ ਦਾ ਸਿਰਾ ਸਿਰਫ ਉਸੀ ਦਿਸ਼ਾ ਵਿਚ ਰਿਸਾਓ ਹੋਣ ਵਾਲੇ ਵਧੇਰੇ ਆਕਸਿਨ ਦੇ ਪ੍ਰਭਾਵ ਨਾਲ ਨਸ਼ਟ ਹੋ ਜਾਂਦਾ ਹੈ । ਜਦੋਂ ਕਿ ਉਲਟ ਦਿਸ਼ਾ ਵੱਲ ਹਾਰਮੋਨ ਮੌਜੂਦ ਰਹਿੰਦਾ ਹੈ । ਇਸ ਕਾਰਨ ਤਣੇ ਦੀ ਦਿਸ਼ਾ ਵਿਚ ਮੁੜ ਜਾਂਦਾ ਹੈ ।

ਪ੍ਰਸ਼ਨ 7.
ਸੁਖਮਨਾ ਨਾੜੀ ਤੇ ਸੱਟ ਲੱਗਣ ਨਾਲ ਕਿਹੜੇ ਸੰਕੇਤਾਂ ਵਿੱਚ ਰੁਕਾਵਟ ਆਵੇਗੀ ?
ਉੱਤਰ-
ਸੁਖਮਨਾ ਨਾੜੀ ਜਾਂ ਮੇਰੁਰਜੁ ਨੂੰ ਸੱਟ ਲੱਗਣ ਨਾਲ ਪ੍ਰਤਿਵਰਤੀ ਕਿਰਿਆਵਾਂ ਅਤੇ ਅਣਇੱਛਤ ਕਿਰਿਆਵਾਂ ਲਈ ਆਉਣ ਵਾਲੇ ਸੰਕੇਤਾਂ ਵਿਚ ਰੁਕਾਵਟ ਹੋਵੇਗੀ । ਵਾਤਾਵਰਨ ਦੀ ਕੋਈ ਵੀ ਸੂਚਨਾ ਆਉਣ ਜਾਣ ਵਾਲੀਆਂ ਨਾੜੀਆਂ ਦੇ ਬੰਡਲ ਵਿਚ ਹੁੰਦੀ ਹੋਈ ਦਿਮਾਗ਼ ਵਿਚ ਪਹੁੰਚ ਜਾਵੇਗੀ । ਇਹ ਤੁਰੰਤ ਪ੍ਰਭਾਵਿਤ ਅੰਗਾਂ ਵਿਚ ਨਾ ਪੁੱਜ ਕੇ ਦਿਮਾਗ ਦੁਆਰਾ ਉਸ ਅੰਗ ਤਕ ਪੁੱਜ ਜਾਵੇਗੀ । ਅਜਿਹਾ ਹੋਣ ਨਾਲ ਵਧੇਰੇ ਦੇਰ ਲਗੇਗੀ ਅਤੇ ਉਦੋਂ ਤੱਕ ਅੰਗ ਤੇ ਬੁਰਾ ਅਸਰ ਹੋ ਚੁੱਕਾ ਹੋਵੇਗਾ ।

ਪ੍ਰਸ਼ਨ 8.
ਪੌਦਿਆਂ ਵਿੱਚ ਰਸਾਇਣਿਕ ਤਾਲਮੇਲ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਪੌਦਿਆਂ ਵਿਚ ਰਸਾਇਣਿਕ ਤਾਲਮੇਲ-ਪੌਦਿਆਂ ਵਿਚ ਰਸਾਇਣਿਕ ਤਾਲਮੇਲ ਪੌਦਿਆਂ ਦੇ ਹਾਰਮੋਨਾਂ ਦੇ ਕਾਰਨ ਹੁੰਦਾ ਹੈ । ਪੌਦੇ ਖ਼ਾਸ ਹਾਰਮੋਨਾਂ ਨੂੰ ਪੈਦਾ ਕਰਦੇ ਹਨ ਜੋ ਉਸ ਦੇ ਖ਼ਾਸ ਭਾਗਾਂ ਨੂੰ ਪ੍ਰਭਾਵਿਤ ਕਰਦੇ ਹਨ । ਪੌਦਿਆਂ ਵਿਚ ਤਣੇ ਦਾ ਸਿਰਾ ਪ੍ਰਕਾਸ਼ ਦੇ ਆਉਣ ਵਾਲੀ ਦਿਸ਼ਾ ਵੱਲ ਵਧਦਾ ਹੈ । ਗੁਰੂਤਵਾਨੁਵਰਤਨ ਜੜਾਂ ਨੂੰ ਹੇਠਾਂ ਵੱਲ ਮੋੜ ਕੇ ਅਨੁਕਰਿਆ ਕਰਦਾ ਹੈ । ਇਸ ਤਰ੍ਹਾਂ ਜਲਾ ਅਨੁਵਰਤਨ ਅਤੇ ਰਸਾਇਣ ਅਨੁਵਰਤਨ ਹੁੰਦਾ ਹੈ । ਪਰਾਗ ਨਲਿਕਾ ਦਾ ਬੀਜ ਅੰਡ ਵਲ ਵਾਧਾ ਕਰਨਾ ਰਸਾਇਣ ਅਨੁਵਰਤਨ ਦਾ ਉਦਾਹਰਨ ਹੈ । ਵੱਖ ਵੱਖ ਪੋਦੇ ਹਾਰਮੋਨ ਸੈੱਲਾਂ ਦੁਆਰਾ ਸੰਸ਼ਲੇਸ਼ਣ ਦੇ ਬਾਅਦ ਪੌਦਿਆਂ ਦੇ ਹੋਰ ਭਾਗਾਂ ਵਿਚ ਵਿਸਰਿਤ ਹੋ ਕੇ ਉਸ ਨੂੰ ਪ੍ਰਭਾਵਿਤ ਕਰਦੇ ਹਨ | ਸਾਈਟੋਕਾਈਨਿਨ ਹਾਰਮੋਨ ਪੌਦਿਆਂ ਦੀ ਜੀਰਣਤਾ ਨੂੰ ਰੋਕਦੇ ਹਨ | ਆਕਸਿਨ ਹਾਰਮੋਨ ਵਾਧਾ, ਅਨੁਵਰਤਨ ਗਤੀਆਂ, ਜੜ੍ਹ ਵਿਭੇਦਨ ਆਦਿ ਨੂੰ ਨਿਯੰਤਰਿਤ ਕਰਦੇ ਹਨ । ਐਬਸੈਸਿਕ ਤੇਜ਼ਾਬ ਵਾਧਾ ਰੋਕਣ ਵਾਲਾ ਪੌਦਾ ਹਾਰਮੋਨ ਹੈ । ਪੱਤਿਆਂ ਦਾ ਮੁਰਝਾਉਣਾ ਵੀ ਇਸ ਦੇ ਪ੍ਰਭਾਵਾਂ ਵਿੱਚ ਸ਼ਾਮਿਲ ਹੈ ।

PSEB 10th Class Science Solutions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 9.
ਇੱਕ ਜੀਵ ਵਿੱਚ ਕੰਟਰੋਲ ਅਤੇ ਤਾਲਮੇਲ ਦੇ ਸਿਸਟਮ ਦੀ ਕਿਉਂ ਲੋੜ ਹੈ ? ਉੱਤਰ-ਬਹੁਕੋਸ਼ੀ ਜੀਵਾਂ ਦੀ ਰਚਨਾ ਬਹੁਤ ਗੁੰਝਲਦਾਰ ਹੁੰਦੀ ਹੈ । ਉਨ੍ਹਾਂ ਦੇ ਸਰੀਰ ਦੇ ਬਾਹਰੀ ਅਤੇ ਅੰਦਰਲੇ ਅੰਗਾਂ ਦੀ ਖ਼ਾਸ ਕਾਰਜ-ਪ੍ਰਣਾਲੀ ਅਤੇ ਗਤੀਵਿਧੀਆਂ ਵਿਚ ਤਾਲਮੇਲ ਦੀ ਬਹੁਤ ਹੀ ਲੋੜ ਹੁੰਦੀ ਹੈ । ਅੰਗਾਂ ਵਿਚ ਨਿਯੰਤਰਨ ਜਾਂ ਕੰਟਰੋਲ ਅਤੇ ਤਾਲਮੇਲ ਦੁਆਰਾ ਹੀ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਸੰਭਵ ਹੋ ਸਕਦੀ ਹੈ । ਜੀਵਾਂ ਦੀ ਗੁੰਝਲਦਾਰ ਪ੍ਰਕਿਰਤੀ ਕਾਰਨ ਹੀ ਉਹ ਉਨ੍ਹਾਂ ਨਾੜੀਆਂ ਦੀ ਵਰਤੋਂ ਕਰਦੇ ਹਨ ਜੋ ਨਿਯੰਤਰਨ ਅਤੇ ਤਾਲਮੇਲ ਕਾਰਜ ਕਰਦੇ ਹਨ । ਖ਼ਾਸ ਕੰਮਾਂ ਲਈ ਟਿਸ਼ੂਆਂ ਦੀ ਵਰਤੋਂ ਨਿਯੰਤਰਨ ਅਤੇ ਤਾਲਮੇਲ ਵਿਚ ਸਹਾਇਕ ਸਿੱਧ ਹੁੰਦੀ ਹੈ ।

ਪ੍ਰਸ਼ਨ 10.
ਅਣਇੱਛਤ ਕਿਰਿਆਵਾਂ ਅਤੇ ਪ੍ਰਤਿਵਰਤੀ ਕਿਰਿਆਵਾਂ ਇੱਕ ਦੂਜੇ ਤੋਂ ਕਿਸ ਪ੍ਰਕਾਰ ਭਿੰਨ ਹਨ ?
ਉੱਤਰ-
ਪ੍ਰਤਿਵਰਤੀ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਬਾਹਰੀ ਸੰਵੇਦਨਾਂ ਦੇ ਉੱਤਰ ਵਿਚ ਤੁਰੰਤ ਅਤੇ ਆਪਣੇ ਆਪ ਹੋ ਜਾਂਦੀਆਂ ਹਨ । ਇਸ ਤੇ ਦਿਮਾਗ ਦਾ ਕੋਈ ਨਿਯੰਤਰਨ ਨਹੀਂ ਹੁੰਦਾ । ਇਹ ਮੇਰੂਰਜੂ ਜਾਂ ਸੁਖਮਨਾ ਦੁਆਰਾ ਨਿਯੰਤਰਿਤ ਜਾਂ ਕੰਟਰੋਲ ਹੋ ਜਾਂਦੀ ਹੈ । ਪ੍ਰਤਿਵਰਤੀ ਕਿਰਿਆਵਾਂ ਆਪਣੇ ਆਪ ਪ੍ਰੇਰਕ ਦੇ ਪ੍ਰਤੀਉੱਤਰ ਵਿਚ ਹੁੰਦੀਆਂ ਹਨ । ਉਦਾਹਰਨ ਲਹੂ ਦਬਾਅ, ਦਿਲ ਦੇ ਧੜਕਨ ਦੀ ਦਰ, ਸਾਹ ਦਰ ਆਦਿ ।

ਅਣਇੱਛਤ ਕਿਰਿਆਵਾਂ ਵੀ ਪ੍ਰਾਣੀਆਂ ਦੀ ਇੱਛਾ ਦੁਆਰਾ ਚਾਲਿਤ ਨਹੀਂ ਹੁੰਦੀਆਂ ਪਰ ਇਨ੍ਹਾਂ ਦਾ ਚਾਲਨ ਮੱਧ ਦਿਮਾਗ਼ ਅਤੇ ਪਿਛਲੇ ਦਿਮਾਗ਼ ਦੁਆਰਾ ਕੀਤਾ ਜਾਂਦਾ ਹੈ । ਉਦਾਹਰਨ-ਗਰਮ ਧਾਤੁ ਤੇ ਹੱਥ ਲਗਾਉਣ ਤੇ ਹੱਥ ਪਰੇ ਹਟਣਾ, ਪਲਕ ਝਪਕਨਾ ਅਤੇ ਖਾਂਸੀ ਕਰਨਾ ਆਦਿ ।

ਪ੍ਰਸ਼ਨ 11.
ਜੰਤੂਆਂ ਵਿਚ ਕੰਟਰੋਲ ਅਤੇ ਤਾਲਮੇਲ ਦੇ ਲਈ ਨਾੜੀ ਅਤੇ ਹਾਰਮੋਨ ਕਿਰਿਆ ਵਿਧੀਆਂ ਦੀ ਤੁਲਨਾ ਅਤੇ ਟਾਕਰਾ ਕਰੋ ।
ਉੱਤਰ-

ਨਾੜੀ ਕਿਰਿਆ ਵਿਧੀ ਹਾਰਮੋਨ ਕਿਰਿਆ ਵਿਧੀ
(1) ਇਹ ਐਕਸਾਨ ਦੇ ਅੰਤ ਵਿਚ ਬਿਜਲੀ ਆਵੇਗ ਦਾ ਨਤੀਜਾ ਹੈ । (1) ਇਹ ਲਹੂ ਦੁਆਰਾ ਭੇਜਿਆ ਗਿਆ ਰਸਾਇਣਿਕ ਸੰਦੇਸ਼ ਹੈ ।
(2) ਸੂਚਨਾ ਬਹੁਤ ਤੇਜ਼ ਗਤੀ ਨਾਲ ਅੱਗੇ ਵੱਧਦੀ ਹੈ । (2) ਸੂਚਨਾ ਹੌਲੀ-ਹੌਲੀ ਗਤੀ ਕਰਦੀ ਹੈ ।
(3) ਸੂਚਨਾ ਵਿਸ਼ਿਸ਼ਟ ਇਕ ਜਾਂ ਅਨੇਕ ਨਾੜੀ, ਸੈੱਲਾਂ, ਨਿਊਰਾਨਾਂ ਆਦਿ ਨੂੰ ਪ੍ਰਾਪਤ ਹੁੰਦੀ ਹੈ । (3) ਸੂਚਨਾ ਸਾਰੇ ਸਰੀਰ ਨੂੰ ਲਹੂ ਦੁਆਰਾ ਪ੍ਰਾਪਤ ਹੋ ਜਾਂਦੀ ਹੈ ਜਿਸ ਨੂੰ ਕੋਈ ਖ਼ਾਸ ਸੈੱਲ ਜਾਂ ਨਾੜੀ ਖੁਦ ਪ੍ਰਾਪਤ ਕਰ ਲੈਂਦਾ ਹੈ ।
(4) ਇਸ ਨੂੰ ਉੱਤਰ ਜਲਦੀ ਪ੍ਰਾਪਤ ਹੋ ਜਾਂਦਾ ਹੈ । (4) ਇਸ ਨੂੰ ਉੱਤਰ ਹੌਲੀ-ਹੌਲੀ ਪ੍ਰਾਪਤ ਹੁੰਦਾ ਹੈ ।
(5) ਇਸਦਾ ਪ੍ਰਭਾਵ ਘੱਟ ਸਮੇਂ ਤਕ ਰਹਿੰਦਾ ਹੈ । (5) ਇਸਦਾ ਪ੍ਰਭਾਵ ਅਕਸਰ ਦੇਰ ਤਕ ਰਹਿੰਦਾ ਹੈ ।

ਪ੍ਰਸ਼ਨ 12.
ਛੂਈ-ਮੂਈ ਪੌਦੇ ਵਿੱਚ ਗਤੀ ਅਤੇ ਸਾਡੀ ਲੱਤ ਦੀ ਗਤੀ ਦੇ ਤਰੀਕਿਆਂ ਵਿੱਚ ਕੀ ਅੰਤਰ ਹੈ ?
ਉੱਤਰ-
ਛੂਈ-ਮੂਈ ਪੌਦਾ ਸਪਰਸ਼ ਕਰਦੇ ਹੀ ਪੱਤਿਆਂ ਨੂੰ ਝੁਕਾ ਕੇ ਜਾਂ ਬੰਦ ਕਰ ਕੇ ਸੰਵੇਦਨਸ਼ੀਲਤਾ ਦੀ ਜਾਣਕਾਰੀ ਦਿੰਦਾ ਹੈ । ਪੌਦੇ ਹਾਰਮੋਨ ਦੇ ਅਸਰ ਕਾਰਨ ਦਾ ਸੈੱਲਾਂ ਵਿਚ ਇਹ ਪਰਿਵਰਤਿਤ ਕਰ ਦਿੰਦੀਆਂ ਹਨ । ਜਦੋਂ ਕਿ ਸਾਡੀਆਂ ਲੱਤਾਂ ਵਿਚ ਹੋਣ ਵਾਲੀ ਇੱਛਤ ਕਿਰਿਆ ਦਾ ਪਰਿਣਾਮ ਹੈ ਜੋ ਮੱਧ ਦਿਮਾਗ਼ ਦੁਆਰਾ ਸੰਚਾਲਿਤ ਹੁੰਦੀ ਹੈ । ਇਸ ਵਿਚ ਨਾੜੀ ਕੰਟਰੋਲ ਦਾ ਸਹਿਯੋਗ ਪ੍ਰਾਪਤ ਕੀਤਾ ਜਾਂਦਾ ਹੈ ।

Science Guide for Class 10 PSEB ਕਾਬੂ ਅਤੇ ਤਾਲਮੇਲ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਪ੍ਰਤਿਵਰਤੀ ਕਿਰਿਆ ਅਤੇ ਚੱਲਣ ਵਿੱਚ ਕੀ ਅੰਤਰ ਹੈ ?
ਉੱਤਰ-
ਪ੍ਰਤਿਵਰਤੀ ਕਿਰਿਆ ਦਿਮਾਗ਼ ਦੀ ਇੱਛਾ ਦੇ ਬਿਨਾਂ ਹੋਣ ਵਾਲੀ ਅਣਇੱਛਕ ਕਿਰਿਆ ਹੈ । ਇਹ ਸਵਾਇਤ ਪ੍ਰੇਰਕ ਦੀ ਪ੍ਰਤੀਉੱਤਰ ਹੈ । ਇਹ ਬਹੁਤ ਸਪੱਸ਼ਟ ਅਤੇ ਯਾਂਤਰਿਕ ਪ੍ਰਕਾਰ ਦੀ ਹੈ । ਇਹ ਸੁਖਮਨਾ ਦੁਆਰਾ ਨਿਯੰਤਰਿਤ ਪੇਸ਼ੀਆਂ ਦੁਆਰਾ ਕਰਾਈ ਜਾਂਦੀ ਹੈ ।

‘ਚੱਲਣ’ ਇਕ ਇੱਛਤ ਕਿਰਿਆ ਹੈ ਜੋ ਮਨੁੱਖ ਸੋਚ-ਵਿਚਾਰ ਕਰ ਕੇ ਹੀ ਕਰਦਾ ਹੈ ਅਤੇ ਇਸਦਾ ਨਿਯੰਤਰਨ ਦਿਮਾਗ਼ ਦੁਆਰਾ ਹੁੰਦਾ ਹੈ । ਪ੍ਰਤਿਵਰਤੀ ਕਿਰਿਆ ਵਿਚ ਸਰੀਰ ਦਾ ਸਿਰਫ ਇਕ ਭਾਗ ਪ੍ਰਤੀਕਿਰਿਆ ਕਰਦਾ ਹੈ ਜਦੋਂ ਕਿ ਚਲਣ ਵਿਚ ਪੂਰਾ ਸਰੀਰ ਇਕ ਸਥਾਨ ਤੋਂ ਦੂਸਰੇ ਸਥਾਨ ਤੇ ਜਾਂਦਾ ਹੈ ।

PSEB 10th Class Science Solutions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 2.
ਦੋ ਨਿਉਰਾਨਾਂ ਵਿਚਕਾਰ ਡੈਂਡਰਾਈਟ ਤੇ ਕੀ ਹੁੰਦਾ ਹੈ ?
ਉੱਤਰ-
ਪ੍ਰਾਣੀਆਂ ਦੇ ਸਰੀਰ ਵਿਚ ਦੋ ਨਿਊਰਾਨ ਇਕ ਦੂਸਰੇ ਨਾਲ ਜੁੜ ਕੇ ਲੜੀ ਬਣਾਉਂਦੇ ਹਨ ਅਤੇ ਸੂਚਨਾ ਅੱਗੇ ਭੇਜਦੇ ਹਨ । ਸੂਚਨਾ ਇਕ ਨਿਊਰਾਨ ਦੇ ਡੈਂਡਰਾਈਟ (Dendite) ਸਿਰੇ ਦੀ ਨੋਕ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਇਕ ਰਸਾਇਣਿਕ ਕਿਰਿਆ ਦੁਆਰਾ ਇਕ ਬਿਜਲੀ ਆਵੇਗ ਪੈਦਾ ਕਰਦੀ ਹੈ । ਇਹ ਆਵੇਗ ਡੈਂਡਰਾਈਟ ਤੋਂ ਸੈੱਲਾਂ ਤਕ ਪੁੱਜਦਾ ਹੈ ਅਤੇ ਸੈੱਲ ਬਾਡੀ ਵਿਚ ਹੁੰਦਾ ਹੋਇਆ ਇਸਦੇ ਅੰਤਿਮ ਸਿਰੇ ਤੱਕ ਪੁੱਜ ਜਾਂਦਾ ਹੈ । ਸੈੱਲ ਬਾਡੀ ਦੇ ਅੰਤ ਵਿਚ ਬਿਜਲੀ ਆਵੇਗ ਦੁਆਰਾ ਕੁਝ ਰਸਾਇਣਾਂ ਨੂੰ ਪੈਦਾ ਕਰਵਾਇਆ ਜਾਂਦਾ ਹੈ ਜੋ ਖਾਲੀ ਥਾਂਵਾਂ ਨੂੰ ਪਾਰ ਕਰ ਆਪਣੇ ਤੋਂ ਅਗਲੀ ਨਾੜੀ ਸੈੱਲ ਜਾਂ ਨਿਊਰਾਨ ਦੀ ਡੈਂਡਰਾਈਟ ਵਿਚ ਇਸ ਪ੍ਰਕਾਰ ਬਿਜਲੀ ਆਵੇਸ਼ ਨੂੰ ਸ਼ੁਰੂ ਕਰਵਾਉਂਦੇ ਹਨ । ਇਹ ਸਰੀਰ ਵਿੱਚ ਨਾੜੀ ਆਵੇਗ ਦੀ ਯਾਤਰਾ ਦਾ ਸਾਧਾਰਨ ਪ੍ਰਬੰਧ ਹੈ ।

ਪ੍ਰਸ਼ਨ 3.
ਦਿਮਾਗ਼ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ ?
ਉੱਤਰ-
ਪਿਛਲੇ ਦਿਮਾਗ਼ ਵਿਚ ਸਥਿਤ ਸੈਰੀਬੈਲਮ (Cerebellum) ਇੱਛੁਕ ਕਿਰਿਆਵਾਂ ਦੇ ਸਹੀ ਹੋਣ ਅਤੇ ਸਰੀਰ ਦੇ ਆਸਣ ਤੇ ਸੰਤੁਲਨ ਲਈ ਉੱਤਰਦਾਈ ਹੈ । ਸਰੀਰ ਦੀ ਸਥਿਤੀ ਅਤੇ ਸੰਤੁਲਨ ਦਾ ਅਨੁਰੱਖਿਅਣ ਕਰਦਾ ਹੈ । ਇਹ ਪਿਛਲੇ ਦਿਮਾਗ਼ ਵਿਚ ਹੇਠਾਂ ਵੱਲ ਸਥਿਤ ਹੁੰਦਾ ਹੈ । ਇਹ ਇੱਛਤ ਪੇਸ਼ੀਆਂ ਦੀ ਗਤੀ ਨੂੰ ਨਿਯੰਤਰਿਤ ਕਰਦਾ ਹੈ ।

ਪ੍ਰਸ਼ਨ 4.
ਅਸੀਂ ਅਗਰਬੱਤੀ ਦੀ ਗੰਧ ਦਾ ਪਤਾ ਕਿਵੇਂ ਕਰਦੇ ਹਾਂ ?
ਉੱਤਰ-
ਸਾਡੀ ਨੱਕ ਵਿਚ ਗੰਧ ਹੀ ਹੁੰਦੇ ਹਨ । ਇਨ੍ਹਾਂ ਦੇ ਸੰਵੇਦੀ ਨਿਊਰਾਨ ਅਗਰਬੱਤੀ ਦੀ ਗੰਧ ਨੂੰ ਪ੍ਰਾਪਤ ਕਰਦੇ ਹਨ ਅਤੇ ਅਨੁਕਿਰਿਆ ਨੂੰ ਪ੍ਰੇਰਕ ਖੇਤਰ ਤਕ ਪਹੁੰਚਾਉਂਦੇ ਹਨ । ਅਗਲੇ ਦਿਮਾਗ਼ (Cerebrun) ਵਿਚ ਹੀ ਨਾਲ ਸੰਵੇਦੀ ਆਵੇਗ ਪ੍ਰਾਪਤ ਕਰਨ ਦਾ ਖੇਤਰ ਹੁੰਦਾ ਹੈ ਜੋ ਸੁੰਘਣ ਦੇ ਲਈ ਹੀ ਖ਼ਾਸ ਬਣੇ ਹੁੰਦੇ ਹਨ । ਇਹੀ ਗੰਧ ਦੇ ਪ੍ਰਤੀ ਫੈਸਲਾ ਲੈ ਕੇ ਅਗਰਬੱਤੀ ਦੀ ਸੁਗੰਧ ਦਾ ਸਾਨੂੰ ਅਨੁਭਵ ਕਰਵਾਉਂਦੇ ਹਨ ।

ਪ੍ਰਸ਼ਨ 5.
ਪ੍ਰਤਿਵਰਤੀ ਕਿਰਿਆ ਵਿੱਚ ਦਿਮਾਗ਼ ਦੀ ਕੀ ਭੂਮਿਕਾ ਹੈ ?
ਉੱਤਰ-
ਪ੍ਰਤਿਵਰਤੀ ਕਿਰਿਆਵਾਂ ਦਿਮਾਗ਼ ਦੁਆਰਾ ਪਰਿਚਲਿਤ ਨਹੀਂ ਹੁੰਦੀਆਂ । ਇਹ ਸੁਖਮਨਾ ਦੁਆਰਾ ਨਿਯੰਤਰਿਤ ਪੇਸ਼ੀਆਂ ਦੀ ਅਣਇੱਛਤ ਕਿਰਿਆਵਾਂ ਹੁੰਦੀਆਂ ਹਨ ਜੋ ਪ੍ਰੇਰਤ ਦੀ ਪ੍ਰਤੀਕਿਰਿਆ ਵਿਚ ਹੁੰਦੀ ਹੈ । ਇਹ ਕਿਰਿਆਵਾਂ ਚਾਹੇ ਦਿਮਾਗ਼ ਦੀ ਇੱਛਾ ਦੇ ਬਿਨਾਂ ਹੁੰਦੀਆਂ ਹਨ ਪਰ ਦਿਮਾਗ਼ ਤਕ ਇਸਦੀ ਸੂਚਨਾ ਪਹੁੰਚਦੀ ਹੈ ਜਿੱਥੇ ਸੋਚਣ ਵਿਚਾਰਨ ਦੀ ਪ੍ਰਕਿਰਿਆ ਹੁੰਦੀ ਹੈ ।

ਪ੍ਰਸ਼ਨ 6.
ਪੌਦਾ ਹਾਰਮੋਨ ਕੀ ਹੈ ?
ਉੱਤਰ-
ਪੌਦਾ ਹਾਰਮੋਨ (Plant Harmones) – ਇਹ ਵੱਖ-ਵੱਖ ਪ੍ਰਕਾਰ ਦੇ ਰਸਾਇਣਿਕ ਪਦਾਰਥ ਹਨ ਜੋ ਪੌਦਿਆਂ ਦੇ ਵਾਧੇ ਅਤੇ ਵਿਭੇਦਨ ਸੰਬੰਧੀ ਕਿਰਿਆਵਾਂ ਤੇ ਨਿਯੰਤਰਨ ਕਰਦੇ ਹਨ ਉਨ੍ਹਾਂ ਨੂੰ ਪੌਦਾ ਹਾਰਮੋਨ ਕਹਿੰਦੇ ਹਨ । ਪੌਦਾ ਹਾਰਮੋਨ ਕਈ ਪ੍ਰਕਾਰ ਦੇ ਹੁੰਦੇ ਹਨ । ਆਂਕਸਿਨ (Auxin), ਜਿੱਥੇਰੇਲਿਨ (Gibberllins), ਸਾਈਟੋਕਾਈਨਿਨ (Cytokinins), ਐਬਸਿਲਿਕ ਐਸਿਡ (Abscisic acid) ਆਦਿ ਪੌਦਾ ਹਾਰਮੋਨ ਹਨ ।

PSEB 10th Class Science Solutions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 7.
ਛੂਈ-ਮੂਈ ਪੌਦੇ ਦੀਆਂ ਪੱਤੀਆਂ ਦੀ ਗਤੀ, ਪ੍ਰਕਾਸ਼ ਵਲ ਕਰੂੰਬਲਾਂ ਦੀ ਗਤੀ ਤੋਂ ਕਿਵੇਂ ਭਿੰਨ ਹੈ ?
ਉੱਤਰ-
ਛੂਈ-ਮੂਈ ਪੌਦਿਆਂ ਤੇ ਪ੍ਰਕਾਸ਼ ਅਨੁਵਰਤਨੀ ਗਤੀ ਦਾ ਅਸਰ ਪੈਂਦਾ ਹੈ । ਪੌਦੇ ਦਾ ਕਰੂੰਬਲ ਬਹੁਤ ਧੀਮੀ ਗਤੀ ਨਾਲ ਪ੍ਰਕਾਸ਼ ਆਉਣ ਵਾਲੀ ਦਿਸ਼ਾ ਵਿਚ ਵਾਧਾ ਕਰਦਾ ਹੈ ਪਰ ਇਸਦੇ ਪੱਤੇ ਛੂ ਲੈਣ ਦੀ ਅਨੁਕਿਰਿਆ ਦੇ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਹਨ । ਛੂਹਣ ਦੀ ਸੂਚਨਾ ਇਸਦੇ ਵੱਖ-ਵੱਖ ਭਾਗਾਂ ਨੂੰ ਬਹੁਤ ਤੇਜ਼ੀ ਨਾਲ ਪ੍ਰਾਪਤ ਹੋ ਜਾਂਦੀ ਹੈ । ਪੋਦੇ ਇਸ ਸੂਚਨਾ ਨੂੰ ਇਕ ਸੈੱਲ ਤੋਂ ਦੂਸਰੇ ਸੈੱਲ ਤਕ ਸੰਚਾਰਿਤ ਕਰਨ ਲਈ ਬਿਜਲੀ ਰਸਾਇਣ ਸਾਧਨ ਦੀ ਵਰਤੋਂ ਕਰਦੇ ਹਨ । ਇਸ ਵਿਚ ਸੂਚਨਾਵਾਂ ਦੇ ਚਲਣ ਦੇ ਲਈ ਕੋਈ ਖ਼ਾਸ ਕਿਸਮ ਦੇ ਟਿਸ਼ ਨਹੀਂ ਹੁੰਦੇ । ਇਸ ਲਈ ਇਹ ਪਾਣੀ ਦੀ ਮਾਤਰਾ ਵਿਚ ਪਰਿਵਰਤਨ ਕਰਕੇ ਆਪਣੇ ਪੱਤਿਆਂ ਨੂੰ ਸੁੰਗੜ ਕੇ ਆਕਾਰ ਬਦਲ ਲੈਂਦੇ ਹਨ ।
PSEB 10th Class Science Solutions Chapter 7 ਕਾਬੂ ਅਤੇ ਤਾਲਮੇਲ 3

ਪ੍ਰਸ਼ਨ 8.
ਇਕ ਪੌਦਾ ਹਾਰਮੋਨ ਦਾ ਉਦਾਹਰਨ ਦਿਓ ਜੋ ਵਾਧੇ ਲਈ ਉਤੇਜਿਤ ਕਰਦਾ ਹੈ ।
ਉੱਤਰ-
ਆਕਸਿਨ (Auxin)-ਇਕ ਪੌਦਾ ਹਾਰਮੋਨ ਹੈ ਜੋ ਪੌਦਿਆਂ ਵਿੱਚ ਵਾਧੇ ਨੂੰ ਉਤੇਜਿਤ ਕਰਦਾ ਹੈ ।

ਪ੍ਰਸ਼ਨ 9.
ਕਿਸੇ ਸਹਾਰੇ ਦੇ ਚੌਹਾਂ ਪਾਸੇ ਵੱਲ ਤੰਦੜਿਆਂ ਦੇ ਵਾਧੇ ਵਿੱਚ ਆਕਸਿਨ ਕਿਵੇਂ ਸਹਾਇਤਾ ਕਰਦਾ ਹੈ ?
ਉੱਤਰ-
ਜਦੋਂ ਵਾਧਾ ਕਰਦਾ ਪੌਦਾ ਪ੍ਰਕਾਸ਼ ਵੱਲ ਜਾਂਦਾ ਹੈ ਤਾਂ ਆਂਕਸਿਨ ਨਾਮ ਦਾ ਪੌਦਾ ਹਾਰਮੋਨ ਤਣੇ ਦੇ ਅਗਲੇ ਭਾਗ ਵਿਚ ਸੰਸਲੇਸ਼ਿਤ ਹੁੰਦਾ ਹੈ ਅਤੇ ਸੈੱਲਾਂ ਦੀ ਲੰਬਾਈ ਵਿਚ ਵਾਧਾ ਕਰਦਾ ਹੈ । ਜਦੋਂ ਪੌਦੇ ਤੇ ਇਕ ਪਾਸੇ ਪ੍ਰਕਾਸ਼ ਆ ਰਿਹਾ ਹੋਵੇ ਤਾਂ ਆਕਸਿਨ ਵਿਸਰਿਤ ਹੋ ਕੇ ਤਣੇ ਤੋਂ ਦੂਰ ਵਾਲੀ ਦਿਸ਼ਾ ਵਿਚ
ਸਹਾਰਾ ਆਕਸਿਨ ਦਾ ਸਾਂਦਰਨ ਸੈੱਲਾਂ ਨੂੰ ਲੰਬਾਈ ਵਿਚ ਵੱਧਣ ਲਈ ਉਦੈਪਤ ਕਰਦਾ ਹੈ ਅਤੇ ਉਹ ਤੰਦੜੇ ਦੀ ਸਹਾਇਤਾ ਨਾਲ ਕਿਸੇ ਦੂਸਰੇ ਪੌਦੇ ਜਾਂ ਬਾੜ ਦੇ ਉੱਪਰ ਚੜਦਾ ਹੈ । ਇਹ ਤੰਦੜਾ ਸਪਰਸ਼ ਦੇ ਲਈ ਸੰਵੇਦਨਸ਼ੀਲ ਹੈ । ਜਦੋਂ ਇਹ ਕਿਸੇ ਆਧਾਰ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਤੰਦੜੇ ਦਾ ਉਹ ਭਾਗ ਤੇਜ਼ੀ ਨਾਲ ਵਾਧਾ ਕਰਦਾ ਹੈ ਜੋ ਵਸਤੂ ਤੋਂ ਦੂਰ ਰਹਿੰਦਾ ਹੈ ਅਤੇ ਉਹ ਵਸਤੂ ਨੂੰ ਚਾਰੋਂ ਪਾਸੇ ਤੋਂ ਜਕੜ ਲੈਂਦਾ ਹੈ ।
PSEB 10th Class Science Solutions Chapter 7 ਕਾਬੂ ਅਤੇ ਤਾਲਮੇਲ 4

ਪ੍ਰਸ਼ਨ 10.
ਜਲ ਅਨੁਵਰਤਨ ਦਰਸਾਉਣ ਲਈ ਇੱਕ ਪ੍ਰਯੋਗ ਸੈੱਟ ਕਰੋ ।
ਉੱਤਰ-
ਲੱਕੜੀ ਦਾ ਬਣਿਆ ਇਕ ਲੰਬਾ ਡੱਬਾ ਲਓ । ਇਸ ਵਿਚ ਮਿੱਟੀ ਅਤੇ ਖਾਦ ਦਾ ਮਿਸ਼ਰਨ ਭਰੋ । ਇਸਦੇ ਇਕ ਸਿਰੇ ਤੇ ਇਕ
ਪੌਦਾ ਲਗਾਓ । ਡੱਬੇ ਵਿਚ ਪੌਦੇ ਦੇ ਉਲਟ ਦਿਸ਼ਾ ਵਿਚ ਇਕ ਕੀਪ ਮਿੱਟੀ ਵਿਚ ਗੱਡ ਦਿਓ । ਪੌਦੇ ਨੂੰ ਉਸੇ ਕੀਪ ਦੇ ਦੁਆਰਾ ਰੋਜ਼ ਪਾਣੀ ਦਿਓ । ਲਗਭਗ ਇਕ ਹਫਤੇ ਬਾਅਦ ਪੌਦੇ ਦੇ ਨੇੜੇ ਦੀ ਮਿੱਟੀ ਹਟਾ ਕੇ ਧਿਆਨ ਨਾਲ ਦੇਖੋ । ਪੌਦੇ ਦੀਆਂ ਜੜਾਂ ਦਾ ਵਾਧਾ ਉਸੇ ਦਿਸ਼ਾ ਵਿਚ ਦਿਖਾਈ ਦੇਵੇਗੀ ਜਿਸ ਦਿਸ਼ਾ ਵਿਚ ਕੀਪ
ਚਿੱਤਰ-ਜਲ ਅਨੁਵਰਤਨ ਦਰਸਾਉਣ ਦਾ ਪ੍ਰਯੋਗ ਦੁਆਰਾ ਪੌਦੇ ਦੀ ਸਿੰਚਾਈ ਕੀਤੀ ਸੀ ।
PSEB 10th Class Science Solutions Chapter 7 ਕਾਬੂ ਅਤੇ ਤਾਲਮੇਲ 5

ਪ੍ਰਸ਼ਨ 11.
ਜੰਤੂਆਂ ਵਿੱਚ ਰਸਾਇਣਿਕ ਤਾਲਮੇਲ ਕਿਵੇਂ ਹੁੰਦਾ ਹੈ ?
ਉੱਤਰ-
ਜੰਤੂਆਂ ਵਿਚ ਅੰਦਰ-ਰਿਸਾਵੀ ਗੰਥੀਆਂ ਖ਼ਾਸ ਰਸਾਇਣਾਂ ਨੂੰ ਪੈਦਾ ਕਰਦੀਆਂ ਹਨ । ਇਹ ਰਸਾਇਣ ਜਾਂ ਹਾਰਮੋਨ ਜੰਤੂਆਂ ਨੂੰ ਸੂਚਨਾਵਾਂ ਸੰਚਰਿਤ ਕਰਨ ਦੇ ਸਾਧਨ ਦੇ ਰੂਪ ਵਿਚ ਵਰਤੇ ਜਾਂਦੇ ਹਨ । ਐਨਲ ਰੰਥੀ ਤੋਂ ਨਿਕਲੇ ਐਡਰੀਨਲਿਨ ਹਾਰਮੋਨ ਸਿੱਧਾ ਲਹੂ ਵਿਚ ਮਿਲ ਜਾਂਦਾ ਹੈ ਅਤੇ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚ ਜਾਂਦਾ ਹੈ । ਟਿਸ਼ੂਆਂ ਵਿਚ ਖ਼ਾਸ ਗੁਣ ਹੁੰਦੇ ਹਨ ਜੋ ਆਪਣੇ ਲਈ ਜ਼ਰੂਰੀ ਹਾਰਮੋਨਾਂ ਨੂੰ ਪਹਿਚਾਣ ਕੇ ਉਨ੍ਹਾਂ ਦੀ ਵਰਤੋਂ ਬਾਹਰੀ ਜਾਂ ਅੰਦਰਲੀ ਪੱਧਰ ‘ਤੇ ਕਰਦੇ ਹਨ । ਖ਼ਾਸ ਤਰ੍ਹਾਂ ਦੇ ਕੰਮਾਂ ਨੂੰ ਕਰਨ ਵਾਲੇ ਅੰਗਾਂ ਨਾਲ ਤਾਲਮੇਲ ਕਰ ਕੇ ਹਾਰਮੋਨ ਆਪਣਾ ਖ਼ਾਸ ਅਸਰ ਦਿਖਾ ਦਿੰਦੇ ਹਨ ।

PSEB 10th Class Science Solutions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 12.
ਆਇਓਡੀਨ ਯੁਕਤ ਲੂਣ ਦੇ ਉਪਯੋਗ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਥਾਇਰਾਇਡ ਗ੍ਰੰਥੀ (Thyroid Gland) – ਥਾਇਰਾਈਡ ਗ੍ਰੰਥੀ ਨੂੰ ਹਾਰਮੋਨ ਬਣਾਉਣ ਲਈ ਆਇਓਡੀਨ ਦੀ ਲੋੜ ਹੁੰਦੀ ਹੈ | ਸਾਡੇ ਸਰੀਰ ਵਿਚ ਪ੍ਰੋਟੀਨ ਅਤੇ ਵਸਾ ਦੇ ਢਾਹ-ਉਸਾਰੂ ਨੂੰ ਥਾਇਰਾਕਸਿਨ ਹਾਰਮੋਨ ਨਿਯੰਤਰਿਤ ਕਰਦਾ ਹੈ । ਇਹ ਵਾਧੇ ਦੇ ਸੰਤੁਲਨ ਲਈ ਜ਼ਰੂਰੀ ਹੁੰਦਾ ਹੈ । ਜੋ ਸਾਡੇ ਭੋਜਨ ਵਿਚ ਆਇਓਡੀਨ ਦੀ ਕਮੀ ਰਹੇਗੀ ਤਾਂ ਸਾਨੂੰ ਗਿੱਲੜ ਰੋਗ (Goitre) ਹੋ ਜਾਵੇਗਾ । ਇਸ ਬਿਮਾਰੀ ਦੇ ਲੱਛਣ ਫੁੱਲੀ ਹੋਈ ਗਰਦਨ ਜਾਂ ਬਾਹਰ ਵਲ ਉੱਭਰੇ ਹੋਏ ਨੇਤਰ ਗੋਲਕ ਨਮਕ ਦੀ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ ।

ਪ੍ਰਸ਼ਨ 13.
ਜਦੋਂ ਐਡਰੀਨਾਲਿਨ ਦਾ ਲਹੂ ਵਿੱਚ ਰਿਸਾਓ ਹੁੰਦਾ ਹੈ ਤਾਂ ਸਾਡੇ ਸਰੀਰ ਵਿੱਚ ਕੀ ਪ੍ਰਤੀਕਿਰਿਆ ਹੁੰਦੀ ਹੈ ? ਉੱਤਰ-ਐਡਰੀਨਾਲਿਨ ਨੂੰ ਆਪਾਤਕਾਲ ਹਾਰਮੋਨ ਵੀ ਕਹਿੰਦੇ ਹਨ । ਜਦੋਂ ਕੋਈ ਵਿਅਕਤੀ ਡਰ ਜਾਂ ਤਣਾਅ ਦੀ ਸਥਿਤੀ ਵਿਚ ਹੁੰਦਾ ਹੈ ਤਾਂ ਸਰੀਰ ਖੁਦ ਹੀ ਐਡਰੀਨਾਲਿਨ ਹਾਰਮੋਨ ਨੂੰ ਵੱਡੀ ਮਾਤਰਾ ਵਿਚ ਰਿਸਾਓ ਕਰ ਦਿੰਦਾ ਹੈ ਤਾਂਕਿ ਵਿਅਕਤੀ ਆਪਾਤਕਾਲ ਦਾ ਸਾਹਮਣਾ ਕਰ ਸਕੇ । ਇਸ ਨਾਲ ਦਿਲ ਦੀ ਧੜਕਨ ਵਧ ਜਾਂਦੀ ਹੈ ਤਾਂਕਿ ਸਾਡੀਆਂ ਪੇਸ਼ੀਆਂ ਨੂੰ ਵੱਧ ਆਕਸੀਜਨ ਦੀ ਆਪੂਰਤੀ ਹੋ ਸਕੇ । ਪਾਚਨ ਪ੍ਰਣਾਲੀ ਅਤੇ ਚਮੜੀ ਵਿਚ ਲਹੂ ਦੀ ਆਪੂਰਤੀ ਘੱਟ ਹੋ ਜਾਂਦੀ ਹੈ । ਇਨ੍ਹਾਂ ਅੰਗਾਂ ਦੇ ਸਿਰੇ ਦੀਆਂ ਧਮਣੀਆਂ ਦੇ ਆਸ-ਪਾਸ ਦੀ ਪੇਸ਼ੀ ਸੁੰਗੜ ਜਾਂਦੀ ਹੈ । ਇਹ ਲਹੁ ਦੀ ਦਿਸ਼ਾ ਨੂੰ ਸਾਡੀਆਂ ਕੰਕਾਲ ਪੇਸ਼ੀਆਂ ਵੱਲ ਕਰ ਦਿੰਦੀ ਹੈ । ਡਾਇਆਫਰਾਮ ਅਤੇ ਪਸਲੀਆਂ ਦੀ ਪੇਸ਼ੀਆਂ ਦੇ ਸੁੰਗੜਨ ਨਾਲ ਸਾਹ ਤੇਜ਼ ਚਲਣ ਲਗਦੀ ਹੈ । ਇਹ ਸਾਰੀਆਂ ਕਿਰਿਆਵਾਂ ਮਿਲ ਕੇ ਜੰਤੁ ਸਰੀਰ ਨੂੰ ਸਥਿਤੀ ਨਾਲ ਨਿਪਟਨ ਲਈ ਤਿਆਰ ਕਰਦੀਆਂ ਹਨ ।

ਪ੍ਰਸ਼ਨ 14.
ਸ਼ੱਕਰ ਰੋਗ ਦੇ ਕੁਝ ਰੋਗੀਆਂ ਦਾ ਇਲਾਜ ਇੰਸੁਲਿਨ ਦਾ ਇੰਜੈਕਸ਼ਨ ਲਗਾ ਕੇ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਇੰਸੁਲਿਨ (Insulin)-ਉਹ ਹਾਰਮੋਨ ਹੈ ਜੋ ਪੈਨਕਰੀਆਜ਼ ਵਿਚ ਪੈਦਾ ਹੁੰਦਾ ਹੈ । ਇਹ ਲਹੂ ਵਿਚ ਸ਼ਕਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿਚ ਸਹਾਇਤਾ ਦਿੰਦਾ ਹੈ । ਜੇ ਇਹ ਠੀਕ ਮਾਤਰਾ ਵਿਚ ਪੈਦਾ ਨਾ ਹੋਵੇ ਤਾਂ ਲਹੂ ਵਿਚ ਸ਼ੱਕਰ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਸਰੀਰ ਤੇ ਕਈ ਹਾਨੀਕਾਰਕ ਪ੍ਰਭਾਵ ਪੈਂਦੇ ਹਨ । ਇਸ ਲਈ ਸ਼ਕਰ ਰੋਗ ਨਾਲ ਪੀੜਤ ਰੋਗੀਆਂ ਦਾ ਇਲਾਜ ਇੰਸੁਲਿਨ ਦਾ ਇੰਜੈਕਸ਼ਨ ਲਾ ਕੇ ਕੀਤਾ ਜਾਂਦਾ ਹੈ । ਇਸ ਨਾਲ ਉਨ੍ਹਾਂ ਦੇ ਲਹੂ ਵਿਚ ਸ਼ਕਰ ਦਾ ਪੱਧਰ ਕਾਬੂ ਵਿਚ ਰਹਿੰਦਾ ਹੈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

Punjab State Board PSEB 10th Class Science Important Questions Chapter 14 ਊਰਜਾ ਦੇ ਸੋਮੇ Important Questions and Answers.

PSEB 10th Class Science Important Questions Chapter 14 ਊਰਜਾ ਦੇ ਸੋਮੇ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਚਿੱਤਰ ਸਹਾਇਤਾ ਨਾਲ ਬਾਕਸਨੁਮਾ ਸੂਰਜੀ ਕੁੱਕਰ ਦੀ ਬਨਾਵਟ ਅਤੇ ਕਾਰਜ ਵਿਧੀ ਦਾ ਵਰਣਨ ਕਰੋ ।
ਜਾਂ
ਸੁਰਜੀ ਕੁੱਕਰ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਅੰਕਿਤ ਚਿੱਤਰ ਦੀ ਸਹਾਇਤਾ ਨਾਲ ਵਰਣਨ ਕਰੋ ।
ਜਾਂ
ਬਾਕਸਨੁਮਾ ਸੂਰਜੀ ਕੁੱਕਰ ਦੀ ਬਨਾਵਟ ਅਤੇ ਕਾਰਜ ਵਿਧੀ ਦਾ ਇੱਕ ਸਾਫ਼ ਅਤੇ ਲੇਬਲ ਕੀਤਾ ਹੋਇਆ ਚਿੱਤਰ ਦੀ ਸਹਾਇਤਾ ਨਾਲ ਵਰਣਨ ਕਰੋ ।
ਜਾਂ
ਸੂਰਜੀ ਪਰਾਵਰਤਕ ਅਤੇ ਸੂਰਜੀ ਸੰਕੇਂਦਰਿਕ ਕੀ ਹਨ ? ਇਨ੍ਹਾਂ ਦਾ ਉਪਯੋਗ ਕਿੱਥੇ ਕੀਤਾ ਜਾਂਦਾ ਹੈ ? ਇੱਕ ਬਾਕਸਨੁਮਾ ਸੂਰਜੀ ਕੁੱਕਰ ਦੀ ਕਾਰਜ ਵਿਧੀ ਦੀ ਵਿਆਖਿਆ ਕਰੋ ।
ਉੱਤਰ-
ਸੂਰਜੀ ਪਰਾਵਰਤਕ – ਇਹ ਸਮਤਲ ਦਰਪਣ ਹਨ ਜਿਨ੍ਹਾਂ ਦਾ ਪ੍ਰਯੋਗ ਸੂਰਜੀ ਵਿਕਿਰਨਾਂ ਨੂੰ ਪਰਾਵਰਤਕ ਕਰਨ ਲਈ ਕੀਤਾ ਜਾਂਦਾ ਹੈ । ਸੂਰਜੀ ਪਰਾਵਰਤਕਾਂ ਦਾ ਪ੍ਰਯੋਗ ਉਨ੍ਹਾਂ ਯੰਤਰਾਂ ਵਿੱਚ ਕੀਤਾ ਜਾਂਦਾ ਹੈ ਜਿੱਥੇ ਮੱਧਮ ਤਾਪਮਾਨ ਦੀ ਲੋੜ ਹੁੰਦੀ ਹੈ । ਇੱਥੇ ਸੂਰਜੀ ਵਿਕਿਰਨਾਂ ਦਾ ਪਰਾਵਰਤਨ ਸਮਤਲ ਦਰਪਣਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਇਹ ਵਿਕਿਰਨਾਂ ਕਾਲੇ ਰੰਗ ਦੇ ਬਰਤਨ ਦੇ ਪੈਂਦੀਆਂ ਹਨ । ਕਾਲੀ ਸਤਹਿ ਵਾਲੇ ਬਰਤਨ ਵਿਕਿਰਨਾਂ ਨੂੰ ਸੋਖ ਕੇ ਗਰਮ ਕਰ ਦਿੰਦੇ ਹਨ । ਇਹ ਅਯੋਜਨ ਸੂਰਜੀ ਕੁੱਕਰਾਂ ਅਤੇ ਸੂਰਜੀ ਹੀਟਰਾਂ ਵਿੱਚ ਉਪਯੋਗ ਕੀਤਾ ਜਾਂਦਾ ਹੈ ।

ਸਰਜੀ ਸੰਕੇਂਦਰਿਕ – ਇਹ ਆਮ ਤੌਰ ‘ਤੇ ਅਭਿਸਾਰੀ ਲੈਂਨਜ਼ ਜਾਂ ਦਰਪਣ ਹੈ ਜਿਸ ਦੁਆਰਾ ਸਰਜੀ ਵਿਕਿਰਨਾਂ ਨੂੰ ਕੇਂਦਰਿਤ ਕਰਕੇ ਉੱਚ ਤਾਪ ਪ੍ਰਾਪਤ ਕੀਤਾ ਜਾਂਦਾ ਹੈ ।

ਇਨ੍ਹਾਂ ਦਾ ਪ੍ਰਯੋਗ ਆਮ ਤੌਰ ‘ਤੇ ਸੂਰਜੀ ਸੰਕੇਂਦਰ ਕੁੱਕਰਾਂ ਵਿੱਚ ਜਿੱਥੇ ਬੇਕ ਕਰਨਾ ਜਾਂ ਤਲਣ ਦੀ ਜ਼ਰੂਰਤ ਹੋਵੇ ਵਿੱਚ ਕੀਤਾ ਜਾਂਦਾ ਹੈ । ਇਨ੍ਹਾਂ ਵਿੱਚ ਪੈਰਾਬੋਲਿਕ ਪਰਾਵਰਤਕ ਸਤਹਿ ਹੁੰਦੀ ਹੈ ਜਿਸ ਨਾਲ ਊਰਜਾ ਇਕ ਵੱਡੇ ਖੇਤਰ ਤੋਂ ਛੋਟੇ ਖੇਤਰ ਵਿੱਚ ਸੰਕੇਂਦਰਿਤ ਕੀਤੀ ਜਾਂਦੀ ਹੈ । ਇਨ੍ਹਾਂ ਨਾਲ 1000 ਜਾਂ ਇਸ ਤੋਂ ਵੱਧ ਲੋਕਾਂ ਲਈ ਰਸੋਈ ਘਰਾਂ ਵਿੱਚ ਭਾਫ਼ ਉਤਪਾਦਨ ਕਰਨ ਲਈ ਕੀਤਾ ਜਾਂਦਾ ਹੈ ।

ਸਿਧਾਂਤ – ਕਾਲੀ ਸਤਹਿ ਵਧੇਰੇ ਤਾਪ ਦਾ ਸੋਖਣ ਕਰਦੀ ਹੈ ਪਰ ਕੁੱਝ ਸਮੇਂ ਪਿੱਛੋਂ ਕਾਲੀ ਸਤਹਿ ਇਸ ਸੋਖਿਤ ਤਾਪ ਦਾ ਵਿਕਿਰਨ ਸ਼ੁਰੂ ਕਰ ਦਿੰਦੀ ਹੈ। ਤਾਪ ਦੀ ਇਸ ਹਾਨੀ ਨੂੰ ਰੋਕਣ ਲਈ ਕਾਲੀ ਪੱਟੀ ਨੂੰ ਕਿਸੇ ਤਾਪ ਦੇ ਕੁਚਾਲਕ ਬਕਸੇ ਵਿੱਚ ਰੱਖ ਕੇ ਉਸ ਨੂੰ ਕੱਚ ਦੀ ਪੱਟੀ ਨਾਲ ਢੱਕ ਦਿੱਤਾ ਜਾਂਦਾ ਹੈ । ਬਕਸੇ ਦੇ ਅੰਦਰ ਦੀਆਂ ਦੀਵਾਰਾਂ ਨੂੰ ਕਾਲੇ ਰੰਗ ਨਾਲ ਪੇਂਟ ਕਰ ਦਿੱਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਤਾਪ ਦਾ ਸੋਖਣ ਹੋ ਸਕੇ ਅਤੇ ਪਰਾਵਰਤਨ ਦੁਆਰਾ ਤਾਪ ਦੀ ਹਾਨੀ ਘੱਟ ਤੋਂ ਘੱਟ ਹੋ ਸਕੇ ।

ਬਨਾਵਟ – ਆਮਤੌਰ ਤੇ ਇਹ ਇੱਕ ਲੱਕੜ ਦਾ ਬਕਸਾ ਹੁੰਦਾ ਹੈ ਜਿਸ ਨੂੰ ਬਾਹਰੀ ਬਕਸਾ ਵੀ ਆਖਦੇ ਹਨ । ਇਸ ਬਕਸੇ ਅੰਦਰ ਐਲੂਮੀਨੀਅਮ ਜਾਂ ਲੋਹੇ ਦਾ ਬਣਿਆ ਇੱਕ ਹੋਰ ਬਕਸਾ ਹੁੰਦਾ ਹੈ ਜਿਸਨੂੰ ਅੰਦਰਲਾ ਬਕਸਾ ਕਹਿੰਦੇ ਹਨ । ਅੰਦਰਲੇ ਬਕਸੇ ਦੀਆਂ ਦੀਵਾਰਾਂ ਅਤੇ ਹੇਠਾਂ ਵਾਲੀ ਸਤਹਿ ਕਾਲੀ ਪੇਂਟ ਕਰ ਦਿੱਤੀ ਜਾਂਦੀ ਹੈ ਤਾਂ ਜੋ ਸੂਰਜੀ ਉਰਜਾ ਦਾ ਵੱਧ ਤੋਂ ਵੱਧ ਸੋਖਣ ਹੋ ਸਕੇ ਅਤੇ ਪਰਾਵਰਤਨ ਦੁਆਰਾ ਘੱਟ ਤੋਂ ਘੱਟ ਹਾਨੀ ਹੋਵੇ ।

ਅੰਦਰਲੇ ਅਤੇ ਬਾਹਰਲੇ ਬਕਸੇ ਦੇ ਵਿੱਚ ਖ਼ਾਲੀ ਥਾਂ ਨੂੰ ਥਰਮੋਕੋਲ ਜਾਂ ਕੱਚ ਦੀ ਰੂੰ ਨਾਲ ਭਰ ਦਿੱਤਾ ਜਾਂਦਾ ਹੈ ਜਿਸ ਤੋਂ ਸੂਰਜੀ ਕੁੱਕਰ ਦੀ ਊਸ਼ਮਾ ਬਾਹਰ ਨਾ ਜਾ ਸਕੇ । ਸੂਰਜੀ ਕੁੱਕਰ ਦੇ ਬਕਸੇ ਉੱਪਰ ਇੱਕ ਮੋਟੇ ਕੱਚ ਦੀ ਸ਼ੀਟ ਦਾ ਢੱਕਣ ਲੱਗਿਆ ਹੁੰਦਾ ਹੈ ਜਿਹੜਾ ਸ੍ਰੀਨ ਹਾਊਸ ਪ੍ਰਭਾਵ ਪੈਦਾ ਕਰਦਾ ਹੈ । ਸੂਰਜੀ ਕੁੱਕਰ ਵਿੱਚ ਇੱਕ ਸਮਤਲ
ਚਿੱਤਰ-ਬਾਕਸਨੁਮਾ ਸੋਲਰ ਕੁੱਕਰ ਦਰਪਣ ਵੀ ਲਗਾਇਆ ਜਾਂਦਾ ਹੈ ਜਿਹੜਾ ਪਰਾਵਰਤਕ ਤਲ ਵਜੋਂ ਕਾਰਜ ਕਰਦਾ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 1

ਕਾਰਜ ਵਿਧੀ – ਪਕਾਉਣ ਵਾਲੇ ਭੋਜਨ ਪਦਾਰਥ ਨੂੰ ਸਟੀਲ ਜਾਂ ਐਲੂਮੀਨੀਅਮ ਦੇ ਬਰਤਨ ਜਿਸ ਦੀ ਬਾਹਰਲੀ ਸਤਹਿ ਨੂੰ ਕਾਲੀ ਪੇਂਟ ਕੀਤੀ ਹੁੰਦੀ ਹੈ ਪਾ ਕੇ ਬਕਸੇ ਅੰਦਰ ਰੱਖ ਦਿੰਦੇ ਹਾਂ । ਹੁਣ ਇਸ ਨੂੰ ਕੱਚ ਦੇ ਢੱਕਣ ਨਾਲ ਬੰਦ ਕਰ ਦਿੱਤਾ ਜਾਂਦਾ ਹੈ । ਪਰਾਵਰਤਕ ਸਤਹਿ M ਅਰਥਾਤ ਸਮਤਲ ਦਰਪਣ ਨੂੰ ਚਿੱਤਰ ਵਿੱਚ ਦਰਸਾਏ ਅਨੁਸਾਰ ਖੜ੍ਹਾ ਕਰਕੇ ਕੁੱਕਰ ਨੂੰ ਧੁੱਪ ਵਿੱਚ ਰੱਖ ਦਿੱਤਾ ਜਾਂਦਾ ਹੈ । ਜਦੋਂ ਸੂਰਜ ਪ੍ਰਕਾਸ਼ ਦੀਆਂ ਕਿਰਨਾਂ ਪਰਾਵਰਤਕ ਤਲ ਤੇ ਆਪਾਤੀ ਹੁੰਦੀਆਂ ਹਨ ਤਾਂ ਪਰਾਵਰਤਕ ਤਲ ਉਨ੍ਹਾਂ ਨੂੰ ਤੀਬਰ ਪ੍ਰਕਾਸ਼ ਪੁੰਜ ਦੇ ਰੂਪ ਵਿੱਚ ਕੁੱਕਰ ਦੇ ਕੱਚ ਦੀ ਸ਼ੀਟ ਵਿੱਚੋਂ ਲੰਘਦੀਆਂ ਹੋਈਆਂ ਬਰਤਨ ਉੱਪਰ ਪੈਂਦੀਆਂ ਹਨ ਅਤੇ ਕਾਲੀ ਸੜ੍ਹਾਵਾਂ ਸੂਰਜੀ ਤਾਪ ਨੂੰ ਸੋਖਿਤ ਕਰ ਲੈਂਦੀਆਂ ਹਨ । ਹੁਣ ਇਹ ਸੜਾਵਾਂ ਤਾਪ ਦੀਆਂ ਪਰਾ-ਵੈਂਗਣੀ ਵਿਕਿਰਨਾਂ ਦੇ ਰੂਪ ਵਿੱਚ ਨਿਕਾਸ ਕਰਨ ਲਗਦੀਆਂ ਹਨ, ਪਰ ਉੱਪਰਲੀ ਸਤਹਿ ਉੱਤੇ ਸਥਾਪਿਤ ਕੱਚ ਦੀ ਪੱਟੀ ਇਨ੍ਹਾਂ ਵਿਕਿਰਨਾਂ ਨੂੰ ਬਾਹਰ ਨਹੀਂ ਜਾਣ ਦਿੰਦੀ । ਇਸ ਲਈ ਬਕਸੇ ਦੇ ਅੰਦਰ ਦਾ ਤਾਪ ਅੰਦਰ ਹੀ ਰਹਿ ਜਾਂਦਾ ਹੈ ।

ਇਸ ਕੁੱਕਰ ਦਾ ਅੰਦਰਲਾ ਤਾਪਮਾਨ 2-3 ਘੰਟੇ ਦੇ ਸਮੇਂ ਵਿੱਚ 100°C ਤੋਂ 140°C ਹੋ ਜਾਂਦਾ ਹੈ । ਉਨ੍ਹਾਂ ਭੋਜਨ ਪਦਾਰਥਾਂ ਨੂੰ ਜਿਨ੍ਹਾਂ ਨੂੰ ਗਰਮੀ ਦੀ ਲੋੜ ਹੁੰਦੀ ਹੈ ਇਸ ਸੂਰਜੀ ਕੁੱਕਰ ਵਿੱਚ ਸੌਖੀ ਤਰ੍ਹਾਂ ਪਕਾਇਆ ਜਾ ਸਕਦਾ ਹੈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 2.
ਇੱਕ ਅੰਕਿਤ ਚਿੱਤਰ ਬਣਾ ਕੇ ਸੋਲਰ ਪਾਣੀ ਹੀਟਰ ਦੀ ਸੰਰਚਨਾ ਅਤੇ ਕਾਰਜ ਵਿਧੀ ਦਾ ਵਰਣਨ ਕਰੋ ।
ਉੱਤਰ-
ਉਹ ਇਕ ਅਜਿਹੀ ਜੁਗਤ ਹੈ ਜਿਸ ਵਿੱਚ ਸੂਰਜੀ ਊਰਜਾ ਦਾ ਉਪਯੋਗ ਕਰ ਕੇ ਪਾਣੀ ਗਰਮ ਕੀਤਾ ਜਾਂਦਾ ਹੈ । ਸੋਲਰ ਪਾਣੀ ਹੀਟਰ ਦਾ ਅੰਕਿਤ ਚਿੱਤਰ ਹੇਠਾਂ ਦਰਸਾਇਆ ਗਿਆ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 2

ਸੂਰਜੀ ਪਾਣੀ ਹੀਟਰ ਵਿੱਚ ਇੱਕ ਪਰੋਧੀ ਬਕਸਾ B ਹੁੰਦਾ ਹੈ, ਜਿਹੜਾ ਅੰਦਰੋਂ ਕਾਲਾ ਪੇਂਟ ਕੀਤਾ ਹੁੰਦਾ ਹੈ, ਜਿਸ ਦੇ ਅੰਦਰ ਕਾਲੇ ਰੰਗ ਨਾਲ ਪੇਂਟ ਕੀਤੀ ਤਾਂਬੇ ਦੀ ਟਿਉਬ T ਇੱਕ ਕੁੰਡਲੀ ਦੇ ਰੂਪ ਵਿੱਚ ਹੁੰਦੀ ਹੈ । ਸੂਰਜੀ ਪਾਣੀ ਹੀਟਰ ਦਾ ਬਕਸਾ ਅਤੇ ਤਾਂਬੇ ਦੀ ਟਿਊਬ ਕਾਲੇ ਰੰਗ ਦੀ ਇਸ ਲਈ ਕੀਤੀ ਜਾਂਦੀ ਹੈ ਕਿ ਇਹ ਅਧਿਕ ਸਮਰੱਥਾ ਨਾਲ ਸੂਰਜ ਦੀਆਂ ਤਾਪਨ ਕਿਰਨਾਂ ਨੂੰ ਸੋਖਤ ਕਰ ਸਕੇ । ਸੰਵਹਨ ਅਤੇ ਵਿਕਿਰਨ ਦੁਆਰਾ ਤਾਪ ਦੀ ਹਾਨੀ ਨੂੰ ਰੋਕਣ ਲਈ ਬਕਸੇ ਦੇ ਉੱਪਰ ਸ਼ੀਸ਼ੇ ਦਾ ਢੱਕਣ ਲੱਗਿਆ ਹੁੰਦਾ ਹੈ । ਸੂਰਜੀ ਪਾਣੀ ਹੀਟਰ ਦੀ ਤਾਂਬੇ ਦੀਆਂ ਟਿਊਬਾਂ ਦੇ ਦੋਵੇਂ ਸਿਰੇ ਪਾਣੀ ਭੰਡਾਰ ਟੈਂਕ D ਨਾਲ ਜੁੜੇ ਹੁੰਦੇ ਹਨ । ਸੂਰਜੀ ਪਾਣੀ ਹੀਟਰ ਦੇ ਭੰਡਾਰਨ ਟੈਂਕ ਨੂੰ ਮਕਾਨ ਦੀ ਛੱਤ ਦੇ ਉੱਪਰ ਰੱਖਿਆ ਜਾਂਦਾ ਹੈ ਤਾਂ ਕਿ ਸੂਰਜ ਦੀ ਰੌਸ਼ਨੀ ਸਾਰਾ ਦਿਨ ਮਿਲ ਸਕੇ ।

ਕਾਰਜ ਵਿਧੀ – ਠੰਢਾ ਪਾਣੀ ਪਾਈਪ P ਦੇ ਰਸਤੇ ਭੰਡਾਰਨ ਟੈਂਕ D ਵਿੱਚ ਦਾਖਲ ਹੁੰਦਾ ਹੈ ਅਤੇ ਪਾਈਪ Q ਦੁਆਰਾ ਪਾਣੀ ਤਾਪਨ B ਦੀ ਤਾਂਬੇ ਦੀ ਟਿਉਬ 1 ਵਿੱਚ ਚਲਾ ਜਾਂਦਾ ਹੈ । ਇਹ ਤਾਂਬੇ ਦੀ ਟਿਉਬ ਸੂਰਜੀ ਊਰਜਾ ਦਾ ਸੋਖ ਕਰਕੇ ਗਰਮ ਹੋ ਜਾਂਦੀ ਹੈ । ਜਦੋਂ ਠੰਡਾ ਪਾਣੀ ਇਨ੍ਹਾਂ ਗਰਮ ਤਾਂਬੇ ਦੀਆਂ ਟਿਊਬਾਂ ਵਿੱਚੋਂ ਲੰਘਦਾ ਹੈ ਤਾਂ ਉਹ ਗਰਮ ਹੋ ਜਾਂਦਾ ਹੈ । ਇਹ ਗਰਮ ਪਾਣੀ ਤਾਂਬੇ ਦੀ ਟਿਊਬ ਦੇ ਦੂਜੇ ਸਿਰੇ ਤੋਂ ਨਿਕਲ ਕੇ ਪਾਈਪ ਦੀ ਸਹਾਇਤਾ ਨਾ ਭੰਡਾਰਨ ਟੈਂਕ ਦੇ ਦੂਸਰੇ ਭਾਗ ਵਿੱਚ ਰਹਿੰਦਾ ਹੈ ਅਤੇ ਪਾਈਪ S ਦੁਆਰਾ ਵਰਤੋਂ ਲਈ ਬਾਹਰ ਕੱਢਿਆ ਜਾ ਸਕਦਾ ਹੈ । ਇਸ ਤਰ੍ਹਾਂ ਸੌਰ ਪਾਣੀ ਹੀਟਰ ਦੇ ਭੰਡਾਰਨ ਟੈਂਕ ਦਾ ਸਾਰਾ ਪਾਣੀ ਕਾਫ਼ੀ ਗਰਮ ਹੋ ਜਾਂਦਾ ਹੈ ।

ਪ੍ਰਸ਼ਨ 3.
(i) ਅੰਕਿਤ ਚਿੱਤਰ ਦੀ ਸਹਾਇਤਾ ਨਾਲ ਗੁੰਬਦ ਆਕਾਰ ਬਾਇਓ ਗੈਸ ਪਲਾਂਟ ਦੀ ਰਚਨਾ ਅਤੇ ਕਾਰਜ ਵਿਧੀ ਸਮਝਾਓ ।
(ii) ਚਿੱਤਰ ਦੀ ਸਹਾਇਤਾ ਨਾਲ ਤੈਰਦੇ ਹੋਏ ਗੈਸ ਹੋਲਡਰ ਬਾਇਓ ਗੈਸ ਪਲਾਂਟ ਦੀ ਰਚਨਾ ਅਤੇ ਕਾਰਜ ਵਿਧੀ ਸਮਝਾਓ ।
ਜਾਂ
ਜੀਵ-ਅਪਸ਼ਿਸਟ ਤੋਂ ਜੀਵ ਗੈਸ (ਬਾਇਓ ਗੈਸ) ਪ੍ਰਾਪਤ ਕਰਨ ਦੀ ਵਿਧੀ ਦਾ ਵਿਸਥਾਰ ਨਾਲ ਵਰਣਨ ਕਰੋ । ਇਸ ਗੈਸ ਨੂੰ ਪ੍ਰਾਪਤ ਕਰਨ ਦੇ ਕੋਈ ਦੋ ਲਾਭ ਲਿਖੋ ।
ਉੱਤਰ-
ਜੀਵ ਗੈਸ (ਬਾਇਓ ਗੈਸ) ਦਾ ਨਿਰਮਾਣ – ਜੀਵ ਗੈਸ ਬਹੁਤ ਸਾਰੀਆਂ ਗੈਸਾਂ ਦਾ ਮਿਸ਼ਰਨ ਹੈ । ਇਸ ਨੂੰ ਆਕਸੀਜਨ ਦੀ ਗੈਰ-ਹਾਜ਼ਰੀ ਵਿੱਚ ਜੈਵ ਪਦਾਰਥਾਂ ਦੇ ਅਪਘਟਨ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਇਸ ਦਾ ਮੁੱਖ ਘਟਕ ਮੀਥੇਨ (CH4) ਗੈਸ ਹੈ ਜੋ ਇੱਕ ਆਦਰਸ਼ ਬਾਲਣ ਹੈ । ਜੀਵ ਗੈਸ ਬਣਾਉਣ ਲਈ ਗੋਬਰ, ਮਲ-ਮੂਤਰ, ਅਪਸ਼ਿਸ਼ਟ ਫਲ ਸਬਜ਼ੀਆਂ ਅਤੇ ਖੇਤੀਬਾੜੀ ਤੇ ਆਧਾਰਿਤ ਉਦਯੋਗਾਂ ਦੇ ਅਪਸ਼ਿਸ਼ਟ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਜੀਵ ਗੈਸ ਬਣਾਉਣ ਲਈ ਦੋ ਤਰ੍ਹਾਂ ਦੇ ਪਲਾਂਟ ਉਪਯੋਗ ਵਿੱਚ ਲਿਆਏ ਜਾਂਦੇ ਹਨ ।
(i) ਸਥਿਰ ਗੁੰਬਦ ਕਿਸਮ ਦਾ ਪਲਾਂਟ
(ii) ਤੈਰਦਾ ਹੋਇਆ ਬਾਇਓ ਗੈਸ ਪਲਾਂਟ ।

(i) ਸਥਿਰ ਗੁੰਬਦ ਕਿਸਮ ਦੇ ਬਾਇਓ ਗੈਸ ਪਲਾਂਟ ਦੀ ਕਾਰਜ ਵਿਧੀ – ਗੋਬਰ ਅਤੇ ਪਾਣੀ ਦੀ ਬਰਾਬਰ ਮਾਤਰਾ ਡਾਈਜੈਸਟਰ ਟੈਂਕ M ਵਿੱਚ ਮਿਲਾ ਕੇ ਉਸ ਦਾ ਘੋਲ ਬਣਾ ਲਿਆ ਜਾਂਦਾ ਹੈ। ਗੋਬਰ ਅਤੇ ਪਾਣੀ ਦੇ ਇਸ ਘੋਲ ਦਾ ਪਵੇਸ਼ ਚੈਂਬਰ ਦੇ ਰਸਤੇ ਤੋਂ ਡਾਈਜੈਸਟਰ ਟੈਂਕ T ਵਿੱਚ ਭੇਜਿਆ ਜਾਂਦਾ ਹੈ । ਡਾਈਜੈਸਟਰ ਟੈਂਕ ਦਾ ਕਾਫ਼ੀ ਭਾਗ ਗੋਬਰ ਅਤੇ ਪਾਣੀ ਦੇ ਮਿਸ਼ਰਨ ਨਾਲ ਭਰ ਦਿੱਤਾ ਜਾਂਦਾ ਹੈ, ਪਰੰਤੂ ਉਸ ਦੇ ਉੱਪਰ ਦਾ ਗੁੰਬਦ D ਬਾਇਓ ਗੈਸ ਇਕੱਠੀ ਕਰਨ ਲਈ ਖ਼ਾਲੀ ਛੱਡ ਦਿੱਤਾ ਜਾਂਦਾ ਹੈ । ਇਸ ਮਿਸ਼ਰਨ ਨੂੰ 50-60 ਦਿਨ ਰੱਖੇ ਰਹਿਣ ਦਿੱਤਾ ਜਾਂਦਾ ਹੈ। ਇਸ ਸਮੇਂ ਦੌਰਾਨ ਗੋਬਰ ਦੇ ਪਾਣੀ ਦੀ ਮੌਜੂਦਗੀ ਵਿੱਚ ਅਨਆਸੀ ਸੂਖ਼ਮ ਜੀਵਾਂ ਦੁਆਰਾ ਨਿਮਨੀਕਰਨ ਹੁੰਦਾ ਹੈ ਜਿਸ ਨਾਲ ਬਾਇਓ ਗੈਸ ਬਣਨ ਲਗਦੀ ਹੈ ਅਤੇ ਹੌਲੀ-ਹੌਲੀ ਪਾਈਆਂ ਦੁਆਰਾ ਗੁੰਬਦਨੁਮਾ ਟੈਂਕੀ ਵਿੱਚ ਇਕੱਠੀ ਹੁੰਦੀ ਰਹਿੰਦੀ ਹੈ । ਗੁੰਬਦ ਵਿੱਚ ਇਕੱਠੀ ਹੋਈ ਬਾਇਓ ਗੈਸ ਨੂੰ ਗੈਸ ਨਿਕਾਸ S ਦੁਆਰਾ ਘਰਾਂ ਤਕ ਪਹੁੰਚਾਇਆ ਜਾਂਦਾ ਹੈ । ਬਾਇਓ ਗੈਸ ਦੀ ਉਪਲੱਬਧਤਾ ਲਗਾਤਾਰ ਬਣਾਈ ਰੱਖਣ ਲਈ ਬਾਇਓ ਗੈਸ ਪਲਾਂਟ ਵਿੱਚ ਨਿਯਮਿਤ ਰੂਪ ਵਿੱਚ ਘੋਲ ਪਾਇਆ ਜਾਂਦਾ ਹੈ । ਡਾਈਜੈਸਟਰ ਟੈਂਕ ਵਿੱਚ ਬਾਇਓ ਗੈਸ ਬਣਨ ਤੋਂ ਬਾਅਦ ਬਾਕੀ ਬਚਿਆ ਗੋਬਰ ਦਾ ਘੋਲ ਨਿਕਾਸ ਚੈਂਬਰ ਦੇ ਰਸਤੇ ਟੈਂਕ Fਵਿੱਚ ਆ ਜਾਂਦਾ ਹੈ । ਟੈਂਕ ਤੋਂ ਗੋਬਰ ਦੇ ਬਚੇ-ਖੁਚੇ ਘੋਲ ਜਾਂ ਸਲਰੀ ਨੂੰ ਖੇਤਾਂ ਵਿੱਚ ਖਾਦ ਦੇ ਰੂਪ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 3

(ii) ਤੈਰਦੇ ਹੋਏ ਗੈਸ ਹੋਲਡਰ ਬਾਇਓ ਗੈਸ ਪਲਾਂਟ ਦੀ ਕਾਰਜ ਵਿਧੀ – ਬਾਇਓ ਗੈਸ ਜਾਂ ਜੈਵ ਗੈਸ ਬਣਾਉਣ ਲਈ ਜ਼ਰੂਰੀ ਪਦਾਰਥ ਹੈ-ਪਸ਼ੂਆਂ ਦਾ ਗੋਬਰ ਅਤੇ ਪਾਣੀ । ਗੋਬਰ ਅਤੇ ਪਾਣੀ ਦੀ ਬਰਾਬਰ ਮਾਤਰਾ ਟੈਂਕ M ਵਿੱਚ ਮਿਲਾ ਕੇ ਗੋਬਰ ਦਾ ਪਤਲਾ ਘੋਲ ਜਾਂ ਸਲਰੀ (Slurry) ਬਣਾ ਲੈਂਦੇ ਹਾਂ । ਗੋਬਰ ਅਤੇ ਪਾਣੀ ਦੇ ਇਸ ਘੋਲ ਨੂੰ ਪ੍ਰਵੇਸ਼ ਪਾਈਪ I ਦੁਆਰਾ ਡਾਈਜੈਸਟਰ ਟੈਂਕ T ਵਿੱਚ ਪਾਇਆ ਜਾਂਦਾ ਹੈ । ਹੌਲੀ-ਹੌਲੀ ਡਾਈਜੈਸਟਰ ਕ ਨੂੰ ਗੋਬਰ ਦੇ ਮਿਸ਼ਰਨ ਨਾਲ ਭਰ ਦਿੱਤਾ ਜਾਂਦਾ ਹੈ । ਪਰੰਤੂ ਉਸ ਦੇ ਉੱਪਰ ਤੈਰਦੀ ਹੋਈ ਟੈਂਕੀ ਬਾਇਓ ਗੈਸ ਇਕੱਠੀ ਕਰਨ ਲਈ ਖ਼ਾਲੀ ਛੱਡ ਦਿੱਤੀ ਜਾਂਦੀ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 4

ਗੋਬਰ ਅਤੇ ਪਾਣੀ ਦੇ ਘੋਲ ਨੂੰ ਡਾਈਜੈਸਟਰ ਟੈਂਕ ਵਿੱਚ ਲਗਭਗ 60 ਦਿਨ ਲਈ ਰੱਖਿਆ ਰਹਿਣ ਦਿੰਦੇ ਹਨ । ਇਸ ਸਮੇਂ ਦੌਰਾਨ ਗੋਬਰ ਜਾਂ ਪਾਣੀ ਦੀ ਮੌਜੂਦਗੀ ਵਿੱਚ ਅਨਆਕਸੀ ਸੂਖ਼ਮ ਜੀਵਾਂ ਦੁਆਰਾ ਨਿਮਨੀਕਰਨ ਹੁੰਦਾ ਹੈ । ਜਿਸ ਨਾਲ ਬਾਇਓ ਗੈਸ ਬਣਦੀ ਹੈ ਜਿਹੜੀ ਹੌਲੀ-ਹੌਲੀ ਤੈਰਦੀ ਹੋਈ ਟੈਂਕੀ H ਵਿੱਚ ਇਕੱਠੀ ਹੁੰਦੀ ਰਹਿੰਦੀ ਹੈ। ਤੈਰਦੀ ਹੋਈ ਗੈਸ ਟੈਂਕੀ ਵਿੱਚ ਇਕੱਠੀ ਹੋਈ ਬਾਇਓ ਗੈਸ ਨੂੰ ਨਿਕਾਸ S ਵਿੱਚੋਂ ਪਾਇਪਾਂ ਦੁਆਰਾ ਘਰਾਂ ਤਕ ਪਹੁੰਚਾਇਆ ਜਾਂਦਾ ਹੈ । ਬਾਇਓ ਗੈਸ ਦੀ ਉਪਲੱਬਧਤਾ ਲਗਾਤਾਰ ਬਣਾਏ ਰੱਖਣ ਲਈ ਬਾਇਓ ਗੈਸ ਪਲਾਂਟ ਵਿੱਚ ਨਿਯਮਿਤ ਰੂਪ ਵਿੱਚ ਸਮੇਂ-ਸਮੇਂ ਤੇ ਗੋਬਰ ਦਾ ਘੋਲ ਪਾਇਆ ਜਾਂਦਾ ਹੈ। ਡਾਈਜੈਸਟਰ ਟੈਂਕ T ਵਿੱਚੋਂ ਬਾਈਓ ਗੈਸ ਬਣਨ ਦੇ ਬਾਅਦ ਬਚੀ ਹੋਈ ਸਲਰੀ ਨਿਕਾਸ ਪਾਈਪ O ਦੇ ਰਸਤੇ ਟੈਂਕ F ਵਿੱਚ ਆ ਜਾਂਦੀ ਹੈ । ਟੈਂਕ F ਤੋਂ ਰਹਿੰਦ-ਖੂੰਹਦ ਜਾਂ ਸਲਰੀ ਨੂੰ ਖੇਤਾਂ ਵਿੱਚ ਲਿਜਾ ਕੇ ਖਾਦ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ ।

ਬਾਇਓ ਗੈਸ ਦੇ ਲਾਭ – ਇਹ ਇੱਕ ਵਧੀਆ ਬਾਲਣ ਹੈ ਜਿਹੜਾ ਧੂੰਆਂ ਰਹਿਤ ਬਲਦਾ ਹੈ । ਇਸ ਨੂੰ ਜਲਾਉਣ ਨਾਲ ਕੋਈ ਸੁਆਹ ਵਰਗਾ ਅਵਸ਼ੇਸ਼ ਨਹੀਂ ਬਚਦਾ ਹੈ । ਇਸ ਤਰ੍ਹਾਂ ਇਹ ਇੱਕ ਪਰਿਆਵਰਣ ਦਾ ਹਿਮਾਇਤੀ ਬਾਲਣ ਹੈ । ਡਾਇਜੈਸਟਰ ਤੋਂ ਬਾਇਓ ਗੈਸ ਪ੍ਰਾਪਤ ਕਰਨ ਤੋਂ ਬਾਅਦ ਬਾਕੀ ਬਚੀ ਹੋਈ ਸਲਰੀ ਵਿੱਚ ਬਹੁਤ ਵੱਧ ਮਾਤਰਾ ਵਿੱਚ ਨਾਈਟਰੋਜਨ ਅਤੇ ਫਾਸਫੋਰਸ ਦੇ ਯੌਗਿਕ ਹੁੰਦੇ ਹਨ । ਇਸ ਲਈ ਇਹ ਖਾਦ ਦੇ ਰੂਪ ਵਿੱਚ ਕੰਮ ਆਉਂਦੀ ਹੈ ।

ਇਸ ਤਰ੍ਹਾਂ ਬਾਇਓ ਗੈਸ ਪ੍ਰਾਪਤ ਕਰਨ ਦੀ ਕਿਰਿਆ ਵਿੱਚ ਸਾਨੂੰ ਨਾ ਕੇਵਲ ਵਧੀਆ ਬਾਲਣ ਹੀ ਮਿਲਦਾ ਹੈ, ਪਰੰਤੂ ਖਾਦ ਵੀ ਮਿਲਦੀ ਹੈ ਅਤੇ ਪਰਿਆਵਰਣ ਵੀ ਪ੍ਰਦੂਸ਼ਣ ਹੋਣ ਤੋਂ ਬੱਚ ਜਾਂਦਾ ਹੈ ।

ਅਨਾਕਸੀ-ਅਪਘਟਨ – ਡਾਈਜੈਸਟਰ ਵਿੱਚ ਉਪਸਥਿਤ ਅਨਾਕਸੀ ਸੂਖ਼ਮਜੀਵਾਂ ਨੂੰ ਆਕਸੀਜਨ ਦੀ ਲੋੜ ਨਹੀਂ ਹੁੰਦੀ ਹੈ । ਇਸ ਲਈ ਇਹ ਆਕਸੀਜਨ ਦੀ ਗੈਰ-ਹਾਜ਼ਰੀ ਵਿੱਚ ਸਲਰੀ ਦਾ ਅਪਘਟਨ ਕਰਦੇ ਹੈ । ਆਕਸੀਜਨ ਦੀ ਗੈਰ-ਹਾਜ਼ਰੀ ਵਿੱਚ ਹੋਣ ਵਾਲਾ ਅਪਘਟਨ ਅਨਾਕਸੀ ਅਪਘਟਨ ਕਹਾਉਂਦਾ ਹੈ ।

ਪ੍ਰਸ਼ਨ 4.
ਪੌਣ ਚੱਕੀ ਦਾ ਕਾਰਜ ਸਿਧਾਂਤ ਕੀ ਹੈ ? ਪੌਣ ਚੱਕੀ ਦਾ ਵਰਣਨ ਚਿੱਤਰ ਸਹਿਤ ਸਮਝਾਓ ।
ਜਾਂ
ਪੌਣ-ਚੱਕੀ ਦੇ ਕਾਰਜ ਸਿਧਾਂਤ ਨੂੰ ਸਪੱਸ਼ਟ ਕਰੋ ।
ਜਾਂ
ਚੱਕੀ ਦਾ ਸਿਧਾਂਤ, ਰਚਨਾ ਦਾ ਕਾਰਜ ਵਿਧੀ ਚਿੱਤਰ ਸਹਿਤ ਸਮਝਾਓ। ਪੌਣ ਊਰਜਾ ਦੇ ਮੁੱਖ ਉਪਯੋਗ ਅਤੇ ਹਾਨੀਆਂ ਵੀ ਲਿਖੋ ।
ਉੱਤਰ-
ਪੌਣ ਚੱਕੀ- ਇਹ ਇੱਕ ਅਜਿਹੀ ਜੁਗਤ ਹੈ ਜਿਸ ਵਿੱਚ ਪੰਣ ਦੀ ਗਤਿਜ ਉਰਜਾ ਨੂੰ ਘੁੰਮਣ ਗਤੀ ਦੁਆਰਾ ਯੰਤਰਿਕ ਊਰਜਾ ਅਤੇ ਫਿਰ ਬਿਜਲੀ ਊਰਜਾ ਵਿੱਚ ਬਲਿਆ ਜਾਂਦਾ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 5

ਪੌਣ ਚੱਕੀ ਦੀ ਰਚਨਾ – ਜਦੋਂ ਤੇਜ਼ੀ ਨਾਲ ਘੁੰਮਣ ਵਾਲੀ ਸ਼ਾਫਟ ਵਗਦੀ ਹੋਈ ਪੌਣ, ਪੌਣ ਚੱਕੀ ਦੇ ਬਲੇਡਾਂ ਨਾਲ ਟਕਰਾਉਂਦੀ ਹੈ ਉਹ ਉਨ੍ਹਾਂ ਤੇ ਇਕ ਬਲ ਲਗਾਉਂਦੀ ਹੈ ਜਿਸ ਦੇ ਕਾਰਨ ਪੌਣ ਚੱਕੀਆਂ ਦੇ ਬਲੇਡ ਘੁੰਮਣ ਲਗਦੇ ਹਨ । ਪੌਣ ਚੱਕੀ ਦੇ ਘੁੰਮਣ ਦਾ ਪ੍ਰਭਾਵ ਉਸ ਦੇ ਬਲੇਡਾਂ ਦੀ ਵਿਸ਼ੇਸ਼ ਬਣਤਰ ਦੇ ਕਾਰਨ ਹੁੰਦਾ ਹੈ ਜਿਹੜੀ ਬਿਜਲੀ ਦੇ ਪੱਖੇ ਦੇ ਬਲੇਡਾਂ ਦੇ ਸਮਾਨ ਹੁੰਦੀ ਹੈ । ਪੌਣ ਚੱਕੀ ਨੂੰ ਇੱਕ ਅਜਿਹਾ ਬਿਜਲੀ ਦਾ ਪੱਖਾ ਸਮਝਿਆ। ਜਾ ਸਕਦਾ ਹੈ ਜਿਹੜਾ ਉਲਟ ਦਿਸ਼ਾ ਵਿੱਚ ਕੰਮ ਕਰ ਰਿਹਾ ਹੋਵੇ । ਕਿਉਂਕਿ ਜਦੋਂ ਪੱਖੇ ਦੇ ਬਲੇਡ ਘੁੰਮਦੇ ਹਨ ਤਾਂ ਪੌਣ ਵੱਗਦੀ ਹੈ, ਪਰੰਤ ਜਦੋਂ ਪੌਣ ਵੱਗਦੀ ਹੈ ਤਾਂ ਪੌਣ ਚੱਕੀ ਦੇ ਬਲੇਡ ਘੁੰਮਦੇ ਹਨ ।
PSEB 10th Class Science Important Questions Chapter 14 ਊਰਜਾ ਦੇ ਸੋਮੇ 6

ਘੁੰਮਦੇ ਹੋਏ ਬਲੇਡਾਂ ਦੀ ਘੁੰਮਣ ਗਤੀ ਕਾਰਨ ਪੌਣ-ਚੱਕੀ ਨਾਲ ਕਣਕ ਪੀਸਣ ਵਾਲੀ ਚੱਕੀ ਦਾ ਚਲਾਉਣਾ, ਪਾਣੀ ਵਾਲੇ ਪੰਪ ਦਾ ਚਲਾਉਣਾ, ਘੁਮਿਆਰ ਦਾ ਮਿੱਟੀ ਦੇ ਬਰਤਨਾਂ ਦਾ ਚੱਕਾ ਘੁੰਮਾਉਣਾ ਆਦਿ ਕਾਰਜ ਕੀਤੇ ਜਾ ਸਕਦੇ ਹਨ । ਪੌਣ ਚੱਕੀ ਅਜਿਹੇ ਹੀ ਸਥਾਨ ਤੇ ਲਗਾਈ ਜਾਂਦੀ ਹੈ ਜਿੱਥੇ ਹਵਾ ਵੀ ਲਗਭਗ ਪੂਰਾ ਸਾਲ ਤੀਬਰ ਵੇਗ ਨਾਲ ਚਲਦੀ ਹੈ । ਚਿੱਤਰ ਵਿੱਚ ਪੌਣ-ਚੱਕੀ ਦੁਆਰਾ ਪਾਣੀ ਖਿੱਚਣ ਦੀ ਕਿਰਿਆ ਨੂੰ ਦਰਸਾਇਆ ਗਿਆ ਹੈ । ਪੌਣ-ਚੱਕੀ ਦੀ ਬੈਂਕ ਇੱਕ ਪਾਣੀ ਵਾਲੇ ਪੰਪ ਦੇ ਪਿਸਟਨ ਨਾਲ ਜੁੜੀ ਹੁੰਦੀ ਹੈ । ਜਦੋਂ ਹਵਾ ਪੌਣ-ਚੱਕੀ ਦੇ ਬਲੇਡ ਨਾਲ ਟਕਰਾਉਂਦੀ ਹੈ ਤਾਂ ਚੱਕੀ ਦਾ ਪਹੀਆ ਘੁੰਮਣ ਲਗਦਾ ਹੈ ਅਤੇ ਇਸ ਨਾਲ ਜੁੜਿਆ ਧੁਰਾ ਘੁੰਮਣ ਲਗਦਾ ਹੈ । ਧੁਰੇ ਦੀ ਘੁੰਮਣ ਗਤੀ ਦੇ ਕਾਰਨ ਬੈਂਕ ਉੱਪਰ-ਹੇਠਾਂ ਹੋਣ ਲਗਦੀ ਹੈ ਅਤੇ ਪਾਣੀ ਦੇ ਪੰਪ ਦੀ ਪਿਸਟਨ ਛੜ ਉੱਪਰ-ਹੇਠਾਂ ਗਤੀ ਕਰਦੀ ਹੈ ਜਿਸ ਤੋਂ ਪਾਣੀ ਵਾਲੇ ਪੰਪ ਤੋਂ ਪਾਣੀ ਬਾਹਰ ਨਿਕਲਣ ਲਗਦਾ ਹੈ ।

ਪੌਣ ਊਰਜਾ ਦੇ ਉਪਯੋਗ – ਪੌਣ ਊਰਜਾ ਦੇ ਕਈ ਉਪਯੋਗ ਹਨ ਜਿਵੇਂ ਕਿ-

  1. ਪੌਣ ਕਿਸ਼ਤੀਆਂ ਨੂੰ ਚਲਾਉਣ ਲਈ ।
  2. ਪੌਣ ਚੱਕੀਆਂ ਨਾਲ ਆਟਾ ਚੱਕੀਆਂ ਤੇ ਜਲ ਪੰਪ ਆਦਿ ਨੂੰ ਚਲਾਉਣ ਲਈ ।
  3. ਹਵਾਈ ਜਹਾਜ਼ਾਂ ਦੁਆਰਾ ਉਡਾਨ ਭਰਨ ਲਈ ।
  4. ਬਿਜਲੀ ਪੈਦਾ ਕਰਨ ਲਈ ।

ਪੌਣ ਉਰਜਾ ਦੀਆਂ ਹਾਨੀਆਂ – ਭਾਵੇਂ ਪੌਣ ਉਰਜਾ ਦੇ ਕਈ ਲਾਭ ਹਨ ਪਰੰਤ ਇਸ ਦੀਆਂ ਕਈ ਹਾਨੀਆਂ ਵੀ ਹਨ। ਕਈ ਕਮੀਆਂ ਵੀ ਹਨ ਜਿਵੇਂ ਮੰਨ ਲਓ ਜਦੋਂ ਸਾਨੂੰ ਜ਼ਰੂਰਤ ਹੋਵੇ ਤਾਂ ਉਸ ਸਮੇਂ ਪੌਣ ਦਾ ਵਹਾਓ ਨਾ ਹੋ ਰਿਹਾ ਹੋਵੇ । ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਉਸ ਸਮੇਂ ਪੌਣ ਤੇਜ਼ੀ ਨਾਲ ਨਾ ਵਗਦੀ ਹੋਵੇ । ਪੌਣ ਚੱਕੀ ਨੂੰ ਸਥਾਪਿਤ ਕਰਨ ਲਈ ਖੁੱਲਾ ਖੇਤਰ ਵੀ ਚਾਹੀਦਾ ਹੈ । ਇਕ ਹੋਰ ਕਮੀ ਇਹ ਵੀ ਹੈ ਕਿ ਇਸ ਨੂੰ ਸਥਾਪਿਤ ਕਰਨ ਲਈ ਨਿਰਮਾਣ ਲਾਗਤ ਬਹੁਤ ਜ਼ਿਆਦਾ ਹੈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 5.
ਸੂਰਜੀ ਸੈੱਲ ਕੀ ਹੁੰਦਾ ਹੈ ? ਇਨ੍ਹਾਂ ਦੇ ਕੀ ਉਪਯੋਗ ਹਨ ?
ਜਾਂ
ਸੂਰਜੀ ਸੈੱਲ ਕੀ ਹੁੰਦਾ ਹੈ ? ਇਸ ਦਾ ਸਿਧਾਂਤ ਕੀ ਹੈ ? ਇਸ ਦੀ ਬਣਤਰ ਚਿੱਤਰ ਬਣਾ ਕੇ ਸਪੱਸ਼ਟ ਕਰੋ । ਕੋਈ ਚਾਰ ਉਪਯੋਗ ਲਿਖੋ ।
ਜਾਂ
ਸੂਰਜੀ ਸੈੱਲ ਕੀ ਹੈ ? ਸੂਰਜੀ ਸੈੱਲ ਦੇ ਵਿਕਾਸ ਅਤੇ ਉਪਯੋਗ ਤੇ ਟਿੱਪਣੀ ਕਰੋ ।
ਉੱਤਰ-
ਸੂਰਜੀ ਸੈੱਲ – ਇਹ ਇੱਕ ਅਜਿਹੀ ਜੁਗਤ (ਯੰਤਰ) ਹੈ ਜਿਹੜੀ ਸੂਰਜੀ ਊਰਜਾ ਨੂੰ ਸਿੱਧੇ ਹੀ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰ ਦਿੰਦੀ ਹੈ । ਕਿਉਂਕਿ ਸੂਰਜੀ ਊਰਜਾ ਨੂੰ ਪ੍ਰਕਾਸ਼ ਊਰਜਾ ਵੀ ਕਹਿੰਦੇ ਹਨ । ਇਸ ਲਈ ਇਹ ਵੀ ਕਹਿ ਸਕਦੇ ਹਾਂ ਕਿ ਸੂਰਜੀ ਸੈੱਲਾਂ ਵਿੱਚ ਅਜਿਹੀ ਜੁਗਤ (ਜਾਂ ਯੰਤਰ) ਹੈ ਜਿਹੜੀ ਪ੍ਰਕਾਸ਼ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰ ਦਿੰਦੀ ਹੈ ।

ਸੂਰਜੀ ਸੈੱਲਾਂ ਵਿੱਚ ਅਰਧਚਾਲਕਾਂ ਜਿਵੇਂ ਸਿਲੀਕਾਨ ਅਤੇ ਗੇਲੀਅਮ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ । ਕੁੱਝ ਅਸ਼ੁੱਧੀਆਂ (ਜਿਵੇਂ ਕਿ ਆਰਸਨਿਕ, ਬੋਰੋਨ, ਇੰਡਿਅਮ ਆਦਿ) ਮਿਲਾ ਦੇਣ ਨਾਲ ਇਨ੍ਹਾਂ ਦੀ ਚਾਲਕਤਾ ਵਧਾਈ ਜਾ ਸਕਦੀ ਹੈ । ਅਰਧਚਾਲਕਾਂ ਦੀ ਚਾਲਕਤਾ ਤਾਪਮਾਨ ਵਧਾਉਣ ਨਾਲ ਵੀ ਵੱਧ ਜਾਂਦੀ ਹੈ ।

ਸੂਰਜੀ ਸੈੱਲ ਦਾ ਵਿਕਾਸ – ਅੱਜ ਤੋਂ ਲਗਭਗ 100 ਸਾਲ ਪਹਿਲਾਂ ਇਹ ਖੋਜ ਹੋ ਚੁੱਕੀ ਸੀ ਕਿ ਸਲੇਨੀਅਮ ਦੀ ਪਤਲੀ ਪਰਤ ਨੂੰ ਸੂਰਜੀ ਪ੍ਰਕਾਸ਼ ਵਿੱਚ ਰੱਖਣ ਨਾਲ ਬਿਜਲੀ ਪੈਦਾ ਹੁੰਦੀ ਹੈ । ਇਹ ਵੀ ਪਤਾ ਸੀ ਕਿ ਸਲੇਨੀਅਮ ਦੇ ਕਿਸੇ ਟੁਕੜੇ ਤੇ ਆਪਾਤੀ ਸੂਰਜੀ ਊਰਜਾ ਦਾ ਸਿਰਫ਼ 0.8% ਭਾਗ ਹੀ ਬਿਜਲੀ ਵਿੱਚ ਪਰਿਵਰਤਿਤ ਹੋ ਸਕਦਾ ਹੈ । ਕਿਉਂਕਿ ਅਜਿਹੇ ਸੂਰਜੀ ਸੈੱਲ ਦੀ ਸਮਰੱਥਾ ਬਹੁਤ ਘੱਟ ਸੀ ਇਸ ਲਈ ਬਿਜਲੀ ਉਤਪਾਦਨ ਲਈ ਇਸ ਪਰਿਘਟਨਾ ਦੇ ਪ੍ਰਯੋਗ ਦੀ ਕੋਈ ਅੱਗੇ ਕੋਸ਼ਿਸ਼ ਨਹੀਂ ਹੋਈ ।

ਪਹਿਲਾਂ ਵਿਹਾਰਿਕ ਸੂਰਜੀ ਸੈੱਲ ਸੰਨ 1954 ਵਿੱਚ ਬਣਾਇਆ ਗਿਆ ਸੀ । ਇਹ ਸੂਰਜੀ ਸੈੱਲ ਲਗਭਗ 10% ਸੂਰਜੀ ਉਰਜਾ ਨੂੰ ਬਿਜਲੀ ਉਰਜਾ ਵਿੱਚ ਪਰਿਵਰਤਿਤ ਕੀਤਾ ਪੁਲਾੜ ਕਾਰਜਾਂ ਦੀ ਵੱਧਦੀ ਮੰਗ ਦੇ ਕਾਰਨ ਜ਼ਿਆਦਾ ਤੋਂ ਜ਼ਿਆਦਾ ਸਮਰੱਥਾ ਵਾਲੇ ਸੂਰਜੀ ਸੈੱਲਾਂ ਨੂੰ ਵਿਕਸਿਤ ਕਰਨ ਦੀ ਦਰ ਤੇਜ਼ੀ ਨਾਲ ਵਧੀ । ਸੂਰਜੀ ਸੈੱਲਾਂ ਦੇ ਨਿਰਮਾਣ ਲਈ ਅਰਧਚਾਲਕਾਂ ਦੇ ਉਪਯੋਗ ਨਾਲ ਸੂਰਜੀ ਸੈੱਲਾਂ ਦੀ ਸਮਰੱਥਾ ਬਹੁਤ ਜ਼ਿਆਦਾ ਵੱਧ ਗਈ ਹੈ । ਸਿਲੀਕਾਂਨ, ਗੈਲੀਅਮ ਅਤੇ ਜਰਮੇਨੀਅਮ ਜਿਹੇ ਅਰਧ-ਚਾਲਕਾਂ ਤੋਂ ਬਣੇ ਹੋਏ ਸੂਰਜੀ ਸੈੱਲਾਂ ਦੀ ਸਮਰੱਥਾ 10% ਤੋਂ 18% ਤੱਕ ਹੈ । ਸਲੇਨੀਅਮ ਤੋਂ ਬਣੇ ਆਧੁਨਿਕ ਸੂਰਜੀ ਸੈੱਲ ਦੀ ਸਮਰੱਥਾ 25% ਤੱਕ ਹੁੰਦੀ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 7

ਸੂਰਜੀ ਸੈੱਲਾਂ ਦੇ ਉਪਯੋਗ-

  1. ਪੁਲਾੜ ਵਿੱਚ ਉਪਯੋਗ – ਬਣਾਉਟੀ ਉਪਗ੍ਰਹਿਆਂ ਅਤੇ ਪੁਲਾੜ ਵਿੱਚ ਭੇਜੇ ਗਏ ਖੋਜ ਦੇ ਯੰਤਰਾਂ ਵਿੱਚ ਬਿਜਲੀ ਪ੍ਰਯੋਜਨ ਕਰਨ ਲਈ ।
  2. ਪੇਂਡੂ ਬਿਜਲੀਕਰਨ – ਬਿਜਲੀ ਦਾ ਸੰਗ੍ਰਹਿਣ ਕਰਕੇ ਸੂਰਜੀ ਸੈੱਲ ਪੇਂਡੂ ਖੇਤਰਾਂ ਨੂੰ 24 ਘੰਟੇ ਬਿਜਲੀ ਦੇ ਸਕਦੇ ਹਨ ।
  3. ਗਲੀਆਂ ਨੂੰ ਰੌਸ਼ਨ ਕਰਨਾ – ਛੋਟੇ ਸੁਰਜੀ ਪੈਨਲਾਂ ਅਤੇ ਸਟੋਰੇਜ ਬੈਟਰੀ ਦੇ ਪ੍ਰਯੋਗ ਨਾਲ ਬਹੁਤ ਸਾਰੀਆਂ ਥਾਂਵਾਂ ਤੇ ਸਟਰੀਟ ਲਾਈਟ ਦਾ ਪ੍ਰਬੰਧ ਕੀਤਾ ਗਿਆ ਹੈ । ਇਨ੍ਹਾਂ ਦਾ ਪ੍ਰਯੋਗ ਸਮੁੰਦਰ ਵਿੱਚ ਸਥਿਤ ਪ੍ਰਕਾਸ਼ ਸਤੰਭਾਂ (Light house) ਵਿੱਚ ਵੀ ਕੀਤਾ ਗਿਆ ਹੈ !
  4. ਪਾਣੀ ਖਿੱਚਣਾ – ਖੇਤੀ ਦੇ ਕੰਮਾਂ ਲਈ ਧਰਤੀ ਤੋਂ ਜਲ ਪੰਪ ਦੀ ਸਹਾਇਤਾ ਨਾਲ ਪਾਣੀ ਖਿੱਚਣ ਲਈ ਸੂਰਜੀ ਸੈੱਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ।
  5. ਪਾਣੀ ਦਾ ਖਾਰਾਪਨ ਦੂਰ ਕਰਨ/ਸ਼ੁੱਧ ਕਰਨ ਵਾਲੇ ਯੰਤਰ – ਕਈ ਥਾਂਵਾਂ ਤੇ ਸੂਰਜੀ ਸੈੱਲਾਂ ਦੁਆਰਾ ਪੈਦਾ ਹੋਈ ਸ਼ਕਤੀ ਦੇ ਆਧਾਰ ਤੇ ਪਾਣੀ ਦਾ ਸ਼ੋਧਨ ਕਰਨ ਲਈ ਉਦਯੋਗ ਲਗਾਏ ਗਏ ਹਨ ।
  6. ਹਾਈਡਰੋਜਨ ਉਤਪਾਦਨ – ਸੂਰਜੀ ਸੈੱਲ ਬਿਜਲੀ ਪੈਦਾ ਕਰਦੇ ਹਨ ਜਿਸ ਨਾਲ ਪਾਣੀ ਦਾ ਬਿਜਲੀ ਅਪਘਟਨ ਕਰਕੇ ਹਾਈਡਰੋਜਨ ਪੈਦਾ ਕੀਤੀ ਜਾਂਦੀ ਹੈ । ਇਸ ਹਾਈਡਰੋਜਨ ਨੂੰ ਸਾਫ਼ ਬਾਲਣ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ ।
  7. ਸ਼ਕਤੀ ਫਾਰਮ – ਸੂਰਜੀ ਸੈੱਲਾਂ ਦੇ ਵੱਡੇ ਪੈਨਲਾਂ ਨੂੰ ਆਪਸ ਵਿੱਚ ਜੋੜ ਕੇ ਅਧਿਕ ਸ਼ਕਤੀ ਉਪਲੱਬਧ ਹੋ ਜਾਂਦੀ ਹੈ । ਉੱਚਿਤ ਵੈਗਾਂ ਨਾਲ ਇਸ ਨੂੰ ਦਿਸ਼ਟ ਧਾਰਾ (D.C.) ਅਤੇ ਪਰਤਵੀ ਧਾਰਾ (A.C.) ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ ਅਤੇ ਫਿਰ ਲੱਗੇ ਸ਼ਕਤੀ ਗਿੱਡ ਨਾਲ ਜੋੜ ਦਿੱਤਾ ਜਾਂਦਾ ਹੈ ।
  8. ਹੋਰ ਉਪਯੋਗ – ਉੱਚ ਸੁਯੋਗਤਾ ਵਾਲੇ ਸੈੱਲ ਇਲੈੱਕਟ੍ਰਾਨੀ ਘੜੀਆਂ ਜਾਂ ਕੈਲਕੂਲੇਟਰਾਂ ਵਿੱਚ ਵੀ ਵਰਤੇ ਜਾਂਦੇ ਹਨ ।

ਪ੍ਰਸ਼ਨ 6.
ਸੂਰਜੀ ਸੈੱਲ ਪੈਨਲ ਕੀ ਹੁੰਦਾ ਹੈ ? ਸੂਰਜੀ ਪੈਨਲਾਂ ਦੇ ਉਪਯੋਗ ਦੀ ਵਿਆਖਿਆ ਕਰਨ ਲਈ ਇੱਕ ਬਲਾਕ ਰੇਖਾ-ਚਿੱਤਰ ਬਣਾਓ ।
ਉੱਤਰ-
ਸੂਰਜੀ ਸੈੱਲ ਪੈਨਲ – ਇਹ ਪੈਨਲ ਅਰਧ ਚਾਲਕਾਂ ਦੀ ਸਹਾਇਤਾ ਤੋਂ ਬਣਾਈ ਇੱਕ ਅਜਿਹੀ ਜੁਗਤ ਹੈ ਜਿਹੜੀ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰਕੇ ਉਪਯੋਗੀ ਕੰਮ ਕਰਦੀ ਹੈ ।

ਬਣਾਵਟ – ਸੂਰਜੀ ਸੈੱਲ ਪੈਨਲ ਕਈ ਸੂਰਜੀ ਸੈੱਲਾਂ ਦਾ ਸਮੂਹਿਕ ਰੂਪ ਨਾਲ ਕੰਮ ਕਰਨ ਦੀ ਯੋਗਤਾ ਤੇ ਆਧਾਰਿਤ ਹੁੰਦੇ ਹਨ । ਕਈ ਸੂਰਜੀ ਸੈੱਲਾਂ ਨੂੰ ਵਿਸ਼ੇਸ਼ ਤਰਤੀਬ ਦੇ ਕੇ ਸੂਰਜੀ ਸੈੱਲ ਪੈਨਲ ਬਣਾਏ ਜਾਂਦੇ ਹਨ । ਇਸ ਨੂੰ ਅਜਿਹੀ ਥਾਂ ਤੇ ਲਗਾਇਆ ਜਾਂਦਾ ਹੈ ਜਿੱਥੇ ਕਾਫ਼ੀ ਮਾਤਰਾ ਵਿੱਚ ਧੁੱਪ ਆਉਂਦੀ ਹੋਵੇ। ਪੈਨਲ ਦੀ ਦਿਸ਼ਾ ਨੂੰ ਬਦਲਣ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ ।

ਕਾਰਜ ਵਿਧੀ – ਸਿਲੀਕਾਨ ਅਤੇ ਗੈਲੀਅਮ ਵਰਗੇ ਅਰਧ ਚਾਲਕਾਂ ਦੀ ਸਹਾਇਤਾ ਨਾਲ ਬਣਾਏ ਗਏ ਸੂਰਜੀ ਸੈੱਲਾਂ ਦੇ ਪੈਨਲ ਤੇ ਜਦੋਂ ਸੂਰਜੀ ਊਰਜਾ ਪੈਂਦੀ ਹੈ ਤਾਂ ਅਰਧ ਚਾਲਕ ਦੇ ਭਾਗਾਂ ਵਿੱਚ ਪੁਟੈਂਸ਼ਲ ਅੰਤਰ ਪੈਦਾ ਹੋ ਜਾਂਦਾ ਹੈ । ਚਾਰ ਵਰਗ ਸੈਂ.ਮੀ. ਦੇ ਇਕ ਸਰਜੀ ਸੈੱਲ ਨਾਲ 60 ਮਿ.ਲੀ. ਐਮਪੀਅਰ ਕਰੰਟ
ਸੂਰਜੀ ਪੈਨਲ ਤੋਂ ਡੀ.ਸੀ.ਆਉਟਪੁਟ ਲਗਪਗ 0.4 – 0.5 ਵੋਲਟ ਤੇ ਪੈਦਾ ਹੁੰਦਾ ਹੈ । ਸੂਰਜੀ ਸੈੱਲਾਂ ਦੀ ਘੱਟ ਜਾਂ ਵੱਧ ਗਿਣਤੀ ਦੇ ਆਧਾਰ ਤੇ ਘੱਟ ਜਾਂ ਜ਼ਿਆਦਾ ਬਿਜਲੀ ਊਰਜਾ ਪੈਦਾ ਕੀਤੀ ਜਾਂਦੀ ਹੈ ।
ਉਪਯੋਗ-

  1. ਸੜਕਾਂ ਤੇ ਪ੍ਰਕਾਸ਼ ਦੀ ਵਿਵਸਥਾ ਕੀਤੀ ਜਾਂਦੀ ਹੈ ।
  2. ਬਣਾਉਟੀ ਵਿੱਚ ਉਪਗ੍ਰਹਿ ਅਤੇ ਪੁਲਾੜ ਖੋਜ ਯਾਨਾਂ ਵਿੱਚ ਬਿਜਲੀ ਦਾ ਪ੍ਰਬੰਧ ਕੀਤਾ । ਜਾਂਦਾ ਹੈ ।

ਪ੍ਰਸ਼ਨ 7.
ਨਿਊਕਲੀ (ਨਾਭਿਕੀ) ਵਿਖੰਡਨ ਤੋਂ ਤੁਸੀਂ ਕੀ ਸਮਝਦੇ ਹੋ ? ਨਿਊਕਲੀ (ਨਾਭਿਕੀ) ਵਿਖੰਡਨ ਦਾ ਇੱਕ ਉਦਾਹਰਨ ਦਿਓ ।
ਜਾਂ
ਨਿਊਕਲੀ ਵਿਖੰਡਨ ਤੋਂ ਤੁਹਾਡਾ ਕੀ ਭਾਵ ਹੈ ? ਇਸ ਨੂੰ ਇੱਕ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਨਿਊਕਲੀ ਵਿਖੰਡਨ-ਇਹ ਉਹ ਕਿਰਿਆ ਹੈ ਜਿਸ ਵਿੱਚ ਕਿਸੇ ਭਾਰੀ ਪਰਮਾਣੂ (ਜਿਵੇਂ ਯੂਰੇਨੀਅਮ, ਪਲੂਟੋਨੀਅਮ ਜਾਂ ਥੋਰੀਅਮ) ਦੇ ਨਾਭਿਕ ਨੂੰ ਘੱਟ ਊਰਜਾ ਵਾਲੇ ਨਿਊਨ ਨਾਲ ਬੰਬਾਰੀ ਕਰਾ ਕੇ ਹਲਕੇ ਨਾਭਿਕਾਂ ਵਿੱਚ ਤੋੜਿਆ ਜਾਂਦਾ ਹੈ ਜਿਸਦੇ ਫਲਸਰੂਪ ਬਹੁਤ ਵਿਸ਼ਾਲ ਮਾਤਰਾ ਵਿੱਚ ਊਰਜਾ ਮੁਕਤ ਹੁੰਦੀ ਹੈ । ਨਿਊਕਲੀ ਵਿਖੰਡਨ ਦੀ ਪ੍ਰਕਿਰਿਆ ਵਿੱਚ ਥੋੜ੍ਹੇ ਜਿਹੇ ਪੁੰਜ (mass) ਦੀ ਹਾਨੀ ਹੁੰਦੀ ਹੈ ਜਿਹੜੀ ਅਤਿ ਅਧਿਕ ਊਰਜਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ।

ਨਿਊਕਲੀ ਵਿਖੰਡਨ ਅਭਿਕਿਰਿਆ ਵਿੱਚ ਮੁਲ ਨਾਭਿਕ ਅਤੇ ਉਪਜੇ ਨਾਭਿਕਾਂ ਦੇ ਪੁੰਜਾਂ ਦਾ Δm, ਉਰਜਾ E ਵਿੱਚੋਂ ਪਰਿਵਰਤਿਤ ਹੋ ਜਾਂਦਾ ਹੈ ਜਿਹੜਾ E = mc2 ਦੇ ਦੁਆਰਾ ਕੰਟਰੋਲ ਕੀਤੀ ਜਾਂਦੀ ਹੈ, ਇਥੇ ਪ੍ਰਕਾਸ਼ ਦੀ ਨਿਰਵਾਯੂ (ਖਲਾਅ ਵਿੱਚ ਚਾਲ ਹੈ । ਨਿਊਕਲੀ ਊਰਜਾ ਨੂੰ ਇਲੈਕਟ੍ਰਾਨ ਵੋਲਟ ਦੇ ਨਾਭਿਕ ਨਾਲ ਪ੍ਰਗਟਾਇਆ ਜਾਂਦਾ ਹੈ ।
1 ev = 1.602 × 10-19 J

ਨਿਊਕਲੀ ਵਿਖੰਡਨ ਦੀ ਉਦਾਹਰਨ – ਯੂਰੇਨੀਅਮ-235 ਵਿੱਚ ਨਿਊਕਲੀ ਵਿਖੰਡਨ ਦੀ ਪ੍ਰਕਿਰਿਆ ਧੀਮੀ ਗਤੀ ਵਾਲੇ ਨਿਊਾਨਾਂ ਦੀ ਬੰਬਾਰੀ ਤੋਂ ਹੁੰਦੀ ਹੈ । ਜਦੋਂ ਯੂਰੇਨੀਅਮ-235 ਪਰਮਾਣੁਆਂ ਤੇ ਧੀਮੀ ਗਤੀ ਵਾਲੇ ਨਿਊਵਾਨਾਂ ਦੀ ਬੰਬਾਰੀ ਕੀਤੀ ਜਾਂਦੀ ਹੈ ਤਾਂ ਯੂਰੇਨੀਅਮ ਦਾ ਭਾਰੀ ਨਾਭਿਕ ਟੁੱਟ ਕੇ ਦੋ ਮੱਧਮ ਭਾਰ ਵਾਲੇ ਪਰਮਾਣੂ ਬੇਰੀਅਮ-139 ਅਤੇ ਕ੍ਰਿਪਾਨ94 ਬਣਾ ਦਿੰਦਾ ਹੈ ਅਤੇ ਵੱਡੀ ਮਾਤਰਾ ਵਿੱਚ ਅਤੇ ਤਿੰਨ ਨਿਉਟਾਂਨ ਉਤਸਰਜਿਤ ਕਰਦਾ ਹੈ । ਇਸ ਵਿਖੰਡਨ ਪ੍ਰਕਿਰਿਆ ਦੌਰਾਨ ਯੂਰੇਨੀਅਮ ਦੇ ਕੁੱਝ ਪੁੰਜ ਦਾ ਨੁਕਸਾਨ ਹੁੰਦਾ ਹੈ ਅਤੇ ਇਸਦੇ ਬਦਲੇ ਵਿੱਚ ਵਿਸ਼ਾਲ ਮਾਤਰਾ ਵਿੱਚ ਊਰਜਾ ਉਤਪੰਨ ਹੁੰਦੀ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 8

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 8.
ਨਿਊਕਲੀ ਸੰਯਨ ਤੋਂ ਤੁਹਾਡਾ ਕੀ ਭਾਵ ਹੈ ? ਇੱਕ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਜਾਂ
ਨਿਊਕਲੀ ਸੰਲਯਨ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਦਾ ਇੱਕ ਉਦਾਹਰਨ ਦਿਓ ।
ਉੱਤਰ-
ਨਿਊਕਲੀ ਸੰਯਨ – ਇਹ ਉਹ ਕਿਰਿਆ ਹੈ ਜਿਸ ਵਿੱਚ ਦੋ ਹਲਕੇ ਨਿਊਕਲੀਅਸ ਪਰਸਪਰ ਸੰਯੋਗ ਕਰਕੇ ਇੱਕ ਭਾਰੀ ਨਿਉਕਲੀਅਸ ਬਣਾਉਂਦੇ ਹਨ ਅਤੇ ਉਰਜਾ ਦੀ ਵਿਸ਼ਾਲ ਮਾਤਰਾ ਉਤਪੰਨ ਹੁੰਦੀ ਹੈ । ਇਸ ਪ੍ਰਕਿਰਿਆ ਵਿੱਚ ਥੋੜੇ ਜਿਹੇ ਪੁੰਜ ਦੀ ਹਾਨੀ ਹੁੰਦੀ ਹੈ ਜਿਹੜੀ ਊਰਜਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ।

ਉਦਾਹਰਨ – ਭਾਰੀ ਹਾਈਡਰੋਜਨ ਜਿਸਨੂੰ ਡਿਊਟੀਰੀਅਮ ਵੀ ਕਿਹਾ ਜਾਂਦਾ ਹੈ ਹਾਈਡਰੋਜਨ ਤੱਤ ਦਾ ਇੱਕ ਆਈਸੋਟੋਪ ਹੈ ਜਿਸਨੂੰ \({ }_{1}^{2} \mathrm{H}\) ਸੰਕੇਤ ਨਾਲ ਟਾਇਆ ਜਾਂਦਾ ਹੈ। ਜਦੋਂ ਡਿਊਟੀਰੀਅਮ ਦੇ ਪਰਮਾਣੂ ਨੂੰ ਉੱਚੇ ਤਾਪਮਾਨ ਤੇ ਗਰਮ ਕੀਤਾ ਜਾਂਦਾ ਹੈ ਤਾਂ ਡਿਉਟੀਰੀਅਮ ਦੇ ਦੋ ਨਾਭਿਕ (ਨਿਊਕਲੀਅਸ) ਪਰਸਪਰ ਸੰਯੋਗ ਕਰਕੇ ਹੀਲੀਅਮ ਦਾ ਭਾਰੀ ਨਾਭਿਕ ਬਣਾ ਦਿੰਦੇ ਹਨ ਅਤੇ ਊਰਜਾ ਦੀ ਵਿਸ਼ਾਲ ਮਾਤਰਾ ਮੁਕਤ ਹੁੰਦੀ ਹੈ । ਇਸ ਅਭਿਕਿਰਿਆ ਨੂੰ ਹੇਠ ਲਿਖੀ ਸਮੀਕਰਨ ਦੁਆਰਾ ਦਰਸਾਇਆ ਜਾ ਸਕਦਾ ਹੈ-
PSEB 10th Class Science Important Questions Chapter 14 ਊਰਜਾ ਦੇ ਸੋਮੇ 9
ਸੂਰਜ ਅੰਦਰ ਭਾਰੀ ਹਾਈਡਰੋਜਨ ਦਾ ਹੀਲੀਅਮ ਵਿੱਚ ਪਰਿਵਰਤਨ ਨਿਊਕਲੀ ਸੰਯਨ ਦਾ ਉਦਾਹਰਨ ਹੈ !

ਪ੍ਰਸ਼ਨ 9.
ਨਿਊਕਲੀ ਵਿਖੰਡਨ ਅਤੇ ਨਿਊਕਲੀ ਸੰਯਨ ਵਿੱਚ ਅੰਤਰ ਸਪੱਸ਼ਟ ਕਰੋ ।
ਜਾਂ
ਨਾਭਿਕੀ ਵਿਖੰਡਨ ਅਤੇ ਨਾਭਿਕੀ ਸੰਯਨ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਨਿਊਕਲੀ ਵਿਖੰਡਨ ਅਤੇ ਨਿਊਕਲੀ ਸੰਯਨ ਵਿੱਚ ਅੰਤਰ-

ਨਿਊਕਲੀ ਵਿਖੰਡਨ (Nuclear Fission) ਨਿਊਕਲੀ ਸੰਯਨ (Nuclear Fusion)
(1) ਭਾਰੀ ਨਾਭਿਕ ਹਲਕੇ ਨਾਭਿਕ ਵਿੱਚ ਪਰਿਵਰਤਿਤ ਹੁੰਦਾ ਹੈ । (1) ਹਲਕੇ ਨਾਭਿਕ ਭਾਰੀ ਨਾਭਿਕਾਂ ਵਿੱਚ ਪਰਿਵਰਤਿਤ ਹੁੰਦਾ ਹੈ ।
(2) ਇਸ ਅਭਿਕਿਰਿਆ ਦੇ ਪੂਰਾ ਹੋਣ ਲਈ ਤਾਪ ਦੀ ਲੋੜ ਲੋੜ ਨਹੀਂ ਹੁੰਦੀ ਹੈ । (2) ਇਸ ਅਭਿਕਿਰਿਆ ਨੂੰ ਪੂਰਾ ਹੋਣ ਲਈ ਤਾਪ ਦੀ ਹੁੰਦੀ ਹੈ ।
(3) ਨਿਊਕਲੀ ਵਿਖੰਡਨ ਦੀਆਂ ਉਪਜਾਂ ਆਮਤੌਰ ਤੇ ਰੇਡੀਓ ਐਕਟਿਵ ਹੁੰਦਾ ਹੈ ਅਤੇ ਉਨ੍ਹਾਂ ਨੂੰ ਪ੍ਰਕਿਰਿਆ ਤੋਂ ਬਾਅਦ ਨਿਪਟਾਨ ਦੀ ਸਮੱਸਿਆ ਹੁੰਦੀ ਹੈ । (3) ਨਿਊਕਲੀ ਸੰਯਨ ਦੀ ਉਪਜ ਰੇਡੀਓ ਐਕਟਿਵ ਨਹੀਂ ਹੁੰਦੇ ਹਨ । ਇਸ ਲਈ ਉਨ੍ਹਾਂ ਨੂੰ ਨਿਪਟਾਉਣ ਦੀ ਸਮੱਸਿਆ ਨਹੀਂ ਹੁੰਦੀ ਹੈ ।
(4) ਇਹ ਇੱਕ ਨਿਯੰਤ੍ਰਿਤ ਅਭਿਕਿਰਿਆ ਹੈ । (4) ਇਹ ਇੱਕ ਅਨਿਯੰਤ੍ਰਿਤ ਅਭਿਕਿਰਿਆ ਹੈ ।
(5) ਇਸ ਕਿਰਿਆ ਵਿੱਚ ਘੱਟ ਊਰਜਾ ਉਤਪੰਨ ਹੁੰਦੀ ਹੈ । (5) ਇਸ ਪ੍ਰਕਿਰਿਆ ਵਿੱਚ ਵਿਸ਼ਾਲ ਮਾਤਰਾ ਵਿੱਚ ਊਰਜਾ ਉਤਪੰਨ ਹੁੰਦੀ ਹੈ ।
(6) ਇਹ ਪਰਮਾਣੂ ਬੰਬ ਬਣਾਉਣ ਦਾ ਆਧਾਰ ਹੈ । (6) ਇਹ ਹਾਈਡਰੋਜਨ ਬੰਬ ਬਣਾਉਣ ਦਾ ਆਧਾਰ ਹੁੰਦੀ ਹੈ ।
(7) ਇਸ ਪ੍ਰਕਿਰਿਆ ਵਿੱਚ ਵਿਖੰਡਨ ਕਰਨ ਵਾਲਾ ਬਾਲਣ ਬਹੁਤ ਮਹਿੰਗਾ ਹੁੰਦਾ ਹੈ । (7) ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਵਾਲੇ ਪਦਾਰਥ ਸਸਤੇ ਅਤੇ ਆਸਾਨੀ ਨਾਲ ਪ੍ਰਾਪਤ ਹੋ ਜਾਂਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪਥਰਾਟ ਕਿਸ ਨੂੰ ਆਖਦੇ ਹਨ ?
ਉੱਤਰ-
ਪਥਰਾਟ ਜਾਂ ਫਾਂਸਿਲ – ਪੌਦਿਆਂ ਅਤੇ ਜੰਤੂਆਂ ਦੇ ਕਠੋਰ ਭਾਗ ਜਾਂ ਉਨ੍ਹਾਂ ਦੇ ਚੱਟਾਨਾਂ ਤੇ ਬਣੇ ਕੁੱਝ ਪੁਰਾਣੇ ਨਿਸ਼ਾਨ ਜਿਹੜੇ ਸਾਨੂੰ ਚੱਟਾਨਾਂ ਦੀ ਖੁਦਾਈ ਕਰਦੇ ਸਮੇਂ ਮਿਲਦੇ ਹਨ, ਉਨ੍ਹਾਂ ਨੂੰ ਪਥਰਾਟ ਕਹਿੰਦੇ ਹਨ । ਫਾਂਸਿਲ ਲਾਤੀਨੀ (Latin) ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ‘ਪੁੱਟ ਕੇ ਕੱਢੀ ਗਈ ਵਸਤੂ’’ ਹੈ । ਜਿਵੇਂ ਪਸ਼ੂਆਂ ਦੀਆਂ ਹੱਡੀਆਂ, ਉਨ੍ਹਾਂ ਦੇ ਪਿੰਜਰ, ਉਨ੍ਹਾਂ ਦੇ ਪੈਰ ਦੇ ਨਿਸ਼ਾਨ ਪੰਜੇ ਜਾਂ ਪੰਜਿਆਂ ਦੇ ਛਪੇ ਹੋਏ ਨਿਸ਼ਾਨ ਸਾਰੇ ਪਥਰਾਟ ਹਨ । ਇਨ੍ਹਾਂ ਤੋਂ ਸਾਨੂੰ ਜੀਵ ਵਿਕਾਸ ਬਾਰੇ ਪਤਾ ਲਗਦਾ ਹੈ ।

ਪ੍ਰਸ਼ਨ 2.
ਪਥਰਾਟ ਬਾਲਣ ਦੀ ਪਰਿਭਾਸ਼ਾ ਦਿਓ । ਇਸ ਦੀਆਂ ਢੁੱਕਵੀਆਂ ਉਦਾਹਰਨਾਂ ਦਿਓ । ਉਰਜਾ ਸੰਕਟ ਨਾਲ ਨਿਪਟਣ ਲਈ ਪਥਰਾਟ ਬਾਲਣ ਦੇ ਉਪਯੋਗ ਲਈ ਧਿਆਨ ਵਿੱਚ ਰੱਖਣ ਵਾਲੀਆਂ ਦੋ ਸਾਵਧਾਨੀਆਂ ਦੱਸੋ ।
ਉੱਤਰ-
ਪਥਰਾਟ ਬਾਲਣ-ਜੀਵ – ਜੰਤੂਆਂ ਦੇ ਰਹਿੰਦ-ਖੂੰਹਦ ਜੋ ਧਰਤੀ ਹੇਠਾਂ ਦੱਬੇ ਰਹੇ ਅਤੇ ਆਕਸੀਜਨ ਦੀ ਅਣਹੋਂਦ ਵਿੱਚ ਅਪਘਟਿਤ ਹੋ ਕੇ ਬਣੇ ਬਾਲਣ, ਨੂੰ ਪਥਰਾਟ ਬਾਲਣ ਕਹਿੰਦੇ ਹਨ । ਉਦਾਹਰਨ-ਕੋਲਾ, ਪੈਟਰੋਲੀਅਮ ।
ਊਰਜਾ ਸੰਕਟ ਤੋਂ ਬਚਣ ਲਈ ਸਾਵਧਾਨੀਆਂ-
ਊਰਜਾ ਸੋਮੇ ਜਿਵੇਂ ਕੋਲਾ, ਤੇਲ ਅਤੇ ਕੁਦਰਤੀ ਗੈਸ ਪਥਰਾਟ ਬਾਲਣ) ਦੇ ਖ਼ਤਮ ਹੋਣ ਦੇ ਡਰ ਤੋਂ ਹੇਠ ਲਿਖੇ ਢੰਗਾਂ ਰਾਹੀਂ ਬਚਿਆ ਜਾ ਸਕਦਾ ਹੈ-

  1. ਸਾਨੂੰ ਪਥਰਾਟ ਬਾਲਣ ਤੋਂ ਪ੍ਰਾਪਤ ਊਰਜਾ ਦੀ ਵਰਤੋਂ ਕਰਦੇ ਸਮੇਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਤੇ ਕੇਵਲ ਉਸ ਸਮੇਂ ਇਸ ਬਾਲਣ ਦਾ ਉਪਯੋਗ ਕਰਨਾ ਚਾਹੀਦਾ ਹੈ ਜਦੋਂ ਕੋਈ ਨਵਿਆਉਣਯੋਗ ਸਰੋਤ ਨਾ ਮਿਲੇ ।
  2. ਸਾਨੂੰ ਨਵੀਂ ਟੈਕਨਾਲੋਜੀ ਪਤਾ ਲਰਵਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਊਰਜਾ ਨਾਲ ਭਰਪੂਰ ਨਵੇਂ ਊਰਜਾ ਸਰੋਤ ਜਿਵੇਂ-ਜੈਵ ਪੁੰਜ (ਬਾਇਓਮਾਸ) ਜਾਂ ਸੂਰ ਆਦਿ ਤੋਂ ਊਰਜਾ ਪ੍ਰਾਪਤ ਕਰ ਸਕੀਏ ।
  3. ਸਾਨੂੰ ਊਰਜਾ ਨੂੰ ਵਿਅਰਥ ਨਸ਼ਟ ਨਹੀਂ ਹੋਣ ਦੇਣਾ ਚਾਹੀਦਾ ।

ਪ੍ਰਸ਼ਨ 3.
ਜੇਕਰ ਅਸੀਂ ਪਥਰਾਟ ਬਾਲਣ ਦਾ ਉਪਯੋਗ ਬਹੁਤ ਅਧਿਕ ਤੇਜ਼ ਦਰ ਨਾਲ ਕਰੀਏ ਤਾਂ ਉਸ ਦਾ ਸਿੱਟਾ ਕੀ ਹੋਵੇਗਾ ? ਕਾਰਨ ਸਹਿਤ ਵਰਣਨ ਕਰੋ ।
ਉੱਤਰ-
ਪਥਰਾਟ ਬਾਲਣ ਧਰਤੀ ਦੇ ਅੰਦਰ ਬਹੁਤ ਧੀਮੀ ਗਤੀ ਨਾਲ ਹੋਣ ਵਾਲੀ ਅਸਾਧਾਰਨ ਪ੍ਰਕਿਰਿਆ ਦੁਆਰਾ ਬਣੇ ਹਨ । ਵੱਖ ਹੋਏ ਪੌਦਿਆਂ ਅਤੇ ਜੰਤੂਆਂ ਦੇ ਰਹਿੰਦ-ਖੂੰਹਦ ਤੋਂ ਪਥਰਾਟ ਬਾਲਣ ਬਣਨ ਦੀ ਪ੍ਰਕਿਰਿਆ ਵਿੱਚ ਕਰੋੜਾਂ ਸਾਲ ਲੱਗ ਜਾਂਦੇ ਹਨ ਤੇ ਜਿਹੜੇ ਫਾਂਸਿਲ ਬਾਲਣ ਅਸੀਂ ਅੱਜ-ਕੱਲ੍ਹ ਧਰਤੀ ਵਿੱਚੋਂ ਖੋਦ ਕੇ ਕੱਢ ਰਹੇ ਹਾਂ ਉਹ ਕਰੋੜਾਂ ਸਾਲ ਪਹਿਲਾਂ ਧਰਤੀ ਵਿੱਚ ਦੱਬੇ ਜੀਵ-ਜੰਤੂਆਂ ਤੋਂ ਬਣੇ ਹਨ । ਜੇਕਰ ਅਸੀਂ ਪਥਰਾਟ ਬਾਲਣਾਂ ਦਾ ਉਪਯੋਗ ਬਹੁਤ ਤੇਜ਼ੀ ਨਾਲ ਕਰਾਂਗੇ ਤਾਂ ਉਹ ਛੇਤੀ ਹੀ ਖ਼ਤਮ ਹੋ ਜਾਣਗੇ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 4.
L.P.G. ਨੂੰ ਇੱਕ ਆਦਰਸ਼ ਬਾਲਣ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
L.P.G, ਇੱਕ ਆਦਰਸ਼ ਬਾਲਣ-L.P.G. ਨੂੰ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਕਰਕੇ ਆਦਰਸ਼ ਬਾਲਣ ਮੰਨਿਆ ਜਾਂਦਾ ਹੈ-

  1. L.P.G. ਦਾ ਕੈਲੋਰੀ ਮੁੱਲ ਵੱਧ ਹੈ ।
  2. L.P.G. ਦਾ ਪ੍ਰਚਲਨ ਤਾਪਮਾਨ ਵਧੇਰੇ ਹੁੰਦਾ ਹੈ ।
  3. LP.G. ਦੇ ਬਲਣ ਤੋਂ ਬਾਅਦ ਜ਼ਹਿਰੀਲੇ ਪਦਾਰਥਾਂ ਦੀ ਉਤਪੱਤੀ ਘੱਟ ਜਾਂਦੀ ਹੈ ।
  4. L.P.G. ਦੀ ਬਲਣ ਦਰ ਸੰਤੁਲਿਤ ਹੁੰਦੀ ਹੈ ।
  5. L.P.G. ਵਿੱਚ ਅਜਲਣਸ਼ੀਲ ਪਦਾਰਥ ਦੀ ਮਾਤਰਾ ਘੱਟ ਹੁੰਦੀ ਹੈ ।

ਪ੍ਰਸ਼ਨ 5.
ਕਿਸੇ ਚੰਗੇ ਬਾਲਣ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ ? (ਮਾਂਡਲ ਪੇਪਰ)
ਜਾਂ
ਚੰਗੇ ਬਾਲਣ ਦੀਆਂ ਘੱਟੋ-ਘੱਟ 6 ਵਿਸ਼ੇਸ਼ਤਾਈਆਂ ਲਿਖੋ ।
ਜਾਂ
ਚੰਗੇ ਬਾਲਣ ਦੇ ਗੁਣ ਲਿਖੋ ।
ਉੱਤਰ-
ਚੰਗੇ (ਆਦਰਸ਼ ਬਾਲਣ ਦੇ ਗੁਣ-

  1. ਇਸ ਦਾ ਕੈਲੋਰੀ-ਮੁੱਲ ਵੱਧ ਹੋਣਾ ਚਾਹੀਦਾ ਹੈ ।
  2. ਬਾਲਣ ਦਾ ਪ੍ਰਜਲਣ ਤਾਪਮਾਨ ਉੱਚਿਤ ਹੋਣਾ ਚਾਹੀਦਾ ਹੈ ।
  3. ਬਾਲਣ ਦੀ ਬਲਣ ਦਰ ਸੰਤੁਲਿਤ ਹੋਣੀ ਚਾਹੀਦੀ ਹੈ ।
  4. ਬਾਲਣ ਵਿੱਚ ਅਜਲਣਸ਼ੀਲ ਪਦਾਰਥ ਦੀ ਮਾਤਰਾ ਜਿੰਨੀ ਘੱਟ ਹੋਵੇ ਓਨਾ ਹੀ ਚੰਗਾ ਹੈ ।
  5. ਬਲਣ ਤੋਂ ਬਾਅਦ ਜ਼ਹਿਰੀਲੇ ਪਦਾਰਥਾਂ ਦੀ ਉਤਪੱਤੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ।
  6. ਬਾਲਣ ਦੀ ਉਪਲੱਬਧਤਾ ਸੁਖਾਲੀ ਹੋਣੀ ਚਾਹੀਦੀ ਹੈ ।
  7. ਬਾਲਣ ਸਸਤਾ ਹੋਣਾ ਚਾਹੀਦਾ ਹੈ ।
  8. ਬਾਲਣ ਨੂੰ ਸਟੋਰ ਕਰਨਾ ਅਤੇ ਲਿਜਾਣਾ ਸੌਖਾ ਹੋਣਾ ਚਾਹੀਦਾ ਹੈ ।

ਪ੍ਰਸ਼ਨ 6.
ਪਣ-ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ ? ਇਸ ਦੇ ਕੀ ਲਾਭ ਅਤੇ ਹਾਨੀਆਂ ਹਨ ?
ਜਾਂ
ਹਾਈਡਲ (ਪਣ) ਪਾਵਰ ਪਲਾਂਟ ਵਿਚ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ ? ਚਿੱਤਰ ਬਣਾ ਕੇ ਸਮਝਾਓ ।
ਉੱਤਰ-
ਪਣ-ਬਿਜਲੀ ਉਤਪਾਦਨ ਦਾ ਬੁਨਿਆਦੀ ਸਿਧਾਂਤ – ਨਦੀਆਂ ਵਿੱਚ ਵਹਿੰਦੇ ਹੋਏ ਪਾਣੀ ਨੂੰ ਬੰਨ੍ਹ ਦੀ ਸਹਾਇਤਾ ਨਾਲ ਇਕੱਠਾ ਕਰ ਲਿਆ ਜਾਂਦਾ ਹੈ । ਹੁਣ ਬੰਧ ਪੱਧਰ ਤੋਂ ਪਾਣੀ ਨੂੰ ਤਲ ਦੇ ਨੇੜੇ ਲਗਾਏ ਗਏ ਬਿਜਲੀ ਜੈਨਰੇਟਰ ਤੇ ਸੁੱਟਿਆ ਜਾਂਦਾ ਹੈ । ਇਸ ਕਿਰਿਆ ਵਿੱਚ ਪਾਣੀ ਦੀ ਸਥਿਤਿਜ ਊਰਜਾ ਡਿੱਗਦੇ ਪਾਣੀ ਦੀ ਗਤਿਜ ਊਰਜਾ ਵਿੱਚ ਬਦਲ ਜਾਂਦੀ ਹੈ । ਇਹ ਗਤੀਸ਼ੀਲ ਪਾਣੀ ਟਰਬਾਈਨਾਂ ਨੂੰ ਘੁੰਮਾਉਂਦਾ ਹੈ ਜਿਸ ਦੇ ਸਿੱਟੇ ਵਜੋਂ ਬਿਜਲੀ ਜੈਨਰੇਟਰ ਦੇ ਆਰਮੇਚਰ ਨੂੰ ਘੁੰਮਾਉਂਦਾ ਹੈ ਜਿਸ ਨਾਲ ਬਿਜਲੀ ਊਰਜਾ ਪੈਦਾ ਹੁੰਦੀ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 10
ਲਾਭ-

  1. ਵਾਯੂਮੰਡਲ ਵਿੱਚ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੁੰਦਾ ਹੈ ਕਿਉਂਕਿ ਇਸ ਵਿੱਚ ਕਿਸੇ ਬਾਲਣ ਨੂੰ ਨਹੀਂ ਫਲਾਇਆ ਜਾਂਦਾ |
  2. ਪਣ ਬਿਜਲੀ ਦੀ ਪ੍ਰਾਪਤੀ ਦੇ ਨਾਲ-ਨਾਲ ਨਹਿਰਾਂ ਤੋਂ ਸਿੰਚਾਈ ਲਈ ਕਾਫ਼ੀ ਮਾਤਰਾ ਵਿੱਚ ਪਾਣੀ ਦੀ ਪ੍ਰਾਪਤੀ ਹੋ ਜਾਂਦੀ ਹੈ ।

ਹਾਨੀਆਂ-

  1. ਵਾਤਾਵਰਨ ਨਾਲ ਸੰਬੰਧਿਤ ਕਈ ਪਰਿਸਥਿਤੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ । ਜੀਵ ਜੰਤੂਆਂ ਅਤੇ ਪੌਦਿਆਂ ਦਾ ਕੁਦਰਤੀ ਵਾਤਾਵਰਨ ਨਸ਼ਟ ਹੋ ਜਾਂਦਾ ਹੈ ।
  2. ਸਮਾਜਿਕ ਜੀਵਨ ਪ੍ਰਭਾਵਿਤ ਹੁੰਦਾ ਹੈ । ਲੋਕ ਆਪਣੀ ਜ਼ਮੀਨ ਤੋਂ ਵਾਂਝੇ ਹੋ ਜਾਂਦੇ ਹਨ ।

ਪ੍ਰਸ਼ਨ 7.
ਜੈਵ ਪੁੰਜ ਜਾਂ ਬਾਇਓ ਮਾਸ ਕੀ ਹੈ ?
ਉੱਤਰ-
ਜੈਵ ਪੰਜ – ਪੌਦਿਆਂ (ਜਾਂ ਬਨਸਪਤੀਆਂ) ਅਤੇ ਜੰਤੂਆਂ ਦੇ ਸਰੀਰ ਵਿੱਚ ਸਥਿਤ ਪਦਾਰਥਾਂ ਨੂੰ ਜੈਵ ਪੁੰਜ ਜਾਂ ਬਾਇਓਮਾਸ ਕਹਿੰਦੇ ਹਨ ।

ਪ੍ਰਸ਼ਨ 8.
ਬਾਇਓ ਗੈਸ ਕੀ ਹੈ ? ਇਸ ਦੇ ਕੋਈ ਚਾਰ ਲਾਭ ਲਿਖੋ ।
ਉੱਤਰ-
ਬਾਇਓ ਗੈਸ – ਜੰਤੂਆਂ ਅਤੇ ਪੌਦਿਆਂ ਦੀ ਰਹਿੰਦ-ਖੂੰਹਦ ਦੀ ਪਾਣੀ ਦੀ ਹੋਂਦ ਅਤੇ ਆਕਸਜੀਨ ਦੀ ਗੈਰਮੌਜੂਦਗੀ ਵਿੱਚ ਸੂਖ਼ਮ ਜੀਵਾਂ ਦੁਆਰਾ ਲਘੂਕਰਨ ਨਿਮਨੀਕਰਨ) ਦੌਰਾਨ ਮੀਥੇਨ (CH4) ਕਾਰਬਨ-ਡਾਈਆਕਸਾਈਡ (CO2), ਹਾਈਡਰੋਜਨ (H2) ਅਤੇ ਨਾਈਟ੍ਰੋਜਨ (N2) ਗੈਸਾਂ ਦਾ ਮਿਸ਼ਰਨ ਪ੍ਰਾਪਤ ਹੁੰਦਾ ਹੈ, ਜਿਸ ਨੂੰ ਬਾਇਓ ਗੈਸ ਕਹਿੰਦੇ ਹਨ । ਇਸ ਦਾ ਮੁੱਖ ਤੱਤ ਮੀਥੇਨ ਹਨ ।

ਬਾਇਓ ਗੈਸ ਅਤੇ ਸੰਘਟਨ
ਮੀਥੇਨ = 50% ਤੋਂ 70%
ਕਾਰਬਨ-ਡਾਈਆਕਸਾਈਡ = 30% ਤੋਂ 40
ਹਾਈਡਰੋਜਨ = 5% ਤੋਂ 10%
ਨਾਈਟ੍ਰੋਜਨ = 1% ਤੋਂ 25%
ਅਤੇ ਹਾਈਡਰੋਜਨ ਸਲਫਾਈਡ = ਥੋੜ੍ਹੀ ਮਾਤਰਾ ਵਿੱਚ

ਬਾਇਓ ਗੈਸ ਦੇ ਲਾਭ-

  1. ਇਹ ਖਾਣਾ ਪਕਾਉਣ ਲਈ ਬਾਲਣ ਦੇ ਤੌਰ ‘ਤੇ ਵਰਤੀ ਜਾਂਦੀ ਹੈ ।
  2. ਇਹ ਇੰਜਣ ਚਲਾਉਣ ਦੇ ਲਈ ਬਾਲਣ ਦੇ ਰੂਪ ਵਿੱਚ ਵਰਤੋਂ ਵਿੱਚ ਆਉਂਦੀ ਹੈ । (iii) ਇਹ ਸੜਕਾਂ ਤੇ ਰੌਸ਼ਨੀ ਕਰਨ ਲਈ ਵੀ ਪ੍ਰਯੋਗ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਬਾਇਓ ਗੈਸ ਪਲਾਂਟ ਵਿੱਚ ਗੋਬਰ ਦਾ ਪ੍ਰਯੋਗ ਕਰਨ ਦੇ ਕੋਈ ਦੋ ਕਾਰਨ ਦੱਸੋ ।
ਉੱਤਰ-
ਬਾਇਓ ਗੈਸ ਪਲਾਂਟ ਵਿੱਚ ਗੋਬਰ ਦੇ ਪ੍ਰਯੋਗ ਦੇ ਕਾਰਨ-

  • ਗੋਬਰ ਨੂੰ ਸਿੱਧੇ ਹੀ ਪਾਥੀਆਂ ਦੇ ਰੂਪ ਵਿੱਚ ਜਲਾਉਣ ਨਾਲ ਉਸ ਵਿੱਚ ਮੌਜੂਦ ਨਾਈਟ੍ਰੋਜਨ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ । ਬਾਇਓ ਗੈਸ ਪਲਾਂਟ ਵਿੱਚ ਗੋਬਰ ਦਾ ਪ੍ਰਯੋਗ ਕਰਨ ਨਾਲ ਸਾਫ-ਸੁਥਰਾ ਬਾਲਣ ਪ੍ਰਾਪਤ ਹੋਣ ਤੋਂ ਬਾਅਦ ਫਾਲਤੂ ਸਲਰੀ ਨੂੰ ਖੇਤਰਾਂ ਵਿੱਚ ਖਾਦ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ ।
  • ਗੋਬਰ ਨੂੰ ਪਾਥੀਆਂ ਦੇ ਰੂਪ ਵਿੱਚ ਜਲਾਉਣ ਨਾਲ ਬਹੁਤ ਜ਼ਿਆਦਾ ਧੂੰਆਂ ਪੈਦਾ ਹੁੰਦਾ ਹੈ ਜਿਸ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ । ਦੂਜੇ ਪਾਸੇ ਬਾਇਓ ਗੈਸ ਬਣਦੀ ਹੈ ਜਿਸ ਨਾਲ ਹਵਾ ਪ੍ਰਦੂਸ਼ਿਤ ਨਹੀਂ ਹੁੰਦੀ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 10.
ਕਾਰਨ ਦੱਸੋਬਾਇਓ ਗੈਸ ਪਲਾਂਟ ਕਿਸਾਨਾਂ ਲਈ ਵਰਦਾਨ ਸਮਝੇ ਜਾਂਦੇ ਹਨ ।
ਉੱਤਰ-
ਆਧੁਨਿਕ ਸਮੇਂ ਵਿੱਚ ਬਾਇਓ ਗੈਸ ਪਲਾਂਟ ਦਰਅਸਲ ਕਿਸਾਨਾਂ ਲਈ ਲਾਹੇਵੰਦ ਹੈ । ਇਸ ਪਲਾਂਟ ਦੁਆਰਾ ਜੰਤੂਆਂ ਅਤੇ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਸੌਖ ਨਾਲ ਆਕਸੀ-ਸੂਖ਼ਮ ਜੀਵਾਂ ਦੁਆਰਾ ਪਾਣੀ ਦੀ ਹੋਂਦ ਵਿੱਚ ਤੋੜਿਆ ਜਾਂਦਾ ਹੈ । ਇਸ ਕਿਰਿਆ ਨੂੰ ਬਾਇਓ ਗੈਸ ਮੀਥੇਨ, CO2, H2, H2S ਦਾ ਮਿਸ਼ਰਨ ਪੈਦਾ ਹੁੰਦੀ ਹੈ, ਜਿਹੜੀ ਕਿ ਇਕ ਬਹੁਤ ਲਾਭਦਾਇਕ ਧੂੰਆਂ ਰਹਿਤ ਬਾਲਣ ਹੈ । ਇਸ ਬਾਲਣ ਦੀ ਵਰਤੋਂ ਘਰਾਂ ਵਿੱਚ ਗੈਸ ਸਟੋਵ ਵਿੱਚ ਤਾਪ ਪੈਦਾ ਕਰਨ ਲਈ ਕੀਤੀ ਜਾਂਦੀ ਹੈ । ਇਸ ਤੋਂ ਛੁੱਟ ਜਿਹੜਾ ਘੋਲ ਬਾਕੀ ਬਚ ਜਾਂਦਾ ਹੈ ਉਸ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਹੜੀ ਕਿ ਇਕ ਵਧੀਆ ਅਜੈਵਿਕ ਖਾਦ ਦੇ ਰੂਪ ਵਿੱਚ ਵਰਤੀ ਜਾਂਦੀ ਹੈ । ਇਸ ਸਾਰੀ ਕਿਰਿਆ ਦੌਰਾਨ ਵਾਤਾਵਰਨ ਵੀ ਦੂਸ਼ਿਤ ਨਹੀਂ ਹੁੰਦਾ । ਬਾਇਓ ਗੈਸ ਦਾ ਉਪਯੋਗ ਕਰਕੇ ਕਿਸਾਨ ਖੇਤਾਂ ਵਿੱਚ ਸਿੰਜਾਈ ਕਰਨ ਲਈ ਪੰਪ ਸੈਟ ਤੇ ਇੰਜਣ ਚਲਾਉਂਦੇ ਹਨ । ਇਸ ਲਈ ਬਾਇਓ ਗੈਸ ਦਾ ਉਪਯੋਗ ਡੀਜ਼ਲ ਨਾਲੋਂ ਸਸਤਾ ਹੁੰਦਾ ਹੈ । ਇਨ੍ਹਾਂ ਉਪਯੋਗਾਂ ਦੇ ਆਧਾਰ ‘ਤੇ ਕਿਹਾ ਜਾਂਦਾ ਹੈ ਕਿ ਬਾਇਓ ਗੈਸ ਪਲਾਂਟ ਕਿਸਾਨਾਂ ਲਈ ਵਰਦਾਨ ਹੈ ।

ਪ੍ਰਸ਼ਨ 11.
ਸਮੂਹਿਕ ਬਾਇਓ ਗੈਸ ਪਲਾਂਟ ਤੋਂ ਕੀ ਭਾਵ ਹੈ ? ਇਨ੍ਹਾਂ ਨੂੰ ਲਗਾਉਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਬਹੁਤ ਸਾਰੇ ਪਰਿਵਾਰਾਂ ਦੁਆਰਾ ਮਿਲ ਕੇ ਲਗਾਇਆ ਗਿਆ ਬਾਇਓ ਗੈਸ ਪਲਾਂਟ ਸਮੂਹਿਕ ਬਾਇਓ ਗੈਸ ਪਲਾਂਟ ਅਖਵਾਉਂਦਾ ਹੈ । ਇਸ ਤਰ੍ਹਾਂ ਦੇ ਪਲਾਂਟ ਅੱਗੇ ਲਿਖੇ ਕਾਰਨਾਂ ਕਰਕੇ ਲਗਾਏ ਜਾ ਰਹੇ ਹਨ-

  1. ਕਈ ਪਰਿਵਾਰਾਂ ਵਿੱਚ ਪਲਾਂਟ ਨੂੰ ਕਿਰਿਆਸ਼ੀਲ ਰੱਖਣ ਲਈ ਵੱਡੀ ਮਾਤਰਾ ਵਿੱਚ ਪਸ਼ੂ ਨਹੀਂ ਹੁੰਦੇ ।
  2. ਪਰਿਵਾਰ ਸ਼ੁਰੂ ਵਿੱਚ ਹੋਣ ਵਾਲੇ ਖ਼ਰਚੇ ਕਰਨ ਵਿੱਚ ਅਸਮਰੱਥ ਹੁੰਦੇ ਹਨ ।
  3. ਕਈ ਪਲਾਂਟ ਲਗਾਉਣ ਦੀ ਥਾਂ ਇਕ ਹੀ ਪਲਾਂਟ ਲਗਾਉਣਾ ਸਸਤਾ ਪੈਂਦਾ ਹੈ ।

ਪ੍ਰਸ਼ਨ 12.
ਬਾਇਓ ਗੈਸ (ਜੀਵ ਗੈਸ) ਪਲਾਂਟ ਵਿੱਚ ਗੋਬਰ ਦਾ ਪ੍ਰਯੋਗ ਕਰਨ ਦੇ ਕੋਈ ਦੋ ਕਾਰਨ ਦੱਸੋ ।
ਉੱਤਰ-
ਜੀਵ ਗੈਸ ਪਲਾਂਟ ਵਿੱਚ ਗੋਬਰ ਪ੍ਰਯੋਗ ਕਰਨ ਦੇ ਕਾਰਨ-

  • ਗੋਬਰ ਨੂੰ ਸਿੱਧਾ ਹੀ ਕੰਢਿਆਂ (ਪਾਥੀਆਂ) ਦੇ ਰੂਪ ਵਿੱਚ ਬਾਲਣ ਨਾਲ ਉਸ ਵਿੱਚ ਉਪਸਥਿਤ ਨਾਈਟ੍ਰੋਜਨ ਅਤੇ ਫਾਸਫੋਰਸ ਜਿਹੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ । ਜੀਵ ਗੈਸ ਪਲਾਂਟ ਵਿੱਚ ਗੋਬਰ ਪ੍ਰਯੋਗ ਕਰਨ ਨਾਲ ਸਾਫ਼ ਸੁਥਰਾ ਬਾਲਣ ਪ੍ਰਾਪਤ ਹੁੰਦਾ ਹੈ ਅਤੇ ਅਵਸ਼ੇਸ਼ ਦੇ ਰੂਪ ਵਿੱਚ ਸਲਰੀ ਪ੍ਰਾਪਤੀ ਹੁੰਦੀ ਹੈ ਜਿਸ ਨੂੰ ਖੇਤਾਂ ਵਿੱਚ ਖਾਦ ਵਜੋਂ ਪ੍ਰਯੋਗ ਕੀਤਾ ਜਾ ਸਕਦਾ ਹੈ ।
  • ਗੋਬਰ ਨੂੰ ਕੰਢਿਆਂ (ਪਾਥੀਆਂ) ਦੇ ਰੂਪ ਵਿੱਚ ਬਾਲਣ ਨਾਲ ਬਹੁਤ ਵੱਧ ਮਾਤਰਾ ਵਿੱਚ ਧੂੰਆਂ ਉਤਪੰਨ ਹੁੰਦਾ ਹੈ ਜਿਸ ਤੋਂ ਹਵਾ ਪ੍ਰਦੂਸ਼ਿਤ ਹੁੰਦੀ ਹੈ ।
    ਦੂਜੇ ਪਾਸੇ ਜੀਵ ਗੈਸ ਬਣਦੀ ਹੈ ਜਿਸ ਤੋਂ ਹਵਾ ਪ੍ਰਦੂਸ਼ਿਤ ਨਹੀਂ ਹੁੰਦੀ ਹੈ ।

ਪ੍ਰਸ਼ਨ 13.
ਭੋਜਨ ਪਕਾਉਣ ਲਈ ਕੰਢਿਆਂ ਦਾ ਪ੍ਰਯੋਗ ਕਰਨ ਦੀ ਥਾਂ ਤੇ ਗੋਬਰ ਨੂੰ ਬਾਇਓ ਗੈਸ ਪਲਾਂਟ ਵਿੱਚ ਪ੍ਰਯੋਗ ਕਰਨਾ ਕਿਉਂ ਚੰਗਾ ਹੈ ? ਇਸ ਦੇ ਤਿੰਨ ਕਾਰਨ ਦੱਸੋ ।
ਉੱਤਰ-
ਜਦੋਂ ਗੋਬਰ ਜਲਦਾ ਹੈ ਤਾਂ ਬਹੁਤ ਵੱਧ ਮਾਤਰਾ ਵਿੱਚ ਧੂੰਆਂ ਉਤਪੰਨ ਕਰਦਾ ਹੈ । ਜਿਸ ਤੋਂ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ । ਗੋਬਰ ਦਾ ਪ੍ਰਯੋਗ ਬਾਇਓ ਗੈਸ ਪਲਾਂਟ ਵਿੱਚ ਕਰਨ ਨਾਲ ਹੇਠ ਲਿਖੀਆਂ ਗੱਲਾਂ ਕਾਰਨ ਇਸ ਨੂੰ ਚੰਗਾ ਸਮਝਿਆ ਗਿਆ ਹੈ ।

  1. ਬਾਇਓ ਗੈਸ ਧੂੰਆਂ ਰਹਿਤ ਬਲਦੀ ਹੈ ।
  2. ਬਾਇਓ ਗੈਸ ਕਾਫੀ ਮਾਤਰਾ ਵਿੱਚ ਉਸ਼ਮਾ ਉਤਪੰਨ ਕਰਦੀ ਹੈ ।
  3. ਪਲਾਂਟ ਵਿੱਚ ਬਚਿਆ ਹੋਇਆ ਬੇਲੋੜਾ ਪਦਾਰਥ ਨਾਈਟ੍ਰੋਜਨ ਅਤੇ ਫਾਸਫੋਰਸ ਦੇ ਯੌਗਿਕਾਂ ਨਾਲ ਭਰਿਆ ਹੁੰਦਾ ਹੈ ਜਿਸ ਨੂੰ ਖਾਦ ਦੇ ਰੂਪ ਵਜੋਂ ਪ੍ਰਯੋਗ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 14.
ਸੂਰਜ ਦੀ ਊਰਜਾ ਦਾ ਸੋਮਾ ਕੀ ਹੈ ?
ਉੱਤਰ-
ਸੂਰਜ ਦੀ ਕੋਰ ਵਿੱਚ ਹਾਈਡਰੋਜਨ ਦੇ ਨਿਊਕਲੀਅਸ ਬਹੁਤ ਤੇਜ਼ ਚਾਲ ਨਾਲ ਗਤੀ ਕਰਦੇ ਹਨ । ਜਦੋਂ ਇਹ ਨਿਊਕਲੀਅਸ ਆਪਸ ਵਿੱਚ ਟਕਰਾਉਂਦੇ ਹਨ ਤਾਂ ਸੰਯੋਜਿਤ ਹੋ ਕੇ ਵੱਧ ਪੁੰਜ ਵਾਲੇ ਭਾਰੀ ਤੱਤਾਂ ਦੇ ਨਿਊਕਲੀਅਸ ਬਣਾਉਂਦੇ ਹਨ । ਇਸ ਕਿਰਿਆ ਨੂੰ ਨਿਉਕਲੀ ਸੰਯੋਜਨ ਕਿਰਿਆ ਆਖਦੇ ਹਨ । ਇਸ ਕਿਰਿਆ ਦੇ ਫਲਸਰੂਪ ਸੂਰਜ ਦੇ ਕੋਰ ਵਿੱਚ ਲਗਭਗ 1.4 × 107K ਦਾ ਤਾਪਮਾਨ ਹੋ ਜਾਂਦਾ ਹੈ ਜਦਕਿ ਬਾਹਰ ਦਾ ਤਾਪਮਾਨ 6000 K ਹੁੰਦਾ ਹੈ । ਇਸ ਤਾਪਮਾਨ ਦੇ ਅੰਤਰ ਕਾਰਨ 4 × 1026 ਵਾਟ (ਜੁਲ ਪ੍ਰਤੀ ਸੈਕਿੰਡ) ਉਰਜਾ ਵਿਕਸਿਤ ਹੁੰਦੀ ਹੈ । ਪਰੰਤੁ ਇਸ ਕਾਰਨ ਸੂਰਜ ਠੰਢਾ ਨਹੀਂ ਹੁੰਦਾ ਹੈ । ਊਰਜਾ ਦੇ ਵਿਕਿਰਿਤ ਹੋਣ ਕਾਰਨ ਪੁੰਜ ਵਿੱਚ ਕਮੀ ਆਉਂਦੀ ਹੈ ਜੋ ਊਰਜਾ ਵਿੱਚ ਪਰਿਵਰਤਿਤ ਹੁੰਦਾ ਹੈ । ਇਹ ਊਰਜਾ ਸਾਨੂੰ ਉਸ ਸਮੇਂ ਪ੍ਰਾਪਤ ਹੁੰਦੀ ਹੈ ਜਦੋਂ ਧਰਤੀ ਸੂਰਜ ਦੇ ਸਾਹਮਣੇ ਹੁੰਦੀ ਹੈ । ਸੂਰਜ ਵਿਚਲੇ ਹਾਈਡਰੋਜਨ ਦੇ ਭਾਰੇ ਆਈਸੋਟੋਪ ਡਿਊਟੀਰੀਅਮ ਨਿਊਕਲੀਅਸ ਸੂਰਜ ਅੰਦਰ ਆਪਸ ਵਿੱਚ ਟਕਰਾ ਕੇ ਹੀਲੀਅਮ ਉਤਪੰਨ ਕਰਦੇ ਹਨ ਅਤੇ ਇਸਦੇ ਨਾਲ-ਨਾਲ ਊਰਜਾ ਵੀ ਨਿਕਲਦੀ ਹੈ । ਹਾਈਡਰੋਜਨ ਦੇ ਸੰਯੋਜਨ ਲਈ ਨਿਊਕਲੀਅਸਾਂ ਦਾ ਅਧਿਕ ਚਾਲ ਨਾਲ ਟਕਰਾਉਣਾ ਤਾਂ ਹੀ ਸੰਭਵ ਹੁੰਦਾ ਹੈ ਜੇਕਰ ਸੂਰਜ ਦਾ ਤਾਪਮਾਨ 4000000°C ਹੈ । ਇਸ ਲਈ ਸੂਰਜ ਦੁਆਰਾ ਉਤਪੰਨ ਉਰਜਾ ਸੰਯੋਜਨ ਕਿਰਿਆ ਦਾ ਸਿੱਟਾ ਹੈ ।

ਪ੍ਰਸ਼ਨ 15.
ਜੇਕਰ ਸੂਰਜ ਊਰਜਾ ਦਾ ਵਿਸ਼ਾਲ ਸੋਮਾ ਹੈ ਫਿਰ ਵੀ ਸੂਰਜੀ ਊਰਜਾ ਕੇਵਲ ਸੀਮਿਤ ਰੂਪ ਵਿੱਚ ਉਪਯੋਗ ਵਿੱਚ ਕਿਉਂ ਲਿਆਈ ਜਾ ਰਹੀ ਹੈ ?
ਉੱਤਰ-
ਸੂਰਜ ਸਾਡੀ ਧਰਤੀ ਤੇ ਊਰਜਾ ਦਾ ਸਭ ਤੋਂ ਵਿਸ਼ਾਲ ਸਰੋਤ ਹੈ । ਇਹ ਊਰਜਾ ਸਾਡੇ ਤਕ ਬਹੁਤ ਵਿਸਤ੍ਰਿਤ ਰੂਪ ਵਿੱਚ ਪਹੁੰਚਦੀ ਹੈ । ਧਰਤੀ ਦੇ ਵਾਯੂਮੰਡਲ ਦੇ ਓਪਰੀ ਭਾਗ ਦੇ ਹਰੇਕ ਵਰਗ ਮੀਟਰ ਦੁਆਰਾ 136kJ ਊਰਜਾ ਪ੍ਰਤੀ ਸੈਕਿੰਡ ਪ੍ਰਾਪਤ ਕੀਤੀ ਜਾਂਦੀ ਹੈ । ਇਸ ਦਾ 47% ਭਾਗ ਧਰਤੀ ਤਲ ਦੇ ਹਰੇਕ ਵਰਗ ਮੀਟਰ ਤਕ ਇਕ ਸੈਕਿੰਡ ਵਿੱਚ ਪਹੁੰਚਦਾ ਹੈ । ਉਰਜਾ ਦੀ ਇਹ ਬਹੁਤ ਘੱਟ ਮਾਤਰਾ ਵੀ ਸਮਾਨ ਰੂਪ ਵਿੱਚ ਉਪਲੱਬਧ ਨਹੀਂ ਹੈ । ਇਹੀ ਕਾਰਨ ਹੈ ਕਿ ਸੂਰਜੀ ਊਰਜਾ ਦਾ ਕੇਵਲ ਸੀਮਿਤ ਉਪਯੋਗ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 16.
ਸੂਰਜੀ ਊਰਜਾ ਦਾ ਰੋਜ਼ਾਨਾ ਕੰਮਾਂ ਵਿੱਚ ਪ੍ਰਮੁੱਖ ਪਰੰਪਰਾਗਤ ਉਪਯੋਗ ਦੱਸੋ ।
ਜਾਂ
ਸੂਰਜੀ ਊਰਜਾ ਦੇ ਚਾਰ ਦੈਨਿਕ ਉਪਯੋਗ ਦੱਸੋ ।
ਉੱਤਰ-
ਸੂਰਜੀ ਊਰਜਾ ਪਰੰਪਰਾਗਤ ਰੂਪ ਵਿੱਚ ਹੇਠ ਲਿਖੇ ਰੋਜ਼ਾਨਾ ਦੇ ਕੰਮਾਂ ਲਈ ਉਪਯੋਗ ਕੀਤੀ ਜਾ ਰਹੀ ਹੈ ।

  1. ਕੱਪੜੇ ਸੁਕਾਉਣ ਲਈ
  2. ਸਮੁੰਦਰੀ ਪਾਣੀ ਤੋਂ ਲੂਣ ਬਣਾਉਣ ਲਈ
  3. ਫ਼ਸਲ ਕੱਟਣ ਤੋਂ ਬਾਅਦ ਅਨਾਜ ਵਿੱਚ ਨਮੀ ਦੀ ਮਾਤਰਾ ਘੱਟ ਕਰਨ ਲਈ
  4. ਸਬਜ਼ੀਆਂ, ਫਲ ਅਤੇ ਮੱਛੀ ਸੁਕਾਉਣ ਲਈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 17.
ਸੂਰਜੀ ਊਰਜਾ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸ ਤਰ੍ਹਾਂ ਪ੍ਰਯੋਗ ਕੀਤਾ ਜਾਂਦਾ ਹੈ ? ਦੱਸੋ ।
ਉੱਤਰ-
ਸੂਰਜੀ ਊਰਜਾ ਨੂੰ ਤਾਪ ਦੇ ਰੂਪ ਵਿੱਚ ਇਕੱਠਾ ਕਰਕੇ ਜਾਂ ਬਿਜਲੀ ਵਿੱਚ ਪਰਿਵਰਤਿਤ ਕਰਕੇ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ । ਪੌਦਿਆਂ ਵਿੱਚ ਸੂਰਜੀ ਊਰਜਾ ਨੂੰ ਰਸਾਇਣਿਕ ਊਰਜਾ ਵਿੱਚ ਬਦਲਿਆ ਜਾਂਦਾ ਹੈ । ਸਮੁੰਦਰੀ ਲਹਿਰਾਂ ਤੋਂ ਊਰਜਾ ਦਾ ਦੋਹਨ ਕਰਕੇ ਸੂਰਜੀ ਊਰਜਾ ਨੂੰ ਅਸਿੱਧੇ ਰੂਪ ਵਿੱਚ ਉਪਯੋਗ ਵਿੱਚ ਲਿਆਇਆ ਜਾ ਸਕਦਾ ਹੈ ।

ਪ੍ਰਸ਼ਨ 18.
ਸੂਰਜੀ ਤਾਪਨ ਜੁਗਤਾਂ ਵਿੱਚ ਕੱਚ ਦੀ ਪੱਟੀ ਦਾ ਕੀ ਮਹੱਤਵ ਹੈ ?
ਉੱਤਰ-
ਸੂਰਜੀ ਤਾਪਨ ਜੁਗਤਾਂ ਵਿੱਚ ਕੱਚ ਦੀ ਪੱਟੀ ਦਾ ਮਹੱਤਵ-ਤਾਪ ਰੋਧੀ ਬਕਸੇ ਵਿੱਚ ਕਾਲੀ ਪੱਟੀ ਦੀ ਉੱਪਰਲੀ ਸਤਹਿ ਨੂੰ ਕਿਸੇ ਕੱਚ ਦੀ ਪੱਟੀ ਨਾਲ ਢੱਕ ਦਿੱਤਾ ਜਾਂਦਾ ਹੈ । ਕੱਚ ਦੀ ਪੱਟੀ ਦਾ ਇਹ ਵਿਸ਼ੇਸ਼ ਗੁਣ ਹੈ ਕਿ ਇਹ ਸੂਰਜੀ ਪ੍ਰਕਾਸ਼ ਵਿੱਚ ਮੌਜੂਦ ਇਨਫਰਾਰੈਡ ਵਿਕਿਰਨਾਂ ਨੂੰ ਆਪਣੇ ਅੰਦਰ ਲੰਘਣ ਦਿੰਦੀ ਹੈ । ਕੱਚ ਦੀ ਪੱਟੀ ਵਿੱਚੋਂ ਲੰਘਣ ਤੋਂ ਬਾਅਦ ਉਸ ਦੀ ਤਰੰਗ ਲੰਬਾਈ ਵੱਧ ਜਾਂਦੀ ਹੈ । ਕੱਚ ਦੀ ਪੱਟੀ ਉਨ੍ਹਾਂ ਇਨਫਰਾਰੈੱਡ ਵਿਕਿਰਨਾਂ ਲਈ ਨਹੀਂ ਹੁੰਦੀ ਜਿਨ੍ਹਾਂ ਦੀ ਤਰੰਗ ਲੰਬਾਈ ਅਧਿਕ ਹੋਵੇ ਅਤੇ ਜਿਨ੍ਹਾਂ ਦਾ ਉਤਸਰਜਨ ਉਨ੍ਹਾਂ ਵਸਤੂਆਂ ਤੋਂ ਹੋ ਰਿਹਾ ਹੋਵੇ ਜਾਂ ਤੁਲਨਾਤਮਕ ਰੂਪ ਵਿੱਚ ਘੱਟ ਤਾਪ ਤੇ ਹੈ ।

ਪ੍ਰਸ਼ਨ 19.
ਸੂਰਜੀ ਤਾਪਨ ਜੁਗਤਾਂ ਦੀਆਂ ਕੋਈ ਦੋ ਪਰਿਸੀਮਾਵਾਂ ਲਿਖੋ ।
ਉੱਤਰ-
ਸੂਰਜੀ ਤਾਪਨ ਜੁਗਤਾਂ ਦੀਆਂ ਪਰਿਸੀਮਾਵਾਂ-

  • ਇਨ੍ਹਾਂ ਤੋਂ ਸੂਰਜੀ ਉਰਜਾ ਬਹੁਤ ਘੱਟ ਮਾਤਰਾ ਵਿੱਚ ਅਤੇ ਵਿਸਤ੍ਰਿਤ ਰੂਪ ਵਿੱਚ ਪ੍ਰਾਪਤ ਹੁੰਦੀ ਹੈ । ਉੱਚ ਤਾਪ ਪ੍ਰਾਪਤ ਕਰਨ ਲਈ ਇਨ੍ਹਾਂ ਜੁਗਤਾਂ ਦੀ ਸਮਰੱਥਾ ਨਹੀਂ ਹੁੰਦੀ ਹੈ । ਇਸ ਦੇ ਇਲਾਵਾ ਇਕ ਹੀ ਸਥਾਨ ਤੇ ਸੂਰਜੀ ਊਰਜਾ ਸਮਾਨ ਰੂਪ ਵਿੱਚ ਪ੍ਰਾਪਤ ਨਹੀਂ ਹੁੰਦੀ ਬਲਕਿ ਹਰ ਰੋਜ਼ ਬਦਲਦੀ ਰਹਿੰਦੀ ਹੈ । ਇਹ ਜੁਗਤ ਮੀਂਹ ਵਾਲੇ ਦਿਨ ਕੰਮ ਕਰਨ ਵਿੱਚ ਅਸਮਰੱਥ ਹੁੰਦੀ ਹੈ ।
  • ਸਾਰੇ ਸੂਰਜੀ ਤਾਪਨ ਜੁਗਤਾਂ ਨੂੰ ਸੂਰਜ ਦੀ ਦਿਸ਼ਾ ਵਿੱਚ ਲਗਾਤਾਰ ਬਦਲਣਾ ਪੈਂਦਾ ਹੈ ਤਾਂ ਜੋ ਉਨ੍ਹਾਂ ਤੇ ਧੁੱਪ ਸਿੱਧੀ ਪਵੇ ।

ਪ੍ਰਸ਼ਨ 20.
ਸਾਡੀ ਊਰਜਾ ਦੀਆਂ ਸਾਰੀਆਂ ਜ਼ਰੂਰਤਾਂ ਦੀ ਅਪੂਰਤੀ ਸੂਰਜੀ ਸੈੱਲਾਂ ਦੇ ਉਪਯੋਗ ਨਾਲ ਕਿਉਂ ਨਹੀਂ ਹੋ ਸਕਦੀ ? ਦੋ ਕਾਰਨ ਲਿਖੋ ।
ਉੱਤਰ-
ਜੇਕਰ ਸੂਰਜੀ ਸੈੱਲ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਫੈਲਾਉਂਦੇ ਅਤੇ ਇਨ੍ਹਾਂ ਦਾ ਪ੍ਰਯੋਗ ਬਹੁਤ ਸੁਵਿਧਾਜਨਕ ਹੈ ਪਰ ਫਿਰ ਵੀ ਇਨ੍ਹਾਂ ਦਾ ਪ੍ਰਯੋਗ ਅਸੀਂ ਆਪਣੀਆਂ ਸਾਰੀਆਂ ਸੰਬੰਧਿਤ ਜ਼ਰੂਰਤਾਂ ਦੀ ਪੂਰਤੀ ਲਈ ਨਹੀਂ ਕਰ ਸਕਦੇ । ਇਸ ਦੇ ਪ੍ਰਮੁੱਖ ਕਾਰਨ ਹਨ-

  1. ਸੂਰਜੀ ਸੈੱਲਾਂ ਦੀ ਕਾਰਜ ਸਮਰੱਥਾ ਕੇਵਲ 20% ਹੁੰਦੀ ਹੈ ।
  2. ਸੂਰਜੀ ਸੈੱਲ ਰਾਤ ਨੂੰ ਆਕਾਸ਼ ਵਿੱਚ ਜਾਂ ਬੱਦਲ ਦੇ ਸਮੇਂ ਕੰਮ ਨਹੀਂ ਕਰਦੇ ।
  3. ਸੂਰਜੀ ਸੈੱਲਾਂ ਦਾ ਨਿਰਮਾਣ ਬਹੁਤ ਮਹਿੰਗਾ ਹੈ ।

ਪ੍ਰਸ਼ਨ 21.
ਉਨ੍ਹਾਂ ਚਾਰ ਖੇਤਰਾਂ ਦੇ ਨਾਂ ਲਿਖੋ ਜਿੱਥੇ ਸੂਰਜੀ ਸੈੱਲਾਂ ਨੂੰ ਊਰਜਾ ਸਰੋਤ ਦੇ ਰੂਪ ਵਿੱਚ ਉਪਯੋਗ ਕੀਤਾ ਜਾਂਦਾ ਹੈ ।
ਉੱਤਰ-
ਸੂਰਜੀ ਸੈੱਲਾਂ ਦੇ ਉਪਯੋਗ-

  1. ਬਣਾਉਟੀ ਭੂ-ਉਪਹਿ ਅਤੇ ਪੁਲਾੜ ਖੋਜ ਵਿੱਚ ।
  2. ਇਲੈੱਕਟ੍ਰਾਨਿਕ ਉਪਕਰਨਾਂ ਵਿੱਚ ।
  3. ਸੜਕਾਂ ਤੇ ਪ੍ਰਕਾਸ਼ ਵਿਵਸਥਾ ਅਤੇ ਦੂਰਦਰਾਜ ਖੇਤਰਾਂ ਵਿੱਚ ਟੈਲੀਵਿਜ਼ਨ ਕਾਰਜਕੂਮਾਂ ਨੂੰ ਪ੍ਰਸਾਰਿਤ ਕਰਨ ਵਿੱਚ ।
  4. ਸਮੁੰਦਰਾਂ ਵਿੱਚ ਸਥਿਤ ਪ੍ਰਕਾਸ਼ ਸਤੰਭਾਂ (Light House) ਅਤੇ ਪੈਟਰੋਲੀਅਮ ਪ੍ਰਾਪਤ ਕਰਨ ਵਾਲੀਆਂ ਥਾਂਵਾਂ ਤੇ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 22.
ਇਹ ਸਮਝਾਓ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਸੂਰਜੀ ਸੈੱਲਾਂ ਦਾ ਮਹੱਤਵ ਕਿਉਂ ਵੱਧ ਗਿਆ ਹੈ ?
ਉੱਤਰ-
ਸੂਰਜੀ ਸੈੱਲ ਵਿੱਚ ਉਪਯੋਗ ਕੀਤੇ ਜਾਣ ਵਾਲੇ ਤੱਤ ਅਧਿਕ ਮਾਤਰਾ ਵਿੱਚ ਘੱਟ ਕੀਮਤ ਵਿੱਚ ਉਪਲੱਬਧ ਹਨ ਅਤੇ ਇਨ੍ਹਾਂ ਦੀ ਅਧਿਕ ਸਮਰੱਥਾ ਹੈ । ਸੂਰਜੀ ਸੈੱਲ ਦੇ ਉਪਯੋਗ ਤੋਂ ਪ੍ਰਦੂਸ਼ਣ ਨਹੀਂ ਹੁੰਦਾ । ਬਣਾਉਟੀ ਉਪਗ੍ਰਹਿਆਂ, ਸੂਰਜੀ ਪੈਨਲਾਂ ਵਿਗਿਆਨਿਕ ਉਪਕਰਨਾਂ, ਦੂਰ ਸੰਚਾਰ ਸਾਧਨਾਂ ਆਦਿ ਵਿੱਚ ਇਨ੍ਹਾਂ ਦਾ ਉਪਯੋਗ ਸਰਲਤਾ ਨਾਲ ਕੀਤਾ ਜਾ ਸਕਦਾ ਹੈ । ਇਨ੍ਹਾਂ ਕਾਰਨਾਂ ਦੇ ਫਲਸਰੂਪ ਸੋਲਰ ਸੈੱਲਾਂ ਦਾ ਮਹੱਤਵ ਪਿਛਲੇ ਦਹਾਕੇ ਵਿੱਚ ਵੱਧ ਗਿਆ ਹੈ ।

ਪ੍ਰਸ਼ਨ 23.
ਪੌਣ ਊਰਜਾ ਫਾਰਮ ਕੇਵਲ ਕੁੱਝ ਵਿਸ਼ੇਸ਼ ਖੇਤਰਾਂ ਵਿੱਚ ਹੀ ਕਿਉਂ ਸਥਾਪਿਤ ਕੀਤੇ ਜਾ ਸਕਦੇ ਹਨ ? ਕਾਰਨ ਲਿਖੋ ।
ਉੱਤਰ-
ਪੌਣ ਊਰਜਾ ਦੀ ਪ੍ਰਾਪਤੀ ਸਾਰੇ ਸਥਾਨਾਂ ਤੇ ਨਹੀਂ ਹੋ ਸਕਦੀ ਇਹ ਉਨ੍ਹਾਂ ਸਥਾਨਾਂ ਤੇ ਸੰਭਵ ਹੋ ਸਕਦੀ ਹੈ ਜਿੱਥੇ ਇਸ ਦੇ ਲਈ ਅਨੁਕੂਲ ਪਰਿਸਥਿਤੀਆਂ ਹੋਣ । ਪੌਣ ਊਰਜਾ ਲਈ ਹੇਠ ਲਿਖੀਆਂ ਜ਼ਰੂਰਤਾਂ ਦੀ ਪੂਰਤੀ ਹੋਣੀ ਚਾਹੀਦੀ ਹੈ-

  1. ਪੌਣ ਦੀ ਗਤੀ 15 ਕਿ.ਮੀ. /ਘੰਟਾ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ।
  2. ਸਾਰਾ ਸਾਲ ਪੌਣ ਨੂੰ ਇਸੇ ਗਤੀ ਨਾਲ ਪ੍ਰਤੀਦਿਨ 12 ਘੰਟੇ ਜਾਂ ਇਸ ਤੋਂ ਅਧਿਕ ਸਮੇਂ ਲਈ ਵਹਿਣਾ ਚਾਹੀਦਾ ਹੈ । ਜੇਕਰ ਇਹ ਸ਼ਰਤਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਪੌਣ ਊਰਜਾ ਫਾਰਮ ਦੀ ਸਥਾਪਨਾ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 24.
ਅਰਧ ਚਾਲਕ ਕੀ ਹਨ ?
ਉੱਤਰ-
ਅਰਧ ਚਾਲਕ-ਉਹ ਪਦਾਰਥ ਜਿਨ੍ਹਾਂ ਦੀ ਬਿਜਲੀ ਚਾਲਕ ਚਾਲਕਾਂ ਨਾਲੋਂ ਘੱਟ ਪਰੰਤੂ ਰੋਧਕਾਂ ਨਾਲੋਂ ਵੱਧ ਹੁੰਦੀ ਹੈ । ਆਮ ਤੌਰ ‘ਤੇ ਪ੍ਰਯੋਗ ਕੀਤੇ ਜਾਣ ਵਾਲੇ ਅਰਧ ਚਾਲਕ ਪਦਾਰਥ ਜਰਮੇਨੀਅਮ ਅਤੇ ਸਿਲੀਕਾਂਨ ਹਨ ।

ਪ੍ਰਸ਼ਨ 25.
ਪੌਣ-ਕਿਸ ਨੂੰ ਕਹਿੰਦੇ ਹਨ । ਪੌਣ ਕਿਸ ਤਰ੍ਹਾਂ ਚੱਲਦੀ ਹੈ ?
ਉੱਤਰ-
ਪੌਣ-ਗਤੀਸ਼ੀਲ ਹਵਾ ਨੂੰ ਪੌਣ ਕਹਿੰਦੇ ਹਨ ।
ਪੌਣ ਦਾ ਚਲਨਾ – ਧਰੁਵੀ ਖੇਤਰਾਂ ਦੀ ਤੁਲਨਾ ਵਿੱਚ ਭੂ-ਮੱਧ ਰੇਖੀ ਖੇਤਰਾਂ ਵਿੱਚ ਸੂਰਜ ਪ੍ਰਕਾਸ਼ ਦੀ ਤੀਬਰਤਾ ਅਧਿਕ ਹੁੰਦੀ ਹੈ । ਫਲਸਰੂਪ ਭੂਮੱਧ ਰੇਖੀ ਖੇਤਰਾਂ ਵਿੱਚ ਧਰਤੀ ਦੇ ਤਲ ਦੇ ਨੇੜੇ ਹਵਾ ਛੇਤੀ ਹੀ ਗਰਮ ਹੋ ਜਾਂਦੀ ਹੈ ਅਤੇ ਉੱਪਰ ਵਲ ਨੂੰ ਉੱਠਦੀ ਹੈ । ਇਸ ਖਾਲੀ ਹੋਈ ਥਾਂ ਨੂੰ ਭਰਨ ਲਈ ਧਰੁਵੀ ਖੇਤਰਾਂ ਦੀ ਠੰਢੀ ਹਵਾ ਭੂ-ਮੱਧ ਖੇਤਰਾਂ ਵੱਲ ਵਹਿਣ ਲਗਦੀ ਹੈ । ਹਵਾ ਦੇ ਇਸ ਬਹਾਓ ਨੂੰ ਧਰਤੀ ਦਾ ਘੁੰਮਣਾ ਲਗਾਤਾਰ ਰੁਕਾਵਟ ਪਾਉਂਦੀ ਰਹਿੰਦੀ ਹੈ ।

ਪ੍ਰਸ਼ਨ 26.
ਅਜਿਹੇ ਤਿੰਨ ਕਾਰਨ ਦੱਸੋ ਜਿਹੜੇ ਪੌਣ ਨੂੰ ਗਤੀਸ਼ੀਲ ਕਰਨ ਲਈ ਜ਼ਿੰਮੇਵਾਰ ਹੋਣ ?
ਉੱਤਰ-
ਪੌਣ ਨੂੰ ਗਤੀਸ਼ੀਲ ਕਰਨ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਹਨ-

  1. ਸੂਰਜ ਦੀ ਸਥਿਤੀ
  2. ਹਵਾ ਦੇ ਤਾਪਮਾਨ ਦਾ ਅੰਤਰ
  3. ਹਵਾ ਦੇ ਦਬਾਓ ਦਾ ਅੰਤਰ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 27.
ਕਿਸੇ ਬੰਨ੍ਹ ਦੁਆਰਾ ਉਤਪੰਨ ਕੀਤੀ ਗਈ ਪਣ-ਬਿਜਲੀ ਨੂੰ ਸੋਲਰ ਊਰਜਾ ਦਾ ਹੀ ਹੋਰ ਰੂਪ ਮੰਨਿਆ ਜਾਂਦਾ ਹੈ ।
ਉੱਤਰ-
ਵਹਿੰਦੇ ਹੋਏ ਪਾਣੀ ਤੋਂ ਉਤਪੰਨ ਬਿਜਲੀ ਨੂੰ ਪਣ-ਬਿਜਲੀ ਕਹਿੰਦੇ ਹਨ । ਸੂਰਜੀ ਸੋਲਰ ਊਰਜਾ ਦੀ ਊਸ਼ਮਾ ਨੂੰ ਸਮੁੰਦਰ, ਦਰੱਖ਼ਤਾਂ ਦੇ ਪੱਤੇ ਅਤੇ ਧਰਤੀ ਦੀ ਸਤਹਿ ਤੇ ਉਪਸਥਿਤ ਜਲ ਸਰੋਤਾਂ ਵਿੱਚੋਂ ਜਲ ਦਾ ਵਾਸ਼ਪੀਕਰਨ ਕਰਨ ਲਈ ਪਯੋਗ ਕੀਤਾ ਜਾਂਦਾ ਹੈ । ਇਸ ਤਰ੍ਹਾਂ ਉਤਪਾਦਿਤ ਜਲਵਾਸ਼ਪ ਵਾਯੂਮੰਡਲ ਵਿੱਚ ਉੱਪਰ ਵਲ ਉੱਠਦੇ ਹਨ । ਇਹ ਜਲਵਾਸ਼ਪ ਠੰਢੇ ਹੋ ਕੇ ਵਾਪਸ ਮੀਂਹ ਦੇ ਰੂਪ ਵਿੱਚ ਹੇਠਾਂ ਡਿੱਗਦੇ ਹਨ । ਮੀਂਹ ਦਾ ਪਾਣੀ ਜਾਂ ਫਿਰ ਬਰਫ਼ ਦੇ ਪਿਘਲਣ ਤੋਂ ਬਣਿਆ ਪਾਣੀ ਬੰਨ੍ਹ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ । ਇਸ ਤਰ੍ਹਾਂ ਸੁਰਜੀ ਉਰਜਾ ਪਾਣੀ ਦੀ ਸਥਿਤਿਜ ਉਰਜਾ ਵਿੱਚ ਬਦਲ ਜਾਂਦੀ ਹੈ । ਇਸ ਇਕੱਠੇ ਕੀਤੇ ਹੋਏ ਪਾਣੀ ਨੂੰ ਤੀਬਰ ਗਤੀ ਨਾਲ ਪ੍ਰਵਾਹਿਤ ਕੀਤਾ ਜਾਂਦਾ ਹੈ ਜਿਸ ਤੋਂ ਸਥਿਤਿਜ ਉਰਜਾ ਗਤਿਜ ਉਰਜਾ ਵਿੱਚ ਬਦਲ ਜਾਂਦੀ ਹੈ । ਹੁਣ ਇਹ ਤੀਬਰ ਗਤੀ ਦਾ ਪਾਣੀ ਟਰਬਾਈਨ ਦੇ ਬਲੇਡਾਂ ਨਾਲ ਟਕਰਾਉਂਦਾ ਹੈ ਜਿਸ ਤੋਂ ਗਤਿਜ ਉਰਜਾ ਯੰਤਿਕ ਉਰਜਾ ਅਤੇ ਫਿਰ ਬਿਜਲੀ ਉਰਜਾ ਰੂਪਾਂਤਰਿਤ ਹੋ ਜਾਂਦੀ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪਣਬਿਜਲੀ ਸੂਰਜੀ ਊਰਜਾ ਦਾ ਇਕ ਹੋਰ ਰੂਪ ਹੈ ।

ਪ੍ਰਸ਼ਨ 28.
ਪਣ-ਊਰਜਾ ਦਾ ਇੱਕ ਮਹੱਤਵਪੂਰਨ ਪ੍ਰਤਿਬੰਧ ਦੱਸੋ । ਇਸ ਦਾ ਲਾਭ ਵੀ ਲਿਖੋ ।
ਉੱਤਰ-
ਪਣ – ਊਰਜਾ ਦਾ ਇਕ ਮਹੱਤਵਪੂਰਨ ਪ੍ਰਤਿਬੰਧ ਇਹ ਹੈ ਕਿ ਪਣ-ਚੱਕੀ ਚਲਾਉਣ ਲਈ ਵਹਿ ਰਿਹਾ ਜਲ ਹਰੇਕ ਥਾਂ ਤੇ ਵੱਧ ਮਾਤਰਾ ਵਿੱਚ ਉਪਲੱਬਧ ਨਹੀਂ ਹੁੰਦਾ ਹੈ । ਇਸ ਲਈ ਕਾਰਜ ਕਰਨ ਲਈ ਪਣ-ਉਰਜਾ ਦਾ ਉਪਯੋਗ ਕੇਵਲ ਉਨ੍ਹਾਂ ਥਾਂਵਾਂ ਤੇ ਹੋ ਸਕਦਾ ਹੈ ਜਿੱਥੇ ਵਹਿੰਦੇ ਹੋਏ ਪਾਣੀ ਅਧਿਕ ਮਾਤਰਾ ਵਿੱਚ ਉਪਲੱਬਧ ਹੋਵੇ । ਪਣ-ਊਰਜਾ ਦਾ ਇਕ ਮਹੱਤਵਪੂਰਨ ਲਾਭ ਇਹ ਹੈ ਕਿ ਇਸ ਦੇ ਉਪਯੋਗ ਨਾਲ ਪਰਿਆਵਰਣ ਦਾ ਪ੍ਰਦੂਸ਼ਣ ਨਹੀਂ ਹੁੰਦਾ ਹੈ ।

ਪ੍ਰਸ਼ਨ 29.
ਸਮੁੰਦਰੀ ਤਾਪ ਊਰਜਾ ਕੀ ਹੈ ?
ਉੱਤਰ-
ਸਮੁੰਦਰੀ ਤਾਪ ਊਰਜਾ (Ocean Thermal Energy) – ਸਮੁੰਦਰ, ਸੂਰਜੀ ਊਰਜਾ ਦੇ ਵੱਡੇ ਭੰਡਾਰ ਹਨ । ਜੇਕਰ ਉਰਜਾ ਦੇ ਇਸ ਸੋਮੇ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ ਤਾਂ ਸਾਨੂੰ ਬਹੁਤ ਅਧਿਕ ਮਾਤਰਾ ਵਿੱਚ ਉਰਜਾ ਉਪਲੱਬਧ ਹੋ ਜਾਵੇਗੀ । ਸਮੁੰਦਰ ਦੀ ਸਤਹਿ ਤੇ ਇਸ ਦੀ ਲਗਭਗ 1000 m ਡੂੰਘਾਈ ਵਿਚਕਾਰ ਤਾਪਮਾਨ ਅੰਤਰ ਹੁੰਦਾ ਹੈ । ਸਮੁੰਦਰ ਵਿੱਚ ਕਈ ਥਾਂਵਾਂ ‘ਤੇ ਤਾਂ ਤਾਪ ਵਿੱਚ ਇਹ ਅੰਤਰ 20°C ਤਕ ਵੀ ਹੁੰਦਾ ਹੈ । ਸਮੁੰਦਰ ਦੀ ਸਤਹਿ ਤੇ ਪਾਣੀ ਅਤੇ ਡੂੰਘਾਈ ਦੇ ਪਾਣੀ ਦੇ ਤਾਪ ਵਿੱਚ ਅੰਤਰ ਦੇ ਕਾਰਨ ਉਪਲੱਬਧ ਉਰਜਾ ਨੂੰ ਸਮੁੰਦਰੀ ਤਾਪ ਉਰਜਾ ਕਹਿੰਦੇ ਹਨ ।

ਪ੍ਰਸ਼ਨ 30.
ਸੂਰਜੀ ਊਰਜਾ ਸਮੁੰਦਰਾਂ ਵਿੱਚ ਕਿਹੜੇ ਦੋ ਰੂਪਾਂ ਵਿੱਚ ਪ੍ਰਗਟ ਹੁੰਦੀ ਹੈ ? ਉਨ੍ਹਾਂ ਦੇ ਨਾਂ ਲਿਖੋ ।
ਉੱਤਰ-

  • ਸੂਰਜੀ ਊਰਜਾ ਦੇ ਪ੍ਰਭਾਵ ਨਾਲ ਪੌਣਾਂ ਚਲਦੀਆਂ ਹਨ । ਸਮੁੰਦਰ ਤਲ ਤੇ ਵਹਿਣ ਵਾਲੀਆਂ ਪੌਣਾਂ ਜਲ ਤਰੰਗਾਂ ਨੂੰ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਤਟਾਂ ਨਾਲ ਲਗਾਤਾਰ ਵਹਿਣ ਲਈ ਗਤੀ ਪ੍ਰਦਾਨ ਕਰਦੀਆਂ ਹਨ ਜਿਸ ਨਾਲ ਪਾਣੀ ਦੀ ਗਤਿਜ ਊਰਜਾ ਉਪਯੋਗੀ ਕੰਮਾਂ ਨੂੰ ਕਰਵਾਉਣ ਵਿੱਚ ਸਹਾਇਕ ਬਣਦੀ ਹੈ ।
  • ਸ਼ਰਜ ਦੀ ਗਰਮੀ ਤੋਂ ਸਮੁੰਦਰਾਂ ਦਾ ਪਾਣੀ ਗਰਮ ਹੁੰਦਾ ਹੈ । ਉਸ ਦੀਆਂ ਲਹਿਰਾਂ ਦਾ ਤਾਪਮਾਨ ਬਦਲਦਾ ਹੈ ਜਿਸ ਕਾਰਨ ਸਮੁੰਦਰੀ ਤਾਪ ਊਰਜਾ (OTE) ਪ੍ਰਾਪਤ ਕੀਤੀ ਜਾਂਦੀ ਹੈ ।

ਪ੍ਰਸ਼ਨ 31.
ਸਮੁੰਦਰ ਊਰਜਾ ਦੇ ਵਿਸ਼ਾਲ ਭੰਡਾਰ ਹਨ । ਇਸ ਕਥਨ ਨੂੰ ਸਪੱਸ਼ਟ ਕਰੋ ।
ਉੱਤਰ-
ਸਮੁੰਦਰ ਊਰਜਾ ਦੇ ਵਿਸ਼ਾਲ ਭੰਡਾਰ-ਸਮੁੰਦਰ ਅਸਲ ਵਿੱਚ ਉਰਜਾ ਦੇ ਵਿਸ਼ਾਲ ਭੰਡਾਰ ਹਨ ਜਿਨ੍ਹਾਂ ਦੁਆਰਾ ਬਹੁਤ ਵੱਡੀ ਮਾਤਰਾ ਵਿੱਚ ਉਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ । ਉਰਜਾ ਉਤਪੱਤੀ ਦੇ ਆਧਾਰ ਹੇਠ ਲਿਖੇ ਹਨ-

  1. ਸਮੁੰਦਰ ਦੀਆਂ ਲਹਿਰਾਂ ਗਤਿਜ ਊਰਜਾ ਦੇ ਕਾਰਨ ਬਿਜਲੀ ਪੈਦਾ ਕਰਦੀਆਂ ਹਨ ।
  2. ਸਮੁੰਦਰ ਦੀ ਵਿਭਿੰਨ ਸੜਾਵਾਂ ਦੇ ਤਾਪ ਦੇ ਅੰਤਰ ਤੋਂ ਬਿਜਲੀ ਊਰਜਾ ਦੀ ਉਤਪੱਤੀ ਕੀਤੀ ਜਾ ਸਕਦੀ ਹੈ ।
  3. ਚੰਨ ਅਤੇ ਸੂਰਜ ਦੇ ਆਕਰਸ਼ਣ ਦੇ ਕਾਰਨ ਪੈਦਾ ਜਵਾਰ ਭਾਟਾ ਤੋਂ ਟਰਬਾਈਨ ਘੁੰਮਾ ਕੇ ਟਰਬਾਈਨਾਂ ਦੁਆਰਾ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਜਿਹੜੀ ਸਾਗਰ ਤੱਟਾਂ ਤੇ ਰਹਿਣ ਵਾਲਿਆਂ ਲਈ ਵਰਦਾਨ ਬਣ ਸਕਦੀ ਹੈ ।
  4. ਸਮੁੰਦਰਾਂ ਦੇ ਵਿਭਿੰਨ ਸਥਾਨਾਂ ਤੇ ਲੂਣਾਂ ਦੀ ਸੰਘਣਤਾ ਵੱਖ-ਵੱਖ ਹੋਣ ਦੇ ਕਾਰਨ ਉਨ੍ਹਾਂ ਤੋਂ ਊਰਜਾ ਪੈਦਾ ਕੀਤੀ ਜਾ ਸਕਦੀ ਹੈ ।
  5. ਸਮੁੰਦਰੀ ਜੀਵਨ ਨੂੰ ਬਾਲਣ ਦੇ ਰੂਪ ਵਿੱਚ ਵਰਤੋਂ ਕਰਕੇ ਕਾਫ਼ੀ ਮਾਤਰਾ ਵਿੱਚ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 32.
ਭੂ-ਤਾਪ ਊਰਜਾ ਕੀ ਹੈ ? ਇਸ ਦੇ ਮੁੱਖ ਲਾਭ ਕੀ ਹਨ ?
ਉੱਤਰ-
ਭੂ-ਤਾਪ ਊਰਜਾ (Geothermal Energy) – ਧਰਤੀ ਦੀ ਸਤਹਿ ਦੇ ਹੇਠਲੇ ਗਰਮ ਚੱਟਾਨਾਂ ਦੇ ਸੋਮੇ ਨੂੰ ਭੂ-ਤਾਪ ਊਰਜਾ ਕਿਹਾ ਜਾਂਦਾ ਹੈ ।

ਭੂ-ਤਾਪ ਊਰਜਾ ਦੀ ਹੋਂਦ ਧਰਤੀ ਦੇ ਮੱਧ ਭਾਗ ਦੇ ਬਹੁਤ ਗਰਮ ਹੋਣ ਕਾਰਨ ਹੈ । ਇਹ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸੂਰਜ ਤੇ ਨਿਰਭਰ ਨਹੀਂ ਹੈ । ਧਰਤੀ ਦੇ ਹੇਠਲੀਆਂ ਪਿਘਲੀਆਂ ਚੱਟਾਨਾਂ, ਜਿਨ੍ਹਾਂ ਨੂੰ ਮੈਗਮਾ ਕਿਹਾ ਜਾਂਦਾ ਹੈ, ਭੂ-ਤਾਪ ਊਰਜਾ ਦਾ ਸੋਮਾ ਹਨ ।

ਜਦੋਂ ਮੈਗਮਾ ਕੁੱਝ ਧਰਤੀ ਦੀ ਸਤਹਿ ਦੇ ਨੇੜੇ ਆਉਂਦਾ ਹੈ ਤਾਂ ਗਰਮ ਸਥਾਨ ਬਣ ਜਾਂਦੇ ਹਨ । ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਾ ਪਾਣੀ ਗਰਮ ਹੋ ਜਾਂਦਾ ਹੈ ਅਤੇ ਭਾਫ਼ ਵਿੱਚ ਬਦਲ ਜਾਂਦਾ ਹੈ । ਇਹ ਭਾਫ਼ ਚੱਟਾਨਾਂ ਵਿਚਕਾਰ ਫਸ ਜਾਂਦੀ ਹੈ ਅਤੇ ਬਹੁਤ ਉੱਚੇ ਦਬਾਅ ਤੇ ਹੁੰਦੀ ਹੈ । ਜਦੋਂ ਜ਼ਮੀਨ ਅੰਦਰ ਇਨ੍ਹਾਂ ਗਰਮ ਸਥਾਨਾਂ ਤਕ ਪਾਈਪ ਖੋਭੇ ਜਾਂਦੇ ਹਨ ਤਾਂ ਭਾਫ਼ ਬਹੁਤ ਅਧਿਕ ਦਬਾਅ ਨਾਲ ਬਾਹਰ ਨਿਕਲਦੀ ਹੈ । ਇਸ ਨੂੰ ਭਾਫ਼ ਟਰਬਾਈਨਾਂ ਨੂੰ ਚਲਾਉਣ ਲਈ ਵਰਤਿਆ ਜਾਂਦਾ ਹੈ । ਇਨ੍ਹਾਂ ਟਰਬਾਈਨਾਂ ਦੇ ਚਲਣ ਨਾਲ ਬਿਜਲੀ ਪੈਦਾ ਹੁੰਦੀ ਹੈ ।

ਲਾਭ-

  1. ਸਾਰਾ ਸਾਲ ਪ੍ਰਤੀਦਿਨ 24 ਘੰਟੇ ਤੱਕ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ।
  2. ਕਿਉਂਕਿ ਇਨ੍ਹਾਂ ਵਿੱਚ ਕੋਈ ਬਾਲਣ ਨਹੀਂ ਜਲਾਇਆ ਜਾਂਦਾ ਇਸ ਲਈ ਪ੍ਰਦੂਸ਼ਣ ਪੈਦਾ ਨਹੀਂ ਕਰਦੇ ।
  3. ਬਿਜਲੀ ਪੈਦਾ ਕਰਨ ਵਿੱਚ ਲਾਗਤ ਵੀ ਘੱਟ ਆਉਂਦੀ ਹੈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 33.
ਵਿਖੰਡਨ ਅਤੇ ਸੰਯਨ ਵਿੱਚ ਉਤਪੰਨ ਹੋਣ ਵਾਲੀ ਉਰਜਾ ਦੀ ਤੁਲਨਾ ਕਰੋ ।
ਉੱਤਰ-
ਵਿਖੰਡਨ ਅਤੇ ਸੰਯਨ ਦੇ ਦੌਰਾਨ ਊਰਜਾ ਵਿੱਚ ਬਹੁਤ ਵੱਡਾ ਅੰਤਰ ਹੈ । ਜਦੋਂ ਇਕ ਗ੍ਰਾਮ ਯੂਰੇਨੀਅਮ ਨੂੰ ਵਿਖੰਡਿਤ ਕੀਤਾ ਜਾਂਦਾ ਹੈ ਤਾਂ ਲਗਭਗ 6.2 × 1010 ਊਰਜਾ ਉਤਪੰਨ ਹੁੰਦੀ ਹੈ । ਪਰੰਤੂ ਜਦੋਂ 1 ਗ੍ਰਾਮ ਡਿਊਟੇਰੀਅਮ ਨੂੰ ਸੰਧਿਤ ਕੀਤਾ ਜਾਂਦਾ ਹੈ ਤਾਂ 2.3 × 1012J ਊਰਜਾ ਉਤਪੰਨ ਹੁੰਦੀ ਹੈ । ਪਰਮਾਣੂ ਵਿਖੰਡਨ ਨੂੰ ਸੰਯਨ ਦੀ ਤੁਲਨਾ ਵਿੱਚ ਅਧਿਕ ਹਾਨੀਕਾਰਕ ਮੰਨਿਆ ਜਾਂਦਾ ਹੈ ਕਿਉਂਕਿ ਵਿਖੰਡਨ ਕਿਰਿਆ ਨਾਲ ਵਾਤਾਵਰਨ ਵਿੱਚ ਰੇਡੀਓ ਸਭਿਅਤਾ ਵੱਧ ਜਾਂਦੀ ਹੈ ਜਿਸਦੇ ਪਰਿਣਾਮਸਰੂਪ ਗੁਣ ਸੂਤਰਾਂ ਅਤੇ ਜੀਨਸ ਵਿੱਚ ਪਰਿਵਰਤਨ ਆ ਜਾਂਦਾ ਹੈ । ਬਲੱਡ ਕੈਂਸਰ ਹੋ ਜਾਂਦਾ ਹੈ ਅਤੇ ਜੈਵਿਕ ਆਧਾਰ ‘ਤੇ ਕਈ ਦੋਸ਼ ਉਤਪੰਨ ਹੋ ਜਾਂਦੇ ਹਨ ।

ਪ੍ਰਸ਼ਨ 34.
ਊਰਜਾ ਦੇ ਪੂਰਤੀ ਯੋਗ ਅਤੇ ਅਪੂਰਤੀ ਯੋਗ ਸੋਮਿਆਂ ਵਿਚਕਾਰ ਅੰਤਰ ਸਪੱਸ਼ਟ ਕਰੋ ।
ਜਾਂ
ਊਰਜਾ ਦੇ ਨਵੀਨੀਕਰਨ ਅਤੇ ਅਨਵੀਨੀਕਰਨ ਸਾਧਨਾਂ ਵਿੱਚ ਅੰਤਰ ਦੱਸੋ ।
ਉੱਤਰ-
ਸਾਡੇ ਘਰਾਂ ਵਿੱਚ ਮੁੱਖ ਰੂਪ ਵਿੱਚ ਵਰਤੀ ਜਾਣ ਵਾਲੀ ਊਰਜਾ ਦੋ ਤਰ੍ਹਾਂ ਦੇ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ । ਪੁਰਤੀ ਯੋਗ ਸੋਮੇ-ਉਰਜਾ ਦੇ ਉਹ ਸੋਮੇ ਜਿਨ੍ਹਾਂ ਦੀ ਖ਼ਪਤ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਉਤਪਾਦਿਤ ਨਹੀਂ ਕੀਤਾ ਜਾ ਸਕਦਾ, ਊਰਜਾ ਦੇ ਅਪੂਰਤੀ ਯੋਗ ਸੋਮੇ ਹੁੰਦੇ ਹਨ ।

ਖਾਣਾ ਪਕਾਉਣ ਲਈ ਅਸੀਂ ਕੋਲਾ, ਮਿੱਟੀ ਦਾ ਤੇਲ, ਐਲ. ਪੀ. ਜੀ. ਆਦਿ ਦਾ ਪ੍ਰਯੋਗ ਕਰਦੇ ਹਾਂ । ਸਰਦੀਆਂ ਵਿੱਚ ਲੱਕੜੀ ਦਾ ਕੋਲਾ ਵੀ ਗਰਮੀ ਪ੍ਰਾਪਤ ਕਰਨ ਲਈ ਬਾਲਦੇ ਹਨ । ਇਕ ਵਾਰ ਵਰਤੇ ਜਾਣ ਤੋਂ ਬਾਅਦ ਦੁਬਾਰਾ ਇਨ੍ਹਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ । ਦਰੱਖ਼ਤਾਂ-ਪੌਦਿਆਂ ਦੀ ਲੱਕੜੀ ਵੀ ਇਸੇ ਸੋਮੇ ਅਧੀਨ ਆਉਂਦੀ ਹੈ । ਇਹ ਸੀਮਿਤ ਹਨ । ਇਹ ਪ੍ਰਦੂਸ਼ਣ ਫੈਲਾਉਂਦੇ ਹਨ ।

ਪੂਰਤੀਯੋਗ ਸੋਮੇ – ਉਰਜਾ ਦੇ ਉਹ ਸੋਮੇ ਜਿਨ੍ਹਾਂ ਦਾ ਕੁੱਝ ਸਮੇਂ ਬਾਅਦ ਪੁਨਰ-ਉਤਪਾਦਨ ਕੀਤਾ ਜਾ ਸਕਦਾ ਹੈ, ਪੂਰਤੀ ਯੋਗ ਸੋਮੇ ਕਹਿੰਦੇ ਹਨ । ਉਰਜਾ ਦੇ ਪੁਰਤੀ ਯੋਗ ਸੋਮੇ ਬਹੁਤ ਸਾਰੇ ਹਨ, ਜਿਵੇਂ-ਸੂਰਜ, ਹਵਾ, ਪਾਣੀ, ਮਿੱਟੀ ਆਦਿ । ਇਨ੍ਹਾਂ ਦਾ ਉਪਯੋਗ ਕਰਨ ਨਾਲ ਇਹ ਦੁਬਾਰਾ ਪੈਦਾ ਹੋ ਜਾਂਦੇ ਹਨ । ਇਨ੍ਹਾਂ ਦੇ ਪ੍ਰਯੋਗ ਤੋਂ ਕੋਈ ਪ੍ਰਦੂਸ਼ਣ ਨਹੀਂ ਫੈਲਦਾ । ਇਹ ਅਸੀਮ ਅਤੇ ਸਾਫ਼ ਊਰਜਾ ਦੇ ਸੋਮੇ ਹਨ ।

ਪ੍ਰਸ਼ਨ 35.
ਕੀ ਊਰਜਾ ਦੇ ਸਾਰੇ ਪੂਰਤੀ ਯੋਗ ਸੋਮੇ ਪ੍ਰਦੂਸ਼ਣ ਪੈਦਾ ਨਹੀਂ ਕਰਦੇ ? ਵਿਆਖਿਆ ਕਰੋ ।
ਉੱਤਰ-
ਊਰਜਾ ਦੇ ਜ਼ਿਆਦਾ ਕਰਕੇ ਪੂਰਤੀ ਯੋਗ ਸੋਮੇ ਲਗਭਗ ਪ੍ਰਦੂਸ਼ਣ ਰਹਿਤ ਹੁੰਦੇ ਹਨ ।
ਊਰਜਾ ਦੇ ਪੂਰਤੀ ਯੋਗ ਸੋਮੇ ਬਹੁਤ ਸਾਰੇ ਹਨ, ਜਿਵੇਂ-ਸੂਰਜ, ਹਵਾ, ਪਾਣੀ, ਖੇਤੀ ਦਾ ਕੂੜਾ-ਕਰਕਟ, ਲੱਕੜੀ ਅਤੇ ਪਸ਼ੂਆਂ ਦਾ ਗੋਬਰ ਆਦਿ । ਸੂਰਜ, ਊਰਜਾ ਦਾ ਸੋਮਾ ਹੈ । ਪਾਣੀ ਤੋਂ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ । ਜੈਵ ਮਾਤਰਾ (ਜਲਾਉਣ ਵਾਲੀ ਲੱਕੜੀ, ਪਸ਼ੂਆਂ ਦਾ ਗੋਬਰ, ਸ਼ਹਿਰਾਂ ਵਿੱਚ ਉਪਲੱਬਧ ਵਿਘਟਨਕਾਰੀ ਫਾਲਤੂ ਪਦਾਰਥ, ਫ਼ਸਲਾਂ ਦਾ ਕੂੜਾ-ਕਰਕਟ ਆਦਿ) ਨੂੰ ਜਲਾਉਣ ਤੇ ਇਹ ਊਰਜਾ ਦਾ ਕੰਮ ਕਰਦਾ ਹੈ ਅਤੇ ਉਤਸਰਜਿਤ ਹੋਇਆ ਧੂਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ।

ਪ੍ਰਸ਼ਨ 36.
ਪੌਣ ਚੱਕੀ ਕੀ ਹੁੰਦੀ ਹੈ ? ਇਸ ਦੇ ਲਾਭ ਲਿਖੋ ।
ਉੱਤਰ-
ਪੌਣ ਚੱਕੀ- ਇਹ ਇੱਕ ਅਜਿਹੀ ਜੁਗਤ ਹੈ ਜਿਸ ਵਿੱਚ ਪੰਣ ਦੀ ਗਤਿਜ ਉਰਜਾ ਨੂੰ ਘੁੰਮਣ ਗਤੀ ਦੁਆਰਾ ਯੰਤਰਿਕ ਊਰਜਾ ਅਤੇ ਫਿਰ ਬਿਜਲੀ ਊਰਜਾ ਵਿੱਚ ਬਲਿਆ ਜਾਂਦਾ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 5

ਪੌਣ ਚੱਕੀ ਦੀ ਰਚਨਾ – ਜਦੋਂ ਤੇਜ਼ੀ ਨਾਲ ਘੁੰਮਣ ਵਾਲੀ ਸ਼ਾਫਟ ਵਗਦੀ ਹੋਈ ਪੌਣ, ਪੌਣ ਚੱਕੀ ਦੇ ਬਲੇਡਾਂ ਨਾਲ ਟਕਰਾਉਂਦੀ ਹੈ ਉਹ ਉਨ੍ਹਾਂ ਤੇ ਇਕ ਬਲ ਲਗਾਉਂਦੀ ਹੈ ਜਿਸ ਦੇ ਕਾਰਨ ਪੌਣ ਚੱਕੀਆਂ ਦੇ ਬਲੇਡ ਘੁੰਮਣ ਲਗਦੇ ਹਨ । ਪੌਣ ਚੱਕੀ ਦੇ ਘੁੰਮਣ ਦਾ ਪ੍ਰਭਾਵ ਉਸ ਦੇ ਬਲੇਡਾਂ ਦੀ ਵਿਸ਼ੇਸ਼ ਬਣਤਰ ਦੇ ਕਾਰਨ ਹੁੰਦਾ ਹੈ ਜਿਹੜੀ ਬਿਜਲੀ ਦੇ ਪੱਖੇ ਦੇ ਬਲੇਡਾਂ ਦੇ ਸਮਾਨ ਹੁੰਦੀ ਹੈ । ਪੌਣ ਚੱਕੀ ਨੂੰ ਇੱਕ ਅਜਿਹਾ ਬਿਜਲੀ ਦਾ ਪੱਖਾ ਸਮਝਿਆ। ਜਾ ਸਕਦਾ ਹੈ ਜਿਹੜਾ ਉਲਟ ਦਿਸ਼ਾ ਵਿੱਚ ਕੰਮ ਕਰ ਰਿਹਾ ਹੋਵੇ । ਕਿਉਂਕਿ ਜਦੋਂ ਪੱਖੇ ਦੇ ਬਲੇਡ ਘੁੰਮਦੇ ਹਨ ਤਾਂ ਪੌਣ ਵੱਗਦੀ ਹੈ, ਪਰੰਤ ਜਦੋਂ ਪੌਣ ਵੱਗਦੀ ਹੈ ਤਾਂ ਪੌਣ ਚੱਕੀ ਦੇ ਬਲੇਡ ਘੁੰਮਦੇ ਹਨ ।
PSEB 10th Class Science Important Questions Chapter 14 ਊਰਜਾ ਦੇ ਸੋਮੇ 6

ਘੁੰਮਦੇ ਹੋਏ ਬਲੇਡਾਂ ਦੀ ਘੁੰਮਣ ਗਤੀ ਕਾਰਨ ਪੌਣ-ਚੱਕੀ ਨਾਲ ਕਣਕ ਪੀਸਣ ਵਾਲੀ ਚੱਕੀ ਦਾ ਚਲਾਉਣਾ, ਪਾਣੀ ਵਾਲੇ ਪੰਪ ਦਾ ਚਲਾਉਣਾ, ਘੁਮਿਆਰ ਦਾ ਮਿੱਟੀ ਦੇ ਬਰਤਨਾਂ ਦਾ ਚੱਕਾ ਘੁੰਮਾਉਣਾ ਆਦਿ ਕਾਰਜ ਕੀਤੇ ਜਾ ਸਕਦੇ ਹਨ । ਪੌਣ ਚੱਕੀ ਅਜਿਹੇ ਹੀ ਸਥਾਨ ਤੇ ਲਗਾਈ ਜਾਂਦੀ ਹੈ ਜਿੱਥੇ ਹਵਾ ਵੀ ਲਗਭਗ ਪੂਰਾ ਸਾਲ ਤੀਬਰ ਵੇਗ ਨਾਲ ਚਲਦੀ ਹੈ । ਚਿੱਤਰ ਵਿੱਚ ਪੌਣ-ਚੱਕੀ ਦੁਆਰਾ ਪਾਣੀ ਖਿੱਚਣ ਦੀ ਕਿਰਿਆ ਨੂੰ ਦਰਸਾਇਆ ਗਿਆ ਹੈ । ਪੌਣ-ਚੱਕੀ ਦੀ ਬੈਂਕ ਇੱਕ ਪਾਣੀ ਵਾਲੇ ਪੰਪ ਦੇ ਪਿਸਟਨ ਨਾਲ ਜੁੜੀ ਹੁੰਦੀ ਹੈ । ਜਦੋਂ ਹਵਾ ਪੌਣ-ਚੱਕੀ ਦੇ ਬਲੇਡ ਨਾਲ ਟਕਰਾਉਂਦੀ ਹੈ ਤਾਂ ਚੱਕੀ ਦਾ ਪਹੀਆ ਘੁੰਮਣ ਲਗਦਾ ਹੈ ਅਤੇ ਇਸ ਨਾਲ ਜੁੜਿਆ ਧੁਰਾ ਘੁੰਮਣ ਲਗਦਾ ਹੈ । ਧੁਰੇ ਦੀ ਘੁੰਮਣ ਗਤੀ ਦੇ ਕਾਰਨ ਬੈਂਕ ਉੱਪਰ-ਹੇਠਾਂ ਹੋਣ ਲਗਦੀ ਹੈ ਅਤੇ ਪਾਣੀ ਦੇ ਪੰਪ ਦੀ ਪਿਸਟਨ ਛੜ ਉੱਪਰ-ਹੇਠਾਂ ਗਤੀ ਕਰਦੀ ਹੈ ਜਿਸ ਤੋਂ ਪਾਣੀ ਵਾਲੇ ਪੰਪ ਤੋਂ ਪਾਣੀ ਬਾਹਰ ਨਿਕਲਣ ਲਗਦਾ ਹੈ ।

ਪੌਣ ਊਰਜਾ ਦੇ ਉਪਯੋਗ – ਪੌਣ ਊਰਜਾ ਦੇ ਕਈ ਉਪਯੋਗ ਹਨ ਜਿਵੇਂ ਕਿ-

  1. ਪੌਣ ਕਿਸ਼ਤੀਆਂ ਨੂੰ ਚਲਾਉਣ ਲਈ ।
  2. ਪੌਣ ਚੱਕੀਆਂ ਨਾਲ ਆਟਾ ਚੱਕੀਆਂ ਤੇ ਜਲ ਪੰਪ ਆਦਿ ਨੂੰ ਚਲਾਉਣ ਲਈ ।
  3. ਹਵਾਈ ਜਹਾਜ਼ਾਂ ਦੁਆਰਾ ਉਡਾਨ ਭਰਨ ਲਈ ।
  4. ਬਿਜਲੀ ਪੈਦਾ ਕਰਨ ਲਈ ।

ਪੌਣ ਉਰਜਾ ਦੀਆਂ ਹਾਨੀਆਂ – ਭਾਵੇਂ ਪੌਣ ਉਰਜਾ ਦੇ ਕਈ ਲਾਭ ਹਨ ਪਰੰਤ ਇਸ ਦੀਆਂ ਕਈ ਹਾਨੀਆਂ ਵੀ ਹਨ। ਕਈ ਕਮੀਆਂ ਵੀ ਹਨ ਜਿਵੇਂ ਮੰਨ ਲਓ ਜਦੋਂ ਸਾਨੂੰ ਜ਼ਰੂਰਤ ਹੋਵੇ ਤਾਂ ਉਸ ਸਮੇਂ ਪੌਣ ਦਾ ਵਹਾਓ ਨਾ ਹੋ ਰਿਹਾ ਹੋਵੇ । ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਉਸ ਸਮੇਂ ਪੌਣ ਤੇਜ਼ੀ ਨਾਲ ਨਾ ਵਗਦੀ ਹੋਵੇ । ਪੌਣ ਚੱਕੀ ਨੂੰ ਸਥਾਪਿਤ ਕਰਨ ਲਈ ਖੁੱਲਾ ਖੇਤਰ ਵੀ ਚਾਹੀਦਾ ਹੈ । ਇਕ ਹੋਰ ਕਮੀ ਇਹ ਵੀ ਹੈ ਕਿ ਇਸ ਨੂੰ ਸਥਾਪਿਤ ਕਰਨ ਲਈ ਨਿਰਮਾਣ ਲਾਗਤ ਬਹੁਤ ਜ਼ਿਆਦਾ ਹੈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 37.
ਸੂਰਜੀ ਸੈੱਲ ਪੈਨਲ ਕਿਵੇਂ ਤਿਆਰ ਕੀਤਾ ਜਾਂਦਾ ਹੈ ? ਚਿੱਤਰ ਬਣਾ ਕੇ ਵਰਣਨ ਕਰੋ ।
ਉੱਤਰ-
ਸੂਰਜੀ ਸੈੱਲ ਪੈਨਲ – ਇਹ ਪੈਨਲ ਅਰਧ ਚਾਲਕਾਂ ਦੀ ਸਹਾਇਤਾ ਤੋਂ ਬਣਾਈ ਇੱਕ ਅਜਿਹੀ ਜੁਗਤ ਹੈ ਜਿਹੜੀ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰਕੇ ਉਪਯੋਗੀ ਕੰਮ ਕਰਦੀ ਹੈ ।

ਬਣਾਵਟ – ਸੂਰਜੀ ਸੈੱਲ ਪੈਨਲ ਕਈ ਸੂਰਜੀ ਸੈੱਲਾਂ ਦਾ ਸਮੂਹਿਕ ਰੂਪ ਨਾਲ ਕੰਮ ਕਰਨ ਦੀ ਯੋਗਤਾ ਤੇ ਆਧਾਰਿਤ ਹੁੰਦੇ ਹਨ । ਕਈ ਸੂਰਜੀ ਸੈੱਲਾਂ ਨੂੰ ਵਿਸ਼ੇਸ਼ ਤਰਤੀਬ ਦੇ ਕੇ ਸੂਰਜੀ ਸੈੱਲ ਪੈਨਲ ਬਣਾਏ ਜਾਂਦੇ ਹਨ । ਇਸ ਨੂੰ ਅਜਿਹੀ ਥਾਂ ਤੇ ਲਗਾਇਆ ਜਾਂਦਾ ਹੈ ਜਿੱਥੇ ਕਾਫ਼ੀ ਮਾਤਰਾ ਵਿੱਚ ਧੁੱਪ ਆਉਂਦੀ ਹੋਵੇ। ਪੈਨਲ ਦੀ ਦਿਸ਼ਾ ਨੂੰ ਬਦਲਣ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ ।

ਕਾਰਜ ਵਿਧੀ – ਸਿਲੀਕਾਨ ਅਤੇ ਗੈਲੀਅਮ ਵਰਗੇ ਅਰਧ ਚਾਲਕਾਂ ਦੀ ਸਹਾਇਤਾ ਨਾਲ ਬਣਾਏ ਗਏ ਸੂਰਜੀ ਸੈੱਲਾਂ ਦੇ ਪੈਨਲ ਤੇ ਜਦੋਂ ਸੂਰਜੀ ਊਰਜਾ ਪੈਂਦੀ ਹੈ ਤਾਂ ਅਰਧ ਚਾਲਕ ਦੇ ਭਾਗਾਂ ਵਿੱਚ ਪੁਟੈਂਸ਼ਲ ਅੰਤਰ ਪੈਦਾ ਹੋ ਜਾਂਦਾ ਹੈ । ਚਾਰ ਵਰਗ ਸੈਂ.ਮੀ. ਦੇ ਇਕ ਸਰਜੀ ਸੈੱਲ ਨਾਲ 60 ਮਿ.ਲੀ. ਐਮਪੀਅਰ ਕਰੰਟ
ਸੂਰਜੀ ਪੈਨਲ ਤੋਂ ਡੀ.ਸੀ.ਆਉਟਪੁਟ ਲਗਪਗ 0.4 – 0.5 ਵੋਲਟ ਤੇ ਪੈਦਾ ਹੁੰਦਾ ਹੈ । ਸੂਰਜੀ ਸੈੱਲਾਂ ਦੀ ਘੱਟ ਜਾਂ ਵੱਧ ਗਿਣਤੀ ਦੇ ਆਧਾਰ ਤੇ ਘੱਟ ਜਾਂ ਜ਼ਿਆਦਾ ਬਿਜਲੀ ਊਰਜਾ ਪੈਦਾ ਕੀਤੀ ਜਾਂਦੀ ਹੈ ।
ਉਪਯੋਗ-

  1. ਸੜਕਾਂ ਤੇ ਪ੍ਰਕਾਸ਼ ਦੀ ਵਿਵਸਥਾ ਕੀਤੀ ਜਾਂਦੀ ਹੈ ।
  2. ਬਣਾਉਟੀ ਵਿੱਚ ਉਪਗ੍ਰਹਿ ਅਤੇ ਪੁਲਾੜ ਖੋਜ ਯਾਨਾਂ ਵਿੱਚ ਬਿਜਲੀ ਦਾ ਪ੍ਰਬੰਧ ਕੀਤਾ । ਜਾਂਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਊਰਜਾ ਦਾ ਅਨੰਤ ਮੁੱਖ ਸੋਮਾ ਕਿਹੜਾ ਹੈ ?
ਉੱਤਰ-
ਸੂਰਜਾ ।

ਪ੍ਰਸ਼ਨ 2.
ਊਰਜਾ ਦੇ ਸੋਮਿਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਸੂਰਜ ਦੇ ਸੋਮਿਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-

  1. ਪੂਰਤੀ ਯੋਗ ਊਰਜਾ ਸੋਮੇ ਅਤੇ
  2. ਪੂਰਤੀ ਅਯੋਗ ਊਰਜਾ ਸੋਮੇ ।

ਪ੍ਰਸ਼ਨ 3.
ਬਾਇਓ ਗੈਸ ਦੇ ਤੱਤ ਲਿਖੋ ।
ਉੱਤਰ-
ਬਾਇਓ ਗੈਸ ਦੇ ਮੁੱਖ ਤੱਤ-CH4, CO2 ਅਤੇ H2S ਹਨ । ਇਸ ਵਿੱਚ ਮੀਥੇਨ 65% ਹੁੰਦੀ ਹੈ ।

ਪ੍ਰਸ਼ਨ 4.
ਕਿਸੇ ਦੋ ਪਥਰਾਟ ਬਾਲਣਾਂ ਦੇ ਨਾਂ ਲਿਖੋ ।
ਉੱਤਰ-

  1. ਕੋਲਾ,
  2. ਪੈਟਰੋਲੀਅਮ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 5.
ਇਕ ਕਾਰਨ ਦੱਸੋ ਜਿਸ ਦੇ ਆਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਬਾਇਓ ਗੈਸ ਇੱਕ ਚੰਗਾ ਬਾਲਣ ਹੈ ।
ਉੱਤਰ-
ਇਸ ਦਾ ਵਧੇਰੇ ਹਿੱਸਾ ਮੀਥੇਨ ਹੈ ਜੋ ਇਕ ਚੰਗਾ ਬਾਲਣ ਹੈ ।

ਪ੍ਰਸ਼ਨ 6.
ਬਾਇਓ ਗੈਸ ਪਲਾਂਟ ਕਿਸਾਨਾਂ ਲਈ ਵਰਦਾਨ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਕਿਉਂਕਿ ਇਸ ਨਾਲ ਗੈਸੀ ਬਾਲਣ ਤੋਂ ਇਲਾਵਾ ਸਲਰੀ ਦੇ ਰੂਪ ਵਿੱਚ ਖਾਦ ਵੀ ਮਿਲਦੀ ਹੈ ।

ਪ੍ਰਸ਼ਨ 7.
L.P.G ਦੇ ਤੱਤ ਲਿਖੋ ।
ਉੱਤਰ-
ਈਥੇਨ, ਪੇਨ ਅਤੇ ਬਿਊਟੇਨ । L.P.G. ਦਾ ਮੁੱਖ ਸੰਘਟਕ ਬਿਊਟੇਨ ਹੈ ਜਿਸ ਨੂੰ ਉੱਚ ਦਬਾਅ ਹੇਠ ਤਰਲ ਰੂਪ ਵਿੱਚ ਬਦਲਿਆ ਜਾ ਸਕਦਾ ਹੈ ।

ਪ੍ਰਸ਼ਨ 8.
ਗੈਰ-ਨਵਿਆਉਣਯੋਗ ਬਾਲਣ ਕਿਹੜੇ-ਕਿਹੜੇ ਹਨ ?
ਉੱਤਰ-
ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ।

ਪ੍ਰਸ਼ਨ 9.
ਕੋਲ ਗੈਸ ਕੀ ਹੈ ?
ਉੱਤਰ-
ਹਾਈਡਰੋਜਨ, ਮੀਥੇਨ ਅਤੇ ਕਾਰਬਨ ਮੋਨੋਆਕਸਾਈਡ ਦਾ ਮਿਸ਼ਰਨ ਹੈ ।

ਪ੍ਰਸ਼ਨ 10.
ਜੈਵ-ਪੁੰਜ ਤੋਂ ਕੀ ਭਾਵ ਹੈ ?
ਉੱਤਰ-
ਜੈਵ-ਪੰਜ – ਪੌਦਿਆਂ ਅਤੇ ਜੰਤੂਆਂ ਦੇ ਸਰੀਰ ਵਿੱਚ ਸਥਿਤ ਸਮੱਗਰੀ ਨੂੰ ਜੈਵ-ਪੁੰਜ ਆਖਦੇ ਹਨ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 11.
ਪੌਣ ਊਰਜਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪੌਣ ਊਰਜਾ (Wind Energy) – ਹਵਾ ਦੇ ਵਿਸ਼ਾਲ ਪੁੰਜ ਦੀ ਗਤੀਸ਼ੀਲਤਾ ਨਾਲ ਸੰਬੰਧਿਤ ਊਰਜਾ ਨੂੰ ਗਤੀ ਊਰਜਾ ਕਹਿੰਦੇ ਹਨ ।

ਪ੍ਰਸ਼ਨ 12.
ਬਾਲਣ ਦੇ ਰੂਪ ਵਿੱਚ ਗੋਹੇ ਦੀਆਂ ਪਾਥੀਆਂ ਦੀਆਂ ਕੋਈ ਦੋ ਹਾਨੀਆਂ ਲਿਖੋ ।
ਉੱਤਰ-

  1. ਇਨ੍ਹਾਂ ਦਾ ਦਿਨ, ਅਪੂਰਨ ਹੁੰਦਾ ਹੈ ਜਿਸ ਨਾਲ ਧੂੰਆਂ ਪੈਦਾ ਹੁੰਦਾ ਹੈ ।
  2. ਗੋਹੇ ਵਿੱਚ ਮੌਜੂਦ ਲਾਭਦਾਇਕ ਤੱਤ ਬਰਬਾਦ ਹੋ ਜਾਂਦੇ ਹਨ ।

ਪ੍ਰਸ਼ਨ 13.
ਬਾਇਓ ਗੈਸ ਦਾ ਮੁੱਖ ਸੋਮਾ ਕੀ ਹੈ ?
ਉੱਤਰ-
ਬਾਇਓ ਗੈਸ ਦਾ ਮੁੱਖ ਸੋਮਾ ਗੋਬਰ ਹੈ ।

ਪ੍ਰਸ਼ਨ 14.
ਬਾਲਣ ਤੋਂ ਇਲਾਵਾ ਬਾਇਓ ਗੈਸ ਦਾ ਇਕ ਉਪਯੋਗ ਲਿਖੋ ।
ਉੱਤਰ-
ਬਾਇਓ ਗੈਸ ਦਾ ਪ੍ਰਯੋਗ ਸੜਕਾਂ ‘ਤੇ ਪ੍ਰਕਾਸ਼ ਕਰਨ ਲਈ ਹੁੰਦਾ ਹੈ ।

ਪ੍ਰਸ਼ਨ 15.
ਬਾਇਓ ਗੈਸ ਪਲਾਂਟ ਕਿਹੜੀ-ਕਿਹੜੀ ਤਰ੍ਹਾਂ ਦੇ ਹਨ ?
ਉੱਤਰ-

  1. ਸਥਾਈ ਗੁੰਬਦ ਪਲਾਂਟ
  2. ਤੈਰਦੀ ਗੈਸ ਟੈਂਕੀ ਪਲਾਂਟ ।

ਪ੍ਰਸ਼ਨ 16.
ਸੂਰਜੀ ਪੈਨਲ ਕੀ ਹੁੰਦਾ ਹੈ ?
ਉੱਤਰ-
ਸੂਰਜੀ ਪੈਨਲ – ਇਹ ਅਰਧਚਾਲਕਾਂ ਦੀ ਸਹਾਇਤਾ ਨਾਲ ਬਣਾਈ ਗਈ ਇੱਕ ਅਜਿਹੀ ਜੁਗਤ ਹੈ ਜਿਹੜੀ ਸੋਲਰ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰਕੇ ਉਪਯੋਗੀ ਕੰਮ ਕਰਦੀ ਹੈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 17.
ਕੋਈ ਚਾਰ ਅਰਧਚਾਲਕਾਂ ਦੇ ਨਾਂ ਦੱਸੋ ਜਿਨ੍ਹਾਂ ਨਾਲ ਸੂਰਜੀ ਸੈੱਲ ਬਣਾਏ ਜਾਂਦੇ ਹਨ ।
ਜਾਂ
ਅਜਿਹੇ ਦੋ ਪਦਾਰਥਾਂ ਦੇ ਨਾਂ ਦੱਸੋ ਜੋ ਸੂਰਜੀ ਸੈੱਲ ਬਣਾਉਣ ਵਿੱਚ ਉਪਯੋਗ ਹੁੰਦੇ ਹਨ ।
ਉੱਤਰ-
ਸਿਲੀਕਾਂਨ, ਗੇਲੀਅਮ, ਸੇਲੀਨਿਅਮ, ਜਰੇਨਿਅਮ ।

ਪ੍ਰਸ਼ਨ 18.
ਅਰਧ ਚਾਲਕਾਂ ਨਾਲ ਬਣਨ ਵਾਲੇ ਸੂਰਜੀ ਸੈੱਲਾਂ ਦੀ ਸਮਰੱਥਾ ਕਿੰਨੀ ਹੈ ?
ਉੱਤਰ-
10%-18%.

ਪ੍ਰਸ਼ਨ 19.
ਸਮੁੰਦਰੀ ਤਾਪ ਊਰਜਾ ਨੂੰ ਕਿਹੜੇ ਉਪਯੋਗੀ ਰੂਪ ਵਿੱਚ ਬਦਲਿਆ ਜਾ ਸਕਦਾ ਹੈ ?
ਉੱਤਰ-
ਬਿਜਲੀ ਵਿੱਚ ।

ਪ੍ਰਸ਼ਨ 20.
ਅਰਧ ਚਾਲਕਾਂ ਦੀ ਚਾਲਕਤਾ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ ?
ਉੱਤਰ-
ਅਰਧ ਚਾਲਕਾਂ ਦੀ ਚਾਲਕਤਾ ਨੂੰ ਵਿਸ਼ੇਸ਼ ਪਦਾਰਥ (ਅਸ਼ੁੱਧੀ) ਮਿਲਾ ਕੇ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 21.
ਪਰੰਪਰਾਗਤ ਰੂਪ ਨਾਲ ਸੂਰਜੀ ਊਰਜਾ ਦੇ ਦੋ ਉਪਯੋਗ ਲਿਖੋ ।
ਉੱਤਰ-

  1. ਕੱਪੜੇ ਸੁਚਾਉਣ ਵਿੱਚ
  2. ਸਮੁੰਦਰ ਦੇ ਪਾਣੀ ਤੋਂ ਲੂਣ ਬਣਾਉਣ ਵਿੱਚ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 22.
ਸੂਰਜੀ ਪੈਨਲਾਂ ਦੇ ਦੋ ਲਾਭ ਲਿਖੋ ।
ਉੱਤਰ-

  1. ਸੜਕਾਂ ਤੇ ਪ੍ਰਕਾਸ਼ ਕਰਨਾ
  2. ਜਲ-ਪੰਪ ਚਲਾਉਣ ।

ਪ੍ਰਸ਼ਨ 23.
ਬਣਾਉਟੀ ਉਪਗ੍ਰਹਿ ਵਿੱਚ ਬਿਜਲੀ ਊਰਜਾ ਕਿਹੜੇ ਸਾਧਨ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ?
ਉੱਤਰ-
ਸੂਰਜੀ ਪੈਨਲਾਂ ਤੋਂ ।

ਪ੍ਰਸ਼ਨ 24.
ਪਥਰਾਟ ਬਾਲਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪਥਰਾਟ ਬਾਲਣ-ਜੀਵ – ਜੰਤੂਆਂ ਦੇ ਰਹਿੰਦ-ਖੂੰਹਦ ਧਰਤੀ ਹੇਠ ਦੱਬੇ ਰਹੇ ਅਤੇ ਆਕਸੀਜਨ ਦੀ ਅਣਹੋਂਦ ਵਿੱਚ ਅਪਘਟਿਤ ਹੋ ਕੇ ਬਾਲਣ ਬਣ ਗਿਆ ਜਿਸ ਨੂੰ ਪਥਰਾਟ ਬਾਲਣ ਆਖਦੇ ਹਨ ।
ਉਦਾਹਰਨ – ਕੋਲਾ, ਪੈਟਰੋਲੀਅਮ ।

ਪ੍ਰਸ਼ਨ 25.
ਅਨਵੀਨੀਕਰਨ ਸਾਧਨਾਂ ਦੀਆਂ ਤਿੰਨ ਉਦਾਹਰਨਾਂ ਦਿਓ :
ਉੱਤਰ-

  1. ਕੋਲਾ
  2. ਮਿੱਟੀ ਦਾ ਤੇਲ
  3. L.P.G.

ਪ੍ਰਸ਼ਨ 26.
ਕਿਸੇ ਦੋ ਪੂਰਤੀ ਯੋਗ ਸੋਮਿਆਂ ਦੇ ਨਾਂ ਲਿਖੋ ।
ਉੱਤਰ-
ਪੂਰਤੀਯੋਗ ਸੋਮਿਆਂ ਦੇ ਨਾਂ-

  1. ਪਾਣੀ
  2. ਹਵਾ ।

ਪ੍ਰਸ਼ਨ 27.
ਬਾਇਓ ਗੈਸ ਕਿਨ੍ਹਾਂ ਪਦਾਰਥਾਂ ਤੋਂ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਜੰਤੂਆਂ ਅਤੇ ਪੌਦਿਆਂ ਦੀ ਰਹਿੰਦ-ਖੂੰਹਦ ਦੀ ਪਾਣੀ ਦੀ ਹੋਂਦ ਅਤੇ ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਸੂਖ਼ਮ ਜੀਵਾਂ ਦੁਆਰਾ ਲਘੂਕਰਨ ਦੌਰਾਨ ਪ੍ਰਾਪਤ ਹੁੰਦੀ ਹੈ, ਜਿਸ ਨੂੰ ਬਾਇਓ ਗੈਸ ਕਹਿੰਦੇ ਹਨ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 28.
ਸਮੁੰਦਰੀ ਤਾਪ ਊਰਜਾ ਕੀ ਹੈ ?
ਉੱਤਰ-
ਸਮੁੰਦਰੀ ਤਾਪ ਊਰਜਾ – ਸਮੁੰਦਰ ਦੀ ਸਤਹਿ ਦੇ ਪਾਣੀ ਅਤੇ ਡੂੰਘਾਈ ਦੇ ਪਾਣੀ ਦੇ ਤਾਪਮਾਨ ਵਿੱਚ ਅੰਤਰ ਕਾਰਨ ਉਪਲੱਬਧ ਊਰਜਾ ਨੂੰ ਸਮੁੰਦਰੀ ਤਾਪ ਊਰਜਾ ਕਹਿੰਦੇ ਹਨ ।

ਪ੍ਰਸ਼ਨ 29.
ਸਰੀਰਿਕ ਕਾਰਜਾਂ ਦੇ ਕਰਨ ਲਈ ਕਿਸ ਊਰਜਾ ਦੀ ਲੋੜ ਪੈਂਦੀ ਹੈ ?
ਉੱਤਰ-
ਪੱਠਿਆਂ ਦੀ ਉਰਜਾ ।

ਪ੍ਰਸ਼ਨ 30.
ਕਿਸ ਬਾਲਣ ਦੇ ਪ੍ਰਯੋਗ ਨੇ ਉਦਯੋਗਿਕ ਕ੍ਰਾਂਤੀ ਨੂੰ ਸੰਭਵ ਬਣਾਇਆ ਹੈ ?
ਉੱਤਰ-
ਕੋਲੇ ਦੇ ਉਪਯੋਗ ਨੇ ।

ਪ੍ਰਸ਼ਨ 31.
ਪਥਰਾਟ ਬਾਲਣ ਊਰਜਾ ਦੇ ਕਿਸ ਕਿਸਮ ਦੇ ਸੋਮੇ ਹਨ ?
ਉੱਤਰ-
ਪੂਰਤੀਅਯੋਗ ਸਰੋਤ ।

ਪ੍ਰਸ਼ਨ 32.
ਬਿਜਲਈ ਉਪਕਰਨਾਂ ਵਿੱਚ ਆਮ ਤੌਰ ‘ਤੇ ਕਿਸ ਬਾਲਣ ਨੂੰ ਜਲਾ ਕੇ ਭਾਫ਼ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਪਥਰਾਟ ਬਾਲਣ (ਫਾਸਿਲ ਬਾਲਣ) ਕੋਲਾ ਜਲਾ ਕੇ ।

ਪ੍ਰਸ਼ਨ 33.
ਜਿਨ੍ਹਾਂ ਪਲਾਂਟ ਵਿੱਚ ਬਾਲਣ ਨੂੰ ਜਲਾ ਕੇ ਊਸ਼ਮਾ ਊਰਜਾ ਉਤਪੰਨ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਤਾਪ ਬਿਜਲੀ ਪਲਾਂਟ ।

ਪ੍ਰਸ਼ਨ 34.
ਪਣ-ਬਿਜਲੀ ਪਲਾਂਟ ਵਿੱਚ ਸਥਿਤਿਜ ਊਰਜਾ ਦਾ ਪਰਿਵਰਤਨ ਕਿਸ ਪ੍ਰਕਾਰ ਦੀ ਊਰਜਾ ਵਿੱਚ ਕੀਤਾ ਜਾਂਦਾ ਹੈ ?
ਉੱਤਰ-
ਗਤਿਜ ਉਰਜਾ ਤੋਂ ਬਿਜਲੀ ਉਰਜਾ ਵਿੱਚ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 35.
ਪੌਣ ਊਰਜਾ ਫਾਰਮ ਕਿਸਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕਿਸੇ ਵਿਸ਼ਾਲ ਖੇਤਰ ਵਿੱਚ ਬਹੁਤ ਸਾਰੀਆਂ ਪਣ-ਚੱਕੀਆਂ ਲਗਾਈਆਂ ਜਾਂਦੀਆਂ ਹਨ, ਤਾਂ ਉਸ ਖੇਤਰ ਨੂੰ ਪੌਣ-ਊਰਜਾ ਫਾਰਮ ਕਹਿੰਦੇ ਹਨ ?

ਪ੍ਰਸ਼ਨ 36.
ਕਿਸ ਦੇਸ਼ ਨੂੰ ਪੌਣਾਂ ਦਾ ਦੇਸ਼ ਕਿਹਾ ਗਿਆ ਹੈ ?
ਉੱਤਰ-
ਡੈਨਮਾਰਕ ਨੂੰ ।

ਪ੍ਰਸ਼ਨ 37.
ਪੌਣ ਉਰਜਾ ਪ੍ਰਾਪਤ ਕਰਨ ਲਈ ਪੌਣਾਂ ਦੀ ਚਾਲ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
15 km/h ਤੋਂ ਵੱਧ ।

ਪ੍ਰਸ਼ਨ 38.
ਸੂਰਜੀ ਕੁੱਕਰ ਵਿੱਚ ਕੱਚ ਦੀ ਸ਼ੀਟ ਦਾ ਕਵਰ ਕਿਉਂ ਲਗਾਇਆ ਜਾਂਦਾ ਹੈ ?
ਉੱਤਰ-
ਸ਼੍ਰੀਨ ਹਾਊਸ ਪ੍ਰਭਾਵ ਪੈਦਾ ਕਰਨ ਲਈ ।

ਪ੍ਰਸ਼ਨ 39.
ਸੋਲਰ ਸੈੱਲ ਸੂਰਜੀ ਊਰਜਾ ਨੂੰ ਕਿਸ ਊਰਜਾ ਵਿੱਚ ਪਰਿਵਰਤਿਤ ਕਰਦਾ ਹੈ ?
ਉੱਤਰ-
ਬਿਜਲੀ ਊਰਜਾ ਵਿੱਚ ।

ਪ੍ਰਸ਼ਨ 40.
ਸਮੁੰਦਰਾਂ ਵਿੱਚ ਪਾਣੀ ਦਾ ਲੇਵਲ ਕਿਸੇ ਕਾਰਨ ਚੜ੍ਹਦਾ ਅਤੇ ਡਿੱਗਦਾ ਰਹਿੰਦਾ ਹੈ ?
ਉੱਤਰ-
ਚੰਨ ਦੇ ਗੁਰੂਤਾ ਆਕਰਸ਼ਣ ਕਾਰਨ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 41.
ਨਿਊਕਲੀ ਊਰਜਾ ਕਿਸ ਕਾਰਨ ਉਤਪੰਨ ਹੁੰਦੀ ਹੈ ?
ਉੱਤਰ-
ਨਿਉਕਲੀ ਵਿਖੰਡਨ ਕਾਰਨ ।

ਪ੍ਰਸ਼ਨ 42.
ਭਾਰੀ ਨਿਉਕਲੀ ਤੱਤਾਂ ਦੇ ਤਿੰਨ ਉਦਾਹਰਨ ਦਿਓ ।
ਉੱਤਰ-

  1. ਯੂਰੇਨੀਅਮ,
  2. ਪਲੂਟੋਨੀਅਮ,
  3. ਥੋਰੀਅਮ ।

ਪ੍ਰਸ਼ਨ 43.
ਅਲਬਰਟ ਦਾ ਨਿਊਕਲੀ ਵਿਖੰਡਨ ਸੰਬੰਧੀ ਸੂਤਰ ਲਿਖੋ ।
ਉੱਤਰ-
E = Δmc2

ਪ੍ਰਸ਼ਨ 44.
ਸਾਡੇ ਦੇਸ਼ ਵਿੱਚ ਨਿਊਕਲੀਅਰ ਬਿਜਲਈ ਰੀਐਕਟਰ ਕਿੱਥੇ-ਕਿੱਥੇ ਸਥਿਤ ਹਨ ?
ਉੱਤਰ-
ਡਾਰਾਪੁਰ (ਮਹਾਂਰਾਸ਼ਟਰ), ਰਾਣਾ ਪ੍ਰਤਾਪ ਸਾਗਰ (ਰਾਜਸਥਾਨ) ਕਲਾਕਮ (ਤਾਮਿਲਨਾਡੂ), ਨਰੋਗ (ਉੱਤਰ ਪ੍ਰਦੇਸ਼), ਕੈਗਾ (ਕਰਨਾਟਕ) ਅਤੇ ਕਟਰਾਪੁਰ (ਗੁਜਰਾਤ ।

ਪ੍ਰਸ਼ਨ 45.
CNG ਦਾ ਪੂਰਾ ਨਾਂ ਲਿਖੋ ।
ਉੱਤਰ-
ਸੰਪੀੜਤ ਕੁਦਰਤੀ ਗੈਸ (Compressed Natural Gas) ।

ਪ੍ਰਸ਼ਨ 46.
ਊਰਜਾ ਦਾ ਵਾਸਤਵ ਵਿੱਚ ਮੁੱਖ ਸਰੋਤ ਕਿਹੜਾ ਹੈ ?
ਉੱਤਰ-
ਸੂਰਜ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 47.
ਸੋਲਰ ਸੈੱਲ ਕਿਹੜੀ ਊਰਜਾ ਨੂੰ ਕਿਹੜੀ ਊਰਜਾ ਵਿੱਚ ਪਰਿਵਰਤਿਤ ਕਰਦਾ ਹੈ ?
ਉੱਤਰ-
ਸੂਰਜੀ ਉਰਜਾ ਨੂੰ ਬਿਜਲਈ ਊਰਜਾ ਵਿੱਚ ।

ਪ੍ਰਸ਼ਨ 48.
ਬਿਜਲੀ ਉਤਪਾਦਨ ਕਰਨ ਲਈ ਕਿਸ ਊਰਜਾ ਦਾ ਉਪਯੋਗ ਕਰਨ ਨਾਲ ਪਰਿਵਆਵਰਣ ਪ੍ਰਦੂਸ਼ਿਤ ਨਹੀਂ ਹੁੰਦਾ ਹੈ ? .
ਉੱਤਰ-
ਪੌਣ ਉਰਜਾ ।

ਪ੍ਰਸ਼ਨ 49.
ਸੋਲਰ ਸੈੱਲ ਕੀ ਹੁੰਦਾ ਹੈ ?
ਉੱਤਰ-
ਸੋਲਰ ਸੈੱਲ-ਇੱਕ ਅਜਿਹੀ ਜੁਗਤ ਹੈ ਜਿਹੜੀ ਸੂਰਜੀ ਊਰਜਾ ਨੂੰ ਬਿਜਲਈ ਊਰਜਾ ਵਿੱਚ ਪਰਿਵਰਤਿਤ ਕਰਦੀ ਹੈ ।

ਪ੍ਰਸ਼ਨ 50.
ਬਣਾਉਟੀ ਉਪਗ੍ਰਹਿ ਵਿੱਚ ਬਿਜਲਈ ਊਰਜਾ ਕਿਸ ਸਾਧਨ ਨਾਲ ਪ੍ਰਾਪਤ ਕੀਤੀ ਜਾਂਦੀ ਹੈ ?
ਉੱਤਰ-
ਸੋਲਰ ਪੈਨਲ ਤੋਂ ।

ਪ੍ਰਸ਼ਨ 51.
ਚਿੱਤਰ ਵਿਚ ਦਰਸਾਏ ਗਏ ਯੰਤਰ ਵਿਚ ਕਿਸ ਕਿਸਮ ਦਾ ਦਰਪਣ ਵਧੇਰੇ ਢੁੱਕਵਾਂ ਹੁੰਦਾ ਹੈ ?
PSEB 10th Class Science Important Questions Chapter 14 ਊਰਜਾ ਦੇ ਸੋਮੇ 11

ਪ੍ਰਸ਼ਨ 52.
ਹੇਠਾਂ ਦਿੱਤੇ ਚਿੱਤਰ ਵਿੱਚ ਦਰਸਾਏ ਯੰਤਰ ਦਾ ਨਾਂ ਲਿਖੋ । ਇਸ ਵਿੱਚ ਕੀ ਤਿਆਰ ਕੀਤਾ ਜਾ ਰਿਹਾ ਹੈ ?
PSEB 10th Class Science Important Questions Chapter 14 ਊਰਜਾ ਦੇ ਸੋਮੇ 12
ਉੱਤਰ-
ਯੰਤਰ ਦਾ ਨਾਂ – ਸਥਿਰ ਗੁੰਬਦ ਕਿਸਮ ਦਾ ਬਾਇਓ ਗੈਸ ਪਲਾਂਟ । ਇਸ ਯੰਤਰ ਵਿੱਚ ਬਾਇਓ ਗੈਸ (ਜੈਵ ਗੈਸ) ਤਿਆਰ ਕੀਤੀ ਜਾ ਰਹੀ ਹੈ ।

ਪ੍ਰਸ਼ਨ 53.
ਹੇਠਾਂ ਦਿੱਤੇ ਚਿੱਤਰ ਵਿੱਚ PSEB 10th Class Science Important Questions Chapter 14 ਊਰਜਾ ਦੇ ਸੋਮੇ 13 ਨੂੰ ਅੰਕਿਤ ਕਰੋ ।
PSEB 10th Class Science Important Questions Chapter 14 ਊਰਜਾ ਦੇ ਸੋਮੇ 14
ਉੱਤਰ-

  1. ਸਮਤਲ ਦਰਪਣ
  2. ਬਾਹਰੀ ਲੱਕੜ ਦਾ ਬਕਸਾ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਨਾ-ਨਵਿਆਉਣ ਯੋਗ ਸ੍ਰੋਤ ਹੈ-
(a) ਸੂਰਜੀ ਊਰਜਾ
(b) ਪੌਣ ਊਰਜਾ
(c) ਕੁਦਰਤੀ ਗੈਸ
(d) ਪਾਣੀ ।
ਉੱਤਰ-
(c) ਕੁਦਰਤੀ ਗੈਸ ।

ਪ੍ਰਸ਼ਨ 2.
ਪਣ-ਬਿਜਲੀ ਸੰਯੰਤਰ ਵਿੱਚ ਪ੍ਰਯੋਗ ਕੀਤੀ ਜਾਂਦੀ ਹੈ-
(a) ਪੌਣ ਉਰਜਾ
(b) ਗਤੀਸ਼ੀਲ ਪਾਣੀ ਦੀ ਉਰਜਾ
(c) ਕੋਲੇ ਦੇ ਜਲਣ ਤੋਂ ਉਤਪੰਨ ਹੋਈ ਉਰਜਾ
(d) ਉੱਪਰ ਦਿੱਤੇ ਸਾਰੇ ।
ਉੱਤਰ-
(b) ਗਤੀਸ਼ੀਲ ਪਾਣੀ ਦੀ ਊਰਜਾ ।

ਪ੍ਰਸ਼ਨ 3.
ਇੱਕ ਤਾਪ ਬਿਜਲੀ ਯੰਤਰ ਵਿੱਚ ਉਪਯੋਗ ਕੀਤੀ ਜਾਂਦੀ ਹੈ-
(a) ਪੌਣ ਊਰਜਾ
(b) ਗਤੀਸ਼ੀਲ ਪਾਣੀ ਦੀ ਊਰਜਾ
(c) ਫਾਂਸਿਲ ਈਂਧਨ ਦੇ ਜਲਣ ਤੋਂ ਉਤਪੰਨ ਹੋਈ ਊਰਜਾ
(d) ਉੱਪਰ ਦਿੱਤੇ ਸਾਰੇ ।
ਉੱਤਰ-
(c) ਫਾਂਸਿਲ ਈਂਧਨ ਦੇ ਜਲਣ ਤੋਂ ਉਤਪੰਨ ਹੋਈ ਊਰਜਾ ।

ਪ੍ਰਸ਼ਨ 4.
ਇੱਕ ਬਕਸਾਨੁਮਾ ਸੋਲਰ ਕੁੱਕਰ ਨੂੰ 2-3 ਘੰਟੇ ਸੂਰਜ ਦੇ ਪ੍ਰਕਾਸ਼ ਵਿੱਚ ਰੱਖਣ ਨਾਲ ਉਸਦਾ ਤਾਪ ਰੇਂਜ ਹੋਵੇਗਾ-
(a) 60°C ਤੋਂ 80°C
(b) 80°C ਤੋਂ 100°C
(c) 100°C ਤੋਂ 140°C
(d) 140°C ਤੋਂ 180°C.
ਉੱਤਰ-
(c) 100°C ਤੋਂ 140°C.

ਪ੍ਰਸ਼ਨ 5.
ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲਦਾ ਹੈ-
(a) ਸੋਲਰ ਪਾਣੀ ਹੀਟਰ
(b) ਸੂਰਜੀ ਸੈੱਲ ਪੈਨਲ
(c) ਸੌਰ ਭੱਟੀ
(d) ਸੂਰਜੀ ਕੁੱਕਰ ।
ਉੱਤਰ-
(b) ਸੂਰਜੀ ਸੈੱਲ ਪੈਨਲ ।

ਪ੍ਰਸ਼ਨ 6.
ਸੂਰਜੀ ਸੈੱਲ ਬਣਾਉਣ ਲਈ ਉਪਯੋਗ ਕੀਤਾ ਜਾਂਦਾ ਹੈ-
(a) ਕਾਰਬਨ
(b) ਸਿਲੀਕਾਨ
(c) ਸੋਡੀਅਮ
(d) ਕੋਬਾਲਟ ।
ਉੱਤਰ-
(b) ਸਿਲੀਕਾਨ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 7.
ਉਹ ਉਪਕਰਨ ਜੋ ਊਰਜਾ ਦੇ ਇੱਕ ਰੂਪ ਨੂੰ ਯੰਤ੍ਰਿਕ ਊਰਜਾ ਵਿੱਚ ਬਦਲਦਾ ਹੈ, ਅਖਵਾਉਂਦਾ ਹੈ –
(a) ਸੂਰਜੀ ਕੁੱਕਰ
(b) ਸੂਰਜੀ ਸੈੱਲ
(c) ਇੰਜਨ
(d) ਉੱਪਰ ਦਿੱਤੇ ਗਏ ਸਾਰੇ ।
ਉੱਤਰ-
(c) ਇੰਜਨ ।

ਪ੍ਰਸ਼ਨ 8.
ਹੇਠ ਲਿਖਿਆਂ ਵਿੱਚੋਂ ਕਿਹੜਾ ਜੈਵ ਮਾਤਰਾ ਉਰਜਾ ਸੋਤ ਦਾ ਉਦਾਹਰਨ ਨਹੀਂ ਹੈ ?
(a) ਲੱਕੜ
(b) ਗੋਬਰ ਗੈਸ
(c) ਕੋਲਾ
(d) ਨਿਊਕਲੀ ਊਰਜਾ ।
ਉੱਤਰ-
(d) ਨਿਊਕਲੀ ਊਰਜਾ ।

ਪ੍ਰਸ਼ਨ 9.
ਹੇਠ ਲਿਖਿਆਂ ਵਿੱਚੋਂ ਕਿਹੜਾ ਠੋਸ ਈਂਧਨ ਨਹੀਂ ਹੈ ?
(a) ਕੋਲਾ
(b) ਲੱਕੜ
(c) ਕੋਕ
(d) ਕਿਰੋਸੀਨ ।
ਉੱਤਰ-
(d) ਕਿਰੋਸੀਨ ।

ਪ੍ਰਸ਼ਨ 10.
ਹੇਠ ਲਿਖਿਆਂ ਵਿੱਚੋਂ ਕਿਹੜਾ ਨਾ-ਨਵਿਆਣਯੋਗ ਊਰਜਾ ਸ੍ਰੋਤ ਹੈ ?
(a) ਪੌਣ ਊਰਜਾ ।
(b) ਸੂਰਜੀ ਊਰਜਾ ।
(c) ਫਾਂਸਿਲ ਈਧਨ
(d) ਪਣ ਊਰਜਾ ।
ਉੱਤਰ-
(c) ਫਾਂਸਿਲ ਧਨ ।

ਪ੍ਰਸ਼ਨ 11.
ਊਰਜਾ ਦਾ ਵਾਸਤਵਿਕ ਇੱਕੋ ਹੀ ਸ੍ਰੋਤ ਕੀ ਹੈ ?
(a) ਸੂਰਜ
(b) ਪਾਣੀ
(c) ਯੂਰੇਨੀਅਮ
(d) ਫਾਂਸਿਲ ਈਂਧਨ ।
ਉੱਤਰ-
(a) ਸੂਰਜ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 12.
ਬਾਇਓ ਗੈਸ ਦਾ ਮੁੱਖ ਘਟਕ ਹੈ-
(a) CO2
(b) CH4
(c) H2
(d) H2S.
ਉੱਤਰ-
(b) CH4

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਸੂਰਜੀ ਕੁੱਕਰ ……………… ਊਰਜਾ ਨੂੰ ……………… ਊਰਜਾ ਵਿੱਚ ਰੂਪਾਂਤਰਿਤ ਕਰਦਾ ਹੈ ।
ਉੱਤਰ-
ਪ੍ਰਕਾਸ਼, ਤਾਪ

(ii) ਟਾਰਚ ਦਾ ਜਗਣਾ ……………… ਊਰਜਾ ਦਾ ਬਿਜਲਈ ਊਰਜਾ ਵਿੱਚ ਰੂਪਾਂਤਰਨ ਹੈ ।
ਉੱਤਰ-
ਰਸਾਇਣਿਕ

(iii) ……………… ਗੈਸ, ਬਾਇਓਗੈਸ ਦਾ ਮੁੱਖ ਘਟਕ ਹੈ ।
ਉੱਤਰ-
ਮੀਥੇਨ

(iv) ਪੌਣ ਚੱਕੀ ਵਿੱਚ ਪੌਣ ਦੀ ……………… ਊਰਜਾ ਦੀ ਵਰਤੋਂ ਯੰਤ੍ਰਿਕ ਕਾਰਜਾਂ ਦੇ ਕਰਨ ਵਿੱਚ ਹੁੰਦੀ ਹੈ ।
ਉੱਤਰ-
ਗਤਿਜ

(v) ਹਾਈਇਲੈੱਕਟ੍ਰਿਕ ਜਨਰੇਟਰਾਂ ਵਿੱਚ ਉੱਚਾਈ ਤੋਂ ਡਿੱਗਦੇ ਪਾਣੀ ਦੀ . ……………. ਊਰਜਾ ਨੂੰ ਬਿਜਲੀ ਊਰਜਾ ਵਿੱਚ ਰੂਪਾਂਤਰਿਤ ਕੀਤਾ ਜਾਂਦਾ ਹੈ ।
ਉੱਤਰ-
ਸਥਿਤਿਜ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

Punjab State Board PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ Important Questions and Answers.

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸੋਲੀਨਾਇਡ ਕੀ ਹੈ ? ਇਸਦੇ ਚੁੰਬਕੀ ਖੇਤਰ ਵਿੱਚ ਰੱਖੀ ਲੋਹੇ ਦੀ ਕੋਰ ਤੇ ਕੀ ਪ੍ਰਭਾਵ ਹੈ ? ਸੋਲੀਨਾਇਡ ਵਿੱਚ ਚੁੰਬਕ ਨੂੰ ਸ਼ਕਤੀਸ਼ਾਲੀ ਬਨਾਉਣ ਲਈ ਕਿਹੜੇ-ਕਿਹੜੇ ਉਪਾਅ ਹਨ ?
ਉੱਤਰ-
ਸੋਲੀਨਾਇਡ – ਇਹ ਇੱਕ ਕੁੰਡਲੀ ਦੀ ਸ਼ਕਲ ਦੀ ਤਾਰ ਹੁੰਦੀ ਹੈ ਜਿਸ ਵਿੱਚ ਰੋਧਕ ਚਾਲਕ ਤਾਰ ਦੇ ਕਈ ਲਪੇਟੇ ਹੁੰਦੇ ਹਨ । ਇਸ ਕੁੰਡਲੀ ਨੂੰ ਕਿਸੇ ਕੋਰ (core) ਦੇ ਆਲੇ-ਦੁਆਲੇ ਲਪੇਟਿਆ ਜਾਂਦਾ ਹੈ । ਜਦੋਂ ਇਸ ਸੋਲਨਾਇਡ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਕੀਤੀ ਜਾਂਦੀ ਹੈ ਤਾਂ ਇਹ ਚੁੰਬਕੀ ਗੁਣ ਪ੍ਰਦਰਸ਼ਿਤ ਕਰਨ ਲਗਦੀ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 1
ਸੋਲੀਨਾਇਡ ਦੇ ਚੁੰਬਕੀ ਖੇਤਰ ਵਿੱਚ ਲੋਹਾ ਕੋਰ ਦਾ ਪ੍ਰਭਾਵ-
ਜਦੋਂ ਸੋਲੀਨਾਇਡ ਦੇ ਅੰਦਰ ਲੋਹੇ ਦੀ ਕੋਰ ਰੱਖ ਦਿੱਤੀ ਜਾਂਦੀ ਹੈ ਤਾਂ ਉਸ ਵੇਲੇ ਸੋਲੀਨਾਇਡ ਦੀ ਤਾਰ ਵਿੱਚੋਂ ਬਿਜਲਈ ਧਾਰਾ ਦੀ ਤੁਲਨਾ ਵਿੱਚ ਕਾਫ਼ੀ ਸ਼ਕਤੀਸ਼ਾਲੀ ਚੁੰਬਕ ਖੇਤਰ ਉਤਪੰਨ ਹੋ ਜਾਂਦਾ ਹੈ ਜਿਸ ਦਾ ਪਤਾ ਚੁੰਬਕੀ ਸੁਈ ਵਿੱਚ ਹੋਏ ਵਿਖੇਪਣ ਤੋਂ ਲਗਾਇਆ ਜਾ ਸਕਦਾ ਹੈ । ਬਿਜਲਈ ਧਾਰਾ ਕਾਰਨ ਚੁੰਬਕ ਬਣਨ ਵਾਲੀ ਲੋਹਾ ਕੋਰ ਨਾਲ ਯੁਕਤ ਸੋਲੀਨਾਇਡ ਨੂੰ ਹੀ ਬਿਜਲਈ ਚੁੰਬਕ ਕਹਿੰਦੇ ਹਨ । ਇਹ ਯਾਦ ਰਹੇ ਕਿ ਨਰਮ ਲੋਹੇ ਦੇ ਕੋਰ ਨਾਲ ਬਣਿਆ ਹੋਇਆ ਚੁੰਬਕ ਸਟੀਲ ਕੋਰ ਵਾਲੇ ਚੁੰਬਕ ਨਾਲੋਂ ਵੱਧ ਸ਼ਕਤੀਸ਼ਾਲੀ ਹੁੰਦਾ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 2

ਇੱਕ ਧਾਰਾਵਾਹੀ ਸੋਲੀਨਾਇਡ ਦੁਆਰਾ ਉਤਪੰਨ ਚੁੰਬਕੀ ਖੇਤਰ ਦੀ ਪ੍ਰਬਲ ਹੇਠ ਲਿਖੇ ਕਾਰਕਾਂ ‘ਤੇ ਨਿਰਭਰ ਕਰਦੀ ਹੈ-

  1. ਸੋਲੀਨਾਇਡ ਦੇ ਲਪੇਟਾਂ ਦੀ ਸੰਖਿਆ – ਜੇਕਰ ਸੋਲੀਨਾਇਡ ਦੇ ਲਪੇਟਾਂ ਦੀ ਸੰਖਿਆ ਜ਼ਿਆਦਾ ਜਾਵੇਗੀ ਤਾਂ ਚੁੰਬਕੀ ਖੇਤਰ ਦੀ ਪ੍ਰਬਲਤਾ ਵੀ ਵੱਧ ਜਾਵੇਗੀ ।
  2. ਸੋਲੀਨਾਇਡ ਵਿੱਚੋਂ ਪ੍ਰਵਾਹਿਤ ਬਿਜਲਈ ਧਾਰਾ – ਜੇਕਰ ਸੋਲੀਨਾਇਡ ਵਿੱਚੋਂ ਪ੍ਰਵਾਹਿਤ ਬਿਜਲਈ ਧਾਰਾ ਦੀ ਮਾਤਰਾ ਅਧਿਕ ਹੋਵੇਗੀ ਤਾਂ ਚੁੰਬਕੀ ਖੇਤਰ ਦੀ ਪ੍ਰਬਲਤਾ ਵੱਧ ਜਾਵੇਗੀ ।
  3. ਕੋਰ ਪਦਾਰਥ ਦੀ ਪ੍ਰਕਿਰਤੀ ਜਿਸ ਉੱਪਰ ਸੋਲੀਨਾਇਡ ਲਪੇਟੀ ਹੋਈ ਹੈ – ਜੇਕਰ ਸੋਲੀਨਾਇਡ ਅੰਦਰ ਰੱਖੇ ਹੋਏ ਨਰਮ ਲੋਹੇ ਦੀ ਛੜ ਹੈ ਤਾਂ ਚੁੰਬਕੀ ਖੇਤਰ ਵੱਧ ਪ੍ਰਬਲ ਹੋਵੇਗਾ ।

ਸੋਲੀਨਾਇਡ ਦੀਆਂ ਵਿਸ਼ੇਸ਼ਤਾਈਆਂ-

  • ਇੱਕ ਧਾਰਾਵਾਹੀ ਸੋਲੀਨਾਇਡ ਦੁਆਰਾ ਉਤਪੰਨ ਹੋਏ ਚੁੰਬਕੀ ਖੇਤਰ ਦੀ ਪ੍ਰਬਲਤਾ ਲਪੇਟਾਂ ਦੀ ਸੰਖਿਆ, ਉਸ ਵਿੱਚੋਂ ਪ੍ਰਵਾਹਿਤ ਧਾਰਾ ਦੀ ਮਾਤਰਾ ਅਤੇ ਕੋਰ ਪਦਾਰਥ ਦੇ ਸੁਭਾਅ ‘ਤੇ ਨਿਰਭਰ ਕਰਦੀ ਹੈ ।
  • ਕਾਰਖ਼ਾਨਿਆਂ ਵਿੱਚ ਭਾਰੀ ਵਜ਼ਨ ਚੁੱਕਣ ਲਈ ਕੁੰਨ ਦੇ ਬਿਜਲਈ ਚੁੰਬਕ ਦੇ ਰੂਪ ਵਿੱਚ ਇਸਦਾ ਉਪਯੋਗ ਹੁੰਦਾ ਹੈ । ਇਸ ਤੋਂ ਛੋਟ ਬਿਜਲੀ ਘੰਟੀ ਟੈਲੀਗ੍ਰਾਫ਼ ਅਤੇ ਮੋਟਰ ਆਦਿ ਵਿੱਚ ਇਸਦਾ ਉਪਯੋਗ ਹੁੰਦਾ ਹੈ ।
  • ਇਸਦਾ ਉਪਯੋਗ ਲੋਹੇ ਨੂੰ ਸ਼ਕਤੀਸ਼ਾਲੀ ਚੁੰਬਕ ਬਣਾਉਣ ਲਈ ਕੀਤਾ ਜਾਂਦਾ ਹੈ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 2.
ਅਪਰਤਵੀਂ (ਡੀ. ਸੀ.) ਬਿਜਲਈ ਧਾਰਾ ਜੈਨਰੇਟਰ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਨੂੰ ਚਿੱਤਰ ਸਹਿਤ ਸੰਖੇਪ ਵਿੱਚ ਵਰਣਨ ਕਰੋ !
ਜਾਂ
ਬਿਜਲਈ ਜੈਨਰੇਟਰ ਦਾ ਸਿਧਾਂਤ, ਬਣਤਰ ਅਤੇ ਕਾਰਜਵਿਧੀ ਦਾ ਚਿੱਤਰ ਸਹਿਤ ਵਰਣਨ ਕਰੋ ।
ਉੱਤਰ-
ਬਿਜਲੀ ਜੈਨਰੇਟਰ – ਜੈਨਰੇਟਰ ਇੱਕ ਅਜਿਹਾ ਯੰਤਰ ਹੈ ਜਿਹੜਾ ਯੰਤਰਿਕ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰਦਾ ਹੈ । ਇਹ ਕੇਵਲ ਊਰਜਾ ਨੂੰ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਪਰਿਵਰਤਿਤ ਕਰਦਾ ਹੈ । ਜੈਨਰੇਟਰ ਵਿੱਚ ਯੰਤਰਿਕ ਊਰਜਾ ਦਿੱਤੀ ਜਾਂਦੀ ਹੈ ਅਤੇ ਬਿਜਲੀ ਉਤਪਾਦਨ ਦੇ ਰੂਪ ਵਿੱਚ ਪ੍ਰਾਪਤ ਕੀਤੀ ਜਾਂਦੀ ਹੈ ।

ਸਿਧਾਂਤ – ਜੈਨਰੇਟਰ ਇਸ ਸਿਧਾਂਤ ਤੇ ਆਧਾਰਿਤ ਹੈ ਕਿ ਜਦੋਂ ਕੋਈ ਚਾਲਕ ਚੁੰਬਕੀ ਬਲ ਰੇਖਾਵਾਂ ਨੂੰ ਕੱਟਦਾ ਹੈ, ਤਾਂ ਫੈਰਾਡੇ ਦੇ ਬਿਜਲੀ ਚੁੰਬਕੀ ਪ੍ਰੇਰਣ ਕਾਰਨ ਇਸ ਵਿੱਚ ਬਿਜਲਈ ਚਾਲਕ ਬਲ ਪ੍ਰੇਰਿਤ ਹੋ ਜਾਂਦਾ ਹੈ ਜਿਸ ਨਾਲ ਸਰਕਟ ਵਿੱਚ ਧਾਰਾ ਪ੍ਰਵਾਹਿਤ ਹੁੰਦੀ ਹੈ, ਜਦੋਂ ਚਾਲਕ ਸਰਕਟ ਨੂੰ ਬੰਦ ਕਰ ਦਿੱਤਾ ਜਾਂਦਾ ਹੈ ।

ਬਨਾਵਟ-ਅਪਰਤਵੀ ਧਾਰਾ ਜੈਨਰੇਟਰ ਦੇ ਹੇਠ ਲਿਖੇ ਮੁੱਖ ਭਾਗ ਹਨ-

  • ਆਰਮੇਚਰ (Armature) – ਇਸ ਵਿੱਚ ਇੱਕ ਆਇਤਾਕਾਰ ਕੁੰਡਲੀ ABCD ਹੁੰਦੀ ਹੈ, ਸਿਲੰਡਰ ਨੂੰ ਜਿਸ ਵਿੱਚ ਨਰਮ ਲੋਹੇ ਦੇ ਰੋਧੀ ਤਾਰ ਦੀ ਵੱਡੀ ਸੰਖਿਆ ਵਿੱਚ ਲਪੇਟ ਦਿੱਤੇ ਜਾਂਦੇ ਹਨ । ਇਸਨੂੰ ਆਰਮੇਚਰ ਕਹਿੰਦੇ ਹਨ । ਇਸ ਨੂੰ ਇੱਕ ਧੁਰੇ ਤੇ ਲਗਾਇਆ ਜਾਂਦਾ ਹੈ ਜਿਸਨੂੰ ਭਾਫ ਜਾਂ ਵਹਿੰਦੇ ਪਾਣੀ ਨਾਲ ਘੁਮਾਇਆ ਜਾਂਦਾ ਹੈ ।
  • ਖੇਤਰ ਚੁੰਬਕ (Field Magnets) – ਸ਼ਕਤੀਸ਼ਾਲੀ ਦੋ ਚੁੰਬਕੀ ਧਰੁਵਾਂ ਦੇ ਵਿੱਚ ਇਸ ਕੁੰਡਲੀ ਨੂੰ ਸਥਾਪਿਤ ਕੀਤਾ ਜਾਂਦਾ ਹੈ ਜਿਸ ਨੂੰ ਚੁੰਬਕੀ ਖੇਤਰ ਕਹਿੰਦੇ ਹਨ । ਛੋਟੇ ਜੈਨਰੇਟਰਾਂ ਵਿੱਚ ਸਥਾਈ ਚੁੰਬਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਪਰੰਤੂ ਵੱਡੇ ਜੈਨਰੇਟਰਾਂ ਵਿੱਚ ਬਿਜਲੀ ਚੁੰਬਕ ਲਗਾਏ ਜਾਂਦੇ ਹਨ ।
  • ਸਪਲਿਟ ਰਿੰਗ ਜਾਂ ਵਿਭਾਜਿਤ ਛੱਲੇ (Split Rings) – ਕੁੰਡਲੀ ਦੇ ਦੋਨਾਂ ਸਿਰਿਆਂ ਤੇ ਤਾਂਬੇ ਦੇ ਬਣੇ ਹੋਏ ਅੱਧੇ ਰਿੰਗ R1 ਅਤੇ R2 ਨਾਲ ਜੋੜਿਆ ਜਾਂਦਾ ਹੈ । ਇਹ ਦੋਨੋਂ ਕੰਮਿਊਟੇਟਰ ਵਜੋਂ ਕਾਰਜ ਕਰਦੇ ਹਨ ।
  • ਕਾਰਬਨ ਬੁਰਸ਼ (Carbon Brush) – ਕਾਰਬਨ ਦੇ ਦੋ ਬਰੁੱਸ਼ B1 ਅਤੇ B2 ਦੋਨੋਂ ਅੱਧੇ ਰਿੰਗਜ਼ਾਂ R1 ਅਤੇ R2 ਦੇ ਨਾਲ ਛੂੰਹਦੇ ਹਨ । ਜਦੋਂ ਕੁੰਡਲੀ ਘੁੰਮਦੀ ਹੈ ਤਾਂ R1 ਅਤੇ R2 ਵਾਰੀ-ਵਾਰੀ B1 ਅਤੇ B2 ਨੂੰ ਛੂੰਹਦੇ ਹਨ । ਉਨ੍ਹਾਂ ਦੁਆਰਾ ਉਤਪਾਦਿਤ ਬਿਜਲਈ ਧਾਰਾ ਦੀ ਪ੍ਰਾਪਤੀ ਹੁੰਦੀ ਹੈ ।
  • ਲੋਡ (Load) – ਬਰੁੱਸ਼ B1 ਅਤੇ B2 ਰਾਹੀਂ ਬਿਜਲਈ ਧਾਰਾ ਨੂੰ ਲੋਡ ਤੱਕ ਪਹੁੰਚਾਇਆ ਜਾਂਦਾ ਹੈ । ਚਿੱਤਰ ਵਿੱਚ ਲੋਡ ਦੀ ਥਾਂ ਤੇ ਗੈਲਵੈਨੋਮੀਟਰ ਲਗਾ ਕੇ ਦਰਸਾਇਆ ਗਿਆ ਹੈ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 3

ਕਾਰਜ ਵਿਧੀ (Working) – ਜਦੋਂ ਕੁੰਡਲੀ ਨੂੰ ਆਪਣੇ ਧੁਰੇ ਤੇ ਘੁਮਾਇਆ ਜਾਂਦਾ ਹੈ, ਤਾਂ ਭੁਜਾਵਾਂ AB ਅਤੇ CD ਵਿੱਚ ਬਿਜਲਈ ਵਾਹਕ ਬਲ ਪ੍ਰੇਰਿਤ ਹੋ ਜਾਂਦਾ ਹੈ । ਫਲੇਮਿੰਗ ਦੇ ਸੱਜਾ ਹੱਥ ਨਿਯਮ ਦੁਆਰਾ ਪੇਰਿਤ ਬਿਜਲਈ ਚੁੰਬਕੀ ਬਲ ਦੀ ਦਿਸ਼ਾ ਗਿਆਤ ਕੀਤੀ ਜਾ ਸਕਦੀ ਹੈ ।

ਮੰਨ ਲਓ ਸ਼ੁਰੂ ਵਿੱਚ ਕੁੰਡਲੀ ਲੰਬਾਕਾਰ ਸਥਿਤੀ ਵਿੱਚ ਹੈ । ਇਸਦੀ ਭੁਜਾ AB ਹੇਠਾਂ ਵੱਲ ਅਤੇ ਭੁਜਾ CD ਉੱਪਰ ਵੱਲ ਹੈ । ਜਦੋਂ ਕੁੰਡਲੀ ਨੂੰ ਆਪਣੇ ਧੁਰੇ ਦੇ ਦੁਆਲੇ ਘੁਮਾਇਆ ਜਾਂਦਾ ਹੈ ਤਾਂ ਪਹਿਲੇ ਅੱਧੇ ਚੱਕਰ ਦੌਰਾਨ ਭੁਜਾ AB ਉੱਪਰ ਵੱਲ ਅਤੇ ਭੁਜਾਂ CD ਹੇਠਾਂ ਵੱਲ ਗਤੀ ਕਰਦੀ ਹੈ । ਫਲੇਮਿੰਗ ਦੇ ਸੱਜੇ ਹੱਥ ਨਿਯਮ ਅਨੁਸਾਰ ਪੇਰਿਤ ਧਾਰਾ ਦੀ ਦਿਸ਼ਾ ਭੁਜਾ AB ਵਿੱਚ ਤੋਂ 8 ਵੱਲ ਅਤੇ ਭੁਜਾ CD ਵਿੱਚ Cਤੋਂ CD ਉੱਪਰ ਵੱਲ ਗਤੀ ਕਰਨਾ ਸ਼ੁਰੂ ਕਰੇਗੀ । ਇਸ ਲਈ ਇਨ੍ਹਾਂ ਭੁਜਾਵਾਂ ਤੋਂ ਪ੍ਰੇਰਿਤ ਧਾਰਾ ਦੀ ਦਿਸ਼ਾ ਵੀ ਵਿਪਰੀਤ ਹੋਵੇਗੀ । ਲੋਡ (load) ਵਿੱਚ ਧਾਰਾ ਦੀ ਉਹੀ ਦਿਸ਼ਾ ਰੱਖਣ ਲਈ ਵਿਭਾਜਿਤ ਛੱਲਿਆਂ (Split Rings) ਦਾ ਪ੍ਰਯੋਗ ਕੀਤਾ ਜਾਂਦਾ ਹੈ । ਕੁੰਡਲੀ ਦੇ ਦੂਜੇ ਅੱਧ ਚੱਕਰ ਦੇ ਦੌਰਾਨ ਇਸ ਦਾ ਸਿਰਾ ਵਿਭਾਜਿਤ ਛੱਲੇ R, ਨਾਲ ਸੰਪਰਕ ਵਿੱਚ ਅਤੇ ਸਿਰਾ D ਵਿਭਾਜਿਤ ਛੱਲੇ R, ਦੇ ਸੰਪਰਕ ਵਿੱਚ ਜਾਂਦਾ ਹੈ ਜਿਸ ਨਾਲ ਲੋਡ ਵਿੱਚ ਧਾਰਾ ਦੀ ਦਿਸ਼ਾ ਉਹੀ ਰਹਿੰਦੀ ਹੈ ।

ਪ੍ਰਸ਼ਨ 3.
ਇੱਕ ਪ੍ਰਯੋਗ ਦੁਆਰਾ ਦਰਸਾਓ ਕਿ ਇੱਕ ਚੁੰਬਕੀ ਖੇਤਰ ਵਿੱਚ ਰੱਖੇ ਹੋਏ ਧਾਰਾਵਾਹੀ ਚਾਲਕ ਤੇ ਇੱਕ ਬਲ ਕਿਰਿਆ ਕਰਦਾ ਹੈ । ਉਹ ਨਿਯਮ ਵੀ ਦੱਸੋ ਜਿਸ ਦੁਆਰਾ ਬਲ ਦੀ ਦਿਸ਼ਾ ਗਿਆਤ ਕੀਤੀ ਜਾ ਸਕਦੀ ਹੈ ?
ਉੱਤਰ-
ਪ੍ਰਯੋਗ – ਕਿਸੇ ਸਥਿਰ ਸਹਾਰੇ ਖੜਵੀਂ ਦਿਸ਼ਾ ਵਿੱਚ ਸਪਰਿੰਗ ਲੱਗੀ ਐਲੂਮੀਨੀਅਮ ਦੀ ਇੱਕ ਛੱੜ ਘੋੜੇ ਦੀ ਨਾਲ ਰੂਪੀ ਚੁੰਬਕ ਦੇ ਦੋਨਾਂ ਧਰੁਵਾਂ ਵਿੱਚ ਲਟਕਾਓ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ । ਹੁਣ ਕੁੰਜੀ K ਦੁਆਰਾ ਛੜ ਨੂੰ ਬੈਟਰੀ ਨਾਲ ਜੋੜੋ । ਹੁਣ ਕੁੰਜੀ K ਨੂੰ ਦਬਾ ਕੇ ਬੰਦ ਕਰ ਦਿਓ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 4

AB ਕਾਗਜ਼ ਦੇ ਤਲ ਦੇ ਸਮਾਨਾਂਤਰ ਹੈ ਪਰੰਤੂ ਚੁੰਬਕੀ ਖੇਤਰ ਦੀ ਦਿਸ਼ਾ (N ਤੋਂ S ਵੱਲ ਹੈ) ਦੇ ਅਭਿਲੰਬ ਹੈ । ਛੜ AB ਵਿੱਚ ਧਾਰਾ A ਤੋਂ B ਵੱਲ ਪ੍ਰਵਾਹਿਤ ਹੁੰਦੀ
ਗਤੀ (ਬਲ) ਹੈ । ਜਿਉਂ ਹੀ ਛੜ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੋਵੇਗੀ ਛੜ ਇੱਕ ਬਲ ਮਹਿਸੂਸ ਕਰੇਗੀ ਅਤੇ ਫਲੇਮਿੰਗ ਦੇ ਖੱਬੇ ਹੱਥ ਨਿਯਮ ਅਨੁਸਾਰ ਬਲ ਦੀ ਦਿਸ਼ਾ ਹੇਠਾਂ ਵੱਲ ਹੋਵੇਗੀ । ਇਸ ਤਰ੍ਹਾਂ ਛੜ ਹੇਠਾਂ ਵੱਲ ਖਿੱਚੀ ਜਾਵੇਗੀ ਅਤੇ ਸਪਰਿੰਗ ਲੰਬੇ ਹੋ ਜਾਣਗੇ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 5

ਜੇਕਰ ਧਾਰਾ ਦੀ ਦਿਸ਼ਾ ਬਦਲ ਦਿੱਤੀ ਜਾਵੇ ਤਾਂ ਬਲ ਵਿਪਰੀਤ ਦਿਸ਼ਾ ਵਿੱਚ ਕਿਰਿਆ ਕਰੇਗਾ । ਚੰਬਕੀ ਖੇਤਰ ਵਿੱਚ ਰੱਖੇ ਗਏ ਧਾਰਾਵਾਹੀ ਚਾਲਕ ਤੇ ਕਿਰਿਆ ਕਰ ਰਹੇ ਬਲ ਦੀ ਦਿਸ਼ਾ ਫਲੇਮਿੰਗ ਦੇ ਖੱਬੇ ਹੱਥ ਨਿਯਮ । ਦੁਆਰਾ ਪਤਾ ਕੀਤੀ ਜਾ ਸਕਦੀ ਹੈ ।

ਫਲੇਮਿੰਗ ਦਾ ਖੱਬੇ ਹੱਥ ਦਾ ਨਿਯਮ – ਇਸ ਨਿਯਮ ਅਨੁਸਾਰ ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ, ਦੂਜੀ ਉਂਗਲੀ ਅਤੇ ਅੰਗੂਠੇ ਨੂੰ ਇਸ ਤਰ੍ਹਾਂ ਫੈਲਾਓ ਤਾਂ ਜੋ ਇਹ ਤਿੰਨੋਂ ਇੱਕ-ਦੂਜੇ ਤੇ ਲੰਬ ਰੂਪ ਵਿੱਚ ਹੋਣ ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਹੁਣ ਆਪਣੇ ਖੱਬੇ ਹੱਥ ਨੂੰ ਇਸ ਤਰ੍ਹਾਂ ਰੱਖੋ ਕਿ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ ਵਿੱਚ ਸੰਕੇਤ ਕਰੇ N ਤੋਂ S ਵੱਲ ਅਤੇ ਦੂਜੀ ਉਂਗਲੀ ਧਾਰਾ ਦੀ ਦਿਸ਼ਾ ਵਿੱਚ ਹੋਵੇ, ਤਾਂ ਅੰਗੂਠੇ ਦੀ ਦਿਸ਼ਾ ਤੋਂ ਸਾਨੂੰ ਬਲ ਦੀ ਦਿਸ਼ਾ ਪਤਾ ਲੱਗ ਜਾਵੇਗੀ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 4.
ਇੱਕ ਕਿਰਿਆ-ਕਲਾਪ ਦਾ ਆਯੋਜਨ ਕਰੋ ਜਿਸ ਤੋਂ ਸਪੱਸ਼ਟ ਹੋਵੇ ਕਿ ਚੁੰਬਕੀ ਖੇਤਰ ਬਿਜਲਈ ਧਾਰਾ ਉਤਪੰਨ ਕਰਦਾ ਹੈ ।
ਉੱਡਰ-
ਇੱਕ ਕੁੰਡਲੀ XY ਲਓ ਜਿਸ ਵਿੱਚ ਬਹੁਤ ਸਾਰੇ ਲਪੇਟ ਹੋਣ । ਇਸ ਕੁੰਡਲੀ ਦੇ ਸਿਰਿਆਂ ਵਿੱਚ ਇੱਕ ਗੈਲਵੈਨੋਮੀਟਰ ਜੋੜੋ । ਇਸ ਆਯੋਜਨ ਵਿੱਚ ਬਿਜਲਈ ਧਾਰਾ ਦਾ ਕੋਈ ਸਰੋਤ ਨਹੀਂ ਲਗਾਇਆ ਗਿਆ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 6

ਹੁਣ ਚਿੱਤਰ (a) ਦੇ ਅਨੁਸਾਰ ਇੱਕ ਚੁੰਬਕ ਨੂੰ ਤੇਜ਼ੀ ਨਾਲ ਕੁੰਡਲੀ ਦੇ ਨੇੜੇ ਲਿਆਓ, ਪਰੰਤੂ ਚੁੰਬਕ ਕੁੰਡਲੀ ਨੂੰ ਨਹੀਂ ਛੂਹਣਾ ਚਾਹੀਦਾ । ਤੁਸੀਂ ਦੇਖੋਗੇ ਕਿ ਗੈਲਵੈਨੋਮੀਟਰ ਦੀ ਸੂਈ ਦਾ ਵਿਖੇਪਣ ਹੋ ਗਿਆ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਗੈਲਵੈਨੋਮੀਟਰ ਵਿੱਚ ਬਿਜਲਈ ਧਾਰਾ ਪ੍ਰਵਾਹਿਤ ਹੋ ਰਹੀ ਹੈ । ਸੂਈ ਵਿੱਚ ਹੋਏ ਵਿਖੇਪਣ ਦੀ ਦਿਸ਼ਾ ਨੋਟ ਕਰੋ । ਹੁਣ ਚੁੰਬਕ ਨੂੰ ਕੁੰਡਲੀ ਤੋਂ ਪਰ੍ਹਾਂ ਲਿਜਾਓ । ਤੁਸੀਂ ਵੇਖੋਗੇ ਕਿ ਗੈਲਵੈਨੋਮੀਟਰ ਵਿੱਚ ਫਿਰ ਵਿਖੇਪਣ ਹੋਇਆ ਹੈ, ਪਰੰਤੂ ਹੁਣ ਪਹਿਲੇ ਵਿਖੇਪਣ ਦੀ ਦਿਸ਼ਾਂ ਤੋਂ ਉਲਟ ਦਿਸ਼ਾ ਵਿੱਚ ਹੈ [ਚਿੱਤਰ (b)] । ਜਦੋਂ ਚੁੰਬਕ ਇੱਕ ਥਾਂ ਤੇ ਸਥਿਰ ਹੋ ਜਾਂਦਾ ਹੈ ਤਾਂ ਗੈਲਵੈਨੋਮੀਟਰ ਦੀ ਸੂਈ ਵਿੱਚ ਕੋਈ ਵਿਖੇਪਣ ਨਹੀਂ ਹੁੰਦਾ ਹੈ ।

ਇਸ ਕਿਰਿਆ ਤੋਂ ਇਹ ਸਪੱਸ਼ਟ ਹੈ ਕਿ ਜਦੋਂ ਚੁੰਬਕ ਅਤੇ ਕੁੰਡਲੀ ਦੀ ਸਾਪੇਖ ਗਤੀ ਹੁੰਦੀ ਹੈ ਤਾਂ ਸਰਕਟ ਵਿੱਚ ਪ੍ਰੇਰਿਤ ਧਾਰਾ ਉਤਪੰਨ ਹੋ ਜਾਂਦੀ ਹੈ ।

ਪ੍ਰਸ਼ਨ 5.
ਬਿਜਲੀ ਦਾ ਉਪਯੋਗ ਕਰਦੇ ਹੋਏ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤੋਗੇ ?
ਉੱਤਰ-
ਬਿਜਲੀ ਦਾ ਉਪਯੋਗ ਕਰਦੇ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ-

  1. ਸਾਰੇ ਜੋੜ ਬਿਜਲੀ ਰੋਧਕ ਟੇਪ ਨਾਲ ਚੰਗੀ ਤਰ੍ਹਾਂ ਢੱਕੇ ਹੋਏ ਹੋਣੇ ਚਾਹੀਦੇ ਹਨ ।
  2. ਭੋ-ਸੰਪਰਕ ਤਾਰ ਦਾ ਜ਼ਰੂਰ ਪ੍ਰਯੋਗ ਕਰਨਾ ਚਾਹੀਦਾ ਹੈ ।
  3. ਸਰਕਟ ਵਿੱਚ ਫਿਉਜ਼ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ ।
  4. ਸਾਰੇ ਪੇਚ ਜਾਂ ਟਰਮੀਨਲ ਚੰਗੀ ਤਰ੍ਹਾਂ ਕੱਸੇ ਹੋਏ ਹੋਣੇ ਚਾਹੀਦੇ ਹਨ ।
  5. ਸਰਕਟ ਦੀ ਮੁਰੰਮਤ ਕਰਨ ਵੇਲੇ ਰਬੜ ਦੇ ਦਸਤਾਨੇ ਅਤੇ ਜੁੱਤੇ ਪਾਏ ਹੋਣੇ ਚਾਹੀਦੇ ਹਨ ।
  6. ਜਦੋਂ ਬਿਜਲਈ ਧਾਰਾ ਕਿਸੇ ਉਪਕਰਨ ਵਿੱਚੋਂ ਪ੍ਰਵਾਹ ਕਰ ਰਹੀ ਹੋਵੇ ਤਾਂ ਉਸ ਸਮੇਂ ਉਪਕਰਨ ਦੇ ਧਾਤਵੀਂ ਖੋਲ ਜਾਂ ਫਰੇਮ ਨੂੰ ਨਹੀਂ ਛੂਹਣਾ ਚਾਹੀਦਾ ।
  7. ਪੇਚਕਸ, ਪਲਾਸ, ਟੈਸਟਰ ਆਦਿ ਉੱਪਰ ਬਿਜਲੀ ਰੋਧਕ ਕਵਰ ਹੋਣਾ ਚਾਹੀਦਾ ਹੈ ।
  8. ਖ਼ਰਾਬ ਸਵਿੱਚ ਨੂੰ ਛੇਤੀ ਬਦਲ ਦੇਣਾ ਚਾਹੀਦਾ ਹੈ ।
  9. ਅੱਗ ਲੱਗਣ ਜਾਂ ਦੁਰਘਟਨਾ ਦੀ ਸਥਿਤੀ ਵਿੱਚ ਸਰਕਟ ਦਾ ਸਵਿੱਚ ਛੇਤੀ ਹੀ ਬੰਦ ਕਰ ਦੇਣਾ ਚਾਹੀਦਾ ਹੈ ।
  10. ਪਰਵੀਂ ਧਾਰਾ ਸਰਕਟ ਵਿੱਚ ਫਿਊਜ਼ ਅਤੇ ਸਵਿੱਚ ਬਿਜਲੀ ਵਾਹਕੀ ਤਾਰ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ ।
  11. ਉੱਚਿਤ ਸਮਰੱਥਾ ਵਾਲਾ ਫਿਊਜ਼ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਤੁਸੀਂ ਕਿਸ ਤਰ੍ਹਾਂ ਸਿੱਧ ਕਰੋਗੇ ਕਿ ਤਾਰ ਵਿੱਚੋਂ ਪ੍ਰਵਾਹਿਤ ਬਿਜਲਈ ਧਾਰਾ ਚੁੰਬਕੀ ਪ੍ਰਭਾਵ ਪੈਦਾ ਕਰਦੀ ਹੈ ?
ਉੱਤਰ-
ਤਾਂਬੇ ਦੀ ਇੱਕ ਮੋਟੀ ਤਾਰ ਵਿੱਚੋਂ ਬਿਜਲਈ ਧਾਰਾ ਲੰਘਾਉਣ ਨਾਲ ਤਾਰ ਦੇ ਨੇੜੇ ਪਈ ਦਿਸ਼ਾ ਸੂਚਕ ਦੀ ਸੂਈ ਵਿਖੇਪਿਤ ਹੋ ਜਾਂਦੀ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਤਾਰ ਵਿੱਚੋਂ ਪ੍ਰਵਾਹਿਤ ਬਿਜਲਈ ਧਾਰਾ ਚੁੰਬਕੀ ਪ੍ਰਭਾਵ ਉਤਪੰਨ ਕਰਦੀ ਹੈ ।

ਪ੍ਰਸ਼ਨ 2.
ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਪ੍ਰਭਾਵ ਨੂੰ ਸਮਝਾਉਣ ਲਈ ਉਸਟੈਡ ਦਾ ਪ੍ਰਯੋਗ ਲਿਖੋ ।
ਉੱਤਰ-
ਬਿਜਲਈ ਧਾਰਾ ਦਾ ਚੁੰਬਕੀ ਪ੍ਰਭਾਵ – ਜਦੋਂ ਕਿਸੇ ਚਾਲਕ (ਤਾਰ) ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ ਤਾਂ ਉਸਦੇ ਚਹੁੰ ਪਾਸੇ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ । ਇਸ ਪ੍ਰਭਾਵ ਨੂੰ ਬਿਜਲਈ ਧਾਰਾ ਦਾ ਚੁੰਬਕੀ ਪ੍ਰਭਾਵ ਕਿਹਾ ਜਾਂਦਾ ਹੈ ।

ਊਰਸਟੈਡ ਨੇ ਪ੍ਰਦਰਸ਼ਿਤ ਕੀਤਾ ਕਿ ਜਦੋਂ ਚੁੰਬਕੀ ਸੂਈ ਉੱਪਰ ਰੱਖੇ ਚਾਲਕ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਕੀਤੀ ਜਾਂਦੀ ਹੈ ਤਾਂ ਸੂਈ ਦਾ ਉੱਤਰੀ ਧਰੁਵ ਵਿਖੇਪਿਤ ਹੁੰਦਾ ਹੈ । ਇਸੇ ਤਰ੍ਹਾਂ ਜੇਕਰ ਧਾਰਾ ਦੀ ਦਿਸ਼ਾ ਬਦਲ ਦਿੱਤੀ ਜਾਵੇ ਤਾਂ ਉੱਤਰੀ ਧਰੁਵ ਦੁਸਰੀ ਦਿਸ਼ਾ ਵੱਲ ਵਿਖੇਪਿਤ ਹੁੰਦਾ ਹੈ । ਇਸੇ ਤਰ੍ਹਾਂ ਜੇਕਰ ਧਾਰਾ ਦੀ ਦਿਸ਼ਾ ਬਦਲ ਦਿੱਤੀ ਜਾਵੇ ਤਾਂ ਉੱਤਰੀ ਧਰੁਵ ਦੂਸਰੀ (ਉਲਟ) ਦਿਸ਼ਾ ਵੱਲ ਵਿਖੇਪਿਤ ਹੁੰਦਾ ਹੈ । ਜੇਕਰ ਸੂਈ ਤਾਰ ਦੇ ਉੱਪਰ ਰੱਖੀ ਜਾਵੇ ਤਾਂ ਉੱਤਰੀ ਧਰੁਵ ਦੀ ਵਿਖੇਪਣ ਦਿਸ਼ਾ SNOW ਨਿਯਮ ਦੁਆਰਾ ਯਾਦ ਰੱਖੀ ਜਾ ਸਕਦੀ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 7

ਨੋਟ – SNOW ਨਿਯਮ ਇਹ ਦੱਸਦਾ ਹੈ ਕਿ ਜੇਕਰ ਧਾਰਾ 5 ਤੋਂN ਵੱਲ ਹੋਵੇ ਅਤੇ ਸੂਈ, ਤਾਰ ਦੇ ਉੱਪਰ ਰੱਖੀ ਹੋਈ ਹੋਵੇ ਤਾਂ ਉੱਤਰੀ ਧਰੁਵ ਦੱਖਣ ਵੱਲ ਵਿਖੇਪਿਤ ਹੋਵੇਗਾ ।

ਪ੍ਰਸ਼ਨ 3.
ਚੁੰਬਕੀ ਖੇਤਰ ਅਤੇ ਚੁੰਬਕੀ ਬਲ ਰੇਖਾਵਾਂ ਦੀ ਪਰਿਭਾਸ਼ਾ ਦਿਓ ਅਤੇ ਚੁੰਬਕੀ ਬਲ ਰੇਖਾਵਾਂ ਦੇ ਮਹੱਤਵਪੂਰਨ ਗੁਣ . ਲਿਖੋ ।
ਉੱਤਰ-
ਚੁੰਬਕੀ ਖੇਤਰ (Magnetic Field) – ਕਿਸੇ ਚੁੰਬਕ ਦੇ ਆਲੇ-ਦੁਆਲੇ ਦਾ ਉਹ ਖੇਤਰ ਜਿਸ ਵਿੱਚ ਚੁੰਬਕ ਦਾ ਪ੍ਰਭਾਵ ਆਕਰਸ਼ਣ ਜਾਂ ਤਿਕਰਸ਼ਣ ਬਲ) ਅਨੁਭਵ ਕੀਤਾ ਜਾ ਸਕਦਾ ਹੈ, ਚੁੰਬਕੀ ਖੇਤਰ ਅਖਵਾਉਂਦਾ ਹੈ ।

ਚੁੰਬਕੀ ਰੇਖਾਵਾਂ (Magnetic lines of forces) – ਜਦੋਂ ਇਕਾਈ ਉੱਤਰੀ ਧਰੁਵ ਗਤੀ ਕਰਨ ਲਈ ਸੁਤੰਤਰ ਹੋਵੇ, ਤਾਂ ਜਿਸ ਪੱਥ ਤੇ ਉੱਤਰੀ ਧਰੁਵ ਗਤੀ ਕਰਦਾ ਹੈ, ਉਸਨੂੰ ਚੁੰਬਕੀ ਬਲ ਰੇਖਾ ਕਿਹਾ ਜਾਂਦਾ ਹੈ ।

ਚੁੰਬਕੀ ਬਲ ਰੇਖਾਵਾਂ ਦੇ ਮਹੱਤਵਪੂਰਨ ਗੁਣ-

  1. ਚੁੰਬਕੀ ਬਲ ਰੇਖਾਵਾਂ ਚੁੰਬਕ ਦੇ ਉੱਤਰੀ ਧਰੁਵ ਤੋਂ ਸ਼ੁਰੂ ਹੋ ਕੇ ਚੁੰਬਕ ਦੇ ਦੱਖਣੀ ਧਰੁਵ ਤੇ ਜਾ ਕੇ ਖ਼ਤਮ ਹੁੰਦੀਆਂ ਹਨ ।
  2. ਕੋਈ ਵੀ ਦੋ ਚੁੰਬਕੀ ਬਲ ਰੇਖਾਵਾਂ ਇੱਕ-ਦੂਜੇ ਨੂੰ ਨਹੀਂ ਕੱਟਦੀਆਂ ਹਨ। ਜੇਕਰ ਕੱਟਦੀਆਂ ਹੋਣ ਤਾਂ ਇਸ ਦਾ ਅਰਥ ਹੈ ਕਿ ਉਸ ਬਿੰਦੁ ਤੇ ਚੁੰਬਕੀ ਖੇਤਰ ਦੀਆਂ ਦੋ ਦਿਸ਼ਾਵਾਂ ਹੋਣਗੀਆਂ ਜੋ ਸੰਭਵ ਨਹੀਂ ਹੈ ।
  3. ਕਿਸੇ ਬਿੰਦੂ ਤੇ ਚੁੰਬਕੀ ਬਲ ਦੀ ਦਿਸ਼ਾ ਚੁੰਬਕੀ ਬਲ ਰੇਖਾ ਦੀ ਸਪੱਰਸ਼ ਰੇਖਾ (ਟੇਜੈਂਟ) ਦੀ ਦਿਸ਼ਾ ਵਿੱਚ ਹੁੰਦੀ ਹੈ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 4.
ਤੁਸੀਂ ਸਮਾਨ ਅਤੇ ਅਸਮਾਨ ਚੁੰਬਕੀ ਖੇਤਰ ਨੂੰ ਕਿਵੇਂ ਪ੍ਰਦਰਸ਼ਿਤ ਕਰੋਗੇ ?
ਉੱਤਰ-
ਸਮਾਨ ਚੁੰਬਕੀ ਖੇਤਰ ਨੂੰ ਸਮਾਨ ਦਰੀ ਵਾਲੀਆਂ ਸਮਾਨਾਂਤਰ ਰੇਖਾਵਾਂ ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਅਤੇ ਅਸਮਾਨ ਚੁੰਬਕੀ ਖੇਤਰ ਨੂੰ ਭਿੰਨ-ਭਿੰਨ ਦੁਰੀਆਂ ਵਾਲੀ ਸਮਾਨਾਂਤਰ ਰੇਖਾਵਾਂ ਨਾਲ ਦਰਸਾਇਆ ਜਾਂਦਾ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 8

ਪ੍ਰਸ਼ਨ 5.
ਚਿੱਤਰ ਵਿਚ ਦਰਸਾਏ ਗਏ ਚੁੰਬਕ ਦੇ ਆਲੇ-ਦੁਆਲੇ ਦੀਆਂ ਰੇਖਾਵਾਂ ਨੂੰ ਕੀ ਕਿਹਾ ਜਾਂਦਾ ਹੈ ? ਇਨ੍ਹਾਂ ਦੇ ਕੋਈ ਦੋ ਗੁਣ ਵੀ ਦੱਸੋ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 9
ਉੱਤਰ-
ਰੇਖਾਵਾਂ ਨੂੰ ਚੁੰਬਕੀ ਖੇਤਰ ਰੇਖਾਵਾਂ ਕਿਹਾ ਜਾਂਦਾ ਹੈ ।

ਚੁੰਬਕੀ ਖੇਤਰ ਰੇਖਾਵਾਂ ਦੇ ਗੁਣ-

  1. ਚੁੰਬਕ ਦੇ ਬਾਹਰ ਚੁੰਬਕੀ ਖੇਤਰ ਰੇਖਾਵਾਂ ਉੱਤਰੀ ਧਰੁਵ ਤੋਂ ਦੱਖਣੀ ਧਰੁਵ ਵੱਲ ਅਤੇ ਚੁੰਬਕ ਦੇ ਅੰਦਰ ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ ਜਾਂਦੀਆਂ ਹਨ ।
  2. ਚੁੰਬਕੀ ਖੇਤਰ ਦੀ ਬਲ ਰੇਖਾ ਦੇ ਕਿਸੇ ਬਿੰਦੂ ਤੇ ਖਿੱਚੀ ਗਈ ਸਪੱਰਸ਼ ਰੇਖਾ (ਟੇਜੇਂਟ) ਉਸ ਬਿੰਦੂ ਤੇ ਚੁੰਬਕੀ ਖੇਤਰ ਦੀ ਦਿਸ਼ਾ ਦਰਸਾਉਂਦੀ ਹੈ ।

ਪ੍ਰਸ਼ਨ 6.
ਤੁਸੀਂ ਧਾਰਾਵਾਹੀ ਚਾਲਕ ਦੁਆਰਾ ਉਤਪੰਨ ਹੋਈਆਂ ਚੁੰਬਕੀ ਬਲ ਰੇਖਾਵਾਂ ਦੀ ਦਿਸ਼ਾ ਕਿਵੇਂ ਗਿਆਤ ਕਰੋਗੇ ?
ਉੱਤਰ-
ਧਾਰਾਵਾਹੀ ਚਾਲਕ ਦੁਆਰਾ ਉਤਪੰਨ ਚੁੰਬਕੀ ਬਲ ਰੇਖਾਵਾਂ ਦੀ ਦਿਸ਼ਾ ਮੈਕਸਵੈਲ ਦੇ ਸੱਜੇ ਹੱਥ ਦੇ ਨਿਯਮ ਦੀ ਸਹਾਇਤਾ ਨਾਲ ਪਤਾ ਲਗਾਈ ਜਾ ਸਕਦੀ ਹੈ । ਧਾਰਾਵਾਹੀ ਚਾਲਕ ਦੁਆਰਾ ਉਤਪੰਨ ਚੁੰਬਕੀ ਬਲ ਰੇਖਾਵਾਂ ਦੀ ਦਿਸ਼ਾ ਗਿਆਤ
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 10
ਕਰਨ ਲਈ ਚਾਲਕ ਨੂੰ ਸੱਜੇ ਹੱਥ ਵਿੱਚ ਚਿੱਤਰ ਵਿੱਚ ਵਿਖਾਏ ਅਨੁਸਾਰ ਇਸ ਤਰ੍ਹਾਂ ਪਕੜੋ ਤਾਂ ਜੋ ਤੁਹਾਡਾ ਅੰਗੂਠਾ ਬਿਜਲਈ ਧਾਰਾ ਦੀ ਦਿਸ਼ਾ ਵੱਲ ਸੰਕੇਤ ਕਰੇ ਤਾਂ ਤੁਹਾਡੀਆਂ ਉਂਗਲੀਆਂ ਦੀ ਦਿਸ਼ਾ ਚਾਲਕ ਦੇ ਚਹੁੰ ਪਾਸੇ ਉਤਪੰਨ ਹੋਏ ਖੇਤਰੀ ਰੇਖਾਵਾਂ ਦੀ ਦਿਸ਼ਾ ਦਰਸਾਏਗਾ ।

ਪ੍ਰਸ਼ਨ 7.
ਮੈਕਸਵੈਲ ਦਾ ਸੱਜੇ ਹੱਥ ਦਾ ਅੰਗੂਠਾ ਨਿਯਮ ਕੀ ਹੈ ? ਉਸ ਦਾ ਪ੍ਰਯੋਗ ਕਿਸ ਉਦੇਸ਼ ਲਈ ਕੀਤਾ ਜਾਂਦਾ ਹੈ ?
ਉੱਤਰ-
ਮੈਕਸਵੈਲ ਦਾ ਸੱਜੇ ਹੱਥ ਦਾ ਅੰਗੂਠਾ ਨਿਯਮ – ਇਸ ਨਿਯਮ ਅਨੁਸਾਰ ਧਾਰਾਵਾਹੀ ਸਿੱਧੇ ਚਾਲਕ ਦੇ ਆਲੇ-ਦੁਆਲੇ ਚੁੰਬਕੀ ਖੇਤਰ ਦੀ ਦਿਸ਼ਾ ਗਿਆਤ ਕਰਨ ਲਈ ਜੇਕਰ ਚਾਲਕ ਨੂੰ ਸੱਜੇ ਹੱਥ ਵਿੱਚ ਇਸ ਤਰ੍ਹਾਂ ਪਕੜਿਆ ਜਾਏ ਕਿ ਤੁਹਾਡਾ ਅੰਗਨਾ ਧਾਰਾ ਦੀ ਦਿਸ਼ਾ ਅਤੇ ਤੁਹਾਡੀਆਂ ਉਂਗਲੀਆਂ ਦੀ ਦਿਸ਼ਾ, ਚਾਲਕ ਦੇ ਦੁਆਲੇ ਉਤਪੰਨ ਚੁੰਬਕ ਖੇਤਰ ਬਲ ਰੇਖਾਵਾਂ ਦੀ ਦਿਸ਼ਾ ਦਰਸਾਏਗੀ । ਇਸ ਨਿਯਮ ਦਾ ਪ੍ਰਯੋਗ ਧਾਰਾਵਾਹੀ ਚਾਲਕ ਦੁਆਰਾ ਉਤਪੰਨ ਚੁੰਬਕੀ ਬਲ ਰੇਖਾਵਾਂ ਦੀ ਦਿਸ਼ਾ ਗਿਆਤ ਕਰਨ ਲਈ ਕੀਤਾ ਜਾਂਦਾ ਹੈ ।

ਪ੍ਰਸ਼ਨ 8.
ਚੁੰਬਕ ਖੇਤਰ ਰੇਖਾਵਾਂ ਕੀ ਹਨ ? ਕਿਸੇ ਬਿੰਦੂ ਤੇ ਚੁੰਬਕੀ ਖੇਤਰ ਦੀ ਦਿਸ਼ਾ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਚੁੰਬਕ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਜਿੱਥੇ ਇੱਕ ਚੁੰਬਕ ਦੇ ਆਕਰਸ਼ਣ ਜਾਂ ਪ੍ਰਤਿਕਰਸ਼ਣ ਬਲ ਨੂੰ ਅਨੁਭਵ ਕੀਤਾ ਜਾ ਸਕਦਾ ਹੈ, ਉਸਨੂੰ ਚੁੰਬਕੀ ਖੇਤਰ ਕਹਿੰਦੇ ਹਨ ।ਉਹ ਪੱਥ ਜਿਸ ਉੱਪਰ ਚੁੰਬਕ ਦਾ ਉੱਤਰੀ ਧਰੁਵ ਚੁੰਬਕੀ ਖੇਤਰ ਵਿੱਚ ਮੁਕਤ ਅਵਸਥਾ ਹੋਣ ਤੇ ਗਤੀ ਕਰੇਗਾ ਉਸਨੂੰ ਚੁੰਬਕੀ ਖੇਤਰ ਰੇਖਾ ਕਹਿੰਦੇ ਹਨ ! ਚੁੰਬਕੀ ਖੇਤਰ ਰੇਖਾਵਾਂ ਨੂੰ ਹੇਠ ਲਿਖੀਆਂ ਵਿਧੀਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ।

(1) ਲੋਹ ਚੂਰਨ ਦੁਆਰਾ – ਇੱਕ ਕਾਰਡ ਬੋਰਡ ਉੱਤੇ ਇੱਕ ਛੜ ਚੁੰਬਕ ਰੱਖੋ । ਹੁਣ ਉਸ ਕਾਰਡ ਬੋਰਡ ਤੇ ਲੋਹ-ਚੂਰਨ ਛਿੜਕ ਕੇ ਕਾਰਡ ਬੋਰਡ ਨੂੰ ਹੌਲੀ-ਹੌਲੀ ਥਪਥਪਾਓ । ਲੋਹ ਚੂਰਨ ਆਪਣੇ ਆਪ ਨੂੰ ਚੁੰਬਕੀ ਖੇਤਰ ਰੇਖਾਵਾਂ ਦੇ ਅਨੁਰੂਪ ਚਿੱਤਰ ਵਿੱਚ ਦਰਸਾਏ ਅਨੁਸਾਰ ਵਿਵਸਥਿਤ ਹੋ ਜਾਏਗਾ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 11

(2) ਇੱਕ ਛੜ ਚੁੰਬਕ ਦੇ ਆਲੇ-ਦੁਆਲੇ ਚੁੰਬਕੀ ਬਲ ਰੇਖਾਵਾਂ ਖਿੱਚਣਾ-
ਕਿਰਿਆ ਕਲਾਪ-ਚੁੰਬਕ ਦੇ ਉੱਤਰੀ ਧਰੁਵ ਦੇ ਨੇੜੇ ਇੱਕ ਚੁੰਬਕੀ ਦਿਸ਼ਾ ਸੂਚਕ ਰੱਖੋ । ਹੁਣ ਇੱਕ ਨੁਕੀਲੀ ਪੈਂਨਸਿਲ ਨਾਲ ਦਿਸ਼ਾ ਸੂਚਕ ਦੇ ਧਰੁਵਾਂ ਦੀ ਸਥਿਤੀ ਅੰਕਿਤ ਕਰੋ । ਹੁਣ ਦਿਸ਼ਾ ਸੂਚਕ ਨੂੰ ਇਸ ਤਰ੍ਹਾਂ ਅੱਗੇ ਚਲਾਓ ਤਾਂ ਜੋ ਇਸਦਾ ਦੱਖਣੀ ਧਰੁਵ ਉਸੇ ਸਥਿਤੀ ਵਿੱਚ ਹੋਵੇ ਜਿੱਥੇ ਪਹਿਲੇ ਇਸਦਾ ਉੱਤਰੀ ਧਰੁਵ ਸੀ । ਇਸ ਸਥਿਤੀ ਨੂੰ ਅੰਕਿਤ ਕਰੋ। ਇਸ ਕਿਰਿਆ ਨੂੰ ਦੁਹਰਾਓ ਤਾਂ ਜੋ ਤੁਸੀਂ ਚੁੰਬਕ ਦੇ ਦੱਖਣੀ ਧਰੁਵ ਤੱਕ ਪਹੁੰਚ ਜਾਓ । ਇਨ੍ਹਾਂ ਬਿੰਦੂਆਂ ਨੂੰ ਵਕਰ ਰੇਖਾ ਦੁਆਰਾ ਮਿਲਾਓ ਜੋ ਇੱਕ ਬਲ ਰੇਖਾ ਨੂੰ ਪ੍ਰਦਰਸ਼ਿਤ ਕਰਦੀ ਹੈ । ਇਸੇ ਤਰ੍ਹਾਂ ਛੜ ਚੁੰਬਕ ਦੇ ਨੇੜੇ ਚੁੰਬਕੀ ਦਿਸ਼ਾ ਸੂਚਕ ਦੀਆਂ ਸਥਿਤੀਆਂ ਅੰਕਿਤ ਕਰੋ : ਤੁਹਾਨੂੰ ਬਲ ਰੇਖਾਵਾਂ ਦਾ ਇੱਕ ਨਮੂਨਾ ਪੈਟਰਨ ਪ੍ਰਾਪਤ ਹੋ ਜਾਵੇਗਾ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 12
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 13

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 9.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਕਿਸੇ ਚਾਲਕ ਤਾਰ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਕਰਨ ਨਾਲ ਉਸ ਦੇ ਚਹੁ ਪਾਸੇ ਚੰਬੜੀ ਖੇਤਰ ਉਤਪੰਨ ਹੋ ਜਾਂਦਾ ਹੈ ?
ਉੱਤਰ-
ਜਦੋਂ ਕਿਸੇ ਚਾਲਕ ਵਿੱਚੋਂ ਬਿਜਲੀ ਧਾਰਾ ਲੰਘਾਈ ਜਾਂਦੀ ਹੈ ਤਾਂ ਚਾਲਕ ਦੇ ਚਹੁੰ ਤਰਫ ਇੱਕ ਚੁੰਬਕੀ ਖੇਤਰ ਉਤਪੰਨ ਹੋ ਜਾਂਦਾ ਹੈ ।

ਪ੍ਰਯੋਗ – ਇੱਕ ਕਾਰਡ ਬੋਰਡ ਦਾ ਸਮਤਲ ਟੁਕੜਾ ਲਓ । ਇਸ ਤੇ ਇੱਕ ਚਿੱਟਾ ਕਾਗ਼ਜ਼ ਲਗਾ ਕੇ ਉਸਨੂੰ ਸਟੈਂਡ ਵਿੱਚ ਖਿਤਿਜ ਅਵਸਥਾ ਵਿੱਚ ਲਓ। ਇਸ ਦੇ ਵਿੱਚ-ਵਿੱਚ ਇੱਕ ਤਾਂਬੇ ਦੀ ਤਾਰ ਲੰਘਾਓ ! ਤਾਰ ਨੂੰ ਇੱਕ ਸੈੱਲ ਕੁੰਜੀ K ਨਾਲ ਜੋੜ ਕੇ ਸਰਕਟ ਪੂਰਾ ਕਰੋ : ਹੁਣ ਕੁੰਜੀ X ਨੂੰ ਦਬਾ ਕੇ ਤਾਰ XY ਵਿੱਚੋਂ ਬਿਜਲਈ ਧਾਰਾ ਲੰਘਾਓ । ਤਾਰ ਦੇ ਨੇੜੇ ਇੱਕ
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 14
ਚੁੰਬਕੀ ਸੂਈ ਲਓ । ਤੁਸੀਂ ਦੇਖੋਗੇ ਕਿ ਸੂਈ ਇੱਕ ਖ਼ਾਸ ਦਿਸ਼ਾ ਵਿੱਚ ਆ ਕੇ ਰੁਕਦੀ ਹੈ। ਇਸ ਤਰ੍ਹਾਂ ਇਸ ਪ੍ਰਯੋਗ ਤੋਂ ਇਹ ਸਿੱਧ ਹੁੰਦਾ ਹੈ ਕਿ ਕਿਸੇ ਚਾਲਕ ਤਾਰ ਵਿੱਚੋਂ ਬਿਜਲਈ ਧਾਰਾ ਗੁਜ਼ਾਰਨ ਨਾਲ ਇਸਦੇ ਚਹੁੰ ਪਾਸੇ ਚੁੰਬਕੀ ਖੇਤਰ ਉਤਪੰਨ ਹੋ ਜਾਂਦਾ ਹੈ । ਜਿਵੇਂ-ਜਿਵੇਂ ਬਿਜਲੀ ਧਾਰਾ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ । ਉਵੇਂ-ਉਵੇਂ ਕਿਸੇ ਬਿੰਦੁ ਤੇ ਚੁੰਬਕੀ ਖੇਤਰ ਦੇ ਪਰਿਮਾਣ ਵਿੱਚ ਵੀ ਵਾਧਾ ਹੁੰਦਾ ਹੈ ।

ਪ੍ਰਸ਼ਨ 10.
ਇੱਕ ਚੱਕਰੀ ਕੁੰਡਲੀ ਕਾਰਨ ਚੁੰਬਕੀ ਖੇਤਰ ਦੀ ਰੂਪ-ਰੇਖਾ ਖਿੱਚੋ ।
ਉੱਤਰ-
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 15
ਚੱਕਰੀ ਕੁੰਡਲੀ ਵਿੱਚ ਬਿਜਲਈ ਧਾਰਾ ਕਾਰਨ ਉਤਪੰਨ ਚੁੰਬਕੀ ਖੇਤਰ – ਚੱਕਰੀ ਕੁੰਡਲੀ ਵਿੱਚ ਪ੍ਰਵਾਹਿਤ ਬਿਜਲਈ ਧਾਰਾ ਕਾਰਨ ਉਤਪੰਨ ਚੁੰਬਕੀ ਖੇਤਰ ਦਾ ਅਧਿਐਨ ਕਰਨ ਲਈ ਹੇਠ ਲਿਖਿਆ ਪ੍ਰਯੋਗ ਕਰੋ ।

ਪ੍ਰਯੋਗ – ਇੱਕ ਕੁੰਡਲੀ ਦੇ ਰੂਪ ਵਿੱਚ ਮੁੜੇ ਹੋਏ ਤਾਰ ਦੇ ਟੁੱਕੜੇ ਨੂੰ ਇੱਕ ਖਿਤਿਜੀ ਗੱਤੇ ਵਿੱਚੋਂ ਲੰਘਾਓ । ਹੁਣ ਕੁੰਡਲੀ ਵਿੱਚੋਂ ਸ਼ਕਤੀਸ਼ਾਲੀ ਬਿਜਲਈ ਧਾਰਾ ਪ੍ਰਵਾਹਿਤ ਕਰੋ ਅਤੇ ਗੱਤੇ ਤੇ ਲੋਹ ਚੂਰਨ ਖਿਲਾਰ ਕੇ ਥਪਥਪਾਓ ! ਤੁਸੀਂ ਵੇਖੋਗੇ ਕਿ ਲੋਹ ਚੂਰਨ ਇੱਕ ਨਿਸਚਿਤ ਢੰਗ ਨਾਲ ਵਿਵਸਥਿਤ ਹੋ ਜਾਂਦਾ ਹੈ ਜੋ ਧਾਰਾਵਾਹੀ ਕੁੰਡਲੀ ਕਾਰਨ ਉਤਪੰਨ ਬਲ ਰੇਖਾਵਾਂ ਨੂੰ ਦਰਸਾਉਂਦਾ ਹੈ ।

ਜਿਉਂ-ਜਿਉਂ ਕੁੰਡਲੀ ਤੋਂ ਤੁਸੀਂ ਦੂਰ ਜਾਵੋਗੇ ਓਨਾ ਤੀ ਰੇਖਾਵਾਂ ਦਾ ਅਰਧ ਵਿਆਸ ਵੱਧਦਾ ਜਾਵੇਗਾ । ਜਦੋਂ ਕੁੰਡਲੀ ਦੇ ਕੇਂਦਰ ਤੇ ਪਹੁੰਚ ਜਾਂਦੇ ਹਾਂ ਤਾਂ ਖੇਤਰੀ ਬਲ ਰੇਖਾਵਾਂ ਇੱਕ-ਦੂਜੇ ਦੇ ਸਮਾਨਾਂਤਰ ਹੋ ਜਾਂਦੀਆਂ ਹਨ ।

ਚੁੰਬਕੀ ਖੇਤਰ ਦੀ ਪ੍ਰਬਲਤਾ ਵਧਾਉਣ ਦੇ ਕਾਰਕ-

  1. ਕੁੰਡਲੀ ਦੇ ਲਪੇਟਾਂ ਦੀ ਸੰਖਿਆ ਵਧਾਉਣ ਨਾਲ ।
  2. ਕੁੰਡਲੀ ਵਿੱਚੋਂ ਪ੍ਰਵਾਹਿਤ ਧਾਰਾ ਦੀ ਮਾਤਰਾ ਜ਼ਿਆਦਾ ਕਰਨ ਨਾਲ ।
  3. ਕੁੰਡਲੀਆਂ ਦਾ ਅਰਧ ਵਿਆਸ ਘਟਾ ਕੇ ।

ਪ੍ਰਸ਼ਨ 11.
ਬਿਜਲੀ ਚੁੰਬਕੀ ਪ੍ਰੇਰਣ ਕਿਸਨੂੰ ਕਹਿੰਦੇ ਹਨ ? ਕੁੰਡਲੀ ਵਿੱਚ ਉਤਪੰਨ ਹਿਤ ਬਿਜਲੀ ਧਾਰਾ ਅਧਿਕਤਮ ਕਦੋਂ ਹੁੰਦੀ ਹੈ ?
ਉੱਤਰ-
ਬਿਜਲੀ ਚੁੰਬਕੀ ਪ੍ਰਣ (Electromagnetic Induction) – ਕਿਸੇ ਸਰਕਟ ਨਾਲ ਸੰਬੰਧਤ ਚੁੰਬਕੀ ਬਲ ਰੇਖਾਵਾਂ ਨੂੰ ਪਰਿਵਰਤਿਤ ਕਰਕੇ ਬਿਜਲੀ ਵਾਹਕ ਬਲ ਉਤਪੰਨ ਕਰਨ ਦੀ ਪ੍ਰਕਿਰਿਆ ਨੂੰ ਬਿਜਲੀ ਚੁੰਬਕੀ ਪ੍ਰੇਰਣ ਕਿਹਾ ਜਾਂਦਾ ਹੈ । ਇਸ ਤਰ੍ਹਾਂ ਉਤਪੰਨ ਹੋਏ ਬਿਜਲੀ ਵਾਹਕ ਬਲ ਨੂੰ ਪ੍ਰੇਰਿਤ ਬਿਜਲਈ ਵਾਹਕ ਬਲ ਆਖਦੇ ਹਨ ।

ਇਸਨੂੰ ਕਿਸੇ ਕੁੰਡਲੀ ਵਿੱਚ ਪ੍ਰੇਮ੍ਰਿਤ ਬਿਜਲੀ ਧਾਰਾ ਜਾਂ ਤਾਂ ਕਿਸੇ ਚੁੰਬਕੀ ਖੇਤਰ ਦੀ ਗਤੀ ਕਰਵਾ ਕੇ ਜਾਂ ਫਿਰ ਉਸ ਦੇ ਚਹੁੰ ਤਰਫ ਚੁੰਬਕੀ ਖੇਤਰ ਨੂੰ ਪਰਿਵਰਤਿਤ ਕਰਕੇ ਉਤਪੰਨ ਕਰ ਸਕਦੇ ਹਾਂ । ਚੁੰਬਕੀ ਖੇਤਰ ਵਿੱਚ ਕੁੰਡਲੀ ਦੀ ਗਤੀ ਕਰਾ ਕੇ ਮ੍ਰਿਤ ਬਿਜਲਈ ਧਾਰਾ ਉਤਪੰਨ ਕਰਨਾ ਬਹੁਤ ਸੌਖਾ ਹੁੰਦਾ ਹੈ । ਜਦੋਂ ਕੁੰਡਲੀ ਦੀ ਗਤੀ ਦੀ ਦਿਸ਼ਾ ਚੁੰਬਕੀ ਖੇਤਰ ਦੀ ਦਿਸ਼ਾ ਦੇ ਲੰਬ ਰੂਪ ਹੁੰਦੀ ਹੈ, ਤਾਂ ਕੁੰਡਲੀ ਵਿੱਚ ਉਤਪੰਨ ਪ੍ਰੇਮ੍ਰਿਤ ਬਿਜਲੀ ਧਾਰਾ ਅਧਿਕਤਮ ਹੁੰਦੀ ਹੈ ।

ਪ੍ਰਸ਼ਨ 12.
ਅਸੀ ਕਦੀ-ਕਦੀ ਵੇਖਦੇ ਹਾਂ ਕਿ ਅਚਾਨਕ ਬਿਜਲੀ ਬਲਬ ਸਾਧਾਰਨ ਨਾਲੋਂ ਘੱਟ ਜਾਂ ਵੱਧ ਤੀਬਰਤਾ ਨਾਲ ਪ੍ਰਕਾਸ਼ ਦੇ ਰਿਹਾ ਹੈ । ਇਸ ਦਾ ਕੀ ਕਾਰਨ ਹੈ ?
ਉੱਤਰ-
ਘਰਾਂ ਵਿੱਚ ਸਪਲਾਈ ਹੋਣ ਵਾਲੀ ਬਿਜਲੀ ਧਾਰਾ ਦਾ ਪੁਟੈਂਸ਼ਲ 220 ਵੋਲਟ ਹੁੰਦਾ ਹੈ । ਕਈ ਵਾਰ ਇਸ ਦੀ ਮਾਤਰਾ ਵੱਧ ਜਾਂਦੀ ਹੈ ਜਿਸਦੇ ਕਾਰਨ ਬਲਬ ਦਾ ਪ੍ਰਕਾਸ਼ ਸਾਧਾਰਨ ਨਾਲੋਂ ਅਧਿਕ ਹੋ ਜਾਂਦਾ ਹੈ ਅਤੇ ਜਦੋਂ ਕਦੀ ਇਸ ਦੀ ਵੋਲਟਤਾ ਘੱਟ ਹੁੰਦੀ ਹੈ ਤਾਂ ਬਲਬ ਦਾ ਪ੍ਰਕਾਸ਼ ਸਾਧਾਰਨ ਨਾਲੋਂ ਘੱਟ ਹੋ ਜਾਂਦਾ ਹੈ ।

ਪ੍ਰਸ਼ਨ 13.
ਤਾਂਬੇ ਦੀ ਤਾਰ ਦੀ ਕੁੰਡਲੀ ਕਿਸ ਗੈਲਵੈਨੋਮੀਟਰ ਨਾਲ ਜੁੜੀ ਹੋਣੀ ਹੈ । ਕੀ ਹੋਵੇਗਾ ਜੇਕਰ ਕਿਸੇ ਛੜ ਚੁੰਬਕ-
(i) ਦਾ ਉੱਤਰੀ ਧਰੁਵ ਕੁੰਡਲੀ ਦੇ ਅੰਦਰ ਲਿਜਾਇਆ ਜਾਵੇ ।
(ii) ਨੂੰ ਕੁੰਡਲੀ ਦੇ ਅੰਦਰ ਸਥਿਰ ਰੱਖਿਆ ਜਾਵੇ ।
(iii) ਨੂੰ ਕੁੰਡਲੀ ਦੇ ਅੰਦਰੋਂ ਬਾਹਰ ਵੱਲ ਖਿੱਚ ਲਿਆ ਜਾਵੇ ।
ਉੱਤਰ-
(i) ਗੈਲਵੈਨੋਮੀਟਰ ਦੀ ਸਈ ਵਿਖੇਪਤ ਹੋ ਜਾਵੇਗੀ ਜਿਸ ਨਾਲ ਸਰਕਟ ਵਿੱਚ ਬਿਜਲਈ ਧਾਰਾ ਦੀ ਹੋਂਦ ਦਾ ਪਤਾ ਲਗਦਾ ਹੈ। ਜੇਕਰ ਚੁੰਬਕ ਨੂੰ ਤੀਬਰਤਾ ਨਾਲ ਗਤੀਮਾਨ ਕੀਤਾ ਜਾਵੇ ਤਾਂ ਵਿਖੇਪਨ ਹੋਰ ਵੱਧ ਜਾਵੇਗਾ ।

(ii) ਜੇਕਰ ਛੜ ਚੁੰਬਕ ਨੂੰ ਕੁੰਡਲੀ ਦੇ ਅੰਦਰ ਸਥਿਰ ਰੱਖਿਆ ਜਾਵੇ ਤਾਂ ਗੈਲਵੈਨੋਮੀਟਰ ਦੀ ਸੂਈ ਕੋਈ ਵਿਖੇਪਨ ਨਹੀਂ ਦਰਸਾਏਗੀ ।

(iii) ਜੇਕਰ ਛੜ ਚੁੰਬਕ ਨੂੰ ਕੁੰਡਲੀ ਤੋਂ ਬਾਹਰ ਵੱਲ ਖਿੱਚਿਆ ਜਾਵੇਗਾ ਤਾਂ ਗੈਲਵੈਨੋਮੀਟਰ ਦੀ ਸੂਈ ਵਿੱਚ ਉਲਟ ਦਿਸ਼ਾ ਵਿਖੇਪਨ ਵੱਲ ਹੋਵੇਗਾ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 14.
ਕੁੱਝ ਅਜਿਹੇ ਬਿਜਲਈ ਉਪਕਰਨਾਂ ਦੇ ਨਾਂ ਦੱਸੋ ਜਿਨ੍ਹਾਂ ਵਿੱਚ ਬਿਜਲਈ ਮੋਟਰ ਦਾ ਪ੍ਰਯੋਗ ਕੀਤਾ ਗਿਆ ਹੋਵੇ ।
ਉੱਤਰ-
ਬਿਜਲੀ ਮੋਟਰ ਦੀ ਸਹਾਇਤਾ ਨਾਲ ਉਹ ਸਾਰੇ ਉਪਕਰਨ ਕਾਰਜ ਕਰਦੇ ਹਨ ਜਿਨ੍ਹਾਂ ਵਿੱਚ ਘੁੰਮਣ ਗਤੀ ਦੀ ਲੋੜ ਹੁੰਦੀ ਹੈ । ਜਿਵੇਂ-ਬਿਜਲੀ ਪੱਖਾ, ਟੇਪ ਰਿਕਾਰਡਰ, ਮਿਕਸਰ ਆਦਿ ।

ਪ੍ਰਸ਼ਨ 15.
ਪਰਤਵੀਂ ਧਾਰਾ ਅਤੇ ਅਪਰਤਵੀਂ ਬਿਜਲੀ ਧਾਰਾ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਪਰਤਵੀਂ ਧਾਰਾ ਅਤੇ ਅਪਰਤਵੀਂ ਬਿਜਲੀ ਧਾਰਾ ਵਿੱਚ ਅੰਤਰ-

ਪਤਵੀਂ ਬਿਜਲੀ ਧਾਰਾ (Alternating Current) ਅਪਰਤਵੀਂ ਜਾਂ ਸਿੱਧੀ ਬਿਜਲੀ ਧਾਰਾ (Direct Current)
(1) ਇਹ ਧਾਰਾ ਇੱਕ ਸਮਾਨ ਨਹੀਂ ਹੁੰਦੀ ਹੈ । (1) ਇਹ ਧਾਰਾ ਇੱਕ ਸਮਾਨ ਹੁੰਦੀ ਹੈ ।
(2) ਇਸ ਧਾਰਾ ਦਾ ਪਰਿਮਾਣ ਇੱਕ ਸਮਾਨ ਵੱਧਦਾ ਰਹਿੰਦਾ ਹੈ । (2) ਇਸ ਧਾਰਾ ਦਾ ਪਰਿਮਾਣ ਹਮੇਸ਼ਾ ਇੱਕ ਸਮਾਨ ਹੀ ਰਹਿੰਦਾ ਹੈ ।
(3) ਇਸ ਧਾਰਾ ਦੀ ਦਿਸ਼ਾ ਇੱਕ ਵਿਸ਼ੇਸ਼ ਸਮਾਂ ਅੰਤਰਾਲ ਦੇ ਬਾਅਦ ਬਦਲ ਜਾਂਦੀ ਹੈ । (3) ਇਸ ਧਾਰਾ ਦੀ ਦਿਸ਼ਾ ਨਹੀਂ ਬਦਲਦੀ ਹੈ ।
(4) ਇਸ ਧਾਰਾ ਦਾ ਗਰਾਫ਼ ਇੱਕ ਸਮਾਨ ਨਾ ਹੋ ਕੇ ਲਪੇਟੇਦਾਰ ਹੁੰਦਾ ਹੈ । (4) ਇਸ ਧਾਰਾ ਦਾ ਗਰਾਫ਼ ਇੱਕ ਸਿੱਧੀ ਰੇਖਾ ਹੁੰਦਾ ਹੈ ।

ਪ੍ਰਸ਼ਨ 16.
ਫਿਉਜ਼ ਕੀ ਹੁੰਦਾ ਹੈ ? ਇਸਦੇ ਕੀ ਲਾਭ ਹਨ ?
ਉੱਤਰ-
ਬਿਜਲਈ ਫਿਊਜ਼ – ਇਹ ਇੱਕ ਅਜਿਹਾ ਉਪਕਰਨ ਹੈ ਜੋ ਬਿਜਲਈ ਸਰਕਟ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਜਿਹੜਾ ਬਿਜਲੀ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਸਰਕਟ ਵਿੱਚ ਲੱਗੇ ਹੋਰ ਉਪਕਰਨਾਂ ਨੂੰ ਸੁਰੱਖਿਅਤ ਰੱਖਦਾ ਹੈ : ਵਿਉਜ਼ ਤਾਰ ਜਿਸ ਧਾਤੂ ਦੀ ਬਣੀ ਹੁੰਦੀ ਹੈ ਉਸਦਾ ਪਿਘਲਾਓ ਦਰਜਾ ਬਹੁਤ ਘੱਟ ਹੁੰਦਾ ਹੈ ।

ਲਾਭ – ਜੇਕਰ ਬਿਜਲਈ ਸਰਕਟ ਵਿੱਚ ਕਿਸੇ ਕਾਰਨ ਬਿਜਲਈ ਧਾਰਾ ਦੀ ਮਾਤਰਾ ਨਿਯਤ ਮਾਤਰਾ ਤੋਂ ਵੱਧ ਜਾਵੇ ਤਾਂ ਫਿਊਜ਼ ਦੀ ਤਾਰ ਪਿਘਲ ਕੇ ਸਰਕਟ ਨੂੰ ਤੋੜ ਦਿੰਦੀ ਹੈ ਜਿਸ ਤੋਂ ਹੋਣ ਵਾਲੀ ਦੁਰਘਟਨਾ ਤੋਂ ਬਚਾਓ ਹੋ ਜਾਂਦਾ ਹੈ ।

ਪ੍ਰਸ਼ਨ 17.
ਫਿਉਜ਼ ਦੀ ਤਾਰ ਉੱਚ ਪ੍ਰਤਿਰੋਧ ਅਤੇ ਘੱਟ ਪਿਘਲਾਓ ਦਰਜੇ ਵਾਲੀ ਕਿਉਂ ਹੋਣੀ ਚਾਹੀਦੀ ਹੈ ?
ਉੱਤਰ-
ਫਿਊਜ਼ ਦੀ ਤਾਰ ਉੱਚ ਪ੍ਰਤਿਰੋਧ ਅਤੇ ਘੱਟ ਪਿਘਲਾਓ ਦਰਜੇ ਵਾਲੀ ਹੋਣੀ ਚਾਹੀਦੀ ਹੈ ਤਾਂ ਜੋ ਜਦੋਂ ਇਸਨੂੰ ਸਰਕਟ ਵਿੱਚ ਸ਼੍ਰੇਣੀਕੂਮ ਵਿੱਚ ਵਿਵਸਥਿਤ ਕੀਤਾ ਜਾਵੇ ਤਾਂ ਬਿਜਲਈ ਧਾਰਾ ਦੀ ਅਧਿਕ ਮਾਤਰਾ ਦਾ ਪ੍ਰਵਾਹ ਹੋਣ ਕਾਰਨ ਇਹ ਤਾਰ ਪਿਘਲ ਜਾਵੇ ਅਤੇ ਕਿਸੇ ਪ੍ਰਕਾਰ ਦੀ ਬਿਜਲੀ ਤੋਂ ਹੋਣ ਵਾਲੀ ਹਾਨੀ ਤੋਂ ਬਚਾਓ ਹੋ ਜਾਵੇ ।

ਪ੍ਰਸ਼ਨ 18.
ਬਿਜਲਈ ਸ਼ਾਂਕ (ਝੱਟਕਾ) ਕਿਸ ਨੂੰ ਆਖਦੇ ਹਨ ?
ਉੱਤਰ-
ਬਿਜਲਈ ਸ਼ਾਂਕ (Electric shock) – ਜਦੋਂ ਸਾਡੇ ਸਰੀਰ ਦਾ ਕੋਈ ਅੰਗ ਬਿਜਲੀ ਲਿਜਾ ਰਹੀ ਨੰਗੀ ਤਾਰ ਨੂੰ ਛੂਹ ਜਾਂਦਾ ਹੈ ਤਾਂ ਸਾਡੇ ਸਰੀਰ ਅਤੇ ਧਰਤੀ ਦੇ ਵਿਚਕਾਰ ਟੈਂਸ਼ਲ ਅੰਤਰ ਸਥਾਪਿਤ ਹੋ ਜਾਂਦਾ ਹੈ, ਜਿਸ ਤੋਂ ਸਾਡੇ ਸਰੀਰ ਵਿੱਚੋਂ ਧਾਰਾ ਦਾ ਪ੍ਰਵਾਹ ਹੁੰਦਾ ਹੈ । ਅਜਿਹਾ ਹੋਣ ਕਾਰਨ ਸਾਨੂੰ ਝੱਟਕਾ ਮਹਿਸੂਸ ਹੁੰਦਾ ਹੈ । ਇਸ ਝੱਟਕੇ ਨੂੰ ਬਿਜਲਈ ਸ਼ੱਕ ਕਹਿੰਦੇ ਹਨ । ਕਈ ਵਾਰ ਅਜਿਹੇ ਝੱਟਕੇ ਨਾਲ ਆਦਮੀ ਦੀ ਮੌਤ ਵੀ ਹੋ ਜਾਂਦੀ ਹੈ ।

ਪ੍ਰਸ਼ਨ 19.
ਓਵਰਲੋਡਿੰਗ ਅਤੇ ਸ਼ਾਰਟ ਸਰਕਟ ਤੋਂ ਕੀ ਭਾਵ ਹੈ ?
ਉੱਤਰ-
ਓਵਰਲੋਡਿੰਗ (Over loading) – ਸਰਕਟ ਵਿੱਚ ਪ੍ਰਵਾਹਿਤ ਹੋ ਰਹੀ ਬਿਜਲਈ ਧਾਰਾ ਇਸ ਨਾਲ ਜੁੜੇ ਹੋਏ ਉਪਕਰਨਾਂ ਦੀ ਬਿਜਲਈ ਸਮਰੱਥਾ ਤੇ ਨਿਰਭਰ ਕਰਦੀ ਹੈ । ਬਿਜਲਈ ਵਾਹਕ ਤਾਰਾਂ ਦੀ ਚੋਣ ਇਨ੍ਹਾਂ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਅਧਿਕਤਮ ਬਿਜਲਈ ਧਾਰਾ ਦੀ ਮਾਤਰਾ ਦੇ ਅਨੁਸਾਰ ਹੁੰਦੀ ਹੈ । ਜੇਕਰ ਸਾਰੇ ਉਪਕਰਨਾਂ ਦੀ ਸਮਰੱਥਾ ਨਿਸ਼ਚਿਤ ਸੀਮਾ ਤੋਂ ਵੱਧ ਹੋਵੇ ਤਾਂ ਉਪਕਰਨ ਆਪਣੀ ਸਮਰੱਥਾ ਤੋਂ ਵੱਧ ਧਾਰਾ ਦੀ ਮਾਤਰਾ ਖਿੱਚਦੇ ਹਨ ਜਿਸਨੂੰ ਓਵਰਲੋਡਿੰਗ ਕਹਿੰਦੇ ਹਨ ।

ਸ਼ਾਰਟ ਸਰਕਟ (Short Circuit) – ਕਈ ਵਾਰ ਬਿਜਲਈ ਵਾਹਕ ਤਾਰ ਅਤੇ ਉਦਾਸੀਨ ਤਾਰ (ਨਿਊਟਰਲ ਖ਼ਰਾਬ ਹੋਣ ਕਾਰਨ ਪਰਸਪਰ ਸੰਪਰਕ ਵਿੱਚ ਆ ਜਾਂਦੀਆਂ ਹਨ । ਅਜਿਹਾ ਹੋਣ ਕਾਰਨ ਸਰਕਟ ਦਾ ਪ੍ਰਤਿਰੋਧ ਸਿਫਰ (ਜ਼ੀਰੋ ਹੋ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਬਹੁਤ ਅਧਿਕ ਮਾਤਰਾ ਵਿੱਚ ਬਿਜਲਈ ਧਾਰਾ ਦਾ ਪ੍ਰਵਾਹ ਹੁੰਦਾ ਹੈ । ਇਸ ਵਰਤਾਰੇ ਨੂੰ ਸ਼ਾਰਟ ਸਰਕਟ ਆਖਦੇ ਹਨ । ਸ਼ਾਰਟ ਸਰਕਟ ਹੋਣ ਸਮੇਂ ਤਾਰ ਬਹੁਤ ਅਧਿਕ ਗਰਮ ਹੋ ਜਾਂਦੀ ਹੈ ਜਿਸ ਤੋਂ ਉਪਕਰਨ ਨੂੰ ਹਾਨੀ ਹੋ ਸਕਦੀ ਹੈ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 20.
ਬਿਜਲਈ ਧਾਰਾ ਦੇ ਕਾਰਨ ਕਿਹੜੇ-ਕਿਹੜੇ ਸੰਕਟ ਹੋ ਸਕਦੇ ਹਨ ? ਇਨ੍ਹਾਂ ਸੰਕਟਾਂ ਤੋਂ ਬਚਾਓ ਦੇ ਉਪਾਅ ਲਿਖੋ ।
ਉੱਤਰ-
ਬਿਜਲਈ ਧਾਰਾ ਦੇ ਕਾਰਨ ਸੰਕਟ ਅਤੇ ਬਚਾਓ ਦੇ ਉਪਾਅ-

  1. ਬਿਜਲੀ ਦਾ ਝੱਟਕਾ ਲੱਗਣ ਕਾਰਨ ਸਰੀਰ ਦੇ ਸੈੱਲ ਨਸ਼ਟ ਹੋ ਸਕਦੇ ਹਨ ।
  2. ਬਿਜਲਈ ਸ਼ਾਂਕ ਲੱਗਣ ਕਾਰਨ ਦਿਲ ਦੇ ਪੱਠਿਆਂ ਤੇ ਬੁਰਾ ਪ੍ਰਭਾਵ ਹੋ ਸਕਦਾ ਹੈ ਅਤੇ ਵਿਅਕਤੀ ਦੀ ਮੌਤ ਹੋ ਸਕਦੀ ਹੈ ।
  3. ਬਿਜਲਈ ਸ਼ਾਂਕ ਕਾਰਨ ਸਰੀਰ ਦੇ ਪੱਠਿਆਂ ਤੇ ਭੈੜਾ ਅਸਰ ਹੋਣ ਕਾਰਨ ਉਨ੍ਹਾਂ ਦੀ ਹਿਲ-ਜੁਲ ਘੱਟ ਸਕਦੀ ਹੈ ।
  4. ਜੇਕਰ ਬਿਜਲਈ ਸਰਕਟ ਵਿੱਚ ਮੋਟੀ ਫਿਉਜ਼ ਦੀ ਤਾਰ ਪ੍ਰਯੋਗ ਕੀਤੀ ਜਾਵੇ ਤਾਂ ਅਧਿਕ ਤੀਬਰ ਧਾਰਾ ਦਾ ਪਵਾਹ ਹੋਣ ਤੇ ਇਹ ਤਾਰ ਨਹੀਂ ਪਿਘਲੇਗੀ ਜਿਸ ਕਰਕੇ ਅੱਗ ਲੱਗ ਸਕਦੀ ਹੈ ਅਤੇ ਬਿਜਲਈ ਉਪਕਰਨ ਨੂੰ ਨੁਕਸਾਨ ਹੋ ਸਕਦਾ ਹੈ ।

ਬਚਾਓ ਲਈ ਉਪਾਅ
ਬਿਜਲਈ ਸ਼ਾਂਕ ਤੋਂ ਬਚਣ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

  1. ਜਿਸ ਤਾਰ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਹੋ ਰਿਹਾ ਹੋਵੇ ਉਸ ਨੂੰ ਗਿੱਲੇ ਹੱਥਾਂ ਨਾਲ ਨਹੀਂ ਛੂਹਣਾ ਚਾਹੀਦਾ ।
  2. ਘਰਾਂ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਉਪਕਰਨ ਵਧੀਆ ਕੁਆਲਟੀ ਵਾਲੇ ਅਤੇ ਆਈ. ਐੱਸ. ਆਈ. ਦੁਆਰਾ ਪ੍ਰਮਾਣਿਤ ਹੋਣੇ ਚਾਹੀਦੇ ਹਨ ।
  3. ਘਰਾਂ ਵਿੱਚ ਵਰਤੇ ਜਾਣ ਵਾਲੇ ਬਿਜਲਈ ਉਪਕਰਨਾਂ ਨਾਲ ਭੋ-ਸੰਪਰਕ ਤਾਰ ਜ਼ਰੂਰ ਲੱਗੀ ਹੋਣੀ ਚਾਹੀਦੀ ਹੈ ।
  4. ਖ਼ਰਾਬ ਪਲੱਗਾਂ ਅਤੇ ਸਵਿੱਚਾਂ ਨੂੰ ਫੌਰਨ ਬਦਲ ਦੇਣਾ ਚਾਹੀਦਾ ਹੈ ।

ਪ੍ਰਸ਼ਨ 21.
ਧਾਰਾਵਾਹੀ (ਲਾਇਵ), ਉਦਾਸੀਨ ਅਤੇ ਭੋ-ਸੰਪਰਕ ਜੋੜਕ ਤਾਰਾਂ ਨੂੰ ਆਮਤੌਰ ਤੇ ਕਿਹੜੇ-ਕਿਹੜੇ ਰੰਗ ਦੇ ਤਾਰ ਪ੍ਰਯੋਗ ਕੀਤੇ ਜਾਂਦੇ ਹਨ ?
ਉੱਤਰ-
ਪੁਰਾਣੀ ਮਾਨਤਾ ਦੇ ਅਨੁਸਾਰ ਧਾਰਾਵਾਹੀ ਲਈ ਲਾਲ, ਉਦਾਸੀਨ ਲਈ ਕਾਲੀ ਅਤੇ ਭੋ-ਸੰਪਰਕਿਤ ਲਈ ਕਾਲੇ ਰੰਗ ਦੀ ਤਾਰ ਵਰਤੋਂ ਵਿੱਚ ਲਿਆਈ ਜਾਂਦੀ ਹੈ । ਅੰਤਰ-ਰਾਸ਼ਟਰੀ ਸਤਰ ਤੇ ਇੱਕ ਨਵੀਂ ਮਾਨਤਾ ਅਨੁਸਾਰ ਲਾਇਵ ਤਾਰ ਲਈ ਭੁਰੀ, ਉਦਾਸੀਨ ਲਈ ਹਲਕੀ ਨੀਲੀ ਅਤੇ ਭੋ-ਸੰਪਰਕਿਤ ਤਾਰ ਲਈ ਹਰੀ ਜਾਂ ਹਰੀ-ਪੀਲੀ ਤਾਰ ਦਾ ਉਪਯੋਗ ਕੀਤਾ ਜਾਂਦਾ ਹੈ । ਭੋ-ਸੰਪਰਕਿਤ ਤਾਰ ਮੋਟੀ ਹੁੰਦੀ ਹੈ ਤਾਂ ਜੋ ਇਹ ਸ਼ਕਤੀਸ਼ਾਲੀ ਧਾਰਾ ਨੂੰ ਸਹਿ ਸਕੇ । ਹੋਰ ਤਾਰਾਂ ਦੀ ਮੋਟਾਈ ਉਪਕਰਨ ਦੀ ਦਰ ਤੇ ਨਿਰਭਰ ਕਰਦੀ ਹੈ ।

ਹਰੇਕ ਤਾਰ ਧਾਰਾ ਦੀ ਸੀਮਿਤ ਮਾਤਰਾ ਨੂੰ ਸਹਿ ਸਕਦੀ ਹੈ । ਜੇਕਰ ਧਾਰਾ ਇਸ ਸੀਮਾ ਤੋਂ ਵੱਧ ਹੋ ਜਾਵੇ ਤਾਂ ਵੱਧ ਤਾਪਨ ਹੋਣ ਕਾਰਨ ਇਸਨੂੰ ਅੱਗ ਲਗ ਸਕਦੀ ਹੈ ।

ਪ੍ਰਸ਼ਨ 22.
ਸਾਡੇ ਦੇਸ਼ ਵਿੱਚ 220V ਦੀ ਬਿਜਲਈ ਧਾਰਾ ਘਰਾਂ ਵਿੱਚ ਵਰਤੋਂ ਲਈ ਦਿੱਤੀ ਜਾਂਦੀ ਹੈ ਜਦਕਿ ਅਮਰੀਕਾ ਜਿਹੇ ਵਿਕਸਿਤ ਅਤੇ ਅਮੀਰ ਦੇਸ਼ਾਂ ਵਿੱਚ ਇਹ 110V ਦੀ ਹੁੰਦੀ ਹੈ। ਕਿਉਂ ?
ਉੱਤਰ-
ਜਦੋਂ ਕੋਈ ਵਿਅਕਤੀ 220V ਦੀ ਬਿਜਲਈ ਧਾਰਾ ਨੂੰ ਲੈ ਕੇ ਜਾਣ ਵਾਲੀ ਤਾਰ ਨੂੰ ਛੂੰਹਦਾ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਉਹ ਬੁਰੀ ਤਰ੍ਹਾਂ ਝੁਲਸ ਜਾਂਦਾ ਹੈ, ਪਰੰਤੁ 110V ਤੇ ਇਹ ਖ਼ਤਰਨਾਕ ਨਹੀਂ ਹੁੰਦੀ । ਘੱਟ ਵੋਲਟਤਾ ਤੇ ਦਿੱਤੀ ਜਾਣ ਵਾਲੀ ਬਿਜਲਈ ਧਾਰਾ ਵਿੱਚ ਸੰਚਾਰਣ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ । ਇਸ ਤੋਂ ਛੁੱਟ ਇਸਦੇ ਸੰਚਾਰ ਲਈ ਵੱਡੀ ਸੰਖਿਆ ਵਿੱਚ ਟ੍ਰਾਂਸਫਾਰਮਰ ਲਗਾਉਣੇ ਪੈਂਦੇ ਹਨ ਜੋ ਆਰਥਿਕ ਦ੍ਰਿਸ਼ਟੀ ਤੋਂ ਅਵਿਕਾਸਸ਼ੀਲ ਦੇਸ਼ਾਂ ਲਈ ਔਖਾ ਕੰਮ ਹੈ ।

ਪ੍ਰਸ਼ਨ 23.
ਧਰਤੀ ਇੱਕ ਵੱਡੇ ਚੁੰਬਕ ਵਾਂਗ ਵਿਵਹਾਰ ਕਰਦੀ ਹੈ ?
ਉੱਤਰ-
ਧਰਤੀ ਇੱਕ ਬਹੁਤ ਵੱਡੇ ਚੁੰਬਕ ਦੇ ਰੂਪ ਵਿੱਚ ਕਾਰਜ ਕਰਦੀ ਹੈ । ਇਸਦੇ ਚੁੰਬਕੀ ਖੇਤਰ ਨੂੰ ਧਰਤੀ ਸਤਹਿ ਤੋਂ 3 × 104 ਕਿ.ਮੀ. ਦੀ ਉੱਚਾਈ ਤੇ ਅਨੁਭਵ ਕੀਤਾ ਜਾ ਸਕਦਾ ਹੈ । ਅਸਲ ਵਿੱਚ ਧਰਤੀ ਦੀ ਸਤਹਿ ਦੇ ਹੇਠਾਂ ਕੋਈ ਚੁੰਬਕ ਨਹੀਂ ਹੈ ।

ਚੁੰਬਕੀ ਖੇਤਰ ਦੇ ਅੱਗੇ ਲਿਖੇ ਕਾਰਨ ਮੰਨੇ ਜਾਂਦੇ ਹਨ-

  1. ਧਰਤੀ ਹੇਠਾਂ ਪਿਘਲੀ ਹੋਈ ਅਵਸਥਾ ਵਿੱਚ ਮੌਜੂਦ ਧਾਤਵੀ ਵ ਲਗਾਤਾਰ ਘੁੰਮਦੇ ਹੋਏ ਇੱਕ ਵੱਡੇ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦਾ ਹੈ ।
  2. ਧਰਤੀ ਆਪਣੇ ਧੁਰੇ ਦੁਆਲੇ ਘੁੰਮਣ ਕਾਰਨ ਚੁੰਬਕੀ ਗੁਣ ਪ੍ਰਗਟਾਉਂਦੀ ਹੈ ।
  3. ਧਰਤੀ ਦੇ ਕੇਂਦਰ ਦੀ ਰਚਨਾ ਲੋਹੇ ਅਤੇ ਨਿਕਲ ਨਾਲ ਹੋਈ ਹੈ । ਧਰਤੀ ਦੇ ਘੁੰਮਣ ਕਾਰਨ ਇਸ ਦਾ ਚੁੰਬਕੀ ਵਿਵਹਾਰ ਪ੍ਰਗਟ ਹੁੰਦਾ ਹੈ ।

ਪ੍ਰਸ਼ਨ 24.
ਧਰਤੀ ਇੱਕ ਛੜ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦੀ ਹੈ ?
ਉੱਤਰ-
ਧਰਤੀ ਦਾ ਚੁੰਬਕੀ ਖੇਤਰ ਅਜਿਹਾ ਹੈ ਜਿਵੇਂ ਇਸਦੇ ਅੰਦਰ ਇੱਕ ਬਹੁਤ ਵੱਡਾ ਚੁੰਬਕ ਮੌਜੂਦ ਹੈ। ਇਸਦਾ ਦੱਖਣੀ ਧਰੁਵ ਕੈਨੇਡਾ ਦੇ ਉੱਤਰੀ ਅਰਧ ਗੋਲੇ ਵਿੱਚ 70.5 ਉੱਤਰੀ ਅਕਸ਼ਾਂਸ਼ ਅਤੇ 96° ਪੱਛਮੀ ਰੇਖਾਵਾਂ ਤੇ ਸਥਿਤ ਹੈ । ਇਹ ਉੱਤਰੀ ਧਰੁਵ ਤੋਂ ਲਗਭਗ 1600 ਕਿ. ਮੀ. ਦੂਰ ਹੈ । ਇਸ ਵਿੱਚੋਂ ਲੰਘ ਰਿਹਾ ਖਿਤਿਜ ਤਲ ਭੂਗੋਲਿਕ ਮੀਰੀਡਿਅਨ ਅਖਵਾਉਂਦਾ ਹੈ ।ਉੱਤਰ ਅਤੇ ਦੱਖਣ ‘ਚੋਂ ਲੰਘ ਰਿਹਾ ਤਲ ਚੁੰਬਕੀ ਮੀਰੀਡਿਅਨ ਦੇ ਨਾਂ ਨਾਲ ਜਾਣਿਆ। ਜਾਂਦਾ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 16

ਪ੍ਰਸ਼ਨ 25.
ਚਿੱਤਰ ਵਿਚ ਕਿਸ ਨਿਯਮ ਨੂੰ ਦਰਸਾਇਆ ਗਿਆ ਹੈ ? ਨਿਯਮ ਦੀ ਪਰਿਭਾਸ਼ਾ ਦਿਓ । ਇਸ ਦਾ ਉਪਯੋਗ ਕਿਸ ਯੰਤਰ ਵਿਚ ਕੀਤਾ ਜਾਂਦਾ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 17
ਉੱਤਰ-
ਫਲੇਮਿੰਗ ਦਾ ਖੱਬਾ ਹੱਥ ਨਿਯਮ – ਇਸ ਨਿਯਮ ਦੇ ਅਨੁਸਾਰ ‘‘ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠੇ ਨੂੰ ਇਸ ਪ੍ਰਕਾਰ ਫੈਲਾਓ ਕਿ ਇਹ ਤਿੰਨੋਂ ਇੱਕ-ਦੂਜੇ ਦੇ ਪਰਸਪਰ ਲੰਬ ਰੂਪ ਵਿੱਚ ਹੋਣ, ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ, ਵਿਚਕਾਰਲੀ ਉਂਗਲੀ ਚਾਲਕ ਵਿੱਚ ਪ੍ਰਵਾਹਿਤ ਬਿਜਲਈ ਧਾਰਾ ਦੀ ਦਿਸ਼ਾ ਵਿੱਚ ਸੰਕੇਤ ਕਰਦੀ ਹੈ ਤਾਂ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਜਾਂ ਚਾਲਕ ਉੱਤੇ ਲੱਗ ਰਹੇ ਬਲ ਦੀ ਦਿਸ਼ਾ ਵੱਲ ਸੰਕੇਤ ਕਰੇਗਾ ।”
ਇਸ ਨਿਯਮ ਦਾ ਉਪਯੋਗ ਬਿਜਲੀ ਮੋਟਰ ਬਣਾਉਣ ਲਈ ਕੀਤਾ ਜਾਂਦਾ ਹੈ ।”

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 26.
ਹੇਠਾਂ ਦਿੱਤੇ ਚਿੱਤਰ ਵਿੱਚ ਦਰਸਾਏ ਨਿਯਮ ਦਾ ਨਾਂ ਲਿਖੋ । ਨਿਯਮ ਅਨੁਸਾਰ PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 18 ਨੂੰ ਅੰਕਿਤ ਕਰੋ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 19
ਉੱਤਰ-
ਚਿੱਤਰ ਵਿੱਚ ਫਲੇਮਿੰਗ ਦਾ ਸੱਜਾ ਹੱਥ ਨਿਯਮ ਦਰਸਾਇਆ ਗਿਆ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 20 ਚੁੰਬਕੀ ਖੇਤਰ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 21 ਮ੍ਰਿਤ ਬਿਜਲਈ ਧਾਰਾ ।

ਪ੍ਰਸ਼ਨ 27.
ਹੇਠਾਂ ਦਿੱਤੇ ਚਿੱਤਰ ਵਿੱਚ ਕਿਹੜਾ ਨਿਯਮ ਦਰਸਾਇਆ ਹੈ ? ਇਸ ਨਿਯਮ ਅਨੁਸਾਰ PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 18 ਨੂੰ ਅੰਕਿਤ ਕਰੋ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 22
ਉੱਤਰ-
ਚਿੱਤਰ ਵਿੱਚ ਫਲੇਮਿੰਗ ਦਾ ਖੱਬੇ ਹੱਥ ਦਾ ਨਿਯਮ ਦਰਸਾਇਆ ਗਿਆ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 20 ਚੁੰਬਕੀ ਖੇਤਰ
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 21 ਬਿਜਲੀ ਧਾਰਾ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਧਰਤੀ ਇੱਕ ਬੜਾ ਵੱਡਾ ਚੁੰਬਕ ਹੈ । ਇਸ ਦਾ ਚੁੰਬਕੀ ਦੱਖਣੀ ਧਰੁਵ ਕਿਸ ਪਾਸੇ ਸਥਿਤ ਹੈ ?
ਉੱਤਰ-
ਭੂਗੋਲਿਕ ਉੱਤਰੀ ਧਰੁਵ ਵੱਲ ।

ਪ੍ਰਸ਼ਨ 2.
ਤਿੰਨ ਚੁੰਬਕੀ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਚੁੰਬਕੀ ਪਦਾਰਥ-

  1. ਲੋਹਾ
  2. ਕੋਬਾਲਟ
  3. ਨਿਕਲ ।

ਪ੍ਰਸ਼ਨ 3.
ਚੁੰਬਕ ਦੇ ਕਿਸ ਭਾਗ ਵਿੱਚ ਆਕਰਸ਼ਣ ਸ਼ਕਤੀ ਸਭ ਤੋਂ ਵੱਧ ਪ੍ਰਬਲ ਹੁੰਦੀ ਹੈ ?
ਉੱਤਰ-
ਸਿਰਿਆਂ ਤੇ (ਅਰਥਾਤ ਧਰੁਵਾਂ ਤੇ) ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 4.
ਜਦੋਂ ਕਿਸੇ ਚੁੰਬਕ ਨੂੰ ਸੁਤੰਤਰ ਪੂਰਵਕ ਲਟਕਾਇਆ ਜਾਂਦਾ ਹੈ ਤਾਂ ਕਿਸ ਦਿਸ਼ਾ ਵਿੱਚ ਸੰਕੇਤ ਕਰਦਾ ਹੈ ?
ਉੱਤਰ-
ਉੱਤਰ-ਦੱਖਣ ਦਿਸ਼ਾ ਵਿੱਚ ।

ਪ੍ਰਸ਼ਨ 5.
ਮੁਕਤ ਰੂਪ ਵਿੱਚ ਲਟਕਾਏ ਗਏ ਚੁੰਬਕ ਦਾ ਉੱਤਰੀ ਧਰੁਵ ਕਿਸ ਦਿਸ਼ਾ ਵਿੱਚ ਸੰਕੇਤ ਕਰਦਾ ਹੈ ?
ਉੱਤਰ-
ਭੂਗੋਲਿਕ ਉੱਤਰ ਦਿਸ਼ਾ ਵੱਲ ।

ਪ੍ਰਸ਼ਨ 6.
ਫਿਉਜ਼ ਦੀ ਤਾਰ ਦਾ ਪ੍ਰਤਿਰੋਧ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਅਧਿਕ ਪ੍ਰਤਿਰੋਧ ਤਾਂ ਜੋ ਗਰਮ ਹੋ ਕੇ ਪਿਘਲ ਸਕੇ ।

ਪ੍ਰਸ਼ਨ 7.
ਚੁੰਬਕੀ ਖੇਤਰ ਦੇ ਕਿਸੇ ਬਿੰਦੂ ਤੇ ਚੁੰਬਕੀ ਖੇਤਰ ਦੀ ਦਿਸ਼ਾ ਕੀ ਹੁੰਦੀ ਹੈ ?
ਉੱਤਰ-
ਜਿਹੜੀ ਦਿਸ਼ਾ ਉਸ ਬਿੰਦੂ ਤੇ ਰੱਖੀ ਕੰਪਾਸ ਸੂਈ ਦੇ ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ ਖਿੱਚੀ ਗਈ ਰੇਖਾ ਦੀ ਹੁੰਦੀ ਹੈ ।

ਪ੍ਰਸ਼ਨ 8.
ਜੇਕਰ ਸੁਤੰਤਰਤਾ ਪੂਰਵਕ ਲਟਕ ਰਹੀ ਸੋਲੀਨਾਇਡ ਵਿੱਚ ਬਿਜਲਈ ਧਾਰਾ ਦੀ ਦਿਸ਼ਾ ਬਦਲ ਦਿੱਤੀ ਜਾਵੇ ਤਾਂ ਕੀ ਹੋਵੇਗਾ ?
ਉੱਤਰ-
ਬਿਜਲਈ ਧਾਰਾ ਦੀ ਦਿਸ਼ਾ ਬਦਲਣ ਨਾਲ ਸੋਲੀਨਾਇਡ 180° ਘੁੰਮ ਜਾਵੇਗੀ ।

ਪ੍ਰਸ਼ਨ 9.
ਉਦਾਸੀਨ ਬਿੰਦੁ ਤੇ ਨੇਟ ਚੰਬਕੀ ਖੇਤਰ ਦੀ ਤੀਬਰਤਾ ਦਾ ਮਾਨ ਦੱਸੋ ।
ਉੱਤਰ-
ਉਦਾਸੀਨ ਬਿੰਦੁ ਤੇ ਚੁੰਬਕੀ ਖੇਤਰ ਦੀ ਤੀਬਤਾ ਦਾ ਮਾਨ ਜ਼ੀਰੋ ਹੁੰਦਾ ਹੈ ।

ਪ੍ਰਸ਼ਨ 10.
ਧਾਰਾ ਵਾਹੀ ਸੋਲੀਨਾਇਡ ਦੇ ਨੇੜੇ ਚੁੰਬਕੀ ਸੁਈ ਲਿਆਉਣ ਨਾਲ ਕੀ ਹੋਵੇਗਾ ?
ਉੱਤਰ-
ਚੁੰਬਕੀ ਸੂਈ ਵਿਖੇਤ ਹੋ ਕੇ ਸੁਈ ਦੇ ਚੁੰਬਕੀ ਖੇਤਰ ਦੀ ਦਿਸ਼ਾ ਵਿੱਚ ਠਹਿਰੇਗੀ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 11.
ਬਿਜਲੀ ਮੋਟਰ ਅਤੇ ਬਿਜਲੀ ਜੈਨਰੇਟਰ ਵਿੱਚ ਸਿਧਾਂਤਕ ਤੌਰ ‘ਤੇ ਕੀ ਅੰਤਰ ਹੈ ?
ਉੱਤਰ-
ਬਿਜਲੀ ਮੋਟਰ ਵਿੱਚ ਬਿਜਲਈ ਊਰਜਾ ਨੂੰ ਯੰਤਿਕ ਉਰਜਾ ਵਿੱਚ ਅਤੇ ਬਿਜਲਈ ਜੈਨਰੇਟਰ ਵਿੱਚ ਯੰਤਿਕ ਉਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਿਆ ਜਾਂਦਾ ਹੈ ।

ਪ੍ਰਸ਼ਨ 12.
ਜੇਕਰ ਛੜ ਚੁੰਬਕ ਦੇ ਉੱਤਰੀ ਧਰੁਵ ਨੂੰ ਸੋਲੀਨਾਇਡ ਦੇ ਸਾਹਮਣੇ ਸਿਰੇ ਤੋਂ ਦੂਰ ਲਿਜਾਇਆ ਜਾਵੇ ਤਾਂ ਇਸ ਸਿਰੇ ਵਿੱਚ ਕਿਹੜਾ ਧਰੁਵ ਪ੍ਰੇਰਿਤ ਹੋਵੇਗਾ ?
ਉੱਤਰ-
ਦੱਖਣੀ ਧਰੁਵ ।

ਪ੍ਰਸ਼ਨ 13.
ਖੱਬਾ ਹੱਥ ਅੰਗੂਠਾ ਨਿਯਮ ਕਿਸ ਦੀ ਦਿਸ਼ਾ ਦਰਸਾਉਂਦਾ ਹੈ ?
ਉੱਤਰ-
ਧਾਰਾਵਾਹੀ ਚਾਲਕ ਦੇ ਕਾਰਨ ਪੈਦਾ ਹੋਏ ਚੁੰਬਕੀ ਖੇਤਰ ਦੀ ਦਿਸ਼ਾ ਨੂੰ ਦਰਸਾਉਂਦਾ ਹੈ ।

ਪ੍ਰਸ਼ਨ 14.
ਫਲੇਮਿੰਗ ਦੇ ਖੱਬੇ ਹੱਥ ਦੇ ਨਿਯਮ ਵਿੱਚ ਅੰਗੂਠਾ ਕਿਸ ਦੀ ਦਿਸ਼ਾ ਨੂੰ ਪ੍ਰਦਰਸ਼ਿਤ ਕਰਦਾ ਹੈ ?
ਉੱਤਰ-
ਧਾਰਾਵਾਹੀ ਚਾਲਕ ਤੇ ਲੱਗ ਰਹੇ ਬਲ ਦੀ ਦਿਸ਼ਾ ਨੂੰ ।

ਪ੍ਰਸ਼ਨ 15.
ਚੁੰਬਕੀ ਖੇਤਰ ਵਿੱਚ ਗਤੀਮਾਨ ਚਾਲਕ ਵਿੱਚ ਕ੍ਰਿਤ ਧਾਰਾ ਦੀ ਦਿਸ਼ਾ ਕਿਸ ਨਿਯਮ ਦੁਆਰਾ ਪਤਾ ਕੀਤੀ। ਜਾਂਦੀ ਹੈ ?
ਉੱਤਰ-
ਫਲੇਮਿੰਗ ਦੇ ਸੱਜੇ ਹੱਥ ਦੇ ਨਿਯਮ ਦੁਆਰਾ ।

ਪ੍ਰਸ਼ਨ 16.
ਬਿਜਲੀ ਚੁੰਬਕੀ ਪ੍ਰੇਰਣ ਦੀ ਘਟਨਾ ਦੀ ਖੋਜ ਕਿਸ ਵਿਗਿਆਨਿਕ ਨੇ ਕੀਤੀ ਸੀ ?
ਉੱਤਰ-
ਮਾਇਕਲ ਫੈਰਾਡੇ ਨੇ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 17.
ਸਾਡੇ ਘਰਾਂ ਵਿੱਚ ਉਪਲੱਬਧ ਮੇਨਜ਼ ਬਿਜਲੀ ਸਪਲਾਈ ਦੀ ਵੋਲਟਤਾ ਕਿੰਨੀ ਹੁੰਦੀ ਹੈ ?
ਉੱਤਰ-
220 ਵੋਲਟ ।

ਪ੍ਰਸ਼ਨ 18.
ਘਰੇਲੂ ਸਰਕਟ ਨੂੰ ਓਵਰਲੋਡਿੰਗ ਅਤੇ ਸ਼ਾਰਟ ਸਰਕਟ ਤੋਂ ਬਚਾਉਣ ਲਈ ਕਿਹੜੀ ਜੁਗਤ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਫਿਉਜ਼ ਤਾਰ ਦਾ ।

ਪ੍ਰਸ਼ਨ 19.
ਭੋ-ਸੰਪਰਕ ਤਾਰ ਦਾ ਕਿਹੜਾ ਰੰਗ ਹੁੰਦਾ ਹੈ ?
ਉੱਤਰ-
ਹਰਾ ।

ਪ੍ਰਸ਼ਨ 20.
ਧਾਤਵੀ ਫਰੇਮ ਵਾਲੇ ਬਿਜਲੀ ਉਪਕਰਨਾਂ ਨੂੰ ਬਿਜਲੀ ਸ਼ੱਕ ਤੋਂ ਬਚਣ ਲਈ ਕੀ ਸਾਵਧਾਨੀ ਵਰਤਨੀ ਚਾਹੀਦੀ ਹੈ ?
ਉੱਤਰ-
ਫਰੇਮ ਨੂੰ ਭੋ-ਸੰਪਰਕਿਤ ਕਰੋ ।

ਪ੍ਰਸ਼ਨ 21.
ਧਾਰਾਵਾਹੀ ਚਾਲਕ ਦੇ ਚੁੰਬਕੀ ਖੇਤਰ ਦੀ ਦਿਸ਼ਾ ਕਿਸ ਨਿਯਮ ਦੁਆਰਾ ਪਤਾ ਕੀਤੀ ਜਾਂਦੀ ਹੈ ?
ਉੱਤਰ-
ਸੱਜੇ ਹੱਥ ਦੇ ਅੰਗੁਠਾ ਨਿਯਮ ਦੁਆਰਾ ।

ਪ੍ਰਸ਼ਨ 22.
ਬਿਜਲਈ ਊਰਜਾ ਨੂੰ ਯੰਤ੍ਰਿਕ ਊਰਜਾ ਵਿੱਚ ਰੂਪਾਂਤਰਿਤ ਕਰਨ ਵਾਲੇ ਯੰਤਰ ਦਾ ਨਾਂ ਦੱਸੋ ।
ਉੱਤਰ-
ਬਿਜਲਈ ਮੋਟਰ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 23.
MRI ਸ਼ਬਦ ਦਾ ਪੂਰਾ ਨਾਂ ਲਿਖੋ ।
ਉੱਤਰ-
ਚੰਬਕੀ ਅਨੁਨਾਦ ਪ੍ਰਤਿਬਿੰਬਨ (Magnetic Resonance Imaging) ।

ਪ੍ਰਸ਼ਨ 24.
ਯੰਤਰਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਣ ਵਾਲੇ ਯੰਤਰ ਦਾ ਨਾਂ ਦੱਸੋ ।
ਉੱਤਰ-
ਬਿਜਲੀ ਜੈਨਰੇਟਰ ।

ਪ੍ਰਸ਼ਨ 25.
ਡਾਇਨਮੋ ਕਿਹੜੀ ਊਰਜਾ ਨੂੰ ਕਿਹੜੀ ਊਰਜਾ ਵਿੱਚ ਪਰਿਵਰਤਿਤ ਕਰਦਾ ਹੈ ?
ਉੱਤਰ-
ਯੰਤਰਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ।

ਪ੍ਰਸ਼ਨ 26.
ਡਾਇਨਮੋ ਵਿੱਚ ਉਤਪੰਨ ਹੋਈ ਪ੍ਰੇਰਿਤ ਬਿਜਲਈ ਧਾਰਾ ਦੀ ਦਿਸ਼ਾ ਕਿਸ ਨਿਯਮ ਦੁਆਰਾ ਗਿਆਤ ਕੀਤੀ ਜਾਂਦੀ ਹੈ ?
ਉੱਤਰ-
ਫਲੇਮਿੰਗ ਦੇ ਸੱਜੇ ਹੱਥ ਦੇ ਨਿਯਮ ਦੁਆਰਾ ।

ਪ੍ਰਸ਼ਨ 27.
50 ਸਾਈਕਲ ਦੀ ਪਰਤਵੀਂ ਧਾਰਾ ਦਾ ਦੋਲਨ ਕਾਲ ਦੱਸੋ ।
ਉੱਤਰ-
1/50 ਸੈਕਿੰਡ ।

ਪ੍ਰਸ਼ਨ 28.
ਇੱਕ ਪਰਤਵੀਂ ਧਾਰਾ ਦੀ ਆਕ੍ਰਿਤੀ 50 ਹਰਟਜ਼ (Hz) ਹੈ । ਦੱਸੋ ਇੱਕ ਸੈਕਿੰਡ ਵਿੱਚ ਇਸ ਦੀ ਦਿਸ਼ਾ ਕਿੰਨੀ ਵਾਰੀ ਬਦਲੇਗੀ ?
ਉੱਤਰ-
100 ਵਾਰ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 29.
ਦਰਸਾਏ ਗਏ ਚਿੱਤਰ ਵਿਚ ਅੰਗੂਠਾ ਕਿਸ ਗੱਲ ਦਾ ਸੰਕੇਤ ਕਰਦਾ ਹੈ ?
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 23
ਉੱਤਰ-
ਬਿਜਲੀ ਧਾਰਾ ਦੀ ਦਿਸ਼ਾ ।

ਪ੍ਰਸ਼ਨ 30.
ਚਿੱਤਰ ਵਿਚ ਕਿਹੜੀ ਬਿਜਲਈ ਕਿਰਿਆ ਕਾਰਨ ਗੈਲਵੈਨੋਮੀਟਰ ਦੀ ਸੂਈ ਵਿਖਪਿਤ ਹੁੰਦੀ ਹੈ ?
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 24
ਉੱਤਰ-
ਬਿਜਲੀ ਚੁੰਬਕੀ ਪ੍ਰੇਰਣ ।

ਪ੍ਰਸ਼ਨ 31.
ਦੋ ਚੁੰਬਕਾਂ ਦੀਆਂ ਚੁੰਬਕੀ ਰੇਖਾਵਾਂ ਚਿੱਤਰ ਵਿਚ ਦਿੱਤੀਆਂ ਗਈਆਂ ਹਨ । ਇਹਨਾਂ ਦੋਨਾਂ ਚੁੰਬਕਾਂ ਦੇ ਆਹਮਣੇਸਾਹਮਣੇ ਵਾਲੇ ਧਰੁੱਵਾਂ ਦਾ ਨਾਂ ਲਿਖੋ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 25
ਉੱਤਰ-
ਦੋਵੇਂ ਉੱਤਰੀ ਧਰੁਵ (N) ਹਨ ।

ਪ੍ਰਸ਼ਨ 32.
ਹੇਠਾਂ ਦਿੱਤੇ ਚਿੱਤਰ ਵਿਚ ਲੋਹਚੂਨ ਇਕ ਖ਼ਾਸ ਪੈਟਰਨ ਵਿਚ ਸੈੱਟ ਹੋ ਜਾਂਦਾ ਹੈ । ਇਹ ਪੈਟਰਨ ਕੀ ਦਰਸਾਉਂਦਾ ਹੈ ?
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 26
ਉੱਤਰ-
ਚੁੰਬਕੀ ਖੇਤਰ ਰੇਖਾਵਾਂ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 33.
ਸਾਧਾਰਨ ਬਿਜਲੀ ਮੋਟਰ ਦੇ ਦਿੱਤੇ ਚਿੱਤਰ ਵਿੱਚ P ਅਤੇ Q ਕੀ ਦਰਸਾਉਂਦਾ ਹੈ ਅਤੇ ਇਸ ਦਾ ਕੀ ਕੰਮ ਹੈ ?
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 27
ਉੱਤਰ-
ਸਪਲਿਟ ਰਿੰਗ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਕਿਸੇ ਚਾਲਕ ਵਿੱਚ ਬਿਜਲੀ ਧਾਰਾ ਪ੍ਰਵਾਹਿਤ ਕਰਨ ਤੋਂ ਉਤਪੰਨ ਚੁੰਬਕੀ ਖੇਤਰ ਦੀ ਦਿਸ਼ਾ ਗਿਆਤ ਕਰਦੇ ਹਾਂ-
(a) ਮੈਕਸਵੈਲ ਦੇ ਸੱਜੇ ਹੱਥ ਦੇ ਨਿਯਮ ਦੁਆਰਾ
(b) ਫਲੈਮਿੰਗ ਦੇ ਸੱਜੇ ਹੱਥ ਦੇ ਨਿਯਮ ਦੁਆਰਾ
(c) ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਦੁਆਰਾ
(d) ਫੈਰਾਡੇ ਦੇ ਨਿਯਮ ਦੁਆਰਾ ।
ਉੱਤਰ-
(a) ਮੈਕਸਵੈਲ ਦੇ ਸੱਜੇ ਹੱਥ ਦੇ ਨਿਯਮ ਦੁਆਰਾ ।

ਪ੍ਰਸ਼ਨ 2.
ਕਿਸੇ ਤੀਬਰ ਚੁੰਬਕੀ ਖੇਤਰ ਵਿੱਚ ਧਾਰਾਵਾਹੀ ਕੁੰਡਲੀ ਰੱਖਣ ਨਾਲ ਉਤਪੰਨ ਹੋਏ ਬਲ ਦੀ ਦਿਸ਼ਾ ਗਿਆਤ ਕਰਦੇ ਹਾਂ-
(a) ਮੈਕਸਵੈਲ ਦੇ ਸੱਜੇ ਹੱਥ ਦੇ ਨਿਯਮ ਦੁਆਰਾ
(b) ਫਲੈਮਿੰਗ ਦੇ ਸੱਜੇ ਹੱਥ ਦੇ ਨਿਯਮ ਨਾਲ
(c) ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਨਾਲ
(d) ਫੈਰਾਡੇ ਦੇ ਨਿਯਮ ਨਾਲ ।
ਉੱਤਰ-
(c) ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਨਾਲ ।

ਪ੍ਰਸ਼ਨ 3.
ਘਰੇਲੂ ਪਰਿਪੱਥ ਵਿੱਚ ਉਪਯੋਗ ਕੀਤੀ ਗਈ ਉਦਾਸੀਨ ਤਾਰ ਦਾ ਰੰਗ ਹੁੰਦਾ ਹੈ
(a) ਕਾਲਾ
(b) ਲਾਲ
(c) ਹਰਾ
(d) ਕੋਈ ਨਿਸ਼ਚਿਤ ਨਹੀਂ ।
ਉੱਤਰ-
(a) ਕਾਲਾ ।

ਪ੍ਰਸ਼ਨ 4.
ਜਦੋਂ ਬਿਜਲੀ ਲਿਜਾਣ ਵਾਲੀ ਅਤੇ ਉਦਾਸੀਨ ਤਾਰ ਆਪਸੀ ਸੰਪਰਕ ਹੋਣ ਕਰਕੇ ਬਹੁਤ ਵੱਧ ਧਾਰਾ ਪ੍ਰਵਾਹਿਤ ਹੁੰਦੀ ਹੈ ਤਾਂ ਉਸੇ ਅਵਸਥਾ ਨੂੰ ਕੀ ਕਹਿੰਦੇ ਹਨ ?
(a) ਓਵਰਲੋਡ
(b) ਸ਼ਾਰਟ ਸਰਕਟ
(c) ਭੋ-ਸੰਪਰਕ
(d) ਉੱਪਰ ਦਿੱਤੇ ਹੋਏ ਸਾਰੇ ।
ਉੱਤਰ-
(b) ਸ਼ਾਰਟ ਸਰਕਟ ।

ਪ੍ਰਸ਼ਨ 5.
ਉੱਚ-ਸ਼ਕਤੀ ਵਾਲੇ ਬਿਜਲੀ ਉਪਕਰਨਾਂ ਦੇ ਧਾਤਵੀਂ ਫਰੇਮ ਨੂੰ ਘਰੇਲੂ ਪਰਿਪਥ ਦੀ ਝੋ-ਤਾਰ ਨਾਲ ਜੋੜਨਾ ਕੀ ਕਹਾਉਂਦਾ ਹੈ ?
(a) ਓਵਰਲੋਡਿੰਗ
(b) ਸ਼ਾਰਟ ਸਰਕਟ
(c) ਭੋ-ਸੰਪਰਕ
(d) ਉੱਪਰ ਦਿੱਤੇ ਹੋਏ ਸਾਰੇ ।
ਉੱਤਰ-
(c) ਭੋ-ਸੰਪਰਕ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 6.
ਹੇਠ ਲਿਖਿਆਂ ਵਿੱਚੋਂ ਕਿਹੜਾ ਸਿੱਧੀ ਬਿਜਲਈ ਧਾਰਾ ਦਾ ਸ੍ਰੋਤ ਹੈ ?
(a) ਖ਼ੁਸ਼ਕ ਸੈੱਲ
(b) ਬਟਨ ਸੈੱਲ
(c) ਲੈਡ ਬੈਟਰੀ
(d) ਉੱਪਰ ਦਿੱਤੇ ਹੋਏ ਸਾਰੇ ।
ਉੱਤਰ-
(d) ਉੱਪਰ ਦਿੱਤੇ ਹੋਏ ਸਾਰੇ ।

ਪ੍ਰਸ਼ਨ 7.
ਬਿਜਲੀ ਧਾਰਾ ਉਤਪੰਨ ਕਰਨ ਦੀ ਜੁਗਤ ਨੂੰ ਕਹਿੰਦੇ ਹਨ-
(a) ਜਨਰੇਟਰ
(b) ਗੈਲਵੈਨੋਮੀਟਰ
(c) ਮੀਟਰ
(d) ਐਮਮੀਟਰ ।
ਉੱਤਰ-
(a) ਜਨਰੇਟਰ ।

ਪ੍ਰਸ਼ਨ 8.
ਸਮਾਨ ਚੁੰਬਕੀ ਧਰੁਵਾਂ ਦਾ ਆਪਸੀ ਕੀ ਸੰਬੰਧ ਹੈ ?
(a) ਅਪਕਰਸ਼ਣ
(b) ਆਕਰਸ਼ਣ
(c) ਦੋਨੋਂ ਅਪਕਰਸ਼ਣ ਅਤੇ ਆਕਰਸ਼ਣ
(d) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(a) ਅਪਕਰਸ਼ਣ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਉਹ ਜੁਗਤ ਜਿਹੜੀ ਯੰਤ੍ਰਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਪਰਿਵਰਤਿਤ ਕਰਦੀ ਹੈ …………………………. ਅਖਵਾਉਂਦੀ ਹੈ ।
ਉੱਤਰ-
ਜਨਰੇਟਰ

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

(ii) ਫਲੇਮਿੰਗ ਦੇ ਸੱਜੇ ਹੱਥ ਦੇ ਨਿਯਮ ਦੁਆਰਾ ……………… ਦੀ ਦਿਸ਼ਾ ਗਿਆਤ ਕੀਤੀ ਜਾਂਦੀ ਹੈ ।
ਉੱਤਰ-
ਪ੍ਰੇਮ੍ਰਿਤ ਧਾਰਾ

(iii) ਮੈਕਸਵੈਲ ਦੇ ਸੱਜੇ ਹੱਥ ਦੇ ਨਿਯਮ ਨਾਲ ……………… ਦੀ ਦਿਸ਼ਾ ਗਿਆਤ ਕੀਤੀ ਜਾਂਦੀ ਹੈ ।
ਉੱਤਰ-
ਚੁੰਬਕੀ ਖੇਤਰ ਦੀ ਦਿਸ਼ਾ

(iv) ……………… ਦੀ ਕੂਡ ਨਾਲ ਅਧਿਕ ਸ਼ਕਤੀਸ਼ਾਲੀ ਬਿਜਲਈ ਚੁੰਬਕ ਬਣਦਾ ਹੈ ।
ਉੱਤਰ-
ਨਰਮ ਲੋਹੇ

(v) ਧਰਤੀ ਇੱਕ ਵੱਡੇ ……………… ਵਿਵਹਾਰ ਕਰਦੀ ਹੈ ।
ਉੱਤਰ-
ਚੁੰਬਕ ।

PSEB 10th Class Science Important Questions Chapter 12 ਬਿਜਲੀ

Punjab State Board PSEB 10th Class Science Important Questions Chapter 12 ਬਿਜਲੀ Important Questions and Answers.

PSEB 10th Class Science Important Questions Chapter 12 ਬਿਜਲੀ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
(ਕ) ਬਿਜਲ ਕਰੰਟ ਦੇ ਤਾਪੀ ਪ੍ਰਭਾਵ ਸੰਬੰਧੀ ਲਿਖੋ ।
(ਖ) ਬਿਜਲੀ ਸ਼ਕਤੀ ਦੀ ਪਰਿਭਾਸ਼ਾ ਦਿਓ। ਇਸ ਦੀ ਇਕਾਈ ਵਾਟ ਦੀ ਵੀ ਪਰਿਭਾਸ਼ਾ ਦਿਓ।
(ਗ) ਬਿਜਲੀ ਉਰਜਾ ਕੀ ਹੈ ? ਇਸ ਦੀਆਂ ਇਕਾਈਆਂ ਦੀ ਪਰਿਭਾਸ਼ਾ ਦਿਓ ।
ਉੱਤਰ-
(ਕ) ਤਾਪੀ ਪ੍ਰਭਾਵ ਦੇ ਨਿਯਮ – ਜਦੋਂ ਕਿਸੇ ਚਾਲਕ ਵਿਚੋਂ ਬਿਜਲ ਕਰੰਟ ਲੰਘਦਾ ਹੈ, ਤਾਂ ਇਹ ਗਰਮ ਹੋ ਜਾਂਦਾ ਹੈ । ਇਸ ਤੱਥ ਦਾ ਅਧਿਐਨ ਸਭ ਤੋਂ ਪਹਿਲਾਂ ਜੁਲ ਨੇ ਕੀਤਾ। ਇਸ ਲਈ ਇਸ ਨੂੰ ਜੁਲ ਦਾ ਤਾਪਨ ਨਿਯਮ (Joule’s heating effect) ਕਿਹਾ ਜਾਂਦਾ ਹੈ। ਇਸ ਨਿਯਮ ਦੇ ਅਨੁਸਾਰ ਜਦੋਂ ਚਾਲਕ ਵਿਚੋਂ ਕਰੰਟ ਲੰਘਦਾ ਹੈ, ਤਾਂ ਪੈਦਾ ਹੋਇਆ ਤਾਪ :
(i) ਕਰੰਟ ਦੇ ਵਰਗ ਦੇ ਸਿੱਧਾ ਅਨੁਪਾਤੀ ਹੁੰਦਾ ਹੈ ।
H ∝ I2 (ਜਦੋਂ ਪ੍ਰਤਿਰੋਧ R, ਸਮਾਂ t ਹੋਣ)
(ii) ਚਾਲਕ ਦੇ ਪ੍ਰਤਿਰੋਧ ਦੇ ਸਿੱਧਾ ਅਨੁਪਾਤੀ ਹੈ ।
H ∝ R (ਜਦੋਂ ਧਾਰਾ I, ਸਮਾਂ ਵੀ t ਹੋਣ)
(iii) ਸਮੇਂ ਦੇ ਸਿੱਧਾ ਅਨੁਪਾਤੀ ਹੁੰਦਾ ਹੈ ਜਿੰਨੇ ਸਮੇਂ ਲਈ ਕਰੰਟ ਲੰਘਾਈ ਜਾਂਦੀ ਹੈ ।
H ∝ t (ਜਦੋਂ ਤਿਰੋਧ R ਅਤੇ ਕਰੰਟ I ਹੋਣ)
(i), (ii) ਅਤੇ (iii) ਤੋਂ
H ∝ I2 Rt
ਸਮਾਨੁਪਾਤੀ ਨਿਯੰਤਰਕ ਦਾ ਮਾਨ ਮਾਤਕਾਂ ਦੀ ਪ੍ਰਣਾਲੀ ‘ਤੇ ਨਿਰਭਰ ਕਰਦਾ ਹੈ। S.I. ਪ੍ਰਣਾਲੀ ਵਿੱਚ ਇਸ ਦਾ ਮਾਨ 1 ਹੈ ।
∴ H = I2 Rt (ਜੂਲ ਵਿੱਚ)

(ਖ) ਬਿਜਲਈ ਸ਼ਕਤੀ – ਬਿਜਲੀ ਦੁਆਰਾ ਕਾਰਜ ਕਰਨ ਦੀ ਦਰ ਨੂੰ ਬਿਜਲਈ ਸ਼ਕਤੀ ਕਹਿੰਦੇ ਹਨ ।
ਮੰਨ ਲਓ ਕਿ ਆਪਣੇ ਸਿਰਿਆਂ ਦੇ ਪਾਰ V ਟੈਂਸ਼ਲ ਅੰਤਰ ਵਾਲੇ ਚਾਲਕ ਵਿਚੋਂ ਸਮੇਂ t ਦੇ ਲਈ ਧਾਰਾ I ਲੰਘਦੀ ਹੈ ਤਾਂ ਕਾਰਜ ਇਸ ਤਰ੍ਹਾਂ ਹੋਵੇਗਾ-
W = VIt
ਪਰ ਸਰਕਟ ਦੀ ਸ਼ਕਤੀ ਇਸ ਤਰ੍ਹਾਂ ਦਿੱਤੀ ਜਾਵੇਗੀ
PSEB 10th Class Science Important Questions Chapter 12 ਬਿਜਲੀ 1
= \(\frac{\mathrm{W}}{t}\)
= \(\frac{\mathrm{VI} t}{t}\)
= VI
ਓਹਮ ਦੇ ਨਿਯਮ ਅਨੁਸਾਰ
I = \(\frac{\mathrm{V}}{\mathrm{R}}\)
∴ P = V × I
= \(\frac{V^{2}}{R}\)
ਅਤੇ P = I2R
ਬਿਜਲ ਸ਼ਕਤੀ ਦੀ ਇਕਾਈ – ਜੇ v ਨੂੰ ਵੋਲਟ ਅਤੇ I ਨੂੰ ਐਮਪੀਅਰ ਵਿੱਚ ਮਾਪਿਆ ਜਾਵੇ, ਤਾਂ ਸ਼ਕਤੀ ਵਾਟ ਵਿੱਚ ਹੋਵੇਗੀ।
ਵਾਟ ਦੀ ਪਰਿਭਾਸ਼ਾ – ਬਿਜਲਈ ਸਰਕਟ ਵਿੱਚ ਇੱਕ ਵਾਟ ਬਿਜਲਈ ਸ਼ਕਤੀ ਉਦੋਂ ਕਹੀ ਜਾਵੇਗੀ ਜਦੋਂ ਇੱਕ ਐਮਪੀਅਰ ਕਰੰਟ ਕਿਸੇ ਚਾਲਕ ਦੇ ਸਿਰਿਆਂ ਵਿੱਚ ਇੱਕ ਵੋਲਟ ਦੇ ਟੈਂਸ਼ਲ ਅੰਤਰ ਹੋਣ ਤੇ ਵਗਦਾ ਹੈ ।
1 ਵਾਟ = 1 ਵੋਲਟ × ਐਮਪੀਅਰ
ਸ਼ਕਤੀ ਦੀ ਵੱਡੀ ਇਕਾਈ ਕਿਲੋਵਾਟ (KW) ਹੈ ।
1 ਕਿਲੋਵਾਟ = 1000 ਜੂਲ

(ਗ) ਬਿਜਲਈ ਊਰਜਾ – ਕਿਸੇ ਨਿਸਚਿਤ ਸਮੇਂ ਵਿੱਚ ਕਰੰਟ ਦੁਆਰਾ ਕੁੱਲ ਕੀਤੇ ਗਏ ਕਾਰਜ ਦੀ ਮਾਤਰਾ, ਬਿਜਲਈ ਊਰਜਾ ਕਹਾਉਂਦੀ ਹੈ ।
ਮੰਨ ਲਓ, ਕਿਸੇ ਚਾਲਕ ਵਿੱਚ 1 ਐਮਪੀਅਰ ਕਰੰਟ ਸਮੇਂ ਲਈ ਲੰਘਦਾ ਹੈ, ਜਦੋਂ ਇਸ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ ਹੁੰਦਾ ਹੈ, ਉਦੋਂ ਵਰਤੀ ਗਈ ਉਰਜਾ ਜਾਂ ਕੀਤਾ ਗਿਆ ਕਾਰਜ ਇਸ ਤਰ੍ਹਾਂ ਹੁੰਦਾ ਹੈ-
W = VIt
ਬਿਜਲਈ ਊਰਜਾ ਦੀ ਇਕਾਈ ਜੂਲ ਜਾਂ ਵਾਟ ਸੈਕਿੰਡ ਹੈ। ਪਰ ਇਹ ਇੱਕ ਛੋਟੀ ਇਕਾਈ ਹੈ। ਬਿਜਲਈ ਊਰਜਾ ਦੀ ਵੱਡੀ ਇਕਾਈ ਵਾਟ ਘੰਟਾ ਹੈ ।

ਵਾਟ ਘੰਟੇ ਦੀ ਪਰਿਭਾਸ਼ਾ – ਬਿਜਲਈ ਊਰਜਾ ਇੱਕ ਵਾਟ ਘੰਟਾ ਕਹੀ ਜਾਂਦੀ ਹੈ, ਜਦੋਂ ਚਾਲਕ ਵਿਚੋਂ ਇੱਕ ਐਮਪੀਅਰ ਕਰੰਟ ਇੱਕ ਘੰਟੇ ਲਈ ਲੰਘਦਾ ਹੈ ਅਤੇ ਜਦੋਂ ਇਸ ਦੇ ਸਿਰਿਆਂ ਦੇ ਵਿਚਕਾਰ ਇੱਕ ਵੋਲਟ ਦਾ ਟੈਂਸ਼ਲ ਅੰਤਰ ਹੁੰਦਾ ਹੈ ।
1 ਵਾਟ ਘੰਟਾ = 1 ਵਾਟ × 1 ਘੰਟਾ
= 1 ਵੋਲਟ × 1 ਐਮਪੀਅਰ × 1 ਘੰਟਾ
1 ਕਿਲੋਵਾਟ ਘੰਟਾ = 1000 ਵਾਟ ਘੰਟਾ
ਬਿਜਲਈ ਊਰਜਾ ਦੀ ਵੱਡੀ ਇਕਾਈ ਕਿਲੋਵਾਟ ਘੰਟਾ ਹੈ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 2.
ਕਿਸੇ ਚਾਲਕ ਦੇ ਪ੍ਰਤਿਰੋਧ ਤੋਂ ਕੀ ਭਾਵ ਹੈ ? ਕਿਸੇ ਚਾਲਕ ਦਾ ਪ੍ਰਤਿਰੋਧ ਕਿਨ੍ਹਾਂ ਕਾਰਕਾਂ ‘ਤੇ ਨਿਰਭਰ ਕਰਦਾ ਹੈ ? (ਮਾਡਲ ਪੇਪਰੇ)
ਉੱਤਰ-
ਚਾਲਕ ਦਾ ਪ੍ਰਤਿਰੋਧ – ਕਿਸੇ ਚਾਲਕ ਦੇ ਸਿਰਿਆਂ ਵਿੱਚ ਪੁਟੈਂਸ਼ਲ ਅੰਤਰ ਅਤੇ ਉਸ ਵਿੱਚ ਪ੍ਰਵਾਹਿਤ ਹੋ ਰਹੇ ਕਰੰਟ ਦੀ ਮਾਤਰਾ ਦੇ ਅਨੁਪਾਤ ਨੂੰ ਚਾਲਕ ਦਾ ਤਿਰੋਧ ਕਿਹਾ ਜਾਂਦਾ ਹੈ ।
ਜੇ ਚਾਲਕ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ vਹੋਵੇ ਅਤੇ ਇਸ ਵਿਚੋਂ ਲੰਘ ਰਹੀ ਕਰੰਟ ਦੀ ਮਾਤਰਾ 1 ਹੋਵੇ ਤਾਂ ਪ੍ਰਤਿਰੋਧ (R)
ਪੁਟੈਂਸ਼ਲ ਅੰਤਰ (V) ਪ੍ਰਤਿਰੋਧ (R)
PSEB 10th Class Science Important Questions Chapter 12 ਬਿਜਲੀ 12

ਪ੍ਰਤਿਰੋਧ ਦਾ ਮਾਤ੍ਰਿਕ-S.I. ਪ੍ਰਣਾਲੀ ਵਿੱਚ ਪ੍ਰਤਿਰੋਧ ਦਾ ਮਾਤ੍ਰਿਕ ਓਹਮ ਹੈ ਜਦਕਿ ਪੁਟੈਂਸ਼ਲ ਅੰਤਰ ਵੋਲਟ ਅਤੇ ਬਿਜਲੀ ਕਰੰਟ ਨੂੰ ਐਮਪੀਅਰ ਵਿੱਚ ਮਾਪਿਆ ਜਾਂਦਾ ਹੈ ।

ਓਹਮ (Ohn) – ਕਿਸੇ ਚਾਲਕ ਦਾ ਤਿਰੋਧ ਇੱਕ ਓਹਮ ਹੋਵੇਗਾ ਜੇ ਉਸਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ ਇੱਕ ਵਲਟ ਹੋਵੇ ਅਤੇ ਉਸ ਵਿਚੋਂ ਲੰਘ ਰਹੇ ਕਰੰਟ ਦੀ ਮਾਤਰਾ ਇੱਕ ਐਮਪੀਅਰ ਹੋਵੇ ।

ਚਾਲਕ ਦੇ ਪ੍ਰਤਿਰੋਧ ਦੀ ਨਿਰਭਰਤਾ – ਕਿਸੇ ਚਾਲਕ ਦਾ ਤਿਰੋਧ ਹੇਠ ਲਿਖੇ ਕਾਰਕਾਂ ਤੇ ਨਿਰਭਰ ਕਰਦਾ ਹੈ-
(i) ਚਾਲਕ ਦੀ ਲੰਬਾਈ (l)-ਕਿਸੇ ਚਾਲਕ ਦਾ ਪ੍ਰਤਿਰੋਧ ਚਾਲਕ ਦੀ ਲੰਬਾਈ (l) ਦੇ ਸਿੱਧਾ ਅਨੁਪਾਤੀ ਹੁੰਦਾ ਹੈ ।
ਅਰਥਾਤ R ∝ l ………(1)

(ii) ਚਾਲਕ ਦੀ ਪਰਿਖੇਤਰ ਕਾਟ ਦਾ ਖੇਤਰਫਲ (A)-ਕਿਸੇ ਚਾਲਕ ਦਾ ਤਿਰੋਧ ਉਸਦੀ ਪਰਿਖੇਤਰ ਕਾਟ (A) ਦੇ ਖੇਤਰਫਲ ਦਾ ਉਲਟ ਅਨੁਪਾਤੀ ਹੁੰਦਾ ਹੈ ।
ਅਰਥਾਤ R ∝ \(\frac{1}{\mathrm{~A}}\) ………(2)

(iii) ਚਾਲਕ ਦੇ ਪਦਾਰਥ ਦੀ ਪ੍ਰਕਿਰਤੀ-ਕਿਸੇ ਚਾਲਕ ਦਾ ਪ੍ਰਤਿਰੋਧ ਉਸ ਚਾਲਕ ਦੇ ਪਦਾਰਥ ਦੀ ਪ੍ਰਕਿਰਤੀ ਤੇ ਨਿਰਭਰ ਕਰਦਾ ਹੈ ।
ਇਨ੍ਹਾਂ ਸਾਰੇ ਕਾਰਕਾਂ ਨੂੰ ਜੋੜਨ (ਸੰਯੋਜਿਤ) ਨਾਲ ਪ੍ਰਾਪਤ ਹੁੰਦਾ ਹੈ :
R ∝ \(\frac{l}{\mathrm{~A}}\)
ਜਾਂ R = ρ × \(\frac{l}{\mathrm{~A}}\) ਜਿੱਥੇ ਏ ਅਨੁਪਾਤੀ ਸਥਿਰ ਅੰਕ ਹੈ ।

ਪ੍ਰਸ਼ਨ 3.
ਪ੍ਰਯੋਗ ਦੁਆਰਾ ਗਿਆਤ ਕਰੋ ਕਿ ਕਿਸੇ ਚਾਲਕ ਦੇ ਲਈ ਪ੍ਰਤਿਰੋਧ ਦਾ ਮਾਨ ਕਿਨ੍ਹਾਂ-ਕਿਨ੍ਹਾਂ ਕਾਰਕਾਂ ਤੇ ਨਿਰਭਰ ਕਰਦਾ ਹੈ ?
ਉੱਤਰ-
PSEB 10th Class Science Important Questions Chapter 12 ਬਿਜਲੀ 2
ਕਿਸੇ ਧਾਤੂ ਚਾਲਕ ਦਾ ਪ੍ਰਤਿਰੋਧ ਜਿਨ੍ਹਾਂ ਕਾਰਕਾਂ ਤੇ ਨਿਰਭਰ ਕਰਦਾ ਹੈ, ਉਹ ਹੇਠ ਲਿਖੇ ਪ੍ਰਯੋਗ ਦੁਆਰਾ ਦਰਸਾਇਆ ਜਾ ਸਕਦਾ ਹੈ :
ਪ੍ਰਯੋਗ – ਇੱਕ ਬੈਟਰੀ, ਐਮਮੀਟਰ, ਪ੍ਰਤਿਰੋਧਕ ਤਾਰ ਅਤੇ ਸਵਿੱਚ ਦੀ ਸਹਾਇਤਾ ਨਾਲ ਬਿਜਲਈ ਸਰਕਟ ਬਣਾਓ। ਸਵਿੱਚ ਨੂੰ ਦਬਾ ਕੇ ਸਰਕਟ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਕਰੋ । ਐਮਮੀਟਰ ਨਾਲ ਬਿਜਲਈ ਧਾਰਾ ਦਾ ਮਾਨ ਨੋਟ ਐਮੀਟਰ ਕਰੋ । ਹੁਣ ਇਸ ਤਾਰ ਦੀ ਥਾਂ ਤੇ ਉਸੇ ਲੰਬਾਈ ਅਤੇ ਮੋਟਾਈ ਦੀ ਕਿਸੇ ਹੋਰ ਧਾਤੂ ਦੀ ਤਾਰ ਦੁਆਰਾ ਜੋੜੋ ਅਤੇ ਐਮਮੀਟਰ ਦੁਆਰਾ ਬਿਜਲਈ ਧਾਰਾ ਦਾ ਮਾਨ ਨੋਟ ਕਰੋ । ਤਾਰ ਤੁਸੀਂ ਵੇਖਦੇ ਹੋ ਕਿ ਬਿਜਲਈ ਧਾਰਾ ਦਾ ਮਾਨ ਬਦਲ ਜਾਂਦਾ ਹੈ । ਇਸ ਪ੍ਰਯੋਗ ਤੋਂ ਇਹ ਸਿੱਧ ਹੁੰਦਾ ਹੈ ਕਿ ਚਾਲਕ ਦਾ ਪ੍ਰਤਿਰੋਧ ਉਸ ਦੀ ਪ੍ਰਕਿਰਤੀ ਤੇ ਨਿਰਭਰ ਕਰਦਾ ਹੈ ਅਰਥਾਤ ਇੱਕ ਹੀ ਤਾਪ ਤੇ ਸਮਾਨ ਲੰਬਾਈ ਅਤੇ ਮੋਟਾਈ ਵਾਲੇ ਭਿੰਨਭਿੰਨ ਧਾਤੂਆਂ ਦੇ ਚਾਲਕਾਂ ਦਾ ਪ੍ਰਤਿਰੋਧ ਭਿੰਨ-ਭਿੰਨ ਹੁੰਦਾ ਹੈ ।

ਹੁਣ ਪਹਿਲੇ ਤਾਰ ਦੇ ਵਿਆਸ ਬਰਾਬਰ ਅਤੇ ਉਸ ਧਾਤੂ ਤੋਂ ਬਣੀ ਹੋਈ ਇੱਕ ਤਾਰ ਲਓ ਜਿਸ ਦੀ ਲੰਬਾਈ ਪਹਿਲੀ ਤਾਰ ਨਾਲੋਂ ਦੁੱਗਣੀ ਹੋਵੇ। ਇਸ ਤਾਰ ਨੂੰ ਸਰਕਟ ਵਿੱਚ ਜੋੜੋ ਅਤੇ ਇਸ ਵਿਚੋਂ ਬਿਜਲਈ ਧਾਰਾ ਪ੍ਰਵਾਹਿਤ ਕਰੋ। ਤੁਸੀਂ ਦੇਖੋਗੇ ਕਿ ਧਾਰਾ ਦਾ ਇਹ ਮਾਪ ਪਹਿਲੇ ਮਾਪ ਤੋਂ ਅੱਧਾ ਹੋ ਗਿਆ ਹੈ ਜਾਂ ਪ੍ਰਤਿਰੋਧ ਦੁੱਗਣਾ ਹੋ ਗਿਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਤਿਰੋਧ ਲੰਬਾਈ ਦੇ ਸਮਾਨੁਪਾਤੀ ਹੁੰਦਾ ਹੈ। ਜੇਕਰ ਚਾਲਕ ਦਾ ਪ੍ਰਤਿਰੋਧ R ਅਤੇ ਤਾਰ ਦੀ ਲੰਬਾਈ l ਹੋਵੇ ਤਾਂ
R ∝ l ………..(1)

ਹੁਣ ਇੱਕ ਧਾਤੂ ਦੀਆਂ ਬਣੀਆਂ ਹੋਈਆਂ ਦੋ ਤਾਰਾਂ ਲਓ, ਜਿਨ੍ਹਾਂ ਦੀ ਲੰਬਾਈ ਇੱਕ ਸਮਾਨ ਹੋਵੇ, ਪਰੰਤੂ ਕਾਟ ਦਾ ਖੇਤਰਫਲ ਵੱਖ-ਵੱਖ ਹੋਵੇ। ਪਹਿਲਾਂ ਘੱਟ ਕਾਟ ਦੇ ਖੇਤਰਫਲ ਵਾਲੀ ਤਾਰ ਨੂੰ ਸਰਕਟ ਵਿੱਚ ਜੋੜੋ ਅਤੇ ਬਾਅਦ ਵਿੱਚ ਵੱਧ ਕਾਟ ਵਾਲੇ ਖੇਤਰਫਲ ਦੀ ਤਾਰ ਨੂੰ ਸਰਕਟ ਵਿੱਚ ਜੋੜੋ। ਤੁਸੀਂ ਦੇਖੋਗੇ ਕਿ ਤਾਰ ਵਿੱਚ ਬਿਜਲਈ ਧਾਰਾ ਦਾ ਮਾਨ ਪਹਿਲਾਂ ਦੀ ਤੁਲਨਾ ਵਿੱਚ ਅਧਿਕ ਪ੍ਰਵਾਹਿਤ ਹੋ ਰਿਹਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੂਸਰੇ ਤਾਰ ਦਾ ਪ੍ਰਤਿਰੋਧ ਪਹਿਲੇ ਤਾਰ ਦੇ ਮੁਕਾਬਲੇ ਵਿੱਚ ਘੱਟ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਚਾਲਕ ਦਾ ਪ੍ਰਤਿਰੋਧ ਉਸਦੇ ਕਾਟ ਦੇ ਖੇਤਰਫਲ ਦੇ ਵਿਲੋਮ ਅਨੁਪਾਤੀ ਹੁੰਦਾ ਹੈ। ਜੇਕਰ ਚਾਲਕ ਦਾ ਤਿਰੋਧ R ਅਤੇ ਤਾਰ ਦੀ ਕਾਟ ਦਾ ਖੇਤਰਫਲ A ਹੈ, ਤਾਂ
R ∝ \(\frac{1}{A}\) …………….. (2)
(1) ਅਤੇ (2) ਨੂੰ ਜੋੜਨ ਨਾਲ, R ∝ \(\frac{l}{\mathrm{~A}}[latex]
ਜਾਂ R = ρ × [latex]\frac{l}{a}\)

ਜਿੱਥੇ ρ ਸਥਿਰ ਅੰਕ ਹੈ ਅਤੇ ਇਸ ਨੂੰ ਚਾਲਕ ਦੀ ਪ੍ਰਤਿਰੋਧਕਤਾ ਕਹਿੰਦੇ ਹਨ। ਇਸ ਦਾ ਮਾਨ ਚਾਲਕ ਦੇ ਪਦਾਰਥ ਦੀ ਕਿਰਤੀ ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 4.
ਓਹਮ ਦਾ ਨਿਯਮ ਕੀ ਹੈ ? ਤੁਸੀਂ ਪ੍ਰਯੋਗਸ਼ਾਲਾ ਵਿੱਚ ਇਸ ਦੀ ਕਿਵੇਂ ਪੁਸ਼ਟੀ ਕਰੋਗੇ ?
ਜਾਂ
ਓਹਮ ਦਾ ਨਿਯਮ ਲਿਖੋ । ਚਿੱਤਰ ਬਣਾ ਕੇ ਸਮਝਾਓ ਕਿ ਇਸ ਦੀ ਪ੍ਰਯੋਗਸ਼ਾਲਾ ਵਿਚ ਵਿਆਖਿਆ ਕਿਵੇਂ ਕੀਤੀ ਜਾਂਦੀ ਹੈ ?
ਜਾਂ
ਓਹਮ ਦਾ ਨਿਯਮ ਲਿਖੋ । ਇਸ ਨੂੰ ਪ੍ਰਯੋਗਸ਼ਾਲਾ ਵਿੱਚ ਪ੍ਰਯੋਗਾਤਮਕ ਤੌਰ ਤੇ ਸਿੱਧ ਕਰਨ ਲਈ ਸਰਕਟ ਚਿੱਤਰ ਬਣਾਓ ।
ਉੱਤਰ-
PSEB 10th Class Science Important Questions Chapter 12 ਬਿਜਲੀ 3
ਓਹਮ ਦਾ ਨਿਯਮ (Ohm’s Law) – ਓਹਮ ਦੇ ਨਿਯਮ ਅਨੁਸਾਰ “ਕਿਸੇ ਚਾਲਕ ਦੇ ਸਿਰਿਆਂ ਦੇ ਵਿੱਚ ਪੁਟੈਂਸ਼ਲ ਅੰਰy ਅਤੇ ਉਸ ਵਿੱਚ ਪ੍ਰਵਾਹਿਤ ਹੋ ਰਹੀ ਕਰੰਟ ਦੀ ਮਾਤਰਾ 1 ਦਾ ਅਨੁਪਾਤ ਸਦਾ ਸਥਿਰ ਰਹਿੰਦਾ ਹੈ, ਸ਼ਰਤ ਚਾਲਕ ਦੀਆਂ ਭੌਤਿਕ ਹਾਲਤਾਂ ਤਾਪਮਾਨ ਅਤੇ ਦਬਾਅ ਆਦਿ ਨਾ ਬਦਲਣ ।”
ਜਾਂ = \(\frac{\mathrm{V}}{\mathrm{I}}\) = ਸਥਿਤ ਅੰਕ (R)
ਇਸ ਸਥਿਰ ਅੰਕ (R) ਨੂੰ ਚਾਲਕ ਦਾ ਪ੍ਰਤਿਰੋਧ ਕਿਹਾ ਜਾਂਦਾ ਹੈ ।
ਓਹਮ ਦੇ ਨਿਯਮ ਦੀ ਪੁਸ਼ਟੀ-ਦਿੱਤੇ ਗਏ ਚਾਲਕ PQ ਨੂੰ ਬੈਟਰੀ (B), ਇੱਕ ਕਰੰਟ ਨਿਯੰਤਰਕ (Rh), ਇੱਕ ਐਮਮੀਟਰ (A) ਅਤੇ ਇਕ ਕੁੰਜੀ (K) ਨੂੰ ਦਿੱਤੇ ਗਏ ਸਰਕਟ ਵਿੱਚ ਜੋੜੇ । ਚਾਲਕ PQ ਦੇ ਸਿਰਿਆਂ ਦੇ ਵਿਚਕਾਰ ਵੋਲਟ ਮੀਟਰ V ਲਗਾਓ, ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ।

ਹੁਣ ਕੁੰਜੀ ਵਿੱਚ ਪਲੱਗ ਲਗਾ ਕੇ ਚਾਲਕ PQ ਵਿੱਚ ਪ੍ਰਵਾਹਿਤ ਹੋ ਰਹੇ ਕਰੰਟ ਦੀ ਪੜ੍ਹਤ ਐਮਮੀਟਰ ਵਿੱਚ ਅਤੇ ਚਾਲਕ
ਕਰੋ ।

ਦੇ ਸਿਰਿਆਂ ਵਿਚਕਾਰ ਦਾ ਪੁਟੈਂਸ਼ਲ ਅੰਤਰ V ਵੋਲਟਮੀਟਰ ਵਿੱਚ ਨੋਟ ਕਰੋ। ਹੁਣ V ਅਤੇ I ਦਾ ਅਨੁਪਾਤ (\(\frac{\mathrm{V}}{\mathrm{I}}\)) ਪਤਾ ਕਰੋ ।

ਹੁਣ ਨਿਯੰਤਰਕ ਦੀ ਸਹਾਇਤਾ ਨਾਲ ਸਰਕਟ ਵਿੱਚ ਕਰੰਟ ਦਾ ਮੁੱਲ ਬਦਲੋ ਅਤੇ ਵੋਲਟਮੀਟਰ ਅਤੇ ਐਮਮੀਟਰ ਦੀ ਨਵੀਂ ਪੜ੍ਹਤ ਨੋਟ ਕਰੋ। ਫਿਰ ਤੋਂ ਪੁਟੈਂਸ਼ਲ ਅੰਤਰ ਅਤੇ ਧਾਰਾ ਦੇ ਅਨੁਪਾਤ (\(\frac{V_{1}}{I_{1}}\)) ਦਾ ਮੁੱਲ ਪਤਾ ਕਰੋ । ਕਰੰਟ ਨਿਯੰਤਰਕ ਦੇ ਸੰਪਰਕ ਦੀ ਸਥਿਤੀ ਬਦਲ ਕੇ ਇਸ ਯੋਗ ਨੂੰ ਦੁਹਰਾਓ। ਮੰਨ ਲਓ ਇਸ ਵਾਰ ਐਮੀਟਰ ਦੀ ਪੜ੍ਹਤ I2 ਅਤੇ ਵੋਲਟਮੀਟਰ ਦੀ ਪੜ੍ਹਤ V2 ਹੈ । ਹੁਣ ਫਿਰ \(\frac{V_{2}}{I_{2}}\) ਦਾ ਅਨੁਪਾਤ ਕੱਢੋ। ਤੁਸੀਂ ਦੇਖੋਗੇ ਕਿ ਹਰ ਵਾਰ ਟੈਂਸ਼ਲ ਅੰਤਰ ਅਤੇ ਧਾਰਾ ਦਾ ਅਨੁਪਾਤ ਸਥਿਰ ਹੈ ।
ਅਰਥਾਤ \(\frac{\mathrm{V}}{\mathrm{I}}=\frac{\mathrm{V}_{1}}{\mathrm{I}_{1}}=\frac{\mathrm{V}_{2}}{\mathrm{I}_{2}}\) = ….R (ਸਥਿਰ ਅੰਕ)
ਇਸ ਸਥਿਰ ਅੰਕ ਨੂੰ ਪ੍ਰਤਿਰੋਧ ਕਿਹਾ ਜਾਂਦਾ ਹੈ। ਇਸ ਤਰ੍ਹਾਂ ਓਮ ਦੇ ਨਿਯਮ ਦੀ ਪੁਸ਼ਟੀ ਹੋ ਜਾਂਦੀ ਹੈ। ਹੁਣ ਚਾਲਕ PQ ਦੇ ਟੈਂਸ਼ਲ ਅੰਤਰ ਦੇ ਵੱਖ-ਵੱਖ ਮੁੱਲਾਂ ਅਤੇ ਇਸ ਅਨੁਸਾਰ ਕਰੰਟ ਦੇ ਵੱਖ-ਵੱਖ ਮਾਨ ਦੇ ਵਿਚਾਲੇ ਗਰਾਫ਼ ਖਿੱਚੋ ।
PSEB 10th Class Science Important Questions Chapter 12 ਬਿਜਲੀ 4

ਗਰਾਫ਼ ਇਕ ਸਿੱਧੀ ਰੇਖਾ ਹੈ, ਇਹ ਓਹਮ ਦੇ ਨਿਯਮ ਦੀ ਪੁਸ਼ਟੀ ਕਰਦਾ ਹੈ, ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਗਰਾਫ਼ ਤੋਂ ਪਤਾ ਲਗਦਾ ਹੈ ਕਿ, ਜਿਵੇਂ-ਜਿਵੇਂ ਚਾਲਕ ਵਿੱਚ ਟੈਂਸ਼ਲ ਅੰਤਰ ਵੱਧਦਾ ਹੈ, ਕਰੰਟ ਵਿੱਚ ਰੇਖੀ ਵਾਧਾ ਹੁੰਦਾ ਹੈ, ਜੋ ਕਿ ਓਹਮ ਦਾ ਨਿਯਮ ਹੈ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 5.
ਲੜੀ ਵਿੱਚ ਜੋੜੇ ਗਏ ਕਈ ਪ੍ਰਤਿਰੋਧਾਂ ਦਾ ਡੁੱਲ-ਪ੍ਰਤਿਰੋਧ ਕਿੰਨਾ ਹੁੰਦਾ ਹੈ ? ਇਸ ਲਈ ਇੱਕ ਸੰਬੰਧ ਦਾ ਵਿਉਂਤਪਤ ਪਤਾ ਕਰੋ ।
ਜਾਂ
ਲੜੀ ਵਿੱਚ ਜੋੜੇ ਗਏ ਕਈ ਪ੍ਰਤੀਰੋਧਾਂ ਦਾ ਤੁੱਲ-ਪ੍ਰਤੀਰੋਧ ਕਿੰਨਾ ਹੁੰਦਾ ਹੈ ? ਚਿੱਤਰ ਬਣਾਓ ਅਤੇ ਸੰਬੰਧ ਸਥਾਪਿਤ ਕਰੋ ।
ਉੱਤਰ-
ਜਦੋਂ ਪ੍ਰਤਿਰੋਧਾਂ ਨੂੰ ਲੜੀ ਵਿਚ ਜੋੜਿਆ ਜਾਂਦਾ ਹੈ, ਤਾਂ ਸੰਯੋਜਨ ਦਾ ਤੁੱਲ-ਪ੍ਰਤਿਰੋਧ ਇਕੱਲੇ-ਇਕੱਲੇ ਪ੍ਰਤਿਰੋਧਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ ।
PSEB 10th Class Science Important Questions Chapter 12 ਬਿਜਲੀ 5
ਲੜੀ ਵਿੱਚ ਜੋੜੇ ਗਏ ਪ੍ਰਤਿਰੋਧਾਂ ਦਾ ਉਨ੍ਹਾਂ ਦੇ ਡੁੱਲ – ਤਿਰੋਧਾਂ ਨਾਲ ਸੰਬੰਧ ਦਾ ਵਿਉਂਤਪੱਤ-ਲੜੀ ਵਿੱਚ ਜੁੜੇ ਹਿੱਸੇ ਤਿੰਨ ਵਿਰੋਧਾਂ r1,r2 ਅਤੇ r3 ਤੇ ਵਿਚਾਰ ਕਰੋ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ। ਮੰਨ ਲਓ, ਹਰੇਕ ਵਿੱਚ ਕਰੰਟ I ਲੰਘ ਰਿਹਾ ਹੈ। ਪ੍ਰਤਿਰੋਧ ਦੇ ਸਿਰਿਆਂ ਵਿਚਕਾਰ ਟੈਂਸ਼ਲ ਅੰਤਰ ਇਸਦੇ ਪ੍ਰਤਿਰੋਧ ਦੇ ਸਮਾਨੁਪਾਤੀ ਹੈ ।
ਮੰਨ ਲਓ,
V1 = r1 ਦੇ ਸਿਰਿਆਂ ਦੇ ਵਿਚਕਾਰ ਟੈਂਸ਼ਲ ਅੰਤਰ
V2 = r2 ਦੇ ਸਿਰਿਆਂ ਦੇ ਵਿਚਕਾਰ ਟੈਂਸ਼ਲ ਅੰਤਰ
V3 = r3 ਦੇ ਸਿਰਿਆਂ ਦੇ ਵਿਚਕਾਰ ਪੁਟੈਂਸ਼ਲ ਅੰਤਰ
V = V1 + V2 + V3
ਮੰਨ ਲਓ, RS ਪੂਰੀ ਲੜੀ ਦਾ ਤਿਰੋਧ ਹੈ ।
ਓਹਮ ਦੇ ਨਿਯਮ ਅਨੁਸਾਰ,
V = IRS
ਇਸ ਤਰ੍ਹਾਂ
V1 = Ir1
V2 = Ir2
V2 = Ir3

(i) ਵਿੱਚ ਮਾਨ ਰੱਖਣ ਤੇ
IRS = Ir1 + Ir2 + Ir3
ਇਸ ਲਈ ਜਦੋਂ ਪ੍ਰਤਿਰੋਧ ਲੜੀ ਵਿੱਚ ਜੋੜੇ ਜਾਂਦੇ ਹਨ ਤਾਂ ਇਨ੍ਹਾਂ ਦਾ ਕੁੱਲ ਤਿਰੋਧ ਸਾਰੇ ਪ੍ਰਤਿਰੋਧਾਂ ਦੇ ਜੋੜਾਂ ਦੇ ਬਰਾਬਰ ਹੁੰਦਾ ਹੈ ।

ਪ੍ਰਸ਼ਨ 6.
ਜਦੋਂ ਤਿੰਨ ਪ੍ਰਤਿਰੋਧਕਾਂ ਨੂੰ ਸਮਾਨਾਂਤਰ ਕੂਮ ਵਿੱਚ ਜੋੜ ਕੇ ਇੱਕ ਬੈਟਰੀ ਨਾਲ ਜੋੜਿਆ ਜਾਂਦਾ ਹੈ ਤਾਂ ਇਨ੍ਹਾਂ ਤੱਲਪ੍ਰਤਿਰੋਧ ਦੇ ਲਈ ਇਕ ਸੰਬੰਧ ਮਾਲੂਮ ਕਰੋ।
ਜਾਂ
ਸਮਾਨਾਂਤਰਬੱਧ ਜੋੜੇ ਗਏ ਕੁੱਝ ਪ੍ਰਤੀਰੋਧਾਂ ਦਾ ਡੁੱਲ-ਪ੍ਰਤੀਰੋਧ ਕਿੰਨਾ ਹੋਵੇਗਾ ? ਚਿੱਤਰ ਬਣਾਓ ਅਤੇ ਸੰਬੰਧ ਸਥਾਪਿਤ ਕਰੋ।
ਜਾਂ ਬਿਜਲੀ ਸਰਕਟ ਵਿੱਚ ਜਦ ਦੋ ਜਾਂ ਵੱਧ ਤਿਰੋਧਾਂ (R1, R2, R3, ………) ਨੂੰ ਸਮਾਨਾਂਤਰ ਕੂਮ ਵਿੱਚ ਜੋੜਿਆ ਜਾਂਦਾ ਹੈ ਤਾਂ ਪਰਿਣਾਮੀ ਤਿਰੋਧ (R) ਪ੍ਰਾਪਤ ਕਰਨ ਲਈ ਪੁਟੈਂਸ਼ਲ ਅੰਤਰ V ਅਤੇ ਬਿਜਲੀਧਾਰਾ (I) ਲਈ ਸੰਬੰਧ/ਸੂਤਰ ਸਥਾਪਿਤ ਕਰੋ । ਅੰਕਿਤ ਚਿੱਤਰ ਵੀ ਬਣਾਓ ।
ਉੱਤਰ-
ਸਮਾਨਾਂਤਰ ਵਿੱਚ ਪ੍ਰਤਿਰੋਧ – ਮੰਨ ਲਓ, ਤਿੰਨ ਪ੍ਰਤਿਰੋਧ R1, R2, R3, ਬਿੰਦੁ A ਅਤੇ B ਦੇ ਵਿਚਕਾਰ ਸਮਾਨਾਂਤਰ ਕੂਮ ਵਿੱਚ ਜੋੜੇ ਗਏ ਹਨ। ਹੁਣ ਜੇ ਬਿੰਦੁ A ਅਤੇ B ਦੇ ਵਿਚਕਾਰ ਪੁਟੈਂਸ਼ਲ ਅੰਤਰ ਲਗਾਉਣ ਤੇ ਮੁੱਖ ਸਰਕਟ ਵਿੱਚ ਬਿਜਲੀ ਕਰੰਟ I ਪ੍ਰਵਾਹਿਤ ਹੋ ਰਹੀ ਹੋਵੇ ਤਾਂ ਬਿੰਦੁ A ਤੇ ਇਹ ਬਿਜਲੀ ਕਰੰਟ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਮੰਨ ਲਓ ਤਿਰੋਧ R1, R2, ਅਤੇ R3, ਵਿੱਚੋਂ ਲੰਘਣ ਵਾਲਾ ਕਰੰਟ I1, I2, I3 ਹੈ ।
ਤਾਂ
I = I1 + I2 + I3

ਜੇ ਦੋਵੇਂ ਸਿਰਿਆਂ ਦੇ ਵਿਚਕਾਰ ਪੁਟੈਂਸ਼ਲ ਅੰਤਰ v ਹੈ, ਤਾਂ ਓਹਮ ਨਿਯਮ ਅਨੁਸਾਰ,
I1 = \(\frac{\mathrm{V}}{\mathrm{R}_{1}}\)
I2 = \(\frac{\mathrm{V}}{\mathrm{R}_{2}}\)
I3 = \(\frac{\mathrm{V}}{\mathrm{R}_{3}}\)
I = \(\frac{\mathrm{V}}{\mathrm{R}}\) , ਜਿੱਥੇ ਕਿ ਸੰਯੋਜਨ ਦਾ ਡੁੱਲ-ਤਿਰੋਧ ਹੈ ।
(1) ਵਿੱਚ ਮਾਨ ਰੱਖਣ ਤੇ
PSEB 10th Class Science Important Questions Chapter 12 ਬਿਜਲੀ 6
PSEB 10th Class Science Important Questions Chapter 12 ਬਿਜਲੀ 7

ਪ੍ਰਸ਼ਨ 7.
ਬਿਜਲਈ-ਊਰਜਾ ਅਤੇ ਬਿਜਲਈ-ਸ਼ਕਤੀ ਦੀ ਪਰਿਭਾਸ਼ਾ ਦਿਓ ਅਤੇ ਇਨ੍ਹਾਂ ਦੀਆਂ ਮਾੜਾਂ ਦੱਸੋ ।
ਜਾਂ
ਬਿਜਲਈ ਸ਼ਕਤੀ ਦੀ ਪਰਿਭਾਸ਼ਾ ਲਿਖੋ। ਇਸ ਦੀ ਇਕਾਈ ਵਾਟ ਦੀ ਵੀ ਪਰਿਭਾਸ਼ਾ ਲਿਖੋ ।
ਉੱਤਰ-
ਬਿਜਲਈ ਸ਼ਕਤੀ – ਕਾਰਜ ਕਰਨ ਦੀ ਦਰ ਨੂੰ ਬਿਜਲਈ ਸ਼ਕਤੀ ਕਹਿੰਦੇ ਹਨ ।
ਮੰਨ ਲਓ, ਇਕ ਚਾਲਕ ਦੇ ਸਿਰਿਆਂ ਵਿੱਚ V ਪੁਟੈਂਸ਼ਲ ਅੰਤਰ ਲਗਾਇਆ ਹੈ ਅਤੇ I ਕਰੰਟ ਲੰਘਦਾ ਹੈ । t ਸਮੇਂ ਦੇ ਲਈ I ਕਰੰਟ ਪ੍ਰਵਾਹਿਤ ਕਰਨ ਲਈ ਕੀਤਾ ਗਿਆ ਕਾਰਜ ਇਸ ਪ੍ਰਕਾਰ ਹੋਵੇਗਾ-
W = VIt
ਪਰ ਸਰਕਟ ਦੀ ਸ਼ਕਤੀ ਇਸ ਪ੍ਰਕਾਰ ਪ੍ਰਗਟ ਕੀਤੀ ਜਾਂਦੀ ਹੈ-
PSEB 10th Class Science Important Questions Chapter 12 ਬਿਜਲੀ 8
= \(\frac{\mathrm{W}}{t}\)
= \(\frac{\mathrm{VI} t}{t}\)
= VI
P = VI
ਓਹਮ ਦੇ ਨਿਯਮ ਅਨੁਸਾਰ,
P = \(\frac{\mathrm{V}^{2}}{\mathrm{R}}\) [∵ I = \(\frac{\mathrm{V}}{\mathrm{R}}\)]
ਅਤੇ P = I2R [ ∵ V = IR]
ਬਿਜਲਈ-ਸ਼ਕਤੀ ਦੀ ਇਕਾਈ-
∵ P = V × I

ਜੇ V ਨੂੰ ਵੋਲਟ ਵਿੱਚ ਅਤੇ I ਨੂੰ ਐਮਪੀਅਰ ਵਿੱਚ ਮਾਪਿਆ ਜਾਵੇ ਤਾਂ ਸ਼ਕਤੀ ਵਾਟ ਵਿੱਚ ਹੋਵੇਗੀ ।
ਵਾਟ ਦੀ ਪਰਿਭਾਸ਼ਾ – ਬਿਜਲਈ ਸਰਕਟ ਵਿੱਚ ਇੱਕ ਵਾਟ ਬਿਜਲਈ-ਸ਼ਕਤੀ ਤਦ ਹੁੰਦੀ ਹੈ ਜਦੋਂ ਕਿਸੇ ਚਾਲਕ ਦੇ ਸਿਰਿਆਂ ਵਿਚਕਾਰ ਇੱਕ ਵੋਲਟ ਦਾ ਟੈਂਸ਼ਲ ਅੰਤਰ ਹੋਵੇ ਅਤੇ ਉਸ ਵਿਚੋਂ ਇੱਕ ਐਮਪੀਅਰ ਕਰੰਟ ਲੰਘ ਰਿਹਾ ਹੋਵੇ ।
1 ਵਾਟ = 1 ਵੋਲਟੋ × 1 ਐਮਪੀਅਰ ਸ਼ਕਤੀ ਦੀ ਵੱਡੀ ਇਕਾਈ ਕਿਲੋਵਾਟ (kw) ਹੈ ।
1 ਕਿਲੋਵਾਟ = 1000 ਵਾਟ
ਬਿਜਲਈ ਊਰਜਾ – ਕਿਸੇ ਨਿਸਚਿਤ ਸਮੇਂ ਵਿੱਚ ਧਾਰਾ ਦੁਆਰਾ ਕੁੱਲ ਕੀਤੇ ਗਏ ਕਾਰਜ ਦੀ ਮਾਤਰਾ, ਬਿਜਲਈ ਊਰਜਾ ਕਹਾਉਂਦੀ ਹੈ ।
1 ਕਿਲੋਵਾਟ = 1000 ਵਾਟ
ਮੰਨ ਲਓ ਕਿਸੇ ਚਾਲਕ ਵਿਚੋਂ I ਐਮਪੀਅਰ ਧਾਰਾ t ਸਮੇਂ ਲੰਘਦੀ ਹੈ, ਜਦਕਿ ਇਸ ਦੇ ਸਿਰਿਆਂ ਵਿਚਕਾਰ V ਵੋਲਟ ਟੈਂਸ਼ਲ ਅੰਤਰ ਹੁੰਦਾ ਹੈ। ਵਰਤੀ ਗਈ ਉਰਜਾ ਜਾਂ ਕੀਤਾ ਗਿਆ ਕਾਰਜ ਇਸ ਤਰ੍ਹਾਂ ਪ੍ਰਗਟ ਕੀਤਾ ਜਾਂਦਾ ਹੈ-
W = QV
W = VIt ਹੁਣ, ਓਹਮ ਨਿਯਮ ਤੋਂ
V = IR
W = I2Rt
ਇਸ ਤਰ੍ਹਾਂ ਬਿਜਲ-ਊਰਜਾ (W) ਇਨ੍ਹਾਂ ਦੇ ਸਿੱਧਾ ਅਨੁਪਾਤੀ ਹੁੰਦਾ ਹੈ-
(i) ਕਰੰਟ ਦਾ ਵਰਗ (I2)
(ii) ਤਾਰ ਦਾ ਪ੍ਰਤਿਰੋਧ (R)
(iii) ਸਮਾਂ (1) ਜਿਸ ਲਈ ਕਰੰਟ ਤਾਰ ਵਿਚੋਂ ਲੰਘਦਾ ਹੈ ।
ਬਿਜਲਈ ਊਰਜਾ ਦੀ ਮਾਣਕ ਇਕਾਈ ਜੂਲ ਜਾਂ ਵਾਟ ਸੈਕਿੰਡ ਹੈ ਪਰ ਇਹ ਇੱਕ-ਛੋਟੀ ਇਕਾਈ ਹੈ। ਬਿਜਲਈ ਊਰਜਾ ਦੀ ਵੱਡੀ ਇਕਾਈ ਵਾਟ ਘੰਟਾ ਹੈ ।

ਵਾਟ ਘੰਟਾ – ਬਿਜਲਈ ਊਰਜਾ ਇੱਕ ਵਾਟ ਘੰਟਾ ਹੁੰਦੀ ਹੈ ਜੇਕਰ ਚਾਲਕ ਵਿਚੋਂ ਇੱਕ ਐਮਪੀਅਰ ਕਰੰਟ ਇੱਕ ਘੰਟੇ ਲਈ ਪ੍ਰਵਾਹਿਤ ਹੋਵੇ ਅਤੇ ਜਦੋਂ ਇਸ ਦੇ ਸਿਰਿਆਂ ਵਿਚਕਾਰ ਇੱਕ ਵੋਲਟ ਦਾ ਟੈਂਸ਼ਲ ਅੰਤਰ ਹੋਵੇ।
1 ਵਾਟ ਘੰਟਾ = 1 ਵਾਟ × 1 ਘੰਟਾ
= 1 ਵੋਲਟ × 1 ਐਮਪੀਅਰ × 1 ਘੰਟਾ
ਬਿਜਲ ਊਰਜਾ ਦੀ ਵੱਡੀ ਇਕਾਈ ਨੂੰ ਕਿਲੋਵਾਟ ਘੰਟਾ (kWh) ਕਹਿੰਦੇ ਹਨ ।
1 ਕਿਲੋਵਾਟ ਘੰਟਾ = 1000 ਵਾਟ ਘੰਟਾ
ਕਿਲੋਵਾਟ ਘੰਟਾ ਇਕਾਈ ਵਪਾਰਕ ਬੋਰਡ ਵਲੋਂ ਮਾਨਤਾ ਪ੍ਰਾਪਤ ਹੈ। ਇਸ ਲਈ ਇਸ ਨੂੰ B.O.T. ਇਕਾਈ ਵੀ ਕਹਿੰਦੇ ਹਨ। ਘਰੇਲੂ ਉਪਯੋਗ ਲਈ ਇਹ ਬਿਜਲ ਊਰਜਾ ਦੀ ਵਪਾਰਕ ਇਕਾਈ ਹੈ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 8.
ਕਿਸੇ ਚਾਲਕ (ਤਾਰ ਵਿੱਚੋਂ ਚਾਰਜ ਦੇ ਪ੍ਰਵਾਹ ਲਈ ਇਲੈਂਨਾਂ ਦਾ ਪ੍ਰਵਾਹ ਕਿਸ ਤਰ੍ਹਾਂ ਹੁੰਦਾ ਹੈ ? ਸਪੱਸ਼ਟ ਕਰੋ।
ਉੱਤਰ-
ਕਿਸੇ ਧਾਤਵੀਂ ਚਾਲਕ ਵਿੱਚ ਪਰਮਾਣੂ ਵਿਰਾਮ ਅਵਸਥਾ ਵਿੱਚ ਹੁੰਦੇ ਹਨ। ਇਨ੍ਹਾਂ ਵਿੱਚ ਉਪਸਥਿਤ ਸੁਤੰਤਰ ਇਲੈੱਕਟੁਨ ਸਾਰੀਆਂ ਦਿਸ਼ਾਵਾਂ ਵਿੱਚ ਗਤੀ ਕਰਦੇ ਹਨ। ਭਿੰਨ-ਭਿੰਨ ਦਿਸ਼ਾਵਾਂ ਵਿੱਚ ਗਤੀ ਕਰਨ ਦੇ ਕਾਰਨ ਇਲੈੱਕਵਾਂਨਾਂ ਦਾ ਬਹਾਓ ਕਿਸੇ ਨਿਸਚਿਤ ਦਿਸ਼ਾ ਵਿੱਚ ਨਹੀਂ ਹੁੰਦਾ ਹੈ, ਇਸ ਲਈ ਕਿਸੇ ਚਾਰਜ ਦਾ ਪ੍ਰਵਾਹ ਨਹੀਂ
ਹੁੰਦਾ ਹੈ ।
PSEB 10th Class Science Important Questions Chapter 12 ਬਿਜਲੀ 9

ਜਦੋਂ ਇਸ ਚਾਲਕ (ਤਾਰ) ਨੂੰ ਬੈਟਰੀ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਚਾਲਕ ਦਾ ਇੱਕ ਸਿਰਾ ਧਨ ਅਤੇ ਦੂਜਾ ਸਿਰਾ ਰਿਣ ਬਣ ਜਾਂਦਾ ਹੈ। ਇਲੈੱਕਟ੍ਰਨ ਧਨ ਖੇਤਰ ਵੱਲ ਖਿੱਚੇ ਜਾਂਦੇ ਹਨ ਜਿਸਦੇ ਫਲਸਰੂਪ ਉਹ ਖੱਬੇ ਪਾਸੇ ਵੱਲ ਨੂੰ ਗਤੀਸ਼ੀਲ ਹੋ ਜਾਂਦੇ ਹਨ। ਇਲੈੱਕਟ੍ਰਾਨਾਂ ਦੀ ਗਤੀ ਸੱਜੇ ਤੋਂ ਖੱਬੀ ਦਿਸ਼ਾ ਵੱਲ ਹੋਣ ਕਾਰਨ ਚਾਰਜ ਦਾ ਪ੍ਰਵਾਹ ਸੱਜੇ ਤੋਂ ਖੱਬੇ ਦਿਸ਼ਾ ਵੱਲ ਹੁੰਦਾ ਹੈ। ਇਸ ਵਰਤਾਰੇ ਨੂੰ ਦਿੱਤੇ ਗਏ ਚਿੱਤਰ ਦੁਆਰਾ ਦਰਸਾਇਆ ਜਾ ਸਕਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਬਿਜਲੀ ਦਾ ਸਾਡੇ ਰੋਜ਼ਾਨਾ ਜੀਵਨ ਵਿੱਚ ਕੀ ਰੋਲ ਹੈ ?
ਉੱਤਰ-
ਬਿਜਲੀ ਦਾ ਸਾਡੇ ਜੀਵਨ ਵਿਚ ਰੋਲ-ਬਿਜਲੀ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਸ ਨਾਲ ਜੀਵਨ ਵਿੱਚ ਕਈ ਸਹੂਲਤਾਂ ਮਿਲਦੀਆਂ ਹਨ, ਜਿਵੇਂ ਰਾਤ ਨੂੰ ਹਨੇਰਾ ਦੂਰ ਕਰਨ ਲਈ ਇਸਦਾ ਉਪਯੋਗ ਬਿਜਲੀ ਦੇ ਬੱਲਬ ਅਤੇ ਟਿਊਬ ਲਾਈਟ ਵਿੱਚ ਕੀਤਾ ਜਾਂਦਾ ਹੈ, ਗਰਮੀਆਂ ਵਿੱਚ ਡੇਜ਼ਰਟ ਕੂਲਰ, ਏਅਰ ਕੰਡੀਸ਼ਨਰ ਆਦਿ ਨਾਲ ਬਿਜਲੀ ਦਾ ਉਪਯੋਗ ਕਰ ਕੇ ਘਰਾਂ ਨੂੰ ਠੰਡਾ ਅਤੇ ਸਰਦੀਆਂ ਵਿੱਚ ਹੀਟਰ ਆਦਿ ਨਾਲ ਗਰਮ ਕੀਤਾ ਜਾਂਦਾ ਹੈ । ਇਸ ਤੋਂ ਛੁੱਟ ਬਿਜਲੀ ਦਾ ਉਪਯੋਗ ਕਰਕੇ ਟੈਲੀਵਿਜ਼ਨ, ਰੇਡੀਓ, ਸਿਨੇਮਾ ਅਤੇ ਸੰਗੀਤ ਆਦਿ ਦੁਆਰਾ ਮਨੋਰੰਜਨ ਹੁੰਦਾ ਹੈ। ਖੇਤੀ, ਆਵਾਜਾਈ ਅਤੇ ਉਦਯੋਗਾਂ ਵਿੱਚ ਮਸ਼ੀਨਾਂ ਆਦਿ ਨੂੰ ਚਲਾਉਣ ਲਈ ਵੀ ਬਿਜਲੀ ਦਾ ਉਪਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਇਲੈਕਟ੍ਰੋਸਟੈਟਿਕਸ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਇਲੈੱਕਟ੍ਰੋਸਟੈਟਿਕਸ (Electrostatics) – ਜਦੋਂ ਦੋ ਵਸਤੂਆਂ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਰਗੜਿਆ ਜਾਂਦਾ ਹੈ ਤਾਂ ਉਨ੍ਹਾਂ ਦੋਨਾਂ ਵਿੱਚ ਛੋਟੀਆਂ-ਛੋਟੀਆਂ ਅਤੇ ਹਲਕੀਆਂ ਵਸਤੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਗੁਣ ਆ ਜਾਂਦਾ ਹੈ । ਅਜਿਹਾ ਰਗੜ ਦੁਆਰਾ ਪੈਦਾ ਹੋਈ ਬਿਜਲੀ ਦੇ ਕਾਰਨ ਹੁੰਦਾ ਹੈ, ਜਿਸ ਨੂੰ ਰਗੜ ਬਿਜਲੀ ਜਾਂ ਸਥਿਰ ਬਿਜਲੀ ਵੀ ਕਹਿੰਦੇ ਹਨ। ਸਥਿਰ ਚਾਰਜਾਂ ਦੇ ਅਧਿਐਨ ਨੂੰ ‘ਇਲੈੱਕਟ੍ਰੋਸਟੈਟਿਕਸ’ ਕਹਿੰਦੇ ਹਨ ।

ਉਦਾਰਹਨ-ਜਦੋਂ ਕਿਸੇ ਪੈਂਨ ਨੂੰ ਸੁੱਕੇ ਵਾਲਾਂ ਦੇ ਨਾਲ ਰਗੜਿਆ ਜਾਂਦਾ ਹੈ ਤਾਂ ਇਹ ਕਾਗ਼ਜ਼ ਦੇ ਛੋਟੇ-ਛੋਟੇ ਟੁਕੜਿਆਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਇਹ ਰਗੜ ਦੁਆਰਾ ਪੈਦਾ ਹੋਈ ਬਿਜਲੀ ਦੇ ਕਾਰਨ ਸੰਭਵ ਹੁੰਦਾ ਹੈ ।

ਪ੍ਰਸ਼ਨ 3.
ਧਨ ਅਤੇ ਰਿਣ ਚਾਰਜ ਕੀ ਹੁੰਦਾ ਹੈ ? ਇਹ ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਧਨ ਚਾਰਜ (Positive Charge) – ਰੇਸ਼ਮ ਦੇ ਕੱਪੜੇ ਦੇ ਨਾਲ ਰਗੜਨ ਤੇ ਕੱਚ ਦੀ ਛੜ ਤੇ ਪੈਦਾ ਹੋਏ ਚਾਰਜ ਨੂੰ ਧਨ ਚਾਰਜ ਕਿਹਾ ਜਾਂਦਾ ਹੈ ।
ਰਿਣ ਚਾਰਜ (Negative Charge) – ਬਿੱਲੀ ਦੀ ਖੱਲ ਨਾਲ ਰਗੜਨ ਤੇ ਆਬਨੂਸ (ਐਨਾਈਟ ਦੀ ਛੜ ’ਤੇ ਪੈਦਾ ਹੋਏ ਚਾਰਜ ਨੂੰ ਰਿਣ ਚਾਰਜ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਚਾਲਕਾਂ ਅਤੇ ਰੋਧਕਾਂ ਵਿਚਕਾਰ ਅੰਤਰ ਸਪੱਸ਼ਟ ਕਰੋ।
ਜਾਂ
ਚਾਲਕ ਅਤੇ ਰੋਧਕ ਦੀ ਪਰਿਭਾਸ਼ਾ ਦਿਓ ।
ਉੱਤਰ-
ਚਾਲਕ ਅਤੇ ਰੋਧਕ (Conductors and insulators)-
ਚਾਲਕ-ਚਾਲਕਾਂ ਵਿੱਚ ਬਹੁਤ ਸਾਰੇ ਸੁਤੰਤਰ ਇਲੈੱਕਵਾਂਨ ਹੁੰਦੇ ਹਨ ਜੋ ਬਿਜਲ ਕਰੰਟ ਦੇ ਪ੍ਰਭਾਵ ਅਧੀਨ ਗਤੀ ਕਰਦੇ ਹਨ। ਜਦੋਂ ਚਾਲਕ ਨੂੰ ਬੈਟਰੀ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਇਲੈੱਕਟਾਂ ਇਸ ਦੇ ਧਨ ਟਰਮੀਨਲ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਰਿਣ ਟਰਮੀਨਲ ਤੋਂ ਪ੍ਰਤਿਕਰਸ਼ਿਤ ਹੁੰਦੇ ਹਨ। ਇਸ ਲਈ ਚਾਲਕ ਵਿੱਚ ਇਨ੍ਹਾਂ ਇਲੈੱਕਟ੍ਰਾਨਾਂ ਦੀ ਗਤੀ ਦੇ ਕਾਰਨ ਚਾਰਜ ਦਾ ਸਥਾਨਾਂਤਰਨ ਹੁੰਦਾ ਹੈ। ਇਸ ਲਈ ਚਾਲਕ ਅਜਿਹੇ ਪਦਾਰਥ ਹਨ ਜਿਨ੍ਹਾਂ ਵਿੱਚੋਂ ਆਸਾਨੀ ਨਾਲ ਬਿਜਲ ਕਰੰਟ ਲੰਘਦਾ ਹੈ।
ਉਦਾਹਰਨ – ਤਾਂਬਾ, ਚਾਂਦੀ, ਐਲੂਮੀਨੀਅਮ ਆਦਿ ।

ਰੋਧਕ – ਅਜਿਹੇ ਪਦਾਰਥ ਜਿਨ੍ਹਾਂ ਵਿੱਚ ਸੁਤੰਤਰ ਇਲੈੱਕਵਾਂਨ ਬਹੁਤ ਘੱਟ ਹੁੰਦੇ ਹਨ। ਇਨ੍ਹਾਂ ਪਦਾਰਥਾਂ ਵਿੱਚ ਇਲੈੱਕਟਾਂਨ ਆਸਾਨੀ ਨਾਲ ਗਤੀ ਨਹੀਂ ਕਰ ਸਕਦੇ ਹਨ ਅਰਥਾਤ ਜਿਨ੍ਹਾਂ ਪਦਾਰਥਾਂ ਵਿੱਚੋਂ ਬਿਜਲ ਕਰੰਟ ਨਹੀਂ ਲੰਘਦਾ ਉਹ ਰੋਧਕ ਕਹਾਉਂਦੇ ਹਨ ।
ਉਦਾਹਰਨ-ਰਬੜ, ਕੱਚ, ਪਲਾਸਟਿਕ ਆਦਿ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 5.
ਬਿਜਲਈ ਪੁਟੈਂਸ਼ਲ ਦਾ ਕੀ ਅਰਥ ਹੈ ? ਧਨ ਪੁਟੈਂਸ਼ਲ ਅਤੇ ਰਿਣ ਪੁਟੈਂਸ਼ਲ ਵਿੱਚ ਅੰਤਰ ਸਪੱਸ਼ਟ ਕਰੋ।
ਉੱਤਰ-
ਬਿਜਲਈ ਟੈਂਸ਼ਲ – ਇਹ ਚਾਲਕ ਦੀ ਇੱਕ ਵਿਸ਼ੇਸ਼ ਬਿਜਲਈ ਅਵਸਥਾ ਹੈ ਜੋ ਸਾਨੂੰ ਇਹ ਦੱਸਦੀ ਹੈ ਕਿ ਕਿਸੇ ਦੂਸਰੇ ਚਾਲਕ ਦੇ ਸੰਪਰਕ ਵਿੱਚ ਆਉਣ ਨਾਲ ਬਿਜਲਈ ਚਾਰਜ ਦਾ ਬਹਾਓ ਕਿਸ ਦਿਸ਼ਾ ਵਿੱਚ ਹੋਵੇਗਾ। ਕਿਸੇ ਚਾਲਕ ਦਾ ਪੁਟੈਂਸ਼ਲ ਧਰਤੀ ਦੇ ਸਾਪੇਖ ਮਾਪਿਆ ਜਾਂਦਾ ਹੈ ।

ਧਨ ਪੁਟੈਂਸ਼ਲ – ਜੇਕਰ ਧਨ ਚਾਰਜ ਵਸਤੂ ਤੋਂ ਧਰਤੀ ਵੱਲ ਵਹਿੰਦਾ ਜਾਂ ਇਲੈਕਟ੍ਰਾਨ ਧਰਤੀ ਤੋਂ ਵਸਤੂ ਵੱਲ ਪ੍ਰਵਾਹਿਤ ਹੋਣ ਤਾਂ ਉਸ ਵਸਤੂ ਦੇ ਟੈਂਸ਼ਲ ਨੂੰ ਧਨ ਟੈਸ਼ਲ ਕਹਿੰਦੇ ਹਨ ।

ਪ੍ਰਸ਼ਨ 6.
ਕਿਸੇ ਸੈੱਲ ਦੇ ਬਿਜਲਈ ਵਾਹਕ ਬਲ ਦਾ ਕੀ ਅਰਥ ਹੈ ?
ਉੱਤਰ-
ਸੈੱਲ ਦਾ ਬਿਜਲਈ ਵਾਹਕ ਬਲ – ਇਕਾਈ ਚਾਰਜ ਨੂੰ ਪੂਰੇ ਸਰਕਟ ਵਿੱਚੋਂ ਪ੍ਰਵਾਹਿਤ ਕਰਾਉਣ ਵਿੱਚ ਸਰਕਟ ਵਿੱਚ ਸੈੱਲ ਦੁਆਰਾ ਖ਼ਰਚ ਕੀਤੀ ਜਾਣ ਵਾਲੀ ਊਰਜਾ ਨੂੰ ਸੈੱਲ ਦਾ ਬਿਜਲਈ ਵਾਹਕ ਬਲ ਕਹਿੰਦੇ ਹਨ। ਇਸ ਨੂੰ E ਦੁਆਰਾ ਦਰਸਾਇਆ ਜਾਂਦਾ ਹੈ। ਬਿਜਲਈ ਵਾਹਕ ਬਲ ਦੀ S.I ਇਕਾਈ ਵੋਲਟ ਹੈ ।

ਪ੍ਰਸ਼ਨ 7.
ਇਲੈੱਕਟ੍ਰੋਸਟੈਟਿਕਸ ਵਿੱਚ ਕੂਲਾਂਮ ਦਾ ਨਿਯਮ ਬਿਆਨ ਕਰੋ ਅਤੇ ਇਸ ਦੀ ਵਿਆਖਿਆ ਕਰੋ ।
ਜਾਂ
ਸਥਿਰ ਬਿਜਲਈ ਵਿੱਚ ਕੂਲਾਂਮ ਦੇ ਨਿਯਮ ਦੀ ਪਰਿਭਾਸ਼ਾ ਦਿਓ ।
ਜਾਂ
ਸਥਿਰ ਬਿਜਲਈ ਵਿੱਚ ਕੂਲਾਂਮ ਦਾ ਨਿਯਮ ਬਿਆਨ ਕਰੋ ਅਤੇ ਇਸ ਦੀ ਵਿਆਖਿਆ ਕਰੋ ।
ਉੱਤਰ-
ਇਲੈੱਕਟ੍ਰੋਸਟੈਟਿਕਸ ਵਿੱਚ ਕੂਲਾਮ ਦਾ ਨਿਯਮ – ਕੂਲਾਂਮ ਦੇ ਨਿਯਮ ਅਨੁਸਾਰ ਦੋ ਸਮਜਾਤੀ ਰੂਪ ਵਿੱਚ ਚਾਰਜਿਤ ਵਸਤੁਆਂ ਦੇ ਵਿਚਕਾਰ ਅਪਕਰਸ਼ਨ ਬਲ ਜਾਂ ਦੋ ਅਸਮਜਾਤੀ ਚਾਰਜ ਵਾਲੀਆਂ ਵਸਤੂਆਂ ਦੇ ਵਿਚਕਾਰ ਆਕਰਸ਼ਣ ਬਲ ਉਨ੍ਹਾਂ ਚਾਰਜਾਂ ਦੀ ਮਾਤਰਾ ਦੇ ਗੁਣਾਂ ਦੇ ਸਿੱਧਾ ਅਨੁਪਾਤੀ ਅਤੇ ਉਨ੍ਹਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਸਮਾਨੁਪਾਤੀ ਹੁੰਦਾ ਹੈ ।
PSEB 10th Class Science Important Questions Chapter 12 ਬਿਜਲੀ 10

ਮੰਨ ਲਓ ਦੋ ਬਿੰਦੂਆਂ ਤੇ ਚਾਰਜ ਦੀ ਮਾਤਰਾ q1 ਅਤੇ q2 ਹੈ ਅਤੇ ਇਨ੍ਹਾਂ ਵਿਚਕਾਰ ਦੂਰੀ ‘d’ ਹੈ। ਜੇ ਇਨ੍ਹਾਂ ਵਿਚਕਾਰ ਕਿਰਿਆ ਕਰ ਰਿਹਾ ਬਲ F ਹੋਵੇ, ਤਾਂ
F ∝ q1q2 ……….(i)
ਅਤੇ
F ∝ \(\frac{1}{d^{2}}\) ………(ii)
ਸਮੀਕਰਨ (1) ਅਤੇ (ii) ਨੂੰ ਮਿਲਾ ਕੇ,
F ∝ \(\frac{q_{1} q_{2}}{d^{2}}\)
ਜਾਂ
F = \(\frac{q_{1} q_{2}}{d^{2}}\)
ਜਿੱਥੇ K ਅਨੁਪਾਤ ਅੰਕ ਹੈ ਜਿਸਦਾ ਮੁੱਲ ਚਾਰਜਾਂ ਦੇ ਮਾਧਿਅਮ ਤੇ ਨਿਰਭਰ ਕਰਦਾ ਹੈ । ਜੇਕਰ ਇਨ੍ਹਾਂ ਚਾਰਜਾਂ ਨੂੰ ਕੂਲਾਂਮ ਵਿੱਚ ਅਤੇ ਦੂਰੀ ਨੂੰ ਮੀਟਰਾਂ ਵਿੱਚ ਲਿਆ ਜਾਵੇ, ਤਾਂ ਹਵਾ ਜਾਂ ਨਿਰਵਾਯੂ ਲਈ K = 9 × 109 ਹੈ ।
F = 9 × 109 × \(\) ਨਿਊਟਨ

ਪ੍ਰਸ਼ਨ 8.
ਪੁਟੈਂਸ਼ਲ ਅੰਤਰ ਕਿਸ ਨੂੰ ਕਹਿੰਦੇ ਹਨ ?
ਜਾਂ
ਪੁਟੈਂਸ਼ਲ ਅੰਤਰ ਕਿਸਨੂੰ ਕਹਿੰਦੇ ਹਨ ? ਇਸ ਦੀ ਇਕਾਈ ਕੀ ਹੈ ?
ਉੱਤਰ-
ਪੁਟੈਂਸ਼ਲ ਅੰਤਰ-ਇੱਕ ਬਿਜਲੀ ਖੇਤਰ ਵਿੱਚ ਦੋ ਬਿੰਦੂਆਂ ਦੇ ਵਿਚਕਾਰ ਪੁਟੈਂਸ਼ਲ ਅੰਤਰ ਉਸ ਖੇਤਰ ਕਾਰਨ ਸਥਿਰ ਬਿਜਲੀ ਦਲ ਦੇ ਉਲਟ ਇੱਕ ਇਕਾਈ ਧਨ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤਕ ਲੈ ਜਾਣ ਲਈ ਕੀਤੇ ਗਏ ਕਾਰਜ ਦੀ ਮਾਤਰਾ ਹੈ । ਪੁਟੈਂਥਲ ਅੰਤਰ ਦੀ ਇਕਾਈ ਵੋਲਟ ਹੈ ।

ਪ੍ਰਸ਼ਨ 9.
ਵੋਲਟ ਦੀ ਪਰਿਭਾਸ਼ਾ ਲਿਖੋ। ਇਹ ਕਿਸ ਦੀ ਇਕਾਈ ਹੈ ?
ਉੱਤਰ-
ਵੋਲਟ-ਬਿਜਲੀ ਖੇਤਰ ਦੇ ਦੋ ਬਿੰਦੂਆਂ ਦੇ ਵਿਚਕਾਰ ਪੁਟੈਂਸ਼ਲ ਅੰਤਰ ਇੱਕ ਵੋਲਟ ਹੁੰਦਾ ਹੈ, ਜਦੋਂ ਇੱਕ ਕੂਲਾਮ ਦੇ ਚਾਰਜ ਨੂੰ ਇਕ ਬਿੰਦੂ ਤੋਂ ਦੂਜੇ ਬਿੰਦੂ ਤਕ ਲੈ ਜਾਣ ਵਿੱਚ 1 ਜੂਲ ਕਾਰਜ ਕੀਤਾ ਗਿਆ ਹੋਵੇ
PSEB 10th Class Science Important Questions Chapter 12 ਬਿਜਲੀ 11
ਪੁਟੈਂਸ਼ਲ ਅੰਤਰ ਦੀ ਇਕਾਈ ਵੋਲਟ ਹੈ ।

ਪ੍ਰਸ਼ਨ 10.
ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਬਿਜਲ ਕਰੰਟ ਚਾਰਜ ਦੇ ਪ੍ਰਵਾਹ ਕਾਰਨ ਹੁੰਦਾ ਹੈ ?
ਉੱਤਰ-
ਜੇ ਅਸੀਂ ਇੱਕ ਚਾਰਜਿਤ ਬਿਜਲਦਰਸ਼ੀ ਨੂੰ ਤਾਰਾਂ ਦੁਆਰਾ ਅਣਚਾਰਜਿਤ ਬਿਜਲਦਰਸ਼ੀ ਦੇ ਨਾਲ ਜੋੜੀਏ, ਤਾਂ ਚਾਰਜ ਚਾਰਜਿਤ ਬਿਜਲਦਰਸ਼ੀ ਤੋਂ ਅਣਚਾਰਜਿਤ ਬਿਜਲਦਰਸ਼ੀ ਵੱਲ ਪ੍ਰਵਾਹਿਤ ਕਰਨਾ ਸ਼ੁਰੂ ਕਰ ਦੇਵੇਗਾ। ਇਸ ਨਾਲ ਅਸਚਾਰਜਿਤ ਬਿਜਲਦਰਸ਼ੀ ਦੇ ਪੱਤਰੇ ਵਧੇਰੇ ਫੈਲ ਕੇ ਇੱਕ ਦੂਜੇ ਤੋਂ ਵੱਖ ਹੋ ਜਾਣਗੇ ਅਤੇ ਖੁੱਲ੍ਹ ਜਾਣਗੇ। ਕਰੰਟ ਦਾ ਇਹ ਵਾਹ ਓਨੀ ਦੇਰ ਤਕ ਚਲਦਾ ਰਹੇਗਾ ਜਦੋਂ ਤੱਕ ਕਿ ਦੋਵੇਂ ਬਿਜਲਦਰਸ਼ੀਆਂ ਦੇ ਪੱਤਰੇ ਇੱਕ ਨਹੀਂ ਹੋ ਜਾਂਦੇ। ਬਰਾਬਰੀ ਆਉਣ ‘ਤੇ ਬਿਜਲਦਰਸ਼ੀ ਤੇ ਪੱਤਰੇ ਇੱਕ ਸਾਰ ਖੁੱਲ੍ਹਣਗੇ। ਚਾਰਜ ਦੇ ਇਸ ਪ੍ਰਵਾਹ ਨੂੰ ਹੀ ਬਿਜਲਈ ਧਾਰਾ ਕਹਿੰਦੇ ਹਨ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 11.
ਬਿਜਲ ਕਰੰਟ ਕੀ ਹੈ ?
ਜਾਂ
ਬਿਜਲ ਕਰੰਟ ਕਿਸ ਨੂੰ ਕਹਿੰਦੇ ਹਨ ?
ਉੱਤਰ-
ਬਿਜਲ ਕਰੰਟ (Electric Current) – ਜਦੋਂ ਦੋ ਬਿੰਦੂ, ਜੋ ਕਿ ਵੱਖ-ਵੱਖ ਟੈਂਸ਼ਲਾਂ ਤੇ ਹੋਣ, ਨੂੰ ਇੱਕ ਤਾਂਬੇ ਦੀ ਤਾਰ ਦੁਆਰਾ ਜੋੜ ਦਿੱਤਾ ਜਾਵੇ ਤਾਂ ਚਾਰਜ ਵੱਧ ਪੁਟੈਂਸ਼ਲ ਤੋਂ ਘੱਟ ਪੁਟੈਂਸ਼ਲ ਵਾਲੇ ਚਾਲਕ ਵੱਲ ਪ੍ਰਵਾਹ ਸ਼ੁਰੂ ਕਰ ਦਿੰਦਾ ਹੈ । ਇਹ ਕਿਰਿਆ ਉਦੋਂ ਤੱਕ ਚਲਦੀ ਰਹਿੰਦੀ ਹੈ, ਜਦੋਂ ਤਕ ਕਿ ਦੋਨੋਂ ਬਿੰਦੂਆਂ ਦਾ ਪੁਟੈਂਸ਼ਲ ਬਰਾਬਰ ਨਹੀਂ ਹੋ ਜਾਂਦਾ । ਜੇ ਦੋਨਾਂ ਬਿੰਦੂਆਂ ਵਿੱਚ ਪੁਟੈਂਸ਼ਲ ਅੰਤਰ ਬਣਿਆ ਰਹੇ, ਤਾਂ ਚਾਰਜ ਦਾ ਪ੍ਰਵਾਹ ਜਾਰੀ ਰਹਿੰਦਾ ਹੈ। ਇਸ ਤਰ੍ਹਾਂ ਚਾਰਜ ਦੇ ਲਗਾਤਾਰ ਪ੍ਰਵਾਹ ਨੂੰ ਕਰੰਟ ਕਹਿੰਦੇ ਹਨ ।

ਪ੍ਰਸ਼ਨ 12.
ਬਿਜਲਈ ਧਾਰਾ ਕਿਵੇਂ ਊਸ਼ਮਾ ਉਤਪੰਨ ਕਰਦੀ ਹੈ ?
ਉੱਤਰ-
ਕਿਸੇ ਧਾਤਵੀ ਚਾਲਕ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਮੁਕਤ ਇਲੈੱਕਵਾਂਨ ਗਤੀ ਕਰਦੇ ਹਨ। ਜਦੋਂ ਚਾਲਕ ਨੂੰ ਬਿਜਲਈ ਸਰੋਤ ਨਾਲ ਜੋੜਿਆ ਜਾਂਦਾ ਹੈ, ਤਾਂ ਮੁਕਤ ਇਲੈੱਕਫੁੱਟ ਉੱਚੇ ਪੁਟੈਂਸ਼ਲ ਤੋਂ ਨੀਵੇਂ ਟੈਂਸ਼ਲ ਵੱਲ ਪ੍ਰਵਾਹਿਤ ਹੁੰਦੇ ਹਨ ਜਿਸ ਤੋਂ ਇਲੈਂਕਨ ਪਰਮਾਣੂਆਂ ਨਾਲ ਟਕਰਾਉਂਦੇ ਹਨ । ਇਸ ਟਕਰਾਓ ਕਾਰਨ ਮੁਕਤ ਇਲੈੱਕਟ੍ਰਾਨਾਂ ਦੀ ਗਤਿਜ ਉਰਜਾ ਚਾਲਕ ਦੇ ਪਰਮਾਣੁਆਂ ਵਿੱਚ ਸਥਾਨਾਂਤਰਿਤ ਹੋ ਜਾਂਦੀ ਹੈ । ਪਰਮਾਣੂਆਂ ਦੀ ਗਤਿਜ ਉਰਜਾ ਵੱਧ ਜਾਂਦੀ ਹੈ, ਜਿਸ ਕਾਰਨ ਚਾਲਕ ਦੇ ਤਾਪ ਦੀ ਧੀ ਹੋ ਜਾਂਦੀ ਹੈ ਅਤੇ ਊਸ਼ਮਾ ਉਤਪੰਨ ਹੋ ਜਾਂਦੀ ਹੈ ।

ਪ੍ਰਸ਼ਨ 13.
ਕਿਸੇ ਚਾਲਕ ਵਿੱਚ ਪ੍ਰਵਾਹਿਤ ਬਿਜਲਈ ਧਾਰਾ ਤੋਂ ਉਤਪੰਨ ਹੋਈ ਊਸ਼ਮਾ ਦਾ ਸੰਬੰਧ ਸਥਾਪਿਤ ਕਰੋ ।
ਉੱਤਰ-
ਬਿਜਲੀ ਅਤੇ ਊਸ਼ਮਾ ਵਿਚਕਾਰ ਸੰਬੰਧ – ਜਦੋਂ ਕਿਸੇ ਚਾਲਕ ਵਿੱਚੋਂ ਬਿਜਲਈ ਧਾਰਾ ਲੰਘਾਈ ਜਾਂਦੀ ਹੈ, ਤਾਂ ਉਹ ਗਰਮ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਜੂਲ ਨਾਂ ਦੇ ਵਿਗਿਆਨਿਕ ਨੇ ਸਾਨੂੰ ਇਹ ਦੱਸਿਆ ਸੀ । ਇਸ ਲਈ ਇਸ ਨੂੰ ਜੂਲ ਦਾ ਤਾਪਨ ਪ੍ਰਭਾਵ ਦਾ ਨਿਯਮ ਕਹਿੰਦੇ ਹਨ। ਕਿਉਂਕਿ ਚਾਲਕ ਬਿਜਲਈ ਧਾਰਾ ਦੇ ਪ੍ਰਵਾਹ ਦਾ ਤਿਰੋਧ ਕਰਦਾ ਹੈ, ਇਸ ਲਈ ਚਾਲਕ ਵਿੱਚ ਲਗਾਤਾਰ ਬਿਜਲਈ ਧਾਰਾ ਦੇ ਪ੍ਰਵਾਹ ਹੋਣ ਵਿੱਚ ਕਾਰਜ ਕਰਨਾ ਪੈਂਦਾ ਹੈ ਜੋ ਉਸ਼ਮਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ।

ਮੰਨ ਲਓ ਕਿਸੇ R ਤਿਰੋਧ ਵਾਲੇ ਚਾਲਕ ਵਿੱਚ t ਸੈਕਿੰਡ ਤੱਕ I ਬਿਜਲਈ ਧਾਰਾ, V ਪੁਟੈਂਸ਼ਲ ਤੇ ਪ੍ਰਵਾਹਿਤ ਹੋ ਰਹੀ ਹੈ ਅਤੇ t ਸਮਾਂ ਲਈ I ਧਾਰਾ Q ਚਾਰਜ ਕਾਰਨ ਹੋਵੇ ਤਾਂ,
I = \(\frac{\mathrm{Q}}{t}\)
ਜਾਂ Q = I × t
Q ਚਾਰਜ ਲਈ ਕੀਤਾ ਗਿਆ ਕਾਰਜ W = Q × V
= It × V
= It × I × R
= I2 Rt (∵ V = I × R)
ਜੇਕਰ ਉਤਸਰਜਿਤ ਊਰਜਾ ਨੂੰ ਮ ਨਾਲ ਪ੍ਰਦਰਸ਼ਿਤ ਕੀਤਾ ਜਾਵੇ ਤਾਂ
H = W
∴ H = I2Rt ਜੂਲ

ਪ੍ਰਸ਼ਨ 14.
ਚਾਲਕ ਦੇ ਪ੍ਰਤਿਰੋਧ ਦੀ ਪਰਿਭਾਸ਼ਾ ਦਿਓ । ਇਸ ਦਾ ਮਾਤ੍ਰਿਕ ਦੱਸੋ ।
ਜਾਂ
ਚਾਲਕ ਦੇ ਪ੍ਰਤਿਰੋਧ ਤੋਂ ਕੀ ਭਾਵ ਹੈ ? ਇਸ ਦੇ ਨਿਯਮ ਦੀ ਪਰਿਭਾਸ਼ਾ ਲਿਖੋ ।
ਉੱਤਰ-
ਚਾਲਕ ਦਾ ਪ੍ਰਤਿਰੋਧ – ਕਿਸੇ ਚਾਲਕ ਦੇ ਸਿਰਿਆਂ ਵਿੱਚ ਪੁਟੈਂਸ਼ਲ ਅੰਤਰ ਅਤੇ ਉਸ ਵਿੱਚ ਪ੍ਰਵਾਹਿਤ ਹੋ ਰਹੇ ਕਰੰਟ ਦੀ ਮਾਤਰਾ ਦੇ ਅਨੁਪਾਤ ਨੂੰ ਚਾਲਕ ਦਾ ਤਿਰੋਧ ਕਿਹਾ ਜਾਂਦਾ ਹੈ ।
ਜੇ ਚਾਲਕ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ vਹੋਵੇ ਅਤੇ ਇਸ ਵਿਚੋਂ ਲੰਘ ਰਹੀ ਕਰੰਟ ਦੀ ਮਾਤਰਾ 1 ਹੋਵੇ ਤਾਂ ਪ੍ਰਤਿਰੋਧ (R)
ਪੁਟੈਂਸ਼ਲ ਅੰਤਰ (V) ਪ੍ਰਤਿਰੋਧ (R)
PSEB 10th Class Science Important Questions Chapter 12 ਬਿਜਲੀ 12

ਪ੍ਰਤਿਰੋਧ ਦਾ ਮਾਤ੍ਰਿਕ-S.I. ਪ੍ਰਣਾਲੀ ਵਿੱਚ ਪ੍ਰਤਿਰੋਧ ਦਾ ਮਾਤ੍ਰਿਕ ਓਹਮ ਹੈ ਜਦਕਿ ਪੁਟੈਂਸ਼ਲ ਅੰਤਰ ਵੋਲਟ ਅਤੇ ਬਿਜਲੀ ਕਰੰਟ ਨੂੰ ਐਮਪੀਅਰ ਵਿੱਚ ਮਾਪਿਆ ਜਾਂਦਾ ਹੈ ।

ਓਹਮ (Ohn) – ਕਿਸੇ ਚਾਲਕ ਦਾ ਤਿਰੋਧ ਇੱਕ ਓਹਮ ਹੋਵੇਗਾ ਜੇ ਉਸਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ ਇੱਕ ਵਲਟ ਹੋਵੇ ਅਤੇ ਉਸ ਵਿਚੋਂ ਲੰਘ ਰਹੇ ਕਰੰਟ ਦੀ ਮਾਤਰਾ ਇੱਕ ਐਮਪੀਅਰ ਹੋਵੇ ।

ਪ੍ਰਸ਼ਨ 15.
ਪ੍ਰਤਿਰੋਧਕਤਾ ਤੋਂ ਕੀ ਭਾਵ ਹੈ ? ਇਸ ਦਾ S.I. ਮਾਤ੍ਰਿਕ ਲਿਖ ਕੇ ਮਹੱਤਤਾ ਦੱਸੋ ।
ਉੱਤਰ-
ਪ੍ਰਤਿਰੋਧਕਤਾ – ਕਿਸੇ ਇਕਾਈ ਲੰਬਾਈ ਅਤੇ ਇਕਾਈ ਪਰਿਖੇਤਰਫਲ ਵਾਲੇ ਚਾਲਕ ਦਾ ਪ੍ਰਤਿਰੋਧ ਉਸ ਚਾਲਕ ਦੀ ਪ੍ਰਤਿਰੋਧਕਤਾ ਕਹਾਉਂਦੀ ਹੈ। ਇਸ ਦਾ S.I. ਮਾਤ੍ਰਿਕ Ω m (ਓਹਮ-ਮੀਟਰ ਹੈ ।
ਮਹੱਤਤਾ-

  1. ਇਹ ਤਾਪਮਾਨ ਦੇ ਨਾਲ ਪਰਿਵਰਤਿਤ ਹੁੰਦਾ ਹੈ ।
  2. ਜਿਨ੍ਹਾਂ ਪਦਾਰਥਾਂ ਦੀ ਪ੍ਰਤਿਰੋਧਕਤਾ ਵੱਧ ਹੁੰਦੀ ਹੈ ਉਹ ਬਿਜਲੀ ਦੇ ਕੁਚਾਲਕ ਜਾਂ ਘੱਟ ਚਾਲਕ ਹੁੰਦੇ ਹਨ ।
  3. ਜਿਨ੍ਹਾਂ ਪਦਾਰਥਾਂ ਦੀ ਪ੍ਰਤਿਰੋਧਕਤਾ ਘੱਟ ਹੁੰਦੀ ਹੈ, ਉਹ ਬਿਜਲਈ ਧਾਰਾ ਦੇ ਚੰਗੇ ਚਾਲਕ ਹੁੰਦੇ ਹਨ। ਜਿਵੇਂ-ਧਾਤਾਂ, ਮਿਸ਼ਰਧਾਤਾਂ ਆਦਿ ।
  4. ਕਿਸੇ ਮਿਸ਼ਰਧਾਤੂ ਦੀ ਪ੍ਰਤਿਰੋਧਕਤਾ ਉਸਦੀਆਂ ਘਟਕ ਧਾਤਾਂ ਤੋਂ ਅਧਿਕ ਹੁੰਦੀ ਹੈ ।

ਪ੍ਰਸ਼ਨ 16.
ਤਾਪੀ ਉਪਕਰਨਾਂ ਵਿੱਚ ਧਾਤਾਂ ਅਤੇ ਮਿਸ਼ਰਤ ਧਾਤਾਂ ਦਾ ਉਪਯੋਗ ਕਿਸ ਕਾਰਨ ਕੀਤਾ ਜਾਂਦਾ ਹੈ ?
ਉੱਤਰ-
ਉੱਚ ਪ੍ਰਤਿਰੋਧਕਤਾ ਦੇ ਗੁਣਾਂ ਵਾਲੀਆਂ ਧਾਤਾਂ ਅਤੇ ਮਿਸ਼ਰਤ ਧਾਤਾਂ ਦਾ ਉਪਯੋਗ ਤਾਪਨ ਉਪਕਰਨਾਂ ਵਿੱਚ ਕੀਤਾ ਜਾਂਦਾ ਹੈ ਕਿਉਂਕਿ-

  1. ਇਹ ਉੱਚੇ ਤਾਪਮਾਨ ਤੇ ਆਕਸੀਕ੍ਰਿਤ ਨਹੀਂ ਹੁੰਦੇ ਹਨ ।
  2. ਇਹ ਅਧਿਕ ਪ੍ਰਤਿਰੋਧ ਕਰਦੇ ਹਨ ।
  3. ਇਹ ਉੱਚੇ ਤਾਪਮਾਨ ਤੇ ਨਹੀਂ ਜਲਦੇ ਹਨ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 17.
ਬਿਜਲ ਸਰਕਟ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਹ ਇੱਕ ਬੰਦ ਸਰਕਟ ਹੁੰਦਾ ਹੈ, ਜਿਸ ਵਿੱਚ ਇਲੈੱਕਟ੍ਰਾਨ ਬਹੁਤ ਤੇਜ਼ੀ ਨਾਲ ਲੰਘਦੇ ਹਨ। ਜਦੋਂ ਕਿਸੇ ਚਾਲਕ ਨੂੰ ਬੈਟਰੀ ਨਾਲ ਜੋੜਿਆ ਜਾਂਦਾ ਹੈ, ਤਾਂ ਇਲੈੱਕਟਾਂਨ ਰਿਣ ਟਰਮੀਨਲ ਤੋਂ ਧਨ ਟਰਮੀਨਲ ਵੱਲ ਪ੍ਰਵਾਹਿਤ ਹਨ। ਪਰ ਕਰੰਟ (I) ਦੀ ਪਰੰਪਰਿਕ ਦਿਸ਼ਾ ਇਲੈਂਕਨ ਦੇ ਪ੍ਰਵਾਹ ਦੀ ਦਿਸ਼ਾ ਤੋਂ ਉਲਟ ਲਈ ਜਾਂਦੀ ਹੈ ।

ਪ੍ਰਸ਼ਨ 18.
ਬਿਜਲਈ ਕਰੰਟ ਕੀ ਹੈ ? ਇਸ ਦੀਆਂ ਮਾਤ੍ਰਿਕਾਂ ਦੱਸੋ।
ਜਾਂ
ਬਿਜਲਈ ਕਰੰਟ ਕੀ ਹੈ ? ਇਸਦੀ S.I. ਪ੍ਰਣਾਲੀ ਵਿੱਚ ਇਕਾਈ ਦੀ ਪਰਿਭਾਸ਼ਾ ਲਿਖੋ ।
ਉੱਤਰ-
ਬਿਜਲਈ ਕਰੰਟ (Current) – ਜੇ ਦੋ ਚਾਰਜਿਤ ਵਸਤੂਆਂ ਨੂੰ ਇੱਕ ਚਾਲਕ ਦੁਆਰਾ ਜੋੜਿਆ ਜਾਵੇ ਤਾਂ ਇਲੈੱਕਵਾਂਨ ਇੱਕ ਵਸਤੂ ਤੋਂ ਦੂਜੀ ਵਸਤੂ ਵੱਲ ਪ੍ਰਵਾਹਿਤ ਹੁੰਦੇ ਹਨ। ਇਲੈਂਕਟਾਂਨਾਂ ਦੇ ਪ੍ਰਵਾਹ ਦੀ ਦਰ ਨੂੰ ਬਿਜਲ ਈਧਾਰਾ (I) ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ, ਇਕਾਈ ਸਮੇਂ ਵਿੱਚ ਪ੍ਰਵਾਹਿਤ ਹੋ ਰਹੇ ਚਾਰਜ ਨੂੰ ਬਿਜਲਈ ਕਰੰਟ ਕਿਹਾ ਜਾਂਦਾ ਹੈ ।
PSEB 10th Class Science Important Questions Chapter 12 ਬਿਜਲੀ 13
= 6.25 × 1018 ਇਲੈੱਕਟ੍ਰਾਨ

ਐਮਪੀਅਰ (Ampere) – ਜਦੋਂ ਕਿਸੇ ਚਾਲਕ ਵਿੱਚੋਂ ਇੱਕ ਸੈਕਿੰਡ ਲਈ ਇੱਕ ਕੂਲਾਂ ਚਾਰਜ ਪ੍ਰਵਾਹਿਤ ਹੁੰਦਾ ਹੈ, ਤਾਂ ਉਸ ਨੂੰ ਇੱਕ ਐਮਪੀਅਰ ਕਿਹਾ ਜਾਂਦਾ ਹੈ।
ਕਰੰਟ ਦੀ ਛੋਟੀ ਇਕਾਈ ਮਿਲੀ-ਐਮਪੀਅਰ ਹੈ ।
1 ਮਿਲੀ-ਐਮਪੀਅਰ = \(\frac{1}{1000}\) ਐਮਪੀਅਰ
= 10-3 ਐਮਪੀਅਰ

ਪ੍ਰਸ਼ਨ 19.
ਕਰੰਟ ਮਾਪਣ ਲਈ ਕਿਸ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ ? ਸਰਕਟ ਵਿੱਚ ਇਸ ਨੂੰ ਕਿਵੇਂ ਜੋੜਿਆ ਜਾਂਦਾ ਹੈ ?
ਉੱਤਰ-
ਸਰਕਟ ਵਿੱਚ ਪ੍ਰਵਾਹਿਤ ਕਰੰਟ ਨੂੰ ਮਾਪਣ ਲਈ ਐਮਮੀਟਰ ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਸਰਕਟ ਵਿੱਚ ਹਮੇਸ਼ਾ ਇਸ ਢੰਗ ਨਾਲ ਜੋੜਿਆ ਜਾਂਦਾ ਹੈ ਕਿ ਸੰਪੂਰਨ ਕਰੰਟ ਇਸ ਵਿੱਚੋਂ ਪ੍ਰਵਾਹਿਤ ਹੋਵੇ ਅਰਥਾਤ ਲੜੀਵਾਰ ਕੂਮ ਵਿਚ ਜੋੜਿਆ ਜਾਂਦਾ ਹੈ। ਐਮਮੀਟਰ ਦਾ ਪ੍ਰਤਿਰੋਧ ਬਹੁਤ ਘੱਟ ਹੁੰਦਾ ਹੈ ।
PSEB 10th Class Science Important Questions Chapter 12 ਬਿਜਲੀ 14

ਪ੍ਰਸ਼ਨ 20.
ਬਿਜਲੀ ਊਰਜਾ ਦੀ ਇਕਾਈ ਦੀ ਪਰਿਭਾਸ਼ਾ ਲਿਖੋ।
ਜਾਂ
ਇਕ ਵਾਟ = ਘੰਟਾ ਦੀ ਪਰਿਭਾਸ਼ਾ ਦਿਓ । ਉੱਤਰ-ਬਿਜਲੀ ਊਰਜਾ ਦੀ ਇਕਾਈ ਜੂਲ/ਵਾਟ-ਸੈਕਿੰਡ/ਵਾਟ-ਘੰਟਾ ਹੈ।
ਵਾਟ-ਘੰਟਾ-ਬਿਜਲੀ ਊਰਜਾ ਇੱਕ ਵਾਟ-ਘੰਟਾ ਹੁੰਦੀ ਹੈ ਜੇ ਇਕ ਐਮਪੀਅਰ ਕਰੰਟ ਚਾਲਕ ਵਿੱਚੋਂ ਇੱਕ ਘੰਟੇ ਲਈ ਪ੍ਰਵਾਹਿਤ ਹੋਵੇ ਅਤੇ ਜਦੋਂ ਉਸਦੇ ਸਿਰਿਆਂ ਵਿੱਚ ਇੱਕ ਵੋਲਟ ਦਾ ਟੈਂਸ਼ਲ ਅੰਤਰ ਹੋਵੇ !
1 ਵਾਟ ਘੰਟਾ = 1 ਵਾਟ × 1 ਘੰਟਾ
= 1 ਵੋਲਟ × 1 ਐਮਪੀਅਰ × 1 ਘੰਟਾ
ਬਿਜਲੀ ਦੀ ਵੱਡੀ ਇਕਾਈ ਨੂੰ ਕਿਲੋਵਾਟ ਘੰਟਾ ਕਹਿੰਦੇ ਹਨ ।
1 ਕਿਲੋਵਾਟ ਘੰਟਾ = 1000 ਵਾਟ ਘੰਟਾ ।

ਪ੍ਰਸ਼ਨ 21.
ਇਕ ਕਿਲੋਵਾਟ ਘੰਟਾ ਵਿੱਚ ਕਿੰਨੇ ਜੂਲ ਹੁੰਦੇ ਹਨ ?
ਜਾਂ
ਇਕ ਕਿਲੋਵਾਟ ਘੰਟਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਲੋਵਾਟ ਘੰਟਾ – ਜੇਕਰ ਇੱਕ ਕਿਲੋਵਾਟ ਬਿਜਲਈ ਸ਼ਕਤੀ ਨੂੰ 1 ਘੰਟੇ ਤਕ ਪ੍ਰਯੋਗ ਕੀਤਾ ਜਾਵੇ, ਤਾਂ ਖਪਤ ਹੋਈ ਊਰਜਾ ਇੱਕ ਕਿਲੋਵਾਟ ਘੰਟਾ (kWh) ਹੁੰਦੀ ਹੈ ।
∴ 1 kWh = 1 kW × 1 ਘੰਟਾ
= 1000 ਵਾਟ × 3600 ਸੈਕਿੰਡ
= 1000 PSEB 10th Class Science Important Questions Chapter 12 ਬਿਜਲੀ 15 × 3600 ਸੈਕਿੰਡ
∴ 1 ਕਿਲੋਵਾਟ ਘੰਟਾ (1 kWh) = 36 × 105 ਜੂਲ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 22.
ਕੀ ਕਾਰਨ ਹੈ ਕਿ ਬਿਜਲਈ ਵਾਹਕ ਤਾਰਾਂ ਵਿੱਚ ਬਹੁਤ ਘੱਟ ਤਾਪਮਾਨ ਉਤਪੰਨ ਹੁੰਦਾ ਹੈ, ਜਦਕਿ ਬਿਜਲਈ ਬੱਲਬ ਦੇ ਫਿਲਾਮੈਂਟ ਵਿੱਚ ਉੱਚ ਤਾਪਮਾਨ ਪੈਦਾ ਹੁੰਦਾ ਹੈ ?
ਉੱਤਰ-
ਬਿਜਲਈ ਵਾਹਕ ਤਾਰਾਂ ਦੇ ਪ੍ਰਤਿਰੋਧ ਦੀ ਤੁਲਨਾ ਬਿਜਲਈ ਬੱਲਬ ਦੇ ਫਿਲਾਮੈਂਟ ਦਾ ਪ੍ਰਤਿਰੋਧ, ਵਿੱਚ ਬਹੁਤ ਜ਼ਿਆਦਾ ਹੁੰਦਾ ਹੈ । ਇਸ ਲਈ ਬਿਜਲਈ ਧਾਰਾ ਪ੍ਰਵਾਹਿਤ ਕਰਨ ਤੇ ਬਿਜਲਈ ਬੱਲਬ ਦੇ ਫਿਲਾਮੈਂਟ ਵਿੱਚ ਵਧੇਰਾ ਉੱਚਾ ਉਤਪੰਨ ਹੁੰਦਾ ਹੈ, ਪਰੰਤੂ ਬਿਲਜਈ ਵਾਹਕ ਤਾਰਾਂ ਵਿੱਚ ਨਹੀਂ ।

ਪ੍ਰਸ਼ਨ 23.
ਹੇਠ ਲਿਖਿਆਂ ਦੇ ਕਾਰਨ ਸਪੱਸ਼ਟ ਕਰੋ :-
(i) ਜੇਕਰ ਤੁਸੀਂ ਐਮਮੀਟਰ ਨੂੰ ਸਮਾਨੰਤਰ ਕ੍ਰਮ ਵਿੱਚ ਸੰਯੋਜਿਤ ਕਰਦੇ ਹੋ ਤਾਂ ਐਮਮੀਟਰ ਕਿਉਂ ਸੜ ਜਾਂਦਾ ਹੈ ?
(ii) ਇੱਕ ਨਿਸ਼ਚਿਤ ਤਾਪ ਤੋਂ ਕੁੱਝ ਹੇਠਾਂ ਕੁੱਝ ਪਦਾਰਥਾਂ ਦੀ ਪ੍ਰਤਿਰੋਧਕਤਾ ਘੱਟ ਕੇ ਜ਼ੀਰੋ ਕਿਉਂ ਹੋ ਜਾਂਦੀ ਹੈ ?
ਉੱਤਰ-
(i) ਸਰਕਟ ਦੇ ਹੋਰ ਉਪਕਰਨਾਂ ਦੀ ਤੁਲਨਾ ਵਿੱਚ ਐਮਮੀਟਰ ਦਾ ਪ੍ਰਤਿਰੋਧ ਨਾ ਹੋਣ ਦੇ ਬਰਾਬਰ ਹੁੰਦਾ ਹੈ। ਜਦੋਂ ਐਮਮੀਟਰ ਨੂੰ ਸਰਕਟ ਵਿੱਚ ਸਮਾਨੰਤਰ ਕੂਮ ਵਿੱਚ ਜੋੜਿਆ ਜਾਂਦਾ ਹੈ, ਤਾਂ ਸਰਕਟ ਦਾ ਕੁੱਲ ਪੁਟੈਂਸ਼ਲ ਐਮਮੀਟਰ ਦੇ ਸਿਰਿਆਂ ਵਿੱਚ ਕਾਰਜ ਕਰਦਾ ਹੈ ਜਿਸ ਤੋਂ ਐਮਮੀਟਰ ਵਿੱਚ ਉੱਚ ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ ਅਤੇ ਉਸ ਕਾਰਨ ਵਧੇਰੇ ਤਾਪ ਦੇ ਉਤਪੰਨ ਹੋਣ ਕਾਰਨ ਐਮਮੀਟਰ ਸੜ ਜਾਂਦਾ ਹੈ ।

(ii) ਜਦੋਂ ਕਿਸੇ ਚਾਲਕ ਪਦਾਰਥ ਦਾ ਤਾਪ ਭਾਂਤਿਕ ਤਾਪ ਤੋਂ ਘੱਟ ਹੋ ਜਾਂਦਾ ਹੈ ਤਾਂ ਪਦਾਰਥ ਅਤਿਚਾਲਕ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਜਿਸ ਤੋਂ ਉਸਦਾ ਪ੍ਰਤਿਰੋਧ ਅਚਾਨਕ ਜ਼ੀਰੋ ਹੋ ਜਾਂਦਾ ਹੈ ।

ਪ੍ਰਸ਼ਨ 24.
ਬਿਜਲਈ ਉਪਕਰਨਾਂ ਨੂੰ ਸਮਾਨਾਂਤਰ ਕ੍ਰਮ ਵਿੱਚ ਜੋੜਨਾ ਕਿਉਂ ਲਾਭਦਾਇਕ ਹੈ ?
ਉੱਤਰ-
ਸਮਾਨਾਂਤਰ ਸੰਯੋਜਨ ਦੇ ਲਾਭ-

  1. ਪ੍ਰਤਿਰੋਧਾਂ ਨੂੰ ਸਮਾਨਾਂਤਰ ਕੂਮ ਵਿੱਚ ਜੋੜਨ ਨਾਲ ਕਿਸੇ ਵੀ ਚਾਲਕ ਵਿੱਚ ਸਵਿੱਚ ਦੀ ਸਹਾਇਤਾ ਨਾਲ ਬਿਜਲਈ ਧਾਰਾ ਸੁਤੰਤਰਤਾ ਪੂਰਵਕ ਭੇਜੀ ਜਾਂ ਰੋਕੀ ਜਾ ਸਕਦੀ ਹੈ ।
  2. ਅਜਿਹਾ ਕਰਨ ਨਾਲ ਸਾਰੀਆਂ ਸਮਾਨਾਂਤਰ ਸ਼ਾਖ਼ਾਵਾਂ ਦੇ ਸਿਰਿਆਂ ਵਿਚਕਾਰ ਟੈਂਸ਼ਲ ਅੰਤਰ ਬਰਾਬਰ ਹੁੰਦਾ ਹੈ। ਇਸ ਲਈ ਬੱਲਬ, ਬਿਜਲਈ ਐੱਸ, ਰੈਫ਼ਰੀਜ਼ੇਟਰ, ਰੇਡੀਓ ਅਤੇ ਟੈਲੀਵਿਜ਼ਨ ਆਦਿ ਨੂੰ ਇੱਕ ਹੀ ਟੈਂਸ਼ਲ ਤੇ ਚੱਲਣ ਯੋਗ ਬਣਾਇਆ ਜਾ ਸਕਦਾ ਹੈ ।

ਪ੍ਰਸ਼ਨ 25
ਪ੍ਰਤਿਰੋਧ ਤੇ ਕੀ ਪ੍ਰਭਾਵ ਪੈਂਦਾ ਹੈ, ਜੇਕਰ-
(i) ਤਾਰ ਦੀ ਲੰਬਾਈ ਵਧਾ ਦਿੱਤੀ ਜਾਵੇ ।
(ii) ਪਰਿਖੇਤਰਫਲ ਵਧਾ ਦਿੱਤਾ ਜਾਵੇ ।
ਉੱਤਰ-
(i) ਪ੍ਰਤਿਰੋਧ, ਤਾਰ ਦੀ ਲੰਬਾਈ ਦੇ ਸਿੱਧਾ ਸਮਾਨੁਪਾਤੀ ਹੁੰਦਾ ਹੈ । ਇਸ ਲਈ ਤਾਰ ਦੀ ਲੰਬਾਈ ਵਧਾਉਣ ਨਾਲ ‘ ਪ੍ਰਤਿਰੋਧ ਅਧਿਕ ਹੋ ਜਾਂਦਾ ਹੈ ।

(ii) ਮੋਟੇ ਤਾਰ ਦਾ ਪ੍ਰਤਿਰੋਧ ਬਾਰੀਕ ਤਾਰ ਦੇ ਮੁਕਾਬਲੇ ਵਿੱਚ ਘੱਟ ਹੁੰਦਾ ਹੈ ਕਿਉਂਕਿ ਤਾਰ ਦੀ ਮੋਟਾਈ ਕਾਰਨ ਉਸ ਦਾ ਪਰਿਖੇਤਰਫਲ ਵੱਧ ਜਾਂਦਾ ਹੈ ਜਿਸ ਤੋਂ ਪ੍ਰਤਿਰੋਧ ਘੱਟ ਹੋ ਜਾਂਦਾ ਹੈ ।

ਪ੍ਰਸ਼ਨ 26.
ਸੰਯੋਜਕ ਤਾਰਾਂ ਤਾਂਬੇ ਦੀਆਂ ਹੀ ਕਿਉਂ ਬਣਾਈਆਂ ਜਾਂਦੀਆਂ ਹਨ ? ਇਹ ਤਾਰਾਂ ਮੋਟੀਆਂ ਕਿਉਂ ਹੁੰਦੀਆਂ
ਹਨ ?
ਉੱਤਰ-
ਚਾਂਦੀ ਤੋਂ ਬਾਅਦ ਤਾਂਬਾ (ਕਾਪਰ) ਹੀ ਬਿਜਲੀ ਦਾ ਵਧੀਆ ਚਾਲਕ ਹੈ। ਇਸ ਦਾ ਪ੍ਰਤਿਰੋਧ ਘੱਟ ਹੋਣ ਕਾਰਨ ਇਸ ਵਿੱਚੋਂ ਬਿਜਲਈ ਧਾਰਾ ਅਸਾਨੀ ਨਾਲ ਪ੍ਰਵਾਹ ਕਰ ਸਕਦੀ ਹੈ। ਸੰਯੋਜਕ ਤਾਰਾਂ (ਬਿਜਲੀ ਵਾਹਕ ਤਾਰਾਂ) ਮੋਟੀਆਂ ਰੱਖੀਆਂ ਜਾਂਦੀਆਂ ਹਨ, ਕਿਉਂਕਿ ਕਿਸੇ ਤਾਰ ਦਾ ਪ੍ਰਤਿਰੋਧ ਉਸਦੀ ਮੋਟਾਈ ਦੇ ਉਲਟ (ਵਿਲੋਮ) ਅਨੁਪਾਤੀ ਹੁੰਦਾ ਹੈ। ਜਿਹੜੀ ਤਾਰ ਜਿੰਨੀ ਮੋਟੀ ਹੋਵੇਗੀ ਓਨਾ ਹੀ ਉਸ ਦਾ ਪ੍ਰਤਿਰੋਧ ਘੱਟ ਹੋਵੇਗਾ। ਇਸ ਦੇ ਸਿੱਟੇ ਵਜੋਂ ਬਿਜਲਈ ਧਾਰਾ ਅਸਾਨੀ ਨਾਲ ਉਸ ਵਿਚੋਂ ਪ੍ਰਵਾਹਿਤ ਹੋ ਸਕੇਗੀ ।

ਪ੍ਰਸ਼ਨ 27.
ਬਿਜਲੀ ਦੇ ਚਾਲਕ ਕੀ ਹੁੰਦੇ ਹਨ ? ਦੋ ਉਦਾਹਰਣਾਂ ਦਿਓ ।
ਉੱਤਰ-
ਬਿਜਲੀ ਦੇ ਚਾਲਕ-ਅਜਿਹੇ ਪਦਾਰਥ ਜਿਨ੍ਹਾਂ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਸੌਖਾ ਹੋ ਜਾਂਦਾ ਹੈ, ਬਿਜਲੀ ਦੇ ਚਾਲਕ ਅਖਵਾਉਂਦੇ ਹਨ ।
ਉਦਾਹਰਣ-

  1. ਤਾਂਬਾ
  2. ਐਲੂਮੀਨੀਅਮ
  3. ਤੇਜ਼ਾਬ ਯੁਕਤ ਪਾਣੀ ।

PSEB 10th Class Science Important Questions Chapter 12 ਬਿਜਲੀ

ਸੰਖਿਆਤਮਕ ਪ੍ਰਸ਼ਨ (Numerical Questions)

ਪ੍ਰਸ਼ਨ 1.
ਦੋ ਛੋਟੇ ਚਾਰਜਿਤ ਗੋਲਿਆਂ ਤੇ 2 × 10-7 ਕੂਲਾਂਮ ਅਤੇ 3 × 10-7 ਕੂਲਾਂਮ ਦੇ ਚਾਰਜ ਹਨ ਅਤੇ ਇਹ ਹਵਾ ਵਿੱਚ 30 cm ਦੀ ਦੂਰੀ ‘ਤੇ ਰੱਖੇ ਗਏ ਹਨ। ਇਨ੍ਹਾਂ ਵਿਚਕਾਰ ਲੱਗ ਰਿਹਾ ਬਲ ਮਾਲੂਮ ਕਰੋ ।
ਹੱਲ :
ਪਹਿਲੇ ਗੋਲੇ ਦਾ ਚਾਰਜ q1 × 10-7 ਕੂਲਾਂਮ
ਦੂਜੇ ਗੋਲੇ ਦਾ ਚਾਰਜ q2 = 3 × 10-7 ਕੂਲਾਂਮ
ਗੋਲਿਆਂ ਵਿਚਕਾਰ ਦੂਰੀ d = 30 cm
= \(\frac{30}{100}\)m
= 0.30 cm
ਹਵਾ ਮਾਧਿਅਮ ਲਈ K = 9 × 109
ਦੋਨੋਂ ਗੋਲਿਆਂ ਵਿਚਕਾਰ ਬਿਜਲੀ ਬਲ F = ?
PSEB 10th Class Science Important Questions Chapter 12 ਬਿਜਲੀ 16

ਪ੍ਰਸ਼ਨ 2.
ਇੱਕ ਚਾਲਕ ਦੀ ਲੰਬਾਈ 3.0 m, ਪਰਿਖੇਤਰਫਲ 0.02 mm2 ਅਤੇ ਪ੍ਰਤਿਰੋਧ 2 ਓਹਮ ਹੈ। ਇਸ ਦੀ ਪ੍ਰਤਿਰੋਧਕਤਾ ਮਾਲੂਮ ਕਰੋ ।
ਹੱਲ :
ਚਾਲਕ ਦੀ ਲੰਬਾਈ (l) = 3.0 m
ਚਾਲਕ ਦਾ ਪਰਿਖੇਤਰਫਲ (a) = 0.02 m2
= \(\frac{0.02}{10^{6}}\)m2
ਚਾਲਕ ਦਾ ਪ੍ਰਤਿਰੋਧ (R) = 2 ਓਹਮ
ਚਾਲਕ ਦੀ ਪ੍ਰਤਿਰੋਧਕਤਾ (ρ) = ?
ਅਸੀਂ ਜਾਣਦੇ ਹਾਂ, R = ρ × \(\frac{l}{a}\)
2 = ρ × \(\frac{3}{0.02 \times 10^{-6}}\)
∴ ρ = \(\frac{2 \times 0.02 \times 10^{-6}}{3}\)
ρ = \(\frac{2 \times 2}{3 \times 10^{2}}\) × 10-6
= \(\frac{4}{3}\) × 10-8
= 1.33 × 10-8 ਓਹਮ-ਮੀਟਰ ਉੱਤਰ

ਪ੍ਰਸ਼ਨ 3.
30 Ω, 50 Ω ਅਤੇ 80 Ω, ਦੇ ਲੜੀ ਵਿੱਚ ਜੋੜੇ ਗਏ ਤਿੰਨ ਤਿਰੋਧਕਾਂ ਦਾ ਤੱਲ-ਤਿਰੋਧ ਮਾਲੂਮ ਕਰੋ ।
ਹੱਲ :
ਇੱਥੇ r1 = 30 Ω
r2 = 50 Ω
r3 = 80 Ω
ਹੁਣ, ਕਿਉਂਕਿ ਤਿੰਨਾਂ ਪ੍ਰਤਿਰੋਧਾਂ r1, r2, r3 ਨੂੰ ਲੜੀਬੱਧ ਜੋੜਿਆ ਗਿਆ ਹੈ, ਇਸ ਲਈ ਉਨ੍ਹਾਂ ਦੇ ਡੁੱਲ-ਪ੍ਰਤਿਰੋਧ (R) ਤਿੰਨਾਂ ਦੇ ਜੋੜ ਬਰਾਬਰ ਹੈ ।
R = r1 + r2 + r3 )
= 30 Ω + 50 Ω + 80 Ω
R = 160 Ω

ਪ੍ਰਸ਼ਨ 4.
40 Ω, 60 Ω, ਅਤੇ 90 Ω ਦੇ ਤਿੰਨ ਪ੍ਰਤਿਰੋਧਕਾਂ ਨੂੰ ਸਮਾਨਾਂਤਰਬੱਧ ਵਿੱਚ ਜੋੜਿਆ ਜਾਂਦਾ ਹੈ। ਇਸ ਸੰਯੋਜਨ ਦਾ ਪ੍ਰਭਾਵਸ਼ਾਲੀ ਪ੍ਰਤਿਰੋਧ ਕਿੰਨਾ ਹੈ ?
ਹੱਲ :
ਇੱਥੇ r1 = 40 Ω
r2 = 60 Ω
r3 = 90 Ω
ਮੰਨ ਲਓ ਤਿੰਨਾਂ ਦਾ ਪ੍ਰਭਾਵਸ਼ਾਲੀ ਪ੍ਰਤਿਰੋਧ R ਹੈ
ਕਿਉਂਕਿ ਤਿੰਨਾਂ ਪ੍ਰਤਿਰੋਧਕਾਂ ਨੂੰ ਸਮਾਨਾਂਤਰ ਵਿੱਚ ਸੰਯੋਜਿਤ ਕੀਤਾ ਗਿਆ ਹੈ, ਇਸ ਲਈ
\(\frac{1}{R}\) = \(\frac{1}{r_{1}}+\frac{1}{r_{2}}+\frac{1}{r_{3}}\)
= \(\frac{1}{40}+\frac{1}{60}+\frac{1}{90}\)
\(\frac{1}{R}\) = \(\frac{9+6+4}{360}\)
\(\frac{1}{R}\) = \(\frac{19}{360}\)
∴ R = \(\frac{360}{19}\) = 18.95 Ω

ਪ੍ਰਸ਼ਨ 5.
6 Ω, 8 Ω, ਅਤੇ 10 Ω ਦੇ ਤਿੰਨ ਪ੍ਰਤਿਰੋਧ ਲੜੀ ਬੱਧ ਜੋੜੇ ਗਏ ਹਨ । ਪਰਿਪੱਖ ਦਾ ਕੁੱਲ ਤਿਰੋਧ ਪਤਾ ਕਰੋ ।
ਹੱਲ :
ਦਿੱਤਾ ਹੈ,
R1 = 6 Ω , R2 = 8 Ω, R3 = 10 Ω
ਮੰਨ ਲਓ ਪਰਿਪੱਖ ਦਾ ਕੁੱਲ ਪ੍ਰਤਿਰੋਧ R ਹੈ, ਤਾਂ
ਲੜੀ ਬੱਧ ਸੰਯੋਜਨ ਦਾ ਕੁੱਲ ਤਿਰੋਧ, R = R1 + R2 + R3
= 6Ω + 8Ω + 10Ω
= 24Ω

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 6.
5 Ω, 8 Ω, ਅਤੇ 12 Ω ਪ੍ਰਤਿਰੋਧਾਂ ਵਾਲੇ ਤਿੰਨ ਪ੍ਰਤਿਰੋਧ ਲੜੀਵਾਰ ਕੌਮ ਵਿਚ ਜੋੜੇ ਗਏ ਹਨ । ਪਰਿਪੱਖ ਦਾ ਪਰਿਣਾਮੀ ਤਿਰੋਧ ਪਤਾ ਕਰੋ ।
ਹੱਲ :
ਦਿੱਤਾ ਹੈ,
R1 = 5 Ω, R2 = 8 Ω , R3 = 12 Ω
ਮੰਨ ਲਓ ਪਰਿਪੱਖ ਦਾ ਪਰਿਣਾਮੀ ਪ੍ਰਤਿਰੋਧ R ਹੈ, ਤਾਂ
ਲੜੀਵਾਰ ਕੂਮ ਵਿਚ ਜੋੜੇ ਗਏ ਤਿਰੋਧਾਂ ਦਾ ਪਰਿਣਾਮੀ ਤਿਰੋਧ, R = R1 + R2 + R3
= 5Ω + 8Ω + 12Ω
= 25Ω

ਪ੍ਰਸ਼ਨ 7.
4 Ω, 8 Ω, 12 Ω ਅਤੇ 24 Ω ਕਿਸ ਤਰਤੀਬ ਵਿਚ ਜੋੜੇ ਜਾਣ ਤਾਂ ਜੋ ਵੱਧ ਤੋਂ ਵੱਧ ਪ੍ਰਤਿਰੋਧ ਪ੍ਰਾਪਤ ਹੋਵੇਗਾ ? ਪਰਿਣਾਮੀ ਪ੍ਰਤਿਰੋਧ ਵੀ ਪਤਾ ਕਰੋ ।
ਹੱਲ : ਦਿੱਤਾ ਹੈ,
R1 = 4 Ω , R2 = 8 Ω , R3 = 12 Ω , R4 = 24 Ω
ਮੰਨ ਲਓ ਪਰਿਣਾਮੀ ਪ੍ਰਤਿਰੋਧ R ਹੈ,
ਜੇਕਰ ਇਨ੍ਹਾਂ ਚਹੁੰ ਤਿਰੋਧਾਂ ਨੂੰ ਲੜੀਕੂਮ ਵਿਚ ਜੋੜਿਆ ਜਾਏਗਾ ਤਾਂ ਵੱਧ ਤੋਂ ਵੱਧ ਪ੍ਰਤਿਰੋਧ ਪ੍ਰਾਪਤ ਹੋਵੇਗਾ । ਪਰਿਣਾਮੀ ਪ੍ਰਤਿਰੋਧ, R = R1 + R2 + R3 + R4.
= 4Ω + 8Ω + 12Ω + 24Ω
= 48Ω

ਪ੍ਰਸ਼ਨ 8.
4 Ω, 8 Ω, 10 Ω ਅਤੇ 20 Ωਪ੍ਰਤਿਰੋਧ ਦੀਆਂ ਚਾਰ ਕੁੰਡਲੀਆਂ ਨੂੰ ਜੋੜਨ ਤੇ (1) ਅਧਿਕਤਮ (2) ਨਿਊਨਤਮ ਤਿਰੋਧ ਕਿੰਨਾ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ? (ਮਾਂਡਲ ਪੇਪਰ)
ਹੱਲ :
1. ਅਧਿਕਤਮ ਤਿਰੋਧ ਪ੍ਰਾਪਤ ਕਰਨ ਲਈ ਸੰਯੋਜਨ – ਇਨ੍ਹਾਂ ਚਹੁੰ ਪ੍ਰਤਿਰੋਧਾਂ ਨੂੰ ਲੜੀਮ ਵਿਚ ਜੋੜਨ ਨਾਲ ਅਧਿਕਤਮ ਪਰਿਣਾਮੀ ਪ੍ਰਤਿਰੋਧ ਪ੍ਰਾਪਤ ਹੋਵੇਗਾ ।
∴ RS = R1 + R2 + R3 + R4
= 4Ω + 8Ω + 10Ω + 20Ω
= 42Ω

2. ਨਿਊਨਤਮ ਪ੍ਰਤਿਰੋਧ ਪ੍ਰਾਪਤ ਕਰਨ ਲਈ ਸੰਯੋਜਨ-ਜੇਕਰ ਦਿੱਤੇ ਗਏ ਤਿਰੋਧਾਂ ਨੂੰ ਸਮਾਨਾਂਤਰ ਕੂਮ ਵਿਚ ਜੋੜਿਆ ਜਾਵੇਗਾ ਤਾਂ ਪਰਿਣਾਮੀ ਤਿਰੋਧ ਨਿਊਨਤਮ ਪ੍ਰਤਿਰੋਧ ਹੋਵੇਗਾ ।
PSEB 10th Class Science Important Questions Chapter 12 ਬਿਜਲੀ 17

ਪ੍ਰਸ਼ਨ 9.
ਬਿਜਲੀ ਦੇ ਪੰਜ ਬੱਲਬਾਂ ਨੂੰ, ਜਿਨ੍ਹਾਂ ਵਿਚੋਂ ਹਰੇਕ ਦਾ ਪ੍ਰਤਿਰੋਧ 400 ਓਹਮ ਹੈ, 220 V ਦੀ ਸਪਲਾਈ ਨਾਲ ਜੋੜਿਆ ਜਾਂਦਾ ਹੈ। (ੳ) ਹੋਰ ਲੈਂਪ ਦੀ ਵੋਲਟੇਜ (ਅ) ਜੇ ਬੱਲਬਾਂ ਨੂੰ ਪ੍ਰਤੀਦਿਨ 5 ਘੰਟੇ ਲਈ 30 ਦਿਨਾਂ ਵਾਸਤੇ ਜਲਾਇਆ ਜਾਵੇ ਤਾਂ ਬਿਜਲੀ ਦਾ ਖ਼ਪਤ ਬਿਲ ਮਾਲੂਮ ਕਰੋ, ਜਦੋਂ ਕਿ ਇਕ ਯੂਨਿਟ ਦਾ ਮੁੱਲ 3 ਰੁਪਏ ਹੋਵੇ।
ਹੱਲ :
ਹਰ ਬੱਲਬ ਦਾ ਪ੍ਰਤਿਰੋਧ= 440 ਓਹਮ
5 ਬੱਲਬ ਸਮਾਨਅੰਤਰ ਜੋੜੇ ਗਏ ਹਨ ਤੇ ਉਨ੍ਹਾਂ ਦਾ ਡੁੱਲ-ਤਿਰੋਧ R ਹੈ ।
PSEB 10th Class Science Important Questions Chapter 12 ਬਿਜਲੀ 18
= 88 ਓਹਮ
ਪੁਟੈਂਸ਼ਲ ਅੰਤਰ V = 220 V
ਅਸੀਂ ਜਾਣਦੇ ਹਾਂ, P = \(\frac{\mathrm{V}^{2}}{\mathrm{R}}\)
= \(\frac{220 \times 220}{88}\)
= \(\frac{5 \times 220}{2}\) = 550 W
ਹਰੇਕ ਲੈਂਪ ਦੀ ਵਾਟੇਜ (ਸ਼ਕਤੀ) = \(\frac{550}{5}\) = 110 ਵਾਟ
ਸਮਾਂ = 30 × 5 ਘੰਟੇ
= 150 ਘੰਟੇ
ਊਰਜਾ ਦੀ ਖ਼ਪਤ (E) = p × t
= 550 ਘੰਟੇ × 150 ਘੰਟੇ
= 82500 ਵਾਟ-ਘੰਟੇ
= \(\frac{82500}{1000}\) ਕਿਲੋਵਾਟ ਘੰਟੇ
= \(\frac{825}{10}\) ਯੂਨਿਟ
ਊਰਜਾ ਸਪਲਾਈ ਦੀ ਦਰ = 3 ਰੁ: ਪ੍ਰਤੀ ਯੂਨਿਟ
ਬਿਜਲੀ ਦੇ ਬਿੱਲ ਦੀ ਰਕਮ =\(\frac{825}{10}\) × 3
= 247.50 ਰੁਪਏ ਉੱਤਰ

ਪ੍ਰਸ਼ਨ 10.
ਦੋ ਤਾਰਾਂ ਜਿਨ੍ਹਾਂ ਨੂੰ ਸਮਾਨਅੰਤਰ ਬੱਧ ਜੋੜਿਆ ਗਿਆ ਹੈ ਦਾ ਪ੍ਰਤਿਰੋਧ 12 Ω ਹੈ ਲੜੀ ਵਿੱਚ ਜੋੜਨ ਤੇ ਇਨ੍ਹਾਂ ਦਾ ਪ੍ਰਤਿਰੋਧ 50 Ω , ਹੋ ਜਾਂਦਾ ਹੈ। ਪ੍ਰਤਿਰੋਧਾਂ ਦਾ ਮੁੱਲ ਪਤਾ ਕਰੋ ।
ਹੱਲ :
ਮੰਨ ਲਓ ਕਿ ਦੋ ਪ੍ਰਤਿਰੋਧ R1 ਅਤੇ , ਹਨ
ਜਦੋਂ ਇਨ੍ਹਾਂ ਨੂੰ ਲੜੀ ਵਿੱਚ ਜੋੜਿਆ ਜਾਂਦਾ ਹੈ ਤਾਂ ਕੁੱਲ ਪ੍ਰਤਿਰੋਧ-
RS = R1 + R2 = 50 Ω ……….(i)
ਸਮਾਨਅੰਤਰ ਬੱਧ ਵਿੱਚ ਜੋੜਨ ‘ਤੇ ਇਨ੍ਹਾਂ ਦਾ ਸਮੂਚਾ ਪ੍ਰਤਿਰੋਧ-
PSEB 10th Class Science Important Questions Chapter 12 ਬਿਜਲੀ 19
(i) ਅਤੇ (ii) ਤੋਂ ਅਸੀਂ ਪ੍ਰਾਪਤ ਕਰਦੇ ਹਾਂ
R1 + \(\) = 50

ਜਾਂ R12 – 50 R1 + 600 = 0
ਜਾਂ R12 – 30 R1 – 20 R1 + 600 = 0
ਜਾਂ R1(R1 – 30) – 20 (R1 – 30) = 0
ਜਾਂ (R1 – 30) (R1 – 20) = 0
∴ R1 – 30 = 0 ਜਾਂ R1 – 20 = 0
∴ ਅਰਥਾਤ R1 = 30 Ω ਅਤੇ R1 = 20 Ω
ਇਸ ਲਈ ਪਹਿਲਾ ਤਿਰੋਧ R2 = 30 Ω
ਅਤੇ ਦੂਜਾ ਤਿਰੋਧ R2 = 20 Ω
ਇਸ ਲਈ ਪਹਿਲਾ ਪ੍ਰਤਿਰੋਧ R1 = 20 ਅਤੇ ਦੂਜਾ ਤਿਰੋਧ R2 = 30 Ω ਲੈ ਸਕਦੇ ਹਾਂ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 11.
ਇੱਕ ਸਰਕਟ A ਆਕਾਰ ਦਾ ਹੈ ਜਿਸ ਵਿੱਚ ਓਹਮ ਪ੍ਰਤਿ ਸਮ ਦੇ ਪੰਜ ਪ੍ਰਤਿਰੋਧ ਜੁੜੇ ਹੋਏ ਹਨ। ਇਸ ਦੀਆਂ ਦੋ ਭੁਜਾਵਾਂ 20 ਸਮ ਦੀਆਂ ਹਨ ਅਤੇ ਵਿੱਚ ਵਾਲੀ ਲੰਬਾਈ 10 ਸਮ ਹੈ ਜਦਕਿ ਸ਼ੀਰਸ਼ ਕੋਣ 60° ਹੈ। ਇਸ ਦਾ ਪ੍ਰਤਿਰੋਧ ਗਿਆਤ ਕਰੋ ।
PSEB 10th Class Science Important Questions Chapter 12 ਬਿਜਲੀ 20
ਹੱਲ :
ਪ੍ਰਸ਼ਨ ਵਿੱਚ ਦਿੱਤਾ ਗਿਆ ਸੰਯੋਜਨ ਅਸਲ ਵਿੱਚ ਇਸ ਪ੍ਰਕਾਰ ਹੈ ।
PSEB 10th Class Science Important Questions Chapter 12 ਬਿਜਲੀ 21
DA ਅਤੇ AE ਸ਼੍ਰੇਣੀਕੂਮ ਵਿੱਚ ਜੁੜੇ ਹਨ
∴ DA ਅਤੇ AE ਦਾ ਕੁੱਲ ਤਿਰੋਧ = 10 + 10
= 20 Ω
ਹੁਣ DE ਅਤੇ AE ਦਾ ਕੁੱਲ ਤਿਰੋਧ 20 Ω DE ਦੇ ਸਮਾਨੰਤਰ ਹੈ, ਇਸ ਲਈ
DAED ਦਾ ਪ੍ਰਭਾਵੀ ਪ੍ਰਤਿਰੋਧ \(\frac{1}{r}\) = \(\frac{1}{10}+\frac{1}{20}\)
= \(\frac{2+1}{20}\)
∴ r = \(\frac{20}{3}\)Ω
ਹੁਣ BD, DAED ਅਤੇ EC ਲੜੀਕੂਮ ਵਿਵਸਥਾ ਵਿੱਚ ਸੰਯੋਜਿਤ ਹਨ
∴ B ਅਤੇ C ਦੇ ਵਿੱਚ ਕੁੱਲ ਤਿਰੋਧ = 10 + \(\frac{20}{3}\) + 10
= \(\frac{30+20+30}{3}\)
= \(\frac{80}{3}\)
= 26.67 Ω

ਪ੍ਰਸ਼ਨ 12.
ਇੱਕ ਬੱਲਬ 200 v ਅਤੇ 100 wਦਾ ਹੈ। ਇਸ ਦਾ ਪ੍ਰਤਿਰੋਧ ਕੀ ਹੋਵੇਗਾ ? ਇਹ ਬੱਲਬ 4 ਘੰਟੇ ਲਈ ਦੀਪਤ ਹੁੰਦਾ ਹੈ। ਇਸ ਨੇ ਕਿੰਨੀ ਊਰਜਾ ਖਪਤ ਕੀਤੀ ਹੈ ? ਇਸ ਦਾ 2.50 ਰੁ: ਪ੍ਰਤਿ ਯੂਨਿਟ ਦੀ ਦਰ ਨਾਲ ਖ਼ਰਚ ਪਤਾ ਕਰੋ ।
ਹੱਲ :
P = \(\frac{\mathrm{V}^{2}}{\mathrm{R}}\)
ਜਾਂ R = \(\frac{\mathrm{V}^{2}}{\mathrm{P}}\)
∴ ਪ੍ਰਤੀਰੋਧ R = \(\frac{(200)^{2}}{100}\)
= \(\frac{200 \times 200}{100}\)
= 400 Ω
ਖ਼ਪਤ ਹੋਈ ਊਰਜਾ E = \(\frac{100 \times 4}{1000}\)
= 0.4 Kwh
ਕੁੱਲ ਖ਼ਰਚਾ = 0.4 × 2.50
= 1 ਰੁਪਏ

ਪ੍ਰਸ਼ਨ 13.
220 V ਦੇ ਬਿਜਲਈ ਸਰੋਤ ਨੂੰ ਚਾਰ 40 W, 220 V ਦੇ ਬੱਲਦਾਂ ਨੂੰ ਸ਼ੇਣੀਬੱਧ ਵਿਵਸਥਾ ਵਿੱਚ ਸੰਯੋਜਿਤ ਕਰਨ ਤੇ ਹਰੇਕ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਧਾਰਾ ਦਾ ਮਾਨ ਪਤਾ ਕਰੋ। ਜੇਕਰ ਇੱਕ ਬੱਲਬ ਫਿਊਜ਼ ਹੋ ਜਾਵੇ ਤਾਂ 220 v ਸਰੋਤ ਤੋਂ ਪ੍ਰਵਾਹਿਤ ਹੋਣ ਵਾਲੀ ਧਾਰਾ ਤੇ ਕੀ ਪ੍ਰਭਾਵ ਪਏਗਾ ?
ਹੱਲ :
40 ਵਾਟ ਦੇ ਬੱਲਬ ਦਾ ਪ੍ਰਤਿਰੋਧ = \(\frac{\mathrm{V}^{2}}{\mathrm{P}}\)
= \(\frac{(220)^{2}}{40}\)
40 ਵਾਟ ਦੇ ਚਾਰ ਬੱਲਬਾਂ ਦਾ ਕੁੱਲ ਪ੍ਰਤਿਰੋਧ = \(\frac{4 \times(220)^{2}}{40}\)
= 4840 Ω
ਪ੍ਰਵਾਹਿਤ ਧਾਰਾ I = \(\frac{\mathrm{V}}{\mathrm{R}}\)
= \(\frac{220}{4840}\)
= 0.045A
ਇੱਕ ਬੱਲਬ ਦੇ ਫਿਊਜ਼ ਹੋਣ ਨਾਲ ਉਸ ਵਿੱਚ ਧਾਰਾ ਦਾ ਪ੍ਰਵਾਹ ਨਹੀਂ ਹੋਵੇਗਾ ।

ਪ੍ਰਸ਼ਨ 14.
12V ਪੁਟੈਂਸ਼ਲ ਅੰਤਰ ਦੇ ਦੋ ਬਿੰਦੂਆਂ ਦੇ ਵਿੱਚ 20 ਚਾਰਜ ਨੂੰ ਲਿਜਾਣ ਵਿੱਚ ਕਿੰਨਾ ਕਾਰਜ ਕੀਤਾ ਜਾਂਦਾ ਹੈ ?
ਹੱਲ :
ਟੈਂਸ਼ਲ ਅੰਤਰ (V) = 12 ਵੋਲਟ ਦੇ ਦੋ ਬਿੰਦੂਆਂ ਵਿੱਚ ਪ੍ਰਵਾਹਿਤ ਚਾਰਜ ਦਾ ਮਾਨ Q = 2 ਕੂਲਾਂਮ ।
ਇਸ ਲਈ ਚਾਰਜ ਨੂੰ ਸਥਾਨੰਤਰਿਤ ਕਰਨ ਵਿੱਚ ਕੀਤਾ ਗਿਆ ਕਾਰਜ W = V × Q
= 12 V × 2 C
= 24 J (ਜੂਲ) ਉੱਤਰ

ਪ੍ਰਸ਼ਨ 15.
ਇੱਕ 20 Ω ਪ੍ਰਤਿਰੋਧ ਬਿਜਲਈ ਬੱਲਬ ਅਤੇ ਇੱਕ 4 Ω ਪ੍ਰਤਿਰੋਧ ਦਾ ਚਾਲਕ 6V ਦੀ ਬੈਟਰੀ ਨਾਲ ਚਿੱਤਰ ਅਨੁਸਾਰ ਜੁੜੇ ਹਨ । ਗਣਨਾ ਕਰੋ : (a) ਸਰਕਟ ਦਾਕੁੱਲ ਤਿਰੋਧ (b) ਸਰਕਟ ਵਿੱਚ ਪ੍ਰਵਾਹਿਤ ਧਾਰਾ।
ਹੱਲ :
PSEB 10th Class Science Important Questions Chapter 12 ਬਿਜਲੀ 22
ਦਿੱਤਾ ਹੈ, ਬੱਲਬ ਦਾ ਪ੍ਰਤਿਰੋਧ R1 = 20 Ω
ਅਤੇ ਚਾਲਕ ਦਾ ਪ੍ਰਤਿਰੋਧ R2 = 4 Ω
ਬੈਟਰੀ ਦਾ ਪੁਟੈਂਸ਼ਲ ਅੰਤਰ V = 6 V
(a) ∵ ਦੋਨੋਂ ਪ੍ਰਤਿਰੋਧ ਸ਼੍ਰੇਣੀਕੂਮ ਵਿੱਚ ਜੁੜੇ ਹਨ,
∴ ਸਰਕਟ ਦਾ ਕੁੱਲ ਤਿਰੋਧ R = R1 + R2
= 20Ω + 4Ω
= 24Ω

(b) ਸਰਕਟ ਵਿੱਚ ਲੱਗਿਆ ਪੁਟੈਂਸ਼ਲ ਅੰਤਰ V = 6 V
ਕੁੱਲ ਪ੍ਰਤਿਰੋਧ R = 24 Ω
∴ ਸਰਕਟ ਵਿੱਚ ਪ੍ਰਵਾਹਿਤ ਹੋ ਰਹੀ ਧਾਰਾ I = \(\frac{\mathrm{V}}{\mathrm{R}}\)
= \(\frac{6 \mathrm{~V}}{24 \Omega}\)
= 0.25 A

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 16.
ਇੱਕ 4 Ω ਦੇ ਤਿਰੋਧਕ ਵਿੱਚ 100.J ਊਸ਼ਮਾ ਪ੍ਰਤਿ ਸੈਕਿੰਡ ਦੀ ਦਰ ਨਾਲ ਉਤਪੰਨ ਹੋ ਰਹੀ ਹੈ। ਪ੍ਰਤਿਰੋਧਕ ਦੇ ਸਿਰਿਆਂ ਦੇ ਵਿੱਚ ਪੁਟੈਂਸ਼ਲ ਅੰਤਰ ਗਿਆਤ ਕਰੋ। ਹੱਲ :
ਦਿੱਤਾ ਹੈ, ਊਸ਼ਮਾ H = 100 J
ਸਮਾਂ t = 1s
ਤਿਰੋਧ R = 4 Ω
ਸੂਤਰ H = I2 Rt ਦੀ ਵਰਤੋਂ ਕਰਨ ਤੇ
ਬਿਜਲਈ ਧਾਰਾ I = \(\sqrt{\frac{\mathrm{H}}{\mathrm{R} t}}\)
= \(\sqrt{\frac{100 \mathrm{~J}}{4 \Omega \times 1 \mathrm{~s}}}\)
= 5A
ਪਰੰਤੂ V = I × R
∴ ਤਿਰੋਧਕ ਦੇ ਸਿਰਿਆਂ ਵਿਚਾਲੇ ਪੁਟੈਂਸ਼ਲ ਅੰਤਰ V = 5 A × 4 Ω
= 20 V

ਪ੍ਰਸ਼ਨ 17.
ਨਾਲ ਦਿੱਤੇ ਗਏ ਚਿੱਤਰ ਵਿੱਚ R1 = 10 Ω, R2 = 40 Ω, R3 = 30 Ω, R4 = 20 Ω ਅਤੇ Rs = 60 ਹੈ ਅਤੇ 12 v ਦੀ ਬੈਟਰੀ ਇਸ ਸੰਯੋਜਨ ਵਿੱਚ ਜੁੜੀ ਹੋਈ ਹੈ। ਪਰਿਕਲਨ ਕਰੋ : – (a) ਸਰਕਟ ਦਾ ਕੁੱਲ ਤਿਰੋਧ ਅਤੇ (b) ਸਰਕਟ ਵਿੱਚ ਪ੍ਰਵਾਹਿਤ ਧਾਰਾ।
PSEB 10th Class Science Important Questions Chapter 12 ਬਿਜਲੀ 23
ਹੱਲ :
(a) ਮੰਨ ਲਓ R1 ਅਤੇ R2 ਪ੍ਰਤਿਰੋਧਕਾਂ ਦਾ ਸਮਾਨਅੰਤਰ ਬੱਧ ਸੰਯੋਜਨ ਦਾ ਡੁੱਲ-ਪ੍ਰਤਿਰੋਧ R’ ਹੈ, ਤਾਂ
PSEB 10th Class Science Important Questions Chapter 12 ਬਿਜਲੀ 24
∴ R’ = 8 Ω
ਹੁਣ R3, R4 ਅਤੇ R5 ਸਮਾਨਅੰਤਰ ਸੰਯੋਜਨ ਹਨ । ਜੇਕਰ ਇਨ੍ਹਾਂ ਦਾ ਕੁੱਲ ਪ੍ਰਤਿਰੋਧ R” ਹੈ, ਤਾਂ
PSEB 10th Class Science Important Questions Chapter 12 ਬਿਜਲੀ 25
∴ R” = 10 Ω

ਸਪੱਸ਼ਟ ਹੈ ਕਿ R’ ਅਤੇ R” ਨੂੰ ਸ਼੍ਰੇਣੀਬੱਧ ਵਿੱਚ ਸੰਯੋਜਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਦਾ ਕੁੱਲ ਤਿਰੋਧ R ਹੈ, ਤਾਂ
R = R’ + R”
= 8 Ω + 10 Ω
∴ R = 18 Ω

(b)ਪੁਟੈਂਸ਼ਲ ਅੰਤਰ V = 12 V
ਸਰਕਟ ਦਾ ਕੁੱਲ ਪ੍ਰਤਿਰੋਧ R = 18 Ω
∴ ਸਰਕਟ ਵਿੱਚ ਪ੍ਰਵਾਹਿਤ ਹੋ ਰਹੀ ਬਿਜਲਈ ਧਾਰਾ I = \(\frac{\mathrm{V}}{\mathrm{R}}\)
= \(\frac{12 \mathrm{~V}}{18 \Omega}\)
= 0.67 A

ਪ੍ਰਸ਼ਨ 18.
ਜਦੋਂ ਇੱਕ ਬਿਜਲਈ ਹੀਟਰ ਕਿਸੇ ਸਰੋਤ ਤੋਂ 4A ਦੀ ਧਾਰਾ ਲੈਂਦਾ ਹੈ ਤਾਂ ਇਨ੍ਹਾਂ ਦੇ ਸਿਰਿਆਂ ਵਿਚ 60 y ਦਾ ਪੁਟੈਂਸ਼ਲ ਅੰਤਰ ਹੈ ਜੇਕਰ ਪੁਟੈਂਸ਼ਲ ਅੰਤਰ ਨੂੰ ਵਧਾ ਕੇ 120 V ਕਰ ਦਿੱਤਾ ਜਾਵੇ ਤਾਂ ਹੀਟਰ ਕਿੰਨੀ ਬਿਜਲਈ ਧਾਰਾ ਪ੍ਰਾਪਤ ਕਰੇਗਾ ?
ਹੱਲ :
ਪਹਿਲੀ ਅਵਸਥਾ ਵਿੱਚ ਦਿੱਤਾ ਹੈ, ਬਿਜਲਈ ਹੀਟਰ ਦੁਆਰਾ ਲਈ ਗਈ ਬਿਜਲਈ ਧਾਰਾ I1 = 4 A
ਬਿਜਲਈ ਹੀਟਰ ਦੇ ਸਿਰਿਆਂ ਵਿਚਕਾਰ ਟੈਂਸ਼ਲ ਅੰਤਰ V1 = 60 V
ਬਿਜਲਈ ਹੀਟਰ ਦੀ ਕੁੰਡਲੀ ਦਾ ਪ੍ਰਤਿਰੋਧ R = \(\frac{\mathrm{V}_{1}}{\mathrm{I}_{1}}\)
= \(\frac{60 \mathrm{~V}}{4 \mathrm{~A}}\)
= 15 Ω
ਓਹਮ ਦੇ ਨਿਯਮ ਅਨੁਸਾਰ ਹੀਟਰ ਦੀ ਕੁੰਡਲੀ ਦਾ ਪ੍ਰਤਿਰੋਧ R ਸਥਿਰ ਰਹੇਗਾ ।
ਦੂਜੀ ਅਵਸਥਾ ਵਿੱਚ
ਟੈਂਸ਼ਲ ਅੰਤਰ V2 = 120 V
ਕੁੰਡਲੀ ਦਾ ਪ੍ਰਤਿਰੋਧ R = 15 Ω
∴ ਬਿਜਲਈ ਹੀਟਰ ਵਿੱਚ ਪ੍ਰਵਾਹਿਤ ਧਾਰਾ I2 = \(\frac{V_{2}}{R}\)
= \(\frac{120 \mathrm{~V}}{15 \Omega}\)
= 8 A

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਕਿਸੇ ਬਿੰਦੂ ਤੇ ਬਿਜਲ ਟੈਂਸ਼ਲ ਕੀ ਹੁੰਦਾ ਹੈ ?
ਉੱਤਰ-
ਇਕਾਈ ਚਾਰਜ ਅਨੰਤ ਤੋਂ ਕਿਸੇ ਬਿੰਦੂ ਤਕ ਲੈ ਜਾਣ ਵਿੱਚ ਕੀਤੇ ਗਏ ਕਾਰਜ ਨੂੰ ਉਸ ਬਿੰਦੂ ਤੇ ਬਿਜਲ ਪੁਟੈਂਸ਼ਲ ਕਹਿੰਦੇ ਹਨ ।
W = QV
PSEB 10th Class Science Important Questions Chapter 12 ਬਿਜਲੀ 26
ਪੁਟੈਂਸ਼ਲ ਨੂੰ ਵੋਲਟ ਵਿੱਚ ਮਾਪਦੇ ਹਨ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 2.
ਬਿਜਲਈ ਚੁੰਬਕ ਦੀ ਧਰੁਵਤਾ ਵਿੱਚ ਤਬਦੀਲੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਬਿਜਲਈ ਚੁੰਬਕ ਦੀ ਧਰੁਵਤਾ ਵਿੱਚ ਤਬਦੀਲੀ ਬਿਜਲਈ ਧਾਰਾ ਦੀ ਦਿਸ਼ਾ ਬਦਲ ਕੇ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 3.
ਕਿਹੜੇ ਚਾਰਜ ਆਪਸ ਵਿੱਚ ਆਕਰਸ਼ਣ ਕਰਦੇ ਹਨ ਤੇ ਕਿਹੜੇ ਅਪਕਰਸ਼ਣ ?
ਉੱਤਰ-
ਸਮਾਨ ਚਾਰਜ ਆਪਸ ਵਿੱਚ ਪ੍ਰਤਿਕਰਸ਼ਣ ਕਰਦੇ ਹਨ ਅਤੇ ਅਸਮਾਨ ਚਾਰਜ ਆਪਸ ਵਿੱਚ ਆਕਰਸ਼ਣ ਕਰਦੇ ਹਨ ।

ਪ੍ਰਸ਼ਨ 4.
ਕਿਸੇ ਚਾਲਕ ਦਾ ਪ੍ਰਤਿਰੋਧ ਕਿਹੜੀਆਂ-ਕਿਹੜੀਆਂ ਗੱਲਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਚਾਲਕ ਦਾ ਪ੍ਰਤਿਰੋਧ ਨਿਰਭਰ ਕਰਦਾ ਹੈ-

  1. ਲੰਬਾਈ ਦੇ ਸਿੱਧਾ ਅਨੁਪਾਤੀ ।
  2. ਖੇਤਰਫਲ ਦੇ ਉਲਟ ਅਨੁਪਾਤੀ ।

ਪ੍ਰਸ਼ਨ 5.
ਕਿਸਦਾ ਪ੍ਰਤਿਰੋਧ ਘੱਟ ਹੈ-100 w ਦੇ ਬੱਲਬ ਦਾ ਜਾਂ 60 w ਦੇ ਬੱਲਬ ਦਾ ?
ਉੱਤਰ-
P = \(\frac{V^{2}}{R}\)
ਕਿਉਂਕਿ P ∝ \(\frac{1}{R}\)
∴ ਵਧੇਰੇ ਸ਼ਕਤੀ ਵਾਲੇ ਬੱਲਬ ਦਾ ਪ੍ਰਤਿਰੋਧ ਘੱਟ ਹੋਵੇਗਾ ।
ਇਸ ਲਈ 100 W ਵਾਲੇ ਬੱਲਬ ਦਾ ਪ੍ਰਤਿਰੋਧ ਘੱਟ ਹੋਵੇਗਾ ।

ਪ੍ਰਸ਼ਨ 6.
ਜੇ ਤਾਰ ਦੀ ਲੰਬਾਈ ਦੁੱਗਣੀ ਅਤੇ ਖੇਤਰਫਲ ਅੱਧਾ ਕਰ ਦਿੱਤਾ ਜਾਵੇ ਤਾਂ ਪ੍ਰਤਿਰੋਧ ‘ਤੇ ਕੀ ਪ੍ਰਭਾਵ ਪਵੇਗਾ ?
ਹੱਲ :
R1 = ρ\(\frac{l_{1}}{\mathrm{~A}_{1}}\), R2 = ρ\(\frac{l_{2}}{\mathrm{~A}_{2}}\)
R2 = \(\frac{\frac{\rho 2 l_{1}}{\mathrm{~A}_{1}}}{2}\)
= \(\frac{2 \times 2 \times \rho \times l_{1}}{\mathrm{~A}_{1}}\)
= 4 R1
ਇਸ ਲਈ ਤਿਰੋਧ ਚਾਰ ਗੁਣਾ ਹੋ ਜਾਵੇਗਾ।

ਪ੍ਰਸ਼ਨ 7.
ਬਿਜਲ ਪੁਟੈਂਸ਼ਲ ਦੀ ਇਕਾਈ ਕੀ ਹੈ ?
ਉੱਤਰ-
ਵੋਲਟ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 8.
ਤਿਰੋਧ ਦਾ ਮਾਤ੍ਰਿਕ ਕੀ ਹੈ ?
ਉੱਤਰ-
ਓਹਮ ।

ਪ੍ਰਸ਼ਨ 9.
ਬਿਜਲ ਸ਼ਕਤੀ ਦੀ ਇਕਾਈ ਕੀ ਹੈ ?
ਉੱਤਰ-
ਵਾਟ ।

ਪ੍ਰਸ਼ਨ 10.
40 W ਅਤੇ 100 w ਦੇ ਦੋ ਬੱਲਬਾਂ ਵਿਚੋਂ ਕਿਸ ਬੱਲਬ ਦੇ ਤੰਤੂ ਦਾ ਪ੍ਰਤਿਰੋਧ ਵੱਧ ਹੁੰਦਾ ਹੈ ?
ਉੱਤਰ-
40 W ਬੱਲਬ ਦਾ ।

ਪ੍ਰਸ਼ਨ 11.
ਇੱਕ ਕਿਲੋਵਾਟ ਘੰਟਾ ਵਿੱਚ ਕਿੰਨੇ ਜੂਲ ਹੁੰਦੇ ਹਨ ?
ਉੱਤਰ-
1 ਕਿਲੋਵਾਟ ਘੰਟਾ (Kwh) = 3.6 × 106 ਜੂਲ ।

ਪ੍ਰਸ਼ਨ 12.
ਸਾਡੇ ਘਰਾਂ ਵਿੱਚ ਬਿਜਲੀ ਦੀ ਸਪਲਾਈ ਕਿੰਨੀ ਹੈ ?
ਉੱਤਰ-
220V – 230V.

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 13.
ਓਹਮ ਦਾ ਨਿਯਮ ਲਿਖੋ ਅਤੇ ਇਸ ਨੂੰ ਗਣਿਤਿਕ ਰੂਪ ਵਿੱਚ ਪ੍ਰਦਰਸ਼ਿਤ ਕਰੋ।
ਉੱਤਰ-
ਓਹਮ ਦਾ ਨਿਯਮ-ਕਿਸੇ ਚਾਲਕ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ (I) ਉਸ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ (V) ਦੇ ਸਮਾਨੁਪਾਤੀ ਹੁੰਦੀ ਹੈ ।
ਗਣਿਤਿਕ ਰੂਪ ਵਿੱਚ, V ∝ I
ਜਾਂ \(\frac{\mathrm{V}}{\mathrm{I}}\) = R (ਚਾਲਕ ਲਈ ਸਥਿਰ ਅੰਕ)

ਪ੍ਰਸ਼ਨ 14.
ਚਾਂਦੀ ਦੀ ਪ੍ਰਤਿਰੋਧਕਤਾ 1.6 × 10-8 Ωm ਹੈ । ਇਸ ਕਥਨ ਦਾ ਕੀ ਅਰਥ ਹੈ ?
ਉੱਤਰ-
ਇਸ ਕਥਨ ਦਾ ਅਰਥ ਹੈ ਕਿ 1m ਲੰਬੇ ਅਤੇ 1m2-ਕਾਟ ਦੇ ਖੇਤਰਫਲ ਵਾਲੇ ਚਾਂਦੀ ਦੇ ਤਾਰ ਦਾ ਪ੍ਰਤਿਰੋਧ 1.6 × 10-8 Ω ਹੋਵੇਗਾ ।

ਪ੍ਰਸ਼ਨ 15.
ਐਮਮੀਟਰ ਨੂੰ ਸਰਕਟ ਵਿੱਚ ਕਿਵੇਂ ਜੋੜਿਆ ਜਾਂਦਾ ਹੈ ?
ਉੱਤਰ-
ਸਰਕਟ ਦੇ ਜਿਸ ਘਟਕ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ ਦਾ ਮਾਪ ਲੈਣਾ ਹੁੰਦਾ ਹੈ, ਐਮਮੀਟਰ ਨੂੰ ਉਸ ਘਟਕ ਨਾਲ ਸ਼ੇਣੀਕੂਮ ਵਿੱਚ ਜੋੜਿਆ ਜਾਂਦਾ ਹੈ ।

ਪ੍ਰਸ਼ਨ 16.
ਕਿਸ ਦਾ ਪ੍ਰਤਿਰੋਧ ਅਧਿਕ ਹੋਵੇਗਾ – 50 w ਦੇ ਬੱਲਬ ਦਾ ਜਾਂ 25 w ਦੇ ਬੱਲਬ ਦਾ ਅਤੇ ਕਿੰਨੇ ਗੁਣਾ ਹੋਵੇਗਾ ?
ਉੱਤਰ-
ਮੰਨ ਲਓ ਬੱਲਦਾਂ ਦੇ ਪ੍ਰਤਿਰੋਧ R1 ਅਤੇ R2 ਹਨ ਅਤੇ ਲੱਗਿਆ ਪੁਟੈਂਸ਼ਲ V ਹੈ, ਤਾਂ
P1 = 50 = \(\frac{V^{2}}{R_{1}}\)
ਅਤੇ p2 = 25 = \(\frac{\mathrm{V}^{2}}{\mathrm{R}_{2}}\)
∴ \(\frac{P_{1}}{P_{2}}\) = \(\frac{50}{25}=\frac{V^{2}}{R_{1}} \times \frac{R_{2}}{V^{2}}\)
⇒ 2 = \(\frac{\mathrm{R}_{2}}{\mathrm{R}_{1}}\)
⇒ R2 = 2 × R1

ਪ੍ਰਸ਼ਨ 17.
ਕਿਸੇ ਬਿਜਲਈ ਸਰਕਟ ਵਿੱਚ ਚਾਬੀ ਜਾਂ ਸਵਿੱਚ (Plug) ਦੇ ਚਿੰਨ੍ਹ ਦੱਸੋ ਜਦੋਂ ਸਰਕਟ
(i) ਖੁੱਲ੍ਹਾ ਹੋਵੇ
(ii) ਬੰਦ ਹੋਵੇ ।
ਉੱਤਰ-
(i) ਖੁੱਲ੍ਹੇ ਬਿਜਲਈ ਸਰਕਟ ਵਿੱਚ ਚਾਬੀ ਜਾਂ ਸਵਿੱਚ-()-
(ii) ਬੰਦ ਬਿਜਲਈ ਸਰਕਟ ਵਿੱਚ ਚਾਬੀ ਜਾਂ ਸਵਿੱਚ-(.)-

ਪ੍ਰਸ਼ਨ 18.
ਦੋ ਬਿਜਲਈ ਸੁਚਾਲਕਾਂ ਦੇ ਨਾਂ ਲਿਖੋ ।
ਉੱਤਰ-

  1. ਕਾਪਰ
  2. ਐਲੂਮੀਨੀਅਮ।

ਪ੍ਰਸ਼ਨ 19.
ਬਿਜਲੀ ਊਰਜਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਬਿਜਲੀ ਊਰਜਾ – ਕਿਸੇ ਨਿਸਚਿਤ ਸਮੇਂ ਵਿਚ ਧਾਰਾ ਦੁਆਰਾ ਕੀਤੇ ਗਏ ਕਾਰਜ ਦੀ ਮਾਤਰਾ ਨੂੰ ਬਿਜਲੀ ਊਰਜਾ ਕਹਿੰਦੇ ਹਨ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 20.
ਬਿਲਜਈ ਸਰਕਟ ਵਿੱਚ ਵੋਲਟਮੀਟਰ ਨੂੰ ਕਿਵੇਂ ਜੋੜਿਆ ਜਾਂਦਾ ਹੈ ?
ਉੱਤਰ-
ਸਮਾਨਅੰਤਰ ਕੁਮ ਵਿੱਚ ।

ਪ੍ਰਸ਼ਨ 21.
ਕਰੰਟ ਦੀ ਇਕਾਈ ਦੱਸੋ ।
ਉੱਤਰ-
ਐਮਪੀਅਰ ।

ਪ੍ਰਸ਼ਨ 22.
ਬਿਜਲਈ ਸਮਰੱਥਾ (ਸ਼ਕਤੀ) ਦੀ ਵੱਡੀ ਇਕਾਈ ਕੀ ਹੈ ?
ਉੱਤਰ-
ਕਿਲੋਵਾਟ (kw) ।

ਪ੍ਰਸ਼ਨ 23.
ਧਾਤਾਂ ਵਿੱਚ ਬਿਜਲਈ ਧਾਰਾ ਦਾ ਪ੍ਰਵਾਹ ਕਿਸ ਪਰਮਾਣੂ ਕਣ ਦੇ ਕਾਰਨ ਹੁੰਦਾ ਹੈ ?
ਉੱਤਰ-
ਇਲੈੱਕਟਾਂਨ ।

ਪ੍ਰਸ਼ਨ 24.
ਇੱਕ ਇਲੈੱਕਟ੍ਰਾਨ ਤੇ ਕਿੰਨੇ ਕੂਲਾਂਮ ਚਾਰਜ ਹੁੰਦਾ ਹੈ ?
ਉੱਤਰ-
1.6 × 10-19C

ਪ੍ਰਸ਼ਨ 25.
ਇੱਕ ਕੂਲਾਂਮ ਚਾਰਜ ਕਿੰਨੇ ਇਲੈੱਕਨਾਂ ਦੇ ਚਾਰਜ ਦੇ ਬਰਾਬਰ ਹੈ ?
ਉੱਤਰ-
6.25 × 1018 ਇਲੈੱਕਟ੍ਰਾਨਾਂ ਦੇ ਚਾਰਜ ਦੇ ਬਰਾਬਰ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 26.
ਸਭ ਤੋਂ ਵਧੀਆ ਬਿਜਲਈ ਚਾਲਕ ਦਾ ਨਾਂ ਦੱਸੋ ।
ਉੱਤਰ-
ਚਾਂਦੀ ।

ਪ੍ਰਸ਼ਨ 27.
ਤਾਂਬੇ ਅਤੇ ਲੋਹੇ ਵਿੱਚੋਂ ਬਿਜਲੀ ਦਾ ਕਿਹੜਾ ਚੰਗਾ ਚਾਲਕ ਹੈ ?
ਉੱਤਰ-
ਤਾਂਬਾ ।

ਪ੍ਰਸ਼ਨ 28.
ਬਿਜਲਈ ਬੱਲਬ ਦਾ ਫਿਲਾਮੈਂਟ ਕਿਸ ਧਾਤੂ ਦਾ ਬਣਾਇਆ ਜਾਂਦਾ ਹੈ ?
ਉੱਤਰ-
ਟੰਗਸਟਨ ਧਾਤ ਦਾ ।

ਪ੍ਰਸ਼ਨ 29.
ਬਿਜਲਈ ਐੱਸ ਅਤੇ ਟੋਸਟਰ ਦੇ ਫਿਲਾਮੈਂਟ ਕਿਸ ਧਾਤੂ ਦੇ ਬਣੇ ਹੁੰਦੇ ਹਨ ?
ਉੱਤਰ-
ਨਾਈਟ੍ਰੋਮ ਮਿਸ਼ਰਤ ਧਾਤੂ ਦੇ ।

ਪ੍ਰਸ਼ਨ 30.
ਬਿਜਲਈ ਪੁਟੈਂਸ਼ਲ ਦਾ S.I. ਮਾਤ੍ਰਿਕ ਦੱਸੋ ।
ਉੱਤਰ-
ਐਮਪੀਅਰ ।

ਪ੍ਰਸ਼ਨ 31.
ਬਿਜਲਈ ਪ੍ਰਤਿਰੋਧ ਦਾ S.I. ਮਾਤ੍ਰਿਕ ਕੀ ਹੈ ?
ਉੱਤਰ-
ਓਹਮ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 32.
ਕਿਸੇ ਪਦਾਰਥ ਦੀ ਪ੍ਰਤਿਰੋਧਕਤਾ ਦਾ S.I. ਮਾਤ੍ਰਿਕ ਲਿਖੋ ।
ਉੱਤਰ-
ਓਹਮ-ਮੀਟਰ (Ωm) ।

ਪ੍ਰਸ਼ਨ 33.
ਬਿਜਲਈ ਚਾਰਜ ਦਾ S.I. ਮਾਤ੍ਰਿਕ ਲਿਖੋ ।
ਉੱਤਰ-
ਕੂਲਾਂਮ ।

ਪ੍ਰਸ਼ਨ 34.
ਤਿਰੋਧ ਦੇ ਸ਼੍ਰੇਣੀ ਸੰਯੋਜਨ ਅਤੇ ਸਮਾਨ ਅੰਤਰ ਸੰਯੋਜਨ ਵਿੱਚੋਂ ਕਿਸਦਾ ਪ੍ਰਤਿਰੋਧ ਅਧਿਕਤਮ ਹੁੰਦਾ ਹੈ ਅਤੇ ਕਿਸਦਾ ਨਿਊਨਤਮ ਹੁੰਦਾ ਹੈ ?
ਉੱਤਰ-
ਸ਼੍ਰੇਣੀ ਸੰਯੋਜਨ ਦਾ ਅਧਿਕਤਮ ਪ੍ਰਤਿਰੋਧ ਅਤੇ ਸਮਾਨਅੰਤਰ ਦਾ ਨਿਊਨਤਮ ਪ੍ਰਤਿਰੋਧ ਹੁੰਦਾ ਹੈ ।

ਪ੍ਰਸ਼ਨ 35.
ਕਿਲੋਵਾਟ ਘੰਟਾ (kwh) ਕੀ ਹੈ ?
ਉੱਤਰ-
ਕਿਲੋਵਾਟ ਘੰਟਾ ਬਿਜਲਈ ਊਰਜਾ ਦੀ ਵਪਾਰਕ ਇਕਾਈ ਹੈ ।

ਪ੍ਰਸ਼ਨ 36.
1kwh ਕਿੰਨੇ ਜੂਲ ਦੇ ਬਰਾਬਰ ਹੁੰਦਾ ਹੈ ?
ਉੱਤਰ-
1kwh = 3.6 × 106 ਜੂਲ ।

ਪ੍ਰਸ਼ਨ 37.
ਘਰਾਂ ਵਿੱਚ ਬਿਜਲਈ ਉਪਕਰਨ ਕਿਸ ਵਿਵਸਥਾ ਵਿੱਚ ਜੁੜੇ ਹੁੰਦੇ ਹਨ ?
ਉੱਤਰ-
ਸਮਾਨਅੰਤਰ ਸੰਯੋਜਨ ਵਿਵਸਥਾ ਵਿੱਚ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 38.
ਇੱਕ ਦਿਸ਼ਾਈ (D.C.) ਬਿਜਲਈ ਧਾਰਾ ਦੇ ਸਰੋਤ ਦਾ ਨਾਂ ਦੱਸੋ ।
ਉੱਤਰ-
ਬਿਜਲਈ ਸੈੱਲ ਜਾਂ ਬੈਟਰੀ ।

ਪ੍ਰਸ਼ਨ 39.
ਬਿਜਲੀ ਸੈੱਲ ਅਤੇ ਬਿਨਾਂ ਜੋੜ ਤੋਂ ਤਾਰ ਕਰਾਸਿੰਗ ਲਈ ਸੰਕੇਤ ਲਿਖੋ ।
ਉੱਤਰ-
ਬਿਜਲੀ ਸੈੱਲ ਦਾ ਸੰਕੇਤ : PSEB 10th Class Science Important Questions Chapter 12 ਬਿਜਲੀ 27
ਬਿਨਾਂ ਜੋੜ ਤੋਂ ਤਾਰ ਕਰਾਸਿੰਗ ਲਈ ਸੰਕੇਤ : PSEB 10th Class Science Important Questions Chapter 12 ਬਿਜਲੀ 28

ਪ੍ਰਸ਼ਨ 40.
(i) ਪ੍ਰਤਿਰੋਧ ਅਤੇ
(ii) ਐਮਮੀਟਰ ਲਈ ਸੰਕੇਤ ਲਿਖੋ ।
ਉੱਤਰ-
(i) ਪ੍ਰਤਿਰੋਧ ਲਈ ਸੰਕੇਤ : PSEB 10th Class Science Important Questions Chapter 12 ਬਿਜਲੀ 29
(ii) ਐਮਮੀਟਰ ਲਈ ਸੰਕੇਤ : PSEB 10th Class Science Important Questions Chapter 12 ਬਿਜਲੀ 30

ਪ੍ਰਸ਼ਨ 41.
ਬਿਜਲੀ ਲਈ ਬੈਟਰੀ ਜਾਂ ਸੈੱਲਾਂ ਦਾ ਸੰਯੋਜਨ ਅਤੇ ਤਾਰ ਜੋੜ ਦੇ ਸੰਕੇਤ ਲਿਖੋ ।
ਉੱਤਰ-
ਬਿਜਲੀ ਲਈ ਬੈਟਰੀ ਜਾਂ ਸੈੱਲਾਂ ਦੇ ਸੰਯੋਜਨ ਲਈ ਸੰਕੇਤ :PSEB 10th Class Science Important Questions Chapter 12 ਬਿਜਲੀ 31
ਤਾਰ ਜੋੜ ਦਾ ਸੰਕੇਤ : PSEB 10th Class Science Important Questions Chapter 12 ਬਿਜਲੀ 32

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
V ∝ I ਦਾ ਨਿਯਮ ਪ੍ਰਤਿਪਾਦਿਤ ਕੀਤਾ ਹੈ-
(a) ਫੈਰਾਡੇ ਨੇ
(b) ਵਾਟ ਨੇ
(c) ਓਹਮ ਨੇ
(d) ਕੂਲਾਂਮ ਨੇ ।
ਉੱਤਰ-
(c) ਓਹਮ ਨੇ ।

ਪ੍ਰਸ਼ਨ 2.
ਪੁਟੈਂਸ਼ਲ ਦਾ ਮਾਤਕ ਹੈ-
(a) ਐਮਪੀਅਰ
(b) ਵੋਲਟ
(c) ਓਹਮ
(d) ਵਾਟ ।
ਉੱਤਰ-
(b) ਵੋਲਟ ।

ਪ੍ਰਸ਼ਨ 3.
ਬਿਜਲੀ ਸ਼ਕਤੀ ਦਾ ਮਾਕ ਹੈ-
(a) ਐਮਪੀਅਰ
(b) ਵੋਲਟ
(c) ਓਹਮ
(d) ਵਾਟ ।
ਉੱਤਰ-
(d) ਵਾਟ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 4.
\(\frac {1}{3}\) Ω ਦੇ ਤਿੰਨ ਤਿਰੋਧਕਾਂ ਨੂੰ ਕਿਸੇ ਤਰ੍ਹਾਂ ਸੰਯੋਜਿਤ ਕਰਕੇ ਕਿੰਨਾ ਵੱਧ ਤੋਂ ਵੱਧ ਪ੍ਰਤਿਰੋਧ ਪ੍ਰਾਪਤ ਕਰ ਸਕਦੇ ਹਾਂ ?
(a) \(\frac {1}{3}\) Ω
(b) 1 Ω
(c) \(\frac {1}{9}\) Ω
(d) 3 Ω
ਉੱਤਰ-
(b) 1 Ω

ਪ੍ਰਸ਼ਨ 5.
ਫਿਊਜ਼ ਨੂੰ ਕਿਸੇ ਯੁਕਤੀ ਨਾਲ ਕਿਸ ਕੂਮ ਵਿੱਚ ਜੋੜਿਆ ਜਾਂਦਾ ਹੈ ?
(a) ਸਮਾਨਾਂਤਰ ਕੁਮ
(b) ਸ਼੍ਰੇਣੀਕੂਮ
(c) ਸਮਾਨਾਂਤਰ ਅਤੇ ਸ਼੍ਰੇਣੀਕੂਮ ਦੋਨਾਂ ਵਿੱਚ
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(b) ਸ਼੍ਰੇਣੀਕੁਮ ।

ਪ੍ਰਸ਼ਨ 6.
ਬਿਜਲਈ ਚਾਰਜ ਦਾ SI ਮਾਕ ਹੈ-
(a) ਵਾਟ
(b) ਕਿਲੋਵਾਟ
(c) ਕੂਲਾਂਮ
(d) ਐਮਪੀਅਰ ।
ਉੱਤਰ-
(c) ਕੂਲਾਂਮ ।

ਪ੍ਰਸ਼ਨ 7.
ਬਿਜਲੀ ਧਾਰਾ ਨੂੰ ਕਿਸ ਮਾਕ ਵਿੱਚ ਦਰਸਾਇਆ ਜਾਂਦਾ ਹੈ ?
(a) ਕੂਲਾਮ
(b) ਐਮਪੀਅਰ
(c) ਵਾਟ
(d) ਕਿਲੋਵਾਟ ।
ਉੱਤਰ-
(b) ਐਮਪੀਅਰ ।

ਪ੍ਰਸ਼ਨ 8.
ਪਰਿਪੱਬਾਂ ਵਿੱਚ ਪ੍ਰਵਾਹਿਤ ਹੋ ਰਹੀ ਬਿਜਲੀ ਧਾਰਾ ਨੂੰ ਕਿਸ ਯੰਤਰ ਦੁਆਰਾ ਮਾਪਿਆ ਜਾਂਦਾ ਹੈ ?
(a) ਐਮਮੀਟਰ
(b) ਵੋਲਟਮੀਟਰ
(c) ਗੈਲਵੇਨੋਮੀਟਰ
(d) ਬਿਜਲੀ ਮੀਟਰ ।
ਉੱਤਰ-
(a) ਐਮਮੀਟਰ ।

ਪ੍ਰਸ਼ਨ 9.
ਐਮਮੀਟਰ ਨੂੰ ਪਰਿਪੱਬ ਵਿੱਚ ਕਿਵੇਂ ਜੋੜਿਆ ਜਾਂਦਾ ਹੈ ?
(a) ਸ਼੍ਰੇਣੀਕ੍ਰਮ ਵਿੱਚ
(b) ਸਮਾਨਾਂਤਰ ਕੂਮ ਵਿੱਚ
(c) ਸ਼੍ਰੇਣੀਕੂਮ ਅਤੇ ਸਮਾਨਾਂਤਰ ਕੂਮ ਦੋਨਾਂ ਵਿੱਚ
(d) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(a) ਸ਼੍ਰੇਣੀਕ੍ਰਮ ਵਿੱਚ ।

ਪ੍ਰਸ਼ਨ 10.
ਟੈਂਸ਼ਲ ਅੰਤਰ ਨੂੰ ਕਿਸ ਯੰਤਰ ਨਾਲ ਮਾਪਿਆ ਜਾਂਦਾ ਹੈ ?
(a) ਐਮਮੀਟਰ
(b) ਵੋਲਟਮੀਟਰ
(c) ਗੈਲਵੇਨੋਮੀਟਰ
(d) ਬਿਜਲੀ ਮੀਟਰ ।
ਉੱਤਰ-
(b) ਵੋਲਟਮੀਟਰ ।

PSEB 10th Class Science Important Questions Chapter 12 ਬਿਜਲੀ

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਸਮਾਨਾਂਤਰ ਕੂਮ ਵਿੱਚ ਸੰਯੋਜਿਤ ਹਰੇਕ ਤਿਰੋਧਕ ਵਿੱਚ ਵਹਿ ਰਹੀ ਬਿਜਲਈ ਧਾਰਾ ਦੀ ਮਾਤਰਾ …………………….. ਹੁੰਦੀ ਹੈ ।
ਉੱਤਰ-
ਵੱਖ-ਵੱਖ

(ii) ਓਹਮ ਦੇ ਨਿਯਮ ਅਨੁਸਾਰ ਕਿਸੇ ਚਾਲਕ ਤਾਰ ਦੇ ਲਈ V ਅਤੇ I ਦੇ ਵਿਚਕਾਰ ਦਾ ਸੰਬੰਧ …………………….. ਹੈ ।
ਉੱਤਰ-
R

(iii) ਕਿਸੇ ਬਿਜਲਈ ਪਰਿਪੱਖ ਵਿੱਚ ਬਿਜਲਈ ਪੁਟੈਂਸ਼ਲ ਅੰਤਰ ਦਾ ਮਾਪ ………………………….. ਦੁਆਰਾ ਕੀਤਾ ਜਾਂਦਾ ਹੈ ।
ਉੱਤਰ-
ਵੋਲਟਮੀਟਰ

(iv) ਇੱਕ ਕਿਲੋਵਾਟ ਘੰਟਾ (Kwh) ………………………….. ਦਾ ਮਾਤਕ ਹੈ ।
ਉੱਤਰ-
ਬਿਜਲਈ ਊਰਜਾ

(v) ਕਿਸੇ ਬਿਜਲਈ ਪਰਿਪੱਥ ਵਿੱਚ ਬਿਜਲਈ ਧਾਰਾ ਨੂੰ ਮਾਪਣ ਵਾਲਾ ਯੰਤਰ …………………….. ਹੈ ।
ਉੱਤਰ-
ਐਮਮੀਟਰ ।