PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

Punjab State Board PSEB 9th Class Home Science Book Solutions Chapter 13 ਕੱਪੜਿਆਂ ਦੀ ਧੁਆਈ Textbook Exercise Questions and Answers.

PSEB Solutions for Class 9 Home Science Chapter 13 ਕੱਪੜਿਆਂ ਦੀ ਧੁਆਈ

Home Science Guide for Class 9 PSEB ਕੱਪੜਿਆਂ ਦੀ ਧੁਆਈ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕੱਪੜੇ ਧੋਣ ਤੋਂ ਪਹਿਲਾਂ ਅਸੀਂ ਉਹਨਾਂ ਦੀ ਕੀ ਤਿਆਰੀ ਕਰਾਂਗੇ ?
ਉੱਤਰ-

  • ਕੱਪੜਿਆਂ ਦੀਆਂ ਉਧੜੀਆਂ ਸਿਉਣਾਂ ਲਾ ਲੈਣੀਆਂ ਚਾਹੀਦੀਆਂ ਹਨ । ਜੇ ਰਣੁ, ਬਟਨ, ਹੁੱਕਾਂ ਆਦਿ ਦੀ ਲੋੜ ਹੋਵੇ ਤਾਂ ਲਗਾ ਲਉ ।
  • ਕੱਪੜਿਆਂ ਦੀਆਂ ਜੇਬਾਂ ਆਦਿ ਦੇਖ ਲਉ, ਬੈਲਟਾਂ, ਬੱਕਲ ਆਦਿ ਉਤਾਰ ਦਿਉ ।
  • ਕੱਪੜਿਆਂ ਨੂੰ ਰੰਗ ਮੁਤਾਬਿਕ, ਰੇਸ਼ੇ ਮੁਤਾਬਿਕ, ਆਕਾਰ ਮੁਤਾਬਿਕ, ਗੰਦਗੀ ਮੁਤਾਬਿਕ ਛਾਂਟ ਕੇ ਅਲੱਗ ਕਰ ਲਉ ।
  • ਜੇ ਕੱਪੜਿਆਂ ਤੇ ਕੋਈ ਦਾਗ ਧੱਬੇ ਹਨ ਤਾਂ ਪਹਿਲਾਂ ਇਹਨਾਂ ਨੂੰ ਦੂਰ ਕਰੋ ।

ਪ੍ਰਸ਼ਨ 2.
ਕੱਪੜਿਆਂ ਨੂੰ ਛਾਂਟਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕੱਪੜਿਆਂ ਨੂੰ ਛਾਂਟਣ ਦਾ ਮਤਲਬ ਹੈ ਕਿ ਕੱਪੜਿਆਂ ਨੂੰ ਉਹਨਾਂ ਦੇ ਰੰਗ, ਰੇਸ਼ੇ, ਆਕਾਰ ਤੇ ਗੰਦਗੀ ਦੇ ਆਧਾਰ ਤੇ ਵੱਖ-ਵੱਖ ਕਰ ਲੈਣਾ ਕਿਉਂਕਿ ਸਾਰੇ ਰੇਸ਼ੇ ਇਕੋ ਤਰੀਕੇ ਨਾਲ ਨਹੀਂ ਧੋਤੇ ਜਾ ਸਕਦੇ ਇਸ ਲਈ ਸੁਤੀ, ਉਨੀ, ਰੇਸ਼ਮੀ, ਨਾਈਲੋਨ, ਪੋਲੀਸਟਰ ਅਨੁਸਾਰ ਕੱਪੜੇ ਅਲੱਗ ਕਰ ਲਏ ਜਾਂਦੇ ਹਨ । ਸਫ਼ੈਦ ਕੱਪੜੇ ਰੰਗਦਾਰ ਕੱਪੜਿਆਂ ਤੋਂ ਪਹਿਲਾਂ ਧੋਣੇ ਚਾਹੀਦੇ ਹਨ ਕਿਉਂਕਿ ਰੰਗਦਾਰ ਕੱਪੜਿਆਂ ਵਿਚੋਂ ਕਈ ਵਾਰ ਰੰਗ ਨਿਕਲਣ ਲਗ ਜਾਂਦਾ ਹੈ । ਛੋਟੇ ਬਸਤਰ ਪਹਿਲਾਂ ਧੋ ਲਉ ਅਤੇ ਵੱਡੇ ਜਿਵੇਂ ਚਾਦਰਾਂ, ਖੇਸ ਆਦਿ ਨੂੰ ਬਾਅਦ ਵਿਚ । ਘੱਟ ਗੰਦੇ ਕੱਪੜੇ ਹਮੇਸ਼ਾ ਪਹਿਲਾਂ ਧੋਵੋ ਤੇ ਵੱਧ ਗੰਦੇ ਬਾਅਦ ਵਿਚ ।

ਪ੍ਰਸ਼ਨ 3.
ਧੋਣ ਤੋਂ ਪਹਿਲਾਂ ਕੱਪੜਿਆਂ ਦੀ ਮੁਰੰਮਤ ਕਰਨੀ ਕਿਉਂ ਜ਼ਰੂਰੀ ਹੈ ?
ਉੱਤਰ-
ਕਈ ਵਾਰ ਕੱਪੜੇ ਸਿਉਣਾਂ ਤੋਂ ਜਾਂ ਉਲੇੜੀਆਂ ਤੋਂ ਉੱਧੜ ਜਾਂਦੇ ਹਨ ਜਾਂ ਘਸ ਕੇ ਕਿਸੀ ਚੀਜ਼ ਵਿਚ ਫਸ ਕੇ ਫੱਟ ਜਾਂਦੇ ਹਨ ਅਜਿਹੀ ਹਾਲਤ ਵਿਚ ਕੱਪੜਿਆਂ ਦੀ ਧੋਣ ਤੋਂ ਪਹਿਲਾਂ ਮੁਰੰਮਤ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਹੋਰ ਫੱਟਣ ਜਾਂ ਉਧੜਨ ਦਾ ਡਰ ਰਹਿੰਦਾ ਹੈ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

ਪ੍ਰਸ਼ਨ 4.
ਕਿਹੜੀਆਂ ਕਿਹੜੀਆਂ ਗੱਲਾਂ ਦੇ ਆਧਾਰ ਤੇ ਤੁਸੀਂ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਵਾਂਟੋਗੇ ?
ਉੱਤਰ-
ਕੱਪੜਿਆਂ ਦੀ ਛਾਂਟੀ ਉਹਨਾਂ ਦੇ ਰੰਗ, ਰੇਸ਼ਿਆਂ, ਆਕਾਰ ਅਤੇ ਗੰਦਗੀ ਦੇ ਆਧਾਰ ਤੇ ਕੀਤੀ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਸੂਤੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-

  • ਪਹਿਲਾਂ ਕੱਪੜੇ ਨੂੰ ਕੁਝ ਸਮੇਂ ਲਈ ਭਿਉਂ ਕੇ ਰੱਖਿਆ ਜਾਂਦਾ ਹੈ ਤਾਂ ਕਿ ਮੈਲ ਉਗਲ ਜਾਵੇ ਇਸ ਤਰ੍ਹਾਂ ਸਾਬਣ, ਮਿਹਨਤ ਅਤੇ ਸਮਾਂ ਘੱਟ ਲਗਦਾ ਹੈ ।
  • ਕੀਟਾਣੂ ਰਹਿਤ ਕਰਨ ਲਈ ਕੱਪੜਿਆਂ ਨੂੰ ਪਾਣੀ ਵਿਚ 10-15 ਮਿੰਟ ਲਈ ਉਬਾਲਿਆ ਜਾਂਦਾ ਹੈ।
  • ਪਹਿਲਾਂ ਤੋਂ ਭਿੱਜੇ ਕੱਪੜਿਆਂ ਨੂੰ ਪਾਣੀ ਵਿਚੋਂ ਕੱਢ ਕੇ ਨਿਚੋੜਿਆ ਜਾਂਦਾ ਹੈ ਤੇ ਸਾਬਣ ਜਾਂ ਹੋਰ ਕਿਸੇ ਡਿਟਰਜੈਂਟ ਆਦਿ ਨਾਲ ਕੱਪੜਿਆਂ ਨੂੰ ਰਗੜ ਕੇ, ਮਲ ਕੇ ਜਾਂ ਥਾਪੀ ਨਾਲ ਧੋਇਆ ਜਾਂਦਾ ਹੈ । ਵੱਧ ਗੰਦੇ ਹਿੱਸੇ ਜਿਵੇਂ ਕਾਲਰ, ਕੱਫ ਆਦਿ ਨੂੰ ਬੁਰਸ਼ ਆਦਿ ਨਾਲ ਰਗੜ ਕੇ ਸਾਫ ਕੀਤਾ ਜਾ ਸਕਦਾ ਹੈ ।
  • ਉਬਾਲਣ ਜਾਂ ਸਾਬਣ ਵਾਲੇ ਪਾਣੀ ਨਾਲ ਧੋਣ ਤੋਂ ਬਾਅਦ ਕੱਪੜਿਆਂ ਨੂੰ ਸਾਫ ਪਾਣੀ ਨਾਲ 2-4 ਵਾਰ ਹੁੰਘਾਲ ਕੇ ਸਾਰਾ ਸਾਬਣ ਕੱਢ ਦੇਣਾ ਚਾਹੀਦਾ ਹੈ। ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਲਉ ।
  • ਲੋੜ ਅਨੁਸਾਰ ਨੀਲ ਜਾਂ ਮਾਵਾ ਆਦਿ ਦੇ ਕੇ ਕੱਪੜੇ ਨਿਚੋੜ ਕੇ ਝਾੜ ਕੇ ਸੁਕਣੇ ਪਾ ਦਿਉ ।

ਪ੍ਰਸ਼ਨ 6. ਊਨੀ ਕੱਪੜੇ ਧੋਣ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਉਨੀ ਰੇਸ਼ੋ ਪਾਣੀ ਵਿਚ ਪਾਉਣ ਨਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਲਟਕ ਜਾਂਦੇ ਹਨ | ਗਰਮ ਪਾਣੀ ਵਿਚ ਪਾਉਣ ਤੇ ਅਤੇ ਰਗੜ ਕੇ ਧੋਣ ਨਾਲ ਇਹ ਰੇਸ਼ੇ ਜੁੜ ਜਾਂਦੇ ਹਨ । ਸੋਡੇ ਵਾਲੇ ਸਾਬਣ ਨਾਲ ਧੋਣ ਤੇ ਵੀ ਇਹ ਰੇਸ਼ੇ ਜੁੜ ਜਾਂਦੇ ਹਨ । ਇਸ ਲਈ ਉਨੀ ਕੱਪੜੇ ਧੋਣ ਵੇਲੇ ਕਾਫੀ ਸਾਵਧਾਨੀ ਦੀ ਲੋੜ ਹੁੰਦੀ ਹੈ । ਇਹਨਾਂ ਨੂੰ ਧੋਣ ਸਮੇਂ ਧਿਆਨ ਰੱਖੋ ਕਿ ਜਿੰਨਾ ਵੀ ਪਾਣੀ ਵਰਤਿਆ ਜਾਵੇ ਸਾਰੇ ਦਾ ਤਾਪਮਾਨ ਇਕੋ ਜਿਹਾ ਹੋਣਾ ਚਾਹੀਦਾ ਹੈ । ਕਦੇ ਵੀ ਗਰਮ ਪਾਣੀ ਅਤੇ ਸੋਡੇ ਵਾਲੇ ਸਾਬਣ ਦੀ ਵਰਤੋਂ ਨਾ ਕਰੋ । ਧੋਣ ਲਈ ਕੱਪੜੇ ਨੂੰ ਹੱਥ ਨਾਲ ਹੌਲੀ-ਹੌਲੀ ਦਬਾਉਣਾ ਚਾਹੀਦਾ ਹੈ ਤੇ ਲਟਕਾ ਕੇ ਸੁਕਾਉਣਾ ਨਹੀਂ ਚਾਹੀਦਾ | ਕੱਪੜੇ ਨੂੰ ਪੱਧਰੇ ਥਾਂ ਤੇ ਸਿੱਧਾ ਰੱਖ ਕੇ ਸੁਕਾਉਣਾ ਚਾਹੀਦਾ ਹੈ ।

ਪ੍ਰਸ਼ਨ 7.
ਆਪਣੇ ਊਨੀ ਸਵੈਟਰ ਦੀ ਧੁਆਈ ਕਿਵੇਂ ਕਰੋਗੇ ?
ਉੱਤਰ-

  • ਪਹਿਲਾ ਸਵੈਟਰ ਤੋਂ ਨਰਮ ਬੁਰਸ਼ ਨਾਲ ਉੱਪਰੀ ਮਿੱਟੀ ਝਾੜੀ ਜਾਵੇਗੀ ।
  • ਜੇ ਸਵੈਟਰ ਅਜਿਹਾ ਹੋਵੇ ਕਿ ਧੋਣ ਤੋਂ ਬਾਅਦ ਇਸ ਦਾ ਬੇਢੰਗਾ ਹੋ ਜਾਣ ਦਾ ਡਰ ਹੋਵੇ ਤਾਂ ਧੋਣ ਤੋਂ ਪਹਿਲਾਂ ਇਸ ਦਾ ਖਾਕਾ ਅਖਬਾਰ ਜਾਂ ਖਾਕੀ ਕਾਗਜ਼ ਤੇ ਉਤਾਰ ਲਿਆ ਜਾਵੇਗਾ, ਤਾਂ ਕਿ ਧੋਣ ਤੋਂ ਬਾਅਦ ਇਸ ਨੂੰ ਮੁੜ ਤੋਂ ਪਹਿਲੇ ਆਕਾਰ ਵਿਚ ਲਿਆਂਦਾ ਜਾਵੇ ।
  • ਪਹਿਲਾਂ ਉਨੀ ਕੱਪੜੇ ਨੂੰ ਪਾਣੀ ਵਿਚੋਂ ਡੁਬੋ ਕੇ ਕੱਢ ਲਉ ਅਤੇ ਹੱਥਾਂ ਨਾਲ ਘੁੱਟ ਕੇ ਪਾਣੀ ਕੱਢ ਦਿਉ । ਸ਼ਿਕਾਕਾਈ, ਰੀਠੇ, ਜੈਨਟੀਲ ਜਾਂ ਲੀਸਾਪੋਲ ਨੂੰ ਕੋਸੇ ਪਾਣੀ ਵਿਚ ਘੋਲ ਕੇ ਝੱਗ ਬਣਾ ਲਉ ਫਿਰ ਇਸ ਨੁੱਚੜੇ ਹੋਏ ਕੱਪੜੇ ਨੂੰ ਇਸ ਸਾਬਣ ਵਾਲੇ ਪਾਣੀ ਵਿਚ ਹੱਥਾਂ ਨਾਲ ਹੌਲੀ-ਹੌਲੀ ਦਬਾ ਕੇ ਰਗੜੇ ਬਗੈਰ ਸਾਫ ਕਰੋ ।
  • ਕੱਪੜੇ ਨੂੰ ਸਾਫ ਪਾਣੀ ਵਿਚ ਹੌਲੀ-ਹੌਲੀ ਹੰਘਾਲ ਕੇ ਵਿਚੋਂ ਸਾਬਣ ਚੰਗੀ ਤਰ੍ਹਾਂ ਕੱਢ ਦਿਉ ਤੇ ਵਾਧੂ ਪਾਣੀ ਤੋਲੀਏ ਵਿਚ ਦਬਾ ਕੇ ਕੱਢ ਲਉ ।
  • ਕੱਪੜੇ ਨੂੰ ਬਣਾਏ ਹੋਏ ਖਾਕੇ ਤੇ ਰੱਖ ਕੇ ਇਸ ਦੇ ਆਕਾਰ ਵਿਚ ਲੈ ਆਉ ਤੇ ਪਧਰੀ ਥਾਂ ਜਿਵੇਂ ਚਾਰਪਾਈ ਉੱਤੇ ਕੱਪੜਾ ਵਿਛਾ ਕੇ ਇਸ ਨੂੰ ਉੱਪਰ ਸਿੱਧਾ ਪਾ ਕੇ ਛਾਂ ਵਿਚ ਸੁਕਾਉ ।

ਪ੍ਰਸ਼ਨ 8.
ਭਿਗੋਣ ਨਾਲ ਸੂਤੀ, ਉਨੀ ਅਤੇ ਰੇਸ਼ਮੀ ਕੱਪੜਿਆਂ ਵਿਚੋਂ ਕਿਹੜੇ ਕੱਪੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਇਹਨਾਂ ਦਾ ਧੋਣ ਨਾਲ ਕੀ ਸੰਬੰਧ ਹੈ ?
ਉੱਤਰ-
ਭਿਗੈਣ ਨਾਲ ਉਨੀ ਅਤੇ ਰੱਸ਼ਮੀ ਕੱਪੜੇ ਕਮਜ਼ੋਰ ਹੋ ਜਾਂਦੇ ਹਨ ਜਦਕਿ ਸੂਤੀ ਕੱਪੜੇ ਮਜ਼ਬੂਤ ਹੁੰਦੇਂ ਹਨ । ਇਹਨਾਂ ਦਾ ਧੋਣ ਨਾਲ ਇਹ ਸੰਬੰਧ ਹੈ ਕਿ ਉੱਪਰ ਦੱਸੇ ਕਾਰਨ ਕਰਕੇ ਸੁਤੀ ਕੱਪੜਿਆਂ ਨੂੰ ਤਾਂ ਧੋਣ ਤੋਂ ਪਹਿਲਾਂ ਕੁੱਝ ਸਮੇਂ ਲਈ ਭਿਉਂ ਕੇ ਰੱਖਿਆ ਜਾਂਦਾ ਹੈ । ਪਰ ਉਨੀ ਅਤੇ ਰੇਸ਼ਮੀ ਕੱਪੜਿਆਂ ਨੂੰ ਭਿਉਂ ਕੇ ਨਹੀਂ ਰੱਖਿਆ ਜਾਂਦਾ ਹੈ | ਇਹਨਾਂ ਨੂੰ ਧੋਣ ਸਮੇਂ ਧਿਆਨ ਰੱਖੋ ਕਿ ਜਿੰਨਾ ਵੀ ਪਾਣੀ ਵਰਤਿਆ ਜਾਵੇ ਸਾਰੇ ਦਾ ਤਾਪਮਾਨ ਇਕੋ ਜਿਹਾ ਹੋਣਾ ਚਾਹੀਦਾ ਹੈ । ਕਦੇ ਵੀ ਗਰਮ ਪਾਣੀ ਅਤੇ ਮੋਡੇ ਵਾਲੇ ਸਾਬਣ ਦੀ ਵਰਤੋਂ ਨਾ ਕਰੋ 1 ਧੋਣ ਲਈ ਕੱਪੜੇ ਨੂੰ ਹੌਲੀ-ਹੌਲੀ ਦਬਾਉਣਾ ਚਾਹੀਦਾ ਹੈ ਤੇ ਲਟਕਾ ਕੇ ਸੁਕਾਉਣਾ ਨਹੀਂ ਚਾਹੀਦਾ । ਕੱਪੜੇ ਨੂੰ ਪਧਰੇ ਥਾਂ ਤੇ ਸਿੱਧਾ ਰੱਖ ਕੇ ਸੁਕਾਉਣਾ ਚਾਹੀਦਾ ਹੈ ।

ਪ੍ਰਸ਼ਨ 9.
ਅਜਿਹੀ ਕਿਸਮ ਦੇ ਕੱਪੜਿਆਂ ਬਾਰੇ ਦੱਸੋ ਜਿਹਨਾਂ ਨੂੰ ਉਬਾਲ ਕੇ ਧੋਤਾ ਜਾ ਸਕਦਾ ਹੈ ? ਅਜਿਹੇ ਕੱਪੜੇ ਨੂੰ ਧੋਣ ਸਮੇਂ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਸੂਤੀ ਕੱਪੜਿਆਂ ਨੂੰ ਉਬਾਲ ਕੇ ਧੋਤਾ ਜਾ ਸਕਦਾ ਹੈ । ਇਹਨਾਂ ਕੱਪੜਿਆਂ ਨੂੰ ਧੋਣ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਦੀ ਲੋੜ ਹੈ ।

  • ਸਿਉਣਾਂ ਤੋਂ ਉਧੜੇ ਜਾਂ ਕਿਸੇ ਹੋਰ ਕਾਰਨ ਫੱਟੇ ਕੱਪੜੇ ਨੂੰ ਧੋਣ ਤੋਂ ਪਹਿਲਾਂ ਮੁਰੰਮਤ ਕਰ ਲਉ ।
  • ਸੂਤੀ, ਲਿਨਨ, ਊਨੀ, ਨਾਈਲੋਨ, ਪੋਲੀਸਟਰ, ਰੇਸ਼ਮੀ ਕੱਪੜਿਆਂ ਨੂੰ ਅਲੱਗ-ਅਲੱਗ ਕਰ ਲਉ ।
  • ਸਫੈਦ ਕੱਪੜਿਆਂ ਨੂੰ ਪਹਿਲਾਂ ਧੋਵੋ ਤੇ ਰੰਗਦਾਰ ਬਾਅਦ ਵਿਚ ।
  • ਜ਼ਿਆਦਾ ਮੈਲੇ ਕੱਪੜਿਆਂ ਨੂੰ ਹਮੇਸ਼ਾ ਬਾਅਦ ਵਿਚ ਧੋਵੋ ।
  • ਰੋਗੀਆਂ ਦੇ ਕੱਪੜਿਆਂ ਨੂੰ 10-15 ਮਿੰਟ ਲਈ ਪਾਣੀ ਵਿਚ ਉਬਾਲੋ ਤੇ ਬਾਅਦ ਵਿਚ ਧੋਵੋ ।
  • ਛੋਟੇ ਅਤੇ ਵੱਡੇ ਕੱਪੜਿਆਂ ਨੂੰ ਵੱਖ-ਵੱਖ ਕਰ ਕੇ ਧੋਵੋ ।

ਪ੍ਰਸ਼ਨ 10.
ਰੇਸ਼ਮੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-

  1. ਰੀਠੇ, ਸ਼ਿਕਾਕਾਈ ਜਾਂ ਜੈਨਟੀਲ ਨੂੰ ਕੋਸੇ ਪਾਣੀ ਵਿਚ ਘੋਲ ਕੇ ਝੱਗ ਬਣਾਓ ਅਤੇ ਇਸ ਵਿਚ ਕੱਪੜੇ ਨੂੰ ਹੱਥਾਂ ਨਾਲ ਹੌਲੀ-ਹੌਲੀ ਦਬਾ ਕੇ ਧੋਵੋ ਅਤੇ ਬਾਅਦ ਵਿਚ ਸਾਫ਼ ਪਾਣੀ ਵਿਚੋਂ 3-4 ਵਾਰ ਹੰਘਾਲ ਕੇ ਕੱਢ ਲਉ । ਕੱਪੜੇ ਨੂੰ ਹੰਘਾਲਣ ਸਮੇਂ ਵਿੱਚ ਇਕ ਚਮਚਾ ਸਿਰਕੇ ਦਾ ਪਾ ਲਉ, ਇਸ ਨਾਲ ਕੱਪੜੇ ਵਿਚ ਚਮਕ ਆ ਜਾਵੇਗੀ ।
  2. ਧੋਣ ਤੋਂ ਬਾਅਦ ਰੇਸ਼ਮੀ ਕੱਪੜੇ ਨੂੰ ਗੂੰਦ ਦਾ ਮਾਵਾ ਦਿਉ ਤਾਂ ਕਿ ਇਸ ਦੀ ਕੁਦਰਤੀ ਕੜਕ ਕਾਇਮ ਰੱਖੀ ਜਾ ਸਕੇ ।
  3. ਇਹਨਾਂ ਕੱਪੜਿਆਂ ਨੂੰ ਹਮੇਸ਼ਾਂ ਛਾਵੇਂ ਸੁਕਾਉ । ਅੱਧ ਸੁੱਕੇ ਕੱਪੜਿਆਂ ਨੂੰ ਪ੍ਰੈਸ ਕਰਨ ਲਈ ਉਤਾਰ ਲਉ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

ਪ੍ਰਸ਼ਨ 11.
ਸੂਤੀ, ਊਨੀ ਅਤੇ ਰੇਸ਼ਮੀ ਕੱਪੜਿਆਂ ਨੂੰ ਪ੍ਰੈੱਸ ਕਰਨ ਵਿਚ ਕੀ ਅੰਤਰ ਹੈ ?
ਉੱਤਰ-
ਸੂਤੀ ਕੱਪੜਿਆਂ ਦੀ ਪੈਸ-ਸੁੱਕੇ ਕੱਪੜਿਆਂ ਤੇ ਪਾਣੀ ਛਿੜਕ ਕੇ ਇਹਨਾਂ ਨੂੰ ਸਿੱਲ੍ਹੇ ਕਰ ਲਿਆ ਜਾਂਦਾ ਹੈ ਤੇ ਕੁਝ ਸਮੇਂ ਲਈ ਲਪੇਟ ਕੇ ਰੱਖ ਦਿੱਤਾ ਜਾਂਦਾ ਹੈ ਤਾਂ ਕਿ ਕੱਪੜੇ ਇੱਕੋ ਜਿਹੇ ਸਿੱਲੇ ਹੋ ਜਾਣ । ਜਦੋਂ ਪੈਸ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਕੱਪੜੇ ਦੇ ਪੱਠੇ ਪਾਸੇ ਵਲੋਂ ਪਹਿਲਾਂ ਸਿਉਣਾਂ, ਪਲੇਟਾਂ, ਉਲੇੜੀਆਂ ਵਾਲੇ ਫੱਟੇ ਪੈਸ ਕਰੋ । ਕੱਪੜੇ ਦੇ ਸਿੱਧੇ ਪਾਸੇ ਵਲ ਨੂੰ ਕੱਪੜੇ ਦੀ ਲੰਬਾਈ ਵਲ ਪੈਸ਼ ਫੇਰੋ । ਕਾਲਰ, ਕਫ, ਬਾਂਹ ਆਦਿ ਨੂੰ ਪਹਿਲਾਂ ਪੈਸ਼ ਕਰੋ । ਪੈਸ ਕਰਨ ਤੋਂ ਬਾਅਦ ਕੱਪੜੇ ਨੂੰ ਤਹਿ ਲਾ ਦਿਉ ਜਾਂ ਹੈਂਗਰ ਤੇ ਟੰਗ ਦਿਉ ।

ਊਨੀ ਕੱਪੜੇ ਦੀ ਪੈਸ-ਉਨੀ ਕੱਪੜੇ ਤੇ ਪੈਸ ਸਿੱਧੀ ਸੰਪਰਕ ਵਿਚ ਨਹੀਂ ਲਿਆਈ ਜਾਂਦੀ ਇਸ ਨਾਲ ਉਨੀ ਰੇਸ਼ੇ ਜਲ ਸਕਦੇ ਹਨ | ਮਲਮਲ ਦੇ ਇਕ ਸਫੈਦ ਕੱਪੜੇ ਨੂੰ ਗਿੱਲਾ ਕਰਕੇ ਉਨੀ ਕੱਪੜੇ ਤੇ ਵਿਛਾਓ ਅਤੇ ਹਲਕੀ ਗਰਮ ਪੈਸ ਨਾਲ ਇਸ ਨੂੰ ਪੈਸ ਕਰੋ ਇੱਕ ਥਾਂ ਤੇ ਪੈਸ 3-4 ਸੈਕਿੰਡ ਤੋਂ ਵੱਧ ਨਾ ਰਖੋ | ਪੈਸ ਕਰਨ ਤੋਂ ਬਾਅਦ ਕੱਪੜੇ ਦੀ ਤਹਿ ਲਾ ਦਿਉ । ਰੇਸ਼ਮੀ ਕੱਪੜਿਆਂ ਦੀ ਪ੍ਰੈਸ-ਕੱਪੜਿਆਂ ਨੂੰ ਸਿੱਲ੍ਹੇ ਤੌਲੀਏ ਵਿਚ ਲਪੇਟ ਕੇ ਸਿੱਲ੍ਹਾ ਕਰ ਲਉ । ਪਾਣੀ ਦਾ ਛਿੱਟਾ ਦੇਣ ਨਾਲ ਦਾਗ ਪੈ ਸਕਦੇ ਹਨ । ਹਲਕੀ ਗਰਮ ਪੈਸ ਨਾਲ ਪੈਸ ਕਰੋ | ਪੈਸ ਕਰਨ ਤੋਂ ਬਾਅਦ ਜੇ ਕੱਪੜੇ ਸਿੱਲ੍ਹੇ ਹੋਣ ਤਾਂ ਇਹਨਾਂ ਨੂੰ ਸੁਕਾ ਲਉ ਤੇ ਸੁੱਕਣ ਤੋਂ ਬਾਅਦ ਹੀ ਸੰਭਾਲੋ । ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਕੱਪੜੇ ਧੋਣ ਤੋਂ ਪਹਿਲਾਂ ਕੀ ਤਿਆਰੀ ਕਰਨੀ ਚਾਹੀਦੀ ਹੈ ? ਸੂਤੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਦੇਖੋ ਪ੍ਰਸ਼ਨ ਨੰਬਰ 1 ਅਤੇ 5 ਦਾ ਉੱਤਰ ।

ਪ੍ਰਸ਼ਨ 13.
ਸੂਤੀ ਅਤੇ ਊਨੀ ਕੱਪੜਿਆਂ ਦੀ ਧੁਆਈ ਕਿਵੇਂ ਕੀਤੀ ਜਾਂਦੀ ਹੈ ? ਇਹਨਾਂ ਨੂੰ ਧੋਣ ਸਮੇਂ ਕੀ-ਕੀ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਹਨ ?
ਉੱਤਰ-
ਦੇਖੋ ਪ੍ਰਸ਼ਨ ਨੰਬਰ 5, 7 ਅਤੇ 6, 9.

ਵਸਤੁਨਿਸ਼ਠ ਪ੍ਰਸ਼ਨ ਖ਼ਾਲੀ ਥਾਂ ਭਰੋ

1. ………….. ਕੱਪੜਿਆਂ ਨੂੰ ਸਿੱਧਿਆਂ ਪੈਂਸ ਦੇ ਸੰਪਰਕ ਵਿਚ ਨਾ ਲਿਆਓ ।
ਉੱਤਰ-
ਊਨੀ,

2. ………….. ਰੇਸ਼ੇ ਗਰਮ ਪਾਣੀ ਵਿਚ ਪਾਉਣ ਤੇ ਜੁੜ ਜਾਂਦੇ ਹਨ ।
ਉੱਤਰ-
ਊਨੀ,

3. ਜੁਕਾਮ ਵਾਲੇ ਰੁਮਾਲ ਨੂੰ ………. ਮਿਲੇ ਪਾਣੀ ਵਿਚ ਡੁਬਾਉਣਾ ਚਾਹੀਦਾ ਹੈ ।
ਉੱਤਰ-
ਨਮਕ,

4. ਸਿਲਕ ਦੇ ਕੱਪੜਿਆਂ ਨੂੰ ………….. ਵਿਚ ਸੁਕਾਓ ।
ਉੱਤਰ-
ਛਾਂ ।

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਕੱਪੜਿਆਂ ਨੂੰ ਕਲਫ਼ ਲਗਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਅਕੜਾਅ ਆ ਜਾਂਦਾ ਹੈ ।

ਪ੍ਰਸ਼ਨ 2.
ਊਨੀ ਕੱਪੜੇ ਨੂੰ ਕਿਸ ਤਰ੍ਹਾਂ ਨਹੀਂ ਸੁਕਾਉਣਾ ਚਾਹੀਦਾ ?
ਉੱਤਰ-
ਲਟਕਾਂ ਕੇ ।

PSEB 9th Class Home Science Solutions Chapter 13 ਕੱਪੜਿਆਂ ਦੀ ਧੁਆਈ

ਪ੍ਰਸ਼ਨ 3.
ਪਹਿਲਾਂ ਕਿਹੜੇ ਕੱਪੜੇ ਨੂੰ ਧੋਣਾ ਚਾਹੀਦਾ ਹੈ ?
ਉੱਤਰ-
ਸਫ਼ੈਦ ।

ਠੀਕ/ਗਲਤ ਦੱਸੋ

1. ਸਫ਼ੈਦ ਕੱਪੜੇ ਪਹਿਲਾਂ ਧੋਣੇ ਚਾਹੀਦੇ ਹਨ ।
ਉੱਤਰ-
ਠੀਕ,

2. ਊਨੀ ਕੱਪੜਿਆਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।
ਉੱਤਰ-
ਠੀਕ,

3. ਸੂਤੀ ਕੱਪੜਿਆਂ ਨੂੰ ਪਾਣੀ ਦਾ ਛਿੱਟਾ ਦੇ ਕੇ ਪ੍ਰੈਸ ਕਰੋ ।
ਉੱਤਰ-
ਠੀਕ,

4. ਭਿਗੋਣ ਨਾਲ ਊਨੀ ਕੱਪੜੇ ਮਜ਼ਬੂਤ ਹੋ ਜਾਂਦੇ ਹਨ |
ਉੱਤਰ-
ਗਲਤ,

5. ਰੇਸ਼ਮੀ ਕੱਪੜਿਆਂ ਨੂੰ ਧੁੱਪ ਵਿਚ ਹੀ ਸੁਕਾਉਣਾ ਚਾਹੀਦਾ ਹੈ ।
ਉੱਤਰ-
ਗਲਤ

ਬਹੁ-ਵਿਕਲਪੀ ਪ੍ਰਸ਼ਨ

1. ਠੀਕ ਤੱਥ ਹੈ
(A) ਕੱਪੜੇ ਘਰ ਵਿੱਚ ਜਾਂ ਲਾਂਡਰੀ ਵਿੱਚ ਧੁਆਏ ਜਾ ਸਕਦੇ ਹਨ।
(B) ਉਨੀ ਕੱਪੜਿਆਂ ਨੂੰ ਸਿੱਧਾ ਪ੍ਰੈਸ ਦੇ ਸੰਪਰਕ ਵਿਚ ਨਾ ਲਿਆਓ
(C) ਜ਼ਿਆਦਾ ਮੈਲੇ ਕੱਪੜਿਆਂ ਨੂੰ ਹਮੇਸ਼ਾ ਬਾਅਦ ਵਿਚ ਧੋਵੋ
(D) ਸਾਰੇ ਠੀਕ ॥
ਉੱਤਰ-
(D) ਸਾਰੇ ਠੀਕ ॥

2. ਠੀਕ ਤੱਥ ਨਹੀਂ ਹੈ
(A) ਧੋਣ ਤੋਂ ਪਹਿਲਾਂ ਕੱਪੜਿਆਂ ਦੀ ਮੁਰੰਮਤ ਕਰ ਲੈਣੀ ਚਾਹੀਦੀ ਹੈ।
(B) ਊਨੀ ਸਵੈਟਰ ਨੂੰ ਤਾਰ ਤੇ ਲਟਕਾ ਕੇ ਸੁਕਾਉ
(C) ਰੇਸ਼ਮੀ ਕੱਪੜਿਆਂ ਨੂੰ ਛਾਂ ਵਿਚ ਸੁਕਾਓ
(D) ਊਨੀ ਕੱਪੜਿਆਂ ਨੂੰ ਰੀਠਾ, ਸ਼ਿਕਾਕਾਈ, ਜੈਨਟੀਲ ਆਦਿ ਨਾਲ ਧੋਣਾ ਚਾਹੀਦਾ ਹੈ ।
ਉੱਤਰ-
(B) ਊਨੀ ਸਵੈਟਰ ਨੂੰ ਤਾਰ ਤੇ ਲਟਕਾ ਕੇ ਸੁਕਾਉ |

ਕੱਪੜਿਆਂ ਦੀ ਧੁਆਈ PSEB 9th Class Home Science Notes

ਪਾਠ ਇਕ ਨਜ਼ਰ ਵਿਚ

  • ਕੱਪੜਿਆਂ ਦੀ ਚੰਗੀ ਧੁਆਈ ਨਾਲ ਕੱਪੜੇ ਨਵੇਂ ਵਰਗੇ ਤੇ ਹੰਢਣਸਾਰ ਹੋ ਜਾਂਦੇ ਹਨ ।
  • ਕੱਪੜੇ ਘਰ ਵਿਚ ਜਾਂ ਲਾਂਡਰੀ ਤੋਂ ਧੁਆਏ ਜਾ ਸਕਦੇ ਹਨ ।
  • ਕੱਪੜੇ ਧੋਣ ਤੋਂ ਪਹਿਲਾਂ ਇਹਨਾਂ ਦੀ ਮੁਰੰਮਤ, ਛੰਟਾਈ ਅਤੇ ਦਾਗ ਉਤਾਰਨ ਦਾ ਕੰਮ ਕਰ ਲੈਣਾ ਚਾਹੀਦਾ ਹੈ |
  • ਕੱਪੜਿਆਂ ਦੀ ਛੰਟਾਈ ਰੇਸ਼ਿਆਂ, ਰੰਗ, ਆਕਾਰ ਅਤੇ ਗੰਦਗੀ ਮੁਤਾਬਿਕ ਕਰਨੀ ਚਾਹੀਦੀ ਹੈ ।
  • ਸੂਤੀ ਕੱਪੜੇ ਪਾਣੀ ਵਿਚ ਭਿਗੋਣ ਤੇ ਮਜ਼ਬੂਤ ਹੋ ਜਾਂਦੇ ਹਨ ਜਦਕਿ ਊਨੀ ਅਤੇ ਰੇਸ਼ਮੀ ਕੱਪੜੇ ਪਾਣੀ ਵਿਚ ਭਿਉਂ ਕੇ ਰੱਖਣ ਤੇ ਕਮਜ਼ੋਰ ਹੋ ਜਾਂਦੇ ਹਨ ।
  • ਸੂਤੀ ਕੱਪੜਿਆਂ ਨੂੰ ਕਿਟਾਣੂ ਰਹਿਤ ਕਰਨ ਲਈ ਉਬਲਦੇ ਪਾਣੀ ਵਿਚ 10-15 ਮਿੰਟ ਲਈ ਰੱਖਣਾ ਚਾਹੀਦਾ ਹੈ ।
  • ਸਫੈਦ ਕੱਪੜੇ ਪਹਿਲਾਂ ਧੋਣੇ ਚਾਹੀਦੇ ਹਨ ।
  • ਸਤੀ ਕੱਪੜਿਆਂ ਨੂੰ ਪਾਣੀ ਦਾ ਛਿੱਟਾ ਦੇ ਕੇ ਸਿੱਲਾ ਕਰਕੇ ਪੈਸ ਕਰੋ ।
  • ਉਨੀ, ਰੇਸ਼ਮੀ ਕੱਪੜਿਆਂ ਨੂੰ ਰੀਠਾ, ਸ਼ਿਕਾਕਾਈ, ਜੈਨਟੀਲ ਆਦਿ ਨਾਲ ਧੋਣਾ ਚਾਹੀਦਾ ਹੈ ।
  • ਉਨੀ ਕੱਪੜਿਆਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ । ੩ ਉਨੀ ਕੱਪੜਿਆਂ ਨੂੰ ਸਿੱਧਾ ਪ੍ਰੈਸ ਦੇ ਸੰਪਰਕ ਵਿਚ ਨਾ ਲਿਆਉ ।
  • ਰੇਸ਼ਮੀ/ਸਿਲਕ ਦੇ ਕੱਪੜੇ ਨੂੰ ਪਾਣੀ ਛਿੜਕ ਕੇ ਸਿੱਲ੍ਹਾ ਨਾ ਕਰੋ ਸਗੋਂ ਕਿਸੇ ਸਿੱਲ੍ਹੇ
  • ਤੋਲੀਏ ਵਿਚ ਲਪੇਟ ਕੇ ਸਿੱਲਾ ਕਰੋ ਤੇ ਪੈਸ ਕਰੋ !

Leave a Comment