PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

Punjab State Board PSEB 8th Class Physical Education Book Solutions Chapter 6 ਖੇਡਾਂ ਅਤੇ ਅਨੁਸ਼ਾਸਨ Textbook Exercise Questions and Answers.

PSEB Solutions for Class 8 Physical Education Chapter 6 ਖੇਡਾਂ ਅਤੇ ਅਨੁਸ਼ਾਸਨ

Physical Education Guide for Class 8 PSEB ਖੇਡਾਂ ਅਤੇ ਅਨੁਸ਼ਾਸਨ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :-

ਪ੍ਰਸ਼ਨ 1.
ਅਨੁਸ਼ਾਸਨ ਦਾ ਕੀ ਅਰਥ ਹੈ ?
ਉੱਤਰ-
ਅਨੁਸ਼ਾਸਨ ਤੋਂ ਭਾਵ (Meaning of Discipline) – ਅਨੁਸ਼ਾਸਨ ਤੋਂ ਭਾਵ ਹੈ | ਨਿਯਮਾਂ ਦੀ ਪਾਲਣਾ ਕਰਨਾ ਜਾਂ ਨਿਯੰਤਰਨ ਵਿਚ ਰਹਿਣਾ ਜਾਂ ਨਿਯਮ ਅਨੁਸਾਰ ਜੀਵਨ ਬਤੀਤ ਕਰਨਾ | ਅਨੁਸ਼ਾਸਨ ਇਕ ਅਜਿਹੀ ਟਰੇਨਿੰਗ ਹੈ ਜਿਸ ਤੋਂ ਠੀਕ ਢੰਗ ਨਾਲ ਜੀਵਨ ਬਿਤਾਉਣ, ਹੁਕਮ ਮੰਨਣ ਅਤੇ ਆਤਮ-ਵਿਸ਼ਵਾਸ ਦੀ ਸਿੱਖਿਆ ਮਿਲਦੀ ਹੈ । ਸਾਡੇ ਨਿਯਮਬੱਧ ਹੋ ਕੇ ਕੰਮ ਕਰਨ ਨੂੰ ਹੀ ਅਨੁਸ਼ਾਸਨ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ ? (From Board M.Q.P.)
ਉੱਤਰ-
ਅਨੁਸ਼ਾਸਨ ਦੀਆਂ ਕਿਸਮਾਂ (Types of discipline-ਅਨੁਸ਼ਾਸਨ ਦੋ ਤਰ੍ਹਾਂ | ਦਾ ਹੁੰਦਾ ਹੈ-

  1. ਸ਼ੈ-ਅਨੁਸ਼ਾਸਨ (Self-Discipline)
  2. ਜਬਰੀ ਜਾਂ ਠੋਸਿਆ ਹੋਇਆ ਅਨੁਸ਼ਾਸਨ (Forced or Commanded Discipline) |

1. ਸ਼ੈ-ਅਨੁਸ਼ਾਸਨ (Self-discipline) – ਇਸ ਵਿਚ ਨਿਯਮਾਂ ਦਾ ਪਾਲਣ ਕਰਨ ਦੀ ਭਾਵਨਾ ਮਨ ਵਿਚ ਆਪਣੇ ਆਪ ਪੈਦਾ ਹੁੰਦੀ ਹੈ ਅਤੇ ਉਹ ਬਿਨਾਂ ਕਿਸੇ ਦੇ ਇਕੱਲੇ ਹੀ ਨਿਯਮਬੱਧ ਹੋ ਕੇ ਕੰਮ ਕਰਦਾ ਹੈ । ਇਹ ਅਨੁਸ਼ਾਸਨ ਸਥਾਈ ਹੁੰਦਾ ਹੈ ।

2. ਜਬਰੀ ਜਾਂ ਠੋਸਿਆ ਹੋਇਆ ਅਨੁਸ਼ਾਸਨ (Forced Discipline) – ਇਸ ਵਿਚ ਨਿਯਮਾਂ ਦੀ ਪਾਲਣਾ ਕਿਸੇ ਦੇ ਹੁਕਮ ਅਨੁਸਾਰ ਕੀਤੀ ਜਾਂਦੀ ਹੈ । ਇਸ ਤਰ੍ਹਾਂ ਦਾ ਅਨੁਸ਼ਾਸਨ ਅਸਥਾਈ ਹੁੰਦਾ ਹੈ । ਇਹ ਉਦੋਂ ਤਕ ਹੀ ਰਹਿੰਦਾ ਹੈ, ਜਦੋਂ ਤਕ ਡਰ ਪੈਦਾ ਕਰਨ ਵਾਲੀ ਅਵਸਥਾ ਬਣੀ ਰਹਿੰਦੀ ਹੈ ਜਾਂ ਜਦੋਂ ਤਕ ਹੁਕਮ ਦੇਣ ਵਾਲਾ ਵਿਅਕਤੀ ਮੌਜੂਦ ਹੁੰਦਾ ਹੈ । ਇਨ੍ਹਾਂ ਦੋਹਾਂ ਵਿਚੋਂ ਸ਼ੈ-ਅਨੁਸ਼ਾਸਨ ਹੀ ਚੰਗਾ ਹੁੰਦਾ ਹੈ । ਬੱਚਿਆਂ ਵਿਚ ਸੈ-ਅਨੁਸ਼ਾਸਨ ਦੀ ਭਾਵਨਾ ਹੋਣੀ ਚਾਹੀਦੀ ਹੈ ਤਾਂ ਜੋ ਉਹ ਚੰਗੇ ਵਿਦਿਆਰਥੀ ਜਾਂ ਸਿਆਣੇ ਨਾਗਰਿਕ ਬਣ ਸਕਣ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਪ੍ਰਸ਼ਨ 3.
ਅਨੁਸ਼ਾਸਨ ਦੀ ਲੋੜ ਅਤੇ ਮਹੱਤਤਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਅਨੁਸ਼ਾਸਨ ਦੀ ਲੋੜ-ਇਸ ਦੇ ਲਈ ਦੇਖੋ ਹੋਰ ਮਹੱਤਵਪੂਰਨ ਪ੍ਰਸ਼ਨਾਂ ਵਿੱਚ ਛੋਟੇ ਉੱਤਰਾਂ ਵਾਲਾ ਪ੍ਰਸ਼ਨ ਨੰ. 3.

ਮਨੁੱਖੀ ਜੀਵਨ ਵਿਚ ਅਨੁਸ਼ਾਸਨ ਦੀ ਮਹੱਤਤਾ (Importance of Discipline in our life) – ਅਨੁਸ਼ਾਸਨ ਸਮਾਜ ਦੀ ਨੀਂਹ ਹੈ । ਇਸ ਤੋਂ ਬਿਨਾਂ ਮਨੁੱਖੀ ਜੀਵਨ ਦਾ ਚਲਣਾ ਅਸੰਭਵ ਹੈ । ਹਰੇਕ ਮਨੁੱਖ ਦੇ ਅਨੁਸ਼ਾਸਨ ਵਿਚ ਰਹਿਣ ਨਾਲ ਸਾਰਾ ਸਮਾਜ ਅਤੇ ਰਾਸ਼ਟਰ ਅਨੁਸ਼ਾਸਨਬੱਧ ਹੋ ਜਾਂਦਾ ਹੈ । ਇਹ ਹਰ ਜਾਤੀ, ਸਮਾਜ ਅਤੇ ਦੇਸ਼ ਦੇ ਜੀਵਨ ਦਾ ਆਧਾਰ ਹੈ । ਮਨੁੱਖੀ ਜੀਵਨ ਦੇ ਹਰੇਕ ਖੇਤਰ ਵਿਚ ਇਸ ਦੀ ਬਹੁਤ ਲੋੜ ਹੈ । ਇਸ ਦੀ ਮਹੱਤਤਾ ਹੇਠ ਲਿਖੀਆਂ ਗੱਲਾਂ ਤੋਂ ਵੀ ਪਤਾ ਲੱਗਦੀ ਹੈ-

  1. ਅਨੁਸ਼ਾਸਨ ਚੰਗਾ ਵਿਦਿਆਰਥੀ ਅਤੇ ਸਮਝਦਾਰ ਨਾਗਰਿਕ ਪੈਦਾ ਕਰਦਾ ਹੈ ।
  2. ਅਨੁਸ਼ਾਸਨ ਵਿਚ ਰਹਿ ਕੇ ਬੱਚੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਬਜ਼ੁਰਗਾਂ ਦਾ ਆਦਰ-ਸਤਿਕਾਰ ਕਰਨਾ ਸਿੱਖ ਜਾਂਦੇ ਹਨ ।
  3. ਅਨੁਸ਼ਾਸਨ ਤੋਂ ਬੱਚੇ ਆਗਿਆਕਾਰੀ ਬਣਨਾ ਸਿੱਖਦੇ ਹਨ ।
  4. ਅਨੁਸ਼ਾਸਿਤ ਬੱਚੇ ਦੂਸਰਿਆਂ ਨਾਲ ਚੰਗਾ ਵਿਹਾਰ ਕਰਨ ਲੱਗਦੇ ਹਨ ।
  5. ਅਨੁਸ਼ਾਸਨ ਨਾਲ ਮਨੁੱਖ ਨੂੰ ਸਮੇਂ ਸਿਰ ਕੰਮ ਕਰਨ ਦੀ ਆਦਤ ਪੈ ਜਾਂਦੀ ਹੈ ।
  6. ਅਨੁਸ਼ਾਸਨ ਮਨੁੱਖ ਦੇ ਵਿਅਕਤਿੱਤਵ ਦਾ ਵਿਕਾਸ ਕਰਦਾ ਹੈ ।
  7. ਅਨੁਸ਼ਾਸਨ ਦੁਆਰਾ ਮਨੁੱਖ ਵਿਚ ਚੰਗੀਆਂ ਆਦਤਾਂ ਅਤੇ ਚੰਗੇ ਗੁਣ ਪੈਦਾ ਹੁੰਦੇ ਹਨ ।
  8. ਅਨੁਸ਼ਾਸਨ ਸਮਾਜਿਕ ਜੀਵਨ ਦੇ ਸੁਧਾਰ ਵਿਚ ਵੀ ਸਹਾਇਤਾ ਕਰਦਾ ਹੈ ।
  9. ਅਨੁਸ਼ਾਸਨ ਸਮਾਜ ਅਤੇ ਦੇਸ਼ ਨੂੰ ਖੁਸ਼ਹਾਲ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ ।
  10. ਅਨੁਸ਼ਾਸਨ ਰਾਸ਼ਟਰ ਦਾ ਨਿਰਮਾਣ ਕਰਦਾ ਹੈ ਤੇ ਇਸ ਦੀ ਸ਼ਕਤੀ ਨੂੰ ਸਥਿਰ ਰੱਖਦਾ ਹੈ ।
  11. ਅਨੁਸ਼ਾਸਨ ਦੇ ਸਹਾਰੇ ਹੀ ਦੇਸ਼ ਉੱਨਤ ਅਤੇ ਖੁਸ਼ਹਾਲ ਹੁੰਦਾ ਹੈ ।
  12. ਅਨੁਸ਼ਾਸਨ ਮਨੁੱਖ ਦੇ ਜੀਵਨ ਨੂੰ ਸਫਲ ਬਣਾਉਂਦਾ ਹੈ ।
  13. ਅਨੁਸ਼ਾਸਨ ਦੇਸ਼ ਦੀ ਰੱਖਿਆ ਕਰਨ ਵਿਚ ਸਹਾਇਤਾ ਕਰਦਾ ਹੈ ।
  14. ਅਨੁਸ਼ਾਸਨ ਰਾਹੀਂ ਸਕੂਲ, ਘਰਾਂ ਵਿਚ ਰਹਿਣ-ਸਹਿਣ ਦਾ ਪ੍ਰਬੰਧ ਠੀਕ ਹੋ ਜਾਂਦਾ ਹੈ ।
  15. ਅਨੁਸ਼ਾਸਨ ਰਾਹੀਂ ਵਿਅਕਤੀ ਸਰਵ-ਪੱਖੀ ਵਿਕਾਸ ਕਰ ਸਕਦਾ ਹੈ ।
  16. ਅਨੁਸ਼ਾਸਨ ਵਿਚ ਰਹਿ ਕੇ ਮਜ਼ਦੂਰ ਵੀ ਆਪਣੇ ਉਦਯੋਗ ਦਾ ਉਤਪਾਦਨ ਵਧਾਉਣ ਵਿਚ ਸਫਲ ਹੋ ਜਾਂਦੇ ਹਨ ।
  17. ਅਨੁਸ਼ਾਸਨ ਵਿਚ ਰਹਿ ਕੇ ਵਿਅਕਤੀ ਦਾ ਮਾਨਸਿਕ ਵਿਕਾਸ ਹੁੰਦਾ ਹੈ ਕਿਉਂਕਿ ਉਹ ਹਰ ਇਕ ਕੰਮ ਸੋਚ-ਵਿਚਾਰ ਕੇ ਹੀ ਨਿਯਮਾਂ ਅਨੁਸਾਰ ਕਰਦਾ ਹੈ ।

ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਹਰ ਇਕ ਵਿਅਕਤੀ ਨੂੰ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਹੈ | ਘਰ, ਸਕੂਲ ਅਤੇ ਖੇਡ ਦੇ ਮੈਦਾਨ ਇਹੋ ਜਿਹੀ ਥਾਂ ਹਨ ਜਿੱਥੇ ਵਿਅਕਤੀ ਨੂੰ ਅਨੁਸ਼ਾਸਨ ਸਿੱਖਣ ਦਾ ਚੰਗਾ ਮੌਕਾ ਮਿਲਦਾ ਹੈ ।

ਪ੍ਰਸ਼ਨ 4.
ਖੇਡਾਂ ਅਤੇ ਅਨੁਸ਼ਾਸਨ ਦਾ ਆਪਸ ਵਿਚ ਕੀ ਰਿਸ਼ਤਾ ਹੈ ?
ਉੱਤਰ-
ਖੇਡਾਂ ਦਾ ਅਨੁਸ਼ਾਸਨ ਨਾਲ ਅਨਿੱਖੜਵਾਂ ਰਿਸ਼ਤਾ ਹੈ ਕਿਉਂਕਿ ਖੇਡਾਂ ਵਿਚ ਅਨੁਸ਼ਾਸਨ ਤੋ ਬਿਨਾਂ ਜਿੱਤ ਨਹੀਂ ਪ੍ਰਾਪਤ ਹੋ ਸਕਦੀ । ਖੇਡਾਂ ਨਾਲ ਖਿਡਾਰੀਆਂ ਦੇ ਆਚਰਨ ਦਾ ਵਿਕਾਸ ਹੁੰਦਾ ਹੈ । ਕਿਸੇ ਵੀ ਖਿਡਾਰੀ ਦੇ ਚਰਿੱਤਰ ਵਿਚ ਅਨੁਸ਼ਾਸਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਅਤੇ ਅਨੁਸ਼ਾਸਨ ਤੋਂ ਬਿਨਾਂ ਚਰਿੱਤਰ ਦੀ ਉਸਾਰੀ ਨਹੀਂ ਹੋ ਸਕਦੀ | ਅਨੁਸ਼ਾਸਨ ਦੇ ਬਿਨਾਂ ਖਿਡਾਰੀ ਦੇ ਜੀਵਨ ਵਿਚ ਅਨੇਕ ਪ੍ਰਕਾਰ ਦੀਆਂ ਕਠਿਨਾਈਆਂ ਆ ਜਾਂਦੀਆਂ ਹਨ ਤੇ ਖਿਡਾਰੀ ਲਈ ਉਸ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ । ਕੁਦਰਤ ਦੀ ਸਾਰੀ ਸ੍ਰਿਸ਼ਟੀ ਅਨੁਸ਼ਾਸਨ ਵਿਚ ਹੀ ਚਲ ਰਹੀ ਹੈ । ਜਿਵੇਂ ਕਿ ਸੂਰਜ ਹਰ ਰੋਜ਼ ਸਵੇਰੇ ਅਨੁਸ਼ਾਸਨ ਨਾਲ ਚੜ੍ਹਦਾ ਹੈ ਅਤੇ ਸ਼ਾਮ ਵੇਲੇ ਛਿਪ ਜਾਂਦਾ ਹੈ । ਧਰਤੀ ਆਪਣੀ ਗਤੀ ਤੇ ਨਿਯਮ ਅਨੁਸਾਰ ਘੁੰਮਦੀ ਹੈ । ਇਸੇ ਤਰ੍ਹਾਂ ਮਨੁੱਖੀ ਜੀਵਨ ਵਿਚ ਅਨੁਸ਼ਾਸਨ ਦਾ ਹੋਣਾ ਜ਼ਰੂਰੀ ਹੈ । ਖਿਡਾਰੀ ਦੇ ਜੀਵਨ ਵਿਚ ਅਨੁਸ਼ਾਸਨ ਦਾ ਮਹੱਤਵ ਸਮਝਾਉਣ ਲਈ ਸਭ ਤੋਂ ਚੰਗਾ ਸਮਾਂ ਉਸ ਦਾ ਬਚਪਨ ਹੁੰਦਾ ਹੈ । ਉਹ ਬਚਪਨ ਵਿਚ ਅਨੁਸ਼ਾਸਨ ਦੀ ਸਿਰਜਣਾ ਬਹੁਤ ਚੰਗੇ ਤਰੀਕੇ ਨਾਲ ਕਰ ਸਕਦੇ ਹਨ । ਖੇਡਾਂ ਖਿਡਾਰੀ ਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ ਕਿਉਂਕਿ ਖੇਡਾਂ ਆਗਿਆ ਦਾ ਪਾਲਨ, ਆਪਸੀ ਤਾਲਮੇਲ, ਇਮਾਨਦਾਰੀ, ਮਾਨਸਿਕ ਸੰਤੁਲਨ ਅਤੇ ਕਰਤੱਵ ਦੀ ਪਾਲਣਾ ਕਰਨਾ ਸਿਖਾਉਂਦੀਆਂ ਹਨ । ਅਸੀਂ ਕਹਿ ਸਕਦੇ ਹਾਂ ਕਿ ਅਨੁਸ਼ਾਸਨ ਸਫ਼ਲਤਾ ਦੀ ਕੁੰਜੀ ਹੈ । ਇਹ ਕੁੰਜੀ ਸਾਨੂੰ ਖੇਡਾਂ ਦੁਆਰਾ ਮਿਲਦੀ ਹੈ ।

ਪ੍ਰਸ਼ਨ 5.
ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿਚ ਕਿਵੇਂ ਅਨੁਸ਼ਾਸਨ ਪੈਦਾ ਕਰਦੀਆਂ ਹਨ ? (From Board M.Q.P.)
ਉੱਤਰ-
ਖੇਡਾਂ ਰਾਹੀਂ ਅਨੁਸ਼ਾਸਨ (Sports and Discipline) – ਖੇਡ ਦੇ ਮੈਦਾਨ ਵਿਚ ਸਾਰੇ ਵਿਦਿਆਰਥੀਆਂ ਨੂੰ ਆਪਣੀ ਟੀਮ ਦੇ ਕੈਪਟਨ ਅਤੇ ਕੋਚ ਦੇ ਹੁਕਮ ਅਨੁਸਾਰ ਖੇਡਣਾ ਪੈਂਦਾ ਹੈ । ਜਦੋਂ ਕੋਈ ਖਿਡਾਰੀ ਅਨੁਸ਼ਾਸਨ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸੁਚੇਤ ਕਰ ਦਿੱਤਾ ਜਾਂਦਾ ਹੈ । ਜਮਾਤ ਦੇ ਕਮਰੇ ਵਿਚ ਬੱਚੇ ਜੋ ਪਾਠ ਪੜ੍ਹਦੇ ਹਨ ਉਸ ਤੋਂ ਕਈ ਗੁਣਾ ਵੱਧ ਸਿੱਖਿਆ ਉਹ ਖੇਡਾਂ ਦੇ ਮੈਦਾਨ ਵਿਚੋਂ ਪ੍ਰਾਪਤ ਕਰਦੇ ਹਨ | ਖੇਡਦੇ ਸਮੇਂ ਬੱਚਿਆਂ ਵਿਚ ਬਹੁਤ ਸਾਰੇ ਗੁਣ ਪੈਦਾ ਹੋ ਜਾਂਦੇ ਹਨ । ਇਨ੍ਹਾਂ ਦੇ ਕਾਰਨ ਬੱਚਾ ਜੀਵਨ ਵਿਚ ਸਫਲਤਾ ਪ੍ਰਾਪਤ ਕਰ ਸਕਦਾ ਹੈ । ਇਨ੍ਹਾਂ ਗੁਣਾਂ ਦਾ ਵਿਸਥਾਰ ਨਾਲ ਵਰਣਨ ਹੇਠਾਂ ਦਿੱਤਾ ਜਾ ਰਿਹਾ ਹੈ-

1. ਸਮੇਂ ਦੀ ਪਾਬੰਦੀ (Punctuality) – ਖਿਡਾਰੀਆਂ ਨੂੰ ਰੋਜ਼ ਨਿਸ਼ਚਿਤ ਸਮੇਂ ਤੇ ਖੇਡਣ ਲਈ ਖੇਡ ਦੇ ਮੈਦਾਨ ਵਿਚ ਪੁੱਜਣਾ ਪੈਂਦਾ ਹੈ । ਉਹ ਰੋਜ਼ ਸਮੇਂ ਸਿਰ ਮੈਦਾਨ ਵਿਚ ਪੁੱਜ ਜਾਂਦੇ ਹਨ । ਇਸ ਤਰ੍ਹਾਂ ਉਹ ਸਮੇਂ ਸਿਰ ਕੰਮ ਕਰਨ ਦੇ ਆਦੀ ਹੋ ਜਾਂਦੇ ਹਨ ਅਤੇ ਜੀਵਨ ਵਿਚ ਸਫਲ ਰਹਿੰਦੇ ਹਨ ।

2. ਆਗਿਆ ਪਾਲਣ (Obedience) – ਖੇਡਦੇ ਸਮੇਂ ਖਿਡਾਰੀ ਸਦਾ ਰੈਫ਼ਰੀ, ਆਪਣੇ ਕੋਚ ਅਤੇ ਕੈਪਟਨ ਦੀ ਆਗਿਆ ਦਾ ਪਾਲਣ ਕਰਦੇ ਹਨ । ਉਹ ਕਦੇ ਵੀ ਰੈਫ਼ਰੀ ਦੇ ਫ਼ੈਸਲੇ ਦੇ ਵਿਰੁੱਧ ਆਲੋਚਨਾ ਨਹੀਂ ਕਰਦੇ, ਸਗੋਂ ਰੈਫ਼ਰੀ ਦਾ ਹਰ ਫ਼ੈਸਲਾ ਸਿਰ-ਮੱਥੇ ਪ੍ਰਵਾਨ ਕਰਦੇ ਹਨ । ਇਸ ਤਰ੍ਹਾਂ ਉਨ੍ਹਾਂ ਵਿਚ ਆਗਿਆ ਮੰਨਣ ਦਾ ਗੁਣ ਆ ਜਾਂਦਾ ਹੈ ।ਉਹ ਚੰਗੇ ਨਾਗਰਿਕ ਬਣ ਜਾਂਦੇ ਹਨ |

3. ਸਹਿਣਸ਼ੀਲਤਾ (Tolerance) – ਖੇਡਾਂ ਨੌਜਵਾਨਾਂ ਵਿਚ ਸਹਿਣਸ਼ੀਲਤਾ ਦਾ ਗੁਣ ਪੈਦਾ ਕਰਦੀਆਂ ਹਨ । ਉਹ ਖਿੜੇ ਮੱਥੇ ਆਪਣੀ ਹਾਰ ਸਵੀਕਾਰ ਕਰਦੇ ਹਨ । ਇਸ ਗੁਣ ਕਾਰਨ ਹੀ ਉਹ ਜੀਵਨ ਵਿਚ ਵੱਡੀ ਤੋਂ ਵੱਡੀ ਔਖ ਤੋਂ ਘਬਰਾਉਂਦੇ ਨਹੀਂ । ਜੇ ਕਿਸੇ ਕੰਮ ਵਿਚ ਅਸਫਲ ਵੀ ਹੋ ਜਾਣ ਤਾਂ ਦਿਲ ਨਹੀਂ ਛੱਡਦੇ ।

4. ਪੱਕਾ ਇਰਾਦਾ (Firm Determination) – ਜਿਹੜੇ ਖਿਡਾਰੀ ਮੈਚ ਜਿੱਤਣ ਦਾ ਪੱਕਾ , ਇਰਾਦਾ ਕਰ ਲੈਂਦੇ ਹਨ, ਉਹ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰਦੇ ਹਨ । ਅਜਿਹੇ ਪੱਕੇ ਇਰਾਦੇ ਵਾਲੇ ਖਿਡਾਰੀ ਅਖੀਰ ਵਿਚ ਜ਼ਰੂਰ ਜਿੱਤਦੇ ਹਨ । ਇਸ ਗੁਣ ਵਾਲੇ ਖਿਡਾਰੀ ਜੀਵਨ ਵਿਚ ਅੱਗੇ ਹੀ ਅੱਗੇ ਵਧਦੇ ਜਾਂਦੇ ਹਨ ।

5. ਸੱਚ ਬੋਲਣਾ (Speaking Truth) – ਖਿਡਾਰੀਆਂ ਵਿਚ ਸੱਚ ਬੋਲਣ ਦਾ ਗੁਣ ਸੁਭਾਵਿਕ ਹੀ ਆ ਜਾਂਦਾ ਹੈ । ਖੇਡ ਦੇ ਦੌਰਾਨ ਜਦੋਂ ਉਨ੍ਹਾਂ ਕੋਲੋਂ ਕਿਸੇ ਨਿਯਮ ਦੀ ਉਲੰਘਣਾ ਹੋ ਜਾਵੇ ਜਾਂ ਗੇਂਦ ਖੇਡ ਦੇ ਮੈਦਾਨ ਤੋਂ ਬਾਹਰ ਚਲੀ ਜਾਵੇ ਤਾਂ ਉਹ ਰੈਫ਼ਰੀ ਨੂੰ ਸਹੀ ਪੁਜ਼ੀਸ਼ਨ ਦੱਸਣ ਤੋਂ ਸੰਕੋਚ ਨਹੀਂ ਕਰਦੇ । ਉਹ ਸਦਾ ਸਾਫ਼-ਸੁਥਰਾ ਖੇਡਦੇ ਹਨ । ਇਸ ਤਰ੍ਹਾਂ ਉਨ੍ਹਾਂ ਵਿਚ ਸੱਚ ਕਹਿਣ ਦਾ ਗੁਣ ਆ ਜਾਂਦਾ ਹੈ । ਇਹ ਗੁਣ ਜੀਵਨ ਵਿਚ ਉਨ੍ਹਾਂ ਨੂੰ ਇੱਜ਼ਤ ਬਖ਼ਸ਼ਦਾ ਹੈ ।

6. ਚੰਗਾ ਚਰਿੱਤਰ (Good Character) – ਕਈ ਵਾਰੀ ਵਿਦਿਆਰਥੀ ਜਾਂ ਖਿਡਾਰੀਆਂ ਨੂੰ ਮੈਚਾਂ ਵਿਚ ਹਾਰ-ਜਿੱਤ ਸੰਬੰਧੀ ਬੜੇ ਲਾਲਚ ਵਿਚ ਦਿੱਤੇ ਜਾਂਦੇ ਹਨ, ਪਰ ਚੰਗੇ ਖਿਡਾਰੀ ਇਨ੍ਹਾਂ ਲਾਲਚਾਂ ਵਿਚ ਨਹੀਂ ਫਸਦੇ । ਉਹ ਬਿਨਾਂ ਕਿਸੇ ਲਾਲਚ ਦੇ ਆਪਣੀ ਟੀਮ ਜਾਂ ਸਕੂਲ ਦੀ ਜਿੱਤ ਲਈ ਪੂਰਾ ਜ਼ੋਰ ਲਗਾ ਦਿੰਦੇ ਹਨ । ਇਸ ਤਰ੍ਹਾਂ ਉਹ ਮਜ਼ਬੂਤ ਚਰਿੱਤਰ ਦੇ ਬਣ ਜਾਂਦੇ ਹਨ ।

7. ਦੂਜਿਆਂ ਦੀ ਮੱਦਦ ਕਰਨੀ (Help Others) – ਖੇਡ ਦੇ ਦੌਰਾਨ ਖਿਡਾਰੀਆਂ ਨੂੰ ਕਈ ਵਾਰ ਦੂਸਰੇ ਦੀ ਮੱਦਦ ਕਰਨ ਦਾ ਮੌਕਾ ਮਿਲਦਾ ਹੈ । ਉਹ ਦੂਜੇ ਨੂੰ ਮੱਦਦ ਦੇ ਕੇ ਅਤੇ ਦੂਜੇ ਦੀ ਮੱਦਦ ਲੈ ਕੇ ਹੀ ਮੈਚ ਜਿੱਤਦੇ ਹਨ । ਇਸ ਤਰ੍ਹਾਂ ਮਨੁੱਖ ਜੀਵਨ ਵਿਚ ਦੂਜਿਆਂ ਦੀ ਮਦਦ ਕਰਨੀ ਸਿੱਖਦਾ ਹੈ ।

8. ਏਕਤਾ ਦੀ ਭਾਵਨਾ (Sense of Unity) – ਮੈਚ ਵਿਚ ਖਿਡਾਰੀਆਂ ਨੇ ਮੇਲ-ਮਿਲਾਪ ਨਾਲ ਖੇਡਣਾ ਹੁੰਦਾ ਹੈ । ਕੋਈ ਵੀ ਇਕੱਲਾ ਖਿਡਾਰੀ ਕਿਸੇ ਟੀਮ ਨੂੰ ਜਿੱਤ ਨਹੀਂ ਸਕਦਾ । ਸਾਰੇ ਖਿਡਾਰੀ ਇਕੱਠੇ ਮਿਲ ਕੇ ਹੀ ਜਿੱਤ ਸਕਦੇ ਹਨ । ਇਸ ਨਾਲ ਖਿਡਾਰੀਆਂ ਅੰਦਰ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ । ਖਿਡਾਰੀ “ਏਕੇ ਦੀ ਬਰਕਤ ਦਾ ਸਬਕ ਖੇਡ ਦੇ ਮੈਦਾਨ ਵਿਚੋਂ ਹੀ ਸਿੱਖਦਾ ਹੈ ।

9. ਆਤਮ-ਵਿਸ਼ਵਾਸ (Self-Confidence) – ਖੇਡਾਂ ਨਾਲ ਖਿਡਾਰੀਆਂ ਵਿਚ ਆਤਮਵਿਸ਼ਵਾਸ ਦਾ ਗੁਣ ਪੈਦਾ ਹੁੰਦਾ ਹੈ । ਖੇਡ ਦੇ ਦੌਰਾਨ ਖਿਡਾਰੀ ਬੜੇ ਹੌਸਲੇ ਨਾਲ ਖੇਡਦਾ ਹੈ । ਉਹ ਹਰ ਗ਼ਲਤੀ ਖਿੜੇ-ਮੱਥੇ ਕਬੂਲਦਾ ਹੈ । ਉਹ ਗ਼ਲਤੀਆਂ ਨੂੰ ਸੁਧਾਰਦਾ ਹੋਇਆ ਚੰਗਾ ਖਿਡਾਰੀ ਬਣਦਾ ਹੈ । ਇਸ ਤਰ੍ਹਾਂ ਉਸ ਵਿਚ ਚੰਗੇ ਖਿਡਾਰੀ ਦੇ ਗੁਣ ਆ ਜਾਂਦੇ ਹਨ ਤੇ ਉਸ ਵਿਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ।

10. ਮੁਕਾਬਲੇ ਦੀ ਭਾਵਨਾ (Spirit of Competition) – ਖੇਡਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਖਿਡਾਰੀਆਂ ਨੂੰ ਡਟ ਕੇ ਮੁਕਾਬਲਾ ਕਰਨਾ ਪੈਂਦਾ ਹੈ । ਇਹ ਮੁਕਾਬਲੇ ਦੀ ਭਾਵਨਾ ਉਸ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ । ਉਹ ਜੀਵਨ ਵਿਚ ਹਰ ਮੁਸ਼ਕਲ ਦਾ ਮੁਕਾਬਲਾ ਡਟ ਕੇ ਕਰਦਾ ਹੈ । ਉਹ ਕਿਸੇ ਵੀ ਦੁੱਖ ਤੋਂ ਘਬਰਾਉਂਦਾ ਨਹੀਂ ।

11. ਚੰਗੇ ਨਾਗਰਿਕ ਦੇ ਗੁਣ (Qualities of Good Citizens) – ਖੇਡਾਂ ਵਿਚ ਰਹਿ ਕੇ ਅਸੀਂ ਚੰਗੇ ਨਾਗਰਿਕਾਂ ਦੇ ਗੁਣ ਸਿੱਖ ਜਾਂਦੇ ਹਾਂ, ਕਿਉਂਕਿ ਖੇਡਾਂ ਵਿਚ ਨਿਯਮਾਂ ਦੀ ਪਾਲਣਾ ਕਰਨਾ ਆਗਿਆ ਦਾ ਪਾਲਣਾ ਕਰਨਾ, ਚਰਿੱਤਰ ਵਿਕਾਸ, ਅਨੁਸ਼ਾਸਨ ਵਿਚ ਰਹਿਣਾ ਸਿੱਖ ਜਾਂਦੇ ਹਾਂ ਜਿਨ੍ਹਾਂ ਰਾਹੀਂ ਚੰਗੇ ਨਾਗਰਿਕ ਦੇ ਗੁਣ ਪੈਦਾ ਹੋ ਜਾਂਦੇ ਹਨ ।

12. ਦੇਸ਼ ਅਤੇ ਸਮਾਜ ਦੀ ਸੁਰੱਖਿਆ (Safety for Country and Society) – ਅਨੁਸ਼ਾਸਨ ਰਾਹੀਂ ਸਾਡੇ ਵਿਚ ਦੇਸ਼ ਅਤੇ ਸਮਾਜ ਪ੍ਰਤੀ ਸੁਰੱਖਿਆ ਦੇ ਗੁਣ ਪੈਦਾ ਹੋ ਜਾਂਦੇ ਹਨ ! | ਜਦੋਂ ਸਾਡੇ ਵਿਚ ਕਾਨੂੰਨ ਦੀ ਰੱਖਿਆ, ਅਨੁਸ਼ਾਸਨ ਵਿਚ ਰਹਿਣਾ ਅਤੇ ਦੇਸ਼ ਪ੍ਰਤੀ ਪਿਆਰ ਪੈਦਾ ਹੋ ਜਾਂਦਾ ਹੈ | ਅਸੀਂ ਸਮਾਜ ਅਤੇ ਦੇਸ਼ ਦੀ ਰੱਖਿਆ ਕਰ ਸਕਦੇ ਹਾਂ ।

13. ਜਾਤ-ਪਾਤ ਦਾ ਨਾ ਹੋਣਾ (No Casteism) – ਹਰ ਇਕ ਟੀਮ ਵਿਚ ਭਿੰਨ-ਭਿੰਨ | ਪ੍ਰਕਾਰ ਦੇ ਖਿਡਾਰੀ ਹੁੰਦੇ ਹਨ ਉਨ੍ਹਾਂ ਨੂੰ ਇਕੱਠੇ ਮਿਲਣ-ਜੁਲਣ ਤੇ ਟੀਮ ਵਾਸਤੇ ਇਕ ਜਾਨ ਹੋ ਕੇ ਸੰਘਰਸ਼ ਕਰਨ ਦੀ ਭਾਵਨਾ ਦੇ ਕਾਰਨ ਜਾਤ-ਪਾਤ ਦੀਆਂ ਬੰਦਸ਼ਾਂ ਮੁੱਕ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਜੀਵਨ ਵਿਚ ਇਕ ਵਿਸ਼ਾਲ ਦ੍ਰਿਸ਼ਟੀਕੋਣ ਆ ਜਾਂਦਾ ਹੈ । ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਇਕ ਦੇਸ਼ ਦੇ ਖਿਡਾਰੀ ਦੂਜੇ ਦੇਸ਼ ਦੇ ਖਿਡਾਰੀਆਂ ਨਾਲ ਖੇਡਦੇ ਹਨ ਅਤੇ ਉਨ੍ਹਾਂ ਨਾਲ ਮਿਲਦੇ-ਜੁਲਦੇ ਹਨ, ਉਨ੍ਹਾਂ ਵਿਚਕਾਰ ਮਿੱਤਰਤਾ ਦੀ ਭਾਵਨਾ ਵਧ ਜਾਂਦੀ ਹੈ ਅਤੇ ਜਾਤ-ਪਾਤ ਦੇ ਭੇਦ-ਭਾਵ ਖ਼ਤਮ ਹੋ ਜਾਂਦੇ ਹਨ ।

14. ਚੰਗਾ ਵਰਤਾਉ (Good Behaviour) – ਅਨੁਸ਼ਾਸਨ ਰਾਹੀਂ ਅਸੀਂ ਖੇਡਾਂ ਵਿਚ ਇਕ ਦੂਜੇ ਨਾਲ ਮਿਲਦੇ-ਜੁਲਦੇ ਹਾਂ । ਪਿਆਰ ਵਿਚ ਵਾਧਾ ਹੁੰਦਾ ਹੈ । ਅਸੀਂ ਇਕ-ਦੂਜੇ ਨਾਲ ਬੋਲਦੇ ਹਾਂ । ਸਾਡੇ ਵਿਚ ਇਕ ਦੂਜੇ ਪ੍ਰਤੀ ਚੰਗਾ ਵਰਤਾਉ ਕਰਨ ਦੇ ਗੁਣ ਪੈਦਾ ਹੋ ਜਾਂਦੇ ਹਨ ।

15. ਚੰਗੀਆਂ ਆਦਤਾਂ (Good Habits)-ਖੇਡਾਂ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ । ਖਿਡਾਰੀਆਂ ਵਿਚ ਚੰਗੀਆਂ ਆਦਤਾਂ ਪੈਦਾ ਹੋ ਜਾਂਦੀਆਂ ਹਨ ਕਿਉਂਕਿ | ਉਨ੍ਹਾਂ ਦਾ ਵਿਹਲਾ ਸਮਾਂ ਠੀਕ ਪ੍ਰਕਾਰ ਨਾਲ ਬਤੀਤ ਹੋ ਜਾਂਦਾ ਹੈ, ਬੁਰੀ ਸੰਗਤ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਨਵੀਆਂ-ਨਵੀਆਂ ਚੰਗੀਆਂ ਆਦਤਾਂ ਪੈਦਾ ਹੋ ਜਾਂਦੀਆਂ ਹਨ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

PSEB 8th Class Physical Education Guide ਖੇਡਾਂ ਅਤੇ ਅਨੁਸ਼ਾਸਨ Important Questions and Answers

ਬਹੁ-ਵਿਕਲਪਕ ਪ੍ਰਸ਼ਨ

ਪ੍ਰਸ਼ਨ 1.
ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
(ਉ) ਦੋ
(ਅ) ਤਿੰਨ
(ਬ) ਚਾਰ
(ਸ) ਪੰਜ ।
ਉੱਤਰ-
(ਉ) ਦੋ

ਪ੍ਰਸ਼ਨ 2.
ਅਨੁਸ਼ਾਸਨ ਦੀ ਮਹੱਤਤਾ ਹੈ-
(ਉ) ਅਨੁਸ਼ਾਸਨ ਵਿਚ ਬੱਚੇ ਆਗਿਆਕਾਰੀ ਬਣਦੇ ਹਨ
(ਅ) ਅਨੁਸ਼ਾਸਿਤ ਬੱਚੇ ਦੂਜਿਆਂ ਨਾਲ ਚੰਗਾ ਵਿਹਾਰ ਕਰਦੇ
(ਬ) ਅਨੁਸ਼ਾਸਨ ਨਾਲ ਮਨੁੱਖ ਨੂੰ ਸਮੇਂ ਸਿਰ ਕੰਮ ਕਰਨ ਦੀ ਆਦਤ 4 ਜਾਂਦੀ ਹੈ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਖੇਡਾਂ ਅਤੇ ਅਨੁਸ਼ਾਸਨ ਦਾ ਸੰਬੰਧ ਹੈ-
(ਉ) ਖੇਡਾਂ ਵਿਚ, ਅਨੁਸ਼ਾਸਨ ਹੁੰਦਾ ਹੈ ਜਿਸ ਨਾਲ ਜਿੱਤ ਪ੍ਰਾਪਤ ਹੁੰਦੀ ਹੈ।
(ਅ) ਖੇਡਾਂ ਨਾਲ ਖਿਡਾਰੀਆਂ ਦੇ ਆਚਰਨ ਦਾ ਵਿਕਾਸ ਹੁੰਦਾ ਹੈ
(ਬ) ਅਨੁਸ਼ਾਸਨ ਤੋਂ ਬਿਨਾਂ ਚਰਿੱਤਰ ਦੀ ਉਸਾਰੀ ਨਹੀਂ ਹੋ ਸਕਦੀ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਅਨੁਸ਼ਾਸਿਤ ਬੱਚੇ ਦੇ ਗੁਣ ਹਨ-
(ਉ) ਸਮੇਂ ਦੀ ਪਾਬੰਦੀ
(ਅ) ਆਗਿਆ ਪਾਲਣ
(ਬ) ਸਹਿਣਸ਼ੀਲਤਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਅਨੁਸ਼ਾਸਨਹੀਣਤਾ ਦੇਸ਼ ਲਈ ਕਿਉਂ ਹਾਨੀਕਾਰਕ ਹੈ ?
(ਉ) ਦੇਸ਼ ਖੁਸ਼ਹਾਲ ਨਹੀਂ ਹੋ ਸਕਦਾ ।
(ਅ) ਦੇਸ਼ ਉੱਨਤੀ ਨਹੀਂ ਕਰ ਸਕਦਾ
(ਬ) ਦੇਸ਼ ਦੂਜਿਆਂ ‘ਤੇ ਨਿਰਭਰ ਕਰ ਲੈਂਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਿਯਮਾਂ ਦਾ ਪਾਲਣ ਕਰਨ ਜਾਂ ਨਿਯੰਤਰਨ ਵਿਚ ਰਹਿਣ ਦਾ ਕੀ ਅਰਥ ਹੈ ?
ਉੱਤਰ-
ਅਨੁਸ਼ਾਸਨ |

ਪ੍ਰਸ਼ਨ 2.
ਪ੍ਰਾਚੀਨ ਸਿੱਖਿਆ ਸੰਸਥਾਵਾਂ ਵਿਚ ਕਿਸ ਗੱਲ ਉੱਤੇ ਜ਼ੋਰ ਦਿੱਤਾ ਜਾਂਦਾ ਸੀ ?
ਉੱਤਰ-
ਅਨੁਸ਼ਾਸਨ ਕਾਇਮ ਰੱਖਣ ਉੱਤੇ ।

ਪ੍ਰਸ਼ਨ 3.
ਅੱਜ-ਕਲ੍ਹ ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀ ਕਿਹੋ ਜਿਹੇ ਹਨ ?
ਉੱਤਰ-
ਅਨੁਸ਼ਾਸਨਹੀਣ ।

ਪ੍ਰਸ਼ਨ 4.
ਰਾਸ਼ਟਰ ਨਿਰਮਾਣ ਤੇ ਰਾਸ਼ਟਰ ਦੀ ਸ਼ਕਤੀ ਕਿਵੇਂ ਸਥਿਰ ਹੁੰਦੀ ਹੈ ?
ਉੱਤਰ-
ਅਨੁਸ਼ਾਸਨ ਰਾਹੀਂ ।

ਪ੍ਰਸ਼ਨ 5.
ਅਨੁਸ਼ਾਸਨ ਬੱਚਿਆਂ ਨੂੰ ਕੀ ਬਣਨਾ ਸਿਖਾਉਂਦਾ ਹੈ ?
ਉੱਤਰ-
ਆਗਿਆਕਾਰੀ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਪ੍ਰਸ਼ਨ 6.
ਅਨੁਸ਼ਾਸਨ ਰਾਹੀਂ ਵਿਅਕਤੀ ਦਾ ਵਿਕਾਸ ਕਿਵੇਂ ਹੁੰਦਾ ਹੈ ?
ਉੱਤਰ-
ਮਾਨਸਿਕ ਵਿਕਾਸ ।

ਪ੍ਰਸ਼ਨ 7.
ਅਨੁਸ਼ਾਸਨ ਦਾ ਗੁਣ ਕਿਸ ਚੀਜ਼ ਰਾਹੀਂ ਵਿਕਸਿਤ ਹੁੰਦਾ ਹੈ ?
ਉੱਤਰ-
ਖੇਡਾਂ ਰਾਹੀਂ ।

ਪ੍ਰਸ਼ਨ 8.
ਅਨੁਸ਼ਾਸਨ ਕਿੰਨੀ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਅਨੁਸ਼ਾਸਨ ਦੋ ਤਰ੍ਹਾਂ ਦਾ ਹੁੰਦਾ ਹੈ ।

ਪ੍ਰਸ਼ਨ 9.
ਵਿਦਿਆਰਥੀਆਂ ਵਿਚ ਅਨੁਸ਼ਾਸਨ ਲਿਆਉਣ ਵਿਚ ਸਭ ਤੋਂ ਪਹਿਲਾ ਸਥਾਨ ਕਿਸ ਦਾ ਹੈ ?
ਉੱਤਰ-
ਵਿਦਿਆਰਥੀਆਂ ਵਿਚ ਅਨੁਸ਼ਾਸਨ ਲਿਆਉਣ ਦਾ ਸਭ ਤੋਂ ਪਹਿਲਾ ਸਥਾਨ ਅਧਿਆਪਕ ਦਾ ਹੁੰਦਾ ਹੈ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਛੋਟ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੱਚੇ ਘਰਾਂ ਵਿਚ ਅਨੁਸ਼ਾਸਨ ਸਿੱਖਦੇ ਹਨ । ਕਿਵੇਂ ?
ਉੱਤਰ-
ਘਰ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣ ਦੀ ਮੁੱਢਲੀ ਪਾਠਸ਼ਾਲਾ ਹੈ । ਘਰ ਵਿਚ ਮਾਤਾ-ਪਿਤਾ, ਭੈਣ-ਭਰਾ, ਚਾਚਾ-ਚਾਚੀ, ਦਾਦਾ-ਦਾਦੀ ਆਦਿ ਇਕੱਠੇ ਰਹਿੰਦੇ ਹਨ । ਪਰਿਵਾਰ ਵਿਚ ਸਭ ਤੋਂ ਵੱਡਾ ਮਨੁੱਖ ਪਰਿਵਾਰ ਦਾ ਮੁਖੀ ਹੁੰਦਾ ਹੈ । ਬਾਕੀ ਸਾਰੇ ਉਸ ਦੀ ਮਰਜ਼ੀ ਅਨੁਸਾਰ ਕੰਮ ਕਰਦੇ ਹਨ । ਸਾਰੇ ਮੈਂਬਰ ਇਕ ਦੂਜੇ ਨਾਲ ਪਿਆਰ ਕਰਦੇ ਹਨ । ਛੋਟੇ ਬੱਚਿਆਂ | ਦਾ ਸਤਿਕਾਰ ਕਰਦੇ ਹਨ । ਸਾਰੇ ਇਕ ਦੂਜੇ ਦਾ ਦੁੱਖ-ਸੁੱਖ ਵੰਡਦੇ ਹਨ | ਘਰ ਵਿਚ ਪਿਆਰ ਅਤੇ ਹਮਦਰਦੀ ਭਰਿਆ ਵਾਤਾਵਰਨ ਬਣਿਆ ਰਹਿੰਦਾ ਹੈ । ਪਰਿਵਾਰ ਦੇ ਸਾਰੇ ਮੈਂਬਰ ਆਪਣੇ ਫ਼ਰਜ਼ ਦੀ ਪਾਲਣਾ ਕਰਦੇ ਹਨ । ਇਹੋ ਜਿਹੇ ਵਾਤਾਵਰਨ ਵਿਚ ਬੱਚੇ ਅਨੁਸ਼ਾਸਨ ਵਿਚ ਰਹਿਣਾ | ਸਿੱਖ ਜਾਂਦੇ ਹਨ | ਘਰ ਵਿਚ ਬੱਚਾ ਬਚਪਨ ਵਿਚ ਹੀ ਅਨੁਸ਼ਾਸਨ ਸਿੱਖ ਜਾਂਦਾ ਹੈ । ਛੋਟੇ ਬੱਚੇ ਵੱਡਿਆਂ ਭੈਣ-ਭਰਾਵਾਂ ਨੂੰ ਮਾਪਿਆਂ ਦਾ ਸਤਿਕਾਰ ਕਰਦਿਆਂ ਦੇਖ ਕੇ ਵੱਡਿਆਂ ਦਾ ਸਤਿਕਾਰ ਕਰਨਾ ਵੀ ਸਿੱਖ ਜਾਂਦੇ ਹਨ ।

ਪ੍ਰਸ਼ਨ 2.
ਸਕੂਲ ਦਾ ਵਾਤਾਵਰਨ ਵਿਦਿਆਰਥੀਆਂ ਨੂੰ ਅਨੁਸ਼ਾਸਨਮਈ ਬਣਾਉਣ ਵਿਚ ਕਿਵੇਂ | ਸਹਾਇਤਾ ਦਿੰਦਾ ਹੈ ? ਵਿਸਥਾਰ ਸਹਿਤ ਲਿਖੋ ।
ਜਾਂ
ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿਚ ਕਿਵੇਂ ਅਨੁਸ਼ਾਸਨ ਪੈਦਾ ਕਰਦੀਆਂ ਹਨ ?
ਜਾਂ
ਬੱਚੇ ਸਕੂਲਾਂ ਵਿਚ ਅਨੁਸ਼ਾਸਨ ਕਿਵੇਂ ਸਿੱਖਦੇ ਹਨ ?
ਉੱਤਰ-
ਸਕੂਲ ਅਤੇ ਅਨੁਸ਼ਾਸਨ (School and Discipline) – ਸਕੂਲ ਦਾ ਵਾਤਾਵਰਨ | ਵਿਦਿਆਰਥੀਆਂ ਨੂੰ ਅਨੁਸ਼ਾਸਿਤ ਬਣਾਉਂਦਾ ਹੈ । ਸਕੂਲ ਵਿਚ ਬੱਚੇ ਆਪਣੇ ਅਧਿਆਪਕਾਂ ਦਾ | ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਦੇ ਹਨ । ਦੋਸਤਾਂ-ਮਿੱਤਰਾਂ ਅਤੇ | ਦੂਸਰੇ ਵਿਦਿਆਰਥੀਆਂ ਨਾਲ ਪਿਆਰ ਨਾਲ ਰਹਿੰਦੇ ਹਨ । ਇਕੱਠਿਆਂ ਮਿਲ ਕੇ ਬੈਠਣਾ | ਪੜ੍ਹਨਾ ਤੇ ਖੇਡਣਾ ਉਨ੍ਹਾਂ ਦਾ ਸੁਭਾਅ ਬਣ ਜਾਂਦਾ ਹੈ । ਉਹ ਸਮੇਂ ਸਿਰ ਸਕੂਲ ਜਾਂਦੇ ਹਨ । ਸਕੂਲ ਦਾ ਕੰਮ ਹਰ ਰੋਜ਼ ਪੂਰਾ ਕਰਦੇ ਹਨ, ਚੋਰੀ ਤੇ ਝੂਠ ਬੋਲਣ ਤੋਂ ਡਰਦੇ ਹਨ ਅਤੇ ਇਕ | ਦੂਜੇ ਦੀ ਮੱਦਦ ਕਰਦੇ ਹਨ । ਇਹ ਗੁਣ ਉਨ੍ਹਾਂ ਦੇ ਚਰਿੱਤਰ ਦਾ ਅਨਿੱਖੜਵਾਂ ਅੰਗ ਬਣ ਜਾਂਦਾ ਹੈ । ਸਕੂਲ ਵਿਚ ਹੈੱਡਮਾਸਟਰ ਸਾਹਿਬ ਦਾ ਹੁਕਮ ਬਾਕੀ ਸਾਰੇ ਅਧਿਆਪਕ ਮੰਨਦੇ ਹਨ । ਅਧਿਆਪਕ ਦਾ ਹੁਕਮ ਸਕੂਲ ਦੇ ਦੂਸਰੇ ਕਰਮਚਾਰੀ ਮੰਨਦੇ ਹਨ । ਸਕੂਲ ਵਿਚ ਹਰ ਕੰਮ ਅਨੁਸ਼ਾਸਿਤ ਢੰਗ ਨਾਲ ਕੀਤਾ ਜਾਂਦਾ ਹੈ । ਅਜਿਹੇ ਵਾਤਾਵਰਨ ਵਿਚ ਰਹਿ ਕੇ ਬੱਚੇ ਅਨੁਸ਼ਾਸਨ| ਬੱਧ ਜੀਵਨ ਬਤੀਤ ਕਰਨਾ ਸਿੱਖ ਜਾਂਦੇ ਹਨ । ਇੰਟ ਸਕੂਲ ਦਾ ਵਾਤਾਵਰਨ ਵਿਦਿਆਰਥੀਆਂ ਨੂੰ ਅਨੁਸ਼ਾਸਨ ਸਿਖਾਉਣ ਵਿਚ ਬਹੁਤ ਸਹਾਇਕ ਹੁੰਦਾ ਹੈ ।

ਪ੍ਰਸ਼ਨ 3.
ਕੀ ਸਮਾਜ ਅਤੇ ਦੇਸ਼ ਨੂੰ ਅਨੁਸ਼ਾਸਨ ਦੀ ਲੋੜ ਹੈ ? ਆਪਣੇ ਵਿਚਾਰ ਪ੍ਰਗਟਾਓ ।
ਉੱਤਰ-
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਹ ਇਕੱਲਾ ਅਤੇ ਵੱਖਰਾ ਨਹੀਂ ਰਹਿ | ਸਕਦਾ । ਜੀਵਨ ਦੇ ਕਈ ਕੰਮਾਂ ਵਿਚ ਉਸ ਨੂੰ ਦੂਜਿਆਂ ਤੇ ਨਿਰਭਰ ਹੋਣਾ ਪੈਂਦਾ ਹੈ । ਉਹ | ਆਪਣੀਆਂ ਸਾਰੀਆਂ ਲੋੜਾਂ ਆਪ ਹੀ ਪੂਰੀਆਂ ਨਹੀਂ ਕਰ ਸਕਦਾ । ਸਾਨੂੰ ਹਰ ਰੋਜ਼ ਕਿਸੇ ਨਾ | ਕਿਸੇ ਕੰਮ ਵਿਚ ਦੁਸਰੇ ਦੀ ਸਹਾਇਤਾ ਲੈਣੀ ਪੈਂਦੀ ਹੈ । ਇਸ ਲਈ ਅਸੀਂ ਸਮਾਜ ਦੇ ਨਿਯਮਾਂ
ਦੀ ਉਲੰਘਣਾ ਨਹੀਂ ਕਰ ਸਕਦੇ । ਸਮਾਜਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਾਡਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ | ਸਾਡੇ ਅਨੁਸ਼ਾਸਨ ਵਿਚ ਰਹਿਣ ਨਾਲ ਹੀ ਸਮਾਜ ਕਾਇਮ ਰਹਿ ਸਕਦਾ ਹੈ । ਅਨੁਸ਼ਾਸਨਹੀਨਤਾ ਸਮਾਜ ਲਈ ਹਾਨੀਕਾਰਕ ਹੈ ।

ਲੋਕਾਂ ਨੂੰ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ । ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਰੇ ਮਨੁੱਖ ਅਨੁਸ਼ਾਸਨ ਵਿਚ ਰਹਿਣ । ਸਮਾਜ ਅਤੇ ਦੇਸ਼ ਨੂੰ ਬਾਹਰਲੇ ਹਮਲਿਆਂ ਦਾ ਸਾਹਮਣਾ ਅਤੇ ਅੰਦਰੂਨੀ ਗੜਬੜ ਨੂੰ ਰੋਕਣ ਦੇ ਯੋਗ ਬਣਾਉਣ ਲਈ ਸਾਰੇ ਨਾਗਰਿਕਾਂ ਦਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ । ਕੋਈ ਵੀ ਦੇਸ਼ ਤਾਂ ਹੀ ਉੱਨਤੀ ਕਰ ਸਕਦਾ ਹੈ ਜੇ ਉਸ ਦੇ ਨਿਵਾਸੀ ਅਨੁਸ਼ਾਸਿਤ ਹੋਣਗੇ । ਦੇਸ਼ ਦੀ ਉੱਨਤੀ ਲਈ ਸਾਰੇ ਸਮਾਜ ਦਾ ਅਨੁਸ਼ਾਸਿਤ ਹੋਣਾ ਜ਼ਰੂਰੀ ਹੈ | ਅਨੁਸ਼ਾਸਨਹੀਣਤਾ ਸਮਾਜ ਤੇ ਦੇਸ਼ ਦੇ ਹਿਤ ਵਿਚ ਨਹੀਂ ਹੈ । ਸਾਨੂੰ ਦੇਸ਼ ਦੇ ਹਿੱਤਾਂ ਦੇ ਵਿਰੁੱਧ ਕਦੀ ਵੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਅਤੇ ਦੇਸ਼ ਨੂੰ ਅਨੁਸ਼ਾਸਨ ਦੀ ਬਹੁਤ ਸਖ਼ਤ ਲੋੜ ਹੈ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਪ੍ਰਸ਼ਨ 4.
ਅਨੁਸ਼ਾਸਨਹੀਣਤਾ ਦੇਸ਼ ਲਈ ਕਿਉਂ ਹਾਨੀਕਾਰਕ ਹੈ ?
ਉੱਤਰ-
ਅਨੁਸ਼ਾਸਨਹੀਣਤਾ ਦੀਆਂ ਦੇਸ਼ ਨੂੰ ਹਾਨੀਆਂ (Disadvantages of Indiscipiline to the Country) – ਸਮਾਜਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਾਡਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ ।

  1. ਅਨੁਸ਼ਾਸਨਹੀਣਤਾ ਸਮਾਜ ਲਈ ਵੀ ਹਾਨੀਕਾਰਕ ਹੈ ।
  2. ਦੇਸ਼ ਦੀ ਖ਼ੁਸ਼ਹਾਲੀ ਅਤੇ ਉੱਨਤੀ ਲਈ ਵੀ ਅਨੁਸ਼ਾਸਨ ਬਹੁਤ ਹੀ ਜ਼ਰੂਰੀ ਹੈ । ਦੇਸ਼ ਦੀ ਉੱਨਤੀ ਵਿਚ ਅਨੁਸ਼ਾਸਨ ਦੀ ਬਹੁਤ ਮਹੱਤਤਾ ਹੈ ।
  3. ਅਨੁਸ਼ਾਸਨਹੀਣਤਾ ਦੇਸ਼ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ।
  4. ਕੁੱਝ ਵਿਦਿਆਰਥੀ, ਮਜ਼ਦੂਰ ਅਤੇ ਹੋਰ ਕਈ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਦੇ ਕਰਮਚਾਰੀ ਹੜਤਾਲਾਂ ਤੇ ਤੋੜ-ਫੋੜ ਦੇ ਕੰਮਾਂ ਨਾਲ ਦੇਸ਼ ਦੀ ਸੰਪੱਤੀ ਦਾ ਨੁਕਸਾਨ ਕਰਦੇ ਹਨ | ਅਜਿਹੀ ਅਨੁਸ਼ਾਸਨਹੀਣਤਾ ਦੇਸ਼ ਦੇ ਹਿਤ ਵਿਚ ਨਹੀਂ ਹੁੰਦੀ ।

ਸਾਡੇ ਵਿਚੋਂ ਅਤੇ ਸਾਡੇ ਰਾਹੀਂ ਚੁਣੇ ਮਨੁੱਖਾਂ ਨਾਲ ਹੀ ਸਰਕਾਰ ਬਣਦੀ ਹੈ । ਸਰਕਾਰ ਕਾਨੂੰਨ ਬਣਾਉਂਦੀ ਹੈ ਅਤੇ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ । ਜੇ ਦੇਸ਼-ਵਾਸੀਆਂ ਵਿਚ ਅਨੁਸ਼ਾਸਨਹੀਣਤਾ ਹੋਵੇਗੀ ਤਾਂ ਦੇਸ਼ ਵਿਚ ਗੜਬੜ ਜਾਂ ਬਾਹਰਲੇ ਹਮਲੇ ਤੋਂ ਦੇਸ਼ ਦੀ ਰੱਖਿਆ ਨਹੀਂ ਕੀਤੀ ਜਾ ਸਕੇਗੀ । ਅਨੁਸ਼ਾਸਨਹੀਣਤਾ ਦੇ ਕਾਰਨ ਦੇਸ਼ ਤਰੱਕੀ ਨਹੀਂ ਕਰ ਸਕਦਾ ।

PSEB 8th Class Physical Education Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

Punjab State Board PSEB 8th Class Physical Education Book Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ Textbook Exercise Questions and Answers.

PSEB Solutions for Class 8 Physical Education Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

Physical Education Guide for Class 8 PSEB ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਅਭਿਨਵ ਬਿੰਦਰਾ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
ਅਭਿਨਵ ਬਿੰਦਰਾ ਦਾ ਜਨਮ ਪੰਜਾਬ ਦੀ ਬੁੱਕਲ ‘ਚ ਵਸਦੇ ਜ਼ਿਲ੍ਹਾ ਐੱਸ.ਏ.ਐੱਸ. ਨਗਰ (ਮੁਹਾਲੀ) ਦੇ ਕਸਬਾ ਜ਼ੀਰਕਪੁਰ ਵਿਖੇ ਇੱਕ ਸਿੱਖ ਪਰਿਵਾਰ ਵਿਚ 28 ਸਤੰਬਰ, 1982 ਈ: ਨੂੰ ਪਿਤਾ ਡਾ: ਅਜੀਤ ਸਿੰਘ ਬਿੰਦਰਾ ਅਤੇ ਸ੍ਰੀਮਤੀ ਬਬਲੀ ਬਿੰਦਰਾ ਦੇ ਘਰ ਹੋਇਆ ।

ਪ੍ਰਸ਼ਨ 2.
ਅਭਿਨਵ ਬਿੰਦਰਾ ਨੇ ਪਹਿਲੀ ਵਾਰੀ ਕਦੋਂ ਉਲੰਪਿਕ ਖੇਡਾਂ ਵਿਚ ਭਾਗ ਲਿਆ ?
ਉੱਤਰ-
ਅਭਿਨਵ ਬਿੰਦਰਾ ਦੀ ਸਖ਼ਤ ਮਿਹਨਤ ਰੰਗ ਲਿਆਉਣ ਲੱਗੀ । ਉਸ ਦੀ ਪੰਦਰਾਂ ਸਾਲ ਦੀ ਉਮਰ ਵਿਚ 1998 ਦੀਆਂ ਕਾਮਨਵੈਲਥ ਖੇਡਾਂ ਵਿਚ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਦੀ ਭਾਰਤੀ ਟੀਮ ਵਿਚ ਚੋਣ ਹੋਈ । ਇਸ ਤਰ੍ਹਾਂ ਉਸ ਨੇ 2000 ਦੀਆਂ ਉਲੰਪਿਕ ਖੇਡਾਂ ’ਚ ਸਿਡਨੀ ਵਿਖੇ ਅਠਾਰਾਂ ਸਾਲ ਦੀ ਉਮਰ ਵਿਚ ਭਾਗ ਲਿਆ । ਭਾਵੇਂ ਕਿ ਅਭਿਨਵ ਇੱਥੇ ਕੋਈ ਸਥਾਨ ਪ੍ਰਾਪਤ ਨਹੀਂ ਕਰ ਸਕਿਆ ਪਰ ਇੰਨੀ ਛੋਟੀ ਉਮਰ ਵਿਚ ਉਲੰਪਿਕ ਖੇਡਾਂ ਵਿਚ ਭਾਗ ਲੈਣਾ ਵੀ ਇੱਕ ਪ੍ਰਾਪਤੀ ਸੀ । 2004 ਵਿਚ ਐਥਨਜ਼ ਵਿਖੇ ਉਲੰਪਿਕ ਖੇਡਾਂ ਵਿਚ ਅਭਿਨਵ ਨੇ ਭਾਗ ਲਿਆ ਫਿਰ ਵੀ ਉਸ ਨੂੰ ਕਾਮਯਾਬੀ ਨਹੀਂ ਮਿਲੀ ।

PSEB 8th Class Physical Education Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

ਪ੍ਰਸ਼ਨ 3.
ਅਭਿਨਵ ਬਿੰਦਰਾ ਵਿਸ਼ਵ ਵਿਜੇਤਾ ਕਦੋਂ ਬਣਿਆ ?
ਉੱਤਰ-ਅਭਿਨਵ ਬਿੰਦਰਾ ਨੂੰ 2004 ਵਿਚ ਕਾਮਯਾਬੀ ਨਹੀਂ ਮਿਲੀ, ਪਰ 2006 ਵਿਚ ਉਹ ਵਿਸ਼ਵ ਚੈਂਪੀਅਨਸ਼ਿਪ (ਜਗਜ਼ੇਬ) ਵਿਖੇ ਵਿਸ਼ਵ ਵਿਜੇਤਾ ਬਣਿਆ ।

ਪ੍ਰਸ਼ਨ 4.
ਅਭਿਨਵ ਬਿੰਦਰਾ ਨੇ ਉਲੰਪਿਕ ਸੋਨ ਤਮਗਾ ਕਦੋਂ ਜਿੱਤਿਆ ?
ਉੱਤਰ-
2004 ਵਿਚ ਐਥਨਜ਼ ਵਿਖੇ ਉਲੰਪਿਕ ਖੇਡਾਂ ਵਿਚ ਅਭਿਨਵ ਨੇ ਭਾਗ ਲਿਆ । ਫਿਰ ਵੀ ਉਸਨੂੰ ਕਾਮਯਾਬੀ ਨਹੀਂ ਮਿਲੀ ਤੇ 2008 ਦੀਆਂ ਉਲੰਪਿਕ ਖੇਡਾਂ ਵਿਚ ਬੀਜਿੰਗ ਵਿਖੇ ਉਸਨੇ ਦੁਨੀਆਂ ਭਰ ਦੇ ਨਿਸ਼ਾਨੇਬਾਜ਼ਾਂ ਨੂੰ ਚਾਰੋਂ ਖ਼ਾਨੇ ਚਿੱਤ ਕਰਕੇ ਸੋਨੇ ਦਾ ਤਮਗਾ ਭਾਰਤ ਦੀ ਝੋਲੀ ਪਾਇਆ ।

ਪ੍ਰਸ਼ਨ 5.
ਭਾਰਤ ਸਰਕਾਰ ਵੱਲੋਂ ਅਭਿਨਵ ਬਿੰਦਰਾ ਨੂੰ ਕਿਹੜੇ-ਕਿਹੜੇ ਐਵਾਰਡ ਦਿੱਤੇ ਗਏ ?
ਉੱਤਰ-
ਭਾਰਤ ਸਰਕਾਰ ਨੇ ਉਸ ਨੂੰ ਅਰਜੁਨਾ ਐਵਾਰਡ, ਰਾਜੀਵ ਗਾਂਧੀ ਖੇਡ ਰਤਨ ਐਵਾਰਡ, ਪਦਮ-ਭੂਸ਼ਣ ਐਵਾਰਡ ਆਦਿ ਵਿਸ਼ੇਸ਼ ਸਨਮਾਨ ਦਿੱਤੇ ।
ਅੰਤਰ-ਰਾਸ਼ਟਰੀ ਪੱਧਰ ‘ਤੇ ਅਨੇਕ ਜਿੱਤਾਂ ਦਰਜ ਕਰਨ ਕਰਕੇ ਉਸ ਨੂੰ “ਗੋਲਡਨ ਬੁਆਏ’ ਕਿਹਾ ਜਾਂਦਾ ਹੈ ।

PSEB 8th Class Physical Education Guide ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ Important Questions and Answers

ਪ੍ਰਸ਼ਨ 1.
ਅਭਿਨਵ ਬਿੰਦਰਾ ਦਾ ਜਨਮ ਕਿੱਥੇ ਹੋਇਆ ?
(ਉ) ਜ਼ੀਰਕਪੁਰ
(ਅ) ਬਠਿੰਡਾ
(ਈ) ਗੁਰਦਾਸਪੁਰ
(ਸ) ਚੰਡੀਗੜ੍ਹ।
ਉੱਤਰ-
(ਉ) ਜ਼ੀਰਕਪੁਰ

ਪ੍ਰਸ਼ਨ 2.
ਅਭਿਨਵ ਬਿੰਦਰਾ ਦਾ ਜਨਮ ਕਦੋਂ ਹੋਇਆ ?
(ਉ) 1982
(ਅ) 1988
(ਈ) 1985
(ਸ) 1986.
ਉੱਤਰ-
(ਉ) 1982

ਪ੍ਰਸ਼ਨ 3.
ਅਭਿਨਵ ਬਿੰਦਰਾ ਨੇ ਉਲੰਪਿਕ ਵਿਚ ਕਦੋਂ ਭਾਗ ਲਿਆ।
(ਉ) 2000
(ਅ) 1996
(ਈ) 2004
(ਸ) 2006.
ਉੱਤਰ-
(ਈ) 2004

PSEB 8th Class Physical Education Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

ਪ੍ਰਸ਼ਨ 4.
ਅਭਿਨਵ ਬਿੰਦਰਾ ਵਿਸ਼ਵ ਵਿਜੇਤਾ ਕਦੋਂ ਬਣਿਆ ?
(ਉ) 2004
(ਅ) 2000
(ਈ) 2008
(ਸ) 2006.
ਉੱਤਰ-
(ਸ) 2006.

ਪ੍ਰਸ਼ਨ 5.
ਅਭਿਨਵ ਬਿੰਦਰਾ ਨੇ ਸੋਨ ਤਮਗਾ ਕਦੋਂ ਜਿੱਤਿਆ ?
(ਉ) 2004
(ਅ) 2008
(ਈ) 2000
(ਸ) ਕੋਈ ਨਹੀਂ।
ਉੱਤਰ-
(ਅ) 2008

ਪ੍ਰਸ਼ਨ 6.
ਭਾਰਤ ਸਰਕਾਰ ਵਲੋਂ ਅਭਿਨਵ ਬਿੰਦਰਾ ਨੂੰ ਕਿਹੜੇ-ਕਿਹੜੇ ਐਵਾਰਡ ਦਿੱਤੇ ਗਏ ?
(ਉ) ਅਰਜੁਨਾ ਐਵਾਰਡ
(ਅ) ਖੇਡ ਰਤਨ ਐਵਾਰਡ
(ਈ) ਪਦਮ ਭੂਸ਼ਣ ਐਵਾਰਡ
(ਸ) ਕੋਈ ਨਹੀਂ।
ਉੱਤਰ-
(ਉ) ਅਰਜੁਨਾ ਐਵਾਰਡ
(ਅ) ਖੇਡ ਰਤਨ ਐਵਾਰਡ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਭਿਨਵ ਬਿੰਦਰਾ ਦਾ ਜਨਮ ਕਦੋਂ ਹੋਇਆ ?
ਉੱਤਰ-
ਅਭਿਨਵ ਬਿੰਦਰਾ ਦਾ ਜਨਮ ਇੱਕ ਸਿੱਖ ਪਰਿਵਾਰ ਵਿਚ 28 ਸਤੰਬਰ, 1982 ਈ: ਨੂੰ ਹੋਇਆ ਸੀ ।

ਪ੍ਰਸ਼ਨ 2.
ਅਭਿਨਵ ਬਿੰਦਰਾ ਨੇ ਸਭ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਕਿਸ ਤੋਂ ਸਿੱਖੀ ?
ਉੱਤਰ-
ਅਭਿਨਵ ਬਿੰਦਰਾ ਨੇ ਸਭ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਲੈਫਟੀਨੈਂਟ ਕਰਨਲ ਜਾਗੀਰ ਸਿੰਘ ਢਿੱਲੋਂ ਕੋਲੋਂ ਸਿੱਖੀ ।

ਪ੍ਰਸ਼ਨ 3.
ਅਭਿਨਵ ਬਿੰਦਰਾ ਕਾਮਨਵੈਲਥ ਖੇਡਾਂ ਵਾਸਤੇ ਕਦੋਂ ਚੁਣਿਆ ਗਿਆ ?
ਉੱਤਰ-
ਅਭਿਨਵ ਬਿੰਦਰਾ 15 ਸਾਲ ਦੀ ਉਮਰ ਵਿਚ 1998 ਵਿਚ ਕਾਮਨਵੈਲਥ ਖੇਡਾਂ ਲਈ ਚੁਣਿਆ ਗਿਆ ।

ਪ੍ਰਸ਼ਨ 4.
ਅਭਿਨਵ ਬਿੰਦਰਾ ਨੂੰ ਅੰਤਰ-ਰਾਸ਼ਟਰੀ ਪੱਧਰ ‘ਤੇ ਖੇਡ ਪ੍ਰਾਪਤੀ ਸਦਕਾ ਕਿਹੜਾ ਸਨਮਾਨ ਮਿਲਿਆ ?
ਉੱਤਰ-
ਇੱਕ ਵਿਦੇਸ਼ੀ ਗੰਨ ਬਣਾਉਣ ਵਾਲੀ ਕੰਪਨੀ ਨੇ ਸੋਨੇ ਦੀ ਰਾਈਫ਼ਲ ਦੇ ਕੇ ਸਨਮਾਨਿਤ ਕੀਤਾ ।

PSEB 8th Class Physical Education Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

ਪ੍ਰਸ਼ਨ 5.
ਅਭਿਨਵ ਬਿੰਦਰਾ ਨੂੰ ਕਿਸ ਉਲੰਪਿਕ ਵਿਚ ਸੋਨੇ ਦਾ ਤਮਗਾ ਮਿਲਿਆ ?
ਉੱਤਰ-
ਅਭਿਨਵ ਬਿੰਦਰਾ ਨੇ 2008 ਦੀਆਂ ਬੀਜਿੰਗ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਿਆ ।

ਪ੍ਰਸ਼ਨ 6.
ਭਾਰਤ ਸਰਕਾਰ ਨੇ ਉਸ (ਅਭਿਨਵ ਬਿੰਦਰਾ) ਨੂੰ ਕੀ-ਕੀ ਇਨਾਮ ਦਿੱਤੇ ?
ਉੱਤਰ-

  1. ਅਰਜੁਨਾ ਐਵਾਰਡ
  2. ਰਾਜੀਵ ਗਾਂਧੀ ਖੇਡ ਰਤਨ ਐਵਾਰਡ
  3. ਪਦਮ-ਭੂਸ਼ਣ ਐਵਾਰਡ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਭਿਨਵ ਬਿੰਦਰਾ ਨੇ ਨਿਸ਼ਾਨੇਬਾਜ਼ੀ ਵਿਚ ਇਤਿਹਾਸਿਕ ਸੋਨੇ ਦਾ ਤਮਗਾ ਕਦੋਂ ਜਿੱਤਿਆ ?
ਉੱਤਰ-
ਉਲੰਪਿਕ ਖੇਡਾਂ ਵਿੱਚ ਸਮੁੱਚਾ ਭਾਰਤ ਅਤੇ ਉਸ ਦੇ ਮਾਤਾ-ਪਿਤਾ ਸਾਹ ਰੋਕ ਕੇ ਰੱਬ ਅੱਗੇ ਉਸ ਦੀ ਜਿੱਤ ਲਈ ਅਰਦਾਸਾਂ ਕਰ ਰਹੇ ਸਨ । ਬੇਸ਼ਕ ਅਭਿਨਵ ਬਿੰਦਰਾ ਮੁੱਢਲੇ ਗੇੜ ਵਿਚ ਥੋੜ੍ਹਾ ਪੱਛੜ ਰਿਹਾ ਸੀ, ਪਰੰਤੂ ਉਹ ਆਪਣੀ ਇਕਾਗਰਤਾ ਨੂੰ ਬਰਕਰਾਰ ਰੱਖਦਾ ਹੋਇਆ ਸਹੀ ਨਿਸ਼ਾਨਾ ਲਗਾਉਣ ਲਈ ਕੋਸ਼ਿਸ਼ ਕਰਦਾ ਰਿਹਾ | ਅਖ਼ੀਰ ਉਸ ਨੇ ਆਪਣੀ ਜ਼ਿੰਦਗੀ ਦਾ ਬੇਹਤਰੀਨ ਨਿਸ਼ਾਨਾ ਸਾਧਿਆ ਜਿਸ ਨਾਲ ਉਹ ਉਲੰਪਿਕ ਖੇਡਾਂ ਵਿਚ ਵਿਅਕਤੀਗਤ ਸੋਨੇ ਦਾ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ।

ਪ੍ਰਸ਼ਨ 2.
ਅਭਿਨਵ ਬਿੰਦਰਾ ਨੂੰ ਨਿਸ਼ਾਨੇਬਾਜ਼ੀ ਲਈ ਕਿਸ ਨੇ ਪ੍ਰੇਰਿਤ ਕੀਤਾ ?
ਉੱਤਰ-
ਰਾਣਾ ਗੁਰਜੀਤ ਸਿੰਘ ਸੋਂਧੀ ਜੋ ਪੰਜਾਬ ਦੇ ਖੇਡ ਮੰਤਰੀ ਰਹੇ ਸਨ, ਅਭਿਨਵ ਬਿੰਦਰਾ ਜੀ ਦੇ ਪਿਤਾ ਜੀ ਨੂੰ ਮਿਲੇ । ਉਹਨਾਂ ਦੇ ਪਿਤਾ ਜੀ ਨੇ ਬਿੰਦਰਾ ਨੂੰ ਸ਼ੂਟਿੰਗ ਦੀ ਸਿਖਲਾਈ ਦੇਣ ਲਈ ਕਿਹਾ । ਉਹਨਾਂ ਨੇ ਅਭਿਨਵ ਬਿੰਦਰਾ ਦੇ ਪਿਤਾ ਜੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਅਭਿਨਵ ਬਿੰਦਰਾ ਨੂੰ ਨਿਸ਼ਾਨੇਬਾਜ਼ੀ ਖੇਡ ਲਈ ਉਤਸ਼ਾਹਿਤ ਕਰਨ । ਬਿੰਦਰਾ ਦੇ ਪਿਤਾ ਜੀ ਨੇ ਉਸ ਦੀ ਨੇਕ ਸਲਾਹ ਮੰਨ ਲਈ ਅਤੇ ਨਿਸ਼ਾਨੇਬਾਜ਼ੀ ਦੇ ਕਿਸੇ ਚੰਗੇ ਕੋਚ ਬਾਰੇ ਦੱਸਣ ਲਈ ਕਿਹਾ ।

ਪ੍ਰਸ਼ਨ 3.
ਅਭਿਨਵ ਬਿੰਦਰਾ ਦੀ ਨਿਸ਼ਾਨੇਬਾਜ਼ੀ ਲਗਨ ਬਾਰੇ ਲਿਖੋ ।
ਉੱਤਰ-
ਅਭਿਨਵ ਬਿੰਦਰਾ ਨੂੰ ਅਭਿਆਸ ਲਈ ਆਪਣੇ ਘਰ ਹੀ ਸ਼ੂਟਿੰਗ ਰੇਂਜ ਤਿਆਰ ਕਰਵਾ ਦਿੱਤਾ ਗਿਆ ਤਾਂ ਜੋ ਉਹ ਨਿਰਵਿਘਨ ਅਭਿਆਸ ਕਰ ਸਕੇ । ਉਹ ਸਾਰਾ-ਸਾਰਾ ਦਿਨ ਅਭਿਆਸ ਵਿਚ ਲੱਗਿਆ ਰਹਿੰਦਾ । ਉਸ ਨੂੰ ਦੋਸਤਾਂ ਨਾਲ ਘੁੰਮਣਾ ਬਿਲਕੁਲ ਪਸੰਦ ਨਹੀਂ ਸੀ । ਉਸ ਨੇ ਸਿਰਫ਼ ਆਪਣੇ ਆਪ ਨੂੰ ਨਿਸ਼ਾਨੇਬਾਜ਼ੀ ਦੇ ਅਭਿਆਸ ‘ਤੇ ਕੇਂਦਰਿਤ ਕਰ ਦਿੱਤਾ ਕਿਉਂਕਿ ਉਸ ਦਾ ਮੁੱਖ ਨਿਸ਼ਾਨਾ ਉਲੰਪਿਕ ਖੇਡਾਂ ਵਿਚ ਭਾਰਤ ਲਈ ਸੋਨੇ ਦਾ ਤਮਗਾ ਜਿੱਤਣਾ ਸੀ ।

PSEB 8th Class Physical Education Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

ਪ੍ਰਸ਼ਨ 4.
ਅਭਿਨਵ ਬਿੰਦਰਾ ਦੇ ਮੁੱਢਲੇ ਜੀਵਨ ਬਾਰੇ ਲਿਖੋ ।
ਉੱਤਰ-
ਅਭਿਨਵ ਬਿੰਦਰਾ ਦਾ ਜਨਮ ਪੰਜਾਬ ਦੀ ਬੁੱਕਲ ‘ਚ ਵਸਦੇ ਜ਼ਿਲਾ ਐੱਸ.ਏ. ਐੱਸ. ਨਗਰ (ਮੁਹਾਲੀ) ਦੇ ਕਸਬਾ ਜ਼ੀਰਕਪੁਰ ਵਿਖੇ ਇੱਕ ਸਿੱਖ ਪਰਿਵਾਰ ਵਿਚ 28 ਸਤੰਬਰ, 1982 ਈ: ਨੂੰ ਪਿਤਾ ਡਾ: ਅਜੀਤ ਸਿੰਘ ਬਿੰਦਰਾ ਅਤੇ ਸ੍ਰੀਮਤੀ ਬਬਲੀ ਬਿੰਦਰਾ ਦੇ ਘਰ ਹੋਇਆ । ਉਹ ਭੈਣ-ਭਰਾ ਸਨ । ਉਸ ਨੂੰ ਪਰਿਵਾਰ ਵਿਚ ਸਭ ਤੋਂ ਛੋਟਾ ਹੋਣ ਕਰਕੇ ਮਾਤਾ-ਪਿਤਾ ਵਲੋਂ ਬਹੁਤ ਲਾਡ-ਪਿਆਰ ਮਿਲਿਆ । ਉਸ ਨੇ ਮੁੱਢਲੀ ਸਿੱਖਿਆ ਦੁਨ ਸਕੂਲ ਦੇਹਰਾਦੂਨ ਅਤੇ ਸੇਂਟ ਸਟੀਫਨਜ਼ ਸਕੂਲ (ਚੰਡੀਗੜ੍ਹ ਤੋਂ ਹਾਸਿਲ ਕੀਤੀ । ਉਸ ਨੇ ਬੀ.ਬੀ.ਏ. ਦੀ ਪੜ੍ਹਾਈ ਵਿਦੇਸ਼ ਜਾ ਕੇ ਪ੍ਰਾਪਤ ਕੀਤੀ ।

PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ

Punjab State Board PSEB 8th Class Physical Education Book Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ Textbook Exercise Questions and Answers.

PSEB Solutions for Class 8 Physical Education Chapter 4 ਕਿਲਾ ਰਾਏਪੁਰ ਦੀਆਂ ਖੇਡਾਂ

Physical Education Guide for Class 8 PSEB ਕਿਲਾ ਰਾਏਪੁਰ ਦੀਆਂ ਖੇਡਾਂ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ ਕਦੋਂ ਹੋਇਆ ?
ਉੱਤਰ-
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ-ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ 1933 ਈ: ਵਿਚ ਜਲੰਧਰ ਵਿਖੇ ਹੋਏ ਹਾਕੀ ਟੂਰਨਾਮੈਂਟ ਤੋਂ ਬਾਅਦ ਹੋਇਆ  ਹਾਕੀ ਦੇ ਮੈਚ ਵਿਚ ਕਿਲ੍ਹਾ ਰਾਏਪੁਰ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਉਸ ਸਮੇਂ ਇਸ ਟੂਰਨਾਮੈਂਟ ਦਾ ਕੋਈ ਮਹੱਤਵ ਨਹੀਂ ਸੀ | ਪਰ ਇਸ ਜਿੱਤ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਆਰੰਭ ਕਰਨ ਲਈ ਪਿੰਡ ਵਿਚ ਖੇਡਾਂ ਦਾ ਵਾਤਾਵਰਨ ਤਿਆਰ ਕਰਨ ਦੀ ਸਹਾਇਤਾ ਕੀਤੀ । ਜੇਤੂ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਦੇ ਲਈ ਅਤੇ ਦੂਜੇ ਬੱਚਿਆਂ ਦਾ ਖੇਡਾਂ ਵਲ ਰੁਝਾਨ ਲਈ ਖੇਡ ਮੁਕਾਬਲਾ ਕਰਵਾਉਣ ਲਈ ਸੋਚਿਆ ਗਿਆ । ਪਿੰਡ ਕਿਲਾ ਰਾਏਪੁਰ ਦੇ ਵਾਸੀਆਂ ਨੇ 1933 ਈ: ਵਿਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ਕੀਤਾ ਸ: ਇੰਦਰ ਸਿੰਘ ਗਰੇਵਾਲ, ਮਃ: ਹਰਚੰਦ ਸਿੰਘ ਅਤੇ ਹੋਰ ਸਾਥੀਆਂ ਦੀ ਰਹਿਨੁਮਾਈ ਹੇਠ ਪਹਿਲਾ ਖੇਡ ਮੇਲਾ ਕਰਵਾਇਆ, ਜਿਸ ਵਿਚ ਕਬੱਡੀ, ਵਾਲੀਬਾਲ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ ।

ਪ੍ਰਸ਼ਨ 2.
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਕਿਹੜੀਆਂ-ਕਿਹੜੀਆਂ ਪੁਰਾਤਨ ਖੇਡਾਂ ਖੇਡੀਆਂ ਜਾਂਦੀਆਂ ਹਨ ?
ਉੱਤਰ-
ਜਦੋਂ ਇਹ ਖੇਡ ਮੇਲਾ ਹੋਂਦ ਵਿਚ ਆਇਆ ਤਾਂ 1934 ਈ: ਵਿਚ ਬੈਲ-ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਈਆਂ ਗਈਆਂ । ਬੈਲ-ਗੱਡੀਆਂ ਦੀਆਂ ਦੌੜਾਂ ਵਿਚ ਚਾਰ-ਚਾਰ ਬੈਲਗੱਡੀਆਂ ਇਕੱਠੀਆਂ ਭਜਾਉਣ ਦੀ ਪਿਰਤ ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨ ਤੋਂ ਬਾਬਾ ਬਖਸ਼ੀਸ਼ ਸਿੰਘ ਨੇ ਤੋਰੀ । ਇਸ ਖੇਡ ਮੇਲੇ ਵਿਚ ਪੁਰਾਤਨ ਖੇਡਾਂ ਜਿਵੇਂ ਕਿ ਉਨਾਂ ਦੀਆਂ ਦੌੜਾਂ, ਸੁਹਾਗਾ ਦੌੜ, ਮੂੰਗਲੀਆਂ ਫੇਰਨੀਆਂ, ਮਿੱਟੀ ਦੀਆਂ ਬੋਰੀਆਂ ਚੁੱਕਣਾ, ਵੱਛਾ ਚੁੱਕਣਾ, ਧਾ ਚੁੱਕਣਾ, ਲੇਟ ਕੇ ਸਰੀਰ ‘ਤੇ ਵੈਕਟਰ ਚੜਾਉਣਾ, ਦੰਦਾਂ ਨਾਲ ਟੈਕਟਰ ਖਿੱਚਣਾ, ਕੰਨਾਂ ਨਾਲ ਇਕ ਮਣ ਵਜ਼ਨ ਚੁੱਕਣਾ, ਬਜ਼ੁਰਗਾਂ ਦੀ ਦੌੜ, ਕੁੱਤਿਆਂ ਦੀ ਦੌੜ, ਘੋੜੀਆਂ ਦਾ ਨਾਚ, ਘੋੜਿਆਂ ਦੀ ਦੌੜ,
PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ 1
ਬਲਦਾਂ ਦਾ ਮੰਜੀਆਂ ਟੱਪਣਾ, ਨਿਹੰਗ ਸਿੰਘਾਂ ਦੇ ਜੌਹਰ, ਟਰਾਈ ਸਾਈਕਲ ਦੌੜ ਦਿਵਿਅੰਗ), ਪੱਥਰ ਚੁੱਕਣਾ, ਦੰਦਾਂ ਨਾਲ ਹਲ ਚੁੱਕਣਾ, ਕਬੂਤਰਾਂ ਦੀਆਂ ਉਡਾਣਾਂ, ਖੱਚਰ ਦੌੜਾਂ ਆਦਿ ਖੇਡਾਂ ਕਰਵਾਈਆਂ ਜਾਂਦੀਆਂ ਹਨ |

PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ

ਪ੍ਰਸ਼ਨ 3.
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਕਿਹੜੀਆਂ-ਕਿਹੜੀਆਂ ਨਵੀਨ ਖੇਡਾਂ ਖੇਡੀਆਂ ਜਾਂਦੀਆਂ ਹਨ ?
ਉੱਤਰ-
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਨਵੀਨ ਖੇਡਾਂ ਇਸ ਖੇਡ ਮੇਲੇ ਵਿਚ ਸੰਸਾਰ ਪੱਧਰ ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਹਰ ਸਾਲ ਫਰਵਰੀ ਦੇ ਮਹੀਨੇ ਕਰਾਈਆਂ ਜਾਂਦੀਆਂ ਹਨ | ਐਥਲੈਟਿਕਸ, ਹਾਕੀ, ਕਬੱਡੀ, ਵਾਲੀਬਾਲ, ਨਿਸ਼ਾਨੇਬਾਜ਼ੀ, ਗੱਤਕਾ, ਜਿਮਨਾਸਟਿਕ ਮੁਕਾਬਲੇ ਅਤੇ ਪੈਰਾ ਗਲਾਈਡਿੰਗ ਸ਼ੋਅ ਇਸ ਖੇਡ ਮੇਲੇ ਵਿਚ ਕਰਵਾਏ ਜਾਂਦੇ ਹਨ । ਇਸ ਖੇਡ ਮੇਲੇ ਵਿਚ ਹਾਕੀ ਦੀ ਜੇਤੂ ਟੀਮ ਨੂੰ ‘ਭਗਵੰਤ ਸਿੰਘ ਮੈਮੋਰੀਅਲ ਟਰਾਫ਼ੀ ਦਿੱਤੀ ਜਾਂਦੀ ਹੈ, ਜੋ ਕਿ 1964 ਈ: ਵਿਚ ਸ: ਪ੍ਰਹਿਲਾਦ ਸਿੰਘ ਗਰੇਵਾਲ ਨੇ ਆਪਣੇ ਸਪੁੱਤਰ ਸ: ਭਗਵੰਤ ਸਿੰਘ ਦੀ ਯਾਦ ਨੂੰ ਸਮਰਪਿਤ 100 ਤੋਲੇ ਸ਼ੁੱਧ ਸੋਨੇ ਦਾ ਕੱਪ, ਹਾਕੀ ਟੂਰਨਾਮੈਂਟ ਲਈ ਦਿੱਤਾ ਸੀ ।

ਪ੍ਰਸ਼ਨ 4.
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਹੁਣ ਤੱਕ ਕਿਹੜੇ-ਕਿਹੜੇ ਦੇਸ਼ਾਂ ਨੇ ਹਿੱਸਾ ਲਿਆ ?
ਉੱਤਰ-
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਧੁੰਮਾਂ ਪੰਜਾਬ ਅਤੇ ਭਾਰਤ ਦੀਆਂ ਹੱਦਾਂ ਟੱਪ ਕੇ ਵਿਦੇਸ਼ਾਂ ਵਿਚ ਪੈਣ ਲੱਗੀਆਂ, ਜਿਸ ਦੇ ਸਿੱਟੇ ਵਜੋਂ 1954 ਈ: ਵਿਚ ਪਾਕਿਸਤਾਨ ਦੀ ਕਬੱਡੀ ਦੀ ਟੀਮ ਨੇ ਵਿਦੇਸ਼ੀ ਟੀਮ ਵਜੋਂ ਇਸ ਟੂਰਨਾਮੈਂਟ ਵਿਚ ਭਾਗ ਲਿਆ । ਇਸ ਤੋਂ ਬਾਅਦ ਕੈਨੇਡਾ, ਅਮਰੀਕਾ, ਮਲੇਸ਼ੀਆ, ਸਿੰਘਾਪੁਰ ਅਤੇ ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਦੀਆਂ ਟੀਮਾਂ ਨੇ ਵੱਖ-ਵੱਖ ਸਮਿਆਂ ‘ਤੇ ਇਸ ਖੇਡ ਮੇਲੇ ਵਿਚ ਭਾਗ ਲਿਆ । ਇਸ ਖੇਡ ਮੇਲੇ ਵਿਚ ਖਿਡਾਰੀਆਂ ਦੇ ਨਾਲ-ਨਾਲ ਵਿਦੇਸ਼ੀ ਜਾਨਵਰ ਵੀ ਟੂਰਨਾਮੈਂਟ ਵਿਚ ਖਿੱਚ ਦਾ ਕੇਂਦਰ ਬਣਦੇ ਹਨ । ਕੁੱਤਿਆਂ ਦੀਆਂ ਦੌੜਾਂ ਵਿਚ ਭਾਗ ਲੈਣ ਲਈ ਸ: ਭੋਲਾ ਸਿੰਘ ਰੋਲੀ ਅਤੇ ਸ: ਚਰਨਜੀਤ ਸਿੰਘ ਸਿੱਧੂ ਆਪਣੇ ਗਰੇਹਾਉਂਡ ਨਸਲ ਦੇ ਪਾਵਰਮੈਂਟ ਕੁੱਤਿਆਂ ਨੂੰ ਵੈਨਕੂਵਰ (ਕੈਨੇਡਾ) ਤੋਂ ਵਿਸ਼ੇਸ਼ ਤੌਰ ‘ਤੇ ਇੱਥੇ ਲੈ ਕੇ ਆਏ । ਇਹਨਾਂ ਵਿਦੇਸ਼ੀ ਕੁੱਤਿਆਂ ਨੇ ਇਸ ਖੇਡ ਮੇਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ।

ਪ੍ਰਸ਼ਨ 5.
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਕੁੜੀਆਂ ਦੇ ਮੁਕਾਬਲੇ ਪਹਿਲੀ ਵਾਰੀ ਕਦੋਂ ਕਰਵਾਏ ਗਏ ?
ਉੱਤਰ-
ਕੁੜੀਆਂ ਦੇ ਖੇਡ ਮੇਲੇ ਵਿਚ ਭਾਗ ਲੈਣ ਦੀ ਘਾਟ ਨੂੰ ਮਹਿਸੂਸ ਕਰਦਿਆਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੁਆਰਾ ਪਹਿਲੀ ਵਾਰੀ 1950 ਈ: ਵਿਚ ਲੁਧਿਆਣਾ ਬਨਾਮ ਸਿੱਧਵਾਂ ਵਿਚਕਾਰ ਕੁੜੀਆਂ ਦਾ ਹਾਕੀ ਮੈਚ ਕਰਵਾਇਆ ਗਿਆ । ਇਸ ਖੇਡ ਮੇਲੇ ਵਿਚ ਕੁੜੀਆਂ ਦੇ ਭਾਗ ਲੈਣ ‘ਤੇ ਕੁੜੀਆਂ ਦੀਆਂ ਖੇਡਾਂ ਸ਼ੁਰੂ ਕੀਤੀਆਂ ਗਈਆਂ । ਅੱਜ-ਕਲ੍ਹ ਇਸ ਖੇਡ ਮੇਲੇ ਵਿਚ ਕੁੜੀਆਂ ਦੇ ਐਥਲੈਟਿਕਸ ਮੁਕਾਬਲਿਆਂ ਦੇ ਨਾਲ-ਨਾਲ ਕਈ ਹੋਰ ਖੇਡਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ ।

ਪ੍ਰਸ਼ਨ 6.
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਖੇਡ ਮੇਲੇ ਨੇ ਅਨੇਕ ਹੀ ਉਲੰਪੀਅਨ, ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ । ਜਿਵੇਂ ਕਿ ਸੁਖਵੀਰ ਸਿੰਘ ਗਰੇਵਾਲ (ਹਾਕੀ), ਜਗਨਿੰਦਰ ਸਿੰਘ ਹਾਕੀ), ਬਾਲ ਕ੍ਰਿਸ਼ਨ ਗਰੇਵਾਲ (ਹਾਕੀ), ਸੁਰਜੀਤ ਸਿੰਘ ਗਰੇਵਾਲ (ਹਾਕੀ), ਹਰਭਜਨ ਸਿੰਘ ਗਰੇਵਾਲ (ਐਥਲੈਟਿਕਸ) ਆਦਿ ਖਿਡਾਰੀ ਪੈਦਾ ਕੀਤੇ । ਇਹ ਖੇਡ ਮੇਲਾ ਅਨੇਕ ਹੀ ਖਿਡਾਰੀਆਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ ।

PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ

PSEB 8th Class Physical Education Guide ਕਿਲਾ ਰਾਏਪੁਰ ਦੀਆਂ ਖੇਡਾਂ Important Questions and Answers

ਪ੍ਰਸ਼ਨ 1.
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ
(ਉ) 1933
(ਅ) 1934
(ੲ) 1935
(ਸ) 1936.
ਉੱਤਰ-
(ਉ) 1933

ਪ੍ਰਸ਼ਨ 2.
ਬੈਲ ਗੱਡੀਆਂ ਦੀਆਂ ਦੌੜਾਂ ਕਿਸ ਨੇ ਸ਼ੁਰੂ ਕਰਵਾਈਆਂ ?
(ਉ) ਬਾਬਾ ਬਖਸ਼ੀਸ਼ ਸਿੰਘ ਨੇ
(ਆ) ਮਿ. ਗਰੇਵਾਲ ਨੇ
(ੲ) ਪੰਨੂ ਸਾਹਿਬ ਨੇ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਉ) ਬਾਬਾ ਬਖਸ਼ੀਸ਼ ਸਿੰਘ ਨੇ

ਪ੍ਰਸ਼ਨ 3.
ਬੈਲ ਗੱਡੀਆਂ ਦੀ ਦੌੜ ਸ਼ੁਰੂ ਹੋਈ –
(ਉ) 1934
(ਅ) 1920
(ਇ) 1930
(ਸ) 1936.
ਉੱਤਰ-
(ਉ) 1934

ਪ੍ਰਸ਼ਨ 4.
ਕਿਲ੍ਹਾ ਰਾਏਪੁਰ ਵਿਚ ਕਿਹੜੀਆਂ ਨਵੀਨ ਖੇਡਾਂ ਹਨ ?
(ੳ) ਐਥਲੈਟਿਕਸ
(ਅ) ਹਾਕੀ, ਕਬੱਡੀ
(ਈ) ਨਿਸ਼ਾਨੇਬਾਜ਼ੀ, ਵਾਲੀਬਾਲ
(ਸ) ਗੱਤਕਾ, ਜਿਮਨਾਸਟਿਕ ।
ਉੱਤਰ-
(ੳ) ਐਥਲੈਟਿਕਸ
(ਅ) ਹਾਕੀ, ਕਬੱਡੀ
(ਈ) ਨਿਸ਼ਾਨੇਬਾਜ਼ੀ, ਵਾਲੀਬਾਲ
(ਸ) ਗੱਤਕਾ, ਜਿਮਨਾਸਟਿਕ ।

PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ

ਪ੍ਰਸ਼ਨ 5.
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਕਿਹੜੇ ਬਾਹਰਲੇ ਦੇਸ਼ਾਂ ਨੇ ਭਾਗ ਲਿਆ ?
(ਉ) ਅਮਰੀਕਾ
(ਅ) ਪਾਕਿਸਤਾਨ
(ਬ) ਕੈਨੇਡਾ
(ਸ) ਕੋਈ ਨਹੀਂ ।
ਉੱਤਰ-
(ਉ) ਅਮਰੀਕਾ
(ਅ) ਪਾਕਿਸਤਾਨ
(ੲ) ਕੈਨੇਡਾ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ

ਪ੍ਰਸ਼ਨ 1.
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਕਿਹੜੇ ਸੰਨ ਵਿਚ ਸ਼ੁਰੂ ਹੋਈਆਂ ?
ਉੱਤਰ-
1933.

ਪ੍ਰਸ਼ਨ 2.
ਪਹਿਲੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਕਿਸ ਨੇ ਕਰਵਾਈਆਂ ?
ਉੱਤਰ-
ਇਹ ਖੇਡਾਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਨਾਂ ਹੇਠਾਂ ਕਰਵਾਈਆਂ ਗਈਆਂ, ਜਿਨ੍ਹਾਂ ਦੇ ਮੁਖੀ ਸਰਦਾਰ ਇੰਦਰ ਸਿੰਘ ਗਰੇਵਾਲ ਅਤੇ ਸਰਦਾਰ ਹਰਚੰਦ ਸਿੰਘ ਹਨ ।

ਪ੍ਰਸ਼ਨ 3.
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿਚ ਦੋ ਪੁਰਾਣੀਆਂ ਖੇਡਾਂ ਦੇ ਨਾਂ ਲਿਖੋ ।
ਉੱਤਰ-

  • ਬੈਲਗੱਡੀਆਂ ਦੀਆਂ ਦੌੜਾਂ
  • ਸੁਹਾਗਾ ਦੌੜ ।

ਪ੍ਰਸ਼ਨ 4.
ਕੋਈ ਦੋ ਨਵੀਆਂ ਖੇਡਾਂ ਦੇ ਨਾਂ ਲਿਖੋ ਜੋ ਕਿਲ੍ਹਾ ਰਾਏਪੁਰ ਵਿਚ ਕਰਵਾਈਆਂ ਜਾਂਦੀਆਂ ਹਨ ?
ਉੱਤਰ-

  1. ਐਥਲੈਟਿਕਸ
  2. ਹਾਕੀ
  3. ਕਬੱਡੀ ।

ਪ੍ਰਸ਼ਨ 5.
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਭਾਗ ਲੈਣ ਵਾਲੇ ਕੋਈ ਦੋ ਬਾਹਰਲੇ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-

  1. ਪਾਕਿਸਤਾਨ
  2. ਅਮਰੀਕਾ
  3. ਕੈਨੇਡਾ ।

ਛੋਟ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਲ੍ਹਾ ਰਾਏਪੁਰ ਦਾ ਇਤਿਹਾਸ ਲਿਖੋ ।
ਉੱਤਰ-
ਕਿਲ੍ਹਾ ਰਾਏਪੁਰ ਦਾ ਇਤਿਹਾਸ-ਰਾਏ ਲਾਲਾ ਨਾਂ ਦੇ ਇਕ ਵਿਅਕਤੀ ਨੇ 1560 ਈ: ਵਿਚ ਪਿੰਡ ਰਾਏਪੁਰ ‘ਤੇ ਕਬਜ਼ਾ ਕਰ ਲਿਆ ਸੀ । ਉਸ ਨੇ ਦੁਸ਼ਮਣਾਂ ਤੋਂ ਬਚਣ ਲਈ ਆਪਣੇ ਪੁੱਤਰਾਂ ਲਈ ਪੰਜ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ । ਪਿੰਡ ਰਾਏਪੁਰ ਜ਼ਿਲ੍ਹਾ ਲੁਧਿਆਣਾ ਦੇ ਦੱਖਣ ਵੱਲ ਨੂੰ ਗਿਆਰ੍ਹਾਂ ਕੁ ਮੀਲ ਦੀ ਦੂਰੀ ‘ਤੇ “ਡੇਹਲੋਂ (ਕਸਬੇ ਦਾ ਨਾਂ ਦੇ ਨੇੜੇ ਸਥਿਤ ਹੈ । ਪਿੰਡ ਕਿਲ੍ਹਾ ਰਾਏਪੁਰ ਰੇਲਵੇ ਲਾਈਨ ਅਤੇ ਸੜਕਾਂ ਨਾਲ ਜੁੜਿਆ ਹੋਇਆ ਹੈ ।

PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ

ਪ੍ਰਸ਼ਨ 2.
ਕਿਲ੍ਹਾ ਰਾਏਪੁਰ ਵਿਚ ਪੁਰਾਣੀਆਂ ਖੇਡਾਂ ਦੇ ਨਾਂ ਲਿਖੋ ।
ਉੱਤਰ-

  • ਬੈਲ ਗੱਡੀਆਂ ਦੀ ਦੌੜ
  • ਊਠਾਂ ਦੀ ਦੌੜ
  • ਸੁਹਾਗਾ ਦੌੜ
  • ਮੂੰਗਲੀਆਂ ਫੇਰਨੀਆਂ
  • ਮਿੱਟੀ ਦੀਆਂ ਬੋਰੀਆਂ ਚੁੱਕਣਾ
  • ਵੱਛਾ ਚੁੱਕਣਾ
  • ਗਧਾ ਚੁੱਕਣਾ
  • ਲੇਟ ਕੇ ਸਰੀਰ ਤੇ ਟਰੈਕਟਰ ਚੜ੍ਹਾਉਣਾ
  • ਦੰਦਾਂ ਨਾਲ ਟਰੈਕਟਰ ਖਿੱਚਣਾ
  • ਕੰਨਾਂ ਨਾਲ ਟਰੈਕਟਰ ਖਿੱਚਣਾ
  • ਦੰਦਾਂ ਨਾਲ ਇਕ ਮਣ ਵਜ਼ਨ ਚੁੱਕਣਾ
  • ਬਜ਼ੁਰਗਾਂ ਦੀ ਦੌੜ
  • ਕੁੱਤਿਆਂ ਦੀ ਦੌੜ
  • ਘੋੜੀਆਂ ਦਾ ਨਾਚ
  • ਘੋੜਿਆਂ ਦੀ ਦੌੜ
  • ਬਲਦਾਂ ਦਾ ਮੰਜੀਆਂ ਟੱਪਣਾ
  • ਨਿਹੰਗ ਸਿੰਘਾਂ ਦੇ ਜੌਹਰ
  • ਟਰਾਈ ਸਾਈਕਲ ਦੌੜ (ਦਿਵਿਅੰਗ)
  • ਪੱਥਰ ਚੁੱਕਣਾ
  • ਦੰਦਾਂ ਨਾਲ ਹਲ ਚੁੱਕਣਾ
  • ਕਬੂਤਰਾਂ ਦੀਆਂ ਉਡਾਣਾਂ
  • ਖੱਚਰ ਦੌੜ
  • ਹਾਥੀਆਂ ਦੀਆਂ ਦੌੜਾਂ ਆਦਿ ਖੇਡਾਂ ਖਿਡਾਈਆਂ ਜਾਂਦੀਆਂ ਹਨ ।

ਪ੍ਰਸ਼ਨ 3.
ਕਿਲਾ ਰਾਏਪੁਰ ਖੇਡ ਮੇਲੇ ਵਿਚ ਮਨੋਰੰਜਨ ਕਿਰਿਆਵਾਂ ਕਿਹੜੀਆਂ ਹੁੰਦੀਆਂ ਹਨ ?
ਉੱਤਰ-
ਇਸ ਖੇਡ ਮੇਲੇ ਵਿਚ ਖੇਡਾਂ ਦੇ ਨਾਲ-ਨਾਲ ਕੁਝ ਹੋਰ ਸਭਿਆਚਾਰਕ ਕਿਰਿਆਵਾਂ ਵੀ ਕਰਵਾਈਆਂ ਜਾਂਦੀਆਂ ਹਨ, ਜਿਸ ਵਿਚ ਪੰਜਾਬ ਦੇ ਲੋਕ-ਨਾਚ, ਗਿੱਧਾ, ਭੰਗੜਾ, ਹਰਿਆਣਵੀ ਨਾਚ, ਰਾਜਸਥਾਨੀ ਨਾਚ, ਮਲਵਈ ਗਿੱਧਾ ਆਦਿ ਖਿੱਚ ਦੇ ਕੇਂਦਰ ਹੁੰਦੇ ਹਨ । ਪੰਜਾਬ ਦੇ ਮਸ਼ਹੂਰ ਗਵੱਈਏ ਲੋਕ-ਗੀਤ ਗਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ ।

PSEB 8th Class Physical Education Solutions Chapter 4 ਕਿਲਾ ਰਾਏਪੁਰ ਦੀਆਂ ਖੇਡਾਂ

ਪ੍ਰਸ਼ਨ 4.
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਖੇਡਾਂ ਵਿਦੇਸ਼ਾਂ ਵਿਚ ਕਿਵੇਂ ਹਰਮਨ ਪਿਆਰੀਆਂ ਹੁੰਦੀਆਂ ਹਨ ?
ਉੱਤਰ-
ਭਾਰਤ ਦੀਆਂ ਹੱਦਾਂ ਟੱਪ ਕੇ ਵਿਦੇਸ਼ਾਂ ਵਿਚ ਪੈਣ ਲੱਗੀਆਂ ਜਿਸ ਦੇ ਸਿੱਟੇ ਵਜੋਂ 1954 ਈ: ਵਿਚ ਪਾਕਿਸਤਾਨ ਦੀ ਕਬੱਡੀ ਦੀ ਟੀਮ ਨੇ ਵਿਦੇਸ਼ੀ ਟੀਮ ਵਜੋਂ ਇਸ ਟੂਰਨਾਮੈਂਟ ਵਿਚ ਭਾਗ ਲਿਆ । ਇਸ ਤੋਂ ਬਾਅਦ ਕੈਨੇਡਾ, ਅਮਰੀਕਾ, ਮਲੇਸ਼ੀਆ, ਸਿੰਘਾਪੁਰ ਅਤੇ ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਦੀਆਂ ਟੀਮਾਂ ਨੇ ਵੱਖ-ਵੱਖ ਸਮਿਆਂ ‘ਤੇ ਇਸ ਖੇਡ ਮੇਲੇ ਵਿਚ ਭਾਗ ਲਿਆ । ਇਸ ਖੇਡ ਮੇਲੇ ਵਿਚ ਖਿਡਾਰੀਆਂ ਦੇ ਨਾਲ-ਨਾਲ ਵਿਦੇਸ਼ੀ ਜਾਨਵਰ ਵੀ ਟੂਰਨਾਮੈਂਟ ਵਿਚ ਖਿੱਚ ਦਾ ਕੇਂਦਰ ਬਣਦੇ ਹਨ । ਕੁੱਤਿਆਂ ਦੀਆਂ ਦੌੜਾਂ ਵਿਚ ਭਾਗ ਲੈਣ ਲਈ ਸ: ਭੋਲਾ ਸਿੰਘ ਰੋਲੀ ਅਤੇ ਸ: ਚਰਨਜੀਤ ਸਿੰਘ ਸਿੱਧੂ ਆਪਣੇ ਗਰੇਹਾਉਂਡ ਨਸਲ ਦੇ ਪਾਵਰਨੈੱਟ ਕੁੱਤਿਆਂ ਨੂੰ ਵੈਨਕੂਵਰ (ਕੈਨੇਡਾ) ਤੋਂ ਵਿਸ਼ੇਸ਼ ਤੌਰ ‘ਤੇ ਲੈ ਕੇ ਆਏ । ਇਹਨਾਂ ਵਿਦੇਸ਼ੀ ਕੁੱਤਿਆਂ ਨੇ ਇਸ ਖੇਡ ਮੇਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ।

PSEB 8th Class Physical Education Solutions Chapter 3 ਵਿਟਾਮਿਨ

Punjab State Board PSEB 8th Class Physical Education Book Solutions Chapter 3 ਵਿਟਾਮਿਨ Textbook Exercise Questions and Answers.

PSEB Solutions for Class 8 Physical Education Chapter 3 ਵਿਟਾਮਿਨ

Physical Education Guide for Class 8 PSEB ਵਿਟਾਮਿਨ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਵਿਟਾਮਿਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਿਟਾਮਿਨ ਵੱਖ-ਵੱਖ ਭੋਜਨ ਪਦਾਰਥਾਂ ਵਿਚ ਪਾਏ ਜਾਣ ਵਾਲੇ ਰਸਾਇਣਿਕ ਤੱਤ ਹਨ । ਸਰੀਰ ਨੂੰ ਸਿਹਤਮੰਦ ਰੱਖਣ ਲਈ ਕੇਵਲ ਕਾਰਬੋਹਾਈਡੇਟਸ, ਚਿਕਨਾਈ (ਚਰਬੀ), ਪ੍ਰੋਟੀਨ, ਖਣਿਜ ਪਦਾਰਥ ਅਤੇ ਪਾਣੀ ਦੀ ਹੀ ਲੋੜ ਨਹੀਂ ਸਗੋਂ ਇਹਨਾਂ ਤੱਤਾਂ ਦਾ ਲਾਭ ਲੈਣ ਲਈ ਕੁਝ ਹੋਰ ਰਸਾਇਣਿਕ ਤੱਤਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਵਿਟਾਮਿਨ ਕਹਿੰਦੇ ਹਨ ।

ਪ੍ਰਸ਼ਨ 2.
ਵਿਟਾਮਿਨਾਂ ਦਾ ਕੀ ਮਹੱਤਵ ਹੈ ?
ਉੱਤਰ-
ਵਿਟਾਮਿਨਾਂ ਦਾ ਮਹੱਤਵ-ਵਿਟਾਮਿਨ ਮਨੁੱਖੀ ਭੋਜਨ ਵਿੱਚ ਕਾਫ਼ੀ ਮਹੱਤਵ ਰੱਖਦੇ ਹਨ । ਇਹ ਪਾਚਨ ਅਤੇ ਉਪ ਪਾਚਨ ਦੀਆਂ ਕਿਰਿਆਵਾਂ ਲਈ ਬਹੁਤ ਸਹਾਈ ਹੁੰਦੇ ਹਨ । ਇਹ ਸਰੀਰ ਦੇ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹਨ । ਭਾਵੇਂ ਕਿ ਇਹ ਆਪ ਸਰੀਰ ਵਿੱਚ ਗਰਮੀ ਅਤੇ ਸ਼ਕਤੀ ਪੈਦਾ ਨਹੀਂ ਕਰਦੇ ਪਰ ਇਹ ਦੂਜੇ ਪੌਸ਼ਟਿਕ ਤੱਤਾਂ ਦੀ ਸਹਾਇਤਾ ਕਰਦੇ ਹਨ । ਇਹ ਸਰੀਰ ਦੀਆਂ ਅੰਦਰੂਨੀ ਕਿਰਿਆਵਾਂ ਦਾ ਸੰਚਾਲਨ ਕਰਨ ਵਿੱਚ ਸਹਾਈ ਹੁੰਦੇ ਹਨ । ਇਹ ਲਹੂ ਨੂੰ ਸਾਫ਼ ਕਰਦੇ ਹਨ ਅਤੇ ਲਹੂ ਰਕਤਾਣੂਆਂ ਨੂੰ ਵਧਾਉਂਦੇ ਹਨ । ਇਹ ਸਰੀਰ ਨੂੰ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਦਿੰਦੇ ਹਨ । ਇਹ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ । ਵਿਟਾਮਿਨ ਸਰੀਰ ਦੇ ਵਿਕਾਸ ਦਾ ਆਧਾਰ ਮੰਨੇ ਜਾਂਦੇ ਹਨ । ਇਸ ਕਰਕੇ ਇਹਨਾਂ ਨੂੰ ਜੀਵਨ ਦਾਤਾ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਵਿਟਾਮਿਨ ਏ ਕੀ ਹੈ ? ਇਸ ਦੀ ਘਾਟ ਅਤੇ ਅਧਿਕਤਾ ਦੇ ਨੁਕਸਾਨ ਲਿਖੋ ।
ਉੱਤਰ-
ਵਿਟਾਮਿਨ ‘ਏ’ ਚਰਬੀ ਵਿਚ ਘੁਲਣਸ਼ੀਲ ਹੈ ।

ਕੰਮ-

  • ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ।
  • ਭੁੱਖ ਵੱਧਦੀ ਹੈ ।
  • ਪਾਚਨ ਸ਼ਕਤੀ ਠੀਕ ਰਹਿੰਦੀ ਹੈ ।
  • ਇਹ ਵਿਟਾਮਿਨ ਸਰੀਰ ਨੂੰ ਵਧਾਉਣ ਤੇ ਮਜ਼ਬੂਤ ਕਰਨ ਵਿਚ ਮੱਦਦ ਦਿੰਦਾ ਹੈ !
  • ਸਰੀਰ ਵਿਚ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ ।

ਵਿਟਾਮਿਨ ‘ਏ’ ਦੀ ਘਾਟ ਦੇ ਨੁਕਸਾਨ-ਵਿਟਾਮਿਨ ‘ਏ’ ਦੀ ਘਾਟ ਨਾਲ ਛੂਤ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਵਿਅਕਤੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ! ਹੈ । ਅੱਖਾਂ ਵਿੱਚ ਖਾਰਸ਼ ਅਤੇ ਜਲਨ ਹੁੰਦੀ ਹੈ । ਇਸ ਦੀ ਘਾਟ ਨਾਲ ਰਾਤ ਨੂੰ ਸਾਫ਼ ਨਹੀਂ ਦਿਖਾਈ ਦਿੰਦਾ ਅਤੇ ਵਿਅਕਤੀ ਨੂੰ ਅੰਧਰਾਤਾ ਹੋ ਜਾਂਦਾ ਹੈ !
PSEB 8th Class Physical Education Solutions Chapter 3 ਵਿਟਾਮਿਨ 1
ਹੰਝੂ ਗੰਥੀਆਂ ਕੰਮ ਨਹੀਂ ਕਰਦੀਆਂ, ਚਮੜੀ ਖੁਸ਼ਕ ਅਤੇ ਸ਼ਖਤ ਹੋ ਜਾਂਦੀ ਹੈ । ਗੁਰਦਿਆਂ ਵਿਚ ਪੱਥਰੀ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ : ਦੰਦ ਜਲਦੀ ਟੁੱਟਣ ਲੱਗ ਪੈਂਦੇ ਹਨ । ਦੰਦਾਂ ਨੂੰ ਪਾਇਉਰੀਆ ਨਾਂ ਦੀ ਬਿਮਾਰੀ ਲੱਗ ਜਾਂਦੀ ਹੈ |

PSEB 8th Class Physical Education Solutions Chapter 3 ਵਿਟਾਮਿਨ

ਪ੍ਰਸ਼ਨ 4,
ਵਿਟਾਮਿਨ, ‘ਬੀ’ ਕੰਪਲੈਕਸ ਸਮੂਹ ਕਿਸ ਨੂੰ ਕਹਿੰਦੇ ਹਨ ? ਇਸ ਦੀ ਪ੍ਰਾਪਤੀ ਦੇ ਸ਼ਤ ਲਿਖੋ :
ਉੱਤਰ-
ਵਿਟਾਮਿਨ ਬੀ ( Vitamin B)-ਇਹ ਕਈ ਵਿਟਾਮਿਨਾਂ ਦਾ ਮਿਸ਼ਰਨ ਹੈ । ਇਸ ਵਿਚ ਵਿਟਾਮਿਨ ਬੀ- 1, ਬੀ2 ਅਤੇ ਬੀ-2 ਮਿਲੇ ਰਹਿੰਦੇ ਹਨ । ਇਹ ਵਿਟਾਮਿਨ ਬੀ ਸੰਯੁਕਤ (3-Complex) ਦੇ ਨਾਂ ਨਾਲ ਜਾਣਿਆ ਜਾਂਦਾ ਹੈ ।

ਕੰਮ-

  • ਇਸ ਵਿਟਾਮਿਨ ਨਾਲ ਨਾੜੀ ਸਿਸਟਮ (Nervous System) ਠੀਕ ਰਹਿੰਦਾ ਹੈ ।
  • ਇਹ ਨਾੜੀਆਂ, ਪੱਠਿਆ, ਦਿਲ ਤੇ ਦਿਮਾਗ਼ ਨੂੰ ਸ਼ਕਤੀ ਦਿੰਦਾ ਹੈ ।
  • ਭੁੱਖ ਤੇਜ਼ ਕਰਦਾ ਹੈ ।
  • ਚਮੜੀ ਦੇ ਰੋਗ ਤੋਂ ਰੱਖਿਆ ਕਰਦਾ ਹੈ ।

ਪ੍ਰਾਪਤੀ ਦੇ ਸੋਮੇ (Sources)-ਇਹ ਦੁੱਧ, ਦਹੀਂ, ਮੱਖਣ, ਪਨੀਰ, ਸਾਬਤ ਦਾਲਾਂ, ਅਨਾਜ, ਸੋਇਆਬੀਨ, ਮਟਰ ਅਤੇ ਆਂਡੇ, ਹਰੀਆਂ ਸਬਜ਼ੀਆਂ ਦੇ ਪੱਤਿਆਂ ਜਿਵੇਂ ਬੰਦ ਗੋਭੀ, ਪਿਆਜ਼, ਪਾਲਕ, ਟਮਾਟਰ, ਸ਼ਲਗਮ ਤੇ ਸਲਾਦ ਆਦਿ ਵਿਚ ਹੁੰਦਾ ਹੈ । ਵਿਟਾਮਿਨ ‘ਬੀ’ ਦੀ ਘਾਟ ਦੇ ਨੁਕਸਾਨ- ਇਸ ਵਿਟਾਮਿਨ ਦੀ ਘਾਟ ਨਾਲ ਬੇਰੀ-ਬੇਰੀ ਰੋਗ ਲੱਗ ਜਾਂਦਾ ਹੈ । ਵਿਅਕਤੀ ਨੂੰ ਚਮੜੀ ਦੇ ਰੋਗ, ਜੀਭ ਤੇ ਛਾਲੇ, ਵਾਲ ਡਿੱਗਣ ਲੱਗ ਪੈਂਦੇ ਹਨ । ਵਿਅਕਤੀ ਦਾ ਹਾਜ਼ਮਾ ਕਮਜ਼ੋਰ ਹੋ ਜਾਂਦਾ ਹੈ ਅਤੇ ਭੁੱਖ ਵੀ ਘੱਟ ਲਗਦੀ ਹੈ । ਵਿਅਕਤੀ ਦੇ ਸਰੀਰ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਅਨੀਮੀਆ ਹੋ ਜਾਂਦਾ ਹੈ ।
PSEB 8th Class Physical Education Solutions Chapter 3 ਵਿਟਾਮਿਨ 2

ਪ੍ਰਸ਼ਨ 5.
ਵਿਟਾਮਿਨ ‘ਸੀਂ ਕੀ ਹੈ ? ਇਸ ਦੇ ਕੰਮ ਅਤੇ ਸੋਤ ਲਿਖੋ ।
ਉੱਤਰ-
ਵਿਟਾਮਿਨ ਸੀ (Vitamin C)-ਵਿਟਾਮਿਨ ‘ਸੀ’ ਪਾਣੀ ਵਿਚ ਘੁਲਣਸ਼ੀਲ ਹੈ ।

ਕੰਮ-

  • ਇਹ ਵਿਟਾਮਿਨ ਲਹੂ ਨੂੰ ਸਾਫ਼ ਰੱਖਦਾ ਹੈ ।
  • ਦੰਦਾਂ ਨੂੰ ਮਜ਼ਬੂਤ ਰੱਖਦਾ ਹੈ ।
  • ਜ਼ਖ਼ਮਾਂ ਤੇ ਟੁੱਟੀਆਂ ਹੱਡੀਆਂ ਨੂੰ ਵੀ ਜਲਦੀ ਠੀਕ ਕਰਦਾ ਹੈ ।
  • ਸਰੀਰ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ।
  • ਗਲੇ ਨੂੰ ਠੀਕ ਰੱਖਦਾ ਹੈ ।
  • ਜ਼ੁਕਾਮ ਤੋਂ ਬਚਾਉਂਦਾ ਹੈ ।

PSEB 8th Class Physical Education Solutions Chapter 3 ਵਿਟਾਮਿਨ 3
ਪਾਪੜੀ ਦੇ ਸੋਮੇ (Sources)-ਇਹ ਆਮ ਤੌਰ ਤੇ ਰਸਦਾਰ ਖੱਟੇ ਫਲਾਂ ਵਿਚ ਹੁੰਦਾ ਹੈ, ਜਿਵੇਂ-ਸੰਤਰਾ, ਸ਼ਲਗਮ ਮਾਲਟਾ, ਮੁਸੱਮੀ, ਅੰਗੂਰ, ਅਨਾਰ, ਨਿੰਬੂ, ਅਮਰੂਦ ਅਤੇ ਔਲਾ ਆਦਿ । ਇਸ ਤੋਂ ਬਿਨਾਂ ਹਰੀਆਂ ਸਬਜ਼ੀਆਂ, ਟਮਾਟਰ, ਬੰਦ ਗੋਭੀ, ਗਾਜਰ, ਪਾਲਕ, ਸ਼ਲਗਮ ਆਦਿ ਵਿਚ ਵੀ ਮਿਲਦਾ ਹੈ । ਵਿਟਾਮਿਨ ‘ਸੀਂ’ ਦੀ ਘਾਟ ਦੇ ਨਕਸਾਨ-ਵਿਟਾਮਿਨ ‘ਸੀ ਦੀ ਘਾਟ ਨਾਲ ਸਕਰਵੀ ਰੋਗ ਹੋ ਜਾਂਦਾ ਹੈ । ਹੱਥਾਂ-ਪੈਰਾਂ ਵਿੱਚ ਦਰਦ ਅਤੇ ਸੋਜ਼ ਆ ਜਾਂਦੀ ਹੈ । ਹੱਡੀਆਂ ਦਾ ਨਿਰਮਾਣ ਅਤੇ ਵਿਕਾਸ ਰੁਕ ਜਾਂਦਾ ਹੈ ਅਤੇ ਹੱਡੀਆਂ ਵਿੰਗੀਆਂ-ਟੇਢੀਆਂ ਹੋ ਜਾਂਦੀਆਂ ਹਨ । ਜ਼ਖ਼ਮ ਨਹੀਂ ਭਰਦੇ ਅਤੇ ਜਖ਼ਮਾਂ ਵਿਚੋਂ ਲਹੂ ਸਿੰਮਦਾ ਰਹਿੰਦਾ ਹੈ । ਦੰਦ ਕਮਜ਼ੋਰ ਹੋ ਜਾਂਦੇ ਹਨ | ਮਸੂੜਿਆਂ ਵਿਚੋਂ ਲਹੂ ਵਗਣ ਲੱਗ ਜਾਂਦਾ ਹੈ । ਚਮੜੀ ਦਾ ਰੰਗ ਪੀਲਾ ਪੈ ਜਾਂਦਾ ਹੈ । ਅੱਖਾਂ ਦੇ ਘੇਰੇ ਕਾਲੇ ਪੈ ਜਾਂਦੇ ਹਨ । ਛੂਤ ਦੇ ਰੋਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ ।

ਪ੍ਰਸ਼ਨ 6.
ਵਿਟਾਮਿਨ ‘ਡੀ ਕੀ ਹੈ ? ਇਸ ਵਿਟਾਮਿਨ ਦੀ ਘਾਟ ਨਾਲ ਹੋਣ ਵਾਲੇ ਨੁਕਸਾਨ ਲਿਖੋ ।
ਉੱਤਰ-
ਵਿਟਾਮਿਨ ‘ਡੀ’ (Vitamin D)–ਵਿਟਾਮਿਨ ‘ਡੀ’ ਚਰਬੀ ਵਿਚ ਘੁਲਣਸ਼ੀਲ ਹੈ ।

ਕੰਮ-

  • ਇਹ ਵਿਟਾਮਿਨ ਹੱਡੀਆਂ ਤੇ ਦੰਦ ਬਣਾਉਂਦਾ ਹੈ ।
  • ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਵੀ ਕਰਦਾ ਹੈ ।
  • ਬੱਚਿਆਂ ਨੂੰ ਸਰੀਰਕ ਵਾਧੇ ਲਈ ਇਸ ਦੀ ਜ਼ਰੂਰਤ ਹੈ ।

ਪ੍ਰਾਪਤੀ ਦੇ ਸੋਮੇ (Sources)-ਇਹ ਦੁੱਧ, ਆਂਡੇ ਦੀ ਜ਼ਰਦੀ, ਮੱਖਣ, ਘਿਓ, ਮੱਛੀ ਦੇ ਤੇਲ ਵਿਚ ਬਹੁਤ ਹੁੰਦਾ ਹੈ । ਇਹ ਵਿਟਾਮਿਨ ਸੂਰਜ ਦੀਆਂ ਕਿਰਨਾਂ ਦੇ ਪ੍ਰਭਾਵ ਨਾਲ ਆਪਣੇ ਆਪ ਹੀ ਬਣਦਾ ਰਹਿੰਦਾ ਹੈ ।
PSEB 8th Class Physical Education Solutions Chapter 3 ਵਿਟਾਮਿਨ 4
ਵਿਟਾਮਿਨ ‘ਡੀ’ ਦੀ ਘਾਟ ਦੇ ਨੁਕਸਾਨ-ਵਿਟਾਮਿਨ ‘ਡੀ’ ਦੀ ਘਾਟ ਨਾਲ ਮਾਸ਼-ਪੇਸ਼ੀਆਂ ਅਤੇ ਹੱਡੀਆਂ ਦਾ ਦਰਦ ਹੁੰਦਾ ਹੈ । ਛੋਟੇ ਬੱਚਿਆਂ ਨੂੰ ਦਮਾ ਹੋਣ ਦਾ ਡਰ ਰਹਿੰਦਾ ਹੈ । ਇਸ ਦੀ ਘਾਟ ਨਾਲ ਬੱਚਿਆਂ ਨੂੰ ਸੋਕੜਾ ਰੋਗ ਹੋ ਜਾਂਦਾ ਹੈ ।

PSEB 8th Class Physical Education Solutions Chapter 3 ਵਿਟਾਮਿਨ

ਪ੍ਰਸ਼ਨ 7.
ਵਿਟਾਮਿਨ ‘ਈ ਕੀ ਹੈ ? ਇਸ ਵਿਟਾਮਿਨ ਦੀ ਪ੍ਰਾਪਤੀ ਦੇ ਸੋਤ ਲਿਖੋ ।
ਉੱਤਰ-
ਵਿਟਾਮਿਨ ਈ (Vitamin E)-ਵਿਟਾਮਿਨ ‘ਈ’ ਚਰਬੀ ਵਿਚ ਘੁਲਣਸ਼ੀਲ ਹੈ ।

ਕੰਮ-

  • ਇਹ ਵਿਟਾਮਿਨ ਔਰਤਾਂ ਅਤੇ ਮਰਦਾਂ ਵਿਚ ਸੰਤਾਨ ਪੈਦਾ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ ।
  • ਇਹ ਨਾਮਰਦੀ ਤੇ ਬਾਂਝਪਨ ਨੂੰ ਰੋਕਦਾ ਹੈ ।

ਪ੍ਰਾਪਤੀ ਦੇ ਸੋਮੇ (Sources)-ਇਹ ਬੰਦਗੋਭੀ, ਗਾਜਰ, ਸਲਾਦ, ਮਟਰ, ਪਿਆਜ਼, ਟਮਾਟਰ, ਫੁੱਲ ਗੋਭੀ ਵਿਚ ਹੁੰਦਾ ਹੈ । ਇਸ ਤੋਂ ਬਿਨਾਂ ਸ਼ਹਿਦ, ਕਣਕ, ਚੌਲ, ਬੀਜਾਂ ਦੇ ਤੇਲ, ਆਂਡੇ ਦੀ ਜ਼ਰਦੀ, ਬਦਾਮ, ਪਿਸਤੇ, ਛੋਲਿਆਂ ਦੀ ਦਾਲ ਅਤੇ ਦਲੀਏ ਵਿਚ ਬਹੁਤ ਜ਼ਿਆਦਾ ਹੁੰਦਾ ਹੈ ।
PSEB 8th Class Physical Education Solutions Chapter 3 ਵਿਟਾਮਿਨ 5
ਵਿਟਾਮਿਨ ‘’ ਦੀ ਘਾਟ ਦੇ ਨੁਕਸਾਨ-ਵਿਟਾਮਿਨ ‘ਈ’ ਦੀ ਘਾਟ ਹੋਣ ਕਰਕੇ ਔਰਤਾਂ ਵਿੱਚ ਬਾਂਝਪਣ ਦਾ ਰੋਗ ਹੋ ਜਾਂਦਾ ਹੈ । ਇਸਤਰੀਆਂ ਅਤੇ ਪੁਰਸ਼ਾਂ ਵਿਚ ਸੰਤਾਨ ਪੈਦਾ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ । ਮਾਸ-ਪੇਸ਼ੀਆਂ ਦਾ ਵਾਧਾ ਅਤੇ ਵਿਕਾਸ ਰੁਕ ਜਾਂਦਾ ਹੈ :

ਪ੍ਰਸ਼ਨ 8.
ਵਿਟਾਮਿਨ ‘ਕੇ’ ਕੀ ਹੈ ? ਇਸ ਵਿਟਾਮਿਨ ਦੀ ਘਾਟ ਨਾਲ ਹੋਣ ਵਾਲੇ ਨੁਕਸਾਨ ਲਿਖੋ ।
ਉੱਤਰ-
ਵਿਟਾਮਿਨ ਕੇ (Vitamin K)-ਵਿਟਾਮਿਨ ‘ਕੇ’ ਚਰਬੀ ਵਿਚ ਘੁਲਣਸ਼ੀਲ ਹੈ ।

  1. ਇਹ ਵਿਟਾਮਿਨ ਜ਼ਖ਼ਮਾਂ ਵਿਚੋਂ ਰਿਸਦੇ ਖੂਨ ਨੂੰ ਰੋਕਦਾ ਹੈ ।
  2. ਉਸ ਦੇ ਜਮਾਓ ਵਿਚ ਸਹਾਇਤਾ ਕਰਦਾ ਹੈ ।
  3. ਇਹ ਚਮੜੀ ਦੇ ਰੋਗਾਂ ਤੋਂ ਰੱਖਿਆ ਕਰਦਾ ਹੈ ।

ਪ੍ਰਾਪਤੀ ਦੇ ਸੋਮੇ (Sources)-ਇਹ ਜ਼ਿਆਦਾਤਰ ਬੰਦ ਗੋਭੀ, ਪਾਲਕ, ਮੱਛੀ, ਸੋਇਆਬੀਨ, ਟਮਾਟਰ ਤੇ ਆਂਡੇ ਦੀ ਜ਼ਰਦੀ ਵਿਚ ਹੁੰਦਾ ਹੈ ।
PSEB 8th Class Physical Education Solutions Chapter 3 ਵਿਟਾਮਿਨ 6
ਵਿਟਾਮਿਨ ‘ਕੇ’ ਦੀ ਘਾਟ ਦੇ ਨੁਕਸਾਨ-ਇਸ ਵਿਟਾਮਿਨ ਦਾ ਨਿਰਮਾਣ ਛੋਟੀ ਆਂਤੜੀ ਵਿੱਚ ਹੋਣ ਕਰਕੇ ਇਸ ਦੀ ਘਾਟ ਬਹੁਤ ਹੁੰਦੀ ਹੈ । ਸੱਟ ਲੱਗਣ ਕਰਕੇ ਲਹੂ ਵਗਣਾ ਬੰਦ ਨਹੀਂ ਹੁੰਦਾ । ਚਮੜੀ ਖੁਰਦਰੀ ਹੋ ਜਾਂਦੀ ਹੈ । ਜਿਗਰ ਦੀਆਂ ਬੀਮਾਰੀਆਂ ਅਤੇ ਦਸਤ ਲੱਗ ਜਾਂਦੇ ਹਨ | ਖੂਨ ਦੀ ਕਮੀ ਸੰਬੰਧੀ ਰੋਗ ਲੱਗ ਜਾਂਦੇ ਹਨ | ਅਗੇਤੇ (Pre-mature) ਪੈਦਾ ਹੋਣ ਵਾਲੇ ਬੱਚਿਆਂ ਵਿਚ ਇਸ ਵਿਟਾਮਿਨ ਦੀ ਕਮੀ ਰਹਿੰਦੀ ਹੈ ।

PSEB 8th Class Physical Education Guide ਵਿਟਾਮਿਨ Important Questions and Answers

ਪ੍ਰਸ਼ਨ 1.
ਵਿਟਾਮਿਨ ਕਿੰਨੇ ਤਰ੍ਹਾਂ ਦੇ ਹਨ ?
(ਉ) ਵਿਟਾਮਿਨ ‘ਏ’
(ਅ) ਵਿਟਾਮਿਨ ‘ਬੀ
(ਈ) ਵਿਟਾਮਿਨ ‘ਸੀ’ ਅਤੇ ‘ਡੀ’
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਵਿਟਾਮਿਨ ‘ਏ’
(ਅ) ਵਿਟਾਮਿਨ ‘ਬੀ
(ਈ) ਵਿਟਾਮਿਨ ‘ਸੀ’ ਅਤੇ ‘ਡੀ’

ਪ੍ਰਸ਼ਨ 2.
ਵਿਟਾਮਿਨ ‘ਡੀ ਕਿੱਥੋਂ ਮਿਲਦਾ ਹੈ ?
(ਉ) ਤੇ ਦੁੱਧ ਤੋਂ
(ਅ) ਅਨਾਜ ਤੋਂ
(ਈ) ਫਲਾਂ ਤੋਂ
(ਸ) ਧੁੱਪ ਤੋਂ |
ਉੱਤਰ-
(ਸ) ਧੁੱਪ ਤੋਂ |

PSEB 8th Class Physical Education Solutions Chapter 3 ਵਿਟਾਮਿਨ

ਪ੍ਰਸ਼ਨ 3.
ਬੇਰੀ-ਬੇਰੀ ਰੋਗ ਵਿਟਾਮਿਨ ਦੀ ਘਾਟ ਨਾਲ ਹੁੰਦਾ ਹੈ –
(ਉ) ਵਿਟਾਮਿਨ ‘ਬੀ’
(ਅ) ਵਿਟਾਮਿਨ ‘ਏ’
(ਇ) ਵਿਟਾਮਿਨ ‘ਕੇ
(ਸ) ਕਿਸੇ ਨਾਲ ਨਹੀਂ ।
ਉੱਤਰ-
(ਉ) ਵਿਟਾਮਿਨ ‘ਬੀ’

ਪ੍ਰਸ਼ਨ 4.
ਕਿਸ ਵਿਟਾਮਿਨ ਦੀ ਘਾਟ ਨਾਲ ਸਕਰਵੀ ਰੋਗ ਹੁੰਦਾ ਹੈ ?
(ਉ) ਵਿਟਾਮਿਨ ‘ਸੀ’
(ਅ) ਵਿਟਾਮਿਨ ‘ਕੇ’
(ਈ) ਵਿਟਾਮਿਨ ‘ਡੀ’
(ਸ) ਕਿਸੇ ਵਿਟਾਮਿਨ ਦੀ ਘਾਟ ਨਾਲ ਨਹੀਂ ।
ਉੱਤਰ-
(ਉ) ਵਿਟਾਮਿਨ ‘ਸੀ’

ਪ੍ਰਸ਼ਨ 5.
ਵਿਟਾਮਿਨ ਦੀ ਕਮੀ ਨਾਲ ਕਿਹੜੇ ਰੋਗ ਮਰੀਜ਼ ਨੂੰ ਲਗ ਜਾਂਦੇ ਹਨ ?
(ਉ) ਅੰਧਰਾਤਾ ਅਤੇ ਚਮੜੀ ਦੇ ਰੋਗ
(ਅ) ਭੁੱਖ ਨਹੀਂ ਲਗਦੀ
(ਇ) ਅਨੀਮੀਆ ਰੋਗ ਹੋ ਜਾਂਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਟਾਮਿਨ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਵਿਟਾਮਿਨ ਛੇ ਪ੍ਰਕਾਰ ਦੇ ਹੁੰਦੇ ਹਨ-ਏ, ਬੀ, ਸੀ, ਡੀ, ਈ ਅਤੇ ਕੇ ।

ਪ੍ਰਸ਼ਨ 2.
ਅੰਧਰਾਤਾ ਰੋਗ ਕਿਸ ਵਿਟਾਮਿਨ ਦੀ ਘਾਟ ਕਰਕੇ ਹੁੰਦਾ ਹੈ ?
ਉੱਤਰ-
ਇਹ ਰੋਗ ਵਿਟਾਮਿਨ ਏ ਦੀ ਘਾਟ ਕਰਕੇ ਹੁੰਦਾ ਹੈ ।

ਪ੍ਰਸ਼ਨ 3.
ਕਿਸ ਵਿਟਾਮਿਨ ਦੀ ਘਾਟ ਕਾਰਨ ਸਕਰਵੀ ਰੋਗ ਹੋ ਜਾਂਦਾ ਹੈ ?
ਉੱਤਰ-
ਵਿਟਾਮਿਨ ‘ਸੀ’ ਦੀ ਘਾਟ ਕਾਰਨ ।

ਪ੍ਰਸ਼ਨ 4.
ਬੇਰੀ-ਬੇਰੀ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ ?
ਉੱਤਰ-
ਵਿਟਾਮਿਨ ‘ਸੀ’ ਦੀ ਘਾਟ ਕਾਰਨ ।

ਪ੍ਰਸ਼ਨ 5.
ਪਾਇਉਰੀਆ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ ?
ਉੱਤਰ-
ਇਹ ਰੋਗ ਵਿਟਾਮਿਨ ਸੀ ਦੀ ਘਾਟ ਕਾਰਨ ਹੁੰਦਾ ਹੈ ।

ਪ੍ਰਸ਼ਨ 6.
ਬਾਂਝਪਨ ਦਾ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ ?
ਉੱਤਰ-
ਵਿਟਾਮਿਨ ‘ਈ’ ਦੀ ਘਾਟ ਕਾਰਨ ।

ਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਟਾਮਿਨ ਏ ਦੀ ਘਾਟ ਨਾਲ ਕਿਹੜੇ-ਕਿਹੜੇ ਰੋਗ ਹੁੰਦੇ ਹਨ ?
ਉੱਤਰ-
ਵਿਟਾਮਿਨ ‘ਏ’ ਦੀ ਘਾਟ ਨਾਲ ਛੂਤ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਵਿਅਕਤੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ । ਅੱਖਾਂ ਵਿਚ ਖਾਰਸ਼ ਅਤੇ ਜਲਨ ਹੁੰਦੀ ਹੈ । ਇਸ ਦੀ ਘਾਟ ਨਾਲ ਰਾਤ ਨੂੰ ਸਾਫ ਨਹੀਂ ਦਿਖਾਈ ਦਿੰਦਾ ਅਤੇ ਵਿਅਕਤੀ ਨੂੰ ਅੰਧਰਾ ਹੋ ਜਾਂਦਾ ਹੈ । ਹੰਝੂ ਗੰਥੀਆਂ ਕੰਮ ਨਹੀਂ ਕਰਦੀਆਂ । ਚਮੜੀ ਖੁਸ਼ਕ ਅਤੇ ਸ਼ਖਤ ਹੋ ਜਾਂਦੀ ਹੈ । ਗੁਰਦਿਆਂ ਵਿੱਚ ਪੱਥਰੀ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ । ਦੰਦ ਜਲਦੀ ਟੁੱਟਣ ਲੱਗ ਪੈਂਦੇ ਹਨ । ਦੰਦਾਂ ਨੂੰ ਪਾਇਉਰੀਆ ਨਾਂ ਦੀ ਬਿਮਾਰੀ ਲੱਗ ਜਾਂਦੀ ਹੈ ।

ਪ੍ਰਸ਼ਨ 2.
ਵਿਟਾਮਿਨ ‘ਬੀ’ ਦੇ ਪਾਪਤੀ ਦੇ ਸੋਮੇ ਲਿਖੋ
ਉੱਤਰ-
ਪ੍ਰਾਪਤੀ ਦੇ ਸੋਮੇ (Sources)-ਇਹ ਦੁੱਧ, ਦਹੀਂ, ਮੱਖਣ, ਪਨੀਰ, ਸਾਬਤ ਦਾਲਾਂ, ਅਨਾਜ, ਸੋਇਆਬੀਨ, ਮਟਰ ਅਤੇ ਆਂਡੇ, ਹਰੀਆਂ ਸਬਜ਼ੀਆਂ ਦੇ ਪੱਤਿਆਂ ਜਿਵੇਂ ਬੰਦ ਗੋਭੀ, ਪਿਆਜ਼, ਪਾਲਕ, ਟਮਾਟਰ, ਸ਼ਲਗਮ ਤੇ ਸਲਾਦ ਆਦਿ ਵਿਚ ਹੁੰਦਾ ਹੈ ।

ਪ੍ਰਸ਼ਨ 3.
ਵਿਟਾਮਿਨ ‘ਡੀ’ ਦੇ ਪ੍ਰਾਪਤੀ ਦੇ ਸੋਮੇ ਲਿਖੋ ।
ਉੱਤਰ-
ਪ੍ਰਾਪਤੀ ਦੇ ਸੋਮੇ (Sources)-ਇਹ ਦੁੱਧ, ਆਂਡੇ ਦੀ ਜ਼ਰਦੀ, ਮੱਖਣ, ਘਿਉ, ਮੱਛੀ ਦੇ ਤੇਲ ਵਿਚ ਬਹੁਤ ਹੁੰਦਾ ਹੈ । ਇਹ ਵਿਟਾਮਿਨ ਸੂਰਜ ਦੀਆਂ ਕਿਰਨਾਂ ਦੇ ਪ੍ਰਭਾਵ ਨਾਲ ਆਪਣੇ ਆਪ ਹੀ ਬਣਦਾ ਰਹਿੰਦਾ ਹੈ ।

PSEB 8th Class Physical Education Solutions Chapter 3 ਵਿਟਾਮਿਨ

ਪ੍ਰਸ਼ਨ 4.
ਵਿਟਾਮਿਨ ‘ਕੇ ਦੀ ਘਾਟ ਨਾਲ ਕਿਹੜੇ-ਕਿਹੜੇ ਰੋਗ ਹੁੰਦੇ ਹਨ ?
ਉੱਤਰ-
ਇਸ ਵਿਟਾਮਿਨ ਦਾ ਨਿਰਮਾਣ ਛੋਟੀ ਆਂਤੜੀ ਵਿਚ ਹੋਣ ਕਰਕੇ ਇਸ ਦੀ ਘਾਟ ਬਹੁਤ ਘੱਟ ਹੁੰਦੀ ਹੈ । ਸੱਟ ਲੱਗਣ ਕਰਕੇ ਲਹੂ ਵੱਗਣਾ ਬੰਦ ਨਹੀਂ ਹੁੰਦਾ । ਚਮੜੀ ਖੁਰਦਰੀ ਹੋ ਜਾਂਦੀ ਹੈ । ਜਿਗਰ ਦੀਆਂ ਬਿਮਾਰੀਆਂ ਅਤੇ ਦਸਤ ਲੱਗ ਜਾਂਦੇ ਹਨ | ਖੂਨ ਦੀ ਕਮੀ ਸੰਬੰਧੀ ਰੋਗ ਲੱਗ ਜਾਂਦੇ ਹਨ | ਅਗੇਤੇ (Pre-mature) ਪੈਦਾ ਹੋਣ ਵਾਲੇ ਬੱਚਿਆਂ ਵਿੱਚ ਇਸ ਵਿਟਾਮਿਨ ਦੀ ਕਮੀ ਰਹਿੰਦੀ ਹੈ ।

ਪ੍ਰਸ਼ਨ 5.
ਵਿਟਾਮਿਨਾਂ ਦੀ ਕਮੀ ਨਾਲ ਸਰੀਰ ਵਿਚ ਕਿਹੜੇ ਰੋਗ ਹੋ ਜਾਂਦੇ ਹਨ ?
ਉੱਤਰ-
ਭਿੰਨ-ਭਿੰਨ ਵਿਟਾਮਿਨਾਂ ਦੀ ਘਾਟ ਨਾਲ ਹੇਠ ਲਿਖੇ ਰੋਗ ਲੱਗ ਜਾਂਦੇ ਹਨ –

  • ਵਿਟਾਮਿਨਾਂ ਦੀ ਘਾਟ ਕਾਰਨ ਅੰਧਰਾਤਾ ਅਤੇ ਚਮੜੀ ਦੇ ਰੋਗ ਲੱਗ ਜਾਂਦੇ ਹਨ ।
  • ਇਹਨਾਂ ਦੀ ਘਾਟ ਨਾਲ ਫੇਫੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਛੂਤ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਭੁੱਖ ਨਹੀਂ ਲੱਗਦੀ ।
  • ਅਨੀਮੀਆ ਰੋਗ ਹੋ ਜਾਂਦਾ ਹੈ ।
  • ਅੱਖਾਂ ਵਿੱਚ ਮੋਤੀਆਬਿੰਦ ਛੇਤੀ ਹੋਣ ਲੱਗਦਾ ਹੈ ।
  • ਇਸ ਦੀ ਘਾਟ ਨਾਲ ਮਿਰਗੀ, ਹਿਸਟੀਰੀਆ, ਸਕਰਵੀ, ਪਾਇਰੀਆ ਅਤੇ ਰਿਕਟਸ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ।
  • ਫੋੜੇ-ਫਿਨਸੀਆਂ ਨਿਕਲ ਆਉਂਦੀਆਂ ਹਨ ।
  • ਵਿਟਾਮਿਨਾਂ ਦੀ ਘਾਟ ਨਾਲ ਜ਼ਖ਼ਮ ਵਿੱਚੋਂ ਖੂਨ ਦਾ ਵਗਣਾ ਜਲਦੀ ਬੰਦ ਨਹੀਂ ਹੁੰਦਾ |

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

Punjab State Board PSEB 8th Class Physical Education Book Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ Textbook Exercise Questions and Answers.

PSEB Solutions for Class 8 Physical Education Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

Physical Education Guide for Class 8 PSEB ਪੋਸ਼ਟਿਕ ਅਤੇ ਸੰਤੁਲਿਤ ਭੋਜਨ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਭੋਜਨ ਤੋਂ ਕੀ ਭਾਵ ਹੈ ?
ਉੱਤਰ-
ਭੋਜਨ ਸਰੀਰ ਦਾ ਜ਼ਰੂਰੀ ਭਾਗ ਹੈ ਕਿਉਂਕਿ ਭੋਜਨ ਨਾਲ ਸਰੀਰ ਵਿਚ ਵਾਧਾ ਤੇ ਵਿਕਾਸ ਹੁੰਦਾ ਹੈ ਅਤੇ ਸਰੀਰ ਦੇ ਟੁੱਟੇ-ਫੁੱਟੇ ਸੈੱਲਾਂ ਦੀ ਮੁਰੰਮਤ ਹੁੰਦੀ ਹੈ । ਨਵੇਂ ਸੈੱਲ ਬਣਦੇ ਹਨ । ਭੋਜਨ ਸਰੀਰ ਨੂੰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ । ਖਾਣ ਵਾਲੀ ਉਸ ਵਸਤੂ ਨੂੰ ਭੋਜਨ ਕਿਹਾ ਜਾਂਦਾ ਹੈ ਜਿਹੜੀ ਸਾਡੇ ਸਰੀਰ ਵਿਚ ਜਾ ਕੇ ਸਰੀਰ ਦਾ ਹਿੱਸਾ ਬਣ ਜਾਂਦੀ ਹੈ ਤੇ ਸਰੀਰ ਦਾ ਵਿਕਾਸ ਕਰਦੀ ਹੈ ।

ਪ੍ਰਸ਼ਨ 2.
ਪੌਸ਼ਟਿਕ ਭੋਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮਨੁੱਖੀ ਭੋਜਨ ਵਿੱਚ ਮੌਜੂਦ ਪੌਸ਼ਟਿਕ ਤੱਤ ਸਰੀਰ ਦਾ ਪਾਲਣ-ਪੋਸ਼ਣ ਕਰਦੇ ਹਨ । ਭੋਜਨ ਪਦਾਰਥਾਂ ਵਿੱਚ ਕੁੱਝ ਅਜਿਹੇ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਖਾਣ ਤੋਂ ਬਾਅਦ ਉਹ ਸਰੀਰ ਵਿੱਚ ਪਚ ਕੇ ਸਰੀਰ ਦਾ ਪੋਸ਼ਣ ਕਰਦੇ ਹਨ । ਜਿਸ ਭੋਜਨ ਵਿੱਚ ਅਜਿਹੇ ਕੁੱਝ ਤੱਤ ਮੌਜੂਦ ਹੋਣ, ਉਸ ਨੂੰ ਪੌਸ਼ਟਿਕ ਭੋਜਨ ਕਿਹਾ ਜਾਂਦਾ ਹੈ । ਪੌਸ਼ਟਿਕ ਤੱਤ ਸਰੀਰਕ ਵਾਧੇ ਅਤੇ ਵਿਕਾਸ ਲਈ ਸਹਾਈ ਹੁੰਦੇ ਹਨ ।

ਪ੍ਰਸ਼ਨ 3.
ਸੰਤੁਲਿਤ ਭੋਜਨ ਤੋਂ ਕੀ ਭਾਵ ਹੈ ?
ਉੱਤਰ-
ਸੰਤੁਲਿਤ ਭੋਜਨ-ਸੰਤੁਲਿਤ ਭੋਜਨ ਉਹ ਭੋਜਨ ਹੈ ਜਿਸ ਵਿਚ ਵਿਅਕਤੀ ਦੇ ਸਰੀਰ ਲਈ ਜ਼ਰੂਰੀ ਤੱਤ ਠੀਕ ਮਾਤਰਾ ਵਿਚ ਮੌਜੂਦ ਹੋਣ ਅਤੇ ਸਰੀਰ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰਨ ਦੇ ਯੋਗ ਹੋਣ । ਵੱਖ-ਵੱਖ ਵਿਅਕਤੀਆਂ ਲਈ ਉਮਰ, ਮੌਸਮ ਅਤੇ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਆਧਾਰ ਤੇ ਵੱਖ-ਵੱਖ ਮਾਤਰਾ ਵਿਚ ਉੱਚਿਤ ਤੱਤਾਂ ਦੀ ਲੋੜ ਹੈ ਜਿਵੇਂ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦੀ ਲੋੜ ਇਕ ਬਾਲਗ ਵਿਅਕਤੀ ਦੇ ਮੁਕਾਬਲੇ ਵਿਚ ਵੱਧ ਹੁੰਦੀ ਹੈ  ਸਾਨੂੰ ਸਿਹਤਮੰਦ ਅਤੇ ਅਰੋਗ ਰਹਿਣ ਲਈ ਸੰਤੁਲਿਤ ਭੋਜਨ ਦੀ ਲੋੜ ਪੈਂਦੀ ਹੈ । ਉਦਾਹਰਨ ਵਜੋਂ ਦੁੱਧ ਇਕ ਸੰਤੁਲਿਤ ਭੋਜਨ ਹੈ ਕਿਉਂਕਿ ਇਸ ਵਿਚ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 4.
ਪ੍ਰੋਟੀਨ ਤੋਂ ਕੀ ਭਾਵ ਹੈ ? ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ –
ਪ੍ਰੋਟੀਨ (Protein)-
ਪ੍ਰੋਟੀਨ ਭੋਜਨ ਦਾ ਇਕ ਜ਼ਰੂਰੀ ਤੱਤ ਹੈ । ਹਰ ਇਕ ਵਿਅਕਤੀ ਦੇ ਵਿਕਾਸ ਅਤੇ ਵਾਧੇ ਲਈ ਪ੍ਰੋਟੀਨ ਦੀ ਲੋੜ ਪੈਂਦੀ ਹੈ । ਪ੍ਰੋਟੀਨ, ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਗੰਧਕ ਦੇ ਰਸਾਇਣਿਕ ਮਿਸ਼ਰਨ ਤੋਂ ਬਣਦੇ ਹਨ । ਇਹ ਦੋ ਤਰ੍ਹਾਂ ਦੇ ਹੁੰਦੇ ਹਨ-ਪਸ਼ੂ ਤੇ ਬਨਸਪਤੀ ਪ੍ਰੋਟੀਨ|

ਪ੍ਰਸ਼ਨ 5.
ਕਾਰਬੋਹਾਈਡਰੇਟਸ ਕੀ ਹਨ ? ਸਰੀਰ ਵਿੱਚ ਇਸ ਦੇ ਘੱਟ ਤੇ ਵੱਧ ਮਾਤਰਾ ਦੇ ਨੁਕਸਾਨ ਲਿਖੋ ।
ਉੱਤਰ –
ਕਾਰਬੋਹਾਈਡਰੇਟਸ (Carbohydrates) –
ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਨ ਹੈ । ਕਾਰਬੋਹਾਈਡਰੇਟਸ ਦੋ ਤਰ੍ਹਾਂ ਦੇ ਹੁੰਦੇ ਹਨ-ਸ਼ੱਕਰ ਦੇ ਰੂਪ ਵਿਚ ਮਿਲਣ ਵਾਲੇ ਤੇ ਸਟਾਰਚ ਦੇ ਰੂਪ ਵਿਚ ਮਿਲਣ ਵਾਲੇ ! ਪ੍ਰਾਪਤੀ ਦੇ ਸੋਮੇ (Sources)-ਸ਼ੱਕਰ ਦੇ ਰੂਪ ਵਿਚ ਇਹ ਅੰਬ, ਗੰਨੇ ਦਾ ਰਸ, ਗੁੜ, ਸ਼ੱਕਰ, ਅੰਗੂਰ, ਖਜੂਰ, ਬਦਾਮ, ਸੁੱਕੇ ਮੇਵਿਆਂ, ਗਾਜਰ ਆਦਿ ਤੋਂ ਮਿਲਦਾ ਹੈ । ਸਟਾਰਚ ਦੇ ਰੂਪ ਵਿਚ ਇਹ ਕਣਕ, ਮੱਕੀ, ਜੌਂ, ਜੁਆਰ, ਸ਼ਕਰਕੰਦੀ, ਅਖਰੋਟ ਤੇ ਕੇਲੇ ਆਦਿ ਤੋਂ ਪ੍ਰਾਪਤ ਹੁੰਦਾ ਹੈ । ਇਕ ਸਾਧਾਰਨ ਵਿਅਕਤੀ ਦੇ ਰੋਜ਼ਾਨਾ ਭੋਜਨ ਵਿਚ ਲਗਪਗ 400 ਤੋਂ 700 ਗ੍ਰਾਮ ਕਾਰਬੋਹਾਈਡਰੇਟਸ ਹੋਣੇ ਚਾਹੀਦੇ ਹਨ ।
PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ 1

ਕਾਰਬੋਹਾਈਡਰੇਟਸ ਦੇ ਲਾਭ (Advantages) –

  • ਕਾਰਬੋਹਾਈਡਰੇਟਸ ਸਾਡੇ ਸਰੀਰ ਨੂੰ ਗਰਮੀ ਤੇ ਸ਼ਕਤੀ ਪ੍ਰਦਾਨ ਕਰਦੇ ਹਨ ।
  • ਇਹ ਚਰਬੀ ਬਣਾਉਣ ਵਿਚ ਸਹਾਇਤਾ ਕਰਦੇ ਹਨ ।
  • ਇਹ ਚਰਬੀ ਨਾਲੋਂ ਸਸਤੇ ਹੁੰਦੇ ਹਨ । ਇਸ ਨਾਲ ਮਿਹਦੇ ਅਤੇ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ ।

ਕਾਰਬੋਹਾਈਡਰੇਟਸ ਦੀਆਂ ਹਾਨੀਆਂ (Disadvantages)-

  • ਕਾਰਬੋਹਾਈਡਰੇਟਸ ਦੀ ਵਧੇਰੇ ਮਾਤਰਾ ਲੈਣ ਨਾਲ ਭੋਜਨ ਛੇਤੀ ਹਜ਼ਮ ਨਹੀਂ ਹੁੰਦਾ । ਭੋਜਨ ਦਾ ਬਹੁਤ ਹਿੱਸਾ ਬਿਨਾਂ ਪਚੇ ਹੀ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ ।
  • ਇਹਨਾਂ ਦੀ ਵਧੇਰੇ ਵਰਤੋਂ ਨਾਲ ਸਰੀਰ ਵਿਚ ਮੋਟਾਪਾ ਆ ਜਾਂਦਾ ਹੈ ।
  • ਕਾਰਬੋਹਾਈਡਰੇਟਸ ਦੀ ਵਧੇਰੇ ਮਾਤਰਾ ਲੈਣ ਨਾਲ ਪੇਸ਼ਾਬ ਸੰਬੰਧੀ ਰੋਗ ਸ਼ੁਗਰ, ਬਲੱਡ ਪ੍ਰੈਸ਼ਰ ਅਤੇ ਜੋੜਾਂ ਦਾ ਦਰਦ ਲਗ ਜਾਂਦੇ ਹਨ ।
  • ਇਹਨਾਂ ਦੀ ਘੱਟ ਮਾਤਰਾ ਵਿਚ ਵਰਤੋਂ ਕਰਨ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ।

ਪ੍ਰਸ਼ਨ 6. ਚਰਬੀ ਤੋਂ ਕੀ ਭਾਵ ਹੈ ? ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ –
ਚਰਬੀ
(Fats) ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਨ ਹੈ । ਇਹ ਸਰੀਰ ਵਿਚ ਬਾਲਣ ਦਾ ਕੰਮ ਕਰਦੀ ਹੈ । ਇਹ ਕਾਰਬੋਹਾਈਡਰੇਟਸ ਨਾਲੋਂ ਸਰੀਰ ਨੂੰ ਦੁੱਗਣੀ ਸ਼ਕਤੀ ਦਿੰਦੀ ਹੈ । ਇਸ ਵਿਚ ਵਿਟਾਮਿਨ ‘ਏ’, ‘ਡੀ’, ‘ਈ’ ਅਤੇ ‘ਕੇ’ ਹੁੰਦੇ ਹਨ । ਇਕ ਸਾਧਾਰਨ ਵਿਅਕਤੀ ਦੇ ਰੋਜ਼ਾਨਾ ਭੋਜਨ ਵਿਚ ਚਰਬੀ ਦੀ ਮਾਤਰਾ 50 ਤੋਂ 75 ਗ੍ਰਾਮ ਹੋਣੀ ਚਾਹੀਦੀ ਹੈ ।
PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ 2
ਪ੍ਰਾਪਤੀ ਦੇ ਸੋਮੇ (Sources-ਬਨਸਪਤੀ ਤੋਂ ਪ੍ਰਾਪਤ ਹੋਣ ਵਾਲੀ ਚਰਬੀ ਸਬਜ਼ੀਆਂ, ਸੁੱਕੇ ਮੇਵਿਆਂ, ਫਲਾਂ, ਅਖਰੋਟ, ਬਦਾਮ, ਮੂੰਗਫਲੀ, ਬੀਜਾਂ ਦੇ ਤੇਲ ਆਦਿ ਤੋਂ ਪ੍ਰਾਪਤ ਹੁੰਦੀ ਹੈ । ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੀ ਚਰਬੀ, ਘਿਓ, ਦੁੱਧ, ਮੱਖਣ, ਮੱਛੀ ਦੇ ਤੇਲ ਅਤੇ ਆਂਡੇ ਤੋਂ ਪ੍ਰਾਪਤ ਹੁੰਦੀ ਹੈ ।

ਚਰਬੀ ਦੇ ਲਾਭ (Advantages)-

  • ਇਹ ਸਰੀਰ ਵਿਚ ਬਾਲਣ ਦਾ ਕੰਮ ਕਰਦੀ ਹੈ ।
  • ਇਹ ਸਰੀਰ ਵਿਚ ਗਰਮੀ ਪੈਦਾ ਕਰਦੀ ਹੈ ਅਤੇ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦੀ ਹੈ ।
  • ਇਹ ਕਾਰਬੋਹਾਈਡਰੇਟਸ ਨੂੰ ਪਚਾਉਣ ਵਿਚ ਸਹਾਇਤਾ ਕਰਦੀ ਹੈ ।
  • ਇਹ ਸਰੀਰ ਦੇ ਅੰਗਾਂ ਦੀ ਰੱਖਿਆ ਕਰਦੀ ਹੈ ।

ਚਰਬੀ ਦੀ ਵੱਧ ਵਰਤੋਂ ਦੇ ਨੁਕਸਾਨ (Disadvantages of Excess Fats)-

  • ਪਾਚਨ-ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
  • ਖੂਨ ਦੇ ਸੰਚਾਰ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ ।
  • ਸਰੀਰ ਵਿਚ ਮੋਟਾਪਨ ਆ ਜਾਂਦਾ ਹੈ ।
  • ਦਿਲ ਦੀਆਂ ਬਿਮਾਰੀਆਂ ਲੱਗਣ ਦਾ ਡਰ ਹੋ ਜਾਂਦਾ ਹੈ ।

ਚਰਬੀ ਦੀ ਘੱਟ ਵਰਤੋਂ ਦੇ ਨੁਕਸਾਨ–ਚਰਬੀ ਦੀ ਘਾਟ ਦੇ ਕਾਰਨ ਸਰੀਰ ਦੁਬਲਾ-ਪਤਲਾ ਅਤੇ ਕਮਜ਼ੋਰ ਹੋ ਜਾਂਦਾ ਹੈ ।

ਪ੍ਰਸ਼ਨ 7.
‘‘ਦੁੱਧ ਇਕ ਸੰਪੂਰਨ ਭੋਜਨ ਹੈ ” ਵਰਣਨ ਕਰੋ ।
ਜਾਂ ‘
ਦੁੱਧ ਇਕ ਆਦਰਸ਼ ਖੁਰਾਕ ਹੈ ।” ਸਿੱਧ ਕਰੋ ।
ਉੱਤਰ-
ਦੁੱਧ ਇਕ ਆਦਰਸ਼ ਅਤੇ ਸੰਪੂਰਨ ਭੋਜਨ ਹੈ, ਕਿਉਂਕਿ ਦੁੱਧ ਦੇ ਵਿਚ ਹਰ ਪ੍ਰਕਾਰ ਦੇ ਜ਼ਰੂਰੀ ਤੱਤ ਮਿਲ ਜਾਂਦੇ ਹਨ । ਇਸ ਵਿਚ 3.6% ਚਰਬੀ, 4.8% ਕਾਰਬੋਹਾਈਡਰੇਟਸ, 0.7% ਨਮਕ ਤੇ 7.5% ਪਾਣੀ ਹੁੰਦਾ ਹੈ । (Milk is an ideal food.). ਦੁੱਧ ਨੂੰ ਇਕ ਸੰਪੂਰਨ ਭੋਜਨ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਛੋਟੇ ਬੱਚਿਆਂ ਨੂੰ ਦੁੱਧ ਦਿੱਤਾ ਜਾਂਦਾ ਹੈ । ਇਹ ਵੀ ਬੱਚਿਆਂ ਲਈ ਭੋਜਨ ਹੀ ਹੈ । ਆਮ ਘਰਾਂ ਵਿਚ ਅਸੀਂ ਰੋਗੀ ਵਿਅਕਤੀ ਦੇ ਲਈ ਦੁੱਧ ਦੀ ਵਰਤੋਂ ਕਰਦੇ ਹਾਂ ਜੋ ਖ਼ੁਰਾਕ ਦਾ ਕੰਮ ਕਰਦਾ ਹੈ । | ਸਰੀਰ ਦੀ ਠੀਕ ਤੰਦਰੁਸਤੀ ਲਈ ਦੁੱਧ ਇਕ ਤਰ੍ਹਾਂ ਦੇ ਸੰਤੁਲਿਤ ਭੋਜਨ ਦਾ ਕੰਮ ਕਰਦਾ ਹੈ ! ਦੁੱਧ ਵਿਚ ਭੋਜਨ ਦੇ ਜ਼ਰੂਰੀ ਅੰਗ ਪ੍ਰੋਟੀਨ, ਕਾਰਬੋਹਾਈਡਰੇਟਸ, ਚਿਕਨਾਹਟ, ਖਣਿਜ ਲੂਣ, ਪਾਣੀ ਅਤੇ ਵਿਟਾਮਿਨ ਉੱਚਿਤ ਮਾਤਰਾ ਵਿਚ ਮਿਲਦੇ ਹਨ । ਇਹ ਭਿੰਨ-ਭਿੰਨ ਤੱਤ | ਮਨੁੱਖੀ ਸਰੀਰ ਵਿਚ ਵੱਖ-ਵੱਖ ਕੰਮ ਕਰਦੇ ਹਨ | ਦੁੱਧ ਵਿਚ ਭੋਜਨ ਦੇ ਸਾਰੇ ਤੱਤਾਂ ਦੇ ਉੱਚਿਤ ਮਾਤਰਾ ਵਿਚ ਵਿਟਾਮਿਨ ਹੋਣ ਦੇ ਕਾਰਨ ਇਸ ਨੂੰ ਉੱਚਿਤ ਤੇ ਆਦਰਸ਼ ਖ਼ੁਰਾਕ ਮੰਨਿਆ ਜਾਂਦਾ ਹੈ । ਇਸ ਲਈ ਦੁੱਧ ਨੂੰ ਇਕ ਸੰਪੂਰਨ ਭੋਜਨ ਕਿਹਾ ਜਾਂਦਾ ਹੈ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 8.
ਭੋਜਨ ਪਕਾਉਣ ਦੇ ਕਿਹੜੇ-ਕਿਹੜੇ ਸਿਧਾਂਤ ਹਨ ?
ਉੱਤਰ-
ਭੋਜਨ ਪਕਾਉਣ ਦੇ ਮੁੱਖ ਸਿਧਾਂਤ-ਸਾਰੇ ਭੋਜਨ ਪਦਾਰਥ ਕੱਚੇ ਖਾਣ ਦੇ ਯੋਗ ਨਹੀਂ ਹੁੰਦੇ । ਇਨ੍ਹਾਂ ਭੋਜਨ ਪਦਾਰਥਾਂ ਨੂੰ ਖਾਣ ਯੋਗ ਬਣਾਉਣ ਲਈ ਪਕਾਉਣਾ ਬਹੁਤ ਜ਼ਰੂਰੀ ਹੁੰਦਾ ਹੈ ।

ਭੋਜਨ ਪਕਾਉਣ ਸਮੇਂ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ –

  • ਭੋਜਨ ਪਕਾਉਣ ਵਾਲਾ ਵਿਅਕਤੀ ਸਾਫ਼-ਸੁਥਰਾ ਤੇ ਅਰੋਗ ਹੋਣਾ ਚਾਹੀਦਾ ਹੈ ।
  • ਭੋਜਨ ਪਕਾਉਣ ਵਾਲੀ ਥਾਂ ਸਾਫ਼ ਹੋਣੀ ਚਾਹੀਦੀ ਹੈ । ਇਸ ਨੂੰ ਜਾਲੀ ਲੱਗੀ ਹੋਈ ਹੋਣੀ ਚਾਹੀਦੀ ਹੈ ਤਾਂ ਜੋ ਮੱਖੀਆਂ, ਮੱਛਰ ਆਦਿ ਅੰਦਰ ਨਾ ਜਾ ਸਕਣ ।
  • ਭੋਜਨ ਪਕਾਉਣ ਲਈ ਵਰਤੋਂ ਵਿਚ ਆਉਣ ਵਾਲੇ ਬਰਤਨ ਵੀ ਸਾਫ਼ ਹੋਣੇ ਚਾਹੀਦੇ ਹਨ ।
  • ਰੋਟੀ ਪਕਾਉਣ ਤੋਂ ਦਸ-ਪੰਦਰਾਂ ਮਿੰਟ ਪਹਿਲਾਂ ਆਟਾ ਚੰਗੀ ਤਰ੍ਹਾਂ ਗੁੰਨ੍ਹ ਕੇ ਰੱਖ ਲੈਣਾ ਚਾਹੀਦਾ ਹੈ । ਅਣਛਾਣੇ ਆਟੇ ਦੀ ਵਰਤੋਂ ਬਹੁਤ ਲਾਭਦਾਇਕ ਹੁੰਦੀ ਹੈ ।
  • ਸਬਜ਼ੀਆਂ ਅਤੇ ਦਾਲਾਂ ਸਾਫ਼ ਪਾਣੀ ਵਿਚ ਚੰਗੀ ਤਰ੍ਹਾਂ ਦੋ ਤਿੰਨ ਵਾਰ ਧੋ ਕੇ ਪਕਾਉਣੀਆਂ ਚਾਹੀਦੀਆਂ ਹਨ ਤਾਂ ਜੋ ਇਹਨਾਂ ਉੱਪਰ ਛਿੜਕੀਆਂ ਦਵਾਈਆਂ ਸਾਫ਼ ਹੋ ਜਾਣ ।
  • ਭੋਜਨ ਨੂੰ ਜ਼ਿਆਦਾ ਪਕਾਉਣਾ ਨਹੀਂ ਚਾਹੀਦਾ, ਇਸ ਤਰ੍ਹਾਂ ਕਰਨ ਨਾਲ ਇਸ ਦੇ ਤੱਤ ਨਸ਼ਟ ਹੋ ਜਾਂਦੇ ਹਨ । ਭੋਜਨ ਕੱਚਾ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਘੱਟ ਪਕਿਆ ਭੋਜਨ ਛੇਤੀ ਹਜ਼ਮ ਨਹੀਂ ਹੁੰਦਾ ।
  • ਭਾਫ਼ ਦੁਆਰਾ ਪਰੈਸ਼ਰ ਕੁੱਕਰ ਵਿਚ ਤਿਆਰ ਕੀਤਾ ਭੋਜਨ ਬਹੁਤ ਲਾਭਦਾਇਕ ਹੁੰਦਾ ਹੈ । ਇਸ ਨਾਲ ਭੋਜਨ ਦੇ ਤੱਤ ਨਸ਼ਟ ਨਹੀਂ ਹੁੰਦੇ ।
  • ਭੋਜਨ ਨੂੰ ਹਮੇਸ਼ਾਂ ਢੱਕ ਕੇ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 9.
ਭੋਜਨ ਖਾਣ ਸੰਬੰਧੀ ਜ਼ਰੂਰੀ ਨਿਯਮਾਂ ਦਾ ਵਰਣਨ ਕਰੋ ।
ਉੱਤਰ-
ਭੋਜਨ ਸੰਬੰਧੀ ਜ਼ਰੂਰੀ ਨਿਯਮ-ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਉਸ ਦਾ ਪੁਰਾਪੂਰਾ ਲਾਭ ਪ੍ਰਾਪਤ ਕਰਨ ਲਈ ਸਾਨੂੰ ਕੁੱਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ।

ਇਹਨਾਂ ਨਿਯਮਾਂ ਦਾ ਵੇਰਵਾ ਹੇਠਾਂ ਦਿੱਤਾ ਜਾਂਦਾ ਹੈ –

  • ਭੋਜਨ ਹਮੇਸ਼ਾ ਨਿਯਤ ਸਮੇਂ ਤੇ ਕਰਨਾ ਚਾਹੀਦਾ ਹੈ ।
  • ਭੋਜਨ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
  • ਭੋਜਨ ਚੰਗੀ ਤਰ੍ਹਾਂ ਚਿੱਥ ਕੇ ਅਤੇ ਹੌਲੀ-ਹੌਲੀ ਖਾਣਾ ਚਾਹੀਦਾ ਹੈ ।
  • ਭੋਜਨ ਖਾਣ ਸਮੇਂ ਨਾ ਕੁੱਝ ਪੜ੍ਹਨਾ ਚਾਹੀਦਾ ਹੈ ਅਤੇ ਨਾ ਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ।
  • ਭੋਜਨ ਖਾਣ ਸਮੇਂ ਖੁਸ਼ ਰਹਿਣਾ ਚਾਹੀਦਾ ਹੈ । ਉਸ ਸਮੇਂ ਫ਼ਿਕਰ ਜਾਂ ਚਿੰਤਾ ਨਹੀਂ ਕਰਨੀ ਚਾਹੀਦੀ ।
  • ਭੁੱਖ ਲੱਗਣ ‘ਤੇ ਹੀ ਭੋਜਨ ਖਾਣਾ ਚਾਹੀਦਾ ਹੈ ।
  • ਭੋਜਨ ਸਦਾ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ । ਬਹੁਤ ਘੱਟ ਅਤੇ ਬਹੁਤ ਵੱਧ ਭੋਜਨ ਨਹੀਂ ਖਾਣਾ ਚਾਹੀਦਾ ।
  • ਤਲੀਆਂ ਹੋਈਆਂ ਚੀਜ਼ਾਂ ਛੇਤੀ ਹਜ਼ਮ ਨਹੀਂ ਹੁੰਦੀਆਂ । ਇਸ ਲਈ ਇਹਨਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ।
  • ਬੇਹਾ ਜਾਂ ਬਾਸੀ ਅਤੇ ਖ਼ਰਾਬ ਭੋਜਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ ।
  • ਦੁਪਹਿਰ ਨੂੰ ਭੋਜਨ ਕਰਨ ਤੋਂ ਬਾਅਦ ਕੁਝ ਦੇਰ ਆਰਾਮ ਕਰ ਲੈਣਾ ਲਾਭਦਾਇਕ ਹੁੰਦਾ ਹੈ ।
  • ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਭੋਜਨ ਖਾਣਾ ਚਾਹੀਦਾ ਹੈ । ਭੋਜਨ ਖਾਣ ਤੋਂ ਬਾਅਦ ਛੇਤੀ ਹੀ ਸੌਂ ਜਾਣਾ ਸਿਹਤ ਲਈ ਹਾਨੀਕਾਰਕ ਹੈ ।
  • ਭੋਜਨ ਕਰਨ ਤੋਂ ਛੇਤੀ ਬਾਅਦ ਵਰਜਿਸ਼ ਕਰਨੀ ਵੀ ਹਾਨੀਕਾਰਕ ਹੁੰਦੀ ਹੈ ।
  • ਗਰਮ-ਗਰਮ ਭੋਜਨ ਖਾਣ ਤੋਂ ਬਾਅਦ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ ।
  • ਭੋਜਨ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਕੁਰਲੀ ਕਰਕੇ ਦੰਦਾਂ ਨੂੰ ਸਾਫ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਦੰਦਾਂ ਵਿਚ ਭੋਜਨ ਦੇ ਅੰਸ਼ ਫਸੇ ਰਹਿਣਗੇ । ਇਸ ਕਰਕੇ ਮੂੰਹ ਵਿਚੋਂ ਬਦਬੂ ਆਵੇਗੀ ।
  • ਭੋਜਨ ਕਰਨ ਵਾਲੀ ਜਗਾ ਸਾਫ਼-ਸੁਥਰੀ ਹੋਣੀ ਚਾਹੀਦੀ ਹੈ ।
  • ਬਹੁਤੀਆਂ ਚਟ-ਪਟੀਆਂ ਤੇ ਮਸਾਲੇਦਾਰ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ ।
  • ਭੋਜਨ ਸਦਾ ਢੱਕ ਕੇ ਰੱਖਣਾ ਚਾਹੀਦਾ ਹੈ ।
  • ਭੋਜਨ ਸਦਾ ਬਦਲ-ਬਦਲ ਕੇ ਕਰਨਾ ਚਾਹੀਦਾ ਹੈ ।
  • ਮਿੱਠੀਆਂ ਜਾਂ ਖੱਟੀਆਂ ਚੀਜ਼ਾਂ ਬਹੁਤੀਆਂ ਨਹੀਂ ਖਾਣੀਆਂ ਚਾਹੀਦੀਆਂ |
  • ਪਾਣੀ ਹਮੇਸ਼ਾਂ ਭੋਜਨ ਦੇ ਅੱਧ ਵਿਚ ਪੀਣਾ ਚਾਹੀਦਾ ਹੈ ।
  • ਭੋਜਨ ਠੀਕ ਪੱਕਿਆ ਹੋਣਾ ਚਾਹੀਦਾ ਹੈ ।

ਪ੍ਰਸ਼ਨ 10.
ਹੇਠ ਲਿਖਿਆਂ ‘ਤੇ ਨੋਟ ਲਿਖੋ –
(ੳ) ਮੋਟਾ ਆਹਾਰ
(ਅ) ਪਾਣੀ
(ਈ) ਖਣਿਜ ਪਦਾਰਥ
(ਸ) ਭੋਜਨ ਪਕਾਉਣਾ।
ਉੱਤਰ-
(ੳ) ਮੋਟਾ ਆਹਾਰ-ਮਨੁੱਖੀ ਭੋਜਨ ਵਿੱਚ ਰੇਸ਼ੇਦਾਰ ਕਾਰਬੋਹਾਈਡਰੇਟ ਨੂੰ ਮੋਟਾ ਆਹਾਰ ਆਖਦੇ ਹਨ | ਮੋਟਾ ਆਹਾਰ ਮਨੁੱਖੀ ਭੋਜਨ ਵਿਚ ਕੋਈ ਊਰਜਾ ਪ੍ਰਦਾਨ ਨਹੀਂ ਕਰਦਾ ਹੈ । ਇਹ ਪਚ ਕੇ ਬਿਨਾਂ ਕਿਸੇ ਪਰਿਵਰਤਨ ਦੇ ਮਲ ਨਿਕਾਸ ਕਿਰਿਆ ਰਾਹੀਂ ਬਾਹਰ ਨਿਕਲ ਜਾਂਦਾ ਹੈ ਕਿਉਂਕਿ ਇਸ ‘ਤੇ ਪਾਚਕ ਰਸਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ । ਇਹ ਸਰੀਰ ਵਿਚੋਂ ਮਲ ਨੂੰ ਬਾਹਰ ਕੱਢਣ ਵਿਚ ਸਹਾਈ ਹੁੰਦਾ ਹੈ । ਇਹ ਭੋਜਨ ਵਿਚੋਂ ਪਾਣੀ ਨੂੰ ਸੋਖ ਕੇ ਬਚੇ ਹੋਏ ਪਦਾਰਥਾਂ ਦੀ ਮਾਤਰਾ ਨੂੰ ਵਧਾ ਦਿੰਦਾ ਹੈ ਅਤੇ ਉਹਨਾਂ ਨੂੰ ਵੱਡੀ ਆਂਤੜੀ ਰਾਹੀਂ ਬਾਹਰ ਕੱਢਣ ਦੀ ਗਤੀ ਨੂੰ ਤੇਜ਼ ਕਰ ਦਿੰਦਾ ਹੈ । ਭੋਜਨ ਵਿਚ ਮੋਟਾ ਆਹਾਰ ਦੀ ਵੱਧ ਮਾਤਰਾ ਹੋਣ ਨਾਲ ਵਿਅਕਤੀ ਦੀ ਭੁੱਖ ਤੋਂ ਸੰਤੁਸ਼ਟੀ ਹੁੰਦੀ ਹੈ । ਪ੍ਰਾਪਤੀ ਦੇ ਸੋਮੇ-ਮੋਟਾ ਆਹਾਰ ਸਬਜ਼ੀਆਂ, ਫਲਾਂ, ਮੂਲੀ, ਸ਼ਲਗਮ, ਗਾਜਰ, ਖੀਰਾ, ਸਲਾਦ, ਹੋਰ ਬਨਸਪਤੀ ਖਾਧ-ਪਦਾਰਥਾਂ ਨੂੰ ਛਿਲਕੇ ਸਮੇਤ ਖਾਣ ਨਾਲ ਪ੍ਰਾਪਤ ਹੁੰਦਾ ਹੈ । ਮੋਟਾ ਆਹਾਰ ਦੀਆਂ ਹਾਨੀਆਂ-ਇਸ ਦੀ ਘਾਟ ਨਾਲ ਕਬਜ਼ ਅਤੇ ਇਸ ਨੂੰ ਵੱਧ ਮਾਤਰਾ ਵਿਚ ਲੈਣ ਨਾਲ ਦਸਤ ਆਦਿ ਲੱਗ ਜਾਂਦੇ ਹਨ ।

(ਅ) ਪਾਣੀ-ਇਹ ਆਕਸੀਜਨ ਅਤੇ ਹਾਈਡਰੋਜਨ ਦਾ ਮਿਸ਼ਰਨ ਹੈ | ਸਰੀਰ ਦਾ ਲਗਪਗ 70% ਹਿੱਸਾ ਪਾਣੀ ਹੈ । ਇਸ ਤੋਂ ਬਿਨਾਂ ਜੀਵਨ ਅਸੰਭਵ ਹੈ । ਬਾਲਗਾਂ ਲਈ ਹਰ ਰੇਜ \(1 \frac{1}{2}\) ਤੋ \(2 \frac{1}{2}\) ਲਿਟਰ ਪਾਣੀ ਦੀ ਲੋੜ ਹੈ ਪਰ ਪੌਣ-ਪਾਣੀ ਅਤੇ ਕੰਮ ਦੀ ਸਥਿਤੀ ਵਿਚ ਫ਼ਰਕ ਹੋਣ ਤੇ ਪਾਣੀ ਦੀ ਲੋੜ ਵਧਦੀ ਰਹਿੰਦੀ ਹੈ । ਗਰਮੀਆਂ ਵਿਚ ਪਾਣੀ ਦੀ ਜ਼ਿਆਦਾ ਮਾਤਰਾ ਵਿਚ ਲੋੜ ਪੈਂਦੀ ਹੈ ।

ਪਾਣੀ ਦੇ ਲਾਭ-

  • ਪਾਣੀ ਖੂਨ ਨੂੰ ਤਰਲ ਅਵਸਥਾ ਵਿਚ ਰੱਖ ਕੇ ਸੰਚਾਲਨ ਵਿਚ ਸਹਾਇਤਾ ਦਿੰਦਾ ਹੈ ।
  • ਇਹ ਭੋਜਨ ਨੂੰ ਘੋਲ ਕੇ ਪਾਚਨ ਕਿਰਿਆ ਵਿਚ ਸਹਾਇਕ ਹੁੰਦਾ ਹੈ ।
  • ਪਾਣੀ ਭੋਜਨ ਦੇ ਪੌਸ਼ਟਿਕ ਤੱਤਾਂ ਨੂੰ ਸਰੀਰ ਦੇ ਸਾਰੇ ਅੰਗਾਂ ਤਕ ਪਹੁੰਚਾਉਂਦਾ ਹੈ ।
  • ਪਾਣੀ ਦੇ ਰਾਹੀਂ ਸਰੀਰ ਦਾ ਤਾਪਮਾਨ ਇੱਕੋ ਜਿਹਾ ਰਹਿੰਦਾ ਹੈ ।
  • ਪਾਣੀ ਦੁਆਰਾ ਗੰਦਗੀ ਪਸੀਨੇ ਅਤੇ ਮਲ-ਮੂਤਰ ਦੇ ਰੂਪ ਵਿਚ ਬਾਹਰ ਨਿਕਲ ਜਾਂਦੀ ਹੈ ।
  • ਪਾਣੀ ਦੇ ਸਹਾਰੇ ਸਰੀਰ ਵਿਚ ਖੂਨ ਚੱਕਰ ਲਾਉਂਦਾ ਹੈ ।

(ਈ) ਖਣਿਜ ਪਦਾਰਥ-ਸਾਡੇ ਸਰੀਰ ਨੂੰ ਕੈਲਸ਼ੀਅਮ, ਫਾਸਫੋਰਸ, ਸੋਡੀਅਮ, ਲੋਹਾ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਓਡੀਨ, ਕਲੋਰੀਨ ਅਤੇ ਗੰਧਕ ਜਿਹੇ ਤੱਤਾਂ ਦੀ ਬਹੁਤ ਜ਼ਰੂਰਤ ਰਹਿੰਦੀ ਹੈ । ਇਹ ਪਦਾਰਥ ਸਰੀਰ ਦੇ ਨਿਰਮਾਣ ਅਤੇ ਸਰੀਰਕ ਕਿਰਿਆਵਾਂ ਦੇ ਸੰਚਾਲਨ ਲਈ ਬਹੁਤ ਜ਼ਰੂਰੀ ਹੁੰਦੇ ਹਨ। ਸਾਡੇ ਰੋਜ਼ਾਨਾ ਭੋਜਨ ਵਿਚ ਇਨ੍ਹਾਂ ਦੀ ਮਾਤਰਾ 10 ਤੋਂ 15 ਗ੍ਰਾਮ ਹੋਣੀ ਚਾਹੀਦੀ ਹੈ । ਪ੍ਰਾਪਤੀ ਦੇ ਸੋਮੇ-ਖਣਿਜ ਪਦਾਰਥ ਹਰੇ ਪੱਤੇ ਵਾਲੀਆਂ ਸਬਜ਼ੀਆਂ, ਤਾਜ਼ੇ ਫਲਾਂ, ਮੀਟ, ਮੱਛੀ, ਦੁੱਧ, ਪਨੀਰ ਆਦਿ ਪਦਾਰਥਾਂ ਵਿਚ ਮਿਲਦੇ ਹਨ ।

ਮਲੀ ਸਰੋਂ ਦਾ ਤੇਲ ਨਾਰੀਅਲ ਖਣਿਜ ਪਦਾਰਥਾਂ ਦੇ ਲਾਭ

  • ਇਹ ਮਾਸ ਪੇਸ਼ੀਆਂ ਦੇ ਤੰਤੂਆਂ ਦਾ ਵਿਕਾਸ ਕਰਦੇ ਹਨ ।
  • ਇਹ ਚਰਬੀ ਨਾਲੋਂ ਸਸਤੇ ਹੁੰਦੇ ਹਨ । ਇਸ | ਭਿੰਡੀ ਨਾਲ ਮਿਹਦੇ ਅਤੇ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ , ਲੱਸਣ ਮੱਛਲੀ ਹੈ ।
  • ਕੈਲਸ਼ੀਅਮ ਖੂਨ ਨੂੰ ਜੰਮਣ ਵਿਚ ਸਹਾਇਤਾ ਬੰਦਗੋਭੀ ਕਰਦਾ ਹੈ ।
  • ਸਰੀਰ ਦੇ ਸਾਰੇ ਕੰਮਾਂ ਨੂੰ ਠੀਕ ਢੰਗ ਨਾਲ |

(ਆ)  ਦ ਅਮਰੂਦ ਚਲਾਉਂਦੇ ਹਨ ।
PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ 3
ਖਣਿਜ ਪਦਾਰਥਾਂ ਦੀ ਘਾਟ ਦੇ ਨੁਕਸਾਨ

  • ਸਰੀਰ ਜਲਦੀ ਹੀ ਬਿਮਾਰੀ ਦਾ ਸ਼ਿਕਾਰ ਹੋ | ਦੁੱਧ ਜਾਂਦਾ ਹੈ ।
  • ਹੱਡੀਆਂ ਟੇਢੀਆਂ ਤੇ ਵਿੰਗੀਆਂ ਹੋ ਜਾਂਦੀਆਂ ਹਨ ।
  • ਸਰੀਰ ਵਿਚ ਪੀਲਾਪਨ ਆ ਜਾਂਦਾ ਹੈ ।
  • ਗਿਲ੍ਹੜ ਨਾਂ ਦਾ ਰੋਗ ਲੱਗ ਜਾਂਦਾ ਹੈ ।

(ਸ) ਭੋਜਨ ਪਕਾਉਣਾ-ਕਈ ਭੋਜਨ ਪਦਾਰਥ ਪਕਾਉਣ ਤੋਂ ਬਾਅਦ ਹੀ ਖਾਣ ਯੋਗ ਹੁੰਦੇ ਹਨ ਜਿਵੇਂ ਕਿ ਦਾਲਾਂ, ਅਨਾਜ, ਸਬਜ਼ੀਆਂ ਆਦਿ । ਭੋਜਨ ਪਦਾਰਥਾਂ ਨੂੰ ਵੱਖ-ਵੱਖ ਢੰਗਾਂ ਨਾਲ ਅੱਗ ‘ਤੇ ਪਕਾ ਕੇ ਖਾਣ ਯੋਗ ਬਣਾਇਆ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਭੋਜਨ ਪਕਾਉਣਾ ਕਿਹਾ ਜਾਂਦਾ ਹੈ । ਭਾਵੇਂ ਕਿ ਪੁਰਾਣੇ ਸਮੇਂ ਵਿਚ ਮਨੁੱਖ ਨੂੰ ਆਪਣੀ ਭੁੱਖ ਮਿਟਾਉਣ ਲਈ ਜੰਗਲਾਂ ਵਿਚੋਂ ਫਲ, ਫੁੱਲ, ਪੱਤੇ ਅਤੇ ਕੱਚਾ ਮਾਸ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਪਰ ਜਦੋਂ ਤੋਂ ਮਨੁੱਖ ਨੇ ਅੱਗ ਦੀ ਖੋਜ ਕਰ ਲਈ ਉਦੋਂ ਤੋਂ ਉਸ ਨੇ ਮਾਸ ਨੂੰ ਭੁੰਨ ਕੇ ਖਾਣਾ ਸ਼ੁਰੂ ਕਰ ਦਿੱਤਾ | ਮਨੁੱਖ ਨੂੰ ਭੁੰਨਿਆ ਹੋਇਆ ਮਾਸ ਖਾਣ ਵਿਚ ਸੁਆਦ ਲੱਗਿਆ ਅਤੇ ਫਿਰ ਹੌਲੀ-ਹੌਲੀ ਮਨੁੱਖ ਨੇ ਭੋਜਨ ਨੂੰ ਅੱਗ ‘ਤੇ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ । ਫਿਰ ਮਨੁੱਖ ਨੇ ਆਪਣੇ ਅਨੁਭਵ ਪਾਲਕ ਅਤੇ ਗਿਆਨ ਨਾਲ ਭੋਜਨ ਪਦਾਰਥਾਂ ਨੂੰ ਪਕਾਉਣ ਲਈ ਅਨੇਕ ਢੰਗ ਲੱਭ ਲਏ । ਇਸ ਵਿਚ ਭੋਜਨ ਨੂੰ ਉਬਾਲ ਕੇ, ਭਾਫ਼ ਦੁਆਰਾ, ਭੁੰਨ ਕੇ ਅਤੇ ਤਲ ਕੇ ਪਕਾਇਆ ਜਾਣਾ ਸ਼ਾਮਿਲ ਹੈ । ਭੋਜਨ ਨੂੰ ਪਕਾਉਣ ਨਾਲ ਭੋਜਨ ਸੁਆਦੀ, ਹਲਕਾ ਅਤੇ ਪਚਣਯੋਗ ਬਣ ਜਾਂਦਾ ਹੈ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

PSEB 8th Class Physical Education Guide ਪੋਸ਼ਟਿਕ ਅਤੇ ਸੰਤੁਲਿਤ ਭੋਜਨ Important Questions and Answers

ਪ੍ਰਸ਼ਨ 1.
ਸੰਤੁਲਿਤ ਪੌਸ਼ਟਿਕ ਭੋਜਨ ਆਖਦੇ ਹਨ –
(ੳ) ਪ੍ਰੋਟੀਨ
(ਅ) ਕਾਰਬੋਹਾਈਡਰੇਟਸ
(ਈ) ਚਰਬੀ ਅਤੇ ਖਣਿਜ ਲਵਣ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਪ੍ਰੋਟੀਨ ਕਿਸ ਤੋਂ ਬਣਿਆ ਹੈ ?
(ਉ) ਕਾਰਬਨ
(ਅ) ਆਕਸੀਜਨ
(ਈ) ਹਾਈਡਰੋਜਨ
(ਸ) ਕੋਈ ਨਹੀਂ |
ਉੱਤਰ-
(ਉ) ਕਾਰਬਨ
(ਅ) ਆਕਸੀਜਨ
(ਈ) ਹਾਈਡਰੋਜਨ

ਪ੍ਰਸ਼ਨ 3.
ਪੋਟੀਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
(ਉ) ਦੋ .
(ਅ) ਤਿੰਨ
(ਇ) ਚਾਰੇ
(ਸ) ਪੰਜ ।
ਉੱਤਰ-
(ਉ) ਦੋ

ਪ੍ਰਸ਼ਨ 4.
ਕਾਰਬੋਹਾਈਡਰੇਟਸ ਕਿੰਨੀ ਤਰ੍ਹਾਂ ਦੇ ਹਨ ?
(ਉ) ਦੋ
(ਅ) ਤਿੰਨ
(ਇ) ਚਾਰੇ .
(ਸ) ਪੰਜ ।
ਉੱਤਰ-
(ਸ) ਪੰਜ ।

ਪ੍ਰਸ਼ਨ 5.
ਚਰਬੀ ਦੋ ਸੋਮੇ ਹਨ –
(ਉ) ਫਲ, ਅਖਰੋਟ
(ਅ) ਬਦਾਮ, ਮੂੰਗਫਲੀ
(ਏ) ਬੀਜਾਂ ਦੇ ਤੇਲ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 6.
ਸੰਪੂਰਨ ਭੋਜਨ ਹਨ –
(ੳ) ਮੱਖਣ
(ਅ) ਫਲ
(ਏ) ਬਦਾਮ ਦਾ ਦੁੱਧ .
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ੳ) ਮੱਖਣ
(ਅ) ਫਲ
(ਏ) ਬਦਾਮ ਦਾ ਦੁੱਧ

ਪ੍ਰਸ਼ਨ 7.
ਭੋਜਨ ਖਾਣ ਦੇ ਨਿਯਮ ਹਨ
(ਉ) ਹਮੇਸ਼ਾ ਨਿਯਤ ਸਮੇਂ ਤੇ ਭੋਜਨ ਕਰੋ
(ਅ) ਭੋਜਨ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਫ਼ ਕਰੋ
(ੲ) ਭੁੱਖ ਲਗਣ ਤੇ ਹੀ ਭੋਜਨ ਖਾਣਾ ਚਾਹੀਦਾ ਹੈ।
(ਸ) ਕੋਈ ਨਹੀਂ |
ਉੱਤਰ-
(ਉ) ਹਮੇਸ਼ਾ ਨਿਯਤ ਸਮੇਂ ਤੇ ਭੋਜਨ ਕਰੋ
(ਅ) ਭੋਜਨ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਫ਼ ਕਰੋ
(ੲ) ਭੁੱਖ ਲਗਣ ਤੇ ਹੀ ਭੋਜਨ ਖਾਣਾ ਚਾਹੀਦਾ ਹੈ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਤੋਂ ਕੀ ਭਾਵ ਹੈ ?
ਉੱਤਰ-
ਖਾਣ ਵਾਲੀਆਂ ਉਹ ਚੀਜ਼ਾਂ ਜੋ ਸਾਡੀ ਭੁੱਖ ਨੂੰ ਸੰਤੁਸ਼ਟ ਕਰਨ ਅਤੇ ਸਰੀਰ ਵਿਚ ਵਾਧਾ ਕਰਨ ਭੋਜਨ ਅਖਵਾਉਂਦੀਆਂ ਹਨ ।

ਪ੍ਰਸ਼ਨ 2.
ਭੋਜਨ ਵਿਚ ਪਾਏ ਜਾਣ ਵਾਲੇ ਖਣਿਜ ਲੂਣਾਂ ਦੇ ਨਾਮ ਲਿਖੋ ।
ਉੱਤਰ-
ਕੈਲਸ਼ੀਅਮ, ਫਾਸਫੋਰਸ, ਲੋਹਾ, ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਉਡੀਨ, ਕਲੋਰੀਨ ਅਤੇ ਗੰਧਕ ਖਾਣ ਵਾਲੇ ਖਣਿਜ ਹਨ ।

ਪ੍ਰਸ਼ਨ 3.
ਭਾਫ਼ ਦੁਆਰਾ ਬਣਾਇਆ ਭੋਜਨ ਕਿਉਂ ਚੰਗਾ ਹੁੰਦਾ ਹੈ ?
ਉੱਤਰ-
ਭਾਫ਼ ਦੁਆਰਾ ਭੋਜਨ ਪਕਾਉਣ ਨਾਲ ਪੌਸ਼ਟਿਕ ਤੱਤ ਖ਼ਰਾਬ ਨਹੀਂ ਹੁੰਦੇ ਹਨ ।

ਪ੍ਰਸ਼ਨ 4.
ਸਾਡੇ ਸਰੀਰ ਵਿਚ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ ?
ਉੱਤਰ-
ਸਾਡੇ ਸਰੀਰ ਵਿਚ 60 ਪ੍ਰਤੀਸ਼ਤ ਪਾਣੀ ਹੁੰਦਾ ਹੈ ।

ਪ੍ਰਸ਼ਨ 5.
ਪ੍ਰੋਟੀਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ ? ਉਹਨਾਂ ਦੇ ਨਾਂ ਲਿਖੋ ।
ਉੱਤਰ-
ਪ੍ਰੋਟੀਨ ਦੋ ਪ੍ਰਕਾਰ ਦੇ ਹੁੰਦੇ ਹਨ-ਪਸ਼ੂ ਪ੍ਰੋਟੀਨ ਅਤੇ ਬਨਸਪਤੀ ਪ੍ਰੋਟੀਨ ।

ਪ੍ਰਸ਼ਨ 6.
ਪਸ਼ੂ ਪ੍ਰੋਟੀਨ ਦੇ ਤਿੰਨ ਸੋਮੇ ਦੱਸੋ ।
ਉੱਤਰ-
ਮਾਸ, ਮੱਛੀ ਅਤੇ ਦੁੱਧ ।

ਪ੍ਰਸ਼ਨ 7.
ਬਨਸਪਤੀ ਪ੍ਰੋਟੀਨ ਦੇ ਤਿੰਨ ਸੋਮ ਦੱਸੋ ।
ਉੱਤਰ-
ਦਾਲਾਂ, ਮਟਰ, ਸੋਇਆਬੀਨ ।

ਪ੍ਰਸ਼ਨ 8.
ਕਾਰਬੋਹਾਈਡਰੇਟ ਕੀ ਹਨ ?
ਉੱਤਰ-
ਕਾਰਬੋਹਾਈਡਰੇਟ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਨ ਨੂੰ

ਪ੍ਰਸ਼ਨ 9.
ਵਿਟਾਮਿਨ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਵਿਟਾਮਿਨ ਛੇ ਪ੍ਰਕਾਰ ਦੇ ਹੁੰਦੇ ਹਨ । ‘ਏ ’, ‘ਬੀ’, ‘ਬੀ’, ‘ਡੀ’, ‘ਈ’ ਅਤੇ ‘ਕੇ.

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 10.
ਅੰਧਰਾਤਾ ਰੋਗ ਕਿਸ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ ?
ਉੱਤਰ-
ਇਹ ਰੋਗ ਵਿਟਾਮਿਨ ‘ਏ’ ਦੀ ਕਮੀ ਕਾਰਨ ਹੁੰਦਾ ਹੈ ।

ਪ੍ਰਸ਼ਨ 11.
ਕਿਸ ਵਿਟਾਮਿਨ ਦੀ ਘਾਟ ਕਾਰਨ ਸਕਰਵੀ ਰੋਗ ਹੋ ਜਾਂਦਾ ਹੈ ?
ਉੱਤਰ-
ਵਿਟਾਮਿਨ ‘ਬੀ’ ਦੀ ਘਾਟ ਕਾਰਨ ।

ਪ੍ਰਸ਼ਨ 12.
ਬੇਰੀ-ਬੇਰੀ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੋ ਜਾਂਦਾ ਹੈ ?
ਉੱਤਰ-
ਵਿਟਾਮਿਨ ‘ਬੀ’ ਦੀ ਘਾਟ ਕਾਰਨ ।

ਪ੍ਰਸ਼ਨ 13.
ਪਾਇਉਰੀਆ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ ?
ਉੱਤਰ-
ਵਿਟਾਮਿਨ ‘ਸੀ’ ਦੀ ਘਾਟ ਕਾਰਨ ।

ਪ੍ਰਸ਼ਨ 14.
ਬਾਂਝਪਨ ਦਾ ਰੋਗ ਕਿਸ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ ?
ਉੱਤਰ-
ਵਿਟਾਮਿਨ ‘ਈ’ ਦੀ ਕਮੀ ਕਾਰਨ !

ਪ੍ਰਸ਼ਨ 15.
ਕਿਹੜੇ ਵਿਟਾਮਿਨ ਪਾਣੀ ਵਿਚ ਘੁਲਣਸ਼ੀਲ ਨਹੀਂ ਹਨ ?
ਉੱਤਰ-
ਵਿਟਾਮਿਨ ਸੀ, ਡੀ ਅਤੇ ਕੇ ।

ਪ੍ਰਸ਼ਨ 16.
ਛੋਟੇ ਬੱਚੇ ਲਈ ਕਿਹੜਾ ਦੁੱਧ ਚੰਗਾ ਹੁੰਦਾ ਹੈ ?
ਉੱਤਰ-
ਮਾਂ ਦਾ ਦੁੱਧ ।

ਪ੍ਰਸ਼ਨ 17.
ਭੋਜਨ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ? ਨਾਂ ਦੱਸੋ ।
ਉੱਤਰ-
ਉਬਾਲਣਾ, ਭੰਨਣਾ, ਤਲਣਾ ਅਤੇ ਭਾਫ਼ ਵਿਚ ਪਕਾਉਣਾ ।

ਪ੍ਰਸ਼ਨ 18.
ਸਾਡੇ ਰੋਜ਼ਾਨਾ ਦੇ ਭੋਜਨ ਵਿਚ ਪ੍ਰੋਟੀਨ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
70 ਤੋਂ 100 ਗਰਾਮ |

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 19.
ਕਾਰਬੋਹਾਈਡਰੇਟਸ ਕਿਹੜੇ ਤੱਤਾਂ ਦਾ ਮਿਸ਼ਰਨ ਹਨ ?
ਉੱਤਰ-
ਆਕਸੀਜਨ, ਹਾਈਡਰੋਜਨ ਅਤੇ ਕਾਰਬਨ ।

ਪ੍ਰਸ਼ਨ 20.
ਕਾਰਬੋਹਾਈਡਰੇਟਸ ਕਿਹੜੇ ਦੋ ਰੂਪਾਂ ਵਿਚ ਮਿਲਦੇ ਹਨ ?
ਉੱਤਰ-
ਸਟਾਰਚ ਤੇ ਸ਼ੱਕਰ ।

ਪਸ਼ਨ 21.
ਪੋਟੀਨ ਕਿਹੜੇ ਤੱਤਾਂ ਦਾ ਮਿਸ਼ਰਨ ਹਨ ?
ਉੱਤਰ-
ਕਾਰਬਨ, ਨਾਈਟਰੋਜਨ, ਹਾਈਡਰੋਜਨ ਤੇ ਗੰਧਕ ।

ਪ੍ਰਸ਼ਨ 22.
ਜੀਵਨ ਤੱਤ ਕਿਨ੍ਹਾਂ ਨੂੰ ਕਹਿੰਦੇ ਹਨ ?
ਉੱਤਰ-
ਵਿਟਾਮਿਨਾਂ ਨੂੰ ।

ਪ੍ਰਸ਼ਨ 23.
ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ?
ਉੱਤਰ-
ਵਿਟਾਮਿਨ ਬੀ ਤੇ ਸੀ ।

ਪ੍ਰਸ਼ਨ 24.
ਸਾਡੇ ਭੋਜਨ ਵਿਚ ਚਰਬੀ ਦੀ ਮਾਤਰਾ ਕਿਨੀ ਹੋਣੀ ਚਾਹੀਦੀ ਹੈ ?
ਉੱਤਰ-
50 ਤੋਂ 70 ਗ੍ਰਾਮ ।

ਪ੍ਰਸ਼ਨ 25.
ਲੋਹੇ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਖੂਨ ਵਿਚ ਹੀਮੋਗਲੋਬਿਨ ਘੱਟ ਜਾਂਦਾ ਹੈ ।

ਪ੍ਰਸ਼ਨ 26.
ਭੋਜਨ ਖਾਣ ਦੀ ਥਾਂ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ?
ਉੱਤਰ-
ਸਾਫ਼-ਸੁਥਰੀ ਅਤੇ ਹਵਾਦਾਰ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਹਰੇਕ ਮਨੁੱਖ ਨੂੰ ਜਿਉਂਦਾ ਰਹਿਣ ਲਈ ਭੋਜਨ ਦੀ ਲੋੜ ਪੈਂਦੀ ਹੈ । ਅਸੀਂ ਦਿਨ ਕਿਸੇ ਨਾ ਕਿਸੇ ਖੇਡ ਵਿਚ ਹਿੱਸਾ ਲੈਂਦੇ ਹਾਂ ਜਾਂ ਕਈ ਹੋਰ ਕਿਸਮ ਦੇ ਕੰਮ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਅਸੀਂ ਹਰ ਵੇਲੇ ਸਰੀਰਕ ਕਿਰਿਆਵਾਂ ਕਰਦੇ ਹਾਂ । ਇਹਨਾਂ ਸਭ ਕਿਰਿਆਵਾਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਸ਼ਕਤੀ ਦੀ ਲੋੜ ਹੁੰਦੀ ਹੈ । ਇਹ ਸ਼ਕਤੀ ਸਾਨੂੰ ਭੋਜਨ ਤੋਂ ਮਿਲਦੀ ਹੈ ।

ਪ੍ਰਸ਼ਨ 2.
ਭੋਜਨ ਦੇ ਸਾਨੂੰ ਕੀ ਲਾਭ ਹਨ ?
ਉੱਤਰ-

  • ਭੋਜਨ ਸਰੀਰ ਨੂੰ ਸ਼ਕਤੀ ਦਿੰਦਾ ਹੈ ।
  • ਭੋਜਨ ਰਾਹੀਂ ਸਰੀਰ ਦਾ ਵਾਧਾ ਤੇ ਵਿਕਾਸ ਹੁੰਦਾ ਹੈ ।
  • ਭੋਜਨ ਦੇ ਰਾਹੀਂ ਸਰੀਰ ਦੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਹੁੰਦੀ ਹੈ ।
  • ਇਸ ਰਾਹੀਂ ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਹੈ ।
  • ਭੋਜਨ ਦੇ ਰਾਹੀਂ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਮਿਲਦੀ ਹੈ ।

ਪ੍ਰਸ਼ਨ 3.
ਸੰਤੁਲਿਤ ਭੋਜਨ ਦੇ ਤੱਤਾਂ ਦੇ ਨਾਂ ਲਿਖੋ ।
ਉੱਤਰ-
ਸੰਤੁਲਿਤ ਭੋਜਨ ਦੇ ਤੱਤ-ਸੰਤੁਲਿਤ ਭੋਜਨ ਵਿਚ ਹੇਠ ਲਿਖੇ ਤੱਤ ਮੌਜੂਦ ਹੋਣੇ ਚਾਹੀਦੇ ਹਨ

  1. ਪ੍ਰੋਟੀਨ,
  2. ਵਿਟਾਮਿਨ,
  3. ਕਾਰਬੋਹਾਈਡਰੇਟਸ,
  4. ਚਰਬੀ,
  5. ਖਣਿਜ ਲੂਣ,
  6. ਪਾਣੀ,
  7. ਫੋਕਟ ।

ਪ੍ਰਸ਼ਨ 4.
ਪਾਣੀ ਸਾਡੇ ਸਰੀਰ ਲਈ ਕਿਵੇਂ ਲਾਭਦਾਇਕ ਹੈ ?
ਉੱਤਰ-
ਹਰ ਇਕ ਮਨੁੱਖ ਨੂੰ ਜਿਊਂਦੇ ਰਹਿਣ ਲਈ ਪਾਣੀ ਦੀ ਲੋੜ ਪੈਂਦੀ ਹੈ । ਇਸ ਤੋਂ ਬਿਨਾਂ ਅਸੀਂ ਜਿਊਂਦੇ ਨਹੀਂ ਰਹਿ ਸਕਦੇ । ਪਾਣੀ ਦੇ ਹੇਠ ਲਿਖੇ ਲਾਭ ਹਨ

  • ਪਾਣੀ ਸਰੀਰ ਦੇ ਸਾਰੇ ਸੈੱਲਾਂ ਦੇ ਪਾਲਣ-ਪੋਸਣ ਕਰਨ ਵਿਚ ਸਹਾਇਤਾ ਕਰਦਾ ਹੈ ।
  • ਇਹ ਭੋਜਨ ਨੂੰ ਚੰਗੀ ਤਰ੍ਹਾਂ ਘੋਲ ਕੇ ਪਚਾਉਣ ਵਿਚ ਸਹਾਇਤਾ ਕਰਦਾ ਹੈ ।
  • ਪਾਣੀ ਪੌਸ਼ਟਿਕ ਤੱਤਾਂ ਨੂੰ ਸਰੀਰ ਦੇ ਸਾਰੇ ਭਾਗਾਂ ਤਕ ਲੈ ਜਾਂਦਾ ਹੈ ।
  • ਪਾਣੀ ਸਰੀਰ ਦੇ ਅਣ-ਲੋੜੀਂਦੇ ਪਦਾਰਥਾਂ ਨੂੰ ਪਸੀਨੇ ਤੇ ਪਿਸ਼ਾਬ ਰਾਹੀਂ ਬਾਹਰ ਕੱਢ ਦਿੰਦਾ ਹੈ ।
  • ਪਾਣੀ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦਾ ਹੈ ।

ਪ੍ਰਸ਼ਨ 5.
ਭੋਜਨ ਪਕਾਉਣਾ ਕਿਉਂ ਜ਼ਰੂਰੀ ਹੈ ?
ਉੱਤਰ-
ਭੋਜਨ ਪਕਾਉਣ ਦੀ ਲੋੜ-ਚੰਗੀ ਤਰ੍ਹਾਂ ਪਕਾਇਆ ਹੋਇਆ ਭੋਜਨ ਸਿਹਤ ਲਈ ਲਾਭਦਾਇਕ ਹੁੰਦਾ ਹੈ । ਹੇਠ ਲਿਖੇ ਕਾਰਨਾਂ ਦੇ ਕਾਰਨ ਭੋਜਨ ਨੂੰ ਪਕਾਉਣਾ ਬਹੁਤ ਜ਼ਰੂਰੀ ਹੈ

  • ਠੀਕ ਪੱਕਿਆ ਹੋਇਆ ਭੋਜਨ ਛੇਤੀ ਨਾਲ ਹਜ਼ਮ ਹੋਣ ਦੇ ਯੋਗ ਬਣ ਜਾਂਦਾ ਹੈ ।
  • ਭੋਜਨ ਪਕਾਉਣ ਨਾਲ ਬਿਮਾਰੀਆਂ ਪੈਦਾ ਕਰਨ ਵਾਲੇ ਕੀਟਾਣੂ ਨਸ਼ਟ ਹੋ ਜਾਂਦੇ ਹਨ ।
  • ਪਕਾਇਆ ਭੋਜਨ ਸੁਆਦੀ ਹੁੰਦਾ ਹੈ ।
  • ਪੱਕੇ ਭੋਜਨ ਨੂੰ ਅਸੀਂ ਦੇਰ ਤਕ ਸੰਭਾਲ ਕੇ ਰੱਖ ਸਕਦੇ ਹਾਂ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਤੋਂ ਕੀ ਭਾਵ ਹੈ ? ਇਹ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਭੋਜਨ ਇਕ ਵਸਤੂ ਵਾਂਗ ਹੈ । ਮਨੁੱਖ ਹਰ ਪ੍ਰਕਾਰ ਦੇ ਪਦਾਰਥਾਂ ਨੂੰ ਖਾਣ ਵਾਲਾ ਪ੍ਰਾਣੀ ਹੈ । ਉਹ ਮਾਸ ਖਾਣ ਵਾਲਾ ਹੈ ਅਤੇ ਨਾ ਮਾਸ ਖਾਣ ਵਾਲਾ ਵੀ । ਮਨੁੱਖ ਤਕਰੀਬਨ ਦੋਵੇਂ ਤਰ੍ਹਾਂ ਦਾ ਭੋਜਨ ਖਾ ਸਕਦਾ ਹੈ , ਜਿਵੇਂ-ਅਨਾਜ, ਦਾਲਾਂ, ਸਬਜ਼ੀਆਂ, ਫਲ, ਦੁੱਧ ਤੋਂ ਬਣੀਆਂ ਵਸਤੂਆਂ, ਮਾਸ, ਮੱਛੀ, ਆਂਡੇ ਆਦਿ । ਭੋਜਨ ਸਰੀਰ ਲਈ ਜ਼ਰੂਰੀ ਹੈ ਕਿਉਂਕਿ ਭੋਜਨ ਨਾਲ ਸਰੀਰ ਵਿਚ ਵਾਧਾ ਹੁੰਦਾ ਹੈ, ਸਰੀਰ ਦੇ ਟੁੱਟੇ-ਫੁੱਟੇ ਸੈੱਲਾਂ ਦੀ ਮੁਰੰਮਤ ਹੁੰਦੀ ਹੈ ਅਤੇ ਨਵੇਂ ਸੈੱਲ ਬਣਦੇ ਹਨ ।

ਭੋਜਨ ਸਰੀਰ ਨੂੰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ । ਖਾਣ ਵਾਲੀ ਉਸ ਵਸਤੂ ਨੂੰ ਭੋਜਨ ਕਿਹਾ ਜਾਂਦਾ ਹੈ ਜਿਹੜੀ ਸਾਡੇ ਖੂਨ ਵਿਚ ਮਿਲ ਕੇ ਸਰੀਰ ਦਾ ਹਿੱਸਾ ਬਣ ਜਾਂਦੀ ਹੈ ਤੇ ਸਰੀਰ ਦਾ ਵਿਕਾਸ ਕਰਦੀ ਹੈ । ਹਰੇਕ ਮਨੁੱਖ ਨੂੰ ਜਿਉਂਦਾ ਰਹਿਣ ਲਈ ਭੋਜਨ ਦੀ ਲੋੜ ਹੁੰਦੀ ਹੈ । ਅਸੀਂ ਪ੍ਰਤੀਦਿਨ ਕਿਸੇ ਨਾ ਕਿਸੇ ਖੇਡ ਵਿਚ ਹਿੱਸਾ ਲੈਂਦੇ ਹਾਂ ਜਾਂ ਕਈ ਹੋਰ ਕਿਸਮ ਦੇ ਕੰਮ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਅਸੀਂ ਹਰ ਵੇਲੇ ਸਰੀਰਕ ਕਿਰਿਆਵਾਂ ਕਰਦੇ ਹਾਂ । ਇਹਨਾਂ ਸਭ ਕਿਰਿਆਵਾਂ ਨੂੰ ਪੂਰਾ ਕਰਨ ਲਈ ਸਾਨੂੰ ਸ਼ਕਤੀ ਦੀ ਲੋੜ ਹੁੰਦੀ ਹੈ । ਇਹ ਸ਼ਕਤੀ ਸਾਨੂੰ ਭੋਜਨ ਤੋਂ ਮਿਲਦੀ ਹੈ ।

ਜ਼ਰੂਰਤ (From Board M.Q.P.)-

  • ਭੋਜਨ ਸਰੀਰ ਨੂੰ ਸ਼ਕਤੀ ਦਿੰਦਾ ਹੈ ।
  • ਭੋਜਨ ਰਾਹੀਂ ਸਰੀਰ ਦਾ ਵਾਧਾ ਤੇ ਵਿਕਾਸ ਹੁੰਦਾ ਹੈ ।
  • ਭੋਜਨ ਦੇ ਰਾਹੀਂ ਸਰੀਰ ਦੇ ਟੁੱਟੇ-ਭੱਜੇ ਸੈੱਲਾਂ ਦੀ ਥਾਂ ਤੇ ਨਵੇਂ ਸੈੱਲ ਬਣਦੇ ਹਨ ।
  • ਇਸ ਰਾਹੀਂ ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਹੈ ।
  • ਭੋਜਨ ਦੇ ਰਾਹੀਂ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਮਿਲਦੀ ਹੈ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 2.
ਭੋਜਨ ਦੇ ਮੁੱਖ ਕੰਮ ਕਿਹੜੇ-ਕਿਹੜੇ ਹਨ ?
ਉੱਤਰ-
ਅਸੀਂ ਜਿਹੜਾ ਭੋਜਨ ਖਾਂਦੇ ਹਾਂ ਉਹ ਪਚਾਉਣ ਤੋਂ ਬਾਅਦ ਸਰੀਰ ਵਿਚ ਕਈ ਕੰਮ ਕਰਦਾ ਹੈ । ਉਹਨਾਂ ਕੰਮਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ
1. ਸਰੀਰਕ ਵਾਧੇ ਅਤੇ ਵਿਕਾਸ ਵਿਚ ਸਹਾਇਤਾ-ਭੋਜਨ ਸਰੀਰ ਦੇ ਵਾਧੇ ਵਿਚ ਸਹਾਇਤਾ ਕਰਦਾ ਹੈ । ਇਸ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ਦਾ ਨਿਰਮਾਣ ਅਤੇ ਵਾਧਾ ਹੁੰਦਾ ਹੈ ।

2. ਸਰੀਰ ਨੂੰ ਸ਼ਕਤੀ ਦੇਣਾ-ਭੋਜਨ ਸਰੀਰ ਨੂੰ ਸ਼ਕਤੀ ਦਿੰਦਾ ਹੈ । ਸਾਡਾ ਸਰੀਰ ਕਈ ਤਰ੍ਹਾਂ ਦੀਆਂ ਕਿਰਿਆਵਾਂ ਕਰਦਾ ਹੈ । ਇਹਨਾਂ ਕਿਰਿਆਵਾਂ ਲਈ ਲੋੜੀਂਦੀ ਸ਼ਕਤੀ ਭੋਜਨ ਤੋਂ ਹੀ ਪ੍ਰਾਪਤ ਹੁੰਦੀ ਹੈ ।

3. ਸਰੀਰ ਵਿਚ ਗਰਮੀ ਪੈਦਾ ਕਰਨਾ-ਭੋਜਨ ਸਰੀਰ ਵਿਚ ਗਰਮੀ ਪੈਦਾ ਕਰਦਾ ਹੈ । ਜਦੋਂ ਖਾਧਾ ਹੋਇਆ ਭੋਜਨ ਹਜ਼ਮ ਹੋ ਕੇ ਸਾਹ ਰਾਹੀਂ ਆਈ ਆਕਸੀਜਨ ਵਿਚ ਮਿਲ ਕੇ ਖ਼ੂਨ ਵਿਚ ਮਿਲਦਾ ਹੈ ਤਾਂ ਗਰਮੀ ਪੈਦਾ ਹੁੰਦੀ ਹੈ । ਇਹ ਗਰਮੀ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ । ਇਸ ਦੇ ਬਿਨਾਂ ਅਸੀਂ ਜਿਊਂਦੇ ਨਹੀਂ ਰਹਿ ਸਕਦੇ ।

4. ਨਵੇਂ ਸੈੱਲਾਂ ਦਾ ਬਣਾਉਣਾ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਨਾ-ਇਹ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਵੀ ਕਰਦਾ ਹੈ । ਇਸ ਨਾਲ ਨਵੇਂ ਸੈੱਲ ਵੀ ਬਣਦੇ ਹਨ । ਸਰੀਰ ਵਿਚ ਚਲ ਰਹੀਆਂ ਕਿਰਿਆਵਾਂ ਦੇ ਕਾਰਨ ਕੁੱਝ ਕੀਟਾਣੂ ਨਸ਼ਟ ਹੋ ਜਾਂਦੇ ਹਨ ਤੇ ਕੁੱਝ ਟੁੱਟ ਜਾਂਦੇ ਹਨ । ਭੋਜਨ ਦਾ ਸਭ ਤੋਂ ਵੱਡਾ ਕੰਮ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਨਾ ਹੁੰਦਾ ਹੈ । ਨਸ਼ਟ ਹੋਏ ਸੈੱਲਾਂ ਦੀ ਥਾਂ ਨਵੇਂ ਸੈੱਲ ਵੀ ਭੋਜਨ ਹੀ ਤਿਆਰ ਕਰਦੇ ਹਨ ।

5. ਬਿਮਾਰੀਆਂ ਤੋਂ ਰੱਖਿਆ-ਭੋਜਨ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਦੀ ਤਾਕਤ ਪੈਦਾ ਕਰਦਾ ਹੈ । ਭੋਜਨ ਖਾਣ ਨਾਲ ਸ਼ਕਤੀ ਪੈਦਾ ਹੁੰਦੀ ਹੈ । ਇਹ ਸ਼ਕਤੀ ਸਾਨੂੰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾ ਦਿੰਦੀ ਹੈ । ਇਸ ਤਰ੍ਹਾਂ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ।

ਪ੍ਰਸ਼ਨ 3.
ਪ੍ਰੋਟੀਨ ਕੀ ਹੁੰਦੇ ਹਨ ? ਇਹਨਾਂ ਦਾ ਸਾਡੇ ਭੋਜਨ ਵਿਚ ਹੋਣਾ ਕਿਉਂ ਜ਼ਰੂਰੀ ਹੈ ? ਇਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਵਿਚ ਪਾਏ ਜਾਂਦੇ ਹਨ ?
ਉੱਤਰ-
ਪ੍ਰੋਟੀਨ (Protein-ਪ੍ਰੋਟੀਨ ਭੋਜਨ ਦਾ ਇਕ ਜ਼ਰੂਰੀ ਤੱਤ ਹੈ । ਹਰ ਇਕ ਵਿਅਕਤੀ ਦੇ ਵਿਕਾਸ ਅਤੇ ਵਾਧੇ ਲਈ ਪ੍ਰੋਟੀਨ ਦੀ ਲੋੜ ਪੈਂਦੀ ਹੈ । ਇਹ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਗੰਧਕ ਤੇ ਰਸਾਇਣਿਕ ਪਦਾਰਥਾਂ ਦੇ ਮਿਸ਼ਰਨ ਤੋਂ ਬਣਦਾ ਹੈ । ਹੇਠ ਲਿਖੀਆਂ ਗੱਲਾਂ ਕਰਕੇ ਸਾਡੇ ਭੋਜਨ ਵਿਚ

ਪ੍ਰੋਟੀਨਾਂ ਦਾ ਹੋਣਾ ਜ਼ਰੂਰੀ ਹੈ –

  • ਪ੍ਰੋਟੀਨ ਸਰੀਰ ਵਿਚ ਸ਼ਕਤੀ ਪੈਦਾ ਕਰਦੇ ਹਨ ।
  • ਪ੍ਰੋਟੀਨ ਨਾਲ ਸੈੱਲਾਂ ਦਾ ਨਿਰਮਾਣ ਹੁੰਦਾ ਹੈ ।
  • ਪ੍ਰੋਟੀਨ ਦੇ ਰਾਹੀਂ ਹੱਡੀਆਂ ਦਾ ਵਾਧਾ ਹੁੰਦਾ ਹੈ ।
  • ਪ੍ਰੋਟੀਨ ਭੋਜਨ ਪਚਾਉਣ ਵਿਚ ਸਹਾਇਤਾ ਕਰਦੇ ਹਨ ।
  • ਪ੍ਰੋਟੀਨ ਰਾਹੀਂ ਸਰੀਰ ਦਾ ਵਾਧਾ ਅਤੇ ਵਿਕਾਸ ਹੁੰਦਾ ਹੈ |
  • ਪ੍ਰੋਟੀਨ ਸਰੀਰ ਦੀ ਰੱਖਿਆ ਲਈ ਲਾਭਦਾਇਕ ਹਨ ।
  • ਪ੍ਰੋਟੀਨ ਬੱਚਿਆਂ, ਰੋਗੀਆਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਲਈ ਬਹੁਤ ਹੀ ਮਹੱਤਤਾ ਰੱਖਦੇ ਹਨ ।
  • ਖਿਡਾਰੀਆਂ ਅਤੇ ਐਥਲੀਟਾਂ ਦੇ ਭੋਜਨ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਹੈ ।

ਪੋਟੀਨ-ਪਾਪਤੀ ਦੇ ਸਰੋਤ (Sources)- ਪ੍ਰੋਟੀਨ ਸਾਨੂੰ ਦੋ ਥਾਂਵਾਂ ਤੋਂ ਮਿਲਦੇ ਹਨ ਜੋ ਇਸ ਪ੍ਰਕਾਰ ਹਨ
1. ਪਸ਼ੂਆਂ ਤੋਂ ਮਿਲਣ ਵਾਲੇ,
2. ਬਨਸਪਤੀ ਤੋਂ ਮਿਲਣ ਵਾਲੇ ।

1. ਪਸ਼ੂਆਂ ਤੋਂ ਮਿਲਣ ਵਾਲੇ-ਪਸ਼ੂਆਂ ਤੋਂ ਸਾਨੂੰ ਪ੍ਰੋਟੀਨ, ਮਾਸ, ਮੱਛੀ, ਆਂਡੇ, ਦੁੱਧ ਅਤੇ ਪਨੀਰ ਤੋਂ ਪ੍ਰਾਪਤ ਹੁੰਦੇ ਹਨ ।
2. ਬਨਸਪਤੀ ਤੋਂ ਮਿਲਣ ਵਾਲੇ-ਬਨਸਪਤੀ ਤੋਂ ਸਾਨੂੰ ਪ੍ਰੋਟੀਨ, ਅਨਾਜ, ਦਾਲਾਂ, ਮਟਰਾਂ, ਸੋਇਆਬੀਨ, ਛੋਲੇ, ਪਾਲਕ, ਹਰੀ ਮਿਰਚ, ਪਿਆਜ਼, ਸੁੱਕੇ ਮੇਵਿਆਂ ਅਤੇ ਅਨਾਜਾਂ ਦੇ ਛਿਲਕਿਆਂ ਤੋਂ ਪ੍ਰਾਪਤ ਹੁੰਦੇ ਹਨ । ਹਰ ਇਕ ਵਿਅਕਤੀ ਨੂੰ ਰੋਜ਼ਾਨਾ ਜੀਵਨ ਵਿਚ 70 ਤੋਂ 100 ਗ੍ਰਾਮ ਪ੍ਰੋਟੀਨ ਦੀ ਲੋੜ ਪੈਂਦੀ ਹੈ ।

ਪ੍ਰੋਟੀਨ ਦੇ ਲਾਭ –

  • ਪ੍ਰੋਟੀਨ ਸਰੀਰ ਵਿਚ ਸ਼ਕਤੀ ਪੈਦਾ ਕਰਦੇ ਹਨ ।
  • ਪ੍ਰੋਟੀਨ ਸਰੀਰ ਦੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਦੇ ਹਨ ਅਤੇ ਨਵੇਂ ਸੈੱਲਾਂ ਦਾ ਨਿਰਮਾਣ ਕਰਦੇ ਹਨ |
  • ਇਹ ਭੋਜਨ ਨੂੰ ਪਚਾਉਣ ਵਿਚ ਮਦਦ ਕਰਦੇ ਹਨ ।
  • ਇਹ ਹੱਡੀਆਂ ਦਾ ਨਿਰਮਾਣ ਕਰਦੇ ਹਨ ।
  • ਇਹ ਸਰੀਰ ਦਾ ਵਿਕਾਸ ਅਤੇ ਇਸ ਦੀ ਰੱਖਿਆ ਕਰਦੇ ਹਨ ।
  • ਇਹ ਸਰੀਰ ਦਾ ਤਾਪਮਾਨ ਠੀਕ ਰੱਖਦੇ ਹਨ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ 4
ਪ੍ਰੋਟੀਨ ਦੀ ਘਾਟ ਤੇ ਵਾਧੇ ਨਾਲ ਹੋਣ ਵਾਲੇ ਨੁਕਸਾਨ-ਭੋਜਨ ਵਿਚ ਪ੍ਰੋਟੀਨ ਉੱਚਿਤ ਮਾਤਰਾ ਵਿਚ ਹੀ ਹੋਣੇ ਚਾਹੀਦੇ ਹਨ । ਭੋਜਨ ਵਿਚ ਇਹਨਾਂ ਦਾ ਵਾਧਾ ਜਾਂ ਘਾਟਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ । ਇਹਨਾਂ ਦੀ ਘਾਟ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ | ਪਰ ਇਹਨਾਂ ਦੀ ਵਧੇਰੇ ਮਾਤਰਾ ਕਾਰਨ ਮੋਟਾਪਾ, ਜੋੜਾਂ ਦਾ ਦਰਦ (ਗਠੀਆ), ਜਿਗਰ ਤੇ ਗੁਰਦੇ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ।

ਪ੍ਰਸ਼ਨ 4.
ਕਾਰਬੋਹਾਈਡਰੇਟਸ ਤੇ ਚਰਬੀ ਦੀ ਸਾਡੇ ਸਰੀਰ ਨੂੰ ਕੀ ਲੋੜ ਹੈ ?
ਉੱਤਰ-
ਕਾਰਬੋਹਾਈਡਰੇਟਸ (Carbohydrates-ਇਹ ਸਾਨੂੰ ਸ਼ੱਕਰ ਦੇ ਰੂਪ ਵਿਚ ਮਿਲਣ ਵਾਲੇ ਅਤੇ ਸਟਾਰਚ ਦੇ ਰੂਪ ਵਿਚ ਮਿਲਣ ਵਾਲੇ ਤੱਤਾਂ ਤੋਂ ਪ੍ਰਾਪਤ ਹੁੰਦਾ ਹੈ , ਜਿਵੇਂਅੰਬ, ਗੰਨੇ ਦਾ ਰਸ, ਗੁੜ, ਸ਼ੱਕਰ, ਅੰਗੂਰ, ਖਜੂਰ, ਗਾਜਰ, ਸੁੱਕੇ ਮੇਵੇ ਅਤੇ ਕਣਕ, ਮੱਕੀ , ਜੁਆਰ, ਸ਼ਕਰਕੰਦੀ, ਅਖਰੋਟ ਤੇ ਕੇਲੇ ਆਦਿ ਤੋਂ ਪ੍ਰਾਪਤ ਹੁੰਦਾ ਹੈ।

ਜ਼ਰੂਰਤ-

  • ਕਾਰਬੋਹਾਈਡਰੇਟਸ ਸਾਡੇ ਸਰੀਰ ਨੂੰ ਗਰਮੀ ਤੇ ਸ਼ਕਤੀ ਦਿੰਦੇ ਹਨ ।
  • ਇਹ ਸਰੀਰ ਲਈ ਚਰਬੀ ਪੈਦਾ ਕਰਦੇ ਹਨ ।
  • ਇਹ ਚਰਬੀ ਨਾਲੋਂ ਸਸਤੇ ਹੁੰਦੇ ਹਨ ।
  • ਗਰੀਬ ਤੇ ਘੱਟ ਆਮਦਨੀ ਵਾਲੇ ਲੋਕ ਵੀ ਇਸ ਦੀ ਵਰਤੋਂ ਕਰ ਸਕਦੇ ਹਨ ।

ਚਿਕਨਾਈ-ਇਹ ਸਾਨੂੰ ਬਨਸਪਤੀ ਅਤੇ ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੀ ਚਰਬੀ ਤੋਂ ਮਿਲਦੀ ਹੈ । ਸਬਜ਼ੀਆਂ, ਸੁੱਕੇ ਮੇਵਿਆਂ, ਫਲਾਂ, ਅਖਰੋਟ, ਬਦਾਮ, ਮੂੰਗਫਲੀ, ਬੀਜਾਂ ਦੇ ਤੇਲ ਅਤੇ ਘਿਉ-ਦੁੱਧ, ਮੱਖਣ, ਮੱਛੀ ਦਾ ਤੇਲ, ਆਂਡੇ ਆਦਿ ਤੋਂ ਪ੍ਰਾਪਤ ਹੁੰਦੀ ਹੈ ।

ਜ਼ਰੂਰਤ-

  • ਚਰਬੀ ਸਰੀਰ ਵਿਚ ਸ਼ਕਤੀ ਪੈਦਾ ਕਰਦੀ ਹੈ ।
  • ਇਸ ਰਾਹੀਂ ਸਰੀਰ ਵਿਚ ਗਰਮੀ ਪੈਦਾ ਹੁੰਦੀ ਹੈ ।
  • ਇਹ ਸਰੀਰ ਵਿਚ ਬਾਲਣ ਦਾ ਕੰਮ ਕਰਦੀ ਹੈ ।
  • ਚਰਬੀ ਰਾਹੀਂ ਸਰੀਰ ਮੋਟਾ ਹੋ ਜਾਂਦਾ ਹੈ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 5.
ਸਾਡੀ ਸਿਹਤ ਲਈ ਜ਼ਰੂਰੀ ਖਣਿਜ ਲੂਣਾਂ ਦਾ ਵਰਣਨ ਕਰੋ !
ਉੱਤਰ-
ਸਾਡੇ ਸਰੀਰ ਵਿਚ ਕੈਲਸ਼ੀਅਮ, ਫਾਸਫੋਰਸ, ਸੋਡੀਅਮ, ਲੋਹਾ, ਮੈਗਨੀਸ਼ੀਅਮ, ਪੇਟਾਸ਼ੀਅਮ, ਆਇਉਡੀਨ, ਕਲੋਰੀਨ ਅਤੇ ਗੰਧਕ ਜਿਹੇ ਤੱਤਾਂ ਦੀ ਬਹੁਤ ਜ਼ਰੂਰਤ ਹੈ । ਸਾਡੇ ਭੋਜਨ ਵਿਚ ਇਹਨਾਂ ਖਣਿਜ ਲੂਣਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ । ਇਹ ਖਣਿਜ ਲੂਣ ਸਾਡੀ ਤੰਦਰੁਸਤੀ ਲਈ ਬਹੁਤ ਹੀ ਜ਼ਰੂਰੀ ਹਨ ।

ਇਨ੍ਹਾਂ ਖਣਿਜ ਲੂਣਾਂ ਅਤੇ ਸਾਡੇ ਸਰੀਰ ਲਈ ਇਹਨਾਂ ਦੀ ਉਪਯੋਗਤਾ ਦਾ ਵਰਣਨ ਹੇਠਾਂ ਦਿੱਤਾ ਜਾਂਦਾ ਹੈ –
1. ਕੈਲਸ਼ੀਅਮ ਅਤੇ ਫਾਸਫੋਰਸ-ਇਹ ਖਣਿਜ ਲੂਣ, ਦੁੱਧ, ਦਹੀਂ, ਪਨੀਰ, ਆਂਡੇ, ਮੱਛੀ, ਮੀਟ, ਹਰੀਆਂ ਸਬਜ਼ੀਆਂ, ਤਾਜ਼ੇ ਫ਼ਲਾਂ, ਦਲੀਏ, ਦਾਲਾਂ ਅਤੇ ਬਦਾਮਾਂ ਵਿਚ ਬਹੁਤ ਹੁੰਦੇ ਹਨ । ਇਹਨਾਂ ਨਾਲ ਸਰੀਰ ਦਾ ਵਿਕਾਸ ਹੁੰਦਾ ਹੈ, ਦੰਦ ਅਤੇ ਹੱਡੀਆਂ ਦਾ ਨਿਰਮਾਣ ਹੁੰਦਾ ਹੈ । ਇਹ ਦਿਲ ਅਤੇ ਦਿਮਾਗ਼ ਲਈ ਬੜੇ ਲਾਭਦਾਇਕ ਹੁੰਦੇ ਹਨ । ਇਹਨਾਂ ਦੀ ਘਾਟ ਵਜੋਂ ਹੱਡੀਆਂ ਕਮਜ਼ੋਰ ਅਤੇ ਟੇਢੀਆਂ ਹੋ ਜਾਂਦੀਆਂ ਹਨ । ਗਿੱਲ੍ਹੜ ਨਾਮੀ ਰੋਗ ਹੋ ਜਾਂਦਾ ਹੈ ।

2. ਲੋਹਾ-ਇਹ ਹਰੀਆਂ ਸਬਜ਼ੀਆਂ, ਫਲਾਂ, ਅਨਾਜਾਂ, ਆਂਡਿਆਂ ਤੇ ਮੀਟ ਵਿਚ ਜ਼ਿਆਦਾ ਹੁੰਦਾ ਹੈ । ਇਹ ਨਵਾਂ ਖੂਨ ਪੈਦਾ ਕਰਦਾ ਹੈ ਅਤੇ ਭੁੱਖ ਵਧਾਉਂਦਾ ਹੈ । ਇਹ ਖੂਨ ਸਾਫ਼ ਕਰਦਾ ਹੈ । ਭੋਜਨ ਵਿਚ ਲੋਹੇ ਦੀ ਘਾਟ ਕਰਕੇ ਅਨੀਮੀਆ ਰੋਗ ਪੈਦਾ ਹੋ ਜਾਂਦਾ ਹੈ | ਸਰੀਰ ਦਾ ਰੰਗ ਪੀਲਾ ਪੈ ਜਾਂਦਾ ਹੈ ।

3. ਸੋਡੀਅਮ-ਇਹ ਆਮ ਤੌਰ ‘ਤੇ ਭਿੰਡੀ, ਅੰਜੀਰ, ਨਾਰੀਅਲ, ਆਲੂਬੁਖਾਰਾ, ਲੂਣ, ਮੂਲੀ, ਗਾਜਰ ਅਤੇ ਸ਼ਲਗਮ ਆਦਿ ਵਿਚ ਮਿਲਦਾ ਹੈ । ਇਹ ਮਿਹਦੇ ਤੇ ਗੁਰਦੇ ਦੇ ਕਈ ਤਰ੍ਹਾਂ ਦੇ ਰੋਗਾਂ ਨੂੰ ਰੋਕਦੇ ਹਨ ।

4. ਪੋਟਾਸ਼ੀਅਮ-ਇਹ ਨਾਸ਼ਪਾਤੀ, ਆਲਬੁਖ਼ਾਰਾ, ਨਾਰੀਅਲ, ਨਿੰਬੂ, ਅੰਜੀਰ, ਬੰਦ ਗੋਭੀ, ਕਰੇਲੇ, ਮੂਲੀ, ਸ਼ਲਗਮ ਆਦਿ ਵਿਚ ਮਿਲਦਾ ਹੈ । ਇਹ ਜਿਗਰ ਤੇ ਦਿਲ ਨੂੰ ਤਾਕਤ ਦਿੰਦਾ ਹੈ ਤੇ ਕਬਜ਼ ਦੂਰ ਕਰਦਾ ਹੈ ।

5. ਆਇਉਡੀਨ-ਇਹ ਸਮੁੰਦਰੀ ਮੱਛੀ, ਸਮੁੰਦਰੀ ਲੂਣ, ਪਿਆਜ਼, ਲਸਣ, ਟਮਾਟਰ, ਸੇਬ, ਪਾਲਕ, ਗਾਜਰ ਅਤੇ ਦੁੱਧ ਆਦਿ ਤੋਂ ਪ੍ਰਾਪਤ ਹੁੰਦੀ ਹੈ । ਇਸ ਨਾਲ ਸਰੀਰ ਦਾ ਭਾਰ ਤੇ ਤਾਕਤ ਵਧਦੀ ਹੈ । ਇਸ ਦੀ ਘਾਟ ਕਾਰਨ ਗਿੱਲੜ (Goiter) ਨਾਮੀ ਰੋਗ ਹੋ ਜਾਂਦਾ ਹੈ ।

6. ਮੈਗਨੀਸ਼ੀਅਮ-ਇਹ ਨਾਰੰਗੀ, ਸੰਤਰਾ, ਅੰਜੀਰ, ਆਲੂਬੁਖ਼ਾਰਾ, ਕਣਕ, ਟਮਾਟਰ ਅਤੇ ਪਾਲਕ ਆਦਿ ਵਿਚ ਬਹੁਤ ਮਿਲਦਾ ਹੈ । ਇਹ ਚਮੜੀ ਦੇ ਰੋਗਾਂ ਨੂੰ ਰੋਕਦਾ ਹੈ ਅਤੇ ਪੱਠਿਆਂ ਨੂੰ ਮਜ਼ਬੂਤ ਬਣਾਉਂਦਾ ਹੈ ।

7. ਗੰਧਕ-ਇਹ ਪਿਆਜ਼, ਮੂਲੀ, ਬੰਦ-ਗੋਭੀ, ਫੁੱਲ-ਗੋਭੀ ਆਦਿ ਵਿਚ ਬਹੁਤ ਹੁੰਦੀ ਹੈ । ਇਹ ਨਹੁੰਆਂ ਅਤੇ ਵਾਲਾਂ ਨੂੰ ਵਧਾਉਂਦੀ ਹੈ । ਚਮੜੀ ਨੂੰ ਸਾਫ਼ ਰੱਖਦੀ ਹੈ ਅਤੇ ਜਿਗਰ ਦੀ ਗਰਮੀ ਦੂਰ ਕਰਦੀ ਹੈ ।

8. ਕਲੋਰੀਨ-ਇਹ ਪਿਆਜ਼, ਪਾਲਕ, ਮੂਲੀ, ਗਾਜਰ, ਬੰਦਗੋਭੀ ਅਤੇ ਟਮਾਟਰ ਵਿਚ ਬਹੁਤ ਹੁੰਦੀ ਹੈ । ਇਹ ਸਰੀਰ ਵਿਚੋਂ ਗੰਦੇ ਪਦਾਰਥ ਬਾਹਰ ਕੱਢਦੀ ਹੈ । ਇਹ ਸਰੀਰ ਦੀ ਸਫ਼ਾਈ ਕਰਦੀ ਹੈ । ਇਹ ਪਾਚਣ ਸ਼ਕਤੀ ਵਧਾਉਂਦੀ ਹੈ ਅਤੇ ਚਰਬੀ ਨੂੰ ਘਟਾਉਂਦੀ ਹੈ ।

ਪ੍ਰਸ਼ਨ 6.
ਪਾਣੀ ਸਾਡੇ ਸਰੀਰ ਲਈ ਕਿਵੇਂ ਲਾਭਦਾਇਕ ਹੈ ?
ਉੱਤਰ-
ਹਰ ਇਕ ਮਨੁੱਖ ਨੂੰ ਜਿਊਂਦੇ ਰਹਿਣ ਲਈ ਪਾਣੀ ਦੀ ਲੋੜ ਪੈਂਦੀ ਹੈ । ਇਸ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ । ਪਾਣੀ ਆਕਸੀਜਨ ਤੇ ਹਾਈਡਰੋਜਨ ਦੇ ਮਿਸ਼ਰਨ ਤੋਂ ਬਣਦਾ ਹੈ । ਭਾਵੇਂ ਪਾਣੀ ਆਪਣੇ ਆਪ ਵਿਚ ਭੋਜਨ ਨਹੀਂ ਹੈ, ਪਰ ਇਹ ਭੋਜਨ ਦਾ ਜ਼ਰੂਰੀ ਤੇ ਮਹੱਤਵਪੂਰਨ ਤੱਤ ਹੈ ।

ਲਾਭ-ਪਾਣੀ ਦੇ ਹੇਠ ਲਿਖੇ ਲਾਭ ਹਨ –

  • ਪਾਣੀ ਸਰੀਰ ਦੇ ਸਾਰੇ ਸੈੱਲਾਂ ਦਾ ਪਾਲਣ-ਪੋਸਣ ਕਰਨ ਵਿਚ ਸਹਾਇਤਾ ਕਰਦਾ ਹੈ ।
  • ਇਹ ਭੋਜਨ ਨੂੰ ਚੰਗੀ ਤਰ੍ਹਾਂ ਘੋਲ ਕੇ ਪਚਾਉਣ ਵਿਚ ਸਹਾਇਤਾ ਕਰਦਾ ਹੈ ।
  • ਪਾਣੀ ਪੌਸ਼ਟਿਕ ਤੱਤਾਂ ਨੂੰ ਸਰੀਰ ਦੇ ਸਾਰੇ ਭਾਗਾਂ ਤਕ ਲੈ ਜਾਂਦਾ ਹੈ ।
  • ਪਾਣੀ ਸਰੀਰ ਦੇ ਅਣ-ਲੋੜੀਂਦੇ ਪਦਾਰਥਾਂ ਨੂੰ ਪਸੀਨੇ ਤੇ ਪਿਸ਼ਾਬ ਰਾਹੀਂ ਬਾਹਰ ਕੱਢ ਦਿੰਦਾ ਹੈ ।
  • ਪਾਣੀ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦਾ ਹੈ ।

ਪ੍ਰਸ਼ਨ 7.
ਮੁੱਖ ਭੋਜਨ ਪਦਾਰਥਾਂ ਅਤੇ ਉਹਨਾਂ ਦੇ ਗੁਣਾਂ ਦਾ ਵਰਣਨ ਕਰੋ ।
ਉੱਤਰ-
ਅਨਾਜ, ਦਾਲਾਂ, ਸਬਜ਼ੀਆਂ, ਫਲ, ਸੁਕੇ ਮੇਵੇ, ਦੁੱਧ, ਮੀਟ, ਮੱਛੀ ਆਦਿ ਮੁੱਖ ਭੋਜਨ ਪਦਾਰਥ ਹਨ । ਇਹਨਾਂ ਦੇ ਗੁਣ ਹੇਠ ਦਿੱਤੇ ਗਏ ਹਨ
1. ਅਨਾਜ-ਕਣਕ, ਚੌਲ, ਛੋਲੇ, ਜੌ, ਮੱਕੀ ਤੇ ਬਾਜਰਾ ਆਦਿ ਅਨਾਜ ਆਮ ਖਾਧੇ ਜਾਂਦੇ ਹਨ ।
ਗੁਣ-ਅਨਾਜ ਦੇ ਗੁਣ ਅੱਗੇ ਦਿੱਤੇ ਗਏ ਹਨ –

  • ਇਹਨਾਂ ਨਾਲ ਸਾਡੇ ਸਰੀਰ ਦਾ ਨਿਰਮਾਣ ਹੁੰਦਾ ਹੈ ।
  • ਇਹ ਸਰੀਰ ਨੂੰ ਸ਼ਕਤੀ ਵੀ ਪ੍ਰਦਾਨ ਕਰਦੇ ਹਨ ।
  • ਇਹਨਾਂ ਵਿਚ ਕਾਰਬੋਹਾਈਡਰੇਟਸ ਬਹੁਤ ਹੁੰਦੇ ਹਨ ।
  • ਇਹਨਾਂ ਦੇ ਬਾਹਰਲਿਆਂ ਛਿਲਕਿਆਂ ਵਿਚ ਲੋਹਾ, ਚੂਨਾ, ਵਿਟਾਮਿਨ ਅਤੇ ਪ੍ਰੋਟੀਨ ਹੁੰਦੇ ਹਨ ।
  • ਛਿਲਕਿਆਂ ਸਮੇਤ ਅਨਾਜ ਦੀ ਵਰਤੋਂ ਕਰਨ ਨਾਲ ਕਬਜ਼ ਨਹੀਂ ਹੁੰਦੀ ।

2. ਦਾਲਾਂ-ਸੋਇਆਬੀਨ, ਮਾਂਹ, ਮੂੰਗੀ, ਅਰਹਰ, ਸੁੱਕੇ ਮਟਰ, ਰਾਜਮਾਂਹ ਆਦਿ ਦੀ ਗਿਣਤੀ ਮੁੱਖ ਦਾਲਾਂ ਵਿਚ ਹੁੰਦੀ ਹੈ । ਇਹਨਾਂ ਵਿਚ ਵਿਟਾਮਿਨ ਏ, ਬੀ ਤੇ ਸੀ ਬਹੁਤ ਹੁੰਦੇ ਹਨ । ਇਸ ਤੋਂ ਬਿਨਾਂ ਇਹਨਾਂ ਵਿਚ ਪ੍ਰੋਟੀਨ, ਖਣਿਜ, ਲੂਣ, ਲੋਹਾ ਅਤੇ ਫ਼ਾਸਫ਼ੋਰਸ ਮਿਲਦੇ ਹਨ ।

ਗੁਣ-ਦਾਲਾਂ ਦੇ ਹੇਠ ਲਿਖੇ ਗੁਣ ਹਨ

  • ਇਹਨਾਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਸ਼ਕਤੀ ਮਿਲਦੀ ਹੈ ।
  • ਭੁੱਖ ਵਧਦੀ ਹੈ ।
  • ਪਾਚਨ ਸ਼ਕਤੀ ਤੇਜ਼ ਹੁੰਦੀ ਹੈ ।

3. ਸਬਜ਼ੀਆਂ-ਬੰਦ ਗੋਭੀ, ਪਾਲਕ, ਸਰੋਂ ਦਾ ਸਾਗ, ਮੇਥੀ, ਗਾਜਰ, ਮੂਲੀ, ਸਲਾਦ, ਚੁਕੰਦਰ, ਟਮਾਟਰ, ਆਲੂ, ਮਟਰ, ਕਰੇਲਾ, ਬੈਂਗਣ, ਭਿੰਡੀ, ਫੁੱਲ ਗੋਭੀ ਅਤੇ ਸ਼ਲਗਮ ਆਦਿ ਮੁੱਖ ਸਬਜ਼ੀਆਂ ਹਨ ।

ਗੁਣ-ਸਬਜ਼ੀਆਂ ਦੇ ਗੁਣ ਇਸ ਪ੍ਰਕਾਰ ਹਨ

  • ਇਹ ਸਰੀਰ ਦੀ ਰੱਖਿਆ ਕਰਦੀਆਂ ਹਨ ।
  • ਇਹ ਸਰੀਰ ਨੂੰ ਤੰਦਰੁਸਤ ਬਣਾਈ ਰੱਖਦੀਆਂ ਹਨ ।
  • ਇਹ ਖੂਨ ਵੀ ਸਾਫ਼ ਕਰਦੀਆਂ ਹਨ ।
  • ਇਹ ਕਬਜ਼ ਨਹੀਂ ਹੋਣ ਦਿੰਦੀਆਂ ।

4. ਫਲ-ਅੰਗੂਰ, ਅਮਰੂਦ, ਔਲਾ, ਨਾਰੰਗੀ, ਸੰਤਰਾ, ਮਾਲਟਾ, ਅਨਾਰ, ਮੁਸੱਮੀ, ਨਿੰਬ, ਅੰਬ, ਕੇਲਾ, ਸੇਬ, ਨਾਸ਼ਪਾਤੀ ਅਤੇ ਆਲੂਬੁਖਾਰਾ ਆਦਿ ਫ਼ਲਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ।

ਗੁਣ-ਫਲਾਂ ਦੇ ਗੁਣ ਇਸ ਪ੍ਰਕਾਰ ਹਨ –

  • ਇਹ ਸਰੀਰ ਦੀ ਸਫ਼ਾਈ ਵਿਚ ਸਹਾਇਤਾ ਕਰਦੇ ਹਨ ।
  • ਇਹਨਾਂ ਵਿਚ ਲੋਹਾ, ਲੂਣ ਅਤੇ ਵਿਟਾਮਿਨ ਹੁੰਦੇ ਹਨ । ਇਹ ਸਰੀਰ ਨੂੰ ਰੋਗਾਂ ਤੋਂ ਬਚਾਉਂਦੇ ਹਨ ।

5. ਸੁੱਕੇ ਮੇਵੇ-ਬਦਾਮ, ਅਖਰੋਟ, ਪਿਸਤਾ, ਕਾਜੂ, ਖਜੂਰ ਤੇ ਮੂੰਗਫਲੀ ਆਦਿ ਸੁੱਕੇ ਮੇਵੇ ਹੁੰਦੇ ਹਨ । ਇਹਨਾਂ ਵਿਚ ਕਾਰਬੋਹਾਈਡਰੇਟਸ, ਪ੍ਰੋਟੀਨ ਅਤੇ ਚਰਬੀ ਹੁੰਦੀ ਹੈ ।
ਗੁਣ-

  • ਇਹ ਸਰੀਰਕ ਵਾਧੇ ਵਿਚ ਸਹਾਇਕ ਹੁੰਦੇ ਹਨ ।
  • ਇਹ ਦਿਮਾਗੀ ਤਾਕਤ ਨੂੰ ਵਧਾਉਂਦੇ ਹਨ ।

6. ਦੁੱਧ ਅਤੇ ਉਸ ਤੋਂ ਬਣਨ ਵਾਲੇ ਪਦਾਰਥ-ਮੱਖਣ, ਘਿਓ, ਦਹੀਂ, ਪਨੀਰ ਤੇ ਲੱਸੀ ਆਦਿ ਦੁੱਧ ਤੋਂ ਤਿਆਰ ਹੁੰਦੇ ਹਨ । ਇਹਨਾਂ ਵਿਚ ਭੋਜਨ ਦੇ ਸਾਰੇ ਤੱਤ ਹੁੰਦੇ ਹਨ । ਇਹ ਸਰੀਰ ਵਿਚ ਗਰਮੀ ਤੇ ਸ਼ਕਤੀ ਪੈਦਾ ਕਰਦੇ ਹਨ । ਇਹ ਸਰੀਰ ਦਾ ਵਾਧਾ ਕਰਦੇ ਹਨ ਅਤੇ ਟੁੱਟੇ-ਭੱਜੇ ਤੰਤੂਆਂ ਦੀ ਮੁਰੰਮਤ ਵੀ ਕਰਦੇ ਹਨ । ਇਹ ਸਾਫ਼ ਖ਼ੂਨ ਵੀ ਤਿਆਰ ਕਰਦੇ ਹਨ ।

7. ਮੀਟ, ਮੱਛੀ ਤੇ ਆਂਡੇ ਆਦਿ-ਮੀਟ, ਮੱਛੀ ਤੇ ਆਂਡਿਆਂ ਦੀ ਵਰਤੋਂ ਵੀ ਆਮ ਕੀਤੀ ਜਾਂਦੀ ਹੈ । ਇਹਨਾਂ ਵਿਚੋਂ ਪ੍ਰੋਟੀਨ, ਚਰਬੀ, ਕੈਲਸ਼ੀਅਮ, ਲੋਹਾ ਅਤੇ ਵਿਟਾਮਿਨ ਏ, ਬੀ ਤੇ ਡੀ ਬਹੁਤੀ ਮਾਤਰਾ ਵਿਚ ਹੁੰਦੇ ਹਨ । ਗੁਣ-ਇਹ ਸਰੀਰ ਦੇ ਵਾਧੇ ਵਿਚ ਸਹਾਇਤਾ ਕਰਦੇ ਹਨ । ਇਹ ਸਰੀਰ ਦੀ ਕਈ ਰੋਗਾਂ ਤੋਂ ਰੱਖਿਆ ਕਰਦੇ ਹਨ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 8.
ਨੋਟ ਲਿਖੋ –
(ਉ) ਸੰਤੁਲਿਤ ਭੋਜਨ
(ਅ) ਪ੍ਰੋਟੀਨ
(ਇ) ਕੈਲਸ਼ੀਅਮ ਅਤੇ ਫ਼ਾਸਫ਼ੋਰਸ
(ਸ) ਵਿਟਾਮਿਨਾਂ ਦੀ ਕਮੀ
(ਹ) ਅਨਾਜ, ਦਾਲਾਂ ਤੇ ਸੁੱਕੇ ਮੇਵੇ ।
ਉੱਤਰ-
(ੳ) ਸੰਤੁਲਿਤ ਭੋਜਨ-ਜਿਸ ਭੋਜਨ ਵਿਚ ਬਹੁਤ ਸਾਰੇ ਤੱਤ ਉੱਚਿਤ ਮਾਤਰਾ ਵਿਚ ਹੋਣ ਅਤੇ ਜਿਹੜਾ ਸਰੀਰ ਦੀਆਂ ਲੋੜਾਂ ਦੀ ਪੂਰਤੀ ਕਰਨ ਦੇ ਯੋਗ ਹੋਵੇ, ਉਸ ਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ ਹੈ । ਸੰਤੁਲਿਤ ਭੋਜਨ ਵਿਚ ਪ੍ਰੋਟੀਨ, ਕਾਰਬੋਹਾਈਡਰੇਟਸ, ਚਰਬੀ, ਖਣਿਜ ਲੂਣ, ਵਿਟਾਮਿਨ ਤੇ ਪਾਣੀ ਉੱਚਿਤ ਮਾਤਰਾ ਵਿਚ ਹੋਣੇ ਚਾਹੀਦੇ ਹਨ | ਸਰੀਰ ਦੇ ਪੂਰੇ ਵਿਕਾਸ ਲਈ, ਉਸ ਨੂੰ ਰੋਗਾਂ ਤੋਂ ਬਚਾਉਣ ਲਈ ਅਤੇ ਚੰਗੀ ਸਿਹਤ ਵਾਸਤੇ ਸਾਨੂੰ ਸੰਤੁਲਿਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ । ਕੋਈ ਵੀ ਇਕੱਲਾ ਭੋਜਨ ਪਦਾਰਥ ਸੰਤੁਲਿਤ ਭੋਜਨ ਨਹੀਂ । ਸਿਰਫ਼ ਦੁੱਧ ਹੀ ਇਕ ਅਜਿਹਾ ਪਦਾਰਥ ਹੈ, ਜਿਸ ਵਿਚ ਸਾਰੇ ਪੌਸ਼ਟਿਕ ਤੱਤ ਮਿਲਦੇ ਹਨ ।

(ਅ) ਪ੍ਰੋਟੀਨ-ਪ੍ਰੋਟੀਨ, ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਗੰਧਕ ਦੇ ਰਸਾਇਣਿਕ ਮਿਸ਼ਰਨ ਤੋਂ ਬਣਦੇ ਹਨ । ਇਹ ਦੋ ਤਰ੍ਹਾਂ ਦੇ ਹੁੰਦੇ ਹਨ-ਪਸੂ ਪ੍ਰੋਟੀਨ ਅਤੇ ਬਨਸਪਤੀ ਪ੍ਰੋਟੀਨ ਪਸੂ ਪ੍ਰੋਟੀਨ, ਮੀਟ, ਮੱਛੀ, ਆਂਡੇ, ਦੁੱਧ ਅਤੇ ਪਨੀਰ ਆਦਿ ਤੋਂ ਪ੍ਰਾਪਤ ਹੁੰਦੇ ਹਨ । ਬਨਸਪਤੀ ਪ੍ਰੋਟੀਨ ਦਾਲਾਂ, ਮਟਰ, ਫੁੱਲ ਗੋਭੀ, ਸੋਇਆਬੀਨ, ਛੋਲੇ, ਪਾਲਕ, ਹਰੀ ਮਿਰਚ, ਪਿਆਜ਼ ਅਤੇ ਸੁੱਕੇ ਮੇਵਿਆਂ ਵਿਚ ਮਿਲਦੇ ਹਨ | ਪ੍ਰੋਟੀਨ ਸਰੀਰ ਵਿਚ ਸ਼ਕਤੀ ਪੈਦਾ ਕਰਦੇ ਹਨ । ਇਹ ਹੱਡੀਆਂ ਦੇ ਨਿਰਮਾਣ ਤੇ ਭੋਜਨ ਪਚਾਉਣ ਵਿਚ ਮਦਦ ਕਰਦੇ ਹਨ । ਇਹਨਾਂ ਦੀ ਘੱਟ ਵਰਤੋਂ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ।

(ਇ) ਕੈਲਸ਼ੀਅਮ ਅਤੇ ਫ਼ਾਸਫ਼ੋਰਸ-ਕੈਲਸ਼ੀਅਮ ਅਤੇ ਫ਼ਾਸਫ਼ੋਰਸ ਦੁੱਧ, ਦਹੀਂ, ਪਨੀਰ, ਆਂਡੇ, ਮੱਛੀ, ਮੀਟ, ਹਰੀਆਂ ਸਬਜ਼ੀਆਂ, ਤਾਜ਼ੇ ਫ਼ਲਾਂ, ਲੂਣ, ਦਲੀਏ, ਦਾਲਾਂ ਅਤੇ ਬਦਾਮਾਂ ਵਿਚ ਬਹੁਤ ਹੁੰਦਾ ਹੈ । ਇਸ ਨਾਲ ਸਰੀਰ ਦਾ ਵਿਕਾਸ ਹੁੰਦਾ ਹੈ । ਦੰਦਾਂ ਅਤੇ ਹੱਡੀਆਂ ਲਈ ਇਹ ਬਹੁਤ ਜ਼ਰੂਰੀ ਹੈ । ਇਹ ਦਿਲ ਤੇ ਦਿਮਾਗ਼ ਲਈ ਬਹੁਤ ਲਾਭਦਾਇਕ ਹੁੰਦਾ ਹੈ । ਇਸ ਦੀ ਘਾਟ ਨਾਲ ਹੱਡੀਆਂ ਵਿੰਗੀਆਂ ਹੋ ਜਾਂਦੀਆਂ ਹਨ ਅਤੇ ਦੰਦ ਵੀ ਡਿੱਗ ਜਾਂਦੇ ਹਨ ।

(ਸ) ਵਿਟਾਮਿਨਾਂ ਦੀ ਕਮੀ-ਮੁੱਖ ਵਿਟਾਮਿਨ ਛੇ ਹਨ-ਏ, ਬੀ, ਸੀ, ਡੀ, ਈ ਅਤੇ ਕੇ । ਇਹਨਾਂ ਵਿਟਾਮਿਨਾਂ ਦੀ ਕਮੀ ਨਾਲ ਸਰੀਰ ਵਿਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਉਤਪੰਨ ਹੁੰਦੀਆਂ ਹਨ ।

ਇਸ ਦਾ ਵੇਰਵਾ ਹੇਠਾਂ ਕੂਮ ਅਨੁਸਾਰ ਦਿੱਤਾ ਗਿਆ ਹੈ –

1. ਵਿਟਾਮਿਨ ਏ-

  • ਇਸ ਦੀ ਕਮੀ ਦੇ ਕਾਰਨ ਅੰਧਰਾਤਾ ਹੋ ਜਾਂਦਾ ਹੈ ।
  • ਗਲੇ ਅਤੇ ਨੱਕ ਦੇ ਰੋਗ ਲੱਗ ਜਾਂਦੇ ਹਨ ।
  • ਫੇਫੜੇ ਕਮਜ਼ੋਰ ਹੋ ਜਾਂਦੇ ਹਨ ।
  • ਚਮੜੀ ਦੇ ਰੋਗ ਲੱਗ ਜਾਂਦੇ ਹਨ ।
  • ਛੂਤ ਦੇ ਰੋਗ ਲੱਗ ਜਾਂਦੇ ਹਨ ।

2. ਵਿਟਾਮਿਨ ਬੀ-1

  • ਭੁੱਖ ਦਾ ਨਾ ਲੱਗਣਾ ।
  • ਚਮੜੀ ਦੇ ਰੋਗਾਂ ਦਾ ਪੈਦਾ ਹੋਣਾ ।
  • ਵਾਲਾਂ ਦਾ ਝੜਨਾ ।
  • ਜੀਭ ‘ਤੇ ਛਾਲਿਆਂ ਦਾ ਪੈ ਜਾਣਾ ।
  • ਖੂਨ ਦਾ ਘੱਟ ਹੋਣਾ ।

3. ਵਿਟਾਮਿਨ ਸੀ

  • ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ।
  • ਜ਼ਖ਼ਮਾਂ ਦਾ ਛੇਤੀ ਨਾ ਭਰਨਾ |
  • ਅੱਖਾਂ ਵਿਚ ਮੋਤੀਆਂ ਉੱਤਰ ਆਉਣਾ ।
  • ਹੱਥ ਪੈਰ ਸੁੱਜਣ ਲੱਗ ਪੈਂਦੇ ਹਨ ।
  • ਇਸ ਦੀ ਘਾਟ ਦੇ ਕਾਰਨ ਸਕਰਵੀ ਦਾ ਰੋਗ ਲੱਗ ਜਾਂਦਾ ਹੈ ।

4. ਵਿਟਾਮਿਨ ਡੀ

  • ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ।
  • ਮਿਰਗੀ ਤੇ ਸੋਕੜੇ ਦਾ ਰੋਗ ਹੋ ਜਾਂਦਾ ਹੈ ।
  • ਹੱਡੀਆਂ ਟੇਢੀਆਂ ਹੋ ਜਾਂਦੀਆਂ ਹਨ ।
  • ਮਾਸ ਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ।
  • ਬੱਚਿਆਂ ਨੂੰ ਸੋਕੜਾ ਨਾਮੀ ਰੋਗ ਹੋ ਜਾਂਦਾ ਹੈ ।

5. ਵਿਟਾਮਿਨ ਈ

  • ਇਸ ਦੀ ਘਾਟ ਦਾ ਕਾਰਨ ਨਾਮਰਦੀ ਅਤੇ ਬਾਂਝਪਨ ਦੇ ਰੋਗ ਲੱਗ ਜਾਂਦੇ ਹਨ ।
  • ਫੋੜੇ, ਫਿਨਸੀਆਂ ਨਿਕਲ ਆਉਂਦੀਆਂ ਹਨ ।
  • ਸਰੀਰ ਕਮਜ਼ੋਰ ਹੋ ਜਾਂਦਾ ਹੈ ।

6. ਵਿਟਾਮਿਨ ਕੇ

  • ਚਮੜੀ ਦੇ ਰੋਗ ਲੱਗ ਜਾਂਦੇ ਹਨ ।
  • ਜ਼ਖ਼ਮਾਂ ਵਿਚ ਵਗਦਾ ਖੂਨ ਛੇਤੀ ਬੰਦ ਨਹੀਂ ਹੁੰਦਾ ਹੈ ।

(ਹ) ਅਨਾਜ, ਦਾਲਾਂ ਤੇ ਮੁੱਕੇ ਮੇਵੇ-ਅਨਾਜ, ਦਾਲਾਂ ਤੇ ਸੁੱਕੇ ਮੇਵਿਆਂ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਅਨਾਜ-ਕਣਕ, ਚੌਲ, ਛੋਲੇ, ਜੌਂ, ਮੱਕੀ ਤੇ ਬਾਜਰਾ ਆਦਿ ਅਨਾਜ ਆਮ ਵਰਤੇ ਜਾਂਦੇ ਹਨ ! ਇਹਨਾਂ ਰਾਹੀਂ ਸਰੀਰ ਦਾ ਨਿਰਮਾਣ ਹੁੰਦਾ ਹੈ ਅਤੇ ਇਹ ਸ਼ਕਤੀ ਵੀ ਪ੍ਰਦਾਨ ਕਰਦੇ ਹਨ ।

ਅਨਾਜ – ਵਿਚ ਕਾਰਬੋਹਾਈਡਰੇਟਸ ਬਹੁਤ ਮਾਤਰਾ ਵਿਚ ਮਿਲਦੇ ਹਨ । ਇਹਨਾਂ ਦੇ ਬਾਹਰਲੇ ਛਿਲਕਿਆਂ ਵਿਚ ਸਰੀਰ ਦੇ ਵਾਧੇ ਵਿਚ ਸਹਾਇਕ, ਚੂਨਾ, ਲੋਹਾ, ਵਿਟਾਮਿਨ ਅਤੇ ਪ੍ਰੋਟੀਨਜ਼ ਹੁੰਦੇ ਹਨ । ਛਿਲਕਿਆਂ ਸਮੇਤ ਅਨਾਜ ਨਾਲ ਕਬਜ਼ ਨਹੀਂ ਹੁੰਦੀ ।

ਦਾਲਾਂ-ਸੋਇਆਬੀਨ, ਮਾਂਹ, ਮੰਗੀ, ਮਸਰ, ਅਰਹਰ, ਸੁੱਕੇ ਮਟਰ, ਰਾਜਮਾਂਹ ਆਦਿ ਦੀ ਗਿਣਤੀ ਮੁੱਖ ਦਾਲਾਂ ਵਿਚ ਕੀਤੀ ਜਾਂਦੀ ਹੈ । ਇਹਨਾਂ ਨਾਲ ਸਰੀਰ ਨੂੰ ਸ਼ਕਤੀ ਮਿਲਦੀ ਹੈ, ਭੁੱਖ ਵੱਧਦੀ ਹੈ ਤੇ ਪਾਚਨ ਸ਼ਕਤੀ ਤੇਜ਼ ਹੁੰਦੀ ਹੈ । ਇਹਨਾਂ ਵਿਚ ਪ੍ਰੋਟੀਨ, ਖਣਿਜ ਲੂਣ, ਲੋਹਾ, ਫ਼ਾਸਫ਼ੋਰਸ, ਵਿਟਾਮਿਨ ਏ, ਬੀ ਅਤੇ ਸੀ ਬਹੁਤ ਹੁੰਦੇ ਹਨ ।

ਸੁੱਕੇ ਮੇਵੇ-ਬਦਾਮ, ਅਖਰੋਟ, ਪਿਸਤਾ, ਕਾਜੂ, ਖਜੂਰ ਤੇ ਮੂੰਗਫਲੀ ਆਦਿ ਮੇਵਿਆਂ ਵਿਚ ਕਾਰਬੋਹਾਈਡਰੇਟਸ, ਪ੍ਰੋਟੀਨ ਅਤੇ ਚਰਬੀ ਬਹੁਤ ਹੁੰਦੀ ਹੈ । ਇਹ ਸਰੀਰ ਦੇ ਵਾਧੇ ਵਿਚ ਸਹਾਇਕ ਹੁੰਦੇ ਹਨ ਅਤੇ ਦਿਮਾਗੀ ਸ਼ਕਤੀ ਨੂੰ ਵਧਾਉਂਦੇ ਹਨ ।

ਪ੍ਰਸ਼ਨ 9.
ਭੋਜਨ ਪਕਾਉਣ ਦੀ ਲੋੜ ਅਤੇ ਢੰਗ ਲਿਖੋ ।
ਉੱਤਰ-
ਭੋਜਨ ਪਕਾਉਣ ਦੀ ਲੋੜ-ਚੰਗੀ ਤਰ੍ਹਾਂ ਪਕਾਇਆ ਹੋਇਆ ਭੋਜਨ ਸਿਹਤ ਲਈ ਲਾਭਦਾਇਕ ਹੁੰਦਾ ਹੈ । ਭੋਜਨ ਨੂੰ ਠੀਕ ਢੰਗ ਨਾਲ ਪਕਾਇਆ ਜਾਣਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਦੇਰ ਅੱਗ ਤੇ ਰੱਖਣ ਨਾਲ ਭੋਜਨ ਵਿਚੋਂ ਵਿਟਾਮਿਨ ਸੀ ਅਤੇ ਡੀ ਦੀ ਖ਼ਾਸ ਕਰਕੇ ਹਾਨੀ ਹੋ ਜਾਂਦੀ ਹੈ ।

ਹੇਠ ਲਿਖੇ ਕਾਰਨਾਂ ਕਰਕੇ ਭੋਜਨ ਨੂੰ ਪਕਾਉਣਾ ਬਹੁਤ ਜ਼ਰੂਰੀ ਹੈ –

  • ਠੀਕ ਪੱਕਿਆ ਹੋਇਆ ਭੋਜਨ ਛੇਤੀ ਨਾਲ ਹਜ਼ਮ ਹੋਣ ਦੇ ਯੋਗ ਬਣ ਜਾਂਦਾ ਹੈ ।
  • ਭੋਜਨ ਪਕਾਉਣ ਨਾਲ ਬਿਮਾਰੀਆਂ ਪੈਦਾ ਕਰਨ ਵਾਲੇ ਕੀਟਾਣੂ ਨਸ਼ਟ ਹੋ ਜਾਂਦੇ ਹਨ ।
  • ਪਕਾਇਆ ਹੋਇਆ ਭੋਜਨ ਸੁਆਦੀ ਹੁੰਦਾ ਹੈ । ਇਸ ਲਈ ਉਸ ਨੂੰ ਖਾਣ ਦਾ ਦਿਲ ਕਰਦਾ ਹੈ ।
  • ਪੱਕੇ ਹੋਏ ਭੋਜਨ ਨੂੰ ਜਾਂ ਭੋਜਨ ਪਦਾਰਥਾਂ ਨੂੰ ਅਸੀਂ ਦੇਰ ਤਕ ਸੰਭਾਲ ਕੇ ਰੱਖ ਸਕਦੇ ਹਾਂ ।

ਭੋਜਨ ਪਕਾਉਣ ਦੇ ਢੰਗ-
ਭੋਜਨ ਪਕਾਉਣ ਲਈ ਹੇਠ ਲਿਖੇ ਢੰਗ ਆਮ ਵਰਤੇ ਜਾਂਦੇ ਹਨ

  1. ਉਬਾਲਣਾ (Boiling)
  2. ਭਾਫ਼ ਦੁਆਰਾ ਪਕਾਉਣਾ (Cooking with Steam)
  3. ਭੁੰਨਣਾ (Roasting)
  4. ਤੁਲਣਾ (Fry)

ਇਹਨਾਂ ਢੰਗਾਂ ਦਾ ਹੇਠਾਂ ਸੰਖੇਪ ਵਿਚ ਵਰਣਨ ਕੀਤਾ ਜਾ ਰਿਹਾ ਹੈ –
1. ਉਬਾਲਣਾ (Boiling)-ਇਸ ਢੰਗ ਰਾਹੀਂ ਭੋਜਨ ਪਦਾਰਥਾਂ ਨੂੰ ਪਾਣੀ ਵਿਚ ਉਬਾਲ ਕੇ ਪਕਾਇਆ ਜਾਂਦਾ ਹੈ, ਪਰ ਇਸ ਤਰ੍ਹਾਂ ਕਰਨ ਨਾਲ ਵਿਟਾਮਿਨ ਅਤੇ ਖਣਿਜ ਲੂਣ ਆਦਿ ਪਾਣੀ ਵਿਚ ਘੁਲ ਕੇ ਨਸ਼ਟ ਹੋ ਜਾਂਦੇ ਹਨ । ਭੋਜਨ ਪਦਾਰਥਾਂ ਨੂੰ ਉਬਾਲਦੇ ਸਮੇਂ ਥੋੜੇ ਜਿਹੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ । ਜੇ ਜ਼ਿਆਦਾ ਪਾਣੀ ਪੈ ਜਾਵੇ ਤਾਂ ਉਸ ਪਾਣੀ ਨੂੰ ਸੁੱਟਣਾ ਨਹੀਂ ਚਾਹੀਦਾ । ਚੌਲ, ਦਾਲਾਂ, ਮੀਟ ਤੇ ਸਬਜ਼ੀਆਂ ਆਦਿ ਉਬਾਲ ਕੇ ਹੀ ਪਕਾਏ ਜਾਂਦੇ ਹਨ।

2. ਭਾਫ਼ ਦੁਆਰਾ ਪਕਾਉਣਾ (Cooking with steam-ਭੋਜਨ ਭਾਫ਼ ਦੁਆਰਾ ਵੀ ਪਕਾਇਆ ਜਾਂਦਾ ਹੈ । ਇਸ ਢੰਗ ਨਾਲ ਤਿਆਰ ਕੀਤੇ ਭੋਜਨ ਵਿਚੋਂ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ । ਕੁੱਕਰ ਵਿਚ ਪਕਾਇਆ ਭੋਜਨ ਸਿਹਤ ਲਈ ਲਾਭਦਾਇਕ ਹੁੰਦਾ ਹੈ । ਇਸ ਲਈ ਇਸ ਢੰਗ ਨੂੰ ਦੁਸਰੇ ਢੰਗਾਂ ਤੋਂ ਚੰਗਾ ਸਮਝਿਆ ਜਾਂਦਾ ਹੈ ।

3. ਭੁੰਨਣਾ (Roasting)–ਇਸ ਢੰਗ ਰਾਹੀਂ ਭੋਜਨ ਨੂੰ ਸਿੱਧਾ ਅੱਗ ਤੇ ਰੱਖ ਕੇ ਭੰਨਿਆ ਜਾਂਦਾ ਹੈ । ਬਹੁਤਾ ਭੈਣ ਨਾਲ ਵੀ ਭੋਜਨ ਦੇ ਤੱਤ ਨਸ਼ਟ ਹੋ ਜਾਂਦੇ ਹਨ । ਇਸ ਤਰ੍ਹਾਂ ਭੰਨਿਆ ਹੋਇਆ ਮੀਟ ਸੁਆਦੀ ਅਤੇ ਛੇਤੀ ਹਜ਼ਮ ਹੋਣ ਦੇ ਯੋਗ ਹੋ ਜਾਂਦਾ ਹੈ ।

4. ਤੁਲਣਾ (Fry-ਪਕੌੜੇ, ਸਮੋਸੇ ਤੇ ਪੁਰੀਆਂ ਆਦਿ ਤਲ ਕੇ ਪਕਾਏ ਜਾਂਦੇ ਹਨ ! ਤਲਣ ਨਾਲ ਭੋਜਨ ਛੇਤੀ ਤਿਆਰ ਹੋ ਜਾਂਦਾ ਹੈ ਅਤੇ ਸੁਆਦੀ ਵੀ ਬਣ ਜਾਂਦਾ ਹੈ । ਇਸ ਢੰਗ ਨਾਲ ਵੀ ਭੋਜਨ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ | ਤਲੇ ਹੋਏ ਭੋਜਨ ਪਦਾਰਥ ਛੇਤੀ ਹਜ਼ਮ ਨਹੀਂ ਹੁੰਦੇ ਅਤੇ ਸਿਹਤ ਲਈ ਵੀ ਹਾਨੀਕਾਰਕ ਹੁੰਦੇ ਹਨ ।

ਸਭ ਤੋਂ ਚੰਗਾ ਢੰਗ-ਉੱਪਰ ਦੱਸੇ ਚਾਰ ਢੰਗਾਂ ਵਿਚੋਂ ਭਾਫ਼ ਨਾਲ ਭੋਜਨ ਪਕਾਉਣ ਦਾ ਢੰਗ ਸਭ ਤੋਂ ਚੰਗਾ ਹੈ । ਇਸ ਢੰਗ ਨਾਲ ਪਕਾਏ ਹੋਏ ਭੋਜਨ ਵਿਚੋਂ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ । ਇਸ ਢੰਗ ਨਾਲ ਪਕਾਇਆ ਹੋਇਆ ਭੋਜਨ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ।

PSEB 8th Class Physical Education Solutions Chapter 2 ਪੋਸ਼ਟਿਕ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 10.
ਵਿਟਾਮਿਨ ਕੀ ਹੁੰਦੇ ਹਨ ? ਇਨ੍ਹਾਂ ਦੇ ਲਾਭ ਤੇ ਘਾਟ ਨਾਲ ਨੁਕਸਾਨ ਦੱਸੋ ।
ਉੱਤਰ-
ਵਿਟਾਮਿਨ (Vitamins)-ਵਿਟਾਮਿਨ ਰਸਾਇਣਿਕ ਪਦਾਰਥ ਹੁੰਦੇ ਹਨ । ਇਹਨਾਂ ਦੀ ਸਾਡੇ ਸਰੀਰਕ ਵਾਧੇ ਲਈ ਬਹੁਤ ਜ਼ਰੂਰਤ ਹੁੰਦੀ ਹੈ । ਇਹ ਜੀਵਨ ਨੂੰ ਸ਼ਕਤੀ ਦਿੰਦੇ ਹਨ । ਇਹ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ । ਇਸ ਲਈ ਇਹਨਾਂ ਨੂੰ ਰੱਖਿਅਕ ਤੱਤ ਜਾਂ ਜੀਵਨ-ਦਾਤਾ ਆਖਿਆ ਜਾਂਦਾ ਹੈ । ਸਾਡੇ ਭੋਜਨ ਵਿਚ ਇਹਨਾਂ ਦਾ ਉੱਚਿਤ ਮਾਤਰਾ ਵਿਚ ਹੋਣਾ ਜ਼ਰੂਰੀ ਹੈ । ਵਿਟਾਮਿਨ ਮੁੱਖ ਰੂਪ ਵਿਚ ਛੇ ਤਰ੍ਹਾਂ ਦੇ ਹੁੰਦੇ ਹਨ-ਵਿਟਾਮਿਨ ‘ਏ’, ਵਿਟਾਮਿਨ ‘ਬੀ’, ਵਿਟਾਮਿਨ ‘ਸੀ’, ਵਿਟਾਮਿਨ ‘ਡੀ’, ਵਿਟਾਮਿਨ ‘ਈ ਤੇ ਵਿਟਾਮਿਨ ‘ਕੇ’ । ਵਿਟਾਮਿਨ ਵੱਖ-ਵੱਖ ਭੋਜਨ ਪਦਾਰਥਾਂ ਵਿਚ ਵੱਧ ਤੋਂ ਵੱਧ ਮਾਤਰਾ ਵਿਚ ਮਿਲਦੇ ਹਨ ।

ਲਾg (Advantages)

  • ਇਹ ਸਾਡੇ ਸਰੀਰਕ ਵਿਕਾਸ ਵਿਚ ਸਹਾਇਤਾ ਕਰਦੇ ਹਨ ।
  • ਇਹ ਸਰੀਰ ਨੂੰ ਰੋਗਾਂ ਤੋਂ ਬਚਾਉਂਦੇ ਹਨ ।
  • ਇਹ ਸਾਡੀ ਪਾਚਨ-ਸ਼ਕਤੀ ਵਧਾਉਂਦੇ ਹਨ ।
  • ਇਹ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ ।
  • ਇਹ ਖੂਨ ਸਾਫ਼ ਕਰਦੇ ਹਨ ਅਤੇ ਇਸ ਦੀ ਮਾਤਰਾ ਵਧਾਉਂਦੇ ਹਨ : ਘਾਟ ਨਾਲ ਨੁਕਸਾਨ-ਭੋਜਨ ਵਿਚ ਵਿਟਾਮਿਨਾਂ ਦੀ ਘਾਟ ਕਾਰਨ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ।

PSEB 8th Class Physical Education Solutions Chapter 1 ਮੁਢਲੀ ਸਹਾਇਤਾ

Punjab State Board PSEB 8th Class Physical Education Book Solutions Chapter 1 ਮੁਢਲੀ ਸਹਾਇਤਾ Textbook Exercise Questions and Answers.

PSEB Solutions for Class 8 Physical Education Chapter 1 ਮੁਢਲੀ ਸਹਾਇਤਾ

Physical Education Guide for Class 8 PSEB ਮੁਢਲੀ ਸਹਾਇਤਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਮੁੱਢਲੀ ਸਹਾਇਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮੁੱਢਲੀ ਸਹਾਇਤਾ ਉਹ ਸਹਾਇਤਾ ਹੁੰਦੀ ਹੈ, ਜੋ ਅਸੀਂ ਕਿਸੇ ਰੋਗੀ ਜਾਂ ਬੇਹੋਸ਼ ਵਿਅਕਤੀ ਜਾਂ ਦੁਰਘਟਨਾ ਸਮੇਂ ਡਾਕਟਰ ਦੇ ਆਉਣ ਤੋਂ ਪਹਿਲਾਂ ਰੋਗੀ ਨੂੰ ਦਿੰਦੇ ਹਾਂ ।

ਪ੍ਰਸ਼ਨ 2.
ਮੁੱਢਲੀ ਸਹਾਇਤਾ ਦੇ ਕਿਹੜੇ-ਕਿਹੜੇ ਉਦੇਸ਼ ਹਨ ?
ਉੱਤਰ-

  • ਰੋਗੀ ਨੂੰ ਨੇੜੇ ਦੇ ਹਸਪਤਾਲ ਜਾਂ ਡਾਕਟਰ ਕੋਲ ਪਹੁੰਚਾਉਣਾ ।
  • ਰੋਗੀ ਦੀ ਹਾਲਤ ਨੂੰ ਸੁਧਾਰਨਾ ।
  • ਰੋਗੀ ਦੀ ਹਾਲਤ ਨੂੰ ਵਿਗੜਨ ਤੋਂ ਰੋਕਣਾ ।
  • ਰੋਗੀ ਦੀ ਜ਼ਿੰਦਗੀ ਨੂੰ ਬਚਾਉਣਾ ।

ਪ੍ਰਸ਼ਨ 3.
ਮੁੱਢਲੀ ਸਹਾਇਤਾ ਦੇ ਡੱਬੇ (First Aid Box) ਵਿੱਚ ਕਿਹੜਾ-ਕਿਹੜਾ ਸਮਾਨ ਹੋਣਾ ਚਾਹੀਦਾ ਹੈ ?
ਉੱਤਰ-

  • ਥਰਮਾਮੀਟਰ, ਚਿਮਟੀ, ਕੈਂਚੀ, ਟਾਰਚ ਅਤੇ ਸੇਫ਼ਟੀ ਪਿੰਨ ਆਦਿ ।
  • ਐਂਟੀਸੈਪਟਿਕ ਅਤੇ ਜਰਮਨਾਸ਼ਕ : ਸਪਿਰਿਟ, ਬੀਟਾਡੀਨ, ਬੋਰਿਕ ਐਸਿਡ, ਸਾਬਣ, ਬਰਨਾਊਲ, ਇੰਚਰ, ਆਇਓਡੀਨ ਅਤੇ ਡਿਟੋਲ ਆਦਿ ।
  • ਵੱਖ-ਵੱਖ ਆਕਾਰ ਦੇ ਕੀਟਾਣੂ ਰਹਿਤ ਫਹੇ ਜਾਂ ਰੂੰ ਦੇ ਫੰਬੇ ।
  • ਵੱਖ-ਵੱਖ ਆਕਾਰ ਦੀਆਂ ਫੱਟੀਆਂ ।
  • ਤਿਕੋਣੀਆਂ ਪੱਟੀਆਂ, ਗੋਲ ਪੱਟੀਆਂ ਅਤੇ ਗਰਮ ਪੱਟੀਆਂ ।
  • ਇੱਕ ਪੈਕਟ ਸਾਫ਼ ਰੂੰ ਦਾ ।
  • ORS ਦੇ ਪੈਕਟ ।
  • ਦਵਾਈ ਨੂੰ ਮਾਪਣ ਲਈ ਗਲਾਸ ਜਾਂ ਬੇਕੇਲਾਈਟ ਗਲਾਸ ॥
  • ਲੀਕੋਪੋਰ ਜਾਂ ਐਡੀਟੋਸਿਵ ਟੇਪ |
  • ਸਾਹ ਠੀਕ ਕਰਨ ਲਈ ਇਨਹੇਲਰ ।

PSEB 8th Class Physical Education Solutions Chapter 1 ਮੁਢਲੀ ਸਹਾਇਤਾ

ਪ੍ਰਸ਼ਨ 4.
ਮੁੱਢਲੀ ਸਹਾਇਤਾ ਦੇ ਨਿਯਮ ਲਿਖੋ ।
ਉੱਤਰ-
ਮੁੱਢਲੀ ਸਹਾਇਤਾ ਦੇ ਨਿਯਮ (Rules of first aid)-ਅੱਜ ਦੇ ਜ਼ਮਾਨੇ ਵਿਚ ਕਿਸੇ ਵੀ ਵਿਅਕਤੀ ਦਾ ਜੀਵਨ ਸੁਰੱਖਿਅਤ ਨਹੀਂ ਹੈ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਦੁਰਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ । ਇਨ੍ਹਾਂ ਤੋਂ ਬਚਣ ਦੇ ਲਈ ਸਾਨੂੰ ਮੁੱਢਲੀ ਸਹਾਇਤਾ ਦਾ ਗਿਆਨ ਜਾਂ ਨਿਯਮਾਂ ਬਾਰੇ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ।

ਇਸ ਦੇ ਮੁੱਖ ਨਿਯਮ ਇਸ ਪ੍ਰਕਾਰ ਹਨ –

  • ਸਭ ਤੋਂ ਪਹਿਲਾਂ ਰੋਗੀ ਦੇ ਸਰੀਰ ਤੇ ਲੱਗੀਆਂ ਹੋਈਆਂ ਸੱਟਾਂ ਵਿਚੋਂ ਜ਼ਰੂਰੀ ਸੱਟ ‘ਤੇ ਜ਼ਿਆਦਾ ਧਿਆਨ ਦਿਓ ।
  • ਵਗਦੇ ਖੂਨ ਨੂੰ ਛੇਤੀ ਨਾਲ ਬੰਦ ਕਰੋ ।
  • ਜੇਕਰ ਵਿਅਕਤੀ ਬੇਹੋਸ਼ ਪਿਆ ਹੋਵੇ ਤਾਂ ਬਨਾਵਟੀ ਸਾਹ ਦੇਣਾ ਚਾਹੀਦਾ ਹੈ ।
  • ਜੇਕਰ ਕੋਈ ਦੁਰਘਟਨਾ ਹੋਈ ਹੋਵੇ ਤਾਂ ਛੇਤੀ ਨਾਲ ਲੋੜ ਅਨੁਸਾਰ ਸਹਾਇਤਾ ਕਰੋ ।
  • ਰੋਗੀ ਦੀ ਹਾਲਤ ਖ਼ਰਾਬ ਨਹੀਂ ਹੋਣ ਦੇਣੀ ਚਾਹੀਦੀ ।
  • ਰੋਗੀ ਨੂੰ ਆਖ਼ਰੀ ਦਮ ਤਕ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
  • ਰੋਗੀ ਦੇ ਲਾਗੇ ਭੀੜ ਨਾ ਹੋਣ ਦਿਓ ।
  • ਰੋਸ਼ੀ ਨੂੰ ਆਰਾਮ ਦੀ ਹਾਲਤ ਵਿਚ ਰੱਖੋ ।
  • ਰੋਗੀ ਨੂੰ ਹੌਸਲਾ ਦੇਣਾ ਚਾਹੀਦਾ ਹੈ ।
  • ਰੋਗੀ ਨੂੰ ਧੱਕੇ (Shock) ਤੋਂ ਬਚਾਉਣਾ ਚਾਹੀਦਾ ਹੈ ।
  • ਰੋਗੀ ਨੂੰ ਹਮੇਸ਼ਾ ਗਰਮ ਰੱਖੋ, ਚਾਹ ਜਾਂ ਦੁੱਧ ਆਦਿ ਪੀਣ ਨੂੰ ਦਿਓ ।
  • ਮੁੱਢਲੀ ਸਹਾਇਤਾ ਦੇਣ ਸਮੇਂ ਕਦੀ ਸੰਕੋਚ ਨਹੀਂ ਕਰਨਾ ਚਾਹੀਦਾ ।
  • ਲੋੜ ਅਨੁਸਾਰ ਰੋਗੀ ਦੇ ਕੱਪੜੇ ਉਤਾਰ ਦੇਣੇ ਚਾਹੀਦੇ ਹਨ ।
  • ਰੋਗੀ ਨੂੰ ਮੁੱਢਲੀ ਸਹਾਇਤਾ ਦਿੰਦੇ ਸਮੇਂ ਹਮਦਰਦੀ ਤੇ ਨਿਮਰਤਾ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ ਤੇ ਬਹੁਤ ਧੀਰਜ ਨਾਲ ਕੰਮ ਕਰਨਾ ਚਾਹੀਦਾ ਹੈ ।
  • ਮੁੱਢਲੀ ਸਹਾਇਤਾ ਦੇਣ ਮਗਰੋਂ ਹੋਗੀ ਨੂੰ ਛੇਤੀ ਹੀ ਕਿਸੇ ਡਾਕਟਰ ਜਾਂ ਕਿਸੇ ਯੋਗ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।

ਪ੍ਰਸ਼ਨ 5.
ਮੁੱਢਲਾ ਸਹਾਇਕ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਜਿਸ ਵਿਅਕਤੀ ਨੇ ਕਿਸੇ ਅਧਿਕਾਰਤ ਸੰਸਥਾ ਤੋਂ ਮੁੱਢਲੀ ਸਹਾਇਤਾ ਦੀ ਸਿੱਖਿਆ ਪਤ ਕਰਕੇ ਟੈਸਟ ਪਾਸ ਕੀਤਾ ਹੋਵੇ, ਉਸ ਨੂੰ ਮੁੱਢਲਾ ਹਾਇਕ ਕਿਹਾ ਜਾਂਦਾ ਹੈ।

ਪ੍ਰਸ਼ਨ 6.
ਮੁੱਢਲੇ ਸਹਾਇਕ ਦੇ ਗੁਣ ਲਿਖੋ ।
ਉੱਤਰ-
ਮੁੱਢਲੇ ਸਹਾਇਕ ਦੇ ਗੁਣ (Qualities of first aider)-

ਮੁੱਢਲੇ ਸਹਾਇਕ ਵਿਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ

  • ਮੁੱਢਲਾ ਸਹਾਇਕ ਬੜਾ ਸਮਝਦਾਰ ਅਤੇ ਹੁਸ਼ਿਆਰ ਹੋਣਾ ਚਾਹੀਦਾ ਹੈ, ਜਿਸ ਨੂੰ ਦੂਸਰਿਆਂ ਦੀ ਸੇਵਾ ਕਰਨ ਤੇ ਸੁਖ ਮਿਲੇ ਅਤੇ ਆਪਣਾ ਕੰਮ ਫ਼ਰਜ਼ ਸਮਝ ਕੇ ਕਰੋ ।
  • ਮੁੱਢਲਾ ਸਹਾਇਕ ਬੜਾ ਚੁਸਤ ਹੋਣਾ ਚਾਹੀਦਾ ਹੈ ਅਤੇ ਉਸ ਵਿਚ ਜ਼ਖ਼ਮੀ ਆਦਮੀ ਦੀ ਲੱਗੀ ਹੋਈ ਸੱਟ ਨੂੰ ਸਮਝਣ ਦੀ ਯੋਗਤਾ ਹੋਵੇ ।
  • ਮੁੱਢਲਾ ਸਹਾਇਕ ਯੋਜਨਾਬੱਧ ਹੋਣਾਂ ਚਾਹੀਦਾ ਹੈ ।
  • ਉਹ ਬੜਾ ਫੁਰਤੀਲਾ ਹੋਣਾ ਚਾਹੀਦਾ ਹੈ :
  • ਉਸ ਦਾ ਵਿਵਹਾਰ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ । ਉਸ ਵਿਚ ਸਹਿਣਸ਼ੀਲਤਾ, ਲਗਨ ਅਤੇ ਤਿਆਗ ਦੀ ਭਾਵਨਾ ਹੋਵੇ ।
  • ਉਹ ਬੜਾ ਸਪੱਸ਼ਟ ਵਿਅਕਤੀ ਹੋਣਾ ਚਾਹੀਦਾ ਹੈ ਜੋ ਆਸ-ਪਾਸ ਦੇ ਲੋਕਾਂ ਨੂੰ ਸਮਝਾ ਸਕੇ
  • ਉਹ ਬੜਾ ਨਿਪੁੰਨ ਹੋਣਾ ਚਾਹੀਦਾ ਹੈ ਜੋ ਛੇਤੀ ਜਾਣ ਸਕੇ ਕਿ ਬਹੁਤੀਆਂ ਸੱਟਾਂ ਵਿਚੋਂ ਜ਼ਰੂਰੀ ਕਿਹੜੀ ਹੈ ।
  • ਉਸ ਵਿਚ ਇੰਨੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਉਹ ਰੋਗੀ ਨੂੰ ਆਖ਼ਰੀ ਦਮ ਤਕ ਸਹਾਇਤਾ ਦੇ ਸਕਦਾ ਹੋਵੇ ।
  • ਵਿਅਕਤੀ ਹੌਸਲੇ ਵਾਲਾ ਹੋਣਾ ਚਾਹੀਦਾ ਹੈ ।
  • ਉਸ ਦਾ ਵਿਵਹਾਰ ਨਿਮਰਤਾ ਵਾਲਾ ਹੋਣਾ ਚਾਹੀਦਾ ਹੈ ।
  • ਮੁੱਢਲਾ ਸਹਾਇਕ ਸਿਹਤਮੰਦ ਤੇ ਤਕੜੇ ਦਿਲ ਵਾਲਾ ਹੋਣਾ ਚਾਹੀਦਾ ਹੈ ।
  • ਮੁੱਢਲਾ ਸਹਾਇਕ ਮੁੱਢਲੀ ਸਹਾਇਤਾ ਦੇ ਗਿਆਨ ਤੋਂ ਚੰਗੀ ਤਰ੍ਹਾਂ ਜਾਣੂ ਹੋਵੇ !

ਪ੍ਰਸ਼ਨ 7.
C.P.R, ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
C -Cardio (ਕਾਰਡੀਓ)
P – Pulmonary (ਪਲਮੋਨਰੀ)
R – Resuscitation (ਰਿਸੇਸੀਟੇਸ਼ਨ)

ਜਦੋਂ ਕਿਸੇ ਰੋਗੀ ਦੀ ਨਬਜ਼ ਅਤੇ ਸਾਹ ਕਿਰਿਆ ਮਹਿਸੂਸ ਨਾ ਹੋਵੇ ਜਾਂ ਅੱਖਾਂ ਵਿੱਚ ਕੋਈ ਹਲਚਲ ਨਾ ਹੋਵੇ ਅਤੇ ਰੋਗੀ ਬੇਹੋਸ਼ ਹੋਵੇ, ਉਸ ਦੇ ਦਿਲ ਅਤੇ ਫੇਫੜਿਆਂ ਨੂੰ ਦੁਬਾਰਾ ਜੀਵਨ ਦਾਨ ਦੇਣ ਲਈ C.P.R. ਦਿੱਤਾ ਜਾਂਦਾ ਹੈ । C.P.R. ਕਰਦੇ ਸਮੇਂ ਉਸ ਦੇ ਦਿਲ ਤੇ ਦੋਨੋਂ ਹੱਥ ਰੱਖ ਕੇ ਤਕਰੀਬਨ 30 ਵਾਰ ਦਬਾਓ ਪਾਓ । ਫਿਰ ਦੋ ਵਾਰੀ ਆਪਣੇ ਮੂੰਹ ਨੂੰ ਰੋਗੀ ਦੇ ਮੰਹ ਤੇ ਰੱਖ ਕੇ ਜ਼ੋਰ ਨਾਲ ਆਪਣਾ ਸਾਹ ਪਾਓ । ਮੁੰਹ ਨਾਲ ਸਾਹ ਉਸ ਸਮੇਂ ਤੱਕ ਦਿੰਦੇ ਰਹੋ ਜਦੋਂ ਤੱਕ ਮਰੀਜ਼ ਦੀ ਨਬਜ਼ ਨਹੀਂ ਚਲਦੀ । ਜੇਕਰ ਠੀਕ ਤਰੀਕੇ ਅਤੇ ਸਹੀ ਸਮੇਂ ਨਾਲ C.P.R. ਕੀਤੀ ਜਾਵੇ ਤਾਂ ਰੋਗੀ ਦਾ ਜੀਵਨ ਬਚਾਇਆ ਜਾ ਸਕਦਾ ਹੈ ।
PSEB 8th Class Physical Education Solutions Chapter 1 ਮੁਢਲੀ ਸਹਾਇਤਾ 1
C.P.R. ਕਦੋਂ ਕਰਨੀ ਚਾਹੀਦੀ ਹੈ –

  • ਜਦੋਂ ਰੋਗੀ ਬੇਹੋਸ਼ ਹੋਵੇ ।
  • ਜਦੋਂ ਰੋਗੀ ਦੀਆਂ ਅੱਖਾਂ ਦੀ ਹਲਚਲ ਬੰਦ ਹੋ ਜਾਵੇਂ ।
  • ਜਦੋਂ ਰੋਗੀ ਦੀ ਨਬਜ਼ ਨਾ ਚੱਲੇ ।
  • ਜਦੋਂ ਰੋਗੀ ਦੀ ਦਿਲ ਦੀ ਧੜਕਣ ਬੰਦ ਹੋ ਜਾਵੇ ।

C.P.R. ਕਦੋਂ ਨਹੀਂ ਕਰਨੀ ਚਾਹੀਦੀ –

  1. ਜਦੋਂ ਰੋਗੀ ਨੂੰ ਸਾਹ ਔਖਾ ਆ ਰਿਹਾ ਹੋਵੇ ।
  2. ਜਦੋਂ ਰੋਗੀ ਨੂੰ ਦਿਲ ਦਾ ਦੌਰਾ ਪਿਆ ਹੋਵੇ ।

PSEB 8th Class Physical Education Solutions Chapter 1 ਮੁਢਲੀ ਸਹਾਇਤਾ

ਪ੍ਰਸ਼ਨ 8.
ਮੁੰਹ ਤੋਂ ਮੂੰਹ ਰਾਹੀਂ ਬਣਾਉਟੀ ਸਾਹ ਦੇਣ ਦੇ ਢੰਗ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬਣਾਉਟੀ ਸਾਹ ਦੇਣਾ-ਰੋਗੀ ਦੇ ਰੁਕੇ ਹੋਏ ਸਾਹ ਨੂੰ ਦੁਬਾਰਾ ਚਲਾਉਣ ਦੀ ਵਿਧੀ ਨੂੰ ਬਣਾਉਟੀ ਸਾਹ ਦੇਣਾ ਕਿਹਾ ਜਾਂਦਾ ਹੈ । ਸਭ ਤੋਂ ਪਹਿਲਾਂ ਰੋਗੀ ਦੇ ਮੁੰਹ ਉੱਪਰ ਕੋਈ ਰੁਕਾਵਟ ਹੋਵੇ, ਉਸ ਰੁਕਾਵਟ ਨੂੰ ਦੂਰ ਕਰ ਦੇਣਾ ਚਾਹੀਦਾ ਹੈ । ਫਿਰ ਇੱਕ ਹੱਥ ਨਾਲ ਰੋਗੀ ਦੀ ਠੋਡੀ ਫੜ ਕੇ ਦੂਸਰੇ ਹੱਥ ਨਾਲ ਰੋਗੀ ਦਾ ਨੱਕ ਬੰਦ ਕਰ ਦੇਵੋ । ਫਿਰ ਮੁੱਢਲਾ ਸਹਾਇਕ ਆਪਣੇ ਮੁੰਹ ਵਿੱਚ ਹਵਾ ਭਰ ਕੇ ਰੋਗੀ ਦੇ ਮੂੰਹ ਵਿੱਚ ਹਵਾ ਭਰੇ ।
PSEB 8th Class Physical Education Solutions Chapter 1 ਮੁਢਲੀ ਸਹਾਇਤਾ 2
ਜਦੋਂ ਮੁੱਢਲੇ ਸਹਾਇਕ ਦਾ ਸਾਹ ਰੋਗੀ ਦੇ ਅੰਦਰ ਜਾਏਗਾ ਤਾਂ ਰੋਗੀ ਦੀ ਛਾਤੀ ਵਿਚ ਹਵਾ ਭਰੇਗੀ । ਇਸ ਨਾਲ ਉਸ ਦੀ ਛਾਤੀ ਫੁੱਲ ਜਾਵੇਗੀ । ਇਹ ਕਿਰਿਆ 12 ਤੋਂ 16 ਵਾਰ ਕਰੋ ਜਾਂ ਉਦੋਂ ਤੱਕ ਕਰੋ ਜਦੋਂ ਤੱਕ ਰੋਗੀ ਦਾ ਸਾਹ ਚੱਲਣਾ ਸ਼ੁਰੂ ਨਾ ਹੋ ਜਾਵੇ ।

ਪ੍ਰਸ਼ਨ 9.
ਸ਼ੈਫਰ ਢੰਗ ਰਾਹੀਂ ਬਣਾਉਟੀ ਸਾਹ ਕਿਵੇਂ ਦਿੱਤਾ ਜਾਂਦਾ ਹੈ ? ਵਰਣਨ ਕਰੋ ।
ਉੱਤਰ:
ਸ਼ੈਫਰ ਢੰਗ (Sheffer Method) –
(ਓ) ਰੋਗੀ ਦੀ ਪੁਜ਼ੀਸ਼ਨ-ਰੋਗੀ ਨੂੰ ਜ਼ਮੀਨ ਉੱਤੇ ਮੂੰਹ ਦੇ ਭਾਰ ਇਸ ਤਰ੍ਹਾਂ ਲਿਟਾਉਣਾ ਚਾਹੀਦਾ ਹੈ ਕਿ ਉਸ ਦੀਆਂ ਬਾਹਾਂ ਸਿਰ ਤੋਂ ਉੱਪਰ ਅਤੇ ਹਥੇਲੀਆਂ ਜ਼ਮੀਨ ਵੱਲ ਹੋਣ । ਉਸ ਦਾ ਸਿਰ ਇਕ ਪਾਸੇ ਮੋੜ ਕੇ ਛੇਤੀ ਨਾਲ ਉਸ ਦੇ ਕੱਪੜੇ ਢਿੱਲੇ ਕਰ ਦਿਉ । ਜੇਕਰ ਰੋਗੀ ਪਿੱਠ ਦੇ ਭਾਰ ਲੇਟਿਆ ਹੋਵੇ ਤਾਂ ਉਸ ਨੂੰ ਉਲਟਾ ਕੇ ਮੂੰਹ ਦੇ ਭਾਰ ਲਿਟਾ ਦਿਉ । ਇੰਝ ਕਰਨ ਲਈ ਉਸ ਦੀਆਂ ਬਾਹਾਂ ਨੂੰ ਉਸ ਦੇ ਸਰੀਰ ਤੋਂ ਹਟਾ ਦਿਉ । ਉਸ ਦੀ ਦੂਰੀ ਵਾਲੀ ਟੰਗ ਨਜ਼ਦੀਕ ਵਾਲੀ ਟੰਗ ਦੇ ਉੱਪਰੋਂ ਲੰਘਾਉ । ਉਸ ਦੇ ਚਿਹਰੇ ਨੂੰ ਬਚਾਉਂਦੇ ਹੋਏ ਉਸ ਨੂੰ ਉਸ ਤਰ੍ਹਾਂ ਲਿਟਾਉ ਕਿ ਉਹ ਮੂੰਹ ਦੇ ਭਾਰ ਹੋ ਜਾਵੇ ।
PSEB 8th Class Physical Education Solutions Chapter 1 ਮੁਢਲੀ ਸਹਾਇਤਾ 3
(ਅ) ਮੁੱਢਲੇ ਸਹਾਇਕ ਦੀ ਪੁਜ਼ੀਸ਼ਨ-ਮੁੱਢਲੇ ਸਹਾਇਕ ਨੂੰ ਰੋਗੀ ਦੀ ਕਮਰ ਦੇ ਇਕ ਪਾਸੇ ਥੋੜਾ ਹੇਠਾਂ ਗੋਡਿਆਂ ਦੇ ਭਾਰ ਆਪਣੀਆਂ ਅੱਡੀਆਂ ਜ਼ਰਾ ਪਿੱਛੇ ਹਟਾ ਕੇ ਬੈਠਣਾ ਚਾਹੀਦਾ ਹੈ । ਬੈਠੇ ਹੋਏ ਉਸ ਦਾ ਮੁੰਹ ਰੋਗੀ ਦੇ ਸਿਰ ਵੱਲ ਹੋਣਾ ਚਾਹੀਦਾ ਹੈ । ਇਸ ਤੋਂ ਬਾਅਦ ਉਸ ਨੂੰ ਆਪਣੇ ਹੱਥਾਂ ਨੂੰ ਰੋਗੀ ਦੀ ਕਮਰ ਤੇ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਇਕ ਹੱਥ ਰੀੜ੍ਹ ਦੀ ਹੱਡੀ ਵੱਲ ਅਤੇ ਦੂਸਰਾ ਹੱਥ ਦੁਸਰੇ ਪਾਸੇ ਹੋਵੇ । ਅੰਗੂਠੇ ਅਤੇ ਗੁੱਟ ਮਿਲੇ ਹੋਣ ਤੇ ਉਂਗਲੀਆਂ । ਜ਼ਮੀਨ ਵੱਲ ਹੋਣ ਦੋਵੇਂ ਬਾਹਾਂ ਸਿੱਧੀਆਂ ਰਹਿਣ ।
PSEB 8th Class Physical Education Solutions Chapter 1 ਮੁਢਲੀ ਸਹਾਇਤਾ 4
(ਈ) ਬਣਾਉਟੀ ਸਾਹ ਦੀ ਕਿਰਿਆ ਵਿਧੀ-ਮੁੱਢਲਾ ਸਹਾਇਕ ਹੌਲੀ-ਹੌਲੀ ਅੱਗੇ ਨੂੰ ਸਰਕਦੇ ਹੋਏ ਆਪਣੇ ਸਰੀਰ ਦੇ ਭਾਰ ਨੂੰ ਰੋਗੀ ਦੀ ਕਮਰ ਤੇ ਪਾਵੇ । ਇੰਝ ਕਰਨ ਨਾਲ ਰੋਗੀ ਦੇ ਪੇਟ ਦੇ ਅੰਗ ਜ਼ਮੀਨ ਦੇ ਨਾਲ ਤੇ ਉਸ ਦੇ ਮੱਧ ਪੇਟ ਜਾਂ ਡਾਇਆਫ਼ਰਾਮ ਵੱਲ ਦੱਬ ਜਾਣਗੇ । ਇਸ
PSEB 8th Class Physical Education Solutions Chapter 1 ਮੁਢਲੀ ਸਹਾਇਤਾ 5
ਤਰ੍ਹਾਂ ਫੇਫੜਿਆਂ ਵਿਚੋਂ ਹਵਾ ਨਿਕਲ ਜਾਵੇਗੀ । ਇਸ ਕਿਰਿਆ ਵਿਚ ਦੋ ਸੈਕਿੰਡ ਦਾ ਸਮਾਂ ਲੱਗਣਾ ਚਾਹੀਦਾ ਹੈ ! ਦੋ ਸੈਕਿੰਡ ਭਾਰ ਪਾਉਣ ਮਗਰੋਂ ਰੋਗੀ ਦੀ ਕਮਰ ਤੋਂ ਆਪਣਾ ਭਾਰ ਹਟਾ ਦਿਉ । ਹੌਲੀ-ਹੌਲੀ ਮੁੱਢਲਾ ਸਹਾਇਕ ਆਪਣੀਆਂ ਅੱਡੀਆਂ ਤੇ ਆ ਜਾਵੇ । ਇਸ ਤਰ੍ਹਾਂ ਪੇਟ ਦੇ ਅੰਗ ਪਿੱਛੇ ਹਟ ਜਾਣਗੇ ਤੇ ਡਾਇਆਫ਼ਰਾਮ ਡਿੱਗ ਜਾਵੇਗਾ ਤੇ ਫੇਫੜਿਆਂ ਵਿਚ ਹਵਾ ਭਰ ਜਾਵੇਗੀ । ਇਸ ਕਿਰਿਆ ਵਿਚ 3 ਸੈਕਿੰਡ ਲੱਗਣੇ ਚਾਹੀਦੇ ਹਨ । ਦੋਵੇਂ ਕਿਰਿਆਵਾਂ ਵਿਚ ਕੁੱਲ ਪੰਜ ਸੈਕਿੰਡ ਦਾ ਸਮਾਂ ਲੱਗਣਾ ਚਾਹੀਦਾ ਹੈ ਤੇ ਇਹ ਇਕ ਮਿੰਟ ਵਿਚ 12 ਵਾਰ ਹੋਣੀਆਂ ਚਾਹੀਦੀਆਂ ਹਨ । ਇਹ ਬਣਾਉਟੀ ਸਾਹ ਦੇਣ ਦਾ ਕੰਮ ਉਸ ਸਮੇਂ ਤਕ ਜਾਰੀ ਰੱਖਣਾ ਚਾਹੀਦਾ ਹੈ ਜਦੋਂ ਤਕ ਕਿ ਰੋਗੀ ਦਾ ਸਾਹ ਕਿਰਿਆ ਦੋਬਾਰਾ ਚਾਲੂ ਨਹੀਂ ਹੋ ਜਾਂਦਾ ।

PSEB 8th Class Physical Education Guide ਮੁਢਲੀ ਸਹਾਇਤਾ Important Questions and Answers

ਪ੍ਰਸ਼ਨ 1.
ਮੁੱਢਲੀ ਸਹਾਇਤਾ ਦੇ ਉਦੇਸ਼ ਹਨ
(ਓ) ਰੋਗੀ ਨੂੰ ਨੇੜੇ ਹਸਪਤਾਲ ਲੈ ਜਾਣਾ
(ਅ) ਰੋਗੀ ਦੀ ਹਾਲਤ ਸੁਧਾਰਨਾ
(ਏ) ਹਾਲਤ ਵਿਗੜ ਨਾ ਦੇਣਾ ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਮੁੱਢਲੀ ਸਹਾਇਤਾ ਦੇ ਤੱਥੇ ਵਿਚ ਸਾਮਾਨ ਚਾਹੀਦਾ ਹੈ –
(ਉ) ਥਰਮਾਮੀਟਰ, ਕੈਂਚੀ
(ਆ) ਟਾਰਚ
(ੲ) ਚਿਮਟੀ
(ਸ) ਕੋਈ ਨਹੀਂ :
ਉੱਤਰ-
(ਸ) ਕੋਈ ਨਹੀਂ :

ਪ੍ਰਸ਼ਨ 3.
ਮੁੱਢਲੀ ਸਹਾਇਤਾ ਦੇ ਨਿਯਮ ਹਨ –
(ਉ) ਵਗਦੇ ਖੂਨ ਨੂੰ ਬੰਦ ਕਰਨਾ
(ਅ) ਬੇਹੋਸ਼ ਰੋਗੀ ਨੂੰ ਬਨਾਵਟੀ ਸਾਹ ਦੇਣਾ ।
(ਈ) ਰੋਗੀ ਦੀ ਹਾਲਤ ਖ਼ਰਾਬ ਨਹੀਂ ਹੋਣ ਦੇਣੀ ਚਾਹੀਦੀ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 8th Class Physical Education Solutions Chapter 1 ਮੁਢਲੀ ਸਹਾਇਤਾ

ਪ੍ਰਸ਼ਨ 4.
ਮੁੱਢਲੇ ਸਹਾਇਕ ਦੇ ਗੁਣ ਹਨ
(ਉ) ਮੁੱਢਲਾ ਸਹਾਇਕ ਸਮਝਦਾਰ ਅਤੇ ਹੁਸ਼ਿਆਰ ਹੋਣਾ ਚਾਹੀਦਾ ਹੈ |
(ਅ) ਮੁੱਢਲਾ ਸਹਾਇਕ ਯੋਜਨਾਬੱਧ ਹੋਣਾ ਚਾਹੀਦਾ ਹੈ ।
(ਈ) ਉਹ ਕੰਮ ਦਾ ਮਾਹਰ ਅਤੇ ਨਿਪੁੰਨ ਹੋਣਾ ਚਾਹੀਦਾ ਹੈ !
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
C.P.R. ਹੈ –
(ਉ) ਕਾਰਡੀਓ :
(ਅ) ਪਲਮੋਨਰੀ
(ਈ) ਰਿਸੇਸੀਟੇਸ਼ਨ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 6.
C.P.R. ਕਦੋਂ ਕਰਨੀ ਚਾਹੀਦੀ ਹੈ ?
(ਉ) ਜਦੋਂ ਰੋਗੀ ਦੀ ਨਬਜ਼ ਨਾ ਚਲੇ ।
(ਅ) ਰੋਗੀ ਦੇ ਦਿਲ ਦੀ ਧੜਕਣ ਬੰਦ ਹੋਵੇ |
(ਈ) ਰੋਗੀ ਦੀ ਅੱਖਾਂ ਵਿਚ ਹਲਚਲ ਨਾ ਹੋਵੇ
(ਸ) ਕਦੇ ਵੀ ਨਹੀਂ ।
ਉੱਤਰ-
((ਉ) ਜਦੋਂ ਰੋਗੀ ਦੀ ਨਬਜ਼ ਨਾ ਚਲੇ ।
(ਅ) ਰੋਗੀ ਦੇ ਦਿਲ ਦੀ ਧੜਕਣ ਬੰਦ ਹੋਵੇ |
(ਈ) ਰੋਗੀ ਦੀ ਅੱਖਾਂ ਵਿਚ ਹਲਚਲ ਨਾ ਹੋਵੇ )।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੇਕਰ ਕੋਈ ਆਦਮੀ ਬਿਮਾਰ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ ?
ਉੱਤਰ-
ਬਿਮਾਰ ਹੋਣ ਤੇ ਰੋਗੀ ਨੂੰ ਬੁਖਾਰ ਘੱਟ ਕਰਨ ਲਈ ਉਪਰਾਲਾ ਕੀਤਾ ਜਾਵੇ ਅਤੇ ਡਾਕਟਰ ਨੂੰ ਦਿਖਾਇਆ ਜਾਵੇ !

ਪ੍ਰਸ਼ਨ 2.
ਜ਼ਹਿਰੀਲੇ ਜਾਨਵਰ ਦੇ ਕੱਟਣ ਤੇ ਸਰੀਰ ਵਿਚ ਕੀ ਫੈਲਣ ਦਾ ਡਰ ਰਹਿੰਦਾ ਹੈ ?
ਉੱਤਰ-
ਜ਼ਹਿਰ ਫੈਲਣ ਦਾ ।

ਪ੍ਰਸ਼ਨ 3.
ਮੁੱਢਲੇ ਸਹਾਇਕ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ?
ਉੱਤਰ-
ਮੁੱਢਲੇ ਸਹਾਇਕ ਦਾ ਵਿਵਹਾਰ ਮਿੱਠਾ, ਨਿਮਰਤਾ ਭਰਿਆ ਅਤੇ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ ।

ਪ੍ਰਸ਼ਨ 4.
ਜਲੀ ਹੋਈ ਜਗ੍ਹਾ ਦਾ ਰੰਗ ਕਿਹੋ ਜਿਹਾ ਹੋ ਜਾਂਦਾ ਹੈ ?
ਉੱਤਰ-
ਜਗਾ ਦਾ ਰੰਗ ਬਦਸੂਰਤ ਲਾਲ ਹੋ ਜਾਂਦਾ ਹੈ ।

ਪ੍ਰਸ਼ਨ 5.
ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਮਰੀਜ਼ ਨੂੰ ਜਾਂ ਜ਼ਖ਼ਮੀ ਵਿਅਕਤੀ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਕੀ ਕਹਿੰਦੇ ਹਨ ?
ਉੱਤਰ-
ਮੁੱਢਲੀ ਸਹਾਇਤਾ ।

PSEB 8th Class Physical Education Solutions Chapter 1 ਮੁਢਲੀ ਸਹਾਇਤਾ

ਪ੍ਰਸ਼ਨ 6.
ਮੁੱਢਲੀ ਸਹਾਇਤਾ ਦਾ ਕੀ ਉਦੇਸ਼ ਹੈ ?
ਉੱਤਰ-
ਮਰੀਜ਼ ਜਾਂ ਜ਼ਖ਼ਮੀ ਦੀ ਜਾਨ ਬਚਾਉਣਾ ।

ਪ੍ਰਸ਼ਨ 7.
ਮੁੱਢਲੇ ਸਹਾਇਕ (First Aiker) ਮਰੀਜ਼ ਨੂੰ ਡਾਕਟਰੀ ਸਹਾਇਤਾ ਮਿਲਣ ਤਕ ਕੀ ਕਰਦੇ ਰਹਿਣਾ ਚਾਹੀਦਾ ਹੈ ?
ਉੱਤਰ-
ਮਰੀਜ਼ ਦੀ ਦੇਖ-ਭਾਲ ।

ਪ੍ਰਸ਼ਨ 8.
ਸੱਪ ਵਲੋਂ ਡੱਸੀ ਥਾਂ ਨੂੰ ਕਿਸ ਚੀਜ਼ ਨਾਲ ਧੋਣਾ ਚਾਹੀਦਾ ਹੈ ?
ਉੱਤਰ-
ਪੋਟਾਸ਼ੀਅਮ ਪਰਮੈਂਗਨੇਟ ਦੇ ਘੋਲ ਨਾਲ ।

ਪ੍ਰਸ਼ਨ 9.
ਸੱਪ ਵਲੋਂ ਡੱਸੀ ਥਾਂ ਉੱਤੇ ਚਾਕੂ ਜਾਂ ਬਲੇਡ ਨਾਲ ਕਿਸ ਤਰ੍ਹਾਂ ਕੱਟਣਾ ਚਾਹੀਦਾ ਹੈ ?
ਉੱਤਰ-
1” ਲੰਬਾ ਅਤੇ 12 ਡੂੰਘਾ ।

ਪ੍ਰਸ਼ਨ 10.
ਕਿਸੇ ਪਾਗਲ ਕੁੱਤੇ ਦੇ ਕੱਟਣ ਨਾਲ ਇਕ ਵਿਅਕਤੀ ਦੀ ਕੀ ਹਾਲਤ ਹੋ ਸਕਦੀ ਹੈ ?
ਉੱਤਰ-
ਉਸ ਦੀ ਮੌਤ ਹੋ ਸਕਦੀ ਹੈ ।

ਪ੍ਰਸ਼ਨ 11.
ਮਰੀਜ਼ ਦੇ ਬੇਹੋਸ਼ ਹੋਣ ਉੱਤੇ ਉਸ ਦਾ ਸਾਹ ਬੰਦ ਹੋ ਜਾਣ ਉੱਤੇ ਕੀ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਬਨਾਵਟੀ ਸਾਹ ਦੇਣਾ ।

ਪ੍ਰਸ਼ਨ 12.
ਮੁੱਢਲੇ ਸਹਾਇਕ ਵਿਚ ਪਹਿਲਾ ਗੁਣ ਕੀ ਹੋਣਾ ਚਾਹੀਦਾ ਹੈ ?
ਉੱਤਰ-
ਚੁਸਤੀ ਅਤੇ ਫੁਰਤੀ |

ਪ੍ਰਸ਼ਨ 13.
ਐਂਬੂਲੈਂਸ ਬੁਲਾਉਣ ਲਈ ਕਿੰਨਾ ਨੰਬਰ ਡਾਇਲ ਕਰਨਾ ਪੈਂਦਾ ਹੈ ?
ਉੱਤਰ-
109.

ਪ੍ਰਸ਼ਨ 14.
ਕਿਹੜੇ ਸੰਨ ਤੋਂ ਬਾਅਦ ਮੁੱਢਲੇ ਸਹਾਇਕ ਸ਼ਬਦ ਦੀ ਵਰਤੋਂ ਸ਼ੁਰੂ ਹੋਈ ?
ਉੱਤਰ-
1890.

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੁੱਢਲੀ ਸਹਾਇਤਾ ਤੋਂ ਕੀ ਭਾਵ ਹੈ ?
ਉੱਤਰ-
ਮੁੱਢਲੀ ਸਹਾਇਤਾ ਤੋਂ ਭਾਵ ਉਸ ਸਹਾਇਤਾ ਤੋਂ ਹੈ ਜੋ ਅਸੀਂ ਕਿਸੇ ਰੋਗੀ ਜਾਂ ਬਿਮਾਰ, ਬੇਹੋਸ਼ ਵਿਅਕਤੀ ਜਾਂ ਦੁਰਘਟਨਾ ਸਮੇਂ ਡਾਕਟਰ ਦੇ ਆਉਣ ਤੋਂ ਪਹਿਲਾਂ ਵਿਅਕਤੀ ਨੂੰ ਦਿੰਦੇ ਹਾਂ ।

ਪ੍ਰਸ਼ਨ 2.
ਪਾਗਲ ਕੁੱਤੇ ਦੇ ਕੱਟਣ ਉੱਤੇ ਜ਼ਹਿਰ ਸਰੀਰ ਵਿਚ ਕਿਸ ਤਰ੍ਹਾਂ ਫੈਲਦਾ ਹੈ ?
ਉੱਤਰ-
ਪਾਗਲ ਕੁੱਤੇ ਦੇ ਕੱਟਣ ਉੱਤੇ ਕੁੱਤੇ ਦਾ ਜ਼ਹਿਰ ਵੱਢੀ ਹੋਈ ਥਾਂ ਤੋਂ ਨਾੜੀਆਂ ਰਾਹੀਂ ਨਾੜੀ ਤੰਤਰ ਵਿਚ ਪਹੁੰਚ ਜਾਂਦਾ ਹੈ । ਉੱਥੇ ਜ਼ਹਿਰ ਦਿਮਾਗ਼ ਵਿਚ ਦਾਖ਼ਲ ਹੋ ਜਾਂਦਾ ਹੈ । ਇਹ ਜ਼ਹਿਰ ਕੁੱਤੇ ਦੀ ਲਾਰ ਵਿਚ ਹੁੰਦਾ ਹੈ । ਜ਼ਖ਼ਮ ਦੀਆਂ ਝਰੀਟਾਂ ਜਾਂ ਖਰੋਚਾਂ ਨਾਲ ਜ਼ਹਿਰ ਵਿਅਕਤੀ ਦੇ ਸਾਰੇ ਸਰੀਰ ਵਿਚ ਫੈਲ ਜਾਂਦਾ ਹੈ ।

PSEB 8th Class Physical Education Solutions Chapter 1 ਮੁਢਲੀ ਸਹਾਇਤਾ

ਪ੍ਰਸ਼ਨ 3.
ਪਾਗਲ ਕੁੱਤੇ ਦੇ ਕੱਟਣ ਉੱਤੇ ਜੇ ਡਾਕਟਰੀ ਸਹਾਇਤਾ ਤੁਰੰਤ ਨਾ ਦਿੱਤੀ ਜਾ ਸਕੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕਈ ਵਾਰ ਪਾਗਲ ਕੁੱਤੇ ਵਲੋਂ ਕੱਟਣ ਉੱਤੇ ਮਰੀਜ਼ ਨੂੰ ਤੁਰੰਤ ਡਾਕਟਰੀ ਸਹਾਇਤਾ ਨਹੀਂ ਪਹੁੰਚਾਈ ਜਾ ਸਕਦੀ 1 ਅਜਿਹੀ ਹਾਲਤ ਵਿਚ ਰੋਗੀ ਦੇ ਜ਼ਖ਼ਮ ਨੂੰ ਸਾੜ ਦੇਣਾ ਚਾਹੀਦਾ ਹੈ । ਅਜਿਹਾ ਕਰਨ ਲਈ ਬੰਧਨ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਤਿਣਕੇ ਜਾਂ ਨੁਕੀਲੀ ਪਤਲੀ ਲੱਕੜੀ ਨਾਲ ਕੋਈ ਤਰਲ ਕਾਸਟਿਕ (ਕਾਰਬਨਿਕ ਜਾਂ ਸ਼ੋਰੇ ਦਾ ਤੇਜ਼ਾਬ ਜ਼ਖ਼ਮ ਉੱਤੇ ਲਗਾਓ | ਅਜਿਹਾ ਕਰਨ ਨਾਲ ਜ਼ਹਿਰ ਖ਼ਤਮ ਹੋ ਜਾਵੇਗਾ ।

ਪ੍ਰਸ਼ਨ 4.
ਡੰਗ ਲੱਗਣ ਦੇ ਚਿੰਨ੍ਹ ਦੱਸੋ ।
ਉੱਤਰ-
ਕਿਸੇ ਕੀੜੇ ਆਦਿ ਦੇ ਡੰਗ ਮਾਰਨ ਉੱਤੇ ਡੰਗ ਵਾਲੀ ਥਾਂ ਸੁੱਜ ਜਾਂਦੀ ਹੈ । ਉੱਥੇ ਦਰਦ ਮਹਿਸੂਸ ਹੋਣ ਲੱਗਦਾ ਹੈ ਅਤੇ ਕਈ ਵਾਰੀ ਭਿਆਨਕ ਚਿੰਨ੍ਹ ਪੈਦਾ ਹੋ ਜਾਂਦਾ ਹੈ ।

ਪ੍ਰਸ਼ਨ 5.
ਸੜਨ ਦੇ ਲੱਛਣ ਦੱਸੋ ।
ਉੱਤਰ-
ਸੜਨ ਦੇ ਲੱਛਣ-

  1. ਸੜੀ ਹੋਈ ਥਾਂ ਤੇ ਬਹੁਤ ਦਰਦ ਹੁੰਦਾ ਹੈ ।
  2. ਚਮੜੀ ਲਾਲ ਹੋ ਜਾਂਦੀ ਹੈ ਅਤੇ ਛਾਲੇ ਪੈ ਜਾਂਦੇ ਹਨ ।
  3. ਸੜੇ ਹੋਏ ਅੰਗ ਭੱਦੇ ਲੱਗਦੇ ਹਨ ।
  4. ਜਲਨ ਦੇ ਕਾਰਨ ਕਈ ਵਾਰੀ ਮਦਮਾ ਵੀ ਹੋ ਜਾਂਦਾ ਹੈ |

ਪ੍ਰਸ਼ਨ 6.
ਲੂ ਲੱਗਣ ਦੇ ਪੰਜ ਲੱਛਣ ਲਿਖੋ ।
ਉੱਤਰ-
ਲੂ ਲੱਗਣ ਦੇ ਪੰਜ ਲੱਛਣ –

  • ਰੋਗੀ ਬੇਹੋਸ਼ ਹੋ ਜਾਂਦਾ ਹੈ ।
  • ਰੋਗੀ ਦੀ ਚਮੜੀ ਗਰਮ ਹੋ ਜਾਂਦੀ ਹੈ ।
  • ਰੋਗੀ ਦੇ ਚਿਹਰੇ ਦਾ ਰੰਗ ਨੀਲਾ ਪੈ ਜਾਂਦਾ ਹੈ ।
  • ਰੋਗੀ ਨੂੰ ਸਾਹ ਲੈਣ ਵਿਚ ਕਠਿਨਾਈ ਹੁੰਦੀ ਹੈ ।
  • ਰੋਗੀ ਦੀ ਨਬਜ਼ ਤੇਜ਼ ਹੋ ਜਾਂਦੀ ਹੈ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

Punjab State Board PSEB 9th Class Physical Education Book Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ Textbook Exercise Questions, and Answers.

PSEB Solutions for Class 9 Physical Education Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

Physical Education Guide for Class 9 PSEB ਇੰਡੀਅਨ ਓਲੰਪਿਕ ਐਸੋਸੀਏਸ਼ਨ Textbook Questions and Answers

ਦੀ ਸੰਖੇਪ ਰੂਪ-ਰੇਖਾ (Brief Outlines of the Chapter)

  • ਭਾਰਤੀ ਓਲੰਪਿਕ ਐਸੋਸੀਏਸ਼ਨ – ਭਾਰਤੀ ਓਲੰਪਿਕ ਐਸੋਸੀਏਸ਼ਨ ਸੰਨ 1925 ਵਿਚ ਹੋਂਦ ਵਿਚ ਆਈ, ਜਿਸ ਦੇ ਪ੍ਰਧਾਨ ਦੋਰਾਬ ਜੀ ਟਾਟਾ ਸਨ । ਇਸ ਦਾ ਕੰਮ ਗ਼ੈਰਕਿੱਤਾਕਾਰੀਆਂ ਦੇ ਖੇਡ ਮੁਕਾਬਲੇ ਦਾ ਪ੍ਰਬੰਧ ਕਰਨਾ ਅਤੇ ਭਾਰਤੀ ਖੇਡ ਐਸੋਸੀਏਸ਼ਨ ਨੂੰ ਭਿੰਨ-ਭਿੰਨ ਖੇਡ ਮੁਕਾਬਲਿਆਂ ਲਈ ਆਰਥਿਕ ਸਹਾਇਤਾ ਦੇਣਾ ਹੁੰਦਾ ਹੈ ।
  • ਓਲੰਪਿਕ ਐਸੋਸੀਏਸ਼ਨ ਦੇ ਉਦੇਸ਼ – ਖੇਡਾਂ ਦੀ ਉੱਨਤੀ ਲਈ ਕੰਮ ਕਰਨਾ, ਅੰਤਰਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਦੇ ਨਿਯਮ ਲਾਗੂ ਕਰਨੇ | ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਰਪ੍ਰਸਤੀ ਹੇਠ ਹੋਣ ਵਾਲੀਆਂ ਖੇਡਾਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਦਾ ਵਿੱਤ ਪ੍ਰਬੰਧ ਕਰਨਾ ਅਤੇ ਦੂਜੀ ਦੇਖਭਾਲ ਕਰਨੀ ।
  • ਭਾਰਤ ਵਿਚ ਮੁੱਖ ਖੇਡ ਮੁਕਾਬਲੇ – ਖੇਡ ਮੁਕਾਬਲੇ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਆਦਮੀ ਨੂੰ ਸਵਸਥ ਅਤੇ ਨਿਰੋਗ ਬਣਾਉਂਦੇ ਹਨ | ਪ੍ਰਾਚੀਨ ਯੁੱਗ ਵਿਚ ਘੋੜ ਸਵਾਰੀ, ਤੀਰ ਅੰਦਾਜ਼ੀ, ਨੇਜ਼ਾ ਸੁੱਟਣਾ ਅਤੇ ਮੱਲ ਯੁੱਧ ਹੀ ਲੋਕਪ੍ਰਿਯ ਸਨ । ਹੁਣ ਹਾਕੀ, ਫੁੱਟਬਾਲ, ਕ੍ਰਿਕਟ, ਵਾਲੀਵਾਲ, ਬਾਸਕਟਬਾਲ ਖੇਡਾਂ ਲੋਕਪ੍ਰਿਯ ਹਨ ।
  • ਰੰਗਾ ਸਵਾਮੀ ਕੱਪ – ਇਹ ਮੁਕਾਬਲੇ ਰਾਸ਼ਟਰੀ ਹਾਕੀ ਪ੍ਰਤੀਯੋਗਤਾ ਦੇ ਨਾਂ ਨਾਲ ਪ੍ਰਸਿੱਧ ਹਨ ।
  • ਡੂਰਾਂਡ ਕੱਪ – 1950 ਤੋਂ ਇਹ ਫੁੱਟਬਾਲ ਪ੍ਰਤੀਯੋਗਤਾ ਨਵੀਂ ਦਿੱਲੀ ਵਿਚ ਹੋਣ ਲੱਗੀ ਅਤੇ ਹਰ ਸਾਲ ਨਾਕ-ਆਊਟ ਕਮ ਲੀਗ ਪੱਧਰ ਤੇ ਕਰਵਾਈ ਜਾਂਦੀ ਹੈ । ਇਸ ਵਿਚ ਦੇਸ਼ ਦੀਆਂ ਉੱਚ-ਕੋਟੀ ਦੀਆਂ ਟੀਮਾਂ ਭਾਗ ਲੈਂਦੀਆਂ ਹਨ ।
  • ਸੰਤੋਸ਼ ਟਰਾਫੀ – ਇਹ ਫੁੱਟਬਾਲ ਪ੍ਰਤੀਯੋਗਤਾ ਭਾਰਤੀ ਫੁੱਟਬਾਲ ਐਸੋਸੀਏਸ਼ਨ ਵਲੋਂ ਆਪਣੇ ਕਿਸੇ ਮੈਂਬਰ ਦੁਆਰਾ ਕਰਵਾਈ ਜਾਂਦੀ ਹੈ, ਜਿਸ ਵਿਚ ਵੱਖ-ਵੱਖ ਪ੍ਰਾਂਤਾਂ ਤੋਂ ਇਲਾਵਾ ਰੇਲਵੇ ਅਤੇ ਸੈਨਿਕ ਵੀ ਭਾਗ ਲੈਂਦੇ ਹਨ ।
  • ਰਣਜੀ ਟਰਾਫੀ – ਇਹ ਪ੍ਰਤੀਯੋਗਤਾ ਹਰ ਸਾਲ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕਰਵਾਈ ਜਾਂਦੀ ਹੈ । ਇਹ ਅੰਤਰ ਪ੍ਰਾਂਤਕ ਪੱਧਰ ਤੇ ਲੀਗ ਆਧਾਰ ‘ਤੇ ਕਰਵਾਈ ਜਾਂਦੀ ਹੈ ।

ਖਿਆ ਸ਼ੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers)

ਪ੍ਰਸ਼ਨ 1.
ਭਾਰਤੀ ਓਲੰਪਿਕ ਐਸੋਸੀਏਸ਼ਨ ਕਦੋਂ ਹੋਂਦ ਵਿਚ ਆਈ ?
ਉੱਤਰ-
ਸੰਨ 1925 ਵਿਚ ।

ਪ੍ਰਸ਼ਨ 2.
ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਕੌਣ ਬਣਿਆ ?
ਉੱਤਰ-
ਸ੍ਰੀ ਦੋਰਾਬ ਜੀ ਟਾਟਾ ।

ਪ੍ਰਸ਼ਨ 3.
ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਸਹਾਇਕ ਸਕੱਤਰ ਕੌਣ ਬਣਿਆ ?
ਉੱਤਰ-
ਸ੍ਰੀ ਜੀ. ਡੀ. ਸੋਧੀ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

ਪ੍ਰਸ਼ਨ 4.
ਭਾਰਤੀ ਓਲੰਪਿਕ ਕਮੇਟੀ ਦੇ ਅਧਿਕਾਰੀ ਹਰ ਪੰਜ ਸਾਲ ਮਗਰੋਂ ਚੁਣੇ ਜਾਂਦੇ ਹਨ ? ਠੀਕ ਜਾਂ ਗਲਤ ।
ਉੱਤਰ-
ਗ਼ਲਤ ।

ਪ੍ਰਸ਼ਨ 5.
ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਕੋਈ ਮੁੱਖ ਕੰਮ ਲਿਖੋ ।
ਉੱਤਰ-
ਭਾਰਤ ਵਿਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਉਣੇ ਅਤੇ ਇਸ ਬਾਰੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੂੰ ਜਾਣਕਾਰੀ ਦੇਣੀ ।

ਪ੍ਰਸ਼ਨ 6.
I.O.A. ਦਾ ਕੀ ਅਰਥ ਹੈ ?
ਉੱਤਰ-
ਭਾਰਤੀ ਓਲੰਪਿਕ ਸੰਘ ਜਾਂ ਐਸੋਸੀਏਸ਼ਨ ।

ਪ੍ਰਸ਼ਨ 7.
I.O.C. ਦਾ ਕੀ ਭਾਵ ਹੈ ?
ਉੱਤਰ-
ਅੰਤਰਰਾਸ਼ਟਰੀ ਓਲੰਪਿਕ ਕਮੇਟੀ ।

ਪ੍ਰਸ਼ਨ 8.
ਆਪਣੀ ਮਨ-ਪਸੰਦ ਖੇਡ ਐਸੋਸੀਏਸ਼ਨ ਦਾ ਪੂਰਾ ਨਾਂ ਲਿਖੋ ।
ਉੱਤਰ-
ਬਾਸਕਟ ਬਾਲ ਫੈਡਰੇਸ਼ਨ ਆਫ਼ ਇੰਡੀਆ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

ਪ੍ਰਸ਼ਨ 9.
ਕਿਸੇ ਦੋ ਭਾਰਤੀ ਖੇਡ ਫੈਡਰੇਸ਼ਨਾਂ ਦੇ ਨਾਂ ਲਿਖੋ ਜਿਹੜੀਆਂ ਭਾਰਤੀ ਓਲੰਪਿਕ ਐਸੋਸੀਏਸ਼ਨ ਨਾਲ ਸੰਬੰਧਿਤ ਹਨ ।
ਉੱਤਰ-

  1. ਇੰਡੀਅਨ ਹਾਕੀ ਫੈਡਰੇਸ਼ਨ,
  2. ਸਰਵ ਭਾਰਤੀ ਫੁੱਟਬਾਲ ਐਸੋਸੀਏਸ਼ਨ ।

ਪ੍ਰਸ਼ਨ 10.
ਭਾਰਤੀ ਓਲੰਪਿਕ ਕਮੇਟੀ ਦਾ ਕੋਈ ਇਕ ਉਦੇਸ਼ ਲਿਖੋ ।
ਉੱਤਰ-
ਓਲੰਪਿਕ ਅੰਦੋਲਨ ਅਤੇ ਐਮੇਚਿਉਰ (Amateur) ਖੇਡਾਂ ਦੀ ਉੱਨਤੀ ਲਈ ਕੰਮ ਕਰਨਾ।

ਪ੍ਰਸ਼ਨ 11.
ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਕਿੱਥੇ ਹੋਈਆਂ ?
ਉੱਤਰ-
ਇਹ ਖੇਡਾਂ 1891 ਵਿੱਚ ਐਸ਼ਨ (Greek) ਵਿਚ ਹੋਈਆਂ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਭਾਰਤ ਓਲੰਪਿਕ ਐਸੋਸੀਏਸ਼ਨ ਬਾਰੇ ਵਿਸਤਾਰ-ਪੂਰਵਕ ਲਿਖੋ । (Discuss in detail about Indian Olympic Association.)
ਉੱਤਰ-
ਆਧੁਨਿਕ ਓਲੰਪਿਕ ਖੇਡ ਦਾ ਆਰੰਭ 1896 ਈ: ਵਿਚ ਏਥਨਜ਼ (ਯੁਨਾਨ) ਵਿਚ ਹੋਇਆ। ਇਸ ਕੰਮ ਵਿਚ ਬੈਰਨ-ਦਿ-ਕੁਬਰਟਨ ਨੇ ਵਿਸ਼ੇਸ਼ ਭੂਮਿਕਾ ਨਿਭਾਈ । ਭਾਰਤ ਨੇ ਇਹਨਾਂ ਖੇਡਾਂ ਵਿਚ ਸਭ ਤੋਂ ਪਹਿਲਾਂ 1900 ਈ: ਵਿਚ ਭਾਗ ਲਿਆ । ਭਾਰਤ ਵਿਚ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ 1927 ਈ: ਵਿਚ ਹੋਈ । ਇਸ ਦੇ ਸੰਗਠਨ ਦਾ ਸਿਹਰਾ ਵਾਈ ਐੱਮ. ਸੀ. ਏ. ਨਾਮੀ ਸੰਸਥਾ ਦੇ ਸਿਰ ਹੈ । ਡਾ: ਏ. ਸੀ. ਨੋਹਰਨ ਅਤੇ ਐੱਚ. ਸੀ. ਬੇਕ ਨੇ ਇਸ ਦੀ ਸਥਾਪਨਾ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ । ਸ੍ਰੀ ਦੋਰਾਬ ਜੀ ਟਾਟਾ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਹੋਣ ਦਾ ਮੌਕਾ ਪ੍ਰਾਪਤ ਹੋਇਆ । ਇਸ ਦਾ ਸਕੱਤਰ ਪਦ ਡਾ: ਏ.ਸੀ. ਨੋਹਨ ਨੇ ਸੰਭਾਲਿਆ ਜਦੋਂ ਕਿ ਸ੍ਰੀ ਜੀ. ਡੀ. ਸੋਂਧੀ ਇਸ ਦੇ ਪਹਿਲੇ ਸਹਾਇਕ ਸਕੱਤਰ ਬਣੇ । 1927 ਵਿਚ ਇਹ ਅੰਤਰ-ਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਦੀ ਮੈਂਬਰ ਬਣੀ ।

ਭਾਰਤੀ ਓਲੰਪਿਕ ਐਸੋਸੀਏਸ਼ਨ ਭਾਰਤ ਦੀਆਂ ਭਿੰਨ-ਭਿੰਨ ਖੇਡ ਐਸੋਸੀਏਸ਼ਨਾਂ, ਪ੍ਰਾਂਤਿਕ ਅਤੇ ਓਲੰਪਿਕ ਐਸੋਸੀਏਸ਼ਨ, ਸਰਵਿਸਿਜ਼ ਕੰਟਰੋਲ ਬੋਰਡ ਅਤੇ ਰੇਲਵੇ ਸਪੋਰਟਸ ਕੰਟਰੋਲ ਬੋਰਡ ਦਾ ਸੰਘ ਹੈ । ਪਾਂਤਕ ਪੱਧਰ ‘ਤੇ ਪ੍ਰਾਂਤ ਦੀਆਂ ਸਭ ਖੇਡ ਐਸੋਸੀਏਸ਼ਨਾਂ ਆਪਸ ਵਿਚ ਮਿਲ ਕੇ ਇਸ ਨੂੰ ਸਥਾਪਿਤ ਕਰਦੀਆਂ ਹਨ । ਇਸ ਤਰ੍ਹਾਂ ਜ਼ਿਲ੍ਹਾ ਪੱਧਰ ਦੀਆਂ ਸਭ ਐਸੋਸੀਏਸ਼ਨਾਂ ਇਸ ਦੀਆਂ ਮੈਂਬਰ ਹਨ । ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਚੋਣ ਚਾਰ ਸਾਲਾਂ ਵਿਚ ਇਕ ਵਾਰ ਹੁੰਦੀ ਹੈ । ਇਸ ਸੰਸਥਾ ਦੇ ਹੇਠ ਲਿਖੇ ਪਦ ਅਧਿਕਾਰੀ ਹੁੰਦੇ ਹਨ-

  1. ਪ੍ਰਧਾਨ (ਇਕ)
  2. ਉਪ-ਪ੍ਰਧਾਨ (ਸੱਤ)
  3. ਸਕੱਤਰ (ਇਕ)
  4. ਸਹਾਇਕ ਸਕੱਤਰ (ਦੋ
  5. ਖ਼ਜ਼ਾਨਚੀ (ਇਕ)
  6. ਪ੍ਰਾਂਤਿਕ ਓਲੰਪਿਕ ਐਸੋਸੀਏਸ਼ਨਾਂ ਦੇ 5 ਮੈਂਬਰ ।
  7. ਨੌਂ ਮੈਂਬਰ ਰਾਸ਼ਟਰੀ ਖੇਡ ਐਸੋਸੀਏਸ਼ਨ, ਰੇਲਵੇ ਸਪੋਰਟਸ ਕੰਟਰੋਲ ਬੋਰਡ ਅਤੇ ਸਰਵਿਸਿਜ਼ ਕੰਟਰੋਲ ਬੋਰਡ ਦੇ ਮੈਂਬਰ । ਇਹਨਾਂ ਸਭ ਮੈਂਬਰਾਂ ਦੀ ਚੋਣ 4 ਸਾਲ ਦੇ ਸਮੇਂ ਲਈ ਕੀਤੀ ਜਾਂਦੀ ਹੈ । ਇਹ ਮੈਂਬਰ 8 ਸਾਲ ਤੋਂ ਵੱਧ ਨਹੀਂ ਰਹਿ ਸਕਦੇ ।

ਕਾਰਜ (Functions) – ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਮੁੱਖ ਕੰਮ ਹੇਠ ਲਿਖੇ ਹਨ-

  • ਭਾਰਤ ਵਿਚ ਗੈਰ-ਕਿੱਤਾ (Unprofessional) ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਨਾ ਅਤੇ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਨੂੰ ਇਸ ਦੀ ਪੁਸ਼ਟੀ ਕਰਨਾ ।
  • ਭਾਰਤ ਵਿਚ ਗੈਰ-ਕਿੱਤਾ ਖਿਡਾਰੀਆਂ ਲਈ ਵਿਸ਼ੇਸ਼ ਖੇਡ ਪ੍ਰਬੰਧ ਕਰਨਾ ।
  • ਭਾਰਤ ਵਲੋਂ ਓਲੰਪਿਕ ਝੰਡੇ ਅਤੇ ਮਾਟੋ ਦਾ ਪ੍ਰਯੋਗ ਕਰਨਾ, ਦੇਸ਼ ਵਿਚ ਓਲੰਪਿਕ ਮਾਮਲਿਆਂ ਨੂੰ ਨਿਪਟਾਉਣਾ ਅਤੇ ਓਲੰਪਿਕ ਚਾਰਟਰ ਦਾ ਪਾਲਣ ਕਰਨਾ ।
  • ਭਾਰਤ ਦੇ ਭਿੰਨ-ਭਿੰਨ ਪ੍ਰਾਂਤਾਂ ਵਿਚ ਪਾਂਤਿਕ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਕਰਨਾ ਅਤੇ ਇਹਨਾਂ ਦੇ ਖ਼ਰਚਾਂ ਦੀ ਨਿਗਰਾਨੀ ਕਰਨਾ ।
  • ਭਿੰਨ-ਭਿੰਨ ਭਾਰਤੀ ਖੇਡ ਐਸੋਸੀਏਸ਼ਨਾਂ ਨੂੰ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲੈਣ ਦੀ ਆਗਿਆ ਦੇਣਾ ਅਤੇ ਇਹਨਾਂ ਮੁਕਾਬਲਿਆਂ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਨਾ ।
  • ਹਰ ਸਾਲ ਅਗਸਤ ਮਹੀਨੇ ਵਿਚ ਓਲੰਪਿਕ ਸਪਤਾਹ ਮਨਾਉਣਾ ਅਤੇ ਦੇਸ਼-ਵਾਸੀਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

ਪ੍ਰਸ਼ਨ 2.
ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਮੁੱਖ ਉਦੇਸ਼ ਲਿਖੋ । (Write down the main objectives of Indian Olympic Association.)
ਉੱਤਰ-
ਉਦੇਸ਼ (Objectives) – ਇਹ ਐਸੋਸੀਏਸ਼ਨ ਹੇਠ ਲਿਖੇ ਹੋਏ ਮੰਤਵਾਂ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ-

  • ਉਲੰਪਿਕ ਅੰਦੋਲਨ ਅਤੇ ਐਮੇਚਿਉਰ (Amateur) ਖੇਡਾਂ ਦੀ ਉੱਨਤੀ ਲਈ ।
  • ਨਵਯੁਵਕਾਂ ਦੀ ਸਰੀਰਕ, ਨੈਤਿਕ ਅਤੇ ਸੱਭਿਆਚਾਰਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਵਧਾਉਣ ਲਈ ਤਾਂ ਜੋ ਨਵਯੁਵਕ ਚੰਗੇ ਚਾਲ-ਚਲਣ ਵਾਲੇ, ਸਿਹਤਮੰਦ ਅਤੇ ਚੰਗੇ ਨਾਗਰਿਕ ਬਣ ਸਕਣ ।
  • ਅੰਤਰ-ਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਦੇ ਸਾਰੇ ਨਿਯਮ ਲਾਗੂ ਕਰਨ ਲਈ ।
  • ਇਸ ਹੱਕ ਨੂੰ ਬਚਾਉਣਾ ਤੇ ਲਾਗੂ ਕਰਨਾ ਕਿ ਐਸੋਸੀਏਸ਼ਨ ਹੀ ਓਲੰਪਿਕ ਝੰਡੇ ਅਤੇ ਨਿਸ਼ਾਨ ਦੀ ਵਰਤੋਂ ਕਰ ਸਕਦੀ ਹੈ । ਇਹ ਦੇਖਣਾ ਕਿ ਇਹ ਦੋਵੇਂ ਓਲੰਪਿਕ ਖੇਡਾਂ ਨਾਲ ਹੀ ਸੰਬੰਧਿਤ ਰਹਿਣ ।
  • ਪੂਰੀ ਤਰ੍ਹਾਂ ਇਕ ਸਰਕਾਰੀ ਸੰਗਠਨ ਦੇ ਤੌਰ ‘ਤੇ ਕੰਮ ਕਰਨਾ ਅਤੇ ਦੇਸ਼ ਦੇ ਸਾਰੇ ਓਲੰਪਿਕ ਖੇਡਾਂ ਸੰਬੰਧੀ ਵਿਸ਼ਿਆਂ ਦਾ ਸਾਰਾ ਕਾਰਜਭਾਰ ਆਪਣੇ ਹੱਥ ਲੈਣਾ ।
  • ਸਾਰੇ ਦੇਸ਼-ਵਾਸੀਆਂ ਨੂੰ ਖੇਡਾਂ ਦੇ ਐਮੇਚਿਉਰ (Amateur) ਦੀ ਕੀਮਤ (Value) ਬਾਰੇ ਜਾਣੂ ਕਰਾਉਣਾ ।
  • ਰਾਸ਼ਟਰੀ ਸਪੋਰਟਸ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਦੇ ਤਾਲਮੇਲ ਨਾਲ ਉਨ੍ਹਾਂ ਸਾਰੀਆਂ ਭਾਰਤੀ ਟੀਮਾਂ ਅਤੇ ਉਨ੍ਹਾਂ ਦੇ ਸੰਗਠਨ ‘ਤੇ ਨਿਯੰਤਰਨ ਕਰਨਾ, ਜਿਹੜੀਆਂ ਟੀਮਾਂ ਓਲੰਪਿਕ ਖੇਡਾਂ ਅਤੇ ਦੁਸਰੀਆਂ ਖੇਡਾਂ ਜਿਹੜੀਆਂ ਕਿ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਦੇ ਹੇਠ ਹੁੰਦੀਆਂ ਹਨ, ਵਿਚ ਹਿੱਸਾ ਲੈਣਾ ।
  • ਰਾਸ਼ਟਰੀ ਸਪੋਰਟਸ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਦੇ ਤਾਲਮੇਲ ਨਾਲ ਨਿਯਮਾਂ ਨੂੰ ਲਾਗੂ ਕਰਨਾ ।
  • ਕਲਾਪ੍ਰਿਯਤਾ ਦੇ ਉੱਚੇ ਆਦਰਸ਼ਾਂ (Ideals) ਨੂੰ ਬਣਾਈ ਰੱਖਣਾ ਅਤੇ ਲੋਕਾਂ ਵਿਚ ਓਲੰਪਿਕ ਖੇਡਾਂ ਅਤੇ ਦੂਸਰੀਆਂ ਖੇਡਾਂ ਜਿਹੜੀਆਂ ਕਿ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਦੀ ਸਰਪ੍ਰਸਤੀ ਹੇਠ ਕੀਤੀਆਂ ਜਾਂਦੀਆਂ ਹਨ, ਲਈ ਸ਼ੱਕ ਵਧਾਉਣਾ ।
  • ਓਲੰਪਿਕ ਖੇਡਾਂ ਅਤੇ ਦੁਸਰੀਆਂ ਖੇਡਾਂ, ਜਿਹੜੀਆਂ ਕਿ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਦੀ ਸਰਪ੍ਰਸਤੀ ਹੇਠ ਕੀਤੀਆਂ ਜਾਂਦੀਆਂ ਹਨ, ਵਿਚ ਭਾਰਤ ਦੇ ਹਿੱਸਾ ਲੈਣ ਸਬੰਧੀ ਸਾਰੇ ਵਿਸ਼ਿਆਂ ਤੇ ਪੂਰਾ ਨਿਯੰਤਰਨ ਰੱਖਣਾ ।
  • ਜਿਹੜੀਆਂ ਭਾਰਤੀ ਟੀਮਾਂ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਦੀ ਸਰਪ੍ਰਸਤੀ ਹੇਠ ਕੀਤੀਆਂ ਓਲੰਪਿਕ ਖੇਡਾਂ ਤੇ ਹੋਰ ਖੇਡਾਂ ਵਿਚ ਭਾਗ ਲੈਂਦੀਆਂ ਹਨ, ਉਨ੍ਹਾਂ ਟੀਮਾਂ ਦਾ ਰਾਸ਼ਟਰੀ ਸਪੋਰਟਸ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਦੀ ਸਹਾਇਤਾ ਨਾਲ ਵਿੱਤੀ ਪ੍ਰਬੰਧ, ਆਵਾਜਾਈ, ਦੇਖ-ਰੇਖ ਅਤੇ ਕਲਿਆਣ ਬਾਰੇ ਬੰਦੋਬਸਤ ਕਰਨਾ ।
  • ਅੰਤਰ-ਰਾਸ਼ਟਰੀ ਮੁਕਾਬਲਿਆਂ ਲਈ ਇਹ ਭਾਰਤੀ ਖਿਡਾਰੀਆਂ ਨੂੰ ਪ੍ਰਮਾਣਿਤ ਕਰਦੀ ਹੈ ਕਿ ਉਹ ਐਮੇਚਿਉਰ (Amateur) ਪੱਧਰ ਦੇ ਹਨ | ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਇਹ ਪ੍ਰਮਾਣ-ਪੱਤਰ ਜ਼ਰੂਰੀ ਹੁੰਦੇ ਹਨ ।
  • ਇਹ ਭਾਰਤੀ ਲੋਕਾਂ ਵਿਚ ਓਲੰਪਿਕ ਖੇਡਾਂ ਲਈ ਵਧੇਰੇ ਸ਼ੌਕ ਵਧਾਉਂਦੀ ਹੈ ਅਤੇ ਇਸ ਮੰਤਵ ਨੂੰ ਪ੍ਰਾਪਤ ਕਰਨ ਲਈ ਹਰ ਰਾਜ ਵਿਚ ਰਾਜ ਓਲੰਪਿਕ ਐਸੋਸੀਏਸ਼ਨ ਅਤੇ ਰਾਸ਼ਟਰੀ ਐਮੇਚਿਉਰ ਖੇਡ ਫੈਡਰੇਸ਼ਨ ਬਣਾਉਂਦੀ ਹੈ ।
  • ਇਹ ਰਾਸ਼ਟਰੀ ਸਪੋਰਟਸ ਫੈਡਰੇਸ਼ਨ ਅਤੇ ਭਾਰਤ ਸਰਕਾਰ ਵਿਚ ਫੈਡਰੇਸ਼ਨ ਦੀ
    ਇਹ ਰਾਜ ਦੀ ਓਲੰਪਿਕ ਐਸੋਸੀਏਸ਼ਨ ਅਤੇ ਰਾਸ਼ਟਰੀ ਐਮੇਚਿਉਰ ਸਪੋਰਟਸ ਫੈਡਰੇਸ਼ਨ ਨੂੰ ਦਾਖ਼ਲ ਕਰਦੀ ਹੈ । ਰਾਜ ਦੀ ਓਲੰਪਿਕ ਐਸੋਸੀਏਸ਼ਨ ਅਤੇ ਰਾਸ਼ਟਰੀ ਐਮੇਚਿਉਰ ਸਪੋਰਟਸ ਫੈਡਰੇਸ਼ਨ ਆਪਣੀਆਂ ਸਾਲਾਨਾ ਰਿਪੋਰਟਾਂ ਤੇ ਲੇਖੇ ਦੀ ਜਾਂਚ-ਪੜਤਾਲੇ ਦੀ ਸੂਚਨਾ ਅੰਤਰ-ਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਨੂੰ ਦੇਣਗੀਆਂ ।
  • ਜੇ ਕੋਈ ਫੈਡਰੇਸ਼ਨ ਕੋਈ ਗਲਤ ਕੰਮ ਕਰਕੇ ਇਸ ਲਈ ਬਦਨਾਮੀ ਲਿਆਉਂਦੀ ਹੈ। ਤਾਂ ਉਸ ਵਿਰੁੱਧ ਅਨੁਸ਼ਾਸਨ ਸੰਬੰਧੀ ਕਾਰਵਾਈ ਕਰਦੀ ਹੈ ।
  • ਐਮੇਚਿਉਰ ਸਪੋਰਟਸ (Amateur Sports) ਅਤੇ ਖੇਡਾਂ ਦੀ ਉੱਨਤੀ ਸੰਬੰਧੀ ਕੋਈ ਵੀ ਕੰਮ ਕਰੇਗੀ ।

ਪ੍ਰਸ਼ਨ 3.
ਓਲੰਪਿਕ ਚਾਰਟ ਬਾਰੇ ਤੁਸੀਂ ਕੀ ਜਾਣਦੇ ਹੋ ? ਲਿਖੋ । (What do you know about Olympic Chart.)
ਉੱਤਰ-
ਓਲੰਪਿਕ ਚਾਰਟ (Olympic Chart) – ਸਾਰੇ ਖੇਡ ਮੁਕਾਬਲੇ ਰਾਸ਼ਟਰੀ ਪੱਧਰ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਰਾਸ਼ਟਰੀ ਖੇਡ ਫੈਡਰੇਸ਼ਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਨਿਯੰਤਰਨ ਅਧੀਨ ਕਰਵਾਏ ਜਾਂਦੇ ਹਨ । ਇਸ ਵਿਚ ਕਿਸੇ ਤਰ੍ਹਾਂ ਦਾ ਰਾਜਨੀਤਿਕ, ਧਾਰਮਿਕ, ਜਾਤੀ ਤੇ ਨਸਲ ਆਦਿ ਦਾ ਭੇਦ-ਭਾਵ ਨਹੀਂ ਹੁੰਦਾ, ਪਰ ਓਲੰਪਿਕ ਚਾਰਟ ਵਿਚ ਇਹ ਵਰਣਨ ਨਹੀਂ ਕੀਤਾ ਗਿਆ ਕਿ ਜੇਕਰ ਰਾਸ਼ਟਰੀ ਖੇਡ ਫੈਡਰੇਸ਼ਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਵਿਚ ਇਸ ਤਰ੍ਹਾਂ ਕੰਮ ਕਰਨ ਜਿਸ ਨਾਲ ਖੇਡਾਂ ਨੂੰ ਨੁਕਸਾਨ ਪਹੁੰਚੇ ਜਾਂ ਦੇਸ਼ ਦੇ ਮਾਣ ਨੂੰ ਸੱਟ ਵੱਜੇ ਤਾਂ ਕੀ ਸਰਕਾਰ ਦਖ਼ਲ-ਅੰਦਾਜ਼ੀ ਕਰ ਸਕਦੀ ਹੈ ਜਾਂ ਨਹੀਂ । ਪਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰਾਂ ਨੇ ਕਈ ਵਾਰੀ ਆਪਣਾ ਇਹ ਵਿਚਾਰ ਪੇਸ਼ ਕੀਤਾ ਹੈ ਕਿ ਜਿੱਥੇ ਸਰਕਾਰ ਇਹਨਾਂ ਸੰਸਥਾਵਾਂ ਨੂੰ ਫੰਡ ਦਿੰਦੀ ਹੈ, ਉੱਥੇ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਇਸ ਗੱਲ ਦੀ ਜਾਣਕਾਰੀ ਰੱਖੋ ਕਿ ਫੰਡ ਠੀਕ ਤਰ੍ਹਾਂ ਖ਼ਰਚ ਕੀਤੇ ਜਾ ਰਹੇ ਹਨ ਜਾਂ ਨਹੀਂ । ਇਹਨਾਂ ਸੰਸਥਾਵਾਂ ਦੇ ਕੰਮਾਂ ਬਾਰੇ ਵੀ ਸਰਕਾਰ ਪੁੱਛ-ਗਿੱਛ ਕਰ ਸਕਦੀ ਹੈ ।

ਜਦੋਂ ਰਾਸ਼ਟਰੀ ਖੇਡ ਫੈਡਰੇਸ਼ਨ (N.S.F.) ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ (I.O.A.). ਕੰਮ ਕਰਨ ਵਿਚ ਅਸਫਲ ਰਹਿਣ ਜਾਂ ਵਿਰੋਧੀ ਫੈਡਰੇਸ਼ਨਾਂ ਪੈਦਾ ਹੋ ਜਾਣ ਤਾਂ ਅੰਤਰ-ਰਾਸ਼ਟਰੀ ਫੈਡਰੇਸ਼ਨ ਉਸ ਦੇਸ਼ ਦੀ ਸਰਕਾਰ ਦੀ ਰਾਇ ਪੁੱਛਦੀ ਹੈ । ਜਦੋਂ ਕਿਸੇ ਦੇਸ਼ ਵਿਚ ਅੰਤਰਰਾਸ਼ਟਰੀ ਖੇਡਾਂ (International Games) ਹੋ ਰਹੀਆਂ ਹੋਣ ; ਜਿਵੇਂ ਕਿ ਏਸ਼ੀਅਨ ਖੇਡਾਂ ਤਾਂ ਉਸ ਦੇਸ਼ ਦੀ ਸਰਕਾਰ ਦੀ ਵੀ ਬਹੁਤ ਜ਼ਿੰਮੇਵਾਰੀ ਹੁੰਦੀ ਹੈ ।

ਸਰਕਾਰ ਫੈਡਰੇਸ਼ਨਾਂ ਨੂੰ ਭਰਪੂਰ ਸਹੂਲਤਾਂ ਦੇਵੇ ਤਾਂ ਜੋ ਖੇਡਾਂ ਸਫਲਤਾ-ਪੂਰਵਕ ਕਰਵਾਈਆਂ ਜਾ ਸਕਣ । ਇਸ ਤਰ੍ਹਾਂ ਜੇਕਰ ਰਾਸ਼ਟਰੀ ਸਪੋਰਟਸ ਫੈਡਰੇਸ਼ਨ (N.S.F.) ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ (1.0.A.) ਆਪਣੀਆਂ ਜ਼ਿੰਮੇਵਾਰੀਆਂ ਜਿਵੇਂ ਕਿ ਟੀਮਾਂ ਦੇ ਚੋਣ ਅਤੇ ਉਹਨਾਂ ਦੀ ਸਿਖਲਾਈ ਆਦਿ) ਵਿਚ ਅਸਫਲ ਹੋ ਜਾਣ ਤਾਂ ਸਰਕਾਰ ਚੁੱਪ ਦਰਸ਼ਕ (Silent Spectator) ਨਹੀਂ ਬਣ ਸਕਦੀ । ਇਸ ਗੱਲ ਨੂੰ ਮੁੱਖ ਰੱਖ ਕੇ ਸਰਕਾਰ ਨੇ ਇਹਨਾਂ ਸੰਸਥਾਵਾਂ ਲਈ ਕੁਝ ਅਗਵਾਈ ਸੰਕੇਤ (Guidelines) ਬਣਾਏ ਹਨ ਤਾਂ ਜੋ ਇਹ ਇਹਨਾਂ ਅਨੁਸਾਰ ਕੰਮ ਕਰਨ ਪਰ ਕਿੰਨੇ ਦੁੱਖ ਦੀ ਗੱਲ ਹੈ ਕਿ ਇਹਨਾਂ ਅਗਵਾਈ ਸੰਕੇਤਾਂ ਤੇ ਪੂਰੀ ਤਰ੍ਹਾਂ ਅਮਲ ਨਹੀਂ ਕੀਤਾ ਜਾਂਦਾ ।

ਪ੍ਰਸ਼ਨ 4.
ਭਾਰਤ ਵਿਚ ਮੁੱਖ ਖੇਡ ਮੁਕਾਬਲਿਆਂ ‘ਤੇ ਨੋਟ ਲਿਖੋ । (Write down the main competitions of Sports in India.)
ਉੱਤਰ-
ਹਰੇਕ ਵਿਅਕਤੀ ਵਿਚ ਮੁਕਾਬਲੇ ਦੀ ਭਾਵਨਾ ਹੁੰਦੀ ਹੈ । ਇਹੀ ਭਾਵਨਾ ਉਸ ਨੂੰ ਉੱਨਤੀ ਦੇ ਮਾਰਗ ਤੇ ਅੱਗੇ ਕਦਮ ਵਧਾਉਣ ਲਈ ਪ੍ਰੇਰਿਤ ਕਰਦੀ ਹੈ । ਇਹੀ ਭਾਵਨਾ ਉਸ ਨੂੰ ਸਨਮਾਨ ਦੇਣ ਵਿਚ ਸਹਾਇਤਾ ਕਰਦੀ ਹੈ । ਪੁਰਾਤਨ ਕਾਲ ਵਿਚ ਖੇਡ ਮੁਕਾਬਲੇ ਬਹੁਤ ਹੀ ਮਾੜੇ ਹੁੰਦੇ ਸਨ । ਖੇਡ ਹੀ ਖੇਡ ਵਿਚ ਵਿਰੋਧੀ ਖਿਡਾਰੀ ਦੀ ਜਾਨ ਲੈ ਲਈ ਜਾਂਦੀ ਸੀ । ਪਰ ਸਮੇਂ ਦੀ ਗਤੀ ਦੇ ਨਾਲ-ਨਾਲ ਖੇਡ ਮੁਕਾਬਲਿਆਂ ਵਿਚ ਮਿੱਤਰਤਾ ਭਾਵ ਨੇ ਸਥਾਨ ਗ੍ਰਹਿਣ ਕਰ ਲਿਆ | ਅੱਜ ਦੇ ਯੁਗ ਦੀ ਮੁਕਾਬਲੇ ਦੀ ਭਾਵਨਾ ਨਾਲ ਵਿਅਕਤੀ ਮਨੋਭਾਵਾਂ ਦੀ ਤ੍ਰਿਪਤੀ ਹੁੰਦੀ ਹੈ । ਇਸ ਨਾਲ ਵਿਅਕਤੀ ਨੂੰ ਨਾ ਕੇਵਲ ਆਪਣੇ ਕੌਸ਼ਲ (Skill) ਦੀ ਪ੍ਰਾਪਤੀ ਹੁੰਦੀ ਹੈ, ਸਗੋਂ ਉਹ ਇਹਨਾਂ ਵਿਚ ਮੁਹਾਰਤ ਵੀ ਪ੍ਰਾਪਤ ਕਰਦਾ ਹੈ । ਇਸ ਤਰ੍ਹਾਂ ਉਹ ਸਰਵ-ਉੱਤਮ ਖੇਡ ਦਾ ਪ੍ਰਦਰਸ਼ਨ ਕਰਨ ਵਿਚ ਸਫਲ ਹੁੰਦਾ ਹੈ । ਖੇਡ ਮੁਕਾਬਲੇ ਨਾ ਕੇਵਲ ਮਨੋਰੰਜਨ ਹੀ ਪ੍ਰਦਾਨ ਕਰਦੇ ਹਨ, ਸਗੋਂ ਇਹ ਵਿਅਕਤੀ ਨੂੰ ਸਵਸਥ ਅਤੇ ਨਿਰੋਗ ਵੀ ਬਣਾਉਂਦੇ ਹਨ | ਪ੍ਰਾਚੀਨ ਕਾਲ ਵਿਚ ਘੋੜ-ਸਵਾਰੀ, ਤੀਰ-ਅੰਦਾਜ਼ੀ, ਨੇਜ਼ਾ-ਸੁੱਟਣਾ ਅਤੇ ਮੱਲ ਯੁੱਧ ਆਦਿ ਖੇਡਾਂ ਹੀ ਲੋਕਪ੍ਰਿਯ ਸਨ ਅਤੇ ਇਹਨਾਂ ਹੀ ਖੇਡਾਂ ਦੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਸੀ । ਪਰ ਸਮੇਂ ਦੀਆਂ ਕਰਵਟਾਂ ਦੇ ਨਾਲ ਭਾਰਤੀਆਂ ਦੇ ਅੰਗਰੇਜ਼ਾਂ ਨਾਲ ਸੰਪਰਕ ਵਿਚ | ਆਉਣ ਨਾਲ ਹਾਕੀ, ਫੁੱਟਬਾਲ, ਕ੍ਰਿਕਟ ਆਦਿ ਖੇਡਾਂ ਲੋਕ-ਪ੍ਰਿਯ ਹੋ ਗਈਆਂ ਹਨ ਅਤੇ ਇਹਨਾਂ ਹੀ ਖੇਡਾਂ ਦਾ ਰਾਸ਼ਟਰੀ ਪੱਧਰ ਤੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ।

ਨੋਟ-ਭਾਰਤ ਵਿਚ ਪ੍ਰਬੰਧਿਤ ਕੀਤੇ ਜਾਣ ਵਾਲੇ ਭਿੰਨ-ਭਿੰਨ ਮੁਕਾਬਲਿਆਂ ਦੀ ਵੰਡ ਦੇ ਲਈ ਅਗਲੇ ਪ੍ਰਸ਼ਨ ਵੇਖੋ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

ਪ੍ਰਸ਼ਨ 5.
ਸੰਨ 1927 ਵਿਚ ਚੁਣੀ ਗਈ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ, ਸਕੱਤਰ ਅਤੇ ਸਹਾਇਕ ਸਕੱਤਰ ਕੌਣ ਸਨ ?
ਉੱਤਰ-
ਭਾਰਤ ਵਿਚ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ 1927 ਈ: ਵਿਚ ਹੋਈ । ਇਸ ਦੇ ਸੰਗਠਨ ਦਾ ਸਿਹਰਾ ਵਾਈ. ਐੱਮ. ਸੀ. ਏ. ਨਾਮੀ ਸੰਸਥਾ ਦੇ ਸਿਰ ਹੈ । ਡਾ: ਏ. ਸੀ. ਨੋਹਰਨ ਅਤੇ ਐੱਚ. ਸੀ. ਬੇਕ ਨੇ ਇਸ ਦੀ ਸਥਾਪਨਾ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ । ਸ੍ਰੀ ਦੋਰਾਬ ਜੀ ਟਾਟਾ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਹੋਣ ਦਾ ਮੌਕਾ ਪ੍ਰਾਪਤ ਹੋਇਆ | ਇਸ ਦਾ ਸਕੱਤਰ ਪਦ ਡਾ: ਏ. ਸੀ. ਨੋਹਨ ਨੇ ਸੰਭਾਲਿਆ ਜਦੋਂ ਕਿ ਸ੍ਰੀ ਜੀ. ਡੀ. ਸੋਂਧੀ ਇਸ ਦੇ ਪਹਿਲੇ ਸਹਾਇਕ ਸਕੱਤਰ ਬਣੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
ਸਰਵ-ਭਾਰਤੀ ਖੇਡ ਫੈਡਰੇਸ਼ਨ ਜਾਂ ਰਾਜ ਖੇਡ ਐਸੋਸੀਏਸ਼ਨ ਦੇ ਕੰਮ ਲਿਖੋ । (Write down the functions of all India Council of Sports or State Council of Sports.)
ਉੱਤਰ-
ਸਰਵ-ਭਾਰਤੀ ਖੇਡ ਫੈਡਰੇਸ਼ਨ ਅਤੇ ਰਾਜ ਖੇਡ ਐਸੋਸੀਏਸ਼ਨ ਆਪਣੀਆਂ-ਆਪਣੀਆਂ ਖੇਡਾਂ ਦੇ ਨਾਲ ਅੰਤਰ-ਰਾਸ਼ਟਰੀ ਮਹਾਂ ਸਿੰਘ ਨਾਲ ਜੁੜੀਆਂ ਹੋਈਆਂ ਹਨ । ਸਰਵ-ਭਾਰਤੀ ਖੇਡ ਫੈਡਰੇਸ਼ਨਾਂ ਨੇ ਆਪਣੀਆਂ-ਆਪਣੀਆਂ ਖੇਡਾਂ ਦੇ ਰਾਜ ਵਿਚ ਵੀ ਆਪਣੇ ਅੰਗ ਬਣਾਏ ਹੋਏ ਹਨ ।

ਕਾਰਜ (Functions)-

  • ਮੁਕਾਬਲੇ ਕਰਵਾਉਣੇ (To Conduct Competition) – ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਤੇ ਜੂਨੀਅਰ ਅਤੇ ਸੀਨੀਅਰ ਪੱਧਰ ਤੇ ਹਰ ਸਾਲ ਮੁਕਾਬਲੇ ਕਰਵਾਉਣੇ ।
  • ਯੋਜਨਾਵਾਂ ਬਣਾਉਣਾ (Planning) – ਰਾਸ਼ਟਰੀ ਕੰਮ ਤਿਆਰ ਕਰਨ ਲਈ ਇੱਕ ਸਾਲ ਅਤੇ ਚਾਰ ਸਾਲਾ ਯੋਜਨਾਵਾਂ ਬਣਾਉਣੀਆਂ ।
  • ਸਾਮਾਨ ਦਾ ਪ੍ਰਬੰਧ ਕਰਨਾ (To Arrange Equipment) – ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਖੇਡਾਂ ਦੇ ਸਾਮਾਨ ਅਤੇ ਦੂਜੇ ਜ਼ਰੂਰੀ ਸਾਮਾਨ ਦਾ ਪ੍ਰਬੰਧ ਕਰਨਾ । ਜੇਕਰ ਕੋਈ ਸਾਮਾਨ ਬਾਹਰਲੇ ਦੇਸ਼ ਵਿਚੋਂ ਮੰਗਵਾਉਣਾ ਹੋਵੇ ਤਾਂ ਕੇਂਦਰੀ ਸਿੱਖਿਆ ਮੰਤਰਾਲੇ (Union Education Ministry) ਦੀ ਸਹਾਇਤਾ ਨਾਲ ਭਾਰਤੀ ਓਲੰਪਿਕ ਐਸੋਸੀਏਸ਼ਨ ਜਾਂ ਨੇਤਾ ਜੀ ਸੁਭਾਸ਼ ਸਪੋਰਟਸ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਪਟਿਆਲੇ ਦੇ ਮਾਧਿਅਮ ਤੋਂ ਪ੍ਰਾਪਤ ਕਰਨਾ |
  • ਚੋਣ ਕਰਤਿਆਂ ਦੀ ਹਾਜ਼ਰੀ (Attendence of Selectors) – ਇਹ ਦੇਖਦੀ ਹੈ ਕਿ ਇਹਨਾਂ ਦੇ ਚੋਣ ਕਰਤਾ (Selectors) ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਦੇ ਜੂਨੀਅਰਜ਼ ਅਤੇ ਸੀਨੀਅਰਜ਼ ਦੇ ਮੁਕਾਬਲਿਆਂ ਤੇ ਹਾਜ਼ਰ ਰਹਿਣ ।
  • ਸੰਭਾਵਨਾ ਦੀ ਸੂਚੀ ਬਣਾਉਣਾ ਅਤੇ ਛਪਵਾਉਣਾ (Prepare and Publish List of Probabilities) – ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸੰਭਾਵਨਾਵਾਂ (Probabilities) ਦੀ ਸੂਚੀ ਬਣਾਈ ਜਾਵੇ ਤੇ ਉਸ ਨੂੰ ਪ੍ਰਕਾਸ਼ਿਤ ਕੀਤਾ ਜਾਵੇ ।
  • ਰਾਸ਼ਟਰੀ ਕੋਚ ਨਿਯੁਕਤ ਕਰਨਾ (To Appoint National Coach) – ਹਰੇਕ ਰਾਸ਼ਟਰੀ ਖੇਡ ਫੈਡਰੇਸ਼ਨ/ਐਸੋਸੀਏਸ਼ਨ ਇਕ ਰਾਸ਼ਟਰੀ ਕੋਚ (National Coach) ਨਿਯੁਕਤ ਕਰੇਗੀ ।
  • ਰਾਸ਼ਟਰੀ ਟੀਮ ਦੀ ਚੋਣ ਵਿਚ ਸਹਾਇਤਾ (Help in Selection of National Team) – ਅੰਤਰ-ਰਾਸ਼ਟਰੀ ਮੁਕਾਬਲਿਆਂ ਲਈ ਰਾਸ਼ਟਰੀ ਟੀਮ ਅਤੇ ਮੁਕਾਬਲਿਆਂ ਦੀ ਚੋਣ ਲਈ ਇਹ ਭਾਰਤੀ ਓਲੰਪਿਕ ਐਸੋਸੀਏਸ਼ਨ (I.O.A.) ਅਤੇ ਸਰਵ-ਭਾਰਤੀ ਖੇਡ ਸੰਮਤੀ (A.I.C.S.) ਦੀ ਸਹਾਇਤਾ ਕਰੇਗੀ !
  • ਖੇਡਾਂ ਦੇ ਨਿਯਮ ਬਣਾਉਣਾ (To Frame rules of Games) – ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦੇ ਸਹਿਯੋਗੀ (Collaboration) ਨਾਲ ਖੇਡਾਂ ਦੇ ਨਿਯਮ ਬਣਾਉਂਦੀ ਹੈ ।
  • ਅੰਪਾਇਰ ਅਤੇ ਕੋਚਾਂ ਦੀ ਸਿਖਲਾਈ (Training of Umpires and Coaches) – ਇਹ ਨੇਤਾ ਜਾਂ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਅੰਪਾਇਰ ਅਤੇ ਕੋਚਾਂ ਦੀ ਸਿਖਲਾਈ ਲਈ ਮਦਦ ਕਰਦੀ ਹੈ ।
  • ਚੋਣਕਾਰਾਂ ਦੀ ਸੂਚੀ ਤਿਆਰ ਕਰਨਾ (To Prepare a Panel of Selectorsਇਹ ਸ਼ੁੱਧ ਯੋਗਤਾ (Purely Merit) ਦੇ ਆਧਾਰ ‘ਤੇ ਚੋਣਕਾਰਾਂ ਦੀ ਸੂਚੀ (Panel of Selectors) ਤਿਆਰ ਕਰਦੀ ਹੈ ।
  • ਪਦ ਅਧਿਕਾਰੀਆਂ ਦੀ ਚੋਣ (Selection of Office Bearersਇਸ ਦੇ ਪਦ ਅਧਿਕਾਰੀਆਂ ਦੀ ਚੋਣ ਫ਼ੈਡਰੇਸ਼ਨ ਦੇ ਵਿਧਾਨ ਅਨੁਸਾਰ ਹੋਣੀ ਚਾਹੀਦੀ ਹੈ । ਚੋਣ ਦੇ ਸਮੇਂ | ਇਸ ਭਾਰਤੀ ਓਲੰਪਿਕ ਐਸੋਸੀਏਸ਼ਨ (I.O.A.) ਅਤੇ ਸਰਵ-ਭਾਰਤੀ ਖੇਡ ਸੰਮਤੀ (A.I.C.S.) ਦੇ ਇੱਕ-ਇੱਕ ਨਿਰੀਖਕ (Observer) ਵੀ ਸੱਦਣੇ ਚਾਹੀਦੇ ਹਨ ।
  • ਝਗੜੇ ਦਾ ਨਿਰਣਾ ਕਰਨਾ (Settling disputes) – ਜੇਕਰ ਕਿਸੇ ਫੈਡਰੇਸ਼ਨ ਵਿਚ ਝਗੜਾ ਜਾਂ ਵਾਦ-ਵਿਵਾਦ ਹੋਵੇ ਤਾਂ ਇਹ ਆਈ. ਏ. ਓ. ਜਾਂ. ਏ. ਆਈ. ਸੀ. ਐੱਸ. ਨੂੰ ਭੇਜਿਆ ਜਾਂਦਾ ਹੈ । ਇਹਨਾਂ ਦਾ ਫ਼ੈਸਲਾ ਮੰਨਣਾ ਜ਼ਰੂਰੀ ਹੁੰਦਾ ਹੈ । ਜੇਕਰ ਭਾਰਤੀ ਓਲੰਪਿਕ | ਐਸੋਸੀਏਸ਼ਨ (I.O.A.) ਅਤੇ ਰਾਸ਼ਟਰੀ ਖੇਡ ਫੈਡਰੇਸ਼ਨ (N.S.F.) ਵਿਚਕਾਰ ਕੋਈ ਝਗੜਾ (Dispute) ਹੋਵੇ ਤਾਂ ਉਸ ਦਾ ਨਿਰਣਾ ਸਰਵ-ਭਾਰਤੀ ਖੇਡ ਸੰਮਤੀ (A.I.C.S.) ਕਰਦੀ ਹੈ ।
  • ਹਿਸਾਬ-ਕਿਤਾਬ ਦਾ ਆਡਿਟ (Audit of Accounts) – ਇਹ ਫੈਡਰੇਸ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਹਿਸਾਬ-ਕਿਤਾਬ (account) ਦੀ ਆਡਿਟ ਰਿਪੋਰਟ ਸਮੇਂ ਸਿਰ ਪੇਸ਼ ਕਰੇ ।

ਪ੍ਰਸ਼ਨ 2.
ਭਾਰਤ ਦੇ ਓਲੰਪਿਕ ਸੰਘ ਨਾਲ ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਫੈਡਰੇਸ਼ਨਾਂ ਦੇ ਨਾਮ ਲਿਖੋ। (Write down the name of different federations which are affiliated with Indian Olympic Association.)
ਉੱਤਰ-
ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਫੈਡਰੇਸ਼ਨਾਂ ਜਾਂ ਐਸੋਸੀਏਸ਼ਨਾਂ (Federations of Associations regarding different Games or Sports) – ਵੱਖ-ਵੱਖ ਖੇਡਾਂ ਦੀਆਂ ਫੈਡਰੇਸ਼ਨਾਂ ਜਾਂ ਐਸੋਸੀਏਸ਼ਨਾਂ ਇਸ ਤਰ੍ਹਾਂ ਹਨ-

  1. ਭਾਰਤੀ ਹਾਕੀ ਫੈਡਰੇਸ਼ਨ (The Indian Hockey Federation) 1925
  2. ਸਰਵ-ਭਾਰਤੀ ਫੁੱਟਬਾਲ ਫੈਡਰੇਸ਼ਨ (The All Indian Football Federation) 1937
  3. ਭਾਰਤੀ ਤੈਰਾਕੀ ਫੈਡਰੇਸ਼ਨ (The Swimming Federation of India) 1940
  4. ਐਮੇਚਿਉਰ ਐਥਲੈਟਿਕ ਫੈਡਰੇਸ਼ਨ ਆਫ਼ ਇੰਡੀਆ (The Amateur Athletic Federation of India) 1944
  5. ਭਾਰਤੀ ਕੁਸ਼ਤੀ ਫੈਡਰੇਸ਼ਨ (The Wrestling Federation of India) 1948
  6. ਭਾਰਤੀ ਵਾਲੀਬਾਲ ਫੈਡਰੇਸ਼ਨ (The Volleyball Federation of India) 1951
  7. ਭਾਰਤੀ ਬਾਸਕਟਬਾਲ ਫੈਡਰੇਸ਼ਨ (The Basketball Federation of India) 1950
  8. ਰਾਸ਼ਟਰੀ ਰਾਈਫਲ ਐਸੋਸੀਏਸ਼ਨ (The National Rifle Association of India) 1953
  9. ਭਾਰਤੀ ਜਿਮਨਾਸਟਿਕ ਫੈਡਰੇਸ਼ਨ (The Gymnastic Federation of India) 1951
  10. ਇੰਡੀਅਨ ਐਮੇਚਿਉਰ ਬਾਕਸਿੰਗ ਫੈਡਰੇਸ਼ਨ (The Indian Atulateur Boxing Federation) 1958
  11. ਰਾਸ਼ਟਰੀ ਸਾਈਕਲ ਫੈਡਰੇਸ਼ਨ (The National Cycle Federation} 1938
  12. ਦੀ ਬੋਰਡ ਆਫ਼ ਕੰਟਰੋਲ ਫ਼ਾਰ ਕ੍ਰਿਕਟ ਇਨ ਇੰਡੀਆ (The Board of Control of Cricket in India) 1926
  13. ਭਾਰਤੀ ਲਾਨ ਟੈਨਿਸ ਫੈਡਰੇਸ਼ਨ (The Indian Lawn Tennis Federation) 1920
  14. ਭਾਰਤੀ ਟੇਬਲ ਟੈਨਿਸ ਫੈਡਰੇਸ਼ਨ (The Table Tennis Federation of India) 1938
  15. ਸਰਵ-ਭਾਰਤੀ ਬੈਡਮਿੰਟਨ ਐਸੋਸੀਏਸ਼ਨ (The All Indian Badminton Association) 1934
  16. ਭਾਰਤੀ ਹੈਂਡਬਾਲ ਐਸੋਸੀਏਸ਼ਨ (The Indian Hand Ball Association) 1969-70
  17. ਦੀ ਆਰਚਰੀ ਐਸੋਸੀਏਸ਼ਨ (The Archery Association) 1968
  18. ਭਾਰਤੀ ਕਬੱਡੀ ਫੈਡਰੇਸ਼ਨ (The Kabaddi Federation of India) 1951-52
  19. ਭਾਰਤੀ ਪੋਲੋ ਐਸੋਸੀਏਸ਼ਨ (The Indian Polo Association) 1892
  20. ਭਾਰਤੀ ਵੇਟ ਲਿਫਟਿੰਗ ਫੈਡਰੇਸ਼ਨ (The Indian Weight Lifting Federation) 1935
  21. ਭਾਰਤੀ ਬਿਲੀਅਰਡਜ਼ ਐਸੋਸੀਏਸ਼ਨ (The Indian Billiards Association) 1940
  22. ਭਾਰਤੀ ਸੁਕੈਸ਼ ਰੈਕਟ ਐਸੋਸੀਏਸ਼ਨ (The Indian Squash Racket Association) 1953

ਉਪਰੋਕਤ ਵਰਣਿਤ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਤੋਂ ਇਲਾਵਾ ਰਾਸ਼ਟਰੀ ਪੱਧਰ ਦੀਆਂ ਕੁਝ ਹੋਰ ਵੀ ਖੇਡ ਸੰਸਥਾਵਾਂ (Bodies) ਹਨ ਜਿਹਨਾਂ ਦੀ ਆਪਣੀ ਵੱਖਰੀ ਹੋਂਦ ਹੈ ।

  1. ਦੀ ਸਰਵਿਸ ਸਪੋਰਟਸ ਕੰਟਰੋਲ ਬੋਰਡ (The Service Sports Control Boards) 1919 (ਇਸ ਦਾ 1945 ਵਿਚ ਪੁਨਰ-ਗਠਨ ਕੀਤਾ ਗਿਆ ॥
  2. ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ (School Games Federation of India ) 1954
  3. ਇੰਟਰ-ਵਰਸਿਟੀ ਸਪੋਰਟਸ ਕੰਟਰੋਲ ਬੋਰਡ (Interversity Sports Control Board)
  4. ਦੀ ਰੇਲਵੇ ਸਪੋਰਟਸ ਕੰਟਰੋਲ ਬੋਰਡ (The Railway Sports Control Board)
  5. ਆਲ ਇੰਡੀਆ ਪੁਲਿਸ ਸਪੋਰਟਸ ਕੌਂਸਿਲ ਬੋਰਡ (All India Police Sports Council Board)

ਇਸੇ ਤਰ੍ਹਾਂ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਖੇਡਾਂ ਦੀਆਂ ਆਪਣੀਆਂ ਐਸੋਸੀਏਸ਼ਨਾਂ ਹਨ । ਇਹ ਰਾਸ਼ਟਰੀ ਖੇਡ ਫੈਡਰੇਸ਼ਨ ਐਸੋਸੀਏਸ਼ਨ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਰਾਜ ਓਲੰਪਿਕ ਐਸੋਸੀਏਸ਼ਨ ਨਾਲ ਵੀ ਸੰਬੰਧਿਤ ਹੁੰਦੀਆਂ ਹਨ । ਇਨ੍ਹਾਂ ਦਾ ਕੰਮ ਆਪਣੇ ਰਾਜਾਂ ਵਿਚ ਅੰਤਰ ਜ਼ਿਲ੍ਹਾ ਮੁਕਾਬਲੇ ਕਰਵਾਉਣੇ, ਕੋਚਿੰਗ ਕੈਂਪ ਲਗਾਉਣੇ ਅਤੇ ਰਾਜਾਂ ਦੀਆਂ ਟੀਮਾਂ ਨੂੰ ਰਾਸ਼ਟਰੀ ਪੱਧਰ ਤੇ ਸ਼ਾਮਿਲ ਕਰਾਉਣਾ ਹੁੰਦਾ ਹੈ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

ਪ੍ਰਸ਼ਨ 3.
ਹੇਠ ਲਿਖਿਆਂ ‘ਤੇ ਨੋਟ ਲਿਖੋ
(ਉ) ਰੰਗਾ ਸਵਾਮੀ ਕੱਪ ।
(ਅ) ਆਗਾ ਖ਼ਾਨ ਕੱਪ ।
(ਬ) ਬੰਬਈ ਮੁੰਬਈ) ਸਵਰਨ ਕੱਪ ।
(ਸ) ਸਰਵ-ਭਾਰਤੀ ਨਹਿਰੁ “ਸੀਨੀਅਰ” ਹਾਕੀ ਪ੍ਰਤੀਯੋਗਤਾ ।
(ਹ) ਸਰਵ-ਭਾਰਤੀ ਨਹਿਰੂ “ਜੂਨੀਅਰ” ਹਾਕੀ ਪ੍ਰਤੀਯੋਗਤਾ ।
(ਕ) ਬੇਟਨ ਕੱਪ ।

[Write a short note on the following-
(a) Ranga Swami Cup (National Hockey Championship)
(b) Agha Khan Cup
(c) Bombay (Mumbai) Gold Cup
(d) All India Nehru Senior Hockey Competition.
(e) All India Nehru Junior Hockey Competition.
(f) Beigton Cup.
ਉੱਤਰ-
(ਉ) ਰੰਗਾ ਸਵਾਮੀ ਕੱਪ (ਰਾਸ਼ਟਰੀ ਹਾਕੀ ਪ੍ਰਤੀਯੋਗਤਾ)
(Ranga Swami Cup (National Hockey Championship)

ਭਾਰਤੀ ਹਾਕੀ ਐਸੋਸੀਏਸ਼ਨ ਨੇ ਪਹਿਲੇ ਰਾਸ਼ਟਰੀ ਮੁਕਾਬਲੇ 1927 ਈ: ਵਿਚ ਕਰਵਾਏ । ਇਹ ਮੁਕਾਬਲੇ ਰਾਸ਼ਟਰੀ ਹਾਕੀ ਪ੍ਰਤੀਯੋਗਤਾ ਦੇ ਨਾਂ ਨਾਲ ਪ੍ਰਸਿੱਧ ਹਨ । 1935 ਈ: ਵਿਚ ਮੋਰਿਸ (Morris) ਨਾਮੀ ਇਕ ਨਿਊਜ਼ੀਲੈਂਡ ਦੇ ਨਿਵਾਸੀ ਨੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਇਕ ਸ਼ੀਲਡ ਭੇਂਟ ਕੀਤੀ । 1928-1944 ਤਕ ਇਹ ਪ੍ਰਤੀਯੋਗਤਾ 2 ਸਾਲ ਵਿਚ ਇਕ ਵਾਰ ਕਰਵਾਈ ਜਾਂਦੀ ਸੀ । 1946 ਵਿਚ ਪੰਜਾਬ ਨੇ ਇਹ ਪ੍ਰਤੀਯੋਗਤਾ ਜਿੱਤੀ ਸੀ ਅਤੇ ਅਸਲੀ ਸ਼ੀਲਡ ਪੰਜਾਬ ਹਾਕੀ ਐਸੋਸੀਏਸ਼ਨ ਦੇ ਸਕੱਤਰ ਬਖ਼ਸ਼ੀਸ਼ ਅਸੀਲ ਸ਼ੇਖ਼ ਦੇ ਕੋਲ ਸੀ । ਇਸ ਲਈ 1947 ਵਿਚ ਦੇਸ਼ ਦੀ ਵੰਡ ਹੋਣ ਨਾਲ ਇਹ ਸ਼ੀਲਡ ਪਾਕਿਸਤਾਨ ਵਿਚ ਹੀ ਰਹੀ ।

ਭਾਰਤ ਦੀ ਵੰਡ ਮਗਰੋਂ ਮਦਰਾਸ (ਚੇਨੱਈ ਦੇ ਸਮਾਚਾਰ ਪੱਤਰ ਹਿੰਦ’ ਅਤੇ ਸਪੋਰਟਸ ਐੱਡ ਪਾਸ ਟਾਈਮ ਦੇ ਸਵਾਮੀਆਂ ਨੇ ਆਪਣੇ ਸੰਪਾਦਕ ਸ੍ਰੀ ਰੰਗਾ ਸਵਾਮੀ ਦੇ ਨਾਂ ਤੇ ਰਾਸ਼ਟਰੀ
ਪ੍ਰਤੀਯੋਗਤਾ ਲਈ ਇਕ ਨਵਾਂ ਕੱਪ ਦਿੱਤਾ । ਇਸ ਕਾਰਨ ਹੁਣ ਇਹ ਪ੍ਰਤੀਯੋਗਤਾ ‘ਰੰਗਾ ਸਵਾਮੀ ਕੱਪ’ ਦੇ ਨਾਂ ਨਾਲ ਪ੍ਰਸਿੱਧ ਹੈ । 1947 ਈ: ਦੇ ਬਾਅਦ ਇਹ ਪ੍ਰਤੀਯੋਗਤਾ ਹਰ ਸਾਲ ਹੋਣ ਲੱਗੀ । ਸਭ ਤੋਂ ਪਹਿਲਾਂ ਇਸ ਪ੍ਰਤੀਯੋਗਤਾ ਨੂੰ ਉੱਤਰ ਪ੍ਰਦੇਸ਼ ਨੇ ਜਿੱਤਿਆ ਅਤੇ ਪੰਜਾਬ ਨੇ ਇਸ ਨੂੰ ਜਿੱਤਣ ਦਾ ਪਹਿਲੀ ਵਾਰ ਸਿਹਰਾ 1949 ਵਿਚ ਪ੍ਰਾਪਤ ਕੀਤਾ | ਪਹਿਲਾਂ ਇਹ ਪਤੀਯੋਗਤਾ ਨਾਕਆਉਟ ਪੱਧਰ ਤੇ ਕਰਵਾਈ ਜਾਂਦੀ ਸੀ । ਅੱਜ-ਕਲ੍ਹ ਇਹ ਪ੍ਰਤੀਯੋਗਤਾ ਲੀਗ-ਕਮ-ਨਾਕ-ਆਊਟ ਪੱਧਰ ਤੇ ਹੁੰਦੀ ਹੈ ।

(ਅ) ਆਗਾ ਖ਼ਾਨ ਕੱਪ
(Agha Khan Cup)

ਮਹਾਰਾਜਾ ਆਗਾ ਖ਼ਾਨ ਨੇ 1860 ਈ: ਵਿਚ ਪਹਿਲੀ ਵਾਰ ਇਸ ਪ੍ਰਤੀਯੋਗਤਾ ਲਈ ਕੱਪ ਦਿੱਤਾ । ਉਹਨਾਂ ਦੇ ਨਾਂ ਨਾਲ ਇਹ ਪ੍ਰਤੀਯੋਗਤਾ ਆਗਾ ਖ਼ਾਨ ਕੱਪ ਦੇ ਨਾਂ ਨਾਲ ਪ੍ਰਸਿੱਧ ਹੋਈ । 1912 ਵਿਚ ਚੈਸ਼ਾਇਰ ਰੈਜਮੈਂਟ ਨੇ ਇਸ ਨੂੰ ਪੱਕੀ ਤਰ੍ਹਾਂ ਜਿੱਤ ਲਿਆ । ਇਸ ਤੇ ਮਹਾਰਾਜਾ ਆਗਾ ਖ਼ਾਨ ਨੇ ਇਕ ਹੋਰ ਕੱਪ ਇਸ ਪ੍ਰਤੀਯੋਗਤਾ ਲਈ ਦਿੱਤਾ | ਅੱਜ ਤਕ ਜੇਤੂ ਟੀਮ ਨੂੰ ਇਹ ਕੱਪ ਦਿੱਤਾ ਜਾਂਦਾ ਹੈ । ਇਸ ਕੱਪ ਨੂੰ ਸਭ ਤੋ ਪਹਿਲਾਂ ਜਿੱਤਣ ਦਾ ਮਾਣ ਬੰਬਈ (ਮੁੰਬਈ) ‘ਜਿਮਖ਼ਾਨਾ’ ਨੂੰ ਪ੍ਰਾਪਤ ਹੋਇਆ ਹੈ । 1948 ਵਿਚ ਇਸ ਨੂੰ ਪੰਜਾਬ ਪੁਲੀਸ ਨੇ ਪਹਿਲੀ ਵਾਰ ਜਿੱਤਿਆ । ਇਸ ਪ੍ਰਤੀਯੋਗਤਾ ਦਾ ਪ੍ਰਬੰਧ ਆਗਾ ਖ਼ਾਨ ਟੂਰਨਾਮੈਂਟ ਕਮੇਟੀ ਕਰਦੀ ਹੈ । ਇਸ ਵਿਚ ਭਾਰਤ ਦੀਆਂ ਪ੍ਰਸਿੱਧ ਟੀਮਾਂ ਭਾਗ ਲੈਂਦੀਆਂ ਹਨ । ਅੱਜ-ਕਲ੍ਹ ਇਹ ਪ੍ਰਤੀਯੋਗਤਾ ਨਾਕਆਊਟ ਪੱਧਰ ‘ਤੇ ਕਰਵਾਈ ਜਾਂਦੀ ਹੈ ।

(ਬ ਬੰਬਈ (ਮੁੰਬਈ) ਸਵਰਨ ਕੱਪ
(Bombay Gold Cup)

ਬੰਬਈ (ਮੁੰਬਈ ਪੁੱਤ ਨੇ ਆਪਣੇ ਪ੍ਰਾਂਤਿਕ ਫੰਡ ਵਿਚੋਂ 10000 ਰੁ: ਦਾ ਇਕ ਸਵਰਨ ਕੱਪ ਤਿਆਰ ਕਰਵਾ ਕੇ ਇਸ ਪ੍ਰਤੀਯੋਗਤਾ ਲਈ ਦਿੱਤਾ ਜੋ ਬੰਬਈ (ਮੁੰਬਈ ਸਵਰਨ ਕੱਪ ਪ੍ਰਤੀਯੋਗਤਾ ਦੇ ਨਾਂ ਨਾਲ ਪ੍ਰਸਿੱਧ ਹੋਇਆ । ਇਸ ਪ੍ਰਤੀਯੋਗਤਾ ਦਾ ਪ੍ਰਬੰਧ ਹਰ ਸਾਲ ਬੰਬਈ ਮੁੰਬਈ ਹਾਕੀ ਐਸੋਸੀਏਸ਼ਨ ਰਾਹੀਂ ਕੀਤਾ ਜਾਂਦਾ ਹੈ । ਸਭ ਤੋਂ ਪਹਿਲਾਂ ਇਸ ਪ੍ਰਤੀਯੋਗਤਾ ਨੂੰ ਬੰਬਈ (ਮੁੰਬਈ ਦੀ ‘ਲਸੀ ਐਨਿਅਨ’ ਨਾਮਕ ਕਲੱਬ ਨੇ ਜਿੱਤਿਆ । 1928 ਵਿਚ ਇਸ ਪ੍ਰਤੀਯੋਗਤਾ ਨੂੰ ਪੰਜਾਬ ਦੀ ਟੀਮ ‘ਪੰਜਾਬ ਹਾਕਸ’ ਨੇ ਜਿੱਤਿਆ । ਇਹ ਪ੍ਰਤੀਯੋਗਤਾ ਨਾਕਕਮ-ਲੀਗ ਦੇ ਆਧਾਰ ‘ਤੇ ਹੁੰਦੀ ਹੈ ।

(ਸ) ਸਰਵ-ਭਾਰਤੀ ਨਹਿਰੂ ਸੀਨੀਅਰ ਹਾਕੀ ਪਤੀਯੋਗਤਾ
(All India Nehru Senior Hockey Competition)

1964 ਵਿਚ ਸਵਰਗੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਯਾਦ ਵਿਚ ਨਵੀਂ ਦਿੱਲੀ ਵਿਚ ਟੂਰਨਾਮੈਂਟ ਆਰੰਭ ਹੋਇਆ । ਉਹਨਾਂ ਦੇ ਹੀ ਨਾਂ ਤੇ ਇਸ ਦਾ ਨਾਂ ਨਹਿਰੂ ਹਾਕੀ ਪ੍ਰਤੀਯੋਗਤਾ ਰੱਖਿਆ ਗਿਆ । ਇਹ ਪ੍ਰਤੀਯੋਗਤਾ ਨਾਕ-ਆਉਟ-ਕਮ-ਲੀਗ ਦੇ ਆਧਾਰ ਤੇ ਹੁੰਦੀ ਹੈ । ਇਸ ਪ੍ਰਤੀਯੋਗਤਾ ਵਿਚ ਉੱਤਮ ਟੀਮਾਂ ਭਾਗ ਲੈਂਦੀਆਂ ਹਨ । ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਨੇ ਇਸ ਨੂੰ ਜਿੱਤਣ ਦਾ ਮਾਣ ਪ੍ਰਾਪਤ ਕੀਤਾ । ਇਸ ਪ੍ਰਤੀਯੋਗਤਾ ਦੇ ਇਨਾਮਾਂ ਦੀ ਵੰਡ ਭਾਰਤ ਦੇ ਰਾਸ਼ਟਰਪਤੀ ਕਰਦੇ ਹਨ ।

(ਹ) ਸਰਵ-ਭਾਰਤੀ ਨਹਿਰੂ ਜੂਨੀਅਰ ਹਾਕੀ ਪ੍ਰਤੀਯੋਗਤਾ
(All India Nehru Junior Hockey Competition)

ਇਸ ਪ੍ਰਤੀਯੋਗਤਾ ਦਾ ਪ੍ਰਬੰਧ ਹਰ ਸਾਲ ਨਵੀਂ ਦਿੱਲੀ ਵਿਚ ਨਹਿਰੁ ਹਾਕੀ ਟੂਰਨਾਮੈਂਟ ਕਮੇਟੀ ਦੁਆਰਾ ਕੀਤਾ ਜਾਂਦਾ ਹੈ । ਇਸ ਪ੍ਰਤੀਯੋਗਤਾ ਵਿਚ 16 ਸਾਲ ਦੀ ਉਮਰ ਤਕ ਦੇ ਖਿਡਾਰੀ ਭਾਗ ਲੈਂਦੇ ਹਨ । ਭਿੰਨ-ਭਿੰਨ ਪੁੱਤਾਂ ਤੋਂ ਟੀਮਾਂ ਇਸ ਵਿਚ ਭਾਗ ਲੈਣ ਲਈ ਆਉਂਦੀਆਂ ਹਨ । ਭਾਰਤ ਸਰਕਾਰ ਦਾ ਸਿੱਖਿਆ ਵਿਭਾਗ ਸ਼ੇਸ਼ਟ ਖਿਡਾਰੀਆਂ ਨੂੰ ਵਜ਼ੀਫ਼ੇ ਦਿੰਦਾ ਹੈ । ਇਹ ਪ੍ਰਤੀਯੋਗਤਾ ਲੀਗ-ਕਮ-ਨਾਕ-ਆਊਟ ਦੇ ਆਧਾਰ ਤੇ ਖੇਡੀ ਜਾਂਦੀ ਹੈ । ਇਸ ਦਾ ਫਾਈਨਲ ਮੁਕਾਬਲਾ ਸਵਰਗੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 14 ਨਵੰਬਰ ਨੂੰ ਹੁੰਦਾ ਹੈ ।

(ਕ) ਬੇਟਨ ਕੱਪ
(Beigton Cup)

ਇਹ ਭਾਰਤ ਦਾ ਸਭ ਤੋਂ ਪੁਰਾਣਾ ਟੂਰਨਾਮੈਂਟ ਹੈ ਜੋ 1895 ਵਿਚ ਪਹਿਲੀ ਵਾਰੀ ਕਰਾਇਆ ਗਿਆ | ਇਹ ਕੱਪ ਬੰਗਾਲ ਦੇ ਕਾਨੂੰਨੀ ਸਲਾਹਕਾਰ ਸ੍ਰੀ ਟੀ.ਡੀ. ਬੇਟਨ (T.D. Beigton) ਵਲੋਂ ਪੇਸ਼ ਕੀਤਾ ਗਿਆ ਸੀ, ਇਸ ਕਾਰਨ ਇਹ ਟੂਰਨਾਮੈਂਟ ਬੇਟਨ ਕੱਪ ਦੇ ਨਾਂ ਨਾਲ ਮਸ਼ਹੂਰ ਹੋਇਆ ਹੈ । ਸਭ ਤੋਂ ਪਹਿਲਾਂ ਇਹ ਕੱਪ ਜਿੱਤਣ ਦਾ ਮੌਕਾ ਨੇਵਲ ਵੀ. ਏ. ਸੀ. (Naval V.A.C.) ਨੂੰ ਪ੍ਰਾਪਤ ਹੋਇਆ ।

ਬੁਰੇ ਭਾਗਾਂ ਨਾਲ ਰੇਲਵੇ ਇੰਸਟੀਚਿਊਟ ਆਸਨਸੋਲ ਕੋਲੋਂ ਅਸਲੀ ਕੱਪ ਚੋਰੀ ਹੋ ਗਿਆ ਸੀ । ਪਰ ਇਸ ਇੰਸਟੀਚਿਉਟ ਨੇ ਦੋਬਾਰਾ ਉਸੇ ਤਰ੍ਹਾਂ ਦਾ ਕੱਪ ਬਣਵਾ ਦਿੱਤਾ ਸੀ ਜੋ ਅੱਜ ਤਕ ਜੇਤੂ ਟੀਮ ਨੂੰ ਦਿੱਤਾ ਜਾਂਦਾ ਹੈ । ਇਸ ਪ੍ਰਤੀਯੋਗਤਾ ਨੂੰ ਹਰ ਸਾਲ ਬੰਗਾਲ ਹਾਕੀ ਐਸੋਸੀਏਸ਼ਨ ਦੁਆਰਾ ਨਾਕ-ਆਉਟ ਪੱਧਰ ਤੇ ਕਰਾਇਆ ਜਾਂਦਾ ਹੈ ਅਤੇ ਇਸ ਵਿਚ ਭਾਰਤ ਦੀਆਂ ਉੱਚ-ਕੋਟੀ ਦੀਆਂ ਟੀਮਾਂ ਭਾਗ ਲੈਂਦੀਆਂ ਹਨ । 1966 ਵਿਚ ਪੰਜਾਬ ਪੁਲਿਸ ਨੂੰ ਪਹਿਲੀ ਵਾਰੀ ਕੱਪ ਮਿਲਣ ਦਾ ਮੌਕਾ ਮਿਲਿਆ ਸੀ ।

PSEB 9th Class Physical Education Solutions Chapter 6 ਇੰਡੀਅਨ ਓਲੰਪਿਕ ਐਸੋਸੀਏਸ਼ਨ

ਪ੍ਰਸ਼ਨ 4.
ਹੇਠ ਲਿਖਿਆਂ ‘ਤੇ ਨੋਟ ਲਿਖੋ
(ੳ) ਭੂਰਾਂਡ ਕੱਪ
(ਅ) ਰੋਵਰਜ਼ ਕੱਪ
(ਬ) ਸੁਬਰੋਟੋ ਮੁਕਰਜੀ ਕੱਪ
(ਸ) ਸੰਤੋਸ਼ ਟਰਾਫ਼ੀ
(ਹ) ਰਣਜੀ ਟਰਾਫ਼ੀ
(ਕ) ਸੀ. ਕੇ. ਨਾਇਡੂ ਟਰਾਫ਼ੀ ।

[Write down a brief note on the following-
(a) Durand Cup
(b) Rovers Cup
(c) Subroto Mukerjee Cup
(d) Santosh Trophy
(e) Ranji Trophy
(f) C.K. Naidu Trophy.]
ਉੱਤਰ-
(ਉ) ਭੂਰਾਂਡ ਕੱਪ
(Durand Cup)

ਇਹ ਕੱਪ ਬਿਟਿਸ਼ ਇੰਡੀਆ ਦੇ ਵਿਦੇਸ਼ ਸਕੱਤਰ (Foreign Secretary ) ਸਰ ਮੋਟੀਮੋਰ ਡੂਰਾਂਡ ਨੇ 1895 ਈ: ਵਿਚ ਬ੍ਰਿਟਿਸ਼ ਸੈਨਿਕ ਦੇ ਮੁਕਾਬਲਿਆਂ ਲਈ ਦਿੱਤਾ | ਪਹਿਲਾਂ ਇਹ ਟੂਰਨਾਮੈਂਟ ਸ਼ਿਮਲਾ ਵਿਚ ‘ਸ਼ਿਮਲਾ ਟੂਰਨਾਮੈਂਟ ਦੇ ਨਾਂ ਨਾਲ ਖੇਡਿਆ ਜਾਂਦਾ ਸੀ । 1950 ਤੋਂ ਇਹ ਪ੍ਰਤੀਯੋਗਤਾ ਨਵੀਂ ਦਿੱਲੀ ਵਿਚ ਹੋਣ ਲੱਗੀ । 1899 ਈ: ਵਿਚ ਇਸ ਕੱਪ ਨੂੰ ‘ਬਲੈਕ ਬਾਘ ਰੈਜਮੈਂਟ ਨੇ ਸਥਾਈ ਰੂਪ ਨਾਲ ਜਿੱਤ ਲਿਆ । ਇਸ ਦੇ ਬਾਅਦ ਸਰ ਮੋਟਰੀਮੋਰ ਨੇ ਇਕ ਹੋਰ ਕੱਪ ਦਿੱਤਾ । ਇਹ ਕੱਪ ਅੱਜ ਤਕ ਇਸ ਪ੍ਰਤੀਯੋਗਤਾ ਦੀ ਜੇਤੂ ਟੀਮ ਨੂੰ ਦਿੱਤਾ ਜਾਂਦਾ ਹੈ 1931 ਵਿਚ ਇਸ ਪ੍ਰਤੀਯੋਗਤਾ ਵਿਚ ਸੈਨਾ ਦੇ ਇਲਾਵਾ ਅਸੈਨਿਕ (Civil) ਟੀਮਾਂ ਵੀ ਭਾਗ ਲੈਣ ਲੱਗੀਆਂ | ਸਭ ਤੋਂ ਪਹਿਲਾਂ ਇਸ ਪ੍ਰਤੀਯੋਗਤਾ ਵਿਚ ਭਾਗ ਲੈਣ ਦਾ ਸੁਭਾਗ ਪਟਿਆਲਾ ਟਾਈਗਰ’ ਨੂੰ ਪ੍ਰਾਪਤ ਹੋਇਆ | ਇਹ ਪ੍ਰਤੀਯੋਗਤਾ ਹਰ ਸਾਲ ਨਾਕ-ਆਊਟਕਮ-ਲੀਗ ਪੱਧਰ ਤੇ ਕਰਵਾਈ ਜਾਂਦੀ ਹੈ । ਇਸ ਵਿਚ ਦੇਸ਼-ਵਿਦੇਸ਼ ਦੀਆਂ ਉੱਚ-ਕੋਟੀ ਦੀਆਂ ਟੀਮਾਂ ਭਾਗ ਲੈਂਦੀਆਂ ਹਨ ।

(ਅ) ਰੋਵਰਜ਼ ਕੱਪ
(Rovers Cup)

ਇਹ ਫੁੱਟਬਾਲ ਮੁਕਾਬਲਾ ਰੋਵਰ ਕੱਪ ਟੂਰਨਾਮੈਂਟ ਵਲੋਂ ਪ੍ਰਤੀ ਸਾਲ ਕਰਵਾਇਆ ਜਾਂਦਾ ਹੈ । ਇਸ ਵਿਚ ਭਾਰਤ ਦੇ ਭਿੰਨ-ਭਿੰਨ ਭਾਗਾਂ ਤੋਂ ਟੀਮਾਂ ਭਾਗ ਲੈਣ ਲਈ ਆਉਂਦੀਆਂ ਹਨ ।

ਈ ਸੁਬਰੋਟੋ ਮੁਕਰਜੀ ਕੱਪ
(Subroto Mukerjeee Cup)

ਇਸ ਨੂੰ ਜੂਨੀਅਰ ਭੂਰਾਂਡ ਮੁਕਾਬਲਾ ਵੀ ਕਿਹਾ ਜਾਂਦਾ ਹੈ । ਇਸ ਪ੍ਰਤੀਯੋਗਤਾ ਦਾ ਪ੍ਰਬੰਧ ਏਅਰ ਮਾਰਸ਼ਲ ਸੁਬਰੋਟੋ ਮੁਕਰਜੀ ਦੀ ਯਾਦ ਵਿਚ ਕੀਤਾ ਗਿਆ । ਇਸ ਦਾ ਭੂਰਾਂਡ ਕਮੇਟੀ ਹਰ ਸਾਲ ਨਵੀਂ ਦਿੱਲੀ ਵਿਚ ਪ੍ਰਬੰਧ ਕਰਦੀ ਹੈ । ਇਸ ਵਿਚ 16 ਸਾਲ ਦੀ ਉਮਰ ਤਕ ਦੇ ਖਿਡਾਰੀ ਭਾਗ ਲੈਂਦੇ ਹਨ । ਇਸ ਪ੍ਰਤੀਯੋਗਤਾ ਵਿਚ ਸਰਵ-ਉੱਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਭਾਰਤ ਸਰਕਾਰ ਦੁਆਰਾ ਵਜ਼ੀਫੇ ਦਿੱਤੇ ਜਾਂਦੇ ਹਨ ।

(ਸ) ਸੰਤੋਸ਼ ਟਰਾਫ਼ੀ
(Santosh Trophy)

ਮਹਾਰਾਜਾ ਸੰਤੋਸ਼, ਜੋ ਕਿ ਕੂਚ ਬਿਹਾਰ ਦੇ ਰਾਜਾ ਸਨ, ਦੇ ਨਾਂ ਤੇ ਰਾਸ਼ਟਰੀ ਫੁੱਟਬਾਲ ਪ੍ਰਤੀਯੋਗਤਾ ਦੀ ਇਕ ਟਰਾਫ਼ੀ ਦਿੱਤੀ ਗਈ ਜੋ ਸੰਤੋਸ਼ ਟਰਾਫ਼ੀ ਦੇ ਨਾਂ ਨਾਲ ਮਸ਼ਹੂਰ ਹੋਈ ਹੈ । ਇਹ ਪ੍ਰਤੀਯੋਗਤਾ ਭਾਰਤੀ ਫੁੱਟਬਾਲ ਐਸੋਸੀਏਸ਼ਨ ਵਲੋਂ ਹਰ ਸਾਲ ਆਪਣੀ ਕਿਸੇ ਮੈਂਬਰ ਐਸੋਸੀਏਸ਼ਨ ਵਲੋਂ ਕਰਵਾਈ ਜਾਂਦੀ ਹੈ । ਇਸ ਪ੍ਰਤੀਯੋਗਤਾ ਵਿਚ ਭਾਰਤ ਦੇ ਵੱਖਵੱਖ ਪ੍ਰਾਂਤਾਂ ਦੀਆਂ ਟੀਮਾਂ, ਰੇਲਵੇ ਤੇ ਸੈਨਿਕਾਂ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ । | ਇਹ ਮੁਕਾਬਲੇ ਨਾਕ-ਆਉਟ-ਕਮ-ਲੀਗ ਪੱਧਰ ਤੇ ਕਰਾਏ ਜਾਂਦੇ ਹਨ । ਬੰਗਾਲ ਨੇ ਸਭ ਤੋਂ ਵੱਧ ਵਾਰੀ ਇਸ ਪ੍ਰਤੀਯੋਗਤਾ ਨੂੰ ਜਿੱਤਿਆਂ ਅਤੇ ਪੰਜਾਬ ਨੇ ਪਹਿਲੀ ਵਾਰੀ 1970 ਵਿਚ ਜਲੰਧਰ ਵਿਖੇ ਇਹ ਟਰਾਫ਼ੀ ਜਿੱਤੀ ।

(ਹ) ਰਣਜੀ ਟਰਾਫ਼ੀ
(Ranji Trophy)

1934 ਵਿਚ ਸਰ ਸਿਕੰਦਰ ਹਿਯਾਤ ਦੀ ਪ੍ਰਧਾਨਗੀ ਵਿਚ ਖੇਡ ਪ੍ਰੇਮੀਆਂ ਦੀ ਸ਼ਿਮਲਾ ਵਿਚ ਇਕ ਸਭਾ ਹੋਈ । ਇਸ ਵਿਚ ਰਾਸ਼ਟਰੀ ਪੱਧਰ ਤੇ ਕ੍ਰਿਕਟ ਮੁਕਾਬਲੇ ਕਰਾਉਣ ਦਾ ਪ੍ਰਸਤਾਵ ਰੱਖਿਆ ਗਿਆ । ਫਲਸਰੂਪ ਪਟਿਆਲੇ ਦੇ ਮਹਾਰਾਜਾ ਸਰ ਭੁਪੇਂਦਰ ਸਿੰਘ ਨੇ ਕ੍ਰਿਕਟ ਦੇ ਮਹਾਨ ਖਿਡਾਰੀ ਰਣਜੀਤ ਸਿੰਘ ਦੇ ਨਾਂ ਤੇ ਰਾਸ਼ਟਰੀ ਪੱਧਰ ਤੇ ਪ੍ਰਬੰਧਿਤ ਕੀਤੀ ਜਾਣ ਵਾਲੀ ਪ੍ਰਤੀਯੋਗਤਾ ਲਈ ਇਕ ਟਰਾਫ਼ੀ ਭੇਂਟ ਕੀਤੀ । ਇਸ ਪ੍ਰਤੀਯੋਗਤਾ ਦਾ ਹਰ ਸਾਲ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਪ੍ਰਬੰਧ ਕੀਤਾ ਜਾਂਦਾ ਹੈ । ਇਹ ਪ੍ਰਤੀਯੋਗਤਾ ਅੰਤਰ-ਤਕ ਪੱਧਰ ਤੇ ਕਰਵਾਈ ਜਾਂਦੀ ਹੈ । ਇਹ ਮੁਕਾਬਲੇ ਲੀਗ ਪੱਧਰ ‘ਤੇ ਹੁੰਦੇ ਹਨ । ਖੇਤਰੀ ਮੁਕਾਬਲਿਆਂ ਵਿਚ ਜੇਤੂ ਪੁੱਤ ਅੱਗੇ ਨਾਕ-ਆਊਟ ਪੱਧਰ ਤੇ ਖੇਡਦਾ ਹੈ । ਬੰਬਈ (ਮੁੰਬਈ) ਦੀ ਟੀਮ ਨੇ ਇਸ ਪ੍ਰਤੀਯੋਗਤਾ ਨੂੰ ਸਭ ਤੋਂ ਵੱਧ ਵਾਰ ਜਾਂ 15 ਵਾਰ ਜਿੱਤਿਆ ਹੈ । ਇਸ ਪ੍ਰਤੀਯੋਗਤਾ ਵਿਚ ਤਾਂ ਦੀਆਂ ਟੀਮਾਂ ਤੋਂ ਇਲਾਵਾ ਰੇਲਵੇ ਸਪੋਰਟਸ ਕੰਟਰੋਲ ਬੋਰਡ ਵੀ ਭਾਗ ਲੈਂਦੇ ਹਨ ।

(ਕ) ਸੀ. ਕੇ. ਨਾਇਡੂ ਟਰਾਫ਼ੀ
(C.K. Naidu Trophy)

ਇਸ ਪ੍ਰਤੀਯੋਗਤਾ ਦਾ ਪ੍ਰਬੰਧ ਸਕੂਲ ਗੇਮਜ਼ ਫੈਡਰੇਸ਼ਨ ਵਲੋਂ ਹਰ ਸਾਲ ਕੀਤਾ ਜਾਂਦਾ ਹੈ । ਇਸ ਟਰਾਫ਼ੀ ਦਾ ਨਾਂ ਭਾਰਤ ਦੇ ਪ੍ਰਸਿੱਧ ਖਿਡਾਰੀ ਸੀ. ਕੇ. ਨਾਇਡੂ ਦੇ ਨਾਂ ‘ਤੇ ਰੱਖਿਆ ” ਗਿਆ ਹੈ । ਇਹ ਪ੍ਰਤੀਯੋਗਤਾ ਸਕੂਲ ਦੇ ਬੱਚਿਆਂ ਲਈ ਹੈ ਅਤੇ ਨਾਕ-ਆਊਟ ਪੱਧਰ ‘ਤੇ ਹੁੰਦੀ ਹੈ । ਜੋ ਟੀਮ ਇਕ ਵਾਰ ਹਾਰ ਜਾਂਦੀ ਹੈ, ਉਸ ਨੂੰ ਟੂਰਨਾਮੈਂਟ ਵਿਚੋਂ ਬਾਹਰ ਜਾਣਾ ਪੈਂਦਾ ਹੈ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

Punjab State Board PSEB 9th Class Physical Education Book Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ Textbook Exercise Questions, and Answers.

PSEB Solutions for Class 9 Physical Education Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

Physical Education Guide for Class 9 PSEB 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖਾ (Brief Outlines of the Chapter)

  • ਦੇਸ਼ ਦੀ ਵੰਡ ਦਾ ਖੇਡਾਂ ‘ ਤੇ ਅਸਰ – ਪੰਜਾਬ 1947 ਵਿਚ ਵੰਡਿਆ ਗਿਆ ਜਿਸ ਨਾਲ ਖੇਡਾਂ ‘ਤੇ ਬਹੁਤ ਬੁਰਾ ਅਸਰ ਪਿਆ ਕਿਉਂਕਿ ਇਸ ਨਾਲ ਖੇਡਾਂ ਦੇ ਬਹੁਤ ਸਾਰੇ ਮੈਦਾਨ ਪਾਕਿਸਤਾਨ ਵਿਚ ਚਲੇ ਗਏ ।
  • ਪੰਜਾਬ ਵਿਚ ਉਲੰਪਿਕ ਐਸੋਸੀਏਸ਼ਨ ਦੀ ਸਥਾਪਨਾ – ਇਸ ਐਸੋਸੀਏਸ਼ਨ ਦੀ ਸਥਾਪਨਾ 1948 ਵਿਚ ਹੋਈ ਅਤੇ ਇਸ ਦੇ ਪ੍ਰਧਾਨ ਜੀ. ਡੀ. ਸੋਂਧੀ ਅਤੇ ਸਕੱਤਰ ਪ੍ਰੋ. ਐੱਫ. ਸੀ. ਅਰੋੜਾ ਬਣੇ ।
  • ਅਦਾਰਿਆਂ ਦਾ ਖੇਡਾਂ ਦੀ ਉੱਨਤੀ ਵਿਚ ਯੋਗਦਾਨ – ਪੰਜਾਬ ਖੇਡ ਵਿਭਾਗ, ਪੰਜਾਬ ਪੁਲਿਸ ਵਿਭਾਗ, ਸੀਮਾ ਸੁਰੱਖਿਆ ਬਲ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਅਦਾਰਿਆਂ ਦਾ ਖੇਡਾਂ ਵਿਚ ਯੋਗਦਾਨ ਹੈ ।
  • ਪੰਜਾਬ ਖੇਡ ਵਿਭਾਗ – 1961 ਵਿਚ ਪੰਜਾਬ ਸਰਕਾਰ ਨੇ ਖੇਡ ਵਿਭਾਗ ਦੀ ਸਥਾਪਨਾ ਕੀਤੀ ਜਿਸਨੇ ਹਰ ਜ਼ਿਲ੍ਹੇ ਵਿਚ ਜ਼ਿਲ੍ਹਾ ਸਪੋਰਟਸ ਵਿਭਾਗ ਖੋਲ੍ਹਿਆ ਹੋਇਆ ਹੈ । ਖਿਡਾਰੀਆਂ ਦੀਆਂ ਸਹੂਲਤਾਂ ਲਈ ਸਪੋਰਟਸ ਹੋਸਟਲ ਖੋਲ੍ਹੇ ਗਏ ਹਨ |
  • ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ – ਪੰਜਾਬ ਯੂਨੀਵਰਸਿਟੀ ਚੰਡੀਗੜ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਹਨ ।
  • ਇਹਨਾਂ ਯੂਨੀਵਰਸਿਟੀਆਂ ਵਿਚ ਡਾਇਰੈਕਟਰ ਨਿਯੁਕਤ ਕੀਤੇ ਗਏ ਹਨ, ਜੋ ਖੇਡਾਂ ਦਾ ਸੰਚਾਲਨ ਕਰਦੇ ਹਨ । ਪੰਜਾਬ ਸਟੇਟ ਸਪੋਰਟਸ ਕੌਂਸਲ-ਇਸ ਕੌਂਸਲ ਦੀ ਸਥਾਪਨਾ 1971 ਵਿਚ ਖੇਡਾਂ ਦੀ ਉੱਨਤੀ ਲਈ ਹੋਈ । ਇਸ ਦਾ ਮੁੱਖ ਕੰਮ ਯੁਵਕਾਂ ਅਤੇ ਯੁਵਤੀਆਂ ਅੰਦਰ ਖੇਡ ਭਾਵਨਾ ਦਾ ਸੰਚਾਰ ਕਰਨਾ ਹੈ ।

ਖਿਆ ਸ਼ੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers)

ਪ੍ਰਸ਼ਨ 1.
ਕੀ ਦੇਸ਼ ਦੀ ਵੰਡ ਦਾ ਪੰਜਾਬ ਵਿਚ ਖੇਡਾਂ ਦੇ ਵਿਕਾਸ ਉੱਤੇ ਅਸਰ ਪਿਆ ਸੀ ?
ਉੱਤਰ-
ਹਾਂ, ਪਿਆ ਸੀ ।

ਪ੍ਰਸ਼ਨ 2.
ਪੰਜਾਬ ਵਿਚ ਓਲੰਪਿਕ ਐਸੋਸੀਏਸ਼ਨ ਦੁਬਾਰਾ ਕਦੋਂ ਸਥਾਪਿਤ ਹੋਈ ?
ਉੱਤਰ-
1948 ਵਿਚ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 3.
ਕਿਸੇ ਦੋ ਅਦਾਰਿਆਂ ਦੇ ਨਾਂ ਲਿਖੋ ਜਿਨ੍ਹਾਂ ਨੇ ਖੇਡਾਂ ਦੀ ਉੱਨਤੀ ਵਿਚ ਹਿੱਸਾ ਪਾਇਆ ਹੈ ?
ਉੱਤਰ-

  1. ਪੰਜਾਬ ਪੁਲਿਸ
  2. ਸੀਮਾ ਸੁਰੱਖਿਆ ਬਲ ।

ਪ੍ਰਸ਼ਨ 4.
ਕੀ ਪੰਚਾਇਤੀ ਰਾਜ ਖੇਡ ਪਰਿਸ਼ਦ ਫੁੱਟਬਾਲ ਦੇ ਮੁਕਾਬਲੇ ਲੜਕਿਆਂ ਦੇ ਕਰਵਾਉਂਦੇ ਹਨ ਜਾਂ ਨਹੀਂ ?
ਉੱਤਰ-
ਨਹੀਂ ।

ਪ੍ਰਸ਼ਨ 5.
ਰੱਸਾਕਸ਼ੀ ਦੇ ਮੁਕਾਬਲੇ ਦੋਹਾਂ ਲੜਕੇ ਅਤੇ ਲੜਕੀਆਂ ਵਾਸਤੇ ਹੁੰਦੇ ਹਨ ? ਸਹੀ ਜਾਂ ਗਲਤ ।
ਉੱਤਰ-
ਸਹੀ ।

ਪ੍ਰਸ਼ਨ 6,
ਕੀ ਲੀਡਰ ਇੰਜੀਨੀਅਰਿੰਗ ਵਰਕਸ ਜਲੰਧਰ ਖੇਡਾਂ ਦੀ ਉੱਨਤੀ ਲਈ ਹਿੱਸਾ ਪਾ ਰਿਹਾ ਹੈ ਜਾਂ ਨਹੀਂ ?
ਉੱਤਰ-
ਨਹੀਂ ।

ਪ੍ਰਸ਼ਨ 7.
ਪੰਜਾਬ ਸਿੱਖਿਆ ਵਿਭਾਗ ਸਕੂਲਾਂ ਵਿਚ ਖੇਡਾਂ ਦੀ ਉੱਨਤੀ ਲਈ ਕੌਣ ਜ਼ਿੰਮੇਵਾਰ ਹੈ ?
ਉੱਤਰ-
ਡੀ. ਪੀ. ਆਈ. ਸਕੂਲਜ਼ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 8.
ਪੰਜਾਬ ਸਿੱਖਿਆ ਵਿਭਾਗ ਕਾਲਜਾਂ ਵਿਚ ਖੇਡਾਂ ਦੀ ਦੇਖਭਾਲ ਕਿਸ ਅਫ਼ਸਰ ਦੀ ਨਿਗਰਾਨੀ ਹੇਠ ਹੁੰਦੀ ਹੈ ?
ਉੱਤਰ-
ਡੀ. ਪੀ. ਅਈ, ਕਾਲਜ਼ ।

ਪ੍ਰਸ਼ਨ 9.
ਕੀ ਪੰਜਾਬ ਸਪੋਰਟਸ ਵਿਭਾਗ ਖੇਡਾਂ ਦੇ ਵਿਕਾਸ ਵਿਚ ਹਿੱਸਾ ਪਾਉਂਦਾ ਹੈ ?
ਉੱਤਰ-
ਹਾਂ, ਪੰਜਾਬ ਸਪੋਰਟਸ ਵਿਭਾਗ ਖੇਡਾਂ ਦੇ ਵਿਕਾਸ ਵਿਚ ਹਿੱਸਾ ਪਾ ਰਿਹਾ ਹੈ ।

ਪ੍ਰਸ਼ਨ 10.
ਲੜਕਿਆਂ ਲਈ ਪੰਚਾਇਤੀ ਰਾਜ ਖੇਡ ਪਰਿਸ਼ਦ ਕਿਹੜੇ ਖੇਡ ਮੁਕਾਬਲੇ ਕਰਵਾਉਂਦੀ ਹੈ ?
ਉੱਤਰ-

  1. ਕਬੱਡੀ,
  2. ਖੋ-ਖੋ,
  3. ਹਾਕੀ,
  4. ਰੱਸਾਕਸ਼ੀ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਦੇਸ਼ ਦੀ ਵੰਡ ਨੇ ਪੰਜਾਬ ਵਿਚ ਖੇਡਾਂ ਦੇ ਵਿਕਾਸ ਉੱਤੇ ਕੀ ਅਸਰ ਪਾਇਆ ? (How the partition of India effects on the development of sports ?)
ਉੱਤਰ-
15 ਅਗਸਤ, 1947 ਨੂੰ ਭਾਰਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਪਰ ਇਸ ਦੇ ਨਾਲ ਹੀ ਦੇਸ਼ ਦੀ ਭਾਰਤ ਤੇ ਪਾਕਿਸਤਾਨ ਨਾਂ ਦੇ ਦੋ ਮੁਲਕਾਂ ਵਿਚ ਵੰਡ ਹੋ ਗਈ । ਇਸ ਵੰਡ ਨੇ ਪੰਜਾਬ ਦੀਆਂ ਖੇਡਾਂ ਦੇ ਵਿਕਾਸ ਨੂੰ ਬੁਰੀ ਤਰ੍ਹਾਂ ਸੱਟ ਮਾਰੀ ! ਖੇਡਾਂ ਦੇ ਚੰਗੇ-ਚੰਗੇ ਮੈਦਾਨ ਤੇ ਖੇਡਾਂ ਦਾ ਸਾਮਾਨ ਬਣਾਉਣ ਵਾਲੇ ਸ਼ਹਿਰ ਸਿਆਲਕੋਟ ਆਦਿ ਪਾਕਿਸਤਾਨ ਵਿਚ ਚਲੇ ਗਏ । ਖੇਡ ਐਸੋਸੀਏਸ਼ਨਾਂ ਟੁੱਟ ਗਈਆਂ । ਇਸ ਤਰ੍ਹਾਂ ਪੰਜਾਬ ਖੇਡਾਂ ਦੇ ਖੇਤਰ ਵਿਚ ਸ਼ਰਨਾਰਥੀ ਬਣ ਗਿਆ।

ਪ੍ਰਸ਼ਨ 2.
ਪੰਜਾਬ ਵਿਚ ਓਲੰਪਿਕ ਐਸੋਸੀਏਸ਼ਨ ਕਿਵੇਂ ਦੁਬਾਰਾ ਸਥਾਪਿਤ ਹੋਈ ? (How Punjab Olympic Association was formed in Punjab ?)
ਉੱਤਰ-
ਭਾਰਤ ਦੇ ਵੰਡ ਰੂਪੀ ਤੁਫ਼ਾਨ ਨੇ ਪੰਜਾਬ ਦੀ ਖੇਡਾਂ ਦੀ ਤਰੱਕੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ । ਪਰ ਇਸ ਤੁਫ਼ਾਨ ਦੇ ਗੁਜ਼ਰ ਜਾਣ ਤੋਂ ਬਾਅਦ ਪੰਜਾਬ ਦੇ ਖੇਡ ਪ੍ਰੇਮੀਆਂ ਨੇ ਆਪਣੀ ਹੋਸ਼ ਸੰਭਾਲੀ ਉਹਨਾਂ ਨੇ 1948 ਵਿਚ ਸ਼ਿਮਲੇ ਵਿਚ ਇਕ ਸਭਾ ਬੁਲਾਈ । ਇਸੇ ਸਾਲ ਪੰਜਾਬ ਉਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਹੋਈ । ਇਸ ਸੰਸਥਾ ਦੇ ਪ੍ਰਧਾਨ ਸ੍ਰੀ ਜੀ. ਡੀ. ਸੋਂਧੀ ਨਿਯੁਕਤ ਕੀਤੇ ਗਏ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 3.
ਕਿਹੜੇ ਅਦਾਰਿਆਂ ਨੇ ਖੇਡਾਂ ਦੀ ਉੱਨਤੀ ਵਿਚ ਹਿੱਸਾ ਪਾਇਆ ? (Discuss the various unit who promote sports in Punjab.)
ਉੱਤਰ-
ਹੋਰ ਲਿਖੇ ਅਦਾਰਿਆਂ ਨੇ ਖੇਡਾਂ ਦੀ ਉੱਨਤੀ ਵਿਚ ਹਿੱਸਾ ਪਾਇਆ ਹੈ-

  1. ਪੰਜਾਬ ਪੁਲਿਸ (Punjab Police
  2. ਸੀਮਾ ਸੁਰੱਖਿਆ ਬਲ (Border Security Force-B.S.F.)
  3. ਲੀਡਰ ਇੰਜੀਨੀਅਰਿੰਗ ਵਰਕਸ, ਜਲੰਧਰ (Leader Engineering Works, Jalandhar)
  4. ਜਗਤਜੀਤ ਕਾਟਨ ਤੇ ਟੈਕਸਟਾਈਲ ਮਿਲਜ਼, ਫਗਵਾੜਾ (Jagatjit Cotton and Textile Mills, Phagwara)
  5. ਜਾਬ ਰਾਜ ਬਿਜਲੀ ਬੋਰਡ (Puujab State Electricity Board)
  6. ਪੈਪਸੂ ਰੋ ਟਰਾਂਸਪੋਰਟ ਕਾਰਪੋਰੇਸ਼ਨ (Pepsu Road Transport Corporation) |

ਪ੍ਰਸ਼ਨ 4.
ਪੰਚਾਇਤੀ ਰਾਜ ਖੇਡ ਪਰਿਸ਼ਦ ਕਿਹੜੇ ਖੇਡ ਮੁਕਾਬਲੇ ਕਰਵਾਉਂਦੀ ਹੈ ? (How state Panchayati Organised Sports Competitions ?)
ਉੱਤਰ-
ਪੰਚਾਇਤੀ ਰਾਜ ਖੇਡ ਪਰਿਸ਼ਦ ਹੇਠ ਲਿਖੇ ਮੁਕਾਬਲੇ ਕਰਵਾਉਂਦੀ ਹੈ-

ਲੜਕਿਆਂ ਲਈ

  1. ਫੁੱਟਬਾਲ
  2. ਹਾਕੀ
  3. ਕਬੱਡੀ
  4. ਵਾਲੀਬਾਲ
  5. ਰੱਸਾਕਸ਼ੀ
  6. ਐਥਲੈਟਿਕਸ
  7. ਭਾਰ ਚੁੱਕਣਾ
  8. ਕੁਸ਼ਤੀ
  9. ਜਿਮਨਾਸਟਿਕ ।

ਲੜਕੀਆਂ ਲਈ

  1. ਕਬੱਡੀ
  2. ਖੋ-ਖੋ
  3. ਹਾਕੀ ਆਦਿ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
1947 ਪਿੱਛੋਂ ਪੰਜਾਬ ਵਿਚ ਖੇਡਾਂ ਦੀ ਉੱਨਤੀ ਬਾਰੇ ਦੱਸੋ । (Discuss the Development of Sports in Punjab after 1947.)
ਉੱਤਰ-
15 ਅਗਸਤ, 1947 ਨੂੰ ਭਾਰਤ ਆਜ਼ਾਦ ਹੋਇਆ | ਅੰਗਰੇਜ਼ ਲਗਪਗ 200 ਸਾਲ ਰਾਜ ਕਰਨ ਮਗਰੋਂ ਭਾਰਤ ਛੱਡ ਕੇ ਤਾਂ ਚਲੇ ਗਏ, ਪਰ ਜਾਂਦੇ ਹੋਏ ਇਸ ਦੀ ਵੰਡ ਕਰਕੇ ਪਾਕਿਸਤਾਨ ਬਣਾ ਗਏ । ਇਸ ਵੰਡ ਨੇ ਪੰਜਾਬ ਦੀਆਂ ਖੇਡਾਂ ਨੂੰ ਬੁਰੀ ਤਰ੍ਹਾਂ ਸੱਟ ਮਾਰੀ ! ਖੇਡਾਂ ਦੇ ਚੰਗੇ-ਚੰਗੇ ਮੈਦਾਨ ਪਾਕਿਸਤਾਨ ਵਿਚ ਚਲੇ ਗਏ । ਪੰਜਾਬ ਸਰਕਾਰ ਤੇ ਲੋਕਾਂ ਵਾਂਗ ਪੰਜਾਬ ਖੇਡਾਂ ਦੇ ਖੇਤਰ ਵਿਚ ਪੱਛੜ ਗਿਆ | ਪੰਜਾਬ ਚੰਗੇ ਖੇਡ ਮੈਦਾਨਾਂ ਤੋਂ ਵਾਂਝਾ ਹੋ ਗਿਆ | ਖੇਡਾਂ ਦਾ ਸਾਮਾਨ ਬਣਾਉਣ ਵਾਲਾ ਸ਼ਹਿਰ ਸਿਆਲਕੋਟ (Sialkot) ਵੀ ਪਾਕਿਸਤਾਨ ਵਿਚ ਚਲਾ ਗਿਆ | ਖੇਡ ਐਸੋਸੀਏਸ਼ਨਾਂ ਟੁੱਟ ਗਈਆਂ । ਸੰਖੇਪ ਵਿਚ ਵੰਡ ਰੂਪੀ ਤੁਫ਼ਾਨ ਨਾਲ ਸੰਪੂਰਨ ਵਾਤਾਵਰਨ ਹੀ ਇਸ ਤਰ੍ਹਾਂ ਦਾ ਬਣ ਗਿਆ ਕਿ ਪੰਜਾਬ ਵਿਚ ਖੇਡਾਂ ਦੀ ਹਾਲਤ ਹੀ ਤਰਸਯੋਗ ਹੋ ਗਈ ।

ਵੰਡ ਰੂਪੀ ਤੂਫ਼ਾਨ ਦੇ ਗੁਜ਼ਰ ਜਾਣ ਦੇ ਬਾਅਦ ਪੰਜਾਬ ਦੇ ਖੇਡ ਪ੍ਰੇਮੀਆਂ ਨੇ ਹੋਸ਼ ਸੰਭਾਲੀ ਤੇ ਉਹਨਾਂ ਨੇ ਪੰਜਾਬ ਵਿਚ ਖੇਡਾਂ ਨੂੰ ਜੀਵਨ ਦਾਨ ਦੇਣ ਦਾ ਨਿਸ਼ਚਾ ਕੀਤਾ । ਸੰਨ 1948 ਵਿਚ ਉਹਨਾਂ ਨੇ ਸ਼ਿਮਲੇ ਵਿਚ ਇਕ ਸਭਾ ਦਾ ਪ੍ਰਬੰਧ ਕੀਤਾ ਤੇ ਇਸੇ ਸਾਲ ਪੰਜਾਬ ਓਲੰਪਿਕ | ਐਸੋਸੀਏਸ਼ਨ (Punjab Olympic Association) ਦੀ ਫਿਰ ਸਥਾਪਨਾ ਕੀਤੀ । ਇਸ ਸੰਸਥਾ ਦੇ ਪਹਿਲੇ ਪ੍ਰਧਾਨ ਸ੍ਰੀ ਜੀ. ਡੀ. ਸੋਂਧੀ (G.D. Sondhi) ਅਤੇ ਸਕੱਤਰ ਸ੍ਰੀ ਐੱਫ. ਸੀ. ਅਰੋੜਾ (F.C. Arora) ਚੁਣੇ ਗਏ ! ਛੇਤੀ ਹੀ ਇਸ ਸੰਸਥਾ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ । ਇਸ ਦੇ ਬਾਅਦ ਪੰਜਾਬ ਵਿਚ ਕਈ ਹੋਰ ਖੇਡ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ । 1948 ਅਤੇ 1951 ਵਿਚ ਹਾਕੀ ਅਤੇ ਵਾਲੀਬਾਲ ਐਸੋਸੀਏਸ਼ਨਾਂ ਹੋਂਦ ਵਿਚ ਆਈਆਂ ! ਉਸ ਤੋਂ | ਬਾਅਦ ਹੌਲੀ-ਹੌਲੀ ਬਾਸਕਟਬਾਲ, ਫੁੱਟਬਾਲ, ਕਬੱਡੀ ਅਤੇ ਬਾਕਸਿੰਗ ਐਸੋਸੀਏਸ਼ਨਾਂ ਸਥਾਪਿਤ ਹੋਈਆਂ ; ਭਿੰਨ-ਭਿੰਨ ਪੁੱਤਾਂ ਦੀਆਂ ਐਸੋਸੀਏਸ਼ਨਾਂ ਦੀ ਸਥਾਪਨਾ ਦੇ ਬਾਅਦ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪਹਿਲਾਂ ਜ਼ਿਲ੍ਹਾ ਪੱਧਰ ਅਤੇ ਫੇਰ ਪ੍ਰਾਂਤਿਕ ਪੱਧਰ ਤੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ ।

1948 ਈ: ਦੇ ਬਾਅਦ ਪੰਜਾਬ ਹਾਕੀ ਅਤੇ ਵਾਲੀਬਾਲ ਐਸੋਸੀਏਸ਼ਨਾਂ ਨੇ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੀਆਂ ਟੀਮਾਂ ਨੂੰ ਮੁਕਾਬਲੇ ਲਈ ਸੱਦਾ ਦਿੱਤਾ । ਇਸ ਦੇ ਇਲਾਵਾ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਵ ਭਾਰਤੀ ਪੱਧਰ (All India Level) ‘ਤੇ ਟੂਰਨਾਮੈਂਟਾਂ ਦਾ ਪ੍ਰਬੰਧ ਕੀਤਾ ਗਿਆ । ਇਹਨਾਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਟੂਰਨਾਮੈਂਟ, ਅੰਮ੍ਰਿਤਸਰ, ; ਮੇਜਰ ਭੂਪਿੰਦਰ ਸਿੰਘ ਟੂਰਨਾਮੈਂਟ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਟੂਰਨਾਮੈਂਟ ਦੇ ਨਾਂ ਵਿਸ਼ੇਸ਼ ਰੂਪ ਨਾਲ ਵਰਣਨਯੋਗ ਹਨ । 1957 ਵਿਚ ਪਹਿਲੀ ਵਾਰ ਰਾਜ ਪੱਧਰ ਤੇ ਉਲੰਪਿਕ ਐਸੋਸੀਏਸ਼ਨ ਨੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ | ਪੰਜਾਬ ਸਰਕਾਰ ਨੇ ਵੀ ਰਾਜ ਵਿਚ ਖੇਡਾਂ ਦੇ ਪੱਧਰ ਨੂੰ ਉੱਨਤ ਕਰਨ ਲਈ ਵਿਸ਼ੇਸ਼ ਰੁਚੀ ਲਈ ਹੈ । ਇਹ ਰਾਜ ਦੀਆਂ ਯੂਨੀਵਰਸਿਟੀਆਂ ਨੂੰ ਖੇਡ ਦਾ ਮੈਦਾਨ, ਜਿਮਨੇਜ਼ੀਅਮ, ਸਵਿਮਿੰਗ ਪੂਲ ਆਦਿ ਦੇ ਨਿਰਮਾਣ ਲਈ ਆਰਥਿਕ ਸਹਾਇਤਾ ਦਿੰਦੀ ਹੈ । ਪੰਜਾਬ ਵਿਚ ਖੇਡਾਂ ਦੇ ਵਿਕਾਸ ਲਈ ਪੰਜਾਬ ਪੁਲਿਸ, ਬੀ. ਐੱਸ. ਐੱਫ., ਲੀਡਰ ਇੰਜੀਨੀਅਰਿੰਗ ਵਰਕਸ ਜਲੰਧਰ, ਜਗਤਜੀਤ ਕਾਟਨ ਐਂਡ ਟੈਕਸਟਾਈਲ ਮਿਲਜ਼ ਫਗਵਾੜਾ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ ਹੈ । ਇਹਨਾਂ ਦੀਆਂ ਟੀਮਾਂ ਨੇ ਸਰਵ ਭਾਰਤੀ ਡਿਉਡ ਕੱਪ ਦਿੱਲੀ, ਬੰਬਈ (ਮੁੰਬਈ), ਸਵਰਨ ਕੱਪ ਬੰਬਈ ਮੁੰਬਈ), ਨਹਿਰੂ ਹਾਕੀ ਪ੍ਰਤੀਯੋਗਤਾ, ਦਿੱਲੀ ਵਰਗੇ ਮਹੱਤਵਪੂਰਨ ਟੂਰਨਾਮੈਂਟਾਂ ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ।

ਪੰਜਾਬ ਸਰਕਾਰ ਨੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਅਧਿਆਪਕਾਂ ਦੀ ਟਰੇਨਿੰਗ ਦੇਣ ਲਈ ਗਵਰਨਮੈਂਟ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਸਥਾਪਨਾ ਪਟਿਆਲੇ ਵਿਖੇ ਕੀਤੀ ਹੈ । ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਹੋਰ ਵਿਸ਼ਿਆਂ ਦੀ ਤਰ੍ਹਾਂ ਲਾਜ਼ਮੀ ਬਣਾ ਦਿੱਤਾ ਹੈ । ਇਸ ਤਰ੍ਹਾਂ ਪੰਜਾਬ ਸਰਕਾਰ ਦੀ ਖੇਡਾਂ ਵਿਚ ਵਿਸ਼ੇਸ਼ ਰੁਚੀ ਲੈਣ ਦੇ ਕਾਰਨ ਪੰਜਾਬ ਖੇਡਾਂ ਦੇ ਖੇਤਰ ਵਿਚ ਹੈਰਾਨੀਜਨਕ ਉੱਨਤੀ ਕਰ ਰਿਹਾ ਹੈ । ਪੰਜਾਬ ਨੇ ਦੇਸ਼ ਨੂੰ ਅਜਿਹੇ ਉੱਚ-ਕੋਟੀ ਦੇ ਮਹਾਨ ਖਿਡਾਰੀ ਪ੍ਰਦਾਨ ਕੀਤੇ ਹਨ ਜਿਨ੍ਹਾਂ ਨੇ ਆਪਣੀ ਸਰਵ-ਉੱਤਮ ਖੇਡ ਨਾਲ ਪੰਜਾਬ ਦੇ ਹੀ ਨਹੀਂ, ਸਗੋਂ ਭਾਰਤ ਦੇ ਨਾਂ ਨੂੰ ਚਾਰ ਚੰਨ ਲਾ ਦਿੱਤੇ ਹਨ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 2.
ਪੰਜਾਬ ਸਿੱਖਿਆ ਵਿਭਾਗ ਨੇ ਖੇਡਾਂ ਦੀ ਪ੍ਰਤੀ ਵਿਚ ਕੀ ਯੋਗਦਾਨ ਪਾਇਆ ਹੈ ?
(Discuss the contribution of Education Department of Punjab for the development of sports.)
ਉੱਤਰ-
ਪੰਜਾਬ ਸਿੱਖਿਆ ਵਿਭਾਗ ਨੇ ਖੇਡਾਂ ਦੀ ਉੱਨਤੀ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ । ਇਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

  • ਪੰਜਾਬ ਸਰਕਾਰ ਨੇ ਖੇਡਾਂ ਨੂੰ ਉੱਨਤ ਕਰਨ ਲਈ ਡੀ. ਪੀ. ਆਈ. (ਸਕੂਲਜ਼) ਅਤੇ ਡੀ. ਪੀ. ਆਈ. ਕਾਲਜਾਂ ਦੀ ਨਿਗਰਾਨੀ ਵਿਚ ਇਕ ਵਿਸ਼ੇਸ਼ ਵਿਭਾਗ ਦੀ ਸਥਾਪਨਾ ਕੀਤੀ ਹੈ । ਇਹ ਵਿਭਾਗ ਸਕੂਲਾਂ ਅਤੇ ਕਾਲਜਾਂ ਵਿਚ ਖੇਡਾਂ ਦਾ ਪੱਧਰ ਉੱਨਤ ਕਰਨ ਦੇ ਲਈ ਪੂਰਾ ਯਤਨ ਕਰ ਰਿਹਾ ਹੈ ।
  • ਖੇਡਾਂ ਦੇ ਵਿਕਾਸ ਲਈ ਪੰਜਾਬ ਸਿੱਖਿਆ ਵਿਭਾਗ ਨੇ 1961 ਵਿਚ ਜਲੰਧਰ ਵਿਚ ਸਟੇਟ ਸਕੂਲ ਆਫ਼ ਸਪੋਰਟਸ ਅਤੇ ਸਟੇਟ ਕਾਲਜ ਆਫ਼ ਸਪੋਰਟਸ ਸਥਾਪਿਤ ਕੀਤੇ । ਇਹਨਾਂ ਸੰਸਥਾਵਾਂ ਵਿਚ ਪ੍ਰਸਿੱਧ ਖਿਡਾਰੀ ਪ੍ਰਵੇਸ਼ ਪਾ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਟਰੇਨਿੰਗ ਪ੍ਰਾਪਤ ਕਰਦੇ ਹਨ । ਇਹਨਾਂ ਸੰਸਥਾਵਾਂ ਵਿਚ ਵਿੱਦਿਆ ਪ੍ਰਾਪਤ ਕਰਨ ਵਾਲੇ ਲੜਕਿਆਂ ਅਤੇ ਲੜਕੀਆਂ ਦੇ ਲਈ ਭੋਜਨ, ਨਿਵਾਸ ਅਤੇ ਫ਼ੀਸ ਆਦਿ ਦਾ ਪ੍ਰਬੰਧ ਪੰਜਾਬ ਸਿੱਖਿਆ ਵਿਭਾਗ ਕਰਦਾ ਹੈ ।
  • ਪੰਜਾਬ ਸਿੱਖਿਆ ਵਿਭਾਗ ਨੇ ਹਰੇਕ ਜ਼ਿਲ੍ਹੇ ਵਿਚ ਖੇਡਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸੌਂਪ ਰੱਖਿਆ ਹੈ | ਹਰੇਕ ਜ਼ਿਲ੍ਹੇ ਵਿਚ ਜ਼ੋਨ (Zone) ਅਤੇ ਜ਼ਿਲ੍ਹਾ (District) ਪੱਧਰ ‘ਤੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਸਿੱਖਿਆ ਵਿਭਾਗ ਕੁੱਝ ਮੁਕਾਬਲੇ ਗਰਮੀ ਰੁੱਤ ਵਿਚ ਅਤੇ ਕੁੱਝ ਮੁਕਾਬਲੇ ਸਰਦੀ ਦੀ ਰੁੱਤ ਵਿਚ ਕਰਵਾਉਂਦਾ ਹੈ ।
  • ਪੰਜਾਬ ਸਿੱਖਿਆ ਵਿਭਾਗ ਨੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਉਮਰ ਦੇ ਬੱਚਿਆਂ ਲਈ ਖੇਡ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਹੈ । ਹੁਣ ਪਾਇਮਰੀ, ਮਿੰਨੀ ਅਤੇ ਜੂਨੀਅਰ ਪੱਧਰ ਤੇ ਮੁਕਾਬਲੇ ਕਰਵਾਏ ਜਾਂਦੇ ਹਨ ।
  • ਸਿੱਖਿਆ ਵਿਭਾਗ ਨੇ ਪਟਿਆਲਾ, ਜਲੰਧਰ ਅਤੇ ਫ਼ਿਰੋਜ਼ਪੁਰ ਵਿਚ ਇਨਸਰਵਿਸ ਟਰੇਨਿੰਗ ਸੈਂਟਰ ਖੋਲ੍ਹੇ ਹਨ । ਇੱਥੇ ਸਰੀਰਕ ਸਿੱਖਿਆ ਅਤੇ ਖੇਡਾਂ ਵਿਚ ਆਈਆਂ ਨਵੀਆਂ ਪ੍ਰਵਿਰਤੀਆਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ।
  • ਪੰਜਾਬ ਸਿੱਖਿਆ ਵਿਭਾਗ ਨੇ ਹੋਰ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਵਿਭਾਗ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਲਾਗੂ ਕੀਤਾ ।
  • ਸਿੱਖਿਆ ਵਿਭਾਗ ਹਰ ਸਾਲ ਗਰਮੀ ਦੀਆਂ ਛੁੱਟੀਆਂ ਵਿਚ ਉਭਰਦੇ ਹੋਏ ਨੌਜਵਾਨ ਖਿਡਾਰੀਆਂ ਦੀ ਉੱਚ ਪੱਧਰ ਦੀ ਟਰੇਨਿੰਗ ਲਈ ਪ੍ਰਬੰਧ ਕਰਦਾ ਹੈ ।
  • ਸਿੱਖਿਆ ਵਿਭਾਗ ਦੁਆਰਾ ਸਕੂਲਾਂ ਅਤੇ ਕਾਲਜਾਂ ਨੂੰ ਖੇਡਾਂ ਵਿਚ ਉੱਚ ਪੱਧਰ ਦੀ ਟਰੇਨਿੰਗ ਲਈ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ । ਇਸ ਨਾਲ ਖੇਡ ਦੇ ਮੈਦਾਨ ਬਣਾਏ ਜਾਂਦੇ ਹਨ ਅਤੇ ਖੇਡ ਦਾ ਸਾਮਾਨ ਖ਼ਰੀਦਿਆ ਜਾਂਦਾ ਹੈ ।
  • ਪੰਜਾਬ ਸਿੱਖਿਆ ਵਿਭਾਗ ਰਾਸ਼ਟਰੀ ਸਰੀਰਕ ਯੋਗਤਾ ਲਹਿਰ ਲਈ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ ।
  • ਇਸ ਵਿਭਾਗ ਵਿਚ ਰਾਜ ਦੇ ਭਿੰਨ-ਭਿੰਨ ਕਾਲਜਾਂ, ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿਚ ਸੇਸ਼ਟ ਖਿਡਾਰੀਆਂ ਲਈ ਸਥਾਨ ਸੁਰੱਖਿਅਤ ਰੱਖੇ ਹਨ । ਇਸ ਨਾਲ ਉੱਚ ਪੱਧਰ ਦੇ ਖਿਡਾਰੀਆਂ ਨੂੰ ਉੱਚ ਸਿੱਖਿਆ ਦੇ ਨਾਲ ਖੇਡਾਂ ਦੀ ਸਿਖਲਾਈ ਵੀ ਮਿਲਦੀ ਹੈ । ਇਹ ਵਿਭਾਗ ਖੇਡਾਂ ਦੀ ਉੱਨਤੀ ਲਈ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ ।

ਪ੍ਰਸ਼ਨ 3.
ਪੰਜਾਬ ਦੇ ਖੇਡ ਵਿਕਾਸ ਵਿਚ ਪੰਜਾਬ ਸਪੋਰਟਸ ਵਿਭਾਗ ਦੀ ਕੀ ਖ਼ਾਸ ਥਾਂ ਹੈ ? ਕੀ ਤੁਸੀਂ ਇਸ ਨਾਲ ਸਹਿਮਤ ਹੋ ? ਪੰਜਾਬ ਸਪੋਰਟਸ ਵਿਭਾਗ ਦੀ ਦੇਣ ਤੇ ਰੌਸ਼ਨੀ ਪਾਓ ।
(Punjab Sports Department take a special place in developing the sports in Punjab. Do you agree ? Through light on the contribution of Punjab Sports Department.)
ਉੱਤਰ-
ਪੰਜਾਬ ਖੇਡ ਵਿਭਾਗ (Punjab Sports Department) – ਪੰਜਾਬ ਸਰਕਾਰ ਨੇ ਪ੍ਰਾਂਤ ਵਿਚ ਖੇਡਾਂ ਦੀ ਉੱਨਤੀ ਲਈ 1961 ਵਿਚ ਪੰਜਾਬ ਖੇਡ ਵਿਭਾਗ ਦੀ ਸਥਾਪਨਾ ਕੀਤੀ । ਇਸ ਵਿਭਾਗ ਨੇ ਪ੍ਰਾਂਤ ਦੇ ਹਰੇਕ ਜ਼ਿਲ੍ਹੇ ਵਿਚ ਜ਼ਿਲ੍ਹਾ ਸਪੋਰਟਸ ਵਿਭਾਗ ਖੋਲ੍ਹਿਆ ਹੈ । ਇਸ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਜ਼ਿਲਾ ਸਪੋਰਟਸ ਅਧਿਕਾਰੀ ਨੂੰ ਸੌਂਪੀ ਗਈ ਹੈ ।

ਹਰੇਕ ਜ਼ਿਲ੍ਹੇ ਨੂੰ ਤਹਿਸੀਲ ਅਤੇ ਤਹਿਸੀਲ ਨੂੰ ਅੱਗੇ ਉਪ-ਕੇਂਦਰਾਂ (Sub-Centres) ਵਿਚ ਵੰਡਿਆ ਗਿਆ ਹੈ । ਇਹਨਾਂ ਉਪ-ਕੇਂਦਰਾਂ ਵਿਚ ਭਿੰਨ-ਭਿੰਨ ਖੇਡਾਂ ਦੇ ਵਿਕਾਸ ਲਈ ਅਤੇ ਟਰੇਨਿੰਗ ਲਈ ਚੰਗੇ ਕੋਚਾਂ ਦੀ ਵਿਵਸਥਾ ਕੀਤੀ ਗਈ ਹੈ ।

ਖਿਡਾਰੀਆਂ ਦੀ ਸਹੂਲਤ ਦੇ ਲਈ ਵੱਖ-ਵੱਖ ਥਾਂਵਾਂ ‘ਤੇ ਸਪੋਰਟਸ ਹੋਸਟਲ ਖੋਲ੍ਹੇ ਗਏ ਹਨ । ਇਹਨਾਂ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਲਈ ਖੇਡ ਦੇ ਸਮਾਨ, ਫ਼ੀਸ ਅਤੇ ਸਪੋਰਟਸ ਦਾ ਪ੍ਰਬੰਧ ਪੰਜਾਬ ਸਪੋਰਟਸ ਵਿਭਾਗ ਦੁਆਰਾ ਕੀਤਾ ਜਾਂਦਾ ਹੈ । ਚੰਗੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਅਤੇ ਉਹਨਾਂ ਨੂੰ ਉੱਤਮ ਖੇਡ ਲਈ ਪ੍ਰੇਰਿਤ ਕਰਨ ਲਈ ਸਾਲਾਨਾ ਵਜ਼ੀਫ਼ੇ ਦਿੱਤੇ ਜਾਂਦੇ ਹਨ । ਇੰਨਾ ਹੀ ਨਹੀਂ, ਪੰਜਾਬ ਸਪੋਰਟਸ ਵਿਭਾਗ ਹਰ ਸਾਲ ਰਾਜ ਪੱਧਰ ‘ਤੇ ਸਭ ਖੇਡਾਂ ਦੇ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਹ ਮੁਕਾਬਲੇ ‘ਮੈਨ ਸਪੋਰਟਸ ਫ਼ੈਸਟੀਵਲ’ ਅਤੇ ‘ਵਿਮੈਨ ਸਪੋਰਟਸ ਫ਼ੈਸਟੀਵਲ’ ਦੇ ਨਾਂ ਨਾਲ ਜਾਣੇ ਜਾਂਦੇ ਹਨ । ਇਹ ਵਿਭਾਗ ਅੰਤਰ-ਰਾਸ਼ਟਰੀ ਪੱਧਰ ਤੇ ਉੱਚ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨ ਪੱਤਰ ਅਤੇ ਵਜ਼ੀਫ਼ੇ ਦਿੰਦਾ ਹੈ । ਇਹ ਵਿਭਾਗ ਹਰ ਸਾਲ ਅੰਮ੍ਰਿਤਸਰ ਵਿਚ ਮਹਾਰਾਜਾ ਰਣਜੀਤ ਸਿੰਘ ਹਾਕੀ ਟੂਰਨਾਮੈਂਟ ਦਾ ਪ੍ਰਬੰਧ ਕਰਦਾ ਹੈ | ਪੰਜਾਬ ਸਪੋਰਟਸ ਵਿਭਾਗ ਪੇਸ਼ਾਵਰ ਕਾਲਜਾਂ (Professional Colleges) ਵਿਚ ਵਿਦਿਆਰਥੀਆਂ ਲਈ ਸੁਰੱਖਿਅਤ ਰੱਖੀਆਂ ਹੋਈਆਂ ਸੀਟਾਂ ਲਈ ਗਰੇਡੇਸ਼ਨ ਕਰਦਾ ਹੈ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 4.
ਹੇਠ ਲਿਖਿਆਂ ਦੀ ਖੇਡ ਪ੍ਰਤੀ ਵਿਚ ਦੇਣ ‘ਤੇ ਨੋਟ ਲਿਖੋ
(ਉ) ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ,
(ਅ) ਪੰਜਾਬ ਸਟੇਟ ਸਪੋਰਟਸ ਕੌਂਸਿਲ,
(ਬ) ਪੰਚਾਇਤੀ ਰਾਜ ਖੇਡ ਪਰਿਸ਼ਦ
(ਸ) ਪੰਜਾਬ ਉਲੰਪਿਕ ਐਸੋਸੀਏਸ਼ਨ
(ਹ) ਪੰਜਾਬ ਸਕੂਲ ਸਿੱਖਿਆ ਬੋਰਡ ।

(Write down the role of the following for development of Sports-
(a) State Universities
(b) Punjab State Sports Council
(c) Panchayati Raj Sports Council
(d) Punjab Olympic Association
(e) Punjab School Education Board.]
ਉੱਤਰ-
(ਉ) ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ
(State Universities)

ਜਦੋਂ ਭਾਰਤ ਦੀ ਵੰਡ ਹੋਈ ਉਦੋਂ ਪੰਜਾਬ ਵਿਚ ਇਕ ਹੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਸੀ । 1947 ਦੀ ਵੰਡ ਦੇ ਬਾਅਦ ਇਹ ਚੰਡੀਗੜ੍ਹ ਵਿਚ ਸਥਾਪਿਤ ਹੋ ਗਈ । ਇਸ ਸਮੇਂ ਪੰਜਾਬ ਵਿਚ ਚਾਰ ਯੂਨੀਵਰਸਿਟੀਆਂ ਹਨ-ਪੰਜਾਬ ਯੂਨੀਵਰਸਿਟੀ ਚੰਡੀਗੜ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ । ਇਹਨਾਂ ਵਿਚੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਕੇਵਲ ਖੇਤੀ ਦੇ ਹੀ ਕਾਲਜ ਹਨ, ਜਦੋਂ ਕਿ ਹੋਰ ਪੰਜਾਬ ਦੇ ਕਾਲਜ ਬਾਕੀ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਨਾਲ ਹਨ ।

ਸਭ ਯੂਨੀਵਰਸਿਟੀਆਂ ਵਿਚ ਖੇਡਾਂ ਲਈ ਇਕ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ । ਡਾਇਰੈਕਟਰ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਕਾਲਜਾਂ ਵਿਚ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਸ ਦੇ ਬਾਅਦ ਉਹ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਲਈ ਚੰਗੀ ਤਰ੍ਹਾਂ | ਨਾਲ ਟਰੇਂਡ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਭੇਜਦਾ ਹੈ । ਹਰੇਕ ਯੂਨੀਵਰਸਿਟੀ ਵਿਚ ਖੇਡਾਂ ਦੇ ਪ੍ਰਬੰਧਕੀ ਵਿਭਾਗ ਬਣਾਏ ਗਏ ਹਨ । ਇਸ ਦਾ ਕੰਮ ਯੂਨੀਵਰਸਿਟੀ ਵਿਚ ਖੇਡ ਦਾ ਮੈਦਾਨ, ਖੇਡ ਦੇ ਸਾਮਾਨ ਅਤੇ ਖੇਡ ਮੁਕਾਬਲਿਆਂ ਦੀ ਵਿਵਸਥਾ ਕਰਨਾ ਹੈ । ਖੇਤੀਬਾੜੀ ਯੂਨੀਵਰਸਿਟੀ ਨੂੰ ਛੱਡ ਕੇ ਹੋਰ ਯੂਨੀਵਰਸਿਟੀਆਂ ਵਿਚ ਬਾਕੀ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਦਾ ਵਿਸ਼ਾ ਪੜ੍ਹਾਇਆ ਜਾਂਦਾ ਹੈ ਅਤੇ ਇਸ ਵਿਸ਼ੇ ਵਿਚ ਪ੍ਰੀਖਿਆਵਾਂ ਵੀ ਲਈਆਂ ਜਾਂਦੀਆਂ ਹਨ । ਇਸ ਦੇ ਇਲਾਵਾ ਯੂਨੀਵਰਸਿਟੀਆਂ ਦੇ ਹਰ ਵਿਭਾਗ ਵਿਚ ਚੰਗੇ ਖਿਡਾਰੀਆਂ | ਲਈ ਸੀਟਾਂ ਸੁਰੱਖਿਅਤ ਰੱਖੀਆਂ ਜਾਂਦੀਆਂ ਹਨ । ਇਸ ਨਾਲ ਖਿਡਾਰੀਆਂ ਨੂੰ ਵੀ ਉੱਚ ਸਿੱਖਿਆ | ਪ੍ਰਾਪਤ ਕਰਕੇ ਇੰਜੀਨੀਅਰ, ਡਾਕਟਰ ਅਤੇ ਵਿਗਿਆਨਿਕ ਬਣਨ ਦਾ ਮੌਕਾ ਮਿਲਦਾ ਹੈ ।

ਸਭ ਯੂਨੀਵਰਸਿਟੀਆਂ ਵਿਚ ਖੇਡਾਂ ਦੀ ਪ੍ਰਗਤੀ ਲਈ ਖੇਡ ਦੇ ਮੈਦਾਨਾਂ, ਸਵਿਮਿੰਗ ਪੂਲਾਂ, | ਸਟੇਡੀਅਮਾਂ, ਜਿਮਨੇਜ਼ੀਅਮਾਂ ਦੀ ਵਿਵਸਥਾ ਕੀਤੀ ਗਈ ਹੈ । ਪੰਜਾਬ ਯੂਨੀਵਰਸਿਟੀ ਅਤੇ ਗੁਰੁ | ਨਾਨਕ ਦੇਵ ਯੂਨੀਵਰਸਿਟੀ ਵਿਚ ਵਿਸ਼ੇਸ਼ ਵਿਭਾਗ ਖੋਲ੍ਹੇ ਗਏ ਹਨ, ਜਿੱਥੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ । ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਹ ਯੂਨੀਵਰਸਿਟੀਆਂ ਭਿੰਨ-ਭਿੰਨ ਖੇਤਰਾਂ ਵਿਚ ਚੰਗੇ ਖਿਡਾਰੀ ਪੈਦਾ ਕਰਨ ਵਿਚ ਸਲਾਹੁਣ ਯੋਗ ਭੂਮਿਕਾ ਨਿਭਾ ਰਹੀਆਂ ਹਨ ।

(ਅ) ਪੰਜਾਬ ਸਟੇਟ ਸਪੋਰਟਸ ਕੌਂਸਿਲ
(Punjab State Sports Council)

ਪੰਜਾਬ ਸਰਕਾਰ ਨੇ 1971 ਵਿਚ ਖੇਡਾਂ ਦੀ ਉੱਨਤੀ ਲਈ ਇਕ ਸੰਸਥਾ ਦੀ ਸਥਾਪਨਾ ਕੀਤੀ ਜਿਸ ਨੂੰ ਪੰਜਾਬ ਸਪੋਰਟਸ ਕੌਂਸਿਲ ਦਾ ਨਾਂ ਦਿੱਤਾ ਗਿਆ । ਇਸ ਕੌਂਸਿਲਾਂ ਦਾ ਮੁੱਖ ਕੰਮ ਪ੍ਰਾਂਤ ਦੇ ਯੁਵਕਾਂ ਅਤੇ ਯੁਵਤੀਆਂ ਦੇ ਅੰਦਰ ਖੇਡ ਭਾਵਨਾ ਦਾ ਸੰਚਾਰ ਕਰਨਾ ਹੈ | ਰਾਜ ਵਿਚ ਵਧੀਆ ਖੇਡ ਦਾ ਸਾਮਾਨ ਜਿਮਨੇਜ਼ੀਅਮ, ਸਟੇਡੀਅਮ, ਸਵਿਮਿੰਗ ਪੂਲ ਆਦਿ ਬਣਾਉਣ ਦੀ ਜ਼ਿੰਮੇਵਾਰੀ ਇਸ ਸੰਸਥਾ ਦੇ ਜ਼ਿੰਮੇ ਹੈ । ਇਸ ਕੰਮ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਹਰ ਸਾਲ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ।

ਪੰਜਾਬ ਸਟੇਟ ਸਪੋਰਟਸ ਕੌਂਸਿਲ ਨੇ ਹਰੇਕ ਜ਼ਿਲ੍ਹੇ ਵਿਚ ਜ਼ਿਲ੍ਹਾ ਸਪੋਰਟਸ ਕੌਂਸਿਲਾਂ (District Sports Council) ਸਥਾਪਿਤ ਕੀਤੀਆਂ ਹਨ । ਇਹ ਕੌਂਸਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਅਧੀਨ ਕੰਮ ਕਰਦੀਆਂ ਹਨ । ਇਹਨਾਂ ਦੇ ਸਕੱਤਰ ਦੇ ਰੂਪ ਵਿਚ ਜ਼ਿਲ੍ਹਾ ਸਪੋਰਟਸ ਅਧਿਕਾਰੀ ਕੰਮ ਕਰਦੇ ਹਨ । ਪੰਜਾਬ ਸਟੇਟ ਸਪੋਰਟਸ ਕੌਂਸਿਲ ਦਾ ਪ੍ਰਧਾਨ ਰਾਜ ਦਾ ਮੁੱਖ ਮੰਤਰੀ ਹੁੰਦਾ ਹੈ ਅਤੇ ਰਾਜ ਦਾ ਡਾਇਰੈਕਟਰ ਸਪੋਰਟਸ ਇਸ ਦਾ ਸਕੱਤਰ ਹੁੰਦਾ ਹੈ । ਕੌਂਸਿਲ ਖੇਡਾਂ ਦੀ ਉੱਨਤੀ ਲਈ ਇਕ ਵਿਸ਼ੇਸ਼ ਯਤਨ ਕਰਦੀ ਹੈ ।

ਇਹ ਕੌਂਸਿਲ ਪ੍ਰਸਿੱਧ ਖਿਡਾਰੀਆਂ ਨੂੰ, ਜਿਨ੍ਹਾਂ ਨੇ ਅੰਤਰ-ਰਾਸ਼ਟਰੀ ਪੱਧਰ ਤੇ ਸਫਲਤਾ ਪ੍ਰਾਪਤ ਕੀਤੀ ਹੋਵੇ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਨਾਲ ਸਨਮਾਨਿਤ ਕਰਦੀ ਹੈ । ਇਹ ਪੁਰਾਣੇ ਅਤੇ ਰਿਟਾਇਰਡ ਬਜ਼ੁਰਗ ਖਿਡਾਰੀਆਂ ਨੂੰ, ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਭਾਗ ਲਿਆ ਹੈ, ਪੈਨਸ਼ਨਾਂ ਦਿੰਦੀ ਹੈ । ਇਹ ਕੌਂਸਿਲ ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਦਾ ਸਾਰਾ ਖ਼ਰਚ ਸਹਿਣ ਕਰਦੀ ਹੈ । ਇਸ ਦੇ ਇਲਾਵਾ ਇਹ ਕੌਂਸਿਲ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਵਿਦੇਸ਼ਾਂ ਵਿਚ ਜਾਣ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਦੀ ਹੈ ।

(ਬ) ਪੰਚਾਇਤੀ ਰਾਜ ਖੇਡ ਪਰਿਸ਼ਦ
(Panchayati Raj Sports Council)

ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ਵਿਚ ਖੇਡਾਂ ਦੀ ਉੱਨਤੀ ਲਈ 1967 ਵਿਚ ਪੰਚਾਇਤੀ ਰਾਜ ਖੇਡ ਪਰਿਸ਼ਦ ਦੀ ਸਥਾਪਨਾ ਕੀਤੀ । ਇਸ ਪਰਿਸ਼ਦ ਨੇ ਪੇਂਡੂ ਨੌਜਵਾਨਾਂ ਵਿਚ ਖੇਡ ਭਾਵਨਾ ਅਤੇ ਖੇਡ ਮੁਕਾਬਲਿਆਂ ਵਿਚ ਰੁਚੀ ਅਤੇ ਭਾਈਚਾਰੇ ਦੇ ਗੁਣਾਂ ਦਾ ਸੰਚਾਰ ਕਰਨ ਦੇ ਵਿਸ਼ੇਸ਼ ਯਤਨ ਕੀਤੇ । ਇਸ ਪਰਿਸ਼ਦ ਨੇ ਸਭ ਜ਼ਿਲਿਆਂ ਵਿਚ ਪੰਚਾਇਤ ਸਮਿਤੀਆਂ ਦੀ ਸਥਾਪਨਾ ਕੀਤੀ ਹੈ, ਜੋ ਆਪਣੇ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਖੇਡ ਮੁਕਾਬਲਿਆਂ ਲਈ ਜ਼ਿਲ੍ਹਾ ਸਮਿਤੀ ਨੂੰ 250 ਰੁਪਏ ਗਰਾਂਟ ਦਿੰਦੀ ਹੈ । ਪੰਚਾਇਤੀ ਰਾਜ ਖੇਡ ਪਰਿਸ਼ਦ ਲੜਕੀਆਂ ਲਈ ਫੁੱਟਬਾਲ, ਹਾਕੀ, ਕਬੱਡੀ, ਵਾਲੀਬਾਲ, ਰੱਸਾਕਸ਼ੀ, ਐਥਲੈਟਿਕਸ, ਭਾਰ ਚੁੱਕਣਾ, ਜਿਮਨਾਸਟਿਕ ਅਤੇ ਮੁੰਡਿਆਂ ਲਈ ਕਬੱਡੀ, ਹਾਕੀ ਆਦਿ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦੀ ਹੈ ।

(ਸ) ਪੰਜਾਬ ਉਲੰਪਿਕ ਐਸੋਸੀਏਸ਼ਨ
(Punjab Olympic Association)

ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਦੇਸ਼ ਦੀ ਵੰਡ ਤੋਂ ਪਹਿਲਾਂ 1942 ਵਿਚ ਜੀ. ਡੀ. ਸੋਂਧੀ ਦੇ ਯਤਨਾਂ ਦੇ ਫਲਸਰੂਪ ਹੋਈ ਸੀ, ਪਰ 1947 ਵਿਚ ਦੇਸ਼ ਦੀ ਵੰਡ ਦੇ ਨਾਲ ਹੀ ਇਸ ਸੰਸਥਾ ਦੀ ਹੋਂਦ ਮਿਟ ਗਈ । 1948 ਵਿਚ ਸ੍ਰੀ ਜੀ. ਡੀ. ਸੋਂਧੀ ਦੇ ਯਤਨਾਂ ਨਾਲ ਪੰਜਾਬ ਓਲੰਪਿਕ ਐਸੋਸੀਏਸ਼ਨ ਦਾ ਪੁਨਰ-ਗਠਨ ਹੋਇਆ | ਪੰਜਾਬ ਦੀਆਂ ਸਭ ਖੇਡ ਐਸੋਸੀਏਸ਼ਨਾਂ ਇਸ ਸੰਸਥਾ ਦੀਆਂ ਮੈਂਬਰ ਬਣੀਆਂ । ਇਸ ਤੋਂ ਇਲਾਵਾ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨਾਂ ਵੀ ਇਸ ਸੰਸਥਾ ਦੀਆਂ ਮੈਂਬਰ ਬਣੀਆਂ ।

ਇਸ ਸੰਸਥਾ ਦਾ ਮੁੱਖ ਕੰਮ ਨਾ ਕੇਵਲ ਭਿੰਨ-ਭਿੰਨ ਖੇਡ ਐਸੋਸੀਏਸ਼ਨਾਂ ਦੇ ਕੰਮ ਦੀ ਦੇਖਭਾਲ ਕਰਨਾ ਹੈ, ਸਗੋਂ ਇਸ ਦੇ ਵਿੱਤੀ ਖ਼ਰਚ ਤੇ ਵੀ ਨਜ਼ਰ ਰੱਖਣਾ ਹੈ । ਇਹ ਸਮੇਂ-ਸਮੇਂ ’ਤੇ ਪ੍ਰਾਂਤਿਕ ਐਸੋਸੀਏਸ਼ਨਾਂ ਨੂੰ ਖੇਡਾਂ ਦੀ ਉੱਨਤੀ ਲਈ ਸੁਝਾਅ ਦਿੰਦੀ ਹੈ ਅਤੇ ਉਹਨਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਦੀ ਹੈ । ਇਹ ਸਾਲ ਵਿਚ ਇਕ ਵਾਰ ਓਲੰਪਿਕ ਦਿਵਸ ਮਨਾਉਂਦੀ ਹੈ ਅਤੇ ਓਲੰਪਿਕ ਲਹਿਰ ਦੇ ਵਿਸ਼ੇ ਵਿਚ ਜਾਣਕਾਰੀ ਪ੍ਰਦਾਨ ਕਰਦੀ ਹੈ ।

ਓਲੰਪਿਕ ਨਿਯਮਾਂ ਦਾ ਪਾਲਣ ਕਰਵਾਉਣਾ ਅਤੇ ਖੇਡ ਮੁਕਾਬਲਿਆਂ ਵਿਚ ਪੇਸ਼ਾਵਰ ਖਿਡਾਰੀਆਂ (Professional Players) ਨੂੰ ਭਾਗ ਲੈਣ ਤੋਂ ਰੋਕਣਾ ਇਸ ਸੰਸਥਾ ਦੀ ਜ਼ਿੰਮੇਵਾਰੀ ਹੈ । ਇਸ ਤੋਂ ਇਲਾਵਾ ਇਹ ਸੰਸਥਾ ਸਾਲ ਵਿਚ ਇਕ ਵਾਰ ਪ੍ਰਾਂਤਿਕ ਪੱਧਰ ਤੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦੀ ਹੈ।

(ਹ) ਪੰਜਾਬ ਸਕੂਲ ਸਿੱਖਿਆ ਬੋਰਡ ,
(Punjab School Education Board)

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਦੇ ਪ੍ਰੀਖਿਆਵਾਂ ਦੇ ਵਧੇਰੇ ਬੋਝ ਨੂੰ ਘੱਟ ਕਰਨ, ਪ੍ਰੀਖਿਆਵਾਂ ਨੂੰ ਚੰਗੀ ਤਰ੍ਹਾਂ ਪ੍ਰਬੰਧਿਤ ਕਰਨ ਅਤੇ ਜਲਦੀ ਨਤੀਜੇ ਕੱਢਣ ਲਈ ਕੀਤੀ ਗਈ । ਇਸ ਬੋਰਡ ਦਾ ਕੰਮ ਸਕੂਲਾਂ ਦੀਆਂ ਭਿੰਨ-ਭਿੰਨ ਸ਼ਰੇਣੀਆਂ ਦੇ ਲਈ ਪਾਠਕ੍ਰਮ ਅਤੇ ਪੁਸਤਕਾਂ ਤਿਆਰ ਕਰਨਾ ਹੈ ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਸਲਾਹੁਤਾ ਯੋਗ ਕੰਮ ਕੀਤਾ ਹੈ । ਉਹ ਇਹ ਕਿ ਹੋਰ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਨੂੰ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਵਿਸ਼ਾ ਬਣਾਇਆ ਅਤੇ ਇਸ ਵਿਸ਼ੇ ਤੇ ਪ੍ਰੀਖਿਆਵਾਂ ਵੀ ਲਈਆਂ ਜਾਂਦੀਆਂ ਹਨ । ਪੰਜਾਬ ਸਕੂਲ ਸਿੱਖਿਆ ਬੋਰਡ ਹਾਕੀ ਦੀ ਖੇਡ ਨੂੰ ਵਿਸ਼ੇਸ਼ ਰੂਪ ਨਾਲ ਉੱਨਤ ਕਰਨ ਲਈ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਹ ਪ੍ਰਾਇਮਰੀ ਪੱਧਰ ‘ਤੇ ਖੇਡਾਂ ਦੀ ਉੱਨਤੀ ਲਈ ਅਤੇ ਬਲਾਕ ਪੱਧਰ ’ਤੇ ਸਕੂਲ ਦੇ ਬੱਚਿਆਂ ਲਈ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 5.
ਪੰਜਾਬ ਓਲੰਪਿਕ ਐਸੋਸੀਏਸ਼ਨ ਨੇ ਖੇਡਾਂ ਦੀ ਪ੍ਰਗਤੀ ਲਈ ਕੀ ਕਦਮ ਚੁੱਕੇ ਹਨ ?
ਉੱਤਰ-
(ਸ) ਪੰਜਾਬ ਉਲੰਪਿਕ ਐਸੋਸੀਏਸ਼ਨ
(Punjab Olympic Association)
ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਦੇਸ਼ ਦੀ ਵੰਡ ਤੋਂ ਪਹਿਲਾਂ 1942 ਵਿਚ ਜੀ. ਡੀ. ਸੋਂਧੀ ਦੇ ਯਤਨਾਂ ਦੇ ਫਲਸਰੂਪ ਹੋਈ ਸੀ, ਪਰ 1947 ਵਿਚ ਦੇਸ਼ ਦੀ ਵੰਡ ਦੇ ਨਾਲ ਹੀ ਇਸ ਸੰਸਥਾ ਦੀ ਹੋਂਦ ਮਿਟ ਗਈ । 1948 ਵਿਚ ਸ੍ਰੀ ਜੀ. ਡੀ. ਸੋਂਧੀ ਦੇ ਯਤਨਾਂ ਨਾਲ ਪੰਜਾਬ ਓਲੰਪਿਕ ਐਸੋਸੀਏਸ਼ਨ ਦਾ ਪੁਨਰ-ਗਠਨ ਹੋਇਆ | ਪੰਜਾਬ ਦੀਆਂ ਸਭ ਖੇਡ ਐਸੋਸੀਏਸ਼ਨਾਂ ਇਸ ਸੰਸਥਾ ਦੀਆਂ ਮੈਂਬਰ ਬਣੀਆਂ । ਇਸ ਤੋਂ ਇਲਾਵਾ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨਾਂ ਵੀ ਇਸ ਸੰਸਥਾ ਦੀਆਂ ਮੈਂਬਰ ਬਣੀਆਂ ।

ਇਸ ਸੰਸਥਾ ਦਾ ਮੁੱਖ ਕੰਮ ਨਾ ਕੇਵਲ ਭਿੰਨ-ਭਿੰਨ ਖੇਡ ਐਸੋਸੀਏਸ਼ਨਾਂ ਦੇ ਕੰਮ ਦੀ ਦੇਖਭਾਲ ਕਰਨਾ ਹੈ, ਸਗੋਂ ਇਸ ਦੇ ਵਿੱਤੀ ਖ਼ਰਚ ਤੇ ਵੀ ਨਜ਼ਰ ਰੱਖਣਾ ਹੈ । ਇਹ ਸਮੇਂ-ਸਮੇਂ ’ਤੇ ਪ੍ਰਾਂਤਿਕ ਐਸੋਸੀਏਸ਼ਨਾਂ ਨੂੰ ਖੇਡਾਂ ਦੀ ਉੱਨਤੀ ਲਈ ਸੁਝਾਅ ਦਿੰਦੀ ਹੈ ਅਤੇ ਉਹਨਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਦੀ ਹੈ । ਇਹ ਸਾਲ ਵਿਚ ਇਕ ਵਾਰ ਓਲੰਪਿਕ ਦਿਵਸ ਮਨਾਉਂਦੀ ਹੈ ਅਤੇ ਓਲੰਪਿਕ ਲਹਿਰ ਦੇ ਵਿਸ਼ੇ ਵਿਚ ਜਾਣਕਾਰੀ ਪ੍ਰਦਾਨ ਕਰਦੀ ਹੈ ।

ਓਲੰਪਿਕ ਨਿਯਮਾਂ ਦਾ ਪਾਲਣ ਕਰਵਾਉਣਾ ਅਤੇ ਖੇਡ ਮੁਕਾਬਲਿਆਂ ਵਿਚ ਪੇਸ਼ਾਵਰ ਖਿਡਾਰੀਆਂ (Professional Players) ਨੂੰ ਭਾਗ ਲੈਣ ਤੋਂ ਰੋਕਣਾ ਇਸ ਸੰਸਥਾ ਦੀ ਜ਼ਿੰਮੇਵਾਰੀ ਹੈ । ਇਸ ਤੋਂ ਇਲਾਵਾ ਇਹ ਸੰਸਥਾ ਸਾਲ ਵਿਚ ਇਕ ਵਾਰ ਪ੍ਰਾਂਤਿਕ ਪੱਧਰ ਤੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦੀ ਹੈ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

Punjab State Board PSEB 9th Class Physical Education Book Solutions Chapter 4 ਮੁੱਢਲੀ ਸਹਾਇਤਾ Textbook Exercise Questions, and Answers.

PSEB Solutions for Class 9 Physical Education Chapter 4 ਮੁੱਢਲੀ ਸਹਾਇਤਾ

Physical Education Guide for Class 9 PSEB ਮੁੱਢਲੀ ਸਹਾਇਤਾ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖਾ (Brief Outlines of the Chapter)

  • ਮੁੱਢਲੀ ਸਹਾਇਤਾ – ਡਾਕਟਰ ਕੋਲ ਜਾਣ ਤੋਂ ਪਹਿਲਾਂ ਰੋਗੀ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਜਾਂ ਇਲਾਜ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ ।
  • ਮੁੱਢਲੀ ਸਹਾਇਤਾ ਦੀ ਜ਼ਰੂਰਤ – ਜੇਕਰ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਮੁੱਢਲੀ ਸਹਾਇਤਾ ਨਾ ਦਿੱਤੀ ਜਾਵੇ ਤਾਂ ਹੋ ਸਕਦਾ ਹੈ ਕਿ ਉਸਦੀ ਮੌਤ ਹੋ ਜਾਵੇ । ਇਸ ਲਈ | ਮੁੱਢਲੀ ਸਹਾਇਤਾ ਰੋਗੀ ਲਈ ਜੀਵਨ ਰੂਪੀ ਅੰਮਿਤ ਹੈ ।
  • ਪੱਠਿਆਂ ਦਾ ਤਣਾਅ – ਪੱਠਿਆਂ ਦੇ ਖਿੱਚੇ ਜਾਣ ਨੂੰ ਪੱਠਿਆਂ ਦਾ ਤਣਾਅ ਕਹਿੰਦੇ ਹਨ । ਲੋੜ ਨਾਲੋਂ ਵੱਧ ਥਕਾਵਟ ਅਤੇ ਸਰੀਰ ਦੇ ਅੰਗਾਂ ਦਾ ਆਪਸੀ ਤਾਲਮੇਲ ਨਾ ਹੋਣ ਕਾਰਨ ਪੱਠਿਆਂ ਦਾ ਤਣਾਅ ਹੋ ਸਕਦਾ ਹੈ ।
  • ਮੋਚ – ਕਿਸੇ ਜੋੜ ਦੇ ਬੰਧਨ (Ligament) ਦਾ ਫਟ ਜਾਣਾ, ਮੋਚ ਕਹਾਉਂਦਾ ਹੈ । ਮੋਚ ਵਾਲੀ ਥਾਂ ਨੂੰ ਹਿਲਾਉਣਾ ਨਹੀਂ ਚਾਹੀਦਾ ਅਤੇ 48 ਘੰਟਿਆਂ ਤਕ ਪਾਣੀ ਦੀਆਂ ਪੱਟੀਆਂ
    ਕਰਨੀਆਂ ਚਾਹੀਦੀਆਂ ਹਨ ਅਤੇ ਬਾਅਦ ਵਿਚ ਸੇਕ ਦੇਣਾ ਚਾਹੀਦਾ ਹੈ ।
  • ਫਰੈਕਚਰ – ਹੱਡੀ ਟੁੱਟਣ ਜਾਂ ਤਰੇੜ ਪੈਣ ਨੂੰ ਫਰੈਕਚਰ ਕਹਿੰਦੇ ਹਨ ।
  • ਬੇਹੋਸ਼ੀ – ਬੇਹੋਸ਼ੀ ਦਾ ਅਰਥ ਚੇਤਨਾ ਗਵਾਉਣਾ ਹੈ । ਬੇਹੋਸ਼ੀ ਵਿਚ ਨਬਜ਼ ਹੌਲੀ-ਹੌਲੀ | ਚਲਦੀ ਹੈ ਅਤੇ ਚਮੜੀ ਠੰਢੀ ਹੋ ਜਾਂਦੀ ਹੈ ।
  • ਫਰੈਕਚਰ ਦੀਆਂ ਕਿਸਮਾਂ-ਸਾਦੀ ਟੁੱਟ, ਗੁੰਝਲਦਾਰ ਟੁੱਟ, ਦੱਬੀ ਹੋਈ ਅਤੇ ਬਹੁ-ਖੰਡ ਟੁੱਟ ।

ਖਿਆ ਸ਼ੈਲੀ ‘ਤੇ ਆਧਾਰਿਤ ਮਰੰਭਵਪੂਰਨ ਪ੍ਰਸ਼ਨ Examination Style Important Questions
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions With Very Brief Answers)

ਪ੍ਰਸ਼ਨ 1.
ਮੁੱਢਲੀ ਸਹਾਇਤਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਜ਼ਖ਼ਮੀ ਜਾਂ ਮਰੀਜ਼ ਨੂੰ ਡਾਕਟਰ ਕੋਲ ਲੈ ਕੇ ਜਾਣ ਤੋਂ ਪਹਿਲਾਂ ਜਾਂ ਡਾਕਟਰ ਦੇ ਮਰੀਜ਼ ਕੋਲ ਪਹੁੰਚਣ ਤੋਂ ਪਹਿਲਾਂ ਉਸ ਨੂੰ ਜੋ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀ ਸਹਾਇਤਾ (FIRST AID) ਕਹਿੰਦੇ ਹਨ ।

ਪ੍ਰਸ਼ਨ 2.
ਫਰੈਕਚਰ (ਹੱਡੀ ਟੁੱਟਣ) ਦਾ ਕੀ ਅਰਥ ਹੈ ?
ਉੱਤਰ-
ਕਿਸੇ ਹੱਡੀ ਦੇ ਟੁੱਟਣ ਜਾਂ ਉਸ ਵਿਚ ਤਰੇੜ ਪੈ ਜਾਣ ਨੂੰ ਫਰੈਕਚਰ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਫਰੈਕਚਰ ਦੀਆਂ ਕੋਈ ਦੋ ਕਿਸਮਾਂ ਦੇ ਨਾਂ ਲਿਖੋ ।
ਉੱਤਰ-

  1. ਸਾਦੀ ਟੁੱਟ
  2. ਬਹੁ-ਖੰਡ ਟੁੱਟ ।

ਪ੍ਰਸ਼ਨ 4.
ਬੇਹੋਸ਼ੀ ਕੀ ਹੈ ?
ਉੱਤਰ-
ਬੇਹੋਸ਼ੀ ਦਾ ਅਰਥ ਚੇਤਨਾ ਦਾ ਗੁਆਉਣਾ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 5.
ਬਿਜਲੀ ਦਾ ਝਟਕਾ ਕੀ ਹੈ ?
ਉੱਤਰ-
ਬਿਜਲੀ ਦੀ ਨੰਗੀ ਤਾਰ ਜਿਸ ਵਿਚ ਕਰੰਟ ਚਲ ਰਿਹਾ ਹੋਵੇ, ਨੂੰ ਅਚਾਨਕ ਹੱਥ ਲੱਗ ਜਾਣ ਨਾਲ ਝਟਕਾ ਲਗਦਾ ਹੈ । ਇਸ ਵਿਚ ਸਰੀਰ ਝੁਲਸ ਵੀ ਸਕਦਾ ਹੈ ।

ਪ੍ਰਸ਼ਨ 6.
ਗੁੰਝਲਦਾਰ ਟੁੱਟ ਜ਼ਿਆਦਾ ਖ਼ਤਰਨਾਕ ਹੁੰਦੀ ਹੈ ਠੀਕ ਜਾਂ ਗਲਤ ?
ਉੱਤਰ-
ਠੀਕ ।

ਪ੍ਰਸ਼ਨ 7.
ਦੱਬੀ ਹੋਈ ਟੁੱਟ ਦਾ ਨੁਕਸਾਨ ਨਹੀਂ ਹੁੰਦਾ, ਠੀਕ ਜਾਂ ਗ਼ਲਤ ?
ਉੱਤਰ-
ਗ਼ਲਤ ।

ਪ੍ਰਸ਼ਨ 8.
ਬੇਹੋਸ਼ੀ ਦੇ ਕੋਈ ਦੋ ਚਿੰਨ੍ਹ ਲਿਖੋ ।
ਉੱਤਰ-

  1. ਨਬਜ਼ ਹੌਲੀ-ਹੌਲੀ ਚਲਦੀ ਹੈ ?
  2. ਚਮੜੀ ਠੰਢੀ ਹੋ ਜਾਂਦੀ ਹੈ ।

ਪ੍ਰਸ਼ਨ 9.
ਜੋੜ ਦਾ ਉਤਰਨਾ ਕੀ ਹੁੰਦਾ ਹੈ ?
ਉੱਤਰ-
ਹੱਡੀ ਦਾ ਜੋੜ ਵਾਲੀ ਥਾਂ ਤੋਂ ਖਿਸਕਣਾ, ਜੋੜ ਉਤਰਨਾ (Dislocation ਕਹਾਉਂਦਾ ਹੈ ।

ਪ੍ਰਸ਼ਨ 10.
ਕੀ ਪੱਠੇ ਦੀ ਖਿੱਚ ਜਾਂ ਤਣਾਅ ਅਤੇ ਮੋਚ ਵਿਚ ਫ਼ਰਕ ਹੁੰਦਾ ਹੈ ?
ਉੱਤਰ-
ਹਾਂ, ਫ਼ਰਕ ਹੁੰਦਾ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਮੁੱਢਲੀ ਸਹਾਇਤਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about first aid ?)
ਉੱਤਰ-
ਸਾਡੇ ਰੋਜ਼ਾਨਾ ਜੀਵਨ ਵਿਚ ਦੁਰਘਟਨਾਵਾਂ ਤਾਂ ਆਮ ਹੁੰਦੀਆਂ ਰਹਿੰਦੀਆਂ ਹਨ । ਸਕੂਲ ਜਾਂਦੇ ਹੋਏ ਸਾਈਕਲ ਨਾਲ ਟੱਕਰ, ਖੇਡ ਦੇ ਮੈਦਾਨ ਵਿਚ ਸੱਟ ਲੱਗ ਜਾਣਾ ਆਦਿ } ਅਕਸਰ ਘਟਨਾ ਦੇ ਸਥਾਨ ‘ਤੇ ਡਾਕਟਰ ਹਾਜ਼ਰ ਨਹੀਂ ਹੁੰਦਾ । ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਰੋਗੀ ਜਾਂ ਫੱਟੜ ਨੂੰ ਜਿਹੜੀ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀ ਸਹਾਇਤਾ ( First Aid) ਕਹਿੰਦੇ ਹਨ ।

ਪ੍ਰਸ਼ਨ 2.
ਬੇਹੋਸ਼ੀ ਦੇ ਚਿੰਨ੍ਹ ਦੱਸੋ । (Discuss the symptoms of Unconciousness.)
ਉੱਤਰ-
ਬੇਹੋਸ਼ੀ ਦੇ ਚਿੰਨ੍ਹ-

  1. ਚਿਹਰਾ ਪੀਲਾ ਪੈ ਜਾਂਦਾ ਹੈ ।
  2. ਚਮੜੀ ਠੰਢੀ ਤੇ ਚਿਪਚਿਪੀ ਹੋ ਜਾਂਦੀ ਹੈ ।
  3. ਨਬਜ਼ ਹੌਲੀ ਹੋ ਜਾਂਦੀ ਹੈ ।
  4. ਲਹੂ ਦਾ ਦਬਾਓ ਘੱਟ ਜਾਂਦਾ ਹੈ ।

ਪ੍ਰਸ਼ਨ 3.
ਟੁੱਟਾਂ ਦੀਆਂ ਕਿਸਮਾਂ ਦੱਸੋ । (Discuss the types of Fracture.)
ਉੱਤਰ-
ਫੁੱਟਾਂ ਦੀਆਂ ਕਿਸਮਾਂ ਹੇਠ ਲਿਖੀਆਂ ਹਨ –

  1. ਸਾਦੀ ਟੁੱਟ ਜਾਂ ਬੰਦ ਟੁੱਟ (Simple or Closed Fracture)
  2. ਖੁੱਲ੍ਹੀ ਟੁੱਟ (Compound or Open Fracture)
  3. ਗੁੰਝਲਦਾਰ ਟੁੱਟ (Complicated Fracture)
  4. ਬਹੁ-ਖੰਡ ਟੁੱਟ (Comminuted Fracture)
  5. ਚਪਟੀ ਟੁੱਟ (Impacted Fracture)
  6. Tot če (Green Stick Fracture)
  7. ਦੱਬੀ ਹੋਈ ਟੁੱਟ (Depressed Fracture)

ਪ੍ਰਸ਼ਨ 4.
ਮੁੱਢਲੇ ਸਹਾਇਕ (First Aider) ਦੇ ਗੁਣ ਤੇ ਕਰਤੱਵ ਕੀ ਹਨ ? (Write down the Qualities and Duties of First Aider.)
ਉੱਤਰ-
ਮੁੱਢਲੇ ਸਹਾਇਕ ਵਿਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ-

  1. ਮੁੱਢਲਾ ਸਹਾਇਕ ਚੁਸਤ ਅਤੇ ਸਿਆਣਾ ਹੋਣਾ ਚਾਹੀਦਾ ਹੈ |
  2. ਉਹ ਵਿੱਦਿਅਕ ਯੋਗਤਾ ਰੱਖਦਾ ਹੋਵੇ ।
  3. ਉਸ ਵਿਚ ਸਹਿਣ ਸ਼ਕਤੀ ਹੋਣੀ ਚਾਹੀਦੀ ਹੈ ।
  4. ਉਸ ਦਾ ਦੂਸਰਿਆਂ ਨਾਲ ਵਰਤਾਉ ਚੰਗਾ ਹੋਣਾ ਚਾਹੀਦਾ ਹੈ ।
  5. ਦੂਸਰਿਆਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਾ ਕਰੇ ।
  6. ਹਰ ਇਕ ਕੰਮ ਨੂੰ ਤੇਜ਼ੀ ਨਾਲ ਕਰੇ ।
  7. ਉਸ ਦੀ ਸਿਹਤ ਚੰਗੀ ਹੋਣੀ ਚਾਹੀਦੀ ਹੈ ।
  8. ਉਸ ਦਾ ਚਰਿੱਤਰ ਚੰਗਾ ਹੋਵੇ ।
  9. ਉਸ ਵਿਚ ਇਹ ਸ਼ਕਤੀ ਹੋਣੀ ਚਾਹੀਦੀ ਹੈ ਕਿ ਉਹ ਔਖੇ ਤੋਂ ਔਖੇ ਕੰਮ ਨੂੰ ਆਰਾਮ ਨਾਲ ਕਰੇ।
  10. ਉਹ ਈਮਾਨਦਾਰ ਹੋਣਾ ਚਾਹੀਦਾ ਹੈ ।
  11. ਉਹ ਫੁਰਤੀਲਾ ਹੋਣਾ ਚਾਹੀਦਾ ਹੈ ।
  12. ਉਸ ਵਿਚ ਯੋਜਨਾ ਬਣਾਉਣ ਦੀ ਸ਼ਕਤੀ ਹੋਣੀ ਚਾਹੀਦੀ ਹੈ ।
  13. ਮੁੱਢਲਾ ਸਹਾਇਕ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ ।
  14. ਉਹ ਹੌਸਲੇ ਵਾਲਾ ਹੋਣਾ ਚਾਹੀਦਾ ਹੈ ।
  15. ਮੁੱਢਲਾ ਸਹਾਇਕ ਸੋਚਣ ਸ਼ਕਤੀ ਵਾਲਾ ਹੋਣਾ ਚਾਹੀਦਾ ਹੈ ।

ਮੁੱਢਲੇ ਸਹਾਇਕ ਦੇ ਕਰਤੱਵ ਇਸ ਪ੍ਰਕਾਰ ਹਨ-

  1. ਪਹਿਲਾ ਕੰਮ ਪਹਿਲਾਂ ਕਰਨਾ ਚਾਹੀਦਾ ਹੈ ।
  2. ਰੋਗੀ ਨੂੰ ਹਮੇਸ਼ਾਂ ਹੌਂਸਲਾ ਦੇਣਾ ਚਾਹੀਦਾ ਹੈ ।
  3. ਜਿੰਨੀ ਛੇਤੀ ਹੋ ਸਕੇ, ਡਾਕਟਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
  4. ਜੇਕਰ ਲੋੜ ਮਹਿਸੂਸ ਹੋਵੇ ਤਾਂ ਰੋਗੀ ਦੇ ਕੱਪੜੇ ਲੋੜ ਅਨੁਸਾਰ ਉਤਾਰ ਦੇਣੇ ਚਾਹੀਦੇ ਹਨ ।
  5. ਰੋਗੀ ਦੀ ਜਾਨ ਬਚਾਉਣ ਲਈ ਆਖ਼ਰੀ ਦਮ ਤਕ ਸਹਾਇਤਾ ਕਰਨੀ ਚਾਹੀਦੀ ਹੈ ।
  6. ਰੋਗੀ ਨੂੰ ਹਮੇਸ਼ਾਂ ਆਰਾਮ ਦੀ ਹਾਲਤ ਵਿਚ ਰੱਖੋ ।
  7. ਰੋਗੀ ਦੇ ਆਲੇ-ਦੁਆਲੇ ਰੌਲਾ ਨਹੀਂ ਪਾਉਣਾ ਚਾਹੀਦਾ ।
  8. ਜੇਕਰ ਲਹੂ ਵੱਗ ਰਿਹਾ ਹੋਵੇ ਤਾਂ ਲਹੂ ਨੂੰ ਬੰਦ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ
  9. ਰੋਗੀ ਨੂੰ ਹਮੇਸ਼ਾਂ ਖੁੱਲ੍ਹੀ ਹਵਾ ਵਿਚ ਰੱਖੋ ।
  10. ਜੇਕਰ ਘਟਨਾ ਬਿਜਲੀ ਦੇ ਕਰੰਟ ਜਾਂ ਗੈਸ ਨਾਲ ਹੋਈ ਹੋਵੇ, ਤਾਂ ਇਕ ਦਮ ਬਿਜਲੀ ਜਾਂ ਗੈਸ ਨੂੰ ਬੰਦ ਕਰ ਦਿਓ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 5.
ਮੁੱਢਲੀ ਸਹਾਇਤਾ ਦੇ ਕੀ ਨਿਯਮ ਹਨ ? (What are the principles of First Aid ?)
ਉੱਤਰ-
ਨਿਯਮ-ਮੁੱਢਲੀ ਸਹਾਇਤਾ ਦੇ ਮੁੱਖ ਨਿਯਮ ਇਸ ਪ੍ਰਕਾਰ ਹਨ-

  1. ਰੋਗੀ ਨੂੰ ਹਮੇਸ਼ਾਂ ਆਰਾਮ ਦੀ ਹਾਲਤ ਵਿਚ ਰੱਖੋ ।
  2. ਰੋਗੀ ਨੂੰ ਹਮੇਸ਼ਾਂ ਹੌਸਲਾ ਦੇਣਾ ਚਾਹੀਦਾ ਹੈ ।
  3. ਰੋਗੀ ਨੂੰ ਹਮੇਸ਼ਾਂ ਹੌਸਲਾ ਤੇ ਹਮਦਰਦੀ ਦਿਓ ।
  4. ਜੇਕਰ ਖੂਨ ਵਗ ਰਿਹਾ ਹੋਵੇ ਤਾਂ ਪਹਿਲਾਂ ਖੂਨ ਬੰਦ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
  5. ਭੀੜ ਨੂੰ ਆਲੇ-ਦੁਆਲੇ ਤੋਂ ਪਰੇ ਹਟਾ ਦਿਓ ।
  6. ਰੋਗੀ ਦੇ ਕੱਪੜੇ ਉਸ ਤਰੀਕੇ ਨਾਲ ਉਤਾਰੋ ਤਾਂ ਜੋ ਰੋਗੀ ਨੂੰ ਤਕਲੀਫ਼ ਨਾ ਹੋਵੇ ।
  7. ਉਸ ਨੂੰ ਤੁਰੰਤ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ ।
  8. ਓਨਾ ਚਿਰ ਤਕ ਸਹਾਇਤਾ ਦੇਂਦੇ ਰਹਿਣਾ ਚਾਹੀਦਾ ਹੈ, ਜਿੰਨਾ ਚਿਰ ਰੋਗੀ ਵਿਚ ਜਾਨ ਹੈ ।
  9. ਜੇਕਰ ਸਾਹ ਰੁਕਦਾ ਹੋਵੇ ਤਾਂ ਬਨਾਵਟੀ ਸਾਹ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
  10. ਜੇਕਰ ਜ਼ਖ਼ਮ ਛਿੱਲਿਆ ਹੋਇਆ ਹੋਵੇ ਤਾਂ ਉਸ ਨੂੰ ਸਾਫ਼ ਕਰਕੇ ਪੱਟੀ ਬੰਨ੍ਹ ਦਿਓ ।
  11. ਦੁਰਘਟਨਾ ਸਮੇਂ ਜਿਸ ਕੰਮ ਨੂੰ ਕਰਨ ਦੀ ਪਹਿਲਾਂ ਲੋੜ ਹੋਵੇ, ਉਸ ਨੂੰ ਪਹਿਲਾਂ ਕਰਨਾ ਚਾਹੀਦਾ ਹੈ ।
  12. ਰੋਗੀ ਨੂੰ ਕੋਈ ਨਸ਼ੇ ਵਾਲੀ ਚੀਜ਼ ਨਾ ਦਿਓ ।
  13. ਹੱਡੀ ਟੁੱਟਣ ਦੀ ਦਿਸ਼ਾ ਵਿਚ ਰੋਗੀ ਨੂੰ ਬਹੁਤਾ ਹਿਲਾਉਣਾ-ਜੁਲਾਉਣਾ ਨਹੀਂ ਚਾਹੀਦਾ ।
  14. ਰੋਗੀ ਨੂੰ ਹਮੇਸ਼ਾਂ ਖੁੱਲ੍ਹੀ ਹਵਾ ਵਿਚ ਰੱਖੋ ।
  15. ਜੇਕਰ ਰੋਗੀ ਸੜਕ ‘ਤੇ ਧੁੱਪੇ ਪਿਆ ਹੋਵੇ ਤਾਂ ਉਸ ਨੂੰ ਠੰਢੀ ਛਾਂ ‘ਤੇ ਪਹੁੰਚਾਉਣਾ ਚਾਹੀਦਾ ਹੈ ।

ਪ੍ਰਸ਼ਨ 6.
ਪੱਠੇ ਦੀ ਖਿੱਚ ਜਾਂ ਤਣਾਅ ਤੋਂ ਕੀ ਭਾਵ ਹੈ ? ਇਸ ਦੇ ਚਿੰਨ੍ਹ ਤੇ ਉਪਾਅ ਬਾਰੇ ਲਿਖੋ ।
(What is Sprain ? Discuss its symptoms and safety measures.)
ਉੱਤਰ-
ਪੱਠਿਆਂ ਦੇ ਖਿੱਚੇ ਜਾਣ ਨੂੰ ਪੱਠਿਆਂ ਦਾ ਤਣਾਅ ਕਹਿੰਦੇ ਹਨ | ਅਜਿਹੀ ਦਸ਼ਾ ਵਿਚ ਪੱਠਿਆਂ ਵਿਚ ਸੋਜ ਆ ਜਾਂਦੀ ਹੈ ਅਤੇ ਬਹੁਤ ਜ਼ਿਆਦਾ ਦਰਦ ਹੁੰਦੀ ਹੈ ।
ਪੱਠਿਆਂ ਦੇ ਤਨਾਅ ਦੇ ਕਾਰਨ (Causes of Sprain) – ਪੱਠਿਆਂ ਦੇ ਤਣਾਅ ਦੇ ਹੇਠ ਲਿਖੇ ਕਾਰਨ ਹੁੰਦੇ ਹਨ

  1. ਸਰੀਰ ਵਿਚੋਂ ਪਸੀਨੇ ਦੇ ਰੂਪ ਵਿਚ ਪਾਣੀ ਦਾ ਨਿਕਾਸ ਹੋ ਜਾਣਾ ।
  2. ਥਕਾਵਟ ।
  3. ਸਰੀਰ ਦੇ ਅੰਗਾਂ ਦਾ ਆਪਸੀ ਤਾਲਮੇਲ ਨਾ ਹੋਣਾ ।
  4. ਖੇਡ ਦੇ ਮੈਦਾਨ ਦਾ ਵਧੇਰੇ ਸਖ਼ਤ ਹੋਣਾ ।
  5. ਮਾਸ-ਪੇਸ਼ੀਆਂ ਨੂੰ ਇਕ ਦਮ ਵਰਤੋਂ ਵਿਚ ਲਿਆਉਣਾ ।
  6. ਸਰੀਰ ਨੂੰ ਗਰਮ (warm-up) ਨਾ ਕਰਨਾ ।
  7. ਖੇਡ ਦਾ ਸਾਮਾਨ ਠੀਕ ਨਾ ਹੋਣਾ ।
  8. ਸਰੀਰ ਦੀ ਸ਼ਕਤੀ ਦਾ ਉੱਚਿਤ ਅਨੁਪਾਤ ਨਾ ਹੋਣਾ |

ਜਿੰਨ੍ਹ (Symptoms)-

  1. ਮਾਸ-ਪੇਸ਼ੀਆਂ ਵਿਚ ਅਚਾਨਕ ਖਿਚਾਅ ਜਿਹਾ ਆ ਸਕਦਾ ਹੈ ।
  2. ਮਾਸ-ਪੇਸ਼ੀਆਂ ਕਮਜ਼ੋਰੀ ਦੇ ਕਾਰਨ ਕੰਮ ਕਰਨ ਦੇ ਯੋਗ ਨਹੀਂ ਰਹਿੰਦੀਆਂ ।
  3. ਚੋਟ ਲੱਗਣ ਦੇ ਇਕ-ਦਮ ਬਾਅਦ ਪੀੜ ਮਹਿਸੂਸ ਹੁੰਦੀ ਹੈ ।
  4. ਚੋਟ ਵਾਲੀ ਜਗਾ ਤੇ ਟੋਆ ਨਜ਼ਰ ਆਉਂਦਾ ਹੈ ।
  5. ਕਦੇ-ਕਦੇ ਚੋਟ ਵਾਲੀ ਜਗਾ ਦੇ ਨੇੜੇ-ਤੇੜੇ ਦੀ ਜਗਾ ਨੀਲੇ ਰੰਗ ਦੀ ਹੋ ਜਾਂਦੀ ਹੈ ।
  6. ਚੋਟ ਵਾਲੀ ਜਗ੍ਹਾ ਨਰਮ ਲੱਗਦੀ ਹੈ ।

ਬਚਾਅ (Safety Measures)-

  1. ਖੇਡ ਦਾ ਮੈਦਾਨ ਸਮਤਲ ਅਤੇ ਸਾਫ਼-ਸੁਥਰਾ ਹੋਣਾ ਚਾਹੀਦਾ ਹੈ । ਇਸ ਵਿਚ ਕੰਕਰ , ਆਦਿ ਖਿਲਰੇ ਨਹੀਂ ਹੋਣੇ ਚਾਹੀਦੇ ।
  2. ਉੱਚੀ ਅਤੇ ਲੰਮੀ ਛਾਲ ਦੇ ਅਖਾੜੇ ਨਰਮ ਰੱਖਣੇ ਚਾਹੀਦੇ ਹਨ ।
  3. ਖਿਡਾਰੀਆਂ ਨੂੰ ਚੋਣਾਂ ਤੋਂ ਬਚਣ ਦੇ ਲਈ ਜ਼ਰੂਰੀ ਸਿੱਖਿਆ ਦੇਣੀ ਚਾਹੀਦੀ ਹੈ ।
  4. ਖੇਡ ਆਰੰਭ ਕਰਨ ਤੋਂ ਪਹਿਲਾਂ ਕੁੱਝ ਹਲਕੀਆਂ ਕਸਰਤਾਂ ਕਰਕੇ ਸਰੀਰ ਨੂੰ ਗਰਮ (Warm-up) ਕਰਨਾ ਚਾਹੀਦਾ ਹੈ ।
  5. ਗਿੱਲ ਜਾਂ ਫਿਸਲਣ ਵਾਲੇ ਮੈਦਾਨ ‘ਤੇ ਨਹੀਂ ਖੇਡਣਾ ਚਾਹੀਦਾ ।
  6. ਖੇਡ ਦਾ ਸਾਮਾਨ ਚੰਗਾ ਹੋਣਾ ਚਾਹੀਦਾ ਹੈ ।
  7. ਖਿਡਾਰੀਆਂ ਨੂੰ ਆਪਸੀ ਸਦਭਾਵਨਾ ਰੱਖਣੀ ਚਾਹੀਦੀ ਹੈ । ਖੇਡ ਕਦੇ ਕਰੋਧ ਵਿਚ ਆ ਕੇ ਨਹੀਂ ਖੇਡਣੀ ਚਾਹੀਦੀ ।

ਇਲਾਜ (Treatment)-

  1. ਚੋਟ ਵਾਲੀ ਜਗ੍ਹਾ ਤੇ ਠੰਢੇ ਪਾਣੀ ਦੀ ਪੱਟੀ ਜਾਂ ਬਰਫ਼ ਰੱਖਣੀ ਚਾਹੀਦੀ ਹੈ ।
  2. ਚੋਟ ਵਾਲੀ ਜਗ੍ਹਾ ਤੇ ਭਾਰ ਨਹੀਂ ਪਾਉਣਾ ਚਾਹੀਦਾ ।
  3. ਚੋਟ ਵਾਲੀ ਜਗ੍ਹਾ ਦੇ ਅੰਗ ਨੂੰ ਹਿਲਾਉਣਾ ਨਹੀਂ ਚਾਹੀਦਾ ।
  4. ਚੋਟ ਵਾਲੀ ਜਗ੍ਹਾ ‘ਤੇ 24 ਘੰਟੇ ਬਾਅਦ ਸੇਕ ਜਾਂ ਮਾਲਿਸ਼ ਕਰਨੀ ਚਾਹੀਦੀ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 7.
ਮੋਚ ਦੇ ਕੀ ਕਾਰਨ ਹਨ ? ਇਸ ਦੀਆਂ ਨਿਸ਼ਾਨੀਆਂ ਤੇ ਇਲਾਜ ਬਾਰੇ ਲਿਖੋ ।
(What are the causes of Sprain ? Write down its symptoms and treatment.) ਉੱਤਰ-ਕਿਸੇ ਜੋੜ ਦੇ ਬੰਧਨਾਂ ਦੇ ਫਟ ਜਾਣ ਨੂੰ ਮੋਚ ਕਹਿੰਦੇ ਹਨ ।
ਕਾਰਨ (Causes)-

  1. ਗਿੱਲੇ ਜਾਂ ਤਿਲ੍ਹਕਣ ਵਾਲੇ ਮੈਦਾਨ ਵਿਚ ਖੇਡਣਾ ।
  2. ਮੈਦਾਨ ਵਿਚ ਪਏ ਕੰਕਰ ਆਦਿ ਦਾ ਪੈਰ ਦੇ ਹੇਠਾਂ ਆ ਜਾਣਾ ।
  3. ਖੇਡ ਦੇ ਮੈਦਾਨ ਵਿਚ ਟੋਏ ਆਦਿ ਦਾ ਹੋਣਾ ।
  4. ਅਣਜਾਣ ਖਿਡਾਰੀ ਦਾ ਗਲਤ ਢੰਗ ਨਾਲ ਖੇਡਣਾ।

ਚਿੰਨ੍ਹ (Symptoms)-

  1. ਥੋੜੀ ਦੇਰ ਬਾਅਦ ਮੋਚ ਵਾਲੀ ਜਗਾ ਤੇ ਹੋਰ ਸੋਜ ਹੋਣ ਲੱਗਦੀ ਹੈ !
  2. ਸੋਜ ਵਾਲੀ ਜਗਾ ਤੇ ਪੀੜ ਹੋਣ ਲੱਗਦੀ ਹੈ ।
  3. ਮੋਚ ਵਾਲੇ ਭਾਗ ਦੀ ਸਹਿਨ ਕਰਨ ਜਾਂ ਕੰਮ ਕਰਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ।
  4. ਗੰਭੀਰ ਮੋਚ ਦੀ ਦਸ਼ਾ ਵਿਚ ਜੋੜ ਦੀ ਉੱਪਰਲੀ ਚਮੜੀ ਦਾ ਰੰਗ ਨੀਲਾ ਹੋ ਜਾਂਦਾ ਹੈ ।

ਇਲਾਜ (Treatment) – ਮੋਚ ਦੇ ਇਲਾਜ ਇਸ ਪ੍ਰਕਾਰ ਹਨ-

  1. ਮੋਚ ਵਾਲੀ ਥਾਂ ਨੂੰ ਬਹੁਤਾ ਹਿਲਾਉਣਾ ਨਹੀਂ ਚਾਹੀਦਾ ।
  2. ਸੱਟ ਵਾਲੀ ਥਾਂ ਤੇ 4 ਘੰਟੇ ਤਕ ਪਾਣੀ ਦੀਆਂ ਪੱਟੀਆਂ ਰੱਖਣੀਆਂ ਚਾਹੀਦੀਆਂ ਹਨ ।
  3. ਮੋਚ ਵਾਲੀ ਥਾਂ ਤੇ ਅੱਠ ਦੇ ਆਕਾਰ ਦੀ ਪੱਟੀ ਬੰਨ੍ਹਣੀ ਚਾਹੀਦੀ ਹੈ ।
  4. ਮੋਚ ਵਾਲੀ ਥਾਂ ਤੇ ਭਾਰ ਨਹੀਂ ਪਾਉਣਾ ਚਾਹੀਦਾ ।
  5. ਜੇਕਰ ਹੱਡੀ ਟੁੱਟੀ ਹੋਵੇ ਤਾਂ ਐਕਸ-ਰੇ ਕਰਾਉਣਾ ਚਾਹੀਦਾ ਹੈ ।
  6. 48 ਤੋਂ 72 ਘੰਟੇ ਬਾਅਦ ਹੀ ਸੇਕ ਦੇਣਾ ਚਾਹੀਦਾ ਹੈ ।
  7. ਮੋਚ ਵਾਲੀ ਥਾਂ ਨੂੰ ਹਮੇਸ਼ਾਂ ਧਿਆਨ ਵਿਚ ਰੱਖਣਾ ਚਾਹੀਦਾ ਹੈ । ਜਿੱਥੇ ਇਕ ਵਾਰੀ ਮੋਚ ਆ ਜਾਵੇ ਦੁਬਾਰਾ ਫਿਰ ਆ ਜਾਂਦੀ ਹੈ “Once a sprain, always a sprain.”
  8. ਮੋਚ ਠੀਕ ਹੋਣ ਤੋਂ ਬਾਅਦ ਹੀ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ |

ਪ੍ਰਸ਼ਨ 8.
ਜੋੜ ਦੇ ਉਤਰਨ ਦੇ ਕਾਰਨ, ਚਿੰਨ੍ਹ ਅਤੇ ਇਲਾਜ ਦੱਸੋ । (What is Dislocation ? Discuss its causes, symptoms and treatment.)
ਉੱਤਰ-
ਹੱਡੀ ਦਾ ਜੋੜ ਵਾਲੀ ਥਾਂ ਤੋਂ ਖਿਸਕਣਾ ਜੋੜ ਉਤਰਨਾ (Dislocation) ਕਹਾਉਂਦਾ ਹੈ ।
ਕਾਰਨ (Causes)-

  1. ਕਿਸੇ ਬਾਹਰਲੇ ਭਾਰ ਦੇ ਤੇਜ਼ੀ ਨਾਲ ਹੱਡੀ ਨਾਲ ਟਕਰਾਉਣ ਨਾਲ ਹੱਡੀ ਆਪਣੀ ਜਗ੍ਹਾ ਛੱਡ ਦਿੰਦੀ ਹੈ ।
  2. ਖੇਡ ਦਾ ਸਾਮਾਨ ਸਰੀਰਕ ਸ਼ਕਤੀ ਤੋਂ ਵੱਧ ਭਾਰਾ ਹੋਣਾ ।
  3. ਖੇਡ ਦੇ ਮੈਦਾਨ ਦਾ ਅਸਮਤਲ ਜਾਂ ਵੱਧ ਕਠੋਰ ਜਾਂ ਨਰਮ ਹੋਣਾ ।
  4. ਖੇਡ ਵਿਚ ਭਾਗ ਲੈਣ ਤੋਂ ਪਹਿਲਾਂ ਸਰੀਰ ਨੂੰ ਹਲਕੀਆਂ ਕਸਰਤਾਂ ਨਾਲ ਗੁਰਮ (Wam-up) ਨਾ ਕਰਨਾ ।

ਚਿੰਨ੍ਹ (Symptoms)-

  1. ਚੋਟ ਵਾਲੀ ਜਗ੍ਹਾ ਬੇਢੰਗੀ ਜਿਹੀ ਨਜ਼ਰ ਆਉਂਦੀ ਹੈ ।
  2. ਚੋਟ ਵਾਲੀ ਜਗਾ ਆਪਣੇ ਆਪ ਹਿਲ ਨਹੀਂ ਸਕਦੀ ਹੈ ।
  3. ਚੋਟ ਵਾਲੀ ਜਗ੍ਹਾ ਤੇ ਸੋਜ ਹੋ ਜਾਂਦੀ ਹੈ ।
  4. ਚੋਟ ਵਾਲੀ ਜਗਾ ਤੇ ਪੀੜ ਹੁੰਦੀ ਹੈ ।

ਇਲਾਜ (Treatment) – ਜੋੜ ਦੇ ਇਲਾਜ ਇਸ ਪ੍ਰਕਾਰ ਹਨ-

  1. ਹੱਡੀ ਨੂੰ ਇਲਾਸਟਿਕ ਵਾਲੀ ਪੱਟੀ ਬੰਨ੍ਹਣੀ ਚਾਹੀਦੀ ਹੈ ।
  2. ਸੱਟ ਵਾਲੀ ਥਾਂ ਤੇ ਭਾਰ ਨਹੀਂ ਪਾਉਣਾ ਚਾਹੀਦਾ ।
  3. ਸੱਟ ਵਾਲੀ ਥਾਂ ਤੇ ਸਲਿੰਗ ਪਾ ਦੇਣੀ ਚਾਹੀਦੀ ਹੈ ਤਾਂ ਜੋ ਹੱਡੀ ਨਾ ਹਿੱਲ ਸਕੇ ।
  4. ਜੋੜ ਨੂੰ ਬਹੁਤਾ ਹਿਲਾਉਣਾ ਨਹੀਂ ਚਾਹੀਦਾ ।
  5. ਜੋੜ ਨੂੰ 48 ਤੋਂ 72 ਘੰਟੇ ਬਾਅਦ ਹੀ ਸੇਕ ਦੇਣਾ ਚਾਹੀਦਾ ਹੈ ।

ਪ੍ਰਸ਼ਨ 9.
ਹੱਡੀ ਦੀ ਟੁੱਟ ਜਾਂ ਫਰੈਕਚਰ ਦੇ ਕਾਰਨ, ਚਿੰਨ੍ਹ ਅਤੇ ਇਲਾਜ ਦੱਸੋ । (What are the causes, symptoms and treatment of fracture.)
ਉੱਤਰ-
ਹੱਡੀ ਦੀ ਟੁੱਟ ਦੇ ਕਾਰਨ (Causes of Fracture) – ਹੱਡੀ ਦੀ ਟੁੱਟ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ

  1. ਖਿਡਾਰੀ ਦਾ ਬਹੁਤ ਜੋਸ਼ ਅਤੇ ਕਰੋਧ ਵਿਚ ਬੇਕਾਬੂ ਹੋ ਕੇ ਖੇਡਣਾ ।
  2. ਬਹੁਤ ਸਖ਼ਤ ਜਾਂ ਨਰਮ ਮੈਦਾਨ ਵਿਚ ਖਿਡਾਰੀ ਦਾ ਡਿੱਗਣਾ ।
  3. ਅਸਮਤਲ ਜਾਂ ਤਿਲ੍ਹਕਣ ਵਾਲੇ ਮੈਦਾਨ ਵਿਚ ਖੇਡਣਾ ।
  4. ਕਿਸੇ ਯੋਗ ਅਤੇ ਕੁਸ਼ਲ ਵਿਅਕਤੀ ਦੀ ਦੇਖ-ਰੇਖ ਵਿਚ ਖੇਡ ਨਾ ਖੇਡੀ ਜਾਣੀ ।

ਚਿੰਨ੍ਹ (Symptoms)-

  1. ਟੁੱਟ ਵਾਲੀ ਜਗਾ ਦੇ ਨੇੜੇ ਸੋਜ ਹੋ ਜਾਂਦੀ ਹੈ ।
  2. ਟੁੱਟ ਵਾਲੀ ਜਗ੍ਹਾ ਸ਼ਕਤੀਹੀਨ ਹੋ ਜਾਂਦੀ ਹੈ ।
  3. ਟੁੱਟ ਵਾਲੀ ਜਗ੍ਹਾ ‘ਤੇ ਪੀੜ ਹੁੰਦੀ ਹੈ ।
  4. ਟੁੱਟ ਵਾਲੀ ਜਗ੍ਹਾ ‘ਤੇ ਬੇਢੰਗੀ ਹਿਲਜੁਲ ਹੁੰਦੀ ਹੈ ।
  5. ਅੰਗ ਕਰੂਪ ਹੋ ਜਾਂਦਾ ਹੈ ।
  6. ਹੱਥ ਲਾ ਕੇ ਹੱਡੀ ਦੀ ਟੁੱਟ ਦਾ ਪਤਾ ਲਾਇਆ ਜਾ ਸਕਦਾ ਹੈ ।

ਇਲਾਜ (Treatment)-

  1. ਟੁੱਟ ਵਾਲੀ ਜਗ੍ਹਾ ਨੂੰ ਹਿਲਾਉਣਾ ਨਹੀਂ ਚਾਹੀਦਾ ।
  2. ਖੂਨ ਵਗਣ ਦੀ ਹਾਲਤ ਵਿਚ ਪਹਿਲਾਂ ਖੂਨ ਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ
  3. ਜ਼ਖ਼ਮ ਵਾਲੀ ਜਗ੍ਹਾ ‘ਤੇ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ ।
  4. ਜ਼ਖ਼ਮ ਨੂੰ ਐਕਸ-ਰੇ ਲਈ ਲੈ ਜਾਣਾ ਚਾਹੀਦਾ ਹੈ ।
  5. ਟੁੱਟ ਵਾਲੀ ਜਗ੍ਹਾ ‘ਤੇ ਪੱਟੀਆਂ ਅਤੇ ਚਪਟੀਆਂ ਦਾ ਸਹਾਰਾ ਬੰਨ੍ਹਣਾ ਚਾਹੀਦਾ ਹੈ ।
  6. ਜ਼ਖ਼ਮੀ ਨੂੰ ਹੋਰ ਇਲਾਜ ਦੇ ਲਈ ਡਾਕਟਰ ਦੇ ਕੋਲ ਪੁੱਜਣਾ ਚਾਹੀਦਾ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 10.
ਮੁੱਢਲੀ ਸਹਾਇਤਾ ਕੀ ਹੁੰਦੀ ਹੈ ? ਇਸ ਦੀ ਸਾਨੂੰ ਕਿਉਂ ਜ਼ਰੂਰਤ ਹੁੰਦੀ ਹੈ ? (What is First Aid ? Why it is needed ?)
ਉੱਤਰ-
ਸਾਡੇ ਜੀਵਨ ਵਿਚ ਅਕਸਰ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ | ਖੇਡ ਦੇ | ਮੈਦਾਨ ਵਿਚ ਖੇਡਦੇ ਸਮੇਂ, ਸੜਕ ਤੇ ਚਲਦੇ ਸਮੇਂ, ਸਕੂਲ ਦੀ ਪ੍ਰਯੋਗਸ਼ਾਲਾ ਵਿਚ ਕੰਮ ਕਰਦੇ | ਸਮੇਂ, ਘਰ ਵਿਚ ਪੌੜੀਆਂ ਚੜ੍ਹਦੇ ਸਮੇਂ, ਰਸੋਈ ਘਰ ਵਿਚ ਕੰਮ ਕਰਦੇ ਹੋਏ ਜਾਂ ਇਸ਼ਨਾਨ ਘਰ ਵਿਚ ਇਸ਼ਨਾਨ ਕਰਦੇ ਸਮੇਂ ਵਿਅਕਤੀ ਕਿਸੇ ਵੀ ਕਿਸਮ ਦੀ ਦੁਰਘਟਨਾ ਦਾ ਸ਼ਿਕਾਰ ਹੋ | ਸਕਦਾ ਹੈ । ਕਈ ਵਾਰ ਖੇਡ ਦੇ ਮੈਦਾਨ ਵਿਚ ਅਨੇਕ ਦੁਰਘਟਨਾਵਾਂ ਹੋ ਜਾਂਦੀਆਂ ਹਨ |

ਇਹਨਾਂ ਦੁਰਘਟਨਾਵਾਂ ਤੋਂ ਬਚਾਅ ਦੇ ਲਈ ਜ਼ਰੂਰੀ ਹੈ ਕਿ ਖੇਡ ਦਾ ਮੈਦਾਨ ਨਾ ਹੀ ਵਧੇਰੇ ਕਠੋਰ ਹੋਵੇ ਅਤੇ ਨਾ ਹੀ ਵਧੇਰੇ ਨਰਮ | ਖੇਡ ਦਾ ਸਾਮਾਨ ਵੀ ਠੀਕ ਤਰ੍ਹਾਂ ਨਾਲ ਬਣਿਆ ਹੋਵੇ ਅਤੇ ਖੇਡ ਕਿਸੇ ਚੰਗੇ ਪ੍ਰਬੰਧਕ ਦੀ ਦੇਖ-ਰੇਖ ਵਿਚ ਖੇਡੀ ਜਾਵੇ । ਅਜਿਹੇ ਸਮੇਂ ਇਹ ਤਾਂ ਸੰਭਵ ਨਹੀਂ ਕਿ ਡਾਕਟਰ ਹਰ ਜਗਾ ਮੌਜੂਦ ਹੋਵੇ । ਡਾਕਟਰ ਦੇ ਪੁੱਜਣ ਤੋਂ ਪਹਿਲਾਂ ਜਾਂ ਡਾਕਟਰ ਤਕ ਲੈ ਜਾਣ ਤੋਂ ਪਹਿਲਾਂ ਪ੍ਰਾਪਤ ਸਾਧਨਾਂ ਤੋਂ ਦੁਰਘਟਨਾ ਦੇ ਸ਼ਿਕਾਰ ਨੂੰ ਜੋ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ । ਇਸ ਤਰ੍ਹਾਂ ਡਾਕਟਰੀ ਸਹਾਇਤਾ ਦੇ ਮਿਲਣ ਤੋਂ ਪਹਿਲਾਂ ਜੋ ਰੋਗੀ ਜਾਂ ਜ਼ਖ਼ਮੀ ਨੂੰ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀ ਸਹਾਇਤਾ (FIRST AID) ਕਹਿੰਦੇ ਹਨ।

ਜੇ ਜ਼ਖ਼ਮੀ ਜਾਂ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਸਹਾਇਤਾ ਪ੍ਰਦਾਨ ਨਾ ਕੀਤੀ ਜਾਵੇ ਤਾਂ ਹੋ ਸਕਦਾ ਹੈ ਕਿ ਉਸ ਦੀ ਘਟਨਾ ਦੀ ਥਾਂ ‘ਤੇ ਹੀ ਮੌਤ ਹੋ ਜਾਵੇ ! | ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਮੁੱਢਲੀ ਸਹਾਇਤਾ ਜ਼ਖ਼ਮੀ ਜਾਂ ਰੋਗੀ ਦੇ ਲਈ ਜੀਵਨ ਰੂਪੀ ਅੰਮ੍ਰਿਤ ਦੇ ਸਮਾਨ ਹੈ । ਇਸ ਲਈ ਮੁੱਢਲੀ ਸਹਾਇਤਾ ਜੀਵਨ ਵਿਚ ਮਹੱਤਵਪੂਰਨ ਸਥਾਨ ਰੱਖਦੀ ਹੈ ।

ਪ੍ਰਸ਼ਨ 11.
ਪੱਠਿਆਂ ਦਾ ਤਨਾਅ ਕੀ ਹੁੰਦਾ ਹੈ ? ਇਹ ਕਿਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ ? (What is Strain ? Discuss its causes.)
ਉੱਤਰ-
ਪੱਠਿਆਂ ਦੇ ਖਿੱਚੇ ਜਾਣ ਨੂੰ ਪੱਠਿਆਂ ਦਾ ਤਨਾਅ ਕਹਿੰਦੇ ਹਨ । ਅਜਿਹੀ ਦਸ਼ਾ ਵਿਚ ਪੱਠਿਆਂ ਵਿਚ ਸੋਜ ਆ ਜਾਂਦੀ ਹੈ ਅਤੇ ਬਹੁਤ ਜ਼ਿਆਦਾ ਦਰਦ ਹੁੰਦੀ ਹੈ ।

ਪੱਠਿਆਂ ਦੇ ਤਨਾਅ ਦੇ ਕਾਰਨ – ਪੱਠਿਆਂ ਦੇ ਤਨਾਅ ਦੇ ਹੇਠ ਲਿਖੇ ਕਾਰਨ ਹੁੰਦੇ ਹਨ-

  1. ਸਰੀਰ ਵਿਚੋਂ ਪਸੀਨੇ ਦੇ ਰੂਪ ਵਿਚ ਪਾਣੀ ਦਾ ਨਿਕਾਸ ਹੋ ਜਾਣਾ ।
  2. ਲੋੜ ਨਾਲੋਂ ਵੱਧ ਥਕਾਵਟ ।
  3. ਸਰੀਰ ਦੇ ਅੰਗਾਂ ਦਾ ਆਪਸੀ ਤਾਲਮੇਲ ਠੀਕ ਨਾ ਹੋਣਾ ।
  4. ਖੇਡ ਦੇ ਮੈਦਾਨ ਦਾ ਵਧੇਰੇ ਸਖ਼ਤ ਜਾਂ ਨਰਮ ਹੋਣਾ ।
  5. ਪੱਠਿਆਂ ਨੂੰ ਇਕ ਦਮ ਤੇਜ਼ ਹਰਕਤ ਵਿਚ ਲੈ ਆਉਣਾ ।
  6. ਖੇਡ ਆਰੰਭ ਹੋਣ ਤੋਂ ਪਹਿਲਾਂ ਸਰੀਰ ਨੂੰ ਗਰਮ (warm-up) ਕਰਨ ਲਈ ਹਲਕੀ ਕਸਰਤ ਨਾ ਕਰਨਾ ।
  7. ਖੇਡ ਦੇ ਸਾਮਾਨ ਅਤੇ ਸਰੀਰਕ ਸ਼ਕਤੀ ਦਾ ਉੱਚਿਤ ਅਨੁਪਾਤ ਨਾ ਹੋਣਾ ।
  8. ਪੱਠਿਆਂ ਅਤੇ ਖੂਨ ਕੋਸ਼ਿਕਾਵਾਂ ਦਾ ਟੁੱਟਣਾ ।

ਪ੍ਰਸ਼ਨ 12.
ਮੋਚ ਕਿਸ ਨੂੰ ਕਹਿੰਦੇ ਹਨ ? ਇਸ ਦੇ ਲਈ ਮੁੱਢਲੀ ਸਹਾਇਤਾ ਕੀ ਹੋ ਸਕਦੀ ਹੈ ?
(What is Sprain ? How you will give first aid to a person who got Sprain ?
ਉੱਤਰ-
ਮੋਚ (Sprain) – ਕਿਸੇ ਜੋੜ ਦੇ ਬੰਧਨ (Ligaments) ਦਾ ਫਟ ਜਾਣਾ, ਮੋਚ (Sprain) ਕਹਾਉਂਦਾ ਹੈ । ਸਾਧਾਰਨ ਤੌਰ ਤੇ ਗਿੱਟੇ, ਗੋਡੇ, ਰੀੜ੍ਹ ਦੀ ਹੱਡੀ ਅਤੇ ਗੁੱਟ ਨੂੰ ਮੋਚ ਆਉਂਦੀ ਹੈ ।
ਮੋਚ ਦੀਆਂ ਕਿਸਮਾਂ (Types of Sprain) – ਮੋਚ ਹੇਠ ਲਿਖੀਆਂ ਤਿੰਨ ਕਿਸਮਾਂ ਦੀ ਹੁੰਦੀ ਹੈ-

  1. ਨਰਮ ਮੋਚ (Mild Sprain) – ਇਸ ਹਾਲਤ ਵਿਚ ਮੋਚ ਦੀ ਜਗਾ ਤੇ ਕੁੱਝ ਕਮਜ਼ੋਰੀ, ਸੋਜ ਅਤੇ ਪੀੜਾ ਮਹਿਸੂਸ ਹੁੰਦੀ ਹੈ ।
  2. ਦਰਮਿਆਨੀ ਮੋਚ (Mediocre Sprain) – ਇਸ ਦਸ਼ਾ ਵਿਚ ਸੋਜ ਅਤੇ ਪੀੜਾ ਵਿਚ ਵਾਧਾ ਹੋ ਜਾਂਦਾ ਹੈ ।
  3. ਪੂਰਨ ਮੋਚ (Complete Sprain) – ਇਸ ਦਸ਼ਾ ਵਿਚ ਪੀੜਾ ਇੰਨੀ ਵੱਧ ਹੋ ਜਾਂਦੀ ਹੈ ਕਿ ਸਹਿਣ ਨਹੀਂ ਕੀਤੀ ਜਾ ਸਕਦੀ ।

ਮੁੱਢਲੀ ਸਹਾਇਤਾ (First Aid)-

  1. ਜਿਸ ਜਗ੍ਹਾ ‘ਤੇ ਚੋਟ ਆਈ ਹੋਵੇ ਉੱਥੇ ਜ਼ਰਾ ਵੀ ਹਿਲਜੁਲ ਨਹੀਂ ਹੋਣੀ ਚਾਹੀਦੀ ।
  2. ਮੋਚ ਵਾਲੀ ਜਗ੍ਹਾ ‘ਤੇ 48 ਘੰਟੇ ਤਕ ਪਾਣੀ ਦੀਆਂ ਪੱਟੀਆਂ ਰੱਖਣੀਆਂ ਚਾਹੀਦੀਆਂ ਹਨ ।
  3. ਮੋਚ ਵਾਲੀ ਜਗ੍ਹਾ ‘ਤੇ ਭਾਰ ਨਹੀਂ ਪਾਉਣਾ ਚਾਹੀਦਾ ।
  4. ਗਿੱਟੇ ਵਿਚ ਮੋਚ ਆਉਣ ਦੀ ਹਾਲਤ ਵਿਚ ‘ਅੱਠ’ ਦੇ ਆਕਾਰ ਦੀ ਪੱਟੀ ਬੰਨ੍ਹਣੀ ਚਾਹੀਦੀ ਹੈ |
  5. ਮੋਚ ਵਾਲੀ ਜਗ੍ਹਾ ‘ਤੇ 48 ਘੰਟੇ ਤੋਂ 72 ਘੰਟੇ ਦੇ ਬਾਅਦ ਸੇਕ ਦੇਣਾ ਅਤੇ ਮਾਲਿਸ਼ ਕਰਨੀ ਚਾਹੀਦੀ ਹੈ ।
  6. ਹੱਡੀ ਟੁੱਟਣ ਦਾ ਸ਼ੱਕ ਹੋਣ ਤੇ ਐਕਸ-ਰੇ ਕਰਵਾਉਣਾ ਚਾਹੀਦਾ ਹੈ ।
  7. ਮੋਚ ਠੀਕ ਹੋਣ ਦੇ ਬਾਅਦ ਯੋਗ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 13.
ਹਾਕੀ ਖੇਡਦਿਆਂ ਜੇ ਤੁਹਾਡੇ ਗੋਡੇ ਦੀ ਹੱਡੀ ਉੱਤਰ ਜਾਵੇ ਤਦ ਤੁਸੀਂ ਕੀ ਕਰੋਗੇ ?
(While playing Hockey if you got knee dislocation. What will you do ?)
ਉੱਤਰ-
ਜੇ ਹਾਕੀ ਖੇਡਦੇ ਸਮੇਂ ਮੇਰੇ ਗੋਡੇ ਦੀ ਹੱਡੀ ਉਤਰ ਜਾਵੇ ਤਾਂ ਮੈਂ ਉਸ ਦਾ ਇਲਾਜ ਇਸ ਤਰ੍ਹਾਂ ਕਰਾਂਗਾ| ਮੈਂ ਹੱਡੀ ਨੂੰ ਇਲਾਸਟਿਕ ਵਾਲੀ ਪੱਟੀ ਬੰਨ੍ਹਾਂਗਾ । ਮੈਂ ਇਹ ਪਰੀ ਕੋਸ਼ਿਸ਼ ਕਰਾਂਗਾ ਕਿ ਚੋਟ | ਵਾਲੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦਾ ਭਾਰ ਨਾ ਪਵੇ । ਚੋਟ ਵਾਲੀ ਜਗ੍ਹਾ ਤੇ ਸਲਿੰਗ ਪਾ ਲਵਾਂਗਾ ਤਾਂ ਕਿ ਹੱਡੀ ਵਿਚ ਹਿਲਜੁਲ ਨਾ ਹੋਵੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
ਟੁੱਟਾਂ ਦੀਆਂ ਕਿੰਨੀਆਂ ਕਿਸਮਾਂ ਹਨ ? ਸਭ ਤੋਂ ਖ਼ਤਰਨਾਕ ਕਿਹੜੀ ਟੁੱਟ ਹੈ ?
(Write down the types of Fractures? Which is the most dangerous Fracture ?)
ਉੱਤਰ-
ਫ਼ਰੈਕਚਰ ਦਾ ਅਰਥ-ਕਿਸੇ ਹੱਡੀ ਦੇ ਟੁੱਟਣ ਜਾਂ ਉਸ ਵਿਚ ਤਰੇੜ ਪੈ ਜਾਣ ਨੂੰ ਫ਼ਰੈਕਚਰ ਕਿਹਾ ਜਾਂਦਾ ਹੈ ।

ਫਰੈਕਚਰ ਦੇ ਕਾਰਨ (Causes of Fracture) – ਹੱਡੀਆਂ ਦੇ ਟੁੱਟਣ ਜਾਂ ਉਸ ਵਿਚ ਤਰੇੜ ਪੈ ਜਾਣ ਦੇ ਕਈ ਕਾਰਨ ਹੋ ਸਕਦੇ ਹਨ । ਇਸ ਵਿਚੋਂ ਸਭ ਤੋਂ ਵੱਡਾ ਕਾਰਨ ਕਿਸੇ ਪਕਾਰ ਦੀ ਪ੍ਰਤੱਖ ਜਾਂ ਅਪ੍ਰਤੱਖ (Direct or Indirect force) ਚੋਟ ਹੈ ਸੈਕਦੀ ਹੈ ।

ਫ਼ਰੈਕਚਰ ਦੇ ਪ੍ਰਕਾਰ (Types of Fracture)-
1. ਸਾਦੀ ਟੁੱਟ ਜਾਂ ਬੰਦ ਟੁੱਟ (Simple or Closed Fracture) – ਜਦ ਕੋਈ ਬਾਹਰਲਾ ਫੱਟ ਨਾ ਹੋਵੇ ਜੋ ਟੁੱਟੀ ਹੋਈ ਹੱਡੀ ਤਕ ਜਾਂਦਾ ਹੋਵੇ । ਦੇਖੋ ਚਿਤਰ ਨੰ: 1
ਚਿੱਤਰ ਨੰ: 1
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 1
2. ਖੁੱਲੀ ਟੁੱਟ (Compound or Open Fracture) – ਜਦ ਕੋਈ ਅਜਿਹਾ ਫੱਟ ਹੋਵੇ ਜੋ ਟੁੱਟੀ ਹੋਈ ਹੱਡੀ ਤਕ ਜਾਂਦਾ ਹੋਵੇ ਜਾਂ ਜੋ ਹੱਡੀ ਦੇ ਟੁੱਟੇ ਹੋਏ ਹਿੱਸੇ ਦੀ ਚਮੜੀ ਜਾਂ ਮਾਸ ਨੂੰ ਚੀਰ ਕੇ ਬਾਹਰ ਨਿਕਲ ਆਉਂਦਾ ਹੈ ਅਤੇ ਕੀਟਾਣੂ ਫ਼ਰੈਕਚਰ ਵਾਲੇ ਥਾਂ ਵਿਚ ਪਰਵੇਸ਼ ਕਰਦੇ ਹਨ ।
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 2
3. ਗੁੰਝਲਦਾਰ ਟੁੱਟ (Complicated Fracture) – ਹੱਡੀ ਟੁੱਟਣ ਦੇ ਨਾਲ-ਨਾਲ ਦਿਮਾਗ਼, ਜਿਗਰ, ਗੁਰਦੇ ਤੇ ਚੋਟ ਲੱਗਣ ਨਾਲ ਜੋੜ ਵੀ ਉਤਰ ਜਾਂਦਾ ਹੈ । ਇਕ ਗੁੰਝਲਦਾਰ ਫ਼ਰੈਕਚਰ ਸਰਲ ਜਾਂ ਖੁੱਲ੍ਹਾ ਹੋ ਸਕਦਾ ਹੈ ।
ਇਸ ਦੇ ਇਲਾਵਾ ਕਈ ਹੋਰ ਫ਼ਰੈਕਚਰ ਵੀ ਹੁੰਦੇ ਹਨ, ਜਿਨ੍ਹਾਂ ਦਾ ਮੁੱਢਲਾ ਇਲਾਜ ਕਰਨ ਵਾਲੇ ਨੂੰ ਪਤਾ ਨਹੀਂ ਲੱਗਦਾ । ਇਹਨਾਂ ਵਿਚੋਂ ਮੁੱਖ ਫ਼ਰੈਕਚਰ ਦਾ ਵੇਰਵਾ ਹੇਠਾਂ ਦਿੱਤਾ ਜਾਂਦਾ
ਹੈ-

4. ਬਹੁ-ਖੰਡ ਟੁੱਟ (Comminuted Fracture) – ਜਦ ਹੱਡੀ ਕਈ ਸਥਾਨਾਂ ਤੋਂ ਟੁੱਟ ਜਾਂਦੀ ਹੈ । ਦੇਖੋ ਚਿਤਰ ਨੰ: 3
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 3
5. ਚਪਟੀ ਫ਼ਰੈਕਚਰ (Impacted Fracture) – ਜਦ ਟੁੱਟੀਆਂ ਹੋਈਆਂ ਹੱਡੀਆਂ ਦੇ ਸਿਰੇ ਇਕ-ਦੂਸਰੇ ਵਿਚ ਖੁੱਭ ਜਾਂਦੇ ਹਨ । ਦੇਖੋ ਚਿਤਰ ਨੰ: 4
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 4
6. ਕੱਚੀ ਟੁੱਟ (Green Stick Fracture) – ਅਜਿਹਾ ਫ਼ਰੈਕਚਰ ਅਕਸਰ ਛੋਟੇ ਬੱਚਿਆਂ ਵਿਚ ਹੁੰਦਾ ਹੈ । ਉਹਨਾਂ ਦੀਆਂ ਹੱਡੀਆਂ ਨਰਮ ਹੁੰਦੀਆਂ ਹਨ । ਜਦ ਉਹਨਾਂ ਦੀ ਹੱਡੀ ਟੁੱਟ ਜਾਂਦੀ ਹੈ ਤੇ ਉਹ ਪੂਰੀ ਤਰ੍ਹਾਂ ਆਰ-ਪਾਰ ਨਿਕਲ ਕੇ ਟੇਢੀ ਹੋ ਜਾਂਦੀ ਹੈ ਜਾਂ ਉਸ ਵਿਚ ਤਰੇੜ ਆ ਜਾਂਦੀ ਹੈ । ਦੇਖੋ ਚਿੱਤਰ ਨੰ: 5
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 5
7. ਦੱਬੀ ਹੋਈ ਟੁੱਟ (Depressed Fracture) – ਜਦੋਂ ਖੋਪੜੀ ਦੇ ਉੱਪਰ ਵਾਲੇ ਹਿੱਸੇ ਜਾਂ ਉਸ ਦੇ ਆਸ-ਪਾਸ ਕਿਤੇ ਹੱਡੀ ਟੁੱਟ ਜਾਵੇ ਜਾਂ ਅੰਦਰ ਖੁੱਭ ਜਾਵੇ ।
ਇਸ ਵਿਚ ਸਭ ਤੋਂ ਖ਼ਤਰਨਾਕ ਟੁੱਟ ਜਾਂ ਫ਼ਰੈਕਚਰ ਗੁੰਝਲਦਾਰ ਹੈ । ਇਸ ਟੁੱਟ ਦੇ ਕਾਰਨ ਮਨੁੱਖ ਦਾ ਜੀਵਨ ਸੰਕਟ ਵਿਚ ਪੈ ਜਾਂਦਾ ਹੈ । ਇਸ ਲਈ ਇਹ ਫ਼ਰੈਕਚਰ ਸਭ ਤੋਂ ਭਿਆਨਕ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 2.
ਬੇਹੋਸ਼ੀ ਕੀ ਹੈ ? ਇਸ ਦੇ ਕਾਰਨ, ਚਿੰਨ੍ਹਾਂ ਅਤੇ ਇਲਾਜ ਦੇ ਬਾਰੇ ਦੱਸੋ ।
(What is Unconsciousness ? Discuss its symptoms, causes and treatment.) .
ਉੱਤਰ-
ਬੇਹੋਸ਼ੀ (Unconsciousness) – ਬੇਹੋਸ਼ੀ ਦਾ ਅਰਥ ਚੇਤਨਾ ਦਾ ਗੁਆਉਣਾ ਹੈ ।

ਕਾਰਨ (Causes)-

  1. ਬਹੁਤ ਕੰਮ ਕਰਨ ਜਾਂ ਬਹੁਤ ਖੇਡਣ ਨਾਲ ਥਕਾਵਟ ਕਰਕੇ ।
  2. ਜਦੋਂ ਗਰਮੀ ਹੋਵੇ ।
  3. ਸਰੀਰ ਵਿਚ ਪਾਣੀ ਖ਼ਤਮ ਹੋ ਜਾਵੇ ।
  4. ਜ਼ਹਿਰ ਦੇ ਅਸਰ ਨਾਲ ।
  5. ਮਿਰਗੀ ਤੇ ਹਿਸਟੀਰੀਆ ਜਿਹੀਆਂ ਬਿਮਾਰੀਆਂ ਵੇਲੇ ।
  6. ਦਿਲ ਦਾ ਦੌਰਾ ਪੈ ਜਾਣ ਨਾਲ ।
  7. ਸ਼ੱਕਰ ਦੇ ਰੋਗ ਵਾਲੇ ਇਨਸੂਲਿਨ ਦੀ ਵਰਤੋਂ ਕਰਕੇ ।
  8. ਕਿਸੇ ਬਿਮਾਰੀ ਨਾਲ ਹੋਈ ਕਮਜ਼ੋਰੀ ਵੇਲੇ ਸਰੀਰ ਤੋਂ ਬਹੁਤ ਸਾਰਾ ਕੰਮ ਲਿਆ ਜਾਵੇ ।
  9. ਸਰੀਰ ਵਿਚੋਂ ਲਹੂ ਦੇ ਜ਼ਿਆਦਾ ਵੱਗਣ ਨਾਲ ।

ਚਿੰਨ੍ਹ (Symptoms) – ਬੇਹੋਸ਼ੀ ਦੇ ਹੇਠ ਲਿਖੇ ਲੱਛਣ ਹੁੰਦੇ ਹਨ-

  1. ਨਬਜ਼ ਹੌਲੀ-ਹੌਲੀ ਚਲਦੀ ਹੈ ।
  2. ਚਮੜੀ ਠੰਢੀ ਅਤੇ ਚਿਪਚਿਪੀ ਹੋ ਜਾਂਦੀ ਹੈ ।
  3. ਚਿਹਰਾ ਪੀਲਾ ਪੈ ਜਾਂਦਾ ਹੈ ।
  4. ਖੂਨ ਦਾ ਦਬਾਅ ਘੱਟ ਹੋ ਜਾਂਦਾ ਹੈ ।

ਇਲਾਜ (Treatment)-

  1. ਰੋਗੀ ਦੀ ਨਬਜ਼ ਅਤੇ ਦਿਲ ਦੀ ਧੜਕਣ ਚੰਗੀ ਤਰ੍ਹਾਂ ਵੇਖ ਲੈਣੀ ਚਾਹੀਦੀ ਹੈ ।
  2. ਰੋਗੀ ਦੀ ਜੀਭ ਨੂੰ ਪਿਛਲੇ ਪਾਸੇ ਖਿਸਕਣ ਨਹੀਂ ਦੇਣਾ ਚਾਹੀਦਾ ।
  3. ਜੇ ਸਰੀਰ ਦੇ ਕੱਪੜੇ ਤੰਗ ਹੋਣ ਤਾਂ ਉਤਾਰ ਦੇਣੇ ਚਾਹੀਦੇ ਹਨ ।
  4. ਖੁੱਲ੍ਹੀ ਹਵਾ ਆਉਣ ਦੇਣੀ ਚਾਹੀਦੀ ਹੈ ।
  5. ਦਿਲ ‘ਤੇ ਮਾਲਿਸ਼ ਕਰਨੀ ਚਾਹੀਦੀ ਹੈ ।
  6. ਸਾਹ ਦੀ ਗਤੀ ਘੱਟ ਹੋਣ ਦੀ ਦਸ਼ਾ ਵਿਚ ਬਨਾਵਟੀ ਸਾਹ ਦੇਣਾ ਚਾਹੀਦਾ ਹੈ ।
  7. ਰੋਗੀ ਨੂੰ ਪੂਰੀ ਹੋਸ਼ ਨਾ ਆਉਣ ਤਕ ਮੂੰਹ ਦੇ ਦੁਆਰਾ ਕੁੱਝ ਖਾਣ ਦੇ ਲਈ ਨਹੀਂ ਦੇਣਾ ਚਾਹੀਦਾ।
  8. ਜਦੋਂ ਤਕ ਰੋਗੀ ਹੋਸ਼ ਵਿਚ ਨਾ ਆਵੇ ਉਸ ਨੂੰ ਪਾਣੀ ਜਾਂ ਗਰਮ ਚੀਜ਼ ਪੀਣ ਦੇ ਲਈ ਦੇਣੀ ਚਾਹੀਦੀ ਹੈ ।
  9. ਰੋਗੀ ਨੂੰ ਸਪਿਰਿਟ ਅਮੋਨੀਆ ਸੁੰਘਾ ਦੇਣੀ ਚਾਹੀਦੀ ਹੈ । ਜੇ ਇਹ ਨਾ ਮਿਲ ਸਕੇ ਤਾਂ ਪਿਆਜ਼ ਹੀ ਸੁੰਘਾ ਦੇਣਾ ਚਾਹੀਦਾ ਹੈ ।
  10. ਜਿਸ ਕਾਰਨ ਨਾਲ ਬੇਹੋਸ਼ੀ ਹੋਈ ਹੋਵੇ ਤਾਂ ਉਸ ਦਾ ਇਲਾਜ ਕਰਨਾ ਚਾਹੀਦਾ ਹੈ ।

ਪ੍ਰਸ਼ਨ 3.
ਸੱਪ ਦੇ ਡੰਗ ਮਾਰਨ ਤੇ ਤੁਸੀਂ ਮਰੀਜ਼ ਨੂੰ ਕਿਸ ਤਰ੍ਹਾਂ ਦੀ ਮੁੱਢਲੀ ਸਹਾਇਤਾ ਦੇਵੋਗੇ ?
(What type of First Aid you would provide to a person who got bite by snake?)
ਉੱਤਰ-
ਸੱਪ ਦੇ ਕੱਟਣ ਦੀ ਹਾਲਤ ਵਿਚ ਮੁੱਢਲੀ ਸਹਾਇਤਾ
(First Aid in case of snake bite)

ਸੱਪ ਦੇ ਕੱਟਣ ਨਾਲ ਵਿਅਕਤੀ ਦੀ ਮੌਤ ਹੋਣ ਦੀ ਸੰਭਾਵਨਾ ਹੋ ਸਕਦੀ ਹੈ । ਇਸ ਲਈ ਅਜਿਹੇ ਵਿਅਕਤੀ ਨੂੰ ਫੌਰਨ ਮੁੱਢਲੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ । ਸੱਪ ਰਾਹੀਂ ਡੱਸੇ ਵਿਅਕਤੀ ਨੂੰ ਹੇਠ ਲਿਖੇ ਢੰਗ ਰਾਹੀਂ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ-

  • ਖੂਨ ਦੇ ਦੌਰੇ ਨੂੰ ਰੋਕਣਾ (Stopping the Circulation of blood) – ਸਭ ਤੋਂ ਪਹਿਲਾਂ ਜਿਸ ਅੰਗ ਤੇ ਸੱਪ ਨੇ ਡੱਸਿਆ ਹੋਵੇ, ਉਸ ਅੰਗ ਵਿਚ ਖੂਨ ਦੇ ਦੌਰੇ ਨੂੰ ਰੋਕਣਾ ਚਾਹੀਦਾ ਹੈ । ਇਸ ਦੇ ਦਿਲ ਵੱਲ ਦੇ ਹਿੱਸੇ ਦੇ ਉੱਪਰਲੇ ਹਿੱਸੇ ਨੂੰ ਕੱਪੜੇ ਦੇ ਨਾਲ ਜਾਂ ਰੱਸੀ ਨਾਲ ਕੱਸ ਕੇ ਬੰਨ੍ਹ ਦੇਣਾ ਚਾਹੀਦਾ ਹੈ । ਇਕ ਬੰਧਨ ਪੈਰ ਜਾਂ ਬਾਂਹ ਦੇ ਦੁਆਲੇ ਗੋਡੇ ਜਾਂ ਕੁਹਣੀ ਦੇ ਉੱਪਰ ਬੰਨ੍ਹਣਾ ਚਾਹੀਦਾ ਹੈ । ਹਰੇਕ 10-20 ਮਿੰਟ ਦੇ ਬਾਅਦ ਇਸ ਨੂੰ ਅੱਧੇ ਮਿੰਟ ਲਈ ਢਿੱਲਾ ਛੱਡਣਾ ਚਾਹੀਦਾ ਹੈ ।
  • ਪਾਣੀ ਜਾਂ ਲਾਲ ਦਵਾਈ ਦੇ ਘੋਲ ਨਾਲ ਧੋਣਾ (Washing with water of Potassium permanganate solution) – ਜਿਸ ਥਾਂ ਤੇ ਸੱਪ ਨੇ ਡੰਗ ਮਾਰਿਆ ਹੋਵੇ, ਉਸ ਥਾਂ ਨੂੰ ਪਾਣੀ ਜਾਂ ਲਾਲ ਦਵਾਈ (Potassium permanganate) ਦੇ ਘੋਲ ਨਾਲ ਧੋ ਲੈਣਾ ਚਾਹੀਦਾ ਹੈ
  • ਕਟਾਅ ਲਾਉਣਾ (To make an incision) – ਡੰਗ ਵਾਲੀ ਥਾਂ ਨੂੰ ਚਾਕੂ ਜਾਂ ਬਲੇਡ ਦੇ ਨਾਲ 1 (2.5 ਸਮ ਲੰਮਾ ਅਤੇ 2 ’’ (1.25 ਸਮ ਡੂੰਘਾ ਕਟਾਅ ਲਾਉਣਾ ਚਾਹੀਦਾ ਹੈ । ਚਾਕੂ ਜਾਂ ਬਲੇਡ ਨੂੰ ਪਹਿਲਾਂ ਕੀਟਾਣੂ ਰਹਿਤ ਕਰ ਲੈਣਾ ਚਾਹੀਦਾ ਹੈ । ਕਟਾਅ ਲਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੱਡੀ ਖੂਨ ਦੀ ਨਾਲੀ ਨੂੰ ਕੋਈ ਹਾਨੀ ਨਾ ਹੋਵੇ ।
  • ਬਿਮਾਰ ਨੂੰ ਘੁੰਮਣ-ਫਿਰਨ ਨਾ ਦੇਣਾ (Not allowing the patient to moveਬਿਮਾਰ ਨੂੰ ਘੁੰਮਣ-ਫਿਰਨ ਨਾ ਦਿੱਤਾ ਜਾਵੇ । ਬਿਮਾਰ ਦੇ ਤੁਰਨ-ਫਿਰਨ ਨਾਲ ਸਰੀਰ ਵਿਚ ਜ਼ਹਿਰ ਫੈਲ ਜਾਂਦਾ ਹੈ ।
  • ਸਰੀਰ ਨੂੰ ਗਰਮ ਰੱਖਣਾ (Keeping the body warm) – ਬਿਮਾਰੀ ਦੇ ਸਰੀਰ ਨੂੰ ਗਰਮ ਰੱਖਿਆ ਜਾਵੇ । ਉਸ ਨੂੰ ਪੀਣ ਲਈ ਗਰਮ ਚਾਹ ਦੇਣੀ ਚਾਹੀਦੀ ਹੈ ।
  • ਬਨਾਉਟੀ ਸਾਹ ਦੇਣਾ (Administering artificial respiration) – ਜੇਕਰ ਰੋਗੀ ਦਾ ਸਾਹ ਰੁਕ ਗਿਆ ਹੋਵੇ ਤਾਂ ਰੋਗੀ ਨੂੰ ਬਨਾਉਟੀ ਸਾਹ ਦੇਣਾ ਚਾਹੀਦਾ ਹੈ ।
  • ਬਿਮਾਰ ਨੂੰ ਹੌਸਲਾ ਦੇਣਾ (Encouraging the patient) – ਬਿਮਾਰ ਨੂੰ ਹੌਸਲਾ ਦਿੰਦੇ ਰਹਿਣਾ ਚਾਹੀਦਾ ਹੈ ।
  • ਡਾਕਟਰ ਦੇ ਕੋਲ ਜਾਂ ਹਸਪਤਾਲ ਵਿਚ ਪਹੁੰਚਾਉਣਾ (Taking to a doctor or hospital) – ਬਿਮਾਰ ਨੂੰ ਜਲਦੀ ਹੀ ਕਿਸੇ ਡਾਕਟਰ ਦੇ ਕੋਲ ਜਾਂ ਹਸਪਤਾਲ ਵਿਚ ਪਹੁੰਚਾਉਣਾ ਚਾਹੀਦਾ ਹੈ ।

ਪ੍ਰਸ਼ਨ 4.
ਪਾਣੀ ਵਿਚ ਡੁੱਬਣ ਤੇ ਤੁਸੀਂ ਮਰੀਜ਼ ਨੂੰ ਕਿਸ ਤਰ੍ਹਾਂ ਦੀ ਮੁੱਢਲੀ ਸਹਾਇਤਾ ਦੇਵੋਗੇ ?
(How you will give first aid to a Drowning person ?)
ਉੱਤਰ-
ਪਾਣੀ ਵਿਚ ਡੁੱਬਣ ਦਾ ਇਲਾਜ
(Treatment of Drowning)

ਨਹਿਰਾਂ, ਤਲਾਬਾਂ ਅਤੇ ਨਦੀਆਂ ਵਿਚ ਕਈ ਵਾਰ ਇਸ਼ਨਾਨ ਕਰਦਿਆਂ ਜਾਂ ਇਹਨਾਂ ਨੂੰ ਪਾਰ ਕਰਦੇ ਸਮੇਂ ਕਈ ਵਿਅਕਤੀ ਡੁੱਬ ਜਾਂਦੇ ਹਨ ।
ਜੇ ਡੁੱਬੇ ਹੋਏ ਵਿਅਕਤੀ ਨੂੰ ਪਾਣੀ ਵਿਚੋਂ ਕੱਢ ਕੇ ਮੁੱਢਲੀ ਸਹਾਇਤਾ ਦਿੱਤੀ ਜਾਵੇ ਤਾਂ ਉਸ ਦੀ ਜ਼ਿੰਦਗੀ ਦੀ ਰੱਖਿਆ ਕੀਤੀ ਜਾ ਸਕਦੀ ਹੈ । ਪਾਣੀ ਵਿਚ ਡੁੱਬੇ ਹੋਏ ਵਿਅਕਤੀ ਨੂੰ ਅੱਗੇ ਲਿਖੇ ਢੰਗ ਨਾਲ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ-

  • ਢਿੱਡ ਵਿਚੋਂ ਪਾਣੀ ਕੱਢਣਾ (Removing water from the belly) – ਡੁੱਬੇ ਹੋਏ ਵਿਅਕਤੀ ਨੂੰ ਪਾਣੀ ਵਿਚੋਂ ਬਾਹਰ ਕੱਢੋ । ਫਿਰ ਉਸ ਨੂੰ ਢਿੱਡ ਦੇ ਭਾਰ ਲੰਮਾ ਪਾ ਕੇ ਉਸ ਦੇ ਢਿੱਡ ਵਿਚੋਂ ਪਾਣੀ ਕੱਢਿਆ ਜਾਵੇ । ਘੜਾ ਨਾ ਮਿਲਣ ਦੀ ਹਾਲਤ ਵਿਚ ਉਸ ਨੂੰ ਢਿੱਡ ਦੇ ਭਾਰ ਲੰਮਾ ਪਾ ਕੇ ਉਸ ਨੂੰ ਲੱਕ ਤੋਂ ਫੜ ਕੇ ਉੱਪਰ ਵੱਲ ਉਛਾਲੋ । ਅਜਿਹਾ ਕਰਨ ਨਾਲ ਉਸ ਦੇ ਢਿੱਡ ਵਿਚੋਂ ਪਾਣੀ ਬਾਹਰ ਨਿਕਲ ਜਾਵੇਗਾ ।
  • ਬਿਮਾਰ ਨੂੰ ਸੁੱਕੇ ਕੱਪੜੇ ਪਹਿਨਾਉਣਾ (Making the patient wear dry clothes) – ਰੋਗੀ ਨੂੰ ਸੁੱਕੇ ਕੱਪੜੇ ਪਾਉਣ ਲਈ ਦਿਓ ।
  • ਬਿਮਾਰ ਦੇ ਸਰੀਰ ਨੂੰ ਗਰਮ ਰੱਖਣਾ (Keeping the patient’s body warmਬਿਮਾਰ ਨੂੰ ਕੰਬਲ, ਚਾਦਰ ਆਦਿ ਵਿਚ ਲਪੇਟ ਦਿਓ ਤਾਂਕਿ ਉਸ ਦਾ ਸਰੀਰ ਗਰਮ ਰਹੇ ।
  • ਬਨਾਉਟੀ ਸਾਹ ਦੇਣਾ (Administering artificial respiration) – ਜੇ ਬਿਮਾਰ ਦਾ ਸਾਹ ਬੰਦ ਹੋ ਜਾਵੇ ਤਾਂ ਉਸ ਨੂੰ ਬਨਾਉਟੀ ਸਾਹ ਦਿਓ ।
  • ਬਿਮਾਰ ਨੂੰ ਗਰਮ ਚਾਹ ਜਾਂ ਕਾਫ਼ੀ ਪਿਲਾਉਣਾ (Administering the patient hot tea or coffee) – ਹੋਸ਼ ਵਿਚ ਆਉਣ ਤੇ ਬਿਮਾਰ ਨੂੰ ਗਰਮ ਚਾਹ ਜਾਂ ਕਾਫ਼ੀ ਪੀਣ ਲਈ ਦਿਓ ।
  • ਬਿਮਾਰ ਨੂੰ ਡਾਕਟਰ ਕੋਲ ਪਹੁੰਚਾਉਣਾ (Taking the patient to the doctor) – ਜੇ ਜ਼ਰੂਰੀ ਹੋਵੇ ਤਾਂ ਬਿਮਾਰ ਨੂੰ ਡਾਕਟਰ ਕੋਲ ਪਹੁੰਚਾਓ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 5.
ਅੱਗ ਨਾਲ ਸੜੇ ਹੋਏ ਮਨੁੱਖ ਨੂੰ ਤੁਸੀਂ ਕਿਹੋ ਜਿਹੀ ਮੁੱਢਲੀ ਸਹਾਇਤਾ ਦੇਵੋਗੇ ? (What type of first aid you will provide to a Burnt person ?)
ਉੱਤਰ-
ਸੜਨਾ
(Burning)

ਕਾਰਨ ਅਤੇ ਪ੍ਰਭਾਵ (Causes and Effects) – ਕਈ ਵਾਰ ਅੱਗ, ਗਰਮ ਭਾਂਡਿਆਂ, ਰਸਾਇਣਿਕ ਪਦਾਰਥ, ਤੇਜ਼ਾਬ ਅਤੇ ਬਿਜਲੀ ਦੇ ਕਰੰਟ ਨਾਲ ਆਦਮੀ ਸੜ ਜਾਂਦਾ ਹੈ । ਇਸ ਨਾਲ ਚਮੜੀ, ਮਾਸ-ਪੇਸ਼ੀਆਂ ਅਤੇ ਉਤਕ (Tissues) ਨਸ਼ਟ ਹੋ ਜਾਂਦੇ ਹਨ ।
ਕਦੇ-ਕਦੇ ਗਰਮ ਚਾਹ, ਗਰਮ ਦੁੱਧ, ਗਰਮ ਕੌਫ਼ੀ, ਭਾਫ ਜਾਂ ਤੇਜ਼ਾਬ ਨਾਲ ਜ਼ਖ਼ਮ (Scalds) ਹੋ ਜਾਂਦੇ ਹਨ । ਚਮੜੀ ਲਾਲ ਹੋ ਜਾਂਦੀ ਹੈ, ਜਾਂ ਕੱਪੜੇ ਸਰੀਰ ਨਾਲ ਚੰਬੜ ਜਾਂਦੇ ਹਨ ਨੂੰ ਬਰਦਾਸ਼ਤ ਤੋਂ ਬਾਹਰ ਦਰਦ ਹੁੰਦਾ ਹੈ | ਕਦੇ-ਕਦੇ ਆਦਮੀ ਵਧੇਰੇ ਸੜਨ ਨਾਲ ਮਰ ਵੀ ਜਾਂਦਾ ਹੈ ।

ਇਲਾਜ (Treatment)-

  1. ਸੜੇ ਹੋਏ ਹਿੱਸੇ ਦਾ ਧਿਆਨ-ਪੂਰਵਕ ਇਲਾਜ ਕਰਨਾ ਚਾਹੀਦਾ ਹੈ ।
  2. ਜੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਭੱਜਣਾ ਨਹੀਂ ਚਾਹੀਦਾ । ਆਦਮੀ ਨੂੰ ਲੰਮਾ ਪੈ ਜਾਣਾ ਚਾਹੀਦਾ ਹੈ ।
  3. ਜਿਸ ਆਦਮੀ ਦੇ ਕੱਪੜਿਆਂ ਨੂੰ ਅੱਗ ਲੱਗ ਜਾਵੇ, ਉਸ ਨੂੰ ਕੰਬਲ ਜਾਂ ਮੋਟੇ ਕੱਪੜੇ ਨਾਲ ਲਪੇਟ ਦਿਓ ।
  4. ਕੱਪੜਿਆਂ ਨੂੰ ਧਿਆਨ ਨਾਲ ਉਤਾਰੋ । ਜੇ ਸਰੀਰ ਨਾਲ ਚੰਬੜਨ ਦੇ ਕਾਰਨ ਉਤਰ ਨਾ ਸਕਣ ਤਾਂ ਉਹਨਾਂ ਨੂੰ ਕੱਟ ਦਿਓ ।
  5. ਤੇਜ਼ਾਬ ਨਾਲ ਸੜ ਜਾਣ ਤੇ ਜ਼ਖ਼ਮਾਂ ਉੱਤੇ ਦੋ ਚਮਚੇ ਮਿੱਠਾ ਸੋਢਾ (Sodium bicarbonate) 400 C.C. ਪਾਣੀ ਵਿਚ ਘੋਲ ਕੇ ਮੁਲਾਇਮ ਕੱਪੜੇ ਨਾਲ ਲਾਓ ।
  6. ਜ਼ਖ਼ਮਾਂ ‘ਤੇ lodex ਜਾਂ Ripanto ਲਗਾਓ ।

ਪ੍ਰਸ਼ਨ 6.
ਬਿਜਲੀ ਦੇ ਝਟਕੇ ਤੋਂ ਕੀ ਭਾਵ ਹੈ ? ਤੁਸੀਂ ਮਰੀਜ਼ ਨੂੰ ਕਿਸ ਤਰ੍ਹਾਂ ਦੀ ਮੁੱਢਲੀ ਸਹਾਇਤਾ ਦੇਵੋਗੇ ?
(What is Electric Shock ? How you will give first aid to a such person ?)
ਉੱਤਰ-
ਬਿਜਲੀ ਦਾ ਝਟਕਾ
(Electric Shock)

ਬਿਜਲੀ ਦੀ ਨੰਗੀ ਤਾਰ ਜਿਸ ਵਿਚ ਕਰੰਟ ਚਲ ਰਿਹਾ ਹੋਵੇ, ਨੂੰ ਅਚਾਨਕ ਹੱਥ ਲਾਉਣ ਨਾਲ ਜਾਂ ਲੱਗ ਜਾਣ ਨਾਲ ਝਟਕਾ ਲੱਗਦਾ ਹੈ | ਸਰੀਰ ਝੁਲਸ ਵੀ ਜਾਂਦਾ ਹੈ । ਇਸ ਦੇ ਇਲਾਵਾ ਕਈ ਵਾਰ ਬਿਜਲੀ ਦੇ ਝਟਕੇ ਨਾਲ ਮੌਤ ਵੀ ਹੋ ਜਾਂਦੀ ਹੈ । ਜੇ ਕੋਈ ਆਦਮੀ ਤਾਰ ਨਾਲ ਚੰਬੜ ਜਾਵੇ ਤਾਂ ਉਸ ਨੂੰ ਛੁਡਾਉਣ ਲਈ ਫੌਰਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ । ਜੇ ਕਿਸੇ ਕਾਰਨ Main Switch ਨਾ ਮਿਲੇ ਤਾਂ ਹੇਠ ਲਿਖੇ ਢੰਗ ਪ੍ਰਯੋਗ ਕਰਨੇ ਚਾਹੀਦੇ ਹਨ –

ਇਲਾਜ (Treatment)-

  • ਰਬੜ ਦੇ ਦਸਤਾਨੇ ਅਤੇ ਸੁੱਕੀ ਲੱਕੜ ਦਾ ਪ੍ਰਯੋਗ ਕਰਨਾ (Using Rubber gloves · and dry wood) – ਜੇ ਬਿਜਲੀ ਦੀ ਸ਼ਕਤੀ 500 ਵੋਲਟ ਤਕ ਹੋਵੇ ਤਾਂ ਰਬੜ ਦੇ ਦਸਤਾਨੇ ਅਤੇ ਸੁੱਕੀ ਲੱਕੜ ਦਾ ਪ੍ਰਯੋਗ ਕਰਕੇ ਆਦਮੀ ਨੂੰ ਬਚਾਉਣਾ ਚਾਹੀਦਾ ਹੈ । ਇਹਨਾਂ ਵਿਚ ਬਿਜਲੀ ਦਾ ਕਰੰਟ ਨਹੀਂ ਲੰਘਦਾ । ਗਿੱਲੀ ਚੀਜ਼ ਜਾਂ ਧਾਤ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ।
  • ਪਲੱਗ ਕੱਢਣਾ (Removing the plug)-ਜੇ ਬਿਜਲੀ ਦੀ ਤਾਰ ਕਿਸੇ ਦੂਰ ਦੀ | ਥਾਂ ਤੋਂ ਆ ਰਹੀ ਹੋਵੇ ਤਾਂ ਪਲੱਗ (Plug) ਕੱਢ ਦੇਣਾ ਚਾਹੀਦਾ ਹੈ ਜਾਂ ਫਿਰ ਤਾਰ ਤੋੜ ਦੇਣੀ ਚਾਹੀਦੀ ਹੈ ।
  • ਬਨਾਉਟੀ ਸਾਹ ਦੇਣਾ (Giving artificial respiration) – ਜੇ ਬਿਮਾਰ ਦਾ ਸਾਹ ਬੰਦ ਹੋਵੇ ਤਾਂ ਉਸ ਨੂੰ ਬਨਾਉਟੀ ਸਾਹ ਦੇਣਾ ਚਾਹੀਦਾ ਹੈ ।
  • ਝੁਲਸੇ ਜਾਂ ਸੜੇ ਅੰਗ ਦਾ ਇਲਾਜ (Treatment of Scald or Burnt partਜੇ ਕੋਈ ਅੰਗ ਝੁਲਸ ਜਾਂ ਸੜ ਗਿਆ ਹੋਵੇ ਤਾਂ ਉਸ ਦਾ ਇਲਾਜ ਕਰਨਾ ਚਾਹੀਦਾ ਹੈ ।
  • ਬਿਮਾਰ ਨੂੰ ਹੌਸਲਾ ਦੇਣਾ (Encouraging the patient) – ਬਿਮਾਰ ਨੂੰ ਹੌਸਲਾ ਦੇਣਾ ਚਾਹੀਦਾ ਹੈ ।
  • ਕੰਬਲ ਵਿਚ ਲਪੇਟਣਾ (Wrapping in a blanket) – ਬਿਮਾਰ ਨੂੰ ਕੰਬਲ ਜਾਂ ਹੋਰ | ਕੱਪੜੇ ਵਿਚ ਲਪੇਟ ਕੇ ਰੱਖਣਾ ਚਾਹੀਦਾ ਹੈ ।
  • ਗਰਮ ਦੁੱਧ ਜਾਂ ਚਾਹ ਪਿਆਉਣਾ (Administration hot milk or tea)- ਬਿਮਾਰ ਨੂੰ ਗਰਮ ਦੁੱਧ ਜਾਂ ਚਾਹ ਦੇਣੀ ਚਾਹੀਦੀ ਹੈ ।

PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

Punjab State Board PSEB 9th Class Physical Education Book Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ Textbook Exercise Questions, and Answers.

PSEB Solutions for Class 9 Physical Education Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

Physical Education Guide for Class 9 PSEB ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖ (Brief Outlines of the Chapter)

  • ਨਸ਼ੀਲੀਆਂ ਵਸਤੂਆਂ-ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਚਰਸ, ਕੈਫੀਨ ਆਦਿ ਨਸ਼ੀਲੀਆਂ ਵਸਤੂਆਂ ਹਨ ।
  • ਨਸ਼ੀਲੀਆਂ ਵਸਤੂਆਂ ਦਾ ਨੁਕਸਾਨ-ਮਾਨਸਿਕ ਸੰਤੁਲਨ ਅਤੇ ਪਾਚਣ ਸ਼ਕਤੀ ਖ਼ਰਾਬ ਹੋ ਜਾਂਦੀ ਹੈ | ਮਾਸਪੇਸ਼ੀਆਂ ਦੀ ਕੰਮ ਕਰਨ ਦੀ ਯੋਗਤਾ ਘੱਟ ਜਾਂਦੀ ਹੈ ਅਤੇ ਭੈੜੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਖਿਡਾਰੀਆਂ ਦੀ ਖੇਡ ਤੇ ਨਸ਼ੀਲੀਆਂ ਵਸਤੂਆਂ ਦਾ ਪ੍ਰਭਾਵ-ਸਰੀਰਕ ਤਾਲਮੇਲ ਅਤੇ ਫੁਰਤੀ ਦੀ ਘਾਟ, ਮਨ ਦੇ ਸੰਤੁਲਿਤ ਅਤੇ ਇਕਾਗਰਤਾ ਦੀ ਘਾਟ, ਲਾਪਰਵਾਹੀ ਅਤੇ ਖੇਡ ਭਾਵਨਾ ਦਾ ਅੰਤ ਹੀ ਨਸ਼ੀਲੀਆਂ ਵਸਤੂਆਂ ਦਾ ਖੇਡਾਂ ਤੇ ਪ੍ਰਭਾਵ ਹੈ ।
  • ਨਸ਼ੀਲੀਆਂ ਵਸਤੂਆਂ ਕਾਰਨ ਖੇਡ ਵਿਚ ਹਾਰ-ਨਸ਼ੇ ਦੇ ਕਾਰਨ ਖਿਡਾਰੀ ਖੇਡ ਵਿਚ ਗ਼ਲਤੀਆਂ ਕਰਦਾ ਹੈ ਅਤੇ ਵਿਰੋਧੀਆਂ ਦੀਆਂ ਚਾਲਾਂ ਨੂੰ ਨਹੀਂ ਸਮਝ ਸਕਦਾ । ਇਸ ਲਈ ਹਾਰ ਯਕੀਨੀ ਹੋ ਜਾਂਦੀ ਹੈ ।
  • ਸ਼ਰਾਬ ਦਾ ਸਰੀਰ ਤੇ ਅਸਰ-ਸ਼ਰਾਬ ਨਾੜੀ ਪ੍ਰਣਾਲੀ ਅਤੇ ਗੁਰਦਿਆਂ ਨੂੰ ਵਿਗਾੜ ਦਿੰਦੀ ਹੈ, ਜਿਸ ਨਾਲ ਸਾਹ ਅਤੇ ਦੂਸਰੀਆਂ ਬਿਮਾਰੀਆਂ ਲੱਗਦੀਆਂ ਹਨ ।
  • ਤੰਬਾਕੂ ਦਾ ਸਰੀਰ ਤੇ ਅਸਰ-ਤੰਬਾਕੂ ਖਾਣ ਨਾਲ ਦਿਲ ਅਤੇ ਸਾਹ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ | ਪੇਟ ਖ਼ਰਾਬ ਰਹਿੰਦਾ ਹੈ ਅਤੇ ਦਮਾ ਆਦਿ ਰੋਗ ਲੱਗ ਜਾਂਦੇ ਹਨ ।

ਖਿਆ ਸੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers) 

ਪ੍ਰਸ਼ਨ 1.
ਕਿਸੇ ਦੋ ਨਸ਼ੀਲੀਆਂ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  1. ਸ਼ਰਾਬ
  2. ਹਸ਼ੀਸ਼ ।

ਪ੍ਰਸ਼ਨ 2.
ਨਸ਼ੀਲੀਆਂ ਵਸਤੂਆਂ ਕਿਹੜੀਆਂ ਦੋ ਕਿਰਿਆਵਾਂ ਤੇ ਜ਼ਿਆਦਾ ਅਸਰ ਕਰਦੀਆਂ ਹਨ ?
ਉੱਤਰ-

  • ਪਾਚਨ ਕਿਰਿਆ ‘ਤੇ
  • ਸੋਚਣ ਸ਼ਕਤੀ ਤੇ ।

ਪ੍ਰਸ਼ਨ 3.
ਨਸ਼ੀਲੀਆਂ ਵਸਤੂਆਂ ਦੇ ਕੋਈ ਦੋ ਦੋਸ਼ ਲਿਖੋ ।
ਉੱਤਰ-

  • ਚਿਹਰਾ ਪੀਲਾ ਪੈ ਜਾਂਦਾ ਹੈ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 4.
ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦੇ ਖਿਡਾਰੀਆਂ ਉੱਤੇ ਪੈਣ ਵਾਲੇ ਕੋਈ ਦੋ ਬੁਰੇ ਪ੍ਰਭਾਵ ਲਿਖੋ ।
ਉੱਤਰ-

  • ਲਾਪਰਵਾਹੀ ਅਤੇ ਬੇਫ਼ਿਕਰੀ |
  • ਖੇਡ ਭਾਵਨਾ ਦਾ ਅੰਤ ।

PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

ਪ੍ਰਸ਼ਨ 5.
ਖੇਡ ਵਿੱਚ ਹਾਰ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਦੇ ਕਾਰਨ ਹੋ ਜਾਂਦੀ ਹੈ । ਠੀਕ ਜਾਂ ਗ਼ਲਤ।
ਉੱਤਰ-
ਠੀਕ |

ਪ੍ਰਸ਼ਨ 6.
ਸ਼ਰਾਬ ਦਾ ਅਸਰ ਪਹਿਲਾਂ ਦਿਮਾਗ਼ ਉੱਤੇ ਹੁੰਦਾ ਹੈ, ਠੀਕ ਜਾਂ ਗ਼ਲਤ ।
ਉੱਤਰ-
ਠੀਕ ।

ਪ੍ਰਸ਼ਨ 7.
ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਠੀਕ ਜਾਂ ਗਲਤ ।
ਉੱਤਰ-
ਠੀਕ |

ਪ੍ਰਸ਼ਨ 8.
ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ ਜਾਂ ਘੱਟ ਜਾਂਦਾ ਹੈ ?
ਉੱਤਰ-
ਡਰ ਵੱਧ ਜਾਂਦਾ ਹੈ ।

ਪ੍ਰਸ਼ਨ 9.
ਤੰਬਾਕੂ ਦੀ ਵਰਤੋਂ ਨਾਲ ਖੰਘ ਨਹੀਂ ਲੱਗਦੀ ਅਤੇ ਨਾ ਹੀ ਟੀ. ਬੀ. ਹੁੰਦੀ ਹੈ । ਠੀਕ ਜਾਂ ਗਲਤ ।
ਉੱਤਰ-
ਗ਼ਲਤ |

ਪ੍ਰਸ਼ਨ 10.
ਨਸ਼ੇ ਕਰਨ ਵਾਲਾ ਖਿਡਾਰੀ ਲਾਪਰਵਾਹ ਹੋ ਜਾਂਦਾ ਹੈ । ਸਹੀ ਜਾਂ ਗ਼ਲਤ :
ਉੱਤਰ-
ਸਹੀ |

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਨਸ਼ੀਲੀਆਂ ਵਸਤੂਆਂ ਦੀ ਸੂਚੀ ਬਣਾਓ ਅਤੇ ਇਹ ਵੀ ਦੱਸੋ ਕਿ ਨਸ਼ੀਲੀਆਂ ਵਸਤੁਆਂ ਪਾਚਨ ਕਿਰਿਆ ਤੇ ਸੋਚਣ ਸ਼ਕਤੀ ਤੇ ਕਿਵੇਂ ਅਸਰ ਪਾਉਂਦੀਆਂ ਹਨ ? (List the intoxicants things. How intoxicants effects on digestive system and thinking of a person ?)
ਉੱਤਰ-
ਨਸ਼ੀਲੀਆਂ ਵਸਤੂਆਂ ਦੇ ਖਾਣ ਜਾਂ ਇਸਤੇਮਾਲ ਕਰਨ ਨਾਲ ਸਰੀਰ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਉਤੇਜਨਾ ਜਾਂ ਨਿੱਸਲਪਣ ਆ ਜਾਂਦਾ ਹੈ | ਆਦਮੀ ਦੀ ਨਾੜੀ ਪ੍ਰਣਾਲੀ ਉੱਤੇ ਸਾਰੀਆਂ ਨਸ਼ੀਲੀਆਂ ਚੀਜ਼ਾਂ ਦਾ ਬਹੁਤ ਭੈੜਾ ਅਸਰ ਪੈਂਦਾ ਹੈ ਜਿਸ ਨਾਲ ਕਈ ਤਰ੍ਹਾਂ ਦੇ ਵਿਚਾਰ, ਕਲਪਨਾਵਾਂ ਅਤੇ ਭਾਵਨਾਵਾਂ ਪੈਦਾ ਹੁੰਦੀਆਂ ਹਨ । ਜੋ ਮਨੁੱਖ ਵਿਚ ਘਬਰਾਹਟ, ਗੁੱਸਾ ਪੈਦਾ ਕਰਕੇ ਉਸ ਦੇ ਵਿਵਹਾਰ ਵਿਚ ਬਦਲਾਵ ਲੈ ਆਉਂਦੀਆਂ ਹਨ । ਨਸ਼ੀਲੀਆਂ ਵਸਤੁਆਂ ਦੇ ਇਸਤੇਮਾਲ ਕਰਨ ਨਾਲ ਆਦਮੀ ਦੇ ਵਿਵਹਾਰ ਅਤੇ ਸਰੀਰ ਤੇ ਕੰਟਰੋਲ ਨਹੀਂ ਰਹਿੰਦਾ ।

ਨਸ਼ੀਲੀਆਂ ਵਸਤੂਆਂ ਹੇਠ ਲਿਖੀਆਂ ਹਨ –

  • ਸ਼ਰਾਬ
  • ਅਫ਼ੀਮ
  • ਤੰਬਾਕੂ
  • ਭੰਗ
  • ਹਸ਼ੀਸ਼
  • ਚਰਸ
  • ਕੈਫੀਨ
  • ਐਡਰਨਵੀਨ ।

ਪਾਚਨ ਕਿਰਿਆ ਤੇ ਪ੍ਰਭਾਵ (Effects on Digestion)-ਨਸ਼ੀਲੀਆਂ ਵਸਤੂਆਂ ਦਾ ਪਾਚਨ ਕਿਰਿਆ ਤੇ ਬਹੁਤ ਅਸਰ ਪੈਂਦਾ ਹੈ । ਇਹਨਾਂ ਵਿਚ ਤੇਜ਼ਾਬੀ ਅੰਸ਼ ਬਹੁਤ ਜ਼ਿਆਦਾ ਹੁੰਦੇ ਹਨ । ਇਹਨਾਂ ਅੰਸ਼ਾਂ ਕਾਰਨ ਮਿਹਦੇ ਦੀ ਕੰਮ ਕਰਨ ਦੀ ਸ਼ਕਤੀ ਘਟਦੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਪੇਟ ਦੇ ਰੋਗ ਪੈਦਾ ਹੋ ਜਾਂਦੇ ਹਨ ।

ਸੋਚਣ-ਸ਼ਕਤੀ ਤੇ ਪ੍ਰਭਾਵ (Effects on Thinking)-ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਵਿਅਕਤੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਅਤੇ ਉਹ ਬੋਲਣ ਦੀ ਥਾਂ ਥਥਲਾਉਂਦਾ ਹੈ । ਉਹ ਆਪਣੇ ਉੱਪਰ ਕਾਬੂ ਨਹੀਂ ਰੱਖ ਸਕਦਾ । ਉਹ ਖੇਡ ਵਿਚ ਆਈਆਂ ਚੰਗੀਆਂ ਸਥਿਤੀਆਂ ਬਾਰੇ ਸੋਚ ਨਹੀਂ ਸਕਦਾ ਅਤੇ ਨਾ ਹੀ ਇਹੋ ਜਿਹੀਆਂ ਸਥਿਤੀਆਂ ਤੋਂ ਲਾਭ ਉਠਾ ਸਕਦਾ ਹੈ ।

PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

ਪ੍ਰਸ਼ਨ 2.
ਖੇਡ ਵਿਚ ਹਾਰ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਦੇ ਕਾਰਨ ਵੀ ਹੋ ਸਕਦੀ ਹੈ, ਕਿਵੇਂ ? (How we can face defeat in play field due to use of intoxicants things ?)
ਉੱਤਰ-

  • ਨਸ਼ੇ ਵਿਚ ਡੁੱਬਿਆ ਖਿਡਾਰੀ ਖੇਡ ਦੇ ਸਮੇਂ ਇਹੋ ਜਿਹੀਆਂ ਗ਼ਲਤੀਆਂ ਕਰਦਾ ਹੈ, ਜਿਸ ਦੇ ਫਲਸਰੂਪ ਉਸ ਦੀ ਟੀਮ ਦੀ ਹਾਰ ਹੋ ਜਾਂਦੀ ਹੈ ।
  • ਨਸ਼ੇ ਵਿਚ ਡੁੱਬਿਆ ਖਿਡਾਰੀ ਵਿਰੋਧੀ ਟੀਮ ਦੀ ਖੇਡ ਅਨੁਸਾਰ ਚਾਲਾਂ ਨਹੀਂ ਚਲ ਸਕਦਾ ਅਤੇ ਉਹ ਆਪਣੀ ਟੀਮ ਲਈ ਹਾਰ ਦਾ ਕਾਰਨ ਬਣਦਾ ਹੈ ।
  • ਜੇ ਕੋਈ ਖਿਡਾਰੀ ਖੇਡ ਦੇ ਦੌਰਾਨ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਦਾ ਹੋਇਆ ਫੜਿਆ ਜਾਵੇ ਤਾਂ ਉਸ ਕੋਲੋਂ ਇਨਾਮ ਵਾਪਸ ਲੈ ਲਿਆ ਜਾਂਦਾ ਹੈ । ਇਸ ਤਰ੍ਹਾਂ ਖਿਡਾਰੀ ਦੀ ਜਿੱਤ ਵੀ ਹਾਰ ਵਿਚ ਬਦਲ ਜਾਂਦੀ ਹੈ । ਇਸ ਲਈ ਸਪੱਸ਼ਟ ਹੈ ਕਿ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਕਾਰਨ ਵੀ ਖੇਡ ਵਿਚ ਹਾਰ ਹੋ ਜਾਂਦੀ ਹੈ |

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
ਨਸ਼ੀਲੀਆਂ ਵਸਤੂਆਂ ਕੀ ਹਨ ? ਇਹਨਾਂ ਦੇ ਦੋਸ਼ ਬਿਆਨ ਕਰੋ । (What are the intoxicants ? Mention their harms.)
ਉੱਤਰ-
ਮਨੁੱਖ ਆਦਿ ਕਾਲ ਤੋਂ ਹੀ ਨਸ਼ੀਲੀਆਂ ਵਸਤੂਆਂ ਦਾ ਪ੍ਰਯੋਗ ਕਰਦਾ ਆ ਰਿਹਾ ਹੈ । ਉਸ ਦਾ ਵਿਸ਼ਵਾਸ ਸੀ ਕਿ ਇਹਨਾਂ ਦੇ ਪ੍ਰਯੋਗ ਨਾਲ ਰੋਗ ਦੂਰ ਹੁੰਦੇ ਹਨ ਅਤੇ ਮਨ ਤਾਜ਼ਾ ਹੁੰਦਾ ਹੈ । ਪਰ ਬਾਅਦ ਵਿਚ ਇਹਨਾਂ ਦੇ ਬੁਰੇ ਸਿੱਟੇ ਵੀ ਵੇਖਣ ਵਿਚ ਆਏ । ਅੱਜ ਦੇ ਵਿਗਿਆਨਿਕ ਯੁਗ ਵਿਚ ਅਨੇਕਾਂ ਨਵੀਆਂ-ਨਵੀਆਂ ਨਸ਼ੀਲੀਆਂ ਵਸਤੂਆਂ ਦੀ ਖੋਜ ਹੋਈ ਹੈ, ਜਿਨ੍ਹਾਂ ਦੇ ਕਾਰਨ ਖੇਡ ਜਗਤ ਸੋਚਾਂ ਵਿਚ ਪੈ ਗਿਆ ਹੈ । ਇਹਨਾਂ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਭਾਵੇਂ ਕੁੱਝ ਸਮੇਂ ਦੇ ਲਈ ਵੱਧ ਕੰਮ ਲਿਆ ਜਾ ਸਕਦਾ ਹੈ ਪਰ ਵੱਧ ਕੰਮ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਨੂੰ ਪ੍ਰਾਪਤ ਕਰਦਾ ਹੈ । ਇਹਨਾਂ ਮਾਰੂ ਨਸ਼ਿਆਂ ਵਿਚੋਂ ਕੁੱਝ ਨਸ਼ੇ ਤਾਂ ਕੋੜ੍ਹ ਦੇ ਰੋਗ ਤੋਂ ਵੀ ਬੁਰੇ ਹਨ । ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰਨਵੀਨ ਅਤੇ ਕੈਫੀਨ ਅਜਿਹੀਆਂ ਨਸ਼ੀਲੀਆਂ ਵਸਤੂਆਂ ਹਨ, ਜਿਨ੍ਹਾਂ ਦੀ ਵਰਤੋਂ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । ਹਰੇਕ ਵਿਅਕਤੀ ਆਪਣੇ ਮਨੋਰੰਜਨ ਦੇ ਲਈ ਕਿਸੇ ਨਾ ਕਿਸੇ ਖੇਡ ਵਿਚ ਭਾਗ ਲੈਂਦਾ ਹੈ। ਅਤੇ ਉਹ ਆਪਣੇਸਾਥੀਆਂ ਅਤੇ ਗੁਆਂਢੀਆਂ ਦੇ ਨਾਲ ਮੇਲ-ਮਿਲਾਪ ਅਤੇ ਸਦਭਾਵਨਾ ਦੀ ਭਾਵਨਾ ਰੱਖਦਾ ਹੈ ।

ਇਸ ਦੇ ਉਲਟ ਇਕ ਨਸ਼ੇ ਦਾ ਗੁਲਾਮ ਵਿਅਕਤੀ ਦੁਸਰਿਆਂ ਦੀ ਸਹਾਇਤਾ ਕਰਨਾ ਤਾਂ ਦੂਰ ਰਿਹਾ, ਆਪਣਾ ਬੁਰਾ-ਭਲਾ ਵੀ ਨਹੀਂ ਸੋਚ ਸਕਦਾ | ਅਜਿਹਾ ਵਿਅਕਤੀ ਸਮਾਜ ਦੇ ਲਈ ਬੋਝ ਹੁੰਦਾ ਹੈ । ਉਹ ਦੂਸਰਿਆਂ ਦੇ ਲਈ ਸਿਰ-ਦਰਦ ਬਣ ਜਾਂਦਾ ਹੈ । ਉਹ ਨਾ ਕੇਵਲ ਆਪਣੇ ਜੀਵਨ ਨੂੰ ਦੁਖੀ ਬਣਾਉਂਦਾ ਹੈ ਸਗੋਂ ਆਪਣੇ ਪਰਿਵਾਰ ਅਤੇ ਸੰਬੰਧੀਆਂ ਦੇ ਜੀਵਨ ਨੂੰ ਵੀ ਨਰਕ ਬਣਾ ਦਿੰਦਾ ਹੈ । ਸੱਚ ਤਾਂ ਇਹ ਹੈ ਕਿ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ । ਇਸ ਨਾਲ ਗਿਆਨ ਸ਼ਕਤੀ, ਪਾਚਨ ਸ਼ਕਤੀ, ਦਿਲ, ਖੂਨ, ਫੇਫੜਿਆਂ ਆਦਿ ਨਾਲ ਸੰਬੰਧਿਤ ਅਨੇਕਾਂ ਰੋਗ ਲੱਗ ਜਾਂਦੇ ਹਨ ।

ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਨਾ ਖਿਡਾਰੀਆਂ ਦੇ ਲਈ ਵੀ ਠੀਕ ਨਹੀਂ ਹੁੰਦਾ ! ਨਸ਼ੀਲੀਆਂ ਵਸਤੂਆਂ ਦੇ ਦੋਸ਼ (Abuses of Intoxicants things) –
ਜੋ ਖਿਡਾਰੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਹੇਠ ਲਿਖੇ ਦੋਸ਼ ਹੁੰਦੇ ਹਨ –

  • ਚਿਹਰਾ ਪੀਲਾ ਪੈ ਸਕਦਾ ਹੈ ।
  • ਕਦਮ ਲੜਖੜਾਉਂਦੇ ਹਨ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।
  • ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
  • ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
  • ਤੇਜ਼ਾਬੀ ਅੰਸ਼ ਜਿਗਰ ਦੀ ਸ਼ਕਤੀ ਘੱਟ ਕਰਦੇ ਹਨ ।
  • ਕਈ ਕਿਸਮ ਦੇ ਪੇਟ ਦੇ ਰੋਗ ਲੱਗ ਜਾਂਦੇ ਹਨ ।
  • ਪੇਸ਼ੀਆਂ ਦੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ।
  • ਖੇਡ ਦੇ ਮੈਦਾਨ ਵਿਚ ਖਿਡਾਰੀ ਖੇਡ ਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ ।
  • ਕੈਂਸਰ ਅਤੇ ਦਮੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਖਿਡਾਰੀਆਂ ਦੀ ਯਾਦ ਸ਼ਕਤੀ ਘੱਟ ਜਾਂਦੀ ਹੈ ।
  • ਨਸ਼ੇ ਵਿਚ ਡੁੱਬੇ ਖਿਡਾਰੀ ਖੇਡ ਦੀਆਂ ਬਦਲਦੀਆਂ ਹੋਈਆਂ ਹਾਲਤਾਂ ਨੂੰ ਨਹੀਂ ਸਮਝ ਸਕਦੇ ਅਤੇ ਆਪਣੀ ਟੀਮ ਦੀ ਹਾਰ ਦਾ ਕਾਰਨ ਬਣ ਜਾਂਦੇ ਹਨ ।
  • ਨਸ਼ੇ ਵਾਲਾ ਖਿਡਾਰੀ ਲਾਪਰਵਾਹ ਅਤੇ ਬੇ-ਫ਼ਿਕਰ ਹੋ ਜਾਂਦਾ ਹੈ ।
  • ਸਰੀਰ ਵਿਚ ਤਾਲ-ਮੇਲ ਨਹੀਂ ਰਹਿੰਦਾ ।
  • ਨਸ਼ੇ ਵਾਲੇ ਖਿਡਾਰੀ ਦੇ ਪੈਰਾਂ ਦਾ ਤਾਪਮਾਨ ਸਾਧਾਰਨ ਵਿਅਕਤੀ ਦੇ ਤਾਪਮਾਨ ਤੋਂ 1.8 ਸੈਂਟੀਗਰੇਡ ਘੱਟ ਹੁੰਦਾ ਹੈ ।

ਪ੍ਰਸ਼ਨ 2.
ਖਿਡਾਰੀਆਂ ਦੀ ਖੇਡ ‘ਤੇ ਨਸ਼ੀਲੀਆਂ ਵਸਤੂਆਂ ਦੇ ਭੈੜੇ ਪ੍ਰਭਾਵ ਬਾਰੇ ਜਾਣਕਾਰੀ ਦਿਓ । (What are effects intoxicants things on sports performance of a player. Give detail.)
ਉੱਤਰ-
ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦਾ ਖਿਡਾਰੀਆਂ ਅਤੇ ਖੇਡ ‘ਤੇ ਬੁਰਾ ਪ੍ਰਭਾਵ ਪੈਂਦਾ ਹੈ, ਜੋ ਇਸ ਪ੍ਰਕਾਰ ਹੈ –
1. ਸਰੀਰਕ ਤਾਲਮੇਲ ਤੇ ਫੁਰਤੀ ਦੀ ਘਾਟ (Loss of Co-ordination and Alertness)-ਨਸ਼ਾ ਕਰਨ ਵਾਲੇ ਖਿਡਾਰੀ ਵਿਚ ਸਰੀਰਕ ਤਾਲਮੇਲ ਅਤੇ ਫੁਰਤੀ ਨਹੀਂ ਰਹਿੰਦੀ । ਚੰਗੀ ਖੇਡ ਦੇ ਲਈ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ । ਹਾਕੀ, ਫੁੱਟਬਾਲ, ਵਾਲੀਬਾਲ ਆਦਿ ਅਜਿਹੀਆਂ ਖੇਡਾਂ ਹਨ ।

2. ਮਨ ਦੇ ਸੰਤੁਲਨ ਤੇ ਇਕਸਾਰਤਾ ਦੀ ਘਾਟ (Loss of Balance and Concentration)-ਕਿਸੇ ਖਿਡਾਰੀ ਦੀ ਮਾਮੂਲੀ ਗ਼ਲਤੀ ਖੇਡ ਦਾ ਪਾਸਾ ਪਲਟ ਦਿੰਦੀ ਹੈ । ਇੰਨਾ ਹੀ ਨਹੀਂ, ਨਸ਼ੇ ਵਿਚ ਧੁਤ ਖਿਡਾਰੀ ਇਕਾਗਰ ਚਿੱਤ ਨਹੀਂ ਹੋ ਸਕਦਾ । ਇਸ ਲਈ ਉਹ ਖੇਡ ਦੇ ਮੈਦਾਨ ਦੇ ਦੌਰਾਨ ਅਜਿਹੀਆਂ ਗ਼ਲਤੀਆਂ ਕਰ ਦਿੰਦਾ ਹੈ ਜਿਸ ਦੇ ਫਲਸਰੂਪ ਉਸ ਦੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ ।

3. ਲਾਪਰਵਾਹੀ ਤੇ ਬੇ-ਫ਼ਿਕਰੀ (Carelessness)-ਨਸ਼ੇ ਵਿਚ ਫ਼ਸਿਆ ਖਿਡਾਰੀ ਬਹੁਤ ਲਾ-ਪਰਵਾਹ ਅਤੇ ਬੇ-ਫ਼ਿਕਰ ਹੁੰਦਾ ਹੈ । ਉਹ ਆਪਣੀ ਸ਼ਕਤੀ ਤੇ ਮੁਹਾਰਤ ਦਾ ਉੱਚਿਤ ਅੰਦਾਜ਼ਾ ਨਹੀਂ ਲਾ ਸਕਦਾ | ਕਈ ਵਾਰ ਖਿਡਾਰੀ ਆਪਣੀ ਹੋਸ਼ ਗੁਆ ਕੇ ਅਜਿਹੀ ਚੋਟ ਖਾ ਜਾਂਦਾ ਹੈ, ਜਿਸ ‘ਤੇ ਸਾਰੀ ਉਮਰ ਪਛਤਾਉਣਾ ਪੈਂਦਾ ਹੈ ।

4. ਖੇਡ ਭਾਵਨਾ ਦਾ ਅੰਤ (Lack of Sportsmanship)-ਨਸ਼ੇ ਵਿਚ ਰਹਿਣ ਦੇ ਨਾਲ ਖਿਡਾਰੀ ਦੀ ਖੇਡ ਦੀ ਭਾਵਨਾ ਦਾ ਅੰਤ ਹੋ ਜਾਂਦਾ ਹੈ । ਨਸ਼ਾ ਕਰਨ ਵਾਲੇ ਖਿਡਾਰੀ ਦੀ ਸਥਿਤੀ ਅਰਧ ਬੇਹੋਸ਼ੀ ਦੀ ਹੁੰਦੀ ਹੈ । ਉਸ ਨੇ ਮਨ ਦਾ ਸੰਤੁਲਨ ਵਿਗੜ ਜਾਂਦਾ ਹੈ । ਉਹ ਖੇਡ ਵਿਚ ਆਪਣੀ ਹੀ ਮਰਜ਼ੀ ਕਰਦਾ ਹੈ ਅਤੇ ਸਾਥੀ ਖਿਡਾਰੀ ਦੀ ਕੋਈ ਗੱਲ ਨਹੀਂ ਸੁਣਦਾ ।

5. ਸਹਿਨਸ਼ੀਲਤਾ ਦੀ ਘਾਟ (Lack of Tolerance)-ਉਹ ਰੈਫ਼ਰੀ ਜਾਂ ਅੰਪਾਇਰ ਦੇ ਉੱਚਿਤ ਫ਼ੈਸਲਿਆਂ ਦੇ ਪ੍ਰਤੀ ਅਸੰਤੋਖ ਪ੍ਰਗਟ ਕਰਦਾ ਹੈ । ਉਸ ਵਿਚ ਸੋਚਣ ਸ਼ਕਤੀ ਦੀ ਘਾਟ ਹੋ ਜਾਂਦੀ ਹੈ । ਇਸ ਲਈ ਹੀ ਉਹ ਅਜਿਹਾ ਕਰਦਾ ਹੈ ।

6. ਨਿਯਮਾਂ ਦੀ ਉਲੰਘਣਾ (Breaking of Rules)-ਉਹ ਖੇਡ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ।

7. ਖੇਡ ਦਾ ਮੈਦਾਨ ਲੜਾਈ ਦਾ ਅਖਾੜਾ ਬਣ ਜਾਣਾ (Play Field Become Battle)-ਨਸ਼ੇ ਵਿਚ ਰਹਿਣ ਵਾਲਾ ਖਿਡਾਰੀ ਖੇਡ ਦੇ ਮੈਦਾਨ ਨੂੰ ਲੜਾਈ ਦਾ ਅਖਾੜਾ ਬਣਾ ਦਿੰਦਾ ਹੈ । ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਵਲੋਂ ਖੇਡਾਂ ਦੇ ਦੌਰਾਨ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਤੇ ਪਾਬੰਦੀ ਲਾ ਦਿੱਤੀ ਗਈ ਹੈ । ਜੇ ਖੇਡ ਦੇ ਦੌਰਾਨ ਕੋਈ ਨਸ਼ੇ ਦੀ ਹਾਲਤ ਵਿਚ ਫੜਿਆ ਜਾਂਦਾ ਹੈ ਤਾਂ ਉਸ ਦਾ ਜਿੱਤਿਆ ਹੋਇਆ ਇਨਾਮ ਵਾਪਸ ਲੈ ਲਿਆ ਜਾਂਦਾ ਹੈ । ਇਸ ਲਈ ਖਿਡਾਰੀਆਂ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਨੂੰ ਹਰ ਤਰ੍ਹਾਂ ਦੀਆਂ ਨਸ਼ੀਲੀਆਂ ਵਸਤੂਆਂ ਦੇ ਸੇਵਨ ਤੋਂ ਦੂਰ ਰੱਖਣ ਅਤੇ ਸਰਵ-ਉੱਤਮ ਖੇਡ ਦਾ ਪ੍ਰਦਰਸ਼ਨ ਕਰਕੇ ਆਪਣੇ ਦੇਸ਼ ਦੇ ਨਾਂ ਨੂੰ ਚਾਰ ਚੰਨ ਲਾਉਣ ।

PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

ਪ੍ਰਸ਼ਨ 3.
ਸ਼ਰਾਬ ਦਾ ਸਾਡੇ ਸਰੀਰ ਤੇ ਕੀ ਅਸਰ ਪੈਂਦਾ ਹੈ ? ਸ਼ਰਾਬ ਦੀਆਂ ਹਾਨੀਆਂ ਲਿਖੋ। (Write down the effects of Alcohol on our health ? Discuss its abuses.)
ਉੱਤਰ-
ਸ਼ਰਾਬ ਦਾ ਸਿਹਤ ਉੱਤੇ ਅਸਰ (Effects of Alcohol on Health) – ਸ਼ਰਾਬ ਇਕ ਨਸ਼ੀਲਾ ਤਰਲ ਪਦਾਰਥ ਹੈ | ‘ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।” ਬਜ਼ਾਰ ਵਿਚ ਵੇਚਣ ਤੋਂ ਪਹਿਲਾਂ ਹਰ ਇੱਕ ਸ਼ਰਾਬ ਦੀ ਬੋਤਲ ਤੇ ਲਿਖਣਾ ਜ਼ਰੂਰੀ ਹੈ । ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਲੱਤ ਲੱਗੀ ਹੋਈ ਹੈ ਜਿਸ ਨਾਲ ਸਿਹਤ ਤੇ ਭੈੜਾ ਅਸਰ ਪੈਂਦਾ ਹੈ । ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ । ਫੇਫੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਵਿਅਕਤੀ ਦੀ ਉਮਰ ਘੱਟ ਜਾਂਦੀ ਹੈ । ਇਹ ਸਰੀਰ ਦੇ ਸਾਰੇ ਅੰਗਾਂ ਤੇ ਬੁਰਾ ਅਸਰ ਪਾਉਂਦੀ ਹੈ । ਪਹਿਲਾਂ ਤਾਂ ਵਿਅਕਤੀ ਸ਼ਰਾਬ ਨੂੰ ਪੀਂਦਾ ਹੈ, ਕੁੱਝ ਦੇਰ ਪੀਣ ਮਗਰੋਂ ਸ਼ਰਾਬ ਆਦਮੀ ਨੂੰ ਪੀਣ ਲੱਗ ਜਾਂਦੀ ਹੈ ! ਭਾਵ ਸ਼ਰਾਬ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦੀ ਹੈ ।

ਸ਼ਰਾਬ ਪੀਣ ਦੇ ਨੁਕਸਾਨ ਹੇਠ ਲਿਖੇ ਹਨ –

  • ਸ਼ਰਾਬ ਦਾ ਅਸਰ ਪਹਿਲਾਂ ਦਿਮਾਗ ਉੱਤੇ ਹੁੰਦਾ ਹੈ । ਨਾੜੀ ਪਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ ਕਮਜ਼ੋਰ ਹੋ ਜਾਂਦਾ ਹੈ । ਮਨੁੱਖ ਦੀ ਸੋਚਣ ਸ਼ਕਤੀ ਘੱਟ ਜਾਂਦੀ ਹੈ।
  • ਸਰੀਰ ਵਿਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ !
  • ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ।
  • ਸਾਹ ਦੀ ਗਤੀ ਤੇਜ਼ ਅਤੇ ਸਾਹ ਦੀਆਂ ਦੁਸਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, !
  • ਸ਼ਰਾਬ ਪੀਣ ਨਾਲ ਲਹੂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ । ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਦਿਲ ਦੇ ਦੌਰੇ ਦਾ ਡਰ ਬਣਿਆ ਰਹਿੰਦਾ ਹੈ।
  • ਲਗਾਤਾਰ ਸ਼ਰਾਬ ਪੀਣ ਨਾਲ ਪੱਠਿਆਂ ਦੀ ਸ਼ਕਤੀ ਘੱਟ ਜਾਂਦੀ ਹੈ । ਸਰੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਰਹਿੰਦਾ ।
  • ਖੋਜ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਪੀਣ ਵਾਲਾ ਮਨੁੱਖ ਸ਼ਰਾਬ ਨਾ ਪੀਣ ਵਾਲੇ ਮਨੁੱਖ ਤੋਂ ਕੰਮ ਘੱਟ ਕਰਦਾ ਹੈ । ਸ਼ਰਾਬ ਪੀਣ ਵਾਲੇ ਆਦਮੀ ਨੂੰ ਬਿਮਾਰੀਆਂ ਵੀ ਜਲਦੀ ਲਗਦੀਆਂ ਹਨ ।
  • ਸ਼ਰਾਬ ਨਾਲ ਘਰ, ਸਿਹਤ, ਪੈਸਾ ਆਦਿ ਬਰਬਾਦ ਹੁੰਦਾ ਹੈ ਅਤੇ ਇਹ ਇੱਕ ਸਮਾਜਿਕ ਬੁਰਾਈ ਹੈ ।

ਪ੍ਰਸ਼ਨ 4.
ਤੰਬਾਕੂ ਦਾ ਸਾਡੇ ਸਰੀਰ ਤੇ ਕੀ ਅਸਰ ਪੈਂਦਾ ਹੈ ? ਤੰਬਾਕੂ ਦੀਆਂ ਹਾਨੀਆਂ ਲਿਖੋ | (What is the effects of Smoking on health ? Discuss its abuses.)
ਉੱਤਰ-
ਤੰਬਾਕੂ ਦਾ ਸਿਹਤ ਉੱਤੇ ਅਸਰ (Effects of Smoking on Health) – ਸਾਡੇ ਦੇਸ਼ ਵਿਚ ਤੰਬਾਕੂ ਪੀਣਾ ਅਤੇ ਤੰਬਾਕੂ ਖਾਣਾ ਇੱਕ ਬਹੁਤ ਬੁਰੀ ਲਾਹਨਤ ਬਣ ਚੁੱਕਿਆ ਹੈ । ਤੰਬਾਕੂ ਪੀਣ ਦੇ ਵੱਖ-ਵੱਖ ਢੰਗ ਹਨ, ਜਿਵੇਂ ਬੀੜੀ, ਸਿਗਰਟ ਪੀਣਾ, ਸਿਗਾਰ ਪੀਣਾ, ਹੁੱਕਾ ਪੀਣਾ, ਚਿਲਮ ਪੀਣੀ ਆਦਿ । ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ ਹਨ, ਜਿਵੇਂ ਤੰਬਾਕੂ ਚੂਨੇ ਵਿਚ ਰਲਾ ਕੇ ਸਿੱਧੇ ਮੂੰਹ ਵਿਚ ਰੱਖ ਕੇ ਖਾਣਾ ਜਾਂ ਪਾਨ ਵਿਚ ਰੱਖ ਕੇ ਖਾਣਾ ਆਦਿ । ਤੰਬਾਕੂ ਵਿਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ, ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੀਆਂ ਹਨ । ਨਿਕੋਟੀਨ ਦਾ ਬੁਰਾ ਅਸਰ ਸਿਰ ‘ਤੇ ਪੈਂਦਾ ਹੈ ਜਿਸ ਨਾਲ ਸਿਰ ਚਕਰਾਉਣ ਲੱਗ ਜਾਂਦਾ ਹੈ ਅਤੇ ਫਿਰ ਦਿਲ ‘ਤੇ ਅਸਰ ਕਰਦਾ ਹੈ !

ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ –

  • ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ।
  • ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ ਦਾ ਰੋਗ ਲੱਗ ਜਾਂਦਾ ਹੈ। ਜੋ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ ।
  • ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।
  • ਤੰਬਾਕੂ ਸਰੀਰ ਦੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
  • ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ |
  • ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਟੀ. ਬੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ।
  • ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ । ਖ਼ਾਸ ਕਰਕੇ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ ।