PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

Punjab State Board PSEB 9th Class Social Science Book Solutions History Chapter 5 ਫ਼ਰਾਂਸ ਦੀ ਕ੍ਰਾਂਤੀ Textbook Exercise Questions and Answers.

PSEB Solutions for Class 9 Social Science History Chapter 5 ਫ਼ਰਾਂਸ ਦੀ ਕ੍ਰਾਂਤੀ

Social Science Guide for Class 9 PSEB ਫ਼ਰਾਂਸ ਦੀ ਕ੍ਰਾਂਤੀ Textbook Questions and Answers

I. ਵਸਤੁਨਿਸ਼ਠ ਪ੍ਰਸ਼ਨ

(ੳ) ਬਹੁ-ਵਿਕਲਪੀ ਪ੍ਰਸ਼ਨ –

ਪ੍ਰਸ਼ਨ 1.
ਪੁਰਾਣੇ ਰਾਜ ਦੌਰਾਨ ਆਰਥਿਕ ਗਤੀਵਿਧੀਆਂ ਦਾ ਭਾਰ ਕਿਸ ਦੁਆਰਾ ਚੁਕਾਇਆ ਜਾਂਦਾ ਸੀ ?
(ਉ) ਚਰਚ
(ਅ) ਕੇਵਲ ਅਮੀਰ ।
(ਈ) ਤੀਸਰਾ ਵਰਗ
(ਸ) ਕੇਵਲ ਰਾਜਾ ।
ਉੱਤਰ-
(ਈ) ਤੀਸਰਾ ਵਰਗ

ਪ੍ਰਸ਼ਨ 2.
ਆਸਟੀਅਨ ਰਾਜਕੁਮਾਰੀ ਮੇਰੀ ਐਂਟੋਨਿਟੀ ਫ਼ਰਾਂਸ ਦੇ ਕਿਸ ਰਾਜੇ ਦੀ ਰਾਣੀ ਸੀ ?
(ਉ) ਲੂਈਸ ਤੀਜਾ
(ਅ) ਲੂਈਸ 14ਵਾਂ
(ਈ) ਲੁਈਸ 15ਵਾਂ
(ਸ) ਲੂਈਸ 16ਵਾਂ ।
ਉੱਤਰ-
(ਸ) ਲੂਈਸ 16ਵਾਂ ।

ਪ੍ਰਸ਼ਨ 3.
ਨੈਪੋਲੀਅਨ ਨੇ ਆਪਣੇ ਆਪ ਨੂੰ ਫ਼ਰਾਂਸ ਦਾ ਰਾਜਾ ਕਦੋਂ ਬਣਾਇਆ ?
(ਉ) 1803 ਈ:
(ਅ) 1804 ਈ:
(ਈ) 1805 ਈ:
(ਸ) 1806 ਈ: |
ਉੱਤਰ-
(ਅ) 1804 ਈ:

ਪ੍ਰਸ਼ਨ 4.
ਫ਼ਰਾਂਸ ਵਿਚ ਟੈਨਿਸ ਕੋਰਟ ਨੂੰ ਕਦੋਂ ਚੁੱਕੀ ਗਈ ?
(ਉ) 4 ਜੁਲਾਈ, 1789 ਈ:
(ਅ) 20 ਜੂਨ, 1789 ਈ:
(ਈ) 4 ਅਗਸਤ, 1789 ਈ:
(ਸ) 5 ਮਈ, 1789 ਈ: ।
ਉੱਤਰ-
(ਅ) 20 ਜੂਨ, 1789 ਈ:

ਪ੍ਰਸ਼ਨ 5.
ਫ਼ਰਾਂਸ ਦੇ ਵਿਸ਼ੇ ਵਿਚ ਸਭਾ (ਕਨਵੈਨਸ਼ਨ) ਕੀ ਸੀ ?
(ੳ) ਇਕ ਫ਼ਰਾਂਸੀਸੀ ਸਕੂਲ
(ਅ) ਨਵੀਂ ਚੁਣੀ ਪਰਿਸ਼ਦ
(ਈ) ਕਲੱਬ
(ਸ) ਇਕ ਔਰਤ ਸਭਾ ॥
ਉੱਤਰ-
(ਅ) ਨਵੀਂ ਚੁਣੀ ਪਰਿਸ਼ਦ

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 6.
ਮਾਨਟੈਸਕਿਊ ਨੇ ਕਿਹੜੇ ਵਿਚਾਰ ਦਾ ਪ੍ਰਚਾਰ ਕੀਤਾ ?
(ਉ) ਦੈਵੀ ਅਧਿਕਾਰ
(ਅ) ਸਮਾਜਿਕ ਸਮਝੌਤਾ
(ਈ) ਸ਼ਕਤੀਆਂ ਦੀ ਵੰਡ
(ਸ) ਸ਼ਕਤੀ ਦਾ ਸੰਤੁਲਨ ।
ਉੱਤਰ-
(ਈ) ਸ਼ਕਤੀਆਂ ਦੀ ਵੰਡ

ਪ੍ਰਸ਼ਨ 7.
ਫ਼ਰਾਂਸੀਸੀ ਇਤਿਹਾਸ ਵਿਚ ਕਿਸ ਸਮੇਂ ਨੂੰ ਆਤੰਕ ਦੇ ਦੌਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ?
(ਉ) 1792 ਈ: – 1793 ਈ:
(ਅ) 1774 ਈ: – 1776 ਈ:
(ਈ) 1793 ਈ: – 1794 ਈ:
(ਸ) 1804 ਈ: – 1815 ਈ: ।
ਉੱਤਰ-
(ਈ) 1793 ਈ: – 1794 ਈ:

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਇਕ ਸਿਰ ਕੱਟਣ ਵਾਲਾ ਯੰਤਰ ਸੀ, ਜਿਸਦੀ ਵਰਤੋਂ ਫ਼ਰਾਂਸੀਸੀਆਂ ਨੇ ਕੀਤੀ ਸੀ.
ਉੱਤਰ-
ਗੁਲੂਟਾਈਨ,

ਪ੍ਰਸ਼ਨ 2.
ਬਿਸਟਾਈਲ ਦਾ ਹਮਲਾ ….. ਵਿਚ ਹੋਇਆ ਸੀ ।
ਉੱਤਰ-
14 ਜੁਲਾਈ 1789 ਈ:,

ਪ੍ਰਸ਼ਨ 3.
1815 ਈ: ਵਿਚ ਵਾਟਰਲੂ ਦੀ ਜੰਗ ਵਿਚ .. ………………… ਦੀ ਹਾਰ ਹੋਈ ।
ਉੱਤਰ-
ਨੈਪੋਲੀਅਨ ਬੋਨਾਪਾਰਟ,

ਪ੍ਰਸ਼ਨ 4.
ਜੈਕੋਬਿਨ ਕਲੱਬ ਦਾ ਆਗੂ ……….. ……. ਸੀ ।
ਉੱਤਰ-
ਮੈਕਸੀਮਿਲਾਨ ਰੋਬਸਪਾਇਰੀ (Maximilian Robespierie),

ਪ੍ਰਸ਼ਨ 5.
ਸੋਸ਼ਲ ਕਾਨਟੈਕਟ ਪੁਸਤਕ ਦਾ ਲੇਖਕ ………………….. ਹੈ ।
ਉੱਤਰ-
ਰੂਸੋ,

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 6.
ਮਾਰਸੀਲਿਸ (Marseillaise) ਦੀ ਰਚਨਾ . ………………… ਨੇ ਕੀਤੀ ।
ਉੱਤਰ-
ਰੋਜ਼ਰ ਡੀ ਲਾਈਸਲੇ (Roger De Lisle) ।

(ਈ) ਸਹੀ ਮਿਲਾਨ ਕਰੋ –

(ਉ) (ਅ)
1. ਕਿਸ਼੍ਰੇਨੁਮਾ ਜੇਲ (i) ਗੁਲੂਟਾਈਨ
2. ਚਰਚ ਦੁਆਰਾ ਪ੍ਰਾਪਤ ਕਰ (ii) ਜੈਕੋਬਿਨ
3. ਬੰਦੇ ਦਾ ਸਿਰ ਕੱਟਣਾ (iii) ਰੂਸੋ
4. ਫ਼ਰਾਂਸ ਦੀ ਮੱਧ ਸ਼੍ਰੇਣੀ ਦਾ ਕਲੱਬ (iv) ਬਿਸਟਾਈਲ
5. ਦਾ ਸੋਸ਼ਲ ਕਾਨਟ੍ਰੈਕਟ (v) ਟਿੱਥੇ ।

ਉੱਤਰ –

1. ਕਿਸ਼੍ਰੇਨੁਮਾ ਜੇਲ (iv) ਬਿਸਟਾਈਲ
2. ਚਰਚ ਦੁਆਰਾ ਪ੍ਰਾਪਤ ਕਰ (v) ਟਿੱਥੇ
3. ਬੰਦੇ ਦਾ ਸਿਰ ਕੱਟਣਾ (i) ਗੁਲੂਟਾਈਨ
4. ਫ਼ਰਾਂਸ ਦੀ ਮੱਧ ਸ਼੍ਰੇਣੀ ਦਾ ਕਲੱਬ (ii) ਜੈਕੋਬਿਨ
5. ਦਾ ਸੋਸ਼ਲ ਕਾਨਟੈਕਟ (iii) ਰੂਸੋ ।

(ਸ) ਅੰਤਰ ਦੱਸੋ

1. ਪਹਿਲਾ ਵਰਗ ਅਤੇ ਤੀਸਰਾ ਵਰਗ
2. ਟਿੱਥੇ ਅਤੇ ਟਾਇਲੇ ।
ਉੱਤਰ-
1. ਪਹਿਲਾ ਵਰਗ ਅਤੇ ਤੀਸਰਾ ਵਰਗ –

  • ਪਹਿਲਾ ਵਰਗ-ਫਰਾਂਸੀਸੀ ਸਮਾਜ ਦੇ ਪਹਿਲੇ ਵਰਗ ਵਿਚ ਪਾਦਰੀ ਸ਼ਾਮਲ ਸਨ । ਪਾਦਰੀ ਵਰਗ ਦੋ ਹਿੱਸਿਆਂ ਵਿਚ ਵੰਡਿਆ ਸੀ-ਉੱਚ ਪਾਦਰੀ, ਸਾਧਾਰਨ ਪਾਦਰੀ । ਉੱਚ ਪਾਦਰੀਆਂ ਵਿਚ ਪ੍ਰਧਾਨ ਪਾਦਰੀ, ਧਰਮ ਅਧਿਅਕਸ਼ ਅਤੇ ਮਹੰਤ ਸ਼ਾਮਲ ਸਨ । ਉਹ ਗਿਰਜਾਘਰਾਂ ਦਾ ਪ੍ਰਬੰਧ ਚਲਾਉਂਦੇ ਸਨ ਅਤੇ ਉਨ੍ਹਾਂ ਨੂੰ ਲੋਕਾਂ ਤੋਂ ਕਰ (Tithe) ਇਕੱਠਾ ਕਰਨ ਦਾ ਅਧਿਕਾਰ ਪ੍ਰਾਪਤ ਸੀ ।
  • ਤੀਸਰਾ ਵਰਗੇ-ਸਮਾਜ ਦੇ ਤੀਸਰੇ ਵਰਗ ਵਿਚ ਕੁੱਲ ਜਨਸੰਖਿਆ ਦੇ 97 ਪ੍ਰਤੀਸ਼ਤ ਲੋਕ ਆਉਂਦੇ ਸਨ । ਇਹ ਵਰਗ ਅਸਮਾਨਤਾ ਅਤੇ ਸਮਾਜਿਕ ਤੇ ਆਰਥਿਕ ਪਿੱਛੜੇਪਣ ਦਾ ਸ਼ਿਕਾਰ ਸੀ । ਇਸ ਸ਼੍ਰੇਣੀ ਵਿਚ ਅਮੀਰ ਵਪਾਰੀ, ਅਦਾਲਤੀ ਅਤੇ ਕਾਨੂੰਨੀ ਅਧਿਕਾਰੀ, ਸਾਹੂਕਾਰ, ਕਿਸਾਨ, ਕਾਰੀਗਰ, ਛੋਟੇ ਕਾਸ਼ਤਕਾਰ ਆਦਿ ਆਉਂਦੇ ਸਨ । ਤੀਸਰੇ ਵਰਗ ਦੇ ਲੋਕ ਹੀ ਸਭ ਤੋਂ ਜ਼ਿਆਦਾ ਕਰ ਦਿੰਦੇ ਸਨ ।

2. ਟਿੱਥੇ ਅਤੇ ਟਾਇਲੇ –

  • ਟਿੱਥੇ (Tithe)-ਇਹ ਗਿਰਜਾਘਰਾਂ ਨੂੰ ਦਿੱਤਾ ਜਾਣ ਵਾਲਾ ਕਰ ਸੀ । ਕਿਸਾਨਾਂ ਨੂੰ ਆਪਣੀ ਸਾਲਾਨਾ ਆਮਦਨ ਦਾ ਦਸਵਾਂ ਹਿੱਸਾ ਭੂਮੀ ਕਰ ਦੇ ਰੂਪ ਵਿਚ ਦੇਣਾ ਪੈਂਦਾ ਸੀ । ਇਹ ਭੂਮੀ ‘ਤੇ ਲਾਇਆ ਜਾਣ ਵਾਲਾ ਕਰ ਸੀ ਜੋ ਪਹਿਲਾਂ ਕਿਸਾਨ ਆਪਣੀ ਇੱਛਾ ਨਾਲ ਦਿੰਦੇ ਸਨ, ਪਰ ਬਾਅਦ ਵਿਚ ਇਸਨੂੰ ਲਾਜ਼ਮੀ ਕਰ ਦਿੱਤਾ ਗਿਆ ।
  • ਟਾਇਲੇ (Taille)-ਇਹ ਰਾਜ ਨੂੰ ਦਿੱਤਾ ਜਾਣ ਵਾਲਾ ਕਰ ਸੀ, ਜੋ ਕਿ ਸਾਧਾਰਨ ਲੋਕਾਂ ਤੇ ਲਾਇਆ ਜਾਂਦਾ ਸੀ । ਆਮਤੌਰ ‘ਤੇ ਰਾਜਾ ਆਪਣੀ ਪ੍ਰਜਾ ਦੀ ਭੂਮੀ ਅਤੇ ਸੰਪੱਤੀ ‘ਤੇ ਇਹ ਕਰ ਲਾਉਂਦਾ ਸੀ । ਇਹ ਕਰ ਰੋਜ਼ ਦੀਆਂ ਲੋੜਾਂ ਜਿਵੇਂ ਕਿ ਨਮਕ ਅਤੇ ਤੰਬਾਕੂ ‘ਤੇ ਲਾਇਆ ਜਾਂਦਾ ਸੀ ।
    ਇਸਦਾ ਪ੍ਰਤੀਸ਼ਤ ਹਰ ਸਾਲ ਰਾਜਾ ਦੀ ਮਰਜ਼ੀ ਨਾਲ ਨਿਸ਼ਚਿਤ ਕੀਤਾ ਜਾਂਦਾ ਸੀ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਰਾਂਸ ਦੀ ਕ੍ਰਾਂਤੀ ਕਦੋਂ ਹੋਈ ?
ਉੱਤਰ-
1789 ਈ: ਵਿਚ ।

ਪ੍ਰਸ਼ਨ 2.
ਜੈਕੋਬਿਨ ਕਲੱਬ ਦਾ ਆਗੂ ਕੌਣ ਸੀ ?
ਉੱਤਰ-
ਮੈਕਸੀਮਿਲਾਨ ਰੋਬਸਪਾਇਰੀ ।

ਪ੍ਰਸ਼ਨ 3.
ਡਾਇਰੈਕਟਰੀ ਕੀ ਸੀ ?
ਉੱਤਰ-
ਪੰਜ ਮੈਂਬਰਾਂ ਦੀ ਕੌਂਸਿਲ ।

ਪ੍ਰਸ਼ਨ 4.
ਫ਼ਰਾਂਸ ਦੇ ਸਮਾਜ ਵਿਚ ਕੌਣ ਕਰ ਦਿੰਦਾ ਸੀ ?
ਉੱਤਰ-
ਤੀਸਰਾ ਵਰਗੇ ।

ਪ੍ਰਸ਼ਨ 5.
ਰਾਜ ਨੂੰ ਦਿੱਤੇ ਜਾਣ ਵਾਲੇ ਕਰ ਨੂੰ ਕੀ ਕਹਿੰਦੇ ਸਨ ?
ਉੱਤਰ-
ਟਾਇਲੇ (Taille) ।

ਪ੍ਰਸ਼ਨ 6.
ਕਿਹੜੇ ਵਰਗਾਂ ਨੂੰ ਟੈਕਸ ਤੋਂ ਛੋਟ ਸੀ ?
ਉੱਤਰ-
ਪਹਿਲਾ ਵਰਗ ਜਾਂ ਪਾਦਰੀ ਵਰਗ ਅਤੇ ਦੂਜਾ ਵਰਗ ਜਾਂ ਕੁਲੀਨ ਵਰਗ ॥

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 7.
ਕਿਸਾਨਾਂ ਨੂੰ ਕਿੰਨੇ ਤਰ੍ਹਾਂ ਦੇ ਕਰ ਦੇਣੇ ਪੈਂਦੇ ਸਨ ?
ਉੱਤਰ-
ਕਿਸਾਨਾਂ ਨੂੰ ਦੋ ਤਰ੍ਹਾਂ ਦੇ ਕਰ ਦੇਣੇ ਪੈਂਦੇ ਸਨ-ਟਿੱਥੇ (Tithe) ਅਤੇ ਟਾਇਲੇ (Taille) ।

ਪ੍ਰਸ਼ਨ 8.
ਫ਼ਰਾਂਸ ਦੇ ਰਾਸ਼ਟਰੀ ਗੀਤ ਦਾ ਨਾਂ ਕੀ ਸੀ ?
ਉੱਤਰ-
ਮਾਰਸੇਇਸ (Marseillaise) ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਸਮਾਜ ਕਿਸ ਤਰ੍ਹਾਂ ਵੰਡਿਆ ਹੋਇਆ ਸੀ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਸਮਾਜ ਤਿੰਨ ਵਰਗਾਂ (ਅਸਟੇਟ) ਵਿਚ ਵੰਡਿਆ ਸੀ-ਪਹਿਲਾ ਵਰਗ ਜਾਂ ਪਾਦਰੀ ਵਰਗ, ਦੂਜਾ ਵਰਗ ਜਾਂ ਕੁਲੀਨ ਵਰਗ, ਤੀਜਾ, ਵਰਗ ਜਾਂ ਸਾਧਾਰਨ ਵਰਗ ।

  1. ਪਹਿਲਾ ਵਰਗ ਜਾਂ ਪਾਦਰੀ ਵਰਗ-ਪਹਿਲੇ ਵਰਗ ਵਿਚ ਅਧਿਕਾਰ ਪ੍ਰਾਪਤ ਵੱਡੇ-ਵੱਡੇ ਸਾਮੰਤ, ਪਾਦਰੀ ਆਦਿ ਸ਼ਾਮਲ ਸਨ । ਇਨ੍ਹਾਂ ਲੋਕਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ । ਯੋਗ ਨਾ ਹੋਣ ਤੇ ਵੀ ਉਹ ਰਾਜ ਦੇ ਵੱਡੇ-ਵੱਡੇ ਅਹੁਦਿਆਂ ‘ਤੇ ਬੈਠੇ ਸਨ ।
  2. ਦੂਜਾ ਵਰਗ ਜਾਂ ਕੁਲੀਨ ਵਰਗ-ਦੂਜੇ ਵਰਗ ਵਿਚ ਕੁਲੀਨ ਵਰਗ ਦੇ ਲੋਕ ਸ਼ਾਮਲ ਸਨ ।
  3. ਤੀਜਾ ਵਰਗ ਜਾਂ ਸਾਧਾਰਨ ਵਰਗ-ਤੀਜੇ ਵਰਗ ਵਿਚ ਵਕੀਲ, ਡਾਕਟਰ ਅਤੇ ਸਿੱਖਿਅਕ ਵਰਗ ਦੇ ਲੋਕ ਸ਼ਾਮਲ ਸਨ ।

ਯੋਗਤਾ ਹੋਣ ‘ਤੇ ਵੀ ਉਹ ਰਾਜ ਦੇ ਉੱਚੇ ਅਹੁਦਿਆਂ ਤੋਂ ਵਾਂਝੇ ਸਨ । ਜਨ ਸਾਧਾਰਨ ਵੀ ਇਸੇ ਵਰਗ ਵਿਚ ਸ਼ਾਮਲ ਸੀ । ਉਨ੍ਹਾਂ ਨੂੰ ਰਾਜ ਨੂੰ ਵੀ ਕਰ ਦੇਣਾ ਪੈਂਦਾ ਸੀ ਅਤੇ ਚਰਚ ਨੂੰ ਵੀ । ਇਨ੍ਹਾਂ ਤੋਂ ਵਗਾਰ ਲਈ ਜਾਂਦੀ ਸੀ ਅਤੇ ਸਾਲਾਂ ਤੋਂ ਇਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਸੀ ।

ਪ੍ਰਸ਼ਨ 2.
ਫ਼ਰਾਂਸੀਸੀ ਕ੍ਰਾਂਤੀ ਵਿਚ ਔਰਤਾਂ ਦੇ ਯੋਗਦਾਨ ਬਾਰੇ ਲਿਖੋ ।
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਕਿਸੇ ਵੀ ਸਰਕਾਰ ਨੇ ਔਰਤਾਂ ਨੂੰ ਸਰਗਰਮ ਨਾਗਰਿਕ ਨਹੀਂ ਮੰਨਿਆ ਪਰ ਕ੍ਰਾਂਤੀ ਦੇ ਸਮੇਂ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ । ਤੀਜੇ ਅਸਟੇਟ ਦੀਆਂ ਜ਼ਿਆਦਾਤਰ ਔਰਤਾਂ ਜੀਵਨ ਨਿਰਵਾਹ ਲਈ ਕੰਮ ਕਰਦੀਆਂ ਸਨ । ਉਹ ਸਿਲਾਈ, ਬੁਣਾਈ ਅਤੇ ਕੱਪੜੇ ਦੀ ਧੁਆਈ ਕਰਦੀਆਂ ਸਨ ਅਤੇ ਬਜ਼ਾਰਾਂ ਵਿਚ ਫਲ-ਫੁੱਲ ਅਤੇ ਸਬਜ਼ੀਆਂ ਵੇਚਦੀਆਂ ਸਨ । ਕੁੱਝ ਔਰਤਾਂ ਸੰਪੰਨ ਘਰਾਂ ਵਿਚ ਘਰੇਲੂ ਕੰਮ ਕਰਦੀਆਂ ਸਨ । ਬਹੁਤ ਸਾਰੀਆਂ ਔਰਤਾਂ ਵੇਸ਼ਵਾਤੀ ਵੀ ਕਰਦੀਆਂ ਸਨ । ਜ਼ਿਆਦਾਤਰ ਔਰਤਾਂ ਕੋਲ ਪੜ੍ਹਾਈ-ਲਿਖਾਈ ਅਤੇ ਵਿਵਸਾਇਕ ਸਿਖਲਾਈ ਦੇ ਮੌਕੇ ਨਹੀਂ ਸਨ | ਔਰਤਾਂ ਨੇ ਆਪਣੇ ਅਧਿਕਾਰਾਂ ਲਈ ਨਿਰੰਤਰ ਅੰਦੋਲਨ ਚਲਾਇਆ ।

ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਉਲੰਪੇ ਦੇ ਗਾਜਸ ਇਕ ਸਰਗਰਮ ਰਾਜਨੀਤਿਕ ਮਹਿਲਾ ਪ੍ਰਤੀਨਿਧੀ ਸੀ । ਉਸਨੇ ਸੰਵਿਧਾਨ ਦੇ ਮਨੁੱਖੀ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੇ ਘੋਸ਼ਣਾ-ਪੱਤਰ ਦਾ ਵਿਰੋਧ ਕੀਤਾ । ਇਸ ਲਈ ਉਸਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ | ਅਜਿਹੀਆਂ ਹੋਰ ਕਈ ਮਹਿਲਾ ਪਤੀਨਿਧਾਂ ਨੂੰ ਆਤੰਕ ਦੇ ਦੌਰ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਲਗਪਗ 150 ਸਾਲਾਂ ਦੇ ਬਾਅਦ 1946 ਈ: ਵਿਚ ਔਰਤਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਵਾਲੇ ਕੁੱਝ ਕਾਨੂੰਨ ਲਾਗੂ ਕੀਤੇ । ਇਕ ਕਾਨੂੰਨ ਦੇ ਅਨੁਸਾਰ ਸਰਕਾਰੀ ਸਕੂਲਾਂ ਦੀ ਸਥਾਪਨਾ ਕੀਤੀ ਗਈ ਅਤੇ ਸਾਰੀਆਂ ਲੜਕੀਆਂ ਲਈ ਸਕੂਲੀ ਸਿੱਖਿਆ ਨੂੰ ਲਾਜ਼ਮੀ ਬਣਾ ਦਿੱਤਾ ਗਿਆ ।

ਪ੍ਰਸ਼ਨ 3.
ਫ਼ਰਾਂਸੀਸੀ ਕ੍ਰਾਂਤੀ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਪ੍ਰਮੁੱਖ ਲੇਖਕਾਂ/ਦਾਰਸ਼ਨਿਕਾਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-

  1. ਜਾਨ ਲਾਕ ਨੇ ਆਪਣੀ ਕ੍ਰਿਤੀ “ਟੂ ਵੀਟਾਈਜ਼ੇਜ਼ ਆਫ ਗਵਰਨਮੈਂਟ’ ਵਿਚ ਰਾਜਾ ਦੇ ਦੈਵੀ ਅਤੇ ਨਿਰੰਕੁਸ਼ ਅਧਿਕਾਰਾਂ ਦੇ ਸਿਧਾਂਤ ਦਾ ਖੰਡਨ ਕੀਤਾ |
  2. ਰੂਸੋ ਨੇ ਇਸੇ ਵਿਚਾਰ ਨੂੰ ਅੱਗੇ ਵਧਾਇਆ । ਉਸਨੇ ਜਨਤਾ ਅਤੇ ਉਸਦੇ ਪ੍ਰਤੀਨਿਧਾਂ ਵਿਚਾਲੇ ਇਕ ਸਮਾਜਿਕ ਸਮਝੌਤੇ ‘ਤੇ ਅਧਾਰਿਤ ਸਰਕਾਰ ਦਾ ਪ੍ਰਸਤਾਵ ਰੱਖਿਆ ।
  3. ਮਾਨਟੈਸਕਿਊ ਨੇ ਆਪਣੀ ਰਚਨਾ ‘ਦ ਸਪਿਰਿਟ ਆਫ ਦ ਲਾਜ਼’ ਵਿਚ ਸਰਕਾਰ ਦੇ ਅੰਦਰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾਂ ਵਿਚਾਲੇ ਸੱਤਾ ਵੰਡ ਦੀ ਗੱਲ ਆਖੀ । ਦਾਰਸ਼ਨਿਕਾਂ ਦੇ ਇਨ੍ਹਾਂ ਵਿਚਾਰਾਂ ਨਾਲ ਫ਼ਰਾਂਸ ਵਿਚ ਕ੍ਰਾਂਤੀ ਦੇ ਵਿਚਾਰਾਂ ਨੂੰ ਹੋਰ ਜ਼ਿਆਦਾ ਬਲ ਮਿਲਿਆ ।

ਪ੍ਰਸ਼ਨ 4.
ਰਾਜਤੰਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਰਾਜਤੰਤਰ ਅਜਿਹੀ ਸ਼ਾਸਨ ਪ੍ਰਣਾਲੀ ਹੁੰਦੀ ਹੈ, ਜਿਸ ਵਿਚ ਰਾਜਾ ਹੀ ਸਭ ਤੋਂ ਵੱਡਾ ਅਧਿਕਾਰੀ ਹੁੰਦਾ ਹੈ । ਉਹ ਆਮ ਤੌਰ ‘ਤੇ ਤਾਨਾਸ਼ਾਹ ਹੁੰਦਾ ਹੈ ਅਤੇ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦਾ ਹੈ । ਫ਼ਰਾਂਸ ਵਿਚ ਵੀ ਰਾਜਤੰਤਰ ਸੀ ਅਤੇ ਉੱਥੋਂ ਦਾ ਸ਼ਾਸਕ ਲੂਈਸ 16ਵਾਂ ਸਾਰੇ ਅਧਿਕਾਰਾਂ ਦਾ ਮਾਲਕ ਸੀ । ਉਸਦੇ ਅਧਿਕਾਰਾਂ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ ਸੀ । ਉਸਨੂੰ ਨਾਂ ਤਾਂ ਦੇਸ਼ ਦੇ ਸੰਵਿਧਾਨ ਦੀ ਚਿੰਤਾ ਸੀ ਅਤੇ ਨਾ ਹੀ ਜਨਤਾ ਦੇ ਹਿੱਤਾਂ ਦਾ ਧਿਆਨ ਸੀ । ਸਾਲਾਂ ਤਕ ਉਸਨੇ ਦੇਸ਼ ਦੀ ਸੰਸਦ ਵੀ ਨਹੀਂ ਬੁਲਾਈ ਸੀ । ਜਦੋਂ ਉਸ ਨੇ ਸੰਸਦ ਬੁਲਾਈ ਤਾਂ ਉਸ ਦਾ ਸੰਦੇਸ਼ ਵੀ ਕਰ ਲਗਾਉਣਾ ਸੀ । ਇਹੀ ਘਟਨਾ ਕ੍ਰਾਂਤੀ ਦੇ ਵਿਸਫੋਟ ਦਾ ਕਾਰਨ ਬਣੀ ।

ਪ੍ਰਸ਼ਨ 5.
ਰਾਸ਼ਟਰੀ ਸੰਵਿਧਾਨ ਸਭਾ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਫ਼ਰਾਂਸ ਦਾ ਰਾਜਾ ਲੂਈ (XVI) ਆਪਣੀ ਵਿਦਰੋਹੀ ਪ੍ਰਜਾ ਦੀ ਸ਼ਕਤੀ ਨੂੰ ਦੇਖ ਕੇ ਸਹਿਮ ਗਿਆ ਸੀ । ਇਸ ਲਈ ਉਸਨੇ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਕਿ ਹੁਣ ਤੋਂ ਉਸਦੀ ਸੱਤਾ ਦਾ ਸੰਵਿਧਾਨ ਦਾ ਅੰਕੁਸ਼ ਹੋਵੇਗਾ । 1791 ਈ: ਵਿਚ ਨੈਸ਼ਨਲ ਅਸੈਂਬਲੀ ਨੇ ਸੰਵਿਧਾਨ ਦਾ ਖਰੜਾ ਤਿਆਰ ਕਰ ਲਿਆ । ਇਸਦਾ ਮੁੱਖ ਉਦੇਸ਼ ਰਾਜੇ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਨਾ ਸੀ । ਹੁਣ ਸ਼ਕਤੀਆਂ ਨੂੰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਵੰਡ ਦਿੱਤਾ ਗਿਆ । ਇਸ ਤਰ੍ਹਾਂ ਸ਼ਕਤੀਆਂ ਇਕ ਹੱਥ ਵਿਚ ਕੇਂਦਰਿਤ ਨਾ ਰਹਿ ਕੇ ਤਿੰਨ ਵੱਖ-ਵੱਖ ਸੰਸਥਾਵਾਂ ਨੂੰ ਤਬਦੀਲ ਕਰ ਦਿੱਤੀਆਂ ਗਈਆਂ । ਇਸਦੇ ਫਲਸਰੂਪ ਫ਼ਰਾਂਸ ਵਿਚ ਸੰਵਿਧਾਨਕ ਰਾਜਤੰਤਰ ਦੀ ਸਥਾਪਨਾ ਹੋਈ. ।

IV. ਵੇਰੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਨ੍ਹਾਂ ਹਾਲਤਾਂ ਦਾ ਵਰਣਨ ਕਰੋ ਜਿਨ੍ਹਾਂ ਦੇ ਕਾਰਨ ਫ਼ਰਾਂਸੀਸੀ ਕ੍ਰਾਂਤੀ ਹੋਈ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਆਧੁਨਿਕ ਯੂਰਪ ਦੇ ਇਤਿਹਾਸ ਦੀ ਮਹਾਨ ਘਟਨਾ ਸੀ । ਇਸਦਾ ਆਰੰਭ ਭਲੇ ਹੀ 1789 ਈ: ਵਿਚ ਹੋਇਆ ਹੋਵੇ, ਪਰ ਇਸਦਾ ਪਿਛੋਕੜ ਬਹੁਤ ਪਹਿਲਾਂ ਹੀ ਤਿਆਰ ਹੋ ਰਿਹਾ ਸੀ । ਫ਼ਰਾਂਸ ਦਾ ਰਾਜਾ; ਉਸਦੇ ਦਰਬਾਰੀ, ਸੈਨਾ ਦੇ ਅਧਿਕਾਰੀ ਅਤੇ ਚਰਚ ਦੇ ਪਾਦਰੀ ਜਨ-ਸਾਧਾਰਨ ਦਾ ਖੂਨ ਚੂਸ ਰਹੇ ਸਨ । ਇਨ੍ਹਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ । ਕਰਾਂ ਦਾ ਸਾਰਾ ਬੋਝ ਜਨਤਾ ਉੱਤੇ ਸੀ । ਆਮ ਆਦਮੀ ਰਾਜ ਦੀ ਸੇਵਾ ਕਰਦਾ ਸੀ ਪਰ ਯੋਗਤਾ ਹੋਣ ‘ਤੇ ਵੀ ਉਹ ਉੱਚਾ ਅਹੁਦਾ ਪ੍ਰਾਪਤ ਨਹੀਂ ਕਰ ਸਕਦਾ ਸੀ । ਕਿਸਾਨ ਤਾਂ ਗੁਲਾਮੀ ਵਿਚ ਪੈਦਾ ਹੁੰਦਾ ਸੀ ਅਤੇ ਗੁਲਾਮੀ ਵਿਚ ਹੀ ਮਰ ਜਾਂਦਾ ਸੀ । 1789 ਈ: ਵਿਚ ਸਥਿਤੀ ਹੋਰ ਵੀ ਗੰਭੀਰ ਹੋ ਗਈ ਅਤੇ ਕ੍ਰਾਂਤੀ ਦੀ ਅੱਗ ਭੜਕ ਉੱਠੀ ।

ਸੰਖੇਪ ਵਿਚ, ਫ਼ਰਾਂਸ ਵਿਚ ਕ੍ਰਾਂਤੀ ਦੀ ਸ਼ੁਰੂਆਤ ਅੱਗੇ ਲਿਖੀਆਂ ਅਵਸਥਾਵਾਂ ਵਿਚ ਹੋਈ –
1. ਰਾਜਨੀਤਿਕ ਅਵਸਥਾਵਾਂ

  • ਫ਼ਰਾਂਸ ਦੇ ਰਾਜਾ ਸਵੈਇੱਛਾਚਾਰੀ ਸਨ ਅਤੇ ਉਹ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦੇ ਸਨ । ਰਾਜਾ ਦੀ ਇੱਛਾ ਹੀ ਕਾਨੂੰਨ ਸੀ । ਉਹ ਆਪਣੀ ਇੱਛਾ ਨਾਲ ਯੁੱਧ ਜਾਂ ਸੰਧੀ ਕਰਦਾ ਸੀ । ਰਾਜਾਂ ਲੂਈ 14ਵਾਂ ਇੱਥੇ ਤਕ ਕਹਿੰਦਾ ਸੀ-‘ਮੈਂ ਹੀ ਰਾਜ ਹਾਂ ।”
  • ਕਰ ਬਹੁਤ ਜ਼ਿਆਦਾ ਸਨ ਜਿਹੜੇ ਮੁੱਖ ਤੌਰ ‘ਤੇ ਜਨ-ਸਧਾਰਨ ਨੂੰ ਹੀ ਦੇਣੇ ਪੈਂਦੇ ਸਨ । ਦਰਬਾਰੀ ਅਤੇ ਸਾਮੰਤ ਕਰਾਂ ਤੋਂ ਮੁਕਤ ਸਨ ।
  • ਰਾਜ ਵਿਚ ਸੈਨਿਕ ਅਤੇ ਹੋਰ ਅਹੁਦੇ ਜੱਦੀ ਸਨ ਅਤੇ ਉਨ੍ਹਾਂ ਨੂੰ ਵੇਚਿਆ ਵੀ ਜਾ ਸਕਦਾ ਹੈ ।
  • ਸੈਨਾ ਵਿਚ ਅਸੰਤੋਖ ਸੀ ।
  • ਸ਼ਾਸਨ ਵਿਚ ਵਿਆਪਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ ।

2. ਸਮਾਜਿਕ ਅਵਸਥਾਵਾਂ

  • ਫ਼ਰਾਂਸ ਵਿਚ ਤਿੰਨ ਸ਼੍ਰੇਣੀਆਂ (ਅਸਟੇਟਸ) ਸਨ-ਉੱਚ, ਮੱਧਿਅਮ ਅਤੇ ਨਿਮਨ (ਉੱਚ ਸ਼੍ਰੇਣੀ ਵਿਚ ਅਧਿਕਾਰ ਪ੍ਰਾਪਤ ਵੱਡੇ-ਵੱਡੇ ਸਾਮੰਤ, ਪਾਦਰੀ ਆਦਿ ਸ਼ਾਮਲ ਸਨ । ਇਨ੍ਹਾਂ ਲੋਕਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ ਯੋਗ ਨਾ ਹੋਣ ‘ਤੇ ਉਹ ਰਾਜ ਦੇ ਵੱਡੇ-ਵੱਡੇ ਅਹੁਦਿਆਂ ‘ਤੇ ਬੈਠੇ ਸਨ ।
  • ਦੂਜੇ ਅਸਟੇਟ ਵਿਚ ਕੁਲੀਨ ਵਰਗ ਦੇ ਲੋਕ ਸ਼ਾਮਲ ਸਨ ।

3. ਆਰਥਿਕ ਅਵਸਥਾਵਾਂ –

  • ਫ਼ਰਾਂਸ ਦੇ ਰਾਜਾ ਧਨ ਦੀ ਦੁਰਵਰਤੋਂ ਕਰਦੇ ਸਨ ਅਤੇ ਉਨ੍ਹਾਂ ਨੇ ਵਿਅਕਤੀਗਤ ਐਸ਼-ਪ੍ਰਸਤੀ ਲਈ ਖ਼ਜ਼ਾਨਾ ਖਾਲੀ ਕਰ ਦਿੱਤਾ ।
  • ਕਰਾਂ ਦੀ ਵੰਡ ਦੋਸ਼ ਪੁਰਨ ਸੀ । ਅਮੀਰ ਲੋਕ ਕਰ ਤੋਂ ਮੁਕਤ ਸਨ ਜਦਕਿ ਜਨ-ਸਾਧਾਰਨ ਨੂੰ ਕਰ ਚੁਕਾਉਣੇ ਪੈਂਦੇ ਸਨ ਕਰ ਇਕੱਠੇ ਕਰਨ ਦੀ ਵਿਧੀ ਵੀ ਦੋਸ਼ਪੂਰਨ ਸੀ ।
  • ਫ਼ਰਾਂਸ ਵਿਚ ਉਦਯੋਗਿਕ ਕ੍ਰਾਂਤੀ ਕਾਰਨ ਅਨੇਕ ਕਾਰੀਗਰ ਬੇਕਾਰ ਹੋ ਗਏ ਅਤੇ ਉਨ੍ਹਾਂ ਵਿਚ ਅਸੰਤੋਖ ਫੈਲ ਗਿਆ ।
  • ਫ਼ਰਾਂਸ ਕਰਜ਼ੇ ਦੇ ਬੋਝ ਨਾਲ ਦੱਬਿਆ ਹੋਇਆ ਸੀ ।
  • ਦੋਸ਼ਪੂਰਨ ਕਰ ਪ੍ਰਣਾਲੀ ਕਾਰਨ ਵਪਾਰ ਗਿਰਾਵਟ ਵਲ ਵੱਧ ਰਿਹਾ ਸੀ ।
  • ਫ਼ਰਾਂਸ ਨੇ ਅਮਰੀਕਾ ਦੇ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਿਸ ਨਾਲ ਰਾਜ ਦੇ ਖ਼ਜ਼ਾਨੇ ਤੇ ਕਰਜ਼ ਦਾ ਬੋਝ ਵੱਧ ਗਿਆ ।

4. ਦਾਰਸ਼ਨਿਕਾਂ ਦਾ ਯੋਗਦਾਨ-ਫ਼ਰਾਂਸ ਦੀ ਸਥਿਤੀ ਬਹੁਤ ਹੀ ਖਰਾਬ ਸੀ, ਜਿਸ ਨੂੰ ਦਰਸਾਉਣ ਵਿਚ ਦਾਰਸ਼ਨਿਕਾਂ ਨੇ ਬਹੁਤ ਯੋਗਦਾਨ ਦਿੱਤਾ । ਉਨ੍ਹਾਂ ਨੇ ਜਨਤਾ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਉਨ੍ਹਾਂ ਦੇ ਦੁੱਖਾਂ ਦਾ ਅਸਲ ਕਾਰਨ ਰਾਜਤੰਤਰ ਹੈ ।

  • ਰੂਸੋ ਨੇ ਆਪਣੀ ਪੁਸਤਕ ‘ਸਮਾਜਿਕ ਸਮਝੌਤਾ’ ਵਿਚ ਰਾਜਾ ਦੇ ਦੈਵੀ ਅਧਿਕਾਰਾਂ ‘ਤੇ ਹਮਲਾ ਕੀਤਾ ।
  • ਵਾਲਪੇਅਰ ਨੇ ਚਰਚ ਦੇ ਆਡੰਬਰਾਂ ਅਤੇ ਪਾਦਰੀਆਂ ਦੇ ਭ੍ਰਿਸ਼ਟਾਚਾਰ ਨੂੰ ਆਪਣਾ ਨਿਸ਼ਾਨਾ ਬਣਾਇਆ ।
  • ਮਾਂਤੇਸਕਿਉ ਨੇ ਆਪਣੀ ਪੁਸਤਕ “The Spirit of the Laws’ ਵਿਚ ਰਾਜਾਂ ਦੇ ਦੈਵੀ ਅਧਿਕਾਰਾਂ ਅਤੇ ਉਸਦੀ ਨਿਰੰਕੁਸ਼ਤਾ ਦੀ ਸਖ਼ਤ ਆਲੋਚਨਾ ਕੀਤੀ । ਇਸ ਤਰ੍ਹਾਂ ਦਾਰਸ਼ਨਿਕਾਂ ਦੇ ਯਤਨਾਂ ਨਾਲ ਨਵੀਂ ਵਿਚਾਰਧਾਰਾ ਦਾ ਜਨਮ ਹੋਇਆ । ਇਸ ਨਵੀਂ ਵਿਚਾਰਧਾਰਾ ਕਾਰਨ ਫ਼ਰਾਂਸ ਵਿਚ ਕ੍ਰਾਂਤੀ ਹੋਈ ।

5. ਸਟੇਟਸ ਜਨਰਲ ਦਾ ਇਜਲਾਸ ਸੱਦਿਆ ਜਾਣਾ ਅਤੇ ਕ੍ਰਾਂਤੀ ਦੀ ਸ਼ੁਰੂਆਤ-ਫ਼ਰਾਂਸੀਸੀ ਕ੍ਰਾਂਤੀ ਦਾ ਤੱਤਕਾਲੀ ਕਾਰਨ ਸਟੇਟਸ ਜਨਰਲ ਦਾ ਇਜਲਾਸ ਸੱਦਿਆ ਜਾਣਾ ਸੀ । ਇਜਲਾਸ ਸੱਦੇ ਜਾਣ ਦੇ ਬਾਅਦ ਜਨ-ਸਾਧਾਰਨ ਦੇ ਪ੍ਰਤੀਨਿਧਾਂ ਨੇ ਰਾਜਾਂ ਦੇ ਸਾਹਮਣੇ ਇਹ ਮੰਗ ਰੱਖੀ ਕਿ ਸਟੇਟਸ ਜਨਰਲ ਦੇ ਤਿੰਨੋਂ ਸਦਨਾਂ ਦੀ ਸਾਂਝੀ ਬੈਠਕ ਸੱਦੀ ਜਾਏ । ਰਾਜਾ ਦੇ ਇਨਕਾਰ ਕਰਨ ਤੇ ਜਨ-ਸਾਧਾਰਨ ਦੇ ਪ੍ਰਤੀਨਿਧੀ ਟੈਨਿਸ ਕੋਰਟ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਨਵਾਂ ਸੰਵਿਧਾਨ ਬਨਾਉਣ ਦਾ ਐਲਾਨ ਕੀਤਾ । ਇਸੇ ਵਿਚਕਾਰ ਰਾਜਾ ਨੇ ਜਨਤਾ ਦੇ ਪ੍ਰਤੀਨਿਧਾਂ ਦੀ ਮੰਗ ਸਵੀਕਾਰ ਕਰ ਲਈ ਜਿਨ੍ਹਾਂ ਨੇ ਸਟੇਟਸ ਜਨਰਲ ਦੇ ਪਹਿਲੇ ਇਜਲਾਸ ਵਿਚ ਹੀ ਸ਼ਾਂਤੀ ਦਾ ਬਿਗਲ ਵਜਾ ਦਿੱਤਾ |
PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ 1

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 2.
ਫ਼ਰਾਂਸ ਦੀ ਕ੍ਰਾਂਤੀ ਦੇ ਪੜਾਵਾਂ ਬਾਰੇ ਵਿਸਥਾਰ ਨਾਲ ਲਿਖੋ ।
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਆਧੁਨਿਕ ਕਾਲ ਦੀ ਸਭ ਤੋਂ ਮਹਾਨ ਘਟਨਾ ਸੀ । ਇਹ ਸਿਰਫ ਫ਼ਰਾਂਸ ਦੀ ਹੀ ਅੰਦਰੂਨੀ ਘਟਨਾ ਨਹੀਂ ਸੀ ਬਲਕਿ ਇਹ ਵਿਸ਼ਵ ਕ੍ਰਾਂਤੀ ਸੀ ।
ਇਸਨੇ ਸਿਰਫ ਫ਼ਰਾਂਸੀਸੀ ਸਮਾਜ ਨੂੰ ਹੀ ਨਹੀਂ ਬਲਕਿ ਪੂਰੀ ਮਨੁੱਖ ਜਾਤੀ ਨੂੰ ਪ੍ਰਭਾਵਿਤ ਕੀਤਾ |
ਸਦੀਆਂ ਦੇ ਬਾਅਦ ਮਨੁੱਖੀ ਮੁੱਲਾਂ ਦਾ ਆਦਰ ਕੀਤਾ ਜਾਣ ਲੱਗਾ; ਮੱਧਕਾਲੀ ਸਾਮੰਤੀ ਢਾਂਚਾ ਜੜ੍ਹ ਤੋਂ ਹਿਲ ਗਿਆ ਅਤੇ ਰਾਜਤੰਤਰ ਦਾ ਸਥਾਨ ਲੋਕਤੰਤਰ ਨੇ ਲੈਣਾ ਸ਼ੁਰੂ ਕੀਤਾ ।
ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਦੇ ਸਿਧਾਂਤਾਂ ਦੀ ਗੂੰਜ ਵਿਸ਼ਵ ਦੇ ਅਨੇਕ ਦੇਸ਼ਾਂ ਵਿਚ ਸੁਣੀ ਗਈ । ਫ਼ਰਾਂਸ ਦੀ ਕ੍ਰਾਂਤੀ ਦੇ 1789 ਈ: ਤੋਂ ਆਰੰਭ ਹੋ ਕੇ ਨੈਪੋਲੀਅਨ ਦੇ ਪਤਨ ਤਕ ਚੱਲੀ ।
ਇਸਦੇ ਵੱਖ-ਵੱਖ ਪੜਾਵਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਟੈਨੀਸ ਕੋਰਟ ਅਤੇ ਬੈਸਟੀਲ ਦਾ ਪਤਨ-ਮਈ, 1789 ਈ: ਵਿਚ ਫ਼ਰਾਂਸ ਦੇ ਆਰਥਿਕ ਸੰਕਟ ਦਾ ਹੱਲ ਲੱਭਣ ਲਈ ਸਟੇਟਸ ਜਨਰਲ ਦਾ ਇਜਲਾਸ ਬੁਲਾਇਆ ਗਿਆ ਪਰ ਇਜਲਾਸ ਵਿਚ ਵੋਟ ਦੇਣ ਦੇ ਪ੍ਰਸ਼ਨ ‘ਤੇ ਸਾਧਾਰਨ ਵਰਗ ਅਤੇ ਉੱਚ ਵਰਗ ਵਿਚ ਝਗੜਾ ਪੈਦਾ ਹੋ ਗਿਆ । ਇਸ ਤੋਂ ਬਾਅਦ ਕੁਝ ਬਾਹਰੀ ਪ੍ਰਤੀਨਿਧਾਂ ਨੇ ਰਾਸ਼ਟਰੀ ਸਭਾ ਦਾ ਗਠਨ ਕੀਤਾ । ਇਸ ਰਾਸ਼ਟਰੀ ਸਭਾ ਨੇ ਸਾਮੰਤੀ ਵਿਵਸਥਾ ਦੇ ਵਿਰੁੱਧ ਕਾਨੂੰਨ ਪਾਸ ਕਰਨੇ ਸ਼ੁਰੂ ਕਰ ਦਿੱਤੇ ਸਨ, ਪਰੰਤੂ ਰਾਜੇ ਨੇ ਇਨ੍ਹਾਂ ਕਾਨੂੰਨਾਂ ਨੂੰ ਮਾਨਤਾ ਨਾ ਦਿੱਤੀ ਤੇ ਰਾਸ਼ਟਰੀ ਸਭਾ ਨੂੰ ਡਰਾਉਣ ਲਈ ਸੈਨਾ ਬੁਲਾ ਲਈ । ਇਸ ਨਾਲ ਲੋਕਾਂ ਵਿਚ ਰੋਹ ਫੈਲ ਗਿਆ । ਇਸ ਲਈ ਪੈਰਿਸ ਦੀ ਭੀੜ ਨੇ ਹਥਿਆਰ ਚੁੱਕ ਲਏ ਤੇ ਬੈਸਟੀਲ ਦੇ ਕਿਲ੍ਹੇ ਵੱਲ ਚੱਲ ਪਏ । ਬੈਸਟੀਲ ਦਾ ਕਿਲ੍ਹਾ ਰਾਜਤੰਤਰ ਦੇ ਅੱਤਿਆਚਾਰਾਂ ਦਾ ਪ੍ਰਤੀਕ ਸਮਝਿਆ ਜਾਂਦਾ ਸੀ ।

14 ਜੁਲਾਈ ਨੂੰ ਭੀੜ ਨੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਪੰਜ ਘੰਟੇ ਦੀ ਲੜਾਈ ਤੋਂ ਬਾਅਦ ਕਿਲ੍ਹਾ-ਰੱਖਿਅਕਾਂ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ । ਜਨਤਾ ਦੀ ਅਣਗਿਣਤ ਭੀੜ ਖੁਸ਼ੀ ਨਾਲ ਕਿਲ੍ਹੇ ਵਿਚ ਦਾਖ਼ਲ ਹੋਈ ਤੇ ਸਭ ਕੈਦੀਆਂ ਨੂੰ ਸੁਤੰਤਰ ਕਰ ਦਿੱਤਾ । ਇਸ ਤਰ੍ਹਾਂ ਰਾਜੇ ਦੀ ਨਿਰੰਕੁਸ਼ਤਾ ਦਾ ਪ੍ਰਤੀਕ ਤਬਾਹ ਹੋ ਗਿਆ ਤੇ ਜਨਤਾ ਪੁਰੀ ਤਰ੍ਹਾਂ ਜਿੱਤੀ । ਫ਼ਰਾਂਸ ਦੇ ਇਤਿਹਾਸ ਵਿਚ ਇਹ ਘਟਨਾ ‘ਬੈਸਟੀਲ ਦਾ ਪਤਨ’ ਦੇ ਨਾਂ ਨਾਲ ਪ੍ਰਸਿੱਧ ਹੈ । ਫ਼ਰਾਂਸ ਦੀ ਇਹ ਇਤਿਹਾਸਿਕ ਘਟਨਾ ਫ਼ਰਾਂਸ ਦੀ ਪ੍ਰਾਚੀਨ ਵਿਵਸਥਾ ‘ਤੇ ਪਹਿਲਾ ਹਮਲਾ ਸਮਝੀ ਜਾਂਦੀ ਹੈ ।

2. ਫ਼ਰਾਂਸ ਵਿਚ ਸੰਵਿਧਾਨਿਕ ਰਾਜਤੰਤਰ ਰਾਸ਼ਟਰੀ ਮਹਾਂਸਭਾ)-ਫ਼ਰਾਂਸ ਦਾ ਰਾਜਾ ਲੁਈ (XVI) ਆਪਣੀ ਵਿਦਰੋਹੀ ਪ੍ਰਜਾ ਦੀ ਸ਼ਕਤੀ ਨੂੰ ਦੇਖ ਕੇ ਸਹਿਮ ਗਿਆ ਸੀ । ਇਸ ਲਈ ਉਸਨੇ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਕਿ ਹੁਣ ਤੋਂ ਉਸਦੀ ਸੱਤਾ ਦਾ ਸੰਵਿਧਾਨ ਦਾ ਅੰਕੁਸ਼ ਹੋਵੇਗਾ । 1791 ਈ: ਵਿਚ ਨੈਸ਼ਨਲ ਅਸੈਂਬਲੀ ਨੇ ਸੰਵਿਧਾਨ ਦਾ ਖਰੜਾ ਤਿਆਰ ਕਰ ਲਿਆ । ਇਸਦਾ ਮੁੱਖ ਉਦੇਸ਼ ਰਾਜਾ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਨਾ ਸੀ । ਹੁਣ ਸ਼ਕਤੀਆਂ ਨੂੰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਵੰਡ ਦਿੱਤਾ ਗਿਆ । ਇਸ ਤਰ੍ਹਾਂ ਸ਼ਕਤੀਆਂ ਇਕ ਹੱਥ ਵਿਚ ਕੇਂਦਰਿਤ ਨਾ ਰਹਿ ਕੇ ਤਿੰਨ ਵੱਖ-ਵੱਖ ਸੰਸਥਾਵਾਂ ਨੂੰ ਤਬਦੀਲ ਕਰ ਦਿੱਤੀਆਂ ਗਈਆਂ । ਇਸਦੇ ਫਲਸਰੂਪ ਫ਼ਰਾਂਸ ਵਿਚ ਸੰਵਿਧਾਨਿਕ ਰਾਜਤੰਤਰ ਦੀ ਸਥਾਪਨਾ ਹੋਈ ।

3. ਆਤੰਕ ਦਾ ਰਾਜ ਜੈਕੋਬਿਨ ਕਲੱਬ-ਜੈਕੋਬਿਲ ਕਲੱਬ ਦੇ ਮੈਂਬਰ ਮੁੱਖ ਤੌਰ ‘ਤੇ ਸਮਾਜ ਦੇ ਘੱਟ ਖੁਸ਼ਹਾਲ ਵਰਗਾਂ ਨਾਲ ਸੰਬੰਧਿਤ ਸਨ । ਇਨ੍ਹਾਂ ਵਿਚ ਛੋਟੇ ਦੁਕਾਨਦਾਰ ਅਤੇ ਕਾਰੀਗਰ ਜਿਵੇਂ ਜੁੱਤਾ ਬਨਾਉਣ ਵਾਲੇ, ਪੇਸਟ੍ਰੀ ਬਨਾਉਣ ਵਾਲੇ, ਘੜੀਸਾਜ਼, ਛਪਾਈ ਕਰਨ ਵਾਲੇ ਅਤੇ ਨੌਕਰ ਤੇ ਰੋਜ਼ਾਨਾ ਮਜ਼ਦੂਰ ਸ਼ਾਮਿਲ ਸਨ । ਉਨ੍ਹਾਂ ਦਾ ਨੇਤਾ ਮੈਕਸਮਿਲੀਅਨ ਰੋਬੇਸਪੇਅਰ ਸੀ । ਰੋਬੇਸਪੇਅਰ ਨੇ 1793 ਈ: ਤੋਂ 1794 ਈ: ਤਕ ਫ਼ਰਾਂਸ ‘ਤੇ ਸ਼ਾਸਨ ਕੀਤਾ | ਉਸਨੇ ਬਹੁਤ ਹੀ ਸਖਤ ਅਤੇ ਜ਼ਾਲਮ ਨੀਤੀਆਂ ਅਪਣਾਈਆਂ ।

ਉਹ ਜਿਨ੍ਹਾਂ ਨੂੰ ਗਣਤੰਤਰ ਦਾ ਦੁਸ਼ਮਣ ਮੰਨਦਾ ਸੀ ਜਾਂ ਉਸਦੀ ਪਾਰਟੀ ਦਾ ਜੇ ਕੋਈ ਮੈਂਬਰ ਉਸ ਨਾਲ ਅਸਹਿਮਤੀ ਜਤਾਉਂਦਾ ਸੀ, ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੰਦਾ ਸੀ । ਉਨ੍ਹਾਂ ‘ਤੇ ਇਕ ਕ੍ਰਾਂਤੀਕਾਰੀ ਅਦਾਲਤ ਦੁਆਰਾ ਮੁਕੱਦਮਾ ਚਲਾਇਆ ਜਾਂਦਾ ਸੀ । ਜੋ ਕੋਈ ਵੀ ਦੋਸ਼ੀ ਪਾਇਆ ਜਾਂਦਾ ਸੀ, ਉਸਨੂੰ ਗਿਲੋਟਿਨ ਤੇ ਚੜ੍ਹਾ ਕੇ ਉਸਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ । ਰੋਬੇਸਪੇਅਰ ਨੇ ਆਪਣੀਆਂ ਨੀਤੀਆਂ ਨੂੰ ਇੰਨੀ ਸਖਤੀ ਤੇ ਕਰੂਰਤਾ ਨਾਲ ਲਾਗੂ ਕੀਤਾ ਕਿ ਉਸਦੇ ਸਮਰਥਕ ਵੀ ‘ ਇਸੇ ਕਾਰਨ ਉਸਦੇ ਰਾਜ ਨੂੰ “ਆਤੰਕ ਦਾ ਰਾਜ’ ਕਿਹਾ ਜਾਂਦਾ ਹੈ ।

4. ਡਾਇਰੈਕਟਰੀ ਦਾ ਸ਼ਾਸਨ-ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਰਾਸ਼ਟਰੀ ਸੰਮੇਲਨ ਨੇ 1795 ਈ: ਵਿਚ ਫ਼ਰਾਂਸ ਦੇ ਲਈ ਨਵਾਂ ਸੰਵਿਧਾਨ ਤਿਆਰ ਕੀਤਾ ਸੀ । ਇਸ ਸੰਵਿਧਾਨ ਦੇ ਅਨੁਸਾਰ ਦੇਸ਼ ਦੇ ਸ਼ਾਸਨ ਦੀ ਵਾਗਡੋਰ ਇਕ ਡਾਇਰੈਕਟਰੀ ਦੇ ਹੱਥ ਵਿਚ ਸੌਂਪ ਦਿੱਤੀ ਗਈ । 27 ਅਕਤੂਬਰ, 1795 ਈ: ਨੂੰ ਡਾਇਰੈਕਟਰੀ ਦਾ ਪਹਿਲਾ ਅਧਿਵੇਸ਼ਨ ਬੁਲਾਇਆ ਗਿਆ ਅਤੇ ਇਸਦੇ ਨਾਲ ਹੀ ਰਾਸ਼ਟਰੀ ਸੰਮੇਲਨ ਭੰਗ ਹੋ ਗਿਆ । ਡਾਇਰੈਕਟਰੀ ਨੇ ਚਾਰ ਸਾਲ (1795-1799 ਈ:) ਤਕ ਫ਼ਰਾਂਸ ਤੇ ਸ਼ਾਸਨ ਕੀਤਾ । ਇਨ੍ਹਾਂ ਚਾਰ ਸਾਲਾਂ ਵਿਚ ਇਸਨੂੰ ਅਨੇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਡਾਇਰੈਕਟਰੀ ਦੀ ਰਾਜਨੀਤਿਕ ਅਸਫਲਤਾ ਨੇ ਸੈਨਿਕ ਤਾਨਾਸ਼ਾਹ ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਰਾਹ ਤਿਆਰ ਕੀਤਾ ।

5. ਨੈਪੋਲੀਅਨ ਦਾ ਕਾਲ-10 ਨਵੰਬਰ, 1799 ਈ: ਵਿਚ ਨੈਪੋਲੀਅਨ ਨੇ ਆਪਣੇ ਬਲ ਪ੍ਰਯੋਗ ਨਾਲ ਡਾਇਰੈਕਟਰੀ ਦੇ ਸ਼ਾਸਨ ਨੂੰ ਪਲਟ ਦਿੱਤਾ । ਇਸ ਚਾਲ ਵਿਚ ਐਬੇ ਸੀਏ ਨੇ ਉਸ ਦੀ ਬਹੁਤ ਸਹਾਇਤਾ ਕੀਤੀ । ਵਿਧਾਨ ਸੰਮਤੀ ਨੇ ਐਬੇ ਸੀਏ, ਡਿਊਕੋ ਅਤੇ ਨੈਪੋਲੀਅਨ ਬੋਨਾਪਾਰਟ ਨੂੰ ਕਾਂਸਲ ਚੁਣ ਕੇ ਇਕ ਕਾਂਸਲੇਟ ਬਣਾ ਦਿੱਤਾ । ਇਸ ਦਾ ਕੰਮ ਦੇਸ਼ ਦਾ ਰਾਜ ਸੰਭਾਲਣਾ ਅਤੇ ਨਵਾਂ ਸੰਵਿਧਾਨ ਬਨਾਉਣਾ ਸੀ । ਕਾਂਸਲੇਟ (ਐਬੇ ਸੀਏ, ਡਿਊਕੋ ਅਤੇ ਨੈਪੋਲੀਅਨ) ਦੁਆਰਾ ਬਣਾਏ ਗਏ ਸੰਵਿਧਾਨ ਦੇ ਅਨੁਸਾਰ ਜਿਹੜਾ 15 ਦਸੰਬਰ, 1799 ਈ: ਨੂੰ ਲਾਗੂ ਕੀਤਾ ਗਿਆ ਸੀ, ਨੈਪੋਲੀਅਨ ਬੋਨਾਪਾਰਟ ਨੂੰ ਮੁੱਖ ਕਾਂਸਲ ਨਿਯੁਕਤ ਕੀਤਾ ਗਿਆ |
ਕਾਰਜਕਾਰਨੀ ਦੀਆਂ ਸਾਰੀਆਂ ਸ਼ਕਤੀਆਂ ਉਸ ਦੇ ਹੱਥ ਵਿਚ ਆ ਗਈਆਂ ।

ਬਾਕੀ ਦੋਨਾਂ ਕਾਂਸਲਾਂ ਦਾ ਕੰਮ ਕੇਵਲ ਸਲਾਹ ਦੇਣਾ ਸੀ । ਵਿਧਾਨਮੰਡਲ ਵੀ ਪਹਿਲੀ ਕਾਂਸਲ ਦੇ ਹੱਥਾਂ ਵਿਚ ਕਠਪੁਤਲੀ ਦੀ ਤਰ੍ਹਾਂ ਸੀ । ਉਹ ਉਸ ਦੇ ਕੰਮਾਂ ਤਕ ਨੀਤੀ ਦਾ ਸਮਰਥਨ ਹੀ ਕਰਦਾ ਸੀ ਅਤੇ ਉਸ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ ਸੀ । ਇਸ ਤਰ੍ਹਾਂ ਦੇਸ਼ ਦੀ ਅਸਲੀ ਸ਼ਕਤੀ ਨੈਪੋਲੀਅਨ ਦੇ ਹੱਥਾਂ ਵਿਚ ਆ ਗਈ ਸੀ । ਹੁਣ ਉਹ ਇਕ ਤਾਨਾਸ਼ਾਹ ਦੀ ਤਰ੍ਹਾਂ ਮਨਮਾਨੀ ਕਰ ਸਕਦਾ ਸੀ । ਪਹਿਲੇ ਕਾਂਸਲ ਦੇ ਰੂਪ ਵਿਚ ਨੈਪੋਲੀਅਨ ਬੋਨਾਪਾਰਟ ਨੇ 1804 ਈ: ਤਕ ਸ਼ਾਸਨ ਕੀਤਾ ।
PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ 2
ਨੈਪੋਲੀਅਨ ਦੇ ਸੁਧਾਰ-ਪਹਿਲੇ ਕਾਂਸਲ ਦੇ ਰੂਪ ਵਿਚ ਨੈਪੋਲੀਅਨ ਬੋਨਾਪਾਰਟ ਨੇ ਫ਼ਰਾਂਸ ਵਿਚ ਬੜੇ ਮਹੱਤਵਪੂਰਨ ਸੁਧਾਰ ਕੀਤੇ । ਉਸਨੇ ਫ਼ਰਾਂਸ ਦੇ ਕਾਨੂੰਨਾਂ ਨੂੰ ਲਿਖਿਤ ਰੂਪ ਦਿੱਤਾ ਅਤੇ ਸ਼ਾਸਨ ਦੀਆਂ ਬਹੁਤ ਸਾਰੀਆਂ ਕਮੀਆਂ ਨੂੰ ਸਮਾਪਤ ਕੀਤਾ । ਉਸਨੇ ਵਿਸ਼ੇਸ਼ ਅਧਿਕਾਰ ਅਤੇ ਵਰਗ-ਭੇਦ ਦਾ ਅੰਤ ਕਰਕੇ ਸਾਰਿਆਂ ਨੂੰ ਸਮਾਨ ਨਿਆਂ ਪ੍ਰਦਾਨ ਕਰਨ ਦਾ ਯਤਨ ਕੀਤਾ । ਜਨਮ, ਲਿੰਗ ਅਤੇ ਧਰਮ ਦੇ ਵਿਚਾਰ ਨੂੰ ਛੱਡ ਕੇ ਯੋਗਤਾ ਦੇ ਅਨੁਸਾਰ ਪਦਵੀਆਂ ਦੇਣ ਦੀ ਵਿਵਸਥਾ ਕਰਕੇ ਉਸਨੇ ਸਮਾਜਿਕ ਸਮਾਨਤਾ ਦੀ ਸਥਾਪਨਾ ਕੀਤੀ । ਉਸਨੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ । ਵਪਾਰ, ਉਦਯੋਗ ਅਤੇ ਖੇਤੀ ਨੂੰ ਉਤਸ਼ਾਹ ਦਿੱਤਾ ਗਿਆ | ਬਹੁਤ ਸਾਰੀਆਂ ਸੜਕਾਂ, ਪੁਲ ਅਤੇ ਸਰਵਜਨਿਕ ਭਵਨ ਬਣਵਾਏ ਗਏ ।

ਸਿੱਖਿਆ ਨੂੰ ਰਾਸ਼ਟਰੀ ਪੱਧਤੀ ਦੇ ਅਨੁਸਾਰ ਚਲਾਇਆ ਗਿਆ । ਇਸ ਦੇ ਇਲਾਵਾ ਸਾਹਿਤ ਅਤੇ ਕਲਾ ਨੂੰ ਉਤਸ਼ਾਹ ਦਿੱਤਾ ਗਿਆ । ਨੈਪੋਲੀਅਨ ਸਮਰਾਟ ਬਣਿਆ-ਪਹਿਲੇ ਕਾਂਸਲ ਦੇ ਰੂਪ ਵਿਚ ਨੈਪੋਲੀਅਨ ਬੋਨਾਪਾਰਟ ਦੇ ਹੱਥ ਵਿਚ ਕਾਰਜਕਾਰਨੀ ਦੀਆਂ ਸਾਰੀਆਂ ਸ਼ਕਤੀਆਂ ਸਨ । ਉਸਨੂੰ ਜੀਵਨ ਭਰ ਦੇ ਲਈ ਪਹਿਲਾ ਕਾਂਸਲ ਚੁਣਿਆ ਗਿਆ ਸੀ । 1802 ਈ: ਵਿਚ ਉਸਨੂੰ ਆਪਣਾ ਉੱਤਰਾਧਿਕਾਰੀ ਚੁਣਨ ਦਾ ਅਧਿਕਾਰ ਵੀ ਦੇ ਦਿੱਤਾ ਗਿਆ ਸੀ । ਫਲਸਰੂਪ ਉਹ ਇਕ ਤਾਨਾਸ਼ਾਹ ਦੀ ਤਰ੍ਹਾਂ ਰਾਜ ਕਰਨ ਲੱਗਾ | ਪਰੰਤੂ ਉਹ ਲੋਕਾਂ ਦੇ ਹਿੱਤ ਨੂੰ ਕਦੀ ਨਾ ਭੁੱਲਿਆ ਅਤੇ ਫ਼ਰਾਂਸ ਦੇ ਨਵ ਨਿਰਮਾਣ ਦੇ ਲਈ ਸਦਾ ਯਤਨ ਕਰਦਾ ਰਿਹਾ । 1804 ਈ: ਦੇ ਜਨਮਤ ਦੁਆਰਾ ਉਸਨੂੰ ਫ਼ਰਾਂਸ ਦਾ ਸਮਰਾਟ ਮੰਨ ਲਿਆ ਗਿਆ ।

ਪ੍ਰਸ਼ਨ 3.
ਫ਼ਰਾਂਸ ਦੀ ਕ੍ਰਾਂਤੀ ਦੇ ਕੀ ਪ੍ਰਭਾਵ ਪਏ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ (1789 ਈ:) ਤੋਂ ਨਾ ਸਿਰਫ ਫ਼ਰਾਂਸ, ਬਲਕਿ ਸੰਸਾਰ ਦੇ ਸਾਰੇ ਦੇਸ਼ ਸਥਾਈ ਤੌਰ ‘ਤੇ ਪ੍ਰਭਾਵਿਤ ਹੋਏ | ਅਸਲ ਵਿਚ ਇਸ ਕ੍ਰਾਂਤੀ ਕਾਰਨ ਇਕ ਨਵੇਂ ਯੁੱਗ ਦਾ ਉਦੈ ਹੋਇਆ । ਇਸਦੇ ਤਿੰਨ ਪ੍ਰਮੁੱਖ ਸਿਧਾਂਤ-ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਦੀ ਭਾਵਨਾ ਪੂਰੇ ਵਿਸ਼ਵ ਲਈ ਅਮਰ ਵਰਦਾਨ ਸਿੱਧ ਹੋਏ । ਇਨ੍ਹਾਂ ਦੇ ਅਧਾਰ ‘ਤੇ ਸੰਸਾਰ ਦੇ ਅਨੇਕ ਦੇਸ਼ਾਂ ਵਿਚ ਇਕ ਨਵੇਂ ਸਮਾਜ ਦੀ ਸਥਾਪਨਾ ਦਾ ਯਤਨ ਕੀਤਾ ਗਿਆ ।

ਇਸ ਕ੍ਰਾਂਤੀ ਦੀ ਵਿਰਾਸਤ ਦਾ ਵਰਣਨ ਇਸ ਤਰ੍ਹਾਂ ਹੈ –
1. ਸੁਤੰਤਰਤਾ-ਸੁਤੰਤਰਤਾ ਫ਼ਰਾਂਸੀਸੀ ਕ੍ਰਾਂਤੀ ਦਾ ਇੱਕ ਮੂਲ ਸਿਧਾਂਤ ਸੀ । ਇਸ ਸਿਧਾਂਤ ਤੋਂ ਯੂਰਪ ਦੇ ਲਗਪਗ ਸਾਰੇ ਦੇਸ਼ ਪ੍ਰਭਾਵਿਤ ਹੋਏ । ਫ਼ਰਾਂਸ ਵਿਚ ਮਨੁੱਖੀ ਅਧਿਕਾਰਾਂ ਦੇ ਘੋਸ਼ਣਾ-ਪੱਤਰ (Declaration of the Right of Man) ਦੁਆਰਾ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਕਰਾਇਆ ਗਿਆ । ਦੇਸ਼ ਵਿਚ ਅਰਧਦਾਸ ਪ੍ਰਥਾ (Serfdom) ਦਾ ਅੰਤ ਕਰ ਦਿੱਤਾ ਗਿਆ ਅਤੇ ਗਰੀਬ ਕਿਸਾਨਾਂ ਨੂੰ ਸਾਮੰਤਾਂ ਦੇ ਚੁੰਗਲ ਤੋਂ ਛੁਟਕਾਰਾ ਦੁਆਇਆ ਗਿਆ । ਫ਼ਰਾਂਸੀਸੀ ਕ੍ਰਾਂਤੀ ਦੇ ਸਿੱਟੇ ਵਜੋਂ ਅਨੇਕ ਦੇਸ਼ਾਂ ਵਿਚ ਨਿਰੰਕੁਸ਼ ਸ਼ਾਸਨ ਦੇ ਵਿਰੁੱਧ ਅੰਦੋਲਨ ਸ਼ੁਰੂ ਹੋ ਗਏ । ਲੋਕਾਂ ਨੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੁਤੰਤਰਤਾ ਲਈ ਸੰਘਰਸ਼ ਕਰਨਾ ਆਰੰਭ ਕਰ ਦਿੱਤਾ ।

2. ਸਮਾਨਤਾ-ਕ੍ਰਾਂਤੀ ਦੇ ਕਾਰਨ ਨਿਰੰਕੁਸ਼ ਸ਼ਾਸਨ ਦਾ ਅੰਤ ਹੋਇਆ ਅਤੇ ਇਸਦੇ ਨਾਲ ਹੀ ਸਮਾਜ ਵਿਚ ਫੈਲੀ ਅਸਮਾਨਤਾ ਦਾ ਵੀ ਅੰਤ ਹੋ ਗਿਆ | ਸਮਾਨਤਾ ਕ੍ਰਾਂਤੀ ਦਾ ਇਕ ਮਹੱਤਵਪੂਰਨ ਸਿਧਾਂਤ ਸੀ । ਇਸਦਾ ਪ੍ਰਚਾਰ ਲਗਪਗ ਸਾਰੇ ਦੇਸ਼ਾਂ ਵਿਚ ਹੋਇਆ । ਇਸਦੇ ਸਿੱਟੇ ਵਜੋਂ ਸਾਰੇ ਲੋਕ ਕਾਨੂੰਨ ਦੇ ਨਜ਼ਰੀਏ ਤੋਂ ਇਕ ਸਮਾਨ ਸਮਝੇ ਜਾਣ ਲੱਗੇ । ਸਾਰੇ ਲੋਕਾਂ ਨੂੰ ਤਰੱਕੀ ਦੇ ਸਮਾਨ ਮੌਕੇ ਪ੍ਰਾਪਤ ਹੋਣ ਲੱਗੇ । ਸਰਕਾਰ ਹੁਣ ਸਾਰੇ ਲੋਕਾਂ ਨਾਲ ਇੱਕੋ ਜਿਹਾ ਵਿਵਹਾਰ ਕਰਨ ਲੱਗੀ । ਵਰਗ ਭੇਦ ਹਮੇਸ਼ਾ ਲਈ ਖ਼ਤਮ ਹੋ ਗਿਆ ।

3. ਲੋਕਤੰਤਰ-ਫ਼ਰਾਂਸ ਦੇ ਕ੍ਰਾਂਤੀਕਾਰੀਆਂ ਨੇ ਰਾਸ਼ਟਰੀ ਸੰਮੇਲਨ ਦੁਆਰਾ ਨਿਰੰਕੁਸ਼ ਅਤੇ ਸਵੈ-ਇੱਛਾਕਾਰੀ ਸ਼ਾਸਨ ਦਾ ਅੰਤ ਕਰ ਦਿੱਤਾ ਅਤੇ ਇਸਦੀ ਥਾਂ ‘ਤੇ ਲੋਕਤੰਤਰ ਦੀ ਸਥਾਪਨਾ ਕੀਤੀ । ਲੋਕਾਂ ਨੂੰ ਦੱਸਿਆ ਗਿਆ ਕਿ ਰਾਜ ਦੀ ਸਾਰੀ ਸ਼ਕਤੀ ਜਨਤਾ ਵਿਚ ਨਿਹਿਤ ਹੈ ਅਤੇ ਰਾਜਾ ਦੇ ਦੈਵੀ ਅਧਿਕਾਰਾਂ ਦਾ ਸਿਧਾਂਤ ਬਿਲਕੁਲ ਗ਼ਲਤ ਹੈ । ਲੋਕਾਂ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਸਰਕਾਰ ਚਲਾਉਣ । ਫ਼ਰਾਂਸ ਦੀ ਕ੍ਰਾਂਤੀ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸਰਕਾਰ ਸਿਰਫ ਜਨਤਾ ਲਈ ਹੀ ਨਹੀਂ ਬਲਕਿ ਜਨਤਾ ਦੁਆਰਾ ਬਣਾਈ ਜਾਏ । ਆਰੰਭ ਵਿਚ ਲੋਕਤੰਤਰ ਦੇ ਸਿਧਾਂਤ ਦੇ ਵਿਰੁੱਧ ਯੂਰਪ ਵਿਚ ਪ੍ਰਤੀਕਿਰਿਆ ਹੋਈ, ਪਰ ਕੁੱਝ ਸਮੇਂ ਬਾਅਦ ਯੂਰਪ ਅਤੇ ਸੰਸਾਰ ਦੇ ਹੋਰ ਦੇਸ਼ਾਂ ਨੇ ਇਸ ਸਿਧਾਂਤ ਦੇ ਮਹੱਤਵ ਨੂੰ ਸਮਝਿਆ ਅਤੇ ਉਨ੍ਹਾਂ ਦੇਸ਼ਾਂ ਵਿਚ ਲੋਕਤੰਤਰ ਦਾ ਜਨਮ ਹੋਇਆ ।

4. ਰਾਸ਼ਟਰੀਅਤਾ ਦੀ ਭਾਵਨਾ-ਫ਼ਰਾਂਸੀਸੀ ਕ੍ਰਾਂਤੀ ਦੇ ਕਾਰਨ ਫ਼ਰਾਂਸ ਅਤੇ ਯੂਰਪ ਦੇ ਹੋਰ ਦੇਸ਼ਾਂ ਵਿਚ ਰਾਸ਼ਟਰੀਅਤਾ ਦੀ ਭਾਵਨਾ ਦਾ ਜਨਮ ਹੋਇਆ । ਕ੍ਰਾਂਤੀ ਦੇ ਸਮੇਂ ਜਦੋਂ ਆਸਟਰੀਆ ਅਤੇ ਪ੍ਰਸ਼ੀਆ ਨੇ ਫ਼ਰਾਂਸ ‘ਤੇ ਹਮਲਾ ਕੀਤਾ ਸੀ ਤਾਂ ਫ਼ਰਾਂਸ ਦੇ ਸਾਰੇ ਲੋਕ, ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੇ ਵਿਰੁੱਧ ਲੜੇ ਸਨ । ਇਹ ਉਨ੍ਹਾਂ ਦੀ ਰਾਸ਼ਟਰੀ ਭਾਵਨਾ ਦਾ ਹੀ ਸਿੱਟਾ ਸੀ । ਫ਼ਰਾਂਸੀਸੀ ਹੋਣ ਦੇ ਨਾਤੇ ਉਹ ਇਕ-ਦੂਜੇ ਨਾਲ ਜੁੜੇ ਹੋਏ ਸਨ ਅਤੇ ਦੇਸ਼ ਦੇ ਦੁਸ਼ਮਣ ਨੂੰ ਆਪਣਾ ਸਾਂਝਾ ਦੁਸ਼ਮਣ ਮੰਨਦੇ ਸਨ । ਰਾਸ਼ਟਰੀਅਤਾ ਦੀ ਇਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਨੈਪੋਲੀਅਨ ਦੇ ਸੈਨਿਕਾਂ ਨੇ ਅਨੇਕ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ । ਇਹ ਭਾਵਨਾ ਸਿਰਫ਼ ਫ਼ਰਾਂਸ ਤਕ ਹੀ ਸੀਮਿਤ ਨਾ ਰਹਿ ਕੇ ਜਰਮਨੀ, ਸਪੇਨ, ਪੁਰਤਗਾਲ ਆਦਿ ਦੇਸ਼ਾਂ ਵਿਚ ਵੀ ਪੁੱਜੀ ।

5. ਸਾਮੰਤਵਾਦ ਤੋਂ ਲੋਕਤੰਤਰ ਵੱਲ-ਫ਼ਰਾਂਸੀਸੀ ਕ੍ਰਾਂਤੀ ਨੇ ਸਾਮੰਤਵਾਦ ਦਾ ਅੰਤ ਕਰ ਦਿੱਤਾ | ਸਾਮੰਤਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ । ਹੁਣ ਉਨ੍ਹਾਂ ਨੂੰ ਵੀ ਹੋਰ ਲੋਕਾਂ ਦੇ ਵਾਂਗ ਕਰ ਦੇਣੇ ਪੈਂਦੇ ਸਨ । ਅਰਦਾਸ ਪ੍ਰਥਾ (Serfdom) ਦਾ ਅੰਤ ਕਰ ਦਿੱਤਾ ਗਿਆ ਅਤੇ ਵਰਗ-ਭੇਦ ਮਿਟਾ ਦਿੱਤੇ ਗਏ । ਸਮਾਜ ਦਾ ਗਠਨ ਸਮਾਨਤਾ ਦੇ ਅਧਾਰ ‘ਤੇ ਕੀਤਾ ਗਿਆ | ਹੌਲੀ-ਹੌਲੀ ਇਹ ਪਰਿਵਰਤਨ ਯੂਰਪ ਅਤੇ ਸੰਸਾਰ ਦੇ ਹੋਰ ਦੇਸ਼ਾਂ ਵਿਚ ਵੀ ਕੀਤੇ ਗਏ । ਇਸ ਤਰ੍ਹਾਂ ਸਾਮੰਤਵਾਦ ਦੀ ਥਾਂ ਲੋਕਤੰਤਰ ਨੇ ਲੈਣੀ ਸ਼ੁਰੂ ਕਰ ਦਿੱਤੀ ।

6. ਸਰਵਜਨਿਕ ਕਲਿਆਣ-ਫ਼ਰਾਂਸ ਦੀ ਰਾਜ-ਭਾਂਤੀ ਨੇ ਸਰਵਜਨਿਕ ਕਲਿਆਣ ਦੀ ਭਾਵਨਾ ਨੂੰ ਵਿਕਸਿਤ ਕੀਤਾ । ਇਸ ਭਾਵਨਾ ਤੋਂ ਪ੍ਰੇਰਿਤ ਹੋ ਕੇ ਦਿਆਲੂ ਲੋਕਾਂ ਅਤੇ ਉੱਨਤ ਸਰਕਾਰਾਂ ਨੇ ਧਨ ਅਤੇ ਕਾਨੂੰਨਾਂ ਦੁਆਰਾ ਲੋਕਾਂ ਦੇ ਸਮਾਜਿਕ ਜੀਵਨ ਨੂੰ ਸੁਧਾਰਨ ਦੇ ਯਤਨ ਕੀਤੇ । ਜੇਲ੍ਹਾਂ ਦੀ ਵਿਵਸਥਾ ਨੂੰ ਸੁਧਾਰਿਆ ਗਿਆ ਅਤੇ ਦੋਸਤਾ ਦਾ ਅੰਤ ਕਰ ਦਿੱਤਾ ਗਿਆ । ਕਾਰਖਾਨਿਆਂ, ਖਾਣਾਂ ਅਤੇ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਅਵਸਥਾ ਵਿਚ ਵੀ ਕਾਫੀ ਸੁਧਾਰ ਕੀਤੇ ਗਏ । ਅਨਪੜ੍ਹਾਂ ਦੀ ਸਿੱਖਿਆ ਲਈ ਸਕੂਲਾਂ ਦੀ ਸਥਾਪਨਾ ਕੀਤੀ ਗਈ ਅਤੇ ਰੋਗੀਆਂ ਲਈ ਹਸਪਤਾਲ ਖੋਲ੍ਹੇ ਗਏ । ਪਿੱਛੜੇ ਹੋਏ ਲੋਕਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ । ਇਸ ਤਰ੍ਹਾਂ ਸ਼ਾਂਤੀ ‘ ਕਾਰਨ ਸਰਵਜਨਿਕ ਕਲਿਆਣ ਦੀ ਭਾਵਨਾ ਦਾ ਕਾਫੀ ਵਿਕਾਸ ਹੋਇਆ ।

ਸੱਚ ਤਾਂ ਇਹ ਹੈ ਕਿ ਕ੍ਰਾਂਤੀ ਨੇ ਪ੍ਰਚਲਿਤ ਕਾਨੂੰਨਾਂ ਦਾ ਰੂਪ ਬਦਲ ਦਿੱਤਾ, ਸਮਾਜਿਕ ਮਾਨਤਾਵਾਂ ਬਦਲ ਦਿੱਤੀਆਂ ਅਤੇ ਆਰਥਿਕ ਢਾਂਚੇ ਵਿੱਚ ਹੈਰਾਨੀਜਨਕ ਪਰਿਵਰਤਨ ਕੀਤੇ । ਰਾਜਨੀਤਿਕ ਦਲ ਨਵੇਂ ਆਦਰਸ਼ਾਂ ਤੋਂ ਪ੍ਰੇਰਿਤ ਹੋਏ । ਸੁਧਾਰ ਅੰਦੋਲਨ ਤੇਜ਼ ਗਤੀ ਨਾਲ ਚੱਲਣ ਲੱਗੇ । ਸਾਹਿਤਕਾਰਾਂ ਨੇ ਨਵੀਂ ਬਾਣੀ ਪਾਈ । ਫ਼ਰਾਂਸੀਸੀ ਕ੍ਰਾਂਤੀ ਦੇ ਤਿੰਨ ਸਤੰਭਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਹਰੇਕ ਦੇਸ਼ ਲਈ ਪੱਥ ਪ੍ਰਦਰਸ਼ਨ ਬਣੇ । ਮਨੁੱਖਤਾ ਲਈ ਅੰਧਕਾਰ ਦਾ ਯੁੱਗ ਖ਼ਤਮ ਹੋਇਆ ਅਤੇ ਇਕ ਆਸ ਭਰੀ ਸਵੇਰ ਦਾ ਉਦੈ ਹੋਇਆ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 4.
ਫ਼ਰਾਂਸੀਸੀ ਕ੍ਰਾਂਤੀ ਦੇ ਕਾਰਨਾਂ ਦੀ ਵਿਸਥਾਰ ‘ਚ ਚਰਚਾ ਕਰੋ ।
ਉੱਤਰ-
ਨੋਟ-ਇਸਦੇ ਲਈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਦਾ ਪ੍ਰਸ਼ਨ ਨੰ. 1 ਪੜ੍ਹੋ |

ਪ੍ਰਸ਼ਨ 5.
1789 ਈ: ਤੋਂ ਪਹਿਲਾਂ ਤੀਜੇ ਵਰਗ ਦੀਆਂ ਔਰਤਾਂ ਦੀ ਕੀ ਸਥਿਤੀ ਸੀ ?
ਉੱਤਰ-
ਫ਼ਰਾਂਸ ਵਿਚ ਤੀਜੇ ਵਰਗ ਦੀਆਂ ਜ਼ਿਆਦਾਤਰ ਔਰਤਾਂ ਜੀਵਨ ਨਿਰਵਾਹ ਲਈ ਕੰਮ ਕਰਦੀਆਂ ਸਨ । ਉਹ ਸਿਲਾਈ-ਬੁਣਾਈ ਅਤੇ ਕੱਪੜਿਆਂ ਦੀ ਧੁਆਈ ਕਰਦੀਆਂ ਸਨ ਅਤੇ ਬਜ਼ਾਰਾਂ ਵਿਚ ਫਲ-ਫੁੱਲ ਅਤੇ ਸਬਜ਼ੀਆਂ ਵੇਚਦੀਆਂ ਸਨ । ਕੁੱਝ ਔਰਤਾਂ ਸੰਪੰਨ ਘਰਾਂ ਵਿਚ ਘਰੇਲੂ ਕੰਮ ਕਰਦੀਆਂ ਸਨ । ਬਹੁਤ ਸਾਰੀਆਂ ਔਰਤਾਂ ਵੇਸਵਾਤੀ ਵੀ ਕਰਦੀਆਂ ਸਨ । ਜ਼ਿਆਦਾਤਰ ਔਰਤਾਂ ਦੇ ਕੋਲ ਪੜਾਈ-ਲਿਖਾਈ ਅਤੇ ਵਿਵਸਾਇਕ ਸਿਖਲਾਈ ਦੇ ਮੌਕੇ ਨਹੀਂ ਸਨ । ਸਿਰਫ ਕੁਲੀਨਾਂ ਦੀਆਂ ਲੜਕੀਆਂ ਜਾਂ ਤੀਜੇ ਵਰਗ ਦੇ ਅਮੀਰ ਪਰਿਵਾਰਾਂ ਦੀਆਂ ਲੜਕੀਆਂ ਹੀ ਕਾਨਵੈਂਟ ਵਿਚ ਪੜ੍ਹ ਪਾਉਂਦੀਆਂ ਸਨ ।

ਇਸਦੇ ਬਾਅਦ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ । ਕੰਮ-ਕਾਜੀ ਔਰਤਾਂ ਨੂੰ ਆਪਣੇ ਪਰਿਵਾਰ ਦੀ ਦੇਖ-ਭਾਲ ਵੀ ਕਰਨੀ ਪੈਂਦੀ ਸੀ । ਮੁੱਢਲੇ ਸਾਲਾਂ ਵਿਚ ਕ੍ਰਾਂਤੀਕਾਰੀ ਸਰਕਾਰ ਨੇ ਔਰਤਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਵਾਲੇ ਕੁੱਝ ਕਾਨੂੰਨ ਲਾਗੂ ਕੀਤੇ । ਇਕ ਕਾਨੂੰਨ ਦੇ ਅਨੁਸਾਰ ਸਰਕਾਰੀ ਸਕੂਲਾਂ ਦੀ ਸਥਾਪਨਾ ਕੀਤੀ ਗਈ ਅਤੇ ਸਾਰੀਆਂ ਲੜਕੀਆਂ ਲਈ ਸਕੂਲੀ ਸਿੱਖਿਆ ਨੂੰ ਲਾਜ਼ਮੀ ਬਣਾ ਦਿੱਤਾ ਗਿਆ ।

PSEB 9th Class Social Science Guide ਫ਼ਰਾਂਸ ਦੀ ਕ੍ਰਾਂਤੀ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਫ਼ਰਾਂਸ ਦੀ ਰਾਜ ਕਾਂਤੀ ਕਦੋਂ ਹੋਈ ?
(ਉ) 1917 ਈ: ਵਿੱਚ
(ਅ) 1905 ਈ: ਵਿੱਚ
(ਈ) 1789 ਈ: ਵਿੱਚ
(ਸ) 1688 ਈ: ਵਿੱਚ ।
ਉੱਤਰ-
(ਈ) 1789 ਈ: ਵਿੱਚ

ਪ੍ਰਸ਼ਨ 2.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਤੇ ਕਿਸਦਾ ਸ਼ਾਸਨ ਸੀ ?
(ਉ) ਲੁਈ ਫਿਲਿਪ ਦਾ
(ਅ) ਲੂਈ 16ਵੇਂ ਦਾ
(ਈ) ਲੂਈ 14ਵੇਂ ਦਾ
(ਸ) ਲੂਈ 18ਵੇਂ ਦਾ ।
ਉੱਤਰ-
(ਅ) ਲੂਈ 16ਵੇਂ ਦਾ

ਪ੍ਰਸ਼ਨ 3.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਕਿਸਾਨਾਂ ਦੀ ਗਿਣਤੀ ਕਿਹੜੇ ਵਰਗ ਵਿਚ ਕੀਤੀ ਜਾਂਦੀ ਸੀ ?
(ਉ) ਕੁਲੀਨ ਵਰਗ ਵਿਚ
(ਅ) ਮੱਧ ਵਰਗ ਵਿਚ
(ਈ) ਨਿਮਨ ਵਰਗ ਵਿਚ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਈ) ਨਿਮਨ ਵਰਗ ਵਿਚ

ਪ੍ਰਸ਼ਨ 4.
ਰੋਮਨ ਕੈਥੋਲਿਕ ਚਰਚ ਦਾ ਸਭ ਤੋਂ ਵੱਡਾ ਅਧਿਕਰੀ ਸੀ –
(ਉ) ਰੋਮਨ ਸਮਰਾਟ
(ਅ) ਰੋਮਨ ਪ੍ਰਧਾਨ ਮੰਤਰੀ
(ਈ) ਪੋਪ
(ਸ) ਮੈਟਰਨਿਖ ।
ਉੱਤਰ-
(ਈ) ਪੋਪ

ਪ੍ਰਸ਼ਨ 5.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਯੂਰਪ ਵਿਚ ਭੂਮੀ ਦੇ ਮਾਲਕ ਸਨ –
(ਉ) ਜਗੀਰਦਾਰ
(ਅ) ਕਿਸਾਨ
(ਈ) ਦਾਸ-ਕਿਸਾਨ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਜਗੀਰਦਾਰ

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 6.
ਇਨ੍ਹਾਂ ਵਿਚੋਂ ਕਿਸਦਾ ਸੰਦਰਭ ਰਾਜਕੀ ਸ਼ਕਤੀ ਦੇ ਪ੍ਰਤੀਕ ਵਜੋਂ ਹੈ ?
(ਉ) ਰਾਜਦੰਡ
(ਅ) ਕਾਨੂੰਨੀ ਟੇਬਲ
(ਇ) ਲਿਬਰ (ਲਿਬਰੇ)
(ਸ) ਰਾਜਸਵ ॥
ਉੱਤਰ-
(ਉ) ਰਾਜਦੰਡ

ਪ੍ਰਸ਼ਨ 7.
ਇਨ੍ਹਾਂ ਵਿੱਚੋਂ ਕਿਹੜਾ ਦਾਸਾਂ ਦੀ ਆਜ਼ਾਦੀ ਦਾ ਪ੍ਰਤੀਕ ਹੈ ?
(ੳ) ਰਾਜਦੰਡ
(ਆ) ਛੜੀਆਂ ਦਾ ਬਰਛੀਦਾਰ ਗੱਠਾ।
(ਇ) ਆਪਣੀ ਪੂਛ ਮੂੰਹ ਵਿਚ ਲਏ ਸੱਪ
(ਸ) ਟੁੱਟੀ ਹੋਈ ਜ਼ੰਜ਼ੀਰ/ਹੱਥਕੜੀ ।
ਉੱਤਰ-
(ਸ) ਟੁੱਟੀ ਹੋਈ ਜ਼ੰਜ਼ੀਰ/ਹੱਥਕੜੀ ।

ਪ੍ਰਸ਼ਨ 8.
ਵਿਧੀ ਪਟ ਕਿਹੜੀ ਗੱਲ ਦਾ ਪ੍ਰਤੀਕ ਹੈ ?
(ਉ) ਕਾਨੂੰਨ ਦੀ ਨਜ਼ਰ ਵਿਚ ਸਾਰੇ ਬਰਾਬਰ ਹਨ
(ਅ) ਕਾਨੂੰਨ ਸਾਰਿਆਂ ਲਈ ਸਮਾਨ ਹੈ
(ਇ) ਸਾਮੰਤ ਵਿਸ਼ੇਸ਼ ਸਹੂਲਤਾਂ ਦੇ ਅਧਿਕਾਰੀ ਹਨ
(ਸ) ਉ ਅਤੇ (ਅ) ।
ਉੱਤਰ-
(ਸ) ਉ ਅਤੇ (ਅ) ।

ਪ੍ਰਸ਼ਨ 9.
ਫ਼ਰਾਂਸ ਦੇ ਰਾਸ਼ਟਰੀ ਰੰਗਾਂ ਦਾ ਸਮੂਹ ਹੇਠਾਂ ਵਿਚੋਂ ਕਿਹੜਾ ਹੈ ?
(ਉ) ਨੀਲਾ-ਪੀਲਾ-ਲਾਲ
(ਅ) ਪੀਲਾ-ਸਫੈਦ-ਨੀਲਾ
(ਈ) ਨੀਲਾ-ਸਫੈਦ-ਲਾਲ
(ਸ) ਕੇਸਰੀ-ਸਫੈਦ-ਹਰਾ ।
ਉੱਤਰ-
(ਈ) ਨੀਲਾ-ਸਫੈਦ-ਲਾਲ

ਪ੍ਰਸ਼ਨ 10.
ਹੇਠਾਂ ਵਿਚੋਂ ਕਿਸਦਾ ਸੰਦਰਭ ‘ਏਕਤਾ ਵਿਚ ਹੀ ਬਲ ਹੈਂ ਦੇ ਪ੍ਰਤੀਕ ਨਾਲ ਹੈ ?
(ਉ) ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ
(ਅ) ਛੜੀਆਂ ਦਾ ਬਰਛੀਦਾਰ ਗੱਠਾ
(ਇ) ਲਾਲ ਢਾਈਜੀਅਨ ਟੋਪੀ
(ਸ) ਟਿਥੇ ।
ਉੱਤਰ-
(ਅ) ਛੜੀਆਂ ਦਾ ਬਰਛੀਦਾਰ ਗੱਠਾ

ਪ੍ਰਸ਼ਨ 11.
ਲਾਲ ਢਾਈਜੀਅਨ ਟੋਪੀ ਦਾ ਸੰਬੰਧ ਹੇਠਾਂ ਵਿਚੋਂ ਕਿਸ ਨਾਲ ਹੈ ?
(ਉ) ਸੁਤੰਤਰ ਦਾਸਾਂ ਨਾਲ
(ਅ) ਸਮਾਨਤਾ ਨਾਲ
(ਇ) ਕਾਨੂੰਨ ਦੇ ਮਨੁੱਖੀ ਰੂਪ ਨਾਲ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਸੁਤੰਤਰ ਦਾਸਾਂ ਨਾਲ

ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਕਾਨੂੰਨ ਦੇ ਮਨੁੱਖੀ ਰੂਪ ਦਾ ਪ੍ਰਤੀਕ ਕਿਹੜਾ ਹੈ ?
(ਉ) ਵਿਧੀ ਪਟ
(ਅ) ਲਾਲ-ਢਾਈਜੀਅਨ ਟੋਪੀ
(ਈ) ਡੈਨਾਂ ਵਾਲੀ ਇਸਤਰੀ
(ਸ) ਆਪਣੀ ਪੂਛ ਮੂੰਹ ਵਿਚ ਲਏ ਸੱਪ ।
ਉੱਤਰ-
(ਈ) ਡੈਨਾਂ ਵਾਲੀ ਇਸਤਰੀ

ਪ੍ਰਸ਼ਨ 13.
ਹੇਠ ਲਿਖਿਆਂ ਵਿਚੋਂ ਗਿਆਤ ਦਾ ਪ੍ਰਤੀਕ ਕਿਹੜਾ ਹੈ ?
(ਉ) ਰਾਜ ਦੰਡ
(ਅ) ਟੁੱਟੀ ਹੋਈ ਜ਼ੰਜ਼ੀਰ
(ਈ) ਡੈਨਾਂ ਵਾਲੀ ਇਸਤਰੀ
(ਸ) ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ ।
ਉੱਤਰ-
(ਸ) ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 14.
ਤੀਜੇ ਵਰਗ (ਫਰਾਂਸ) ਦੁਆਰਾ ਰਾਜ ਨੂੰ ਦਿੱਤੇ ਜਾਣ ਵਾਲੇ ਪ੍ਰਤੱਖ ਕਰ ਦਾ ਨਾਂ ਇਨ੍ਹਾਂ ਵਿਚੋਂ ਕੀ ਸੀ ?
(ਉ) ਟਾਈਦ
(ਅ) ਟਾਇਲੇ
(ਇ) ਲਿਬਰ ਲਿਬਰੇ
(ਸ) ਰਾਜਸਵ ।
ਉੱਤਰ-
(ਅ) ਟਾਇਲੇ

ਪ੍ਰਸ਼ਨ 15.
ਚਰਚ ਦੁਆਰਾ ਕਿਸਾਨਾਂ (ਫ਼ਰਾਂਸ) ਤੋਂ ਵਸੂਲਿਆ ਜਾਣ ਵਾਲਾ ਧਾਰਮਿਕ ਕਰ ਹੇਠਾਂ ਲਿਖੇ ਵਿਚੋਂ ਕਿਹੜਾ ਸੀ ?
(ੳ) ਲਿਬਰੇ
(ਆ) ਟਾਈਦ
(ਈ) ਟਿਲੇ
(ਸ) ਉਪਰੋਕਤ ਸਾਰੇ ।
ਉੱਤਰ-
(ਆ) ਟਾਈਦ

ਪ੍ਰਸ਼ਨ 16.
ਫ਼ਰਾਂਸ ਦੇ ਸੰਦਰਭ ਵਿਚ ਲਿਵਰੇ ਕੀ ਸੀ ?
(ੳ) ਫ਼ਰਾਂਸ ਦੀ ਮੁਦਰਾ
(ਅ) ਕਾਰਗਾਰ (ਜੇਲ੍ਹ
(ਇ) ਕਿਸਮ ਦਾ ਕਰ
(ਸ) ਉੱਚ ਅਹੁਦਾ ।
ਉੱਤਰ-
(ੳ) ਫ਼ਰਾਂਸ ਦੀ ਮੁਦਰਾ

ਪ੍ਰਸ਼ਨ 17.
ਲੂਈ 16ਵਾਂ ਫ਼ਰਾਂਸ ਦਾ ਸਮਰਾਟ ਕਦੋਂ ਬਣਿਆ ਸੀ ?
(ਉ) 1747 ਈ: ਵਿਚ
(ਅ) 1789 ਈ: ਵਿਚ
(ਈ) 1774 ਈ: ਵਿਚ
(ਸ) 1791 ਈ: ਵਿਚ ।
ਉੱਤਰ-
(ਈ) 1774 ਈ: ਵਿਚ

ਪ੍ਰਸ਼ਨ 18.
ਫ਼ਰਾਂਸ ਦੇ ਸ਼ਾਸਕ ਲੂਈ 16ਵੇਂ ਨੇ ਕਿਸ ਤਰ੍ਹਾਂ ਦੀ ਸਰਕਾਰ ਨੂੰ ਅਪਣਾਇਆ ?
(ੳ) ਨਿਰੰਕੁਸ਼
(ਅ) ਸਾਮਵਾਦੀ
ਇ) ਸਮਾਜਵਾਦੀ
(ਸ) ਉਦਾਰਵਾਦੀ ।
ਉੱਤਰ-
(ੳ) ਨਿਰੰਕੁਸ਼

ਪ੍ਰਸ਼ਨ 19.
ਕਿਹੜਾ ਕਾਰਕ ਫ਼ਰਾਂਸੀਸੀ ਕ੍ਰਾਂਤੀ ਲਈ ਉੱਤਰਦਾਈ ਸੀ ?
(ਉ) ਲੋਕਤੰਤਰੀ ਸ਼ਾਸਨ ਪ੍ਰਣਾਲੀ
(ਅ) ਸਾਮੰਤਾਂ ਦੀ ਤਰਸਯੋਗ ਹਾਲਤ
(ਇ) ਭ੍ਰਿਸ਼ਟ ਸ਼ਾਸਨ
(ਸ) ਉਪਰੋਕਤ ਸਾਰੇ ।
ਉੱਤਰ-
(ਇ) ਭ੍ਰਿਸ਼ਟ ਸ਼ਾਸਨ

ਪ੍ਰਸ਼ਨ 20.
ਲੂਈ 16ਵੇਂ ਦਾ ਸੰਬੰਧ ਕਿਹੜੇ ਰਾਜਵੰਸ਼ ਨਾਲ ਸੀ ?
(ਉ) : ਹੈਪਸਬਰਗ
(ਅ) ਹਿੰਡੇਨਬਰਗ
(ਈ) ਨਾਰਡਿਕ
(ਸ) ਬੂਰਬੋਂ ।
ਉੱਤਰ-
(ਸ) ਬੂਰਬੋਂ ।

ਪ੍ਰਸ਼ਨ 21.
ਰੂਸੋ ਨੇ ਗੰਥ ਲਿਖਿਆ –
(ੳ) ਟ੍ਰੇਟਾਈਡ ਆਨ ਟਾਲਰੈਂਸ
(ਅ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ
(ਈ) ਵਿਸ਼ਵ ਕੋਸ਼ ,
(ਸ) ਫਿਲੀਸਿਟੀਕਲ ਡਿਕਸ਼ਨਰੀ ।
ਉੱਤਰ-
(ਅ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ

ਪ੍ਰਸ਼ਨ 22.
ਸਟੇਟਸ ਜਨਰਲ ਦਾ ਇਜਲਾਸ ਹੋਇਆ –
(ਉ) ਪੈਰਿਸ ਵਿਚ
(ਅ) ਵਰਸਾਇ ਵਿਚ ।
(ਇ) ਵੀਆਨਾ ਵਿਚ
(ਸ) ਬਰਲਿਨ ਵਿਚ |
ਉੱਤਰ-
(ਅ) ਵਰਸਾਇ ਵਿਚ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 23.
ਮੇਰੀ ਐਂਟੋਨਿਟੀ ਕੌਣ ਸੀ ?
(ੳ) ਲੂਈ 14ਵੇਂ ਦੀ ਪਤਨੀ
(ਅ) ਲੂਈ 15ਵੇਂ ਦੀ ਪਤਨੀ
(ਈ) ਲੂਈ 16ਵੇਂ ਦੀ ਪਤਨੀ
(ਸ) ਲੂਈ 16ਵੇਂ ਦੀ ਪੁੱਤਰੀ !
ਉੱਤਰ-
(ਈ) ਲੂਈ 16ਵੇਂ ਦੀ ਪਤਨੀ

24. ਮੇਰੀ ਐਂਟੋਨਿਟੀ ਕਿੱਥੋਂ ਦੀ ਰਾਜਕੁਮਾਰੀ ਸੀ ?
(ਉ) ਜਰਮਨੀ
(ਅ) ਫ਼ਰਾਂਸ
(ਇ) ਇੰਗਲੈਂਡ
(ਸ) ਆਸਟਰੀਆਂ ।
ਉੱਤਰ-
(ਸ) ਆਸਟਰੀਆਂ ।

ਪ੍ਰਸ਼ਨ 25.
ਕ੍ਰਾਂਤੀ (1789) ਦੇ ਸਮੇਂ ਫ਼ਰਾਂਸ ਤੇ ਕਿੰਨਾ ਵਿਦੇਸ਼ੀ ਕਰਜ਼ ਸੀ ?
(ਉ) 2 ਅਰਬ ਲਿਬਰੇ
(ਅ) 12 ਅਰਬ ਲਿਬਰੇ
(ਈ) 10 ਅਰਬ ਲਿਬਰੇ
(ਸ) 2.8 ਅਰਬ ਲਿਬਰੇ ।
ਉੱਤਰ-
(ਅ) 12 ਅਰਬ ਲਿਬਰੇ

ਪ੍ਰਸ਼ਨ 26.
ਫ਼ਰਾਂਸ ਵਿਚ ਸਟੇਟਸ ਜਨਰਲ ਦਾ ਇਜਲਾਸ ਹੋਇਆ ਸੀ –
(ਉ) 1788 ਈ: ਵਿਚ
(ਅ) 1801 ਈ: ਵਿਚ
(ਈ) 1791 ਈ: ਵਿਚ
(ਸ) 1789 ਈ: ਵਿਚ ।
ਉੱਤਰ-
(ਸ) 1789 ਈ: ਵਿਚ ।

ਪ੍ਰਸ਼ਨ 27.
ਕਿਹੜੀ ਪੁਸਤਕ ਨੂੰ “ਕ੍ਰਾਂਤੀ ਦਾ ਬਾਈਬਲ ਕਿਹਾ ਜਾਂਦਾ ਹੈ ?
(ਉ) ਦੇ ਪ੍ਰਿੰਸੀਪਲ ਆਫ ਪੋਲੀਟੀਕਲ ਰਾਈਟਸ
(ਅ) ਐਡਿਸਕੋਰਸ ਆਨ ਐਂਡ ਸਾਈਂਸਿਸ
(ਈ) ਲਾ ਨੌਵੇਲ ।
(ਸ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ ।
ਉੱਤਰ-
(ਸ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ ।

ਪ੍ਰਸ਼ਨ 28.
ਕਿਹੜਾ ਸਿਧਾਂਤ ਫ਼ਰਾਂਸੀਸੀ ਕ੍ਰਾਂਤੀ ਦਾ ਨਹੀਂ ਹੈ ?
(ੳ) ਸਮਾਨਤਾ
(ਅ) ਸੁੰਤਤਰਤਾ
(ਈ) ਭਾਈਚਾਰਾ
(ਸ) ਸਾਮਰਾਜਵਾਦ ।
ਉੱਤਰ-
(ਸ) ਸਾਮਰਾਜਵਾਦ ।

ਪ੍ਰਸ਼ਨ 29.
“ਮੈਂ ਫ਼ਰਾਂਸ ਹਾਂ । ਮੇਰੀ ਇੱਛਾ ਹੀ ਕਾਨੂੰਨ ਹੈ । ਇਹ ਸ਼ਬਦ ਕਿਸਦੇ ਹਨ ?
(ਉ) ਬਿਸਮਾਰਕ
(ਅ) ਮਾਂਤੇਸਕਿਉ
(ਈ) ਲੂਈ 16ਵੇਂ
(ਸ) ਨੈਪੋਲੀਅਨ ।
ਉੱਤਰ-
(ਈ) ਲੂਈ 16ਵੇਂ

ਪ੍ਰਸ਼ਨ 30.
ਰਾਸ਼ਟਰੀ ਸਭਾ ਬੁਲਾਉਣ ਦਾ ਉਦੇਸ਼ ਕੀ ਸੀ ?
(ਉ) ਰਾਜਾ ਨੂੰ ਸਜ਼ਾ ਦੇਣਾ
(ਅ) ਕਰ ਲਗਾਉਣਾ
(ਈ) ਕਰ ਹਟਾਉਣਾ
(ਸ) ਦਾਰਸ਼ਨਿਕਾਂ ਨੂੰ ਸਨਮਾਨਿਤ ਕਰਨਾ ।..(ਅ)
ਉੱਤਰ-
(ਅ) ਕਰ ਲਗਾਉਣਾ

ਪ੍ਰਸ਼ਨ 31.
ਰਾਜੇ ਨਾਲ ਝਗੜੇ ਦੇ ਬਾਅਦ ਰਾਸ਼ਟਰੀ ਸਭਾ ਕਿਹੜੇ ਸਥਾਨ ‘ਤੇ ਇਕੱਠੀ ਹੋਈ ?
(ੳ) ਰਾਜੇ ਦੇ ਮਹੱਲ ਵਿਚ
(ਅ) ਰਾਜਮਹਿਲ ਦੇ ਸਾਹਮਣੇ
(ਇ) ਟੈਨਿਸ ਕੋਰਟ ਵਿਚ
(ਸ) ਬਰਲਿਨ ਉੱਚ ।
ਉੱਤਰ-
(ਇ) ਟੈਨਿਸ ਕੋਰਟ ਵਿਚ

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 32.
ਟੈਨਿਸ ਕੋਰਟ ਵਿੱਚ ਜਨ ਸਾਧਾਰਨ ਦੇ ਪ੍ਰਤੀਨਿਧਾਂ ਨੇ ਕੀ ਸਹੁੰ ਚੁੱਕੀ ?
(ਉ) ਸੰਵਿਧਾਨ ਬਣਾਉਣ ਦੀ ,
(ਅ) ਰਾਜਾ ਨੂੰ ਹਟਾਉਣ
(ਈ) ਚਰਚ ਦੀ ਸੰਪੱਤੀ ਲੁੱਟਣ ਦੀ
(ਸ) ਸਾਮੰਤ ਵਰਗ ਦਾ ਵਿਨਾਸ਼ ਕਰਨ ਦੀ । (ਉ)
ਉੱਤਰ-
(ਉ) ਸੰਵਿਧਾਨ ਬਣਾਉਣ ਦੀ ,

ਪ੍ਰਸ਼ਨ 33.
ਰਾਸ਼ਟਰੀ ਮਹਾਂਸਭਾ ਦਾ ਇਜਲਾਸ ਕਦੋਂ ਆਰੰਭ ਹੋਇਆ ?
(ਉ) 15 ਅਗਸਤ, 1789 ਈ: ਨੂੰ
(ਅ) 9 ਜੁਲਾਈ, 1789 ਈ: ਨੂੰ
(ਇ) 14 ਅਗਸਤ, 1789 ਈ: ਨੂੰ
(ਸ) 4 ਅਗਸਤ, 1789 ਈ: ਨੂੰ ।
ਉੱਤਰ-
(ਸ) 4 ਅਗਸਤ, 1789 ਈ: ਨੂੰ ।

ਪ੍ਰਸ਼ਨ 34.
ਰਾਸ਼ਟਰੀ ਸਭਾ ਨੇ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਕਦੋਂ ਕੀਤੀ ?
(ਉ) 1790 ਈ: ਨੂੰ
(ਅ) 1791 ਈ: ਨੂੰ ,
(ਈ) 27 ਅਗਸਤ, 1789 ਈ: ਨੂੰ
(ਸ) 1792 ਈ: ਨੂੰ ।
ਉੱਤਰ-
(ਈ) 27 ਅਗਸਤ, 1789 ਈ: ਨੂੰ

ਪ੍ਰਸ਼ਨ 35.
ਫ਼ਰਾਂਸ ਵਿਚ ਮਨੁੱਖ ਅਤੇ ਨਾਗਰਿਕ ਅਧਿਕਾਰਾਂ ਦੀ ਘੋਸ਼ਣਾ ਕਿਸਨੇ ਕੀਤੀ ?
(ੳ) ਵਿਧਾਨ ਸਭਾ ਨੇ
(ਅ) ਰਾਸ਼ਟਰੀ ਮਹਾਂਸਭਾ ਨੇ
(ਇ) ਰਾਸ਼ਟਰੀ ਸੰਮੇਲਨ
(ਸ) ਕਿਸੇ ਨੇ ਵੀ ਨਹੀਂ ।
ਉੱਤਰ-
(ਅ) ਰਾਸ਼ਟਰੀ ਮਹਾਂਸਭਾ ਨੇ

ਪ੍ਰਸ਼ਨ 36.
ਬੈਸਟੀਲ ਦਾ ਪਤਨ ਕਦੋਂ ਹੋਇਆ ?
(ਉ) 12 ਜੁਲਾਈ, 1789 ਈ: ਨੂੰ
(ਅ) 10 ਜੁਲਾਈ, 1789 ਈ: ਨੂੰ
(ਇ) 11 ਜੁਲਾਈ, 1789 ਈ: ਨੂੰ
(ਸ) 14 ਜੁਲਾਈ, 1789 ਈ: ਨੂੰ ।
ਉੱਤਰ-
(ਸ) 14 ਜੁਲਾਈ, 1789 ਈ: ਨੂੰ ।

ਪ੍ਰਸ਼ਨ 37.
ਬੈਸਟੀਲ ਦਾ ਕਿਲ੍ਹਾ ਕਿਸ ਗੱਲ ਦਾ ਪ੍ਰਤੀਕ ਸੀ ?
(ੳ) ਸੁਤੰਤਰਤਾ ਦਾ
(ਆ) ਸਮਾਨਤਾ ਦਾ |
(ਈ) ਭਾਈਚਾਰੇ ਦਾ
(ਸ) ਨਿਰੰਕੁਸ਼ ਸ਼ਕਤੀਆਂ ਦਾ ।
ਉੱਤਰ-
(ਸ) ਨਿਰੰਕੁਸ਼ ਸ਼ਕਤੀਆਂ ਦਾ ।

ਪ੍ਰਸ਼ਨ 38.
ਫ਼ਰਾਂਸੀਸੀ ਕ੍ਰਾਂਤੀ ਦਾ ਆਰੰਭ ਕਿਹੜੀ ਇਤਿਹਾਸਕ ਘਟਨਾ ਨਾਲ ਮੰਨਿਆ ਜਾਂਦਾ ਹੈ ?
(ੳ) ਸਟੇਟਸ ਜਨਰਲ ਦਾ ਭੰਗ ਹੋਣਾ
(ਅ) ਬਾਸਤੀਲ ਦਾ ਪਤਨ
(ਈ) ਰਾਜਾ ਦਾ ਫ਼ਰਾਂਸ ਤੋਂ ਦੌੜਨਾ
(ਸ) ਰਾਣੀ ਦਾ ਜਿੱਦੀ ਸੁਭਾਅ ।
ਉੱਤਰ-
(ਅ) ਬਾਸਤੀਲ ਦਾ ਪਤਨ

ਪ੍ਰਸ਼ਨ 39.
‘ਰਾਸ਼ਟਰੀ ਸਵੈ ਸੇਵਕ ਸੈਨਾ ਦੇ ਗਠਨ ਦਾ ਕੀ ਉਦੇਸ਼ ਸੀ ?
(ੳ) ਰਾਜਾ ‘ਤੇ ਨਿਯੰਤਰਨ ਰੱਖਣਾ
(ਅ) ਰਾਸ਼ਟਰੀ ਸਭਾ ਤੇ ਨਿਯੰਤਰਨ ਰੱਖਣਾ
(ਈ) ਫ਼ਰਾਂਸ ਦੀ ਅਗਵਾਈ ਕਰਨਾ ।
(ਸ) ਅਰਾਜਕਤਾ ਨੂੰ ਰੋਕਣਾ ।
ਉੱਤਰ-
(ਸ) ਅਰਾਜਕਤਾ ਨੂੰ ਰੋਕਣਾ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 40.
ਰਾਸ਼ਟਰੀ ਸਭਾ ਨੇ ਸੰਵਿਧਾਨ ਤਿਆਰ ਕੀਤਾ –
(ਉ) 1789 ਈ: ਵਿਚ
(ਅ) 1799 ਈ: ਵਿਚ
(ਈ) 1791 ਈ: ਵਿਚ
(ਸ) 1792 ਈ: ਵਿਚ ।
ਉੱਤਰ-
(ਈ) 1791 ਈ: ਵਿਚ

ਪ੍ਰਸ਼ਨ 41.
1791 ਈ: ਦੇ ਫ਼ਰਾਂਸੀਸੀ ਸੰਵਿਧਾਨ ਦੇ ਅਨੁਸਾਰ ਫ਼ਰਾਂਸ ਦੀ ਸਰਕਾਰ ਦਾ ਸਰੂਪ ਕਿਹੋ ਜਿਹਾ ਸੀ ?
(ਉ) ਗਣਤੰਤਰੀ
(ਅ) ਰਾਜਤੰਤਰੀ
(ਈ) ਅਲਪਤੰਤਰੀ
(ਸ) ਸਾਮੰਤਸ਼ਾਹੀ ।
ਉੱਤਰ-
(ਉ) ਗਣਤੰਤਰੀ

ਪ੍ਰਸ਼ਨ 42.
10 ਅਗਸਤ, 1792 ਈ: ਤੋਂ ਲੈ ਕੇ 20 ਸਤੰਬਰ, 1792 ਈ: ਤਕ ਫ਼ਰਾਂਸ ਦਾ ਸ਼ਾਸਨ ਕਿਸਦੇ ਹੱਥ ਵਿਚ ਰਿਹਾ ?
(ਉ) ਲੂਈ, 16ਵਾਂ
(ਅ) ਲਫਾਏਤ
(ਈ) ਫ਼ਰਾਂਸੀਸੀ ਸੈਨਾ
(ਸ) ਪੈਰਿਸ ਕੰਯੂਨ।
ਉੱਤਰ-
(ਸ) ਪੈਰਿਸ ਕੰਯੂਨ।

ਪ੍ਰਸ਼ਨ 43.
ਰਾਸ਼ਟਰੀ ਸੰਮੇਲਨ ਵਿਚ ਲੂਈ 16ਵੇਂ ਲਈ ਕੀ ਸਜ਼ਾ ਨਿਸ਼ਚਿਤ ਕੀਤੀ ਗਈ ?
(ਉ) ਮੌਤ ਦੀ ਸਜ਼ਾ ।
(ਅ) ਦੇਸ਼-ਨਿਕਾਲਾ ।
(ਇ) ਉਮਰ ਕੈਦ .
(ਸ) ਮੁਆਫੀ ।
ਉੱਤਰ-
(ਉ) ਮੌਤ ਦੀ ਸਜ਼ਾ ।

ਪ੍ਰਸ਼ਨ 44.
ਲੂਈ 16ਵੇਂ ਨੂੰ ਮੌਤ ਦੀ ਸਜ਼ਾ ਕਦੋਂ ਦਿੱਤੀ ਗਈ ?
(ਉ) 1791 ਈ: ਵਿੱਚ
(ਅ) 1792 ਈ: ਵਿਚ
(ਇ) 1789 ਈ: ਵਿਚ
(ਸ) 1793 ਈ: ਵਿਚ ।
ਉੱਤਰ-
(ਸ) 1793 ਈ: ਵਿਚ ।

ਪ੍ਰਸ਼ਨ 45.
ਰਾਸ਼ਟਰੀ ਸੰਮੇਲਨ ਨੇ ਕਿਹੜੀ ਅਣਮਨੁੱਖੀ ਪ੍ਰਥਾ ਦਾ ਅੰਤ ਕੀਤਾ ?
(ਉ) ਸਤੀ ਪ੍ਰਥਾ
(ਅ) ਵਗਾਰ ਪ੍ਰਥਾ
(ਇ) ਦਾਸ ਪ੍ਰਥਾ
(ਸ) ਸਾਮੰਤ ਪ੍ਰਥਾ ।
ਉੱਤਰ-
(ਇ) ਦਾਸ ਪ੍ਰਥਾ

46. ਰੋਬੇਸਪਐਰ ਨੂੰ ਗਿਲੋਟਿਨ ਤੇ ਕਦੋਂ ਚੜ੍ਹਾਇਆ ਗਿਆ ?
(ਉ) ਜੁਲਾਈ, 1794 ਈ: ਵਿਚ
(ਅ) ਜੁਲਾਈ, 1791 ਈ: ਵਿਚ
(ਇ) ਜੁਲਾਈ, 1789 ਈ: ਵਿਚ ‘
(ਸ) ਜੁਲਾਈ, 1795 ਈ: ਵਿਚ ।
ਉੱਤਰ-
(ਉ) ਜੁਲਾਈ, 1794 ਈ: ਵਿਚ

ਪ੍ਰਸ਼ਨ 47.
ਫ਼ਰਾਂਸ ਵਿਚ “ਆਤੰਕ ਦਾ ਰਾਜ ਹੇਠ ਲਿਖੇ ਰਾਜਨੀਤਿਕ ਦਲ ਨੇ ਕਾਇਮ ਕੀਤਾ –
(ਉ) ਜਿਰੋਂਦਿਸਤ ਦਲ
(ਅ) ਰਾਜਤੰਤਰਵਾਦੀ ਦਲ
(ਇ) ਜੈਕੋਬਿਨ ਦਲ
(ਸ) ਉਪਰੋਕਤ ਸਾਰਿਆਂ ਨੇ ਸਮੂਹਿਕ ਤੌਰ ‘ਤੇ ।
ਉੱਤਰ-
(ਇ) ਜੈਕੋਬਿਨ ਦਲ|

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 48.
ਆਤੰਕ ਦੇ ਸ਼ਾਸਨ ਵਿਚ ਮੌਤ ਦੀ ਸਜ਼ਾ ਪ੍ਰਾਪਤ ਵਿਅਕਤੀ ਨੂੰ ਮਾਰਿਆ ਜਾਂਦਾ ਸੀ –
(ਉ) ਫਾਂਸੀ ਦੇ ਕੇ
(ਅ) ਗਿਲੋਟਿਨ ਦੁਆਰਾ
(ਇ) ਬਿਜਲੀ ਦਾ ਝਟਕਾ ਦੇ ਕੇ :
(ਸ) ਜ਼ਹਿਰ ਦੇ ਕੇ ।
ਉੱਤਰ-
(ਅ) ਗਿਲੋਟਿਨ ਦੁਆਰਾ

ਪ੍ਰਸ਼ਨ 49.
ਜਿਰੋਂਦਿਸਤ ਦਲ ਨੇ ਦੇਸ਼ ਦੀ ਆਰਥਿਕ ਦਸ਼ਾ ਸੁਧਾਰਨ ਲਈ ਕਿਹੜੀ ਨਵੀਂ ਮੁਦਰਾ ਚਲਾਈ ?
(ਉ) ਚਾਂਦੀ ਦੇ ਸਿੱਕੇ
(ਅ) ਸੋਨੇ ਦੇ ਸਿੱਕੇ
(ਈ) ਤਾਂਬੇ ਦੇ ਸਿੱਕੇ ।
(ਸ) ਕਾਗਜ਼ ਦੇ ਨੋਟ ।
ਉੱਤਰ-
(ਸ) ਕਾਗਜ਼ ਦੇ ਨੋਟ ।

ਪ੍ਰਸ਼ਨ 50.
“ਪੈਰੀਆ ਨਾਂ ਦੇ ਪੱਤਰ ਦੇ ਪ੍ਰਕਾਸ਼ਨ ਦਾ ਕੰਮ ਫ਼ਰਾਂਸੀਸੀ ਕ੍ਰਾਂਤੀ ਦੇ ਕਿਸ ਨੇਤਾ ਨੇ ਆਰੰਭ ਕੀਤਾ ?
(ੳ) ਰੂਸੋ .
(ਅ) ਰੋਬੇਸਪੁਐਰ ।
(ਈ) ਦਾਂਤੇ
(ਸ) ਸੋ ।
ਉੱਤਰ-
(ਸ) ਸੋ ।

ਪ੍ਰਸ਼ਨ 51.
ਡਾਇਰੈਕਟਰੀ ਦੀ ਰਾਜਨੀਤਿਕ ਅਸਥਿਰਤਾ ਜਿਸ ਸੈਨਿਕ ਤਾਨਾਸ਼ਾਹ ਦੇ ਉਦੈ ਦਾ ਆਧਾਰ ਬਣੀ –
(ਉ) ਨੈਪੋਲੀਅਨ ਬੋਨਾਪਾਰਟ
(ਅ) ਲੁਈ 16ਵਾਂ
(ਈ) ਰੋਬੇਸਪਐਰ,
(ਸ) ਰੂਸੋ ।
ਉੱਤਰ-
(ਉ) ਨੈਪੋਲੀਅਨ ਬੋਨਾਪਾਰਟ

ਪ੍ਰਸ਼ਨ 52.
ਫ਼ਰਾਂਸ ਵਿਚ ਮਹਿਲਾਵਾਂ ਨੂੰ ਮਤ ਦੇਣ ਦਾ ਅਧਿਕਾਰ ਮਿਲਿਆ –
(ਉ) 1792 ਈ:
(ਅ) 1794 ਈ:
(ਈ) 1904 ਈ:
(ਸ) 1946 ਈ: |
ਉੱਤਰ-
(ਸ) 1946 ਈ: |

ਪ੍ਰਸ਼ਨ 53.
ਕ੍ਰਾਂਤੀਕਾਰੀ ਫ਼ਰਾਂਸ ਤੋਂ ਆਉਣ ਵਾਲੇ ਵਿਚਾਰਾਂ ਦਾ ਸਮਰਥਨ ਕੀਤਾ
(ਉ) ਟੀਪੂ ਸੁਲਤਾਨ ਅਤੇ ਰਾਜਾ ਰਾਮਮੋਹਨ ਰਾਏ
(ਅ) ਹੈਦਰਅਲੀ ਅਤੇ ਸਵਾਮੀ ਦਇਆਨੰਦ ।
(ਈ) ਬਹਾਦਰਸ਼ਾਹ ਜ਼ਫਰ ਅਤੇ ਸੁਆਮੀ ਵਿਵੇਕਾਨੰਦ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਟੀਪੂ ਸੁਲਤਾਨ ਅਤੇ ਰਾਜਾ ਰਾਮਮੋਹਨ ਰਾਏ

II. ਖ਼ਾਲੀ ਥਾਂਵਾਂ ਭਰੋ

1. ਫਰਾਂਸੀਸੀ ਕ੍ਰਾਂਤੀ ਦੇ ਸਮੇਂ ………… ਯੂਰਪ ਵਿਚ ਭੂਮੀ ਦੇ ਮਾਲਕ ਸਨ ।
ਉੱਤਰ-
ਜ਼ਿਮੀਂਦਾਰ,

2. ਫਰਾਂਸ ਦੇ ਰਾਸ਼ਟਰੀ ਰੰਗਾਂ ਦਾ ਸਮੂਹ ………… ਹੈ ।
ਉੱਤਰ-
ਨੀਲਾ ਚਿੱਟਾ ਲਾਲ,

3. ………… ਤੀਜੇ ਵਰਗ ਦੁਆਰਾ ਫ਼ਰਾਂਸ ਰਾਜ ਨੂੰ ਦਿੱਤਾ ਜਾਣ ਵਾਲਾ ਪ੍ਰਤੱਖ ਕਰ ਸੀ ।
ਉੱਤਰ-
ਟਾਇਲੇ,

4. ਫਰਾਂਸ ਵਿਚ ਸਟੇਟਸ ਜਨਰਲ ਦਾ ਇਜਲਾਸ ………… ਈ: ਵਿਚ ਹੋਇਆ ।
ਉੱਤਰ-
1789 ਈ:

5. ਬਾਸਤੀਲ ਦਾ ਕਿਲਾ …………ਦਾ ਪ੍ਰਤੀਕ ਸੀ ।
ਉੱਤਰ-
ਨਿਰੰਕੁਸ਼ ਸ਼ਕਤੀਆਂ,

6. ਫਰਾਂਸ ਵਿਚ “ਆਤੰਕ ਦਾ ਰਾਜ’……….ਨੇ ਸਥਾਪਿਤ ਕੀਤਾ ।
ਉੱਤਰ-
ਜੈਕੋਬਿਨ ਦਲ ।

III. ਸਹੀ ਮਿਲਾਨ ਕਰੋ

(ਓ) (ਅ)
1. ਫ਼ਰਾਂਸੀਸੀ ਕ੍ਰਾਂਤੀ (i) ਸੁਤੰਤਰ ਦਾਸ
2. ਕਿਸਾਨ (ii) ਲੂਈ 16ਵਾਂ ।
3. ਲਾਲ-ਢਾਈਰਜੀਅਨ ਟੋਪੀ (iii) ਜੈਕੋਬਿਨ ਦਲ
4. ਕ੍ਰਾਂਤੀ ਦਾ ਬਾਈਬਲ (iv) ਦ ਸੋਸ਼ਲ ਕਾਨਟੈਕਟ
5. ਆਤੰਕ ਦਾ ਰਾਜ (v) ਨਿਮਨ ਵਰਗ

ਉੱਤਰ-

1. ਫ਼ਰਾਂਸੀਸੀ ਕ੍ਰਾਂਤੀ (ii) ਲੂਈ 16ਵਾਂ
2. ਕਿਸਾਨ (v) ਨਿਮਨ ਵਰਗ
3. ਲਾਲ-ਈਰਜੀਅਨ ਟੋਪੀ (i) ਸੁਤੰਤਰ ਦਾਸ
4. ਕ੍ਰਾਂਤੀ ਦਾ ਬਾਈਬਲ (iv) ਦ ਸੋਸ਼ਲ ਕਾਨਟ੍ਰੈਕਟ
5. ਆਤੰਕ ਦਾ ਰਾਜ (iii) ਜੈਕੋਬਿਨ ਦਲ ॥

ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

ਪ੍ਰਸ਼ਨ 1.
ਫ਼ਰਾਂਸ ਦੀ ਰਾਜ ਕ੍ਰਾਂਤੀ ਕਦੋਂ ਹੋਈ ?
ਉੱਤਰ-
1789 ਈ: ਵਿਚ ।

ਪ੍ਰਸ਼ਨ 2.
ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਫ਼ਰਾਂਸ ਵਿਚ ਕਿਹੜੇ ਵਰਗ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ?
ਉੱਤਰ-
ਸਾਮੰਤ ਵਰਗ ਨੂੰ ।

ਪ੍ਰਸ਼ਨ 3.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਦਾ ਸ਼ਾਸਕ ਕੌਣ ਸੀ ? ਉਸਦਾ ਸੰਬੰਧ ਕਿਹੜੇ ਰਾਜਵੰਸ਼ ਨਾਲ ਸੀ ?
ਉੱਤਰ-
ਲੂਈ ਸੌਲ੍ਹਵਾਂ, ਬੂਰਥੋਂ ਰਾਜਵੰਸ਼ |

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 4.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਦੇ ਸਮਾਜ ਵਿਚ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਸਨ ?
ਉੱਤਰ-
ਸਾਮੰਤ, ਚਰਚ ।

ਪ੍ਰਸ਼ਨ 5.
ਰੋਮਨ ਕੈਥੋਲਿਕ ਚਰਚ ਦਾ ਸਭ ਤੋਂ ਵੱਡਾ ਅਧਿਕਾਰੀ ਕੌਣ ਸੀ ?
ਉੱਤਰ-
ਪੋਪ ।

ਪ੍ਰਸ਼ਨ 6.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਦੀ ਸੰਸਦ ਕਿਹੜੇ ਨਾਂ ਨਾਲ ਪ੍ਰਸਿੱਧ ਸੀ ?
ਉੱਤਰ-
ਸਟੇਟਸ ਜਨਰਲ ਨੂੰ

ਪ੍ਰਸ਼ਨ 7.
ਲੂਈ ਸੋਲ੍ਹਵੇਂ ਦਾ ਨਿਵਾਸ ਸਥਾਨ ਕਿੱਥੇ ਸੀ ?
ਉੱਤਰ-
ਵਰਸਾਇ ਵਿਚ ।

ਪ੍ਰਸ਼ਨ 8.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਵਿਚ ਕਿਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਸੀ ?
ਉੱਤਰ-
ਨਿਰੰਕੁਸ਼, ਰਾਜਤੰਤਰ ।

ਪ੍ਰਸ਼ਨ 9.
ਫ਼ਰਾਂਸੀਸੀ ਕ੍ਰਾਂਤੀ ਨੂੰ ਜਨਮ ਦੇਣ ਵਾਲੇ ਦੋ ਪ੍ਰਮੁੱਖ ਦਾਰਸ਼ਨਿਕਾਂ ਦੇ ਨਾਂ ਦੱਸੋ ।
ਉੱਤਰ-
ਮਾਨਟੈਸਕਿਊ ਰੂਸੋ 1

ਪ੍ਰਸ਼ਨ 10.
ਰੂਸੋ ਨੇ ਕਿਹੜੀ ਗੱਲ ਤੇ ਵਧੇਰੇ ਜ਼ੋਰ ਦਿੱਤਾ ?
ਉੱਤਰ-
ਮਨੁੱਖਾਂ ਦੀ ਸਮਾਨਤਾ ‘ਤੇ ।

ਪ੍ਰਸ਼ਨ 11.
ਰੂਸੋ ਦੁਆਰਾ ਲਿਖਿਤ ਗ੍ਰੰਥ ਦਾ ਨਾਂ ਲਿਖੋ ।
ਉੱਤਰ-
ਦ ਸੋਸ਼ਲ ਕਾਨਟ੍ਰੈਕਟ (ਸਮਾਜਿਕ ਸਮਝੌਤਾ) ।

ਪ੍ਰਸ਼ਨ 12.
ਮਾਨਟੈਸਕਿਊ ਨੇ ਕਿਹੜੇ ਗ੍ਰੰਥ ਦੀ ਰਚਨਾ ਕੀਤੀ ਸੀ ?
ਉੱਤਰ-
“The Spirit of Laws’ (ਕਾਨੂੰਨ ਦੀ ਆਤਮਾ) ।

ਪ੍ਰਸ਼ਨ 13.
ਮੇਰੀ ਐਂਟੋਨਿਟੀ ਕੌਣ ਸੀ ?
ਉੱਤਰ-
ਲੂਈ 16ਵੇਂ ਦੀ ਪਤਨੀ ।

ਪ੍ਰਸ਼ਨ 14
ਫ਼ਰਾਂਸ ਦੀ ਭੂਮੀ ਤੇ ਕਿੰਨਾ ਭਾਗ ਚਰਚ ਦੀ ਸੰਪੱਤੀ ਸੀ ?
ਉੱਤਰ-
1/5 ਭਾਗ ।

ਪ੍ਰਸ਼ਨ 15.
ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਫ਼ਰਾਂਸ ਵਿਚ ਰਾਜ ਅਤੇ ਸੈਨਾ ਦੇ ਮਹੱਤਵਪੂਰਨ ਅਹੁਦਿਆਂ ਤੇ ਕਿਸਦਾ ਅਧਿਕਾਰ ਸੀ ?
ਉੱਤਰ-
ਸਾਮੰਤਾਂ ਦਾ ।

ਪ੍ਰਸ਼ਨ 16
ਫ਼ਰਾਂਸ ਦੇ ਕਿਸ ਦਾਰਸ਼ਨਿਕ ਨੂੰ ਦਾਰਸ਼ਨਿਕਾਂ ਦਾ ਸਮਰਾਟ ਕਿਹਾ ਜਾਂਦਾ ਹੈ ?
ਉੱਤਰ-
ਵਾਲਟੇਅਰ ਨੂੰ ।

ਪ੍ਰਸ਼ਨ 17.
ਫ਼ਰਾਂਸੀਸੀ ਕ੍ਰਾਂਤੀ ਦਾ ਫ਼ਰਾਂਸ ‘ਤੇ ਕੋਈ ਇਕ ਪ੍ਰਭਾਵ ਦੱਸੋ ।
ਉੱਤਰ-
ਨਿਰੰਕੁਸ਼ ਰਾਜਤੰਤਰ ਦਾ ਪਤਨ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 18.
ਫ਼ਰਾਂਸੀਸੀ ਕ੍ਰਾਂਤੀ ਦੇ ਤਿੰਨ ਪ੍ਰਮੁੱਖ ਸਿਧਾਂਤ ਕਿਹੜੇ-ਕਿਹੜੇ ਸਨ ?
ਉੱਤਰ-
ਸਮਾਨਤਾ, ਸੁਤੰਤਰਤਾ, ਭਾਈਚਾਰਾ ।

ਪ੍ਰਸ਼ਨ 19.
ਰਾਸ਼ਟਰੀ ਸਭਾ ਦਾ ਨਾਂ ਸੰਵਿਧਾਨ ਸਭਾ ਕਦੋਂ ਰੱਖਿਆ ਗਿਆ ?
ਉੱਤਰ-
9 ਜੁਲਾਈ, 1789 ਈ: ।

ਪ੍ਰਸ਼ਨ 20.
ਰਾਸ਼ਟਰੀ ਸਭਾ ਬੁਲਾਉਣ ਦਾ ਕੀ ਉਦੇਸ਼ ਸੀ ?
ਉੱਤਰ-
ਕਰ ਲਗਾਉਣਾ ।

ਪ੍ਰਸ਼ਨ 21.
ਤੁਰਗਾਂ ਦੁਆਰਾ ਕੀਤਾ ਗਿਆ ਇਕ ਵਿੱਤੀ ਸੁਧਾਰ ਲਿਖੋ ।
ਉੱਤਰ-
ਕਰਮਚਾਰੀਆਂ ਦੀ ਗਿਣਤੀ ਵਿਚ ਕਮੀ ।

ਪ੍ਰਸ਼ਨ 22.
ਸਟੇਟਸ ਜਨਰਲ ਦਾ ਇਜਲਾਸ ਬੁਲਾਉਣ ਤੋਂ ਪਹਿਲਾਂ ਲੂਈ 16ਵੇਂ ਨੇ ਕਿਹੜੀ ਸਭਾ ਬੁਲਾਈ ?
ਉੱਤਰ-
ਪੈਰਿਸ ਦੀ ਪਾਰਲੀਮੈਂਟ ॥

ਪ੍ਰਸ਼ਨ 23.
ਪੈਰਿਸ ਦੀ ਪਾਰਲੀਮੈਂਟ ਕਿਉਂ ਬੁਲਾਈ ਗਈ ?
ਉੱਤਰ-
ਕਰ ਲਗਾਉਣ ਲਈ ।

ਪ੍ਰਸ਼ਨ 24.
ਸਟੇਟਸ ਜਨਰਲ ਦਾ ਇਜਲਾਸ ਕਦੋਂ ਹੋਇਆ ?
ਉੱਤਰ-
17 ਜੁਲਾਈ, 1789 ਈ ।

ਪ੍ਰਸ਼ਨ 25.
ਟੈਨਿਸ ਕੋਰਟ (ਫਰਾਂਸ) ਵਿਚ ਜਨ ਸਾਧਾਰਨ ਦੇ ਪ੍ਰਤੀਨਿਧਾਂ ਨੇ ਕਿਹੜੇ ਵਿਸ਼ੇ ਵਿਚ ਸਹੁੰ ਚੁੱਕੀ ?
ਉੱਤਰ-
ਸੰਵਿਧਾਨ ਬਣਾਉਣ ਦੀ ॥

ਪ੍ਰਸ਼ਨ 26.
ਫ਼ਰਾਂਸ ਵਿਚ ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਦੀ ਘੋਸ਼ਣਾ ਕਿਸਨੇ ਕੀਤੀ ?
ਉੱਤਰ-
ਰਾਸ਼ਟਰੀ ਮਹਾਂਸਭਾ ਨੇ ॥

ਪ੍ਰਸ਼ਨ 27.
ਬੈਸਟੀਲ ਦਾ ਪਤਨ ਕਦੋਂ ਹੋਇਆ ?
ਉੱਤਰ-
14 ਜੁਲਾਈ, 1789 ਈ: 1

ਪ੍ਰਸ਼ਨ 28.
ਫ਼ਰਾਂਸੀਸੀ ਕ੍ਰਾਂਤੀ ਦਾ ਆਰੰਭ ਕਿਹੜੀ ਘਟਨਾ ਤੋਂ ਮੰਨਿਆਂ ਜਾਂਦਾ ਹੈ ?
ਉੱਤਰ-
ਬੈਸਟੀਲ ਦੇ ਪਤਨ ਤੋਂ ।

ਪ੍ਰਸ਼ਨ 29.
ਫ਼ਰਾਂਸ ਦੀ ਰਾਸ਼ਟਰੀ ਸਵੈ ਸੇਵਕ ਸੈਨਾ ਦਾ ਮੁਖੀ ਕੌਣ ਸੀ ?
ਉੱਤਰ-
ਲਫਾਏਤ ।

ਪ੍ਰਸ਼ਨ 30.
ਰਾਜਾ ਨੂੰ ਵਰਸਾਇ ਤੋਂ ਪੈਰਿਸ ਕੌਣ ਲਿਆਇਆ ?
ਉੱਤਰ-
ਇਸਤਰੀਆਂ ਦਾ ਜਲੂਸ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 31.
ਰਾਸ਼ਟਰੀ ਸੰਵਿਧਾਨ ਸਭਾ ਨੇ ਸੰਵਿਧਾਨ ਕਦੋਂ ਤਿਆਰ ਕੀਤਾ ?
ਉੱਤਰ-
1791 ਈ: ਵਿਚ ।

ਪ੍ਰਸ਼ਨ 32.
ਰੋਂਦਿਸਤ ਕਲੱਬ ਦੇ ਮੈਂਬਰ ਕਿਹੜੀ ਵਿਚਾਰਧਾਰਾ ਦੇ ਪੱਖਪਾਤੀ ਸਨ ?
ਉੱਤਰ-
ਗਣਤੰਤਰਵਾਦੀ ਵਿਚਾਰਧਾਰਾ ।

ਪ੍ਰਸ਼ਨ 33.
ਪਹਿਲੀ ਵਾਰ ਫ਼ਰਾਂਸ ਦੀ ਜਨਤਾ ਨੇ ਕਿਹੜੇ ਦਿਨ ਰਾਜਮਹਿਲ ਨੂੰ ਘੇਰਿਆ ?
ਉੱਤਰ-
20 ਜੂਨ, 1792 ਈ:

ਪ੍ਰਸ਼ਨ 34.
ਪੈਰਿਸ ਦੀ ਭੀੜ ਨੇ ਦੂਜੀ ਵਾਰ ਰਾਜਾ ਦੇ ਮਹਿਲ ਨੂੰ ਕਦੋਂ ਘੇਰਿਆ ?
ਉੱਤਰ-
10 ਅਗਸਤ, 1792 ਈ: ।

ਪ੍ਰਸ਼ਨ 35.
ਫ਼ਰਾਂਸ ਦੇ ਰਾਜਾ ਨੂੰ ਕਿਸਦੇ ਸ਼ਾਸਨ ਦੁਆਰਾ ਬੰਦੀ ਬਣਾਇਆ ਗਿਆ ?
ਉੱਤਰ-
ਵਿਧਾਨ ਸਭਾ ਦੇ ਸ਼ਾਸਨ ਦੁਆਰਾ ।

ਪ੍ਰਸ਼ਨ 36.
ਫ਼ਰਾਂਸੀਸੀ ਵਿਧਾਨ ਸਭਾ ਦਾ ਸਭ ਤੋਂ ਪ੍ਰਮੁੱਖ ਕੰਮ ਕੀ ਸੀ ?
ਉੱਤਰ-
ਰਾਜਤੰਤਰ ਦਾ ਖਾਤਮਾ ।

ਪ੍ਰਸ਼ਨ 37.
ਵਿਧਾਨ ਸਭਾ ਦੁਆਰਾ ਰਾਜਤੰਤਰਵਾਦੀਆਂ ਦੀ ਹੱਤਿਆ ਦੀ ਘਟਨਾ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਹੈ ?
ਉੱਤਰ-
ਸਤੰਬਰ ਹੱਤਿਆਕਾਂਡ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 38.
ਰਾਸ਼ਟਰੀ ਸੰਮੇਲਨ ਨੇ ਫ਼ਰਾਂਸ ਵਿਚ ਕਿਹੋ ਜਿਹੀ ਸ਼ਾਸਨ ਪ੍ਰਣਾਲੀ ਕਾਇਮ ਕੀਤੀ ?
ਉੱਤਰ-
ਗਣਤੰਤਰੀ ।

ਪ੍ਰਸ਼ਨ 39.
ਰਾਸ਼ਟਰੀ ਸੰਮੇਲਨ ਦੁਆਰਾ ਜਾਰੀ ਨਵੇਂ ਕੈਲੰਡਰ ਦੀ ਪਹਿਲੀ ਮਿਤੀ ਕਦੋਂ ਤੋਂ ਆਰੰਭ ਹੋਈ ?
ਉੱਤਰ-
22 ਸਤੰਬਰ, 1979 ਈ: ਤੋਂ ।

ਪ੍ਰਸ਼ਨ 40.
ਰਾਸ਼ਟਰੀ ਸੰਮੇਲਨ ਨੇ ਲੂਈ 16ਵੇਂ ਲਈ ਕੀ ਸਜ਼ਾ ਨਿਸ਼ਚਿਤ ਕੀਤੀ ?
ਉੱਤਰ-
ਮੌਤ ਦੀ ਸਜ਼ਾ ।

ਪ੍ਰਸ਼ਨ 41.
ਲੂਈ 16ਵੇਂ ਨੂੰ ਮੌਤ ਦੀ ਸਜ਼ਾ ਕਦੋਂ ਦਿੱਤੀ ਗਈ ?
ਉੱਤਰ-
1793 ਈ: ਵਿਚ ।

ਪ੍ਰਸ਼ਨ 42.
ਰਾਸ਼ਟਰੀ ਸੰਮੇਲਨ ਦੇ ਸ਼ਾਸਨ ਕਾਲ ਵਿਚ ਫ਼ਰਾਂਸ ਦੇ ਦੋ ਪ੍ਰਮੁੱਖ ਰਾਜਨੀਤਿਕ ਦਲ ਕਿਹੜੇ-ਕਿਹੜੇ ਸਨ ?
ਉੱਤਰ-
ਜਿਰੋਂਦਿਸਤ ਅਤੇ ਜੈਕੋਬਿਨ ।

ਪ੍ਰਸ਼ਨ 43.
ਫ਼ਰਾਂਸ ਦੇ ਰਾਸ਼ਟਰੀ ਸੰਮੇਲਨ ਨੇ ਅੰਦਰੂਨੀ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਕਿਹੜੀ ਸਮਿਤੀ ਦੀ ਸਥਾਪਨਾ ਕੀਤੀ ?
ਉੱਤਰ-
ਸਰਵਜਨਿਕ ਰੱਖਿਆ ਸਮਿਤੀ ।

ਪ੍ਰਸ਼ਨ 44.
ਰਾਸ਼ਟਰੀ ਸੰਮੇਲਨ ਨੇ ਨਾਪ-ਤੋਲ ਦੀ ਕਿਹੜੀ ਨਵੀਂ ਵਿਧੀ ਅਪਣਾਈ ?
ਉੱਤਰ-
ਦਸ਼ਮਲਵ ਵਿਧੀ ।

ਪ੍ਰਸ਼ਨ 45.
ਫ਼ਰਾਂਸ ਵਿਚ “ਆਤੰਕ ਦਾ ਰਾਜ ਲਗਪਗ ਕਿੰਨੇ ਸਾਲ ਚੱਲਿਆ ?
ਉੱਤਰ-
ਇਕ ਸਾਲ |

ਪ੍ਰਸ਼ਨ 46.
ਫ਼ਰਾਂਸ ਵਿਚ “ਆਤੰਕ ਦਾ ਰਾਜ’ ਕਿਹੜੇ ਰਾਜਨੀਤਿਕ ਦਲ ਨੇ ਕਾਇਮ ਕੀਤਾ ?
ਉੱਤਰ-
ਜੈਕੋਬਿਨ ਦਲ ।

ਪ੍ਰਸ਼ਨ 47.
ਸਾਧਾਰਨ ਸੁਰੱਖਿਆ ਸਮਿਤੀ (ਆਤੰਕ ਦਾ ਰਾਜ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1792 ਈ: ਵਿੱਚ ।

ਪ੍ਰਸ਼ਨ 48.
ਕ੍ਰਾਂਤੀਕਾਰੀ ਨਿਆਂਲਿਆ ਆਤੰਕ ਦਾ ਰਾਜ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1793 ਈ: ਵਿੱਚ ।

ਪ੍ਰਸ਼ਨ 49.
ਉਹ ਚੌਂਕ ਕਿਸ ਨਾਂ ਨਾਲ ਪ੍ਰਸਿੱਧ ਸੀ ਜਿੱਥੇ ਆਤੰਕ ਦੇ ਰਾਜ ਵਿਚ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ ?
ਉੱਤਰ-
ਕ੍ਰਾਂਤੀ ਚੌਂਕ ।

ਪ੍ਰਸ਼ਨ 50.
ਰਾਸ਼ਟਰੀ ਸੰਮੇਲਨ ਨੇ ਪੈਰਿਸ ਵਿਚ ਕ੍ਰਾਂਤੀ ਦੇ ਵਿਰੋਧੀਆਂ ਦਾ ਅੰਤ ਕਰਨ ਲਈ ਕਿਹੜਾ ਮਹੱਤਵਪੂਰਨ ਐਕਟ ਬਣਾਇਆ ?
ਉੱਤਰ-
ਲਾ ਆਫ ਸਸਪੈਕਟ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 51.
ਦਾਂਤੇ ਨੂੰ ਮੌਤ ਦੀ ਸਜ਼ਾ ਕਦੋਂ ਦਿੱਤੀ ਗਈ ?
ਉੱਤਰ-
ਅਪਰੈਲ, 1774 ਈ ।

ਪ੍ਰਸ਼ਨ 52.
ਕਿਹੜਾ ਯੁੱਧ ਜਿਰੋਂਦਿਸਤ ਦਲ ਦੇ ਪਤਨ ਦਾ ਕਾਰਨ ਬਣਿਆ ?
ਉੱਤਰ-
ਆਸਟਰੀਆ-ਫਰਾਂਸ ਯੁੱਧ ।

ਪ੍ਰਸ਼ਨ 53.
ਪੈਰਿਸ ਕੰਯੂਨ ਤੇ ਕਿਹੜੇ ਰਾਜਨੀਤਿਕ ਦਲ ਦਾ ਪ੍ਰਭਾਵ ਸੀ ?
ਉੱਤਰ-
ਜੈਕੋਬਿਨ ਦਲ ॥

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਰਾਂਸੀ ਸਮਾਜ ਦੇ ਕਿਹੜੇ ਤਬਕਿਆਂ (ਵਰਗਾਂ ਨੂੰ ਸ਼ਾਂਤੀ ਦਾ ਫਾਇਦਾ ਲਾਭ ਮਿਲਿਆ ? ਕਿਹੜੇ ਸਮੂਹ ਸੱਤਾ ਛੱਡਣ ਲਈ ਮਜ਼ਬੂਰ ਹੋ ਗਏ ? ਸ਼ਾਂਤੀ ਦੇ ਨਤੀਜਿਆਂ ਨਾਲ ਕਿਹੜੇ ਸਮੂਹਾਂ ਨੂੰ ਨਿਰਾਸ਼ਾ ਹੋਈ ਹੋਵੇਗੀ ?
ਉੱਤਰ-

  • ਫ਼ਰਾਂਸੀਸੀ ਕ੍ਰਾਂਤੀ ਨਾਲ ਮਜ਼ਦੂਰ ਵਰਗ ਅਤੇ ਕਿਸਾਨ ਵਰਗ ਨੂੰ ਲਾਭ ਪਹੁੰਚਿਆ । ਇਸਦਾ ਕਾਰਨ ਇਹ ਸੀ ਕਿ ਇਹ ਸਮਾਜ ਦੇ ਸਭ ਤੋਂ ਸ਼ੋਸ਼ਿਤ ਵਰਗ ਸਨ | ਕਰਾਂ ਦੇ ਬੋਝ ਨਾਲ ਦੱਬੀ ਆਮ ਜਨਤਾ ਨੂੰ ਵੀ ਰਾਹਤ ਮਿਲੀ ! ਸੁਤੰਤਰਤਾ ਅਤੇ ਸਮਾਨਤਾ ਦੀ ਕਾਮਨਾ ਕਰਨ ਵਾਲੇ ਲੋਕ ਵੀ ਖੁਸ਼ ਸਨ ।
  • ਕ੍ਰਾਂਤੀ ਨਾਲ ਅਭਿਜਾਤ ਵਰਗ ਨੂੰ ਸੱਤਾ ਛੱਡਣੀ ਪਈ । ਰਾਜਤੰਤਰ ਦਾ ਅੰਤ ਹੋ ਗਿਆ । ਜਗੀਰਦਾਰਾਂ, ‘ਸਾਮੰਤਾਂ ਅਤੇ ਚਰਚ ਨੂੰ ਆਪਣੇ ਵਿਸ਼ੇਸ਼ ਅਧਿਕਾਰਾਂ ਤੋਂ ਹੱਥ ਧੋਣਾ ਪਿਆ ।
  • ਕ੍ਰਾਂਤੀ ਨਾਲ ਅਭਿਜਾਤ ਵਰਗ ਨੂੰ ਹੀ ਨਿਰਾਸ਼ਾ ਹੋਈ ਹੋਵੇਗੀ । ਇਸਦੇ ਇਲਾਵਾ ਰਾਜਤੰਤਰ ਦੇ ਸਮਰਥਕਾਂ ਨੂੰ ਵੀ ਕ੍ਰਾਂਤੀ ਨੇ ਨਿਰਾਸ਼ ਹੀ ਕੀਤਾ ਹੋਵੇਗਾ ।

ਪ੍ਰਸ਼ਨ 2.
ਲੂਈ 16ਵਾਂ (XVI) ਫ਼ਰਾਂਸ ਦਾ ਸਮਰਾਟ ਕਦੋਂ ਬਣਿਆ ? ਉਸ ਸਮੇਂ ਫ਼ਰਾਂਸ ਦੀ ਆਰਥਿਕ ਦਸ਼ਾ ਕਿਹੋ ਜਿਹੀ ਸੀ ?
ਲੂਈ 16ਵੇਂ ਦੇ ਰਾਜਗੱਦੀ ਤੇ ਬੈਠਦੇ ਸਮੇਂ ਫ਼ਰਾਂਸ ਆਰਥਿਕ ਸੰਕਟ ਵਿਚ ਫਸਿਆ ਹੋਇਆ ਸੀ । ਇਸਨੂੰ ਸਪੱਸ਼ਟ ਕਰਨ ਲਈ ਕੋਈ ਤਿੰਨ ਬਿੰਦੂ ਲਿਖੋ ।
ਉੱਤਰ-
ਲੂਈ XVI 1774 ਈ: ਵਿਚ ਫ਼ਰਾਂਸ ਦਾ ਸਮਰਾਟ ਬਣਿਆ । ਉਸ ਸਮੇਂ ਉਸਦੀ ਉਮਰ ਸਿਰਫ 20 ਸਾਲ ਸੀ । ਉਸਦੇ ਰਾਜਗੱਦੀ ਤੇ ਬੈਠਣ ਸਮੇਂ ਫ਼ਰਾਂਸ ਦਾ ਖਜ਼ਾਨਾ ਖਾਲੀ ਸੀ । ਜਿਸਦੇ ਕਾਰਨ ਫਰਾਂਸ ਆਰਥਿਕ ਸੰਕਟ ਵਿਚ ਫਸਿਆ ਹੋਇਆ ਸੀ । ਇਸ ਆਰਥਿਕ ਸੰਕਟ ਲਈ ਮੁੱਖ ਤੌਰ ਤੇ ਹੇਠ ਲਿਖੇ ਕਾਰਜ ਉੱਤਰਦਾਈ ਸਨ –

  • ਲੰਬੇ ਸਮੇਂ ਤਕ ਚੱਲੇ ਯੁੱਧਾਂ ਕਾਰਨ ਫ਼ਰਾਂਸ ਦੇ ਵਿੱਤੀ ਸੰਸਾਧਨ ਨਸ਼ਟ ਹੋ ਚੁੱਕੇ ਸਨ ।
  • ਵਰਸਾਇ ਦੇ ਵਿਸ਼ਾਲ ਮਹਿਲ ਅਤੇ ਰਾਜ ਦਰਬਾਰ ਦੀ ਸ਼ਾਨੋ-ਸ਼ੌਕਤ ਬਣਾਏ ਰੱਖਣ ਲਈ ਧਨ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਸੀ ।
  • ਫ਼ਰਾਂਸ ਨੇ ਅਮਰੀਕਾ ਦੇ 13 ਉਪਨਿਵੇਸ਼ਾਂ ਨੂੰ ਆਪਣੇ ਸਾਂਝੇ ਦੁਸ਼ਮਣ ਬ੍ਰਿਟੇਨ ਤੋਂ ਸੁਤੰਤਰ ਕਰਾਉਣ ਵਿਚ ਸਹਾਇਤਾ ਦਿੱਤੀ ਸੀ ।

ਇਸ ਯੁੱਧ ਦੇ ਚਲਦੇ ਫ਼ਰਾਂਸ ‘ਤੇ ਦਸ ਅਰਬ ਲਿਬਰੇ ਤੋਂ ਵੱਧ ਦਾ ਕਰਜ਼ ਹੋਰ ਵੱਧ ਗਿਆ ਜਦਕਿ ਉਸ ‘ਤੇ ਪਹਿਲਾਂ ਤੋਂ ਹੀ ਦੋ ਅਰਬ ਲਿਬਰੇ ਦਾ ਕਰਜ਼ ਦਾ ਬੋਝ ਸੀ । ਸਰਕਾਰ ਤੋਂ ਕਰਜ਼ਦਾਤਾ ਹੁਣ 10 ਪ੍ਰਤੀਸ਼ਤ ਵਿਆਜ ਦੀ ਮੰਗ ਕਰਨ ਲੱਗੇ ਸਨ । ਸਿੱਟੇ ਵਜੋਂ ਫ਼ਰਾਂਸੀਸੀ ਸਰਕਾਰ ਆਪਣੇ ਬਜਟ ਦਾ ਬਹੁਤ ਵੱਡਾ ਭਾਗ ਲਗਾਤਾਰ ਵਧਦੇ ਜਾ ਰਹੇ ਕਰਜ਼ ਨੂੰ ਚੁਕਾਉਣ ਤੇ ਮਜ਼ਬੂਰ ਸੀ ।

ਪ੍ਰਸ਼ਨ 3.
1789 ਈ: ਤੋਂ ਪਹਿਲਾਂ ਫ਼ਰਾਂਸੀਸੀ ਸਮਾਜ ਕਿਸ ਤਰ੍ਹਾਂ ਵਿਵਸਥਿਤ ਸੀ ? ਤੀਜੇ ਅਸਟੇਟਸ ਦੀ ਭੂਮਿਕਾ ਦਾ ਵਰਣਨ ਕਰੋ ।
ਉੱਤਰ-
1789 ਈ: ਤੋਂ ਪਹਿਲਾਂ ਫ਼ਰਾਂਸੀਸੀ ਸਮਾਜ ਤਿੰਨ ਵਰਗਾਂ ਵਿਚ ਵੰਡਿਆ ਸੀ, ਜਿਨ੍ਹਾਂ ਨੂੰ ਅਸਟੇਟਸ ਕਹਿੰਦੇ ਸਨ । ਤਿੰਨ ਅਸਟੇਟਸ ਸਨ-ਪਹਿਲਾ ਅਸਟੇਟ, ਦੂਜਾ ਅਸਟੇਟ ਅਤੇ ਤੀਜਾ ਅਸਟੇਟ । ਪਹਿਲੇ ਅਸਟੇਟ ਉਚ ਕੁਲੀਨ ਵਰਗ ਪਾਦਰੀ ਆਦਿ ਦੇ ਲੋਕ ਅਤੇ ਦੂਜੇ ਵਰਗ ਵਿਚ ਸਾਮੰਤ ਸ਼ਾਮਿਲ ਸਨ । ਤੀਜੇ ਅਸਟੇਟ ਵਿਚ ਵੱਡੇ-ਵੱਡੇ ਵਿਵਸਾਈ, ਵਪਾਰੀ, ਸੌਦਾਗਰ, ਵਕੀਲ, ਕਿਸਾਨ, ਸ਼ਿਲਪਕਾਰ, ਮਜ਼ਦੂਰ ਆਦਿ ਆਉਂਦੇ ਸਨ ।

ਪਹਿਲੇ ਦੋ ਅਸਟੇਟ ਦੇ ਲੋਕਾਂ ਨੂੰ ਕਈ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ਜਿਨ੍ਹਾਂ ਵਿਚੋਂ ਕਰਾਂ ਦਾ ਮੁਕਤੀ ਦਾ ਅਧਿਕਾਰ ਸਭ ਤੋਂ ਮਹੱਤਵਪੂਰਨ ਸੀ । ਕਰਾਂ ਦਾ ਸਾਰਾ ਬੋਝ ਤੀਜੇ ਅਸਟੇਟ ’ਤੇ ਸੀ, ਜਦਕਿ ਸਾਰੇ ਆਰਥਿਕ ਕੰਮ ਇਨ੍ਹਾਂ ਲੋਕਾਂ ਦੁਆਰਾ ਹੀ ਕੀਤੇ ਜਾਂਦੇ ਸਨ । ਕਿਸਾਨ ਅਤੇ ਖੇਤੀਹਰ ਅਨਾਜ ਉਗਾਉਂਦੇ ਸਨ, ਮਜ਼ਦੂਰ ਵਸਤਾਂ ਦਾ ਉਤਪਾਦਨ ਕਰਦੇ ਸਨ ਅਤੇ ਸੌਦਾਗਰ ਵਪਾਰ ਦਾ ਸੰਚਾਲਨ ਕਰਦੇ ਸਨ ਪਰ ਉਹ ਆਪਣੀ ਸਥਿਤੀ ਵਿਚ ਸੁਧਾਰ ਨਹੀਂ ਲਿਆ ਸਕਦੇ ਸਨ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 4.
ਰੋਬੇਸਪਐਰ ਕੌਣ ਸੀ ? ਉਸਦੇ ਰਾਜ ਨੂੰ “ਆਤੰਕ ਦਾ ਰਾਜ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਰੋਬੇਸਪਖੇਰ ਨੇ 1793 ਈ: ਤੋਂ 1794 ਈ: ਤਕ ਫ਼ਰਾਂਸ ਤੇ ਸ਼ਾਸਨ ਕੀਤਾ । ਉਸਨੇ ਬਹੁਤ ਹੀ ਸਖਤ ਅਤੇ ਜ਼ਾਲਮ ਨੀਤੀਆਂ ਅਪਣਾਈਆਂ ।ਉਹ ਜਿਨ੍ਹਾਂ ਨੂੰ ਗਣਤੰਤਰ ਦਾ ਦੁਸ਼ਮਣ ਮੰਨਦਾ ਸੀ ਜਾਂ ਉਸਦੀ ਪਾਰਟੀ ਦਾ ਜੋ ਕੋਈ ਮੈਂਬਰ ਉਸ ਨਾਲ ਅਸਹਿਮਤੀ ਜਤਾਉਂਦਾ ਸੀ, ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੰਦਾ ਸੀ ।
ਉਨ੍ਹਾਂ ਤੇ ਇਕ ਕ੍ਰਾਂਤੀਕਾਰੀ ਅਦਾਲਤ ਦੁਆਰਾ ਮੁਕੱਦਮਾ ਚਲਾਇਆ ਜਾਂਦਾ ਸੀ, ਜੋ ਕੋਈ ਵੀ ਦੋਸ਼ੀ ਪਾਇਆ ਜਾਂਦਾ ਸੀ, ਉਸਨੂੰ ਗਿਲੋਟਿਨ ਤੇ ਚੜ੍ਹਾ ਕੇ ਉਸਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ । ਰੋਬੇਸਪਖੇਰ ਨੇ ਆਪਣੀਆਂ ਨੀਤੀਆਂ ਨੂੰ ਇੰਨੀ ਸਖਤੀ ਤੇ ਕਰੂਰਤਾ ਨਾਲ ਲਾਗੂ ਕੀਤਾ ਕਿ ਉਸਦੇ ਸਮਰਥਕ ਵੀ ਇਸੇ ਕਾਰਨ ਉਸਦੇ ਰਾਜ ਨੂੰ ਆਤੰਕ ਦਾ ਰਾਜ” ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਫ਼ਰਾਂਸੀਸੀ ਕ੍ਰਾਂਤੀ ਦੇ ਰਾਜਨੀਤਿਕ ਕਾਰਨ ਕੀ ਸਨ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਦੇ ਰਾਜਨੀਤਿਕ ਕਾਰਨ ਹੇਠ ਲਿਖੇ ਸਨ1. ਫ਼ਰਾਂਸ ਦਾ ਰਾਜਾ ਸਵੈ-ਇੱਛਾਚਾਰੀ ਸੀ ਅਤੇ ਉਹ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਕਰਦੇ ਸਨ ਉਹ |
ਜਨਤਾ ਦੇ ਪਤੀ ਆਪਣਾ ਕੋਈ ਕਰਤੱਵ ਨਹੀਂ ਸਮਝਦੇ ਸਨ –

  1. ਸਾਰੇ ਦੇਸ਼ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ ।
  2. ਕਰ ਬਹੁਤ ਜ਼ਿਆਦਾ ਸਨ ਅਤੇ ਉਹ ਮੁੱਖ ਤੌਰ ‘ਤੇ ਜਨ ਸਾਧਾਰਨ ਨੂੰ ਹੀ ਦੇਣੇ ਪੈਂਦੇ ਸਨ । ਦਰਬਾਰੀ ਅਤੇ ਸਾਮੰਤ ਕਰਾਂ ਤੋਂ ਮੁਕਤ ਸਨ ।
  3. ਸ਼ਾਸਨ ਵਿਚ ਏਕਰੂਪਤਾ ਦੀ ਘਾਟ ਸੀ । ਸਾਰੇ ਦੇਸ਼ ਵਿਚ ਇਕੋ ਜਿਹੇ ਕਾਨੂੰਨ ਨਹੀਂ ਸਨ । ਜੇਕਰ ਦੇਸ਼ ਦੇ ਇਕ ਭਾਗ ਵਿਚ ਰੋਮਨ ਕਾਨੂੰਨ ਲਾਗੂ ਸਨ ਤਾਂ ਦੂਜੇ ਭਾਗ ਵਿਚ ਜਰਮਨ ਕਾਨੂੰਨ ਪ੍ਰਚਲਿਤ ਸਨ !
  4. ਰਾਜ ਵਿਚ ਸੈਨਿਕ ਅਤੇ ਹੋਰ ਅਹੁਦੇ ਜੱਦੀ ਸਨ ਅਤੇ ਉਨ੍ਹਾਂ ਨੂੰ ਵੇਚਿਆ ਵੀ ਜਾ ਸਕਦਾ ਸੀ । ਜਨ-ਸਾਧਾਰਨ ਲਈ ਉੱਨਤੀ ਦਾ ਕੋਈ ਮਾਰਗ ਨਹੀਂ ਸੀ ।
  5. ਰਾਜ ਦਾ ਧਨ ਫ਼ਰਾਂਸ ਦੀ ਰਾਣੀ ਮੇਰੀ ਐੱਤੋਇਨੇਤ ‘ਤੇ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਸੀ | ਜਨਤਾ ਤੇ ਬਹੁਤ ਅੱਤਿਆਚਾਰ ਹੋ ਰਹੇ ਸਨ । ਕਿਸੇ ਵੀ ਵਿਅਕਤੀ ਨੂੰ ਬਿਨਾਂ ਦੋਸ਼ ਬੰਦੀ ਬਣਾ ਲਿਆ ਜਾਂਦਾ ਸੀ ।
  6. ਸੈਨਾ ਵਿਚ ਅਸੰਤੋਖ ਸੀ । ਸੈਨਿਕਾਂ ਦੀਆਂ ਤਨਖਾਹਾਂ ਬਹੁਤ ਘੱਟ ਸਨ ਅਤੇ ਉਨ੍ਹਾਂ ਨੂੰ ਬਹੁਤ ਸੁਖ-ਸਹੂਲਤ ਮੁਹੱਈਆ ਨਹੀਂ ਸੀ ।

ਪ੍ਰਸ਼ਨ 6.
14 ਜੁਲਾਈ, 1789 ਨੂੰ ਗੁੱਸਾਏ ਲੋਕਾਂ ਨੇ ਪੈਰਿਸ ਦੇ ਕਿਹੜੇ ਭਵਨ ‘ਤੇ ਹਮਲਾ ਬੋਲਿਆ ? ਇਹ ਭਵਨ ਜਨਤਾ ਦਾ ਨਿਸ਼ਾਨਾ ਕਿਉਂ ਬਣਿਆ ?
ਜਾਂ
ਬੈਸਟੀਲ ਦਾ ਪਤਨ ਕਿਹੜੇ ਕਾਰਨਾਂ ਕਰਕੇ ਹੋਇਆ ਅਤੇ ਇਸਦੇ ਕੀ ਸਿੱਟੇ ਨਿਕਲੇ ?
ਉੱਤਰ-
ਮਈ, 1789 ਈ: ਵਿਚ ਫ਼ਰਾਂਸ ਦੇ ਆਰਥਿਕ ਸੰਕਟ ਦਾ ਹੱਲ ਲੱਭਣ ਲਈ ਸਟੇਟਸ ਜਨਰਲ ਦਾ ਇਜਲਾਸ ਬੁਲਾਇਆ ਗਿਆ ਪਰ ਇਜਲਾਸ ਵਿਚ ਵੋਟ ਦੇਣ ਦੇ ਪ੍ਰਸ਼ਨ ‘ਤੇ ਸਾਧਾਰਨ ਵਰਗ ਅਤੇ ਉੱਚ ਵਰਗ ਵਿਚ ਝਗੜਾ ਪੈਦਾ ਹੋ ਗਿਆ । ਇਸ ਤੋਂ ਬਾਅਦ ਕੁਝ ਬਾਹਰੀ ਪ੍ਰਤੀਨਿਧਾਂ ਨੇ ਰਾਸ਼ਟਰੀ ਸਭਾ ਦਾ ਗਠਨ ਕੀਤਾ । ਇਸ ਰਾਸ਼ਟਰੀ ਸਭਾ ਨੇ ਸਾਮੰਤੀ ਵਿਵਸਥਾ ਦੇ ਵਿਰੁੱਧ ਕਾਨੂੰਨ ਪਾਸ ਕਰਨੇ ਸ਼ੁਰੂ ਕਰ ਦਿੱਤੇ ਸਨ, ਪਰੰਤੂ ਰਾਜੇ ਨੇ ਇਨ੍ਹਾਂ ਕਾਨੂੰਨਾਂ ਨੂੰ ਮਾਨਤਾ ਨਾ ਦਿੱਤੀ ਤੇ ਰਾਸ਼ਟਰੀ ਸਭਾ ਨੂੰ ਡਰਾਉਣ ਲਈ ਸੈਨਾ ਬੁਲਾ ਲਈ । ਇਸ ਨਾਲ ਲੋਕਾਂ ਵਿਚ ਰੋਹ ਫੈਲ ਗਿਆ । ਇਸ ਲਈ ਪੈਰਿਸ ਦੀ ਭੀੜ ਨੇ ਹਥਿਆਰ ਚੁੱਕ ਲਏ ਤੇ ਬੈਸਟੀਲ ਦੇ ਕਿਲ੍ਹੇ ਵੱਲ ਚੱਲ ਪਏ । ਬੈਸਟੀਲ ਦਾ ਕਿਲ੍ਹਾ ਰਾਜਤੰਤਰ ਦੇ ਅੱਤਿਆਚਾਰਾਂ ਦਾ ਪ੍ਰਤੀਕ ਸਮਝਿਆ ਜਾਂਦਾ ਸੀ ।

14 ਜੁਲਾਈ ਨੂੰ ਭੀੜ ਨੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਪੰਜ ਘੰਟੇ ਦੀ ਲੜਾਈ ਤੋਂ ਬਾਅਦ ਕਿਲਾ-ਰੱਖਿਅਕਾਂ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ | ਜਨਤਾ ਦੀ ਅਣਗਿਣਤ ਭੀੜ ਖੁਸ਼ੀ ਨਾਲ ਕਿਲ੍ਹੇ ਵਿਚ ਦਾਖ਼ਲ ਹੋਈ ਤੇ ਸਭ ਕੈਦੀਆਂ ਨੂੰ ਸੁਤੰਤਰ ਕਰ ਦਿੱਤਾ । ਇਸ ਤਰ੍ਹਾਂ ਰਾਜੇ ਦੀ ਨਿਰੰਕੁਸ਼ਤਾ ਦਾ ਪ੍ਰਤੀਕ ਤਬਾਹ ਹੋ ਗਿਆ ਤੇ ਜਨਤਾ ਪੂਰੀ ਤਰ੍ਹਾਂ ਜਿੱਤੀ । ਫ਼ਰਾਂਸ ਦੇ ਇਤਿਹਾਸ ਵਿਚ ਇਹ ਘਟਨਾ ‘ਬੈਸਟੀਲ ਦਾ ਪਤਨ ਦੇ ਨਾਂ ਨਾਲ ਪ੍ਰਸਿੱਧ ਹੈ । ਫ਼ਰਾਂਸ ਦੀ ਇਹ ਇਤਿਹਾਸਿਕ ਘਟਨਾ ਫ਼ਰਾਂਸ ਦੀ ਪ੍ਰਾਚੀਨ ਵਿਵਸਥਾ ‘ਤੇ ਪਹਿਲਾ ਹਮਲਾ ਸਮਝੀ ਜਾਂਦੀ ਸੀ ।

ਪ੍ਰਸ਼ਨ 7.
ਨੈਸ਼ਨਲ ਅਸੈਂਬਲੀ ਦੇ ਹੋਂਦ ਵਿਚ ਆਉਣ ਦੇ ਤੁਰੰਤ ਬਾਅਦ ਕ੍ਰਾਂਤੀ ਦੀ ਅੱਗ ਕਿਸ ਤਰ੍ਹਾਂ ਪੂਰੇ ਫ਼ਰਾਂਸ ਵਿਚ ਫੈਲ ਗਈ ?
ਉੱਤਰ-
ਜਿਸ ਸਮੇਂ ਨੈਸ਼ਨਲ ਅਸੈਂਬਲੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿਚ ਰੁੱਝੀ ਸੀ, ਪੁਰਾ ਫਰਾਂਸ ਅੰਦੋਲਿਤ ਹੋ ਰਿਹਾ ਸੀ । ਕੜਾਕੇ ਦੀ ਠੰਢ ਕਾਰਨ ਫ਼ਸਲ ਨਸ਼ਟ ਹੋ ਗਈ ਸੀ ਅਤੇ ਪਾਵਰੋਟੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਸਨ । ਬੇਕਰੀ ਮਾਲਕ ਸਥਿਤੀ ਦਾ ਲਾਭ ਉਠਾ ਕੇ ਜਮਾਖੋਰੀ ਵਿਚ ਜੁਟੇ ਸਨ ।
ਬੇਕਰੀ ਦੀਆਂ ਦੁਕਾਨਾਂ ‘ਤੇ ਘੰਟਿਆਂ ਦੇ ਇੰਤਜ਼ਾਰ ਦੇ ਬਾਅਦ ਗੁੱਸਾਈਆਂ ਔਰਤਾਂ ਦੀ ਭੀੜ ਨੇ ਦੁਕਾਨ ਤੇ ਧਾਵਾ ਬੋਲ ਦਿੱਤਾ | ਦੂਜੇ ਪਾਸੇ ਸਮਰਾਟ ਨੇ ਸੈਨਾ ਨੂੰ ਪੈਰਿਸ ਵਿਚ ਪ੍ਰਵੇਸ਼ ਕਰਨ ਦਾ ਆਦੇਸ਼ ਦੇ ਦਿੱਤਾ ਸੀ ।

ਇਸ ਲਈ ਗੁੱਸਸਾਈ ਭੀੜ ਨੇ 14 ਜੁਲਾਈ ਨੂੰ ਬੈਸਟੀਲ ਤੇ ਧਾਵਾ ਬੋਲ ਕੇ ਉਸਨੂੰ ਨਸ਼ਟ ਕਰ ਦਿੱਤਾ । ਛੇਤੀ ਹੀ ਪਿੰਡ-ਪਿੰਡ ਇਹ ਅਫਵਾਹ ਫੈਲ ਗਈ ਕਿ ਜਗੀਰਾਂ ਦੇ ਮਾਲਕਾਂ ਨੇ ਭਾੜੇ ਤੇ ਲੁਟੇਰਿਆਂ ਦੇ ਦਲ ਬੁਲਾ ਲਏ ਹਨ ਜੋ ਪੱਕੀਆਂ ਫਸਲਾਂ ਨੂੰ ਨਸ਼ਟ ਕਰ ਰਹੇ ਹਨ, ਕਈ ਜ਼ਿਲਿਆਂ ਵਿਚ ਭੈਭੀਤ ਕਿਸਾਨਾਂ ਨੇ ਕੁਦਾਲਿਆ ਤੇ ਬੋਲਚਿਆਂ ਨਾਲ ਪੇਂਡੂ ਕਿਲਿਆਂ ਤੇ ਹਮਲਾ ਕਰ ਦਿੱਤੇ । ਉਨ੍ਹਾਂ ਨੇ ਅੰਨ ਭੰਡਾਰ ਲੁੱਟ ਲਏ ਅਤੇ ਲਗਾਨ ਸੰਬੰਧੀ ਦਸਤਾਵੇਜਾਂ ਨੂੰ ਜਲਾ ਕੇ ਰਾਖ ਕਰ ਦਿੱਤਾ । ਕੁਲੀਨ ਵੱਡੀ ਗਿਣਤੀ ਵਿਚ ਆਪਣੀਆਂ ਜਗੀਰਾਂ ਛੱਡ ਕੇ ਦੌੜ ਗਏ । ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਗੁਆਂਢੀ ਦੇਸ਼ਾਂ ਵਿਚ ਜਾ ਕੇ ਸ਼ਰਨ ਲਈ । ਇਸ ਤਰ੍ਹਾਂ ਸ਼ਾਂਤੀ ਦੀ ਅੱਗ ਚਾਰੇ ਪਾਸੇ ਫੈਲ ਗਈ ।

ਪ੍ਰਸ਼ਨ 8.
4 ਅਗਸਤ, 1789 ਈ: ਦੀ ਰਾਤ ਨੂੰ ਫ਼ਰਾਂਸ ਦੀ ਨੈਸ਼ਨਲ ਅਸੈਂਬਲੀ ਦੁਆਰਾ ਕੀਤੇ ਗਏ ਕਿਸੇ ਤਿੰਨ ਪ੍ਰਸ਼ਾਸਨਿਕ ਪਰਿਵਰਤਨਾਂ ਦਾ ਵਰਣਨ ਕਰੋ |
ਉੱਤਰ-
ਲੁਈ XVI ਤੋਂ ਮਾਨਤਾ ਮਿਲਣ ਦੇ ਬਾਅਦ ਨੈਸ਼ਨਲ ਅਸੈਂਬਲੀ ਨੇ 4 ਅਗਸਤ, 1789 ਈ: ਦੀ ਰਾਤ ਨੂੰ ਹੇਠ ਲਿਖੇ ਪ੍ਰਸ਼ਾਸਨਿਕ ਪਰਿਵਰਤਨ ਕੀਤੇ

  1. ਕਰਾਂ, ਕਰਤੱਵਾਂ ਅਤੇ ਬੰਧਨਾਂ ਵਾਲੀ ਸਾਮੰਤੀ ਵਿਵਸਥਾ ਦੇ ਖਾਤਮੇ ਦਾ ਆਦੇਸ਼ ਪਾਸ ਕਰ ਦਿੱਤਾ ਗਿਆ ।
  2. ਪਾਦਰੀ ਵਰਗ ਦੇ ਲੋਕਾਂ ਨੂੰ ਆਪਣੇ ਵਿਸ਼ੇਸ਼ ਅਧਿਕਾਰਾਂ ਨੂੰ ਛੱਡ ਦੇਣ ਲਈ ਮਜ਼ਬੂਰ ਕੀਤਾ ਗਿਆ ।
  3. ਧਾਰਮਿਕ ਕਰ ਖਤਮ ਕਰ ਦਿੱਤਾ ਗਿਆ ਅਤੇ ਚਰਚ ਦੀ ਮਾਲਕੀ ਵਾਲੀ ਭੂਮੀ ਜਬਤ ਕਰ ਲਈ ਗਈ । ਇਸ ਤਰ੍ਹਾਂ ਲਗਪਗ 20 ਅਰਬ ਲਿਬਰੇ ਦੀ ਸੰਪੱਤੀ ਸਰਕਾਰ ਦੇ ਹੱਥ ਵਿਚ ਆ ਗਈ ।

ਪ੍ਰਸ਼ਨ 9.
ਫ਼ਰਾਂਸ ਵਿਚ ਦਾਸ ਵਪਾਰ ਦੇ ਆਰੰਭ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ ।
ਉੱਤਰ-
ਫ਼ਰਾਂਸ ਵਿਚ ਦਾਸ ਵਪਾਰ ਸਤਾਰਵੀਂ ਸਦੀ ਵਿਚ ਆਰੰਭ ਹੋਇਆ । ਫ਼ਰਾਂਸੀਸੀ ਸੌਦਾਗਰ ਬੋਰਦੇ ਜਾਂ ਨਾਤੇ ਬੰਦਰਗਾਹ ਤੋਂ ਅਫਰੀਕਾ ਤੱਟ ਤੇ ਜਹਾਜ਼ ਲੈ ਜਾਂਦੇ ਸਨ । ਉੱਥੇ ਉਹ ਸਥਾਨਿਕ ਸਰਦਾਰਾਂ ਤੋਂ ਦਾਸ ਖਰੀਦਦੇ ਸਨ | ਦਾਸਾਂ ਨੂੰ ਦਾਗ ਕੇ ਅਤੇ ਹੱਥਕੜੀਆਂ ਪਾ ਕੇ ਅਟਲਾਂਟਿਕ ਮਹਾਂਸਾਗਰ ਦੇ ਪਾਰ ਕੈਰੀਬਿਆਈ ਦੇਸ਼ਾਂ ਤਕ ਲੈ ਜਾਣ ਲਈ ਜਹਾਜ਼ਾਂ ਵਿਚ ਭੁੰਨ ਦਿੱਤਾ ਜਾਂਦਾ ਸੀ ।

ਉੱਥੇ ਉਨ੍ਹਾਂ ਨੂੰ ਬਾਗਾਨ-ਮਾਲਿਕਾਂ ਨੂੰ ਵੇਚ ਦਿੱਤਾ ਜਾਂਦਾ ਸੀ । ਮਹੱਤਵ –

  • ਦਾਸ-ਮਿਹਨਤ ਦੇ ਜ਼ੋਰ ‘ਤੇ ਯੂਰਪੀ ਬਾਜ਼ਾਰਾਂ ਵਿਚ ਚੀਨੀ, ਕਾਫੀ ਅਤੇ ਨੀਲ ਦੀ ਵੱਧਦੀ ਮੰਗ ਨੂੰ ਪੂਰਾ ਕਰਨਾ ਸੰਭਵ ਹੋ ਸਕਿਆ ।
  • ਬੋਰਦੇ ਅਤੇ ਨਾਤੇ ਵਰਗੀ ਬੰਦਰਗਾਹ ਫਲਦੇ-ਫੁਲਦੇ ਦਾਸ ਵਪਾਰ ਕਾਰਨ ਖੁਸ਼ਹਾਲ ਨਗਰ ਬਣ ਗਈ ।

ਪ੍ਰਸ਼ਨ 10.
18ਵੀਂ ਅਤੇ 19ਵੀਂ ਸਦੀ ਵਿਚ ਫ਼ਰਾਂਸ ਦੀ ਦਾਸਤਾ ਦੇ ਵਿਸ਼ੇ ਵਿਚ ਕੀ ਸਥਿਤੀ ਸੀ ? ਕਿਸੇ ਤਿੰਨ ਸਥਿਤੀਆਂ ਨੂੰ ਸਪੱਸ਼ਟ ਕਰੋ ।
ਉੱਤਰ-

  • 18ਵੀਂ ਸਦੀ ਵਿਚ ਫ਼ਰਾਂਸ ਵਿਚ ਦਾਸ ਪ੍ਰਥਾ ਦੀ ਵਧੇਰੇ ਨਿੰਦਾ ਨਹੀਂ ਹੋਈ । ਨੈਸ਼ਨਲ ਅਸੈਂਬਲੀ ਵਿਚ ਲੰਬੀ ਬਹਿਸ ਹੋਈ ਕਿ ਵਿਅਕਤੀ ਦੇ ਮੁੱਢਲੇ ਅਧਿਕਾਰ ਉਪਨਿਵੇਸ਼ਾਂ ਬਸਤੀਆਂ) ਵਿੱਚ ਰਹਿਣ ਵਾਲੀ ਪ੍ਰਜਾ ਸਹਿਤ ਸਮੁੱਚੀ ਫ਼ਰਾਂਸੀਸੀ ਪ੍ਰਜਾ ਨੂੰ ਦਿੱਤੇ ਜਾਣ ਦਾ ਨਹੀਂ । ਪਰ ਦਾਸ ਵਪਾਰ ਤੇ ਨਿਰਭਰ ਵਪਾਰੀਆਂ ਦੇ ਵਿਰੋਧ ਦੇ ਡਰ ਕਾਰਨ ਨੈਸ਼ਨਲ ਅਸੈਂਬਲੀ ਵਿਚ ਕੋਈ ਕਾਨੂੰਨ ਪਾਸ ਨਹੀਂ ਕੀਤਾ ਗਿਆ ।
  • ਅੰਤ ਸੰਨ 1794 ਈ: ਦੇ ਕਨਵੈਨਸ਼ਨ ਨੇ ਫ਼ਰਾਂਸੀਸੀ ਉਪਨਿਵੇਸ਼ਾਂ ਵਿਚ ਸਾਰੇ ਦਾਸਾਂ ਦੀ ਮੁਕਤੀ ਦਾ ਕਾਨੂੰਨ ਪਾਸ ਕਰ ਦਿੱਤਾ | ਪਰ ਇਹ ਕਾਨੂੰਨ ਇਕ ਛੋਟੀ ਜਿਹੀ ਅਵਧੀ ਤਕ ਹੀ ਲਾਗੂ ਰਿਹਾ ਦਸ ਸਾਲ ਦੇ ਬਾਅਦ ਨੈਪੋਲੀਅਨ ਨੇ ਦਾਸ ਪ੍ਰਥਾ ਫਿਰ ਤੋਂ ਸ਼ੁਰੂ ਕਰ ਦਿੱਤੀ | ਬਾਗਾਨ-ਮਾਲਿਕਾਂ ਨੂੰ ਆਪਣੇ ਆਰਥਿਕ ਹਿੱਤ ਲਈ ਅਫਰੀਕੀ ਨੀਗਰੋ ਲੋਕਾਂ ਨੂੰ ਦਾਸ ਬਣਾਉਣ ਦੀ ਸੁਤੰਤਰਤਾ ਦੇ ਦਿੱਤੀ ਗਈ ।
  • ਫ਼ਰਾਂਸੀਸੀ ਉਪਨਿਵੇਸ਼ਾਂ ਬਸਤੀਆਂ ਤੋਂ ਅੰਤਿਮ ਰੂਪ ਨਾਲ ਦਾਸ ਪ੍ਰਥਾ ਦਾ ਖਾਤਮਾ 1848 ਵਿਚ ਕੀਤਾ ਗਿਆ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 11.
ਨੈਪੋਲੀਅਨ ਬੋਨਾਪਾਰਟ ਕੌਣ ਸੀ ? ਉਸਨੇ ਕਿਹੜੇ ਸੁਧਾਰਾਂ ਨੂੰ ਲਾਗੂ ਕੀਤਾ ?
ਉੱਤਰ-
ਨੈਪੋਲੀਅਨ ਬੋਨਾਪਾਰਟ ਫਰਾਂਸ ਦਾ ਸਮਰਾਟ ਸੀ । ਉਸਨੇ 1804 ਈ: ਵਿਚ ਆਪਣੇ ਆਪ ਨੂੰ ਫ਼ਰਾਂਸ ਦਾ ਸਮਰਾਟ ਘੋਸ਼ਿਤ ਕੀਤਾ ਸੀ ।
ਇਸ ਤੋਂ ਪਹਿਲਾਂ ਉਹ ਡਾਇਰੈਕਟਰੀ ਦਾ ਪਹਿਲਾਂ ਡਾਇਰੈਕਟਰ ਸੀ । ਸੁਧਾਰ-ਨੈਪੋਲੀਅਨ ਆਪਣੇ ਆਪ ਨੂੰ ਯੂਰਪ ਦੇ ਆਧੁਨਿਕੀਕਰਨ ਦਾ ਮੋਹਰੀ ਮੰਨਦਾ ਸੀ । ਉਸਨੇ ਹੇਠ ਲਿਖੇ ਸੁਧਾਰ ਲਾਗੂ ਕੀਤੇ –

  • ਉਸਨੇ ਨਿਜੀ ਸੰਪੱਤੀ ਦੀ ਸੁਰੱਖਿਆ ਲਈ ਕਾਨੂੰਨ ਬਣਾਏ ।
  • ਉਸਨੇ ਦਸ਼ਮਲਵ ਪ੍ਰਣਾਲੀ ਤੇ ਆਧਾਰਿਤ ਨਾਪ-ਤੋਲ ਦੀ ਇਕ ਸਮਾਨ ਪ੍ਰਣਾਲੀ ਚਲਾਈ ।

ਪ੍ਰਸ਼ਨ 12
ਫ਼ਰਾਂਸ ਦੇ 1791 ਈ: ਦੇ ਸੰਵਿਧਾਨ ਤੋਂ ਮਹਿਲਾਵਾਂ ਕਿਉਂ ਨਿਰਾਸ਼ ਸਨ ? ਮਹਿਲਾਵਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਕ੍ਰਾਂਤੀਕਾਰੀ ਸਰਕਾਰ ਨੇ ਕਿਹੜੇ ਕਾਨੂੰਨ ਲਾਗੂ ਕੀਤੇ ?
ਉੱਤਰ-
ਫ਼ਰਾਂਸ ਵਿਚ ਮਹਿਲਾਵਾਂ 1791 ਈ: ਦੇ ਸੰਵਿਧਾਨ ਤੋਂ ਇਸ ਲਈ ਨਿਰਾਸ਼ ਸਨ ਕਿਉਂਕਿ ਇਸ ਵਿਚ ਉਨ੍ਹਾਂ ਨੂੰ ਨਿਸ਼ਕਿਰਿਆ ਨਾਗਰਿਕ ਦਾ ਦਰਜਾ ਦਿੱਤਾ ਗਿਆ ਸੀ । ਪਰ ਔਰਤਾਂ ਨੇ ਮਤ ਅਧਿਕਾਰ, ਅਸੈਂਬਲੀ ਲਈ ਚੁਣੇ ਜਾਣ ਅਤੇ ਰਾਜਨੀਤਿਕ ਅਹੁਦਿਆਂ ਦੀ ਮੰਗ ਰੱਖੀ । ਉਨ੍ਹਾਂ ਦਾ ਮੰਨਣਾ ਸੀ ਕਿ ਤਦ ਹੀ ਨਵੀਂ ਸਰਕਾਰ ਵਿਚ ਉਨ੍ਹਾਂ ਦੀ ਪ੍ਰਤੀਨਿਧਤਾ ਹੋ ਪਾਏਗੀ । ਕ੍ਰਾਂਤੀਕਾਰੀ ਸਰਕਾਰ ਦੇ ਕਾਨੂੰਨ-ਮਹਿਲਾਵਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਕ੍ਰਾਂਤੀਕਾਰੀ ਸਰਕਾਰ ਨੇ ਹੇਠ ਲਿਖੇ ਕਾਨੂੰਨ ਲਾਗੂ ਕੀਤੇ

  • ਸਾਰੀਆਂ ਲੜਕੀਆਂ ਲਈ ਸਕੂਲੀ ਸਿੱਖਿਆ ਲਾਜ਼ਮੀ ਕਰ ਦਿੱਤੀ ਗਈ ।
  • ਹੁਣ ਪਿਤਾ ਉਨ੍ਹਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਵਿਆਹ ਲਈ ਮਜ਼ਬੂਰ ਨਹੀਂ ਕਰ ਸਕਦਾ ਸੀ । ਵਿਆਹ ਨੂੰ ਸਵੈ-ਇੱਛੁਕ ਸਮਝੌਤਾ ਮੰਨਿਆ ਗਿਆ ਅਤੇ ਨਾਗਰਿਕ ਕਾਨੂੰਨਾਂ ਦੇ ਅਨੁਸਾਰ ਉਨ੍ਹਾਂ ਦਾ ਰਜਿਸਟ੍ਰੇਸ਼ਨ ਕੀਤਾ ਜਾਣ ਲੱਗਾ |
  • ਤਲਾਕ ਨੂੰ ਕਾਨੂੰਨੀ ਰੂਪ ਦੇ ਦਿੱਤਾ ਗਿਆ ਅਤੇ ਇਸਤਰੀ-ਪੁਰਸ਼ ਦੋਨਾਂ ਨੂੰ ਹੀ ਇਸਦੀ ਅਰਜ਼ੀ ਦੇਣ ਦਾ ਅਧਿਕਾਰ ਦਿੱਤਾ ਗਿਆ ।
  • ਹੁਣ ਮਹਿਲਾਵਾਂ ਵਿਵਸਾਇਕ ਸਿਖਲਾਈ ਲੈ ਸਕਦੀਆਂ ਸਨ, ਕਲਾਕਾਰ ਬਣ ਸਕਦੀਆਂ ਸਨ ਅਤੇ ਛੋਟੇ-ਮੋਟੇ ਵਿਵਸਾਇ ਚਲਾ ਸਕਦੀਆਂ ਸਨ ।

ਪ੍ਰਸ਼ਨ 13.
ਜੈਕੋਬਿਨ ਕੌਣ ਸੀ ? ਉਨ੍ਹਾਂ ਨੂੰ ‘ਸੌ ਕੁਲਾਤ ਦੇ ਨਾਂ ਨਾਲ ਕਿਉਂ ਜਾਣਿਆ ਗਿਆ ?
ਉੱਤਰ-
ਜੈਕੋਬਿਨ ਕਲੱਬ ਦੇ ਮੈਂਬਰ ਮੁੱਖ ਤੌਰ ‘ਤੇ ਸਮਾਜ ਦੇ ਘੱਟ ਖੁਸ਼ਹਾਲ ਵਰਗਾਂ ਨਾਲ ਸੰਬੰਧਿਤ ਸਨ । ਇਨ੍ਹਾਂ ਵਿਚ ਛੋਟੇ ਦੁਕਾਨਦਾਰ ਅਤੇ ਕਾਰੀਗਰ-ਜਿਵੇਂ ਜੁੱਤੇ ਬਣਾਉਣ ਵਾਲੇ, ਪੇਸਟੀ ਬਣਾਉਣ ਵਾਲੇ, ਘੜੀਸਾਜ਼, ਛਪਾਈ ਕਰਨ ਵਾਲੇ ਅਤੇ ਨੌਕਰ ਅਤੇ ਰੋਜ਼ਾਨਾ ਮਜ਼ਦੂਰ ਸ਼ਾਮਲ ਸਨ । ਇਸਦਾ ਨੇਤਾ ਮੈਕਸਮਿਲੀਅਨ ਰੋਬੇਸਪਆਰ ਸੀ । ਜੈਕੋਬਿਨ ਦੇ ਇਕ ਵੱਡੇ ਵਰਗ ਨੇ ਗੋਦੀ ਕਾਮਗਾਰਾਂ ਦੀ ਤਰ੍ਹਾਂ ਲੰਬੀ ਧਾਰੀਦਾਰ ਪੈਂਟ ਪਹਿਣਨ ਦਾ ਫ਼ੈਸਲਾ ਕੀਤਾ | ਅਜਿਹਾ ਉਨ੍ਹਾਂ ਨੇ ਸਮਾਜ ਦੇ ਫੈਸ਼ਨਪ੍ਰਸਤ ਵਰਗ, ਵਿਸ਼ੇਸ਼ ਕਰ ਆਪਣੇ ਆਪ ਨੂੰ ਗੋਡਿਆਂ ਤਕ ਪਹਿਨੇ ਜਾਣ ਵਾਲੇ ਚੇਸ ਪਹਿਣਨ ਵਾਲੇ ਕੁਲੀਨਾਂ ਤੋਂ ਅਲੱਗ ਕਰਨ ਲਈ ਕੀਤਾ ।
ਇਹ ਉਨ੍ਹਾਂ ਦਾ ਬੀਚੇਸ ਪਹਿਣਨ ਵਾਲੇ ਕੁਲੀਨਾਂ ਦੀ ਸੱਤਾ ਦੇ ਖਾਤਮੇ ਨੂੰ ਦਰਸਾਉਣ ਦਾ ਤਰੀਕਾ ਸੀ । ਇਸ ਲਈ ਜੈਕੋਬਿਨਾ ਨੂੰ ‘ਸੌ ਕੁਲਾਤ’ ਦੇ ਨਾਂ ਨਾਲ ਜਾਣਿਆ ਗਿਆ ਜਿਸਦਾ ਸ਼ਬਦੀ ਅਰਥ ਹੈ-ਬਿਨਾਂ ਬੀਚੇਸ ਵਾਲੇ । ਸੌ ਕੁਲਾਤ ਪੁਰਸ਼ ਲਾਲ ਰੰਗ ਦੀ ਟੋਪੀ ਵੀ ਪਹਿਨਦੇ ਸਨ ਜੋ ਸੁਤੰਤਰਤਾ ਦੀ ਪ੍ਰਤੀਕ ਸੀ ।
ਮਹਿਲਾਵਾਂ ਨੂੰ ਇਹ ਟੋਪੀ ਪਹਿਣਨ ਦੀ ਇਜਾਜ਼ਤ ਨਹੀਂ ਸੀ ।

ਪ੍ਰਸ਼ਨ 14.
ਫ਼ਰਾਂਸ ਵਿਚ ਸੰਵਿਧਾਨਕ ਰਾਜਤੰਤਰ ਦੀ ਥਾਂ ‘ਤੇ ਗਣਤੰਤਰ ਦੀ ਸਥਾਪਨਾ ਕਿਵੇਂ ਹੋਈ ?
ਉੱਤਰ-
1792 ਈ: ਦੀਆਂ ਗਰਮੀਆਂ ਵਿਚ ਜੈਕੋਬਿਨਾਂ ਨੇ ਖਾਧ ਪਦਾਰਥਾਂ ਦੀ ਮਹਿੰਗਾਈ ਅਤੇ ਘਾਟ ਤੋਂ ਨਰਾਜ਼ ਪੈਰਿਸ ਵਾਸੀਆਂ ਨੂੰ ਲੈ ਕੇ ਇਕ ਵਿਸ਼ਾਲ ਹਿੰਸਕ ਵਿਦਰੋਹ ਦੀ ਯੋਜਨਾ ਬਣਾਈ । 10 ਅਗਸਤ ਦੀ ਸਵੇਰ ਉਨ੍ਹਾਂ ਨੇ ਟਿਉਲੇਰੀਏ ਦੇ ਮਹਿਲ ਤੇ ਧਾਵਾ ਬੋਲ ਦਿੱਤਾ । ਉਨ੍ਹਾਂ ਨੇ ਰਾਜਾ ਦੇ ਰੱਖਿਅਕਾਂ ਨੂੰ ਮਾਰ ਦਿੱਤਾ ਅਤੇ ਰਾਜਾ ਨੂੰ ਕਈ ਘੰਟਿਆਂ ਤਕ ਬੰਧਕ ਬਣਾਏ ਰੱਖਿਆ |

ਬਾਅਦ ਵਿਚ ਨੈਸ਼ਨਲ ਅਸੈਂਬਲੀ ਨੇ ਸ਼ਾਹੀ ਪਰਿਵਾਰ ਨੂੰ ਜੇਲ੍ਹ ਵਿਚ ਸੁੱਟ ਦੇਣ ਦਾ ਪ੍ਰਸਤਾਵ ਪਾਸ ਕੀਤਾ । ਨਵੀਆਂ ਚੋਣਾਂ ਕਰਵਾਈਆਂ ਗਈਆਂ । 21 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਪ੍ਰਸ਼ ਚਾਹੇ ਉਨ੍ਹਾਂ ਕੋਲ ਸੰਪੱਤੀ ਸੀ ਜਾਂ ਨਹੀਂ – ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ । ਨਵੀਂ ਚੁਣੀ ਗਈ ਅਸੈਂਬਲੀ ਨੂੰ ਕਨਵੈਨਸ਼ਨ ਦਾ ਨਾਂ ਦਿੱਤਾ ਗਿਆ । 21 ਸਤੰਬਰ, 1792 ਈ: ਨੂੰ ਕਨਵੈਨਸ਼ਨ ਨੇ ਰਾਜਤੰਤਰ ਦਾ ਅੰਤ ਕਰਕੇ ਫਰਾਂਸ ਨੂੰ ਇਕ ਗਣਤੰਤਰ ਘੋਸ਼ਿਤ ਕਰ ਦਿੱਤਾ ।

ਪ੍ਰਸ਼ਨ 15.
ਫ਼ਰਾਂਸ ਦੇ ਇਤਿਹਾਸ ‘ਤੇ ਫ਼ਰਾਂਸੀਸੀ ਕ੍ਰਾਂਤੀ ਦੇ ਪ੍ਰਭਾਵ ਦਾ ਵਰਣਨ ਕਰੋ ।
ਉੱਤਰ-

  • 1789 ਈ: ਤੋਂ ਬਾਅਦ ਦੇ ਸਾਲਾਂ ਵਿਚ ਫ਼ਰਾਂਸ ਦੇ ਲੋਕਾਂ ਦੇ ਪਹਿਰਾਵੇ, ਬੋਲਚਾਲ ਅਤੇ ਪੁਸਤਕਾਂ ਆਦਿ ਵਿਚ ਅਨੇਕ ਮਹੱਤਵਪੂਰਨ ਪਰਿਵਰਤਨ ਆਏ ।
  • ਕ੍ਰਾਂਤੀਕਾਰੀ ਸਰਕਾਰਾਂ ਨੇ ਕਾਨੂੰਨ ਬਣਾ ਕੇ ਸੁਤੰਤਰਤਾ ਅਤੇ ਸਮਾਨਤਾ ਦੇ ਆਦਰਸ਼ਾਂ ਨੂੰ ਰੋਜ਼ਾਨਾਂ ਜੀਵਨ ਵਿਚ ਉਤਾਰਨ ਦਾ ਯਤਨ ਕੀਤਾ ।
  • ਸੈਂਸਰਸ਼ਿਪ ਨੂੰ ਖਤਮ ਕਰ ਦਿੱਤਾ । ਅਧਿਕਾਰਾਂ ਦੇ ਘੋਸ਼ਣਾ-ਪੱਤਰ ਨੇ ਭਾਸ਼ਣ ਅਤੇ ਪ੍ਰਗਟਾਵੇ ਦੀ ਸੁਤੰਤਰਤਾ ਨੂੰ ਕੁਦਰਤੀ ਅਧਿਕਾਰ ਘੋਸ਼ਿਤ ਕਰ ਦਿੱਤਾ ।

ਪ੍ਰਸ਼ਨ 16.
1791 ਈ: ਦਾ ਫ਼ਰਾਂਸੀਸੀ ਸੰਵਿਧਾਨ ਕਿਹੜੇ ਮਹੱਤਵਪੂਰਨ ਪ੍ਰਾਵਧਾਨ (ਵਿਵਸਥਾ) ਤੋਂ ਸ਼ੁਰੂ ਹੁੰਦਾ ਸੀ ? ਇਸ ਵਿਚ ਕੀ ਕਿਹਾ ਗਿਆ ਸੀ ?
ਉੱਤਰ-
1791 ਈ: ਦਾ ਫ਼ਰਾਂਸੀਸੀ ਸੰਵਿਧਾਨ ‘ਪੁਰਸ਼ ਅਤੇ ਨਾਗਰਿਕ ਅਧਿਕਾਰ ਘੋਸ਼ਣਾ-ਪੱਤਰ’ ਦੇ ਨਾਲ ਸ਼ੁਰੂ ਹੋਇਆ ਸੀ । ਇਸਦੇ ਅਨੁਸਾਰ ਜੀਵਨ ਦੇ ਅਧਿਕਾਰ, ਪ੍ਰਗਟਾਵੇ ਦੀ ਸੁਤੰਤਰਤਾ ਦੇ ਅਧਿਕਾਰ ਅਤੇ ਕਾਨੂੰਨੀ ਸਮਾਨਤਾ ਦੇ ਅਧਿਕਾਰ ਨੂੰ ਕੁਦਰਤੀ ਤੇ ਅਹਰਲੀ ਅਧਿਕਾਰ ਦੇ ਰੂਪ ਵਿਚ ਕਾਇਮ ਕੀਤਾ ਗਿਆ । ਹਰੇਕ ਵਿਅਕਤੀ ਨੂੰ ਇਹ ਅਧਿਕਾਰ ਜਨਮ ਤੋਂ ਪ੍ਰਾਪਤ ਸਨ । ਇਸ ਲਈ ਇਨ੍ਹਾਂ ਅਧਿਕਾਰਾਂ ਨੂੰ ਖੋਹਿਆ ਨਹੀਂ ਜਾ ਸਕਦਾ ਸੀ । ਰਾਜ ਦਾ ਇਹ ਕਰਤੱਵ ਮੰਨਿਆ ਗਿਆ ਕਿ ਉਹ ਹਰੇਕ ਨਾਗਰਿਕ ਦੇ ਕੁਦਰਤੀ ਅਧਿਕਾਰਾਂ ਦੀ ਰੱਖਿਆ ਕਰੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਨ੍ਹਾਂ ਜਨਵਾਦੀ ਅਧਿਕਾਰਾਂ ਦੀ ਸੂਚੀ ਬਣਾਓ ਜੋ ਅੱਜ ਮਿਲੇ ਹੋਏ ਹਨ ਅਤੇ ਜਿਨ੍ਹਾਂ ਦਾ ਉਦਗਮ ਫ਼ਰਾਂਸੀਸੀ ਕ੍ਰਾਂਤੀ ਵਿਚ ਹੈ ? ਉਨ੍ਹਾਂ ਲੋਕਤੰਤਰੀ ਅਧਿਕਾਰਾਂ ਦੀ ਸੂਚੀ ਬਣਾਓ ਜਿਨ੍ਹਾਂ ਦਾ ਅੱਜ ਅਸੀਂ ਉਪਭੋਗ ਕਰਦੇ ਹਾਂ ਅਤੇ ਜੋ ਫ਼ਰਾਂਸੀਸੀ ਕ੍ਰਾਂਤੀ ਦੀ ਉਪਜ ਹੋਣਗੇ ?
ਉੱਤਰ-
ਅੱਜ ਦੇ ਮਨੁੱਖ ਨੂੰ ਹੇਠ ਲਿਖੇ ਲੋਕਤੰਤਰੀ (ਜਨਵਾਦੀ ਅਧਿਕਾਰ ਫ਼ਰਾਂਸੀਸੀ ਕ੍ਰਾਂਤੀ ਦੀ ਦੇਣ ਹਨ । ਇਨ੍ਹਾਂ ਦੀ ਘੋਸ਼ਣਾ 27 ਅਗਸਤ, 1789 ਈ: ਨੂੰ ਰਾਸ਼ਟਰੀ ਮਹਾਂਸਭਾ ਵਿਚ ਕੀਤੀ ਗਈ ਸੀ ।

  • ਮਨੁੱਖ ਸੁਤੰਤਰ ਪੈਦਾ ਹੋਇਆ ਹੈ ਅਤੇ ਉਸਦੇ ਅਧਿਕਾਰ ਹੋਰਨਾਂ ਮਨੁੱਖਾਂ ਦੇ ਸਮਾਨ ਹੋਣਗੇ ।
  • ਹਰੇਕ ਰਾਜਨੀਤਿਕ ਸੰਗਠਨ ਦਾ ਉਦੇਸ਼ ਮਨੁੱਖ ਦੇ ਸਾਰੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ ।
  • ਹਰੇਕ ਮਨੁੱਖ ਨੂੰ ਪੂਰੀ ਸੁਤੰਤਰਤਾ ਦਾ ਅਧਿਕਾਰ ਹੈ ਪਰ ਉਹ ਦੂਜਿਆਂ ਦੀ ਸੁਤੰਤਰਤਾ ਨੂੰ ਨੁਕਸਾਨ ਨਾ ਪਹੁੰਚਾਏ ।
  • ਰਾਜ ਦੀ ਸ਼ਕਤੀ ਦਾ ਮੁੱਖ ਸੋਮਾ ਰਾਜ ਦੇ ਨਾਗਰਿਕ ਹਨ । ਇਸ ਲਈ ਕੋਈ ਵੀ ਵਿਅਕਤੀ ਜਾਂ ਕੋਈ ਵੀ ਸੰਗਠਨ ਅਜਿਹਾ ਫੈਸਲਾ ਲਾਗੂ ਨਹੀਂ ਕਰ ਸਕਦਾ ਜੋ ਦੇਸ਼ ਦੇ ਲੋਕਾਂ ਦੀ ਇੱਛਾ ਦੇ ਵਿਰੁੱਧ ਹੋਵੇ ।
  • ਕਾਨੂੰਨ ਸਿਰਫ਼ ਉਨ੍ਹਾਂ ਕੰਮਾਂ ਨੂੰ ਰੋਕਦਾ ਹੈ ਜਿਨ੍ਹਾਂ ਨਾਲ ਸਮਾਜ ਨੂੰ ਹਾਨੀ ਪਹੁੰਚਦੀ ਹੋਵੇ ।
  • ਨਿਆਂ ਦੇ ਨਜ਼ਰੀਏ ਤੋਂ ਸਾਰੇ ਨਾਗਰਿਕ ਬਰਾਬਰ ਹਨ । ਕਾਨੂੰਨੀ ਕਾਰਵਾਈ ਦੇ ਬਿਨਾਂ ਕਿਸੇ ਵੀ ਵਿਅਕਤੀ ਨੂੰ ਬੰਦੀ ਨਹੀਂ ਬਣਾਇਆ ਜਾ ਸਕਦਾ । ਦੋਸ਼ ਸਿੱਧ ਹੋਣ ‘ਤੇ ਹੀ ਕਿਸੇ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ।
  • ਕਾਨੂੰਨ ਦੇਸ਼ ਦੇ ਸਾਰੇ ਲੋਕਾਂ ਦੀ ਇੱਛਾ ਦਾ ਪ੍ਰਗਟਾਵਾ ਹੈ । ਇਸ ਲਈ ਸਾਰੇ ਨਾਗਰਿਕਾਂ ਨੂੰ ਵਿਅਕਤੀਗਤ ਤੌਰ | ’ਤੇ ਜਾਂ ਆਪਣੇ ਪ੍ਰਤੀਨਿਧਾਂ ਦੁਆਰਾ ਕਾਨੂੰਨ ਦੇ ਨਿਰਮਾਣ ਵਿਚ ਹਿੱਸਾ ਲੈਣ ਦਾ ਅਧਿਕਾਰ ਹੈ ।
  • ਸਾਰੇ ਵਿਅਕਤੀਆਂ ਨੂੰ ਧਾਰਮਿਕ ਸੁਤੰਤਰਤਾ ਪ੍ਰਾਪਤ ਹੈ ।
  • ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੈ ਪਰ ਉਸ ਨਾਲ ਸਮਾਜ ਜਾਂ ਦੇਸ਼ ਨੂੰ ਨੁਕਸਾਨ ਨਾ ਪੁੱਜੇ ।
  • ਬਿਨਾਂ ਹਾਨੀ-ਪੂਰਤੀ (compensation) ਦੇ ਕਿਸੇ ਵੀ ਵਿਅਕਤੀ ਦੀ ਸੰਪਤੀ ਨਹੀਂ ਲਈ ਜਾ ਸਕਦੀ ।
  • ਕੋਈ ਵੀ ਵਿਅਕਤੀ ਕਿਸੇ ਦੂਸਰੇ ਵਿਅਕਤੀ ਦਾ ਸੋਸ਼ਣ ਨਹੀਂ ਕਰ ਸਕਦਾ ।

ਪ੍ਰਸ਼ਨ 2.
ਕੀ ਤੁਸੀਂ ਇਸ ਤਰਕ ਨਾਲ ਸਹਿਮਤ ਹੋ ਕਿ ਸਰਵਭੌਮਿਕ ਅਧਿਕਾਰਾਂ ਦੇ ਸੰਦੇਸ਼ ਵਿਚ ਕਈ ਅੰਤਰ ਵਿਰੋਧ ਸਨ ?
ਉੱਤਰ-
ਸਰਵਭੌਮਿਕ ਅਧਿਕਾਰਾਂ ਦੇ ਸੰਦੇਸ਼ ਨਿਸਚਿਤ ਤੌਰ ‘ਤੇ ਵਿਰੋਧਾਂ ਨਾਲ ਗ੍ਰਸਤ ਸਨ । ਇਨ੍ਹਾਂ ਵਿਚ ਹੇਠ ਲਿਖੇ ਕਈ ਦੋਸ਼ ਸਨ –

  1. ਇਸ ਵਿਚ ਸਭਾ ਆਯੋਜਿਤ ਕਰਨ ਅਤੇ ਸੰਘ ਆਦਿ ਬਣਾਉਣ ਦੀ ਸੁਤੰਤਰਤਾ ਦੇ ਵਿਸ਼ੇ ਵਿਚ ਕੁੱਝ ਨਹੀਂ ਕਿਹਾ ਗਿਆ ਸੀ ।
  2. ਇਸ ਵਿਚ ਸਰਵਜਨਿਕ ਸਿੱਖਿਆ ਦੇ ਵਿਸ਼ੇ ਵਿਚ ਕੁੱਝ ਨਹੀਂ ਕਿਹਾ ਗਿਆ ਸੀ ।
  3. ਇਸ ਵਿਚ ਵਪਾਰ ਅਤੇ ਵਿਵਸਾਇ ਦੀ ਸੁਤੰਤਰਤਾ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ ।
  4. ਇਸ ਵਿਚ ਨਾਗਰਿਕਾਂ ਨੂੰ ਸੰਪਤੀ ਰੱਖਣ ਦਾ ਸੀਮਿਤ ਅਧਿਕਾਰ ਪ੍ਰਦਾਨ ਕੀਤਾ ਗਿਆ ਸੀ । ਇਸ ਲਈ ਰਾਜ ਸਰਵਜਨਿਕ ਹਿੱਤ ਦਾ ਬਹਾਨਾ ਬਣਾ ਕੇ ਕਿਸੇ ਦੀ ਵੀ ਸੰਪੱਤੀ ਖੋਹ ਸਕਦਾ ਸੀ ।
  5. ਫ਼ਰਾਂਸ ਦੇ ਉਪਨਿਵੇਸ਼ਾਂ ਬਸਤੀਆਂ ਵਿਚ ਕੰਮ ਕਰਨ ਵਾਲੇ ਹਬਸ਼ੀ ਦਾਸਾਂ ਦੇ ਵਿਸ਼ੇ ਵਿਚ ਇਸ ਵਿਚ ਕੋਈ ਉਲੇਖ ਨਹੀਂ ਸੀ ।
  6. ਇਨ੍ਹਾਂ ਅਧਿਕਾਰਾਂ ਦਾ ਸਭ ਤੋਂ ਵੱਡਾ ਦੋਸ਼ ਇਹ ਸੀ ਕਿ ਇਨ੍ਹਾਂ ਦੇ ਨਾਲ ਮਨੁੱਖ ਦੇ ਕਰਤੱਵ ਨਿਸਚਿਤ ਨਹੀਂ ਕੀਤੇ ਗਏ ਸਨ ।

ਕਰਤੱਵਾਂ ਦੇ ਬਿਨਾਂ ਅਧਿਕਾਰ ਆਮ ਤੌਰ ‘ਤੇ ਮਹੱਤਵਹੀਣ ਹੀ ਸਮਝੇ ਜਾਂਦੇ ਹਨ । ਇਸ ਵਿਸ਼ੇ ਵਿਚ ਮਿਰਾਬਓ ਨੇ ਵੀ ਲਿਖਿਆ ਹੈ ਕਿ ਨਾਗਰਿਕਾਂ ਨੂੰ ਅਧਿਕਾਰ ਦੇਣ ਦੀ ਉਨੀ ਲੋੜ ਨਹੀਂ ਸੀ ਕਿ ਜਿੰਨੀ ਕਿ ਉਨ੍ਹਾਂ ਨੂੰ ਆਪਣੇ ਕਰਤੱਵਾਂ ਤੋਂ ਜਾਣੂ ਕਰਾਉਣ ਦੀ ਸੀ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 3.
ਫ਼ਰਾਂਸ ਵਿਚ ਨੈਸ਼ਨਲ ਅਸੈਂਬਲੀ ਕਿਸ ਤਰਾਂ ਹੋਂਦ ਵਿਚ ਆਈ ?
ਉੱਤਰ-
ਫ਼ਰਾਂਸ ਵਿਚ ਨੈਸ਼ਨਲ ਟੈਨਿਸ ਕੋਰਟ ਦੀ ਸਹੁੰ ਦੇ ਸਿੱਟੇ ਵਜੋਂ ਹੋਂਦ ਵਿਚ ਆਈ । ਤੀਜੇ ਅਸਟੇਟ ਦੇ ਪ੍ਰਤੀਨਿਧੀ ਆਪਣੇ ਆਪ ਨੂੰ ਪੂਰੇ ਫ਼ਰਾਂਸੀਸੀ ਰਾਸ਼ਟਰ ਦਾ ਪ੍ਰਵਕਤਾ ਮੰਨਦੇ ਸਨ । 20 ਜੂਨ ਨੂੰ ਇਹ ਪ੍ਰਤੀਨਿਧੀ ਵਰਸਾਇ ਦੇ ਇੰਡੋਰ ਟੈਨਿਸ ਕੋਰਟ ਵਿਚ ਇਕੱਠੇ ਹੋਏ । ਉਨ੍ਹਾਂ ਨੇ ਆਪਣੇ ਆਪ ਨੂੰ ਨੈਸ਼ਨਲ ਅਸੈਂਬਲੀ ਘੋਸ਼ਿਤ ਕੀਤੀ ਅਤੇ ਸਹੁੰ ਚੁੱਕੀ ਕਿ ਜਦੋਂ ਤਕ ਸਮਰਾਟ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਵਾਲਾ ਸੰਵਿਧਾਨ ਤਿਆਰ ਨਹੀਂ ਹੋ ਜਾਂਦਾ ਉਦੋ ਤਕ ਅਸੈਂਬਲੀ ਭੰਗ ਨਹੀਂ ਹੋਵੇਗੀ ।

ਉਨ੍ਹਾਂ ਦੀ ਅਗਵਾਈ ਮਿਰਾਬਓ ਅਤੇ ਆਬੇ ਸੀਏ ਨੇ ਕੀਤਾ । ਮਿਰਾਬਓ ਦਾ ਜਨਮ ਕੁਲੀਨ ਪਰਿਵਾਰ ਵਿਚ ਹੋਇਆ ਸੀ, ਪਰ ਉਹ ਸਾਮੰਤੀ ਵਿਸ਼ੇਸ਼ ਅਧਿਕਾਰਾਂ ਵਾਲੇ ਸਮਾਜ ਨੂੰ ਖ਼ਤਮ ਕਰਨ ਦੇ ਪੱਖ ਵਿਚ ਸੀ । ਉਸਨੇ ਇਕ ਤਿਕਾ ਕੱਢੀ ਅਤੇ ਵਰਸਾਇ ਵਿਚ ਜਮਾਂ ਭੀੜ ਦੇ ਸਾਹਮਣੇ ਜ਼ੋਰਦਾਰ ਭਾਸ਼ਣ ਵੀ ਦਿੱਤੇ । ਆਬੇ ਸੀਏ ਮੂਲ ਤੌਰ ‘ਤੇ ਪਾਦਰੀ ਸੀ ਅਤੇ ਉਸਨੇ ‘ਤੀਜੇ ਅਸਟੇਟ ਕੀ ਹੈ ?’ ਸਿਰਲੇਖ ਤੋਂ ਇਕ ਅਤਿਅੰਤ ਪ੍ਰਭਾਵਸ਼ਾਲੀ ਪ੍ਰਚਾਰ ਪੁਸਤਿਕਾ (ਪੈਂਫਲੈਟ) ਲਿਖੀ । ਆਪਣੀ ਵਿਦਰੋਹੀ ਪ੍ਰਜਾ ਦਾ ਰੰਗ-ਢੰਗ ਦੇਖ ਕੇ ਲੂਈ XVI ਨੇ ਅਖੀਰ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਗਿਆ ਕਿ ਉਸਦੀ ਸੱਤਾ ਹੁਣ ਤੋਂ ਸੰਵਿਧਾਨ ਦਾ ਅੰਕੁਸ਼ ਹੋਵੇਗਾ ।

ਪ੍ਰਸ਼ਨ 4.
ਰੋਬੇਸਪਐਰ ਨੇ ਕਿਸ ਤਰ੍ਹਾਂ ਫ਼ਰਾਂਸੀਸੀ ਸਮਾਜ ਵਿਚ ਸਮਾਨਤਾ ਲਿਆਉਣ ਦੇ ਯਤਨ ਕੀਤੇ ?
ਉੱਤਰ-
ਰੋਬੇਸਪਐਰ ਨੇ ਅੱਗੇ ਲਿਖੇ ਸੁਧਾਰਾਂ ਦੁਆਰਾ ਫ਼ਰਾਂਸੀਸੀ ਸਮਾਜ ਵਿਚ ਸਮਾਨਤਾ ਲਿਆਉਣ ਦਾ ਯਤਨ ਕੀਤਾ –

  • ਰੋਬੇਸਪਖੇਰ ਨੇ ਕਾਨੂੰਨ ਦੁਆਰਾ ਮਜ਼ਦੂਰੀ ਅਤੇ ਕੀਮਤਾਂ ਦੀ ਵੱਧ ਤੋਂ ਵੱਧ ਸੀਮਾ ਨਿਸ਼ਚਿਤ ਕਰ ਦਿੱਤੀ ।
  • ਗੋਸ਼ਤ ਅਤੇ ਪਾਵਰੋਟੀ ਦੀ ਰਾਸ਼ਨਿੰਗ ਕਰ ਦਿੱਤੀ ਗਈ ।
  • ਕਿਸਾਨਾਂ ਨੂੰ ਆਪਣਾ ਅਨਾਜ ਸ਼ਹਿਰਾਂ ਵਿੱਚ ਜਾ ਕੇ ਸਰਕਾਰ ਦੁਆਰਾ ਨਿਸ਼ਚਿਤ ਮੁੱਲਾਂ ‘ਤੇ ਵੇਚਣ ਲਈ ਮਜ਼ਬੂਰ ਕਰ ਦਿੱਤਾ ਗਿਆ |
  • ਮਹਿੰਗੇ ਸਫੈਦ ਆਟੇ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਗਈ । ਹੁਣ ਸਾਰੇ ਨਾਗਰਿਕਾਂ ਲਈ ਸਾਬੁਤ, ਕਣਕ ਤੋਂ ਬਣੀ ਅਤੇ ਸਮਾਨਤਾ ਦਾ ਪ੍ਰਤੀਕ ਮੰਨੀ ਜਾਣ ਵਾਲੀ, “ਸਮਤਾ ਰੋਟੀ ਖਾਣਾ ਲਾਜ਼ਮੀ ਕਰ ਦਿੱਤਾ ਗਿਆ ।
  • ਬੋਲਚਾਲ ਅਤੇ ਸੰਬੋਧਨ ਵਿਚ ਵੀ ਸਮਾਨਤਾ ਦਾ ਆਚਾਰ-ਵਿਹਾਰ ਲਾਗੂ ਕਰਨ ਦਾ ਯਤਨ ਕੀਤਾ ਗਿਆ । ਪਰੰਪਰਾਗਤ ਮਾਨਸਯੂਰ (ਸ੍ਰੀਮਾਨ ਅਤੇ ਮਦਾਨ (ਸ੍ਰੀਮਤੀ) ਦੀ ਥਾਂ ‘ਤੇ ਹੁਣ ਸਾਰੇ ਫ਼ਰਾਂਸੀਸੀ ਪੁਰਸ਼ਾਂ ਅਤੇ ਇਸਤਰੀਆਂ ਨੂੰ ਸਿਤੋਯੇਨ (ਨਾਗਰਿਕ) ਅਤੇ ਸਿਤੋਧੀਨ ਨਾਗਰਿਕਾਂ ਦੇ ਨਾਂ ਨਾਲ ਸੰਬੋਧਨ ਕੀਤਾ ਜਾਣ ਲੱਗਾ |
  • ਚਰਚਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਭਵਨਾਂ ਨੂੰ ਬੈਰਕ ਜਾਂ ਦਫ਼ਤਰ ਬਣਾ ਦਿੱਤਾ ਗਿਆ ।

ਪ੍ਰਸ਼ਨ 5.
ਫ਼ਰਾਂਸੀਸੀ ਕ੍ਰਾਂਤੀ ਦੇ ਇਤਿਹਾਸ ਵਿਚ 1791 ਈ: ਦੇ ਸੰਵਿਧਾਨ ਦਾ ਕੀ ਮਹੱਤਵ ਹੈ ?
ਉੱਤਰ-
1791 ਈ: ਦੇ ਸੰਵਿਧਾਨ ਵਿਚ ਸਮਰਾਟ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਕੇ ਫ਼ਰਾਂਸ ਵਿਚ ਸੰਵਿਧਾਨਕ ਰਾਜਤੰਤਰ ਦੀ ਸਥਾਪਨਾ ਕੀਤੀ ਗਈ । ਇਸ ਸੰਵਿਧਾਨ ਦੇ ਮੁੱਖ ਪ੍ਰਾਵਧਾਨ ਵਿਵਸਥਾਵਾਂ) ਹੇਠ ਲਿਖੀਆਂ ਸਨ –

  1. ਸ਼ਾਸਨ ਦੀਆਂ ਸ਼ਕਤੀਆਂ ਨੂੰ ਵੱਖ-ਵੱਖ ਸੰਸਥਾਵਾਂ ਅਰਥਾਤ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਵੰਡਿਆ ਅਤੇ ਤਬਦੀਲ ਕਰ ਦਿੱਤਾ ਗਿਆ ।
  2. ਕਾਨੂੰਨ ਬਣਾਉਣ ਦਾ ਅਧਿਕਾਰ ਨੈਸ਼ਨਲ ਅਸੈਂਬਲੀ ਨੂੰ ਸੌਂਪ ਦਿੱਤਾ ਗਿਆ ।
  3. ਨੈਸ਼ਨਲ ਅਸੈਂਬਲੀ ਦੀ ਅਖ ਤੌਰ ‘ਤੇ ਚੋਣ ਹੁੰਦੀ ਸੀ । ਪਹਿਲਾਂ ਨਾਗਰਿਕ ਅਤੇ ਚੋਣ ਸਮੂਹ ਚੋਣ ਕਰਦੇ ਸਨ, ਜੋ ਅਸੈਂਬਲੀ ਦੇ ਮੈਂਬਰਾਂ ਨੂੰ ਚੁਣਦੇ ਸਨ ।
  4. ਵੋਟ ਦੇਣ ਦਾ ਅਧਿਕਾਰ ਸਿਰਫ਼ 25 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਅਜਿਹੇ ਪੁਰਸ਼ਾਂ ਨੂੰ ਪ੍ਰਾਪਤ ਸੀ ਜੋ ਘੱਟ ਤੋਂ ਘੱਟ ਤਿੰਨ ਦਿਨ ਦੀ ਮਜ਼ਦੂਰੀ ਦੇ ਬਰਾਬਰ ਕਰ ਚੁਕਾਉਂਦੇ ਸਨ ।

ਇਨ੍ਹਾਂ ਨੂੰ ਸਰਗਰਮ ਨਾਗਰਿਕ ਦਾ ਦਰਜਾ ਦਿੱਤਾ ਗਿਆ ਸੀ । ਬਾਕੀ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਗੈਰ-ਸਰਗਰਮ ਨਾਗਰਿਕ ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਗਿਆ ਸੀ । ਚੋਣ ਦੀ ਯੋਗਤਾ ਪ੍ਰਾਪਤ ਕਰਨ ਅਤੇ ਅਸੈਂਬਲੀ ਦਾ ਮੈਂਬਰ ਬਣਨ ਲਈ ਲੋਕਾਂ ਦਾ ਕਰਦਾਤਿਆਂ ਦੀ ਸਰਵਉੱਚ ਸ਼੍ਰੇਣੀ ਵਿਚ ਹੋਣਾ ਜ਼ਰੂਰੀ ਸੀ ।

ਪ੍ਰਸ਼ਨ 6.
ਨੈਪੋਲੀਅਨ ਦਾ ਸਮਰਾਟ ਦੇ ਰੂਪ ਵਿਚ ਉਦੈ ਕਿਸ ਤਰ੍ਹਾਂ ਹੋਇਆ ਸੀ ? ਉਸ ਦੇ ਸ਼ਾਸਨ ਕਾਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਫਰਾਂਸ ਦੀ ਸੱਤਾ ਮੱਧ ਵਰਗ ਦੇ ਸੰਪੰਨ ਵਰਗ ਦੇ ਲੋਕਾਂ ਦੇ ਹੱਥ ਆ ਗਈ । ਨਵੇਂ ਸੰਵਿਧਾਨ ਦੇ ਅਨੁਸਾਰ ਸੰਪਤੀਹੀਣ ਵਰਗ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ । ਇਸ ਸੰਵਿਧਾਨ ਵਿਚ ਚੁਣੀਆਂ ਗਈਆਂ ਦੋ ਵਿਧਾਨ ਪਰਿਸ਼ਦਾਂ ਦੀ ਵਿਵਸਥਾ ਸੀ । ਇਨ੍ਹਾਂ ਪਰਿਸ਼ਦਾਂ ਨੇ ਪੰਜ ਮੈਂਬਰਾਂ ਵਾਲੀ ਇਕ ਕਾਰਜਪਾਲਿਕਾ -ਡਾਇਰੈਕਟਰੀ ਨੂੰ ਨਿਯੁਕਤ ਕੀਤਾ ।

ਨਵੀਂ ਵਿਵਸਥਾ ਵਿਚ ਜੈਕੋਬਿਨਾ ਦੇ ਸ਼ਾਸਨ ਕਾਲ ਵਾਲੀ ਇਕ ਵਿਅਕਤੀ-ਕੇਂਦਰਿਤ ਕਾਰਜਪਾਲਿਕਾ ਤੋਂ ਬਚਣ ਦਾ ਯਤਨ ਕੀਤਾ ਗਿਆ, ਪਰ ਵਿਧਾਨ ਪਰਿਸ਼ਦਾਂ ਵਿਚ ਡਾਇਰੈਕਟਰਾਂ ਦਾ ਝਗੜਾ ਹੁੰਦਾ ਰਹਿੰਦਾ ਸੀ । ਤਦ ਪਰਿਸ਼ਦ ਉਨ੍ਹਾਂ ਨੂੰ ਬਚਾਉਣ ਦਾ ਯਤਨ ਕਰਦੀ ਸੀ । ਡਾਇਰੈਕਟਰੀ ਦੀ ਰਾਜਨੀਤਿਕ ਅਸਥਿਰਤਾ ਨੇ ਸੈਨਿਕ ਤਾਨਾਸ਼ਾਹ-ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਮਾਰਗ ਸੌਖਾ ਕਰ ਦਿੱਤਾ । 1804 ਈ: ਵਿਚ ਨੈਪੋਲੀਅਨ ਨੇ ਆਪਣੇ ਆਪ ਨੂੰ ਫਰਾਂਸ ਦਾ ਸਮਰਾਟ ਘੋਸ਼ਿਤ ਕਰ ਦਿੱਤਾ ।

ਸ਼ਾਸਨ ਕਾਲ –

  • ਨੈਪੋਲੀਅਨ ਨੇ ਯੂਰਪੀ ਦੇਸ਼ਾਂ ਦੀ ਜਿੱਤ ਯਾਤਰਾ ਆਰੰਭ ਕੀਤੀ ।
    ਪੁਰਾਣੇ ‘ਰਾਜਵੰਸ਼ਾ ਨੂੰ ਹਟਾ ਕੇ ਉਸਨੇ ਨਵੇਂ | ਸਾਮਰਾਜ ਬਣਾਏ ਅਤੇ ਉਨ੍ਹਾਂ ਦੀ ਵਾਗਡੋਰ ਆਪਣੇ ਖਾਨਦਾਨ ਦੇ ਲੋਕਾਂ ਦੇ ਹੱਥ ਵਿਚ ਦੇ ਦਿੱਤੀ ।
  • ਨੈਪੋਲੀਅਨ ਆਪਣੇ ਆਪ ਨੂੰ ਆਧੁਨਿਕੀਕਰਨ ਦਾ ਦੂਤ ਮੰਨਦਾ ਸੀ । ਉਸਨੇ ਨਿੱਜੀ ਸੰਪੱਤੀ ਦੀ ਸੁਰੱਖਿਆ ਲਈ ਕਾਨੂੰਨ ਬਣਾਏ ਅਤੇ ਦਸ਼ਮਲਵ ਪ੍ਰਣਾਲੀ ‘ਤੇ ਆਧਾਰਿਤ ਨਾਪ-ਤੋਲ ਦੀ ਇਕ ਸਮਾਨ ਪ੍ਰਣਾਲੀ ਆਰੰਭ ਕੀਤੀ ।
  • ਆਰੰਭ ਵਿਚ ਬਹੁਤ ਸਾਰੇ ਲੋਕਾਂ ਨੂੰ ਨੈਪੋਲੀਅਨ ਮੁਕਤੀਦਾਤਾ ਲੱਗਦਾ ਸੀ ਅਤੇ ਉਸ ਤੋਂ ਜਨਤਾ ਨੂੰ ਸੁਤੰਤਰਤਾ ਦੁਆਉਣ ਦੀ ਉਮੀਦ ਸੀ । ਪਰ ਜਲਦੀ ਹੀ ਉਸਦੀਆਂ ਸੈਨਾਵਾਂ ਨੂੰ ਲੋਕ ਹਮਲਾਵਾਰੀ ਮੰਨਣ ਲੱਗੇ । ਆਖ਼ਰਕਾਰ 1815 ਈ: ਵਿਚ ਵਾਟਰਲੂ ਵਿਚ ਉਸਦੀ ਜਿੱਤ ਹੋਈ । ਯੂਰਪ ਦੇ ਹੋਰਨਾਂ ਭਾਗਾਂ ਵਿਚ ਉਸਦੇ ਮੁਕਤੀ ਅਤੇ ਆਧੁਨਿਕ ਕਾਨੂੰਨਾਂ ਨੂੰ ਫੈਲਾਉਣ ਵਾਲੇ ਕ੍ਰਾਂਤੀਕਾਰੀ ਉਪਾਵਾਂ ਦਾ ਪ੍ਰਭਾਵ ਉਸਦੀ ਮੌਤ ਦੇ ਕਾਫ਼ੀ ਸਮੇਂ ਬਾਅਦ ਸਾਹਮਣੇ ਆਇਆ ।

ਪ੍ਰਸ਼ਨ 7.
ਬੈਸਟੀਲ ਦੇ ਪਤਨ ਦੇ ਬਾਅਦ ਫ਼ਰਾਂਸ ਵਿਚ ਪਾਸ ਸਭ ਤੋਂ ਮਹੱਤਵਪੂਰਨ ਕਾਨੂੰਨ ਕਿਹੜਾ ਸੀ ? ਇਸਦਾ ਕੀ ਮਹੱਤਵ ਸੀ ?
ਫ਼ਰਾਂਸ ਵਿਚ ‘ਭਾਸ਼ਣ ਅਤੇ ਪ੍ਰਗਟਾਵੇ ਦੀ ਸੁਤੰਤਰਤਾਂ ਨੂੰ ਕੁਦਰਤੀ ਅਧਿਕਾਰ ਘੋਸ਼ਿਤ ਕੀਤੇ ਜਾਣ ਦਾ ਫ਼ਰਾਂਸੀਸੀ ਜਨਤਾ ਲਈ ਕੀ ਮਹੱਤਵ ਸੀ ?
ਉੱਤਰ-
ਬੈਸਟੀਲ ਦੇ ਪਤਨ ਦੇ ਬਾਅਦ 1789 ਦੀਆਂ ਸਰਗਰਮੀਆਂ ਵਿਚ ਜੋ ਸਭ ਤੋਂ ਮਹੱਤਵਪੂਰਨ ਕਾਨੂੰਨ ਹੋਂਦ ਵਿਚ ਆਇਆ, ਉਹ ਸੀ ਸੈਂਸਰਸ਼ਿਪ ਦਾ ਖ਼ਾਤਮਾ |
ਪ੍ਰਾਚੀਨ ਰਾਜਤੰਤਰ ਦੇ ਤਹਿਤ ਸਮੁੱਚੀ ਲਿਖਤੀ ਸਮੱਗਰੀ ਅਤੇ ਸੱਭਿਆਚਾਰਕ ਗਤੀਵਿਧੀਆਂ-ਪੁਸਤਕਾਂ, ਅਖ਼ਬਾਰਾਂ, ਨਾਟਕ ਆਦਿ ਨੂੰ ਰਾਜਾ ਦੇ ਸੈਂਸਰ ਅਧਿਕਾਰੀਆਂ ਦੁਆਰਾ ਪਾਸ ਕੀਤੇ ਜਾਣ ਦੇ ਬਾਅਦ ਹੀ ਪ੍ਰਕਾਸ਼ਿਤ ਜਾਂ ਮੰਚਿਤ ਕੀਤਾ ਜਾ ਸਕਦਾ ਸੀ ।

ਪਰ ਹੁਣ ਅਧਿਕਾਰਾਂ ਦੇ ਘੋਸ਼ਣਾ-ਪੱਤਰ ਦੇ ਅਨੁਸਾਰ ਭਾਸ਼ਣ ਅਤੇ ਪ੍ਰਗਟਾਵੇ ਦੀ ਸੁਤੰਤਰਤਾ ਨੂੰ ਕੁਦਰਤੀ ਅਧਿਕਾਰ ਘੋਸ਼ਿਤ ਕਰ ਦਿੱਤਾ । ਸਿੱਟੇ ਵਜੋਂ ਫ਼ਰਾਂਸ ਦੇ ਨਗਰਾਂ ਵਿਚ ਅਖ਼ਬਾਰਾਂ, ਪਰਚੇ, ਪੁਸਤਕਾਂ ਅਤੇ ਚਿੱਤਰਾਂ ਦਾ ਹੜ੍ਹ ਜਿਹਾ ਆ ਗਿਆ, ਜੋ ਤੇਜ਼ੀ ਨਾਲ ਪਿੰਡ-ਪਿੰਡ ਤਕ ਜਾ ਪੁੱਜੀ । ਉਨ੍ਹਾਂ ਵਿਚ ਫਰਾਂਸ ਵਿਚ ਹੋ ਰਹੀਆਂ ਘਟਨਾਵਾਂ ਅਤੇ ਪਰਿਵਰਤਨਾਂ ਦਾ ਬਿਉਰਾ ਅਤੇ ਉਨ੍ਹਾਂ ਤੇ ਟਿੱਪਣੀ ਸੀ । ਪੈਸ ਦੀ ਸੁਤੰਤਰਤਾ ਦਾ ਅਰਥ ਇਹ ਸੀ ਕਿ ਕਿਸੇ ਵੀ ਘਟਨਾ ਤੇ ਆਪਸੀ ਵਿਰੋਧੀ ਵਿਚਾਰ ਵੀ ਪ੍ਰਗਟ ਕੀਤੇ ਜਾ ਸਕਦੇ ਸਨ ।

ਪ੍ਰਿੰਟ ਮਾਧਿਅਮ ਦੀ ਵਰਤੋਂ ਕਰਕੇ ਇਕ ਪੱਖ ਨੇ ਦੂਜੇ ਪੱਖ ਨੂੰ ਆਪਣੇ ਦ੍ਰਿਸ਼ਟੀਕੋਣ ਨਾਲ ਸਹਿਮਤ ਕਰਾਉਣ ਦੇ ਯਤਨ ਕੀਤੇ । ਹੁਣ ਨਾਟਕ, ਸੰਗੀਤ ਅਤੇ ਉਤਸਵੀ ਜਲੂਸਾਂ ਵਿਚ ਅਣਗਿਣਤ ਲੋਕ ਜਾਣ ਲੱਗੇ । ਸੁਤੰਤਰਤਾ ਅਤੇ ਨਿਆਂ ਦੇ ਬਾਰੇ ਵਿਚ ਰਾਜਨੀਤੀ ਮਾਹਿਰਾਂ ਅਤੇ ਦਾਰਸ਼ਨਿਕਾਂ ਦੇ ਵਿਦਵਤਾ ਭਰੇ ਲੇਖਨ ਨੂੰ ਸਮਝਣ ਅਤੇ ਉਸ ਨਾਲ ਜੁੜਨ ਦਾ ਇਹ ਸਿੱਧ ਤਰੀਕਾ ਸੀ ਕਿਉਂਕਿ ਕਿਤਾਬਾਂ ਨੂੰ ਸਿਰਫ਼ ਮੁੱਠੀ ਭਰ ਪੜ੍ਹੇ-ਲਿਖੇ ਲੋਕ ਹੀ ਪੜ੍ਹ ਸਕਦੇ ਸਨ ।

ਪ੍ਰਸ਼ਨ 8.
ਫ਼ਰਾਂਸੀਸੀ ਸਮਰਾਟ ਲੁਈ xvI ਨੇ ਸਟੇਟਸ ਜਨਰਲ ਦੀ ਮੀਟਿੰਗ ਕਿਉਂ ਬੁਲਾਈ ? ਇਸ ਵਿਚ ਵੱਖ-ਵੱਖ ਸਟੇਟਸ ਦੀ ਕੀ ਸਥਿਤੀ ਸੀ ?
ਉੱਤਰ-
ਫ਼ਰਾਂਸ ਤੇ ਕਰਜ਼ ਦੇ ਵਧਦੇ ਬੋਝ ਕਾਰਨ ਫਰਾਂਸ ਦੇ ਸਮਰਾਟ ਨੂੰ ਧਨ ਦੀ ਲੋੜ ਸੀ । ਇਸਦੇ ਲਈ ਉਸਨੇ ਨਵੇਂ ਕਰ ਲਗਾਉਣ ਦਾ ਫ਼ੈਸਲਾ ਕੀਤਾ | ਪ੍ਰਾਚੀਨ ਰਾਜਤੰਤਰ ਦੇ ਤਹਿਤ ਫ਼ਰਾਂਸੀਸੀ ਸਮਰਾਟ ਆਪਣੀ ਮਰਜ਼ੀ ਨਾਲ ਕਰ ਨਹੀਂ ਲਗਾ ਸਕਦਾ ਸੀ । ਇਸਦੇ ਲਈ ਉਸਨੂੰ ਸਟੇਟਸ ਜਨਰਲ ਦੀ ਮੀਟਿੰਗ ਬੁਲਾ ਕੇ ਨਵੇਂ ਕਰਾਂ ਦੇ ਆਪਣੇ ਪ੍ਰਸਤਾਵਾਂ ਤੇ ਮਨਜ਼ੂਰੀ ਲੈਣੀ ਪੈਂਦੀ ਸੀ । ਸਟੇਟਸ ਜਨਰਲ ਇਕ ਰਾਜਨੀਤਿਕ ਸੰਸਥਾ ਸੀ, ਜਿਸ ਵਿਚ ਤਿੰਨੋਂ ਸਟੇਟਸ (ਸਮਾਜਿਕ ਵਰਗ) ਆਪਣੇਆਪਣੇ ਪ੍ਰਤੀਨਿਧੀ ਭੇਜਦੇ ਸਨ ।

ਪਰ ਸਮਰਾਟ ਹੀ ਇਹ ਫ਼ੈਸਲਾ ਕਰਦਾ ਸੀ ਕਿ ਇਸ ਸੰਸਥਾ ਦੀ ਮੀਟਿੰਗ ਕਦੋਂ ਬੁਲਾਈ ਜਾਏ । ਇਸਦੀ ਆਖ਼ਰੀ ਮੀਟਿੰਗ 1614 ਈ: ਵਿਚ ਬੁਲਾਈ ਗਈ ਸੀ ।
ਇਸਦੇ ਬਾਅਦ ਲੁਈ XVI ਨੇ 5 ਮਈ, 1789 ਈ: ਨੂੰ ਨਵੇਂ ਕਰਾਂ ਦੇ ਪ੍ਰਸਤਾਵ ਤੇ ਮਨਜ਼ੂਰੀ ਲਈ ਸਟੇਟਸ ਜਨਰਲ ਦੀ ਮੀਟਿੰਗ ਬੁਲਾਈ । ਪ੍ਰਤੀਨਿਧਾਂ ਦੀ ਮੇਜ਼ਬਾਨੀ ਲਈ ਵਰਸਾਇ ਦੇ ਇਕ ਵਿਸ਼ਾਲ ਭਵਨ ਨੂੰ ਸਜਾਇਆ ਗਿਆ ਪਹਿਲੇ ਅਤੇ ਦੂਸਰੇ ਸਟੇਟ ਨੇ ਇਸ ਮੀਟਿੰਗ ਵਿਚ ਆਪਣੇ 300-300 ਪ੍ਰਤੀਨਿਧੀ ਭੇਜੇ, ਜਿਨ੍ਹਾਂ ਨੂੰ ਆਮਣੇ-ਸਾਮਣੇ ਦੀਆਂ ਕਤਾਰਾਂ ਵਿਚ ਬਿਠਾਇਆ ਗਿਆ ।

ਤੀਜੇ ਸਟੇਟ ਨੇ 600 ਪ੍ਰਤੀਨਿਧਾਂ ਨੂੰ ਉਨ੍ਹਾਂ ਦੇ ਪਿੱਛੇ ਖੜ੍ਹਾ ਕੀਤਾ ਗਿਆ । ਤੀਜੇ ਸਟੇਟ ਦੀ ਪ੍ਰਤੀਨਿਧਤਾ ਇਸਦੇ ਖ਼ੁਸ਼ਹਾਲ ਅਤੇ ਪੜ੍ਹੇ-ਲਿਖੇ ਵਰਗ ਦੇ ਲੋਕ ਕਰ ਰਹੇ ਸਨ । ਕਿਸਾਨਾਂ, ਔਰਤਾਂ ਅਤੇ ਕਾਰੀਗਰਾਂ ਨੂੰ ਸਭਾ ਵਿਚ ਪ੍ਰਵੇਸ਼ ਦੀ ਇਜਾਜ਼ਤ ਨਹੀਂ ਸੀ । ਫਿਰ ਵੀ ਲਗਪਗ 40,000 ਪੱਤਰਾਂ ਦੇ ਮਾਧਿਅਮ ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਮੰਗਾਂ ਦੀ ਸੂਚੀ ਬਣਾਈ ਗਈ ਸੀ, ਜਿਸਨੂੰ ਪ੍ਰਤੀਨਿਧੀ ਆਪਣੇ ਨਾਲ ਲੈ ਕੇ ਆਏ ਸਨ ।

ਪ੍ਰਸ਼ਨ 9.
ਫ਼ਰਾਂਸ ਵਿਚ ਜਨਰਲ ਨੈਸ਼ਨਲ ਅਸੈਂਬਲੀ ਕਿਸ ਤਰ੍ਹਾਂ ਹੋਂਦ ਵਿਚ ਆਈ ? ਇਸ ਵਿਚ ਮਿਰਾਬਓ ਅਤੇ ਆਬੇ ਸਿਏ ਦੀ ਕੀ ਭੂਮਿਕਾ ਰਹੀ ?
ਉੱਤਰ-
ਸਟੇਟਸ ਜਨਰਲ ਦੇ ਨਿਯਮਾਂ ਦੇ ਅਨੁਸਾਰ ਹਰੇਕ ਸਟੇਟ (ਸਮਾਜਿਕ ਵਰਗ) ਨੂੰ ਇਕ ਵੋਟ ਦੇਣ ਦਾ ਅਧਿਕਾਰ ਸੀ । ਇਸ ਵਾਰ ਵੀ ਲੂਈ XVI ਦਾ ਇਸੇ ਪ੍ਰਥਾ ਦਾ ਪਾਲਨ ਕਰਨ ਲਈ ਦ੍ਰਿੜ੍ਹ ਸੰਕਲਪ ਸੀ । ਪਰ ਤੀਜੇ ਸਟੇਟ ਦੇ ਪ੍ਰਤੀਨਿਧਾਂ ਨੇ ਮੰਗ ਰੱਖੀ ਕਿ ਹੁਣ ਦੀ ਵਾਰ ਪੁਰੀ ਸਭਾ ਦੁਆਰਾ ਮਤਦਾਨ ਕਰਾਇਆ ਜਾਣਾ ਚਾਹੀਦਾ ਹੈ, ਜਿਸ ਵਿਚ ਹਰੇਕ ਮੈਂਬਰ ਨੂੰ ਇਕ ਵੋਟ ਦੇਣ ਦਾ ਅਧਿਕਾਰ ਹੋਵੇ ।

ਇਹ ਨਿਰਸੰਦੇਹ ਇਕ ਲੋਕਤੰਤਰੀ ਸਿਧਾਂਤ ਸੀ, ਜਿਸਨੂੰ ਆਪਣੀ ਪੁਸਤਕ “ਦ ਸ਼ੋਸ਼ਲ ਕਾਨਟੈਕਟ’ ਵਿਚ ਰੂਸੋ ਨੇ ਵੀ ਪੇਸ਼ ਕੀਤਾ ਸੀ । ਪਰ ਸਮਰਾਟ ਨੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ । ਇਸ ਵਿਰੋਧ ਵਿਚ ਤੀਜੇ ਸਟੇਟ ਦੇ ਪ੍ਰਤੀਨਿਧੀ ਸਭਾ ਤੋਂ ਬਾਹਰ ਚਲੇ ਗਏ । ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਰਾਂਸੀਸੀ ਘੋਸ਼ਿਤ ਕਰ ਦਿੱਤਾ ਅਤੇ ਸਹੁੰ ਚੁੱਕੀ ਕਿ ਜਦੋਂ ਤਕ ਸਮਰਾਟ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਵਾਲਾ ਸੰਵਿਧਾਨ ਤਿਆਰ ਨਹੀਂ ਹੋ ਜਾਂਦਾ ਤਦ ਤਕ ਅਸੈਂਬਲੀ ਭੰਗ ਨਹੀਂ ਹੋਵੇਗੀ ।

ਉਨ੍ਹਾਂ ਦੀ ਅਗਵਾਈ ਮਿਰਾਬਓ ਅਤੇ ਆਬੇ ਸੀਏ ਨੇ ਕੀਤਾ । ਮਿਰਾਬਓ ਦਾ ਜਨਮ ਕੁਲੀਨ ਪਰਿਵਾਰ ਵਿਚ ਹੋਇਆ ਸੀ, ਪਰ ਉਹ ਸਾਮੰਤੀ ਵਿਸ਼ੇਸ਼ ਅਧਿਕਾਰਾਂ ਵਾਲੇ ਸਮਾਜ ਨੂੰ ਖ਼ਤਮ ਕਰਨ ਦੀ ਜ਼ਰੂਰਤ ਨਾਲ ਸਹਿਮਤ ਸੀ । ਉਸਨੇ ਇਕ ਪੱਤ੍ਰਿਕਾ ਕੱਢੀ ਅਤੇ ਵਰਸਾਇ ਵਿਚ ਜੁਟੀ ਭੀੜ ਦੇ ਸਾਹਮਣੇ ਜ਼ੋਰਦਾਰ ਭਾਸ਼ਣ ਵੀ ਦਿੱਤੇ । ਆਬੇ ਸਿਟੇ ਮੂਲ ਤੌਰ ‘ਤੇ ਪਾਦਰੀ ਸੀ ਅਤੇ ਉਸਨੇ ‘ਤੀਜਾ ਸਟੇਟ’ ਕੀ ਹੈ ? ਸਿਰਲੇਖ ਨਾਲ ਇਕ ਅਤਿਅੰਤ ਪ੍ਰਭਾਵਸ਼ਾਲੀ ਪ੍ਰਚਾਰ-ਪੁਸਤਿਕਾ (ਪੈਂਫਲੇਟ) ਲਿਖੀ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 10.
ਫ਼ਰਾਂਸੀਸੀ ਨੈਸ਼ਨਲ ਅਸੈਂਬਲੀ ਦੇ ਅਧੀਨ ਕ੍ਰਾਂਤੀਕਾਰੀ ਯੁੱਧਾਂ ਦਾ ਸੰਖੇਪ ਵਰਣਨ ਕਰੋ । ਇਨ੍ਹਾਂ ਦੇ ਕੀ ਸਿੱਟੇ ਨਿਕਲੇ ?
ਉੱਤਰ-
ਲੁਈxVIਨੇ 1791 ਈ: ਦੇ ਸੰਵਿਧਾਨ ਤੇ ਹਸਤਾਖ਼ਰ ਕਰ ਦਿੱਤੇ ਸਨ ਪਰ ਪ੍ਰਜਾ ਦੀ ਰਾਜਾ ਨਾਲ ਉਸਦੀ ਗੁਪਤ ਵਾਰਤਾ ਵੀ ਚਲ ਰਹੀ ਸੀ । ਫ਼ਰਾਂਸ ਦੀਆਂ ਘਟਨਾਵਾਂ ਨਾਲ ਹੋਰਨਾਂ ਗੁਆਂਢੀ ਦੇਸ਼ਾਂ ਦੇ ਸ਼ਾਸਕ ਵੀ ਚਿੰਤਿਤ ਸਨ । ਇਨ੍ਹਾਂ ਸ਼ਾਸਕਾਂ ਨੇ ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀ ਸਰਕਾਰ ਦੇ ਵਿਰੁੱਧ ਸੈਨਾ ਭੇਜਣ ਦੀ ਯੋਜਨਾ ਬਣਾ ਲਈ ਸੀ । ਪਰ ਹਮਲਾ ਹੋਣ ਦੇ ਪਹਿਲਾਂ ਹੀ ਅਪਰੈਲ 1792 ਈ: ਵਿਚ ਨੈਸ਼ਨਲ ਅਸੈਂਬਲੀ ਨੇ ਸ਼ਿਆ ਅਤੇ ਆਸਟ੍ਰੀਆ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਦਾ ਪ੍ਰਸਤਾਵ ਪਾਸ ਕਰ ਦਿੱਤਾ |

ਤਾਂ ਤੋਂ ਹਜ਼ਾਰਾਂ ਸਵੈ-ਸੇਵੀ ਸੈਨਾ ਵਿਚ ਭਰਤੀ ਹੋਣ ਲਈ ਆਉਣ ਲੱਗੇ । ਉਨ੍ਹਾਂ ਨੇ ਇਸ ਯੁੱਧ ਨੂੰ ਯੂਰਪੀ ਰਾਜਿਆਂ ਅਤੇ ਕੁਲੀਨਾਂ ਦੇ ਵਿਰੁੱਧ ਜਨਤਾ ਦੇ ਯੁੱਧ ਦੇ ਰੂਪ ਵਿਚ ਲਿਆ । ਉਨ੍ਹਾਂ ਦੇ ਬੁੱਲਾਂ ‘ਤੇ ਦੇਸ਼ ਭਗਤੀ ਦੇ ਜੋ ਗੀਤ ਸਨ ਉਨ੍ਹਾਂ ਵਿਚ ਕਵੀ ਰਾਜੇਟ ਦਿ.ਲਾਇਲ ਦੁਆਰਾ ਰਚਿਤ ਮਾਰਸਿਲੇ ਵੀ ਸੀ । ਇਹ ਗੀਤ ਪਹਿਲੀ ਵਾਰ ਮਾਰਸਿਲੇਸ ਦੇ ਸਵੈ-ਸੈਵੀਆਂ ਨੇ ਪੈਰਿਸ ਵਲ਼ ਕੂਚ ਕਰਦੇ ਹੋਏ ਗਾਇਆ ਸੀ । ਇਸ ਲਈ ਇਸ ਗੀਤ ਦਾ ਨਾਂ ਮਾਰਸਿਲੇ ਹੋ ਗਿਆ ਜੋ ਹੁਣ ਫਰਾਂਸ ਦਾ ਰਾਸ਼ਟਰਗਾਣ ਹੈ ।

ਕ੍ਰਾਂਤੀਕਾਰੀ ਯੁੱਧਾਂ ਦੇ ਸਿੱਟੇ –

  • ਕ੍ਰਾਂਤੀਕਾਰੀ ਯੁੱਧਾਂ ਨੇ ਜਨਤਾ ਨੂੰ ਭਾਰੀ ਹਾਨੀ ਪਹੁੰਚਾਈ : ਲੋਕਾਂ ਨੂੰ ਅਨੇਕ ਆਰਥਿਕ ਮੁਸ਼ਕਲਾਂ ਸਹਿਣ ਕਰਨੀਆਂ ਪਈਆਂ । ਪੁਰਸ਼ਾਂ ਦੇ ਮੋਰਚੇ ਤੇ ਚਲੇ ਜਾਣ ਦੇ ਬਾਅਦ ਘਰ ਪਰਿਵਾਰ ਅਤੇ ਰੋਜ਼ੀ-ਰੋਟੀ ਦੀ ਜ਼ਿੰਮੇਵਾਰੀ ਔਰਤਾਂ ‘ਤੇ ਆ ਗਈ ।
  • ਦੇਸ਼ ਦੀ ਆਬਾਦੀ ਦੇ ਇਕ ਵੱਡੇ ਭਾਗ ਨੂੰ ਅਜਿਹਾ ਲੱਗਦਾ ਸੀ ਕਿ ਕ੍ਰਾਂਤੀ ਦੇ ਘਟਨਾਕ੍ਰਮ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ ਕਿਉਂਕਿ 1791 ਈ: ਦੇ ਸੰਵਿਧਾਨ ਤੋਂ ਸਿਰਫ਼ ਅਮੀਰ ਲੋਕਾਂ ਨੂੰ ਹੀ ਰਾਜਨੀਤਿਕ ਅਧਿਕਾਰ ਪ੍ਰਾਪਤ ਹੋਏ ਸਨ । ਲੋਕ ਰਾਜਨੀਤਿਕ ਕਲੱਬਾਂ ਵਿਚ ਅੱਡੇ ਜਮਾ ਕੇ ਸਰਕਾਰੀ ਨੀਤੀਆਂ ਅਤੇ ਆਪਣੀ ਕਾਰਜਯੋਜਨਾ ‘ਤੇ ਬਹਿਸ ਕਰਦੇ ਸਨ । ਇਨ੍ਹਾਂ ਵਿਚੋਂ ਜੈਕੋਬਿਨ ਕਲੱਬ ਸਭ ਤੋਂ ਅੱਗੇ ਸੀ, ਜਿਸਦਾ ਨਾਂ ਪੈਰਿਸ ਦੇ ਸਾਬਕਾ ਕਾਨਵੈਂਟ ਆਫ਼ ਸੇਂਟ ਜੈਕਬ ਦੇ ਨਾਂ ‘ਤੇ ਪਿਆ ।

ਪ੍ਰਸ਼ਨ 11.
ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਫ਼ਰਾਂਸ ਵਿਚ ਹੋਏ ਕਿਸੇ ਚਾਰ ਪਰਿਵਰਤਨਾਂ ਦਾ ਵਰਣਨ ਕਰੋ ।
ਜਾਂ
ਡਾਇਰੈਕਟਰੀ ਸ਼ਾਸਿਤ ਫ਼ਰਾਂਸ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਉੱਥੋਂ ਦੀ ਸੱਤਾ ਮੱਧ ਵਰਗ ਦੇ ਸੰਪੰਨ ਲੋਕਾਂ ਦੇ ਹੱਥਾਂ ਵਿਚ ਆ ਗਈ ।
  2. ਨਵੇਂ ਸੰਵਿਧਾਨ ਦੇ ਅਨੁਸਾਰ ਸੰਪੱਤੀਹੀਣ ਵਰਗ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ।
  3. ਇਸ ਸੰਵਿਧਾਨ ਵਿਚ ਦੋ ਚੁਣੇ ਹੋਏ ਵਿਧਾਨ ਪਰਿਸ਼ਦਾਂ ਦੀ ਵਿਵਸਥਾ ਕੀਤੀ ਗਈ ਸੀ । ਇਨ੍ਹਾਂ ਪਰਿਸ਼ਦਾਂ ਨੇ ਪੰਜ ਮੈਂਬਰਾਂ ਵਾਲੀ ਇਕ ਕਾਰਜਪਾਲਿਕਾ ਨੂੰ ਨਿਯੁਕਤ ਕੀਤਾ । ਇਸਨੂੰ ਡਾਇਰੈਕਟਰੀ ਕਿਹਾ ਜਾਂਦਾ ਸੀ । ਇਸ ਵਿਵਸਥਾ ਦੇ ਮਾਧਿਅਮ ਨਾਲ ਜੈਕੋਬਿਨਾਂ ਦੇ ਸ਼ਾਸਨ ਕਾਲ ਵਾਲੀ ਇਕ ਵਿਅਕਤੀ ਕੇਂਦਰਿਤ ਕਾਰਜਪਾਲਿਕਾ ਤੋਂ ਬਚਣ ਦਾ ਯਤਨ ਕੀਤਾ ਗਿਆ, ਪਰ ਡਾਇਰੈਕਟਰਾਂ ਦਾ ਆਮ ਤੌਰ ਤੇ ਵਿਧਾਨ ਪਰਿਸ਼ਦਾਂ ਨਾਲ ਝਗੜਾ ਹੁੰਦਾ ਰਹਿੰਦਾ ਸੀ । ਅਜਿਹੇ ਮੌਕਿਆਂ ਤੇ ਪਰਿਸ਼ਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰਦੀ ਸੀ ।
  4. ਡਾਇਰੈਕਟਰੀ ਦੀ ਰਾਜਨੀਤਿਕ ਅਸਥਿਰਤਾ ਨੇ ਸੈਨਿਕ ਤਾਨਾਸ਼ਾਹ ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਰਾਹ ਸੌਖਾ ਕੀਤਾ !

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ 3

ਨੋਟ-ਦਿੱਤੇ ਗਏ ਨਕਸ਼ੇ ਵਿਚ ਦਿਖਾਏ ਗਏ ਤੱਥਾਂ ਦਾ ਅਧਿਐਨ ਕਰੋ ਅਤੇ ਉਨ੍ਹਾਂ ਨੂੰ ਖ਼ਾਲੀ ਨਕਸ਼ੇ ਵਿਚ ਭਰਨ ਦਾ ਅਭਿਆਸ ਕਰੋ ।

Leave a Comment