PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

Punjab State Board PSEB 9th Class Social Science Book Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ Textbook Exercise Questions and Answers.

PSEB Solutions for Class 9 Social Science Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

Social Science Guide for Class 9 PSEB ਪੰਜਾਬ: ਧਰਾਤਲ ਭੂ-ਆਕ੍ਰਿਤੀਆਂ Textbook Questions and Answers

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿੱਚ ਦਿਓ-

ਪ੍ਰਸ਼ਨ 1.
ਪੁਰਾਣੇ ਜਲੋਢ ਨਾਲ ਨਿਰਮਿਤ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਬਾਂਗਰ ।

ਪ੍ਰਸ਼ਨ 2.
ਖਾਡਰ (ਖਾਦਰ ਜਾਂ ਬੇਟ ਤੋਂ ਕੀ ਭਾਵ ਹੈ ?
ਉੱਤਰ-
ਖ਼ਾਡਰ ਜਾਂ ਬੇਟ ਨਵੀਂ ਜਲੋਢ ਮਿੱਟੀ ਦੇ ਮੈਦਾਨ ਹਨ । ਇਹ ਮਿੱਟੀ ਨਦੀਆਂ ਦੇ ਕਿਨਾਰਿਆਂ ‘ਤੇ ਹੇਠਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ ।

ਪ੍ਰਸ਼ਨ 3.
ਪੰਜਾਬ ਦੇ ਮੈਦਾਨਾਂ ਨੂੰ ਕਿਹੜੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਪੰਜਾਬ ਦੇ ਮੈਦਾਨਾਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਜਾਂਦਾ ਹੈ

  1. ਚੋ ਵਾਲੇ ਮੈਦਾਨ,
  2. ਹੜ੍ਹ ਦੇ ਮੈਦਾਨ,
  3. ਨੈਲੀ,
  4. ਜਲੋਢ ਦੇ ਮੈਦਾਨ,
  5. ਜਲੋਦ ਮੈਦਾਨਾਂ ਦੇ ਵਿੱਚ ਸਥਿਤ ਰੇਤਲੇ ਟਿੱਲੇ !

ਪ੍ਰਸ਼ਨ 4.
ਪੰਜਾਬ ਵਿੱਚ ਰੇਤਲੇ ਟਿੱਬੇ ਕਿਹੜੇ ਪਾਸੇ ਹਨ ?
ਉੱਤਰ-
ਰੇਤਲੇ ਟਿੱਲੇ ਪੰਜਾਬ ਦੇ ਦੱਖਣ-ਪੱਛਮ ਵਿੱਚ ਰਾਜਸਥਾਨ ਦੀ ਸੀਮਾ ਦੇ ਨਾਲ-ਨਾਲ ਪਾਏ ਜਾਂਦੇ ਹਨ ।

ਪ੍ਰਸ਼ਨ 5.
ਚੰਗਰ ਕਿਸਨੂੰ ਕਹਿੰਦੇ ਹਨ ?
ਉੱਤਰ-
ਆਨੰਦਪੁਰ ਸਾਹਿਬ ਦੇ ਨੇੜੇ ਕੰਢੀ ਖੇਤਰ ਨੂੰ ਚੰਗਰ ਕਿਹਾ ਜਾਂਦਾ ਹੈ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 6.
ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗ਼ਲਤ ਹੈ –
1. ਹਿਮਾਲਿਆ ਦੀ ਸਭ ਤੋਂ ਬਾਹਰੀ ਲੜੀ ਦਾ ਨਾਮ ਸ਼ਿਵਾਲਿਕ ਹੈ । ()
2. ਕੰਡੀ ਖੇਤਰ ਰੂਪਨਗਰ ਅਤੇ ਪਟਿਆਲਾ ਦੇ ਦੱਖਣੀ ਇਲਾਕਿਆਂ ਵਿੱਚ ਹਨ । ()
3. ਹੁਸ਼ਿਆਰਪੁਰ ਸ਼ਿਵਾਲਿਕ, ਸਤਲੁਜ ਤੇ ਬਿਆਸ ਦਰਿਆ ਵਿਚਾਲੇ ਹੈ । ()
4. ਪੰਜਾਬ ਦੇ ਦੱਖਣ-ਪੂਰਬ ਵਿੱਚ ਘੱਗਰ ਦੇ ਜਲੋਢੀ ਮੈਦਾਨ ਨੈਲੀ ਕਹਾਉਂਦੇ ਹਨ । ()
ਉੱਤਰ-
1. ਸਹੀ,
2. ਗ਼ਲਤ,
3. ਸਹੀ,
4. ਸਹੀ ।

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ-

ਪ੍ਰਸ਼ਨ 1.
ਕੰਡੀ ਇਲਾਕੇ ਦੀਆਂ ਵਿਸ਼ੇਸ਼ਤਾਵਾਂ ਲਿਖੋ ਤੇ ਦੱਸੋ ਕਿ ਇਹ ਕਿਹੜੇ ਜ਼ਿਲ੍ਹਿਆਂ ਵਿੱਚ ਪੈਂਦਾ ਹੈ ?
ਉੱਤਰ-
ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਦੇ ਪੱਛਮ ਅਤੇ ਰੂਪਨਗਰ ਰੋਪੜ ਜ਼ਿਲ੍ਹੇ ਦੀ ਨੂਰਪੁਰ ਬੇਦੀ ਤਹਿਸੀਲ ਦੇ ਪੂਰਬ ਵਿੱਚ ਸਥਿਤ ਮੈਦਾਨੀ ਦੇਸ਼ ਨੂੰ ਸਥਾਨਿਕ ਭਾਸ਼ਾ ਵਿੱਚ ਕੰਢੀ ਖੇਤਰ ਕਿਹਾ ਜਾਂਦਾ ਹੈ । ਇਹ ਖੇਤਰ ਪੰਜਾਬ ਦੇ 5 ਲੱਖ ਹੈਕਟੇਅਰ ਭੂ-ਭਾਗ ਵਿੱਚ ਫੈਲਿਆ ਹੋਇਆ ਹੈ, ਜੋ ਪੰਜਾਬ ਦੇ ਕੁੱਲ ਖੇਤਰਫਲ ਦਾ 10% ਹਿੱਸਾ ਹੈ ।
ਇਸ ਖੇਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ –

  • ਇਸ ਖੇਤਰ ਦੀ ਮਿੱਟੀ ਮੁਸਾਮਦਾਰ (Porons) ਹੈ ।
  • ਇਸ ਵਿਚ ਬਹੁਤ ਸਾਰੇ ਚੋ ਮਿਲਦੇ ਹਨ ।
  • ਇੱਥੇ ਜਲ ਸਤਰ ਕਾਫ਼ੀ ਗਹਿਰਾ ਹੈ ।

ਪ੍ਰਸ਼ਨ 2.
ਮੌਸਮੀ ਚੋਅ ਕੀ ਹੁੰਦੇ ਹਨ ? ਉਦਾਹਰਣਾਂ ਦੇ ਕੇ ਸਪੱਸ਼ਟ ਕਰੋ ।
ਉੱਤਰ-
ਚੋ ਇਕ ਪ੍ਰਕਾਰ ਦੇ ਬਰਸਾਤੀ ਨਾਲੇ ਹਨ । ਇਹ ਚੋਅ ਨਾਲੇ ਵਰਖਾ ਦੇ ਮੌਸਮ ਵਿੱਚ ਭਰ ਕੇ ਵਹਿਣ ਲੱਗਦੇ ਹਨ । ਖੁਸ਼ਕ ਮੌਸਮ ਵਿੱਚ ਇਨ੍ਹਾਂ ਵਿੱਚ ਪਾਣੀ ਸੁੱਕ ਜਾਂਦਾ ਹੈ । ਇਸ ਤਰ੍ਹਾਂ ਦੇ ਨਾਲਿਆਂ ਨੂੰ ਮੌਸਮੀ ਚੋਅ ਕਹਿੰਦੇ ਹਨ । ਰੋਪੜ ਸ਼ਿਵਾਲਿਕ ਵਿੱਚ ਰੂਪ ਨਗਰ (ਰੋਪੜ) ਦੇ ਸ਼ਿਵਾਲਿਕ ਦੇਸ਼ ਵਿੱਚ ਬਹੁਤ ਜ਼ਿਆਦਾ ਮੌਸਮੀ ਨਾਲੇ ਪਾਏ ਜਾਂਦੇ ਹਨ । ਇੱਥੇ ਇਨ੍ਹਾਂ ਨੂੰ ਰਾਓ ਅਤੇ ਘਾਰ (Rao Ghare) ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਪੰਜਾਬ ਦੇ ਜਲੌਢੀ ਮੈਦਾਨਾਂ ਦੀ ਉਤਪੱਤੀ ਬਾਰੇ ਨੋਟ ਲਿਖੋ ।
ਉੱਤਰ-
ਪੰਜਾਬ ਦਾ 70% ਭੂ-ਭਾਗ ਜਲੌਢੀ ਮੈਦਾਨਾਂ ਨਾਲ ਘਿਰਿਆ ਹੋਇਆ ਹੈ । ਇਹ ਮੈਦਾਨ ਭਾਰਤ ਦੇ ਗੰਗਾ ਅਤੇ ਸਿੰਧ ਦੇ ਮੈਦਾਨ ਦਾ ਭਾਗ ਹਨ । ਇਨ੍ਹਾਂ ਦੀ ਉਤਪੱਤੀ ਹਿਮਾਲਿਆ ਖੇਤਰ ਤੋਂ ਨਦੀਆਂ ਦੁਆਰਾ ਵਹਿ ਕੇ ਲਿਆਈ ਗਈ ਮਿੱਟੀ ਦੇ ਜਮਾਂ ਦੇ ਕਾਰਨ ਹੋਈ ਹੈ । ਇਨ੍ਹਾਂ ਨਦੀਆਂ ਵਿੱਚ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਸਤਲੁਜ, ਰਾਵੀ, ਬਿਆਸ ਦਾ ਮਹੱਤਵਪੂਰਨ ਯੋਗਦਾਨ ਹੈ | ਸਮੁੰਦਰ ਤਲ ਤੋਂ ਇਨ੍ਹਾਂ ਮੈਦਾਨਾਂ ਦੀ ਉੱਚਾਈ 2000 ਮੀਟਰ ਤੋਂ 300 ਮੀਟਰ ਤੱਕ ਹੈ ।

ਪ੍ਰਸ਼ਨ 4.
ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ ‘ਤੇ ਇੱਕ ਨੋਟ ਲਿਖੋ ।
ਉੱਤਰ-
ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ ਦੀ ਪਹਾੜੀ ਸ਼੍ਰੇਣੀ ਦਾ ਵਿਸਤਾਰ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੈ । ਪਠਾਨਕੋਟ ਜ਼ਿਲ੍ਹੇ ਦਾ ਧਾਰ ਕਲਾਂ ਬਲਾਕ ਪੂਰੀ ਤਰ੍ਹਾਂ ਸ਼ਿਵਾਲਿਕ ਪਹਾੜਾਂ ਦੇ ਵਿੱਚ ਸਥਿਤ ਹੈ । ਇਨ੍ਹਾਂ ਪਹਾੜਾਂ ਦੀ ਔਸਤ ਉੱਚਾਈ 1000 ਮੀਟਰ ਦੇ ਲਗਪਗ ਹੈ । ਇਸ ਖੇਤਰ ਦੀਆਂ ਪਹਾੜੀ ਢਲਾਨਾਂ, ਪਾਣੀ ਦੇ ਤੇਜ਼ ਵਹਾਓ ਦੇ ਕਾਰਨ ਕਿਨਾਰਿਆਂ ਤੋਂ ਕੱਟ ਗਈਆਂ ਹਨ ਜਿਸ ਨਾਲ ਇਹ ਕਾਫ਼ੀ ਤਿੱਖੀਆਂ ਹੋ ਗਈਆਂ ਹਨ । ਇਸ ਖੇਤਰ ਵਿੱਚ ਵਹਿਣ ਵਾਲੀਆਂ ਮੌਸਮੀ ਨਦੀਆਂ (Seasonal River) ਚੱਕੀ ਖੰਡ ਅਤੇ ਉਸ ਦੀਆਂ ਸਹਾਇਕ ਨਦੀਆਂ ਬਿਆਸ ਨਦੀ ਵਿੱਚ ਡਿੱਗਦੀਆਂ ਹਨ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

PSEB 9th Class Social Science Guide ਪੰਜਾਬ: ਧਰਾਤਲ ਭੂ-ਆਕ੍ਰਿਤੀਆਂ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦਾ ਜ਼ਿਆਦਾਤਰ ਭੂ-ਭਾਗ ਕਿਸ ਤਰ੍ਹਾਂ ਦਾ ਹੈ ?
(ਉ) ਪਹਾੜੀ
(ਅ) ਮੈਦਾਨੀ
(ਈ ਪਠਾਰੀ
(ਸ) ਮਾਰੂਥਲੀ ।
ਉੱਤਰ-
(ਅ) ਮੈਦਾਨੀ

ਪ੍ਰਸ਼ਨ 2.
ਪੰਜਾਬ ਦੇ ਸ਼ਿਵਾਲਿਕ ਪਹਾੜਾਂ ਦੀ ਉਤਪੱਤੀ ਕਿਹੜੇ ਦੋ ਭੂ-ਭਾਗਾਂ ਦੇ ਟਕਰਾਉਣ ਦਾ ਨਤੀਜਾ ਸੀ ?
(ਉ) ਗੌਡਵਾਨਾ ਲੈਂਡ ਅਤੇ ਡਾਬਰ ਮੈਦਾਨ
(ਅ) ਅੰਗਾਰਾ ਲੈਂਡ ਅਤੇ ਸ਼ਿਵਾਲਿਕ ਮੈਦਾਨ
(ਈ) ਗੌਡਵਾਨਾ ਲੈਂਡ ਅਤੇ ਯੂਰੇਸ਼ੀਆ ਪਲੇਟ
(ਸ) ਅੰਗਾਰਾਲੈਂਡ ਅਤੇ ਯਰੇਸ਼ੀਆ ਪਲੇਟ ।
ਉੱਤਰ-
(ਈ) ਗੌਡਵਾਨਾ ਲੈਂਡ ਅਤੇ ਯੂਰੇਸ਼ੀਆ ਪਲੇਟ|

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 3.
ਬਾਰੀ ਦੋਆਬ ਦਾ ਇੱਕ ਹੋਰ ਨਾਂ ਕਿਹੜਾ ਹੈ ?
(ੳ) ਮਾਲਵਾ
(ਅ) ਚਜ .
(ਬ) ਨੈਲੀ
(ਸ) ਮਾਂਝਾ ।
ਉੱਤਰ-
(ਸ) ਮਾਂਝਾ ।

ਪ੍ਰਸ਼ਨ 4.
ਪੰਜਾਬ ਦਾ ਤਰਾਈ ਪ੍ਰਦੇਸ਼ ਚੋਆਂ ਦੇ ਨਾਲ ਘਿਰਿਆ ਪ੍ਰਦੇਸ਼ ਕੀ ਕਹਾਉਂਦਾ ਹੈ ?
(ੳ) ਕੰਡੀ
(ਅ) ਬਾਰੀ ਦੋਆਬ
( ਬੇਟ
(ਸ) ਬੇਲਾ !
ਉੱਤਰ-
(ੳ) ਕੰਡੀ

ਪ੍ਰਸ਼ਨ 5.
ਘੱਗਰ ਦੇ ਜਲੌਢ ਮੈਦਾਨਾਂ ਦਾ ਇੱਕ ਨਾਂ ਹੈ-
(ਉ) ਚੋਅ
(ਅ) ਨੈਲੀ
(ਈ) ਟੈਥੀਜ਼
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਅ) ਨੈਲੀ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਪੰਜਾਬ ਦੇ ………… ਵਿੱਚ ਰੇਤ ਦੇ ਟਿੱਲੇ ਮਿਲਦੇ ਹਨ ।
ਉੱਤਰ-
ਦੱਖਣੀ-ਪੱਛਮੀ,

ਪ੍ਰਸ਼ਨ 2.
ਕੰਡੀ ਖੇਤਰ ਪੰਜਾਬ ਦੇ ਕੁੱਲ ਖੇਤਰਫਲ ਦਾ ………… ਪ੍ਰਤੀਸ਼ਤ ਭਾਗ ਹੈ ।
ਉੱਤਰ-
10,

ਪ੍ਰਸ਼ਨ 3.
ਸਿਰਸਾ ਨਦੀ ਦੇ ਨੇੜੇ ਕੰਡੀ ਖੇਤਰ ਨੂੰ ………… ਕਿਹਾ ਜਾਂਦਾ ਹੈ ।
ਉੱਤਰ-
ਘਾੜ,

ਪ੍ਰਸ਼ਨ 4.
ਪੰਜਾਬ ਦੇ 70% ਭੂ-ਭਾਗ …………. ਮੈਦਾਨ ਹਨ ।
ਉੱਤਰ-
ਚਲੋ,

ਪ੍ਰਸ਼ਨ 5.
ਪੰਜਾਬ ਦੇ ਮੈਦਾਨ ………. ਅਤੇ …………. ਦੇ ਮੈਦਾਨਾਂ ਦਾ ਭਾਗ ਹਨ ।
ਉੱਤਰ-
ਗੰਗਾ, ਸਿੰਧ ।

III. ਸਹੀ ਮਿਲਾਨ ਕਰੋ –

1. ਬਾਰੀ ਦੋਆਬ (i) ਹੁਸ਼ਿਆਰਪੁਰ ਸ਼ਿਵਾਲਿਕ
2. ਹੜ੍ਹ ਦੇ ਮੈਦਾਨ (ii) ਰੋਪੜ ਸ਼ਿਵਾਲਿਕ
3. ਸਤਲੁਜ-ਘੱਗਰ (iii) ਬੇਟ
4. ਬਿਆਸ-ਸਤਲੁਜ (iv) ਮਾਝਾ |

ਉੱਤਰ-

1. ਬਾਰੀ ਦੋਆਬ ਮਾਝਾ,
2. ਹੜ੍ਹ ਦੇ ਮੈਦਾਨ ਬੇਟ,
3. ਸਤਲੁਜ ਘੱਗਰ-ਰੋਪੜ ਸ਼ਿਵਾਲਿਕ,
4. ਆਸਸਤਲੁਜ ਹੁਸ਼ਿਆਰਪੁਰ ਸ਼ਿਵਾਲਿਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਿਵਾਲਿਕ ਦੀਆਂ ਪਹਾੜੀਆਂ ਪੰਜਾਬ ਦੇ ਕਿਹੜੇ ਪਾਸੇ ਸਥਿਤ ਹਨ ?
ਉੱਤਰ-
ਪੂਰਬ ਅਤੇ ਉੱਤਰ-ਪੂਰਬ ਵਿੱਚ ।

ਪ੍ਰਸ਼ਨ 2.
ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਕਿਹੜੇ ਰਾਜ ਦੀਆਂ ਸੀਮਾਵਾਂ ਨੂੰ ਛੂੰਹਦੀਆਂ ਹਨ ?
ਉੱਤਰ-
ਹਿਮਾਚਲ ਪ੍ਰਦੇਸ਼ ।

ਪ੍ਰਸ਼ਨ 3.
ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਦੀ ਔਸਤ ਉੱਚਾਈ ਕਿੰਨੀ ਹੈ ?
ਉੱਤਰ-
600 ਮੀਟਰ ਤੋਂ 1500 ਮੀਟਰ ਤਕ ।

ਪ੍ਰਸ਼ਨ 4.
ਪਠਾਨਕੋਟ ਜ਼ਿਲ੍ਹੇ ਦਾ ਕਿਹੜਾ ਬਲਾਕ ਪੂਰੀ ਤਰ੍ਹਾਂ ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ ਪਹਾੜੀਆਂ ਦੇ ਵਿੱਚ ਸਥਿਤ ਹੈ ?
ਉੱਤਰ-
ਧਾਰ ਕਲਾਂ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 5.
ਹੁਸ਼ਿਆਰਪੁਰ ਸ਼ਿਵਾਲਿਕ ਦਾ ਸਭ ਤੋਂ ਉੱਚਾ ਬਲਾਕ/ਵਿਕਾਸ ਖੰਡ ਕਿਹੜਾ ਹੈ ?
ਉੱਤਰ-
ਤਲਵਾੜਾ (741 ਮੀਟਰ) ।

ਪ੍ਰਸ਼ਨ 6.
ਹੁਸ਼ਿਆਰਪੁਰ ਸ਼ਿਵਾਲਿਕ ਦੇ ਦੋ ਪ੍ਰਮੁੱਖ ਚੋਆਂ ਦੇ ਨਾਂ ਦੱਸੋ ।
ਉੱਤਰ-
ਕੋਟ-ਮੈਰਾਂ ਦੱਲੇ ਦੀ ਖੱਡ ।

ਪ੍ਰਸ਼ਨ 7.
ਕਿਹੜੀ ਨਦੀ ਦੇ ਕਾਰਨ ਰੋਪੜ ਸ਼ਿਵਾਲਿਕ ਸ਼੍ਰੇਣੀ ਦੀ ਨਿਰਤੰਰਤਾ ਟੁੱਟ ਜਾਂਦੀ ਹੈ ?
ਉੱਤਰ-
ਸਤਲੁਜ ਦੀ ਸਹਾਇਕ ਨਦੀ ਸਰਸਾ ਦੇ ਕਾਰਨ ।

ਪ੍ਰਸ਼ਨ 8.
ਕੰਢੀ ਖੇਤਰ ਦਾ ਨਿਰਮਾਣ ਕਿਹੜੀ ਭੂ-ਰਚਨਾਵਾਂ ਦੇ ਆਪਸ ਵਿੱਚ ਮਿਲਣ ਨਾਲ ਹੋਇਆ ਹੈ ?
ਉੱਤਰ-
ਜਲੋਢ ਪੰਖ ।

ਪ੍ਰਸ਼ਨ 9.
ਪੰਜਾਬ ਦੇ ਜਲੋਢ ਮੈਦਾਨ ਕਿਹੜੀਆਂ-ਕਿਹੜੀਆਂ ਭੂਗੋਲਿਕ ਇਕਾਈਆਂ ਵਿੱਚ ਵੰਡੇ ਹੋਏ ਹਨ ?
ਉੱਤਰ-
ਬਾਰੀ ਦੋਆਬ, ਬਿਸਤ ਦੋਆਬ, ਸਿਜ ਦੋਆਬ ।

ਪ੍ਰਸ਼ਨ 10.
ਨਦੀਆਂ ਨੂੰ ਰਸਤਾ ਬਦਲਣ ਦੇ ਢਾਏ (Dhaiya) ਕਿੱਥੇ ਦੇਖੇ ਜਾ ਸਕਦੇ ਹਨ ? (ਕੋਈ ਇੱਕ ਸਥਾਨ)
ਉੱਤਰ-
ਫਿਲੌਰ ।

ਪ੍ਰਸ਼ਨ 11.
ਪੰਜਾਬ ਦੇ ਜਲੋਢ ਮੈਦਾਨਾਂ ਵਿੱਚ ਨਦੀਆਂ ਤੋਂ ਦੂਰ ਉੱਚੇ ਖੇਤਰਾਂ ਨੂੰ ਕੀ ਨਾਂ ਦਿੱਤਾ ਜਾਂਦਾ ਹੈ ?
ਉੱਤਰ-
ਬਾਂਗਰ ।

ਪ੍ਰਸ਼ਨ 12.
ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਦੀ ਲਗਪਗ ਲੰਬਾਈ ਕਿੰਨੀ ਹੈ ?
ਉੱਤਰ-
280 ਕਿ.ਮੀ. ।

ਪ੍ਰਸ਼ਨ 13.
ਹੁਸ਼ਿਆਰਪੁਰ ਸ਼ਿਵਾਲਿਕ ਆਪਣੇ ਦੱਖਣੀ ਭਾਗ ਵਿੱਚ ਕੀ ਕਹਾਉਂਦਾ ਹੈ ?
ਉੱਤਰ-
ਕਟਾਰ ਦੀ ਧਾਰ ।

ਪ੍ਰਸ਼ਨ 14.
ਹੁਸ਼ਿਆਰਪੁਰ ਸ਼ਿਵਾਲਿਕ ਦੀ ਲੰਬਾਈ-ਚੌੜਾਈ ਦੱਸੋ ।
ਉੱਤਰ-
ਹੁਸ਼ਿਆਰਪੁਰ ਸ਼ਿਵਾਲਿਕ ਦੀ ਲੰਬਾਈ 130 ਕਿਲੋਮੀਟਰ ਅਤੇ ਚੌੜਾਈ 5 ਤੋਂ 8 ਕਿਲੋਮੀਟਰ ਤੱਕ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦੇ ਧਰਾਤਲ ਵਿੱਚ ਭਿੰਨਤਾ ਪਾਈ ਜਾਂਦੀ ਹੈ । ਉਦਾਹਰਨ ਦਿਓ ।
ਉੱਤਰ-
ਪੰਜਾਬ ਦੀ ਧਰਾਤਲੀ ਨਕਸ਼ੇ ‘ਤੇ ਜ਼ਰਾ ਇਸ਼ਟੀ ਪਾਓ ਤਾਂ ਇਹ ਇੱਕ ਮੈਦਾਨੀ ਖੇਤਰ ਦਿਖਾਈ ਦਿੰਦਾ ਹੈ, ਪਰੰਤੂ ਭੂਗੋਲਿਕ ਦ੍ਰਿਸ਼ਟੀ ਅਤੇ ਭੂ-ਵਿਗਿਆਨਿਕ ਰਚਨਾ ਦੇ ਅਨੁਸਾਰ ਇਸ ਵਿੱਚ ਕਾਫ਼ੀ ਭਿੰਨਤਾ ਪਾਈ ਜਾਂਦੀ ਹੈ । | ਪੰਜਾਬ ਦੇ ਮੈਦਾਨ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ ਵਿੱਚੋਂ ਹਨ । ਪੰਜਾਬ ਦੇ ਪੁਰਬ ਅਤੇ ਉੱਤਰ-ਪੂਰਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਹਨ । ਪੰਜਾਬ ਦੇ ਦੱਖਣ-ਪੱਛਮੀ ਖੇਤਰ ਵਿੱਚ ਰੇਤ ਦੇ ਟਿੱਲੇ ਵੀ ਮਿਲਦੇ ਹਨ । ਰਾਜ ਵਿਚ ਜਗਾ-ਜਗਾਂ ਚੋਅ ਦਿਖਾਈ ਦਿੰਦੇ ਹਨ ।

ਪ੍ਰਸ਼ਨ 2.
ਪੰਜਾਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਵਿਸਤਾਰ ਦੱਸੋ । ਇਸਦੇ ਤਿੰਨ ਭਾਗ ਕਿਹੜੇ-ਕਿਹੜੇ ਹਨ ?
ਉੱਤਰ-
ਸ਼ਿਵਾਲਿਕ ਦੀਆਂ ਪਹਾੜੀਆਂ ਬਾਹਰੀ ਹਿਮਾਲਿਆ ਦਾ ਭਾਗ ਹਨ । ਇਹ ਪਰਬਤ ਪੰਜਾਬ ਦੇ ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਨਾਲ-ਨਾਲ 280 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੇ ਹੋਏ ਹਨ ।

ਸ਼ਿਵਾਲਿਕ ਦੀਆਂ ਪਹਾੜੀਆਂ ਦੇ ਤਿੰਨ ਭਾਗ ਹਨ –

  • ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ-ਇਹ ਪਹਾੜੀਆਂ ਰਾਵੀ ਅਤੇ ਬਿਆਸ ਨਦੀਆਂ ਤਕ ਫੈਲੀਆਂ ਹੋਈਆਂ ਹਨ।
  • ਹੁਸ਼ਿਆਰਪੁਰ ਸ਼ਿਵਾਲਿਕ-ਇਹ ਪਹਾੜੀਆਂ ਬਿਆਸ ਅਤੇ ਸਤਲੁਜ ਨਦੀਆਂ ਤੱਕ ਹਨ ।
  • ਰੋਪੜ ਸ਼ਿਵਾਲਿਕ-ਇਸਦਾ ਵਿਸਤਾਰ ਸਤਲੁਜ ਅਤੇ ਪਠਾਰ ਨਦੀ ਤਕ ਹੈ।

ਪ੍ਰਸ਼ਨ 3.
ਪੰਜਾਬ ਦੇ ਕੰਡੀ ਖੇਤਰ ਦਾ ਨਿਰਮਾਣ ਕਿੱਥੇ ਅਤੇ ਕਿਵੇਂ ਹੋਇਆ ਹੈ ?
ਉੱਤਰ-
ਕੰਡੀ ਖੇਤਰ ਦਾ ਨਿਰਮਾਣ ਸ਼ਿਵਾਲਿਕ ਦੇ ਤਰਾਈ ਖੇਤਰ ਵਿੱਚ ਬਣੇ ਗਿਰੀਪਦ ਮੈਦਾਨਾਂ (Foothill plains) ਵਿੱਚ ਹੋਇਆ ਹੈ । ਇਨ੍ਹਾਂ ਦੇ ਨਿਰਮਾਣ ਵਿੱਚ ਜਲੋਢ ਪੰਖਾਂ ਦਾ ਹੱਥ ਹੈ । ਇਹ ਭੂ-ਰਚਨਾਵਾਂ ਗਿਰੀਪਦ ਮੈਦਾਨਾਂ ਵਿੱਚ ਆਪਸ ਵਿੱਚ ਮਿਲਦੀਆਂ ਹਨ ਅਤੇ ਕੰਢੀ ਖੇਤਰ ਬਣਾਉਂਦੀਆਂ ਹਨ । ਇਸ ਪ੍ਰਦੇਸ਼ ਵਿੱਚ ਭੂਮੀਗਤ ਜਲ ਦਾ ਪੱਧਰ ਕਾਫ਼ੀ ਥੱਲੇ ਹੈ ।

ਪ੍ਰਸ਼ਨ 4.
ਹੁਸ਼ਿਆਰਪੁਰ ਸ਼ਿਵਾਲਿਕ ਨੂੰ ਦੱਖਣ ਵਿੱਚ ‘ਕਟਾਰ ਦੀ ਧਾਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਹੁਸ਼ਿਆਰਪੁਰ ਸ਼ਿਵਾਲਿਕ ਦੀਆਂ ਢਲਾਨਾਂ ਨਾਲੀਦਾਰ ਅਪਰਦਨ ਦੇ ਕਾਰਨ ਬਹੁਤ ਜ਼ਿਆਦਾ ਕਟੀਆਂ-ਫਟੀਆਂ ਹਨ । ਇਸਦੇ ਇਲਾਵਾ ਇੱਥੇ ਵਹਿਣ ਵਾਲੇ ਚੋਆਂ ਨੇ ਵੀ ਇਨ੍ਹਾਂ ਪਹਾੜੀਆਂ ਨੂੰ ਕੋਈ ਸਥਾਨਾਂ ‘ਤੇ ਬੁਰੀ ਤਰ੍ਹਾਂ ਦੇ ਨਾਲ ਕੁੱਟ ਦਿੱਤਾ ਹੈ | ਕਟੀਆਂ-ਫਟੀਆਂ ਪਹਾੜੀਆਂ ਦੇ ਸਿਰੇ ਤਿੱਖੇ ਹੋਣ ਦੇ ਕਾਰਨ ਇਨ੍ਹਾਂ ਪਹਾੜੀਆਂ ਨੂੰ ਦੱਖਣ ਵਿੱਚ ‘ਕਟਾਰ ਦੀ ਧਰਾ’ ਕਹਿੰਦੇ ਹਨ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 5.
ਰੋਪੜ ਸ਼ਿਵਾਲਿਕ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ –

  • ਸ਼ਿਵਾਲਿਕ ਦੀ ਇਹ ਸ਼੍ਰੇਣੀ ਸਤਲੁਜ ਅਤੇ ਘੱਗਰ ਨਦੀਆਂ ਦੇ ਵਿੱਚ ਸਥਿਤ ਹੈ । ਇਸ ਦਾ ਵਿਸਤਾਰ ਰੂਪ ਨਗਰ । (ਰੋਪੜ) ਜ਼ਿਲ੍ਹੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਉੱਤਰ-ਪੱਛਮ ‘ਤੇ ਦੱਖਣ-ਪੂਰਬ ਦੇ ਵੱਲ ਹੈ ।
  • ਇਹ ਪਹਾੜ ਉੱਤਰ ਵਿੱਚ ਨੰਗਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੇ ਨੇੜੇ ਘੱਗਰ ਨਦੀ ਤਕ ਚਲੇ ਜਾਂਦੇ ਹਨ ।
  • ਇਸ ਸ਼੍ਰੇਣੀ ਦੀ ਲੰਬਾਈ 90 ਕਿਲੋ ਮੀਟਰ ਤੱਕ ਹੈ । ਇਸ ਸ਼੍ਰੇਣੀ ਦੀ ਨਿਰੰਤਰਤਾ (Continuity) ਸਤਲੁਜ ਦੀ ਸਹਾਇਕ ਨਦੀ ਸਰਸਾ ਦੇ ਕਾਰਨ ਟੁੱਟ ਜਾਂਦੀ ਹੈ ।
  • ਦੂਸਰੀਆਂ ਸ਼ਿਵਾਲਿਕ ਸ਼੍ਰੇਣੀਆਂ ਦੀ ਤਰ੍ਹਾਂ ਇਹ ਸ਼੍ਰੇਣੀ ਵੀ ਮੌਸਮੀ ਚੋਆਂ ਨਾਲ ਭਰੀਆਂ ਹੋਈਆਂ ਹਨ । ਇਨ੍ਹਾਂ ਨੂੰ ਰਾਓ (Rao) ਅਤੇ ਘਾਰ (Ghar) ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਪੰਜਾਬ ਦੇ ਜਲੋਢ ਮੈਦਾਨਾਂ ਦਾ ਦੋਆਬਿਆਂ ਦੇ ਅਨੁਸਾਰ ਵਰਗੀਕਰਨ ਕਰਦੇ ਹੋਏ ਇੱਕ ਸੂਚੀ ਬਣਾਓ ।
ਉੱਤਰ-
ਪੰਜਾਬ ਦੇ ਜਲੋਢ ਮੈਦਾਨ –

ਬਾਰੀ ਦੋਆਬ
(ਬਿਆਸ-ਰਾਵੀ)
ਬਿਸਤ ਦੋਆਬ
(ਬਿਆਸ-ਸਤਲੁਜ)
ਸਿਜ-ਦੋਆਬ
(ਸਤਲੁਜ-ਜਮਨਾ)
ਰਾਵੀ-ਸੱਕੀ ਕਿਰਨ ਸਕੀ-ਕਿਰਨ-ਉਦਿਆਰ
ਹੁੰਦਿਆਰਾ-ਕਸੂਰ ਪੱਟੀ-ਬਿਆਸ
ਪੱਛਮੀ ਦੋਆਬ ਮੰਜਰੀ ਦੋਆਬ ਢੱਕ ਦੋਆਬ
ਬੇਟ/ਖਾਡਰ
ਕੋਟਕਪੂਰਾ ਪਠਾਰ ਨੈਲੀ ਹੜ੍ਹ ਦੇ ਮੈਦਾਨ
ਰੇਤਲੇ ਟਿੱਬੇ ।

ਪ੍ਰਸ਼ਨ 7.
ਸ਼ਿਵਾਲਿਕ ਪਹਾੜਾਂ (ਪਹਾੜੀਆਂ ਦੀ ਉਤਪੱਤੀ ਕਿਵੇਂ ਹੋਈ ?
ਉੱਤਰ-
ਸ਼ਿਵਾਲਿਕ ਪਹਾੜੀਆਂ ਦੀ ਉਤਪੱਤੀ ਵੀ ਹਿਮਾਲਿਆ ਦੀ ਤਰ੍ਹਾਂ ਟੈਥੀਜ਼ ਸਾਗਰ ਤੋਂ ਹੋਈ । ਇਨ੍ਹਾਂ ਦਾ ਨਿਰਮਾਣ ਸਾਗਰ ਵਿੱਚ ਜਮਾਂ ਚਿੱਕੜ, ਚੀਨੀ ਮਿੱਟੀ, ਰੋੜੇ-ਪੱਥਰ ਆਦਿ ਦੇ ਉੱਚਾ ਉੱਠਣ ਦੇ ਨਾਲ ਹੋਇਆ । ਇੱਕ ਵਿਚਾਰ ਦੇ ਅਨੁਸਾਰ ਮਾਯੋਸੀਨ (Miocene) ਕਾਲ ਵਿੱਚ ਹਿਮਾਲਿਆ ਦੇ ਨਿਰਮਾਣ ਦੇ ਸਮੇਂ ਹਿਮਾਲਿਆ ਦੇ ਸਾਹਮਣੇ ਇੱਕ ਛਿਛਲਾ ਸਾਗਰ ਅਸਤਿੱਤਵ ਵਿੱਚ ਆਇਆ । ਲੱਖਾਂ ਸਾਲਾਂ ਤਕ ਇਸ ਵਿੱਚ ਗਾਰ ਜਮਾਂ ਹੁੰਦੀ ਰਹੀ । ਕੁੱਝ ਸਮੇਂ ਬਾਅਦ ਯੂਰੇਸ਼ੀਆ ਪਲੇਟ ਦੇ ਗੌਡਵਾਨਾ ਲੈਂਡ ਦੇ ਨਾਲ ਟਕਰਾਉਣ ਕਾਰਨ ਜਮਾਂ ਪਦਾਰਥਾਂ ਨੇ ਉੱਪਰ ਉੱਠ ਕੇ ਪਹਾੜਾਂ ਦਾ ਰੂਪ ਲੈ ਲਿਆ । ਇਹ ਪਹਾੜ ਸ਼ਿਵਾਲਿਕ ਪਹਾੜ ਕਹਾਉਂਦੇ ਹਨ ।

ਪ੍ਰਸ਼ਨ 8.
ਪੰਜਾਬ ਦੇ ਮੈਦਾਨਾਂ ਦਾ ਸਭ ਤੋਂ ਵੱਡਾ ਖੇਤਰ ਕਿਹੜਾ ਹੈ ? ਇਸ ਵਿੱਚ ਸ਼ਾਮਿਲ ਜ਼ਿਲ੍ਹਿਆਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਦੇ ਮੈਦਾਨਾਂ ਦਾ ਸਭ ਤੋਂ ਵੱਡਾ ਖੇਤਰ ਮਾਲਵਾ ਹੈ । ਇਸ ਵਿੱਚ ਫ਼ਿਰੋਜ਼ਪੁਰ, ਫ਼ਰੀਦਕੋਟ ਦਾ ਉੱਤਰੀ ਭਾਗ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਪੱਛਮੀ ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ), ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹੇ ਸ਼ਾਮਿਲ ਹਨ ।

ਪ੍ਰਸ਼ਨ 9.
ਪੰਜਾਬ ਦੇ ਕਿਸੇ ਦੋ ਦੋਆਬਿਆਂ ਦੇ ਨਾਂ ਦੱਸੋ ਅਤੇ ਉਨ੍ਹਾਂ ਵਿੱਚ ਸ਼ਾਮਿਲ ਜ਼ਿਲ੍ਹਿਆਂ ਦੇ ਬਾਰੇ ਵਿੱਚ ਦੱਸੋ ।
ਉੱਤਰ-
ਬਾਰੀ ਦੋਆਬ ਅਤੇ ਬਿਸਤ ਦੋਆਬ ਪੰਜਾਬ ਦੇ ਦੋ ਪ੍ਰਮੁੱਖ ਦੋਆਬ ਹਨ । ਇਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ –

  1. ਬਾਰੀ ਦੋਆਬ-ਪੰਜਾਬ ਵਿੱਚ ਰਾਵੀ ਅਤੇ ਸਤਲੁਜ ਨਦੀਆਂ ਦੇ ਵਿੱਚ ਦਾ ਖੇਤਰ ਬਾਰੀ ਦੋਆਬ ਕਹਾਉਂਦਾ ਹੈ । ਇਸ ਨੂੰ “ਮਾਝਾ ਖੇਤਰ’ ਵੀ ਕਿਹਾ ਜਾਂਦਾ ਹੈ । ਇਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਜ਼ਿਲ੍ਹੇ ਆਉਂਦੇ ਹਨ ।
  2. ਬਿਸਤ ਦੋਆਬ-ਬਿਆਸ ਅਤੇ ਸਤਲੁਜ ਨਦੀਆਂ ਦੇ ਵਿੱਚ ਦਾ ਖੇਤਰ ਹੈ । ਇਸ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਜ਼ਿਲ੍ਹੇ ਆਉਂਦੇ ਹਨ ।

ਪ੍ਰਸ਼ਨ 10.
ਪੰਜਾਬ ਦੇ ਜਲੋਢ ਮੈਦਾਨਾਂ ਦੇ ਵਿੱਚ ਸਥਿਤ ਰੇਤਲੇ ਟਿੱਲਿਆਂ ‘ਤੇ ਨੋਟ ਲਿਖੋ ।
ਉੱਤਰ-
ਸਤਲੁਜ ਨਦੀ ਦੇ ਦੱਖਣੀ ਭਾਗ ਵਿੱਚ ਪਾਣੀ ਦਾ ਵਹਾਓ ਘੱਗਰ ਨਦੀ ਦੇ ਵੱਲ ਹੈ। ਇਸ ਖੇਤਰ ਵਿੱਚ ਹੜ੍ਹ ਦੇ ਦਿਨਾਂ ਵਿੱਚ ਪਾਣੀ ਦੇ ਵਹਿ ਜਾਣ ਦੇ ਨਾਲ ਰੇਤ ਦੇ ਟਿੱਲੇ ਬਣ ਗਏ ਹਨ | ਹੜਾਂ ਦੇ ਬਚਾਓ ਦੇ ਲਈ ਕਈ ਸਥਾਨਾਂ ‘ਤੇ ਨਾਲੇ ਅਤੇ ਨਾਲੀਆਂ ਬਣਾਈਆਂ ਗਈਆਂ ਹਨ । ਹੁਣ ਇਨ੍ਹਾਂ ਟਿੱਲਿਆਂ ਨੂੰ ਖੇਤੀ ਯੋਗ ਬਣਾ ਲਿਆ ਗਿਆ ਹੈ ।

ਪ੍ਰਸ਼ਨ 11.
ਪੱਛਮੀ ਭਾਗ ਵਿੱਚ ਸਥਿਤ ਰੇਤਲੇ ਟਿੱਲਿਆਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪੱਛਮ ਵਿੱਚ ਰਾਜਸਥਾਨ ਦੇ ਨਾਲ ਲੱਗਦੀ ਸੀਮਾ ‘ਤੇ ਥਾਂ-ਥਾਂ ‘ਤੇ ਰੇਤਲੇ ਟਿੱਲੇ ਦਿਖਾਈ ਦਿੰਦੇ ਹਨ । ਇਸ ਤਰ੍ਹਾਂ ਦੇ ਟਿੱਲੇ ਜ਼ਿਆਦਾਤਰ : ਬਠਿੰਡਾ, ਮਾਨਸਾ, ਫਾਜ਼ਿਲਕਾ, ਫ਼ਰੀਦਕੋਟ, ਸੰਗਰੂਰ, ਮੁਕਤਸਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਦੱਖਣੀ ਭਾਗਾਂ ਵਿੱਚ ਮਿਲਦੇ ਹਨ । ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਧਵਰਤੀ ਭਾਗਾਂ ਵਿੱਚ ਵੀ ਕੁੱਝ ਟਿੱਲੇ ਪਾਏ ਜਾਂਦੇ ਹਨ । ਇਨ੍ਹਾਂ ਟਿੱਲਿਆਂ ਦੀ ਢਲਾਨ ਟੇਢੀ-ਮੇਢੀ ਹੈ ।

ਇਸ ਖੇਤਰ ਦੀ ਜਲਵਾਯੂ ਅਰਧ-ਖ਼ੁਸ਼ਕ ਹੈ । ਹੁਣ ਪੰਜਾਬ ਵਿੱਚ ਰੇਤ ਦੇ ਟਿੱਲਿਆਂ ਨੂੰ ਸਮਤਲ ਕਰ ਕੇ ਖੇਤੀ ਕੀਤੀ ਜਾਣ ਲੱਗੀ ਹੈ । ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਸਿੰਚਾਈ ਦੀ ਸਹਾਇਤਾ ਦੇ ਨਾਲ ਖੇਤੀ ਨੂੰ ਉੱਨਤ ਕੀਤਾ ਹੈ | ਪਰਿਣਾਮ ਸਵਰੂਪ ਇਸ ਖੇਤਰ ਦੀ ਕੁਦਰਤੀ ਭੂਗੋਲਿਕ ਵਿਸ਼ੇਸ਼ਤਾ ਲਗਪਗ ਅਲੋਪ ਹੋ ਗਈ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਨੂੰ ਧਰਾਤਲ ਦੇ ਅਨੁਸਾਰ ਅਸੀਂ ਕਿਹੜੇ-ਕਿਹੜੇ ਭਾਗਾਂ ਵਿੱਚ ਵੰਡ ਸਕਦੇ ਹਾਂ ? ਸ਼ਿਵਾਲਿਕ ਦੀਆਂ ਪਹਾੜੀਆਂ ਦਾ ਵਿਸਤਾਰ ਦੇ ਨਾਲ ਵਰਣਨ ਕਰੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਆਪਣੇ ਵਿਸ਼ਾਲ ਉਪਜਾਉ ਮੈਦਾਨਾਂ ਦੇ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਹੈ, ਪਰੰਤ ਇਹ ਸਿਰਫ਼ ਮੈਦਾਨੀ ਖੇਤਰ ਨਹੀਂ ਹੈ । ਇਸਦੇ ਧਰਾਤਲ ਵਿੱਚ ਕਾਫੀ ਭਿੰਨਤਾ ਪਾਈ ਜਾਂਦੀ ਹੈ । ਇਸਦੇ ਪੁਰਬ ਅਤੇ ਉੱਤਰ-ਪੂਰਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਹਨ । ਪੰਜਾਬ ਦੇ ਦੱਖਣ-ਪੱਛਮ ਖੇਤਰ ਵਿੱਚ ਰੇਤ ਦੇ ਟਿੱਲੇ ਵੀ ਮਿਲਦੇ ਹਨ । ਪੰਜਾਬ ਦੇ ਧਰਤਾਲ ਨੂੰ ਅਸੀਂ ਹੇਠਾਂ ਲਿਖੇ ਖੇਤਰਾਂ ਵਿੱਚ ਵੰਡ ਸਕਦੇ ਹਾਂ –

  • ਸ਼ਿਵਾਲਿਕ ਦੀਆਂ ਪਹਾੜੀਆਂ ।
  • ਵਿਸ਼ਾਲ ਜਲੋਢੀ ਮੈਦਾਨ
  • ਜਲੌਢ ਮੈਦਾਨਾਂ ਦੇ ਮੱਧ (ਦੱਖਣ-ਪੱਛਮ ਦੇ) ਰੇਤਲੇ ਟਿੱਲੇ ।

PSEB 9th Class SST Solutions Geography Chapter 2(b) ਪੰਜਾਬ ਧਰਾਤਲ ਭੂ-ਆਕ੍ਰਿਤੀਆਂ 1

ਸ਼ਿਵਾਲਿਕ ਦੀਆਂ ਪਹਾੜੀਆਂ ਬਾਹਰੀ ਹਿਮਾਲਿਆ ਦਾ ਭਾਗ ਹਨ । ਇਹ ਪਰਬਤ ਪੰਜਾਬ ਦੇ ਪੂਰਬ ਵਿੱਚ ਹਿਮਾਚਲ ਦੇਸ਼ ਦੀ ਸੀਮਾ ਦੇ ਨਾਲ-ਨਾਲ 280 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੇ ਹੋਏ ਹਨ । ਪਰਬਤ ਸ਼੍ਰੇਣੀ ਦੀ ਔਸਤ ਚੌੜਾਈ 5 ਤੋਂ 12 ਕਿਲੋਮੀਟਰ ਤੱਕ ਹੈ | ਸਮੁੰਦਰ ਤਲ ਤੋਂ ਇਸਦੀ ਔਸਤ ਉੱਚਾਈ 600 ਤੋਂ 1500 ਮੀਟਰ ਤੱਕ ਹੈ ।

ਸ਼ਿਵਾਲਿਕ ਦੀਆਂ ਪਹਾੜੀਆਂ ਦੇ ਭਾਗ-ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।

  • ਪਠਾਨਕੋਟ ਰਾਵੀ ਅਤੇ ਬਿਆਸ ਨਦੀਆਂ ਤਕ, ਗੁਰਦਾਸਪੁਰ-ਹੁਸ਼ਿਆਰਪੁਰ ਸ਼ਿਵਾਲਿਕ ।
  • ਬਿਆਸ ਅਤੇ ਸਤਲੁਜ ਨਦੀਆਂ ਤੱਕ ॥
  • ਸਤਲੁਜ ਅਤੇ ਘੱਗਰ ਤੱਕ ਰੋਪੜ ਸ਼ਿਵਾਲਿਕ ।

ਇਨ੍ਹਾਂ ਭਾਗਾਂ ਦਾ ਵਿਸਤਾਰ ਨਾਲ ਵਰਣਨ ਇਸ ਤਰ੍ਹਾਂ ਹੈ –
1. ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ (Gurdaspur-Pathankot Shivalik-ਇਹ ਪਹਾੜੀ ਸ਼੍ਰੇਣੀ ਦਾ ਵਿਸਤਾਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਦੇ ਵਿੱਚ ਹੈ । ਪਠਾਨਕੋਟ, ਜ਼ਿਲ੍ਹੇ ਦਾ ਧਾਰਕਲਾਂ ਬਲਾਕ ਪੂਰੀ ਤਰ੍ਹਾਂ ਸ਼ਿਵਾਲਿਕ ਪਹਾੜਾਂ ਦੇ ਵਿੱਚ ਸਥਿਤ ਹੈ । ਇਨ੍ਹਾਂ ਪਹਾੜਾਂ ਦੀ ਔਸਤ ਉੱਚਾਈ 1000 ਮੀਟਰ ਦੇ ਲਗਪਗ ਹੈ । ਇਸ ਖੇਤਰ ਦੀਆਂ ਪਹਾੜੀ ਢਲਾਨਾਂ, ਪਾਣੀ ਦੇ ਤੇਜ਼ ਬਹਾਓ ਦੇ ਕਾਰਨ, ਕਿਨਾਰਿਆਂ ਤੋਂ ਕੱਟ ਜਾਂਦੀਆਂ ਹਨ ਜਿਸਦੇ ਨਾਲ ਖਾਈਆਂ/ਖੱਡ (gullies) ਬਣ ਜਾਂਦੀਆਂ ਹਨ । ਇਸ ਖੇਤਰ ਵਿੱਚ ਵਹਿਣ ਵਾਲੀਆਂ ਮੌਸਮੀ ਨਦੀਆਂ (Seasonal River) ਚੱਕੀ ਖੰਡ ਅਤੇ ਉਸ ਦੀਆਂ ਸਹਾਇਕ ਨਦੀਆਂ ਬਿਆਸ ਨਦੀ ਵਿੱਚ ਡਿੱਗਦੀਆਂ ਹਨ ।

2. ਹੁਸ਼ਿਆਰਪੁਰ ਸ਼ਿਵਾਲਿਕ (Hoshiarpur Shiwalik-ਹੁਸ਼ਿਆਰਪੁਰ ਸ਼ਿਵਾਲਿਕ ਦਾ ਖੇਤਰ ਬਿਆਸ ਅਤੇ ਸਤਲੁਜ ਦੇ ਵਿਚਕਾਰ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਵਾਂ ਸ਼ਹਿਰ ਅਤੇ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਵਿੱਚ ਫੈਲਿਆ ਹੋਇਆ ਹੈ । ਇਸਦੀ ਲੰਬਾਈ 130 ਕਿਲੋਮੀਟਰ ਅਤੇ ਚੌੜਾਈ 5 ਤੋਂ 8 ਕਿਲੋਮੀਟਰ ਤਕ ਹੈ । ਇਸਦੇ ਉੱਤਰ ਵਿੱਚ ਪਹਾੜੀਆਂ ਜ਼ਿਆਦਾ ਚੌੜੀਆਂ ਹਨ, ਪਰੰਤੂ ਦੱਖਣ ਵਿੱਚ ਹੇਠਾਂ ਅਤੇ ਤੰਗ ਹੋ ਜਾਂਦੀਆਂ ਹਨ । ਸਭ ਤੋਂ ਉੱਚਾ ਬਲਾਕ ਤਲਵਾੜਾ ਹੈ ਅਤੇ ਉਸਦੀ ਉੱਚਾਈ 741 ਮੀਟਰ ਤਕ ਹੈ । ਸ਼ਿਵਾਲਿਕ ਦੀਆਂ ਇਹ ਢਲਾਨਾਂ ਨਾਲੀਦਾਰ ਅਪਰਦਨ (Gully Erosion) ਦੀਆਂ ਬੁਰੀ ਤਰ੍ਹਾਂ ਸ਼ਿਕਾਰ ਹਨ ਅਤੇ ਬਹੁਤ ਜ਼ਿਆਦਾ ਕੱਟੀਆਂ-ਫੱਟੀਆਂ ਹਨ । ਹਰ ਇੱਕ ਕਿਲੋਮੀਟਰ ਬਾਅਦ ਇਕ ਚੋਅ (Choe) ਜ਼ਿਆਦਾਤਰ ਆ ਜਾਂਦਾ ਹੈ । ਇਨ੍ਹਾਂ ਚੋਆਂ ਦੇ ਅਪਰਦਨ ਦੇ (Head-ward Erosion) ਦੇ ਕਾਰਨ ਇਹ ਪਹਾੜ ਕਈ ਸਥਾਨਾਂ ‘ਤੇ ਕੱਟੇ ਹੋਏ ਹਨ । ਹੁਸ਼ਿਆਰਪੁਰ ਦੇ ਦੱਖਣ ਵਿੱਚ ਇਨ੍ਹਾਂ ਨੂੰ ਕਟਾਰ ਦੀ ਧਾਰ ਵੀ ਕਿਹਾ ਜਾਂਦਾ ਹੈ । ਇਸ ਦਾ ਵਿੱਚ ਵਾਲਾ ਭਾਗ ਗੜਸ਼ੰਕਰ ਦੇ ਪੂਰਬ ਵਿੱਚ ਸਥਿਤ ਹੈ | ਕੋਟ, ਮੈਰਾਂ, ਡਲੇ ਦੀ ਖੱਡ ਇੱਥੋਂ ਦੇ ਪ੍ਰਮੁੱਖ ਚੋਅ ਹਨ ।

3. ਰੋਪੜ ਸ਼ਿਵਾਲਿਕ-ਸ਼ਿਵਾਲਿਕ ਦੀ ਇਹ ਸ਼ੇਣੀ ਸਤਲੁਜ ਅਤੇ ਘੱਗਰ ਨਦੀਆਂ ਦੇ ਵਿੱਚ ਸਥਿਤ ਹੈ । ਰੂਪਨਗਰ (ਰੋਪੜ) ਜ਼ਿਲ੍ਹੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਨਾਲ ਉੱਤਰ-ਪੱਛਮ ਤੋਂ ਦੱਖਣ-ਪੂਰਬ ਦੇ ਵੱਲ ਫੈਲੀ ਹੋਈ ਹੈ । ਇਹ ਪਹਾੜ ਉੱਤਰ ਵਿੱਚ ਨੰਗਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੇ ਨੇੜੇ ਘੱਗਰ ਨਦੀ ਤਕ ਚਲੇ ਜਾਂਦੇ ਹਨ । ਇਨ੍ਹਾਂ ਦੀ ਲੰਬਾਈ 90 ਕਿਲੋਮੀਟਰ ਤਕ ਹੈ । ਇਸ ਸ਼੍ਰੇਣੀ ਦੀ ਨਿਰੰਤਰਤਾ (Continuity) ਸਤਲੁਜ ਦੀ ਸਹਾਇਕ ਨਦੀ ਸਰਸਾ ਦੇ ਕਾਰਨ ਟੁੱਟ ਜਾਂਦੀ ਹੈ । ਹੋਰ ਸ਼ਿਵਾਲਿਕ ਸ਼੍ਰੇਣੀਆਂ ਦੀ ਤਰ੍ਹਾਂ ਇਹ ਸ਼੍ਰੇਣੀ ਵੀ ਮੌਸਮੀ ਨਾਲਿਆਂ ਦੇ ਨਾਲ ਭਰੀ ਹੋਈ ਹੈ । ਇੱਥੇ ਇਨ੍ਹਾਂ ਨਾਲਿਆਂ ਨੂੰ ਰਾਓ ਅਤੇ ਘਾਰ (Rao & Ghere) ਵੀ ਕਿਹਾ। ਜਾਂਦਾ ਹੈ ।

PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

ਪ੍ਰਸ਼ਨ 2.
ਪੰਜਾਬ ਦੇ ਮੈਦਾਨ ਦੀ ਉਤਪੱਤੀ ਕਿਵੇਂ ਹੋਈ ? ਇਨ੍ਹਾਂ ਦੀ ਭੂਗੋਲਿਕ ਦ੍ਰਿਸ਼ਟੀ ਤੋਂ ਵੰਡ ਕਰੋ ।
ਉੱਤਰ-ਪੰਜਾਬ ਦੇ ਮੈਦਾਨ ਗੰਗਾ ਅਤੇ ਸਿੰਧ ਦੇ ਮੈਦਾਨ ਦਾ ਭਾਗ ਹਨ । ਇਹ ਮੈਦਾਨ ਸਿੰਧ ਅਤੇ ਉਸਦੀਆਂ ਸਹਾਇਕ ਨਦੀਆਂ ਰਾਵੀ, ਬਿਆਸ, ਸਤਲੁਜ ਅਤੇ ਉਸ ਦੀਆਂ ਸਹਾਇਕ ਨਦੀਆਂ ਰਾਵੀ, ਬਿਆਸ, ਸਤਲੁਜ ਅਤੇ ਉਸਦੀਆਂ ਸਹਾਇਕ ਨਦੀਆਂ ਦੁਆਰਾ ਹਿਮਾਲਿਆ ਤੋਂ ਵਹਿ ਕੇ ਲਿਆਂਦੀ ਗਈ ਮਿੱਟੀ ਦੇ ਜਮਾਵ ਨਾਲ ਬਣੇ ਹਨ । ਮੈਦਾਨਾਂ ਦੀ ਸਮੁੰਦਰ ਤਲ ਤੋਂ ਔਸਤ ਉੱਚਾਈ 200 ਮੀ. ਤੋਂ 300 ਮੀ. ਤੱਕ ਹੈ । ਇਨ੍ਹਾਂ ਦਾ ਢਲਾਨ ਪੁਰਬ ਤੋਂ ਪੱਛਮ ਦੇ ਵੱਲ ਹੈ ।
ਭੂਗੋਲਿਕ ਵੰਡ-ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਦੇ ਮੈਦਾਨਾਂ ਨੂੰ 5 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ –

  • ਚੋ (ਨਾਲਿਆਂ) ਵਾਲੇ ਖੇਤਰਾਂ ਦੇ ਮੈਦਾਨ
  • ਹੜ੍ਹ ਦੇ ਮੈਦਾਨ
  • ਨੈਲੀ
  • ਜਲੌਢ ਦੇ ਮੈਦਾਨ
  • ਜਲੌਢ ਮੈਦਾਨਾਂ ਦੇ ਵਿੱਚ ਸਥਿਤ ਰੇਤਲੇ (ਬਾਲੂ ਦੇ ਟਿੱਲੇ ।
  1. ਚੋਅ ਨਾਲਿਆਂ ਵਾਲੇ ਖੇਤਰਾਂ ਦੇ ਮੈਦਾਨ-ਮੈਦਾਨ ਸ਼ਿਵਾਲਿਕ ਪਹਾੜੀਆਂ ਦੀ ਤਰਾਈ ਵਿੱਚ ਸਥਿਤ ਹਨ । ਇਹ ਦੇਸ਼ ਚੋਆਂ ਦੇ ਨਾਲ ਘਿਰਿਆ ਹੋਇਆ ਹੈ । ਵਰਖਾ ਦੇ ਮੌਸਮ ਵਿੱਚ ਇਨ੍ਹਾਂ ਚੌਆਂ ਵਿੱਚ ਜ਼ਿਆਦਾਤਰ ਹੜ੍ਹ ਆ ਜਾਂਦੇ ਹਨ । ਇਸਦੇ ਨਾਲ ਜਾਨ-ਮਾਲ ਦੀ ਬਹੁਤ ਹਾਨੀ ਹੁੰਦੀ ਹੈ । ਇਨ੍ਹਾਂ ਮੈਦਾਨਾਂ ਦੀ ਮਿੱਟੀ ਵਿੱਚ ਰੋੜੇ ਪਾਏ ਜਾਂਦੇ ਹਨ । ਇਸਦੇ ਹੇਠਾਂ ਪਾਣੀ ਦੀ ਸਤਹਿ ਕਾਫੀ ਹੇਠਾਂ ਹੈ ।
  2. ਹੜ ਦੇ ਮੈਦਾਨ-ਇਨ੍ਹਾਂ ਮੈਦਾਨਾਂ ਵਿੱਚ ਰਾਵੀ, ਬਿਆਸ ਅਤੇ ਸਤਲੁਜ ਦੇ ਹੜ ਵਾਲੇ ਮੈਦਾਨ ਸ਼ਾਮਿਲ ਹਨ । ਇਨ੍ਹਾਂ ਮੈਦਾਨਾਂ ਨੂੰ ਬੇਟ ਵੀ ਕਿਹਾ ਜਾਂਦਾ ਹੈ । ਪੰਜਾਬ ਵਿੱਚ ਫਿਲੌਰ, ਬੇਟ, ਆਨੰਦਪੁਰ ਬੇਟ ਅਤੇ ਨਕੋਦਰ ਬੇਟ ਇਸਦੇ ਪ੍ਰਮੁੱਖ ਉਦਾਹਰਨ ਹਨ ।
  3. ਨੈਲੀ-ਪੰਜਾਬ ਦੇ ਦੱਖਣ-ਪੂਰਬ ਵਿੱਚ ਘੱਗਰ ਨਦੀ ਨੇ ਜਲੌਢ ਦੇ ਮੈਦਾਨਾਂ ਦਾ ਨਿਰਮਾਣ ਕੀਤਾ ਹੈ । ਇਨ੍ਹਾਂ ਮੈਦਾਨਾਂ ਨੂੰ ਸਥਾਨਿਕ ਭਾਸ਼ਾ ਵਿੱਚ ਨੈਲੀ ਕਹਿੰਦੇ ਹਨ । ਘੁੜਾਸ, ਸਮਾਨਾ ਅਤੇ ਸਰਦੂਲਗੜ੍ਹ ਇਨ੍ਹਾਂ ਮੈਦਾਨਾਂ ਦੇ ਉਦਾਹਰਨ ਹਨ ।
  4. ਜਲੌਢ ਦੇ ਮੈਦਾਨ-ਬਾਰੀ ਅਤੇ ਬਿਸਤ ਦੋਆਬ ਦੇ ਦੇਸ਼ ਜਲੌਢੀ ਮਿੱਟੀ ਦੇ ਬਣੇ ਹਨ । ਇਨ੍ਹਾਂ ਮੈਦਾਨਾਂ ਵਿੱਚ ਖਾਡਰ | ਅਤੇ ਬਾਂਗਰ ਦੋਵਾਂ ਤਰ੍ਹਾਂ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ ।
  5. ਜਲੌਢ ਮੈਦਾਨਾਂ ਦੇ ਵਿੱਚ ਸਥਿਤ ਬਾਲ ਟਿੱਲੇ-ਸਤਲੁਜ ਦੇ ਦੱਖਣੀ ਭਾਗ ਵਿੱਚ ਪਾਣੀ ਦਾ ਵਹਾਓ ਘੱਗਰ ਨਦੀ ਦੇ ਵੱਲ ਹੈ । ਹੜ ਦੇ ਦਿਨ ਵਿੱਚ ਇੱਥੇ ਪਾਣੀ ਦੇ ਵਹਿਣ ਨਾਲ ਰੇਤ ਦੇ ਟਿੱਲੇ ਬਣ ਜਾਂਦੇ ਹਨ | ਹੜ੍ਹਾਂ ਤੋਂ ਬਚਾਓ ਦੇ ਲਈ ਕਈ ਸਥਾਨਾਂ ‘ਤੇ ਨਾਲੇ ਅਤੇ ਨਾਲੀਆਂ ਬਣਾਈਆਂ ਗਈਆਂ ਹਨ ।
    ਹੁਣ ਇਨ੍ਹਾਂ ਰੇਤਲੇ ਟਿੱਲਿਆਂ ਨੂੰ ਖੇਤੀ ਯੋਗ ਬਣਾ ਲਿਆ ਗਿਆ ਹੈ।

PSEB 9th Class SST Solutions Geography Chapter 2(a) ਭਾਰਤ : ਧਰਾਤਲਭੂ-ਆਕ੍ਰਿਤੀਆਂ

Punjab State Board PSEB 9th Class Social Science Book Solutions Geography Chapter 2(a) ਭਾਰਤ: ਧਰਾਤਲਭੂ-ਆਕ੍ਰਿਤੀਆਂ Textbook Exercise Questions and Answers.

PSEB Solutions for Class 9 Social Science Geography Chapter 2(a) ਭਾਰਤ: ਧਰਾਤਲਭੂ-ਆਕ੍ਰਿਤੀਆਂ

Social Science Guide for Class 9 PSEB ਭਾਰਤ: ਧਰਾਤਲਭੂ-ਆਕ੍ਰਿਤੀਆਂ Textbook Questions and Answers

ਅਭਿਆਸ ਦੇ ਪ੍ਰਸ਼ਨ
(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿੱਚ ਦਿਓ –

ਪ੍ਰਸ਼ਨ 1.
ਭਾਰਤ ਨੂੰ ਭੂ-ਆਕ੍ਰਿਤਿਕ ਦੇ ਆਧਾਰ ‘ਤੇ ਵੰਡ ਕੇ ਦੋ ਭਾਗਾਂ ਦੇ ਨਾਂ ਲਿਖੋ।
ਉੱਤਰ-
ਭਾਰਤ ਨੂੰ ਭੂ-ਆਕ੍ਰਿਤਿਕ ਦੇ ਆਧਾਰ ‘ਤੇ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ।

  1. ਹਿਮਾਲਿਆ ਪਰਬਤ ਖੇਤਰ
  2. ਉੱਤਰੀ ਵਿਸ਼ਾਲ ਮੈਦਾਨ ਅਤੇ ਮਾਰੂਥਲ
  3. ਪ੍ਰਾਇਦੀਪੀ ਪਠਾਰ
  4. ਤੱਟੀ ਮੈਦਾਨ
  5. ਭਾਰਤੀ ਦੀਪ ਸਮੂਹ ।

ਪ੍ਰਸ਼ਨ 2.
ਜੇ ਤੁਸੀਂ ਗੁਰੂ ਸਿਖ਼ਰ ਉੱਤੇ ਹੋਵੋ ਤਾਂ ਤੁਸੀਂ ਕਿਹੜੀ ਪਹਾੜੀ ਲੜੀ ਵਿਚ ਹੋਵੋਗੇ ?
ਉੱਤਰ-
ਮਾਊਂਟ ਆਬੂ ਅਰਾਵਲੀ ਪਹਾੜੀ।

ਪ੍ਰਸ਼ਨ 3.
ਭਾਰਤੀ ਉੱਤਰੀ ਮੈਦਾਨ ਦੀ ਮੋਟੇ ਤੌਰ ‘ਤੇ ਲੰਬਾਈ-ਚੌੜਾਈ ਕਿੰਨੀ ਹੈ ?
ਉੱਤਰ-
ਭਾਰਤੀ ਉੱਤਰੀ ਮੈਦਾਨ ਦੀ ਲੰਬਾਈ ਲਗਭਗ 2400 ਕਿਲੋਮੀਟਰ ਅਤੇ ਚੌੜਾਈ 150 ਤੋਂ 300 ਕਿਲੋਮੀਟਰ ਹੈ ।

ਪ੍ਰਸ਼ਨ 4.
ਭਾਰਤੀ ਟਾਪੂਆਂ ਨੂੰ ਕਿਹੜੇ-ਕਿਹੜੇ ਭਾਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਭਾਰਤੀ ਟਾਪੂਆਂ ਨੂੰ ਮੁੱਖ ਰੂਪ ਵਿਚ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ-

  • ਅੰਡੇਮਾਨ-ਨਿਕੋਬਾਰ ਦੀਪ ਸਮੂਹ ਅਤੇ
  • ਲਕਸ਼ਦੀਪ ਸਮੂਹ ।

ਪ੍ਰਸ਼ਨ 5.
ਹੇਠਾਂ ਲਿਖਿਆਂ ਵਿਚੋਂ ਕਿਹੜਾ ਮੈਦਾਨੀ ਭਾਗ ਨਹੀਂ ਹੈ ?
(i) ਭਾਬਰ
(ii) ਬਾਂਗਰ
(iii) ਕੇਆਲ
(iv) ਕੱਲਰ ।
ਉੱਤਰ-
ਕੇਆਲ ॥

ਪ੍ਰਸ਼ਨ 6.
ਇਨ੍ਹਾਂ ਵਿਚੋਂ ਕਿਹੜੀ ਝੀਲ ਨਹੀਂ ਹੈ ?
(i) ਸੈਡਲ
(ii) ਸਾਂਬਰ
(iii) ਚਿਲਕਾ
(iv) ਵੈਬਾਨੰਦ ।
ਉੱਤਰ-
ਸੈਡਲ ॥

PSEB 9th Class SST Solutions Geography Chapter 2(a) ਭਾਰਤ : ਧਰਾਤਲਭੂ-ਆਕ੍ਰਿਤੀਆਂ

ਪ੍ਰਸ਼ਨ 7.
ਇਹਨਾਂ ਵਿੱਚੋਂ ਕਿਹੜਾ ਨਾਂ ਬਾਕੀਆਂ ਨਾਲੋਂ ਵੱਖਰੀ ਪਛਾਣ ਵਾਲਾ ਹੈ –
(i) ਸ਼ਾਰਦਾ
(ii) ਕਾਵੇਰੀ ।
(iii) ਗੋਮਤੀ
(iv) ਯਮੁਨਾ ।
ਉੱਤਰ-
ਕਾਵੇਰੀ ॥

ਪ੍ਰਸ਼ਨ 8.
ਕਿਹੜੀ ਪਰਬਤ ਸ਼੍ਰੇਣੀ ਹਿਮਾਲਿਆ ਨਹੀਂ ਹੈ ?
(i) ਰਕਸ਼ਪੋਸ਼ੀ
(ii) ਡਫ਼ਲਾ
(iii) ਜਾਸਕਰ
(iv) ਨੀਲਗਿਰੀ ।
ਉੱਤਰ-
ਨੀਲਗਿਰੀ ।

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ

ਪ੍ਰਸ਼ਨ 1.
ਹਿਮਾਲਿਆ ਪਰਬਤ ਦੀ ਸਿਰਜਣਾ (ਉਤਪੱਤੀ) ਤੇ ਨੋਟ ਲਿਖੋ ।
ਉੱਤਰ-
ਹਿਮਾਲਿਆ ਪਰਬਤ ਦੀ ਸਿਰਜਣਾ (ਉਤਪੱਤੀ) ਅਤੇ ਬਣਤਰ ਦਾ ਵਰਣਨ ਇਸ ਤਰ੍ਹਾਂ ਹੈ| ਸਿਰਜਣਾ (ਉਤਪੱਤੀ)-ਜਿੱਥੇ ਅੱਜ ਹਿਮਾਲਿਆ ਹੈ, ਉੱਥੇ ਕਦੀ ਟੈਥੀਜ਼ (Tythes) ਨਾਂ ਦਾ ਇਹ ਗਹਿਰਾ ਸਾਗਰ ਲਹਿਰਾਉਂਦਾ ਸੀ। ਇਹ ਦੋ ਵਿਸ਼ਾਲ ਭੂ-ਖੰਡਾਂ ਨਾਲ ਘਿਰਿਆ ਇਹ ਇੱਕ ਲੰਬੀ ਅਤੇ ਚੌੜਾ ਸਾਗਰ ਸੀ । ਇਸ ਦੇ ਉੱਤਰ ਵਿਚ ਅੰਗਾਰਾ ਲੈਂਡ ਅਤੇ ਦੱਖਣ ਵਿਚ ਗੌਡਵਾਨਾ ਲੈਂਡ ਨਾਂ ਦੇ ਦੋ ਭੂ-ਖੰਡ ਸਨ । ਲੱਖਾਂ ਸਾਲਾਂ ਤਕ ਇਨ੍ਹਾਂ ਭੂ-ਖੰਡਾਂ ਦਾ ਛਿੱਜਣ ਹੁੰਦਾ ਰਿਹਾ । ਛਿੱਜਣ ਪਦਾਰਥ, ਭਾਵ ਕੰਕਰ, ਪੱਥਰ, ਮਿੱਟੀ, ਗਾਰ ਆਦਿ ਟੈਥੀਜ਼ ਸਾਗਰ ਵਿਚ ਜਮਾਂ ਹੁੰਦੇ ਰਹੇ ।

ਇਹ ਦੋ ਵਿਸ਼ਾਲ ਭੂ-ਖੰਡ ਹੌਲੀ-ਹੌਲੀ ਇਕ-ਦੂਸਰੇ ਵੱਲ ਖਿਸਕਣ ਲੱਗੇ | ਸਾਗਰ ਵਿਚ ਜੰਮੀ ਮਿੱਟੀ ਆਦਿ ਦੀਆਂ ਪਰਤਾਂ ਵਿਚ ਮੋੜ ਪੈਣ ਲੱਗੇ । ਇਹ ਮੋੜ ਦੀਪਾਂ ਦੀ ਇਕ ਮਾਲਾ ਦੇ ਰੂਪ ਵਿਚ ਉੱਭਰ ਕੇ ਪਾਣੀ ਦੀ ਸਤ੍ਹਾ ਤੋਂ ਉੱਪਰ ਆ ਗਏ । ਸਮਾਂ ਬੀਤਣ ਨਾਲ ਵਿਸ਼ਾਲ ਵਲਿਤ ਪਰਬਤ ਸ਼੍ਰੇਣੀਆਂ ਦੀ ਰਚਨਾ ਹੋਈ, ਜਿਨ੍ਹਾਂ ਨੂੰ ਅੱਜ ਅਸੀਂ ਹਿਮਾਲਿਆ ਦੇ ਨਾਂ ਨਾਲ ਬੁਲਾਉਂਦੇ ਹਾਂ ।

ਪ੍ਰਸ਼ਨ 2.
ਖਾਡਰ ਦੇ ਮੈਦਾਨਾਂ ਦੇ ਬਾਰੇ ਦੱਸੋ, ਇਹ ਬੇਟ ਨਾਲੋਂ ਕਿਵੇਂ ਵੱਖਰੇ ਹਨ ?
ਉੱਤਰ-
ਖਾਡਰ ਇਕ ਤਰ੍ਹਾਂ ਦੀ ਨਵੀਂ ਜਲੌੜ ਮਿੱਟੀ ਵਾਲਾ ਮੈਦਾਨ ਹੈ । ਇਸ ਮਿੱਟੀ ਨੂੰ ਨਦੀਆਂ ਆਪਣੇ ਨਾਲ ਲਿਆ ਕੇ ਹੇਠਲੇ ਦੇਸ਼ਾਂ ਵਿਚ ਵਿਛਾਉਂਦੀਆਂ ਹਨ । ਇਹ ਮਿੱਟੀ ਬਹੁਤ ਹੀ ਉਪਜਾਊ ਹੁੰਦੀ ਹੈ । ਪੰਜਾਬ ਵਿਚ ਇਸ ਤਰ੍ਹਾਂ ਦੀ ਮਿੱਟੀ ਵਾਲੇ ਦੇਸ਼ਾਂ ਨੂੰ “ਬੇਟ ਵੀ ਕਿਹਾ ਜਾਂਦਾ ਹੈ । ਇਸ ਤਰ੍ਹਾਂ ਬੇਟ ਖਾਡਰ ਮਿੱਟੀ ਵਾਲੇ ਮੈਦਾਨਾਂ ਦਾ ਸਥਾਨੀ ਨਾਮ ਹੈ ।

ਪ੍ਰਸ਼ਨ 3.
ਮੱਧ ਹਿਮਾਲਿਆ ਬਾਰੇ ਇਕ ਨੋਟ ਲਿਖੋ ।
ਉੱਤਰ-
ਛੋਟਾ ਹਿਮਾਲਿਆ ਨੂੰ ਹਿਮਾਚਲ ਜਾਂ ਮੱਧ ਹਿਮਾਲਾ ਵੀ ਕਹਿੰਦੇ ਹਨ । ਇਸ ਦੀ ਔਸਤ ਉੱਚਾਈ 3500 ਮੀਟਰ ਤੋਂ ਲੈ ਕੇ 5000 ਮੀਟਰ ਤਕ ਹੈ ਅਤੇ ਇਸ ਸ਼੍ਰੇਣੀ ਦੀਆਂ ਪਹਾੜੀਆਂ 60 ਤੋਂ 80 ਕਿਲੋਮੀਟਰ ਦੀ ਚੌੜਾਈ ਵਿਚ ਮਿਲਦੀਆਂ ਹਨ –

  1. ਸ਼੍ਰੇਣੀਆਂ-ਜੰਮੂ-ਕਸ਼ਮੀਰ ਵਿਚ ਪੀਰ ਪੰਜਾਲ ਤੇ ਨਾਗਾ ਟਿੱਬਾ ; ਹਿਮਾਚਲ ਵਿਚ ਧੌਲਾਧਾਰ ਤੇ ਕੁਮਾਉਂ : ਨੇਪਾਲ ਵਿਚ ਮਹਾਂਭਾਰਤ, ਉੱਤਰਾਖੰਡ ਵਿਚ ਕੁਮਾਉਂ ਤੇ ਮੰਸੂਰੀ ਅਤੇ ਭੂਟਾਨ ਵਿਚ ਥਿੰਪੂ ਇਸ ਮੁੱਖ ਪਰਬਤੀ ਭਾਗ ਦੀਆਂ ਪਰਬਤ ਸ਼੍ਰੇਣੀਆਂ ਹਨ ।
  2. ਘਾਟੀਆਂ-ਇਸ ਖੇਤਰ ਵਿਚ ਕਸ਼ਮੀਰ ਦੀ ਵਾਦੀ ਦੇ ਕੁਝ ਹਿੱਸੇ, ਕਾਂਗੜਾ ਘਾਟੀ, ਕੁੱਲੂ ਘਾਟੀ, ਭਾਗੀਰਥੀ ਘਾਟੀ ਤੇ ਮੰਦਾਕਨੀ ਘਾਟੀ ਜਿਹੀਆਂ ਲੰਬਕਾਰੀ ਤੇ ਸਿਹਤਵਰਧਕ ਘਾਟੀਆਂ ਮਿਲਦੀਆਂ ਹਨ ।
  3. ਸਿਹਤਵਰਧਕ ਸਥਾਨ-ਇਸ ਖੇਤਰ ਵਿਚ ਸ਼ਿਮਲਾ, ਸ੍ਰੀਨਗਰ, ਮੰਸੂਰੀ, ਨੈਨੀਤਾਲ, ਦਾਰਜੀਲਿੰਗ ਤੇ ਚਕਰਾਤਾ ਆਦਿ ਚੰਗੇ ਸਿਹਤਵਰਧਕ ਤੇ ਸੈਰ ਸਪਾਟਾ ਕੇਂਦਰ ਹਨ ।

ਪ੍ਰਸ਼ਨ 4.
ਪੂਰਬੀ ਅਤੇ ਪੱਛਮੀ ਘਾਟਾਂ ਵਿਚ ਕੀ ਅੰਤਰ ਹਨ ?
ਉੱਤਰ –

  1. ਪੱਛਮੀ ਘਾਟ ਉੱਤਰ ਤੋਂ ਦੱਖਣ ਤੱਕ ਅਰਬ ਸਾਗਰ ਦੇ ਸਮਾਨਾਂਤਰ ਫੈਲੇ ਹੋਏ ਹਨ ! ਇਸ ਦੇ ਉਲਟ ਪੂਰਬੀ ਘਾਟ ਦਾ ਵਿਸਤਾਰ ਖਾੜੀ ਬੰਗਾਲ ਦੇ ਨਾਲ-ਨਾਲ ਹੈ ।
  2. ਪੱਛਮੀ ਘਾਟ ਦੇ ਪਰਬਤ ਇਕ ਲੰਬੀ ਲੜੀ ਬਣਾਉਂਦੇ ਹਨ । ਪਰੰਤੂ ਪੂਰਬੀ ਘਾਟ ਨਦੀਆਂ ਦੁਆਰਾ ਕੱਟ ਜਾਣ ਦੇ ਕਾਰਨ ਅਲੱਗ-ਅਲੱਗ ਪਹਾੜੀਆਂ ਦੇ ਰੂਪ ਵਿਚ ਦਿਖਾਈ ਦਿੰਦੇ ਹਨ ।
  3. ਪੱਛਮੀ ਘਾਟ ਦੇ ਪਰਬਤ ਪੁਰਬੀ ਘਾਟ ਦੀ ਬਜਾਏ ਜ਼ਿਆਦਾ ਉੱਚੇ ਅਤੇ ਸਪੱਸ਼ਟ ਹਨ ।
  4. ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਮਹੇਂਦਰਗਿਰੀ ਹੈ । ਇਸਦੇ ਉਲਟ ਪੱਛਮੀ ਘਾਟ ਦੀ ਸਭ ਤੋਂ ਉੱਚੀ ਚੋਟੀ ਅਨਾਈਦੀ ਹੈ ।
  5. ਪੱਛਮੀ ਘਾਟ ਵਿਚ ਥਾਲ ਘਾਟ, ਭੋਰ ਘਾਟ, ਪਾਲ ਘਾਟ, ਸ਼ੇਨਕੋਟਾ ਆਦਿ ਦੱਰੇ ਹਨ, ਪਰੰਤੂ ਪੂਰਬੀ ਘਾਟ ਵਿਚ | ਕੋਈ ਵੀ ਮਹੱਤਵਪੂਰਨ ਦੱਰਾ ਨਹੀਂ ਹੈ ।

ਪ੍ਰਸ਼ਨ 5.
ਭਾਰਤੀ ਦੀਪ ਸਮੂਹਾਂ ਦਾ ਵਰਗੀਕਰਨ ਕਰੋ ਅਤੇ ਟਾਪੂਆਂ ਦੇ ਨਾਮ ਲਿਖੋ ।
ਉੱਤਰ-
ਭਾਰਤੀ ਦੀਪਾਂ ਦੀ ਕੁੱਲ ਸੰਖਿਆ 267 ਹੈ । ਇਨ੍ਹਾਂ ਨੂੰ ਹੇਠਾਂ ਲਿਖੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ –
1. ਬੰਗਾਲ ਦੀ ਖਾੜੀ ਵਿਚ ਸਥਿਤ ਅੰਡੇਮਾਨ-ਨਿਕੋਬਾਰ ਦੀਪ ਸਮੂਹ-ਇਹ ਦੀਪ ਉੱਤਰ-ਪੂਰਬੀ ਪਰਬਤ ਸ਼੍ਰੇਣੀ | ਅਰਾਕਾਨ ਯੋੜ (ਮਯਾਂਮਾਰ ਵਿਚ) ਦਾ ਵੀ ਵਿਸਤਾਰ ਹੈ । ਇਸਦੀ ਸੰਖਿਆ 204 ਹੈ । ਸੈਡਲ (Saddle Peak) ਅੰਡੇਮਾਨ ਦੀ ਸਭ ਤੋਂ ਉੱਚੀ ਚੋਟੀ ਹੈ । ਇਸਦੀ ਉੱਚਾਈ 737 ਮੀਟਰ ਹੈ । ਨਿਕੋਬਾਰ ਵਿਚ 19 ਦੀਪ ਸ਼ਾਮਲ ਹਨ ਜਿਨ੍ਹਾਂ ਵਿਚੋਂ ਗ੍ਰੇਟਰ ਨਿਕੋਬਾਰ ਸਭ ਤੋਂ ਵੱਡਾ ਦੀਪ ਹੈ ।

2. ਅਰਬ ਸਾਗਰ ਵਿਚ ਸਥਿਤ ਲਕਸ਼ਦੀਪ ਸਮੂਹ-ਇਨ੍ਹਾਂ ਦੀਪਾਂ ਦੀ ਕੁੱਲ ਸੰਖਿਆ 34 ਹੈ । ਇਸਦੇ ਉੱਤਰ ਵਿਚ ਅਮੀਨਦੀਵੀ (Amindivi) ਅਤੇ ਦੱਖਣ ਵਿਚ ਮਿਨੀਕੋਟਾ (Minicoy) ਦੀਪ ਸਥਿਤ ਹਨ । ਇਸ ਦਵੀਯੋ ਦਾ ਮੱਧਵਰਤੀ ਭਾਗ ਲਕਾਇਵ (Laccadive) ਕਹਾਉਂਦਾ ਹੈ ।

ਪ੍ਰਸ਼ਨ 6.
ਭਾਬਰ ਅਤੇ ਤਰਾਈ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਭਾਬਰ ਅਤੇ ਤਰਾਈ-ਭਾਬਰ ਉਹ ਮੈਦਾਨੀ ਦੇਸ਼ ਹੁੰਦੇ ਹਨ ਜਿੱਥੇ ਦਰਿਆ ਪਹਾੜਾਂ ਤੋਂ ਨਿਕਲ ਕੇ ਮੈਦਾਨੀ ਪ੍ਰਦੇਸ਼ ਵਿਚ ਪ੍ਰੈੱਸ਼ ਕਰਦੇ ਹਨ ਅਤੇ ਆਪਣੇ ਨਾਲ ਲਿਆਂਦੀ ਰੇਤ, ਕੰਕਰ, ਬੱਜਰੀ, ਪੱਥਰ ਆਦਿ ਦਾ ਇੱਥੇ ਨਿਖੇਪ ਜਮਾ) ਕਰਦੇ ਹਨ । ਭਾਬਰ ਖੇਤਰ ਵਿਚ ਨਦੀਆਂ ਭੂਮੀ ਤਲ ਉੱਤੇ ਵਹਿਣ ਦੀ ਬਜਾਇ ਭੂਮੀ ਦੇ ਹੇਠਾਂ ਵਗਦੀਆਂ ਹਨ । ਜਦੋਂ ਭਾਬਰ ਮੈਦਾਨਾਂ ਦੀਆਂ ਭੂਮੀਗਤ ਨਦੀਆਂ, ਮੁੜ ਤੋਂ ਭੂਮੀ ਉੱਤੇ ਉੱਤਰਦੀਆਂ ਹਨ, ਤਾਂ ਦਲਦਲੀ ਖੇਤਰਾਂ ਦੀ ਰਚਨਾ ਕਰਦੀਆਂ ਹਨ । ਸ਼ਿਵਾਲਿਕ ਪਹਾੜੀਆਂ ਦੇ ਸਮਾਨਾਂਤਰ ਫੈਲੀ ਐਸੀ ਨਮੀ ਵਾਲੀ ਅਤੇ ਦਲਦਲੀ ਭੂਮੀ ਦੀ ਪੱਟੀ ਨੂੰ ਤਰਾਈ ਦੇਸ਼ ਆਖਦੇ ਹਨ । ਇੱਥੇ ਸੰਘਣੇ ਵਣ ਵੀ ਪਾਏ ਜਾਂਦੇ ਹਨ ਅਤੇ ਜੰਗਲੀ ਜੀਵ-ਜੰਤੂ ਵੀ ਵਧੇਰੇ ਗਿਣਤੀ ਵਿਚ ਮਿਲਦੇ ਹਨ ।

PSEB 9th Class SST Solutions Geography Chapter 2(a) ਭਾਰਤ : ਧਰਾਤਲਭੂ-ਆਕ੍ਰਿਤੀਆਂ

(ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ –

ਪ੍ਰਸ਼ਨ 1.
ਪ੍ਰਾਇਦੀਪ ਪਠਾਰਾਂ ਅਤੇ ਉਨ੍ਹਾਂ ਦੀਆਂ ਪਰਬਤ ਲੜੀਆਂ ਬਾਰੇ ਵਿਸਤਾਰ ਵਿੱਚ ਦੱਸੋ ।
ਉੱਤਰ-
ਪ੍ਰਾਇਦੀਪ ਪਠਾਰ ਭਾਰਤ ਦੇ ਮੱਧ ਤੋਂ ਲੈ ਕੇ ਦੂਰ ਦੱਖਣ ਤੱਕ ਫੈਲਿਆ ਹੋਇਆ ਹੈ । ਇਹ ਪਠਾਰ ਕ੍ਰਿਸਟਲੀ ਅੱਕਾਨੀ ਅਤੇ ਰੁਪਾਂਤਰਿਤ ਚੱਟਾਨਾਂ ਤੋਂ ਬਣਿਆ ਹੈ ।
ਤਿਭੁਜ ਦੇ ਆਕਾਰ ਦੇ ਇਸ ਪ੍ਰਾਚੀਨ ਭੂ-ਭਾਗ ਦਾ ਸ਼ਿਖ਼ਰ ਬਿੰਦੁ ਕੰਨਿਆ ਕੁਮਾਰੀ ਹੈ । ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਥੋਂ ਦੀ ਵਣ ਸੰਪਦਾ ਹੈ । ਇਨ੍ਹਾਂ ਪਠਾਰਾਂ ਨੂੰ ਮੁੱਖ ਰੂਪ ਨਾਲ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

ਇਨ੍ਹਾਂ ਭਾਗਾਂ ਅਤੇ ਉਨ੍ਹਾਂ ਵਿਚ ਸਥਿਤ ਪਰਬਤ ਸ਼੍ਰੇਣੀਆਂ ਦਾ ਵਰਣਨ ਇਸ ਤਰ੍ਹਾਂ ਹੈ –
1. ਮੱਧ ਭਾਰਤ ਦਾ ਪਠਾਰ-ਇਹ ਪਠਾਰੀ ਪ੍ਰਦੇਸ਼ ਮਾਰਵਾੜ ਦੇਸ਼ ਦੇ ਪੂਰਬ ਵਿਚ ਫੈਲਿਆ ਹੋਇਆ ਹੈ । ਇਸਦੀ | ਸਮੁੰਦਰ ਤਲ ਤੋਂ ਉੱਚਾਈ 250-500 ਮੀ. ਤਕ ਹੈ । ਇਸਦੀ ਦਰਾਰ ਘਾਟੀ ਵਿਚ ਚੰਬਲ ਅਤੇ ਉਸਦੀਆਂ ਸਹਾਇਕ ਨਦੀਆਂ ਵਹਿੰਦੀਆਂ ਹਨ । ਇਹ ਪਠਾਰ ਆਪਣੀਆਂ ਡੂੰਘੀਆਂ ਘਾਟੀਆਂ ਦੇ ਲਈ ਪ੍ਰਸਿੱਧ ਹੈ । ਇਸ ਪਠਾਰ ਦੇ ਪੂਰਬ ਵਿਚ ਯਮੁਨਾ ਦੇ ਨੇੜੇ ਬੁਦੇਲ ਖੰਡ ਦਾ ਪ੍ਰਦੇਸ਼ ਸਥਿਤ ਹੈ ।

2. ਮਾਲਵਾ ਪਠਾਰ-ਪੱਛਮ ਵਿਚ ਅਰਾਵਲੀ ਪਰਬਤ, ਉੱਤਰ ਵਿਚ ਬੁਦੇਲਖੰਡ ਅਤੇ ਬਘੇਲਖੰਡ, ਪੂਰਬ ਵਿਚ ਛੋਟਾ ਨਾਗਪੁਰ, ਰਾਜ ਮਹਿਲ ਦੀਆਂ ਪਹਾੜੀਆਂ ਅਤੇ ਸ਼ਿਲਾਂਗ ਦੀ ਪਠਾਰ ਤਕ ਅਤੇ ਦੱਖਣ ਵੱਲ ਸਤਪੁੜਾ ਦੀਆਂ ਪਹਾੜੀਆਂ ਤਕ ਘਿਰੀ ਹੋਈ ਪਠਾਰ ਮਾਲਵਾ ਦੀ ਪਠਾਰ ਅਖਵਾਉਂਦੀ ਹੈ । ਇਸ ਦਾ ਸਿਰ ਸ਼ਿਲਾਂਗ ਦੀ ਪਠਾਰ ਉੱਤੇ ਹੈ । ਇਸ ਪਠਾਰ ਦੀ ਉੱਤਰੀ ਹੱਦ ਅਵਤਲ ਚਾਪ-ਆਕਾਰ ਦੀ ਤਰ੍ਹਾਂ ਹੈ । ਇਸ ਪਠਾਰ ਵਿਚ ਬਾਨਾਸ, ਚੰਬਲ, ਕੇਨ ਅਤੇ ਬੇਤਵਾ ਨਾਂ ਦੀਆਂ ਨਦੀਆਂ ਵਗਦੀਆਂ ਹਨ । ਇਸ ਦੀ ਔਸਤ ਉੱਚਾਈ 900 ਮੀਟਰ ਹੈ । ਪਾਰਸਨਾਥ ਅਤੇ ਨੇਤਰ ਹਠਪਾਠ ਇਸ ਦੀਆਂ ਮੁੱਖ ਚੋਟੀਆਂ ਹਨ । ਇਸ ਦੀਆਂ ਤਿੰਨ ਪਰਬਤ-ਸ਼੍ਰੇਣੀਆਂ ਹਨ ਅਰਾਵਲੀ ਪਰਬਤ ਸ਼੍ਰੇਣੀਆਂ, ਵਿਧਿਆਚਲ ਪਰਬਤ ਸ਼੍ਰੇਣੀਆਂ ਅਤੇ ਸਤਪੁੜਾ ਪਰਬਤ ਸ਼੍ਰੇਣੀਆਂ ।

3. ਅਰਾਵਲੀ ਪਰਬਤ ਸ਼੍ਰੇਣੀ ਸਭ ਤੋਂ ਪੁਰਾਣੀ ਪਰਬਤ ਸ਼੍ਰੇਣੀ ਹੈ । ਇਸ ਦੀ ਲੰਬਾਈ ਲਗਪਗ 800 ਕਿਲੋਮੀਟਰ ਤੱਕ ਹੈ । ਇਸਦੀ ਸਭ ਤੋਂ ਉੱਚੀ ਚੋਟੀ ਗੁਰੁ ਸ਼ਿਖ਼ਰ (1722 ਮੀ.) ਹੈ । ਇਸ ਵਿਚ ਗੋਰਨਘਾਟ ਨਾਮਕ ਇਕ ਦੱਰਾ ਵੀ ਸਥਿਤ ਹੈ | ਸਤਪੁੜਾ ਦੀਆਂ ਪਹਾੜੀਆਂ 900 ਕਿਲੋਮੀਟਰ ਦੀ ਲੰਬਾਈ ਤੱਕ ਫੈਲੀਆਂ ਹੋਈਆਂ ਹਨ । ਇਸ ਪਰਬਤ ਸ਼੍ਰੇਣੀ ਦੀ ਸਭ ਤੋਂ ਉੱਚੀ ਚੋਟੀ ਧੁਪਗੜ੍ਹ (1350 ਮੀ.) ਹੈ । ਅਮਰਕੰਦ ਦੁਸਰੀ ਉੱਚੀ ਚੋਟੀ ਹੈ । ਦੱਖਣ ਦਾ ਪਠਾਰ-ਇਸ ਦੀ ਉੱਚਾਈ ਔਸਤ 300 ਤੋਂ 900 ਮੀਟਰ ਤਕ ਹੈ । ਇਸ ਦੇ ਧਰਾਤਲ ਨੂੰ ਮੌਸਮੀ ਨਦੀਆਂ ਨੇ ਕੱਟ-ਵੱਢ ਕੇ ਸੱਤ ਸਪੱਸ਼ਟ ਭਾਗਾਂ ਵਿਚ ਵੰਡਿਆ ਹੋਇਆ ਹੈ :

(2) ਮਹਾਂਰਾਸ਼ਟਰ ਟੇਬਲ ਲੈਂਡ,

  • ਦੌਡਕਰਿਆਨਾ-ਛਤੀਸਗੜ ਖੇਤਰ,
  • ਤੇਲੰਗਾਨਾ ਦੀ ਪਠਾਰ,
  • ਕਰਨਾਟਕ ਦਾ ਪਠਾਰ,
  • ਪੱਛਮੀ ਘਾਟ,
  • ਪੂਰਬੀ ਘਾਟ,
  • ਦੱਖਣੀ ਪਹਾੜੀ ਸਮੂਹ ।

ਮਹਾਰਾਸ਼ਟਰ ਟੇਬਲ ਲੈਂਡ ਬੇਸਲਿਟ ਦੇ ਲਾਵੇ ਤੋਂ ਬਣਿਆ ਹੈ । ਕਰਨਾਟਕ ਦੇ ਪਠਾਰ ਵਿਚ ਬਾਬਾ ਬਦਨ ਦੀਆਂ ਪਹਾੜੀਆਂ ਵਿਚ ਸਥਿਤ ਮੂਲਨਗਰੀ (1913 ਮੀ.) ਸਭ ਤੋਂ ਉੱਚੀ ਚੋਟੀ ਹੈ । ਪੱਛਮੀ ਘਾਟ ਦੀ ਔਸਤ ਉੱਚਾਈ 1200 ਮੀਟਰ ਅਤੇ ਪੂਰਬੀ ਘਾਟ ਦੀ ਉੱਚਾਈ 500 ਮੀਟਰ ਹੈ ।ਦੱਖਣੀ ਭਾਰਤ ਦੀਆਂ ਸਾਰੀਆਂ ਮਹੱਤਵਪੂਰਨ ਨਦੀਆਂ ਪੱਛਮੀ ਘਾਟ ਤੋਂ ਨਿਕਲਦੀਆਂ ਹਨ । ਉੱਤਰ ਤੋਂ ਦੱਖਣ ਤਕ ਪੱਛਮੀ ਘਾਟ ਵਿਚ ਚਾਰ ਪ੍ਰਸਿੱਧ ਦਰੇ ਹਨ-ਥਲਘਾਟ, ਭੋਰਘਾਟ, ਪਾਲਘਾਟ ਅਤੇ ਸ਼ੇਨਕੋਟਾ | ਪੂਰਬੀ ਘਾਟ ਪੱਛਮੀ ਘਾਟ ਦੀ ਬਜਾਏ ਜ਼ਿਆਦਾ ਚੌੜੇ ਕੱਟੇ-ਵੱਢੇ ਅਤੇ ਟੁੱਟੀਆਂ ਪਹਾੜੀਆਂ ਵਾਲੇ ਹਨ । ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਮਹੇਂਦਰਗਿਰੀ (1500 ਮੀ.) ਹੈ । ਪੱਛਮੀ ਅਤੇ ਪੂਰਬੀ ਘਾਟ ਜਿੱਥੇ ਆ ਕੇ ਮਿਲਦੇ ਹਨ, ਉਸ ਨੂੰ ਨੀਲਗਿਰੀ ਪਰਬਤ ਆਖਦੇ ਹਨ । ਇਨ੍ਹਾਂ ਪਰਬਤਾਂ ਦੀ ਸਭ ਤੋਂ ਉੱਚੀ ਚੋਟੀ ਦੋਦਾਵੇਟਾ ਜਾਂ ਡੋਡਾਬੇਟਾ ਹੈ, ਜਿਹੜੀ 2637 ਮੀਟਰ ਉੱਚੀ ਹੈ । ਸੱਚ ਤਾਂ ਇਹ ਹੈ ਕਿ ਪ੍ਰਾਇਦੀਪੀ ਪਠਾਰ ਖਣਿਜ ਪਦਾਰਥਾਂ ਦਾ ਭੰਡਾਰ ਹੈ ਅਤੇ ਇਸ ਦਾ ਭਾਰਤ ਦੀ ਆਰਥਿਕਤਾ ਵਿਚ ਬਹੁਤ ਮਹੱਤਵ ਹੈ । ਇੱਥੇ ਚਾਹ, ਰਬੜ, ਗੰਨਾ, ਕਾਫ਼ੀ ਆਦਿ ਦੀ ਖੇਤੀ ਵੀ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਗੰਗਾ-ਬ੍ਰਹਮਪੁੱਤਰ ਦੇ ਮੈਦਾਨਾਂ ਦੀ ਬਣਤਰ ਬਾਰੇ ਦੱਸੋ ਅਤੇ ਉਨ੍ਹਾਂ ਦੀ ਖੇਤਰੀ ਵੰਡ ਕਰੋ ।
ਉੱਤਰ-
(ੳ) ਗੰਗਾ ਦੇ ਮੈਦਾਨ-ਗੰਗਾ-ਬ੍ਰਹਮਪੁੱਤਰ ਦੇ ਮੈਦਾਨ ਦੇ ਮੁੱਖ ਭੂਗੋਲਿਕ ਪੱਖਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਸਥਿਤੀ-ਇਹ ਮੈਦਾਨ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਰਾਜਾਂ ਵਿਚ ਸਥਿਤ ਹੈ । ਇਹ ਪੱਛਮ ਵਿਚ ਯਮੁਨਾ, ਪੂਰਬ ਵਿਚ ਬੰਗਲਾ ਦੇਸ਼ ਦੀ ਅੰਤਰ-ਰਾਸ਼ਟਰੀ ਸੀਮਾ, ਉੱਤਰ ਵਿਚ ਸ਼ਿਵਾਲਿਕ ਅਤੇ ਦੱਖਣ ਵਿੱਚ ਪ੍ਰਾਇਦੀਪੀ ਪਠਾਰ ਦੇ ਉੱਤਰੀ ਵਾਧਰਿਆਂ (Extensions) ਦੇ ਵਿਚਕਾਰ ਫੈਲਿਆ ਹੋਇਆ ਹੈ ।

2. ਨਦੀਆਂ-ਇਸ ਮੈਦਾਨ ਵਿਚ ਗੰਗਾ, ਯਮੁਨਾ, ਘਾਗਰਾ, ਗੰਡਕ, ਕੋਸੀ, ਸੋਨ, ਬੇਤਵਾ ਅਤੇ ਚੰਬਲ ਨਦੀਆਂ ਵਹਿੰਦੀਆਂ ਹਨ ।

3. ਭੂ-ਆਕਾਰੀ ਨਾਮ-ਗੰਗਾ ਦੇ ਮੈਦਾਨ ਦੇ ਤਰਾਈ ਵਾਲੇ ਉੱਤਰੀ ਖੇਤਰਾਂ ਵਿਚ ਬਣੇ ਦਲਦਲੀ ਪੇਟੀਆਂ ਨੂੰ ਕੌਰ (Caur) ਕਿਹਾ ਜਾਂਦਾ ਹੈ । ਇਸ ਮੈਦਾਨ ਦੀ ਦੱਖਣੀ ਸੀਮਾ ‘ਤੇ ਵੱਡੇ-ਵੱਡੇ ਖੱਡੇ (Ravines) ਮਿਲਦੇ ਹਨ ਜਿਨ੍ਹਾਂ ਨੂੰ ਜਾਲਾ ਤੇ ਤਾਲ (Jala and Tal) ਜਾਂ ਬੰਜਰ ਭੁਮੀ ਕਹਿੰਦੇ ਹਨ । ਇਸ ਤੋਂ ਇਲਾਵਾ ਪੂਰੇ ਮੈਦਾਨ ਵਿਚ ਪੁਰਾਣੀ ਜੰਮੀ ਹੋਈ ਬਾਂਗਰ ਅਤੇ ਨਵੀਂ ਵਿੱਛੀ ਖਾਦਰੀ ਜਲੌਢ ਪੱਟੀਆਂ ਨੂੰ ਖੋਲਾਂ ਕਿਹਾ ਜਾਂਦਾ ਹੈ । ਗੰਗਾ ਅਤੇ ਯਮੁਨਾ ਦੇ ਦੋਆਬੀ ਖੇਤਰ ਵਿਚ ਪੌਣਾਂ ਦੇ ਨਿਖੇਪ ਦੁਆਰਾ ਨਿਰਮਿਤ ਉੱਚੇ ਨੀਵੇਂ ਰੇਤ ਦੇ ਟਿੱਬਿਆਂ ਦੀਆਂ ਪੱਟੀਆਂ ਮਿਲਦੀਆਂ ਹਨ ਜਿਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੇ ਬਿਜਨੌਰ ਜ਼ਿਲ੍ਹਿਆਂ ਵਿਚ ਭੁੜ (Bhur) ਦੇ ਨਾਂ ਨਾਲ ਜਾਣਿਆ ਹੈ ।

4. ਢਾਲ ਤੇ ਖੇਤਰਫਲ-ਗੰਗਾ ਦੇ ਮੈਦਾਨ ਦੀ ਢਲਾਨ ਪੂਰਬ ਵੱਲ ਹੈ ।

5. ਖੇਤਰੀ ਵੰਡ-ਉੱਚਾਈ ਦੇ ਆਧਾਰ ‘ਤੇ ਗੰਗਾ ਦੇ ਮੈਦਾਨ ਨੂੰ ਹੇਠ ਲਿਖੇ ਤਿੰਨ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –

  • ਉੱਪਰਲੇ ਮੈਦਾਨ-ਇਹਨਾਂ ਮੈਦਾਨਾਂ ਨੂੰ ਗੰਗਾ-ਯਮੁਨਾ ਦੋਆਬ ਵੀ ਕਹਿੰਦੇ ਹਨ । ਇਹਨਾਂ ਦੇ ਪੱਛਮ ਵਿਚ ਯਮੁਨਾ ਦਰਿਆ ਹੈ ਅਤੇ 100 ਮੀਟਰ ਦੀ ਉੱਚਾਈ ਤਕ ਮੱਧਮ ਢਾਲ ਵਾਲੇ ਖੇਤਰ ਇਸ ਦੀ ਪੂਰਬੀ ਸੀਮਾ ਬਣਾਉਂਦੇ ਹਨ । ਰੋਹੇਲ ਖੰਡ ਅਤੇ ਅਵਧ ਦਾ ਮੈਦਾਨ ਵੀ ਇਹਨਾਂ ਮੈਦਾਨਾਂ ਵਿਚ ਸ਼ਾਮਲ ਹੈ ।
  • ਮੱਧਵਰਤੀ ਮੈਦਾਨ-ਇਸ ਮੈਦਾਨ ਨੂੰ ਬਿਹਾਰ ਮੈਦਾਨ ਜਾਂ ਮਿਥਲਾ (Mithila) ਮੈਦਾਨ ਵੀ ਕਹਿੰਦੇ ਹਨ । ਇਸ ਦੀ ਉਚਾਈ 50 ਤੋਂ 100 ਮੀਟਰ ਦੇ ਦਰਮਿਆਨ ਹੈ । ਇਹ ਘਾਗਰਾ ਨਦੀ ਤੋਂ ਲੈ ਕੇ ਕੋਸੀ ਨਦੀ ਤਕ ਫੈਲਿਆ ਹੋਇਆ ਹੈ । ਇਸ ਮੈਦਾਨ ਦੀ ਲੰਬਾਈ 600 ਕਿ.ਮੀ. ਤੋਂ 330 ਕਿ.ਮੀ. ਹੈ ।
  • ਹੇਠਲੇ ਮੈਦਾਨ-ਗੰਗਾ ਦੇ ਇਹ ਮੈਦਾਨੀ ਭਾਗ ਸਮੁੰਦਰ ਤਲ ਤੋਂ 50 ਮੀਟਰ ਉੱਚੇ ਹਨ । ਇਸਦੀ ਲੰਬਾਈ 580 ਕਿ. ਮੀ. ਅਤੇ ਚੌੜਾਈ 200 ਕਿ.ਮੀ. ਹੈ । ਇਹ ਰਾਜ ਮਹੱਲ ਅਤੇ ਗਾਰੋ ਪਹਾੜੀਆਂ ਦੇ ਦਰਮਿਆਨ ਇਕ ਪੱਧਰਾ ਤੇ ਡੈਲਟਾਈ ਖੇਤਰ ਬਣਾਉਂਦੇ ਹਨ । ਇਸ ਦੇ ਉੱਤਰ ਵਿਚ ਤਰਾਈ ਪੱਟੀ ਦੇ ਦੁਆਰ (Duar) ਦੇ ਖੇਤਰ ਮਿਲਦੇ ਹਨ ਅਤੇ ਦੱਖਣ ਵਿਚ ਸੰਸਾਰ ਦੇ ਸਭ ਤੋਂ ਵੱਡੇ ਸੁੰਦਰਬਨ ਦੇ ਡੈਲਟੇ ਦੇ ਖੇਤਰ ਮਿਲਦੇ ਹਨ |
  • ਬ੍ਰਹਮਪੁੱਤਰ ਦੇ ਮੈਦਾਨ-ਇਸ ਮੈਦਾਨ ਨੂੰ ਆਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ । ਸਮੁੰਦਰ ਤਲ ਤੋਂ ਇਸਦੀ ਉੱਚਾਈ 250 ਮੀਟਰ ਤੋਂ ਲੈ ਕੇ 550 ਮੀਟਰ ਤਕ ਹੈ ।

ਪ੍ਰਸ਼ਨ 3.
ਭਾਰਤ ਦੇ ਤਟਵਰਤੀ ਮੈਦਾਨਾਂ ਦਾ ਵਰਣਨ ਕਰੋ ।
ਉੱਤਰ-
ਤਟਵਰਤੀ ਮੈਦਾਨ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੇ ਨਾਲ-ਨਾਲ ਫੈਲੇ ਹੋਏ ਹਨ । ਇਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ-ਪੱਛਮੀ ਤਟ ਦੇ ਮੈਦਾਨ ਅਤੇ ਪੂਰਬੀ ਤਟ ਦੇ ਮੈਦਾਨ । ਇਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ –

ਪੱਛਮੀ ਤਟੀ ਮੈਦਾਨ ਪੂਰਬੀ ਤਟੀ ਮੈਦਾਨ
1. ਇਨ੍ਹਾਂ ਦੇ ਪੱਛਮ ਵਿਚ ਅਰਬ ਸਾਗਰ ਅਤੇ ਪੂਰਬ ਵਿਚ ਪੱਛਮੀ ਘਾਟ ਦੀਆਂ ਪਹਾੜੀਆਂ ਹਨ । 1. ਪੁਰਬੀ ਤਟ ਦੇ ਮੈਦਾਨਾਂ ਦੇ ਪੂਰਬ ਵਿਚ ਬੰਗਾਲ ਦੀ ਖਾੜੀ ਅਤੇ ਪੱਛਮ ਵਿਚ ਪੂਰਬੀ ਘਾਟ ਦੀਆਂ ਪਹਾੜੀਆਂ ਹਨ ।
2. ਇਨ੍ਹਾਂ ਮੈਦਾਨਾਂ ਦੀ ਲੰਬਾਈ 1500 ਕਿਲੋਮੀਟਰ ਹੈ ਅਤੇ ਚੌੜਾਈ 30 ਤੋਂ 80 ਕਿਲੋਮੀਟਰ ਹੈ । ਇਨਾਂ ਮੈਦਾਨਾਂ ਵਿਚ ਡੈਲਟਾਈ ਨਿਖੇਪ ਦੀ ਘਾਟ ਹੈ । 2. ਇਨ੍ਹਾਂ ਮੈਦਾਨਾਂ ਦੀ ਲੰਬਾਈ 2000 ਕਿਲੋਮੀਟਰ ਹੈ ਅਤੇ ਇਨ੍ਹਾਂ ਦੀ ਔਸਤ ਚੌੜਾਈ 150 ਕਿਲੋਮੀਟਰ ਹੈ । ਇਹ ਵਧੇਰੇ ਚੌੜੇ ਹਨ ਅਤੇ ਇਨ੍ਹਾਂ ਵਿਚ ਜਲੌਢ ਮਿੱਟੀ ਦਾ ਨਿਖੇਪ ਹੈ ।
3. ਪੱਛਮੀ ਮੈਦਾਨਾਂ ਨੂੰ ਧਰਾਤਲੀ ਵਿਸਥਾਰ ਦੇ ਆਧਾਰ ਉੱਤੇ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ-ਗੁਜਰਾਤ ਦਾ ਤਟਵਰਤੀ ਮੈਦਾਨ, ਕੋਂਕਣ ਦਾ ਤਟੀ ਮੈਦਾਨ, ਕੇਰਲ ਦਾ ਤਟਵਰਤੀ ਮੈਦਾਨ, ਮਾਲਾਬਾਰ ਤਟ ਦਾ ਮੈਦਾਨ । ਗੁਜਰਾਤ ਦਾ ਮੈਦਾਨ ਕੱਛ ਤੋਂ ਮਹਾਂਰਾਸ਼ਟਰ ਹੁੰਦੇ ਹੋਏ ਖੰਬਾਤ ਦੀ ਖਾੜੀ ਤੱਕ ਚਲਾ ਜਾਂਦਾ ਹੈ, ਇਸਦਾ ਨਿਰਮਾਣ ਸਾਬਰਮਤੀ, ਮਾਹੀ, ਲੂਨੀ ਅਤੇ ਤਾਪੀ ਨਦੀਆਂ ਦੁਆਰਾ ਲਿਆ ਕੇ ਵਿਛਾਈਆਂ ਗਈਆਂ ਮਿੱਟੀਆਂ ਤੋਂ ਹੋਇਆ ਹੈ । ਕੋਂਕਣ ਦਾ ਮੈਦਾਨ ਦਮਨ ਤੋਂ ਗੋਆ ਤਕ 500 ਮੀਟਰ ਦੀ ਲੰਬਾਈ ਤੱਕ ਫੈਲਿਆ ਹੋਇਆ ਹੈ । ਮੁੰਬਈ ਇਸ ਤਟ ਦੀ ਪ੍ਰਮੁੱਖ ਬੰਦਰਗਾਹ ਹੈ । ਕੋਂਕਣ ਤਟ ਨੂੰ ਰਾਵਲੀ ਅਤੇ ਕੇਨਾਰਾ ਵੀ ਕਿਹਾ ਜਾਂਦਾ ਹੈ । ਮਾਲਾਬਾਰ ਦਾ ਤਟਵਰਤੀ ਮੈਦਾਨ ਮੰਗਲੋਰ ਤੋਂ ਕੰਨਿਆ ਕੁਮਾਰੀ ਤੱਕ ਫੈਲਿਆ ਹੋਇਆ ਹੈ । ਝੀਲਾਂ ਅਤੇ ਲੈਗਨੋਂ ਵਾਲੇ ਇਸ ਮੈਦਾਨ ਦੀ ਲੰਬਾਈ 845 ਕਿ.ਮੀ. ਹੈ । ਵੈਬਾਨੰਦ ਇਸ ਮੈਦਾਨ ਦੀ ਸਭ ਤੋਂ ਵੱਡੀ ਝੀਲ ਹੈ । 3. ਪੂਰਬੀ ਤਟੀ ਮੈਦਾਨ ਦੇ ਦੋ ਭਾਗ ਹਨ-ਉੱਤਰੀ ਤਟਵਰਤੀ ਮੈਦਾਨ ਅਤੇ ਦੱਖਣੀ ਤਟਵਰਤੀ ਮੈਦਾਨ । ਉੱਤਰੀ ਮੈਦਾਨ ਨੂੰ ਉੱਤਰੀ ਸਰਕਾਰ ਜਾਂ ਗੋਲਕੁੰਡਾ ਜਾਂ ਕਾਕੀਨਾਡਾ ਵੀ ਆਖਦੇ ਹਨ । ਦੱਖਣੀ ਤਟਵਰਤੀ ਮੈਦਾਨ ਨੂੰ ਕੋਰੋਮੰਡਲ ਤਟ ਵੀ ਕਿਹਾ ਜਾਂਦਾ ਹੈ । ਪੱਛਮੀ ਤਟੀ ਮੈਦਾਨ
4. ਇਸ ਮੈਦਾਨ ਵਿਚ ਨਰਮਦਾ ਅਤੇ ਤਾਪਤੀ ਨਦੀਆਂ ਵਗਦੀਆਂ ਹਨ । ਇਹ ਡੈਲਟਾ ਬਣਾਉਣ ਦੀ ਬਜਾਏ ਜਵਾਰਨਮੁੱਖ ਬਣਾਉਂਦੀਆਂ ਹਨ । 4. ਇਸ ਮੈਦਾਨ ਦੀਆਂ ਮੁੱਖ ਨਦੀਆਂ ਮਹਾਂਨਦੀ, ਕਾਵੇਰੀ, ਗੋਦਾਵਰੀ ਅਤੇ ਕ੍ਰਿਸ਼ਨਾ ਆਦਿ ਹਨ ।
5. ਪੱਛਮੀ ਮੈਦਾਨ ਵਿਚ ਗਰਮ ਰੁੱਤ ਵਿਚ ਵਰਖਾ ਹੁੰਦੀ ਹੈ । ਇਹ ਵਰਖਾ ਦੱਖਣ-ਪੱਛਮੀ ਪੌਣਾਂ ਦੇ ਕਾਰਨ ਹੁੰਦੀ ਹੈ । 5. ਇਸ ਮੈਦਾਨ ਵਿਚ ਪੁਲਿਕਟ ਅਤੇ ਚਿਲਕਾ ਨਾਮਕ ਝੀਲਾਂ ਪਾਈਆਂ ਜਾਂਦੀਆਂ ਹਨ । ਔਡੀਸ਼ਾ ਦੀ ਚਿਲਕਾ ਝੀਲ ਭਾਰਤ ਵਿਚ ਖਾਰੇ ਪਾਣੀ ਦੀ ਸਭ ਤੋਂ ਵੱਡੀ ਝੀਲ ਹੈ ।

ਪ੍ਰਸ਼ਨ 4.
ਹੇਠਾਂ ਲਿਖਿਆਂ ‘ਤੇ ਨੋਟ ਲਿਖੋ –
(i) ਰਾਜਸਥਾਨ ਦੇ ਮੈਦਾਨ ਅਤੇ ਮਾਰੂਥਲ
(ii) ਮਾਲਵਾ ਦੀ ਪਠਾਰ
(iii) ਉੱਚਤਮ ਹਿਮਾਲਿਆ ।
ਉੱਤਰ –
(i) ਰਾਜਸਥਾਨ ਦੇ ਮੈਦਾਨ ਅਤੇ ਮਾਰੂਥਲ-ਥਾਰ ਮਾਰੂਥਲ ਪੰਜਾਬ ਅਤੇ ਹਰਿਆਣਾ ਦੇ ਦੱਖਣੀ ਭਾਗਾਂ ਤੋਂ ਲੈ ਕੇ ਗੁਜਰਾਤ ਦੇ ਰਣ ਆਫ ਕੱਛ ਤਕ ਫੈਲਿਆ ਹੋਇਆ ਹੈ । ਇਹ ਮਾਰੂਥਲ ਪੱਧਰਾ ਅਤੇ ਖੁਸ਼ਕ ਹੈ | ਮਾਰੂਥਲ ਥਾਰ ਮਾਰੂਥਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਅਰਾਵਲੀ ਪਰਬਤ ਮਾਲਾ ਇਸ ਦੀ ਪੁਰਬੀ ਹੱਦ ਬਣਾਉਂਦੀ ਹੈ । ਇਸ ਦੇ ਪੱਛਮ ਵਿਚ ਅੰਤਰ-ਰਾਸ਼ਟਰੀ ਸਰਹੱਦ ਲਗਦੀ ਹੈ । ਇਹ ਲਗਪਗ 640 ਕਿਲੋਮੀਟਰ ਲੰਮਾ ਅਤੇ 250 ਕਿਲੋਮੀਟਰ ਚੌੜਾ ਹੈ ।
ਬਹੁਤ ਪੁਰਾਤਨ ਕਾਲ ਵਿਚ ਇਹ ਖੇਤਰ ਸਮੁੰਦਰ ਦੇ ਹੇਠਾਂ ਦੱਬਿਆ ਹੋਇਆ ਸੀ । ਅਜਿਹੇ ਵੀ ਸਬੂਤ ਮਿਲਦੇ ਹਨ ਕਿ ਇਹ ਮਾਰੂਥਲ ਕਿਸੇ ਸਮੇਂ ਉਪਜਾਉ ਰਿਹਾ ਹੋਵੇਗਾ | ਪਰ ਵਰਖਾ ਦੀ ਮਾਤਰਾ ਬਹੁਤ ਹੀ ਘੱਟ ਹੋਣ ਦੇ ਕਾਰਨ ਅੱਜ ਇਹ ਖੇਤਰ ਰੇਤ ਦੇ ਵੱਡੇ-ਵੱਡੇ ਟਿੱਲਿਆਂ ਵਿਚ ਬਦਲ ਗਿਆ ਹੈ । ਥਾਰ ਮਾਰੂਥਲ ਦੇ ਪੂਰਬੀ ਭਾਗ ਨੂੰ “ਰਾਜਸਥਾਨ ਬਾਂਗਰ’ ਵੀ ਕਿਹਾ ਜਾਂਦਾ ਹੈ ।

(ii) ਮਾਲਵਾ ਦਾ ਪਠਾਰ-ਪੱਛਮ ਵਿਚ ਅਰਾਵਲੀ ਪਰਬਤ, ਉੱਤਰ ਵਿਚ ਬੁਦੇਲਖੰਡ ਅਤੇ ਬਘੇਲਖੰਡ, ਪੂਰਬ ਵਿਚ ਛੋਟਾ ਨਾਗਪੁਰ, ਰਾਜ ਮਹਿਲ ਦੀਆਂ ਪਹਾੜੀਆਂ ਅਤੇ ਸ਼ਿਲਾਂਗ ਦੀ ਪਠਾਰ ਤਕ ਅਤੇ ਦੱਖਣ ਵੱਲ ਸਤਪੁੜਾ ਦੀਆਂ ਪਹਾੜੀਆਂ ਤਕ ਘਿਰੀ ਹੋਈ ਪਠਾਰ ਮਾਲਵਾ ਦੀ ਪਠਾਰ ਅਖਵਾਉਂਦੀ ਹੈ । ਇਸ ਦਾ ਸਿਰ ਸ਼ਿਲਾਂਗ ਦੀ ਪਠਾਰ ਉੱਤੇ ਹੈ । ਇਸ ਪਠਾਰ ਦੀ ਉੱਤਰੀ ਹੱਦ ਅਵਤਲ ਚਾਪ-ਆਕਾਰ ਦੀ ਤਰ੍ਹਾਂ ਹੈ । ਇਸ ਪਠਾਰ ਵਿਚ ਬਾਨਾਸ, ਚੰਬਲ, ਕੇਨ ਅਤੇ ਬੇਤਵਾ ਨਾਂ ਦੀਆਂ ਨਦੀਆਂ ਵਗਦੀਆਂ ਹਨ । ਇਸ ਦੀ ਔਸਤ ਉਚਾਈ 900 ਮੀਟਰ ਹੈ । ਪਾਰਸਨਾਥ ਅਤੇ ਨੇਤਰ ਹਠਪਾਠ ਇਸ ਦੀਆਂ ਮੁੱਖ ਚੋਟੀਆਂ ਹਨ । ਇਸ ਦੀਆਂ ਤਿੰਨ ਪਰਬਤ-ਸ਼ੇਣੀਆਂ ਹਨ ਅਰਾਵਲੀ ਪਰਬਤ ਸ਼੍ਰੇਣੀਆਂ, ਵਿਧਿਆਚਲ ਪਰਬਤ ਸ਼੍ਰੇਣੀਆਂ ਅਤੇ ਸਤਪੁੜਾ ਪਰਬਤ ਸ਼੍ਰੇਣੀਆਂ ।

(iii) ਉੱਚਤਮ ਹਿਮਾਲਿਆ/ਮਹਾਨ ਹਿਮਾਲਿਆ-ਇਸਨੂੰ ਮਹਾਨ ਹਿਮਾਲਿਆ ਵੀ ਕਹਿੰਦੇ ਹਨ । ਹਿਮਾਲਿਆ ਦਾ ਇਹ ਵਿਸ਼ਾਲ ਭਾਗ ਪੱਛਮ ਵਿਚ ਸਿੰਧ ਨਦੀ ਦੀ ਘਾਟੀ ਤੋਂ ਲੈ ਕੇ ਉੱਤਰ-ਪੂਰਬ ਵਿਚ ਬ੍ਰਹਮਪੁੱਤਰ ਦੀ ਦਿਹਾਂਗ ਘਾਟੀ ਤਕ ਫੈਲਿਆ ਹੋਇਆ ਹੈ ।

ਇਸ ਦੀਆਂ ਮੁੱਖ ਧਰਾਤਲੀ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ –

  1. ਇਹ ਦੇਸ਼ ਦੀ ਸਭ ਤੋਂ ਲੰਮੀ ਅਤੇ ਉੱਚੀ ਪਰਬਤ ਸ਼੍ਰੇਣੀ ਹੈ । ਇਸ ਵਿਚ ਗ੍ਰੇਨਾਈਟ ਅਤੇ ਨੀਸ ਵਰਗੀਆਂ | ਪਰਿਵਰਤਿਤ ਰਵੇਦਾਰ ਚੱਟਾਨਾਂ ਮਿਲਦੀਆਂ ਹਨ ।
  2. ਇਸ ਦੀਆਂ ਚੋਟੀਆਂ ਬਹੁਤ ਉੱਚੀਆਂ ਹਨ । ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ (8848 ਮੀਟਰ) ਇਸ ਪਰਬਤ ਮਾਲਾ ਵਿਚ ਸਥਿਤ ਹੈ | ਇੱਥੋਂ ਦੀਆਂ ਚੋਟੀਆਂ ਹਮੇਸ਼ਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ ।
  3. ਇਸ ਵਿਚ ਅਨੇਕਾਂ ਦੱਰੇ ਹਨ ਜਿਹੜੇ ਪਰਬਤੀ ਮਾਰਗ ਬਣਾਉਂਦੇ ਹਨ ।
  4. ਇਸ ਵਿਚ ਕਾਠਮੰਡੂ ਅਤੇ ਕਸ਼ਮੀਰ ਵਰਗੀਆਂ ਮਹੱਤਵਪੂਰਨ ਘਾਟੀਆਂ ਸਥਿਤ ਹਨ ।

ਪ੍ਰਸ਼ਨ 5.
ਹਿਮਾਲਿਆ ਪਰਬਤ ਅਤੇ ਦੱਖਣ ਦੀ ਪਠਾਰ ਦੇ ਲਾਭਾਂ ਦੀ ਤੁਲਨਾ ਕਰੋ ।
ਉੱਤਰ-
ਹਿਮਾਲਿਆ ਪਰਬਤ ਅਤੇ ਦੱਕਣ ਦਾ ਪਠਾਰ ਭਾਰਤ ਦੇ ਦੋ ਮਹੱਤਵਪੂਰਨ ਭੂ-ਭਾਗ ਹਨ । ਇਹ ਦੋਵੇਂ ਹੀ ਕੁਭਾਗ ਆਪਣੇ-ਆਪਣੇ ਢੰਗ ਦੇ ਨਾਲ ਭਾਰਤ ਦੇਸ਼ ਨੂੰ ਖ਼ੁਸ਼ਹਾਲ ਬਣਾਉਂਦੇ ਹਨ । ਇਨ੍ਹਾਂ ਦੇ ਲਾਭਾਂ ਦੀ ਤੁਲਨਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ

ਹਿਮਾਲਿਆ ਦੇ ਲਾਭ –

  • ਵਰਖਾ-ਹਿੰਦ ਮਹਾਂਸਾਗਰ ਤੋਂ ਉੱਠਣ ਵਾਲੀਆਂ ਮਾਨਸੂਨ ਪੌਣਾਂ ਹਿਮਾਲਿਆ ਪਰਬਤ ਨਾਲ ਟਕਰਾ ਕੇ ਖੂਬ ਵਰਖਾ ਕਰਦੀਆਂ ਹਨ । ਇਸ ਤਰ੍ਹਾਂ ਇਹ ਉੱਤਰੀ ਮੈਦਾਨ ਵਿਚ ਵਰਖਾ ਦਾ ਦਾਨ ਦਿੰਦਾ ਹੈ । ਇਸ ਮੈਦਾਨ ਵਿਚ ਕਾਫ਼ੀ ਵਰਖਾ ਹੁੰਦੀ ਹੈ ।
  • ਲਾਭਦਾਇਕ ਦਰਿਆ-ਉੱਤਰੀ ਭਾਰਤ ਵਿਚ ਵਹਿਣ ਵਾਲੇ ਸਾਰੇ ਮੁੱਖ ਦਰਿਆ ਗੰਗਾ, ਜਮੁਨਾ, ਸਤਲੁਜ, ਬ੍ਰਹਮਪੁੱਤਰ ਆਦਿ ਹਿਮਾਲਿਆ ਪਰਬਤ ਤੋਂ ਹੀ ਨਿਕਲਦੇ ਹਨ । ਇਹ ਨਦੀਆਂ ਸਾਰਾ ਸਾਲ ਵਗਦੀਆਂ ਰਹਿੰਦੀਆਂ ਹਨ । ਖ਼ੁਸ਼ਕ ਰੁੱਤ ਵਿਚ ਹਿਮਾਲਿਆ ਦੀ ਬਰਫ਼ ਇਨ੍ਹਾਂ ਨਦੀਆਂ ਨੂੰ ਪਾਣੀ ਦਿੰਦੀ ਹੈ ।
  • ਫਲ ਅਤੇ ਚਾਹ-ਹਿਮਾਲਿਆ ਦੀਆਂ ਢਲਾਨਾਂ ਚਾਹ ਦੀ ਖੇਤੀ ਲਈ ਬੜੀਆਂ ਲਾਭਦਾਇਕ ਹਨ । ਇਸ ਤੋਂ ਇਲਾਵਾ ਪਰਬਤੀ ਢਲਾਨਾਂ ਉੱਤੇ ਫਲ ਵੀ ਉਗਾਏ ਜਾਂਦੇ ਹਨ ।
  • ਲਾਭਕਾਰੀ ਲੱਕੜੀ-ਹਿਮਾਲਿਆ ਪਰਬਤ ਉੱਤੇ ਸੰਘਣੇ ਜੰਗਲ ਮਿਲਦੇ ਹਨ । ਇਹ ਵਣ ਸਾਡਾ ਧਨ ਹਨ । ਇਨ੍ਹਾਂ ਤੋਂ ਪ੍ਰਾਪਤ ਲੱਕੜੀ ਉੱਤੇ ਭਾਰਤ ਦੇ ਅਨੇਕਾਂ ਉਦਯੋਗ ਨਿਰਭਰ ਹਨ । ਇਹ ਲੱਕੜੀ ਭਵਨ-ਨਿਰਮਾਣ ਦੇ ਕੰਮਾਂ ਵਿਚ ਵੀ ਕੰਮ ਆਉਂਦੀ ਹੈ ।
  • ਚੰਗੀਆਂ ਚਰਾਂਦਾਂ-ਹਿਮਾਲਿਆ ਉੱਤੇ ਹਰੀਆਂ ਭਰੀਆਂ ਚਰਾਂਦਾਂ ਮਿਲਦੀਆਂ ਹਨ । ਇਨ੍ਹਾਂ ਵਿਚ ਪਸ਼ੂਆਂ ਨੂੰ ਚਰਾਇਆ ਜਾਂਦਾ ਹੈ ।
  • ਖਣਿਜ ਪਦਾਰਥ-ਇਨ੍ਹਾਂ ਪਰਬਤਾਂ ਵਿਚ ਅਨੇਕਾਂ ਕਿਸਮਾਂ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ ।
  • ਸੈਰ-ਸਪਾਟਾ ਸਥਾਨ-ਹਿਮਾਲਿਆ ਵਿਚ ਅਨੇਕ ਸੁੰਦਰ ਅਤੇ ਰਮਣੀਕ ਘਾਟੀਆਂ ਹਨ । ਕਸ਼ਮੀਰ ਘਾਟੀ ਇਸ ਤਰ੍ਹਾਂ ਦੀ ਹੀ ਇਕ ਪ੍ਰਸਿੱਧ ਘਾਟੀ ਹੈ । ‘ਇਸਨੂੰ ਪ੍ਰਿਥਵੀ ਦਾ ਸਵਰਗ ਵੀ ਕਿਹਾ ਜਾਂਦਾ ਹੈ । ਹੋਰ ਪ੍ਰਮੁੱਖ ਘਾਟੀਆਂ ਹਿਮਾਚਲ ਪ੍ਰਦੇਸ਼ ਵਿਚ ਕੁੱਲੂ ਅਤੇ ਕਾਂਗੜਾ ਅਤੇ ਉਤਰਾਂਚਲ ਵਿਚ ਕੁਮਾਉਂ ਦੀਆਂ ਘਾਟੀਆਂ ਹਨ । ਸਾਡੇ ਸੰਸਾਰ ਤੋਂ ਯਾਤਰੀ ਇਨ੍ਹਾਂ ਘਾਟੀਆਂ ਦੀ ਮਨੋਹਰ ਛਟਾ ਨੂੰ ਨਿਹਾਰਨ ਦੇ ਲਈ ਇੱਥੇ ਆਉਂਦੇ ਹਨ ।

ਦੱਖਣ ਦੀ ਪਠਾਰ ਦੇ ਲਾਭ –

  1. ਦੱਖਣ ਦਾ ਪਠਾਰ ਖਣਿਜਾਂ ਦੇ ਨਾਲ ਸੰਪੰਨ ਹੈ । ਦੇਸ਼ ਦੇ 98% ਖਣਿਜ ਭੰਡਾਰ ਦੱਖਣੀ ਪਠਾਰ ਵਿਚ ਹੀ ਮਿਲਦੇ ਹਨ । ਇੱਥੇ ਕੋਲਾ, ਲੋਹਾ, ਤਾਂਬਾ, ਮੈਗਨੀਜ਼, ਅਬਰਕ, ਸੋਨਾ ਆਦਿ ਬਹੁ-ਮੁੱਲ ਖਣਿਜ ਪਾਏ ਜਾਂਦੇ ਹਨ ।
  2. ਇੱਥੇ ਦੀ ਮਿੱਟੀ, ਕਪਾਹ, ਚਾਹ, ਰਬੜ, ਗੰਨਾ, ਕਾਫੀ, ਮਸਾਲੇ, ਤੰਬਾਕੂ ਆਦਿ ਦੇ ਉਤਪਾਦਨ ਦੇ ਲਈ ਮਹੱਤਵਪੂਰਨ ਹਨ ।
  3. ਇੱਥੇ ਨਦੀਆਂ ਝਰਨੇ ਬਣਾਉਂਦੀਆਂ ਹਨ ਜੋ ਜਲ-ਬਿਜਲੀ ਦੇ ਉਤਪਾਦਨ ਦੇ ਲਈ ਉਪਯੋਗੀ ਹੁੰਦੀਆਂ ਹਨ ।
  4. ਇਸ ਭਾਗ ਵਿਚ ਸਾਲ, ਸਾਗਵਾਨ, ਚੰਦਨ ਆਦਿ ਦੇ ਵਣ ਮਿਲਦੇ ਹਨ ।
  5. ਇੱਥੇ ਉਟਕਮੰਡ, ਪੰਚਮੜੀ, ਮਹਾਂਬਲੇਸ਼ਵਰ ਆਦਿ ਸੈਰ-ਸਪਾਟਾ ਸਥਾਨਾਂ ਦਾ ਵਿਕਾਸ ਹੋਇਆ ਹੈ ।

PSEB 9th Class SST Solutions Geography Chapter 2(a) ਭਾਰਤ : ਧਰਾਤਲਭੂ-ਆਕ੍ਰਿਤੀਆਂ

PSEB 9th Class Social Science Guide ਭਾਰਤ: ਧਰਾਤਲਭੂ-ਆਕ੍ਰਿਤੀਆਂ Important Questions and Answers

ਊਨਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਮਾਊਂਟ ਐਵਰੈਸਟ ਦੀ ਉੱਚਾਈ ਹੈ –
(ਉ) 9848 ਮੀ:
(ਅ) 7048 ਮੀ:
(ਈ) 8848 ਮੀ:
(ਸ) 6848 ਮੀ: ।
ਉੱਤਰ-
(ਈ) 8848 ਮੀ:

ਪ੍ਰਸ਼ਨ 2.
ਪੂਰਬੀ ਘਾਟ ਦਾ ਸਭ ਤੋਂ ਉੱਚਾ ਸ਼ਿਖ਼ਰ ਕਿਹੜਾ ਹੈ ?
(ਉ) ਡੋਡਾਬੇਟਾ ·
(ਅ) ਮਹੇਂਦਰਗਿਰੀ
(ਈ) ਪੁਸ਼ਪਾਗਿਰੀ
(ਸ) ਕੋਲਾਈਮਾਲਾ | ‘
ਉੱਤਰ-
(ਅ) ਮਹੇਂਦਰਗਿਰੀ

ਪ੍ਰਸ਼ਨ 3.
ਹਿਮਾਲਾ ਦਾ ਜ਼ਿਆਦਾਤਰ ਭਾਗ ਫੈਲਿਆ ਹੈ –
(ੳ) ਭਾਰਤ ਵਿਚ
(ਅ) ਨੇਪਾਲ ਵਿਚ
(ਈ) ਤਿੱਬਤ ਵਿਚ
(ਸ) ਭੂਟਾਨ ਵਿਚ ।
ਉੱਤਰ-
(ਈ) ਤਿੱਬਤ ਵਿਚ

ਪ੍ਰਸ਼ਨ 4.
ਹਿਮਾਲਾ ਪਰਬਤਾਂ ਦੀ ਉਤਪੱਤੀ ਹੋਈ –
(ਉ) ਟੈਥੀਜ਼ ਸਾਗਰ ਤੋਂ
(ਅ) ਅੰਧ ਮਹਾਂਸਾਗਰ ਤੋਂ
(ਇ) ਹਿੰਦ ਮਹਾਂਸਾਗਰ ਤੋਂ
(ਸ) ਖਾੜੀ ਬੰਗਾਲ ਤੋਂ ।
ਉੱਤਰ-
(ਉ) ਟੈਥੀਜ਼ ਸਾਗਰ ਤੋਂ

ਪ੍ਰਸ਼ਨ 5.
ਰਾਵੀ ਅਤੇ ਬਿਆਸ ਦੇ ਵਿਚਕਾਰਲੇ ਭਾਗ ਨੂੰ ਕਿਹਾ ਜਾਂਦਾ ਹੈ –
(ਉ) ਬਿਸਤ ਦੋਆਬ
(ਅ) ਪ੍ਰਾਇਦੀਪੀ ਪਠਾਰ
(ਈ) ਚਜ ਦੋਆਬ
(ਸ) ਮਾਲਾਬਾਰ ਦੋਆਬ ।
ਉੱਤਰ-
(ਉ) ਬਿਸਤ ਦੋਆਬ

ਪ੍ਰਸ਼ਨ 6.
ਕੋਂਕਨ ਤਟ ਦਾ ਵਿਸਤਾਰ ਹੈ –
(ਉ) ਦਮਨ ਤੋਂ ਗੋਆ ਤਕ
(ਅ) ਮੁੰਬਈ ਤੋਂ ਗੋਆ ਤਕ
(ਈ ਦਮਨ ਤੋਂ ਬੰਗਲੌਰ ਤਕ
(ਸ) ਮੁੰਬਈ ਤੋਂ ਦਮਨ ਤਕ ।
ਉੱਤਰ-
(ਉ) ਦਮਨ ਤੋਂ ਗੋਆ ਤਕ

PSEB 9th Class SST Solutions Geography Chapter 2(a) ਭਾਰਤ : ਧਰਾਤਲਭੂ-ਆਕ੍ਰਿਤੀਆਂ

ਪ੍ਰਸ਼ਨ 7.
ਪੱਛਮੀ ਘਾਟ ਦੀ ਮੁੱਖ ਚੋਟੀ ਹੈ –
(ਉ) ਗੁਰੂ ਸ਼ਿਖਰ
(ਅ) ਕਾਲਸਥਾਏ
(ਈ) ਕੋਂਕਣ ਸ਼ਿਖਰ
(ਸ) ਮਾਉਂਟ K2 |
ਉੱਤਰ-
(ਅ) ਕਾਲਸਥਾਏ

ਪ੍ਰਸ਼ਨ 8.
ਸਤਲੁਜ, ਬ੍ਰਹਮਪੁੱਤਰ ਅਤੇ ਗੰਗਾ ਜਲ-ਪ੍ਰਵਾਹ ਪ੍ਰਣਾਲੀਆਂ ਨਾਲ ਬਣਿਆ ਮੈਦਾਨ ਕਹਾਉਂਦਾ ਹੈ –
(ਉ) ਦੱਖਣੀ ਵਿਸ਼ਾਲ ਮੈਦਾਨ
(ਅ) ਪੂਰਬੀ ਵਿਸ਼ਾਲ ਮੈਦਾਨ
(ਈ) ਉੱਤਰੀ ਵਿਸ਼ਾਲ ਮੈਦਾਨ
(ਸ) ਤਿੱਬਤ ਦਾ ਮੈਦਾਨ ।
ਉੱਤਰ-
(ਈ) ਉੱਤਰੀ ਵਿਸ਼ਾਲ ਮੈਦਾਨ

II. ਖ਼ਾਲੀ ਥਾਂਵਾਂ ਭਰੋ

1. ਸ ਹਿਮਾਲਾ ਦੀ ਔਸਤ ਉੱਚਾਈ ———- ਮੀਟਰ ਹੈ ।
ਉੱਤਰ-
6000

2. ਦਫਾ ਬੰਮ ਅਤੇ ———- ਹਿਮਾਲਾ ਦੀਆਂ ਪੁਰਬੀ ਸ਼ਾਖਾਵਾਂ ਦੀਆਂ ਮੁੱਖ ਚੋਟੀਆਂ ਹਨ ।
ਉੱਤਰ-
ਸਾਰਾਮਤੀ

3. ——– ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਹੈ ।
ਉੱਤਰ-
ਮਾਊਂਟ ਐਵਰੈਸਟ

4. ਤਿਭੁਜਾਕਾਰ ਭਾਰਤੀ ਪਾਇਦੀਪੀ ਪਠਾਰ ਦਾ ਸ਼ਿਖਰ ਬਿੰਦੁ ——– ਹੈ ।
ਉੱਤਰ-
ਕੰਨਿਆਕੁਮਾਰੀ

5. ਥਾਲ ਘਾਟ, ਭੋਰ ਘਾਟ ਅਤੇ ——— ਪੱਛਮੀ ਘਾਟ ਦੇ ਦੱਰੇ ਹਨ ।
ਉੱਤਰ-
ਪਾਲ ਘਾਟ

6. ਚਿਲਕਾ ਝੀਲ ਭਾਰਤ ਦੀ ਸਭ ਤੋਂ ਵੱਡੀ ——– ਪਾਣੀ ਦੀ ਝੀਲ ਹੈ ।
ਉੱਤਰ-
ਖਾਰੇ

7. ——– ਨਦੀ ਭਾਰਤੀ ਵਿਸ਼ਾਲ ਪਠਾਰ ਦੇ ਦੋ ਭਾਗਾਂ ਵਿਚਕਾਰ ਸੀਮਾ ਬਣਾਉਂਦੀ ਹੈ ।
ਉੱਤਰ-
ਨਰਮਦਾ

8. ——– ਹਿਮਾਲਾ ਭਾਰਤ ਦੀ ਸਭ ਤੋਂ ਲੰਬੀ ਅਤੇ ਉੱਚੀ ਪਰਬਤ ਮਾਲਾ ਹੈ ।
ਉੱਤਰ-
ਮਹਾਨ

9. ਮਾਲਾਬਾਰ ਤਟ ਦਾ ਵਿਸਤਾਰ ਗੋਆ ਤੋਂ ——- ਤਕ ਹੈ ।
ਉੱਤਰ-
ਮੰਗਲੌਰ

10. ਛੱਤੀਸਗੜ੍ਹ ਦਾ ਮੈਦਾਨ ——– ਦੁਆਰਾ ਬਣਿਆ ਹੈ ।
ਉੱਤਰ-
ਮਹਾਨਦੀ ।

III. ਸਹੀ-ਗ਼ਲਤ
ਪ੍ਰਸ਼ਨ-ਸਹੀ ਕਥਨਾਂ ‘ਤੇ (✓) ਅਤੇ ਗ਼ਲਤ ਕਥਨਾਂ ਉੱਪਰ (✗) ਦਾ ਨਿਸ਼ਾਨ ਲਗਾਓ :

1. ਟਰਾਂਸ ਹਿਮਾਲਿਆ ਨੂੰ ਤਿੱਬਤ ਹਿਮਾਲਿਆ ਵੀ ਕਿਹਾ ਜਾਂਦਾ ਹੈ ।
ਉੱਤਰ-
(✓)

2. ਹਿਮਾਲਿਆ ਦੇ ਜ਼ਿਆਦਾਤਰ ਸਿਹਤਵਰਧਕ ਸਥਾਨ ਮਹਾਨ ਹਿਮਾਲਿਆ ਵਿਚ ਸਥਿਤ ਹਨ ।
ਉੱਤਰ-
(✗)

3. ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਕਾਵੇਰੀ ਅਤੇ ਕ੍ਰਿਸ਼ਨਾ ਨਦੀਆਂ ਦਾ ਮਹੱਤਵਪੂਰਨ ਯੋਗਦਾਨ ਹੈ ।
ਉੱਤਰ-
(✗)

4. ਪੱਛਮੀ ਘਾਟ ਵਿਚ ਥਾਲ ਘਾਟ, ਭੋਰ ਘਾਟ ਅਤੇ ਪਾਲ ਘਾਟ ਨਾਮਕ ਤਿੰਨ ਦੱਰੇ ਸਥਿਤ ਹਨ ।
ਉੱਤਰ-
(✓)

5. ਪੱਛਮੀ ਘਾਟ ਨੂੰ ਸੋਹਾਦਰੀ ਵੀ ਕਿਹਾ ਜਾਂਦਾ ਹੈ ।
ਉੱਤਰ-
(✓)

PSEB 9th Class SST Solutions Geography Chapter 2(a) ਭਾਰਤ : ਧਰਾਤਲਭੂ-ਆਕ੍ਰਿਤੀਆਂ

IV. ਸਹੀ ਮਿਲਾਨ ਕਰੋ –

1. ਉਤਕਲ ਸਹਿਯਾਦਰੀ
2. ਸਾਗਰ ਮੱਥਾ ਅਰਬ ਸਾਗਰ
3. ਪੱਛਮੀ ਘਾਟ ਤਟਵਰਤੀ ਮੈਦਾਨ
4. ਲਕਸ਼ਦੀਪ ਮਾਊਂਟ ਐਵਰੈਸਟ ।

ਉੱਤਰ-

1. ਉਤਕਲ ਤਟਵਰਤੀ ਮੈਦਾਨ,
2. ਸਾਗਰ ਮੱਥਾ ਮਾਊਂਟ ਐਵਰੈਸਟ,
3. ਪੱਛਮੀ ਘਾਟ ਸਹਿਯਾਦਰੀ,
4. ਲਕਸ਼ਦੀਪ ਅਰਬ ਸਾਗਰ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਿਮਾਲਿਆ ਪਰਬਤ ਸ਼੍ਰੇਣੀ ਦੀ ਆਕ੍ਰਿਤੀ ਕਿਸ ਤਰ੍ਹਾਂ ਦੀ ਹੈ ?
ਉੱਤਰ-
ਹਿਮਾਲਿਆ ਪਰਬਤ ਸ਼੍ਰੇਣੀ ਦੀ ਆਕ੍ਰਿਤੀ ਇਕ ਚਾਪ (Curve) ਵਰਗੀ ਹੈ ।

ਪ੍ਰਸ਼ਨ 2.
ਹਿਮਾਲਿਆ ਪਰਬਤ ਖੇਤਰਾਂ ਦਾ ਜਨਮ ਕਿਵੇਂ ਹੋਇਆ ?
ਉੱਤਰ-
ਹਿਮਾਲਿਆ ਪਰਬਤ ਖੇਤਰ ਦੀ ਉਤਪੱਤੀ ਟੈਥੀਜ਼ ਵਿਚ ਜਮਾਂ ਗਾਰ ਵਿੱਚ ਮੋੜ ਪੈਣ ਨਾਲ ਹੋਈ ।

ਪ੍ਰਸ਼ਨ 3.
ਟਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਦੇ ਨਾਂ ਦੱਸੋ ।
ਉੱਤਰ-
ਟਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਹਨ-ਵਿਸ਼ਵ ਦੀ ਦੂਸਰੀ ਉੱਚੀ ਚੋਟੀ ਮਾਊਂਟ ਕੇ (ਗੌਡਵਿਨ ਆਸਟਿਨ) ਗਸ਼ੇਰਬਮ-I ਅਤੇ ਗਸ਼ੇਰਬਮ-II ।

ਪ੍ਰਸ਼ਨ 4.
ਮਹਾਨ ਹਿਮਾਲਿਆ ਵਿਚ 8000 ਮੀਟਰ ਤੋਂ ਵੱਧ ਉੱਚਾਈ ਤੇ ਕਿਹੜੀਆਂ ਚੋਟੀਆਂ ਮਿਲਦੀਆਂ ਹਨ ?
ਉੱਤਰ-
ਮਹਾਨ ਹਿਮਾਲਿਆ ਦੀਆਂ 8000 ਮੀਟਰ ਤੋਂ ਵੱਧ ਉੱਚੀਆਂ ਚੋਟੀਆਂ ਹਨ-ਮਾਊਂਟ ਐਵਰੈਸਟ (8848 ਮੀਟਰ), ਕੰਚਨ ਜੰਗਾ (8598 ਮੀਟਰ), ਮਕਾਲੁ (8481 ਮੀਟਰ),
ਧੌਲਗਿਰੀ (8172 ਮੀਟਰ) ਅਤੇ ਅੰਨਪੂਰਨਾ (8078 ਮੀਟਰ) ਆਦਿ ।

ਪ੍ਰਸ਼ਨ 5.
ਭਾਰਤ ਦੇ ਜੁਆਨ ਅਤੇ ਪ੍ਰਾਚੀਨ ਪਹਾੜਾਂ ਦੇ ਨਾਂ ਲਿਖੋ ।
ਉੱਤਰ-
ਹਿਮਾਲਿਆ ਪਰਬਤ ਭਾਰਤ ਦੇ ਜੁਆਨ ਪਹਾੜ ਹਨ ਅਤੇ ਇੱਥੋਂ ਦੇ ਪ੍ਰਾਚੀਨ ਪਹਾੜ ਅਰਾਵਲੀ, ਵਿੰਧੀਆਚਲ, ਸਤਪੁੜਾ ਆਦਿ ਹਨ ।

ਪ੍ਰਸ਼ਨ 6.
ਭਾਰਤ ਵਿਚ ਰਿਫਟ ਜਾਂ ਦਰਾੜ ਘਾਟੀਆਂ ਕਿੱਥੇ ਸਥਿਤ ਹਨ ?
ਉੱਤਰ-
ਭਾਰਤ ਵਿਚ ਦਰਾੜ ਘਾਟੀਆਂ ਪਾਇਦੀਪੀ ਪਠਾਰ ਵਿਚ ਪਾਈਆਂ ਜਾਂਦੀਆਂ ਹਨ ।

PSEB 9th Class SST Solutions Geography Chapter 2(a) ਭਾਰਤ : ਧਰਾਤਲਭੂ-ਆਕ੍ਰਿਤੀਆਂ

ਪ੍ਰਸ਼ਨ 7.
ਡੈਲਟਾ ਕੀ ਹੁੰਦਾ ਹੈ ?
ਉੱਤਰ-
ਨਦੀ ਦੇ ਹੇਠਲੇ ਭਾਗ ਵਿਚ ਬਣੇ ਥਲ ਰੂਪ ਨੂੰ ਡੈਲਟਾ ਆਖਦੇ ਹਨ ।

ਪ੍ਰਸ਼ਨ 8.
ਦੇਸ਼ ਦੇ ਮੁੱਖ ਡੈਲਟਾਈ ਖੇਤਰਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਦੇ ਮੁੱਖ ਡੈਲਟਾਈ ਖੇਤਰ ਹਨ-ਗੰਗਾ-ਬ੍ਰੜ੍ਹਮਪੁੱਤਰ ਡੈਲਟਾ ਖੇਤਰ, ਗੋਦਾਵਰੀ ਨਦੀ ਡੈਲਟਾ ਖੇਤਰ, ਕਾਵੇਰੀ ਨਦੀ ਡੈਲਟਾ ਖੇਤਰ, ਕ੍ਰਿਸ਼ਨਾ ਨਦੀ ਡੈਲਟਾ ਖੇਤਰ ਅਤੇ ਮਹਾਂਨਦੀ ਦਾ ਡੈਲਟਾ ਖੇਤਰ ।

ਪ੍ਰਸ਼ਨ 9.
ਹਿਮਾਲਾ ਪਰਬਤ ਵਿਚ ਕਿਹੜੇ ਦੱਰੇ ਜਾਂ ਰਸਤੇ ਮਿਲਦੇ ਹਨ ? ਉਨ੍ਹਾਂ ਦੇ ਨਾਂ ਲਿਖੋ ।
ਉੱਤਰ-
ਹਿਮਾਲਾ ਪਰਬਤ ਦੇ ਦੱਰਿਆਂ ਦੇ ਨਾਂ ਹਨ-ਬੁਰਜ਼ਿਲ, ਜੋਜੀਲਾ, ਲਾਨਕ ਲਾ, ਚਾਂਗ ਲਾ, ਖੁਰਨਕ ਲਾ, ਬਾਰਾ ਲੈਪਚਾ ਲਾ, ਸ਼ਿਪਕੀ ਲਾ, ਨਾਥੂ ਲਾ, ਤੱਕਲਾ ਕੋਟ ਆਦਿ ।

ਪ੍ਰਸ਼ਨ 10.
ਛੋਟੇ ਹਿਮਾਲਾ ਦੀਆਂ ਮੁੱਖ ਪਰਬਤੀ ਸ਼੍ਰੇਣੀਆਂ ਦੇ ਨਾਂ ਦੱਸੋ ।
ਉੱਤਰ-
ਛੋਟੇ ਹਿਮਾਲਾ ਦੀਆਂ ਮੁੱਖ ਪਰਬਤੀ ਸ਼੍ਰੇਣੀਆਂ ਹਨ-

  • ਕਸ਼ਮੀਰ ਵਿਚ ਪੀਰ ਪੰਜਾਲ, ਨਾਂਗਾ ਟਿੱਬਾ,
  • ਹਿਮਾਚਲ ਵਿਚ ਧੌਲਾਧਾਰ ਤੇ ਕੁਮਾਉਂ,
  • ਨੇਪਾਲ ਵਿਚ ਮਹਾਂਭਾਰਤ,
  • ਉੱਤਰਾਖੰਡ ਵਿਚ ਮੰਸੂਰੀ,
  • ਭੂਟਾਨ ਵਿਚ ਥਿੰਪੂ ।

ਪ੍ਰਸ਼ਨ 11.
ਛੋਟੇ ਹਿਮਾਲਾ ਵਿਚ ਕਿਹੜੀਆਂ-ਕਿਹੜੀਆਂ ਸਿਹਤਵਰਧਕ ਘਾਟੀਆਂ ਤੇ ਸਥਾਨ ਮਿਲਦੇ ਹਨ ?
ਉੱਤਰ-
ਛੋਟੇ ਹਿਮਾਲਾ ਵਿਚ ਮੁੱਖ ਸਿਹਤਵਰਧਕ ਸਥਾਨ ਸ਼ਿਮਲਾ, ਸ੍ਰੀਨਗਰ, ਮੰਸੂਰੀ, ਨੈਨੀਤਾਲ, ਦਾਰਜੀਲਿੰਗ ਅਤੇ ਚਕਰਾਤਾ ਹਨ ।

ਪ੍ਰਸ਼ਨ 12.
ਦੇਸ਼ ਦੀਆਂ ਮੁੱਖ ਦੁਨ ਘਾਟੀਆਂ ਦੇ ਨਾਂ ਲਿਖੋ ।
ਉੱਤਰ-
ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਹਨ-ਦੇਹਰਾਦੂਨ, ਪਤਲੀਦੂਨ, ਕੋਥਰੀਦੂਨ, ਊਧਮਪੁਰ, ਕੋਟਲੀ ਆਦਿ ।

ਪ੍ਰਸ਼ਨ 13.
ਹਿਮਾਲਿਆ ਦੀਆਂ ਮੁੱਖ ਪੂਰਬੀ ਸ਼ਾਖ਼ਾਵਾਂ ਦੇ ਨਾਂ ਲਿਖੋ ।
ਉੱਤਰ-
ਹਿਮਾਲਿਆ ਦੀਆਂ ਮੁੱਖ ਪੂਰਬੀ ਸ਼ਾਖ਼ਾਵਾਂ ਪਟਕਾਈ ਬੰਮ, ਗਾਰੋ, ਖਾਸੀ, ਐੱਤੀਆ ਅਤੇ ਤ੍ਰਿਪੁਰਾ ਦੀਆਂ ਪਹਾੜੀਆਂ ਹਨ ।

ਪ੍ਰਸ਼ਨ 14.
ਉੱਤਰ-ਪੱਛਮੀ ਮੈਦਾਨ ਵਿਚ ਅੰਤਰ-ਦੋਆਬ (Inter-fluxes) ਖੇਤਰ ਕਿਹੜੇ-ਕਿਹੜੇ ਬਣਦੇ ਹਨ ?
ਉੱਤਰ-

  1. ਬਾਰੀ ਦੋਆਬ ਜਾਂ ਮਾਂਝੇ ਦੇ ਮੈਦਾਨ
  2. ਬਿਸਤ ਦੋਆਬ
  3. ਮਾਲਵਾ ਦੇ ਮੈਦਾਨ
  4. ਹਰਿਆਣੇ ਦੇ ਮੈਦਾਨ ।

ਪ੍ਰਸ਼ਨ 15.
ਬ੍ਰਹਮਪੁੱਤਰ ਦੇ ਮੈਦਾਨਾਂ ਦੀ ਔਸਤ ਉੱਚਾਈ ਕਿੰਨੀ ਹੈ ?
ਉੱਤਰ-
250-550 ਮੀ. ਹੈ ।

ਪ੍ਰਸ਼ਨ 16.
(i) ਅਰਾਵਲੀ ਪਰਬਤ ਸ਼੍ਰੇਣੀ ਦਾ ਵਿਸਤਾਰ ਕਿੱਥੋਂ ਤੋਂ ਕਿੱਥੋਂ ਤੱਕ ਹੈ ਅਤੇ
(ii) ਇਸਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਕੀ ਹੈ ?
ਉੱਤਰ-
(i) ਅਰਾਵਲੀ ਪਰਬਤ ਸ਼੍ਰੇਣੀ ਦਿੱਲੀ ਤੋਂ ਗੁਜਰਾਤ ਤਕ ਫੈਲੀ ਹੋਈ ਹੈ ।
(ii) ਇਸਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਗੁਰੁ ਸ਼ਿਖ਼ਰ ਹੈ ।

ਪ੍ਰਸ਼ਨ 17.
ਥਾਰ ਮਾਰੂਥਲ (ਭਾਰਤ) ਦੀਆਂ ਤਿੰਨ ਖਾਰੇ ਪਾਣੀ ਦੀਆਂ ਝੀਲਾਂ ਦੇ ਨਾਂ ਦੱਸੋ ।
ਉੱਤਰ-
ਸਾਂਭਰ, ਚਿਦਵਾਨਾਂ ਅਤੇ ਸਾਰਮੋਲਾ ।

PSEB 9th Class SST Solutions Geography Chapter 2(a) ਭਾਰਤ : ਧਰਾਤਲਭੂ-ਆਕ੍ਰਿਤੀਆਂ

ਪ੍ਰਸ਼ਨ 18.
ਪੱਛਮੀ ਘਾਟ ਦੀਆਂ ਉੱਚੀਆਂ ਚੋਟੀਆਂ ਦੇ ਨਾਂ ਲਿਖੋ ।
ਉੱਤਰ-
ਪੱਛਮੀ ਘਾਟ ਦੀਆਂ ਉੱਚੀਆਂ ਚੋਟੀਆਂ ਹਨ-ਵਾਲਾ ਮਾਲਾ, ਕੁਦਰੇਮੁੱਖ, ਪੁਸ਼ਪਾਗਿਰੀ, ਕਾਲਸੂਬਾਇ ਆਦਿ ।

ਪ੍ਰਸ਼ਨ 19.
ਪੂਰਬੀ ਘਾਟ ਦੀਆਂ ਦੱਖਣੀ ਪਹਾੜੀਆਂ ਦੇ ਨਾਂ ਲਿਖੋ ।
ਉੱਤਰ-
ਜਵੱਦੀ Jawaddi), ਗਿੰਗੀ (Gingee), ਸ਼ਿਵਰਾਇ (Shivrai), ਕੋਲਾਇਮਲਾਇ (Kollaimalai), ਪੰਜੈਮਲਾਇ, ਗੋਡੁਮਲਾਇ ਆਦਿ ਪੁਰਬੀ ਘਾਟ ਦੀਆਂ ਦੱਖਣੀ ਪਹਾੜੀਆਂ ਹਨ।

ਪ੍ਰਸ਼ਨ 20.
ਦੱਖਣੀ ਪਠਾਰ ਦੇ ਪਹਾੜੀ ਸਮੁਹ ਵਿਚ ਕਿਹੜੇ-ਕਿਹੜੇ ਪਰਬਤੀ ਸਿਹਤ-ਵਰਧਕ ਸਥਾਨ (Hill Stations) ਮਿਲਦੇ ਹਨ ?
ਉੱਤਰ-
ਦੋਆਬੇਟਾ, ਉਟਾਕਮੰਡ, ਪਲਨੀ ਅਤੇ ਕੋਡਾਇਨਾਲ ।

ਪ੍ਰਸ਼ਨ 21.
ਅਰਬ ਸਾਗਰ ਦੇ ਦੀਪਾਂ ਦੇ ਨਾਂ ਦੱਸੋ ।
ਉੱਤਰ-
ਅਰਬ ਸਾਗਰ ਵਿਚ ਸਥਿਤ ਉੱਤਰੀ ਦੀਪਾਂ ਨੂੰ ਅਮੀਨਦੀਵੀ (Amindivi), ਮੱਧਵਰਤੀ ਦੀਪਾਂ ਨੂੰ ਲਕਾਦੀਪ ਅਤੇ ਦੱਖਣੀ ਭਾਗ ਨੂੰ ਮਿਨੀਕੋਆਇ ਆਖਿਆ ਜਾਂਦਾ ਹੈ ।

ਪ੍ਰਸ਼ਨ 22.
ਦੇਸ਼ ਦਾ ਦੱਖਣੀ ਸੀਮਾ-ਬਿੰਦੂ ਕਿੱਥੇ ਸਥਿਤ ਹੈ ?
ਉੱਤਰ-
ਦੇਸ਼ ਦਾ ਦੱਖਣੀ ਸੀਮਾ-ਬਿੰਦੂ ਗੇਟ ਨਿਕੋਬਾਰ ਦੇ ਇੰਦਰਾ ਪੁਆਇੰਟ (Indira Point) ਉੱਤੇ ਸਥਿਤ ਹੈ ।

ਪ੍ਰਸ਼ਨ 23.
ਤੱਟੀ ਮੈਦਾਨਾਂ ਤੋਂ ਸਾਰੇ ਭਾਰਤ ਨੂੰ ਮਿਲਣ ਵਾਲੇ ਤਿੰਨ ਪ੍ਰਮੁੱਖ ਲਾਭਾਂ ਦੇ ਨਾਂ ਦੱਸੋ ।
ਉੱਤਰ-

  1. ਡੂੰਘੀਆਂ ਕੁਦਰਤੀ ਬੰਦਰਗਾਹਾਂ
  2. ਲੈਗੂਨ ਅਤੇ
  3. ਉਪਜਾਉ ਜਲੋਢ ਮਿੱਟੀ ਦੀ ਪ੍ਰਾਪਤੀ ।

ਪ੍ਰਸ਼ਨ 24.
ਕਿਹੜੀ ਨਦੀ ਭਾਰਤੀ ਵਿਸ਼ਾਲ ਪਠਾਰ ਦੇ ਦੋ ਭਾਗਾਂ ਵਿਚਕਾਰ ਸੀਮਾ ਬਣਾਉਂਦੀ ਹੈ ?
ਉੱਤਰ-
ਨਰਮਦਾ ਨਦੀ ।

ਪ੍ਰਸ਼ਨ 25.
(i) ਭਾਰਤ ਦੇ ਪ੍ਰਮੁੱਖ ਦੀਪ ਸਮੂਹ ਕਿਹੜੇ-ਕਿਹੜੇ ਹਨ ?
(ii) ਇਹ ਕਿੱਥੇ ਸਥਿਤ ਹਨ ?
ਉੱਤਰ-
(i) ਭਾਰਤ ਦੇ ਪ੍ਰਮੁੱਖ ਦੀਪ ਸਮੂਹ ਅੰਡੇਮਾਨ, ਨਿਕੋਬਾਰ ਤੇ ਲਕਸ਼ਦੀਪ ਹਨ ।
(ii) ਇਹ ਕ੍ਰਮਵਾਰ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਸਥਿਤ ਹਨ ।

ਪ੍ਰਸ਼ਨ 26.
ਹਿਮਾਲਿਆ ਦੀ ਕਿਹੜੀ ਸ਼੍ਰੇਣੀ ਸ਼ਿਵਾਲਿਕ ਅਖਵਾਉਂਦੀ ਹੈ ?
ਉੱਤਰ-
ਬਾਹਰੀ ਹਿਮਾਲਿਆ ਦੀ ਸ਼੍ਰੇਣੀ ।

ਪ੍ਰਸ਼ਨ 27.
ਭਾਰਤ ਦੇ ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਕਿਸ-ਕਿਸ ਜਲ ਪ੍ਰਵਾਹ ਪ੍ਰਣਾਲੀ ਦਾ ਯੋਗਦਾਨ ਰਿਹਾ ਹੈ ?
ਉੱਤਰ-
ਭਾਰਤ ਦੇ ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਸਤਲੁਜ, ‘ਬ੍ਰਹਮਪੁੱਤਰ ਅਤੇ ਗੰਗਾ ਜਲ ਪ੍ਰਵਾਹ ਪ੍ਰਣਾਲੀਆਂ ਦਾ ਯੋਗਦਾਨ ਰਿਹਾ ਹੈ ।

ਪ੍ਰਸ਼ਨ 28.
ਗੋਆ ਤੋਂ ਮੰਗਲੋਰ ਤਕ ਦਾ ਸਮੁੰਦਰੀ ਤੱਟ ਕੀ ਅਖਵਾਉਂਦਾ ਹੈ ?
ਉੱਤਰ-
ਮਾਲਾਬਾਰ ਤੱਟ ।

ਪ੍ਰਸ਼ਨ 29.
ਕੋਂਕਣ ਤੱਟ ਕਿੱਥੋਂ ਤੋਂ ਕਿੱਥੋਂ ਤਕ ਫੈਲਿਆ ਹੈ ?
ਉੱਤਰ-
ਕੋਂਕਣ ਤੱਟ ਦਮਨ ਤੋਂ ਗੋਆ ਤਕ ਫੈਲਿਆ ਹੈ ।

ਪ੍ਰਸ਼ਨ 30.
ਭਾਰਤ ਦਾ ਕਿਹੜਾ ਭੂ-ਭਾਗ ਖਣਿਜਾਂ ਦਾ ਵਿਸ਼ਾਲ ਭੰਡਾਰ ਹੈ ?
ਉੱਤਰ-
ਪ੍ਰਾਇਦੀਪੀ ਪਠਾਰ ।

ਪ੍ਰਸ਼ਨ 31.
ਵਿਸ਼ਵ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
ਉੱਤਰ-
K2.

ਪ੍ਰਸ਼ਨ 32.
ਭਾਰਤ ਦੇ ਕਿਹੜੇ ਰਾਜ ਵਿੱਚ ਪੱਛਮੀ ਘਾਟ ਨੀਲਗਿਰੀ ਦੇ ਨਾਂ ਨਾਲ ਪ੍ਰਸਿੱਧ ਹੈ ?
ਉੱਤਰ-
ਤਾਮਿਲਨਾਡੂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਿਮਾਲਿਆ ਪਰਬਤ ਦੇ ਕ੍ਰਮਵਾਰ ਉਠਾਨਾਂ (Uplifts) ਦੇ ਬਾਰੇ ਵਿਚ ਕੋਈ ਦੋ ਪ੍ਰਮਾਣ ਦਿਓ ।
ਉੱਤਰ-
ਹਿਮਾਲਿਆ ਦਾ ਜਨਮ ਅੱਜ ਤੋਂ ਲਗਪਗ 400 ਲੱਖ ਸਾਲ ਪਹਿਲਾਂ ਟੈਥੀਜ਼ (Tythes) ਸਮੁੰਦਰ ਤੋਂ ਹੋਇਆ ਹੈ । ਇਕ ਲੰਬੇ ਸਮੇਂ ਤਕ ਤਿੱਬਤ ਪਠਾਰ ਅਤੇ ਦੱਖਣੀ ਪਠਾਰ ਦੀਆਂ ਨਦੀਆਂ ਟੈਥੀਜ਼ ਸਮੁੰਦਰ ਵਿਚ ਨਿਖੇਪ ਲਿਆ ਕੇ
ਉੱਤਰ-

  • ਅਰਾਵਲੀ ਪਰਬਤ ਸ਼੍ਰੇਣੀ ਦਿੱਲੀ ਤੋਂ ਗੁਜਰਾਤ ਤਕ ਫੈਲੀ ਹੋਈ ਹੈ ।
  • ਇਸਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਗੁਰੁ ਸ਼ਿਖ਼ਰ ਹੈ ।

ਜਮਾਂ ਕਰਦੀਆਂ ਰਹੀਆਂ । ਫਿਰ ਦੋਵੇਂ ਪਠਾਰਾਂ ਇਕ ਦੂਸਰੇ ਵੱਲ ਖਿਸਕਣੀਆਂ ਸ਼ੁਰੂ ਹੋਈਆਂ । ਇਸ ਨਾਲ ਤਲਛਟ ਵਿਚ ਮੋੜ ਪੈਣ ਲੱਗੇ ਅਤੇ ਉੱਚੇ ਉੱਠਣ ਲੱਗੇ । ਇਹ ਕ੍ਰਮਵਾਰ ਉਠਾਨ ਅੱਜ ਵੀ ਜਾਰੀ ਹੈ । ਇਸੇ ਉਠਾਨ ਨਾਲ ਹਿਮਾਲਿਆ ਪਰਬਤ ਦਾ ਨਿਰਮਾਣ ਹੋਇਆ ਹੈ ।

PSEB 9th Class SST Solutions Geography Chapter 2(a) ਭਾਰਤ : ਧਰਾਤਲਭੂ-ਆਕ੍ਰਿਤੀਆਂ

ਪ੍ਰਸ਼ਨ 2.
ਕੀ ਹਿਮਾਲਿਆ ਪਰਬਤ ਤੇ ਦੱਖਣ ਦੀ ਪਠਾਰ ਵਿਚ ਕੁਝ ਸਮਾਨਤਾਵਾਂ ਮਿਲਦੀਆਂ ਹਨ ?
ਉੱਤਰ-
ਹਿਮਾਲਿਆ ਪਰਬਤ ਮਾਲਾ ਅਤੇ ਦੱਖਣੀ ਪਠਾਰ ਵਿਚ ਹੇਠ ਲਿਖੀਆਂ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ –

  1. ਇਨ੍ਹਾਂ ਦੋਵਾਂ ਭੂ-ਭਾਗਾਂ ਦਾ ਨਿਰਮਾਣ ਇਕ-ਦੂਸਰੇ ਦੀ ਉਪਸਥਿਤੀ ਦੇ ਕਾਰਨ ਹੋਇਆ ।
  2. ਹਿਮਾਲਿਆ ਪਰਬਤ ਦੇ ਵਾਂਗ ਦੱਖਣੀ ਪਠਾਰ ਵਿਚ ਅਨੇਕਾਂ ਖਣਿਜ ਪਦਾਰਥ ਮਿਲਦੇ ਹਨ ।
  3. ਇਨ੍ਹਾਂ ਦੋਹਾਂ ਭੌਤਿਕ ਭਾਗਾਂ ਵਿਚ ਜੰਗਲ ਪਾਏ ਜਾਂਦੇ ਹਨ, ਜਿਹੜੇ ਦੇਸ਼ ਵਿਚ ਲੱਕੜੀ ਦੀ ਮੰਗ ਨੂੰ ਪੂਰਾ ਕਰਦੇ ਹਨ ।

ਪ੍ਰਸ਼ਨ 3.
ਕੀ ਹਿਮਾਲਿਆ ਪਰਬਤ ਅਜੇ ਸੱਚਮੁਚ ਹੀ ਜਵਾਨ ਹਾਲਤ ਵਿਚ ਹਨ ?
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਹਿਮਾਲਿਆ ਪਰਬਤ ਅਜੇ ਵੀ ਜਵਾਨ ਉਮਰ ਵਿਚ ਹੈ, ਇਸ ਦਾ ਜਨਮ ਨਦੀਆਂ ਵਲੋਂ ਟੈਥੀਜ਼ ਸਮੁੰਦਰ ਵਿਚ ਵਿਛਾਏ ਗਏ ਨਿਖੇਪ ਨਾਲ ਹੋਇਆ ਹੈ । ਬਾਅਦ ਵਿਚ ਇਸ ਦੇ ਦੋਹੀਂ ਪਾਸੀਂ ਸਥਿਤ ਭੂ-ਖੰਡਾਂ ਦੇ ਇਕ-ਦੂਸਰੇ ਵੱਲ ਖਿਸਕਣ ਨਾਲ ਤਲਛਟ ਵਿਚ ਮੋੜ ਪੈ ਗਏ , ਜਿਸ ਨਾਲ ਹਿਮਾਲਿਆ ਪਰਬਤ ਦੀ ਉੱਚਾਈ ਵਧ ਗਈ | ਅੱਜ ਵੀ ਇਹ ਪਰਬਤ ਉੱਚੇ ਉੱਠ ਰਹੇ ਹਨ । ਇਸ ਤੋਂ ਇਲਾਵਾ ਇਨ੍ਹਾਂ ਪਰਬਤਾਂ ਦਾ ਨਿਰਮਾਣ ਦੇਸ਼ ਦੇ ਹੋਰ ਪਰਬਤਾਂ ਦੇ ਮੁਕਾਬਲੇ ਕਾਫ਼ੀ ਬਾਅਦ ਵਿਚ ਹੋਇਆ । ਇਸ ਲਈ ਅਸੀਂ ਆਖ ਸਕਦੇ ਹਾਂ ਕਿ ਹਿਮਾਲਿਆ ਪਰਬਤ ਅਜੇ ਵੀ ਆਪਣੀ ਜਵਾਨ ਉਮਰ ਵਿਚ ਹੈ ।
PSEB 9th Class SST Solutions Geography Chapter 2(a) ਭਾਰਤ ਧਰਾਤਲਭੂ-ਆਕ੍ਰਿਤੀਆਂ 1

ਪ੍ਰਸ਼ਨ 4.
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਕਿਹੜੇ ਜਲੋਢੀ ਮੈਦਾਨਾਂ ਦਾ ਨਿਰਮਾਣ ਹੋਇਆ ਹੈ ?
ਉੱਤਰ-
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਹੇਠ ਲਿਖੇ ਜਲੋਢੀ ਮੈਦਾਨਾਂ ਦੀ ਰਚਨਾ ਹੋਈ ਹੈ

  1. ਖਾਡਰ ਦੇ ਮੈਦਾਨ
  2. ਬਾਂਗਰ ਦੇ ਮੈਦਾਨ
  3. ਭਾਂਬਰ ਦੇ ਮੈਦਾਨ
  4. ਤਰਾਈ ਦੇ ਮੈਦਾਨ
  5. ਰੇਹ ਅਤੇ ਕੱਲਰ ਮਿੱਟੀ ਦੇ ਬੰਜਰ ਮੈਦਾਨ ।

ਪ੍ਰਸ਼ਨ 5.
ਸਥਿਤੀ ਦੇ ਆਧਾਰ ‘ਤੇ ਭਾਰਤ ਦੇ ਦੀਪਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ? ਉਦਾਹਰਨਾਂ ਸਮੇਤ ਵਿਆਖਿਆ ਕਰੋ ।
ਉੱਤਰ-
ਸਥਿਤੀ ਦੇ ਅਨੁਸਾਰ ਭਾਰਤ ਦੇ ਦੀਪਾਂ ਨੂੰ ਦੋ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ । ਤਟ ਤੋਂ ਦੂਰ ਸਥਿਤ ਦੀਪ ਅਤੇ ਤਟ ਦੇ ਨੇੜੇ ਸਥਿਤ ਦੀਪ । ਤਟ ਤੋਂ ਦੂਰ ਸਥਿਤ ਦੀਪ-ਇਨ੍ਹਾਂ ਦੀਪਾਂ ਦੀ ਗਿਣਤੀ 230 ਦੇ ਲਗਪਗ ਹੈ । ਇਹ ਸਮੂਹਾਂ ਵਿਚ ਪਾਏ ਜਾਂਦੇ ਹਨ । ਦੱਖਣ-ਪੂਰਬੀ ਅਰਬ ਸਾਗਰ ਵਿਚ ਸਥਿਤ  ਅਜਿਹੇ ਦੀਪਾਂ ਦੀ ਰਚਨਾ ਪ੍ਰਵਾਲ ਕਿੱਤੀਆਂ ਦੇ ਜਮਾਅ ਨਾਲ ਹੋਈ ਹੈ । ਇਨ੍ਹਾਂ ਨੂੰ ਲਕਸ਼ਦੀਪ ਆਖਦੇ ਹਨ । ਦੂਸਰੇ ਦੀਪ ਕੁਮਵਾਰ ਅਮੀਨਦੀਵੀ, ਕਾਦੀਪ ਅਤੇ ਮਿਨੀਕੋਆਇ ਦੇ ਨਾਂ ਨਾਲ ਪ੍ਰਸਿੱਧ ਹਨ । ਬੰਗਾਲ ਦੀ ਖਾੜੀ ਵਿਚ ਤਟ ਤੋਂ ਦੂਰ ਸਥਿਤ ਦੀਪਾਂ ਦੇ ਨਾਂ ਹਨ-ਅੰਡੇਮਾਨ ਦੀਪ ਸਮੂਹ, ਨਿਕੋਬਾਰ, ਨਾਰਕੋਡਮ, ਬੈਰਨ ਆਦਿ ।

ਤਟ ਦੇ ਨੇੜੇ ਸਥਿਤ ਦੀਪ-ਇਨ੍ਹਾਂ ਦੀਪਾਂ ਵਿਚ ਗੰਗਾ ਦੇ ਡੈਲਟੇ ਦੇ ਨੇੜੇ ਸਥਿਤ ਸਮੁੰਦਰ, ਸ਼ੌਰਟ, ਵਹੀਲਰ, ਨਿਉ ਮੂਰ ਆਦਿ ਦੀਪ ਸ਼ਾਮਲ ਹਨ । ਇਸ ਤਰ੍ਹਾਂ ਦੇ ਹੋਰ ਦੀਪ ਹਨ-ਭਾਸਰਾ, ਦੀਵ, ਪਾਮਬਨ, ਮੰਡਾਪਮ, ਐਲੀਫੈਂਟਾ ਆਦਿ ।

ਪ੍ਰਸ਼ਨ 6.
ਤਟਵਰਤੀ ਮੈਦਾਨਾਂ ਦੀ ਸਮੁੱਚੇ ਦੇਸ਼ ਨੂੰ ਕੀ ਮਹੱਤਵਪੂਰਨ ਦੇਣ ਹੈ ?
ਉੱਤਰ-
ਤਟੀ ਮੈਦਾਨਾਂ ਦੀ ਦੇਸ਼ ਨੂੰ ਹੇਠ ਲਿਖੀ ਦੇਣ ਹੈ

  1. ਤਟੀ ਮੈਦਾਨ ਵਧੀਆ ਕਿਸਮ ਦੇ ਚੌਲ, ਖਜੂਰ, ਨਾਰੀਅਲ, ਮਸਾਲੇ, ਅਦਰਕ, ਲੌਂਗ, ਇਲਾਇਚੀ ਆਦਿ ਦੀ | ਖੇਤੀ ਦੇ ਲਈ ਪ੍ਰਸਿੱਧ ਹਨ ।
  2. ਇਹ ਮੈਦਾਨ ਅੰਤਰ-ਰਾਸ਼ਟਰੀ ਵਪਾਰ ਵਿਚ ਮੋਹਰੀ ਹਨ |
  3. ਇਨ੍ਹਾਂ ਮੈਦਾਨਾਂ ਤੋਂ ਪੂਰੇ ਦੇਸ਼ ਵਿਚ ਵਧੀਆ ਕਿਸਮ ਦੀਆਂ ਸਮੁੰਦਰੀ ਮੱਛੀਆਂ ਭੇਜੀਆਂ ਜਾਂਦੀਆਂ ਹਨ ।
  4. ਤਟੀ ਮੈਦਾਨਾਂ ਵਿਚ ਸਥਿਤ ਗੋਆ, ਤਾਮਿਲਨਾਡੂ ਅਤੇ ਮੁੰਬਈ ਦੇ ਸਮੁੰਦਰੀ ਬੀਚ ਸੈਲਾਨੀਆਂ ਲਈ ਖਿੱਚ ਦਾ | ਕੇਂਦਰ ਹਨ ।
  5. ਦੇਸ਼ ਵਿਚ ਵਰਤਿਆ ਜਾਣ ਵਾਲਾ ਨਮਕ ਲੂਣ) ਪੱਛਮੀ ਤਟੀ ਮੈਦਾਨਾਂ ਵਿਚ ਤਿਆਰ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਪੱਛਮੀ ਤੱਟ ਦੇ ਮੈਦਾਨ ਨਾ ਸਿਰਫ਼ ਤੰਗ ਹਨ, ਬਲਕਿ ਡੈਲਟਾਈ ਨਿਪੇਖਣ ਤੋਂ ਵੀ ਵਿਹੀਨ ਹਨ, ਵਿਆਖਿਆ ਕਰੋ |
ਉੱਤਰ-
ਭਾਰਤ ਦੇ ਪੱਛਮੀ ਤੱਟ ਦੇ ਮੈਦਾਨ ਤੰਗ ਹਨ ਅਤੇ ਇੱਥੇ ਡੈਲਟਾਈ ਨਿਖੇਪ ਦਾ ਵੀ ਅਭਾਵ ਹੈ । ਇਸ ਦੇ ਕਾਰਨ ਹੇਠਾਂ ਲਿਖੇ ਹਨ :

  • ਪੱਛਮੀ ਤੱਟ ‘ਤੇ ਸਾਗਰ ਦੂਰ ਤਕ ਅੰਦਰ ਚਲਾ ਗਿਆ ਹੈ । ਇਸਦੇ ਇਲਾਵਾ ਪੱਛਮੀ ਘਾਟ ਦੀਆਂ ਪਹਾੜੀਆਂ ‘ਕੱਟੀਆਂ-ਫੱਟੀਆਂ ਨਹੀਂ ਹਨ ।
    ਪਰਿਣਾਮਸਵਰੂਪ ਪੱਛਮੀ ਤੱਟ ਦੇ ਮੈਦਾਨਾਂ ਦੇ ਵਿਸਤਾਰ ਵਿਚ ਰੁਕਾਵਟ ਆ ਗਈ ਹੈ । ਇਸ ਕਾਰਨ ਇਹ ਮੈਦਾਨ ਤੰਗ ਹਨ ।
  • ਜਿਹੜੀਆਂ ਨਦੀਆਂ ਪੱਛਮੀ ਘਾਟ ਤੋਂ ਹੋ ਕੇ ਅਰਬ ਸਾਗਰ ਵਿੱਚ ਡਿੱਗਦੀਆਂ ਹਨ, ਉਨ੍ਹਾਂ ਦਾ ਵਹਾਓ ਤੇਜ਼ ਹੈ, ਪਰ ਵਹਾਓ ਖੇਤਰ ਘੱਟ ਹੈ ਪਰਿਣਾਮਸਵਰੂਪ ਇਹ ਨਦੀਆਂ ਨਰਮਦਾ, ਤਾਪਤੀ) ਡੈਲਟੇ ਨਹੀਂ ਬਣਾਉਂਦੀਆਂ, ਬਲਕਿ ਜਵਾਰਨਮੁੱਖ ਬਣਾਉਂਦੀਆਂ ਹਨ ।

PSEB 9th Class SST Solutions Geography Chapter 2(a) ਭਾਰਤ : ਧਰਾਤਲਭੂ-ਆਕ੍ਰਿਤੀਆਂ

ਪ੍ਰਸ਼ਨ 8.
ਪਾਇਦੀਪੀ ਪਠਾਰ ਦਾ ਦੇਸ਼ ਲਈ ਕੀ ਮਹੱਤਵ ਰਿਹਾ ਹੈ ? ਕੋਈ ਤਿੰਨ ਬਿੰਦੁ ਲਿਖੋ ।
ਉੱਤਰ –

  1. ਪ੍ਰਾਇਦੀਪੀ ਪਠਾਰ ਪੁਰਾਤਨ ਗੌਡਵਾਨਾ ਲੈਂਡ ਦਾ ਹਿੱਸਾ ਹੈ, ਜਿਹੜਾ ਖਣਿਜ ਪਦਾਰਥਾਂ ਵਿਚ ਅਮੀਰ ਹੈ । ਇਸ ਲਈ ਇਹ ਦੇਸ਼ ਦੇ ਲਈ ਖਣਿਜ ਪਦਾਰਥਾਂ ਦਾ ਬਹੁਤ ਵੱਡਾ ਸਰੋਤ ਰਿਹਾ ਹੈ ।
  2. ਪ੍ਰਾਇਦੀਪੀ ਪਠਾਰ ਦੇ ਦੋਹਾਂ ਪਾਸਿਆਂ ਦੇ ਘਾਟਾਂ ਉੱਤੇ ਬਣੇ ਬੰਨ੍ਹ ਤਟੀ ਮੈਦਾਨਾਂ ਨੂੰ ਸਿੰਜਾਈ ਦੇ ਲਈ ਪਾਣੀ ਅਤੇ ਉਦਯੋਗਿਕ ਵਿਕਾਸ ਦੇ ਲਈ ਬਿਜਲੀ ਦਿੰਦੇ ਹਨ ।
  3. ਇੱਥੋਂ ਦੇ ਵਣ ਦੇਸ਼ ਦੇ ਦੂਸਰੇ ਭਾਗਾਂ ਵਿਚ ਲੱਕੜੀ ਦੀ ਮੰਗ ਨੂੰ ਪੂਰਾ ਕਰਦੇ ਹਨ ।

ਪ੍ਰਸ਼ਨ 9.
ਹੇਠ ਲਿਖਿਆਂ ਵਿਚ ਅੰਤਰ ਸਪੱਸ਼ਟ ਕਰੋ –
(i) ਬਾਂਗਰ ਅਤੇ ਖਾਡਰ
(ii) ਨਾਲੇ (ਚੋ), ਨਦੀ ਅਤੇ ਬੰਜਰ ਭੂਮੀ ।
ਉੱਤਰ-
(i) ਬਾਂਗਰ ਅਤੇ ਖਾਡਰ-ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਵਗਣ ਵਾਲੀਆਂ ਨਦੀਆਂ ਵਿਚ ਹਰੇਕ |ਸਾਲ ਹੜ ਆ ਜਾਂਦਾ ਹੈ ਅਤੇ ਉਹ ਆਪਣੇ ਆਸ-ਪਾਸ ਦੇ ਖੇਤਰਾਂ ਵਿਚ ਮਿੱਟੀ ਦੀਆਂ ਨਵੀਆਂ ਪਰਤਾਂ ਵਿਛਾ ਦਿੰਦੀਆਂ ਹਨ । ਇਸ ਤਰ੍ਹਾਂ ਦੇ ਹੜ੍ਹ ਨਾਲ ਪ੍ਰਭਾਵਿਤ ਮੈਦਾਨਾਂ ਨੂੰ ਖਾਡਰ ਦੇ ਮੈਦਾਨ ਆਖਿਆ ਜਾਂਦਾ ਹੈ । ਬਾਂਗਰ ਉਹ ਉੱਚੀ ਭੂਮੀ ਹੁੰਦੀ ਹੈ, ਜਿਹੜੀ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਨਹੀਂ ਹੁੰਦੀ ਅਤੇ ਜਿਸ ਵਿਚ ਚੂਨਾ ਤੇ ਕੰਕਰ-ਪੱਥਰ ਵਧੇਰੇ ਮਾਤਰਾ ਵਿਚ ਮਿਲਦੇ ਹਨ । ਇਸ ਨੂੰ ਰੇਹ ਅਤੇ ਕੱਲਰ ਭੂਮੀ ਵੀ ਆਖਦੇ ਹਨ ।

(ii) ਨਾਲੇ (ਚੋ), ਨਦੀ ਅਤੇ ਬੰਜਰ ਭੂਮੀ-ਨਾਲੇ ਚੋ) ਉਹ ਛੋਟੀਆਂ-ਛੋਟੀਆਂ ਨਦੀਆਂ ਹੁੰਦੀਆਂ ਹਨ ਜਿਹੜੀਆਂ ਵਰਖਾ ਰੁੱਤ ਵਿਚ ਇਕਦਮ ਸਰਗਰਮ ਹੋ ਜਾਂਦੀਆਂ ਹਨ । ਇਹ ਭੂਮੀ ਵਿਚ ਡੂੰਘੇ ਟੋਏ ਬਣਾ ਕੇ ਉਸ ਨੂੰ ਖੇਤੀ ਦੇ ਅਯੋਗ ਬਣਾ ਦਿੰਦੀਆਂ ਹਨ । ਬੰਜਰ ਭੂਮੀ ਉਹ ਭੂਮੀ ਹੈ ਜੋ ਉੱਚੇ ਮੈਦਾਨਾਂ ਵਿਚ ਬੇਕਾਰ ਪਈ ਹੁੰਦੀ ਹੈ । ਇਸ ਲਈ ਇਸ ਨੂੰ ਬੰਜਰ ਭੂਮੀ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਹਿਮਾਲਾ ਪਰਬਤ ਦੀਆਂ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਇਹ ਪਰਬਤ ਭਾਰਤ ਦੇ ਉੱਤਰ ਵਿਚ ਸਥਿਤ ਹਨ । ਉਹ ਇਕ ਤਲਵਾਰ ਦੀ ਤਰ੍ਹਾਂ ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤਕ ਫੈਲੇ ਹੋਏ ਹਨ । ਦੁਨੀਆ ਦਾ ਕੋਈ ਪਹਾੜ ਇਨ੍ਹਾਂ ਨਾਲੋਂ ਉੱਚਾ ਨਹੀਂ ਹੈ । ਇਨ੍ਹਾਂ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 240 ਤੋਂ 320 ਕਿਲੋਮੀਟਰ ਹੈ ।
  2. ਹਿਮਾਲਾ ਪਰਬਤ ਦੀਆਂ ਤਿੰਨ ਸਮਾਨਾਂਤਰ ਲੜੀਆਂ ਹਨ ਉੱਤਰੀ ਲੜੀ ਸਭ ਤੋਂ ਉੱਚੀ ਅਤੇ ਦੱਖਣੀ ਲੜੀ ਸਭ ਤੋਂ ਘੱਟ ਉੱਚੀ ਹੈ । ਇਨ੍ਹਾਂ ਲੜੀਆਂ ਦੇ ਵਿਚਕਾਰ ਬਹੁਤ ਉਪਜਾਊ ਘਾਟੀਆਂ ਹਨ ।
  3. ਇਹਨਾਂ ਪਰਬਤਾਂ ਦੀਆਂ ਮੁੱਖ ਚੋਟੀਆਂ ਐਵਰੈਸਟ, ਨਾਗਾ ਪਰਬਤ, ਬੈਂਡਵਿਨ ਆਸਟਿਨ (K2), ਧੌਲਗਿਰੀ ਅਤੇ ਕੰਚਨ ਜੰਗਾ ਆਦਿ ਹਨ । ਐਵਰੈਸਟ ਦੀ ਚੋਟੀ ਦੁਨੀਆ ਵਿਚ ਸਭ ਤੋਂ ਉੱਚੀ ਪਰਬਤ ਚੋਟੀ ਹੈ । ਇਸ ਦੀ ਉਚਾਈ 8,848 ਮੀਟਰ ਹੈ ।
  4. ਹਿਮਾਲਾ ਦੀਆਂ ਪੂਰਬੀ ਸ਼ਾਖਾਵਾਂ ਭਾਰਤ ਅਤੇ ਬਰਮਾ (ਮਯਾਂਮਾਰ) ਦੀ ਸੀਮਾ ਬਣਾਉਂਦੀਆਂ ਹਨ । ਹਿਮਾਲਾ ਦੀਆਂ ਪੱਛਮੀ ਸ਼ਾਖਾਵਾਂ ਪਾਕਿਸਤਾਨ ਵਿਚ ਹਨ । ਇਹਨਾਂ ਦੇ ਨਾਂ ਸੁਲੇਮਾਨ ਅਤੇ ਕਿਰਥਰ ਪਰਬਤ ਹਨ । ਇਹਨਾਂ ਸ਼ਾਖਾਵਾਂ ਵਿਚ ਖੈਬਰ ਅਤੇ ਬੋਲਾਨ ਦੇ ਦੱਰੇ ਸਥਿਤ ਹਨ ।

ਪ੍ਰਸ਼ਨ 11.
ਭਾਰਤ ਦੇ ਵਿਸ਼ਾਲ ਉੱਤਰੀ ਮੈਦਾਨਾਂ ਦਾ ਸੰਖੇਪ ਵਰਣਨ ਕਰੋ ਭਾਰਤ ਦੀ ਅਰਥ-ਵਿਵਸਥਾ ਵਿਚ ਇਨ੍ਹਾਂ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਦੇ ਮੱਧ-ਵਰਤੀ ਵਿਸ਼ਾਲ ਮੈਦਾਨਾਂ ਨੂੰ ਸਤਲੁਜ ਗੰਗਾ ਦਾ ਮੈਦਾਨ ਵੀ ਕਿਹਾ ਜਾਂਦਾ ਹੈ । ਇਹ ਹਿਮਾਲਿਆ ਪਰਬਤ ਦੇ ਨਾਲ-ਨਾਲ ਪੱਛਮ ਤੋਂ ਪੂਰਬ ਤਕ ਫੈਲਿਆ ਹੋਇਆ ਹੈ । ਇਸ ਦਾ ਵਿਸਥਾਰ ਰਾਜਸਥਾਨ ਤੋਂ ਲੈ ਕੇ ਅਸਮ ਤਕ ਹੈ । ਇਸ ਦੇ ਕੁਝ ਪੱਛਮੀ ਰੇਤਲੇ ਭਾਗ ਨੂੰ ਛੱਡ ਕੇ ਬਾਕੀ ਬਹੁਤ ਹੀ ਉਪਜਾਊ ਹੈ । ਇਸ ਦਾ ਨਿਰਮਾਣ ਨਦੀਆਂ ਦੁਆਰਾ ਵਹਾ ਕੇ ਲਿਆਂਦੀ ਗਈ ਜਲੋਢ ਮਿੱਟੀ ਤੋਂ ਹੋਇਆ ਹੈ । ਇਸ ਲਈ ਇਸ ਨੂੰ ਜਲੋਢ ਮੈਦਾਨ ਵੀ ਕਹਿੰਦੇ ਹਨ ।

ਇਸ ਨੂੰ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  1. ਪੰਜਾਬ-ਹਰਿਆਣਾ ਦਾ ਮੈਦਾਨ
  2. ਥਾਰ-ਮਾਰੂਥਲੀ ਮੈਦਾਨ
  3. ਗੰਗਾ ਦਾ ਮੈਦਾਨ
  4. ਬ੍ਰਹਮਪੁੱਤਰ ਦਾ ਮੈਦਾਨ ।

ਭਾਰਤ ਦੀ ਆਰਥਿਕ ਖ਼ੁਸ਼ਹਾਲੀ ਦਾ ਆਧਾਰ ਇਹ ਵਿਸ਼ਾਲ ਮੈਦਾਨ ਹਨ । ਇੱਥੇ ਕਈ ਕਿਸਮ ਦੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ । ਇਸ ਦੇ ਪੂਰਬੀ ਭਾਗਾਂ ਵਿਚ ਖਣਿਜ ਪਦਾਰਥਾਂ ਦੇ ਵਿਸ਼ਾਲ ਭੰਡਾਰ ਪਾਏ ਜਾਂਦੇ ਹਨ ।

ਪ੍ਰਸ਼ਨ 12.
ਭਾਰਤ ਦੇ ਪੱਛਮੀ ਅਤੇ ਪੂਰਬੀ ਤੱਟੀ ਮੈਦਾਨਾਂ ਦੀ ਤੁਲਨਾ ਕਰੋ ।
ਉੱਤਰ-
ਭਾਰਤ ਦੇ ਪੱਛਮੀ ਅਤੇ ਪੂਰਬੀ ਤੱਟੀ ਮੈਦਾਨਾਂ ਦੀ ਤੁਲਨਾ –

ਪੂਰਬੀ ਤੱਟੀ ਮੈਦਾਨ ਪੱਛਮੀ ਤੱਟੀ ਮੈਦਾਨ
1. ਇਹ ਮੈਦਾਨ ਪੱਛਮੀ ਘਾਟ ਅਤੇ ਅਰਬ ਸਾਗਰ ਦੇ ਵਿਚਕਾਰ ਸਥਿਤ ਹੈ । 1. ਇਹ ਮੈਦਾਨ ਪੂਰਬੀ ਘਾਟ ਅਤੇ ਖਾੜੀ ਬੰਗਾਲ ਦੇ ਵਿਚਕਾਰ ਸਥਿਤ ਹੈ ।
2. ਇਹ ਮੈਦਾਨ ਬਹੁਤ ਹੀ ਅਸਮਤਲ ਅਤੇ ਸੰਕੁਚਿਤ ਹਨ । 2. ਇਹ ਮੈਦਾਨ ਮੁਕਾਬਲਤਨ ਸਮਤਲ ਅਤੇ ਚੌੜਾ ਹੈ ।
3. ਇਸ ਮੈਦਾਨ ਵਿਚ ਕਈ ਜਵਾਰਨਮੁੱਖ ਅਤੇ ਲੈਗੁਨ ਹਨ । 3. ਇਸ ਮੈਦਾਨ ਵਿਚ ਕਈ ਨਦੀ ਡੈਲਟੇ ਹਨ ।

ਪ੍ਰਸ਼ਨ 13.
ਕਿਸੇ ਚਾਰ ਗੱਲਾਂ ਦੇ ਆਧਾਰ ‘ਤੇ ਪ੍ਰਾਇਦੀਪੀ ਪਠਾਰ ਅਤੇ ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਤੁਲਨਾਤਮਕ ਵਿਆਖਿਆ ਕਰੋ ।
ਉੱਤਰ-

  • ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਰਚਨਾ ਜਲੋਢ ਮਿੱਟੀ ਨਾਲ ਹੋਈ ਹੈ ਜਦੋਂ ਕਿ ਪ੍ਰਾਇਦੀਪੀ ਪਠਾਰ ਦੀ ਰਚਨਾ ਪ੍ਰਾਚੀਨ ਠੋਸ ਚੱਟਾਨਾਂ ਨਾਲ ਹੋਈ ਹੈ ।
  • ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਸਮੁੰਦਰ ਤਲ ਤੋਂ ਉੱਚਾਈ ਦੱਖਣੀ ਪਠਾਰ ਨਾਲੋਂ ਬਹੁਤ ਘੱਟ ਹੈ ।
  • ਵਿਸ਼ਾਲ ਮੈਦਾਨਾਂ ਦੀਆਂ ਨਦੀਆਂ ਹਿਮਾਲਿਆ ਪਰਬਤ ਤੋਂ ਨਿਕਲਣ ਦੇ ਕਾਰਨ ਸਾਰਾ ਸਾਲ ਵਹਿੰਦੀਆਂ ਰਹਿੰਦੀਆਂ ਹਨ । ਇਸ ਤੋਂ ਉਲਟ ਪਠਾਰੀ ਭਾਗ ਦੀਆਂ ਨਦੀਆਂ ਕੇਵਲ ਬਰਸਾਤੀ ਮੌਸਮ ਵਿਚ ਹੀ ਵਹਿੰਦੀਆਂ ਹਨ ।
  • ਵਿਸ਼ਾਲ ਮੈਦਾਨਾਂ ਦੀ ਭੂਮੀ ਉਪਜਾਊ ਹੋਣ ਦੇ ਕਾਰਨ ਇੱਥੇ ਕਣਕ, ਜੌਂ, ਛੋਲੇ ਅਤੇ ਚੌਲ ਦੀ ਖੇਤੀ ਹੁੰਦੀ ਹੈ | ਦੂਜੇ ਪਾਸੇ ਪਠਾਰੀ ਭਾਗ ਵਿਚ ਕਪਾਹ, ਬਾਜਰਾ ਅਤੇ ਮੂੰਗਫਲੀ ਦੀ ਖੇਤੀ ਕੀਤੀ ਜਾਂਦੀ ਹੈ ।

ਪ੍ਰਸ਼ਨ 14.
ਟਰਾਂਸ ਹਿਮਾਲਿਆ ਤੋਂ ਕੀ ਭਾਵ ਹੈ ?
ਉੱਤਰ-
ਟਰਾਂਸ ਹਿਮਾਲਿਆ-ਹਿਮਾਲਾ ਪਰਬਤ ਦੀਆਂ ਇਹ ਵਿਸ਼ਾਲ ਸ਼੍ਰੇਣੀਆਂ ਭਾਰਤ ਦੇ ਉੱਤਰ-ਪੱਛਮ ਵਿਚ ਸਥਿਤ ਪਾਮੀਰ ਦੀ ਗੰਢ (Pamir’s Knot) ਤੋਂ ਉੱਤਰ-ਪੂਰਬੀ ਦਿਸ਼ਾ ਵਿਚ ਸਮਾਨਾਂਤਰ ਫੈਲੀਆਂ ਹੋਈਆਂ ਹਨ । ਇਹਨਾਂ ਦਾ ਜ਼ਿਆਦਾ ਭਾਗ ਤਿੱਬਤ ਵਿਚ ਹੈ । ਇਸ ਲਈ ਇਹਨਾਂ ਨੂੰ ਤਿੱਬਤੀ ਹਿਮਾਲਿਆ ਵੀ ਕਿਹਾ ਜਾਂਦਾ ਹੈ । ਇਹਨਾਂ ਦੀ ਕੁੱਲ ਲੰਬਾਈ 1000 ਕਿਲੋਮੀਟਰ ਹੈ ਅਤੇ ਚੌੜਾਈ (ਦੋਵੇਂ ਕਿਨਾਰਿਆਂ ‘ਤੇ) 40 ਕਿਲੋਮੀਟਰ ਹੈ

ਪਰੰਤੂ ਇਸਦੇ ਕੇਂਦਰੀ ਭਾਗ ਵਿਚ 222 ਕਿਲੋਮੀਟਰ ਦੇ ਲਗਪਗ ਹੋ ਜਾਂਦੀ ਹੈ । ਇਹਨਾਂ ਦੀ ਔਸਤ ਉਚਾਈ 6000 ਮੀਟਰ ਹੈ । ਇਸ ਦੀਆਂ ਮੁੱਖ ਪਰਬਤ ਲੜੀਆਂ ਜਾਸਕਰ, ਕਰਾਕੁਰਮ, ਲੱਦਾਖ ਅਤੇ ਕੈਲਾਸ਼ ਹਨ । ਇਹ ਪਰਬਤੀ ਖੇਤਰ ਬਹੁਤ ਉੱਚੀਆਂ ਤੇ ਵਲਦਾਰ ਚੋਟੀਆਂ ਅਤੇ ਵਿਸ਼ਾਲ ਗਲੇਸ਼ੀਅਰਾਂ (Glaciers) ਲਈ ਪ੍ਰਸਿੱਧ ਹੈ । ਮਾਊਂਟ ਕੇ (K2) ਇਸ ਖੇਤਰ ਦੀ ਸਭ ਤੋਂ ਉੱਚੀ ਅਤੇ ਸੰਸਾਰ ਦੀ ਦੂਸਰੀ ਉੱਚੀ ਚੋਟੀ ਹੈ ।

ਪ੍ਰਸ਼ਨ 15.
ਬਾਹਰੀ ਹਿਮਾਲਿਆ ‘ਤੇ ਇਕ ਨੋਟ ਲਿਖੋ । .
ਉੱਤਰ-
ਬਾਹਰੀ ਹਿਮਾਲਿਆ ਨੂੰ ਸ਼ਿਵਾਲਿਕ ਸ਼੍ਰੇਣੀ, ਉਪ-ਹਿਮਾਲਿਆ ਤੇ ਦੱਖਣੀ ਹਿਮਾਲਿਆ ਵੀ ਕਿਹਾ ਜਾਂਦਾ ਹੈ । ਇਹ ਪਰਬਤ ਸ਼੍ਰੇਣੀਆਂ ਛੋਟੀ ਹਿਮਾਲਿਆ ਦੇ ਦੱਖਣੀ ਭਾਗ ਦੇ ਵਿਚ ਸਮਾਨਾਂਤਰ ਦਿਸ਼ਾ ਵਿਚ ਪੂਰਬ ਤੋਂ ਪੱਛਮ ਵੱਲ ਫੈਲੀਆਂ ਹੋਈਆਂ ਹਨ । ਇਹਨਾਂ ਦੀ ਔਸਤ ਲੰਬਾਈ 2400 ਕਿਲੋਮੀਟਰ ਤਕ ਹੈ ਅਤੇ ਚੌੜਾਈ 50 ਤੋਂ 15 ਕਿਲੋਮੀਟਰ ਤਕ ਹੈ । ਇਸ ਖੇਤਰ ਦਾ ਨਿਰਮਾਣ ਟਰਸ਼ਰੀ ਯੁੱਗ ਵਿਚ ਹੋਇਆ ਹੈ ।

ਇਸ ਖੇਤਰ ਵਿਚ ਲੰਬੀਆਂ ਅਤੇ ਡੂੰਘੀਆਂ ਤਲਛੱਟੀ ਚੱਟਾਨਾਂ ਮਿਲਦੀਆਂ ਹਨ ਜਿਹਨਾਂ ਦੀ ਰਚਨਾ ਚੀਕਣੀ ਮਿੱਟੀ, ਰੇਤ, ਰੇਤ ਦਾ ਗੋਲ ਪੱਥਰ, ਸਲੇਟ ਆਦਿ ਦੇ
ਦਰਿਆਈ ਨਿਖੇਪ ਦੁਆਰਾ ਹੋਈ ਹੈ ਜਿਸ ਨੂੰ ਮਹਾਨ ਤੇ ਛੋਟੇ ਹਿਮਾਲਿਆ ਤੋਂ ਕੱਟ ਕੇ ਇਸ ਖੇਤਰ ਵਿਚ ਜਮਾਂ ਕਰਦਾ ਰਿਹਾ । ਇਸ ਭਾਗ ਦੀਆਂ ਪ੍ਰਸਿੱਧ ਘਾਟੀਆਂ ਵਿਚ ਦੇਹਰਾਦੂਨ, ਪਤਲੀਦੂਨ, ਕੋਥਰੀਦੂਨ, ਛੋਖੰਭਾ, ਊਧਮਪੁਰ ਤੇ ਕੋਟਲੀ ਕਾਫ਼ੀ ਪ੍ਰਸਿੱਧ ਹਨ ।

PSEB 9th Class SST Solutions Geography Chapter 2(a) ਭਾਰਤ : ਧਰਾਤਲਭੂ-ਆਕ੍ਰਿਤੀਆਂ

ਹਿਮਾਲਿਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ
PSEB 9th Class SST Solutions Geography Chapter 2(a) ਭਾਰਤ ਧਰਾਤਲਭੂ-ਆਕ੍ਰਿਤੀਆਂ 2
ਭਾਰਤ-ਭੌਤਿਕ

ਪ੍ਰਸ਼ਨ 16.
ਹਿਮਾਲਿਆ ਦੀਆਂ ਪੂਰਬੀ ਅਤੇ ਪੱਛਮੀ ਸ਼ਾਖਾਵਾਂ ਦਾ ਵਰਣਨ ਕਰੋ ।
ਉੱਤਰ-
(ੳ) ਪੂਰਬੀ ਸ਼ਾਖਾਵਾਂ-ਇਹਨਾਂ ਸ਼ਾਖਾਵਾਂ ਨੂੰ ਪੂਰਵਾਂਚਲ (Purvanchal) ਵੀ ਕਹਿੰਦੇ ਹਨ | ਅਰੁਣਾਚਲ ਪ੍ਰਦੇਸ਼ ਵਿਚ ਮਪੁੱਤਰ ਨਦੀ ਦੀ ਹਾਂਗ ਗਾਰਜ ਮਹਾਂ ਖੱਡ ਤੋਂ ਸ਼ੁਰੂ ਹੋ ਕੇ ਇਹ ਲੜੀਆਂ ਅਰਾਕਾਨ ਯੋਮਾ ਪਰਬਤੀ ਲੜੀ ਰਾਹੀਂ ਪੂਰਬੀ ਭਾਰਤ ਅਤੇ ਮਿਆਂਮਾਰ (ਬਰਮਾ) ਦੀ ਸੀਮਾ ਬਣਾਉਂਦੀਆਂ ਹੋਈਆਂ ਅੱਗੇ ਦੋ ਹਿੱਸਿਆਂ ਵਿਚ ਵੰਡੀਆਂ ਜਾਂਦੀਆਂ ਹਨ ।

  • ਗੰਗਾ ਮਪੁੱਤਰ ਦੁਆਰਾ ਨਿਰਮਿਤ ਬੰਗਲਾਦੇਸ਼ ਦੇ ਮੈਦਾਨਾਂ ਤਕ ਪਹੁੰਚਦੀ ਹੈ ਜਿਸ ਵਿਚ ਡਫ਼ਾ ਬੰਮ, ਪਟਕਾਈ ਬੰਮ, ਗਾਰੋ, ਖਾਸੀ, ਐੱਤੀਆ ਤੇ ਤ੍ਰਿਪੁਰਾ ਦੀਆਂ ਪਹਾੜੀਆਂ ਆਉਂਦੀਆਂ ਹਨ ।
  • ਇਹ ਸ਼ਾਖਾਵਾਂ ਪਟਕਾਈ ਬੰਮ ਤੋਂ ਸ਼ੁਰੂ ਹੋ ਕੇ ਨਾਗਾ-ਪਰਬਤ, ਬਰੇਲ, ਲੁਸ਼ਾਈ ਰਾਹੀਂ ਹੁੰਦੀਆਂ ਹੋਈਆਂ ਇਰਾਵਦੀ ਦੇ ਡੈਲਟੇ ਤਕ ਪਹੁੰਚਦੀਆਂ ਹਨ ।
    ਹਿਮਾਲਿਆ ਦੀਆਂ ਇਹਨਾਂ ਪੂਰਬੀ ਸ਼ਾਖਾਵਾਂ ਵਿਚ ਡਫ਼ਾ ਬੰਮ ਅਤੇ ਸਾਰਾਮਤੀ ਮੁੱਖ ਉੱਚੀਆਂ ਚੋਟੀਆਂ ਹਨ ।

(ਅ) ਪੱਛਮੀ ਸ਼ਾਖਾਵਾਂ-ਉੱਤਰ-ਪੱਛਮ ਵਿਚ ਪਾਮੀਰ ਦੀ ਗੰਢ ਤੋਂ ਹਿਮਾਲਿਆ ਸ਼੍ਰੇਣੀ ਦੀਆਂ ਅੱਗੇ ਦੋ ਉਪ-ਸ਼ਾਖਾਵਾਂ ਬਣ ਜਾਂਦੀਆਂ ਹਨ । ਇਕ ਸ਼ਾਖਾ ਪਾਕਿਸਤਾਨ ਦੇ ਮੱਧ ਸਾਲਟ ਰੇਂਜ, ਸੁਲੇਮਾਨ ਤੇ ਕਿਰੰਥਾਰ ਹੁੰਦੇ ਹੋਏ ਦੱਖਣ-ਪੱਛਮੀ ਦਿਸ਼ਾ ਵਿਚ ਅਰਬ ਸਾਗਰ ਤਕ ਪਹੁੰਚਦੀ ਹੈ ਅਤੇ ਦੂਸਰੀ ਸ਼ਾਖਾ ਅਫ਼ਗਾਨਿਸਤਾਨ ਵਿਚਲੇ ਹਿੰਦੂਕੁਸ਼ ਤੇ ਕਾਕੇਸ਼ ਪਰਬਤ ਲੜੀ ਨਾਲ ਜਾ ਮਿਲਦੀ ਹੈ ।
PSEB 9th Class SST Solutions Geography Chapter 2(a) ਭਾਰਤ ਧਰਾਤਲਭੂ-ਆਕ੍ਰਿਤੀਆਂ 3

ਪ੍ਰਸ਼ਨ 17.
ਵਿਸ਼ਾਲ ਉੱਤਰੀ ਮੈਦਾਨਾਂ ਦੀਆਂ ਚਾਰ ਧਰਾਤਲੀ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਵਿਸ਼ਾਲ ਉੱਤਰੀ ਮੈਦਾਨਾਂ ਦੀਆਂ ਚਾਰ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –
(ਉ) ਸਮਤਲ ਮੈਦਾਨ-ਸਾਰੇ ਦਾ ਸਾਰਾ ਉੱਤਰੀ ਵਿਸ਼ਾਲ ਮੈਦਾਨ ਪੱਧਰਾ ਤੇ ਇਕਸਾਰ ਹੈ ।
(ਅ) ਨਦੀਆਂ ਦਾ ਜਾਲ-ਇਸ ਸਮੁੱਚੇ ਮੈਦਾਨੀ ਖੇਤਰ ਵਿਚ ਦਰਿਆਵਾਂ, ਨਦੀਆਂ ਤੇ ਚੋਆਂ ਦਾ ਜਾਲ ਵਿਛਿਆ ਹੋਇਆ ‘ ਹੈ ।
ਇਨ੍ਹਾਂ ਦੇ ਕਾਰਨ ਇੱਥੇ ਦੋ-ਆਬ ਖੇਤਰਾਂ ਦਾ ਨਿਰਮਾਣ ਹੋਇਆ ਹੈ । ਪੰਜਾਬ ਦਾ ਨਾਮ ਵੀ ਪੰਜ ਨਦੀਆਂ ਦੇ ਵਹਿਣ ਕਰਕੇ ਅਤੇ ਇਕਸਾਰ ਮਿੱਟੀ ਜਮਾਂ ਹੋਣ ਕਰਕੇ ਪੰਜ-ਆਬ ਪਿਆ ਹੈ ।
(ਇ) ਭੂ-ਆਕਾਰ-ਇਨ੍ਹਾਂ ਮੈਦਾਨਾਂ ਵਿਚ ਜਲੋਢੀ ਪੱਖੇ, ਜਲੋਢੀ ਸ਼ੰਕੂ, ਵਿਸਰਪ ਅਕਾਰ ਨਦੀਆਂ ਕੁਦਰਤੀ ਪੌੜੀ, ਕੁਦਰਤੀ ਬੰਨ੍ਹ, ਹੜ੍ਹ ਦੇ ਮੈਦਾਨ ਜਿਹੇ ਭੂ-ਆਕਾਰ ਮਿਲਦੇ ਹਨ ।
(ਸ) ਮੈਦਾਨੀ ਤਲਛੱਟ-ਇਨ੍ਹਾਂ ਮੈਦਾਨਾਂ ਦੀ ਤਲਛੱਟ ਵਿਚ ਚੀਕਣੀ ਮਿੱਟੀ (clay), ਰੇਤ, ਦੋਮਟ ਅਤੇ ਸਿਲਟ ਜ਼ਿਆਦਾ ਮੋਟਾਈ ਵਿਚ ਮਿਲਦੀ ਹੈ । ਚੀਕਣੀ ਮਿੱਟੀ ਦਰਿਆਵਾਂ ਦੇ ਮੁਹਾਣਿਆਂ ਦੇ ਨੇੜੇ ਜ਼ਿਆਦਾ ਮਿਲਦੀ ਹੈ ਅਤੇ ਉੱਪਰਲੇ ਉੱਚੇ ਖੇਤਰਾਂ ਵਿਚ ਰੇਤ ਦੀ ਮਾਤਰਾ ਵੱਧਦੀ ਜਾਂਦੀ ਹੈ ।

ਪ੍ਰਸ਼ਨ 18.
ਵਿਸ਼ਾਲ ਉੱਤਰੀ ਮੈਦਾਨਾਂ ਵਿਚ ਪਾਏ ਜਾਣ ਵਾਲੇ ਚਾਰ ਜਲੋਢੀ ਮੈਦਾਨਾਂ ਦਾ ਵਰਣਨ ਕਰੋ ।
ਉੱਤਰ-
ਵਿਸ਼ਾਲ ਉੱਤਰੀ ਮੈਦਾਨਾਂ ਵਿਚ ਪਾਏ ਜਾਣ ਵਾਲੇ ਚਾਰ ਜਲੋਢੀ ਮੈਦਾਨਾਂ ਦਾ ਵਰਣਨ ਇਸ ਤਰ੍ਹਾਂ ਹੈ –

  1. ਖਾਦਰ ਦੇ ਮੈਦਾਨ-ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਦਰਿਆਵਾਂ ਵਿਚ ਹਰੇਕ ਸਾਲ ਹੜ੍ਹ ਆ ਜਾਣ | ਕਰਕੇ ਮਿੱਟੀ ਦੀਆਂ ਨਵੀਆਂ ਤਹਿਆਂ ਵਿੱਛ ਜਾਂਦੀਆਂ ਹਨ । ਅਜਿਹੇ ਦਰਿਆਵਾਂ ਦੇ ਆਸ-ਪਾਸ ਵਾਲੇ ਹੜ੍ਹ ਦੇ ਅਸਰ ਵਾਲੇ ਖੇਤਰਾਂ ਨੂੰ ਖਾਦਰ ਦੇ ਮੈਦਾਨ (Khadar Plains) ਕਹਿੰਦੇ ਹਨ ।
  2. ਬਾਂਗਰ ਦੇ ਮੈਦਾਨ-ਇਹ ਉਹ ਉੱਚੇ ਮੈਦਾਨੀ ਖੇਤਰ ਹਨ ਜਿੱਥੇ ਹੜ੍ਹਾਂ ਰਾਹੀਂ ਦਰਿਆਵਾਂ ਦਾ ਪਾਣੀ ਨਹੀਂ ਪਹੁੰਚ | ਸਕਦਾ । ਜਿੱਥੇ ਦੀ ਪੁਰਾਣੀ ਜੰਮੀ ਤਲਛੱਟ ਵਿਚ ਚੂਨੇ ਦੇ ਕੰਕਰ ਪੱਥਰ ਜ਼ਿਆਦਾ ਮਾਤਰਾ ਵਿਚ ਮਿਲਦੇ ਹਨ ।
  3. ਭਾਬਰ ਦੇ ਮੈਦਾਨ-ਜਦੋਂ ਉੱਤਰੀ ਭਾਰਤ ਦੇ ਦਰਿਆ ਸ਼ਿਵਾਲਿਕ ਪਹਾੜੀ ਖੇਤਰਾਂ ਨੂੰ ਛੱਡ ਕੇ ਇਕਦਮ ਪੱਧਰੇ ਇਲਾਕੇ ਵਿਚ ਪ੍ਰਵੇਸ਼ ਕਰਦੇ ਹਨ ਤਾਂ ਆਪਣੇ ਨਾਲ ਲਿਆਂਦੀ ਰੇਤ, ਕੰਕਰ, ਬਜਰੀ, ਪੱਥਰ ਤੇ ਗੀਟੇ ਆਦਿ ਦੇ ਜਮਾਅ ਨਾਲ ਜੋ ਮੈਦਾਨ ਹੋਂਦ ਵਿਚ ਆਉਂਦੇ ਹਨ ਉਸ ਨੂੰ ਭਾਬਰ ਜਾਂ ਘਰ (Bhabhar or Ghar) ਦੇ ਮੈਦਾਨ ਕਿਹਾ ਜਾਂਦਾ ਹੈ । ਅਜਿਹੇ ਮੈਦਾਨੀ ਖੇਤਰਾਂ ਵਿਚ ਛੋਟੀਆਂ ਨਦੀਆਂ ਦਾ ਪਾਣੀ ਜ਼ਮੀਨ ਦੇ ਹੇਠ ਵਹਿੰਦਾ ਹੈ ।
  4. ਤਰਾਈ ਦੇ ਮੈਦਾਨ-ਜਦੋਂ ਭਾਬਰ ਖੇਤਰ ਵਿਚਲੀਆਂ ਅਲੋਪ ਹੋਈਆਂ ਨਦੀਆਂ ਦਾ ਪਾਣੀ ਦੁਬਾਰਾ ਫਿਰ ਧਰਾਤਲ ‘ਤੇ ਨਿਕਲ ਆਉਂਦਾ ਹੈ ਤਾਂ ਪਾਣੀ ਦੇ ਇਕੱਠਾ ਹੋ ਜਾਣ ਕਰਕੇ ਦਲਦਲੀ ਖੇਤਰ ਬਣ ਜਾਂਦੇ ਹਨ । ਇਸ ਵਿਚ ਗਰਮੀ ਤੇ ਨਮੀ ਦੇ ਕਾਰਨ ਸੰਘਣੇ ਵਣ ਹੋ ਜਾਂਦੇ ਹਨ ਅਤੇ ਜੰਗਲੀ ਜੀਵਾਂ ਦੀ ਭਰਮਾਰ ਹੋ ਜਾਂਦੀ ਹੈ ।

ਪ੍ਰਸ਼ਨ 19.
ਪੰਜਾਬ ਅਤੇ ਹਰਿਆਣਾ ਮੈਦਾਨ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ।
ਉੱਤਰ –

  1. ਇਹ ਮੈਦਾਨ ਸਤਲੁਜ, ਰਾਵੀ, ਬਿਆਸ ਤੇ ਘੱਗਰ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਦੇ ਜਮਾਅ ਨਾਲ ਬਣਿਆ ਹੈ । 1947 ਵਿਚ ਭਾਰਤ ਤੇ ਪਾਕਿਸਤਾਨ ਦੀ ਅੰਤਰ-ਰਾਸ਼ਟਰੀ ਸੀਮਾ ਬਣ ਜਾਣ ਦੇ ਕਾਰਨ ਇਸ ਦਾ ਕਾਫ਼ੀ ਹਿੱਸਾ ਪਾਕਿਸਤਾਨ ਵਿਚ ਚਲਿਆ ਗਿਆ ਹੈ ।
  2. ਉੱਤਰ-ਪੱਛਮੀ ਤੋਂ ਦੱਖਣ-ਪੂਰਬ ਤਕ ਇਸਦੀ ਲੰਬਾਈ 640 ਕਿਲੋਮੀਟਰ ਅਤੇ ਔਸਤ ਚੌੜਾਈ 300 ਕਿ.ਮੀ. ਹੈ ।
  3. ਇਸ ਮੈਦਾਨ ਦੀ ਔਸਤ ਉੱਚਾਈ 300 ਮੀਟਰ ਤਕ ਹੈ । ਇਸ ਮੈਦਾਨ ਦੀ ਢਲਾਣ ਦੱਖਣ-ਪੱਛਮ ਵੱਲ ਹੈ ।
  4. ਇਸ ਉਪਜਾਊ ਮੈਦਾਨ ਦਾ ਕੁੱਲ ਖੇਤਰਫਲ 1.75 ਲੱਖ ਵਰਗ ਕਿਲੋਮੀਟਰ ਹੈ ।

ਪ੍ਰਸ਼ਨ 20.
ਬ੍ਰਹਮਪੁੱਤਰ ਦੇ ਮੈਦਾਨ ‘ਤੇ ਇਕ ਭੂਗੋਲਿਕ ਟਿੱਪਣੀ ਲਿਖੋ ।
ਉੱਤਰ-
ਬ੍ਰਹਮਪੁੱਤਰ ਦੇ ਮੈਦਾਨ-ਇਸ ਮੈਦਾਨ ਨੂੰ ਆਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ । ਇਹ ਪੱਛਮੀ ਆਸਾਮੀ ਸੀਮਾ ਤੋਂ ਲੈ ਕੇ ਆਸਾਮ ਦੇ ਧੁਰ ਉੱਤਰ-ਪੂਰਬੀ ਹਿੱਸੇ ਸਾਦਿਆ (Sadiya) ਤਕ ਫੈਲਿਆ ਹੋਇਆ ਹੈ । ਇਹ ਲਗਪਗ 640 ਕਿਲੋਮੀਟਰ ਲੰਬਾ ਅਤੇ 90 ਤੋਂ 100 ਕਿਲੋਮੀਟਰ ਤਕ ਚੌੜਾ ਹੈ । ਸਮੁੰਦਰ ਤਲ ਤੋਂ ਇਸਦੀ ਔਸਤ ਉਚਾਈ 250-550 | ਮੀਟਰ ਹੈ । ਇਸਦਾ ਨਿਰਮਾਣ ਬ੍ਰਹਮਪੁੱਤਰ ਅਤੇ ਉਸ ਦੀਆਂ ਸਹਾਇਕ ਨਦੀਆਂ ਦੁਆਰਾ ਵਿਛਾਈ ਗਈ ਮਿੱਟੀ ਨਾਲ ਹੋਇਆ ਹੈ । ਇਸ ਤੰਗ ਅਤੇ ਲੰਬੀ ਮੈਦਾਨੀ ਪੱਟੀ ਵਿਚ ਲਗਪਗ ਹਰ ਸਾਲ ਆਏ ਹੜ੍ਹਾਂ ਨਾਲ ਨਵੀਂ ਤਲਛੱਟ ਦਾ ਨਿਖੇਪ ਹੁੰਦਾ ਰਹਿੰਦਾ ਹੈ । ਇਸ ਮੈਦਾਨ ਦੀ ਢਾਲ ਉੱਤਰ-ਪੂਰਬ ਤੋਂ ਪੱਛਮ ਵੱਲ ਹੈ ॥

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਨੂੰ ਧਰਾਤਲੀ ਆਧਾਰ ‘ਤੇ ਵਿਭਿੰਨ ਭਾਗਾਂ ਵਿੱਚ ਵੰਡੋ ਅਤੇ ਕਿਸੇ ਇਕ ਭਾਗ ਦਾ ਵਿਸਤਾਰ ਨਾਲ ਵਰਣਨ ਕਰੋ ।
ਉੱਤਰ-
ਧਰਾਤਲ ਦੇ ਆਧਾਰ ਉੱਤੇ ਅਸੀਂ ਭਾਰਤ ਨੂੰ ਪੰਜ ਭੌਤਿਕ ਭਾਗਾਂ ਵਿਚ ਵੰਡ ਸਕਦੇ ਹਾਂ

  1. ਹਿਮਾਲਿਆ ਪਰਬਤੀ ਖੇਤਰ,
  2. ਉੱਤਰ ਦੇ ਮੈਦਾਨ ਅਤੇ ਮਾਰੂਥਲ,
  3. ਪ੍ਰਾਇਦੀਪੀ ਪਰਬਤ,
  4. ਤਟ ਦੇ ਮੈਦਾਨ,
  5. ਭਾਰਤੀ ਦੀਪ ਸਮੂਹ ।

ਇਨ੍ਹਾਂ ਵਿਚੋਂ ਹਿਮਾਲਾ ਪਰਬਤੀ ਖੇਤਰ ਦਾ ਵਰਣਨ ਇਸ ਪ੍ਰਕਾਰ ਹੈ –
ਹਿਮਾਲਿਆ ਪਰਬਤ-ਹਿਮਾਲਿਆ ਪਰਬਤ ਭਾਰਤ ਦੀ ਉੱਤਰੀ ਸਰਹੱਦ ਉੱਤੇ ਇਕ ਚਾਪ ਦੇ ਰੂਪ ਵਿਚ ਫੈਲੇ ਹੋਏ ਹਨ । ਪੂਰਬ ਤੋਂ ਪੱਛਮ ਤਕ ਇਨ੍ਹਾਂ ਦੀ ਲੰਬਾਈ 2400 ਕਿਲੋਮੀਟਰ ਹੈ ਅਤੇ ਕਸ਼ਮੀਰ ਹਿਮਾਲਿਆ ਵਿਚ ਉਸਦੀ ਚੌੜਾਈ 400 ਤੋਂ 500 ਕਿਲੋਮੀਟਰ ਹੈ ।

ਉਚਾਈ ਦੇ ਹਿਸਾਬ ਨਾਲ ਹਿਮਾਲਿਆ ਪਰਬਤਾਂ ਨੂੰ ਪੰਜ ਹੇਠ ਲਿਖੇ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –
(i) ਫ਼ੂਸ ਹਿਮਾਲਿਆ-ਇਸ ਵਿਸ਼ਾਲ ਪਰਬਤ ਸ਼੍ਰੇਣੀ ਦਾ ਜ਼ਿਆਦਾ ਭਾਗ ਤਿੱਬਤ ਵਿਚ ਹੋਣ ਕਰਕੇ ਇਸ ਨੂੰ ਤਿੱਬਤੀ ਹਿਮਾਲਿਆ ਵੀ ਆਖਿਆ ਜਾਂਦਾ ਸੀ ।
ਇਸ ਦੀ ਕੁੱਲ ਲੰਬਾਈ 1000 ਕਿਲੋਮੀਟਰ ਅਤੇ ਚੌੜਾਈ (ਕਿਨਾਰਿਆਂ ਉੱਤੇ) 40 ਕਿਲੋਮੀਟਰ ਅਤੇ ਕੇਂਦਰੀ ਭਾਗ ਵਿਚ ਲਗਪਗ 222 ਕਿਲੋਮੀਟਰ ਹੈ ।
ਇਨ੍ਹਾਂ ਪਰਬਤਾਂ ਦੀ ਔਸਤ ਉੱਚਾਈ 6000 ਮੀਟਰ ਹੈ । ਭਾਰਤ ਦੀ ਸਭ ਤੋਂ ਉੱਚੀ ਚੋਟੀ ਮਾਊਂਟ K2, ਗੌਡਵਿਨ ਆਸਟਿਨ ਅਤੇ ਗਸ਼ੇਰਬਮ I ਅਤੇ II ਇਨ੍ਹਾਂ ਪਰਬਤਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਹਨ ।

(ii) ਮਹਾਨ ਹਿਮਾਲਿਆ-ਇਹ ਭਾਰਤ ਦੀ ਸਭ ਤੋਂ ਲੰਮੀ ਅਤੇ ਉੱਚੀ ਪਰਬਤੀ ਸ਼੍ਰੇਣੀ ਹੈ । ਇਸ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 5100 ਮੀਟਰ ਤਕ ਹੈ । ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ (8848 ਮੀਟਰ) ਇਸੇ ਪਰਬਤ ਸ਼੍ਰੇਣੀ ਵਿਚ ਸਥਿਤ ਹੈ ।

(iii) ਛੋਟਾ ਹਿਮਾਲਿਆ-ਇਸ ਨੂੰ ਮੱਧ ਹਿਮਾਲਿਆ ਵੀ ਆਖਿਆ ਜਾਂਦਾ ਹੈ । ਇਸ ਦੀ ਔਸਤ ਉਚਾਈ 3500 ਮੀਟਰ ਤੋਂ ਲੈ ਕੇ 5050 ਮੀਟਰ ਤਕ ਹੈ । ਇਸ ਪਰਬਤ ਸ਼੍ਰੇਣੀ ਦੀਆਂ ਉੱਚੀਆਂ ਚੋਟੀਆਂ ਸਰਦ ਰੁੱਤ ਵਿਚ ਬਰਫ਼ ਨਾਲ ਢੱਕ ਜਾਂਦੀਆਂ ਹਨ । ਇੱਥੇ ਸ਼ਿਮਲਾ, ਮੰਸੂਰੀ, ਸ੍ਰੀਨਗਰ, ਨੈਨੀਤਾਲ, ਦਾਰਜੀਲਿੰਗ, ਚਕਰਾਤਾ ਆਦਿ ਸਿਹਤਵਰਧਕ ਸਥਾਨ ਪਾਏ ਜਾਂਦੇ ਹਨ ।

(iv) ਬਾਹਰੀ ਹਿਮਾਲਿਆ-ਇਸ ਪਰਬਤ ਸ਼੍ਰੇਣੀ ਨੂੰ ਸ਼ਿਵਾਲਿਕ ਸ਼੍ਰੇਣੀ, ਉਪ-ਹਿਮਾਲਿਆ ਅਤੇ ਦੱਖਣੀ ਹਿਮਾਲਿਆ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ । ਇਨ੍ਹਾਂ ਪਰਬਤਾਂ ਦੇ ਦੱਖਣ ਵਿਚ ਕਈ ਝੀਲਾਂ ਪਾਈਆਂ ਜਾਂਦੀਆਂ ਹਨ । ਬਾਅਦ ਵਿਚ ਇਨ੍ਹਾਂ ਵਿਚ ਮਿੱਟੀ ਭਰ ਗਈ ਅਤੇ ਇਨ੍ਹਾਂ ਨੂੰ ਦੁਨ (Doon) ਪੂਰਬ ਵਿਚ ਇਸਨੂੰ ਦੁਆਰੇ (Duar) ਕਿਹਾ ਜਾਂਦਾ ਹੈ) ਆਖਿਆ ਜਾਣ ਲੱਗਿਆ । ਇਨ੍ਹਾਂ ਵਿਚ ਦੇਹਰਾਦੂਨ, ਪਤਲੀਨ, ਕੋਥਰੀਦੂਨ, ਊਧਮਪੁਰ, ਕੋਟਲੀ ਆਦਿ ਸ਼ਾਮਲ ਹਨ ।

(v) ਪਹਾੜੀ ਸ਼ਾਖਾਵਾਂ-ਹਿਮਾਲਿਆ ਪਰਬਤ ਦੀਆਂ ਦੋ ਸ਼ਾਖਾਵਾਂ ਹਨ-ਪੂਰਬੀ ਸ਼ਾਖਾਵਾਂ ਅਤੇ ਪੱਛਮੀ ਸ਼ਾਖਾਵਾਂ ।

(ੳ) ਪੂਰਬੀ ਸ਼ਾਖਾਵਾਂ-ਇਨ੍ਹਾਂ ਸ਼ਾਖਾਵਾਂ ਨੂੰ ਪੂਰਵਾਂਚਲ ਵੀ ਆਖਿਆ ਜਾਂਦਾ ਹੈ । ਇਨ੍ਹਾਂ ਸ਼ਾਖਾਵਾਂ ਵਿਚ ਡਫਾ ਬੰਮ, ਪਟਕਾਈ ਬੰਮ, ਰੋ, ਖਾਸੀ, ਐੱਤੀਆ ਅਤੇ ਤਿਪੁਰਾ ਦੀਆਂ ਪਹਾੜੀਆਂ ਸ਼ਾਮਲ ਹਨ ।

(ਅ) ਪੱਛਮੀ ਸ਼ਾਖਾਵਾਂ-ਉੱਤਰ-ਪੱਛਮ ਵਿਚ ਪਾਮੀਰ ਦੀ ਗੰਢ ਤੋਂ ਹਿਮਾਲਿਆ ਦੀਆਂ ਦੋ ਉਪ-ਸ਼ਾਖਾਵਾਂ ਬਣ ਜਾਂਦੀਆਂ ਹਨ । ਇਕ ਸ਼ਾਖਾ ਪਾਕਿਸਤਾਨ ਦੀ ਸਾਲਟ ਰੇਂਜ, ਸੁਲੇਮਾਨ ਅਤੇ ਕਿਰਥਾਰ ਹੁੰਦੀ ਹੋਈ ਦੱਖਣੀ-ਪੱਛਮ ਵਿਚ ਅਰਬ ਸਾਗਰ ਤੱਕ ਪੁੱਜਦੀ ਹੈ । ਦੁਸਰੀ ਸ਼ਾਖਾ ਅਫ਼ਗਾਨਿਸਤਾਨ ਵਿਚ ਸਥਿਤ ਹਿੰਦੁਕੁਸ਼ ਅਤੇ ਕਾਕੇਸ਼ਸ ਪਰਬਤ ਲੜੀ ਨਾਲ ਜਾ ਮਿਲਦੀ ਹੈ ।

ਪ੍ਰਸ਼ਨ 2.
ਹਿਮਾਲਿਆ ਦੀ ਉਤਪੱਤੀ ਅਤੇ ਬਣਤਰ ‘ਤੇ ਇਕ ਨੋਟ ਲਿਖੋ ਅਤੇ ਦੱਸੋ ਕਿ ਕੀ ਇਹ ਅਜੇ ਉੱਚੇ ਉੱਠ ਰਹੇ ਹਨ ?
ਉੱਤਰ-
ਹਿਮਾਲਿਆ ਦੀ ਉਤਪੱਤੀ ਅਤੇ ਬਣਤਰ ਦਾ ਵਰਣਨ ਇਸ ਤਰ੍ਹਾਂ ਹੈ –
ਉਤਪੱਤੀ-ਜਿੱਥੇ ਅੱਜ ਹਿਮਾਲਿਆ ਹੈ, ਉੱਥੇ ਕਦੀ ਟੈਥੀਜ਼ (Tythes) ਨਾਂ ਦਾ ਸਮੁੰਦਰ ਲਹਿਰਾਉਂਦਾ ਸੀ । ਇਹ ਦੋ ਵਿਸ਼ਾਲ ਭੂ-ਖੰਡਾਂ ਨਾਲ ਘਿਰਿਆ ਇਹ ਇੱਕ ਲੰਬਾ ਅਤੇ ਚੌੜਾ ਸਾਗਰ ਸੀ । ਇਸ ਦੇ ਉੱਤਰ ਵਿਚ ਅੰਗਾਰਾ ਲੈਂਡ ਅਤੇ ਦੱਖਣ ਵਿਚ ਡਵਾਨਾ ਲੈਂਡ ਨਾਂ ਦੇ ਦੋ ਭੂ-ਖੰਡ ਸਨ । ਲੱਖਾਂ ਸਾਲਾਂ ਤਕ ਇਨ੍ਹਾਂ ਭੂ-ਖੰਡਾਂ ਦਾ ਛਿੱਜਣ ਹੁੰਦਾ ਰਿਹਾ । ਛਿੱਜਣ ਪਦਾਰਥ, ਭਾਵ ਕੰਕਰ, ਪੱਥਰ, ਮਿੱਟੀ, ਗਾਰ ਆਦਿ ਟੈਥੀਜ਼ ਸਾਗਰ ਵਿਚ ਜਮਾਂ ਹੁੰਦੇ ਰਹੇ ।

ਇਹ ਦੋ ਵਿਸ਼ਾਲ ਭੂ-ਖੰਡ ਹੌਲੀਹੌਲੀ ਇਕ-ਦੂਸਰੇ ਵੱਲ ਖਿਸਕਣ ਲੱਗੇ | ਸਾਗਰ ਵਿਚ ਜੰਮੀ ਮਿੱਟੀ ਆਦਿ ਦੀਆਂ ਪਰਤਾਂ ਵਿਚ ਮੋੜ ਪੈਣ ਲੱਗੇ । ਇਹ ਮੋੜ ਦੀਪਾਂ ਦੀ ਇਕ ਮਾਲਾ ਦੇ ਰੂਪ ਵਿਚ ਉਭਰ ਕੇ ਪਾਣੀ ਦੀ ਸਤਾ ਤੋਂ ਉੱਪਰ ਆ ਗਏ । ਸਮਾਂ ਬੀਤਣ ਨਾਲ ਵਿਸ਼ਾਲ ਲਿਤ ਪਰਬਤ ਸ਼੍ਰੇਣੀਆਂ ਦੀ ਰਚਨਾ ਹੋਈ, ਜਿਨ੍ਹਾਂ ਨੂੰ ਅੱਜ ਅਸੀਂ ਹਿਮਾਲਿਆ ਦੇ ਨਾਂ ਨਾਲ ਬੁਲਾਉਂਦੇ ਹਾਂ ।

ਬਨਾਵਟ-ਹਿਮਾਲਿਆ ਪਰਬਤੀ ਖੇਤਰ ਇਕ ਉਤਲ-ਚਾਪ (Convex Curve) ਵਰਗਾ ਵਿਖਾਈ ਦਿੰਦਾ ਹੈ, ਜਿਸ ਦਾ ਮੱਧਵਰਤੀ ਭਾਗ ਨੇਪਾਲ ਦੀ ਸਰਹੱਦ ਤਕ ਝੁਕਿਆ ਹੋਇਆ ਹੈ । ਇਸ ਦੇ ਉੱਤਰ-ਪੱਛਮੀ ਕਿਨਾਰੇ ਸਫ਼ੈਦ ਕੋਹ, ਸੁਲੇਮਾਨ ਅਤੇ ਕਿਰਥਾਰ ਦੀਆਂ ਪਹਾੜੀਆਂ ਰਾਹੀਂ ਅਰਬ ਸਾਗਰ ਵਿਚ ਪੁੱਜ ਜਾਂਦੇ ਹਨ । ਇਸੇ ਤਰ੍ਹਾਂ ਦੇ ਉੱਤਰ-ਪੂਰਬੀ ਕਿਨਾਰੇ ‘‘ਟੈਨੇਸਰੀਮ’’ ਪਰਬਤ ਸ਼੍ਰੇਣੀਆਂ ਦੇ ਮਾਧਿਅਮ ਰਾਹੀਂ ਬੰਗਾਲ ਦੀ ਖਾੜੀ ਤਕ ਪੁੱਜ ਜਾਂਦੇ ਹਨ ।

ਹਿਮਾਲਿਆ ਪਰਬਤਾਂ ਦੀ ਦੱਖਣੀ ਢਾਲ ਭਾਰਤ ਵੱਲ ਹੈ । ਇਹ ਢਾਲ ਬਹੁਤ ਹੀ ਤਿੱਖੀ ਹੈ । ਪਰ ਇਸ ਦੀ ਉੱਤਰੀ ਢਾਲ ਸਧਾਰਨ ਹੈ । ਇਹ ਚੀਨ ਵੱਲ ਹੈ । ਦੱਖਣੀ ਢਾਲ ਦੇ ਵਧੇਰੇ ਤਿੱਖਾ ਹੋਣ ਦੇ ਕਾਰਨ ਇਸ ਉੱਤੇ ਜਲ-ਪਾਤ ਅਤੇ ਤੰਗ ਨਦੀ ਘਾਟੀਆਂ ਮਿਲਦੀਆਂ ਹਨ । | ਉਚਾਈ ਦੇ ਨਜ਼ਰੀਏ ਤੋਂ ਹਿਮਾਲਿਆ ਦੀਆਂ ਪਰਬਤ ਸ਼੍ਰੇਣੀਆਂ ਨੂੰ ਪੰਜ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ(i) ਸ ਹਿਮਾਲਿਆ, (ii) ਮਹਾਨ ਹਿਮਾਲਿਆ, (iii) ਛੋਟਾ ਹਿਮਾਲਿਆ, (iv) ਬਾਹਰੀ ਹਿਮਾਲਿਆ ਅਤੇ (v) ਪਹਾੜੀ ਸ਼ਾਖਾਵਾਂ । ਹਿਮਾਲਿਆ ਪਰਬਤਾਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਅੱਜ ਵੀ ਉੱਚੇ ਉਠ ਰਹੇ ਹਨ ।

ਪ੍ਰਸ਼ਨ 3.
ਦੇਸ਼ ਦੇ ਵਿਸ਼ਾਲ ਉੱਤਰੀ ਮੈਦਾਨਾਂ ਦੇ ਆਕਾਰ, ਜਨਮ ਅਤੇ ਖੇਤਰੀ ਵੰਡ ਦਾ ਵਿਸਥਾਰਪੂਰਵਕ ਵੇਰਵਾ ਦਿਓ ।
ਉੱਤਰ-
ਭਾਰਤ ਦੇ ਵਿਸ਼ਾਲ ਉੱਤਰੀ ਮੈਦਾਨਾਂ ਦੇ ਆਕਾਰ, ਜਨਮ ਅਤੇ ਖੇਤਰੀ ਵੰਡ ਦਾ ਵਰਣਨ ਇਸ ਤਰ੍ਹਾਂ ਹੈ ਆਕਾਰ-ਰਾਵੀ ਨਦੀ ਤੋਂ ਲੈ ਕੇ ਗੰਗਾ ਨਦੀ ਦੇ ਡੈਲਟੇ ਤਕ ਇਸ ਮੈਦਾਨ ਦੀ ਕੁੱਲ ਲੰਬਾਈ ਲਗਪਗ 2400 ਕਿਲੋਮੀਟਰ ਅਤੇ ਚੌੜਾਈ 150 ਤੋਂ 300 ਕਿਲੋਮੀਟਰ ਤਕ ਹੈ । ਸਮੁੰਦਰ ਤਲ ਤੋਂ ਇਸ ਦੀ ਔਸਤ ਉਚਾਈ 180 ਮੀ: ਦੇ ਲਗਪਗ ਹੈ । ਅਨੁਮਾਨ ਹੈ ਕਿ ਇਸ ਦੀ ਡੂੰਘਾਈ 5 ਕਿਲੋਮੀਟਰ ਤੋਂ ਲੈ ਕੇ 32 ਕਿਲੋਮੀਟਰ ਤਕ ਹੈ । ਇਸ ਦਾ ਕੁੱਲ ਖੇਤਰਫਲ 7.5 ਲੱਖ ਵਰਗ ਕਿਲੋਮੀਟਰ ਹੈ ।

ਜਨਮ-ਭਾਰਤ ਦਾ ਉੱਤਰੀ ਮੈਦਾਨ ਉੱਤਰ ਵਿਚ ਹਿਮਾਲਿਆ ਅਤੇ ਦੱਖਣ ਵਿਚ ਵਿਸ਼ਾਲ ਪ੍ਰਾਇਦੀਪੀ ਪਠਾਰ ਤੋਂ ਨਿਕਲਣ ਵਾਲੀਆਂ ਨਦੀਆਂ ਰਾਹੀਂ ਵਹਾ ਕੇ ਲਿਆਂਦੀ ਹੋਈ ਮਿੱਟੀ ਤੋਂ ਬਣਿਆ ਹੈ । ਲੱਖਾਂ, ਕਰੋੜਾਂ ਸਾਲ ਪਹਿਲਾਂ ਭੂਵਿਗਿਆਨਿਕ ਕਾਲ ਵਿਚ ਉੱਤਰੀ ਮੈਦਾਨ ਦੇ ਸਥਾਨ ਉੱਤੇ ਟੈਥੀਜ਼ ਨਾਂ ਦਾ ਇਕ ਸਮੁੰਦਰ ਲਹਿਰਾਉਂਦਾ ਸੀ । ਇਸ ਸਾਗਰ ਤੋਂ ਵਿਸ਼ਾਲ ਵਲਿਤ ਪਰਬਤ ਸ਼੍ਰੇਣੀਆਂ ਦੀ ਰਚਨਾ ਹੋਈ, ਜਿਨ੍ਹਾਂ ਨੂੰ ਅਸੀਂ ਹਿਮਾਲਿਆ ਦੇ ਨਾਂ ਨਾਲ ਬੁਲਾਉਂਦੇ ਹਾਂ ।

ਹਿਮਾਲਿਆ ਦੀ ਉਚਾਈ ਵਧਣ ਦੇ ਨਾਲ-ਨਾਲ ਉਸ ਉੱਤੇ ਨਦੀਆਂ ਅਤੇ ਅਪਰਦਨ ਦੇ ਦੂਸਰੇ ਕਾਰਕ ਸਰਗਰਮ ਹੋ ਗਏ । ਇਨ੍ਹਾਂ ਕਾਰਕਾਂ ਨੇ ਪਰਬਤ ਦੇਸ਼ ਦਾ ਅਪਰਦਨ ਕੀਤਾ ਅਤੇ ਇਹ ਭਾਰੀ ਮਾਤਰਾ ਵਿਚ ਗਾਰ ਲਿਆ-ਲਿਆ ਕੇ ਟੈਥੀਜ਼ ਸਾਗਰ ਵਿਚ ਜਮ੍ਹਾਂ ਕਰਨ ਲੱਗੇ । ਸਾਗਰ ਸਿਮਟਣ ਲੱਗਿਆ | ਨਦੀਆਂ ਜਿਹੜੀ ਇਸ ਵਿਚ ਮਿੱਟੀ ਜਮਾਂ ਕਰਦੀਆਂ ਰਹੀਆਂ, ਉਹ ਬਰੀਕ ਪੰਕ ਵਰਗੀ ਸੀ । ਇਸ ਮਿੱਟੀ ਨੂੰ ਜਲੌਢਕ ਆਖਦੇ ਹਨ । ਇਸ ਤਰ੍ਹਾਂ ਟੈਥੀਜ਼ ਸਾਗਰ ਦੀ ਥਾਂ ਉੱਤੇ ਜਲੌਢ ਮੈਦਾਨ, ਭਾਵ ਉੱਤਰੀ ਮੈਦਾਨ ਦੀ ਰਚਨਾ ਹੋਈ ।

PSEB 9th Class SST Solutions Geography Chapter 2(a) ਭਾਰਤ : ਧਰਾਤਲਭੂ-ਆਕ੍ਰਿਤੀਆਂ

ਵੰਡ-ਵਿਸ਼ਾਲ ਉੱਤਰੀ ਮੈਦਾਨ ਨੂੰ ਹੇਠ ਲਿਖੇ ਚਾਰ ਖੇਤਰਾਂ ਵਿਚ ਵੰਡਿਆ ਜਾ ਸਕਦਾ ਹੈ –

  1. ਪੰਜਾਬ ਹਰਿਆਣਾ ਦਾ ਮੈਦਾਨ-ਇਸ ਮੈਦਾਨ ਦੀ ਰਚਨਾ ਸਤਲੁਜ, ਰਾਵੀ, ਬਿਆਸ ਅਤੇ ਘੱਗਰ ਨਦੀਆਂ ਵਲੋਂ ਲਿਆਂਦੀ ਗਈ ਮਿੱਟੀ ਰਾਹੀਂ ਹੋਈ ਹੈ । ਇਸ ਵਿਚ ਬਾਰੀ-ਦੋਆਬ, ਬਿਸਤ-ਦੋਆਬ, ਮਾਲਵਾ ਦਾ ਮੈਦਾਨ ਅਤੇ ਹਰਿਆਣਾ ਦਾ ਮੈਦਾਨ ਸ਼ਾਮਲ ਹੈ ।
  2. ਥਾਰ ਮਾਰੂਥਲ ਦਾ ਮੈਦਾਨ-ਪੰਜਾਬ ਅਤੇ ਹਰਿਆਣਾ ਦੇ ਦੱਖਣੀ ਭਾਗਾਂ ਤੋਂ ਲੈ ਕੇ ਗੁਜਰਾਤ ਵਿਚ ਸਥਿਤ ਰਣ ਆਫ਼ ਕੱਛ ਤਕ ਇਸ ਮੈਦਾਨ ਨੂੰ ਥਾਰ ਮਾਰੂਥਲ ਦਾ ਮੈਦਾਨ ਆਖਦੇ ਹਨ ।
  3. ਗੰਗਾ ਦਾ ਮੈਦਾਨ-ਗੰਗਾ ਦਾ ਮੈਦਾਨ ਉਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਸਥਿਤ ਹੈ ।
  4. ਬ੍ਰਹਮਪੁੱਤਰ ਦਾ ਮੈਦਾਨ-ਇਸ ਨੂੰ ਆਸਾਮ ਦਾ ਮੈਦਾਨ ਵੀ ਆਖਿਆ ਜਾਂਦਾ ਹੈ । ਇਹ ਆਸਾਮ ਦੀ ਪੱਛਮੀ ਹੱਦ ਤੋਂ ਲੈ ਕੇ ਆਸਾਮ ਦੀ ਧੁਰ ਉੱਤਰੀ ਭਾਗ ਸਾਦਿਆ (Sadiya) ਤਕ ਲਗਪਗ 720 ਕਿਲੋਮੀਟਰ ਦੀ ਲੰਬਾਈ ਵਿਚ ਫੈਲਿਆ ਹੋਇਆ ਹੈ । ਸਮੁੰਦਰ ਤਲ ਤੋਂ ਔਸਤ ਉੱਚਾਈ ਇਸਦੀ 250-350 ਮੀਟਰ ਹੈ ।

ਪ੍ਰਸ਼ਨ 4.
ਹਿਮਾਲਿਆ ਤੇ ਪ੍ਰਾਇਦੀਪੀ ਪਠਾਰ ਦੇ ਧਰਾਤਲੀ ਲੱਛਣਾਂ ਦੀ ਤੁਲਨਾ ਕਰੋ ਤੇ ਅੰਤਰ ਸਪੱਸ਼ਟ ਕਰੋ ।
ਉੱਤਰ-
ਹਿਮਾਲਿਆ ਅਤੇ ਪ੍ਰਾਇਦੀਪੀ ਪਠਾਰ ਦੀ ਤੁਲਨਾ ਭੂਗੋਲ ਦੇ ਪੱਖ ਤੋਂ ਬੜੀ ਰੌਚਕ ਹੈ ।
1. ਬਨਾਵਟ-ਹਿਮਾਲਿਆ ਤਲਛੱਟੀ ਚੱਟਾਨਾਂ ਤੋਂ ਬਣਿਆ ਹੈ ਅਤੇ ਇਹ ਸੰਸਾਰ ਦਾ ਸਭ ਤੋਂ ਜਵਾਨ ਪਰਬਤ ਹੈ । ਇਸ ਦੀ ਉਚਾਈ ਵੀ ਸਭ ਤੋਂ ਵੱਧ ਹੈ । ਇਸ ਦੀ ਔਸਤ ਉਚਾਈ 5000 ਮੀਟਰ ਹੈ । ਇਸ ਦੇ ਉਲਟ ਪ੍ਰਾਇਦੀਪੀ ਪਠਾਰ ਦਾ ਜਨਮ ਅੱਜ ਤੋਂ 50 ਕਰੋੜ ਸਾਲ ਪਹਿਲਾਂ ਕੈਬੀਅਨ ਮਹਾਂਕਾਲ ਵਿਚ ਹੋਇਆ ਸੀ । ਇਹ ਅਗਨੀ ਚੱਟਾਨਾਂ ਤੋਂ ਬਣਿਆ ਹੋਇਆ ਹੈ ।

2. ਵਿਸਥਾਰ-ਹਿਮਾਲਿਆ ਜੰਮੂ-ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤਕ ਫੈਲਿਆ ਹੋਇਆ ਹੈ । ਇਸ ਦੇ ਪੂਰਬ ਵਿਚ ਪੂਰਬੀ ਸ਼ੇਣੀਆਂ ਅਤੇ ਪੱਛਮ ਵਿਚ ਪੱਛਮੀ ਸ਼੍ਰੇਣੀਆਂ ਹਨ | ਪੂਰਬੀ ਸ਼੍ਰੇਣੀਆਂ ਵਿਚ ਖਾਸੀ, ਗਾਰੋ, ਐੱਤੀਆ ਅਤੇ ਪੱਛਮੀ ਸ਼ੇਣੀਆਂ ਵਿਚ ਹਿੰਦੁਕੁਸ਼, ਕਿਰਥਾਰ ਅਤੇ ਕੈਥਰ ਸ਼ੇਣੀਆਂ ਪਾਈਆਂ ਜਾਂਦੀਆਂ ਹਨ ।
ਹਿਮਾਲਿਆ ਦੇ ਪੰਜ ਭਾਗ ਹਨ-ਟਰਾਂਸ ਹਿਮਾਲਿਆ, ਮਹਾਨ ਹਿਮਾਲਿਆ, ਛੋਟਾ ਹਿਮਾਲਿਆ, ਬਾਹਰੀ ਹਿਮਾਲਿਆ ਅਤੇ ਪਹਾੜੀ ਸ਼ਾਖ਼ਾਵਾਂ । ਇਸ ਦੇ ਉਲਟ ਪ੍ਰਾਇਦੀਪੀ ਪਠਾਰ ਦੇ ਦੋ ਭਾਗ ਹਨ-ਮਾਲਵਾ ਦੀ ਪਠਾਰ ਅਤੇ ਦੱਖਣ ਦੀ ਪਠਾਰ ।

ਇਹ ਅਰਾਵਲੀ ਪਰਬਤ ਤੋਂ ਲੈ ਕੇ ਸ਼ਿਲਾਂਗ ਦੇ ਪਠਾਰ ਤਕ ਅਤੇ ਦੱਖਣ ਵਿਚ ਕੰਨਿਆ-ਕੁਮਾਰੀ ਤਕ ਫੈਲਿਆ ਹੋਇਆ ਹੈ । ਇਸ ਵਿਚ ਮਿਲਦੀਆਂ ਮੁੱਖ ਪਰਬਤ ਸ਼੍ਰੇਣੀਆਂ ਹਨ-ਅਰਾਵਲੀ ਪਰਬਤ ਸ਼੍ਰੇਣੀ, ਵਿਧਿਆਚਲ ਪਰਬਤ ਸ਼੍ਰੇਣੀ ਅਤੇ ਸਤਪੁੜਾ ਪਰਬਤ ਸ਼੍ਰੇਣੀ । ਇਸ ਤੋਂ ਇਲਾਵਾ ਇੱਥੇ ਪੂਰਬੀ ਘਾਟ ਦੀਆਂ ਪਹਾੜੀਆਂ, ਪੱਛਮੀ ਘਾਟ ਦੀਆਂ ਪਹਾੜੀਆਂ ਅਤੇ ਨੀਲਗਿਰੀ ਪਰਬਤ ਆਦਿ ਮਿਲਦੇ ਹਨ । ਨਦੀਆਂ-ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਬਰਫ਼ੀਲੇ ਪਰਬਤਾਂ ਤੋਂ ਨਿਕਲਣ ਦੇ ਕਾਰਨ ਸਾਰਾ ਸਾਲ ਵਗਦੀਆਂ ਹਨ ।

ਪ੍ਰਾਇਦੀਪੀ ਪਠਾਰ ਦੀਆਂ ਨਦੀਆਂ ਬਰਸਾਤੀ ਨਦੀਆਂ ਹਨ । ਖ਼ੁਸ਼ਕ ਰੁੱਤ ਵਿੱਚ ਇਨ੍ਹਾਂ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ । ਆਰਥਿਕ ਮਹੱਤਵ-ਪ੍ਰਾਇਦੀਪੀ ਪਠਾਰ ਵਿਚ ਅਨੇਕਾਂ ਕਿਸਮ ਦੇ ਖਣਿਜ ਪਦਾਰਥ ਮਿਲਦੇ ਹਨ । ਇਸ ਦੇ ਉਲਟ ਹਿਮਾਲਿਆ ਖੇਤਰ ਵਿਚ ਵਣ-ਸੰਪੱਤੀ ਵਧੇਰੇ ਹੈ ।

ਪ੍ਰਸ਼ਨ 5.
ਹੇਠ ਲਿਖਿਆਂ ‘ਤੇ ਨੋਟ ਲਿਖੋ(ਉ ਧਿਆਚਲ (ਅ ਸਤਪੁੜਾ ( ਅਰਾਵਲੀ ਪਰਬਤ (ਸ) ਨੀਲਗਿਰੀ ਦੀਆਂ ਪਹਾੜੀਆਂ ।
ਉੱਤਰ –
(ਉ) ਵਿੰਧਿਆਚਲ-ਵਿਧਿਆਚਲ ਪਰਬਤ ਸ਼੍ਰੇਣੀਆਂ ਦਾ ਪੱਛਮੀ ਭਾਗ ਲਾਵੇ ਨਾਲ ਬਣਿਆ ਹੈ । ਇਸ ਦਾ ਪੂਰਬੀ ਭਾਗ ਕੈਮਰ ਅਤੇ ਭਨਰੇਰ ਦੀਆਂ ਸ਼੍ਰੇਣੀਆਂ ਅਖਵਾਉਂਦਾ ਹੈ । ਇਸ ਦੀਆਂ ਦੱਖਣੀ ਢਲਾਨਾਂ ਦੇ ਕੋਲ ਨਰਬਦਾ ਨਦੀ ਵਹਿੰਦੀ ਹੈ ।

(ਅ) ਸਤਪੁੜਾ-ਸਤਪੁੜਾ ਦੀਆਂ ਪਹਾੜੀਆਂ ਨਰਬਦਾ ਨਦੀ ਦੇ ਦੱਖਣੀ ਕਿਨਾਰੇ ਦੇ ਨਾਲ-ਨਾਲ ਪੂਰਬ ਵਿਚ ਮਹਾਂਦੇਵ ਅਤੇ ਮੈਕਾਲ ਦੀਆਂ ਪਹਾੜੀਆਂ ਦੇ ਸਹਾਰੇ ਬਿਹਾਰ ਵਿਚ ਸਥਿਤ ਛੋਟਾ ਨਾਗਪੁਰ ਦੀਆਂ ਪਹਾੜੀਆਂ ਤਕ ਜਾ | ਪੁੱਜਦੀਆਂ ਹਨ । ਇਸ ਦੀਆਂ ਮੁੱਖ ਚੋਟੀਆਂ ਹਨ-ਧੁਮਗੜ੍ਹ ਅਤੇ ਅਮਰਕੰਟਕ । ਇਸ ਪਰਬਤ ਸ਼੍ਰੇਣੀ ਦੀ ਲੰਬਾਈ 1120 ਕਿਲੋਮੀਟਰ ਹੈ । (ਈ ਅਰਾਵਲੀ ਪਰਬਤ-ਅਰਾਵਲੀ ਪਰਬਤ ਸ਼ੇਣੀ ਦਿੱਲੀ ਤੋਂ ਗੁਜਰਾਤ ਤਕ 800 ਕਿਲੋਮੀਟਰ ਦੀ ਲੰਬਾਈ ਵਿਚ ਫੈਲੀ ਹੋਈ ਹੈ । ਇਨ੍ਹਾਂ ਦੀ ਦਿਸ਼ਾ ਦੱਖਣ-ਪੱਛਮ ਹੈ ਅਤੇ ਇਹ ਹੁਣ ਪਹਾੜੀਆਂ ਦੇ ਬਚੇ-ਖੁਚੇ ਟੁਕੜੇ ਹੀ ਰਹਿ ਗਏ ਹਨ । ਇਨ੍ਹਾਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਆਬੂ (1722 ਮੀ:) ਹੈ ।

(ਸ) ਨੀਲਗਿਰੀ ਦੀਆਂ ਪਹਾੜੀਆਂ-ਪੱਛਮੀ ਘਾਟ ਦੀਆਂ ਪਹਾੜੀਆਂ ਅਤੇ ਪੂਰਬੀ ਘਾਟ ਦੀਆਂ ਪਹਾੜੀਆਂ ਦੱਖਣ ਵਿਚ ਜਿੱਥੇ ਆ ਕੇ ਆਪਸ ਵਿਚ ਮਿਲਦੀਆਂ ਹਨ, ਉਨ੍ਹਾਂ ਨੂੰ ਦੱਖਣੀ ਪਹਾੜੀਆਂ ਜਾਂ ਨੀਲਗਿਰੀ ਦੀਆਂ ਪਹਾੜੀਆਂ ਆਖਦੇ ਹਨ । ਇਨ੍ਹਾਂ ਨੂੰ ਨੀਲੇ ਪਰਬਤ ਵੀ ਆਖਦੇ ਹਨ ।

ਪ੍ਰਸ਼ਨ 6.
‘‘ਕੀ ਭਾਰਤ ਦੇ ਵੱਖੋ-ਵੱਖਰੇ ਭੌਤਿਕ ਹਿੱਸੇ ਇਕ-ਦੂਸਰੇ ਤੋਂ ਅਲੱਗ ਤੇ ਆਜ਼ਾਦ ਇਕਾਈਆਂ ਹਨ ਜਾਂ ਇਕ-ਦੂਸਰੇ ਦੇ ਪੂਰਕ ਬਣਦੇ ਹਨ ?” ਇਸ ਕਥਨ ਦੀ ਉਦਾਹਰਨਾਂ ਸਹਿਤ ਵਿਆਖਿਆ ਕਰੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀਆਂ ਵੱਖ-ਵੱਖ ਭੌਤਿਕ ਇਕਾਈਆਂ ਇਕ-ਦੂਸਰੇ ਦੀਆਂ ਪੂਰਕ ਹਨ । ਉਹ ਵੇਖਣ ਨੂੰ ਵੱਖ ਜ਼ਰੂਰ ਲਗਦੀਆਂ ਹਨ, ਪਰ ਉਨ੍ਹਾਂ ਦੀ ਹੋਂਦ ਵੱਖਰੀ ਨਹੀਂ ਹੈ । ਜੇ ਅਸੀਂ ਉਨ੍ਹਾਂ ਦੇ ਜਨਮ ਅਤੇ ਉਨ੍ਹਾਂ ਵਿਚ ਮਿਲਣ ਵਾਲੇ ਕੁਦਰਤੀ ਭੰਡਾਰਾਂ ਦਾ ਅਧਿਐਨ ਕਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਉਹ ਪੂਰੀ ਤਰ੍ਹਾਂ ਇਕ-ਦੂਸਰੇ ਉੱਤੇ ਨਿਰਭਰ ਹਨ ।
(ਉ) ਜਨਮ-

  1. ਹਿਮਾਲਿਆ ਪਰਬਤ ਦਾ ਜਨਮ ਹੀ ਪ੍ਰਾਇਦੀਪੀ ਪਠਾਰ ਦੇ ਹੋਂਦ ਵਿਚ ਆਉਣ ਪਿੱਛੋਂ ਹੋਇਆ ਹੈ ।
  2. ਉੱਤਰੀ ਮੈਦਾਨਾਂ ਦਾ ਜਨਮ ਉਨ੍ਹਾਂ ਨਿਖੇਪਾਂ ਨਾਲ ਹੋਇਆ ਹੈ, ਜਿਨ੍ਹਾਂ ਲਈ ਪ੍ਰਾਇਦੀਪੀ ਪਠਾਰ ਅਤੇ ਹਿਮਾਲਿਆ ਪਰਬਤ ਦੀਆਂ ਨਦੀਆਂ ਜ਼ਿੰਮੇਵਾਰ ਹਨ ।
  3. ਪ੍ਰਾਇਦੀਪੀ ਪਠਾਰ ਦੀਆਂ ਪਹਾੜੀਆਂ, ਦਰਾੜ ਘਾਟੀਆਂ ਅਤੇ ਅਪਭੰਸ਼ ਹਿਮਾਲਿਆ ਦੇ ਦਬਾਅ ਦੇ ਕਾਰਨ ਹੀ ਹੋਂਦ ਵਿਚ ਆਏ ।
  4. ਤਟੀ ਮੈਦਾਨਾਂ ਦਾ ਜਨਮ ਪ੍ਰਾਇਦੀਪੀ ਘਾਟਾਂ ਦੀ ਮਿੱਟੀ ਨਾਲ ਹੋਇਆ ਹੈ ।

(ਅ) ਕੁਦਰਤੀ ਭੰਡਾਰ-

  • ਹਿਮਾਲਿਆ ਪਰਬਤ ਬਰਫ਼ ਦਾ ਘਰ ਹੈ । ਇਸ ਦੀਆਂ ਨਦੀਆਂ ਜਲ-ਝਰਨੇ ਬਣਾਉਂਦੀਆਂ ਹਨ ਅਤੇ ਇਹਨਾਂ ਤੋਂ ਜਿਹੜੀ ਪਣ-ਬਿਜਲੀ ਬਣਾਈ ਜਾਂਦੀ ਹੈ, ਉਸ ਦੀ ਵਰਤੋਂ ਪੂਰਾ ਦੇਸ਼ ਕਰਦਾ ਹੈ ।
  • ਭਾਰਤ ਦੇ ਵਿਸ਼ਾਲ ਮੈਦਾਨ ਉਪਜਾਊ ਮਿੱਟੀ ਦੇ ਕਾਰਨ ਪੂਰੇ ਦੇਸ਼ ਦੇ ਲਈ ਅੰਨ ਦਾ ਭੰਡਾਰ ਹਨ । ਇਸ ਵਿਚ ਵਗਣ ਵਾਲੀ ਗੰਗਾ ਨਦੀ ਸਾਰੇ ਭਾਰਤ ਲਈ ਹਰਮਨ-ਪਿਆਰੀ ਹੈ ।
  • ਪ੍ਰਾਇਦੀਪੀ ਪਠਾਰ ਵਿਚ ਖਣਿਜਾਂ ਦਾ ਖਜ਼ਾਨਾ ਦੱਬਿਆ ਪਿਆ ਹੈ । ਇਸ ਵਿਚ ਲੋਹਾ, ਕੋਇਲਾ, ਤਾਂਬਾ, ਅਬਰਕ, ਮੈਂਗਨੀਜ਼ ਆਦਿ ਕਈ ਕਿਸਮ ਦੇ ਖਣਿਜ ਦੱਬੇ ਪਏ ਹਨ, ਜਿਹੜੇ ਦੇਸ਼ ਦੇ ਵਿਕਾਸ ਦੇ ਲਈ ਜ਼ਰੂਰੀ ਹਨ ।
  • ਤਟੀ ਮੈਦਾਨ ਦੇਸ਼ ਨੂੰ ਚੌਲ, ਮਸਾਲੇ, ਅਦਰਕ, ਲੌਂਗ, ਇਲਾਇਚੀ ਵਰਗੇ ਵਪਾਰਕ ਪਦਾਰਥ ਮੁਹੱਈਆ ਕਰਦੇ ਹਨ। ਸੱਚ ਤਾਂ ਇਹ ਹੈ ਕਿ ਦੇਸ਼ ਦੀਆਂ ਵੱਖ-ਵੱਖ ਇਕਾਈਆਂ ਇਕ ਦੂਸਰੇ ਦੀਆਂ ਪੂਰਕ ਹਨ ਅਤੇ ਦੇਸ਼ ਦੇ ਆਰਥਿਕ ਵਿਕਾਸ ਵਿਚ ਆਪਣਾ ਯੋਗਦਾਨ ਦਿੰਦੀਆਂ ਹਨ ।

ਪ੍ਰਸ਼ਨ 7.
ਪੱਛਮੀ ਤਟੀ ਮੈਦਾਨਾਂ ਦਾ ਉਸ ਦੇ ਉਪਭੋਗਾਂ ਸਹਿਤ ਵਿਸਤ੍ਰਿਤ ਵਰਣਨ ਕਰੋ ।
ਉੱਤਰ-
ਪੱਛਮੀ ਤਟੀ ਮੈਦਾਨ-ਕੱਛ ਦੇ ਰਣ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਫੈਲੇ ਹੋਏ ਹਨ । ਇਨ੍ਹਾਂ ਦੀ ਚੌੜਾਈ 65 ਕਿ.ਮੀ. ਦੇ ਲਗਭਗ ਹੈ । ਇਹ ਲਗਪਗ 1500 ਕਿਲੋਮੀਟਰ ਦੀ ਲੰਬਾਈ ਅਤੇ 30 ਤੋਂ 80 ਕਿਲੋਮੀਟਰ ਦੀ ਚੌੜਾਈ ਵਿਚ ਫੈਲੇ ਹੋਏ ਤੰਗ ਮੈਦਾਨ ਹਨ । ਇਸ ਦੀ ਢਲਾਨ ਦੱਖਣ ਅਤੇ ਦੱਖਣ-ਪੱਛਮ ਵੱਲ ਹੈ । ਇਹਨਾਂ ਮੈਦਾਨਾਂ ਨੂੰ ਧਰਾਤਲੀ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ ਚਾਰ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।
(i) ਗੁਜਰਾਤ ਦਾ ਤਟਵਰਤੀ ਮੈਦਾਨ
(ii) ਕੋਂਕਣ ਦਾ ਤੱਟਵਰਤੀ ਮੈਦਾਨ
(iii) ਮਾਲਾਬਾਰ ਤਟਵਰਤੀ ਮੈਦਾਨ
(iv) ਕੇਰਲਾ ਦੇ ਤਟਵਰਤੀ ਮੈਦਾਨ ।

(i) ਗੁਜਰਾਤ ਦਾ ਤਟਵਰਤੀ ਮੈਦਾਨ-ਇਸ ਤਟਵਰਤੀ ਮੈਦਾਨੀ ਭਾਗ ਵਿਚ ਸਾਬਰਮਤੀ, ਮਾਹੀ, ਲੂਨੀ, ਬਾਨਸ, ਨਰਮਦਾ ਅਤੇ ਤਾਪਤੀ ਆਦਿ ਨਦੀਆਂ ਦੇ ਤਲਛੱਟ ਦੇ ਜਮਾਅ ਨਾਲ ਕੱਛ ਤੇ ਕਾਠੀਆਵਾੜ ਦੇ ਪਾਇਦੀਪੀ ਮੈਦਾਨ ਅਤੇ ਸੌਰਾਸ਼ਟਰ ਦੇ ਲੰਬੇ ਮੈਦਾਨਾਂ ਦਾ ਨਿਰਮਾਣ ਕੀਤਾ ਹੈ । ਰਣ ਆਫ ਕੱਛ ਦਾ ਖੇਤਰ ਅਜੇ ਵੀ ਦਲਦਲੀ ਅਤੇ ਸਮੁੰਦਰ ਤਲ ਤੋਂ ਨੀਵਾਂ ਹੈ । ਕਾਠੀਆਵਾੜ ਦੇ ਪ੍ਰਾਇਦੀਪੀ ਭਾਗ ਵਿਚ ਲਾਵੇ ਵਾਲੀ ਗੀਰ ਪਹਾੜੀ ਸ਼੍ਰੇਣੀ ਵੀ ਮਿਲਦੀ ਹੈ । ਇੱਥੋਂ ਦੀਆਂ ਗਿਰਨਾਰ ਪਹਾੜੀਆਂ ਵਿਚ ਸਥਿਤ ਗੋਰਖਨਾਥ ਚੋਟੀ (1117 ਮੀਟਰ) ਦੀ ਉਚਾਈ ਸਭ ਤੋਂ ਵੱਧ ਹੈ । ਗੁਜਰਾਤ ਦਾ ਇਹ ਤਟਵਰਤੀ ਮੈਦਾਨ 400 ਕਿਲੋਮੀਟਰ ਲੰਬਾ ਤੇ 200 ਕਿਲੋਮੀਟਰ ਚੌੜਾ ਹੈ । ਇਸ ਦੀ ਔਸਤ ਉਚਾਈ 300 ਮੀਟਰ ਹੈ ।

(ii) ਕੋਂਕਣ ਦਾ ਤਟਵਰਤੀ ਮੈਦਾਨ-ਦਮਨ ਤੋਂ ਲੈ ਕੇ ਗੋਆ ਤਕ ਦਾ ਮੈਦਾਨ ਕੋਂਕਣ ਤਟ ਅਖਵਾਉਂਦਾ ਹੈ ਜਿਸ ਵਿਚ ਜ਼ਿਆਦਾਤਰ ਤਟਵਰਤੀ ਭਾਗਾਂ ਦੇ ਧੱਸਣ ਦੀ ਕਿਰਿਆ ਹੁੰਦੀ ਰਹਿੰਦੀ ਹੈ । ਇਸ ਕਰਕੇ ਇਸ 500 ਕਿਲੋਮੀਟਰ ਲੰਬੀ ਮੈਦਾਨੀ ਪੱਟੀ ਦੀ ਚੌੜਾਈ 50 ਤੋਂ 80 ਕਿਲੋਮੀਟਰ ਤਕ ਰਹਿ ਜਾਂਦੀ ਹੈ । ਇਹ ਮੈਦਾਨੀ ਹਿੱਸੇ ਵਿਚ ਤੀਬਰ ਸਮੁੰਦਰੀ ਲਹਿਰਾਂ ਦੁਆਰਾ ਬਣੀਆਂ ਤੰਗ ਖਾੜੀਆਂ, ਅੰਦਰੂਨੀ ਕਟਾਅ (Caves) ਅਤੇ ਸਮੁੰਦਰੀ ਰੇਤ ਦੇ ਬੀਚ ਆਦਿ ਦੇ ਭੂ-ਆਕਾਰ ਮਿਲਦੇ ਹਨ | ਥਾਣਾ ਦੀ ਤੰਗ ਖਾੜੀ ਵਿਚ ਮਸ਼ਹੂਰ ਮੁੰਬਈ (Mumbai) ਦੀਪ ਸਥਿਤ ਹੈ ।

(iii) ਮਾਲਾਬਾਰ ਦਾ ਤਟਵਰਤੀ ਮੈਦਾਨ-ਗੋਆ ਤੋਂ ਲੈ ਕੇ ਮੰਗਲੌਰ ਤਕ ਲਗਪਗ 225 ਕਿਲੋਮੀਟਰ ਲੰਬਾ ਅਤੇ 24 ਕਿਲੋਮੀਟਰ ਚੌੜਾ ਮੈਦਾਨ ਹੈ । ਇਸ ਨੂੰ ਕਰਨਾਟਕਾ ਦਾ ਤੱਟਵਰਤੀ ਮੈਦਾਨ ਵੀ ਕਹਿੰਦੇ ਹਨ । ਇਹ ਉੱਤਰ ਵੱਲ ਤੰਗ ਪਰ ਦੱਖਣ ਵੱਲ ਚੌੜਾ ਹੈ । ਕਈ ਥਾਂਵਾਂ ‘ਤੇ ਇਸ ਦਾ ਵਿਸਥਾਰ ਕੰਨਿਆ ਕੁਮਾਰੀ ਤਕ ਵੀ ਮੰਨਿਆ ਜਾਂਦਾ ਹੈ । ਇਸ ਮੈਦਾਨ ਵਿਚ ਮਾਰਮਾਗੋਆ-ਮਾਂਡਵੀ ਤੇ ਸ਼ੇਰਾਵਤੀ ਨਦੀਆਂ ਦੇ ਸਮੁੰਦਰੀ ਪਾਣੀ ਅੰਦਰ ਡੁੱਬੇ ਹੋਏ ਮੁਹਾਨੇ (Estuaries) ਮਿਲਦੇ ਹਨ ।

(iv) ਕੇਰਲਾ ਦਾ ਤਟਵਰਤੀ ਮੈਦਾਨ-ਮੰਗਲੌਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ 500 ਕਿਲੋਮੀਟਰ ਲੰਬੇ, 100 ਕਿਲੋਮੀਟਰ ਚੌੜੇ ਅਤੇ 30 ਮੀਟਰ ਤਕ ਉੱਚੇ ਭਾਗ ਨੂੰ ਕੇਰਲਾ ਦਾ ਮੈਦਾਨ ਕਹਿੰਦੇ ਹਨ । ਇਸ ਵਿਚ ਬਹੁਤ ਸਾਰੀਆਂ ਝੀਲਾਂ (Lagoons), ਕਾਇਲ ਜਾਂ ਕਯਾਲ (Kayals) ਪਾਏ ਜਾਂਦੇ ਹਨ | ਕਯਾਲ ਝੀਲਾਂ ਦਾ ਸਥਾਨਿਕ ਨਾਮ ਹੈ । ਇੱਥੋਂ ਦੀਆਂ ਬੈਂਬਾਨੰਦ (Vembanad) ਅਤੇ ਅਸ਼ਟਾਮੁਦੀ (Astamudi) ਦੀਆਂ ਝੀਲਾਂ ਬਹੁਤ ਵੱਡੇ ਖੇਤਰ ਵਿਚ ਫੈਲੀਆਂ ਹੋਣ ਕਰਕੇ ਕਿਸ਼ਤੀਆਂ ਚਲਾਉਣ ਦੇ ਯੋਗ ਹਨ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

Punjab State Board PSEB 9th Class Social Science Book Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ Textbook Exercise Questions and Answers.

PSEB Solutions for Class 9 Social Science Geography Chapter 1(b) ਪੰਜਾਬ : ਅਕਾਰ ਅਤੇ ਸਥਿਤੀ

Social Science Guide for Class 9 PSEB ਪੰਜਾਬ : ਅਕਾਰ ਅਤੇ ਸਥਿਤੀ Textbook Questions and Answers

ਅਭਿਆਸ ਦੇ ਪ੍ਰਸ਼ਨ
(ਉ) ਨਕਸ਼ਾ ਕਾਰਜ (Map Work)

1. ਪੰਜਾਬ ਦੇ ਰੇਖਾ ਮਾਨਚਿੱਤਰ ਵਿੱਚ ਅੰਕਿਤ ਕਰੋ –

  • ਕੌਮਾਂਤਰੀ ਸਰਹੱਦ ਸੀਮਾ) ਨਾਲ ਪੈਂਦੇ ਪੰਜਾਬ ਦੇ 6 ਜ਼ਿਲ੍ਹੇ
  • ਰਾਜ ਦੇ 22 ਜ਼ਿਲ੍ਹਾ ਹੈੱਡ ਕੁਆਰਟਰ ਅਤੇ ਰਾਜਧਾਨੀ ॥

ਨੋਟ-ਵਿਦਿਆਰਥੀ ਇਹ ਪ੍ਰਸ਼ਨ MBD Map Master ਦੀ ਸਹਾਇਤਾ ਨਾਲ ਆਪਣੇ ਆਪ ਕਰਨ ।

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ –

ਪ੍ਰਸ਼ਨ 1.
ਪੰਜਾਬ ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-
ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ + ਆਬ ਤੋਂ ਮਿਲ ਕੇ ਬਣਿਆ ਹੈ ਜਿਸਦਾ ਅਰਥ ਹੈ-ਪੰਜ ਦਰਿਆਵਾਂ ਨਦੀਆਂ ਦੀ ਧਰਤੀ ।

ਪ੍ਰਸ਼ਨ 2.
ਪੈਪਸੂ ਦਾ ਪੂਰਾ ਨਾਮ ਕੀ ਹੈ ?
ਉੱਤਰ-
ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ (Patiala and East Punjab States Union) ।

ਪ੍ਰਸ਼ਨ 3.
ਪੰਜਾਬ ਦਾ ਅਕਸ਼ਾਂਸ਼ੀ ਅਤੇ ਦੇਸ਼ਾਂਤਰੀ ਵਿਸਥਾਰ ਕੀ ਹੈ ?
ਉੱਤਰ-
ਪੰਜਾਬ ਦਾ ਅਕਸ਼ਾਂਸ਼ੀ ਵਿਸਥਾਰ 29°30′ ਤੋਂ ਲੈ ਕੇ 32°33′ ਉੱਤਰ ਤਕ ਅਤੇ ਦੇਸ਼ਾਂਤਰੀ ਵਿਸਥਾਰ 739, 55′ ਪੂਰਬ ਤੋਂ 76°50′ ਪੂਰਬ ਤਕ ਹੈ ।

ਪ੍ਰਸ਼ਨ 4.
ਰਾਵੀ, ਬਿਆਸ ਅਤੇ ਸਤਲੁਜ ਦੇ ਪੁਰਾਣੇ ਨਾਮ ਕੀ ਹਨ ?
ਉੱਤਰ-
ਰਾਵੀ, ਬਿਆਸ ਅਤੇ ਸਤਲੁਜ ਦੇ ਪੁਰਾਣੇ ਨਾਮ ਕੁਮਵਾਰ : ਪੁਰੁਸ਼ਨੀ, ਵਿਪਾਸਾ ਅਤੇ ਸਤੂਦਰੀ ਸਨ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਕਿਹੜਾ ਜ਼ਿਲ੍ਹਾ ਕੌਮਾਂਤਰੀ ਸਰਹੱਦ ਨਾਲ ਨਹੀਂ ਲਗਦਾ ?
(i) ਪਠਾਨਕੋਟ
(ii) ਫ਼ਰੀਦਕੋਟ
(iii) ਫਾਜ਼ਿਲਕਾ
(iv) ਤਰਨਤਾਰਨ ।
ਉੱਤਰ-
ਫ਼ਰੀਦਕੋਟ ।

ਪ੍ਰਸ਼ਨ 6.
ਕਿਹੜਾ ਜੋੜਾ ਸਹੀ ਨਹੀਂ ਹੈ ?
(i) ਬਟਾਲਾ : ਖੇਤੀ ਦੇ ਸੰਦਾਂ ਦੀਆਂ ਸਨਅਤਾਂ
(ii) ਜਲੰਧਰ : ਖੇਡਾਂ ਦੇ ਸਮਾਨ ਦੀਆਂ ਸਨਅਤਾਂ
(iii) ਅਬੋਹਰ : ਸੰਗੀਤ ਸਾਜ਼ਾਂ ਦੀਆਂ ਸਨਅਤਾਂ
(iv) ਗੋਬਿੰਦਗੜ੍ਹ : ਲੋਹਾ ਢਲਾਈ ਦੀਆਂ ਸਨਅਤਾਂ ।
ਉੱਤਰ-
ਅਬੋਹਰ : ਸੰਗੀਤ ਸਾਜ਼ਾਂ ਦੀਆਂ ਸਨਅਤਾਂ ।

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ

ਪ੍ਰਸ਼ਨ 1.
ਪੰਜਾਬ ਦੀਆਂ ਕੋਈ 6 ਗੈਰ-ਪ੍ਰਾਈਵੇਟ ਯੂਨੀਵਰਸਿਟੀਆਂ ਦੇ ਨਾਮ ਅਤੇ ਸਥਾਪਨਾ ਸਥਾਨ ਲਿਖੋ ।
ਉੱਤਰ –

  • ਗੁਰੂ ਨਾਨਕ ਦੇਵ ਯੂਨੀਵਰਸਿਟੀ-ਅੰਮ੍ਰਿਤਸਰ
  • ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ-ਕਪੂਰਥਲਾ
  • ਪੰਜਾਬ ਯੂਨੀਵਰਸਿਟੀ-ਚੰਡੀਗੜ੍ਹ
  • ਪੰਜਾਬੀ ਯੂਨੀਵਰਸਿਟੀ-ਪਟਿਆਲਾ ,
  • ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਖੇਤੀ-ਬਾੜੀ ਵਿਸ਼ਵਵਿਦਿਆਲਾ)-ਲੁਧਿਆਣਾ
  • ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ-ਬਠਿੰਡਾ ।

ਪ੍ਰਸ਼ਨ 2.
ਵਰਤਮਾਨ ਪੰਜਾਬ ਦੀ ਭੂਗੋਲਿਕ ਸਥਿਤੀ ਅਤੇ ਆਂਢ-ਗੁਆਂਢ ਬਾਰੇ ਦੱਸੋ ।
ਉੱਤਰ-
ਵਰਤਮਾਨ ਪੰਜਾਬ 29°,30′ ਉੱਤਰ ਅਕਸ਼ਾਂਸ਼ ਤੋਂ 32°33′ ਉੱਤਰ ਅਕਸ਼ਾਂਸ਼ ਅਤੇ 73° 55′ ਪੂਰਬ ਤੋਂ 76°50′ ਪੁਰਬ ਦੇਸ਼ਾਂਤਰ ਵਿਚ ਫੈਲਿਆ ਹੋਇਆ ਹੈ । ਪੰਜਾਬ ਦਾ ਕੁੱਲ ਖੇਤਰਫਲ 50, 362 ਵਰਗ ਕਿਲੋਮੀਟਰ ਹੈ । ਇਹ ਖੇਤਰਫਲ ਭਾਰਤ ਦੇ ਕੁੱਲ ਖੇਤਰਫਲ ਦਾ 1.6 ਪ੍ਰਤੀਸ਼ਤ ਹੈ । ਖੇਤਰਫਲ ਦੀ ਦ੍ਰਿਸ਼ਟੀ ਤੋਂ ਭਾਰਤੀ ਰਾਜਾਂ ਤਾਂ) ਵਿਚ ਇਸਨੂੰ 10ਵਾਂ ਸਥਾਨ ਪ੍ਰਾਪਤ ਹੈ । ਵਰਤਮਾਨ ਪੰਜਾਬ ਭਾਰਤ ਦੇ ਉੱਤਰ-ਪੱਛਮ ਵਿਚ ਸਥਿਤ ਹੈ । ਇਸਦੇ ਪੱਛਮ ਪਾਕਿਸਤਾਨ ਅਤੇ ਉੱਤਰ-ਪੂਰਬ ਵਿਚ ਹਿਮਾਚਲ ਪ੍ਰਦੇਸ਼ ਸਥਿਤ ਹੈ । ਇਸ ਦੇ ਦੱਖਣ ਅਤੇ ਦੱਖਣ-ਪੱਛਮ ਵਿਚ ਸਥਿਤ ਰਾਜਾਂ ਵਿਚ ਕ੍ਰਮਵਾਰ-ਹਰਿਆਣਾ ਅਤੇ ਰਾਜਸਥਾਨ ਸ਼ਾਮਿਲ ਹਨ ।

ਪ੍ਰਸ਼ਨ 3.
ਪੰਜਾਬ ਵਿਚ ਕੁੱਲ ਕਿੰਨੇ ਮੰਡਲ, ਜ਼ਿਲ੍ਹੇ, ਤਹਿਸੀਲਾਂ ਅਤੇ ਬਲਾਕ ਹਨ ?
ਉੱਤਰ-
ਪੰਜਾਬ ਵਿਚ ਕੁੱਲ 5 ਮੰਡਲ, 22 ਜ਼ਿਲ੍ਹੇ, 86 ਤਹਿਸੀਲਾਂ ਅਤੇ 145 ਬਲਾਕ ਹਨ ।
PSEB 9th Class SST Solutions Geography Chapter 1(b) ਪੰਜਾਬ ਅਕਾਰ ਅਤੇ ਸਥਿਤੀ 1

ਪ੍ਰਸ਼ਨ 4.
ਪੈਪਸੂ ਬਾਰੇ ਵਿਸਤ੍ਰਿਤ ਜਾਣਕਾਰੀ ਦਿਓ ।
ਉੱਤਰ-
ਪੈਪਸੂ ਰਾਜ ਦਾ ਪੂਰਾ ਨਾਮ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ (Patiala and East Punjab States Union) ਸੀ । ਇਸਦਾ ਗਠਨ 15 ਜੁਲਾਈ, 1948 ਨੂੰ ਪੰਜਾਬ ਦੀਆਂ ਰਿਆਸਤਾਂ ਪਟਿਆਲਾ, ਨਾਭਾ, ਮਲੇਰਕੋਟਲਾ, ਜੀਂਦ, ਕਪੂਰਥਲਾ, ਨਾਲਾਗੜ੍ਹ ਅਤੇ ਕਲਸੀਆ ਨੂੰ ਮਿਲਾ ਕੇ ਕੀਤਾ ਗਿਆ ।
1956 ਵਿਚ ਪੂਰੇ ਭਾਰਤ ਦੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ । ਇਸ ਵਿਚ ਪੈਪਸੂ ਪ੍ਰਾਂਤ ਨੂੰ ਖ਼ਤਮ ਕਰਕੇ ਪੰਜਾਬ ਵਿਚ ਮਿਲਾ ਦਿੱਤਾ ਗਿਆ ।

ਪ੍ਰਸ਼ਨ 5.
ਜੇ ਪਠਾਨਕੋਟ ਤੋਂ ਫਾਜ਼ਿਲਕਾ ਜਾਣ ਲਈ ਸਰਹੱਦੀ ਜ਼ਿਲ੍ਹਿਆਂ ਵਿਚੋਂ ਨਾ ਲੰਘਣਾ ਹੋਵੇ, ਤਾਂ ਕਿਹੜਾ ਛੋਟੇ ਤੋਂ ਛੋਟਾ ਰਾਹ ਅਖ਼ਤਿਆਰ ਕੀਤਾ ਜਾ ਸਕਦਾ ਹੈ ?
ਉੱਤਰ-
ਇਸ ਦੇ ਲਈ ਹੇਠ ਲਿਖੇ ਜ਼ਿਲ੍ਹਿਆਂ ਵਿਚੋਂ ਹੋ ਕੇ ਜਾਣਾ ਹੋਵੇਗਾ
ਪਠਾਨਕੋਟ → ਹੁਸ਼ਿਆਰਪੁਰ → ਕਪੂਰਥਲਾ → ਮੋਗਾ → ਫ਼ਰੀਦਕੋਟ → ਸ੍ਰੀ ਮੁਕਤਸਰ ਸਾਹਿਬ → ਫਾਜ਼ਿਲਕਾ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

(ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ

ਪ੍ਰਸ਼ਨ 1.
ਪੰਜਾਬ ਦੇ ਭੂਗੋਲਿਕ ਇਤਿਹਾਸ ਦੀ ਜਾਣਕਾਰੀ ਦਿਓ ।
ਉੱਤਰ-
“ਪੰਜਾਬ ਫ਼ਾਰਸੀ ਦੇ ਦੋ ਸ਼ਬਦਾਂ-‘ਪੰਜ’ ਅਤੇ ‘ਆਬ’ ਦੇ ਮੇਲ ਤੋਂ ਬਣਿਆ ਹੈ । ਇਸਦਾ ਅਰਥ ਹੈ-ਪੰਜ ਪਾਣੀਆਂ ਅਰਥਾਤ ਪੰਜ ਦਰਿਆਵਾਂ ਦੀ ਧਰਤੀ । ਇਹ ਪੰਜ ਦਰਿਆ ਹਨ-ਸਤਲੁਜ, ਬਿਆਸ, ਰਾਵੀ, ਚਿਨਾਬ ਅਤੇ ਜੇਹਲਮ ।

ਪੰਜਾਬ ਦੇ ਵੱਖ-ਵੱਖ ਕਾਲਾਂ ਵਿਚ ਅਲੱਗ-ਅਲੱਗ ਨਾਮ ਰਹੇ ਹਨ-

  1. ਵੈਦਿਕ ਕਾਲ ਵਿਚ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਨਹੀਂ ਬਲਕਿ ਸੱਤ ਦਰਿਆਵਾਂ ਦੀ ਧਰਤੀ ਜਾਂ ਸਪਤਸਿੰਧੂ ਕਿਹਾ ਜਾਂਦਾ ਸੀ । ਉਸ ਸਮੇਂ ਪੰਜ ਦਰਿਆਵਾਂ ਦੇ ਨਾਲ-ਨਾਲ ਸੀਮਾਵਰਤੀ ਪੱਛਮ ਵਿਚ ਸਿੰਧ ਦਰਿਆ ਅਤੇ ਪੂਰਬ ਵਿਚ ਦਰਿਆ ਸਰਸਵਤੀ ਜੋ ਕਿ ਅੱਜ-ਕਲ੍ਹ ਗਾਇਬ ਹੋ ਚੁੱਕਾ ਹੈ) ਦਾ ਵਰਣਨ ਵੀ ਵੈਦਿਕ ਸਾਹਿਤ ਵਿਚ ਮਿਲਦਾ ਹੈ । ਇਸ ਲਈ ਇਨ੍ਹਾਂ ਸੱਤ ਦਰਿਆਵਾਂ ਦੁਆਰਾ ਘਿਰਿਆ ਸਾਰਾ ਮੈਦਾਨ ‘ਸਪਤ ਸਿੰਧੂ’ ਕਹਿਲਾਉਂਦਾ ਸੀ ।
  2. ਪੁਰਾਣਾਂ ਵਿਚ ਪੰਜਾਬ ਨੂੰ ਪੰਚਨਦ ਕਿਹਾ ਗਿਆ ਸੀ ।
  3. ਯੂਨਾਨੀ ਇਤਿਹਾਸਕਾਰਾਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ (Pentapotamia) ਦਾ ਨਾਮ ਦਿੱਤਾ ਜਿਸਦਾ ਅਰਥ ਹੈ| ਪੰਜ ਦਰਿਆਵਾਂ ਦੀ ਧਰਤੀ ।
  4. ਕੁੱਝ ਸਮੇਂ ਲਈ ਇੱਥੇ ਰਹਿਣ ਵਾਲੇ ਇਕ ਬਹਾਦਰ ਕਬੀਲੇ ‘ਟੱਕੀ’ ਦੇ ਨਾਂ ਉੱਤੇ ਪੰਜਾਬ ਦਾ ਨਾਮ ਟੱਕ ਦੇਸ਼ ਵੀ ਪ੍ਰਚਲਿਤ ਰਿਹਾ ਹੈ ।
  5. ਸਿੰਧ ਅਤੇ ਬਿਆਸ ਦਾ ਵਿਚਕਾਰਲਾ ਹਿੱਸਾ ਅਤੇ ਪਹਾੜਾਂ ਦੀ ਤਲਹਟੀ ਤੋਂ ਪੰਜ ਨਦ ਤਕ ਦੇ ਇਲਾਕੇ ਨੂੰ ਚੀਨੀ | ਯਾਤਰੀ ਹਿਉਨ-ਹਨ-ਸਾਂਗ ਨੇ ‘ਸੇਕੀਆ’ ਦਾ ਨਾਮ ਦਿੱਤਾ ।
  6. ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿਚ ਪੰਜਾਬ ਦੀ ਹੱਦ ਉੱਤਰ-ਪੱਛਮ ਵਿਚ ਅਫ਼ਗਾਨਿਸਤਾਨ ਦੇ ਕਾਬੁਲ ਤੋਂ ਲੈ ਕੇ ਗੰਗਾ ਨਦੀ ਤਕ ਫੈਲੀ ਹੋਈ ਸੀ । ਉਸ ਸਮੇਂ ਇਹ ਸਾਰਾ ਪ੍ਰਦੇਸ਼ “ਲਾਹੌਰ ਸੂਬੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ।

ਪ੍ਰਸ਼ਨ 2.
ਮਾਲਵਾ ਖੇਤਰ ਵਿਚ ਪੈਂਦੇ ਕੋਈ ਜ਼ਿਲ੍ਹਿਆਂ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਮਾਲਵਾ ਖੇਤਰ ਦੇ ਮੁੱਖ ਜ਼ਿਲ੍ਹਿਆਂ ਦਾ ਵਰਣਨ ਇਸ ਪ੍ਰਕਾਰ ਹੈ –

  • ਬਰਨਾਲਾ-ਇਹ ਸ਼ਹਿਰ ਕਦੇ ਪਟਿਆਲਾ ਰਿਆਸਤ ਦਾ ਇਕ ਹਿੱਸਾ ਸੀ । ਇਸਨੂੰ 2006 ਵਿਚ ਇਕ ਅਲੱਗ ਜ਼ਿਲ੍ਹਾ ਬਣਾਇਆ ਗਿਆ । 2011 ਦੀ ਜਨਗਣਨਾ ਦੇ ਅਨੁਸਾਰ ਇਹ ਪੰਜਾਬ ਦਾ ਸਭ ਤੋਂ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ ਸੀ ।
  • ਬਠਿੰਡਾ-ਬਠਿੰਡਾ ‘ਮਾਲਵਾ ਖੇਤਰ ਦਾ ਦਿਲ` ਕਹਿਲਾਉਂਦਾ ਹੈ । ਇਸ ਸ਼ਹਿਰ ਦਾ ਉਲੇਖ ਪ੍ਰਸਿੱਧ ਯਾਤਰੀ ਇਬਨ ਬਤੂਤਾ ਦੇ ਲੇਖਾਂ ਵਿਚ ਵੀ ਮਿਲਦਾ ਹੈ । ਸਭ ਤੋਂ ਪਹਿਲੀ ਮੁਸਲਿਮ ਸ਼ਾਸਿਕਾ ਰਜ਼ੀਆ ਬੇਗਮ ਵੀ ਕੁੱਝ ਸਮੇਂ ਲਈ ਬਠਿੰਡਾ ਵਿਚ ਠਹਿਰੀ ਸੀ । ਅੱਜ ਬਠਿੰਡਾ ਇੱਥੇ ਇਕ ਬਹੁਤ ਵੱਡਾ ਰੇਲਵੇ ਜੰਕਸ਼ਨ ਹੈ ।
  • ਫਰੀਦਕੋਟ-ਫ਼ਰੀਦਕੋਟ 1972 ਵਿਚ ਪ੍ਰਸਿੱਧ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦੇ ਨਾਂ ਉੱਪਰ ਜ਼ਿਲ੍ਹਾ ਬਣਿਆ । 1995 ਵਿਚ ਇਸ ਵਿਚੋਂ ਦੋ ਹੋਰ ਜ਼ਿਲ੍ਹੇ ਬਣਾਏ ਗਏ।’
  • ਫਾਜ਼ਿਲਕਾ-ਇਹ ਪੰਜਾਬ ਦਾ 21ਵਾਂ ਜ਼ਿਲ੍ਹਾ ਹੈ ਜੋ ਕਪਾਹ ਪੱਟੀ ਵਿਚ ਸਥਿਤ ਹੈ | ਆਪਣੀ ਭੂ-ਮੱਧ ਸਾਗਰੀ ਜਲਵਾਯੂ ਦੇ ਕਾਰਨ ਇਹ ਜ਼ਿਲਾ ਕਿਨੂੰ ਅਤੇ ਹੋਰ ਰਸਦਾਰ ਫਲ ਪੈਦਾ ਕਰਨ ਦੇ ਲਈ ਸੰਸਾਰ ਭਰ ਵਿਚ ਪ੍ਰਸਿੱਧ ਹੈ ।
  • ਫ਼ਿਰੋਜ਼ਪੁਰ-ਫਿਰੋਜ਼ਪੁਰ ਇਕ ਇਤਿਹਾਸਿਕ ਸ਼ਹਿਰ ਹੈ ਅਤੇ ਬਹੁਤ ਪੁਰਾਣਾ ਜ਼ਿਲ੍ਹਾ ਹੈ । ਆਜ਼ਾਦੀ ਤੋਂ ਪਹਿਲਾਂ ਵੀ ਇਹ ਇਕ ਜ਼ਿਲ੍ਹਾ ਸੀ ।
  • ਲੁਧਿਆਣਾ-ਇਸ ਸ਼ਹਿਰ ਨੂੰ 1480 ਈ: ਵਿਚ ਲੋਧੀ ਸ਼ਾਸ਼ਕਾਂ ਨੇ ਵਸਾਇਆ ਸੀ । ਹੁਣ ਇਹ ਹੌਜ਼ਰੀ ਦਾ ਸਮਾਨ ਬਣਾਉਣ ਅਤੇ ਪੰਜਾਬ ਦੇ ਖੇਤੀ ਵਿਸ਼ਵ-ਵਿਦਿਆਲੇ ਦੇ ਲਈ ਪ੍ਰਸਿੱਧ ਹੈ ।
  • ਮਾਨਸਾ-ਮਾਨਸਾ 1992 ਈ: ਵਿਚ ਜ਼ਿਲ੍ਹਾ ਬਣਿਆ । ਕਪਾਹ ਦੀ ਅਧਿਕ ਪੈਦਾਵਾਰ ਦੇ ਕਾਰਨ ਇਸ ਜ਼ਿਲ੍ਹੇ ਨੂੰ ‘ਸਫ਼ੇਦ ਸੋਨੇ ਦੀ ਧਰਤੀ ਕਿਹਾ ਜਾਂਦਾ ਹੈ ।
  • ਮੋਗਾ-ਇਹ 1995 ਵਿਚ ਪੰਜਾਬ ਦਾ 17ਵਾਂ ਜ਼ਿਲ੍ਹਾ ਬਣਿਆ ਅੰਗਰੇਜ਼ੀ ਸ਼ਾਸਨ ਦੇ ਸਮੇਂ ਲੁਧਿਆਣਾ ਤੋਂ ਬਾਅਦ ਮੋਗਾ ਈਸਾਈਆਂ ਦਾ ਦੂਜਾ ਵੱਡਾ ਕੇਂਦਰ ਸੀ ।
  • ਸ੍ਰੀ ਮੁਕਤਸਰ ਸਾਹਿਬ-ਇਹ ਜ਼ਿਲ੍ਹਾ ਇਕ ਇਤਿਹਾਸਿਕ ਨਗਰ ਹੈ । ਇਸ ਦਾ ਨਾਮ ਦਸਮ ਪਾਤਸ਼ਾਹੀ ਦੇ ਇਤਿਹਾਸ ਨਾਲ ਜੁੜਿਆ ਹੈ । ਇਹ 1993 ਵਿਚ ਹੋਂਦ ਵਿਚ ਆਇਆ ।
  • ਸੰਗਰੂਰ-ਵਿਭਿੰਨਤਾਵਾਂ ਨਾਲ ਭਰਿਆ ਇਹ ਸ਼ਹਿਰ ਜੀਂਦ ਰਿਆਸਤ ਦੀ ਰਾਜਧਾਨੀ ਰਿਹਾ ਹੈ । ਇਸ ਦਾ ਦੱਖਣੀ | ਪ੍ਰਦੇਸ਼ ਪੁਆਧੀ ਦੇਸ਼ ਨਾਲ ਮੇਲ ਖਾਂਦਾ ਹੈ ।

ਪ੍ਰਸ਼ਨ 3.
ਪੰਜਾਬ ਵਿੱਚ ਕਿਹੜੇ-ਕਿਹੜੇ ਸਥਾਨ ਛੋਟੀਆਂ ਸਨਅਤਾਂ ਵਜੋਂ ਵਿਕਸਿਤ ਹੋਏ ? ਜਾਣਕਾਰੀ ਦਿਓ ।
ਉੱਤਰ-
ਪੰਜਾਬ ਉਦਯੋਗਾਂ ਦੀ ਦ੍ਰਿਸ਼ਟੀ ਤੋਂ ਇਕ ਵਿਕਾਸਸ਼ੀਲ ਰਾਜ ਹੈ । ਇੱਥੇ ਉਦਯੋਗਾਂ ਦਾ ਨਿਰੰਤਰ ਵਿਸਤਾਰ ਹੋ ਰਿਹਾ ਹੈ । ਇੱਥੋਂ ਦੇ ਕਈ ਸ਼ਹਿਰਾਂ/ਸਥਾਨਾਂ ਦਾ ਮਹੱਤਵ ਇੱਥੇ ਸਥਾਪਿਤ ਛੋਟੇ ਉਦਯੋਗਾਂ ਦੇ ਕਾਰਨ ਹੋਇਆ। ਇਨ੍ਹਾਂ ਸਥਾਨਾਂ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ –

  1. ਬਟਾਲਾ-ਬਟਾਲਾ ਗੁਰਦਾਸਪੁਰ ਜ਼ਿਲ੍ਹੇ ਦਾ ਇਕ ਸ਼ਹਿਰ ਹੈ । ਇਸਦਾ ਵਿਕਾਸ ਇੱਥੇ ਸਥਾਪਿਤ ਖੇਤੀ ਦੇ ਔਜਾਰ ਬਣਾਉਣ ਦੇ ਉਦਯੋਗਾਂ ਕਾਰਨ ਹੋਇਆ।
  2. ਮਾਹਿਲਪੁਰ-ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਕ ਸ਼ਹਿਰ ਹੈ । ਇਹ ਫੁਟਬਾਲ ਦੀ ਨਰਸਰੀ ਦੇ ਰੂਪ ਨਾਲ ਜਾਣਿਆ ਜਾਂਦਾ ਹੈ ।
  3. ਟਾਂਡਾ-ਇਹ ਵੀ ਹੁਸ਼ਿਆਰਪੁਰ ਜਿਲ੍ਹੇ ਦਾ ਇਕ ਸ਼ਹਿਰ ਹੈ । ਇਹ ਫਰਨੀਚਰ ਅਤੇ ਸੰਗੀਤ ਸਾਜੇ ਬਣਾਉਣ ਦੇ ਲਈ ਪ੍ਰਸਿੱਧ ਹੈ ।
  4. ਸੰਸਾਰਪੁਰ-ਇਹ ਜਲੰਧਰ ਜਿਲ੍ਹੇ ਦਾ ਇਕ ਪਿੰਡ ਹੈ । ਇਹ ਹਾਕੀ ਦੀ ਨਰਸਰੀ ਦੇ ਰੂਪ ਵਿਚ ਪ੍ਰਸਿੱਧ ਹੈ ।
  5. ਸਾਹਿਬਜਾਦਾ ਅਜੀਤ ਸਿੰਘ ਨਗਰ-ਇਹ ਨਗਰ ਮੋਹਾਲੀ ਦੇ ਨਾਮ ਨਾਲ ਅਧਿਕ ਪ੍ਰਸਿੱਧ ਹੈ । ਇਹ ਛੋਟੇ-ਛੋਟੇ ਉਦਯੋਗਾਂ ਦਾ ਬਹੁਤ ਵੱਡਾ ਕੇਂਦਰ ਹੈ ।
  6. ਲੁਧਿਆਣਾ-ਇਹ ਪੰਜਾਬ ਦਾ ਬਹੁਤ ਵੱਡਾ ਜ਼ਿਲ੍ਹਾ ਹੈ । ਇਸਦਾ ਵਿਕਾਸ ਹੌਜ਼ਰੀ ਅਤੇ ਸਾਈਕਲ ਨਿਰਮਾਣ ਉਦਯੋਗਾਂ ਦੇ ਕਾਰਨ ਹੋਇਆ ਸੀ ।
  7. ਜਲੰਧਰ-ਇਹ ਵੀ ਪੰਜਾਬ ਦਾ ਪ੍ਰਮੁੱਖ ਜ਼ਿਲ੍ਹਾ ਹੈ । ਇਸ ਸ਼ਹਿਰ ਦਾ ਵਿਕਾਸ ਫਰਨੀਚਰ ਅਤੇ ਖੇਡਾਂ ਦਾ ਸਮਾਨ ਬਣਾਉਣ ਦੇ ਉਦਯੋਗਾਂ ਨਾਲ ਹੋਇਆ ਅੱਜ ਵੀ ਇਹ ਉਦਯੋਗ ਜਲੰਧਰ ਵਿਚ ਵਧ-ਫੁਲ ਰਿਹਾ ਹੈ । ਨੋ-ਵਿਦਿਆਰਥੀ ਕੋਈ ਪੰਜ ਲਿਖਣ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

PSEB 9th Class Social Science Guide ਪੰਜਾਬ: ਅਕਾਰ ਅਤੇ ਸਥਿਤੀ Important Questions and Answers

ਵਸਤੂਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ?
(ਉ) ਪੈਪਸੂ ਸੂਬਾ
(ਅ) ਟਕ ਪ੍ਰਦੇਸ਼
(ਈ) ਲਾਹੌਰ ਸੂਬਾ
(ਸ) ਪੰਜਨਦੇ ।
ਉੱਤਰ
(ਈ) ਲਾਹੌਰ ਸੂਬਾ

ਪ੍ਰਸ਼ਨ 2.
ਪੰਜਾਬ ਦੇ ਪੱਛਮ ਵਿਚ ਕਿਹੜਾ ਦੇਸ਼ ਸਥਿਤ ਹੈ ?
(ੳ) ਪਾਕਿਸਤਾਨ
(ਅ) ਚੀਨ
(ਇ) ਮਯਾਨਮਾਰ
(ਸ) ਭੂਟਾਨ ॥
ਉੱਤਰ-
(ੳ) ਪਾਕਿਸਤਾਨ

ਪ੍ਰਸ਼ਨ 3.
ਪੰਜਾਬ ਦੇ ਦੋਆਬਾ ਖੇਤਰ ਵਿਚ ਕਿਹੜਾ ਜ਼ਿਲ੍ਹਾ ਸ਼ਾਮਿਲ ਨਹੀਂ ਹੈ ?
(ਉ) ਜਲੰਧਰ
(ਅ) ਸ੍ਰੀ ਅੰਮ੍ਰਿਤਸਰ
(ਇ) ਹੁਸ਼ਿਆਰਪੁਰ
(ਸ) ਕਪੂਰਥਲਾ ।
ਉੱਤਰ-
(ਅ) ਸ੍ਰੀ ਅੰਮ੍ਰਿਤਸਰ

ਪ੍ਰਸ਼ਨ 4.
ਪੰਜਾਬ ਦਾ ਕਿਹੜਾ ਜ਼ਿਲ੍ਹਾ 1947 ਤੋਂ ਪਹਿਲਾਂ ਵੀ ਇਕ ਜ਼ਿਲ੍ਹਾ ਸੀ ?
(ਉ) ਫ਼ਰੀਦਕੋਟ
(ਅ) ਲੁਧਿਆਣਾ
(ਇ) ਪਟਿਆਲਾ
(ਸ) ਫਿਰੋਜ਼ਪੁਰ ।
ਉੱਤਰ-
(ਸ) ਫਿਰੋਜ਼ਪੁਰ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

ਪ੍ਰਸ਼ਨ 5.
ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ?
(ੳ) ਸੰਗਰੂਰ
(ਅ) ਪਟਿਆਲਾ
(ਈ) ਪਠਾਨਕੋਟ
(ਸ) ਫਾਜ਼ਿਲਕਾ ।
ਉੱਤਰ-
(ਈ) ਪਠਾਨਕੋਟ

II. ਖ਼ਾਲੀ ਥਾਂਵਾਂ ਭਰੋ –

1. ਪੰਜਾਬ ਵਿਚ …………………………………… ਪ੍ਰਸ਼ਾਸਨਿਕ ਮੰਡਲ ਹਨ ।
ਉੱਤਰ-
5,

2. ਪੰਜਾਬ ਵਿਚ …………. ਜ਼ਿਲ੍ਹੇ ਹਨ ।
ਉੱਤਰ-
22,

3. ਰੂਪਨਗਰ ਦਾ ਪੁਰਾਣਾ ਨਾਮ ………….. ਸੀ |
ਉੱਤਰ-
ਰੋਪੜ,

4. ਸਾਹਿਬਜ਼ਾਦਾ ਅਜੀਤ ਸਿੰਘ ਨਗਰ ………….. ਦੇ ਨਾਮ ਨਾਲ ਅਧਿਕ ਜਾਣਿਆ ਜਾਂਦਾ ਹੈ ।
ਉੱਤਰ-
ਮੋਹਾਲੀ,

5. ਪੰਜਾਬ ਦਾ ਕੁੱਲ ਖੇਤਰਫਲ ………….. ਵਰਗ ਕਿਲੋਮੀਟਰ ਹੈ ।
ਉੱਤਰ-
50.362.

III. ਸਹੀ ਮਿਲਾਨ ਕਰੋ

(ਉ) (ਅ)
1. ਕਪੂਰਥਲਾ (i) ਸਫ਼ੇਦ ਸੋਨੇ (ਕਪਾਹ ਦੀ ਭੂਮੀ
2. ਸ੍ਰੀ ਮੁਕਤਸਰ ਸਾਹਿਬ (ii) ਰਜ਼ੀਆ ਬੇਗ਼ਮ
3. ਫਾਜ਼ਿਲਕਾ (iii) ਰਿਆਸਤੀ ਸ਼ਹਿਰ
4. ਮਾਨਸਾ (iv) ਦਸਮ ਪਾਤਸ਼ਾਹ
5. ਬਠਿੰਡਾ (v) ਰਸਦਾਰ ਫਲ ।

ਉੱਤਰ –

1. ਕਪੂਰਥਲਾ (iii) ਰਿਆਸਤੀ ਸ਼ਹਿਰ
2. ਸ੍ਰੀ ਮੁਕਤਸਰ ਸਾਹਿਬ (iv) ਦਸਮ ਪਾਤਸ਼ਾਹ
3. ਫਾਜ਼ਿਲਕਾ (v) ਰਸਦਾਰ ਫਲ
4. ਮਾਨਸਾ (i) ਸਫ਼ੇਦ ਸੋਨੇ (ਕਪਾਹ ਦੀ ਭੂਮੀ)
5. ਬਠਿੰਡਾ (ii) ਰਜ਼ੀਆ ਬੇਗਮ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਨੂੰ ਕਿਹੜੀ ਪ੍ਰਾਚੀਨ ਸਭਿਅਤਾ ਦਾ ਨਿਵਾਸ ਸਥਾਨ ਕਿਹਾ ਜਾਂਦਾ ਹੈ ?
ਉੱਤਰ-
ਹੜੱਪਾ ਜਾਂ ਸਿੰਧੂ ਘਾਟੀ ਦੀ ਸੱਭਿਅਤਾ ।

ਪ੍ਰਸ਼ਨ 2.
ਆਰੀਆਂ ਦੇ ਗ੍ਰੰਥ ਰਿਗਵੇਦ ਵਿਚ ਪੰਜਾਬ ਨੂੰ ਕਿਹੜੇ ਨਾਂ ਨਾਲ ਸੱਦਿਆ ਗਿਆ ਹੈ ?
ਉੱਤਰ-
ਸਪਤ ਸਿੰਧੂ ਜਾਂ ਸੱਤ ਦਰਿਆਵਾਂ ਦੀ ਧਰਤੀ ।

ਪ੍ਰਸ਼ਨ 3.
ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਂ ਕਿਸਨੇ ਦਿੱਤਾ ?
ਉੱਤਰ-
ਯੂਨਾਨੀਆਂ ਨੇ ।

ਪ੍ਰਸ਼ਨ 4.
ਪੈਂਟਾਪੋਟਾਮੀਆ ਦਾ ਕੀ ਅਰਥ ਹੈ ?
ਉੱਤਰ-
ਪੰਜ ਦਰਿਆਵਾਂ ਦੀ ਧਰਤੀ ।

ਪ੍ਰਸ਼ਨ 5.
ਅੱਜ ਪੰਜਾਬ ਕਿੰਨੇ ਅਤੇ ਕਿਹੜੇ-ਕਿਹੜੇ ਦਰਿਆਵਾਂ ਦੀ ਧਰਤੀ ਹੈ ?
ਉੱਤਰ-
ਅੱਜ ਪੰਜਾਬ ਤਿੰਨ ਦਰਿਆਵਾਂ-ਸਤਲੁਜ, ਬਿਆਸ ਅਤੇ ਰਾਵੀ ਦੀ ਧਰਤੀ ਹੈ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

ਪ੍ਰਸ਼ਨ 6.
ਪੈਪਸੂ ਪ੍ਰਾਂਤ ਦਾ ਗਠਨ ਕਦੋਂ ਹੋਇਆ ?
ਉੱਤਰ-
15 ਜੁਲਾਈ, 1948 ਨੂੰ ।

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਰਾਜ ਦਾ ਵਿਸਥਾਰ ਦੱਸੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਉੱਤਰ-ਪੱਛਮ ਵਿਚ ਕਾਬੁਲ (ਅਫਗਾਨਿਸਤਾਨ) ਤੋਂ ਲੈ ਕੇ ਗੰਗਾ ਨਦੀ ਤਕ ਫੈਲਿਆ ਹੋਇਆ ਸੀ ।

ਪ੍ਰਸ਼ਨ 8.
ਕਨਿਘਮ ਅਨੁਸਾਰ ਪੰਜਾਬ ਨੂੰ “ਟਕ ਦੇਸ਼ ਕਿਉਂ ਕਿਹਾ ਜਾਂਦਾ ਸੀ ?
ਉੱਤਰ-
ਪੰਜਾਬ ਵਿਚ “ਟਕ ਕਬੀਲੇ ਦਾ ਨਿਵਾਸ ਹੋਣ ਕਾਰਨ ।

ਪ੍ਰਸ਼ਨ 9.
ਅੱਜ ਦੇ ਪੰਜਾਬ ਦਾ ਉਦੈ ਕਦੋਂ ਹੋਇਆ ?
ਉੱਤਰ-
1 ਨਵੰਬਰ, 1966 ਨੂੰ |

ਪ੍ਰਸ਼ਨ 10.
ਸ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ ਪੰਜਾਬ ਦੀ ਵੰਡ ਨਾਲ ਕਿਹੜੇ ਦੋ ਨਵੇਂ ਰਾਜਾਂ ਦਾ ਨਿਰਮਾਣ ਹੋਇਆ ?
ਉੱਤਰ-
ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ।

ਪ੍ਰਸ਼ਨ 11.
ਪੂਰੇ ਭਾਰਤ ਵਿਚ ਰਾਜਾਂ ਦਾ ਪੁਨਰਗਠਨ ਕਦੋਂ ਹੋਇਆ ?
ਉੱਤਰ-
1956 ਵਿਚ ।

ਪ੍ਰਸ਼ਨ 12.
1956 ਵਿਚ ਰਾਜਾਂ ਦੇ ਪੁਨਰਗਠਨ ਦਾ ਪੈਪਸੂ ਪ੍ਰਾਂਤ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
1956 ਵਿਚ ਪੈਪਸੁ ਪ੍ਰਾਂਤ ਨੂੰ ਪੰਜਾਬ ਵਿਚ ਮਿਲਾ ਦਿੱਤਾ ਗਿਆ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦੀ ਭੂਗੋਲਿਕ ਸਥਿਤੀ ਦਾ ਭਾਰਤੀ ਉਪ-ਮਹਾਂਦੀਪ ਲਈ ਕੀ ਮਹੱਤਵ ਹੈ ? ਸਪੱਸ਼ਟ ਕਰੋ ।
ਉੱਤਰ-
ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਇਕ ਹਿੱਸਾ ਹੈ । ਇਸਦੀ ਭੂਗੋਲਿਕ ਸਥਿਤੀ ਦਾ ਭਾਰਤੀ ਉਪ-ਮਹਾਂਦੀਪ ਲਈ ਵਿਸ਼ੇਸ਼ ਮਹੱਤਵ ਹੈ । ਪੰਜਾਬ ਨੂੰ ਭਾਰਤੀ ਇਤਿਹਾਸ ਅਤੇ ਸੱਭਿਅਤਾ ਦਾ ਨਿਰਮਾਤਾ ਕਿਹਾ ਜਾਂਦਾ ਹੈ । ਇਹ ਹੜੱਪਾ ਜਾਂ ਸਿੰਧੂ ਘਾਟੀ ਦੀ ਸੱਭਿਅਤਾ ਦਾ ਨਿਵਾਸ ਸਥਾਨ ਰਿਹਾ ਹੈ ਜੋ ਸੰਸਾਰ ਦੀਆਂ ਸਭ ਤੋਂ ਪ੍ਰਾਚੀਨ ਸੱਭਿਅਤਾ ਵਿੱਚੋਂ ਇਕ ਸੀ, ਆਰੀਆਂ, ਯੂਨਾਨੀਆਂ, ਕੁਸ਼ਾਨਾਂ, ਤੁਰਕਾਂ, ਮੁਗਲਾਂ ਅਤੇ ਅਫ਼ਗਾਨਾਂ ਨੇ ਪੰਜਾਬ ਦੇ ਰਸਤੇ ਤੋਂ ਹੀ ਭਾਰਤ ਵਿਚ ਪ੍ਰਵੇਸ਼ ਕੀਤਾ । ਇਨ੍ਹਾਂ ਲੋਕਾਂ ਨੇ ਭਾਰਤੀ ਇਤਿਹਾਸ ਅਤੇ ਸੱਭਿਅਤਾ ਅਤੇ ਸੱਭਿਆਚਾਰ ਦਾ ਰੂਪ ਹੀ ਬਦਲ ਦਿੱਤਾ ।

ਪ੍ਰਸ਼ਨ 2.
ਪੰਜਾਬ ਦੇ ਮਾਝਾ ਖੇਤਰ ਅਤੇ ਦੋਆਬ ਖੇਤਰ ਵਿਚ ਸ਼ਾਮਲ ਜ਼ਿਲ੍ਹਿਆਂ ਦੇ ਨਾਂ ਲਿਖੋ ।
ਉੱਤਰ-
ਮਾਝਾ ਖੇਤਰ ਦੇ ਜ਼ਿਲ੍ਹੇ-

  • ਸ੍ਰੀ ਅੰਮ੍ਰਿਤਸਰ,
  • ਗੁਰਦਾਸਪੁਰ,
  • ਪਠਾਨਕੋਟ ਅਤੇ
  • ਤਰਨਤਾਰਨ ਸਾਹਿਬ ।

ਦੋਆਬਾ ਖੇਤਰ ਦੇ ਜ਼ਿਲ੍ਹੇ-

  1. ਹੁਸ਼ਿਆਰਪੁਰ,
  2. ਜਲੰਧਰ,
  3. ਕਪੂਰਥਲਾ ਅਤੇ
  4. ਸ਼ਹੀਦ ਭਗਤ ਸਿੰਘ ਨਗਰ ।

ਪ੍ਰਸ਼ਨ 3.
ਪੁਆਧ ਖੇਤਰ ਵਿਚ ਸ਼ਾਮਿਲ ਜ਼ਿਲ੍ਹਿਆਂ ਦੇ ਨਾਂ ਲਿਖੋ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਜ਼ਿਲ੍ਹੇ-

  • ਫਤਿਹਗੜ੍ਹ ਸਾਹਿਬ,
  • ਪਟਿਆਲਾ,
  • ਰੂਪਨਗਰ ਅਤੇ
  • ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ॥

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)-ਇਹ ਨਗਰ 2006 ਵਿਚ ਜ਼ਿਲਾ ਬਣਿਆ ਜੋ ਪੰਜਾਬ ਦਾ 18ਵਾਂ ਜ਼ਿਲਾ ਸੀ ਪਹਿਲਾਂ ਇਸਦਾ ਨਾਂ ਮੋਹਾਲੀ ਸੀ  ਅੱਜ ਵੀ ਇਹ ਨਗਰ ਮੋਹਾਲੀ ਦੇ ਨਾਂ ਨਾਲੋਂ ਵਧੇਰੇ ਪ੍ਰਸਿੱਧ ਹੈ ।

ਪ੍ਰਸ਼ਨ 4.
ਪੁਆਧ ਖੇਤਰ ਦੇ ਕਿਸੇ ਦੋ ਜ਼ਿਲਿਆਂ ਬਾਰੇ ਸੰਖੇਪ ਵਰਣਨ ਕਰੋ ।
ਉੱਤਰ-
ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਪੁਆਧ ਖੇਤਰ ਦੇ ਦੋ ਮਹੱਤਵਪੂਰਨ ਜ਼ਿਲ੍ਹੇ ਹਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ ਫਤਿਹਗੜ੍ਹ ਸਾਹਿਬ-ਇਹ ਨਗਰ 1992 ਵਿਚ ਜ਼ਿਲ੍ਹਾ ਬਣਿਆ । ਇਸਦਾ ਨਾਂ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੇ ਨਾਂ ਤੇ ਰੱਖਿਆ ਗਿਆ ਹੈ । ਪਟਿਆਲਾ-ਇਹ ਇਕ ਰਿਆਸਤੀ ਸ਼ਹਿਰ ਹੈ । 1955 ਈ: ਤਕ ਇਹ ਪੈਪਸੁ ਪ੍ਰਾਂਤ ਦੀ ਰਾਜਧਾਨੀ ਰਿਹਾ ਹੈ । ਇਹ ਸਿੱਖਿਆ ਕੇਂਦਰਾਂ ਲਈ ਪ੍ਰਸਿੱਧ ਹੈ । ਇਸ ਵਿਚੋਂ ਦੋ ਨਵੇਂ ਜ਼ਿਲ੍ਹੇ ਵੀ ਬਣਾਏ ਗਏ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

ਪ੍ਰਸ਼ਨ 5.
ਰੂਪਨਗਰ ਦਾ ਪੁਰਾਣਾ ਨਾਂ ਕੀ ਸੀ ? ਇਸ ਜ਼ਿਲ੍ਹੇ ਦਾ ਸੰਖੇਪ ਵਰਣਨ ਕਰੋ ।
ਉੱਤਰ-
ਰੂਪਨਗਰ ਦਾ ਪੁਰਾਣਾ ਨਾਂ ਰੋਪੜ ਸੀ । ਇਹ ਇਕ ਪ੍ਰਾਚੀਨ ਸ਼ਹਿਰ ਹੈ । ਇਸਦੀ ਹੋਂਦ 11ਵੀਂ ਸਦੀ ਵਿਚ ਵੀ ਸੀ । ਸਤਲੁਜ ਦੇ ਕੰਢੇ ਵਸਿਆ ਇਹ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇਕ ਸੀਮਾਵਰਤੀ ਸ਼ਹਿਰ ਸੀ ।

ਪ੍ਰਸ਼ਨ 6.
ਮਾਝਾ ਖੇਤਰ ਵਿਚ ਕਿਸੇ ਦੋ ਮਹੱਤਵਪੂਰਨ ਜ਼ਿਲ੍ਹਿਆਂ ਬਾਰੇ ਲਿਖੋ ।
ਜਾਂ
ਪੰਜਾਬ ਦੇ ਕਿਸੇ ਦੋ ਉੱਤਰ-ਪੱਛਮੀ ਸੀਮਾਵਰਤੀ ਜ਼ਿਲ੍ਹਿਆਂ ਦਾ ਵਰਣਨ ਕਰੋ ।
ਉੱਤਰ-
ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਸਾਹਿਬ ਮਾਝਾ ਖੇਤਰ ਦੇ ਦੋ ਮਹੱਤਵਪੂਰਨ ਜ਼ਿਲ੍ਹੇ ਹਨ ।ਇਹ ਪੰਜਾਬ ਦੀ ਉੱਤਰ-ਪੱਛਮੀ ਸੀਮਾ ‘ਤੇ ਸਥਿਤ ਹੈ ।

  • ਸ੍ਰੀ ਅੰਮ੍ਰਿਤਸਰ ਸਾਹਿਬ-ਅੰਮ੍ਰਿਤਸਰ ਤੋਂ ਭਾਵ ਹੈ-ਅੰਮ੍ਰਿਤ ਦਾ ਸਰੋਵਰ । ਇਸ ਸ਼ਹਿਰ ਦਾ ਪੁਰਾਣਾ ਨਾਂ ਚੱਕ ਰਾਮਦਾਸ ਸੀ | ਸਾਲਾਂ ਤਕ ਇਹ ਸ਼ਹਿਰ ਇਕ ਵਪਾਰਕ ਕੇਂਦਰ ਦੇ ਤੌਰ ‘ਤੇ ਪ੍ਰਸਿੱਧ ਰਿਹਾ ।
  • ਤਰਨਤਾਰਨ ਸਾਹਿਬ-ਤਰਨਤਾਰਨ ਸਾਹਿਬ 2006 ਈ: ਵਿਚ ਜ਼ਿਲ੍ਹਾ ਬਣਿਆ । ਇਸ ਸ਼ਹਿਰ ਨੂੰ ਪੰਜਵੀਂ ਪਾਤਸ਼ਾਹੀ ਸ੍ਰੀ ਅਰਜਨ ਦੇਵ ਜੀ ਨੇ ਵਸਾਇਆ ਸੀ ।

ਪ੍ਰਸ਼ਨ 7.
ਗੁਰਦਾਸਪੁਰ ਅਤੇ ਪਠਾਨਕੋਟ ਪੰਜਾਬ ਦੇ ਕਿਹੜੇ ਖੇਤਰੀ ਖੰਡ ਵਿਚ ਸਥਿਤ ਹਨ ? ਇਨ੍ਹਾਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਪੰਜਾਬ ਦੇ ਮਾਝਾ ਖੇਤਰ ਵਿਚ ਸਥਿਤ ਹਨ । ਗੁਰਦਾਸਪੁਰ-ਇਸ ਸ਼ਹਿਰ ਨੂੰ 16ਵੀਂ ਸਦੀ ਵਿਚ ਵਸਾਇਆ ਗਿਆ । ਗੁਰਦਾਸਪੁਰ ਜ਼ਿਲ੍ਹੇ ਦੇ ਇਕ ਸ਼ਹਿਰ ਕਲਾਨੌਰ ਵਿਚ ਮੁਗ਼ਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ । ਇਸ ਜ਼ਿਲ੍ਹੇ ਦਾ ਇਕ ਹੋਰ ਸ਼ਹਿਰ ਬਟਾਲਾ ਵੀ ਕਾਫੀ ਪ੍ਰਸਿੱਧ ਰਿਹਾ ਹੈ । ਪਠਾਨਕੋਟ-ਜ਼ਿਲਾ ਪਠਾਨਕੋਟ ਜੁਲਾਈ, 2011 ਈ: ਵਿਚ ਹੋਂਦ ਵਿਚ ਆਇਆ । ਇਹ ਇਕ ਤਰਾਈ ਦੇਸ਼ ਹੈ ਅਤੇ ਪੰਜਾਬ ਰਾਜ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੈ ।

ਪ੍ਰਸ਼ਨ 8.
ਪੰਜਾਬ ਦੇ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹਿਆਂ ‘ ਤੇ ਸੰਖੇਪ ਨੋਟ ਲਿਖੋ ।
ਉੱਤਰ –

  1. ਹੁਸ਼ਿਆਰਪੁਰ-ਦੋਆਬ ਖੇਤਰ ਵਿਚ ਸਥਿਤ ਇਹ ਜ਼ਿਲ੍ਹਾ ਅਰਧ ਪਹਾੜੀ ਅਤੇ ਮੈਦਾਨੀ ਦੇਸ਼ ਦਾ ਮਿਸ਼ਰਣ ਹੈ । ਇਸ ਜ਼ਿਲ੍ਹੇ ਦਾ ਸ਼ਹਿਰ ਮਾਹਿਲਪੁਰ ਫੁੱਟਬਾਲ ਦੀ ਨਰਸਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ । ਇਕ ਹੋਰ ਸ਼ਹਿਰ ਟਾਂਡਾ ਫਰਨੀਚਰ ਅਤੇ ਸੰਗੀਤ ਦੇ ਸਮਾਨ ਲਈ ਪ੍ਰਸਿੱਧ ਹੈ ।
  2. ਜਲੰਧਰ-ਜ਼ਿਲ੍ਹਾ ਜਲੰਧਰ ਪੰਜਾਬ ਰਾਜ ਦਾ ਇਕ ਇਤਿਹਾਸਿਕ ਸ਼ਹਿਰ ਹੈ । ਇਹ ਇਕ ਮੀਡੀਆ ਕੇਂਦਰ ਹੈ ਅਤੇ ਖੇਡਾਂ ਦਾ ਸਮਾਨ ਬਣਾਉਣ ਲਈ ਪ੍ਰਸਿੱਧ ਰਿਹਾ ਹੈ । ਜਲੰਧਰ ਜ਼ਿਲ੍ਹੇ ਦਾ ਪਿੰਡ ਸੰਸਾਰਪੁਰ ਹਾਕੀ ਦੀ ਨਰਸਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ।

ਪ੍ਰਸ਼ਨ 9.
ਦੋਆਬ ਖੇਤਰ ਦੇ ਕਿਸੇ ਦੋ ਜ਼ਿਲਿਆਂ ਬਾਰੇ ਲਿਖੋ ।
ਉੱਤਰ-
ਹੇਠ ਲਿਖੇ ਦੋ ਜ਼ਿਲ੍ਹੇ ਪੰਜਾਬ ਦੇ ਦੋਆਬਾ ਖੇਤਰ ਵਿਚ ਸ਼ਾਮਿਲ ਹਨ ਕਪੂਰਥਲਾ-ਕਪੂਰਥਲਾ ਇਕ ਰਿਆਸਤੀ ਸ਼ਹਿਰ ਹੈ । 1947 ਦੇ ਬਾਅਦ ਜੇ. ਸੀ. ਟੀ. ਮਿਲਜ਼ ਅਤੇ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਕਪੂਰਥਲਾ ਦੀ ਪਛਾਣ ਬਣ ਗਈ । ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ)-1995 ਵਿਚ ਨਵਾਂ ਸ਼ਹਿਰ ਨੂੰ ਜ਼ਿਲ੍ਹਾ ਬਣਾਇਆ ਗਿਆ | ਬਾਅਦ ਵਿਚ ਇਸ ਜ਼ਿਲ੍ਹੇ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਦਿੱਤਾ ਗਿਆ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1947 ਤੋਂ 1966 ਤਕ ਪੰਜਾਬ ਦੇ ਰਾਜਨੀਤਿਕ ਇਤਿਹਾਸ ਦਾ ਵਰਣਨ ਕਰੋ ।
ਉੱਤਰ-
ਸੁਤੰਤਰਤਾ ਤੋਂ ਪਹਿਲਾਂ ਪੰਜਾਬ ਇਕ ਵਿਸ਼ਾਲ ਪ੍ਰਾਂਤ ਸੀ । 1947 ਵਿਚ ਭਾਰਤ ਵੰਡ ਦੇ ਨਾਲ ਹੀ ਪੰਜਾਬ ਦੀ ਵੰਡ ਵੀ ਦੋ ਭਾਗਾਂ ਵਿਚ ਹੋ ਗਈ । ਭਾਰਤੀ ਪੰਜਾਬ ਪੂਰਬੀ ਪੰਜਾਬ ਅਖਵਾਇਆ । ਵੰਡ ਦੇ ਕਾਰਨ ਪੰਜਾਬ ਦਾ ਜ਼ਿਆਦਾਤਰ ਉਪਜਾਉ ਭਾਗ ਪਾਕਿਸਤਾਨ ਵਿਚ ਚਲਿਆ ਗਿਆ । ਇਸਦਾ ਸਿਰਫ 34% ਭਾਗ ਹੀ ਭਾਰਤ ਵਿਚ ਰਿਹਾ । ਨਹਿਰਾਂ ਦਾ ਵੀ ਜ਼ਿਆਦਾਤਰ ਭਾਗ ਪਾਕਿਸਤਾਨ ਦੇ ਹਿੱਸੇ ਵਿਚ ਆਇਆ । ਪੈਪਸੂ ਪ੍ਰਾਂਤ ਦੀ ਸਥਾਪਨਾ ਅਤੇ ਖ਼ਾਤਮਾ-15 ਜੁਲਾਈ, 1948 ਨੂੰ ਪੰਜਾਬ ਦੀਆਂ ਰਿਆਸਤਾਂ ਪਟਿਆਲਾ, ਨਾਭਾ, ਮਲੇਰਕੋਟਲਾ, ਜੀਂਦ, ਕਪੂਰਥਲਾ, ਫਰੀਦਕੋਟ, ਨਾਲਾਗੜ੍ਹ ਅਤੇ ਕਲਸੀਆ ਨੂੰ ਮਿਲਾ ਕੇ ਪੈਪਸੂ ਪ੍ਰਾਂਤ (Patiala and East Punjab States Union) ਦਾ ਗਠਨ ਕੀਤਾ ਗਿਆ ।

1956 ਵਿਚ ਪੂਰੇ ਭਾਰਤ ਦੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ | ਇਸ ਵਿਚ ਪੈਪਸੂ ਪੁੱਤ ਨੂੰ ਖ਼ਤਮ ਕਰਕੇ ਇਸਨੂੰ ਪੰਜਾਬ ਵਿਚ ਮਿਲਾ ਦਿੱਤਾ ਗਿਆ । ਪੰਜਾਬ ਦੀ ਪੁਨਰ ਵੰਡ- 1 ਨਵੰਬਰ, 1966 ਨੂੰ ਸ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ ਪੰਜਾਬ ਦੇ ਫਿਰ ਤੋਂ ਟੁਕੜੇ ਕਰ ਦਿੱਤੇ ਗਏ । ਇਸ ਵੰਡ ਨਾਲ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨਾਮਕ ਦੋ ਨਵੇਂ ਰਾਜਾਂ ਦਾ ਨਿਰਮਾਣ ਹੋਇਆ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

ਪ੍ਰਸ਼ਨ 2.
ਮਾਝਾ ਖੇਤਰ ਦੇ ਜ਼ਿਲ੍ਹਿਆਂ ਅਤੇ ਸ਼ਹਿਰਾਂ ਦਾ ਵਿਸਤ੍ਰਿਤ ਵਰਣਨ ਕਰੋ ।
ਉੱਤਰ-
ਮਾਝਾ ਖੇਤਰ ਦੇ ਮੁੱਖ ਜ਼ਿਲ੍ਹੇ ਸ੍ਰੀ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਸਾਹਿਬ ਹਨ ।

  1. ਸ੍ਰੀ ਅੰਮ੍ਰਿਤਸਰ ਸਾਹਿਬ-ਅੰਮ੍ਰਿਤਸਰ ਤੋਂ ਭਾਵ ਹੈ-ਅੰਮ੍ਰਿਤ ਦਾ ਸਰੋਵਰ । ਇਸ ਸ਼ਹਿਰ ਦਾ ਪੁਰਾਣਾ ਨਾਂ ਚੱਕ ਰਾਮਦਾਸ ਸੀ । ਸਾਲਾਂ ਤਕ ਇਹ ਸ਼ਹਿਰ ਇਕ ਵਪਾਰਕ ਕੇਂਦਰ ਦੇ ਤੌਰ ‘ਤੇ ਪ੍ਰਸਿੱਧ ਰਿਹਾ ਹੈ ।
  2. ਗੁਰਦਾਸਪੁਰ-ਇਸ ਸ਼ਹਿਰ ਨੂੰ 16ਵੀਂ ਸਦੀ ਵਿਚ ਵਸਾਇਆ ਗਿਆ । ਗੁਰਦਾਸਪੁਰ ਜ਼ਿਲ੍ਹੇ ਦੇ ਇਕ ਸ਼ਹਿਰ ਕਲਾਨੌਰ ਵਿਚ ਮੁਗ਼ਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ । ਇਸ ਜ਼ਿਲ੍ਹੇ ਦਾ ਇਕ ਹੋਰ ਸ਼ਹਿਰ ਬਟਾਲਾ ਵੀ ਕਾਫੀ ਪ੍ਰਸਿੱਧ ਰਿਹਾ ਹੈ । ਇੱਥੇ ਖੇਤੀਬਾੜੀ ਦੇ ਯੰਤਰ ਬਣਾਏ ਜਾਂਦੇ ਹਨ ।
  3. ਪਠਾਨਕੋਟ-ਜ਼ਿਲ੍ਹਾ ਪਠਾਨਕੋਟ ਜੁਲਾਈ, 2011 ਈ: ਵਿਚ ਹੋਂਦ ਵਿਚ ਆਇਆ । ਇਹ ਇਕ ਤਰਾਈ ਦੇਸ਼ ਹੈ। ਅਤੇ ਪੰਜਾਬ ਰਾਜ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੈ ।
  4. ਤਰਨਤਾਰਨ ਸਾਹਿਬ-ਤਰਨਤਾਰਨ ਸਾਹਿਬ 2006 ਈ: ਵਿਚ ਜ਼ਿਲ੍ਹਾ ਬਣਿਆ । ਇਸ ਸ਼ਹਿਰ ਨੂੰ ਪੰਜਵੀਂ ਪਾਤਸ਼ਾਹੀ | ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ ।

ਪ੍ਰਸ਼ਨ 3.
ਪੰਜਾਬ ਦੇ ਦੋਆਬਾ ਖੇਤਰ ਵਿਚ ਸ਼ਾਮਲ ਜ਼ਿਲ੍ਹਿਆਂ ਦਾ ਵਿਸਤ੍ਰਿਤ ਵਰਣਨ ਕਰੋ ।
ਉੱਤਰ-
ਦੋਆਬ ਖੇਤਰ ਵਿਚ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਨਾਮਕ ਜ਼ਿਲ੍ਹੇ ਸ਼ਾਮਿਲ ਹਨ ।
ਇਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ –

  1. ਹੁਸ਼ਿਆਰਪੁਰ-ਇਹ ਜ਼ਿਲ੍ਹਾ ਅਰਧ ਪਹਾੜੀ ਅਤੇ ਮੈਦਾਨੀ ਪ੍ਰਦੇਸ਼ ਦਾ ਮਿਸ਼ਰਣ ਹੈ । ਇਸ ਜ਼ਿਲ੍ਹੇ ਦਾ ਸ਼ਹਿਰ ਮਾਹਿਲਪੁਰ, ਫੁੱਟਬਾਲ ਦੀ ਨਰਸਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ । ਇਕ ਹੋਰ ਸ਼ਹਿਰ ਟਾਂਡਾ, ਫਰਨੀਚਰ ਅਤੇ ਸੰਗੀਤ ਦੇ ਸਮਾਨ ਲਈ ਪ੍ਰਸਿੱਧ ਹੈ ।
  2. ਜਲੰਧਰ-ਜ਼ਿਲ੍ਹਾ ਜਲੰਧਰ ਪੰਜਾਬ ਰਾਜ ਦਾ ਇਕ ਇਤਿਹਾਸਿਕ ਸ਼ਹਿਰ ਹੈ । ਇਹ ਇਕ ਮੀਡੀਆ ਕੇਂਦਰ ਅਤੇ ਖੇਡਾਂ ਦਾ ਸਮਾਨ ਬਣਾਉਣ ਲਈ ਪ੍ਰਸਿੱਧ ਰਿਹਾ ਹੈ । ਜਲੰਧਰ ਜ਼ਿਲ੍ਹੇ ਦਾ ਪਿੰਡ ਸੰਸਾਰਪੁਰ ਹਾਕੀ ਦੀ ਨਰਸਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ।
  3. ਕਪੂਰਥਲਾ-ਕਪੂਰਥਲਾ ਇਕ ਰਿਆਸਤੀ ਸ਼ਹਿਰ ਹੈ । 1947 ਦੇ ਬਾਅਦ ਜੇ. ਸੀ. ਟੀ. ਮਿਲਜ਼ ਅਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੀ ਪਛਾਣ ਬਣ ਗਈ ।
  4. ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ-1955 ਵਿਚ ਨਵਾਂ ਸ਼ਹਿਰ ਨੂੰ ਜ਼ਿਲਾ ਬਣਾਇਆ ਗਿਆ । ਬਾਅਦ ਵਿਚ ਇਸ ਜ਼ਿਲ੍ਹੇ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਦਿੱਤਾ ਗਿਆ ।

ਸਾਰਣੀ-ਪ੍ਰਸ਼ਾਸਨਿਕ ਢਾਂਚਾ (2012)
ਨੋਟ-ਵਿਦਿਆਰਥੀ ਹੇਠਾਂ ਦਿੱਤੀ ਗਈ ਸਾਰਨੀ ਦੇ ਤੱਥਾਂ ਨੂੰ ਯਾਦ ਕਰਨ । ਇਨ੍ਹਾਂ ਵਿਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ।
PSEB 9th Class SST Solutions Geography Chapter 1(b) ਪੰਜਾਬ ਅਕਾਰ ਅਤੇ ਸਥਿਤੀ 2
ਪੰਜਾਬ : ਪ੍ਰਸ਼ਾਸਕੀ ਮੰਡਲ 5 ਜਲੰਧਰ, ਪਟਿਆਲਾ, ਫਿਰੋਜ਼ਪੁਰ, ਫ਼ਰੀਦਕੋਟ ਅਤੇ ਰੂਪਨਗਰ) ਜ਼ਿਲ਼ੇ-22 ਤਹਿਸੀਲ/ਉਪ ਮੰਡਲ-86 ਬਲਾਕ-145 ਸਰੋਤ : ਪੰਜਾਬ ਅੰਕੜਾ ਸਾਰ 2012.

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

Punjab State Board PSEB 9th Class Social Science Book Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ Textbook Exercise Questions and Answers.

PSEB Solutions for Class 9 Social Science Geography Chapter 1(a) ਭਾਰਤ: ਆਕਾਰ ਅਤੇ ਸਥਿਤੀ

Social Science Guide for Class 9 PSEB ਭਾਰਤ: ਆਕਾਰ ਅਤੇ ਸਥਿਤੀ Textbook Questions and Answers

ਅਭਿਆਸ ਦੇ ਪ੍ਰਸ਼ਨ :
(ਓ) ਨਕਸ਼ਾ ਕਾਰਜ (Map Work)

1. ਭਾਰਤ ਦੇ ਰੇਖਾ ਮਾਨ ਚਿੱਤਰ ਵਿੱਚ ਅੰਕਿਤ ਕਰੋ :
(i) ਭਾਰਤ ਦਾ ਮਾਨਕ ਲੰਬਾਕਾਰ (82 \(\frac{1}{2}\) ਪੂ.)
(ii) ਕਰਕ ਰੇਖਾ
(iii) ਪੰਜਾਬੀ ਭਾਸ਼ਾ ਵਰਤਣ ਵਾਲੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ।
(iv) ਦੋ ਗੁਆਂਢੀ ਦੇਸ਼ ਜੋ ਸਾਗਰ ਨੂੰ ਨਹੀਂ ਛੂਹਦੇ ।
(v) ਭਾਰਤ ਦਾ ਗੁਆਂਢੀ ਟਾਪੂ ਦੇਸ਼ ।
ਸੰਕੇਤ-
(iii) ਪੰਜਾਬ, ਜੰਮੂ-ਕਸ਼ਮੀਰ, ਦਿੱਲੀ ਅਤੇ ਚੰਡੀਗੜ੍ਹ-
(iv) ਨੇਪਾਲ, ਭੂਟਾਨ
(v) ਸ੍ਰੀਲੰਕਾ ।
ਨੋਟ-ਵਿਦਿਆਰਥੀ ਇਹ ਪ੍ਰਸ਼ਨ MBD Map Master ਦੀ ਸਹਾਇਤਾ ਨਾਲ ਆਪਣੇ ਆਪ ਕਰਨ ।
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 1
Based upon Survey of India map with the permission of the Surveyor General of India. The responsibility for the correctness of internal details rests with the publisher. The territorial waters of india extend into the sea to a distance of twelve nautical miles measured from the appropriate baseline. The external boundaries and coastlines of India agree with the Record Master Copy certified by Surveyor General © Government of India, Copyright, 2020.

(ਅ) ਜਮਾਤੀ ਕਿਰਿਆ – (Class Activity)

  • ਭਾਰਤ ਦੇ ਗੁਆਂਢੀ ਸਾਰਕ (SAARC) ਦੇਸ਼ਾਂ ਨੂੰ ਵੱਖ-ਵੱਖ ਰੰਗਾਂ ਨਾਲ ਅੰਕਿਤ ਕਰੋ ਅਤੇ ਜਮਾਤ ਦੇ ਕਮਰੇ ਵਿਚ | ਲਗਾਓ |
  • ਭਾਰਤ ਦੇ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਦੇਸ਼ਾਂ ਨੂੰ ਰਾਜਧਾਨੀਆਂ ਸਮੇਤ ਦੋ ਖਾਕਿਆਂ ਵਿੱਚ ਅੰਕਿਤ ਕਰੋ । ਨੋਟ-ਵਿਦਿਆਰਥੀ ਆਪਣੇ ਅਧਿਆਪਕ ਦੀ ਸਹਾਇਤਾ ਨਾਲ ਆਪਣੇ ਆਪ ਕਰਨ ।

(ਈ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ –

ਪ੍ਰਸ਼ਨ 1.
ਖੇਤਰਫਲ ਦੇ ਪੱਖੋਂ ਸੰਸਾਰ ਵਿੱਚ ਤੀਸਰੇ ਸਥਾਨ ‘ਤੇ ਕਿਹੜਾ ਦੇਸ਼ ਹੈ ?
ਉੱਤਰ-
ਚੀਨ (China).

ਪ੍ਰਸ਼ਨ 2.
ਉਹ ਦੇਸ਼ ਕਿਹੜਾ ਹੈ ਜੋ ਖੇਤਰਫਲ ਅਤੇ ਆਬਾਦੀ ਦੋਹਾਂ ਪੱਖਾਂ ਤੋਂ ਪੰਜਵਾਂ ਸਥਾਨ ਰੱਖਦਾ ਹੈ ?
ਉੱਤਰ-
ਬਾਜ਼ੀਲ ।

ਪ੍ਰਸ਼ਨ 3.
ਸੌਰਾਸ਼ਟਰ ਹੇਠਾਂ ਲਿਖਿਆਂ ਵਿਚੋਂ ਕਿਸ ਰਾਜ ਦਾ ਹਿੱਸਾ ਹੈ ?
(i) ਮਨੀਪੁਰ
(ii) ਗੁਜਰਾਤ
(iii) ਮਹਾਂਰਾਸ਼ਟਰ
(iv) ਨਾਗਾਲੈਂਡ 1
ਉੱਤਰ-
ਗੁਜਰਾਤ ।

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

ਪ੍ਰਸ਼ਨ 4.
ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ ?
(i) ਰਾਏਪੁਰ
(ii) ਅਹਿਮਦਾਬਾਦ
(iii) ਰਾਂਚੀ
(iv) ਪਣਜੀ ।
ਉੱਤਰ-
ਅਹਿਮਦਾਬਾਦ ।

ਪ੍ਰਸ਼ਨ 5.
ਭਾਰਤ ਦਾ ਕਿਹੜਾ ਵਿਥਕਾਰੀ ਪਸਾਰ ਸਹੀ ਹੈ ?
(i) 8°4′ ਉੱਤਰ ਤੋਂ 37°.6′ ਉੱਤਰ ਤੱਕ
(ii) 6°2′ ਉੱਤਰ ਤੋਂ 35°2′ ਉੱਤਰ ਤੱਕ
(iii) 8°4′. ਦੱਖਣ ਤੋਂ 37°6′ ਦੱਖਣ ਤੱਕ
(iv) 6°2′ ਦੱਖਣ ਤੋਂ 35°2′ ਦੱਖਣ ਤੱਕ ।
ਉੱਤਰ-
84′ ਉੱਤਰ ਤੋਂ 37°6′ ਉੱਤਰ ਤੱਕ ।

ਪ੍ਰਸ਼ਨ 6.
ਭਾਰਤ ਦਾ ਸਰਕਾਰੀ ਜਾਂ ਸੰਵਿਧਾਨਿਕ ਨਾਮ ਕੀ ਹੈ ?
ਉੱਤਰ-
ਭਾਰਤ ਗਣਰਾਜ/ਗਣਤੰਤਰ ।

(ਸ) ਹੇਠਾਂ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ

ਪ੍ਰਸ਼ਨ 1.
ਭਾਰਤ ਦੇ ਉੱਤਰੀ, ਦੱਖਣੀ, ਪੂਰਬੀ ਅਤੇ ਪੱਛਮੀ ਸਿਰਿਆਂ ਦੇ ਨਾਮ ਲਿਖੋ ।
ਉੱਤਰ-
ਉੱਤਰੀ ਸਿਰਾ-ਦਫ਼ਦਾਰ (dafdar) ਦੱਖਣੀ ਸਿਰਾ-ਕੰਨਿਆ ਕੁਮਾਰੀ (ਕੇਪ ਕੋਮੋਰਿਨ) ਪੂਰਬੀ ਸਿਰਾ-ਕਬੀਬੂ (Kibithu) ਪੱਛਮੀ ਸਿਰਾ-ਗੁਹਾਰ ਮੋਤੀ (ਕੱਢ) ।

ਪ੍ਰਸ਼ਨ 2.
ਭਾਰਤ ਦੀ ਮਾਧਿਆਨ ਰੇਖਾ ਬਾਰੇ ਇੱਕ ਨੋਟ ਲਿਖੋ ।
ਉੱਤਰ-
ਭਾਰਤ ਦਾ ਮਾਨਕ ਦੇਸ਼ਾਂਤਰ 82 \(\frac{1}{2}\)0 ਪੂਰਬ ਹੈ । ਇਹ ਦੇਸ਼ਾਂਤਰ ਰੇਖਾ ਉੱਤਰ ਪ੍ਰਦੇਸ਼ ਇਲਾਹਾਬਾਦ ਦੇ ਮਿਰਜ਼ਾਪੁਰ ਤੋਂ ਲੰਘਦੀ ਹੈ । ਸਾਰੇ ਭਾਰਤ ਵਿੱਚ ਸਮੇਂ ਦੀ ਗਣਨਾ ਇਸੇ ਰੇਖਾ ਦੇ ਆਧਾਰ ‘ਤੇ ਹੁੰਦੀ ਹੈ । ਇਸ ਰੇਖਾ ਦਾ ਸਮਾਂ ਗਰੀਨਵਿਚ ਦੇ ਸਮੇਂ ਤੋਂ 5.30 ਘੰਟੇ ਅੱਗੇ ਹੈ । ਇਸਦੇ ਅਨੁਸਾਰ ਜਦੋਂ ਗਰੀਨਵਿਚ ਵਿੱਚ ਦੁਪਹਿਰ ਦੇ 12 ਵਜਦੇ ਹਨ ਉਸ ਸਮੇਂ ਭਾਰਤ ਵਿੱਚ ਸ਼ਾਮ ਦੇ 5.30 ਵਜੇ ਹੁੰਦੇ ਹਨ ।

ਪ੍ਰਸ਼ਨ 3.
ਅਰੁਣਾਚਲ ਪ੍ਰਦੇਸ਼ ਤੇ ਗੁਜਰਾਤ ਦੇ ਸਮੇਂ ਵਿੱਚ ਘੰਟੇ ਦਾ ਅੰਤਰ ਕਿਉਂ ਹੈ ?
ਉੱਤਰ-
ਅਰੁਣਾਚਲ ਪ੍ਰਦੇਸ਼ ਭਾਰਤ ਦੇ ਪੂਰਬ ਅਤੇ ਸੌਰਾਸ਼ਟਰ (ਗੁਜਰਾਤ) ਪੱਛਮ ਵਿੱਚ ਸਥਿਤ ਹੈ | ਸੂਰਜ ਸਭ ਤੋਂ ਪਹਿਲਾਂ ਪੂਰਬ ਵਿੱਚ ਉਦੈ ਹੁੰਦਾ ਹੈ । ਪੂਰਬ ਤੋਂ ਪੱਛਮ ਦੇ ਵੱਲ ਜਾਂਦੇ ਹੋਏ ਸਮੇਂ 4° (ਮਿੰਟ) ਪ੍ਰਤੀ ਦੇਸ਼ਾਂਤਰ ਦੀ ਦਰ ਨਾਲ ਘੱਟਦਾ ਜਾਂਦਾ ਹੈ । ਇਸ ਲਈ ਅਰੁਣਾਚਲ ਦਾ ਸਮਾਂ ਗੁਜਰਾਤ ਤੋਂ ਅੱਗੇ ਰਹਿੰਦਾ ਹੈ, ਜੋ ਲਗਭਗ 2 ਘੰਟੇ ਹੈ । ਜਦੋਂ ਅਰੁਣਾਚਲ ਵਿੱਚ ਸੂਰਜ ਛਿਪਦਾ ਹੈ ਤਾਂ ਗੁਜਰਾਤ ਵਿੱਚ ਸ਼ਾਮ ਦੀ ਧੁੱਪ ਖਿੜੀ ਹੁੰਦੀ ਹੈ । ਇਸ ਗੱਲ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ, ਉਸ ਸਮੇਂ ਗੁਜਰਾਤ ਵਿੱਚ ਅਜੇ ਰਾਤ ਹੁੰਦੀ ਹੈ ।

ਪ੍ਰਸ਼ਨ 4.
ਜੰਮੂ-ਕਸ਼ਮੀਰ ਅਤੇ ਤੇਲੰਗਾਨਾ ਵਿੱਚ ਕਿਹੜੀਆਂ ਭਾਸ਼ਾਵਾਂ ਪ੍ਰਚਲਿਤ ਹਨ ?
ਉੱਤਰ-
ਜੰਮੂ-ਕਸ਼ਮੀਰ-ਉਰਦੂ, ਕਸ਼ਮੀਰੀ, ਡੋਗਰੀ, ਗੁਜਰੀ, ਦਾਦਰੀ ਅਤੇ ਪੰਜਾਬੀ । ਤੇਲੰਗਾਨਾ-ਤੇਲਗੂ ਅਤੇ ਉਰਦੂ ।

ਪ੍ਰਸ਼ਨ 5.
ਸਾਰਕ (SAARC) ਬਾਰੇ ਇੱਕ ਸੰਖੇਪ ਨੋਟ ਲਿਖੋ ।
ਉੱਤਰ-
ਸਾਰਕ (SAARC) ਦੱਖਣੀ ਏਸ਼ੀਆ ਦੇ ਦੇਸ਼ਾਂ ਦਾ ਇੱਕ ਸੰਘ ਹੈ, ਜੋ ਆਪਸੀ ਸਹਿਯੋਗ ਦੇ ਲਈ ਬਣਾਇਆ ਗਿਆ ਹੈ । ਇਸਦਾ ਪੂਰਾ ਨਾਂ ਦੱਖਣੀ ਏਸ਼ਿਆਈ ਖੇਤਰੀ ਸਹਿਯੋਗ ਸੰਗਠਨ (South Asian Association for Regional Coperation) ਹੈ । ਇਸ ਵਿੱਚ 8 ਦੇਸ਼-ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ ਅਤੇ ਸ੍ਰੀਲੰਕਾ ਸ਼ਾਮਿਲ ਹਨ । ਇਸ ਨੂੰ ਭਾਰਤ ਦਾ ਸਭ ਤੋਂ ਮਹੱਤਵਪੂਰਨ ਸਥਾਨ ਪ੍ਰਾਪਤ ਹੈ ।

(ਹ) ਹੇਠਾਂ ਲਿਖੇ ਪ੍ਰਸ਼ਨਾਂ ਦੇ ਵਿਸਥਾਰਪੂਰਵਕ ਉੱਤਰ ਦਿਓ

ਪ੍ਰਸ਼ਨ 1.
ਭਾਰਤ ਦੇ ਕੌਮਾਂਤਰੀ ਵਪਾਰ ਬਾਰੇ ਵਿਸਥਾਰ ਨਾਲ ਲਿਖੋ ।
ਉੱਤਰ-
ਕੌਮਾਂਤਰੀ ਵਪਾਰ ਦੀ ਦ੍ਰਿਸ਼ਟੀ ਤੋਂ ਭਾਰਤ ਦੀ ਸਥਿਤੀ ਬਹੁਤ ਹੀ ਅਨੁਕੂਲ ਹੈ । ਹੇਠ ਲਿਖੇ ਤੱਥ ਇਸ ਗੱਲ ਦੀ ਪੁਸ਼ਟੀ ਕਰਦੇ ਹਨ –
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 2
ਚਿੱਤਰ-ਵਪਾਰ ਅਤੇ ਵਣਿਜ ਦੇ ਕੌਮਾਂਤਰੀ ਮਹਾਂਮਾਰਗ ‘ਤੇ ਭਾਰਤ ਦੀ ਸਥਿਤੀ ।

  • ਦੱਖਣੀ ਭਾਰਤ ਤਿੰਨਾਂ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ । ਇਸ ਲਈ ਦੇਸ਼ ਦਾ 96 ਪ੍ਰਤੀਸ਼ਤ ਅੰਤਰ-ਰਾਸ਼ਟਰੀ ਵਿਉਪਾਰ ਸਮੁੰਦਰੀ ਮਾਰਗ ਰਾਹੀਂ ਹੁੰਦਾ ਹੈ ।
  • ਪੂਰਬ ਅਤੇ ਦੱਖਣ ਪੂਰਬੀ ਏਸ਼ੀਆ ਅਤੇ ਆਸਟਰੇਲੀਆ ਨੂੰ ਜਾਣ ਵਾਲੇ ਸਮੁੰਦਰੀ ਮਾਰਗ ਵੀ ਹਿੰਦ ਮਹਾਂਸਾਗਰ ‘ ਤੋਂ ਹੋ ਕੇ ਗੁਜਰਦੇ ਹਨ ।
  • ਰਤ ਸੁਏਜ਼ ਮਾਰਗ ਅਤੇ ਆਸ਼ਾ ਅੰਤਰੀਪ ਮਾਰਗ ਦੁਆਰਾ ਯੂਰਪ, ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਨਾਲ ਜੁੜਿਆ ਹੋਇਆ ਹੈ ।
  • ਭਾਰਤ ਦਾ ਵਪਾਰ ਲਗਪਗ ਸਾਰੇ ਦੇਸ਼ਾਂ ਨਾਲ ਹੈ ਸਾਡਾ ਦੇਸ਼ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਰਪ ਮਹਾਂਦੀਪ, ਦੱਖਣੀ ਅਮਰੀਕਾ ਅਤੇ ਦੱਖਣੀ-ਪੂਰਬੀ ਏਸ਼ੀਆ ਦੇ ਲਗਪਗ ਸਾਰੇ ਦੇਸ਼ਾਂ ਨਾਲ ਵਪਾਰ ਕਰਦਾ ਹੈ ।
  • 1869 ਵਿੱਚ ਸੁਏਜ਼ ਨਹਿਰ ਦੇ ਖੁੱਲ੍ਹਣ ਨਾਲ ਯੂਰਪ ਅਤੇ ਅਮਰੀਕੀ ਦੇਸ਼ਾਂ ਦੇ ਨਾਲ ਭਾਰਤ ਦੇ ਵਪਾਰਕ ਸੰਬੰਧ ਹੋਰ ਵੀ ਮਜ਼ਬੂਤ ਹੋ ਗਏ ।

ਪ੍ਰਸ਼ਨ 2.
ਭਾਰਤ ਦੇ ਕੋਈ 10 ਰਾਜਾਂ ਅਤੇ 5 ਕੇਂਦਰ ਸ਼ਾਸਿਤ ਦੇਸ਼ਾਂ ਦੇ ਨਾਮ ਅਤੇ ਰਾਜਧਾਨੀਆਂ ਲਿਖੋ ।
ਉੱਤਰ-
ਭਾਰਤ ਦੇ 10 ਰਾਜਾਂ ਅਤੇ 5 ਕੇਂਦਰ ਸ਼ਾਸਿਤ ਦੇਸ਼ਾਂ ਦੀ ਸੂਚੀ ਹੇਠ ਲਿਖੀ ਹੈ ਰਾਜ ਅਤੇ ਰਾਜਧਾਨੀਆਂ ਅਰੁਣਾਚਲ ਪ੍ਰਦੇਸ਼ ਅਸਾਮ ਬਿਹਾਰ ਗੁਜਰਾਤ ਹਰਿਆਣਾ ਹਿਮਾਚਲ ਪ੍ਰਦੇਸ਼ ਤਾਮਿਲਨਾਡੂ ਕਰਨਾਟਕ ਪੰਜਾਬ ਰਾਜਸਥਾਨ ਈਟਾਨਗਰ ਦਿਸਪੁਰ ਪਟਨਾ ਗਾਂਧੀ ਨਗਰ ਚੰਡੀਗੜ੍ਹ ਸ਼ਿਮਲਾ ਚੇਨੱਈ ਬੰਗਲੁਰੂ ਚੰਡੀਗੜ੍ਹ , ਜੈਪੁਰ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਰਾਜਧਾਨੀਆਂ
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 3
ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਰਾਜਧਾਨੀਆਂ –
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 4

ਪ੍ਰਸ਼ਨ 3.
ਭਾਰਤ ਦੀ ਰਾਜਨੀਤਿਕ ਵੰਡ ‘ਤੇ ਨੋਟ ਲਿਖੋ ਅਤੇ ਖੇਤਰਫਲ ਪੱਖੋਂ ਸਭ ਤੋਂ ਵੱਡੇ ਅਤੇ ਸਭ ਤੋਂ ਛੋਟੇ ਰਾਜਾਂ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਰਾਜਾਂ ਦਾ ਸੰਘ ਹੈ । ਰਾਜਨੀਤਿਕ ਜਾਂ ਪ੍ਰਸ਼ਾਸਨਿਕ ਨਜ਼ਰੀਏ ਤੋਂ ਇਸਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ

  1. ਰਾਜ,
  2. ਕੇਂਦਰ ਸ਼ਾਸਿਤ ਖੇਤਰ ।

ਰਾਜਾਂ ਦੀ ਗਿਣਤੀ 28 ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀ ਗਿਣਤੀ 8 ਹੈ । ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਂ, ਰਾਜਧਾਨੀਆਂ ਅਤੇ ਖੇਤਰਫਲ ਦੀ ਸੂਚੀ ਹੇਠਾਂ ਦਿੱਤੀ ਗਈ ਹੈ ।

1. ਭਾਰਤ ਦੇ ਰਾਜ.
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 5
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 6
Based upon Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master Copy certified by Surveyor General of India. © Government of India, Copyright, 2020

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

2. ਕੇਂਦਰੀ ਸ਼ਾਸਿਤ ਖੇਤਰ
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 7
ਨੋਟ-ਦਿੱਲੀ ਨੂੰ ਹੁਣ ‘ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਕਿਹਾ ਜਾਂਦਾ ਹੈ । ਇਸ ਦਾ ਖੇਤਰਫਲ 1483 ਵਰਗ ਕਿਲੋਮੀਟਰ ਹੈ । ਸਭ ਤੋਂ ਵੱਡਾ ਰਾਜ-ਖੇਤਰਫਲ ਦੇ ਨਜ਼ਰੀਏ ਤੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਰਾਜਸਥਾਨ ਹੈ । ਇਸਦਾ ਖੇਤਰਫਲ ਲਗਪਗ 3 ਲੱਖ 42 ਹਜ਼ਾਰ ਵਰਗ ਕਿ.ਮੀ. ਹੈ । ਇਸਦੀ ਰਾਜਧਾਨੀ ਜੈਪੁਰ ਹੈ । ਇਸਦਾ ਜ਼ਿਆਦਾਤਰ ਭਾਰਾ ਮਾਰੂਥਲੀ/ਰੇਤਲਾ ਹੈ । ਸਭ ਤੋਂ ਛੋਟਾ ਰਾਜ-ਖੇਤਰਫਲ ਦੇ ਨਜ਼ਰੀਏ ਤੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਗਿਆ ਹੈ । ਇਸਦਾ ਖੇਤਰਫਲ 3702 ਕਿ.ਮੀ. ਹੈ । ਇਸਦੀ ਰਾਜਧਾਨੀ ਪਣਜੀ ਹੈ ।

PSEB 9th Class Social Science Guide ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਅਕਸ਼ਾਂਸ਼ੀ ਦ੍ਰਿਸ਼ਟੀ ਤੋਂ ਭਾਰਤ ਸਥਿਤ ਹੈ –
(ਉ) ਦੱਖਣੀ ਗੋਲਾਰਧ ਵਿੱਚ
(ਅ) ਪੂਰਬੀ ਗੋਲਾਰਧ ਵਿੱਚ
(ਇ) ਉੱਤਰੀ ਗੋਲਾਰਧ ਵਿੱਚ
(ਸ) ਪੱਛਮੀ ਗੋਲਾਰਧ ਵਿੱਚ ।
ਉੱਤਰ-
(ਇ) ਉੱਤਰੀ ਗੋਲਾਰਧ ਵਿੱਚ

ਪ੍ਰਸ਼ਨ 2.
ਭਾਰਤ ਦਾ ਸਭ ਤੋਂ ਦੱਖਣੀ ਸਿਰਾ ਕੀ ਕਹਾਉਂਦਾ ਹੈ ?
(ਉ) ਮਲੱਕਾ .
(ਅ) ਇੰਦਰਾ ਪੁਆਇੰਟ
(ਇ) ਕੇਰਲ ਤੱਟ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਅ) ਇੰਦਰਾ ਪੁਆਇੰਟ

ਪ੍ਰਸ਼ਨ 3.
ਭਾਰਤ ਦਾ ਕੁੱਲ ਖੇਤਰਫਲ ਹੈ –
(ਉ) 42.87 ਲੱਖ ਵਰਗ ਕਿ.ਮੀ.
(ਅ) 22.87 ਲੱਖ ਵਰਗ ਕਿ.ਮੀ
(ਇ) 30.87 ਲੱਖ ਵਰਗ ਕਿ.ਮੀ.
(ਸ) 32.87 ਲੱਖ ਵਰਗ ਕਿ.ਮੀ.।
ਉੱਤਰ-
(ਸ) 32.87 ਲੱਖ ਵਰਗ ਕਿ.ਮੀ.।

ਪ੍ਰਸ਼ਨ 4.
ਖੇਤਰਫਲ ਦੇ ਪੱਖ ਤੋਂ ਭਾਰਤ ਦਾ ਵਿਸ਼ਵ ਵਿਚ ਸਥਾਂਨ ਹੈ –
(ਉ) ਚੌਥਾ
(ਅ) ਪੰਜਵਾਂ
(ਇ) ਛੇਵਾਂ
(ਸ) ਸੱਤਵਾਂ ।
ਉੱਤਰ-
(ਸ) ਸੱਤਵਾਂ ।

ਪ੍ਰਸ਼ਨ 5.
ਭਾਰਤ ਭੂ-ਭਾਗ ਏਸ਼ੀਆ ਮਹਾਂਦੀਪ ਦੇ ਜਿਸ ਭਾਗ ਵਿੱਚ ਸਥਿਤ ਹੈ –
(ਉ) ਪੂਰਬੀ
(ਅ) ਉੱਤਰੀ
(ਈ) ਦੱਖਣੀ
(ਸ) ਪੱਛਮੀ ॥
ਉੱਤਰ-
(ਈ) ਦੱਖਣੀ

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

ਪ੍ਰਸ਼ਨ 6.
ਉਸ ਰਾਜ ਦਾ ਨਾਮ ਦੱਸੋ ਜਿਹੜਾ ਅੰਤਰ-ਰਾਸ਼ਟਰੀ ਸੀਮਾ ਅਤੇ ਸਮੁੰਦਰ ਨੂੰ ਨਹੀਂ ਛੂਹਦਾ –
(ੳ) ਮੱਧ ਪ੍ਰਦੇਸ਼
(ਅ) ਰਾਜਸਥਾਨ
(ਇ) ਉੱਤਰ ਪ੍ਰਦੇਸ਼
(ਸ) ਪੱਛਮੀ ਬੰਗਾਲ ।
ਉੱਤਰ-
(ੳ) ਮੱਧ ਪ੍ਰਦੇਸ਼

ਪ੍ਰਸ਼ਨ 7.
ਭਾਰਤ ਦੇ ਦੱਖਣ ਵਿੱਚ ਸਥਿਤ ਦੀਪ ਦੇਸ਼ ਹੈ –
(ਉ) ਨੇਪਾਲ
(ਅ) ਲਕਸ਼ਦੀਪ ਸਮੂਹ
(ਇ) ਮਾਲਦੀਵ
(ਸ) ਬੰਗਲਾਦੇਸ਼ ।
ਉੱਤਰ-
(ਇ) ਮਾਲਦੀਵ

ਪ੍ਰਸ਼ਨ 8.
ਸੁਏਜ਼ ਨਹਿਰ ਖੁੱਲੀ ਸੀ –
(ਉ) 1869 ਈ: ਵਿੱਚ
(ਅ) 1852 ਈ: ਵਿੱਚ
( 1937 ਈ: ਵਿੱਚ
(ਸ) 1879 ਈ: ਵਿੱਚ ।
ਉੱਤਰ-
(ਉ) 1869 ਈ: ਵਿੱਚ

ਪ੍ਰਸ਼ਨ 9.
ਮਿਜ਼ੋਰਮ ਦੀ ਰਾਜਧਾਨੀ ਹੈ –
(ੳ) ਇੰਫਾਲ
(ਅ) ਕੋਹਿਮਾ
(ਇ) ਅਗਰਤਲਾ
(ਸ) ਆਈਜ਼ੋਲ ।
ਉੱਤਰ-
(ਸ) ਆਈਜ਼ੋਲ ।

ਪ੍ਰਸ਼ਨ 10.
ਖੇਤਰਫਲ ਦੇ ਆਧਾਰ ‘ਤੇ ਭਾਰਤ ਦਾ ਸਭ ਤੋਂ ਛੋਟਾ ਰਾਜ ਹੈ –
(ਉ) ਗੋਆ।
(ਅ) ਤ੍ਰਿਪੁਰਾ
(ਇ) ਰਾਜਸਥਾਨ
(ਸ) ਹਰਿਆਣਾ |
ਉੱਤਰ-
(ਉ) ਗੋਆ।

ਪ੍ਰਸ਼ਨ 11.
ਭਾਰਤ ਦਾ ਸਭ ਤੋਂ ਉੱਤਰੀ ਅਕਸ਼ਾਂਸ਼ ਹੈ –
(ਉ) 37°6′ ਉ.
(ਅ) 97°25′ ਉ.
(ਈ) 687′ ਉ.
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਉ) 37°6’ ਉ.

ਪ੍ਰਸ਼ਨ 12.
ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਰਾਜਾਂ ਦੀ ਸਾਂਝੀ ਰਾਜਧਾਨੀ ਹੈ –
(ਉ) ਚੰਡੀਗੜ੍ਹ
(ਅ) ਬੰਗਲੁਰੁ
(ਏ) ਹੈਦਰਾਬਾਦ
(ਸ) ਈਟਾਨਗਰ ।
ਉੱਤਰ-
(ਏ) ਹੈਦਰਾਬਾਦ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਜਨਸੰਖਿਆ ਦੇ ਹਿਸਾਬ ਨਾਲ ਵਿਸ਼ਵ ਵਿੱਚ ………. ਨੂੰ ਪਹਿਲਾ ਸਥਾਨ ਪ੍ਰਾਪਤ ਹੈ ।
ਉੱਤਰ-
ਚੀਨ,

ਪ੍ਰਸ਼ਨ 2.
ਭਾਰਤ ਨੂੰ ………….. ਰੇਖਾ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ ।
ਉੱਤਰ-
ਕਰਕ,

ਪ੍ਰਸ਼ਨ 3.
ਖੇਤਰਫਲ ਦੇ ਪੱਖੋਂ ………. ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ ।
ਉੱਤਰ-
ਰੂਸ,

ਪ੍ਰਸ਼ਨ 4.
ਭਾਰਤ ………. ਮਹਾਂਦੀਪ ਵਿੱਚ ਸਥਿਤ ਹੈ ।
ਉੱਤਰ-
ਏਸ਼ੀਆ,

ਪ੍ਰਸ਼ਨ 5.
………. ਉੱਤਰਾਖੰਡ ਦੀ ਰਾਜਧਾਨੀ ਹੈ ।
ਉੱਤਰ-
ਦੇਹਰਾਦੂਨ,

ਪ੍ਰਸ਼ਨ 6.
ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ………… ਰਾਜਾਂ ਦੀ ਸੀਮਾ, ਪਾਕਿਸਤਾਨ ਨਾਲ ਲਗਦੀ ਹੈ ।
ਉੱਤਰ-
ਗੁਜਰਾਤ,

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

ਪ੍ਰਸ਼ਨ 7.
………. ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀ ਰਾਜਧਾਨੀ ਹੈ ।
ਉੱਤਰ-
ਹੈਦਰਾਬਾਦ,

ਪ੍ਰਸ਼ਨ 8.
………….. ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ।
ਉੱਤਰ-
ਚੰਡੀਗੜ੍ਹ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
2011 ਦੀ ਜਨਗਣਨਾ ਅਨੁਸਾਰ ਵਿਸ਼ਵ ਦੀ ਕਿੰਨੇ ਪ੍ਰਤੀਸ਼ਤ ਜਨਸੰਖਿਆ ਭਾਰਤ ਵਿੱਚ ਨਿਵਾਸ ਕਰਦੀ ਹੈ ?
ਉੱਤਰ-
17.5%.

ਪ੍ਰਸ਼ਨ 2.
ਭਾਰਤ ਦੇ ਕਿਹੜੇ ਉਪਜਾਊ ਮੈਦਾਨ ਭਾਰਤ ਦੇ ਅਨਾਜ ਦੀ ਸੁਰੱਖਿਆ ਪ੍ਰਦਾਨ ਕਰਦੇ ਹਨ ?
ਉੱਤਰ-
ਗੰਗਾ, ਬ੍ਰਹਮਪੁੱਤਰ ਦੇ ਮੈਦਾਨ |

ਪ੍ਰਸ਼ਨ 3.
ਖੇਤਰਫਲ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ?
ਉੱਤਰ-
ਰੂਸ ।

ਪ੍ਰਸ਼ਨ 4.
ਭਾਰਤ ਦਾ ਕੁੱਲ ਖੇਤਰਫਲ ਕਿੰਨਾ ਹੈ ?
ਉੱਤਰ-
ਲਗਪਗ 32.87 ਲੱਖ ਵਰਗ ਕਿ.ਮੀ. ।

ਪ੍ਰਸ਼ਨ 5.
ਭਾਰਤ ਦਾ ਕਿਹੜਾ ਭੂ-ਭਾਗ ਖਣਿਜਾਂ ਦਾ ਭੰਡਾਰ ਹੈ ?
ਉੱਤਰ-
ਪ੍ਰਾਇਦੀਪੀ ਪਠਾਰ ।

ਪ੍ਰਸ਼ਨ 6.
ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਸਥਿਤ ਦੀਪ ਸਮੂਹਾਂ ਦੇ ਨਾਂ ਦੱਸੋ ।
ਉੱਤਰ-
ਅਰਬ ਸਾਗਰ ਵਿੱਚ ਲਕਸ਼ਦੀਪ ਸਮੂਹ ਅਤੇ ਬੰਗਾਲ ਦੀ ਖਾੜੀ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ।

ਪ੍ਰਸ਼ਨ 7.
ਉਨ੍ਹਾਂ ਦੇਸ਼ਾਂ ਦੇ ਨਾਂ ਦੱਸੋ ਜਿਹੜੇ ਖੇਤਰਫਲ ਵਿੱਚ ਭਾਰਤ ਤੋਂ ਵੱਡੇ ਹਨ ।
ਉੱਤਰ-
ਆਸਟਰੇਲੀਆ, ਬ੍ਰਾਜ਼ੀਲ, ਚੀਨ, ਸੰਯੁਕਤ ਰਾਜ ਅਮਰੀਕਾ, ਕਨੈਡਾ ਅਤੇ ਰੂਸ ।

ਪ੍ਰਸ਼ਨ 8.
ਭਾਰਤ ਦੇ ਤਿੰਨ ਪਾਸੇ ਸਥਿਤ ਸਾਗਰਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਦੇ ਪੂਰਬ ਵਿੱਚ ਬੰਗਾਲ ਦੀ ਖਾੜੀ, ਪੱਛਮ ਵਿੱਚ ਅਰਬ ਸਾਗਰ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਸਥਿਤ ਹੈ ।

ਭਾਰਤ ਅਤੇ |ਉਸਦੇ ਗੁਆਂਢੀ
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 8
Based upon Survey of India map with the permission of the Surveyor General of India. The responsibility for the correctness of internal details rests with the publisher. The territorial waters of india extend into the sea to a distance of twelve nautical miles measured from the appropriate baseline. The external boundaries and coastlines of India agree with the Record Master Copy certified by Surveyor General of India. © Government of India, Copyright, 2020

ਪ੍ਰਸ਼ਨ 9.
ਭੂ-ਮੱਧ ਰੇਖਾ ਦੇ ਸੰਦਰਭ ਵਿੱਚ ਭਾਰਤ ਕਿਹੜੇ ਗੋਲਾਰਧ ਵਿੱਚ ਸਥਿਤ ਹੈ ?
ਉੱਤਰ-
ਭੂ-ਮੱਧ ਰੇਖਾ ਦੇ ਸੰਦਰਭ ਵਿੱਚ ਭਾਰਤ ਉੱਤਰੀ ਗੋਲਾਰਧ ਵਿੱਚ ਸਥਿਤ ਹੈ ।

ਪ੍ਰਸ਼ਨ 10.
ਭਾਰਤ ਨੂੰ ਕਿਹੜਾ ਅਕਸ਼ਾਂਸ਼ ਵਿਤ ਜਾਂ ਕਿਹੜੀ ਅਕਸ਼ਾਂਸ਼ ਰੇਖਾ ਲਗਪਗ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ? ਇਸਦਾ ਅਕਸ਼ਾਂਸ਼ ਕਿੰਨਾ ਹੈ ?
ਉੱਤਰ-
ਭਾਰਤ ਨੂੰ ਕਰਕ ਵਿਤ ਜਾਂ ਕਰਕ ਰੇਖਾ ਲਗਪਗ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ । ਇਸਦਾ ਅਕਸ਼ਾਂਸ਼ 23°30′ ਉੱਤਰ ਹੈ ।

ਪ੍ਰਸ਼ਨ 11.
ਭਾਰਤ ਦੇ ਦੋ ਗੁਆਂਢੀ ਦੀਪ ਰਾਜਾਂ ਦੇ ਨਾਮ ਲਿਖੋ ।
ਉੱਤਰ-
ਭਾਰਤ ਦੇ ਦੋ ਗੁਆਂਢੀ ਦੀਪ ਰਾਜ ਸ੍ਰੀਲੰਕਾ ਅਤੇ ਮਾਲਦੀਵ ਹਨ ।

ਪ੍ਰਸ਼ਨ 12.
ਪੂਰਬ ਵਿੱਚ ਸਥਿਤ ਭਾਰਤ ਦੇ ਦੋ ਗੁਆਂਢੀ ਦੇਸ਼ ਕਿਹੜੇ-ਕਿਹੜੇ ਹਨ ?
ਉੱਤਰ-
ਭਾਰਤ ਦੇ ਪੂਰਬ ਵਿੱਚ ਸਥਿਤ ਦੋ ਗੁਆਂਢੀ ਦੇਸ਼ ਬੰਗਲਾਦੇਸ਼ ਅਤੇ ਮਯਨਮਾਰ ਹਨ ।

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

ਪ੍ਰਸ਼ਨ 13.
ਉੱਤਰ ਵਿੱਚ ਭਾਰਤ ਦੀ ਸੀਮਾ ਕਿਹੜੇ-ਕਿਹੜੇ ਦੇਸ਼ਾਂ ਦੇ ਨਾਲ ਲਗਦੀ ਹੈ ?
ਉੱਤਰ-
ਉੱਤਰ ਵਿੱਚ ਭਾਰਤ ਦੀ ਸੀਮਾ ਚੀਨ, ਨੇਪਾਲ ਅਤੇ ਭੂਟਾਨ ਦੇ ਨਾਲ ਲਗਦੀ ਹੈ।

ਪ੍ਰਸ਼ਨ 14.
ਉਪ-ਮਹਾਂਦੀਪ ਕਿਸਨੂੰ ਕਹਿੰਦੇ ਹਨ ?
ਉੱਤਰ-
ਇੱਕ ਵੱਡੀ ਭੂਗੋਲਿਕ ਇਕਾਈ ਜੋ ਬਾਕੀ ਮਹਾਂਦੀਪ ਤੋਂ ਸਪੱਸ਼ਟ ਰੂਪ ਤੋਂ ਅਲੱਗ ਦਿਖਾਈ ਦਿੰਦੀ ਹੈ, ਉਸਨੂੰ ਉਪ-ਮਹਾਂਦੀਪ ਕਹਿੰਦੇ ਹਨ । ਹਿਮਾਲਿਆ ਪਰਬਤ ਭਾਰਤੀ ਉਪ-ਮਹਾਂਦੀਪ ਨੂੰ ਬਾਕੀ ਏਸ਼ੀਆ ਤੋਂ ਅਲੱਗ ਕਰਦਾ ਹੈ ।

ਪ੍ਰਸ਼ਨ 15.
ਭਾਰਤ ਵਿਚ ਕਿੰਨੇ ਰਾਜ ਅਤੇ ਕੇਂਦਰ ਸ਼ਾਸਿਤ ਖੇਤਰ ਹਨ ?
ਉੱਤਰ-
28 ਰਾਜ ਅਤੇ 8 ਕੇਂਦਰ ਸ਼ਾਸਿਤ ਖੇਤਰ ਹਨ ।

ਪ੍ਰਸ਼ਨ 16.
ਭਾਰਤ ਦੇ ਕਿਸੇ ਚਾਰ ਪ੍ਰਾਂਤਾਂ ਦੇ ਨਾਮ ਦੱਸੋ ਜਿਨ੍ਹਾਂ ਦੀ ਸੀਮਾ ਦੂਸਰੇ ਦੇਸ਼ਾਂ ਦੇ ਨਾਲ ਲੱਗਦੀ ਹੈ ।
ਉੱਤਰ-
ਪੰਜਾਬ, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਪੱਛਮੀ ਬੰਗਾਲ ਚਾਰ ਅਜਿਹੇ ਪ੍ਰਾਂਤ ਹਨ ਜਿਨ੍ਹਾਂ ਦੀ ਸੀਮਾ ਦੂਸਰੇ ਦੇਸ਼ਾਂ ਦੇ ਨਾਲ ਲੱਗਦੀ ਹੈ !

ਪ੍ਰਸ਼ਨ 17.
ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਚਾਰ ਰਾਜਾਂ ਦੇ ਨਾਮ ਦੱਸੋ ।
ਉੱਤਰ-
ਭਾਰਤ ਦੇ ਪੂਰਬੀ ਤੱਟ ‘ਤੇ ਸਥਿਤ ਚਾਰ ਰਾਜ ਹਨ-ਤਾਮਿਲਨਾਡੂ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਪੱਛਮੀ ਬੰਗਾਲ ।

ਪ੍ਰਸ਼ਨ 18.
ਭਾਰਤ ਦੀ ਸਥਲ ਸੀਮਾ ਦੀ ਲੰਬਾਈ ਕਿੰਨੀ ਹੈ ?
ਉੱਤਰ-
ਭਾਰਤ ਦੀ ਸਥਲ ਸੀਮਾ ਦੀ ਲੰਬਾਈ ਲਗਪਗ 15,200 ਕਿ. ਮੀ. ਹੈ ।

ਪ੍ਰਸ਼ਨ 19.
ਭਾਰਤ ਦੀ ਤੱਟ ਰੇਖਾ ਦੀ ਕੁੱਲ ਲੰਬਾਈ ਕਿੰਨੀ ਹੈ ?
ਉੱਤਰ-
ਭਾਰਤ ਦੀ ਤੱਟ ਰੇਖਾ ਦੀ ਕੁੱਲ ਲੰਬਾਈ 7516 ਕਿ. ਮੀ. ਹੈ ।

ਪ੍ਰਸ਼ਨ 20.
ਖੇਤਰਫਲ ਦੀ ਦ੍ਰਿਸ਼ਟੀ ਤੋਂ ਭਾਰਤ ਦਾ ਸੰਸਾਰ ਵਿੱਚ ਕਿਹੜਾ ਸਥਾਨ ਹੈ ? ਭਾਰਤ ਤੋਂ ਵੱਡੇ ਦੇਸ਼ਾਂ ਦੇ ਨਾਮ ਵੀ ਦੱਸੋ ।
ਉੱਤਰ-
ਖੇਤਰਫਲ ਦੀ ਦ੍ਰਿਸ਼ਟੀ ਤੋਂ ਭਾਰਤ ਦਾ ਸੰਸਾਰ ਵਿੱਚ ਸੱਤਵਾਂ ਸਥਾਨ ਹੈ ।
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 8

ਪ੍ਰਸ਼ਨ 21.
ਭਾਰਤ ਦੇ ਪੂਰਬ ਅਤੇ ਪੱਛਮ ਵਿੱਚ ਸਥਿਤ ਸਾਗਰਾਂ ਦੇ ਨਾਮ ਦੱਸੋ ।
ਉੱਤਰ-
ਮਵਾਰ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ।

ਪ੍ਰਸ਼ਨ 22.
ਭਾਰਤ ਦੀ ਸਭ ਤੋਂ ਜ਼ਿਆਦਾ ਅਤੇ ਸਭ ਤੋਂ ਘੱਟ ਬਲ ਸੀਮਾ ਕ੍ਰਮਵਾਰ ਕਿਹੜੇ-ਕਿਹੜੇ ਦੇਸ਼ ਦੇ ਨਾਲ ਲਗਦੀ ਹੈ ?
ਉੱਤਰ-
ਸਭ ਤੋਂ ਜ਼ਿਆਦਾ (4096 ਕਿ.ਮੀ.) ਬੰਗਲਾ ਦੇਸ਼ ਦੇ ਨਾਲ ਅਤੇ ਸਭ ਤੋਂ ਘੱਟ (802 ਕਿ.ਮੀ.) ਅਫ਼ਗਾਨਿਸਤਾਨ ਦੇ ਨਾਲ ।

ਪ੍ਰਸ਼ਨ 23.
ਭਾਰਤ ਦਾ ਮਾਨਕ ਸਮੇਂ ਵਿਚ ਦੇ ਸਮੇਂ ਤੋਂ ਕਿੰਨਾ ਅੱਗੇ ਹੈ ?
ਉੱਤਰ-
ਸਾਢੇ ਪੰਜ ਘੰਟੇ ।

ਪ੍ਰਸ਼ਨ 24.
ਅਰਬ ਸਾਗਰ ਦੇ ਨਾਲ ਲਗਦੇ ਚਾਰ ਭਾਰਤੀ ਰਾਜਾਂ ਦੇ ਨਾਮ ਦੱਸੋ ।
ਉੱਤਰ-

  • ਗੁਜਰਾਤ,
  • ਮਹਾਂਰਾਸ਼ਟਰ,
  • ਕਰਨਾਟਕ,
  • ਕੇਰਲ ।

ਪ੍ਰਸ਼ਨ 25.
ਬੰਗਲਾਦੇਸ਼ ਦੀ ਸੀਮਾ ਦੇ ਨਾਲ ਮਿਲਦੇ ਕਿਸੇ ਚਾਰ ਭਾਰਤੀ ਰਾਜਾਂ ਦੇ ਨਾਮ ਲਿਖੋ ।
ਉੱਤਰ-

  1. ਪੱਛਮੀ ਬੰਗਾਲ,
  2. ਅਸਮ,
  3. ਮੇਘਾਲਿਆ,
  4. ਮਿਜ਼ੋਰਮ ।

ਪ੍ਰਸ਼ਨ 26.
ਉੱਤਰਾਖੰਡ, ਛੱਤੀਸਗੜ੍ਹ ਅਤੇ ਝਾਰਖੰਡ ਦੀਆਂ ਰਾਜਧਾਨੀਆਂ ਦੇ ਨਾਮ ਦੱਸੋ ।
ਉੱਤਰ-
ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਅਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਹੈ ।

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
‘‘ਭਾਰਤ ਦਾ ਅਕਸ਼ਾਂਸ਼ੀ ਅਤੇ ਦੇਸ਼ਾਂਤਰੀ ਵਿਸਥਾਰ ਲਗਪਗ 30 ਹੈ, ਫਿਰ ਵੀ ਭਾਰਤ ਦਾ ਉੱਤਰ-ਦੱਖਣ ਵਿਸਤਾਰ ਪੂਰਬ-ਪੱਛਮੀ ਦੇ ਵਿਸਥਾਰ ਨਾਲੋਂ ਜ਼ਿਆਦਾ ਹੈ । ਕਾਰਨ ਦੱਸੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦਾ ਉੱਤਰ-ਦੱਖਣੀ ਅਕਸ਼ਾਂਸ਼ੀ ਵਿਸਥਾਰ 300 ਹੈ ਅਤੇ ਇੰਨਾ ਹੀ ਇਸਦਾ ਪੂਰਬ-ਪੱਛਮੀ ਦੇਸ਼ਾਂਤਰੀ ਵਿਸਥਾਰ ਹੈ । ਪਰੰਤੂ ਜਦੋਂ ਇਸ ਵਿਸਤਾਰ ਨੂੰ ਕਿਲੋਮੀਟਰ ਵਿੱਚ ਮਾਪਦੇ ਹਾਂ ਤਾਂ ਉਹ ਦੂਰੀ ਬਰਾਬਰ ਨਹੀਂ ਆਉਂਦੀ । ਦੇਸ਼ ਦਾ ਪੂਰਬ-ਪੱਛਮੀ ਵਿਸਥਾਰ ਲਗਪਗ 2933 ਕਿਲੋਮੀਟਰ ਅਤੇ ਉੱਤਰ-ਦੱਖਣੀ ਵਿਸਥਾਰ ਲਗਪਗ 3214 ਕਿਲੋਮੀਟਰ ਹੈ ।

ਇਸਦਾ ਕਾਰਨ ਇਹ ਹੈ ਕਿ ਦੇਸ਼ਾਂਤਰ ਰੇਖਾਵਾਂ ਅਕਸ਼ਾਂਸ਼ ਰੇਖਾਵਾਂ ਦੀ ਤਰ੍ਹਾਂ ਇੱਕ-ਦੂਸਰੇ ਦੇ ਬਰਾਬਰ ਨਹੀਂ ਹਨ । ਸਾਰੀਆਂ ਦੇਸ਼ਾਂਤਰ ਰੇਖਾਵਾਂ ਧਰੁਵਾਂ ‘ਤੇ ਆ ਕੇ ਆਪਸ ਵਿੱਚ ਮਿਲ ਜਾਂਦੀਆਂ ਹਨ ਅਤੇ ਜਿਵੇਂ-ਜਿਵੇਂ ਭੂ-ਮੱਧ ਰੇਖਾ ਤੋਂ ਦੂਰ ਹੁੰਦੇ ਜਾਂਦੇ ਹਾਂ, ਦੇਸ਼ਾਂਤਰ ਰੇਖਾਵਾਂ ਵਿਚਲੀ ਦੂਰੀ ਘੱਟਦੀ ਜਾਂਦੀ ਹੈ । ਸਿੱਟੇ ਵੱਜੋਂ ਭਾਰਤ ਦਾ ਪੂਰਬ-ਪੱਛਮੀ ਵਿਸਥਾਰ ਕਿਲੋਮੀਟਰਾਂ ਵਿੱਚ) ਘੱਟ ਹੈ ।

ਪ੍ਰਸ਼ਨ 2.
ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਕਿਉਂ ਦਿੱਤਾ ਜਾਂਦਾ ਹੈ ? ਭਾਰਤੀ ਉਪ-ਮਹਾਂਦੀਪ ਕਿਹੜੇ ਦੇਸ਼ਾਂ ਤੋਂ ਮਿਲ ਕੇ ਬਣਦਾ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿੱਚ ਸਥਿਤ ਹੈ । ਏਸ਼ੀਆ ਦਾ ਭਾਗ ਹੁੰਦੇ ਹੋਏ ਵੀ ਇਹ ਇੱਕ ਵਿਸ਼ੇਸ਼ ਭੂਗੋਲਿਕ ਇਕਾਈ ਹੈ । ਇਸਨੂੰ ਹਿਮਾਲਿਆ ਪਰਬਤ ਬਾਕੀ ਏਸ਼ੀਆਂ ਤੋਂ ਅਲੱਗ ਕਰਦੇ ਹਨ | ਭਾਰਤ ਦੀ ਇਸੇ ਵਿਸ਼ੇਸ਼ਤਾ ਦੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਦਿੱਤਾ ਗਿਆ ਹੈ । ਭਾਰਤੀ ਉਪ-ਮਹਾਂਦੀਪ ਭਾਰਤ ਦੇ ਇਲਾਵਾ ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਸ੍ਰੀਲੰਕਾ, ਮਾਲਦੀਵ ਆਦਿ ਦੇਸ਼ਾਂ ਨਾਲ ਮਿਲ ਕੇ ਬਣਦਾ ਹੈ ।

ਪ੍ਰਸ਼ਨ 3.
ਕਰਕ ਰੇਖਾ ਭਾਰਤ ਨੂੰ ਲਗਪਗ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ । ਇਨ੍ਹਾਂ ਭਾਗਾਂ ਦੀ ਸੰਖੇਪ ਭੌਤਿਕ ਜਾਣਕਾਰੀ ਦਿਓ ।
ਉੱਤਰ-
ਕਰਕ ਰੇਖਾ ਭਾਰਤ ਨੂੰ ਲਗਪਗ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ-ਉੱਤਰੀ ਭਾਗ ਅਤੇ ਦੱਖਣੀ ਭਾਗ 1 ਉੱਤਰੀ ਭਾਗ-ਕਰਕ ਰੇਖਾ ਦੇ ਉੱਤਰ ਵਿਚ ਫੈਲਿਆ ਭੂ-ਭਾਗ ਇੱਕ ਵਿਸ਼ਾਲ ਖੇਤਰ ਹੈ । ਇਸਦਾ ਪੂਰਬ ਤੋਂ ਪੱਛਮ ਦੇ ਵੱਲ ਫੈਲਿਆ ਹੋਇਆ ਹੈ । ਇਸ ਵਿੱਚ ਉੱਚੇ ਪਰਬਤ ਅਤੇ ਵਿਸ਼ਾਲ ਮੈਦਾਨ ਸਥਿਤ ਹਨ । ਦੱਖਣੀ ਭਾਗ-ਕਰਕ ਰੇਖਾ ਦੇ ਦੱਖਣ ਵਿੱਚ ਫੈਲਿਆ ਭੂ-ਭਾਗ ਤਿਭਜਾਕਾਰ ਹੈ ।

ਇਸ ਤਿਭੁਜ ਦਾ ਆਧਾਰ ਉੱਤਰ ਦੇ ਵੱਲ ਹੈ । ਦੱਖਣ ਦੇ ਵੱਲ ਜਾਂਦੇ ਹੋਏ ਇਹ ਭੂ-ਭਾਗ ਤੰਗ ਹੁੰਦਾ ਜਾਂਦਾ ਹੈ । ਇਸ ਵਿੱਚ ਮੁੱਖ ਰੂਪ ਤੋਂ ਪ੍ਰਾਇਦੀਪ ਪਠਾਰ ਅਤੇ ਪੂਰਬੀ ਅਤੇ ਪੱਛਮੀ ਤੱਟੀ ਮੈਦਾਨ ਸ਼ਾਮਿਲ ਹਨ ।

ਪ੍ਰਸ਼ਨ 4.
ਭਾਰਤ ਦੇ ਲਈ ਸਾਨੂੰ ਇੱਕ ਮਾਨਕ ਮਾਧਿਆਨ ਰੇਖਾ (ਦੇਸ਼ਾਤਰ ਰੇਖਾ) ਦੀ ਜ਼ਰੂਰਤ ਕਿਉਂ ਹੈ ? ਦੱਸੋ ।
ਉੱਤਰ-
ਮਾਨਕ ਮਾਧਿਆਨ ਰੇਖਾ ਕਿਸੇ ਦੇਸ਼ ਦੇ ਮਾਨਕ ਸਮੇਂ ਨੂੰ ਨਿਰਧਾਰਿਤ ਕਰਦੀ ਹੈ । ਪੂਰੇ ਦੇਸ਼ ਵਿਚ ਸਾਰੇ ਕੰਮ ਇਸੇ ਰੇਖਾ ਦੇ ਸਮੇਂ ਦੇ ਅਨੁਸਾਰ ਹੁੰਦੇ ਹਨ | ਜੇਕਰ ਇਸ ਤਰ੍ਹਾਂ ਨਾ ਹੋਵੇ ਤਾਂ ਦੇਸ਼ ਦੀ ਆਵਾਜਾਈ ਅਤੇ ਸੰਚਾਰ ਵਿਵਸਥਾ, ਦਫ਼ਤਰਾਂ ਵਿਚ ਹੋਣ ਵਾਲੇ ਕੰਮ ਅਤੇ ਹੋਰ ਸਾਰੀਆਂ ਗਤੀਵਿਧੀਆਂ ਵਿੱਚ ਗੜਬੜੀ ਪੈਦਾ ਹੋ ਜਾਵੇਗੀ । ਇਸ ਲਈ ਭਾਰਤ ਦੇ ਲਈ ਵੀ ਮਾਨਕ ਦੇਸ਼ਾਂਤਰ ਰੇਖਾ ਦਾ ਹੋਣਾ ਜ਼ਰੂਰੀ ਹੈ । ਸਾਡੇ ਦੇਸ਼ ਵਿੱਚ 82°30’ ਪੂਰਬ ਦੀ ਦੇਸ਼ਾਂਤਰ ਰੇਖਾ ਨੂੰ ਮਾਨਕ ਦੇਸ਼ਾਂਤਰ ਨਿਰਧਾਰਿਤ ਕੀਤਾ ਗਿਆ ਹੈ ।

ਪ੍ਰਸ਼ਨ 5.
ਦੱਸੋ ਕਿ ਅਹਿਮਦਾਬਾਦ ਅਤੇ ਕੋਲਕਾਤਾ ਵਿੱਚ ਦੁਪਹਿਰ ਦਾ ਸੂਰਜ ਸਾਲ ਵਿੱਚ ਦੋ ਵਾਰ ਠੀਕ ਸਿਰ ਦੇ ਉੱਪਰ ਕਿਉਂ ਹੁੰਦਾ ਹੈ ਜਦਕਿ ਦਿੱਲੀ ਵਿਚ ਇਸ ਤਰ੍ਹਾਂ ਨਹੀਂ ਹੁੰਦਾ ?
ਉੱਤਰ-
ਅਹਿਮਦਾਬਾਦ ਅਤੇ ਕੋਲਕਾਤਾ ਕਰਕ ਰੇਖਾ ਦੇ ਨੇੜੇ ਦੱਖਣ ਵਿੱਚ ਸਥਿਤ ਹਨ । ਇਸਦੇ ਉਲਟ ਦਿੱਲੀ ਕਰਕੇ ਰੇਖਾ ਤੋਂ ਦੂਰ ਉੱਤਰ ਵਿੱਚ ਸਥਿਤ ਹੈ । ਕਰਕ ਰੇਖਾ ‘ਤੇ ਸਾਲ ਵਿੱਚ ਦੋ ਵਾਰ ਦੁਪਹਿਰ ਦਾ ਸੂਰਜ ਸਿੱਧਾ ਸਿਰ ਦੇ ਉੱਪਰ ਹੁੰਦਾ ਹੈ, ਪਰੰਤੁ ਇਸਦੇ ਉੱਤਰ ਵਿੱਚ ਇੱਕ ਵਾਰ ਵੀ ਇਸੇ ਤਰ੍ਹਾਂ ਨਹੀਂ ਹੁੰਦਾ । ਇਹੀ ਕਾਰਨ ਹੈ ਕਿ ਅਹਿਮਦਾਬਾਦ ਅਤੇ ਕੋਲਕਾਤਾ ਵਿੱਚ ਦੁਪਹਿਰ ਦਾ ਸੂਰਜ ਸਾਲ ਵਿੱਚ ਦੋ ਵਾਰ ਠੀਕ ਸਿਰ ਦੇ ਉੱਪਰ ਹੁੰਦਾ ਹੈ ਜਦਕਿ ਦਿੱਲੀ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਹੈ ।

ਪ੍ਰਸ਼ਨ 6.
ਭਾਰਤ ਦਾ ਦੇਸ਼ਾਂਤਰ ਵਿਸਥਾਰ ਕਿੰਨਾ ਹੈ ? ਇਸਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਦਾ ਦੇਸ਼ਾਂਤਰ ਵਿਸਥਾਰ ਲਗਪਗ 30° ਹੈ । ਇਸਦਾ ਸਭ ਤੋਂ ਵੱਡਾ ਮਹੱਤਵ ਇਹ ਹੈ ਕਿ ਇਸ ਦੇਸ਼ ਵਿੱਚ ਸੂਰਜ ਉਦੈ ਦੇ ਸਮੇਂ ਵਿੱਚ ਕਾਫ਼ੀ ਅੰਤਰ ਪਾਇਆ ਜਾਂਦਾ ਹੈ । ਭਾਵ ਦੇਸ਼ ਦੇ ਸਾਰੇ ਭਾਗਾਂ ਵਿਚ ਸੂਰਜ ਇੱਕ ਹੀ ਸਮੇਂ ‘ਤੇ ਉਦੈ ਨਹੀਂ ਹੁੰਦਾ । ਉਦਾਹਰਣ ਦੇ ਲਈ ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਭਾਰਤ ਦੇ ਪੂਰਬ ਅਤੇ ਪੱਛਮ ਵਿੱਚ ਸਥਿਤ ਹੈ ।

ਦੋਵਾਂ ਰਾਜਾਂ ਵਿੱਚ 30° ਦੇਸ਼ਾਂਤਰ ਦਾ ਅੰਤਰ ਹੈ । ਹਰ ਇੱਕ ਦੋ ਦੇਸ਼ਾਂਤਰਾਂ ਦੇ ਵਿੱਚ ਚਾਰ ਮਿੰਟ ਦੇ ਸਮੇਂ ਦਾ ਅੰਤਰ ਹੁੰਦਾ ਹੈ । ਇਸ ਪ੍ਰਕਾਰ ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਸਮੇਂ ਵਿੱਚ ਦੋ ਘੰਟੇ ਦਾ ਅੰਤਰ ਆ ਜਾਂਦਾ ਹੈ ।

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

ਪ੍ਰਸ਼ਨ 7.
ਕੰਨਿਆ ਕੁਮਾਰੀ ਦੀ ਤੁਲਨਾ ਕਸ਼ਮੀਰ ਵਿੱਚ ਦਿਨ-ਰਾਤ ਦੇ ਸਮੇਂ ਵਿੱਚ ਜ਼ਿਆਦਾ ਅੰਤਰ ਕਿਉਂ ਹੈ ?
ਉੱਤਰ-
ਦੇਸ਼ ਦਾ ਉੱਤਰ-ਦੱਖਣੀ ਵਿਸਥਾਰ ਭਾਰਤ ਦੇ ਵਿਭਿੰਨ ਭਾਗਾਂ ਵਿੱਚ ਦਿਨ-ਰਾਤ ਦੀ ਲੰਬਾਈ ਵਿੱਚ ਅੰਤਰ ਪਾਉਂਦਾ ਹੈ । ਕੰਨਿਆ ਕੁਮਾਰੀ (ਲਗਪਗ 8° ਉ. ਅਕਸ਼ਾਂਸ਼) ਭੂ-ਮੱਧ ਰੇਖਾ ਦੇ ਨੇੜੇ ਹੈ । ਇੱਥੇ ਦਿਨ-ਰਾਤ ਲਗਪਗ ਬਰਾਬਰ ਸਮੇਂ ਦੇ ਹੁੰਦੇ ਹਨ । ਪਰੰਤੂ ਕਸ਼ਮੀਰ ਲਗਪਗ 37° ਉ. ਅਕਸ਼ਾਂਸ਼) ਭੂ-ਮੱਧ ਰੇਖਾ ਤੋਂ ਦੂਰ ਹੈ ।

ਇੱਥੇ ਸਾਰਾ ਸਾਲ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਹਨ, ਸਿੱਟੇ ਵੱਜੋਂ ਇੱਥੇ ਦਿਨ-ਰਾਤ ਦੇ ਸਮੇਂ ਵਿੱਚ ਪੰਜ ਘੰਟੇ ਦਾ ਅੰਤਰ ਹੁੰਦਾ ਹੈ । ਧਰਤੀ ਦੇ ਅਕਾਸ਼ ਦੇ ਝੁਕਾਓ ਦੇ ਕਾਰਨ ਵੀ ਭੂ-ਮੱਧ ਰੇਖਾ ਤੋਂ ਦੂਰ ਸਥਿਤ ਭਾਗਾਂ ਵਿੱਚ ਦਿਨ ਅਤੇ ਰਾਤ ਦੇ ਸਮੇਂ ਵਿੱਚ ਅੰਤਰ ਆ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਆਕਾਰ ਅਤੇ ਵਿਸਥਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਇੱਕ ਵਿਸ਼ਾਲ ਦੇਸ਼ ਹੈ । ਖੇਤਰਫ਼ਲ ਪੱਖੋਂ ਇਹ ਸੰਸਾਰ ਵਿੱਚ ਸੱਤਵੇਂ ਸਥਾਨ ‘ਤੇ ਆਉਂਦਾ ਹੈ । ਇਸਦੀ ਸਥਿਤੀ ਅਤੇ ਵਿਸਥਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ –

  • ਭਾਰਤ ਦੀ ਮੁੱਖ ਭੂਮੀ 8°4′ ਉੱਤਰ ਤੋਂ 37°6′ ਉੱਤਰ ਅਕਸ਼ਾਂਸ਼ਾਂ ਦੇ ਵਿੱਚ ਫੈਲੀ ਹੋਈ ਹੈ । ਇਸਦਾ ਦੇਸ਼ਾਂਤਰੀ ਵਿਸਥਾਰ 687′ ਪੂਰਬ ਤੋਂ 97°25′ ਪੂਰਬ ਦੇਸ਼ਾਂਤਰਾਂ ਦੇ ਵਿੱਚ ਹੈ । ਇਸ ਪ੍ਰਕਾਰ ਦੇਸ਼ ਦਾ ਅਕਸ਼ਾਂਸ਼ੀ ਅਤੇ ਦੇਸਾਂਤਰੀ ਵਿਸਤਾਰ ਲਗਪਗ ਬਰਾਬਰ (309) ਹੈ । ਫਿਰ ਵੀ ਕਿਲੋਮੀਟਰਾਂ ਵਿਚ ਦੇਸ਼ ਦਾ ਉੱਤਰ-ਦੱਖਣੀ ਵਿਸਥਾਰ ਇਸ ਦੇ ਪੂਰਬੀ-ਪੱਛਮੀ ਵਿਸਥਾਰ ਤੋਂ ਜ਼ਿਆਦਾ ਹੈ ।
  • ਭੂ-ਮੱਧ ਰੇਖਾ ਦੇ ਸੰਦਰਭ ਵਿੱਚ ਭਾਰਤ ਉੱਤਰੀ ਗੋਲਾਰਧ ਵਿੱਚ ਅਤੇ ਪ੍ਰਧਾਨ ਦੇਸ਼ਾਂਤਰ ਆਧਿਆਨ) ਰੇਖਾ ਦੇ ਸੰਦਰਭ ਵਿੱਚ ਪੂਰਬੀ ਗੋਲਾਰਧ ਵਿੱਚ ਸਥਿਤ ਹੈ ।
  • ਕਰਕ ਵਿਤ (2330′ ਉੱਤਰ ਭਾਰਤ ਨੂੰ ਲਗਪਗ ਦੋ ਬਰਾਬਰ ਭਾਗਾਂ ਵਿੱਚ ਵੰਡਦਾ ਹੈ । ਦੇਸ਼ ਦਾ ਉੱਤਰੀ ਭਾਗ ਪਰਬਤੀ ਅਤੇ ਮੈਦਾਨੀ ਹੈ, ਜਦੋਂ ਕਿ ਦੱਖਣੀ ਭਾਗ ਪਠਾਰੀ ਹੈ ।
  • ਭਾਰਤ ਦਾ ਖੇਤਰਫਲ ਲਗਪਗ 32.7 ਲੱਖ ਵਰਗ ਕਿਲੋਮੀਟਰ ਹੈ । ਇਹ ਵਿਸ਼ਵ ਦੇ ਕੁੱਲ ਭੂ-ਭਾਗ ਦਾ 2.4 ਪ੍ਰਤੀਸ਼ਤ ਹੈ ।
  • ਭਾਰਤ ਹਿੰਦ ਮਹਾਂਸਾਗਰ ਦੇ ਸਿਖਰ ‘ਤੇ ਸਥਿਤ ਹੈ । ਇਸ ਕੇਂਦਰੀ ਸਥਿਤੀ ਦੇ ਕਾਰਨ ਸਾਰੇ ਅੰਤਰ-ਰਾਸ਼ਟਰੀ ਵਪਾਰ-ਮਾਰਗਾਂ ਦਾ ਸੰਗਮ ਥਲ ਹੈ ।
    ਸਿੱਟੇ ਵਜੋਂ ਵਿਸ਼ਵ ਦੇ ਲਗਪਗ ਸਾਰੇ ਦੇਸ਼ਾਂ ਦੇ ਨਾਲ ਭਾਰਤ ਦੇ ਵਪਾਰਿਕ ਸੰਬੰਧ ਹਨ ।

ਪ੍ਰਸ਼ਨ 2.
ਗਲੋਬ ‘ਤੇ ਜਾਂ ਸੰਸਾਰ ਵਿੱਚ ਭਾਰਤ ਦੀ ਸਥਿਤੀ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ –

  1. ਭਾਰਤ ਸੰਸਾਰ ਦੇ ਸਭ ਤੋਂ ਵੱਡੇ ਮਹਾਂਦੀਪ ਏਸ਼ੀਆ ਦੇ ਦੱਖਣ ਵਿੱਚ ਸਥਿਤ ਹੈ ।
  2. ਇਸਦੇ ਉੱਤਰ ਵਿੱਚ ਹਿਮਾਲਿਆ ਪਰਬਤਾਂ ਦੀ ਵਿਸ਼ਾਲ ਅਤੇ ਅਸਮਾਨ ਛੂੰਹਦੀ ਦੀਵਾਰ ਫੈਲੀ ਹੋਈ ਹੈ ।
  3. ਦੇਸ਼ ਦੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ ।
  4. ਦੇਸ਼ ਦੇ ਦੱਖਣੀ ਪਠਾਰ ਦੇ ਪੂਰਬ ਵਿਚ ਬੰਗਾਲ ਦੀ ਖਾੜੀ ਅਤੇ ਪੱਛਮ ਵਿੱਚ ਅਰਬ ਸਾਗਰ ਸਥਿਤ ਹੈ ।
  5. ਕਰਕ ਰੇਖਾ (23\(\frac{1}{2}\)° ਉ.) ਭਾਰਤ ਦੇ ਮੱਧ ਤੋਂ ਲੰਘਦੀ ਹੈ ਅਤੇ ਦੇਸ਼ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ ।
  6. ਭਾਰਤ ਦੀ ਥਲ ਸੀਮਾ ਸੱਤ ਦੇਸ਼ਾਂ ਨੂੰ ਛੂੰਹਦੀ ਹੈ । ਇਨ੍ਹਾਂ ਦੇ ਨਾਂ ਹਨ-ਮਯਨਮਾਰ, ਅਫ਼ਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਚੀਨ ।
  7. ਪਾਕਿਸਤਾਨ ਅਤੇ ਅਫ਼ਗਾਨਿਸਤਾਨ ਭਾਰਤ ਦੇ ਉੱਤਰ-ਪੱਛਮ ਵਿਚ, ਨੇਪਾਲ ਅਤੇ ਭੂਟਾਨ ਭਾਰਤ ਦੇ ਉੱਤਰ ਵਿੱਚ ਅਤੇ ਮਯਨਮਾਰ ਅਤੇ ਬੰਗਲਾ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿਤ ਹੈ ।
  8. ਦੇਸ਼ ਦੇ ਦੱਖਣ ਵਿੱਚ ਸ੍ਰੀਲੰਕਾ ਅਤੇ ਮਾਲਦੀਪ ਸਾਡੇ ਗੁਆਂਢੀ ਦੇਸ਼ ਹਨ ।

PSEB 10th Class SST Solutions Civics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

Punjab State Board PSEB 10th Class Social Science Book Solutions Civics Source Based Questions and Answers.

PSEB Solutions for Class 10 Social Science Civics Source Based Questions and Answers.

1. ਹਰੇਕ ਦੇਸ਼ ਦੀ ਸਰਕਾਰ, ਸਮਾਜ ਵਿੱਚ ਕਾਨੂੰਨੀ ਵਿਵਸਥਾ ਅਤੇ ਸ਼ਾਂਤੀ ਸਥਾਪਿਤ ਕਰਦੀ ਹੈ । ਇਸ ਕਾਰਜ ਨੂੰ ਸਰਕਾਰ ਕਾਨੂੰਨਾਂ ਦਾ ਨਿਰਮਾਣ ਅਤੇ ਵਿਵਸਥਾ ਦੀ ਸਥਾਪਨਾ ਕਰਕੇ ਕਰਦੀ ਹੈ । ਪ੍ਰੰਤੂ ਸਰਕਾਰ ਮਨਮਰਜ਼ੀ ਦੇ ਕਾਨੂੰਨ ਬਣਾ ਕੇ ਆਪਣੀ ਮਨਮਾਨੀ ਅਨੁਸਾਰ ਸ਼ਾਸਨ ਨਹੀਂ ਕਰ ਸਕਦੀ । ਦੇਸ਼ ਦੀ ਸਰਕਾਰ ਸੰਵਿਧਾਨ (ਮੌਲਿਕ ਕਾਨੂੰਨ ਅਨੁਸਾਰ ਹੀ ਸ਼ਾਸਨ ਕਰਦੀ ਹੈ । ਇਸ ਪ੍ਰਕਾਰ ਸੰਵਿਧਾਨ ਦੇਸ਼ ਦੇ ਪ੍ਰਸ਼ਾਸਨ ਅਤੇ ਰਾਜ-ਪ੍ਰਬੰਧ ਨੂੰ ਨਿਰਧਾਰਿਤ ਕਰਨ ਵਾਲੇ ਨਿਯਮਾਂ ਦਾ ਮੂਲ ਸਰੋਤ ਹੁੰਦਾ ਹੈ । ਇਹ ਸ਼ਕਤੀ ਦੀ ਦੁਰਵਰਤੋਂ ਕਰਨ ਤੇ ਰੋਕ ਲਗਾਉਂਦਾ ਹੈ । ਜਿੱਥੇ ਇਹ ਸੰਵਿਧਾਨ, ਸਰਕਾਰ ਦੇ ਅੰਗਾਂ ਦੇ ਆਪਸੀ ਅਤੇ ਨਾਗਰਿਕ ਨਾਲ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ, ਉੱਥੇ ਇਹ ਸਰਕਾਰ ਦੁਆਰਾ ਸ਼ਕਤੀਆਂ ਦੀ ਦੁਰਵਰਤੋਂ ਕਰਨ ‘ਤੇ ਰੋਕਾਂ ਵੀ ਲਗਾਉਂਦਾ ਹੈ ।

ਪ੍ਰਸ਼ਨ-
1. ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
2. ਪ੍ਰਸਤਾਵਨਾ ਵਿਚ ਦਰਸਾਏ ਕਿਸੇ ਤਿੰਨ ਉਦੇਸ਼ਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
1. ਸੰਵਿਧਾਨ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਜਾਂ ਲੇਖ ਹੁੰਦਾ ਹੈ, ਜਿਸ ਦੇ ਅਨੁਸਾਰ ਦੇਸ਼ ਦੀ ਸਰਕਾਰ ਆਪਣਾ ਕੰਮ ਕਰਦੀ ਹੈ ।

2. ਸੰਵਿਧਾਨ ਦੀ ਪ੍ਰਸਤਾਵਨਾ ਵਿਚ ਭਾਰਤੀ ਸ਼ਾਸਨ ਪ੍ਰਣਾਲੀ ਦੇ ਸਰੂਪ ਅਤੇ ਇਸ ਦੇ ਬੁਨਿਆਦੀ ਉਦੇਸ਼ਾਂ ਨੂੰ ਨਿਰਧਾਰਿਤ ਕੀਤਾ ਗਿਆ ਹੈ । ਉਹ ਉਦੇਸ਼ ਹੇਠ ਲਿਖੇ ਹਨ-

  • ਭਾਰਤ ਇਕ ਪ੍ਰਭੂਸੱਤਾ-ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਹੋਵੇਗਾ ।
  • ਸਭ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਮਿਲੇ ।
  • ਨਾਗਰਿਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ, ਵਿਸ਼ਵਾਸ, ਧਰਮ ਅਤੇ ਪੂਜਾ ਦੀ ਆਜ਼ਾਦੀ ਹੋਵੇ ।
  • ਕਾਨੂੰਨ ਦੇ ਸਾਹਮਣੇ ਸਾਰੇ ਨਾਗਰਿਕ ਬਰਾਬਰ ਸਮਝੇ ਜਾਣਗੇ ।
  • ਲੋਕਾਂ ਵਿਚ ਭਰਾਤਰੀ ਭਾਵ ਦੀ ਭਾਵਨਾ ਨੂੰ ਵਧਾਇਆ ਜਾਵੇ ਤਾਂ ਕਿ ਵਿਅਕਤੀ ਦਾ ਗੌਰਵ ਵਧੇ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਬਲ ਮਿਲੇ ।

PSEB 10th Class SST Solutions Civics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

2. ਅਧਿਕਾਰ ਅਤੇ ਕਰਤੱਵ ਇਕ ਹੀ ਸਿੱਕੇ ਦੇ ਦੋ ਪਾਸੇ ਹੁੰਦੇ ਹਨ । ਅਧਿਕਾਰ ਅਤੇ ਕਰਤੱਵ ਨਾਲ-ਨਾਲ ਚਲਦੇ ਹਨ । ਅਧਿਕਾਰਾਂ ਦੀ ਹੋਂਦ ਲਈ ਕਰਤੱਵ ਜ਼ਰੂਰੀ ਹਨ । ਦੂਜੇ ਸ਼ਬਦਾਂ ਵਿੱਚ ਕਰਤੱਵਾਂ ਤੋਂ ਬਿਨਾਂ ਅਧਿਕਾਰ ਹੋਂਦ ਵਿੱਚ ਨਹੀਂ ਰਹਿ ਸਕਦੇ । ਇਸ ਲਈ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਨਾਲ ਸੰਵਿਧਾਨ ਵਿੱਚ ਉਨ੍ਹਾਂ ਦੇ ਮੂਲ ਕਰਤੱਵ ਵੀ ਅੰਕਿਤ ਕੀਤੇ ਹੋਏ ਹਨ | ਭਾਰਤ ਦੇ ਮੌਲਿਕ ਸੰਵਿਧਾਨ ਵਿੱਚ ਨਾਗਰਿਕਾਂ ਦੇ ਕਰਤੱਵਾਂ ਦੀ ਵਿਵਸਥਾ ਨਹੀਂ ਕੀਤੀ ਗਈ ਸੀ । 1976 ਵਿੱਚ 42ਵੀਂ ਸੰਵਿਧਾਨਿਕ ਸੋਧ ਦੁਆਰਾ ਨਵਾਂ ਭਾਗ IVA ਜੋੜ ਕੇ ਨਾਗਰਿਕਾਂ ਦੇ ਹੇਠ ਲਿਖੇ ਦਸ ਕਰਤੱਵ ਸੰਵਿਧਾਨ ਵਿੱਚ ਅੰਕਿਤ ਕੀਤੇ ਗਏ ਹਨ । ਸੰਨ 2002 ਵਿਚ ਸੰਵਿਧਾਨ ਦੇ 86ਵੇਂ ਸੰਸ਼ੋਧਨ ਦੁਆਰਾ ਇਕ ਨਵਾਂ ਕਰਤੱਵ ਜੋੜਿਆ ਗਿਆ ਹੈ ।

ਪ੍ਰਸ਼ਨ-
1. ਭਾਰਤੀ ਨਾਗਰਿਕਾਂ ਦੇ ਕਰਤੱਵਾਂ ਨੂੰ ਕਿਉਂ ਅਤੇ ਕਦੋਂ ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ ਹੈ ?
2. ਭਾਰਤੀ ਨਾਗਰਿਕਾਂ ਦੇ ਤਿੰਨ ਕਰਤੱਵ ਦੱਸੋ ।
ਉੱਤਰ-
1. ਮੂਲ ਸੰਵਿਧਾਨ ਵਿਚ ਨਾਗਰਿਕਾਂ ਦੇ ਕਰਤੱਵਾਂ ਦੀ ਵਿਵਸਥਾ ਨਹੀਂ ਕੀਤੀ ਗਈ ਸੀ । ਪਰ ਕਿਉਂਕਿ ਅਧਿਕਾਰਾਂ ਦੀ ਹੋਂਦ ਲਈ ਕਈ ਕਰਤੱਵ ਜ਼ਰੂਰੀ ਹਨ ਇਸ ਲਈ ਇਨ੍ਹਾਂ ਨੂੰ 1976 ਵਿਚ ਸੰਵਿਧਾਨ ਦੀ 42ਵੀਂ ਸੋਧ ਰਾਹੀਂ । ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ ।

2. ਭਾਰਤੀ ਨਾਗਰਿਕਾਂ ਦੇ ਕਰਤੱਵ ਹੇਠ ਲਿਖੇ ਹਨ-

  • ਸੰਵਿਧਾਨ ਦੀ ਪਾਲਣਾ ਕਰਨੀ ਅਤੇ ਇਸ ਦੇ ਆਦਰਸ਼ਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਆਦਰ ਕਰਨਾ ।
  • ਭਾਰਤ ਦੇ ਸੁਤੰਤਰਤਾ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਆਦਰ ਅਤੇ ਪਾਲਣਾ ਕਰਨੀ ।
  • ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਦੀ ਰਾਖੀ ਕਰਨੀ ।
  • ਭਾਰਤ ਦੀ ਸੁਰੱਖਿਆ ਅਤੇ ਪੁਕਾਰ ਉੱਤੇ ਰਾਸ਼ਟਰ ਦੀ ਸੇਵਾ ਕਰਨੀ ।
  • ਧਾਰਮਿਕ, ਭਾਸ਼ਾਈ, ਖੇਤਰੀ ਜਾਂ ਵਰਗੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿਚ ਪਰਸਪਰ ਮੇਲ-ਜੋਲ ਅਤੇ ਭਰਾਤਰੀਭਾਵ ਦੀ ਭਾਵਨਾ ਦਾ ਵਿਕਾਸ ਕਰਨਾ ।
  • ਸੱਭਿਆਚਾਰਕ ਵਿਰਾਸਤ ਦਾ ਸਤਿਕਾਰ ਕਰਨਾ ਅਤੇ ਇਸ ਨੂੰ ਬਣਾਈ ਰੱਖਣਾ ।
  • ਵਣਾਂ, ਝੀਲਾਂ, ਨਦੀਆਂ, ਜੰਗਲੀ ਜੀਵਾਂ ਅਤੇ ਕੁਦਰਤੀ ਵਾਤਾਵਰਨ ਦੀ ਸੁਰੱਖਿਆ ਕਰਨੀ ।
  • ਵਿਗਿਆਨਿਕ ਸੁਭਾਅ, ਮਨੁੱਖਤਾਵਾਦ, ਸਹਿਣਸ਼ੀਲਤਾ ਅਤੇ ਸੁਧਾਰ ਦੀ ਭਾਵਨਾ ਦਾ ਵਿਕਾਸ ਕਰਨਾ ।
  • ਸਰਵਜਨਿਕ ਸੰਪੱਤੀ ਦੀ ਸੁਰੱਖਿਆ ਕਰਨੀ ਅਤੇ ਹਿੰਸਾ ਦਾ ਤਿਆਗ ਕਰਨਾ ।

3. ਲੋਕਤੰਤਰੀ ਸ਼ਾਸਨ ਪ੍ਰਣਾਲੀ ਸਭ ਤੋਂ ਉੱਤਮ ਸਮਝੀ ਜਾਂਦੀ ਹੈ । ਵਰਤਮਾਨ ਸਮੇਂ ਵਿੱਚ ਸੰਸਾਰ ਦੇ ਬਹੁਤੇ ਦੇਸ਼ਾਂ ਨੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਹੈ । ਲੋਕਤੰਤਰੀ ਸਰਕਾਰ ਬਹੁਤ ਹੀ ਹਰਮਨ-ਪਿਆਰੀ ਬਣ ਚੁੱਕੀ ਹੈ । ਪਰ ਲੋਕਤੰਤਰੀ ਸ਼ਾਸਨ ਪ੍ਰਣਾਲੀ ਹਰੇਕ ਦੇਸ਼ ਵਿੱਚ ਪੂਰਨ ਤੌਰ ‘ਤੇ ਸਫਲ ਨਹੀਂ ਹੋਈ ।

ਲੋਕਤੰਤਰ ਦੀ ਸਫਲਤਾ ਲਈ ਹਰੇਕ ਨਾਗਰਿਕ ਚੰਗੇ ਆਚਰਨ ਵਾਲਾ, ਚੇਤੰਨ ਤੇ ਬੁੱਧੀਵਾਲਾ, ਪੜਿਆ-ਲਿਖਿਆ, ਵਿਵੇਕਸ਼ੀਲ ਤੇ ਸਮਝਦਾਰ, ਜ਼ਿੰਮੇਵਾਰ ਅਤੇ ਜਨਤਕ ਮਾਮਲਿਆਂ ਵਿੱਚ ਦਿਲਚਸਪੀ ਰੱਖਣ ਵਾਲਾ ਹੋਣਾ ਚਾਹੀਦਾ ਹੈ । ਸਮਾਜ ਵਿੱਚ ਚੰਗੇ ਤੇ ਯੋਗ ਨੇਤਾ, ਸਮਾਜਿਕ ਅਤੇ ਆਰਥਿਕ ਸਮਾਨਤਾ, ਸੁਤੰਤਰ ਤੇ ਨਿਰਪੱਖ ਐੱਸ ਅਤੇ ਨਿਆਂਪਾਲਿਕਾ, ਚੰਗੇ ਰਾਜਨੀਤਿਕ ਸੰਗਠਿਤ ਦਲ ਅਤੇ ਨਾਗਰਿਕਾਂ ਵਿੱਚ ਸਹਿਣਸ਼ੀਲਤਾ ਅਤੇ ਸਹਿਯੋਗ ਦਾ ਹੋਣਾ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਸ਼ਰਤਾਂ ਹਨ । ਜੇ. ਐੱਸ. ਮਿਲ ਅਨੁਸਾਰ ਲੋਕਤੰਤਰ ਨੂੰ ਸਫਲ ਬਣਾਉਣ ਲਈ ਲੋਕਾਂ ਵਿੱਚ ਲੋਕਤੰਤਰੀ ਸ਼ਾਸਨ ਨੂੰ ਕਾਇਮ ਕਰਨ ਦੀ ਇੱਛਾ ਅਤੇ ਉਸ ਨੂੰ ਚਲਾਉਣ ਦੀ ਯੋਗਤਾ, ਲੋਕਤੰਤਰ ਦੀ ਰੱਖਿਆ ਲਈ ਸਦਾ ਯਤਨਸ਼ੀਲ ਰਹਿਣਾ ਅਤੇ ਨਾਗਰਿਕਾਂ ਵਿੱਚ ਅਧਿਕਾਰਾਂ ਦੀ ਰੱਖਿਆ ਅਤੇ ਕਰਤੱਵਾਂ ਦੀ ਪਾਲਣਾ ਕਰਨ ਦੀ ਇੱਛਾ ਬੇਹੱਦ ਜ਼ਰੂਰੀ ਹਨ ।

ਪ੍ਰਸ਼ਨ-
1. ਲੋਕਤੰਤਰ ਤੋਂ ਤੁਸੀਂ ਕੀ ਸਮਝਦੇ ਹੋ ?
2. ਲੋਕਤੰਤਰ ਨੂੰ ਸਫਲ ਬਣਾਉਣ ਦੀਆਂ ਤਿੰਨ ਸ਼ਰਤਾਂ ਲਿਖੋ ।
ਉੱਤਰ-
1. ਲਿੰਕਨ ਦੇ ਅਨੁਸਾਰ ਲੋਕਤੰਤਰ ਲੋਕਾਂ ਦੀ, ਲੋਕਾਂ ਦੇ ਲਈ, ਲੋਕਾਂ ਦੇ ਰਾਹੀਂ ਸ਼ਾਸਨ ਹੁੰਦਾ ਹੈ ।

2. ਸਾਡੇ ਦੇਸ਼ ਵਿਚ ਲੋਕਤੰਤਰ ਨੂੰ ਸਫਲ ਬਣਾਉਣ ਲਈ ਸਾਨੂੰ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ-

  • ਸਿੱਖਿਆ ਦਾ ਪ੍ਰਸਾਰ – ਸਰਕਾਰ ਨੂੰ ਸਿੱਖਿਆ ਦੇ ਪ੍ਰਸਾਰ ਲਈ ਉੱਚਿਤ ਕਦਮ ਉਠਾਉਣੇ ਚਾਹੀਦੇ ਹਨ । ਪਿੰਡ-ਪਿੰਡ ਵਿਚ ਸਕੂਲ ਖੋਲ੍ਹਣੇ ਚਾਹੀਦੇ ਹਨ, ਇਸਤਰੀ ਸਿੱਖਿਆ ਦਾ ਉੱਚਿਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਬਾਲਗ਼ ਸਿੱਖਿਆ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ।
  • ਪਾਠਕ੍ਰਮਾਂ ਵਿਚ ਤਬਦੀਲੀ – ਦੇਸ਼ ਦੇ ਸਕੂਲਾਂ ਤੇ ਕਾਲਜਾਂ ਦੇ ਪਾਠਕ੍ਰਮਾਂ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ । ਬੱਚਿਆਂ ਨੂੰ ਰਾਜਨੀਤੀ ਸ਼ਾਸਤਰ ਤੋਂ ਜਾਣੂ ਕਰਾਉਣਾ ਚਾਹੀਦਾ ਹੈ । ਸਿੱਖਿਆ ਕੇਂਦਰਾਂ ਵਿਚ ਲੋਕਤੰਤਰੀ ਸਭਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿਚ ਬੱਚਿਆਂ ਨੂੰ ਚੋਣਾਂ ਤੇ ਸ਼ਾਸਨ ਚਲਾਉਣ ਦੀ ਸਿੱਖਿਆ ਮਿਲ ਸਕੇ ।
  • ਚੋਣ ਪ੍ਰਣਾਲੀ ਵਿਚ ਸੁਧਾਰ – ਦੇਸ਼ ਵਿਚ ਅਜਿਹਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਕਿ ਚੋਣਾਂ ਇਕ ਹੀ ਦਿਨ ਵਿਚ ਸੰਪੰਨ ਹੋ ਸਕਣ ਅਤੇ ਉਨ੍ਹਾਂ ਦੇ ਨਤੀਜੇ ਵੀ ਉਸੇ ਦਿਨ ਐਲਾਨੇ ਜਾਣ ।
  • ਨਿਆਂ ਪ੍ਰਣਾਲੀ ਵਿਚ ਸੁਧਾਰ – ਦੇਸ਼ ਵਿਚ ਜੱਜਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਮੁਕੱਦਮਿਆਂ ਦਾ ਨਿਪਟਾਰਾ ਜਲਦੀ ਹੋ ਸਕੇ । ਗ਼ਰੀਬ ਵਿਅਕਤੀਆਂ ਵਾਸਤੇ ਸਰਕਾਰ ਵਲੋਂ ਵਕੀਲਾਂ ਦਾ
    ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ।
  • ਸਮਾਚਾਰ ਪੱਤਰਾਂ ਦੀ ਸੁਤੰਤਰਤਾ – ਦੇਸ਼ ਵਿਚ ਸਮਾਚਾਰ ਪੱਤਰਾਂ ਨੂੰ ਨਿਰਪੱਖ ਵਿਚਾਰ ਪ੍ਰਗਟ ਕਰਨ ਦੀ ਪੂਰੀ ਸੁਤੰਤਰਤਾ ਹੋਣੀ ਚਾਹੀਦੀ ਹੈ ।
  • ਆਰਥਿਕ ਵਿਕਾਸ-ਸਰਕਾਰ ਨੂੰ ਨਵੇਂ-ਨਵੇਂ ਉਦਯੋਗਾਂ ਦੀ ਸਥਾਪਨਾ ਕਰਨੀ ਚਾਹੀਦੀ ਹੈ । ਉਸ ਨੂੰ ਲੋਕਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਜੁਟਾਉਣਾ ਚਾਹੀਦਾ ਹੈ । ਪਿੰਡਾਂ ਵਿਚ ਖੇਤੀ ਦੇ ਵਿਕਾਸ ਲਈ ਢੁੱਕਵੇਂ ਕਦਮ ਪੁੱਟਣੇ ਚਾਹੀਦੇ ਹਨ ।

4. ਲੋਕਮਤ ਅਤੇ ਲੋਕਤੰਤਰ ਵਿੱਚ ਡੂੰਘਾ ਸੰਬੰਧ ਹੁੰਦਾ ਹੈ । ਲੋਕਮਤ, ਲੋਕਤੰਤਰ ਦਾ ਆਧਾਰ ਹੁੰਦਾ ਹੈ । ਅੱਜ ਦਾ ਯੁਗ ਲੋਕਤੰਤਰ ਦਾ ਯੁਗ ਹੈ ਅਤੇ ਲੋਕਤੰਤਰ ਦਾ ਮੰਤਵ ਲੋਕਾਂ ਦਾ ਕਲਿਆਣ ਕਰਨਾ ਹੁੰਦਾ ਹੈ । ਲੋਕਮਤ ਸਹੀ ਅਰਥਾਂ ਵਿੱਚ ਲੋਕਤੰਤਰੀ ਸਰਕਾਰ ਦੀ ਆਤਮਾ ਹੁੰਦੀ ਹੈ । ਕਿਉਂਕਿ ਲੋਕਤੰਤਰੀ ਸਰਕਾਰ ਆਪਣੀ ਸਾਰੀ ਸ਼ਕਤੀ ਜਨਮ ਤੋਂ ਹੀ ਪ੍ਰਾਪਤ ਕਰਦੀ ਹੈ ਅਤੇ ਇਸ ਦੇ ਸਹਾਰੇ ‘ਤੇ ਹੀ ਕਾਇਮ ਰਹਿੰਦੀ ਹੈ । ਅਜਿਹੀ ਸਰਕਾਰ ਦਾ ਸਦਾ ਇਹ ਯਤਨ ਹੁੰਦਾ ਹੈ ਕਿ ਲੋਕਮਤ ਸਦਾ ਹੀ ਉਸ ਦੇ ਪੱਖ ਵਿੱਚ ਰਹੇ, ਭਾਵ ਉਸ ਦੇ ਵਿਰੁੱਧ ਨਾ ਹੋ ਜਾਵੇ । ਇਸ ਪ੍ਰਕਾਰ ਅਸੀਂ ਲੋਕਮਤ ਨੂੰ ਕਲਿਆਣਕਾਰੀ ਰਾਜ ਦੀ ਆਤਮਾ ਵੀ ਕਹਿ ਸਕਦੇ ਹਾਂ । ਇਸ ਤੋਂ ਇਲਾਵਾ ਲੋਕਤੰਤਰੀ ਸਰਕਾਰ ਵਿੱਚ ਸਰਕਾਰ ਨੂੰ ਸਿੱਧੇ ਰਾਹ ਤੇ ਚਲਾਉਣ ਲਈ ਜਾਗਰਤ ਜਨਮਤ ਦੀ ਬਹੁਤ ਲੋੜ ਹੈ ।

ਪ੍ਰਸ਼ਨ-
1. ਲੋਕਮਤ ਤੋਂ ਤੁਹਾਡਾ ਕੀ ਭਾਵ ਹੈ ?
2. ਲੋਕਮਤ ਦੀ ਭੂਮਿਕਾ ਦੱਸੋ ।
ਉੱਤਰ-
1. ਲੋਕਮਤ ਤੋਂ ਸਾਡਾ ਭਾਵ ਜਨਤਾ ਦੀ ਰਾਇ ਜਾਂ ਮਤ ਤੋਂ ਹੈ ।

2. ਲੋਕਮਤ ਜਾਂ ਜਨਮਤ ਲੋਕਤੰਤਰੀ ਸਰਕਾਰ ਦੀ ਆਤਮਾ ਹੁੰਦਾ ਹੈ ਕਿਉਂਕਿ ਲੋਕਤੰਤਰੀ ਸਰਕਾਰ ਆਪਣੀ ਸ਼ਕਤੀ ਜਨਮ ਤੋਂ ਹੀ ਪ੍ਰਾਪਤ ਕਰਦੀ ਹੈ । ਅਜਿਹੀ ਸਰਕਾਰ ਦਾ ਹਮੇਸ਼ਾਂ ਇਹੀ ਯਤਨ ਰਹਿੰਦਾ ਹੈ ਕਿ ਲੋਕਮਤ ਉਨ੍ਹਾਂ ਦੇ ਪੱਖ ਵਿਚ ਰਹੇ । ਇਸ ਤੋਂ ਛੁੱਟ ਲੋਕਤੰਤਰ ਲੋਕਾਂ ਦਾ ਰਾਜ ਹੁੰਦਾ ਹੈ । ਅਜਿਹੀ ਸਰਕਾਰ ਲੋਕਾਂ ਦੀਆਂ ਇੱਛਾਵਾਂ ਅਤੇ ਆਦੇਸ਼ਾਂ ਅਨੁਸਾਰ ਕਾਰਜ ਕਰਦੀ ਹੈ । ਆਮ ਤੌਰ ‘ਤੇ ਇਹ ਦੇਖਿਆ ਗਿਆ ਹੈ ਕਿ ਆਮ ਚੋਣਾਂ ਕਾਫ਼ੀ ਲੰਮੇ ਸਮੇਂ ਬਾਅਦ ਹੁੰਦੀਆਂ ਹਨ ਜਿਸ ਦੇ ਫਲਸਰੂਪ ਜਨਤਾ ਦਾ ਸਰਕਾਰ ਨਾਲੋਂ ਸੰਪਰਕ ਟੁੱਟ ਜਾਂਦਾ ਹੈ ਅਤੇ ਸਰਕਾਰ ਦੇ ਨਿਰੰਕੁਸ਼ ਹੋਣ ਦੀ ਸੰਭਾਵਨਾ ਉਤਪੰਨ ਹੋ ਜਾਂਦੀ ਹੈ । ਇਸ ਨਾਲ ਲੋਕਤੰਤਰ ਦੀ ਹੋਂਦ ਖ਼ਤਰੇ ਵਿਚ ਪੈ ਜਾਂਦੀ ‘ ਹੈ । ਅਜਿਹੀ ਹਾਲਤ ਵਿਚ ਜਨਮਤ ਲੋਕਤੰਤਰੀ ਸਰਕਾਰ ਦੀ ਸਫਲਤਾ ਦਾ ਮੂਲ ਆਧਾਰ ਬਣ ਜਾਂਦਾ ਹੈ ।

PSEB 10th Class SST Solutions Civics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

5. ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਮੰਤਰੀ ਮੰਡਲ ਵਿੱਚ ਇਕ ਕੁੜੀ ਦੀ ਭੂਮਿਕਾ ਨਿਭਾਉਂਦਾ ਹੈ । ਮੰਤਰੀ ਮੰਡਲ ਦੇ ਫੈਸਲਿਆਂ ਦੀ ਰਾਸ਼ਟਰਪਤੀ ਨੂੰ ਸੂਚਨਾ ਦੇਣੀ ਉਸ ਦਾ ਸੰਵਿਧਾਨਿਕ ਕਰਤੱਵ ਹੈ । ਰਾਸ਼ਟਰਪਤੀ ਆਪ ਵੀ ਕਿਸੇ ਵਿਭਾਗ ਸ੍ਰੋਤ ਸੰਬੰਧੀ ਪ੍ਰਸ਼ਨ ਬਾਰੇ ਸੂਚਨਾ ਪ੍ਰਧਾਨ ਮੰਤਰੀ ਤੋਂ ਪ੍ਰਾਪਤ ਕਰ ਸਕਦਾ ਹੈ । ਜੇਕਰ ਕੋਈ ਮੰਤਰੀ, ਰਾਸ਼ਟਰਪਤੀ ਨੂੰ ਮਿਲਣਾ ਚਾਹੇ ਜਾਂ ਸਲਾਹ ਲੈਣਾ ਚਾਹੇ ਤਾਂ ਉਹ ਪ੍ਰਧਾਨ ਮੰਤਰੀ ਰਾਹੀਂ ਹੀ ਅਜਿਹਾ ਕਰ ਸਕਦਾ ਹੈ । ਸੰਖੇਪ ਵਿੱਚ ਰਾਸ਼ਟਰਪਤੀ ਅਤੇ ਮੰਤਰੀ ਮੰਡਲ ਦੇ ਮੈਂਬਰਾਂ ਵਿੱਚ ਉਹ ਵਿਚੋਲੇ ਦਾ ਕੰਮ ਕਰਦਾ ਹੈ ।

ਪ੍ਰਧਾਨ ਮੰਤਰੀ ਨੂੰ ਲੋਕ ਸਭਾ ਦਾ ਨੇਤਾ ਮੰਨਿਆ ਜਾਂਦਾ ਹੈ । ਲੋਕ ਸਭਾ ਹਰ ਔਕੜ ਵਿੱਚ ਪ੍ਰਧਾਨ ਮੰਤਰੀ ਤੋਂ ਅਗਵਾਈ ਦੀ ਆਸ ਕਰਦੀ ਹੈ । ਪ੍ਰਧਾਨ ਮੰਤਰੀ ਦੀ ਇੱਛਾ ਵਿਰੁੱਧ ਲੋਕ ਸਭਾ ਕੁਝ ਵੀ ਨਹੀਂ ਕਰ ਸਕਦੀ ਕਿਉਂਕਿ ਉਸਨੂੰ ਲੋਕ ਸਭਾ ਦੇ ਬਹੁਮੱਤ ਦਾ ਸਮਰਥਨ ਪ੍ਰਾਪਤ ਹੁੰਦਾ ਹੈ । ਸਰਕਾਰ ਦੀਆਂ ਨੀਤੀਆਂ ਤੇ ਫੈਸਲਿਆਂ ਦੀ ਘੋਸ਼ਣਾ ਪ੍ਰਧਾਨ ਮੰਤਰੀ ਲੋਕ ਸਭਾ ਵਿੱਚ ਕਰਦਾ ਹੈ । ਸਪੀਕਰ, ਪ੍ਰਧਾਨ ਮੰਤਰੀ ਨਾਲ ਮਿਲ ਕੇ ਸਦਨ ਦਾ ਪ੍ਰੋਗਰਾਮ ਨਿਸ਼ਚਿਤ ਕਰਦਾ ਹੈ ।

ਪ੍ਰਸ਼ਨ-
1. ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
2. ਪ੍ਰਧਾਨ ਮੰਤਰੀ ਦੇ ਕੋਈ ਚਾਰ ਮਹੱਤਵਪੂਰਨ ਕੰਮਾਂ (ਸ਼ਕਤੀਆਂ ਦਾ ਵੇਰਵਾ ਦਿਓ ।
ਉੱਤਰ-
1. ਰਾਸ਼ਟਰਪਤੀ ਸੰਸਦ ਵਿਚ ਬਹੁਮਤ ਪ੍ਰਾਪਤ ਕਰਨ ਵਾਲੇ ਦਲ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ।

2. ਪ੍ਰਧਾਨ ਮੰਤਰੀ ਆਪਣੇ ਮਹੱਤਵਪੂਰਨ ਕੰਮਾਂ ਦੇ ਕਾਰਨ ਮੰਤਰੀ ਮੰਡਲ ਦਾ ਧੁਰਾ ਹੁੰਦਾ ਹੈ-

  • ਉਹ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ਅਤੇ ਉਹ ਹੀ ਉਨ੍ਹਾਂ ਵਿੱਚ ਵਿਭਾਗਾਂ ਦੀ ਵੰਡ ਕਰਦਾ ਹੈ । ਉਹ ਜਦੋਂ ਚਾਹੇ ਪ੍ਰਸ਼ਾਸਨ ਦੀ ਕਾਰਜ ਕੁਸ਼ਲਤਾ ਲਈ ਮੰਤਰੀ ਮੰਡਲ ਦਾ ਪੁਨਰਗਠਨ ਕਰ ਸਕਦਾ ਹੈ । ਇਸ ਦਾ ਭਾਵ ਇਹ ਹੈ ਕਿ ਉਹ ਪੁਰਾਣੇ ਮੰਤਰੀਆਂ ਨੂੰ ਹਟਾ ਕੇ ਨਵੇਂ ਮੰਤਰੀ ਨਿਯੁਕਤ ਕਰ ਸਕਦਾ ਹੈ ।
  • ਜੇ ਪ੍ਰਧਾਨ ਮੰਤਰੀ ਤਿਆਗ-ਪੱਤਰ ਦੇ ਦੇਵੇ ਤਾਂ ਪੂਰਾ ਮੰਤਰੀ ਮੰਡਲ ਭੰਗ ਹੋ ਜਾਂਦਾ ਹੈ । ਜੇ ਕੋਈ ਮੰਤਰੀ ਤਿਆਗ-ਪੱਤਰ ਦੇਣ ਤੋਂ ਇਨਕਾਰ ਕਰੇ ਤਾਂ ਉਹ ਤਿਆਗ-ਪੱਤਰ ਦੇ ਕੇ ਪੁਰੇ ਮੰਤਰੀ ਮੰਡਲ ਨੂੰ ਭੰਗ ਕਰ ਸਕਦਾ ਹੈ । ਪੁਨਰਗਠਨ ਕਰਦੇ ਸਮੇਂ ਉਹ ਉਸ ਮੰਤਰੀ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖ ਸਕਦਾ ਹੈ ।
  • ਇਸ ਦੇ ਇਲਾਵਾ ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਅਤੇ ਉਨ੍ਹਾਂ ਦੀ ਮਿਤੀ, ਸਮੇਂ ਅਤੇ ਸਥਾਨ ਨੂੰ ਨਿਸ਼ਚਿਤ ਕਰਦਾ ਹੈ ।
  • ਉਹ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਕਰ ਸਕਦਾ ਹੈ ।

6. ਸੰਵਿਧਾਨ ਅਨੁਸਾਰ ਜੇਕਰ ਰਾਜਪਾਲ ਰਾਸ਼ਟਰਪਤੀ ਨੂੰ ਇਹ ਰਿਪੋਰਟ ਕਰੇ ਜਾਂ ਰਾਸ਼ਟਰਪਤੀ ਨੂੰ ਕਿਸੇ ਹੋਰ ਭਰੋਸੇ ਯੋਗ ਵਸੀਲੇ ਤੋਂ ਸੂਚਨਾ ਮਿਲੇ ਕਿ ਰਾਜ ਸਰਕਾਰ ਸੰਵਿਧਾਨਿਕ ਨਿਯਮਾਂ ਦੇ ਅਨੁਸਾਰ ਨਹੀਂ ਚਲ ਰਹੀ ਤਾਂ ਉਹ ਰਾਸ਼ਟਰਪਤੀ ਸ਼ਾਸਨ ਦੀ ਘੋਸ਼ਣਾ ਕਰ ਸਕਦਾ ਹੈ । ਅਜਿਹੀ ਘੋਸ਼ਣਾ ਉਪਰੰਤ ਰਾਸ਼ਟਰਪਤੀ, ਰਾਜ ਦੀ ਮੰਤਰੀ ਪਰਿਸ਼ਦ ਨੂੰ ਤੋੜ ਦਿੰਦਾ ਹੈ ਅਤੇ ਵਿਧਾਨ ਸਭਾ ਨੂੰ ਭੰਗ ਕਰ ਸਕਦਾ ਹੈ ਜਾਂ ਸਥਗਿਤ ਕਰ ਸਕਦਾ ਹੈ । ਰਾਸ਼ਟਰਪਤੀ ਸ਼ਾਸਨ ਦੇ ਦੌਰਾਨ ਰਾਜਪਾਲ ਰਾਜ ਦਾ ਅਸਲੀ ਕਾਰਜਸਾਧਕ ਹੋ ਜਾਂਦਾ ਹੈ, ਭਾਵੇਂ ਉਹ ਕੇਂਦਰੀ ਸਰਕਾਰ ਦੇ ਏਜੰਟ ਦੇ ਰੂਪ ਵਿੱਚ ਕੰਮ ਕਰਦਾ ਹੈ । ਸੰਵਿਧਾਨਿਕ ਮਸ਼ੀਨਰੀ ਫੇਲ੍ਹ ਹੋਣ ਦੌਰਾਨ ਰਾਜ ਦੀਆਂ ਸਾਰੀਆਂ ਕਾਰਜਪਾਲਿਕਾ ਸ਼ਕਤੀਆਂ ਰਾਸ਼ਟਰਪਤੀ ਨੂੰ ਪ੍ਰਾਪਤ ਹੁੰਦੀਆਂ ਹਨ ਅਤੇ ਵਿਧਾਨਿਕ ਸ਼ਕਤੀਆਂ ਸੰਸਦ ਨੂੰ ਮਿਲ ਜਾਂਦੀਆਂ ਹਨ ।

ਪ੍ਰਸ਼ਨ-
1. ਰਾਜ ਦੇ ਰਾਜਪਾਲ ਦੀ ਨਿਯੁਕਤੀ ਕਿਵੇਂ ਅਤੇ ਕਿਸਦੇ ਦੁਆਰਾ ਕੀਤੀ ਜਾਂਦੀ ਹੈ ?
2. ਸੰਵਿਧਾਨਿਕ ਸੰਕਟ ਦੀ ਘੋਸ਼ਣਾ ਸਮੇਂ ਰਾਜ ਦੇ ਪ੍ਰਸ਼ਾਸਨ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
1. ਰਾਜ ਦੇ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਪੰਜ ਸਾਲ ਲਈ ਕੀਤੀ ਜਾਂਦੀ ਹੈ ।

2. ਰਾਜ ਵਿਚ ਸੰਵਿਧਾਨਿਕ ਸੰਕਟ ਦੀ ਹਾਲਤ ਵਿਚ ਰਾਜਪਾਲ ਦੀ ਸਲਾਹ ਉੱਤੇ ਰਾਸ਼ਟਰਪਤੀ ਰਾਜ ਵਿਚ ਸੰਵਿਧਾਨਿਕ
ਸੰਕਟਕਾਲ ਦਾ ਐਲਾਨ ਕਰ ਸਕਦਾ ਹੈ । ਸਿੱਟਾ ਇਹ ਹੁੰਦਾ ਹੈ ਕਿ ਸੰਬੰਧਿਤ ਰਾਜ ਦੀ ਵਿਧਾਨ ਸਭਾ ਨੂੰ ਭੰਗ ਜਾਂ ਮੁਅੱਤਲ ਕਰ ਦਿੱਤਾ ਜਾਂਦਾ ਹੈ । ਰਾਜ ਦੀ ਮੰਤਰੀ ਪਰਿਸ਼ਦ ਨੂੰ ਵੀ ਭੰਗ ਕਰ ਦਿੱਤਾ ਜਾਂਦਾ ਹੈ । ਰਾਜ ਦਾ ਸ਼ਾਸਨ ਰਾਸ਼ਟਰਪਤੀ ਆਪਣੇ ਹੱਥ ਵਿਚ ਲੈ ਲੈਂਦਾ ਹੈ । ਇਸ ਦਾ ਅਰਥ ਇਹ ਹੈ ਕਿ ਕੁੱਝ ਸਮੇਂ ਦੇ ਲਈ ਰਾਜ ਦਾ ਸ਼ਾਸਨ ਕੇਂਦਰ ਚਲਾਉਂਦਾ ਹੈ । ਵਿਵਹਾਰ ਵਿਚ ਰਾਸ਼ਟਰਪਤੀ ਰਾਜਪਾਲ ਨੂੰ ਰਾਜ ਦਾ ਪ੍ਰਸ਼ਾਸਨ ਚਲਾਉਣ ਦੀਆਂ ਅਸਲ ਸ਼ਕਤੀਆਂ ਸੌਂਪ ਦਿੰਦਾ ਹੈ । ਵਿਧਾਨ ਮੰਡਲ ਦੀਆਂ ਸਾਰੀਆਂ ਸ਼ਕਤੀਆਂ, ਅਸਥਾਈ ਤੌਰ ‘ਤੇ ਕੇਂਦਰੀ ਸੰਸਦ ਨੂੰ ਹਾਸਲ ਹੋ ਜਾਂਦੀਆਂ ਹਨ ।

7. ਭਾਰਤ ਨੇ ਗੁੱਟ-ਨਿਰਲੇਪਤਾ ਨੂੰ ਆਪਣੀ ਵਿਦੇਸ਼ ਨੀਤੀ ਦਾ ਬੁਨਿਆਦੀ ਸਿਧਾਂਤ ਬਣਾਇਆ ਹੈ । ਜਦੋਂ ਭਾਰਤ ਅਜ਼ਾਦ ਹੋਇਆ ਤਾਂ ਸਾਰਾ ਸੰਸਾਰ ਦੋ ਗੁੱਟਾਂ ਵਿੱਚ ਵੰਡਿਆ ਹੋਇਆ ਸੀ-ਰੂਸ ਅਤੇ ਐਂਗਲੋ ਅਮਰੀਕਨ ਗੁੱਟ । ਭਾਰਤ ਦੀ ਵਿਦੇਸ਼ ਨੀਤੀ ਦੇ ਨਿਰਮਾਤਾ ਪੰਡਿਤ ਨਹਿਰੂ ਨੇ ਇਹ ਮਹਿਸੂਸ ਕੀਤਾ ਕਿ ਰਾਸ਼ਟਰ ਦਾ ਨਿਰਮਾਣ ਕਰਨ ਲਈ ਭਾਰਤ ਨੂੰ ਸ਼ਕਤੀ ਗੁੱਟਾਂ ਦੇ ਸੰਘਰਸ਼ ਤੋਂ ਦੂਰ ਰਹਿਣਾ ਚਾਹੀਦਾ ਹੈ । ਇਸ ਲਈ ਪੰਡਿਤ ਨਹਿਰੂ ਨੇ ਗੁੱਟ-ਨਿਰਲੇਪਤਾ ਦੀ ਨੀਤੀ ਨੂੰ ਅਪਨਾਇਆ । ਗੁੱਟ-ਨਿਰਲੇਪਤਾ ਦਾ ਅਰਥ ਹੈ ਕਿ ਪ੍ਰਤਿਯੋਗੀ ਸ਼ਕਤੀ ਗੁੱਟਾਂ ਤੋਂ ਜਾਣ-ਬੁਝ ਕੇ ਦੂਰ ਰਹਿਣਾ, ਕਿਸੇ ਦੇਸ਼ ਪ੍ਰਤੀ ਵੈਰ-ਵਿਰੋਧ ਦੀ ਭਾਵਨਾ ਨਾ ਰੱਖਣਾ ਅਤੇ ਅੰਤਰਰਾਸ਼ਟਰੀ ਸਮੱਸਿਆਵਾਂ ਨੂੰ ਗੁਣ ਦੇ ਅਧਾਰ ‘ਤੇ ਨਿਰਣਾ ਕਰਨ ਅਤੇ ਸੁਤੰਤਰ ਨੀਤੀ ਨੂੰ ਅਪਨਾਉਣ । ਭਾਰਤ ਦੇ ਯਤਨਾਂ ਦੁਆਰਾ ਹੀ ਗੁੱਟ-ਨਿਰਲੇਪਤਾ ਅੰਦੋਲਨ, ਸਮੁੱਚੇ ਵਿਸ਼ਵ ਵਿੱਚ ਇੱਕ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਅੰਦੋਲਨ ਬਣ ਗਿਆ ਹੈ ।

ਪ੍ਰਸ਼ਨ-
1. ਭਾਰਤ ਦੀ ਪਰਮਾਣੂ ਨੀਤੀ ਕੀ ਹੈ ?
2. ਗੁੱਟ-ਨਿਰਲੇਪਤਾ ਦੀ ਨੀਤੀ ਦਾ ਅਰਥ ਅਤੇ ਭਾਰਤ ਦੁਆਰਾ ਇਸ ਨੂੰ ਅਪਣਾਏ ਜਾਣ ਦੇ ਕਾਰਨ ਦੱਸੋ ।
ਉੱਤਰ-
1. ਭਾਰਤ ਇਕ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਹੈ । ਪਰੰਤੂ ਸਾਡੀ ਵਿਦੇਸ਼ ਨੀਤੀ ਸ਼ਾਂਤੀ ਪਿਯਤਾ ‘ਤੇ ਆਧਾਰਿਤ ਹੈ । ਇਸ ਲਈ ਭਾਰਤ ਦੀ ਪ੍ਰਮਾਣੂ ਨੀਤੀ ਦਾ ਆਧਾਰ ਸ਼ਾਂਤੀ ਪ੍ਰਿਯ ਉਦੇਸ਼ਾਂ ਦੀ ਪ੍ਰਾਪਤੀ ਕਰਨਾ ਅਤੇ ਦੇਸ਼ ਦਾ ਵਿਕਾਸ ਕਰਨਾ ਹੈ । ਉਹ ਕਿਸੇ ਗੁਆਂਢੀ ਦੇਸ਼ ਨੂੰ ਆਪਣੀ ਪ੍ਰਮਾਣੂ ਸ਼ਕਤੀ ਦੇ ਜ਼ੋਰ ‘ਤੇ ਦਬਾਉਣ ਦੇ ਪੱਖ ਵਿਚ ਨਹੀਂ ਹੈ । ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਯੁੱਧ ਦੀ ਸਥਿਤੀ ਵਿਚ ਵੀ ਅਸੀਂ ਪਰਮਾਣੂ ਸ਼ਕਤੀ ਦਾ ਪ੍ਰਯੋਗ ਕਰਨ ਦੀ ਪਹਿਲ ਨਹੀਂ ਕਰਾਂਗੇ ।

2. ਗੁੱਟ-ਨਿਰਲੇਪ ਨੀਤੀ ਭਾਰਤੀ ਵਿਦੇਸ਼ ਨੀਤੀ ਦੇ ਮੂਲ ਥੰਮਾਂ ਵਿਚੋਂ ਇਕ ਹੈ ।
ਗੁੱਟ-ਨਿਰਲੇਪਤਾ ਦਾ ਅਰਥ – ਗੁੱਟ-ਨਿਰਲੇਪਤਾ ਦਾ ਅਰਥ ਹੈ ਕਿ ਸੈਨਿਕ ਗੁੱਟਾਂ ਤੋਂ ਅਲੱਗ ਰਹਿਣਾ । ਇਸ ਦਾ ਇਹ ਭਾਵ ਨਹੀਂ ਕਿ ਅਸੀਂ ਅੰਤਰ-ਰਾਸ਼ਟਰੀ ਸਮੱਸਿਆਵਾਂ ਪ੍ਰਤੀ ਮੂਕ ਦਰਸ਼ਕ ਬਣੇ ਰਹਾਂਗੇ, ਸਗੋਂ ਗੁਣ ਦੇ ਆਧਾਰ ਉੱਤੇ ਫ਼ੈਸਲੇ ਲੈਣ ਦਾ ਯਤਨ ਕਰਾਂਗੇ । ਅਸੀਂ ਚੰਗੇ ਨੂੰ ਚੰਗਾ ਅਤੇ ਬੁਰੇ ਨੂੰ ਬੁਰਾ ਆਖਾਂਗੇ । ਭਾਰਤ ਦੁਆਰਾ ਗੁੱਟ-ਨਿਰਲੇਪਤਾ ਨੀਤੀ ਅਪਣਾਉਣ ਦਾ ਕਾਰਨ – ਭਾਰਤ ਦੀ ਸੁਤੰਤਰਤਾ ਦੇ ਸਮੇਂ ਵਿਸ਼ਵ ਦੋ ਮੁੱਖ ਸ਼ਕਤੀਆਂ-ਐਂਗਲੋ-ਅਮਰੀਕਨ ਸ਼ਕਤੀ ਗੁੱਟ ਅਤੇ ਰੂਸੀ ਸ਼ਕਤੀ ਗੁੱਟ ਵਿਚ ਵੰਡਿਆ ਹੋਇਆ ਸੀ । ਵਿਸ਼ਵ ਦੀ ਸਾਰੀ ਰਾਜਨੀਤੀ ਇਨ੍ਹਾਂ ਗੁੱਟਾਂ ਦੇ ਦੁਆਲੇ ਘੁੰਮ ਰਹੀ ਸੀ ਅਤੇ ਦੋਹਾਂ ਵਿਚਕਾਰ ਸ਼ੀਤ-ਯੁੱਧ ਚੱਲ ਰਿਹਾ ਸੀ । ਨਵਾਂ ਆਜ਼ਾਦ ਹੋਇਆ ਭਾਰਤ ਇਨ੍ਹਾਂ ਸ਼ਕਤੀ ਗੁੱਟਾਂ ਦੇ ਸੰਘਰਸ਼ ਤੋਂ ਦੂਰ ਰਹਿ ਕੇ ਹੀ ਤਰੱਕੀ ਕਰ ਸਕਦਾ ਸੀ । ਇਸ ਲਈ ਪੰਡਿਤ ਨਹਿਰੂ ਨੇ ਗੁੱਟ-ਨਿਰਲੇਪਤਾ ਨੂੰ ਵਿਦੇਸ਼ ਨੀਤੀ ਦਾ ਆਧਾਰ ਬਣਾਇਆ ।

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

Punjab State Board PSEB 10th Class Social Science Book Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ Textbook Exercise Questions and Answers.

PSEB Solutions for Class 10 Social Science Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

SST Guide for Class 10 PSEB ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ ਇੱਕ ਸ਼ਬਦ (1-15 ਸ਼ਬਦਾਂ) ਵਿੱਚ ਦਿਉ-

ਪ੍ਰਸ਼ਨ 1.
ਭਾਰਤੀ ਵਿਦੇਸ਼ ਨੀਤੀ ਦੇ ਚਾਰ ਬੁਨਿਆਦੀ ਸਿਧਾਂਤ ਲਿਖੋ ।
ਉੱਤਰ-

  1. ਗੁੱਟ-ਨਿਰਲੇਪਤਾ ਦੀ ਨੀਤੀ ਵਿਚ ਵਿਸ਼ਵਾਸ,
  2. ਪੰਚਸ਼ੀਲ ਦੇ ਸਿਧਾਂਤਾਂ ਵਿਚ ਵਿਸ਼ਵਾਸ,
  3. ਸੰਯੁਕਤ ਰਾਸ਼ਟਰ ਵਿਚ ਪੂਰਨ ਵਿਸ਼ਵਾਸ,
  4. ਸਾਮਰਾਜਵਾਦ ਅਤੇ ਬਸਤੀਵਾਦ ਦਾ ਵਿਰੋਧ ।

ਪ੍ਰਸ਼ਨ 2.
ਪੰਚਸ਼ੀਲ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਅਪਰੈਲ 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ, ਚਾਉ-ਏਨ-ਲਾਈ ਨੇ ਜੋ ਪੰਜ ਸਿਧਾਂਤ ਪ੍ਰਵਾਨ ਕੀਤੇ ਹਨ ਉਨ੍ਹਾਂ ਨੂੰ ਸਮੂਹਿਕ ਤੌਰ ‘ਤੇ ਪੰਚਸ਼ੀਲ ਆਖਦੇ ਹਨ ।

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

ਪ੍ਰਸ਼ਨ 3.
ਗੁੱਟ-ਨਿਰਲੇਪਤਾ (Non-Alignment) ਨੀਤੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਗੱਟ-ਨਿਰਲੇਪ ਦੀ ਨੀਤੀ ਤੋਂ ਭਾਵ ਸੈਨਿਕ ਗੱਟਾਂ ਤੋਂ ਅਲੱਗ ਰਹਿਣ ਦੀ ਨੀਤੀ ਤੋਂ ਹੈ ।

ਪ੍ਰਸ਼ਨ 4.
ਭਾਰਤ ਦੀ ਪਰਮਾਣੂ ਨੀਤੀ ਕੀ ਹੈ ? .
ਉੱਤਰ-
ਭਾਰਤ ਇਕ ਪ੍ਰਮਾਣੂ-ਸ਼ਕਤੀ ਸੰਪੰਨ ਦੇਸ਼ ਹੈ । ਪਰੰਤੂ ਸਾਡੀ ਵਿਦੇਸ਼ ਨੀਤੀ ਸ਼ਾਂਤੀ ਪ੍ਰਿਯਤਾ ‘ਤੇ ਆਧਾਰਿਤ ਹੈ । ਇਸ ਲਈ ਭਾਰਤ ਦੀ ਪ੍ਰਮਾਣੂ ਨੀਤੀ ਦਾ ਆਧਾਰ ਸ਼ਾਂਤੀ ਪ੍ਰਯ ਉਦੇਸ਼ਾਂ ਦੀ ਪ੍ਰਾਪਤੀ ਕਰਨਾ ਅਤੇ ਦੇਸ਼ ਦਾ ਵਿਕਾਸ ਕਰਨਾ, ਹੈ । ਉਹ ਕਿਸੇ ਗੁਆਂਢੀ ਦੇਸ਼ ਨੂੰ ਆਪਣੀ ਪ੍ਰਮਾਣੂ ਸ਼ਕਤੀ ਦੇ ਜ਼ੋਰ ‘ਤੇ ਦਬਾਉਣ ਦੇ ਪੱਖ ਵਿਚ ਨਹੀਂ ਹੈ । ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਯੁੱਧ ਦੀ ਸਥਿਤੀ ਵਿਚ ਵੀ ਅਸੀਂ ਪਰਮਾਣੂ ਸ਼ਕਤੀ ਦਾ ਪ੍ਰਯੋਗ ਕਰਨ ਦੀ ਪਹਿਲ ਨਹੀਂ ਕਰਾਂਗੇ ।

ਪ੍ਰਸ਼ਨ 5.
ਸੁਰੱਖਿਆ ਪਰਿਸ਼ਦ ਵਿਚ ਕਿੰਨੇ ਸਥਾਈ ਅਤੇ ਕਿੰਨੇ ਅਸਥਾਈ ਮੈਂਬਰ ਹਨ ?
ਉੱਤਰ-
ਸੁਰੱਖਿਆ ਪਰਿਸ਼ਦ ਦੇ 5 ਮੈਂਬਰ ਸਥਾਈ ਅਤੇ 10 ਮੈਂਬਰ ਅਸਥਾਈ ਹਨ ।

ਪ੍ਰਸ਼ਨ 6.
ਸੰਯੁਕਤ ਰਾਸ਼ਟਰ ਦਾ ਜਨਮ ਕਦੋਂ ਹੋਇਆ ਅਤੇ ਕਿੰਨੇ ਦੇਸ਼ ਇਸ ਦੇ ਮੂਲ ਮੈਂਬਰ ਹਨ ?
ਉੱਤਰ-
ਸੰਯੁਕਤ ਰਾਸ਼ਟਰ ਦਾ ਜਨਮ 24 ਅਕਤੂਬਰ, 1945 ਨੂੰ ਹੋਇਆ । ਇਸ ਦੇ ਮੁੱਢਲੇ ਮੈਂਬਰ 51 ਦੇਸ਼ ਹਨ ।

(ਅ) ਹੇਠ ਲਿਖਿਆਂ ਦੀ ਵਿਆਖਿਆ ਕਰੋ-

(i) ਵਿਸ਼ਵਾਸ਼ਾਂਤੀ ਲਈ ਭਾਰਤ ਦੀ ਭੂਮਿਕਾ,
(ii) ਅੰਤਰਰਾਸ਼ਟਰੀ ਨਿਆਂ ਅਦਾਲਤ (International Court of Justice),
(iii) ਨਿਸ਼ਸਤਰੀਕਰਨ (Disarmament),
(iv) ਮਹਾਂਸਭਾ (General Assembly),
(v) ਭਾਰਤ ਅਤੇ ਚੀਨ ਦੇ ਸੰਬੰਧਾਂ ਵਿਚ ਤਨਾਅ ਦਾ ਮੂਲ ਕਾਰਨ ।
ਉੱਤਰ-
(i) ਵਿਸ਼ਵਸ਼ਾਂਤੀ ਲਈ ਭਾਰਤ ਦੀ ਭੂਮਿਕਾ – ਭਾਰਤ ਨੇ ਵਿਸ਼ਵ ਸ਼ਾਂਤੀ ਨੂੰ ਬੜ੍ਹਾਵਾ ਦੇਣ ਲਈ ਹੇਠ ਲਿਖੇ ਕੰਮ ਕੀਤੇ ਹਨ-
(ਉ) ਗੁੱਟ-ਨਿਰਪੇਖਤਾ ਦੀ ਨੀਤੀ ਉੱਤੇ ਚੱਲਦੇ ਹੋਇਆਂ ਭਾਰਤ ਨੇ ਸਦਾ ਹਮਲਾਵਰ ਸ਼ਕਤੀਆਂ ਦੀ ਨਿੰਦਿਆ ਕੀਤੀ ਹੈ ।
(ਅ) ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮਾਧਿਅਮ ਰਾਹੀਂ ਸ਼ਾਂਤੀ ਸੈਨਾਵਾਂ ਲਈ ਸੈਨਿਕ ਭੇਜੇ ਅਤੇ ਨਿਸ਼ਸਤਰੀਕਰਨ ਦਾ ਸਮਰਥਨ ਕੀਤਾ ।

(ii) ਅੰਤਰ-ਰਾਸ਼ਟਰੀ ਨਿਆਂ ਅਦਾਲਤਾਂ – ਅੰਤਰ-ਰਾਸ਼ਟਰੀ ਨਿਆਂ ਅਦਾਲਤ ਵਿਚ ਕੁੱਲ 15 ਜੱਜ ਹੁੰਦੇ ਹਨ । ਇਸ ਦਾ ਮੁੱਖ ਦਫ਼ਤਰ ਹੇਗ (ਹਾਲੈਂਡ) ਵਿਚ ਹੈ । ਇਸ ਦਾ ਮੁੱਖ ਕੰਮ ਰਾਸ਼ਟਰਾਂ ਦੇ ਆਪਸੀ ਝਗੜਿਆਂ ਦਾ ਫ਼ੈਸਲਾ ਕਰਨਾ ਹੈ ।

(iii) ਨਿਸ਼ਸਤਰੀਕਰਨ – ਨਿਸ਼ਸਤਰੀਕਰਨ ਤੋਂ ਭਾਵ ਹਥਿਆਰਾਂ ਦੀ ਦੌੜ ਨੂੰ ਘੱਟ ਕਰਨਾ ਹੈ | ਅਸੀਂ ਸ਼ੁਰੂ ਤੋਂ ਹੀ ਘਾਤਕ ਹਥਿਆਰਾਂ ਦਾ ਵਿਰੋਧ ਕੀਤਾ ਹੈ, ਕਿਉਂਕਿ ਇਹ ਵਿਸ਼ਵ ਸ਼ਾਂਤੀ ਲਈ ਹਮੇਸ਼ਾਂ ਖ਼ਤਰਾ ਰਹੇ ਹਨ ।

(iv) ਮਹਾਂਸਭਾ – ਮਹਾਂਸਭਾ ਇਕ ਤਰ੍ਹਾਂ ਨਾਲ ਸੰਯੁਕਤ ਰਾਸ਼ਟਰ ਦੀ ਸੰਸਦ ਹੈ । ਇਸ ਵਿਚ ਹਰ ਇਕ ਮੈਂਬਰ ਰਾਸ਼ਟਰ ਦੇ ਪੰਜ ਪ੍ਰਤੀਨਿਧ ਹੁੰਦੇ ਹਨ ।

(v) ਭਾਰਤ-ਚੀਨ ਤਨਾਅ-ਭਾਰਤ – ਚੀਨ ਸੰਬੰਧਾਂ ਵਿਚ ਤਨਾਅ ਦਾ ਮੁੱਖ ਕਾਰਨ ਦੋਹਾਂ ਦੇਸ਼ਾਂ ਵਿਚ ਸੀਮਾ-ਵਿਵਾਦ ਹੈ । 1962 ਵਿਚ ਚੀਨ ਨੇ ਭਾਰਤ ਉੱਤੇ ਹਮਲਾ ਕਰਕੇ ਇਸ ਵਿਵਾਦ ਨੂੰ ਹੋਰ ਵੀ ਗਹਿਰਾ ਕਰ ਦਿੱਤਾ ।

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

(ੲ) ਹੇਠ ਲਿਖੇ ਹਰ ਪ੍ਰਸ਼ਨਾਂ ਦਾ ਉੱਤਰ ਲਗਪਗ 50-60 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
ਪੰਚਸ਼ੀਲ ਦੇ ਸਿਧਾਂਤਾਂ ਦਾ ਵਰਣਨ ਕਰੋ ।
ਉੱਤਰ-
29 ਅਪਰੈਲ, 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਉ-ਏਨ-ਲਾਈ ਦੀ ਦਿੱਲੀ ਵਿਚ ਸਾਂਝੀ ਬੈਠਕ ਹੋਈ । ਇਸ ਬੈਠਕ ਵਿਚ ਉਨ੍ਹਾਂ ਨੇ ਆਪਸੀ ਸੰਬੰਧਾਂ ਨੂੰ ਪੰਜ ਸਿਧਾਂਤਾਂ ਦੇ ਅਨੁਸਾਰ ਢਾਲਣ ਦਾ ਫ਼ੈਸਲਾ ਕੀਤਾ। ਇਨ੍ਹਾਂ ਹੀ ਪੰਜ ਸਿਧਾਂਤਾਂ ਨੂੰ ਪੰਚਸ਼ੀਲ’ ਆਖਿਆ ਜਾਂਦਾ ਹੈ । ਇਹ ਪੰਜ ਸਿਧਾਂਤ ਹੇਠ ਲਿਖੇ ਹਨ-

  1. ਪਰਸਪਰ ਪ੍ਰਭੂਸੱਤਾ ਅਤੇ ਏਕਤਾ ਦਾ ਆਦਰ ।
  2. ਇਕ-ਦੂਸਰੇ ਉੱਤੇ ਹਮਲਾ ਨਾ ਕਰਨਾ ।
  3. ਇਕ-ਦੂਸਰੇ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ-ਅੰਦਾਜ਼ੀ ਨਾ ਕਰਨੀ ।
  4. ਸਮਾਨਤਾ ਅਤੇ ਪਰਸਪਰ ਸਹਿਯੋਗ ।
  5. ਸ਼ਾਂਤਮਈ ਸਹਿ-ਹੋਂਦ ।

ਪੰਚਸ਼ੀਲ ਦਾ ਮੁੱਖ ਉਦੇਸ਼ ਵਿਸ਼ਵ ਸ਼ਾਂਤੀ ਨੂੰ ਬਣਾਈ ਰੱਖਣਾ ਅਤੇ ਮਾਨਵ ਜਾਤੀ ਨੂੰ ਯੁੱਧਾਂ ਦੀ ਤਬਾਹੀ ਤੋਂ ਬਚਾਉਣਾ ਹੈ । ਚੀਨ ਤੋਂ ਬਾਅਦ ਸੰਸਾਰ ਦੇ ਅਨੇਕਾਂ ਦੇਸ਼ਾਂ ਨੇ ਪੰਚਸ਼ੀਲ ਨੂੰ ਮਾਨਤਾ ਦਿੱਤੀ । ਅੱਜ ਪੰਚਸ਼ੀਲ ਭਾਰਤੀ ਵਿਦੇਸ਼ ਨੀਤੀ ਦੀ । ਬੁਨਿਆਦ ਹੈ ।

ਪ੍ਰਸ਼ਨ 2.
ਗੁੱਟ-ਨਿਰਲੇਪਤਾ ਦੀ ਨੀਤੀ ਦਾ ਅਰਥ ਅਤੇ ਭਾਰਤ ਦੁਆਰਾ ਇਸ ਨੂੰ ਅਪਣਾਏ ਜਾਣ ਦੇ ਕਾਰਨ ਦੱਸੋ ।
ਉੱਤਰ-
ਗੁੱਟ-ਨਿਰਲੇਪ ਨੀਤੀ ਭਾਰਤੀ ਵਿਦੇਸ਼ ਨੀਤੀ ਦੇ ਮੂਲ ਥੰਮਾਂ ਵਿਚੋਂ ਇਕ ਹੈ ।
ਗੁੱਟ-ਨਿਰਲੇਪਤਾ ਦਾ ਅਰਥ-ਗੁੱਟ – ਨਿਰਲੇਪਤਾ ਦਾ ਅਰਥ ਹੈ ਕਿ ਸੈਨਿਕ ਗੁੱਟਾਂ ਤੋਂ ਅਲੱਗ ਰਹਿਣਾ । ਇਸ ਦਾ ਇਹ ਭਾਵ ਨਹੀਂ ਕਿ ਅਸੀਂ ਅੰਤਰ-ਰਾਸ਼ਟਰੀ ਸਮੱਸਿਆਵਾਂ ਪ੍ਰਤੀ ਮੂਕ ਦਰਸ਼ਕ ਬਣੇ ਰਹਾਂਗੇ, ਸਗੋਂ ਗੁਣ ਦੇ ਆਧਾਰ ਉੱਤੇ ਫ਼ੈਸਲੇ ਲੈਣ ਦਾ ਯਤਨ ਕਰਾਂਗੇ । ਅਸੀਂ ਚੰਗੇ ਨੂੰ ਚੰਗਾ ਅਤੇ ਬੁਰੇ ਨੂੰ ਬੁਰਾ ਆਖਾਂਗੇ ।

ਭਾਰਤ ਦੁਆਰਾ ਗੁੱਟ ਨਿਰਲੇਪਤਾ ਨੀਤੀ ਅਪਣਾਉਣ ਦਾ ਕਾਰਨ – ਭਾਰਤ ਦੀ ਸੁਤੰਤਰਤਾ ਦੇ ਸਮੇਂ ਵਿਸ਼ਵ ਤੋਂ ਮੁੱਖ ਸ਼ਕਤੀਆਂ-ਐਂਗਲੋ-ਅਮਰੀਕਨ ਸ਼ਕਤੀ ਗੁੱਟ ਅਤੇ ਰੂਸੀ ਸ਼ਕਤੀ ਗੁੱਟ ਵਿਚ ਵੰਡਿਆ ਹੋਇਆ ਸੀ । ਵਿਸ਼ਵ ਦੀ ਸਾਰੀ ਰਾਜਨੀਤੀ ਇਨ੍ਹਾਂ ਗੁੱਟਾਂ ਦੇ ਦੁਆਲੇ ਘੁੰਮ ਰਹੀ ਸੀ ਅਤੇ ਦੋਹਾਂ ਵਿਚਕਾਰ ਸ਼ੀਤ-ਯੁੱਧ ਚੱਲ ਰਿਹਾ ਸੀ । ਨਵਾਂ ਆਜ਼ਾਦ ਹੋਇਆ ਭਾਰਤ ਇਨ੍ਹਾਂ ਸ਼ਕਤੀ ਗੁੱਟਾਂ ਦੇ ਸੰਘਰਸ਼ ਤੋਂ ਦੂਰ ਰਹਿ ਕੇ ਹੀ ਤਰੱਕੀ ਕਰ ਸਕਦਾ ਸੀ । ਇਸ ਲਈ ਪੰਡਿਤ ਨਹਿਰੂ ਨੇ ਗੁੱਟਨਿਰਲੇਪਤਾ ਨੂੰ ਵਿਦੇਸ਼ ਨੀਤੀ ਦਾ ਆਧਾਰ ਬਣਾਇਆ ।

ਪ੍ਰਸ਼ਨ 3.
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਸੁਰੱਖਿਆ ਪਰਿਸ਼ਦ ਸੰਯੁਕਤ ਰਾਸ਼ਟਰ ਦੇ ਛੇ ਅੰਗਾਂ ਵਿਚੋਂ ਇਕ ਹੈ । ਇਹ ਸੰਯੁਕਤ ਰਾਸ਼ਟਰ ਦੀ ਕਾਰਜਪਾਲਿਕਾ ਦੇ ਸਮਾਨ ਹੈ । ਇਸ ਦੇ ਕੁੱਲ 15 ਮੈਂਬਰ ਹਨ । ਇਨ੍ਹਾਂ ਵਿਚੋਂ ਪੰਜ ਸਥਾਈ ਮੈਂਬਰ ਅਤੇ 10 ਅਸਥਾਈ ਮੈਂਬਰ ਹਨ | ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਚੀਨ ਅਤੇ ਫ਼ਰਾਂਸ ਇਸ ਦੇ ਸਥਾਈ ਮੈਂਬਰ ਹਨ | ਇਨ੍ਹਾਂ ਨੂੰ ਵੀਟੋ ਦਾ ਅਧਿਕਾਰ ਹਾਸਲ ਹੈ । ਵੀਟੋ ਤੋਂ ਭਾਵ ਹੈ ਕਿ ਜੇ ਇਨ੍ਹਾਂ ਪੰਜਾਂ ਵਿਚੋਂ ਕੋਈ ਇਕ ਵੀ ਮੈਂਬਰ ਕਿਸੇ ਮਤੇ ਦਾ ਵਿਰੋਧ ਕਰਦਾ ਹੈ, ਤਾਂ ਉਹ ਮਤਾ ਰੱਦ ਹੀ ਹੋ ਜਾਂਦਾ ਹੈ । ਸੁਰੱਖਿਆ ਪਰਿਸ਼ਦ ਦੇ ਮੁੱਖ ਕੰਮ ਇਹ ਹਨ-

  1. ਅੰਤਰ-ਰਾਸ਼ਟਰੀ ਸ਼ਾਂਤੀ ਨੂੰ ਬਣਾਈ ਰੱਖਣਾ ,
  2. ਰਾਸ਼ਟਰਾਂ ਦੇ ਆਪਸੀ ਝਗੜਿਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੁਲਝਾਉਣਾ,
  3. ਮਹਾਂ ਸਕੱਤਰ ਦੇ ਅਹੁਦੇ ਲਈ ਸਿਫ਼ਾਰਸ਼ ਕਰਨੀ,
  4. ਸੰਯੁਕਤ ਰਾਸ਼ਟਰ ਦੀ ਮੈਂਬਰੀ ਲਈ ਨਵੇਂ ਰਾਸ਼ਟਰ ਦੀ ਸਿਫ਼ਾਰਸ਼ ਕਰਨੀ ।

ਪ੍ਰਸ਼ਨ 4.
ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਭੂਮਿਕਾ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਸੰਯੁਕਤ ਰਾਸ਼ਟਰ ਦੇ 51 ਮੁੱਢਲੇ ਮੈਂਬਰਾਂ ਵਿਚੋਂ ਇਕ ਹੈ । ਸ਼ੁਰੂ ਤੋਂ ਹੀ ਭਾਰਤੀ ਆਗੂਆਂ ਨੇ ਇਸ ਮਹਾਨ ਸੰਸਥਾ ਵਿਚ ਆਪਣਾ ਵਿਸ਼ਵਾਸ ਰੱਖਿਆ ਹੈ ਅਤੇ ਭਾਰਤ ਨੇ ਅੱਗੇ ਲਿਖੇ ਢੰਗ ਨਾਲ ਸੰਯੁਕਤ ਰਾਸ਼ਟਰ ਦੇ ਕੰਮਾਂ ਵਿਚ ਸਰਗਰਮ ਭੂਮਿਕਾ ਨਿਭਾਈ ਹੈ-

  • ਭਾਰਤ ਨੇ ਦੂਸਰੇ ਦੇਸ਼ਾਂ ਨਾਲ ਮਿਲ ਕੇ 1950 ਵਿਚ ਬਸਤੀਵਾਦ ਅਤੇ ਸਾਮਰਾਜਵਾਦ ਦੇ ਵਿਰੁੱਧ ਮਹਾਂ ਸਭਾ ਵਿਚ ਮਤਾ ਪਾਸ ਕਰਵਾਇਆ ।
  • ਭਾਰਤ ਨੇ ਮਿਸਰ, ਕਾਂਗੋ, ਕੋਰੀਆ ਅਤੇ ਹਿੰਦ-ਚੀਨ ਦੇ ਦੇਸ਼ਾਂ ਵਿਚ ਹੋਏ ਯੁੱਧਾਂ ਵਿਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਯਤਨਾਂ ਵਿਚ ਸਹਿਯੋਗ ਦਿੱਤਾ ।
  • ਨਸਲੀ ਵਿਤਕਰੇ ਅਤੇ ਰੰਗ-ਭੇਦ ਦੇ ਸੰਬੰਧ ਵਿਚ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਦੱਖਣੀ ਅਫਰੀਕਾ ਦੇ ਵਿਰੁੱਧ ਆਵਾਜ਼ ਉਠਾਈ ਅਤੇ ਉਸ ਦੇ ਵਿਰੁੱਧ ਆਰਥਿਕ ਪਾਬੰਦੀਆਂ ਵਿਚ ਹਿੱਸਾ ਲਿਆ ।
  • ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮਾਧਿਅਮ ਰਾਹੀਂ ਹਰੇਕ ਉਸ ਦੇਸ਼ ਦੇ ਵਿਰੁੱਧ ਆਵਾਜ਼ ਉਠਾਈ ਜਿਸ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਯਤਨ ਕੀਤਾ ।
  • ਵਿਸ਼ਵ ਵਿਚ ਅੱਤਵਾਦ ਦੇ ਖ਼ਾਤਮੇ ਦੀ ਪ੍ਰਕਿਰਿਆ ਵਿਚ ਭਾਰਤ ਸੰਯੁਕਤ ਰਾਸ਼ਟਰ ਨਾਲ ਹੈ।

ਪ੍ਰਸ਼ਨ 5.
ਭਾਰਤ ਤੇ ਸੰਯੁਕਤ ਰਾਜ ਅਮਰੀਕਾ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਦਾ ਸੰਯੁਕਤ ਰਾਜ ਦੇ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਵਿਚ ਪੂਰਨ ਵਿਸ਼ਵਾਸ ਹੈ । ਅਸੀਂ ਸੰਯੁਕਤ ਰਾਜ ਦੇ ਹਰੇਕ ਅੰਗ ਅਤੇ ਵਿਸ਼ੇਸ਼ ਏਜੰਸੀਆਂ ਦੇ ਕੰਮਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਭਾਰਤ ਸੰਯੁਕਤ ਰਾਜ ਨੂੰ ਵਿਸ਼ਵ ਸ਼ਾਂਤੀ ਦਾ ਰਾਖਾ ਮੰਨਦਾ ਹੈ । ਇਸ ਲਈ ਭਾਰਤ ਨੇ ਸੰਯੁਕਤ ਰਾਜ ਦੀ ਆਰਥਿਕ ਅਤੇ ਸੈਨਿਕ ਸਹਾਇਤਾ ਹਰ ਸੰਭਵ ਢੰਗ ਨਾਲ ਕੀਤੀ ਹੈ । ਭਾਰਤ ਨੇ ਹਮੇਸ਼ਾਂ ਸੰਯੁਕਤ ਰਾਜ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਉਹ ਰਾਜਨੀਤਿਕ ਮਾਮਲਿਆਂ ਤਕ ਹੀ ਆਪਣੇ ਆਪ ਨੂੰ ਸੀਮਿਤ ਨਾ ਕਰੇ, ਸਗੋਂ ਮਨੁੱਖ ਦੀਆਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਮੱਸਿਆਵਾਂ ਨੂੰ ਸੁਲਝਾਉਣ ਦਾ ਵੀ ਯਤਨ ਕਰੇ । ਅਜਿਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਭਾਰਤ ਨੇ ਸੰਯੁਕਤ ਰਾਜ ਨੂੰ ਆਰਥਿਕ ਸਹਾਇਤਾ ਅਤੇ ਪੂਰਾ ਸਹਿਯੋਗ ਦਿੱਤਾ ਹੈ । 22 ਦਸੰਬਰ, 1994 ਨੂੰ ਭਾਰਤੀ ਸੰਸਦ ਦੇ ਦੋਹਾਂ ਸਦਨਾਂ ਨੇ ਇਕ ਮਤਾ ਪਾਸ ਕਰਕੇ ਸੰਯੁਕਤ ਰਾਜ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ ।

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

ਪ੍ਰਸ਼ਨ 6.
ਭਾਰਤ-ਪਾਕ ਸੰਬੰਧ ਅਤੇ ਇਨ੍ਹਾਂ ਵਿਚ ਤਨਾਅ ਦਾ ਮੁੱਖ ਕਾਰਨ, ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਭਾਰਤ-ਪਾਕ ਸੰਬੰਧ ਸ਼ੁਰੂ ਤੋਂ ਹੀ ਤਨਾਅ ਭਰੇ ਅਤੇ ਦੁਸ਼ਮਣੀ ਭਰੇ ਰਹੇ ਹਨ । ਇਨ੍ਹਾਂ ਵਿਚਾਲੇ ਤਣਾਓ ਦਾ ਮੁੱਖ ਕਾਰਨ ਕਸ਼ਮੀਰ ਸਮੱਸਿਆ ਹੈ । ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ । ਪਰ ਪਾਕਿਸਤਾਨ ਇਸ ਦੇਸ਼ ਤੇ ਆਪਣਾ ਦਾਅਵਾ ਜਤਾਉਂਦਾ ਰਹਿੰਦਾ ਹੈ । 1999 ਵਿਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਕਾਰਗਿਲ ਯੁੱਧ ਕਾਰਨ ਤਣਾਓ ਹੋਰ ਜ਼ਿਆਦਾ ਵੱਧ ਗਿਆ । ਇਸਦੇ ਇਲਾਵਾ ਪਾਕਿਸਤਾਨ ਸੀਮਾ ਪਾਰ ਤੋਂ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹ ਦੇ ਰਿਹਾ ਹੈ । ਇਹ ਇਕ ਚੰਗੇ ਗੁਆਂਢੀ ਦੇ ਲੱਛਣ ਨਹੀਂ ਹਨ । ਭਾਰਤ ਅੱਜ ਵੀ ਪਾਕਿਸਤਾਨ ਨਾਲ ਮਿੱਤਰਤਾ ਭਰੇ ਸੰਬੰਧ ਕਾਇਮ ਕਰਨਾ ਚਾਹੁੰਦਾ ਹੈ ਅਤੇ ਇਸਦੇ ਲਈ ਯਤਨ ਵੀ ਕਰ ਰਿਹਾ ਹੈ ਪਰ ਇਹ ਤਦ ਹੀ ਸੰਭਵ ਹੋ ਸਕਦਾ ਹੈ ਜਦੋਂ ਪਾਕਿਸਤਾਨ ਸੀਮਾ ਪਾਰ ਤੋਂ ਅੱਤਵਾਦ ਨੂੰ ਖ਼ਤਮ ਕਰੇ ਅਤੇ ਯੁੱਧ ਵਿਰਾਮ ਦੀਆਂ ਸ਼ਰਤਾਂ ਦਾ ਪਾਲਨ ਕਰੋ ।

PSEB 10th Class Social Science Guide ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਓ ਦਾ ਇਕ ਕਾਰਨ ਦੱਸੋ ।
ਉੱਤਰ-
ਪਾਕਿਸਤਾਨ ਕਸ਼ਮੀਰ ਉੱਤੇ ਆਪਣਾ ਦਾਅਵਾ ਜਤਾਉਂਦਾ ਰਹਿੰਦਾ ਹੈ, ਜਦ ਕਿ ਕਸ਼ਮੀਰ ਭਾਰਤ ਦਾ ਇਕ ਅਟੁੱਟ ਅੰਗ ਹੈ.।

ਪ੍ਰਸ਼ਨ 2.
ਭਾਰਤ ਦੀ ਵਰਤਮਾਨ ਵਿਦੇਸ਼ ਨੀਤੀ ਦੇ ਸੰਸਥਾਪਕ ਕੌਣ ਸਨ ?
ਉੱਤਰ-
ਪੰਡਿਤ ਜਵਾਹਰ ਲਾਲ ਨਹਿਰੂ ।

ਪ੍ਰਸ਼ਨ 3.
ਭਾਰਤ ਦੀ ਵਿਦੇਸ਼ ਨੀਤੀ ਦਾ ਇਕ ਮੂਲ ਸਿਧਾਂਤ ਦੱਸੋ।
ਉੱਤਰ-
ਗੁੱਟ ਨਿਰਪੇਖਤਾ ।

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

ਪ੍ਰਸ਼ਨ 4.
ਪੰਚਸ਼ੀਲ ਦੇ ਸਿਧਾਂਤਾਂ ਨੂੰ ਕਦੋਂ ਅਪਣਾਇਆ ਗਿਆ ?
ਉੱਤਰ-
29 ਅਪਰੈਲ, 1954 ਨੂੰ ।

ਪ੍ਰਸ਼ਨ 5.
ਪੰਚਸ਼ੀਲ ਦਾ ਸਮਝੌਤਾ ਕਿਹੜੇ ਦੋ ਨੇਤਾਵਾਂ ਵਿਚਾਲੇ ਹੋਇਆ ? ..
ਉੱਤਰ-
ਪੰਚਸ਼ੀਲ ਦਾ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਉ-ਏਨ-ਲਾਈ ਵਿਚਾਲੇ ਹੋਇਆ ।

ਪ੍ਰਸ਼ਨ 6.
ਪੰਚਸ਼ੀਲ ਦੇ ਸਿਧਾਂਤਾਂ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਵਿਚ ਮਾਨਤਾ ਕਦੋਂ ਦਿੱਤੀ ਗਈ ?
ਉੱਤਰ-
14 ਦਸੰਬਰ, 1959 ਨੂੰ ।

ਪ੍ਰਸ਼ਨ 7.
ਸੰਯੁਕਤ ਰਾਸ਼ਟਰ ਦੀ ਮਹਾਂਸਭਾ ਵਿਚ ਪੰਚਸ਼ੀਲ ਦੇ ਸਿਧਾਂਤਾਂ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਗਿਣਤੀ ਕਿੰਨੀ ਸੀ ?
ਉੱਤਰ-
82.

ਪ੍ਰਸ਼ਨ 8.
ਸਾਰਕ ਦੀ ਸਥਾਪਨਾ ਕਦੋਂ ਹੋਈ ?
ਉੱਤਰ-
7 ਦਸੰਬਰ, 1985 ਨੂੰ ।

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

ਪ੍ਰਸ਼ਨ 9.
‘ਸਾਰਕ’ ਦਾ ਪੂਰਾ ਨਾਂ ਕੀ ਹੈ ?
ਉੱਤਰ-
ਸਾਰਕ ਦਾ ਪੂਰਾ ਨਾਂ ਹੈ-ਦੱਖਣੀ-ਏਸ਼ੀਆ ਖੇਤਰੀ ਸਹਿਯੋਗ ਸੰਗਠਨ ।

ਪ੍ਰਸ਼ਨ 10.
ਭਾਰਤ ਨੇ ਪੋਖਰਨ (ਰਾਜਸਥਾਨ) ਵਿਚ ਪਰਮਾਣੂ ਧਮਾਕਾ ਪ੍ਰਯੋਗ ਕਦੋਂ ਕੀਤਾ ?
ਉੱਤਰ-
1974 ਵਿਚ ।

ਪ੍ਰਸ਼ਨ 11.
ਭਾਰਤ ਨੇ ਰਾਸ਼ਟਰ ਮੰਡਲ ਦੀ ਮੈਂਬਰੀ ਕਦੋਂ ਹਿਣ ਕੀਤੀ ਸੀ ?
ਉੱਤਰ-
17 ਮਈ, 1945 ਨੂੰ ।

ਪ੍ਰਸ਼ਨ 12.
ਅੱਜ-ਕਲ੍ਹ ਰਾਸ਼ਟਰ ਮੰਡਲ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ ?
ਉੱਤਰ-
52.

ਪ੍ਰਸ਼ਨ 13.
ਭਾਰਤ ਦੇ ਦੋ ਗੁਆਂਢੀ ਦੇਸ਼ਾਂ ਦੇ ਨਾਂ ਦੱਸੋ, ਜਿਹੜੇ ਪਰਮਾਣੂ ਸ਼ਕਤੀ ਸੰਪੰਨ ਹਨ ?
ਉੱਤਰ-
ਚੀਨ ਅਤੇ ਪਾਕਿਸਤਾਨ ।

ਪ੍ਰਸ਼ਨ 14.
ਭਾਰਤ ਦੀ ਸੁਤੰਤਰਤਾ ਸਮੇਂ ਵਿਸ਼ਵ ਕਿ ਦੋ ਸ਼ਕਤੀ ਗੁੱਟਾਂ ਵਿਚ ਵੰਡਿਆ ਹੋਇਆ ਸੀ ?
ਉੱਤਰ-
ਭਾਰਤ ਦੀ ਸੁਤੰਤਰਤਾ ਸਮੇਂ ਵਿਸ਼ਵ ਐਂਗਲੋ ਅਮਰੀਕਨ ਸ਼ਕਤੀ ਗੁੱਟ ਅਤੇ ਰੂਸੀ ਸ਼ਕਤੀ ਗੁੱਟ ਵਿਚ ਵੰਡਿਆ ਹੋਇਆ ਸੀ ।

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

ਪ੍ਰਸ਼ਨ 15.
ਦੂਜਾ ਵਿਸ਼ਵ ਯੁੱਧ ਕਦੋਂ ਤੋਂ ਕਦੋਂ ਤਕ ਚੱਲਿਆ ?
ਉੱਤਰ-
ਦੂਜਾ ਵਿਸ਼ਵ ਯੁੱਧ 1939 ਤੋਂ 1945 ਤਕ ਚੱਲਿਆ ।

ਪ੍ਰਸ਼ਨ 16.
ਸੰਯੁਕਤ ਰਾਸ਼ਟਰ ਦਾ ਚਾਰਟਰ ਕਦੋਂ ਅਤੇ ਕਿੱਥੇ ਸਵੀਕਾਰ ਕੀਤਾ ਗਿਆ ?
ਉੱਤਰ-
ਸੰਯੁਕਤ ਰਾਸ਼ਟਰ ਦਾ ਚਾਰਟਰ ਸਾਨਫਰਾਂਸਿਸਕੋ ਵਿਚ 26 ਜੂਨ, 1945 ਨੂੰ ਸਵੀਕਾਰ ਕੀਤਾ ਗਿਆ ।

ਪ੍ਰਸ਼ਨ 17.
ਸੰਯੁਕਤ ਰਾਸ਼ਟਰ ਦੀ ਸਥਾਪਨਾ ਕਦੋਂ ਹੋਈ ?
ਉੱਤਰ-
24 ਅਕਤੂਬਰ, 1945 ਨੂੰ ।

ਪ੍ਰਸ਼ਨ 18.
ਸੰਯੁਕਤ ਰਾਸ਼ਟਰ ਦੇ ਚਾਰਟਰ ਨੂੰ ਕਿੰਨੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸਵੀਕਾਰ ਕੀਤਾ ?
ਜਾਂ
ਸਥਾਪਨਾ ਦੇ ਸਮੇਂ ਸੰਯੁਕਤ ਰਾਸ਼ਟਰ ਦੇ ਕਿੰਨੇ ਮੈਂਬਰ ਸਨ ?
ਉੱਤਰ-
51.

ਪ੍ਰਸ਼ਨ 19.
ਅੱਜ (2021 ਤਕ) ਸੰਯੁਕਤ ਰਾਸ਼ਟਰ ਦੇ ਮੈਂਬਰਾਂ ਦੀ ਲਗਪਗ ਗਿਣਤੀ ਕਿੰਨੀ ਹੈ ?
ਉੱਤਰ-
195.

ਪ੍ਰਸ਼ਨ 20.
ਸੰਯੁਕਤ ਰਾਸ਼ਟਰ ਦੇ ਸਥਾਈ ਮੈਂਬਰਾਂ (5) ਨੂੰ ਕੀ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ?
ਉੱਤਰ-
ਵੀਟੋ ।

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

ਪ੍ਰਸ਼ਨ 21.
ਅੰਤਰ-ਰਾਸ਼ਟਰੀ ਅਦਾਲਤ ਵਿਚ ਕੁੱਲ ਕਿੰਨੇ ਜੱਜ ਹੁੰਦੇ ਹਨ ?
ਉੱਤਰ-
15.

ਪ੍ਰਸ਼ਨ 22.
ਸੰਯੁਕਤ ਰਾਸ਼ਟਰ ਦੇ ਸਕੱਤਰੇਤ ਦੇ ਪ੍ਰਧਾਨ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਮੁੱਖ ਸਕੱਤਰ ।

ਪ੍ਰਸ਼ਨ 23.
ਭਾਰਤ ਨੇ ਮਹਾਂਸਭਾ ਵਿਚ ਦੱਖਣੀ ਅਫ਼ਰੀਕਾ ਦੁਆਰਾ ਨਸਲੀ ਭੇਦਭਾਵ ਦਾ ਤਿਆਗ ਕਰਨ ਸੰਬੰਧੀ ਪ੍ਰਸਤਾਵ ਕਦੋਂ ਪੇਸ਼ ਕੀਤਾ ?
ਉੱਤਰ-
1962 ਵਿਚ ।

ਪ੍ਰਸ਼ਨ 24.
ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੇ ਮਨੁੱਖੀ ਅਧਿਕਾਰਾਂ ਦੀ ਸਰਵ-ਵਿਆਪੀ ਘੋਸ਼ਣਾ ਕਦੋਂ ਕੀਤੀ ?
ਉੱਤਰ-
10 ਦਸੰਬਰ, 1948 ਨੂੰ ।

ਪ੍ਰਸ਼ਨ 25.
ਭਾਰਤ ਦੀ ਸ੍ਰੀਮਤੀ ਵਿਜੈ ਲਕਸ਼ਮੀ ਪੰਡਿਤ ਸੰਯੁਕਤ ਰਾਸ਼ਟਰ ਦੀ ਸਭਾ ਵਿਚ ਪਹਿਲੀ ਮਹਿਲਾ ਪ੍ਰਧਾਨ ਕਦੋਂ .. ਚੁਣੀ ਗਈ ?
ਉੱਤਰ-
1954 ਵਿਚ ।

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

ਪ੍ਰਸ਼ਨ 26.
ਬੰਗਲਾ ਦੇਸ਼ ਕਦੋਂ ਅਤੇ ਕਿਹੜੇ ਯੁੱਧ ਦੇ ਸਿੱਟੇ ਵਜੋਂ ਬਣਿਆ ?
ਉੱਤਰ-
ਬੰਗਲਾ ਦੇਸ਼ 1971 ਵਿਚ ਭਾਰਤ-ਪਾਕਿ ਯੁੱਧ ਦੇ ਸਿੱਟੇ ਵਜੋਂ ਬਣਿਆ ।

ਪ੍ਰਸ਼ਨ 27.
ਭਾਰਤ ਨੇ ਕਿਸ ਪਰਮਾਣੂ ਸੰਧੀ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ?
ਉੱਤਰ-
ਪਰਮਾਣੂ ਅਪ੍ਰਸਾਰ ਸੰਧੀ ‘ਤੇ ।

ਪ੍ਰਸ਼ਨ 28.
ਚੀਨ ਵਿਚ ਸਾਮਵਾਦੀ ਸ਼ਾਸਨ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1949 ਵਿਚ ।

ਪ੍ਰਸ਼ਨ 29.
ਭਾਰਤ-ਚੀਨ ਯੁੱਧ ਕਦੋਂ ਹੋਇਆ ?
ਉੱਤਰ-
1962 ਵਿਚ ।

ਪ੍ਰਸ਼ਨ 30.
ਨਹਿਰੂ-ਲਿਆਕਤ ਅਲੀ ਸਮਝੌਤਾ ਕਦੋਂ ਹੋਇਆ ?
ਉੱਤਰ-
1960 ਵਿਚ ।

ਪ੍ਰਸ਼ਨ 31.
ਗੁੱਟ-ਨਿਰਲੇਪ ਲਹਿਰ ਦੇ ਸੰਸਥਾਪਕ ਦੇਸ਼ਾਂ ਦੇ ਨਾਮ ਦੱਸੋ ।
ਉੱਤਰ-
ਗੁੱਟ-ਨਿਰਲੇਪ ਲਹਿਰ ਦੇ ਸੰਸਥਾਪਕ ਦੇਸ਼ ਹਨ-ਭਾਰਤ, ਯੂਗੋਸਲਾਵੀਆ ਅਤੇ ਮਿਸਰ ।

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

ਪ੍ਰਸ਼ਨ 32.
ਸੁਰੱਖਿਆ ਪਰਿਸ਼ਦ ਦਾ ਕੋਈ ਇਕ ਮਹੱਤਵਪੂਰਨ ਕੰਮ ਦੱਸੋ ।
ਉੱਤਰ-
ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਵਿਚ ਸਹਿਯੋਗ ਦੇਣਾ ।

ਪ੍ਰਸ਼ਨ 33.
ਮਨੁੱਖੀ ਅਧਿਕਾਰਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਮਨੁੱਖੀ ਸਮਾਜਿਕ ਪਸਾਰੇ ਵਿਚ ਸ਼ਾਮਲ ਅਧਿਕਾਰਾਂ ਨੂੰ ਮਨੁੱਖੀ ਅਧਿਕਾਰ ਆਖਦੇ ਹਨ ।

ਪ੍ਰਸ਼ਨ 34.
ਨਿਸ਼ਸਤਰੀਕਰਨ ਕਿਉਂ ਜ਼ਰੂਰੀ ਹੈ ?
ਉੱਤਰ-
ਮਨੁੱਖੀ ਜਾਤੀ ਨੂੰ ਤਬਾਹੀ ਤੋਂ ਬਚਾਉਣ ਲਈ ।

ਪ੍ਰਸ਼ਨ 35.
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰ ਦੇਸ਼ਾਂ ਦੇ ਨਾਂ ਹਨ-ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਚੀਨ ਅਤੇ ਫ਼ਰਾਂਸ ।

II. ਖਾਲੀ ਥਾਂਵਾਂ ਭਰੋ-

1. ਸੁਰੱਖਿਆ ਪਰਿਸ਼ਦ ਦੇ ਪੱਕੇ ਮੈਂਬਰਾਂ ਦੀ ਸੰਖਿਆ …………………….. ਹੈ ।
ਉੱਤਰ-
5

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

2. ਸੁਰੱਖਿਆ ਪਰਿਸ਼ਦ ਦੇ ਅਸਥਾਈ ਮੈਂਬਰਾਂ ਦੀ ਸੰਖਿਆ …………………….. ਹੈ ।
ਉੱਤਰ-
10

3. ਸੰਯੁਕਤ ਰਾਸ਼ਟਰ ਸੰਘ ਦਾ ਜਨਮ …………………………… ਨੂੰ ਹੋਇਆ ।
ਉੱਤਰ-
24 ਅਕਤੂਬਰ, 1945

4. ਸੰਯੁਕਤ ਰਾਸ਼ਟਰ ਦੇ ਮੁੱਢਲੇ ਮੈਂਬਰਾਂ ਦੀ ਸੰਖਿਆ ………………………. ਸੀ ।
ਉੱਤਰ-
51

5. ਭਾਰਤ ਦੀ ਮੌਜੂਦਾ ਵਿਦੇਸ਼ ਨੀਤੀ ਦੇ ਸੰਸਥਾਪਕ ………………………. ਸਨ ।
ਉੱਤਰ-
ਪੰ: ਜਵਾਹਰ ਲਾਲ ਨਹਿਰੂ

6. ਅੱਜ (2021 ਤਕ) ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੀ ਸੰਖਿਆ ……………………. ਹੈ ।
ਉੱਤਰ-
195

7. ਸੰਯੁਕਤ ਰਾਸ਼ਟਰ ਵਿਚ ਵੀਟੋ ਦਾ ਅਧਿਕਾਰ ਸੰਸਥਾ ਦੇ …………………….. ਮੈਂਬਰਾਂ ਨੂੰ ਪ੍ਰਾਪਤ ਹੈ ।
ਉੱਤਰ-
ਸਥਾਈ

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

8. ਭਾਰਤ-ਚੀਨ ਯੁੱਧ ………………………. ਵਿਚ ਹੋਇਆ ।
ਉੱਤਰ-
1962

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਸਿਧਾਂਤ ਭਾਰਤ ਦੀ ਵਿਦੇਸ਼ ਨੀਤੀ ਦਾ ਨਹੀਂ ਹੈ ?
(A) ਪਰਮਾਣੂ ਹਥਿਆਰਾਂ ਵਿਚ ਵਾਧਾ
(B) ਸੰਯੁਕਤ ਰਾਸ਼ਟਰ ਵਿਚ ਪੂਰਨ ਵਿਸ਼ਵਾਸ
(C) ਪੰਚਸ਼ੀਲ ਦੇ ਸਿਧਾਂਤਾਂ ਵਿਚ ਵਿਸ਼ਵਾਸ
(D) ਸਾਮਰਾਜਵਾਦ ਅਤੇ ਉਪਨਿਵੇਸ਼ਵਾਦ ਦਾ ਵਿਰੋਧ ।
ਉੱਤਰ-
(A) ਪਰਮਾਣੂ ਹਥਿਆਰਾਂ ਵਿਚ ਵਾਧਾ

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਹੜਾ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਨਹੀਂ ਹੈ ?
(A) ਰੂਸ
(B) ਚੀਨ
(C) ਭਾਰਤ
(D) ਸੰਯੁਕਤ ਰਾਜ ਅਮਰੀਕਾ ।
ਉੱਤਰ-
(C) ਭਾਰਤ

ਪ੍ਰਸ਼ਨ 3.
ਬੰਗਲਾ ਦੇਸ਼ ਦੀ ਸਥਾਪਨਾ ਕਦੋਂ ਹੋਈ ?
(A) 1969
(B) 1971
(C) 1973
(D) 1975.
ਉੱਤਰ-
(B) 1971

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਕਿਹੜਾ ਦੇਸ਼ ਪਰਮਾਣੂ ਸ਼ਕਤੀ ਹੈ ?
(A) ਭਾਰਤ
(B) ਚੀਨ
(C) ਪਾਕਿਸਤਾਨ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 5.
ਅੰਤਰ-ਰਾਸ਼ਟਰੀ ਅਦਾਲਤ ਵਿਚ ਕੁੱਲ ਜੱਜ ਹਨ-
(A) 15
(B) 10
(C) 11
(D) 25.
ਉੱਤਰ-
(A) 15

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਛੇ ਸਥਾਈ ਮੈਂਬਰ ਦੇਸ਼ ਹਨ ।
2. ਭਾਰਤ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਹੈ ।
3. 26 ਜਨਵਰੀ, 1950 ਨੂੰ ਪੰਚਸ਼ੀਲ ਦੇ ਸਿਧਾਂਤਾਂ ਨੂੰ ਅਪਣਾਇਆ ਗਿਆ ।
4. ਭਾਰਤ ਨੇ ਰਾਸ਼ਟਰ ਮੰਡਲ ਦੀ ਮੈਂਬਰੀ 17 ਮਈ, 1945 ਨੂੰ ਗ੍ਰਹਿਣ ਕੀਤੀ ।
5. ਭਾਰਤ ਗੁਆਂਢੀ ਦੇਸ਼ਾਂ ਦੇ ਨਾਲ ਚੰਗੇ ਸੰਬੰਧ ਬਣਾਉਣ ਵਿਚ ਵਿਸ਼ਵਾਸ ਰੱਖਦਾ ਹੈ ।
ਉੱਤਰ-
1. ×
2. ×
3. ×
4. √
5. √

V. ਸਹੀ-ਮਿਲਾਨ ਕਰੋ-

1. ਗੁੱਟ-ਨਿਰਲੇਪਤਾ ਭਾਰਤ, ਯੂਗੋਸਲਾਵੀਆ ਅਤੇ ਮਿਸਰ
2. ਮਹਾਂ-ਸਚਿਵ ਚੀਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ
3. ਗੁੱਟ-ਨਿਰਲੇਪ ਅੰਦੋਲਨ ਦੇ ਸੰਸਥਾਪਕ ਰਾਸ਼ਟਰ ਭਾਰਤ ਦੀ ਵਿਦੇਸ਼ ਨੀਤੀ ਦਾ ਮੂਲ ਸਿਧਾਂਤ
4. ਭਾਰਤ ਦੇ ਗੁਆਂਢੀ ਰਾਸ਼ਟਰ ਸੰਯੁਕਤ ਰਾਸ਼ਟਰ ਦੇ ਸਕੱਤਰੇਤ ਦਾ ਪ੍ਰਧਾਨ ।

ਉੱਤਰ-

1. ਗੁੱਟ-ਨਿਰਲੇਪਤਾ ਭਾਰਤ ਦੀ ਵਿਦੇਸ਼ ਨੀਤੀ ਦਾ ਮੂਲ ਸਿਧਾਂਤ
2. ਮਹਾਂ-ਸਚਿਵ ਸੰਯੁਕਤ ਰਾਸ਼ਟਰ ਦੇ ਸਕੱਤਰੇਤ ਦਾ ਪ੍ਰਧਾਨ
3. ਗੁੱਟ-ਨਿਰਲੇਪ ਅੰਦੋਲਨ ਦੇ ਸੰਸਥਾਪਕ ਰਾਸ਼ਟਰ ਭਾਰਤ, ਯੂਗੋਸਲਾਵੀਆ ਅਤੇ ਮਿਸਰ
4. ਭਾਰਤ ਦੇ ਗੁਆਂਢੀ ਰਾਸ਼ਟਰ ਚੀਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਹੁਣ ਭਾਰਤ ਨੂੰ ਸੁਰੱਖਿਆ ਦੀ ਵਧੇਰੇ ਲੋੜ ਕਿਉਂ ਹੈ ? ਦੋ ਤਰਕ ਦਿਓ ।
ਉੱਤਰ-
ਪ੍ਰਾਚੀਨ ਸਮੇਂ ਵਿਚ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਅੱਜ ਦੇ ਮੁਕਾਬਲੇ ਆਸਾਨ ਸੀ । ਉੱਤਰ ਵਿਚ ਸਥਿਤ ਹਿਮਾਲਾ ਪਰਬਤ ਇਕ ਦੀਵਾਰ ਦਾ ਕੰਮ ਕਰਦਾ ਸੀ । ਦੱਖਣ ਵਿਚ ਸਮੁੰਦਰ ਭਾਰਤ ਦੀ ਰਾਖੀ ਕਰਦਾ ਸੀ । ਪਰ ਹੁਣ ਨਾ ਤਾਂ ਉੱਚੇ ਪਰਬਤ ਅਤੇ ਨਾ ਹੀ ਵਿਸ਼ਾਲ ਸਮੁੰਦਰ ਦੇਸ਼ ਦੀ ਸੁਰੱਖਿਆ ਵਿਚ ਕੋਈ ਯੋਗਦਾਨ ਦੇ ਸਕਦੇ ਹਨ । ਅੱਜ ਵਿਗਿਆਨ ਦੀ ਤਰੱਕੀ ਦੇ ਕਾਰਨ ਪਹਾੜ ਅਤੇ ਸਮੁੰਦਰ ਰੁਕਾਵਟ ਨਹੀਂ ਰਹੇ । ਇਸ ਲਈ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਜ਼ਰੂਰੀ ਹੋ ਗਈ ਹੈ । ਦੂਸਰਾ ਕੁੱਝ ਗੁਆਂਢੀ ਦੇਸ਼ਾਂ ਨਾਲ ਸਾਡੇ ਸੰਬੰਧ ਠੀਕ ਨਹੀਂ ਹਨ । ਉਨ੍ਹਾਂ ਤੋਂ ਅਸੀਂ ਆਪਣੀ ਸੁਰੱਖਿਆ ਕਰਨੀ ਹੈ । ਇਸ ਲਈ ਭਾਰਤ ਨੂੰ ਸੁਰੱਖਿਆ ਦੀ ਵਧੇਰੇ ਲੋੜ ਹੈ ।

ਪ੍ਰਸ਼ਨ 2.
ਸੰਯੁਕਤ ਰਾਸ਼ਟਰ ਦੇ ਕੋਈ ਚਾਰ ਮਹੱਤਵਪੂਰਨ ਅੰਗਾਂ ਦੇ ਨਾਂ ਲਿਖੋ । ਹਰੇਕ ਅੰਗ ਦਾ ਇਕ ਮਹੱਤਵਪੂਰਨ ਕੰਮ ਦੱਸੋ ।
ਉੱਤਰ-
ਸੰਯੁਕਤ ਰਾਸ਼ਟਰ ਦੇ ਚਾਰ ਮਹੱਤਵਪੂਰਨ ਅੰਗ ਹਨ-ਮਹਾਂ ਸਭਾ, ਸੁਰੱਖਿਆ ਪਰਿਸ਼ਦ, ਆਰਥਿਕ ਤੇ ਸਮਾਜਿਕ ਪਰਿਸ਼ਦ ਅਤੇ ਅੰਤਰ-ਰਾਸ਼ਟਰੀ ਅਦਾਲਤ ।

ਕੰਮ-

  1. ਮਹਾਂਸਭਾ ਜਾਂ ਸਾਧਾਰਨ ਸਭਾ ਸੁਰੱਖਿਆ ਪਰਿਸ਼ਦ ਦੇ ਅਸਥਾਈ ਮੈਂਬਰਾਂ ਦੀ ਚੋਣ ਕਰਦੀ ਹੈ ।
  2. ਸੁਰੱਖਿਆ ਪਰਿਸ਼ਦ ਅੰਤਰ-ਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦਾ ਪ੍ਰਬੰਧ ਕਰਦੀ ਹੈ ।
  3. ਆਰਥਿਕ ਤੇ ਸਮਾਜਿਕ ਪਰਿਸ਼ਦ ਮਨੁੱਖ ਜਾਤੀ ਦੀ ਆਰਥਿਕ ਹਾਲਤ ਸੁਧਾਰਨ ਦਾ ਯਤਨ ਕਰਦੀ ਹੈ ।
  4. ਅੰਤਰ-ਰਾਸ਼ਟਰੀ ਅਦਾਲਤ ਮੈਂਬਰ ਰਾਸ਼ਟਰਾਂ ਵਿਚਕਾਰ ਝਗੜਿਆਂ ਉੱਤੇ ਵਿਚਾਰ ਕਰਦੀ ਹੈ ।

ਪ੍ਰਸ਼ਨ 3.
ਭਾਰਤ-ਪਾਕਿਸਤਾਨ ਸੰਬੰਧਾਂ ਵਿਚ ਸੁਧਾਰ ਦੇ ਕੁੱਝ ਉਪਾਅ ਦੱਸੋ । ਉੱਤਰ-ਭਾਰਤ-ਪਾਕਿਸਤਾਨ ਸੰਬੰਧਾਂ ਵਿਚ ਦੋਹਾਂ ਦੇਸ਼ਾਂ ਦੇ ਸਾਧਾਰਨ ਹਿੱਤਾਂ ਨੂੰ ਬੜ੍ਹਾਵਾ ਦੇ ਕੇ ਨਿਸਚਿਤ ਤੌਰ ‘ਤੇ ਸੁਧਾਰ ਲਿਆਂਦਾ ਜਾ ਸਕਦਾ ਹੈ । ਇਸ ਦੇ ਲਈ ਹੇਠਾਂ ਲਿਖੇ ਕਦਮ ਪੁੱਟਣੇ ਹੋਣਗੇ-

  1. ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕੀਤਾ ਜਾਵੇ ।
  2. ਦੋਹਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਅਤੇ ਵਿੱਦਿਅਕ ਆਦਾਨ-ਪ੍ਰਦਾਨ ਕੀਤਾ ਜਾਵੇ ।
  3. ਦੋਹਾਂ ਦੇਸ਼ਾਂ ਵਿਚਕਾਰ ਖੇਡ-ਸੰਬੰਧਾਂ ਨੂੰ ਮਜ਼ਬੂਤ ਕੀਤਾ ਜਾਵੇ ।
    ਇੱਥੇ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਉਪਾਅ ਤਦ ਹੀ ਸਫ਼ਲ ਹੋ ਸਕਦੇ ਹਨ, ਜਦੋਂ ਪਾਕਿਸਤਾਨ ਆਤੰਕਵਾਦ ਦਾ ਪੱਲਾ ਛੱਡੇ ।

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

ਪ੍ਰਸ਼ਨ 4.
ਸੰਯੁਕਤ ਰਾਸ਼ਟਰ ਦੀ ਸਥਾਪਨਾ ਕਦੋਂ ਹੋਈ ? ਇਸ ਦੇ ਉਦੇਸ਼ ਦੱਸੋ ।
ਉੱਤਰ-
ਸੰਯੁਕਤ ਰਾਸ਼ਟਰ ਦੀ ਸਥਾਪਨਾ 24 ਅਕਤੂਬਰ, 1945 ਨੂੰ ਹੋਈ । ਇਸ ਦੇ ਮੁੱਢਲੇ ਮੈਂਬਰਾਂ ਦੀ ਗਿਣਤੀ 51 ਸੀ । ਪਰ ਅੱਜ ਇਨ੍ਹਾਂ ਦੀ ਗਿਣਤੀ 195 ਹੋ ਗਈ ਹੈ । ਭਾਰਤ ਇਸ ਦੇ ਮੁੱਢਲੇ ਮੈਂਬਰਾਂ ਵਿਚੋਂ ਇਕ ਹੈ ।

ਉਦੇਸ਼ – ਸੰਯੁਕਤ ਰਾਸ਼ਟਰ ਦਾ ਆਪਣਾ ਸੰਵਿਧਾਨ ਹੈ, ਜਿਸ ਨੂੰ ਚਾਰਟਰ ਆਖਦੇ ਹਨ । ਚਾਰਟਰ ਵਿਚ ਸੰਯੁਕਤ ਰਾਸ਼ਟਰ ਦੇ ਉਦੇਸ਼ਾਂ ਦਾ ਸਪੱਸ਼ਟ ਵਰਣਨ ਕੀਤਾ ਗਿਆ ਹੈ । ਇਸ ਵਿਚ ਇਸ ਗੱਲ ਦਾ ਵੀ ਵਰਣਨ ਕੀਤਾ ਗਿਆ ਹੈ ਕਿ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਕਿਸ ਤਰ੍ਹਾਂ ਕੀਤੀ ਜਾਵੇਗੀ । ਇਸ ਦੇ ਮੁੱਖ ਉਦੇਸ਼ ਹੇਠ ਲਿਖੇ ਹਨ-

  1. ਅੰਤਰ-ਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਦੀ ਸਥਾਪਨਾ ਕਰਨੀ ।
  2. ਸੰਬੰਧ ਬਰਾਬਰੀ ਅਤੇ ਆਪਸੀ ਸਹਿਯੋਗ ਉੱਤੇ ਆਧਾਰਿਤ ਹੋਣਗੇ ।
  3. ਅੰਤਰ-ਰਾਸ਼ਟਰੀ ਸਮੱਸਿਆਵਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣਾ ।

ਪ੍ਰਸ਼ਨ 5.
ILO, UNESCO, FA0 ਅਤੇ WHO ਦੇ ਪੂਰੇ ਨਾਂ ਲਿਖੋ । ਇਨ੍ਹਾਂ ਵਿਚ ਕੋਈ ਦੋ ਸੰਗਠਨਾਂ ਦੇ ਕੰਮ ਲਿਖੋ ।
ਉੱਤਰ-
ILO, UNESCO, FA0 ਅਤੇ WHO ਸੰਯੁਕਤ ਰਾਸ਼ਟਰ ਦੀਆਂ ਵਿਸ਼ੇਸ਼ ਏਜੰਸੀਆਂ ਹਨ ।

  • ILO – ਇਸ ਦਾ ਪੂਰਾ ਨਾਂ ਅੰਤਰ-ਰਾਸ਼ਟਰੀ ਕਿਰਤ ਸੰਗਠਨ (International Labour Organisation) ਹੈ । ਇਸ ਦਾ ਕੰਮ ਕਿਰਤੀਆਂ ਦੀਆਂ ਕੰਮ ਦੀਆਂ ਹਾਲਤਾਂ ਵਿਚ ਸੁਧਾਰ ਕਰਨਾ ਹੈ । ਇਹ ਸੰਗਠਨ ਇਸ ਗੱਲ ਦਾ ਵੀ ਯਤਨ ਕਰਦਾ ਹੈ ਕਿ ਕਿਰਤੀਆਂ ਨੂੰ ਘੱਟ ਤੋਂ ਘੱਟ ਪ੍ਰਵਾਨਿਤ ਮਿਹਨਤਾਨਾ ਹਾਸਲ ਹੋਵੇ ।
  • UNESCO – ਇਸ ਦਾ ਪੂਰਾ ਨਾਂ ਸੰਯੁਕਤ ਰਾਸ਼ਟਰ ਵਿੱਦਿਅਕ ਵਿਗਿਆਨ ਅਤੇ ਸਭਿਆਚਾਰਕ ਸੰਗਠਨ (The UN Educational, Scientific and Cultural Organisation) ਹੈ । ਇਹ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਵਿਚਕਾਰ ਵਿੱਦਿਅਕ, ਵਿਗਿਆਨਿਕ ਅਤੇ ਸੱਭਿਆਚਾਰਕ ਸਹਿਯੋਗ ਨੂੰ ਬੜ੍ਹਾਵਾ ਦਿੰਦਾ ਹੈ ।
  • FA0 – ਇਸ ਦਾ ਪੂਰਾ ਨਾਂ ਖ਼ੁਰਾਕ ਤੇ ਖੇਤੀ ਸੰਗਠਨ (Food and Agricultural Organisation) ਹੈ । ਸੰਸਾਰ ਭਰ ਵਿਚ ਇਹ ਖੇਤੀ ਦੇ ਵਿਕਾਸ ਅਤੇ ਖੁਰਾਕ ਦੀ ਪੂਰਤੀ ਦੇ ਕੰਮ ਕਰਦਾ ਹੈ ।
  • WHO – ਇਸ ਦਾ ਪੂਰਾ ਨਾਂ ਵਿਸ਼ਵ ਸਿਹਤ ਸੰਗਠਨ (World Health Organisation) ਹੈ । ਸੰਸਾਰ ਵਿਚ ਸਿਹਤ ਕਾਰਜ ਕਰਨਾ ਇਸ ਦਾ ਮੁੱਖ ਮੰਤਵ ਹੈ ।

ਪ੍ਰਸ਼ਨ 6.
ਹੇਠ ਲਿਖਿਆਂ ਉੱਤੇ ਸੰਖੇਪ ਨੋਟ ਲਿਖੋ-
(ਉ) ਸਾਰਕ ।
(ਅ) ਵੀਟੋ ਅਧਿਕਾਰ ।
ਉੱਤਰ-
(ੳ) ਸਾਰਕ (SAARC) – ਸਾਰਕ ਦਾ ਪੂਰਾ ਨਾਂ ਹੈ-ਦੱਖਣ ਏਸ਼ੀਆ ਅਤੇ ਖੇਤਰੀ ਸਹਿਯੋਗ ਸੰਗਠਨ । ਪੰਜਾਬੀ ਵਿਚ ਇਸ ਦਾ ਸੰਖੇਪ ਨਾਂ ਹੈ ਦਖਸ਼ੇਸ਼ । ਇਹ ਦੱਖਣ ਏਸ਼ੀਆ ਦੇ ਵਿਕਾਸਸ਼ੀਲ ਦੇਸ਼ਾਂ ਦਾ ਸੰਗਠਨ ਹੈ । ਇਸ ਦੇ ਮੁੱਖ ਮੈਂਬਰ ਹਨ-ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਸ੍ਰੀਲੰਕਾ ਅਤੇ ਮਾਲਦੀਵ । ਇਨ੍ਹਾਂ ਦੇਸ਼ਾਂ ਦੀਆਂ ਸੱਭਿਆਚਾਰਕ ਤੇ ਆਰਥਿਕ ਸਮੱਸਿਆਵਾਂ ਵਿਚ ਕਈ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ । ਇਨ੍ਹਾਂ ਸਮੱਸਿਆਵਾਂ ਦੇ ਕਾਰਨ ਹੀ ਇਹ ਰਾਸ਼ਟਰ ਆਪਸ ਵਿਚ ਸੰਗਠਿਤ ਹੋਏ ਹਨ । ਉਹ ਆਪਸੀ ਸਹਿਯੋਗ ਨਾਲ ਆਪਣਾ ਵਿਕਾਸ ਕਰਨਾ ਚਾਹੁੰਦੇ ਹਨ ।

(ਅ) ਵੀਟੋ ਅਧਿਕਾਰ (Veto Power) – ਵੀਟੋ ਅਧਿਕਾਰ ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰਾਂ (ਸੰਯੁਕਤ ਰਾਜ ਅਮਰੀਕਾ, ਰੂਸ, ਬ੍ਰਿਟੇਨ, ਫ਼ਰਾਂਸ ਅਤੇ ਚੀਨ) ਨੂੰ ਹਾਸਲ ਹੈ । ਸੁਰੱਖਿਆ ਪਰਿਸ਼ਦ ਦੇ ਸਾਰੇ ਮਹੱਤਵਪੂਰਨ ਫ਼ੈਸਲਿਆਂ ਉੱਤੇ ਇਨ੍ਹਾਂ ਪੰਜਾਂ ਮੈਂਬਰਾਂ ਦੀ ਸਹਿਮਤੀ ਹੋਣੀ ਲਾਜ਼ਮੀ ਹੈ । ਜੇ ਇਨ੍ਹਾਂ ਵਿਚੋਂ ਇਕ ਵੀ ਮੈਂਬਰ ਕਿਸੇ ਫ਼ੈਸਲੇ ਦਾ ਵਿਰੋਧ ਕਰਦਾ ਹੈ, ਤਾਂ ਉਸ ਫ਼ੈਸਲੇ ਨੂੰ ਰੱਦ ਮੰਨਿਆ ਜਾਂਦਾ ਹੈ ।

ਪ੍ਰਸ਼ਨ 7.
ਭਾਰਤ ਦੀ ਵਿਦੇਸ਼ ਨੀਤੀ ਦੀਆਂ ਛੇ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਦੀ ਵਿਦੇਸ਼ ਨੀਤੀ ਦੀਆਂ ਹੇਠ ਲਿਖੀਆਂ ਛੇ ਵਿਸ਼ੇਸ਼ਤਾਵਾਂ ਹਨ-

  1. ਅੰਤਰ-ਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਲਈ ਯਤਨ ਕਰਨਾ ।
  2. ਬਸਤੀਆਂ ਦੀ ਜਨਤਾ ਦੇ ਲਈ ਆਤਮ-ਨਿਰਣੇ ਦੇ ਅਧਿਕਾਰ ਦਾ ਸਮਰਥਨ ਕਰਨਾ ।
  3. ਜਾਤੀਵਾਦ ਦਾ ਵਿਰੋਧ ਕਰਨਾ ।
  4. ਅੰਤਰ-ਰਾਸ਼ਟਰੀ ਝਗੜਿਆਂ ਦਾ ਸ਼ਾਂਤੀਪੂਰਨ ਢੰਗ ਨਾਲ ਨਿਪਟਾਰਾ ਕਰਨਾ ।
  5. ਸੰਯੁਕਤ ਰਾਸ਼ਟਰ ਅਤੇ ਅੰਤਰ-ਰਾਸ਼ਟਰੀ ਸੰਸਥਾਵਾਂ ਦੇ ਨਾਲ ਸਹਿਯੋਗ ਕਰਨਾ ।
  6. ਗੁੱਟ-ਨਿਰਲੇਪਤਾ ਦੀ ਨੀਤੀ ਦਾ ਅਨੁਸਰਨ ਕਰਨਾ ਅਤੇ ਵਿਸ਼ਵ ਦੇ ਸੈਨਿਕ ਗੁੱਟਾਂ ਤੋਂ ਦੂਰ ਰਹਿਣਾ ।

PSEB 10th Class SST Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ

ਪ੍ਰਸ਼ਨ 8.
ਭਾਰਤ-ਚੀਨ ਸੰਬੰਧਾਂ ਦੇ ਸਕਾਰਾਤਮਕ ਪਹਿਲੂ ਦੱਸੋ ।
ਉੱਤਰ-

  1. ਸੀਮਾ-ਵਿਵਾਦ ਨੂੰ ਆਪਸੀ ਗੱਲਬਾਤ ਦੁਆਰਾ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ।
  2. ਇਕ ਸਮਝੌਤੇ ਦੇ ਅਨੁਸਾਰ ਦੋਵੇਂ ਦੇਸ਼ ਆਪਸ ਵਿਚ ਆਰਥਿਕ ਸਹਿਯੋਗ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਬੜਾਵਾ ਦੇਣ ਲਈ ਵਚਨਬੱਧ ਹਨ ।
  3. ਵਿਸ਼ਵ ਸ਼ਾਂਤੀ ਸੰਮੇਲਨਾਂ ਵਿਚ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਇਕ-ਦੂਸਰੇ ਦਾ ਭਰੋਸਾ ਜਿੱਤਣ ਦਾ ਯਤਨ ਕਰਦੇ ਰਹਿੰਦੇ ਹਨ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

Punjab State Board PSEB 10th Class Social Science Book Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ Textbook Exercise Questions and Answers.

PSEB Solutions for Class 10 Social Science Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

SST Guide for Class 10 PSEB ਭਾਰਤੀ ਲੋਕਤੰਤਰ ਦਾ ਸਰੂਪ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ (1-15 ਸ਼ਬਦਾਂ) ਵਿੱਚ ਦਿਉ-

ਪ੍ਰਸ਼ਨ 1.
ਲੋਕਤੰਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਲਿੰਕਨ ਦੇ ਅਨੁਸਾਰ ਲੋਕਤੰਤਰ ਲੋਕਾਂ ਦਾ, ਲੋਕਾਂ ਦੇ ਲਈ, ਲੋਕਾਂ ਦੇ ਰਾਹੀਂ ਸ਼ਾਸਨ ਹੁੰਦਾ ਹੈ ।

ਪ੍ਰਸ਼ਨ 2.
ਭਾਰਤੀ ਲੋਕਤੰਤਰ ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਲੋਕਤੰਤਰੀ ਸੰਵਿਧਾਨ । ਜਾਂ ਨਾਗਰਿਕਾਂ ਨੂੰ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸਮਾਨਤਾ ਦੇ ਅਧਿਕਾਰ । ਜਾਂ ਬਾਲਗ਼ ਵੋਟ ਦਾ ਅਧਿਕਾਰ । ਜਾਂ ਸੰਯੁਕਤ ਚੋਣ ਪ੍ਰਣਾਲੀ ਦਾ ਪ੍ਰਬੰਧ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 3.
ਚੋਣ ਵਿਧੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਚੋਣ ਵਿਧੀਆਂ ਦੋ ਕਿਸਮ ਦੀਆਂ ਹੁੰਦੀਆਂ ਹਨ – ਪ੍ਰਤੱਖ ਚੋਣ ਪ੍ਰਣਾਲੀ ਅਤੇ ਅਪ੍ਰਤੱਖ ਚੋਣ ਪ੍ਰਣਾਲੀ ।

ਪ੍ਰਸ਼ਨ 4.
ਲੋਕਮਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਲੋਂਕਮਤ ਤੋਂ ਸਾਡਾ ਭਾਵ ਜਨਤਾ ਦੀ ਰਾਇ ਜਾਂ ਮਤ ਤੋਂ ਹੈ ।

ਪ੍ਰਸ਼ਨ 5.
ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਕਦੋਂ ਅਤੇ ਕਿਸ ਦੀ ਅਗਵਾਈ ਹੇਠ ਹੋਇਆ ?
ਉੱਤਰ-
ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ 1885 ਈ: ਵਿਚ ਹੋਇਆ । ਇਸ ਦਾ ਜਨਮ ਇਕ ਅੰਗਰੇਜ਼ ਅਧਿਕਾਰੀ ਮਿਸਟਰ ਏ. ਓ. ਹਿਊਮ ਅਤੇ ਹੋਰਨਾਂ ਦੇਸ਼ ਭਗਤ ਨੇਤਾਵਾਂ ਦੀ ਅਗਵਾਈ ਵਿਚ ਹੋਇਆ ।

(ਅ) ਹੇਠ ਲਿਖਿਆਂ ਉੱਤੇ 50-60 ਸ਼ਬਦਾਂ ਵਿੱਚ ਲਿਖੋ-

(ੳ) ਭਾਰਤ ਵਿਚ ਧਰਮ ਨਿਰਪੱਖਤਾ ।
(ਅ) ਸ਼੍ਰੋਮਣੀ ਅਕਾਲੀ ਦਲ ਦੀ ਪ੍ਰਮੁੱਖ ਵਿਚਾਰਧਾਰਾ ।
(ੲ) ਭਾਰਤ ਦੇ ਕਿਸੇ ਇਕ ਰਾਸ਼ਟਰੀ ਦਲ ਤੇ ਸੰਖੇਪ ਨੋਟ ਲਿਖੋ ।
(ਸ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ।
(ਹ) ਭਾਰਤੀ ਜਨਤਾ ਪਾਰਟੀ ਦੀ ਮੂਲ ਵਿਚਾਰਧਾਰਾ ।
ਉੱਤਰ-
(ੳ) ਭਾਰਤ ਇੱਕ ਧਰਮ ਨਿਰਪੱਖ ਰਾਜ – ਭਾਰਤ ਇਕ ਧਰਮ-ਨਿਰਪੇਖ ਰਾਜ ਹੈ ਕਿਉਂਕਿ ਭਾਰਤ ਵਿਚ ਕਿਸੇ ਧਰਮ ਨੂੰ ਰਾਜ ਧਰਮ ਪ੍ਰਵਾਨ ਨਹੀਂ ਕੀਤਾ ਗਿਆ ।

(ਅ) ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਵਿਚਾਰਧਾਰਾ-

  1. ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਨੀ ।
  2. ਅਨਪੜ੍ਹਤਾ, ਛੂਆ-ਛੂਤ ਅਤੇ ਜਾਤੀ ਭੇਦ-ਭਾਵ ਨੂੰ ਦੂਰ ਕਰਨਾ ।
  3. ਸਿੱਖਾਂ ਵਿਚ ਇਹ ਵਿਸ਼ਵਾਸ ਬਣਾਈ ਰੱਖਣਾ ਕਿ ਉਨ੍ਹਾਂ ਦਾ ਪੰਥ ਅਲੱਗ ਅਤੇ ਆਜ਼ਾਦ ਹੈ ।
  4. ਗ਼ਰੀਬੀ, ਕਮੀ ਅਤੇ ਭੁੱਖਮਰੀ ਨੂੰ ਦੂਰ ਕਰਨਾ, ਆਰਥਿਕ ਪ੍ਰਬੰਧ ਨੂੰ ਵਧੇਰੇ ਨਿਆਂਕਾਰੀ ਬਣਾਉਣਾ ਅਤੇ ਗ਼ਰੀਬ ਤੇ ਅਮੀਰ ਦੇ ਫ਼ਰਕ ਨੂੰ ਦੂਰ ਕਰਨਾ |

(ੲ) ਭਾਰਤੀ ਜਨਤਾ ਪਾਰਟੀ ਦਾ ਗਠਨ 6 ਅਪਰੈਲ, 1980 ਨੂੰ ਹੋਇਆ ਤੇ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸਰਵਸੰਮਤੀ ਨਾਲ ਇਸ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ । ਇਸ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ । ਅੱਜ ਵੀ ਇਹ ਦਲ ਭਾਰਤੀ ਰਾਜਨੀਤੀ ਵਿਚ ਬੜਾ ਸਰਗਰਮ ਹੈ । ਇਸ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਇਸ ਤਰ੍ਹਾਂ ਹੈ –

  1. ਧਾਰਾ 370 ਨੂੰ ਹਟਾਉਣਾ ।
  2. ਸਮਾਨ ਸਿਵਿਲ ਕਾਨੂੰਨ ਲਾਗੂ ਕਰਨਾ ।
  3. ਖੇਤੀਬਾੜੀ ਨੂੰ ਪਹਿਲ ਦੇਣਾ ।
  4. ਬੇਰੁਜ਼ਗਾਰੀ ਨੂੰ ਦੂਰ ਕਰਨਾ ।
  5. ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ।

(ਸ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ-

  1. ਧਰਮ-ਨਿਰਪੇਖ ਅਤੇ ਸਮਾਜਵਾਦੀ ਰਾਸ਼ਟਰ ਦੀ ਸਥਾਪਨਾ ।
  2. ਗੁੱਟ-ਨਿਰਲੇਪਤਾ ।
  3. ਉਦਯੋਗਿਕ ਖੇਤਰ ਵਿਚ ਸੁਧਾਰ ।
  4. ਖੇਤੀ ਦਾ ਆਧੁਨਿਕੀਕਰਨ ।

(ਹ) ਭਾਰਤੀ ਜਨਤਾ ਪਾਰਟੀ ਦੀ ਮੂਲ ਵਿਚਾਰਧਾਰਾ-

  1. ਸਮਾਨ ਸਿਵਲ ਕੋਡ ।
  2. ਧਾਰਾ 370 ਦੀ ਸਮਾਪਤੀ ।
  3. ਗ਼ਰੀਬੀ ਤੇ ਬੇਰੁਜ਼ਗਾਰੀ ਦੀ ਸਮਾਪਤੀ ।
  4. ਗੁੱਟ-ਨਿਰਲੇਪ ਵਿਦੇਸ਼ ਨੀਤੀ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

(ੲ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
ਲੋਕਤੰਤਰ ਦੀ ਚੋਣ ਵਿਧੀ ਪ੍ਰਕਿਰਿਆ ਦਾ ਸੰਖੇਪ ਵੇਰਵਾ ਦਿਉ ।
ਉੱਤਰ-
ਚੋਣ ਪ੍ਰਕਿਰਿਆ ਦੀਆਂ ਵੱਖ-ਵੱਖ ਸਟੇਜਾਂ ਇਸ ਪ੍ਰਕਾਰ ਹਨ-

  • ਉਮੀਦਵਾਰ ਦੀ ਚੋਣ – ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਵਿਭਿੰਨ ਰਾਜਨੀਤਿਕ ਦਲ ਆਪਣੇ-ਆਪਣੇ ਉਮੀਦਵਾਰ ਚੁਣਦੇ ਹਨ ।
  • ਨਾਮਜ਼ਦਗੀ ਪੱਤਰ ਦਾਖ਼ਲ ਕਰਨਾ – ਉਮੀਦਵਾਰਾਂ ਦੀ ਚੋਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਾ ਪੈਂਦਾ ਹੈ । ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਅੰਤਿਮ ਤਾਰੀਖ ਘੋਸ਼ਿਤ ਕਰ ਦਿੱਤੀ ਜਾਂਦੀ ਹੈ । ਇਸ ਤੋਂ ਬਾਅਦ ਨਾਮਜ਼ਦਗੀ-ਪੱਤਰਾਂ ਦੀ ਜਾਂਚ-ਪੜਤਾਲ ਕੀਤੀ ਜਾਂਦੀ ਹੈ । ਜੇ ਕੋਈ ਉਮੀਦਵਾਰ ਆਪਣਾ ਨਾਂ ਵਾਪਸ ਲੈਣਾ ਚਾਹੇ ਤਾਂ ਨਿਸ਼ਚਿਤ ਮਿਤੀ ਤਕ ਅਜਿਹਾ ਕਰ ਸਕਦਾ ਹੈ ।
  • ਚੋਣ ਮੁਹਿੰਮ – ਚੋਣ-ਪ੍ਰਕਿਰਿਆ ਦਾ ਅਗਲਾ ਚਰਨ ਚੋਣ ਮੁਹਿੰਮ ਹੈ । ਇਸ ਦੇ ਲਈ ਪੋਸਟਰ ਲਗਾਉਣਾ, ਸਭਾਵਾਂ ਕਰਨੀਆਂ, ਭਾਸ਼ਣ ਦੇਣਾ, ਜਲੂਸ ਕੱਢਣਾ ਆਦਿ ਕਾਰਜ ਕੀਤੇ ਜਾਂਦੇ ਹਨ ।
  • ਮਤਦਾਨ – ਨਿਸ਼ਚਿਤ ਮਿਤੀ ਤੇ ਮਤਦਾਨ ਹੁੰਦਾ ਹੈ । ਮਤਦਾਤਾ ਮਤਦਾਨ ਕੇਂਦਰ ‘ਤੇ ਜਾਂਦੇ ਹਨ ਅਤੇ ਗੁਪਤ ਮਤਦਾਨ ਦੁਆਰਾ ਆਪਣੇ ਮਤ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ ।
  • ਮਤ ਗਣਨਾ – ਮਤਦਾਨ ਸਮਾਪਤ ਹੋਣ ‘ਤੇ ਮਤਾਂ ਦੀ ਗਿਣਤੀ ਕੀਤੀ ਜਾਂਦੀ ਹੈ । ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਮਤ ਪ੍ਰਾਪਤ ਹੁੰਦੇ ਹਨ ਉਸ ਨੂੰ ਚੁਣਿਆ ਗਿਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਚੋਣ ਪ੍ਰਕਿਰਿਆ ਸਮਾਪਤ ਹੋ ਜਾਂਦੀ ਹੈ ।

ਪ੍ਰਸ਼ਨ 2.
ਲੋਕਮਤ ਦੀ ਭੂਮਿਕਾ ਦੱਸੋ ।
ਉੱਤਰ-
ਲੋਕਮਤ ਜਾਂ ਜਨਮਤ ਲੋਕਤੰਤਰੀ ਸਰਕਾਰ ਦੀ ਆਤਮਾ ਹੁੰਦਾ ਹੈ ਕਿਉਂਕਿ ਲੋਕਤੰਤਰੀ ਸਰਕਾਰ ਆਪਣੀ ਸ਼ਕਤੀ ਜਨਮਤ ਤੋਂ ਹੀ ਪ੍ਰਾਪਤ ਕਰਦੀ ਹੈ । ਅਜਿਹੀ ਸਰਕਾਰ ਦਾ ਹਮੇਸ਼ਾਂ ਇਹੀ ਯਤਨ ਰਹਿੰਦਾ ਹੈ ਕਿ ਲੋਕਮਤ ਉਨ੍ਹਾਂ ਦੇ ਪੱਖ ਵਿਚ ਰਹੇ । ਇਸ ਤੋਂ ਛੁੱਟ ਲੋਕਤੰਤਰ ਲੋਕਾਂ ਦਾ ਰਾਜ ਹੁੰਦਾ ਹੈ । ਅਜਿਹੀ ਸਰਕਾਰ ਲੋਕਾਂ ਦੀਆਂ ਇੱਛਾਵਾਂ ਅਤੇ ਆਦੇਸ਼ਾਂ ਅਨੁਸਾਰ ਕਾਰਜ ਕਰਦੀ ਹੈ । ਆਮ ਤੌਰ ‘ਤੇ ਇਹ ਦੇਖਿਆ ਗਿਆ ਹੈ ਕਿ ਆਮ ਚੋਣਾਂ ਕਾਫ਼ੀ ਲੰਮੇ ਸਮੇਂ ਬਾਅਦ ਹੁੰਦੀਆਂ ਹਨ ਜਿਸ ਦੇ ਫਲਸਰੂਪ ਜਨਤਾ ਦਾ ਸਰਕਾਰ ਨਾਲੋਂ ਸੰਪਰਕ ਟੁੱਟ ਜਾਂਦਾ ਹੈ ਅਤੇ ਸਰਕਾਰ ਦੇ ਨਿਰੰਕੁਸ਼ ਹੋਣ ਦੀ ਸੰਭਾਵਨਾ ਉਤਪੰਨ ਹੋ ਜਾਂਦੀ ਹੈ । ਇਸ ਨਾਲ ਲੋਕਤੰਤਰ ਦੀ ਹੋਂਦ ਖ਼ਤਰੇ ਵਿਚ ਪੈ ਜਾਂਦੀ ਹੈ । ਅਜਿਹੀ ਹਾਲਤ ਵਿਚ ਜਨਮਤ ਲੋਕਤੰਤਰੀ ਸਰਕਾਰ ਦੀ ਸਫਲਤਾ ਦਾ ਮੂਲ ਆਧਾਰ ਬਣ ਜਾਂਦਾ ਹੈ ।

(ਸ) ਹੇਠ ਲਿਖਿਆਂ ਦੇ ਬਾਰੇ 50-60 ਸ਼ਬਦਾਂ ਵਿੱਚ ਵਿਚਾਰ ਪ੍ਰਗਟ ਕਰੋ-

(ਉ) ਸ਼੍ਰੋਮਣੀ ਅਕਾਲੀ ਦਲ ਦੇ ਮੂਲ ਮੰਤਵ ।
(ਅ) ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਤੇ ਨੋਟ ਲਿਖੋ ।
(ੲ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਦੇਸ਼ ਨੀਤੀ ਤੇ ਨੋਟ ਲਿਖੋ ।
(ਸ) ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਤੇ ਨੋਟ ਲਿਖੋ ।
(ਹ) ਵਿਰੋਧੀ ਦਲ ਦੀ ਭੂਮਿਕਾ ।
(ਕ) ਲੋਕਤੰਤਰ ਨੂੰ ਸਫਲ ਬਣਾਉਣ ਦੀਆਂ ਸ਼ਰਤਾਂ ।
(ਖ) ਭਾਰਤੀ ਲੋਕਤੰਤਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ।
ਉੱਤਰ-
(ੳ) ਸ਼੍ਰੋਮਣੀ ਅਕਾਲੀ ਦਲ ਦੇ ਮੂਲ ਮੰਤਵ-
ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਵਿਚ ਹੋਈ ਸੀ । 2 ਸਤੰਬਰ, 1974 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਸੰਮਤੀ ਵਿਚ ਇਸ ਦਲ ਦਾ ਇੱਕ ਵਿਧਾਨ ਪ੍ਰਵਾਨ ਕੀਤਾ ਗਿਆ । ਇਸ ਵਿਧਾਨ ਵਿਚ ਹੇਠ ਲਿਖੇ ਉਦੇਸ਼ਾਂ ਦਾ ਵਰਣਨ ਹੈ-

  1. ਗੁਰਦਵਾਰਿਆਂ ਦੇ ਪ੍ਰਬੰਧ ਵਿਚ ਸੁਧਾਰ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਲਈ ਯਤਨ ਕਰਨਾ।
  2. ਸਿੱਖਾਂ ਵਿਚ ਇਹ ਵਿਸ਼ਵਾਸ ਬਣਾਈ ਰੱਖਣਾ ਕਿ ਉਨ੍ਹਾਂ ਦੇ ਪੰਥ ਦੀ ਆਜ਼ਾਦ ਹੋਂਦ ਹੈ ।
  3. ਗ਼ਰੀਬੀ, ਕਮੀ ਅਤੇ ਭੁੱਖਮਰੀ ਨੂੰ ਦੂਰ ਕਰਨਾ, ਆਰਥਿਕ ਪ੍ਰਬੰਧ ਨੂੰ ਵਧੇਰੇ ਨਿਆਂਕਾਰੀ ਬਣਾਉਣਾ ਅਤੇ ਗਰੀਬ ਤੇ ਅਮੀਰ ਦੇ ਫ਼ਰਕ ਨੂੰ ਦੂਰ ਕਰਨਾ ।
  4. ਅਨਪੜ੍ਹਤਾ, ਛੂਆ-ਛੂਤ ਅਤੇ ਜਾਤੀ ਭੇਦ-ਭਾਵ ਨੂੰ ਦੂਰ ਕਰਨਾ ।
  5. ਸਰੀਰਕ ਅਰੋਗਤਾ ਤੇ ਸਿਹਤ-ਸੁਰੱਖਿਆ ਲਈ ਉਪਾਅ ਕਰਨਾ ।

(ਅ) ਭਾਰਤੀ ਜਨਤਾ ਪਾਰਟੀ ਦੀ ਸਥਾਪਨਾ-
ਭਾਰਤੀ ਜਨਤਾ ਪਾਰਟੀ ਦਾ ਗਠਨ 6 ਅਪਰੈਲ, 1980 ਨੂੰ ਹੋਇਆ | ਅੱਜ ਵੀ ਇਹ ਦਲ ਭਾਰਤੀ ਰਾਜਨੀਤੀ ਵਿਚ ਬੜਾ ਸਰਗਰਮ ਹੈ । ਇਸ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਇਸ ਤਰ੍ਹਾਂ ਹੈ –

  1. ਧਾਰਾ 370 ਨੂੰ ਹਟਾਉਣਾ ।
  2. ਸਮਾਨ ਸਿਵਿਲ ਕਾਨੂੰਨ ਲਾਗੂ ਕਰਨਾ ।
  3. ਖੇਤੀਬਾੜੀ ਨੂੰ ਪਹਿਲ ਦੇਣਾ ।
  4. ਬੇਰੁਜ਼ਗਾਰੀ ਨੂੰ ਦੂਰ ਕਰਨਾ ।
  5. ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ।

(ੲ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਦੇਸ਼ ਨੀਤੀ ਤੇ ਪ੍ਰੋਗਰਾਮ-
ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ 1885 ਵਿਚ ਹੋਈ ਸੀ । ਇਹ ਦਲ ਅੱਜ ਵੀ ਭਾਰਤੀ ਰਾਜਨੀਤੀ ਵਿਚ ਸਰਗਰਮ ਹੈ । ਇਸ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਲੋਕਤੰਤਰ ਅਤੇ ਧਰਮ-ਨਿਰਪੇਖਤਾ ਵਿਚ ਦਿੜ ਵਿਸ਼ਵਾਸ ।
  2. ਸਮਾਜਵਾਦ ਦੇ ਨਾਲ-ਨਾਲ ਆਰਥਿਕ ਉਦਾਰਵਾਦ ਨੂੰ ਬੜ੍ਹਾਵਾ ।
  3. ਖੇਤੀਬਾੜੀ ਨੂੰ ਉਦਯੋਗ ਦਾ ਦਰਜਾ ਦੇਣਾ, ਕਿਸਾਨਾਂ ਨੂੰ ਘੱਟ ਵਿਆਜ ‘ਤੇ ਕਰਜ਼ ਦੇਣਾ, ਪੈਦਾਵਾਰ ਦਾ ਉੱਚਿਤ ਮੁੱਲ ਦਿਵਾਉਣਾ ਆਦਿ ।
  4. ਉਦਯੋਗਾਂ ਨੂੰ ਲਾਇਸੈਂਸ ਪ੍ਰਣਾਲੀ ਤੋਂ ਮੁਕਤ ਕਰਨਾ ਅਤੇ ਇੰਸਪੈਕਟਰੀ ਰਾਜ ਨੂੰ ਖ਼ਤਮ ਕਰਨਾ ਤੇ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ।
  5. ਗ਼ਰੀਬੀ ਨੂੰ ਘੱਟ ਕਰਨ ਦੇ ਲਈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ, ਮਜ਼ਦੂਰਾਂ ਦੀ ਹਾਲਤ ਵਿਚ ਸੁਧਾਰ ਕਰਨਾ ਅਤੇ ਪੱਛੜੇ ਤੇ ਕਮਜ਼ੋਰ ਵਰਗਾਂ ਦੀ ਧਨ ਨਾਲ ਮੱਦਦ ਕਰਨੀ ।
  6. ਘੱਟ-ਗਿਣਤੀ ਵਰਗਾਂ ਤੇ ਔਰਤਾਂ ਦੀ ਹਾਲਤ ਵਿਚ ਸੁਧਾਰ ਕਰਨਾ ।
  7. ਗੁੱਟ-ਨਿਰਲੇਪਤਾ ਦੇ ਆਧਾਰ ਉੱਤੇ ਵਿਦੇਸ਼ ਨੀਤੀ ਬਣਾਉਣੀ । ਸੱਚ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਆਰਥਿਕ ਉੱਥਾਨ ਅਤੇ ਵਿਸ਼ਵ ਸ਼ਾਂਤੀ ਦੀ ਸਮਰਥਕ ਹੈ ।

(ਸ) ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ-
ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ 1925 ਵਿਚ ਹੋਈ ਸੀ । ਇਸ ਪਾਰਟੀ ਦੀ ਮਾਰਕਸਵਾਦ ਲੈਨਿਨਵਾਦ, ਧਰਮ ਨਿਰਪੱਖਤਾ ਅਤੇ ਲੋਕਤੰਤਰ ਵਿਚ ਵਿਸਵਾਸ਼ ਹੈ । 1984 ਵਿਚ ਇਸ ਵਿਚ ਫੁੱਟ ਪੈ ਗਈ ਅਤੇ ਮਾਕਪਾ ਇਸ ਤੋਂ ਅਲੱਗ ਹੋ ਗਈ । ਇਸ ਦਾ ਆਧਾਰ ਕੇਰਲ, ਪੱਛਮੀ ਬੰਗਾਲ, ਪੰਜਾਬ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ ਹੈ । ਇਹ ਅਲਗਾਵਵਾਦ ਅਤੇ ਸੰਪਰਦਾਇਕ ਤਾਕਤਾਂ ਦੀ ਵਿਰੋਧੀ ਹੈ ।

(ਹ) ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿਚ ਵਿਰੋਧੀ ਦਲ ਦੀ ਭੂਮਿਕਾ-
ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿਚ ਵਿਰੋਧੀ ਦਲ ਦੀ ਬੜੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਇਸ ਦਾ ਵਰਣਨ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ-

  1. ਵਿਰੋਧੀ ਦਲ ਸਦਨ ਦੇ ਅੰਦਰ ਤੇ ਬਾਹਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਾ ਹੈ ।
  2. ਵਿਰੋਧੀ ਦਲ ਮਹੱਤਵਪੂਰਨ ਰਾਸ਼ਟਰੀ ਮਾਮਲਿਆਂ ਅਤੇ ਰਾਜਨੀਤਿਕ ਕੰਮਾਂ ਵਿਚ ਸਰਕਾਰ ਨੂੰ ਸਹਿਯੋਗ ਦਿੰਦਾ ਹੈ ।
  3. ਵਿਰੋਧੀ ਦਲ ਭਾਸ਼ਨਾਂ, ਗੋਸ਼ਟੀਆਂ ਅਤੇ ਸਮਾਚਾਰ ਪੱਤਰਾਂ ਦੁਆਰਾ ਲੋਕਾਂ ਨੂੰ ਸਰਵਜਨਕ ਮਾਮਲਿਆਂ ਦੀ ਜਾਣਕਾਰੀ ਦਿੰਦਾ ਹੈ ਅਤੇ ਉਨ੍ਹਾਂ ਵਿਚ ਰਾਜਨੀਤਿਕ ਚੇਤਨਾ ਜਾਗਿਤ ਕਰਦਾ ਹੈ ।
  4. ਵਿਰੋਧੀ ਦਲ ਸਰਕਾਰ ਨੂੰ ਸੱਤਾ ਦੀ ਦੁਰਵਰਤੋਂ ਨਹੀਂ ਕਰਨ ਦਿੰਦਾ ਅਤੇ ਇਸ ਤਰ੍ਹਾਂ ਉਸ ਨੂੰ ਤਾਨਾਸ਼ਾਹ ਹੋਣ ਤੋਂ ਰੋਕਦਾ ਹੈ ।
  5. ਵਿਰੋਧੀ ਦਲ ਸਵਸਥ ਲੋਕਮਤ ਦਾ ਨਿਰਮਾਣ ਕਰਦਾ ਹੈ ।
  6. ਇਹ ਜਨਤਾ ਦੀਆਂ ਸ਼ਿਕਾਇਤਾਂ ਨੂੰ ਸਰਕਾਰ ਤਕ ਪਹੁੰਚਾਉਂਦਾ ਹੈ ।
  7. ਸਮਾਂ ਆਉਣ ਉੱਤੇ ਵਿਰੋਧੀ ਦਲ ਆਪ ਸਰਕਾਰ ਦਾ ਗਠਨ ਕਰਦਾ ਹੈ ਅਤੇ ਸਰਕਾਰ ਦੀ ਵਾਗਡੋਰ ਸੰਭਾਲਦਾ ਹੈ ।

(ਕ) ਭਾਰਤੀ ਲੋਕਤੰਤਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ-

  • ਸਿੱਖਿਆ ਦਾ ਪ੍ਰਸਾਰ – ਸਰਕਾਰ ਨੂੰ ਸਿੱਖਿਆ ਦੇ ਪ੍ਰਸਾਰ ਲਈ ਉੱਚਿਤ ਕਦਮ ਉਠਾਉਣੇ ਚਾਹੀਦੇ ਹਨ । ਪਿੰਡ-ਪਿੰਡ ਵਿਚ ਸਕੂਲ ਖੋਲ੍ਹਣੇ ਚਾਹੀਦੇ ਹਨ, ਇਸਤਰੀ ਸਿੱਖਿਆ ਦਾ ਉੱਚਿਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਬਾਲਗ ਸਿੱਖਿਆ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ ।
  • ਪਾਠਕ੍ਰਮਾਂ ਵਿਚ ਤਬਦੀਲੀ – ਦੇਸ਼ ਦੇ ਸਕੂਲਾਂ ਤੇ ਕਾਲਜਾਂ ਦੇ ਪਾਠਕ੍ਰਮਾਂ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ । ਬੱਚਿਆਂ ਨੂੰ ਰਾਜਨੀਤੀ ਸ਼ਾਸਤਰ ਤੋਂ ਜਾਣੂ ਕਰਾਉਣਾ ਚਾਹੀਦਾ ਹੈ । ਸਿੱਖਿਆ ਕੇਂਦਰਾਂ ਵਿਚ ਲੋਕਤੰਤਰੀ ਸਭਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿਚ ਬੱਚਿਆਂ ਨੂੰ ਚੋਣਾਂ ਤੇ ਸ਼ਾਸਨ ਚਲਾਉਣ ਦੀ ਸਿੱਖਿਆ ਮਿਲ ਸਕੇ ।
  • ਚੋਣ ਪ੍ਰਣਾਲੀ ਵਿਚ ਸੁਧਾਰ – ਦੇਸ਼ ਵਿਚ ਅਜਿਹਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਕਿ ਚੋਣਾਂ ਇਕ ਹੀ ਦਿਨ ਵਿਚ ਸੰਪੰਨ ਹੋ ਸਕਣ ਅਤੇ ਉਨ੍ਹਾਂ ਦੇ ਨਤੀਜੇ ਵੀ ਉਸੇ ਦਿਨ ਐਲਾਨੇ ਜਾਣ ।
  • ਨਿਆਂ ਪ੍ਰਣਾਲੀ ਵਿਚ ਸੁਧਾਰ – ਦੇਸ਼ ਵਿਚ ਜੱਜਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਮੁਕੱਦਮਿਆਂ ਦਾ ਨਿਪਟਾਰਾ ਜਲਦੀ ਹੋ ਸਕੇ । ਗ਼ਰੀਬ ਵਿਅਕਤੀਆਂ ਵਾਸਤੇ ਸਰਕਾਰ ਵਲੋਂ ਵਕੀਲਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ।
  • ਸਮਾਚਾਰ ਪੱਤਰਾਂ ਦੀ ਸੁਤੰਤਰਤਾ – ਦੇਸ਼ ਵਿਚ ਸਮਾਚਾਰ ਪੱਤਰਾਂ ਨੂੰ ਨਿਰਪੱਖ ਵਿਚਾਰ ਪ੍ਰਗਟ ਕਰਨ ਦੀ ਪੂਰੀ ਸੁਤੰਤਰਤਾ ਹੋਣੀ ਚਾਹੀਦੀ ਹੈ ।
  • ਆਰਥਿਕ ਵਿਕਾਸ – ਸਰਕਾਰ ਨੂੰ ਨਵੇਂ-ਨਵੇਂ ਉਦਯੋਗਾਂ ਦੀ ਸਥਾਪਨਾ ਕਰਨੀ ਚਾਹੀਦੀ ਹੈ । ਉਸ ਨੂੰ ਲੋਕਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਜੁਟਾਉਣਾ ਚਾਹੀਦਾ ਹੈ । ਪਿੰਡਾਂ ਵਿਚ ਖੇਤੀ ਦੇ ਵਿਕਾਸ ਲਈ ਢੁੱਕਵੇਂ ਕਦਮ ਪੁੱਟਣੇ ਚਾਹੀਦੇ ਹਨ ।

(ਖ) ਭਾਰਤੀ ਲੋਕਤੰਤਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ-
ਭਾਰਤੀ ਲੋਕਤੰਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਭਾਰਤ ਦਾ ਸੰਵਿਧਾਨ ਲੋਕਤੰਤਰੀ ਹੈ । ਇਸ ਦੀ ਪ੍ਰਸਤਾਵਨਾ ਵਿਚ ਲੋਕਤੰਤਰ ਦੇ ਮਹੱਤਵ ਅਤੇ ਸਿਧਾਂਤਾਂ ਦਾ ਵਰਣਨ ਹੈ ।
  2. ਸਮਾਨਤਾ ਦਾ ਮੂਲ ਅਧਿਕਾਰ ਭਾਰਤੀ ਸੰਵਿਧਾਨ ਦੀ ਇਕ ਵਿਸ਼ੇਸ਼ਤਾ ਹੈ । ਇਹ ਸਿਧਾਂਤ ਲੋਕਤੰਤਰ ਦੀ ਆਤਮਾ ਹੈ ।
  3. ਸੁਤੰਤਰਤਾ ਵੀ ਲੋਕਤੰਤਰ ਦਾ ਮੂਲ ਸਿਧਾਂਤ ਹੈ ।
  4. ਲੋਕਤੰਤਰ ਵਿਚ ਭਰਾਤਰੀ ਭਾਵ ਦੀ ਭਾਵਨਾ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਪੱਸ਼ਟ ਝਲਕਦੀ ਹੈ ।
  5. ਭਾਰਤੀ ਸੰਵਿਧਾਨ ਵਿਚ ਬਾਲਗ਼ ਮਤੇ ਅਧਿਕਾਰ ਦੀ ਵਿਵਸਥਾ ਲੋਕਤੰਤਰ ਦੀ ਆਤਮਾ ਹੈ ।
  6. ਭਾਰਤ ਦੀ ਸੰਯੁਕਤ ਚੋਣ ਪ੍ਰਣਾਲੀ ਸਭ ਧਰਮਾਂ, ਨਸਲਾਂ, ਭਾਸ਼ਾਵਾਂ ਦੇ ਲੋਕਾਂ ਨੂੰ ਚੋਣਾਂ ਵਿਚ ਬਰਾਬਰੀ ਪ੍ਰਦਾਨ ਕਰਦੀ ਹੈ ।
  7. ਰਾਜਨੀਤਿਕ ਅਧਿਕਾਰ ਲੋਕਤੰਤਰ ਦੀ ਮੰਗ ਹੈ ਅਤੇ ਭਾਰਤੀ ਸੰਵਿਧਾਨ ਹਰੇਕ ਨਾਗਰਿਕ ਨੂੰ ਇਹ ਬਿਨਾਂ ਕਿਸੇ ਭੇਦ-ਭਾਵ ਦੇ ਪ੍ਰਦਾਨ ਕਰਦਾ ਹੈ ।
  8. ਭਾਰਤ ਵਲੋਂ ਸਥਾਪਿਤ ਸੁਤੰਤਰ ਨਿਆਂਪਾਲਿਕਾ, ਧਰਮ-ਨਿਰਪੇਖਤਾ ਅਤੇ ਗਣਤੰਤਰ ਪ੍ਰਣਾਲੀ ਲੋਕਤੰਤਰ ਦੀ ਬੁਨਿਆਦ ਨੂੰ ਮਜ਼ਬੂਤ ਕਰਦੇ ਹਨ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

PSEB 10th Class Social Science Guide ਭਾਰਤੀ ਲੋਕਤੰਤਰ ਦਾ ਸਰੂਪ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਆਧੁਨਿਕ ਲੋਕਤੰਤਰ ਪ੍ਰਤੀਨਿਧੀ ਲੋਕਤੰਤਰ ਜਾਂ ਅਪ੍ਰਤੱਖ ਲੋਕਤੰਤਰ ਕਿਉਂ ਹੈ ?
ਉੱਤਰ-
ਇਸਦਾ ਕਾਰਨ ਇਹ ਹੈ ਕਿ ਆਧੁਨਿਕ ਰਾਜ ਦੀ ਜਨਸੰਖਿਆ ਇੰਨੀ ਜ਼ਿਆਦਾ ਹੈ ਕਿ ਦੇਸ਼ ਦੇ ਸਾਰੇ ਨਾਗਰਿਕ ਸ਼ਾਸਨ ਵਿਚ ਪ੍ਰਤੱਖ ਰੂਪ ਵਿਚ ਹਿੱਸਾ ਨਹੀਂ ਲੈ ਸਕਦੇ।

ਪ੍ਰਸ਼ਨ 2.
ਚੋਣ ਘੋਸ਼ਣਾ-ਪੱਤਰ ਕੀ ਹੁੰਦਾ ਹੈ ?
ਉੱਤਰ-
ਚੋਣਾਂ ਦੇ ਸਮੇਂ ਕਿਸੇ ਰਾਜਨੀਤਿਕ ਦਲ ਦੇ ਲਿਖਤੀ ਪ੍ਰੋਗਰਾਮ ਨੂੰ ਚੋਣ ਘੋਸ਼ਣਾ-ਪੱਤਰ ਆਖਦੇ ਹਨ ।

ਪ੍ਰਸ਼ਨ 3.
ਭਾਰਤ ਵਿਚ ਰਾਜਨੀਤਿਕ ਦਲਾਂ ਨੂੰ ਚੋਣ ਨਿਸ਼ਾਨ ਕਿਉਂ ਦਿੱਤੇ ਜਾਂਦੇ ਹਨ ?
ਉੱਤਰ-
ਭਾਰਤ ਵਿਚ ਰਾਜਨੀਤਿਕ ਦਲਾਂ ਨੂੰ ਚੋਣ ਨਿਸ਼ਾਨ ਇਸ ਲਈ ਦਿੱਤੇ ਜਾਂਦੇ ਹਨ ਤਾਂ ਕਿ ਅਨਪੜ੍ਹ ਵਿਅਕਤੀ ਵੀ ਚੋਣ ਨਿਸ਼ਾਨ ਨੂੰ ਵੇਖ ਕੇ ਆਪਣੀ ਮਰਜ਼ੀ ਅਨੁਸਾਰ ਉਮੀਦਵਾਰ ਦੀ ਚੋਣ ਕਰ ਸਕੇ।

ਪ੍ਰਸ਼ਨ 4.
ਗੁਪਤ ਮਤਦਾਨ ਦਾ ਕੀ ਅਰਥ ਹੈ ?
ਉੱਤਰ-
ਗੁਪਤ ਮਤਦਾਨ ਤੋਂ ਭਾਵ ਨਾਗਰਿਕ ਵਲੋਂ ਆਪਣੀ ਵੋਟ ਦੀ ਵਰਤੋਂ ਗੁਪਤ ਰੂਪ ਵਿਚ ਕਰਨਾ ਹੈ ਤਾਂ ਕਿ ਕਿਸੇ ਦੂਸਰੇ ਵਿਅਕਤੀ ਨੂੰ ਇਸ ਗੱਲ ਦਾ ਪਤਾ ਨਾ ਲੱਗ ਸਕੇ ਕਿ ਉਸ ਨੇ ਆਪਣੀ ਵੋਟ ਕਿਹੜੇ ਉਮੀਦਵਾਰ ਨੂੰ ਪਾਈ ਹੈ।

ਪ੍ਰਸ਼ਨ 5.
ਕਾਨੂੰਨ ਦਾ ਸ਼ਾਸਨ ਕੀ ਹੈ ?
ਉੱਤਰ-
ਕਾਨੂੰਨ ਦੇ ਸ਼ਾਸਨ ਤੋਂ ਭਾਵ ਅਜਿਹੇ ਸ਼ਾਸਨ ਤੋਂ ਹੈ ਜਿਸ ਵਿਚ ਸ਼ਾਸਕ ਆਪਣੀ ਇੱਛਾ ਅਨੁਸਾਰ ਨਹੀਂ ਸਗੋਂ ਇਕ ਨਿਸ਼ਚਿਤ ਸੰਵਿਧਾਨ ਅਨੁਸਾਰ ਸ਼ਾਸਨ ਕਰਦਾ ਹੈ।

ਪ੍ਰਸ਼ਨ 6.
ਸੰਪ੍ਰਦਾਇਕਤਾ ਦਾ ਕੀ ਅਰਥ ਹੈ ?
ਉੱਤਰ-
ਸੰਪ੍ਰਦਾਇਕਤਾ ਦਾ ਅਰਥ ਹੈ-ਤੰਗ ਧਾਰਮਿਕ ਵਿਚਾਰ ਰੱਖਣੇ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 7.
ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਕੋਈ ਦੋ ਰੁਕਾਵਟਾਂ ਦੇ ਨਾਂ ਦੱਸੋ।
ਉੱਤਰ-
ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਦੋ ਰੁਕਾਵਟਾਂ ਹਨ-ਅਨਪੜ੍ਹਤਾ ਅਤੇ ਗ਼ਰੀਬੀ।

ਪ੍ਰਸ਼ਨ 8.
ਰਾਜਨੀਤਿਕ ਦਲਾਂ ਦਾ ਕੋਈ ਇਕ ਕੰਮ ਦੱਸੋ ।
ਉੱਤਰ-
ਬਹੁਮਤ ਪ੍ਰਾਪਤ ਰਾਜਨੀਤਿਕ ਦਲ ਦੇਸ਼ ਦਾ ਸ਼ਾਸਨ ਚਲਾਉਂਦਾ ਹੈ ।

ਪ੍ਰਸ਼ਨ 9.
ਸੱਤਾ ਪ੍ਰਾਪਤ ਕਰਨ ਪਿੱਛੋਂ ਵੀ ਸਰਕਾਰ ਲੋਕਮਤ ਦੀ ਉਲੰਘਣਾ ਕਿਉਂ ਨਹੀਂ ਕਰ ਸਕਦੀ ?
ਉੱਤਰ-
ਜੇ ਸਰਕਾਰ ਲੋਕਮਤ ਨੂੰ ਅਣਡਿੱਠਾ ਕਰਦੀ ਹੈ ਤਾਂ ਅਗਲੀਆਂ ਚੋਣਾਂ ਵਿਚ ਉਸ ਨੂੰ ਸੱਤਾ ਤੋਂ ਵੀ ਵਾਂਝਿਆਂ ਹੋਣਾ ਪੈ ਸਕਦਾ ਹੈ।

ਪ੍ਰਸ਼ਨ 10
ਮਤ-ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਲੋਕਾਂ ਵੱਲੋਂ ਮਤਦਾਨ ਕਰਨ ਅਤੇ ਆਪਣੇ ਪ੍ਰਤੀਨਿਧ ਚੁਣਨ ਦੇ ਅਧਿਕਾਰ ਨੂੰ ਮਤ-ਅਧਿਕਾਰ ਆਖਦੇ ਹਨ।

ਪ੍ਰਸ਼ਨ 11.
ਲੋਕਤੰਤਰ ਵਿਚ ਸੁਤੰਤਰ ਤੇ ਨਿਰਪੱਖ ਚੋਣਾਂ ਦਾ ਕੀ ਮਹੱਤਵ ਹੈ ? ਕੋਈ ਇਕ ਬਿੰਦੁ ।
ਉੱਤਰ-
ਸੁਤੰਤਰ ਅਤੇ ਨਿਰਪੱਖ ਚੋਣਾਂ ਨਾਲ ਹੀ ਲੋਕਾਂ ਦੀ ਪਸੰਦ ਦੇ ਉਮੀਦਵਾਰ ਚੁਣੇ ਜਾ ਸਕਦੇ ਹਨ ।

ਪ੍ਰਸ਼ਨ 12.
ਸਰਵ-ਵਿਆਪਕ ਬਾਲਗ਼ ਮਤ-ਅਧਿਕਾਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਰਵ-ਵਿਆਪਕ ਬਾਲਗ਼ ਮਤ-ਅਧਿਕਾਰ ਤੋਂ ਸਾਡਾ ਭਾਵ ਹੈ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਬਾਲਗ਼ ਨਾਗਰਿਕ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋਵੇ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 13.
‘ਡੈਮੋਕ੍ਰਿਸੀਂ’ (ਲੋਕਤੰਤਰ) ਸ਼ਬਦ ਕਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ?
ਉੱਤਰ-
‘ਡੈਮੋਕ੍ਰੇਸੀ’ ਸ਼ਬਦ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ‘ਡਿਮੋਸ’ ਅਤੇ ‘ਭੇਟੀਆਂ’ ਤੋਂ ਮਿਲ ਕੇ ਬਣਿਆ ਹੈ।

ਪ੍ਰਸ਼ਨ 14.
‘ਡੈਮੋਕੇਸੀਂ’ ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-
‘ਡੈਮੋਕ੍ਰੇਸੀ’ ਦਾ ਸ਼ਾਬਦਿਕ ਅਰਥ ਹੈ-ਲੋਕਾਂ ਦਾ ਸ਼ਾਸਨ ।

ਪ੍ਰਸ਼ਨ 15.
ਲਿੰਕਨ ਅਨੁਸਾਰ ਲੋਕਤੰਤਰ ਕੀ ਹੁੰਦਾ ਹੈ ?
ਉੱਤਰ-
ਕਨ ਅਨੁਸਾਰ ਲੋਕਤੰਤਰ ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ ਸ਼ਾਸਨ ਹੁੰਦਾ ਹੈ।

ਪ੍ਰਸ਼ਨ 16.
ਕਿਸ ਤਰ੍ਹਾਂ ਦੇ ਲੋਕਤੰਤਰ ਨੂੰ ਪ੍ਰਤੀਨਿਧੀ ਲੋਕਤੰਤਰੀ ਸਰਕਾਰ ਕਿਹਾ ਜਾਂਦਾ ਹੈ ?
ਉੱਤਰ-
ਅਪ੍ਰਤੱਖ ਲੋਕਤੰਤਰ ਨੂੰ ਪ੍ਰਤੀਨਿਧੀ ਲੋਕਤੰਤਰੀ ਸਰਕਾਰ ਕਿਹਾ ਜਾਂਦਾ ਹੈ।

ਪ੍ਰਸ਼ਨ 17.
ਲੋਕਤੰਤਰ ਦੇ ਦੋ ਮੂਲ ਸਿਧਾਂਤ ਕਿਹੜੇ ਹਨ ?
ਉੱਤਰ-
ਲੋਕਤੰਤਰ ਦੇ ਦੋ ਮੂਲ ਸਿਧਾਂਤ ਸਮਾਨਤਾ ਅਤੇ ਸੁਤੰਤਰਤਾ ਹਨ।

ਪ੍ਰਸ਼ਨ 18.
ਭਾਰਤ ਵਿਚ ਘੱਟ ਤੋਂ ਘੱਟ ਕਿੰਨੀ ਉਮਰ ਦੇ ਨਾਗਰਿਕ ਨੂੰ ਮੱਤ ਅਧਿਕਾਰ ਪ੍ਰਾਪਤ ਹੈ ?
ਉੱਤਰ-
18 ਸਾਲ ਦੀ ਉਮਰ ਦੇ ਨਾਗਰਿਕ ਨੂੰ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 19.
ਕਿਹੜੇ ਅਧਿਕਾਰ ਲੋਕਤੰਤਰ ਦੇ ਪ੍ਰਾਣ ਮੰਨੇ ਜਾਂਦੇ ਹਨ ?
ਉੱਤਰ-
ਰਾਜਨੀਤਿਕ ਅਧਿਕਾਰ।

ਪ੍ਰਸ਼ਨ 20.
ਗ੍ਰਾਮ ਪੰਚਾਇਤ ਤੋਂ ਲੈ ਕੇ ਸੰਸਦ ਤਕ ਚੋਣ ਲੜਨ ਵਾਲੇ ਨਾਗਰਿਕ ਦੀ ਉਮਰ ਘੱਟ ਤੋਂ ਘੱਟ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
25 ਸਾਲ।

ਪ੍ਰਸ਼ਨ 21.
ਸੰਵਿਧਾਨ ਵਿਰੋਧੀ ਕਾਨੂੰਨਾਂ/ਆਦੇਸ਼ਾਂ ਨੂੰ ਰੱਦ ਕਰਨ ਦਾ ਅਧਿਕਾਰ ਕਿਸਨੂੰ ਪ੍ਰਾਪਤ ਹੈ ?
ਉੱਤਰ-
ਸੰਵਿਧਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦਾ ਅਧਿਕਾਰ ਸਰਵ-ਉੱਚ ਅਦਾਲਤ ਅਤੇ ਰਾਜਾਂ ਦੀਆਂ ਉੱਚ ਅਦਾਲਤਾਂ ਨੂੰ ਪ੍ਰਾਪਤ ਹੈ।

ਪ੍ਰਸ਼ਨ 22.
ਭਾਰਤ ਵਿਚ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ ਸਨ ?
ਉੱਤਰ-
1952 ਈ: ਨੂੰ ।

ਪ੍ਰਸ਼ਨ 23.
ਭਾਰਤ ਵਿਚ ਵਿਧਾਨ ਮੰਡਲਾਂ ਦੀ ਚੋਣ ਕਿਹੜੀ ਚੋਣ ਪ੍ਰਣਾਲੀ ਦੁਆਰਾ ਹੁੰਦੀ ਹੈ ?
ਉੱਤਰ-
ਪ੍ਰਤੱਖ ਚੋਣ ਪ੍ਰਣਾਲੀ ਦੁਆਰਾ ।

ਪ੍ਰਸ਼ਨ 24.
ਭਾਰਤ ਵਿਚ ਰਾਸ਼ਟਰਪਤੀ ਦੀ ਚੋਣ ਕਿਸ ਵਿਧੀ ਦੁਆਰਾ ਹੁੰਦੀ ਹੈ ?
ਉੱਤਰ-
ਭਾਰਤ ਵਿਚ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਚੋਣ ਵਿਧੀ ਦੁਆਰਾ ਹੁੰਦੀ ਹੈ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 25.
ਭਾਰਤ ਵਿਚ ਸੁਤੰਤਰ ਅਤੇ ਨਿਰਪੱਖ ਚੋਣਾਂ ਜਾਂ ਨਿਰਵਾਚਨ ਦੀ ਜ਼ਿੰਮੇਵਾਰੀ ਕਿਸਦੀ ਹੈ ?
ਉੱਤਰ-
ਚੋਣ ਕਮਿਸ਼ਨ ਦੀ ।

ਪ੍ਰਸ਼ਨ 26.
ਚੋਣ ਮੁਹਿੰਮ ਦੇ ਕਿਸੇ ਦੋ ਸਾਧਨਾਂ ਦੇ ਨਾਂ ਦੱਸੋ ।
ਉੱਤਰ-
ਚੋਣ ਮੁਹਿੰਮ ਦੇ ਦੋ ਸਾਧਨ ਹਨ-ਪੋਸਟਰ ਲਾਉਣਾ ਅਤੇ ਸਭਾਵਾਂ ਕਰਨਾ ।

ਪ੍ਰਸ਼ਨ 27.
ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕਿਸਦੇ ਦੁਆਰਾ ਕੀਤੀ ਜਾਂਦੀ ਹੈ ?
ਉੱਤਰ-
ਰਾਸ਼ਟਰਪਤੀ ਦੁਆਰਾ ।

ਪ੍ਰਸ਼ਨ 28.
ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕਿੰਨੇ ਸਾਲਾਂ ਲਈ ਕੀਤੀ ਜਾਂਦੀ ਹੈ ?
ਉੱਤਰ-
6 ਸਾਲਾਂ ਲਈ ।

ਪ੍ਰਸ਼ਨ 29.
“ਜਨਤਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ । ਇਸ ਨੂੰ ਅਣਸੁਣਿਆ ਕਰਨਾ ਖ਼ਤਰੇ ਤੋਂ ਖਾਲੀ ਨਹੀਂ ।” ਇਹ ਸ਼ਬਦ ਕਿਸਦੇ ਹਨ ?
ਉੱਤਰ-
ਰੂਸੋ ਦੇ।

ਪ੍ਰਸ਼ਨ 30.
ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿਚ ਲੋਕਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਦਾ ਕੋਈ ਇਕ ਸਾਧਨ ਦੱਸੋ ।
ਉੱਤਰ-
ਸਰਵਜਨਿਕ ਸਭਾਵਾਂ/ਚੋਣਾਂ/ਰਾਜਨੀਤਿਕ ਦਲ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 31.
ਲੋਕਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਦਾ ਕੋਈ ਇਕ ਇਲੈੱਕਟ੍ਰੋਨਿਕ ਸਾਧਨ ਦੱਸੋ।
ਉੱਤਰ-
ਰੇਡੀਓ/ਦੂਰਦਰਸ਼ਨ।

ਪ੍ਰਸ਼ਨ 32.
ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਅਤੇ ਕਿਸਦੇ ਦੁਆਰਾ ਕੀਤੀ ਗਈ ?
ਉੱਤਰ-
ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ 1885 ਵਿਚ ਇਕ ਅੰਗਰੇਜ਼ ਅਧਿਕਾਰੀ ਏ.ਓ. ਹਿਉਮ ਦੁਆਰਾ ਕੀਤੀ ਗਈ।

ਪ੍ਰਸ਼ਨ 33.
ਮੁਸਲਿਮ ਲੀਗ ਦੀ ਸਥਾਪਨਾ ਕਦੋਂ ਅਤੇ ਕਿਸਦੀ ਅਗਵਾਈ ਵਿਚ ਹੋਈ ?
ਉੱਤਰ-
ਮੁਸਲਿਮ ਲੀਗ ਦੀ ਸਥਾਪਨਾ 1906 ਵਿਚ ਸਰ ਸੱਯਦ ਅਹਿਮਦ ਖਾਂ ਅਤੇ ਆਗਾ ਖਾਂ ਦੀ ਅਗਵਾਈ ਵਿਚ , ਹੋਈ।

ਪ੍ਰਸ਼ਨ 34.
ਹਿੰਦੂ ਮਹਾਂਸਭਾ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1907 ਵਿਚ।

ਪ੍ਰਸ਼ਨ 35.
ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1924 ਵਿਚ।

ਪ੍ਰਸ਼ਨ 36.
ਭਾਰਤੀ ਸਮਾਜਵਾਦੀ ਪਾਰਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1934 ਵਿਚ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 37.
ਭਾਰਤੀ ਕਮਿਊਨਿਸਟ ਪਾਰਟੀ ਦੇ ਦੋ ਟੁਕੜੇ ਕਦੋਂ ਹੋਏ ?
ਜਾਂ
ਮਾਰਕਸਵਾਦੀ ਪਾਰਟੀ ਕਦੋਂ ਹੋਂਦ ਵਿਚ ਆਈ ?
ਉੱਤਰ-
1964 ਵਿਚ।

ਪ੍ਰਸ਼ਨ 38.
(i) ਭਾਰਤੀ ਜਨਤਾ ਪਾਰਟੀ ਦਾ ਗਠਨ ਕਦੋਂ ਹੋਇਆ ?
(ii) ਇਸ ਦਾ ਪਹਿਲਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ ?
ਉੱਤਰ-
(i) 6 ਅਪਰੈਲ, 1980 ਨੂੰ
(ii) ਸ੍ਰੀ ਅਟਲ ਬਿਹਾਰੀ ਵਾਜਪਈ ਨੂੰ।

ਪ੍ਰਸ਼ਨ 39.
ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਿਸਦੀ ਅਗਵਾਈ ਵਿਚ ਹੋਈ ?
ਉੱਤਰ-
ਮਨਵਿੰਦਰ ਨਾਥ ਰਾਜ ਦੀ ।

ਪ੍ਰਸ਼ਨ 40.
ਰੂਸ ਦੀ ਕ੍ਰਾਂਤੀ ਕਦੋਂ ਅਤੇ ਕਿਸਦੀ ਅਗਵਾਈ ਵਿਚ ਹੋਈ ?
ਉੱਤਰ-
ਰੂਸ ਦੀ ਕ੍ਰਾਂਤੀ 1917 ਵਿਚ ਲੇਨਿਨ ਦੀ ਅਗਵਾਈ ਵਿਚ ਹੋਈ।

ਪ੍ਰਸ਼ਨ 41.
ਜਨਸੰਘ ਪਾਰਟੀ ਦੇ ਜਨਕ ਕੌਣ ਸਨ ?
ਉੱਤਰ-
ਡਾ: ਸ਼ਿਆਮਾ ਪ੍ਰਸ਼ਾਦ ਮੁਖਰਜੀ।

ਪ੍ਰਸ਼ਨ 42.
ਗੁਰਦੁਆਰਿਆਂ ਦੀ ਪਵਿੱਤਰਤਾ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਨਮਾਨ ਨੂੰ ਬਣਾਏ ਰੱਖਣ ਲਈ ਕਿਹੜੇ ਰਾਜਨੀਤਿਕ ਦਲ ਨੇ ਵਿਸ਼ਾਲ ਅੰਦੋਲਨ ਚਲਾਇਆ ?
ਉੱਤਰ-
ਸ਼੍ਰੋਮਣੀ ਅਕਾਲੀ ਦਲ ਨੇ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 43.
ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1926 ਵਿਚ।

ਪ੍ਰਸ਼ਨ 44.
ਭਾਸ਼ਾ ਦੇ ਆਧਾਰ ‘ਤੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ ?
ਉੱਤਰ-
ਨਵੰਬਰ, 1966 ਵਿਚ ।

ਪ੍ਰਸ਼ਨ 45.
ਜਿਹੜੇ ਰਾਜਨੀਤਿਕ ਦਲ ਦਾ ਸ਼ਾਸਨ ‘ਤੇ ਨਿਯੰਤਰਨ ਹੁੰਦਾ ਹੈ, ਉਸ ਨੂੰ ਕੀ ਕਹਿੰਦੇ ਹਨ ?
ਉੱਤਰ-
ਸੱਤਾਧਾਰੀ ਦਲ।

ਪ੍ਰਸ਼ਨ 46.
ਜਿਹੜਾ ਰਾਜਨੀਤਿਕ ਦਲ ਸੱਤਾ ਵਿਚ ਨਹੀਂ ਹੁੰਦਾ, ਉਸਨੂੰ ਕੀ ਕਹਿੰਦੇ ਹਨ ?
ਉੱਤਰ-
ਵਿਰੋਧੀ ਦਲ।

ਪ੍ਰਸ਼ਨ 47.
ਰਾਜਨੀਤਿਕ ਦਲ ਕੀ ਹੁੰਦਾ ਹੈ ?
ਉੱਤਰ-
ਲੋਕਾਂ ਦਾ ਉਹ ਸਮੂਹ ਜਿਹੜਾ ਇਕ ਸਮਾਨ ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਵਾਸਤੇ ਬਣਾਇਆ ਜਾਂਦਾ ਹੈ, ਉਸ ਨੂੰ ਰਾਜਨੀਤਿਕ ਦਲ ਆਖਦੇ ਹਨ।

ਪ੍ਰਸ਼ਨ 48.
ਇਕ-ਦਲੀ ਪ੍ਰਣਾਲੀ, ਦੋ-ਦਲੀ ਪ੍ਰਣਾਲੀ ਅਤੇ ਬਹੁ-ਦਲੀ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਕ-ਦਲੀ ਪ੍ਰਣਾਲੀ ਵਿਚ ਸਿਰਫ਼ ਇਕ ਹੀ ਰਾਜਨੀਤਿਕ ਦਲ ਦਾ ਪ੍ਰਭੁਤਵ ਹੁੰਦਾ ਹੈ। ਦੋ-ਦਲੀ ਪ੍ਰਣਾਲੀ ਹੇਠ ਦੇਸ਼ ਵਿਚ ਦੋ ਮੁੱਖ ਰਾਜਨੀਤਿਕ ਦਲ ਹੁੰਦੇ ਹਨ, ਜਿਵੇਂ ਇੰਗਲੈਂਡ ਅਤੇ ਸੰਯੁਕਤ ਰਾਜ ਅਮਰੀਕਾ ਵਿਚ । ਬਹੁ-ਦਲੀ ਪ੍ਰਣਾਲੀ ਹੇਠ ਕਿਸੇ ਦੇਸ਼ ਵਿਚ ਦੋ ਤੋਂ ਵੱਧ ਰਾਜਨੀਤਿਕ ਦਲ ਹੁੰਦੇ ਹਨ ਜਿਵੇਂ ਭਾਰਤ ਵਿਚ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 49.
ਭਾਰਤ ਵਿਚ ਕਿਸ ਤਰ੍ਹਾਂ ਦੀ ਦਲ ਪ੍ਰਣਾਲੀ ਹੈ ?
ਉੱਤਰ-
ਬਹੁਦਲੀ ਪ੍ਰਣਾਲੀ ।

ਪ੍ਰਸ਼ਨ 50.
ਖੇਤਰੀ ਦਲ ਕਿਸ ਨੂੰ ਆਖਦੇ ਹਨ ?
ਉੱਤਰ-
ਖੇਤਰੀ ਦਲ ਉਹ ਹੁੰਦੇ ਹਨ, ਜਿਨ੍ਹਾਂ ਦਾ ਪ੍ਰਭਾਵ ਪੂਰੇ ਦੇਸ਼ ਵਿਚ ਨਾ ਹੋ ਕੇ ਨਿਸ਼ਚਿਤ ਖੇਤਰਾਂ ਵਿਚ ਹੁੰਦਾ ਹੈ।

ਪ੍ਰਸ਼ਨ 51.
ਖੇਤਰੀ ਦਲਾਂ ਦੇ ਦੋ ਉਦਾਹਰਨ ਦਿਓ ।
ਉੱਤਰ-
ਸ਼੍ਰੋਮਣੀ ਅਕਾਲੀ ਦਲ ਅਤੇ ਤੇਲਗੂ ਦੇਸ਼ਮ ।

ਪ੍ਰਸ਼ਨ 52.
ਚੋਣ ਨਿਸ਼ਾਨ ਤੋਂ ਕੀ ਭਾਵ ਹੈ ? ਇਸ ਦੀ ਕੀ ਮਹੱਤਤਾ ਹੈ ?
ਉੱਤਰ-
ਚੋਣਾਂ ਵਿਚ ਹਰੇਕ ਉਮੀਦਵਾਰ ਦੇ ਲਈ ਇਕ ਵਿਸ਼ੇਸ਼ ਨਿਸ਼ਾਨ ਨਿਸਚਿਤ ਹੁੰਦਾ ਹੈ ਜਿਸ ਨੂੰ ਚੋਣ ਨਿਸ਼ਾਨ ਆਖਦੇ ਹਨ ।

ਪ੍ਰਸ਼ਨ 53.
ਸਾਧਾਰਨ ਬਹੁਮਤ ਤੋਂ ਕੀ ਭਾਵ ਹੈ ?
ਉੱਤਰ-
ਸਾਧਾਰਨ ਬਹੁਮਤ ਉਹ ਵਿਵਸਥਾ ਹੈ ਜਿਸ ਵਿਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ।

ਪ੍ਰਸ਼ਨ 54.
ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਕਿਹੜਾ ਹੈ ?
ਉੱਤਰ-
ਹੱਥ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 55.
ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਕਿਹੜਾ ਹੈ ?
ਉੱਤਰ-
ਕਮਲ ਦਾ ਫੁੱਲ ।

ਪ੍ਰਸ਼ਨ 56.
ਬਹੁਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨ ਕਿਹੜਾ ਹੈ ?
ਉੱਤਰ-
ਹਾਥੀ ।

ਪ੍ਰਸ਼ਨ 57,
ਸਵਸਥ ਲੋਕਮਤ ਲਈ ਕੀ ਰੁਕਾਵਟਾਂ ਹੁੰਦੀਆਂ ਹਨ ?
ਉੱਤਰ-
ਗਰੀਬੀ, ਅਗਿਆਨਤਾ, ਅਨਪੜ੍ਹ ਨਾਗਰਿਕ ਆਦਿ।

ਪ੍ਰਸ਼ਨ 58.
ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕਦੋਂ ਅਤੇ ਕਿਨ੍ਹਾਂ ਨੇਤਾਵਾਂ ਦੀ ਅਗਵਾਈ ਹੇਠ ਹੋਇਆ ?
ਉੱਤਰ-
ਸ਼੍ਰੋਮਣੀ ਅਕਾਲੀ ਦਲ ਦਾ ਜਨਮ 1920 ਈ: ਵਿਚ ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜਕ ਸਿੰਘ ਦੇ ਯਤਨਾਂ ਨਾਲ ਹੋਇਆ ।

II. ਖ਼ਾਲੀ ਥਾਂਵਾਂ ਭਰੋ-

1. ਸੰਪ੍ਰਦਾਇਕਤਾ ਦਾ ਅਰਥ ਹੈ, ਸੌੜੇ ……………………….. ਵਿਚਾਰ ਰੱਖਣਾ ।
ਉੱਤਰ-
ਧਾਰਮਿਕ

2. ਸਮਾਨਤਾ ਅਤੇ ਸੁਤੰਤਰਤਾ …………………………. ਦੇ ਦੋ ਮੂਲ ਸਿਧਾਂਤ ਹਨ ।
ਉੱਤਰ-
ਲੋਕਤੰਤਰ

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

3. ਡੈਮੋਕ੍ਰੇਸੀ ਦਾ ਸ਼ਬਦੀ ਅਰਥ ਹੈ …………………………. ਦਾ ਸ਼ਾਸਨ |
ਉੱਤਰ-
ਲੋਕਾਂ

4. ਭਾਰਤ ਵਿਚ ਘੱਟ ਤੋਂ ਘੱਟ …………………………… ਸਾਲ ਦੀ ਉਮਰ ਦੇ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ ।
ਉੱਤਰ-
18

5. ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ……………………………… ਸਾਲ ਲਈ ਹੁੰਦੀ ਹੈ ।
ਉੱਤਰ-
ਛੇ

6. ਭਾਰਤ ਵਿਚ ਪਹਿਲੀਆਂ ਆਮ ਚੋਣਾਂ …………………………. ਵਿਚ ਹੋਈਆਂ ਸਨ ।
ਉੱਤਰ-
1952

7. ਭਾਸ਼ਾ ਦੇ ਆਧਾਰ ‘ਤੇ ਪੰਜਾਬ ਦਾ ਮੁੜ ਗਠਨ ………………………… ਵਿਚ ਹੋਇਆ ਸੀ ।
ਉੱਤਰ-
1966

8. ਚੋਣਾਂ ਵਿਚ ਜੇਤੂ ਉਹ ਦਲ ਜੋ ਸੱਤਾ ਵਿਚ ਨਹੀਂ ਆਉਂਦਾ …………………………. ਦਲ ਕਹਾਉਂਦਾ ਹੈ ।
ਉੱਤਰ-
ਵਿਰੋਧੀ

9. ਸੰਯੁਕਤ ਰਾਜ ਅਮਰੀਕਾ ਅਤੇ ………………………… ਵਿਚ ਦੋ-ਦਲੀ ਰਾਜਨੀਤਿਕ ਪ੍ਰਣਾਲੀ ਹੈ ।
ਉੱਤਰ-
ਇੰਗਲੈਂਡ

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

10. ਪੰਜਾਬ ਦਾ ……………………….. ਖੇਤਰੀ ਰਾਜਨੀਤਿਕ ਦਲ ਹੈ ।
ਉੱਤਰ-
ਅਕਾਲੀ ਦਲ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਬਿੰਦੂ ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ਦਾ ਨਹੀਂ ਹੈ ?
(A) ਧਰਮ-ਨਿਰਪੱਖ ਰਾਜ ਦੀ ਸਥਾਪਨਾ
(B) ਧਾਰਾ 370 ਦੀ ਸਮਾਪਤੀ
(C) ਗੁੱਟ-ਨਿਰਲੇਪਤਾ
(D) ਉਦਯੋਗਿਕ ਖੇਤਰ ਵਿਚ ਸੁਧਾਰ ।
ਉੱਤਰ-
(B) ਧਾਰਾ 370 ਦੀ ਸਮਾਪਤੀ

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕੀ ਲੋਕਮਤ ਦੇ ਨਿਰਮਾਣ ਵਿਚ ਰੁਕਾਵਟ ਹੈ ?
(A) ਅਨਪੜ੍ਹਤਾ
(B) ਪੱਖਪਾਤੀ ਅਖ਼ਬਾਰਾਂ
(C) ਭ੍ਰਿਸ਼ਟ ਰਾਜਨੀਤੀ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 3.
ਭਾਰਤ ਵਿਚ ਕਿਸ ਤਰ੍ਹਾਂ ਦੀ ਦਲ ਪ੍ਰਣਾਲੀ ਹੈ ?
(A) ਬਹੁਜਲੀ
(B) ਦੋ-ਦਲੀ
(C) ਇਕ-ਦਲੀ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(A) ਬਹੁਜਲੀ

ਪ੍ਰਸ਼ਨ 4.
ਰਾਸ਼ਟਰਪਤੀ ਦੀ ਚੋਣ ਕਿਸ ਚੋਣ ਵਿਧੀ ਦੁਆਰਾ ਹੁੰਦੀ ਹੈ ?
(A) ਪ੍ਰਤੱਖ
(B) ਅਪ੍ਰਤੱਖ
(C) ਹੱਥ ਚੁੱਕ ਕੇ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(B) ਅਪ੍ਰਤੱਖ

ਪ੍ਰਸ਼ਨ 5.
ਹੇਠ ਲਿਖਿਆ ਦਲ ਰਾਸ਼ਟਰੀ ਦਲ ਹੈ-
(A) ਇੰਡੀਅਨ ਨੈਸ਼ਨਲ ਕਾਂਗਰਸ .
(B) ਭਾਰਤੀ ਜਨਤਾ ਪਾਰਟੀ
(C) ਭਾਰਤੀ ਕਮਿਊਨਿਸਟ ਪਾਰਟੀ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਭਾਰਤ ਵਿਚ ਪ੍ਰਤੱਖ ਲੋਕਤੰਤਰ ਹੈ ।
2. ਭਾਰਤ ਗੁੱਟ-ਨਿਰਲੇਪਤਾ ਦਾ ਵਿਰੋਧੀ ਹੈ ।
3. ਚੋਣਾਂ ਦੇ ਸਮੇਂ ਕਿਸੇ ਰਾਜਨੀਤਿਕ ਦਲ ਦੇ ਲਿਖਿਤ ਪ੍ਰੋਗਰਾਮ ਨੂੰ ਚੋਣ ਘੋਸ਼ਣਾ-ਪੱਤਰ ਕਹਿੰਦੇ ਹਨ ।
4. ਭਾਰਤ ਵਿਚ ਸੁਤੰਤਰ ਅਤੇ ਨਿਰਪੱਖ ਚੋਣਾਂ ਦੀ ਜ਼ਿਮੇਵਾਰੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੀ ਹੁੰਦੀ ਹੈ ।
5. ਭਾਸ਼ਾ ਦੇ ਆਧਾਰ ‘ਤੇ ਪੰਜਾਬ ਦਾ ਪੁਨਰਗਠਨ ਨਵੰਬਰ, 1966 ਵਿਚ ਹੋਇਆ ।

V. ਸਹੀ-ਮਿਲਾਨ ਕਰੋ-

1. ਲੋਕਤੰਤਰ ਰਾਸ਼ਟਰੀ ਦਲ
2. ਸਿਹਤਮੰਦ ਲੋਕਮਤ ਸਰਕਾਰ ਦੀ ਨਿਰੰਕੁਸ਼ਤਾ ‘ਤੇ ਰੋਕ
3. ਭਾਰਤੀ ਜਨਤਾ ਪਾਰਟੀ ਸਾਖ਼ਰ ਨਾਗਰਿਕ
4. ਵਿਰੋਧੀ ਦਲ ਲੋਕਾਂ ਦਾ ਆਪਣਾ ਸ਼ਾਸਨ ।

ਉੱਤਰ-

1. ਲੋਕਤੰਤਰ ਲੋਕਾਂ ਦਾ ਆਪਣਾ ਸ਼ਾਸਨ
2. ਸਿਹਤਮੰਦ ਲੋਕਮਤ ਸਾਖ਼ਰ ਨਾਗਰਿਕ
3. ਭਾਰਤੀ ਜਨਤਾ ਪਾਰਟੀ ਰਾਸ਼ਟਰੀ ਦਲ
4. ਵਿਰੋਧੀ ਦਲ ਸਰਦਾਰ ਦੀ ਨਿਰੰਕੁਸ਼ਤਾ ‘ਤੇ ਰੋਕ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਆਧੁਨਿਕ ਕਾਲ ਵਿਚ ਲੋਕਤੰਤਰ ਦਾ ਕੀ ਅਰਥ ਹੈ ?
ਜਾਂ
ਆਧੁਨਿਕ ਲੋਕਤੰਤਰ ਵਿਚ ਸ਼ਾਸਨ ਦੀ ਸਰਵ-ਉੱਚ ਸ਼ਕਤੀ ਕਿਸ ਦੇ ਹੱਥ ਵਿਚ ਹੁੰਦੀ ਹੈ ? ਅਜਿਹੇ ਸ਼ਾਸਨ ਵਿਚ ਕਾਨੂੰਨ ਕੌਣ ਬਣਾਉਂਦਾ ਹੈ ?
ਉੱਤਰ-
ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ 1 ਲੋਕਤੰਤਰ ਤੋਂ ਸਾਡਾ ਭਾਵ ਉਸ ਸ਼ਾਸਨ ਤੋਂ ਹੈ ਜਿਸ ਵਿਚ ਸ਼ਾਸਨ ਦੀ ਸਰਵ-ਉੱਚ ਸ਼ਕਤੀ ਜਨਤਾ ਦੇ ਹੱਥ ਵਿਚ ਹੁੰਦੀ ਹੈ ! ਜਨਤਾ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਸ਼ਾਸਨ ਦੇ ਕੰਮਾਂ ਵਿਚ ਹਿੱਸਾ ਲੈਂਦੀ ਹੈ । ਜਨਤਾ ਦੇ ਪ੍ਰਤੀਨਿਧ ਵਿਧਾਨ ਮੰਡਲਾਂ ਵਿਚ ਕਾਨੂੰਨਾਂ ਦਾ ਨਿਰਮਾਣ ਕਰਦੇ ਹਨ । ਉਹ ਪੂਰਨ ਤੌਰ ‘ਤੇ ਜਨਤਾ ਦੇ ਕਲਿਆਣ ਅਤੇ ਹਿੱਤ ਦਾ ਧਿਆਨ ਰੱਖਦੇ ਹਨ । ਜੇ ਕੋਈ ਪ੍ਰਤੀਨਿਧ ਠੀਕ ਕੰਮ ਨਾ ਕਰੇ ਤਾਂ ਜਨਤਾ ਇਹੋ ਜਿਹੇ ਪ੍ਰਤੀਨਿਧ ਨੂੰ ਉਸ ਦੇ ਪਦ ਤੋਂ ਹਟਾ ਸਕਦੀ ਹੈ ।

ਪ੍ਰਸ਼ਨ 2.
ਰਾਜਨੀਤਿਕ ਸਮਾਨਤਾ ਦੇ ਸਿਧਾਂਤ ਤੋਂ ਕੀ ਭਾਵ ਹੈ ?
ਉੱਤਰ-
ਰਾਜਨੀਤਿਕ ਸਮਾਨਤਾ ਦੇ ਸਿਧਾਂਤ ਤੋਂ ਇਹ ਭਾਵ ਹੈ ਕਿ ਸਾਰੇ ਲੋਕਤੰਤਰੀ ਅਧਿਕਾਰ ਕੁਝ ਵਿਅਕਤੀਆਂ ਤਕ ਸੀਮਿਤ ਰਹਿਣ ਦੀ ਬਜਾਏ ਸਭਨਾਂ ਨੂੰ ਬਰਾਬਰ ਰੂਪ ਵਿਚ ਉਪਲੱਬਧ ਹੋਣੇ ਚਾਹੀਦੇ ਹਨ । ਇਸ ਸਿਧਾਂਤ ਅਨੁਸਾਰ ਅਸੀਂ ਨਾਗਰਿਕਾਂ ਨੂੰ ਪਹਿਲੀ ਜਾਂ ਦੂਸਰੀ ਸ਼੍ਰੇਣੀ ਵਿਚ ਨਹੀਂ ਵੰਡ ਸਕਦੇ । ਅਜਿਹਾ ਨਹੀਂ ਹੋ ਸਕਦਾ ਕਿ ਕੁਝ ਵਿਅਕਤੀ ਅਧਿਕਾਰ ਪ੍ਰਾਪਤ ਹੋਣ ਅਤੇ ਕੁਝ ਅਧਿਕਾਰ ਹੀਣ । ਇਸ ਤਰ੍ਹਾਂ ਸਪੱਸ਼ਟ ਹੈ ਕਿ ਰਾਜਨੀਤਿਕ ਸਮਾਨਤਾ ਦਾ ਇਹ ਅਰਥ ਹੈ ਕਿ ਸਾਰੇ ਨਾਗਰਿਕ ਕਾਨੂੰਨ ਦੀ ਨਜ਼ਰ ਤੋਂ ਸਮਾਨ ਹਨ ਅਤੇ ਉਹ ਆਪਣੀ ਯੋਗਤਾ ਦੇ ਆਧਾਰ ਉੱਤੇ, ਉੱਚੇ ਤੋਂ ਉੱਚੇ ਅਹੁਦੇ ਤਕ ਪਹੁੰਚ ਸਕਦੇ ਹਨ । ਧਰਮ, ਜਾਤ, ਰੰਗ ਅਤੇ ਲਿੰਗ ਦੇ ਭੇਦ-ਭਾਵ ਨੂੰ ਕਾਨੂੰਨ ਰਾਹੀਂ ਮਾਨਤਾ ਪ੍ਰਾਪਤ ਨਹੀਂ ਹੁੰਦੀ ।

ਪ੍ਰਸ਼ਨ 3.
ਖ ਤੇ ਅਪ੍ਰਤੱਖ ਲੋਕਤੰਤਰ ਵਿਚ ਕੀ ਅੰਤਰ ਹੈ ?
ਉੱਤਰ-
ਲੋਕਤੰਤਰ ਦੋ ਕਿਸਮ ਦਾ ਹੋ ਸਕਦਾ ਹੈ-
(1) ਪ੍ਰਤੱਖ ਲੋਕਤੰਤਰ
(2) ਅਪ੍ਰਤੱਖ ਲੋਕਤੰਤਰ ।

1. ਪ੍ਰਤੱਖ ਲੋਕਤੰਤਰ – ਪ੍ਰਤੱਖ ਲੋਕਤੰਤਰ ਉਹ ਸ਼ਾਸਨ ਹੈ ਜਿਸ ਵਿਚ ਸਾਰੇ ਨਾਗਰਿਕ ਪ੍ਰਤੱਖ ਰੂਪ ਵਿਚ ਸ਼ਾਸਨ ਦੇ ਕੰਮਾਂ ਵਿਚ ਹਿੱਸਾ ਲੈਂਦੇ ਹਨ । ਹਰੇਕ ਨਾਗਰਿਕ ਕਾਨੂੰਨ ਬਣਾਉਣ, ਬਜਟ ਬਣਾਉਣ, ਨਵੇਂ ਟੈਕਸ ਲਾਉਣ, ਸਰਵਜਨਕ ਨੀਤੀਆਂ ਆਦਿ ਦਾ ਨਿਰਧਾਰਨ ਕਰਨ ਵਿਚ ਹਿੱਸਾ ਲੈਂਦਾ ਹੈ । ਇੱਥੋਂ ਤਕ ਕਿ ਜਨਤਾ ਉਨ੍ਹਾਂ ਪ੍ਰਤੀਨਿਧਾਂ ਨੂੰ ਵੀ ਪਦ-ਮੁਕਤ ਕਰ ਸਕਦੀ ਹੈ ਜਿਹੜੇ ਠੀਕ ਢੰਗ ਨਾਲ ਕੰਮ ਨਹੀਂ ਕਰਦੇ ।

2. ਅਪ੍ਰਤੱਖ ਲੋਕਤੰਤਰ-ਅਪ੍ਰਤੱਖ ਲੋਕਤੰਤਰ ਵਿਚ ਜਨਤਾ ਪ੍ਰਤੱਖ ਰੂਪ ਵਿਚ ਸ਼ਾਸਨ ਦੇ ਕੰਮਾਂ ਵਿਚ ਹਿੱਸਾ ਨਹੀਂ ਲੈਂਦੀ, ਸਗੋਂ ਉਹ ਕੁਝ ਪ੍ਰਤੀਨਿਧ ਚੁਣਦੀ ਹੈ । ਇਹ ਚੁਣੇ ਹੋਏ ਪ੍ਰਤੀਨਿਧ ਜਨਤਾ ਵਲੋਂ ਸ਼ਾਸਨ ਦੇ ਕੰਮਾਂ ਨੂੰ ਚਲਾਉਂਦੇ ਹਨ ।

ਪ੍ਰਸ਼ਨ 4.
ਜਨਮਤ ਦਾ ਨਿਰਮਾਣ ਅਤੇ ਉਸ ਦਾ ਪ੍ਰਗਟਾਵਾ ਕਿਸ ਤਰ੍ਹਾਂ ਹੁੰਦਾ ਹੈ ?
ਜਾਂ
ਲੋਕਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਦੇ ਤਿੰਨ ਸਾਧਨਾਂ ਦਾ ਵਰਣਨ ਕਰੋ ।
ਉੱਤਰ-
ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ । ਜਨਮਤ ਲੋਕਤੰਤਰ ਦਾ ਮੂਲ ਆਧਾਰ ਹੈ । ਇਕ ਦ੍ਰਿੜ੍ਹ ਅਤੇ ਪ੍ਰਭਾਵਸ਼ਾਲੀ ਜਨਮਤ ਦਾ ਨਿਰਮਾਣ ਆਪਣੇ-ਆਪ ਨਹੀਂ ਹੁੰਦਾ ਹੈ, ਸਗੋਂ ਇਸ ਉਦੇਸ਼ ਲਈ ਰਾਜਨੀਤਿਕ ਦਲਾਂ, ਸ਼ਾਸਕਾਂ ਅਤੇ ਲੋਕ-ਨੇਤਾਵਾਂ ਨੂੰ ਯਤਨ ਕਰਨੇ ਪੈਂਦੇ ਹਨ । ਜਨਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਲਈ ਹੇਠ ਲਿਖੇ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ-

  1. ਸਰਵਜਨਕ ਸਭਾਵਾਂ ਵਿਚ ਰਾਜਨੀਤਿਕ ਨੇਤਾ ਆਪਣੇ ਵਿਚਾਰ ਪ੍ਰਗਟ ਕਰਦੇ ਹਨ । ਉਹ ਆਪਣੇ ਦਲ ਦੀਆਂ ਨੀਤੀਆਂ ਸਪੱਸ਼ਟ ਕਰਦੇ ਹਨ । ਇਸ ਨਾਲ ਵਧੇਰੇ ਲੋਕ ਦੇਸ਼ ਦੀਆਂ ਸਮੱਸਿਆਵਾਂ ਤੋਂ ਜਾਣੂ ਹੁੰਦੇ ਹਨ ।
  2. ਪ੍ਰਾਂਸ ਜਨਮਤ ਦੇ ਪ੍ਰਗਟਾਵੇ ਦਾ ਮੁੱਖ ਸਾਧਨ ਹੈ । ਸਮਾਚਾਰ ਪੱਤਰਾਂ ਰਾਹੀਂ ਲੋਕ ਆਪਣੇ ਨਿਰਪੱਖ ਅਤੇ ਸੁਤੰਤਰ ਵਿਚਾਰ ਪ੍ਰਗਟ ਕਰ ਸਕਦੇ ਹਨ ।
  3. ਅਕਾਸ਼ਵਾਣੀ, ਦੂਰਦਰਸ਼ਨ, ਸਾਹਿਤ, ਸਿਨੇਮਾ, ਸਿੱਖਿਆ ਸੰਸਥਾਵਾਂ, ਧਾਰਮਿਕ ਸੰਸਥਾਵਾਂ ਆਦਿ ਜਨਮਤ ਦਾ ਨਿਰਮਾਣ ਕਰਨ ਵਿਚ ਮਦਦ ਦਿੰਦੇ ਹਨ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 5.
ਕੀ ‘ਲੋਕਮਤ’ ਅਸਲ ਵਿਚ ‘ਲੋਕਮਤ’ ਹੁੰਦਾ ਹੈ ?
ਉੱਤਰ-
‘ਲੋਕਮਤ’ ਨੂੰ ਆਮ ਤੌਰ ‘ਤੇ ਚੋਣ ਦੇ ਨਤੀਜਿਆਂ ਤੋਂ ਮਾਪਿਆ ਜਾਂਦਾ ਹੈ । ਜਿਸ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ, ‘ਲੋਕਮਤ’ ਉਸੇ ਦੇ ਪੱਖ ਵਿਚ ਜਾਂਦਾ ਹੈ । ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਲੋਕਮਤ ਅਸਲ ਵਿਚ ਲੋਕਮਤ ਨਹੀਂ ਹੁੰਦਾ । ਚੋਣਾਂ ਵਿਚ ਬਹੁਮਤ ਦਲ ਨੂੰ ਕਈ ਵਾਰੀ 40% ਤੋਂ ਵੀ ਘੱਟ ਵੋਟਾਂ ਮਿਲਦੀਆਂ ਹਨ, ਜਦੋਂ ਕਿ ਬਾਕੀ 60% ਵੋਟਾਂ ਹੋਰ ਦਲਾਂ ਵਿਚ ਵੰਡੀਆਂ ਜਾਂਦੀਆਂ ਹਨ । ਇਸ ਤਰ੍ਹਾਂ ਅਸਲ ਵਿਚ ‘ਲੋਕਮਤ’ ਵਿਰੋਧੀ ਦਲਾਂ ਦੇ ਪੱਖ ਵਿਚ ਹੁੰਦਾ ਹੈ ਪਰੰਤੂ ਵਿਰੋਧੀ ਦਲਾਂ ਵਿਚ ਵੋਟਾਂ ਦੀ ਵੰਡ ਹੋ ਜਾਣ ਦੇ ਕਾਰਨ ਉਹ ਆਪਣੀ ਸਰਕਾਰ ਬਣਾਉਣ ਦੇ ਹੱਕਦਾਰ ਨਹੀਂ ਹੁੰਦੇ ।

ਪ੍ਰਸ਼ਨ 6.
ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ ? ਕੋਈ ਦੋ ਉਪਾਵਾਂ ਦਾ ਵਰਣਨ ਕਰੋ ।
ਉੱਤਰ-
ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਹੇਠ ਲਿਖੇ ਉਪਾਵਾਂ ਰਾਹੀਂ ਦੂਰ ਕੀਤਾ ਜਾ ਸਕਦਾ ਹੈ-

  • ਸਿੱਖਿਆ ਦਾ ਪ੍ਰਸਾਰ – ਸਿੱਖਿਅਤ ਅਤੇ ਯੋਗ ਨਾਗਰਿਕ ਹੀ ਲੋਕਤੰਤਰ ਨੂੰ ਕਾਮਯਾਬ ਬਣਾ ਸਕਦੇ ਹਨ । ਇਸ ਲਈ ਸਰਕਾਰ ਨੂੰ ਸਿੱਖਿਆ ਦਾ ਵੱਧ ਤੋਂ ਵੱਧ ਪ੍ਰਸਾਰ ਕਰਨਾ ਚਾਹੀਦਾ ਹੈ । ਪ੍ਰਾਇਮਰੀ ਤਕ ਵਿੱਦਿਆ ਮੁਫ਼ਤ ਹੋਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਜਨਤਾ ਵਿੱਦਿਆ ਹਾਸਲ ਕਰ ਸਕੇ ।
  • ਸੁਤੰਤਰ ਤੇ ਈਮਾਨਦਾਰ ਪੈਂਸ – ਲੋਕਤੰਤਰ ਜਨਮਤ ਉੱਤੇ ਆਧਾਰਿਤ ਹੈ । ਜਨਮਤ ਨੂੰ ਬਣਾਉਣ ਅਤੇ ਪ੍ਰਗਟ ਕਰਨ ਲਈ ਸਮਾਚਾਰ ਪੱਤਰ ਇਕ ਵਧੀਆ ਸਾਧਨ ਹਨ । ਇਸ ਲਈ ਈਮਾਨਦਾਰ ਅਤੇ ਨਿਰਪੱਖ ਐੱਸ ਦਾ ਹੋਣਾ ਲੋਕਤੰਤਰ ਦੀ ਕਾਮਯਾਬੀ ਲਈ ਜ਼ਰੂਰੀ ਹੈ । ਸਰਕਾਰ ਨੂੰ ਪ੍ਰੈੱਸ ਉੱਤੇ ਕੋਈ ਰੋਕ ਨਹੀਂ ਲਾਉਣੀ ਚਾਹੀਦੀ ।

ਪ੍ਰਸ਼ਨ 7.
ਭਾਰਤੀ ਚੋਣ ਕਮਿਸ਼ਨ ਦਾ ਸੰਗਠਨ ਅਤੇ ਕਾਰਜ ਲਿਖੋ ।
ਉੱਤਰ-
ਸੰਗਠਨ – ਭਾਰਤੀ ਚੋਣ ਕਮਿਸ਼ਨ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ । ਇਸ ਦੇ ਮੁਖੀ ਨੂੰ ਚੋਣ ਕਮਿਸ਼ਨਰ ਕਹਿੰਦੇ ਹਨ । ਇਸ ਦਾ ਕਾਰਜਕਾਲ ਰਾਸ਼ਟਰਪਤੀ ਨਿਯਮ ਬਣਾ ਕੇ ਨਿਸਚਿਤ ਕਰਦਾ ਹੈ ਜੋ ਕਿ ਅਕਸਰ 6 ਸਾਲ ਹੁੰਦਾ ਹੈ ।

ਕਾਰਜ – ਚੋਣ ਕਮਿਸ਼ਨ ਦੇ ਮੁੱਖ ਕਾਰਜ ਹੇਠ ਲਿਖੇ ਹਨ-

  1. ਚੋਣਕਾਰਾਂ ਦੀਆਂ ਸੂਚੀਆਂ ਤਿਆਰ ਕਰਨਾ ।
  2. ਚੋਣ-ਪ੍ਰਕਿਰਿਆ ਦੇ ਵੱਖ-ਵੱਖ ਕਾਰਜਾਂ ਦਾ ਨਿਰੀਖਣ ਕਰਨਾ ।
  3. ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣਾ ।

ਪ੍ਰਸ਼ਨ 8
ਲੋਕਤੰਤਰ ਵਿਚ ਪ੍ਰਤੀਨਿਧਤਾ ਦਾ ਕੀ ਮਹੱਤਵ ਹੈ ?
ਉੱਤਰ-
ਅੱਜ ਦੇ ਯੁੱਗ ਵਿਚ ਲੋਕਤੰਤਰੀ ਸਰਕਾਰਾਂ ਦਾ ਮੁੱਖ ਕੰਮ ਪ੍ਰਤੀਨਿਧਤਾ ਕਰਨਾ ਹੈ । ਅਸਲ ਵਿਚ ਅੱਜ ਪਤੀਨਿਧਤਾ ਉੱਤੇ ਹੀ ਸਭ ਕੁਝ ਨਿਰਭਰ ਹੈ । ਅੱਜ ਸੰਸਾਰ ਦੇ ਸਭਨਾਂ ਦੇਸ਼ਾਂ ਵਿਚ ਜਨਸੰਖਿਆ ਬਹੁਤ ਜ਼ਿਆਦਾ ਵੱਧ ਗਈ ਹੈ । ਇਸ ਲਈ ਆਧੁਨਿਕ ਲੋਕਤੰਤਰ ਵਿਚ ਸਾਰੇ ਨਾਗਰਿਕ ਸ਼ਾਸਨ ਵਿੱਚ ਪ੍ਰਤੱਖ ਤੌਰ ‘ਤੇ ਹਿੱਸਾ ਨਹੀਂ ਲੈ ਸਕਦੇ । ਸਿਰਫ਼ ਉਨ੍ਹਾਂ ਦੇ ਪ੍ਰਤੀਨਿਧ ਹੀ ਸ਼ਾਸਨ ਕੰਮਾਂ ਵਿਚ ਹਿੱਸਾ ਲੈਂਦੇ ਹਨ । ਇਸ ਤੋਂ ਇਲਾਵਾ ਪ੍ਰਤੀਨਿਧਤਾ ਦੀਆਂ ਵੱਖ-ਵੱਖ ਪ੍ਰਣਾਲੀਆਂ ਰਾਹੀਂ ਹੀ ਸਰਕਾਰ ਜਨਤਾ ਦੀਆਂ ਇੱਛਾਵਾਂ ਦੇ ਅਨੁਸਾਰ ਕੰਮ ਕਰਦੀ ਹੈ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਲੋਕਤੰਤਰ ਵਿਚ ਪ੍ਰਤੀਨਿਧਤਾ ਦਾ ਬਹੁਤ ਜ਼ਿਆਦਾ ਮਹੱਤਵ ਹੈ ।

ਪ੍ਰਸ਼ਨ 9.
ਜ਼ਿੰਮੇਵਾਰ ਸਰਕਾਰ ਤੋਂ ਕੀ ਭਾਵ ਹੈ ?
ਉੱਤਰ-
ਜ਼ਿੰਮੇਵਾਰ ਸਰਕਾਰ ਤੋਂ ਭਾਵ ਉਨ੍ਹਾਂ ਸਰਕਾਰਾਂ ਤੋਂ ਹੈ ਜਿਹੜੀਆਂ ਇੰਗਲੈਂਡ ਅਤੇ ਫ਼ਰਾਂਸ ਦੇ ਇਨਕਲਾਬਾਂ ਤੋਂ ਪਿੱਛੋਂ ਕਾਇਮ ਕੀਤੀਆਂ ਗਈਆਂ ਸਨ । ਇਹ ਜ਼ਿੰਮੇਵਾਰ ਸਰਕਾਰਾਂ ਆਪਣੀ ਮਨਮਾਨੀ ਨਹੀਂ ਕਰ ਸਕਦੀਆਂ ਸਨ । ਇਨ੍ਹਾਂ ਨੂੰ ਕੁਝ ਨਿਸਚਿਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਸੀ । ਇਨ੍ਹਾਂ ਸਰਕਾਰਾਂ ਦੇ ਸੰਬੰਧ ਵਿਚ ਇਕ ਖ਼ਾਸ ਗੱਲ ਇਹ ਹੈ ਕਿ ਇਹ ਅੱਜ ਦੀਆਂ ਲੋਕਤੰਤਰੀ ਸਰਕਾਰਾਂ ਤੋਂ ਬਿਲਕੁਲ ਵੱਖਰੀਆਂ ਸਨ । ਆਧੁਨਿਕ ਲੋਕਤੰਤਰੀ ਸਰਕਾਰ ਵਿਚ ਦੇਸ਼ ਦੇ ਸਾਰੇ ਬਾਲਗ਼ ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ, ਪਰ ਉਸ ਸਮੇਂ ਦੀਆਂ ਜ਼ਿੰਮੇਵਾਰ ਸਰਕਾਰਾਂ ਦੀਆਂ ਚੋਣਾਂ ਵਿਚ ਸਾਰੀ ਜਨਤਾ ਹਿੱਸਾ ਨਹੀਂ ਲੈਂਦੀ ਸੀ । ਇਹ ਸਰਕਾਰਾਂ ਕੁਝ ਹੀ ਲੋਕਾਂ ਵਲੋਂ ਚੁਣੀਆਂ ਜਾਂਦੀਆਂ ਸਨ ।

PSEB 10th Class SST Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ

ਪ੍ਰਸ਼ਨ 10.
ਚੋਣ ਘੋਸ਼ਣਾ-ਪੱਤਰ ਕੀ ਹੈ ? ਉਸ ਦਾ ਕੀ ਲਾਭ ਹੈ ?
ਉੱਤਰ-
ਚੋਣ ਘੋਸ਼ਣਾ-ਪੱਤਰ ਤੋਂ ਭਾਵ ਕਿਸੇ ਉਮੀਦਵਾਰ ਜਾਂ ਰਾਜਨੀਤਿਕ ਦਲ ਦੇ ਲਿਖਤੀ ਪ੍ਰੋਗਰਾਮ ਤੋਂ ਹੈ । ਇਹ ਪ੍ਰੋਗਰਾਮ ਚੋਣਾਂ ਦੇ ਸਮੇਂ ਵੋਟਰਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ । ਇਸ ਦੇ ਰਾਹੀਂ ਅਕਸਰ ਅੱਗੇ ਲਿਖੀਆਂ ਗੱਲਾਂ ਦਾ ਸਪੱਸ਼ਟੀਕਰਨ ਕੀਤਾ ਜਾਂਦਾ ਹੈ ।

  1. ਦੇਸ਼ ਦੀਆਂ ਅੰਦਰੂਨੀ ਤੇ ਬਾਹਰੀ ਨੀਤੀਆਂ ਦੇ ਸੰਬੰਧ ਵਿਚ ਉਸ ਦਲ ਦੇ ਕੀ ਵਿਚਾਰ ਹਨ ।
  2. ਜੇ ਉਸ ਦਲ ਦੀ ਸਰਕਾਰ ਬਣੀ ਤਾਂ ਉਹ ਲੋਕਾਂ ਦੀ ਭਲਾਈ ਲਈ ਕੀ-ਕੀ ਕੰਮ ਕਰੇਗੀ ।
  3. ਚੋਣਾਂ ਲੜਨ ਵਾਲੇ ਦਲ ਵਿਰੋਧੀ ਦਲਾਂ ਤੋਂ ਕਿਸ ਤਰ੍ਹਾਂ ਵੱਖਰੇ ਹਨ ।

ਇਸ ਦੇ ਉਲਟ ਵਿਰੋਧੀ ਦਲ ਵਾਲੇ ਆਪਣੇ ਐਲਾਨ-ਪੱਤਰ ਵਿਚ ਇਹ ਦੱਸਦੇ ਹਨ ਕਿ ਉਹ ਸਰਕਾਰ ਨਾਲ ਕਿਉਂ ਅਸਹਿਮਤ ਹਨ । ਇਸ ਤਰ੍ਹਾਂ ਚੋਣ ਘੋਸ਼ਣਾ-ਪੱਤਰ ਦਾ ਬੜਾ ਹੀ ਮਹੱਤਵ ਹੈ | ਅਸਲ ਵਿਚ ਦਲਾਂ ਦੀ ਪਰਖ ਵੀ ਇਸੇ ਤੋਂ ਹੁੰਦੀ ਹੈ ।

ਪ੍ਰਸ਼ਨ 11.
‘ਸਾਧਾਰਨ ਬਹੁਮਤ’ ਦੇ ਅਸੰਗਤ ਵਿਰੋਧੀ ਭਾਵ ਨੂੰ ਸਪੱਸ਼ਟ ਕਰੋ ।
ਉੱਤਰ-
ਸਾਧਾਰਨ ਬਹੁਮਤ ਤੋਂ ਭਾਵ ਅਜਿਹੀ ਚੋਣ ਪ੍ਰਣਾਲੀ ਹੈ ਜਿਸ ਵਿਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ । ਇਸ ਪ੍ਰਣਾਲੀ ਵਿਚ ਸਪੱਸ਼ਟ ਬਹੁਮਤ ਨਾ ਮਿਲਣ ਉੱਤੇ ਵੀ ਕਿਸੇ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ ਜਾਂਦਾ ਹੈ । ਲੋਕਤੰਤਰ ਦੀ ਭਾਵਨਾ ਦੇ ਅਨੁਸਾਰ ਕਿਸੇ ਉਮੀਦਵਾਰ ਨੂੰ ਅੱਧੇ ਤੋਂ ਵੱਧ ਵੋਟਰਾਂ ਦੀ ਪ੍ਰਤੀਨਿਧਤਾ ਕਰਨੀ ਚਾਹੀਦੀ ਹੈ । ਪਰ ਕਈ ਵਾਰ ਅੱਧੇ ਤੋਂ ਘੱਟ ਵੋਟ ਲੈਣ ਵਾਲਾ ਉਮੀਦਵਾਰ ਚੁਣਿਆ ਜਾਂਦਾ ਹੈ । ਅਜਿਹੇ ਪ੍ਰਤੀਨਿਧ ਨੂੰ ਅਸੀਂ ਅਸਲੀ ਪ੍ਰਤੀਨਿਧ ਨਹੀਂ ਆਖ ਸਕਦੇ । ਕਈ ਵਾਰ ਤਾਂ ਵੱਧ ਵੋਟਾਂ ਹਾਸਲ ਕਰਨ ਵਾਲਾ ਵੀ ਕੋਈ ਦਲ ਵਿਧਾਨਪਾਲਿਕਾ ਵਿਚ ਵਿਰੋਧੀ ਦਲ ਦਾ ਸਥਾਨ ਹਿਣ ਕਰਦਾ ਹੈ ਅਤੇ ਘੱਟ-ਗਿਣਤੀ ਵਿਚ ਪ੍ਰਤੀਨਿਧਤਾ ਕਰਨ ਵਾਲਾ ਦਲ ਸੱਤਾ ਵਿਚ ਆ ਜਾਂਦਾ ਹੈ ।

ਪ੍ਰਸ਼ਨ 12.
ਬਾਲਗ਼ ਵੋਟ ਅਧਿਕਾਰ ਦੀ ਕੀ ਮਹੱਤਤਾ ਹੈ ?
ਉੱਤਰ-
ਬਾਲਗ਼ ਵੋਟ ਅਧਿਕਾਰ ਤੋਂ ਸਾਡਾ ਭਾਵ ਇਹ ਹੈ ਕਿ ਇਕ ਨਿਸਚਿਤ ਉਮਰ ਤਕ ਪਹੁੰਚੇ ਹੋਏ ਹਰੇਕ ਇਸਤਰੀ ਜਾਂ ਪੁਰਖ ਨੂੰ ਬਿਨਾਂ ਕਿਸੇ ਮਤ-ਭੇਦ ਦੇ ਵੋਟ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ । ਨਿਸਚਿਤ ਉਮਰ ਤੋਂ ਵੱਧ ਉਮਰ ਵਾਲੇ ਵਿਅਕਤੀ ਨੂੰ ਬਾਲਗ਼ ਕਿਹਾ ਜਾਂਦਾ ਹੈ । ਭਾਰਤ ਵਿਚ 18 ਸਾਲ ਜਾਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਨੂੰ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ । ਇਹ ਅਧਿਕਾਰ ਹਰੇਕ ਇਸਤਰੀ-ਪੁਰਖ ਨੂੰ ਕਿਸੇ ਜਾਤੀ, ਰੰਗ, ਸੰਪੱਤੀ, ਲਿੰਗ ਆਦਿ ਦੇ ਭੇਦਭਾਵ ਤੋਂ ਬਿਨਾਂ ਦਿੱਤਾ ਜਾਂਦਾ ਹੈ । ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ । ਲੋਕਤੰਤਰ ਜਨਤਾ ਦਾ ਸ਼ਾਸਨ ਹੁੰਦਾ ਹੈ । ਇਸ ਲਈ ਲੋਕਤੰਤਰੀ ਸ਼ਾਸਨ ਵਿਚ ਬਾਲਗ਼ ਵੋਟ ਅਧਿਕਾਰ ਦੀ ਵਿਸ਼ੇਸ਼ ਮਹੱਤਤਾ ਹੈ । ਇਸ ਨਾਲ ਵੱਧ ਤੋਂ ਵੱਧ ਨਾਗਰਿਕ ਆਪਣੀ ਵੋਟ ਦੀ ਵਰਤੋਂ ਕਰਕੇ ਸ਼ਾਸਨ ਦੇ ਕੰਮਾਂ ਵਿਚ ਭਾਗ ਲੈ ਸਕਦੇ ਹਨ ।

ਪ੍ਰਸ਼ਨ 13.
ਚੋਣ ਮੁਹਿੰਮ ਦਾ ਕੀ ਮਹੱਤਵ ਹੈ ?
ਉੱਤਰ-
ਲੋਕਤੰਤਰ ਵਿਚ ਚੋਣ ਮੁਹਿੰਮ ਦਾ ਬਹੁਤ ਮਹੱਤਵ ਹੈ । ਇਸ ਤਰ੍ਹਾਂ ਦੀ ਮੁਹਿੰਮ ਦੁਆਰਾ ਸਾਧਾਰਨ ਜਨਤਾ ਨੂੰ ਦੇਸ਼ ਜਾਂ ਰਾਜ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਪਤਾ ਲਗਦਾ ਹੈ । ਰਾਜਨੀਤਿਕ ਦਲ ਇਨ੍ਹਾਂ ਮੁਹਿੰਮਾਂ ਦੁਆਰਾ ਜਨਤਾ ਨੂੰ ਆਪਣੇ ਪੱਖ ਵਿਚ ਕਰਨ ਦਾ ਯਤਨ ਕਰਦੇ ਹਨ । ਵਿਰੋਧੀ ਦਲ ਜਨਤਾ ਨੂੰ ਆਪਣੇ ਕਾਰਜਕ੍ਰਮਾਂ ਬਾਰੇ ਸੂਚਿਤ ਕਰਦੇ ਹਨ । ਉਹ ਇਹ ਵੀ ਸਪੱਸ਼ਟ ਕਰਦੇ ਹਨ ਕਿ ਸਰਕਾਰ ਦੀਆਂ ਨੀਤੀਆਂ ਵਿਚ ਕੀ ਕਮੀ ਹੈ । ਉਹ ਜਨਤਾ ਨੂੰ ਯਕੀਨ ਦੁਆਉਂਦੇ ਹਨ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਜਨਤਾ ਦੇ ਸੁਖ ਦਾ ਪੂਰਾ ਧਿਆਨ ਰੱਖਣਗੇ । ਇਸੇ ਤਰ੍ਹਾਂ ਸਰਕਾਰ ਜਨਤਾ ਨੂੰ ਆਪਣੀਆਂ ਸਫਲਤਾਵਾਂ ਅਤੇ ਅੱਗੇ ਦੀਆਂ ਯੋਜਨਾਵਾਂ ਬਾਰੇ ਦੱਸਦੀ ਹੈ । ਇਨ੍ਹਾਂ ਸਾਰੀਆਂ ਗੱਲਾਂ ਤੋਂ ਸਪੱਸ਼ਟ ਹੈ ਕਿ ਚੋਣ ਮੁਹਿੰਮ ਦਾ ਬਹੁਤ ਮਹੱਤਵ ਹੈ।

PSEB 10th Class SST Solutions Civics Chapter 3 ਰਾਜ ਸਰਕਾਰ

Punjab State Board PSEB 10th Class Social Science Book Solutions Civics Chapter 3 ਰਾਜ ਸਰਕਾਰ Textbook Exercise Questions and Answers.

PSEB Solutions for Class 10 Social Science Civics Chapter 3 ਰਾਜ ਸਰਕਾਰ

SST Guide for Class 10 PSEB ਰਾਜ ਸਰਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
(ਓ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਲਾਈਨ (1-15 ਸ਼ਬਦਾਂ) ਵਿੱਚ ਦਿਉ-

ਪ੍ਰਸ਼ਨ 1.
ਰਾਜ ਵਿਧਾਨ ਮੰਡਲ ਦੇ ਕਿੰਨੇ ਸਦਨ ਹੁੰਦੇ ਹਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਦੋ ਸਦਨ-ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ।

ਪ੍ਰਸ਼ਨ 2.
ਰਾਜ ਵਿਧਾਨ ਸਭਾ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ-
(ਉ) ਮੈਂਬਰ ਬਣਨ ਲਈ ਕੀ ਯੋਗਤਾਵਾਂ ਹਨ ?
(ਅ) ਇਸ ਦੇ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ ?
(ੲ) ਸਾਧਾਰਨ ਬਿਲ ਨੂੰ ਕਾਨੂੰਨ ਬਣਨ ਲਈ ਕਿਨ੍ਹਾਂ ਪ੍ਰਸਥਿਤੀਆਂ ਵਿਚੋਂ ਲੰਘਣਾ ਪੈਂਦਾ ਹੈ ?
(ਸ) ਵਿਧਾਨ ਸਭਾ ਦਾ ਮੈਂਬਰ ਬਣਨ ਦੀ ਘੱਟੋ-ਘੱਟ ਉਮਰ ਕਿੰਨੀ ਹੈ ?
(ਹ) ਸਪੀਕਰ ਕਿਵੇਂ ਚੁਣਿਆ ਜਾਂਦਾ ਹੈ ?
ਉੱਤਰ-
(ੳ) ਰਾਜ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਯੋਗਤਾਵਾਂ-

  1. ਉਹ ਭਾਰਤ ਦਾ ਨਾਗਰਿਕ ਹੋਵੇ ।
  2. ਉਸ ਦੀ ਉਮਰ ਘੱਟ ਤੋਂ ਘੱਟ 25 ਸਾਲ ਹੋਵੇ ।
  3. ਉਹ ਪਾਗਲ ਜਾਂ ਦੀਵਾਲੀਆ ਨਾ ਹੋਵੇ ।
  4. ਉਹ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਕਿਸੇ ਲਾਹੇਵੰਦ ਅਹੁਦੇ ਉੱਤੇ ਨਾ ਹੋਵੇ ।

(ਅ) ਮੈਂਬਰ ਸੰਖਿਆ – ਵਿਧਾਨ ਸਭਾ ਦੀ ਮੈਂਬਰ ਸੰਖਿਆ ਰਾਜ ਦੀ ਜਨਸੰਖਿਆ ਦੇ ਅਨੁਸਾਰ ਨਿਸਚਿਤ ਕੀਤੀ ਜਾਂਦੀ ਹੈ । ਮੂਲ ਸੰਵਿਧਾਨ ਦੇ ਅਨੁਸਾਰ ਰਾਜ ਵਿਧਾਨ ਸਭਾ ਦੇ ਵੱਧ ਤੋਂ ਵੱਧ 500 ਅਤੇ ਘੱਟ ਤੋਂ ਘੱਟ 60 ਮੈਂਬਰ ਹੋ ਸਕਦੇ ਹਨ ।

(ੲ) ਸਾਧਾਰਨ ਬਿਲ ਦੀਆਂ ਪ੍ਰਸਥਿਤੀਆਂਪਹਿਲੀ ਪ੍ਰਸਥਿਤੀ ਵਿਚ ਬਿਲ ਦਾ ਪੇਸ਼ ਕਰਨਾ ਅਤੇ ਉਸ ਦੀ ਪਹਿਲੀ ਪੜ੍ਹਤ ਹੁੰਦੀ ਹੈ । ਦੂਸਰੀ ਪ੍ਰਸਥਿਤੀ ਵਿਚ ਬਿਲ ਦੀ ਹਰੇਕ ਧਾਰਾ ਉੱਤੇ ਬਹਿਸ ਹੁੰਦੀ ਹੈ ।ਤੀਸਸ੍ਰੀ ਪਰਿਸਥਿਤੀ ਵਿਚ ਬਿਲ ਉੱਤੇ ਸਾਂਝੇ ਰੂਪ ਵਿਚ ਮਤਦਾਨ ਹੁੰਦਾ ਹੈ । ਇਸ ਤੋਂ ਬਾਅਦ ਬਿਲ ਦੂਸਰੇ ਸਦਨ ਨੂੰ ਭੇਜ ਦਿੱਤਾ ਜਾਂਦਾ ਹੈ ।

(ਸ) ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ 25 ਸਾਲ ।

(ਹ) ਸਪੀਕਰ ਦੀ ਚੋਣ – ਵਿਧਾਨ ਸਭਾ ਦੀ ਪ੍ਰਧਾਨਗੀ ਅਤੇ ਇਸ ਦੀ ਕਾਰਵਾਈ ਦਾ ਸੰਚਾਲਨ ਸਪੀਕਰ ਕਰਦਾ ਹੈ । ਇਸ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿਚੋਂ ਕਰਦੇ ਹਨ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 3.
ਰਾਜ ਦੀ ਵਿਧਾਨ ਪਰਿਸ਼ਦ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
(ਉ) ਵਿਧਾਨ ਪਰਿਸ਼ਦ ਦੇ ਕਿੰਨੇ ਮੈਂਬਰ ਹੋ ਸਕਦੇ ਹਨ ?
(ਅ) ਵਿਧਾਨ ਪਰਿਸ਼ਦ ਦੇ ਮੈਂਬਰਾਂ ਦਾ ਕਾਰਜ ਕਾਲ ਦੱਸੋ ।
ਉੱਤਰ-
(ਉ) ਵਿਧਾਨ ਪਰਿਸ਼ਦ ਦੀ ਮੈਂਬਰ ਸੰਖਿਆ – ਮੈਂਬਰਾਂ ਦੀ ਗਿਣਤੀ ਰਾਜ ਵਿਧਾਨ ਸਭਾ ਦੇ ਇਕ-ਤਿਹਾਈ ਮੈਂਬਰਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਘੱਟੋ-ਘੱਟ ਸੰਖਿਆ 40 ਹੋਣੀ ਚਾਹੀਦੀ ਹੈ ।

(ਅ) ਵਿਧਾਨ ਪਰਿਸ਼ਦ ਦਾ ਕਾਰਜ ਕਾਲ – ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ ਛੇ ਸਾਲ ਦਾ ਹੈ ।

ਪ੍ਰਸ਼ਨ 4.
ਰਾਜ ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-

  1. ਮੰਤਰੀ ਪਰਿਸ਼ਦ ਉੱਤੇ ਨਿਯੰਤਰਨ ਰੱਖਣਾ ।
  2. ਕਰ ਲਗਾਉਣ, ਕਰਾਂ ਵਿਚ ਸੋਧ ਕਰਨ ਅਤੇ ਬਜਟ ਪਾਸ ਕਰਨ ਦਾ ਅਧਿਕਾਰ ।
  3. ਰਾਜ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾਉਣਾ ।
  4. ਸਦਨ ਦੀ ਮਰਿਆਦਾ ਭੰਗ ਕਰਨ ਵਾਲਿਆਂ ਨੂੰ ਸਜ਼ਾ ਦੇਣ ਦਾ ਅਧਿਕਾਰ । ਕੋਈ ਇਕ ਲਿਖੋ)

ਪ੍ਰਸ਼ਨ 5.
ਰਾਜ ਦੇ ਰਾਜਪਾਲ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਰਾਜ ਦੇ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਪੰਜ ਸਾਲ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਮੁੱਖ ਮੰਤਰੀ ਦੀ ਨਿਯੁਕਤੀ ਕਿਵੇਂ ਅਤੇ ਕਿਸ ਦੁਆਰਾ ਕੀਤੀ ਜਾਂਦੀ ਹੈ ?
ਉੱਤਰ-
ਮੁੱਖ ਮੰਤਰੀ ਦੀ ਨਿਯੁਕਤੀ ਰਾਜ ਦੇ ਰਾਜਪਾਲ ਵਲੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਸੰਵਿਧਾਨਿਕ ਸੰਕਟ ਸਮੇਂ ਰਾਜਪਾਲ ਦੀ ਕੀ ਸਥਿਤੀ ਹੁੰਦੀ ਹੈ ?
ਉੱਤਰ-
ਸੰਵਿਧਾਨਿਕ ਸੰਕਟ ਦੇ ਸਮੇਂ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਹੈ ਅਤੇ ਰਾਜਪਾਲ ਰਾਜ ਦਾ ਅਸਲੀ ਕਾਰਜਕਾਰੀ ਮੁਖੀ ਬਣ ਜਾਂਦਾ ਹੈ ।

ਪ੍ਰਸ਼ਨ 8.
ਰਾਜਪਾਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
ਰਾਜਪਾਲ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 9.
ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ ਜਾਂ ਲਾਈਨ ਵਿਚ ਦਿਉ-
(ਉ) ਹਾਈਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
(ਅ) ਹਾਈਕੋਰਟ ਦੇ ਜੱਜ ਬਣਨ ਦੀਆਂ ਕੀ ਯੋਗਤਾਵਾਂ ਹਨ ?
(ੲ) ਹਾਈਕੋਰਟ ਦੇ ਵਿਚ ਕਿੰਨੇ ਜੱਜ ਹੁੰਦੇ ਹਨ ?
(ਸ) ਲੋਕ ਅਦਾਲਤਾਂ ਤੋਂ ਤੁਹਾਡਾ ਕੀ ਭਾਵ ਹੈ ?
(ਹ) ਕੀ ਤੁਹਾਡੇ ਰਾਜ ਵਿਚ ਦੋ-ਸਦਨੀ ਵਿਧਾਨ ਪਾਲਿਕਾ ਹੈ ?
ਉੱਤਰ-
(ੳ) ਹਾਈ ਕੋਰਟ ਦੇ ਜੱਜਾਂ ਦਾ ਕਾਰਜਕਾਲ – ਹਾਈ ਕੋਰਟ ਦੇ ਜੱਜ 62 ਸਾਲ ਦੀ ਉਮਰ ਤਕ ਆਪਣੇ ਅਹੁਦੇ ਉੱਤੇ ਰਹਿ ਸਕਦੇ ਹਨ ।

(ਅ) ਹਾਈ ਕੋਰਟ ਦੇ ਜੱਜਾਂ ਦੀਆਂ ਯੋਗਤਾਵਾਂ-

  1. ਉਹ ਭਾਰਤ ਦਾ ਨਾਗਰਿਕ ਹੋਵੇ ।
  2. ਉਹ ਦਸ ਸਾਲ ਤਕ ਕਿਸੇ ਹੇਠਲੀ ਅਦਾਲਤ ਵਿਚ ਜੱਚ ਰਹਿ ਚੁੱਕਾ ਹੋਵੇ ।
  3. ਉਸ ਨੇ ਦਸ ਸਾਲ ਤਕ ਕਿਸੇ ਉੱਚ ਅਦਾਲਤ ਵਿਚ ਵਕਾਲਤ ਕੀਤੀ ਹੋਵੇ ।

(ੲ) ਹਾਈ ਕੋਰਟ ਵਿਚ ਜੱਜਾਂ ਦੀ ਗਿਣਤੀ – ਹਾਈਕੋਰਟ ਵਿਚ ਇਕ ਮੁੱਖ ਜੱਜ ਅਤੇ ਕੁੱਝ ਹੋਰ ਜੱਜ ਹੁੰਦੇ ਹਨ । ਉਨ੍ਹਾਂ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ । ਉਨ੍ਹਾਂ ਦੀ ਗਿਣਤੀ ਰਾਸ਼ਟਰਪਤੀ ਦੀ ਮਰਜ਼ੀ ਉੱਤੇ ਨਿਰਭਰ ਕਰਦੀ ਹੈ ।

(ਸ) ਲੋਕ ਅਦਾਲਤਾਂ – ਗ਼ਰੀਬ ਅਤੇ ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਿਵਾਉਣ ਦੇ ਲਈ ਕੁੱਝ ਸਮਾਂ ਪਹਿਲਾਂ ਦੇਸ਼ ਵਿਚ ਲੋਕ ਅਦਾਲਤਾਂ ਕਾਇਮ ਕੀਤੀਆਂ ਗਈਆਂ । 6 ਅਕਤੂਬਰ, 1985 ਨੂੰ ਪਹਿਲੀ ਲੋਕ ਅਦਾਲਤ ਦਿੱਲੀ ਵਿਚ ਬੈਠੀ ਸੀ । ਇਸ ਵਿਚ ਹਾਦਸਿਆਂ ਸੰਬੰਧੀ 150 ਕੇਸਾਂ ਨੂੰ ਨਿਪਟਾਇਆ ਗਿਆ ਸੀ ।

(ਹ) ਨਹੀਂ, ਸਾਡੇ ਰਾਜ ਵਿਚ ਇਕ ਸਦਨੀ ਵਿਧਾਨਪਾਲਿਕਾ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
ਰਾਜ ਦੇ ਰਾਜਪਾਲ ਦੀਆਂ ਪ੍ਰਸ਼ਾਸਨਿਕ ਸ਼ਕਤੀਆਂ ਦਾ ਵੇਰਵਾ ਦਿਓ ।
ਉੱਤਰ-
ਰਾਜਪਾਲ ਦੀਆਂ ਪ੍ਰਸ਼ਾਸਨਿਕ ਸ਼ਕਤੀਆਂ ਹੇਠ ਲਿਖੀਆਂ ਹਨ-

  • ਰਾਜ ਦਾ ਸਾਰਾ ਸ਼ਾਸਨ-ਪ੍ਰਬੰਧ ਉਸ ਦੇ ਨਾਂ ਉੱਤੇ ਚਲਦਾ ਹੈ ।
  • ਰਾਜ ਵਿਚ ਅਮਨ ਤੇ ਸੁਰੱਖਿਆ ਬਣਾਈ ਰੱਖਣੀ ਉਸ ਦੀ ਜ਼ਿੰਮੇਵਾਰੀ ਹੈ । ਇਸ ਵਿਚ ਉਸ ਦੀ ਮੱਦਦ ਕਰਨ ਅਤੇ ਸਲਾਹ ਦੇਣ ਲਈ ਮੁੱਖ ਮੰਤਰੀ ਸਮੇਤ ਮੰਤਰੀ ਪਰਿਸ਼ਦ ਦਾ ਪ੍ਰਬੰਧ ਹੈ ।
  • ਉਹ ਵਿਧਾਨ ਸਭਾ ਵਿਚ ਬਹੁਮਤ ਦਲ ਦੇ ਆਗੂ ਨੂੰ ਮੁੱਖ ਮੰਤਰੀ ਨਿਯੁਕਤ ਕਰਦਾ ਹੈ । ਮੁੱਖ ਮੰਤਰੀ ਦੀ ਸਲਾਹ ਉੱਤੇ ਉਹ ਦੁਸਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
  • ਰਾਜ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਨਿਯੁਕਤ ਕਰਦਾ ਹੈ । ਉਹ ਰਾਜ ਦੇ ਐਡਵੋਕੇਟ ਜਨਰਲ ਅਤੇ ਰਾਜ ਲੋਕ ਸੇਵਾ ਆਯੋਗ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ।
  • ਉਹ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਵਿਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ । (ਕੋਈ ਤਿੰਨ ਲਿਖੋ )

ਪ੍ਰਸ਼ਨ 2.
ਰਾਜ ਦੇ ਮੁੱਖ-ਮੰਤਰੀ ਦੀ ਨਿਯੁਕਤੀ ਦਾ ਵਰਣਨ ਕਰੋ ।
ਉੱਤਰ-
ਕੇਂਦਰ ਵਾਂਗ ਰਾਜਾਂ ਵਿਚ ਵੀ ਸ਼ਾਸਨ ਦੀ ਸੰਸਦੀ ਪ੍ਰਣਾਲੀ ਅਪਣਾਈ ਗਈ ਹੈ । ਰਾਜਪਾਲ ਨਾਂ-ਮਾਤਰ ਦਾ ਮੁਖੀ ਹੁੰਦਾ ਹੈ । ਉਸ ਦੀ ਮੱਦਦ ਅਤੇ ਸਲਾਹ ਲਈ ਮੁੱਖ ਮੰਤਰੀ ਤੇ ਉਸ ਦਾ ਮੰਤਰੀ ਮੰਡਲ ਹੁੰਦਾ ਹੈ । ਮੰਤਰੀ ਮੰਡਲ ਰਾਜ ਦੀ ਅਸਲੀ ਕਾਰਜਪਾਲਿਕਾ ਹੁੰਦੀ ਹੈ । ਰਾਜਪਾਲ ਵਿਧਾਨ ਸਭਾ ਦੇ ਬਹੁਮਤ ਦਲ ਦੇ ਨੇਤਾ ਨੂੰ ਮੁੱਖ ਮੰਤਰੀ ਨਿਯੁਕਤ ਕਰਦਾ ਹੈ । ਮੁੱਖ ਮੰਤਰੀ ਦੀ ਸਲਾਹ ਉੱਤੇ ਉਹ ਦੂਸਰੇ ਮੰਤਰੀਆਂ ਨੂੰ ਨਿਯੁਕਤ ਕਰਦਾ ਹੈ । ਰਾਜਪਾਲ ਮੁੱਖ ਮੰਤਰੀ ਵਲੋਂ ਦਿੱਤੀ ਗਈ ਸੂਚੀ ਵਿਚ ਨਾ ਤਾਂ ਆਪਣੀ ਮਰਜ਼ੀ ਨਾਲ ਕੋਈ ਨਾਂ ਜੋੜ ਸਕਦਾ ਹੈ ਅਤੇ ਨਾ ਹੀ ਸੂਚੀ ਵਿਚ ਦਿੱਤੇ ਗਏ ਨਾਂਵਾਂ ਵਿਚੋਂ ਕਿਸੇ ਨਾਂ ਨੂੰ ਕੱਟ ਸਕਦਾ ਹੈ ।

ਪ੍ਰਸ਼ਨ 3.
ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਵਿਧਾਨ ਮੰਡਲ ਦੀਆਂ ਸ਼ਕਤੀਆਂ ਦਾ ਵਰਣਨ ਇਸ ਤਰ੍ਹਾਂ ਹੈ
1. ਵਿਧਾਨਕ ਸ਼ਕਤੀਆਂ – ਵਿਧਾਨ ਮੰਡਲ ਰਾਜ ਦੀ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ ।

2. ਕਾਰਜਪਾਲਿਕਾ ਸ਼ਕਤੀਆਂ-

  • ਰਾਜ ਦੀ ਮੰਤਰੀ ਪਰਿਸ਼ਦ ਵਿਧਾਨ ਮੰਡਲ ਅੱਗੇ ਜਵਾਬਦੇਹ ਹੁੰਦੀ ਹੈ ।
  • ਉਹ ਮੰਤਰੀ ਪਰਿਸ਼ਦ ਦੇ ਵਿਰੁੱਧ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਉਸ ਨੂੰ ਹਟਾ ਸਕਦਾ ਹੈ ।
  • ਇਸ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛ ਸਕਦੇ ਹਨ ।
  • ਇਸ ਦੇ ਮੈਂਬਰ ਵੱਖ-ਵੱਖ ਮਤੇ ਪੇਸ਼ ਕਰਕੇ ਵੀ ਮੰਤਰੀ ਪਰਿਸ਼ਦ ਉੱਤੇ ਨਿਯੰਤਰਨ ਰੱਖਦੇ ਹਨ ।

3. ਵਿੱਤੀ ਸ਼ਕਤੀਆਂ – ਵਿਧਾਨ ਮੰਡਲ ਰਾਜ ਦੇ ਆਮਦਨ-ਖ਼ਰਚ ਉੱਤੇ ਨਿਯੰਤਰਨ ਰੱਖਦਾ ਹੈ । ਇਹ ਰਾਜ ਦਾ ਸਾਲਾਨਾ ਬਜਟ ਪਾਸ ਕਰਦਾ ਹੈ । ਇਸ ਦੀ ਪ੍ਰਵਾਨਗੀ ਤੋਂ ਬਗੈਰ ਨਾ ਤਾਂ ਕੋਈ ਕਰ ਲਾਇਆ ਜਾ ਸਕਦਾ ਹੈ ਅਤੇ ਨਾ ਹੀ ਕੁੱਝ ਖ਼ਰਚ ਕੀਤਾ ਜਾ ਸਕਦਾ ਹੈ ।

4. ਵੱਖ-ਵੱਖ ਸ਼ਕਤੀਆਂ-

  • ਵਿਧਾਨ ਮੰਡਲ ਦੇ ਹੇਠਲੇ ਸਦਨ ਵਿਧਾਨ ਸਭਾ) ਦੇ ਚੁਣੇ ਹੋਏ ਮੈਂਬਰ ਰਾਸ਼ਟਰਪਤੀ ਦੀ ਚੋਣ ਵਿਚ ਹਿੱਸਾ ਲੈਂਦੇ ਹਨ ।
  • ਵਿਧਾਨ ਸਭਾ ਦੇ ਮੈਂਬਰ ਵਿਧਾਨ ਪਰਿਸ਼ਦ ਦੇ ਇਕ-ਤਿਹਾਈ ਮੈਂਬਰਾਂ ਦੀ ਚੋਣ ਕਰਦੇ ਹਨ ।
  • ਵਿਧਾਨ ਸਭਾ ਰਾਜ ਵਿਚ ਵਿਧਾਨ ਪਰਿਸ਼ਦ ਦੀ ਸਥਾਪਨਾ ਜਾਂ ਸਮਾਪਤੀ ਦਾ ਮਤਾ ਪਾਸ ਕਰਦੀ ਹੈ । (ਕੋਈ ਤਿੰਨ ਲਿਖੋ )

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 4.
ਰਾਜਪਾਲ ਦੀਆਂ ਇੱਛੁਕ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਰਾਜਪਾਲ ਦੀ ਸਥਿਤੀ ਉਹੋ ਜਿਹੀ ਨਹੀਂ ਜਿਹੋ-ਜਿਹੀ ਕੇਂਦਰ ਵਿਚ ਰਾਸ਼ਟਰਪਤੀ ਦੀ ਹੈ । ਕੇਂਦਰ ਵਿਚ ਇਹ ਸੰਵਿਧਾਨਿਕ ਪ੍ਰਬੰਧ ਹੈ ਕਿ ਰਾਸ਼ਟਰਪਤੀ ਨੂੰ ਮੰਤਰੀ ਪਰਿਸ਼ਦ ਦੀ ਸਲਾਹ ਦੇ ਅਨੁਸਾਰ ਕੰਮ ਕਰਨਾ ਪੈਂਦਾ ਹੈ । ਇਸ ਦੇ ਉਲਟ ਰਾਜਪਾਲ ਕੁੱਝ ਹਾਲਤਾਂ ਵਿਚ ਆਪਣੇ ਵਿਵੇਕ ਦੇ ਅਨੁਸਾਰ ਕੰਮ ਕਰ ਸਕਦਾ ਹੈ । ਰਾਜਪਾਲ ਦੀ ਇਸ ਸ਼ਕਤੀ ਨੂੰ ਸ਼ੈ-ਵਿਵੇਕ ਦੀ ਸ਼ਕਤੀ ਜਾਂ ਇੱਛੁਕ ਸ਼ਕਤੀ ਆਖਦੇ ਹਨ ।

ਰਾਜਪਾਲ ਹੇਠ ਲਿਖੀਆਂ ਹਾਲਤਾਂ ਵਿਚ ਆਪਣੇ ਵਿਵੇਕ ਨਾਲ ਕੰਮ ਕਰ ਸਕਦਾ ਹੈ-

  1. ਜੇ ਵਿਧਾਨ ਸਭਾ ਵਿਚ ਕਿਸੇ ਇਕ ਦਲ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਉਹ ਸ਼ੈ-ਵਿਵੇਕ ਨਾਲ ਮੁੱਖ ਮੰਤਰੀ ਦੀ ਨਿਯੁਕਤੀ ਕਰ ਸਕਦਾ ਹੈ ।
  2. ਜੇ ਰਾਸ਼ਟਰਪਤੀ ਨੂੰ ਸੰਵਿਧਾਨਿਕ ਯੰਤਰ ਦੇ ਨਾਕਾਮ ਹੋ ਜਾਣ ਉੱਤੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ · ਸਿਫ਼ਾਰਸ਼ ਕਰਨੀ ਹੈ ।
  3. ਰਾਜ ਵਿਚ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ।
  4. ਰਾਜ ਵਿਧਾਨ ਮੰਡਲ ਵਲੋਂ ਪਾਸ ਕੀਤੇ ਗਏ ਕਿਸੇ ਬਿਲ ਨੂੰ ਰਾਸ਼ਟਰਪਤੀ ਦੇ ਵਿਚਾਰ-ਵਟਾਂਦਰੇ ਲਈ ਰਾਖਵਾਂ ਰੱਖਣ ਵਾਸਤੇ । (ਕੋਈ ਤਿੰਨ ਲਿਖੋ )

ਪ੍ਰਸ਼ਨ 5.
ਮੰਤਰੀ-ਮੰਡਲ ਦੇ ਚਾਰ ਕਾਰਜਾਂ ਦੀ ਵਿਆਖਿਆ ਕਰੋ ।
ਉੱਤਰ-
ਮੰਤਰੀ-ਮੰਡਲ ਦੇ ਤਿੰਨ ਕਾਰਜਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਨੀਤੀ ਨਿਰਮਾਣ – ਰਾਜ ਦੇ ਮੰਤਰੀ ਮੰਡਲ ਦਾ ਮੁੱਖ ਕਰਤੱਵ ਰਾਜ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਹੁੰਦਾ ਹੈ । ਇਸ ਦੇ ਲਈ ਉਹ ਆਰਥਿਕ, ਸਮਾਜਿਕ, ਉਦਯੋਗਿਕ ਅਤੇ ਖੇਤੀਬਾੜੀ ਸੰਬੰਧੀ ਨੀਤੀ ਤਿਆਰ ਕਰਦਾ ਹੈ ।
  • ਪ੍ਰਸ਼ਾਸਨ – ਹਰੇਕ ਮੰਤਰੀ ਰਾਜ ਦੇ ਕਿਸੇ ਵਿਭਾਗ ਦਾ ਮੁਖੀ ਹੁੰਦਾ ਹੈ । ਉਹ ਵਿਭਾਗ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਹਾਇਤਾ ਨਾਲ ਆਪਣੇ ਵਿਭਾਗ ਦਾ ਪ੍ਰਸ਼ਾਸਨ ਚਲਾਉਂਦਾ ਹੈ ।
  • ਵਿਧਾਨਕ ਸ਼ਕਤੀਆਂ – ਰਾਜ ਵਿਧਾਨ ਮੰਡਲ ਵਿਚ ਬਹੁਤੇ ਬਿਲ ਮੰਤਰੀਆਂ ਵਲੋਂ ਪੇਸ਼ ਕੀਤੇ ਜਾਂਦੇ ਹਨ । ਮੰਤਰੀ ਪਰਿਸ਼ਦ ਦੀ ਇੱਛਾ ਦੇ ਵਿਰੁੱਧ ਕੋਈ ਵੀ ਬਿਲ ਪਾਸ ਨਹੀਂ ਹੋ ਸਕਦਾ । ਰਾਜ ਵਿਧਾਨ ਮੰਡਲ ਦੀਆਂ ਬੈਠਕਾਂ ਰਾਜਪਾਲ ਮੰਤਰੀ ਮੰਡਲ ਦੀ ਸਲਾਹ ਨਾਲ ਹੀ ਬੁਲਾਉਂਦਾ ਹੈ । ਮੰਤਰੀ ਮੰਡਲ ਦੀ ਸਲਾਹ ਨਾਲ ਹੀ ਉਹ ਵਿਧਾਨ ਸਭਾ ਨੂੰ ਭੰਗ ਕਰਦਾ ਹੈ ਅਤੇ ਅਧਿਆਦੇਸ਼ ਜਾਰੀ ਕਰਦਾ ਹੈ ।
  • ਵਿੱਤੀ ਸ਼ਕਤੀਆਂ – ਰਾਜ ਦਾ ਸਾਲਾਨਾ ਬਜਟ ਮੰਤਰੀ ਮੰਡਲ ਹੀ ਤਿਆਰ ਕਰਦਾ ਹੈ । ਵਿੱਤ ਮੰਤਰੀ ਇਸ ਨੂੰ ਵਿਧਾਨ ਮੰਡਲ ਵਿਚ ਪੇਸ਼ ਕਰਦਾ ਹੈ । ਮੰਤਰੀ ਮੰਡਲ ਹੀ ਇਹ ਨਿਰਣਾ ਕਰਦਾ ਹੈ ਕਿ ਕਿਹੜੇ ਨਵੇਂ ਕਰ ਲਾਏ ਜਾਣ, ਕਿਹੜੇ ਕਰਾਂ ਨੂੰ ਘਟਾਇਆ ਜਾਂ ਵਧਾਇਆ ਜਾਵੇ ਅਤੇ ਧਨ ਦੀ ਵਰਤੋਂ ਕਿਸ ਤਰ੍ਹਾਂ ਨਾਲ ਕੀਤੀ ਜਾਵੇ । (ਕੋਈ ਤਿੰਨ ਲਿਖੋ)

ਪ੍ਰਸ਼ਨ 6.
ਸੰਵਿਧਾਨਿਕ ਸੰਕਟ ਦੀ ਘੋਸ਼ਣਾ ਸਮੇਂ ਰਾਜ ਦੇ ਪ੍ਰਸ਼ਾਸਨ ‘ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਰਾਜ ਵਿਚ ਸੰਵਿਧਾਨਿਕ ਸੰਕਟ ਦੀ ਹਾਲਤ ਵਿਚ ਰਾਜਪਾਲ ਦੀ ਸਲਾਹ ਉੱਤੇ ਰਾਸ਼ਟਰਪਤੀ ਰਾਜ ਵਿਚ · ਸੰਵਿਧਾਨਿਕ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ । ਸਿੱਟਾ ਇਹ ਹੁੰਦਾ ਹੈ ਕਿ ਸੰਬੰਧਿਤ ਰਾਜ ਦੀ ਵਿਧਾਨ ਸਭਾ ਨੂੰ ਭੰਗ ਜਾਂ ਮੁਅੱਤਲ ਕਰ ਦਿੱਤਾ ਜਾਂਦਾ ਹੈ । ਰਾਜ ਦੀ ਮੰਤਰੀ ਪਰਿਸ਼ਦ ਨੂੰ ਵੀ ਭੰਗ ਕਰ ਦਿੱਤਾ ਜਾਂਦਾ ਹੈ । ਰਾਜ ਦਾ ਸ਼ਾਸਨ ਰਾਸ਼ਟਰਪਤੀ ਆਪਣੇ ਹੱਥ ਵਿਚ ਲੈ ਲੈਂਦਾ ਹੈ । ਇਸ ਦਾ ਅਰਥ ਇਹ ਹੈ ਕਿ ਕੁੱਝ ਸਮੇਂ ਦੇ ਲਈ ਰਾਜ ਦਾ ਸ਼ਾਸਨ ਕੇਂਦਰ ਚਲਾਉਂਦਾ ਹੈ । ਵਿਵਹਾਰ ਵਿਚ ਰਾਸ਼ਟਰਪਤੀ ਰਾਜਪਾਲ ਨੂੰ ਰਾਜ ਦਾ ਪ੍ਰਸ਼ਾਸਨ ਚਲਾਉਣ ਦੀਆਂ ਅਸਲ ਸ਼ਕਤੀਆਂ ਸੌਂਪ ਦਿੰਦਾ ਹੈ । ਵਿਧਾਨ ਮੰਡਲ ਦੀਆਂ ਸਾਰੀਆਂ ਸ਼ਕਤੀਆਂ, ਅਸਥਾਈ ਤੌਰ ‘ਤੇ ਕੇਂਦਰੀ ਸੰਸਦ ਨੂੰ ਹਾਸਲ ਹੋ ਜਾਂਦੀਆਂ ਹਨ ।

ਪ੍ਰਸ਼ਨ 7.
ਲੋਕ ਅਦਾਲਤਾਂ ਦੇ ਕਾਰਜਾਂ/ਸ਼ਕਤੀਆਂ ਦੀ ਵਿਆਖਿਆ ਕਰੋ ।
ਉੱਤਰ-
ਲੋਕ ਅਦਾਲਤਾਂ ਨਿਆਂ ਕਰਨ ਦੇ ਲਈ ਬਿਲਕੁਲ ਨਵੀਂ ਵਿਵਸਥਾ ਹੈ । ਇਸ ਦੇ ਜਨਮਦਾਤਾ ਜੱਜ ਪੀ. ਐੱਨ. ਭਗਵਤੀ ਮੰਨੇ ਜਾਂਦੇ ਹਨ । ਇਸ ਦਾ ਮੁੱਖ ਕੰਮ ਗ਼ਰੀਬ ਅਤੇ ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਿਵਾਉਣਾ ਹੈ । ਸਾਡੀਆਂ ਅਦਾਲਤਾਂ ਵਿਚ ਕੰਮ ਦਾ ਬਹੁਤ ਬੋਝ ਹੈ । ਲੱਖਾਂ ਕੇਸ ਫਾਈਲਾਂ ਵਿਚ ਬੰਦ ਪਏ ਹੋਏ ਹਨ । ਲੋਕ ਅਦਾਲਤਾਂ ਵਿਚ ਆਪਸੀ ਸਹਿਮਤੀ ਰਾਹੀਂ ਸੈਂਕੜੇ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ । ਇਸ ਤਰ੍ਹਾਂ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁਕੱਦਮੇ ਲੋਕ ਅਦਾਲਤਾਂ ਵਿਚ ਜਲਦੀ ਹੀ ਨਿਪਟ ਜਾਣਗੇ ਅਤੇ ਅਦਾਲਤਾਂ ਦਾ ਕਾਰਜਭਾਰ ਹਲਕਾ ਹੋ ਜਾਵੇਗਾ । 1987 ਵਿਚ ਲੋਕ ਅਦਾਲਤਾਂ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋ ਗਈ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 8.
ਕੇਂਦਰ ਅਤੇ ਰਾਜਾਂ ਦੇ ਵਿਧਾਨਕ, ਪ੍ਰਬੰਧਕੀ ਅਤੇ ਵਿੱਤੀ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
1. ਵਿਧਾਨਕ ਸੰਬੰਧ – ਸੰਘੀ ਸ਼ਾਸਨ ਤੋਂ ਸਾਡਾ ਭਾਵ ਅਜਿਹੇ ਸ਼ਾਸਨ ਤੋਂ ਹੈ ਜਿਸ ਵਿਚ ਸ਼ਕਤੀਆਂ ਸੰਘ ਅਤੇ ਉਸ ਦੀਆਂ ਇਕਾਈਆਂ ਵਿਚ ਵੰਡ ਦਿੱਤੀਆਂ ਜਾਂਦੀਆਂ ਹਨ । ਸੰਖੇਪ ਵਿਚ ਇਨ੍ਹਾਂ ਸ਼ਕਤੀਆਂ ਦੀ ਵੰਡ ਇਸ ਤਰ੍ਹਾਂ ਹੁੰਦੀ ਹੈ-

  • ਸੰਘੀ ਸੂਚੀ- ਸੰਘੀ ਸਰਕਾਰ ਨੂੰ ਉਨ੍ਹਾਂ ਵਿਸ਼ਿਆਂ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਜਿਹੜੇ ਰਾਸ਼ਟਰੀ ਮਹੱਤਵ ਦੇ ਹੁੰਦੇ ਹਨ । ਸੁਰੱਖਿਆ, ਡਾਕ-ਤਾਰ, ਮੁਦਰਾ ਆਦਿ ਸਾਰੇ ਸੰਘੀ ਸੂਚੀ ਦੇ ਵਿਸ਼ੇ ਹੁੰਦੇ ਹਨ ।
  • ਰਾਜ ਸੂਚੀ – ਰਾਜ ਸੂਚੀ ਵਿਚ ਉਹ ਵਿਸ਼ੇ ਆਉਂਦੇ ਹਨ ਜਿਨ੍ਹਾਂ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ਼ ਰਾਜ ਵਿਧਾਨ ਮੰਡਲਾਂ ਨੂੰ ਹੁੰਦਾ ਹੈ । ਵਿਕਰੀ-ਕਰ, ਰਾਜ-ਵਿੱਤ, ਖੇਤੀ ਆਦਿ ਰਾਜ ਸੂਚੀ ਦੇ ਵਿਸ਼ੇ ਹਨ । ਜੇ ਕੋਈ ਰਾਜ-ਸੂਚੀ ਦਾ ਵਿਸ਼ਾ ਰਾਸ਼ਟਰੀ ਮਹੱਤਵ ਧਾਰਨ ਕਰ ਲੈਂਦਾ ਹੈ ਤਾਂ ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਸੰਘੀ ਸਰਕਾਰ ਨੂੰ ਉਸ ਵਿਸ਼ੇਸ਼ ਵਿਸ਼ੇ ਉੱਤੇ ਕਾਨੂੰਨ ਬਣਾਉਣ ਦੇ ਅਧਿਕਾਰ ਹਾਸਲ ਹੋ ਜਾਂਦੇ ਹਨ ।
  • ਸਮਵਰਤੀ ਸੁਚੀ – ਇਸ ਸੂਚੀ ਵਿਚ ਦਿੱਤੇ ਗਏ ਵਿਸ਼ਿਆਂ ਉੱਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੋਹਾਂ ਨੂੰ ਹੀ ਕਾਨੂੰਨ ਬਣਾਉਣ ਦਾ ਅਧਿਕਾਰ ਹਾਸਲ ਹੈ । ਪਰ ਜੇ ਕਿਸੇ ਇਕ ਹੀ ਵਿਸ਼ੇ ਉੱਤੇ ਰਾਜ ਤੇ ਕੇਂਦਰ ਵਲੋਂ ਬਣਾਏ ਗਏ ਕਾਨੂੰਨ ਵਿਚ ਵਿਰੋਧ ਪੈਦਾ ਹੋ ਜਾਵੇ ਤਾਂ ਕੇਂਦਰ ਵਲੋਂ ਬਣਾਇਆ ਗਿਆ ਕਾਨੂੰਨ ਹੀ ਮੰਨਣਯੋਗ ਸਮਝਿਆ ਜਾਂਦਾ ਹੈ ।

2. ਪ੍ਰਬੰਧਕੀ ਸੰਬੰਧ – ਪ੍ਰਬੰਧਕੀ ਸ਼ਕਤੀਆਂ ਦੀ ਵੰਡ ਕਰਨ ਸਮੇਂ ਕੇਂਦਰੀ ਸਰਕਾਰ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਗਿਆ ਹੈ । ਉਦਾਹਰਨ ਵਜੋਂ ਰਾਜਪਾਲ ਦੀ ਨਿਯੁਕਤੀ ਕੇਂਦਰ ਦੁਆਰਾ ਕੀਤੀ ਜਾਂਦੀ ਹੈ । ਕੇਂਦਰੀ ਸਰਕਾਰ, ਕੇਂਦਰੀ ਜਾਇਦਾਦ ਰੇਲ ਮਾਰਗਾਂ ਤੇ ਸੰਚਾਰ ਦੇ ਸਾਧਨਾਂ ਦੀ ਸੰਭਾਲ ਲਈ ਰਾਜ ਸਰਕਾਰਾਂ ਨੂੰ ਨਿਰਦੇਸ਼ ਜਾਰੀ ਕਰ ਸਕਦੀ ਹੈ, ਜਿਨ੍ਹਾਂ ਦਾ ਪਾਲਣ ਕਰਨਾ ਰਾਜ ਸਰਕਾਰ ਲਈ ਜ਼ਰੂਰੀ ਹੁੰਦਾ ਹੈ ?

3. ਵਿੱਤੀ ਸੰਬੰਧੀ – ਕੇਂਦਰੀ ਸਰਕਾਰ ਦੀ ਆਮਦਨ ਦੇ ਸਾਧਨ ਰਾਜ ਸਰਕਾਰਾਂ ਨਾਲੋਂ ਵਧੇਰੇ ਹੁੰਦੇ ਹਨ । ਭਾਰਤ ਦੇ ਸਾਰੇ ਰਾਜ ਵਿੱਤੀ ਸਹਾਇਤਾ ਲਈ ਕੇਂਦਰ ਦੇ ਅਨੁਦਾਨ ‘ਤੇ ਨਿਰਭਰ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਆਪਣੀ ਆਮਦਨ ਨਾਲ ਗੁਜ਼ਾਰਾ ਨਹੀਂ ਹੁੰਦਾ ।

ਪ੍ਰਸ਼ਨ 9.
ਹਾਈਕੋਰਟ ਨੂੰ ਅਭਿਲੇਖਾ ਅਦਾਲਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਹਾਈਕੋਰਟ ਨੂੰ ਰਿਕਾਰਡ ਕੋਰਟ ਮੰਨਿਆ ਜਾਂਦਾ ਹੈ । ਇਸ ਦਾ ਭਾਵ ਹੈ ਕਿ ਹਾਈਕੋਰਟ ਦੇ ਫ਼ੈਸਲੇ ਲਿਖਿਤ ਰੂਪ ਵਿਚ ਰਿਕਾਰਡ ਕੀਤੇ ਜਾਂਦੇ ਹਨ ਅਤੇ ਹੇਠਲੀਆਂ ਅਦਾਲਤਾਂ ਲਈ ਅਜਿਹੇ ਫ਼ੈਸਲੇ ਦ੍ਰਿਸ਼ਟਾਂਤ ਹੁੰਦੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਆਉਣ ਵਾਲੇ ਸਮੇਂ ਵਿਚ ਵੀ ਫ਼ੈਸਲੇ ਕੀਤੇ ਜਾਂਦੇ ਹਨ ।

ਪ੍ਰਸ਼ਨ 10.
ਹਾਈਕੋਰਟ ਦੇ ਅਪੀਲੀ ਅਧਿਕਾਰ ਖੇਤਰ ਦਾ ਵਰਣਨ ਕਰੋ ।
ਉੱਤਰ-
ਮੂਲ ਰੂਪ ਵਿਚ ਹਾਈ ਕੋਰਟ ਇੱਕ ਅਪੀਲਾਂ ਸੁਣਨ ਵਾਲੀ ਅਦਾਲਤ ਹੁੰਦੀ ਹੈ । ਇਹ ਆਪਣੇ ਅਧੀਨ ਅਦਾਲਤਾਂ ਦੇ ਵਿਰੁੱਧ ਵੱਖ-ਵੱਖ ਦੀਵਾਨੀ ਅਤੇ ਫ਼ੌਜਦਾਰੀ ਮਾਮਲਿਆਂ ਵਿਚ ਅਪੀਲਾਂ ਸੁਣ ਸਕਦੀ ਹੈ । ਉਦਾਹਰਨ ਦੇ ਲਈ ਕਿਸੇ ਅਪਰਾਧੀ ਨੂੰ ਉਦੋਂ ਤਕ ਫਾਂਸੀ ਨਹੀਂ ਲਗਾਈ ਜਾ ਸਕਦੀ, ਜਦ ਤਕ ਕਿ ਸੈਸ਼ਨ ਅਦਾਲਤ ਵਲੋਂ ਦਿੱਤੇ ਗਏ ਫਾਂਸੀ ਦੇ ਫ਼ੈਸਲੇ ਦਾ ਹਾਈ ਕੋਰਟ ਅਨੁਮੋਦਨ ਨਹੀਂ ਕਰਦੀ । ਜੇ ਹਾਈਕੋਰਟ ਫਾਂਸੀ ਦੀ ਸਜ਼ਾ ਨੂੰ ਠੀਕ ਐਲਾਨ ਕਰਦੀ ਹੈ, ਤਾਂ ਹੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ।

PSEB 10th Class Social Science Guide ਰਾਜ ਸਰਕਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤੀ ਸੰਘ ਵਿਚ ਕਿੰਨੇ ਕਿਸਮ ਦੀਆਂ ਇਕਾਈਆਂ ਹਨ ? ਨਾਂ ਦੱਸੋ ।
ਉੱਤਰ-
ਭਾਰਤ ਸੰਘ ਵਿਚ ਦੋ ਕਿਸਮ ਦੀਆਂ ਇਕਾਈਆਂ ਹਨ-ਰਾਜ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 2.
(i) ਰਾਜਾਂ ਦਾ ਵਰਗੀਕਰਨ ਕਿਹੜੇ ਆਧਾਰ ਉੱਤੇ ਕੀਤਾ ਗਿਆ ਹੈ ?
(ii) ਰਾਜਾਂ ਨੂੰ ਭਾਸ਼ਾਈ ਰਾਜ ਕਿਉਂ ਆਖਿਆ ਜਾਂਦਾ ਹੈ ?
ਉੱਤਰ-
(i) ਭਾਰਤ ਵਿਚ ਰਾਜਾਂ ਦਾ ਵਰਗੀਕਰਨ ਭਾਸ਼ਾ ਦੇ ਆਧਾਰ ਉੱਤੇ ਕੀਤਾ ਗਿਆ ਹੈ ।
(ii) ਰਾਜਾਂ ਦਾ ਗਠਨ ਭਾਸ਼ਾ ਦੇ ਆਧਾਰ ਉੱਤੇ ਹੋਣ ਦੇ ਕਾਰਨ ਇਨ੍ਹਾਂ ਨੂੰ ਭਾਸ਼ਾਈ ਰਾਜ ਆਖਿਆ ਜਾਂਦਾ ਹੈ ।

ਪ੍ਰਸ਼ਨ 3.
ਕੇਂਦਰ-ਸ਼ਾਸਿਤ ਪ੍ਰਦੇਸ਼ ਕਿਸ ਨੂੰ ਆਖਦੇ ਹਨ ?
ਉੱਤਰ-
ਕੇਂਦਰ ਸ਼ਾਸਿਤ ਪ੍ਰਦੇਸ਼ ਉਹ ਪ੍ਰਸ਼ਾਸਨਿਕ ਇਕਾਈ ਹੈ, ਜਿਸ ਦਾ ਸ਼ਾਸਨ ਕੇਂਦਰ ਸਰਕਾਰ ਦੇ ਅਧੀਨ ਹੁੰਦਾ ਹੈ ।

ਪ੍ਰਸ਼ਨ 4.
ਦੋ ਕੇਂਦਰ ਸ਼ਾਸਿਤ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਪਾਂਡੇਚੇਰੀ ਅਤੇ ਚੰਡੀਗੜ੍ਹ ।

ਪ੍ਰਸ਼ਨ 5.
(i) ਰਾਜ ਸਰਕਾਰ ਕਿਹੜੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ ?
(ii) ਸੂਚੀ ਵਿਚ ਕਿਹੜੇ-ਕਿਹੜੇ ਵਿਸ਼ੇ ਹਨ ?
ਉੱਤਰ-
(i) ਰਾਜ ਸਰਕਾਰ ਰਾਜ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ ।
(ii) ਖੇਤੀ, ਭੂਮੀ, ਸਿੰਜਾਈ, ਸਰਵਜਨਕ ਸਿਹਤ ਆਦਿ ਰਾਜ ਸੂਚੀ ਦੇ ਵਿਸ਼ੇ ਹਨ ।

ਪ੍ਰਸ਼ਨ 6.
(i) ਵਿੱਤ ਸੰਬੰਧੀ ਬਿਲ ਰਾਜ ਵਿਧਾਨ ਮੰਡਲ ਦੇ ਕਿਹੜੇ ਸਦਨ ਵਿਚ ਪੇਸ਼ ਕੀਤੇ ਜਾ ਸਕਦੇ ਹਨ ?
(ii) ਵਿਧਾਨ ਸਭਾ ਵਲੋਂ ਭੇਜੇ ਗਏ ਬਿਲ ਨੂੰ ਵਿਧਾਨ ਪਰਿਸ਼ਦ ਕਿੰਨੇ ਸਮੇਂ ਤਕ ਰੋਕ ਸਕਦੀ ਹੈ ?
ਉੱਤਰ-
(i) ਵਿੱਤ ਸੰਬੰਧੀ ਬਿਲ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾ ਸਕਦੇ ਹਨ ।
(ii) ਵਿਧਾਨ ਸਭਾ ਵਲੋਂ ਸਲਾਹ ਲਈ ਭੇਜੇ ਗਏ ਬਿਲ ਨੂੰ ਵਿਧਾਨ ਪਰਿਸ਼ਦ ਵੱਧ ਤੋਂ ਵੱਧ 14 ਦਿਨ ਤਕ ਰੋਕ ਸਕਦੀ ਹੈ ।

ਪ੍ਰਸ਼ਨ 7.
(i) ਰਾਜ ਸਰਕਾਰ ਦਾ ਅਸਲੀ ਮੁਖੀ ਕੌਣ ਹੁੰਦਾ ਹੈ ?
(ii) ਮੁੱਖ ਮੰਤਰੀ ਦੀ ਨਿਯੁਕਤੀ ਕਿਸ ਰਾਹੀਂ ਕੀਤੀ ਜਾਂਦੀ ਹੈ ?
ਉੱਤਰ-
(i) ਰਾਜ ਸਰਕਾਰ ਦਾ ਅਸਲੀ ਮੁਖੀ ਮੁੱਖ ਮੰਤਰੀ ਹੁੰਦਾ ਹੈ ।
(ii) ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਵਲੋਂ ਕੀਤੀ ਜਾਂਦੀ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 8.
ਰਾਜਪਾਲ ਦੇ ਅਹੁਦੇ ਲਈ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
ਉੱਤਰ-
35 ਸਾਲ ।

ਪ੍ਰਸ਼ਨ 9.
(i) ਰਾਜ ਵਿਧਾਨ ਮੰਡਲ ਦੇ ਇਕ ਸਾਲ ਵਿਚ ਕਿੰਨੇ ਇਜਲਾਸ ਹੋਣੇ ਜ਼ਰੂਰੀ ਹਨ ?
(ii) ਰਾਜ ਵਿਧਾਨ ਮੰਡਲ ਦੇ ਦੋ ਇਜਲਾਸਾਂ ਵਿਚਕਾਚ ਘੱਟੋ-ਘੱਟ ਕਿੰਨਾ ਫ਼ਰਕ ਹੋਣਾ ਚਾਹੀਦਾ ਹੈ ?
ਉੱਤਰ-
(i) ਰਾਜ ਵਿਧਾਨ ਮੰਡਲ ਦੇ ਇਕ ਸਾਲ ਵਿਚ ਘੱਟੋ-ਘੱਟ ਦੋ ਇਜਲਾਸ ਹੋਣੇ ਜ਼ਰੂਰੀ ਹਨ ।
(ii) ਰਾਜ ਵਿਧਾਨ ਮੰਡਲ ਦੇ ਦੋ ਇਜਲਾਸਾਂ ਵਿਚਕਾਰ ਛੇ ਮਹੀਨਿਆਂ ਤੋਂ ਵੱਧ ਦਾ ਫ਼ਰਕ ਨਹੀਂ ਹੋਣਾ ਚਾਹੀਦਾ ।

ਪ੍ਰਸ਼ਨ 10.
ਰਾਜਪਾਲ ਦਾ ਮੁੱਖ ਸਲਾਹਕਾਰ ਕੌਣ ਹੁੰਦਾ ਹੈ ?
ਉੱਤਰ-
ਰਾਜਪਾਲ ਦਾ ਮੁੱਖ ਸਲਾਹਕਾਰ ਮੁੱਖ ਮੰਤਰੀ ਹੁੰਦਾ ਹੈ ।

ਪ੍ਰਸ਼ਨ 11.
ਭਾਰਤ ਵਿਚ ਕਿੰਨੇ ਰਾਜ (ਰਾਜ ਸਰਕਾਰਾਂ ਹਨ ?
ਉੱਤਰ-
28.

ਪ੍ਰਸ਼ਨ 12.
ਭਾਰਤ ਵਿਚ ਕਿੰਨੇ ਸੰਘੀ ਖੇਤਰ ਹਨ ?
ਉੱਤਰ-
8.

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 13.
ਦੋ ਰਾਜਾਂ ਦੇ ਨਾਂ ਦੱਸੋ, ਜਿੱਥੇ ਦੋ-ਸਦਨੀ ਵਿਧਾਨ ਮੰਡਲ ਹਨ ?
ਉੱਤਰ-
ਮਹਾਂਰਾਸ਼ਟਰ ਅਤੇ ਕਰਨਾਟਕਾ ।

ਪ੍ਰਸ਼ਨ 14.
ਪੰਜਾਬ ਵਿਚ ਕਿੰਨੇ ਸਦਨੀ ਵਿਧਾਨ ਮੰਡਲ/ਵਿਧਾਨਪਾਲਿਕਾ ਹਨ ?
ਉੱਤਰ-
ਇਕ ਸਦਨੀ ।

ਪ੍ਰਸ਼ਨ 15.
ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਕਿੰਨੀ ਗਿਣਤੀ ਨਿਸ਼ਚਿਤ ਕੀਤੀ ਗਈ ਹੈ ?
ਉੱਤਰ-
40.

ਪ੍ਰਸ਼ਨ 16.
ਵਿਧਾਨ ਸਭਾ ਦਾ ਮੈਂਬਰ ਬਣਨ ਲਈ ਨਾਗਰਿਕ ਦੀ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
ਉੱਤਰ-
25 ਸਾਲ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 17.
ਵਿਧਾਨ ਪਰਿਸ਼ਦ ਦਾ ਮੈਂਬਰ ਬਣਨ ਲਈ ਨਾਗਰਿਕ ਦੀ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
ਉੱਤਰ-
30 ਸਾਲ ।

ਪ੍ਰਸ਼ਨ 18.
ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
6 ਸਾਲ ।

ਪ੍ਰਸ਼ਨ 19.
ਵਿਧਾਨ ਪਰਿਸ਼ਦ ਵਿਚ ਰਾਜਪਾਲ ਦੁਆਰਾ ਨਾਮਜ਼ਦ ਮੈਂਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ ?
ਉੱਤਰ-
12.

ਪ੍ਰਸ਼ਨ 20.
ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ ?
ਉੱਤਰ-
ਰਾਜਪਾਲ ।

ਪ੍ਰਸ਼ਨ 21.
ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 22.
ਰਾਜ ਵਿਚ ਅਧਿਆਦੇਸ਼ ਕੌਣ ਜਾਰੀ ਕਰ ਸਕਦਾ ਹੈ ?
ਉੱਤਰ-
ਰਾਜਪਾਲ ।

ਪ੍ਰਸ਼ਨ 23.
ਰਾਜਪਾਲ ਆਪਣੀਆਂ ਕਿਹੜੀਆਂ ਸ਼ਕਤੀਆਂ ਦੀ ਵਰਤੋਂ ਆਪਣੀ ਇੱਛਾ ਅਨੁਸਾਰ ਕਰ ਸਕਦਾ ਹੈ ?
ਉੱਤਰ-
ਵਿਵੇਕਸ਼ੀਲ ।

ਪ੍ਰਸ਼ਨ 24.
ਰਾਜ ਵਿਚ ਰਾਸ਼ਟਰਪਤੀ ਸ਼ਾਸਨ ਦੌਰਾਨ ਰਾਜ ਦੀਆਂ ਵਿਧਾਨਿਕ ਸ਼ਕਤੀਆਂ ਕਿਸਨੂੰ ਪ੍ਰਾਪਤ ਹੋ ਜਾਂਦੀਆਂ ਹਨ ?
ਉੱਤਰ-
ਸੰਸਦ ਨੂੰ ।

ਪ੍ਰਸ਼ਨ 25.
ਉੱਚ ਅਦਾਲਤ ਦਾ ਜੱਜ ਕਿੰਨੀ ਉਮਰ ਤਕ ਆਪਣੇ ਅਹੁਦੇ ‘ਤੇ ਰਹਿ ਸਕਦਾ ਹੈ ?
ਜਾਂ
ਉੱਚ ਅਦਾਲਤ ਦੇ ਨਿਆਂਧੀਸ਼ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
62 ਸਾਲ ਦੀ ਉਮਰ ਤਕ ਆਪਣੇ ਪਦ ‘ਤੇ ਰਹਿ ਸਕਦੇ ਹਨ ।

ਪ੍ਰਸ਼ਨ 26.
ਪੰਜਾਬ ਅਤੇ ਹਰਿਆਣਾ ਦੀ ਸਾਂਝੀ ਉੱਚ ਅਦਾਲਤ ਕਿੱਥੇ ਸਥਿਤ ਹੈ ?
ਉੱਤਰ-
ਚੰਡੀਗੜ੍ਹ ਵਿਚ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 27.
ਜ਼ਿਲ੍ਹਾ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਜਪਾਲ ।

ਪ੍ਰਸ਼ਨ 28.
ਲੋਕ ਅਦਾਲਤਾਂ ਦੀ ਧਾਰਨਾ ਦਾ ਜਨਕ ਥਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਪੀ. ਐੱਨ. ਭਗਵਤੀ ਨੂੰ ।

ਪ੍ਰਸ਼ਨ 29.
ਸੰਘ ਸੂਚੀ ਵਿਚ ਕਿੰਨੇ ਵਿਸ਼ੇ ਸ਼ਾਮਿਲ ਹਨ ?
ਉੱਤਰ-
97.

ਪ੍ਰਸ਼ਨ 30.
ਰਾਜ ਸੂਚੀ ਵਿਚ ਕਿੰਨੇ ਵਿਸ਼ੇ ਸ਼ਾਮਿਲ ਹਨ ?
ਉੱਤਰ-
66.

ਪ੍ਰਸ਼ਨ 31.
ਸਮਵਰਤੀ ਸੂਚੀ ਵਿਚ ਕਿੰਨੇ ਵਿਸ਼ੇ ਸ਼ਾਮਿਲ ਹਨ ?
ਉੱਤਰ-
47.

ਪ੍ਰਸ਼ਨ 32.
ਸੰਘ ਸੁਦੀ ਦੇ ਕੋਈ ਦੋ ਵਿਸ਼ੇ ਦੱਸੋ ।
ਉੱਤਰ-
ਰੇਲਵੇ ਅਤੇ ਰੱਖਿਆ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 33.
ਸਮਵਰਤੀ ਸੂਚੀ ਦਾ ਕੋਈ ਇਕ ਵਿਸ਼ਾ ਦੱਸੋ ।
ਉੱਤਰ-
ਮਜ਼ਦੂਰ ਕਲਿਆਣ ।

II. ਖ਼ਾਲੀ ਥਾਂਵਾਂ ਭਰੋ-

1. ਭਾਰਤ ਵਿਚ ………………………… ਰਾਜ ਹਨ ।
ਉੱਤਰ-
28

2. ਭਾਰਤ ਵਿਚ …………………………. ਸੰਘੀ (ਕੇਂਦਰ ਸ਼ਾਸਿਤ) ਖੇਤਰ ਹਨ ।
ਉੱਤਰ-
8

3. ਪੰਜਾਬ ਵਿਚ …………………………. ਸਦਨੀ ਵਿਧਾਨ-ਮੰਡਲ ਹੈ ।
ਉੱਤਰ-
ਇਕ

4. ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ …………………………. ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
ਉੱਤਰ-
25

5. ਸੰਵਿਧਾਨਿਕ ਸੰਕਟ ਦੇ ਸਮੇਂ ……………………. ਰਾਜ ਦਾ ਅਸਲੀ ਕਾਰਜ-ਪ੍ਰਧਾਨ ਬਣ ਜਾਂਦਾ ਹੈ ।
ਉੱਤਰ-
ਰਾਜਪਾਲ

PSEB 10th Class SST Solutions Civics Chapter 3 ਰਾਜ ਸਰਕਾਰ

6. ਰਾਜ ਦੀ ਸਭ ਤੋਂ ਵੱਡੀ ਅਦਾਲਤ ਨੂੰ ………………………. ਅਦਾਲਤ ਕਹਿੰਦੇ ਹਨ ।
ਉੱਤਰ-
ਉੱਚ

7. ਰਾਜਪਾਲ ਆਪਣੀਆਂ …………………………. ਸ਼ਕਤੀਆਂ ਦੀ ਵਰਤੋਂ ਆਪਣੀ ਮਰਜ਼ੀ ਨਾਲ ਕਰ ਸਕਦਾ ਹੈ ।
ਉੱਤਰ-
ਵਿਵੇਕੀ

8. ਉੱਚ ਅਦਾਲਤ ਦੇ ਜੱਜ ………………………… ਸਾਲ ਦੀ ਉਮਰ ਤੱਕ ਆਪਣੇ ਅਹੁਦੇ ‘ਤੇ ਰਹਿ ਸਕਦੇ ਹਨ ।
ਉੱਤਰ-
62

9. ਰਾਜਪਾਲ ਦੀ ਨਿਯੁਕਤੀ …………………………… ਕਰਦਾ ਹੈ ।
ਉੱਤਰ-
ਰਾਸ਼ਟਰਪਤੀ

10. ਵਿਧਾਨ ਪਰਿਸ਼ਦ ਵਿਚ …………………… ਮੈਂਬਰ ਰਾਜਪਾਲ ਨਾਮਜ਼ਦ ਕਰਦਾ ਹੈ ।
ਉੱਤਰ-
1/6

PSEB 10th Class SST Solutions Civics Chapter 3 ਰਾਜ ਸਰਕਾਰ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਹੇਠ ਲਿਖੇ ਰਾਜ ਵਿਚ ਦੋ-ਸਦਨੀ ਵਿਧਾਨ-ਮੰਡਲ ਹੈ-
(A) ਬਿਹਾਰ
(B) ਮਹਾਂਰਾਸ਼ਟਰ
(C) ਉੱਤਰ-ਪ੍ਰਦੇਸ਼
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 2.
ਹੇਠ ਲਿਖੇ ਰਾਜ ਵਿਚ ਦੋ-ਸਦਨੀ ਵਿਧਾਨ-ਮੰਡਲ ਵਿਧਾਨ-ਪਰਿਸ਼ਦ) ਨਹੀਂ ਹੈ-
(A) ਪੰਜਾਬ / ਹਰਿਆਣਾ
(B) ਝਾਰਖੰਡ
(C) ਜੰਮੂ ਅਤੇ ਕਸ਼ਮੀਰ
(D) ਕਰਨਾਟਕ ।
ਉੱਤਰ-
(A) ਪੰਜਾਬ / ਹਰਿਆਣਾ

ਪ੍ਰਸ਼ਨ 3.
ਵਿਧਾਨ ਸਭਾ ਦੇ ਸਪੀਕਰ ਦੀ ਚੋਣ ਹੁੰਦੀ ਹੈ-
(A) ਰਾਜਪਾਲ ਦੁਆਰਾ
(B) ਵਿਧਾਨ ਸਭਾ ਦੇ ਮੈਂਬਰਾਂ ਦੁਆਰਾ
(C) ਮੁੱਖ ਮੰਤਰੀ ਦੁਆਰਾ
(D) ਵਿਧਾਨ ਪਰਿਸ਼ਦ ਦੇ ਮੈਂਬਰਾਂ ਦੁਆਰਾ
ਉੱਤਰ-
(B) ਵਿਧਾਨ ਸਭਾ ਦੇ ਮੈਂਬਰਾਂ ਦੁਆਰਾ

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਕਿਹੜਾ ਕੇਂਦਰ ਸ਼ਾਸਿਤ (ਸੰਘੀ ਖੇਤਰ ਨਹੀਂ ਹੈ ?
(A) ਰਾਜਸਥਾਨ
(B) ਦਿੱਲੀ
(C) ਚੰਡੀਗੜ੍ਹ
(D) ਪਾਂਡੀਚਰੀ ।
ਉੱਤਰ-
(A) ਰਾਜਸਥਾਨ

ਪ੍ਰਸ਼ਨ 5.
ਰਾਜ ਵਿਧਾਨ ਮੰਡਲ ਦੇ ਕਿਹੜੇ-ਕਿਹੜੇ ਦੋ ਸਦਨ ਹੁੰਦੇ ਹਨ ?
(A) ਲੋਕ ਸਭਾ ਅਤੇ ਵਿਧਾਨ ਸਭਾ
(B) ਵਿਧਾਨ ਸਭਾ ਅਤੇ ਰਾਜ ਸਭਾ
(C) ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ
(D) ਲੋਕ ਸਭਾ ਅਤੇ ਰਾਜ ਸਭਾ ।
ਉੱਤਰ-
(C) ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 6.
ਰਾਜ ਵਿਚ ਰਾਸ਼ਟਰਪਤੀ ਸ਼ਾਸਨ ਦੇ ਦੌਰਾਨ ਰਾਜ ਦੀਆਂ ਵਿਧਾਨਿਕ ਸ਼ਕਤੀਆਂ ਕਿਸ ਦੇ ਕੋਲ ਹੁੰਦੀਆਂ ਹਨ ?
(A) ਵਿਧਾਨ ਪਰਿਸ਼ਦ
(B) ਸੰਸਦ
(C) ਪ੍ਰਧਾਨ ਮੰਤਰੀ
(D) ਰਾਜ ਸਭਾ ।
ਉੱਤਰ-
(B) ਸੰਸਦ

ਪ੍ਰਸ਼ਨ 7.
ਸ਼ਕਤੀਆਂ ਦੀ ਵੰਡ ਦੇ ਸੰਬੰਧ ਵਿਚ ਹੇਠ ਲਿਖਿਆ ਕਿਹੜਾ ਕਥਨ ਸਹੀ ਹੈ ?
(A) ਸੰਘ ਸੂਚੀ 47 ਵਿਸ਼ੇ, ਰਾਜ ਸੂਚੀ 97 ਵਿਸ਼ੇ, ਸਮਵਰਤੀ ਸੂਚੀ 66 ਵਿਸ਼ੇ
(B) ਸੰਘ ਸੁਦੀ 66 ਵਿਸ਼ੇ, ਰਾਜ ਸੂਚੀ 47 ਵਿਸ਼ੇ, ਸਮਵਰਤੀ ਸੁਚੀ 97 ਵਿਸ਼ੇ
(C) ਸੰਘ ਸੂਚੀ 97 ਵਿਸ਼ੇ, ਰਾਜ ਸੂਚੀ 66 ਵਿਸ਼ੇ, ਸਮਵਰਤੀ ਸੂਚੀ 47 ਵਿਸ਼ੇ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(C) ਸੰਘ ਸੂਚੀ 97 ਵਿਸ਼ੇ, ਰਾਜ ਸੂਚੀ 66 ਵਿਸ਼ੇ, ਸਮਵਰਤੀ ਸੂਚੀ 47 ਵਿਸ਼ੇ

ਪ੍ਰਸ਼ਨ 8.
ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ ?
(A) ਰਾਜਪਾਲ
(B) ਮੁੱਖ ਮੰਤਰੀ
(C) ਵਿਧਾਨ ਸਭਾ ਦਾ ਸਪੀਕਰ
(D) ਰਾਸ਼ਟਰਪਤੀ ।
ਉੱਤਰ-
(A) ਰਾਜਪਾਲ

IV. ਸਹੀ-ਗਲਤ-
ਕਥਨਪ੍ਰਸ਼ਨ-ਸਹੀ ਕਥਨਾਂ ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਵਿਧਾਨ ਸਭਾ ਦੇ ਪ੍ਰਧਾਨ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿਚੋਂ ਹੀ ਕਰਦੇ ਹਨ ।
2. ਵਿਧਾਨ ਪਰਿਸ਼ਦ ਦੇ ਹਰ ਮੈਂਬਰ ਦਾ ਕਾਰਜਕਾਲ ਛੇ ਸਾਲ ਹੁੰਦਾ ਹੈ ।
3. ਮੁੱਖ ਮੰਤਰੀ ਦੀ ਨਿਯੁਕਤੀ ਰਾਜ ਦੇ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ ।
4. ਪੰਜਾਬ ਅਤੇ ਹਰਿਆਣਾ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ।
5. ਰਾਜ ਵਿਚ ਮੁੱਖ ਮੰਤਰੀ ਹੀ ਅਧਿਆਦੇਸ਼ ਜਾਰੀ ਕਰ ਸਕਦਾ ਹੈ ।
ਉੱਤਰ-
1. √
2. √
3. √
4. ×
5. ×

PSEB 10th Class SST Solutions Civics Chapter 3 ਰਾਜ ਸਰਕਾਰ

V. ਸਹੀ-ਮਿਲਾਨ ਕਰੋ-

1. ਮੁੱਖ ਮੰਤਰੀ ਦੋ ਸਦਨੀ ਵਿਧਾਨ ਮੰਡਲ
2. ਰਾਜਪਾਲ ਇਕ ਸਦਨੀ ਵਿਧਾਨ ਮੰਡਲ
3. ਪੰਜਾਬ ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ
4. ਬਿਹਾਰ ਰਾਜ ਦਾ ਸੰਵਿਧਾਨਿਕ ਮੁਖੀ ।

ਉੱਤਰ-

1. ਮੁੱਖ ਮੰਤਰੀ ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ
2. ਰਾਜਪਾਲ ਰਾਜ ਦਾ ਸੰਵਿਧਾਨਿਕ ਮੁਖੀ
3. ਪੰਜਾਬ ਇਕ ਸਦਨੀ ਵਿਧਾਨ ਮੰਡਲ
4. ਬਿਹਾਰ ਦੋ ਸਦਨੀ ਵਿਧਾਨ ਮੰਡਲ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਿਧਾਨ ਸਭਾ ਦੀ ਰਚਨਾ ਦਾ ਵਰਣਨ ਕਰੋ |
ਉੱਤਰ-
ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਰਾਜ ਦੇ ਆਕਾਰ ਅਤੇ ਉੱਥੋਂ ਦੀ ਜਨਸੰਖਿਆ ਉੱਤੇ ਨਿਰਭਰ ਕਰਦੀ ਹੈ । ਪਰ ਸੰਵਿਧਾਨ ਦੇ ਅਨੁਸਾਰ ਕਿਸੇ ਰਾਜ ਦੀ ਵਿਧਾਨ ਸਭਾ ਵਿਚ ਵੱਧ ਤੋਂ ਵੱਧ 500 ਮੈਂਬਰ ਹੋ ਸਕਦੇ ਹਨ । ਇਨ੍ਹਾਂ ਦੀ ਚੋਣ ਬਾਲਗ ਵੋਟ ਅਧਿਕਾਰ ਦੇ ਆਧਾਰ ਉੱਤੇ ਪ੍ਰਤੱਖ ਰੂਪ ਵਿਚ ਲੋਕਾਂ ਵਲੋਂ ਕੀਤੀ ਜਾਂਦੀ ਹੈ । ਵਿਧਾਨ ਸਭਾ ਦਾ ਮੈਂਬਰ ਬਣਨ ਲਈ ਕਿਸੇ ਵਿਅਕਤੀ ਦੀ ਉਮਰ 25 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ।

ਵਿਧਾਨ ਸਭਾ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ ।
ਵਿਧਾਨ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਨ ਦੇ ਲਈ ਇਕ ਸਪੀਕਰ ਅਤੇ ਇਕ ਡਿਪਟੀ ਸਪੀਕਰ ਹੁੰਦਾ ਹੈ । ਇਨ੍ਹਾਂ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਕਰਦੇ ਹਨ ।

ਪ੍ਰਸ਼ਨ 2.
ਵਿਧਾਨ ਪਰਿਸ਼ਦ ਦੀ ਰਚਨਾ ਕਿਸ ਤਰ੍ਹਾਂ ਹੁੰਦੀ ਹੈ ?
ਉੱਤਰ-
ਕਿਸੇ ਰਾਜ ਦੀ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਗਿਣਤੀ ਉਸ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਦੇ ਇੱਕਤਿਹਾਈ ਭਾਗ ਤੋਂ ਵੱਧ ਨਹੀਂ ਹੋ ਸਕਦੀ । ਇਸ ਸਦਨ ਦੀ ਰਚਨਾ ਇਸ ਤਰ੍ਹਾਂ ਹੁੰਦੀ ਹੈ –

  • ਇਸ ਦੇ ਇੱਕ-ਤਿਹਾਈ ਮੈਂਬਰ ਸਥਾਨਿਕ ਨਗਰਪਾਲਿਕਾਵਾਂ ਤੇ ਪਰਿਸ਼ਦਾਂ ਵਲੋਂ ਚੁਣੇ ਜਾਂਦੇ ਹਨ ।
  • ਇਸ ਦੇ ਹੋਰ ਇੱਕ-ਤਿਹਾਈ ਮੈਂਬਰ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਵਲੋਂ ਚੁਣੇ ਜਾਂਦੇ ਹਨ ।
  • ਮੈਂਬਰ ਸੰਖਿਆ ਦਾ ਬਾਰਵਾਂ ਹਿੱਸਾ ਗੈਜੁਏਟਾਂ ਵਲੋਂ ਚੁਣਿਆ ਜਾਂਦਾ ਹੈ ।
  • ਇੱਕ ਹੋਰ ਬਾਰੁਵਾਂ ਹਿੱਸਾ ਸੈਕੰਡਰੀ ਸਕੂਲਾਂ, ਕਾਲਜਾਂ ਤੇ ਵਿਸ਼ਵ ਵਿਦਿਆਲਿਆਂ ਦੇ ਅਧਿਆਪਕਾਂ ਵਲੋਂ ਚੁਣਿਆ ਜਾਂਦਾ ਹੈ ।
  • ਬਾਕੀ 1/6 ਭਾਗ ਮੈਂਬਰ ਰਾਜ ਦਾ ਰਾਜਪਾਲ ਨਾਮਜ਼ਦ ਕਰ ਸਕਦਾ ਹੈ । ਇਹ ਮੈਂਬਰ ਸਾਹਿਤ, ਕਲਾ, ਵਿਗਿਆਨ, ਸਹਿਕਾਰੀ ਅੰਦੋਲਨ ਜਾਂ ਸਮਾਜਿਕ ਸੇਵਾਵਾਂ ਦੇ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਹੁੰਦੇ ਹਨ ।

ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ 6 ਸਾਲ ਹੁੰਦਾ ਹੈ । ਹਰੇਕ ਦੋ ਸਾਲਾਂ ਬਾਅਦ ਇਸ ਦੇ 1/3 ਮੈਂਬਰ ਸੇਵਾ-ਮੁਕਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ਉੱਤੇ ਨਵੇਂ ਮੈਂਬਰਾਂ ਦੀ ਚੋਣ ਕਰ ਲਈ ਜਾਂਦੀ ਹੈ । ਇਸ ਤਰ੍ਹਾਂ ਵਿਧਾਨ ਪਰਿਸ਼ਦ ਇੱਕ ਸਥਾਈ ਸਦਨ ਹੈ ।

ਪ੍ਰਸ਼ਨ 3.
ਕੇਂਦਰ ਸਰਕਾਰ ਦੇ ਪ੍ਰਤੀਨਿਧ ਦੇ ਰੂਪ ਵਿਚ ਰਾਜਪਾਲ ਦੀ ਸਥਿਤੀ ਦਾ ਵਰਣਨ ਕਰੋ ।
ਉੱਤਰ-
ਰਾਜਪਾਲ ਰਾਜ ਸਰਕਾਰ ਦਾ ਸਰਵ-ਉੱਚ ਅਧਿਕਾਰੀ ਹੁੰਦਾ ਹੈ । ਪਰ ਉਹ ਕੇਂਦਰ ਸਰਕਾਰ ਦੇ ਪ੍ਰਤੀਨਿਧ ਦੇ ਰੂਪ ਵਿਚ ਆਪਣਾ ਕੰਮ ਕਰਦਾ ਹੈ । ਹੇਠ ਲਿਖੇ ਤੱਥ ਇਸ ਦੀ ਪੁਸ਼ਟੀ ਕਰਦੇ ਹਨ-

(i) ਉਹ ਕੇਂਦਰ ਅਤੇ ਰਾਜ ਸਰਕਾਰ ਦੇ ਵਿਚਕਾਰ ਕੁੜੀ ਦਾ ਕੰਮ ਕਰਦਾ ਹੈ । ਉਹ ਵਿਧਾਇਕਾਂ ਵਲੋਂ ਪਾਸ ਕੀਤੇ ਕਿਸੇ ਬਿਲ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਰੱਖ ਸਕਦਾ ਹੈ ।

(ii) ਰਾਜਪਾਲ ਵਲੋਂ ਰਾਜ ਵਿਚ ਸੰਵਿਧਾਨਿਕ ਤੰਤਰ ਦੀ ਨਾਕਾਮਯਾਬੀ ਦੀ ਸੂਚਨਾ ਮਿਲਣ ਉੱਤੇ ਰਾਸ਼ਟਰਪਤੀ ਸੰਬੰਧਿਤ ਰਾਜ ਵਿਚ ‘ਰਾਸ਼ਟਰਪਤੀ ਸ਼ਾਸਨ’ ਲਾਗੂ ਕਰ ਸਕਦਾ ਹੈ । ਅਜਿਹੀ ਹਾਲਤ ਵਿਚ ਰਾਜ ਦੀ ਵਿਧਾਨ ਸਭਾ ਅਤੇ ਮੰਤਰੀ ਪਰਿਸ਼ਦ ਨੂੰ ਭੰਗ ਜਾਂ ਮੁਅੱਤਲ ਕਰ ਦਿੱਤਾ ਜਾਂਦਾ ਹੈ ਅਤੇ ਰਾਜ ਦਾ ਪ੍ਰਸ਼ਾਸਨ ਰਾਜਪਾਲ ਦੇ ਅਧੀਨ ਹੋ ਜਾਂਦਾ ਹੈ । ਅਜਿਹੇ ਸਮੇਂ ਉੱਤੇ ਰਾਜਪਾਲ ਰਾਸ਼ਟਰਪਤੀ ਦਾ ਵਿਵਹਾਰਿਕ ਪ੍ਰਤੀਨਿਧ ਬਣ ਜਾਂਦਾ ਹੈ । ਉਹ ਰਾਜ ਦਾ ਪ੍ਰਸ਼ਾਸਨ ਕੁੱਝ ਸਲਾਹਕਾਰਾਂ ਦੀ ਸਹਾਇਤਾ ਨਾਲ ਚਲਾਉਂਦਾ ਹੈ ।

ਪ੍ਰਸ਼ਨ 4.
ਜਿਨ੍ਹਾਂ ਆਧਾਰਾਂ ਉੱਤੇ ਰਾਜਪਾਲ ਆਪਣੇ ਰਾਜ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਿਸ਼ ਕਰ ਸਕਦਾ ਹੈ, ਉਨ੍ਹਾਂ ਦਾ ਵਰਣਨ ਕਰੋ ।
ਉੱਤਰ-
ਰਾਜਪਾਲ ਹੇਠ ਲਿਖੇ ਆਧਾਰਾਂ ਉੱਤੇ ਆਪਣੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫ਼ਾਰਿਸ਼ ਕਰ ਸਕਦਾ ਹੈ-

  1. ਜਦੋਂ ਰਾਜ ਦਾ ਸ਼ਾਸਨ ਸੰਵਿਧਾਨ ਅਨੁਸਾਰ ਚਲਾਉਣ ਵਿਚ ਰੁਕਾਵਟ ਪੈ ਰਹੀ ਹੋਵੇ ।
  2. ਜਦੋਂ ਰਾਜਪਾਲ ਦੇ ਲਈ ਇਹ ਨਿਸਚਿਤ ਕਰਨਾ ਮੁਸ਼ਕਿਲ ਹੋ ਜਾਵੇ ਕਿ ਵਿਧਾਨ ਸਭਾ ਵਿਚ ਕਿਹੜੇ ਰਾਜਨੀਤਿਕ ਦਲ ਨੂੰ ਸਪੱਸ਼ਟ ਬਹੁਮਤ ਹਾਸਲ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 5.
ਕੇਂਦਰ ਸ਼ਾਸਿਤ ਖੇਤਰ ਉੱਤੇ ਇੱਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਭਾਰਤ ਵਿਚ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ । ਇਹ ਜਨਸੰਖਿਆ ਅਤੇ ਖੇਤਰਫਲ ਪੱਖੋਂ ਛੋਟੇ ਪ੍ਰਦੇਸ਼ ਹਨ । ਇਹ ਸੁਤੰਤਰ ਨਹੀਂ ਹਨ । ਇਨ੍ਹਾਂ ਖੇਤਰਾਂ ਦਾ ਪ੍ਰਸ਼ਾਸਨ ਕੇਂਦਰ ਦੇ ਅਧੀਨ ਹੈ ਅਤੇ ਉਸ ਦੀ ਦੇਖ-ਰੇਖ ਵਿਚ ਚਲਾਇਆ ਜਾਂਦਾ ਹੈ । ਕੇਂਦਰ ਸ਼ਾਸਿਤ ਖੇਤਰ ਦੇ ਪ੍ਰਸ਼ਾਸਨ ਦਾ ਪ੍ਰਧਾਨ ਉਪ-ਰਾਜਪਾਲ, ਮੁੱਖ ਕਮਿਸ਼ਨਰ ਜਾਂ ਪ੍ਰਸ਼ਾਸਕ ਹੁੰਦਾ ਹੈ । ਉਸ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ । ਸੰਸਦ ਕਾਨੂੰਨ ਬਣਾ ਕੇ ਕਿਸੇ ਖੇਤਰ ਦੇ ਲਈ ਵਿਧਾਨ ਸਭਾ ਦੀ ਸਥਾਪਨਾ ਵੀ ਕਰ ਸਕਦੀ ਹੈ । ਅਜਿਹੇ ਖੇਤਰ ਦਾ ਸ਼ਾਸਨ ਮੁੱਖ ਮੰਤਰੀ ਅਤੇ ਉਸ ਦੀ ਮੰਤਰੀ ਪਰਿਸ਼ਦ ਵਲੋਂ ਚਲਾਇਆ ਜਾਂਦਾ ਹੈ । ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿਚ ਇਹੀ ਪ੍ਰਬੰਧ ਹੈ।

ਪ੍ਰਸ਼ਨ 6.
ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਰਚਨਾ ਸੰਬੰਧੀ ਤਿੰਨ ਮੁੱਖ ਸਮਾਨਤਾਵਾਂ ਲਿਖੋ ।
ਉੱਤਰ-
ਭਾਰਤ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਰਚਨਾ ਸੰਬੰਧੀ ਤਿੰਨ ਮੁੱਖ ਸਮਾਨਤਾਵਾਂ ਹੇਠ ਲਿਖੀਆਂ ਹਨ-

  1. ਕੇਂਦਰ ਅਤੇ ਰਾਜ ਦੋਵੇਂ ਸੰਸਦੀ ਕਾਰਜਪਾਲਿਕਾਵਾਂ ਹਨ ।
  2. ਕੇਂਦਰ ਅਤੇ ਰਾਜਾਂ ਵਿਚ ਆਜ਼ਾਦ ਤੇ ਨਿਰਪੱਖ ਨਿਆਂਪਾਲਿਕਾ ਹੈ ।
  3. ਕੇਂਦਰ ਵਿਚ ਵਿਧਾਨ ਮੰਡਲ (ਸੰਸਦ) ਦੇ ਦੋ ਸਦਨ ਹਨ । ਇਸੇ ਤਰ੍ਹਾਂ ਕੁੱਝ ਰਾਜਾਂ ਦੇ ਵਿਧਾਨ ਮੰਡਲਾਂ ਵਿਚ ਵੀ ਦੋ ਸਦਨ ਹਨ ।

ਪ੍ਰਸ਼ਨ 7.
ਕੇਂਦਰ ਅਤੇ ਰਾਜ ਸਰਕਾਰਾਂ ਵਿਚ ਰਚਨਾ ਸੰਬੰਧੀ ਤਿੰਨ ਫ਼ਰਕ ਦੱਸੋ ।
ਉੱਤਰ-
ਕੇਂਦਰ ਅਤੇ ਰਾਜ ਸਰਕਾਰਾਂ ਵਿਚ ਰਚਨਾ ਸੰਬੰਧੀ ਤਿੰਨ ਫ਼ਰਕ ਹੇਠ ਲਿਖੇ ਹਨ-

  1. ਕੇਂਦਰ ਵਿਚ ਚੁਣਿਆ ਹੋਇਆ ਰਾਸ਼ਟਰਪਤੀ ਹੁੰਦਾ ਹੈ, ਜਦ ਕਿ ਰਾਜਾਂ ਵਿਚ ਨਿਯੁਕਤ ਕੀਤੇ ਗਏ ਰਾਜਪਾਲ ਹੁੰਦੇ ਹਨ ।
  2. ਕੇਂਦਰ ਦੀ ਸੰਸਦ ਦੇ ਦੋ ਸਦਨ ਹਨ । ਪਰ ਬਹੁਤੇ ਰਾਜਾਂ ਵਿਚ ਇੱਕ-ਸਦਨੀ ਵਿਧਾਨ ਮੰਡਲ ਹੈ ।
  3. ਰਾਜ ਵਿਚ ਭਾਰਤ ਦੇ ਉਪ-ਰਾਸ਼ਟਰਪਤੀ ਦੇ ਵਾਂਗ ਕੋਈ ਪਦ ਨਹੀਂ ਹੈ ।

ਪ੍ਰਸ਼ਨ 8.
ਰਾਜ ਵਿਧਾਨ ਮੰਡਲਾਂ ਦੇ ਚਾਰ ਗ਼ੈਰ-ਸਰਕਾਰੀ ਕੰਮ ਦੱਸੋ ।
ਉੱਤਰ-
ਰਾਜ ਵਿਧਾਨ ਮੰਡਲਾਂ ਦੇ ਹੇਠਾਂ ਲਿਖੇ ਚਾਰ ਗ਼ੈਰ-ਸਰਕਾਰੀ ਕੰਮ ਹਨ-

  1. ਵਿਧਾਨ ਮੰਡਲ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛ ਸਕਦੇ ਹਨ ।
  2. ਵਿਧਾਨ ਮੰਡਲ ਰਾਜ ਦੇ ਮੰਤਰੀ ਪਰਿਸ਼ਦ ਦੇ ਵਿਰੁੱਧ ਅਵਿਸ਼ਵਾਸ ਦੇ ਮਤੇ ‘ਤੇ ਵਿਚਾਰ ਕਰਦਾ ਹੈ ।
  3. ਰਾਜ ਵਿਧਾਨ ਮੰਡਲ ਦੇ ਚੁਣੇ ਹੋਏ ਮੈਂਬਰ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਰਦੇ ਹਨ।
  4. ਵਿਧਾਨ ਮੰਡਲ ਦਾ ਹਰੇਕ ਸਦਨ ਆਪਣੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕਰਦਾ ਹੈ ।

ਪ੍ਰਸ਼ਨ 9.
ਰਾਜਪਾਲ ਦੀਆਂ ਤਿੰਨ ਮੁੱਖ ਵਿਧਾਨਕ ਸ਼ਕਤੀਆਂ ਦੱਸੋ ।
ਉੱਤਰ-
ਰਾਜਪਾਲ ਦੀਆਂ ਤਿੰਨ ਵਿਧਾਨਕ ਸ਼ਕਤੀਆਂ ਹੇਠ ਲਿਖੀਆਂ ਹਨ –

  • ਉਹ ਰਾਜ ਵਿਧਾਨ ਮੰਡਲ ਦੀ ਬੈਠਕ ਬੁਲਾ ਸਕਦਾ ਹੈ ਅਤੇ ਉਸ ਨੂੰ ਸੰਬੋਧਿਤ ਕਰ ਸਕਦਾ ਹੈ ।
  • ਉਹ ਰਾਜ ਵਿਧਾਨ ਮੰਡਲ ਵਲੋਂ ਪਾਸ ਕੀਤੇ ਗਏ ਬਿਲਾਂ ਨੂੰ ਪ੍ਰਵਾਨ ਕਰ ਸਕਦਾ ਹੈ, ਪੁਨਰ-ਵਿਚਾਰ ਲਈ ਵਾਪਸ ਭੇਜ ਸਕਦਾ ਹੈ ਜਾਂ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਰੱਖ ਸਕਦਾ ਹੈ ।
  • ਉਹ ਰਾਜ ਵਿਧਾਨ ਮੰਡਲ ਦੀ ਗੈਰ-ਹਾਜ਼ਰੀ ਛੁੱਟੀ) ਸਮੇਂ ਅਧਿਆਦੇਸ਼ ਜਾਰੀ ਕਰ ਸਕਦਾ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 10.
ਰਾਜਪਾਲ ਦੀਆਂ ਤਿੰਨ ਮੁੱਖ ਕਾਰਜਕਾਰੀ ਸ਼ਕਤੀਆਂ ਦੱਸੋ ।
ਉੱਤਰ-
ਰਾਜਪਾਲ ਦੀਆਂ ਤਿੰਨ ਮੁੱਖ ਕਾਰਜਕਾਰੀ ਸ਼ਕਤੀਆਂ ਹੇਠ ਲਿਖੀਆਂ ਹਨ-

  1. ਉਹ ਮੁੱਖ ਮੰਤਰੀ ਦੀ ਚੋਣ ਕਰਦਾ ਹੈ ਅਤੇ ਮੁੱਖ ਮੰਤਰੀ ਦੀ ਸਲਾਹ ਨਾਲ ਰਾਜ ਮੰਤਰੀ ਪਰਿਸ਼ਦ ਦੇ ਹੋਰ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ।
  2. ਉਹ ਰਾਜ ਲੋਕ ਸੇਵਾ ਆਯੋਗ ਦੇ ਮੈਂਬਰਾਂ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਦਾ ਹੈ ।
  3. ਉਹ ਆਪਣੇ ਰਾਜ ਵਿਚ ਰਾਸ਼ਟਰਪਤੀ ਰਾਜੇ ਦੀ ਸਿਫ਼ਾਰਸ਼ ਕਰ ਸਕਦਾ ਹੈ ।

ਪ੍ਰਸ਼ਨ 11.
ਰਾਜ ਸਰਕਾਰਾਂ ਦੇ ਚਾਰ ਮੁੱਖ ਕੰਮ ਦੱਸੋ ।
ਉੱਤਰ-
ਰਾਜ ਸਰਕਾਰਾਂ ਹੇਠ ਲਿਖੇ ਚਾਰ ਮੁੱਖ ਕੰਮ ਕਰਦੀਆਂ ਹਨ-

  1. ਉਹ ਆਪਣੇ ਰਾਜ ਵਿਚ ਕਾਨੂੰਨ ਅਤੇ ਅਮਨ ਨੂੰ ਬਣਾਈ ਰੱਖਣ ਲਈ ਕਾਨੂੰਨ ਬਣਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਲਾਗੂ ਕਰਦੀਆਂ ਹਨ ।
  2. ਉਹ ਆਪਣੇ ਰਾਜ ਵਿਚ ਜ਼ਰੂਰੀ ਵਸਤਾਂ ਲੋਕਾਂ ਨੂੰ ਲਗਾਤਾਰ ਮੁਹੱਈਆ ਕਰਾਉਣ ਦਾ ਕੰਮ ਕਰਦੀਆਂ ਹਨ ।
  3. ਉਹ ਆਪਣੇ ਰਾਜ ਵਿਚ ਸਿੱਖਿਆ ਦਾ ਪ੍ਰਸਾਰ ਅਤੇ ਹੋਰ ਕਲਿਆਣਕਾਰੀ ਕੰਮ ਕਰਦੀਆਂ ਹਨ ।
  4. ਉਹ ਆਪਣੇ ਰਾਜ ਵਿੱਚ ਵਿਕਾਸ ਨੂੰ ਉਤਸ਼ਾਹ ਦਿੰਦੀਆਂ ਹਨ ।

ਪ੍ਰਸ਼ਨ 12.
ਮੁੱਖ ਮੰਤਰੀ ਦੀਆਂ ਸ਼ਕਤੀਆਂ ਅਤੇ ਸਥਿਤੀ ਦਾ ਵਰਣਨ ਕਰੋ ।
ਉੱਤਰ-
ਮੁੱਖ ਮੰਤਰੀ ਦੀਆਂ ਸ਼ਕਤੀਆਂ ਹੇਠ ਲਿਖੀਆਂ ਹਨ –

  1. ਮੰਤਰੀਆਂ ਦੀ ਨਿਯੁਕਤੀ – ਮੁੱਖ ਮੰਤਰੀ ਆਪਣੇ ਮੰਤਰੀਆਂ ਦੀ ਸੂਚੀ ਤਿਆਰ ਕਰਕੇ ਰਾਜਪਾਲ ਨੂੰ ਭੇਜਦਾ ਹੈ ।
  2. ਵਿਭਾਗਾਂ ਦੀ ਵੰਡ – ਮੁੱਖ ਮੰਤਰੀ ਮੰਤਰੀਆਂ ਵਿਚ ਵਿਭਾਗ ਵੰਡਦਾ ਹੈ ।
  3. ਮੰਤਰੀਆਂ ਨੂੰ ਹਟਾਉਣਾ – ਉਹ ਕਿਸੇ ਵੀ ਮੰਤਰੀ ਤੋਂ ਤਿਆਗ-ਪੱਤਰ ਮੰਗ ਸਕਦਾ ਹੈ । ਜੇ ਕੋਈ ਮੰਤਰੀ ਤਿਆਗਪੱਤਰ ਦੇਣ ਤੋਂ ਇਨਕਾਰ ਕਰ ਦੇਵੇ ਤਾਂ ਮੁੱਖ ਮੰਤਰੀ ਉਸ ਨੂੰ ਰਾਜਪਾਲ ਨੂੰ ਆਖ ਕੇ ਹਟਾ ਸਕਦਾ ਹੈ ।
  4. ਮੰਤਰੀ ਪਰਿਸ਼ਦ ਦਾ ਮੁਖੀ – ਮੁੱਖ ਮੰਤਰੀ ਮੰਤਰੀ ਪਰਿਸ਼ਦ ਦੀ ਬੈਠਕ ਦਾ ਪ੍ਰੋਗਰਾਮ ਨਿਸਚਿਤ ਕਰਦਾ ਹੈ ਅਤੇ ਇਸ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।

ਮੁੱਖ ਮੰਤਰੀ ਦੀ ਸਥਿਤੀ – ਸੱਚ ਤਾਂ ਇਹ ਹੈ ਕਿ ਮੁੱਖ ਮੰਤਰੀ ਰਾਜ ਦਾ ਇਕ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅਧਿਕਾਰੀ ਹੈ । ਰਾਜ ਪ੍ਰਸ਼ਾਸਨ ਦਾ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿਸ ‘ਤੇ ਉਸ ਦਾ ਕੰਟਰੋਲ ਨਾ ਹੋਵੇ । ਕੋਈ ਮੰਤਰੀ ਮੁੱਖ ਮੰਤਰੀ ਦੀ ਇੱਛਾ ਦੇ ਬਿਨਾਂ ਮੰਤਰੀ ਪਦ ‘ਤੇ ਨਹੀਂ ਰਹਿ ਸਕਦਾ । ਉਹ ਅਜਿਹੀ ਧੁਰੀ ਹੈ ਜਿਸ ਦੇ ਚਾਰੇ ਪਾਸੇ ਰਾਜ ਦਾ ਪ੍ਰਸ਼ਾਸਨ ਚੱਕਰ ਕੱਟਦਾ ਹੈ ।

ਪ੍ਰਸ਼ਨ 13.
ਹਾਈ ਕੋਰਟ ਦੇ ਪ੍ਰਸ਼ਾਸਕੀ ਅਧਿਕਾਰ ਖੇਤਰ ਦਾ ਵਰਣਨ ਕਰੋ ।
ਉੱਤਰ-
ਹਾਈ ਕੋਰਟ ਨੂੰ ਹੇਠ ਲਿਖੇ ਪ੍ਰਸ਼ਾਸਕੀ ਅਧਿਕਾਰ ਪ੍ਰਾਪਤ ਹਨ-
(ਉ) ਅਧੀਨ ਅਦਾਲਤਾਂ ਦਾ ਨਿਰੀਖਣ ਕਰਨਾ ਅਤੇ ਉਨ੍ਹਾਂ ਉੱਤੇ ਨਿਯੰਤਰਨ ਕਰਨਾ ।
(ਅ) ਜ਼ਿਲ੍ਹਾਂ ਜੱਜਾਂ ਦੀ ਨਿਯੁਕਤੀ ਵਿਚ ਰਾਜਪਾਲ ਨੂੰ ਸਲਾਹ ਦੇਣੀ ।
(ੲ) ਜੱਜਾਂ ਦੀ ਤਰੱਕੀ ਆਦਿ ਦੇ ਮਾਮਲੇ ।

ਪ੍ਰਸ਼ਨ 14.
ਜ਼ਿਲ੍ਹਾ ਅਦਾਲਤ ਉੱਤੇ ਇੱਕ ਟਿੱਪਣੀ ਲਿਖੋ ।
ਉੱਤਰ-
ਨਿਆਇਕ ਪ੍ਰਸ਼ਾਸਨ ਦੇ ਲਈ ਹਰੇਕ ਰਾਜ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿਚ ਵੰਡਿਆ ਜਾਂਦਾ ਹੈ । ਹਰੇਕ ਜ਼ਿਲ੍ਹਾ ਇਕ ਜ਼ਿਲਾ ਜੱਜ ਦੇ ਅਧੀਨ ਕੰਮ ਕਰਦਾ ਹੈ । ਜ਼ਿਲਾ ਅਦਾਲਤਾਂ ਦੇ ਜੱਜਾਂ ਨੂੰ ਰਾਜ ਦੀ ਉੱਚ-ਅਦਾਲਤ ਦੇ ਜੱਜ ਦੀ ਸਲਾਹ ਨਾਲ ਰਾਜਪਾਲ ਨਿਯੁਕਤ ਕਰਦਾ ਹੈ । ਉਨ੍ਹਾਂ ਹੀ ਵਿਅਕਤੀਆਂ ਨੂੰ ਜ਼ਿਲ੍ਹਾ ਜੱਜ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਜਾ ਸਕਦਾ ਹੈ। ਜੋ ਕਿ ਘੱਟ ਤੋਂ ਘੱਟ ਸੱਤ ਸਾਲ ਤਕ ਵਕੀਲ ਦੇ ਤੌਰ ‘ਤੇ ਕੰਮ ਕਰ ਚੁੱਕੇ ਹੋਣ ਜਾਂ ਜੋ ਕਿ ਸੰਘ ਜਾਂ ਰਾਜ ਸਰਕਾਰ ਦੀ ਸੇਵਾ ਵਿਚ ਅਧਿਕਾਰੀ ਦੇ ਰੂਪ ਵਿਚ ਕੰਮ ਕਰ ਚੁੱਕੇ ਹੋਣ । ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਜੱਜ ਸੁਤੰਤਰਤਾ ਨਾਲ ਨਿਆਂ ਕਰ ਸਕਣ ਅਤੇ ਜਨਤਾ ਦਾ ਨਿਆਂਪਾਲਿਕਾ ਵਿਚ ਵਿਸ਼ਵਾਸ ਦਿੜ ਹੋਵੇ ।

ਪ੍ਰਸ਼ਨ 15.
ਭਾਰਤੀ ਸੰਘ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਭਾਰਤੀ ਸੰਘ ਵਿਚ ਸੰਘੀ ਢਾਂਚੇ ਵਾਂਗ ਕੇਂਦਰੀ ਅਤੇ ਰਾਜ ਪੱਧਰ ਉੱਤੇ ਵੱਖ-ਵੱਖ ਸਰਕਾਰਾਂ ਹਨ । ਸ਼ਕਤੀਆਂ ਦੀ ਵੰਡ ਤਿੰਨ ਸੂਚੀਆਂ-ਸੰਘ ਸੂਚੀ, ਰਾਜ ਸੂਚੀ ਅਤੇ ਸਮਵਰਤੀ ਸੁਚੀ ਵਿਚ ਕੀਤੀ ਗਈ ਹੈ । ਸੁਤੰਤਰ ਅਦਾਲਤ ਦਾ ਵੀ ਪ੍ਰਬੰਧ ਹੈ । ਭਾਰਤੀ ਸੰਘ ਵਿਚ ਕੇਂਦਰ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ ਗਿਆ ਹੈ । ਸਾਰੇ ਮਹੱਤਵਪੂਰਨ ਵਿਸ਼ੇ ਕੇਂਦਰੀ ਸੂਚੀ ਵਿਚ ਰੱਖੇ ਗਏ ਹਨ। ਕੇਂਦਰ ਸਾਂਝੀ ਸੂਚੀ ਉੱਤੇ ਵੀ ਕਾਨੂੰਨ ਬਣਾ ਸਕਦਾ ਹੈ । ਸੰਕਟਕਾਲ ਵਿਚ ਇਸ ਨੂੰ ਰਾਜ ਸੂਚੀ ਦੇ ਵਿਸ਼ਿਆਂ ਉੱਤੇ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਹੈ । ਇਸ ਦੇਸ਼ ਵਿਚ ਸਭ ਨੂੰ ਇਕਹਿਰੀ ਨਾਗਰਿਕਤਾ ਹਾਸਲ ਹੈ । ਭਾਰਤੀ ਸੰਘ ਅਮਰੀਕਾ ਵਾਂਗ ਇਕ ਸੰਘ ਨਹੀਂ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 16.
ਰਾਜਪਾਲ ਅਤੇ ਮੰਤਰੀ ਪਰਿਸ਼ਦ ਦਾ ਸੰਬੰਧ ਦੱਸੋ ।
ਉੱਤਰ-
ਰਾਜਪਾਲ ਭਾਰਤੀ ਸੰਘ ਵਿਚ ਰਾਜ ਦਾ ਮੁਖੀ ਹੁੰਦਾ ਹੈ । ਪਰ ਉਹ ਨਾਂ ਦਾ ਹੀ ਮੁਖੀ ਹੁੰਦਾ ਹੈ । ਉਸ ਨੂੰ ਰਾਜ ਦੀ ਮੰਤਰੀ ਪਰਿਸ਼ਦ ਦੀ ਸਲਾਹ ਨਾਲ ਹੀ ਕੰਮ ਕਰਨਾ ਪੈਂਦਾ ਹੈ । ਫਿਰ ਵੀ ਕੁੱਝ ਵਿਸ਼ੇਸ਼ ਹਾਲਤਾਂ ਵਿਚ ਉਹ ਰਾਜ ਦਾ ਅਸਲੀ ਮੁਖੀ ਵੀ ਹੁੰਦਾ ਹੈ । ਉਹੈ-ਜੇ ਦੇ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ । ਦੂਸਰੇ ਮੰਤਰੀ ਵੀ ਉਸੇ ਵਲੋਂ ਨਿਯੁਕਤ ਕੀਤੇ ਜਾਂਦੇ ਹਨ । ਉਹ ਰਾਜ ਮੰਤਰੀ ਪਰਿਸ਼ਦ ਦੇ ਫ਼ੈਸਲਿਆਂ ਬਾਰੇ ਮੁੱਖ ਮੰਤਰੀ ਤੋਂ ਪੁੱਛ-ਗਿੱਛ ਕਰ ਸਕਦਾ ਹੈ । ਪਰ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੀ ਨਿਯੁਕਤੀ ਕਰਦੇ ਸਮੇਂ ਰਾਜਪਾਲ ਆਪਣੀ ਇੱਛਾ ਤੋਂ ਕੰਮ ਨਹੀਂ ਲੈ ਸਕਦਾ ਹੈ । ਉਹ ਸਿਰਫ਼ ਰਾਜ ਵਿਧਾਨ ਸਭਾ ਦੇ ਬਹੁਮਤ ਦਲ ਦੇ ਆਗੂ ਨੂੰ ਹੀ ਮੁੱਖ ਮੰਤਰੀ ਨਿਯੁਕਤ ਕਰ ਸਕਦਾ ਹੈ । ਦੂਸਰੇ ਮੰਤਰੀਆਂ ਦੀ ਨਿਯੁਕਤੀ ਉਹ ਮੁੱਖ ਮੰਤਰੀ ਦੀ ਸਲਾਹ ਨਾਲ ਕਰਦਾ ਹੈ ।

ਪ੍ਰਸ਼ਨ 17.
ਰਾਜਪਾਲ ਦੇ ਕੀ ਅਧਿਕਾਰ ਹਨ ?
ਉੱਤਰ-
ਰਾਜਪਾਲ ਨੂੰ ਅਨੇਕਾਂ ਵਿਧਾਨਕ, ਕਾਰਜਕਾਰੀ, ਧਨ ਸੰਬੰਧੀ ਅਤੇ ਨਿਆਇਕ ਅਧਿਕਾਰ ਪ੍ਰਾਪਤ ਹਨ ।

  1. ਉਹ ਮੰਤਰੀ ਪਰਿਸ਼ਦ ਦਾ ਗਠਨ ਕਰਦਾ ਹੈ ਅਤੇ ਰਾਜ ਲੋਕ ਸੇਵਾ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ।
  2. ਉਹ ਰਾਜ ਵਿਧਾਨ ਮੰਡਲ ਦੁਆਰਾ ਪਾਸ ਬਿਲਾਂ ਨੂੰ ਪ੍ਰਵਾਨਗੀ ਦੇ ਕੇ ਕਾਨੂੰਨ ਬਣਾਉਂਦਾ ਹੈ ਅਤੇ ਅਪ੍ਰੈਲ ਤੋਂ ਪਹਿਲਾਂ ਵਿੱਤ ਮੰਤਰੀ ਕੋਲੋਂ ਬਜਟ ਪੇਸ਼ ਕਰਵਾਉਂਦਾ ਹੈ ।
  3. ਉਹ ਉੱਚ-ਅਦਾਲਤ ਦੇ ਜੱਜਾਂ ਦੀ ਨਿਯੁਕਤੀ ਵਿਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ।
  4. ਉਹ ਆਪਣੇ ਵਿਵੇਕ ਅਨੁਸਾਰ ਕਿਸੇ ਬਿਲ ਨੂੰ ਰਾਸ਼ਟਰਪਤੀ ਦੇ ਲਈ ਰਾਖਵਾਂ ਰੱਖ ਸਕਦਾ ਹੈ ।
  5. ਉਹ ਰਾਜ ਵਿਚ ਸ਼ਾਸਨ ਤੰਤਰ ਦੀ ਨਾਕਾਮਯਾਬੀ ਦੀ ਸੂਚਨਾ ਆਪਣੇ ਵਿਵੇਕ ਅਨੁਸਾਰ ਰਾਸ਼ਟਰਪਤੀ ਨੂੰ ਦੇ ਸਕਦਾ ਹੈ ।

ਪ੍ਰਸ਼ਨ 18.
ਰਾਜ ਦੇ ਵਿਧਾਨ ਮੰਡਲ ਵਿਚ ਵਿੱਤੀ ਬਿਲ ਕਿਸ ਤਰ੍ਹਾਂ ਪਾਸ ਹੁੰਦਾ ਹੈ ?
ਉੱਤਰ-
ਵਿੱਤੀ ਬਿਲ ਮੰਤਰੀਆਂ ਵੱਲੋਂ ਰੱਖੇ ਜਾਂਦੇ ਹਨ । ਇਹ ਬਿਲ ਸਿਰਫ਼ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾ ਸਕਦੇ ਹਨ । ਜਿਨ੍ਹਾਂ ਰਾਜਾਂ ਵਿਚ ਦੋ ਸਦਨ ਹੁੰਦੇ ਹਨ, ਉੱਥੇ ਵਿਧਾਨ ਸਭਾ ਤੋਂ ਪਾਸ ਹੋਣ ਤੋਂ ਬਾਅਦ ਬਿਲ ਵਿਧਾਨ ਪਰਿਸ਼ਦ ਵਿਚ ਭੇਜਿਆ ਜਾਂਦਾ ਹੈ । ਵਿਧਾਨ ਪਰਿਸ਼ਦ ਇਸ ਨੂੰ 14 ਦਿਨਾਂ ਤਕ ਰੋਕ ਸਕਦੀ ਹੈ । ਉਸ ਤੋਂ ਬਾਅਦ ਇਹ ਬਿਲ ਨੂੰ ਵਿਧਾਨ ਸਭਾ ਨੂੰ ਸੁਝਾਵਾਂ ਦੇ ਨਾਲ ਜਾਂ ਸੁਝਾਵਾਂ ਤੋਂ ਬਿਨਾਂ ਭੇਜ ਦਿੰਦੀ ਹੈ । ਵਿਧਾਨ ਸਭਾ ਇਨ੍ਹਾਂ ਸੁਝਾਵਾਂ ਨੂੰ ਪ੍ਰਵਾਨ ਜਾਂ ਅਪ੍ਰਵਾਨ ਵੀ ਕਰ ਸਕਦੀ ਹੈ । ਇਸ ਤਰ੍ਹਾਂ ਪਾਸ ਬਿਲ ਰਾਜਪਾਲ ਦੀ ਮਨਜ਼ੂਰੀ ਦੇ ਲਈ ਭੇਜਿਆ ਜਾਂਦਾ ਹੈ । ਰਾਜਪਾਲ ਦੀ ਮਨਜ਼ੂਰੀ ਮਿਲਣ ਉੱਤੇ ਬਿਲ ਕਾਨੂੰਨ ਬਣ ਜਾਂਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

Punjab State Board PSEB 10th Class Social Science Book Solutions Civics Chapter 2 ਕੇਂਦਰੀ ਸਰਕਾਰ Textbook Exercise Questions and Answers.

PSEB Solutions for Class 10 Social Science Civics Chapter 2 ਕੇਂਦਰੀ ਸਰਕਾਰ

SST Guide for Class 10 PSEB ਕੇਂਦਰੀ ਸਰਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
(ਉ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 1-15 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
(ੳ) ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
ਲੋਕ ਸਭਾ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ ।

ਪ੍ਰਸ਼ਨ 1.
(ਅ) ਲੋਕ ਸਭਾ ਦੇ ਭੁੱਲ ਕਿੰਨੇ ਮੈਂਬਰ ਹੁੰਦੇ ਹਨ ?
ਉੱਤਰ-
ਲੋਕ ਸਭਾ ਦੇ ਵੱਧ ਤੋਂ ਵੱਧ 550 ਮੈਂਬਰ ਹੋ ਸਕਦੇ ਸਨ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 1.
(ੲ) ਲੋਕ ਸਭਾ ਦੇ ਸਪੀਕਰ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
ਉੱਤਰ-
ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਸਪੀਕਰ ਦੀ ਚੋਣ ਕਰਦੇ ਹਨ ।

ਪ੍ਰਸ਼ਨ 1.
(ਸ) ਅਵਿਸ਼ਵਾਸ ਪ੍ਰਸਤਾਵ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਜੇਕਰ ਲੋਕ ਸਭਾ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ ਮੰਡਲ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰ ਦੇਵੇ ਤਾਂ ਇਨ੍ਹਾਂ ਨੂੰ ਆਪਣੇ ਅਹੁਦੇ ਤੋਂ ਤਿਆਗ-ਪੱਤਰ ਦੇਣਾ ਪੈਂਦਾ ਹੈ ।

ਪ੍ਰਸ਼ਨ 1.
(ਹ) ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।

ਪ੍ਰਸ਼ਨ 1.
(ਕ) ਰਾਸ਼ਟਰਪਤੀ ਲੋਕ ਸਭਾ ਵਿਚ ਕਦੋਂ ਅਤੇ ਕਿੰਨੇ ਐਂਗਲੋ-ਇੰਡੀਅਨ ਮੈਂਬਰ ਨਾਮਜ਼ਦ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ਲੋਕ ਸਭਾ ਵਿਚ ਦੋ ਐਂਗਲੋ-ਇੰਡੀਅਨ ਮੈਂਬਰ ਨਾਮਜ਼ੱਦ ਕਰਦਾ ਹੈ । ਉਹ ਉਨ੍ਹਾਂ ਨੂੰ ਤਦ ਨਾਮਜ਼ਦ ਕਰਦਾ ਹੈ ਜਦੋਂ ਐਂਗਲੋ-ਇੰਡੀਅਨ ਸਮੁਦਾਇ ਨੂੰ ਲੋਕ ਸਭਾ ਵਿਚ ਉੱਚਿਤ ਪ੍ਰਤੀਨਿਧਤਾ ਨਾ ਮਿਲੇ ।

ਪ੍ਰਸ਼ਨ 2.
ਰਾਜ ਸਭਾ ਬਾਰੇ ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਦਿਓ-
(ੳ) ਰਾਜ ਸਭਾ ਦੇ ਕੁੱਲ ਕਿੰਨੇ ਮੈਂਬਰ ਹੋ ਸਕਦੇ ਹਨ ?
(ਅ) ਰਾਸ਼ਟਰਪਤੀ ਰਾਜ ਸਭਾ ਵਿਚ ਕਿੰਨੇ ਮੈਂਬਰ ਅਤੇ ਕਿਹੜੇ ਖੇਤਰਾਂ ਵਿਚੋਂ ਨਾਮਜ਼ਦ ਕਰਦਾ ਹੈ ?
(ੲ) ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ?
(ਸ) ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
(ਹ) ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੈ ?
(ਕ) ਰਾਜ ਸਭਾ ਦੇ ਮੈਂਬਰ ਕਿਵੇਂ ਅਤੇ ਕੌਣ ਚੁਣਦਾ ਹੈ ?
ਉੱਤਰ-
(ੳ) ਰਾਜ ਸਭਾ ਦੇ ਵੱਧ ਤੋਂ ਵੱਧ 250 ਮੈਂਬਰ ਹੋ ਸਕਦੇ ਹਨ ।
(ਅ) ਰਾਸ਼ਟਰਪਤੀ ਵਿਗਿਆਨ, ਕਲਾ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ 12 ਵਿਅਕਤੀਆਂ ਨੂੰ ਨਾਮਜ਼ਦ ਕਰ ਸਕਦਾ ਹੈ ।
(ੲ) ਭਾਰਤ ਦਾ ਉਪ-ਰਾਸ਼ਟਰਪਤੀ ।
(ਸ) ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ 30 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
(ਹ) ਇਸ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ।
(ਕ) ਰਾਜ ਸਭਾ ਦੇ ਮੈਂਬਰਾਂ ਦੀ ਚੋਣ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਕਰਦੇ ਹਨ ।

ਪ੍ਰਸ਼ਨ 3.
ਹੇਠ ਲਿਖੀਆਂ ਦੀ ਵਿਆਖਿਆ ਕਰੋ-
(ੳ) ਮਹਾਂਦੋਸ਼ ਦਾ ਮੁਕੱਦਮਾ
(ਅ) ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਜਾਂ ਵਿਅਕਤੀਗਤ ਜ਼ਿੰਮੇਵਾਰੀ ।
(ੲ) ਰਾਸ਼ਟਰਪਤੀ ਰਾਜ ਦਾ ਨਾਂ-ਮਾਤਰ ਮੁਖੀ ।
ਉੱਤਰ-
(ੳ) ਮਹਾਂਦੋਸ਼ ਦਾ ਮੁਕੱਦਮਾ – ਸੰਵਿਧਾਨ ਦੀ ਉਲੰਘਣਾ ਕਰਨ ‘ਤੇ ਰਾਸ਼ਟਰਪਤੀ ‘ਤੇ ਮਹਾਂਦੋਸ਼ ਚਲਾਇਆ ਜਾਂਦਾ ਹੈ ਅਤੇ ਦੋਸ਼ੀ ਪਾਏ ਜਾਣ ਉੱਤੇ ਉਸ ਨੂੰ ਨਿਸ਼ਚਿਤ ਮਿਆਦ ਤੋਂ ਪਹਿਲਾਂ ਪਦ ਤੋਂ ਹਟਾਇਆ ਜਾ ਸਕਦਾ ਹੈ ।

(ਅ) ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਜਾਂ ਵਿਅਕਤੀਗਤ ਜ਼ਿੰਮੇਵਾਰੀ – ਸਹਿਕ ਜ਼ਿੰਮੇਵਾਰੀ ਤੋਂ ਭਾਵ ਇਹ ਹੈ ਕਿ ਹਰੇਕ ਮੰਤਰੀ ਆਪਣੇ ਵਿਭਾਗ ਦੇ ਲਈ ਵਿਅਕਤੀਗਤ ਤੌਰ ‘ਤੇ ਜ਼ਿੰਮੇਵਾਰ ਤਾਂ ਹੈ ਹੀ, ਨਾਲ-ਨਾਲ ਉਸ ਦੀ ਜ਼ਿੰਮੇਵਾਰੀ ਹਰੇਕ ਵਿਭਾਗ ਦੀ ਨੀਤੀ ਨਾਲ ਵੀ ਹੁੰਦੀ ਹੈ ।

(ੲ) ਰਾਸ਼ਟਰਪਤੀ ਰਾਜ ਦਾ ਨਾਂ-ਮਾਤਰ ਮੁਖੀ-ਰਾਸ਼ਟਰਪਤੀ ਦੇਸ਼ ਦਾ ਨਾਂ-ਮਾਤਰ ਮੁਖੀ ਹੈ ਕਿਉਂਕਿ ਵਿਵਹਾਰ ਵਿੱਚ ਉਸ ਦੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਮੰਡਲ ਕਰਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 4.
ਹੇਠ ਲਿਖਿਆਂ ਦਾ ਉੱਤਰ ਦਿਓ-
(ਉ) ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
(ਅ) ਰਾਸ਼ਟਰਪਤੀ ਦੀਆਂ ਕਿੰਨੇ ਪ੍ਰਕਾਰ ਦੀਆਂ ਸੰਕਟਕਾਲੀਨ ਸ਼ਕਤੀਆਂ ਹਨ ?
(ੲ) ਸਰਵ-ਉੱਚ ਅਦਾਲਤ (ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
(ਸ) ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
(ੳ) ਪ੍ਰਧਾਨ ਮੰਤਰੀ ਦੀ ਨਿਯੁਕਤੀ – ਰਾਸ਼ਟਰਪਤੀ ਸੰਸਦ ਵਿਚ ਬਹੁਮਤ ਪ੍ਰਾਪਤ ਕਰਨ ਵਾਲੇ ਦਲ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ।

(ਅ) ਰਾਸ਼ਟਰਪਤੀ ਦੀਆਂ ਸੰਕਟਕਾਲੀ ਸ਼ਕਤੀਆਂ-ਰਾਸ਼ਟਰਪਤੀ ਦੀਆਂ ਸੰਕਟਕਾਲੀ ਸ਼ਕਤੀਆਂ ਤਿੰਨ ਕਿਸਮ ਦੀਆਂ ਹੁੰਦੀਆਂ ਹਨ :-

  • ਰਾਸ਼ਟਰੀ ਸੰਕਟ, ਵਿਦੇਸ਼ੀ ਹਮਲਾ ਜਾਂ ਅੰਦਰੂਨੀ ਬਗ਼ਾਵਤ ।
  • ਰਾਜ ਦਾ ਸੰਵਿਧਾਨਿਕ ਸੰਕਟ ।
  • ਵਿੱਤੀ ਸੰਕਟ ।

(ੲ) ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ-ਸੁਪਰੀਮ ਕੋਰਟ ਦੇ ਸਾਰੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਹੁੰਦੀ ਹੈ ।

(ਸ) ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ-ਸੁਪਰੀਮ ਕੋਰਟ ਦੇ ਜੱਜ 65 ਸਾਲ ਦੀ ਉਮਰ ਤਕ ਆਪਣੇ ਅਹੁਦੇ ਉੱਤੇ ਕੰਮ ਕਰ ਸਕਦੇ ਹਨ ।

ਪ੍ਰਸ਼ਨ 5.
ਹੇਠ ਲਿਖਿਆਂ ਦੀ ਵਿਆਖਿਆ ਕਰੋ-
(ਉ) ਸੁਤੰਤਰ ਨਿਆਂਪਾਲਿਕਾ
(ਅ) ਸਲਾਹਕਾਰੀ ਅਧਿਕਾਰ ਖੇਤਰ ।
ਉੱਤਰ-
(ੳ) ਸੁਤੰਤਰ ਨਿਆਂਪਾਲਿਕਾ – ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਨਿਆਂ ਦੇ ਲਈ ਸੁਤੰਤਰ ਨਿਆਂਪਾਲਿਕਾ ਦਾ ਹੋਣਾ ਜ਼ਰੂਰੀ ਹੈ ਜੋ ਕਿ ਲਾਲਚ, ਡਰ, ਦਬਾਅ ਜਾਂ ਪੱਖਪਾਤ-ਰਹਿਤ ਨਿਆਂ ਕਰ ਸਕੇ । ਇਸ ਲਈ ਸੰਵਿਧਾਨ ਨੇ (ਸ਼ਕਤੀਆਂ ਦੇ ਅਲਗਾਓ ਦੇ ਸਿਧਾਂਤ ਰਾਹੀਂ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਕਰ ਦਿੱਤਾ ਹੈ । ਇਸ ਤੋਂ ਇਲਾਵਾ ਜੱਜਾਂ ਨੂੰ ਅਹੁਦਿਆਂ ਤੋਂ ਹਟਾਉਣ ਦੀ ਪ੍ਰਕਿਰਿਆ ਬੜੀ ਔਖੀ ਹੈ ।

(ਅ) ਸਲਾਹਕਾਰੀ ਅਧਿਕਾਰ ਖੇਤਰ – ਭਾਰਤ ਦਾ ਰਾਸ਼ਟਰਪਤੀ ਕਿਸੇ ਕਾਨੂੰਨ ਜਾਂ ਸੰਵਿਧਾਨਿਕ ਮਾਮਲੇ ਉੱਤੇ ਸਰਵ-ਉੱਚ ਅਦਾਲਤ ਤੋਂ ਸਲਾਹ ਲੈ ਸਕਦਾ ਹੈ । ਪੰਜ ਜੱਜਾਂ ਉੱਤੇ ਆਧਾਰਿਤ ਬੈਂਚ ਅਜਿਹੀ ਸਲਾਹ ਦੇ ਸਕਦੀ ਹੈ, ਜਿਸ ਨੂੰ ਮੰਨਣਾ ਜਾਂ ਨਾ ਮੰਨਣਾ ਰਾਸ਼ਟਰਪਤੀ ਦੀ ਮਰਜ਼ੀ ਉੱਤੇ ਨਿਰਭਰ ਕਰਦਾ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
ਸੰਸਦ ਵਿਚ ਇਕ ਬਿਲ ਕਾਨੂੰਨ ਕਿਵੇਂ ਬਣਦਾ ਹੈ ?
ਉੱਤਰ-
ਬਿਲ ਦੋ ਤਰ੍ਹਾਂ ਦੇ ਹੁੰਦੇ ਹਨ-ਵਿੱਤੀ ਬਿਲ ਅਤੇ ਸਾਧਾਰਨ ਬਿਲ ਵਿੱਤੀ ਬਿਲ ਕਿਸੇ ਮੰਤਰੀ ਵੱਲੋਂ ਸਿਰਫ਼ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ | ਪਰ ਸਾਧਾਰਨ ਬਿਲ ਕਿਸੇ ਮੰਤਰੀ ਜਾਂ ਸੰਸਦ ਦੇ ਕਿਸੇ ਮੈਂਬਰ ਵਲੋਂ ਕਿਸੇ ਵੀ ਸਦਨ ਵਿਚ ਪੇਸ਼ ਕੀਤਾ ਜਾ ਸਕਦਾ ਹੈ । ਸਾਧਾਰਨ ਬਿਲ ਨੂੰ ਕਾਨੂੰਨ ਬਣਨ ਲਈ ਪਹਿਲਾਂ ਹੇਠ ਲਿਖੀਆਂ ਹਾਲਤਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ :-
ਪਹਿਲਾ ਪੜਾਅ ਜਾਂ ਪੜ੍ਹਤ – ਇਸ ਹਾਲਤ ਵਿਚ ਬਿਲ ਉੱਤੇ ਬਹਿਸ ਨਹੀਂ ਹੁੰਦੀ । ਇਸ ਦੇ ਸਿਰਫ਼ ਮੁੱਖ ਉਦੇਸ਼ ਦੱਸੇ ਜਾਂਦੇ ਹਨ ।

ਦੂਸਰਾ ਪੜਾਅ ਜਾਂ ਪੜ੍ਹਤ – ਦੂਸਰੇ ਪੜਾਅ ਵਿਚ ਬਿਲ ਦੀ ਹਰੇਕ ਧਾਰਾ ਉੱਤੇ ਵਿਸਥਾਰ-ਪੂਰਵਕ ਬਹਿਸ ਹੁੰਦੀ ਹੈ ਅਤੇ ਕੁੱਝ ਵੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ । ਜੇ ਜ਼ਰੂਰੀ ਹੋਵੇ ਤਾਂ ਬਿਲ ਉੱਚ ਕਮੇਟੀ ਨੂੰ ਸੌਂਪਿਆ ਜਾ ਸਕਦਾ ਹੈ ।
ਤੀਸਰਾ ਪੜਾਅ ਜਾਂ ਪੜ੍ਹਤ – ਇਸ ਪੜਾਅ ਵਿਚ ਸਾਂਝੇ ਰੂਪ ਵਿਚ ਬਿਲ ਉੱਤੇ ਮਤਦਾਨ ਹੁੰਦਾ ਹੈ । ਜੇ ਬਿਲ ਪਾਸ ਹੋ ਜਾਵੇ ਤਾਂ ਇਸਨੂੰ ਦੁਸਰੇ ਸਦਨ ਵਿਚ ਭੇਜ ਦਿੱਤਾ ਜਾਂਦਾ ਹੈ ।
ਬਿਲ ਦੂਸਰੇ ਸਦਨ ਵਿਚ – ਦੂਸਰੇ ਸਦਨ ਵਿਚ ਵੀ ਬਿਲ ਨੂੰ ਪਹਿਲੇ ਸਦਨ ਵਾਂਗ ਉਨ੍ਹਾਂ ਹੀ ਪੜਾਵਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ । ਜੇ ਦੁਸਰਾ ਸਦਨ ਵੀ ਇਸ ਨੂੰ ਪਾਸ ਕਰ ਦਿੰਦਾ ਹੈ ਤਾਂ ਬਿਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਵਾਸਤੇ ਭੇਜ ਦਿੱਤਾ ਜਾਂਦਾ ਹੈ ।
ਰਾਸ਼ਟਰਪਤੀ ਦੀ ਮਨਜ਼ੂਰੀ – ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਜਾਣ ਉੱਤੇ ਬਿਲ ਕਾਨੂੰਨ ਬਣ ਜਾਂਦਾ ਹੈ ।

ਪ੍ਰਸ਼ਨ 2.
ਸੰਸਦ ਦੀਆਂ ਕਿਸੇ ਚਾਰ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਸੰਸਦ ਦੀਆਂ ਤਿੰਨ ਮੁੱਖ ਸ਼ਕਤੀਆਂ ਅੱਗੇ ਲਿਖੀਆਂ ਹਨ :-

  • ਵਿਧਾਨਿਕ ਸ਼ਕਤੀਆਂ – ਸੰਸਦ ਸੰਘੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾਉਂਦੀ ਹੈ । ਕੁੱਝ ਵਿਸ਼ੇਸ਼ ਹਾਲਤਾਂ ਵਿਚ ਇਹ ਰਾਜ ਸੂਚੀ ਦੇ ਵਿਸ਼ਿਆਂ ਉੱਤੇ ਵੀ ਕਾਨੂੰਨ ਬਣਾ ਸਕਦੀ ਹੈ ।
  • ਕਾਰਜਪਾਲਿਕਾ ਸ਼ਕਤੀਆਂ – ਸੰਸਦ ਅਵਿਸ਼ਵਾਸ ਮਤਾ ਪਾਸ ਕਰਕੇ ਮੰਤਰੀ-ਪਰਿਸ਼ਦ ਨੂੰ ਹਟਾ ਸਕਦੀ ਹੈ । ਇਸ ਤੋਂ ਇਲਾਵਾ ਸੰਸਦ ਦੇ ਮੈਂਬਰ ਪ੍ਰਸ਼ਨ ਪੁੱਛ ਕੇ, ਧਿਆਨ ਦਿਵਾਊ ਮਤੇ ਰਾਹੀਂ, ਸਥਗਨ ਮਤੇ ਅਤੇ ਨਿੰਦਾ ਮਤੇ ਰਾਹੀਂ ਮੰਤਰੀ ਪਰਿਸ਼ਦ ਨੂੰ ਨਿਯੰਤਰਨ ਵਿਚ ਰੱਖਦੀ ਹੈ ।
  • ਵਿੱਤੀ ਸ਼ਕਤੀਆਂ – ਸੰਸਦ ਦਾ ਰਾਸ਼ਟਰੀ ਧਨ ਉੱਤੇ ਅਧਿਕਾਰ ਹੁੰਦਾ ਹੈ । ਇਹ ਨਵੇਂ ਕਰ ਲਾਉਂਦੀ ਹੈ, ਪੁਰਾਣੇ ਕਰਾਂ ਵਿਚ ਸੋਧ ਕਰਦੀ ਹੈ ਅਤੇ ਬਜਟ ਪਾਸ ਕਰਦੀ ਹੈ ।

ਪ੍ਰਸ਼ਨ 3.
ਲੋਕ ਸਭਾ ਦੇ ਸਪੀਕਰ ਦੀ ਲੋਕ ਸਭਾ ਵਿਚ ਨਿਭਾਈ ਜਾਂਦੀ ਭੂਮਿਕਾ ਬਾਰੇ ਨੋਟ ਲਿਖੋ ।
ਉੱਤਰ-
ਲੋਕ ਸਭਾ ਦੇ ਸਪੀਕਰ ਦੀ ਚੋਣ ਮੈਂਬਰ ਆਪਣੇ ਵਿਚੋਂ ਹੀ ਕਰਦੇ ਹਨ । ਉਹ ਲੋਕ ਸਭਾ ਵਿਚ ਹੇਠ ਲਿਖੀ | ਭੂਮਿਕਾ ਨਿਭਾਉਂਦਾ ਹੈ-

  • ਕਾਰਵਾਈ ਦਾ ਸੰਚਾਲਨ – ਉਹ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ । ਬਹੁਮਤ ਦਲ ਦਾ ਮੈਂਬਰ ਹੋਣ ਦੇ ਬਾਵਜੂਦ ਉਹ ਇਹੀ ਯਤਨ ਕਰਦਾ ਹੈ ਕਿ ਸਦਨ ਦੀ ਕਾਰਵਾਈ ਦੇ ਸੰਚਾਲਨ ਵਿਚ ਨਿਰਪੱਖਤਾ ਹੋਵੇ ।
  • ਅਨੁਸ਼ਾਸਨ – ਉਹ ਸਦਨ ਵਿਚ ਅਨੁਸ਼ਾਸਨ ਬਣਾਈ ਰੱਖਦਾ ਹੈ । ਉਹ ਅਨੁਸ਼ਾਸਨ ਭੰਗ ਕਰਨ ਵਾਲੇ ਮੈਂਬਰਾਂ ਨੂੰ ਸਦਨ ਤੋਂ ਬਾਹਰ ਜਾਣ ਦਾ ਹੁਕਮ ਦੇ ਸਕਦਾ ਹੈ ।
  • ਬਿਲ ਦੇ ਸਰੂਪ ਸੰਬੰਧੀ ਫ਼ੈਸਲਾ – ਸਪੀਕਰ ਇਸ ਗੱਲ ਦਾ ਫ਼ੈਸਲਾ ਕਰਦਾ ਹੈ ਕਿ ਕੋਈ ਬਿਲ ਵਿੱਤੀ ਬਿਲ ਹੈ ਜਾਂ ਸਾਧਾਰਨ ਬਿਲ ਹੈ ।
  • ਸਾਂਝੀਆਂ ਬੈਠਕਾਂ ਦੀ ਪ੍ਰਧਾਨਗੀ – ਜੇ ਕਿਸੇ ਬਿਲ ਉੱਤੇ ਦੋਹਾਂ ਸਦਨਾਂ ਵਿਚ ਅਸਹਿਮਤੀ ਪੈਦਾ ਹੋ ਜਾਵੇ ਤਾਂ ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਦਾ ਸਾਂਝਾ ਇਜਲਾਸ ਬੁਲਾਉਂਦਾ ਹੈ । ਇਸ ਸਾਂਝੇ ਇਜਲਾਸ ਦੀ ਪ੍ਰਧਾਨਗੀ ਲੋਕ ਸਭਾ ਦਾ ਸਪੀਕਰ ਕਰਦਾ ਹੈ ।

ਪ੍ਰਸ਼ਨ 4.
ਕੇਂਦਰੀ ਮੰਤਰੀ-ਪਰਿਸ਼ਦ ਵਿਚ ਕਿੰਨੇ ਪ੍ਰਕਾਰ ਦੇ ਮੰਤਰੀ ਹੁੰਦੇ ਹਨ ?
ਉੱਤਰ-
ਕੇਂਦਰੀ ਮੰਤਰੀ-ਪਰਿਸ਼ਦ ਵਿਚ ਚਾਰ ਪ੍ਰਕਾਰ ਦੇ ਮੰਤਰੀ ਹੁੰਦੇ ਹਨ :-
ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ ਅਤੇ ਸੰਸਦੀ ਸਕੱਤਰ ।

  1. ਕੈਬਨਿਟ ਮੰਤਰੀ – ਕੈਬਨਿਟ ਮੰਤਰੀ ਸਭ ਤੋਂ ਉੱਚੀ ਪੱਧਰ ਦੇ ਮੰਤਰੀ ਹੁੰਦੇ ਹਨ । ਇਹ ਮੰਤਰੀ ਪਰਿਸ਼ਦ ਦੀ ਅੰਤਰਿਮ ਕਮੇਟੀ ਦੇ ਮੈਂਬਰ ਹੁੰਦੇ ਹਨ । ਇਹ ਪ੍ਰਸ਼ਾਸਕੀ ਵਿਭਾਗਾਂ ਦੇ ਸੁਤੰਤਰ ਮੁਖੀ ਹੁੰਦੇ ਹਨ |
  2. ਰਾਜ ਮੰਤਰੀ – ਰਾਜ ਮੰਤਰੀ ਹੇਠਲੇ ਪੱਧਰ ਦੇ ਮੰਤਰੀ ਹੁੰਦੇ ਹਨ । ਉਹ ਕੈਬਨਿਟ ਮੰਤਰੀਆਂ ਦੀ ਮਦਦ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ । ਰਾਜ ਮੰਤਰੀ ਨੂੰ ਕਦੀ-ਕਦੀ ਕਿਸੇ ਵਿਭਾਗ ਦਾ ਸੁਤੰਤਰ ਕਾਰਜਭਾਰ ਵੀ ਸੌਂਪ ਦਿੱਤਾ ਜਾਂਦਾ ਹੈ ।
  3. ਉਪ ਮੰਤਰੀ – ਉਪ ਮੰਤਰੀ ਕੈਬਨਿਟ ਮੰਤਰੀਆਂ ਅਤੇ ਰਾਜ ਮੰਤਰੀਆਂ ਦੀ ਮਦਦ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ ।
  4. ਸੰਸਦੀ ਸਕੱਤਰ – ਸੰਸਦੀ ਸਕੱਤਰ ਅਸਲ ਵਿਚ ਮੰਤਰੀ ਨਹੀਂ ਹੁੰਦੇ । ਉਨ੍ਹਾਂ ਦਾ ਮੁੱਖ ਕੰਮ ਮਹੱਤਵਪੂਰਨ ਵਿਭਾਗਾਂ ਦੇ ਮੰਤਰੀਆਂ ਦੀ ਸੰਸਦ ਵਿਚ ਸਹਾਇਤਾ ਕਰਨਾ ਹੁੰਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 5.
ਪ੍ਰਧਾਨ ਮੰਤਰੀ ਦੇ ਕੋਈ ਤਿੰਨ ਮਹੱਤਵਪੂਰਨ ਕੰਮਾਂ ਦਾ ਵੇਰਵਾ ਦਿਓ ।
ਉੱਤਰ-
ਪ੍ਰਧਾਨ ਮੰਤਰੀ ਆਪਣੇ ਮਹੱਤਵਪੂਰਨ ਕੰਮਾਂ ਦੇ ਕਾਰਨ ਮੰਤਰੀ ਮੰਡਲ ਦਾ ਧੁਰਾ ਹੁੰਦਾ ਹੈ ।

  • ਉਹ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ਅਤੇ ਉਹ ਹੀ ਉਨ੍ਹਾਂ ਵਿੱਚ ਵਿਭਾਗਾਂ ਦੀ ਵੰਡ ਕਰਦਾ ਹੈ । ਉਹ ਜਦੋਂ ਚਾਹੇ ਪ੍ਰਸ਼ਾਸਨ ਦੀ ਕਾਰਜ ਕੁਸ਼ਲਤਾ ਲਈ ਮੰਤਰੀ ਮੰਡਲ ਦਾ ਪੁਨਰਗਠਨ ਕਰ ਸਕਦਾ ਹੈ । ਇਸ ਦਾ ਭਾਵ ਇਹ ਹੈ ਕਿ ਉਹ ਪੁਰਾਣੇ ਮੰਤਰੀਆਂ ਨੂੰ ਹਟਾ ਕੇ ਨਵੇਂ ਮੰਤਰੀ ਨਿਯੁਕਤ ਕਰ ਸਕਦਾ ਹੈ ।
  • ਜੇ ਪ੍ਰਧਾਨ ਮੰਤਰੀ ਤਿਆਗ-ਪੱਤਰ ਦੇ ਦੇਵੇ ਤਾਂ ਪੂਰਾ ਮੰਤਰੀ ਮੰਡਲ ਭੰਗ ਹੋ ਜਾਂਦਾ ਹੈ । ਜੇ ਕੋਈ ਮੰਤਰੀ ਤਿਆਗ-ਪੱਤਰ ਦੇਣ ਤੋਂ ਇਨਕਾਰ ਕਰੇ ਤਾਂ ਉਹ ਤਿਆਗ-ਪੱਤਰ ਦੇ ਕੇ ਪੂਰੇ ਮੰਤਰੀ ਮੰਡਲ ਨੂੰ ਭੰਗ ਕਰ ਸਕਦਾ ਹੈ । ਪੁਨਰਗਠਨ ਕਰਦੇ ਸਮੇਂ ਉਹ ਉਸ ਮੰਤਰੀ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖ ਸਕਦਾ ਹੈ ।
  • ਇਸ ਦੇ ਇਲਾਵਾ ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਅਤੇ ਉਨ੍ਹਾਂ ਦੀ ਮਿਤੀ, ਸਮੇਂ ਅਤੇ ਸਥਾਨ ਨੂੰ ਨਿਸਚਿਤ ਕਰਦਾ ਹੈ ।
  • ਉਹ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਕਰ ਸਕਦਾ ਹੈ ।

ਪ੍ਰਸ਼ਨ 6.
ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦਾ ਸੰਖੇਪ ਵੇਰਵਾ ਦਿਉ
ਉੱਤਰ-
ਭਾਰਤ ਦੇ ਉਪ-ਰਾਸ਼ਟਰਪਤੀ ਦੇ ਦੋ ਮਹੱਤਵਪੂਰਨ ਕੰਮ ਹੇਠ ਲਿਖੇ ਹਨ-

  • ਭਾਰਤ ਦਾ ਉਪ-ਰਾਸ਼ਟਰਪਤੀ ਅਹੁਦੇ ਕਾਰਨ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ । ਉਹ ਨਿਯਮਾਂ ਅਨੁਸਾਰ ਰਾਜ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।
  • ਉਹ ਰਾਸ਼ਟਰਪਤੀ ਦੇ ਬਿਮਾਰ ਹੋਣ ਉੱਤੇ ਜਾਂ ਉਸ ਦੇ ਵਿਦੇਸ਼ ਜਾਣ ਉੱਤੇ ਜਾਂ ਕਿਸੇ ਹੋਰ ਕਾਰਨ ਕਰਕੇ ਗੈਰ-ਹਾਜ਼ਰ ਹੋਣ ਉੱਤੇ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਦਾ ਹੈ । ਰਾਸ਼ਟਰਪਤੀ ਦੇ ਤਿਆਗ-ਪੱਤਰ ਦੇਣ ਜਾਂ ਮੌਤ ਹੋ ਜਾਣ ਦੀ ਸਥਿਤੀ ਵਿਚ ਉਹ ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤਕ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਦਾ ਹੈ ।

ਪ੍ਰਸ਼ਨ 7.
ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਸੰਖੇਪ ਵੇਰਵਾ ਦਿਉ ।
ਉੱਤਰ-
ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਵਰਣਨ ਹੇਠ ਲਿਖਿਆ ਹੈ-

  • ਰਾਸ਼ਟਰੀ ਸੰਕਟ – ਜਦੋਂ ਰਾਸ਼ਟਰਪਤੀ ਦੇ ਅਨੁਸਾਰ ਦੇਸ਼ ਉੱਤੇ ਬਾਹਰੀ ਹਮਲੇ, ਯੁੱਧ ਜਾਂ ਹਥਿਆਰਬੰਦ ਬਗਾਵਤ ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਉੱਤੇ ਸੰਕਟ ਪੈਦਾ ਹੋ ਗਿਆ ਹੋਵੇ ਤਾਂ ਉਹ ਦੇਸ਼ ਵਿੱਚ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
  • ਰਾਜ ਦਾ ਸੰਵਿਧਾਨਿਕ ਸੰਕਟ – ਜੇ ਰਾਜਪਾਲ ਵਲੋਂ ਭੇਜੀ ਗਈ ਰਿਪੋਰਟ ਜਾਂ ਕਿਸੇ ਹੋਰ ਸਾਧਨ ਰਾਹੀਂ ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਕਿਸੇ ਰਾਜ ਦਾ ਸ਼ਾਸਨ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ ਜਾ ਸਕਦਾ ਤਾਂ ਰਾਸ਼ਟਰਪਤੀ ਉਸ ਰਾਜ ਵਿਚ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
  • ਵਿੱਤੀ ਸੰਕਟ – ਜੇ ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਦੇਸ਼ ਦੀ ਆਰਥਿਕ ਹਾਲਤ ਇਹੋ ਜਿਹੀ ਹੋ ਗਈ ਹੈ, ਜਿਸ ਨਾਲ ਆਰਥਿਕ ਸਥਿਰਤਾ ਜਾਂ ਸਾਖ਼ ਨੂੰ ਖ਼ਤਰਾ ਹੈ ਤਾਂ ਰਾਸ਼ਟਰਪਤੀ ਵਿੱਤੀ ਸੰਕਟ ਦਾ ਐਲਾਨ ਕਰ ਸਕਦਾ ਹੈ ।

PSEB 10th Class Social Science Guide ਕੇਂਦਰੀ ਸਰਕਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤੀ ਸੰਸਦ ਤੋਂ ਕੀ ਭਾਵ ਹੈ ?
ਉੱਤਰ-
ਭਾਰਤ ਵਿਚ ਕੇਂਦਰੀ ਵਿਧਾਨਪਾਲਿਕਾ ਨੂੰ ਸੰਸਦ ਜਾਂ ਪਾਰਲੀਮੈਂਟ ਆਖਦੇ ਹਨ ।

ਪ੍ਰਸ਼ਨ 2.
ਲੋਕ ਸਭਾ ਦਾ ਮੈਂਬਰ ਬਣਨ ਲਈ ਕਿਹੜੀ ਇਕ ਮੁੱਖ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਉਹ ਭਾਰਤ ਦਾ ਨਾਗਰਿਕ ਹੋਵੇ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 3.
ਲੋਕ ਸਭਾ ਦੇ ਸਪੀਕਰ ਦਾ ਇਕ ਮੁੱਖ ਕੰਮ ਲਿਖੋ ।
ਉੱਤਰ-
ਲੋਕ ਸਭਾ ਦਾ ਸਪੀਕਰ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।

ਪ੍ਰਸ਼ਨ 4.
ਸਾਧਾਰਨ ਬਿਲ ਅਤੇ ਵਿੱਤੀ ਬਿਲ ਵਿਚ ਕੀ ਫ਼ਰਕ ਹੁੰਦਾ ਹੈ ?
ਉੱਤਰ-
ਸਾਧਾਰਨ ਬਿਲ ਸਦਨ ਦੇ ਕਿਸੇ ਵੀ ਸਦਨ ਵਿਚ ਪੇਸ਼ ਕੀਤੇ ਜਾ ਸਕਦੇ ਹਨ ਜਦਕਿ ਵਿੱਤੀ ਬਿਲ ਸਿਰਫ਼ ਲੋਕ ਸਭਾ ਵਿਚ ਹੀ ਪੇਸ਼ ਕੀਤੇ ਜਾਂਦੇ ਹਨ ਅਤੇ ਉਹ ਵੀ ਸਿਰਫ਼ ਕਿਸੇ ਮੰਤਰੀ ਵਲੋਂ ਹੀ ।

ਪ੍ਰਸ਼ਨ 5.
ਰਾਸ਼ਟਰਪਤੀ ਦੀਆਂ ਕਿਸੇ ਬਿਲ ਸੰਬੰਧੀ ਕੀ ਸ਼ਕਤੀਆਂ ਹਨ ?
ਉੱਤਰ-
ਅਕਸਰੇ ਰਾਸ਼ਟਰਪਤੀ ਦਸਤਖ਼ਤ ਕਰਕੇ ਬਿਲ ਨੂੰ ਮਨਜ਼ੂਰੀ ਦੇ ਦਿੰਦਾ ਹੈ ਜਾਂ ਉਹ ਉਸ ਨੂੰ ਸੰਸਦ ਦੇ ਦੋਹਾਂ ਸਦਨਾਂ ਦੇ ਕੋਲ ਪੁਨਰ-ਵਿਚਾਰ ਲਈ ਵੀ ਭੇਜ ਸਕਦਾ ਹੈ । ਪਰ ਦੂਸਰੀ ਵਾਰ ਰਾਸ਼ਟਰਪਤੀ ਨੂੰ ਆਪਣੀ ਪ੍ਰਵਾਨਗੀ ਦੇਣੀ ਹੀ ਪੈਂਦੀ ਹੈ ।

ਪ੍ਰਸ਼ਨ 6.
ਸੰਸਦ ਦੁਆਰਾ ਕਾਰਜਪਾਲਿਕਾ ਉੱਤੇ ਨਿਯੰਤਰਨ ਦੀ ਕੋਈ ਇਕ ਵਿਧੀ ਦੱਸੋ ।
ਉੱਤਰ-
ਸੰਸਦ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਹਟਾ ਸਕਦੀ ਹੈ ।

ਪ੍ਰਸ਼ਨ 7.
ਸੰਸਦੀ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਸੰਸਦੀ ਪ੍ਰਣਾਲੀ ਤੋਂ ਭਾਵ ਸ਼ਾਸਨ ਦੀ ਉਸ ਪ੍ਰਣਾਲੀ ਤੋਂ ਹੈ ਜਿਸ ਵਿਚ ਸੰਸਦ ਰਾਜ ਦੀ ਸਰਵਉੱਚ ਸੰਸਥਾ ਹੁੰਦੀ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 8.
ਵਿੱਤੀ ਸੰਕਟ ਤੋਂ ਕੀ ਭਾਵ ਹੈ ?
ਉੱਤਰ-
ਆਰਥਿਕ ਹਾਲਤ ਦੀ ਅਸਥਿਰਤਾ ।

ਪ੍ਰਸ਼ਨ 9.
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਸੰਬੰਧੀ ਚੋਣ ਮੰਡਲਾਂ ਵਿਚ ਕੀ ਫ਼ਰਕ ਹੈ ?
ਉੱਤਰ-
ਰਾਸ਼ਟਰਪਤੀ ਦੀ ਚੋਣ ਸੰਬੰਧੀ ਚੋਣ ਮੰਡਲ ਵਿਚ ਸੰਸਦ ਅਤੇ ਵਿਧਾਨ ਸਭਾਵਾਂ ਦੇ ਮੈਂਬਰ ਸ਼ਾਮਲ ਹੁੰਦੇ ਹਨ ਜਦਕਿ ਉਪ-ਰਾਸ਼ਟਰਪਤੀ ਦੀ ਚੋਣ ਸੰਬੰਧੀ ਚੋਣ ਮੰਡਲ ਵਿਚ ਸਿਰਫ਼ ਸੰਸਦ ਦੇ ਹੀ ਮੈਂਬਰ ਸ਼ਾਮਿਲ ਹੁੰਦੇ ਹਨ ।

ਪ੍ਰਸ਼ਨ 10.
ਉਪ-ਰਾਸ਼ਟਰਪਤੀ ਦਾ ਇਕ ਕੰਮ ਲਿਖੋ ।
ਉੱਤਰ-
ਉਹ ਰਾਜ ਸਭਾ ਦੇ ਸਭਾਪਤੀ ਦੇ ਤੌਰ ‘ਤੇ ਉਸ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।

ਪ੍ਰਸ਼ਨ 11.
ਮੰਤਰੀ ਪਰਿਸ਼ਦ ਵਿਚ ਕਿਹੜੀ-ਕਿਹੜੀ ਕਿਸਮ ਦੇ ਮੰਤਰੀ ਹੁੰਦੇ ਹਨ ?
ਉੱਤਰ-
ਮੰਤਰੀ ਮੰਡਲ ਪੱਧਰ ਦੇ ਮੰਤਰੀ, ਰਾਜ ਮੰਤਰੀ, ਉਪ-ਮੰਤਰੀ ਅਤੇ ਸੰਸਦੀ ਸਕੱਤਰ ।

ਪ੍ਰਸ਼ਨ 12.
ਬਿਲ ਦੀ ਪੜ੍ਹਤ ਤੋਂ ਕੀ ਭਾਵ ਹੈ ?
ਉੱਤਰ-
ਸੰਸਦ ਵਿਚ ਕਿਸੇ ਬਿਲ ਦੇ ਪੇਸ਼ ਕਰਨ ਤੋਂ ਬਾਅਦ ਦੋਹਾਂ ਸਦਨਾਂ ਵਿਚ ਹੋਣ ਵਾਲੇ ਵਿਚਾਰ-ਵਟਾਂਦਰੇ ਨੂੰ ਬਿਲ ਦੀ ਪੜ੍ਹਤ ਆਖਦੇ ਹਨ ।

ਪ੍ਰਸ਼ਨ 13.
ਕੰਮ ਰੋਕੂ ਮਤਾ ਕੀ ਹੁੰਦਾ ਹੈ ?
ਉੱਤਰ-
ਕੰਮ ਰੋਕੂ ਮਤੇ ਰਾਹੀਂ ਸੰਸਦ ਦੇ ਮੈਂਬਰ ਨਿਸਚਿਤ ਪ੍ਰੋਗਰਾਮ ਦੀ ਥਾਂ ਉੱਤੇ ਸਰਕਾਰ ਦਾ ਧਿਆਨ ਕਿਸੇ ਗੰਭੀਰ ਘਟਨਾ ਵੱਲ ਦਿਵਾਉਣ ਦਾ ਯਤਨ ਕਰਦੇ ਹਨ ।

ਪ੍ਰਸ਼ਨ 14.
ਪ੍ਰਸ਼ਨ-ਉੱਤਰ ਕਾਲ ਦਾ ਅਰਥ ਦੱਸੋ ।
ਉੱਤਰ-
ਸੰਸਦ ਦੇ ਦੋਹਾਂ ਸਦਨਾਂ ਵਿਚ ਹਰ ਰੋਜ਼ ਪਹਿਲਾ ਇਕ ਘੰਟਾ ਪ੍ਰਸ਼ਨ-ਉੱਤਰ ਕਾਲ ਅਖਵਾਉਂਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 15
ਸੰਸਦ ਕਿਹੜੀਆਂ ਸੂਚੀਆਂ ਦੇ ਵਿਸ਼ਿਆਂ ਤੇ ਕਾਨੂੰਨ ਬਣਾ ਸਕਦੀ ਹੈ ?
ਉੱਤਰ-
ਸੰਸਦ ਸੰਘ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਤੇ ਕਾਨੂੰਨ ਬਣਾ ਸਕਦੀ ਹੈ ।

ਪ੍ਰਸ਼ਨ 16.
ਰਾਜ ਸਭਾ ਦੀ ਮੈਂਬਰੀ ਲਈ ਕੋਈ ਇਕ ਯੋਗਤਾ ਲਿਖੋ ।
ਉੱਤਰ-
ਰਾਜ ਸਭਾ ਦੀ ਮੈਂਬਰੀ ਦੇ ਲਈ ਨਾਗਰਿਕ ਦੀ ਉਮਰ ਤੀਹ ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ ।

ਪ੍ਰਸ਼ਨ 17.
ਸੰਸਦ ਦਾ ਕੋਈ ਇਕ ਮਹੱਤਵਪੂਰਨ ਕੰਮ ਲਿਖੋ ।
ਉੱਤਰ-
ਸੰਸਦ ਦਾ ਸਭ ਤੋਂ ਮਹੱਤਵਪੂਰਨ ਕੰਮ ਦੇਸ਼ ਦੇ ਲਈ ਕਾਨੂੰਨ ਬਣਾਉਣਾ ਹੈ ।
ਜਾਂ
ਇਹ ਬਜਟ ਅਤੇ ਵਿੱਤੀ ਬਿਲਾਂ ਦੇ ਸੰਬੰਧ ਵਿਚ ਆਪਣੇ ਅਧਿਕਾਰਾਂ ਦੇ ਮਾਧਿਅਮ ਨਾਲ ਸਰਕਾਰ ਦੇ ਖ਼ਰਚੇ ਉੱਤੇ ਨਿਯੰਤਰਨ ਕਰਦੀ ਹੈ ।

ਪ੍ਰਸ਼ਨ 18.
ਸੰਸਦ ਦਾ ਮੁੱਖ ਕੰਮ ਕੀ ਹੈ ?
ਉੱਤਰ-
ਸੰਸਦ ਦਾ ਮੁੱਖ ਕੰਮ ਦੇਸ਼ ਦੇ ਲਈ ਕਾਨੂੰਨ ਬਣਾਉਣਾ ਹੈ ।

ਪ੍ਰਸ਼ਨ 19.
ਬਿਲ ਕਿਸ ਨੂੰ ਆਖਦੇ ਹਨ ?
ਉੱਤਰ-
ਪ੍ਰਸਤਾਵਿਤ ਕਾਨੂੰਨ ਨੂੰ ਬਿਲ ਆਖਦੇ ਹਨ ।

ਪ੍ਰਸ਼ਨ 20.
ਕੋਈ ਬਿਲ ‘ਵਿੱਤੀ ਬਿਲ’ ਹੈ ਜਾਂ ਨਹੀਂ, ਇਸ ਦਾ ਫ਼ੈਸਲਾ ਕੌਣ ਕਰਦਾ ਹੈ ?
ਉੱਤਰ-
ਕੋਈ ਬਿਲ ‘ਵਿੱਤੀ ਬਿਲ’ ਹੈ ਜਾਂ ਨਹੀਂ ਇਸ ਦਾ ਫ਼ੈਸਲਾ ਲੋਕ ਸਭਾ ਦਾ ਸਪੀਕਰ ਕਰਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 21.
ਵਿੱਤ ਬਿਲ ਕੌਣ ਪੇਸ਼ ਕਰ ਸਕਦਾ ਹੈ ?
ਉੱਤਰ-
ਵਿੱਤ ਬਿੱਲ ਸਿਰਫ਼ ਕੋਈ ਮੰਤਰੀ ਹੀ ਪੇਸ਼ ਕਰ ਸਕਦਾ ਹੈ ।

ਪ੍ਰਸ਼ਨ 22.
ਬਿਲ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਬਿੱਲ ਦੋ ਤਰ੍ਹਾਂ ਦੇ ਹੁੰਦੇ ਹਨ-ਸਾਧਾਰਨ ਬਿਲ ਜਾਂ ਵਿੱਤ ਸੰਬੰਧੀ ਬਿਲ ।

ਪ੍ਰਸ਼ਨ 23.
ਲੋਕ ਸਭਾ ਵਲੋਂ ਪਾਸ ਵਿੱਤੀ ਬਿਲ ਨੂੰ ਰਾਜ ਸਭਾ ਕਿੰਨੇ ਸਮੇਂ ਤਕ ਆਪਣੇ ਕੋਲ ਰੱਖ ਸਕਦੀ ਹੈ ?
ਉੱਤਰ-
ਲੋਕ ਸਭਾ ਵਲੋਂ ਪਾਸ ਵਿੱਤੀ ਬਿਲ ਨੂੰ ਰਾਜ ਸਭਾ 14 ਦਿਨ ਤਕ ਰੋਕ ਸਕਦੀ ਹੈ ।

ਪ੍ਰਸ਼ਨ 24.
ਕੀ ਲੋਕ ਸਭਾ ਦੇ ਲਈ ਵਿੱਤੀ ਬਿਲ ਉੱਤੇ ਰਾਜ ਸਭਾ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਮੰਨਣਾ ਜ਼ਰੂਰੀ ਹੁੰਦਾ ਹੈ ?
ਉੱਤਰ-
ਲੋਕ ਸਭਾ ਦੇ ਲਈ ਵਿੱਤੀ ਬਿਲ ਬਾਰੇ ਰਾਜ ਸਭਾ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਮੰਨਣਾ ਜ਼ਰੂਰੀ ਨਹੀਂ ਹੁੰਦਾ ਹੈ ।

ਪ੍ਰਸ਼ਨ 25.
ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
ਰਾਸ਼ਟਰਪਤੀ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 26.
ਰਾਸ਼ਟਰਪਤੀ ਨੂੰ ਕਿੰਨੀ ਮਾਸਿਕ ਤਨਖ਼ਾਹ ਮਿਲਦੀ ਹੈ ?
ਉੱਤਰ-
ਰਾਸ਼ਟਰਪਤੀ ਨੂੰ 5,00000 ਰੁਪਏ ਮਾਸਿਕ ਤਨਖ਼ਾਹ ਮਿਲਦੀ ਹੈ ।

ਪ੍ਰਸ਼ਨ 27.
ਰਾਸ਼ਟਰਪਤੀ ਦਾ ਇਕ ਕਾਰਜਪਾਲਿਕਾ ਸੰਬੰਧੀ ਅਧਿਕਾਰ ਲਿਖੋ ।
ਉੱਤਰ-
ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰਦਾ ਹੈ ਅਤੇ ਉਸ ਦੀ ਸਲਾਹ ਨਾਲ ਮੰਤਰੀ-ਪਰਿਸ਼ਦ ਦੀ ਰਚਨਾ ਕਰਦਾ ਹੈ ।
ਜਾਂ
ਉਹ ਸਰਵ-ਉੱਚ ਅਦਾਲਤ ਦੇ ਮੁੱਖ ਜੱਜ ਅਤੇ ਰਾਜਦੂਤਾਂ ਨੂੰ ਵੀ ਨਿਯੁਕਤ ਕਰਦਾ ਹੈ ।

ਪ੍ਰਸ਼ਨ 28.
ਭਾਰਤ ਦੀਆਂ ਤਿੰਨਾਂ ਹਥਿਆਰਬੰਦ ਸੈਨਾਵਾਂ ਦਾ ਮੁਖੀ ਕੌਣ ਹੁੰਦਾ ਹੈ ?
ਉੱਤਰ-
ਰਾਸ਼ਟਰਪਤੀ ।

ਪ੍ਰਸ਼ਨ 29.
ਪ੍ਰਧਾਨ ਮੰਤਰੀ ਨੂੰ ਕਿਸ ਵਲੋਂ ਨਿਯੁਕਤ ਕੀਤਾ ਜਾਂਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 30.
ਅਧਿਆਦੇਸ਼ ਕੌਣ ਜਾਰੀ ਕਰ ਸਕਦਾ ਹੈ ?
ਉੱਤਰ-
ਜੇ ਸੰਸਦ ਦਾ ਇਜਲਾਸ ਚੱਲ ਨਾ ਰਿਹਾ ਹੋਵੇ ਤਾਂ ਰਾਸ਼ਟਰਪਤੀ ਅਧਿਆਦੇਸ਼ ਜਾਰੀ ਕਰ ਸਕਦਾ ਹੈ ।

ਪ੍ਰਸ਼ਨ 31.
ਅਧਿਆਦੇਸ਼ ਵੱਧ ਤੋਂ ਵੱਧ ਕਦੋਂ ਤਕ ਜਾਰੀ ਰਹਿੰਦਾ ਹੈ ?
ਉੱਤਰ-
ਅਧਿਆਦੇਸ਼ ਵੱਧ ਤੋਂ ਵੱਧ ਸੰਸਦ ਦਾ ਅਗਲਾ ਇਜਲਾਸ ਸ਼ੁਰੂ ਹੋਣ ਤੋਂ ਛੇ ਹਫ਼ਤੇ ਬਾਅਦ ਤਕ ਜਾਰੀ ਰਹਿੰਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 32.
ਰਾਸ਼ਟਰਪਤੀ ਦਾ ਇਕ ਕਾਨੂੰਨੀ ਅਧਿਕਾਰ ਲਿਖੋ ।
ਉੱਤਰ-
ਰਾਸ਼ਟਰਪਤੀ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ ।
ਜਾਂ
ਸੰਸਦ ਵਲੋਂ ਜਿਹੜਾ ਬਿੱਲ ਪਾਸ ਕੀਤਾ ਜਾਂਦਾ ਹੈ, ਉਹ ਰਾਸ਼ਟਰਪਤੀ ਦੇ ਦਸਤਖ਼ਤ ਹੋਣ ਤੋਂ ਬਾਅਦ ਹੀ ਕਾਨੂੰਨ ਬਣਦਾ ਹੈ ।

ਪ੍ਰਸ਼ਨ 33.
ਰਾਸ਼ਟਰਪਤੀ ਦਾ ਇਕ ਵਿੱਤੀ ਅਧਿਕਾਰ ਲਿਖੋ ।
ਉੱਤਰ-
ਰਾਸ਼ਟਰਪਤੀ ਹਰੇਕ ਸਾਲ ਬਜਟ ਤਿਆਰ ਕਰਵਾ ਕੇ ਉਸ ਨੂੰ ਸੰਸਦ ਵਿਚ ਪੇਸ਼ ਕਰਵਾਉਂਦਾ ਹੈ ।
ਜਾਂ
ਰਾਸ਼ਟਰਪਤੀ ਦੀ ਆਗਿਆ ਤੋਂ ਬਗੈਰ ਕੋਈ ਵੀ ਵਿੱਤੀ ਬਿਲ ਪੇਸ਼ ਨਹੀਂ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 34.
ਰਾਸ਼ਟਰਪਤੀ ਦਾ ਇਕ ਨਿਆਇਕ ਅਧਿਕਾਰ ਲਿਖੋ ।
ਉੱਤਰ-
ਉੱਚ-ਅਦਾਲਤ ਅਤੇ ਸਰਵ-ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ ।
ਜਾਂ
ਰਾਸ਼ਟਰਪਤੀ ਕਿਸੇ ਵੀ ਅਪਰਾਧੀ ਦੀ ਸਜ਼ਾ ਨੂੰ ਘੱਟ ਕਰ ਸਕਦਾ ਹੈ ਅਤੇ ਮੁਆਫੀ ਵੀ ਦੇ ਸਕਦਾ ਹੈ ।

ਪ੍ਰਸ਼ਨ 35.
ਕੇਂਦਰ ਸਰਕਾਰ ਦਾ ਅਸਲੀ ਮੁਖੀ ਕੌਣ ਹੁੰਦਾ ਹੈ ?
ਉੱਤਰ-
ਕੇਂਦਰ ਸਰਕਾਰ ਦਾ ਅਸਲੀ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ ।

ਪ੍ਰਸ਼ਨ 36.
ਭਾਰਤ ਦਾ ਰਾਸ਼ਟਰਪਤੀ ਬਣਨ ਦੇ ਲਈ ਕਿੰਨੀ ਉਮਰ ਚਾਹੀਦੀ ਹੈ ?
ਉੱਤਰ-
35 ਸਾਲ ਜਾਂ ਉਸ ਤੋਂ ਜ਼ਿਆਦਾ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 37.
ਪ੍ਰਧਾਨ ਮੰਤਰੀ ਦਾ ਕੋਈ ਇਕ ਅਧਿਕਾਰ ਲਿਖੋ ।
ਉੱਤਰ-
ਪ੍ਰਧਾਨ ਮੰਤਰੀ ਸਰਕਾਰ ਦੀ ਨੀਤੀ ਤਿਆਰ ਕਰਦਾ ਹੈ ।
ਜਾਂ
ਉਹ ਮੰਤਰੀਆਂ ਵਿਚ ਤਬਦੀਲੀ ਕਰ ਸਕਦਾ ਹੈ ਅਤੇ ਉਨ੍ਹਾਂ ਦੇ ਵਿਭਾਗਾਂ ਨੂੰ ਬਦਲ ਸਕਦਾ ਹੈ ।

ਪ੍ਰਸ਼ਨ 38.
ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦਾ ਕੀ ਨਾਂ ਹੈ ?
ਉੱਤਰ-
ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦਾ ਨਾਂ ਸਰਵ-ਉੱਚ ਅਦਾਲਤ ਜਾਂ ਸੁਪਰੀਮ ਕੋਰਟ ਹੈ ।

ਪ੍ਰਸ਼ਨ 39.
ਸਰਵ-ਉੱਚ ਅਦਾਲਤ ਕਿੱਥੇ ਸਥਿਤ ਹੈ ?
ਉੱਤਰ-
ਇਹ ਨਵੀਂ ਦਿੱਲੀ ਵਿਖੇ ਸਥਿਤ ਹੈ ।

ਪ੍ਰਸ਼ਨ 40.
ਸੁਪਰੀਮ ਕੋਰਟ ਵਿਚ ਕੁੱਲ ਕਿੰਨੇ ਜੱਜ ਹਨ ?
ਉੱਤਰ-
ਸੁਪਰੀਮ ਕੋਰਟ ਵਿਚ ਕੁੱਲ 34 ਜੱਜ ਹਨ ।

ਪ੍ਰਸ਼ਨ 41.
ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਘਟਾਉਣ ਜਾਂ ਵਧਾਉਣ ਦਾ ਅਧਿਕਾਰ ਕਿਸ ਨੂੰ ਹੈ ?
ਉੱਤਰ-
ਇਨ੍ਹਾਂ ਦੀ ਗਿਣਤੀ ਘਟਾਉਣ ਜਾਂ ਵਧਾਉਣ ਦਾ ਅਧਿਕਾਰ ਸੰਸਦ ਨੂੰ ਹਾਸਲ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 42.
ਸੁਪਰੀਮ ਕੋਰਟ ਦੇ ਜੱਜ ਦੀ ਨਿਯੁਕਤੀ ਲਈ ਕਿਹੜੀ ਇਕ ਯੋਗਤਾ ਜ਼ਰੂਰੀ ਹੈ ?
ਉੱਤਰ-
ਉਹ ਭਾਰਤ ਦਾ ਨਾਗਰਿਕ ਹੋਵੇ ਅਤੇ ਕਿਸੇ ਉੱਚ ਅਦਾਲਤ ਵਿਚ ਪੰਜ ਸਾਲ ਤਕ ਜੱਜ ਦੇ ਅਹੁਦੇ ਉੱਤੇ ਰਹਿ ਚੁੱਕਿਆ ਹੋਵੇ ।
ਜਾਂ
ਉਹ ਕਿਸੇ ਇਕ ਜਾਂ ਵਧੇਰੇ ਉੱਚ ਅਦਾਲਤਾਂ ਵਿਚ 10 ਸਾਲ ਤਕ ਵਕੀਲ ਦੇ ਰੂਪ ਵਿੱਚ ਕੰਮ ਕਰ ਚੁੱਕਾ ਹੋਵੇ ।

ਪ੍ਰਸ਼ਨ 43.
ਸੁਪਰੀਮ ਕੋਰਟ ਦੇ ਕਿਹੜੇ-ਕਿਹੜੇ ਅਧਿਕਾਰ ਖੇਤਰ ਹਨ ?
ਉੱਤਰ-
ਸੁਪਰੀਮ ਕੋਰਟ ਦੇ ਤਿੰਨ ਅਧਿਕਾਰ ਖੇਤਰ ਹਨਮੁੱਢਲਾ ਖੇਤਰ ਅਧਿਕਾਰ, ਅਪੀਲੀ ਖੇਤਰ ਅਧਿਕਾਰ ਅਤੇ ਸਲਾਹ ਦੇਣ ਸੰਬੰਧੀ ਖੇਤਰ ਅਧਿਕਾਰ ।

ਪ੍ਰਸ਼ਨ 44.
ਸਾਡੇ ਮੌਲਿਕ ਅਧਿਕਾਰਾਂ ਦਾ ਰਾਖਾ ਕੌਣ ਹੈ ?
ਉੱਤਰ-
ਸੁਪਰੀਮ ਕੋਰਟ ਨੂੰ ਸਾਡੇ ਮੌਲਿਕ ਅਧਿਕਾਰਾਂ ਦਾ ਰਾਖਾ ਮੰਨਿਆ ਜਾਂਦਾ ਹੈ ।

ਪ੍ਰਸ਼ਨ 45.
ਸਰਵਉੱਚ ਅਦਾਲਤ ਮੌਲਿਕ ਅਧਿਕਾਰਾਂ ਦੇ ਸੰਬੰਧ ਵਿਚ ਕਿਹੜਾ ਲੇਖ (ਰਿਟ ਜਾਰੀ ਕਰ ਸਕਦਾ ਹੈ ?
ਉੱਤਰ-
ਇਹ ਪਰਮ-ਆਦੇਸ਼ ਨਾਂ ਦਾ ਲੇਖ ਜਾਰੀ ਕਰ ਸਕਦੀ ਹੈ ।

ਪ੍ਰਸ਼ਨ 46.
ਅਪੀਲ ਕਿਸ ਨੂੰ ਆਖਦੇ ਹਨ ?
ਉੱਤਰ-
ਕਿਸੇ ਛੋਟੀ ਅਦਾਲਤ ਦੇ ਫ਼ੈਸਲੇ ਦੇ ਵਿਰੁੱਧ ਉੱਚ-ਅਦਾਲਤ ਵਿੱਚ ਬੇਨਤੀ ਕਰਨ ਦੀ ਪ੍ਰਕਿਰਿਆ ਨੂੰ ਅਪੀਲ ਆਖਦੇ ਹਨ ।

ਪ੍ਰਸ਼ਨ 47.
ਕਿਹੜੇ-ਕਿਹੜੇ ਤਿੰਨ ਮਾਮਲਿਆਂ ਬਾਰੇ ਅਪੀਲਾਂ ਸੁਪਰੀਮ ਕੋਰਟ ਵਿਚ ਲਿਆਂਦੀਆਂ ਜਾ ਸਕਦੀਆਂ ਹਨ ?
ਉੱਤਰ-
ਸੰਵਿਧਾਨਿਕ ਪ੍ਰਸ਼ਨਾਂ, ਦੀਵਾਨੀ ਮੁਕੱਦਮਿਆਂ ਅਤੇ ਫ਼ੌਜਦਾਰੀ ਮੁਕੱਦਮਿਆਂ ਦੀਆਂ ਅਪੀਲਾਂ ਸੁਪਰੀਮ ਕੋਰਟ ਵਿਚ ਲਿਆਂਦੀਆਂ ਜਾ ਸਕਦੀਆਂ ਹਨ ।

ਪ੍ਰਸ਼ਨ 48.
ਸੁਪਰੀਮ ਕੋਰਟ ਦੇ ਇਕ ਅਧਿਕਾਰ ਦਾ ਵਰਣਨ ਕਰੋ ।
ਉੱਤਰ-
ਸੁਪਰੀਮ ਕੋਰਟ ਬੁਨਿਆਦੀ ਅਧਿਕਾਰਾਂ ਸੰਬੰਧੀ ਮੁਕੱਦਮਿਆਂ ਦਾ ਫ਼ੈਸਲਾ ਕਰ ਸਕਦੀ ਹੈ ।
ਜਾਂ
ਹਾਈ ਕੋਰਟ ਵਲੋਂ ਸੰਵਿਧਾਨਿਕ ਮਾਮਲਿਆਂ ਬਾਰੇ ਦਿੱਤੇ ਗਏ ਫ਼ੈਸਲਿਆਂ ਦੇ ਵਿਰੁੱਧ ਇਹ ਅਪੀਲ ਸੁਣ ਸਕਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 49.
ਭਾਰਤੀ ਸੰਸਦ ਦੇ ਹੇਠਲੇ ਸਦਨ ਦਾ ਨਾਂ ਦੱਸੋ ।
ਉੱਤਰ-
ਲੋਕ ਸਭਾ ।

ਪ੍ਰਸ਼ਨ 50.
ਭਾਰਤ ਵਿਚ ਮਤਦਾਤਾ ਦੀ ਘੱਟੋ-ਘੱਟ ਉਮਰ ਕਿੰਨੀ ਹੈ ?
ਉੱਤਰ-
18 ਸਾਲ ਤੋਂ

ਪ੍ਰਸ਼ਨ 51.
ਲੋਕ ਸਭਾ ਵਿਚ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ ?
ਉੱਤਰ-
550.

ਪ੍ਰਸ਼ਨ 52.
ਪੰਜਾਬ ਰਾਜ ਤੋਂ ਲੋਕ ਸਭਾ ਵਿਚ ਕਿੰਨੇ ਮੈਂਬਰ ਹਨ ?
ਉੱਤਰ-
13.

ਪ੍ਰਸ਼ਨ 53.
ਲੋਕ ਸਭਾ ਵਿਚ ਸਭ ਤੋਂ ਵੱਧ ਮੈਂਬਰ ਕਿਸ ਰਾਜ ਤੋਂ ਹਨ ?
ਉੱਤਰ-
ਉੱਤਰ ਪ੍ਰਦੇਸ਼ ਤੋਂ ।

ਪ੍ਰਸ਼ਨ 54.
ਰਾਜ ਸਭਾ ਵਿਚ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ ?
ਉੱਤਰ-
250.

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 55.
ਰਾਜ ਸਭਾ ਵਿਚ ਰਾਸ਼ਟਰਪਤੀ ਦੁਆਰਾ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ ?
ਉੱਤਰ-
12.

ਪ੍ਰਸ਼ਨ 56.
ਸੰਸਦ ਦੇ ਮੈਂਬਰ ਮੰਤਰੀ ਪਰਿਸ਼ਦ ‘ਤੇ ਨਿਯੰਤਰਨ ਕਿਸ ਤਰ੍ਹਾਂ ਰੱਖਦੇ ਹਨ ?
ਉੱਤਰ-
ਅਵਿਸ਼ਵਾਸ ਪ੍ਰਸਤਾਵ ਦੁਆਰਾ ।

ਪ੍ਰਸ਼ਨ 57.
ਕਾਨੂੰਨ ਸੰਬੰਧੀ ਪ੍ਰਸਤਾਵ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਬਿਲ ।

ਪ੍ਰਸ਼ਨ 58.
ਲੋਕ ਸਭਾ ਵਿਚ ਪਾਸ ਬਿਲ ਨੂੰ ਰਾਜ ਸਭਾ ਆਪਣੀਆਂ ਸਿਫ਼ਾਰਿਸ਼ਾਂ ਲਈ ਵੱਧ ਤੋਂ ਵੱਧ ਕਿੰਨੇ ਦਿਨਾਂ ਲਈ ਰੋਕ ਸਕਦੀ ਹੈ ?
ਉੱਤਰ-
14 ਦਿਨਾਂ ਤਕ ।

ਪ੍ਰਸ਼ਨ 59.
ਭਾਰਤ ਵਿਚ ਵਾਸਤਵਿਕ ਕਾਰਜਪਾਲਿਕਾ ਕਿਹੜੀ ਹੈ ?
ਉੱਤਰ-
ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਪਰਿਸ਼ਦ ।

ਪ੍ਰਸ਼ਨ 60.
ਸਜ਼ਾ ਪ੍ਰਾਪਤ ਅਪਰਾਧੀ ਦੀ ਸਜ਼ਾ ਨੂੰ ਘੱਟ ਜਾਂ ਮਾਫ਼ ਕੌਣ ਕਰ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 61.
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
5 ਸਾਲ ।

ਪ੍ਰਸ਼ਨ 62.
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਕਿਸਦੇ ਦੁਆਰਾ ਕੀਤੀ ਜਾਂਦੀ ਹੈ ?
ਉੱਤਰ-
ਇਕ ਚੋਣ ਮੰਡਲ ਦੁਆਰਾ ।

II. ਖਾਲੀ ਥਾਂਵਾਂ ਭਰੋ-

1. ਸੰਸਦੀ ਪ੍ਰਣਾਲੀ ਵਿਚ ……………………. ਰਾਜ ਦੀ ਸਰਵਉੱਚ ਸੰਸਥਾ ਹੁੰਦੀ ਹੈ ।
ਉੱਤਰ-
ਸੰਸਦ

2. ਰਾਜ ਸਭਾ ਦਾ ਸਭਾਪਤੀ ………………………. ਹੁੰਦਾ ਹੈ ।
ਉੱਤਰ-
ਉਪ-ਰਾਸ਼ਟਰਪਤੀ

3. ਰਾਸ਼ਟਰਪਤੀ ਦਾ ਕਾਰਜਕਾਲ ………………………….. ਹੁੰਦਾ ਹੈ ।
ਉੱਤਰ-
ਪੰਜ ਸਾਲ

4. ਪ੍ਰਧਾਨ ਮੰਤਰੀ ਦੀ ਨਿਯੁਕਤੀ ……………………… ਦੁਆਰਾ ਕੀਤੀ ਜਾਂਦੀ ਹੈ ।
ਉੱਤਰ-
ਰਾਸ਼ਟਰਪਤੀ

PSEB 10th Class SST Solutions Civics Chapter 2 ਕੇਂਦਰੀ ਸਰਕਾਰ

5. ਸਰਵਉੱਚ ਅਦਾਲਤ ਦੇ ਜੱਜਾਂ ਦੀ ਗਿਣਤੀ ਘਟਾਉਣ-ਵਧਾਉਣ ਦਾ ਅਧਿਕਾਰ ……………………… ਨੂੰ ਪ੍ਰਾਪਤ ਹੈ ।
ਉੱਤਰ-
ਸੰਸਦ

6. ਪੰਜਾਬ ਰਾਜ ਤੋਂ ਲੋਕ ਸਭਾ ਵਿਚ ……………………… ਮੈਂਬਰ ਹਨ ।
ਉੱਤਰ-
13

7. ਲੋਕ ਸਭਾ ਵਿਚ ਵੱਧ ਤੋਂ ਵੱਧ …………………………. ਮੈਂਬਰ ਹੋ ਸਕਦੇ ਹਨ ।
ਉੱਤਰ-
550

8. ਲੋਕ ਸਭਾ ਦਾ ਕਾਰਜਕਾਲ …………………………… ਸਾਲ ਹੁੰਦਾ ਹੈ ।
ਉੱਤਰ-
ਪੰਜ

9. ਲੋਕ ਸਭਾ ਵਿਚ ਪੇਸ਼ ਕੀਤੇ ਗਏ ਪ੍ਰਸਤਾਵਿਤ ਕਾਨੂੰਨ ਨੂੰ ……………………… ਕਹਿੰਦੇ ਹਨ ।
ਉੱਤਰ-
ਵਿਧੇਅਕ

10. ਸੰਸਦ ਦੇ ਉੱਪਰਲੇ ਸਦਨ ਨੂੰ ………………………………. ਕਹਿੰਦੇ ਹਨ ।
ਉੱਤਰ-
ਰਾਜ ਸਭਾ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਭਾਰਤ ਦੀਆਂ ਤਿੰਨੇ ਹਥਿਆਰਬੰਦ ਸੈਨਾਵਾਂ ਦਾ ਪ੍ਰਧਾਨ ਹੁੰਦਾ ਹੈ-
(A) ਰੱਖਿਆ ਮੰਤਰੀ
(B) ਰਾਸ਼ਟਰਪਤੀ
(C) ਪ੍ਰਧਾਨ ਮੰਤਰੀ
(D) ਹਿ ਮੰਤਰੀ ।
ਉੱਤਰ-
(B) ਰਾਸ਼ਟਰਪਤੀ

ਪ੍ਰਸ਼ਨ 2.
ਰਾਸ਼ਟਰਪਤੀ ਲੋਕ ਸਭਾ ਵਿਚ ਕਿੰਨੇ ਐਂਗਲੋ-ਇੰਡੀਅਨ ਮੈਂਬਰ ਨਾਮਜ਼ਦ ਕਰ ਸਕਦਾ ਹੈ ?
(A) ਦੋ
(B) ਬਾਰਾਂ
(C) ਪੰਜ
(D) ਛੇ ।
ਉੱਤਰ-
(A) ਦੋ

ਪ੍ਰਸ਼ਨ 3.
ਰਾਜ ਸਭਾ ਦੇ ਮੈਂਬਰਾਂ ਦੀ ਚੋਣ ਹੁੰਦੀ ਹੈ-
(A) ਪ੍ਰਧਾਨ ਮੰਤਰੀ ਅਤੇ ਉਸ ਦੀ ਮੰਤਰੀ-ਪਰਿਸ਼ਦ ਦੁਆਰਾ
(B) ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ
(C) ਰਾਜਾਂ ਦੀਆਂ ਪੰਚਾਇਤਾਂ ਦੁਆਰਾ
(D) ਲੋਕ ਸਭਾ ਦੇ ਚੁਣੇ ਹੋਏ ਮੈਂਬਰਾਂ ਦੁਆਰਾ ।
ਉੱਤਰ-
(B) ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ

ਪ੍ਰਸ਼ਨ 4.
ਸਾਡੇ ਮੌਲਿਕ ਅਧਿਕਾਰਾਂ ਦਾ ਸੰਖਿਅਕ ਹੈ-
(A) ਪ੍ਰਧਾਨ ਮੰਤਰੀ ਦੇ ਮੰਤਰੀ ਪਰਿਸ਼ਦ
(B) ਲੋਕ ਸਭਾ
(C) ਸਰਵਉੱਚ ਅਦਾਲਤ
(D) ਰਾਸ਼ਟਰਪਤੀ ।
ਉੱਤਰ-
(C) ਸਰਵਉੱਚ ਅਦਾਲਤ

ਪ੍ਰਸ਼ਨ 5.
ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
(A) ਤਿੰਨ ਸਾਲ
(B) ਚਾਰ ਸਾਲ
(C) ਪੰਜ ਸਾਲ
(D) ਛੇ ਸਾਲ ।
ਉੱਤਰ-
(D) ਛੇ ਸਾਲ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਲੋਕ ਸਭਾ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ ।
2. ਲੋਕ ਸਭਾ ਦਾ ਮੈਂਬਰ ਬਣਨ ਦੇ ਲਈ ਘੱਟੋ-ਘੱਟ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
3. ਰਾਜ ਸਭਾ ਇਕ ਸਥਾਈ ਸਦਨ ਹੈ, ਜਿਸ ਦੇ ਮੈਂਬਰਾਂ ਦਾ ਕਾਰਜਕਾਲ ਛੇ ਸਾਲ ਹੁੰਦਾ ਹੈ ।
4. ਰਾਸ਼ਟਰਪਤੀ ਸੰਸਦ ਵਿਚ ਬਹੁਮਤ ਪ੍ਰਾਪਤ ਕਰਨ ਵਾਲੇ ਦਲ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ।
5. ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਲੋਕ ਸਭਾ ਦਾ ਕੋਈ ਵੀ ਨਵਾਂ ਚੁਣਿਆ ਹੋਇਆਂ ਮੈਂਬਰ ਕਰ ਸਕਦਾ ਹੈ ।
6. ਸਰਵ-ਉੱਚ ਅਦਾਲਤ ਹਰ ਰਾਜ ਦੀ ਰਾਜਧਾਨੀ ਵਿਚ ਹੁੰਦੀ ਹੈ ।
ਉੱਤਰ-
1. ×
2. √
3. √
4. √
5. ×
6. ×

V. ਸਹੀ-ਮਿਲਾਨ ਕਰੋ-

1. ਮਹਾਂਦੋਸ਼ ਅਸਥਾਈ ਕਾਨੂੰਨ
2. ਅਧਿਆਦੇਸ਼ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣਾ ।
3. ਅਵਿਸ਼ਵਾਸ ਪ੍ਰਸਤਾਵ ਸਰਵ-ਉੱਚ ਅਦਾਲਤ
4. ਮੁੱਢਲਾ ਅਧਿਕਾਰ ਖੇਤਰ ਮੰਤਰੀ ਮੰਡਲ ਦਾ ਤਿਆਗ-ਪੱਤਰ ।

ਉੱਤਰ-

1. ਮਹਾਂਦੋਸ਼ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣਾ
2. ਅਧਿਆਦੇਸ਼ ਅਸਥਾਈ ਕਾਨੂੰਨ
3. ਅਵਿਸ਼ਵਾਸ ਪ੍ਰਸਤਾਵ ਮੰਤਰੀ ਮੰਡਲ ਦਾ ਤਿਆਗ-ਪੱਤਰ
4. ਮੁੱਢਲਾ ਅਧਿਕਾਰ ਖੇਤਰ ਸਰਵ-ਉੱਚ ਅਦਾਲਤ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)

ਪ੍ਰਸ਼ਨ 1.
ਸੰਸਦ ਦੀ ਸਰਵ-ਉੱਚਤਾ ਤੋਂ ਤੁਸੀਂ ਕੀ ਸਮਝਦੇ ਹੋ ?
ਜਾਂ
ਚਾਰ ਤਰਕਾਂ ਰਾਹੀਂ ਸਿੱਧ ਕਰੋ ਕਿ ਦੇਸ਼ ਵਿਚ ਸੰਸਦ ਦੀ ਸਰਵ-ਉੱਚਤਾ ਹੈ ।
ਉੱਤਰ-
ਸੰਸਦ ਦੀ ਸਰਵ-ਉੱਚਤਾ ਦਾ ਇਹ ਅਰਥ ਹੈ ਕਿ ਦੇਸ਼ ਵਿਚ ਕਾਨੂੰਨ ਬਣਾਉਣ ਦੀ ਅੰਤਿਮ ਸ਼ਕਤੀ ਸੰਸਦ ਦੇ ਹੱਥ ਵਿਚ ਹੀ ਹੈ । ਸੰਸਦ ਵੱਲੋਂ ਪਾਸ ਕਾਨੂੰਨ ਉੱਤੇ ਰਾਸ਼ਟਰਪਤੀ ਨੂੰ ਜ਼ਰੂਰ ਹੀ ਦਸਤਖ਼ਤ ਕਰਨੇ ਪੈਂਦੇ ਹਨ । ਇਹ ਸੰਘ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ । ਇਹ ਉਸ ਪ੍ਰਕਿਰਿਆ ਵਿਚ ਵੀ ਹਿੱਸਾ ਲੈਂਦੀ ਹੈ ਜਿਸ ਦੇ ਰਾਹੀਂ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਹੁੰਦੀ ਹੈ । ਇਹ ਸਰਵ-ਉੱਚ ਅਤੇ ਉੱਚ ਅਦਾਲਤਾਂ ਦੇ ਜੱਜਾਂ
ਨੂੰ ਹਟਾਉਣ ਲਈ ਸਰਕਾਰ ਨੂੰ ਬੇਨਤੀ ਵੀ ਕਰ ਸਕਦੀ ਹੈ । ਸਰਕਾਰੀ ਆਮਦਨ-ਖ਼ਰਚ ਉੱਤੇ ਵੀ ਇਸ ਦਾ ਨਿਯੰਤਰਨ ਰਹਿੰਦਾ ਹੈ । ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਇਸ ਨੂੰ ਸੰਵਿਧਾਨ ਵਿਚ ਸੋਧ ਕਰਨ ਦਾ ਅਧਿਕਾਰ ਪ੍ਰਾਪਤ ਹੈ । ਇਸ ਤੋਂ ਇਲਾਵਾ ਇਹ ਸਰਕਾਰ ਦੀਆਂ ਸ਼ਕਤੀਆਂ ਦੀ ਵਰਤੋਂ ਉੱਤੇ ਵੀ ਨਿਯੰਤਰਨ ਰੱਖਦੀ ਹੈ । ਇਸ ਲਈ ਸਪੱਸ਼ਟ ਹੈ ਕਿ ਅਸਲ ਵਿਚ ਸੰਸਦ ਹੀ ਦੇਸ਼ ਦੀ ਸਰਵ-ਉੱਚ ਸੰਸਥਾ ਹੈ ।

ਪ੍ਰਸ਼ਨ 2.
ਪ੍ਰਧਾਨ ਮੰਤਰੀ ਦਾ ਸੰਵਿਧਾਨ ਵਿਚ ਕੀ ਸਥਾਨ ਹੈ ?
ਉੱਤਰ-
ਪ੍ਰਧਾਨ ਮੰਤਰੀ ਦਾ ਸੰਵਿਧਾਨ ਵਿਚ ਬੜਾ ਮਹੱਤਵਪੂਰਨ ਸਥਾਨ ਹੈ । ਰਾਸ਼ਟਰਪਤੀ ਦੇਸ਼ ਦਾ ਸਿਰਫ਼ ਕਾਰਜਕਾਰੀ ਮੁਖੀ ਹੈ । ਉਸ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਕਰਦਾ ਹੈ । ਉਹ ਹੀ ਮੰਤਰੀਆਂ ਅਤੇ ਮਹੱਤਵਪੂਰਨ ਪਦ-ਅਧਿਕਾਰੀਆਂ ਦੀ ਨਿਯੁਕਤੀ ਕਰਦਾ ਹੈ । ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਨੀਤੀ ਦਾ ਨਿਰਮਾਣ ਵੀ ਉਹ ਹੀ ਕਰਦਾ ਹੈ । ਉਹ ਸਰਕਾਰ ਦੇ ਕਈ ਮਹੱਤਵਪੂਰਨ ਵਿਭਾਗ ਆਪਣੇ ਹੱਥ ਵਿਚ ਰੱਖਦਾ ਹੈ ਅਤੇ ਉਨ੍ਹਾਂ ਦਾ ਉੱਚਿਤ ਸੰਚਾਲਨ ਕਰਦਾ ਹੈ । ਇਸ ਤੋਂ ਇਲਾਵਾ ਉਹ ਰਾਸ਼ਟਰਪਤੀ ਦਾ ਮੁੱਖ ਸਲਾਹਕਾਰ ਹੁੰਦਾ ਹੈ । ਅਸਲ ਵਿਚ ਉਹ ਸਾਰੇ ਰਾਸ਼ਟਰ ਦਾ ਨੇਤਾ ਹੁੰਦਾ ਹੈ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪ੍ਰਧਾਨ ਮੰਤਰੀ ਨੂੰ ਸੰਵਿਧਾਨ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 3.
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਿਚਕਾਰ ਕੀ ਸੰਬੰਧ ਹੈ ?
ਉੱਤਰ-
ਭਾਰਤ ਵਿਚ ਸੰਸਦੀ ਸਰਕਾਰ ਹੋਣ ਦੇ ਕਾਰਨ ਸੰਵਿਧਾਨ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਰਾਸ਼ਟਰਪਤੀ ਨਾਲੋਂ ਵਧੇਰੇ ਮਹੱਤਵਪੂਰਨ ਹੈ । ਇਹ ਸੱਚ ਹੈ ਕਿ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਹੈ ਅਤੇ ਉਸ ਦਾ ਅਹੁਦਾ ਬਹੁਤ ਹੀ ਸਨਮਾਨ ਵਾਲਾ ਹੈ ਪਰ ਉਸਦੀ ਸ਼ਕਤੀ ਨਾਂ-ਮਾਤਰ ਹੈ । ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ ਪਰਿਸ਼ਦ ਦੀ ‘ਸਹਾਇਤਾ ਅਤੇ ਸਲਾਹ’ ਨਾਲ ਹੀ ਕਰਦਾ ਹੈ । ਕਿਉਂਕਿ ਪ੍ਰਧਾਨ ਮੰਤਰੀ ਪਰਿਸ਼ਦ ਦਾ ਨੇਤਾ ਹੁੰਦਾ ਹੈ ਇਸ ਲਈ ਰਾਸ਼ਟਰਪਤੀ ਦੀਆਂ ਸ਼ਕਤੀਆਂ ਅਸਲ ਵਿਚ ਪ੍ਰਧਾਨ ਮੰਤਰੀ ਦੀਆਂ ਹੀ ਸ਼ਕਤੀਆਂ ਹਨ । ਉਹ ਦੇਸ਼ ਦੀ ਅਸਲ ਕਾਰਜਪਾਲਿਕਾ ਹੈ । ਉਹ ਮੰਤਰੀ ਪਰਿਸ਼ਦ ਅਤੇ ਰਾਸ਼ਟਰਪਤੀ ਵਿਚਾਲੇ ਕੜੀ (Link) ਦਾ ਕੰਮ ਕਰਦਾ ਹੈ । ਉਹੀ ਦੇਸ਼ ਲਈ ਨੀਤੀ ਨਿਰਮਾਣ ਕਰਦਾ ਹੈ । ਇਸ ਤਰ੍ਹਾਂ ਪ੍ਰਧਾਨ ਮੰਤਰੀ ਪੂਰੇ ਰਾਸ਼ਟਰ ਦਾ ਅਸਲ ਨੇਤਾ ਹੈ ।

ਪ੍ਰਸ਼ਨ 4.
ਪ੍ਰਧਾਨ ਮੰਤਰੀ ਦੇ ਮੁੱਖ ਕੰਮ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਭਾਰਤ ਦੇ ਪ੍ਰਧਾਨ ਮੰਤਰੀ ਦੇ ਹੇਠ ਲਿਖੇ ਮੁੱਖ ਕੰਮ ਹਨ-

  1. ਰਾਸ਼ਟਰਪਤੀ ਨੂੰ ਮਦਦ ਤੇ ਸਲਾਹ ਦੇਣੀ ।
  2. ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਕਰਨੀ ।
  3. ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰਨੀ ।
  4. ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਨੀਤੀਆਂ ਵਿਚ ਤਾਲ-ਮੇਲ ਬਣਾਈ ਰੱਖਣਾ ।
  5. ਸੰਸਦ ਵਿਚ ਸਰਕਾਰ ਦੇ ਮੁੱਖ ਵਕਤਾ ਦਾ ਕੰਮ ਕਰਨਾ ।
  6. ਅਹੁਦੇ ਕਾਰਨ ਭਾਰਤ ਦੇ ਯੋਜਨਾ ਆਯੋਗ ਅਤੇ ਰਾਸ਼ਟਰੀ ਵਿਕਾਸ ਪਰਿਸ਼ਦ ਦੇ ਪ੍ਰਧਾਨ ਦਾ ਕੰਮ ਕਰਨਾ ।

ਪ੍ਰਸ਼ਨ 5.
ਸੁਪਰੀਮ ਕੋਰਟ ਦਾ ਜੱਜ ਬਣਨ ਲਈ ਕਿਹੜੀਆਂ ਯੋਗਤਾਵਾਂ ਹਨ ?
ਉੱਤਰ-
ਸੁਪਰੀਮ ਕੋਰਟ ਵਿਚ ਹੇਠ ਲਿਖੀਆਂ ਯੋਗਤਾਵਾਂ ਵਾਲੇ ਵਿਅਕਤੀ ਨੂੰ ਜੱਜ ਨਿਯੁਕਤ ਕੀਤਾ ਜਾਂਦਾ ਹੈ-

  1. ਉਹ ਭਾਰਤ ਦਾ ਨਾਗਰਿਕ ਹੋਵੇ ।
  2. ਉਹ ਇਕ ਜਾਂ ਵਧੇਰੇ ਉੱਚ-ਅਦਾਲਤਾਂ ਵਿਚ 5 ਸਾਲ ਤਕ ਜੱਜ ਰਹਿ ਚੁੱਕਾ ਹੋਵੇ ।

ਜਾਂ
ਉਹ ਘੱਟੋ-ਘੱਟ 10 ਸਾਲ ਤਕ ਇਕ ਜਾਂ ਵਧੇਰੇ ਉੱਚ-ਅਦਾਲਤਾਂ ਵਿਚ ਵਕਾਲਤ ਕਰ ਚੁੱਕਾ ਹੋਵੇ ।
ਜਾਂ
ਉਹ ਰਾਸ਼ਟਰਪਤੀ ਦੀ ਨਜ਼ਰ ਵਿਚ ਕੋਈ ਕਾਨੂੰਨੀ ਮਾਹਰ ਹੋਵੇ ।

ਪ੍ਰਸ਼ਨ 6.
ਰਾਜ ਵਿਚ ਰਾਸ਼ਟਰਪਤੀ ਸ਼ਾਸਨ ਦਾ ਐਲਾਨ ਕਦੋਂ ਕੀਤਾ ਜਾਂਦਾ ਹੈ ?
ਉੱਤਰ-
ਭਾਰਤ ਦੇ ਕਿਸੇ ਰਾਜ ਵਿਚ ਸੰਕਟਕਾਲੀ ਹਾਲਤ ਦਾ ਐਲਾਨ ਰਾਸ਼ਟਰਪਤੀ ਵਲੋਂ ਕੀਤਾ ਜਾਂਦਾ ਹੈ । ਰਾਸ਼ਟਰਪਤੀ ਇਹ ਐਲਾਨ ਉੱਥੋਂ ਦੇ ਰਾਜਪਾਲ ਦੀ ਸਿਫ਼ਾਰਸ਼ ਉੱਤੇ ਕਰਦਾ ਹੈ । ਇਹ ਐਲਾਨ ਉਸ ਹਾਲਤ ਵਿਚ ਕੀਤਾ ਜਾਂਦਾ ਹੈ, ਜਦੋਂ ਰਾਸ਼ਟਰਪਤੀ ਨੂੰ ਰਾਜਪਾਲ ਜਾਂ ਕਿਸੇ ਹੋਰ ਭਰੋਸੇਯੋਗ ਸੂਤਰ ਰਾਹੀਂ ਪ੍ਰਾਪਤ ਸੂਚਨਾ ਨਾਲ ਇਹ ਪਤਾ ਚੱਲੇ ਕਿ ਉਸ ਰਾਜ ਦਾ ਸ਼ਾਸਨ ਸੰਵਿਧਾਨ ਦੀਆਂ ਧਾਰਾਵਾਂ ਦੇ ਅਨੁਸਾਰ ਨਹੀਂ ਚਲਾਇਆ ਜਾ ਸਕਦਾ । ਰਾਸ਼ਟਰਪਤੀ ਸ਼ਾਸਨ ਦੌਰਾਨ ਰਾਜਪਾਲ ਰਾਜ ਦਾ ਅਸਲ ਪ੍ਰਧਾਨ ਬਣ ਜਾਂਦਾ ਹੈ ਅਤੇ ਰਾਜ ਦੀਆਂ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਕੋਲ ਹੁੰਦੀਆਂ ਹਨ । ਅਜਿਹੀ ਸਥਿਤੀ ਦੇ ਰਾਜ ਲਈ ਕਾਨੂੰਨ ਸੰਸਦ ਦੁਆਰਾ ਬਣਾਏ ਜਾਂਦੇ ਹਨ ।

ਰਾਜ ਵਿਚ ਸੰਕਟਕਾਲੀਨ (ਰਾਸ਼ਟਰਪਤੀ ਸ਼ਾਸਨ) ਆਮ ਤੌਰ ‘ਤੇ ਛੇ ਮਹੀਨੇ ਲਈ ਹੁੰਦਾ ਹੈ ਪਰ ਸੰਸਦ ਇਸਨੂੰ ਛੇ ਮਹੀਨੇ ਤਕ ਹੋਰ ਵਧਾ ਸਕੰਦੀ ਹੈ । ਜੇਕਰ ਇਹ ਸਮਾਂ ਇਕ ਸਾਲ ਤੋਂ ਜ਼ਿਆਦਾ ਵਧਾਉਣਾ ਪਏ ਤਾਂ ਇਸਦੇ ਲਈ ਸੰਵਿਧਾਨ ਵਿਚ ਸੋਧ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 7.
ਭਾਰਤ ਵਿਚ ਸੰਸਦ ਅਤੇ ਅਦਾਲਤ ਦੇ ਸੰਬੰਧਾਂ ਨੂੰ ਸਪੱਸ਼ਟ ਕਰੋ ।
ਉੱਤਰ-
ਭਾਰਤ ਵਿਚ ਸੰਸਦ ਅਤੇ ਅਦਾਲਤ ਵਿਚਕਾਰ ਡੂੰਘਾ ਸੰਬੰਧ ਹੈ । ਸੰਸਦ ਦੇਸ਼ ਲਈ ਕਾਨੂੰਨ ਬਣਾਉਂਦੀ ਹੈ ਅਤੇ ਅਦਾਲਤ ਉਨ੍ਹਾਂ ਕਾਨੂੰਨਾਂ ਦੀ ਰਾਖੀ ਕਰਦੀ ਹੈ । ਜੇ ਕੋਈ ਵਿਅਕਤੀ ਇਨ੍ਹਾਂ ਕਾਨੂੰਨਾਂ ਨੂੰ ਭੰਗ ਕਰੇ ਤਾਂ ਅਦਾਲਤ ਉਸ ਨੂੰ ਸਜ਼ਾ ਦਿੰਦੀ ਹੈ । ਸੰਸਦ ਸਰਵ-ਉੱਚ ਅਤੇ ਉੱਚ-ਅਦਾਲਤਾਂ ਦੇ ਜੱਜਾਂ ਨੂੰ ਹਟਾਉਣ ਦੇ ਲਈ ਰਾਸ਼ਟਰਪਤੀ ਨੂੰ ਬੇਨਤੀ ਕਰ ਸਕਦੀ ਹੈ । ਇਸ ਤੋਂ ਇਲਾਵਾ ਜੱਜਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦਾ ਨਿਰਧਾਰਨ ਸੰਸਦ ਦੇ ਕਾਨੂੰਨਾਂ ਅਤੇ ਸੰਵਿਧਾਨ ਰਾਹੀਂ ਹੀ ਹੁੰਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 8.
ਲੋਕ ਸਭਾ ਦੇ ਮੈਂਬਰਾਂ ਦੀ ਚੋਣ-ਵਿਧੀ ਦਾ ਵਰਣਨ ਕਰੋ ।
ਉੱਤਰ-
ਲੋਕ ਸਭਾ ਭਾਰਤੀ ਸੰਸਦ ਦਾ ਹੇਠਲਾ ਸਦਨ ਹੈ । ਇਸ ਦੇ ਮੈਂਬਰ ਜਨਤਾ ਵਲੋਂ ਪ੍ਰਤੱਖ ਤੌਰ ‘ਤੇ ਚੁਣੇ ਜਾਂਦੇ ਹਨ । ਭਾਰਤ ਦਾ ਹਰੇਕ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਵੇ, ਲੋਕ ਸਭਾ ਦੀਆਂ ਚੋਣਾਂ ਵਿਚ ਮਤਦਾਨ ਕਰ ਸਕਦਾ ਹੈ । ਲੋਕ ਸਭਾ ਵਿਚ ਕੁੱਝ ਸਥਾਨ ਪੱਛੜੀਆਂ ਜਾਤੀਆਂ ਲਈ ਰਾਖਵੇਂ ਰੱਖੇ ਗਏ ਹਨ । ਜੇ ਰਾਸ਼ਟਰਪਤੀ ਇਹ ਮਹਿਸੂਸ ਕਰੇ ਕਿ ਚੋਣਾਂ ਵਿਚ ਐਂਗਲੋ-ਇੰਡੀਅਨ ਜਾਤੀ ਨੂੰ ਉੱਚਿਤ ਪ੍ਰਤੀਨਿਧਤਾ ਨਹੀਂ ਮਿਲ ਸਕੀ ਹੈ ਤਾਂ ਉਹ ਲੋਕ ਸਭਾ ਵਿਚ ਉਸ ਜਾਤੀ ਦੇ ਦੋ ਮੈਂਬਰ ਨਾਮਜ਼ਦ ਕਰ ਸਕਦਾ ਹੈ ।

ਲੋਕ ਸਭਾ ਦੇ ਮੈਂਬਰਾਂ ਦੀ ਚੋਣ ਜਨਸੰਖਿਆ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ । ਚੋਣ ਦੇ ਲਈ ਸਾਰੇ ਦੇਸ਼ ਨੂੰ ਬਰਾਬਰ ਜਨਸੰਖਿਆ ਵਾਲੇ ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ । ਇਹੀ ਕਾਰਨ ਹੈ ਕਿ ਵੱਡੇ ਰਾਜਾਂ ਤੋਂ ਲੋਕ ਸਭਾ ਲਈ ਬਹੁਤੇ ਮੈਂਬਰ .. ਚੁਣੇ ਜਾਂਦੇ ਹਨ ।

ਪ੍ਰਸ਼ਨ 9.
ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਕਿਸ ਨੂੰ ਅਤੇ ਕਿਸ ਤਰ੍ਹਾਂ ਚੁਣਿਆ ਜਾਂਦਾ ਹੈ ?
ਉੱਤਰ-ਲੋਕ ਸਭਾ ਦੇ ਮੈਂਬਰ ਆਪਣੇ ਵਿਚੋਂ ਹੀ ਕਿਸੇ ਇਕ ਨੂੰ ਸਪੀਕਰ ਚੁਣਦੇ ਹਨ । ਚੋਣਾਂ ਤੋਂ ਬਾਅਦ ਲੋਕ ਸਭਾ ਦੀ ਪਹਿਲੀ ਬੈਠਕ ਵਿਚ ਸਦਨ ਦੇ ਸਭ ਤੋਂ ਸੀਨੀਅਰ ਮੈਂਬਰ ਨੂੰ ਸਦਨ ਦੀ ਪ੍ਰਧਾਨਗੀ ਕਰਨ ਦੇ ਲਈ ਆਖਿਆ ਜਾਂਦਾ ਹੈ । ਉਸ ਦੀ ਪ੍ਰਧਾਨਗੀ ਵਿਚ ਲੋਕ ਸਭਾ ਦੇ ਵੱਖ-ਵੱਖ ਦਲਾਂ ਦੇ ਮੈਂਬਰ ਆਪਣੇ-ਆਪਣੇ ਉਮੀਦਵਾਰ ਦਾ ਨਾਂ ਪੇਸ਼ ਕਰਦੇ ਹਨ ਅਤੇ ਸਭ ਤੋਂ ਵੱਧ ਵੋਟ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਲੋਕ ਸਭਾ ਦਾ ਸਪੀਕਰ ਚੁਣ ਲਿਆ ਜਾਂਦਾ ਹੈ । ਪਰ ਅਕਸਰ ਕਿਸੇ ਅਜਿਹੇ ਵਿਅਕਤੀ ਨੂੰ ਸਪੀਕਰ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ, ਜਿਹੜਾ ਸਾਰੇ ਦਲਾਂ ਨੂੰ ਪ੍ਰਵਾਨਿਤ ਹੋਵੇ । ਚੁਣੇ ਜਾਣ ਤੋਂ ਬਾਅਦ ਲੋਕ ਸਭਾ ਦਾ ਸਪੀਕਰ ਰਾਜਨੀਤਿਕ ਦਲ ਤੋਂ ਵੱਖ ਹੋ ਜਾਂਦਾ ਹੈ । ‘

ਪ੍ਰਸ਼ਨ 10.
ਸੰਸਦ ਤੋਂ ਕੀ ਭਾਵ ਹੈ ? ਇਸ ਦੇ ਦੋ ਸਦਨਾਂ ਦੇ ਨਾਂ ਦੱਸੋ ਅਤੇ ਉਨ੍ਹਾਂ ਦਾ ਕਾਰਜਕਾਲ ਲਿਖੋ ।
ਉੱਤਰ-
ਸੰਸਦ ਤੋਂ ਭਾਵ ਕੇਂਦਰੀ ਵਿਧਾਨ ਮੰਡਲ ਤੋਂ ਹੈ । ਇਸ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ । ਇਹ ਅਜਿਹੀ ਸੰਸਥਾ ਹੈ ਜਿਹੜੀ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ਬਾਰੇ ਕਾਨੂੰਨ ਬਣਾਉਂਦੀ ਹੈ । ਸੰਸਦ ਵਲੋਂ ਬਣਾਏ ਗਏ ਕਾਨੂੰਨ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਦੇ ਹਨ ।

  • ਲੋਕ ਸਭਾ ਦਾ ਕਾਰਜਕਾਲ – ਲੋਕ ਸਭਾ ਦੇ ਮੈਂਬਰਾਂ ਦੀ ਚੋਣ ਪੰਜ ਸਾਲ ਲਈ ਕੀਤੀ ਜਾਂਦੀ ਹੈ ! ਪਰ ਰਾਸ਼ਟਰਪਤੀ ਇਸ ਨੂੰ ਪੰਜ ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ਅਤੇ ਚੋਣਾਂ ਦੁਬਾਰਾ ਕਰਵਾ ਸਕਦਾ ਹੈ । ਸੰਕਟਕਾਲ ਵਿਚ ਲੋਕ ਸਭਾ ਦੇ ਕਾਰਜਕਾਲ ਨੂੰ ਵਧਾਇਆ ਜਾ ਸਕਦਾ ਹੈ ।
  • ਰਾਜ ਸਭਾ ਦਾ ਕਾਰਜਕਾਲ – ਰਾਜ ਸਭਾ ਇਕ ਸਥਾਈ ਸਦਨ ਹੈ, ਪਰ ਹਰੇਕ ਦੋ ਸਾਲਾਂ ਬਾਅਦ ਇਸ ਦੇ ਇਕਤਿਹਾਈ ਮੈਂਬਰ ਬਦਲ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ਉੱਤੇ ਨਵੇਂ ਮੈਂਬਰ ਚੁਣ ਲਏ ਜਾਂਦੇ ਹਨ । ਇਸ ਤਰ੍ਹਾਂ ਹਰੇਕ ਮੈਂਬਰ ਆਪਣੇ ਪਦ ਉੱਤੇ 6 ਸਾਲ ਤਕ ਰਹਿੰਦਾ ਹੈ ।

ਪ੍ਰਸ਼ਨ 11.
ਭਾਰਤ ਵਿਚ ਰਾਸ਼ਟਰਪਤੀ ਦੇ ਅਧਿਕਾਰਾਂ ਦੀ ਸੰਖੇਪ ਵਿਚ ਵਿਆਖਿਆ ਕਰੋ ।
ਜਾਂ
ਭਾਰਤ ਦੇ ਰਾਸ਼ਟਰਪਤੀ ਦੇ ਕਾਰਜਕਾਰੀ, ਵਿਧਾਨਕ ਅਤੇ ਹੋਰ ਅਧਿਕਾਰਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਵਰਣਨ ਇਸ ਤਰ੍ਹਾਂ ਹੈ-
1. ਕਾਰਜਕਾਰੀ ਅਧਿਕਾਰੀ-

  • ਸਾਰੇ ਕਾਨੂੰਨ ਰਾਸ਼ਟਰਪਤੀ ਦੇ ਨਾਂ ਉੱਤੇ ਲਾਗੂ ਹੁੰਦੇ ਹਨ ।
  • ਉਹ ਪ੍ਰਧਾਨ ਮੰਤਰੀ ਅਤੇ ਉਸ ਦੀ ਸਲਾਹ ਨਾਲ ਦੁਸਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
  • ਉਹ ਯੁੱਧ ਅਤੇ ਸੰਧੀ ਦਾ ਐਲਾਨ ਕਰਦਾ ਹੈ ।
  • ਉਹ ਵਿਦੇਸ਼ਾਂ ਵਿਚ ਆਪਣੇ ਰਾਜਦੂਤ ਨਿਯੁਕਤ ਕਰਦਾ ਹੈ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਰਾਜਦੂਤਾਂ ਨੂੰ ਮਾਨਤਾ ਦਿੰਦਾ ਹੈ ।

2. ਵਿਧਾਨਿਕ ਅਧਿਕਾਰ-

  • ਉਸ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਬਿਲ ਕਾਨੂੰਨ ਨਹੀਂ ਬਣ ਸਕਦਾ ।
  • ਉਹ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਲੋਕ ਸਭਾ ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ।
  • ਉਹ ਰਾਜ ਦੇ ਲਈ 12 ਅਤੇ ਲੋਕ ਸਭਾ ਦੇ ਲਈ 2 ਮੈਂਬਰ ਨਾਮਜ਼ਦ ਕਰਦਾ ਹੈ ।

3. ਵਿੱਤੀ ਅਧਿਕਾਰ – ਕੋਈ ਵੀ ਵਿੱਤੀ ਬਿਲ ਰਾਸ਼ਟਰਪਤੀ ਦੀ ਆਗਿਆ ਤੋਂ ਬਗ਼ੈਰ ਲੋਕ ਸਭਾ ਵਿਚ ਪੇਸ਼ ਨਹੀਂ ਕੀਤਾ ਜਾ ਸਕਦਾ ਹੈ ।

4. ਨਿਆਂ ਸੰਬੰਧੀ ਅਧਿਕਾਰ-

  • ਰਾਸ਼ਟਰਪਤੀ ਉੱਚ ਅਦਾਲਤਾਂ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ।
  • ਉਹ ਕੈਦੀਆਂ ਦੀ ਸਜ਼ਾ ਘੱਟ ਜਾਂ ਮੁਆਫ ਕਰ ਸਕਦਾ ਹੈ ।

5. ਸੰਕਟਕਾਲੀ ਸ਼ਕਤੀਆਂ – ਰਾਸ਼ਟਰਪਤੀ ਬਾਹਰੀ ਹਮਲੇ ਜਾਂ ਅੰਦਰੂਨੀ ਹਥਿਆਰਬੰਦ ਬਗ਼ਾਵਤ, ਆਰਥਿਕ ਸੰਕਟ ਅਤੇ ਰਾਜ ਸਰਕਾਰ ਦੇ ਠੀਕ ਨਾ ਚੱਲਣ ਉੱਤੇ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।

PSEB 10th Class SST Solutions Civics Chapter 2 ਕੇਂਦਰੀ ਸਰਕਾਰ

ਪ੍ਰਸ਼ਨ 12.
ਸੰਸਦ ਮੈਂਬਰਾਂ ਦੇ ਲਈ ਛੇ ਜ਼ਰੂਰੀ ਯੋਗਤਾਵਾਂ ਦਾ ਵਰਣਨ ਕਰੋ ।
ਉੱਤਰ-
ਸੰਸਦ ਮੈਂਬਰਾਂ ਲਈ ਹੇਠ ਲਿਖੀਆਂ ਛੇ ਜ਼ਰੂਰੀ ਯੋਗਤਾਵਾਂ ਹਨ-

  1. ਉਸ ਨੂੰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ।
  2. ਉਸ ਨੂੰ ਸਹੁੰ ਚੁੱਕਣੀ ਚਾਹੀਦੀ ਹੈ ਕਿ ਉਹ ਸੰਵਿਧਾਨ ਦੀ ਪਾਲਣਾ ਅਤੇ ਆਦਰ ਕਰੇਗਾ ਅਤੇ ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ਨੂੰ ਬਣਾਈ ਰੱਖੇਗਾ ।
  3. ਰਾਜ ਸਭਾ ਦੇ ਲਈ ਘੱਟੋ-ਘੱਟ 30 ਸਾਲ ਅਤੇ ਲੋਕ ਸਭਾ ਦੇ ਲਈ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
  4. ਉਹ ਪਾਗਲ ਕਰਾਰ ਨਹੀਂ ਹੋਣਾ ਚਾਹੀਦਾ ।
  5. ਉਸ ਨੂੰ ਲਾਹੇਵੰਦ ਅਹੁਦੇ ਉੱਤੇ ਨਹੀਂ ਹੋਣਾ ਚਾਹੀਦਾ ।
  6. ਉਸ ਨੂੰ ਦੀਵਾਲੀਆ ਨਹੀਂ ਹੋਣਾ ਚਾਹੀਦਾ ।

ਪ੍ਰਸ਼ਨ 13.
ਕਿਸ ਆਧਾਰ ਉੱਤੇ ਰਾਸ਼ਟਰਪਤੀ ਰਾਜ ਸਭਾ ਦੇ 12 ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ ਹੈ ?
ਉੱਤਰ-
ਭਾਰਤ ਦਾ ਰਾਸ਼ਟਰਪਤੀ ਰਾਜ ਸਭਾ ਵਿਚ 12 ਮੈਂਬਰ ਨਾਮਜ਼ਦ ਕਰ ਸਕਦਾ ਹੈ । ਉਹ ਉਨ੍ਹਾਂ ਵਿਅਕਤੀਆਂ ਨੂੰ ਨਾਮਜ਼ਦ ਕਰਦਾ ਹੈ ਜਿਨ੍ਹਾਂ ਨੂੰ ਸਾਹਿਤ, ਕਲਾ, ਵਿਗਿਆਨ ਜਾਂ ਸਮਾਜ ਸੇਵਾ ਦੇ ਖੇਤਰ ਵਿਚ ਵਿਸ਼ੇਸ਼ ਗਿਆਨ ਅਤੇ ਅਨੁਭਵ ਪ੍ਰਾਪਤ ਹੋਵੇ ।

ਪ੍ਰਸ਼ਨ 14.
ਸੰਸਦ ਦੇ ਤਿੰਨ ਵਿਧਾਨਕ ਅਤੇ ਤਿੰਨ ਗੈਰ-ਵਿਧਾਨਕ ਕੰਮ ਦੱਸੋ ।
ਉੱਤਰ-
ਵਿਧਾਨਕ ਕੰਮ-

  1. ਇਹ ਸਾਧਾਰਨ ਬਿਲ ਪਾਸ ਕਰਦੀ ਹੈ ।
  2. ਇਹ ਵਿੱਤੀ ਬਿਲ ਪਾਸ ਕਰਦੀ ਹੈ ।
  3. ਇਹ ਰਾਸ਼ਟਰਪਤੀ ਵਲੋਂ ਜਾਰੀ ਕੀਤੇ ਗਏ ਅਧਿਆਦੇਸ਼ਾਂ ਨੂੰ ਮਨਜ਼ੂਰ ਕਰਦੀ ਹੈ ।

ਗ਼ੈਰ-ਵਿਧਾਨਕ ਕੰਮ-

  1. ਸੰਸਦ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛਦੇ ਹਨ ਅਤੇ ਮੰਤਰੀ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਨ ।
  2. ਰਾਸ਼ਟਰਪਤੀ ਵਲੋਂ ਕੀਤੇ ਗਏ ਸੰਕਟਕਾਲ ਦੇ ਐਲਾਨ ਉੱਤੇ ਨਿਸਚਿਤ ਮਿਆਦ ਦੇ ਅੰਦਰ ਸੰਸਦ ਦੀ ਪ੍ਰਵਾਨਗੀ ਪ੍ਰਾਪਤ ਕਰਨੀ ਪੈਂਦੀ ਹੈ ।
  3. ਸੰਸਦ ਮੰਤਰੀ ਪਰਿਸ਼ਦ ਦੇ ਵਿਰੁੱਧ ਪੇਸ਼ ਕੀਤੇ ਗਏ ਅਵਿਸ਼ਵਾਸ ਦੇ ਮਤੇ ਉੱਤੇ ਵਿਚਾਰ ਕਰਦੀ ਹੈ ।

ਪ੍ਰਸ਼ਨ 15.
ਸੁਪਰੀਮ ਕੋਰਟ ਦੇ ਮੁੱਖ ਜੱਜ ਅਤੇ ਹੋਰ ਜੱਜਾਂ ਦੀਆਂ ਯੋਗਤਾਵਾਂ, ਕਾਰਜਕਾਲ ਅਤੇ ਤਨਖ਼ਾਹ ਦੱਸੋ ।
ਉੱਤਰ-
ਯੋਗਤਾਵਾਂ-

  1. ਉਹ ਭਾਰਤ ਦਾ ਨਾਗਰਿਕ ਹੋਵੇ ।
  2. ਉਹ ਜਾਂ ਤਾਂ ਘੱਟੋ-ਘੱਟ ਪੰਜ ਸਾਲ ਤਕ ਹਾਈ ਕੋਰਟ ਦਾ ਜੱਜ ਰਹਿ ਚੁੱਕਾ ਹੋਵੇ ਜਾਂ ਘੱਟੋ-ਘੱਟ ਦਸ ਸਾਲ ਤਕ ਹਾਈ ਕੋਰਟ ਦਾ ਵਕੀਲ ਰਿਹਾ ਹੋਵੇ ਜਾਂ ਰਾਸ਼ਟਰਪਤੀ ਦੀ ਰਾਇ ਵਿਚ ਕਾਨੂੰਨ ਦਾ ਮਾਹਰ ਹੋਵੇ ।

ਨਿਸਚਿਤ ਕਾਰਜਕਾਲ – ਸੁਪਰੀਮ ਕੋਰਟ ਦੇ ਜੱਜ ਦਾ ਕਾਰਜਕਾਲ ਨਿਸਚਿਤ ਹੈ । ਨਿਯੁਕਤੀ ਹੋਣ ਤੋਂ ਬਾਅਦ ਉਹ ਆਪਣੇ ਪਦ ਉੱਤੇ ਉਸ ਸਮੇਂ ਤਕ ਟਿਕੇ ਰਹਿੰਦੇ ਹਨ ਜਦੋਂ ਤਕ ਉਹ 65 ਸਾਲਾਂ ਦੇ ਨਾ ਹੋ ਜਾਣ ।

ਨਿਸਚਿਤ ਤਨਖ਼ਾਹ – ਮੁੱਖ ਜੱਜ ਨੂੰ 2,80,000 ਰੁਪਏ ਮਹੀਨਾ ਅਤੇ ਹਰੇਕ ਦੂਸਰੇ ਜੱਜ ਨੂੰ 2,50,000 ਰੁਪਏ ਮਹੀਨਾ ਤਨਖ਼ਾਹ ਮਿਲਦੀ ਹੈ ।

ਪ੍ਰਸ਼ਨ 16.
ਸੰਵਿਧਾਨ ਦੇ ਉਹ ਚਾਰ ਮੁੱਖ ਉਪ-ਬੰਦ ਦੱਸੋ ਜਿਹੜੇ ਕਿ ਸੁਪਰੀਮ ਕੋਰਟ ਨੂੰ ਆਜ਼ਾਦ ਅਤੇ ਨਿਰਪੱਖ ਬਣਾਉਂਦੇ ਹਨ ।
ਜਾਂ
ਭਾਰਤੀ ਸੰਵਿਧਾਨ ਸੁਤੰਤਰ ਨਿਆਂਪਾਲਿਕਾ ਦੀ ਰਾਖੀ ਕਿਵੇਂ ਕਰਦਾ ਹੈ ?
ਉੱਤਰ-
ਸੁਪਰੀਮ ਕੋਰਟ ਨੂੰ ਸੁਤੰਤਰ ਤੇ ਨਿਰਪੱਖ ਬਣਾਉਣ ਦੇ ਲਈ ਸੰਵਿਧਾਨ ਵਿਚ ਹੇਠ ਲਿਖੇ ਪ੍ਰਬੰਧ ਕੀਤੇ ਗਏ ਹਨ-

  1. ਰਾਜਨੀਤੀ ਦਾ ਇਕ ਨਿਰਦੇਸ਼ਕ ਸਿਧਾਂਤ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਸੁਤੰਤਰ ਰੱਖਣ ਦਾ ਆਦੇਸ਼ ਦਿੰਦਾ ਹੈ ।
  2. ਮੁੱਖ ਅਤੇ ਦੂਸਰੇ ਸਾਰੇ ਜੱਜਾਂ ਦੀ ਨਿਯੁਕਤੀ ਨਿਰਧਾਰਿਤ ਨਿਆਂਇਕ ਅਤੇ ਕਾਨੂੰਨੀ ਯੋਗਤਾਵਾਂ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ ।
  3. ਉਨ੍ਹਾਂ ਨੂੰ ਆਦਰਯੋਗ ਤਨਖ਼ਾਹ ਦਿੱਤੀ ਜਾਂਦੀ ਹੈ ।
  4. ਉਨ੍ਹਾਂ ਦਾ ਕਾਰਜਕਾਲ ਨਿਸਚਿਤ ਹੈ ।

ਪ੍ਰਸ਼ਨ 17.
ਹੇਠ ਲਿਖਿਆਂ ਦੀ ਵਿਆਖਿਆ ਕਰੋ :
(ੳ) ਭਾਰਤੀ ਸੰਸਦ ਵਿੱਚ ਸਥਗਨ ਮਤਾ ।
(ਅ) ਭਾਰਤੀ ਸੰਸਦ ਵਿੱਚ ਧਿਆਨ ਦਿਵਾਊ ਮਤਾ ।
(ੲ) ਭਾਰਤੀ ਸੰਸਦ ਦੇ ਸਦਨਾਂ ਨੂੰ ਰਾਸ਼ਟਰਪਤੀ ਦਾ ਭਾਸ਼ਨ ਅਤੇ ਸੰਦੇਸ਼ ।
(ਸ) ਸਾਧਾਰਨ ਬਿਲ ਪਾਸ ਕਰਨ ਦੇ ਪੜਾਅ ।
(ਹ) ਲੋਕ ਸਭਾ ਦਾ ਭੰਗ ਹੋਣਾ ।
(ਕ) ਧਨ ਬਿਲ ।
ਉੱਤਰ-
(ੳ) ਭਾਰਤੀ ਸੰਸਦ ਵਿਚ ਸਥਗਨ ਮਤਾ – ਸਦਨ ਵਿਚ ਬਹਿਸ ਦੇ ਦੌਰਾਨ ਕਿਸੇ ਸਰਵਜਨਕ ਮਹੱਤਵ ਦੇ ਵਿਸ਼ੇ ਉੱਤੇ ਬਹਿਸ ਕਰਨ ਦੇ ਲਈ ਰੱਖੇ ਗਏ ਮਤੇ ਨੂੰ ਸਥਗਨ ਮਤਾ ਆਖਦੇ ਹਨ ।

(ਅ) ਭਾਰਤੀ ਸੰਸਦ ਵਿਚ ਧਿਆਨ ਦਿਵਾਊ ਮਤਾ – ਸਰਕਾਰ ਦਾ ਧਿਆਨ ਕਿਸੇ ਜ਼ਰੂਰੀ ਘਟਨਾ ਵੱਲ ਦਿਵਾਉਣ ਦੇ ਲਈ ਰੱਖੇ ਗਏ ਮਤੇ ਨੂੰ ਧਿਆਨ ਦਿਵਾਉ ਮਤਾ ਆਖਦੇ ਹਨ ।

(ੲ) ਭਾਰਤੀ ਸੰਸਦ ਦੇ ਸਦਨਾਂ ਨੂੰ ਰਾਸ਼ਟਰਪਤੀ ਦਾ ਭਾਸ਼ਨ ਅਤੇ ਸੰਦੇਸ਼-ਜਦੋਂ ਰਾਸ਼ਟਰਪਤੀ ਸੰਸਦ ਦਾ ਸਮਾਗਮ ਬੁਲਾਉਂਦਾ ਹੈ ਤਾਂ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਆਪਣੇ ਭਾਸ਼ਨ ਨਾਲ ਸ਼ੁਰੂ ਕਰਦਾ ਹੈ । ਆਪਣੇ ਸੰਬੋਧਨ ਵਿਚ ਉਹ ਸੰਸਦ ਨੂੰ ਸਰਕਾਰ ਦੀਆਂ ਨੀਤੀਆਂ ਦੀ ਰੂਪ-ਰੇਖਾ ਦੇ ਬਾਰੇ ਵਿਚ ਸੰਦੇਸ਼ ਦਿੰਦਾ ਹੈ ।

(ਸ) ਸਾਧਾਰਨ ਬਿਲ ਪਾਸ ਕਰਨ ਦੇ ਪੜਾਅ-ਸਾਧਾਰਨ ਬਿਲ ਪਾਸ ਕਰਨ ਦੇ ਪੜਾਅ ਹਨ-ਬਿਲ ਦਾ ਪੇਸ਼ ਕਰਨਾ ਤੇ ਪੜ੍ਹਨਾ, ਬਿਲ ਦੀ ਹਰੇਕ ਧਾਰਾ ਉੱਤੇ ਬਹਿਸ, ਜੇ ਜ਼ਰੂਰੀ ਹੋਵੇ ਤਾਂ ਬਿਲ ਨੂੰ ਵਿਚਾਰ-ਵਟਾਂਦਰੇ ਦੇ ਲਈ ਕਿਸੇ ਵਿਸ਼ੇਸ਼ ਕਮੇਟੀ ਨੂੰ ਸੌਂਪਣਾ, ਬਿਲ ਉੱਤੇ ਜ਼ਬਾਨੀ ਮਤਦਾਨ, ਪਾਸ ਬਿਲੇ ਦੂਸਰੇ ਸਦਨ ਵਿੱਚ, ਰਾਸ਼ਟਰਪਤੀ ਦੀ ਮਨਜ਼ੂਰੀ ।

(ਹ) ਲੋਕ ਸਭਾ ਦਾ ਭੰਗ ਹੋਣਾ – ਰਾਸ਼ਟਰਪਤੀ ਲੋਕ ਸਭਾ ਨੂੰ ਇਸ ਦੀ ਮਿਆਦ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ । ਪਰ ਅਜਿਹਾ ਉਹ ਸਿਰਫ਼ ਮੰਤਰੀ ਪਰਿਸ਼ਦ ਦੀ ਸਿਫ਼ਾਰਸ਼ ਉੱਤੇ ਹੀ ਕਰ ਸਕਦਾ ਹੈ ।

(ਕ) ਧਨ ਬਿਲ – ਧਨ ਬਿਲ ਉਹ ਬਿਲ ਹੁੰਦਾ ਹੈ ਜਿਸ ਦਾ ਸੰਬੰਧ ਸਰਕਾਰ ਦੇ ਖ਼ਰਚ, ਕਰ ਲਾਉਣ, ਉਨ੍ਹਾਂ ਵਿੱਚ ਸੋਧ ਕਰਨ, ਖ਼ਤਮ ਕਰਨ ਆਦਿ ਨਾਲ ਹੁੰਦਾ ਹੈ । ਧਨ ਬਿਲ ਕਿਸੇ ਮੰਤਰੀ ਵਲੋਂ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

Punjab State Board PSEB 10th Class Social Science Book Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ Textbook Exercise Questions and Answers.

PSEB Solutions for Class 10 Social Science Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

SST Guide for Class 10 PSEB ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 1-15 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸੰਵਿਧਾਨ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਜਾਂ ਲੇਖ ਹੁੰਦਾ ਹੈ, ਜਿਸ ਦੇ ਅਨੁਸਾਰ ਦੇਸ਼ ਦੀ ਸਰਕਾਰ ਆਪਣਾ ਕੰਮ ਕਰਦੀ ਹੈ ।

ਪ੍ਰਸ਼ਨ 2.
ਪ੍ਰਸਤਾਵਨਾ ਕਿਨ੍ਹਾਂ ਸ਼ਬਦਾਂ ਨਾਲ ਆਰੰਭ ਹੁੰਦੀ ਹੈ ?
ਉੱਤਰ-
ਪ੍ਰਸਤਾਵਨਾ ਦੇ ਮੁੱਢਲੇ ਸ਼ਬਦ ਹਨ, “ਅਸੀਂ, ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ ਅਤੇ ਲੋਕਤੰਤਰੀ ਗਣਰਾਜ ਐਲਾਨ ਕਰਦੇ ਹਾਂ।”

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 3.
ਭਾਰਤੀ ਸੰਵਿਧਾਨ ਦੀ ਇਕ ਪ੍ਰਮੁੱਖ ਵਿਸ਼ੇਸ਼ਤਾ ਦੱਸੋ ।
ਉੱਤਰ-
ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡੇ ਆਕਾਰ ਵਾਲਾ ਅਤੇ ਵਿਸਥਾਰਿਤ ਸੰਵਿਧਾਨ ਹੈ ।

ਮੌਲਿਕ ਅਧਿਕਾਰ – ਸੰਵਿਧਾਨ ਦੇ ਤੀਸਰੇ ਅਧਿਆਇ ਵਿੱਚ ਮੌਲਿਕ ਅਧਿਕਾਰਾਂ ਦੀ ਚਰਚਾ ਕੀਤੀ ਗਈ ਹੈ । ਇਸ ਵਿਚ ਸਮਾਨਤਾ, ਸੁਤੰਤਰਤਾ, ਧਾਰਮਿਕ ਆਜ਼ਾਦੀ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਸੰਵਿਧਾਨਿਕ ਉਪਚਾਰਾਂ ਸੰਬੰਧੀ ਅਧਿਕਾਰ, ਸੱਭਿਆਚਾਰ ਅਤੇ ਸਿੱਖਿਆ ਸੰਬੰਧੀ ਅਧਿਕਾਰਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ ।

ਪ੍ਰਸ਼ਨ 4.
ਸੰਘਾਤਮਕ ਸੰਵਿਧਾਨ ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਸੰਘੀ ਸੰਵਿਧਾਨ ਵਿਚ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਹੁੰਦੀ ਹੈ ।
ਜਾਂ
ਸੰਘੀ ਸੰਵਿਧਾਨ ਦੇਸ਼ ਵਿਚ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਦੀ ਸਥਾਪਨਾ ਕਰਦਾ ਹੈ ।

ਪ੍ਰਸ਼ਨ 5.
ਭਾਰਤੀ ਨਾਗਰਿਕਾਂ ਦੇ ਕੋਈ ਇਕ ਮੌਲਿਕ ਅਧਿਕਾਰ ਲਿਖੋ ।
ਉੱਤਰ-
ਸਮਾਨਤਾ ਦਾ ਅਧਿਕਾਰ,
ਜਾਂ
ਸੁਤੰਤਰਤਾ ਦਾ ਅਧਿਕਾਰ,
ਜਾਂ
ਧਾਰਮਿਕ ਸੁਤੰਤਰਤਾ ਦਾ ਅਧਿਕਾਰ,
ਜਾਂ
ਸ਼ੋਸ਼ਣ ਦੇ ਵਿਰੁੱਧ ਅਧਿਕਾਰ ।

ਪ੍ਰਸ਼ਨ 6.
ਭਾਰਤੀ ਨਾਗਰਿਕਾਂ ਦਾ ਕੋਈ ਇਕ ਮੌਲਿਕ ਫ਼ਰਜ਼ ਦੱਸੋ ।
ਉੱਤਰ-
ਸੰਵਿਧਾਨ ਅਤੇ ਇਸ ਦੇ ਆਦਰਸ਼ਾਂ, ਸੰਸਥਾਵਾਂ ਦੀ ਪਾਲਣਾ ਕਰਨੀ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਆਦਰ ਕਰਨਾ ।
ਜਾਂ
ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨੀ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
ਭਾਰਤ ਇਕ ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਹੈ । ਵਿਆਖਿਆ ਕਰੋ ।
ਉੱਤਰ-
ਸੰਵਿਧਾਨ ਰਾਹੀਂ ਭਾਰਤ ਵਿਚ ਇਕ ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਦੀ ਸਥਾਪਨਾ ਕੀਤੀ ਗਈ ਹੈ । ਧਰਮ-ਨਿਰਪੇਖ ਰਾਜ ਤੋਂ ਭਾਵ ਸਭ ਧਰਮਾਂ ਦੀ ਸਮਾਨਤਾ ਅਤੇ ਸੁਤੰਤਰਤਾ ਤੋਂ ਹੈ । ਅਜਿਹੇ ਰਾਜ ਵਿਚ ਰਾਜ ਦਾ ਆਪਣਾ ਕੋਈ ਖ਼ਾਸ ਧਰਮ ਨਹੀਂ ਹੁੰਦਾ । ਧਰਮ ਦੇ ਆਧਾਰ ਉੱਤੇ ਨਾਗਰਿਕਾਂ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾਂਦਾ । ਸਾਰੇ ਨਾਗਰਿਕ ਸ਼ੈ-ਇੱਛਾ ਨਾਲ ਕੋਈ ਵੀ ਧਰਮ ਅਪਣਾਉਣ ਅਤੇ ਪੂਜਾ ਕਰਨ ਲਈ ਆਜ਼ਾਦ ਹੁੰਦੇ ਹਨ । ਲੋਕਤੰਤਰੀ ਰਾਜ ਤੋਂ ਭਾਵ ਹੈ ਕਿ ਸਾਰੇ ਨਾਗਰਿਕਾਂ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਹਾਸਲ ਹੁੰਦੇ ਹਨ ਅਤੇ ਨਾਗਰਿਕਾਂ ਰਾਹੀਂ ਚੁਣੇ ਗਏ ਪ੍ਰਤੀਨਿਧ ਦੇਸ਼ ਦਾ ਸ਼ਾਸਨ ਚਲਾਉਂਦੇ ਹਨ । ਗਣਰਾਜ ਤੋਂ ਭਾਵ ਹੈ ਕਿ ਰਾਜ ਦਾ ਮੁਖੀ ਕੋਈ ਬਾਦਸ਼ਾਹ ਨਹੀਂ ਹੋਵੇਗਾ । ਉਹ ਚੋਣਾਂ ਰਾਹੀਂ ਇਕ ਨਿਸ਼ਚਿਤ ਸਮੇਂ ਲਈ ਅਪ੍ਰਤੱਖ ਤੌਰ ਤੇ ਚੁਣਿਆ ਹੋਇਆ ਰਾਸ਼ਟਰਪਤੀ ਹੋਵੇਗਾ ।

ਪ੍ਰਸ਼ਨ 2.
ਪ੍ਰਸਤਾਵਨਾ ਵਿਚ ਦਰਸਾਏ ਉਦੇਸ਼ਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸੰਵਿਧਾਨ ਦੀ ਪ੍ਰਸਤਾਵਨਾ ਵਿਚ ਭਾਰਤੀ ਸ਼ਾਸਨ ਪ੍ਰਣਾਲੀ ਦੇ ਸਰੂਪ ਅਤੇ ਇਸ ਦੇ ਬੁਨਿਆਦੀ ਉਦੇਸ਼ਾਂ ਨੂੰ ਨਿਰਧਾਰਿਤ ਕੀਤਾ ਗਿਆ ਹੈ । ਉਹ ਉਦੇਸ਼ ਹੇਠ ਲਿਖੇ ਹਨ-

  1. ਭਾਰਤ ਇਕ ਪ੍ਰਭੂਸੱਤਾ-ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਹੋਵੇਗਾ ।
  2. ਸਭ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਮਿਲੇ ।
  3. ਨਾਗਰਿਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ, ਵਿਸ਼ਵਾਸ, ਧਰਮ ਅਤੇ ਪੂਜਾ ਦੀ ਆਜ਼ਾਦੀ ਹੋਵੇ ।
  4. ਕਾਨੂੰਨ ਦੇ ਸਾਹਮਣੇ ਸਾਰੇ ਨਾਗਰਿਕ ਬਰਾਬਰ ਸਮਝੇ ਜਾਣਗੇ ।
  5. ਲੋਕਾਂ ਵਿਚ ਭਰਾਤਰੀ ਭਾਵ ਦੀ ਭਾਵਨਾ ਨੂੰ ਵਧਾਇਆ ਜਾਵੇ ਤਾਂ ਕਿ ਵਿਅਕਤੀ ਦਾ ਗੌਰਵ ਵਧੇ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਬਲ ਮਿਲੇ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 3.
ਹੇਠ ਲਿਖੇ ਅਧਿਕਾਰਾਂ ਵਿਚੋਂ ਕਿਸੇ ਇਕ ਦੀ ਸੰਖੇਪ ਵਿਆਖਿਆ ਕਰੋ-
(ੳ) ਸਮਾਨਤਾ ਦਾ ਅਧਿਕਾਰ,
(ਅ) ਸੁਤੰਤਰਤਾ ਦਾ ਅਧਿਕਾਰ,
(ੲ) ਸ਼ੋਸ਼ਣ ਦੇ ਵਿਰੁੱਧ ਅਧਿਕਾਰ,
(ਸ) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ।
ਉੱਤਰ-
(ੳ) ਸਮਾਨਤਾ ਦਾ ਅਧਿਕਾਰ – ਭਾਰਤੀ ਸਮਾਜ ਸਦੀਆਂ ਤੋਂ ਵੱਖ-ਵੱਖ ਨਾ-ਬਰਾਬਰੀਆਂ ਨਾਲ ਭਰਪੂਰ ਰਿਹਾ ਹੈ । ਇਸੇ ਲਈ ਸੰਵਿਧਾਨ ਦੇ ਨਿਰਮਾਤਿਆਂ ਨੇ ਸਮਾਨਤਾ ਦੇ ਅਧਿਕਾਰ ਨੂੰ ਪਹਿਲ ਦਿੱਤੀ ਹੈ । ਭਾਰਤੀ ਨਾਗਰਿਕਾਂ ਨੂੰ ਇਸ ਅਧਿਕਾਰ ਰਾਹੀਂ ਹੇਠ ਲਿਖੀਆਂ ਗੱਲਾਂ ਵਿਚ ਸਮਾਨਤਾ ਪ੍ਰਾਪਤ ਹ-

  • ਕਾਨੂੰਨ ਦੇ ਸਾਹਮਣੇ ਬਰਾਬਰੀ – ਕਾਨੂੰਨ ਦੀ ਨਜ਼ਰ ਵਿਚ ਸਾਰੇ ਨਾਗਰਿਕ ਇੱਕ-ਸਮਾਨ ਹਨ । ਧਰਮ, ਨਸਲ, ਜਾਤ ਅਤੇ ਲਿੰਗ ਦੇ ਆਧਾਰ ਉੱਤੇ ਉਨ੍ਹਾਂ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾ ਸਕਦਾ । ਰੁਜ਼ਗਾਰ ਜਾਂ ਸਰਕਾਰੀ ਅਹੁਦਾ ਦਿੰਦੇ ਸਮੇਂ ਸਾਰਿਆਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਂਦੇ ਹਨ ।
  • ਭੇਦ-ਭਾਵ ਉੱਤੇ ਰੋਕ – ਸਰਕਾਰ ਜਨਮ ਸਥਾਨ, ਧਰਮ, ਜਾਤ, ਲਿੰਗ ਆਦਿ ਦੇ ਆਧਾਰ ਉੱਤੇ ਕਿਸੇ ਨਾਲ ਭੇਦ-ਭਾਵ ਨਹੀਂ ਕਰੇਗੀ । ਸਰਕਾਰੀ ਮਦਦ ਨਾਲ ਬਣਾਏ ਗਏ ਖੂਹਾਂ, ਤਲਾਬਾਂ, ਇਸ਼ਨਾਨ-ਘਰਾਂ ਅਤੇ ਸੈਰਗਾਹਾਂ ਉੱਤੇ ਬਿਨਾਂ ਕਿਸੇ ਭੇਦ-ਭਾਵ ਦੇ ਨਾਗਰਿਕਾਂ ਨੂੰ ਜਾਣ ਦੀ ਅਜ਼ਾਦੀ ਹੋਵੇਗੀ ।
  • ਅਵਸਰ ਦੀ ਸਮਾਨਤਾ – ਰਾਜ ਦੇ ਅਧੀਨ ਰੁਜ਼ਗਾਰ ਜਾਂ ਅਹੁਦਿਆਂ ਉੱਤੇ ਨਿਯੁਕਤੀ ਦੇ ਲਈ ਸਭ ਨਾਗਰਿਕਾਂ ਨੂੰ ਬਰਾਬਰ ਮੌਕੇ ਦਿੱਤੇ ਜਾਣਗੇ ।
  • ਛੂਆ – ਛੂਤ ਉੱਤੇ ਰੋਕ-ਸਦੀਆਂ ਤੋਂ ਚਲੀ ਆ ਰਹੀ ਛੂਆ-ਛੂਤ ਦੀ ਭੈੜੀ ਬਿਮਾਰੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ ।
  • ਉਪਾਧੀਆਂ ਤੇ ਖਿਤਾਬਾਂ ਦੀ ਸਮਾਪਤੀ – ਸੈਨਿਕ ਅਤੇ ਵਿੱਦਿਅਕ ਉਪਾਧੀਆਂ ਤੋਂ ਇਲਾਵਾ ਰਾਜ ਕੋਈ ਹੋਰ ਉਪਾਧੀ ਨਹੀਂ ਦੇਵੇਗਾ ।

(ਅ) ਸੁਤੰਤਰਤਾ ਦਾ ਅਧਿਕਾਰ – ਸੁਤੰਤਰਤਾ ਦਾ ਅਧਿਕਾਰ ਲੋਕਤੰਤਰ ਦਾ ਥੰਮ ਹੈ । ਸੰਵਿਧਾਨ ਵਿਚ ਸੁਤੰਤਰਤਾ ਦੇ ਅਧਿਕਾਰ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ-ਸਧਾਰਨ ਅਤੇ ਵਿਅਕਤੀਗਤ ਸੁਤੰਤਰਤਾ ।
ਸਾਧਾਰਨ ਸੁਤੰਤਰਤਾ – ਇਸ ਦੇ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਹੇਠ ਲਿਖੀਆਂ ਸੁਤੰਤਰਤਾਵਾਂ ਪ੍ਰਾਪਤ ਹਨ-

  1. ਭਾਸ਼ਨ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ,
  2. ਸ਼ਾਂਤੀਪੂਰਨ ਇਕੱਠੇ ਹੋਣ ਦੀ ਸੁਤੰਤਰਤਾ,
  3. ਸੰਘ ਸਥਾਪਿਤ ਕਰਨ ਦੀ ਸੁਤੰਤਰਤਾ,
  4. ਭਾਰਤ ਦੇ ਕਿਸੇ ਵੀ ਹਿੱਸੇ ਵਿਚ ਆਉਣ-ਜਾਣ ਦੀ ਸੁਤੰਤਰਤਾ,
  5. ਭਾਰਤ ਦੇ ਕਿਸੇ ਵੀ ਹਿੱਸੇ ਵਿਚ ਵੱਸ ਜਾਣ ਦੀ ਸੁਤੰਤਰਤਾ,
  6. ਕੋਈ ਵੀ ਰੁਜ਼ਗਾਰ ਅਪਣਾਉਣ ਅਤੇ ਕੋਈ ਵੀ ਵਪਾਰ ਕਰਨ ਦੀ ਸੁਤੰਤਰਤਾ ।

ਵਿਅਕਤੀਗਤ ਸੁਤੰਤਰਤਾ-

  1. ਵਿਅਕਤੀ ਨੂੰ ਅਜਿਹੇ ਕਾਨੂੰਨ ਦੀ ਉਲੰਘਣਾ ਕਰਨ ਲਈ ਸਜ਼ਾ ਨਹੀਂ ਦਿੱਤੀ ਜਾ ਸਕਦੀ, ਜਿਹੜਾ ਕਾਨੂੰਨ ਅਪਰਾਧ ਕਰਦੇ ਸਮੇਂ ਲਾਗੂ ਨਹੀਂ ਸੀ ।
  2. ਕਿਸੇ ਵਿਅਕਤੀ ਨੂੰ ਅਪਰਾਧ ਦੇ ਲਈ ਇੱਕ ਤੋਂ ਵੱਧ ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ ।
  3. ਕਿਸੇ ਅਪਰਾਧੀ ਨੂੰ ਆਪਣੇ ਵਿਰੁੱਧ ਗਵਾਹੀ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸੰਥਦਾ ।
  4. ਕਿਸੇ ਵਿਅਕਤੀ ਨੂੰ ਕਾਨੂੰਨ ਰਾਹੀਂ ਸਥਾਪਿਤ ਵਿਧੀ ਤੋਂ ਇਲਾਵਾ ਉਸ ਦੇ ਜੀਵਨ ਜਾਂ ਵਿਅਕਤੀਗਤ ਆਜ਼ਾਦੀ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ।

(ੲ) ਸ਼ੋਸ਼ਣ ਦੇ ਵਿਰੁੱਧ ਅਧਿਕਾਰ – ਸਾਡੇ ਸਮਾਜ ਵਿੱਚ ਪੁਰਾਣੇ ਸਮੇਂ ਤੋਂ ਹੀ ਗਰੀਬ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਦਾ ਸ਼ੋਸ਼ਣ ਹੁੰਦਾ ਚਲਿਆ ਆ ਰਿਹਾ ਹੈ । ਇਸ ਨੂੰ ਖ਼ਤਮ ਕਰਨ ਲਈ ਸੰਵਿਧਾਨ ਵਿਚ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਦੇ ਅਨੁਸਾਰ-

  • ਮਨੁੱਖਾਂ ਦੇ ਵਪਾਰ ਅਤੇ ਬਗੈਰ ਤਨਖ਼ਾਹ ਦਿੱਤੇ ਜਬਰੀ ਕੰਮ ਕਰਾਉਣ ਉੱਤੇ ਰੋਕ ਲਾ ਦਿੱਤੀ ਗਈ ਹੈ । ਇਸ ਦੀ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਸਰਵਜਨਿਕ ਸੇਵਾਵਾਂ ਦੇ ਲਈ ਰਾਜ ਲਾਜ਼ਮੀ ਸੇਵਾ ਸਕੀਮ ਲਾਗੂ ਕਰ ਸਕਦਾ ਹੈ । ਇਹ ਸੇਵਾ ਅਧਿਕਾਰ ਦੇ ਵਿਰੁੱਧ ਨਹੀਂ ਹੋਵੇਗੀ ।
  • 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖ਼ਾਨਿਆਂ, ਖਾਣਾਂ ਜਾਂ ਜ਼ੋਖ਼ਮ ਵਾਲੀਆਂ ਨੌਕਰੀਆਂ ਉੱਤੇ ਨਹੀਂ ਲਾਇਆ ਜਾ ਸਕਦਾ | ਅਸਲ ਵਿਚ ਉਨ੍ਹਾਂ ਕੋਲੋਂ ਕੋਈ ਅਜਿਹਾ ਕੰਮ ਨਹੀਂ ਲਿਆ ਜਾ ਸਕਦਾ, ਜਿਹੜਾ ਉਨ੍ਹਾਂ ਦੇ ਵਿਕਾਸ ਵਿਚ ਰੁਕਾਵਟ ਪਾਵੇ ।

(ਸ) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ – ਸੰਵਿਧਾਨ ਰਾਹੀਂ ਨਾਗਰਿਕਾਂ ਨੂੰ ਅਧਿਕਾਰ ਦਿੱਤਾ ਜਾਣਾ ਹੀ ਕਾਫ਼ੀ ਨਹੀਂ ਹੈ । ਇਨ੍ਹਾਂ ਅਧਿਕਾਰਾਂ ਦਾ ਸਤਿਕਾਰ ਕਰਨਾ ਅਤੇ ਰਾਖੀ ਕਰਨੀ ਵਧੇਰੇ ਮਹੱਤਵਪੂਰਨ ਹੈ । ਇਸੇ ਉਦੇਸ਼ ਨਾਲ ਭਾਰਤੀ ਸੰਵਿਧਾਨ ਵਿਚ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਦੇ ਅਨੁਸਾਰ ਜੇ ਕੋਈ ਸਰਕਾਰੀ ਕੰਮ ਨਾਗਰਿਕਾਂ ਦੇ ਅਧਿਕਾਰਾਂ ਦੇ ਵਿਰੁੱਧ ਹੋਵੇ ਤਾਂ ਨਾਗਰਿਕ ਉਸਨੂੰ ਅਦਾਲਤ ਵਿਚ ਚੁਣੌਤੀ ਦੇ ਸਕਦੇ ਹਨ । ਇਹੋ ਜਿਹੇ ਕੰਮਾਂ ਨੂੰ ਅਦਾਲਤ ਗੈਰ-ਸੰਵਿਧਾਨਿਕ ਜਾਂ ਰੱਦ ਐਲਾਨ ਕਰ ਸਕਦੀ ਹੈ । ਪਰ ਸੰਕਟਕਾਲ ਦੇ ਐਲਾਨ ਦੇ ਦੌਰਾਨ ਹੀ ਇਸ ਅਧਿਕਾਰ ਨੂੰ ਨਿਲੰਬਿਤ ਕੀਤਾ ਜਾ ਸਕਦਾ ਹੈ । ਸੰਵਿਧਾਨ ਦੀ ਇਹ ਵਿਵਸਥਾ ਖ਼ਤਰਨਾਕ ਅਤੇ ਗੈਰ-ਲੋਕਤੰਤਰੀ ਹੈ ।

ਪ੍ਰਸ਼ਨ 4.
ਹੇਠ ਲਿਖੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚੋਂ ਕਿਸੇ ਇਕ ਦੀ ਸੰਖੇਪ ਵਿਆਖਿਆ ਕਰੋ
(ੳ) ਸਮਾਜਵਾਦੀ
(ਅ) ਗਾਂਧੀਵਾਦੀ
(ੲ) ਉਦਾਰਵਾਦੀ ।
ਉੱਤਰ-
(ੳ) ਸਮਾਜਵਾਦੀ ਸਿਧਾਂਤ-

  1. ਰਾਜ ਤੋਂ ਆਸ ਕੀਤੀ ਗਈ ਹੈ ਕਿ ਉਹ ਅਜਿਹੇ ਸਮਾਜ ਦੀ ਸਥਾਪਨਾ ਕਰੇ ਜਿਸ ਦਾ ਉਦੇਸ਼ ਸਰਵਜਨਿਕ ਕਲਿਆਣ ਹੋਵੇ ।
  2. ਹਰੇਕ ਨਾਗਰਿਕ ਨੂੰ ਰੋਜ਼ੀ-ਰੋਟੀ ਕਮਾਉਣ ਦਾ ਅਧਿਕਾਰ ਹੋਵੇ ।
  3. ਦੇਸ਼ ਦੇ ਭੌਤਿਕ ਸਾਧਨਾਂ ਦੀ ਵੰਡ ਇਸ ਤਰ੍ਹਾਂ ਹੋਵੇ ਜਿਸ ਨਾਲ ਵੱਧ ਤੋਂ ਵੱਧ ਜਨ-ਹਿੱਤ ਹੋਵੇ ।
  4. ਆਰਥਿਕ ਸੰਗਠਨ ਇਸ ਤਰ੍ਹਾਂ ਹੋਵੇ ਕਿ ਧਨ ਅਤੇ ਉਤਪਾਦਨ ਦੇ ਸਾਧਨ ਸੀਮਿਤ ਵਿਅਕਤੀਆਂ ਦੇ ਹੱਥਾਂ ਵਿਚ ਕੇਂਦਰਿਤ ਨਾ ਹੋਣ ।

(ਅ) ਗਾਂਧੀਵਾਦੀ ਸਿਧਾਂਤ – ਗਾਂਧੀ ਜੀ ਨੇ ਜਿਹੜੇ ਨਵੇਂ ਸਮਾਜ ਦੀ ਸਥਾਪਨਾ ਦਾ ਸੁਪਨਾ ਦੇਖਿਆ ਸੀ, ਉਸ ਦੀ ਇੱਕ ‘ ਝਲਕ ਸਾਨੂੰ ਹੇਠ ਲਿਖੇ ਗਾਂਧੀਵਾਦੀ ਸਿਧਾਂਤਾਂ ਵਿਚ ਮਿਲਦੀ ਹੈ-

  1. ਰਾਜ ਪਿੰਡਾਂ ਵਿਚ ਗ੍ਰਾਮ ਪੰਚਾਇਤਾਂ ਦੀ ਸਥਾਪਨਾ ਕਰੇ । ਉਹ ਉਨ੍ਹਾਂ ਨੂੰ ਅਜਿਹੀਆਂ ਸ਼ਕਤੀਆਂ ਦੇਵੇ, ਜਿਸ ਨਾਲ ਉਹ ਸਵਰਾਜ ਦੀ ਇੱਕ ਇਕਾਈ ਦੇ ਰੂਪ ਵਿਚ ਕੰਮ ਕਰ ਸਕਣ ।
  2. ਰਾਜ ਪਿੰਡਾਂ ਵਿਚ ਨਿਜੀ ਤੇ ਸਹਿਕਾਰੀ ਕੁਟੀਰ ਉਦਯੋਗਾਂ ਨੂੰ ਉਤਸ਼ਾਹਿਤ ਕਰੇ ।
  3. ਰਾਜ ਕਮਜ਼ੋਰ ਵਰਗਾਂ, ਖ਼ਾਸ ਕਰਕੇ ਪੱਛੜੀਆਂ ਜਾਤੀਆਂ, ਅਨੁਸੂਚਿਤ ਜਾਤੀਆਂ, ਪੱਛੜੇ ਵਰਗਾਂ ਅਤੇ ਕਬੀਲਿਆਂ ਨੂੰ ਵਿੱਦਿਅਕ ਸਹੂਲਤਾਂ ਦੇਵੇ ।
  4. ਰਾਜ ਅਨੁਸੂਚਿਤ ਜਾਤੀਆਂ, ਪੱਛੜੇ ਵਰਗਾਂ ਅਤੇ ਕਬੀਲਿਆਂ ਨੂੰ ਹਰ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਵੇ ।

(ੲ) ਉਦਾਰਵਾਦੀ ਸਿਧਾਂਤ-ਉਦਾਰਵਾਦੀ ਸਿਧਾਂਤ ਹੇਠ ਲਿਖੇ ਹਨ-

  1. ਰਾਜ ਸਮੁੱਚੇ ਦੇਸ਼ ਵਿਚ ਬਰਾਬਰ ਕਾਨੂੰਨੀ ਸੰਹਿਤਾ ਲਾਗੁ ਕਰੇ ।
  2. ਉਹ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨੂੰ ਵੱਖ-ਵੱਖ ਕਰਨ ਲਈ ਜ਼ਰੂਰੀ ਕਾਰਵਾਈ ਕਰੇ ।
  3. ਉਹ ਖੇਤੀ ਨੂੰ ਆਧੁਨਿਕ ਵਿਗਿਆਨਿਕ ਆਧਾਰ ਉੱਤੇ ਗਠਿਤ ਕਰੇ ।
  4. ਉਹ ਪਸ਼ੂ-ਪਾਲਣ ਵਿਚ ਸੁਧਾਰ ਅਤੇ ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰੇ ।

ਪ੍ਰਸ਼ਨ 5.
ਮੌਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚ ਮੂਲ ਭੇਦ ਦੱਸੋ ।
ਉੱਤਰ-
ਮੌਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚ ਹੇਠ ਲਿਖੇ ਮੂਲ ਫ਼ਰਕ ਹਨ-

  • ਮੌਲਿਕ ਅਧਿਕਾਰ ਨਿਆਂਯੋਗ ਹਨ, ਪਰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹਨ । ਇਸ ਤੋਂ ਭਾਵ ਇਹ ਹੈ ਕਿ ਜੇ ਸਰਕਾਰ ਨਾਗਰਿਕ ਦੇ ਕਿਸੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੀ ਹੈ ਤਾਂ ਨਾਗਰਿਕ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ, ਪਰ ਨਿਰਦੇਸ਼ਕ ਸਿਧਾਂਤ ਦੀ ਉਲੰਘਣਾ ਹੋਣ ਦੀ ਹਾਲਤ ਵਿਚ ਦਬਾਅ ਨਹੀਂ ਪਾਇਆ ਜਾ ਸਕਦਾ ।
  • ਮੌਲਿਕ ਅਧਿਕਾਰ ਨਕਾਰਾਤਮਕ ਹਨ, ਪਰ ਨਿਰਦੇਸ਼ਕ ਸਿਧਾਂਤ ਸਕਾਰਾਤਮਕ ਹਨ | ਨਕਾਰਾਤਮਕ ਤੋਂ ਭਾਵ ਰਾਜ ਦੀਆਂ ਸ਼ਕਤੀਆਂ ਉੱਤੇ ਰੋਕ ਲਾਉਣ ਤੋਂ ਹੈ ਅਤੇ ਸਕਾਰਾਤਮਕ ਤੋਂ ਭਾਵ ਕੋਈ ਕੰਮ ਕਰਨ ਦੀ ਪ੍ਰੇਰਨਾ ਦੇਣਾ ਹੈ ।
  • ਕੁਝ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਨਾਲੋਂ ਸੋਸ਼ਟ ਹਨ, ਕਿਉਂਕਿ ਉਹ ਵਿਅਕਤੀ ਦੀ ਬਜਾਏ ਸਮੁੱਚੇ ਸਮਾਜ ਦੀ ਭਲਾਈ ਦੇ ਲਈ ਹਨ ।
  • ਮੌਲਿਕ ਅਧਿਕਾਰਾਂ ਦਾ ਉਦੇਸ਼ ਭਾਰਤ ਵਿਚ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ । ਪਰ ਨਿਰਦੇਸ਼ਕ ਸਿਧਾਂਤ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ । ਇਸੇ ਤਰ੍ਹਾਂ ਨਾਲ ਉਹ ਸਹੀ ਅਰਥਾਂ ਵਿਚ ਲੋਕਤੰਤਰ ਨੂੰ ਲੋਕਤੰਤਰ ਬਣਾਉਂਦੇ ਹਨ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 6.
ਭਾਰਤੀ ਨਾਗਰਿਕਾਂ ਦੇ ਫ਼ਰਜ਼ਾਂ ਨੂੰ ਕਿਉਂ ਅਤੇ ਕਦੋਂ ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ ਹੈ ?
ਉੱਤਰ-
ਭਾਰਤੀ ਨਾਗਰਿਕਾਂ ਦੇ ਫ਼ਰਜ਼ ਹੇਠ ਲਿਖੇ ਹਨ-

  1. ਸੰਵਿਧਾਨ ਦੀ ਪਾਲਣਾ ਕਰਨੀ ਅਤੇ ਇਸ ਦੇ ਆਦਰਸ਼ਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਆਦਰ ਕਰਨਾ ।
  2. ਭਾਰਤ ਦੇ ਸੁਤੰਤਰਤਾ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਆਦਰ ਅਤੇ ਪਾਲਣਾ ਕਰਨੀ ।
  3. ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਦੀ ਰਾਖੀ ਕਰਨੀ ।
  4. ਭਾਰਤ ਦੀ ਸੁਰੱਖਿਆ ਅਤੇ ਪੁਕਾਰ ਉੱਤੇ ਰਾਸ਼ਟਰ ਦੀ ਸੇਵਾ ਕਰਨੀ ।
  5. ਧਾਰਮਿਕ, ਭਾਸ਼ਾਈ, ਖੇਤਰੀ ਜਾਂ ਵਰਗੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿਚ ਪਰਸਪਰ ਮੇਲ-ਜੋਲ ਅਤੇ ਭਰਾਤਰੀਭਾਵ ਦੀ ਭਾਵਨਾ ਦਾ ਵਿਕਾਸ ਕਰਨਾ
  6. ਸੱਭਿਆਚਾਰਕ ਵਿਰਾਸਤ ਦਾ ਸਤਿਕਾਰ ਕਰਨਾ ਅਤੇ ਇਸ ਨੂੰ ਬਣਾਈ ਰੱਖਣਾ ।
  7. ਵਣਾਂ, ਝੀਲਾਂ, ਨਦੀਆਂ, ਜੰਗਲੀ ਜੀਵਾਂ ਅਤੇ ਕੁਦਰਤੀ ਵਾਤਾਵਰਨ ਦੀ ਸੁਰੱਖਿਆ ਕਰਨੀ ।
  8. ਵਿਗਿਆਨਿਕ ਸੁਭਾਅ, ਮਨੁੱਖਤਾਵਾਦ, ਸਹਿਣਸ਼ੀਲਤਾ ਅਤੇ ਸੁਧਾਰ ਦੀ ਭਾਵਨਾ ਦਾ ਵਿਕਾਸ ਕਰਨਾ ।
  9. ਸਰਵਜਨਿਕ ਸੰਪੱਤੀ ਦੀ ਸੁਰੱਖਿਆ ਕਰਨੀ ਅਤੇ ਹਿੰਸਾ ਦਾ ਮਾਰਗ ਨਾ ਅਪਨਾਉਣਾ ।
  10. ਰਾਸ਼ਟਰ ਦੀ ਉੱਨਤੀ ਦੇ ਲਈ ਹਰੇਕ ਖੇਤਰ ਵਿਚ ਉੱਤਮਤਾ ਹਾਸਲ ਕਰਨ ਦਾ ਯਤਨ ਕਰਨਾ ।

ਮੂਲ ਸੰਵਿਧਾਨ ਵਿਚ ਨਾਗਰਿਕਾਂ ਦੇ ਕਰਤੱਵਾਂ ਦੀ ਵਿਵਸਥਾ ਨਹੀਂ ਕੀਤੀ ਗਈ ਸੀ ਪਰ ਕਿਉਂਕਿ ਅਧਿਕਾਰਾਂ ਦੀ ਹੋਂਦ ਲਈ ਕਈ ਕਰਤੱਵ ਜ਼ਰੂਰੀ ਹਨ ਇਸ ਲਈ ਇਨ੍ਹਾਂ ਨੂੰ 1976 ਵਿਚ (ਸੰਵਿਧਾਨ ਦੀ 42ਵੀਂ ਸੋਧ ਰਾਹੀਂ ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ ।

ਪ੍ਰਸ਼ਨ 7.
ਭਾਰਤੀ ਸੰਵਿਧਾਨ ਦੀ ਵਿਸ਼ਾਲਤਾ ਦੇ ਕੋਈ ਦੋ ਕਾਰਨਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤੀ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡੇ ਆਕਾਰ ਦਾ ਅਤੇ ਵਿਸਥਾਰਮਈ ਸੰਵਿਧਾਨ ਹੈ । ਇਸ ਦੀ ਵਿਸ਼ਾਲਤਾ ਦੇ ਮੁੱਖ ਕਾਰਨ ਹੇਠ ਲਿਖੇ ਹਨ-

  1. ਇਸ ਸੰਵਿਧਾਨ ਵਿਚ 395 ਅਨੁਛੇਦ ਅਤੇ 9 ਅਨੁਸੂਚੀਆਂ ਦਿੱਤੀਆਂ ਗਈਆਂ ਹਨ ।
  2. ਇਸ ਵਿਚ ਰਾਜ ਦੇ ਸਰੂਪ, ਸਰਕਾਰ ਦੇ ਅੰਗਾਂ ਦੇ ਸੰਗਠਨ ਅਤੇ ਉਨ੍ਹਾਂ ਦੇ ਆਪਸੀ ਸੰਬੰਧਾਂ ਦਾ ਵਿਸਥਾਰਪੂਰਵਕ ਵਰਣਨ ਹੈ । ਇਸ ਵਿਚ ਰਾਜ ਅਤੇ ਨਾਗਰਿਕ ਦੇ ਸੰਬੰਧਾਂ ਨੂੰ ਵੀ ਵਿਸਥਾਰ ਨਾਲ ਸਪੱਸ਼ਟ ਕੀਤਾ ਗਿਆ ਹੈ ।
  3. ਇਸ ਵਿਚ ਨਾਗਰਿਕਾਂ ਦੇ ਛੇ ਮੂਲ ਅਧਿਕਾਰਾਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ । ਸੰਵਿਧਾਨ ਦੀ 42ਵੀਂ ਸੋਧ ਦੇ ਅਨੁਸਾਰ ਇਸ ਵਿਚ ਨਾਗਰਿਕਾਂ ਦੇ ਲਈ 10 ਮੌਲਿਕ ਕਰਤੱਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ।
  4. ਸੰਘੀ ਸੰਵਿਧਾਨ ਹੋਣ ਦੇ ਕਾਰਨ ਇਸ ਵਿਚ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਦਾ ਸਪੱਸ਼ਟ ਵਰਣਨ ਕੀਤਾ ਗਿਆ ਹੈ । ਸ਼ਕਤੀ-ਵੰਡ ਸੰਬੰਧੀ ਸੂਚੀਆਂ ਨੇ ਵੀ ਭਾਰਤੀ ਸੰਵਿਧਾਨ ਨੂੰ ਵਿਸ਼ਾਲਤਾ ਪ੍ਰਦਾਨ ਕੀਤੀ ਹੈ ।

ਪ੍ਰਸ਼ਨ 8.
ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ ?
ਉੱਤਰ-
ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਬਹੁਤ ਮਹੱਤਵ ਹੈ-

  • ਸਾਡੇ ਦੇਸ਼ ਵਿਚ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਹਨ ਤਨਖ਼ਾਹ ਦੇ ਪੱਖ ਤੋਂ ਦੋਹਾਂ ਵਿਚਕਾਰ ਵਿਤਕਰਾ ਖ਼ਤਮ ਕਰ ਦਿੱਤਾ ਗਿਆ ਹੈ । ਬਰਾਬਰ ਦੇ ਅਹੁਦਿਆਂ ਲਈ ਬਰਾਬਰ ਤਨਖ਼ਾਹ ਦਾ ਪ੍ਰਬੰਧ ਕੀਤਾ ਗਿਆ ਹੈ ।
  • ਪੱਛੜੀਆਂ ਜਾਤੀਆਂ ਲਈ ਨੌਕਰੀਆਂ ਦੀ ਵਿਵਸਥਾ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਕੀਤੀ ਗਈ ਹੈ । ਉਨ੍ਹਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾਂਦੀ ਹੈ । ਉਨ੍ਹਾਂ ਨੂੰ ਵਿਧਾਨ ਸਭਾ ਅਤੇ ਸੰਸਦ ਵਿਚ ਵਿਸ਼ੇਸ਼ ਤੌਰ ‘ਤੇ ਪ੍ਰਤੀਨਿਧਤਾ ਦਿੱਤੀ ਜਾਂਦੀ ਹੈ ।
  • ਲਗਪਗ ਸਮੁੱਚੇ ਦੇਸ਼ ਵਿਚ ਮੁੱਢਲੀ ਸਿੱਖਿਆ ਮੁਫ਼ਤ ਕਰ ਦਿੱਤੀ ਗਈ ਹੈ ।
  • ਦੇਸ਼ ਵਿਚ ਅਜਿਹੇ ਕਾਨੂੰਨ ਪਾਸ ਹੋ ਚੁੱਕੇ ਹਨ, ਜਿਨ੍ਹਾਂ ਰਾਹੀਂ ਕਿਰਤੀਆਂ ਅਤੇ ਛੋਟੀ ਉਮਰ ਦੇ ਬੱਚਿਆਂ ਦੇ ਹਿੱਤਾਂ ਦੀ ਰਾਖੀ ਕੀਤੀ ਗਈ ਹੈ ।
    ਇਹ ਸਾਰੇ ਕੰਮ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਪ੍ਰੇਰਨਾ ਨਾਲ ਹੀ ਕੀਤੇ ਗਏ ਹਨ ।

ਪ੍ਰਸ਼ਨ 9.
ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ ।
ਉੱਤਰ-
ਸ਼ੋਸ਼ਣ ਦੇ ਵਿਰੁੱਧ ਅਧਿਕਾਰ – ਸਾਡੇ ਸਮਾਜ ਵਿੱਚ ਪੁਰਾਣੇ ਸਮੇਂ ਤੋਂ ਹੀ ਗਰੀਬ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਦਾ ਸ਼ੋਸ਼ਣ ਹੁੰਦਾ ਚਲਿਆ ਆ ਰਿਹਾ ਹੈ । ਇਸ ਨੂੰ ਖ਼ਤਮ ਕਰਨ ਲਈ ਸੰਵਿਧਾਨ ਵਿਚ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਦੇ ਅਨੁਸਾਰ-

  • ਮਨੁੱਖਾਂ ਦੇ ਵਪਾਰ ਅਤੇ ਬਗੈਰ ਤਨਖ਼ਾਹ ਦਿੱਤੇ ਜਬਰੀ ਕੰਮ ਕਰਾਉਣ ਉੱਤੇ ਰੋਕ ਲਾ ਦਿੱਤੀ ਗਈ ਹੈ । ਇਸ ਦੀ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਸਰਵਜਨਿਕ ਸੇਵਾਵਾਂ ਦੇ ਲਈ ਰਾਜ ਲਾਜ਼ਮੀ ਸੇਵਾ ਸਕੀਮ ਲਾਗੂ ਕਰ ਸਕਦਾ ਹੈ । ਇਹ ਸੇਵਾ ਅਧਿਕਾਰ ਦੇ ਵਿਰੁੱਧ ਨਹੀਂ ਹੋਵੇਗੀ ।
  • 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖ਼ਾਨਿਆਂ, ਖਾਣਾਂ ਜਾਂ ਜ਼ੋਖ਼ਮ ਵਾਲੀਆਂ ਨੌਕਰੀਆਂ ਉੱਤੇ ਨਹੀਂ ਲਾਇਆ ਜਾ ਸਕਦਾ | ਅਸਲ ਵਿਚ ਉਨ੍ਹਾਂ ਕੋਲੋਂ ਕੋਈ ਅਜਿਹਾ ਕੰਮ ਨਹੀਂ ਲਿਆ ਜਾ ਸਕਦਾ, ਜਿਹੜਾ ਉਨ੍ਹਾਂ ਦੇ ਵਿਕਾਸ ਵਿਚ ਰੁਕਾਵਟ ਪਾਵੇ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

PSEB 10th Class Social Science Guide ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤੀ ਸੰਵਿਧਾਨ ਸਰਕਾਰ ਵਲੋਂ ਸੱਤਾ ਦੀ ਦੁਰਵਰਤੋਂ ਨੂੰ ਕਿਸ ਤਰ੍ਹਾਂ ਰੋਕਦਾ ਹੈ ?
ਉੱਤਰ-
ਭਾਰਤੀ ਸੰਵਿਧਾਨ ਸਰਕਾਰ ਦੇ ਵੱਖ-ਵੱਖ ਅੰਗਾਂ ਦੀਆਂ ਸ਼ਕਤੀਆਂ ਦਾ ਸਪੱਸ਼ਟ ਵਰਣਨ ਕਰਕੇ ਸਰਕਾਰ ਵਲੋਂ ਸੱਤਾ ਦੀ ਦੁਰਵਰਤੋਂ ਨੂੰ ਰੋਕਦਾ ਹੈ ।

ਪ੍ਰਸ਼ਨ 2.
ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ ?
ਉੱਤਰ-
ਭਾਰਤੀ ਸੰਵਿਧਾਨ 26 ਨਵੰਬਰ, 1949 ਨੂੰ ਪਾਸ ਹੋਇਆ ।

ਪ੍ਰਸ਼ਨ 3.
ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ ?
ਉੱਤਰ-
26 ਜਨਵਰੀ, 1950 ਨੂੰ ਲਾਗੂ ਹੋਇਆ ।

ਪ੍ਰਸ਼ਨ 4.
ਇਕ ਤਰਕ ਦੇ ਕੇ ਸਪੱਸ਼ਟ ਕਰੋ ਕਿ ਭਾਰਤ ਇਕ ਲੋਕਤੰਤਰੀ ਰਾਜ ਹੈ ।
ਉੱਤਰ-
ਦੇਸ਼ ਦਾ ਸ਼ਾਸਨ ਲੋਕਾਂ ਵਲੋਂ ਚੁਣੇ ਹੋਏ ਪ੍ਰਤੀਨਿਧ ਚਲਾਉਂਦੇ ਹਨ ।

ਪ੍ਰਸ਼ਨ 5.
ਭਾਰਤ ਇੱਕ ਧਰਮ-ਨਿਰਪੇਖ ਰਾਜ ਕਿਸ ਤਰਾਂ ਹੈ ? ਇਕ ਉਦਾਹਰਨ ਦੇ ਕੇ ਸਿੱਧ ਕਰੋ ।
ਉੱਤਰ-
ਭਾਰਤ ਦਾ ਕੋਈ ਰਾਜ-ਧਰਮ ਨਹੀਂ ਹੈ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 6.
ਸਮਾਜਵਾਦੀ, ਧਰਮ-ਨਿਰਪੇਖ ਅਤੇ ਰਾਸ਼ਟਰ ਦੀ ਏਕਤਾ ਸ਼ਬਦ ਸੰਵਿਧਾਨ ਦੀ ਕਿਹੜੀ ਸੋਧ ਰਾਹੀਂ ਜੋੜੇ ਗਏ ?
ਉੱਤਰ-
ਇਹ ਸ਼ਬਦ 1976 ਵਿਚ 42ਵੀਂ ਸੋਧ ਰਾਹੀਂ ਸੰਵਿਧਾਨ ਵਿਚ ਜੋੜੇ ਗਏ ।

ਪ੍ਰਸ਼ਨ 7.
ਸਮਾਜਵਾਦ ਤੋਂ ਕੀ ਭਾਵ ਹੈ ?
ਉੱਤਰ-
ਅਜਿਹੀ ਵਿਵਸਥਾ ਜਿਸ ਵਿਚ ਅਮੀਰ-ਗ਼ਰੀਬ ਦਾ ਭੇਦ-ਭਾਵ ਨਾ ਹੋਵੇ ਅਤੇ ਸਾਧਨਾਂ ਉੱਤੇ ਸਮਾਜ ਦਾ ਅਧਿਕਾਰ ਹੋਵੇ ।

ਪ੍ਰਸ਼ਨ 8.
ਸੰਵਿਧਾਨ ਦੇ ਅਨੁਸਾਰ ਭਾਰਤ ਨੂੰ ਕਿਹੋ ਜਿਹਾ ਰਾਜ ਬਣਾਉਣ ਦਾ ਸੰਕਲਪ ਕੀਤਾ ਗਿਆ ਹੈ ?
ਉੱਤਰ-
ਸੰਵਿਧਾਨ ਦੇ ਅਨੁਸਾਰ ਭਾਰਤ ਨੂੰ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਬਣਾਉਣ ਦਾ ਸੰਕਲਪ ਕੀਤਾ ਗਿਆ ਹੈ ।

ਪ੍ਰਸ਼ਨ 9.
ਦੇਸ਼ ਦਾ ਅਸਲੀ ਪ੍ਰਧਾਨ ਕੌਣ ਹੁੰਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ਦੇਸ਼ ਦਾ ਅਸਲੀ ਪ੍ਰਧਾਨ ਹੁੰਦਾ ਹੈ ।

ਪ੍ਰਸ਼ਨ 10.
ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਵਿਚੋਂ ਕੌਣ ਵਧੇਰੇ ਸ਼ਕਤੀਸ਼ਾਲੀ ਹੈ ?
ਉੱਤਰ-
ਕੇਂਦਰ ਸਰਕਾਰ ।

ਪ੍ਰਸ਼ਨ 11.
ਭਾਰਤੀ ਸੰਵਿਧਾਨ ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਲਿਖਤੀ ਅਤੇ ਵਿਸਥਾਰਪੂਰਵਕ ਸੰਵਿਧਾਨ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 12.
ਭਾਰਤੀ ਸੰਵਿਧਾਨ ਨੇ ਨਾਗਰਿਕਾਂ ਨੂੰ ਜਿਹੜੇ ਅਧਿਕਾਰ ਦਿੱਤੇ ਹਨ, ਉਨ੍ਹਾਂ ਨੂੰ ਕਾਨੂੰਨੀ ਭਾਸ਼ਾ ਵਿਚ ਕੀ ਆਖਦੇ ਹਨ ?
ਉੱਤਰ-
ਕਾਨੂੰਨੀ ਭਾਸ਼ਾ ਵਿਚ ਨਾਗਰਿਕਾਂ ਦੇ ਅਧਿਕਾਰਾਂ ਨੂੰ ਮੌਲਿਕ ਅਧਿਕਾਰ ਆਖਦੇ ਹਨ ।

ਪ੍ਰਸ਼ਨ 13.
ਸੰਵਿਧਾਨ ਵਿਚ ਕਿੰਨੀ ਤਰ੍ਹਾਂ ਦੇ ਮੌਲਿਕ ਅਧਿਕਾਰਾਂ ਦਾ ਪ੍ਰਬੰਧ ਹੈ ?
ਉੱਤਰ-
ਸੰਵਿਧਾਨ ਵਿਚ ਛੇ ਤਰ੍ਹਾਂ ਦੇ ਮੌਲਿਕ ਅਧਿਕਾਰਾਂ ਦਾ ਪ੍ਰਬੰਧ ਹੈ ।

ਪ੍ਰਸ਼ਨ 14.
ਸਮਾਨਤਾ ਦੇ ਅਧਿਕਾਰ ਵਿਚ ਵਰਣਨ ਕਿਸੇ ਇਕ ਗੱਲ ਦਾ ਉਲੇਖ ਕਰੋ ।
ਉੱਤਰ-
ਜਾਤ, ਲਿੰਗ, ਜਨਮ-ਸਥਾਨ, ਵਰਗ ਆਦਿ ਦੇ ਆਧਾਰ ਉੱਤੇ ਰਾਜ ਨਾਗਰਿਕਾਂ ਵਿਚ ਕੋਈ ਵਿਤਕਰਾ ਨਹੀਂ ਕਰੇਗਾ ।

ਪ੍ਰਸ਼ਨ 15.
ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਤੋਂ ਕੀ ਭਾਵ ਹੈ ?
ਉੱਤਰ-
ਨਿਰਦੇਸ਼ਕ ਸਿਧਾਂਤਾਂ ਤੋਂ ਭਾਵ ਸਰਕਾਰਾਂ ਨੂੰ ਮਿਲੇ ਆਦੇਸ਼ ਤੋਂ ਹੈ ।

ਪ੍ਰਸ਼ਨ 16.
ਸੰਵਿਧਾਨ ਵਿਚ ਵਰਣਿਤ ਬੱਚਿਆਂ ਦੇ ਸਿੱਖਿਆ ਸੰਬੰਧੀ ਇਕ ਮੌਲਿਕ ਅਧਿਕਾਰ ਦੱਸੋ ।
ਉੱਤਰ-
14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਵਿੱਦਿਆ ਦਾ ਪ੍ਰਬੰਧ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 17.
ਮੌਲਿਕ ਅਧਿਕਾਰਾਂ ਅਤੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਵਿਚ ਮੁੱਖ ਤੌਰ ‘ਤੇ ਕੀ ਫ਼ਰਕ ਹੈ ?
ਉੱਤਰ-
ਮੌਲਿਕ ਅਧਿਕਾਰ ਨਿਆਂਯੋਗ ਹਨ ਜਦਕਿ ਨੀਤੀ ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹਨ ।

ਪ੍ਰਸ਼ਨ 18.
ਭਾਰਤੀ ਸੰਵਿਧਾਨ ਵਿਚ ਮੌਲਿਕ ਕਰਤੱਵਾਂ ਦਾ ਵਰਣਨ ਕਿਉਂ ਕੀਤਾ ਗਿਆ ਹੈ ?
ਉੱਤਰ-
ਕਰਤੱਵਾਂ ਤੋਂ ਬਿਨਾਂ ਅਧਿਕਾਰ ਅਧੂਰੇ ਹੁੰਦੇ ਹਨ ।

ਪ੍ਰਸ਼ਨ 19.
ਭਾਰਤੀ ਸੰਵਿਧਾਨ ਵਿਚ ਦਰਜ ਕਿਸੇ ਇਕ ਮੌਲਿਕ ਅਧਿਕਾਰ (ਸੁਤੰਤਰਤਾ ਦੇ ਅਧਿਕਾਰ ਦਾ ਵਰਣਨ
ਉੱਤਰ-
ਧਾਰਮਿਕ ਸੁਤੰਤਰਤਾ ਦੇ ਅਧਿਕਾਰ ਦੇ ਅਨੁਸਾਰ ਭਾਰਤ ਦੇ ਨਾਗਰਿਕ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਨ ।

ਪ੍ਰਸ਼ਨ 20.
ਵਿਸ਼ਵ ਦਾ ਸਭ ਤੋਂ ਵੱਡਾ ਅਤੇ ਵਿਸ਼ਾਲ ਆਕਾਰ ਵਾਲਾ ਸੰਵਿਧਾਨ ਕਿਹੜੇ ਦੇਸ਼ ਦਾ ਹੈ ?
ਉੱਤਰ-
ਭਾਰਤ ਦਾ ।

ਪ੍ਰਸ਼ਨ 21.
ਭਾਰਤੀ ਸੰਵਿਧਾਨ ਵਿਚ ਕਿੰਨੇ ਅਨੁਛੇਦ ਹਨ ?
ਉੱਤਰ-
395.

ਪ੍ਰਸ਼ਨ 22.
ਭਾਰਤੀ ਸੰਵਿਧਾਨ ਵਿਚ ਕਿੰਨੀਆਂ ਅਨੁਸੂਚੀਆਂ ਹਨ ?
ਉੱਤਰ-
9.

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 23.
ਭਾਰਤ ਨੇ ਕਿਸ ਕਿਸਮ ਦੀ ਨਾਗਰਿਕਤਾ ਨੂੰ ਅਪਣਾਇਆ ਹੈ ?
ਉੱਤਰ-
ਭਾਰਤ ਵਿਚ ਇਕਹਿਰੀ ਨਾਗਰਿਕਤਾ ਨੂੰ ਅਪਣਾਇਆ ਗਿਆ ਹੈ ।

ਪ੍ਰਸ਼ਨ 24.
ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ।

ਪ੍ਰਸ਼ਨ 25.
ਭਾਰਤੀ ਨਾਗਰਿਕਾਂ ਦੇ 10 ਮੌਲਿਕ ਕਰਤੱਵ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿਚ ਅੰਕਿਤ ਕੀਤੇ ਗਏ ਹਨ ?
ਉੱਤਰ-
51A ਵਿਚ ।

ਪ੍ਰਸ਼ਨ 26.
ਭਾਰਤ ਦੀ ਸ਼ਾਸਨ ਪ੍ਰਣਾਲੀ ਦੇ ਬੁਨਿਆਦੀ ਉਦੇਸ਼ਾਂ ਨੂੰ ਸੰਵਿਧਾਨ ਵਿਚ ਕਿੱਥੇ ਨਿਰਧਾਰਿਤ ਕੀਤਾ ਗਿਆ ਹੈ ?
ਉੱਤਰ-
ਪ੍ਰਸਤਾਵਨਾ ਵਿਚ ।

ਪ੍ਰਸ਼ਨ 27.
ਸੰਵਿਧਾਨ ਦੇ ਕਿਹੜੇ ਅਨੁਛੇਦ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਪ੍ਰਾਪਤ ਹਨ ?
ਉੱਤਰ-
19ਵੇਂ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 28.
ਸ਼ੋਸ਼ਣ ਦੇ ਵਿਰੁੱਧ ਅਧਿਕਾਰ ਕਿਸਦੀ ਰੱਖਿਆ ਕਰਦਾ ਹੈ ?
ਉੱਤਰ-
ਗ਼ਰੀਬ ਲੋਕਾਂ, ਔਰਤਾਂ ਅਤੇ ਬੱਚਿਆਂ ਆਦਿ ਦੀ ।

ਪ੍ਰਸ਼ਨ 29.
1975 ਵਿਚ ਰਾਸ਼ਟਰੀ ਸੰਕਟਕਾਲੀਨ ਘੋਸ਼ਣਾ ਦੇ ਸਮੇਂ ਕਿਹੜੇ ਅਧਿਕਾਰ ਨੂੰ ਨਿਲੰਬਿਤ ਕਰ ਦਿੱਤਾ ਗਿਆ ਸੀ ?
ਉੱਤਰ-
ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਨੂੰ ।

ਪ੍ਰਸ਼ਨ 30.
ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਸ ਦੀ ਸਥਾਪਨਾ ਨਹੀਂ ਕਰਦੇ ?
ਉੱਤਰ-
ਰਾਜਨੀਤਿਕ ਲੋਕਤੰਤਰ ਦੀ ।

ਪ੍ਰਸ਼ਨ 31.
ਸੰਵਿਧਾਨ ਵਿਚ ਦਿੱਤੇ ਗਏ ਕਿਹੜੇ ਤੱਤ ਕਲਿਆਣਕਾਰੀ ਰਾਜ ਦੀ ਸਥਾਪਨਾ ਦੇ ਪ੍ਰਕਾਸ਼ ਸਤੰਭ ਬਣ ਸਕਦੇ ਹਨ ?
ਉੱਤਰ-
ਨੀਤੀ ਨਿਰਦੇਸ਼ਕ ਸਿਧਾਂਤ ਦੇ ।

ਪ੍ਰਸ਼ਨ 32.
ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਮੂਲ ਅਧਾਰ ਕੀ ਹੈ ?
ਉੱਤਰ-
ਨੈਤਿਕ ਸ਼ਕਤੀ ।

ਪ੍ਰਸ਼ਨ 33.
ਭਾਰਤੀ ਸੰਵਿਧਾਨ ਵਿਚ ਵਰਣਿਤ ਰਾਜ-ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹਨ ?
ਉੱਤਰ-
ਆਇਰਲੈਂਡ ਦੇ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 34.
ਭਾਰਤੀ ਸੰਵਿਧਾਨ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ
(ਉ) ਪ੍ਰਭੂਸੱਤਾ ਧਾਰੀ,
(ਅ) ਧਰਮ-ਨਿਰਪੱਖ (ਰਾਜ),
(ੲ) ਸਮਾਜਵਾਦੀ,
(ਸ) ਲੋਕਤੰਤਰੀ ਰਾਜ, ਗਣਤੰਤਰ ।
ਉੱਤਰ-
(ੳ) ਪ੍ਰਭੂਸੱਤਾ ਧਾਰੀ – ਪ੍ਰਭੂਸੱਤਾ ਧਾਰੀ ਤੋਂ ਭਾਵ ਹੈ ਕਿ ਰਾਜ ਅੰਦਰੂਨੀ ਅਤੇ ਬਾਹਰੀ ਰੂਪ ਵਿਚ ਸੁਤੰਤਰ ਹੈ ।
(ਅ) ਧਰਮ-ਨਿਰਪੱਖ – ਧਰਮ-ਨਿਰਪੱਖ ਰਾਜ ਵਿਚ ਰਾਜ ਦਾ ਆਪਣਾ ਕੋਈ ਖ਼ਾਸ ਧਰਮ ਨਹੀਂ ਹੁੰਦਾ ਅਤੇ ਧਰਮ ਦੇ ਆਧਾਰ ਉੱਤੇ ਨਾਗਰਿਕਾਂ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾਂਦਾ ।
(ੲ) ਸਮਾਜਵਾਦੀ – ਸਮਾਜਵਾਦੀ ਰਾਜ ਤੋਂ ਭਾਵ ਅਜਿਹੇ ਰਾਜ ਤੋਂ ਹੈ ਜਿਸ ਵਿਚ ਨਾਗਰਿਕਾਂ ਨੂੰ ਸਮਾਜਿਕ ਅਤੇ ਆਰਥਿਕ ਖੇਤਰ ਵਿਚ ਸਮਾਨਤਾ ਹਾਸਲ ਹੋਵੇ ।
(ਸ) ਲੋਕਤੰਤਰੀ ਰਾਜ – ਭਾਰਤੀ ਸੰਵਿਧਾਨ ਦੇ ਅਨੁਸਾਰ ਭਾਰਤ ਇਕ ਲੋਕਤੰਤਰੀ ਰਾਜ ਹੈ, ਅਜਿਹੇ ਰਾਜ ਤੋਂ ਭਾਵ ਇਹ ਹੈ ਕਿ ਸਾਰੇ ਨਾਗਰਿਕਾਂ ਨੂੰ ਇੱਕੋ-ਜਿਹੇ ਅਧਿਕਾਰ ਪ੍ਰਾਪਤ ਹਨ ।
(ਹ) ਗਣਤੰਤਰ – ਗਣਤੰਤਰ ਜਾਂ ਗਣਰਾਜ ਤੋਂ ਭਾਵ ਹੈ ਕਿ ਰਾਜ ਦਾ ਮੁਖੀ ਨਿਰਧਾਰਿਤ ਸਮੇਂ ਦੇ ਲਈ ਅਪ੍ਰਤੱਖ ਰੂਪ ਵਿਚ ਚੁਣਿਆ ਗਿਆ ਰਾਸ਼ਟਰਪਤੀ ਹੋਵੇਗਾ ।

ਪ੍ਰਸ਼ਨ 35.
ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ ?
ਉੱਤਰ-
ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ ।

II. ਖ਼ਾਲੀ ਥਾਂਵਾਂ ਭਰੋ-

1. ਭਾਰਤੀ ਸੰਵਿਧਾਨ ………………………….. ਨੂੰ ਲਾਗੂ ਹੋਇਆ ।
ਉੱਤਰ-
26 ਜਨਵਰੀ, 1950

2. ਭਾਰਤ ਦੇਸ਼ ਦਾ ਅਸਲੀ ਪ੍ਰਧਾਨ ……………………….. ਹੁੰਦਾ ਹੈ ।
ਉੱਤਰ-
ਪ੍ਰਧਾਨ ਮੰਤਰੀ

3. ਭਾਰਤੀ ਸੰਵਿਧਾਨ ਵਿਚ …………………………. ਤਰ੍ਹਾਂ ਦੇ ਮੌਲਿਕ ਅਧਿਕਾਰ ਦਿੱਤੇ ਗਏ ਹਨ ।
ਉੱਤਰ-
ਛੇ

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

4. ਭਾਰਤ ਵਿਚ ………………………… ਸਾਲ ਤਕ ਦੀ ਉਮਰ ਦੇ ਬੱਚੇ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੀ ਵਿਵਸਥਾ ਕੀਤੀ ਗਈ ਹੈ ।
ਉੱਤਰ-
14

5. ਨੀਤੀ ਨਿਰਦੇਸ਼ਕ ਤੱਤ (ਭਾਰਤੀ ਸੰਵਿਧਾਨ) ………………………….. ਦੇ ਸੰਵਿਧਾਨ ਤੋਂ ਪ੍ਰੇਰਿਤ ਹਨ ।
ਉੱਤਰ-
ਆਇਰਲੈਂਡ

6. ਰਾਜ ਦੇ ਰਾਜਪਾਲ ਦੀ ਨਿਯੁਕਤੀ ………………………….. ਕਰਦਾ ਹੈ ।
ਉੱਤਰ-
ਰਾਸ਼ਟਰਪਤੀ

7. ਭਾਰਤੀ ਸੰਵਿਧਾਨ ਵਿਚ …………………………….. ਅਨੁਸੂਚੀਆਂ ਹਨ ।
ਉੱਤਰ-
ਨੌਂ

8. ਭਾਰਤੀ ਸੰਵਿਧਾਨ ਵਿਚ ……………………………. ਅਨੁਛੇਦ ਹਨ ।
ਉੱਤਰ-
395

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

9. ਸੰਸਾਰ ਵਿਚ ਸਭ ਤੋਂ ਵੱਡਾ ਅਤੇ ਵਿਸਤ੍ਰਿਤ ਸੰਵਿਧਾਨ ……………………….. ਦੇਸ਼ ਦਾ ਹੈ ।
ਉੱਤਰ-
ਭਾਰਤ

10. ਭਾਰਤੀ ਸੰਵਿਧਾਨ ਦੇ ਮੁੱਢਲੇ (ਬੁਨਿਆਦੀ) ਉਦੇਸ਼ਾਂ ਨੂੰ ਸੰਵਿਧਾਨ ਦੀ ………………………… ਵਿਚ ਨਿਰਧਾਰਿਤ ਕੀਤਾ ਗਿਆ ਹੈ ।
ਉੱਤਰ-
ਪ੍ਰਸਤਾਵਨਾ ।

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਸੰਵਿਧਾਨ ਦੇ ਕਿਸ ਅਨੁਛੇਦ ਦੇ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਪ੍ਰਾਪਤ ਹਨ ?
(A) ਨੌਵੇਂ
(B) 19ਵੇਂ
(C) 29ਵੇਂ
(D) 39ਵੇਂ ।
ਉੱਤਰ-
(B) 19ਵੇਂ

ਪ੍ਰਸ਼ਨ 2.
ਮੌਲਿਕ ਅਧਿਕਾਰਾਂ ਉੱਪਰ ਹੇਠ ਲਿਖੀ ਸ਼ਕਤੀ ਕੰਮ ਕਰਦੀ ਹੈ-
(A) ਕਾਨੂੰਨੀ
(B) ਨੈਤਿਕ
(C) ਗੈਰ-ਕਾਨੂੰਨੀ
(D) ਸੈਨਿਕ ।
ਉੱਤਰ-
(A) ਕਾਨੂੰਨੀ

ਪ੍ਰਸ਼ਨ 3.
ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਮੂਲ ਆਧਾਰ ਕੀ ਹੈ ?
(A) ਕਾਨੂੰਨੀ ਸ਼ਕਤੀ
(B) ਸੀਮਿਤ ਸ਼ਕਤੀ
(C) ਨੈਤਿਕ ਸ਼ਕਤੀ
(D) ਦਮਨਕਾਰੀ ਸ਼ਕਤੀ ।
ਉੱਤਰ-
(C) ਨੈਤਿਕ ਸ਼ਕਤੀ

ਪ੍ਰਸ਼ਨ 4.
ਭਾਰਤੀ ਨਾਗਰਿਕਾਂ ਨੂੰ ਕਿਹੜਾ ਮੌਲਿਕ ਅਧਿਕਾਰ ਪ੍ਰਾਪਤ ਨਹੀਂ ਹੈ ?
(A) ਸੁਤੰਤਰਤਾ ਦਾ ਅਧਿਕਾਰ
(B) ਸਮਾਨਤਾ ਦਾ ਅਧਿਕਾਰ
(C) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
(D) ਸੰਪੱਤੀ ਦਾ ਅਧਿਕਾਰ ।
ਉੱਤਰ-
(D) ਸੰਪੱਤੀ ਦਾ ਅਧਿਕਾਰ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਕਿਹੜਾ ਭਾਰਤੀ ਨਾਗਰਿਕਾਂ ਦਾ ਮੌਲਿਕ ਸੰਵਿਧਾਨਿਕ ਕਰਤੱਵ ਹੈ ?
(A) ਸੰਵਿਧਾਨ ਦਾ ਪਾਲਣ ਕਰਨਾ
(B) ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ
(C) ਰਾਸ਼ਟਰੀ ਗੀਤ ਦਾ ਸਨਮਾਨ ਕਰਨਾ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਭਾਰਤੀ ਸੰਵਿਧਾਨ ਵਿਚ 395 ਅਨੁਛੇਦ ਹਨ ।
2. ਭਾਰਤੀ ਸੰਵਿਧਾਨ 15 ਅਗਸਤ, 1947 ਨੂੰ ਲਾਗੂ ਹੋਇਆ ।
3. ਗਣਤੰਤਰ ਜਾਂ ਗਣਰਾਜ ਵਿਚ ਰਾਜ ਦਾ ਮੁਖੀ ਨਿਰਧਾਰਿਤ ਸਮੇਂ ਦੇ ਲਈ ਨਾਮਜ਼ਦ ਰਾਸ਼ਟਰਪਤੀ ਹੁੰਦਾ ਹੈ ।
4. ਭਾਰਤ ਦਾ ਸੰਵਿਧਾਨ ਸੰਸਾਰ ਦਾ ਸਭ ਤੋਂ ਵੱਡੇ ਆਕਾਰ ਦਾ ਅਤੇ ਵਿਸਤ੍ਰਿਤ ਸੰਵਿਧਾਨ ਹੈ ।
5. ਰਾਜਪਾਲਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੁਆਰਾ ਹੁੰਦੀ ਹੈ ।
ਉੱਤਰ-
1. √
2. ×
3. ×
4. √
5. ×

V. ਸਹੀ-ਮਿਲਾਨ ਕਰੋ-

1. ਰਾਜਪਾਲਾਂ ਦੀ ਨਿਯੁਕਤੀ ਰਾਜ ਦਾ ਚੁਣਿਆ ਹੋਇਆ ਪ੍ਰਧਾਨ
2. ਦੇਸ਼ ਦਾ ਵਾਸਤਵਿਕ ਪ੍ਰਧਾਨ ਰਾਸ਼ਟਰਪਤੀ
3. ਸਮਾਜਵਾਦੀ ਰਾਜ ਪ੍ਰਧਾਨ ਮੰਤਰੀ
4. ਗਣਤੰਤਰ ਆਰਥਿਕ ਸਮਾਨਤਾ ।

ਉੱਤਰ-

1. ਰਾਜਪਾਲਾਂ ਦੀ ਨਿਯੁਕਤੀ ਰਾਸ਼ਟਰਪਤੀ
2. ਦੇਸ਼ ਦਾ ਵਾਸਤਵਿਕ ਪ੍ਰਧਾਨ ਪ੍ਰਧਾਨ ਮੰਤਰੀ
3. ਸਮਾਜਵਾਦੀ ਰਾਜ ਆਰਥਿਕ ਸਮਾਨਤਾ
4. ਗਣਤੰਤਰ ਰਾਜ, ਦਾ ਚੁਣਿਆ ਹੋਇਆ ਪ੍ਰਧਾਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Shot Answer Type Questions)

ਪ੍ਰਸ਼ਨ 1.
ਸੰਵਿਧਾਨ ਕੀ ਹੁੰਦਾ ਹੈ ? ਲੋਕਤੰਤਰੀ ਸਰਕਾਰ ਵਿਚ ਸੰਵਿਧਾਨ ਵਧੇਰੇ ਮਹੱਤਵਪੂਰਨ ਕਿਉਂ ਹੁੰਦਾ ਹੈ ?
ਉੱਤਰ-
ਅਰਥ – ਸੰਵਿਧਾਨ ਉਹ ਮੌਲਿਬ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜਿਸਦੇ ਅਨੁਸਾਰ ਕਿਸੇ ਦੇਸ਼ ਦੀ ਸਰਕਾਰ ਕੰਮ ਕਰਦੀ ਹੈ । ਇਹ ਮੌਲਿਕ ਕਾਨੂੰਨ ਸਰਕਾਰ ਦੇ ਮੁੱਖ ਅੰਗਾਂ, ਉਸ ਦੇ ਅਧਿਕਾਰ-ਖੇਤਰਾਂ ਅਤੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਵਿਆਖਿਆ ਕਰਦਾ ਹੈ । ਇਸ ਨੂੰ ਸਰਕਾਰ ਦੀ ਸ਼ਕਤੀ ਅਤੇ ਸੱਤਾ ਦਾ ਸਰੋਤ ਮੰਨਿਆ ਜਾਂਦਾ ਹੈ ।

ਮਹੱਤਵ – ਸੰਵਿਧਾਨ ਦੇ ਦੋ ਮੁੱਖ ਉਦੇਸ਼ ਹੁੰਦੇ ਹਨ-

  • ਸਰਕਾਰ ਦੇ ਵੱਖ-ਵੱਖ ਅੰਗਾਂ ਦੇ ਆਪਸੀ ਸੰਬੰਧਾਂ ਦੀ ਵਿਆਖਿਆ ਕਰਨਾ ਅਤੇ
  • ਸਰਕਾਰ ਅਤੇ ਨਾਗਰਿਕਾਂ ਦੇ ਸੰਬੰਧਾਂ ਦਾ ਵਰਣਨ ਕਰਨਾ । ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਰਕਾਰ ਵਲੋਂ ਸੱਤਾ ਦੀ ਦੁਰਵਰਤੋਂ ਨੂੰ ਰੋਕਦਾ ਹੈ । ਇਸੇ ਕਾਰਨ ਲੋਕਤੰਤਰੀ ਸਰਕਾਰ ਵਿਚ ਸੰਵਿਧਾਨ ਨੂੰ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਮੰਨਿਆ ਜਾਂਦਾ ਹੈ ।

ਪ੍ਰਸ਼ਨ 2.
‘ਪ੍ਰਸਤਾਵਨਾਂ’ ਨੂੰ ਕਾਨੂੰਨੀ ਤੌਰ ਤੇ ਸੰਵਿਧਾਨ ਦਾ ਅੰਸ਼ ਨਹੀਂ ਮੰਨਿਆ ਜਾਂਦਾ, ਫਿਰ ਵੀ ਇਹ ਮਹੱਤਵਪੂਰਨ ਹੈ । ਕਿਸ ਤਰਾਂ ?
ਉੱਤਰ-
ਸੰਵਿਧਾਨ ਦੀ ਭੂਮਿਕਾ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਆਖਿਆ ਜਾਂਦਾ ਹੈ । ਸੰਵਿਧਾਨ ਦਾ ਆਰੰਭਿਕ ਭਾਗ ਹੁੰਦੇ ਹੋਇਆਂ ਵੀ ਇਸ ਨੂੰ ਕਾਨੂੰਨੀ ਤੌਰ ‘ਤੇ ਸੰਵਿਧਾਨ ਦਾ ਅੰਸ਼ ਨਹੀਂ ਮੰਨਿਆ ਜਾਂਦਾ । ਇਸ ਦਾ ਕਾਰਨ ਇਹ ਹੈ ਕਿ ਇਸ ਦੇ ਪਿੱਛੇ ਅਦਾਲਤੀ ਮਾਨਤਾ ਨਹੀਂ ਹੁੰਦੀ ਹੈ । ਜੇ ਸਰਕਾਰ ਪ੍ਰਸਤਾਵਨਾ ਨੂੰ ਲਾਗੂ ਨਹੀਂ ਕਰਦੀ ਤਾਂ ਅਸੀਂ ਇਸ ਦੇ ਵਿਰੁੱਧ ਅਦਾਲਤ ਵਿਚ ਨਹੀਂ ਜਾ ਸਕਦੇ । ਫਿਰ ਵੀ ਇਹ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ।

ਪ੍ਰਸਤਾਵਨਾ ਦਾ ਮਹੱਤਵ – ਭਾਰਤ ਦੇ ਸੰਵਿਧਾਨ ਵਿਚ ਵੀ ਪ੍ਰਸਤਾਵਨਾ ਦਿੱਤੀ ਗਈ ਹੈ । ਇਸ ਦਾ ਮਹੱਤਵ ਹੇਠ ਲਿਖੀਆਂ ਗੱਲਾਂ ਤੋਂ ਸਪੱਸ਼ਟ ਹੋ ਜਾਂਦਾ ਹੈ-

  • ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਸੰਵਿਧਾਨ ਦੇ ਕੀ ਉਦੇਸ਼ ਹਨ ?
  • ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਸੰਵਿਧਾਨ ਬਣਾਉਣ ਵਾਲਿਆਂ ਨੇ ਦੇਸ਼ ਵਿਚ ਇੱਕ ਆਦਰਸ਼ ਸਮਾਜ ਦੀ ਕਲਪਨਾ ਕੀਤੀ ਸੀ । ਇਹ ਸਮਾਜ ਸੁਤੰਤਰਤਾ, ਸਮਾਨਤਾ ਅਤੇ ਸਮਾਜਵਾਦ ਉੱਤੇ ਆਧਾਰਿਤ ਹੋਵੇਗਾ ।
  • ਪ੍ਰਸਤਾਵਨਾ ਤੋਂ ਇਹ ਵੀ ਪਤਾ ਲਗਦਾ ਹੈ ਕਿ ਸੰਵਿਧਾਨ ਦੇਸ਼ ਵਿਚ ਕਿਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਕਾਇਮ ਕਰਨਾ ਚਾਹੁੰਦਾ ਹੈ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 3.
ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਇਹ ਵਿਸਥਾਰਪੂਰਵਕ ਅਤੇ ਲਿਖਤੀ ਸੰਵਿਧਾਨ ਹੈ । ਇਸ ਵਿਚ 395 ਧਾਰਾਵਾਂ ਅਤੇ 9 ਅਨੁਸੂਚੀਆਂ ਹਨ ।
  2. ਇਹ ਲਚਕਦਾਰ ਅਤੇ ਕਠੋਰ ਸੰਵਿਧਾਨ ਹੈ ।
  3. ਸੰਵਿਧਾਨ ਭਾਰਤ ਵਿਚ ਪੂਰਨ ਪ੍ਰਭੂਸੱਤਾ-ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਦੀ ਸਥਾਪਨਾ ਕਰਦਾ ਹੈ ।
  4. ਇਹ ਭਾਰਤ ਨੂੰ ਇੱਕ ਅਜਿਹਾ ਸੰਘੀ ਰਾਜ ਐਲਾਨ ਕਰਦਾ ਹੈ ਜਿਸ ਦਾ ਆਧਾਰ ਇਕਾਤਮਕ ਹੈ ।
  5. ਸੰਵਿਧਾਨ ਰਾਹੀਂ ਭਾਰਤ ਦੀ ਸੰਘੀ ਸੰਸਦ ਦੇ ਦੋ ਸਦਨਾਂ ਦਾ ਪ੍ਰਬੰਧ ਕੀਤਾ ਗਿਆ ਹੈ । ਇਹ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ ।
  6. ਸੰਵਿਧਾਨ ਰਾਹੀਂ ਸੰਸਦੀ ਕਾਰਜਪਾਲਿਕਾ ਦਾ ਪ੍ਰਬੰਧ ਕੀਤਾ ਗਿਆ ਹੈ । ਭਾਰਤ ਦਾ ਰਾਸ਼ਟਰਪਤੀ ਨਾਂ ਦਾ ਹੀ ਰਾਜ ਦਾ ਮੁਖੀ ਹੈ ।
  7. ਸੰਵਿਧਾਨ ਵਿਚ ਜਿਸ ਨਿਆਂਪਾਲਿਕਾ ਦਾ ਪ੍ਰਬੰਧ ਕੀਤਾ ਗਿਆ ਹੈ, ਉਹ ਆਜ਼ਾਦ ਅਤੇ ਨਿਰਪੱਖ ਹੈ ।
  8. ਸਾਡੇ ਸੰਵਿਧਾਨ ਵਿਚ 6 ਮੌਲਿਕ ਅਧਿਕਾਰਾਂ ਅਤੇ 10 ਮੌਲਿਕ ਕਰਤੱਵਾਂ ਦਾ ਵਰਣਨ ਕੀਤਾ ਗਿਆ ਹੈ ।
  9. ਸੰਵਿਧਾਨ ਦੇ ਚੌਥੇ ਅਧਿਆਇ ਵਿਚ ਰਾਜ ਦੀ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਦਿੱਤੇ ਗਏ ਹਨ ।

ਪ੍ਰਸ਼ਨ 4.
ਹੇਠ ਲਿਖਿਆਂ ਉੱਤੇ ਸੰਖੇਪ ਟਿੱਪਣੀਆਂ ਲਿਖੋ ।
(ੳ) ਭਾਰਤ ਦੀ ਸੰਸਦੀ ਸਰਕਾਰ ।
(ਅ) ਸਰਵ-ਵਿਆਪਕ ਬਾਲਗ਼ ਮਤ-ਅਧਿਕਾਰ ।
(ੲ) ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ।
ਉੱਤਰ-
(ੳ) ਭਾਰਤ ਦੀ ਸੰਸਦੀ ਸਰਕਾਰ – ਸੰਵਿਧਾਨ ਦੇ ਅਨੁਸਾਰ ਭਾਰਤ ਵਿਚ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ । ਇਸ ਵਿਚ ਸੰਸਦ ਸਰਵਉੱਚ ਹੈ ਅਤੇ ਉਹ ਜਨਤਾ ਦੀ ਪ੍ਰਤੀਨਿਧਤਾ ਕਰਦੀ ਹੈ । ਉਂਝ ਤਾਂ ਕੇਂਦਰ ਵਿਚ ਸਰਕਾਰ ਰਾਸ਼ਟਰਪਤੀ ਦੇ ਨਾਂ ਉੱਤੇ ਅਤੇ ਰਾਜਾਂ ਵਿਚ ਰਾਜਪਾਲ ਦੇ ਨਾਂ ਉੱਤੇ ਚਲਾਈ ਜਾਂਦੀ ਹੈ, ਪਰ ਅਸਲ ਵਿਚ ਸਰਕਾਰ ਨੂੰ ਮੰਤਰੀ ਪਰਿਸ਼ਦ ਹੀ ਚਲਾਉਂਦੀ ਹੈ । ਮੰਤਰੀ ਪਰਿਸ਼ਦ ਆਪਣੀਆਂ ਨੀਤੀਆਂ ਲਈ ਕੇਂਦਰ ਵਿਚ) ਸੰਸਦ ਅੱਗੇ ਜਵਾਬਦੇਹ ਹੁੰਦੀ ਹੈ । ਰਾਜਾਂ ਵਿਚ ਵੀ ਇਹ ਵਿਧਾਨਪਾਲਿਕਾ (ਜਨਤਾ ਦੀ ਪ੍ਰਤੀਨਿਧ ਸਭਾ) ਅੱਗੇ ਜਵਾਬਦੇਹ ਹੁੰਦੀ ਹੈ ।

(ਅ) ਬਾਲ ਮਤ-ਅਧਿਕਾਰ – ਭਾਰਤੀ ਸੰਵਿਧਾਨ ਵਿਚ ਸਰਵ-ਵਿਆਪਕ ਬਾਲਗ਼ ਮਤ-ਅਧਿਕਾਰ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਦੇ ਅਨੁਸਾਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਭਾਰਤੀ ਨਾਗਰਿਕ ਨੂੰ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ । ਇਸ ਤਰ੍ਹਾਂ ਹਰੇਕ ਬਾਲਗ਼ ਨਾਗਰਿਕ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਚੋਣਾਂ ਵਿਚ ਹਿੱਸਾ ਲੈ ਸਕਦਾ ਹੈ ।

(ੲ) ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ – ਭਾਰਤੀ ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ਦੀ ਸਥਾਪਨਾ ਕੀਤੀ ਗਈ ਹੈ । ਇਸ ਦਾ ਅਰਥ ਇਹ ਹੈ ਕਿ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਦੇ ਪ੍ਰਭਾਵ ਤੋਂ ਮੁਕਤ ਰੱਖਿਆ ਗਿਆ ਹੈ । ਇਸ ਤਰ੍ਹਾਂ ਨਿਆਂਪਾਲਿਕਾ ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਪੈਦਾ ਹੋਏ ਝਗੜਿਆਂ ਦਾ ਨਿਪਟਾਰਾ ਨਿਰਪੱਖ ਰੂਪ ਵਿਚ ਕਰਦੀ ਹੈ । ਅਜਿਹਾ ਪ੍ਰਬੰਧ ਸੰਘੀ-ਪ੍ਰਣਾਲੀ ਵਿਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ । ਇਸ ਦੇ ਇਲਾਵਾ ਨਿਆਂਪਾਲਿਕਾ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਵੀ ਕਰਦੀ ਹੈ ।

ਪ੍ਰਸ਼ਨ 5.
ਭਾਰਤੀ ਸੰਵਿਧਾਨ ਵਿਚ ਵਰਣਨ ਕੀਤੇ ਗਏ ਮੌਲਿਕ ਅਧਿਕਾਰਾਂ ਨੂੰ ਸੂਚੀ-ਬੱਧ ਕਰੋ ।
ਜਾਂ
ਭਾਰਤੀ ਨਾਗਰਿਕਾਂ ਦੇ ਕੋਈ ਦੋ ਅਧਿਕਾਰ ਦੱਸੋ ।
ਉੱਤਰ-
ਮੌਲਿਕ ਅਧਿਕਾਰਾਂ ਦੀ ਸੂਚੀ ਇਸ ਤਰ੍ਹਾਂ ਹੈ-

  1. ਸਮਾਨਤਾ ਦਾ ਅਧਿਕਾਰ,
  2. ਸੁਤੰਤਰਤਾ ਦਾ ਅਧਿਕਾਰ,
  3. ਸ਼ੋਸ਼ਣ ਦੇ ਵਿਰੁੱਧ ਅਧਿਕਾਰ,
  4. ਧਾਰਮਿਕ ਸੁਤੰਤਰਤਾ ਦਾ ਅਧਿਕਾਰ,
  5. ਸੱਭਿਆਚਾਰ ਤੇ ਸਿੱਖਿਆ ਸੰਬੰਧੀ ਅਧਿਕਾਰ,
  6. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ।

ਪ੍ਰਸ਼ਨ 6.
ਧਾਰਮਿਕ ਸੁਤੰਤਰਤਾ ਦੇ ਕੋਈ ਤਿੰਨ ਅਧਿਕਾਰ ਦੱਸੋ ।
ਉੱਤਰ-
ਧਾਰਮਿਕ ਸੁਤੰਤਰਤਾ ਦੇ ਅਧਿਕਾਰ ਵਿਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ-

  • ਹਰੇਕ ਨਾਗਰਿਕ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਮੰਨਣ, ਉਸ ਦਾ ਪ੍ਰਚਾਰ ਕਰਨ ਅਤੇ ਉਸ ਦਾ ਤਿਆਗ ਕਰਨ ਦਾ ਪੂਰਾ ਅਧਿਕਾਰ ਹੈ ।
  • ਲੋਕ ਆਪਣੀ ਮਰਜ਼ੀ ਨਾਲ ਧਾਰਮਿਕ ਅਤੇ ਪਰਉਪਕਾਰੀ ਸੰਸਥਾਵਾਂ ਦੀ ਸਥਾਪਨਾ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਪ੍ਰਬੰਧ ਚਲਾ ਸਕਦੇ ਹਨ ।
  • ਕਿਸੇ ਵੀ ਵਿਅਕਤੀ ਨੂੰ ਅਜਿਹੇ ਕਰ (Tax) ਦੇਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਦਾ ਮਨੋਰਥ ਕਿਸੇ ਧਰਮ ਵਿਸ਼ੇਸ਼ ਦਾ ਪ੍ਰਚਾਰ ਕਰਨਾ ਹੈ । ਇਸ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਵਿਚ ਕਿਸੇ ਵਿਦਿਆਰਥੀ ਨੂੰ ਕਿਸੇ ਵਿਸ਼ੇਸ਼ ਧਰਮ ਦੀ ਸਿੱਖਿਆ ਪ੍ਰਾਪਤ ਕਰਨ ਲਈ ਪਾਬੰਦ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 7.
ਸੱਭਿਆਚਾਰ ਅਤੇ ਸਿੱਖਿਆ ਦੇ ਅਧਿਕਾਰ ਦਾ ਵਰਣਨ ਕਰੋ ।
ਉੱਤਰ-
ਨਾਗਰਿਕਾਂ ਨੂੰ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੈ । ਭਾਸ਼ਾ ਜਾਂ ਜਾਤ ਦੇ ਅਧਾਰ ਉੱਤੇ ਕਿਸੇ ਵੀ ਨਾਗਰਿਕ ਨੂੰ ਇਹੋ ਜਿਹੀਆਂ ਵਿੱਦਿਅਕ ਸੰਸਥਾਵਾਂ ਵਿਚ ਦਾਖ਼ਲਾ ਲੈਣ ਤੋਂ ਰੋਕਿਆ ਨਹੀਂ ਜਾਵੇਗਾ, ਜਿਹੜੀਆਂ ਸਰਕਾਰ ਜਾਂ ਸਰਕਾਰੀ ਸਹਾਇਤਾ ਨਾਲ ਚਲਾਈਆਂ ਜਾ ਰਹੀਆਂ ਸਨ | ਹਰੇਕ ਘੱਟ-ਗਿਣਤੀ ਵਰਗ, ਭਾਵੇਂ ਉਹ ਧਰਮ ਉੱਤੇ ਆਧਾਰਿਤ ਹੈ ਭਾਵੇਂ ਬੋਲੀ ਉੱਤੇ, ਨੂੰ ਆਪਣੀ ਮਰਜ਼ੀ ਅਨੁਸਾਰ ਸਿੱਖਿਆ-ਸੰਸਥਾਵਾਂ ਕਾਇਮ ਕਰਨ ਦਾ ਅਧਿਕਾਰ ਹੈ । ਆਰਥਿਕ ਮੱਦਦ ਦਿੰਦੇ ਸਮੇਂ ਰਾਜ ਇਨ੍ਹਾਂ ਨਾਲ ਕੋਈ ਵਿਤਕਰਾ ਨਹੀਂ ਕਰੇਗਾ ।

PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ

ਪ੍ਰਸ਼ਨ 8.
ਭਾਰਤੀ ਨਾਗਰਿਕ ਨੂੰ ਪ੍ਰਾਪਤ ਕੋਈ ਚਾਰ ਮੌਲਿਕ ਅਧਿਕਾਰਾਂ ਦਾ ਵਰਣਨ ਕਰੋ ।
ਉੱਤਰ-

  • ਸੁਤੰਤਰਤਾ ਦਾ ਅਧਿਕਾਰ – ਭਾਰਤੀ ਨਾਗਰਿਕਾਂ ਨੂੰ ਘੁੰਮਣ-ਫਿਰਨ, ਵਿਚਾਰ ਪ੍ਰਗਟ ਕਰਨ ਅਤੇ ਕਾਰੋਬਾਰ ਸੰਬੰਧੀ ਸੁਤੰਤਰਤਾ ਦਿੱਤੀ ਗਈ ਹੈ ।
  • ਧਾਰਮਿਕ ਸੁਤੰਤਰਤਾ – ਭਾਰਤ ਦੇ ਲੋਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਤਿਆਗਣ ਦੀ ਸੁਤੰਤਰਤਾ ਦਿੱਤੀ ਗਈ ਹੈ । ਉਹ ਧਾਰਮਿਕ ਸੰਸਥਾਵਾਂ ਬਣਾ ਸਕਦੇ ਹਨ ਅਤੇ ਉਨ੍ਹਾਂ ਨੂੰ ਚਲਾ ਸਕਦੇ ਹਨ ।
  • ਵਿੱਦਿਆ ਦਾ ਅਧਿਕਾਰ – ਭਾਰਤੀ ਨਾਗਰਿਕਾਂ ਨੂੰ ਕਿਸੇ ਵੀ ਭਾਸ਼ਾ ਨੂੰ ਪੜ੍ਹਨ ਅਤੇ ਆਪਣੇ ਸੱਭਿਆਚਾਰ ਤੇ ਬੋਲੀ ਦੀ ਰੱਖਿਆ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ।
  • ਸਮਾਨਤਾ ਦਾ ਅਧਿਕਾਰ – ਹਰੇਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਹਰ ਕਿਸਮ ਦੇ ਭੇਦ-ਭਾਵ ਨੂੰ ਮਿਟਾ ਦਿੱਤਾ ਗਿਆ ਹੈ । ਕੋਈ ਵੀ ਵਿਅਕਤੀ ਆਪਣੀ ਯੋਗਤਾ ਦੇ ਬਲ ਉੱਤੇ ਉੱਚੇ ਤੋਂ ਉੱਚਾ ਅਹੁਦਾ ਹਾਸਲ ਕਰ ਸਕਦਾ ਹੈ ।

ਪ੍ਰਸ਼ਨ 9.
ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਤੋਂ ਤੁਹਾਡਾ ਕੀ ਭਾਵ ਹੈ ? ਚਾਰ ਮੁੱਖ ਨੀਤੀ ਨਿਰਦੇਸ਼ਕ ਸਿਧਾਂਤ ਦੱਸੋ ।
ਉੱਤਰ-
ਭਾਰਤ ਦੇ ਸੰਵਿਧਾਨ ਵਿਚ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਹੈ । ਇਹ ਸਿਧਾਂਤ ਭਾਰਤ ਸਰਕਾਰ ਲਈ ਉਦੇਸ਼ਾਂ ਦੇ ਰੂਪ ਵਿਚ ਹਨ । ਸੰਘ ਅਤੇ ਰਾਜ ਸਰਕਾਰਾਂ ਨੀਤੀ ਤਿਆਰ ਕਰਦੇ ਸਮੇਂ ਇਨ੍ਹਾਂ ਤੱਤਾਂ ਨੂੰ ਧਿਆਨ ਵਿਚ ਰੱਖਦੀਆਂ ਹਨ ।
ਮੁੱਖ ਨੀਤੀ-ਨਿਰਦੇਸ਼ਕ ਸਿਧਾਂਤ-ਮੁੱਖ ਨੀਤੀ-ਨਿਰਦੇਸ਼ਕ ਸਿਧਾਂਤ ਹੇਠ ਲਿਖੇ ਹਨ-

  1. ਜੀਵਨ ਦੇ ਲਈ ਉੱਚਿਤ ਸਾਧਨਾਂ ਦੀ ਪ੍ਰਾਪਤੀ ।
  2. ਬਰਾਬਰ ਕੰਮ ਦੇ ਲਈ ਬਰਾਬਰ ਤਨਖ਼ਾਹ ।
  3. ਧਨ ਦੀ ਬਰਾਬਰ ਵੰਡ ।
  4. ਬੇਕਾਰੀ, ਬੁਢਾਪੇ ਅਤੇ ਅੰਗਹੀਣਤਾ ਆਦਿ ਦੀ ਹਾਲਤ ਵਿਚ ਸਹਾਇਤਾ ।