PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

Punjab State Board PSEB 10th Class Home Science Book Solutions Chapter 3 ਚੌਗਿਰਦੇ ਦੀ ਸਫ਼ਾਈ Textbook Exercise Questions and Answers.

PSEB Solutions for Class 10 Home Science Chapter 3 ਚੌਗਿਰਦੇ ਦੀ ਸਫ਼ਾਈ

Home Science Guide for Class 10 PSEB ਚੌਗਿਰਦੇ ਦੀ ਸਫ਼ਾਈ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਚੌਗਿਰਦੇ ਦੀ ਸਫ਼ਾਈ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਚੌਗਿਰਦੇ ਤੋਂ ਭਾਵ ਘਰ ਦਾ ਆਲਾ-ਦੁਆਲਾ ਹੈ ਜਿਸ ਵਿਚ ਵਿਹੜਾ, ਗਲੀ, ਪਾਰਕ ਅਤੇ ਛੱਤ ਸ਼ਾਮਲ ਕੀਤੇ ਜਾ ਸਕਦੇ ਹਨ | ਘਰ ਦੀ ਅੰਦਰਲੀ ਸਫ਼ਾਈ ਦੇ ਨਾਲ-ਨਾਲ ਆਲੇ-ਦੁਆਲੇ ਦੀ ਸਫ਼ਾਈ ਨੂੰ ਚੌਗਿਰਦੇ ਦੀ ਸਫ਼ਾਈ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਘਰੇਲੂ ਕੂੜੇ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਹਨ ?
ਉੱਤਰ-
ਘਰ ਵਿਚ ਚੀਜ਼ਾਂ ਦੀ ਵਰਤੋਂ ਕਰਦੇ ਸਮੇਂ ਕੁੜੇ-ਕਰਕਟ ਦਾ ਪੈਦਾ ਹੋਣਾ ਸੁਭਾਵਿਕ ਹੈ । ਇਸ ਕੂੜੇ-ਕਰਕਟ ਵਿਚ ਅਸੀਂ ਰਸੋਈ ਦੀ ਜੂਠ, ਸੁਆਹ, ਫਲ ਅਤੇ ਸਬਜ਼ੀਆਂ ਦੇ ਛਿਲਕੇ, ਗੱਤੇ ਦੇ ਡੱਬੇ, ਪੋਲੀਥੀਨ ਦੇ ਲਿਫ਼ਾਫ਼ੇ, ਕਾਗਜ਼-ਪੱਤਰ ਆਦਿ ਸ਼ਾਮਲ ਕਰਦੇ ਹਾਂ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

ਪ੍ਰਸ਼ਨ 3.
ਚੌਗਿਰਦੇ ਦੀ ਸਫ਼ਾਈ ਦਾ ਕੀ ਮਹੱਤਵ ਹੈ ?
ਉੱਤਰ-
ਘਰ ਨੂੰ ਸਾਫ਼-ਸੁਥਰਾ ਰੱਖਣ ਲਈ ਘਰ ਦੇ ਚੌਗਿਰਦੇ ਦੀ ਸਫ਼ਾਈ ਦਾ ਹੋਣਾ ਬਹੁਤ ਜ਼ਰੂਰੀ ਹੈ । ਘਰ ਦੇ ਚੌਗਿਰਦੇ ਦੀ ਸਫ਼ਾਈ ਦੇ ਕਈ ਲਾਭ ਹਨ ।
ਸਾਫ਼-ਸੁਥਰਾ ਆਲਾ-ਦੁਆਲਾ ਸਾਨੂੰ ਬਦਬੂ ਅਤੇ ਗੰਦਗੀ ਤੋਂ ਬਚਾ ਕੇ ਰੱਖਦਾ ਹੈ । ਕੀੜੇਮਕੌੜੇ ਪੈਦਾ ਨਹੀਂ ਹੁੰਦੇ । ਪਾਣੀ ਅਤੇ ਭੂਮੀ ਦੇ ਪ੍ਰਦੂਸ਼ਣ ਦਾ ਡਰ ਨਹੀਂ ਰਹਿੰਦਾ ਅਤੇ ਆਏਗਏ ਨੂੰ ਸਾਫ਼-ਸੁਥਰਾ ਚੌਗਿਰਦਾ ਚੰਗਾ ਲੱਗਦਾ ਹੈ ।

ਪ੍ਰਸ਼ਨ 4.
ਘਰ ਦੀਆਂ ਨਾਲੀਆਂ ਨੂੰ ਸਾਫ਼ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਘਰ ਦੀ ਸਫ਼ਾਈ ਤਾਂ ਹੀ ਠੀਕ ਰਹਿ ਸਕਦੀ ਹੈ ਜੇ ਘਰ ਵਿਚੋਂ ਫਾਲਤੂ ਪਾਣੀ ਦਾ ਨਿਕਾਸ ਠੀਕ ਹੋਏ | ਅੱਜ-ਕਲ੍ਹ ਵੱਡੇ ਸ਼ਹਿਰਾਂ ਵਿਚ ਤਾਂ ਭੂਮੀਗਤ (Underground) ਸੀਵਰੇਜ਼ ਦਾ ਪ੍ਰਬੰਧ ਹੋ ਚੁੱਕਾ ਹੈ ਪਰ ਪਿੰਡਾਂ ਅਤੇ ਕਸਬਿਆਂ ਵਿਚ ਫਾਲਤੂ ਪਾਣੀ ਦੇ ਨਿਕਾਸ ਨੂੰ ਠੀਕ ਰੱਖਣ ਲਈ ਨਾਲੀਆਂ ਦੀ ਰੋਜ਼ਾਨਾ ਸਫ਼ਾਈ ਜ਼ਰੂਰੀ ਹੈ ।

ਪ੍ਰਸ਼ਨ 5.
ਮਲ-ਮੂਤਰ ਨੂੰ ਟਿਕਾਣੇ ਲਗਾਉਣਾ ਸਭ ਤੋਂ ਜ਼ਰੂਰੀ ਹੈ, ਕਿਉਂ ?
ਉੱਤਰ-
ਮਲ-ਮੂਤਰ ਨੂੰ ਟਿਕਾਣੇ ਲਾਉਣ ਦਾ ਕੰਮ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਮਲ-ਮੂਤਰ ਵਿਚ ਹਾਨੀਕਾਰਕ ਬੈਕਟੀਰੀਆ, ਵਾਇਰਸ ਅਤੇ ਜੀਵਾਣੂ ਹੁੰਦੇ ਹਨ । ਜੇ ਇਸ ਨੂੰ ਜਲਦੀ ਟਿਕਾਣੇ ਨਾ ਲਾਇਆ ਜਾਵੇ ਤਾਂ ਬਿਮਾਰੀਆਂ ਫੈਲਣ ਦਾ ਖ਼ਤਰਾ ਰਹਿੰਦਾ ਹੈ । ਕਈ ਬਿਮਾਰੀਆਂ ਜਿਵੇਂ ਟਾਈਫਾਈਡ, ਹੈਜ਼ਾ ਅਤੇ ਅੰਤੜੀਆਂ ਦੇ ਰੋਗ ਹੋ ਸਕਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 6.
ਘਰ ਦੇ ਕੂੜਾ-ਕਰਕਟ ਨੂੰ ਕਿਹੜੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ਅਤੇ ਨਿਪਟਾਰਾ ਕਿਵੇਂ ਕਰਨਾ ਚਾਹੀਦਾ ਹੈ ?
ਉੱਤਰ-
ਘਰ ਦੇ ਕੁੜੇ-ਕਰਕਟ ਨੂੰ ਸੰਭਾਲਣਾ ਘਰ ਦੀ ਸਫ਼ਾਈ ਲਈ ਬਹੁਤ ਅਹਿਮ ਹੈ । ਘਰ ਦੇ ਕੂੜੇ-ਕਰਕਟ ਨੂੰ ਅਸੀਂ ਚਾਰ ਭਾਗਾਂ ਵਿਚ ਵੰਡ ਸਕਦੇ ਹਾਂ-
1. ਫਲਾਂ, ਸਬਜ਼ੀਆਂ ਦੇ ਛਿਲਕੇ ਅਤੇ ਰਸੋਈ ਦਾ ਕੂੜਾ-ਕਰਕਟ ਆਦਿ ਨੂੰ ਸੰਭਾਲਣ ਲਈ ਇਕ ਮਜ਼ਬੂਤ ਕੁੜੇਦਾਨ ਹੋਣਾ ਚਾਹੀਦਾ ਹੈ ਜਿਸ ਉੱਪਰ ਢੱਕਣ ਹੋਵੇ ਅਤੇ ਦੋਵੇਂ ਪਾਸੇ ਕੁੰਡੇ ਲੱਗੇ ਹੋਣ ਤਾਂ ਕਿ ਇਸ ਨੂੰ ਆਸਾਨੀ ਨਾਲ ਚੁੱਕਿਆ ਜਾ ਸਕੇ । ਇਸ ਕੁੜੇਦਾਨ ਨੂੰ ਅਜਿਹੀ | ਥਾਂ ਰੱਖਣਾ ਚਾਹੀਦਾ ਹੈ ਜਿੱਥੋਂ ਹਨੇਰੀ ਨਾਲ ਕੁੜਾ ਨਾ ਉੱਡੇ ਅਤੇ ਨਾ ਹੀ ਵਰਖਾ ਦਾ ਪਾਣੀ ਪੈ ਸਕੇ । ਇਸ ਕੂੜੇ ਨੂੰ ਹਰ ਰੋਜ਼ ਨਿਪਟਾਉਣਾ ਜ਼ਰੂਰੀ ਹੈ ।

(2) ਵਿਹੜੇ ਅਤੇ ਬਗੀਚੀ ਵਿਚ ਝਾਤੂ ਸਮੇਂ ਨਿਕਲਿਆ ਕੂੜਾ, ਟੁੱਟੀਆਂ ਚੀਜ਼ਾਂ ਦੇ ਟੁੱਕੜੇ ਅਤੇ ਗੁਸਲਖ਼ਾਨੇ ਦਾ ਕੂੜਾ-ਕਰਕਟ ਘਰ ਦੇ ਕੁੜੇ ਦੀ ਦੁਸਰੀ ਕਿਸਮ ਹੈ । ਇਸ ਨੂੰ ਵੀ ਕਿਸੇ ਢੋਲ ਜਾਂ ਕੂੜੇਦਾਨ ਵਿਚ ਇਕੱਠਾ ਕਰਨਾ ਜ਼ਰੂਰੀ ਹੈ ।

(3) ਜਿਸ ਘਰ ਵਿਚ ਪਸ਼ੂ ਹੋਣ, ਉਸ ਵਿਚ ਗੋਹਾ, ਬਚਿਆ ਹੋਇਆ ਚਾਰਾ, ਘਰ ਵਿਚ ਕਾਫ਼ੀ ਕੁੜਾ-ਕਰਕਟ ਪੈਦਾ ਕਰਦਾ ਹੈ, ਇਸ ਨੂੰ ਹਰ ਰੋਜ਼ ਸੰਭਾਲਣਾ ਚਾਹੀਦਾ ਹੈ । ਪਸ਼ੂਆਂ ਦੇ ਗੋਬਰ ਤੋਂ ਗੋਬਰ ਗੈਸ ਵੀ ਬਣਾਈ ਜਾ ਸਕਦੀ ਹੈ ਅਤੇ ਇਸ ਤੋਂ ਪਾਥੀਆਂ ਬਣਾ ਕੇ ਵੀ ਵਰਤੀਆਂ ਜਾ ਸਕਦੀਆਂ ਹਨ ।

(4) ਘਰ ਵਿਚ ਮਨੁੱਖੀ ਮਲ-ਮੂਤਰ ਨੂੰ ਟਿਕਾਣੇ ਲਾਉਣ ਦਾ ਕੰਮ ਔਖਾ ਅਤੇ ਮਹੱਤਵਪੂਰਨ ਹੈ । ਜੇ ਘਰ ਵਿਚ ਫਲੱਸ਼ ਸਿਸਟਮ ਨਾ ਹੋਵੇ ਤਾਂ ਮਨੁੱਖੀ ਮਲ-ਮੂਤਰ ਰਾਹੀਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ । ਇਸ ਲਈ ਮਨੁੱਖੀ ਮਲ-ਮੂਤਰ ਨੂੰ ਛੇਤੀ ਟਿਕਾਣੇ ਲਾਉਣ ਦਾ ਪੱਕਾ ਪ੍ਰਬੰਧ ਹੋਣਾ ਚਾਹੀਦਾ ਹੈ ।

ਪ੍ਰਸ਼ਨ 7.
ਕੂੜੇ ਨੂੰ ਸਾੜਿਆ ਕਿਉਂ ਜਾਂਦਾ ਹੈ ?
ਉੱਤਰ-
ਵਾਤਾਵਰਨ ਦੀ ਸਫ਼ਾਈ ਲਈ ਕੂੜੇ-ਕਰਕਟ ਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ । ਉਂਝ ਤਾਂ ਕੂੜੇ ਨੂੰ ਟਿਕਾਣੇ ਲਾਉਣ ਦੇ ਕਈ ਤਰੀਕੇ ਹਨ ਪਰ ਕੂੜੇ ਨੂੰ ਸਾੜਨਾ ਸਭ ਤੋਂ ਚੰਗਾ ਸਮਝਿਆ ਜਾਂਦਾ ਹੈ । ਕੂੜਾ-ਕਰਕਟ ਇਕੱਠਾ ਕਰਕੇ ਖੁੱਲ੍ਹੀ ਥਾਂ ਉੱਪਰ ਅੱਗ ਲਾ ਕੇ ਕੁੜੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਰ ਕੁੜੇ ਨੂੰ ਸਾੜਨ ਦਾ ਸਭ ਤੋਂ ਵਧੀਆ ਤਰੀਕਾ ਭੱਠੀ ਬਣਾ ਕੇ ਉਸ ਵਿਚ ਕੂੜੇ ਨੂੰ ਸਾੜਨਾ ਹੈ । ਇਸ ਤਰ੍ਹਾਂ ਕੁੜਾ ਵੀ ਖ਼ਤਮ ਹੋ ਜਾਂਦਾ ਹੈ ਤੇ ਧੂੰਆਂ ਚਿਮਨੀ ਰਾਹੀਂ ਉੱਪਰ ਚਲਾ ਜਾਂਦਾ ਹੈ ਤੇ ਵਾਤਾਵਰਨ ਵੀ ਸਾਫ਼-ਸੁਥਰਾ ਰਹਿੰਦਾ ਹੈ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

ਪ੍ਰਸ਼ਨ 8.
ਕੂੜੇ-ਕਰਕਟ ਤੋਂ ਖਾਦ ਕਿਵੇਂ ਬਣਾਈ ਜਾਂਦੀ ਹੈ ? ਇਸ ਦਾ ਕੀ ਲਾਭ ਹੈ ?
ਉੱਤਰ-
ਕੁੜੇ-ਕਰਕਟ ਨੂੰ ਖਾਦ ਵਿਚ ਤਬਦੀਲ ਕਰ ਦੇਣਾ ਸਦੀਆਂ ਪੁਰਾਣਾ ਲਾਭਦਾਇਕ ਤਰੀਕਾ ਹੈ । ਇਸ ਤਰੀਕੇ ਵਿਚ ਮਲ-ਮੂਤਰ ਅਤੇ ਕੂੜੇ-ਕਰਕਟ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਖਾਈਆਂ ਵਿਚ ਭਰ ਕੇ ਉੱਪਰੋਂ ਸੁੱਕੀ ਮਿੱਟੀ ਪਾ ਕੇ ਢੱਕ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਕਈ ਖਾਈਆਂ ਭਰ ਲਈਆਂ ਜਾਂਦੀਆਂ ਹਨ । ਗਰਮੀਆਂ ਦੇ ਦਿਨਾਂ ਵਿਚ ਕਦੇ-ਕਦੇ ਇਸ ਉੱਤੇ ਪਾਣੀ ਛਿੜਕ ਦਿੱਤਾ ਜਾਂਦਾ ਹੈ | 4-6 ਮਹੀਨਿਆਂ ਬਾਅਦ ਇਹ ਕੂੜਾ-ਕਰਕਟ ਖਾਦ ਵਿਚ ਤਬਦੀਲ ਹੋ ਜਾਂਦਾ ਹੈ ।

ਕੁੜੇ-ਕਰਕਟ ਨੂੰ ਖਾਦ ਵਿਚ ਤਬਦੀਲ ਕਰ ਲੈਣਾ ਬਹੁਤ ਲਾਭਦਾਇਕ ਤਰੀਕਾ ਹੈ । ਬਹੁਤ ਥੋੜੀ ਮਿਹਨਤ ਨਾਲ ਕੁੜੇ ਨੂੰ ਸਿਰਫ਼ ਸਾਂਭਿਆ ਹੀ ਨਹੀਂ ਜਾਂਦਾ, ਸਗੋਂ ਉਸ ਨੂੰ ਖਾਦ ਵਿਚ ਤਬਦੀਲ ਕਰਕੇ ਫ਼ਸਲਾਂ, ਸਬਜ਼ੀਆਂ ਆਦਿ ਲਈ ਵਰਤਿਆਂ ਜਾਂਦਾ ਹੈ । ਜਿਸ ਨਾਲ ਫ਼ਸਲ ਵੀ ਚੰਗੀ ਹੁੰਦੀ ਹੈ ।

ਪ੍ਰਸ਼ਨ 9.
ਕੂੜੇ-ਕਰਕਟ ਨਾਲ ਟੋਏ ਭਰਨ ਦਾ ਸਿਹਤ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਕੂੜੇ-ਕਰਕਟ ਨਾਲ ਖੁੱਲ੍ਹੇ ਟੋਏ ਭਰਨ ਨਾਲ ਮਨੁੱਖੀ ਸਿਹਤ ਉੱਪਰ ਮਾੜਾ ਅਸਰ ਪੈਂਦਾ ਹੈ । ਜੇ ਕੂੜੇ-ਕਰਕਟ ਨੂੰ ਟੋਏ ਵਿਚ ਪਾ ਕੇ ਉੱਪਰੋਂ ਨਾ ਢੱਕਿਆ ਜਾਏ ਤਾਂ ਜਦੋਂ ਕੂੜਾ ਗਲਦਾ ਹੈ ਉਸ ਨਾਲ ਚਾਰ-ਚੁਫੇਰੇ ਬਦਬੂ ਫੈਲਦੀ ਹੈ । ਕਈ ਤਰ੍ਹਾਂ ਦੇ ਬੈਕਟੀਰੀਆ ਤੇ ਹੋਰ ਕੀੜੇ-ਮਕੌੜੇ ਵੀ ਪੈਦਾ ਹੋ ਜਾਂਦੇ ਹਨ । ਇਸ ਨਾਲ ਪੂਰਾ ਵਾਤਾਵਰਨ ਦੂਸ਼ਿਤ ਹੋ ਜਾਂਦਾ ਹੈ ਤੇ ਆਲੇ-ਦੁਆਲੇ ਰਹਿੰਦੇ ਲੋਕ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਇਸ ਤੋਂ ਇਲਾਵਾ ਵਰਖਾ ਦੇ ਪਾਣੀ ਨਾਲ ਮਿਲ ਕੇ ਇਹ ਕੂੜਾ-ਕਰਕਟ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ । ਇਸ ਲਈ ਖੁੱਲ੍ਹੇ ਟੋਇਆਂ ਵਿਚ ਕੂੜਾ-ਕਰਕਟ ਸੁੱਟਣ ਨਾਲ ਮਨੁੱਖੀ ਸਿਹਤ ਉੱਪਰ ਮਾੜਾ ਅਸਰ ਪੈਂਦਾ ਹੈ ।

ਪ੍ਰਸ਼ਨ 10.
ਕੂੜੇ ਦੇ ਨਿਪਟਾਰੇ ਦੀਆਂ ਵਿਧੀਆਂ ਦੇ ਨਾਂ ਲਿਖੋ ।
ਉੱਤਰ-
ਕੁੜੇ ਦੇ ਨਿਪਟਾਰੇ ਦੀਆਂ ਹੇਠ ਲਿਖੀਆਂ ਵਿਧੀਆਂ ਹਨ-

  1. ਭੱਠੀ ਵਿਚ ਜਲਾਉਣਾ
  2. ਨੀਵੀਂ ਜਗ੍ਹਾ ਨੂੰ ਪੁਰਨਾ
  3. ਖਾਦ ਬਣਾਉਣੀ
  4. ਛਾਂਟਣਾ ।

ਪ੍ਰਸ਼ਨ 11.
ਗੰਦਗੀ ਦਾ ਸਿਹਤ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਹੋਰ ਮਹੱਤਵਪੂਰਨ ਪ੍ਰਸ਼ਨਾਂ ਵਿੱਚ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਦੀਆਂ ਵਿਧੀਆਂ ਦਾ ਵਰਣਨ ਕਰੋ ।
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਹੋਰ ਮਹੱਤਵਪੂਰਨ ਪ੍ਰਸ਼ਨਾਂ ਵਿੱਚ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

ਪ੍ਰਸ਼ਨ 13.
ਚੌਗਿਰਦੇ ਦੀ ਸਫ਼ਾਈ ਕਿਉਂ ਜ਼ਰੂਰੀ ਹੈ ? ਇਸ ਲਈ ਕੀ-ਕੀ ਕਰਨਾ ਚਾਹੀਦਾ ਹੈ ? ,
ਉੱਤਰ-
ਘਰ ਦੀ ਸਫ਼ਾਈ ਤੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਘਰ ਦੇ ਚੌਗਿਰਦੇ ਦੀ ਸਫ਼ਾਈ ਨਾਲ ਸਿੱਧੇ ਤੌਰ ‘ਤੇ ਜੁੜੀ ਹੋਈ ਹੈ । ਇਸ ਲਈ ਪਰਿਵਾਰ ਦੇ ਮੈਂਬਰਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਘਰ ਦੀ ਸਫ਼ਾਈ ਦੇ ਨਾਲ-ਨਾਲ ਘਰ ਦੇ ਚਾਰ-ਚੁਫ਼ੇਰੇ ਦੀ ਸਫ਼ਾਈ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ | ਆਲੇ-ਦੁਆਲੇ ਦੀ ਗੰਦਗੀ ਕਈਂ ਤਰਾਂ ਦੇ ਕੀੜੇ-ਮਕੌੜੇ, ਬੈਕਟੀਰੀਆ, ਮੱਛਰ, ਮੱਖੀਆਂ ਪੈਦਾ ਕਰਨ ਵਿਚ ਸਹਾਈ ਹੁੰਦੀ ਹੈ । ਇਹਨਾਂ ਨਾਲ ਮਲੇਰੀਆ, ਦਸਤ, ਟਾਈਫਾਈਡ, ਫਲੂ ਆਦਿ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਚੌਗਿਰਦੇ ਦੀ ਸਫ਼ਾਈ ਕਰਕੇ ਅਸੀਂ ਕਾਫ਼ੀ ਹੱਦ ਤਕ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ । ਇਸ ਤੋਂ ਇਲਾਵਾ ਘਰ ਦਾ ਸਾਫ਼-ਸੁਥਰਾ ਆਲਾ-ਦੁਆਲਾ ਆਏ-ਗਏ ਨੂੰ ਸੋਹਣਾ ਲੱਗਦਾ ਹੈ ਤੇ ਮਹਿਮਾਨ ਵੀ ਖ਼ੁਸ਼ ਹੋ ਕੇ ਮਿਲਣ ਆਉਂਦੇ ਹਨ | ਜੇਕਰ ਘਰ ਦੇ ਆਲੇ-ਦੁਆਲੇ ਗੰਦਗੀ ਹੋਵੇਗੀ ਤਾਂ ਕਈ ਸਫ਼ਾਈ ਪਸੰਦ ਮਿੱਤਰ ਤੇ ਰਿਸ਼ਤੇਦਾਰ ਤੁਹਾਨੂੰ ਮਿਲਣ ਆਉਣ ਤੋਂ ਝਿਜਕਣਗੇ । ਸੋ ਇਸ ਤਰ੍ਹਾਂ ਘਰ ਦੇ ਆਲੇ-ਦੁਆਲੇ ਦੀ ਗੰਦਗੀ ਪਰਿਵਾਰ ਦਾ ਸਮਾਜਿਕ ਰੁਤਬਾ ਘਟਾਉਂਦੀ ਹੈ ।

ਚੌਗਿਰਦੇ ਦੀ ਸਫ਼ਾਈ ਲਈ ਕੀ-ਕੀ ਕਰਨਾ ਚਾਹੀਦਾ ਹੈ ?
1. ਪਾਣੀ ਦੇ ਨਿਕਾਸ ਦਾ ਪ੍ਰਬੰਧ – ਪਿੰਡਾਂ ਤੇ ਉਹਨਾਂ ਸ਼ਹਿਰਾਂ, ਕਸਬਿਆਂ ਵਿਚ ਜਿੱਥੇ ਭੂਮੀਗਤ ਸੀਵਰੇਜ ਦਾ ਪ੍ਰਬੰਧ ਨਹੀਂ ਹੈ । ਘਰ ਦੇ ਪਾਣੀ ਨਾਲ ਚੌਗਿਰਦਾ ਪ੍ਰਦੂਸ਼ਿਤ ਹੁੰਦਾ ਹੈ ਕਿਉਂਕਿ ਖਾਣਾ ਬਣਾਉਣ, ਭਾਂਡੇ ਧੋਣ, ਨਹਾਉਣ, ਪਸ਼ੂਆਂ ਨੂੰ ਸਾਫ਼ ਰੱਖਣ ਲਈ, ਵਿਹੜੇ ਨੂੰ ਸਾਫ਼ ਰੱਖਣ ਲਈ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਵਿਚ ਲੋੜ ਪੈਂਦੀ ਹੈ ਅਤੇ ਜੇ ਇਸ ਦਾ ਨਿਕਾਸ ਠੀਕ ਨਾ ਹੋਵੇ ਤਾਂ ਇਹ ਪਾਣੀ ਘਰ ਦੀ ਕਿਸੇ ਨੁੱਕਰ ਜਾਂ ਘਰ ਦੇ ਬਾਹਰ ਗਲੀ ਜਾਂ ਕਿਸੇ ਟੋਏ ਵਿਚ ਇਕੱਠਾ ਹੁੰਦਾ ਰਹਿੰਦਾ ਹੈ । ਇਕੱਠਾ ਹੋਇਆ ਇਹ ਪਾਣੀ ਸਿਰਫ਼ ਬਦਬੂ ਹੀ ਨਹੀਂ ਫੈਲਾਉਂਦਾ, ਸਗੋਂ ਮੱਖੀਆਂ-ਮੱਛਰ ਤੇ ਹੋਰ ਕੀਟਾਣੂਆਂ ਦਾ ਜਨਮ ਅਸਥਾਨ ਬਣ ਜਾਂਦਾ ਹੈ ਜਿਸ ਨਾਲ ਕਈ ਬਿਮਾਰੀਆਂ ਫੈਲਦੀਆਂ ਹਨ । ਇਸ ਲਈ ਘਰ ਦੇ ਪਾਣੀ ਦਾ ਸਹੀ ਨਿਕਾਸ ਕਰਕੇ ਅਤੇ ਬਾਹਰ ਨਾਲੀਆਂ ਦੀ ਸਫ਼ਾਈ ਕਰਕੇ ਅਸੀਂ ਕਾਫ਼ੀ ਹੱਦ ਤਕ ਚੌਗਿਰਦੇ ਨੂੰ ਸਾਫ਼ ਰੱਖ ਸਕਦੇ ਹਾਂ ।

2. ਗਲੀਆਂ ਦੀ ਸਫ਼ਾਈ ਕਰਕੇ – ਆਮ ਤੌਰ ‘ਤੇ ਇਹ ਵੇਖਣ ਵਿਚ ਆਉਂਦਾ ਹੈ ਕਿ ਬਹੁਤੇ ਲੋਕ ਆਪਣਾ ਫ਼ਰਜ਼ ਸਿਰਫ਼ ਘਰ ਦੇ ਅੰਦਰ ਨੂੰ ਸਾਫ਼ ਕਰਨਾ ਹੀ ਸਮਝਦੇ ਹਨ ਜਾਂ ਘਰ ਦਾ ਕੂੜਾ-ਕਰਕਟ ਬਾਹਰ ਗਲੀ ਵਿਚ ਸੁੱਟ ਦਿੰਦੇ ਹਨ । ਇਸ ਨਾਲ ਸਿਰਫ਼ ਗਲੀ ਵਿਚ ਹੀ ਗੰਦ ਨਹੀਂ ਪੈਂਦਾ, ਸਗੋਂ ਪੂਰਾ ਵਾਤਾਵਰਨ ਹੀ ਦੂਸ਼ਿਤ ਹੋ ਜਾਂਦਾ ਹੈ ।
ਇਸ ਲਈ ਘਰ ਦੇ ਬਾਹਰ ਗਲੀ ਨੂੰ ਘਰ ਦਾ ਹਿੱਸਾ ਸਮਝ ਕੇ ਹੀ ਸਫ਼ਾਈ ਕਰਨੀ ਚਾਹੀਦੀ ਹੈ ।

3. ਘਰ ਦੇ ਆਲੇ-ਦੁਆਲੇ ਪਈ ਖ਼ਾਲੀ ਥਾਂ ਸਾਫ਼ ਕਰਕੇ – ਕਈ ਵਾਰ ਘਰਾਂ ਦੇ ਆਲੇਦੁਆਲੇ ਕਾਫ਼ੀ ਥਾਂ ਖ਼ਾਲੀ ਪਈ ਹੁੰਦੀ ਹੈ ਜਿਸ ਵਿਚ ਘਾਹ ਫੂਸ ਉੱਗ ਆਉਂਦਾ ਹੈ, ਟੋਇਆਂ ਵਿਚ ਪਾਣੀ ਭਰ ਜਾਂਦਾ ਹੈ । ਝਾੜੀਆਂ ਉੱਗ ਆਉਂਦੀਆਂ ਹਨ । ਹਨੇਰੇ ਸਵੇਰੇ ਕਈ ਲੋਕ ਇਸ ਜਗਾ ਤੇ ਜੰਗਲ ਪਾਣੀ ਜਾਣ ਲੱਗਦੇ ਹਨ । ਇਸ ਤਰ੍ਹਾਂ ਗੰਦ ਵੱਧਦਾ ਜਾਂਦਾ ਹੈ ਅਤੇ ਇਹ ਰੀਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ ਅਜਿਹੇ ਇਲਾਕੇ ਵਿਚ ਬਣੇ ਖੂਬਸੂਰਤ ਘਰ ਵੀ ਗੰਦੇ ਲੱਗਦੇ ਹਨ । ਸੋ ਇਹੋ ਜਿਹੇ ਇਲਾਕੇ ਦੇ ਨਿਵਾਸੀਆਂ ਨੂੰ ਖ਼ਾਲੀ ਪਈ ਥਾਂ ਦੀ ਸਫ਼ਾਈ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਅਜਿਹੀ ਥਾਂ ਤੋਂ ਘਾਹ ਫੂਸ ਪੁੱਟ ਕੇ ਬੱਚਿਆਂ ਦੇ ਖੇਡਣ ਲਈ ਜਗ੍ਹਾ ਬਣ ਸਕਦੀ ਹੈ ਜਾਂ ਘਾਹ, ਫੁੱਲ-ਬੂਟੇ ਲਾ ਕੇ ਇਸ ਨੂੰ ਖੂਬਸੂਰਤ ਪਾਰਕ ਵਿਚ ਤਬਦੀਲ ਕੀਤਾ ਜਾ ਸਕਦਾ ਹੈ ।

4, ਮੁਹੱਲੇ ਦੇ ਬੱਚਿਆਂ ਨੂੰ ਸਫ਼ਾਈ ਪ੍ਰਤੀ ਚੇਤੰਨ ਕਰਕੇ – ਬੱਚਿਆਂ ਨੂੰ ਸਫ਼ਾਈ ਪ੍ਰਤੀ ਚੇਤੰਨ ਕਰਕੇ ਬੱਚਿਆਂ ਨੂੰ ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਕਰਨ ਲਈ ਲਾਇਆ ਜਾ ਸਕਦਾ ਹੈ । ਇਹ ਤਜਰਬਾ ਕਈ ਸਮਾਜ ਸੇਵੀ ਜੱਥੇਬੰਦੀਆਂ ਸਫਲਤਾ ਪੂਰਵਕ ਕਰ ਚੁੱਕੀਆਂ ਹਨ । ਬੱਚੇ ਆਦਰਸ਼ਵਾਦੀ ਤੇ ਸ਼ਕਤੀ ਭਰਪੂਰ ਹੁੰਦੇ ਹਨ | ਬਸ ਥੋੜ੍ਹੀ ਸੇਧ ਦੇਣ ਤੇ ਉਤਸ਼ਾਹਿਤ ਕਰਨ ਨਾਲ ਉਹ ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਆਸਾਨੀ ਨਾਲ ਕਰ ਸਕਦੇ ਹਨ । ਇਸ ਤੋਂ ਇਲਾਵਾ ਮੁਹੱਲਾ ਨਿਵਾਸੀ ਪੈਸੇ ਇਕੱਠੇ ਕਰਕੇ ਵੀ ਮਜ਼ਦੂਰਾਂ ਤੋਂ ਸਫ਼ਾਈ ਕਰਵਾ ਸਕਦੇ ਹਨ ।

ਸੋ ਉਪਰੋਕਤ ਤਰੀਕੇ ਅਪਣਾ ਕੇ ਘਰ ਦਾ ਚੌਗਿਰਦਾ ਸਾਫ਼-ਸੁਥਰਾ ਰੱਖਿਆ ਜਾ ਸਕਦਾ ਹੈ ਜੋ ਸਿਰਫ਼ ਸੋਹਣਾ ਹੀ ਨਹੀਂ ਲੱਗਦਾ, ਸਗੋਂ ਸਿਹਤ ਲਈ ਵੀ ਫਾਇਦੇਮੰਦ ਰਹਿੰਦਾ ਹੈ ।

PSEB 10th Class Home Science Guide ਚੌਗਿਰਦੇ ਦੀ ਸਫ਼ਾਈ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੌਗਿਰਦੇ ਦੀ ਸਫ਼ਾਈ ਕਿਸ ਨੂੰ ਕਹਿੰਦੇ ਹਨ ?
ਉੱਤਰ-
ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਨੂੰ ।

ਪ੍ਰਸ਼ਨ 2.
ਘਰੇਲੂ ਕੂੜੇ ਵਿੱਚ ਕੀ ਕੁੱਝ ਹੁੰਦਾ ਹੈ ?
ਉੱਤਰ-
ਰਸੋਈ ਦੀ ਜੂਠ, ਫਲ ਅਤੇ ਸਬਜ਼ੀਆਂ ਦੇ ਛਿਲਕੇ ਆਦਿ ।

ਪ੍ਰਸ਼ਨ 3.
ਪਾਖਾਨਿਆਂ ਦੀ ਉੱਚਿਤ ਸਫ਼ਾਈ ਨਾ ਕੀਤੀ ਜਾਵੇ, ਤਾਂ ਕਿਹੜੇ ਰੋਗ ਹੋ ਸਕਦੇ ਹਨ ?
ਉੱਤਰ-
ਟਾਈਫਾਇਡ, ਹੈਜ਼ਾ ਆਦਿ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

ਪ੍ਰਸ਼ਨ 4.
ਨਾਲੀਆਂ ਨੂੰ ਸਾਫ਼-ਸੁਥਰਾ ਰੱਖਣ ਲਈ ਨਾਲੀਆਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ ?
ਉੱਤਰ-
ਪੱਕੀਆਂ ਹੋਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 5.
ਕੁੜੇ ਤੋਂ ਖਾਦ ਕਿੰਨੇ ਦਿਨਾਂ ਵਿੱਚ ਤਿਆਰ ਹੋ ਸਕਦੀ ਹੈ ?
ਉੱਤਰ-
4-6 ਮਹੀਨਿਆਂ ਵਿੱਚ ।

ਪ੍ਰਸ਼ਨ 6.
ਕੂੜੇ ਦੇ ਨਿਪਟਾਰੇ ਦੇ ਤਰੀਕੇ ਦੱਸੋ ।
ਉੱਤਰ-
ਭੱਠੀ ਵਿੱਚ ਜਲਾਉਣਾ, ਨੀਵੀਂ ਜਗ੍ਹਾ ਨੂੰ ਪੂਰਨਾ , ਖਾਦ ਬਣਾਉਣੀ, ਛਾਂਟਣਾ ਆਦਿ ।

ਪ੍ਰਸ਼ਨ 7.
ਮੁੜ ਵਰਤੋਂ ਰੀਸਾਇਕਲ ਕਰਨ ਵਾਲੇ ਕੂੜੇ ਵਿੱਚ ਕੀ ਕੁੱਝ ਆਉਂਦਾ ਹੈ ?
ਉੱਤਰ-
ਟੁੱਟੇ ਕੱਚ, ਚੀਨੀ ਦਾ ਸਮਾਨ, ਪਲਾਸਟਿਕ ਦਾ ਸਾਮਾਨ, ਰੱਦੀ ਕਾਗ਼ਜ਼ ਆਦਿ ।

ਪ੍ਰਸ਼ਨ 8.
ਖਾਦ ਕਿਹੋ ਜਿਹੇ ਕੂੜੇ ਤੋਂ ਬਣਾਈ ਜਾ ਸਕਦੀ ਹੈ ?
ਉੱਤਰ-
ਬਨਸਪਤੀ ਕੂੜੇ-ਕਰਕਟ ਤੋਂ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

ਪ੍ਰਸ਼ਨ 9.
ਕੁੜੇ ਦੇ ਨਿਪਟਾਰੇ ਦੇ ਦੋ ਢੰਗ ਦੱਸੋ ।
ਉੱਤਰ-
ਭੱਠੀ ਵਿੱਚ ਜਲਾਉਣਾ, ਨੀਵੀਂ ਜਗਾ ਨੂੰ ਪੁਰਨਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਤੋਂ ਪਹਿਲਾਂ ਛਾਂਟਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਤੋਂ ਪਹਿਲਾਂ ਛਾਂਟਣਾ ਇਸ ਲਈ ਜ਼ਰੂਰੀ ਹੈ ਕਿ ਕੁੜੇ ਵਿਚਲੀਆਂ ਚੀਜ਼ਾਂ ਨੂੰ ਕਿਸੇ ਵਰਤੋਂ ਵਿਚ ਲਿਆਂਦਾ ਜਾ ਸਕੇ । ਜਿਵੇਂ

  1. ਕੁੜੇ ਵਿਚੋਂ, ਕੋਇਲੇ ਅੱਧ ਸੜੇ ਕੋਇਲੇ, ਪੱਥਰ ਗੀਟੇ ਵੱਖ ਕਰਕੇ ਵਰਤੇ ਜਾ ਸਕਦੇ ਹਨ ।
  2. ਸਬਜ਼ੀਆਂ ਦੇ ਛਿਲਕਿਆਂ ਤੋਂ ਖਾਦ ਬਣਾਈ ਜਾ ਸਕਦੀ ਹੈ । ਕੁੱਝ ਚੀਜ਼ਾਂ ਕਬਾੜੀਆਂ ਨੂੰ ਵੇਚ ਕੇ ਪੈਸੇ ਕਮਾਏ ਜਾ ਸਕਦੇ ਹਨ ।

ਪ੍ਰਸ਼ਨ 2.
ਘਰ ਦੀਆਂ ਨਾਲੀਆਂ ਦੀ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਨਾਲੀਆਂ ਨੂੰ ਸਾਫ਼-ਸੁਥਰਾ ਰੱਖਣ ਲਈ ਇਹਨਾਂ ਦਾ ਪੱਕਾ ਹੋਣਾ ਜ਼ਰੂਰੀ ਹੈ ਅਤੇ ਇਹਨਾਂ ਦੀ ਢਲਾਣ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਪਾਣੀ ਆਸਾਨੀ ਨਾਲ ਨਿਕਲ ਸਕੇ । ਇਹਨਾਂ ਵਿਚ ਸਮੇਂ-ਸਮੇਂ ਕੀਟਨਾਸ਼ਕ ਦਵਾਈਆਂ ਪਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਮੱਖੀ, ਮੱਛਰ ਪੈਦਾ ਨਾ ਹੋਣ ।

ਨੂੰ ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੌਗਿਰਦੇ ਦੀ ਸਫ਼ਾਈ ਦਾ ਸਾਡੀ ਸਿਹਤ ਉੱਤੇ ਕੀ ਅਸਰ ਪੈਂਦਾ ਹੈ ?
ਉੱਤਰ-
ਪਰਿਵਾਰ ਦੇ ਮੈਂਬਰਾਂ ਨੂੰ ਸਿਹਤਮੰਦ ਰੱਖਣ ਲਈ ਘਰ ਦੀ ਸਫ਼ਾਈ ਦੇ ਨਾਲ-ਨਾਲ ਘਰ ਦੇ ਚੌਗਿਰਦੇ ਦੀ ਸਫ਼ਾਈ ਕਰਨਾ ਵੀ ਬਹੁਤ ਜ਼ਰੂਰੀ ਹੈ । ਜੇ ਘਰ ਦਾ ਆਲਾ-ਦੁਆਲਾ ਸਾਫ਼ ਨਹੀਂ ਹੋਵੇਗਾ ਤਾਂ ਗੰਦੀ ਹਵਾ, ਮੱਖੀ, ਮੱਛਰ ਘਰ ਦੇ ਅੰਦਰ ਆਉਣਗੇ । ਇੱਟਾਂ, ਲੱਕੜਾਂ, ਪਾਥੀਆਂ ਜਾਂ ਕੂੜੇ ਦੇ ਢੇਰ ਨਹੀਂ ਹੋਣੇ ਚਾਹੀਦੇ । ਇਨ੍ਹਾਂ ਉੱਪਰ ਮੱਖੀ-ਮੱਛਰ ਤਾਂ ਪੈਦਾ ਹੁੰਦਾ ਹੀ ਹੈ । ਇਸ ਦੇ ਨਾਲ ਸੱਪ ਅਤੇ ਹੋਰ ਖ਼ਤਰਨਾਕ ਜੀਵ ਵੀ ਇਸ ਵਿਚ ਵੜ ਕੇ ਆਪਣੀ ਥਾਂ ਬਣਾ ਲੈਂਦੇ ਹਨ । ਜੋ ਕਈ ਵਾਰੀ ਜਾਨ-ਲੇਵਾ ਵੀ ਸਾਬਤ ਹੋ ਜਾਂਦੇ ਹਨ । ਇਸ ਲਈ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਦੇ ਆਲੇ-ਦੁਆਲੇ ਕੁੜੇ-ਕਰਕਟ ਦਾ ਢੇਰ ਨਾ ਹੋਵੇ, ਪਾਣੀ ਨਾ ਖੜ੍ਹਾ ਹੋਵੇ ਅਤੇ ਘਾਹ ਫੂਸ ਨਾ ਉੱਗਿਆ ਹੋਵੇ ਤਾਂ ਕਿ ਘਰ ਦਾ ਚੌਗਿਰਦਾ ਸਾਫ਼-ਸੁਥਰਾ ਰਹਿ ਸਕੇ ।

ਪ੍ਰਸ਼ਨ 2.
ਚੌਗਿਰਦੇ ਦੀ ਗੰਦਗੀ ਦਾ ਮਨੁੱਖੀ ਸਿਹਤ ਉੱਤੇ ਕੀ ਅਸਰ ਪੈਂਦਾ ਹੈ ?
ਜਾਂ
ਗੰਦੇ ਵਾਤਾਵਰਣ ਵਿਚ ਰਹਿਣ ਦੇ ਕੀ ਨੁਕਸਾਨ ਹਨ ?
ਉੱਤਰ-
ਚੌਗਿਰਦੇ ਦੀ ਗੰਦਗੀ ਦਾ ਸਾਡੀ ਸਿਹਤ ‘ਤੇ ਸਿੱਧਾ ਪ੍ਰਭਾਵ ਪੈਂਦਾ ਹੈ । ਗੰਦੇ ਵਾਤਾਵਰਨ ਵਿਚ ਰਹਿਣ ਦੇ ਹੇਠ ਲਿਖੇ ਨੁਕਸਾਨ ਹਨ-

  • ਕੀਟਾਣੂਆਂ ਦਾ ਪੈਦਾ ਹੋਣਾ – ਘਰ ਦੇ ਆਲੇ-ਦੁਆਲੇ ਗੰਦਗੀ ਹੋਣ ਕਾਰਨ ਕਈ ਬਿਮਾਰੀਆਂ ਦੇ ਕੀਟਾਣੂ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਨਾਲ ਕਈ ਬਿਮਾਰੀਆਂ ਜਿਵੇਂ ਤਪਦਿਕ, ਹੈਜ਼ਾ, ਟਾਈਫਾਈਡ ਵਰਗੇ ਹਾਨੀਕਾਰਕ ਕੀਟਾਣੂ ਸਾਡੀ ਸਿਹਤ ਨੂੰ ਖ਼ਰਾਬ ਕਰ ਸਕਦੇ ਹਨ ।
  • ਬਦਬੂ-ਗੰਦਗੀ ਅਤੇ ਕੁੜੇ – ਕਰਕਟ ਦੇ ਢੇਰਾਂ ਵਿਚ ਕੁੱਝ ਸਮੇਂ ਪਿੱਛੋਂ ਸੜਾਂਦ ਆਉਣੀ ਸ਼ੁਰੂ ਹੋ ਜਾਂਦੀ ਹੈ । ਜੋ ਆਲੇ-ਦੁਆਲੇ ਦੀ ਹਵਾ ਨੂੰ ਦੂਸ਼ਿਤ ਕਰਦੀ ਹੋਈ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ ।
  • ਕੀੜੇ-ਮਕੌੜਿਆਂ ਦੀ ਉਤਪੱਤੀ – ਕੂੜੇ-ਕਰਕਟ ਵਿਚ ਮੱਖੀਆਂ, ਮੱਛਰ ਅਤੇ ਅਨੇਕਾਂ ਪ੍ਰਕਾਰ ਦੇ ਕੀੜੇ-ਮਕੌੜੇ ਪੈਦਾ ਹੁੰਦੇ ਹਨ ਜੋ ਸਾਡੀ ਸਿਹਤ ਉੱਪਰ ਬੁਰਾ ਅਸਰ ਪਾਉਂਦੇ ਹਨ । ਮੱਛਰ ਨਾਲ ਮਲੇਰੀਆ ਫੈਲ ਸਕਦਾ ਹੈ ਅਤੇ ਮੱਖੀਆਂ ਵੀ ਹੈਜ਼ਾ, ਟਾਈਫਾਈਡ ਆਦਿ ਰੋਗਾਂ ਨੂੰ ਫੈਲਾਉਂਦੀਆਂ ਹਨ ।
  • ਪਾਣੀ ਦਾ ਪ੍ਰਦੂਸ਼ਣ – ਲਗਾਤਾਰ ਪਈ ਰਹਿਣ ਵਾਲੀ ਗੰਦਗੀ ਦੇ ਢੇਰ ਮੀਂਹ ਦੇ ਪਾਣੀ ਵਿਚ ਘੁਲ ਕੇ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰਦੀ ਹੈ । ਜਿਸ ਦਾ ਮਨੁੱਖੀ ਸਿਹਤ ਉੱਪਰ ਹਾਨੀਕਾਰਕ ਪ੍ਰਭਾਵ ਪੈਂਦਾ ਹੈ ।
  • ਧੂੜ ਅਤੇ ਮਿੱਟੀ – ਜੇ ਅਸੀਂ ਆਪਣੇ ਘਰ ਦਾ ਆਲਾ-ਦੁਆਲਾ ਸਾਫ਼ ਨਾ ਕਰੀਏ ਤਾਂ ਧੂੜ ਤੇ ਮਿੱਟੀ ਨਾਲ ਘਰ ਭਰ ਜਾਂਦਾ ਹੈ ਜਿਸ ਨਾਲ ਫੇਫੜਿਆਂ ਦਾ ਰੋਗ, ਦਮਾ ਤੇ ਕਈ ਪ੍ਰਕਾਰ ਦੇ ਚਮੜੀ ਦੇ ਰੋਗ ਵੀ ਹੋ ਸਕਦੇ ਹਨ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

ਪ੍ਰਸ਼ਨ 3.
ਘਰ ਦੇ ਚੌਗਿਰਦੇ ਨੂੰ ਸਾਫ਼ ਰੱਖਣ ਲਈ ਕੂੜੇ ਦਾ ਅੰਤਮ ਨਿਪਟਾਰਾ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ?
ਜਾਂ
ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਦੀਆਂ ਵਿਧੀਆਂ ਦਾ ਵਰਣਨ ਕਰੋ ।
ਉੱਤਰ-
ਚੌਗਿਰਦੇ ਨੂੰ ਸਾਫ਼ ਰੱਖਣ ਲਈ ਕੂੜੇ-ਕਰਕਟ ਨੂੰ ਇਸ ਤਰ੍ਹਾਂ ਟਿਕਾਣੇ ਲਾਉਣਾ | ਚਾਹੀਦਾ ਹੈ ਜਿਸ ਨਾਲ ਹੋਰ ਲੋਕਾਂ ਨੂੰ ਕੋਈ ਪਰੇਸ਼ਾਨੀ ਪੈਦਾ ਨਾ ਹੋਵੇ । ਪਿੰਡਾਂ ਵਿਚ ਰਹਿਣ ਵਾਲੇ ਲੋਕ ਜਾਣਦੇ ਹਨ ਕਿ ਪਸ਼ੂਆਂ ਦੇ ਗੋਬਰ ਅਤੇ ਕੂੜੇ ਨੂੰ ਖਾਈਆਂ ਵਿਚ ਭਰ ਕੇ ਖਾਦ ਬਣਾਈ ਜਾਂਦੀ ਹੈ । ਜੋ ਬਾਅਦ ਵਿਚ ਫ਼ਸਲਾਂ ਦੇ ਕੰਮ ਆਉਂਦੀ ਹੈ । ਇਸ ਤਰ੍ਹਾਂ ਬਾਕੀ ਕੂੜੇਕਰਕਟ ਨੂੰ ਸਹੀ ਢੰਗ ਨਾਲ ਟਿਕਾਣੇ ਲਗਾਇਆ ਜਾ ਸਕਦਾ ਹੈ । ਕੂੜਾ-ਕਰਕਟ ਹੇਠ ਲਿਖੇ ਤਰੀਕਿਆਂ ਨਾਲ ਟਿਕਾਣੇ ਲਗਾਇਆ ਜਾ ਸਕਦਾ ਹੈ-

1. ਭੱਠੀ ਵਿਚ ਜਲਾਉਣਾ – ਇਹ ਤਰੀਕਾ ਸਭ ਤੋਂ ਚੰਗਾ ਸਮਝਿਆ ਜਾਂਦਾ ਹੈ । ਪਰ ਕੁੜੇਕਰਕਟ ਨੂੰ ਇਕ ਵਿਸ਼ੇਸ਼ ਭੱਠੀ ਵਿਚ ਹੀ ਜਲਾਇਆ ਜਾਂਦਾ ਹੈ, ਬਾਕੀ ਸਿੰਰਫ਼ ਸੁਆਹ ਹੀ ਬਚਦੀ ਹੈ | ਕੂੜੇ ਨੂੰ ਜਲਾਉਣ ਲਈ ਪੱਕੀ ਭੱਠੀ ਬਣਾਈ ਜਾਂਦੀ ਹੈ । ਇਸ ਦੇ ਨੇੜੇ ਇਕ ਚਬੂਤਰਾ ਹੋਣਾ ਚਾਹੀਦਾ ਹੈ । ਜਿੱਥੇ ਕਿ ਸ਼ਹਿਰੋਂ ਲਿਆਂਦਾ ਕੂੜਾ-ਕਰਕਟ ਰੱਖਿਆ ਜਾ ਸਕੇ । ਭੱਠੀ ਵਿਚ ਇਕ ਬਾਰੀ ਰਾਹੀਂ ਥੋੜਾ-ਥੋੜਾ ਕਰਕੇ ਕੁੜਾ ਭੱਠੀ ਵਿਚ ਸੁੱਟਿਆ ਜਾਂਦਾ ਹੈ । ਇਸ ਤਰ੍ਹਾਂ ਕਰਨ ਨਾਲ ਧੂੰਆਂ ਚਿਮਨੀ ਰਾਹੀਂ ਬਾਹਰ ਨਿਕਲ ਜਾਂਦਾ ਹੈ ।

2. ਨੀਵੀਂ ਜਗ੍ਹਾ ਨੂੰ ਪੂਰਨਾ – ਹਰ ਸ਼ਹਿਰ ਜਾਂ ਪਿੰਡ ਵਿਚ ਕੁੱਝ ਨੀਵੇਂ ਇਲਾਕੇ ਹੁੰਦੇ ਹਨ। ਜਿਨ੍ਹਾਂ ਵਿਚ ਕੁੜੇ-ਕਰਕਟ ਨੂੰ ਭਰ ਕੇ ਟਿਕਾਣੇ ਲਗਾਇਆ ਜਾਂਦਾ ਹੈ । ਕੁੜਾ-ਕਰਕਟ ਕੁੱਝ ਦੇਰ ਪਿਆ ਰਹਿੰਦਾ ਹੈ । ਹੌਲੀ-ਹੌਲੀ ਇਹ ਕੁੜਾ ਗਲ-ਸੜ ਕੇ ਦੱਬ ਜਾਂਦਾ ਹੈ । ਫਿਰ ਇਸ ਉੱਪਰ ਹੋਰ ਕੁੜਾ ਸੁੱਟ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਹੌਲੀ-ਹੌਲੀ ਇਹ ਸੜਕ ਆਦਿ ਦੇ ਬਰਾਬਰ ਆ ਜਾਂਦਾ ਹੈ । ਫਿਰ ਉਸ ਉੱਪਰ ਥੋੜ੍ਹੀ ਮਿੱਟੀ ਪਾ ਕੇ ਪੱਧਰਾ ਕਰ ਲਿਆ ਜਾਂਦਾ ਹੈ । ਇਸ ਤਰ੍ਹਾਂ ਕਰਨ ਨਾਲ ਜਗਾ ਸਾਫ਼-ਸੁਥਰੀ ਤਾਂ ਹੋ ਜਾਂਦੀ ਹੈ ਪਰ ਇਸ ਜ਼ਮੀਨ ਉੱਪਰ ਮਕਾਨ ਨਹੀਂ ਬਣਾਏ ਜਾ ਸਕਦੇ ।

3. ਖਾਦ ਬਣਾਉਣੀ – ਕੁੜੇ-ਕਰਕਟ ਨੂੰ ਖਾਦ ਵਿਚ ਤਬਦੀਲ ਕਰਨਾ ਸਦੀਆਂ ਪੁਰਾਣਾ ਤਰੀਕਾ ਹੈ । ਇਸ ਢੰਗ ਨਾਲ ਮਨੁੱਖੀ ਤੇ ਪਸ਼ੂਆਂ ਦਾ ਮਲ-ਮੂਤਰ ਤੇ ਘਰ ਦਾ ਹੋਰ ਚੌਗਿਰਦੇ ਦੀ ਸਫ਼ਾਈ ਕੂੜਾ-ਕਰਕਟ ਇਕ ਡੂੰਘੇ ਟੋਏ ਵਿਚ ਦਬਾ ਕੇ ਖਾਦ ਬਣਾਈ ਜਾਂਦੀ ਹੈ, ਜੋ ਫ਼ਸਲਾਂ ਦੀ ਵਰਤੋਂ ਵਿਚ ਲਿਆਂਦੀ ਜਾਂਦੀ ਹੈ । ਇਹ ਕੂੜਾ-ਕਰਕਟ ਸੰਭਾਲਣ ਦਾ ਸਭ ਤੋਂ ਲਾਭਦਾਇਕ ਢੰਗ ਹੈ ।.

4. ਛਾਂਟਣਾ-ਕੂੜੇ – ਕਰਕਟ ਨੂੰ ਸਾਂਭਣ ਤੋਂ ਪਹਿਲਾਂ ਉਸ ਨੂੰ ਤਿੰਨ ਹਿੱਸਿਆਂ ਵਿਚ ਅੱਡ-ਅੱਡ ਕਰ ਲਿਆ ਜਾਂਦਾ ਹੈ ।

  • ਕੋਇਲੇ, ਅੱਧ ਸੜੇ ਕੋਇਲੇ, ਪੱਥਰ, ਗੀਟੇ, ਵੱਟੇ ਆਦਿ ਅੱਡ ਕਰਕੇ ਇੱਟਾਂ ਬਣਾਉਣ ਲਈ ਵਰਤਿਆ ਜਾਂਦਾ ਹੈ ।
  • ਬਨਸਪਤੀ ਕੂੜਾ-ਕਰਕਟ ਜਿਵੇਂ ਫਲ, ਸਬਜ਼ੀਆਂ ਦੇ ਛਿਲਕੇ, ਰਸੋਈ ਦੀ ਜੂਠ ਆਦਿ ਨੂੰ ਅੱਡ ਕਰਕੇ ਖਾਦ ਬਣਾਈ ਜਾ ਸਕਦੀ ਹੈ ।
  • ਟੁੱਟੇ ਹੋਏ ਕੱਚ, ਚੀਨੀ, ਮਿੱਟੀ ਦੇ ਭਾਂਡੇ, ਪਲਾਸਟਿਕ ਦੇ ਸਮਾਨ ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ।
    ਉਪਰੋਕਤ ਤਰੀਕਿਆਂ ਨੂੰ ਵਰਤ ਕੇ ਕੂੜੇ-ਕਰਕਟ ਨੂੰ ਸੰਭਾਲ ਲਿਆ ਜਾਂਦਾ ਹੈ ਤੇ ਕੂੜੇਕਰਕਟ ਦੀ ਲਾਹੇਵੰਦ ਵਰਤੋਂ ਵੀ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਕੂੜੇ ਨੂੰ ਭੱਠੀ ਵਿੱਚ ਕਿਸ ਤਰ੍ਹਾਂ ਜਲਾਇਆ ਜਾਂਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਦੇ ਉੱਤਰ ।

ਵਸਤੂਨਿਸ਼ਠ ਪ੍ਰਸ਼ਨ :
I. ਖ਼ਾਲੀ ਸਥਾਨ ਭਰੋ

1. ਘਰ ਦੇ ਕੂੜੇ-ਕਰਕਟ ਨੂੰ ………………… ਵਿਚ ਨਹੀਂ ਸੁੱਟਣਾ ਚਾਹੀਦਾ ।
2. ਕੂੜੇ ਤੋਂ ਖਾਦ ………………….. ਮਹੀਨਿਆਂ ਵਿਚ ਬਣ ਜਾਂਦੀ ਹੈ ।
3. ਖਾਦ …………………. ਕੂੜੇ-ਕਰਕਟ ਤੋਂ ਬਣਦੀ ਹੈ ।
ਉੱਤਰ-
1. ਗਲੀ,
2. 4 ਤੋਂ 6,
3. ਬਨਸਪਤੀ ।

II. ਠੀਕ / ਗਲਤ ਦੱਸੋ

1. ਵਾਤਾਵਰਨ ਦੀ ਸਫਾਈ ਲਈ ਕੂੜੇ-ਕਰਕਟ ਦਾ ਨਿਪਟਾਰਾ ਕਰਨਾ ਜ਼ਰੂਰੀ ਹੈ ।
2. ਕੂੜੇ-ਕਰਕਟ ਨਾਲ ਖੁੱਲ੍ਹੇ ਟੋਏ ਭਰਨ ਨਾਲ ਮਨੁੱਖੀ ਸਿਹਤ ਉੱਪਰ ਮਾੜਾ ਅਸਰ ਨਹੀਂ ਪੈਂਦਾ ।
3. ਘਰੇਲੂ ਕੂੜੇ ਦਾ ਹਿੱਸਾ ਹਨ-ਰਸੋਈ ਦੀ ਜੂਠ, ਫਲ ਅਤੇ ਸਬਜ਼ੀਆਂ ਦੇ ਛਿਲਕੇ ।
ਉੱਤਰ-
1. ਠੀਕ,
2. ਗ਼ਲਤ,
3. ਠੀਕ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਹੇਠ ਲਿਖਿਆਂ ਵਿਚ ਠੀਕ ਹੈ :
(ਉ) ਕੂੜੇ ਕਰਕਟ ਨੂੰ ਖਾਦ ਵਿਚ ਤਬਦੀਲ ਕਰ ਲੈਣਾ ਬਹੁਤ ਲਾਭਦਾਇਕ ਤਰੀਕਾ ਹੈ ।
(ਅ) ਕੂੜੇ ਕਰਕਟ ਨੂੰ ਖੁੱਲ੍ਹੇ ਟੋਏ ਵਿਚ ਨਾ ਭਰੋ ।
(ੲ) ਕੂੜੇ ਦੇ ਨਿਪਟਾਰੇ ਲਈ ਭੱਠੀ ਵਿਚ ਜਲਾਉਣਾ ਵੀ ਇਕ ਢੰਗ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਗੰਦੇ ਵਾਤਾਵਰਨ ਵਿਚ ਹੇਠ ਲਿਖੇ ਨੁਕਸਾਨ ਹਨ
(ਉ) ਕੀਟਾਣੂ ਪੈਦਾ ਹੁੰਦੇ ਹਨ ।
(ਅ ਬਦਬੂ ਪੈਦਾ ਹੁੰਦੀ ਹੈ ।
(ੲ) ਪਾਣੀ ਪ੍ਰਦੂਸ਼ਿਤ ਹੁੰਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

PSEB 10th Class Home Science Solutions Chapter 2 ਘਰ

Punjab State Board PSEB 10th Class Home Science Book Solutions Chapter 2 ਘਰ Textbook Exercise Questions and Answers.

PSEB Solutions for Class 10 Home Science Chapter 2 ਘਰ

Home Science Guide for Class 10 PSEB ਘਰ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਘਰ ਦੀ ਲੋੜ ਦੇ ਮੁੱਖ ਦੋ ਕਾਰਨ ਦੱਸੋ ।
ਜਾਂ
ਘਰ ਦੀ ਲੋੜ ਕਿਨ੍ਹਾਂ ਕਾਰਨਾਂ ਕਰਕੇ ਹੁੰਦੀ ਹੈ ?
ਉੱਤਰ-

  1. ਘਰ ਸੁਰੱਖਿਆ ਪ੍ਰਦਾਨ ਕਰਦਾ ਹੈ-ਘਰ ਦੀ ਚਾਰਦੀਵਾਰੀ ਵਿਚ ਰਹਿ ਕੇ ਅਸੀਂ, ਧੁੱਪ, ਮੀਂਹ, ਸਰਦੀ, ਚੋਰਾਂ ਤੇ ਜੰਗਲੀ ਜਾਨਵਰਾਂ ਤੋਂ ਸੁਰੱਖਿਅਤ ਮਹਿਸੂਸ ਕਰਦੇ ਹਾਂ ।
  2. ਸਿੱਖਿਆ-ਮਨੁੱਖ ਦੀ ਸਿੱਖਿਆ ਘਰ ਤੋਂ ਆਰੰਭ ਹੁੰਦੀ ਹੈ । ਘਰ ਵਿਚ ਹੀ ਅਸੀਂ ਭਾਸ਼ਾ ਤੇ ਚੰਗੇ ਸਮਾਜਿਕ ਗੁਣ ਹਾਸਲ ਕਰਦੇ ਹਾਂ ।

ਪ੍ਰਸ਼ਨ 2.
ਆਮਦਨ ਦੇ ਹਿਸਾਬ ਨਾਲ ਭਾਰਤ ਵਿਚ ਘਰਾਂ ਨੂੰ ਕਿਹੜੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਆਮਦਨ ਦੇ ਹਿਸਾਬ ਨਾਲ ਭਾਰਤ ਵਿਚ ਘਰਾਂ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ।

  1. ਘੱਟ ਆਮਦਨ ਵਾਲੇ ਘਰ ਜਿਨ੍ਹਾਂ ਵਿਚ ਸਿਰਫ਼ ਇਕ ਜਾਂ ਦੋ ਕਮਰੇ ਹੀ ਹੁੰਦੇ ਹਨ ।
  2. ਮੱਧਵਰਗੀ ਘਰ ਜਿਨ੍ਹਾਂ ਵਿਚ ਘੱਟੋ-ਘੱਟ ਤਿੰਨ ਜਾਂ ਚਾਰ ਕਮਰੇ ਹੁੰਦੇ ਹਨ ।
  3. ਅਮੀਰ ਘਰ, ਇਹ ਘਰ ਉੱਚ ਵਰਗ ਦੇ ਲੋਕਾਂ ਦੇ ਹੁੰਦੇ ਹਨ ਜਿਨ੍ਹਾਂ ਵਿਚ ਕਮਰਿਆਂ ਦੀ ਗਿਣਤੀ ਕਈ ਦਰਜਨਾਂ ਤਕ ਵੀ ਹੋ ਸਕਦੀ ਹੈ । ਇਹ ਘਰ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੁੰਦੇ ਹਨ ।

PSEB 10th Class Home Science Solutions Chapter 2 ਘਰ

ਪ੍ਰਸ਼ਨ 3.
ਘਰ ਬਣਾਉਣ ਲਈ ਕਿਹੋ ਜਿਹੀ ਭੂਮੀ ਚੰਗੀ ਹੁੰਦੀ ਹੈ ?
ਉੱਤਰ-
ਘਰ ਬਣਾਉਣ ਲਈ ਪੱਧਰੀ ਤੇ ਸਖ਼ਤ ਭੂਮੀ ਚੰਗੀ ਹੁੰਦੀ ਹੈ । ਰੇਤਲੇ, ਟੋਇਆਂ ਤੇ ਨੀਵੇਂ ਥਾਂ ਵਾਲੀ ਭੂਮੀ ਉੱਪਰ ਘਰ ਨਹੀਂ ਬਣਾਉਣਾ ਚਾਹੀਦਾ ।

ਪ੍ਰਸ਼ਨ 4.
ਘਰ ਲਈ ਇਲਾਕੇ ਦੀ ਚੋਣ ਕਿਵੇਂ ਮਹੱਤਵਪੂਰਨ ਹੈ ?
ਜਾਂ
ਘਰ ਦੀ ਚੋਣ ਸਮੇਂ ਇਲਾਕੇ ਦੀ ਚੋਣ ਦਾ ਕੀ ਮਹੱਤਵ ਹੈ ?
ਉੱਤਰ-
ਘਰ ਲਈ ਜਗ੍ਹਾ ਦੀ ਚੋਣ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਮਕਾਨ ਨੂੰ ਵਾਰਵਾਰ ਬਣਾਉਣਾ ਔਖਾ ਕੰਮ ਹੈ । ਇਸ ਲਈ ਮਕਾਨ ਬਣਾਉਣ ਵੇਲੇ ਜਗਾ ਦੀ ਚੋਣ ਵੇਲੇ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ-

  1. ਜਗ੍ਹਾ ਸਰਕਾਰ ਵਲੋਂ ਪ੍ਰਮਾਣਿਤ ਹੋਵੇ ।
  2. ਸਾਫ਼-ਸੁਥਰੀ ਹੋਵੇ ਅਤੇ ਉਚਾਈ ‘ਤੇ ਹੋਵੇ ।
  3. ਫੈਕਟਰੀਆਂ ਦੇ ਨੇੜੇ ਨਾ ਹੋਵੇ ।
  4. ਲੋੜੀਂਦੀਆਂ ਸਹੂਲਤਾਂ ਨੇੜੇ ਹੋਣ ।

ਪ੍ਰਸ਼ਨ 5.
ਘਰ ਵਿਚ ਹਵਾ ਦੀ ਆਵਾਜਾਈ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਹਵਾ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ ਤੇ ਸਾਫ਼-ਸੁਥਰੀ ਹਵਾ ਸਿਹਤ ਲਈ ਜ਼ਰੂਰੀ ਹੈ । ਘਰ ਵਿਚ ਹਵਾ ਦੀ ਆਵਾਜਾਈ ਦਾ ਅਰਥ ਹੈ ਕਿ ਤਾਜ਼ੀ ਹਵਾ ਘਰ ਦੇ ਅੰਦਰ ਆ ਸਕੇ ਤੇ ਗੰਦੀ ਹਵਾ ਘਰ ਵਿਚੋਂ ਬਾਹਰ ਨਿਕਲ ਸਕੇ । ਘਰ ਵਿਚ ਖਿੜਕੀਆਂ ਤੇ ਰੋਸ਼ਨਦਾਨ ਇਸ ਕੰਮ ਲਈ ਰੱਖੇ ਜਾਂਦੇ ਹਨ ।

ਪ੍ਰਸ਼ਨ 6.
ਘਰ ਵਿਚ ਪ੍ਰਕਾਸ਼ ਦਾ ਸਹੀ ਪ੍ਰਬੰਧ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ-
ਘਰ ਵਿਚ ਉੱਚਿਤ ਰੋਸ਼ਨੀ ਦਾ ਪ੍ਰਬੰਧ ਅਤਿ ਜ਼ਰੂਰੀ ਹੈ । ਇਸ ਲਈ ਘਰ ਦੀ ਦਿਸ਼ਾ ਅਤੇ ਖਿੜਕੀਆਂ ਦਰਵਾਜ਼ਿਆਂ ਦੀ ਸਹੀ ਦਿਸ਼ਾ ਦਾ ਹੋਣਾ ਜ਼ਰੂਰੀ ਹੈ । ਜੇ ਹੋ ਸਕੇ ਤਾਂ ਘਰ ਦੀ ਦਿਸ਼ਾ ਅਜਿਹੀ ਹੋਣੀ ਚਾਹੀਦੀ ਹੈ ਕਿ ਸਵੇਰ ਸਮੇਂ ਸੂਰਜ ਦੀਆਂ ਕਿਰਨਾਂ ਘਰ ਅੰਦਰ ਦਾਖ਼ਲ ਹੋਣ ਅਤੇ ਸਾਰਾ ਦਿਨ ਘਰ ਵਿਚ ਰੋਸ਼ਨੀ ਰਹੇ ।

ਪ੍ਰਸ਼ਨ 7.
ਘਰ ਬਣਾਉਣ ਲਈ ਕਿਹੜੀਆਂ ਏਜੰਸੀਆਂ ਤੋਂ ਪੈਸਾ/ਕਰਜ਼ਾ ਲਿਆ ਜਾ ਸਕਦਾ ਹੈ ? ਕਿਸੇ ਚਾਰ ਦੇ ਨਾਂ ਲਿਖੋ ।
ਉੱਤਰ-
ਘਰ ਬਣਾਉਣ ਜਾਂ ਖਰੀਦਣ ਲਈ ਕਰਜ਼ਾ/ਪੈਸਾ ਹੇਠ ਲਿਖੀਆਂ ਏਜੰਸੀਆਂ ਤੋਂ ਲਿਆ ਜਾ ਸਕਦਾ ਹੈ-

  1. ਬੈਂਕ
  2. ਜੀਵਨ ਬੀਮਾ ਕੰਪਨੀਆਂ
  3. ਟਰੱਸਟ
  4. ਮਕਾਨ ਵਿਕਾਸ ਨਿਗਮ
  5. ਸਹਿਕਾਰੀ ਮਕਾਨ ਉਸਾਰੀ ਸਭਾਵਾਂ ,
  6. ਸਰਕਾਰੀ ਅਤੇ ਗ਼ੈਰ-ਸਰਕਾਰੀ ਰਹਿਣ (Mortgage) ਕੰਪਨੀਆਂ ।

ਪ੍ਰਸ਼ਨ 8.
ਸਰਕਾਰੀ ਮੁਲਾਜ਼ਮ ਆਮ ਤੌਰ ‘ਤੇ ਕਿੱਥੋਂ ਕਰਜ਼ਾ ਲੈਂਦੇ ਹਨ ਅਤੇ ਕਿਉਂ ?
ਉੱਤਰ-
ਸਰਕਾਰੀ ਮੁਲਾਜ਼ਮ ਆਮ ਤੌਰ ‘ਤੇ ਸਰਕਾਰ ਪਾਸੋਂ ਕਰਜ਼ਾ ਲੈਂਦੇ ਹਨ ਜਿਸ ਉੱਤੇ ਉਹਨਾਂ ਨੂੰ ਬਹੁਤ ਘੱਟ ਵਿਆਜ ਦੇਣਾ ਪੈਂਦਾ ਹੈ । ਇਹ ਰਾਸ਼ੀ ਹਰ ਮਹੀਨੇ ਉਹਨਾਂ ਦੀ ਤਨਖ਼ਾਹ ‘ਚੋਂ ਆਸਾਨ ਕਿਸ਼ਤਾਂ ‘ਤੇ ਕੱਟੀ ਜਾਂਦੀ ਹੈ । ਇਸ ਤੋਂ ਇਲਾਵਾ ਮੁਲਾਜ਼ਮ ਪ੍ਰਾਵੀਡੈਂਟ ਫੰਡ ਵਿਚੋਂ ਕਰਜ਼ਾ ਲੈ ਲੈਂਦੇ ਹਨ । ਜਿਸ ਨੂੰ ਵਾਪਸ ਕਰਨ ਦੀ ਲੋੜ ਨਹੀਂ ਪੈਂਦੀ ।

PSEB 10th Class Home Science Solutions Chapter 2 ਘਰ

ਪ੍ਰਸ਼ਨ 9.
ਘਰ ਬਣਾਉਣ ਸਮੇਂ ਅਸਰ ਪਾਉਣ ਵਾਲੇ ਕਿਸੇ ਦੋ ਕਾਰਕਾਂ ਬਾਰੇ ਦੱਸੋ !
ਉੱਤਰ-
ਮਕਾਨ ਬਣਾਉਣ ਸਮੇਂ ਹੇਠ ਲਿਖੇ ਕਾਰਕ ਅਸਰ ਪਾਉਂਦੇ ਹਨ-

  1. ਆਰਥਿਕ ਹਾਲਾਤ-ਪੈਸਾ ਮਕਾਨ ਬਣਾਉਣ ਦੇ ਮਾਮਲੇ ਵਿਚ ਸਭ ਤੋਂ ਮਹੱਤਵਪੂਰਨ | ਕਾਰਕ ਹੈ । ਮਕਾਨ ਦਾ ਸਾਈਜ਼, ਜਗਾ ਤੇ ਮਿਆਰ ਪੈਸੇ ਉੱਪਰ ਹੀ ਨਿਰਭਰ ਕਰਦਾ ਹੈ ।
  2. ਕਿੱਤਾ – ਘਰ ਦਾ ਸਾਈਜ਼ ਜਾਂ ਉਸਦੀ ਪਲੈਨਿੰਗ ‘ਤੇ ਘਰ ਦੇ ਮੁਖੀਏ ਦੇ ਪੇਸ਼ੇ ਦਾ ਵੀ ਅਸਰ ਪੈਂਦਾ ਹੈ । ਜੇਕਰ ਘਰ ਕਿਸੇ ਵਕੀਲ ਜਾਂ ਡਾਕਟਰ ਨੇ ਬਣਾਉਣਾ ਹੋਵੇ ਤਾਂ ਉਸ ਦੇ ਘਰ ਦਾ ਨਕਸ਼ਾ ਇਸ ਤਰ੍ਹਾਂ ਦਾ ਹੋਵੇਗਾ ਜਿਸ ਵਿਚ ਉਸ ਦਾ ਦਫ਼ਤਰ ਜਾਂ ਕਲੀਨਿਕ ਵੀ ਬਣ ਸਕੇ ।

ਪ੍ਰਸ਼ਨ 10.
ਕੰਮ ਦੇ ਆਧਾਰ ‘ਤੇ ਘਰ ਨੂੰ ਮੁੱਖ ਕਿਹੜੇ-ਕਿਹੜੇ ਖੇਤਰਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਕੰਮ ਦੇ ਅਧਾਰ ‘ਤੇ ਘਰ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ

  1. ਇਕਾਂਤ ਖੇਤਰ (Private Area)-ਜਿਵੇਂ ਸੌਣ ਵਾਲਾ ਕਮਰਾ, ਗੁਸਲਖ਼ਾਨਾ ਤੇ ਪੂਜਾ ਦਾ ਕਮਰਾ ॥
  2. ਕੰਮ ਕਰਨ ਵਾਲਾ ਖੇਤਰ (Work Area)-ਜਿਵੇਂ ਰਸੋਈ, ਬਰਾਂਡਾ, ਵਿਹੜਾ | ਆਦਿ ।
  3. ਦਿਲ ਪਰਚਾਵੇ ਵਾਲਾ ਖੇਤਰ – ਇਹ ਹਿੱਸਾ ਉਹ ਹੈ ਜਿੱਥੇ ਪਰਿਵਾਰ ਦੇ ਮੈਂਬਰ ਰਲਮਿਲ ਕੇ ਬੈਠਦੇ ਹਨ, ਗੱਪ-ਸ਼ੱਪ ਮਾਰਦੇ ਤੇ ਟੀ.ਵੀ. ਵੇਖਦੇ ਹਨ, ਮਹਿਮਾਨਾਂ ਦੀ ਆਓ ਭਗਤ ਕੀਤੀ ਜਾਂਦੀ ਹੈ, ਜਿਵੇਂ ਲੌਬੀ ਜਾਂ ਡਰਾਇੰਗ ਰੂਮ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 11.
ਘਰ ਲਈ ਜਗਾ (ਸਥਾਨ) ਦੀ ਚੋਣ ਕਰਦੇ ਸਮੇਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਜਾਂ
ਤੁਸੀਂ ਘਰ ਦੀ ਜਗਾ ਦੀ ਚੋਣ ਕਿਸ ਤਰ੍ਹਾਂ ਕਰੋਗੇ ?
ਉੱਤਰ-
ਘਰ ਦੀ ਜਗ੍ਹਾ ਦੀ ਚੋਣ ਸਭ ਤੋਂ ਵੱਧ ਮਹੱਤਵਪੂਰਨ ਹੈ ਕਿਉਂਕਿ ਮਕਾਨ ਵਾਰਵਾਰ ਨਹੀਂ ਬਣਾਏ ਜਾਂਦੇ । ਇਸ ਲਈ ਘਰ ਦੀ ਜਗਾ ਦੀ ਚੋਣ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

  1. ਜਗਾ ਸਰਕਾਰ ਦੀ ਪ੍ਰਵਾਨਗੀ ਵਾਲੀ ਹੋਵੇ ।
  2. ਘਰ ਦਾ ਆਲਾ-ਦੁਆਲਾ ਸਾਫ਼-ਸੁਥਰਾ ਹੋਵੇ ।
  3. ਮਕਾਨ ਦੀ ਜਗ੍ਹਾ ਥੋੜ੍ਹੀ ਉੱਚੀ ਹੋਵੇ ।
  4. ਘਰ ਰੋਸ਼ਨੀ ਤੇ ਹਵਾ ਵਾਲੀ ਜਗ੍ਹਾ ‘ਤੇ ਹੋਵੇ ।
  5. ਘਰ ਰੇਲਵੇ ਲਾਈਨ ਅਤੇ ਵੱਡੀ ਸੜਕ ਦੇ ਨੇੜੇ ਨਹੀਂ ਹੋਣਾ ਚਾਹੀਦਾ ।
  6. ਰੋਜ਼ਾਨਾ ਸਹੂਲਤਾਂ ਨੇੜੇ ਹੋਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 12.
ਘਰ ਲਈ ਜਗ੍ਹਾ ਦੀ ਚੋਣ ਕਰਦੇ ਸਮੇਂ ਭੂਮੀ ਦੀ ਕਿਸਮ ਬਾਰੇ ਜਾਣਨਾ ਕਿਉਂ ਜ਼ਰੂਰੀ ਹੈ ?
ਉੱਤਰ-
ਘਰ ਦੀ ਜਗਾ ਦੀ ਚੋਣ ਸਮੇਂ ਭੂਮੀ ਦੀ ਕਿਸਮ ਬਾਰੇ ਜਾਣਕਾਰੀ ਹੋਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਮਕਾਨ ਦੀ ਸੁਰੱਖਿਅਤਾ ਭੂਮੀ ਦੀ ਕਿਸਮ ਉੱਪਰ ਹੀ ਨਿਰਭਰ ਕਰਦੀ ਹੈ । ਜੇ ਭੁਮੀ ਰੇਤਲੀ ਜਾਂ ਨਰਮ ਮਿੱਟੀ ਦੀ ਹੋਵੇਗੀ ਤਾਂ ਮਕਾਨ ਕਿਸੇ ਵੇਲੇ ਵੀ ਜ਼ਮੀਨ ਵਿਚ ਧੱਸ ਸਕਦਾ ਹੈ ਅਤੇ ਭੂਚਾਲ ਦਾ ਥੋੜ੍ਹਾ ਜਿਹਾ ਝਟਕਾ ਵੀ ਨਹੀਂ ਸਹਾਰ ਸਕਦਾ । ਜੇ ਮਕਾਨ ਸਖ਼ਤ ਮਿੱਟੀ ਵਾਲੀ ਜਗ੍ਹਾ ‘ਤੇ ਬਣਿਆ ਹੋਵੇਗਾ ਤਾਂ ਉਹ ਸੁਰੱਖਿਅਤ ਰਹੇਗਾ ।

PSEB 10th Class Home Science Solutions Chapter 2 ਘਰ

ਪ੍ਰਸ਼ਨ 13.
ਘਰ ਬਣਾਉਣ ਸਮੇਂ ਚੰਗਾ ਇਲਾਕਾ ਅਤੇ ਜ਼ਰੂਰਤਾਂ ਦੀ ਨੇੜਤਾ ਹੋਣੀ ਕਿਉਂ ਜ਼ਰੂਰੀ ਹੈ ?
ਉੱਤਰ-
ਘਰ ਦੀ ਜਗ੍ਹਾ ਦੀ ਚੋਣ ਇਲਾਕਾ ਦੇਖ ਕੇ ਕਰਨੀ ਚਾਹੀਦੀ ਹੈ । ਉਸ ਇਲਾਕੇ ਦੀ ਚੋਣ ਕਰਨੀ ਚਾਹੀਦੀ ਹੈ ਜਿੱਥੇ ਆਪਣੇ ਸਮਾਜਿਕ ਪੱਧਰ ਦੇ ਲੋਕ ਰਹਿੰਦੇ ਹੋਣ । ਇਸ ਨਾਲ ਸਮਾਜਿਕ ਮੇਲ-ਜੋਲ ਦੀ ਕੋਈ ਮੁਸ਼ਕਿਲ ਨਹੀਂ ਹੋਵੇਗੀ । ਇਸ ਤੋਂ ਇਲਾਵਾ ਸਾਨੂੰ ਰੋਜ਼ ਦੀਆਂ ਲੋੜਾਂ ਦੀ ਪੂਰਤੀ ਨੇੜੇ ਦੇ ਇਲਾਕੇ ਤੋਂ ਹੋਣੀ ਚਾਹੀਦੀ ਹੈ, ਜਿਵੇਂ-ਬਜ਼ਾਰ, ਸਕੂਲ, ਮੰਦਰ, ਹਸਪਤਾਲ ਆਦਿ । ਇਸ ਨਾਲ ਸਮੇਂ ਤੇ ਸ਼ਕਤੀ ਦੀ ਬੱਚਤ ਹੁੰਦੀ ਹੈ ।

ਪ੍ਰਸ਼ਨ 14.
ਸਿਹਤ ਦਾ ਸਫ਼ਾਈ ਨਾਲ ਤੇ ਸਫ਼ਾਈ ਦਾ ਘਰ ਨਾਲ ਸਿੱਧਾ ਸੰਬੰਧ ਹੈ । ਕਿਵੇਂ ?
ਉੱਤਰ-
ਸਫ਼ਾਈ ਦਾ ਸਿਹਤ ਨਾਲ ਸਿੱਧਾ ਸੰਬੰਧ ਹੈ, ਇਸ ਲਈ ਸਫ਼ਾਈ ਦਾ ਹੋਣਾ ਅਤਿ ਜ਼ਰੂਰੀ ਹੈ ਅਤੇ ਸਫ਼ਾਈ ਘਰ ਤੋਂ ਹੋਣੀ ਚਾਹੀਦੀ ਹੈ | ਜੇ ਸਾਰੇ ਲੋਕ ਆਪਣੇ ਘਰ ਸਾਫ਼-ਸੁਥਰੇ ਰੱਖਣ ਤਾਂ ਵਾਤਾਵਰਨ ਸਾਫ਼ ਕਰਨ ਵਿਚ ਸਹਾਇਤਾ ਮਿਲ ਸਕਦੀ ਹੈ । ਘਰ ਦੀ ਸਫ਼ਾਈ ਦਾ ਮਤਲਬ ਘਰ ਦੀ ਅੰਦਰਲੀ ਸਫ਼ਾਈ ਨਹੀਂ, ਸਗੋਂ ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਵੀ ਹੈ । ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ; ਜਿਵੇਂ-ਮਲੇਰੀਆ, ਹੈਜ਼ਾ, ਟੀ.ਬੀ. ਆਦਿ ਤੋਂ ਛੁਟਕਾਰਾ | ਪਾਇਆ ਜਾ ਸਕਦਾ ਹੈ । ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿਹਤ, ਸਫ਼ਾਈ ਤੇ ਘਰ ਇਕ-ਦੂਜੇ ਨਾਲ ਸੰਬੰਧਿਤ ਹਨ ।

ਪ੍ਰਸ਼ਨ 15.
ਘਰ ਬਣਾਉਣ ਸਮੇਂ ਹਵਾ ਦੀ ਆਵਾਜਾਈ ਅਤੇ ਪਾਣੀ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ । ਕਿਉਂ ?
ਉੱਤਰ-
ਹਵਾ ਤੇ ਪਾਣੀ ਮਨੁੱਖ ਦੀਆਂ ਦੋ ਮਹੱਤਵਪੂਰਨ ਮੁੱਢਲੀਆਂ ਲੋੜਾਂ ਹਨ । ਇਨ੍ਹਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ । ਮਨੁੱਖੀ ਸਿਹਤ ਸਾਫ਼-ਸੁਥਰੀ ਹਵਾ ‘ਤੇ ਪਾਣੀ ਤੇ ਨਿਰਭਰ ਹੈ । ਇਸ ਲਈ ਘਰ ਵਿਚ ਸਾਫ਼ ਪਾਣੀ ਤੇ ਹਵਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਲਈ ਘਰ ਉੱਥੇ ਬਣਾਉਣਾ ਚਾਹੀਦਾ ਹੈ ਜਿੱਥੇ ਹਵਾ ਸਾਫ਼-ਸੁਥਰੀ ਹੋਵੇ ਤੇ ਸਾਫ਼ ਪਾਣੀ ਦਾ ਪ੍ਰਬੰਧ ਹੋ ਸਕੇ । ਸਿਰਫ਼ ਇਸ ਹਾਲਤ ਵਿਚ ਹੀ ਪਰਿਵਾਰ ਦੇ ਮੈਂਬਰ ਤੰਦਰੁਸਤ ਰਹਿ ਸਕਦੇ ਹਨ । ਇਸ ਲਈ ਗਦੇ ਇਲਾਕਿਆਂ ਵਿਚ ਕਦੇ ਵੀ ਘਰ ਨਹੀਂ ਬਣਾਉਣਾ ਚਾਹੀਦਾ ।

ਪ੍ਰਸ਼ਨ 16.
ਵਿੱਤੀ ਪ੍ਰਬੰਧ ਤੋਂ ਤੁਸੀਂ ਕੀ ਸਮਝਦੇ ਹੋ ? ਘਰ ਬਣਾਉਣ ਸਮੇਂ ਇਸ ਦਾ ਕੀ ਮਹੱਤਵ ਹੈ ?
ਉੱਤਰ-
ਘਰ ਬਣਾਉਣ ਜਾਂ ਖ਼ਰੀਦਣ ਲਈ ਕਾਫ਼ੀ ਜ਼ਿਆਦਾ ਧਨ ਦੀ ਜ਼ਰੂਰਤ ਪੈਂਦੀ ਹੈ | ਕਿਉਂਕਿ ਘਰ ਬਣਾਉਣ ਲਈ, ਬਿਲਡਿੰਗ ਬਣਾਉਣ ਲਈ ਸਾਮਾਨ ਦੀ ਕੀਮਤ, ਜਗ੍ਹਾ ਦੀ ਕੀਮਤ, ਮਜ਼ਦੂਰੀ, ਆਰਕੀਟੈਕਟ ਲਈ ਕਾਫ਼ੀ ਪੈਸਾ ਚਾਹੀਦਾ ਹੈ । ਕਈ ਵਾਰ ਮਕਾਨ ਬਣਾਉਂਦੇ ਸਮੇਂ ਬਜਟ ਵੱਧ ਜਾਂਦਾ ਹੈ । ਇਸ ਲਈ ਘਰ ਲਈ ਲੋੜੀਂਦਾ ਵਿੱਤੀ ਪ੍ਰਬੰਧ ਜ਼ਰੂਰੀ ਹੈ । ਇਹ ਪ੍ਰਬੰਧ ਆਪਣੀ ਬੱਚਤ, ਪਾਵੀਡੈਂਟ ਫੰਡ ਤੇ ਕਰਜ਼ੇ ਦੁਆਰਾ ਕੀਤਾ ਜਾ ਸਕਦਾ ਹੈ । ਅੱਜ-ਕਲ੍ਹ ਬਹੁਤ ਸਾਰੀਆਂ ਬੈਂਕਾਂ ਤੇ ਹੋਰ ਅਦਾਰਿਆਂ ਨੇ ਮਕਾਨ ਬਣਾਉਣ ਲਈ ਵਿਆਜ ਦਰਾਂ । ਘਟਾ ਦਿੱਤੀਆਂ ਹਨ ਤੇ ਸਰਕਾਰ ਵੀ ਅਜਿਹੇ ਕਰਜ਼ੇ ਉੱਪਰ ਆਮਦਨ ਕਰ ਦੀ ਛੋਟ ਦਿੰਦੀ । ਹੈ । ਸੋ ਅੱਜ-ਕਲ੍ਹ ਮਕਾਨ ਬਣਾਉਣ ਲਈ ਵਿੱਤ ਦਾ ਪ੍ਰਬੰਧ ਪਹਿਲਾਂ ਨਾਲੋਂ ਸੌਖਾ ਹੈ ।

ਪ੍ਰਸ਼ਨ 17.
ਵਿੱਤੀ ਪ੍ਰਬੰਧ ਕਿਹੜੀਆਂ-ਕਿਹੜੀਆਂ ਏਜੰਸੀਆਂ ਤੋਂ ਕੀਤਾ ਜਾ ਸਕਦਾ ਹੈ ?
ਉੱਤਰ-
ਘਰ ਬਣਾਉਣ ਜਾਂ ਖਰੀਦਣ ਸਮੇਂ ਬਹੁਤ ਜ਼ਿਆਦਾ ਧਨ ਦੀ ਲੋੜ ਹੁੰਦੀ ਹੈ । ਕਿਉਂਕਿ ਘਰ ਬਣਾਉਣ ਲਈ ਜਗਾ ਦੀ ਕੀਮਤ, ਬਿਲਡਿੰਗ ਬਣਾਉਣ ਲਈ ਸਾਮਾਨ ਦੀ ਕੀਮਤ, ਮਜ਼ਦੂਰੀ ਅਤੇ ਆਰਕੀਟੈਕਟ ਵਗੈਰਾ ਨੂੰ ਦੇਣ ਲਈ ਪੈਸਾ ਚਾਹੀਦਾ ਹੈ । ਉਂਝ ਵੀ ( ਮਕਾਨ ਬਣਾਉਂਦੇ ਸਮੇਂ ਕਈ ਵਾਰ ਕੀਮਤਾਂ ਇੰਨੀਆਂ ਵਧ ਜਾਂਦੀਆਂ ਹਨ ਕਿ ਖ਼ਰਚਾ ਬਜਟ ਤੋਂ ਬਾਹਰ ਚਲਿਆ ਜਾਂਦਾ ਹੈ । ਜੇਕਰ ਇਹ ਸਾਰਾ ਧਨ ਇਕੱਠਾ ਕਰਕੇ ਘਰ ਖ਼ਰੀਦਣਾ ਹੋਵੇ ਤਾਂ ਹੋ ਸਕਦਾ ਹੈ ਆਦਮੀ ਦੀ ਇਹ ਇੱਛਾ ਕਦੀ ਵੀ ਪੂਰੀ ਨਾ ਹੋਵੇ, ਇਸ ਲਈ ਧਨ ਦਾ ਪ੍ਰਬੰਧ ਕਰਨ ਲਈ ਕਰਜ਼ਾ ਲੈਣਾ ਪੈ ਸਕਦਾ ਹੈ । ਇਹ ਕਰਜ਼ਾ ਅੱਗੇ ਲਿਖੀਆਂ ਏਜੰਸੀਆਂ ਤੋਂ ਲਿਆ ਜਾ ਸਕਦਾ ਹੈ-

  1. ਬੈਂਕ
  2. ਟਰੱਸਟ
  3. ਲਾਈਫ ਇਨਸ਼ੋਰੈਂਸ ਕੰਪਨੀਆਂ
  4. ਸਰਕਾਰੀ ਸੋਸਾਇਟੀਆਂ
  5. ਗੈਰ-ਸਰਕਾਰੀ ਸੋਸਾਇਟੀਆਂ
  6. ਸਰਕਾਰੀ ਅਤੇ ਗ਼ੈਰ-ਸਰਕਾਰੀ ਮੋਰਟਗੇਜ ਕੰਪਨੀਆਂ ਆਦਿ ।

PSEB 10th Class Home Science Solutions Chapter 2 ਘਰ

ਪ੍ਰਸ਼ਨ 19.
ਆਪਣਾ ਘਰ ਬਣਾਉਣ ਦੇ ਕੀ ਫਾਇਦੇ ਹਨ ?
ਉੱਤਰ-
ਹਰ ਕੋਈ ਆਪਣਾ ਘਰ ਬਣਾਉਣਾ ਚਾਹੁੰਦਾ ਹੈ ਕਿਉਂਕਿ ਇਸ ਦੇ ਹੇਠਾਂ ਲਿਖੇ ਫਾਇਦੇ ਹਨ-

  1. ਆਪਣਾ ਘਰ ਹੋਣਾ ਇਕ ਸਮਾਜਿਕ ਮਾਣ ਵਾਲੀ ਗੱਲ ਹੈ ।
  2. ਹਰ ਮਹੀਨੇ ਕਿਰਾਇਆ ਨਹੀਂ ਦੇਣਾ ਪੈਂਦਾ ।
  3. ਘਰ ਇਕ ਪੱਕੀ ਜਾਇਦਾਦ ਹੈ ਇਸ ਦੀ ਕੀਮਤ ਵਧਦੀ ਰਹਿੰਦੀ ਹੈ ।
  4. ਆਪਣੇ ਘਰ ਵਿਚ ਅਸੀਂ ਆਪਣੀ ਮਰਜ਼ੀ ਨਾਲ ਤਬਦੀਲੀਆਂ ਕਰ ਸਕਦੇ ਹਾਂ ।
  5. ਘਰ ਆਦਮੀ ਨੂੰ ਸੁਰੱਖਿਆ ਦੀ ਭਾਵਨਾ ਪ੍ਰਦਾਨ ਕਰਦਾ ਹੈ ।
  6. ਮਾਲਕ ਮਕਾਨ ਨਾਲ ਕਦੀ ਝਗੜਾ ਨਹੀਂ ਹੁੰਦਾ ।

ਪ੍ਰਸ਼ਨ 20.
ਆਪਣਾ ਘਰ ਬਣਾਉਣ ਦਾ ਕੀ ਨੁਕਸਾਨ ਹੈ ?
ਉੱਤਰ-

  1. ਘਰ ਬਣਾਉਣ ਸਮੇਂ ਸਾਰੀ ਬੱਚਤ ਖ਼ਤਮ ਹੋ ਜਾਂਦੀ ਹੈ ਤੇ ਜੇ ਕੋਈ ਸੰਕਟ ਆ ਜਾਵੇ ਤਾਂ ਬੜੀ ਮੁਸ਼ਕਿਲ ਹੁੰਦੀ ਹੈ ।
  2. ਜੇਕਰ ਗੁਆਂਢੀ ਚੰਗਾ ਨਾ ਮਿਲੇ ਤਾਂ ਸਾਰੀ ਉਮਰ ਦਾ ਕਲੇਸ਼ ਰਹਿੰਦਾ ਹੈ ।
  3. ਘਰ ਦੀ ਮੁਰੰਮਤ ਕਰਾਉਣੀ ਪੈਂਦੀ ਹੈ ।
  4. ਘਰ ਬਣਾ ਕੇ ਆਦਮੀ ਇਕ ਥਾਂ ਨਾਲ ਬੱਝ ਜਾਂਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 21.
ਘਰ ਲਈ ਕਮਰਿਆਂ ਦਾ ਆਯੋਜਨ ਕਿਵੇਂ ਕਰੋਗੇ ਅਤੇ ਕਿਹੜੇ ਕਮਰੇ ਜ਼ਰੂਰੀ ਹਨ ?
ਉੱਤਰ-
ਘਰ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਇਕ ਮਹੱਤਵਪੂਰਨ ਲੋੜ ਹੈ । ਘਰ ਨੂੰ ਮਨੁੱਖੀ ਸੱਭਿਅਤਾ ਦਾ ਆਧਾਰ ਵੀ ਕਿਹਾ ਜਾ ਸਕਦਾ ਹੈ । ਘਰ ਵਿਚ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਆਪਣੀਆਂ-ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਕੇ ਜੀਵਨ ਨੂੰ ਸੁਖਦਾਇਕ ਬਣਾਉਂਦੇ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਨ । ਘਰ ਵਿਚ ਹੀ ਮਨੁੱਖ ਦੇ ਵਿਅਕਤੀਗਤ ਅਤੇ ਸਮਾਜਿਕ ਜੀਵਨ ਦਾ ਆਰੰਭ ਹੁੰਦਾ ਹੈ । ਘਰ ਨੂੰ ਹੋਂਦ ਵਿਚ ਲਿਆਉਣ ਲਈ ਮਕਾਨ ਦਾ ਹੋਣਾ ਜ਼ਰੂਰੀ ਹੈ । ਮਕਾਨ ਵਿਚ ਇਕ ਛੱਤ ਥੱਲੇ ਇਕ ਘਰ ਹੋਂਦ ਵਿਚ | ਆਉਂਦਾ ਹੈ । ਮਕਾਨ ਦਾ ਢਾਂਚਾ ਪਰਿਵਾਰ ਦੀਆਂ ਲੋੜਾਂ ਅਤੇ ਆਰਥਿਕ ਵਸੀਲਿਆਂ ਦੇ | ਅਨੁਸਾਰ ਹੀ ਹੋਣਾ ਚਾਹੀਦਾ ਹੈ । ਇਕ ਮੱਧਵਰਗੀ ਪਰਿਵਾਰ ਦੇ ਮਕਾਨ ਲਈ ਕਮਰਿਆਂ ਦੀ | ਯੋਜਨਾਬੰਦੀ ਹੇਠ ਲਿਖੇ ਅਨੁਸਾਰ ਹੋਣੀ ਚਾਹੀਦੀ ਹੈ-

ਬੈਠਕ (Living Room) – ਘਰ ਜਿਸ ਤਰ੍ਹਾਂ ਦਾ ਵੀ ਹੋਵੇ ਉਸ ਵਿਚ ਇਕ ਕਮਰਾ | ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿਚ ਸਾਰੇ ਘਰ ਦੇ ਵਿਅਕਤੀ ਆਰਾਮ ਨਾਲ ਬੈਠ ਸਕਣ | ਅਤੇ ਆਪਣਾ-ਆਪਣਾ ਕੰਮ ਜਿਵੇਂ ਸਵੈਟਰ ਬੁਨਣਾ, ਪੇਂਟਿੰਗ ਕਰਨੀ, ਅਖ਼ਬਾਰ ਪੜ੍ਹਨਾ, ਟੈਲੀਵਿਜ਼ਨ ਵੇਖਣਾ ਆਦਿ ਕੰਮ ਕਰ ਸਕਣ । ਬੈਠਕ ਵਿਚ ਹੀ ਬਾਹਰੋਂ ਆਏ ਨੇੜੇ ਦੇ ਮਹਿਮਾਨਾਂ ਨੂੰ ਬਿਠਾ ਕੇ ਉਨ੍ਹਾਂ ਦੀ ਖ਼ਾਤਰਦਾਰੀ ਕੀਤੀ ਜਾਂਦੀ ਹੈ । ਇਸ ਕਰਕੇ ਕਮਰੇ ਵਿਚ ਰੋਸ਼ਨੀ ਅਤੇ ਹਵਾ ਦੀ ਆਵਾਜਾਈ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ । ਇਹ ਕਮਰਾ ਘਰ ।ਦੇ ਬਾਹਰਲੇ ਪਾਸੇ ਹੋਣਾ ਚਾਹੀਦਾ ਹੈ ਤਾਂ ਕਿ ਮਹਿਮਾਨਾਂ ਨੂੰ ਇਸ ਕਮਰੇ ਤਕ ਲਿਜਾਣ ਲਈ | ਬਾਕੀ ਕਮਰਿਆਂ ਵਿਚੋਂ ਨਾ ਲੰਘਾਇਆ ਜਾਏ । ਇਹ ਕਮਰਾ ਘੱਟੋ-ਘੱਟ 15 × 15 ਫੁੱਟ ਹੋਣਾ | ਚਾਹੀਦਾ ਹੈ ਅਤੇ ਲੋੜ ਅਨੁਸਾਰ ਵਧਾਇਆ-ਘਟਾਇਆ ਵੀ ਜਾ ਸਕਦਾ ਹੈ ।

ਖਾਣਾ-ਖਾਣ ਦਾ ਕਮਰਾ (Dining Room) – ਖਾਣਾ-ਖਾਣ ਦਾ ਕਮਰਾ ਬੈਠਕ ਅਤੇ ਰਸੋਈ ਦੇ ਨੇੜੇ ਹੋਣਾ ਚਾਹੀਦਾ ਹੈ ਤਾਂ ਕਿ ਪਕਾਇਆ ਹੋਇਆ ਖਾਣਾ ਉੱਥੇ ਆਸਾਨੀ ਨਾਲ ਲਿਆਂਦਾ ਜਾ ਸਕੇ ਅਤੇ ਜੂਠੇ ਭਾਂਡਿਆਂ ਨੂੰ ਰਸੋਈ ਵਿਚ ਲਿਜਾਇਆ ਜਾ ਸਕੇ । ਇਸ ਕਮਰੇ ਵਿਚੋਂ ਰਸੋਈ ਸਿੱਧੀ ਨਜ਼ਰ ਨਹੀਂ ਆਉਣੀ ਚਾਹੀਦੀ ਰਸੋਈ ਤੇ ਖਾਣਾ-ਖਾਣ ਦੇ ਕਮਰੇ ਵਿਚ ਇਕ ਖਿੜਕੀ | (Service window) ਰੱਖੀ ਜਾ ਸਕਦੀ ਹੈ । ਇਸ ਕਮਰੇ ਦੇ ਦਰਵਾਜ਼ੇ ਅਤੇ ਖਿੜਕੀਆਂ | ਜਾਲੀ ਵਾਲੇ ਹੋਣੇ ਚਾਹੀਦੇ ਹਨ ਤਾਂ ਕਿ ਮੱਖੀ, ਮੱਛਰ ਅੰਦਰ ਨਾ ਆ ਸਕੇ । ਇਸ ਕਮਰੇ ਦੇ ਨੇੜੇ ਜੇ ਕੋਈ ਬਰਾਂਡਾ ਜਾਂ ਰਸਤਾ ਹੋਵੇ ਤਾਂ ਉੱਥੇ ਹੱਥ ਧੋਣ ਲਈ ਟੂਟੀ (Wash basin) ਲਵਾ ਲੈਣੀ ਚਾਹੀਦੀ ਹੈ ਤਾਂ ਕਿ ਖਾਣਾ-ਖਾਣ ਤੋਂ ਪਹਿਲੋਂ ਅਤੇ ਪਿੱਛੋਂ ਹੱਥ ਧੋਤੇ ਜਾ ਸਕਣ | ਕਮਰੇ ਵਿਚ ਹਵਾ, ਰੋਸ਼ਨੀ ਅਤੇ ਧੁੱਪ ਆਉਣ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ ।

ਸੌਣ ਦਾ ਕਮਰਾ (Bed Room) – ਸੌਣ ਵਾਲੇ ਕਮਰੇ ਘਰ ਦੇ | ਪਿਛਲੇ ਪਾਸੇ ਹੋਣੇ ਚਾਹੀਦੇ ਹਨ ਜੇਕਰ ਇਨ੍ਹਾਂ ਕਮਰਿਆਂ ਦਾ ਰੁਖ ਉੱਤਰ-ਪੂਰਵ (North-East) ਵਲ ਹੋਵੇ ਤਾਂ ਵਧੇਰੇ ਚੰਗਾ ਹੈ ਤਾਂ ਕਿ ਚੜ੍ਹਦੇ ਸੂਰਜ ਦੀ ਧੁੱਪ ਆ ਸਕੇ ਅਤੇ ਦੁਪਹਿਰ | ਵੇਲੇ ਕਮਰੇ ਜ਼ਿਆਦਾ ਗਰਮ ਨਾ ਹੋਣ ਅਤੇ ਗਰਮੀਆਂ ਵਿਚ ਉੱਥੇ ਆਰਾਮ ਨਾਲ ਸੁੱਤਾ ਜਾ ਸਕੇ । ਇਹ ਕਮਰੇ ਅਰਾਮਦਾਇਕ ਹੋਣੇ ਚਾਹੀਦੇ ਹਨ । ਇਨ੍ਹਾਂ ਨੇੜੇ ਜ਼ੋਰ ਨਹੀਂ ਹੋਣਾ | ਚਾਹੀਦਾ । ਇਨ੍ਹਾਂ ਕਮਰਿਆਂ ਵਿਚ ਧੁੱਪ, ਹਵਾ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ ।

ਬੱਚਿਆਂ ਦਾ ਕਮਰਾ (Children’s Room) – ਇਹ ਕਮਰਾ ਮਾਤਾ-ਪਿਤਾ ਦੇ ਕਮਰੇ ਦੇ | ਨੇੜੇ ਹੋਣਾ ਚਾਹੀਦਾ ਹੈ । ਇਸ ਵਿਚ ਬੱਚਿਆਂ ਦੇ ਖੇਡਣ ਲਈ ਖੁੱਲੀ ਥਾਂ ਹੋਣੀ ਚਾਹੀਦੀ ਹੈ । ਕੰਧਾਂ ਵਿਚ ਲੱਗੇ ਫੱਟੇ (Shelves) ਨੀਵੇਂ ਹੋਣੇ ਚਾਹੀਦੇ ਹਨ ਤਾਂ ਕਿ ਬੱਚੇ ਆਪਣੇ ਖਿਡੌਣੇ | ਅਤੇ ਕਿਤਾਬਾਂ ਉੱਥੋਂ ਆਸਾਨੀ ਨਾਲ ਲਾਹ ਸਕਣ । ਬਿਜਲੀ ਦੇ ਪਲੱਗ ਉੱਚੇ ਹੋਣੇ ਚਾਹੀਦੇ ਹਨ | ਕਮਰੇ ਵਿਚ ਰੋਸ਼ਨੀ ਅਤੇ ਹਵਾ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਕਮਰੇ ਦੀਆਂ | ਦੀਵਾਰਾਂ ਉੱਪਰ ਜੇਕਰ ਪੇਂਟ ਕਰਵਾ ਦਿੱਤਾ ਜਾਵੇ ਤਾਂ ਚੰਗਾ ਰਹਿੰਦਾ ਹੈ ਤਾਂ ਕਿ ਬੱਚਿਆਂ | ਦੁਆਰਾ ਖ਼ਰਾਬ ਕੀੜੀਆਂ ਦੀਵਾਰਾਂ ਨੂੰ ਪਾਣੀ ਨਾਲ ਧੋ ਕੇ ਸਾਫ਼ ਕੀਤਾ ਜਾ ਸਕੇ । ਇਸ ਕਮਰੇ ਵਿਚ ਫਰਨੀਚਰ ਨੀਵਾਂ ਹੋਣਾ ਚਾਹੀਦਾ ਹੈ ਤਾਂ ਕਿ ਬੱਚੇ ਉਸ ਨੂੰ ਆਸਾਨੀ ਨਾਲ ਵਰਤ ਸਕਣ ।

ਪੜ੍ਹਨ ਦਾ ਕਮਰਾ (Study Room) – ਜਿਸ ਘਰ ਵਿਚ ਬੱਚੇ ਸਕੂਲ ਜਾਂ ਕਾਲਜ ਵਿਚ ਪੜ੍ਹਨ ਵਾਲੇ ਹੋਣ ਜਾਂ ਘਰ ਦੀ ਮਾਲਕਣ ਅਤੇ ਮਾਲਕ ਪੜ੍ਹਨ ਪੜ੍ਹਾਉਣ ਦਾ ਧੰਦਾ ਕਰਦੇ ਹੋਣ ਉੱਥੇ ਪੜ੍ਹਨ ਵਾਲਾ ਕਮਰਾ ਹੋਣਾ ਜ਼ਰੂਰੀ ਹੈ । ਇਸ ਵਿਚ ਹਵਾ ਅਤੇ ਰੋਸ਼ਨੀ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ । ਬੱਚਿਆਂ ਦੀ ਉਮਰ ਮੁਤਾਬਿਕ ਮੇਜ਼ ਤੇ ਕੁਰਸੀਆਂ ਦੀ ਉਚਾਈ ਅਤੇ ਆਕਾਰ ਹੋਣਾ ਚਾਹੀਦਾ ਹੈ । ਇਸ ਕਮਰੇ ਵਿਚ ਕਿਤਾਬਾਂ ਦੀ ਅਲਮਾਰੀ ਦਾ ਹੋਣਾ ਵੀ ਜ਼ਰੂਰੀ ਹੈ । ਪੜ੍ਹਨ ਦੇ ਮੇਜ਼ ਤੇ ਰੋਸ਼ਨੀ ਖੱਬੇ ਪਾਸਿਓਂ ਆਉਣੀ ਚਾਹੀਦੀ ਹੈ ।

ਸਟੋਰ (Store) – ਇਸ ਕਮਰੇ ਦਾ ਆਕਾਰ 10 × 6 ਫੁੱਟ ਹੋਣਾ ਚਾਹੀਦਾ ਹੈ । ਇਸ ਵਿਚ 2 × 2 ਫੁੱਟ ਦੀ ਚੌੜੀ ਸਲੈਬ (Shelf) ਹੋਣੀ ਚਾਹੀਦੀ ਹੈ ਜਿਸ ਉੱਪਰ ਟਰੰਕ ਆਦਿ ਟਿਕਾਏ ਜਾ ਸਕਣ । ਇਸ ਦਾ ਦਰਵਾਜ਼ਾ ਸੌਣ ਵਾਲੇ ਕਮਰੇ ਵਿਚ ਖੁੱਲ੍ਹਣਾ ਚਾਹੀਦਾ ਹੈ । ਇਸ ਵਿਚ ਘਰ ਦਾ ਫਾਲਤੂ ਅਤੇ ਜ਼ਰੂਰੀ ਸਾਮਾਨ ਇਸ ਤਰੀਕੇ ਨਾਲ ਰੱਖਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਕੱਢਣ ਵਿਚ ਕੋਈ ਮੁਸ਼ਕਿਲ ਨਾ ਹੋਵੇ ।

ਰਸੋਈ (Kitchen) – ਇਕ ਆਮ ਗਹਿਣੀ ਆਪਣਾ ਜ਼ਿਆਦਾ ਸਮਾਂ ਰਸੋਈ ਵਿਚ ਹੀ ਗੁਜ਼ਾਰਦੀ ਹੈ । ਇਸ ਲਈ ਰਸੋਈ ਸਾਫ਼-ਸੁਥਰੀ, ਖੂਬਸੂਰਤ ਅਤੇ ਆਰਾਮਦਾਇਕ ਹੋਣੀ ਚਾਹੀਦੀ ਹੈ । ਇਸ ਵਿਚ ਕੰਮ ਕਰਨ ਦੇ ਖੇਤਰ ਅਤੇ ਹੌਦੀ ਇਸ ਪ੍ਰਕਾਰ ਬਣੀ ਹੋਣੀ ਚਾਹੀਦੀ ਹੈ ਕਿ ਹਿਣੀ ਨੂੰ ਰਸੋਈ ਵਿਚ ਘੱਟ ਤੋਂ ਘੱਟ ਚਲਣਾ ਪਵੇ । ਰਸੋਈ ਦਾ ਡਿਜ਼ਾਇਨ ਕਈ ਪ੍ਰਕਾਰ ਦਾ ਹੋ ਸਕਦਾ ਹੈ । ਜਿਵੇਂ ਯੂ-ਆਕਾਰ (U-shape), ਐਲ-ਆਕਾਰ (L-shape), 4-ਆਕਾਰ (V-shape) ਹੋ ਸਕਦਾ ਹੈ | ਅੱਜ-ਕਲ੍ਹ ਰੇਡੀਮੇਡ ਰਸੋਈ ਦਾ ਰਿਵਾਜ ਵੀ ਵੱਧਦਾ ਜਾ ਰਿਹਾ ਹੈ ਪਰ ਕੀਮਤ ਜ਼ਿਆਦਾ ਹੋਣ ਕਰਕੇ ਇਸ ਤਰ੍ਹਾਂ ਦੀ ਰੇਡੀਮੇਡ ਰਸੋਈ ਸਿਰਫ਼ ਉੱਚ ਆਮਦਨ ਵਰਗ ਹੀ ਬਣਾ ਸਕਦੇ ਹਨ | ਆਮ ਰਸੋਈ ਵਿਚ ਕੰਮ ਕਰਨ ਵਾਲੇ ਕਾਉਂਟਰ ਅਤੇ ਹੌਦੀ ਦੀ ਉਚਾਈ ਫਰਸ਼ ਤੋਂ 30 ਤੋਂ 32 ਇੰਚ ਹੋਣੀ ਚਾਹੀਦੀ ਹੈ ਤਾਂ ਕਿ ਬਿਨਾਂ ਝੁਕੇ ਕੰਮ ਆਸਾਨੀ ਨਾਲ ਕੀਤਾ ਜਾ ਸਕੇ । ਇਸ ਕਾਊਂਟਰ ਦੇ ਥੱਲੇ ਗੈਸ ਦਾ ਸਿਲੰਡਰ, ਆਟੇ ਵਾਲਾ ਡਰੰਮ ਅਤੇ ਭਾਂਡੇ ਰੱਖਣ ਲਈ ਸ਼ੈਲਫ ਹੋਣੇ ਚਾਹੀਦੇ ਹਨ । ਰਸੋਈ ਦੇ ਦਰਵਾਜ਼ੇ ਅਤੇ ਖਿੜਕੀਆਂ ‘ਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਅਤੇ ਰਸੋਈ ਵਿਚ ਧੁੱਪ, ਹਵਾ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਦਾ ਆਕਾਰ ਘੱਟੋ-ਘੱਟ 80 ਵਰਗ ਫੁੱਟ ਜ਼ਰੂਰ ਹੋਣਾ ਚਾਹੀਦਾ ਹੈ ।

ਗੁਸਲਖ਼ਾਨਾ (Bathroom) – ਅੱਜ-ਕਲ੍ਹ ਵੱਡੇ ਸ਼ਹਿਰਾਂ ਵਿਚ ਜਿੱਥੇ ਫਲੱਸ਼ ਸਿਸਟਮ ਦਾ ਪ੍ਰਬੰਧ ਹੈ, ਗੁਸਲਖ਼ਾਨਾ ਅਤੇ ਪਖਾਨਾ ਇਕੱਠੇ ਹੀ ਬਣਾਏ ਜਾਂਦੇ ਹਨ । ਜੇ ਹੋ ਸਕੇ ਤਾਂ ਗੁਸਲਖ਼ਾਨਾ ਹਰ ਸੌਣ ਵਾਲੇ ਕਮਰੇ ਨਾਲ ਜੁੜਿਆ ਹੋਣਾ ਚਾਹੀਦਾ ਹੈ । ਇਸ ਵਿਚ ਨਲਕੇ ਅਤੇ ਫੁਹਾਰੇ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਇਕ ਪਾਸੇ ਹੌਦੀ (Sink) ਵੀ ਹੋਣੀ ਚਾਹੀਦੀ ਹੈ । ਸਰਦੀਆਂ ਲਈ ਗਰਮ ਪਾਣੀ ਦਾ ਪ੍ਰਬੰਧ ਵੀ ਜ਼ਰੂਰੀ ਹੈ । ਇਸ ਦਾ ਫਰਸ਼ ਪੱਕਾ ਅਤੇ ਆਸਾਨੀ ਨਾਲ ਸਾਫ਼ ਹੋਣ ਵਾਲਾ ਚਾਹੀਦਾ ਹੈ । ਇਸ ਦੀ ਢਲਾਨ ਨਾਲੀ ਵੱਲ ਹੋਣੀ ਚਾਹੀਦੀ ਹੈ ਤਾਂ ਕਿ ਪਾਣੀ ਜਲਦੀ ਨਿਕਲ ਸਕੇ । ਗੁਸਲਖ਼ਾਨੇ ਦੀਆਂ ਦੀਵਾਰਾਂ ਘੱਟੋ-ਘੱਟ 3 ਫੁੱਟ ਉਚਾਈ ਤਕ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ ਜੋ ਆਸਾਨੀ ਨਾਲ ਸਾਫ਼ ਹੋ ਸਕਣ, ਇੱਥੇ ਇਕ ਸ਼ੈਲਫ ਦਾ ਹੋਣਾ ਜ਼ਰੂਰੀ ਹੈ, ਜਿੱਥੇ ਸਾਬਣ, ਤੇਲ ਅਤੇ ਹੋਰ ਵਰਤਿਆ ਜਾਣ ਵਾਲਾ ਸਾਮਾਨ ਰੱਖਿਆ ਜਾ ਸਕੇ ।

PSEB 10th Class Home Science Solutions Chapter 2 ਘਰ

ਪ੍ਰਸ਼ਨ 22.
ਘਰ ਵਿਚ ਬੈਠਕ ਦੀ ਕੀ ਮਹੱਤਤਾ ਹੈ ?
ਉੱਤਰ-
ਘਰ ਵਿਚ ਬੈਠਕ (Living Room) ਇਕ ਮਹੱਤਵਪੂਰਨ ਜਗ੍ਹਾ ਹੁੰਦੀ ਹੈ । ਇਸ ਨੂੰ ਘਰ ਦਾ ਦਿਲ ਵੀ ਕਿਹਾ ਜਾਂਦਾ ਹੈ | ਘਰ ਵਿਚ ਇਹ ਇਕ ਅਜਿਹੀ ਜਗ੍ਹਾ ਹੁੰਦੀ ਹੈ ਜਿਸ ਤੋਂ ਘਰ ਦੀ ਧੜਕਨ ਦਾ ਪਤਾ ਲੱਗਦਾ ਹੈ । ਇਸ ਜਗ੍ਹਾ ਉੱਤੇ ਬੈਠ ਕੇ ਪਰਿਵਾਰ ਦੇ ਸਾਰੇ ਜੀਅ ਆਪਣੇ ਆਪ ਨੂੰ ਘਰ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹਨ ਤੇ ਸਮੂਹਿਕ ਰੂਪ ਵਿਚ ਮਹਿਮਾਨ ਦਾ ਸਵਾਗਤ ਕਰਦੇ ਹਨ | ਘਰ ਵਿਚ ਬੈਠਕ (Living Room) ਦੀ ਹੇਠ ਲਿਖੀ ਮਹੱਤਤਾ ਹੁੰਦੀ ਹੈ-

1. ਪਰਿਵਾਰ ਦੀ ਸਾਂਝੀ ਜਗਾ – ਬੈਠਕ ਸਾਰੇ ਪਰਿਵਾਰ ਦੀ ਸਾਂਝੀ ਜਗ੍ਹਾ ਹੁੰਦੀ ਹੈ । ਇਸ ਜਗ੍ਹਾ ਵਿਚ ਪਰਿਵਾਰ ਦੇ ਸਾਰੇ ਜੀਅ ਬੈਠ ਕੇ ਆਪਣੇ ਆਪ ਨੂੰ ਪਰਿਵਾਰ ਨਾਲ ਜੁੜਿਆ ਮਹਿਸੂਸ ਕਰਦੇ ਹਨ । ਸੰਯੁਕਤ ਪਰਿਵਾਰਾਂ ਵਿਚ ਇਸ ਜਗਾ ਦੀ ਮਹੱਤਤਾ ਹੋਰ ਵੀ ਵੱਧ ਹੁੰਦੀ ਹੈ ਕਿਉਂਕਿ ਇਹ ਜਗਾ ਵੱਡੇ ਪਰਿਵਾਰਾਂ ਦੇ ਮੈਂਬਰਾਂ ਦੀ ਇਕ-ਦੂਜੇ ਨਾਲ ਆਪਣੇ ਦੁੱਖ-ਸੁਖ ਸਾਂਝੇ ਕਰਨ ਵਾਲੀ ਜਗ੍ਹਾ ਹੁੰਦੀ ਹੈ ।

2. ਮਹਿਮਾਨ ਦਾ ਸਵਾਗਤ ਵਾਲੀ ਜਗਾ – ਬੈਠਕ ਵਿਚ ਬਾਹਰੋਂ ਆਏ ਮਹਿਮਾਨਾਂ ਨੂੰ ਬਿਠਾਇਆ ਜਾਂਦਾ ਹੈ । ਇਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ । ਇਸ ਜਗ੍ਹਾ ਉੱਪਰ ਪਰਿਵਾਰ ਦੇ ਸਾਰੇ ਮੈਂਬਰ ਮਹਿਮਾਨਾਂ ਨੂੰ ਮਿਲਦੇ ਹਨ ਤੇ ਗੱਲਬਾਤ ਕਰਦੇ ਹਨ ।

3. ਰੀਲੈਕਸ ਕਰਨ ਵਾਲੀ ਜਗਾ – ਬੈਠਕ ਪਰਿਵਾਰ ਦੇ ਮੈਂਬਰਾਂ ਲਈ ਰੀਲੈਸਕ ਕਰਨ ਵਾਲੀ ਜਗ੍ਹਾ ਵੀ ਹੁੰਦੀ ਹੈ । ਇੱਥੇ ਬੈਠ ਕੇ ਪਰਿਵਾਰ ਦੇ ਮੈਂਬਰ ਅਖ਼ਬਾਰ ਪੜ੍ਹਦੇ ਹਨ, ਟੀ. ਵੀ. ਵੇਖਦੇ ਹਨ, ਸਵੈਟਰ ਬੁਣਦੇ ਹਨ ਤੇ ਆਪਸ ਵਿਚ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਹੋਏ ਆਪਣੇ ਆਪ ਨੂੰ ਰੀਲੈਕਸ ਕਰਦੇ ਹਨ । ਇਸ ਨਾਲ ਪਰਿਵਾਰ ਦਾ ਮਾਹੌਲ ਸਿਹਤਮੰਦ ਰਹਿੰਦਾ ਹੈ ।

4. ਘਰ ਦੀਆਂ ਸਮੱਸਿਆਵਾਂ ਨੂੰ ਵਿਚਾਰਨ ਵਾਲੀ ਜਗਾ – ਬੈਠਕ ਵਿਚ ਪਰਿਵਾਰ ਦੇ ਸਾਰੇ ਮੈਂਬਰ ਬੈਠ ਕੇ ਪਰਿਵਾਰ ਜਾਂ ਪਰਿਵਾਰ ਦੇ ਕਿਸੇ ਇਕ ਮੈਂਬਰ ਦੀ ਕਿਸੇ ਸਮੱਸਿਆ ਬਾਰੇ ਵਿਚਾਰਾਂ ਕਰਦੇ ਹਨ । ਮਿਲ-ਬੈਠ ਕੇ ਪਰਿਵਾਰ ਦੇ ਮੈਂਬਰਾਂ ਵਿਚ ਨੇੜਤਾ ‘ਤੇ ਹਮਦਰਦੀ ਵੱਧਦੀ ਹੈ । ਸੰਚਾਰ ਦੀ ਵੀ ਕੋਈ ਮੁਸ਼ਕਿਲ ਨਹੀਂ ਰਹਿੰਦੀ । ਇਸ ਜਗ੍ਹਾ ਤੇ ਘਰ ਦਾ ਹਰ ਮੈਂਬਰ ਆਪਣੀ ਰਾਇ ਦੇ ਸਕਦਾ ਹੈ ਅਤੇ ਹਰ ਮੈਂਬਰ ਨੂੰ ਸੁਣਿਆ ਜਾਂਦਾ ਹੈ ।

ਉਪਰੋਕਤ ਕਾਰਨਾਂ ਕਰਕੇ ਬੈਠਕ ਦੀ ਹਰ ਘਰ ਵਿਚ ਇਕ ਵਿਸ਼ੇਸ਼ ਜਗਾ ਤੇ ਮਹੱਤਤਾ ਹੁੰਦੀ ਹੈ । ਬੈਠਕ ਦੀ ਰੌਣਕ ਤੋਂ ਹੀ ਪਰਿਵਾਰ ਦੇ ਮੈਂਬਰਾਂ ਦੇ ਆਪਸੀ ਸੰਬੰਧਾਂ ਬਾਰੇ ਜਾਣਕਾਰੀ ਮਿਲ ਜਾਂਦੀ ਹੈ । ਇਕ ਖ਼ੁਸ਼ ਪਰਿਵਾਰ ਦੀਆਂ ਬੈਠਕਾਂ ਵਿਚ ਰੌਣਕਾਂ ਹੀ ਰਹਿੰਦੀਆਂ ਹਨ ।

ਪ੍ਰਸ਼ਨ 23.
ਘਰ ਦੀ ਚੋਣ ਕਰਦੇ ਸਮੇਂ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਜਾਂ
ਘਰ ਬਣਾਉਣ ਵੇਲੇ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ । ਵਰਣਨ ਕਰੋ ।

(B) ਘਰ ਬਣਾਉਣ ਵੇਲੇ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ?
ਜਾਂ
ਘਰ ਬਣਾਉਂਦੇ ਸਮੇਂ ਅਸਰ ਪਾਉਣ ਵਾਲੇ ਕਾਰਕਾਂ ਬਾਰੇ ਦੱਸੋ ।
ਉੱਤਰ-
(A) ਘਰ ਬਣਾਉਣਾ ਪਰਿਵਾਰ ਦੇ ਟੀਚਿਆਂ ਵਿਚੋਂ ਇਕ ਮਹੱਤਵਪੂਰਨ ਟੀਚਾ ਹੁੰਦਾ ਹੈ । ਹਰ ਹਿਣੀ ਦੇ ਮਨ ਵਿਚ ਆਪਣੇ ਘਰ ਦਾ ਇਕ ਸੁਪਨਾ ਹੁੰਦਾ ਹੈ । ਜਿਸ ਦੀ ਪੂਰਤੀ ਕਰਕੇ ਉਸ ਨੂੰ ਬੇਮਿਸਾਲ ਸੰਤੁਸ਼ਟੀ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ । ਇਸ ਲਈ ਘਰ ਬਣਾਉਣ ਲਈ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਲਾਹ ਅਤੇ ਸੋਚ ਵਿਚਾਰ ਕਰਨੀ ਚਾਹੀਦੀ ਹੈ, ਤਾਂ ਕਿ ਇਕ ਅਜਿਹਾ ਘਰ ਬਣਾਇਆ ਜਾਵੇ ਜਿੱਥੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਬਹੁਪੱਖੀ ਵਿਕਾਸ ਹੋ ਸਕੇ । ਇਸ ਲਈ ਘਰ ਬਣਾਉਣ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ-
ਘਰ ਲਈ ਸਥਾਨ ਦੀ ਚੋਣ (Selection of Site) – ਘਰ ਲਈ ਜਗ੍ਹਾ ਦੀ ਚੋਣ ਸਭ ਤੋਂ ਮਹੱਤਵਪੂਰਨ ਕੰਮ ਹੈ ਕਿਉਂਕਿ ਘਰ ਵਾਰ-ਵਾਰ ਨਹੀਂ ਬਣਾਏ ਜਾਂਦੇ ਅਤੇ ਜਗ੍ਹਾ ਦੀ ਚੋਣ ਵੇਲੇ ਲਿਆ ਗ਼ਲਤ ਫ਼ੈਸਲਾ ਉਮਰ ਭਰ ਲਈ ਦੁੱਖ ਦਾ ਕਾਰਨ ਬਣ ਸਕਦਾ ਹੈ | ਘਰ ਬਣਾਉਣ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ-

  1. ਜਗਾ ਸਰਕਾਰ ਵਲੋਂ ਪ੍ਰਵਾਣਿਤ ਹੋਵੇ ।
  2. ਘਰ ਦਾ ਆਲਾ-ਦੁਆਲਾ ਸਾਫ਼-ਸੁਥਰਾ ਹੋਵੇ ਅਤੇ ਵਾਤਾਵਰਨ ਨੂੰ ਗੰਦਾ ਕਰਨ ਵਾਲੀ ਕੋਈ ਚੀਜ਼ ਨਾ ਹੋਵੇ, ਜਿਵੇਂ-ਛੱਪੜ, ਫੈਕਟਰੀ ਆਦਿ ।
  3. ਮਕਾਨ ਦੀ ਜਗ੍ਹਾ ਥੋੜੀ ਉੱਚੀ ਹੋਵੇ ਤਾਂ ਕਿ ਮੀਂਹ ਦਾ ਪਾਣੀ ਇਕਦਮ ਰੁੜ ਜਾਵੇ ਅਤੇ ਘਰ ਦੇ ਪਾਣੀ ਦੇ ਨਿਕਾਸ ਦੀ ਵੀ ਕੋਈ ਸਮੱਸਿਆ ਨਾ ਹੋਵੇ ।
  4. ਭੱਠਾ, ਸ਼ੈਲਰ, ਬੱਸ ਸਟੈਂਡ, ਫੈਕਟਰੀਆਂ, ਰੇਲਵੇ ਸਟੇਸ਼ਨ ਦੇ ਨੇੜੇ ਘਰ ਨਹੀਂ ਬਣਾਉਣਾ ਚਾਹੀਦਾ ।
  5. ਪਰਿਵਾਰ ਲਈ ਕੰਮ ਆਉਣ ਵਾਲੀਆਂ ਸਹੂਲਤਾਂ ਵੀ ਨੇੜੇ ਹੋਣ, ਜਿਵੇਂ ਕਿ-ਸਕੂਲ, ਹਸਪਤਾਲ, ਬਜ਼ਾਰ ਆਦਿ ।
  6. ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਵੀ ਘਰ ਨਹੀਂ ਬਣਾਉਣਾ ਚਾਹੀਦਾ ।
  7. ਘਰ ਰੇਲਵੇ ਲਾਈਨ ਜਾਂ ਵੱਡੀ ਸੜਕ ਦੇ ਨੇੜੇ ਵੀ ਨਹੀਂ ਹੋਣਾ ਚਾਹੀਦਾ ਹੈ ।
  8. ਜਗਾ ਦੀ ਚੋਣ ਆਪਣੇ ਆਰਥਿਕ ਅਤੇ ਸਮਾਜਿਕ ਪੱਧਰ ਅਨੁਸਾਰ ਹੀ ਕਰਨੀ ਚਾਹੀਦੀ ਹੈ ।

ਘਰ ਦੀ ਜਗ੍ਹਾ ਦੀ ਚੋਣ ਹੇਠ ਲਿਖੇ ਕਾਰਨਾਂ ‘ਤੇ ਵੀ ਨਿਰਭਰ ਕਰਦੀ ਹੈ-
1. ਮਿੱਟੀ ਦੀ ਕਿਸਮ (Kind of Soil) – ਮਕਾਨ ਬਣਾਉਣ ਲਈ ਪੱਧਰੀ ਅਤੇ ਸਖ਼ਤ ਭੂਮੀ ਦੀ ਲੋੜ ਹੁੰਦੀ ਹੈ । ਇਸ ਲਈ ਰੇਤਲੀ ਅਤੇ ਪਥਰੀਲੀ ਥਾਂ ਉੱਪਰ ਮਕਾਨ ਨਹੀਂ ਬਣਾਇਆ ਜਾ ਸਕਦਾ । ਟੋਇਆਂ-ਟਿੱਬਿਆਂ ਨੂੰ ਭਰ ਕੇ ਬਰਾਬਰ ਕੀਤੀ ਥਾਂ ਤੇ ਵੀ ਮਕਾਨ ਬਣਾਉਣਾ ਠੀਕ ਨਹੀਂ ਰਹਿੰਦਾ ।

2. ਇਲਾਕਾ (Locality) – ਮਕਾਨ ਬਣਾਉਣ ਲਈ ਅਜਿਹੇ ਇਲਾਕੇ ਦੀ ਚੋਣ ਕਰਨੀ ਚਾਹੀਦੀ ਹੈ ਜਿੱਥੇ ਆਪਣੇ ਸਮਾਜਿਕ ਪੱਧਰ ਦੇ ਲੋਕ ਰਹਿੰਦੇ ਹੋਣ । ਇਸ ਤਰ੍ਹਾਂ ਨਾਲ ਬੱਚਿਆਂ ਅਤੇ ਵੱਡਿਆਂ ਨੂੰ ਠੀਕ ਸੰਗਤ ਮਿਲ ਸਕੇਗੀ ਅਤੇ ਸਮਾਜਿਕ ਮੇਲ-ਜੋਲ ਵਧੇਗਾ । ਇਸ ਤਰ੍ਹਾਂ ਦੇ ਇਲਾਕੇ ਵਿਚ ਹੀ ਵਿਅਕਤੀ ਆਪਣਾ ਸਮਾਜਿਕ ਰੁਤਬਾ ਪ੍ਰਾਪਤ ਕਰ ਸਕੇਗਾ । ਜੇਕਰ ਕੋਈ ਗ਼ਰੀਬ ਵਿਅਕਤੀ ਕਿਸੇ ਅਮੀਰ ਕਾਲੋਨੀ ਵਿਚ ਘਰ ਬਣਾ ਲਵੇ ਤਾਂ ਉਸ ਦਾ ਜੀਵਨ ਸੁਖਦਾਇਕ ਨਹੀਂ ਹੋ ਸਕਦਾ ।

3. ਪਾਣੀ ਦਾ ਪ੍ਰਬੰਧ (Water Supply) – ਪਾਣੀ ਸਾਡੀਆਂ ਮੁੱਢਲੀਆਂ ਲੋੜਾਂ ਵਿਚੋਂ ਇਕ ਅਤਿ ਜ਼ਰੂਰੀ ਲੋੜ ਹੈ । ਘਰ ਦੇ ਕੰਮ ਸੁਚਾਰੂ ਰੂਪ ਨਾਲ ਕਰਨ ਲਈ ਸਾਫ਼-ਸੁਥਰਾ ਅਤੇ ਖੁੱਲ੍ਹਾ ਪਾਣੀ ਬਹੁਤ ਜ਼ਰੂਰੀ ਹੈ | ਘਰ ਦੀ ਜਗ੍ਹਾ ਦੀ ਚੋਣ ਕਰਨ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਫ਼-ਸੁਥਰੇ ਪਾਣੀ ਦੀ ਸਪਲਾਈ ਖੁੱਲ੍ਹੀ-ਡੁੱਲੀ ਹੋਵੇ । ਪਾਣੀ ਨਾ ਹੋਣ ਦੀ ਸੂਰਤ ਵਿਚ ਘਰ ਦੇ ਸਾਰੇ ਕੰਮ ਜਿਵੇਂ ਨਹਾਉਣਾ, ਕੱਪੜੇ ਧੋਣਾ, ਖਾਣਾ ਬਣਾਉਣਾ ਆਦਿ ਰੁਕ ਜਾਂਦੇ ਹਨ ਅਤੇ ਸਾਫ਼-ਸੁਥਰੇ ਪਾਣੀ ਦੀ ਅਣਹੋਂਦ ਸਾਡੀ ਸਿਹਤ ਖ਼ਰਾਬ ਕਰ ਸਕਦੀ ਹੈ ।

4. ਹਵਾ ਅਤੇ ਰੋਸ਼ਨੀ ਦੀ ਆਵਾਜਾਈ (Ventilation and Light) – ਘਰ ਦੀ ਜਗ੍ਹਾ ਦੀ ਚੋਣ ਕਰਨ ਸਮੇਂ ਹਵਾ ਦੀ ਆਵਾਜਾਈ ਅਤੇ ਰੋਸ਼ਨੀ ਦਾ ਖ਼ਿਆਲ ਰੱਖਣਾ ਅਤਿ ਜ਼ਰੂਰੀ ਹੈ । ਇਸ ਲਈ ਸੰਘਣੀ ਆਬਾਦੀ ਵਾਲੇ ਇਲਾਕੇ ਅਤੇ ਬਹੁ-ਮੰਜ਼ਲੀ ਇਮਾਰਤਾਂ ਵਾਲੀ ਕਾਲੋਨੀ ਵਿਚ ਘਰ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਇਨ੍ਹਾਂ ਇਲਾਕਿਆਂ ਵਿਚ ਤਾਜ਼ੀ ਤੇ ਸਾਫ਼ ਹਵਾ ਅਤੇ ਰੋਸ਼ਨੀ ਲੋੜ ਅਨੁਸਾਰ ਨਹੀਂ ਮਿਲ ਸਕਦੀ ।

5. ਮੁੱਲ (Value of land) – ਮਕਾਨ ਲਈ ਖ਼ਰੀਦੀ ਜਾਣ ਵਾਲੀ ਜ਼ਮੀਨ ਦਾ ਮੁੱਲ ਆਪਣੀ ਜੇਬ ਅਨੁਸਾਰ ਹੋਣਾ ਚਾਹੀਦਾ ਹੈ । ਵਪਾਰਕ ਇਲਾਕਿਆਂ ਵਿਚ ਘਰ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਉੱਥੇ ਜ਼ਮੀਨ ਦੀ ਕੀਮਤ ਜ਼ਿਆਦਾ ਹੁੰਦੀ ਹੈ ਅਤੇ ਜੇ ਜਗਾ ਖ਼ਰੀਦ ਲਈ ਜਾਵੇ ਤਾਂ ਮਕਾਨ ਬਣਾਉਣ ਲਈ ਪੈਸੇ ਨਹੀਂ ਬਚਦੇ । | ਉਪਰੋਕਤ ਚਰਚਾ ਤੋਂ ਬਾਅਦ ਇਹ ਨਤੀਜਾ ਸਹਿਜੇ ਹੀ ਕੱਢਿਆ ਜਾ ਸਕਦਾ ਹੈ ਕਿ ਮਕਾਨ ਲਈ ਜਗਾ ਦੀ ਚੋਣ ਸਭ ਤੋਂ ਮਹੱਤਵਪੂਰਨ ਫ਼ੈਸਲਾ ਹੈ ਤੇ ਇਹ ਫ਼ੈਸਲਾ ਉੱਪਰ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਕਰਨਾ ਚਾਹੀਦਾ ਹੈ ।

(B) ਵੇਖੋ ਭਾਗ (A) ਦਾ ਉੱਤਰ

PSEB 10th Class Home Science Solutions Chapter 2 ਘਰ

ਪ੍ਰਸ਼ਨ 24.
ਘਰ ਬਣਾਉਣ ਦਾ ਮਾਲੀ ਹਾਲਤ ਨਾਲ ਸਿੱਧਾ ਸੰਬੰਧ ਕਿਵੇਂ ਹੈ ? ਤੁਸੀਂ ਕਿਹੋ ਜਿਹੇ ਇਲਾਕੇ ਵਿਚ ਰਹਿਣਾ ਪਸੰਦ ਕਰੋਗੇ ਅਤੇ ਕਿਉਂ ? (P.S.E.B.
ਉੱਤਰ-
ਘਰ ਬਣਾਉਣਾ ਪਰਿਵਾਰ ਦੇ ਮਹੱਤਵਪੂਰਨ ਟੀਚਿਆਂ ਵਿਚੋਂ ਇਕ ਮੁੱਖ ਟੀਚਾ ਹੁੰਦਾ ਹੈ । ਹਰ ਹਿਣੀ ਲਈ ਉਸ ਦੀ ਮਨ ਪਸੰਦ ਦੇ ਘਰ ਦਾ ਬਣਨਾ ਇਕ ਸੁਪਨਾ ਹੁੰਦਾ ਹੈ । ਘਰ ਬਣਾਉਣ ਲਈ ਕਈ ਗੱਲਾਂ ਮਹੱਤਵਪੂਰਨ ਹਨ, ਜਿਵੇਂ-ਜਗ੍ਹਾ ਦੀ ਚੋਣ ਤੇ ਪੈਸਾ ।

ਪੈਸਾ ਮਕਾਨ ਬਣਾਉਣ ਦੀ ਪਹਿਲੀ ਜ਼ਰੂਰਤ ਹੈ । ਕਿਉਂਕਿ ਪੈਸੇ ਤੋਂ ਬਿਨਾਂ ਘਰ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ ਹੈ । ਪੈਸੇ ਦੀ ਉਪਲੱਬਧੀ ਘਰ ਦੀ ਮਾਲੀ ਹਾਲਤ ‘ਤੇ ਨਿਰਭਰ ਕਰਦੀ ਹੈ । ਜਗਾ ਖਰੀਦਣ ਤੇ ਮਕਾਨ ਬਣਾਉਣ ਲਈ ਕਾਫ਼ੀ ਪੈਸਾ ਲੋੜੀਂਦਾ ਹੁੰਦਾ ਹੈ । ਬਹੁਤ ਥੋੜ੍ਹੇ ਲੋਕ ਹੁੰਦੇ ਹਨ ਜਿਹੜੇ ਆਪਣੀ ਆਮਦਨ ਜਾਂ ਬੱਚਤ ਵਿਚੋਂ ਮਕਾਨ ਬਣਾ ਸਕਦੇ ਹਨ ਬਾਕੀ ਲੋਕਾਂ ਨੂੰ ਮਕਾਨ ਬਣਾਉਣ ਲਈ ਪੈਸੇ ਦਾ ਪ੍ਰਬੰਧ ਕਰਨਾ ਪੈਂਦਾ ਹੈ । ਅੱਜ-ਕਲ੍ਹ ਦੇ ਮਹਿੰਗਾਈ ਦੇ ਜ਼ਮਾਨੇ ਵਿਚ ਮਕਾਨ ਬਣਾਉਣ ਵਾਲੇ ਸਾਮਾਨ ਵਿਚ ਬਹੁਤ ਖ਼ਰਚ ਹੁੰਦਾ ਹੈ ।

ਆਧੁਨਿਕ ਮਕਾਨ ਬਣਾਉਣ ਲਈ ਉਸ ਵਿਚ ਸਾਰੀਆਂ ਸਹੂਲਤਾਂ ਦਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ । ਹਰ ਘਰ ਵਿਚ ਬਿਜਲੀ, ਪਾਣੀ, ਆਧੁਨਿਕ ਰਸੋਈ, ਵਧੀਆ ਬਾਥਰੂਮ, ਕੂਲਰ, ਏਅਰ ਕੰਡੀਸ਼ਨਰ, ਫਰਨੀਚਰ ਆਦਿ ਜ਼ਰੂਰੀ ਹੋ ਗਿਆ ਹੈ । ਇਸ ਲਈ ਮਕਾਨ ਬਣਾਉਣ ਦਾ ਮਤਲਬ ਸਿਰਫ਼ ਛੱਤ ਪਾਉਣਾ ਹੀ ਨਹੀਂ ਹੁੰਦਾ ਹੈ, ਸਗੋਂ ਉਸ ਵਿਚ ਸਾਰੀਆਂ ਆਧੁਨਿਕ ਸਹੁਲਤਾਂ ਦਾ ਉਪਲੱਬਧ ਕਰਵਾਉਣਾ ਹੁੰਦਾ ਹੈ । ਇਸ ਕਰਕੇ ਘਰ ਬਣਾਉਣ ਲਈ ਬਹੁਤ ਸਾਰਾ ਪੈਸਾ ਚਾਹੀਦਾ ਹੈ । ਇਸ ਲਈ ਘਰ ਦਾ ਪੱਧਰ, ਬਣਾਉਣ ਵਾਲੇ ਦੀ ਮਾਲੀ ਹਾਲਤ ਨਾਲ ਜੁੜਿਆ ਹੁੰਦਾ ਹੈ । ਭਾਵੇਂ ਅੱਜ-ਕਲ੍ਹ ਬਹੁਤ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਤੋਂ ਅਸਾਨ ਤੇ ਸਸਤਾ ਕਰਜ਼ਾ ਮਿਲ ਜਾਂਦਾ ਹੈ ਪਰ ਉਸ ਕਰਜ਼ੇ ਨੂੰ ਉਤਾਰਨ ਲਈ ਘਰ ਦੀ ਮਾਲੀ ਹਾਲਤ ਚੰਗੀ ਹੋਣੀ ਜ਼ਰੂਰੀ ਹੈ ।

ਘਰ ਬਣਾਉਣ ਲਈ ਢੁੱਕਵਾਂ ਇਲਾਕਾ-
ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਘਰ ਬਣਾਉਣ ਦਾ ਫੈਸਲਾ ਵਿਅਕਤੀ ਦੀ ਜ਼ਿੰਦਗੀ ਦਾ ਇਕ ਅਹਿਮ ਫੈਸਲਾ ਹੁੰਦਾ ਹੈ ਅਤੇ ਫੈਸਲਾ ਬੜਾ ਸੋਚ-ਵਿਚਾਰ ਕੇ ਕਰਨਾ ਚਾਹੀਦਾ ਹੈ | ਘਰ ਬਣਾਉਣ ਲਈ ਜਗਾ ਜਾਂ ਇਲਾਕੇ ਦੇ ਚੋਣ ਇਕ ਅਤੀ ਮਹੱਤਵਪੂਰਨ ਫੈਸਲਾ ਹੈ । ਹਰ ਸਿਆਣਾ ਵਿਅਕਤੀ ਆਪਣੇ ਘਰ ਲਈ ਅਜਿਹੇ ਇਲਾਕੇ ਦੀ ਚੋਣ ਕਰੇਗਾ ਜਿਸ ਵਿਚ ਹੇਠ ਲਿਖੀਆਂ ਖੂਬੀਆਂ ਹੋਣ-
1. ਜਗਾ ਮਕਾਨ ਬਣਾਉਣ ਲਈ ਸਰਕਾਰ ਤੋਂ ਪ੍ਰਵਾਣਿਤ ਹੋਵੇ – ਮਕਾਨ ਬਣਾਉਣ ਲਈ ਅਜਿਹੀ ਜਗ੍ਹਾ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੀ ਸਰਕਾਰ ਵਲੋਂ ਮਨਜ਼ੂਰ ਸ਼ੁਦਾ ਹੋਵੇ, ਨਹੀਂ ਤਾਂ ਮਕਾਨ ਦਾ ਨਕਸ਼ਾ ਪਾਸ ਕਰਾਉਣ ਤੇ ਬਿਜਲੀ, ਪਾਣੀ ਦਾ ਕੁਨੈਕਸ਼ਨ ਲੈਣ ਵਿਚ ਮੁਸ਼ਕਿਲ ਆਵੇਗੀ । ਗੈਰ ਮਨਜ਼ੂਰ ਸ਼ੁਦਾ ਇਲਾਕੇ ਵਿਚ ਬਣਿਆ ਮਕਾਨ ਕਈ ਵਾਰ ਸਰਕਾਰ ਚਾਹ ਵੀ ਦਿੰਦੀ ਹੈ ।

2. ਆਲਾ – ਦੁਆਲਾ ਸਾਫ਼-ਸੁਥਰਾ ਹੋਵੇ-ਮਕਾਨ ਹਮੇਸ਼ਾਂ ਅਜਿਹੇ ਇਲਾਕੇ ਵਿਚ ਬਣਾਉਣਾ ਚਾਹੀਦਾ ਹੈ ਜੋ ਸਾਫ਼-ਸੁਥਰਾ ਹੋਵੇ ਕਿਉਂਕਿ ਆਲੇ-ਦੁਆਲੇ ਦੀ ਗੰਦਗੀ ਬਿਮਾਰੀਆਂ ਫੈਲਾ ਸਕਦੀ ਹੈ । ਇਸ ਲਈ ਕਦੀ ਵੀ ਮਕਾਨ ਗੰਦਗੀ ਸਟੋਰ ਕਰਨ ਵਾਲੀ ਜਗ੍ਹਾ, ਛੱਪੜ, ਕਾਰਖ਼ਾਨਿਆਂ ਤੇ ਹੱਡਾ-ਰੋੜੀ ਦੇ ਨੇੜੇ ਨਹੀਂ ਬਣਾਉਣਾ ਚਾਹੀਦਾ ।

3. ਮਕਾਨ ਦੀ ਜਗ੍ਹਾ ਉੱਚੀ ਹੋਣੀ ਚਾਹੀਦੀ ਹੈ – ਕਦੀ ਵੀ ਮਕਾਨ ਨੀਵੇਂ ਇਲਾਕੇ ਵਿਚ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਥੋੜ੍ਹੀ ਬਾਰਸ਼ ਨਾਲ ਵੀ ਅਜਿਹੇ ਇਲਾਕਿਆਂ ਵਿਚ ਪਾਣੀ ਭਰ ਜਾਂਦਾ ਹੈ । ਜਿਸ ਨਾਲ ਮਕਾਨ ਦਾ ਨੁਕਸਾਨ ਹੁੰਦਾ ਹੈ ਤੇ ਵਾਤਾਵਰਨ ਦੂਸ਼ਿਤ ਹੋ ਜਾਂਦਾ ਹੈ । ਇਸ ਲਈ ਮਕਾਨ ਬਣਾਉਣ ਲਈ ਉੱਚੀ ਜਗਾ ਦੀ ਚੋਣ ਕਰਨੀ ਚਾਹੀਦੀ ਹੈ ।

4. ਰੇਲਵੇ ਲਾਈਨ ਤੇ ਮੁੱਖ ਸੜਕ ਤੋਂ ਘਰ ਦੂਰ ਹੋਣਾ ਚਾਹੀਦਾ ਹੈ – ਮਕਾਨ ਬਣਾਉਣ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਰੇਲਵੇ ਲਾਈਨ ਤੇ ਮੁੱਖ ਸੜਕ ਕੋਲ ਦੀ ਲੰਘਦੀ ਨਾ ਹੋਵੇ । ਕਿਉਂਕਿ ਇਸ ਨਾਲ ਸ਼ੋਰ ਪ੍ਰਦੂਸ਼ਣ ਤੇ ਹਵਾ ਪ੍ਰਦੂਸ਼ਣ ਵੱਧ ਹੁੰਦਾ ਹੈ ।

5. ਰੋਜ਼ਾਨਾ ਸਹੁਲਤਾਂ ਨੇੜੇ ਹੋਣੀਆਂ ਚਾਹੀਦੀਆਂ ਹਨ – ਮਕਾਨ ਅਜਿਹੀ ਜਗਾ ਬਣਾਉਣਾ ਚਾਹੀਦਾ ਹੈ ਜਿੱਥੇ ਬਾਜ਼ਾਰ, ਸਕੂਲ, ਹਸਪਤਾਲ, ਬੱਸ ਅੱਡਾ ਨਜ਼ਦੀਕ ਪੈਂਦਾ ਹੋਵੇ । ਇਸ ਨਾਲ ਘਰ ਦੀਆਂ ਲੋੜਾਂ ਦੀ ਪੂਰਤੀ ਲਈ ਸਮਾਂ ਤੇ ਸ਼ਕਤੀ ਦਵੇਂ ਬਚਦੇ ਹਨ ਤੇ ਹਿਣੀ ਤੇ ਪਰਿਵਾਰ ਦੇ ਮੈਂਬਰਾਂ ਨੂੰ ਸੁਖ ਮਿਲਦਾ ਹੈ :

ਉਪਰੋਕਤ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਜੋ ਵਿਅਕਤੀ ਮਕਾਨ ਬਣਾਏਗਾ ਉਸ ਨੂੰ ਜ਼ਿੰਦਗੀ ਵਿਚ ਸੁੱਖ ਤੇ ਸੰਤੁਸ਼ਟੀ ਪ੍ਰਾਪਤ ਹੋਵੇਗੀ ।

PSEB 10th Class Home Science Guide ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਮਦਨ ਦੇ ਹਿਸਾਬ ਨਾਲ ਭਾਰਤੀ ਘਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਤਿੰਨ ਭਾਗਾਂ ਵਿੱਚ ।

ਪ੍ਰਸ਼ਨ 2.
ਮੱਧਵਰਗੀ ਘਰਾਂ ਵਿੱਚ ਕਿੰਨੇ ਕਮਰੇ ਹੁੰਦੇ ਹਨ ?
ਉੱਤਰ-
ਅਜਿਹੇ ਘਰਾਂ ਵਿੱਚ ਘੱਟੋ-ਘੱਟ ਤਿੰਨ ਜਾਂ ਚਾਰ ਕਮਰੇ ਹੁੰਦੇ ਹਨ ।

ਪ੍ਰਸ਼ਨ 3.
ਘਰ ਵਿੱਚ ਖਿੜਕੀਆਂ ਅਤੇ ਰੋਸ਼ਨਦਾਨ ਕਿਸ ਲਈ ਰੱਖੇ ਜਾਂਦੇ ਹਨ ?
ਉੱਤਰ-
ਚੰਗੀ ਹਵਾ ਘਰ ਵਿੱਚ ਆ ਸਕੇ ਇਸ ਲਈ ।

PSEB 10th Class Home Science Solutions Chapter 2 ਘਰ

ਪ੍ਰਸ਼ਨ 4.
ਘਰ ਬਣਾਉਣ ਲਈ ਕਰਜ਼ਾ ਲੈਣ ਲਈ ਕਿਹੜੀਆਂ ਏਜੰਸੀਆਂ ਹਨ ?
ਉੱਤਰ-
ਬੈਂਕ, ਜੀਵਨ ਬੀਮਾ ਕੰਪਨੀ, ਮਕਾਨ ਵਿਕਾਸ ਨਿਗਮ ਆਦਿ ।

ਪ੍ਰਸ਼ਨ 5.
ਘਰ ਬਣਾਉਣ ਸਮੇਂ ਅਸਰ ਪਾਉਣ ਵਾਲੇ ਦੋ ਕਾਰਕਾਂ ਦੇ ਨਾਂ ਦੱਸੋ ।
ਉੱਤਰ-
ਆਰਥਿਕ ਹਾਲਤ, ਕਿੱਤਾ ।

ਪ੍ਰਸ਼ਨ 6.
ਕੰਮ ਦੇ ਆਧਾਰ ਤੇ ਘਰ ਨੂੰ ਕਿਹੜੇ-ਕਿਹੜੇ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਇਕਾਂਤ ਖੇਤਰ, ਕੰਮ ਕਰਨ ਵਾਲਾ ਖੇਤਰ, ਦਿਲ ਪਰਚਾਵੇ ਵਾਲਾ ਖੇਤਰ ।

ਪ੍ਰਸ਼ਨ 7.
ਘਰ ਬਣਾਉਣ ਲਈ ਜ਼ਮੀਨ ਰੇਤਲੀ ਜਾਂ ਨਰਮ ਮਿੱਟੀ ਦੀ ਕਿਉਂ ਨਹੀਂ ਹੋਣੀ ਚਾਹੀਦੀ ?
ਉੱਤਰ-
ਅਜਿਹੀ ਜ਼ਮੀਨ ਵਿੱਚ ਘਰ ਹੇਠਾਂ ਧਸ ਸਕਦਾ ਹੈ ।

ਪ੍ਰਸ਼ਨ 8.
ਆਪਣਾ ਘਰ ਬਣਾਉਣ ਦਾ ਇਕ ਲਾਭ ਦੱਸੋ |
ਉੱਤਰ-
ਘਰ ਪੱਕੀ ਜਾਇਦਾਦ ਹੈ ਇਸ ਦੀ ਕੀਮਤ ਵਧਦੀ ਰਹਿੰਦੀ ਹੈ ।

PSEB 10th Class Home Science Solutions Chapter 2 ਘਰ

ਪ੍ਰਸ਼ਨ 9.
ਬੈਠਕ ਦਾ ਆਕਾਰ ਘੱਟ ਤੋਂ ਘੱਟ ਕਿੰਨਾ ਹੋਣਾ ਚਾਹੀਦਾ ਹੈ ?
ਉੱਤਰ-
15 ਫੁੱਟ × 15 ਫੁੱਟ, ਪਰ ਲੋੜ ਅਨੁਸਾਰ ਘੱਟ-ਵੱਧ ਹੋ ਸਕਦਾ ਹੈ ।

ਪ੍ਰਸ਼ਨ 10.
ਘਰ ਬਣਾਉਣ ਦਾ ਇਕ ਨੁਕਸਾਨ ਦੱਸੋ ।
ਉੱਤਰ-
ਚੰਗਾ ਗੁਆਂਢੀ ਨਾ ਮਿਲੇ ਤਾਂ ਸਾਰੀ ਉਮਰ ਦਾ ਕਲੇਸ਼ ਰਹਿੰਦਾ ਹੈ ।

ਪ੍ਰਸ਼ਨ 11.
ਰਸੋਈ ਦਾ ਡਿਜ਼ਾਈਨ ਕਿਹੋ ਜਿਹਾ ਹੋ ਸਕਦਾ ਹੈ ?
ਉੱਤਰ-
ਯੂ-ਆਕਾਰ, ਐੱਲ-ਆਕਾਰ ਆਦਿ ।

ਪ੍ਰਸ਼ਨ 12.
ਜਿਸ ਇਲਾਕੇ ਵਿੱਚ ਘਰ ਬਣਾਉਣਾ ਹੈ ਉੱਥੇ ਲੋਕਾਂ ਦਾ ਸਮਾਜਿਕ ਪੱਧਰ ਕੀ ਹੋਣਾ ਚਾਹੀਦਾ ਹੈ ?
ਉੱਤਰ-
ਆਪਣੇ ਸਮਾਜਿਕ ਪੱਧਰ ਨਾਲ ਮੇਲ ਖਾਂਦਾ ਹੋਵੇ ।

ਪ੍ਰਸ਼ਨ 13.
ਰਸੋਈ ਦਾ ਘੱਟੋ-ਘੱਟ ਆਕਾਰ ਕਿੰਨਾ ਹੋਵੇ ?
ਉੱਤਰ-
80 ਵਰਗ ਫੁੱਟ ।

PSEB 10th Class Home Science Solutions Chapter 2 ਘਰ

ਪ੍ਰਸ਼ਨ 14.
ਘਰ ਕਿਹੋ ਜਿਹੀ ਥਾਂ ਦੇ ਨੇੜੇ ਨਹੀਂ ਹੋਣਾ ਚਾਹੀਦਾ ?
ਉੱਤਰ-
ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਭੱਠੇ ਆਦਿ ਦੇ ਨੇੜੇ ਨਹੀਂ ਹੋਣਾ ਚਾਹੀਦਾ ।

ਪ੍ਰਸ਼ਨ 15.
ਹਵਾ ਦੀ ਆਵਾਜਾਈ ਅਤੇ ਰੋਸ਼ਨੀ ਲਈ ਘਰ ਵਿਚ ਕੀ ਹੋਣਾ ਚਾਹੀਦਾ ਹੈ ?
ਉੱਤਰ-
ਖਿੜਕੀਆਂ ਅਤੇ ਰੋਸ਼ਨਦਾਨ ।

ਪ੍ਰਸ਼ਨ 16.
ਤੁਹਾਡੇ ਅਨੁਸਾਰ ਹਸਪਤਾਲ ਘਰ ਦੇ ਨੇੜੇ ਹੋਣਾ ਚਾਹੀਦਾ ਹੈ ਜਾਂ ਨਹੀਂ ?
ਉੱਤਰ-
ਹਸਪਤਾਲ ਘਰ ਦੇ ਨੇੜੇ ਹੋਣਾ ਚਾਹੀਦਾ ਹੈ, ਇਸ ਤਰ੍ਹਾਂ ਬਿਮਾਰੀ ਦੀ ਸਥਿਤੀ ਵਿੱਚ ਇਲਾਜ ਦਾ ਪ੍ਰਬੰਧ ਜਲਦੀ ਕੀਤਾ ਜਾ ਸਕਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਿੱਖਿਆ ਸੰਬੰਧੀ ਘਰ ਦੀ ਲੋੜ ਬਾਰੇ ਦੱਸੋ !
ਉੱਤਰ-
ਮਨੁੱਖ ਘਰ ਤੋਂ ਹੀ ਚੰਗੇ ਗੁਣ, ਚੰਗਾ ਵਤੀਰਾ, ਚੰਗੇ ਸੰਸਕਾਰ ਪ੍ਰਾਪਤ ਕਰਦਾ ਹੈ । ਸਿੱਖਿਆ ਘਰ ਤੋਂ ਹੀ ਸ਼ੁਰੂ ਹੁੰਦੀ ਹੈ । ਸਿੱਖਿਆ ਦੀ ਮਹੱਤਤਾ ਨੂੰ ਸਮਝਣ ਵਾਲੇ ਘਰਾਂ ਵਿੱਚ ਬੱਚੇ ਵਧੇਰੇ ਅਤੇ ਉੱਚੀ ਸਿੱਖਿਆ ਪ੍ਰਾਪਤ ਕਰ ਲੈਂਦੇ ਹਨ ।

PSEB 10th Class Home Science Solutions Chapter 2 ਘਰ

ਪ੍ਰਸ਼ਨ 2.
ਘਰ ਲਈ ਸਥਾਨ ਦੀ ਚੋਣ ਕਰਦੇ ਸਮੇਂ ਆਸਪਾਸ ਕੀ ਨਹੀਂ ਹੋਣਾ ਚਾਹੀਦਾ ?
ਉੱਤਰ-
ਰੇਲਵੇ ਲਾਈਨ ਜਾਂ ਵੱਡੀ ਸੜਕ ਨਹੀਂ ਹੋਣੀ ਚਾਹੀਦੀ, ਬਹੁਤ ਉੱਚੇ ਦਰੱਖ਼ਤ ਨਹੀਂ ਹੋਣੇ ਚਾਹੀਦੇ, ਭੱਠੀਆਂ, ਬੱਸ ਸਟੈਂਡ, ਫੈਕਟਰੀਆਂ ਆਦਿ ਵੀ ਨਹੀਂ ਹੋਣੇ ਚਾਹੀਦੇ । ਘਰ ਦੇ ਆਲੇਦੁਆਲੇ ਛੱਪੜ, ਨਾਲਾ ਜਾਂ ਵਾਤਾਵਰਨ ਨੂੰ ਖ਼ਰਾਬ ਕਰਨ ਵਾਲਾ ਕੁੱਝ ਨਹੀਂ ਹੋਣਾ ਚਾਹੀਦਾ ।

ਪ੍ਰਸ਼ਨ 3.
ਅਮੀਰ ਆਦਮੀਆਂ ਦੇ ਘਰਾਂ ਬਾਰੇ ਦੱਸੋ ।
ਉੱਤਰ-
ਅਮੀਰ ਆਦਮੀਆਂ ਦੇ ਘਰ ਵੱਡੇ ਹੁੰਦੇ ਹਨ ਤੇ ਇਹਨਾਂ ਵਿੱਚ ਕਈ ਕਮਰੇ ਹੁੰਦੇ ਹਨ । ਇਹਨਾਂ ਘਰਾਂ ਦੇ ਪਿੱਛੇ ਨੌਕਰਾਂ ਦੇ ਰਹਿਣ ਲਈ ਵੀ ਕਮਰੇ ਹੁੰਦੇ ਹਨ ।

ਵੱਡੇ ਉੱਡਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੋ ਜਾਂ ਇੱਕ ਕਮਰੇ ਵਾਲੇ ਘਰਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸ਼ਹਿਰਾਂ ਵਿੱਚ ਜਗਾ ਘਟਦੀ ਜਾ ਰਹੀ ਹੈ ਤੇ ਮਹਿੰਗੀ ਵੀ ਹੈ, ਇਸ ਲਈ ਕਈ ਪਰਿਵਾਰਾਂ ਨੂੰ ਇੱਕ ਜਾਂ ਦੋ ਕਮਰਿਆਂ ਵਾਲੇ ਘਰਾਂ ਵਿੱਚ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ । ਕਈ ਵਾਰ ਲੋਕ ਕਿਰਾਏ ਵਾਲੇ ਘਰ ਵਿੱਚ ਰਹਿੰਦੇ ਹਨ ਜੋ ਕਿ ਇੱਕ ਜਾਂ ਦੋ ਕਮਰਿਆਂ ਵਾਲੇ
ਹੁੰਦੇ ਹਨ ।

ਦੋ ਕਮਰਿਆਂ ਵਾਲੇ ਘਰ ਵਿੱਚ ਬਾਹਰਲੇ ਕਮਰੇ ਦੀ ਵਰਤੋਂ ਬੈਠਕ, ਖਾਣ ਅਤੇ ਪੜ੍ਹਨ ਵਾਲੇ ਕਮਰੇ ਵਜੋਂ ਹੋ ਸਕਦੀ ਹੈ । ਅੰਦਰ ਵਾਲਾ ਕਮਰਾ ਸੌਣ ਅਤੇ ਤਿਆਰ ਹੋਣ ਲਈ ਵਰਤਿਆ ਜਾਂਦਾ ਹੈ । ਜੇ ਘਰ ਵਿਚ ਵਧੇਰੇ ਮੈਂਬਰ ਹੋਣ ਤਾਂ ਬਾਹਰਲੇ ਕਮਰੇ ਨੂੰ ਰਾਤ ਵੇਲੇ ਸੌਣ ਲਈ ਵਰਤਿਆ ਜਾਂਦਾ ਹੈ ।

ਜਦੋਂ ਘਰ ਇਕ ਕਮਰੇ ਵਾਲਾ ਹੋਵੇ ਤਾਂ ਉਸ ਕਮਰੇ ਵਿੱਚ ਲੱਕੜੀ ਆਦਿ ਦੀ ਵਰਤੋਂ ਕਰਕੇ ਕਮਰੇ ਦੇ ਦੋ ਹਿੱਸੇ ਕਰ ਲਏ ਜਾਂਦੇ ਹਨ ਅਤੇ ਬਾਹਰਲੇ ਹਿੱਸੇ ਵਿੱਚ ਪੜ੍ਹਨ, ਬੈਠਣ, ਖਾਣ ਵਾਲਾ ਕੰਮ ਕੀਤਾ ਜਾਂਦਾ ਹੈ । ਆੜ ਵਾਲੇ ਹਿੱਸੇ ਵਿੱਚ ਖਾਣਾ ਬਣਾਇਆ ਜਾ ਸਕਦਾ ਹੈ । ਬੈਠਕ ਵਾਲੇ ਪਾਸੇ ਕਿਤਾਬਾਂ ਤੇ ਹੋਰ ਸਜਾਵਟ ਦਾ ਸਮਾਨ ਰੱਖਿਆ ਜਾਂਦਾ ਹੈ ਅਤੇ ਸੌਣ ਵਾਲੇ ਪਾਸੇ ਕੱਪੜੇ ਜਾਂ ਹੋਰ ਛੋਟਾ-ਛੋਟਾ ਸਜਾਵਟੀ ਸਮਾਨ ਰੱਖਿਆ ਜਾਂਦਾ ਹੈ । ਥਾਂ ਦੀ ਕਮੀ ਹੋਵੇ ਤਾਂ ਪਰਦਾ ਟੰਗ ਕੇ ਹਿੱਸੇ ਕੀਤੇ ਜਾ ਸਕਦੇ ਹਨ । ਜੇ ਕਮਰਾ ਜ਼ਿਆਦਾ ਹੀ ਛੋਟਾ ਹੋਵੇ ਤਾਂ ਦੂਹਰੇ ਮੰਤਵ ਵਾਲਾ ਫਰਨੀਚਰ ਵਰਤ ਲੈਣਾ ਚਾਹੀਦਾ ਹੈ ਜਿਵੇਂ ਸੋਫਾ ਜੋ ਕਿ ਰਾਤ ਨੂੰ ਖੋਲ੍ਹ ਕੇ ਬੈਂਡ ਬਣ ਜਾਂਦਾ ਹੈ, ਦਿਵਾਨ ਦਿਨ ਵੇਲੇ ਬੈਠਣ ਤੇ ਰਾਤ ਨੂੰ ਸੌਣ ਦੇ ਕੰਮ ਆ ਜਾਂਦਾ ਹੈ ।

ਵਸਤੂਨਿਸ਼ਠ ਪ੍ਰਸ਼ਨ

I. ਖ਼ਾਲੀ ਸਥਾਨ ਭਰੋ-
1. ਆਮਦਨ ਦੇ ਹਿਸਾਬ ਨਾਲ ਘਰਾਂ ਨੂੰ ……………………. ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ।
2. ਘਰ ਬਣਾਉਣ ਲਈ ਪੱਧਰੀ ਅਤੇ …………………. ਭੁਮੀ ਚੰਗੀ ਰਹਿੰਦੀ ਹੈ ।
3. ਬੈਠਕ ਦਾ ਆਕਾਰ ਘੱਟੋ-ਘੱਟ …………………….. ਫੁੱਟ ਹੋਣਾ ਚਾਹੀਦਾ ਹੈ ।
4. ਘਰ ਬਣਾਉਣਾ, ਪਰਿਵਾਰ ਦੇ ਮਹੱਤਵਪੂਰਨ ਟੀਚਿਆਂ ਵਿਚੋਂ ਇਕ ……………………. ਟੀਚਾ
ਹੁੰਦਾ ਹੈ ।
5. ਰਸੋਈ ਦਾ ਘੱਟੋ-ਘੱਟ ਆਕਾਰ ………………… ਵਰਗ ਫੁੱਟ ਹੋਣਾ ਚਾਹੀਦਾ ਹੈ ।
ਉੱਤਰ-
1. ਤਿੰਨ,
2. ਸਖ਼ਤ.
3. 15 × 15.
4. ਮੁੱਖ.
5. 80.

II. ਠੀਕ / ਗ਼ਲਤ ਦੱਸੋ-

1. ਘਰ ਬਣਾਉਣ ਲਈ ਪੱਧਰੀ ਭੂਮੀ ਚੰਗੀ ਹੁੰਦੀ ਹੈ ।
2. ਸਾਫ਼ ਸੁਥਰੀ ਹਵਾ ਸਿਹਤ ਲਈ ਜ਼ਰੂਰੀ ਹੈ ।
3. ਘਰ ਰੋਸ਼ਨੀ ਤੇ ਹਵਾ ਵਾਲੀ ਜਗ੍ਹਾ ਤੇ ਹੋਵੇ ।
4. ਘਰ ਬਣਾਉਣ ਲਈ ਕਰਜ਼ਾ ਸਹੂਲਤਾਂ ਨਹੀਂ ਮਿਲਦੀਆਂ ।
5. ਮੱਧਵਰਗੀ ਘਰਾਂ ਵਿਚ ਤਿੰਨ ਜਾਂ ਚਾਰ ਕਮਰੇ ਹੁੰਦੇ ਹਨ ।
ਉੱਤਰ-
1. ਠੀਕ,
2. ਠੀਕ,
3. ਠੀਕ,
4, ਗ਼ਲਤ,
5. ਠੀਕ ।

PSEB 10th Class Home Science Solutions Chapter 2 ਘਰ

III. ਬਹੁਵਿਕਲਪੀ

ਪ੍ਰਸ਼ਨ 1.
ਆਮਦਨ ਦੇ ਹਿਸਾਬ ਨਾਲ ਭਾਰਤੀ ਘਰਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
(ਉ) ਦੋ
(ਅ) ਤਿੰਨ
(ੲ) ਪੰਜ
(ਸ) ਸੱਤ ।
ਉੱਤਰ-
(ਅ) ਤਿੰਨ

ਪ੍ਰਸ਼ਨ 2.
ਨਿਮਨ ਲਿਖਤ ਵਿਚੋਂ ਠੀਕ ਹੈ
(ੳ) ਆਪਣਾ ਘਰ ਹੋਣਾ ਇਕ ਸਮਾਜਿਕ ਮਾਣ ਵਾਲੀ ਗੱਲ ਹੈ ।
(ਅ) ਹਰ ਮਹੀਨੇ ਕਿਰਾਇਆ ਨਹੀਂ ਦੇਣਾ ਪੈਂਦਾ ।
(ੲ) ਘਰ ਆਦਮੀ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 3.
ਘਰ ਬਣਾਉਣ ਲਈ ਕਰਜ਼ਾ ਦੇਣ ਵਾਲੀਆਂ ਏਜੰਸੀਆਂ ਹਨ-
(ਉ) ਬੈਂਕ
(ਅ ਲਾਈਫ ਇੰਸ਼ੋਰੈਂਸ ਕੰਪਨੀਆਂ
(ੲ) ਸਰਕਾਰੀ ਸੁਸਾਇਟੀਆਂ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

Punjab State Board PSEB 10th Class Home Science Book Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ Textbook Exercise Questions and Answers.

PSEB Solutions for Class 10 Home Science Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

Home Science Guide for Class 10 PSEB ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਹਿ ਵਿਵਸਥਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਹਿ ਵਿਵਸਥਾ ਘਰ ਦੇ ਸਾਧਨਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਕੇ ਪਰਿਵਾਰਿਕ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਹੁਨਰ ਹੈ । ਇਕ ਚੰਗਾ ਹਿ ਪ੍ਰਬੰਧਕ ਸਾਧਨਾਂ ਦੀ ਘੱਟ ਵਰਤੋਂ ਨਾਲ ਵੀ ਪਰਿਵਾਰਿਕ ਟੀਚਿਆਂ ਨੂੰ ਪ੍ਰਾਪਤ ਕਰ ਲੈਂਦਾ ਹੈ ।

ਪ੍ਰਸ਼ਨ 2.
ਘਰ ਤੇ ਮਕਾਨ ਵਿਚ ਕੀ ਅੰਤਰ ਹੈ ?
ਉੱਤਰ-
ਮਕਾਨ ਮਿੱਟੀ, ਸੀਮਿੰਟ, ਇੱਟਾਂ, ਪੱਥਰ ਆਦਿ ਦਾ ਬਣਿਆ ਇਕ ਢਾਂਚਾ ਹੁੰਦਾ ਹੈ ਜੋ ਸਾਨੂੰ ਮੀਂਹ, ਝੱਖੜ, ਗਰਮੀ, ਠੰਡ, ਜੰਗਲੀ ਜਾਨਵਰਾਂ ਅਤੇ ਚੋਰ-ਡਾਕੂਆਂ ਤੋਂ ਬਚਾਉਂਦਾ ਹੈ । ਪਰ ਘਰ ਇਕ ਪਰਿਵਾਰ ਦੇ ਮੈਂਬਰਾਂ ਦੀਆਂ ਭਾਵਨਾਵਾਂ ਦਾ ਸੂਚਕ ਹੁੰਦਾ ਹੈ । ਜਿੱਥੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਕੇ ਜੀਵਨ ਨੂੰ ਸੁਖਮਈ ਬਣਾਉਂਦੇ ਹਨ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 3.
ਟੀਚਿਆਂ ਤੋਂ ਕੀ ਭਾਵ ਹੈ ?
ਉੱਤਰ-
ਟੀਚੇ ਪਰਿਵਾਰ ਦੇ ਮੈਂਬਰਾਂ ਦੇ ਉਹ ਕਾਰਜ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਇਕੱਲਿਆਂ ਜਾਂ ਰਲ ਕੇ ਕਰਨਾ ਹੁੰਦਾ ਹੈ । ਹਰ ਪਰਿਵਾਰ ਨੇ ਕੁੱਝ ਨਾ ਕੁੱਝ ਟੀਚੇ ਜ਼ਰੂਰ ਮਿੱਥੇ ਹੁੰਦੇ ਹਨ ਜੋ ਸਮੇਂ-ਸਮੇਂ ਸਿਰ ਬਦਲਦੇ ਵੀ ਰਹਿੰਦੇ ਹਨ।

ਪ੍ਰਸ਼ਨ 4.
ਪਰਿਵਾਰ ਦੇ ਸਾਧਨਾਂ ਨੂੰ ਕਿਹੜੇ ਦੋ ਮੁੱਖ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਪਰਿਵਾਰ ਦੇ ਸਾਧਨਾਂ ਨੂੰ ਦੋ ਮੁੱਖ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-

  1. ਮਨੁੱਖੀ ਸਾਧਨ, ਜਿਵੇਂ-ਕੰਮ ਕਰਨ ਦੀ ਯੋਗਤਾ, ਕੁਸ਼ਲਤਾ ਤੇ ਸਿਹਤ ।
  2. ਭੌਤਿਕ ਸਾਧਨ, ਜਿਵੇਂ-ਸਮਾਂ, ਪੈਸਾ, ਜਾਇਦਾਦ ਆਦਿ ।

ਪ੍ਰਸ਼ਨ 5.
ਵਿਅਕਤੀ ਦੀ ਯੋਗਤਾ ਅਤੇ ਰੁਚੀ ਕਿਹੜੇ ਸਾਧਨ ਹਨ ਅਤੇ ਕਿਵੇਂ ?
ਉੱਤਰ-
ਯੋਗਤਾ ਤੇ ਰੁਚੀ ਮਨੁੱਖੀ ਸਾਧਨ ਹਨ ਕਿਉਂਕਿ ਇਹ ਸਾਧਨੇ ਮਨੁੱਖ ਵਿਚ ਸਮਾਏ ਹੋਏ ਹਨ ਅਤੇ ਮਨੁੱਖ ਦਾ ਹੀ ਹਿੱਸਾ ਹਨ । ਇਨ੍ਹਾਂ ਦੀ ਅਣਹੋਂਦ ਵਿਚੋਂ ਕਿਸੇ ਵੀ ਭੌਤਿਕ ਸਾਧਨ ਦੀ ਯੋਗ ਵਰਤੋਂ ਅਸੰਭਵ ਹੈ ।

ਪ੍ਰਸ਼ਨ 6.
ਸਮਾਂ ਅਤੇ ਸ਼ਕਤੀ ਕਿਹੜੇ ਸਾਧਨ ਹਨ ?
ਉੱਤਰ-
ਸਮਾਂ ਇਕ ਭੌਤਿਕ ਸਾਧਨ ਹੈ ਤੇ ਹਰ ਵਿਅਕਤੀ ਕੋਲ ਰੋਜ਼ ਚੌਵੀ ਘੰਟੇ ਦਾ ਸਮਾਂ ਹੁੰਦਾ ਹੈ । ਸ਼ਕਤੀ ਇਕ ਮਨੁੱਖੀ ਸਾਧਨ ਹੈ ਕਿਉਂਕਿ ਇਹ ਮਨੁੱਖ ਦਾ ਹਿੱਸਾ ਹੈ, ਜੋ ਕਿ ਵੱਖ-ਵੱਖ ਮਨੁੱਖਾਂ ਵਿਚ ਵੱਖ-ਵੱਖ ਹੁੰਦੀ ਹੈ । ਇਹਨਾਂ ਸਾਧਨਾਂ ਦੀ ਸਦਵਰਤੋਂ ਨਾਲ ਪਰਿਵਾਰਕ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ।

ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 7.
ਘਰ ਦੇ ਸਾਧਨਾਂ ਵਿਚ ਸਮੇਂ ਅਤੇ ਸ਼ਕਤੀ ਦੀ ਵਿਵਸਥਾ ਸਭ ਤੋਂ ਮਹੱਤਵਪੂਰਨ ਕਿਵੇਂ ਹੈ ?
ਉੱਤਰ-
ਸਮਾਂ ਅਤੇ ਸ਼ਕਤੀ ਦੋ ਅਜਿਹੇ ਸਾਧਨ ਹਨ ਜਿਨ੍ਹਾਂ ਨੂੰ ਬਚਾ ਕੇ ਨਹੀਂ ਰੱਖਿਆ ਜਾ ਸਕਦਾ । ਇਹਨਾਂ ਦੀ ਉਪਯੋਗਤਾ ਇਨ੍ਹਾਂ ਦੀ ਠੀਕ ਵਰਤੋਂ ਨਾਲ ਹੀ ਜੁੜੀ ਹੋਈ ਹੈ । ਜਿਸ ਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ ਪਰਿਵਾਰ ਵਿਚ ਸਮਾਂ ਤੇ ਪਰਿਵਾਰ ਦੇ ਮੈਂਬਰਾਂ ਦੀ ਸ਼ਕਤੀ ਨੂੰ ਠੀਕ ਢੰਗ ਨਾਲ ਵਰਤੋਂ ਵਿਚ ਲਿਆਇਆ ਜਾਂਦਾ ਹੈ, ਉਹ ਪਰਿਵਾਰ ਆਪਣੇ ਟੀਚਿਆਂ ਦੀ ਪ੍ਰਾਪਤੀ ਸੌਖੇ ਹੀ ਕਰ ਲੈਂਦਾ ਹੈ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 8.
ਚੰਗੇ ਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਅਤੇ ਨਿਰਣਾ ਲੈਣ ਦੀ ਸ਼ਕਤੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਚੰਗੇ ਗਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਇਸ ਲਈ ਜ਼ਰੂਰੀ ਹੈ ਕਿ ਇਸ ਨਾਲ ਪਰਿਵਾਰ ਦੇ ਬਾਕੀ ਮੈਂਬਰ ਵੀ ਕੰਮ ਕਰਨ ਲਈ ਉਤਸ਼ਾਹਿਤ ਹੁੰਦੇ ਹਨ । ਹਿ ਪ੍ਰਬੰਧਕ ਦੀ ਨਿਰਣਾ ਲੈਣ ਦੀ ਸ਼ਕਤੀ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਅਗਵਾਈ ਮਿਲਦੀ ਹੈ ।

ਪ੍ਰਸ਼ਨ 9.
ਚੰਗੇ ਪ੍ਰਬੰਧਕ ਨੂੰ ਗ੍ਰਹਿ ਵਿਵਸਥਾ ਦੀ ਜਾਣਕਾਰੀ ਕਿਉਂ ਜ਼ਰੂਰੀ ਹੈ ?
ਉੱਤਰ-
ਚੰਗੀ ਹਿ ਵਿਵਸਥਾ ਦਾ ਮੁੱਖ ਮਕਸਦ ਟੀਚਿਆਂ ਦੀ ਪੂਰਤੀ ਕਰਨਾ ਹੈ । ਇਹਨਾਂ ਟੀਚਿਆਂ ਦੀ ਪੂਰਤੀ ਲਈ ਹਿ ਪ੍ਰਬੰਧਕ ਕੋਲ ਯੋਗਤਾ ਤੇ ਕੁਸ਼ਲਤਾ ਦਾ ਹੋਣਾ ਅਤਿ ਜ਼ਰੂਰੀ ਹੈ। ਯੋਗਤਾ ਤੇ ਕੁਸ਼ਲਤਾ ਪ੍ਰਾਪਤ ਕਰਨ ਲਈ ਹਿ ਵਿਵਸਥਾ ਦੀ ਮੁੱਢਲੀ ਜਾਣਕਾਰੀ ਦਾ ਹੋਣਾ ਅਤਿ ਜ਼ਰੂਰੀ ਹੈ । ਇਸ ਜਾਣਕਾਰੀ ਨਾਲ ਹੀ ਇਕ ਹਿ ਪ੍ਰਬੰਧਕ ਆਪਣੇ ਪਰਿਵਾਰ ਦੇ ਮਨੁੱਖੀ ਤੇ ਭੌਤਿਕ ਸਾਧਨਾਂ ਦੀ ਉੱਚਿਤ ਵਰਤੋਂ ਕਰਨ ਦੇ ਯੋਗ ਹੋ ਸਕਦਾ ਹੈ । ਇਸ ਤਰ੍ਹਾਂ ਉਹ ਪਰਿਵਾਰਕ ਟੀਚਿਆਂ ਦੀ ਪੂਰਤੀ ਕਰ ਸਕਦਾ ਹੈ ।

ਪ੍ਰਸ਼ਨ 10.
ਚੰਗੇ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਪਰਿਵਾਰਕ ਟੀਚਿਆਂ ਦੀ ਪੂਰਤੀ ਲਈ ਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਹੋਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਘਰ ਵਿਚ ਇਕ ਪ੍ਰਬੰਧਕ ਦਾ ਰੋਲ ਇਕ ਨੇਤਾ ਵਾਲਾ ਹੁੰਦਾ ਹੈ । ਜੇ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਹੋਵੇਗਾ ਤਾਂ ਬਾਕੀ ਮੈਂਬਰ ਵੀ ਘਰ ਦੇ ਕੰਮ ਕਰਾਉਣ ਵਿਚ ਯੋਗਦਾਨ ਪਾਉਣਗੇ । ਇਕ ਆਲਸੀ ਹਿ ਪ੍ਰਬੰਧਕ ਘਰ ਦੇ ਬਾਕੀ ਮੈਂਬਰਾਂ ਨੂੰ ਵੀ ਆਲਸੀ ਬਣਾ ਦਿੰਦਾ ਹੈ । ਜਿਸ ਨਾਲ ਘਰ ਦਾ ਸਾਰਾ ਮਾਹੌਲ ਵਿਗੜ ਜਾਂਦਾ ਹੈ ਤੇ ਪਰਿਵਾਰ ਆਪਣੇ ਟੀਚਿਆਂ ਦੀ ਪੂਰਤੀ ਨਹੀਂ ਕਰ ਸਕਦਾ ।

ਪ੍ਰਸ਼ਨ 11.
ਘਰ ਦੇ ਚੰਗੇ ਪ੍ਰਬੰਧ ਸੰਬੰਧੀ ਜਾਣਕਾਰੀ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ-
ਘਰ ਦਾ ਸੁਚੱਜਾ ਪ੍ਰਬੰਧ ਕੋਈ ਬੱਚਿਆਂ ਦੀ ਖੇਡ ਨਹੀਂ ਹੈ । ਇਸ ਲਈ ਗਹਿਣੀ ਨੂੰ ਘਰ ਦੇ ਸਾਰੇ ਵਸੀਲਿਆਂ ਨੂੰ ਸੁਝ-ਬੂਝ ਨਾਲ ਵਰਤਣ ਦੀ ਜਾਣਕਾਰੀ ਦਾ ਹੋਣਾ ਅਤਿ ਜ਼ਰੂਰੀ ਹੈ । ਪੁਰਾਣੇ ਸਮਿਆਂ ਵਿਚ ਇਹ ਜਾਣਕਾਰੀ ਪਰਿਵਾਰ ਦੇ ਵੱਡੇ-ਵਡੇਰਿਆਂ ਤੋਂ ਪ੍ਰਾਪਤ ਹੋ ਜਾਂਦੀ ਸੀ। ਪਰ ਅੱਜ-ਕਲ੍ਹ ਇਸ ਜਾਣਕਾਰੀ ਦੇ ਕਈ ਹੋਰ ਸਾਧਨ ਵੀ ਹਨ । ਸਕੂਲਾਂ ਤੇ ਕਾਲਜਾਂ ਵਿਚ ਗ੍ਰਹਿ ਵਿਗਿਆਨ ਦਾ ਵਿਸ਼ਾ ਪੜ੍ਹਾਇਆ ਜਾਂਦਾ ਹੈ ਜਿੱਥੇ ਹਿ ਪ੍ਰਬੰਧ ਨਾਲ ਸੰਬੰਧਿਤ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਰੇਡੀਓ, ਟੈਲੀਵਿਜ਼ਨ, ਅਖ਼ਬਾਰ, ਮੈਗਜ਼ੀਨ ਆਦਿ ਤੋਂ ਚੰਗੇ ਹਿ ਪ੍ਰਬੰਧ ਦੀ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 12.
ਵਿਗਿਆਨ ਦੀ ਤਰੱਕੀ ਨਾਲ ਹਿ ਵਿਵਸਥਾ ਕਿਵੇਂ ਜੁੜੀ ਹੋਈ ਹੈ ?
ਉੱਤਰ-
ਵਿਗਿਆਨ ਦੀ ਤਰੱਕੀ ਨਾਲ ਗ੍ਰਹਿ ਪ੍ਰਬੰਧ ਵਿਚ ਕਈ ਵਧੀਆ ਤਬਦੀਲੀਆਂ ਆਈਆਂ ਹਨ। ਅੱਜ-ਕਲ੍ਹ ਬਜ਼ਾਰ ਵਿਚ ਕਈ ਅਜਿਹੇ ਉਪਕਰਨ ਮਿਲਦੇ ਹਨ ਜਿਨ੍ਹਾਂ ਨਾਲ ਹਿਣੀ ਦਾ ਸਮਾਂ ਤੇ ਸ਼ਕਤੀ ਦੋਵਾਂ ਦੀ ਬਹੁਤ ਬੱਚਤ ਹੁੰਦੀ ਹੈ , ਜਿਵੇਂ-ਮਿਕਸੀ, ਆਟਾ ਗੁਣ ਦੀ ਮਸ਼ੀਨ, ਕੱਪੜੇ ਧੋਣ ਵਾਲੀ ਮਸ਼ੀਨ, ਫਰਿਜ਼, ਮਾਈਕਰੋਵੇਵ ਓਵਨ ਆਦਿ । ਇਹਨਾਂ ਉਪਕਰਨਾਂ ਦੀ ਠੀਕ ਵਰਤੋਂ ਕਰਕੇ ਹਿਣੀਆਂ ਆਪਣੇ ਗ੍ਰਹਿ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾ ਸਕਦੀਆਂ ਹਨ । ਇਸ ਤੋਂ ਇਲਾਵਾ ਟੈਲੀਵਿਜ਼ਨ ਤੇ ਇੰਟਰਨੈਟ ਵਰਗੇ ਵਿਗਿਆਨਿਕ ਉਪਕਰਨ ਵੀ ਨਵੀਂ ਤੋਂ ਨਵੀਂ ਜਾਣਕਾਰੀ ਨਾਲ ਗ੍ਰਹਿਣੀਆਂ ਦੀ ਮਦਦ ਕਰਦੇ ਹਨ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 13.
ਘਰ ਵਿਚ ਬਜ਼ੁਰਗ ਹੋਣ ਤਾਂ ਹਿ ਵਿਵਸਥਾ ਕਿਵੇਂ ਪ੍ਰਭਾਵਿਤ ਹੁੰਦੀ ਹੈ ?
ਉੱਤਰ-
ਕਿਉਂਕਿ ਬਜ਼ੁਰਗਾਂ ਦੀਆਂ ਲੋੜਾਂ ਪਰਿਵਾਰ ਦੇ ਬਾਕੀ ਮੈਂਬਰਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ । ਇਸ ਲਈ ਘਰ ਦੇ ਪ੍ਰਬੰਧ ਵਿਚ ਕੁੱਝ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ। ਜਿਵੇਂ ਬਜ਼ੁਰਗਾਂ ਦੀ ਖ਼ੁਰਾਕ ਨੂੰ ਧਿਆਨ ਵਿਚ ਰੱਖ ਕੇ ਖਾਣਾ ਬਣਾਇਆ ਜਾਂਦਾ ਹੈ । ਉੱਠਣ ਤੇ ਸੌਣ ਦਾ ਸਮਾਂ ਵੀ ਬਜ਼ੁਰਗਾਂ ਨਾਲ ਐਡਜਸਟ ਕੀਤਾ ਜਾਂਦਾ ਹੈ | ਘਰ ਵਿਚ ਸ਼ੋਰ-ਸ਼ਰਾਬੇ ਨੂੰ ਰੋਕਣਾ ਪੈਂਦਾ ਹੈ । ਬਜ਼ੁਰਗਾਂ ਲਈ ਪੂਜਾ-ਪਾਠ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ । ਇਸ ਤਰ੍ਹਾਂ ਕਈ ਤਰੀਕਿਆਂ ਨਾਲ ਘਰ ਦੀ ਵਿਵਸਥਾ ਪ੍ਰਭਾਵਿਤ ਹੁੰਦੀ ਹੈ ।

ਪ੍ਰਸ਼ਨ 14.
ਗ੍ਰਹਿ ਵਿਵਸਥਾ ਕਰਨ ਲਈ ਕਿਹੜੇ-ਕਿਹੜੇ ਸਾਧਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਹਨਾਂ ਦੀ ਕੀ ਮਹੱਤਤਾ ਹੈ ?
ਉੱਤਰ-
ਹਿ ਵਿਵਸਥਾ ਵਿਚ ਪਰਿਵਾਰ ਦੇ ਮਨੁੱਖੀ ਤੇ ਭੌਤਿਕ ਸਾਧਨ ਇਕ ਅਭਿੰਨ ਭੂਮਿਕਾ ਨਿਭਾਉਂਦੇ ਹਨ । ਪਰਿਵਾਰ ਦੀ ਜਾਇਦਾਦ, ਆਮਦਨ, ਭੌਤਿਕ ਸਾਧਨ ਹਨ ਪਰ ਇਹਨਾਂ ਦੀ ਪਰਿਵਾਰਕ ਟੀਚਿਆਂ ਲਈ ਯੋਗ ਵਰਤੋਂ ਪਰਿਵਾਰ ਦੇ ਮਨੁੱਖੀ ਸਾਧਨਾਂ ਉੱਪਰ ਨਿਰਭਰ ਕਰਦੀ ਹੈ । ਇਕ ਮਿਹਨਤੀ ਤੇ ਸੰਜਮ ਨਾਲ ਚੱਲਣ ਵਾਲਾ ਪਰਿਵਾਰ ਘੱਟ ਸਾਧਨਾਂ ਦੇ ਬਾਵਜੂਦ ਇਕ ਵਧੀਆ ਜ਼ਿੰਦਗੀ ਬਸਰ ਕਰ ਸਕਦਾ ਹੈ ਜਦੋਂ ਕਿ ਇਕ ਨਾਲਾਇਕ ਤੇ ਖਰਚਾਊ ਪਰਿਵਾਰ ਵੱਧ ਜਾਇਦਾਦ ਤੇ ਆਮਦਨ ਦੇ ਬਾਵਜੂਦ ਵੀ ਔਖਾ ਰਹਿੰਦਾ ਹੈ । ਇਸ ਲਈ ਚੰਗੀ ਵਿਵਸਥਾ ਲਈ ਚੰਗੇ ਭੌਤਿਕ ਸਾਧਨਾਂ ਦੇ ਨਾਲ-ਨਾਲ ਚੰਗੇ ਮਨੁੱਖੀ ਸਾਧਨਾਂ ਦਾ ਹੋਣਾ ਵੀ ਅਤਿ ਜ਼ਰੂਰੀ ਹੈ ।

ਪ੍ਰਸ਼ਨ 15.
‘‘ਚੰਗੀ ਗ੍ਰਹਿ ਵਿਵਸਥਾ ਦਾ ਮੁੱਖ ਮਕਸਦ ਟੀਚਿਆਂ ਦੀ ਪੂਰਤੀ ਕਰਨਾ ਹੈ ।” ਸਪਸ਼ਟੀਕਰਨ ਦਿਓ ।
ਉੱਤਰ-
ਚੰਗੀ ਗ੍ਰਹਿ ਵਿਵਸਥਾ ਦਾ ਮੰਤਵ ਟੀਚਿਆਂ ਦੀ ਪੂਰਤੀ ਕਰਨਾ ਹੀ ਹੈ । ਹਰ ਪਰਿਵਾਰ ਦੇ ਕੁੱਝ ਨਾ ਕੁੱਝ ਟੀਚੇ ਹੁੰਦੇ ਹਨ । ਟੀਚੇ ਪਰਿਵਾਰ ਦੇ ਮੈਂਬਰਾਂ ਦੇ ਉਹ ਕਾਰਜ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਇਕੱਲਿਆਂ ਜਾਂ ਰਲ ਕੇ ਕਰਨਾ ਹੁੰਦਾ ਹੈ । ਹਰ ਪਰਿਵਾਰ ਦੇ ਕੁੱਝ ਨਾ ਕੁੱਝ ਟੀਚੇ ਜ਼ਰੂਰ ਮਿੱਥੇ ਹੁੰਦੇ ਹਨ ਜੋ ਸਮੇਂ-ਸਮੇਂ ਸਿਰ ਬਦਲਦੇ ਵੀ ਰਹਿੰਦੇ ਹਨ । ਸਮੇਂ ਅਨੁਸਾਰ ਇਹਨਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

  1. ਛੋਟੇ ਅਰਸੇ ਦੇ ਟੀਚੇ (Short term Goals) ਜਿਵੇਂ-ਬੱਚਿਆਂ ਨੂੰ ਸਕੂਲ ਭੇਜਣਾ, ਕੰਮ ‘ਤੇ ਜਾਣਾ ਤੇ ਘਰ ਦੇ ਹੋਰ ਰੋਜ਼ਾਨਾ ਕੰਮ-ਧੰਦੇ ।
  2. ਲੰਬੇ ਅਰਸੇ ਦੇ ਟੀਚੇ (Long term Goals) ਜਿਵੇਂ-ਮਕਾਨ ਬਣਾਉਣਾ, ਬੱਚਿਆਂ ਦੇ ਵਿਆਹ ਕਰਨੇ ਆਦਿ ।

ਟੀਚਿਆਂ ਦੀ ਕਿਸਮ ਅਨੁਸਾਰ ਇਹਨਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  1. ਵਿਅਕਤੀਗਤ ਟੀਚੇ
  2. ਪਰਿਵਾਰਕ ਟੀਚੇ ।

ਵਿਅਕਤੀਗਤ ਟੀਚੇ ਜਿਵੇਂ ਵੱਡੇ ਬੱਚੇ ਨੇ ਡਾਕਟਰ ਬਣਨਾ ਹੈ, ਪਰਿਵਾਰਕ ਟੀਚੇ ਜਿਵੇਂ ਪਰਿਵਾਰ ਲਈ ਘਰ ਬਣਾਉਣਾ ਹੈ ।
ਇਹਨਾਂ ਟੀਚਿਆਂ ਦੀ ਪੂਰਤੀ ਲਈ ਪਰਿਵਾਰ ਦੇ ਸਾਧਨਾਂ ਦੀ ਯੋਗ ਵਰਤੋਂ ਅਤਿ ਜ਼ਰੂਰੀ ਹੈ । ਇਹਨਾਂ ਦੀ ਯੋਗ ਵਰਤੋਂ ਗ੍ਰਹਿ ਪ੍ਰਬੰਧਕ ਦੀ ਕੁਸ਼ਲਤਾ, ਯੋਗਤਾ ਤੇ ਗਿਆਨ ‘ਤੇ ਨਿਰਭਰ ਕਰਦੀ ਹੈ । ਸੋ ਇਕ ਚੰਗੀ ਗ੍ਰਹਿ ਵਿਵਸਥਾ ਨਾਲ ਟੀਚਿਆਂ ਦੀ ਪੂਰਤੀ ਹੋ ਸਕਦੀ ਹੈ ।

ਪ੍ਰਸ਼ਨ 16.
ਚੰਗੇ ਪ੍ਰਬੰਧਕ ਦੇ ਕਿਸੇ ਛੇ ਗੁਣਾਂ ਬਾਰੇ ਲਿਖੋ ।
ਉੱਤਰ-
ਘਰ ਦੀ ਸਹੀ ਵਿਵਸਥਾ ਪਰਿਵਾਰਕ ਖੁਸ਼ੀ ਦਾ ਆਧਾਰ ਹੈ । ਇਸ ਲਈ ਘਰ ਦੀ ਵਿਵਸਥਾ ਚਲਾਉਣ ਵਾਲਾ ਵਿਅਕਤੀ ਗੁਣਵਾਨ ਹੋਣਾ ਜ਼ਰੂਰੀ ਹੈ । ਇਕ ਚੰਗੇ ਹਿ ਪ੍ਰਬੰਧਕ ਵਿਚ ਹੇਠ ਲਿਖੇ ਗੁਣਾਂ ਦਾ ਹੋਣਾ ਅਤਿ ਜ਼ਰੂਰੀ ਹੈ-

  1. ਚੰਗਾ ਖਾਣਾ ਬਣਾਉਣਾ – ਇਕ ਚੰਗੀ ਹਿਣੀ ਨੂੰ ਖਾਣਾ ਪਕਾਉਣਾ ਆਉਣਾ ਚਾਹੀਦਾ ਹੈ ਜੋ ਕਿ ਘਰ ਦੇ ਸਾਰੇ ਮੈਂਬਰਾਂ ਦੀ ਲੋੜ ਮੁਤਾਬਿਕ ਹੋਵੇ ।
  2. ਸਮੇਂ ਦੀ ਕੀਮਤ ਬਾਰੇ ਜਾਣਕਾਰੀ – ਅੱਜ-ਕਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਹਿਣੀਆਂ ਨੂੰ ਕਈ ਕੰਮ ਕਰਨੇ ਪੈਂਦੇ ਹਨ । ਜਿਵੇਂ ਬੱਚਿਆਂ ਨੂੰ ਸਕੂਲ ਭੇਜਣਾ, ਪਤੀ ਨੂੰ ਦਫ਼ਤਰ ਭੇਜਣਾ ਆਦਿ ਇਹ ਕੰਮ ਸਮੇਂ ਅਨੁਸਾਰ ਹੀ ਹੋਣੇ ਚਾਹੀਦੇ ਹਨ । ਇਸ ਲਈ ਗ੍ਰਹਿਣੀ ਨੂੰ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ।
  3. ਅਰਥ – ਸ਼ਾਸਤਰ ਬਾਰੇ ਗਿਆਨ-ਅੱਜ-ਕਲ੍ਹ ਮਹਿੰਗਾਈ ਦੇ ਜ਼ਮਾਨੇ ਵਿਚ ਸਿਆਣੀ ਹਿਣੀ ਨੂੰ ਬਜਟ ਬਣਾਉਣਾ ਤੇ ਉਸਦੇ ਮੁਤਾਬਿਕ ਚਲਣਾ ਆਉਣਾ ਚਾਹੀਦਾ ਹੈ ।
  4. ਕੰਮ ਕਰਨ ਦਾ ਉਤਸ਼ਾਹ – ਇਕ ਚੰਗੇ ਪ੍ਰਬੰਧਕ ਨੂੰ ਆਪਣੇ ਘਰ ਦੇ ਸਾਰੇ ਕੰਮ ਕਰਨ ਦਾ ਉਤਸ਼ਾਹ ਹੋਣਾ ਚਾਹੀਦਾ ਹੈ । ਇਸ ਨਾਲ ਘਰ ਦੇ ਬਾਕੀ ਮੈਂਬਰ ਵੀ ਕੰਮ ਕਰਨ ਲਈ ਉਤਸ਼ਾਹਿਤ ਹੋਣਗੇ ।
  5. ਸੋਚਣ ਤੇ ਨਿਰਣਾ ਲੈਣ ਦੀ ਸ਼ਕਤੀ – ਘਰ ਦੇ ਪ੍ਰਬੰਧ ਵਿਚ ਕੰਮ ਕਰਨ ਦੇ ਨਾਲ-ਨਾਲ ਸੋਚਣ ਸ਼ਕਤੀ ਦਾ ਹੋਣਾ ਵੀ ਅਤਿ ਜ਼ਰੂਰੀ ਹੈ । ਜਿਹੜੀ ਹਿਣੀ ਦਿਮਾਗ਼ ਤੋਂ ਕੰਮ ਲੈਂਦੀ ਹੈ, ਉਹ ਘੱਟ ਧਨ ਤੇ ਸ਼ਕਤੀ ਨਾਲ ਵੀ ਵਧੀਆ ਘਰ ਵਿਵਸਥਾ ਚਲਾ ਸਕਦੀ ਹੈ ।
  6. ਸਹਿਣਸ਼ੀਲਤਾ ਤੇ ਸਵੈ – ਨਿਯੰਤਰਨ-ਇਕ ਚੰਗਾ ਹਿ ਪ੍ਰਬੰਧਕ ਜਾਂ ਹਿਣੀ ਵਿਚ ਸਹਿਣਸ਼ੀਲਤਾ ਦਾ ਹੋਣਾ ਅਤਿ ਜ਼ਰੂਰੀ ਹੈ । ਜਿੱਥੇ ਹਿਣੀ ਵਿਚ ਸਹਿਣਸ਼ੀਲਤਾ ਤੇ ਸਵੈਨਿਯੰਤਰਨ ਨਹੀਂ ਹੁੰਦਾ, ਉਹਨਾਂ ਘਰਾਂ ਦਾ ਪ੍ਰਬੰਧ ਮਾੜਾ ਹੁੰਦਾ ਹੈ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 17.
ਚੰਗੀ ਹਿ ਵਿਵਸਥਾ ਦਾ ਕੀ ਮਹੱਤਵ ਹੈ ?
ਉੱਤਰ-
ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਲਈ ਚੰਗੀ ਹਿ ਵਿਵਸਥਾ ਦਾ ਹੋਣਾ ਜ਼ਰੂਰੀ ਹੈ । ਹੇਠ ਲਿਖੇ ਕਾਰਨਾਂ ਕਰਕੇ ਚੰਗੀ ਵਿਵਸਥਾ ਸਾਡੀ ਜ਼ਿੰਦਗੀ ਲਈ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ-

  1. ਘਰ ਨੂੰ ਖੂਬਸੂਰਤ ਤੇ ਖੁਸ਼ਹਾਲ ਬਣਾਉਣਾ – ਚੰਗੀ ਹਿ ਵਿਵਸਥਾ ਨਾਲ ਹੀ ਘਰ ਵਧੇਰੇ ਸੋਹਣਾ-ਜੋਸ਼ੀਲਾ ਤੇ ਖੁਸ਼ਹਾਲ ਹੋ ਸਕਦਾ ਹੈ । ਜੇ ਵਿਵਸਥਾ ਚੰਗੀ ਹੋਵੇ ਤਾਂ ਘੱਟ ਸਾਧਨਾਂ ਨਾਲ ਵੀ ਪਰਿਵਾਰ ਖ਼ੁਸ਼ੀ ਤੇ ਤਰੱਕੀ ਪ੍ਰਾਪਤ ਕਰ ਸਕਦਾ ਹੈ ।
  2. ਸਿਹਤ ਸੰਭਾਲ – ਚੰਗੀ ਹਿ ਵਿਵਸਥਾ ਵਿਚ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਚੰਗੀ ਰਹਿ ਸਕਦੀ ਹੈ । ਸੰਤੁਲਿਤ ਖੁਰਾਕ, ਸਫ਼ਾਈ ਆਦਿ ਇਕ ਚੰਗੀ ਵਿਵਸਥਾ ਵਾਲੇ ਘਰ ਵਿਚ ਪ੍ਰਾਪਤ ਹੁੰਦੀਆਂ ਹਨ ।

ਇਸ ਤੋਂ ਇਲਾਵਾ ਪਰਿਵਾਰ ਨੂੰ ਆਨੰਦਮਈ ਬਣਾਉਣਾ, ਸਾਧਨਾਂ ਦੀ ਸਹੀ ਵਰਤੋਂ ਅਤੇ ਆਪਸੀ ਪਿਆਰ ਇਕ ਚੰਗੀ ਵਿਵਸਥਾ ਵਿਚ ਹੀ ਸੰਭਵ ਹੋ ਸਕਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 18.
ਚੰਗੇ ਪ੍ਰਬੰਧਕ ਵਿਚ ਕੀ ਗੁਣ ਹੋਣੇ ਜ਼ਰੂਰੀ ਹਨ ?
ਉੱਤਰ-
ਚੰਗਾ ਹਿ ਪ੍ਰਬੰਧ ਹਿ ਪ੍ਰਬੰਧਕ ਦੀ ਯੋਗਤਾ ਉੱਪਰ ਹੀ ਨਿਰਭਰ ਕਰਦਾ ਹੈ ।
ਹਿ ਪ੍ਰਬੰਧਕ ਦੇ ਗੁਣ ਤੇ ਔਗੁਣ ਕਿਸੇ ਘਰ ਨੂੰ ਸਵਰਗ ਬਣਾ ਸਕਦੇ ਹਨ ਤੇ ਕਿਸੇ ਨੂੰ ਨਰਕ | ਘਰ ਨੂੰ ਸਮਾਜਿਕ ਗੁਣਾਂ ਦਾ ਪੰਘੂੜਾ ਕਿਹਾ ਜਾਂਦਾ ਹੈ । ਹਰ ਇਨਸਾਨ ਦੀ ਮੁੱਢਲੀ ਸ਼ਖ਼ਸੀਅਤ ਘਰ ਵਿਚ ਬਣਦੀ ਹੈ । ਇਸ ਲਈ ਘਰ ਦਾ ਮਾਹੌਲ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ । ਵਧੀਆ ਪਰਿਵਾਰਿਕ ਵਿਵਸਥਾ ਜਾਂ ਵਾਤਾਵਰਨ ਪੈਦਾ ਕਰਨ ਲਈ ਹਿ ਪ੍ਰਬੰਧਕ ਵਿਚ ਹੇਠ ਲਿਖੀਆਂ ਯੋਗਤਾਵਾਂ ਜਾਂ ਗੁਣਾਂ ਦਾ ਹੋਣਾ ਜ਼ਰੂਰੀ ਹੈ-

  1. ਮਾਨਸਿਕ ਗੁਣ (Psychological Qualities)
  2. ਸਰੀਰਕ ਗੁਣ (Physical Qualities)
  3. ਸਮਾਜਿਕ ਤੇ ਨੈਤਿਕ ਗੁਣ (Social & Moral Qualities)
  4. ਬਾਹਰੀ ਗੁਣ (Outdoor Qualities)
  5. ਹਿਣਸ਼ੀਲਤਾ (Adaptability)
  6. ਤਕਨੀਕੀ ਗੁਣ (Technical Qualities)
  7. ਕੰਮ ਵਿਚ ਨਿਪੁੰਨਤਾ (Efficient worker) ।

1. ਮਾਨਸਿਕ ਗੁਣ (Psychological Qualities)

  • ਬੁੱਧੀ (Intelligence) – ਸਫਲ ਗ੍ਰਿਣੀ ਲਈ ਬੁੱਧੀ ਇਕ ਜ਼ਰੂਰੀ ਵਿਸ਼ੇਸ਼ਤਾ ਹੈ । ਕਿਸੇ ਮੁਸ਼ਕਿਲ ਨੂੰ ਚੰਗੀ ਤਰ੍ਹਾਂ ਸਮਝਣ, ਪੂਰੇ ਹਾਲਾਤ ਦਾ ਜਾਇਜ਼ਾ ਲੈਣ, ਪਹਿਲੇ ਅਨੁਭਵਾਂ ਤੋਂ ਹੋਈ ਜਾਣਕਾਰੀ ਨੂੰ ਨਵੀਂ ਸਮੱਸਿਆ ਦੇ ਹੱਲ ਲਈ ਵਰਤ ਕੇ ਉਦੇਸ਼ਾਂ ਦੀ ਪੂਰਤੀ ਕਰਨਾ ਹਿਣੀ ਦੀ ਬੁੱਧੀਮਤਾ ‘ਤੇ ਅਧਾਰਿਤ ਹੈ ।
  • ਗਿਆਨ (Knowledge) – ਗਿਆਨ ਵੀ ਇਕ ਸਾਧਨ ਹੈ । ਇਹ ਸਾਧਨ ਘਰ ਨੂੰ ਚੰਗੀ ਤਰ੍ਹਾਂ ਚਲਾਉਣ ਵਿਚ ਸਹਾਈ ਹੁੰਦਾ ਹੈ । ਇਸ ਦੇ ਇਲਾਵਾ ਇਹ ਸਾਨੂੰ ਹੋਰ ਮਨੁੱਖੀ ਅਤੇ ਭੌਤਿਕ ਸਾਧਨਾਂ ਬਾਰੇ ਜਾਣੂ ਕਰਾਉਂਦਾ ਹੈ ਜੋ ਕਿ ਘਰੇਲੂ ਉਦੇਸ਼ਾਂ ਦੀ ਪ੍ਰਾਪਤੀ ਵਿਚ ਸਹਾਈ ਹੁੰਦਾ ਹੈ ।
  • ਉਤਸ਼ਾਹ (Enthusiasm) – ਉਤਸ਼ਾਹ ਵਧੀਆ ਸਰੀਰਕ ਅਤੇ ਮਾਨਸਿਕ ਸਿਹਤ ਦਾ ਸੂਚਕ ਹੈ । ਇਕ ਸਫਲ ਹਿ ਪ੍ਰਬੰਧਕ ਲਈ ਇਹ ਗੁਣ ਬਹੁਤ ਜ਼ਰੂਰੀ ਹੈ । ਜੇ ਗਹਿਣੀ ਘਰ ਦੇ ਕੰਮ ਲਈ ਉਤਸ਼ਾਹਿਤ ਹੋਵੇਗੀ ਤਾਂ ਪਰਿਵਾਰ ਦੇ ਬਾਕੀ ਜੀਆਂ ‘ਤੇ ਵੀ ਚੰਗਾ ਅਸਰ ਹੁੰਦਾ ਹੈ ਉਹ ਵੀ ਕੰਮ ਵਿਚ ਰੁਚੀ ਲੈਂਦੇ ਹਨ । ਉਤਸ਼ਾਹਿਤ ਹੋਣ ਨਾਲ ਹਰ ਕੰਮ ਸੌਖਾ ਲਗਦਾ ਹੈ ਅਤੇ ਗਿਆਨ ਇੰਦਰੀਆਂ ਦੀ ਹਰਕਤ ਤੇਜ਼ ਹੋ ਜਾਂਦੀ ਹੈ ।
  • ਮਨੁੱਖੀ ਸੁਭਾਅ ਨੂੰ ਸਮਝਣ ਦੀ ਸਮਰੱਥਾ (Ability to understand Human Nature) – ਪਰਿਵਾਰ ਦੇ ਸਾਰੇ ਜੀਆਂ ਦੇ ਸੁਭਾਅ ਵੱਖ-ਵੱਖ ਹੁੰਦੇ ਹਨ, ਇਸ ਕਰਕੇ ਹੀ ਉਹਨਾਂ ਦੀਆਂ ਰੁਚੀਆਂ ਅਤੇ ਲੋੜਾਂ ਵੀ ਵੱਖ-ਵੱਖ ਹੁੰਦੀਆਂ ਹਨ । ਗ੍ਰਹਿ ਪ੍ਰਬੰਧਕ ਨੂੰ ਇਹਨਾਂ ਸਭ ਦਾ ਧਿਆਨ ਰੱਖਣਾ ਚਾਹੀਦਾ ਹੈ । ਪਰਿਵਾਰ ਦੇ ਜੀਆਂ ਦੀਆਂ ਰੁਚੀਆਂ, ਯੋਗਤਾਵਾਂ ਅਤੇ ਲੋੜਾਂ ਦੀ ਜਾਣਕਾਰੀ, ਯੋਜਨਾ ਬਣਾਉਣ ਅਤੇ ਕੰਮ ਦੀ ਵੰਡ ਕਰਨ ਵਿਚ ਸਹਾਈ ਹੁੰਦੀ ਹੈ ।
  • ਕਲਪਨਾ ਸ਼ਕਤੀ (Imagination) – ਹਿ-ਪ੍ਰਬੰਧ ਸੰਬੰਧੀ ਆਯੋਜਨ ਲਈ ਰਚਨਾਤਮਿਕ ਕਲਪਨਾ ਸ਼ਕਤੀ ਦਾ ਹੋਣਾ ਜ਼ਰੂਰੀ ਗੁਣ ਹੈ । ਕਲਪਨਾ ਸ਼ਕਤੀ ਨਾਲ ਗ੍ਰਹਿਣੀ ਯੋਜਨਾ ਬਣਾਉਂਦੇ ਸਮੇਂ ਹੀ ਆਉਣ ਵਾਲੀਆਂ ਸਮੱਸਿਆਵਾਂ ਨੂੰ ਵੇਖ ਸਕਦੀ ਹੈ ਅਤੇ ਉਹਨਾਂ ਦਾ ਹੱਲ ਲੱਭਣ ਵਿਚ ਸਫਲ ਹੋ ਸਕਦੀ ਹੈ । , (vi) ਨਿਰਣਾ ਲੈਣ ਦੀ ਸ਼ਕਤੀ (Decision Making Power) – ਗ੍ਰਹਿ ਪ੍ਰਬੰਧ ਵਿਚ ਨਿਰਣਾ ਲੈਣ ਦਾ ਬਹੁਤ ਮਹੱਤਵ ਹੈ । ਠੀਕ ਨਿਰਣਾ ਲੈਣਾ ਪ੍ਰਬੰਧਕ ਦੀ ਦੂਰ ਦ੍ਰਿਸ਼ਟੀ ‘ਤੇ ਨਿਰਭਰ ਕਰਦਾ ਹੈ ਅਤੇ ਇਸ ਵਾਸਤੇ ਚੰਗੇ ਤਜਰਬੇ ਦੀ ਵੀ ਲੋੜ ਹੈ । ਸੋ ਗਹਿ ਪਬੰਧਕ ਲਈ ਨਿਰਣਾ ਲੈਣ ਦੀ ਸ਼ਕਤੀ ਇਕ ਜ਼ਰੂਰੀ ਵਿਸ਼ੇਸ਼ਤਾ ਹੈ ।

2. ਸਰੀਰਕ ਗੁਣ (Physical Qualities) – ਹਿਣੀ ਲਈ ਸਰੀਰਕ ਗੁਣਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ । ਜੇ ਉਹ ਅਰੋਗ ਅਤੇ ਤੰਦਰੁਸਤ ਹੋਵੇਗੀ ਤਾਂ ਆਪਣੇ ਘਰ ਦੇ ਕੰਮਾਂ ਤੇ ਉਦੇਸ਼ਾਂ ਨੂੰ ਅਤੇ ਪਰਿਵਾਰ ਦੇ ਜੀਆਂ ਦੀਆਂ ਇੱਛਾਵਾਂ ਦੀ ਪ੍ਰਾਪਤੀ ਉਤਸ਼ਾਹ ਪੂਰਨ ਕਰ ਸਕਦੀ ਹੈ । ਤੰਦਰੁਸਤੀ ਉਸ ਨੂੰ ਕੰਮ ਲਈ ਉਤਸ਼ਾਹਿਤ ਕਰਦੀ ਹੈ । ਬਿਮਾਰ ਤੇ ਆਲਸੀ ਹਿਣੀ ਆਪਣੇ ਪਰਿਵਾਰ ਦੇ ਉਦੇਸ਼ਾਂ ਦੀ ਪ੍ਰਾਪਤੀ ਵਿਚ ਪੂਰੀ ਸਫਲ ਨਹੀਂ ਹੋ ਸਕਦੀ ।

3. ਸਮਾਜਿਕ ਤੇ ਨੈਤਿਕ ਗੁਣ (Social and Moral Qualities) – ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ ਅਤੇ ਇਨਸਾਨ ਸਮਾਜ ਵਿਚ ਵਿਚਰਨਾ, ਸਮਾਜਿਕ ਅਤੇ ਨੈਤਿਕ ਗੁਣ ਪਰਿਵਾਰ ਵਿਚੋਂ ਹੀ ਗ੍ਰਹਿਣ ਕਰਦਾ ਹੈ ।

  • ਦ੍ਰਿੜ੍ਹਤਾ (Firmness) – ਜਿਸ ਹਿਣੀ ਵਿਚ ਇਹ ਗੁਣ ਹੁੰਦਾ ਹੈ ਉਹ ਆਪਣੇ ਉਦੇਸ਼ਾਂ ਤੇ ਇੱਛਾਵਾਂ ਦੀ ਪ੍ਰਾਪਤੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ । ਉਹ ਕਠਿਨਾਈਆਂ ਦਾ ਬੜੇ ਹੌਸਲੇ ਤੇ ਬਹਾਦਰੀ ਨਾਲ ਸਾਹਮਣਾ ਕਰਨ ਦੇ ਯੋਗ ਹੁੰਦੀ ਹੈ । ਇਸ ਗੁਣ ਸਦਕਾ ਹੀ ਉਹ ਆਪਣੇ ਲਏ ਗਏ ਫੈਸਲਿਆਂ ਦੀ ਪ੍ਰਾਪਤੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਤੇ ਸਫਲਤਾ ਹਾਸਲ ਕਰਦੀ ਹੈ ।
  • ਸਹਿਯੋਗ (Co-operation)- ਹਿ-ਪ੍ਰਬੰਧਕ ਦੇ ਇਸ ਗੁਣ ਨਾਲ ਘਰ ਪਰਿਵਾਰ ਖ਼ੁਸ਼ਹਾਲ ਰਹਿੰਦਾ ਹੈ । ਸਹਿਯੋਗ ਭਾਵ ਇਕ-ਦੂਜੇ ਦੇ ਕੰਮ ਕਰਨ, ਲੈਣ-ਦੇਣ ਨਾਲ ਆਪਸੀ ਨੇੜਤਾ ਵਧਦੀ ਹੈ ਅਤੇ ਗ੍ਰਹਿਣੀ ਦਾ ਬੋਝ ਵੀ ਘੱਟ ਜਾਂਦਾ ਹੈ | ਸਹਿਯੋਗ ਕਰਕੇ ਹੀ ਬਹੁਤ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਹਨ ।
  • ਪਿਆਰ, ਹਮਦਰਦੀ ਅਤੇ ਸਵੈ-ਕਾਬੂ ਦੀ ਭਾਵਨਾ (Love and Self-Controlਪਿਆਰ ਅਤੇ ਹਮਦਰਦੀ ਨਾਲ ਹੀ ਗ੍ਰਹਿਣੀ ਦੂਸਰਿਆਂ ਦਾ ਸਹਿਯੋਗ ਪ੍ਰਾਪਤ ਕਰ ਸਕਦੀ ਹੈ ਅਤੇ ਬੱਚਿਆਂ ਲਈ ਇਕ ਆਦਰਸ਼ ਬਣ ਸਕਦੀ ਹੈ । ਇਕ ਸੁਘੜ ਗ੍ਰਹਿਣੀ ਵਿਚ ਗੱਲਬਾਤ ਕਰਨ ਦਾ ਢੰਗ, ਬੱਚਿਆਂ ਜਾਂ ਛੋਟਿਆਂ ਨੂੰ ਪਿਆਰ, ਵੱਡਿਆਂ ਦਾ ਸਤਿਕਾਰ ਅਤੇ ਦੁਖੀਆਂ ਨਾਲ ਹਮਦਰਦੀ ਹੋਣੀ ਚਾਹੀਦੀ ਹੈ । ਉਹ ਆਪਣੇ ਇਨ੍ਹਾਂ ਗੁਣਾਂ ਸਦਕਾ ਹੀ ਪਰਿਵਾਰ ਦੀ ਸੁੱਖ-ਸ਼ਾਂਤੀ ਬਣਾਈ ਰੱਖ ਸਕਦੀ ਹੈ ।
  • ਸਹਿਣ-ਸ਼ਕਤੀ ਅਤੇ ਧੀਰਜ (Tolerance and Patience) – ਹਿਣੀ ਨੂੰ ਮਨੁੱਖੀ ਸੁਭਾਅ ਨੂੰ ਸਮਝਦੇ ਹੋਏ ਸਹਿਣ-ਸ਼ਕਤੀ ਅਤੇ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ, ਤਾਂ ਜੋ ਪਰਿਵਾਰ ਵਿਚ ਆਪਸੀ ਮਤਭੇਦ ਤੇ ਤਨਾਅ ਪੈਦਾ ਨਾ ਹੋਵੇ । ਪਰਿਵਾਰ ਵਿਚ ਕੋਈ ਅਣਸੁਖਾਵੀਂ ਘਟਨਾ ਵਾਪਰਨ ‘ਤੇ ਧੀਰਜ ਅਤੇ ਹੌਸਲਾ ਰੱਖ ਕੇ ਬਾਕੀ ਜੀਆਂ ਨੂੰ ਵੀ ਧੀਰਜ ਦੇਣੀ ਚਾਹੀਦੀ ਹੈ ਤਾਂ ਜੋ ਪਰਿਵਾਰ ਸੰਕਟਮਈ ਸਮੇਂ ਵਿਚੋਂ ਆਸਾਨੀ ਨਾਲ ਨਿਕਲ ਸਕੇ ।

4. ਹਿਣਸ਼ੀਲਤਾ (Adaptability) – ਹਿਣਸ਼ੀਲਤਾ ਦੇ ਗੁਣ ਨਾਲ ਗ੍ਰਹਿਣੀ ਦੂਸਰਿਆਂ ਦੇ ਗਿਆਨ ਅਤੇ ਤਜਰਬੇ ਤੋਂ ਲਾਭ ਉਠਾ ਕੇ ਆਪਣੇ ਘਰ-ਪ੍ਰਬੰਧ ਦੇ ਕੰਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਚਲਾ ਸਕਦੀ ਹੈ । ਉਂਝ ਵੀ ਸਮਾਜ ਪਰਿਵਰਤਨਸ਼ੀਲ ਹੈ, ਸੋ ਗ੍ਰਹਿਣੀ ਦੀ ਯੋਜਨਾ ਇੰਨੀ ਲਚਕਦਾਰ ਹੋਣੀ ਚਾਹੀਦੀ ਹੈ ਕਿ ਉਹ ਬਦਲਦੇ ਹਾਲਾਤਾਂ ਮੁਤਾਬਿਕ ਆਪਣੀ ਯੋਜਨਾ ਅਤੇ ਆਪਣੇ ਆਪ ਨੂੰ ਢਾਲ ਸਕੇ ! ਹਾਲਾਤ ਅਤੇ ਮਨੁੱਖੀ ਲੋੜਾਂ ਦਿਨ-ਬ-ਦਿਨ ਬਦਲਦੀਆਂ ਰਹਿੰਦੀਆਂ ਹਨ । ਜੇ ਉਹ ਬਦਲਦੀਆਂ ਲੋੜਾਂ ਤੇ ਹਾਲਾਤਾਂ ਮੁਤਾਬਿਕ ਆਪਣੇ ਆਪ ਨੂੰ ਢਾਲ ਸਕੀ ਤਾਂ ਹੀ ਉਹ ਅੱਗੇ ਵੱਧ ਸਕਦੀ ਹੈ ।

5. ਕੰਮ ਵਿਚ ਨਿਪੁੰਨਤਾ (Efficient Worker) – ਘਰ ਦਾ ਵਧੀਆ ਹਿ ਪ੍ਰਬੰਧ, ਹਿਣੀ ਦੀ ਕੰਮ ਵਿਚ ਨਿਪੁੰਨਤਾ ‘ਤੇ ਨਿਰਭਰ ਕਰਦਾ ਹੈ । ਇਸ ਨਾਲ ਕੰਮ ਘੱਟ ਸਮੇਂ ਵਿਚ, ਘੱਟ ਥਕਾਵਟ ਨਾਲ ਅਤੇ ਚੰਗੇ ਤਰੀਕੇ ਨਾਲ ਕਰਕੇ ਖੁਸ਼ੀ ਮਿਲਦੀ ਹੈ । ਪਰ ਇਹ ਸਭ ਤਾਂ ਹੀ ਹੋ ਸਕਦਾ ਹੈ ਜੇ ਗ੍ਰਹਿਣੀ ਵਿਚ ਸਿਲਾਈ, ਕਢਾਈ, ਖਾਣਾ ਬਣਾਉਣਾ, ਪਰੋਸਣਾ ਅਤੇ ਘਰ ਦੀ ਸਜਾਵਟ ਆਦਿ ਦੇ ਗੁਣ ਹੋਣਗੇ ।

6. ਤਕਨੀਕੀ ਗੁਣ (Technical Qualities) – ਹਿਣੀ ਦੇ ਤਕਨੀਕੀ ਗਿਆਨ ਨਾਲ ਨਾ ਕੇਵਲ ਧਨ ਦੀ ਬੱਚਤ ਹੁੰਦੀ ਹੈ, ਸਗੋਂ ਰੁਕਾਵਟ ਦੂਰ ਕਰਕੇ ਸਮਾਂ ਵੀ ਬਚਾ ਲਿਆ ਜਾਂਦਾ ਲ੍ਹ ਵਿਵਸਥਾ ਅਤੇ ਚੰਗਾ ਪ੍ਰਬੰਧਕ ਹੈ । ਗ੍ਰਹਿਣੀ ਵਿਚ ਛੋਟੀਆਂ-ਛੋਟੀਆਂ ਚੀਜ਼ਾਂ ਦੀ ਤਕਨੀਕੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ-ਫਿਊਜ਼ ਲਾਉਣਾ, ਗੈਸ ਦਾ ਚੁੱਲ੍ਹਾ ਠੀਕ ਕਰਨਾ, ਬਿਜਲੀ ਦੇ ਪਲੱਗ ਦੀ ਮੁਰੰਮਤ ਅਤੇ ਛੋਟੇ-ਛੋਟੇ ਉਪਕਰਨਾਂ ਦੀ ਮੁਰੰਮਤ ਆਦਿ ਦਾ ਗਿਆਨ ਹੋਣਾ ਜ਼ਰੂਰੀ ਹੈ ।

7. ਬਾਹਰੀ ਗੁਣ (Outdoor Qualities) – ਅੱਜ ਦੇ ਯੁੱਗ ਵਿਚ ਖ਼ਾਸ ਕਰਕੇ ਜਦੋਂ ਹਿਣੀ ਘਰ ਦੀ ਚਾਰ-ਦੀਵਾਰੀ ਤਕ ਹੀ ਸੀਮਿਤ ਨਹੀਂ ਰਹਿ ਗਈ ਸੋ ਇਸ ਲਈ ਇਸ ਦੇ ਗੁਣਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ । ਇਸ ਲਈ ਉਸ ਨੂੰ ਬੈਂਕ, ਡਾਕਖ਼ਾਨਾ, ਬੀਮਾ ਆਦਿ ਸੇਵਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਸਾਈਕਲ, ਸਕੂਟਰ ਅਤੇ ਕਾਰ ਚਲਾਉਣੀ ਆਉਣੀ ਚਾਹੀਦੀ ਹੈ । ਇਸ ਦੇ ਨਾਲ-ਨਾਲ ਆਵਾਜਾਈ ਦੇ ਸਾਧਨਾਂ ਅਤੇ ਖ਼ਰੀਦਦਾਰੀ ਕਰਨ ਦੇ ਗੁਣਾਂ ਦਾ ਗਿਆਨ ਹੋਣਾ ਚਾਹੀਦਾ ਹੈ, ਤਾਂ ਜੋ ਲੋੜ ਪੈਣ ‘ਤੇ ਉਸ ਨੂੰ ਕਿਸੇ ‘ਤੇ ਨਿਰਭਰ ਨਾ ਕਰਨਾ ਪਵੇ ਅਤੇ ਆਪਣੇ ਗੁਣਾਂ ਸਦਕਾ ਪਰਿਵਾਰ ਨੂੰ ਉੱਨਤੀ ਦੇ ਰਾਹ ‘ਤੇ ਲਿਜਾ ਕੇ ਖ਼ੁਸ਼ਹਾਲ ਬਣਾ ਸਕੇ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 19.
‘ਚੰਗੀ ਹਿ ਵਿਵਸਥਾ ਲਈ ਚੰਗੇ ਪ੍ਰਬੰਧਕ ਦੀ ਲੋੜ ਹੈ । ਕੀ ਤੁਸੀਂ ਇਸ ਤੱਥ ਨਾਲ ਸਹਿਮਤ ਹੋ ? ਜੇ ਹਾਂ ਤਾਂ ਕਿਉਂ ?
ਉੱਤਰ-
ਚੰਗੀ ਹਿ ਵਿਵਸਥਾ ਲਈ ਚੰਗੇ ਹਿ ਪ੍ਰਬੰਧਕ ਦਾ ਹੋਣਾ ਬਹੁਤ ਜ਼ਰੂਰੀ ਹੈ । ਚੰਗਾ ਹਿ ਪ੍ਰਬੰਧਕ ਹੀ ਵਧੀਆ ਢੰਗ ਨਾਲ ਟੀਚਿਆਂ ਦੀ ਪ੍ਰਾਪਤੀ ਕਰ ਸਕਦਾ ਹੈ । ਪ੍ਰਬੰਧ ਹਰ ਘਰ ਵਿਚ ਹੁੰਦਾ ਹੈ ਭਾਵੇਂ ਅਮੀਰ ਹੋਵੇ ਜਾਂ ਗ਼ਰੀਬ । ਪਰ ਇਸ ਦੀ ਕੁਆਲਿਟੀ ਵਿਚ ਹੀ ਅੰਤਰ ਹੁੰਦਾ ਹੈ । ਪਰਿਵਾਰਕ ਖੁਸ਼ਹਾਲੀ ਅਤੇ ਸੁਖ-ਸ਼ਾਂਤੀ ਸਮੁੱਚੇ ਹਿ-ਪ੍ਰਬੰਧ ਦਾ ਸਿੱਟਾ ਹੈ ਅਤੇ ਇਹ ਵਧੀਆ ਹਿ ਪ੍ਰਬੰਧਕ ਦੁਆਰਾ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ । ਚੰਗੇ ਹਿ ਪ੍ਰਬੰਧਕ ਦੁਆਰਾ ਹੇਠ ਲਿਖੇ ਅਨੁਸਾਰ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ ।

  1. ਰਹਿਣ-ਸਹਿਣ ਦਾ ਮਿਆਰ ਉੱਚਾ ਹੁੰਦਾ ਹੈ । (Rise in Standard of living.)
  2. ਘਰ ਦੇ ਕੰਮਾਂ ਨੂੰ ਵਿਗਿਆਨਿਕ ਢੰਗ ਨਾਲ ਕੀਤਾ ਜਾਂਦਾ ਹੈ । (Use of scientific methods and appliances for working.)
  3. ਹੁਨਰ ਦਾ ਵਿਕਾਸ ਹੁੰਦਾ ਹੈ । (Development of Skill.)
  4. ਸੀਮਿਤ ਸਾਧਨਾਂ ਨਾਲ ਵਧੀਆ ਜੀਵਨ ਬਿਤਾਇਆ ਜਾ ਸਕਦਾ ਹੈ । (More satisfaction with limited resources.)
  5. ਜੀਵਨ ਖੁਸ਼ਹਾਲ ਅਤੇ ਸੁਖਮਈ ਹੁੰਦਾ ਹੈ । (Life becomes pleasant and comfortable.)
  6. ਬੱਚਿਆਂ ਲਈ ਸਿੱਖਿਆ ਅਤੇ ਉਨ੍ਹਾਂ ਦਾ ਯੋਗਦਾਨ (Children learn by contributing their share and responsibility.)

1. ਰਹਿਣ ਸਹਿਣ ਦਾ ਮਿਆਰ ਉੱਚਾ ਹੁੰਦਾ ਹੈ – ਜੀਵਨ ਦਾ ਮਿਆਰ ਤਾਂ ਹੀ ਉੱਚਾ ਉੱਠ ਸਕਦਾ ਹੈ ਜੇ ਸੀਮਿਤ ਸਾਧਨਾਂ ਦੀ ਯੋਗ ਵਰਤੋਂ ਨਾਲ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਇਕ ਸੁਚੱਜੀ ਹਿਣੀ ਹਿ-ਪ੍ਰਬੰਧ ਰਾਹੀਂ ਆਪਣੀਆਂ ਮੁੱਖ ਲੋੜਾਂ ਅਤੇ ਉਦੇਸ਼ਾਂ ਨੂੰ ਪਹਿਲ ਹਿ ਵਿਗਿਆਨ (X PB.) ਦੇ ਕੇ ਬੱਚਿਆਂ ਦੀ ਸਿੱਖਿਆ, ਸਿਹਤ, ਸਮੇਂ, ਵਿਅਕਤਿੱਤਵ ਨੂੰ ਤਵੱਜੋਂ ਦਿੰਦੀ ਹੈ ਅਤੇ ਹਮੇਸ਼ਾ ਪਰਿਵਾਰ ਦੇ ਉਦੇਸ਼ਾਂ ਲਈ ਯਤਨਸ਼ੀਲ ਰਹਿੰਦੀ ਹੈ । ਅਜਿਹੇ ਪਰਿਵਾਰ ਦੇ ਜੀਅ ਸੰਤੁਸ਼ਟ ਅਤੇ ਚੰਗੀ ਸ਼ਖ਼ਸੀਅਤ ਦੇ ਮਾਲਕ ਹੁੰਦੇ ਹਨ ਅਤੇ ਉਹ ਸਮਾਜ ਵਿਚ ਆਪਣੀ ਥਾਂ ਬਣਾ ਲੈਂਦੇ ਹਨ । ਇਸ ਸਭ ਨਾਲ ਹੀ ਪਰਿਵਾਰ ਦਾ ਮਿਆਰ ਉੱਚਾ ਹੁੰਦਾ ਹੈ ।

2. ਪਰਿਵਾਰਕ ਕੰਮਾਂ ਨੂੰ ਵਿਗਿਆਨਿਕ ਢੰਗਾਂ ਨਾਲ ਕੀਤਾ ਜਾ ਸਕਦਾ ਹੈ – ਅਜੋਕੇ ਯੁਗ ਦੀ ਹਿਣੀ ਸਿਰਫ਼ ਘਰ ਤਕ ਹੀ ਸੀਮਿਤ ਨਹੀਂ ਰਹਿੰਦੀ, ਸਗੋਂ ਉਹ ਘਰੋਂ ਬਾਹਰ ਵੀ ਕੰਮ ਕਰਦੀ ਹੈ। ਦੋਵਾਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਉਸ ਨੂੰ ਵੱਧ ਸਮਾਂ ਅਤੇ ਸ਼ਕਤੀ ਦੀ ਲੋੜ ਹੈ । ਉਹ ਘਰੇਲੂ ਕੰਮਾਂ ਨੂੰ ਮਸ਼ੀਨੀ ਉਪਕਰਨਾਂ ਨਾਲ ਕਰਕੇ ਸਮਾਂ ਅਤੇ ਸ਼ਕਤੀ ਦੋਵੇਂ ਹੀ ਬਚਾ ਲੈਂਦੀ ਹੈ, ਜਿਵੇਂ ਕਿ-ਮਿਕਸੀ, ਪ੍ਰੈਸ਼ਰ ਕੁੱਕਰ, ਫਰਿਜ਼, ਕੱਪੜੇ ਧੋਣ ਵਾਲੀ ਮਸ਼ੀਨ ਅਤੇ ਭਾਂਡੇ ਸਾਫ਼ ਕਰਨ ਵਾਲੀ ਮਸ਼ੀਨ ਆਦਿ ।

3. ਹੁਨਰ ਦਾ ਵਿਕਾਸ ਹੁੰਦਾ ਹੈ – ਹਿ ਪ੍ਰਬੰਧ ਕਰਦੇ ਸਮੇਂ ਸਾਧਨਾਂ ਦੀ ਯੋਗ ਵਰਤੋਂ ਹਿਣੀ ਦੀ ਅੰਦਰੂਨੀ ਕਲਾ ਅਤੇ ਰੁਚੀ ਦਾ ਵਿਕਾਸ ਕਰਦਾ ਹੈ । ਜਿਵੇਂ ਕਿ ਘਰ ਨੂੰ ਘੱਟ ਤੋਂ ਘੱਟ ਖ਼ਰਚਾ ਕਰ ਕੇ ਕਿਵੇਂ ਸਜਾਇਆ ਜਾਵੇ ਕਿ ਘਰ ਦੀ ਸੁੰਦਰਤਾ ਵੀ ਵਧੇ ਅਤੇ ਵੱਧ ਤੋਂ ਵੱਧ ਸੰਤੁਸ਼ਟੀ ਵੀ ਮਿਲੇ ।

4. ਸੀਮਿਤ ਸਾਧਨਾਂ ਨਾਲ ਵਧੀਆ ਜੀਵਨ ਬਿਤਾਇਆ ਜਾ ਸਕਦਾ ਹੈ – ਹਰ ਪਰਿਵਾਰ ਵਿਚ ਹੀ ਆਮਦਨ ਅਤੇ ਸਾਧਨ ਸੀਮਿਤ ਹੁੰਦੇ ਹਨ, ਲੋੜਾਂ ਅਸੀਮਿਤ | ਪਰਿਵਾਰ ਨੂੰ ਖੁਸ਼ਹਾਲ ਬਣਾਈ ਰੱਖਣ ਲਈ ਘਰ ਪ੍ਰਬੰਧ ਦੁਆਰਾ ਅਸੀਮਿਤ ਲੋੜਾਂ ਨੂੰ ਸੀਮਿਤ ਆਮਦਨ ਨਾਲ ਪੂਰਾ ਕਰਨ ਲਈ ਹਿਣੀ ਨੂੰ ਘਰ ਦੇ ਖ਼ਰਚੇ ਦਾ ਬਜਟ ਬਣਾ ਕੇ ਅਤੇ ਲੋੜਾਂ ਨੂੰ ਮਹੱਤਤਾ ਅਨੁਸਾਰ ਤਰਤੀਬਵਾਰ ਕਰ ਲੈਣਾ ਚਾਹੀਦਾ ਹੈ । ਸਭ ਤੋਂ ਜ਼ਰੂਰੀ ਅਤੇ ਮੁੱਖ ਲੋੜਾਂ ਨੂੰ ਪਹਿਲਾਂ ਪੂਰਾ ਕਰ ਕੇ ਫਿਰ ਅਗਲੀਆਂ ਲੋੜਾਂ ਵਲ ਧਿਆਨ ਦਿੱਤਾ ਜਾ ਸਕਦਾ ਹੈ । ਇਸ ਨਾਲ ਘੱਟ ਤੋਂ ਘੱਟ ਸਾਧਨਾਂ ਵਿਚ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕੀਤੀ ਜਾ ਸਕਦੀ ਹੈ ।

5. ਜੀਵਨ ਖ਼ੁਸ਼ਹਾਲ ਅਤੇ ਸੁਖਮਈ ਹੁੰਦਾ ਹੈ-ਹਿ – ਪ੍ਰਬੰਧ ਦਾ ਮੁੱਖ ਮੰਤਵ ਖ਼ੁਸ਼ਹਾਲ ਪਰਿਵਾਰ ਦੀ ਸਿਰਜਨਾ ਹੈ | ਚੰਗੇ ਪ੍ਰਬੰਧ ਨਾਲ ਪਰਿਵਾਰ ਦੇ ਹਰ ਜੀਅ ਦੀਆਂ ਲੋੜਾਂ, ਰੁਚੀਆਂ ਅਤੇ ਸਹੂਲਤਾਂ ਦਾ ਧਿਆਨ ਰੱਖਿਆ ਜਾਂਦਾ ਹੈ, ਜਿਸ ਨਾਲ ਪਰਿਵਾਰ ਖ਼ੁਸ਼ ਅਤੇ ਸੰਤੁਸ਼ਟ ਰਹਿੰਦਾ ਹੈ । ਇਸ ਤੋਂ ਇਲਾਵਾ ਚੰਗੇ ਹਿ ਪ੍ਰਬੰਧ ਨਾਲ

  • ਪਰਿਵਾਰਕ ਜੀਆਂ ਨੂੰ ਸੰਤੁਸ਼ਟੀ ਅਤੇ ਮਾਨਸਿਕ ਤਸੱਲੀ ਮਿਲਦੀ ਹੈ ਜੋ ਇਕ ਚੰਗੀ ਸ਼ਖ਼ਸੀਅਤ ਲਈ ਬਹੁਤ ਜ਼ਰੂਰੀ ਹੈ ।
  • ਪਰਿਵਾਰ ਫਜ਼ੂਲ-ਖ਼ਰਚੀ ਤੋਂ ਬਚ ਜਾਂਦਾ ਹੈ ਕਿਉਂਕਿ ਜੇ ਬਜਟ ਬਣਾ ਕੇ ਖ਼ਰਚ ਕੀਤਾ ਜਾਵੇਗਾ ਤਾਂ ਫਜ਼ੂਲ ਖ਼ਰਚੀ ਦੀ ਸੰਭਾਵਨਾ ਹੀ ਨਹੀਂ ਰਹਿੰਦੀ ।
  • ਘਰੇਲੂ ਉਲਝਣਾਂ ਹੱਲ ਹੋ ਜਾਂਦੀਆਂ ਅਤੇ ਇਸ ਦੇ ਨਾਲ
  • ਪਰਿਵਾਰ ਦੇ ਆਰਾਮ ਅਤੇ ਮਨੋਰੰਜਨ ਨੂੰ ਵੀ ਅੱਖੋਂ ਪਰੋਖਾ ਨਹੀਂ ਕੀਤਾ ਜਾਂਦਾ ।

6. ਬੱਚਿਆਂ ਲਈ ਸਿੱਖਿਆ ਅਤੇ ਉਹਨਾਂ ਦਾ ਯੋਗਦਾਨ – ਘਰ ਦੇ ਮਾਹੌਲ ਦੀ ਬੱਚੇ ਦੇ ਜੀਵਨ ਉੱਤੇ ਅਮਿਟ ਛਾਪ ਰਹਿੰਦੀ ਹੈ । ਇਕ ਖ਼ੁਸ਼ਹਾਲ ਪਰਿਵਾਰ ਦੇ ਬੱਚੇ ਹਮੇਸ਼ਾ ਸੰਤੁਸ਼ਟ ਹੁੰਦੇ ਹਨ । ਆਪਣੇ ਮਾਂ-ਪਿਓ ਦੇ ਸੁਚੱਜੇ ਘਰੇਲੂ ਪ੍ਰਬੰਧ ਤੋਂ ਪ੍ਰਭਾਵਿਤ ਹੋ ਕੇ ਬੱਚੇ ਵੀ ਚੰਗੀ ਸਿੱਖਿਆ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਸਫਲ ਹੁੰਦੇ ਹਨ । ਜਿਨ੍ਹਾਂ ਪਰਿਵਾਰਾਂ ਵਿਚ ਸਾਰੇ ਜੀਅ ਇਕੱਠੇ ਹੋ ਕੇ ਆਪਣੇ ਉਦੇਸ਼ ਲਈ ਯੋਜਨਾਬੰਦੀ ਕਰਦੇ ਹਨ ਅਤੇ ਹਰ ਇਕ ਆਪਣੀ-ਆਪਣੀ ਕਾਬਲੀਅਤ ਤੇ ਜ਼ਿੰਮੇਵਾਰੀ ਨਾਲ ਸਹਿਯੋਗ ਦਿੰਦਾ ਹੈ ਤਾਂ ਉਦੇਸ਼ ਦੀ ਪੂਰਤੀ ਬੜੀ ਆਸਾਨੀ ਨਾਲ ਹੋ ਜਾਂਦੀ ਹੈ ਤੇ ਪਰਿਵਾਰ ਦਾ ਹਰ ਜੀਅ ਸੰਤੁਸ਼ਟ ਹੁੰਦਾ ਹੈ । ਭਾਵ ਹਿ-ਪ੍ਰਬੰਧ ਖ਼ੁਸ਼ ਅਤੇ ਸੁਖੀ ਪਰਿਵਾਰ ਦਾ ਆਧਾਰ ਹੈ ।

ਪ੍ਰਸ਼ਨ 20.
ਚੰਗਾ ਹਿ ਪ੍ਰਬੰਧਕ ਬਣਨ ਲਈ ਆਪਣੇ ਵਿਚ ਕੀ-ਕੀ ਸੁਧਾਰ ਲਿਆਂਦਾ ਜਾ ਸਕਦਾ ਹੈ ?
ਉੱਤਰ-
ਹਿ ਪ੍ਰਬੰਧਕ, ਹਿ ਵਿਵਸਥਾ ਦਾ ਧੁਰਾ ਹੁੰਦਾ ਹੈ | ਘਰ ਦੀ ਪੂਰੀ ਵਿਵਸਥਾ ਉਸਦੇ ਦੁਆਲੇ ਘੁੰਮਦੀ ਹੈ । ਪਰਿਵਾਰਕ ਟੀਚਿਆਂ ਦੀ ਪੂਰਤੀ ਤੇ ਘਰ ਦੀ ਖੁਸ਼ਹਾਲੀ, ਸੁਖ ਤੇ ਸ਼ਾਂਤੀ ਉਸ ਦੀ ਯੋਗਤਾ ਉੱਪਰ ਹੀ ਨਿਰਭਰ ਕਰਦੀ ਹੈ । ਗ੍ਰਹਿਣ ਸ਼ੀਲਤਾ ਅਰਥਾਤ ਮਾਹੌਲ ਮੁਤਾਬਿਕ ਆਪਣੇ ਆਪ ਨੂੰ ਢਾਲਣਾ ਘਰ ਦੀਆਂ ਲੋੜਾਂ ਅਨੁਸਾਰ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ, ਸਿਆਣੇ ਗ੍ਰਹਿ ਪ੍ਰਬੰਧਕ ਦੀਆਂ ਨਿਸ਼ਾਨੀਆਂ ਹਨ । ਚੰਗੇ ਗ੍ਰਹਿ ਪ੍ਰਬੰਧਕ ਨੂੰ ਆਪਣੇ ਆਪ ਵਿਚ ਹੇਠ ਲਿਖੇ ਸੁਧਾਰ ਲਿਆਉਣੇ ਚਾਹੀਦੇ ਹਨ-
1. ਗਿਆਨ ਨੂੰ ਵਧਾਉਣਾ – ਗਿਆਨ ਇਕ ਬਹੁਤ ਹੀ ਅਨਮੋਲ ਮਨੁੱਖੀ ਸਾਧਨ ਹੈ ਅਤੇ ਗਿਆਨ ਹਾਸਲ ਕਰਨ ਨਾਲ ਹੀ ਵਿਅਕਤੀ ਸਿਆਣਾ ਤੇ ਯੋਗ ਬਣਦਾ ਹੈ । ਹਿ ਪ੍ਰਬੰਧ ਦੇ ਮਸਲੇ ਵਿਚ ਗਿਆਨ ਦੀ ਬਹੁਤ ਮਹੱਤਤਾ ਹੈ । ਇਕ ਚੰਗੀ ਹਿਣੀ, ਘਰ ਨਾਲ ਸੰਬੰਧਤ ਮਾਮਲਿਆਂ ਵਿਚ ਹਰ ਸਮੇਂ ਜਾਣਕਾਰੀ ਹਾਸਲ ਕਰਨ ਲਈ ਤਿਆਰ ਰਹਿੰਦੀ ਹੈ | ਅੱਜ-ਕਲ੍ਹ ਸਾਇੰਸ ਦਾ ਯੁਗ ਹੈ ਤੇ ਸਮਾਜ ਵਿਚ ਬੜੀ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਹਨ ।

ਕੱਪੜੇ, ਭੋਜਨ, ਸਿਹਤ, ਵਿਗਿਆਨਿਕ ਉਪਕਰਣਾਂ ਬਾਰੇ ਗਿਆਨ ਹੋਣਾ ਇਕ ਚੰਗੇ ਹਿ ਪ੍ਰਬੰਧਕ ਦੀ ਲੋੜ ਹੈ । ਇਸ ਲਈ ਚੰਗੇ ਹਿ ਪ੍ਰਬੰਧਕ ਨੂੰ ਆਪਣੇ ਗਿਆਨ ਦਾ ਪੱਧਰ ਵਧਾਉਣਾ ਚਾਹੀਦਾ ਹੈ ।

2. ਕੰਮ ਵਿਚ ਨਿਪੁੰਨਤਾ ਹਾਸਲ ਕਰਨੀ – ਕੰਮ ਵਿਚ ਨਿਪੁੰਨਤਾ ਇਕ ਸਫਲ ਗਹਿਣੀ ਦਾ ਮਹੱਤਵਪੂਰਨ ਗੁਣ ਹੈ | ਘਰ ਦੇ ਕੰਮ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਨਿਪੁੰਨਤਾ ਹਾਸਲ ਕਰਨ ਲਈ ਹਿਣੀ ਨੂੰ ਲਗਾਤਾਰ ਮਿਹਨਤ ਕਰਨ ਦੀ ਲੋੜ ਪੈਂਦੀ ਹੈ । ਜਿਵੇਂ-ਪੌਸ਼ਟਿਕ ਤੇ ਸੁਆਦੀ ਖਾਣਾ ਹਰ ਘਰ ਦੀ ਲੋੜ ਹੈ । ਸਿਆਣੀ ਹਿਣੀ ਆਪਣੀ ਕੋਸ਼ਿਸ਼ ਨਾਲ ਵਧੀਆ ਖਾਣਾ ਬਣਾਉਣਾ ਸਿੱਖ ਸਕਦੀ ਹੈ । ਇਸ ਤਰ੍ਹਾਂ ਘਰ ਦੇ ਹੋਰ ਕੰਮਾਂ ਜਿਵੇਂ-ਕੱਪੜੇ ਸਿਉਣਾ, ਵਿਗਿਆਨਿਕ ਉਪਕਰਨਾਂ ਦੀ ਸਹੀ ਵਰਤੋਂ, ਘਰ ਦੀ ਸਫ਼ਾਈ ਆਦਿ ਵਿਚ ਹਰ ਹਿਣੀ ਨਿਪੁੰਨਤਾ ਹਾਸਲ ਕਰਨੀ ਚਾਹੀਦੀ ਹੈ ।

3. ਸਮਾਜਿਕ ਤੇ ਨੈਤਿਕ ਗੁਣਾਂ ਦਾ ਵਿਕਾਸ ਕਰਨਾ – ਪਰਿਵਾਰ ਸਮਾਜ ਦੀ ਇਕ ਮੁੱਢਲੀ ਇਕਾਈ ਹੈ । ਕੋਈ ਵੀ ਪਰਿਵਾਰ ਸਮਾਜ ਤੋਂ ਵੱਖਰਾ ਨਹੀਂ ਰਹਿ ਸਕਦਾ । ਇਸ ਲਈ ਸਮਾਜ ਵਿਚ ਪਰਿਵਾਰ ਦੀ ਇਕ ਇੱਜ਼ਤ ਯੋਗ ਥਾਂ ਬਣਾਉਣ ਲਈ ਗਹਿਣੀ ਨੂੰ ਸਮਾਜਿਕ ਗੁਣਾਂ ਦਾ ਵਿਕਾਸ ਕਰਨਾ ਚਾਹੀਦਾ ਹੈ । ਆਂਢ-ਗੁਆਂਢ ਨਾਲ ਵਧੀਆ ਸੰਬੰਧ ਰੱਖਣੇ, ਸਮਾਜਿਕ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣਾ, ਦੂਸਰੇ ਲੋਕਾਂ ਨਾਲ ਸਹਿਯੋਗ ਕਰਨਾ, ਮੁਸੀਬਤ ਵੇਲੇ ਕਿਸੇ ਦੇ ਕੰਮ ਆਉਣਾ, ਗ਼ਰੀਬਾਂ ਨਾਲ ਹਮਦਰਦੀ ਰੱਖਣੀ ਆਦਿ ਗੁਣ ਵਿਕਸਿਤ ਕਰਕੇ ਇਕ ਹਿਣੀ ਸਮਾਜ ਵਿਚ ਪਰਿਵਾਰ ਦੀ ਇੱਜ਼ਤ ਬਣਾ ਸਕਦੀ ਹੈ ।

4. ਪਰਿਵਾਰ ਦੇ ਮੈਂਬਰਾਂ ਦੀ ਮਾਨਸਿਕ ਬਣਤਰ ਨੂੰ ਸਮਝਣਾ – ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸੁਭਾਅ ਤੇ ਮਾਨਸਿਕਤਾ ਵੱਖਰੀ-ਵੱਖਰੀ ਹੁੰਦੀ ਹੈ । ਜਿਹੜੀ ਹਿਣੀ ਸਾਰੇ ਪਰਿਵਾਰ ਦੇ ਮੈਂਬਰਾਂ ਨਾਲ ਇੱਕੋ ਤਰ੍ਹਾਂ ਦਾ ਵਰਤਾਓ ਕਰਦੀ ਹੈ, ਉਸਨੂੰ ਸਫ਼ਲ ਹਿਣੀ ਨਹੀਂ ਕਿਹਾ ਜਾ ਸਕਦਾ । ਇਸ ਲਈ ਇਕ ਸਫਲ ਹਿਣੀ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮਾਨਸਿਕਤਾ ਨੂੰ ਧਿਆਨ ਵਿਚ ਰੱਖ ਕੇ ਹੀ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਦੇ ਯਤਨ ਕਰਨੇ ਚਾਹੀਦੇ ਹਨ ਤਾਂਕਿ ਪਰਿਵਾਰ ਦੇ ਸਾਰੇ ਜੀਅ ਖੁਸ਼ ਰਹਿ ਸਕਣ ।

5. ਸਹਿਣਸ਼ੀਲਤਾ ਤੇ ਧੀਰਜ – ਸਹਿਣਸ਼ੀਲਤਾ ਤੇ ਧੀਰਜ ਅਜਿਹੇ ਗੁਣ ਹਨ ਜੋ ਹਰ ਸਫਲ ਗ੍ਰਹਿ ਪ੍ਰਬੰਧਕ ਵਿਚ ਹੋਣੇ ਚਾਹੀਦੇ ਹਨ । ਜੇ ਹਿਣੀ ਵਿਚ ਇਹਨਾਂ ਦੀ ਕਮੀ ਹੈ ਤਾਂ ਉਸ ਘਰ ਵਿਚ ਕਦੇ ਵੀ ਸੁਖ ਸ਼ਾਂਤੀ ਨਹੀਂ ਰਹਿ ਸਕਦੀ । ਗ੍ਰਹਿਣੀ ਪਰਿਵਾਰ ਦਾ ਇਕ ਧੁਰਾ ਹੁੰਦੀ ਹੈ । ਸਾਰਾ ਪਰਿਵਾਰ ਆਪਣੀਆਂ ਲੋੜਾਂ ਤੇ ਸਮੱਸਿਆਵਾਂ ਲਈ ਉਸ ਵੱਲ ਵੇਖਦਾ ਹੈ ਅਤੇ ਗ੍ਰਹਿਣੀ ਨੂੰ ਹਰ ਜੀਅ ਦੀ ਗੱਲ ਧੀਰਜ ਨਾਲ ਸੁਣ ਕੇ ਉਸਦਾ ਹੱਲ ਲੱਭਣਾ ਚਾਹੀਦਾ ਹੈ । ਇਸ | ਨਾਲ ਘਰ ਦਾ ਮਾਹੌਲ ਠੀਕ ਰਹਿੰਦਾ ਹੈ । ਜੇ ਗਹਿਣੀ ਵਿਚ ਹੀ ਸਹਿਣਸ਼ੀਲਤਾ ਦੀ ਕਮੀ ਹੈ ਤਾਂ ਘਰ ਵਿਚ ਅਸ਼ਾਂਤੀ ਤੇ ਲੜਾਈ-ਝਗੜੇ ਹੋਣਗੇ ਤੇ ਪਰਿਵਾਰ ਦੀ ਬਦਨਾਮੀ ਹੋਵੇਗੀ ਤੇ ਪਰਿਵਾਰ ਆਪਣੇ ਮਕਸਦ ਪੂਰੇ ਨਹੀਂ ਕਰ ਸਕੇਗਾ | ਅਜਿਹੇ ਮਾਹੌਲ ਵਿਚ ਬੱਚਿਆਂ ਦੀ । ਸ਼ਖ਼ਸੀਅਤ ਦਾ ਵਿਕਾਸ ਵੀ ਵਧੀਆ ਨਹੀਂ ਹੋਵੇਗਾ । ਇਸ ਲਈ ਇਕ ਚੰਗੀ ਗਹਿਣੀ ਨੂੰ ਸਹਿਣਸ਼ੀਲਤਾ ਤੇ ਧੀਰਜ ਰੱਖਣ ਦੇ ਗੁਣ ਵਿਕਸਿਤ ਕਰਨੇ ਚਾਹੀਦੇ ਹਨ ।

6. ਤਕਨੀਕੀ ਗੁਣਾਂ ਦਾ ਵਿਕਾਸ ਕਰਨਾ – ਅੱਜ-ਕਲ੍ਹ ਸਾਇੰਸ ਦਾ ਯੁੱਗ ਹੈ । ਇਕ ਸਫਲ | ਪ੍ਰਬੰਧਕ ਲਈ ਘਰ ਵਿਚ ਵਰਤੋਂ ਵਿਚ ਆਉਣ ਵਾਲੇ ਉਪਕਰਨਾਂ ਦੀ ਸਹੀ ਵਰਤੋਂ ਦੀ | ਜਾਣਕਾਰੀ ਬਹੁਤ ਜ਼ਰੂਰੀ ਹੈ ਅਤੇ ਇਹ ਜਾਣਕਾਰੀ ਇਹਨਾਂ ਉਪਕਰਨਾਂ ਨਾਲ ਦਿੱਤੇ ਜਾਂਦੇ ਲਿਟਰੇਚਰ ਵਿਚੋਂ ਆਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ । ਇਸ ਜਾਣਕਾਰੀ ਨਾਲ ਇਹਨਾਂ ਉਪਕਰਨਾਂ ਨੂੰ ਘਰ ਦੇ ਪ੍ਰਬੰਧ ਵਿਚ ਆਸਾਨੀ ਨਾਲ ਵਰਤ ਸਕਦੀ ਹੈ ਤੇ ਆਪਣੀ ਸ਼ਕਤੀ ਤੇ ਸਮਾਂ ਬਚਾ ਸਕਦੀ ਹੈ ।

ਅੱਜ-ਕਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਹਿਣੀ ਨੂੰ ਕਾਰ ਜਾਂ ਸਕੂਟਰ ਦੀ ਡਰਾਈਵਿੰਗ ਵੀ ਜ਼ਰੂਰ ਸਿੱਖਣੀ ਚਾਹੀਦੀ ਹੈ । ਇਸ ਨਾਲ ਉਸ ਵਿਚ ਘਰ ਦੀਆਂ ਲੋੜਾਂ ਦੀ ਪੂਰਤੀ ਲਈ ਦੂਸਰਿਆਂ ਉੱਪਰ ਨਿਰਭਰਤਾ ਘਟੇਗੀ । ਇਸ ਤੋਂ ਇਲਾਵਾ ਬੱਚਿਆਂ ਨੂੰ ਪੜ੍ਹਾਉਣ ਲਈ ਤੇ ਹੋਰ ਜਾਣਕਾਰੀ ਹਾਸਿਲ ਕਰਨ ਲਈ ਕੰਪਿਊਟਰ ਤੇ ਇੰਟਰਨੈੱਟ ਬਾਰੇ ਵੀ ਸਿੱਖਣਾ ਚਾਹੀਦਾ ਹੈ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

PSEB 10th Class Home Science Guide ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਛੋਟੇ ਅਰਸੇ ਦੇ ਟੀਚੇ ਦੀ ਉਦਾਹਰਨ ਦਿਉ ।
ਉੱਤਰ-
ਬੱਚਿਆਂ ਨੂੰ ਸਕੂਲ ਭੇਜਣਾ ।

ਪ੍ਰਸ਼ਨ 2.
ਲੰਬੇ ਅਰਸੇ ਦੇ ਟੀਚੇ ਦੀ ਉਦਾਹਰਨ ਦਿਉ ।
ਉੱਤਰ-
ਮਕਾਨ ਬਣਾਉਣਾ ।

ਪ੍ਰਸ਼ਨ 3.
ਮਨੁੱਖੀ ਸਾਧਨਾਂ ਦੀਆਂ ਦੋ ਉਦਾਹਰਨਾਂ ਦਿਉ ।
ਉੱਤਰ-
ਕੁਸ਼ਲਤਾ, ਸਿਹਤ, ਯੋਗਤਾ ਆਦਿ ।

ਪ੍ਰਸ਼ਨ 4.
ਸ਼ਕਤੀ ਕਿਹੋ ਜਿਹਾ ਸਾਧਨ ਹੈ ?
ਉੱਤਰ-
ਸ਼ਕਤੀ ਮਨੁੱਖੀ ਸਾਧਨ ਹੈ ।

ਪ੍ਰਸ਼ਨ 5.
ਚੰਗੇ ਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਕਿਉਂ ਜ਼ਰੂਰੀ ਹੈ ?
ਉੱਤਰ-
ਇਸ ਨਾਲ ਪਰਿਵਾਰ ਦੇ ਬਾਕੀ ਮੈਂਬਰ ਵੀ ਕੰਮ ਕਰਨ ਲਈ ਉਤਸ਼ਾਹਿਤ ਹੁੰਦੇ ਹਨ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 6.
ਟੀਚਿਆਂ ਨੂੰ ਕਿਸਮ ਅਨੁਸਾਰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ ਭਾਗਾਂ ਵਿੱਚ ਵਿਅਕਤੀਗਤ ਟੀਚੇ ਅਤੇ ਪਰਿਵਾਰਕ ਟੀਚੇ ।

ਪ੍ਰਸ਼ਨ 7.
ਹਿ ਪ੍ਰਬੰਧਕ ਦੇ ਮਾਨਸਿਕ ਗੁਣ ਦੱਸੋ ।
ਉੱਤਰ-
ਬੁੱਧੀ, ਗਿਆਨ, ਉਤਸ਼ਾਹ, ਨਿਰਣਾ ਲੈਣ ਦੀ ਸ਼ਕਤੀ, ਕਲਪਨਾ ਸ਼ਕਤੀ ਆਦਿ ।

ਪਸ਼ਨ 8.
ਗ੍ਰਹਿ ਪ੍ਰਬੰਧਕ ਦੇ ਸਮਾਜਿਕ ਤੇ ਨੈਤਿਕ ਗੁਣ ਦੱਸੋ ।
ਉੱਤਰ-
ਦ੍ਰਿੜ੍ਹਤਾ, ਸਹਿਯੋਗ, ਪਿਆਰ, ਹਮਦਰਦੀ, ਸਵੈ ਕਾਬੂ ਦੀ ਭਾਵਨਾ ਆਦਿ ।

ਪ੍ਰਸ਼ਨ 9.
ਚੰਗੇ ਹਿ ਪ੍ਰਬੰਧਕ ਦੇ ਦੋ ਗੁਣ ਦੱਸੋ ।
ਉੱਤਰ-
ਚੰਗਾ ਖਾਣਾ ਬਣਾਉਣਾ, ਸੋਚਣ ਤੇ ਨਿਰਣਾ ਲੈਣ ਦੀ ਸ਼ਕਤੀ ।

ਪ੍ਰਸ਼ਨ 10.
ਸਮਾਂ, ਪੈਸਾ ਅਤੇ ਘਰ ਦਾ ਸਮਾਨ ਕਿਹੜੇ ਸਾਧਨ ਹਨ ?
ਮਾਂ,
ਪੈਸਾ ਅਤੇ ਜਾਇਦਾਦ ਕਿਹੜੇ ਸਾਧਨ ਹਨ ?
ਉੱਤਰ-
ਭੌਤਿਕ ਸਾਧਨ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 11.
ਕੁਸ਼ਲਤਾ ਅਤੇ ਯੋਗਤਾ ਕਿਹੜੇ ਸਾਧਨ ਹਨ ?
ਉੱਤਰ-
ਮਨੁੱਖੀ ਸਾਧਨ ।

ਪ੍ਰਸ਼ਨ 12.
ਮਕਾਨ ਬਣਾਉਣਾ ਕਿਹੜੇ ਅਰਸੇ ਦਾ ਟੀਚਾ ਹੈ ?
ਉੱਤਰ-
ਲੰਬੇ ਅਰਸੇ ਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਿ ਵਿਵਸਥਾ ਨਾਲ ਹਿਣੀ ਸਮੇਂ ਦਾ ਠੀਕ ਉਪਯੋਗ ਕਿਵੇਂ ਕਰਦੀ ਹੈ ?
ਉੱਤਰ-
ਵਧੀਆ ਗ੍ਰਹਿਣੀ ਘਰ ਦੇ ਸਾਰੇ ਕੰਮਾਂ ਨੂੰ ਯੋਜਨਾਬੱਧ ਢੰਗ ਨਾਲ ਕਰਦੀ ਹੈ । ਉਹ ਕੰਮ ਕਰਨ ਲਈ ਇਕ ਸਮਾਂ ਸਾਰਣੀ ਬਣਾਉਂਦੀ ਹੈ ਅਤੇ ਘਰ ਦੇ ਸਾਰੇ ਮੈਂਬਰਾਂ ਨੂੰ ਇਸ ਸਾਰਣੀ ਅਨੁਸਾਰ ਕੰਮ ਕਰਨ ਲਈ ਪ੍ਰੇਰਦੀ ਹੈ । ਘਰ ਦੇ ਵੱਖ-ਵੱਖ ਕਾਰਜ ਮੈਂਬਰਾਂ ਨੂੰ ਵੰਡ ਦਿੰਦੀ ਹੈ । ਇਸ ਤਰ੍ਹਾਂ ਸਾਰੇ ਕਾਰਜ ਸਮੇਂ ਸਿਰ ਖ਼ਤਮ ਹੋ ਜਾਂਦੇ ਹਨ ਤੇ ਸਮਾਂ ਬਚ ਵੀ ਜਾਂਦਾ ਹੈ ।

ਪ੍ਰਸ਼ਨ 2.
ਚੰਗੇ ਪ੍ਰਬੰਧਕ ਦੇ ਕੋਈ ਦੋ ਗੁਣਾਂ ਬਾਰੇ ਦੱਸੋ 1
ਉੱਤਰ-
ਦੇਖੋ ਉਪਰੋਕਤ ਸ਼ਨਾਂ ਵਿੱਚ ।

ਪ੍ਰਸ਼ਨ 3.
ਕੋਈ ਦੋ ਵਿਦਵਾਨਾਂ ਦੁਆਰਾ ਦਿੱਤੀਆਂ ਗਈਆਂ ਹਿ ਵਿਗਿਆਨ ਦੀਆਂ | ਪਰਿਭਾਸ਼ਾ ਦਿਓ ।
ਉੱਤਰ-

  • ਪੀ. ਨਿਕਲ ਅਤੇ ਜੇ. ਐਮ. ਡੋਰਸੀ ਅਨੁਸਾਰ, ਹਿ ਪ੍ਰਬੰਧ ਪਰਿਵਾਰ ਦੇ | ਉਦੇਸ਼ਾਂ (aims) ਨੂੰ ਪ੍ਰਾਪਤ ਕਰਨ ਦੇ ਇਰਾਦੇ ਨਾਲ ਪਰਿਵਾਰ ਵਿੱਚ ਉਪਲੱਬਧ ਸਾਧਨਾਂ ਨੂੰ ਯੋਜਨਾਬੱਧ ਅਤੇ ਸੰਗਠਿਤ ਕਰਕੇ ਅਮਲ ਵਿੱਚ ਲਿਆਉਣ ਦਾ ਨਾਂ ਹੈ ।
  • ਗੁੱਡ ਜਾਨਸਨ ਦੇ ਅਨੁਸਾਰ, ਹਿ ਵਿਵਸਥਾ ਕਰਨਾ ਸਾਰੇ ਦੇਸ਼ਾਂ ਵਿੱਚ ਇਕ ਆਮ | ਧੰਦਾ ਕਾਰਜ) ਹੈ ਅਤੇ ਇਸ ਧੰਦੇ ਵਿੱਚ ਹੋਰ ਧੰਦਿਆਂ ਨਾਲੋਂ ਵਧੇਰੇ ਲੋਕ ਕੰਮ ਕਰਦੇ ਹਨ । ਇਸ ਵਿੱਚ ਧਨ ਦੀ ਵਰਤੋਂ ਵੀ ਵਧੇਰੇ ਹੁੰਦੀ ਹੈ ਅਤੇ ਇਹ ਲੋਕਾਂ ਦੀ ਸਿਹਤ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਧ ਮਹੱਤਵਪੂਰਨ ਹੈ ।

ਪ੍ਰਸ਼ਨ 4.
ਗ੍ਰਹਿ ਵਿਵਸਥਾ ਵਿਅਕਤਿੱਤਵ ਦਾ ਵਿਕਾਸ ਕਿਸ ਤਰ੍ਹਾਂ ਕਰਦੀ ਹੈ ?
ਉੱਤਰ-
ਜੇ ਘਰ ਦੀ ਵਿਵਸਥਾ ਚੰਗੀ ਹੋਵੇ ਤਾਂ ਮਨੁੱਖ ਘਰ ਵਿੱਚ ਸੁਖ, ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ ਤੇ ਸੰਤੁਲਿਤ ਰਹਿੰਦਾ ਹੈ । ਅਜਿਹੇ ਆਨੰਦਮਈ ਤੇ ਸੁਖੀ ਵਾਤਾਵਰਨ ਦਾ ਅਸਰ | ਬੱਚਿਆਂ ਤੇ ਵੀ ਵਧੀਆ ਪੈਂਦਾ ਹੈ ਤੇ ਉਸ ਦਾ ਸਰਵਪੱਖੀ ਵਿਕਾਸ ਹੁੰਦਾ ਹੈ । ਘਰ ਵਿਚੋਂ ਹੀ | ਬੱਚੇ ਵਿੱਚ ਕਿਸੇ ਕੰਮ ਨੂੰ ਕਰਨ ਦੀ ਲਗਨ ਲਗਦੀ ਹੈ । ਬਹੁਤ ਸਾਰੇ ਮਹਾਨ ਕਲਾਕਾਰਾਂ ਨੂੰ । ਇਹ ਦਾਤ ਉਨ੍ਹਾਂ ਦੇ ਘਰ ਤੋਂ ਹੀ ਪ੍ਰਾਪਤ ਹੋਈ ਹੈ ।

ਪ੍ਰਸ਼ਨ 5.
ਚੰਗੇ ਪ੍ਰਬੰਧਕ ਦੇ ਗੁਣਾਂ ਦਾ ਵਰਣਨ ਕਰੋ ।
ਜਾਂ
ਚੰਗੇ ਪ੍ਰਬੰਧਕ ਦੇ ਕੋਈ ਤਿੰਨ ਗੁਣ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 6.
ਚੰਗੇ ਗ੍ਰਹਿ ਪ੍ਰਬੰਧਕ ਵਿੱਚ ਨਿਰਣਾ ਲੈਣ ਦੀ ਸ਼ਕਤੀ ਅਤੇ ਸਹਿਨਸ਼ੀਲਤਾ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 7.
ਘਰ ਇਕ ਨਿੱਜੀ ਸਵਰਗ ਦੀ ਥਾਂ ਹੈ, ਕਿਉਂ ?
ਉੱਤਰ-
ਘਰ ਹਰ ਵਿਅਕਤੀ ਦੇ ਜੀਵਨ ਵਿਚ ਸਭ ਤੋਂ ਮਹੱਤਵਪੂਰਨ ਥਾਂ ਹੁੰਦੀ ਹੈ । ਘਰ | ਵਿਚ ਨਾ ਸਿਰਫ਼ ਮਨੁੱਖ ਦੀਆਂ ਭੌਤਿਕ ਲੋੜਾਂ ਦੀ ਪੂਰਤੀ ਹੁੰਦੀ ਹੈ, ਸਗੋਂ ਉਸ ਦੀਆਂ ਭਾਵਨਾਤਮਿਕ | ਲੋੜਾਂ ਵੀ ਪੂਰੀਆਂ ਹੁੰਦੀਆਂ ਹਨ | ਘਰ ਦੇ ਹਰ ਮਨੁੱਖ ਦੀਆਂ ਖੁਸ਼ੀਆਂ ਤੇ ਉਸ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਸਭ ਤੋਂ ਵੱਧ ਰੋਲ ਹੁੰਦਾ ਹੈ । ਇਸ ਲਈ ਘਰ ਨੂੰ ਨਿੱਜੀ ਸਵਰਗ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 8.
ਚੰਗੇ ਪ੍ਰਬੰਧਕ ਲਈ ਅਰਥਸ਼ਾਸਤਰ ਦਾ ਗਿਆਨ ਕਿਉਂ ਜ਼ਰੂਰੀ ਹੈ ?
ਉੱਤਰ-
ਚੰਗੇ ਹਿ ਪ੍ਰਬੰਧਕ ਨੂੰ ਬਜਟ ਬਣਾਉਣਾ ਅਤੇ ਉਸ ਮੁਤਾਬਿਕ ਕੰਮ ਕਰਨਾ ਆਉਣਾ ਚਾਹੀਦਾ ਹੈ । ਉਪਭੋਗਤਾਵਾਦ ਦੇ ਸਮੇਂ ਵਿਚ ਕਿਹੜੀਆਂ ਵਸਤੂਆਂ ਵੱਧ ਖ਼ਰੀਦ ਕੇ ਫਾਇਦਾ ਹੋ ਸਕਦਾ ਹੈ ਅਤੇ ਕੁੱਝ ਵਸਤੁਆਂ ਲੋੜ ਅਨੁਸਾਰ ਹੀ ਖ਼ਰੀਦਣੀਆਂ ਹੁੰਦੀਆਂ ਹਨ । ਕੁੱਝ ਪੈਸੇ ਭਵਿੱਖ ਲਈ ਬਚਾ ਕੇ ਰੱਖਣੇ ਚਾਹੀਦੇ ਹਨ | ਆਮਦਨ ਅਤੇ ਖਰਚੇ ਵਿਚ ਤਾਲਮੇਲ ਹੋਣਾ ਚਾਹੀਦਾ ਹੈ । ਇਹ ਸਭ ਤਾਂ ਹੀ ਸੰਭਵ ਹੈ ਜੇ ਹਿ ਪ੍ਰਬੰਧਕ ਨੂੰ ਅਰਥਸ਼ਾਸਤਰ ਦਾ ਗਿਆਨ ਹੋਵੇਗਾ ।

ਪ੍ਰਸ਼ਨ 9.
ਚੰਗੀ ਹਿ ਵਿਵਸਥਾ ਲਈ ਸਮੇਂ ਅਤੇ ਸ਼ਕਤੀ ਦੀ ਵਿਵਸਥਾ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 10.
ਪਰਿਵਾਰ ਦੇ ਸਾਧਨਾਂ ਨੂੰ ਕਿੰਨੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ? ਵਿਸਤਾਰ ਵਿਚ ਲਿਖੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 11.
ਹਿ ਪ੍ਰਬੰਧਕ ਨੂੰ ਚੰਗਾ ਖਰੀਦਦਾਰ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਹਿ ਪ੍ਰਬੰਧਕ ਨੂੰ ਚੰਗਾ ਖ਼ਰੀਦਦਾਰ ਹੋਣਾ ਚਾਹੀਦਾ ਹੈ । ਉਸ ਨੂੰ ਘਰ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਅਜਿਹਾ ਸਾਮਾਨ ਖ਼ਰੀਦਣਾ ਚਾਹੀਦਾ ਹੈ ਜੋ ਸਾਰਿਆਂ ਲਈ ਲਾਭਦਾਇਕ ਹੋਵੇ । ਬਾਜ਼ਾਰ ਵਿਚ ਸਰਵੇ ਕਰਕੇ ਵਧੀਆ ਅਤੇ ਸਸਤਾ ਸਾਮਾਨ ਖਰੀਦਣਾ ਚਾਹੀਦਾ ਹੈ । ਲੰਬੇ ਸਮੇਂ ਤੱਕ ਸਟੋਰ ਕੀਤੀਆਂ ਜਾਣ ਵਾਲੀਆਂ ਵਸਤੂਆਂ ਨੂੰ ਜਦੋਂ ਸਸਤੀਆਂ ਹੋਣ, ਵਧੇਰੇ ਮਾਤਰਾ ਵਿਚ ਖਰੀਦ ਲੈਣਾ ਚਾਹੀਦਾ ਹੈ । ਕੇਵਲ ਉਹ ਵਸਤੁਆਂ ਹੀ ਖਰੀਦਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਘਰ ਵਿਚ ਲੋੜ ਹੋਵੇ ਤੇ ਫਾਇਦਾ ਹੋਵੇ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 12.
ਚੰਗੇ ਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਅਤੇ ਹੁਸ਼ਿਆਰੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ- ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 13.
ਟੀਚਿਆਂ ਤੋਂ ਕੀ ਭਾਵ ਹੈ ?
ਉੱਤਰ-
ਦੇਖੋ .ਉਪ੍ਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 14,
ਘਰ, ਪ੍ਰਬੰਧਕ ਦੀ ਮਹੱਤਤਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 15.
ਸਮੇਂ ਅਨੁਸਾਰ ਟੀਚਿਆਂ ਨੂੰ ਕਿਵੇਂ ਵੰਡਿਆ ਜਾ ਸਕਦਾ ਹੈ ? ਉਦਾਹਰਨ ਸਹਿਤ ਦੱਸੋ ।
ਉੱਤਰ-

  1. ਛੋਟੇ ਅਰਸੇ ਦੇ ਟੀਚੇ (Short term Goals) ਜਿਵੇਂ ਬੱਚਿਆਂ ਨੂੰ ਸਕੂਲ ਭੇਜਣਾ, ਕੰਮ ‘ਤੇ ਜਾਣਾ ਤੇ ਘਰ ਦੇ ਹੋਰ ਰੋਜ਼ਾਨਾ ਕੰਮ-ਧੰਦੇ ।
  2. ਲੰਬੇ ਅਰਸੇ ਦੇ ਟੀਚੇ (Long term Goals) ਜਿਵੇਂ ਮਕਾਨ ਬਣਾਉਣਾ, ਬੱਚਿਆਂ ਦੇ ਵਿਆਹ ਕਰਨੇ ਆਦਿ ।

ਵੰਸ਼ੇ ਉੱਡਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੰਗੀ ਗ੍ਰਹਿ ਵਿਵਸਥਾ ਦਾ ਮਹੱਤਵ ਵਿਸਥਾਰ ਵਿੱਚ ਦੱਸੋ ।
ਜਾਂ
ਗ੍ਰਹਿ ਵਿਵਸਥਾ ਦਾ ਕੀ ਮਹੱਤਵ ਹੈ ?
ਉੱਤਰ-
ਚੰਗੀ ਗ੍ਰਹਿ ਵਿਵਸਥਾ ਦਾ ਮਹੱਤਵ ਇਸ ਪ੍ਰਕਾਰ ਹੈ-

1. ਘਰ ਨੂੰ ਸੁੰਦਰ ਤੇ ਖੁਸ਼ਹਾਲ ਬਣਾਉਣਾ – ਵਧੀਆ ਗ੍ਰਹਿ ਵਿਵਸਥਾ ਨਾਲ ਘਰ ਸੁੰਦਰ, ਖੁਸ਼ਹਾਲ, ਸਜੀਲਾ ਬਣ ਜਾਂਦਾ ਹੈ । ਬੇਸ਼ਕ ਸਾਧਨ ਸੀਮਿਤ ਹੋਣ ਤਾਂ ਵੀ ਘਰ ਨੂੰ ਸੁੰਦਰ ਤੇ ਵਧੀਆ ਸੁਖੀ ਬਣਾਇਆ ਜਾ ਸਕਦਾ ਹੈ । ਹਰ ਮੈਂਬਰ ਆਪਣੀ ਬੁੱਧੀ ਅਨੁਸਾਰ ਘਰ ਦੀ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦਾ ਹੈ ।

2. ਪਰਿਵਾਰਿਕ ਪੱਧਰ ਨੂੰ ਉੱਚਾ ਚੁਕਣਾ – ਗਹਿ ਵਿਵਸਥਾ ਵਧੀਆ ਹੋਵੇ ਤਾਂ ਪਰਿਵਾਰਕ ਪੱਧਰ ਉੱਚਾ ਚੁੱਕਣ ਵਿਚ ਮਦਦ ਮਿਲਦੀ ਹੈ । ਘਰ ਵਿੱਚ ਹੀ ਮਨੁੱਖ ਨੂੰ ਆਪਣੀ ਸਫਲਤਾ | ਲਈ ਪੌੜੀ ਦਾ ਪਹਿਲਾ ਡੰਡਾ ਪਾਪਤ ਹੁੰਦਾ ਹੈ ਜਿਸ ਤੇ ਚੜ ਕੇ ਉਹ ਸਫਲਤਾ ਪ੍ਰਾਪਤ ਕਰ | ਸਕਦਾ ਹੈ ।

3. ਵਿਅਕਤਿੱਤਵ ਦਾ ਵਿਕਾਸ – ਜੇ ਘਰ ਦੀ ਵਿਵਸਥਾ ਚੰਗੀ ਹੋਵੇ ਤਾਂ ਮਨੁੱਖ ਘਰ ਵਿੱਚ | ਸੁੱਖ, ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ ਤੇ ਸੰਤੁਲਿਤ ਰਹਿੰਦਾ ਹੈ | ਅਜਿਹਾ ਆਨੰਦਮਈ ਤੇ ਸੁਖੀ ਵਾਤਾਵਰਨ ਦਾ ਅਸਰ ਬੱਚਿਆਂ ਤੇ ਵਧੀਆ ਪੈਂਦਾ ਹੈ ਤੇ ਉਸ ਦਾ ਸਰਵਪੱਖੀ ਵਿਕਾਸ ਹੁੰਦਾ ਹੈ । ਘਰ ਵਿਚੋਂ ਹੀ ਬੱਚੇ ਵਿਚ ਕਿਸੇ ਕੰਮ ਨੂੰ ਕਰਨ ਦੀ ਲਗਨ ਲਗਦੀ ਹੈ | ਬਹੁਤ | ਸਾਰੇ ਮਹਾਨ ਕਲਾਕਾਰਾਂ ਨੂੰ ਇਹ ਦਾਤ ਉਨ੍ਹਾਂ ਦੇ ਘਰ ਤੋਂ ਹੀ ਪ੍ਰਾਪਤ ਹੋਈ ਹੈ ।

4. ਸਮੇਂ ਦੀ ਉੱਚਿਤ ਵਰਤੋਂ – ਸਮਾਂ ਇਕ ਅਜਿਹਾ ਸੀਮਿਤ ਸਾਧਨ ਹੈ ਜਿਸ ਨੂੰ ਬਚਾਇਆ ਨਹੀਂ ਜਾ ਸਕਦਾ । ਇਸ ਲਈ ਸਮੇਂ ਦੀ ਉੱਚਿਤ ਵਰਤੋਂ ਕਰ ਕੇ ਕੰਮ ਨੂੰ ਸੁਖਾਲਾ ਕੀਤਾ ਜਾ ਸਕਦਾ ਹੈ । ਹਿ ਵਿਵਸਥਾ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਘਰ ਦੇ ਸਾਰੇ ਕੰਮ ਵੇਲੇ ਸਿਰ ਖ਼ਤਮ ਹੋ ਜਾਂਦੇ ਹਨ । ਚੰਗੀ ਗਹਿਣੀ ਪਰਿਵਾਰ ਦੇ ਮੈਂਬਰਾਂ ਨੂੰ ਇਕ ਸਮੇਂ ਸਾਰਣੀ ਵਿੱਚ ਢਾਲ ਲੈਂਦੀ ਹੈ ਅਤੇ ਘਰ ਦੇ ਕੰਮ ਪਰਿਵਾਰ ਦੇ ਮੈਂਬਰਾਂ ਵਿੱਚ ਵੰਡ ਦਿੰਦੀ ਹੈ । ਹਰ ਮੈਂਬਰ ਆਪਣੀ ਸਮਰਥਾ ਅਨੁਸਾਰ ਕੰਮ ਕਰਦਾ ਹੈ ਤੇ ਘਰ ਵਿੱਚ ਖੁਸ਼ੀ ਬਣੀ ਰਹਿੰਦੀ ਹੈ ।

5. ਮਾਨਸਿਕ ਸੰਤੋਸ਼ – ਜਦੋਂ ਗ੍ਰਹਿ ਵਿਵਸਥਾ ਵਧੀਆ ਹੋਵੇ ਤਾਂ ਮਾਨਸਿਕ ਸੰਤੋਸ਼ ਦੀ ਪ੍ਰਾਪਤੀ ਹੁੰਦੀ ਹੈ | ਘਰ ਦੇ ਟੀਚੇ ਬਹੁਤੇ ਉੱਚੇ ਨਾ ਹੋਣ ਅਤੇ ਗ੍ਰਹਿ ਵਿਵਸਥਾ ਵਧੀਆ ਹੋਵੇ ਤਾਂ ਟੀਚਿਆਂ ਦੀ ਪ੍ਰਾਪਤੀ ਆਸਾਨੀ ਨਾਲ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਮਾਨਸਿਕ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਵਸਤੂਨਿਸ਼ਠ ਪ੍ਰਸ਼ਨ
I. ਖ਼ਾਲੀ ਸਥਾਨ ਭਰੋ

1. ……………………. ਹੀ ਗ੍ਰਹਿ ਵਿਗਿਆਨ ਦਾ ਆਧਾਰ ਹੈ ।
ਉੱਤਰ-
ਗ੍ਰਹਿ ਵਿਵਸਥਾ

2. ਮਕਾਨ ਬਣਾਉਣਾ …………………… ਅਰਸੇ ਦਾ ਟੀਚਾ ਹੈ ।
ਉੱਤਰ-
ਲੰਬੇ

3. ਸ਼ਕਤੀ ਇਕ …………………… ਸਾਧਨ ਹੈ ।
ਉੱਤਰ-
ਭੌਤਿਕ

4. ਬੱਚੇ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣਾ ……………………… ਅਰਸੇ ਦਾ ਟੀਚਾ ਹੈ ।
ਉੱਤਰ-
ਲੰਬੇ

5. ਸਮਾਂ, ਪੈਸਾ ਅਤੇ ਜਾਇਦਾਦ …………………… ਸਾਧਨ ਹਨ ।
ਉੱਤਰ-
ਭੌਤਿਕ

6. ਯੋਗਤਾ, ਰੁਚੀ ਅਤੇ ਕੁਸ਼ਲਤਾ ………………….. ਸਾਧਨ ਹਨ ।
ਉੱਤਰ-
ਮਨੁੱਖੀ

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

7. ਵਧੀਆ ਹਿ ਵਿਵਸਥਾ ਨਾਲ …………………….. ਸੰਤੋਸ਼ ਦੀ ਪ੍ਰਾਪਤੀ ਹੁੰਦੀ ਹੈ ।
ਉੱਤਰ-
ਮਾਨਸਿਕ

8. ਪਿਆਰ, ਹਮਦਰਦੀ, ਸਹਿਯੋਗ ਆਦਿ ਹਿ ਪ੍ਰਬੰਧਕ ਦੇ ………………….. ਗੁਣ ਹਨ ।
ਉੱਤਰ-
ਸਮਾਜਿਕ ਤੇ ਨੈਤਿਕ ।

II . ਠੀਕ / ਗ਼ਲਤ ਦੱਸੋ

1. ਮਕਾਨ ਬਣਾਉਣਾ ਲੰਬੇ ਅਰਸੇ ਦਾ ਟੀਚਾ ਹੈ ।
2. ਚੰਗੇ ਹਿ ਪ੍ਰਬੰਧਕ ਲਈ ਬਜ਼ਟ ਬਣਾਉਣਾ ਕੋਈ ਜ਼ਰੂਰੀ ਨਹੀਂ ।
3. ਸ਼ਕਤੀ ਮਨੁੱਖੀ ਸਾਧਨ ਹੈ ।
4. ਪੈਸਾ ਮਨੁੱਖੀ ਸਾਧਨ ਹੈ ।
5. ਬੱਚਿਆਂ ਨੂੰ ਸਕੂਲ ਭੇਜਣਾ ਛੋਟੇ ਅਰਸੇ ਦਾ ਟੀਚਾ ਹੈ ।
ਉੱਤਰ-
1, ਠੀਕ,
2. ਗ਼ਲਤ,
3. ਠੀਕ,
4, ਗ਼ਲਤ,
5. ਠੀਕ ।

III. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭੌਤਿਕ ਸਾਧਨ ਹੈ-
(ਉ) ਪੈਸਾ
(ਅ ਜਾਇਦਾਦ
(ੲ) ਘਰ ਦਾ ਸਮਾਨ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਹਿ ਪ੍ਰਬੰਧਕ ਦੇ ਮਾਨਸਿਕ ਗੁਣ ਹਨ-
(ਉ) ਬੁੱਧੀ
(ਅ) ਉਤਸ਼ਾਹ
(ੲ) ਗਿਆਨ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 3.
ਮਨੁੱਖੀ ਸਾਧਨ ਨਹੀਂ ਹੈ-
(ਉ) ਸ਼ਕਤੀ
(ਅ) ਗਿਆਨ
(ੲ) ਪੈਸਾ
(ਸ) ਕੁਸ਼ਲਤਾ ।
ਉੱਤਰ-
(ੲ) ਪੈਸਾ

PSEB 9th Class Home Science Solutions Chapter 14 ਕਢਾਈ ਦੇ ਟਾਂਕੇ

Punjab State Board PSEB 9th Class Home Science Book Solutions Chapter 14 ਕਢਾਈ ਦੇ ਟਾਂਕੇ Textbook Exercise Questions and Answers.

PSEB Solutions for Class 9 Home Science Chapter 14 ਕਢਾਈ ਦੇ ਟਾਂਕੇ

Home Science Guide for Class 9 PSEB ਕਢਾਈ ਦੇ ਟਾਂਕੇ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕਢਾਈ ਦੇ ਕੋਈ ਦੋ ਟਾਂਕਿਆਂ ਦੇ ਨਾਮ ਦੱਸੋ ।
ਉੱਤਰ-
ਡੰਡੀ ਕਾ, ਜੰਜ਼ੀਰੀ ਟਾਂਕਾ, ਲੇਜ਼ੀ ਡੇਜ਼ੀ ਟਾਂਕਾ, ਸਾਟਨ ਟਾਂਕਾ, ਕੰਬਲ ਟਾਂਕਾ ।

ਪ੍ਰਸ਼ਨ 2.
ਦਸੂਤੀ ਟਾਂਕੇ ਲਈ ਕਿਸ ਕਿਸਮ ਦਾ ਕੱਪੜਾ ਚਾਹੀਦਾ ਹੈ ?
ਉੱਤਰ-
ਇਸ ਟਾਂਕੇ ਦੀ ਵਰਤੋਂ ਦਸੂਤੀ ਕੱਪੜੇ ਤੇ ਹੁੰਦੀ ਹੈ । ਜਾਲੀ ਵਾਲੇ ਕੱਪੜਿਆਂ ਤੇ ਇਸ ਟਾਂਕੇ ਨਾਲ ਕਢਾਈ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਨਮੂਨੇ ਦਾ ਹਾਸ਼ੀਆ ਆਮ ਤੌਰ ਤੇ ਕਿਸ ਟਾਂਕੇ ਨਾਲ ਬਣਾਇਆ ਜਾਂਦਾ ਹੈ ?
ਉੱਤਰ-
ਨਮੂਨੇ ਦਾ ਹਾਸ਼ੀਆ ਆਮ ਤੌਰ ਤੇ ਡੰਡੀ ਟਾਂਕੇ ਨਾਲ ਬਣਾਇਆ ਜਾਂਦਾ ਹੈ । ਕਈ ਵਾਰ ਨਮੂਨੇ ਵਿਚ ਭਰਨ ਦਾ ਕੰਮ ਵੀ ਇਸੇ ਟਾਂਕੇ ਨਾਲ ਕੀਤਾ ਜਾਂਦਾ ਹੈ ।
ਨਮੂਨੇ ਨੂੰ ਸਾਟਨ ਸਵਿੱਚ ਨਾਲ ਵੀ ਭਰਿਆ ਜਾਂਦਾ ਹੈ ।

PSEB 9th Class Home Science Solutions Chapter 14 ਕਢਾਈ ਦੇ ਟਾਂਕੇ

ਪ੍ਰਸ਼ਨ 4.
ਕਢਾਈ ਲਈ ਕਿਹੜੀ-ਕਿਹੜੀ ਕਿਸਮ ਦੇ ਧਾਗੇ ਇਸਤੇਮਾਲ ਕੀਤੇ ਜਾਂਦੇ ਹਨ ?
ਉੱਤਰ-
ਕਢਾਈ ਲਈ ਹੇਠ ਲਿਖੇ ਕਿਸਮ ਦੇ ਧਾਗੇ ਵਰਤੇ ਜਾਂਦੇ ਹਨ :
ਸੂਤੀ ਧਾਗੇ, ਰੇਸ਼ਮੀ, ਉਨੀ, ਜ਼ਰੀ ਦੇ ਧਾਗੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ ,

ਪ੍ਰਸ਼ਨ 5.
ਭਰਾਈ ਟਾਂਕਾ ਜਾ ਸਾਟਨ ਸਟਿੱਚ ਬਾਰੇ ਜਾਣਕਾਰੀ ਦਿਓ ।
ਉੱਤਰ-
ਦੇਖੋ ਮਹੱਤਵਪੂਰਨ ਪ੍ਰਸ਼ਨਾਂ ਵਿਚ ।

ਪ੍ਰਸ਼ਨ 6.
ਕੰਬਲ ਟਾਂਕੇ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਦੇਖੋ ਮਹੱਤਵਪੂਰਨ ਪ੍ਰਸ਼ਨਾਂ ਵਿੱਚ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 7.
ਕਢਾਈ ਲਈ ਵਰਤੇ ਜਾਂਦੇ ਵੱਖ-ਵੱਖ ਕਿਸਮਾਂ ਦੇ ਧਾਗਿਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਦੇਖੋ ਮਹੱਤਵਪੂਰਨ ਪ੍ਰਸ਼ਨਾਂ ਵਿਚ ।

ਪ੍ਰਸ਼ਨ 8.
ਕਢਾਈ ਦੇ ਨਮੂਨੇ ਨੂੰ ਕੱਪੜੇ ਤੇ ਕਿਵੇਂ ਛਾਪਿਆ ਜਾ ਸਕਦਾ ਹੈ ।
ਉੱਤਰ-
ਦੇਖੋ ਮਹੱਤਵਪੂਰਨ ਪ੍ਰਸ਼ਨਾਂ ਵਿਚ ।

Home Science Guide for Class 9 PSEB ਕਢਾਈ ਦੇ ਟਾਂਕੇ Important Questions and Answers

ਪ੍ਰਸ਼ਨ 1.
ਕਢਾਈ ਦੇ ਵੱਖ-ਵੱਖ ਟਾਂਕਿਆਂ ਬਾਰੇ ਜਾਣਕਾਰੀ ਦਿਉ ।
ਉੱਤਰ-
ਡੰਡੀ ਟਾਂਕਾ (Stein Stitch)- ਕਢਾਈ ਦੇ ਨਮੂਨੇ ਵਿਚ ਫੁੱਲ ਪੱਤੀਆਂ ਦੀਆਂ ਡੰਡੀਆਂ ਬਨਾਉਣ ਲਈ ਇਸ ਟਾਂਕੇ ਦੀ ਵਰਤੋਂ ਕੀਤੀ ਜਾਂਦੀ ਹੈ ।
ਇਹ ਟਾਂਕੇ ਖੱਬੇ ਤੋਂ ਸੱਜੇ ਤਿਰਛੇ ਹੁੰਦੇ ਹਨ ਅਤੇ ਇਕ ਦੂਜੇ ਨਾਲ ਮਿਲੇ ਹੋਏ ਲੱਗਦੇ ਹਨ । ਜਿੱਥੇ ਇਕ ਟਾਂਕਾ ਖ਼ਤਮ ਹੁੰਦਾ ਹੈ ਉੱਥੋਂ ਹੀ ਦੂਜਾ ਸ਼ੁਰੂ ਹੁੰਦਾ ਹੈ।
PSEB 9th Class Home Science Solutions Chapter 14 ਕਢਾਈ ਦੇ ਟਾਂਕੇ 1
ਭਰਾਈ ਦਾ ਟਾਂਕਾ ਜਾਂ ਸਾਟਨ ਸਟਿਚ-ਇਸ ਟਾਂਕੇ ਨੂੰ ਗੋਲ ਕਢਾਈ ਵੀ ਕਿਹਾ ਜਾਂਦਾ ਹੈ । ਇਸ ਦੁਆਰਾ ਛੋਟੇ-ਛੋਟੇ ਗੋਲ ਫੁੱਲ ਅਤੇ ਪੱਤੀਆਂ ਬਣਦੀਆਂ ਹਨ ।
ਅੱਜ-ਕਲ ਐਪਲੀਕ ਕਾਰਜ ਵੀ ਇਸੇ ਟਾਂਕੇ ਨਾਲ ਤਿਆਰ । ਕੀਤਾ ਜਾਂਦਾ ਹੈ । ਕਟ ਵਰਕ, ਨੌਟ ਵਰਕ ਵੀ ਇਸੇ ਟਾਂਕੇ ਦੁਆਰਾ ਬਣਾਏ ਜਾਂਦੇ ਹਨ । ਛੋਟੇ-ਛੋਟੇ ਪੰਛੀ ਆਦਿ ਵੀ ਇਸੇ ਟਾਂਕੇ ਨਾਲ ਬਹੁਤ ਸੁੰਦਰ ਲੱਗਦੇ ਹਨ । ਇਸ ਨੂੰ ਫੈਂਸੀ ਟਾਂਕਾ ਵੀ ਕਿਹਾ ਜਾਂਦਾ ਹੈ ।
PSEB 9th Class Home Science Solutions Chapter 14 ਕਢਾਈ ਦੇ ਟਾਂਕੇ 2
ਇਸ ਵਿਚ ਜ਼ਿਆਦਾ ਛੋਟੀਆਂ ਫੁੱਲ ਪੱਤੀਆਂ (ਜੋ ਗੋਲ ਹੁੰਦੀਆਂ ਹਨ) ਦਾ ਇਸਤੇਮਾਲ ਹੁੰਦਾ ਹੈ । ਇਹ ਟਾਂਕਾ ਵੀ ਸੱਜੇ ਪਾਸਿਓਂ ਖੱਬੇ ਪਾਸੇ ਵਲ ਲਾਇਆ ਜਾਂਦਾ ਹੈ । ਰੇਖਾ ਦੇ ਉੱਪਰ ਜਿੱਥੋਂ ਨਮੂਨਾ ਸ਼ੁਰੂ ਕਰਨਾ ਹੈ, ਸੁਈ ਉੱਥੇ ਹੀ ਲੱਗਣੀ ਚਾਹੀਦੀ ਹੈ । ਇਹ ਟਾਂਕਾ ਵੇਖਣ ਵਿਚ ਦੋਹੀਂ ਪਾਸੀਂ ਇਕੋ ਜਿਹਾ ਲੱਗਦਾ ਹੈ ।

ਜ਼ੰਜੀਰੀ ਟਾਂਕਾ-ਇਸ ਟਾਂਕੇ ਨੂੰ ਹਰ ਇਕ ਥਾਂ ਤੇ , ਵਰਤੋਂ ਕਰ ਲਿਆ ਜਾਂਦਾ ਹੈ । ਇਸ ਨੂੰ ਡੰਡੀਆਂ ਪੱਤੀਆਂ, ਫੁੱਲਾਂ ਅਤੇ ਪੰਛੀਆਂ ਆਦਿ ਸਭ ਵਿਚ ਪ੍ਰਯੋਗ ਕੀਤਾ ਜਾਂਦਾ ਹੈ । ਅਜਿਹੇ ਟਾਂਕੇ ਸੱਜੇ ਪਾਸਿਓਂ ਖੱਬੇ ਪਾਸੇ ਅਤੇ ਖੱਬੇ ਪਾਸਿਓਂ ਸੱਜੇ ਪਾਸੇ ਲਾਏ ਜਾਂਦੇ ਹਨ । ਕੱਪੜੇ ਤੇ ਸੂਈ ਇਕ ਬਿੰਦੂ ਤੋਂ ਕੱਢ ਕੇ ਸੂਈ ‘ਤੇ ਇਕ ਧਾਗਾ ਲਪੇਟਦੇ ਹੋਏ ਦੁਬਾਰਾ ਉਸੇ ਥਾਂ ਤੇ ਸੂਈ ਲਾ ਕੇ ਅੱਗੇ ਵੱਲ ਇਕ ਹੋਰ ਲਪੇਟਾ ਦਿੰਦੇ ਹੋਏ ਇਹ ਟਾਂਕਾ ਲਾਇਆ ਜਾਂਦਾ ਹੈ । ਇਸ ਪ੍ਰਕਾਰ ਕੂਮ ਨਾਲ ਇਕ ਗੋਲਾਈ ਵਿਚ ਦੂਸਰੀ ਗੋਲਾਈ ਬਣਾਉਂਦੇ ਹੋਏ ਅੱਗੇ ਵੱਲ ਟਾਂਕਾ ਲਾਉਂਦੇ ਜਾਣਾ ਚਾਹੀਦਾ ਹੈ।

ਲੇਜ਼ੀ-ਡੇਜ਼ੀ ਟਾਂਕਾ-ਇਸ ਟਾਂਕੇ ਦੀ ਵਰਤੋਂ ਛੋਟੇ-ਛੋਟੇ ਫੁੱਲ ਅਤੇ ਬਾਰੀਕ ਪੱਤੀ ਦੀ ਹਲਕੀ ਕਢਾਈ ਲਈ ਕੀਤੀ ਜਾਂਦੀ ਹੈ। ਇਹ ਟਾਂਕੇ ਇਕ ਦੂਸਰੇ ਨਾਲ ਲਗਾਤਾਰ ਗੁੱਥੇ ਨਹੀਂ ਰਹਿੰਦੇ ਸਗੋਂ ਵੱਖ-ਵੱਖ ਰਹਿੰਦੇ ਹਨ | ਫੁੱਲ ਦੇ ਵਿਚਕਾਰੋਂ ਧਾਗਾ ਕੱਢ ਕੇ ਸੂਈ ਉਸੇ ਥਾਂ ਤੇ ਪਾਉਂਦੇ ਹਨ । ਇਸ ਪ੍ਰਕਾਰ ਗੋਲ ਪੱਤੀ ਜਿਹੀ ਬਣ ਜਾਂਦੀ ਹੈ । ਪੱਤੀ ਨੂੰ ਆਪਣੀ ਥਾਂ ਸਥਿਰ ਕਰਨ ਲਈ ਦੂਜੇ ਪਾਸੇ ਗੰਢ ਪਾ ਦਿੰਦੇ ਹਨ ।
PSEB 9th Class Home Science Solutions Chapter 14 ਕਢਾਈ ਦੇ ਟਾਂਕੇ 3
ਦਸੂਤੀ ਟਾਂਕਾ-ਇਹ ਟਾਂਕਾ ਉਸੇ ਕੱਪੜੇ ਤੇ ਹੀ ਬਣ ਸਕਦਾ ਹੈ ਜਿਸ ਦੀ ਬੁਣਤੀ ਖੁੱਲ੍ਹੀ ਹੋਵੇ ਤਾਂ ਕਿ ਕਢਾਈ ਕਰਦੇ ਸਮੇਂ ਧਾਗੇ ਆਸਾਨੀ ਨਾਲ ਗਿਣੇ ਜਾ ਸਕਣ। ਜੇਕਰ ਤੰਗ ਬੁਣਤੀ ਵਾਲੇ ਕੱਪੜੇ ਤੇ ਇਹ ਕਢਾਈ ਕਰਨੀ ਹੋਵੇ ਤਾਂ ਕੱਪੜੇ ਤੇ ਪਹਿਲਾਂ ਨਮੂਨਾ ਛਾਪ ਲਓ ਅਤੇ ਫਿਰ ਨਮੂਨਾ ਦੇ ਉੱਪਰ ਹੀ ਬਿਨਾਂ ਕੱਪੜੇ ਦੇ ਧਾਗੇ ਗਿਣੇ ਕਢਾਈ ਕਰਨੀ ਚਾਹੀਦੀ ਹੈ ।

PSEB 9th Class Home Science Solutions Chapter 14 ਕਢਾਈ ਦੇ ਟਾਂਕੇ

ਇਹ ਟਾਂਕਾ ਦੋ ਵਾਰੀਆਂ ਵਿਚ ਬਣਾਇਆ ਜਾਂਦਾ ਹੈ । ਪਹਿਲੀ ਵਾਰੀ ਵਿਚ ਇਕਹਿਰਾ ਟਾਂਕਾ ਬਣਾਇਆ ਜਾਂਦਾ ਹੈ, ਤਾਂ ਕਿ ਟੇਢੇ ਟਾਂਕਿਆਂ ਦੀ ਇਕ ਲਾਈਨ ਬਣ ਜਾਏ ਅਤੇ ਦੁਸਰੀ ਵਾਰੀ ਵਿਚ ਇਸ ਲਾਈਨ ਦੇ ਤਰੋਪਿਆਂ ਉੱਤੇ ਦੁਸਰੀ ਲਾਈਨ ਬਣਾਈ ਜਾਂਦੀ ਹੈ । ਇਸ ਤਰ੍ਹਾਂ ਦਸਤੀ ਟਾਂਕਾ (l) ਬਣ ਜਾਂਦਾ ਹੈ । ਸੂਈ ਨੂੰ ਸੱਜੇ ਹੱਥ ਦੇ ਕੋਨੇ ਵਲੋਂ ਟਾਂਕੇ ਦੇ ਹੇਠਲੇ ਸਿਰੇ ਤੇ ਕੱਢਦੇ ਹਨ । ਉਸੇ ਟਾਂਕੇ ਦੇ ਉੱਪਰਲੇ ਖੱਬੇ ਕੋਨੇ ਵਿਚ ਪਾਉਂਦੇ ਹਨ ਅਤੇ ਦੂਸਰੇ ਟਾਂਕੇ ਦੇ ਹੇਠਲੇ ਸੱਜੇ ਕੋਨੇ ਤੋਂ ਕੱਢਦੇ ਹਨ । ਇਸ ਤਰ੍ਹਾਂ ਕਰਦੇ ਜਾਓ ਤਾਂ ਪੂਰੀ ਲਾਈਨ ਟੇਢੇ ਤਰੋਪਿਆਂ ਦੀ ਬਣ ਜਾਏ। ਹੁਣ ਸੁਈ ਅਖੀਰੀ ਤਰੋਪੇ ਦੇ ਖੱਬੇ ਪਾਸੇ ਵਾਲੇ ਥੱਲਵੇਂ ਕੋਨੇ ਤੋਂ ਨਿਕਲੀ ਹੋਈ ਹੋਣੀ ਚਾਹੀਦੀ ਹੈ । ਹੁਣ ਸੂਈ ਨੂੰ ਉਸੇ ਤਰੋਪੇ ਦੇ ਸੱਜੇ ਉੱਪਰਲੇ ਕੋਨੇ ਤੋਂ ਪਾਓ ਅਤੇ ਅਗਲੇ ਤਰੋਪੇ ਤੇ ਹੇਠਲੇ ਖੱਬੇ ਕੋਨੇ ਤੋਂ ਕੱਢ ਤਾਂ ਕਿ (x) ਪੁਰਾ ਬਣ ਜਾਏ।

ਕੰਬਲ ਟਾਂਕਾ-ਇਸ ਟਾਂਕੇ ਦੀ ਵਰਤੋਂ ਕੰਬਲਾਂ ਦੇ ਸਿਰਿਆਂ ਤੇ ਕੀਤੀ ਜਾਂਦੀ ਹੈ । ਰੁਮਾਲਾਂ, ਮੇਜ਼ ਪੋਸ਼, ਤਰਪਾਈ ਕਵਰ ਆਦਿ ਦੇ ਕਿਨਾਰਿਆਂ ਤੇ ਵੀ ਇਸ ਨੂੰ ਸਜਾਵਟ ਲਈ ਵਰਤਿਆ ਜਾਂਦਾ ਹੈ । ਇਸ ਟਾਂਕੇ ਨੂੰ ਲੁਪ ਸਟਿਚ ਵੀ ਕਿਹਾ ਜਾਂਦਾ ਹੈ । ਇਸ ਨੂੰ ਬਣਾਉਣ ਲਈ ਸੂਈ ਨੂੰ ਕੱਪੜੇ ਵਿਚੋਂ ਕੱਢ ਕੇ ਸੂਈ ਵਾਲੇ ਧਾਗੇ ਨੂੰ ਖੱਬੇ ਤੋਂ ਸੱਜੇ ਪਾਸੇ ਵਲ ਸਈ ਦੇ ਹੇਠਾਂ ਦੀ ਕਰੋ ਅਤੇ ਸਈ ਨੂੰ ਖਿੱਚ ਕੇ ਕੱਪੜੇ ਤੋਂ ਬਾਹਰ ਕੱਢੋ। ਫਿਰ ਤੋਂ 1/8″- 1/9″ ਥਾਂ ਛੱਡ ਕੇ ਟਾਂਕਾ ਲਓ ਅਤੇ ਇਸ ਤਰ੍ਹਾਂ ਅਖੀਰ ਤਕ ਕਰਦੇ ਜਾਓ।

ਪ੍ਰਸ਼ਨ 2.
ਕਢਾਈ ਲਈ ਧਾਗਿਆਂ ਦੀਆਂ ਕਿਸਮਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕਢਾਈ ਲਈ ਸੁਤੀ, ਰੇਸ਼ਮੀ, ਉਨੀ ਅਤੇ ਜ਼ਰੀ ਦੇ ਧਾਗੇ ਵਰਤੇ ਜਾਂਦੇ ਹਨ ।
(i) ਸੂਤੀ ਧਾਗੇ-ਇਹਨਾਂ ਧਾਗਿਆਂ ਦੀ ਵਰਤੋਂ ਹਰ ਕਿਸਮ ਦੀ ਕਢਾਈ ਲਈ ਹੁੰਦੀ ਹੈ ਤੇ ਇਹ ਹਰ ਥਾਂ ਤੋਂ ਮਿਲ ਵੀ ਜਾਂਦੇ ਹਨ । ਇਹ ਤਾਰਕਸ਼ੀ ਛੇ ਤਾਰਾਂ ਵਾਲੇ ਹੋ ਸਕਦੇ ਹਨ ਅਤੇ ਕੱਟੇ ਹੋਏ ਜਾਂ ਗੁੱਛਿਆਂ ਵਿਚ ਮਿਲਦੇ ਹਨ ।

(ii) ਰੇਸ਼ਮੀ ਧਾਗੇ-ਇਹ ਸੂਤੀ ਧਾਗਿਆਂ ਨਾਲੋਂ ਘੱਟ ਮਜ਼ਬੂਤ ਹੁੰਦੇ ਹਨ ਪਰ ਇਹ ਵੀ ਹਰ ਤਰ੍ਹਾਂ ਦੀ ਕਢਾਈ ਲਈ ਵਰਤੇ ਜਾਂਦੇ ਹਨ । ਇਹ ਵੱਟ ਚੜੇ ਧਾਗੇ ਗੱਡੀਆਂ ਤੇ ਰੀਲਾਂ ਵਿਚ ਮਿਲਦੇ ਹਨ । ਬਿਨਾਂ ਵੱਟ ਚੜੇ ਧਾਗੇ ਵੀ ਮਿਲਦੇ ਹਨ । ਇਹਨਾਂ ਨੂੰ ਪੱਟ ਦਾ ਧਾਗਾ ਵੀ ਕਿਹਾ ਜਾਂਦਾ ਹੈ । ਪੁਰਾਣੀਆਂ ਫੁਲਕਾਰੀਆਂ ਵਿਚ ਅਸਲੀ ਰੇਸ਼ਮੀ ਪੱਟ ਦੀ ਹੀ ਵਰਤੋਂ ਹੁੰਦੀ ਸੀ । ਹੁਣ ਆਰਟ ਸਿਲਕ (ਰੇਓਨ ਦੀਆਂ ਰੀਲਾਂ ਵਿਚ ਮਿਲਦੇ ਹਨ । ਇਸ ਧਾਗੇ ਦੀ ਵਰਤੋਂ ਫੁਲਕਾਰੀ, ਸਿੰਧੀ ਅਤੇ ਕਢਾਈ ਲਈ ਕੀਤੀ ਜਾਂਦੀ ਹੈ ।

(iii) ਊਨੀ ਧਾਗੇ-ਇਸ ਦੀ ਵਰਤੋਂ ਦਸੂਤੀ, ਡੰਡੀ ਟਾਂਕੇ, ਚੈਨ ਸਟਿਚ, ਭਰਵੀਂ ਚੋਪ ਆਦਿ ਟਾਂਕਿਆਂ ਲਈ ਹੁੰਦੀ ਹੈ । ਇਹਨਾਂ ਨੂੰ ਮੋਟੇ ਕੱਪੜੇ ਜਿਵੇਂ ਕੇਸਮੈਂਟ, ਊਨੀ, ਮੈਟੀ ਆਦਿ ਤੇ ਪ੍ਰਯੋਗ ਕੀਤਾ ਜਾਂਦਾ ਹੈ । ਇਹ ਧਾਗੇ ਉੱਨ ਵਾਲੀਆਂ ਦੁਕਾਨਾਂ ਤੋਂ ਗੋਲਿਆਂ ਅਤੇ ਲੱਛਿਆਂ ਵਿਚ ਮਿਲ ਸਕਦੇ ਹਨ ।

(iv) ਜ਼ਰੀ ਦੇ ਧਾਗੇ-ਇਹ ਤਿੱਲੇ ਦੇ ਧਾਗੇ ਸਿੱਧੇ ਜਾਂ ਵੱਟਾਂ ਵਾਲੇ ਹੁੰਦੇ ਹਨ । ਇਹਨਾਂ ਨੂੰ ਸਲਮਾ ਵੀ ਕਿਹਾ ਜਾਂਦਾ ਹੈ ! ਪਹਿਲਾਂ ਇਹਨਾਂ ਪਾਗਿਆਂ ਤੇ ਅਸਲੀ ਸੋਨੇ ਅਤੇ ਚਾਂਦੀ ਦੀ ਝਾਲ ਵਿਰੀ ਹੁੰਦੀ ਸੀ । ਪਰ ਅੱਜ-ਕਲ੍ਹ ਐਲੂਮੀਨੀਅਮ ਤੇ ਨਾਈਲੋਨ ਦੇ ਪਾਲਿਸ਼ ਕੀਤੇ ਧਾਗੇ ਮਿਲਦੇ ਹਨ । ਕੁਝ ਸਮੇਂ ਪਿੱਛੋਂ ਇਹ ਪਾਲਿਸ਼ ਉਤਰ ਜਾਂਦੀ ਹੈ । ਇਸ ਧਾਗੇ ਦੀ ਵਰਤੋਂ ਸਾਟਨ, ਸ਼ਨੀਲ, ਸਿਲਕ, ਬਣਾਉਟੀ ਰੇਸ਼ਿਆਂ ਤੋਂ ਬਣੇ ਕੱਪੜੇ ਤੇ ਕੀਤੀ ਜਾਂਦੀ ਹੈ । ਇਹਨਾਂ ਨੂੰ ਮੁਨਿਆਰੀ ਦੀ ਦੁਕਾਨ ਤੋਂ ਖਰੀਦਿਆ ਜਾ ਸਕਦਾ ਹੈ ।

ਪ੍ਰਸ਼ਨ 3.
ਕਢਾਈ ਦੇ ਨਮੂਨੇ ਨੂੰ ਕੱਪੜੇ ਤੇ ਕਿਵੇਂ ਛਾਪਿਆ ਜਾ ਸਕਦਾ ਹੈ ?
ਉੱਤਰ-

  1. ਕਾਰਬਨ ਪੇਪਰ ਨਾਲ ਛਪਾਈ-ਕਾਰਬਨ ਪੇਪਰ ਨੂੰ ਕਢਾਈ ਵਾਲੇ ਕੱਪੜੇ ਉੱਪਰ ਰੱਖਿਆ ਜਾਂਦਾ ਹੈ । ਕਾਰਬਨ ਪੇਪਰ ਉੱਪਰ ਨਮੂਨਾ ਰੱਖ ਕੇ ਨਮੂਨੇ ਤੇ ਪੈਨਸਿਲ ਫੇਰੀ ਜਾਂਦੀ ਹੈ : ਇਸ ਤਰ੍ਹਾਂ ਨਮੂਨਾ ਕੱਪੜੇ ਤੇ ਛਪ ਜਾਂਦਾ ਹੈ ।
  2. ਮਸ਼ੀਨ ਨਾਲ ਛਪਾਈ ਮਸ਼ੀਨ ਨੂੰ ਤੇਲ ਦੇ ਕੇ, ਕੱਪੜੇ ਤੇ ਨਮੂਨੇ ਵਾਲਾ ਕਾਗਜ਼ ਰੱਖ ਕੇ, ਨਮੂਨੇ ਤੇ ਖ਼ਾਲੀ (ਬਿਨਾਂ ਧਾਗੇ ਮਸ਼ੀਨ ਚਲਾਉ। ਇਸ ਤਰ੍ਹਾਂ ਕੱਪੜੇ ਤੇ ਨਮੂਨੇ ਦੇ ਨਿਸ਼ਾਨ ਆ ਜਾਣਗੇ ।
  3. ਟਰੇਸਿੰਗ ਪੇਪਰ ਵਿਚ ਮੋਰੀਆਂ ਕਰਕੇ ਛਪਾਈਟਰੇਸਿੰਗ ਪੇਪਰ ਉੱਪਰ ਨਮੂਨਾ ਉਤਾਰ ਲਿਆ ਜਾਂਦਾ ਹੈ ਤੇ ਛਪਾਈ ਵਾਲੀ ਥਾਂ ਤੇ ਬਿਨਾਂ ਧਾਗੇ ਦੇ ਮਸ਼ੀਨ ਫੇਰੀ ਜਾਂਦੀ ਹੈ ਜਿਸ ਨਾਲ ਪੇਪਰ ਵਿਚ ਮੋਰੀਆਂ ਹੋ ਜਾਂਦੀਆਂ ਹਨ ।

ਹੁਣ ਇਸ ਪੇਪਰ ਨੂੰ ਕੱਪੜੇ ਤੇ ਰੱਖ ਕੇ ਮੋਰੀਆਂ ਵਾਲੀ ਥਾਂ ਤੇ ਤੇਲ ਵਿਚ ਨੀਲ ਦੇ ਘੋਲ ਨਾਲ ਭਿੱਜਿਆ ਛੋਟਾ ਜਿਹਾ ਕੱਪੜਾ ਫੇਰਿਆ ਜਾਂਦਾ ਹੈ । ਇਸ ਨਾਲ ਨਮਨਾ ਕੱਪੜੇ ਤੇ ਛਪ ਜਾਦਾ ਹੈ । ਇਸ ਤਰੀਕੇ ਦੀ ਵਰਤੋਂ ਉਦੋਂ ਆਮ ਕੀਤੀ ਜਾਂਦੀ ਹੈ ਜਦੋਂ ਇਕੋ ਨਮੂਨੇ ਨੂੰ ਬਾਰ-ਬਾਰ ਛਾਪਣਾ ਹੋਵੇ ।

ਪ੍ਰਸ਼ਨ 4.
ਨਮੂਨੇ ਨੂੰ ਕੱਪੜੇ ਤੇ ਕਿਵੇਂ ਛਾਪਿਆ ਜਾਂਦਾ ਹੈ ?
ਉੱਤਰ- ਕਢਾਈ ਕਰਨ ਲਈ ਨਮੂਨੇ ਨੂੰ ਹੇਠ ਲਿਖੇ ਤਰੀਕਿਆਂ ਨਾਲ ਛਾਪਿਆ ਜਾਂਦਾ ਹੈਕਾਰਬਨ ਪੇਪਰ ਨਾਲ ਛੁਪਾਈ. ਮਸ਼ੀਨ ਨਾਲ, ਟਰੇਸਿੰਗ ਪੇਪਰ ਵਿਚ ਮੋਰੀਆਂ ਕਰਕੇ ਦੀ ।

PSEB 9th Class Home Science Solutions Chapter 14 ਕਢਾਈ ਦੇ ਟਾਂਕੇ

ਪ੍ਰਸ਼ਨ 5.
ਕਢਾਈ ਲਈ ਧਾਗਿਆਂ ਦੀਆਂ ਦੋ ਕਿਸਮਾਂ ਬਾਰੇ ਲਿਖੋ ।
ਉੱਤਰ-

  1. ਸੂਤੀ ਧਾਗੇ-ਇਹਨਾਂ ਧਾਗਿਆਂ ਦੀ ਵਰਤੋਂ ਹਰ ਕਿਸਮ ਦੀ ਕਢਾਈ ਲਈ ਹੁੰਦੀ ਹੈ ਤੇ ਇਹ ਹਰ ਥਾਂ ਤੋਂ ਮਿਲ ਵੀ ਜਾਂਦੇ ਹਨ । ਇਹ ਤਾਰਕਸ਼ੀ ਛੇ ਤਾਰਾਂ ਵਾਲੇ ਹੋ ਸਕਦੇ ਹਨ। ਅਤੇ ਕੱਟੇ ਹੋਏ ਜਾਂ ਗੁੱਛਿਆਂ ਵਿਚ ਮਿਲਦੇ ਹਨ ।
  2. ਰੇਸ਼ਮੀ ਧਾਗੇ-ਇਹ ਸੂਤੀ ਧਾਗਿਆਂ ਨਾਲੋਂ ਘੱਟ ਮਜ਼ਬੂਤ ਹੁੰਦੇ ਹਨ ਪਰ ਇਹ ਵੀ ਹਰ ਤਰ੍ਹਾਂ ਦੀ ਕਢਾਈ ਲਈ ਵਰਤੇ ਜਾਂਦੇ ਹਨ ! ਇਹ ਵੱਟ ਚੜੇ ਧਾਗੇ ਗੁੱਛੀਆਂ ਤੇ ਰੀਲਾਂ ਵਿਚ ਮਿਲਦੇ ਹਨ । ਬਿਨਾਂ ਵੱਟ ਚੜੇ ਧਾਗੇ ਵੀ ਮਿਲਦੇ ਹਨ । ਇਹਨਾਂ ਨੂੰ ਪੱਟ ਦਾ ਧਾਗਾ ਵੀ ਕਿਹਾ ਜਾਂਦਾ ਹੈ । ਪੁਰਾਣੀਆਂ ਫੁਲਕਾਰੀਆਂ ਵਿਚ ਅਸਲੀ ਰੇਸ਼ਮੀ ਪੱਟ ਦੀ ਹੀ ਵਰਤੋਂ ਹੁੰਦੀ ਸੀ । ਹੁਣ ਆਰਟ ਸਿਲਕ (ਰੇਓਨ ਦੀਆਂ ਰੀਲਾਂ ਵਿਚ ਮਿਲਦੇ ਹਨ । ਇਸ ਧਾਗੇ ਦੀ ਵਰਤੋਂ ਫੁਲਕਾਰੀ, ਸਿੰਧੀ ਅਤੇ ਕਢਾਈ ਲਈ ਕੀਤੀ ਜਾਂਦੀ ਹੈ ।

ਵਸਤੂਨਿਸ਼ਠ ਪ੍ਰਸ਼ਨ
ਠੀਕ/ਗਲਤ ਦੱਸੋ

1. ਲੇਜ਼ੀ ਡੇਜ਼ੀ ਟਾਂਕਾ, ਜੰਜੀਰੀ ਟਾਂਕੇ ਦੀ ਕਿਸਮ ਹੈ ।
ਉੱਤਰ-
ਠੀਕ,

2. ਸਾਟਨ ਸਟਿੱਚ ਇਕ ਭਰਵਾਂ ਟਾਂਕਾ ਹੈ ।
ਉੱਤਰ-
ਠੀਕ,

3. ਜਾਲੀਦਾਰ ਕੱਪੜੇ ਤੇ ਦਸੂਤੀ ਟਾਂਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ ।
ਉੱਤਰ-
ਠੀਕ

4. ਦਸਤੀ ਟਾਂਕੇ ਵਿਚ ਛੋਟੇ-ਛੋਟੇ ਫੰਦੇ ਬਣਦੇ ਹਨ ।
ਉੱਤਰ-
ਗਲਤ ॥

ਖਾਲੀ ਥਾਂ ਭਰੋ

1. ਝੰਡੀ ਟਾਂਕੇ ਦੀ ਵਰਤੋਂ ……….. ਬਣਾਉਣ ਲਈ ਕੀਤੀ ਜਾਂਦੀ ਹੈ ।
ਉੱਤਰ-
ਹਾਸ਼ੀਆ,

2. ਨਮੂਨੇ ਨੂੰ ……… ਸਚ ਨਾਲ ਵੀ ਭਰਿਆ ਜਾਂਦਾ ਹੈ ।
ਉੱਤਰ-
ਸਾਟਨ,

PSEB 9th Class Home Science Solutions Chapter 14 ਕਢਾਈ ਦੇ ਟਾਂਕੇ

3. ਜ਼ਰੀ ਦੇ ਧਾਗੇ ਨੂੰ ……….. ਵੀ ਕਿਹਾ ਜਾਂਦਾ ਹੈ ।
ਉੱਤਰ-
ਸਲਮਾ,

4. ਕੰਬਲ ਟਾਂਕੇ ਨੂੰ …… ਸਟਿੱਚ ਵੀ ਕਿਹਾ ਜਾਂਦਾ ਹੈ ।
ਉੱਤਰ-
ਲੂਪ ॥

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਊਨੀ ਧਾਗੇ ਦੀ ਵਰਤੋਂ ………. ਟਾਂਕਿਆਂ ਲਈ ਹੁੰਦੀ ਹੈ ।
(A) ਦਸੂਤੀ
(B) ਡੰਡੀ
(C) ਚੈਨ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਨਮੂਨੇ ਦਾ ਹਾਸ਼ੀਆ ਆਮ ਤੌਰ ਤੇ ………. ਟਾਂਕੇ ਨਾਲ ਬਣਾਇਆ ਜਾਂਦਾ ਹੈ ।
(A) ਦਸੂਤੀ
(B) ਡੰਡੀ
(C) ਕੰਬਲ
(D) ਕੋਈ ਨਹੀਂ ।
ਉੱਤਰ-
(B) ਡੰਡੀ

ਪ੍ਰਸ਼ਨ 3.
……………. ਟਾਂਕੇ ਵਿਚ ਛੋਟੇ-ਛੋਟੇ ਫੰਦੇ ਬਣਦੇ ਹਨ ।
(A) ਜ਼ੰਜੀਰੀ
(B) ਕੰਬਲ
(C) ਡੰਡੀ
(D) ਕੋਈ ਨਹੀਂ ।
ਉੱਤਰ-
(A) ਜ਼ੰਜੀਰੀ

ਕਢਾਈ ਦੇ ਟਾਂਕੇ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਕਢਾਈ ਨਾਲ ਪੁਸ਼ਾਕਾਂ ਜਾਂ ਘਰ ਵਿਚ ਵਰਤੇ ਜਾਂਦੇ ਹੋਰ ਕੱਪੜਿਆਂ ਦੀ ਸੁੰਦਰਤਾ ਵਧਾਈ ਜਾ ਸਕਦੀ ਹੈ ।
  • ਕਢਾਈ ਦੇ ਵੱਖ-ਵੱਖ ਟਾਂਕੇ ਹਨ-ਡੰਡੀ ਟਾਂਕਾ, ਜ਼ੰਜੀਰੀ ਟਾਂਕਾ, ਲੇਜ਼ੀ ਡੇਜ਼ੀ ਟਾਂਕਾ, ਸਾਟਨ ਸਟਿਚ, ਕੰਬਲ ਟਾਂਕਾ, ਦਸੂਤੀ ਟਾਂਕਾ।
  • ਡੰਡੀ ਟਾਂਕਾ ਬਖੀਏ ਦੇ ਪੁੱਠੇ ਪਾਸੇ ਵਰਗਾ ਹੁੰਦਾ ਹੈ ਅਤੇ ਬਖੀਏ ਤੋਂ ਉਲਟ ਇਸ ਦੀ ਕਢਾਈ ਖੱਬੇ ਪਾਸੇ ਤੋਂ ਸੱਜੇ ਪਾਸੇ ਵਲ ਨੂੰ ਕੀਤੀ ਜਾਂਦੀ ਹੈ ।
  • ਡੰਡੀ ਟਾਂਕੇ ਦੀ ਵਰਤੋਂ ਹਾਸ਼ੀਆ ਬਣਾਉਣ ਲਈ ਕੀਤੀ ਜਾਂਦੀ ਹੈਂ ।
  • ਜ਼ੰਜੀਰੀ ਟਾਂਕੇ ਵਿਚ ਛੋਟੇ-ਛੋਟੇ ਫੰਦੇ ਹੁੰਦੇ ਹਨ ਜੋ ਆਪਸ ਵਿਚ ਜੁੜ-ਜੁੜ ਕੇ ਜ਼ੰਜੀਰੀ ਬਣਾਉਂਦੇ ਹਨ ।
  • ਲੇਜ਼ੀ ਡੇਜ਼ੀ ਟਾਂਕਾ, ਜ਼ੰਜੀਰੀ ਟਾਂਕੇ ਦੀ ਇਕ ਕਿਸਮ ਹੈ ।
  • ਸਾਟਨ ਸਟਿਚ ਇਕ ਭਰਵਾਂ ਟਾਂਕਾ ਹੈ ਇਸ ਨਾਲ ਕਢਾਈ ਦੇ ਨਮੂਨਿਆਂ ਵਿਚ ਫੁੱਲ, ਪੱਤੀ ਜਾਂ ਦੂਸਰੇ ਨਮੂਨੇ ਭਰੇ ਜਾਂਦੇ ਹਨ।
  • ਕੰਬਲ ਟਾਂਕੇ ਦਾ ਪ੍ਰਯੋਗ ਕੰਬਲਾਂ ਦੇ ਸਿਰਿਆਂ ਤੇ ਕੀਤਾ ਜਾਂਦਾ ਹੈ । ਇਸ ਨੂੰ ਲੂਪ ਸਟਿਚ ਵੀ ਕਹਿੰਦੇ ਹਨ।
  • ਦਸੂਤੀ ਟਾਂਕੇ ਦੀ ਵਰਤੋਂ ਜਾਲੀ ਵਾਲੇ ਕੱਪੜਿਆਂ ਤੇ ਕੀਤੀ ਜਾਂਦੀ ਹੈ ।
  • ਕਢਾਈ ਲਈ ਸੁਤੀ, ਰੇਸ਼ਮੀ, ਉਨੀ, ਜ਼ਰੀ ਦੇ ਧਾਗਿਆਂ ਦੀ ਵਰਤੋਂ ਕੀਤੀ ਜਾਂਦੀ ਹੈ ।
  • ਕਢਾਈ ਦੇ ਨਮੂਨੇ ਕੱਪੜੇ ਤੇ ਕਾਰਬਨ ਪੇਪਰ ਨਾਲ, ਮਸ਼ੀਨ ਨਾਲ ਅਤੇ ਟਰੇਸਿੰਗ
  • ਪੇਪਰ ਵਿਚ ਮੋਰੀਆਂ ਕਰਕੇ ਛਪਾਈ ਕੀਤੀ ਜਾਂਦੀ ਹੈ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

Punjab State Board PSEB 9th Class Home Science Book Solutions Chapter 13 ਕੱਪੜਿਆਂ ਦੀ ਧੁਆਈ Textbook Exercise Questions and Answers.

PSEB Solutions for Class 9 Home Science Chapter 13 ਕੱਪੜਿਆਂ ਦੀ ਧੁਆਈ

Home Science Guide for Class 9 PSEB ਕੱਪੜਿਆਂ ਦੀ ਧੁਆਈ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕੱਪੜੇ ਧੋਣ ਤੋਂ ਪਹਿਲਾਂ ਅਸੀਂ ਉਹਨਾਂ ਦੀ ਕੀ ਤਿਆਰੀ ਕਰਾਂਗੇ ?
ਉੱਤਰ-

  • ਕੱਪੜਿਆਂ ਦੀਆਂ ਉਧੜੀਆਂ ਸਿਉਣਾਂ ਲਾ ਲੈਣੀਆਂ ਚਾਹੀਦੀਆਂ ਹਨ । ਜੇ ਰਣੁ, ਬਟਨ, ਹੁੱਕਾਂ ਆਦਿ ਦੀ ਲੋੜ ਹੋਵੇ ਤਾਂ ਲਗਾ ਲਉ ।
  • ਕੱਪੜਿਆਂ ਦੀਆਂ ਜੇਬਾਂ ਆਦਿ ਦੇਖ ਲਉ, ਬੈਲਟਾਂ, ਬੱਕਲ ਆਦਿ ਉਤਾਰ ਦਿਉ ।
  • ਕੱਪੜਿਆਂ ਨੂੰ ਰੰਗ ਮੁਤਾਬਿਕ, ਰੇਸ਼ੇ ਮੁਤਾਬਿਕ, ਆਕਾਰ ਮੁਤਾਬਿਕ, ਗੰਦਗੀ ਮੁਤਾਬਿਕ ਛਾਂਟ ਕੇ ਅਲੱਗ ਕਰ ਲਉ ।
  • ਜੇ ਕੱਪੜਿਆਂ ਤੇ ਕੋਈ ਦਾਗ ਧੱਬੇ ਹਨ ਤਾਂ ਪਹਿਲਾਂ ਇਹਨਾਂ ਨੂੰ ਦੂਰ ਕਰੋ ।

ਪ੍ਰਸ਼ਨ 2.
ਕੱਪੜਿਆਂ ਨੂੰ ਛਾਂਟਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕੱਪੜਿਆਂ ਨੂੰ ਛਾਂਟਣ ਦਾ ਮਤਲਬ ਹੈ ਕਿ ਕੱਪੜਿਆਂ ਨੂੰ ਉਹਨਾਂ ਦੇ ਰੰਗ, ਰੇਸ਼ੇ, ਆਕਾਰ ਤੇ ਗੰਦਗੀ ਦੇ ਆਧਾਰ ਤੇ ਵੱਖ-ਵੱਖ ਕਰ ਲੈਣਾ ਕਿਉਂਕਿ ਸਾਰੇ ਰੇਸ਼ੇ ਇਕੋ ਤਰੀਕੇ ਨਾਲ ਨਹੀਂ ਧੋਤੇ ਜਾ ਸਕਦੇ ਇਸ ਲਈ ਸੁਤੀ, ਉਨੀ, ਰੇਸ਼ਮੀ, ਨਾਈਲੋਨ, ਪੋਲੀਸਟਰ ਅਨੁਸਾਰ ਕੱਪੜੇ ਅਲੱਗ ਕਰ ਲਏ ਜਾਂਦੇ ਹਨ । ਸਫ਼ੈਦ ਕੱਪੜੇ ਰੰਗਦਾਰ ਕੱਪੜਿਆਂ ਤੋਂ ਪਹਿਲਾਂ ਧੋਣੇ ਚਾਹੀਦੇ ਹਨ ਕਿਉਂਕਿ ਰੰਗਦਾਰ ਕੱਪੜਿਆਂ ਵਿਚੋਂ ਕਈ ਵਾਰ ਰੰਗ ਨਿਕਲਣ ਲਗ ਜਾਂਦਾ ਹੈ । ਛੋਟੇ ਬਸਤਰ ਪਹਿਲਾਂ ਧੋ ਲਉ ਅਤੇ ਵੱਡੇ ਜਿਵੇਂ ਚਾਦਰਾਂ, ਖੇਸ ਆਦਿ ਨੂੰ ਬਾਅਦ ਵਿਚ । ਘੱਟ ਗੰਦੇ ਕੱਪੜੇ ਹਮੇਸ਼ਾ ਪਹਿਲਾਂ ਧੋਵੋ ਤੇ ਵੱਧ ਗੰਦੇ ਬਾਅਦ ਵਿਚ ।

ਪ੍ਰਸ਼ਨ 3.
ਧੋਣ ਤੋਂ ਪਹਿਲਾਂ ਕੱਪੜਿਆਂ ਦੀ ਮੁਰੰਮਤ ਕਰਨੀ ਕਿਉਂ ਜ਼ਰੂਰੀ ਹੈ ?
ਉੱਤਰ-
ਕਈ ਵਾਰ ਕੱਪੜੇ ਸਿਉਣਾਂ ਤੋਂ ਜਾਂ ਉਲੇੜੀਆਂ ਤੋਂ ਉੱਧੜ ਜਾਂਦੇ ਹਨ ਜਾਂ ਘਸ ਕੇ ਕਿਸੀ ਚੀਜ਼ ਵਿਚ ਫਸ ਕੇ ਫੱਟ ਜਾਂਦੇ ਹਨ ਅਜਿਹੀ ਹਾਲਤ ਵਿਚ ਕੱਪੜਿਆਂ ਦੀ ਧੋਣ ਤੋਂ ਪਹਿਲਾਂ ਮੁਰੰਮਤ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਹੋਰ ਫੱਟਣ ਜਾਂ ਉਧੜਨ ਦਾ ਡਰ ਰਹਿੰਦਾ ਹੈ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

ਪ੍ਰਸ਼ਨ 4.
ਕਿਹੜੀਆਂ ਕਿਹੜੀਆਂ ਗੱਲਾਂ ਦੇ ਆਧਾਰ ਤੇ ਤੁਸੀਂ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਵਾਂਟੋਗੇ ?
ਉੱਤਰ-
ਕੱਪੜਿਆਂ ਦੀ ਛਾਂਟੀ ਉਹਨਾਂ ਦੇ ਰੰਗ, ਰੇਸ਼ਿਆਂ, ਆਕਾਰ ਅਤੇ ਗੰਦਗੀ ਦੇ ਆਧਾਰ ਤੇ ਕੀਤੀ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਸੂਤੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-

  • ਪਹਿਲਾਂ ਕੱਪੜੇ ਨੂੰ ਕੁਝ ਸਮੇਂ ਲਈ ਭਿਉਂ ਕੇ ਰੱਖਿਆ ਜਾਂਦਾ ਹੈ ਤਾਂ ਕਿ ਮੈਲ ਉਗਲ ਜਾਵੇ ਇਸ ਤਰ੍ਹਾਂ ਸਾਬਣ, ਮਿਹਨਤ ਅਤੇ ਸਮਾਂ ਘੱਟ ਲਗਦਾ ਹੈ ।
  • ਕੀਟਾਣੂ ਰਹਿਤ ਕਰਨ ਲਈ ਕੱਪੜਿਆਂ ਨੂੰ ਪਾਣੀ ਵਿਚ 10-15 ਮਿੰਟ ਲਈ ਉਬਾਲਿਆ ਜਾਂਦਾ ਹੈ।
  • ਪਹਿਲਾਂ ਤੋਂ ਭਿੱਜੇ ਕੱਪੜਿਆਂ ਨੂੰ ਪਾਣੀ ਵਿਚੋਂ ਕੱਢ ਕੇ ਨਿਚੋੜਿਆ ਜਾਂਦਾ ਹੈ ਤੇ ਸਾਬਣ ਜਾਂ ਹੋਰ ਕਿਸੇ ਡਿਟਰਜੈਂਟ ਆਦਿ ਨਾਲ ਕੱਪੜਿਆਂ ਨੂੰ ਰਗੜ ਕੇ, ਮਲ ਕੇ ਜਾਂ ਥਾਪੀ ਨਾਲ ਧੋਇਆ ਜਾਂਦਾ ਹੈ । ਵੱਧ ਗੰਦੇ ਹਿੱਸੇ ਜਿਵੇਂ ਕਾਲਰ, ਕੱਫ ਆਦਿ ਨੂੰ ਬੁਰਸ਼ ਆਦਿ ਨਾਲ ਰਗੜ ਕੇ ਸਾਫ ਕੀਤਾ ਜਾ ਸਕਦਾ ਹੈ ।
  • ਉਬਾਲਣ ਜਾਂ ਸਾਬਣ ਵਾਲੇ ਪਾਣੀ ਨਾਲ ਧੋਣ ਤੋਂ ਬਾਅਦ ਕੱਪੜਿਆਂ ਨੂੰ ਸਾਫ ਪਾਣੀ ਨਾਲ 2-4 ਵਾਰ ਹੁੰਘਾਲ ਕੇ ਸਾਰਾ ਸਾਬਣ ਕੱਢ ਦੇਣਾ ਚਾਹੀਦਾ ਹੈ। ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਲਉ ।
  • ਲੋੜ ਅਨੁਸਾਰ ਨੀਲ ਜਾਂ ਮਾਵਾ ਆਦਿ ਦੇ ਕੇ ਕੱਪੜੇ ਨਿਚੋੜ ਕੇ ਝਾੜ ਕੇ ਸੁਕਣੇ ਪਾ ਦਿਉ ।

ਪ੍ਰਸ਼ਨ 6. ਊਨੀ ਕੱਪੜੇ ਧੋਣ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਉਨੀ ਰੇਸ਼ੋ ਪਾਣੀ ਵਿਚ ਪਾਉਣ ਨਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਲਟਕ ਜਾਂਦੇ ਹਨ | ਗਰਮ ਪਾਣੀ ਵਿਚ ਪਾਉਣ ਤੇ ਅਤੇ ਰਗੜ ਕੇ ਧੋਣ ਨਾਲ ਇਹ ਰੇਸ਼ੇ ਜੁੜ ਜਾਂਦੇ ਹਨ । ਸੋਡੇ ਵਾਲੇ ਸਾਬਣ ਨਾਲ ਧੋਣ ਤੇ ਵੀ ਇਹ ਰੇਸ਼ੇ ਜੁੜ ਜਾਂਦੇ ਹਨ । ਇਸ ਲਈ ਉਨੀ ਕੱਪੜੇ ਧੋਣ ਵੇਲੇ ਕਾਫੀ ਸਾਵਧਾਨੀ ਦੀ ਲੋੜ ਹੁੰਦੀ ਹੈ । ਇਹਨਾਂ ਨੂੰ ਧੋਣ ਸਮੇਂ ਧਿਆਨ ਰੱਖੋ ਕਿ ਜਿੰਨਾ ਵੀ ਪਾਣੀ ਵਰਤਿਆ ਜਾਵੇ ਸਾਰੇ ਦਾ ਤਾਪਮਾਨ ਇਕੋ ਜਿਹਾ ਹੋਣਾ ਚਾਹੀਦਾ ਹੈ । ਕਦੇ ਵੀ ਗਰਮ ਪਾਣੀ ਅਤੇ ਸੋਡੇ ਵਾਲੇ ਸਾਬਣ ਦੀ ਵਰਤੋਂ ਨਾ ਕਰੋ । ਧੋਣ ਲਈ ਕੱਪੜੇ ਨੂੰ ਹੱਥ ਨਾਲ ਹੌਲੀ-ਹੌਲੀ ਦਬਾਉਣਾ ਚਾਹੀਦਾ ਹੈ ਤੇ ਲਟਕਾ ਕੇ ਸੁਕਾਉਣਾ ਨਹੀਂ ਚਾਹੀਦਾ | ਕੱਪੜੇ ਨੂੰ ਪੱਧਰੇ ਥਾਂ ਤੇ ਸਿੱਧਾ ਰੱਖ ਕੇ ਸੁਕਾਉਣਾ ਚਾਹੀਦਾ ਹੈ ।

ਪ੍ਰਸ਼ਨ 7.
ਆਪਣੇ ਊਨੀ ਸਵੈਟਰ ਦੀ ਧੁਆਈ ਕਿਵੇਂ ਕਰੋਗੇ ?
ਉੱਤਰ-

  • ਪਹਿਲਾ ਸਵੈਟਰ ਤੋਂ ਨਰਮ ਬੁਰਸ਼ ਨਾਲ ਉੱਪਰੀ ਮਿੱਟੀ ਝਾੜੀ ਜਾਵੇਗੀ ।
  • ਜੇ ਸਵੈਟਰ ਅਜਿਹਾ ਹੋਵੇ ਕਿ ਧੋਣ ਤੋਂ ਬਾਅਦ ਇਸ ਦਾ ਬੇਢੰਗਾ ਹੋ ਜਾਣ ਦਾ ਡਰ ਹੋਵੇ ਤਾਂ ਧੋਣ ਤੋਂ ਪਹਿਲਾਂ ਇਸ ਦਾ ਖਾਕਾ ਅਖਬਾਰ ਜਾਂ ਖਾਕੀ ਕਾਗਜ਼ ਤੇ ਉਤਾਰ ਲਿਆ ਜਾਵੇਗਾ, ਤਾਂ ਕਿ ਧੋਣ ਤੋਂ ਬਾਅਦ ਇਸ ਨੂੰ ਮੁੜ ਤੋਂ ਪਹਿਲੇ ਆਕਾਰ ਵਿਚ ਲਿਆਂਦਾ ਜਾਵੇ ।
  • ਪਹਿਲਾਂ ਉਨੀ ਕੱਪੜੇ ਨੂੰ ਪਾਣੀ ਵਿਚੋਂ ਡੁਬੋ ਕੇ ਕੱਢ ਲਉ ਅਤੇ ਹੱਥਾਂ ਨਾਲ ਘੁੱਟ ਕੇ ਪਾਣੀ ਕੱਢ ਦਿਉ । ਸ਼ਿਕਾਕਾਈ, ਰੀਠੇ, ਜੈਨਟੀਲ ਜਾਂ ਲੀਸਾਪੋਲ ਨੂੰ ਕੋਸੇ ਪਾਣੀ ਵਿਚ ਘੋਲ ਕੇ ਝੱਗ ਬਣਾ ਲਉ ਫਿਰ ਇਸ ਨੁੱਚੜੇ ਹੋਏ ਕੱਪੜੇ ਨੂੰ ਇਸ ਸਾਬਣ ਵਾਲੇ ਪਾਣੀ ਵਿਚ ਹੱਥਾਂ ਨਾਲ ਹੌਲੀ-ਹੌਲੀ ਦਬਾ ਕੇ ਰਗੜੇ ਬਗੈਰ ਸਾਫ ਕਰੋ ।
  • ਕੱਪੜੇ ਨੂੰ ਸਾਫ ਪਾਣੀ ਵਿਚ ਹੌਲੀ-ਹੌਲੀ ਹੰਘਾਲ ਕੇ ਵਿਚੋਂ ਸਾਬਣ ਚੰਗੀ ਤਰ੍ਹਾਂ ਕੱਢ ਦਿਉ ਤੇ ਵਾਧੂ ਪਾਣੀ ਤੋਲੀਏ ਵਿਚ ਦਬਾ ਕੇ ਕੱਢ ਲਉ ।
  • ਕੱਪੜੇ ਨੂੰ ਬਣਾਏ ਹੋਏ ਖਾਕੇ ਤੇ ਰੱਖ ਕੇ ਇਸ ਦੇ ਆਕਾਰ ਵਿਚ ਲੈ ਆਉ ਤੇ ਪਧਰੀ ਥਾਂ ਜਿਵੇਂ ਚਾਰਪਾਈ ਉੱਤੇ ਕੱਪੜਾ ਵਿਛਾ ਕੇ ਇਸ ਨੂੰ ਉੱਪਰ ਸਿੱਧਾ ਪਾ ਕੇ ਛਾਂ ਵਿਚ ਸੁਕਾਉ ।

ਪ੍ਰਸ਼ਨ 8.
ਭਿਗੋਣ ਨਾਲ ਸੂਤੀ, ਉਨੀ ਅਤੇ ਰੇਸ਼ਮੀ ਕੱਪੜਿਆਂ ਵਿਚੋਂ ਕਿਹੜੇ ਕੱਪੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਇਹਨਾਂ ਦਾ ਧੋਣ ਨਾਲ ਕੀ ਸੰਬੰਧ ਹੈ ?
ਉੱਤਰ-
ਭਿਗੈਣ ਨਾਲ ਉਨੀ ਅਤੇ ਰੱਸ਼ਮੀ ਕੱਪੜੇ ਕਮਜ਼ੋਰ ਹੋ ਜਾਂਦੇ ਹਨ ਜਦਕਿ ਸੂਤੀ ਕੱਪੜੇ ਮਜ਼ਬੂਤ ਹੁੰਦੇਂ ਹਨ । ਇਹਨਾਂ ਦਾ ਧੋਣ ਨਾਲ ਇਹ ਸੰਬੰਧ ਹੈ ਕਿ ਉੱਪਰ ਦੱਸੇ ਕਾਰਨ ਕਰਕੇ ਸੁਤੀ ਕੱਪੜਿਆਂ ਨੂੰ ਤਾਂ ਧੋਣ ਤੋਂ ਪਹਿਲਾਂ ਕੁੱਝ ਸਮੇਂ ਲਈ ਭਿਉਂ ਕੇ ਰੱਖਿਆ ਜਾਂਦਾ ਹੈ । ਪਰ ਉਨੀ ਅਤੇ ਰੇਸ਼ਮੀ ਕੱਪੜਿਆਂ ਨੂੰ ਭਿਉਂ ਕੇ ਨਹੀਂ ਰੱਖਿਆ ਜਾਂਦਾ ਹੈ | ਇਹਨਾਂ ਨੂੰ ਧੋਣ ਸਮੇਂ ਧਿਆਨ ਰੱਖੋ ਕਿ ਜਿੰਨਾ ਵੀ ਪਾਣੀ ਵਰਤਿਆ ਜਾਵੇ ਸਾਰੇ ਦਾ ਤਾਪਮਾਨ ਇਕੋ ਜਿਹਾ ਹੋਣਾ ਚਾਹੀਦਾ ਹੈ । ਕਦੇ ਵੀ ਗਰਮ ਪਾਣੀ ਅਤੇ ਮੋਡੇ ਵਾਲੇ ਸਾਬਣ ਦੀ ਵਰਤੋਂ ਨਾ ਕਰੋ 1 ਧੋਣ ਲਈ ਕੱਪੜੇ ਨੂੰ ਹੌਲੀ-ਹੌਲੀ ਦਬਾਉਣਾ ਚਾਹੀਦਾ ਹੈ ਤੇ ਲਟਕਾ ਕੇ ਸੁਕਾਉਣਾ ਨਹੀਂ ਚਾਹੀਦਾ । ਕੱਪੜੇ ਨੂੰ ਪਧਰੇ ਥਾਂ ਤੇ ਸਿੱਧਾ ਰੱਖ ਕੇ ਸੁਕਾਉਣਾ ਚਾਹੀਦਾ ਹੈ ।

ਪ੍ਰਸ਼ਨ 9.
ਅਜਿਹੀ ਕਿਸਮ ਦੇ ਕੱਪੜਿਆਂ ਬਾਰੇ ਦੱਸੋ ਜਿਹਨਾਂ ਨੂੰ ਉਬਾਲ ਕੇ ਧੋਤਾ ਜਾ ਸਕਦਾ ਹੈ ? ਅਜਿਹੇ ਕੱਪੜੇ ਨੂੰ ਧੋਣ ਸਮੇਂ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਸੂਤੀ ਕੱਪੜਿਆਂ ਨੂੰ ਉਬਾਲ ਕੇ ਧੋਤਾ ਜਾ ਸਕਦਾ ਹੈ । ਇਹਨਾਂ ਕੱਪੜਿਆਂ ਨੂੰ ਧੋਣ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਦੀ ਲੋੜ ਹੈ ।

  • ਸਿਉਣਾਂ ਤੋਂ ਉਧੜੇ ਜਾਂ ਕਿਸੇ ਹੋਰ ਕਾਰਨ ਫੱਟੇ ਕੱਪੜੇ ਨੂੰ ਧੋਣ ਤੋਂ ਪਹਿਲਾਂ ਮੁਰੰਮਤ ਕਰ ਲਉ ।
  • ਸੂਤੀ, ਲਿਨਨ, ਊਨੀ, ਨਾਈਲੋਨ, ਪੋਲੀਸਟਰ, ਰੇਸ਼ਮੀ ਕੱਪੜਿਆਂ ਨੂੰ ਅਲੱਗ-ਅਲੱਗ ਕਰ ਲਉ ।
  • ਸਫੈਦ ਕੱਪੜਿਆਂ ਨੂੰ ਪਹਿਲਾਂ ਧੋਵੋ ਤੇ ਰੰਗਦਾਰ ਬਾਅਦ ਵਿਚ ।
  • ਜ਼ਿਆਦਾ ਮੈਲੇ ਕੱਪੜਿਆਂ ਨੂੰ ਹਮੇਸ਼ਾ ਬਾਅਦ ਵਿਚ ਧੋਵੋ ।
  • ਰੋਗੀਆਂ ਦੇ ਕੱਪੜਿਆਂ ਨੂੰ 10-15 ਮਿੰਟ ਲਈ ਪਾਣੀ ਵਿਚ ਉਬਾਲੋ ਤੇ ਬਾਅਦ ਵਿਚ ਧੋਵੋ ।
  • ਛੋਟੇ ਅਤੇ ਵੱਡੇ ਕੱਪੜਿਆਂ ਨੂੰ ਵੱਖ-ਵੱਖ ਕਰ ਕੇ ਧੋਵੋ ।

ਪ੍ਰਸ਼ਨ 10.
ਰੇਸ਼ਮੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-

  1. ਰੀਠੇ, ਸ਼ਿਕਾਕਾਈ ਜਾਂ ਜੈਨਟੀਲ ਨੂੰ ਕੋਸੇ ਪਾਣੀ ਵਿਚ ਘੋਲ ਕੇ ਝੱਗ ਬਣਾਓ ਅਤੇ ਇਸ ਵਿਚ ਕੱਪੜੇ ਨੂੰ ਹੱਥਾਂ ਨਾਲ ਹੌਲੀ-ਹੌਲੀ ਦਬਾ ਕੇ ਧੋਵੋ ਅਤੇ ਬਾਅਦ ਵਿਚ ਸਾਫ਼ ਪਾਣੀ ਵਿਚੋਂ 3-4 ਵਾਰ ਹੰਘਾਲ ਕੇ ਕੱਢ ਲਉ । ਕੱਪੜੇ ਨੂੰ ਹੰਘਾਲਣ ਸਮੇਂ ਵਿੱਚ ਇਕ ਚਮਚਾ ਸਿਰਕੇ ਦਾ ਪਾ ਲਉ, ਇਸ ਨਾਲ ਕੱਪੜੇ ਵਿਚ ਚਮਕ ਆ ਜਾਵੇਗੀ ।
  2. ਧੋਣ ਤੋਂ ਬਾਅਦ ਰੇਸ਼ਮੀ ਕੱਪੜੇ ਨੂੰ ਗੂੰਦ ਦਾ ਮਾਵਾ ਦਿਉ ਤਾਂ ਕਿ ਇਸ ਦੀ ਕੁਦਰਤੀ ਕੜਕ ਕਾਇਮ ਰੱਖੀ ਜਾ ਸਕੇ ।
  3. ਇਹਨਾਂ ਕੱਪੜਿਆਂ ਨੂੰ ਹਮੇਸ਼ਾਂ ਛਾਵੇਂ ਸੁਕਾਉ । ਅੱਧ ਸੁੱਕੇ ਕੱਪੜਿਆਂ ਨੂੰ ਪ੍ਰੈਸ ਕਰਨ ਲਈ ਉਤਾਰ ਲਉ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

ਪ੍ਰਸ਼ਨ 11.
ਸੂਤੀ, ਊਨੀ ਅਤੇ ਰੇਸ਼ਮੀ ਕੱਪੜਿਆਂ ਨੂੰ ਪ੍ਰੈੱਸ ਕਰਨ ਵਿਚ ਕੀ ਅੰਤਰ ਹੈ ?
ਉੱਤਰ-
ਸੂਤੀ ਕੱਪੜਿਆਂ ਦੀ ਪੈਸ-ਸੁੱਕੇ ਕੱਪੜਿਆਂ ਤੇ ਪਾਣੀ ਛਿੜਕ ਕੇ ਇਹਨਾਂ ਨੂੰ ਸਿੱਲ੍ਹੇ ਕਰ ਲਿਆ ਜਾਂਦਾ ਹੈ ਤੇ ਕੁਝ ਸਮੇਂ ਲਈ ਲਪੇਟ ਕੇ ਰੱਖ ਦਿੱਤਾ ਜਾਂਦਾ ਹੈ ਤਾਂ ਕਿ ਕੱਪੜੇ ਇੱਕੋ ਜਿਹੇ ਸਿੱਲੇ ਹੋ ਜਾਣ । ਜਦੋਂ ਪੈਸ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਕੱਪੜੇ ਦੇ ਪੱਠੇ ਪਾਸੇ ਵਲੋਂ ਪਹਿਲਾਂ ਸਿਉਣਾਂ, ਪਲੇਟਾਂ, ਉਲੇੜੀਆਂ ਵਾਲੇ ਫੱਟੇ ਪੈਸ ਕਰੋ । ਕੱਪੜੇ ਦੇ ਸਿੱਧੇ ਪਾਸੇ ਵਲ ਨੂੰ ਕੱਪੜੇ ਦੀ ਲੰਬਾਈ ਵਲ ਪੈਸ਼ ਫੇਰੋ । ਕਾਲਰ, ਕਫ, ਬਾਂਹ ਆਦਿ ਨੂੰ ਪਹਿਲਾਂ ਪੈਸ਼ ਕਰੋ । ਪੈਸ ਕਰਨ ਤੋਂ ਬਾਅਦ ਕੱਪੜੇ ਨੂੰ ਤਹਿ ਲਾ ਦਿਉ ਜਾਂ ਹੈਂਗਰ ਤੇ ਟੰਗ ਦਿਉ ।

ਊਨੀ ਕੱਪੜੇ ਦੀ ਪੈਸ-ਉਨੀ ਕੱਪੜੇ ਤੇ ਪੈਸ ਸਿੱਧੀ ਸੰਪਰਕ ਵਿਚ ਨਹੀਂ ਲਿਆਈ ਜਾਂਦੀ ਇਸ ਨਾਲ ਉਨੀ ਰੇਸ਼ੇ ਜਲ ਸਕਦੇ ਹਨ | ਮਲਮਲ ਦੇ ਇਕ ਸਫੈਦ ਕੱਪੜੇ ਨੂੰ ਗਿੱਲਾ ਕਰਕੇ ਉਨੀ ਕੱਪੜੇ ਤੇ ਵਿਛਾਓ ਅਤੇ ਹਲਕੀ ਗਰਮ ਪੈਸ ਨਾਲ ਇਸ ਨੂੰ ਪੈਸ ਕਰੋ ਇੱਕ ਥਾਂ ਤੇ ਪੈਸ 3-4 ਸੈਕਿੰਡ ਤੋਂ ਵੱਧ ਨਾ ਰਖੋ | ਪੈਸ ਕਰਨ ਤੋਂ ਬਾਅਦ ਕੱਪੜੇ ਦੀ ਤਹਿ ਲਾ ਦਿਉ । ਰੇਸ਼ਮੀ ਕੱਪੜਿਆਂ ਦੀ ਪ੍ਰੈਸ-ਕੱਪੜਿਆਂ ਨੂੰ ਸਿੱਲ੍ਹੇ ਤੌਲੀਏ ਵਿਚ ਲਪੇਟ ਕੇ ਸਿੱਲ੍ਹਾ ਕਰ ਲਉ । ਪਾਣੀ ਦਾ ਛਿੱਟਾ ਦੇਣ ਨਾਲ ਦਾਗ ਪੈ ਸਕਦੇ ਹਨ । ਹਲਕੀ ਗਰਮ ਪੈਸ ਨਾਲ ਪੈਸ ਕਰੋ | ਪੈਸ ਕਰਨ ਤੋਂ ਬਾਅਦ ਜੇ ਕੱਪੜੇ ਸਿੱਲ੍ਹੇ ਹੋਣ ਤਾਂ ਇਹਨਾਂ ਨੂੰ ਸੁਕਾ ਲਉ ਤੇ ਸੁੱਕਣ ਤੋਂ ਬਾਅਦ ਹੀ ਸੰਭਾਲੋ । ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਕੱਪੜੇ ਧੋਣ ਤੋਂ ਪਹਿਲਾਂ ਕੀ ਤਿਆਰੀ ਕਰਨੀ ਚਾਹੀਦੀ ਹੈ ? ਸੂਤੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਦੇਖੋ ਪ੍ਰਸ਼ਨ ਨੰਬਰ 1 ਅਤੇ 5 ਦਾ ਉੱਤਰ ।

ਪ੍ਰਸ਼ਨ 13.
ਸੂਤੀ ਅਤੇ ਊਨੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ? ਇਹਨਾਂ ਨੂੰ ਧੋਣ ਸਮੇਂ ਕੀ-ਕੀ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਹਨ ?
ਉੱਤਰ-
ਦੇਖੋ ਪ੍ਰਸ਼ਨ ਨੰਬਰ 5, 7 ਅਤੇ 6, 9.

ਵਸਤੁਨਿਸ਼ਠ ਪ੍ਰਸ਼ਨ ਖ਼ਾਲੀ ਥਾਂ ਭਰੋ

1. ………….. ਕੱਪੜਿਆਂ ਨੂੰ ਸਿੱਧਿਆਂ ਪੈਂਸ ਦੇ ਸੰਪਰਕ ਵਿਚ ਨਾ ਲਿਆਓ ।
ਉੱਤਰ-
ਊਨੀ,

2. ………….. ਰੇਸ਼ੇ ਗਰਮ ਪਾਣੀ ਵਿਚ ਪਾਉਣ ਤੇ ਜੁੜ ਜਾਂਦੇ ਹਨ ।
ਉੱਤਰ-
ਊਨੀ,

3. ਜੁਕਾਮ ਵਾਲੇ ਰੁਮਾਲ ਨੂੰ ………. ਮਿਲੇ ਪਾਣੀ ਵਿਚ ਡੁਬਾਉਣਾ ਚਾਹੀਦਾ ਹੈ ।
ਉੱਤਰ-
ਨਮਕ,

4. ਸਿਲਕ ਦੇ ਕੱਪੜਿਆਂ ਨੂੰ ………….. ਵਿਚ ਸੁਕਾਓ ।
ਉੱਤਰ-
ਛਾਂ ।

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਕੱਪੜਿਆਂ ਨੂੰ ਕਲਫ਼ ਲਗਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਅਕੜਾਅ ਆ ਜਾਂਦਾ ਹੈ ।

ਪ੍ਰਸ਼ਨ 2.
ਊਨੀ ਕੱਪੜੇ ਨੂੰ ਕਿਸ ਤਰ੍ਹਾਂ ਨਹੀਂ ਸੁਕਾਉਣਾ ਚਾਹੀਦਾ ?
ਉੱਤਰ-
ਲਟਕਾਂ ਕੇ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

ਪ੍ਰਸ਼ਨ 3.
ਪਹਿਲਾਂ ਕਿਹੜੇ ਕੱਪੜੇ ਨੂੰ ਧੋਣਾ ਚਾਹੀਦਾ ਹੈ ?
ਉੱਤਰ-
ਸਫ਼ੈਦ ।

ਠੀਕ/ਗਲਤ ਦੱਸੋ

1. ਸਫ਼ੈਦ ਕੱਪੜੇ ਪਹਿਲਾਂ ਧੋਣੇ ਚਾਹੀਦੇ ਹਨ ।
ਉੱਤਰ-
ਠੀਕ,

2. ਊਨੀ ਕੱਪੜਿਆਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।
ਉੱਤਰ-
ਠੀਕ,

3. ਸੂਤੀ ਕੱਪੜਿਆਂ ਨੂੰ ਪਾਣੀ ਦਾ ਛਿੱਟਾ ਦੇ ਕੇ ਪ੍ਰੈਸ ਕਰੋ ।
ਉੱਤਰ-
ਠੀਕ,

4. ਭਿਗੋਣ ਨਾਲ ਊਨੀ ਕੱਪੜੇ ਮਜ਼ਬੂਤ ਹੋ ਜਾਂਦੇ ਹਨ |
ਉੱਤਰ-
ਗਲਤ,

5. ਰੇਸ਼ਮੀ ਕੱਪੜਿਆਂ ਨੂੰ ਧੁੱਪ ਵਿਚ ਹੀ ਸੁਕਾਉਣਾ ਚਾਹੀਦਾ ਹੈ ।
ਉੱਤਰ-
ਗਲਤ

ਬਹੁ-ਵਿਕਲਪੀ ਪ੍ਰਸ਼ਨ

1. ਠੀਕ ਤੱਥ ਹੈ
(A) ਕੱਪੜੇ ਘਰ ਵਿੱਚ ਜਾਂ ਲਾਂਡਰੀ ਵਿੱਚ ਧੁਆਏ ਜਾ ਸਕਦੇ ਹਨ।
(B) ਉਨੀ ਕੱਪੜਿਆਂ ਨੂੰ ਸਿੱਧਾ ਪ੍ਰੈਸ ਦੇ ਸੰਪਰਕ ਵਿਚ ਨਾ ਲਿਆਓ
(C) ਜ਼ਿਆਦਾ ਮੈਲੇ ਕੱਪੜਿਆਂ ਨੂੰ ਹਮੇਸ਼ਾ ਬਾਅਦ ਵਿਚ ਧੋਵੋ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ॥

2. ਠੀਕ ਤੱਥ ਨਹੀਂ ਹੈ
(A) ਧੋਣ ਤੋਂ ਪਹਿਲਾਂ ਕੱਪੜਿਆਂ ਦੀ ਮੁਰੰਮਤ ਕਰ ਲੈਣੀ ਚਾਹੀਦੀ ਹੈ।
(B) ਊਨੀ ਸਵੈਟਰ ਨੂੰ ਤਾਰ ਤੇ ਲਟਕਾ ਕੇ ਸੁਕਾਉ
(C) ਰੇਸ਼ਮੀ ਕੱਪੜਿਆਂ ਨੂੰ ਛਾਂ ਵਿਚ ਸੁਕਾਓ
(D) ਊਨੀ ਕੱਪੜਿਆਂ ਨੂੰ ਰੀਠਾ, ਸ਼ਿਕਾਕਾਈ, ਜੈਨਟੀਲ ਆਦਿ ਨਾਲ ਧੋਣਾ ਚਾਹੀਦਾ ਹੈ ।
ਉੱਤਰ-
(B) ਊਨੀ ਸਵੈਟਰ ਨੂੰ ਤਾਰ ਤੇ ਲਟਕਾ ਕੇ ਸੁਕਾਉ |

ਕੱਪੜਿਆਂ ਦੀ ਧੁਆਈ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਕੱਪੜਿਆਂ ਦੀ ਚੰਗੀ ਧੁਆਈ ਨਾਲ ਕੱਪੜੇ ਨਵੇਂ ਵਰਗੇ ਤੇ ਹੰਢਣਸਾਰ ਹੋ ਜਾਂਦੇ ਹਨ ।
  • ਕੱਪੜੇ ਘਰ ਵਿਚ ਜਾਂ ਲਾਂਡਰੀ ਤੋਂ ਧੁਆਏ ਜਾ ਸਕਦੇ ਹਨ ।
  • ਕੱਪੜੇ ਧੋਣ ਤੋਂ ਪਹਿਲਾਂ ਇਹਨਾਂ ਦੀ ਮੁਰੰਮਤ, ਛੰਟਾਈ ਅਤੇ ਦਾਗ ਉਤਾਰਨ ਦਾ ਕੰਮ ਕਰ ਲੈਣਾ ਚਾਹੀਦਾ ਹੈ |
  • ਕੱਪੜਿਆਂ ਦੀ ਛੰਟਾਈ ਰੇਸ਼ਿਆਂ, ਰੰਗ, ਆਕਾਰ ਅਤੇ ਗੰਦਗੀ ਮੁਤਾਬਿਕ ਕਰਨੀ ਚਾਹੀਦੀ ਹੈ ।
  • ਸੂਤੀ ਕੱਪੜੇ ਪਾਣੀ ਵਿਚ ਭਿਗੋਣ ਤੇ ਮਜ਼ਬੂਤ ਹੋ ਜਾਂਦੇ ਹਨ ਜਦਕਿ ਊਨੀ ਅਤੇ ਰੇਸ਼ਮੀ ਕੱਪੜੇ ਪਾਣੀ ਵਿਚ ਭਿਉਂ ਕੇ ਰੱਖਣ ਤੇ ਕਮਜ਼ੋਰ ਹੋ ਜਾਂਦੇ ਹਨ ।
  • ਸੂਤੀ ਕੱਪੜਿਆਂ ਨੂੰ ਕਿਟਾਣੂ ਰਹਿਤ ਕਰਨ ਲਈ ਉਬਲਦੇ ਪਾਣੀ ਵਿਚ 10-15 ਮਿੰਟ ਲਈ ਰੱਖਣਾ ਚਾਹੀਦਾ ਹੈ ।
  • ਸਫੈਦ ਕੱਪੜੇ ਪਹਿਲਾਂ ਧੋਣੇ ਚਾਹੀਦੇ ਹਨ ।
  • ਸਤੀ ਕੱਪੜਿਆਂ ਨੂੰ ਪਾਣੀ ਦਾ ਛਿੱਟਾ ਦੇ ਕੇ ਸਿੱਲਾ ਕਰਕੇ ਪੈਸ ਕਰੋ ।
  • ਉਨੀ, ਰੇਸ਼ਮੀ ਕੱਪੜਿਆਂ ਨੂੰ ਰੀਠਾ, ਸ਼ਿਕਾਕਾਈ, ਜੈਨਟੀਲ ਆਦਿ ਨਾਲ ਧੋਣਾ ਚਾਹੀਦਾ ਹੈ ।
  • ਉਨੀ ਕੱਪੜਿਆਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ । ੩ ਉਨੀ ਕੱਪੜਿਆਂ ਨੂੰ ਸਿੱਧਾ ਪ੍ਰੈਸ ਦੇ ਸੰਪਰਕ ਵਿਚ ਨਾ ਲਿਆਉ ।
  • ਰੇਸ਼ਮੀ/ਸਿਲਕ ਦੇ ਕੱਪੜੇ ਨੂੰ ਪਾਣੀ ਛਿੜਕ ਕੇ ਸਿੱਲ੍ਹਾ ਨਾ ਕਰੋ ਸਗੋਂ ਕਿਸੇ ਸਿੱਲ੍ਹੇ
  • ਤੋਲੀਏ ਵਿਚ ਲਪੇਟ ਕੇ ਸਿੱਲਾ ਕਰੋ ਤੇ ਪੈਸ ਕਰੋ !

PSEB 9th Class Home Science Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ

Punjab State Board PSEB 9th Class Home Science Book Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ Textbook Exercise Questions and Answers.

PSEB Solutions for Class 9 Home Science Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ

Home Science Guide for Class 9 PSEB ਸਫ਼ਾਈਕਾਰੀ ਅਤੇ ਹੋਰ ਪਦਾਰਥ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕਿਸੇ ਇੱਕ ਸਹਾਇਕ ਸਫਾਈਕਾਰਕ ਪਦਾਰਥ ਦਾ ਨਾਂ ਲਿਖੋ ?
ਉੱਤਰ-
ਕੱਪੜੇ ਧੋਣ ਵਾਲਾ ਸੋਡਾ ।

ਪ੍ਰਸ਼ਨ 2.
ਸਾਬਣ ਬਣਾਉਣ ਲਈ ਜ਼ਰੂਰੀ ਪਦਾਰਥ ਕਿਹੜੇ ਹਨ ?
ਉੱਤਰ-
ਸਾਬਣ ਬਣਾਉਣ ਲਈ ਚਰਬੀ ਅਤੇ ਖਾਰ ਜ਼ਰੂਰੀ ਪਦਾਰਥ ਹਨ । ਨਾਰੀਅਲ, ਮਹੁਏ, ਸਰੋਂ, ਜੈਤੂਨ ਦਾ ਤੇਲ, ਸੁਰ ਦੀ ਚਰਬੀ ਆਦਿ ਚਰਬੀ ਵਜੋਂ ਵਰਤੇ ਜਾ ਸਕਦੇ ਹਨ । ਜਦਕਿ ਖਾਰ ਕਾਸਟਿਕ ਸੋਡਾ ਜਾਂ ਪੋਟਾਸ਼ ਤੋਂ ਪ੍ਰਾਪਤ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਸਾਬਣ ਬਣਾਉਣ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਹਨ ?
ਉੱਤਰ-
ਸਾਬਣ ਬਣਾਉਣ ਦੀਆਂ ਦੋ ਵਿਧੀਆਂ ਹਨ –

  • ਗਰਮ ਅਤੇ
  • ਠੰਡੀ ਵਿਧੀ ।

ਪ੍ਰਸ਼ਨ 4.
ਕੱਪੜਿਆਂ ਵਿਚ ਅਕੜਾਅ ਕਿਉਂ ਲਿਆਂਦਾ ਜਾਂਦਾ ਹੈ ?
ਉੱਤਰ-

  1. ਕੱਪੜਿਆਂ ਵਿਚ ਅਕੜਾਅ ਲਿਆਉਣ ਨਾਲ ਇਹ ਮੁਲਾਇਮ ਹੋ ਜਾਂਦੇ ਹਨ ਤੇ ਇਹਨਾਂ ਵਿਚ ਚਮਕ ਆ ਜਾਂਦੀ ਹੈ ।
  2. ਮੈਲ ਵੀ ਕੱਪੜੇ ਦੇ ਉੱਪਰ ਹੀ ਰਹਿ ਜਾਂਦੀ ਹੈ ਜਿਸ ਕਾਰਨ ਕੱਪੜੇ ਨੂੰ ਧੋਣਾ ਸੌਖਾ ਹੋ ਜਾਂਦਾ ਹੈ ।
  3. ਕੱਪੜੇ ਵਿਚ ਜਾਨ ਪੈ ਜਾਂਦੀ ਹੈ ਤੇ ਦੇਖਣ ਨੂੰ ਮਜ਼ਬੂਤ ਲੱਗਦਾ ਹੈ ।

ਪ੍ਰਸ਼ਨ 5.
ਕੱਪੜਿਆਂ ਤੋਂ ਦਾਗ ਉਤਾਰਨ ਵਾਲੇ ਪਦਾਰਥਾਂ ਨੂੰ ਕਿਹੜੀਆਂ ਮੁੱਖ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਇਹਨਾਂ ਨੂੰ ਦੋ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ –

  • ਆਕਸੀਡਾਈਜਿੰਗ ਬਲੀਚ-ਇਹਨਾਂ ਵਿਚੋਂ ਆਕਸੀਜਨ ਨਿਕਲ ਕੇ ਧੱਬੇ ਨੂੰ ਰੰਗ ਰਹਿਤ ਕਰ ਦਿੰਦੀ ਹੈ । ਹਾਈਡਰੋਜਨ ਪਰਆਕਸਾਈਡ, ਸੋਡੀਅਮ ਪਬੋਰੇਟ ਆਦਿ ਅਜਿਹੇ ਪਦਾਰਥ ਹਨ ।
  • ਰਿਡਯੂਸਿੰਗ ਬਲੀਚ-ਇਹ ਪਦਾਰਥ ਧੱਬੇ ਵਿਚੋਂ ਆਕਸੀਜਨ ਕੱਢ ਕੇ ਉਸ ਨੂੰ ਰੰਗ ਰਹਿਤ ਕਰ ਦਿੰਦੇ ਹਨ । ਸੋਡੀਅਮ ਬਾਈਸਲਫਾਈਟ ਅਤੇ ਸੋਡੀਅਮ ਹਾਈਡਰੋਸਲਫਾਈਟ ਅਜਿਹੇ ਪਦਾਰਥ ਹਨ ।

PSEB 9th Class Home Science Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ

ਪ੍ਰਸ਼ਨ 6.
ਸਾਬਣ ਅਤੇ ਸਾਬਣ ਰਹਿਤ ਸਫਾਈਕਾਰੀ ਪਦਾਰਥ ਵਿਚ ਕੀ ਅੰਤਰ ਹੁੰਦਾ ਹੈ ?
ਉੱਤਰ –

ਸਾਬਣ ਸਾਬਣ ਰਹਿਤ ਸਫਾਈਕਾਰੀ
1. ਸਾਬਣ ਕੁਦਰਤੀ ਤੇਲਾਂ ਜਿਵੇਂ ਨਾਰੀਅਲ, ਜੈਤੂਨ, ਸਗੋਂ ਆਦਿ ਜਾਂ ਚਰਬੀ ਜਿਵੇਂ ਸੂਰ ਦੀ ਚਰਬੀ ਆਦਿ  ਤੋਂ ਬਣਦਾ ਹੈ । 1. ਸਾਬਣ ਰਹਿਤ ਸਫਾਈਕਾਰੀ ਪਦਾਰਥ ਸੋਧਕ ਰਸਾਇਣਿਕ ਪਦਾਰਥਾਂ ਤੋਂ ਬਣਦੇ ਹਨ ।
2. ਸਾਬਣ ਦੀ ਵਰਤੋਂ ਭਾਰੇ ਪਾਣੀ ਵਿਚ ਨਹੀਂ ਕੀਤੀ ਜਾ ਸਕਦੀ ਹੈ । 2. ਇਹਨਾਂ ਦੀ ਵਰਤੋਂ ਭਾਰੇ ਪਾਣੀ ਵਿਚ ਵੀ ਕੀਤੀ ਜਾ ਸਕਦੀ ।
3. ਸਾਬਣ ਨੂੰ ਜਦੋਂ ਕੱਪੜੇ ਤੇ ਰਗੜਿਆ ਜਾਂਦਾ ਹੈ ਤਾਂ ਚਿੱਟੀ ਜਿਹੀ ਝੱਗ ਬਣਦੀ ਹੈ । 3. ਇਹਨਾਂ ਵਿਚ ਕਈ ਵਾਰ ਚਿੱਟੀ ਝੱਗ ਨਹੀਂ ਬਣਦੀ।

ਪ੍ਰਸ਼ਨ 7.
ਕੱਪੜਿਆਂ ਨੂੰ ਸਫ਼ੈਦ ਕਰਨ ਵਾਲੇ ਪਦਾਰਥ ਕਿਹੜੇ ਹਨ ?
ਉੱਤਰ-
ਕੱਪੜਿਆਂ ਨੂੰ ਸਫੈਦ ਕਰਨ ਵਾਲੇ ਪਦਾਰਥ ਹਨ ਨੀਲ ਅਤੇ ਟੀਨੋਪਾਲ ਜਾਂ ਰਾਨੀਪਾਲ। |
ਨਾਲ-ਨੀਲ ਦੋ ਤਰ੍ਹਾਂ ਦੇ ਹੁੰਦੇ ਹਨ-

  • ਪਾਣੀ ਵਿਚ ਅਘੁਲਣਸ਼ੀਲ ਅਤੇ
  • ਪਾਣੀ ਵਿਚ ਘੁਲਣਸ਼ੀਲ ਨੀਲ।

ਇੰਡੀਗੋ, ਅਲਟਰਾਮੈਰੀਨ ਅਤੇ ਪ੍ਰਸ਼ੀਅਨ ਨਾਲ ਪਹਿਲੀ ਤਰ੍ਹਾਂ ਦੇ ਨਾਲ ਹਨ ਇਹ ਪਾਣੀ ਦੇ ਹੇਠਾਂ ਬੈਠ ਜਾਂਦੇ ਹਨ ਇਹਨਾਂ ਨੂੰ ਚੰਗੀ ਤਰ੍ਹਾਂ ਮਲਣਾ ਪੈਂਦਾ ਹੈ। ਐਨੀਲਿਨ ਦੂਜੇ ਤਰ੍ਹਾਂ ਦੇ ਨਾਲ ਹਨ ਇਹ ਪਾਣੀ ਵਿਚ ਘੁਲ ਜਾਂਦੇ ਹਨ । ਟਿਨੋਪਾਲ-ਇਹ ਵੀ ਚਿੱਟੇ ਕੱਪੜਿਆਂ ਨੂੰ ਹੋਰ ਸਫੈਦ ਅਤੇ ਚਮਕਦਾਰ ਕਰਨ ਲਈ ਵਰਤੇ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 8.
ਠੰਢੀ ਵਿਧੀ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਸਾਬਣ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ? ਇਸ ਦੇ ਕੀ ਨੁਕਸਾਨ ਹਨ ?
ਉੱਤਰ-
ਨੰਡੀ ਵਿਧੀ ਰਾਹੀਂ ਸਾਬਣ ਤਿਆਰ ਕਰਨ ਲਈ ਹੇਠ ਲਿਖਿਆ ਸਮਾਨ ਲਉ !
ਕਾਸਟਿਕ ਸੋਡਾ ਜਾਂ ਪੋਟਾਸ਼ = 250
ਗਰਾਮ ਮਹੁਆ ਜਾਂ ਨਾਰੀਅਲ ਦਾ ਤੇਲ = 1 ਲਿਟਰ
ਪਾਣੀ = 3/4 ਕਿਲੋਗਰਾਮ
ਮੈਦਾ = 250 ਗਰਾਮ

ਕਿਸੇ ਮਿੱਟੀ ਦੇ ਬਰਤਨ ਵਿਚ ਕਾਸਟਿਕ ਸੋਡੇ ਅਤੇ ਪਾਣੀ ਨੂੰ ਮਿਲਾ ਕੇ 2 ਘੰਟੇ ਤਕ ਰੱਖ ਦਿਉ। ਤੇਲ ਅਤੇ ਮੈਦੇ ਨੂੰ ਚੰਗੀ ਤਰ੍ਹਾਂ ਘੋਲ ਲਉ ਤੇ ਫਿਰ ਇਸ ਵਿਚ ਸੋਡੇ ਦਾ ਘੋਲ ਹੌਲੀ-ਹੌਲੀ ਪਾਉ ਤੇ ਰਲਾਉਂਦੇ ਰਹੋ। ਪੈਦਾ ਹੋਈ ਗਰਮੀ ਨਾਲ ਸਾਬਣ ਤਿਆਰ ਹੋ ਜਾਵੇਗਾ ਇਸ ਨੂੰ ਕਿਸੇ ਸਾਂਚੇ ਵਿਚ ਪਾ ਕੇ ਸੁੱਕਾ ਲਓ ਤੇ ਚਾਕੀਆਂ ਕੱਟ ਲਉ । ਨੁਕਸਾਨ-ਸਾਬਣ ਵਿਚ ਵਾਧੂ ਖਾਰ ਤੇ ਤੇਲ ਤੇ ਗਲਿਸਰੋਲ ਵਗੈਰਾ ਸਾਬਣ ਵਿਚ ਰਹਿ ਜਾਂਦੇ ਹਨ। ਜ਼ਿਆਦਾ ਖਾਰ ਵਾਲੇ ਸਾਬਣ ਕੱਪੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ।

ਪ੍ਰਸ਼ਨ 9.
ਸਾਬਣ ਕਿਹੜੀਆਂ-ਕਿਹੜੀਆਂ ਕਿਸਮਾਂ ਵਿਚ ਮਿਲਦਾ ਹੈ ?
ਉੱਤਰ-
ਸਾਬਣ ਹੇਠ ਲਿਖੀਆਂ ਕਿਸਮਾਂ ਵਿਚ ਮਿਲਦਾ ਹੈ

  • ਸਾਬਣ ਦੀ ਚਾਕੀ-ਸਾਬਣ ਚਾਕੀ ਦੇ ਰੂਪ ਵਿਚ ਆਮ ਮਿਲ ਜਾਂਦਾ ਹੈ । ਚਾਕੀ ਨੂੰ ਗਿੱਲੇ ਕੱਪੜੇ ਤੇ ਰਗੜ ਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।
  • ਸਾਬਣ ਦਾ ਪਾਊਡਰ-ਇਹ ਸਾਬਣ ਅੜੇ ਸੋਡੀਅਮ ਕਾਰਬੋਨੇਟ ਦਾ ਬਣਿਆ ਹੁੰਦਾ ਹੈ । ਇਸ ਨੂੰ ਗਰਮ ਪਾਣੀ ਵਿਚ ਘੋਲ ਕੇ ਕੱਪੜੇ ਧੋਣ ਲਈ ਵਰਤਿਆ ਜਾਂਦਾ ਹੈ । ਇਸ ਵਿਚ ਸਫੈਦ ਸੂਤੀ ਕੱਪੜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ !
  • ਸਾਬਣ ਦਾ ਚੂਰਾ-ਇਹ ਬੰਦ ਪੈਕਟਾਂ ਵਿਚ ਮਿਲਦਾ ਹੈ । ਇਸ ਨੂੰ ਪਾਣੀ ਵਿਚ ਉਬਾਲਿਆ ਜਾਂਦਾ ਹੈ ਤੇ ਸੂਤੀ ਕੱਪੜਿਆਂ ਨੂੰ ਕੁਝ ਸਮੇਂ ਲਈ ਇਸ ਵਿਚ ਭਿਉਂ ਕੇ ਰੱਖਣ ਤੋਂ ਬਾਅਦ ਧੋਤਾ ਜਾਂਦਾ ਹੈ। ਰੋਗੀਆਂ ਦੇ ਕੱਪੜਿਆਂ ਨੂੰ ਵੀ ਕੀਟਾਣੂ ਰਹਿਤ ਕਰਨ ਲਈ ਸਾਬਣ ਦੇ ਉਬਲਦੇ ਘੋਲ ਦੀ ਵਰਤੋਂ ਕੀਤੀ ਜਾਂਦੀ ਹੈ ।
  • ਸਾਬਣ ਦੀ ਲੇਸ-ਇਕ ਹਿੱਸਾ ਸਾਬਣ ਦਾ ਚੂਰਾ ਲੈ ਕੇ ਪੰਜ ਹਿੱਸੇ ਪਾਣੀ ਪਾ ਕੇ ਉਦੋਂ ਤਕ ਉਬਾਲੋ ਜਦੋਂ ਤਕ ਲੇਸ ਜਿਹੀ ਤਿਆਰ ਨਾ ਹੋ ਜਾਵੇ । ਇਸ ਨੂੰ ਠੰਡਾ ਹੋਣ ਤੇ ਬੋਤਲਾਂ ਵਿਚ ਪਾ ਕੇ ਰੱਖ ਲਉ ਤੇ ਲੋੜ ਪੈਣ ਤੇ ਪਾਣੀ ਪਾ ਕੇ ਕੱਪੜੇ ਧੋਣ ਲਈ ਇਸ ਨੂੰ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 10.
ਚੰਗੇ ਸਾਬਣ ਦੀ ਕੀ ਪਹਿਚਾਣ ਹੈ ?
ਉੱਤਰ-

  1. ਸਾਬਣ ਹਲਕੇ ਪੀਲੇ ਰੰਗ ਦਾ ਹੋਣਾ ਚਾਹੀਦਾ ਹੈ। ਗੁੜੇ ਰੰਗ ਦੇ ਸਾਬਣ ਵਿਚ ਕਈ ਮਿਲਾਵਟਾਂ ਹੋ ਸਕਦੀਆਂ ਹਨ ।
  2. ਸਾਬਣ ਹੱਥ ਲਗਾਉਣ ਤੇ ਥੋੜਾ ਸਖ਼ਤ ਹੋਣਾ ਚਾਹੀਦਾ ਹੈ। ਜ਼ਿਆਦਾ ਨਰਮ ਸਾਬਣ ਵਿਚ ਜ਼ਰੂਰਤ ਨਾਲੋਂ ਜ਼ਿਆਦਾ ਪਾਣੀ ਹੋ ਸਕਦਾ ਹੈ ਜਿਹੜਾ ਸਿਰਫ਼ ਭਾਰ ਵਧਾਉਣ ਲਈ ਹੀ ਹੁੰਦਾ ਹੈ ।
  3. ਹੱਥ ਲਗਾਉਣ ਤੇ ਸਾਬਣ ਜ਼ਿਆਦਾ ਸਖ਼ਤ ਅਤੇ ਸੁੱਕਾ ਨਹੀਂ ਹੋਣਾ ਚਾਹੀਦਾ | ਕੁਝ ਘਟੀਆ ਕਿਸਮ ਦੇ ਸਾਬਣਾਂ ਵਿਚ ਭਾਰ ਵਧਾਉਣ ਵਾਲੇ ਪਾਊਡਰ ਪਾਏ ਹੁੰਦੇ ਹਨ ਜਿਹੜੇ ਕੱਪੜੇ ਧੋਣ ਵਿਚ ਸਹਾਇਕ ਨਹੀਂ ਹੁੰਦੇ ।
  4. ਚੰਗਾ ਸਾਬਣ ਸਟੋਰ ਕਰਨ ਤੇ, ਪਹਿਲਾਂ ਦੀ ਤਰ੍ਹਾਂ ਹੀ ਰਹਿੰਦਾ ਹੈ, ਜਦ ਕਿ ਘਟੀਆ ਕਿਸਮ ਦੇ ਸਾਬਣ ਉੱਪਰ ਸਟੋਰ ਕਰਨ ਤੇ ਸਫ਼ੈਦ ਪਾਉਡਰ ਜਿਹਾ ਬਣ ਜਾਂਦਾ ਹੈ । ਇਹਨਾਂ ਵਿਚ ਜ਼ਰੂਰਤ ਤੋਂ ਜ਼ਿਆਦਾ ਖਾਰ ਹੁੰਦੀ ਹੈ ਜਿਹੜੀ ਕਿ ਕੱਪੜੇ ਨੂੰ ਖ਼ਰਾਬ ਵੀ ਕਰ ਸਕਦੀ ਹੈ ।
  5. ਚੰਗਾ ਸਾਬਣ ਜ਼ਬਾਨ ਤੇ ਲਗਾਉਣ ਤੇ ਠੀਕ ਸੁਆਦ ਦਿੰਦਾ ਹੈ, ਜਦ ਕਿ ਮਿਲਾਵਟ ਵਾਲਾ ਸਾਬਣ ਜ਼ਬਾਨ ਤੇ ਲਗਾਉਣ ਤੇ ਤਿੱਖਾ ਅਤੇ ਕੌੜਾ ਸੁਆਦ ਦਿੰਦਾ ਹੈ ।

ਪ੍ਰਸ਼ਨ 11.
ਸਾਬਣ ਰਹਿਤ ਕੁਦਰਤੀ, ਸਫ਼ਾਈਕਾਰੀ ਪਦਾਰਥ ਕਿਹੜੇ ਹਨ ?
ਉੱਤਰ-
ਸਾਬਣ ਰਹਿਤ ਕੁਦਰਤੀ, ਸਫ਼ਾਈਕਾਰੀ ਪਦਾਰਥ ਹਨ ਰੀਠੇ ਅਤੇ ਸ਼ਿੱਕਾਕਾਈ। ਇਹਨਾਂ ਦੀਆਂ ਫਲੀਆਂ ਨੂੰ ਸੁਕਾ ਕੇ ਸਟੋਰ ਕਰ ਲਿਆ ਜਾਂਦਾ ਹੈ ।

  • ਰੀਠਾ-ਰੀਠਿਆਂ ਦੀ ਬਾਹਰੀ ਛਿੱਲ ਦੇ ਰਸ ਵਿਚ ਕੱਪੜੇ ਸਾਫ਼ ਕਰਨ ਦੀ ਸ਼ਕਤੀ ਹੁੰਦੀ ਹੈ। ਰੀਠਿਆਂ ਦੀ ਛਿੱਲ ਉਤਾਰ ਕੇ ਪੀਸ ਲਓ ਅਤੇ 250 ਗਰਾਮ ਛਿੱਲ ਨੂੰ ਕੁਝ ਘੰਟੇ ਲਈ 1 ਕਿਲੋ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਫਿਰ ਇਹਨਾਂ ਨੂੰ ਉਬਾਲੋ ਤੇ ਠੰਡਾ ਕਰਕੇ ਛਾਣ ਕੇ ਬੋਤਲਾਂ ਵਿਚ ਭਰ ਕੇ ਰੱਖਿਆ ਜਾ ਸਕਦਾ ਹੈ । ਇਸ ਦੀ ਵਰਤੋਂ ਨਾਲ ਊਨੀ, ਰੇਸ਼ਮੀ ਕੱਪੜੇ ਹੀ ਨਹੀਂ ਸਗੋਂ ਸੋਨੇ, ਚਾਂਦੀ ਦੇ ਗਹਿਣੇ ਵੀ ਸਾਫ਼ ਕੀਤੇ ਜਾ ਸਕਦੇ ਹਨ ।
  • ਸ਼ਿੱਕਾਕਾਈ-ਇਸ ਦਾ ਵੀ ਰੀਠਿਆਂ ਦੀ ਤਰਾਂ ਘੋਲ ਬਣਾ ਲਿਆ ਜਾਂਦਾ ਹੈ । ਇਸ ਨਾਲ ਕੱਪੜੇ ਨਿਖਰਦੇ ਹੀ ਨਹੀਂ ਸਗੋਂ ਉਹਨਾਂ ਵਿਚ ਚਮਕ ਵੀ ਆ ਜਾਂਦੀ ਹੈ. । ਇਸ ਨਾਲ ਸਿਰ ਵੀ ਧੋਇਆ ਜਾ ਸਕਦਾ ਹੈ ।

ਪ੍ਰਸ਼ਨ 12.
ਸਾਬਣ ਰਹਿਤ ਰਸਾਇਣਿਕ ਸਫ਼ਾਈਕਾਰੀ ਪਦਾਰਥਾਂ ਤੋਂ ਤੁਸੀਂ ਕੀ ਸਮਝਦੇ ਹੋ ? ਇਨ੍ਹਾਂ ਦੇ ਕੀ ਲਾਭ ਹਨ ?
ਉੱਤਰ-
ਸਾਬਣ ਕੁਦਰਤੀ ਤੇਲ ਜਾਂ ਚਰਬੀ ਤੋਂ ਬਣਦੇ ਹਨ ਜਦਕਿ ਰਸਾਇਣਿਕ ਸਫ਼ਾਈਕਾਰੀ ਸੋਧਕ ਰਸਾਇਣਿਕ ਪਦਾਰਥਾਂ ਤੋਂ ਬਣਦੇ ਹਨ । ਇਹ ਚਾਕੀ, ਪਾਊਡਰ ਅਤੇ ਤਰਲ ਦੇ ਰੂਪ ਵਿਚ ਉਪਲੱਬਧ ਹੋ ਸਕਦੇ ਹਨ ।

ਲਾਭ-

  1. ਇਹਨਾਂ ਦੀ ਵਰਤੋਂ ਹਰ ਤਰ੍ਹਾਂ ਦੇ ਸੂਤੀ, ਰੇਸ਼ਮੀ, ਊਨੀ ਅਤੇ ਬਣਾਉਟੀ ਰੇਸ਼ਿਆਂ ਲਈ ਕੀਤੀ ਜਾ ਸਕਦੀ ਹੈ ।
  2. ਇਹਨਾਂ ਦੀ ਵਰਤੋਂ ਗਰਮ, ਠੰਡੇ, ਹਲਕੇ ਜਾਂ ਭਾਰੇ ਸਭ ਤਰ੍ਹਾਂ ਦੇ ਪਾਣੀ ਵਿਚ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 13.
ਸਾਬਣ ਅਤੇ ਹੋਰ ਸਾਬਣ ਰਹਿਤ ਸਫ਼ਾਈਕਾਰੀ ਪਦਾਰਥਾਂ ਤੋਂ ਇਲਾਵਾ ਕੱਪੜਿਆਂ ਦੀ ਧੁਆਈ ਲਈ ਕਿਹੜੇ ਸਹਾਇਕ ਸਫ਼ਾਈਕਾਰੀ ਪਦਾਰਥ ਇਸਤੇਮਾਲ ਕੀਤੇ ਜਾਂਦੇ ਹਨ ?
ਉੱਤਰ-
ਸਹਾਇਕ ਸਫ਼ਾਈਕਾਰੀ ਪਦਾਰਥ ਹੇਠ ਲਿਖੇ ਹਨ

  • ਕੱਪੜੇ ਧੋਣ ਵਾਲਾ ਸੋਡਾ-ਇਸ ਨੂੰ ਸਫ਼ੈਦ ਸੂਤੀ ਕੱਪੜਿਆਂ ਨੂੰ ਧੋਣ ਲਈ ਵਰਤਿਆ ਜਾਂਦਾ ਹੈ । ਪਰ ਰੰਗਦਾਰ ਸੂਤੀ ਕੱਪੜਿਆਂ ਦਾ ਰੰਗ ਹਲਕਾ ਪੈ ਜਾਂਦਾ ਹੈ ਅਤੇ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ । ਇਹ ਰਵੇਦਾਰ ਹੁੰਦਾ ਹੈ ਅਤੇ ਉਬਲਦੇ ਪਾਣੀ ਵਿਚ ਇਕਦਮ ਘੁਲ ਜਾਂਦਾ ਹੈ । ਇਸ ਨਾਲ ਸਫਾਈ ਦੀ ਪ੍ਰਕਿਰਿਆ ਵਿਚ ਵਾਧਾ ਹੁੰਦਾ ਹੈ । ਇਸ ਦੀ ਵਰਤੋਂ ਖਾਰੇ ਪਾਣੀ ਨੂੰ ਹਲਕਾ ਕਰਨ ਲਈ, ਧਿਆਈ ਸਾਫ਼ ਕਰਨ ਅਤੇ ਦਾਗ ਉਤਾਰਨ ਲਈ ਕੀਤੀ ਜਾਂਦੀ ਹੈ ।
  • ਬੋਰੈਕਸ (ਸੁਹਾਗਾ-ਇਸ ਦੀ ਵਰਤੋਂ ਸਫ਼ੈਦ ਸੂਤੀ ਕੱਪੜਿਆਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਅਤੇ ਚਾਹ, ਕਾਫ਼ੀ, ਫਲ, ਸਬਜ਼ੀਆਂ ਆਦਿ ਦੇ ਦਾਗ ਉਤਾਰਨ ਲਈ ਕੀਤੀ ਜਾਂਦੀ ਹੈ ।ਇਸ ਦੇ ਹਲਕੇ ਘੋਲ ਵਿਚ ਮੈਲੇ ਕੱਪੜੇ ਭਿਉਂ ਕੇ ਰੱਖਣ ਤੇ ਉਹਨਾਂ ਦੀ ਮੈਲ ਉਗਲ ਆਉਂਦੀ ਹੈ । ਇਸ ਨਾਲ ਕੱਪੜਿਆਂ ਵਿਚ ਅਕੜਾਅ ਵੀ ਲਿਆਂਦਾ ਜਾਂਦਾ ਹੈ ।
  • ਅਮੋਨੀਆ-ਇਸ ਦੀ ਵਰਤੋਂ ਰੇਸ਼ਮੀ ਅਤੇ ਊਨੀ ਕੱਪੜਿਆਂ ਤੋਂ ਥੰਧਿਆਈ ਦੇ ਦਾਗ ਦੂਰ ਕਰਨ ਲਈ ਕੀਤੀ ਜਾਂਦੀ ਹੈ ।
  • ਐਸਟਿਕ ਐਸਿਡ-ਰੇਸ਼ਮੀ ਕੱਪੜੇ ਨੂੰ ਇਸ ਦੇ ਘੋਲ ਵਿਚ ਹੰਘਾਲਣ ਨਾਲ ਇਹਨਾਂ ਵਿਚ ਚਮਕ ਆ ਜਾਂਦੀ ਹੈ । ਇਸ ਦੀ ਵਰਤੋਂ ਕੱਪੜਿਆਂ ਤੋਂ ਵਾਧੂ ਨੀਲ ਦਾ ਅਸਰ ਘਟ ਕਰਨ ਲਈ ਵੀ ਕੀਤੀ ਜਾਂਦੀ ਹੈ । ਰੇਸ਼ਮੀ, ਉਨੀ, ਕੱਪੜੇ ਦੀ ਰੰਗਾਈ ਵੇਲੇ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।
  • ਔਗਜੈਲਿਕ ਐਸਿਡ-ਇਸ ਦੀ ਵਰਤੋਂ ਘਾਹ ਦੀਆਂ ਬਣੀਆਂ ਚਟਾਈਆਂ, ਟੋਕਰੀਆਂ ਅਤੇ ਟੋਪੀਆਂ ਆਦਿ ਨੂੰ ਸਾਫ਼ ਕਰਨ ਲਈ ਕੀਤੀ ਜਾਂਦੀ ਹੈ ।
    ਸਿਆਹੀ, ਜੰਗ, ਦਵਾਈ, ਆਦਿ ਦੇ ਦਾਗ ਉਤਾਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 9th Class Home Science Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ

ਪ੍ਰਸ਼ਨ 14.
ਕੱਪੜਿਆਂ ਤੋਂ ਦਾਗਾਂ ਦੇ ਰੰਗ ਕਾਟ ਕਰਨ ਲਈ ਕੀ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ-
ਕੱਪੜਿਆਂ ਤੋਂ ਦਾਗਾਂ ਦਾ ਰੰਗ ਕਾਟ ਕਰਨ ਲਈ ਬਲੀਦਾਂ ਦਾ ਇਸਤੇਮਾਲ ਹੁੰਦਾ ਹੈ, ਇਹ ਦੋ ਤਰ੍ਹਾਂ ਦੇ ਹੁੰਦੇ ਹਨ ।

  • ਆਕਸੀਡਾਈਜਿੰਗ ਬਲੀਚ-ਜਦੋਂ ਇਹਨਾਂ ਦੀ ਵਰਤੋਂ ਧੱਬੇ ਤੇ ਕੀਤੀ ਜਾਂਦੀ ਹੈ ਇਸ ਵਿਚਲੀ ਆਕਸੀਜਨ ਧੱਬੇ ਨਾਲ ਕਿਰਿਆ ਕਰਕੇ ਇਸ ਨੂੰ ਰੰਗ ਰਹਿਤ ਕਰ ਦਿੰਦੀ ਹੈ ਤੇ ਦਾਗ ਉਤਰ ਜਾਂਦਾ ਹੈ । ਕੁਦਰਤੀ ਧੁੱਪ, ਹਵਾ ਤੇ ਸਿੱਲ਼, ਪੋਟਾਸ਼ੀਅਮ ਪਰਮੈਂਗਨੇਟ, ਹਾਈਡਰੋਜਨ ਪਰਆਕਸਾਈਡ, ਸੋਡੀਅਮ ਪਰਬੋਰੇਟ, ਹਾਈਪੋਕਲੋਰਾਈਡ ਆਦਿ ਅਜਿਹੇ ਰੰਗ ਕਾਟ ਹਨ ।
  • ਰਿਡਯੂਸਿੰਗ ਬਲੀਚ-ਜਦੋਂ ਇਹਨਾਂ ਦੀ ਵਰਤੋਂ ਧੱਬੇ ਤੇ ਕੀਤੀ ਜਾਂਦੀ ਹੈ ਤਾਂ ਇਹ ਧੱਬੇ ਵਿਚੋਂ ਆਕਸੀਜਨ ਕੱਢ ਕੇ ਇਸ ਨੂੰ ਰੰਗ ਰਹਿਤ ਕਰ ਦਿੰਦੇ ਹਨ। ਸੋਡੀਅਮ ਬਾਈਸਲਫਾਈਟ, ਸੋਡੀਅਮ ਹਾਈਡਰੋਸਲਫਾਈਟ ਅਜਿਹੇ ਹੀ ਰੰਗ ਕਾਟ ਹਨ। ਊਨੀ ਅਤੇ ਰੇਸ਼ਮੀ ਕੱਪੜਿਆਂ ਤੇ ਇਹਨਾਂ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ । ਪਰ ਤੇਜ਼ ਰੰਗ ਕਾਟ ਨਾਲ ਕੱਪੜੇ ਖ਼ਰਾਬ ਵੀ ਹੋ ਜਾਂਦੇ ਹਨ ।

ਪ੍ਰਸ਼ਨ 15.
ਕੱਪੜਿਆਂ ਨੂੰ ਨੀਲ ਕਿਉਂ ਦਿੱਤਾ ਜਾਂਦਾ ਹੈ ?
ਉੱਤਰ-
ਸਫ਼ੈਦ ਸੂਤੀ ਅਤੇ ਲਿਨਨ ਦੇ ਕੱਪੜਿਆਂ ਤੇ ਬਾਰ-ਬਾਰ ਧੋਣ ਨਾਲ ਪਿਲੱਤਣ ਜਿਹੀ ਆ ਜਾਂਦੀ ਹੈ ਇਸ ਨੂੰ ਦੂਰ ਕਰਨ ਲਈ ਕੱਪੜਿਆਂ ਨੂੰ ਨੀਲ ਦਿੱਤਾ ਜਾਂਦਾ ਹੈ ਤੇ ਕੱਪੜੇ ਦੀ ਸਫ਼ੈਦੀ ਬਣੀ ਰਹਿੰਦੀ ਹੈ ।

ਪ੍ਰਸ਼ਨ 16.
ਨੀਲ ਦੀਆਂ ਮੁੱਖ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ?
ਉੱਤਰ-
ਨੀਲ ਮੁੱਖ ਤੌਰ ਤੇ ਦੋ ਤਰ੍ਹਾਂ ਦਾ ਹੁੰਦਾ ਹੈ –

  1. ਪਾਣੀ ਵਿਚ ਅਘੁਲਣਸ਼ੀਲ ਨੀਲ-ਇੰਡੀਗੋ, ਅਲਟਰਾਮੈਰੀਨ ਅਤੇ ਪ੍ਰਸ਼ੀਅਨ ਨੀਲ ਅਜਿਹੇ ਨੀਲ ਹਨ ।
    ਇਸ ਦੇ ਕਣ ਪਾਣੀ ਦੇ ਹੇਠਾਂ ਬੈਠ ਜਾਂਦੇ ਹਨ, ਇਸ ਲਈ ਕੱਪੜਿਆਂ ਨੂੰ ਦੇਣ ਤੋਂ ਪਹਿਲਾਂ ਨਾਲ ਵਾਲੇ ਪਾਣੀ ਨੂੰ ਚੰਗੀ ਤਰ੍ਹਾਂ ਹਿਲਾਉਣਾ ਪੈਂਦਾ ਹੈ ।
  2. ਪਾਣੀ ਵਿਚ ਘੁਲਣਸ਼ੀਲ ਨੀਲ-ਇਹਨਾਂ ਨੂੰ ਪਾਣੀ ਵਿਚ ਥੋੜ੍ਹੀ ਮਾਤਰਾ ਵਿਚ ਘੋਲਣਾ ਪੈਂਦਾ ਹੈ ਤੇ ਇਸ ਨਾਲ ਕੱਪੜੇ ਤੇ ਥੋੜਾ ਨੀਲਾ ਰੰਗ ਆ ਜਾਂਦਾ ਹੈ । ਇਸ ਤਰ੍ਹਾਂ ਕੱਪੜੇ ਦੀ ਪਿਲੱਤਣ ਦੂਰ ਹੋ ਜਾਂਦੀ ਹੈ । ਐਨੀਲਿਨ ਨਾਲ ਅਜਿਹਾ ਨੀਲ ਹੈ ।

ਪ੍ਰਸ਼ਨ 17.
ਨੀਲ ਦੇਣ ਸਮੇਂ ਧਿਆਨ ਰੱਖਣ ਯੋਗ ਗੱਲਾਂ ਕਿਹੜੀਆਂ ਹਨ ?
ਉੱਤਰ-

  1. ਨੀਲ ਸਫੈਦ ਕੱਪੜਿਆਂ ਨੂੰ ਦੇਣ ਚਾਹੀਦਾ ਹੈ ਰੰਗਦਾਰ ਕੱਪੜਿਆਂ ਨੂੰ ਨਹੀਂ !
  2. ਜੇ ਨੀਲ ਪਾਣੀ ਵਿਚ ਅਘੁਲਣਸ਼ੀਲ ਹੋਵੇ ਤਾਂ ਪਾਣੀ ਨੂੰ ਹਿਲਾਉਂਦੇ ਰਹਿਣਾ ਚਾਹੀਦਾ ਹੈ ਨਹੀਂ ਤਾਂ ਕੱਪੜਿਆਂ ਤੇ ਨੀਲ ਦੇ ਡੱਬ ਜਿਹੇ ਪੈ ਜਾਣਗੇ ।
  3. ਨੀਲ ਦੇ ਡੱਬ ਦੂਰ ਕਰਨ ਲਈ ਕੱਪੜੇ ਨੂੰ ਸਿਰਕੇ ਵਾਲੇ ਪਾਣੀ ਵਿਚ ਹੰਘਾਲ ਲੈਣਾ ਚਾਹੀਦਾ ਹੈ ।
  4. ਨੀਲ ਦਿੱਤੇ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣ ਤੇ ਉਹਨਾਂ ਵਿਚ ਹੋਰ ਵੀ ਸਫੈਦੀ ਆ ਜਾਂਦੀ ਹੈ ।

ਪ੍ਰਸ਼ਨ 18.
ਨੀਲ ਦੇਣ ਸਮੇਂ ਡੱਬ ਕਿਉਂ ਪੈ ਜਾਂਦੇ ਹਨ ? ਜੇ ਡੱਬ ਪੈ ਜਾਣ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਅਘੁਲਣਸ਼ੀਲ ਨੀਲ ਦੇ ਕਣ ਪਾਣੀ ਦੇ ਹੇਠਾਂ ਬੈਠ ਜਾਂਦੇ ਹਨ ਅਤੇ ਇਸ ਤਰ੍ਹਾਂ ਕੱਪੜਿਆਂ ਨੂੰ ਨੀਲ ਦੇਣ ਨਾਲ ਕੱਪੜਿਆਂ ਤੇ ਕਈ ਵਾਰ ਨੀਲ ਦੇ ਡੱਬ ਪੈ ਜਾਂਦੇ ਹਨ । ਜਦੋਂ ਨੀਲ ਦੇ ਡੱਬ ਪੈ ਜਾਣ, ਤਾਂ ਕੱਪੜੇ ਨੂੰ ਸਿਰਕੇ ਦੇ ਘੋਲ ਵਿਚ ਹੰਘਾਲ ਲੈਣਾ ਚਾਹੀਦਾ ਹੈ ।

ਪ੍ਰਸ਼ਨ 19.
ਕੱਪੜਿਆਂ ਵਿਚ ਅਕੜਾਅ ਲਿਆਉਣ ਲਈ ਕਿਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ-
ਕੱਪੜਿਆਂ ਵਿਚ ਅਕੜਾਅ ਲਿਆਉਣ ਲਈ ਹੇਠ ਲਿਖੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ

  • ਮੈਦਾ ਜਾਂ ਅਰਾਰੋਟ-ਇਸ ਨੂੰ ਪਾਣੀ ਵਿਚ ਘੋਲ ਕੇ ਗਰਮ ਕੀਤਾ ਜਾਂਦਾ ਹੈ ।
  • ਚੌਲਾਂ ਦਾ ਪਾਣੀ-ਚੌਲਾਂ ਨੂੰ ਪਾਣੀ ਵਿਚ ਉਬਾਲਣ ਤੋਂ ਬਾਅਦ ਬਚੇ ਪਾਣੀ ਜਿਸ ਨੂੰ ਪਿਛ ਕਹਿੰਦੇ ਹਨ, ਦੀ ਵਰਤੋਂ ਵੀ ਕੱਪੜੇ ਅਕੜਾਉਣ ਲਈ ਕੀਤੀ ਜਾਂਦੀ ਹੈ ।
  • ਆਲੂ-ਆਲੂਆਂ ਨੂੰ ਕਟ ਕੇ ਪੀਸ ਲਿਆ ਜਾਂਦਾ ਹੈ ਤੇ ਪਾਣੀ ਵਿਚ ਗਰਮ ਕਰਕੇ ਕੱਪੜਿਆਂ ਨੂੰ ਅਕੜਾਉਣ ਲਈ ਵਰਤਿਆ ਜਾਂਦਾ ਹੈ ।
  • ਗੂੰਦ-ਬੂੰਦ ਨੂੰ ਪੀਸ ਕੇ ਗਰਮ ਪਾਣੀ ਵਿਚ ਘੋਲ ਲਿਆ ਜਾਂਦਾ ਹੈ ਤੇ ਘੋਲ ਨੂੰ ਪਤਲੇ ਕੱਪੜੇ ਵਿਚ ਪੁਣ ਲਿਆ ਜਾਂਦਾ ਹੈ । ਇਸ ਦੀ ਵਰਤੋਂ ਰੇਸ਼ਮੀ ਕੱਪੜਿਆਂ, ਲੇਸਾਂ ਅਤੇ ਵੈਲ ਦੇ ਕੱਪੜਿਆਂ ਨੂੰ ਅਕੜਾਉਣ ਲਈ ਕੀਤੀ ਜਾਂਦੀ ਹੈ ।
  • ਬੋਰੈਕਸ (ਸੁਹਾਗਾ)-ਅੱਧੇ ਲਿਟਰ ਪਾਣੀ ਵਿਚ ਦੋ ਵੱਡੇ ਚਮਚ ਸੁਹਾਗਾ ਘੋਲ ਕੇ ਲੇਸਾਂ ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 20.
ਕੱਪੜਿਆਂ ਦੀ ਧੁਆਈ ਲਈ ਕਿਹੜੇ-ਕਿਹੜੇ ਪਦਾਰਥ ਇਸਤੇਮਾਲ ਕੀਤੇ ਜਾ ਸਕਦੇ ਹਨ ?
ਉੱਤਰ-
ਦੋਖੋਂ ਪ੍ਰਸ਼ਨ ਨੰਬਰ 9, 11, 12, 13.

ਪ੍ਰਸ਼ਨ 21.
ਕਿਸ ਕਿਸਮ ਦੇ ਕੱਪੜਿਆਂ ਨੂੰ ਸਫ਼ੈਦ ਕਰਨ ਦੀ ਜ਼ਰੂਰਤ ਪੈਂਦੀ ਹੈ ਅਤੇ ਕਿਉਂ ? ਕੱਪੜਿਆਂ ਵਿਚ ਅਕੜਾਅ ਕਿਹੜੇ ਪਦਾਰਥਾਂ ਦੁਆਰਾ ਲਿਆਂਦਾ ਜਾ ਸਕਦਾ ਹੈ?
ਉੱਤਰ-
ਸਫ਼ੈਦ ਸੂਤੀ ਅਤੇ ਲਿਨਨ ਦੇ ਕੱਪੜਿਆਂ ਨੂੰ ਬਾਰ-ਬਾਰ ਧੋਣ ਤੇ ਇਹਨਾਂ ਤੇ ਪਿਲੱਤਣ ਜਿਹੀ ਆ ਜਾਂਦੀ ਹੈ । ਇਹਨਾਂ ਦਾ ਇਹ ਪੀਲਾਪਨ ਦੂਰ ਕਰਨ ਲਈ ਇਹਨਾਂ ਨੂੰ ਨੀਲ ਦੇਣਾ ਪੈਂਦਾ ਹੈ ! ਨੋਟ-ਇਸ ਤੋਂ ਅੱਗੇ ਪ੍ਰਸ਼ਨ ਨੰਬਰ 19 ਦਾ ਉੱਤਰ ਲਿਖੋ ।

Home Science Guide for Class 9 PSEB ਸਫ਼ਾਈਕਾਰੀ ਅਤੇ ਹੋਰ ਪਦਾਰਥ Important Questions and Answers

ਪ੍ਰਸ਼ਨ 1.
ਸਾਬਣ ਬਣਾਉਣ ਦੀ ਗਰਮ ਵਿਧੀ ਬਾਰੇ ਦੱਸੋ ।
ਉੱਤਰ-

  • ਤੇਲ ਨੂੰ ਗਰਮ ਕਰਕੇ ਹੌਲੀ-ਹੌਲੀ ਇਸ ਵਿਚ ਕਾਸਟਿਕ ਸੋਡਾ ਪਾਇਆ ਜਾਂਦਾ ਹੈ । ਇਸ ਮਿਸ਼ਣ ਨੂੰ ਗਰਮ ਕੀਤਾ ਜਾਂਦਾ ਹੈ ।
  • ਇਸ ਤਰ੍ਹਾਂ ਚਰਬੀ ਅਮਲ ਅਤੇ ਗਲਿਸਰੀਨ ਵਿਚ ਬਦਲ ਜਾਂਦੀ ਹੈ । ਫਿਰ ਇਸ ਵਿਚ ਲੂਣ ਪਾਇਆ ਜਾਂਦਾ ਹੈ,
  • ਇਸ ਨਾਲ ਸਾਬਣ ਉੱਪਰ ਆ ਜਾਂਦਾ ਹੈ ਅਤੇ ਗਲਿਸਰੀਨ, ਵਾਧੂ ਖਾਰ ਅਤੇ ਲੂਣ ਹੇਠਾਂ ਚਲੇ ਜਾਂਦੇ ਹਨ |
  • ਸਾਬਣ ਵਿਚ ਖ਼ੁਸ਼ਬੂ ਅਤੇ ਰੰਗ ਠੰਡਾ ਹੋਣ ਤੇ ਮਿਲਾਏ ਜਾਂਦੇ ਹਨ ਅਤੇ ਚਾਕੀਆਂ ਕੱਟ ਲਈਆਂ ਜਾਂਦੀਆਂ ਹਨ ।

ਪ੍ਰਸ਼ਨ 2.
ਕੱਪੜਿਆਂ ਨੂੰ ਨੀਲ ਕਿਵੇਂ ਦਿੱਤਾ ਜਾਂਦਾ ਹੈ ?
ਉੱਤਰ-
ਨੀਲ ਦੇਣ ਸਮੇਂ ਕੱਪੜੇ ਨੂੰ ਧੋ ਕੇ ਸਾਫ਼ ਪਾਣੀ ਵਿਚੋਂ ਕੱਢ ਲੈਣਾ ਚਾਹੀਦਾ ਹੈ । ਨੀਲ ਨੂੰ ਕਿਸੇ ਪਤਲੇ ਕੱਪੜੇ ਵਿਚ ਪੋਟਲੀ ਬਣਾ ਕੇ ਪਾਣੀ ਵਿਚ ਹੰਘਾਲਣਾ ਚਾਹੀਦਾ ਹੈ । ਕੱਪੜੇ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਅਤੇ ਖਿਲਾਰ ਕੇ ਨੀਲ ਵਾਲੇ ਪਾਣੀ ਵਿਚ ਪਾਉ ਅਤੇ ਬਾਅਦ ਵਿਚ ਕੱਪੜੇ ਨੂੰ ਧੁੱਪ ਵਿਚ ਸੁਕਾਉ।

ਪ੍ਰਸ਼ਨ 3.
ਕੱਪੜਿਆਂ ਦੀ ਸਫ਼ਾਈ ਕਰਨ ਲਈ ਕਿਹੜੇ-ਕਿਹੜੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਨਾਮ ਦੱਸੋ ?
ਉੱਤਰ-
ਕੱਪੜਿਆਂ ਦੀ ਸਫ਼ਾਈ ਕਰਨ ਲਈ ਹੇਠ ਲਿਖੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ । ਸਾਬਣ, ਰੀਠੇ, ਸ਼ਿੱਕਾਕਾਈ, ਰਸਾਇਣਿਕ ਸਾਬਣ ਰਹਿਤ ਸਫਾਈਕਾਰੀ ਪਦਾਰਥ (ਜਿਵੇਂ ਨਿਰਮਾ, ਰਿਨ, ਸਾਪੋਲ ਆਦਿ), ਕੱਪੜੇ ਧੋਣ ਵਾਲਾ ਸੋਡਾ, ਅਮੋਨੀਆ, ਬੋਰੈਕਸ, ਐਸਟਿਕ ਐਸਿਡ, ਔਗਜੈਲਿਕ ਐਸਿਡ, ਬਲੀਚ, ਨੀਲ, ਰਾਨੀਪਾਲ ਆਦਿ ।

  • ਇਸ ਵਿਚ ਮਿਹਨਤ ਜ਼ਿਆਦਾ ਨਹੀਂ ਲੱਗਦੀ ।
  • ਸਾਬਣ ਵੀ ਜਲਦੀ ਬਣ ਜਾਂਦਾ ਹੈ ।
  • ਇਹ ਇਕ ਸਸਤਾ ਢੰਗ ਹੈ ।

ਵਸਤੂਨਿਸ਼ਠ ਪ੍ਰਸ਼ਨ ਖ਼ਾਲੀ ਥਾਂ ਭਰੋ

1. ਸਾਬਣ ਵਸਾ ਅਤੇ ………….. ਦੇ ਮਿਸ਼ਰਣ ਨਾਲ ਬਣਦਾ ਹੈ ।
ਉੱਤਰ-
ਖਾਰ,

PSEB 9th Class Home Science Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ

2. ………….. ਦੇ ਬਾਹਰੀ ਛਿਲਕੇ ਦੇ ਰਸ ਵਿਚ ਕੱਪੜਿਆਂ ਨੂੰ ਸਾਫ਼ ਕਰਨ ਦੀ ਸ਼ਕਤੀ ਹੁੰਦੀ ਹੈ ।
ਉੱਤਰ-
ਰੀਠਿਆਂ,

3. ਵਧੀਆ ਸਾਬਣ ਜੀਭ ਤੇ ਲਗਾਉਣ ਤੇ ………….. ਸਵਾਦ ਦਿੰਦਾ ਹੈ ।
ਉੱਤਰ-
ਠੀਕ,

4. ਸੋਡੀਅਮ ਹਾਈਪੋਕਲੋਰਾਈਟ ਨੂੰ ………….. ਪਾਣੀ ਕਹਿੰਦੇ ਹਨ ।
ਉੱਤਰ-
ਜੈਵਲੇ,

5. ਸੋਡੀਅਮ ਪਰਬੋਰੇਟ ………….. ਕਾਟ ਪਦਾਰਥ ਹੈ ।
ਉੱਤਰ-
ਆਕਸੀਡਾਇਜਿੰਗ ॥

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਇਕ ਰਿਤੁਉਸਿੰਗ ਕਾਟ ਪਦਾਰਥ ਦਾ ਨਾਂ ਲਿਖੋ ।
ਉੱਤਰ-
ਸੋਡੀਅਮ ਬਾਈਸਲਫਾਈਟ ।

ਪ੍ਰਸ਼ਨ 2.
ਪਾਣੀ ਵਿਚ ਅਘੁਲਣਸ਼ੀਲ ਨੀਲ ਦਾ ਨਾਂ ਲਿਖੋ ।
ਉੱਤਰ-
ਇੰਡੀਗੋ ।

ਪ੍ਰਸ਼ਨ 3.
ਗੂੰਦ ਦੀ ਵਰਤੋਂ ਨਾਲ ਕਿਸ ਕੱਪੜੇ ਵਿਚ ਕੜਾਪਣ ਲਿਆਂਦਾ ਜਾ ਸਕਦਾ ਹੈ ?
ਉੱਤਰ-
ਵਾਇਲ ਦੇ ਕੱਪੜੇ ।

ਪ੍ਰਸ਼ਨ 4.
ਰਸਾਇਣਿਕ ਸਾਬਣ ਰਹਿਤ ਸਫ਼ਾਈਕਾਰੀ ਪਦਾਰਥਾਂ ਵਿਚੋਂ ਕੋਈ ਇਕ ਨਾਂ ਦੱਸੋ ।
ਉੱਤਰ-
ਸ਼ਿਕਾਕਾਈ ।

ਠੀਕ/ਗਲਤ ਦੱਸੋ

1. ਸਾਬਣ ਬਣਾਉਣ ਦੀਆਂ ਦੋ ਵਿਧੀਆਂ ਹਨ-ਗਰਮ ਅਤੇ ਠੰਡੀ ।
ਉੱਤਰ-
ਠੀਕ,

2. ਹਾਈਡਰੋਜਨ ਪਰਆਕਸਾਈਡ ਰਿਡਯੂਸਿੰਗ ਬਲੀਚ ਹੈ ।
ਉੱਤਰ –
ਗਲਤ,

3. ਸਾਬਣ ਬਣਾਉਣ ਲਈ ਚਰਬੀ ਅਤੇ ਖਾਰ ਜ਼ਰੂਰੀ ਪਦਾਰਥ ਹਨ ।
ਉੱਤਰ –
ਠੀਕ,

4. ਕੱਪੜਿਆਂ ਵਿੱਚ ਅਕੜਾਅ ਲਿਆਉਣ ਵਾਲੇ ਪਦਾਰਥ ਹਨ-ਮੈਦਾ ਜਾਂ ਅਰਾਰੋਟ, ਚੌਲਾਂ ਦਾ ਪਾਣੀ ਆਦਿ ।
ਉੱਤਰ –
ਠੀਕ,

5. ਸਫ਼ੈਦ ਕੱਪੜਿਆਂ ਨੂੰ ਧੋਣ ਤੋਂ ਬਾਅਦ ਨੀਲ ਦਿੱਤਾ ਜਾਂਦਾ ਹੈ ।
ਉੱਤਰ
ਠੀਕ ।

ਬਹੁ-ਵਿਕਲਪੀ ਪ੍ਰਸ਼ਨ

1. ਸਾਬਣ ਰਹਿਤ ਕੁਦਰਤੀ, ਸਫਾਈਕਾਰੀ ਪਦਾਰਥ ਹਨ –
(A) ਰੀਠਾ ।
(B) ਸ਼ਿਕਾਕਾਈ
(C) ਦੋਵੇਂ ਠੀਕ
(D) ਦੋਵੇਂ ਗਲਤ ।
ਉੱਤਰ-
(C) ਦੋਵੇਂ ਠੀਕ

2. ਪਾਣੀ ਵਿਚ ਘੁਲਣਸ਼ੀਲ ਨੀਲ ਨਹੀਂ ਹੈ –
(A) ਇੰਡੀਗੋ
(B) ਅਲਟਰਾਮੈਰੀਨ
(C) ਪ੍ਰਸ਼ੀਅਨ ਨੀਲ,
(D) ਸਾਰੇ ।
ਉੱਤਰ-
(D) ਸਾਰੇ ।

3. ਕੱਪੜਿਆਂ ਵਿੱਚ ਅਕੜਾਅ ਲਿਆਉਣ ਵਾਲੇ ਪਦਾਰਥ ਹਨ –
(A) ਚੌਲਾਂ ਦਾ ਪਾਣੀ ।
(B) ਗੂੰਦ
(C) ਮੈਦਾ
(D) ਸਾਰੇ ॥
ਉੱਤਰ-
(D) ਸਾਰੇ ॥

4. ਪਾਣੀ ਵਿਚ ਘੁਲਣਸ਼ੀਲ ਨੀਲ ਹੈ –
(A) ਐਨੀਲਿਨ
(B) ਇੰਡੀਗੋ
(C) ਅਲਟਰਾਮੈਰੀਨ
(D) ਪ੍ਰਸ਼ੀਅਨ ਨੀਲ ॥
ਉੱਤਰ-
(A) ਐਨੀਲਿਨ |

PSEB 9th Class Home Science Solutions Chapter 12 ਸਫ਼ਾਈਕਾਰੀ ਅਤੇ ਹੋਰ ਪਦਾਰਥ

ਸਫ਼ਾਈਕਾਰੀ ਅਤੇ ਹੋਰ ਪਦਾਰਥ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਸਾਬਣ ਚਰਬੀ ਅਤੇ ਖਾਰ ਦੇ ਮਿਸ਼ਰਨ ਹਨ ।
  • ਸਾਬਣ ਦੋ ਵਿਧੀਆਂ ਨਾਲ ਤਿਆਰ ਕੀਤਾ ਜਾ ਸਕਦਾ ਹੈ । ਠੰਡੀ ਵਿਧੀ ਅਤੇ ਗਰਮ ਵਿਧੀ ।
  • ਸਾਬਣ ਕਈ ਤਰ੍ਹਾਂ ਮਿਲਦੇ ਹਨ-ਸਾਬਣ ਦੀ ਚਾਕੀ, ਸਾਬਣ ਦਾ ਚੂਰਾ, ਸਾਬਣ ਦਾ ਪਾਊਡਰ, ਸਾਬਣ ਦੀ ਲੇਸ।
  • ਸਾਬਣ ਰਹਿਤ ਸਫਾਈਕਾਰੀ ਪਦਾਰਥ ਹਨ-ਰੀਠੇ, ਸ਼ਿੱਕਾਕਾਈ ਰਸਾਇਣਿਕ ਸਾਬਣ ਰਹਿਤ ਸਫਾਈਕਾਰੀ ਪਦਾਰਥ।
  • ਸਹਾਇਕ ਸਫਾਈਕਾਰੀ ਪਦਾਰਥ ਹਨ-ਕੱਪੜੇ ਧੋਣ ਵਾਲਾ ਸੋਡਾ, ਅਮੋਨੀਆ, ਬੋਰੈਕਸ, ਐਸਟਿਕ ਐਸਿਡ, ਔਗਜੈਲਿਕ ਐਸਿਡ |
  • ਰੰਗ ਕਾਟ ਦੋ ਤਰ੍ਹਾਂ ਦੇ ਹੁੰਦੇ ਹਨ-ਆਕਸੀਡਾਈਜਿੰਗ ਬਲੀਚ ਅਤੇ ਰਿਡਯੂਸਿੰਗ ਬਲੀਚ।
  • ਨੀਲ, ਟੀਨੋਪਾਲ ਆਦਿ ਦੀ ਵਰਤੋਂ ਕੱਪੜਿਆਂ ਨੂੰ ਸਫੈਦ ਰੱਖਣ ਲਈ ਕੀਤੀ ਜਾਂਦੀ ਹੈ ।
  • ਨੀਲ ਦੋ ਤਰ੍ਹਾਂ ਦੇ ਹੁੰਦੇ ਹਨ-ਘੁਲਣਸ਼ੀਲ ਅਤੇ ਅਘੁਲਣਸ਼ੀਲ ਪਦਾਰਥ |
  • ਕੱਪੜਿਆਂ ਨੂੰ ਅਕੜਾਅ ਲਿਆਉਣ ਵਾਲੇ ਪਦਾਰਥ ਹਨ-ਮੈਦਾ ਜਾਂ ਅਰਾਰੋਟ, ਚੌਲਾਂ ਦਾ ਪਾਣੀ, ਆਲੂ, ਗੂੰਦ, ਬੋਰੈਕਸ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

Punjab State Board PSEB 9th Class Home Science Book Solutions Chapter 11 ਕੱਪੜੇ ਧੋਣ ਲਈ ਸਮਾਨ Textbook Exercise Questions and Answers.

PSEB Solutions for Class 9 Home Science Chapter 11 ਕੱਪੜੇ ਧੋਣ ਲਈ ਸਮਾਨ

Home Science Guide for Class 9 PSEB ਕੱਪੜੇ ਧੋਣ ਲਈ ਸਮਾਨ Textbook Questions and Answers

(ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ )
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕੱਪੜੇ ਧੋਣ ਲਈ ਇਸਤੇਮਾਲ ਹੋਣ ਵਾਲੇ ਸਮਾਨ ਨੂੰ ਕਿਹੜਿਆਂ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-

  • ਸਟੋਰ ਕਰਨ ਲਈ ਸਮਾਨ ,
  • ਕੱਪੜੇ ਧੋਣ ਲਈ ਸਮਾਨ
  • ਕੱਪੜੇ ਸੁਕਾਉਣ ਲਈ ਸਮਾਨ
  • ਕੱਪੜੇ ਪ੍ਰੈਸ ਕਰਨ ਲਈ ਸਮਾਨ ॥

ਪ੍ਰਸ਼ਨ 2.
ਕੱਪੜੇ ਸਟੋਰ ਕਰਨ ਲਈ ਸਾਨੂੰ ਕੀ-ਕੀ ਸਮਾਨ ਚਾਹੀਦਾ ਹੈ ?
ਉੱਤਰ-
ਇਸ ਲਈ ਸਾਨੂੰ ਅਲਮਾਰੀ, ਲਾਂਡਰੀ ਬੈਗ ਜਾਂ ਗੰਦੇ ਕੱਪੜੇ ਰੱਖਣ ਲਈ ਟੋਕਰੀ ਦੀ ਲੋੜ ਹੁੰਦੀ ਹੈ | ਮਰਤਬਾਨ ਅਤੇ ਪਲਾਸਟਿਕ ਦੇ ਡੱਬੇ ਵੀ ਲੋੜੀਂਦੇ ਹੁੰਦੇ ਹਨ।

ਪ੍ਰਸ਼ਨ 3.
ਕੱਪੜੇ ਧੋਣ ਲਈ ਅਸੀਂ ਪਾਣੀ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ ?
ਉੱਤਰ-
ਕੱਪੜੇ ਧੋਣ ਲਈ ਮੀਂਹ ਦਾ ਪਾਣੀ, ਦਰਿਆ ਦਾ ਪਾਣੀ, ਚਸ਼ਮੇ ਦਾ ਪਾਣੀ ਅਤੇ ਖੂਹ ਦਾ ਪਾਣੀ ਵਰਤਿਆ ਜਾ ਸਕਦਾ ਹੈ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

ਪ੍ਰਸ਼ਨ 4.
ਹਲਕੇ ਅਤੇ ਭਾਰੇ ਪਾਣੀ ਵਿਚ ਕੀ ਅੰਤਰ ਹੈ ?
ਉੱਤਰ –

ਭਾਰਾ ਪਾਣੀ ਹਲਕਾ ਪਾਣੀ
1. ਇਸ ਵਿਚ ਅਸ਼ੁੱਧੀਆਂ ਹੁੰਦੀਆਂ ਹਨ । 1. ਇਸ ਵਿਚ ਅਸ਼ੁੱਧੀਆਂ ਨਹੀਂ ਹੁੰਦੀਆਂ ।
2. ਇਸ ਵਿਚ ਸਾਬਣ ਦੀ ਝੱਗ ਨਹੀਂ | 2. ਇਸ ਵਿਚ ਆਸਾਨੀ ਨਾਲ ਸਾਬਣ ਦੀ ਝੱਗ ਬਣਦੀ ।
ਬਣ ਜਾਂਦੀ ਹੈ ।

ਪ੍ਰਸ਼ਨ 5.
ਭਾਰੇ ਪਾਣੀ ਨੂੰ ਹਲਕਾ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ-
ਭਾਰੇ ਪਾਣੀ ਨੂੰ ਉਬਾਲ ਕੇ ਅਤੇ ਚੂਨੇ ਦੇ ਪਾਣੀ ਨਾਲ ਮਿਲਾ ਕੇ ਹਲਕਾ ਬਣਾਇਆ ਜਾਂਦਾ ਹੈ ਜਾਂ ਫਿਰ ਕਾਸਟਿਕ ਸੋਡਾ ਜਾਂ ਸੋਡੀਅਮ ਬਾਈਕਾਰਬੋਨੇਟ ਨਾਲ ਪ੍ਰਕਿਰਿਆ ਕਰਕੇ ਇਸ ਨੂੰ ਹਲਕਾ ਬਣਾਇਆ ਜਾਂਦਾ ਹੈ ।

ਪ੍ਰਸ਼ਨ 6.
ਸਥਾਈ ਅਤੇ ਅਸਥਾਈ ਭਾਰੇ ਪਾਣੀ ਵਿਚ ਕੀ ਅੰਤਰ ਹੈ ?
ਉੱਤਰ –

ਅਸਥਾਈ ਭਾਰਾ ਪਾਣੀ ਸਥਾਈ ਭਾਰਾ ਪਾਣੀ
1.ਇਸ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣ (ਬਾਈਕਾਰਬੋਨੇਟ) ਘੁਲੇ ਹੁੰਦੇ ਹਨ। 1. ਇਸ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਘੁਲੇ ਹੁੰਦੇ ਹਨ ।
2. ਇਸ ਨੂੰ ਉਬਾਲ ਕੇ ਅਤੇ ਚੂਨੇ ਦੇ ਪਾਣੀ ਨਾਲ ਮਿਲਾ ਕੇ ਹਲਕਾ ਬਣਾਇਆ ਜਾਂਦਾ ਹੈ । 2. ਕਾਸਟਿਕ ਸੋਡਾ ਜਾਂ ਸੋਡੀਅਮ ਬਾਈਕਾਰਬੋਨੇਟ ਨਾਲ ਪਕਿਰਿਆਕਰਕੇ ਪੁਣਕੇਇਸਨੰਹਲਕਾ ਬਣਾਇਆ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 7.
ਕੱਪੜੇ ਧੋਣ ਲਈ ਪਾਣੀ ਦਾ ਕੀ ਮਹੱਤਵ ਹੈ ?
ਉੱਤਰ-

  • ਪਾਣੀ ਨੂੰ ਵਿਸ਼ਵਵਿਆਪੀ ਘੋਲਕ ਕਿਹਾ ਜਾਂਦਾ ਹੈ ਇਸ ਲਈ ਕੱਪੜਿਆਂ ਤੇ ਲੱਗੇ ਦਾਗ ਅਤੇ ਮਿੱਟੀ ਆਦਿ ਪਾਣੀ ਵਿਚ ਘੁਲ ਜਾਂਦੇ ਹਨ ਤੇ ਕੱਪੜੇ ਸਾਫ਼ ਹੋ ਜਾਂਦੇ ਹਨ ।
  • ਪਾਣੀ ਕੱਪੜੇ ਨੂੰ ਗਿੱਲਾ ਕਰਕੇ ਅੰਦਰ ਤਕ ਚਲਾ ਜਾਂਦਾ ਹੈ ਤੇ ਉਸਨੂੰ ਸਾਫ਼ ਕਰ ਦਿੰਦਾ ਹੈ ।

ਪ੍ਰਸ਼ਨ 8.
ਪਾਣੀ ਦੇ ਸਰੋਤ ਦੇ ਆਧਾਰ ਤੇ ਪਾਣੀ ਦਾ ਵਰਗੀਕਰਨ ਕਿਵੇਂ ਕਰੋਗੇ ?
ਉੱਤਰ-
ਪਾਣੀ ਦੇ ਸਰੋਤ ਦੇ ਆਧਾਰ ਤੇ ਪਾਣੀ ਦਾ ਵਰਗੀਕਰਨ ਹੇਠ ਲਿਖੇ ਢੰਗ ਨਾਲ ਕੀਤਾ ਜਾ ਸਕਦਾ ਹੈ

  • ਮੀਂਹ ਦਾ ਪਾਣੀ-ਇਹ ਪਾਣੀ ਦਾ ਸਭ ਤੋਂ ਸ਼ੁੱਧ ਰੂਪ ਹੁੰਦਾ ਹੈ । ਇਹ ਹਲਕਾ ਪਾਣੀ ਹੁੰਦਾ ਹੈ ਪਰ ਹਵਾ ਦੀਆਂ ਅਸ਼ੁੱਧੀਆਂ ਇਸ ਵਿਚ ਘੁਲੀਆਂ ਹੁੰਦੀਆਂ ਹਨ । ਇਸ ਨੂੰ ਕੱਪੜੇ ਧੋਣ ਲਈ ਵਰਤਿਆ ਜਾ ਸਕਦਾ ਹੈ ।
  • ਦਰਿਆ ਦਾ ਪਾਣੀ-ਪਹਾੜਾਂ ਦੀ ਬਰਫ਼ ਪਿਘਲ ਦੇ ਦਰਿਆ ਬਣਦੇ ਹਨ । ਜਿਵੇਂ-ਜਿਵੇਂ ਇਹ ਪਾਣੀ ਮੈਦਾਨੀ ਇਲਾਕਿਆਂ ਵਿਚ ਆਉਂਦਾ ਰਹਿੰਦਾ ਹੈ ਇਸ ਵਿਚ ਅਸ਼ੁੱਧੀਆਂ ਦੀ ਮਾਤਰਾ ਵੱਧਦੀ ਰਹਿੰਦੀ ਹੈ ਤੇ ਪਾਣੀ ਗੰਧਲਾ ਜਿਹਾ ਹੋ ਜਾਂਦਾ ਹੈ । ਇਹ ਪਾਣੀ ਪੀਣ ਲਈ ਠੀਕ ਨਹੀਂ ਹੁੰਦਾ ਪਰ ਇਸ ਨਾਲੇ ਕੱਪੜੇ ਧੋਤੇ ਜਾ ਸਕਦੇ ਹਨ ।
  • ਚਸ਼ਮੇ ਦਾ ਪਾਣੀ-ਧਰਤੀ ਹੇਠ ਇਕੱਠਾ ਹੋਇਆ ਪਾਣੀ ਕਿਸੇ ਕਮਜ਼ੋਰ ਥਾਂ ਤੋਂ ਬਾਹਰ ਨਿਕਲ ਆਉਂਦਾ ਹੈ ਇਸ ਨੂੰ ਚਸ਼ਮਾ ਕਹਿੰਦੇ ਹਨ । ਇਸ ਪਾਣੀ ਵਿਚ ਕਈ ਖਣਿਜ ਲੂਣ ਘੁਲੇ ਹੁੰਦੇ ਹਨ, ਇਸ ਨੂੰ ਕਈ ਵਾਰ ਦਵਾਈ ਵਾਂਗ ਵੀ ਵਰਤਿਆ ਜਾਂਦਾ ਹੈ | ਕੱਪੜੇ ਧੋਣ ਲਈ ਇਹ ਪਾਣੀ ਠੀਕ ਹੈ ।
  • ਖੂਹ ਦਾ ਪਾਣੀ-ਧਰਤੀ ਨੂੰ ਪੁੱਟ ਕੇ ਜਿਹੜਾ ਪਾਣੀ ਬਾਹਰ ਨਿਕਲਦਾ ਹੈ ਉਹ ਪੀਣ ਲਈ ਠੀਕ ਹੁੰਦਾ ਹੈ । ਇਸ ਨੂੰ ਖੂਹ ਦਾ ਪਾਣੀ ਕਹਿੰਦੇ ਹਨ । ਇਸ ਨਾਲ ਕੱਪੜੇ ਧੋਏ ਜਾ ਸਕਦੇ ਹਨ ।
  • ਸਮੁੰਦਰ ਦਾ ਪਾਣੀ-ਇਸ ਪਾਣੀ ਵਿਚ ਕਾਫ਼ੀ ਜ਼ਿਆਦਾ ਅਸ਼ੁੱਧੀਆਂ ਹੁੰਦੀਆਂ ਹਨ । ਇਹ ਪੀਣ ਲਈ ਅਤੇ ਕੱਪੜੇ ਧੋਣ ਲਈ ਵੀ ਠੀਕ ਨਹੀਂ ਹੁੰਦਾ ।

ਪ੍ਰਸ਼ਨ 9.
ਕੱਪੜੇ ਧੋਣ ਲਈ ਪਾਣੀ ਤੋਂ ਇਲਾਵਾ ਕੀ-ਕੀ ਸਮਾਨ ਚਾਹੀਦਾ ਹੈ ?
ਉੱਤਰ-
ਕੱਪੜੇ ਧੋਣ ਲਈ ਪਾਣੀ ਤੋਂ ਇਲਾਵਾ ਸਾਬਣ, ਟੱਬ, ਬਾਲਟੀਆਂ, ਚਿਲਮਚੀਆਂ, ਮੱਗ, ਰਗੜਨ ਵਾਲਾ ਬੁਰਸ਼ ਅਤੇ ਫੱਟਾ, ਪਾਣੀ ਗਰਮ ਕਰਨ ਵਾਲੀ ਦੇਗ, ਕੱਪੜੇ ਧੋਣ ਵਾਲੀ ਮਸ਼ੀਨ, ਸਕਸ਼ਨ ਵਾਸ਼ਰ ਆਦਿ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 10.
ਕੱਪੜੇ ਸੁਕਾਉਣ ਲਈ ਕੀ-ਕੀ ਸਮਾਨ ਚਾਹੀਦਾ ਹੈ ? ਵੱਡੇ ਸ਼ਹਿਰਾਂ ਵਿਚ ਫਲੈਟਾਂ ਵਿਚ ਰਹਿਣ ਵਾਲੇ ਲੋਕ ਆਮ ਤੌਰ ਤੇ ਕੱਪੜੇ ਕਿਵੇਂ ਸੁਕਾਉਂਦੇ ਹਨ ?
ਉੱਤਰ-
ਕੱਪੜਿਆਂ ਨੂੰ ਸੁਕਾਉਣ ਲਈ ਕੁਦਰਤੀ ਧੁੱਪ ਅਤੇ ਹਵਾ ਦੀ ਲੋੜ ਹੁੰਦੀ ਹੈ । ਪਰ ਹੋਰ ਸਮਾਨ ਜਿਸ ਦੀ ਲੋੜ ਹੁੰਦੀ ਹੈ ਉਹ ਹੈ

  • ਰੱਸੀ ਜਾਂ ਤਾਰ
  • ਚੁੱਢੀਆਂ ਅਤੇ ਹੈਂਗਰ
  • ਕੱਪੜੇ ਸੁਕਾਉਣ ਵਾਲਾ ਰੈਕ
  • ਕੱਪੜੇ ਸੁਕਾਉਣ ਲਈ ਬਿਜਲੀ ਦੀ ਕੈਬਿਨੇਟ ।

ਵੱਡੇ ਸ਼ਹਿਰਾਂ ਵਿਚ ਫਲੈਟਾਂ ਵਿਚ ਰਹਿਣ ਵਾਲੇ ਲੋਕ ਕੱਪੜਿਆਂ ਨੂੰ ਸੁਕਾਉਣ ਲਈ ਰੈਕਾਂ ਦੀ ਵਰਤੋਂ ਕਰਦੇ ਹਨ | ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ।

ਪ੍ਰਸ਼ਨ 11.
ਕੱਪੜੇ ਸੁਕਾਉਣ ਲਈ ਕੀ-ਕੀ ਸਮਾਨ ਚਾਹੀਦਾ ਹੈ ? ਸਾਡੇ ਦੇਸ਼ ਵਿਚ ਕੱਪੜੇ ਸੁਕਾਉਣ ਲਈ ਕਿਹੜਾ ਤਰੀਕਾ ਅਪਣਾਇਆ ਜਾਂਦਾ ਹੈ ?
ਉੱਤਰ-
ਕੱਪੜੇ ਸੁਕਾਉਣ ਲਈ ਸਮਾਨ- ਦੇਖੋ ਪ੍ਰਸ਼ਨ ਨੰਬਰ 10 ਦਾ ਉੱਤਰ ।ਸਾਡੇ ਦੇਸ਼ ਵਿਚ ਆਮ ਕਰਕੇ ਘਰ ਖੁੱਲੇ ਡੁੱਲ੍ਹੇ ਹੁੰਦੇ ਹਨ ।ਕੋਠਿਆਂ ਜਾਂ ਚੁਬਾਰਿਆਂ ਤੇ ਜਿੱਥੇ ਧੁੱਪ ਆਉਂਦੀ ਹੋਵੇ ਰੱਸੀਆਂ ਜਾਂ ਤਾਰਾਂ ਨੂੰ ਠੀਕ ਉਚਾਈ ਤੇ ਬੰਨ੍ਹ ਕੇ ਇਹਨਾਂ ਤੇ ਕੱਪੜੇ ਸੁਕਾਉਣ ਲਈ ਲਟਕਾਏ ਜਾਂਦੇ ਹਨ । ਵੱਡਿਆਂ ਸ਼ਹਿਰਾਂ ਵਿਚ ਜਿੱਥੇ ਘਰ ਖੁੱਲ੍ਹੇ-ਡੁੱਲ੍ਹੇ ਨਹੀਂ ਹੁੰਦੇ ਤੇ ਲੋਕ ਫਲੈਟਾਂ ਵਿਚ ਰਹਿੰਦੇ ਹਨ ਕੱਪੜਿਆਂ ਨੂੰ ਰੈਕਾਂ ਤੇ ਲਟਕਾ ਕੇ ਸੁਕਾਇਆ ਜਾਂਦਾ ਹੈ ! ਅੱਜ-ਕਲ੍ਹ ਵਾਸ਼ਿੰਗ ਮਸ਼ੀਨਾਂ ਦੀ ਵਰਤੋਂ ਤਾਂ ਸਾਰੇ ਪਾਸੇ ਹੀ ਹੋਣ ਲੱਗ ਪਈ ਹੈ । ਇਹਨਾਂ ਨਾਲ ਵੀ ਕੱਪੜੇ ਸੁਕਾਏ ਜਾ ਸਕਦੇ ਹਨ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

ਪ੍ਰਸ਼ਨ 12.
ਕੱਪੜਿਆਂ ਨੂੰ ਪ੍ਰੈੱਸ ਕਰਨਾ ਕਿਉਂ ਜ਼ਰੂਰੀ ਹੈ ਅਤੇ ਕਿਹੜੇ-ਕਿਹੜੇ ਸਮਾਨ ਦੀ ਜ਼ਰੂਰਤ ਪੈਂਦੀ ਹੈ ?
ਉੱਤਰ-
ਕੱਪੜੇ ਧੋ ਕੇ ਜਦੋਂ ਸੁਕਾਏ ਜਾਂਦੇ ਹਨ ਇਹਨਾਂ ਵਿਚ ਕਈ ਸਿਲਵਟਾਂ ਪੈ ਜਾਂਦੀਆਂ ਹਨ ਤੇ ਕੱਪੜੇ ਦੀ ਦਿਖ ਭੈੜੀ ਜਿਹੀ ਹੋ ਜਾਂਦੀ ਹੈ । ਕੱਪੜਿਆਂ ਨੂੰ ਪੇਸ਼ ਕਰਕੇ ਇਹਨਾਂ ਦੇ ਵਲ ਆਦਿ ਤਾਂ ਨਿਕਲ ਹੀ ਜਾਂਦੇ ਹਨ ਨਾਲ ਹੀ ਕੱਪੜੇ ਵਿਚ ਚਮਕ ਵੀ ਆ ਜਾਂਦੀ ਹੈ ਤੇ ਕੱਪੜਾ ਸਾਫ਼ਸੁਥਰਾ ਲੱਗਦਾ ਹੈ । ਕੱਪੜੇ ਪ੍ਰੈਸ ਕਰਨ ਲਈ ਹੇਠ ਲਿਖੇ ਸਮਾਨ ਦੀ ਲੋੜ ਪੈਂਦੀ ਹੈ ਬਿਜਲੀ ਜਾਂ ਕੋਲੇ ਨਾਲ ਚੱਲਣ ਵਾਲੀ ਪ੍ਰੈਸ, ਪ੍ਰੈਸ ਕਰਨ ਲਈ ਫੱਟਾ ਆਦਿ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 13.
ਧੁਆਈ ਲਈ ਇਸਤੇਮਾਲ ਹੋਣ ਵਾਲੇ ਸਮਾਨ ਦੀ ਸਹੀ ਚੋਣ ਨਾਲ ਸਮੇਂ ਅਤੇ ਮਿਹਨਤ ਦੀ ਬੱਚਤ ਕਿਵੇਂ ਹੁੰਦੀ ਹੈ ?
ਉੱਤਰ-
ਧੁਆਈ ਲਈ ਇਸਤੇਮਾਲ ਹੋਣ ਵਾਲਾ ਸਮਾਨ ਇਸ ਤਰ੍ਹਾਂ ਹੈ

  • ਸਟੋਰ ਕਰਨ ਲਈ ਸਮਾਨ
  • ਕੱਪੜੇ ਧੋਣ ਲਈ ਸਮਾਨ
  • ਕੱਪੜੇ ਸੁਕਾਉਣ ਲਈ ਸਮਾਨ
  • ਕੱਪੜੇ ਪ੍ਰੈਸ ਕਰਨ ਲਈ ਸਮਾਨ ।

ਜਦੋਂ ਧੋਣ ਵਾਲੇ ਕੱਪੜੇ ਪਹਿਲਾਂ ਹੀ ਇੱਕਠੇ ਕਰਕੇ ਇੱਕ ਅਲਮਾਰੀ ਜਾਂ ਟੋਕਰੀ ਵਗੈਰਾ ਵਿਚ ਰੱਖੇ ਜਾਣ ਜੋ ਕਿ ਧੋਣ ਵਾਲੀ ਜਗਾ ਦੇ ਨੇੜੇ ਰੱਖੀ ਹੋਵੇ ਤਾਂ ਕੱਪੜੇ ਧੋਣ ਵੇਲੇ ਸਾਰੇ ਘਰ ਵਿਚੋਂ ਵੱਖਵੱਖ ਕਮਰਿਆਂ ਵਿਚੋਂ ਪਹਿਲਾਂ ਕੱਪੜੇ ਇਕੱਠੇ ਕਰਨ ਦਾ ਸਮਾਂ ਬਚ ਸਕਦਾ ਹੈ । ਇਹ ਆਦਤ ਹਿਣੀ ਨੂੰ ਸਾਰੇ ਘਰ ਦੇ ਜੀਆਂ ਨੂੰ ਪਾਉਣੀ ਚਾਹੀਦੀ ਹੈ ਕਿ ਜਿਹੜਾ ਵੀ ਧੋਣ ਵਾਲਾ ਕੱਪੜਾ ਹੋਵੇ ਉਸ ਨੂੰ ਇਸ ਕੰਮ ਲਈ ਬਣਾਈ ਅਲਮਾਰੀ ਜਾਂ ਟੋਕਰੀ ਵਿਚ ਰੱਖਣ ।

ਘਰ ਵਿਚ ਸਾਬਣ, ਡਿਟਰਜੈਂਟ, ਨੀਲ, ਬੁਰਸ਼ ਆਦਿ ਲੋੜੀਂਦਾ ਸਮਾਨ ਪਹਿਲਾਂ ਹੀ ਮੌਜੂਦ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ ਉਧਰੋਂ ਕੱਪੜੇ ਧੋਣੇ ਸ਼ੁਰੂ ਕਰ ਲਏ ਜਾਣ ਤਾਂ ਬਾਅਦ ਵਿਚ ਪਤਾ ਲੱਗੇ ਕਿ ਘਰ ਵਿਚ ਤਾਂ ਸਾਬਣ ਜਾਂ ਕੋਈ ਹੋਰ ਲੋੜੀਂਦਾ ਸਮਾਨ ਨਹੀਂ ਹੈ । ਇਸ ਤਰ੍ਹਾਂ ਸਮਾਂ ਤੇ ਮਿਹਨਤ ਦੋਵੇਂ ਨਸ਼ਟ ਹੁੰਦੇ ਹਨ । ਧੋਣ ਲਈ ਪਾਣੀ ਵੀ ਹਲਕਾ ਹੀ ਵਰਤਣਾ ਚਾਹੀਦਾ ਹੈ ਕਿਉਂਕਿ ਭਾਰੇ ਪਾਣੀ ਵਿਚ ਸਾਬਣ ਦੀ ਝੱਗ ਨਹੀਂ ਬਣਦੀ ਤੇ ਕੱਪੜੇ ਚੰਗੀ ਤਰ੍ਹਾਂ ਨਹੀਂ ਨਿਖਰਦੇ । ਇਸ ਲਈ ਪਾਣੀ ਨੂੰ ਗਰਮ ਕਰਕੇ ਜਾਂ ਹੋਰ ਤਰੀਕੇ ਨਾਲ ਪਾਣੀ ਨੂੰ ਹਲਕਾ ਬਣਾ ਲੈਣਾ ਚਾਹੀਦਾ ਹੈ ।

ਕੱਪੜੇ ਸੁੱਕਣੇ ਪਾਉਣ ਦਾ ਵੀ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ । ਰੱਸੀਆ ਆਦਿ ਨੂੰ ਚੰਗੀ ਤਰ੍ਹਾਂ ਬੰਨ੍ਹਿਆ ਹੋਵੇ ਤੇ ਕੱਪੜਿਆਂ ਤੇ ਢੀਆਂ ਆਦਿ ਵੀ ਲਾ ਦਿਉ ਤਾਂ ਜੋ ਜੇਕਰ ਹਵਾ ਚੱਲੇ ਤਾਂ ਕੱਪੜੇ ਉਡ ਨਾ ਜਾਣ । ਜੇ ਰੈਕ ਹਨ ਤਾਂ ਇਹਨਾਂ ਨੂੰ ਪਹਿਲਾਂ ਹੀ ਖੋਲ੍ਹ ਲੈਣਾ ਚਾਹੀਦਾ ਹੈ । ਇਸ ਤਰ੍ਹਾਂ ਵੱਖ-ਵੱਖ ਲੋੜੀਂਦਾ ਸਮਾਨ ਜੋ ਪਹਿਲਾਂ ਹੀ ਇਕੱਠਾ ਕੀਤਾ ਹੋਵੇ ਤਾਂ ਸਮਾਂ ਅੜੇ ਮਿਹਨਤ ਦੀ ਬੱਚਤ ਹੋ ਜਾਂਦੀ ਹੈ ।

ਪ੍ਰਸ਼ਨ 14.
ਕੱਪੜੇ ਧੋਣ ਲਈ ਇਸਤੇਮਾਲ ਹੋਣ ਵਾਲੇ ਸਮਾਨ ਨੂੰ ਅਸੀਂ ਕਿਹੜੇ-ਕਿਹੜੇ ਹਿੱਸਿਆਂ ਵਿਚ ਵੰਡ ਸਕਦੇ ਹਾਂ ?
ਉੱਤਰ-
ਸਟੋਰ ਕਰਨ ਲਈ ਸਮਾਨ –

  1. ਅਲਮਾਰੀ-ਧੋਣ ਵਾਲੇ ਕਮਰੇ ਦੇ ਨੇੜੇ ਅਲਮਾਰੀ ਹੋਣੀ ਚਾਹੀਦੀ ਹੈ ਜਿਸ ਵਿਚ ਸਾਬਣ, ਨੀਲ, ਮਾਵਾ, ਰੀਠੇ, ਦਾਗ ਉਤਾਰਨ ਵਾਲਾ ਸਮਾਨ ਆਦਿ ਹੋਣਾ ਚਾਹੀਦਾ ਹੈ ।
  2. ਲਾਂਡਰੀ ਬੈਗ ਜਾਂ ਕੱਪੜੇ ਰੱਖਣ ਲਈ ਟੋਕਰੀ-ਇਸ ਵਿਚ ਘਰ ਦੇ ਗੰਦੇ ਕੱਪੜੇ ਰੱਖੇ ਜਾਂਦੇ ਹਨ ।
  3. ਮਰਤਬਾਨ ਅਤੇ ਪਲਾਸਟਿਕ ਦੇ ਡੱਬ-ਰੀਠੇ, ਦਾਗ ਉਤਾਰਨ ਦਾ ਸਮਾਨ, ਨੀਲ, ਡਿਟਰਜੈਂਟ ਆਦਿ ਇਹਨਾਂ ਵਿਚ ਰੱਖਿਆ ਜਾਂਦਾ ਹੈ ।

ਕੱਪੜੇ ਧੋਣ ਲਈ ਸਮਾਨ
(i) ਪਾਣੀ-ਪਾਣੀ ਇਕ ਵਿਸ਼ਵਵਿਆਪੀ ਘੋਲਕ ਹੈ । ਇਸ ਵਿਚ ਸਭ ਤਰ੍ਹਾਂ ਦੀ ਮੈਲ ਘੁਲ ਜਾਂਦੀ ਹੈ ਤੇ ਇਸ ਤਰ੍ਹਾਂ ਇਸ ਦਾ ਕੱਪੜਿਆਂ ਦੀ ਧੁਲਾਈ ਵਿਚ ਮਹੱਤਵਪੂਰਨ ਸਥਾਨ ਹੈ । ਪਾਣੀ ਨੂੰ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ । ਬਾਰਸ਼ ਦਾ ਪਾਣੀ, ਦਰਿਆ ਦਾ ਪਾਣੀ, ਚਸ਼ਮੇ ਦਾ ਪਾਣੀ ਅਤੇ ਖੂਹ ਦਾ ਪਾਣੀ ਦੀ ਵਰਤੋਂ ਕੱਪੜੇ ਧੋਣ ਲਈ ਕੀਤੀ ਜਾਂਦੀ ਹੈ ।

(ii) ਸਾਬਣ-ਕੱਪੜੇ ਧੋਣ ਲਈ ਕਈ ਸਫਾਈਕਾਰੀ ਪਦਾਰਥ, ਸਾਬਣ ਅਤੇ ਡਿਟਰਜੈਂਟ ਮਿਲਦੇ ਹਨ ! ਕੱਪੜੇ ਸਾਫ਼ ਕਰਨ ਵਿਚ ਇਹਨਾਂ ਦਾ ਬੜਾ ਮਹੱਤਵਪੂਰਨ ਸਥਾਨ ਹੈ ।

(iii) ਟੱਬ ਅਤੇ ਬਾਲਟੀਆਂ-ਇਹਨਾਂ ਵਿਚ ਕੱਪੜੇ ਭਿਉਂ ਕੇ ਰੱਖੇ, ਧੋਏ ਅਤੇ ਹੁੰਘਾਲੇ ਜਾਂਦੇ ਹਨ । ਇਹ ਲੋਹੇ, ਪਲਾਸਟਿਕ ਜਾਂ ਪਿਤਲ ਦੇ ਹੁੰਦੇ ਹਨ । ਇਹਨਾਂ ਵਿਚ ਨੀਲ ਦੇਣ, ਰੰਗ ਦੇਣ ਅਤੇ ਮਾਵਾ ਦੇਣ ਦਾ ਵੀ ਕੰਮ ਕੀਤਾ ਜਾਂਦਾ ਹੈ ।
PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ 1

(iv) ਚਿਲਚੀਆਂ ਅਤੇ ਮੱਗ-ਇਹਨਾਂ ਵਿਚ ਨੀਲ, ਮਾਵਾ ਆਦਿ ਦੇਣ ਦਾ ਕੰਮ ਕੀਤਾ ਜਾਂਦਾ ਹੈ । ਇਹ ਪਲਾਸਟਿਕ, ਤਾਮਚੀਨੀ ਅਤੇ ਪਿੱਤਲ ਆਦਿ ਦੇ ਹੁੰਦੇ ਹਨ।

(v) ਲੱਕੜ ਦਾ ਚਮਚ ਅਤੇ ਡੰਡਾ-ਇਸ ਨਾਲ ਨਾਲ ਜਾਂ ਮਾਵਾ ਘੋਲਣ ਦਾ ਕੰਮ ਕੀਤਾ ਜਾਂਦਾ ਹੈ । ਚੱਦਰਾਂ, ਖੇਸਾਂ ਆਦਿ ਨੂੰ ਡੰਡੇ ਜਾਂ ਥਾਪੀ ਨਾਲ ਕੁੱਟ ਕੇ ਸਾਫ਼ ਕੀਤਾ ਜਾਂਦਾ ਹੈ ।

(vi) ਹੁੰਦੀ-ਧੁਲਾਈ ਵਾਲੇ ਕਮਰੇ ਵਿਚ ਪਾਣੀ ਦੀ ਟੁੱਟੀ ਥੱਲੇ ਸੀਮਿੰਟ ਦੀ ਹੁੰਦੀ ਬਣੀ ਹੋਣੀ ਚਾਹੀਦੀ ਹੈ ਇਸ ਨਾਲ ਕੰਮ ਸੌਖਾ ਹੋ ਜਾਂਦਾ ਹੈ । ਹੌਦੀ ਦੇ ਦੋਵੇਂ ਪਾਸੇ ਸੀਮਿੰਟ ਜਾਂ ਲੱਕੜ ਦੇ ਫੱਟੇ ਲੱਗੇ ਹੋਣੇ ਚਾਹੀਦੇ ਹਨ ਤਾਂ ਕਿ ਧੋ ਕੇ ਕੱਪੜੇ ਇਹਨਾਂ ਉੱਪਰ ਰੱਖੇ ਜਾ ਸਕਣ । ਇਹਨਾਂ ਦੀ ਢਲਾਣ ਹੌਦੀ ਵਲ ਨੂੰ ਹੋਣੀ ਚਾਹੀਦੀ ਹੈ ।

(vii) ਰਗੜਨ ਵਾਲਾ ਬੁਰਸ਼ ਤੇ ਫੱਟਾ-ਪਲਾਸਟਿਕ ਦੇ ਬੁਰਸ਼ਾਂ ਦੀ ਵਰਤੋਂ ਕੱਪੜੇ ਦੇ ਵੱਧ ਮੈਲੇ ਹਿੱਸੇ ਨੂੰ ਰਗੜ ਕੇ ਮੈਲ ਉਤਾਰਨ ਲਈ ਕੀਤੀ ਜਾਂਦੀ ਹੈ ।
ਫੱਟਾ, ਲੱਕੜ, ਸਟੀਲ ਜਾਂ ਜਿਸਤ ਦਾ ਚਿਤਰ-ਰਗੜਨ ਵਾਲਾ ਫੱਟਾ ਬਣਿਆ ਹੁੰਦਾ ਹੈ ਇਸ ਉੱਪਰ ਰੱਖ ਕੇ ਕੱਪੜੇ ਨੂੰ ਰਗੜ ਕੇ ਮੈਲ ਕੱਢੀ ਜਾਂਦੀ ਹੈ ।
PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ 2

(viii) ਗਰਮ ਪਾਣੀ-ਕੱਪੜੇ ਧੋਣ ਲਈ ਜਾਂ ਤਾਂ ਬਿਜਲੀ ਦੇ ਬਾਇਲਰ ਵਿਚ ਪਾਣੀ ਗਰਮ ਕੀਤਾ ਜਾਂਦਾ ਹੈ ਜਾਂ ਫਿਰ ਅੱਗ ਦੇ ਸੇਕ ਤੇ ਦੇਗ ਵਿਚ ਪਾ ਕੇ ਪਾਣੀ ਗਰਮ ਕੀਤਾ ਜਾਂਦਾ ਹੈ ।

(ix) ਕੱਪੜੇ ਧੋਣ ਵਾਲੀ ਮਸ਼ੀਨ-ਇਸ ਨਾਲ ਸਮਾਂ ਅਤੇ ਸ਼ਕਤੀ ਦੋਨਾਂ ਦੀ ਬੱਚਤ ਹੁੰਦੀ ਹੈ, ਆਪਣੀ ਆਰਥਿਕ ਹਾਲਤ ਅਨੁਸਾਰ ਇਸ ਨੂੰ ਖਰੀਦਿਆ ਜਾ ਸਕਦਾ ਹੈ ।

(x) ਸੱਕਸ਼ਨ ਵਾਸ਼ਰ-ਭਾਰੇ ਊਨੀ ਕੰਬਲ, ਸਾੜ੍ਹੀਆਂ ਅਤੇ ਹੋਰ ਕੱਪੜੇ ਇਸ ਦੀ ਵਰਤੋਂ ਨਾਲ ਆਸਾਨੀ ਨਾਲ ਧੋਤੇ ਜਾ ਸਕਦੇ ਹਨ ।
PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ 3

ਕੱਪੜਿਆਂ ਨੂੰ ਧੋਣ ਤੋਂ ਬਾਅਦ ਆਮ ਤੌਰ ਤੇ ਕੁਦਰਤੀ ਧੁੱਪ ਤੇ ਹਵਾ ਵਿਚ ਸੁਕਾਇਆ ਜਾਂਦਾ ਹੈ । ਹੋਰ ਲੋੜੀਂਦਾ ਸਮਾਨ ਇਸ ਤਰ੍ਹਾਂ ਹੈ ।

  • ਰੱਸੀ ਜਾਂ ਤਾਰ-ਰੱਸੀ ਨੂੰ ਜਾਂ ਤਾਰ ਨੂੰ ਖਿੱਚ ਕੇ ਕਿੱਲੀਆਂ ਜਾਂ ਖੰਭਿਆਂ ਨਾਲ ਬੰਨਿਆ ਜਾਂਦਾ ਹੈ । ਰੱਸੀ ਨਾਈਲਨ, ਸਣ ਜਾਂ ਸੂਤ ਦੀ ਹੋ ਸਕਦੀ ਹੈ । ਸ਼ੰਗ ਰਹਿਤ ਲੋਹੇ ਦੀ ਤਾਰ ਵੀ ਹੋ ਸਕਦੀ ਹੈ ।
  • ਚੁੱਢੀਆਂ ਅਤੇ ਹੈਂਗਰ-ਕੱਪੜੇ ਤਾਰ ‘ਤੇ ਲਟਕਾ ਕੇ ਚੰਢੀਆਂ ਲਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਹਵਾ ਚਲਣ ਤੇ ਕੱਪੜੇ ਹੇਠਾਂ ਡਿੱਗ ਕੇ ਖ਼ਰਾਬ ਨਾ ਹੋ ਜਾਣ ਵਧੀਆ ਕਿਸਮ ਦੇ ਕੱਪੜੇ ਹੈਂਗਰ ਵਿਚ ਪਾ ਕੇ ਸੁਕਾਏ ਜਾ ਸਕਦੇ ਹਨ ।
  • ਕੱਪੜੇ ਸੁਕਾਉਣ ਵਾਲਾ ਰੈਕ-ਬਰਸਾਤਾਂ ਵਿਚ ਜਾਂ ਵੱਡੇ ਸ਼ਹਿਰਾਂ ਵਿਚ ਜਿੱਥੇ ਲੋਕ ਫਲੈਟਾਂ ਵਿਚ ਰਹਿੰਦੇ ਹਨ ਉੱਥੇ ਰੈਕਾਂ ਤੇ ਪਾ ਕੇ ਕੱਪੜੇ ਸੁਕਾਏ ਜਾਂਦੇ ਹਨ । ਇਹ ਐਲੂਮੀਨੀਅਮ ਜਾਂ ਲੱਕੜ ਦੇ ਹੋ ਸਕਦੇ ਹਨ । ਇਹਨਾਂ ਨੂੰ ਫੋਲਡ ਕਰਕੇ ਸਾਂਭਿਆ ਵੀ ਜਾ ਸਕਦਾ ਹੈ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ 4

  • ਕੱਪੜੇ ਸੁਕਾਉਣ ਲਈ ਬਿਜਲੀ ਦੀ ਕੈਬਨਿਟ-ਵਿਕਸਿਤ ਦੇਸ਼ਾਂ ਵਿਚ ਇਸ ਦੀ ਆਮ ਵਰਤੋਂ ਹੁੰਦੀ ਹੈ ਖ਼ਾਸ ਕਰਕੇ ਜਿੱਥੇ ਜ਼ਿਆਦਾ ਠੰਡ ਜਾਂ ਵਰਖਾ ਹੁੰਦੀ ਹੈ ਉਹਨਾਂ ਦੇਸ਼ਾਂ ਵਿਚ ਇਹਨਾਂ ਦੀ ਵਰਤੋਂ ਆਮ ਹੈ । ਇਹਨਾਂ ਤੋਂ ਇਲਾਵਾ ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਨਾਲ ਵੀ ਕੱਪੜੇ ਸੁਕਾਏ ਜਾ ਸਕਦੇ ਹਨ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ 5

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

ਕੱਪੜੇ ਪ੍ਰੈਸ ਕਰਨ ਵਾਲਾ ਸਮਾਨ –

  1. ਪੈਸ-ਕੱਪੜੇ ਪੈਸ ਕਰਨ ਲਈ ਬਿਜਲੀ ਦੀ ਜਾਂ ਕੋਲੇ ਵਾਲੀ ਪੈਸ ਦੀ ਵਰਤੋਂ ਕੀਤੀ ਜਾਂਦੀ ਹੈ । ਪ੍ਰੈਸਾਂ ਲੋਹੇ, ਪਿੱਤਲ ਅਤੇ ਸਟੀਲ ਦੀਆਂ ਮਿਲਦੀਆਂ ਹਨ ।
  2. ਪ੍ਰੈਸ ਕਰਨ ਵਾਲਾ ਫੱਟਾ–ਇਹ ਲੱਕੜ ਦਾ ਹੁੰਦਾ ਹੈ, ਫੱਟੇ ਦੀ ਥਾਂ ਤੇ ਬੈਂਚ ਜਾਂ ਮੇਜ਼ ਆਦਿ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਉੱਪਰ ਇਕ ਕੰਬਲ ਵਿਛਾ ਕੇ ਉੱਤੇ ਪੁਰਾਣੀ ਚਾਦਰ ਵਿਛਾ ਲੈਣੀ ਚਾਹੀਦੀ ਹੈ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ 6

ਪ੍ਰਸ਼ਨ 15.
ਕੱਪੜੇ ਧੋਣ ਲਈ ਪਾਣੀ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ? ਕਿਹੋ ਜਿਹਾ ਪਾਣੀ ਕੱਪੜੇ ਧੋਣ ਲਈ ਠੀਕ ਨਹੀਂ ਅਤੇ ਕਿਉਂ ?
ਉੱਤਰ-
ਦੇਖੋ ਪ੍ਰਸ਼ਨ ਨੰਬਰ 8 ਦਾ ਉੱਤਰ । ਸਮੁੰਦਰ ਦੇ ਪਾਣੀ ਦੀ ਵਰਤੋਂ ਕੱਪੜੇ ਧੋਣ ਲਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਵਿਚ ਬਹੁਤ ਸਾਰੀਆਂ ਅਸ਼ੁੱਧੀਆਂ ਮਿਲੀਆਂ ਹੁੰਦੀਆਂ ਹਨ ।

Home Science Guide for Class 9 PSEB ਕੱਪੜੇ ਧੋਣ ਲਈ ਸਮਾਨ Important Questions and Answers

ਪ੍ਰਸ਼ਨ 1.
ਧੋਬੀ ਨੂੰ ਕੱਪੜੇ ਦੇਣ ਦੇ ਕੀ ਨੁਕਸਾਨ ਹਨ ?
ਉੱਤਰ-

  • ਧੋਬੀ ਕਈ ਵਾਰ ਕੱਪੜੇ ਸਾਫ਼ ਕਰਨ ਲਈ ਅਜਿਹੇ ਤਰੀਕਿਆਂ ਦੀ ਵਰਤੋਂ ਕਰਦਾ ਹੈ ਜਿਸ ਨਾਲ ਕੱਪੜੇ ਜਲਦੀ ਵੱਟ ਜਾਂਦੇ ਹਨ ਜਾਂ ਫਿਰ ਕਮਜ਼ੋਰ ਹੋ ਜਾਂਦੇ ਹਨ ।
  • ਕਈ ਵਾਰ ਕੱਪੜਿਆਂ ਦੇ ਰੰਗ ਖ਼ਰਾਬ ਹੋ ਜਾਂਦੇ ਹਨ ।
  • ਛੂਤ ਦੀਆਂ ਬਿਮਾਰੀਆਂ ਹੋਣ ਦਾ ਵੀ ਡਰ ਰਹਿੰਦਾ ਹੈ ।
  • ਧੋਬੀ ਕੋਲੋਂ ਕੱਪੜੇ ਧੁਆਉਣਾ ਮਹਿੰਗਾ ਪੈਂਦਾ ਹੈ ।

ਪ੍ਰਸ਼ਨ 2.
ਪਾਣੀ ਚੱਕਰ ਕੀ ਹੈ ?
ਉੱਤਰ-ਕੁਦਰਤੀ ਰੂਪ ਵਿਚ ਪਾਣੀ ਖੂਹਾਂ, ਚਸ਼ਮਿਆਂ, ਦਰਿਆਵਾਂ ਤੇ ਸਮੁੰਦਰਾਂ ਵਿਚੋਂ ਮਿਲਦਾ ਹੈ । ਧਰਤੀ ਤੇ ਸੂਰਜ ਦੀ ਧੁੱਪ ਨਾਲ ਇਹ ਪਾਣੀ ਭਾਫ ਬਣ ਕੇ ਉੱਡ ਜਾਂਦਾ ਹੈ ਤੇ ਵਾਯੂਮੰਡਲ ਵਿਚ ਜਲਵਾਸ਼ਪ ਦੇ ਰੂਪ ਵਿਚ ਇਕੱਠਾ ਹੁੰਦਾ ਰਹਿੰਦਾ ਹੈ ਤੇ ਬੱਦਲਾਂ ਦਾ ਰੂਪ ਧਾਰ ਲੈਂਦਾ ਹੈ । ਜਦੋਂ ਇਹ ਭਾਰੇ ਹੋ ਜਾਂਦੇ ਹਨ ਤਾਂ ਵਰਖਾ, ਗੜਿਆਂ ਤੇ ਬਰਫ਼ ਦੇ ਰੂਪ ਵਿਚ ਪਾਣੀ ਮੁੜ ਧਰਤੀ ਤੇ ਆ ਜਾਂਦਾ ਹੈ । ਇਹ ਪਾਣੀ ਮੁੜ ਤੋਂ ਦਰਿਆਵਾਂ ਰਾਹੀਂ ਹੁੰਦਾ ਹੋਇਆ ਸਮੁੰਦਰ ਵਿਚ ਮਿਲ ਜਾਂਦਾ ਹੈ ਤੇ ਇਹ ਚੱਕਰ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ ?

ਪ੍ਰਸ਼ਨ 3.
ਸੁਆਦ ਅਨੁਸਾਰ ਪਾਣੀ ਦਾ ਵਰਗੀਕਰਨ ਕਿਵੇਂ ਕੀਤਾ ਗਿਆ ਹੈ ?
ਉੱਤਰ-
ਸੁਆਦ ਅਨੁਸਾਰ ਪਾਣੀ ਦੋ ਤਰ੍ਹਾਂ ਦਾ ਹੈ –

  1. ਮਿੱਠਾ ਜਾਂ ਹਲਕਾ ਪਾਣੀ-ਇਸ ਪਾਣੀ ਦਾ ਸੁਆਦ ਮਿੱਠਾ ਹੁੰਦਾ ਹੈ ।
  2. ਖਾਰਾ ਪਾਣੀ-ਇਹ ਪਾਣੀ ਸੁਆਦ ਵਿਚ ਨਮਕੀਨ ਜਿਹਾ ਹੁੰਦਾ ਹੈ ।

ਪ੍ਰਸ਼ਨ 4.
ਪਾਣੀ ਦਾ ਵਰਗੀਕਰਨ ਅਸ਼ੁੱਧੀਆਂ ਅਨੁਸਾਰ ਕਿਸ ਤਰ੍ਹਾਂ ਕੀਤਾ ਗਿਆ ਹੈ ?
ਉੱਤਰ-
ਅਸ਼ੁੱਧੀਆਂ ਅਨੁਸਾਰ ਪਾਣੀ ਦੋ ਤਰ੍ਹਾਂ ਦਾ ਹੈ –

  • ਹਲਕਾ ਪਾਣੀ-ਇਸ ਵਿਚ ਅਸ਼ੁੱਧੀਆਂ ਨਹੀਂ ਹੁੰਦੀਆਂ ਅਤੇ ਇਹ ਪੀਣ ਵਿਚ ਸੁਆਦ ਹੁੰਦਾ ਹੈ । ਇਸ ਵਿਚ ਸਾਬਣ ਦੀ ਝੱਗ ਵੀ ਛੇਤੀ ਬਣਦੀ ਹੈ ।
  • ਭਾਰਾ ਪਾਣੀ-ਇਸ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣ ਘੁਲੇ ਹੁੰਦੇ ਹਨ । ਇਹ ਸਾਬਣ ਨਾਲ ਮਿਲ ਕੇ ਝੱਗ ਨਹੀਂ ਬਣਾਉਂਦਾ |
    ਇਹ ਵੀ ਦੋ ਤਰ੍ਹਾਂ ਦਾ ਹੁੰਦਾ ਹੈ – ਅਸਥਾਈ ਭਾਰਾ ਪਾਣੀ ਅਤੇ ਸਥਾਈ ਭਾਰਾ ਪਾਣੀ ।

ਪ੍ਰਸ਼ਨ 5.
ਕੱਪੜੇ ਧੋਣ ਲਈ ਥਾਪੀ ਜਾਂ ਡੰਡੇ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ ? ਕੱਪੜੇ ਧੋਣ ਵਾਲਾ ਫੱਟਾ ਕੀ ਹੁੰਦਾ ਹੈ ?
ਉੱਤਰ-
ਥਾਪੀ ਦਾ ਵੱਧ ਪ੍ਰਯੋਗ ਕੀਤਾ ਜਾਵੇ ਤਾਂ ਕਈ ਵਾਰ ਕੱਪੜੇ ਫੱਟ ਜਾਂਦੇ ਹਨ । ਕੱਪੜੇ ਧੋਣ ਵਾਲਾ ਫੱਟਾ ਸਟੀਲ, ਲੱਕੜ ਜਾਂ ਸਟੀਲ ਦਾ ਬਣਿਆ ਹੁੰਦਾ ਹੈ, ਇਸ ਉੱਪਰ ਰੱਖ ਕੇ ਕੱਪੜਿਆਂ ਨੂੰ ਸਾਬਣ ਲਗਾ ਕੇ ਰਗੜਿਆ ਜਾਂਦਾ ਹੈ । ਇਸ ਤਰ੍ਹਾਂ ਕੱਪੜੇ ਤੋਂ ਮੈਲ ਉਤਰ ਜਾਂਦੀ ਹੈ |

ਪ੍ਰਸ਼ਨ 6.
ਤੁਸੀਂ ਕੱਪੜੇ ਸੁਕਾਉਣ ਲਈ ਲੋਹੇ ਦੀ ਤਾਰ ਦੀ ਵਰਤੋਂ ਕਰੋਗੇ ਜਾਂ ਨਾਈਲੋਨ ਦੀ ਰੱਸੀ ਦੀ ?
ਉੱਤਰ-
ਵੈਸੇ ਤਾਂ ਦੋਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਕਈ ਵਾਰ ਲੋਹੇ ਦੀ ਤਾਰ ਨੂੰ ਜੰਗ ਲਗ ਜਾਂਦਾ ਹੈ ਜਿਸ ਨਾਲ ਕੱਪੜੇ ਤੇ ਦਾਗ ਪੈ ਜਾਂਦੇ ਹਨ । ਇਸ ਲਈ ਨਾਈਲੋਨ ਦੀ ਰੱਸੀ ਜ਼ਿਆਦਾ ਠੀਕ ਰਹੇਗੀ ।

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

ਵਸਤੁਨਿਸ਼ਠ ਪ੍ਰਸ਼ਨ ਖ਼ਾਲੀ ਥਾਂ ਭਰੋ

1. ਪਾਣੀ ………….. ਘੋਲਕ ਹੈ ।
ਉੱਤਰ-
ਯੂਨੀਵਰਸਲ,

2. ਹਲਕੇ ਪਾਣੀ ਵਿਚ ………….. ਦੀ ਝੱਗ ਜਲਦੀ ਬਣਦੀ ਹੈ ।
ਉੱਤਰ-
ਸਾਬਣ,

3. ………….. ਪਾਣੀ ਵਿਚ ਬਹੁਤ ਅਸ਼ੁੱਧੀਆਂ ਹੁੰਦੀਆਂ ਹਨ ।
ਉੱਤਰ-
ਸਮੁੰਦਰ ਦੇ,

4. ਸਰੋਤ ਦੇ ਆਧਾਰ ਤੇ ਪਾਣੀ ਨੂੰ ……….. ਕਿਸਮਾਂ ਵਿਚ ਵੰਡਿਆ ਜਾਂਦਾ ਹੈ ।
ਉੱਤਰ-
ਪੰਜ,

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

5. ………….. ਭਾਰੀ ਪਾਣੀ ਵਿਚ ਕੈਲਸ਼ੀਅਮ ਕਲੋਰਾਈਟ ਹੁੰਦਾ ਹੈ !
ਉੱਤਰ-
ਸਖਾਈ

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਭਾਰੇ ਪਾਣੀ ਵਿਚ ਕਿਹੜੇ ਲੂਣ ਹੁੰਦੇ ਹਨ ?
ਉੱਤਰ-
ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣ !

ਪ੍ਰਸ਼ਨ 2.
ਸਵਾਦ ਅਨੁਸਾਰ ਪਾਣੀ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਦੋ ਪ੍ਰਕਾਰ ਦਾ ।

ਪ੍ਰਸ਼ਨ 3.
ਫਲੈਟਾਂ ਵਿਚ ਰਹਿਣ ਵਾਲੇ ਲੋਕ ਕੱਪੜੇ ਕਿੱਥੇ ਸੁਕਾਉਂਦੇ ਹਨ ?
ਉੱਤਰ-
ਰੈਕਾਂ ਵਿਚ ।

ਪ੍ਰਸ਼ਨ 4.
ਸਾਬਣ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸਫ਼ਾਈਕਾਰੀ ।

ਪ੍ਰਸ਼ਨ 5.
ਬਿਜਲੀ ਦੀ ਕੈਬਿਨੇਟ ਦੀ ਵਰਤੋਂ ਕੱਪੜੇ ਸੁਕਾਉਣ ਲਈ ਕਿਹੜੇ ਦੇਸ਼ਾਂ ਵਿਚ ਹੋ ਰਹੀ ਹੈ ?
ਉੱਤਰ-
ਵਿਕਸਿਤ ਦੇਸ਼ਾਂ ਵਿਚ ।

ਠੀਕ/ਗਲਤ ਦੱਸੋ

1. ਲਾਂਡਰੀ ਬੈਗ ਵਿੱਚ ਧੋਣ ਵਾਲੇ ਕੱਪੜੇ ਇਕੱਠੇ ਕੀਤੇ ਜਾਂਦੇ ਹਨ ।
ਉੱਤਰ-
ਠੀਕ,

2. ਪਾਣੀ ਇਕ ਵਿਸ਼ਵਵਿਆਪੀ ਘੋਲਕ ਹੈ ।
ਉੱਤਰ-
ਠੀਕ,

3. ਪਾਣੀ ਦੋ ਤਰ੍ਹਾਂ ਦਾ ਹੁੰਦਾ ਹੈ ਹਲਕਾ ਅਤੇ ਭਾਰਾ ।
ਉੱਤਰ-
ਠੀਕ,

4. ਹਲਕੇ ਪਾਣੀ ਵਿਚ ਸਾਬੁਣ ਦੀ ਝੱਗ ਨਹੀਂ ਬਣਦੀ।
ਉੱਤਰ-
ਗਲਤ,

PSEB 9th Class Home Science Solutions Chapter 11 ਕੱਪੜੇ ਧੋਣ ਲਈ ਸਮਾਨ

5. ਸਮੁੰਦਰ ਦਾ ਪਾਣੀ ਪੀਣ ਲਈ ਤੇ ਕੱਪੜੇ ਧੋਣ ਲਈ ਠੀਕ ਨਹੀਂ ਹੁੰਦਾ ।
ਉੱਤਰ-
ਠੀਕ,

6. ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣਾ ਠੀਕ ਹੈ ।
ਉੱਤਰ-
ਠੀਕ ।

ਬਹੁ-ਵਿਕਲਪੀ

ਪ੍ਰਸ਼ਨ 1.
ਧੁਆਈ ਲਈ ਇਸਤੇਮਾਲ ਹੋਣ ਵਾਲਾ ਸਮਾਨ ਹੈ –
(A) ਸਟੋਰ ਕਰਨ ਵਾਲਾ
(B) ਕੱਪੜੇ ਧੋਣ ਲਈ
(C) ਕੱਪੜੇ ਸੁਕਾਉਣ ਲਈ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ॥

ਪ੍ਰਸ਼ਨ 2.
ਕੱਪੜੇ ਧੋਣ ਲਈ ਸਮਾਨ ਹੈ –
(A) ਪਾਣੀ
(B) ਸਾਬਣ
(C) ਟੱਬ, ਬਾਲਟੀਆਂ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 3.
ਠੀਕ ਤੱਥ ਹੈ –
(A) ਫਲੈਟਾਂ ਵਿਚ ਰਹਿਣ ਵਾਲੇ ਰੈਕਾਂ ਤੇ ਕੱਪੜੇ ਸੁਕਾਉਂਦੇ ਹਨ
(B) ਧੁੱਪ ਵਿੱਚ ਕੱਪੜੇ ਸੁਕਾਉਣਾ ਵਧੀਆ ਰਹਿੰਦਾ ਹੈ।
(C) ਸਮੁੰਦਰ ਦੇ ਪਾਣੀ ਨਾਲ ਕੱਪੜੇ ਨਹੀਂ ਧੋ ਸਕਦੇ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ।

ਕੱਪੜੇ ਧੋਣ ਲਈ ਸਮਾਨ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਘਰ ਵਿਚ ਕੱਪੜੇ ਧੋਣ ਲਈ ਕਈ ਤਰ੍ਹਾਂ ਦਾ ਸਮਾਨ ਚਾਹੀਦਾ ਹੁੰਦਾ ਹੈ ।
  • ਕੱਪੜੇ ਧੋਣ ਦਾ ਸਮਾਨ ਆਪਣੀ ਆਰਥਿਕ ਹਾਲਤ ਅਨੁਸਾਰ ਅਤੇ ਜ਼ਰੂਰਤ ਅਨੁਸਾਰ ਹੀ ਲਵੋ ।
  • ਲਾਂਡਰੀ ਬੈਗ ਵਿਚ ਧੋਣ ਵਾਲੇ ਕੱਪੜੇ ਇਕੱਠੇ ਕੀਤੇ ਜਾਂਦੇ ਹਨ ।
  • ਪਾਣੀ ਇੱਕ ਵਿਸ਼ਵਵਿਆਪੀ ਘੋਲਕ ਹੈ, ਇਸ ਵਿਚ ਆਮ ਕਰਕੇ ਹਰ ਤਰ੍ਹਾਂ ਦੀ ਮੈਲ ਘੁਲ ਜਾਂਦੀ ਹੈ ।
  • ਪਾਣੀ ਪ੍ਰਾਪਤ ਕਰਨ ਲਈ ਵੱਖ-ਵੱਖ ਸੋਮੇ ਹਨ-ਬਾਰਸ਼, ਦਰਿਆ, ਖੂਹ, ਚਸ਼ਮੇ ਤੇ ਸਮੁੰਦਰ ਦਾ ਪਾਣੀ ।
  • ਸਮੁੰਦਰ ਦਾ ਪਾਣੀ ਕੱਪੜੇ ਧੋਣ ਲਈ ਨਹੀਂ ਵਰਤਿਆ ਜਾ ਸਕਦਾ ।
  • ਪਾਣੀ ਦੋ ਤਰ੍ਹਾਂ ਦਾ ਹੁੰਦਾ ਹੈ ਹਲਕਾ ਅਤੇ ਭਾਰਾ ।
  • ਹਲਕੇ ਪਾਣੀ ਵਿਚ ਸਾਬਣ ਦੀ ਝੱਗ ਛੇਤੀ ਬਣਦੀ ਹੈ ।
  • ਭਾਰਾ ਪਾਣੀ ਸਥਾਈ ਅਤੇ ਅਸਥਾਈ ਦੋ ਤਰ੍ਹਾਂ ਦਾ ਹੁੰਦਾ ਹੈ | ਅਸਥਾਈ ਭਾਰੇ ਪਾਣੀ ਨੂੰ ਉਬਾਲ ਕੇ ਹਲਕਾ ਕੀਤਾ ਜਾ ਸਕਦਾ ਹੈ ।
  • ਸਾਬਣਾਂ ਨੂੰ ਸਫਾਈਕਾਰੀ ਕਿਹਾ ਜਾਂਦਾ ਹੈ । ਇਹ ਚਰਬੀ ਅਤੇ ਖਾਰਾਂ ਦੇ ਮਿਸ਼ਰਣ ਨਾਲ ਬਣਦਾ ਹੈ ।
  • ਟੱਬ, ਬਾਲਟੀਆਂ, ਚਿਲਮਚੀਆਂ ਆਦਿ ਦੀ ਵਰਤੋਂ ਨੀਲ ਦੇਣ, ਮਾਵਾ ਦੇਣ, ਕੱਪੜੇ ਭਿਉਂਣ, ਹੰਘਾਲਣ ਆਦਿ ਲਈ ਕੀਤੀ ਜਾਂਦੀ ਹੈ।
  • ਫਲੈਟਾਂ ਵਿਚ ਰਹਿਣ ਵਾਲੇ ਲੋਕ ਕੱਪੜੇ ਸੁਕਾਉਣ ਲਈ ਰੈਕਾਂ ਦੀ ਵਰਤੋਂ ਕਰਦੇ ਹਨ ।
  • ਵਿਕਸਿਤ ਦੇਸ਼ਾਂ ਵਿਚ ਕੱਪੜੇ ਸੁਕਾਉਣ ਲਈ ਬਿਜਲੀ ਦੀ ਕੈਬਨਿਟ ਦੀ ਵਰਤੋਂ ਕੀਤੀ ਜਾਂਦੀ ਹੈ ।
  • ਕੱਪੜੇ ਨੂੰ ਸਾਫ਼ ਸੁਥਰੀ, ਚਮਕਦਾਰ, ਸਿਲਵਟ ਰਹਿਤ ਦਿਖ ਪ੍ਰਦਾਨ ਕਰ ਲਈ ਪ੍ਰੈਸ ਕੀਤਾ ਜਾਂਦਾ ਹੈ ।

PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ

Punjab State Board PSEB 9th Class Home Science Book Solutions Chapter 10 ਮਨੁੱਖੀ ਵਿਕਾਸ ਦੇ ਪੜਾਅ Textbook Exercise Questions and Answers.

PSEB Solutions for Class 9 Home Science Chapter 10 ਮਨੁੱਖੀ ਵਿਕਾਸ ਦੇ ਪੜਾਅ

Home Science Guide for Class 9 PSEB ਮਨੁੱਖੀ ਵਿਕਾਸ ਦੇ ਪੜਾਅ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਮਨੁੱਖੀ ਵਿਕਾਸ ਦੇ ਕਿੰਨੇ ਪੜਾਅ ਹੁੰਦੇ ਹਨ ? ਨਾਂ ਦੱਸੋ ?
ਉੱਤਰ-
ਮਨੁੱਖੀ ਵਿਕਾਸ ਦੇ ਹੇਠ ਲਿਖੇ ਪੜਾਅ ਹਨ –

  • ਬਚਪਨ
  • ਕਿਸ਼ੋਰ ਅਵਸਥਾ
  • ਬਾਲਗ਼
  • ਬੁਢਾਪਾ |

ਪ੍ਰਸ਼ਨ 2.
ਬਚਪਨ ਨੂੰ ਕਿੰਨੀਆਂ ਅਵਸਥਾਵਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਬਚਪਨ ਨੂੰ ਹੇਠ ਲਿਖੀਆਂ ਅਵਸਥਾਵਾਂ ਵਿਚ ਵੰਡਿਆ ਜਾਂਦਾ ਹੈ –

  • ਜਨਮ ਤੋਂ ਦੋ ਸਾਲ ਤਕ
  • ਦੋ ਤੋਂ ਤਿੰਨ ਸਾਲ ਤਕ
  • ਤਿੰਨ ਤੋਂ ਛੇ ਸਾਲਾਂ ਤਕ
  • ਛੇ ਸਾਲ ਤੋਂ ਕਿਸ਼ੋਰ ਅਵਸਥਾ ਤਕ ।

ਪ੍ਰਸ਼ਨ 3.
ਕਿੰਨੇ ਮਹੀਨੇ ਦਾ ਬੱਚਾ ਬਿਨਾਂ ਆਸਰੇ ਤੋਂ ਖੜ੍ਹਾ ਹੋਣ ਲੱਗ ਪੈਂਦਾ ਹੈ ?
ਉੱਤਰ-
ਮਹੀਨੇ ਦਾ ਬੱਚਾ ਬਿਨਾਂ ਸਹਾਰੇ ਤੋਂ ਖੜ੍ਹਾ ਹੋਣ ਲੱਗ ਜਾਂਦਾ ਹੈ ।

ਪ੍ਰਸ਼ਨ 4.
ਕਿਸ ਉਮਰ ਵਿਚ ਬੱਚੇ ਦਾ ਸਰੀਰਕ ਵਿਕਾਸ ਬਹੁਤ ਤੇਜ਼ ਗਤੀ ਨਾਲ ਹੁੰਦਾ ਹੈ ।
ਉੱਤਰ-
ਸਰੀਰਕ ਵਿਕਾਸ-2 ਤੋਂ 3 ਸਾਲ ਦੇ ਬੱਚੇ ਦਾ ਸਰੀਰਕ ਤੌਰ ‘ਤੇ ਵਾਧਾ ਤੇਜ਼ੀ ਨਾਲ ਹੁੰਦਾ ਹੈ। ਸਰੀਰਕ ਵਿਕਾਸ ਦੇ ਨਾਲ ਹੀ ਉਸ ਦਾ ਸਮਾਜਿਕ ਵਿਕਾਸ ਇਸ ਸਮੇਂ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ।

PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ

ਪ੍ਰਸ਼ਨ 5.
ਬੱਚਾ ਕਾਨੂੰਨੀ ਤੌਰ ਤੇ ਕਿਹੜੀ ਉਮਰ ਵਿਚ ਬਾਲਗ਼ ਸਮਝਿਆ ਜਾਂਦਾ ਹੈ ?
ਉੱਤਰ-
ਪਹਿਲਾਂ 21 ਸਾਲ ਦੇ ਬੱਚੇ ਨੂੰ ਬਾਲਗ਼ ਸਮਝਿਆ ਜਾਂਦਾ ਸੀ । ਪਰ ਹੁਣ 18 ਸਾਲ ਦੇ ਬੱਚੇ ਨੂੰ ਬਾਲਗ਼ ਸਮਝਿਆ ਜਾਂਦਾ ਹੈ । ਜਦਕਿ 20 ਸਾਲ ਦੀ ਉਮਰ ਤਕ ਉਸ ਦਾ ਸਰੀਰਕ ਵਿਕਾਸ ਹੁੰਦਾ ਰਹਿੰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 6.
ਕਿਸ਼ੋਰ ਅਵਸਥਾ ਦੌਰਾਨ ਮੁੰਡਿਆਂ ਵਿਚ ਕਿਸ ਕਿਸਮ ਦੀਆਂ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-

  1. ਕਿਸ਼ੋਰ ਅਵਸਥਾ ਵਿਚ ਮੁੰਡਿਆਂ ਦੀ ਦਾੜ੍ਹੀ ਅਤੇ ਮੁੱਛ ਫੁੱਟਣੀ ਸ਼ੁਰੂ ਹੋ ਜਾਂਦੀ
  2. ਉਹਨਾਂ ਦੀਆਂ ਲੱਤਾਂ ਬਾਹਵਾਂ ਜ਼ਿਆਦਾ ਲੰਬੀਆਂ ਹੋ ਜਾਂਦੀਆਂ ਹਨ ਅਤੇ ਆਵਾਜ਼ ਫਟਦੀ ਹੈ ।ਉਹਨਾਂ ਲਈ ਇਹ ਇਕ ਅਨੋਖੀ ਗੱਲ ਹੁੰਦੀ ਹੈ ।
  3. ਉਹਨਾਂ ਦੇ ਗਲੇ ਦੀ ਹੱਡੀ ਬਾਹਰ ਨੂੰ ਉਭਰ ਆਉਂਦੀ ਹੈ ।
  4. ਮੁੰਡੇ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦੇ ਹਨ ਅਤੇ ਉਹਨਾਂ ਕੋਲੋਂ ਮਾਤਾ ਪਿਤਾ ਵਲੋਂ ਲਗਾਈਆਂ ਰੋਕਾਂ ਬਰਦਾਸ਼ਤ ਨਹੀਂ ਹੁੰਦੀਆਂ ।
  5. ਉਹ ਕਦੇ ਵੱਡਿਆਂ ਦੀ ਤਰ੍ਹਾਂ ਅਤੇ ਕੱਦੇ ਬੱਚਿਆਂ ਦੀ ਤਰ੍ਹਾਂ ਵਰਤਾਓ ਕਰਦੇ ਹਨ ।
  6. ਕਿਸ਼ੋਰ ਅਵਸਥਾ ਵਿਚ ਮੁੰਡੇ ਜ਼ਿਆਦਾ ਭਾਵੁਕ ਹੋ ਜਾਂਦੇ ਹਨ ।
  7. ਆਪਣੇ ਸਰੀਰ ਵਿਚ ਆਈਆਂ ਜਿਨਸੀ ਤਬਦੀਲੀਆਂ ਬਾਰੇ ਉਹਨਾਂ ਵਿਚ ਜਾਨਣ ਦੀ ਇੱਛਾ ਪੈਦਾ ਹੁੰਦੀ ਹੈ ।

ਪ੍ਰਸ਼ਨ 7.
ਕਿਸ਼ੋਰ ਅਵਸਥਾ ਦੌਰਾਨ ਮਾਤਾ ਪਿਤਾ ਦੇ ਉਹਨਾਂ ਦੇ ਬੱਚਿਆਂ ਪ੍ਰਤੀ ਕੀ-ਕੀ ਫਰਜ਼ ਹਨ ?
ਉੱਤਰ-

  • ਬੱਚਿਆਂ ਨੂੰ ਲਿੰਗ ਸਿੱਖਿਆ ਸੰਬੰਧੀ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ । ਬੱਚਿਆਂ ਨੂੰ ਏਡਜ਼ ਵਰਗੀ ਜਾਨ-ਲੇਵਾ ਬਿਮਾਰੀ ਅਤੇ ਨਸ਼ਿਆਂ ਦੇ ਭੈੜੇ ਨਤੀਜਿਆਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ।
  • ਕਿਸ਼ੋਰ ਬੱਚਿਆਂ ਨਾਲ ਮਾਤਾ-ਪਿਤਾ ਦੇ ਮਿੱਤਰਾਂ ਵਾਲੇ ਸੰਬੰਧ ਹੋਣੇ ਬਹੁਤ ਜ਼ਰੂਰੀ ਹਨ ਤਾਂ ਕਿ ਬੱਚਾ ਬਿਨਾਂ ਝਿਜਕ ਆਪਣੀ ਜਿਸਮਾਨੀ ਜਾਂ ਮਾਨਸਿਕ ਪਰੇਸ਼ਾਨੀ ਉਨ੍ਹਾਂ ਨਾਲ ਸਾਂਝੀ ਕਰ ਸਕੇ ਅਤੇ ਮਾਪਿਆਂ ਵਲੋਂ ਦਿੱਤੇ ਸੁਝਾਵਾਂ ‘ਤੇ ਅਮਲ ਕਰ ਸਕੇ ।
  • ਮਾਪਿਆਂ ਅਤੇ ਅਧਿਆਪਕਾਂ ਨੂੰ ਕਿਸ਼ੋਰਾਂ ਨਾਲ ਆਪਣਾ ਵਤੀਰਾਂ ਇਕੋ ਜਿਹਾ ਰੱਖਣਾ ਚਾਹੀਦਾ ਹੈ । ਕਿਸੇ ਹਾਲਤ ਵਿਚ ਉਹਨਾਂ ਨੂੰ ਛੋਟਾ ਤੇ ਕਦੇ ਵੱਡਾ ਕਹਿ ਕੇ ਉਹਨਾਂ ਦੇ ਮਨ ਵਿਚ ਉਲਝਣ ਪੈਦਾ ਨਹੀਂ ਕਰਨੀ ਚਾਹੀਦੀ । ਇਸ ਤਰ੍ਹਾਂ ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਹੁਣ ਉਹ ਸਚਮੁੱਚ ਵੱਡਾ ਹੋ ਗਿਆ ਹੈ ਜਾਂ ਹਾਲੇ ਛੋਟਾ ਹੀ ਹੈ ।
  • ਮਾਤਾ ਪਿਤਾ ਨੂੰ ਵੀ ਇਸ ਅਵਸਥਾ ਵਿਚ ਆਪਣੇ ਬੱਚੇ ਦੇ ਪ੍ਰਤੀ ਪੂਰਨ ਵਿਸ਼ਵਾਸ ਵਾਲਾ ਅਤੇ ਦਲੇਰੀ ਵਾਲਾ ਰਵੱਈਆ ਵਰਤਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਬਹੁ-ਪੱਖੀ ਵਿਕਾਸ ਠੀਕ ਢੰਗ ਨਾਲ ਹੋ ਸਕੇ । ਆਪਣੀ ਊਰਜਾ (ਸ਼ਕਤੀ) ਖ਼ਰਚ ਕਰਨ ਲਈ ਕਈ ਤਰ੍ਹਾਂ ਦੇ ਰੁਝੇਵਿਆਂ ਵਿਚ ਰੁਝਾਣ ਲਈ ਸਮਾਂ ਮਿਲਣਾ ਚਾਹੀਦਾ ਹੈ , ਜਿਵੇਂ-ਖੇਡ-ਕੁੱਦ, ਕਹਾਣੀ ਪੜ੍ਹਨਾ, ਗਾਣਾ ਵਜਾਉਣਾ ਆਦਿ।

ਪ੍ਰਸ਼ਨ 8.
ਪ੍ਰੋੜ ਅਵਸਥਾ ਵਿਚ ਮਨੁੱਖ ਦੇ ਕੀ ਸਮਾਜਿਕ ਕਰਤੱਵ ਹੁੰਦੇ ਹਨ ?
ਉੱਤਰ-

  • ਮਨੁੱਖ ਇਸ ਉਮਰ ਵਿਚ ਸਮਾਜਿਕ ਰੀਤੀ-ਰਿਵਾਜਾਂ ਦੇ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਹ ਕਰਦਾ ਹੈ ।
  • ਮਨੁੱਖ ਯੋਗ ਧੰਦੇ ਦੀ ਚੋਣ ਕਰਦਾ ਹੈ ਅਤੇ ਆਪਣੇ ਜੀਵਨ ਸਾਥੀ ਦੀ ਚੋਣ ਕਰਕੇ ਆਪਣਾ ਘਰ ਵਸਾ ਲੈਂਦਾ ਹੈ ।
  • ਬੱਚੇ ਪਾਲਦਾ ਹੈ, ਦੁਨੀਆਦਾਰੀ ਨਿਭਾਉਂਦਾ ਹੈ, ਮਾਤਾ ਪਿਤਾ, ਛੋਟੇ ਭੈਣ-ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਦੀ ਜ਼ਿੰਮੇਵਾਰੀ ਸਾਂਭਦਾ ਹੈ ।

ਪ੍ਰਸ਼ਨ 9.
ਬੱਚੇ ਅਤੇ ਬਿਰਧ ਨੂੰ ਇਕੋ ਸਮਾਨ ਕਿਉਂ ਕਿਹਾ ਜਾਂਦਾ ਹੈ ? ਸੰਖੇਪ ਵਿਚ ਲਿਖੋ ।
ਉੱਤਰ-
ਬਿਰਧ ਅਵਸਥਾ ਵਿਚ ਮਨੁੱਖ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ।ਉਸ ਲਈ ਚਲਣਾ ਫਿਰਨਾ, ਉਠਣਾ, ਬੈਠਣਾ ਮੁਸ਼ਕਲ ਹੋ ਜਾਂਦਾ ਹੈ | ਅੱਖਾਂ ਤੋਂ ਦਿਸਣਾ ਤੇ ਕੰਨਾਂ ਤੋਂ ਸੁਣਨਾ ਘਟ ਜਾਂਦਾ ਹੈ । ਗਿਆਨ ਇੰਦਰੀਆਂ ਆਪਣਾ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਕਈ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ, ਕਈਆਂ ਨੂੰ ਅੰਧਰਾਤਾ ਹੋ ਜਾਂਦਾ ਹੈ । ਇਸ ਤਰ੍ਹਾਂ ਬਿਰਧਾਂ ਨੂੰ ਦੇਖਭਾਲ ਦੀ ਲੋੜ ਪੈਂਦੀ ਹੈ । ਜਿਵੇਂ ਛੋਟੇ ਬੱਚਿਆਂ ਨੂੰ ਹੁੰਦੀ ਹੈ । ਇਸ ਲਈ ਬੱਚੇ ਤੇ ਬਿਰਧ ਨੂੰ ਇਕੋ ਸਮਾਨ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਸਕੂਲ ਬੱਚੇ ਦੇ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਵਿਚ ਸਹਾਈ ਹੁੰਦਾ ਹੈ ? ਕਿਵੇਂ ?
ਉੱਤਰ-

  • ਸਕੂਲ ਵਿਚ ਬੱਚੇ ਆਪਣੇ ਸਾਥੀਆਂ ਪਾਸੋਂ ਪੜ੍ਹਨਾ ਅਤੇ ਖੇਡਣਾ ਅਤੇ ਕਈ ਵਾਰ ਬੋਲਣਾ ਵੀ ਸਿੱਖਦੇ ਹਨ ।
  • ਇਸ ਤਰ੍ਹਾਂ ਉਹਨਾਂ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ ।
  • ਬੱਚਾ ਜਦੋਂ ਆਪਣੇ ਸਕੂਲ ਦਾ ਕੰਮ ਕਰਦਾ ਹੈ ਤਾਂ ਉਸ ਵਿਚ ਜ਼ਿੰਮੇਵਾਰੀ ਦਾ ਬੀਜ ਬੋ ਦਿੱਤਾ ਜਾਂਦਾ ਹੈ ।
  • ਜਦੋਂ ਉਹ ਅਧਿਆਪਕ ਦਾ ਕਹਿਣਾ ਮੰਨਦਾ ਹੈ ਤਾਂ ਉਸ ਵਿਚ ਵੱਡਿਆਂ ਪ੍ਰਤੀ ਆਦਰ ਦੀ ਭਾਵਨਾ ਪੈਦਾ ਹੁੰਦੀ ਹੈ ।
  • ਬੱਚਾ ਸਕੂਲ ਵਿਚ ਆਪਣੇ ਸਾਥੀਆਂ ਤੋਂ ਕਈ ਨਿਯਮ ਸਿੱਖਦਾ ਹੈ ਤੇ ਕਈ ਚੰਗੀਆਂ ਆਦਤਾਂ ਵੀ ਸਿੱਖਦਾ ਹੈ ਜੋ ਅੱਗੇ ਚੱਲ ਕੇ ਉਸ ਦੇ ਵਿਅਕਤਿੱਤਵ ਨੂੰ
  • ਉਭਾਰਨ ਵਿਚ ਸਹਾਈ ਹੋ ਸਕਦੀਆਂ ਹਨ ।

ਪ੍ਰਸ਼ਨ 11.
ਕਿਸ਼ੋਰ ਅਵਸਥਾ ਵਿਚ ਮੁੰਡਿਆਂ ਅਤੇ ਕੁੜੀਆਂ ਵਿਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਤੁਲਨਾਤਮਕ ਵਰਣਨ ਕਰੋ ।
ਉੱਤਰ –

ਕਿਸ਼ੋਰ ਮੁੰਡੇ ਕਿਸ਼ੋਰ ਕੁੜੀਆਂ
(1) ਇਸ ਉਮਰੇ ਮੁੰਡਿਆਂ ਦਾ ਦਾੜ੍ਹੀ ਅਤੇ ਮੁੱਛ ਆਉਣ ਲੱਗਦੀ ਹੈ । (1) ਕੁੜੀਆਂ ਨੂੰ ਮਾਹਵਾਰੀ ਆਉਣ ਲੱਗਦੀ ਹੈ ।
(2) ਉਹਨਾਂ ਦਾ ਸਰੀਰ ਬੇਢਬਾ (ਲੱਤਾਂ, ਬਾਹਵਾਂ ਲੰਬੀਆਂ ਹੋਣਾ) ਹੋ ਜਾਂਦਾ ਹੈ ਅਤੇ ਆਵਾਜ਼ ਫੱਟਣ ਲੱਗਦੀ ਹੈ । (2) ਇਹਨਾਂ ਤੇ ਵੱਖ-ਵੱਖ ਅੰਗਾਂ ਤੇ ਚਰਬੀ ਜਮਾਂ ਹੋਣ ਲੱਗਦੀ ਹੈ ਤੇ ਕਈ ਅੰਦਰੂਨੀ ਬਦਲਾਵ ਜਿਵੇਂ ਦਿਲ ਅਤੇ ਫੇਫੜਿਆਂ ਦੇ ਆਕਾਰ ਵਿਚ ਵਾਧਾ ਹੁੰਦਾ ਹੈ ।
(3) ਇਸ ਉਮਰ ਦੇ ਮੁੰਡਿਆਂ ਨੂੰ ਖੇਡਾਂ, ਪੜ੍ਹਾਈ, ਕੰਪਿਊਟਰ, ਸਮਾਜ ਸੇਵਾ ਆਦਿ ਸਿੱਖਣ ਤੇ ਜ਼ੋਰ ਦੇਣਾ ਚਾਹੀਦਾ ਹੈ । (3) ਕੁੜੀਆਂ ਨੂੰ ਪੜ੍ਹਾਈ, ਕਢਾਈ, ਕੰਪਿਊਟਰ, ਸਵੈਟਰ ਬੁਣਨਾ, ਸੰਗੀਤ, ਪੇਟਿੰਗ ਆਦਿ ਸਿੱਖਣ ਤੇ ਜ਼ੋਰ ਦੇਣਾ ਚਾਹੀਦਾ ਹੈ ।

ਪ੍ਰਸ਼ਨ 12.
ਬੱਚੇ ਦੇ ਮੁੱਢਲੇ ਸਾਲਾਂ ਵਿਚ ਮਾਤਾ ਪਿਤਾ ਉਸ ਦੇ ਵਿਅਕਤਿੱਤਵ ਨੂੰ ਉਭਾਰਨ ਵਿਚ ਕਿਸ ਪ੍ਰਕਾਰ ਯੋਗਦਾਨ ਪਾਉਂਦੇ ਹਨ ?
ਉੱਤਰ-
ਬੱਚੇ ਦੇ ਵਿਅਕਤਿੱਤਵ ਨੂੰ ਬਣਾਉਣ ਵਿਚ ਮਾਤਾ-ਪਿਤਾ ਦਾ ਬੜਾ ਯੋਗਦਾਨ ਹੁੰਦਾ ਹੈ । ਕਿਉਂਕਿ ਬੱਚਾ ਜਦੋਂ ਅਜੇ ਛੋਟਾ ਹੀ ਹੁੰਦਾ ਹੈ ਤਦ ਹੀ ਮਾਤਾ-ਪਿਤਾ ਦਾ ਰੋਲ ਉਸਦੀ ਜ਼ਿੰਦਗੀ ਵਿਚ ਸ਼ੁਰੂ ਹੋ ਜਾਂਦਾ ਹੈ । ਬੱਚੇ ਦੇ ਮੁੱਢਲੇ ਸਾਲਾਂ ਵਿਚ ਬੱਚੇ ਨੂੰ ਭਰਪੂਰ ਪਿਆਰ ਦੇਣਾ, ਉਸ ਵਲੋਂ ਕੀਤੇ ਪ੍ਰਸ਼ਨਾਂ ਦੇ ਉੱਤਰ ਦੇਣਾ, ਬੱਚੇ ਨੂੰ ਕਹਾਣੀਆਂ ਸੁਣਾਉਣਾ ਆਦਿ ਨਾਲ ਬੱਚੇ ਦਾ ਵਿਅਕਤਿੱਤਵ ਉਭਰਦਾ ਹੈ ਤੇ ਮਾਤਾ-ਪਿਤਾ ਇਸ ਪੱਖੋਂ ਕਾਫ਼ੀ ਸਹਾਈ ਹੁੰਦੇ ਹਨ ।

ਪ੍ਰਸ਼ਨ 13.
ਬੱਚਿਆਂ ਨੂੰ ਟੀਕੇ ਲਗਵਾਉਣੇ ਕਿਉਂ ਜ਼ਰੂਰੀ ਹਨ ? ਬੱਚਿਆਂ ਨੂੰ ਕਿਹੜੇ ਟੀਕੇ ਕਿਸ ਉਮਰ ਵਿਚ ਲਗਵਾਉਣੇ ਚਾਹੀਦੇ ਹਨ ਅਤੇ ਕਿਉਂ ?
ਉੱਤਰ-
ਬੱਚਿਆਂ ਨੂੰ ਕਈ ਮਾਰੂ ਜਾਨ ਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਉਹਨਾਂ ਨੂੰ ਟੀਕੇ ਲਗਾਏ ਜਾਂਦੇ ਹਨ । ਇਹਨਾਂ ਟੀਕਿਆਂ ਦਾ ਸਿਲਸਿਲਾ ਜਨਮ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ । ਬੱਚਿਆਂ ਨੂੰ 2 ਸਾਲ ਤਕ ਚੇਚਕ, ਡਿਪਥੀਰੀਆ, ਖਾਂਸੀ, ਟੈਟਨਸ, ਪੋਲੀਉ, ਹੈਪੇਟਾਈਟਸ, ਬੀ. ਸੀ. ਜੀ. ਅਤੇ ਟੀ. ਬੀ. ਆਦਿ ਦੇ ਟੀਕੇ ਲਗਵਾਉਣੇ ਚਾਹੀਦੇ ਹਨ । ਛੇ ਸਾਲ ਵਿਚ ਬੱਚਿਆਂ ਨੂੰ ਕਈ ਟੀਕਿਆਂ ਦੀ ਬੂਸਟਰ ਡੋਜ਼ ਵੀ ਦਿੱਤੀ ਜਾਂਦੀ ਹੈ ।

PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ

ਪ੍ਰਸ਼ਨ 14.
ਬੱਚੇ ਵਿਚ ਤਿੰਨ ਤੋਂ ਛੇ ਸਾਲ ਦੀ ਉਮਰ ਵਿਚ ਹੋਣ ਵਾਲੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਇਸ ਉਮਰ ਵਿਚ ਬੱਚੇ ਦਾ ਸਰੀਰਕ ਵਾਧਾ ਤੇਜ਼ੀ ਨਾਲ ਹੁੰਦਾ ਹੈ ਤੇ ਉਸ ਦੀ ਭੁੱਖ ਘੱਟ ਜਾਂਦੀ ਹੈ । ਉਹ ਆਪਣਾ ਕੰਮ ਆਪ ਕਰਨਾ ਚਾਹੁੰਦਾ ਹੈ । ਬੱਚੇ ਨੂੰ ਰੰਗਾਂ ਅਤੇ ਆਕਾਰਾਂ ਦਾ ਗਿਆਨ ਹੋ ਜਾਂਦਾ ਹੈ ਉਸ ਦੀ ਰੁਚੀ ਡਰਾਇੰਗ, ਪੇਂਟਿੰਗ, ਬਲਾਕਸ ਨਾਲ ਖੇਡਣ ਅਤੇ ਕਹਾਣੀਆਂ ਸੁਣਨ ਵੱਲ ਜ਼ਿਆਦਾ ਹੋ ਜਾਂਦੀ ਹੈ । ਬੱਚਾ ਇਸ ਉਮਰ ਵਿਚ ਹਰ ਗੱਲ ਦੀ ਨਕਲ ਕਰਨ ਲੱਗ ਜਾਂਦਾ ਹੈ ।

ਪ੍ਰਸ਼ਨ 15.
ਦੋ ਤੋਂ ਤਿੰਨ ਸਾਲ ਦੇ ਬੱਚੇ ਵਿਚ ਹੋਣ ਵਾਲੇ ਭਾਵਨਾਤਮਕ ਵਿਕਾਸ ਸੰਬੰਧੀ ਜਾਣਕਾਰੀ ਦਿਓ ।
ਉੱਤਰ-
ਇਸ ਉਮਰ ਦੌਰਾਨ ਬੱਚਾ ਮਾਂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨਣਾ ਚਾਹੁੰਦਾ ! ਜ਼ਬਰਦਸਤੀ ਕਰਨ ਤੇ ਉਹ ਉੱਚੀ ਆਵਾਜ਼ ਵਿਚ ਰੋਂਦਾ ਹੈ, ਜ਼ਮੀਨ ਤੇ ਲੇਟਣੀਆਂ ਲੈਂਦਾ ਹੈ, ਹੱਥ ਪੈਰ ਮਾਰਨ ਲੱਗ ਜਾਂਦਾ ਹੈ | ਕਈ ਵਾਰ ਉਹ ਖਾਣਾ-ਪੀਣਾ ਵੀ ਛੱਡ ਜਾਂਦਾ ਹੈ । ਮਾਤਾ-ਪਿਤਾ ਨੂੰ ਅਜਿਹੀ ਹਾਲਤ ਵਿਚ ਚਾਹੀਦਾ ਹੈ ਕਿ ਉਸ ਨੂੰ ਨਾ ਝਿੜਕਨ ਪਰ ਜਦੋਂ ਉਹ ਸ਼ਾਂਤ ਹੋ ਜਾਵੇ ਤਾਂ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ । ਨਿਬੰਧਾਤਮਕ ਪ੍ਰਸ਼ਨ |

ਪ੍ਰਸ਼ਨ 16.
ਕਿਸ਼ੋਰ ਅਵਸਥਾ ਦੌਰਾਨ ਲਿੰਗ ਸਿੱਖਿਆ ਦੇਣੀ ਕਿਉਂ ਜ਼ਰੂਰੀ ਹੈ ?
ਉੱਤਰ-
ਕਿਸ਼ੋਰ ਅਵਸਥਾ ਆਉਣ ਤੇ ਬੱਚਿਆਂ ਦੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ । ਉਹਨਾਂ ਦੇ ਪ੍ਰਜਣਨ ਅੰਗਾਂ ਦਾ ਵਿਕਾਸ ਹੁੰਦਾ ਹੈ ।
ਲੜਕੀਆਂ ਨੂੰ ਮਾਹਵਾਰੀ ਵੀ ਆਉਣ ਲੱਗਦੀ ਹੈ | ਸਰੀਰ ਦੇ ਵੱਖ-ਵੱਖ ਅੰਗਾਂ ਤੇ ਚਰਬੀ ਜਮਾਂ ਹੋਣੀ ਸ਼ੁਰੂ ਹੋ ਜਾਂਦੀ ਹੈ । ਕਿਸ਼ੋਰ ਅਵਸਥਾ ਵਿਚ ਬੱਚੇ ਵਿਚ ਵਿਰੋਧੀ ਲਿੰਗ ਪ੍ਰਤੀ ਖਿੱਚ ਵੀ ਪੈਦਾ ਹੋ ਜਾਂਦੀ ਹੈ ।

ਬੱਚਿਆਂ ਨੂੰ ਇਹਨਾਂ ਸਾਰੀਆਂ ਤਬਦੀਲੀਆਂ ਦੀ ਜਾਣਕਾਰੀ ਨਹੀਂ ਹੁੰਦੀ ਉਹ ਇਹ ਜਾਣਕਾਰੀ ਆਪਣੇ ਦੋਸਤਾਂ, ਮਿੱਤਰਾਂ ਪਾਸੋਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਗ਼ਲਤ ਕਿਤਾਬਾਂ ਪੜ੍ਹਦੇ ਹਨ ਅਤੇ ਆਪਣੇ ਮਨ ਵਿਚ ਗ਼ਲਤ ਧਾਰਨਾਵਾਂ ਬਣਾ ਲੈਂਦੇ ਹਨ । ਵੈਸੇ ਤਾਂ ਸਾਡੇ ਸਮਾਜ ਵਿਚ ਮੁੰਡੇ ਕੁੜੀਆਂ ਦੇ ਮਿਲਣ ਦੇ ਮੌਕੇ ਘੱਟ ਹੀ ਹੁੰਦੇ ਹਨ ਪਰ ਕਈ ਵਾਰ ਜੇ ਉਹਨਾਂ ਨੂੰ ਇੱਕਠੇ ਰਹਿਣ ਦਾ ਮੌਕਾ ਮਿਲ ਜਾਵੇ ਤਾਂ ਇਸ ਦੇ ਗ਼ਲਤ ਸਿੱਟੇ ਵੀ ਨਿਕਲ ਸਕਦੇ ਹਨ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ਼ੋਰਾਂ ਨੂੰ ਮਾਤਾ-ਪਿਤਾ ਅਤੇ ਅਧਿਆਪਕ ਚੰਗੀ ਤਰ੍ਹਾਂ ਲਿੰਗ ਸਿੱਖਿਆ ਪ੍ਰਦਾਨ ਕਰਨ ਉਹਨਾਂ ਨਾਲ ਖੁਦ ਮਿੱਤਰਾਂ ਵਾਲਾ ਸਲੂਕ ਕਰਨ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਸੁਲਝਾਉਣ ਤਾਂ ਜੋ ਉਹਨਾਂ ਨੂੰ ਗ਼ਲਤ ਸੰਗਤ ਵਿਚ ਪੈਣ ਤੋਂ ਰੋਕਿਆ ਜਾ ਸਕੇ । ਉਹਨਾਂ ਨੂੰ ਏਡਜ਼ ਵਰਗੀ ਜਾਨ ਲੇਵਾ ਬਿਮਾਰੀ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ।

ਪ੍ਰਸ਼ਨ 17.
ਬੱਚਿਆਂ ਨਾਲ ਮਿੱਤਰਤਾ ਪੂਰਵਕ ਰਵੱਈਆ ਰੱਖਣ ਨਾਲ ਉਹਨਾਂ ਵਿਚ ਕਿਹੜੇ ਸਦਗੁਣ ਪੈਦਾ ਹੁੰਦੇ ਹਨ ? ਵਿਸਥਾਰ ਪੂਰਵਕ ਲਿਖੋ ।
ਉੱਤਰ-
ਬੱਚੇ ਦੇ ਵਿਅਕਤਿੱਤਵ ਅਤੇ ਭਾਵਨਾਤਮਕ ਵਿਕਾਸ ਵਿਚ ਮਾਤਾ-ਪਿਤਾ ਦੇ ਪਿਆਰ ਅਤੇ ਮਿੱਤਰਤਾਪੂਰਨ ਵਿਵਹਾਰ ਦੀ ਬੜੀ ਮਹੱਤਤਾ ਹੈ । ਮਾਤਾ ਪਿਤਾ ਦੇ ਪਿਆਰ ਤੋਂ ਬੱਚੇ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਉਸ ਦੀਆਂ ਮੁੱਢਲੀਆਂ ਲੋੜਾਂ ਉਸ ਦੇ ਮਾਤਾ-ਪਿਤਾ ਪੁਰੀਆਂ ਕਰਨਗੇ । ਮਾਤਾ ਪਿਤਾ ਵੱਲੋਂ ਬੱਚੇ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੇ ਬੱਚੇ ਦਾ ਦਿਮਾਗੀ ਵਿਕਾਸ ਹੁੰਦਾ ਹੈ । ਉਸ ਨੂੰ ਆਪਣੇ ਉੱਪਰ ਵਿਸ਼ਵਾਸ ਹੋਣ ਲੱਗਦਾ ਹੈ । ਮਾਤਾ-ਪਿਤਾ ਵੱਲੋਂ ਬੱਚੇ ਨੂੰ ਕਹਾਣੀਆਂ ਸੁਣਾਉਣ ਤੇ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ | ਕਈ ਵਾਰ ਬੱਚਾ ਮਾਂ ਦਾ ਕਹਿਣਾ ਨਹੀਂ ਮੰਨਣਾ ਚਾਹੁੰਦਾ ਅਤੇ ਜ਼ਬਰਦਸਤੀ ਕਰਨ ਤੇ ਗੁੱਸੇ ਹੁੰਦਾ ਹੈ ।

ਉੱਚੀ ਆਵਾਜ਼ ਵਿਚ ਰੋਂਦਾ ਹੈ, ਹੱਥ ਪੈਰ ਮਾਰਦਾ ਹੈ ਤੇ ਜ਼ਮੀਨ ਤੇ ਲੇਟਣੀਆਂ ਲੈਣ ਲੱਗ ਜਾਂਦਾ ਹੈ | ਅਜਿਹੀ ਹਾਲਤ ਵਿਚ ਬੱਚੇ ਨੂੰ ਝਿੜਕਣਾ ਨਹੀਂ ਚਾਹੀਦਾ ਅਤੇ ਸ਼ਾਂਤ ਹੋਣ ਤੇ ਉਸ ਨੂੰ ਪਿਆਰ ਨਾਲ ਮਾਤਾ-ਪਿਤਾ ਦੁਆਰਾ ਸਮਝਾਇਆ ਜਾਣਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਗ਼ਲਤ ਕਰਦਾ ਹੈ । ਇਸ ਤਰ੍ਹਾਂ ਬੱਚੇ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮਾਤਾ ਪਿਤਾ ਉਸ ਤੋਂ ਕਿਸ ਤਰ੍ਹਾਂ ਦੇ ਵਤੀਰੇ ਦੀ ਉਮੀਦ ਰੱਖਦੇ ਹਨ । ਬੱਚੇ ਨਾਲ ਦੋਸਤਾਨਾ ਰਵੱਈਆ ਰੱਖਣ ਤੇ ਬੱਚਿਆਂ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਗ਼ਲਤ ਰਸਤਿਆਂ ਤੇ ਨਹੀਂ ਚੱਲਣਾ ਪੈਂਦਾ ਸਗੋਂ ਉਹਨਾਂ ਵਿਚ ਇਹ ਯਕੀਨ ਪੈਦਾ ਹੁੰਦਾ ਹੈ ਕਿ ਮਾਤਾ-ਪਿਤਾ ਉਸ ਨੂੰ ਸਹੀ ਰਾਹ ਦੱਸਣਗੇ । ਉਹ ਗ਼ਲਤ ਸੰਗਤ ਤੋਂ ਬਚ ਜਾਂਦਾ ਹੈ । ਉਸ ਵਿਚ ਚੰਗੀਆਂ ਰੁਚੀਆਂ ਜਿਵੇਂ ਡਰਾਇੰਗ, ਪੇਟਿੰਗ, ਸੰਗੀਤ, ਚੰਗੀਆਂ ਕਿਤਾਬਾਂ ਪੜਨਾ ਆਦਿ ਪੈਦਾ ਹੁੰਦੀਆਂ ਹਨ । ਉਹ ਆਪਣੀ ਸ਼ਕਤੀ ਦਾ ਪ੍ਰਯੋਗ ਚੰਗੇ ਕੰਮਾਂ ਵਿਚ ਕਰਦਾ ਹੈ । ਇਸ ਤਰ੍ਹਾਂ ਉਹ ਇਕ ਚੰਗੀ ਸ਼ਖ਼ਸੀਅਤ ਬਣ ਕੇ ਉਭਰਦਾ ਹੈ ।

ਪ੍ਰਸ਼ਨ 18.
ਬਿਰਧ ਅਵਸਥਾ ਵਿਚ ਪੈਸੇ ਨਾਲ ਪਿਆਰ ਕਿਉਂ ਵਧ ਜਾਂਦਾ ਹੈ ਅਤੇ ਬਿਰਧ ਅਵਸਥਾ ਦੇ ਹੋਰ ਕੀ ਲੱਛਣ ਹਨ ?
ਉੱਤਰ-
ਬਿਰਧ ਅਵਸਥਾ ਮਨੁੱਖ ਦੀ ਜ਼ਿੰਦਗੀ ਦਾ ਅੰਤਿਮ ਪੜਾਅ ਹੁੰਦਾ ਹੈ । ਇਸ ਪੜਾਅ ਤੇ ਪਹੁੰਚ ਕੇ ਵੱਖ-ਵੱਖ ਮਨੁੱਖਾਂ ਤੇ ਵੱਖ-ਵੱਖ ਅਸਰ ਹੁੰਦਾ ਹੈ । ਕਈ ਤਾਂ ਅਜੇ ਵੀ ਹਸਮੁਖ ਤੇ ਸਿਹਤਮੰਦ ਰਹਿੰਦੇ ਹਨ ਤੇ ਕਈ ਹਰ ਵੇਲੇ ਇਹੀ ਸੋਚਦੇ ਹਨ ਕਿ ਉਹ ਬੁੱਢੇ ਹੋ ਗਏ ਹਨ ਹੁਣ ਉਹਨਾਂ ਨੂੰ ਕਈ ਬਿਮਾਰੀਆਂ ਲਗ ਜਾਣਗੀਆਂ ਤੇ ਉਹ ਹੋਰ ਵੀ ਬੁੱਢੇ ਹੋ ਜਾਂਦੇ ਹਨ ।

ਇਸ ਉਮਰ ਵਿਚ ਕਮਜ਼ੋਰੀ ਤਾਂ ਆਉਂਦੀ ਹੈ ਜੋ ਕਿ ਮਾਨਸਿਕ ਅਤੇ ਸਰੀਰਕ ਦੋਵੇਂ ਕਿਸਮਾਂ ਦੀ ਹੁੰਦੀ ਹੈ । ਕਈਆਂ ਦੀ ਨੇਤਰ ਜੋਤ ਘੱਟ ਜਾਂਦੀ ਹੈ | ਕਈ ਵਾਰ ਗਿਆਨ ਇੰਦਰੀਆਂ ਕਮਜ਼ੋਰ ਹੋ ਜਾਂਦੀਆਂ ਹਨ । ਦੰਦ ਟੁੱਟ ਜਾਂਦੇ ਹਨ । ਸਰੀਰ ਕੰਮ ਨਹੀਂ ਕਰ ਸਕਦਾ, ਕਈਆਂ ਵਿਚ ਰੰਗਾਂ ਨੂੰ ਪਹਿਚਾਣਨ ਦੀ ਸ਼ਕਤੀ ਘੱਟ ਜਾਂਦੀ ਹੈ ਤੇ ਕਈਆਂ ਨੂੰ ਅੰਧਰਾਤਾ ਹੋ ਜਾਂਦਾ ਹੈ ।

ਪਰ ਅਜਿਹੀ ਹਾਲਤ ਵਿਚ ਵੀ ਮਨੁੱਖ ਇਹ ਚਾਹੁੰਦਾ ਹੈ ਕਿ ਉਹ ਆਰਥਿਕ ਪੱਖ ਤੋਂ ਰਿਸ਼ਤੇਦਾਰਾਂ ਦਾ ਮੁਹਥਾਜ਼ ਨਾ ਹੋਵੇ ਉਸ ਕੋਲ ਆਪਣੇ ਹੀ ਪੈਸੇ ਹੋਣ ਤੇ ਉਸ ਦੀ ਆਜ਼ਾਦੀ ਨੂੰ ਕੋਈ ਫ਼ਰਕ ਨਾ ਪਵੇ । ਪੈਸੇ ਤਾਂ ਹੁਣ ਉਹ ਕਮਾ ਨਹੀਂ ਸਕਦਾ ਇਸ ਲਈ ਉਹ ਹਰ ਪੈਸੇ ਨੂੰ ਖ਼ਰਚਣ ਲੱਗੇ ਕਈ ਵਾਰ ਸੋਚਦਾ ਹੈ । ਇਸ ਤਰ੍ਹਾਂ ਬਿਰਧ ਅਵਸਥਾ ਵਿਚ ਪੈਸਿਆਂ ਪ੍ਰਤੀ ਉਸ ਦਾ ਪਿਆਰ ਵੱਧ ਜਾਂਦਾ ਹੈ । ਬਿਰਧ ਅਵਸਥਾ ਵਿਚ ਨੀਂਦ ਵੀ ਘੱਟ ਆਉਂਦੀ ਹੈ ਅਤੇ ਕੰਨਾਂ ਤੋਂ ਵੀ ਘੱਟ ਸੁਣਦਾ ਹੈ । ਦੁਨਿਆਵੀ ਚੀਜ਼ਾਂ ਨਾਲ ਪਿਆਰ ਘੱਟ ਜਾਂਦਾ ਹੈ ਤੇ ਰੱਬ ਵੱਲ ਧਿਆਨ ਵੱਧ ਜਾਂਦਾ ਹੈ।

Home Science Guide for Class 9 PSEB ਮਨੁੱਖੀ ਵਿਕਾਸ ਦੇ ਪੜਾਅ Important Questions and Answers

ਪ੍ਰਸ਼ਨ 1.
ਜਨਮ ਤੋਂ ਦੋ ਸਾਲ ਤਕ ਦੇ ਬੱਚੇ ਵਿਚ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਉਮਰ ਦਾ ਬੱਚਾ ਜੋ ਆਵਾਜ਼ਾਂ ਨੂੰ ਸੁਣਦਾ ਹੈ, ਉਹਨਾਂ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਦਾ ਹੈ । ਉਹ ਪਿਆਰ ਅਤੇ ਗੁੱਸੇ ਦੀ ਅਵਾਜ਼ ਨੂੰ ਸਮਝਦਾ ਹੈ ਉਹ ਆਪਣੇ ਆਲਦੁਆਲੇ ਦੇ ਲੋਕਾਂ ਨੂੰ ਪਹਿਚਾਨਣਾ ਸ਼ੁਰੂ ਕਰ ਦਿੰਦਾ ਹੈ । ਜਦੋਂ ਬੱਚੇ ਨੂੰ ਆਪਣੇ ਮਾਤਾ ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਵਲੋਂ ਉਸ ਨੂੰ ਪੂਰਾ ਲਾਡ ਪਿਆਰ ਮਿਲਦਾ ਹੈ ਅਤੇ ਉਸ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਤਾਂ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਦੀਆਂ ਲੋੜਾਂ ਉਸ ਦੇ ਮਾਤਾ-ਪਿਤਾ ਪੂਰੀਆਂ ਕਰਨਗੇ। ਉਸ ਦਾ ਇਸ ਤਰ੍ਹਾਂ ਭਾਵਨਾਤਮਕ ਅਤੇ ਸਮਾਜਿਕ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ।

ਪ੍ਰਸ਼ਨ 2.
ਦੋ ਤੋਂ ਤਿੰਨ ਸਾਲ ਦੇ ਬੱਚੇ ਦੇ ਵਿਕਾਸ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਰੀਰਕ ਵਿਕਾਸ-2 ਤੋਂ 3 ਸਾਲ ਦੇ ਬੱਚੇ ਦਾ ਸਰੀਰਕ ਤੌਰ ‘ਤੇ ਵਾਧਾ ਤੇਜ਼ੀ ਨਾਲ ਹੁੰਦਾ ਹੈ। ਸਰੀਰਕ ਵਿਕਾਸ ਦੇ ਨਾਲ ਹੀ ਉਸ ਦਾ ਸਮਾਜਿਕ ਵਿਕਾਸ ਇਸ ਸਮੇਂ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ ।

ਮਾਨਸਿਕ ਵਿਕਾਸ-ਇਸ ਉਮਰ ਦਾ ਬੱਚਾ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ! ਉਹ ਪਹਿਲਾਂ ਨਾਲੋਂ ਵੱਧ ਗੱਲਾਂ ਸਮਝਣੀਆਂ ਸ਼ੁਰੂ ਕਰ ਦਿੰਦਾ ਹੈ । ਉਹ ਆਪਣੇ ਆਲੇ ਦੁਆਲੇ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛਦਾ ਹੈ । ਇਸ ਸਮੇਂ ਮਾਤਾ ਪਿਤਾ ਦਾ ਫਰਜ਼ ਹੈ ਕਿ ਉਹ ਬੱਚੇ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਜ਼ਰੁਰ ਦੇਣ । ਬੱਚੇ ਨੂੰ ਪਿਆਰ ਨਾਲ ਕੋਲ ਬਿਠਾ ਕੇ ਕਹਾਣੀਆਂ ਸੁਨਾਉਣ ਨਾਲ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ ।

ਸਮਾਜਿਕ ਵਿਕਾਸ-ਇਸ ਉਮਰ ਵਿਚ ਬੱਚੇ ਨੂੰ ਦੁਸਰੇ ਬੱਚਿਆਂ ਦੀ ਹੋਂਦ ਦਾ ਅਹਿਸਾਸ ਹੋਣ ਲਗ ਜਾਂਦਾ ਹੈ । ਆਪਣੀ ਮਾਂ ਤੋਂ ਇਲਾਵਾ ਹੋਰ ਬੰਦਿਆਂ ਨਾਲ ਵੀ ਪਿਆਰ ਕਰਨ ਲੱਗ ਪੈਂਦਾ ਹੈ । ਹੁਣ ਉਹ ਆਪਣੇ ਕੰਮ ਜਿਵੇਂ ਖਾਣਾ ਖਾਣਾ, ਕੱਪੜੇ ਪਹਿਨਣਾ, ਨਹਾਉਣਾ, ਬੂਟ ਪਾਉਣੇ ਆਦਿ ਆਪ ਹੀ ਕਰਨਾ ਚਾਹੁੰਦਾ ਹੈ ।

ਭਾਵਨਾਤਮਕ ਵਿਕਾਸ-ਇਸ ਉਮਰੇ ਬੱਚਾ ਮਾਂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨਣਾ ਚਾਹੁੰਦਾ । ਜ਼ਬਰਦਸਤੀ ਕਰਨ ਤੇ ਉਹ ਉੱਚੀ ਅਵਾਜ਼ ਵਿਚ ਰੋਂਦਾ, ਹੱਥ ਪੈਰ ਮਾਰਦਾ ਅਤੇ ਜ਼ਮੀਨ ਤੇ ਲੇਟਣੀਆਂ ਲੈਣ ਲੱਗ ਜਾਂਦਾ ਹੈ ਤੇ ਕਈ ਵਾਰ ਖਾਣਾ ਪੀਣਾ ਵੀ ਛੱਡ ਦਿੰਦਾ ਹੈ । ਗੁੱਸੇ ਦੀ ਹਾਲਤ ਵਿਚ ਬੱਚੇ ਨੂੰ ਝਿੜਕਨਾ ਨਹੀਂ ਚਾਹੀਦਾ ਅਤੇ ਜਦੋਂ ਉਹ ਸ਼ਾਂਤ ਹੋ ਜਾਵੇ ਤਾਂ ਪਿਆਰ ਨਾਲ ਉਸ ਨੂੰ ਸਮਝਾਉਣਾ ਚਾਹੀਦਾ ਹੈ । ਇਸ ਤਰ੍ਹਾਂ ਬੱਚੇ ਵਿਚ ਮਾਤਾ ਪਿਤਾ ਪ੍ਰਤੀ ਪਿਆਰ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਸ ਨੂੰ ਇਹ ਅਹਿਸਾਸ ਵੀ ਹੋਣ ਲੱਗਦਾ ਹੈ ਕਿ ਉਸ ਦੇ ਮਾਤਾ ਪਿਤਾ ਉਸ ਤੋਂ ਕਿਸ ਤਰ੍ਹਾਂ ਦੇ ਵਤੀਰੇ ਦੀ ਉਮੀਦ ਰੱਖਦੇ ਹਨ ।

PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ

ਪ੍ਰਸ਼ਨ 3.
ਤਿੰਨ ਤੋਂ ਛੇ ਸਾਲ ਦੇ ਬੱਚੇ ਦੇ ਵਿਕਾਸ ਬਾਰੇ ਜਾਣਕਾਰੀ ਦਿਓ ।
ਉੱਤਰ-
ਸਰੀਰਿਕ ਵਿਕਾਸ-ਇਸ ਉਮਰੇ ਬੱਚੇ ਦਾ ਸਰੀਰਿਕ ਵਾਧਾ ਤੇਜ਼ੀ ਨਾਲ ਹੁੰਦਾ ਹੈ ਪਰ | ਉਸ ਨੂੰ ਭੁੱਖ ਘੱਟ ਲੱਗਦੀ ਹੈ ।ਉਹ ਪਰਿਵਾਰ ਦੇ ਵੱਡੇ ਮੈਂਬਰਾਂ ਨਾਲ ਬੈਠ ਕੇ ਉਹੀ ਭੋਜਨ ਖਾਣਾ ਚਾਹੁੰਦਾ ਹੈ ਜਿਹੜਾ ਉਹ ਖਾਂਦੇ ਹਨ । ਬੱਚੇ ਦੇ ਸਰੀਰਕ ਵਿਕਾਸ ਲਈ ਬੱਚੇ ਦੀ ਖੁਰਾਕ ਵਿਚ ਦੁੱਧ, ਅੰਡਾ, ਪਨੀਰ ਅਤੇ ਹੋਰ ਪ੍ਰੋਟੀਨ ਵਾਲੇ ਭੋਜਨ ਪਦਾਰਥ ਜ਼ਿਆਦਾ ਮਾਤਰਾ ਵਿਚ ਸ਼ਾਮਲ ਕਰਨੇ ਚਾਹੀਦੇ ਹਨ | ਬੱਚਾ ਹੌਲੀ-ਹੌਲੀ ਆਪਣਾ ਕੰਮ ਆਪ ਕਰਨ ਲੱਗ ਪੈਂਦਾ ਹੈ ਤੇ ਉਸ ਨੂੰ ਜਿੱਥੋਂ ਤਕ ਹੋ ਸਕੇ ਆਪਣੇ ਕੰਮ ਖੁਦ ਹੀ ਕਰ ਲੈਣ ਦੇਣੇ ਚਾਹੀਦੇ ਹਨ । ਇਸ ਤਰ੍ਹਾਂ ਉਹ ਆਤਮ ਨਿਰਭਰ ਬਣਦਾ ਹੈ ।

ਮਾਨਸਿਕ ਵਿਕਾਸ-ਇਸ ਉਮਰ ਦੇ ਬੱਚੇ ਵਿਚ ਡਰਾਇੰਗ, ਪੇਂਟਿੰਗ, ਬਲਾਕਸ ਨਾਲ ਖੇਡਣਾ ਅਤੇ  ਕਹਾਣੀਆਂ ਸੁਣਨ ਆਦਿ ਵੱਲ ਰੁਚੀ ਪੈਦਾ ਹੁੰਦੀ ਹੈ । ਉਸ ਨੂੰ ਰੰਗਾਂ ਅਤੇ ਆਕਾਰਾਂ ਦਾ ਗਿਆਨ ਵੀ ਹੋ ਜਾਂਦਾ ਹੈ ।

ਸਮਾਜਿਕ ਅਤੇ ਭਾਵਨਾਤਮਕ ਵਿਕਾਸ-ਬੱਚਾ ਜਦੋਂ ਦੂਸਰੇ ਬੱਚਿਆਂ ਨਾਲ ਮਿਲਦਾ-ਜੁਲਦਾ ਹੈ ਤਾਂ ਉਸ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ । ਬੱਚਾ ਇਸ ਉਮਰ ਵਿਚ ਹਰ ਗੱਲ ਦੀ ਨਕਲ ਕਰਦਾ ਹੈ ਇਸ ਲਈ ਜਿੱਥੋਂ ਤਕ ਹੋ ਸਕੇ ਉਸ ਦੇ ਸਾਹਮਣੇ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਸ ਦਾ ਉਸ ਦੇ ਮਨ ਤੇ ਬੁਰਾ ਪ੍ਰਭਾਵ ਪਵੇ ਜਿਵੇਂ ਸਿਗਰੇਟ ਆਦਿ ਪੀਣਾ ।

ਪ੍ਰਸ਼ਨ 4.
ਕਿਸ਼ੋਰ ਅਵਸਥਾ ਵਿਚ ਕੁੜੀਆਂ ਵਿਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਦੱਸੋ ।
ਉੱਤਰ-

  1. ਇਸ ਉਮਰ ਵਿਚ ਕੁੜੀਆਂ ਨੂੰ ਮਾਹਵਾਰੀ ਆਉਣ ਲੱਗਦੀ ਹੈ । ਕਿਉਂਕਿ ਉਹਨਾਂ ਨੂੰ ਇਸ ਦੇ ਕਾਰਨ ਦਾ ਪਤਾ ਨਹੀਂ ਹੁੰਦਾ | ਕਈ ਵਾਰ ਉਹ ਘਬਰਾ ਜਾਂਦੀਆਂ ਹਨ ।
  2. ਇਸ ਉਮਰ ਵਿਚ ਉਹ ਜ਼ਿਆਦਾ ਸਮਝਦਾਰ ਹੋ ਜਾਂਦੀਆਂ ਹਨ ਅਤੇ ਕਈ ਵਾਰ ਪੜ੍ਹਾਈ ਵਿਚ ਵੀ ਤੇਜ਼ ਹੋ ਜਾਂਦੀਆਂ ਹਨ ।
  3. ਇਸ ਉਮਰੇ ਕੁੜੀਆਂ ਜਲਦੀ ਭਾਵੁਕ ਹੋ ਜਾਂਦੀਆਂ ਹਨ। ਕਈ ਵਾਰ ਛੋਟੀ ਜਿਹੀ ਗੱਲ ਤੇ ਹੀ ਰੋਣ ਲੱਗ ਪੈਂਦੀਆਂ ਹਨ ।ਉਹ ਉਦਾਸ ਅਤੇ ਨਰਾਜ਼ ਵੀ ਰਹਿਣ ਲੱਗ ਜਾਂਦੀਆਂ ਹਨ ।
  4. ਉਹ ਆਪਣੀ ਆਲੋਚਨਾ ਨਹੀਂ ਸਹਿ ਸਕਦੀਆਂ ਅਤੇ ਜਲਦੀ ਖਿਝ ਜਾਂਦੀਆਂ ਹਨ ।
  5. ਇਸ ਉਮਰੇ ਉਹ ਜਾਗਦੇ ਵੇਲੇ ਵੀ ਸੁਪਣੇ ਦੇਖਣਾ ਸ਼ੁਰੂ ਕਰ ਦਿੰਦੀਆਂ ਹਨ ।

ਪ੍ਰਸ਼ਨ 5.
ਕਿਸ਼ੋਰ ਅਵਸਥਾ ਕੀ ਹੈ ਤੇ ਇਸ ਵਿਚ ਹੋਣ ਵਾਲੇ ਵਿਕਾਸ ਬਾਰੇ ਦੱਸੋ ।
ਉੱਤਰ-
ਜਦੋਂ ਮੁੰਡਿਆਂ ਦੀ ਮੁੱਛ ਫੁਟਦੀ ਹੈ ਤੇ ਕੁੜੀਆਂ ਨੂੰ ਮਾਹਵਾਰੀ ਆਉਣ ਲੱਗਦੀ ਹੈ। ਇਸ ਨੂੰ ਕਿਸ਼ੋਰ ਅਵਸਥਾ ਕਹਿੰਦੇ ਹਨ । ਇਹ ਇਕ ਅਜਿਹਾ ਪੜਾਅ ਹੈ ਜਦੋਂ ਬੱਚਾ ਨਾ ਬੱਚਿਆਂ ਵਿਚ ਗਿਣਿਆ ਜਾਂਦਾ ਹੈ ਅਤੇ ਨਾ ਹੀ ਬਾਲਗਾਂ ਵਿਚ ਹੀ ਉਸ ਵਿਚ ਸਰੀਰਿਕ ਬਦਲਾਅ ਆਉਣ ਦੇ ਨਾਲ-ਨਾਲ ਬੱਚੇ ਦੀਆਂ ਜ਼ਿੰਮੇਵਾਰੀਆਂ, ਫਰਜ਼ ਅਤੇ ਦੂਸਰਿਆਂ ਨਾਲ ਰਿਸ਼ਤਿਆਂ ਵਿਚ ਵੀ ਤਬਦੀਲੀ ਆਉਂਦੀ ਹੈ । ਇਸ ਦੇ ਦੋ ਭਾਗ ਹੁੰਦੇ ਹਨ- ਮੁੱਢਲੀ ਅਤੇ ਬਾਅਦ ਦੀ ਕਿਸ਼ੋਰ ਅਵਸਥਾ ।

ਸਰੀਰਿਕ ਵਿਕਾਸ-ਇਸ ਉਮਰ ਵਿਚ ਸਰੀਰਿਕ ਤਬਦੀਲੀਆਂ ਦੀ ਗਤੀ ਘਟ ਜਾਂਦੀ ਹੈ ਅਤੇ ਪ੍ਰਜਣਨ ਅੰਗਾਂ ਦਾ ਵਿਕਾਸ ਹੁੰਦਾ ਹੈ । ਇਸ ਪੜਾਅ ‘ਤੇ ਲੜਕੀਆਂ ਆਪਣਾ ਕੱਦ ਪੂਰਾ ਕਰ ਲੈਂਦੀਆਂ ਹਨ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਤੇ ਚਰਬੀ ਜਮਾਂ ਹੋਣੀ ਸ਼ੁਰੂ ਹੋ ਜਾਂਦੀ ਹੈ । ਬਾਹਰੀ ਤਬਦੀਲੀਆਂ ਦੇ ਨਾਲ-ਨਾਲ ਸਰੀਰ ਵਿਚ ਕੁਝ ਅੰਦਰੂਨੀ ਤਬਦੀਲੀਆਂ ਵੀ ਹੁੰਦੀਆਂ ਹਨ ਜਿਵੇਂ ਪਾਚਨ ਪ੍ਰਣਾਲੀ ਵਿਚ ਢਿੱਡ ਦਾ ਆਕਾਰ ਲੰਮਾ ਹੋ ਜਾਂਦਾ ਹੈ ਅਤੇ ਅੰਤੜੀਆਂ ਵੀ ਲੰਬਾਈ ਅਤੇ ਚੌੜਾਈ ਵਿਚ ਵੱਧਦੀਆਂ ਹਨ | ਢਿੱਡ ਅਤੇ ਅੰਤੜੀਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ । ਜਿਗਰ ਦਾ ਭਾਰ ਵੀ ਵੱਧ ਜਾਂਦਾ ਹੈ । ਇਸ ਤੋਂ ਇਲਾਵਾ ਕਿਸ਼ੋਰ ਅਵਸਥਾ ਵਿਚ ਦਿਲ ਦਾ ਵਾਧਾ ਵੀ ਤੇਜ਼ੀ ਨਾਲ ਹੁੰਦਾ ਹੈ । 17, 18 ਸਾਲ ਦੀ ਉਮਰ ਤਕ ਇਸ ਦਾ ਭਾਰ ਜਨਮ ਦੇ ਭਾਰ ਤੋਂ 12 ਗੁਣਾ ਵੱਧ ਜਾਂਦਾ ਹੈ । ਸਾਹ ਪ੍ਰਣਾਲੀ ਵਿਚ 17 ਸਾਲ ਦੀ ਉਮਰ ਤਕ ਲੜਕੀਆਂ ਦੀ ਫੇਫੜਿਆਂ ਦੀ ਸਮਰੱਥਾ ਦਾ ਵਾਧਾ ਪੂਰਾ ਹੋ ਜਾਂਦਾ ਹੈ । ਇਸ ਉਮਰ ਵਿਚ ਪ੍ਰਜਣਨ ਅੰਗਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਗਲੈਂਡਜ਼ ਦਾ ਵੀ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਅਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ।

ਭਾਵਨਾਤਮਿਕ ਅਤੇ ਮਾਨਸਿਕ ਵਿਕਾਸ-ਕਈ ਮਨੋਵਿਗਿਆਨੀ ਕਿਸ਼ੋਰ ਅਵਸਥਾ ਨੂੰ ਤੁਫ਼ਾਨੀ ਅਤੇ ਦਬਾਅ (Stom & Stress) ਵਾਲੀ ਅਵਸਥਾ ਮੰਨਦੇ ਹਨ| ਇਸ ਵਿਚ ਭਾਵਨਾਵਾਂ ਬੜੀਆਂ ਤੀਬਰ ਅਤੇ ਬੇਕਾਬੂ ਹੋ ਜਾਂਦੀਆਂ ਹਨ ਪਰ ਜਿਵੇਂ-ਜਿਵੇਂ ਉਮਰ ਵਧਦੀ ਹੈ ਭਾਵਨਾਤਮਿਕ ਵਿਵਹਾਰ ਵਿਚ ਬਦਲਾਅ ਆਉਂਦਾ ਜਾਂਦਾ ਹੈ । ਇਸ ਉਮਰ ਵਿਚ ਬੱਚੇ ਨੂੰ ਬੱਚੇ ਦੀ ਤਰ੍ਹਾਂ ਸਮਝਣ ਨਾਲ ਵੀ ਉਸ ਨੂੰ ਗੁੱਸਾ ਮਨਾਉਂਦੇ ਹਨ । ਉਹ ਆਪਣਾ ਗੁੱਸਾ ਚੁੱਪ ਰਹਿ ਕੇ ਜਾਂ ਉੱਚੀ-ਉੱਚੀ ਨਰਾਜ਼ ਕਰਨ ਵਾਲੇ ਦੀ ਆਲੋਚਨਾ ਕਰਕੇ ਕੱਢਦੇ ਹਨ । ਇਸ ਤੋਂ ਇਲਾਵਾ ਜਿਹੜੇ ਬੱਚੇ ਉਸ ਤੋਂ | ਪੜ੍ਹਾਈ ਵਿਚ ਜਾਂ ਵਿਵਹਾਰ ਵਜੋਂ ਵਧੀਆ ਹੋਣ ਉਨ੍ਹਾਂ ਪ੍ਰਤੀ ਈਰਖਾਲੂ ਹੋ ਜਾਂਦੈ ਹਨ | ਪਰ ਹੌਲੀ| ਹੌਲੀ ਇਹਨਾਂ ਸਾਰੀਆਂ ਭਾਵਨਾਵਾਂ ਤੇ ਬੱਚਾ ਕਾਬੂ ਪਾਉਣਾ ਸਿੱਖਦਾ ਜਾਂਦਾ ਹੈ ਉਹ ਸਾਰਿਆਂ ਦੇ ਸਾਹਮਣੇ ਆਪਣਾ ਗੁੱਸਾ ਜ਼ਾਹਰ ਨਹੀਂ ਕਰਦਾ | ਪੂਰੇ ਭਾਵਨਾਤਮਿਕ ਵਿਕਾਸ ਵਾਲਾ ਬੱਚਾ ਆਪਣੇ ਵਿਵਹਾਰ ਨੂੰ ਸਥਿਰ ਰੱਖਦਾ ਹੈ । ਇਸ ਅਵਸਥਾ ਦੌਰਾਨ ਬੱਚੇ ਦੀ ਸਮਾਜਿਕ ਦਿਲਚਸਪੀ ਅਤੇ ਵਿਵਹਾਰ ਉੱਪਰ ਹਮਉਮਰ ਦੋਸਤਾਂ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ ।

ਇਸ ਅਵਸਥਾ ਵਿਚ ਬੱਚੇ ਦੀਆਂ ਮਨੋਰੰਜਕ, ਵਿੱਦਿਅਕ, ਧਾਰਮਿਕ ਅਤੇ ਫੈਸ਼ਨ ਪ੍ਰਤੀ ਨਵੀਆਂ ਰੁਚੀਆਂ ਵਿਕਸਿਤ ਹੁੰਦੀਆਂ ਹਨ । ਕਿਸ਼ੋਰ ਅਵਸਥਾ ਵਿਚ ਬੱਚੇ ਵਿਚ ਵਿਰੋਧੀ ਲਿੰਗ ਪ੍ਰਤੀ ਖਿੱਚ ਵੀ ਪੈਦਾ ਹੋ ਜਾਂਦੀ ਹੈ ਅਤੇ ਇਸ ਕੰਪਨੀ ਵਿਚ ਅਨੰਦ ਮਾਨਣ ਲੱਗਦਾ ਹੈ । ਇਸ ਅਵਸਥਾ ਦਾ ਇਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਬੱਚਿਆਂ ਦਾ ਪਰਿਵਾਰਿਕ ਰਿਸ਼ਤਿਆਂ ਪ੍ਰਤੀ ਲਗਾਅ ਘਟਣਾ ਸ਼ੁਰੂ ਹੋ ਜਾਂਦਾ ਹੈ | ਬੱਚਾ ਆਪਣੀ ਸ਼ਖ਼ਸੀਅਤ ਅਤੇ ਹੋਂਦ ਪ੍ਰਤੀ ਵਧੇਰੇ ਚੇਤੰਨ ਹੋ ਜਾਂਦਾ ਹੈ । ਸਮਾਜਿਕ ਵਾਤਾਵਰਨ ਦੇ ਅਨੁਸਾਰ ਬੱਚਾ ਆਪਣੀ ਸ਼ਖ਼ਸੀਅਤ ਦਾ ਵਿਕਾਸ ਅਤੇ ਹੋਂਦ ਜਤਾਉਣ ਦਾ ਯਤਨ ਕਰਦਾ ਹੈ ਪਰ ਕਈ ਵਾਰ ਘਰ ਦੇ ਹਾਲਾਤ ਜਾਂ ਆਰਥਿਕ ਕਾਰਨ ਉਸ ਦੇ ਉਦੇਸ਼ਾਂ ਦੀ ਪੂਰਤੀ ਵਿਚ ਰੁਕਾਵਟ ਬਣ ਜਾਂਦੇ ਹਨ । ਇਹਨਾਂ ਹਾਲਾਤਾਂ ਵਿਚ ਕਈ ਵਾਰ ਬੱਚਾ ਹਾਰੇ ਹੋਣ ਅਤੇ ਘਟੀਆਪਣ ਦੇ ਅਹਿਸਾਸ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਬੱਚੇ ਦਾ ਵਿਵਹਾਰ ਸਾਧਾਰਨ ਨਹੀਂ ਰਹਿੰਦਾ ਅਤੇ ਸ਼ਖ਼ਸੀਅਤ ਦੀ ਵਿਕਾਸ ਪ੍ਰਕਿਰਿਆ ਵਿਚ ਵਿਗਾੜ ਪੈਦਾ ਹੋ ਜਾਂਦਾ ਹੈ ।

ਪ੍ਰਸ਼ਨ 6.
ਬੁਢਾਪੇ ਦੀਆਂ ਕੀ ਖਾਸ ਵਿਸ਼ੇਸ਼ਤਾਵਾਂ ਹਨ ?
ਉੱਤਰ-
ਬੁਢਾਪਾ (Old age) 60 ਸਾਲ ਤੋਂ ਉੱਪਰ-ਬੁਢਾਪੇ ਦੀਆਂ ਕੁਝ ਵਿਸ਼ੇਸ਼ਤਾਈਆਂ ਹਨ ਜੋ ਇਸ ਨੂੰ ਮਨੁੱਖੀ ਜਿੰਦਗੀ ਦੀ ਇਕ ਵਿਲੱਖਣ ਅਵਸਥਾ ਬਣਾਉਂਦੀਆਂ ਹਨ । ਇਸ ਉਮਰ ਨੂੰ ਸਰੀਰਕ ਅਤੇ ਮਾਨਸਿਕ ਨਿਘਾਰ ਦੀ ਉਮਰ ਵੀ ਕਿਹਾ ਜਾਂਦਾ ਹੈ । ਇਸ ਉਮਰ ਵਿਚ ਬਜ਼ੁਰਗਾਂ ਦੀ ਪਾਚਨ ਸ਼ਕਤੀ, ਤੁਰਨਾ-ਫਿਰਨਾ, ਬਿਮਾਰੀਆਂ, ਸਹਿਣ ਦੀ ਸ਼ਕਤੀ, ਸੁਨਣ ਅਤੇ ਵੇਖਣ ਦੀ ਸ਼ਕਤੀ ਘੱਟ ਜਾਂਦੀ ਹੈ । ਇਸ ਦੇ ਨਾਲ ਵਾਲਾਂ ਦਾ ਸਫੈਦ ਹੋਣਾ, ਚਮੜੀ ਤੇ ਝੁਰੜੀਆਂ ਪੈ ਜਾਂਦੀਆਂ ਹਨ | ਬਜ਼ੁਰਗਾਂ ਦੀਆਂ ਸਰੀਰਿਕ ਅਤੇ ਮਾਨਸਿਕ ਤਬਦੀਲੀਆਂ ਉਨ੍ਹਾਂ ਦੀ ਸਮਾਜਿਕ ਅਤੇ ਪਰਿਵਾਰਿਕ ਜੀਵਨ (Adjustment) ਨੂੰ ਪ੍ਰਭਾਵਿਤ ਕਰਦੀਆਂ ਹਨ ਇਹਨਾਂ ਤਬਦੀਲੀਆਂ ਦਾ ਬਜ਼ੁਰਗਾਂ ਦੀ ਬਾਹਰੀ ਦਿੱਖ, ਕੱਪੜੇ ਪਹਿਨਣ, ਮਨੋਰੰਜਨ, ਸਮਾਜਿਕ, ਆਰਥਿਕ ਅਤੇ ਧਾਰਮਿਕ ਗਤੀਵਿਧੀਆਂ ਉੱਤੇ ਪ੍ਰਭਾਵ ਪੈਂਦਾ ਹੈ । ਇਸ ਉਮਰ ਵਿਚ ਮਨੁੱਖ ਸਮਾਜਿਕ ਜ਼ਿੰਮੇਵਾਰੀ ਤੋਂ ਹੌਲੀ-ਹੌਲੀ ਪਿਛਾਂਹ ਹਟਦਾ ਜਾਂਦਾ ਹੈ।

ਅਤੇ ਉਸ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਵਾਧਾ ਹੁੰਦਾ ਹੈ । ਇਸ ਉਮਰ ਵਿਚ ਵਿਅਕਤੀ ਨੂੰ ਬਹੁਤ ਸਾਰੀਆਂ ਬਿਮਾਰੀਆਂ ਵੀ ਆ ਘੇਰਦੀਆਂ ਹਨ ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਉਸ ਦੀ ਨਿਰਭਰਤਾ ਪਰਿਵਾਰ ਉੱਪਰ ਵਧ ਜਾਂਦੀ ਹੈ । ਇਸ ਅਵਸਥਾ ਵਿਚ ਪਰਿਵਾਰ ਦੇ ਮੈਂਬਰਾਂ ਦਾ ਬਜ਼ੁਰਗਾਂ ਪ੍ਰਤੀ ਵਿਵਹਾਰ ਬਜ਼ੁਰਗਾਂ ਲਈ ਖੁਸ਼ੀ ਜਾਂ ਉਦਾਸੀ ਦਾ ਕਾਰਨ ਬਣਦਾ ਹੈ ।

ਬਜ਼ੁਰਗਾਂ ਵਿਚ ਇਕੱਲਤਾ, ਪਰਿਵਾਰ ‘ਤੇ ਬੋਝ, ਸਮਾਜਿਕ ਰੁਤਬਾ ਘਟਣ ਦਾ ਅਹਿਸਾਸ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ । ਜੀਵਨ ਦੇ ਅੰਤਿਮ ਪੜਾਅ ਤੇ ਪਹੁੰਚਦਿਆਂ ਬਜ਼ੁਰਗ ਸਾਰੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਇਕ ਛੋਟੇ ਬੱਚੇ ਵਾਂਗ ਪੂਰਨ ਤੌਰ ‘ਤੇ ਪਰਿਵਾਰ ‘ਤੇ ਨਿਰਭਰ ਹੋ ਜਾਂਦਾ ਹੈ । ਇਸ ਅਵਸਥਾ ਦੌਰਾਨ ਕਈ ਵਾਰ ਬਜ਼ੁਰਗਾਂ ਵਿਚ ਬੱਚਿਆਂ ਵਾਲੀਆਂ ਆਦਤਾਂ ਉਤਪੰਨ ਹੋ ਜਾਂਦੀਆਂ ਹਨ ।

ਪ੍ਰਸ਼ਨ 7.
ਜਨਮ ਤੋਂ ਦੋ ਸਾਲ ਦੌਰਾਨ ਹੋਣ ਵਾਲੇ ਸਰੀਰਕ ਵਿਕਾਸ ਦਾ ਵਰਣਨ ਕਰੋ ।
ਉੱਤਰ-
ਜਨਮ ਤੋਂ ਦੋ ਸਾਲ ਦੌਰਾਨ ਹੋਣ ਵਾਲੇ ਸਰੀਰਕ ਵਿਕਾਸ ਹੇਠ ਲਿਖੇ ਅਨੁਸਾਰ ਹਨ

  1. 6 ਹਫ਼ਤੇ ਦੀ ਉਮਰ ਤਕ ਬੱਚਾ ਮੁਸਕਰਾਉਂਦਾ ਹੈ ਅਤੇ ਕਿਸੇ ਰੰਗਦਾਰ ਚੀਜ਼ ਵੱਲ ਟਿਕਟਿਕੀ ਲਗਾ ਕੇ ਦੇਖਦਾ ਰਹਿੰਦਾ ਹੈ ।
  2. 3 ਮਹੀਨੇ ਦੀ ਉਮਰ ਤਕ ਬੱਚਾ ਚਲਦੀ ਫ਼ਿਰਦੀ ਚੀਜ਼ ਨਾਲ ਆਪਣੀਆਂ ਅੱਖਾਂ ਘੁੰਮਾਉਣ ਲੱਗਦਾ ਹੈ ।
  3. 6 ਮਹੀਨੇ ਦਾ ਬੱਚਾ ਸਹਾਰੇ ਨਾਲ ਅਤੇ 8 ਮਹੀਨੇ ਦਾ ਬੱਚਾ ਬਿਨਾਂ ਸਹਾਰੇ ਤੋਂ ਬੈਠ ਸਕਦਾ ਹੈ ।
  4. 9 ਮਹੀਨੇ ਦਾ ਬੱਚਾ ਸਹਾਰੇ ਤੋਂ ਬਿਨਾਂ ਖੜਾ ਹੋ ਸਕਦਾ ਹੈ ।
  5. 10 ਮਹੀਨੇ ਦਾ ਬੱਚਾ ਆਪਣੇ ਆਪ ਖੜਾ ਹੋ ਸਕਦਾ ਹੈ ਅਤੇ ਸਰਲ, ਸਿੱਧੇ ਸ਼ਬਦ ਜਿਵੇਂ ਕਾਕਾ, ਪਾਪਾ,ਮਾਮਾ, ਟਾਟਾ ਆਦਿ ਬੋਲ ਸਕਦਾ ਹੈ ।
  6. 1 ਸਾਲ ਦਾ ਬੱਚਾ ਆਪਣੇ ਆਪ ਉੱਠ ਕੇ ਖੜਾ ਹੋ ਸਕਦਾ ਹੈ ਅਤੇ ਉਂਗਲੀ ਫੜ ਕੇ ਜਾਂ ਆਪਣੇ ਆਪ ਚਲਣ ਲੱਗਦਾ ਹੈ ।
  7. 1½ ਸਾਲ ਦਾ ਬੱਚਾ ਬਿਨਾਂ ਕਿਸੇ ਸਹਾਰੇ ਤੁਰ ਸਕਦਾ ਹੈ ਅਤੇ 2 ਸਾਲ ਵਿਚ ਬੱਚਾ ਪੌੜੀਆਂ ਚੜ੍ਹ ਉੱਤਰ ਸਕਦਾ ਹੈ ।

ਪ੍ਰਸ਼ਨ 8.
ਬੱਚਿਆਂ ਨੂੰ ਟੀਕਿਆਂ ਦੀ ਬੂਸਟਰ ਡੋਜ਼ ਕਦੋਂ ਲਗਵਾਈ ਜਾਂਦੀ ਹੈ ?
ਉੱਤਰ-
6 ਸਾਲ ਦਾ ਹੋਣ ਤੇ ਬੱਚੇ ਨੂੰ ਕਈ ਟੀਕਿਆਂ ਦੇ ਬੂਸਟਰ ਡੋਜ਼ ਦਿੱਤੇ ਜਾਂਦੇ ਹਨ ਤਾਂ , ਕਿ ਉਹਨਾਂ ਨੂੰ ਕਈ ਜਾਨ ਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ ।

ਵਸਤੁਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

ਪ੍ਰਸ਼ਨ 1.
ਪ੍ਰੋੜ ਅਵਸਥਾ ਦੇ ………….. ਪੜਾਵ ਹਨ ।
ਉੱਤਰ-
ਦੋ,

ਪ੍ਰਸ਼ਨ 2.
………………….. ਮਹੀਨੇ ਦਾ ਬੱਚਾ ਖੁੱਦ ਖੜ੍ਹਾ ਹੋ ਸਕਦਾ ਹੈ ।
ਉੱਤਰ-
10,

ਪ੍ਰਸ਼ਨ 3.
………….. ਸਾਲ ਦੇ ਬੱਚੇ ਬਾਲਗ਼ ਹੋ ਜਾਂਦੇ ਹਨ ।
ਉੱਤਰ-
18,

ਪ੍ਰਸ਼ਨ 4.
ਛੇ ਸਾਲ ਦੇ ਬੱਚੇ ਨੂੰ ………….. ਡੋਜ਼ ਵੀ ਦਿੱਤੀ ਜਾਂਦੀ ਹੈ ।
ਉੱਤਰ-
ਟੀਕਿਆਂ ਦੀ ਬੂਸਟਰ,

ਪ੍ਰਸ਼ਨ 5.
………….. ਸਾਲ ਵਿਚ ਬੱਚਾ ਪੋੜੀਆਂ ਚੜ੍ਹ-ਉਤਰ ਸਕਦਾ ਹੈ ।
ਉੱਤਰ-
ਦੋ ।

PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਕਿੰਨੇ ਮਹੀਨੇ ਦਾ ਬੱਚਾ ਬਿਨਾਂ ਸਹਾਰੇ ਦੇ ਬੈਠ ਸਕਦਾ ਹੈ ?
ਉੱਤਰ-
9 ਮਹੀਨੇ ਦਾ ।

ਪ੍ਰਸ਼ਨ 2.
ਪ੍ਰੋੜ ਅਵਸਥਾ ਦੀ ਪਹਿਲੀ ਅਵਸਥਾ ਕਦੋਂ ਤੱਕ ਹੁੰਦੀ ਹੈ ?
ਉੱਤਰ-
40 ਸਾਲ ਤੱਕ ।

ਪ੍ਰਸ਼ਨ 3.
ਕਿੰਨੀ ਉਮਰ ਦੇ ਮੁੰਡਿਆਂ ਦੇ ਫੇਫੜਿਆਂ ਦਾ ਵਾਧਾ ਪੂਰਾ ਹੋ ਜਾਂਦਾ ਹੈ ?
ਉੱਤਰ-
17 ਸਾਲ ।

ਪ੍ਰਸ਼ਨ 4.
ਔਰਤਾਂ ਵਿਚ ਮਾਹਵਾਰੀ ਕਿਸ ਉਮਰ ਵਿਚ ਬੰਦ ਹੋ ਜਾਂਦੀ ਹੈ ?
ਉੱਤਰ-
45 ਤੋਂ 50 ਸਾਲ ।

ਠੀਕ/ਗਲਤ ਦੱਸੋ

ਪ੍ਰਸ਼ਨ 1.
2 ਸਾਲ ਵਿਚ ਬੱਚਾ ਪੌੜੀਆਂ ਚੜ੍ਹ-ਉਤਰ ਸਕਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 2.
ਬਿਰਧ ਅਵਸਥਾ ਦਾ ਅਸਰ ਸਾਰਿਆਂ ਤੇ ਇਕੋ ਜਿਹਾ ਹੁੰਦਾ ਹੈ ।
ਉੱਤਰ-
ਗਲਤ,

ਪ੍ਰਸ਼ਨ 3.

ਸਕੂਲ ਵਿੱਚ ਬੱਚੇ ਦਾ ਮਾਨਸਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 4.
9 ਮਹੀਨੇ ਦਾ ਬੱਚਾ ਸਹਾਰੇ ਤੋਂ ਬਿਨਾਂ ਖੜ੍ਹਾ ਹੋ ਸਕਦਾ ਹੈ ।
ਉੱਤਰ-
ਠੀਕ,

PSEB 9th Class Home Science Solutions Chapter 10 ਮਨੁੱਖੀ ਵਿਕਾਸ ਦੇ ਪੜਾਅ

ਪ੍ਰਸ਼ਨ 5.
6 ਸਾਲ ਦਾ ਹੋਣ ਤੇ ਬੱਚੇ ਨੂੰ ਕਈ ਟੀਕਿਆਂ ਦੇ ਬੂਸਟਰ ਡੋਜ਼ ਦਿੱਤੇ ਜਾਂਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 6.
ਕਿਸ਼ੋਰ ਅਵਸਥਾ ਵਿਚ ਮੁੰਡਿਆਂ ਦੀ ਦਾੜ੍ਹੀ ਅਤੇ ਮੁੱਛ ਫੁੱਟਣੀ ਸ਼ੁਰੂ ਹੋ ਜਾਂਦੀ ਹੈ ।
ਉੱਤਰ-
ਠੀਕ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕਿੰਨੀ ਦੇਰ ਦਾ ਬੱਚਾ ਆਪ ਉੱਠ ਕੇ ਖੜ੍ਹਾ ਹੋ ਸਕਦਾ ਹੈ –
(A) 6 ਮਹੀਨੇ ਦਾ ।
(B) 1 ਸਾਲ ਦਾ
(C) 3 ਮਹੀਨੇ ਦਾ ।
(D) 8 ਮਹੀਨੇ ਦਾ |
ਉੱਤਰ-
(B) 1 ਸਾਲ ਦਾ

ਪ੍ਰਸ਼ਨ 2.
ਬੱਚਾ ਕਾਨੂੰਨੀ ਤੌਰ ਤੇ ਕਿਹੜੀ ਉਮਰ ਵਿਚ ਬਾਲਗ ਹੋ ਜਾਂਦਾ ਹੈ –
(A) 15 ਸਾਲ
(B) 20 ਸਾਲ
(C) 18 ਸਾਲ
(D) 25 ਸਾਲ |
ਉੱਤਰ-
(C) 18 ਸਾਲ

ਪ੍ਰਸ਼ਨ 3.
ਕਿਹੜਾ ਤੱਥ ਠੀਕ ਹੈ –
(A) ਕਿਸ਼ੋਰ ਅਵਸਥਾ ਵਿਚ ਮੁੰਡੇ ਵਧੇਰੇ ਭਾਵੁਕ ਹੋ ਜਾਂਦੇ ਹਨ
(B) ਬੱਚੇ ਅਤੇ ਬਿਰਧ ਨੂੰ ਇਕੋ ਸਮਾਨ ਕਿਹਾ ਜਾਂਦਾ ਹੈ
(C) ਕਿਸ਼ੋਰ ਅਵਸਥਾ ਨੂੰ ਤੂਫ਼ਾਨੀ ਅਤੇ ਦਬਾਅ ਵਾਲੀ ਅਵਸਥਾ ਮੰਨਿਆ ਗਿਆ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ॥

ਮਨੁੱਖੀ ਵਿਕਾਸ ਦੇ ਪੜਾਅ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਮਨੁੱਖੀ ਵਿਕਾਸ ਦੇ ਵੱਖ-ਵੱਖ ਪੜਾਅ ਹੁੰਦੇ ਹਨ , ਜਿਵੇਂ-ਬਚਪਨ, ਕਿਸ਼ੋਰ ਅਵਸਥਾ, ਪ੍ਰੋੜ ਅਵਸਥਾ ਤੇ ਬਿਰਧ ਅਵਸਥਾ।
  • ਬੱਚਾ ਜਨਮ ਤੋਂ ਦੋ ਸਾਲ ਤਕ ਬੇਚਾਰਾ ਜਿਹਾ ਤੇ ਦੂਜਿਆਂ ਤੇ ਨਿਰਭਰ ਹੁੰਦਾ ਹੈ ।
  • 1½ ਸਾਲ ਦਾ ਬੱਚਾ ਆਪਣੇ ਆਪ ਤੁਰ ਸਕਦਾ ਹੈ ਤੇ 2 ਸਾਲ ਵਿਚ ਬੱਚਾ ਪੌੜੀਆਂ ਚੜ੍ਹ ਉਤਰ ਸਕਦਾ ਹੈ ।
  • ਦੋ ਸਾਲ ਦੇ ਬੱਚੇ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਲਾਏ ਜਾਂਦੇ ਹਨ ।
  • ਦੋ ਤੋਂ ਤਿੰਨ ਸਾਲ ਦਾ ਬੱਚਾ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ।
  • ਛੇ ਸਾਲ ਤਕ ਬੱਚੇ ਦੀਆਂ ਖਾਣ, ਪੀਣ, ਸੌਣ, ਟੱਟੀ ਪਿਸ਼ਾਬ ਅਤੇ ਸਰੀਰਕ ਸਫ਼ਾਈ ਆਦਿ ਦੀਆਂ ਆਦਤਾਂ ਪੱਕੀਆਂ ਹੋ ਜਾਂਦੀਆਂ ਹਨ ।
  • ਸਕੂਲ ਵਿਚ ਬੱਚੇ ਦਾ ਮਾਨਸਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ ।
  • ਜਦੋਂ ਮੁੰਡਿਆਂ ਦੀ ਮੁੱਛ ਫੁੱਟਦੀ ਹੈ ਤੇ ਕੁੜੀਆਂ ਦੀ ਮਾਹਵਾਰੀ ਆਉਣ ਲੱਗ ਜਾਂਦੀ
  • ਹੈ ਤਾਂ ਇਸ ਉਮਰ ਨੂੰ ਕਿਸ਼ੋਰ ਅਵਸਥਾ ਕਹਿੰਦੇ ਹਨ ।
  • ਕਿਸ਼ੋਰਾਂ ਦੇ ਮਾਤਾ-ਪਿਤਾ ਦਾ ਇਹ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਲਿੰਗ ਸਿੱਖਿਆ ਸਹੀ ਢੰਗ ਨਾਲ ਦੇਣ।
  • ਇਸ ਉਮਰੇ ਬੱਚੇ ਆਪਣੇ ਆਪ ਨੂੰ ਬਾਲਗ ਸਮਝਣ ਲੱਗ ਜਾਂਦੇ ਹਨ ।
  • ਪਹਿਲਾਂ ਬੱਚੇ ਕਾਨੂੰਨੀ ਤੌਰ ਤੇ 21 ਸਾਲ ਦੀ ਉਮਰ ਤੇ ਬਾਲਗ਼ ਹੋ ਜਾਂਦੇ ਸਨ ਤੇ ਹੁਣ 18 ਸਾਲ ਦੀ ਉਮਰ ਦੇ ਬੱਚੇ ਨੂੰ ਕਾਨੂੰਨੀ ਤੌਰ ਤੇ ਬਾਲਗ਼ ਕਰਾਰ ਦਿੱਤਾ ਜਾਂਦਾ ਹੈ ।
  • ਪੋੜ ਅਵਸਥਾ ਦੇ ਦੋ ਪੜਾਅ ਹਨ । ਇਕ ਤੋਂ 40 ਸਾਲ ਤਕ ਪਹਿਲੀ ਅਤੇ 40 ਤੋਂ 60 ਤਕ ਦੀ ਪਿਛਲੀ ਪ੍ਰੋੜ੍ਹ ਅਵਸਥਾ।
  • 45 ਤੋਂ 50 ਸਾਲ ਦੀ ਉਮਰ ਵਿਚ ਔਰਤਾਂ ਦੀ ਮਾਹਵਾਰੀ ਬੰਦ ਹੋ ਜਾਂਦੀ ਹੈ ।
  • ਬਿਰਧ ਅਵਸਥਾ ਦਾ ਹਰ ਆਦਮੀ ਤੇ ਵੱਖ-ਵੱਖ ਅਸਰ ਹੁੰਦਾ ਹੈ ।
  • ਬਿਰਧ ਅਵਸਥਾ ਵਿਚ ਨੀਂਦ ਘੱਟ ਜਾਂਦੀ ਹੈ ਤੇ ਦੰਦ ਖ਼ਰਾਬ ਹੋਣ ਕਾਰਨ ਭੋਜਨ ਠੀਕ ਤਰ੍ਹਾਂ ਨਹੀਂ ਖਾਇਆ ਜਾ ਸਕਦਾ ।

PSEB 9th Class Home Science Solutions Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

Punjab State Board PSEB 9th Class Home Science Book Solutions Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ Textbook Exercise Questions and Answers.

PSEB Solutions for Class 9 Home Science Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

Home Science Guide for Class 9 PSEB ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਅੱਜ ਦੇ ਜੀਵਨ ਵਿਚ ਬਾਲ ਵਿਕਾਸ ਦੀ ਕੀ ਮੁੱਖ ਮਹੱਤਤਾ ਹੈ ?
ਉੱਤਰ-
ਬਾਲ ਵਿਕਾਸ ਦੀ ਅੱਜ ਦੇ ਜੀਵਨ ਵਿੱਚ ਬਹੁਤ ਮਹੱਤਤਾ ਹੈ । ਇਸ ਵਿੱਚ ਬੱਚਿਆਂ ਵਿੱਚ ਪਾਈਆਂ ਜਾਣ ਵਾਲੀਆਂ ਵਿਅਕਤੀਗਤ ਭਿੰਨਤਾਵਾਂ, ਉਹਨਾਂ ਦੇ ਸਾਧਾਰਨ ਅਤੇ ਅਸਾਧਾਰਨ ਵਿਵਹਾਰ ਅਤੇ ਬੱਚੇ ਤੇ ਆਲੇ-ਦੁਆਲੇ ਦਾ ਅਸਰ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਬਾਲ ਵਿਕਾਸ ਦੀ ਪੜ੍ਹਾਈ ਦੇ ਅੰਤਰਗਤ ਤੁਹਾਨੂੰ ਕਿਸ ਬਾਰੇ ਸਿੱਖਿਆ ਮਿਲਦੀ ਹੈ ?
ਉੱਤਰ-
ਬਾਲ ਵਿਕਾਸ ਦੀ ਪੜ੍ਹਾਈ ਦੇ ਅੰਤਰਗਤ ਮਿਲਣ ਵਾਲੀ ਸਿੱਖਿਆ :

  • ਬਾਲਕਾਂ ਦੀ ਪ੍ਰਵਿਰਤੀ ਨੂੰ ਸਮਝਣ ਲਈ
  • ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਨੂੰ ਸਮਝਣ ਲਈ
  • ਬੱਚੇ ਦੇ ਵਿਕਾਸ ਬਾਰੇ ਜਾਣਕਾਰੀ
  • ਬੱਚੇ ਲਈ ਵਧੀਆ ਵਾਤਾਵਰਨ ਪੈਦਾ ਕਰਨਾ
  • ਬੱਚਿਆਂ ਦੇ ਵਿਵਹਾਰ ਨੂੰ ਕੰਟਰੋਲ ਕਰਨ ਲਈ
  • ਬੱਚਿਆਂ ਦਾ ਮਾਰਗ ਦਰਸ਼ਨ
  • ਪਰਿਵਾਰਿਕ ਜੀਵਨ ਨੂੰ ਖੁਸ਼ੀਆਂ ਭਰਿਆ ਬਣਾਉਣ ਲਈ

ਛੋਟੇ-ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 3.
ਕਿਨ੍ਹਾਂ ਕਿਨ੍ਹਾਂ ਕਾਰਨਾਂ ਕਰਕੇ ਬੱਚਿਆਂ ਦਾ ਵਿਕਾਸ ਠੀਕ ਪ੍ਰਕਾਰ ਨਹੀਂ ਹੋ ਸਕਦਾ ?
ਉੱਤਰ-
ਬੱਚਿਆਂ ਦਾ ਵਿਕਾਸ ਕਈ ਕਾਰਨਾਂ ਕਰਕੇ ਠੀਕ ਤਰ੍ਹਾਂ ਨਹੀਂ ਹੁੰਦਾ ਜਿਵੇਂ –

  • ਬੱਚੇ ਨੂੰ ਵਿਰਸੇ ਵਿਚੋਂ ਹੀ ਕੁਝ ਕਮੀਆਂ ਮਿਲੀਆਂ ਹੋਣ ਜਿਵੇਂ, ਬੱਚਾ ਮੰਦ ਬੁੱਧੀ ਜਾਂ ਅੰਗਹੀਣ ਹੋ ਸਕਦਾ ਹੈ।
  • ਬੱਚੇ ਵਿਚ ਚੰਗੇ ਗੁਣ ਹੋਣ ਦੇ ਬਾਵਜੂਦ ਉਸ ਨੂੰ ਚੰਗਾ ਆਲਾ-ਦੁਆਲਾ ਨਾ ਮਿਲ ਸਕਣਾ ਵੀ ਉਸ ਦੇ ਵਿਕਾਸ ਵਿਚ ਰੁਕਾਵਟ ਪਾ ਸਕਦਾ ਹੈ।
  • ਕਈ ਵਾਰ ਘਰੇਲੂ ਝਗੜੇ ਵੀ ਬੱਚੇ ਦੇ ਵਿਕਾਸ ਵਿਚ ਰੁਕਾਵਟ ਪਾਉਂਦੇ ਹਨ।
  • ਬੱਚੇ ਦੀ ਰੁਚੀ ਤੋਂ ਉਲਟ ਉਸ ਤੋਂ ਜ਼ਬਰਦਸਤੀ ਕੋਈ ਕੰਮ ਕਰਵਾਉਣਾ। ਜਿਵੇਂ ਕਿਸੇ ਬੱਚੇ ਨੂੰ ਗਾਉਣ-ਵਜਾਉਣ ਦਾ ਸ਼ੌਕ ਹੈ ਤੇ ਉਸ ਨੂੰ ਜ਼ਬਰਦਸਤੀ ਖੇਡਣ ਨੂੰ ਕਿਹਾ ਜਾਵੇ।
  • ਬਚਪਨ ਵਿਚ ਬੱਚੇ ਨੂੰ ਮਾਤਾ ਪਿਤਾ ਦਾ ਪਿਆਰ ਤੇ ਦੇਖ-ਰੇਖ ਨਾ ਮਿਲ ਸਕਣਾ।

ਪ੍ਰਸ਼ਨ 4.
ਬਾਲ ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਬਾਲ ਵਿਕਾਸ ਬੱਚਿਆਂ ਦੇ ਵਾਧੇ ਅਤੇ ਵਿਕਾਸ ਦਾ ਅਧਿਐਨ ਹੈ। ਇਸ ਵਿਚ ਗਰਭ ਅਵਸਥਾ ਤੋਂ ਲੈ ਕੇ ਬਾਲਗ਼ ਹੋਣ ਤਕ ਦੇ ਸਮੁੱਚੇ ਵਾਧੇ ਅਤੇ ਵਿਕਾਸ ਦਾ ਅਧਿਐਨ ਕਰਦੇ ਹਾਂ। ਇਹਨਾਂ ਵਿਚ ਸਰੀਰਕ, ਮਾਨਸਿਕ, ਵਿਵਾਹਰਿਕ ਅਤੇ ਮਨੋਵਿਗਿਆਨਕ ਵਾਧਾ ਅਤੇ ਵਿਕਾਸ ਸ਼ਾਮਿਲ ਹਨ। ਇਸ ਤੋਂ ਇਲਾਵਾ ਬੱਚਿਆਂ ਵਿਚ ਪਾਈਆਂ ਜਾਣ ਵਾਲੀਆਂ ਵਿਅਕਤੀਗਤ ਭਿੰਨਤਾਵਾਂ, ਉਹਨਾਂ ਦੇ ਸਾਧਾਰਨ ਅਤੇ ਅਸਾਧਾਰਨ ਵਤੀਰੇ ਅਤੇ ਆਲੇ-ਦੁਆਲੇ ਦਾ ਬੱਚੇ ਤੇ ਪ੍ਰਭਾਵ ਨੂੰ ਜਾਣਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ।

PSEB 9th Class Home Science Solutions Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 5.
ਪਰਿਵਾਰਿਕ ਸੰਬੰਧਾਂ ਦੀ ਮਹੱਤਤਾ ਦੱਸੋ ?
ਉੱਤਰ-
ਮਨੁੱਖ ਦਾ ਬੱਚਾ ਆਪਣੀਆਂ ਮੁੱਢਲੀਆਂ ਲੋੜਾਂ ਲਈ ਆਪਣੇ ਆਸ-ਪਾਸ ਦੇ ਲੋਕਾਂ . ਤੇ ਵਧੇਰੇ ਸਮੇਂ ਲਈ ਨਿਰਭਰ ਰਹਿੰਦਾ ਹੈ। ਬੱਚੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਰਿਵਾਰ ਹੁੰਦਾ ਹੈ। ਇਹਨਾਂ ਜ਼ਰੂਰਤਾਂ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਂਦਾ ਹੈ ਇਸ ਦਾ ਬੱਚੇ ਦੇ ਵਿਅਕਤਿੱਤਵ ਤੇ ਅਸਰ ਪੈਂਦਾ ਹੈ ਅਤੇ ਇਸ ਦਾ ਵੱਡੇ ਹੋ ਕੇ ਪਰਿਵਾਰਿਕ ਰਿਸ਼ਤਿਆਂ ਤੇ ਵੀ ਅਸਰ ਪੈਂਦਾ ਹੈ।

ਮਨੁੱਖ ਦੇ ਪਰਿਵਾਰਿਕ ਰਿਸ਼ਤੇ ਉਸ ਦੇ ਸਮਾਜਿਕ ਜੀਵਨ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ । ਕਿਉਂਕਿ ਅਸੀਂ ਇਸ ਸਮਾਜ ਵਿਚ ਹੀ ਵਿਚਰਦੇ ਹਾਂ, ਇਸ ਲਈ ਸਾਡੇ ਪਰਿਵਾਰਿਕ ਰਿਸ਼ਤੇ ਅਤੇ ਪਰਿਵਾਰ ਤੋਂ ਬਾਹਰ ਦੇ ਰਿਸ਼ਤੇ ਸਾਡੇ ਜੀਵਨ ਦੀ ਖ਼ੁਸ਼ੀ ਦਾ ਆਧਾਰ ਹੁੰਦੇ ਹਨ। ਇਸ ਤਰ੍ਹਾਂ ਬੱਚੇ ਦੇ ਵਿਕਾਸ ਵਿਚ ਪਰਿਵਾਰਿਕ ਸੰਬੰਧ ਕਾਫ਼ੀ ਮਹੱਤਵ ਰੱਖਦੇ ਹਨ। |

ਪ੍ਰਸ਼ਨ 6.
ਪਰਿਵਾਰ ਦੀ ਖੁਸ਼ੀ ਬੱਚਿਆਂ ਦੇ ਭਵਿੱਖ ਨਾਲ ਕਿਵੇਂ ਜੁੜੀ ਹੈ ?
ਉੱਤਰ-
ਹਰ ਪਰਿਵਾਰ ਦੀ ਖ਼ੁਸ਼ੀ, ਆਸ ਅਤੇ ਭਵਿੱਖ ਬੱਚਿਆਂ ਨਾਲ ਜੁੜਿਆ ਹੁੰਦਾ ਹੈ। ਬੱਚੇ ਹੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਪਰਿਵਾਰ ਵਿਚ ਬੱਚੇ ਦੇ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਹੋਣ ਤਾਂ ਪਰਿਵਾਰ ਲਈ ਖੁਸ਼ੀ ਦਾ ਕਾਰਨ ਬਣਦੇ ਹਨ। ਪਰਿਵਾਰ ਖ਼ੁਸ਼ ਹੋਵੇ ਤਾਂ ਬੱਚਿਆਂ ਦੇ ਵਿਕਾਸ ਲਈ ਸਹਾਇਕ ਰਹਿੰਦਾ ਹੈ। ਜੇ ਪਰਿਵਾਰ ਵਿਚ ਲੜਾਈ-ਝਗੜੇ ਹੋਣ ਜਾਂ ਪਰਿਵਾਰ ਆਰਥਿਕ ਪੱਖ ਤੋਂ ਤੰਗ ਹੋਵੇ, ਤਾਂ ਇਹਨਾਂ ਗੱਲਾਂ ਦਾ ਬੱਚੇ ਦੇ ਭਵਿੱਖ ਤੇ ਮਾੜਾ ਅਸਰ ਹੁੰਦਾ ਹੈ।

Home Science Guide for Class 9 PSEB ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ Important Questions and Answers

ਪ੍ਰਸ਼ਨ 1.
ਬਾਲ ਵਿਕਾਸ ਦੀ ਮਹੱਤਤਾ ਵਿਸਤਾਰ ਵਿਚ ਲਿਖੋ ? .
ਉੱਤਰ-

  1. ਬਾਲ ਵਿਕਾਸ ਅਤੇ ਬਾਲ ਮਨੋਵਿਗਿਆਨ ਦੀ ਸਭ ਤੋਂ ਵੱਡੀ ਦੇਣ ਇਹ ਹੈ ਜਿਸ ਤੋਂ ਸਾਨੂੰ ਪਤਾ ਲੱਗਿਆ ਹੈ ਕਿ ਸਾਧਾਰਨ ਤੌਰ ‘ਤੇ ਇਕ ਬੱਚੇ ਕੋਲੋਂ ਇਕ ਅਵਸਥਾ ਵਿਚ ਕੀ ਆਸ ਰੱਖੀ ਜਾਵੇ। ਜੇ ਕੋਈ ਬੱਚਾ ਇਸ ਆਸ ਤੋਂ ਬਾਹਰ ਜਾਵੇ ਤਾਂ ਉਸ ਵੱਲ ਸਾਨੂੰ ਵਿਸ਼ੇਸ਼ ਧਿਆਨ ਦੇਣਾ ਪਵੇਗਾ।
  2. ਬਾਲ ਵਿਕਾਸ ਦੀ ਪੜ੍ਹਾਈ ਨਾਲ ਸਾਨੂੰ ਬੱਚਿਆਂ ਦੀਆਂ ਲੋੜਾਂ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਸੀਂ ਬੱਚੇ ਦੇ ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਸਮਝ ਕੇ ਉਸ ਦਾ ਪਾਲਣ-ਪੋਸ਼ਣ ਅਜਿਹੇ ਵਾਤਾਵਰਨ ਵਿਚ ਕਰ ਸਕਦੇ ਹਾਂ ਜਿਸ ਨਾਲ ਉਸ ਦਾ ਬਹੁਪੱਖੀ ਵਿਕਾਸ ਸੁਚੱਜੇ ਢੰਗ ਨਾਲ ਹੋ ਸਕੇ ।
  3. ਬਾਲ ਵਿਕਾਸ ਦੇ ਅਧਿਐਨ ਨਾਲ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਸਾਧਾਰਨ ਬੱਚਿਆਂ ਨਾਲੋਂ ਵੱਖਰੇ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਆਲਾ-ਦੁਆਲਾ ਪ੍ਰਦਾਨ ਕਰੀਏ ਕਿ ਉਹ ਹੀਨ ਭਾਵਨਾ ਦੇ ਸ਼ਿਕਾਰ ਨਾ ਹੋਣ। ਜਿਵੇਂ ਸਰੀਰਕ ਜਾਂ ਮਾਨਸਿਕ ਤੌਰ ਤੇ ਵਿਕਲਾਂਗ ਬੱਚੇ, ਮੰਦ ਬੁੱਧੀ ਵਾਲੇ ਬੱਚੇ ਆਪਣੀਆਂ ਸਰੀਰਕ ਅਤੇ ਮਾਨਸਿਕ ਕਮਜ਼ੋਰੀਆਂ ਤੋਂ ਉੱਪਰ ਉੱਠ ਕੇ ਆਪਣਾ ਬਹੁਪੱਖੀ ਵਿਕਾਸ ਕਰ ਸਕਣ।
  4. ਬਾਲ ਵਿਕਾਸ ਪੜ੍ਹਨ ਨਾਲ ਸਾਨੂੰ ਵੰਸ਼ ਅਤੇ ਵਾਤਾਵਰਨ ਸੰਬੰਧੀ ਜਾਣਕਾਰੀ ਵੀ ਮਿਲਦੀ ਹੈ। ਇਹ ਦੋ ਅਜਿਹੇ ਮਹੱਤਵਪੂਰਨ ਪੱਖ ਹਨ ਜੋ ਬੱਚੇ ਦੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ।

ਵੰਸ਼ ਤੋਂ ਸਾਨੂੰ ਬੱਚੇ ਦੇ ਉਹਨਾਂ ਗੁਣਾਂ ਬਾਰੇ ਪਤਾ ਲੱਗਦਾ ਹੈ ਜਿਹੜੇ ਬੱਚੇ ਨੂੰ ਆਪਣੇ ਮਾਤਾ-ਪਿਤਾ ਵਲੋਂ ਜਨਮ ਤੋਂ ਹੀ ਮਿਲੇ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਨੈਨ-ਨਕਸ਼, ਕੱਦ-ਕਾਠ, ਬੁੱਧੀ ਆਦਿ। ਬੱਚੇ ਦੇ ਆਲੇ ਦੁਆਲੇ ਨੂੰ ਵਾਤਾਵਰਨ ਕਿਹਾ ਜਾਂਦਾ ਹੈ ਜਿਵੇਂ ਭੋਜਨ, ਅਧਿਆਪਕ, ਕਿਤਾਬਾਂ, ਖੇਡਾਂ, ਮੌਸਮ ਆਦਿ।ਵਾਤਾਵਰਨ ਬੱਚੇ ਦੇ ਵਿਅਕਤਿੱਤਵ ਤੇ ਡੂੰਘਾ ਅਸਰ ਪਾਉਂਦਾ ਹੈ। ਚੰਗਾ ਵਾਤਾਵਰਨ ਬੱਚੇ ਦੀ ਸ਼ਖ਼ਸੀਅਤ ਨੂੰ ਉਭਾਰਨ ਵਿਚ ਮਦਦ ਕਰਦਾ ਹੈ।

ਪ੍ਰਸ਼ਨ 2.
ਬਾਲ ਵਿਕਾਸ ਦੀ ਪੜ੍ਹਾਈ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ? ਵਿਸਥਾਰ ਵਿਚ ਦੱਸੋ ।
ਉੱਤਰ-
ਬਾਲ ਵਿਕਾਸ ਦੇ ਅਧਿਐਨ ਵਿਚ ਬੱਚਿਆਂ ਵਿਚ ਪਾਈਆਂ ਜਾਣ ਵਾਲੀਆਂ ਵਿਅਕਤੀਗਤ ਭਿੰਨਤਾਵਾਂ ਉਹਨਾਂ ਦੇ ਸਾਧਾਰਨ ਅਤੇ ਅਸਾਧਾਰਨ ਅਤੇ ਆਲੇ-ਦੁਆਲੇ ਦਾ ਬੱਚੇ ਤੇ ਪ੍ਰਭਾਵ ਨੂੰ ਜਾਨਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਹਰ ਮਨੁੱਖ ਦੀ ਸ਼ਖ਼ਸੀਅਤ ਦੀਆਂ ਜੜ੍ਹਾਂ ਉਸ ਦੇ ਬਚਪਨ ਵਿਚ ਹੁੰਦੀਆਂ ਹਨ। ਅੱਜ-ਕਲ੍ਹ ਮਨੋਵਿਗਿਆਨੀ ਅਤੇ ਸਮਾਜ ਵਿਗਿਆਨੀ ਕਿਸੇ ਮਨੁੱਖ ਦੇ ਵਿਵਹਾਰ ਨੂੰ ਸਮਝਣ ਲਈ ਉਸ ਦੇ ਬਚਪਨ ਦੇ ਹਾਲਤਾਂ ਦੀ ਜਾਂਚ-ਪੜਤਾਲ ਕਰਦੇ ਹਨ ।
ਸਮਾਜ ਵਿਗਿਆਨੀ ਇਹ ਗੱਲ ਸਿੱਧ ਕਰ ਚੁੱਕੇ ਹਨ ਕਿ ਉਹ ਬੱਚੇ ਜਿਹਨਾਂ ਨੂੰ ਬਚਪਨ ਵਿਚ ਪਿਆਰ ਨਹੀਂ ਮਿਲਦਾ ਵੱਡੇ ਹੋ ਕੇ ਜੁਰਮਾਂ ਵਲ ਵਧੇਰੇ ਰੁਚਿਤ ਹੁੰਦੇ ਹਨ –
1. ਬਾਲਕਾਂ ਦੀ ਪ੍ਰਵਿਰਤੀ ਨੂੰ ਸਮਝਣ ਲਈ-ਬਾਲ ਵਿਕਾਸ ਦੇ ਅਧਿਐਨ ਨਾਲ ਅਸੀਂ ਵੱਖਵੱਖ ਪੱਧਰਾਂ ਉੱਪਰ ਬੱਚਿਆਂ ਦੇ ਵਿਵਹਾਰ ਅਤੇ ਉਹਨਾਂ ਵਿਚ ਹੋਣ ਵਾਲੀਆਂ ਤਬਦੀਲੀਆਂ ਤੋਂ ਜਾਣੂ ਹੁੰਦੇ ਹਾਂ। ਇਕ ਬੱਚਾ ਵਿਕਾਸ ਦੀਆਂ ਵੱਖ-ਵੱਖ ਸਥਿਤੀਆਂ ਵਿਚੋਂ ਕਿਸ ਤਰ੍ਹਾਂ ਗੁਜ਼ਰਦਾ ਹੈ ਇਸ ਦਾ ਪਤਾ ਬਾਲ ਵਿਕਾਸ ਅਧਿਐਨ ਰਾਹੀਂ ਹੀ ਲੱਗਦਾ ਹੈ।

2. ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਨੂੰ ਸਮਝਣ ਲਈ-ਬਾਲ ਵਿਕਾਸ ਅਧਿਐਨ ਬੱਚੇ ਦੇ ਵਿਅਕਤੀਗਤ ਵਿਕਾਸ ਉਸ ਦੇ ਚਰਿੱਤਰ ਨਿਰਮਾਣ ਦਾ ਅਧਿਐਨ ਕਰਦਾ ਹੈ। ਅਜਿਹੇ ਕਿਹੜੇ ਤੱਥ ਹਨ ਜਿਹੜੇ ਵੱਖ-ਵੱਖ ਉਮਰ ਦੇ ਪੜਾਵਾਂ ਉੱਤੇ ਬੱਚੇ ਦੀ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਰੁਕਾਵਟ ਪਾਉਣ ਵਾਲੇ ਕਿਹੜੇ ਤੱਤ ਹਨ, ਬਾਲ ਵਿਕਾਸ ਇਹਨਾਂ ਦੀ ਖੋਜ ਕਰਨ ਉਪਰੰਤ ਬੱਚੇ ਦੀ ਮਦਦ ਕਰਦਾ ਹੈ।

3. ਬੱਚੇ ਦੇ ਵਿਕਾਸ ਬਾਰੇ ਜਾਣਕਾਰੀ-ਗਰਭ ਧਾਰਨ ਤੋਂ ਲੈ ਕੇ ਬਾਲਗ਼ ਹੋਣ ਤਕ ਦੇ ਸਰੀਰਿਕ ਵਿਕਾਸ ਦਾ ਅਧਿਐਨ ਬਾਲ ਵਿਕਾਸ ਦਾ ਮੁੱਖ ਹਿੱਸਾ ਹੈ। ਬਾਲ ਵਿਕਾਸ ਅਧਿਐਨ ਦੀ ਮਦਦ ਨਾਲ ਅਸੀਂ ਬੱਚੇ ਦੇ ਸਰੀਰਿਕ ਵਿਕਾਸ ਦੀਆਂ ਰੁਕਾਵਟਾਂ ਤੇ ਕਾਰਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਬਾਲ ਵਿਕਾਸ ਬੱਚੇ ਦੀਆਂ ਸਰੀਰਿਕ ਵਿਕਾਸ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਸਮਝਣ ਵਿਚ ਵੀ ਸਾਡੀ ਸਹਾਇਤਾ ਕਰਦਾ ਹੈ।

4. ਬੱਚੇ ਲਈ ਵਧੀਆ ਵਾਤਾਵਰਨ ਪੈਦਾ ਕਰਨਾ-ਬੱਚੇ ਦੇ ਵਿਵਹਾਰ ਅਤੇ ਰੁਚੀਆਂ ਉੱਪਰ ਵਾਤਾਵਰਨ ਦਾ ਮਹੱਤਵਪੂਰਨ ਪ੍ਰਭਾਵ ਹੁੰਦਾ ਹੈ। ਬਾਲ ਵਿਕਾਸ ਦੇ ਅਧਿਐਨ ਨਾਲ ਵਾਤਾਵਰਨ ਦੇ ਬੱਚੇ ਉੱਪਰ ਪੈ ਰਹੇ ਪ੍ਰਭਾਵਾਂ ਦਾ ਪਤਾ ਲੱਗਦਾ ਹੈ। ਬੱਚੇ ਦੀ ਸ਼ਖ਼ਸੀਅਤ ਦੇ ਵਧੀਆ ਵਿਕਾਸ ਲਈ ਵਧੀਆ ਵਾਤਾਵਰਨ ਉਤਪੰਨ ਕਰਨ ਸੰਬੰਧੀ ਮਾਪਿਆਂ ਅਤੇ ਅਧਿਆਪਕਾਂ ਨੂੰ ਸਹਾਇਤਾ ਮਿਲਦੀ ਹੈ।

5. ਬੱਚਿਆਂ ਦੇ ਵਿਵਹਾਰ ਨੂੰ ਕੰਟਰੋਲ ਕਰਨ ਲਈ-ਬੱਚੇ ਦਾ ਵਿਵਹਾਰ ਹਰ ਸਮੇਂ ਇਕੋ ਜਿਹਾ ਨਹੀਂ ਹੁੰਦਾ। ਬੱਚੇ ਦੇ ਵਿਵਹਾਰ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਬਿਸਤਰਾ ਗਿੱਲਾ ਕਰਨਾ, ਅੰਗੁਠਾ ਚੁਸਣਾ, ਡਰਨਾ, ਝੂਠ ਬੋਲਣਾ, ਚੋਰੀ ਕਰਨਾ ਆਦਿ ਦਾ ਕੋਈ ਨਾ ਕੋਈ ਮਨੋਵਿਗਿਆਨਿਕ ਕਾਰਨ ਜ਼ਰੂਰ ਹੁੰਦਾ ਹੈ। ਬਾਲ ਵਿਕਾਸ ਅਧਿਐਨ ਦੀ ਸਹਾਇਤਾ ਨਾਲ ਇਹਨਾਂ ਸਮੱਸਿਆਵਾਂ ਦੇ ਕਾਰਨਾਂ ਨੂੰ ਸਮਝਿਆ ਤੇ ਹੱਲ ਕੀਤਾ ਜਾ ਸਕਦਾ ਹੈ।

6. ਬੱਚਿਆਂ ਦਾ ਮਾਰਗ ਦਰਸ਼ਨ-ਮਾਤਾ-ਪਿਤਾ ਸਮੇਂ-ਸਮੇਂ ਬੱਚਿਆਂ ਦੀ ਰਹਿਨੁਮਾਈ ਕਰਦੇ ਹਨ। ਪਰ ਅੱਜ-ਕਲ੍ਹ ਪੜ੍ਹੇ-ਲਿਖੇ ਮਾਂ-ਪਿਉ ਮਾਰਗ-ਦਰਸ਼ਨ ਮਾਹਿਰਾਂ ਤੋਂ ਬੱਚਿਆਂ ਦਾ ਮਾਰਗ ਦਰਸ਼ਨ ਕਰਵਾਉਂਦੇ ਹਨ। ਇਹ ਮਾਰਗ-ਦਰਸ਼ਨ ਮਾਹਰ ਮਨੋਵਿਗਿਆਨਿਕ ਵਿਧੀਆਂ ਰਾਹੀਂ ਉਸ ਦੀਆਂ ਰੁਚੀਆਂ, ਛੁਪੀ ਹੋਈ ਸਮਰੱਥਾ ਅਤੇ ਝੁਕਾਅ ਦਾ ਪਤਾ ਲਾ ਕੇ ਬੱਚਿਆਂ ਦਾ ਵਿਗਿਆਨਿਕ ਮਾਰਗ-ਦਰਸ਼ਨ ਕਰਦੇ ਹਨ।

7. ਪਰਿਵਾਰਕ ਜੀਵਨ ਨੂੰ ਖੁਸ਼ੀਆਂ ਭਰਿਆ ਬਣਾਉਣ ਲਈ-ਬੱਚੇ ਹਰ ਘਰ ਦਾ ਭਵਿੱਖ ਹੁੰਦੇ ਹਨ ਇਸ ਲਈ ਉਹਨਾਂ ਦੀ ਪਾਲਣ-ਪੋਸ਼ਣ ਅਜਿਹੇ ਵਾਤਾਵਰਨ ਵਿਚ ਹੋਣਾ ਚਾਹੀਦਾ ਹੈ। ਜਿਹੜਾ ਉਨ੍ਹਾਂ ਦੇ ਵਾਧੇ ਅਤੇ ਵਿਕਾਸ ਵਿਚ ਸਹਾਈ ਹੋਵੇ । ਬਾਲ ਵਿਕਾਸ ਅਧਿਐਨ ਰਾਹੀਂ ਸਾਨੂੰ ਅਜਿਹੇ ਵਾਤਾਵਰਨ ਦੀ ਜਾਣਕਾਰੀ ਮਿਲਦੀ ਹੈ। ਇਕ ਵਧੀਆ ਵਾਤਾਵਰਨ ਵਿਚ ਹੀ ਪਰਿਵਾਰਿਕ ਪ੍ਰਸੰਨਤਾ, ਸ਼ਾਂਤੀ ਉਤਪੰਨ ਹੁੰਦੀ ਹੈ।

ਉਪਰੋਕਤ ਵਰਣਨ ਤੋਂ ਇਹ ਪਤਾ ਲੱਗਦਾ ਹੈ ਕਿ ਬਾਲ ਵਿਕਾਸ ਵਿਗਿਆਨ ਇਕ ਬਹੁਤ ਮਹੱਤਵਪੂਰਨ ਵਿਸ਼ਾ ਹੈ, ਜਿਸ ਦੀ ਸਹਾਇਤਾ ਨਾਲ ਅਸੀਂ ਬੱਚਿਆਂ ਦੇ ਸਰੀਰਿਕ, ਮਾਨਸਿਕ ਤੇ ਭਾਵਨਾਤਮਿਕ ਵਿਕਾਸ ਨਾਲ ਸੰਬੰਧਿਤ ਅਨੇਕਾਂ ਪਹਿਲੂਆਂ ਤੋਂ ਜਾਣੂ ਹੁੰਦੇ ਹਾਂ। ਬੱਚਿਆਂ ਦੇ ਬਚਪਨ ਨੂੰ ਖੁਸ਼ੀਆਂ ਭਰਿਆ ਬਣਾਉਣ ਲਈ ਇਹ ਵਿਗਿਆਨ ਬੇਹੱਦ ਲਾਹੇਵੰਦ ਹੈ। ਖ਼ੁਸ਼ੀਆਂ ਭਰੇ ਬਚਪਨ ਵਾਲੇ ਬੱਚੇ ਹੀ ਭਵਿੱਖ ਵਿਚ ਸਿਹਤਮੰਦ ਅਤੇ ਪ੍ਰਸੰਨ ਸਮਾਜ ਸਿਰਜਣਗੇ। ਇਸ ਮਹੱਤਵਪੂਰਨ ਕੰਮ ਵਿਚ ਬਾਲ ਵਿਕਾਸ ਵਿਗਿਆਨ ਦੀ ਮਹੱਤਵਪੂਰਨ ਭੂਮਿਕਾ ਹੈ।

PSEB 9th Class Home Science Solutions Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

ਪ੍ਰਸ਼ਨ 1.
ਬਾਲ ਵਿਕਾਸ ਦੀ ਸਿੱਖਿਆ ਤੋਂ ਸਾਨੂੰ ਵੰਸ਼ ਅਤੇ ………….. ਸੰਬੰਧੀ ਜਾਣਕਾਰੀ ਮਿਲਦੀ ਹੈ ।
ਉੱਤਰ-
ਵਾਤਾਵਰਨ,

ਪ੍ਰਸ਼ਨ 2.
ਮਾਨਵ ਸ਼ਿਸ਼ੂ ਬਾਕੀ ਪ੍ਰਾਣੀਆਂ ਦੇ ਬੱਚਿਆਂ ਵਿਚ ਸਭ ਤੋਂ ……….. ਹੁੰਦਾ ਹੈ ।
ਉੱਤਰ-
ਕਮਜ਼ੋਰ,

ਪ੍ਰਸ਼ਨ 3.
ਵਿਅਕਤੀਆਂ ਦੇ ………….. ਨੂੰ ਹੀ ਸਮਾਜ ਨਹੀਂ ਕਿਹਾ ਜਾ ਸਕਦਾ ।
ਉੱਤਰ-
ਸਮੁਦਾਇ ॥

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਬੱਚੇ ਦੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ?
ਉੱਤਰ-
ਮਾਤਾ ਪਿਤਾ ਦੀ ।

ਪ੍ਰਸ਼ਨ 2.
ਬਾਲ ਵਿਕਾਸ ਕਿਸ ਬਾਰੇ ਦੱਸਦਾ ਹੈ ?
ਉੱਤਰ-
ਬੱਚਿਆਂ ਦੇ ਵਾਧੇ ਅਤੇ ਵਿਕਾਸ ਬਾਰੇ ।

ਠੀਕ/ਗਲਤ ਦੱਸੋ

ਪ੍ਰਸ਼ਨ 1.
ਬਾਲ ਵਿਕਾਸ ਅਤੇ ਬਾਲ ਮਨੋਵਿਗਿਆਨ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ ।
ਉੱਤਰ-
ਠੀਕ,

ਪ੍ਰਸ਼ਨ 2.
ਬੱਚੇ ਦੇ ਵਿਕਾਸ ਤੇ ਆਲੇ-ਦੁਆਲੇ ਦੇ ਵਾਤਾਵਰਨ ਦਾ ਅਸਰ ਪੈਂਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਘਰੇਲੂ ਝਗੜੇ ਬੱਚੇ ਦੇ ਵਿਕਾਸ ਤੇ ਮਾੜਾ ਅਸਰ ਪਾਉਂਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 4.
ਬੱਚੇ ਨੂੰ ਪਾਲਣ-ਪੋਸ਼ਣ ਦੀ ਮੁੱਢਲੀ ਜ਼ਿੰਮੇਵਾਰੀ ਉਸ ਦੇ ਮਾਂ-ਬਾਪ ਦੀ ਹੁੰਦੀ ਹੈ ।
ਉੱਤਰ-
ਠੀਕ ॥

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਠੀਕ ਤੱਥ ਹੈ –
(A) ਬਚਪਨ ਵਿਚ ਬੱਚੇ ਨੂੰ ਮਾਤਾ-ਪਿਤਾ ਦਾ ਪਿਆਰ ਤੇ ਦੇਖ-ਰੇਖ ਨਾ ਮਿਲ ਸਕਣ ਕਾਰਨ ਵਿਕਾਸ ਠੀਕ ਪ੍ਰਕਾਰ ਨਹੀਂ ਹੁੰਦਾ ।
(B) ਬੱਚੇ ਦੇ ਵਿਵਹਾਰ ਅਤੇ ਰੁਚੀਆਂ ਉੱਪਰ ਵਾਤਾਵਰਨ ਦਾ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ |
(C) ਹਰ ਮਨੁੱਖ ਦੀ ਸ਼ਖ਼ਸੀਅਤ ਦੀਆਂ ਜੜ੍ਹਾਂ ਉਸ ਦੇ ਬਚਪਨ ਵਿੱਚ ਹੁੰਦੀਆਂ ਹਨ |
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਠੀਕ ਤੱਥ ਹਨ –
(A) ਬੱਚੇ ਦੀ ਰੁਚੀ ਤੋਂ ਉਲਟ ਉਸ ਤੋਂ ਜ਼ਬਰਦਸਤੀ ਕੋਈ ਕੰਮ ਕਰਵਾਉਣ ਨਾਲ ਵਿਕਾਸ ਠੀਕ ਨਹੀਂ ਹੁੰਦਾ
(B) ਪਰਿਵਾਰ ਦੀ ਆਰਥਿਕ ਤੰਗੀ ਦਾ ਅਸਰ ਵੀ ਬੱਚੇ ਦੇ ਵਿਕਾਸ ਤੇ ਪੈਂਦਾ ਹੈ
(C) ਮਾਨਵ ਸ਼ਿਸ਼ੂ ਬਾਕੀ ਪ੍ਰਾਣੀਆਂ ਦੇ ਬੱਚਿਆਂ ਵਿਚ ਸਭ ਤੋਂ ਕਮਜ਼ੋਰ ਹੁੰਦਾ ਹੈ
(D) ਸਾਰੇ ਠੀਕ 1
ਉੱਤਰ-
(D) ਸਾਰੇ ਠੀਕ 1

PSEB 9th Class Home Science Solutions Chapter 9 ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ

ਬਾਲ ਵਿਕਾਸ ਦਾ ਅਰਥ ਅਤੇ ਮਹੱਤਤਾ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਬੱਚੇ ਹੀ ਦੇਸ਼ ਦਾ ਭਵਿੱਖ ਹਨ।
  • ਬੱਚੇ ਨੂੰ ਪਾਲਣ-ਪੋਸ਼ਣ ਦੀ ਮੁੱਢਲੀ ਜ਼ਿੰਮੇਵਾਰੀ ਉਸ ਦੇ ਮਾਂ-ਬਾਪ ਦੀ ਹੁੰਦੀ ਹੈ।
  • ਬਾਲ ਵਿਕਾਸ ਬੱਚਿਆਂ ਦੇ ਵਾਧੇ ਅਤੇ ਵਿਕਾਸ ਦਾ ਅਧਿਐਨ ਹੈ।
  • ਬਾਲ ਵਿਕਾਸ ਅਤੇ ਬਾਲ ਮਨੋਵਿਗਿਆਨ ਦਾ ਆਪਸ ਵਿਚ ਗੂੜਾ ਸੰਬੰਧ ਹੈ।
  • ਮਨੁੱਖ ਦੇ ਪਰਿਵਾਰਿਕ ਰਿਸ਼ਤੇ ਉਸ ਦੇ ਸਮਾਜਿਕ ਜੀਵਨ ਲਈ ਬਹੁਤ ਮਹੱਤਵਪੂਰਨ ਹਨ ।
  • ਸਾਰੇ ਰਿਸ਼ਤੇ ਤੇ ਸੰਬੰਧ ਮਿਲ ਕੇ ਸਾਡੇ ਜੀਵਨ ਨੂੰ ਸੁਖਾਵਾਂ ਬਣਾਉਂਦੇ ਹਨ।

PSEB 9th Class Home Science Solutions Chapter 8 ਭੋਜਨ ਪਕਾਉਣਾ

Punjab State Board PSEB 9th Class Home Science Book Solutions Chapter 8 ਭੋਜਨ ਪਕਾਉਣਾ Textbook Exercise Questions and Answers.

PSEB Solutions for Class 9 Home Science Chapter 8 ਭੋਜਨ ਪਕਾਉਣਾ

Home Science Guide for Class 9 PSEB ਭੋਜਨ ਪਕਾਉਣਾ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਖਾਣਾ ਪਕਾਉਣਾ ਕਿਉਂ ਜ਼ਰੂਰੀ ਹੈ ? ਕੋਈ ਇੱਕ ਕਾਰਨ ਦਿਓ ।
ਉੱਤਰ-

  • ਭੋਜਨ ਨੂੰ ਪਚਣਯੋਗ ਬਣਾਉਣ ਲਈ ਇਸ ਨੂੰ ਪਕਾਇਆ ਜਾਂਦਾ ਹੈ। ਭੋਜਨਾਂ ਵਿਚ ਨਸ਼ਾਸਤੇ ਦੇ ਕਣਾਂ ਦੇ ਇਰਦ-ਗਿਰਦ ਸੈਲੂਲੋਜ਼ ਦੀ ਸਖ਼ਤ ਤਹਿ ਹੁੰਦੀ ਹੈ ਜਿਸ ਨੂੰ ਸਾਡਾ ਸਰੀਰ ਕਿਸੇ ਵੀ ਤਰ੍ਹਾਂ ਹਜ਼ਮ ਨਹੀਂ ਕਰ ਸਕਦਾ। ਭੋਜਨ ਪਕਾਉਣ ਨਾਲ ਇਹ ਤਹਿ ਟੁੱਟ ਜਾਂਦੀ ਹੈ ਤੇ ਭੋਜਨ ਪਚਣਯੋਗ ਹੋ ਜਾਂਦਾ ਹੈ।
  • ਪੱਕਿਆ ਹੋਇਆ ਭੋਜਨ, ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।

ਪ੍ਰਸ਼ਨ 2.
ਇਕ ਹੀ ਭੋਜਨ ਵਿਚ ਪਕਾਉਣ ਨਾਲ ਭਿੰਨਤਾ ਲਿਆਂਦੀ ਜਾ ਸਕਦੀ ਹੈ । ਉਦਾਹਰਨ ਦਿਓ ।
ਉੱਤਰ-
ਇਕ ਭੋਜਨ ਪਦਾਰਥ ਨੂੰ ਇਕੋ ਢੰਗ ਨਾਲ ਪਕਾ ਕੇ ਖਾਧਾ ਜਾਵੇ ਤਾਂ ਮਨ ਭਰ ਜਾਂਦਾ ਹੈ । ਇਸ ਲਈ ਇਕੋ ਭੋਜਨ ਪਦਾਰਥ ਨੂੰ ਵੱਖ-ਵੱਖ ਢੰਗਾਂ ਨਾਲ ਪਕਾ ਕੇ ਭਿੰਨਤਾ ਲਿਆਂਦੀ ਜਾ ਸਕਦੀ ਹੈ ।
ਜਿਵੇਂ – ਆਲੂਆਂ ਦੇ ਪਰਾਂਠੇ, ਆਲੂ ਚਿਪਸ, ਆਲੂ ਦੇ ਪਕੌੜੇ, ਆਲੂ ਚਾਟ ਆਦਿ । ਘੀਏ ਦੀ ਸਬਜ਼ੀ, ਘੀਏ ਦੇ ਕੋਫਤੇ, ਘੀਏ ਦਾ ਰਾਇਤਾ ਆਦਿ ।

ਪ੍ਰਸ਼ਨ 3.
ਪਕਾਉਣ ਨਾਲ ਕੀਟਾਣੂ ਕਿਵੇਂ ਨਸ਼ਟ ਹੋ ਜਾਂਦੇ ਹਨ ?
ਉੱਤਰ-
ਬੈਕਟੀਰੀਆ ਦਾ 40°C ਉੱਪਰ ਵਾਧਾ ਰੁਕ ਜਾਂਦਾ ਹੈ ਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੁਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ । ਇਸੇ ਲਈ ਬਿਮਾਰੀ ਦੀ ਹਾਲਤ ਵਿਚ ਪਾਣੀ ਨੂੰ ਵੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 4.
ਕੀ ਪਕਾਉਣ ਨਾਲ ਭੋਜਨ ਵੱਧ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ ? ਜੇ ਹਾਂ ਤਾਂ ਕਿਵੇਂ ?
ਉੱਤਰ-
ਭੋਜਨ ਪਦਾਰਥਾਂ ਦੇ ਖ਼ਰਾਬ ਹੋਣ ਦਾ ਆਮ ਕਾਰਨ ਬੈਕਟੀਰੀਆ ਜਾਂ ਜਰਮ ਹੁੰਦੇ ਹਨ । ਜਦੋਂ ਭੋਜਨ ਨੂੰ ਪਕਾਇਆ ਜਾਂਦਾ ਹੈ ਤਾਂ ਤਾਪਮਾਨ ਕਾਫ਼ੀ ਵੱਧ ਜਾਂਦਾ ਹੈ ਤੇ ਇੰਨੇ ਤਾਪਮਾਨ ਤੇ ਜਰਮ ਆਦਿ ਖ਼ਤਮ ਹੋ ਜਾਂਦੇ ਹਨ ਤੇ ਭੋਜਨ ਨੂੰ ਵੱਧ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਲਈ ਉਬਲਿਆ ਹੋਇਆ ਦੁੱਧ ਵੱਧ ਸਮੇਂ ਤਕ ਸੁਰੱਖਿਅਤ ਰਹਿੰਦਾ ਹੈ ।

ਪ੍ਰਸ਼ਨ 5.
ਪਕਾਉਣ ਨਾਲ ਭੋਜਨ ਦੀ ਪੌਸ਼ਟਿਕਤਾ ਕਿਵੇਂ ਵਧਾਈ ਜਾ ਸਕਦੀ ਹੈ ?
ਉੱਤਰ-
ਦੋ ਜਾਂ ਵੱਧ ਭੋਜਨ ਪਦਾਰਥ ਰਲਾ ਕੇ ਪਕਾਏ ਜਾਣ ਨਾਲ ਪੌਸ਼ਟਿਕ ਤੱਤਾਂ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ । ਕਿਉਂਕਿ ਇਕ ਭੋਜਨ ਪਦਾਰਥ ਵਿਚਲੀ ਕਮੀ ਨੂੰ ਦੂਜਾ ਭੋਜਨ ਪਦਾਰਥ ਪੂਰਾ ਕਰਦਾ ਹੈ ।

ਪ੍ਰਸ਼ਨ 6.
ਭੋਜਨ ਪਕਾਉਣ ਦੇ ਢੰਗਾਂ ਦੀ ਵੰਡ ਕਿਸ ਆਧਾਰ ਤੇ ਕੀਤੀ ਜਾਂਦੀ ਹੈ ?
ਉੱਤਰ-
ਭੋਜਨ ਨੂੰ ਸਿੱਧੇ ਅੱਗ ਤੇ ਜਾਂ ਤੇਲ ਵਿਚ ਜਾਂ ਪਾਣੀ ਵਿਚ ਪਕਾਇਆ ਜਾ ਸਕਦਾ ਹੈ । ਭੋਜਨ ਪਕਾਉਣ ਦੇ ਢੰਗਾਂ ਦੀ ਵੰਡ ਮਾਧਿਅਮ ਅਨੁਸਾਰ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਭੋਜਨ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ? ਨਾਮ ਲਿਖੋ ।
ਉੱਤਰ-
ਭੋਜਨ ਪਕਾਉਣ ਦੇ ਤਿੰਨ ਢੰਗ ਹਨ-

  1. ਸੁੱਕੇ ਸੇਕ ਨਾਲ ਪਕਾਉਣਾ ।
  2. ਓ ਜਾਂ ਤੇਲ ਵਿਚ ਪਕਾਉਣਾ ।
  3. ਪਾਣੀ ਜਾਂ ਗਿੱਲੇ ਸੇਕ ਨਾਲ ਪਕਾਉਣਾ ।
    ਇਹਨਾਂ ਵਿਚ ਮੁੱਖ ਅੰਤਰ ਪਕਾਉਣ ਵਾਲੇ ਮਾਧਿਅਮ ਦਾ ਹੈ ।

ਪ੍ਰਸ਼ਨ 8.
ਬੇਕ ਕਰਨ ਅਤੇ ਸੇਕਣ ਵਿਚ ਕੀ ਅੰਤਰ ਹੈ ?
ਉੱਤਰ-

ਸੇਕਣਾ ਬੇਕ ਕਰਨਾ
(1) ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਸੇਕਿਆ ਜਾਂਦਾ ਹੈ। (1) ਇਸ ਵਿਚ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦੇ ਰੱਖ ਕੇ ਗਰਮ ਹਵਾ ਨਾਲ ਪਕਾਇਆ ਜਾਂਦਾ ਹੈ ।
(2) ਸਿੱਧੀ ਤੇਜ਼ ਅੱਗ ਤੇ ਰੱਖ ਕੇ ਸੇਕਣ ਨਾਲ ਭੋਜਨ ਦੀ ਬਾਹਰੀ ਪਰਤ ਸੜ ਜਾਂਦੀ ਹੈ ਤੇ ਕਈ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ। (2) ਓਵਨ ਬੰਦ ਕਰਨ ਤੋਂ ਬਾਅਦ ਸਾਰੇ ਪਾਸੇ ਇਕੋ ਜਿਹਾ ਤਾਪਮਾਨ ਹੁੰਦਾ ਹੈ ਤੇ ਵਸਤੁ ਨੂੰ ਹਿਲਾਉਣ ਦੀ ਲੋੜ ਨਹੀਂ ਪੈਂਦੀ ।

ਪ੍ਰਸ਼ਨ 9.
ਗਿੱਲੇ ਸੇਕ ਨਾਲ ਪਕਾਉਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਜਦੋਂ ਭੋਜਨ ਨੂੰ ਨਮੀ ਦੀ ਹੋਂਦ ਵਿਚ ਪਕਾਇਆ ਜਾਂਦਾ ਹੈ ਤਾਂ ਇਸ ਨੂੰ ਗਿੱਲੇ ਸੇਕ ਨਾਲ ਪਕਾਉਣਾ ਕਹਿੰਦੇ ਹਨ। ਇਹ ਕੰਮ ਤਿੰਨ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਉਬਾਲਣਾ. ਮੱਠੀ ਅੱਗ ‘ਤੇ ਥੋੜ੍ਹੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 10.
ਗਿੱਲੇ ਸੇਕ ਨਾਲ ਪਕਾਉਣ ਦਾ ਸਭ ਤੋਂ ਉੱਤਮ ਤਰੀਕਾ ਕਿਹੜਾ ਹੈ ?
ਉੱਤਰ-
ਭਾਫ਼ ਨਾਲ ਪਕਾਉਣ ਦਾ ਢੰਗ ਸਭ ਤੋਂ ਵਧੀਆ ਹੈ।

ਪ੍ਰਸ਼ਨ 11.
ਉਬਾਲਣ ਤੇ ਮੱਠੀ ਮੱਠੀ ਅੱਗ ਤੇ ਪਕਾਉਣ ਵਿਚ ਕੀ ਅੰਤਰ ਹੈ ?
ਉੱਤਰ-

ਉਬਾਲਣਾ ਮੱਠੀ-ਮੱਠੀ ਅੱਗ ਤੇ ਪਕਾਉਣਾ
(1) ਇਸ ਵਿਚ ਭੋਜਨ ਪਦਾਰਥਾਂ ਨੂੰ ਉਬਲਦੇ ਪਾਣੀ ਵਿਚ ਚੰਗੀ ਤਰ੍ਹਾਂ ਡੋਬ ਕੇ ਤੇਜ਼ ਅੱਗ ਤੇ ਪਕਾਇਆ ਜਾਂਦਾ ਹੈ। (1) ਇਸ ਵਿਚ ਭੋਜਨ ਪਦਾਰਥ ਨੂੰ ਥੋੜੇ ਪਾਣੀ ਵਿਚ ਮੱਠੀ-ਮੱਠੀ ਅੱਗ ਤੇ ਪਕਾਇਆ ਜਾਂਦਾ ਹੈ।
(2) ਇਸ ਢੰਗ ਨਾਲ ਪਕਾਇਆ ਭੋਜਨ ਬਹੁਤਾ ਸੁਆਦਲਾ ਨਹੀਂ ਹੁੰਦਾ। (2) ਇਸ ਢੰਗ ਨਾਲ ਤਿਆਰ ਭੋਜਨ ਸੁਆਦਲਾ ਹੁੰਦਾ ਹੈ।

ਪ੍ਰਸ਼ਨ 12.
ਦਾਲਾਂ ਪਕਾਉਣ ਲਈ ਉੱਤਮ ਤਰੀਕਾ ਕਿਹੜਾ ਹੈ ?
ਉੱਤਰ-
ਦਾਲਾਂ ਨੂੰ ਉਬਾਲ ਕੇ ਬਣਾਉਣਾ ਵਧੀਆ ਢੰਗ ਹੈ । ਇਸ ਢੰਗ ਨਾਲ ਚੌਲ ਅਤੇ ਸਬਜ਼ੀਆਂ ਨੂੰ ਵੀ ਪਕਾਇਆ ਜਾਂਦਾ ਹੈ।
ਪਹਿਲਾਂ ਘਰਾਂ ਵਿਚ ਅੰਗੀਠੀ ਹੁੰਦੀ ਸੀ ਤੇ ਮੱਠੀ-ਮੱਠੀ ਅੱਗ ‘ਤੇ ਦਾਲਾਂ ਨੂੰ ਪਕਾਉਣਾ ਵਧੀਆਂ ਸਮਝਿਆ ਜਾਂਦਾ ਸੀ ।

ਪ੍ਰਸ਼ਨ 13.
ਭਾਫ਼ ਨਾਲ ਖਾਣਾ ਪਕਾਉਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਹ ਭੋਜਨ ਪਕਾਉਣ ਦਾ ਸਭ ਤੋਂ ਵਧੀਆ ਢੰਗ ਹੈ। ਇਸ ਵਿਚ ਭੋਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਇਸ ਦੇ ਤਿੰਨ ਤਰੀਕੇ ਹਨ
ਸਿੱਧਾ, ਅਸਿੱਧਾ ਅਤੇ ਦਬਾਓ ਹੇਠ ਭਾਫ਼ ਨਾਲ ਪਕਾਉਣਾ।

ਪ੍ਰਸ਼ਨ 14.
ਦਬਾਓ ਹੇਠ ਭਾਫ਼ ਨਾਲ ਖਾਣਾ ਕਿਵੇਂ ਬਣਾਇਆ ਜਾਂਦਾ ਹੈ ?
ਉੱਤਰ-
ਦਬਾਓ ਹੇਠ ਭਾਫ਼ ਨਾਲ ਖਾਣਾ ਪਕਾਉਣਾ ਭਾਫ਼ ਨਾਲ ਖਾਣਾ ਪਕਾਉਣ ਦਾ ਉੱਤਮ ਢੰਗ ਹੈ। ਇਸ ਢੰਗ ਨਾਲ ਖਾਣਾ ਪਕਾਉਣ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰੈਸ਼ਰ ਕੁੱਕਰ ਵਿਚ ਥੋੜ੍ਹੇ ਪਾਣੀ ਵਿਚ ਭੋਜਨ ਪਾ ਕੇ ਕੁੱਕਰ ਨੂੰ ਬੰਦ ਕਰਕੇ ਅੱਗ ਤੇ ਰੱਖ ਦਿੱਤਾ ਜਾਂਦਾ ਹੈ ।
ਇਸ ਤਰ੍ਹਾਂ ਪ੍ਰੈਸ਼ਰ ਹੇਠ ਭਾਫ਼ ਦੀ ਗਰਮੀ ਨਾਲ ਖਾਣਾ ਪਕਾਇਆ ਜਾਂਦਾ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 15.
ਤਲਣ ਦੇ ਤਰੀਕੇ ਕਿਹੜੇ-ਕਿਹੜੇ ਹਨ ? ਨਾਮ ਦੱਸੋ ।
ਉੱਤਰ-
ਘਿਓ ਜਾਂ ਤੇਲ ਨੂੰ ਗਰਮ ਕਰਕੇ ਇਸ ਵਿਚ ਭੋਜਨ ਪਕਾਉਣ ਦੇ ਢੰਗ ਨੂੰ ਤਲਣਾ ਕਹਿੰਦੇ ਹਨ। ਤਲਣ ਦੇ ਤਿੰਨ ਤਰੀਕੇ ਹਨ

  1. ਸੁੱਕ ਭੁੰਨਿਆ ਤਲਣਾ ।
  2. ਘੱਟ ਘਿਓ ਵਿਚ ਤਲਣਾ
  3. ਖੁੱਲ੍ਹੇ ਘਿਓ ਵਿਚ ਤਲਣਾ।

ਪ੍ਰਸ਼ਨ 16.
ਤਲਣ ਵੇਲੇ ਬਹੁਤ ਸਾਵਧਾਨੀ ਵਰਤਣ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-
ਤੇਲ ਦਾ ਉਬਾਲ ਦਰਜਾ ਪਾਣੀ ਨਾਲੋਂ ਬਹੁਤ ਹੀ ਵੱਧ ਹੁੰਦਾ ਹੈ। ਜੇ ਸਰੀਰ ਦੇ ਕਿਸੇ ਅੰਗ ਤੇ ਗਰਮ ਤੇਲ ਡਿੱਗ ਜਾਵੇ ਤਾਂ ਉਹ ਅੰਗ ਬੁਰੀ ਤਰ੍ਹਾਂ ਸੜ ਸਕਦਾ ਹੈ ।
ਇਸ ਲਈ ਤਲਣ ਵੇਲੇ ਬਹੁਤ ਸਾਵਧਾਨੀ ਦੀ ਲੋੜ ਹੁੰਦੀ ਹੈ।

ਪ੍ਰਸ਼ਨ 17.
ਤਲੇ ਭੋਜਨ ਦੇ ਨੁਕਸਾਨ ਦੱਸੋ ।
ਉੱਤਰ-

  1. ਇਹ ਜਲਦੀ ਹਜ਼ਮ ਨਹੀਂ ਹੁੰਦਾ।
  2. ਇਸ ਵਿਚ ਪੌਸ਼ਟਿਕ ਤੱਤ ਵੀ ਕਾਫ਼ੀ ਘੱਟ ਹੁੰਦੇ ਹਨ।
  3. ਇਹ ਸਿਹਤ ਲਈ ਠੀਕ ਨਹੀਂ ਹੁੰਦੇ। |

ਪ੍ਰਸ਼ਨ 18.
ਬਿਮਾਰਾਂ ਨੂੰ ਖਾਣਾ ਦੇਣ ਲਈ ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਤਰੀਕਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ?
ਉੱਤਰ-

  1. ਬੀਮਾਰਾਂ ਲਈ ਉਬਲਿਆ ਹੋਇਆ ਖਾਣਾ ਠੀਕ ਰਹਿੰਦਾ ਹੈ ।
  2. ਅਸਿੱਧੇ ਭਾਫ਼ ਨਾਲ ਪਕਾਉਣ ਵਾਲੇ ਤਰੀਕੇ ਨਾਲ ਭੋਜਨ ਪਕਾ ਕੇ ਵੀ ਰੋਗੀਆਂ ਨੂੰ ਦਿੱਤਾ ਜਾ ਸਕਦਾ ਹੈ।

ਪ੍ਰਸ਼ਨ 19.
ਪਕਾਉਣ ਸਮੇਂ ਫਲ ਅਤੇ ਸਬਜ਼ੀਆਂ ਦਾ ਰੰਗ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ ਹੈ ?
ਉੱਤਰ-
ਫਲ ਅਤੇ ਸਬਜ਼ੀਆਂ ਨੂੰ ਢੱਕ ਕੇ ਪਕਾਉ, ਉੱਨੇ ਸਮੇਂ ਲਈ ਹੀ ਪਕਾਓ ਕਿ ਗਲ ਕੇ ਖਾਣ ਯੋਗ ਹੋ ਜਾਣ। ਇਹਨਾਂ ਨੂੰ ਤੇਜ਼ਾਬੀ ਮਾਦੇ ਵਿਚ ਨਾ ਪਕਾਉ । ਸੋਡਾ ਜਾਂ ਖਾਰਾ ਮਾਧਿਅਮ ਹਰੀਆਂ ਸਬਜ਼ੀਆਂ ਦਾ ਰੰਗ ਬਰਕਰਾਰ ਰੱਖਣ ਵਿਚ ਮੱਦਦ ਕਰਦਾ ਹੈ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 20.
ਭੋਜਨ ਪਕਾਉਣ ਦੇ ਕੀ ਕੀ ਕਾਰਨ ਹਨ ?
ਉੱਤਰ-
ਭੋਜਨ ਪਕਾਉਣ ਦੇ ਹੇਠ ਲਿਖੇ ਕਾਰਨ ਹਨ-

  1. ਭੋਜਨ ਨੂੰ ਪਚਣਯੋਗ ਬਣਾਉਣ ਲਈ
  2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ
  3. ਭੋਜਨ ਵਿਚ ਵੰਨਗੀ ਲਿਆਉਣ ਲਈ ।
  4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ
  5. ਕੀਟਾਣੂਆਂ ਨੂੰ ਨਸ਼ਟ ਕਰਨ ਲਈ
  6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ ।

1. ਕੀਟਾਣੂਆਂ ਨੂੰ ਨਸ਼ਟ ਕਰਨ ਲਈ – ਪਕਾਉਣ ਨਾਲ ਭੋਜਨ ਨੂੰ ਖਰਾਬ ਕਰਨ ਵਾਲੇ ਹਾਨੀਕਾਰਕ ਬੈਕਟੀਰੀਆ ਅਤੇ ਸੁਖਮਦਰਸ਼ੀ ਜੀਵਾਣੂ ਮਰ ਜਾਂਦੇ ਹਨ ਕਿਉਂਕਿ 40°C ਤੋਂ ਵੱਧ ਤਾਪਮਾਨ ’ਤੇ ਬੈਕਟੀਰੀਆ ਦਾ ਵਾਧਾ ਰੁਕ ਜਾਂਦਾ ਹੈ ਅਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੁਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ। ਇਸ ਲਈ ਜਦੋਂ ਕੋਈ ਮਹਾਮਾਰੀ ਫੈਲਦੀ ਹੈ ਤਾਂ ਪੀਣ ਵਾਲਾ ਪਾਣੀ ਵੀ ਪੀਣ ਤੋਂ ਪਹਿਲਾਂ ਉਬਾਲਿਆ ਜਾਂਦਾ ਹੈ। ਇਸ ਤਰ੍ਹਾਂ ਭੋਜਨ ਪਦਾਰਥਾਂ ਨੂੰ ਪਕਾਉਣ ਨਾਲ ਇਹਨਾਂ ਵਿਚਲੇ ਜਰਮ ਮਰ ਜਾਂਦੇ ਹਨ ਅਤੇ ਇਸ ਤਰ੍ਹਾਂ ਭੋਜਨ ਸਿਹਤ ਪੱਖੋਂ ਲਾਭਦਾਇਕ ਹੋ ਜਾਂਦਾ ਹੈ।

2. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ – ਪਕਾਇਆ ਹੋਇਆ ਭੋਜਨ ਆਮ ਤੌਰ ‘ਤੇ ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰਹਿ ਸਕਦਾ ਹੈ । ਜਿਵੇਂ ਉਬਾਲਿਆ ਹੋਇਆ ਦੁੱਧ ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਸਿਧਾਂਤ ਦੇ ਆਧਾਰ ਤੇ ਹੀ ਦੁੱਧ ਨੂੰ ਪਾਸਚੂਰਾਈਜ਼ ਵੀ ਕੀਤਾ ਜਾਂਦਾ ਹੈ। ਇਸੇ ਲਈ ਮੱਖਣ ਨਾਲੋਂ ਘਿਓ ਅਤੇ ਕੱਚੇ ਪਨੀਰ ਨਾਲੋਂ ਤਲਿਆ ਹੋਇਆ ਪਨੀਰ ਕਾਫ਼ੀ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ।

3. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ – ਪਕਾਉਣ ਵੇਲੇ ਦੋ ਜਾਂ ਵੱਧ ਭੋਜਨ ਪਦਾਰਥਾਂ ਨੂੰ ਇਕੱਠੇ ਮਿਲਾ ਕੇ ਪਕਾਇਆ ਜਾ ਸਕਦਾ ਹੈ। ਇਸ ਤਰ੍ਹਾਂ ਭੋਜਨ ਦੀ ਪੌਸ਼ਟਿਕਤਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ, ਜਿਵੇਂ ਦੋ ਜਾਂ ਤਿੰਨ ਦਾਲਾਂ ਇਕੱਠੀਆਂ ਰਲਾ ਕੇ ਬਣਾਈਆਂ ਜਾਣ ਜਾਂ ਕਈ ਸਬਜ਼ੀਆਂ ਆਲੂ-ਗਾਜਰ-ਮਟਰ, ਬੰਦ-ਗੋਭੀ-ਮਟਰ-ਆਲੂ, ਪਾਲਕ-ਗਾਜਰ, ਆਲੂ ਆਦਿ ਦੀ ਸਬਜ਼ੀ ਨੂੰ ਬਣਾਉਣ ਨਾਲ ਭੋਜਨ ਦੇ ਪੌਸ਼ਟਿਕ ਤੱਤਾਂ ਵਿਚ ਵਾਧਾ ਹੁੰਦਾ ਹੈ। ਆਟੇ ਵਿਚ ਜੇ ਵੇਸਣ ਜਾਂ ਸੋਇਆਬੀਨ ਦਾ ਆਟਾ ਮਿਲਾ ਲਿਆ ਜਾਵੇ, ਜਾਂ ਆਟਾ ਗੁੰਨਣ ਸਮੇਂ ਮੂਲੀ, ਮੇਥੇ ਆਦਿ ਮਿਲਾ ਲਏ ਜਾਣ ਤਾਂ ਅਜਿਹੇ ਆਟੇ ਦੇ ਪਰੌਂਠੇ ਜ਼ਿਆਦਾ ਪੌਸ਼ਟਿਕ ਹੋ ਜਾਂਦੇ ਹਨ। ਇਸ ਤਰ੍ਹਾਂ ਇਕ ਭੋਜਨ ਵਿਚਲੇ ਪੌਸ਼ਟਿਕ ਤੱਤਾਂ ਦੀ ਕਮੀ ਦੂਜਾ ਭੋਜਨ ਪੂਰੀ ਕਰ ਦਿੰਦਾ ਹੈ। ਇਸੇ ਤਰ੍ਹਾਂ ਅਨਾਜ ਅਤੇ ਦਾਲਾਂ ਇਕੱਠੀਆਂ ਖਾਣ ਨਾਲ ਵਧੀਆ ਪ੍ਰੋਟੀਨ ਪ੍ਰਾਪਤ ਹੋ ਜਾਂਦੇ ਹਨ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 21.
ਖਾਣਾ ਪਕਾਉਣ ਦੀਆਂ ਵਿਧੀਆਂ ਨੂੰ ਪਕਾਉਣ ਵਾਲੇ ਮਾਧਿਅਮ ਅਨੁਸਾਰ ਕਿਹੜੇਕਿਹੜੇ ਭਾਗਾਂ ਵਿਚ ਵੰਡ ਸਕਦੇ ਹਾਂ ?
ਉੱਤਰ-
ਮਾਧਿਅਮ ਅਨੁਸਾਰ ਖਾਣਾ ਪਕਾਉਣ ਦੀਆਂ ਵਿਧੀਆਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
(1) ਸੁੱਕੇ ਸੇਕ ਨਾਲ ਪਕਾਉਣਾ – ਭੋਜਨ ਨੂੰ ਸਿੱਧਿਆਂ ਅੱਗ ਤੇ ਰੱਖ ਕੇ ਪਕਾਉਣ ਦੇ ਢੰਗ ਨੂੰ ਸੁੱਕੇ ਸੇਕ ਨਾਲ ਪਕਾਉਣਾ ਕਿਹਾ ਜਾਂਦਾ ਹੈ । ਇਸ ਦੇ ਵੀ ਹੇਠ ਤਿੰਨ ਢੰਗ ਹਨ-

  • ਸੇਕਣਾ
  • ਭੰਨਣਾ
  • ਬੇਕ ਕਰਨਾ ।

(2) ਗਿੱਲੇ ਸੇਕ ਜਾਂ ਪਾਣੀ ਨਾਲ ਪਕਾਉਣਾ – ਜਦੋਂ ਭੋਜਨ ਨੂੰ ਨਮੀ ਦੀ ਹੋਂਦ ਵਿਚ ਪਕਾਇਆ ਜਾਂਦਾ , ਤਾਂ ਇਸ ਨੂੰ ਗਿੱਲ ਸੇਕ ਨਾਲ ਪਕਾਉਣਾ ਕਹਿੰਦੇ ਹਨ। ਇਹ ਕੰਮ ਤਿੰਨ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਉਬਾਲਣਾ, ਮੰਗੀ ਅੱਗ ਤੇ ਥੋੜ੍ਹੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ।
ਇਹਨਾਂ ਵਿਚੋਂ ਭਾਫ਼ ਨਾਲ ਪਕਾਉਣ ਦਾ ਢੰਗ ਸਭ ਤੋਂ ਵਧੀਆ ਹੈ।

(3) ਘਿਓ ਜਾਂ ਤੇਲ ਵਿਚ ਪਕਾਉਣਾ – ਘਓ ਜਾਂ ਤੇਲ ਨੂੰ ਗਰਮ ਕਰਕੇ ਇਸ ਵਿਚ ਭੋਜਨ ਪਕਾਉਣ ਦੇ ਢੰਗ ਨੂੰ ਤਲਣਾ ਕਹਿੰਦੇ ਹਨ। ਤਲਣ ਦੇ ਤਿੰਨ ਤਰੀਕੇ ਹਨ-

  • ਸੁੱਕ ਭੁੰਨਿਆ ਤਲਣਾ ।
  • ਘੱਟ ਘਿਓ ਵਿਚ ਤੁਲਣਾ
  • ਖੁੱਲ੍ਹੇ ਘਿਓ ਵਿਚ ਤਲਣਾ।

ਪ੍ਰਸ਼ਨ 22.
ਸੁੱਕੇ ਸੇਕ ਨਾਲ ਪਕਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ-
ਸੁੱਕੇ ਸੇਕ ਨਾਲ ਪਕਾਉਣ ਦੇ ਹੇਠ ਲਿਖੇ ਤਰੀਕੇ ਹਨ-
(i) ਸੇਕਣਾ,
(ii) ਭੰਨਣਾ ਅਤੇ
(ii) ਬੇਕ ਕਰਨਾ।

(i) ਸੇਕਣਾ – ਭੋਜਨ ਪਦਾਰਥਾਂ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਉਣ ਨੂੰ ਸੇਕਣਾ ਕਹਿੰਦੇ ਹਨ: ਜਿਵੇਂ–ਮੀਟ, ਮੁਰਗੇ ਆਦਿ ਨੂੰ ਲੋਹੇ ਦੀਆਂ ਸੀਖਾਂ ਤੇ ਲਾ ਕੇ ਸਿੱਧੀ ਅੱਗ ਤੇ ਰੱਖ ਕੇ ਸੇਕੇ ਜਾਂਦੇ ਹਨ।

(ii) ਭੰਨਣਾ – ਭੋਜਨ ਪਦਾਰਥਾਂ ਨੂੰ ਕਿਸੇ ਧਾਤ ਦੇ ਬਰਤਨ ਵਿਚ ਪਾ ਕੇ ਅੱਗ ਤੇ ਰੱਖ ਕੇ ਅਸਿੱਧੇ ਸੇਕਿਆ ਜਾਂਦਾ ਹੈ। ਇਸ ਨੂੰ ਭੁੰਨਣਾ ਕਹਿੰਦੇ ਹਨ। ਜਿਵੇਂਕੜਾਹੀ ਵਿਚ ਰੇਤ ਨੂੰ ਗਰਮ ਕਰਕੇ ਇਸ ਵਿਚ ਦਾਣੇ ਭੁੰਨੇ ਜਾਂਦੇ ਹਨ।

(iii) ਬੇਕ ਕਰਨਾ – ਭੋਜਨ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦ ਕਰ ਕੇ ਗਰਮ ਹਵਾ ਨਾਲ ਪਕਾਉਣ ਨੂੰ ਬੇਕ ਕਰਨਾ ਕਹਿੰਦੇ ਹਨ। ਜਿਵੇਂ-ਬਿਸਕੁਟ, ਬੰਦ, ਕੇਕ, ਖਤਾਈਆਂ ਆਦਿ ਨੂੰ ਇਸੇ ਤਰ੍ਹਾਂ ਪਕਾਇਆ ਜਾਂਦਾ ਹੈ।

ਪ੍ਰਸ਼ਨ 23.
ਗਿੱਲੇ ਸੇਕ ਨਾਲ ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ-
ਲੇ ਸੇਕ ਨਾਲ ਖਾਣਾ ਪਕਾਉਣ ਦੇ ਤਿੰਨ ਤਰੀਕੇ ਹਨ-
(i) ਊਆਲਣਾ,
(ii) ਮੱਠੀ ਅੱਗ ਤੇ ਥੋੜ੍ਹੇ ਪਾਣੀ ਵਿਚ ਪਕਾਉਣਾ,
(iii) ਭਾਫ਼ ਨਾਲ ਪਉਣਾ।

(i) ਉਬਾਲਣਾ – ਭੋਜਨ ਪਦਾਰਥਾਂ ਨੂੰ ਉਬਲਦੇ ਪਾਣੀ ਵਿਚ ਪੂਰੀ ਤਰ੍ਹਾਂ ਡੁਬੋ ਕੇ ਤੇਜ਼ ਅੱਗ ‘ਤੇ ਪਕ : ਨੂੰ ਉਬਾਲਣਾ ਕਹਿੰਦੇ ਹਨ । ਚੌਲ, ਕਈ ਦਾਲਾਂ ਅਤੇ ਸਬਜ਼ੀਆਂ ਨੂੰ ਇਸ ਢੰਗ ਨਾਲ ਪਕਾਇਆ ਜਾਂਦਾ ਹੈ ।

(ii) ਮੱਠੀ ਮੱਠੀ ਅੱਗ ਤੇ ਪਕਾਉਣਾ – ਕਿਸੇ ਬਰਤਨ ਵਿਚ ਥੋੜ੍ਹੇ ਪਾਣੀ ਵਿਚ ਭੋਜਨ ਪਦਾਰਥ ਨੂੰ ਤੇ ਮੱਠੀ-ਮੱਠੀ ਅੱਗ ‘ਤੇ ਰੱਖ ਕੇ ਪਕਾਇਆ ਜਾਂਦਾ ਹੈ। ਪਹਿਲਾਂ ਦਾਲਾਂ ਆਦਿ ਨੂੰ ਇਸੇ ਤਕ ਪਕਾਇਆ ਜਾਂਦਾ ਸੀ ।

(iii) ਭਾਫ਼ ਨਾਲ ਪਕਾਉਣਾ-ਇਸ ਢੰਗ ਵਿਚ ਭੋਜਨ ਪਦਾਰਥ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਇਸ ਦੇ ਅੱਗੇ ਤਿੰਨ ਢੰਗ ਹਨ
(ਓ) ਇੱਪਾ (ਅ) ਅਸਿੱਧਾ (ਇ) ਦਬਾਓ ਹੇਠ ਭਾਫ਼ ਨਾਲ ਪਕਾਉਣਾ।

ਪ੍ਰਸ਼ਨ 24.
ਕਿਹੜੇ-ਕਿਹੜੇ ਤਰੀਕਿਆਂ ਦੁਆਰਾ ਭੋਜਨ ਤਲਿਆ ਜਾ ਸਕਦਾ ਹੈ ?
ਉੱਤਰ-
ਭੋਜਨ ਨੂੰ ਤਿੰਨ ਢੰਗਾਂ ਨਾਲ ਲਿਆ ਜਾਂਦਾ ਹੈ-
(i) ਸੁੱਕ ਭੰਨਿਆ ਤਲਣਾ
(ii) ਘਟ ਘਿਓ ਵਿਚ ਤੁਲਣਾ
(iii) ਖੁੱਲ੍ਹੇ ਘਿਓ ਵਿਚ ਤਲਣਾ।

(i) ਸੁੱਕ ਭੁੰਨਿਆ ਤੇਲਣਾ – ਬੋੜੇ ਘਿਓ ਨਾਲ ਬਰਤਨ ਨੂੰ ਚੋਪੜ ਕੇ ਭੋਜਨ ਪਦਾਰਥ ਨੂੰ ਇਸ : ਪਾ ਕੇ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ਤੇ ਭੋਜਨ ਪਦਾਰਥ ਨੂੰ ਜਲਦੀ-ਜਲਦੀ ਲਾਇਆ ਜਾਦਾ ਹੈ; ਘਿਓ ਨੂੰ ਭੋਜਨ ਪਦਾਰਥ ਸੋਖ ਲੈਂਦਾ ਹੈ।

(ii) ਘੱਟ ਘਿਓ ਵਿਚ ਤਲਣਾ – ਇਸ ਵਿਚ ਫਰਾਇੰਗ ਪੈਨ ਜਾਂ ਤਵੇ ਤੇ ਥੋੜ੍ਹਾ ਘਿਓ ਪਾ ਕੇ ਰ: ਪਦਾਰਥ ਨੂੰ ਤਲਿਆ ਜਾਂਦਾ ਹੈ। ਪਰੌਂਠੇ, ਆਮਲੇਟ ਆਦਿ ਇਸੇ ਤਰਾਂ ਤਲੇ ਜਾਂਦੇ ਹਨ।

(iii) ਖੁੱਲ੍ਹੇ ਘਿਓ ਵਿਚ ਤਲਣਾ – ਇਸ ਢੰਗ ਵਿਚ ਖੁੱਲ੍ਹੇ ਮੂੰਹ ਵਾਲੇ ਬਰਤਨ ਜਾਂ ਕੜਾਹੀ ਵਿਚ ਕਾਫ਼ੀ ਸਾਰਾ ਘਿਓ ਜਾਂ ਤੇਲ ਲੈ ਕੇ ਇਸ ਨੂੰ ਗਰਮ ਕਰਕੇ ਭੋਜਨ ਪਦਾਰਥ ਨੂੰ ਇਸ ਵਿਚ ਤਲਿਆ ਜਾਂਦਾ ਹੈ। ਘਿਓ ਇੰਨਾ ਹੁੰਦਾ ਹੈ ਕਿ ਸਾਰਾ ਭੋਜਨ ਪਦਾਰਥ ਇਸ ਵਿਚ ਡੁੱਬ ਜਾਵੇ ।
ਪਕੌੜੇ, ਜਲੇਬਿਆਂ ਆਦਿ ਇਸੇ ਢੰਗ ਨਾਲ ਬਣਾਏ ਜਾਂਦੇ ਹਨ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 25.
ਬਿਮਾਰਾਂ ਨੂੰ ਦੇਣ ਲਈ ਭੋਜਨ ਤਲ ਕੇ ਦੇਣਾ ਚਾਹੀਦਾ ਹੈ ਜਾਂ ਉਬਾਲ ਕੇ ? ਕਿਉਂ ?
ਉੱਤਰ-
ਬਿਮਾਰਾਂ ਨੂੰ ਭੋਜਨ ਪਦਾਰਥ ਉਬਾਲ ਕੇ ਦੇਣੇ ਚਾਹੀਦੇ ਹਨ ਨਾ ਕਿ ਤਲ ਕੇ। ਉਬਲਿਆ ਹੋਇਆ ਭੋਜਨ ਛੇਤੀ ਪਚਣਯੋਗ ਹੁੰਦਾ ਹੈ। ਜਦਕਿ ਤਲਿਆ ਹੋਇਆ ਭੋਜਨ ਜਲਦੀ ਹਜ਼ਮ ਨਹੀਂ ਹੁੰਦਾ ਅਤੇ ਇਸ ਵਿਚ ਪੌਸ਼ਟਿਕ ਤੱਤਾਂ ਦੀ ਵੀ ਘਾਟ ਹੁੰਦੀ ਹੈ।

ਪ੍ਰਸ਼ਨ 26.
ਮੱਠੀ-ਮੱਠੀ ਅੱਗ ਤੇ ਪਕਾਉਣ ਅਤੇ ਭਾਫ਼ ਨਾਲ ਪਕਾਉਣ ਵਿਚ ਕੀ ਅੰਤਰ ਹੈ ?
ਉੱਤਰ-

ਮੱਠੀ-ਮੱਠੀ ਅੱਗ ਤੇ ਪਕਾਉਣਾ ਭਾਫ ਨਾਲ ਪਕਾਉਣਾ
1. ਇਸ ਵਿਚ ਭੋਜਨ ਪਦਾਰਥ ਨੂੰ ਥੋੜੇ ਪਾਣੀ ਵਿਚ ਮੱਠੀ-ਮੱਠੀ ਅੱਗ ਤੇ ਪਕਾਇਆ ਜਾਂਦਾ ਹੈ। 1. ਇਸ ਵਿਚ ਭੋਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ।
2. ਇਸ ਵਿਚ ਸਮਾਂ ਵੱਧ ਲੱਗਦਾ ਹੈ। 2. ਇਸ ਵਿਚ ਸਮਾਂ ਘੱਟ ਲੱਗਦਾ ਹੈ।
3. ਫਲਾਂ ਦਾ ਸਿਟਿਉ ਬਣਾਉਣ ਲਈ ਇਸ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ । 3. ਇਡਲੀ, ਪੁਡਿੰਗ, ਦਾਲਾਂ ਆਦਿ ਨੂੰ ਇਸ ਢੰਗ ਨਾਲ ਪਕਾਇਆ ਜਾਂਦਾ ਹੈ।

ਪ੍ਰਸ਼ਨ 27.
ਤਲਣ ਵੇਲੇ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
ਤਲਣ ਵੇਲੇ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ-

  1. ਭੋਜਨ ਨੂੰ ਉਸ ਸਮੇਂ ਤਲਣਾ ਚਾਹੀਦਾ ਹੈ ਜਦੋਂ ਘਿਓ ਜਾਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਅਤੇ ਇਸ ਵਿਚੋਂ ਹਲਕਾ ਨੀਲਾ ਧੂੰਆਂ ਨਿਕਲਣ ਲੱਗ ਜਾਵੇ ।
  2. ਤਲਿਆ ਭੋਜਨ ਕੜਾਹੀ ਵਿਚੋਂ ਕੱਢਣ ਤੋਂ ਪਹਿਲਾਂ ਇਸ ਵਿਚੋਂ ਓ ਜਾਂ ਤੇਲ ਨਿਚੋੜ ਲੈਣਾ ਚਾਹੀਦਾ ਹੈ ।
  3. ਤਲੇ ਜਾਣ ਵਾਲੇ ਭੋਜਨ ਦੇ ਛੋਟੇ ਛੋਟੇ ਟੁਕੜੇ ਕੜਾਹੀ ਵਿਚ ਇਕੱਠੇ ਹੋ ਜਾਂਦੇ ਹਨ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਹੈ ।
  4. ਭੋਜਨ ਨੂੰ ਜ਼ਿਆਦਾ ਸੇਕ ਤੇ ਨਾ ਪਕਾਉ ਕਿਉਂਕਿ ਇਸ ਤਰ੍ਹਾਂ ਭੋਜਨ ਬਾਹਰੋਂ ਸੜ ਜਾਵੇਗਾ ਪਰ ਅੰਦਰੋਂ ਕੱਚਾ ਹੀ ਰਹਿ ਜਾਂਦਾ ਹੈ ।
  5. ਭੋਜਨ ਨੂੰ ਬਾਹਰ ਕੱਢ ਕੇ ਸੋਖਣ ਵਾਲੇ ਕਾਗਜ਼ ਤੇ ਰੱਖ ਲੈਣਾ ਚਾਹੀਦਾ ਹੈ ਤਾਂ ਜੋ ਵਾਧੂ ਤੇਲ ਨੁੱਚੜ ਜਾਵੇ।
  6. ਖਾਣਾ ਪਕਾਉਣ ਤੋਂ ਬਾਅਦ ਬਚੇ ਹੋਏ ਤੇਲ ਨੂੰ ਮਲਮਲ ਦੇ ਟੁਕੜੇ ਜਾਂ ਬਾਰੀਕ ਛਾਣਨੀ ਨਾਲ ਪੁਣ ਲੈਣਾ ਚਾਹੀਦਾ ਹੈ ।

ਪ੍ਰਸ਼ਨ 28.
ਕੀ ਪਕਾਉਣ ਸਮੇਂ ਪੌਸ਼ਟਿਕ ਤੱਤਾਂ ਨੂੰ ਬਚਾਇਆ ਜਾ ਸਕਦਾ ਹੈ ? ਜੇ ਹਾਂ ਤਾਂ ਕਿਵੇਂ ?
ਉੱਤਰ-
ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਪੌਸ਼ਟਿਕ ਤੱਤਾਂ ਨੂੰ ਬਚਾਇਆ ਜਾ ਸਕਦਾ ਹੈ-

  1. ਸਬਜ਼ੀਆਂ ਦੇ ਛਿਲਕੇ ਉਤਾਰੇ ਬਿਨਾਂ ਜਾਂ ਬਹੁਤ ਪਤਲਾ ਛਿਲਕਾ ਉਤਾਰ ਕੇ ਸਬਜ਼ੀ ਬਨਾਉਣੀ ਚਾਹੀਦੀ ਹੈ।
  2. ਅਨਾਜ, ਦਾਲਾਂ ਅਤੇ ਸਬਜ਼ੀਆਂ ਨੂੰ ਜ਼ਿਆਦਾ ਨਹੀਂ ਧੋਣਾ ਚਾਹੀਦਾ ਹੈ ।
  3. ਅਣਛਾਣਿਆ ਆਟਾ ਵਰਤਣਾ ਚਾਹੀਦਾ ਹੈ।
  4. ਭੋਜਨ ਨੂੰ ਜ਼ਰੂਰਤ ਤੋਂ ਜ਼ਿਆਦਾ ਸੇਕਣਾ ਜਾਂ ਤਲਣਾ ਨਹੀਂ ਚਾਹੀਦਾ ।
  5. ਜਿਸ ਪਾਣੀ ਵਿਚ ਭੋਜਨ ਉਬਾਲਿਆ ਜਾਵੇ ਉਸ ਨੂੰ ਸੁੱਟਣਾ ਨਹੀਂ ਚਾਹੀਦਾ।
  6. ਸਬਜ਼ੀਆਂ ਨੂੰ ਕੱਟਣ ਜਾਂ ਫਲੀਆਂ ਵਿਚੋਂ ਦਾਣੇ ਖਾਣਾ ਪਕਾਉਣ ਸਮੇਂ ਹੀ ਕੱਢਣੇ ਚਾਹੀਦੇ ਹਨ।
  7. ਪ੍ਰੈਸ਼ਰ ਕੁੱਕਰ ਵਿਚ ਭੋਜਨ ਪਕਾਉਣ ਨਾਲ ਤੱਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ ।
  8. ਭੋਜਨ ਨੂੰ ਉੱਨੇ ਸਮੇਂ ਲਈ ਹੀ ਪਕਾਉ ਜਦੋਂ ਤਕ ਕਿ ਇਹ ਗਲ ਕੇ ਖਾਣਯੋਗ ਹੋ ਜਾਵੇ।

PSEB 9th Class Home Science Solutions Chapter 8 ਭੋਜਨ ਪਕਾਉਣਾ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 29.
ਭੋਜਨ ਕਿ ਕਿਨ੍ਹਾਂ ਕਾਰਨਾਂ ਕਰਕੇ ਪਕਾਇਆ ਜਾਂਦਾ ਹੈ ?
ਉੱਤਰ-
ਭੋਜਨ ਪਕਾਉਣ ਦੇ ਹੇਠ ਲਿਖੇ ਕਾਰਨ ਹਨ-

  1. ਭੋਜਨ ਨੂੰ ਪਚਣਯੋਗ ਬਣਾਉਣ ਲਈ
  2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ
  3. ਭੋਜਨ ਵਿਚ ਵੰਨਗੀ ਲਿਆਉਣ ਲਈ
  4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ
  5. ਕੀਟਾਣੂਆਂ ਨੂੰ ਨਸ਼ਟ ਕਰਨ ਲਈ
  6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ ।

ਭੋਜਨ ਹੇਠ ਲਿਖੇ ਕਾਰਨਾਂ ਕਰਕੇ ਪਕਾਇਆ ਜਾਂਦਾ ਹੈ-
1. ਭੋਜਨ ਨੂੰ ਪਚਨਯੋਗ ਬਣਾਉਣ ਲਈ – ਭੋਜਨ ਪਦਾਰਥਾਂ ਵਿਚ ਨਸ਼ਾਸਤੇ ਦੇ ਕਣਾਂ ਦੇ ਇਰਦ-ਗਿਰਦ ਆਮ ਤੌਰ ਤੇ ਸੈਲੂਲੋਜ ਦੀ ਸਖ਼ਤ ਪਰਤ ਹੁੰਦੀ ਹੈ। ਇਸ ਪਰਤ ਨੂੰ ਮਨੁੱਖੀ ਪਾਚਨ ਤੰਤਰ ਨਹੀਂ ਤੋੜ ਸਕਦਾ। । ਜਦੋਂ ਭੋਜਨ ਨੂੰ ਪਕਾਇਆ ਜਾਂਦਾ ਹੈ ਤਾਂ ਨਸ਼ਾਸ਼ਤੇ ਦੇ ਕਣ, ਪਾਣੀ ਸੋਖ ਲੈਂਦੇ ਹਨ ਤੇ ਫੁੱਲ ਜਾਂਦੇ ਹਨ। ਇਸ ਤਰ੍ਹਾਂ ਇਹ ਸਖ਼ਤ ਪਰਤ ਫਟ ਜਾਂਦੀ ਹੈ । ਹੁਣ ਇਸ ਉੱਪਰ ਪਾਚਕ ਰਸ ਆਸਾਨੀ ਨਾਲ ਅਸਰ ਕਰ ਸਕਦੇ ਹਨ । ਜਿਵੇਂ ਚੌਲ, ਦਾਲਾਂ, ਅਨਾਜ ਅਤੇ ਮੀਟ ਪਕਾਉਣ ਨਾਲ ਨਰਮ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਚਬਾਉਣਾ ਵੀ ਸੌਖਾ ਹੋ ਜਾਂਦਾ ਹੈ ।

2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ – ਪਕਾਉਣ ਨਾਲ ਭੋਜਨ ਪਦਾਰਥਾਂ ਦਾ ਸੁਆਦ, ਸੁਗੰਧ ਅਤੇ ਦਿੱਖ ਸੁਧਾਰੀ ਜਾ ਸਕਦੀ ਹੈ। ਜਿਵੇਂ ਭੰਨਿਆ ਮੀਟ, ਅੰਡੇ ਦਾ ਆਮਲੇਟ, ਬੈਂਗਨ ਦਾ ਭਰਥਾ ਆਦਿ ਬਣਾਉਣ ਨਾਲ ਇਹਨਾਂ ਭੋਜਨਾਂ ਦਾ ਸੁਆਦ, ਸੁਗੰਧ ਅਤੇ ਦਿੱਖ ਹੀ ਬਦਲ ਜਾਂਦੀ ਹੈ ਤੇ ਇਹਨਾਂ ਨੂੰ ਖਾਣ ਨਾਲ ਮਜ਼ਾ ਵੀ ਆਉਂਦਾ ਹੈ ।

ਭੋਜਨ ਪਕਾਉਂਦੇ ਸਮੇਂ ਮਸਾਲਿਆਂ ਦੀ ਵਰਤੋਂ ਨਾਲ ਵੀ ਭੋਜਨ ਦੀ ਦਿੱਖ, ਸੁਆਦ ਅਤੇ ਸਗੰਧ ਤੇ ਚੰਗਾ ਅਸਰ ਹੁੰਦਾ ਹੈ। ਕਈ ਭੋਜਨ ਜਿਵੇਂ ਕਰੇਲੇ, ਜਿਮੀਕੰਦ ਆਦਿ ਵਿਚ ਕੁਦਰਤੀ ਤੌਰ ਤੇ ਕੌੜਾਪਨ ਜਾਂ ਲੇਸਲਾਪਨ ਹੁੰਦਾ ਹੈ।ਪਕਾਉਣ ਨਾਲ ਇਹ ਭੋਜਨ ਪਦਾਰਥ ਖੁਸ਼ਬੂਦਾਰ ਹੋ ਜਾਂਦੇ ਹਨ ਅਤੇ ਇਹਨਾਂ ਵਿਚੋਂ ਲੇਸ ਤੇ ਕੜਵਾਹਟ ਵੀ ਦੂਰ ਹੋ ਜਾਂਦੀ ਹੈ।

ਕੁਝ ਪਦਾਰਥਾਂ ਜਿਵੇਂ ਬਾਸਮਤੀ ਚੌਲ ਵਿਚ ਅੰਦਰੂਨੀ ਖੁਸ਼ਬੂ ਹੁੰਦੀ ਹੈ ਜੋ ਪਕਾਉਣ ਨਾਲ ਬਾਹਰ ਆ ਜਾਂਦੀ ਹੈ।

3. ਭੋਜਨ ਵਿਚ ਵੰਨਗੀ ਵਖਰੇਵਾਂ ਲਿਆਉਣ ਲਈ – ਪਕਾਉਣ ਨਾਲ ਭੋਜਨ ਵਿਚ ਭਿੰਨਤਾ ਲਿਆਂਦੀ ਜਾ ਸਕਦੀ ਹੈ। ਇਕੋ ਹੀ ਤਰ੍ਹਾਂ ਦਾ ਭੋਜਨ ਖਾਣ ਨਾਲ ਮਨ ਭਰ ਜਾਂਦਾ ਹੈ। ਪਰ ਪਕਾਉਣ ਦੇ ਵੱਖ-ਵੱਖ ਢੰਗਾਂ ਨਾਲ ਇਕੋ ਭੋਜਨ ਨੂੰ ਵੱਖ-ਵੱਖ ਰੂਪ ਦਿੱਤੇ ਜਾ ਸਕਦੇ ਹਨ। ਆਲੂ ਦੇ ਪਰੌਂਠੇ, ਆਲੂ ਚਿਪਸ, ਆਲੂ ਦੇ ਪਕੌੜੇ, ਆਲੂ ਚਾਟ ਆਦਿ ਆਲੂ ਨੂੰ ਵੱਖ-ਵੱਖ ਢੰਗਾਂ ਨਾਲ ਪਕਾ ਕੇ ਲਿਆਂਦੀ ਵੰਨਗੀ ਦੀ ਉਦਾਹਰਨ ਹਨ । ਪਕਾਉਣ ਸਮੇਂ ਇਕੋ ਭੋਜਨ ਨੂੰ ਵੱਖ-ਵੱਖ ਭੋਜਨਾਂ ਨਾਲ ਮਿਲਾ ਕੇ ਵੀ ਵੰਨਗੀ ਲਿਆਂਦੀ ਜਾ ਸਕਦੀ ਹੈ ।

4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ – ਪਕਾਇਆ ਹੋਇਆ ਭੋਜਨ ਆਮ ਤੌਰ ਤੇ ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰਹਿ ਸਕਦਾ ਹੈ । ਜਿਵੇਂ ਉਬਾਲਿਆ ਹੋਇਆ ਦੁੱਧ ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਸਿਧਾਂਤ ਦੇ ਆਧਾਰ ਤੇ ਹੀ ਦੁੱਧ ਨੂੰ ਪਾਸਚੁਰਾਈਜ਼ ਵੀ ਕੀਤਾ ਜਾਂਦਾ ਹੈ। ਇਸੇ ਲਈ ਮੱਖਣ ਨਾਲੋਂ ਘਿਓ ਅਤੇ ਕੱਚੇ ਪਨੀਰ ਨਾਲੋਂ ਤਲਿਆ ਹੋਇਆ ਪਨੀਰ ਕਾਫ਼ੀ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ।

5. ਕੀਟਾਣੂਆਂ ਨੂੰ ਨਸ਼ਟ ਕਰਨ ਲਈ – ਪਕਾਉਣ ਨਾਲ ਭੋਜਨ ਨੂੰ ਖਰਾਬ ਕਰਨ ਵਾਲੇ ਹਾਨੀਕਾਰਕ ਬੈਕਟੀਰੀਆ ਅਤੇ ਸੁਖਮਦਰਸ਼ੀ ਜੀਵਾਣੁ ਮਰ ਜਾਂਦੇ ਹਨ ਕਿਉਂਕਿ 40°C ਤੋਂ ਵੱਧ ਤਾਪਮਾਨ ‘ਤੇ ਬੈਕਟੀਰੀਆ ਦਾ ਵਾਧਾ ਰੁੱਕ ਜਾਂਦਾ ਹੈ ਅਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੁਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ। ਇਸ ਲਈ ਜਦੋਂ ਕੋਈ ਮਹਾਂਮਾਰੀ ਫੈਲਦੀ ਹੈ ਤਾਂ ਪੀਣ ਵਾਲਾ ਪਾਣੀ ਵੀ ਪੀਣ ਤੋਂ ਪਹਿਲਾਂ ਉਬਾਲਿਆ ਜਾਂਦਾ ਹੈ। ਇਸ ਤਰ੍ਹਾਂ ਭੋਜਨ
ਰਤਾ ਨੂੰ ਪਕਾਉਣ ਨਾਲ ਇਹਨਾਂ ਵਿਚਲੇ ਨਾਲ ਜਰਮ ਮਰ ਜਾਂਦੇ ਹਨ ਅਤੇ ਇਸ ਤਰ੍ਹਾਂ 1:ਨ ਸਿਹਤ ਪੱਖੋਂ ਲਾਭਦਾਇਕ ਹੋ ਜਾਂਦਾ ਹੈ।

6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ – ਪਕਾਉਣ ਵੇਲੇ ਦੋ ਜਾਂ ਵੱਧ ਭੋਜਨ ਪਦਾਰਥਾਂ ਨੂੰ ਇਕੱਠੇ ਮਿਲਾ ਕੇ ਪਕਾਇਆ ਜਾ ਸਕਦਾ ਹੈ। ਇਸ ਤਰ੍ਹਾਂ ਭੋਜਨ ਦੀ ਪੌਸ਼ਟਿਕਤਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ, ਜਿਵੇਂ ਦੋ ਜਾਂ ਤਿੰਨ ਦਾਲਾਂ ਇਕੱਠੀਆਂ ਰਲਾ ਕੇ ਬਣਾਈਆਂ ਜਾਣ ਜਾਂ ਕਈ ਸਬਜ਼ੀਆਂ ਆਲੂ-ਗਾਜਰ-ਮਟਰ ਬੰਦ-ਗੋਭੀ, ਮਟਰ-ਆਲੂ, ਪਾਲਕ-ਗਾਜਰ, ਆਲੂ ਆਦਿ ਦੀ ਸਬਜ਼ੀ ਨੂੰ ਬਣਾਉਣ ਨਾਲ ਭੋਜਨ ਦੇ ਪੌਸ਼ਟਿਕ ਤੱਤਾਂ ਵਿਚ ਵਾਧਾ ਹੁੰਦਾ ਹੈ। ਆਟੇ ਵਿਚ ਜੇ ਵੇਸਣ ਜਾਂ ਸੋਇਆਬੀਨ ਦਾ ਆਟਾ ਮਿਲਾ ਲਿਆ ਜਾਵੇ, ਜਾਂ ਆਟਾ ਗੁੰਨਣ ਸਮੇਂ ਮੁਲੀ, ਮੇਥੇ ਆਦਿ ਮਿਲਾ ਲਏ ਜਾਣ ਤਾਂ ਅਜਿਹੇ ਆਟੇ ਦੇ ਪਰੌਂਠੇ ਜ਼ਿਆਦਾ ਪੌਸ਼ਟਿਕ ਹੋ ਜਾਂਦੇ ਹਨ। ਇਸ ਤਰ੍ਹਾਂ ਇਕ ਭੋਜਨ ਵਿਚਲੇ ਪੌਸ਼ਟਿਕ ਤੱਤਾਂ ਦੀ ਕਮੀ ਦੂਜਾ ਭੋਜਨ ਪੂਰੀ ਕਰ ਦਿੰਦਾ ਹੈ। ਇਸੇ ਤਰ੍ਹਾਂ ਅਨਾਜ ਅਤੇ ਦਾਲਾਂ ਇਕੱਠੀਆਂ ਖਾਣ ਨਾਲ ਵਧੀਆ ਪ੍ਰੋਟੀਨ ਪ੍ਰਾਪਤ ਹੋ ਜਾਂਦੇ ਹਨ ।

ਪ੍ਰਸ਼ਨ 30.
ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ? ਕਿਸੇ ਦੋ ਬਾਰੇ ਦੱਸੋ ।
ਉੱਤਰ-
ਭੋਜਨ ਪਕਾਉਣ ਦੇ ਤਿੰਨ ਢਣ ਹਨ-
(i) ਸੁੱਕੇ ਸੇਕ ਨਾਲ ਪਕਾਉਣਾ
(ii) ਗਿੱਲੇ ਸੇਕ ਜਾਂ ਪਾਣੀ ਨਾਲ ਪੜ੍ਹਾਉਣਾ
(iii ) ਘਿਓ ਜਾਂ ਤੇਲ ਵਿਚ ਪਕਾਉਣ ।

ਸੁੱਕੇ ਸੇਕ ਨਾਲ ਪਕਾਉਣਾ ਸੁੱਕੇ ਸੇਕ ਨਾਲ ਪਕਾਉਣ ਦੇ ਹੇਠ ਲਿਖੇ ਤਰੀਕੇ ਹਨ-
(i) ਸੇਕਣਾ
(ii) ਭੰਨਣਾ ਅਤੇ
(iii) ਬੇਕ ਕਰਨਾ।

(i) ਸੇਕਣਾ – ਭੋਜਨ ਪਦਾਰਥਾਂ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਉਣ ਨੂੰ ਸੇਕਣਾ ਕਹਿੰਦੇ ਹਨ। ਜਿਵੇਂ-ਮੀਟ, ਮੁਰਗੇ ਆਦਿ ਨੂੰ ਲੋਹੇ ਦੀਆਂ ਸੀਖਾਂ ਤੇ ਲਾ ਕੇ ਸਿੱਧੀ ਅੱਗ ਤੇ ਰੱਖ ਕੇ ਸੇਕੇ ਜਾਂਦੇ ਹਨ।

(ii) ਭੁੰਨਣਾ – ਭੋਜਨ ਪਦਾਰਥਾਂ ਨੂੰ ਕਿਸੇ ਧਾਤ ਦੇ ਬਰਤਨ ਵਿਚ ਪਾ ਕੇ ਅੱਗ ਤੇ ਰੱਖ ਕੇ ਅਸਿੱਧੇ ਸੋਕਿਆ ਜਾਂਦਾ ਹੈ। ਇਸ ਨੂੰ ਭੰਨਣਾ ਕਹਿੰਦੇ ਹਨ। ਜਿਵੇਂ-ਕੜਾਹੀ ਵਿਚ ਰੇਤਾ ਨੂੰ ਗਰਮ ਕਰਕੇ ਇਸ ਵਿਚ ਦਾਣੇ ਭੁੰਨੇ ਜਾਂਦੇ ਹਨ।

(iii) ਬੇਕ ਕਰਨਾ – ਭੋਜਨ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦ ਕਰ ਕੇ ਗਰਮ ਹਵਾ ਨਾਲ ਪਕਾਉਣ ਨੂੰ ਬੇਕ ਕਰਨਾ ਕਹਿੰਦੇ ਹਨ। ਜਿਵੇਂ-ਬਿਸਕੁਟ, ਬੰਦ, ਕੋਕ, ਖਤਾਈਆਂ ਆਦਿ ਨੂੰ ਇਸੇ ਤਰ੍ਹਾਂ ਪਕਾਇਆ ਜਾਂਦਾ ਹੈ।

ਤਲਣਾ :
ਭੋਜਨ ਨੂੰ ਤਿੰਨ ਢੰਗਾਂ ਨਾਲ ਲਿਆ ਜਾਂਦਾ ਹੈ-
(i) ਸੁੱਕ ਭੰਨਿਆ ਤਲਣਾ
(ii) ਘੱਟ ਘਿਓ ਵਿਚ ਤਲਣਾ
(iii) ਖੁੱਲ੍ਹੇ ਘਿਓ ਵਿਚ ਤਲਣਾ।

(i) ਸੁੱਕ ਭੁੰਨਿਆ ਤਲਣਾ – ਥੋੜੇ ਓ ਨਾਲ ਬਰਤਨ ਨੂੰ ਚੋਪੜ ਕੇ ਭੋਜਨ ਪਦਾਰਥ ਨੂੰ ਇਸ · ਵਿਚ ਪਾ ਕੇ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ਤੇ ਭੋਜਨ ਪਦਾਰਥ ਨੂੰ ਜਲਦੀ – ਜਲਦੀ ਹਿਲਾਇਆ ਜਾਂਦਾ ਹੈ। ਘਿਓ ਨੂੰ ਭੋਜਨ ਪਦਾਰਥ ਸੋਖ ਲੈਂਦਾ ਹੈ।

(ii) ਘੱਟ ਘਿਓ ਵਿਚ ਤਲਣਾ – ਇਸ ਵਿਚ ਫਰਾਇੰਗ ਪੈਨ ਜਾਂ ਤਵੇ ਤੇ ਥੋੜ੍ਹਾ ਘਿਓ ਪਾ ਕੇ ਭੋਜਨ ਪਦਾਰਥ ਨੂੰ ਤਲਿਆ ਜਾਂਦਾ ਹੈ। ਪਰੌਂਠੇ, ਆਮਲੇਟ ਆਦਿ ਇਸੇ ਤਰ੍ਹਾਂ ਤਲੇ ਜਾਂਦੇ ਹਨ।

(ii) ਖੁੱਲ੍ਹੇ ਘਿਓ ਵਿਚ ਤਲਣਾ – ਇਸ ਢੰਗ ਵਿਚ ਖੁੱਲ੍ਹੇ ਮੂੰਹ ਵਾਲੇ ਬਰਤਨ ਜਾਂ ਕੜਾਹੀ ਵਿਚ ਕਾਫ਼ੀ ਸਾਰਾ ਘਿਓ ਜਾਂ ਤੇਲ ਲੈ ਕੇ ਇਸ ਨੂੰ ਗਰਮ ਕਰਕੇ ਭੋਜਨ ਪਦਾਰਥ ਨੂੰ ਇਸ ਵਿਚ ਤਲਿਆ ਜਾਂਦਾ ਹੈ। ਘਿਓ ਇਨ੍ਹਾਂ ਹੁੰਦਾ ਹੈ ਕਿ ਸਾਰਾ ਭੋਜਨ ਪਦਾਰਥ ਇਸ ਵਿਚ ਡੁੱਬ ਜਾਵੇ। | ਪਕੌੜੇ, ਜਲੇਬੀਆਂ ਆਦਿ ਇਸੇ ਢੰਗ ਨਾਲ ਬਣਾਏ ਜਾਂਦੇ ਹਨ।

ਪ੍ਰਸ਼ਨ 31.
ਕਿਸ ਤਰੀਕੇ ਨਾਲ ਬਣਾਇਆ ਭੋਜਨ ਸਭ ਤੋਂ ਸੁਆਦ ਹੁੰਦਾ ਹੈ ? ਇਸ ਤਰੀਕੇ ਬਾਰੇ ਵਿਸਥਾਰ ਨਾਲ ਦੱਸੋ ।
ਉੱਤਰ-
ਭਾਫ਼ ਨਾਲ ਭੋਜਨ ਪਕਾਉਣਾ ਇਕ ਉੱਤਮ ਢੰਗ ਹੈ। ਇਸ ਵਿਚ ਭੰਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਭਾਫ਼ ਨਾਲ ਪਕਾਉਣ ਦੇ ਤਿੰਨ ਢੰਗ ਹਨ- ਸਿੱਧਾ, ਅਸਿੱਧਾ ਅਤੇ ਦਬਾਉ ਹੇਠ ਭਾਫ਼ ਨਾਲ ਪਕਾਉਣਾ ।

(i) ਸਿੱਧਾ – ਕਿਸੇ ਖੁੱਲ੍ਹੇ ਪਤੀਲੇ ਵਿਚ ਪਾਣੀ ਪਾ ਕੇ ਇਸ ਨੂੰ ਉਬਾਲ ਤੇ ਭਾਫ਼ ਬਣਾਈ ਜਾਂਦੀ ਹੈ ਤੇ ਭੋਜਨ ਪਦਾਰਥ ਨੂੰ ਕਿਸੇ ਛਾਣਨੀਦਾਰ ਬਰਤਨ ਵਿਚ ਰੱਖ ਕੇ ਇਸ ਪਤੀਲੇ ਉੱਪਰ ਰੱਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਭੋਜਨ ਪਦਾਰਥ ਭਾਫ਼ ਦੇ ਸਿੱਧੇ ਸੰਪਰਕ ਵਿਚ ਆਉਂਦਾ ਹੈ ਤੇ ਪੱਕ ਕੇ ਤਿਆਰ ਹੋ ਜਾਂਦਾ ਹੈ। ਪਰ ਇਸ ਤਰ੍ਹਾਂ ਪਕਾਇਆ ਭੋਜਨ ਆਸਾਨੀ ਨਾਲ ਪਚਣਯੋਗ ਹੁੰਦਾ ਹੈ। ਇਡਲੀ ਇਸ ਤਰੀਕੇ ਨਾਲ ਬਣਾਈ ਜਾਂਦੀ ਹੈ ।

ਹਾਨੀਆਂ : ਇਸ ਢੰਗ ਨਾਲ ਭੋਜਨ ਪਕਾਉਂਦੇ ਸਮੇਂ ਭੋਜਨ ਵਿਚਲੇ ਕਈ ਜ਼ਰੂਰੀ ਖੁਰਾਕੀ ਤੱਤ ਪਾਣੀ ਵਿਚ ਡਿਗਦੇ ਰਹਿੰਦੇ ਹਨ ਅਤੇ ਵਿਟਾਮਿਨ ਆਕਸੀਕਰਨ ਰਾਹੀਂ ਨਸ਼ਟ ਹੋ ਜਾਂਦੇ ਹਨ । ਇਸ ਢੰਗ ਨਾਲ ਬਾਲਣ ਦਾ ਖਰਚਾ ਵੀ ਵੱਧ ਹੁੰਦਾ ਹੈ ।

(ii) ਅਸਿੱਧਾ – ਇਸ ਢੰਗ ਵਿਚ ਭੋਜਨ ਪਦਾਰਥ ਨੂੰ ਕਿਸੇ ਡੱਬੇ ਵਿਚ ਬੰਦ ਕਰਕੇ ਭਾਫ਼ ਦੇ ਸੰਪਰਕ ਵਿਚ ਲਿਆਇਆ ਜਾਂਦਾ ਹੈ ਤੇ ਭਾਫ਼ ਦਾ ਸਿੱਧਾ ਸੰਪਰਕ ਭੋਜਨ ਪਦਾਰਥ ਨਾਲ ਨਹੀਂ ਹੁੰਦਾ। ਇਸ ਲਈ ਹੀ ਇਸ ਨੂੰ ਭਾਫ਼ ਰਾਹੀਂ ਭੋਜਨ ਪਕਾਉਣ ਦਾ ਸਿੱਧਾ ਢੰਗ ਕਿਹਾ ਜਾਂਦਾ ਹੈ । ਇਸ ਢੰਗ ਵਿਚ ਭੋਜਨ ਦੇ ਖੁਰਾਕੀ ਤੱਤ ਨਾਂ-ਮਾਤਰ ਹੀ ਨਸ਼ਟ ਹੁੰਦੇ ਹਨ ਅਤੇ ਸੁਗੰਧ ਵੀ ਕਾਇਮ ਰਹਿੰਦੀ ਹੈ। ਕਈ ਤਰ੍ਹਾਂ ਦੇ ਕਸਟਰਡ ਅਤੇ ਪੁਡਿੰਗ ਇਸੇ ਢੰਗ ਨਾਲ ਤਿਆਰ ਕੀਤੇ ਜਾਂਦੇ ਹਨ । ਇਸ ਢੰਗ ਨਾਲ ਪਕਾਏ ਖਾਣੇ ਨੂੰ ਗਰਮ ਵੀ ਕੀਤਾ ਜਾ ਸਕਦਾ ਹੈ ।

ਭਾਫ਼ ਨਾਲ ਪਕਾਏ ਭੋਜਨ ਹਲਕੇ ਹੁੰਦੇ ਹਨ ਇਸ ਲਈ ਰੋਗੀਆਂ ਨੂੰ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।
(iii) ਦਬਾਓ ਹੇਠ ਭਾਫ਼ ਨਾਲ ਪਕਾਉਣਾ-ਭਾਫ ਨਾਲ ਭੋਜਨ ਪਕਾਉਣ ਦਾ ਇਹ ਸਭ ਤੋਂ ਵਧੀਆ ਢੰਗ ਹੈ । ਇਸ ਢੰਗ ਵਿਚ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਕੇ ਖਾਣਾ ਪਕਾਇਆ ਜਾਂਦਾ ਹੈ। ਪ੍ਰੈਸ਼ਰ ਕੁੱਕਰ ਵਿਚ ਥੋੜਾ ਜਿਹਾ ਪਾਣੀ ਪਾ ਕੇ ਪ੍ਰੈਸ਼ਰ ਹੇਠ ਭਾਫ਼ ਦੀ ਗਰਮੀ ਨਾਲ ਇਸ ਵਿਚ ਖਾਣਾ ਪਕਾਇਆ ਜਾਂਦਾ ਹੈ।
ਪ੍ਰੈਸ਼ਰ ਕੁੱਕਰ ਉੱਪਰ ਇਕ ਭਾਰ ਲੱਗਿਆ ਹੁੰਦਾ ਹੈ ਜੋ ਪ੍ਰੈਸ਼ਰ ਦਬਾਓ ਨੂੰ ਨਿਯੰਤ੍ਰਿਤ ਕਰਦਾ ਹੈ। ਜਦੋਂ ਭਾਫ਼ ਜ਼ਿਆਦਾ ਬਣ ਜਾਂਦੀ ਹੈ ਤਾਂ ਭਾਰ ਉੱਪਰ ਚੁੱਕਿਆ ਜਾਂਦਾ ਹੈ ਤੇ ਭਾਫ਼ ਬਾਹਰ ਨਿਕਲ ਜਾਂਦੀ ਹੈ । ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾਲ ਸਮੇਂ ਅਤੇ ਬਾਲਣ ਦੀ ਕਾਫ਼ੀ ਬੱਚਤ ਹੁੰਦੀ ਹੈ । ਪ੍ਰੈਸ਼ਰ ਕੁੱਕਰ ਨੂੰ ਕਦੇ ਵੀ ਦੋ ਤਿਹਾਈ (ਪਤ) ਤੋਂ ਵੱਧ ਨਾ ਭਰੋ। ਇਸ ਢੰਗ ਵਿਚ ਭੋਜਨ ਪਦਾਰਥਾਂ ਦੇ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ ਅਤੇ ਭੋਜਨ ਆਸਾਨੀ ਨਾਲ ਪਚਣਯੋਗ ਹੁੰਦਾ ਹੈ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 32.
ਪਕਾਉਣ ਸਮੇਂ ਪੌਸ਼ਟਿਕ ਤੱਤਾਂ ਨੂੰ ਬਚਾਉਣ ਲਈ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-

  1. ਫਲਾਂ ਅਤੇ ਹਰੀਆਂ ਸਬਜ਼ੀਆਂ ਦੇ ਛਿਲਕੇ ਦੇ ਹੇਠਾਂ ਵਾਲੀ ਤਹਿ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ । ਇਸ ਲਈ ਜਿੱਥੋਂ ਤੱਕ ਹੋ ਸਕੇ ਇਹਨਾਂ ਨੂੰ ਛਿਲਕੇ ਸਮੇਤ ਹੀ ਪਕਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਛਿਲਕਾ ਬਹੁਤ ਬਾਰੀਕ ਉਤਾਰਨਾ ਚਾਹੀਦਾ ਹੈ।
  2. ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਪਕਾਉਣ ਲਈ ਸਬਜ਼ੀਆਂ ਦੇ ਬਹੁਤ ਛੋਟੇ ਟੁੱਕੜੇ ਨਾ ਕਰੋ ਕਿਉਂਕਿ ਜਿੰਨੇ ਟੁੱਕੜੇ ਜ਼ਿਆਦਾ ਹੋਣਗੇ ਓਨਾ ਹੀ ਵਿਟਾਮਿਨਾਂ ਅਤੇ ਖਣਿਜ ਪਦਾਰਥਾਂ ਦਾ ਨੁਕਸਾਨ ਵੀ ਵੱਧ ਹੋਵੇਗਾ।
  3. ਸਬਜ਼ੀਆਂ ਨੂੰ ਕੱਟਣ ਜਾਂ ਫਲੀਆਂ ਵਿਚੋਂ ਦਾਣੇ ਕੱਢਣ ਦਾ ਕੰਮ ਖਾਣਾ ਪਕਾਉਣ ਵੇਲੇ ਹੀ ਕਰੋ।
  4. ਭੋਜਨ ਪਕਾਉਣ ਲਈ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਫਿਰ ਜਿਸ ਪਾਣੀ ਵਿਚ ਭੋਜਨ ਪਕਾਇਆ ਜਾਵੇ ਉਸ ਨੂੰ ਸੁੱਟਣ ਦੀ ਥਾਂ ਕਿਸੇ ਦੂਸਰੇ ਪਕਵਾਨ ਵਿਚ ਵਰਤ ਲੈਣਾ ਚਾਹੀਦਾ ਹੈ ।
  5. ਖਾਣ ਵਾਲੇ ਭੋਜਨ ਪਦਾਰਥਾਂ ਨੂੰ ਘੱਟ ਤੋਂ ਘੱਟ ਸਮੇਂ ਲਈ ਇੰਨਾਂ ਪਕਾਓ ਕਿ ਉਹ ਗਲ ਕੇ ਖਾਣ ਯੋਗ ਹੋ ਜਾਣ। ਵੱਧ ਸਮੇਂ ਲਈ ਪਕਾਉਣ ਨਾਲ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।
  6. ਵਿਟਾਮਿਨ ਅਤੇ ਖਣਿਜ ਪਦਾਰਥ ਅਨਾਜਾਂ ਦੀ ਉੱਪਰਲੀ ਤਹਿ ਵਿਚ ਹੀ ਹੁੰਦੇ ਹਨ ਇਸ ਲਈ ਅਣਛਾਣੇ ਆਟੇ ਅਤੇ ਬਿਨਾਂ ਪਾਲਿਸ਼ ਕੀਤੇ ਚਾਵਲਾਂ ਜਾਂ ਦਾਲਾਂ ਆਦਿ ਦਾ ਹੀ ਇਸਤੇਮਾਲ ਕਰੋ।
  7. ਭੋਜਨ ਨੂੰ ਸਦਾ ਢੱਕ ਕੇ ਹੀ ਪਕਾਉ ਕਿਉਂਕਿ ਖੁੱਲ੍ਹੇ ਭਾਂਡੇ ਵਿਚ ਪਕਾਉਣ ਨਾਲ ਵੀ ਉੱਡਣ ਵਾਲੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ।
  8. ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾਲ ਤੱਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ ਅਤੇ ਸਮੇਂ ਅਤੇ ਬਾਲਣ ਦੀ ਬੱਚਤ ਵੀ ਹੁੰਦੀ ਹੈ।
  9. ਭੋਜਨ ਨੂੰ ਜਲਦੀ ਪਕਾਉਣ ਲਈ ਸੋਡਾ ਅਤੇ ਬੇਕਿੰਗ ਪਾਊਡਰ ਦੀ ਵਰਤੋਂ ਨਾ ਕਰੋ ਕਿਉਂਕਿ ਇਹਨਾਂ ਦੀ ਵਰਤੋਂ ਨਾਲ ਵੀ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।
  10. ਤਲਣ ਲਈ ਘਿਓ ਬਹੁਤ ਜ਼ਿਆਦਾ ਗਰਮ ਨਾ ਕਰੋ ।

ਪ੍ਰਸ਼ਨ 33.
ਗਿੱਲੇ ਸੇਕ ਨਾਲ ਖਾਣਾ ਪਕਾਉਣ ਅਤੇ ਸੁੱਕੇ ਸੇਕ ਨਾਲ ਖਾਣਾ ਪਕਾਉਣ ਵਿਚ ਕੀ ਅੰਤਰ ਹੈ । ਇਹਨਾਂ ਤਰੀਕਿਆਂ ਵਿਚੋਂ ਸਭ ਤੋਂ ਉੱਤਮ ਤਰੀਕਾ ਕਿਹੜਾ ਹੈ ਅਤੇ ਕਿਉਂ ?
ਉੱਤਰ-

ਸੁੱਕੇ ਸੇਕ ਨਾਲ ਪਕਾਉਣਾ ਗਿੱਲੇ ਸੇਕ ਨਾਲ ਪਕਾਉਣਾ
1. ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ। 1. ਇਸ ਵਿਚ ਭੋਜਨ ਪਦਾਰਥ ਨੂੰ ਪਾਣੀ ਦੀ ਹੋਂਦ ਵਿਚ ਪਕਾਇਆ ਜਾਂਦਾ ਹੈ ।
2. ਇਸ ਢੰਗ ਨਾਲ ਭੋਜਨ ਪਕਾਉਣ ਦੇ ਤਿੰਨ ਢੰਗ ਹੈ : ਸੇਕਣਾ, ਭੰਨਣਾ ਅਤੇ ਬੇਕ ਕਰਨਾ । 2. ਇਸ ਢੰਗ ਨਾਲ ਭੋਜਨ ਪਕਾਉਣ ਦੇ ਢੰਗ ਹਨ : ਉਬਾਲਣਾ, ਮੱਠੀ ਅੱਗ ਤੇ ਥੋੜੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ ।
3. ਇਸ ਵਿਚ ਭੋਜਨ ਪਦਾਰਥਾਂ ਦੇ ਖ਼ੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ । 3. ਇਸ ਵਿਚ ਭੋਜਨ ਦੇ ਖ਼ੁਰਾਕੀ ਤੱਤ ਘੱਟ ਤੋਂ ਘੱਟ ਨਸ਼ਟ ਹੁੰਦੇ ਹਨ ।
4. ਇਸ ਢੰਗ ਨਾਲ ਪਕਾਇਆ ਭੋਜਨ ਰੋਗੀਆਂ ਲਈ ਵਧੀਆ ਨਹੀਂ ਹੁੰਦਾ । 4. ਇਸ ਢੰਗ ਨਾਲ ਪਕਾਇਆ ਭੋਜਨ ਰੋਗੀਆਂ ਲਈ ਵਧੀਆ ਹੁੰਦਾ ਹੈ ।

ਗਿੱਲੋ ਸੇਕ ਨਾਲ ਖਾਣਾ ਪਕਾਉਣ ਦਾ ਢੰਗ ਵਧੀਆ ਹੈ ਕਿਉਂਕਿ ਇਸ ਤਰ੍ਹਾਂ ਪਕਾਏ ਭੋਜਨ ਵਿਚੋਂ ਖ਼ੁਰਾਕੀ ਤੱਤ ਵੀ ਨਸ਼ਟ ਨਹੀਂ ਹੁੰਦੇ ਅਤੇ ਭੋਜਨ ਪਚਣਯੋਗ ਵੀ ਹੁੰਦਾ ਹੈ ।

ਪ੍ਰਸ਼ਨ 34.
ਖਾਣਾ ਪਕਾਉਣ ਦਾ ਖੁਰਾਕੀ ਤੱਤਾਂ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਖਾਧ ਪਦਾਰਥਾਂ ਵਿਚ ਪ੍ਰੋਟੀਨ, ਕਾਰਬੋਹਾਈਡੇਟਸ, ਚਰਬੀ, ਵਿਟਾਮਿਨ ਤੇ ਖਣਿਜ ਲੂਣ ਖ਼ੁਰਾਕੀ ਤੱਤਾਂ ਤੇ ਤਾਪ ਦਾ ਅਲੱਗ-ਅਲੱਗ ਤਰੀਕੇ ਨਾਲ ਅਸਰ ਹੁੰਦਾ ਹੈ ।

1. ਕਾਰਬੋਹਾਈਡੇਂਟਸ-

  • ਨਿਸ਼ਾਸਤੇ ਦੇ ਕਣ ਪਾਣੀ ਵਿਚ ਪਕਾਉਣ ਤੇ ਪਾਣੀ ਸੋਖ ਕੇ ਫੁੱਲ ਜਾਂਦੇ ਹਨ ਅਤੇ ਫਟ ਜਾਂਦੇ ਹਨ ਅਤੇ ਪਾਣੀ ਵਿਚ ਘੁਲ ਜਾਂਦੇ ਹਨ ਅਤੇ ਫਿਰ ਇਹ ਪਚਣਯੋਗ ਹੋ ਜਾਂਦਾ ਹੈ ।
  • ਸੇਕਣ ਨਾਲ ਨਿਸ਼ਾਸਤਾ ਡੈਕਸਟਨ ਅਤੇ ਫਿਰ ਸ਼ੱਕਰ ਵਿਚ ਬਦਲ ਜਾਂਦਾ ਹੈ, ਜਿਸ ਨੂੰ ਪਚਾਉਣਾ ਸੌਖਾ ਹੁੰਦਾ ਹੈ ਅਤੇ ਸੈਲੂਲੋਜ਼ ਦੇ ਰੇਸ਼ੇ ਵੀ ਪਕਾਉਣ ਨਾਲ ਨਰਮ ਹੋ ਜਾਂਦੇ ਹਨ ।
  • ਚੀਨੀ ਗਰਮ ਕਰਨ ਤੇ ਪਿਘਲਦੀ ਹੈ । ਬਿਨਾਂ ਪਾਣੀ ਦੇ ਪਕਾਈ ਚੀਨੀ ਭੂਰੇ ਰੰਗ ਦੀ ਹੋ ਜਾਂਦੀ ਹੈ ! ਇਸ ਨੂੰ ਕੈਰਾਲਾਈਜ਼ਡ ਚੀਨੀ ਕਿਹਾ ਜਾਂਦਾ ਹੈ ਤੇ ਇਸ ਨਾਲ ਕਸਟਰਡ, ਪੁਡਿੰਗ ਵਗੈਰਾ ਦਾ ਰੰਗ ਤੇ ਸੁਆਦ ਚੰਗਾ ਹੋ ਜਾਂਦਾ ਹੈ ।

2. ਪ੍ਰੋਟੀਨ-
ਗਰਮ ਕਰਨ ਤੇ ਪ੍ਰੋਟੀਨ ਜੰਮ ਅਤੇ ਸੁੰਘੜ ਜਾਂਦੇ ਹਨ ਅਤੇ ਕੁਝ ਹਾਨੀਕਾਰਕ ਐੱਨਜ਼ਾਈਮ ਜੋ ਕਿ ਵਿਟਾਮਿਨਾਂ ਨੂੰ ਨਸ਼ਟ ਕਰਦੇ ਹਨ, ਪਕਾਉਣ ਨਾਲ ਨਸ਼ਟ ਹੋ ਜਾਂਦੇ ਹਨ । ਪਸ਼ੂ ਪ੍ਰੋਟੀਨ ਜ਼ਿਆਦਾ ਪਕਾਉਣ ਤੇ ਸਖ਼ਤ ਹੋ ਜਾਂਦੇ ਹਨ । ਇਸ ਲਈ ਇਹਨਾਂ ਨੂੰ ਘੱਟ ਤਾਪ ਤੇ ਹੌਲੇ-ਹੌਲੇ ਪਕਾਉਣਾ ਚਾਹੀਦਾ ਹੈ ਤਾਂ ਕਿ ਉਹ ਜਲਦੀ ਪਚ ਸਕਣ ਪਰ ਪੌਦਿਆਂ ਤੋਂ ਮਿਲਣ ਵਾਲੀ ਪ੍ਰੋਟੀਨ ਛੋਲੇ, ਮਟਰ, ਸੋਇਆਬੀਨ ਆਦਿ) ਨੂੰ ਪਾਣੀ ਵਿਚ ਅਤੇ ਜ਼ਿਆਦਾ ਤਾਪ ਤੇ ਪਕਾਉਣਾ ਚਾਹੀਦਾ ਹੈ ਇਸ ਨਾਲ ਇਹ ਜਲਦੀ ਪਚਦੇ ਹਨ ਅਤੇ ਸੁਆਦ ਵੀ ਬਣਦੇ ਹਨ ।

3. ਚਰਬੀ-
ਜ਼ਿਆਦਾ ਦੇਰ ਤਕ ਚਰਬੀ ਨੂੰ ਗਰਮ ਕਰਨ ਤੇ ਇਸ ਦਾ ਵਿਘਟਨ ਹੋ ਜਾਂਦਾ ਹੈ ਅਤੇ ਇਹ ਅਮਲਾਂ ਵਿਚ ਬਦਲ ਜਾਂਦੀ ਹੈ ਅਤੇ ਇਸ ਦਾ ਸੁਆਦ ਤੇ ਸੁਗੰਧ ਵੀ ਖ਼ਰਾਬ ਹੋ ਜਾਂਦੇ ਹਨ ਅਤੇ ਚਰਬੀ ਛੇਤੀ ਨਹੀਂ ਪਚਦੀ । ਇਸੇ ਲਈ ਵਾਰ-ਵਾਰ ਇੱਕੋ ਤੇਲ ਵਿਚ ਨਹੀਂ ਤਲਣਾ ਚਾਹੀਦਾ | ਇਸੇ ਤਰ੍ਹਾਂ ਘੱਟ ਤਾਪ ਤੇ ਚਰਬੀ ਨੂੰ ਗਰਮ ਕਰਨ ਨਾਲ ਖਾਧ ਪਦਾਰਥ ਜ਼ਿਆਦਾ ਚਰਬੀ ਸੋਖ ਲੈਂਦੇ ਹਨ ਅਤੇ ਇਹਨਾਂ ਨੂੰ ਪਚਾਉਣਾ ਮੁਸ਼ਕਿਲ ਹੋ ਜਾਂਦਾ ਹੈ ।

4. ਵਿਟਾਮਿਨ-
ਜ਼ਿਆਦਾ ਦੇਰ ਤਕ ਤੇਜ਼ ਅੱਗ ਤੇ ਪਕਾਉਣ ਨਾਲ ਵਿਟਾਮਿਨ ‘ਬੀ’ ਦੀ ਕਾਫ਼ੀ ਮਾਤਰਾ ਅਤੇ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦੇ ਹਨ ।ਉਬਲਦੇ ਪਾਣੀ ਵਿਚ ਸਬਜ਼ੀਆਂ ਪਕਾਈਆਂ ਜਾਣ ਤਾਂ ਘੱਟ ਵਿਟਾਮਿਨ ਨਸ਼ਟ ਹੁੰਦੇ ਹਨ | ਤਲਣ ਤੇ ਭੰਨਣ ਨਾਲ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ । ਵਿਟਾਮਿਨ ‘ਏ’ ਤੇ ‘ਡੀ’ ਉੱਪਰ ਗਰਮੀ ਦਾ ਬਹੁਤਾ ਅਸਰ ਨਹੀਂ ਹੁੰਦਾ। ਸੋਡਾ ਪਾ ਕੇ ਭੋਜਨ ਪਕਾਉਣ ਤੇ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ |

5. ਖਣਿਜ ਲੂਣ-
ਖਣਿਜ ਲੂਣ ਪਕਾਉਣ ਵੇਲੇ ਪਾਣੀ ਵਿਚ ਘੁਲ ਜਾਂਦੇ ਹਨ । ਇਸ ਲਈ ਇਸ ਪਾਣੀ ਨੂੰ ਤਰੀ ਵਾਂਗ ਵਰਤ ਲੈਣਾ ਚਾਹੀਦਾ ਹੈ ਡੋਲਣਾ ਨਹੀਂ ਚਾਹੀਦਾ।ਉਬਾਲਣ ਨਾਲ ਸੋਡੀਅਮ ਵੀ ਨਸ਼ਟ ਹੋ ਜਾਂਦਾ ਹੈ । ਇਸ ਦੀ ਕਮੀ ਨਮਕ ਪਾ ਕੇ ਪੂਰੀ ਕੀਤੀ ਜਾ ਸਕਦੀ ਹੈ । ਦੁੱਧ ਉਬਾਲਣ ਤੇ ਥੋੜੀ ਕੈਲਸ਼ੀਅਮ ਵੀ ਨਸ਼ਟ ਹੁੰਦੀ ਹੈ ।

PSEB 9th Class Home Science Guide ਭੋਜਨ ਪਕਾਉਣਾ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਪੂਰਨ ਭੋਜਨ ਕੀ ਹੁੰਦਾ ਹੈ ? ਕਿਸੇ ਦੋ ਸੰਪੂਰਨ ਭੋਜਨ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਸੰਪੂਰਨ ਭੋਜਨ ਉਹ ਹੁੰਦਾ ਹੈ ਜਿਸ ਵਿਚ ਸਰੀਰ ਲਈ ਜ਼ਰੂਰੀ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ । ਦੁੱਧ ਅਤੇ ਅੰਡੇ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 2.
ਦਾਣੇ ਕਿਹੜੀ ਵਿਧੀ ਰਾਹੀਂ ਪਕਾਏ ਜਾਂਦੇ ਹਨ ? ਇਸ ਵਿਧੀ ਰਾਹੀਂ ਹੋਰ ਕੀ ਬਣਾਇਆ ਜਾਂਦਾ ਹੈ ?
ਉੱਤਰ-
ਦਾਣਿਆਂ ਨੂੰ ਕੜਾਹੀ ਵਿਚ ਰੇਤਾ ਗਰਮ ਕਰਕੇ ਭੰਨਿਆ ਜਾਂਦਾ ਹੈ । ਬੈਂਗਨ ਨੂੰ ਭੁੱਬਲ ਵਿਚ ਭੁੰਨਿਆ ਜਾਂਦਾ ਹੈ ਤੇ ਸ਼ਕਰਕੰਦੀ ਨੂੰ ਵੀ ਇਸੇ ਤਰ੍ਹਾਂ ਹੀ ਭੁੰਨਿਆ ਜਾਂਦਾ ਹੈ ।

ਪ੍ਰਸ਼ਨ 3.
ਸਿੱਧੀ ਤੇਜ਼ ਅੱਗ ਤੇ ਰੱਖ ਕੇ ਪਕਾਉਣ ਦਾ ਕੀ ਨੁਕਸਾਨ ਹੈ ?
ਉੱਤਰ-
ਸਿੱਧੀ ਤੇਜ਼ ਅੱਗ ਤੇ ਰੱਖ ਕੇ ਪਕਾਉਣ ਨਾਲ ਬਾਹਰੀ ਪਰਤ ਸੜ ਜਾਂਦੀ ਹੈ ਤੇ ਕਈ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 4.
ਜਿਹੜੇ ਪਾਣੀ ਵਿਚ ਭੋਜਨ ਪਕਾਇਆ ਜਾਵੇ, ਉਸ ਨੂੰ ਸੁੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਜਿਸ ਪਾਣੀ ਵਿਚ ਭੋਜਨ ਪਕਾਇਆ ਜਾਵੇ ਉਸ ਨੂੰ ਇਸ ਲਈ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਉਸ ਵਿਚ ਖਣਿਜ ਲੂਣ ਘੁਲ ਜਾਂਦੇ ਹਨ ਅਤੇ ਪਾਣੀ ਸੁੱਟਣ ਨਾਲ ਇਹ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 5.
ਕਿਹੜੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ ? ਸੂਚੀ ਬਣਾਓ ।
ਉੱਤਰ-
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ, ਜਿਵੇਂ-ਅਨਾਜ, ਦਾਲਾਂ, ਮੀਟ, ਮੱਛੀ, ਆਂਡਾ ਆਦਿ।

ਪ੍ਰਸ਼ਨ 6.
ਭੋਜਨ ਨੂੰ ਪ੍ਰੈਸ਼ਰ ਕੁੱਕਰ ਵਿਚ ਪਕਾਉਣ ਦੇ ਕੀ ਲਾਭ ਹਨ ?
ਉੱਤਰ-
ਪ੍ਰੈਸ਼ਰ ਕੁੱਕਰ ਵਿਚ ਪੱਕਿਆ ਭੋਜਨ ਪੌਸ਼ਟਿਕ ਹੁੰਦਾ ਹੈ ਅਤੇ ਇਸ ਨਾਲ ਬਾਲਣ ਦੀ ਵੀ ਬੱਚਤ ਹੁੰਦੀ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 7.
ਫਲ ਅਤੇ ਸਬਜ਼ੀਆਂ ਦੇ ਛਿਲਕੇ ਕਿਉਂ ਨਹੀਂ ਉਤਾਰਨੇ ਚਾਹੀਦੇ ?
ਉੱਤਰ-
ਫਲ ਅਤੇ ਸਬਜ਼ੀਆਂ ਦੇ ਛਿਲਕਿਆਂ ਦੀ ਹੇਠਲੀ ਤਹਿ ਵਿਚ ਪੌਸ਼ਟਿਕ ਤੱਤ ਵਧੇਰੇ ਹੁੰਦੇ ਹਨ, ਇਸ ਲਈ ਫਲ ਅਤੇ ਸਬਜ਼ੀਆਂ ਨੂੰ ਬਿਨਾਂ ਛਿੱਲੇ ਹੀ ਵਰਤਣਾ ਚਾਹੀਦਾ ਹੈ ।

ਪ੍ਰਸ਼ਨ 8.
ਅਣਛਾਣਿਆ ਆਟਾ ਕਿਉਂ ਵਰਤਣਾ ਚਾਹੀਦਾ ਹੈ ?
ਉੱਤਰ-
ਭੋਜਨ ਦੀ ਪੌਸ਼ਟਿਕਤਾ ਬਣਾਈ ਰੱਖਣ ਲਈ ਅਣਛਾਣਿਆ ਆਟਾ ਵਰਤਣਾ ਚਾਹੀਦਾ ਹੈ ਕਿਉਂਕਿ ਛਾਣ ਬੂਰੇ ਨੂੰ ਕੱਢਣ ਨਾਲ ਵਿਟਾਮਿਨ ਅਤੇ ਖਣਿਜ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 9.
ਤਲੇ ਹੋਏ ਭੋਜਨ ਨਾਲ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਤਲੇ ਹੋਏ ਭੋਜਨ ਖਾਣ ਨਾਲ ਮੋਟਾਪਾ ਹੁੰਦਾ ਹੈ ਅਤੇ ਜ਼ਿਆਦਾ ਤਲਣ ਨਾਲ ਵਿਟਾਮਿਨ ਵੀ ਨਸ਼ਟ ਹੋ ਜਾਂਦੇ ਹਨ ਅਤੇ ਤਲਿਆ ਭੋਜਨ ਪਚਣ ਵਿਚ ਔਖਾ ਹੁੰਦਾ ਹੈ ।

ਪ੍ਰਸ਼ਨ 10.
ਭੱਠੀ ਵਿਚ ਭੋਜਨ ਪਕਾਉਂਦੇ ਸਮੇਂ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਭੱਠੀ ਵਿਚ ਭੋਜਨ ਪਕਾਉਣ ਲਈ ਭੱਠੀ ਪਹਿਲੋਂ ਤਪੀ ਹੋਣੀ ਚਾਹੀਦੀ ਹੈ ਅਤੇ ਇਕ ਵਾਰ ਭੋਜਨ ਰੱਖ ਕੇ ਉਸ ਨੂੰ ਬਾਰ-ਬਾਰ ਨਹੀਂ ਖੋਲ੍ਹਣਾ ਚਾਹੀਦਾ ।

ਪ੍ਰਸ਼ਨ 11.
ਭਾਫ਼ ਦੁਆਰਾ ਭੋਜਨ ਪਕਾਉਣ ਦਾ ਅਸਿੱਧੇ ਢੰਗ ਤੋਂ ਕੀ ਭਾਵ ਹੈ ?
ਉੱਤਰ-
ਇਸ ਢੰਗ ਵਿਚ ਭੋਜਨ ਪਦਾਰਥ ਨੂੰ ਕਿਸੇ ਡੱਬੇ ਵਿਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਡੱਬੇ ਨੂੰ ਭਾਫ਼ ਨਾਲ ਗਰਮ ਕਰਕੇ ਵਿਚਲੇ ਭੋਜਨ ਪਦਾਰਥ ਨੂੰ ਪਕਾਇਆ ਜਾਂਦਾ ਹੈ ।

ਪ੍ਰਸ਼ਨ 12.
ਸਬਜ਼ੀਆਂ ਦੇ ਛੋਟੇ ਟੁਕੜੇ ਕਿਉਂ ਨਹੀਂ ਕੱਟਣੇ ਚਾਹੀਦੇ ?
ਉੱਤਰ-
ਕਿਉਂਕਿ ਛੋਟੇ-ਛੋਟੇ ਟੁਕੜਿਆਂ ਵਿਚੋਂ ਖਣਿਜ ਪਦਾਰਥਾਂ ਅਤੇ ਵਿਟਾਮਿਨਾਂ ਦਾ ਵੱਧ ਨੁਕਸਾਨ ਹੋਵੇਗਾ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 13.
ਕੈਰਾਲਾਈਜ਼ਡ ਚੀਨੀ ਕੀ ਹੁੰਦੀ ਹੈ ?
ਉੱਤਰ-
ਚੀਨੀ ਨੂੰ ਜਦੋਂ ਬਿਨਾਂ ਪਾਣੀ ਤੋਂ ਪਕਾਇਆ ਜਾਂਦਾ ਹੈ ਤਾਂ ਇਹ ਭੂਰੇ ਰੰਗ ਦੀ ਹੋ ਜਾਂਦੀ ਹੈ । ਇਸ ਨੂੰ ਕੈਰਾਲਾਈਜ਼ਡ ਚੀਨੀ ਕਹਿੰਦੇ ਹਨ ।

ਪ੍ਰਸ਼ਨ 14.
ਕਿਹੜੇ – ਕਿਹੜੇ ਭੋਜਨ ਪਦਾਰਥਾਂ ਨੂੰ ਭੁੰਨਿਆ ਜਾ ਸਕਦਾ ਹੈ ?
ਉੱਤਰ-
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਭੁੰਨਿਆ ਜਾ ਸਕਦਾ ਹੈ-

  1. ਆਲੂ
  2. ਬੈਂਗਣ
  3. ਮਾਸ ਦੇ ਟੁਕੜੇ
  4. ਮੁਰਗਾ
  5. ਮੱਕੀ ਦੀ ਛੱਲੀ
  6. ਰੋਟੀ
  7. ਮੱਛੀ
  8. ਦਾਣੇ ।

ਪ੍ਰਸ਼ਨ 15.
ਫਲਾਂ ਦਾ ਸਿਟਿਉ ਬਣਾਉਣ ਲਈ ਕਿਹੜੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਫਲਾਂ ਦਾ ਸਿਟਿਊ ਬਣਾਉਣ ਲਈ ਸੇਬ ਜਾਂ ਨਾਸ਼ਪਾਤੀ ਨੂੰ ਥੋੜ੍ਹੇ ਪਾਣੀ ਵਿਚ ਚੀਨੀ ਪਾ ਕੇ ਮੱਧਮ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ।

ਪ੍ਰਸ਼ਨ 16.
ਭੋਜਨ ਪਦਾਰਥਾਂ ਨੂੰ ਕਿਵੇਂ ਭੁੰਨਿਆ ਜਾ ਸਕਦਾ ਹੈ ? ਕੋਈ ਦੋ ਉਦਾਹਰਨਾਂ ਦਿਓ ?
ਉੱਤਰ-
ਕਿਸੇ ਧਾਤ ਦੇ ਬਰਤਨ ਨੂੰ ਭਖਦੀ ਅੱਗ ਤੇ ਰੱਖ ਕੇ ਜਾਂ ਅਸਿੱਧੇ ਸੇਕ ਨਾਲ ਭੋਜਨ ਪਦਾਰਥਾਂ ਨੂੰ ਭੁੰਨਿਆ ਜਾਂਦਾ ਹੈ । ਜਿਵੇਂ ਕੜਾਹੀ ਵਿਚ ਰੇਤ ਪਾ ਕੇ ਦਾਣੇ ਭੁੰਨ ਜਾਂਦੇ ਹਨ ਅਤੇ ਬੈਂਗਣ ਨੂੰ ਭੁੱਬਲ (ਗਰਮ ਸਵਾਹ) ਵਿਚ ਰੱਖ ਕੇ ਭੁੰਨਿਆ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੱਕੇ ਭੋਜਨ ਅਤੇ ਕੱਚੇ ਭੋਜਨ ਵਿਚ ਕੀ ਅੰਤਰ ਹੈ ?
ਉੱਤਰ-
table

ਪੱਕਿਆ ਭੋਜਨ ਕੱਚਾ ਭੋਜਨ
1. ਪੱਕਿਆ ਹੋਇਆ ਭੋਜਨ ਨਰਮ ਹੋ ਜਾਂਦਾ ਹੈ ਅਤੇ ਚਬਾਉਣ ਤੇ ਪਚਾਉਣ ਵਿਚ ਅਸਾਨ ਹੁੰਦਾ ਹੈ । 1. ਕੱਚਾ ਭੋਜਨ ਸਖ਼ਤ ਹੁੰਦਾ ਹੈ । ਇਸ ਲਈ ਇਸ ਨੂੰ ਚਬਾਉਣਾ, ਪਚਾਉਣਾ ਕਠਿਨ ਹੁੰਦਾ ਹੈ ।
2. ਪੱਕੇ ਹੋਏ ਭੋਜਨ ਦਾ ਰੰਗ, ਰੂਪ ਸੁਆਦ ਅਤੇ ਖੁਸ਼ਬੂ ਚੰਗੇ ਹੋ ਜਾਂਦੇ ਹਨ । 2. ਬਿਨਾਂ ਪਕਾਏ ਭੋਜਨ ਵੇਖਣ ਜਾਂ ਖਾਣ ਅਤੇ ਖ਼ੁਸ਼ਬੂ ਵਿਚ ਚੰਗੇ ਨਹੀਂ ਹੁੰਦੇ ਹਨ ।
3. ਪਕਾਉਣ ਨਾਲ ਜ਼ਿਆਦਾ ਤਾਪਮਾਨ ਦੇ ਕਾਰਨ ਕਈ ਹਾਨੀਕਾਰਕ ਕੀਟਾਣੂ ਮਰ ਜਾਂਦੇ ਹਨ । 3. ਕੱਚੇ ਭੋਜਨ ਵਿਚ ਕਈ ਹਾਨੀਕਾਰਕ ਕੀਟਾਣੂ ਹੁੰਦੇ ਹਨ ਜੋ ਕਿ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ।
4. ਪਕਾਉਣ ਨਾਲ ਇਕ ਹੀ ਵਸਤੂ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ । 4. ਜੇਕਰ ਭੋਜਨ ਨੂੰ ਨਾ ਪਕਾਇਆ ਜਾਵੇ ਅਤੇ ਉਸ ਨੂੰ ਇਕੋ ਰੂਪ ਵਿਚ ਖਾਇਆ ਜਾਵੇ ਤਾਂ ਉਸ ਨਾਲ ਜਲਦੀ ਹੀ ਮਨ ਭਰ ਜਾਂਦਾ ਹੈ ।
5. ਪਕਾਉਣ ਨਾਲ ਭੋਜਨ ਨੂੰ ਜ਼ਿਆਦਾ ਦੇਰ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । 5. ਕੱਚਾ ਭੋਜਨ ਜਲਦੀ ਖ਼ਰਾਬ ਹੋ ਜਾਂਦਾ ਹੈ । ਉਸ ਵਿਚ ਜੀਵਾਣੁ ਪੈਦਾ ਹੋ ਜਾਂਦੇ ਹਨ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 2.
ਉਬਾਲਣ ਅਤੇ ਤਲਣ ਦੇ ਲਾਭ ਅਤੇ ਹਾਨੀਆਂ ਲਿਖੋ ।
ਉੱਤਰ-
ਉਬਾਲਣ ਅਤੇ ਤਲਣ ਦੇ ਅੱਗੇ ਲਿਖੇ ਲਾਭ ਅਤੇ ਹਾਨੀਆਂ ਹਨ-
ਉਬਾਲਣ ਦੇ ਲਾਭ-

  1. ਉਬਾਲਿਆ ਹੋਇਆ ਭੋਜਨ ਸੌਖ ਨਾਲ ਪਚਣਯੋਗ ਹੁੰਦਾ ਹੈ ।
  2. ਇਸ ਵਿਧੀ ਵਿਚ ਭੋਜਨ ਦੇ ਪੌਸ਼ਟਿਕ ਤੱਤ ਘੱਟ ਨਸ਼ਟ ਹੁੰਦੇ ਹਨ ।
  3. ਇਹ ਵਿਧੀ ਸਰਲ ਅਤੇ ਘੱਟ ਖ਼ਰਚੀਲੀ ਹੈ ।
  4. ਪ੍ਰੈਸ਼ਰ ਕੁੱਕਰ ਵਿਚ ਖਾਧ ਪਦਾਰਥ ਉਬਾਲਣ ਨਾਲ ਸਮੇਂ ਅਤੇ ਬਾਲਣ ਦੀ ਵੀ ਬੱਚਤ ਹੁੰਦੀ ਹੈ।

ਉਬਾਲਣ ਦੀਆਂ ਹਾਨੀਆਂ-

  1. ਜ਼ਿਆਦਾ ਤੇਜ਼ੀ ਨਾਲ ਉਬਾਲਣ ਨਾਲ ਪਾਣੀ ਛੇਤੀ ਸੁੱਕ ਜਾਂਦਾ ਹੈ ਅਤੇ ਜ਼ਿਆਦਾ ਬਾਲਣ ਖ਼ਰਚ ਹੁੰਦਾ ਹੈ ।
  2. ਇਸ ਵਿਧੀ ਨਾਲ ਵਸਤੁ ਛੇਤੀ ਨਹੀਂ ਪੱਕਦੀ ।

ਤਲਣ ਦੇ ਲਾਭ-

  1. ਤਲਿਆ ਹੋਇਆ ਭੋਜਨ ਜ਼ਿਆਦਾ ਸੁਆਦੀ ਹੋ ਜਾਂਦਾ ਹੈ ।
  2. ਭੋਜਨ ਪਦਾਰਥਾਂ ਦਾ ਚਿਕਨਾਈ ਨਾਲ ਸੰਯੋਗ ਹੋਣ ਕਰਕੇ ਕੈਲੋਰੀ ਭਾਰ ਜ਼ਿਆਦਾ ਵੱਧ ਜਾਂਦਾ ਹੈ ।
  3. ਤਲੇ ਹੋਏ ਪਦਾਰਥ ਛੇਤੀ ਖ਼ਰਾਬ ਨਹੀਂ ਹੁੰਦੇ ।

ਤਲਣ ਦੇ ਦੋਸ਼

  1. ਜ਼ਿਆਦਾ ਤਲਣ-ਭੰਨਣ ਨਾਲ ਕੁਝ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।
  2. ਭੋਜਨ ਭਾਰਾ ਹੋ ਜਾਂਦਾ ਹੈ ।
  3. ਭੋਜਨ ਪਚਣਯੋਗ ਨਾ ਹੋਣ ਨਾਲ ਕਦੀ-ਕਦੀ ਪਾਚਨ ਵਿਗੜ ਜਾਂਦਾ ਹੈ ।

ਪ੍ਰਸ਼ਨ 3.
ਬੇਕ ਕਰਨ ਅਤੇ ਭੁੰਨਣ ਵਿਚ ਕੀ ਅੰਤਰ ਹੈ ?
ਉੱਤਰ-
ਬੇਕ ਕਰਨ ਅਤੇ ਭੁੰਨਣ ਵਿਚ ਹੇਠ ਲਿਖੇ ਅੰਤਰ ਹਨ-

ਬੇਕ ਕਰਨਾ ਭੰਨਣਾ
1. ਇਸ ਵਿਚ ਪਦਾਰਥ ਨੂੰ ਬੰਦ ਗਰਮ ਭੱਠੀ ਵਿਚ ਰੱਖ ਕੇ ਗਰਮੀ ਨਾਲ ਪਕਾਇਆ ਜਾਂਦਾ ਹੈ । 1. ਇਸ ਵਿਚ ਪਦਾਰਥ ਨੂੰ ਥੋੜ੍ਹੀ ਜਿਹੀ ਚਿਕਨਾਈ ਲਾ ਕੇ ਸੇਕਿਆ ਜਾਂਦਾ ਹੈ ।
2. ਭੋਜਨ ਵਾਲੇ ਬਰਤਨ ਨੂੰ ਪਹਿਲਾਂ ਜ਼ਿਆਦਾ ਅਤੇ ਫਿਰ ਘੱਟ ਸੇਕ ਤੇ ਰੱਖਿਆ ਜਾਂਦਾ ਹੈ । 2. ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਪਕਾਇਆ ਜਾਂਦਾ ਹੈ ।
3. ਇਸ ਵਿਚ ਭੱਠੀ ਦਾ ਤਾਪਮਾਨ ਬਰਾਬਰ ਰਹਿਣਾ ਚਾਹੀਦਾ ਹੈ । 3. ਇਸ ਵਿਚ ਭੱਠੀ ਦਾ ਤਾਪਮਾਨ ਸਦਾ ਮੱਧਮ ਰਹਿਣਾ ਚਾਹੀਦਾ ਹੈ ।
4. ਇਸ ਵਿਚ ਪਾਣੀ ਦੇ ਬਿਨਾਂ ਭੋਜਨ ਦੇ ਸਾਰੇ ਤੱਤ ਸੁਰੱਖਿਅਤ ਰਹਿੰਦੇ ਹਨ । 4. ਇਸ ਵਿਚ ਭੋਜਨ ਦੇ ਤੱਤ ਵੀ ਅੱਗ ਵਿਚ ਡਿੱਗ ਜਾਂਦੇ ਹਨ ।
5. ਇਸ ਵਿਚ ਕੱਚੇ ਕੇਲੇ ਅਤੇ ਹੋਰ ਫਲਾਂ ਨੂੰ ਵੀ ਮਸਾਲਾ ਲਾ ਕੇ ਪਕਾਇਆ ਜਾਂਦਾ ਹੈ । 5. ਇਸ ਵਿਚ ਦਾਣੇ ਭੱਠੀ ਤੇ ਕੜਾਹੀ ਵਿਚ ਪਾ ਕੇ ਰੇਤ ਵਿਚ ਭੁੰਨੇ ਜਾਂਦੇ ਹਨ ।

ਪ੍ਰਸ਼ਨ 4.
ਉਬਾਲਣ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
ਉੱਤਰ-

  1. ਭੋਜਨ ਪਦਾਰਥਾਂ ਨੂੰ ਉਬਾਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
  2. ਬਰਤਨ ਜਾਂ ਪਤੀਲਾ ਅਜਿਹਾ ਹੋਵੇ ਜਿਸ ਦਾ ਢੱਕਣ ਚੰਗੀ ਤਰ੍ਹਾਂ ਫਿੱਟ ਹੋ ਜਾਵੇ ਤਾਂ ਜੋ ਭਾਫ਼ ਘੱਟ ਤੋਂ ਘੱਟ ਬਾਹਰ ਨਿਕਲੇ ਅਤੇ ਭੋਜਨ ਸੁੱਕ ਕੇ ਜਲੇ ਨਾ।
  3. ਲੋੜ ਤੋਂ ਵੱਧ ਨਾ ਉਬਾਲੋ । ਕਿਉਂਕਿ ਵੱਧ ਪਕਿਆ ਭੋਜਨ ਰੰਗ, ਸੁਆਦ ਅਤੇ ਸ਼ਕਲ ਪੱਖੋਂ ਵਿਗੜ ਸਕਦਾ ਹੈ ਤੇ ਭੋਜਨ ਸੜ ਵੀ ਸਕਦਾ ਹੈ ।
  4. ਆਲੂ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ ਨੂੰ ਛਿਲਕਾ ਉਤਾਰੇ ਬਿਨਾ ਹੀ ਉਬਾਲਣਾ ਚਾਹੀਦਾ ਹੈ ।

ਪ੍ਰਸ਼ਨ 5.
ਟੇਬਲ ਸੈੱਟ ਕਰਨ ਲਈ ਧਿਆਨ ਰੱਖਣ ਵਾਲੀਆਂ ਗੱਲਾਂ ਕਿਹੜੀਆਂ ਹਨ ?
ਉੱਤਰ-

  • ਜਿਹੜੇ ਕਮਰੇ ਵਿਚ ਅਤੇ ਮੇਜ਼ ਤੇ ਭੋਜਨ ਖਾਣਾ ਹੁੰਦਾ ਹੈ ਉਹਨਾਂ ਦੀ ਸਫ਼ਾਈ ਸਭ ਤੋਂ ਜ਼ਰੂਰੀ ਹੈ । ਥਾਲੀਆਂ, ਕੌਲੀਆਂ, ਗਲਾਸ, ਚਮਚ ਅਤੇ ਬਾਕੀ ਸਭ ਤਰ੍ਹਾਂ ਦੇ ਬਰਤਨ ਚੰਗੀ ਤਰ੍ਹਾਂ ਸਾਫ਼ ਕੀਤੇ ਹੋਣੇ ਚਾਹੀਦੇ ਹਨ । ਇਹਨਾਂ ਨੂੰ ਸੁਕਾ ਕੇ ਰੱਖ ਲੈਣਾ ਚਾਹੀਦਾ ਹੈ । ਮੇਜ਼ਪੋਸ਼ ਅਤੇ ਸਾਰੇ ਟੇਬਲ ਨੈਪਕਿਨ ਵੀ ਚੰਗੀ ਤਰ੍ਹਾਂ ਸਾਫ਼ ਅਤੇ ਪ੍ਰੈੱਸ ਕੀਤੇ ਹੋਣੇ ਚਾਹੀਦੇ ਹਨ ।
  • ਮੇਜ਼ ਤੇ ਪਈਆਂ ਚੀਜ਼ਾਂ ਇੰਨੀ ਦੂਰ ਹੋਣ ਕਿ ਖਾਣ ਵਾਲਿਆਂ ਦੀ ਪਹੁੰਚ ਵਿਚ ਹੋਣ । ਟੇਬਲ ਦੇ ਇੱਕੋ ਪਾਸੇ ਹੀ ਸਾਰੀਆਂ ਚੀਜ਼ਾਂ ਇੱਕਠੀਆਂ ਨਹੀਂ ਕਰ ਲੈਣੀਆਂ ਚਾਹੀਦੀਆਂ ।
  • ਸਾਰੀਆਂ ਪਲੇਟਾਂ ਅਤੇ ਬਰਤਨ ਇਸ ਢੰਗ ਨਾਲ ਰੱਖੋ ਕਿ ਖਾਣ ਵਾਲਿਆਂ ਨੂੰ ਕੋਈ ਦਿੱਕਤ ਨਾ ਆਵੇ ।
  • ਮੇਜ਼ ਉੱਤੇ ਇਕ ਵਿਅਕਤੀ ਦੇ ਖਾਣ ਲਈ ਇੰਨੀ ਥਾਂ ਜ਼ਰੂਰ ਹੋਵੇ ਕਿ ਦੂਸਰੇ ਵਿਅਕਤੀ ਨੂੰ ਕੋਈ ਰੁਕਾਵਟ ਨਾ ਹੋਵੇ ।
  • ਟੇਬਲ ਸੈੱਟ ਕਰਨ ਲਈ ਸਰਲ ਤਰੀਕੇ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 6.
ਫੈਮਲੀ ਸਟਾਈਲ ਮੇਜ਼ ਸੈੱਟ ਕਰਨ ਦੇ ਤਰੀਕੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਫੈਮਲੀ ਸਟਾਈਲ ਵਿਚ ਸਾਰੇ ਵਿਅਕਤੀ ਇਕ ਮੇਜ਼ ਤੇ ਬੈਠ ਕੇ ਖਾਣਾ ਖਾਂਦੇ ਹਨ | ਹਰ ਕੁਰਸੀ ਅੱਗੇ ਇਕ ਵਿਅਕਤੀ ਲਈ ਲੋੜੀਂਦੇ ਬਰਤਨ ਰੱਖ ਦਿੱਤੇ ਜਾਂਦੇ ਹਨ । ਭੋਜਨ ਦੀ ਵਿਉਂਤਬੰਦੀ ਅਨੁਸਾਰ ਮੇਜ਼ ਸੈੱਟ ਕੀਤਾ ਜਾਂਦਾ ਹੈ । ਫੈਮਲੀ ਸਟਾਈਲ ਵਿਚ ਮੇਜ਼ ਸੈੱਟ ਕਰਨ ਦੇ ਆਮ ਨਿਯਮ ਹੇਠ ਲਿਖੇ ਅਨੁਸਾਰ ਹਨ-

  • ਟੇਬਲ ਉੱਤੇ ਜਿੰਨੇ ਵਿਅਕਤੀਆਂ ਨੇ ਭੋਜਨ ਗ੍ਰਹਿਣ ਕਰਨਾ ਹੋਵੇ ਇਸ ਅਨੁਸਾਰ ਹਰ ਵਿਅਕਤੀ ਲਈ ਸਾਰੀਆਂ ਪਲੇਟਾਂ, ਗਲਾਸ, ਕੌਲੀਆਂ, ਚਮਚ ਆਦਿ ਇਕੱਠੇ ਕਰਕੇ ਪੂੰਝ ਕੇ ਰੱਖ ਦਿਓ ਅਤੇ ਮੇਜ਼ ਉੱਤੇ ਓਨੀਆਂ ਹੀ ਟੇਬਲ ਮੈਟਸ ਵੀ ਵਿਛਾ ਦਿਓ ।
  • ਟੇਬਲ ਮੈਟ ਮੇਜ਼ ਦੇ ਕਿਨਾਰੇ ਨਾਲ ਵਿਛਾ ਕੇ ਕਿਨਾਰੇ ਤੋਂ 2.5 ਸੈਂਟੀਮੀਟਰ ਥਾਂ ਛੱਡ ਕੇ ਟੇਬਲ ਮੈਟ ਦੇ ਵਿਚਕਾਰ ਵੱਡੀ ਪਲੇਟ ਰੱਖੀ ਜਾਂਦੀ ਹੈ ।
  • ਪਲੇਟ ਦੇ ਸੱਜੇ ਪਾਸੇ ਚਮਚ ਅਤੇ ਛੁਰੀ ਰੱਖੋ ਅਤੇ ਖੱਬੇ ਹੱਥ ਕਾਂਟਾ ਰੱਖੋ | ਛੁਰੀ ਦਾ ਤਿੱਖਾ ਪਾਸਾ ਪਲੇਟ ਵੱਲ ਨੂੰ ਰੱਖਣਾ ਚਾਹੀਦਾ ਹੈ । ਸਾਰੀਆਂ ਚੀਜ਼ਾਂ ਦਾ ਡੰਡੀ ਵਾਲਾ ਪਾਸਾ ਟੇਬਲ ਦੇ ਕੰਢੇ ਵੱਲ ਮਤਲਬ ਵਿਅਕਤੀ ਵੱਲ ਰੱਖਣਾ ਚਾਹੀਦਾ ਹੈ । ਇਹਨਾਂ ਨੂੰ ਪਲੇਟ ਤੋਂ 2.5 ਸੈਂਟੀਮੀਟਰ ਜਗਾ ਛੱਡ ਕੇ ਬਿਲਕੁਲ ਸਿੱਧਾ ਰੱਖਣਾ ਚਾਹੀਦਾ ਹੈ ।
  • ਨੈਪਕਿਨ ਪਲੇਟ ਦੇ ਖੱਬੇ ਪਾਸੇ ਸਾਦੀ ਜਿਹੀ ਤਹਿ ਲਗਾ ਕੇ ਰੱਖਿਆ ਜਾਂਦਾ ਹੈ ।
  • ਪਾਣੀ ਦਾ ਗਲਾਸ ਚਮਚ ਦੇ ਸਿਰੇ ਉੱਤੇ ਰੱਖਿਆ ਜਾਂਦਾ ਹੈ ।
  • ਸਾਰੇ ਪਕਵਾਨ ਮੇਜ਼ ਦੇ ਵਿਚਕਾਰ ਇਕ ਲਾਈਨ ਵਿਚ ਰੱਖੇ ਜਾਂਦੇ ਹਨ । ਕੜਛੀਆਂ ਹਰ ਇਕ ਸਬਜ਼ੀ ਦੇ ਨਾਲ ਸੱਜੇ ਪਾਸੇ ਰੱਖੀਆਂ ਜਾਂਦੀਆਂ ਹਨ ਅਤੇ ਇਹਨਾਂ ਦਾ ਡੰਡੀ ਵਾਲਾ ਪਾਸਾ ਜਿਸ ਪਾਸੇ ਮਹਿਮਾਨ ਬੈਠੇ ਹੋਣ ਉਸ ਪਾਸੇ ਹੋਣਾ ਚਾਹੀਦਾ ਹੈ।
  • ਮੇਜ਼ ਨੂੰ ਸਜਾਉਣ ਲਈ ਮੇਜ਼ ਦੇ ਵਿਚਕਾਰ ਜਾਂ ਇਕ ਕੋਨੇ ਤੇ ਛੋਟਾ ਜਿਹਾ ਫੁੱਲਾਂ ਦਾ ਗੁਲਦਸਤਾ ਰੱਖਣਾ ਚਾਹੀਦਾ ਹੈ । ਪਰ ਫੁੱਲ ਖ਼ੁਸ਼ਬੂਦਾਰ ਨਹੀਂ ਹੋਣੇ ਚਾਹੀਦੇ ਕਿਉਂਕਿ ਫੁੱਲਾਂ ਦੀ ਗਹਿਰੀ ਖੁਸ਼ਬੂ ਵਿਚ ਭੋਜਨ ਦੀ ਖ਼ੁਸ਼ਬੂ ਦੱਬੀ ਜਾਵੇਗੀ ।
  • ਪਕਵਾਨ ਮੇਜ਼ ਉੱਤੇ ਰੱਖਣ ਸਮੇਂ ਇਹ ਧਿਆਨ ਵਿਚ ਰੱਖੋ ਕਿ ਮਹਿਮਾਨ ਵਾਲੇ ਪਾਸੇ ਸਭ ਤੋਂ ਪਹਿਲਾਂ ਸਲਾਦ , ਫਿਰ ਫੁਲਕੇ ਜਾਂ ਚੌਲ, ਫੇਰ ਸਬਜ਼ੀਆਂ, ਦਹੀਂ, ਅਚਾਰ ਆਦਿ ਰੱਖਿਆ ਜਾਵੇ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 7.
ਬੁੱਢੇ ਸਟਾਈਲ ਵਿਚ ਮੇਜ਼ ਸੈੱਟ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਪ੍ਰਕਾਰ ਦੀ ਸੈਟਿੰਗ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਵੱਡੀ ਚਾਹ ਦੀ ਪਾਰਟੀ ਜਾਂ ਬਹੁਤ ਸਾਰੇ ਲੋਕਾਂ ਨੂੰ ਖਾਣ ਦੀ ਦਾਅਵਤ ਦੇਣੀ ਹੋਵੇ । ਇਸ ਵਿਚ ਮਹਿਮਾਨ ਮੇਜ਼ ਤੋਂ ਖਾਣ ਵਾਲੀਆਂ ਚੀਜ਼ਾਂ ਪਲੇਟਾਂ ਵਿਚ ਪਾ ਕੇ, ਖੜ੍ਹੇ ਹੋ ਕੇ ਜਾਂ ਕਿਸੇ ਹੋਰ ਥਾਂ ਬੈਠ ਕੇ ਖਾਂਦੇ ਹਨ । ਇਸੇ ਦਾ ਤਰੀਕਾ ਹੇਠ ਲਿਖਿਆ ਹੈ

  • ਮਹਿਮਾਨਾਂ ਦੀ ਗਿਣਤੀ ਦੇ ਅੰਦਾਜ਼ੇ ਅਨੁਸਾਰ ਓਨੀ ਹੀ ਗਿਣਤੀ ਵਿਚ ਪਲੇਟਾਂ, ਚਮਚ, ਕੱਪ, ਗਲਾਸ ਅਤੇ ਨੈਪਕਿਨ ਲੈ ਲਓ ।
  • ਇਕ ਵੱਡੇ ਟੇਬਲ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਰੱਖਣ ਦਾ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ ।
  • ਇਕ ਪਾਸੇ ਨੈਪਕਿਨ, ਫਿਰ ਪਲੇਟਾਂ ਅਤੇ ਚਮਚ ਰੱਖਣੇ ਚਾਹੀਦੇ ਹਨ । ਜੇ ਚਾਹ ਪਾਰਟੀ ਹੋਵੇ ਤਾਂ ਛੋਟੀਆਂ ਪਲੇਟਾਂ ਅਤੇ ਜੇ ਭੋਜਨ ਖੁਆਉਣਾ ਹੋਵੇ ਤਾਂ ਵੱਡੀਆਂ ਪਲੇਟਾਂ ਰੱਖਣੀਆਂ ਚਾਹੀਦੀਆਂ ਹਨ ।
  • ਫਿਰ ਮੇਜ਼ ਦੇ ਵਿਚਕਾਰ ਇਕ ਲਾਈਨ ਵਿਚ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਰੱਖ ਦੇਣੀਆਂ ਚਾਹੀਦੀਆਂ ਹਨ | ਮਹਿਮਾਨਾਂ ਨੂੰ ਨੈਪਕਿਨਾਂ ਵਾਲੇ ਪਾਸੇ ਤੋਂ ਸ਼ੁਰੂ ਕਰਨ ਲਈ ਕਹਿਣਾ ਚਾਹੀਦਾ ਹੈ | ਕਮਰੇ ਦੇ ਬਾਕੀ ਹਿੱਸੇ ਵਿਚ ਦੀਵਾਰਾਂ ਦੇ ਨਾਲ-ਨਾਲ ਮਹਿਮਾਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ | ਜੇ ਕਮਰਾ ਛੋਟਾ ਹੋਵੇ ਤਾਂ ਬੁੱਢੇ ਸਟਾਈਲ ਦੀ ਸੈਟਿੰਗ ਬਾਹਰ ਬਰਾਮਦੇ ਵਿਚ ਜਾਂ ਕਿਸੇ ਖੁੱਲ੍ਹੀ ਜਿਹੀ ਥਾਂ ਤੇ ਵੀ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 8.
ਭੋਜਨ ਵਰਤਾਉਣ ਦੇ ਸਲੀਕੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-

  1. ਗਹਿਣੀ ਨੂੰ ਆਪਣੀ ਮੇਜ਼ ਰਸੋਈ ਦੇ ਇਕ ਪਾਸੇ ਵੱਲ ਨੂੰ ਰੱਖਣੀ ਚਾਹੀਦੀ ਹੈ ।
  2. ਇਕ ਪਾਸੇ ਤੋਂ ਇਕ ਚੀਜ਼ ਵਰਤਣੀ ਸ਼ੁਰੂ ਹੁੰਦੀ ਹੈ ਅਤੇ ਇਕ ਵਿਅਕਤੀ ਇਸ ਨੂੰ ਲੈ ਕੇ ਅਗਲੇ ਵਿਅਕਤੀ ਨੂੰ ਦਿੰਦਾ ਹੈ । ਇਸੇ ਤਰ੍ਹਾਂ ਕਰਦੇ-ਕਰਦੇ ਹਰ ਇਕ ਖਾਣ ਵਾਲੀ ਚੀਜ਼ ਸਾਰੇ ਵਿਅਕਤੀਆਂ ਵਿਚ ਘੁੰਮ ਜਾਣੀ ਚਾਹੀਦੀ ਹੈ ।
  3. ਸਾਰੀਆਂ ਚੀਜ਼ਾਂ ਸਾਰਿਆਂ ਕੋਲ ਪਹੁੰਚ ਜਾਣ ਤੋਂ ਬਾਅਦ ਹੀ ਸਾਰਿਆਂ ਨੂੰ ਖਾਣਾ ਸ਼ੁਰੂ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿਸੇ ਵਿਅਕਤੀ ਨੂੰ ਖਾਣਾ ਸ਼ੁਰੂ ਨਹੀਂ ਕਰਨਾ ਚਾਹੀਦਾ ।
  4. ਕਦੇ ਵੀ ਦੂਸਰੇ ਵਿਅਕਤੀ ਦੇ ਅੱਗੋਂ ਦੀ ਬਾਂਹ ਲੰਬੀ ਕਰਕੇ ਚੀਜ਼ ਨਹੀਂ ਚੁੱਕਣੀ ਚਾਹੀਦੀ ।
  5. ਪਲੇਟ ਇਕੋ ਵਾਰੀ ਚੀਜ਼ਾਂ ਨਾਲ ਨਹੀਂ ਕਰਨੀ ਚਾਹੀਦੀ।
  6. ਜਿਸ ਭਾਂਡੇ ਵਿਚ ਪਕਵਾਨ ਪਾ ਕੇ ਰੱਖਿਆ ਜਾਂਦਾ ਹੈ, ਉਹ ਸਾਫ਼-ਸੁਥਰਾ ਹੋਣਾ ਚਾਹੀਦਾ ਹੈ । ਭਾਂਡੇ ਦੇ ਕੰਢਿਆਂ ਤੇ ਸਬਜ਼ੀ ਬਿਲਕੁਲ ਨਹੀਂ ਲੱਗੀ ਹੋਣੀ ਚਾਹੀਦੀ ।
  7. ਫਲਾਂ ਨੂੰ ਕੱਟ ਕੇ ਵਰਤਾਉਣਾ ਚਾਹੀਦਾ ਹੈ ।
  8. ਟੇਬਲ ਉੱਤੇ ਸੁਪ ਵਰਤਾਉਣ ਤੋਂ ਬਾਅਦ ਖਾਣਾ ਵਰਤਾਉਣਾ ਚਾਹੀਦਾ ਹੈ ।
  9. ਸਜੀ ਹੋਈ ਸਲਾਦ ਦੀ ਪਲੇਟ ਨੂੰ ਹੋਰ ਖਾਣ ਵਾਲੀਆਂ ਚੀਜ਼ਾਂ ਤੋਂ ਪਹਿਲਾਂ ਵਰਤਾਉਣਾ ਚਾਹੀਦਾ ਹੈ ।
  10. ਹਿਣੀ ਨੂੰ ਹਰ ਮੈਂਬਰ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸ ਵਿਅਕਤੀ ਨੂੰ ਕਿਹੜੀ ਚੀਜ਼ ਦੀ ਲੋੜ ਹੈ ।
  11. ਟੇਬਲ ਉੱਤੇ ਬੈਠ ਕੇ ਉਦਾਸੀ ਭਰੀਆਂ ਗੱਲਾਂ ਨਹੀਂ ਬਲਕਿ ਖ਼ੁਸ਼ੀ ਭਰਪੂਰ ਗੱਲਾਂ ਕਰਨੀਆਂ ਚਾਹੀਦੀਆਂ ਹਨ ।
  12. ਸਾਰੇ ਵਿਅਕਤੀ ਖਾਣਾ ਖ਼ਤਮ ਕਰ ਲੈਣ, ਉਦੋਂ ਹੀ ਮੇਜ਼ ਤੋਂ ਉੱਠਣਾ ਚਾਹੀਦਾ ਹੈ !
  13. ਰਹਿਣੀ ਨੂੰ ਖਾਣ ਵਾਲੀਆਂ ਚੀਜ਼ਾਂ ਖੱਬੇ ਪਾਸੇ ਤੋਂ ਅਤੇ ਪਾਣੀ ਸੱਜੇ ਪਾਸੇ ਤੋਂ ਵਰਤਾਉਣਾ ਚਾਹੀਦਾ ਹੈ |

ਪ੍ਰਯੋਗੀ
ਕੁੱਝ ਭੋਜਨ ਨੁਸਖੇ
ਰੋਟੀ ਬਣਾਉਣਾ

ਆਮ ਤੌਰ ਤੇ ਕਣਕ ਦੇ ਆਟੇ ਦੀ ਰੋਟੀ ਬਣਾਈ ਜਾਂਦੀ ਹੈ । ਪਰ ਸਰਦੀਆਂ ਵਿਚ ਮੱਕੀ ਦੀ ਅਤੇ ਵੇਸਣ ਦੀ ਰੋਟੀ ਵੀ ਬਣਾਈ ਜਾਂਦੀ ਹੈ ।
ਕਣਕ ਦੇ ਆਟੇ ਦੀ ਰੋਟੀ ਬਣਾਉਣੀ-
ਸਮਾਨ
ਆਟਾ – 200 ਗਰਾਮ
ਪਾਣੀ – 175 ਮਿਲੀ ਲਿਟਰ
ਘਿਉ ਜਾਂ ਮੱਖਣ – ਚੋਪੜਨ ਲਈ

ਵਿਧੀ

  1. ਬਾਲੀ ਜਾਂ ਪਰਾਤ ਵਿਚ ਆਟੇ ਨੂੰ ਵਿਰਲੀ ਛਾਨਣੀ ਨਾਲ ਛਾਣੋ ਤਾਂ ਜੋ ਛਾਣ ਘੱਟ ਤੋਂ ਘੱਟ ਨਿਕਲੇ । ਬਾਰੀਕ ਅਤੇ ਸਾਫ਼ ਸੁਥਰੇ ਆਟੇ ਨੂੰ ਛਾਨਣ ਦੀ ਕੋਈ ਲੋੜ ਨਹੀਂ ਹੁੰਦੀ ।
  2. ਪਲੇਥਣ ਲਈ ਥੋੜ੍ਹਾ ਜਿਹਾ ਆਟਾ ਰੱਖ ਕੇ ਬਾਕੀ ਨੂੰ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਗੁੰਨੋ ।
  3. ਪਰਾਤ ਜਾਂ ਥਾਲੀ ਵਿਚ ਗਿੱਲਾ ਹੱਥ ਫੇਰ ਕੇ ਮੁੱਕੀਆਂ ਨਾਲ ਆਟਾ ਗੁੰਨੋ ਤਾਂ ਜੋ ਇਹ ਇਕਸਾਰ ਹੋ ਜਾਵੇ ।
  4. ਫਿਰ ਇਸ ਨੂੰ ਮਲਮਲ ਦੇ ਗਿੱਲੇ ਕੱਪੜੇ ਨਾਲ 15-20 ਮਿੰਟ ਲਈ ਢੱਕ ਕੇ ਰੱਖ ਦਿਓ ।
  5. ਇਕ ਵਾਰ ਫਿਰ ਪਰਾਤ ਵਿਚ ਗਿੱਲਾ ਹੱਥ ਫੇਰ ਕੇ ਆਟੇ ਨੂੰ ਮੁੱਕੀਆਂ ਨਾਲ ਗੁੰਨੋ ਅਤੇ ਢੱਕ ਕੇ ਰੱਖ ਲਓ ।
  6. ਤਵੇ ਨੂੰ ਸਾਫ਼ ਕਰਕੇ ਗਰਮ ਹੋਣ ਲਈ ਅੱਗ ਤੇ ਰੱਖ ਦਿਓ !
  7. ਆਟੇ ਦੇ ਛੋਟੇ-ਛੋਟੇ ਪੇੜੇ ਕਰੋ ।
  8. ਪੇੜੇ ਨੂੰ ਪਲੇਥਣ ਲਾਓ ਅਤੇ ਦੋਵੇਂ ਹੱਥ ਦੀਆਂ ਉਂਗਲਾਂ ਨਾਲ ਦਬਾ ਕੇ ਚੋੜਾ ਕਰੋ :
  9. ਫਿਰ ਤੋਂ ਪਲੇਥਣ ਲਾ ਕੇ ਚੌੜੇ ਕੀਤੇ ਪੇੜੇ ਨੂੰ ਚੱਕਲੇ ਤੇ ਰੱਖ ਕੇ ਵੇਲਣੇ ਨਾਲ ਪਤਲੀ ਰੋਟੀ ਵੇਲ ਲਓ ।
  10. ਵੇਲੀ ਹੋਈ ਰੋਟੀ ਨੂੰ ਗਰਮ ਤਵੇ ਤੇ ਪਾ ਦਿਓ।
  11. ਉੱਪਰੋਂ ਖ਼ੁਸ਼ਕ ਹੋ ਜਾਵੇ ਤਾਂ ਰੋਟੀ ਨੂੰ ਉਲਟਾ ਦਿਓ ।
  12. ਦੂਸਰੇ ਪਾਸੇ ਨੂੰ ਥੋੜ੍ਹਾ ਜ਼ਿਆਦਾ ਸੇਕਣਾ ਚਾਹੀਦਾ ਹੈ । ਜਦੋਂ ਬਦਾਮੀ ਰੰਗ ਦੇ ਦਾਗ਼ ਪੈ ਜਾਣ ਤਾਂ ਰੋਟੀ ਨੂੰ ਉਲਟਾ ਕੇ ਪਹਿਲੇ ਪਾਸੇ ਨੂੰ ਫਿਰ ਸੇਕੋ ।
  13. ਰੋਟੀ ਨੂੰ ਕੱਪੜੇ ਨਾਲ ਥੋੜ੍ਹਾ-ਥੋੜ੍ਹਾ ਦਬਾਉਂਦੇ ਰਹੋ ਤਾਂ ਕਿ ਰੋਟੀ ਫੁਲ ਜਾਵੇ ।
  14. ਤਵੇ ਤੋਂ ਉਤਾਰ ਕੇ ਇੱਛਾ ਅਨੁਸਾਰ ਘਿਉ ਜਾਂ ਮੱਖਣ ਨਾਲ ਇਸ ਨੂੰ ਚੋਪੜ ਲਓ ।

ਸਾਦਾ ਪਰੌਂਠਾ
ਸਮਾਨ
ਆਟਾ – 200 ਗਰਾਮ
ਪਾਣੀ – 175 ਮਿਲੀ ਲਿਟਰ
ਨਮਕੇ – ਸੁਆਦ ਅਨੁਸਾਰ
ਘਿਉ – 50 ਗਰਾਮ

ਵਿਧੀ

  1. ਆਟੇ ਵਿਚ ਨਮਕ ਪਾ ਕੇ ਆਟਾ ਗੁੰਨੋ ।
  2. ਪੇੜੇ ਬਣਾ ਕੇ ਰੋਟੀ ਵੇਲ ਲਓ ।
  3. ਵੇਲੀ ਹੋਈ ਰੋਟੀ ਦੇ ਉੱਪਰਲੇ ਪਾਸੇ ਤੋਂ ਥੋੜਾ ਘਿਉ ਲਾਓ ।
  4. ਹੁਣ ਰੋਟੀ ਦਾ ਇਕ ਤਿਹਾਈ ਹਿੱਸਾ ਮੋੜ ਲਓ ਅਤੇ ਹੁਣ ਦੁਸਰੇ ਪਾਸਿਓਂ ਵੀ ਇਕ ਤਿਹਾਈ ਹਿੱਸਾ ਪਹਿਲੇ ਦੇ ਉੱਪਰ ਮੋੜੋ ।
  5. ਇਸ ਰੋਟੀ ਨੂੰ ਲੰਬਾਈ ਵਾਲੇ ਦੋਵੇਂ ਸਿਰਿਆਂ ਤੋਂ ਅੰਦਰ ਵਲ ਨੂੰ ਇਸ ਤਰ੍ਹਾਂ ਮੋੜੋ ਕਿ ਇਹ ਵਰਗਾਕਾਰ ਬਣ ਜਾਵੇ ।
  6. ਇਸ ਨੂੰ ਪਲੇਥਣ ਲਾ ਕੇ ਫਿਰ ਤੋਂ ਵੇਲੋ ।
  7. ਇਸ ਨੂੰ ਗਰਮ ਤਵੇ ਤੇ ਪਾ ਕੇ ਚੋਪੜ ਦਿਓ ।
  8. ਹਲਕਾ ਸੇਕਣ ਤੋਂ ਬਾਅਦ ਉਲਟਾ ਦਿਓ ਅਤੇ ਦੂਸਰੇ ਪਾਸਿਓਂ ਵੀ ਚੋਪੜ ਦਿਓ ।
  9. ਪਰੌਂਠੇ ਨੂੰ ਪਰਤ-ਪਰਤ ਕੇ ਸੇਕੋ ਅਤੇ ਦੋਵੇਂ ਪਾਸਿਓਂ ਕਰਾਰਾ ਕਰ ਲਓ।
  10. ਸਬਜ਼ੀ ਰਾਇਤੇ ਆਦਿ ਨਾਲ ਗਰਮ-ਗਰਮ ਪਰੋਸੋ।

PSEB 9th Class Home Science Solutions Chapter 8 ਭੋਜਨ ਪਕਾਉਣਾ

ਮੇਥੀ ਦਾ ਪਰੌਂਠਾ

ਮਾਨ –
ਕਣਕ ਦਾ ਆਟਾ – 225 ਗਰਾਮ (ਤਿੰਨ ਹਿੱਸੇ )
ਮੱਕੀ ਦਾ ਆਟਾ – 75 ਗਰਾਮ (1 ਹਿੱਸਾ)
ਪਿਆਜ਼ – 10 ਗਰਾਮ
ਹਰੀ ਮੇਥੀ – 20 ਗਰਾਮ
ਹਰੀਆਂ ਮਿਰਚਾਂ – 2
ਨਮਕ – ਸੁਆਦ ਅਨੁਸਾਰ

ਵਿਧੀ

  1. ਮੇਥੀ ਚੁਣ ਕੇ ਅਤੇ ਧੋ ਕੇ ਬਾਰੀਕ ਕੱਟੋ ।
  2. ਪਿਆਜ਼ ਤੇ ਹਰੀ ਮਿਰਚ ਨੂੰ ਵੀ ਬਾਰੀਕ-ਬਾਰੀਕ ਕੱਟੋ ।
  3. ਆਟੇ ਵਿਚ ਨਮਕ, ਮਿਰਚ ਅਤੇ ਮੇਥੀ ਅਤੇ ਪਿਆਜ਼ ਮਿਲਾ ਕੇ ਗੁੰਨ ਲਓ।
  4. ਪੇੜਾ ਬਣਾ ਕੇ ਰੋਟੀ ਵੇਲੋ ਅਤੇ ਗਰਮ ਤਵੇ ਤੇ ਪਾ ਕੇ ਚੋਪੜ ਦਿਓ ।
  5. ਹਲਕਾ ਸੇਕਣ ਤੋਂ ਬਾਅਦ ਦੂਸਰੇ ਪਾਸੇ ਪਰਤੋ ਅਤੇ ਇਸ ਨੂੰ ਵੀ ਚੋਪੜ ਦਿਓ ।
  6. ਇਸ ਨੂੰ ਦਹੀਂ ਜਾਂ ਮੱਖਣ ਨਾਲ ਗਰਮ-ਗਰਮ ਪਰੋਸੋ।

ਆਲੂਆਂ ਦਾ ਪਰੌਂਠਾ

ਸਮਾਨ
ਕਣਕ ਦਾ ਆਟਾ – 200 ਗਰਾਮ
ਆਲੂ – 100 ਗਰਾਮ
ਛੋਟਾ ਪਿਆਜ਼ – 1
ਹਰੀਆਂ ਮਿਰਚਾਂ – 2
ਧਨੀਆ – ਕੁਝ ਪੱਤੇ
ਅਦਰਕ – ਇਕ ਟੁਕੜੀ
ਘਿਉ – ਤਲਣ ਲਈ
ਨਮਕ – ਸੁਆਦ ਅਨੁਸਾਰ

ਵਿਧੀ

  1. ਆਟਾ ਗੁੰਨ ਕੇ ਤਿਆਰ ਕਰ ਲਓ ।
  2. ਆਲੂ ਉਬਾਲ ਕੇ ਛਿਲ ਲਓ ਅਤੇ ਠੰਢੇ ਹੋਣ ਤੋਂ ਬਾਅਦ ਇਹਨਾਂ ਨੂੰ ਮਸਲ ਲਓ ।
  3. ਪਿਆਜ਼, ਹਰੀਆਂ ਮਿਰਚਾਂ, ਅਦਰਕ ਅਤੇ ਧਨੀਆ ਨੂੰ ਧੋ ਕੇ ਛੋਟਾ-ਛੋਟਾ ਕੱਟ ਲਓ ।ਇਹ ਸਾਰਾ ਕੁਝ ਅਤੇ ਸੁਆਦ ਅਨੁਸਾਰ ਨਮਕ ਮਸਲੇ ਆਲੂਆਂ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ।
  4. ਆਟੇ ਦਾ ਪੇੜਾ ਲਓ ਅਤੇ ਥੋੜ੍ਹੀ ਜਿਹੀ ਮੋਟੀ ਰੋਟੀ ਵੇਲੋ ਅਤੇ ਘਿਉ ਲਾਓ ।
  5. ਆਲੂਆਂ ਦਾ ਪੇੜਾ ਬਣਾ ਕੇ ਵੇਲੀ ਹੋਈ ਰੋਟੀ ਵਿਚ ਆਲੂਆਂ ਦਾ ਪੇੜਾ ਰੱਖ ਕੇ ਰੋਟੀ ਵਿਚ ਆਲੂ ਲੁਕੋ ਦਿਓ ਅਤੇ ਫਿਰ ਤੋਂ ਪੇੜਾ ਬਣਾ ਲਓ।
  6. ਗੋਲ ਪਰੌਂਠਾ ਵੇਲ ਕੇ ਗਰਮ ਤਵੇ ਤੇ ਪਾ ਦਿਓ ।
  7. ਪਠਾ ਦੋਵੇਂ ਪਾਸਿਓਂ ਘਿਉ ਨਾਲ ਤਲ ਕੇ ਕਰਾਰਾ ਕਰ ਲਓ ।
  8. ਇਸ ਨੂੰ ਦਹੀਂ, ਮੱਖਣ, ਲੱਸੀ ਜਾਂ ਚਾਹ ਨਾਲ ਗਰਮ-ਗਰਮ ਪਰੋਸੋ ।

ਨੋਟ – ਗੋਭੀ, ਮੂਲੀ ਦੇ ਪਰੌਂਠੇ ਜਾਂ ਕਿਸੇ ਹੋਰ ਤਰ੍ਹਾਂ ਦੇ ਭਰਵੇਂ ਪਰੌਂਠੇ ਬਣਾਉਣ ਲਈ ਵੀ ਉਪਰੋਕਤ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਚੌਲ ਉਬਾਲਣਾ
ਸਮਾਂਨੇ
ਚੌਲ – 1 ਗਿਲਾਸ
ਪਾਣੀ – 2 ਗਿਲਾਸ

ਵਿਧੀ

  1. ਚੌਲਾਂ ਨੂੰ ਚੁਣੋ ਅਤੇ ਧੋ ਲਓ ਅਤੇ ਪਾਣੀ ਨੂੰ ਉਬਲਣ ਵਾਸਤੇ ਰੱਖ ਦਿਓ ।
  2. ਜਦੋਂ ਪਾਣੀ ਉਬਲ ਰਿਹਾ ਹੋਵੇ ਤਾਂ ਇਸ ਵਿਚ ਚੌਲ ਪਾਓ ਅਤੇ ਇਹਨਾਂ ਨੂੰ ਕੜਛੀ ਨਾਲ ਹਿਲਾ ਕੇ ਚੰਗੀ ਤਰ੍ਹਾਂ ਢੱਕ ਦਿਓ ।
  3. ਇਕ ਉਬਾਲਾ ਆਉਣ ਤੇ ਦੁਬਾਰਾ ਹਿਲਾਓ ਅਤੇ ਫਿਰ ਚੰਗੀ ਤਰ੍ਹਾਂ ਢੱਕ ਦਿਓ ।
  4. ਸੇਕ ਹਲਕਾ ਕਰੋ, ਕੁਝ ਮਿੰਟਾਂ ਬਾਅਦ ਚੌਲ ਖਾਣ ਯੋਗ ਹੋ ਜਾਣਗੇ ।
  5. ਚੌਲਾਂ ਨੂੰ ਕਿਸੇ ਤਰੀ ਵਾਲੀ ਸਬਜ਼ੀ ਨਾਲ ਪਰੋਸੋ।
  6. ਚੌਲਾਂ ਵਿਚ ਇੱਛਾ ਅਨੁਸਾਰ ਨਮਕ ਅਤੇ ਘਿਉ ਵੀ ਪਾਇਆ ਜਾ ਸਕਦਾ ਹੈ ।

ਨੋਟ – ਪੁਰਾਣੇ ਚੌਲ ਨਵੇਂ ਚੌਲਾਂ ਨਾਲੋਂ ਚੰਗੇ ਰਹਿੰਦੇ ਹਨ ਪਰ ਇਹਨਾਂ ਵਿਚ ਨਵੇਂ ਚੌਲਾਂ ਨਾਲੋਂ ਥੋੜਾ ਜ਼ਿਆਦਾ ਪਾਣੀ ਪੈਂਦਾ ਹੈ । ਨਮਕੀਨ ਚੌਲਾਂ ਨੂੰ ਜੀਰੇ ਦਾ ਤੜਕਾ ਲਗਾਇਆ ਜਾ ਸਕਦਾ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਮਟਰ ਦਾ ਪੁਲਾਅ
ਸਮਾਨ

ਪਾਣੀ – 2 ਗਿਲਾਸ
ਚੌਲ – 1 ਗਿਲਾਸ
ਮਟਰ ਕੱਢੇ ਹੋਏ – 100 ਗਰਾਮ
ਪਿਆਜ਼ – 1 ਛੋਟਾ
ਲੌਂਗ – 4
ਦਾਲ ਚੀਨੀ – 2 ਛੋਟੇ ਟੁਕੜੇ
ਘਿਉ – 50 ਗਰਾਮ
ਨਮਕ – ਸੁਆਦ ਅਨੁਸਾਰ
ਕਾਲੀ ਮਿਰਚ – 10-12

ਵਿਧੀ

  1. ਚੌਲਾਂ ਨੂੰ ਚੁਣੋ ਅਤੇ ਧੋ ਲਓ ।
  2. ਘਿਉ ਗਰਮ ਕਰੋ ਅਤੇ ਇਸ ਵਿਚ ਲੰਬੇ ਕੱਟੇ ਹੋਏ ਪਿਆਜ਼ ਭੁੰਨੋ ਅਤੇ ਇਹਨਾਂ ਨੂੰ ਕਿਸੇ ਕਟੋਰੀ ਆਦਿ ਵਿਚ ਕੱਢ ਲਓ ।
  3. ਫਿਰ ਉਸ ਘਿਉ ਵਿਚ ਦਾਲਚੀਨੀ, ਲੌਂਗ, ਕਾਲੀ ਮਿਰਚ ਅਤੇ ਮਟਰ ਪਾ ਕੇ ਦੋ ਤਿੰਨ ਮਿੰਟ ਤੱਕ ਭੁੰਨੋ ।
  4. ਧੋਤੇ ਹੋਏ ਚੌਲਾਂ ਨੂੰ ਵੀ ਇਕ ਮਿੰਟ ਲਈ ਭੁੰਨੋ ਅਤੇ ਨਮਕ ਅਤੇ ਪਾਣੀ ਪਾ ਕੇ ਹਿਲਾ ਦਿਓ ।
  5. ਇਕ ਉਬਾਲਾ ਆਉਣ ਤੋਂ ਬਾਅਦ ਇਕ ਵਾਰ ਫੇਰ ਹਿਲਾਓ ਅਤੇ ਚੰਗੀ ਤਰ੍ਹਾਂ ਢੱਕ ਦਿਓ, ਹਲਕੇ ਸੇਕ ਤੇ ਬਣਨ ਦਿਓ ।
  6. ਭੁੰਨੇ ਹੋਏ ਪਿਆਜ਼ਾਂ ਨਾਲ ਸਜਾ ਕੇ ਪਰੋਸੋ ।

ਨੋਟ – ਇਸੇ ਤਰ੍ਹਾਂ ਗੋਭੀ, ਗਾਜਰਾਂ, ਫਰੈਂਚ ਬੀਨਜ਼, ਆਲੂ, ਧਨੀਆ ਆਦਿ ਸਬਜ਼ੀਆਂ ਪਾ ਕੇ ਪੁਲਾਅ ਬਣਾਇਆ ਜਾ ਸਕਦਾ ਹੈ ਜਾਂ ਰਲੀਆਂ-ਮਿਲੀਆਂ ਸਬਜ਼ੀਆਂ ਵੀ ਵਰਤੀਆਂ ਜਾ ਸਕਦੀਆਂ ਹਨ ।

ਰਾਜਮਾਂਹ
ਸਮਾਨ

ਰਾਜਮਾਂਹ – 250 ਗਰਾਮ
ਟਮਾਟਰ – 100 ਗਰਾਮ
ਪਿਆਜ਼ – 100 ਗਰਾਮ
ਪਾਣੀ – 500 ਮਿਲੀ ਲਿਟਰ
ਅਦਰਕ – ਇਕ ਟੁਕੜਾ

ਲਸਣ – 6 ਤੁਰੀਆਂ
ਗਰਮ ਮਸਾਲਾ – 1 ਚਮਚ
ਲਾਲ ਮਿਰਚ ਅਤੇ ਨਮਕ – ਸੁਆਦ ਅਨੁਸਾਰ
ਘਿਉ – 100 ਗਰਾਮ

ਵਿਧੀ

  1. ਰਾਜਮਾਂਹ ਚੁਣੋ ਅਤੇ ਰਾਤ ਭਰ ਇਹਨਾਂ ਨੂੰ ਪਾਣੀ ਵਿਚ ਭਿਉਂ ਕੇ ਰੱਖੋ ।
  2. ਪਿਆਜ਼ਾਂ ਨੂੰ ਚਾਕੂ ਨਾਲ ਬਾਰੀਕ-ਬਾਰੀਕ ਕੱਟ ਲਓ ਜਾਂ ਕੱਦੂਕਸ ਕਰ ਲਓ।
  3. ਅਦਰਕ ਅਤੇ ਲਸਣ ਬਾਰੀਕ-ਬਾਰੀਕ ਕੱਟੋ ਅਤੇ ਟਮਾਟਰ ਅਤੇ ਹਰੀਆਂ ਮਿਰਚਾਂ ਨੂੰ ਵੀ ਕੱਟ ਲਓ ।
  4. ਕੁੱਕਰ ਵਿਚ ਘਿਉ ਪਾ ਕੇ ਪਿਆਜ਼ ਨੂੰ ਭੁੰਨ ਕੇ ਬਦਾਮੀ ਰੰਗ ਦਾ ਕਰ ਲਓ ।
  5. ਹੁਣ ਇਸ ਵਿਚ ਟਮਾਟਰ, ਲਸਣ, ਹਰੀਆਂ ਮਿਰਚਾਂ ਅਤੇ ਅਦਰਕ ਪਾ ਕੇ ਉਦੋਂ ਤਕ ਭੁੰਨੋ ਜਦੋਂ ਤੱਕ ਕਿ ਟਮਾਟਰ ਨਾ ਗਲ ਜਾਣ ਤੋਂ
  6. ਭਿੱਜੇ ਹੋਏ ਰਾਜਮਾਂਹ, ਮਿਰਚਾਂ, ਨਮਕ ਅਤੇ ਪਾਣੀ ਕੁੱਕਰ ਵਿਚ ਪਾ ਕੇ ਇਹਨਾਂ ਨੂੰ 35 ਮਿੰਟ ਤਕ ਪਕਣ ਦਿਓ ।
  7. ਹੁਣ ਗਰਮ ਮਸਾਲੇ ਨਾਲ ਸਜਾ ਕੇ ਪਰੋਸੋ।

ਸਾਬਤ ਮੂੰਗੀ ਦੀ ਦਾਲ
ਸਮਾਨ

ਮੂੰਗੀ ਦੀ ਦਾਲ – 200 ਗਰਾਮ
ਟਮਾਟਰ – 100 ਗਰਾਮ
ਪਾਣੀ – 600 ਮਿਲੀ ਲਿਟਰ
ਘਿਉ – 100 ਗਰਾਮ
ਅਦਰਕ – ਇਕ ਟੁਕੜਾ
ਲਸਣ – 6 ਤੁਰੀਆਂ
ਪਿਆਜ਼ – 1
ਹਰੀ ਮਿਰਚ – 2
ਗਰਮ ਮਸਾਲਾ – 1 ਚਮਚ
ਹਲਦੀ – 1 ਚਮਚ

ਵਿਧੀ

  1. ਦਾਲ ਨੂੰ ਚੁਣੋ ਅਤੇ ਧੋ ਲਓ।
  2. ਅਦਰਕ ਅਤੇ ਲਸਣ ਬਰੀਕ ਕੱਟ ਲਓ ਅਤੇ ਟਮਾਟਰ, ਹਰੀ ਮਿਰਚ ਅਤੇ ਪਿਆਜ਼ ਨੂੰ ਵੀ ਕੱਟੋ !
  3. ਕੁੱਕਰ ਵਿਚ ਦਾਲ, ਲਸਣ, ਅਦਰਕ, ਨਮਕ ਅਤੇ ਪਾਣੀ ਨੂੰ ਪਾ ਕੇ ਸੇਕ ਤੇ ਰੱਖੋ ਅਤੇ ਪੁਰਾ ਦਬਾਓ ਬਣਨ ਤੋਂ ਬਾਅਦ 8 ਮਿੰਟ ਲਈ ਪਕਾਓ ।
  4. ਘਿਉ ਗਰਮ ਕਰਕੇ ਪਿਆਜ਼ ਭੁੰਨੋ ਅਤੇ ਇਸ ਤੋਂ ਬਾਅਦ ਟਮਾਟਰ ਅਤੇ ਹਰੀ ਮਿਰਚ ਪਾ ਕੇ ਪਕਾਓ ਜਦੋਂ ਤਕ ਕਿ ਟਮਾਟਰ ਗਲ ਨਾ ਜਾਣ ।
  5. ਇਸ ਮਸਾਲੇ ਨੂੰ ਦਾਲ ਵਿਚ ਰਲਾਓ ਅਤੇ ਗਰਮ ਮਸਾਲਾ ਪਾ ਕੇ ਪਰੋਸੋ।

PSEB 9th Class Home Science Solutions Chapter 8 ਭੋਜਨ ਪਕਾਉਣਾ

ਨੋਟ – ਹੋਰ ਦਾਲਾਂ ਜਿਵੇਂ ਸਾਬਤ ਮਸਰ ਅਤੇ ਧੋਤੀ ਹੋਈ ਮੂੰਗੀ ਦੀ ਦਾਲ ਵੀ ਕੁੱਕਰ ਵਿਚ ਇਸੇ ਵਿਧੀ ਨਾਲ ਬਣਾਈ ਜਾਂਦੀ ਹੈ ਪਰ ਪੂਰਾ ਦਬਾਉ ਬਣਨ ਤੋਂ ਬਾਅਦ ਕੇਵਲ ਤਿੰਨ ਮਿੰਟ ਲਈ ਪਕਾਓ । ਸਾਬਤ ਮਾਂਹ ਲਈ 55 ਮਿੰਟ ਤਕ ਪਕਾਓ | ਦਾਲਾਂ ਨੂੰ ਕੁੱਕਰ ਤੋਂ ਬਿਨਾਂ ਮੱਠੀਮੱਠੀ ਅੱਗ ਤੇ ਵੀ ਪਕਾਇਆ ਜਾਂਦਾ ਹੈ । ਪਰ ਇਸ ਤਰ੍ਹਾਂ ਪਾਣੀ ਅਤੇ ਬਾਲਣ ਜ਼ਿਆਦਾ ਲੱਗਦਾ ਹੈ ।

ਦਮ ਆਲੂ
ਸਮਾਨ

ਆਲੂ – 500 ਗਰਾਮ ਬਹੁਤ ਛੋਟੇ-ਛੋਟੇ
ਘਿਉ – 100 ਗਰਾਮ
ਟਮਾਟਰ – 250 ਗਰਾਮ
ਜ਼ੀਰਾ – 1/2 ਚਮਚ
ਇਲਾਇਚੀ – 2
ਦਾਲਚੀਨੀ – 1 ਛੋਟਾ ਟੁੱਕੜਾ
ਅਦਰਕ – 1 ਛੋਟਾ ਟੁੱਕੜਾ
ਹਰੀ ਮਿਰਚ – 1
ਲਾਲ ਮਿਰਚ – 1 ਚਮਚ ਜਾਂ ਸੁਆਦ ਅਨੁਸਾਰ
ਹਲਦੀ – 1/2 ਚਮਚ
ਨਮਕ – ਸੁਆਦ ਅਨੁਸਾਰ

ਵਿਧੀ

  1. ਉਬਾਲ ਕੇ ਆਲੂਆਂ ਨੂੰ ਛਿੱਲ ਲਓ ਅਤੇ ਸਾਬਤ ਹੀ ਰੱਖੋ ।
  2. ਹਰੀ ਮਿਰਚ ਅਤੇ ਟਮਾਟਰ ਕੱਟ ਲਓ ।
  3. ਹੁਣ ਜ਼ੀਰਾ, ਦਾਲਚੀਨੀ, ਇਲਾਇਚੀ ਅਤੇ ਪੀਸਿਆ ਹੋਇਆ ਅਦਰਕ ਘਿਉ ਵਿਚ , ਭੰਨ ਲਓ । ..
  4. ਇਸ ਮਸਾਲੇ ਵਿਚ ਹਰੀ ਮਿਰਚ, ਟਮਾਟਰ ਅਤੇ ਨਮਕ ਪਾ ਕੇ ਭੁੰਨੋ ਜਦੋਂ ਤਕ ਕਿ ਟਮਾਟਰ ਗਲੇ ਨਾ ਜਾਣ ।
  5. ਇਸ ਵਿਚ ਆਲੂ ਪਾ ਕੇ ਚੰਗੀ ਤਰ੍ਹਾਂ ਹਿਲਾਓ।
  6. ਰੋਟੀ ਨਾਲ ਇਹਨਾਂ ਨੂੰ ਗਰਮ-ਗਰਮ ਪਰੋਸੋ।

ਮਟਰ ਪਨੀਰ
ਸਮਾਨ

ਮਟਰ – 500 ਗਰਾਮ
ਪਨੀਰ – 200 ਗਰਾਮ
ਘਿਉ – 60 ਗਰਾਮ
ਅਦਰਕ – 1 ਟੁਕੜਾ
ਪਿਆਜ਼ – 2
ਹਲਦੀ – 1/2 ਚਮਚ
ਜ਼ੀਰਾ – 1/2 ਚਮਚ
ਗਰਮ ਮਸਾਲਾ 1/2 ਚਮਚ
ਹਰਾ ਧਨੀਆਂ – ਕੁਝ ਪੱਤੇ
ਟਮਾਟਰ – 2
ਨਮਕ ਮਿਰਚ – ਸੁਆਦ ਅਨੁਸਾਰ

ਵਿਧੀ

  1. ਪਨੀਰ ਨੂੰ ਚੌਰਸ ਟੁਕੜਿਆਂ ਵਿਚ ਕੱਟੋ ਅਤੇ ਤਲ ਲਓ।
  2. ਪਿਆਜ਼ ਕੱਦੂਕਸ ਕਰੋ ਅਤੇ ਅਦਰਕ ਤੇ ਹਰਾ ਧਨੀਆਂ ਬਰੀਕ ਕੱਟ ਲਓ ।
  3. ਉ ਵਿਚ ਪਿਆਜ਼ ਭੁੰਨੋ ਅਤੇ ਟਮਾਟਰ, ਅਦਰਕ ਅਤੇ ਬਾਕੀ ਮਿਰਚ ਮਸਾਲੇ ਵੀ ਇਸ ਵਿਚ ਪਾ ਦਿਓ।
  4. ਹੁਣ ਇਸ ਵਿਚ ਮਟਰ ਪਾਓ ਅਤੇ ਥੋੜ੍ਹੀ ਦੇਰ ਬਾਅਦ ਇਸ ਵਿਚ ਕੱਚਾ ਜਾਂ ਤਲਿਆ ਹੋਇਆ ਪਨੀਰ ਪਾਓ ।
  5. ਸਭ ਕੁਝ ਨੂੰ ਦੋ ਮਿੰਟ ਲਈ ਪਕਾਓ ਅਤੇ ਅੱਗ ਤੋਂ ਉਤਾਰ ਕੇ ਧਨੀਏ ਦੇ ਹਰੇ ਪੱਤਿਆਂ ਨਾਲ ਸਜਾ ਕੇ ਪਰੋਸੋ।

ਨੋਟ – ਆਲੂ ਮਟਰ, ਰਸਮਿਸੇ ਆਲੂ ਜਾਂ ਤਰੀ ਵਾਲੀਆਂ ਸਬਜ਼ੀਆਂ ਇਸੇ ਵਿਧੀ ਨਾਲ ਹੀ ਬਣਾਈਆਂ ਜਾਂਦੀਆਂ ਹਨ ।

ਭਿੰਡੀ ਦੀ ਸਬਜ਼ੀ
ਸਮਾਨ

ਭਿੰਡੀ – 300 ਗਰਾਮ
ਘਿਉ ਜਾਂ ਤੇਲ – 60 ਗਰਾਮ
ਹਲਦੀ – 1/2 ਚਮਚ
ਅਮਚੂਰ – 1/2 ਚਮਚ
ਪੀਸਿਆ ਹੋਇਆ ਧਨੀਆਂ – 1/2 ਚਮਚ
ਗਰਮ ਮਸਾਲਾ – 1/2 ਚਮਚ
ਨਿੰਬੂ – 1/2
ਪਿਆਜ਼ – 2
ਹਰੀ ਮਿਰਚ – 2
ਨਮਕ ਮਿਰਚ – ਸੁਆਦ ਅਨੁਸਾਰ

ਵਿਧੀ

  1. ਭਿੰਡੀਆਂ ਨੂੰ ਧੋ ਕੇ ਅਤੇ ਸੁਕਾ ਕੇ ਛੋਟੇ-ਛੋਟੇ ਟੁਕੜਿਆਂ ਵਿਚ ਕੱਟੋ ਅਤੇ ਪਿਆਜ਼ ਅਤੇ ਹਰੀ ਮਿਰਚ ਨੂੰ ਵੀ ਕੱਟ ਲਓ ।
  2. ਘਿਉ ਜਾਂ ਤੇਲ ਨੂੰ ਕੜਾਹੀ ਵਿਚ ਪਾ ਕੇ ਚੰਗੀ ਤਰ੍ਹਾਂ ਗਰਮ ਕਰੋ ਅਤੇ ਇਸ ਵਿਚ ਭਿੰਡੀਆਂ ਪਾ ਦਿਓ ।
  3. ਭਿੰਡੀਆਂ ਨੂੰ ਥੋੜਾ ਸੇਕ ਲਗਾਉਣ ਤੋਂ ਬਾਅਦ ਪਿਆਜ਼ ਵੀ ਪਾ ਦਿਓ ।
  4. ਕੁਝ ਸਮੇਂ ਲਈ ਤਲੋ ਭਿੰਡੀ ਵਿਚ ਲੇਸ ਹੋਣ ਤੋਂ ਇਸ ਵਿਚ ਅੱਧਾ ਨਿੰਬੂ ਨਿਚੋੜ ਦਿਓ ।
  5. ਨਮਕ, ਮਿਰਚ, ਹਲਦੀ, ਅਮਚੂਰ, ਧਨੀਆ ਪਾ ਕੇ ਹਲਕੇ ਸੇਕ ਤੇ ਉਦੋਂ ਤਕ ਪਕਾਓ ਜਦੋਂ ਤਕ ਭਿੰਡੀ ਗਲ ਨਾ ਜਾਏ ।
  6. ਉਤਾਰਨ ਤੋਂ ਪਹਿਲਾਂ ਇਸ ਵਿਚ ਗਰਮ ਮਸਾਲਾ ਪਾ ਦਿਓ ਅਤੇ ਗਰਮ-ਗਰਮ ਪਰੋਸੋ।

PSEB 9th Class Home Science Solutions Chapter 8 ਭੋਜਨ ਪਕਾਉਣਾ

ਨੋਟ – ਸਾਬਤ ਭਿੰਡੀ ਬਣਾਉਣੀ ਹੋਵੇ ਤਾਂ ਭਿੰਡੀਆਂ ਨੂੰ ਲੰਬਾਈ ਰੁਖ ਚੀਰਾ ਦੇ ਕੇ ਮਸਾਲਾ ਭਰ ਕੇ ਤਲਿਆ ਜਾਂਦਾ ਹੈ ।

ਆਲੂ ਗੋਭੀ
ਸਮਾਨ

ਗੋਭੀ – 1 ਕਿਲੋਗਰਾਮ
ਆਲੂ – 400 ਗਰਾਮ
ਟਮਾਟਰ – 150 ਗਰਾਮ
ਘਿਉ – 60 ਗਰਾਮ
ਅਦਰਕ – 1 ਟੁੱਕੜਾ
ਪਿਆਜ਼ – 2
ਗਰਮ ਮਸਾਲਾ – 1 ਚਮਚ
ਹਰਾ ਧਨੀਆ – ਕੁਝ ਪੱਤੇ
ਨਮਕ ਮਿਰਚ – ਸੁਆਦ ਅਨੁਸਾਰ

ਵਿਧੀ

  1. ਗੋਭੀ ਧੋ ਕੇ ਸੁਕਾ ਲਓ ਅਤੇ ਇਸ ਦੇ ਡੰਡਲ ਲਾਹ ਦਿਓ ਧੋ ਕੇ ਫੁੱਲ ਦੇ ਟੁੱਕੜੇ ਕੱਟ ਲਓ ਅਤੇ ਆਲੂਆਂ ਨੂੰ ਛਿੱਲ ਕੇ ਕੱਟ ਲਓ ।
  2. ਟਮਾਟਰ, ਅਦਰਕ, ਹਰੀ ਮਿਰਚ, ਪਿਆਜ਼ ਅਤੇ ਹਰਾ ਧਨੀਆ ਕੱਟ ਲਓ।
  3. ਘਿਉ ਵਿਚ ਪਿਆਜ਼ ਭੁੰਨੋ ਅਤੇ ਭੁੰਨਣ ਤੋਂ ਬਾਅਦ ਟਮਾਟਰ, ਹਰੀ ਮਿਰਚ ਅਤੇ ਅਦਰਕ ਇਸ ਵਿਚ ਪਾ ਦਿਓ।
  4. ਹੁਣ ਇਸ ਵਿਚ ਆਲੂ ਅਤੇ ਗੋਭੀ ਪਾ ਕੇ ਕੜਛੀ ਨਾਲ ਹਿਲਾਓ ਅਤੇ ਪੱਕਣ ਲਈ ਢੱਕ ਦਿਓ ।
  5. ਜਦੋਂ ਆਲੂ ਗਲ ਜਾਣ ਤਾਂ ਗਰਮ ਮਸਾਲਾ ਅਤੇ ਹਰਾ ਧਨੀਆ ਪਾ ਕੇ ਉਤਾਰ ਲਓ । ਗਰਮ-ਗਰਮ ਪਰੋਸੋ।

ਨੋਟ – ਆਲੂ-ਗਾਜਰਾਂ, ਆਲੂ-ਮੇਥੀ, ਬੈਂਗਣ-ਆਲੂ, ਬੰਦ ਗੋਭੀ-ਮਟਰ ਆਦਿ ਸਬਜ਼ੀਆਂ ਬਣਾਉਣ ਦੀ ਵੀ ਇਹੀ ਵਿਧੀ ਹੈ । | ਜੇਕਰ ਸਬਜ਼ੀ ਵਿਚ ਪਾਣੀ ਰਹਿ ਜਾਵੇ ਤਾਂ ਪਾਣੀ ਸੁਕਾ ਲੈਣਾ ਚਾਹੀਦਾ ਹੈ ।

ਭਰੀ ਹੋਈ ਸ਼ਿਮਲਾ ਮਿਰਚ
ਸਮਾਨ

ਸ਼ਿਮਲਾ ਮਿਰਚ – 250 ਗਰਾਮ
ਮਟਰ ਕੱਢੇ ਹੋਏ – 60 ਗਰਾਮ
ਆਲੂ – 100 ਗਰਾਮ
ਗਾਜਰ – 50 ਗਰਾਮ
ਟਮਾਟਰ – 100 ਗਰਾਮ
ਘਿਉ – 50 ਗਰਾਮ
ਜ਼ੀਰਾ – 1/2 ਚਮਚ
ਅਦਰਕ 1 ਟੁੱਕੜਾ
ਪਿਆਜ਼ – 1 ਟੁੱਕੜਾ
ਹਰੀ ਮਿਰਚ – 2
ਨਮਕ, ਮਿਰਚ – ਸੁਆਦ ਅਨੁਸਾਰ

ਵਿਧੀ

  1. ਸ਼ਿਮਲਾ ਮਿਰਚਾਂ ਨੂੰ ਧੋ ਲਓ ਅਤੇ ਉੱਪਰੋਂ ਚੀਰਾ ਦੇ ਲਓ ਅਤੇ ਮਟਰ ਛਿੱਲ ਲਓ ।
  2. ਆਲੂ ਦੇ ਛਿਲਕੇ ਉਤਾਰ ਲਓ ਅਤੇ ਬਾਰੀਕ ਕੱਟ ਲਓ।
  3. ਪਿਆਜ਼ ਨੂੰ ਕੱਦੂਕਸ ਕਰੋ, ਟਮਾਟਰ, ਅਦਰਕ, ਹਰੀ ਮਿਰਚ ਕੱਟ ਲਓ ਅਤੇ ਥੋੜੇ ਜਿਹੇ ਘਿਉ ਵਿਚ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਭੁੰਨ ਕੇ ਪਕਾ ਲਵੋ ਅਤੇ ਨਮਕ, ਮਿਰਚ, ਮਸਾਲੇ ਵੀ ਇਸ ਵਿਚ ਮਿਲਾ ਲਓ ਅਤੇ ਪਾਣੀ ਸੁੱਕ ਜਾਣ ਦਿਓ ।
  4. ਇਹ ਸਭ ਕੁਝ ਨੂੰ ਸ਼ਿਮਲਾ ਮਿਰਚਾਂ ਵਿਚ ਭਰ ਦਿਓ ।
  5. ਘਿਉ ਨੂੰ ਕੜਾਹੀ ਵਿਚ ਪਾ ਕੇ ਗਰਮ ਕਰੋ ਤੇ ਸ਼ਿਮਲਾ ਮਿਰਚਾਂ ਨੂੰ ਇਸ ਵਿਚ ਤਲੋ ।
  6. ਪੱਕ ਜਾਣ ਤੇ ਅੱਗ ਤੋਂ ਉਤਾਰ ਕੇ ਰੋਟੀ ਨਾਲ ਪਰੋਸੋ ।

ਨੋਟ – ਕਰੇਲੇ ਅਤੇ ਭਰੇ ਹੋਏ ਬੈਂਗਣ ਬਣਾਉਣ ਦੀ ਵੀ ਇਹੀ ਵਿਧੀ ਹੈ ।

ਕੋਫਤੇ
ਸਮਾਨ

ਘੀਆ ਨਰਮ – 250 ਗਰਾਮ
ਵੇਸਣ – 50 ਗਰਾਮ
ਟਮਾਟਰ – 150 ਗਰਾਮ
ਸੁੱਕਾ ਧਨੀਆ – 1/2 ਚਮਚ
ਹਲਦੀ – 1/2 ਚਮਚ
ਕਾਲੀ ਮਿਰਚ – 1/4 ਚਮਚ
ਪਿਆਜ਼ – 3
ਅਦਰਕ – ਇਕ ਟੁੱਕੜਾ
ਹਰੀ ਮਿਰਚ – 2
ਹਰਾ ਧਨੀਆ – ਕੁਝ ਪੱਤੇ
ਗਰਮ ਮਸਾਲਾ – 1 ਚਮਚ
ਨਮਕ ਮਿਰਚ – ਸੁਆਦ ਅਨੁਸਾਰ
ਘਿਉ – ਤਲਣ ਲਈ

ਵਿਧੀ

  1. ਘੀਆ ਛਿੱਲ ਕੇ ਧੋ ਲਓ ਤੇ ਕੱਦੂਕਸ ਕਰ ਲਓ ।
  2. ਕੱਦੂਕਸ ਕੀਤੀ ਘੀਆ ਵਿਚ ਵੇਸਣ, ਸੁੱਕਾ ਧਨੀਆ, ਕਾਲੀ ਮਿਰਚ, ਥੋੜਾ ਜਿਹਾ ਨਮਕ, ਪਾਣੀ ਪਾ ਕੇ ਗਾੜ੍ਹਾ ਘੋਲ ਜਿਹਾ ਬਣਾ ਲਓ ।
  3. ਕੜਾਹੀ ਵਿਚ ਘਿਉ ਪਾ ਕੇ ਗਰਮ ਕਰੋ ਅਤੇ ਜਦੋਂ ਘਿਉ ਵਿਚੋਂ ਧੂੰਆਂ ਨਿਕਲਣ ਲੱਗੇ ਤਾਂ ਉਪਰੋਕਤ ਘੋਲ ਦੇ ਗੋਲ-ਗੋਲ ਕੋਫਤੇ ਬਣਾ ਕੇ ਗਰਮ ਘਿਉ ਵਿਚ ਪਾਓ ਅਤੇ ਕੋਫਤਿਆਂ ਨੂੰ ਥੋੜ੍ਹਾ-ਥੋੜ੍ਹਾ ਤਲ ਕੇ ਕੱਢ ਲਓ।
  4. ਪਿਆਜ਼ ਅਤੇ ਅਦਰਕ ਕੱਦੂਕਸ ਕਰ ਲਓ ਅਤੇ ਹਰੀ ਮਿਰਚ, ਹਰਾ ਧਨੀਆ ਅਤੇ ਟਮਾਟਰ ਬਾਰੀਕ-ਬਾਰੀਕ ਕੱਟ ਕੇ ਘਿਉ ਵਿਚ ਭੁੰਨ ਕੇ ਤਰੀ ਬਣਾ ਲਉ ।
  5. ਨਮਕ, ਮਿਰਚ, ਮਸਾਲਾ, ਪਾਣੀ ਪਾ ਕੇ ਉਬਾਲਾ ਦਿਓ ਅਤੇ ਕੋਫਤੇ ਪਾ ਕੇ ਕੁਝ ਸਮੇਂ ਤਕ ਪੱਕਣ ਦਿਓ ਅਤੇ ਹਰੇ ਧਨੀਏ ਨਾਲ ਸਜਾ ਕੇ ਪਰੋਸੋ ।

ਮਿੱਠੇ ਪਕਵਾਨ
ਖੀਰ

ਸਮਾਨ
ਦੁੱਧ – 1 ਲਿਟਰ
ਚੀਨੀ – 2 ਵੱਡੇ ਚਮਚ
ਚੌਲ – 2 ਵੱਡੇ ਚਮਚ
ਛੋਟੀ ਇਲਾਇਚੀ – 1/4 ਚਮਚ
ਸੁੱਕੇ ਮੇਵੇ – ਲੋੜ ਅਨੁਸਾਰ

ਵਿਧੀ

  1. ਚੌਲਾਂ ਨੂੰ ਚੁਣ ਲਉ ਅਤੇ ਧੋ ਕੇ 15 ਮਿੰਟ ਤਕ ਭਿਉਂ ਕੇ ਰੱਖੋ ।
  2. ਦੁੱਧ ਉਬਾਲੋ ਅਤੇ ਉਬਲੇ ਹੋਏ ਦੁੱਧ ਵਿਚ ਚਾਵਲ ਪਾ ਕੇ ਮੱਠੀ-ਮੱਠੀ ਅੱਗ ਤੇ ਪਕਾਉਂਦੇ ਜਾਉ ।
  3. ਚੰਗੀ ਤਰ੍ਹਾਂ ਚਾਵਲ ਘੁਲ ਜਾਣ ਤਾਂ ਚੀਨੀ ਅਤੇ ਇਲਾਇਚੀ ਪਾ ਕੇ ਕੁਝ ਦੇਰ ਲਈ ਪੱਕਣ ਦਿਓ ।
  4. ਬਦਾਮ, ਕਿਸ਼ਮਿਸ਼ ਅਤੇ ਪਿਸਤਾ ਵਗੈਰਾ ਖੀਰ ਤੇ ਪਾ ਕੇ ਪਰੋਸੋ ।

ਕਸਟਰਡ
ਸਮਾਨ

ਦੁੱਧ – 1/2 ਲਿਟਰ
ਕਸਟਰਡ ਪਾਊਡਰ – 2 ਵੱਡੇ ਚਮਚ
ਚੀਨੀ – 4 ਵੱਡੇ ਚਮਚ

ਵਿਧੀ

  • ਕਸਟਰਡ ਨੂੰ ਅੱਧੇ ਕੱਪ ਦੁੱਧ ਵਿਚ ਘੋਲੋ ਅਤੇ ਬਾਕੀ ਦੁੱਧ ਨੂੰ ਉਬਾਲ ਲਉ
  • ਉਬਲੇ ਦੁੱਧ ਵਿਚ ਚੀਨੀ ਅਤੇ ਕਸਟਰਡ ਵਾਲਾ ਦੁੱਧ ਹੌਲੀ ਹੌਲੀ ਪਾਓ ਅਤੇ ਦੂਜੇ ਹੱਥ ਨਾਲ ਚਮਚ ਨਾਲ ਚੰਗੀ ਤਰ੍ਹਾਂ ਦੁੱਧ ਨੂੰ ਹਿਲਾਉਂਦੇ ਜਾਉ ਤਾਂ ਜੋ ਗਿਲਟੀਆਂ ਨਾ ਬਣ ਜਾਣ । ਉਬਾਲਾ ਆ ਜਾਵੇ ਤਾਂ ਅੱਗ ਤੋਂ ਉਤਾਰ ਲਓ । ਇਸ ਨੂੰ ਗਰਮ ਜਾਂ ਠੰਢਾ ਕਰਕੇ ਪਰੋਸਿਆ ਜਾ ਸਕਦਾ ਹੈ । ਰੁੱਤ ਅਨੁਸਾਰ ਕਸਟਰਡ ਵਿਚ ਫਲ ਜਿਵੇਂ ਕੇਲਾ, ਅੰਬ, ਅੰਗੂਰ, ਸੇਬ ਅਤੇ ਸੁੱਕੇ ਮੇਵੇ ਪਾਏ ਜਾ ਸਕਦੇ ਹਨ । ਜੇਕਰ ਫਲ ਪਾਉਣੇ ਹੋਣ ਤਾਂ ਕਸਟਰਡ ਨੂੰ ਫ਼ਰਿਜ਼ ਵਿਚ ਰੱਖ ਕੇ ਚੰਗੀ ਤਰ੍ਹਾਂ ਠੰਢਾ ਕਰ ਲਓ । ਠੰਢੇ ਕਸਟਰਡ ਨੂੰ ਜੈਲੀ ਨਾਲ ਵੀ ਪਰੋਸ ਸਕਦੇ ਹੋ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਸੂਜੀ ਦਾ ਹਲਵਾ
ਸਮਾਨ

ਸੁਜੀ – 100 ਗਰਾਮ
ਘਿਉ – 100 ਗਰਾਮ
ਚੀਨੀ – 100 ਗਰਾਮ
ਪਾਣੀ – 35 ਮਿਲੀ ਲਿਟਰ
ਬਦਾਮ ਅਤੇ ਪਿਸਤਾ ਬਾਰੀਕ ਕੱਟੇ ਹੋਏ – 25 ਗਰਾਮ
ਇਲਾਇਚੀ – 2
ਕੇਸਰ 1/4 ਚਾਹ ਦਾ ਚਮਚ

ਵਿਧੀ

  1. ਚੀਨੀ ਅਤੇ ਇਲਾਇਚੀ ਦੇ ਛਿਲਕਿਆਂ ਨੂੰ ਪਾਣੀ ਵਿਚ ਪਾ ਕੇ ਉਬਾਲ ਲਓ ਤਾਂ ਕਿ ਚਾਸ਼ਨੀ ਬਣ ਜਾਵੇ ।
  2. ਚਾਸ਼ਨੀ ਨੂੰ ਪਤਲੇ ਕੱਪੜੇ ਨਾਲ ਜਾਂ ਬਰੀਕ ਛਾਣਨੀ ਨਾਲ ਛਾਣ ਲਓ ।
  3. ਥੋੜ੍ਹਾ ਜਿਹਾ ਗਰਮ ਪਾਣੀ ਲੈ ਕੇ ਇਸ ਵਿਚ ਕੇਸਰ ਘੋਲੋ ।
  4. ਉ ਗਰਮ ਕਰੋ ਅਤੇ ਇਸ ਵਿਚ ਸੂਜੀ ਨੂੰ ਹਲਕੀ ਅੱਗ ਤੇ ਭੁੰਨੋ ।
  5. ਜਦੋਂ ਸੁਜੀ ਹਲਕੀ ਲਾਲ ਹੋ ਜਾਵੇ ਅਤੇ ਘਿਉ ਛੱਡ ਦੇਵੇ ਤਾਂ ਇਸ ਵਿਚ ਚਾਸ਼ਨੀ ਪਾ ਦਿਓ। ਹੌਲੀ-ਹੌਲੀ ਪਕਾਉ ਤੇ ਹਿਲਾਉਂਦੇ ਜਾਓ ਤਾਂ ਕਿ ਪਾਣੀ ਖੁਸ਼ਕ ਹੋ ਜਾਵੇ ।
  6. ਇਲਾਇਚੀ, ਬਦਾਮ, ਪਿਸਤਾ ਤੇ ਕਿਸ਼ਮਿਸ਼ ਮਿਲਾ ਦਿਉ ਅਤੇ ਗਰਮ-ਗਰਮ ਪਰੋਸੋ ।

ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

1. ਭਾਫ਼ ਨਾਲ ਪਕਾਉਣ ਦੇ ……………………… ਢੰਗ ਦੱਸੋ ।
2. ਵਧੇਰੇ ਸਮੇਂ ਤੱਕ ਭੋਜਨ ਪਕਾਇਆ ਜਾਵੇ, ਤਾਂ ………………………. ਤੱਤ ਨਸ਼ਟ ਹੋ । ਜਾਂਦੇ ਹਨ ।
3. ਬੈਕਟੀਰੀਆ ਦਾ ………………………. °C ਤੇ ਵਾਧਾ ਰੁਕ ਜਾਂਦਾ ਹੈ ।
4. ਰੋਗੀਆਂ ਲਈ ……………………. ਖਾਣਾ ਠੀਕ ਰਹਿੰਦਾ ਹੈ ।
5. ਇਡਲੀ ਨੂੰ ………………………. ਢੰਗ ਨਾਲ ਪਕਾਇਆ ਜਾਂਦਾ ਹੈ ।
ਉੱਤਰ-
1. ਤਿੰਨ,
2. ਪੌਸ਼ਟਿਕ,
3. 40,
4. ਉਬਲਿਆ,
5. ਭਾਫ਼।

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਬੇਕ ਕਰਕੇ ਪਕਾਈ ਜਾਣ ਵਾਲੀ ਕਿਸੇ ਵਸਤੂ ਬਾਰੇ ਦੱਸੋ ।
ਉੱਤਰ-
ਕੇਕ

ਪ੍ਰਸ਼ਨ 2.
ਤਲੇ ਹੋਏ ਭੋਜਨ ਦੀ ਇਕ ਹਾਨੀ ਦੱਸੋ ।
ਉੱਤਰ-
ਜਲਦੀ ਪਚਦਾ ਨਹੀਂ ।

ਪ੍ਰਸ਼ਨ 3.
ਜੀਵਾਣੂਆਂ ਦੇ ਸਪੋਰਜ਼ ਕਿੰਨੇ ਤਾਪਮਾਨ ਤੇ ਮਰ ਜਾਂਦੇ ਹਨ ?
ਉੱਤਰ-
60°C.

ਪ੍ਰਸ਼ਨ 4.
ਕਿਹੜੇ ਵਿਟਾਮਿਨ ਤੇ ਗਰਮੀ ਦਾ ਵਧੇਰੇ ਅਸਰ ਨਹੀਂ ਹੁੰਦਾ ?
ਉੱਤਰ-
ਵਿਟਾਮਿਨ ਏ ਅਤੇ ਡੀ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 5.
ਬਿਨਾਂ ਪਾਣੀ ਦੇ ਪਕਾਈ ਚੀਨੀ ਨੂੰ ਕੀ ਕਹਿੰਦੇ ਹਨ ?
ਉੱਤਰ-
ਕੈਰੇਮਲਾਈਜ਼ਡ ।

ਠੀਕ/ਗਲਤ ਦੱਸੋ

1. ਬੈਕਟੀਰੀਆ ਦਾ 40°C ਤੇ ਵਾਧਾ ਰੁਕ ਜਾਂਦਾ ਹੈ ।
2. ਸੁੱਕੇ ਸੇਕ ਨਾਲ ਪਕਾਉਣ ਦੇ ਤਿੰਨ ਢੰਗ ਹੁੰਦੇ ਹਨ ।
3. ਜ਼ਿਆਦਾ ਸਮੇਂ ਤੱਕ ਪਕਾਉਣਾ ਵਧੀਆ ਹੈ ।
4. ਦੋ ਜਾਂ ਵੱਧ ਭੋਜਨ ਪਦਾਰਥ ਰਲਾ ਕੇ ਪਕਾਇਆ ਜਾਣਾ ਵਧੀਆ ਨਹੀਂ ਹੈ ।
5. ਤਲੇ ਭੋਜਨ ਸਿਹਤ ਲਈ ਬਹੁਤ ਵਧੀਆ ਹਨ ।
ਉੱਤਰ-
1. ਠੀਕ,
2. ਠੀਕ,
3. ਗਲਤ,
4. ਗਲਤ,
5. ਗਲਤ ।

ਬਹੁ-ਵਿਕਲਪੀ

ਪ੍ਰਸ਼ਨ 1.
ਤਲਣ ਦੇ ਢੰਗ ਹਨ
(A) ਸੁੱਕ ਭੁੰਨਿਆ ਤਲਣਾ
(B) ਘੱਟ ਘਿਓ ਵਿਚ ਤਲਣਾ
(C) ਖੁੱਲ੍ਹੇ ਘਿਓ ਵਿਚ ਤਲਣਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਠੀਕ ਤੱਥ ਹੈ-
(A) ਬਿਮਾਰਾਂ ਲਈ ਉਬਲਿਆ ਹੋਇਆ ਖਾਣਾ ਠੀਕ ਰਹਿੰਦਾ ਹੈ
(B) ਤਲੇ ਭੋਜਨ ਜਲਦੀ ਹਜ਼ਮ ਨਹੀਂ ਹੁੰਦੇ ।
(C) ਭਾਫ਼ ਨਾਲ ਖਾਣਾ ਪਕਾਉਣਾ ਸਭ ਤੋਂ ਵਧੀਆ ਢੰਗ ਹੈ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 3.
ਸੁੱਕੇ ਸੇਕ ਨਾਲ ਪਕਾਉਣ ਦੇ ਢੰਗ ਹਨ-
(A) ਸੇਕਣਾ
(B) ਭੰਨਣਾ
(C) ਬੇਕ ਕਰਨਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 4.
ਭੋਜਨ ਪਕਾਉਣ ਦੇ ਕਾਰਕ ਹਨ
(A) ਭੋਜਨ ਨੂੰ ਪਚਣਯੋਗ ਬਣਾਉਣਾ
(B) ਭੋਜਨ ਵਿਚ ਵੰਨਗੀ ਲਿਆਉਣਾ
(C) ਕੀਟਾਣੂਆਂ ਨੂੰ ਨਸ਼ਟ ਕਰਨ ਲਈ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।