PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

Punjab State Board PSEB 8th Class Science Book Solutions Chapter 15 ਕੁਝ ਕੁਦਰਤੀ ਘਟਨਾਵਾਂ Textbook Exercise Questions, and Answers.

PSEB Solutions for Class 8 Science Chapter 15 ਕੁਝ ਕੁਦਰਤੀ ਘਟਨਾਵਾਂ

PSEB 8th Class Science Guide ਕੁਝ ਕੁਦਰਤੀ ਘਟਨਾਵਾਂ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ (✓) ਲਾਓ
(ਉ) ਹੇਠ ਲਿਖਿਆਂ ਵਿੱਚੋਂ ਕਿਸ ਨੂੰ ਰਗੜ ਦੁਆਰਾ ਅਸਾਨੀ ਨਾਲ ਚਾਰਜਿਤ ਨਹੀਂ ਕੀਤਾ ਜਾ ਸਕਦਾ ?
(i) ਪਲਾਸਟਿਕ ਦਾ ਪੈਮਾਨਾ
(ii) ਤਾਂਬੇ ਦੀ ਛੜ
(iii) ਫੁੱਲਿਆ ਗੁਬਾਰਾ
(iv) ਉੱਨ ਦੇ ਕੱਪੜੇ ।
ਉੱਤਰ-
(ii) ਤਾਂਬੇ ਦੀ ਛੜ ॥

ਪ੍ਰਸ਼ਨ 2.
ਜਦੋਂ ਕੱਚ ਦੀ ਛੜ ਨੂੰ ਰੇਸ਼ਮ ਦੇ ਕੱਪੜੇ ਨਾਲ ਰਗੜਦੇ ਹਾਂ, ਤਾਂ ਛੜ
(i) ਅਤੇ ਕੱਪੜਾ ਦੋਵੇਂ ਧਨ ਚਾਰਜ ਪ੍ਰਾਪਤ ਕਰ ਲੈਂਦੇ ਹਨ ।
(ii) ਧਨ ਚਾਰਜਿਤ ਹੋ ਜਾਂਦੀ ਹੈ ਅਤੇ ਕੱਪੜਾ ਰਿਣ ਚਾਰਜਿਤ ਹੋ ਜਾਂਦਾ ਹੈ ।
(iii) ਅਤੇ ਕੱਪੜਾ ਦੋਵੇਂ ਰਿਣ ਚਾਰਜਿਤ ਹੋ ਜਾਂਦੇ ਹਨ ।
(iv) ਰਿਣ ਚਾਰਜਿਤ ਹੋ ਜਾਂਦੀ ਹੈ ਅਤੇ ਕੱਪੜਾ ਧਨ ਚਾਰਜਿਤ ਹੋ ਜਾਂਦਾ ਹੈ ।
ਉੱਤਰ-
(ii) ਧਨ ਚਾਰਜਿਤ ਹੋ ਜਾਂਦੀ ਹੈ ਅਤੇ ਕੱਪੜਾ ਰਿਣ ਚਾਰਜਿਤ ਹੋ ਜਾਂਦਾ ਹੈ ।

ਪ੍ਰਸ਼ਨ 3.
ਹੇਠ ਲਿਖੇ ਕਥਨ ਠੀਕ (T) ਹਨ ਜਾਂ ਗ਼ਲਤ (F)
(ੳ) ਸਮਜਾਤੀ ਚਾਰਜ ਇਕ ਦੂਜੇ ਚਾਰਜ ਨੂੰ ਆਕਰਸ਼ਿਤ ਕਰਦੇ ਹਨ ।
(ਅ) ਚਾਰਜਿਤ ਕੱਚ ਦੀ ਛੜ ਚਾਰਜਿਤ ਪਲਾਸਟਿਕ ਸਟ੍ਰਾਅ ਨੂੰ ਆਕਰਸ਼ਿਤ ਕਰਦੀ ਹੈ ।
(ਈ) ਆਕਾਸ਼ੀ ਬਿਜਲੀ ਚਾਲਕ ਇਮਾਰਤ ਦੀ ਅਕਾਸ਼ੀ ਬਿਜਲੀ ਤੋਂ ਸੁਰੱਖਿਆ ਨਹੀਂ ਕਰ ਸਕਦਾ ।
(ਸ) ਭੂਚਾਲ ਦੀ ਭਵਿੱਖਵਾਣੀ ਕੀਤੀ ਜਾ ਸਕਦੀ ਹੈ ।
ਉੱਤਰ-
(ਉ) F
(ਅ) T
(ਬ) F
(ਸ) F.

ਪ੍ਰਸ਼ਨ 4.
ਸਰਦੀਆਂ ਵਿੱਚ ਸਵੈਟਰ ਉਤਾਰਦੇ ਸਮੇਂ ਕੜ-ਕੜ ਦੀ ਅਵਾਜ਼ ਸੁਣਾਈ ਦਿੰਦੀ ਹੈ । ਵਿਆਖਿਆ ਕਰੋ ।
ਉੱਤਰ-
ਸਵੈਟਰ ਉਤਾਰਦੇ ਸਮੇਂ ਰਗੜ ਕਾਰਨ ਸਵੈਟਰ ਚਾਰਜਿਤ ਹੋ ਜਾਂਦਾ ਹੈ । ਇਹਨਾਂ ਚਾਰਜਾਂ ਦੇ ਇੱਕ ਦੂਸਰੇ ਨਾਲ ਸੰਪਰਕ ਵਿੱਚ ਆਉਣ ਤੇ ਹੋਏ ਆਕਰਸ਼ਣ/ਅਪਕਰਸ਼ਣ ਕਾਰਨ ਕੜ-ਕੜ ਦੀ ਅਵਾਜ਼ ਸੁਣਾਈ ਦਿੰਦੀ ਹੈ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

ਪ੍ਰਸ਼ਨ 5.
ਜਦ ਅਸੀਂ ਕਿਸੇ ਚਾਰਜਿਤ ਵਸਤੂ ਨੂੰ ਹੱਥ ਨਾਲ ਛੂਹਦੇ ਹਾਂ ਤਾਂ ਉਹ ਆਪਣਾ ਚਾਰਜ ਗੁਆ ਦਿੰਦੀ ਹੈ, ਵਿਆਖਿਆ ਕਰੋ ।
ਉੱਤਰ-
ਮਨੁੱਖੀ ਸਰੀਰ ਬਿਜਲੀ ਦਾ ਚਾਲਕ ਹੈ । ਜਦੋਂ ਅਸੀਂ ਕਿਸੇ ਚਾਰਜਿਤ ਵਸਤੂ ਨੂੰ ਹੱਥ ਨਾਲ ਛੂਹੰਦੇ ਹਾਂ ਤਾਂ ਚਾਰਜ ਸਰੀਰ ਵਿੱਚੋਂ ਸੰਚਾਰਿਤ ਹੋ ਕੇ ਧਰਤੀ ਵਿੱਚ ਚਲਿਆ ਜਾਂਦਾ ਹੈ ਅਤੇ ਵਸਤੂ ਅਣਚਾਰਜਿਤ ਹੋ ਜਾਂਦੀ ਹੈ ।

ਪ੍ਰਸ਼ਨ 6.
ਉਸ ਪੈਮਾਨੇ ਦਾ ਨਾਂ ਲਿਖੋ ਜਿਸ ਤੇ ਭੂਚਾਲ ਦੀ ਵਿਨਾਸ਼ੀ ਊਰਜਾ ਮਾਪੀ ਜਾਂਦੀ ਹੈ । ਇਸ ਪੈਮਾਨੇ ਤੇ ਕਿਸੇ ਭੂਚਾਲ ਦਾ ਮਾਪ 3 ਹੈ | ਕੀ ਇਸ ਨੂੰ ਭੁਚਾਲਯੰਤਰ ਸੀਸਮੋਗਾ) ਨਾਲ ਰਿਕਾਰਡ ਕੀਤਾ ਜਾ ਸਕਦਾ ਹੈ ? ਕੀ ਇਸ ਤੋਂ ਜ਼ਿਆਦਾ ਹਾਨੀ ਹੋਵੇਗੀ ?
ਉੱਤਰ-
ਰਿਕਟਰ ਪੈਮਾਨੇ ਤੇ ਭੂਚਾਲ ਦੀ ਵਿਨਾਸ਼ੀ ਊਰਜਾ ਮਾਪੀ ਜਾਂਦੀ ਹੈ । ਇਹ ਪੈਮਾਨਾ ਰੇਖੀ ਨਹੀਂ ਹੈ । ਰਿਕਟਰ ਪੈਮਾਨੇ ਤੇ 3 ਦਾ ਮਾਨ ਸੀਸਮੋਗਰਾਫ਼ ਦੁਆਰਾ ਰਿਕਾਰਡ ਕੀਤਾ ਜਾ ਸਕਦਾ ਹੈ, ਪਰ ਇਹ ਭੂਚਾਲ ਬਹੁਤ ਘੱਟ ਤੀਬ੍ਰਤਾ ਦਾ ਹੁੰਦਾ ਹੈ ਜਿਸ ਨਾਲ ਵੱਧ ਨੁਕਸਾਨ ਨਹੀਂ ਹੁੰਦਾ ।

ਪ੍ਰਸ਼ਨ 7.
ਅਕਾਸ਼ੀ ਬਿਜਲੀ ਤੋਂ ਆਪਣੀ ਸੁਰੱਖਿਆ ਦੇ ਤਿੰਨ ਉਪਾਅ ਸੁਝਾਓ ।
ਉੱਤਰ-

  • ਬਿਜਲੀ ਦੇ ਗਰਜਣ ਦੀ ਆਵਾਜ਼ ਸੁਣਦੇ ਹੀ ਕਿਸੇ ਮਕਾਨ ਜਾਂ ਇਮਾਰਤ ਅੰਦਰ ਚਲੇ ਜਾਓ ।
  • ਉਸ ਸਮੇਂ ਜੇ ਕਿਸੇ ਵਾਹਨ ਵਿੱਚ ਹੋ ਤਾਂ ਉਸ ਦੇ ਦਰਵਾਜ਼ੇ-ਖਿੜਕੀਆਂ ਬੰਦ ਕਰ ਲਓ ।
  • ਉਸ ਸਮੇਂ ਜੇ ਖੁੱਲ੍ਹੇ ਵਿੱਚ ਹੋ ਤਾਂ ਸਿਮਟ (ਸੁੰਗੜ ਕੇ ਬੈਠ ਜਾਓ ਅਤੇ ਸਿਰ ਨੂੰ ਗੋਡਿਆਂ ਵਿੱਚ ਅਤੇ ਹੱਥਾਂ ਵਿੱਚ ਰੱਖ ਲਓ।

ਪ੍ਰਸ਼ਨ 8.
ਚਾਰਜਿਤ ਗੁਬਾਰਾ ਦੂਜੇ ਚਾਰਜਿਤ ਗੁਬਾਰੇ ਨੂੰ ਪ੍ਰਤਿਕਰਸ਼ਤ ਕਰਦਾ ਹੈ, ਜਦਕਿ ਅਣ-ਚਾਰਜਿਤ ਗੁਬਾਰੇ ਦੁਆਰਾ ਆਕਰਸ਼ਿਤ ਕੀਤਾ ਜਾਂਦਾ ਹੈ । ਵਿਆਖਿਆ ਕਰੋ ।
ਉੱਤਰ-
ਇੱਕ ਤਰ੍ਹਾਂ ਦੇ ਪਦਾਰਥ ਚਾਰਜਿਤ ਹੋਣ ਤੇ ਇੱਕੋ ਜਿਹੇ ਰੂਪ ਵਿੱਚ ਚਾਰਜਿਤ ਹੁੰਦੇ ਹਨ । ਇਕ ਤਰ੍ਹਾਂ ਦੇ ਸਮਜਾਤੀ ਚਾਰਜ ਇੱਕ ਦੂਜੇ ਨੂੰ ਪ੍ਰਤਿਕਰਸ਼ਿਤ ਕਰਦੇ ਹਨ । ਇਸ ਲਈ ਦੋ ਚਾਰਜਿਤ ਗੁਬਾਰੇ ਇੱਕ ਦੂਜੇ ਨੂੰ ਸਜਾਤੀ ਚਾਰਜ ਹੋਣ ਕਾਰਨ ਪ੍ਰਤਿਕਰਸ਼ਨ ਕਰਦੇ ਹਨ । ਇੱਕ ਚਾਰਜਿਤ ਅਤੇ ਇਕ ਅਣਚਾਰਜਿਤ ਗੁਬਾਰਾ ਵਿਜਾਤੀ ਚਾਰਜ ਹੋਣ ਕਾਰਨ ਉਲਟ ਚਾਰਜ ਹੋਣ ਕਾਰਨ) ਆਕਰਸ਼ਿਤ ਹੁੰਦੇ ਹਨ ।

ਪ੍ਰਸ਼ਨ 9.
ਚਿੱਤਰ ਦੀ ਸਹਾਇਤਾ ਨਾਲ ਕਿਸੇ ਅਜਿਹੇ ਯੰਤਰ ਦਾ ਵਰਣਨ ਕਰੋ ਜਿਸ ਦੀ ਵਰਤੋਂ ਕਿਸੇ ਚਾਰਜਿਤ ਵਸਤੂ ਦੀ ਪਛਾਣ ਵਿੱਚ ਹੁੰਦੀ ਹੈ ?
ਉੱਤਰ-
ਚਾਰਜਿਤ ਵਸਤੂ ਦੀ ਪਛਾਣ ਲਈ ਵਰਤੋਂ ਵਿੱਚ ਆਉਣ ਵਾਲਾ ਯੰਤਰ ਬਿਜਲਈਦਰਸ਼ੀ (ਇਲੈੱਕਟਰੋਸਕੋਪ) ਕਹਾਉਂਦਾ ਹੈ । ਇਲੈੱਕਟਰੋਸਕੋਪ (Electroscope) ਬਣਾਉਣਾ-ਇੱਕ ਸ਼ੀਸ਼ੇ ਦੇ ਜਾਰ ਦੇ ਮੁੰਹ ਦੇ ਸਾਈਜ਼ ਤੋਂ ਵੱਡੇ ਗੱਤੇ ਦੇ ਟੁਕੜੇ ਵਿੱਚ ਪੇਪਰ ਕਲਿੱਪ ਖੋਲ੍ਹ ਕੇ ਲਗਾਇਆ ਜਾਂਦਾ ਹੈ । ਇਸ ਨਾਲ ਐਲੂਮੀਨੀਅਮ ਦੀਆਂ ਦੋ ਬਾਰੀਕ ਪੱਤੀਆਂ ਗੱਤੇ ਦੇ ਲੰਬੇਦਾਅ ਲਗਾਈਆਂ ਜਾਂਦੀਆਂ ਹਨ । ਇਸਨੂੰ ਜਾਰ ਵਿੱਚ ਫਿੱਟ ਕਰ ਦਿੱਤਾ ਜਾਂਦਾ ਹੈ |
PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ 1

ਪ੍ਰਸ਼ਨ 10.
ਭਾਰਤ ਦੇ ਉਹਨਾਂ ਤਿੰਨ ਰਾਜਾਂ ਦੇਸ਼ਾਂ ਦੀ ਸੂਚੀ ਬਣਾਓ ਜਿੱਥੇ ਭੂਚਾਲ ਦੇ ਝਟਕੇ ਵਧੇਰੇ ਸੰਭਾਵਿਤ ਹਨ ?
ਉੱਤਰ-

  • ਕੱਛ ਦਾ ਰਨ
  • ਰਾਜਸਥਾਨ
  • ਸਿੰਘ ਗੰਗਾ ਦਾ ਮੈਦਾਨ
  • ਕਸ਼ਮੀਰ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

ਪ੍ਰਸ਼ਨ 11.
ਮੰਨ ਲਓ ਤੁਸੀਂ ਘਰ ਤੋਂ ਬਾਹਰ ਹੋ ਅਤੇ ਭੂਚਾਲ ਦੇ ਝਟਕੇ ਲਗਦੇ ਹਨ । ਤੁਸੀਂ ਆਪਣੇ ਬਚਾਅ ਲਈ ਕੀ ਸਾਵਧਾਨੀਆਂ ਵਰਤੋਗੇ ?
ਉੱਤਰ-
ਘਰ ਤੋਂ ਬਾਹਰ ਭੂਚਾਲ ਦੇ ਝਟਕਿਆਂ ਤੋਂ ਸਾਵਧਾਨੀਆਂ

  • ਇਮਾਰਤ, ਰੁੱਖ ਅਤੇ ਬਿਜਲੀ ਦੇ ਖੰਭੇ ਤੋਂ ਦੂਰ ਕਿਸੇ ਖੁੱਲ੍ਹੇ ਸਥਾਨ ਤੇ ਲੇਟ ਜਾਓ
  • ਕਾਰ ਜਾਂ ਬੱਸ ਵਿੱਚੋਂ ਬਾਹਰ ਨਾ ਨਿਕਲੋ ।
  • ਕਾਰ ਜਾਂ ਬੱਸ ਨੂੰ ਖੁੱਲ੍ਹੇ ਸਥਾਨ ਤੇ ਲੈ ਜਾਓ ।

ਪ੍ਰਸ਼ਨ 12.
ਮੌਸਮ ਵਿਭਾਗ ਇਹ ਭਵਿੱਖਵਾਣੀ ਕਰਦਾ ਹੈ ਕਿ ਕਿਸੇ ਨਿਸਚਿਤ ਦਿਨ ਗਰਜ ਵਾਲੇ ਝੱਖੜ ਦੀ ਸੰਭਾਵਨਾ ਹੈ। ਅਤੇ ਮੰਨ ਲਓ ਤੁਸੀਂ ਉਸ ਦਿਨ ਬਾਹਰ ਜਾਣਾ ਹੈ । ਕੀ ਤੁਸੀਂ ਛਤਰੀ ਲੈ ਕੇ ਜਾਓਗੇ ? ਵਿਆਖਿਆ ਕਰੋ ।
ਉੱਤਰ-
ਅਕਾਸ਼ੀ ਬਿਜਲੀ ਚਮਕਣ ਸਮੇਂ ਬਾਹਰ ਨਿਕਲਣਾ ਸੁਰੱਖਿਅਤ ਨਹੀਂ ਹੈ ਅਤੇ ਛੱਤਰੀ ਲੈ ਕੇ ਨਿਕਲਣਾ ਬਹੁਤ ਘਾਤਕ ਹੈ ਕਿਉਂਕਿ ਉੱਚੇ ਭਵਨ, ਬਿਜਲੀ ਦੀਆਂ ਤਾਰਾਂ, ਕਾਲੇ ਰੰਗ ਦੀਆਂ ਵਸਤੂਆਂ ਬਿਜਲੀ ਨੂੰ ਆਕਰਸ਼ਿਤ ਕਰਦੀਆਂ ਹਨ । ਇਹਨਾਂ ਸਭ ਤੋਂ ਦੂਰ ਰਹਿਣਾ ਹੀ ਸਮਝਦਾਰੀ ਹੈ ।

PSEB Solutions for Class 8 Science ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ :

1. ਬਿਜਲੀ ਚਾਰਜ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
(ਉ) 2
(ਅ) 3
(ਈ) 4
(ਸ) 6
ਉੱਤਰ-
(ੳ) 2.

2. ਬਿਜਲਈ ਚਾਰਜ ਦਾ ਪਰੀਖਣ ਕਰਨ ਲਈ ਜੁਗਤ ਕੀ ਕਹਾਉਂਦੀ ਹੈ ?
(ਉ) ਬਿਜਲੀਦਰਸ਼ੀ
(ਅ) ਸੂਖਮਦਰਸ਼ੀ
(ਈ) ਪੈਰੀਸਕੋਪ
(ਸ) ਬਿਜਲਈਲੇਪਣ ।
ਉੱਤਰ-
(ਉ) ਬਿਜਲੀਦਰਸ਼ੀ ।

3. ਜ਼ਿਆਦਾ ਵਿਨਾਸ਼ਕਾਰੀ ਭੂਚਾਲ ਦਾ ਰਿਕਟਰ ਪੈਮਾਨੇ ਤੇ ਕਿੰਨਾ ਪਰਿਮਾਪ ਹੁੰਦਾ ਹੈ ?
(ਉ) 5 ਤੋਂ ਘੱਟ
(ਅ) 5 ਅਤੇ 7 ਦੇ ਵਿਚਕਾਰ
(ਈ) 1 ਅਤੇ 5 ਦੇ ਵਿਚਾਲੇ .
(ਸ) 7 ਤੋਂ ਵੱਧ ।
ਉੱਤਰ-
(ਸ) 7 ਤੋਂ ਵੱਧ ।

4. ਵਿਪਰੀਤ ਚਾਰਜ ਇਕ-ਦੂਜੇ ਨੂੰ ਕਰਦੇ ਹਨ :
(ਉ) ਆਕਰਸ਼ਿਤ ।
(ਆ) ਪ੍ਰਤੀਕਰਸ਼ਿਤ
(ਈ) ਕਦੀ ਆਕਰਸ਼ਿਤ ਅਤੇ ਕਦੀ ਪ੍ਰਤੀਕਰਸ਼ਿਤ
(ਸ) ਨਾ ਆਕਰਸ਼ਿਤ ਅਤੇ ਨਾ ਪ੍ਰਤੀਕਰਸ਼ਿਤ ।
ਉੱਤਰ-
(ੳ) ਆਕਰਸ਼ਿਤ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

5. ਧਰਤੀ ਦੇ ਕੇਂਦਰੀ ਭਾਗ ਦਾ ਨਾਂ ਕੀ ਹੈ ?
(ਉ) ਅੰਦਰੂਨੀ ਕੋਰ
(ਅ) ਬਾਹਰੀ ਕੋਰ
(ਈ) ਮੈਂਟਲ
(ਸ) ਭੂ-ਪਪੜੀ ।
ਉੱਤਰ-
(ੳ) ਅੰਦਰੂਨੀ ਕੋਰ ।

6. ਆਕਾਸ਼ੀ ਬਿਜਲੀ ਅਤੇ ਗਰਜ ਵਾਲੇ ਝੱਖੜ ਦੇ ਸਮੇਂ ਸਭ ਤੋਂ ਸੁਰੱਖਿਅਤ ਥਾਂ ਹੁੰਦੀ ਹੈ।
(ੳ) ਇਮਾਰਤ
(ਅ) ਖੁੱਲ੍ਹੀ ਥਾਂ
(ਇ) ਦਰੱਖਤ ਦੇ ਹੇਠਾਂ
(ਸ) ਉੱਪਰ ਦਿੱਤੇ ਸਾਰੇ ।
ਉੱਤਰ-
(ੳ) ਇਮਾਰਤ |

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸ ਵਿਗਿਆਨੀ ਨੇ ਦਰਸਾਇਆ ਕਿ ਚਿੰਗਾਰੀ ਅਤੇ ਬਿਜਲੀ ਕੜਕਨਾ ਇੱਕੋ ਹੀ ਘਟਨਾ ਹੈ ?
ਉੱਤਰ-
ਅਮਰੀਕੀ ਵਿਗਿਆਨੀ ਬੈਂਜਾਮਿਨ ਫਰੈਂਕਲਿਨ ।

ਪ੍ਰਸ਼ਨ 2.
ਕੀ ਹੁੰਦਾ ਹੈ ਜਦੋਂ ਪਲਾਸਟਿਕ ਪੈਮਾਨੇ ਨੂੰ ਸੁੱਕੇ ਵਾਲਾਂ ਵਿੱਚ ਰਗੜ ਕੇ ਕਾਗ਼ਜ਼ ਦੇ ਟੁਕੜਿਆਂ ਦੇ ਨੇੜੇ ਲਿਆਂਦੇ ਹਾਂ ?
ਉੱਤਰ-
ਪਲਾਸਟਿਕ ਪੈਮਾਨਾ ਕਾਗਜ਼ ਦੇ ਟੁਕੜਿਆਂ ਨੂੰ ਆਕਰਸ਼ਿਤ ਕਰਦਾ ਹੈ ।

ਪ੍ਰਸ਼ਨ 3.
ਜਦੋਂ ਦੋ ਊਨੀ ਕੱਪੜਿਆਂ ਨਾਲ ਰਗੜੇ ਗਏ ਦੋ ਗੁਬਾਰੇ ਇੱਕ ਦੂਜੇ ਦੇ ਨੇੜੇ ਲਿਆਂਏ ਜਾਂਦੇ ਹਨ ਤਾਂ ਕੀ ਹੁੰਦਾ ਹੈ ?
ਉੱਤਰ-
ਇੱਕ ਦੂਜੇ ਨੂੰ ਪ੍ਰਤਿਕਰਸ਼ਿਤ ਕਰਦੇ ਹਨ ।

ਪ੍ਰਸ਼ਨ 4.
ਕਿਹੜੇ ਚਾਰਜ ਇੱਕ ਦੂਸਰੇ ਨੂੰ ਆਕਰਸ਼ਿਤ ਕਰਦੇ ਹਨ ।
ਉੱਤਰ-
ਉਲਟ ਕਿਸਮ ਦੇ ਜਾਂ ਵਿਖਮਜਾਤੀ ਚਾਰਜ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ ।

ਪ੍ਰਸ਼ਨ 5.
ਚਾਰਜ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਚਾਰਜ ਦੋ ਪ੍ਰਕਾਰ ਦੇ ਹੁੰਦੇ ਹਨ-

  • ਰਿਣ ਚਾਰਜ ਅਤੇ
  • ਧਨ ਚਾਰਜ ।

ਪ੍ਰਸ਼ਨ 6.
ਵਾਲਾਂ ਵਿੱਚ ਰਗੜੀ ਹੋਈ ਪਲਾਸਟਿਕ ਕੰਘੀ ਕਾਗ਼ਜ਼ ਦੇ ਟੁਕੜਿਆਂ ਨੂੰ ਆਕਰਸ਼ਿਤ ਕਰਦੀ ਹੈ ?
ਉੱਤਰ-
ਕਿਉਂਕਿ ਕੰਘੀ ਚਾਰਜਿਤ ਹੁੰਦੀ ਹੈ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

ਪ੍ਰਸ਼ਨ 7.
ਦੋ ਵਿਖਮਜਾਤੀ ਚਾਰਜਿਤ ਬੱਦਲਾਂ ਦੇ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਣ ‘ਤੇ ਕੀ ਹੋਵੇਗਾ ?
ਉੱਤਰ-
ਬਿਜਲੀ ਵਿਸਰਜਨ ਹੁੰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦਿੱਤੇ ਗਏ ਚਿੱਤਰ ਨੂੰ ਦੇਖ ਕੇ ਦੱਸੋ ਕਿ ਇਹ ਕਿਸ ਪ੍ਰਕਿਰਿਆ ਨੂੰ ਦਰਸਾਉਂਦਾ ਹੈ ? ਇਸ ਪ੍ਰਕਿਰਿਆ ਦੇ ਪ੍ਰਭਾਵ ਤੋਂ ਆਪਣੀ ਸੁਰੱਖਿਆ ਕਿਵੇਂ ਕਰੋਗੇ ? ਦੋ ਸੁਝਾਓ ਦਿਓ ।
PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ 2
ਉੱਤਰ-
ਚਿੱਤਰ ਆਕਾਸ਼ੀ ਬਿਜਲੀ ਦਾ ਵਿਸਰਜਨ ਦਰਸਾਉਂਦਾ ਹੈ ।

ਪ੍ਰਸ਼ਨ 2.
ਚਾਰਜਿਤ ਵਸਤੂਆਂ ਦੇ ਉਦਾਹਰਨ ਦਿਓ ।
ਉੱਤਰ –

  • ਸੁੱਕੇ ਵਾਲਾਂ ਵਿੱਚ ਰਗੜਿਆ ਹੋਇਆ ਪਲਾਸਟਿਕ ਦਾ ਪੈਮਾਨਾ ॥
  • ਪਾਲੀਥੀਨ ਨਾਲ ਰਗੜੀ ਹੋਈ ਪਾਲੀਥੀਨ ਰੀਫਲ ।
  • ਉਨੀ ਕੱਪੜਿਆਂ ਨਾਲ ਰਗੜਿਆ ਹੋਇਆ ਗੁਬਾਰਾ ।

ਪ੍ਰਸ਼ਨ 3.
ਜਦੋਂ ਬਿਜਲੀ ਚਮਕਦੀ ਹੋਵੇ ਤਾਂ ਰੁੱਖ ਦੇ ਹੇਠਾਂ ਖੜੇ ਹੋਣ ਦੀ ਸਲਾਹ ਨਹੀਂ ਦਿੱਤੀ ਜਾਂਦੀ ?
ਉੱਤਰ-
ਇੱਕ ਚਾਰਜਿਤ ਬੱਦਲ ਜਦੋਂ ਰੁੱਖ ਦੇ ਓਪਰੋਂ ਲੰਘਦਾ ਹੈ ਤਾਂ ਉਸ ਵਿੱਚ ਉੱਲਟ ਕਿਸਮ ਦਾ ਚਾਰਜ (ਵਿਜਾਤੀ ਪੈਦਾ ਕਰਦਾ ਹੈ । ਇਹਨਾਂ ਵਿਜਾਤੀ ਚਾਰਜਾਂ ਦੇ ਕਾਰਨ ਬਿਜਲੀ ਪੈਦਾ ਹੋ ਸਕਦੀ ਹੈ, ਜੋ ਰੁੱਖ ਨੂੰ ਨਸ਼ਟ ਕਰ ਕੇ ਅੱਗ ਲਗਾ ਦਿੰਦੀ ਹੈ । ਇਸ ਲਈ ਰੱਖ ਬਿਜਲੀ ਚਮਕਦੀ ਹੋਵੇ ਤਾਂ ਰੁੱਖ ਦੇ ਹੇਠਾਂ ਖੜੇ ਹੋਣ ਦੀ ਸਲਾਹ ਨਹੀਂ ਦਿੱਤੀ ਜਾਂਦੀ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

ਪ੍ਰਸ਼ਨ 4.
ਉੱਚੀਆਂ ਇਮਾਰਤਾਂ ਵਿੱਚ ਧਾਤਾਂ ਦੀ ਲੰਬੀ ਛੜ, ਉੱਪਰ ਤੋਂ ਲੈ ਕੇ ਧਰਤੀ ਦੇ ਅੰਦਰ ਤਕ ਕਿਉਂ ਲਗਾਈ ਜਾਂਦੀ ਹੈ ?
ਉੱਤਰ-
ਇੱਕ ਚਾਰਜਿਤ ਬੱਦਲ ਜਦੋਂ ਇਮਾਰਤ ਦੇ ਨੇੜੇ ਲੰਘਦਾ ਹੈ ਤਾਂ ਉੱਲਟ ਕਿਸਮ ਦੇ ਚਾਰਜਾਂ ਨੂੰ ਧਾਤ ਦੀ ਛੜ ਦੀ ਨੋਕ ਤੇ ਪੈਦਾ ਕਰਦਾ ਹੈ । ਧਾਤ ਦੀ ਛੜ ਚਾਲਕ ਹੋਣ ਕਾਰਨ ਚਾਰਜ ਛੜ ਰਾਹੀਂ ਧਰਤੀ ਵਿੱਚ ਪ੍ਰਵਾਹਿਤ ਹੋ ਜਾਂਦੇ ਹਨ ਜਿਸ ਨਾਲ ਇਮਾਰਤ ਸੁਰੱਖਿਅਤ ਹੋ ਜਾਂਦੀ ਹੈ ।

ਪ੍ਰਸ਼ਨ 5. ਕਿਸੇ ਵਸਤੂ ਦੇ ਚਾਰਜਿਤ ਹੋਣ ਤੋਂ ਕੀ ਭਾਵ ਹੈ ?
ਉੱਤਰ-
ਪਲਾਸਟਿਕ ਦੀ ਕੰਘੀ, ਪੈਂਨ ਆਦਿ ਵਰਗੀਆਂ ਵਸਤੂਆਂ ਜਦੋਂ ਦੂਸਰੇ ਪਦਾਰਥਾਂ ਨਾਲ ਰਗੜੀਆਂ ਜਾਂਦੀਆਂ ਹਨ ਤਾਂ ਉਹਨਾਂ ਵਿੱਚ ਕਾਗ਼ਜ਼ ਦੇ ਟੁਕੜਿਆਂ ਜਾਂ ਪਿੱਥ ਗੇਂਦ ਨੂੰ ਆਪਣੀ ਵੱਲ ਆਕਰਸ਼ਿਤ ਕਰਨ ਦਾ ਗੁਣ ਪੈਦਾ ਹੋ ਜਾਂਦਾ ਹੈ । ਉਸ ਸਮੇਂ ਉਸ ਵਸਤੂ ਨੂੰ ਚਾਰਜਿਤ ਕਹਿੰਦੇ ਹਨ ।

ਪ੍ਰਸ਼ਨ 6.
ਬਿਜਲੀ ਵਿਸਰਜਨ ਦੇ ਦੋ ਉਦਾਹਰਨ ਦਿਓ ਜਿਨ੍ਹਾਂ ਦੀ ਵਰਤੋਂ ਅਸੀਂ ਬਾਲਣ ਨੂੰ ਜਲਾਉਣ ਵਿੱਚ ਕਰਦੇ ਹਾਂ ।
ਉੱਤਰ-

  • ਸਕੂਟਰ ਅਤੇ ਕਾਰ ਵਿੱਚ ਸਪਾਰਕ ਪਲੱਗ ਦੁਆਰਾ ।
  • ਰਸੋਈ ਗੈਸ ਜਲਾਉਣ ਲਈ ਬਿਜਲੀ ਲਾਈਟਰ ਦੁਆਰਾ ।

ਪ੍ਰਸ਼ਨ 7.
ਕੁਦਰਤੀ ਘਟਨਾਵਾਂ ਕੀ ਹਨ ?
ਉੱਤਰ-
ਕੁਦਰਤ ਵਿੱਚ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ, ਕੁਦਰਤੀ ਘਟਨਾਵਾਂ ਕਹਾਉਂਦੀਆਂ ਹਨ । ਇਹਨਾਂ ਨਾਲ ਸੰਬੰਧਿਤ ਖੇਤਰਾਂ ਵਿੱਚ ਬਹੁਤ ਵੱਡੇ ਪੱਧਰ ਤੇ ਜਾਨ-ਮਾਲ ਦੀ ਹਾਨੀ ਹੁੰਦੀ ਹੈ ਅਤੇ ਮਨੁੱਖੀ ਜੀਵਨ ਦੇ ਨਾਲ-ਨਾਲ ਵਾਤਾਵਰਨ ਪ੍ਰਭਾਵਿਤ ਹੁੰਦਾ ਹੈ । ਉਦਾਹਰਣ-ਭੂਚਾਲ, ਭੂ-ਖੋਰ, ਹੜ੍ਹ, ਸੋਕਾ, ਚੱਕਰਵਾਤ, ਜਵਾਲਾਮੁਖੀ ਦਾ ਫੱਟਣਾ ਅਤੇ ਸੁਨਾਮੀ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੁਨਾਮੀ ਤੇ ਸੰਖੇਪ ਨੋਟ ਲਿਖੋ ।
ਉੱਤਰ-
ਸੁਨਾਮੀ-ਭੁਚਾਲ ਆਉਣ ਸਮੇਂ ਧਰਤੀ ਦੇ ਕੰਪਨਾਂ ਦੁਆਰਾ ਸਮੁੰਦਰ ਵਿੱਚ ਉੱਠੀਆਂ ਲੰਬੀਆਂ ਅਤੇ ਉੱਚੀਆਂ ਲਹਿਰਾਂ, ਸੁਨਾਮੀ ਅਖਵਾਉਂਦੀਆਂ ਹਨ । ਇਹ ਆਮ ਕਰਕੇ ਤੇਜ਼ ਵੇਗ ਦੀਆਂ ਲਹਿਰਾਂ ਹਨ, ਜੋ ਸਮੁੰਦਰ ਵਿੱਚ ਪੈਦਾ ਹੁੰਦੀਆਂ ਹਨ । ਇਹਨਾਂ ਨੂੰ ਹਾਰਬਰ ਤਰੰਗਾਂ (Harbour Waves) ਵੀ ਕਹਿੰਦੇ ਹਨ ।
ਸੁਨਾਮੀ ਦੇ ਪ੍ਰਭਾਵ

  • ਜੀਵਨ ਦੀ ਹਾਨੀ
  • ਜਲ-ਜੀਵਨ ਦੀ ਹਾਨੀ ।
  • ਇਮਾਰਤਾਂ, ਸੜਕਾਂ ਅਤੇ ਚਲ-ਅਚਲ ਸੰਪੱਤੀ ਦਾ ਨੁਕਸਾਨ ।
  • ਤੱਟੀ ਖੇਤਰਾਂ ਅਤੇ ਸਮੁੰਦਰ ਦੇ ਕਿਨਾਰੇ ਤੇ ਰੁੱਖਾਂ ਦਾ ਉਖੜਨਾ ।

ਪ੍ਰਸ਼ਨ 2.
ਇਲੈਂਕਟਰੋਸਕੋਪ ਦੇ ਤਿੰਨ ਉਪਯੋਗ ਲਿਖੋ । ਇਲੈੱਕਟਰੋਸਕੋਪ ਦੇ ਲਾਭ
ਉੱਤਰ-

  1. ਇਲੈੱਕਟਰੋਸਕੋਪ ਚਾਰਜ ਦੀ ਮੌਜੂਦਗੀ ਦਾ ਪਤਾ ਲਗਾਉਣ ਦੇ ਕੰਮ ਆਉਂਦਾ ਹੈ ।
  2. ਇਹ ਚਾਰਜ ਦੀ ਕਿਸਮ ਪਤਾ ਕਰਨ ਲਈ ਵਰਤਿਆ ਜਾਂਦਾ ਹੈ ।
  3. ਇਹ ਚਾਰਜ ਦੀ ਮਾਤਰਾ ਦੀ ਤੁਲਨਾ ਕਰਨ ਲਈ ਵਰਤਿਆ ਜਾਂਦਾ ਹੈ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

ਪ੍ਰਸ਼ਨ 3.
ਬਿਜਲੀ ਵਿਸਰਜਨ ਕੀ ਹੈ ?
ਉੱਤਰ-
ਬਿਜਲੀ ਵਿਸਰਜਨ-ਇਹ ਘਟਨਾ ਹਵਾ ਵਿੱਚ ਵਿਸਰਜਨ ਦੇ ਕਾਰਨ ਹੁੰਦੀ ਹੈ । ਗੁਰਜਨ ਤੋਂ ਪਹਿਲਾਂ ਬੱਦਲਾਂ ਵਿੱਚ ਵੱਧ ਮਾਤਰਾ ਵਿੱਚ ਚਾਰਜ ਇਕੱਠਾ ਹੋ ਜਾਂਦਾ ਹੈ । ਆਕਾਸ਼ ਵਿੱਚ ਵਿਖਮਜਾਤੀ ਆਵੇਸ਼ ਵਾਲੇ ਬੱਦਲਾਂ ਦੇ ਆਪਸ ਵਿੱਚ ਨੇੜੇ ਆਉਣ ਤੇ, ਇਹਨਾਂ ਦੇ ਵਿਚਕਾਰ ਹਵਾ ਵਿੱਚ ਚਾਰਜ ਤੇਜ਼ ਵੇਗ ਨਾਲ ਗਤੀ ਕਰਦਾ ਹੈ । ਇਸ ਨਾਲ ਹਵਾ ਵਿੱਚ ਬਿਜਲੀ ਦੀਆਂ ਤੇਜ਼ੀ ਨਾਲ ਫੈਲਦੀਆਂ ਚੰਗਿਆੜੀਆਂ ਵਿਖਾਈ ਦਿੰਦੀਆਂ ਹਨ । ਇਸ ਪ੍ਰਕਿਰਿਆ ਨੂੰ ਬਿਜਲੀ ਵਿਸਰਜਨ ਕਹਿੰਦੇ ਹਨ ।

ਪ੍ਰਸ਼ਨ 4.
ਚੱਕਰਵਾਤ ਕਿਸਨੂੰ ਕਹਿੰਦੇ ਹਨ ? ਇਸ ਤੋਂ ਪੈਦਾ ਹੋਣ ਦੇ ਕਾਰਨ ਅਤੇ ਪ੍ਰਭਾਵ ਲਿਖੋ ।
ਉੱਤਰ-
ਚੱਕਰਵਾਤ-ਚੱਕਰਵਾਤ ਇੱਕ ਭਿਆਨਕ ਤੂਫ਼ਾਨ ਹੁੰਦਾ ਹੈ ਜਿਸਦੀ ਗਤੀ 119 ਕਿ. ਮੀ. ਪ੍ਰਤੀ ਘੰਟਾ ਤੋਂ ਵੱਧ ਹੁੰਦੀ ਹੈ । ਕਾਰਨ-ਜਦੋਂ ਗਰਮ ਮੌਸਮ ਵਿੱਚ ਸਮੁੰਦਰ ਦਾ ਪਾਣੀ ਵਾਸ਼ਪਿਤ ਹੁੰਦਾ ਹੈ ਤਾਂ ਇਹ ਵਾਯੂਮੰਡਲ ਵਿੱਚ ਉੱਪਰ ਵੱਲ ਜਾਂਦਾ ਹੈ, ਸੰਘਣਿਤ ਹੁੰਦਾ ਹੈ ਅਤੇ ਬੱਦਲ ਬਣਦਾ ਹੈ । ਉੱਪਰ ਉੱਠਦੀ ਹੋਈ ਹਵਾ ਦਾ ਸਥਾਨ ਲੈਣ ਲਈ ਹਵਾ ਤੇਜ਼ੀ ਨਾਲ ਥੱਲੇ ਆਉਂਦੀ ਹੈ । ਇੱਥੇ ਇੱਕ ਕੇਂਦਰ ਦੇ ਆਸ-ਪਾਸ ਚੱਕਰੀ ਗਤੀ ਬਣਾਉਂਦੇ ਹਨ ਅਰਥਾਤ ਸਮੁੰਦਰ ਦੇ ਗਰਮ ਪਾਣੀ ਦੇ ਉੱਪਰ ਮੌਜੂਦ ਹਵਾ ਦੇ ਤਾਪਮਾਨ ਅਤੇ ਦਬਾਅ ਵਿੱਚ ਅੰਤਰ ਦੇ ਕਾਰਨ ਚੱਕਰਵਾਤ ਉਤਪੰਨ ਹੁੰਦੇ ਹਨ । | ਚੱਕਰਵਾਤ ਦੇ ਪ੍ਰਭਾਵ-ਫ਼ਸਲਾਂ, ਸਿਹਤ, ਸਮੁੰਦਰੀ ਜਹਾਜ਼ਾਂ ਆਦਿ ਤੇ ਚੱਕਰਵਾਤਾਂ ਦਾ ਉੱਲਟ ਅਸਰ ਪੈਂਦਾ ਹੈ । ਧਰਤੀ ਦੇ ਖਿਸਕਣ ਅਤੇ ਹੜ੍ਹ ਕਾਰਨ ਜਾਨ-ਮਾਲ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ ।

ਪ੍ਰਸ਼ਨ 5.
ਆਕਾਸ਼ੀ ਬਿਜਲੀ ਤੋਂ ਬਚਣ ਦੇ ਉਪਾਅ ਦੱਸੋ ।
ਉੱਤਰ-
ਆਕਾਸ਼ੀ ਬਿਜਲੀ ਤੋਂ ਬਚਾਅ ਦੇ ਉਪਾਅ-

  • ਤਤ ਦੇ ਸਮੇਂ, ਰੁੱਖਾਂ ਦੇ ਹੇਠਾਂ ਨਹੀਂ ਖੜ੍ਹੇ ਹੋਣਾ ਚਾਹੀਦਾ । ਵਰਖਾਂ ਦੇ ਦਿਨ, ਬਿਜਲੀ ਚਮਕਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ, ਇਸ ਲਈ ਰੁੱਖ ਦੇ ਥੱਲੇ ਨਹੀਂ ਖੜ੍ਹੇ ਹੋਣਾ ਚਾਹੀਦਾ ।
  • ਇਮਾਰਤਾਂ ਅਤੇ ਮਕਾਨਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਆਕਾਸ਼ੀ ਬਿਜਲੀ ਚਾਲਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਟੀ.ਵੀ. ਦੇ ਸਵਿੱਚ ਨੂੰ ਸਾਕੇਟ ਵਿੱਚੋਂ ਕੱਢ ਦੇਣਾ ਚਾਹੀਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇੱਕ ਪ੍ਰਯੋਗ ਦੁਆਰਾ ਦਰਸਾਓ ਕਿ ਜਦੋਂ ਵਸਤੂਆਂ ਆਪਸ ਵਿੱਚ ਰਗੜੀਆਂ ਜਾਂਦੀਆਂ ਹਨ ਤਾਂ ਉਹਨਾਂ ਤੇ ਵਿਖਮਜਾਤੀ ਦਾ ਚਾਰਜ ਪੈਦਾ ਹੁੰਦਾ ਹੈ ।
ਉੱਤਰ-
ਪ੍ਰਯੋਗ-ਇੱਕ ਪਲਾਸਟਿਕ ਦਾ ਪੈਮਾਨਾ ਲਓ । ਇਸਦੇ ਇੱਕ ਸਿਰੇ ਨੂੰ ਉਨੀ ਕੱਪੜੇ ਨਾਲ ਰਗੜੋ । ਹੁਣ ਇਸ ਪੈਮਾਨੇ ਨੂੰ ਦੂਜੇ ਪੈਮਾਨੇ ਨਾਲ ਰਗੜੋ । ਇਹਨਾਂ ਦੋਨੋਂ ਪੈਮਾਨਿਆਂ ਨੂੰ ਵੱਖ-ਵੱਖ ਕਾਗ਼ਜ਼ ਦੇ ਛੋਟੇ-ਛੋਟੇ ਟੁਕੜਿਆਂ ਦੇ ਨੇੜੇ ਲੈ ਜਾਓ । ਤੁਸੀਂ ਵੇਖੋਗੇ ਕਿ ਦੋਨੋਂ ਪੈਮਾਨੇ ਕਾਗ਼ਜ਼ ਦੇ ਟੁਕੜਿਆਂ ਨੂੰ ਆਕਰਸ਼ਿਤ ਕਰਦੇ ਹਨ ।
PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ 3
ਇਸ ਤੋਂ ਪਤਾ ਲਗਦਾ ਹੈ ਕਿ ਦੋਨੋਂ ਪੈਮਾਨੇ ਚਾਰਜਿਤ ਹਨ । ਹੁਣ ਇੱਕ ਪੈਮਾਨੇ ਨੂੰ ਲੱਕੜੀ ਦੇ ਸਟੈਂਡ ਤੋਂ ਲਟਕਾਓ ਕੁਝ ਕੁਦਰਤੀ ਘਟਨਾਵਾਂ ਅਤੇ ਦੂਜੇ ਪੈਮਾਨੇ ਨੂੰ ਉਸਦੇ ਨੇੜੇ ਲੈ ਕੇ ਜਾਣ ਤੇ ਦੋਵਾਂ ਵਿਚਕਾਰ ਆਕਰਸ਼ਣ ਹੋਵੇਗਾ ਕਿਉਂਕਿ ਆਕਰਸ਼ਣ ਸਿਰਫ਼ ਵਿਖਮਜਾਤੀ ਚਾਰਜਾਂ ਵਿੱਚ ਹੁੰਦਾ ਹੈ । ਇਸ ਪ੍ਰਯੋਗ ਤੋਂ ਇਹ ਸਿੱਧ ਹੁੰਦਾ ਹੈ ਕਿ ਦੋ ਵਸਤੂਆਂ ਨੂੰ ਆਪਸ ਵਿੱਚ ਰਗੜਨ ਨਾਲ ਵਿਖਮਜਾਤੀ ਚਾਰਜ ਪੈਦਾ ਹੁੰਦੇ ਹਨ ।

ਪ੍ਰਸ਼ਨ 2.
ਬਿਜਲੀ ਚਮਕਣਾ (Lightning) ਕੀ ਹੈ ?
ਉੱਤਰ-
ਬਿਜਲੀ ਚਮਕਣਾ-ਹਵਾ ਵਿੱਚ ਬਿਜਲੀ ਵਿਸਰਜਨ ਕਾਰਨ ਬਿਜਲੀ ਚਮਕਦੀ ਹੈ । ਜਦੋਂ ਬੱਦਲਾਂ ਵਿੱਚ ਕਾਰਜਾਂ ਦੀ ਸੰਘਨੜਾ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਹੋ ਜਾਂਦੀ ਹੈ ਤਾਂ ਬਿਜਲੀ ਉੱਤਸਰਜਨ ਹੁੰਦਾ ਹੈ । ਇਹਨਾਂ ਹਾਲਤਾਂ ਵਿੱਚ ਬਿਜਲੀ ਦੇ ਉਪਰੀ ਕਿਨਾਰਿਆਂ ਦੇ ਨੇੜੇ ਧਨ-ਚਾਰਜ ਇਕੱਠਾ ਹੋ ਜਾਂਦਾ ਹੈ ਅਤੇ ਰਿਣ-ਚਾਰਜ ਬੱਦਲਾਂ ਦੇ ਹੇਠਲੇ ਕਿਨਾਰੇ ਤੇ ਇਕੱਠੇ ਹੋ ਜਾਂਦੇ ਹਨ । ਧਰਤੀ ਦੇ ਨੇੜੇ ਵੀ ਚਾਰਜਾਂ ਦਾ ਇਕੱਠ ਹੁੰਦਾ ਹੈ । ਜਦੋਂ ਚਾਰਜਾਂ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਹਵਾ ਦੀ ਕੁਚਾਲਕਤਾ ਵੀ ਚਾਰਜਾਂ ਦੇ ਪ੍ਰਵਾਹ ਨੂੰ ਰੋਕ ਨਹੀਂ ਪਾਉਂਦੀ । ਰਿਣ ਅਤੇ ਧਨ ਚਾਰਜਾਂ ਦੇ ਉਸ ਰਸਤੇ ਵਿੱਚ ਤੇਜ਼ ਗਤੀ ਨਾਲ ਪ੍ਰਵਾਹਿਤ ਹੋਣ ਕਾਰਨ ਹਵਾ ਦੇ ਕਣ ਗਰਮ ਹੋ ਕੇ ਚਮਕੀਲੀਆਂ ਧਾਰੀਆਂ ਅਤੇ ਧੁਨੀ ਪੈਦਾ ਕਰਦੇ ਹਨ ਜਿਸਨੂੰ ਬਿਜਲੀ ਚਮਕਣਾ ਕਹਿੰਦੇ ਹਨ ।

ਪ੍ਰਸ਼ਨ 3.
ਆਕਾਸ਼ੀ ਬਿਜਲੀ ਚਾਲਕ ਦੀ ਸੰਰਚਨਾ ਅਤੇ ਕਾਰਜ ਵਿਧੀ ਦੀ ਚਰਚਾ ਕਰੋ ।
ਉੱਤਰ-
ਆਕਾਸ਼ੀ ਬਿਜਲੀ ਚਾਲਕ-ਇਹ ਇੱਕ ਨੁਕੀਲੀ ਧਾਤ ਦੀ ਛੜ ਹੈ ਜੋ ਭਵਨਾਂ ਦੇ ਇੱਕ ਸਿਰੇ ਨਾਲ ਜੁੜੀ ਹੁੰਦੀ ਹੈ । ਇਸ ਛੜ ਦੇ ਹੇਠਲੇ ਸਿਰੇ ਨੂੰ ਧਰਤੀ ਹੇਠਾਂ ਦਬਾ ਦਿੱਤਾ ਜਾਂਦਾ ਹੈ । · ਕਾਰਜ ਵਿਧੀ-ਇੱਕ ਆਕਾਸ਼ੀ ਬਿਜਲੀ ਚਾਲਕ ਦੋ ਢੰਗਾਂ ਨਾਲ ਆਕਾਸ਼ੀ ਬਿਜਲੀ ਤੋਂ ਸੁਰੱਖਿਆ ਕਰਦਾ ਹੈ-

  1. ਬਿਜਲੀ ਚਮਕਣ ਦੇ ਸਮੇਂ, ਇੱਕ ਚਾਰਜਿਤ ਬੱਦਲ ਜਦੋਂ ਆਕਾਸ਼ੀ ਬਿਜਲੀ ਚਾਲਕ ਦੇ ਉੱਪਰੋਂ ਲੰਘਦਾ ਹੈ ਤਾਂ ਇਸਦੇ ਨੁਕੀਲੇ ਸਿਰਿਆਂ ਤੇ ਉਲਟ ਕਿਸਮ ਦਾ ਚਾਰਜ ਪੈਦਾ ਕਰਦਾ ਹੈ । ਇਹ ਸਿਰਾ ਨੁਕੀਲਾ ਹੋਣ ਕਾਰਨ ਚਾਰਜ ਇਕੱਠਾ ਨਹੀਂ ਕਰ ਪਾਉਂਦਾ ਅਤੇ ਵਾਯੂਮੰਡਲ ਵਿੱਚ ਉਸੇ ਤਰ੍ਹਾਂ ਦੇ ਚਾਰਜਾਂ ਨੂੰ ਵਿਸਰਜਿਤ ਕਰਦਾ ਹੈ । ਇਹ ਚਾਰਜ ਬੱਦਲਾਂ ਦੇ ਚਾਰਜਾਂ ਨੂੰ ਉਦਾਸੀਨ ਕਰਦੇ ਹਨ ਜਿਸ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ ।
  2. ਜੇ ਬਿਜਲੀ ਵਿਸਰਜਨ ਹੁੰਦਾ ਹੈ ਤਾਂ ਆਕਾਸ਼ੀ ਬਿਜਲੀ ਚਾਲਕ ਦੁਆਰਾ ਇਹ ਵਿਸਰਜਨ ਆਸਾਨੀ ਨਾਲ ਧਰਤੀ ਵਿੱਚ ਪ੍ਰਵਾਹਿਤ ਹੋ ਜਾਂਦਾ ਹੈ ਅਤੇ ਇਮਾਰਤ ਨੂੰ , ਹਾਨੀ ਨਹੀਂ ਪੁੱਜਦੀ ਹੈ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ 4

ਪ੍ਰਸ਼ਨ 4.
ਭੂਚਾਲ ਦੇ ਕਾਰਨ ਅਤੇ ਪ੍ਰਭਾਵ ਕੀ ਹਨ ? ਇਸ ਤੋਂ ਬਚਾਅ ਦੇ ਉਪਾਅ ਦੱਸੋ ।
ਉੱਤਰ-
ਭੂਚਾਲ-ਧਰਤੀ ਦੀ ਸਤਹ ਵਿੱਚ ਪੈਦਾ , ਹੋਈਆਂ ਕੰਪਨਾਂ ਨੂੰ ਭੁਚਾਲ ਕਹਿੰਦੇ ਹਨ । ਇਹ ਅਚਾਨਕ ਹੀ ਪੈਦਾ ਹੁੰਦੀਆਂ ਹਨ । ਭੂਚਾਲ ਦੇ ਕਾਰਨ-ਧਰਤੀ ਦੀ ਪਰਤ ਸੱਤ ਖੰਡਾਂ ਤੋਂ ਬਣੀ ਹੋਈ ਹੈ ਜਿਹਨਾਂ ਨੂੰ ਪਲੇਟ ਕਿਹਾ ਜਾਂਦਾ ਹੈ । ਇਹ ਪਲੇਟਾਂ ਬਹੁਤ ਧੀਮੀ ਗਤੀ ਕਰਦੀਆਂ ਹਨ । ਪਰ ਜਦੋਂ ਇਹਨਾਂ ਦੀ ਗਤੀ ਵਿੱਚ ਵਾਧਾ ਹੁੰਦੀ ਹੈ ਤਾਂ ਧਰਤੀ ਤੇ ਹਲਚਲ ਹੁੰਦੀ ਹੈ । ਇਸ ਹਲਚਲ ਨਾਲ ਭਵਨ, ਪੁਲ ਅਤੇ ਸੜਕਾਂ ਆਦਿ ਟੁੱਟ ਜਾਂਦੇ ਹਨ ।
PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ 5
ਭੂਚਾਲ ਦੇ ਪ੍ਰਭਾਵਸੁਨਾਮੀ-
ਸੁਨਾਮੀ ਇੱਕ ਸਮੁੰਦਰੀ ਲਹਿਰ ਹੈ, ਜੋ ਭੂਚਾਲ ਆਉਣ ਕਾਰਨ ਪੈਦਾ ਹੁੰਦੀ ਹੈ !

  1. ਕਈ ਇਮਾਰਤਾਂ ਦਾ ਡਿੱਗਣਾ ।
  2. ਮੂਲ ਵਸਤੂਆਂ ਦੀ ਆਪੂਰਤੀ ਵਿੱਚ ਰੁਕਾਵਟ ।
  3. ਸਿਹਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

ਭੂਚਾਲ ਤੋਂ ਬਚਾਅ ਦੇ ਉਪਾਅ-

  • ਭੂਚਾਲ ਸੰਭਾਵਿਤ ਖੇਤਰਾਂ ਵਿੱਚ ਮਕਾਨ ਇਮਾਰਤੀ ਲੱਕੜੀ ਦੇ ਬਣਾਏ ਜਾਣੇ ਚਾਹੀਦੇ ਹਨ ਨਾ ਕਿ ਭਾਰੀ ਪਦਾਰਥਾਂ ਮਿੱਟੀ, ਪੱਥਰ ਜਾਂ ਇੱਟਾਂ ਆਦਿ ਦੇ ।
  • ਅਲਮਾਰੀਆਂ ਆਦਿ ਦੀਵਾਰਾਂ ਵਿੱਚ ਫਿਟ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਭੁਚਾਲ ਸਮੇਂ ਡਿੱਗ ਨਾ ਸਕਣ ।
  • ਦੀਵਾਰ ਘੜੀ, ਫੋਟੋ ਫਰੇਮ, ਗੀਜ਼ਰ ਆਦਿ ਨੂੰ ਕੰਧਾਂ ਤੇ ਸਾਵਧਾਨੀ ਪੁਰਵਕ ਲਟਕਾਇਆ ਹੋਣਾ ਚਾਹੀਦਾ ਹੈ ਤਾਂ ਕਿ ਭੂਚਾਲ ਦੇ ਸਮੇਂ ਇਹ ਵਸਤੁਆਂ ਡਿੱਗ ਨਾ ਸਕਣ ।
  • ਇਮਾਰਤਾਂ ਵਿੱਚ ਭੂਚਾਲ ਕਾਰਨ ਅੱਗ ਲੱਗ ਸਕਦੀ ਹੈ । ਇਸ ਲਈ ਇਮਾਰਤਾਂ ਵਿੱਚ ਅੱਗ ਬੁਝਾਉਣ ਵਾਲੇ ਯੰਤਰ ਲਗਾਉਣੇ ਚਾਹੀਦੇ ਹਨ ।

PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

Punjab State Board PSEB 8th Class Science Book Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ Textbook Exercise Questions, and Answers.

PSEB Solutions for Class 8 Science Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

PSEB 8th Class Science Guide ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ Textbook Questions and Answers

ਪ੍ਰਸ਼ਨ 1.
ਖਾਲੀ ਸਥਾਨ ਭਰੋ
(ਉ) ਬਿਜਲੀ ਚਾਲਨ ਕਰਨ ਵਾਲੇ ਵਧੇਰੇ ਵ ……… , ………. ਅਤੇ …….. ਦੇ ਘੋਲ ਹੁੰਦੇ ਹਨ ।
(ਆ) ਕਿਸੇ ਘੋਲ ਵਿੱਚੋਂ ਬਿਜਲੀ ਧਾਰਾ ਲੰਘਣ ਤੇ ……….. ਪ੍ਰਭਾਵ ਪੈਦਾ ਹੁੰਦਾ ਹੈ ।
(ਈ) ਜੇ ਕਾਂਪਰ ਸਲਫ਼ੇਟ ਘੋਲ ਵਿੱਚੋਂ ਬਿਜਲੀ ਧਾਰਾ ਲੰਘਾਈ ਜਾਵੇ ਤਾਂ ਕਾਂਪਰ ਬੈਟਰੀ ਦੇ ……… ਟਰਮੀਨਲ ਨਾਲ ਜੁੜੀ ਪਲੇਟ ਉੱਤੇ ਜੰਮਦਾ ਹੈ ।
(ਸ) ਬਿਜਲੀ ਧਾਰਾ ਦੁਆਰਾ ਕਿਸੇ ਪਦਾਰਥ ਉੱਤੇ ਇੱਛਤ ਧਾਤ ਦੀ ਪਰਤ ਚੜ੍ਹਾਉਣ ਦੀ ਪ੍ਰਕਿਰਿਆ ਨੂੰ ਕਹਿੰਦੇ ਹਨ ।
ਉੱਤਰ-
(ਉ) ਤੇਜ਼ਾਬ, ਖ਼ਾਰ, ਲੂਣ
(ਅ) ਰਸਾਇਣਿਕ
(ਈ) -ve (ਰਿਣ)
(ਸ) ਬਿਜਲੀ ਲੇਪਨ ।

ਪ੍ਰਸ਼ਨ 2.
ਜਦੋਂ ਕਿਸੇ ਟੈਸਟਰ ਦੇ ਸੁਤੰਤਰ ਸਿਰਿਆਂ ਨੂੰ ਕਿਸੇ ਘੋਲ ਵਿੱਚ ਡੋਬਦੇ ਹਾਂ, ਤਾਂ ਚੁੰਬਕੀ ਸੂਈ ਵਿਖੇਪਿਤ ਹੁੰਦੀ ਹੈ । ਕੀ ਤੁਸੀਂ ਅਜਿਹਾ ਹੋਣ ਦੇ ਕਾਰਨ ਦੀ ਵਿਆਖਿਆ ਕਰ ਸਕਦੇ ਹੋ ?
ਉੱਤਰ-
ਘੋਲ ਵਿੱਚੋਂ ਬਿਜਲੀ ਧਾਰਾ ਦੇ ਪ੍ਰਵਾਹਿਤ ਹੋਣ ਕਾਰਨ ਚੁੰਬਕੀ ਸੂਈ ਵਿਖੇਪਿਤ ਹੁੰਦੀ ਹੈ ਤਾਂ ਅਜਿਹਾ ਘੋਲ ਦੇ ਬਿਜਲੀ ਚਾਲਕ ਹੋਣ ਕਾਰਨ ਹੁੰਦਾ ਹੈ ।

ਪ੍ਰਸ਼ਨ 3.
ਅਜਿਹੇ ਤਿੰਨ ਦਵਾਂ ਦੇ ਨਾਂ ਲਿਖੋ ਜਿਨ੍ਹਾਂ ਦਾ ਪ੍ਰੇਖਣ ਚਿੱਤਰ ਵਿੱਚ ਦਰਸਾਏ ਅਨੁਸਾਰ ਕਰਨ ਤੇ ਚੁੰਬਕੀ ਸੂਈ ਵਿਖੇਪਿਤ ਹੋ ਸਕੇ ।
ਉੱਤਰ-

  • ਤੇਜ਼ਾਬ,
  • ਖ਼ਾਰ ਅਤੇ
  • ਲੂਣ ਦੇ ਘੋਲ ।

PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 1

ਪ੍ਰਸ਼ਨ 4.
ਚਿੱਤਰ ਵਿੱਚ ਦਰਸਾਈ ਗਈ ਵਿਵਸਥਾ ਵਿੱਚ ਬਲਬ ਨਹੀਂ ਚਮਕਦਾ । ਕੀ ਤੁਸੀਂ ਸੰਭਾਵਿਤ ਕਾਰਨਾਂ ਦੀ ਸੂਚੀ ਬਣਾ ਸਕਦੇ ਹੋ ? ਆਪਣੇ ਉੱਤਰ ਦੀ ਵਿਆਖਿਆ ਕਰੋ ।
ਉੱਤਰ-
ਚਿੱਤਰ ਵਿੱਚ ਦਰਸਾਈ ਗਈ ਵਿਵਸਥਾ ਵਿੱਚ ਬਲਬ ਚਮਕਦਾ ਨਹੀਂ ਹੈ । ਪਰ ਇਸ ਦਾ ਅਰਥ ਇਹ ਨਹੀਂ ਕਿ ਦੁਵ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਨਹੀਂ ਹੋ ਰਹੀ ਹੈ । ਹੋ ਸਕਦਾ ਹੈ ਕਿ ਦ੍ਰਵ ਇੰਨਾ ਕਮਜ਼ੋਰ ਹੋਵੇ ਕਿ ਬਲਬ ਨੂੰ ਜਗਾਉਣ ਦੇ ਸਮਰੱਥ ਨਾ ਹੋਵੇ । ਇਸ ਲਈ ਯਕੀਨੀ ਜਾਂਚ ਲਈ LED ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਬਹੁਤ ਕਮਜ਼ੋਰ ਬਿਜਲੀ ਧਾਰਾ ਨਾਲ ਵੀ ਜਗ ਪੈਂਦੀ ਹੈ ।
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 2

ਪ੍ਰਸ਼ਨ 5.
ਦੋ ਵਾਂ A ਅਤੇ B ਦੇ ਬਿਜਲੀ ਚਾਲਨ ਦੀ ਪਰਖ ਕਰਨ ਲਈ ਇੱਕ ਟੈਸਟਰ ਦੀ ਵਰਤੋਂ ਕੀਤੀ ਗਈ ਹੈ । ਇਹ ਵੇਖਿਆ ਗਿਆ ਕਿ ਟੈਸਟਰ ਦਾ ਬਲਬ ਵ A ਵਿੱਚ ਚਮਕੀਲਾ ਪ੍ਰਕਾਸ਼ ਹੋਇਆ ਜਦੋਂ ਕਿ ਦ੍ਰ B ਲਈ ਬਹੁਤ ਹੀ ਹਲਕਾ ਪ੍ਰਕਾਸ਼ ਹੋਇਆ ਹੈ । ਤੁਸੀਂ ਨਤੀਜਾ ਕੱਢ ਸਕਦੇ ਹੋ ਕਿ :
(i) ਵ A, ਵ B ਤੋਂ ਚੰਗਾ ਚਾਲਕ ਹੈ ।
(ii) ਵ B, ਦ੍ਰਵ A ਤੋਂ ਚੰਗਾ ਚਾਲਕ ਹੈ ।
(iii) ਦੋਨੋਂ ਦੂਵਾਂ ਦੀ ਚਾਲਕਤਾ ਸਮਾਨ ਹੈ ।
(iv) ਵਾਂ ਦੀ ਚਾਲਕ ਦੇ ਗੁਣਾਂ ਦੀ ਤੁਲਨਾ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ ।
ਉੱਤਰ-
(i) ਵ A, B ਤੋਂ ਚੰਗਾ ਚਾਲਕ ਹੈ ।

PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

ਪ੍ਰਸ਼ਨ 6.
ਕੀ ਸ਼ੁੱਧ ਪਾਣੀ ਬਿਜਲੀ ਦਾ ਚਾਲਕ ਹੈ ? ਜੇ ਨਹੀਂ, ਤਾਂ ਇਸ ਨੂੰ ਚਾਲਕ ਬਨਾਉਣ ਲਈ ਅਸੀਂ ਕੀ ਕਰ ਸਕਦੇ
ਉੱਤਰ-
ਸ਼ੁੱਧ ਪਾਣੀ ਬਿਜਲੀ ਦਾ ਚਾਲਨ ਨਹੀਂ ਕਰਦਾ । ਇਸ ਨੂੰ ਚਾਲਕ ਬਣਾਉਣ ਲਈ ਇਸ ਵਿੱਚ ਕੁੱਝ ਬੂੰਦਾਂ ਹਲਕੇ ਸਲਫ਼ਿਊਰਿਕ ਐਸਿਡ ਦੀਆਂ ਮਿਲਾ ਦੇਵਾਂਗੇ ।

ਪ੍ਰਸ਼ਨ 7.
ਅੱਗ ਲੱਗਣ ਦੇ ਸਮੇਂ, ਫਾਇਰਮੈਨ ਪਾਣੀ ਦੇ ਹੋਜ਼ ਪਾਈਪਾਂ) ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਖੇਤਰ ਦੀ ਮੁੱਖ ਬਿਜਲੀ ਸਪਲਾਈ ਨੂੰ ਬੰਦ ਕਰ ਦਿੰਦੇ ਹਨ । ਵਿਆਖਿਆ ਕਰੋ ਕਿ ਉਹ ਅਜਿਹਾ ਕਿਉਂ ਕਰਦੇ ਹਨ ?
ਉੱਤਰ-
ਸ਼ੁੱਧ ਪਾਣੀ ਬਿਜਲੀ ਦਾ ਕੁਚਾਲਕ ਹੈ, ਪਰੰਤੁ ਨਲ ਦਾ ਪਾਣੀ ਅਸ਼ੁੱਧੀਆਂ ਦੀ ਉਪਸਥਿਤੀ ਕਾਰਨ ਬਿਜਲੀ ਦਾ ਚਾਲਕ ਹੈ । ਬਿਜਲੀ ਦੇ ਝਟਕੇ ਤੋਂ ਬਚਾਉਣ ਲਈ ਫਾਇਰਮੈਨ ਪਾਣੀ ਦੇ ਪਾਈਪਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਮੁੱਖ ਬਿਜਲੀ ਸਪਲਾਈ ਨੂੰ ਬੰਦ ਕਰ ਦਿੰਦੇ ਹਨ ।

ਪ੍ਰਸ਼ਨ 8.
ਤੱਟੀ ਖੇਤਰ ਵਿੱਚ ਰਹਿਣ ਵਾਲਾ ਇਕ ਬੱਚਾ ਆਪਣੇ ਟੈਸਟਰ ਨਾਲ ਪੀਣ ਦੇ ਪਾਣੀ ਅਤੇ ਸਮੁੰਦਰ ਦੇ ਪਾਣੀ ਦਾ ਪੇਖਣ ਕਰਦਾ ਹੈ । ਉਹ ਵੇਖਦਾ ਹੈ ਕਿ ਸਮੁੰਦਰ ਦੇ ਪਾਣੀ ਦੇ ਲਈ ਚੁੰਬਕੀ ਸੁਦੀ ਵਧੇਰੇ ਵਿਖੇਪਨ ਦਰਸਾਉਂਦੀ ਹੈ । ਕੀ ਤੁਸੀਂ ਇਸ ਦੇ ਕਾਰਨ ਦੀ ਵਿਆਖਿਆ ਕਰ ਸਕਦੇ ਹੋ ?
ਉੱਤਰ-
ਸਮੁੰਦਰ ਦੇ ਪਾਣੀ ਵਿੱਚ ਲੁਣਾਂ ਦੀ ਸੰਘਣਤਾ ਵੱਧ ਹੁੰਦੀ ਹੈ ਜੋ ਇਸ ਵਿੱਚੋਂ ਬਿਜਲੀ ਧਾਰਾ ਲੰਘਣ ਦੀ ਸਮਰੱਥਾ ਨੂੰ ਵਧਾ ਦਿੰਦੀ ਹੈ । ਇਸੇ ਕਾਰਨ ਚੁੰਬਕੀ ਸੂਈ ਵੱਧ ਵਿਖੇਪਿਤ ਹੁੰਦੀ ਹੈ ।

ਪ੍ਰਸ਼ਨ 9.
ਕੀ ਤੇਜ਼ ਵਰਖਾ ਸਮੇਂ ਕਿਸੇ ਲਾਈਨਮੈਨ ਦੇ ਲਈ ਬਾਹਰਲੀ ਮੁੱਖ ਲਾਈਨ ਦੇ ਬਿਜਲੀ ਤਾਰਾਂ ਦੀ ਮੁਰੰਮਤ ਕਰਨਾ ਸੁਰੱਖਿਅਤ ਹੁੰਦਾ ਹੈ ? ਵਿਆਖਿਆ ਕਰੋ ।
ਉੱਤਰ-
ਨਹੀਂ, ਲਾਈਨਮੈਨ ਦੇ ਲਈ ਵਰਖਾ ਦੇ ਸਮੇਂ, ਬਾਹਰਲੀ ਮੁੱਖ ਲਾਈਨ ਦੇ ਬਿਜਲੀ ਤਾਰਾਂ ਦੀ ਮੁਰੰਮਤ ਕਰਨਾ ਸੁਰੱਖਿਅਤ ਨਹੀਂ ਹੁੰਦਾ ਹੈ ਕਿਉਂਕਿ ਵਰਖਾ ਦਾ ਪਾਣੀ ਬਿਜਲੀ ਦਾ ਚਾਲਕ ਹੈ । ਅਜਿਹਾ ਨਾ ਕਰਨ ਨਾਲ ਲਾਈਨਮੈਨ ਨੂੰ ਬਿਜਲੀ ਦਾ ਝਟਕਾ ਲੱਗ ਸਕਦਾ ਹੈ ।

ਪ੍ਰਸ਼ਨ 10.
ਪਹੇਲੀ ਨੇ ਸੁਣਿਆ ਸੀ ਕਿ ਵਰਖਾ ਦਾ ਪਾਣੀ ਉੱਨਾ ਹੀ ਸ਼ੁੱਧ ਹੈ ਜਿੰਨਾ ਕਿ ਕਸੀਦਤ ਪਾਣੀ । ਇਸ ਲਈ ਉਸਨੇ ਇੱਕ ਸਾਫ਼ ਕੱਚ ਦੇ ਬਰਤਨ ਵਿੱਚ ਕੁੱਝ ਵਰਖਾ ਦਾ ਪਾਣੀ ਇਕੱਠਾ ਕਰਕੇ ਟੈਸਟਰ ਨਾਲ ਉਸਦਾ ਪ੍ਰੇਖਣ ਕੀਤਾ । ਉਸਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਚੁੰਬਕੀ ਸੂਈ ਵਿਖੇਪਨ ਦਰਸਾਉਂਦੀ ਹੈ । ਇਸਦਾ ਕੀ ਕਾਰਨ ਹੋ ਸਕਦਾ ਹੈ ?
ਉੱਤਰ-
ਬੇਸ਼ੱਕ ਵਰਖਾ ਦਾ ਪਾਣੀ ਸੁੱਧ ਹੁੰਦਾ ਹੈ, ਪਰੰਤੂ ਵਾਤਾਵਰਨ ਦੀਆਂ ਅਸ਼ੁੱਧੀਆਂ ਨਾਲ ਭਰਿਆ ਪਿਆ ਹੈ । ਇਹ ਅਸ਼ੁੱਧੀਆਂ ਵਰਖਾ ਦੇ ਪਾਣੀ ਵਿੱਚ ਘੁਲ ਕੇ ਇਸਨੂੰ ਬਿਜਲੀ ਦਾ ਚਾਲਕ ਬਣਾ ਦਿੰਦੀਆਂ ਹਨ !

ਪ੍ਰਸ਼ਨ 11.
ਆਪਣੇ ਆਲੇ-ਦੁਆਲੇ ਉਪਲੱਬਧ ਬਿਜਲੀ ਮੁਲੰਮਿਤ ਵਸਤੂਆਂ ਦੀ ਸੂਚੀ ਬਣਾਓ ।
ਉੱਤਰ-
ਬਿਜਲੀ ਮੁਲੰਮਿਤ ਵਸਤਾਂ –

  • ਸਾਈਕਲ ਦਾ ਹੈਂਡਲ ।
  • ਕਾਰ ਦੇ ਪਹੀਏ ।
  • ਨਕਲੀ ਗਹਿਣੇ ।
  • ਇਸ਼ਨਾਨ ਘਰ ਦੀਆਂ ਟੂਟੀਆਂ ।
  • ਗੈਸ ਚੁੱਲ੍ਹੇ ਦੇ ਬਰਨਰ ॥

ਪ੍ਰਸ਼ਨ 12.
ਜੋ ਕਿਰਿਆ ਤੁਸੀਂ ਕਿਰਿਆ ਚਿੱਤਰ ਵਿੱਚ ਵੇਖੀ ਉਹ ਪਰ ਦੀ ਸੁਧਾਈ ਵਿੱਚ ਵਰਤੀ ਜਾਂਦੀ ਹੈ । ਇੱਕ ਪਤਲੀ ਸ਼ੁੱਧ ਕੱਪਰ ਛੜ ਅਤੇ ਇੱਕ ਅਸ਼ੁੱਧ ਕੱਪਰ ਦੀ ਛੜ ਇਲੈੱਕਟ੍ਰਡ ਦੇ ਰੂਪ ਵਿੱਚ ਵਰਤੀ ਜਾਂਦੀ ਹੈ । ਕਿਹੜੀ ਤਾਂਬੇ ਦੀ ਇਲੈੱਕਟਾਡ ਬੈਟਰੀ ਦੇ ਧਨ ਟਰਮੀਨਲ ਨਾਲ ਜੋੜੀ ਜਾਵੇ ? ਕਾਰਨ ਵੀ ਲਿਖੋ ।
ਉੱਤਰ-
ਜਦੋਂ ਪਰ ਸਲਫ਼ੇਟ ਘੋਲ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਪਲੇਟ ਕੀਤੀ ਜਾਂਦੀ ਹੈ, ਤਾਂ ਕਾਪਰ ਸਲਫ਼ੇਟ, ਕਾਪਰ ਅਤੇ ਸਲਫ਼ੇਟ ਵਿੱਚ ਨਿਯੋਜਿਤ ਘੋਲ ਹੁੰਦਾ ਹੈ । ਪਰ ਰਿਣ ਟਰਮੀਨਲ ਤੇ ਜੁੜੇ ਅਸ਼ੁੱਧ ਕਾਂਪਰ ਇਲੈੱਕਟ੍ਰਡ ਤੇ ਮੁਲੰਮਿਤ ਹੋ ਜਾਂਦਾ ਹੈ । ਜਦੋਂਕਿ ਧਨ ਟਰਮੀਨਲ ਨਾਲ ਜੁੜਿਆ ਸ਼ੁੱਧ ਚਿੱਤਰ-ਬਿਜਲੀ ਮੁਲੰਮਾਕਰਣ ਦਰਸਾਉਂਦਾ ਪਰ ਇਲੈੱਕਟ੍ਰਡ ਘੋਲ ਵਿੱਚ ਕਾਪਰ ਦੀ ਆਪੂਰਤੀ ਕਰਦਾ ਹੈ ।
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 3

PSEB Solutions for Class 8 Science ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਸਰਕਟ ਵਿੱਚ ਬਿਜਲੀ ਦਾ ਪ੍ਰਵਾਹ ਹੁੰਦਾ ਰਹੇ, ਇਸ ਲਈ ਹੇਠਾਂ ਦਿੱਤੇ ਸਰਕਟ ਵਿੱਚ ਜੋੜੀ ਗਈ ਲੋਹੇ ਦੀ ਕਿੱਲ ਦੀ ਥਾਂ ਤੇ ਕੀ ਵਰਤਿਆ ਜਾ ਸਕਦਾ ਹੈ ?
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 4
(ੳ) ਗਰੇਫਾਈਟ
(ਅ) ਪਲਾਸਟਿਕ
(ਇ) ਲੱਕੜੀ
(ਸ) ਰਬੜ ।
ਉੱਤਰ-
(ੳ) ਗਰੇਫਾਈਟ ॥

2. ਪੰਕਜ ਨੂੰ ਪਤਾ ਹੈ ਕਿ ਸ਼ੁੱਧ ਪਾਣੀ ਬਿਜਲੀ ਦਾ ਕੁਚਾਲਕ ਹੈ । ਜੇਕਰ ਤੁਸੀਂ ਪਾਣੀ ਵਿੱਚ ਨਮਕ ਘੋਲ ਦਿਓ ਤਾਂ ਕੀ ਹੋਵੇਗਾ ?
(ਉ) ਪਾਣੀ ਬਿਜਲੀ ਦਾ ਚਾਲਕ ਬਣ ਜਾਵੇਗਾ
(ਅ) ਪਾਣੀ ਬਿਜਲੀ ਦਾ ਕੁਚਾਲਕ ਰਹੇਗਾ
(ਈ) ਪਾਣੀ ਨਾ ਸੁਚਾਲਕ ਹੋਵੇਗਾ ਨਾ ਕੁਚਾਲਕ
(ਸ) ਉਪਰੋਕਤ ਵਿਚੋਂ ਕੋਈ ਨਹੀਂ ।
ਉੱਤਰ-
(ੳ) ਪਾਣੀ ਬਿਜਲੀ ਦਾ ਸੂਚਾਲਕ ਬਣ ਜਾਵੇਗਾ ।

PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

3. ਹੇਠ ਲਿਖਿਆਂ ਵਿੱਚੋਂ ਕਿਹੜਾ ਬਿਜਲਈ ਕੁਚਾਲਕ ਹੈ ?
(ਉ) ਤੇਜ਼ਾਬ
(ਅ) ਐਲਕਲੀ
(ਈ) ਸ਼ੁੱਧ ਜਲ
(ਸ) ਲੂਣਾਂ ਦੇ ਘੋਲ ।
ਉੱਤਰ-
(ਈ) ਸ਼ੁੱਧ ਜਲ ।

4. ਹੇਠ ਲਿਖਿਆਂ ਵਿੱਚੋਂ ਕਿਹੜਾ ਬਿਜਲੀ ਦਾ ਕੁਚਾਲਕ ਨਹੀਂ ਹੈ ?
(ਉ) ਰਬੜ
(ਅ) ਪਲਾਸਟਿਕ
(ਇ) ਲੱਕੜੀ
(ਸ) ਤਾਂਬਾ ।
ਉੱਤਰ-
(ਸ) ਤਾਂਬਾ ।

5. ਇਲੈੱਕਟ੍ਰੋਲਾਈਟ ਦੇ ਘੋਲ ਵਿੱਚੋਂ ਬਿਜਲਈ ਧਾਰਾ ਲੰਘਾਉਣ ਨਾਲ ਕੀ ਪ੍ਰਭਾਵ ਹੁੰਦਾ ਹੈ ?
(ਉ) ਚੁੰਬਕੀ ਪ੍ਰਭਾਵ
(ਅ) ਤਾਪੀ ਪ੍ਰਭਾਵ
(ਈ) ਰਸਾਇਣਿਕ ਪ੍ਰਭਾਵ
(ਸ) ਇਨ੍ਹਾਂ ਵਿੱਚੋਂ ਕੋਈ ਪ੍ਰਭਾਵ ਨਹੀਂ ਹੁੰਦਾ ਹੈ ।
ਉੱਤਰ-
(ੲ) ਰਸਾਇਣਿਕ ਪ੍ਰਭਾਵ ।

6. ਬਿਜਲਈ ਲੇਪਨ ਕ੍ਰਿਆ ਬਿਜਲਈ ਧਾਰਾ ਦੇ ਕਿਸ ਪ੍ਰਭਾਵ ਤੇ ਆਧਾਰਿਤ ਹੈ ?
(ਉ) ਚੁੰਬਕੀ ਪ੍ਰਭਾਵ
(ਅ) ਰਸਾਇਣਿਕ ਪ੍ਰਭਾਵ
(ਏ) ਤਾਪੀ ਪ੍ਰਭਾਵ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਰਸਾਇਣਿਕ ਪ੍ਰਭਾਵ ।

7. ਅਸ਼ੁੱਧੀਆਂ ਦੀ ਥੋੜ੍ਹੀ ਜਿਹੀ ਮਾਤਰਾ ਦੀ ਉਪ-ਸਥਿਤੀ ਪਾਣੀ ਨੂੰ ਬਣਾਉਂਦੀ ਹੈ –
(ਉ) ਬਿਜਲੀ ਦਾ ਸੂਚਾਲਕ
(ਅ ਬਿਜਲੀ ਦਾ ਕੁਚਾਲਕ
(ਈ) ਸ਼ੁੱਧ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਬਿਜਲੀ ਦਾ ਸੂਚਾਲਕ ॥

8. ਦੋ ਵਾਂ A ਅਤੇ B ਦੇ ਬਿਜਲੀ ਚਾਲਨ ਦੀ ਪਰਖ ਕਰਨ ਲਈ ਇੱਕ ਟੈਸਟਰ ਦੀ ਵਰਤੋਂ ਕੀਤੀ ਗਈ ਹੈ । ਇਹ ਵੇਖਿਆ ਗਿਆ ਕਿ ਟੈਸਟਰ ਦਾ ਬਲਬ ਵ A ਵਿੱਚ ਚਮਕੀਲਾ ਪ੍ਰਕਾਸ਼ ਹੋਇਆ ਜਦੋਂ ਕਿ ਵ B ਲਈ ਬਹੁਤ ਹੀ ਹਲਕਾ ਪ੍ਰਕਾਸ਼ ਹੋਇਆ ਹੈ। ਤੁਸੀਂ ਨਤੀਜਾ ਕੱਢ ਸਕਦੇ ਹੋ ਕਿ :
(ਉ) ਵ A, ਵ B ਤੋਂ ਚੰਗਾ ਚਾਲਕ ਹੈ ।
(ਅ) ਵ , ਵ ਨ ਤੋਂ ਚੰਗਾ ਚਾਲਕ ਹੈ ।
(ਈ) ਦੋਨੋਂ ਫ਼ਾਂ ਦੀ ਚਾਲਕਤਾ ਸਮਾਨ ਹੈ ।
(ਸ) ਦਵਾਂ ਦੀ ਚਾਲਕਤਾ ਦੇ ਗੁਣਾਂ ਦੀ ਤੁਲਨਾ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ ।
ਉੱਤਰ-
(ਉ) ਵ , ਵ B ਤੋਂ ਚੰਗਾ ਚਾਲਕ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀ ਮਨੁੱਖੀ ਸਰੀਰ ਬਿਜਲੀ ਚਾਲਕ ਹੈ ਜਾਂ ਬਿਜਲੀ ਰੋਧਕ ?
ਉੱਤਰ-
ਬਿਜਲੀ ਚਾਲਕ ।

ਪ੍ਰਸ਼ਨ 2.
ਕੀ ਸਾਰੇ ਦ੍ਰਵ ਆਪਣੇ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੋਣ ਦਿੰਦੇ ਹਨ ?
ਉੱਤਰ-
ਨਹੀਂ ।

ਪ੍ਰਸ਼ਨ 3.
ਐੱਲ. ਈ. ਡੀ. (L.E.D.) ਕੀ ਹੈ ?
ਉੱਤਰ-
ਐੱਲ. ਈ. ਡੀ.-ਇਹ ਪ੍ਰਕਾਸ਼ ਉੱਤਸਰਜਕ ਡਾਉਡ ਹੈ ।

ਪ੍ਰਸ਼ਨ 4.
ਉਸ ਪ੍ਰਕਰਮ ਦਾ ਨਾਂ ਦੱਸੋ ਜਿਸ ਵਿੱਚ ਕੋਈ ਵੀ ਰਸਾਇਣਿਕ ਪਦਾਰਥ ਬਿਜਲੀ ਧਾਰਾ ਦੇ ਪ੍ਰਵਾਹ ਕਾਰਨ ਅਪਘਟਿਤ ਹੋ ਜਾਂਦਾ ਹੈ ?
ਉੱਤਰ-
ਬਿਜਲੀ ਅਪਘਟਨ (Electrolysis) ।

ਪ੍ਰਸ਼ਨ 5.
ਤੇਜ਼ਾਬਯੁਕਤ ਪਾਣੀ ਦੇ ਬਿਜਲੀ ਅਪਘਟਨ ਤੋਂ ਕਿਹੜੀਆਂ ਉਪਜਾਂ ਮਿਲਦੀਆਂ ਹਨ ?
ਉੱਤਰ-
ਹਾਈਡਰੋਜਨ ਅਤੇ ਆਕਸੀਜਨ ॥

ਪ੍ਰਸ਼ਨ 6.
ਬਿਜਲੀ ਲੇਪਨ ਵਿੱਚ ਬਿਜਲੀ ਧਾਰਾ ਦਾ ਕਿਹੜਾ ਪ੍ਰਭਾਵ ਉਪਯੋਗ ਵਿੱਚ ਆਉਂਦਾ ਹੈ ?
ਉੱਤਰ-
ਰਸਾਇਣਿਕ ਪ੍ਰਭਾਵ ॥

ਪ੍ਰਸ਼ਨ 7.
ਬਿਜਲੀ ਧਾਰਾ ਦਾ ਕਿਹੜਾ ਪ੍ਰਭਾਵ ਬਲਬ ਜਲਾਉਣ ਵਿੱਚ ਸਹਾਇਕ ਹੁੰਦਾ ਹੈ ?
ਉੱਤਰ-
ਪਨ ਪ੍ਰਭਾਵ ।

ਪ੍ਰਸ਼ਨ 8.
ਕਮਜ਼ੋਰ ਅਤੇ ਘੱਟ ਬਿਜਲੀ ਧਾਰਾ ਦਾ ਪਰੀਖਣ ਕਿਵੇਂ ਹੁੰਦਾ ਹੈ ?
ਉੱਤਰ-
ਐੱਲ. ਈ. ਡੀ. ਦੀ ਵਰਤੋਂ ਦੁਆਰਾ ।

ਪ੍ਰਸ਼ਨ 9.
ਬਿਜਲੀ ਧਾਰਾ ਦੇ ਵੱਖ-ਵੱਖ ਪ੍ਰਭਾਵਾਂ ਦੇ ਨਾਂ ਦੱਸੋ ।
ਉੱਤਰ-
ਤਾਪਨ ਪ੍ਰਭਾਵ, ਰਸਾਇਣਿਕ ਪ੍ਰਭਾਵ ਅਤੇ ਚੁੰਬਕੀ ਪ੍ਰਭਾਵ ।

ਪ੍ਰਸ਼ਨ 10.
ਕੁੱਝ ਵਾਂ ਦੇ ਨਾਂ ਦੱਸੋ ਜੋ ਬਿਜਲੀ ਦੇ ਚਾਲਕ ਹਨ ?
ਉੱਤਰ-
ਨਿੰਬੂ ਦਾ ਰਸ, ਚਨੇ ਦਾ ਪਾਣੀ, ਸਿਰਕਾ, ਨਲਕੇ ਦਾ ਪਾਣੀ ।

ਪ੍ਰਸ਼ਨ 11.
ਕਿਹੜੇ ਤ੍ਰ ਬਿਜਲੀ ਚਾਲਨ ਕਰ ਸਕਦੇ ਹਨ ?
ਉੱਤਰ-
ਤੇਜ਼ਾਬ, ਖ਼ਾਰ ਅਤੇ ਲੂਣ ਦੇ ਘੋਲ ।

ਪ੍ਰਸ਼ਨ 12.
ਕਿਸ ਪ੍ਰਕਰਮ ਦੁਆਰਾ ਸਸਤੀ ਧਾਤ ਨੂੰ ਸੋਨੇ ਜਾਂ ਮਹਿੰਗੀ ਧਾਤ ਨਾਲ ਢੱਕਿਆ ਜਾਂਦਾ ਹੈ ?
ਉੱਤਰ-
ਬਿਜਲੀ ਲੇਪਨ (ਮੁਲੰਮਾਕਰਣ) ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਿਜਲੀ ਚਾਲਕ (Conductors) ਕੀ ਹੈ ?
ਉੱਤਰ-
ਬਿਜਲੀ ਚਾਲਕ-ਅਜਿਹੇ ਪਦਾਰਥ ਜੋ ਆਪਣੇ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੋਣ ਦਿੰਦੇ ਹਨ, ਬਿਜਲੀ ਚਾਲਕ ਅਖਵਾਉਂਦੇ ਹਨ । ਉਦਾਹਰਨ-ਚਾਂਦੀ, ਕਾਪਰ, ਐਲੂਮੀਨੀਅਮ, ਲੋਹਾ, ਮਨੁੱਖੀ ਸਰੀਰ ਆਦਿ ।

ਪ੍ਰਸ਼ਨ 2.
ਬਿਜਲੀਰੋਧਕ (Insulator) ਕੀ ਹੈ ?
ਉੱਤਰ-
ਬਿਜਲੀਰੋਧਕ-ਉਹ ਪਦਾਰਥ ਜੋ ਆਪਣੇ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਨਹੀਂ ਹੋਣ ਦਿੰਦੇ, ਬਿਜਲੀ ਰੋਧਕ ਅਖਵਾਉਂਦੇ ਹਨ । ਉਦਾਹਰਨ-ਲੱਕੜੀ, ਰਬੜ, ਰੇਸ਼ਮ ਅਤੇ ਪਲਾਸਟਿਕ ਆਦਿ ।

ਪ੍ਰਸ਼ਨ 3.
ਇਲੈੱਕਟ੍ਰਡ (Electrods) ਕੀ ਹੈ ?
ਉੱਤਰ-
ਇਲੈੱਕਟ੍ਰਡ-ਬੈਟਰੀ ਨਾਲ ਜੋੜਨ ਦੇ ਲਈ ਬਿਜਲੀ ਚਾਲਕ ਵ ਵਿੱਚ ਵਰਤੀ ਜਾਣ ਵਾਲੀ ਧਾਤ ਦੀ ਛੜ, ਇਲੈੱਕਟ੍ਰਡ ਕਹਾਉਂਦੀ ਹੈ ।

ਪ੍ਰਸ਼ਨ 4. ਬਿਜਲੀ ਲੇਪਨ (Electroplating) ਕੀ ਹੈ ?
ਉੱਤਰ-
ਬਿਜਲੀ ਲੇਪਨ ਜਾਂ ਮੁਲੰਮਾਕਰਣ-ਬਿਜਲੀ ਅਪਘਟਨ ਦੇ ਪ੍ਰਮ ਦੁਆਰਾ ਕਿਸੇ ਸਸਤੀ ਧਾਤ ਤੇ ਮਹਿੰਗੀ ਧਾਤ (ਜਿਵੇਂ ਚਾਂਦੀ ਅਤੇ ਸੋਨਾ ਦੀ ਪਤਲੀ ਪਰਤ ਚੜ੍ਹਾ ਕੇ ਖੋਰਨ ਤੋਂ ਬਚਾਇਆ ਜਾ ਸਕਦਾ ਹੈ । ਇਸ ਪ੍ਰਕ੍ਰਮ ਨੂੰ ਬਿਜਲੀ ਲੇਪਨ ਕਹਿੰਦੇ ਹਨ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਬਿਜਲੀ ਦੀ ਵਧੀਆ ਚਾਲਕ ਨਹੀਂ ਹੈ । ਪ੍ਰਯੋਗ ਦੁਆਰਾ ਦਰਸਾਓ ।
ਉੱਤਰ-
ਹਵਾ ਇੱਕ ਕੁਚਾਲਕ-ਇੱਕ ਬਲਬ ਲੈ ਕੇ ਇੱਕ ਸੈੱਲ ਅਤੇ ਸਵਿੱਚ ਨੂੰ ਇਸ ਨਾਲ ਜੋੜੋ । ਜਦੋਂ ਸਵਿੱਚ ਵਿੱਚ ਪਲੱਗ ਦੀ ਵਰਤੋਂ ਹੁੰਦੀ ਹੈ ਤਾਂ ਬਲਬ ਚਮਕਦਾ ਹੈ । ਪਰੰਤੂ ਜਦੋਂ ਪਲੱਗ ਨੂੰ ਹਟਾਉਣ ਨਾਲ ਸਵਿਚ ਦੇ ਅੰਦਰ ਹਵਾ ਹੁੰਦੀ ਹੈ ਤਾਂ ਬਿਜਲੀ ਧਾਰਾ ਪ੍ਰਵਾਹਿਤ ਨਹੀਂ ਹੁੰਦੀ ਹੈ | ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਹਵਾ ਬਿਜਲੀ ਦੀ ਵਧੀਆ ਚਾਲਕ ਨਹੀਂ ਹੈ ।

ਪ੍ਰਸ਼ਨ 2.
ਬਿਜਲੀ ਅਪਘਟਨ (Electrolysis) ਕੀ ਹੈ ?
ਉੱਤਰ-
ਬਿਜਲੀ ਅਪਘਟਨ-ਬਿਜਲੀ ਦੇ ਪ੍ਰਵਾਹ ਕਾਰਨ ਰਸਾਇਣਿਕ ਯੋਗਿਕਾਂ ਦੇ ਘੋਲ ਦਾ ਅਪਘਟਿਤ ਹੋਣਾ, ਬਿਜਲੀ ਅਪਘਟਨ ਅਖਵਾਉਂਦਾ ਹੈ | ਜਦੋਂ ਤੇਜ਼ਾਬ ਯੁਕਤ ਪਾਣੀ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ, ਤਾਂ ਇਹ ਆਪਣੇ ਸੰਘਟਕ ਹਾਈਡਰੋਜਨ ਅਤੇ ਆਕਸੀਜਨ ਵਿੱਚ ਟੁੱਟ ਜਾਂਦਾ ਹੈ । ਹਾਈਡਰੋਜਨ, ਕੈਥੋਡ ਉੱਪਰ ਅਤੇ ਆਕਸੀਜਨ ਐਨੋਡ ਉੱਪਰ ਇਕੱਠੀ ਹੁੰਦੀ ਹੈ ।

ਪ੍ਰਸ਼ਨ 3.
LED ਤੇ ਇੱਕ ਸੰਖੇਪ ਨੋਟ ਲਿਖੋ ।
ਉੱਤਰ-
ਐੱਲ. ਈ. ਡੀ. (LED-ਇਹ ਪ੍ਰਕਾਸ਼ ਉੱਤਸਰਜਕ ਡਾਉਡ ਹੈ । ਇਹ ਬਹੁਤ ਹੀ ਕਮਜ਼ੋਰ ਬਿਜਲੀ ਧਾਰਾ ਲੰਘਣ ਨਾਲ ਵੀ ਜਗ ਪੈਂਦੀ ਹੈ । ਇਸ ਵਿੱਚ ਬਲਬ ਅਤੇ ਦੋ ਤਾਰਾਂ ਹੁੰਦੀਆਂ ਹਨ | ਤਾਰਾਂ ਨੂੰ ਲੀਡਸ ਕਹਿੰਦੇ ਹਨ । ਇੱਕ ਤਾਰ ਦੂਜੇ ਤਾਰ ਦੀ ਤੁਲਨਾ ਵਿੱਚ ਥੋੜੀ ਲੰਬੀ ਹੁੰਦੀ ਹੈ । ਲੰਬੀ ਤਾਰ, ਬੈਟਰੀ ਦੇ ਧਨ (+ve) ਟਰਮੀਨਲ ਨਾਲ ਅਤੇ ਛੋਟੀ ਤਾਰ ਬੈਟਰੀ ਦੇ ਰਿਣ (-ve) ਟਰਮੀਨਲ ਨਾਲ ਜੋੜੀ ਜਾਂਦੀ ਹੈ ।
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 5

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀ ਪਾਣੀ ਬਿਜਲੀ ਦਾ ਵਧੀਆ ਚਾਲਕ ਹੈ ? ਕੀ ਹੁੰਦਾ ਹੈ ਜਦੋਂ ਪਾਣੀ ਵਿੱਚ ਸਾਧਾਰਨ ਲੂਣ ਮਿਲਾਇਆ ਜਾਂਦਾ ਹੈ ?
ਉੱਤਰ-
ਯੋਗ-ਸ਼ੁੱਧ ਪਾਣੀ ਬਿਜਲੀ ਦਾ ਰੋਧਕ ਹੈ । ਦੋ ਕਾਰਬਨ ਦੀਆਂ ਛੜਾਂ ਨੂੰ ਸ਼ੁੱਧ ਪਾਣੀ ਵਿੱਚ ਡੁਬੋ ਦਿਓ ਅਤੇ ਉਹਨਾਂ ਨੂੰ ਬਲਬ 6V ਬੈਟਰੀ ਅਤੇ ਸਵਿੱਚ ਨਾਲ ਜੋੜੋ, ਬਲਬ ਚਮਕਦਾ ਨਹੀਂ ਹੈ । ਇਸਦਾ ਨਤੀਜਾ ਇਹ ਹੈ ਸ਼ੁੱਧ ਪਾਣੀ ਬਿਜਲੀ ਦਾ ਕੁਚਾਲਕ ਹੈ ।
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 6
ਹੁਣ ਸ਼ੁੱਧ ਪਾਣੀ ਦੀ ਥਾਂ ਤੇ ਸਾਧਾਰਨ ਨਮਕ ਦਾ ਘੋਲ ਵਰਤੋਂ ਵਿੱਚ ਲਿਆਓ । ਸਵਿੱਚ ਦਬਾਉਣ ਤੇ ਬਲਬ ਚਮਕਣ ਲੱਗ ਪੈਂਦਾ ਹੈ । ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸ਼ੁੱਧ ਪਾਣੀ ਬਿਜਲੀ ਰੋਧਕ ਹੈ, ਪਰੰਤੂ ਅਸ਼ੁੱਧ ਪਾਣੀ ਖ਼ਾਸ ਤੌਰ ਤੇ ਸਾਧਾਰਨ ਲੂਣ ਮਿਸ਼ਰਿਤ ਪਾਣੀ ਬਿਜਲੀ ਦਾ ਚੰਗਾ ਚਾਲਕ ਹੈ ।

ਪ੍ਰਸ਼ਨ 2.
ਬਿਜਲੀ ਲੇਪਨ ਜਾਂ ਮੁਲੰਮਾਕਰਣ ਕੀ ਹੈ ? ਇਸਦੇ ਉਪਯੋਗ ਲਿਖੋ ।
ਉੱਤਰ-
ਬਿਜਲੀ ਲੇਪਨ ਜਾਂ ਮੁਲੰਮਾਕਰਣ-ਇਸ ਪ੍ਰਕਿਰਿਆ ਵਿੱਚ ਸਸਤੀ ਧਾਤ ਉੱਪਰ ਮਹਿੰਗੀ ਧਾਤ ਦੀ ਪਤਲੀ ਪਰਤ, ਬਿਜਲੀ ਧਾਰਾ ਦੇ ਪ੍ਰਵਾਹ ਨਾਲ ਚੜ੍ਹਾਈ ਜਾਂਦੀ ਹੈ । ਜਦੋਂ ਬਿਜਲੀ ਧਾਰਾ ਰਸਾਇਣਿਕ ਯੋਗਿਕ ਜਾਂ ਵ ਵਿੱਚੋਂ ਪ੍ਰਵਾਹਿਤ ਹੁੰਦੀ ਹੈ ਤਾਂ ਇਹ ਆਪਣੇ ਸੰਘਟਕਾਂ ਵਿੱਚ ਟੁੱਟ ਜਾਂਦਾ ਹੈ ।
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 7
ਧਨ ਆਇਨ, ਰਿਣ ਇਲੈੱਕਟ੍ਰਡ ਵੱਲ ਅਤੇ ਰਿਣ ਆਇਨ ਧਨ ਇਲੈੱਕਟ੍ਰਡ ਵੱਲ ਆਕਰਸ਼ਿਤ ਹੁੰਦੇ ਹਨ । ਇਸ ਪ੍ਰਕਿਰਿਆ ਦਾ ਉਪਯੋਗ ਘਟੀਆ ਵਸਤੂਆਂ ਉੱਪਰ ਧਾਤਾਂ ਦੀ ਪਤਲੀ ਪਰਤ ਜਮਾਂ ਕਰਨ ਲਈ ਕੀਤਾ ਜਾਂਦਾ ਹੈ ।

ਬਿਜਲੀ ਲੇਪਨ ਜਾਂ ਮੁਲੰਮਾਕਰਣ ਦੇ ਉਪਯੋਗ-

  • ਲੋਹੇ ਨੂੰ ਖੋਰਨ ਤੋਂ ਬਚਾਉਣ ਲਈ ਨਿਕਲ ਜਾਂ ਕ੍ਰੋਮੀਅਮ ਨਾਲ ਵਿਲੋਪਿਤ ਕੀਤਾ ਜਾਂਦਾ ਹੈ ।
  • ਬਣਾਵਟੀ ਗਹਿਣੇ, ਜੋ ਸਸਤੀਆਂ ਧਾਤਾਂ ਤੋਂ ਬਣਦੇ ਹਨ, ਉਹਨਾਂ ਨੂੰ ਆਕਰਸ਼ਿਤ ਬਣਾਉਣ ਲਈ ਸੋਨਾ ਜਾਂ ਚਾਂਦੀ ਨਾਲ ਮੁਲੰਮਿਤ ਕਰਦੇ ਹਨ ।
  • ਸਾਈਕਲ ਦੇ ਹੈਂਡਲ, ਪਹੀਏ ਦੇ ਰਿਮ, ਕਾਰਾਂ ਦੇ ਭਾਗ ਡੋਮਿਅਮ ਨਾਲ ਵਿਲੋਪਿਤ ਹੁੰਦੇ ਹਨ ਤਾਂਕਿ ਉਹ ਚਮਕਦਾਰ ਅਤੇ ਆਕਰਸ਼ਕ ਬਣ ਸਕਣ।
  • ਲੋਹੇ ਉੱਪਰ ਟੀਨ ਦੀ ਪਤਲੀ ਪਰਤ ਮੁਲੰਮਿਤ ਕਰਨ ਨਾਲ ਟੀਨ ਦੇ ਡੱਬੇ ਤਿਆਰ ਕੀਤੇ ਜਾਂਦੇ ਹਨ ।

ਪ੍ਰਸ਼ਨ 3.
ਇੱਕ ਚਮਚ ਨੂੰ ਕਾਂਪਰ ਨਾਲ ਕਿਵੇਂ ਵਿਲੋਪਿਤ ਕੀਤਾ ਜਾ ਸਕਦਾ ਹੈ ?
ਉੱਤਰ-
ਪ੍ਰਯੋਗ-ਇੱਕ ਚਮਚ ਲਉ ਜਿਸਨੂੰ ਕਾਪਰ ਨਾਲ ਵਿਲੋਪਿਤ ਕਰਨਾ ਹੈ । ਇੱਕ ਕੱਪਰ ਪਲੇਟ ਲਉ ਅਤੇ ਉਸ ਨੂੰ ਐਨੋਡ ਇਲੈੱਕਟ੍ਰਡ ਦੀ ਜਗਾ ਬੈਟਰੀ ਦੇ ਧਨ (+ve) ਟਰਮੀਨਲ ਨਾਲ ਜੋੜੋ ਅਤੇ ਚਮਚ ਨੂੰ ਰਿਣ (-ve) ਟਰਮੀਨਲ ਨਾਲ ਜੋੜੋ । ਇੱਕ ਰਿਓਸਟੇਟ (Rheostat), ਸਵਿੱਚ ਅਤੇ ਐਮਮੀਟਰ (Ammeter) ਨੂੰ ਵੀ ਧਾਰਾ ਪਰਿਪਥ ਵਿੱਚ ਜੋੜੋ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ ।
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 8
ਕੱਚ ਦੇ ਜਾਰ ਵਿੱਚ ਕਾਪਰ ਸਲਫ਼ੇਟ (CusO4) ਦਾ ਘੋਲ ਲਉ । ਰਿਓਸਟੇਟ (Rheostat) ਨੂੰ ਇਸ ਤਰ੍ਹਾਂ ਸਥਾਪਿਤ ਕਰੋ ਕਿ ਘੋਲ ਵਿੱਚੋਂ ਠੀਕ ਮਾਤਰਾ ਵਿੱਚ ਬਿਜਲੀ ਧਾਰਾ ਦਾ ਪ੍ਰਵਾਹ ਹੋਵੇ । ਆਮ ਕਰਕੇ 1A ਧਾਰਾ 100 cm2 ਖੇਤਰਫ਼ਲ ਲਈ ਕਾਫ਼ੀ ਹੁੰਦੀ ਹੈ ਅਰਥਾਤ ਜੇ ਚਮਚ ਦਾ ਖੇਤਰਫ਼ਲ ਦੋਵੇਂ ਪਾਸਿਆਂ ਤੋਂ 60 cm2 ਹੈ ਤਾਂ 0.06 A ਧਾਰਾ ਦਾ ਪ੍ਰਵਾਹ ਹੋਣਾ ਜ਼ਰੂਰੀ ਹੈ । ਬਿਜਲੀ ਧਾਰਾ ਦਾ ਪ੍ਰਵਾਹ 5-10 ਮਿੰਟ ਤੱਕ ਹੋਣ ਦਿਉ ਤਾਂ ਜੋ ਚਮਚ ਤੇ ਚਮਕਦਾ ਹੋਇਆ ਕੱਪਰ ਜਮਾਂ ਹੋ ਜਾਵੇ ।

PSEB 8th Class Science Solutions Chapter 13 ਧੁਨੀ

Punjab State Board PSEB 8th Class Science Book Solutions Chapter 13 ਧੁਨੀ Textbook Exercise Questions, and Answers.

PSEB Solutions for Class 8 Science Chapter 13 ਧੁਨੀ

PSEB 8th Class Science Guide ਧੁਨੀ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈਧੁਨੀ ਸੰਚਾਰਿਤ ਹੋ ਸਕਦੀ ਹੈ –
(ੳ) ਸਿਰਫ਼ ਹਵਾ ਜਾਂ ਗੈਸਾਂ ਵਿੱਚ
(ਅ) ਸਿਰਫ਼ ਠੋਸਾਂ ਵਿੱਚ
(ੲ) ਸਿਰਫ਼ ਵਾਂ ਵਿੱਚ ,
(ਸ) ਠੋਸਾਂ, ਦਵਾਂ, ਗੈਸਾਂ ਵਿੱਚ ।
ਉੱਤਰ-
(ਸ) ਠੋਸਾਂ, ਦਵਾਂ, ਗੈਸਾਂ ਵਿੱਚ ।

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਿਸ ਵਾਕ ਧੁਨੀ ਦੀ ਆਕ੍ਰਿਤੀ ਘੱਟੋ-ਘੱਟ ਹੋਣ ਦੀ ਸੰਭਾਵਨਾ ਹੈ
(ੳ) ਛੋਟੀ ਲੜਕੀ ਦੀ
(ਅ) ਛੋਟੇ ਲੜਕੇ ਦੀ
(ਈ) ਆਦਮੀ ਦੀ
(ਸ) ਔਰਤ ਦੀ ।
ਉੱਤਰ-
(ਈ) ਆਦਮੀ ਦੀ ।

ਪ੍ਰਸ਼ਨ 3.
ਹੇਠ ਲਿਖੇ ਕਥਨ ਠੀਕ (T) ਹਨ ਜਾਂ ਗਲਤ (F) ।
(ਉ) ਧੁਨੀ ਖਲਾਅ ਵਿੱਚ ਸੰਚਾਰਿਤ ਨਹੀਂ ਹੋ ਸਕਦੀ । (T/F)
(ਅ) ਕਿਸੇ ਕੰਪਿਤ ਵਸਤੂ ਦੀਆਂ ਪ੍ਰਤੀ ਸੈਕਿੰਡ ਹੋਣ ਵਾਲੀਆਂ ਡੋਲਨਾਂ ਦੀ ਸੰਖਿਆ ਨੂੰ ਇਸਦਾ ਆਵਰਤਕਾਲ ਕਹਿੰਦੇ ਹਨ । (T/F)
(ਈ) ਜੇ ਕੰਪਨ ਦਾ ਆਯਾਮ ਵੱਧ ਹੈ, ਤਾਂ ਧੁਨੀ ਹੌਲੀ ਹੁੰਦੀ ਹੈ । (T/F)
(ਸ) ਮਨੁੱਖੀ ਕੰਨ ਲਈ ਸੁਣੀਨਯੋਗ ਸੀਮਾ 20 Hz ਤੋਂ 20,000 Hz ਹੈ । (T/F)
(ਹ) ਕੰਪਨ ਦੀ ਆਕ੍ਰਿਤੀ ਜਿੰਨੀ ਘੱਟ ਹੋਵੇਗੀ, ਪਿੱਚ ਓਨੀ ਹੀ ਵੱਧ ਹੋਵੇਗੀ । (T/F)
(ਕ) ਅਣਚਾਹੀ ਜਾਂ ਭੈੜੀ ਲੱਗਣ ਵਾਲੀ ਧੁਨੀ ਨੂੰ ਸੰਗੀਤ ਕਹਿੰਦੇ ਹਨ । (T/F)
(ਖ) ਸ਼ੋਰ ਪ੍ਰਦੂਸ਼ਣ ਅਧੂਰਾ ਬੋਲਾਪਨ ਪੈਦਾ ਕਰ ਸਕਦਾ ਹੈ । (T/F)
ਉੱਤਰ-
(ਉ) T
(ਅ) F
(ਈ) F
(ਸ) 1
(ਹ) F
(ਕ) F
(ਖ) T.

PSEB 8th Class Science Solutions Chapter 13 ਧੁਨੀ

ਪ੍ਰਸ਼ਨ 4.
ਖ਼ਾਲੀ ਸਥਾਨ ਭਰੋ

(i) ਕਿਸੇ ਵਸਤੂ ਦੁਆਰਾ ਇੱਕ ਡੋਲਨ ਨੂੰ ਪੂਰਾ ਕਰਨ ਲਈ ਲਏ ਗਏ ਸਮੇਂ ਨੂੰ ………. ਕਹਿੰਦੇ ਹਨ ।
ਉੱਤਰ-
ਆਵਰਤਕਾਲ

(ii) ਪ੍ਰਬਲਤਾ ਕੰਪਨ ਦੇ ……….. ਨਾਲ ਨਿਰਧਾਰਿਤ ਕੀਤੀ ਜਾਂਦੀ ਹੈ ।
ਉੱਤਰ-
ਆਯਾਮ

(iii) ਆਕ੍ਰਿਤੀ ਦਾ ਮਾਕ……….. ਹੈ ।
ਉੱਤਰ-
ਹਰਟਜ਼

(iv) ਅਣਚਾਹੀ ਧੁਨੀ ਨੂੰ …………. ਕਹਿੰਦੇ ਹਨ ।
ਉੱਤਰ-
ਸ਼ੋਰ

(v) ਧੁਨੀ ਦਾ ਤਿੱਖਾਪਣ ਕੰਪਨਾਂ ਦੀ ……… ਤੋਂ ਨਿਰਧਾਰਿਤ ਕੀਤਾ ਜਾਂਦਾ ਹੈ ।
ਉੱਤਰ-
ਆਤੀ ।

ਪ੍ਰਸ਼ਨ 5.
ਇੱਕ ਪੈਂਡੂਲਮ 4 ਸੈਕਿੰਡ ਵਿੱਚ 40 ਵਾਰ ਡੋਲਨ ਕਰਦਾ ਹੈ । ਇਸਦਾ ਆਵਰਤਕਾਲ ਅਤੇ ਆਵਿਤੀ ਪਤਾ ਕਰੋ ।
ਹੱਲ-
ਡੋਲਨਾਂ ਦੀ ਗਿਣਤੀ = 40
ਡੋਲਨਾਂ ਲਈ ਲੱਗਾ ਕੁੱਲ ਸਮਾਂ = 4 ਸੈਕਿੰਡ
PSEB 8th Class Science Solutions Chapter 13 ਧੁਨੀ 1
= \(\frac{40}{4}\)
= 10 Hz ਉੱਤਰ
PSEB 8th Class Science Solutions Chapter 13 ਧੁਨੀ 2
= 0.1 ਸੈਕਿੰਡ ਉੱਤਰ ·

ਪ੍ਰਸ਼ਨ 6.
ਇੱਕ ਮੱਛਰ ਆਪਣੇ ਖੰਭਾਂ ਨੂੰ 500 ਕੰਪਨ ਪ੍ਰਤੀ ਸੈਕਿੰਡ ਦੀ ਔਸਤ ਦਰ ਨਾਲ ਕੰਪਿਤ ਕਰਕੇ ਧੁਨੀ ਪੈਦਾ ਕਰਦਾ ਹੈ । ਕੰਪਨ ਦਾ ਆਵਰਤਕਾਲ ਕਿੰਨਾ ਹੈ ?
ਹੱਲ-ਆਤੀ = 500 ਕੰਪਨ ਪ੍ਰਤੀ ਸੈਕਿੰਡ = 500 Hz
ਆਵਰਤ ਕਾਲ = ?
ਅਸੀਂ ਜਾਣਦੇ ਹਾਂ, ਆਵਰਤਕਾਲ = PSEB 8th Class Science Solutions Chapter 13 ਧੁਨੀ 3
= \(\frac{1}{500}\)
= \(\frac{2 \times 1}{2 \times 500}\)
= 2 x 10-3 ਸੈਕਿੰਡ ਉੱਤਰ

ਪ੍ਰਸ਼ਨ 7.
ਹੇਠ ਦਿੱਤੇ ਸਾਜ਼ਾਂ ਵਿੱਚ ਉਸ ਭਾਗ ਨੂੰ ਪਛਾਣੋ ਜੋ ਧੁਨੀ ਪੈਦਾ ਕਰਨ ਦੇ ਲਈ ਕੰਪਿਤ ਹੁੰਦਾ ਹੈ
(ੳ) ਢੋਲ
(ਅ) ਸਿਤਾਰ
(ਇ) ਬੰਸਰੀ ।
ਉੱਤਰ

ਸਾਜ਼ਾਂ ਕੰਪਨ ਵਾਲਾ ਭਾਗ
(ਉ ਢੋਲ ਕੱਸੀ ਹੋਈ ਖੁੱਲੀ
(ਅ) ਸਿਤਾਰ ਕੱਸੀ ਹੋਈ ਤਾਰ
(ੲ) ਬੰਸਰੀ ਹਵਾ-ਸਤੰਭ

ਪ੍ਰਸ਼ਨ 8.
ਸ਼ੋਰ ਅਤੇ ਸੰਗੀਤ ਵਿੱਚ ਕੀ ਅੰਤਰ ਹੈ ? ਕੀ ਕਦੇ ਸੰਗੀਤ ਸ਼ੋਰ ਬਣ ਸਕਦੇ ਹਨ ?
ਉੱਤਰ-
ਸ਼ੋਰ ਅਤੇ ਸੰਗੀਤ ਵਿੱਚ ਅੰਤਰ –

ਸ਼ੋਰ ਸੰਗੀਤ
(1) ਇਹ ਚੰਗੀ ਲੱਗਣ ਵਾਲੀ ਧੁਨੀ ਨਹੀਂ ਹੈ । (1) ਇਹ ਚੰਗੀ ਲੱਗਣ ਵਾਲੀ ਧੁਨੀ ਹੈ।
(2) ਇਹ ਤਕਲੀਫ਼ਦਾਇਕ ਹੈ । (2) ਇਹ ਸੁੱਖਦਾਇਕ (ਸੁਖਾਵੀ) ਹੈ ।
(3) ਇਸ ਨਾਲ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ । (3) ਸਿਹਤ ਸਮੱਸਿਆਵਾਂ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ ।

ਹਾਂ, ਸੰਗੀਤ ਉਸ ਅਵਸਥਾ ਵਿੱਚ ਸ਼ੋਰ ਬਣਦਾ ਹੈ ਜਦੋਂ ਇਹ ਬਹੁਤ ਉੱਚਾ ਹੁੰਦਾ ਹੈ ਅਰਥਾਤ ਇਸਦੀ ਤੀਬਰਤਾ ਵੱਧ ਹੁੰਦੀ ਹੈ ।

ਪ੍ਰਸ਼ਨ 9.
ਆਪਣੇ ਵਾਤਾਵਰਣ ਵਿੱਚ ਸ਼ੋਰ ਪ੍ਰਦੂਸ਼ਣ ਦੇ ਸਰੋਤਾਂ ਦੀ ਸੂਚੀ ਬਣਾਉ ।
ਉੱਤਰ-
ਸ਼ੋਰ ਪ੍ਰਦੂਸ਼ਣ ਦੇ ਸਰੋਤ-

  • ਵਾਹਨਾਂ ਦਾ ਸ਼ੋਰ
  • ਲਾਉਡ-ਸਪੀਕਰ
  • ਚੱਲਣ ਵਾਲੀਆਂ ਮਸ਼ੀਨਾਂ
  • ਪਟਾਕੇ
  • ਵਾਤਾਨੁਕੂਲਨ
  • ਰੇਡੀਓ ਅਤੇ ਟੈਲੀਵਿਜ਼ਨ
  • ਰਸੋਈ ਦੇ ਉਪਕਰਨ
  • ਖੋਮਚੇ ਵਾਲੇ ।

PSEB 8th Class Science Solutions Chapter 13 ਧੁਨੀ

ਪ੍ਰਸ਼ਨ 10.
ਵਰਣਨ ਕਰੋ ਕਿ ਸ਼ੋਰ ਪ੍ਰਦੂਸ਼ਣ ਮਨੁੱਖ ਦੇ ਲਈ ਕਿਸ ਤਰ੍ਹਾਂ ਹਾਨੀਕਾਰਕ ਹੈ ?
ਉੱਤਰ-
ਸ਼ੋਰ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ

  1. ਨੀਂਦ ਘੱਟ ਆਉਣਾ
  2. ਉੱਚ ਰਕਤ ਚਾਪ
  3. ਉਤਸੁਕਤਾ
  4. ਸੁਣਨ ਸ਼ਕਤੀ ਵਿੱਚ ਅੰਸ਼ਿਕ ਘਾਟ (Partial deafness) ।

ਪ੍ਰਸ਼ਨ 11.
ਤੁਹਾਡੇ ਮਾਤਾ-ਪਿਤਾ ਇੱਕ ਮਕਾਨ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਇੱਕ ਮਕਾਨ ਸੜਕ ਦੇ ਕੰਢੇ ਉੱਤੇ ਅਤੇ ਦੂਜਾ ਸੜਕ ਤੋਂ ਤਿੰਨ ਗਲੀਆਂ ਛੱਡ ਕੇ ਲੈਣ ਦੀ ਪੇਸ਼ਕਸ਼ (Offer) ਕੀਤੀ ਗਈ ਹੈ । ਤੁਸੀਂ ਆਪਣੇ ਮਾਤਾ-ਪਿਤਾ ਨੂੰ ਕਿਹੜਾ ਮਕਾਨ ਖ਼ਰੀਦਣ ਦਾ ਸੁਝਾਅ ਦਿਓਗੇ ? ਆਪਣੇ ਉੱਤਰ ਦੀ ਵਿਆਖਿਆ ਕਰੋ ।
ਉੱਤਰ-
ਮਾਤਾ-ਪਿਤਾ ਨੂੰ ਸੜਕ ਤੋਂ ਤਿੰਨ ਗਲੀ ਦੂਰ ਵਾਲਾ ਮਕਾਨ ਖਰੀਦਣਾ ਚਾਹੀਦਾ ਹੈ ਕਿਉਂਕਿ ਸੜਕ ਵਾਲੇ ਮਕਾਨ ਦੀਆਂ ਕਈ ਹਾਨੀਆਂ ਹਨ-

  • ਮਕਾਨ ਦੇ ਨੇੜੇ ਲੰਘ ਰਹੇ ਵਾਹਨਾਂ ਦਾ ਸ਼ੋਰ ।
  • ਵਾਹਨਾਂ ਤੋਂ ਨਿਕਲਦਾ ਹੋਇਆ ਧੂੰਆਂ ਅਤੇ ਧੂੜ ।
  • ਟਰੈਫ਼ਿਕ ਵਿੱਚ ਰੁਕਾਵਟ ਹੋਣ ਤੇ ਉੱਚੀ ਆਵਾਜ਼ ਵਾਲੇ ਹਾਰਨਾਂ ਦਾ ਸ਼ੋਰ !

ਪ੍ਰਸ਼ਨ 12.
ਮਨੁੱਖੀ ਕੰਠ ਦਾ ਚਿੱਤਰ ਬਣਾਓ ਅਤੇ ਇਸਦੇ ਕਾਰਜ ਦੀ ਆਪਣੇ ਸ਼ਬਦਾਂ ਵਿੱਚ ਵਿਆਖਿਆ ਕਰੋ ।
ਉੱਤਰ-
ਕੰਠ ਦੀ ਕਾਰਜ ਵਿਧੀ-ਜਦੋਂ ਹਵਾ ਵਾਕ ਤੰਦਾਂ ਵਿੱਚੋਂ ਲੰਘਦੀ ਹੈ ਤਾਂ ਕੰਪਨ ਪੈਦਾ ਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਧੁਨੀ ਪੈਦਾ ਹੁੰਦੀ ਹੈ । ਵਾਕ ਤੰਦ ਢਿੱਲੇ, ਮੋਟੇ ਤਣੇ ਹੋਏ ਅਤੇ ਪਤਲੇ ਹੋਣ ਦੀ ਹਾਲਤ ਵਿੱਚ ਵੱਖ-ਵੱਖ ਗੁਣਾਂ ਵਾਲੀ ਵਾਕ ਧੁਨੀ ਪੈਦਾ ਕਰਦੇ ਹਨ ।
PSEB 8th Class Science Solutions Chapter 13 ਧੁਨੀ 4

ਪ੍ਰਸ਼ਨ 13.
ਅਕਾਸ਼ ਵਿੱਚ ਅਕਾਸ਼ੀ ਬਿਜਲੀ ਅਤੇ ਬੱਦਲ ਗੱਜਣ ਦੀ ਘਟਨਾ ਇੱਕੋ ਸਮੇਂ ਅਤੇ ਸਾਡੇ ਤੋਂ ਸਮਾਨ ਦੂਰੀ ਉੱਤੇ ਘਟਿਤ ਹੁੰਦੀ ਹੈ । ਸਾਨੂੰ ਅਕਾਸ਼ੀ ਬਿਜਲੀ ਪਹਿਲਾਂ ਵਿਖਾਈ ਦਿੰਦੀ ਹੈ ਅਤੇ ਬੱਦਲਾਂ ਦੀ ਗਰਜ ਬਾਅਦ ਵਿੱਚ ਸੁਣਾਈ ਦਿੰਦੀ ਹੈ । ਕੀ ਤੁਸੀਂ ਇਸ ਦੀ ਵਿਆਖਿਆ ਕਰ ਸਕਦੇ ਹੋ ?
ਉੱਤਰ-
ਪ੍ਰਕਾਸ਼ ਦਾ ਵੇਗ 3 x 108 m/s ਹੈ, ਜਦੋਂ ਕਿ ਧੁਨੀ ਦਾ ਵੇਗ 340 m/s ਹੈ । ਇਸ ਲਈ ਬਿਜਲੀ ਅਤੇ ਬੱਦਲਾਂ ਦੇ ਗਰਜਣ ਦੀ ਘਟਨਾ ਇੱਕੋ ਸਮੇਂ ਅਤੇ ਇੱਕੋ ਦੂਰੀ ਤੇ ਹੋਣ ਦੇ ਬਾਵਜੂਦ ਵੀ ਸਾਨੂੰ ਬਿਜਲੀ ਦੀ ਚਮਕ ਪਹਿਲਾਂ ਵਿਖਾਈ ਦਿੰਦੀ ਹੈ ਅਤੇ ਬੱਦਲ ਦੇ ਗਰਜਣ ਦੀ ਆਵਾਜ਼ ਬਾਅਦ ਵਿੱਚ ਸੁਣਾਈ ਦਿੰਦੀ ਹੈ ।

PSEB Solutions for Class 8 Science ਧੁਨੀ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਧੁਨੀ ਸੰਚਾਰਿਤ ਹੋ ਸਕਦੀ ਹੈ-
(ੳ) ਸਿਰਫ ਹਵਾ ਜਾਂ ਗੈਸਾਂ ਵਿਚ
(ਅ) ਸਿਰਫ ਠੋਸਾਂ ਵਿੱਚ
(ਇ) ਸਿਰਫ ਦੁਵਾਂ ਵਿੱਚ ।
(ਸ) ਠੋਸਾਂ, ਵਾਂ ਅਤੇ ਗੈਸਾਂ ਵਿਚ ।
ਉੱਤਰ-
(ਸ) ਠੋਸਾਂ, ਵਾਂ ਅਤੇ ਗੈਸਾਂ ਵਿਚ ।

2. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਧੁਨੀ ਦੀ ਆਕ੍ਰਿਤੀ ਘੱਟੋ-ਘੱਟ ਹੋਣ ਦੀ ਸੰਭਾਵਨਾ ਹੈ-
(ਉ) ਛੋਟੀ ਲੜਕੀ ਦੀ
(ਅ) ਛੋਟੇ ਲੜਕੇ ਦੀ
(ਇ) ਆਦਮੀ ਦੀ
(ਸ) ਔਰਤ ਵਿੱਚ ।
ਉੱਤਰ-
(ੲ) ਆਦਮੀ ਦੀ ।

3. ਆਤੀ ਦੀ ਇਕਾਈ ਹੈ –
(ਉ) dB
(ਅ) Hz
(ਇ) dB ਅਤੇ Hz
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) Hz.

4. ਮਨੁੱਖੀ ਕੰਨ ਲਈ ਅਣਚਾਹੀ ਵਾਲੀ ਧੁਨੀ ਦੀ ਪ੍ਰਬਲਤਾ ਹੈ-
(ਉ) 60 dB
(ਅ) 10 dB
(ਇ) 90 dB
(ਸ) 30 dB.
ਉੱਤਰ-
(ਇ) 90 dB.

5. ਪਰਾਸ਼ਰਵ (Ultrasonic) ਧੁਨੀ ਹੈ-
(ਉ) 20 Hz ਤੋਂ ਘੱਟ ਆਵਿਤੀ ਵਾਲੀ ਧੁਨੀ
(ਅ) 20 KHz ਤੋਂ ਵੱਧ ਆਵਿਤੀ ਵਾਲੀ ਧੁਨੀ
(ਈ) 20 Hz ਤੋਂ 20000 Hz ਦੇ ਵਿਚਾਲੇ ਵਾਲੀ ਆਤੀ ਦੀ ਧੁਨੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) 20 KHz ਤੋਂ ਵੱਧ ਆਵਿਤੀ ਵਾਲੀ ਧੁਨੀ ॥

PSEB 8th Class Science Solutions Chapter 13 ਧੁਨੀ

6. 20°C ਤਾਪਮਾਨ ਤੇ ਧੁਨੀ ਲਗਭਗ ਚਾਲ ਹੈ-
(ਉ) 430 m/s
(ਅ) 304 ms
(ਇ) 340 m/s
3400 m/s.
ਉੱਤਰ-
(ਇ) 340 m/s.

7. ਸਧਾਰਨ ਸਾਹ ਤੋਂ ਆਉਣ ਵਾਲੀ ਧੁਨੀ ਦੀ ਪ੍ਰਬਲਤਾ ਹੈ
(ਉ) 10 dB
(ਅ) 20 dB
(ਇ) 60 dB
(ਸ) 70 dB.
ਉੱਤਰ-
(ਉ) 10 dB.

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧੁਨੀ ਕੀ ਹੈ ?
ਉੱਤਰ-
ਧੁਨੀ-ਇਹ ਊਰਜਾ ਦਾ ਰੂਪ ਹੈ, ਜੋ ਸੁਣਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ ।

ਪ੍ਰਸ਼ਨ 2.
ਧੁਨੀ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਕੰਪਨ ਕਰਦੀਆਂ ਹੋਈਆਂ ਵਸਤੂਆਂ ਦੁਆਰਾ ਧੁਨੀ ਪੈਦਾ ਹੁੰਦੀ ਹੈ ।

ਪ੍ਰਸ਼ਨ 3.
ਧੁਨੀ ਦੀ ਤੀਬਰਤਾ ਕਿਹੜੇ ਕਾਰਕਾਂ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਧੁਨੀ ਦੀ ਤੀਬਰਤਾ ਕੰਪਨ ਕਰ ਰਹੀਆਂ ਵਸਤੂਆਂ ਦੇ ਆਯਾਮ ‘ਤੇ ਨਿਰਭਰ ਕਰਦੀ ਹੈ ?

ਪ੍ਰਸ਼ਨ 4.
ਜੇ ਕੋਈ ਵਸਤੂ ਇੱਕ ਸੈਕਿੰਡ ਵਿੱਚ 10 ਡੋਲਨ ਕਰਦੀ ਹੈ ਤਾਂ ਉਸਦੀ ਆਕ੍ਰਿਤੀ ਕੀ ਹੈ ?
ਉੱਤਰ-
10 Hz.

ਪ੍ਰਸ਼ਨ 5.
ਧੁਨੀ ਲੱਕੜੀ ਜਾਂ ਪਾਣੀ ਵਿੱਚੋਂ ਕਿਸ ਵਿੱਚ ਤੇਜ਼ ਚਲਦੀ ਹੈ ?
ਉੱਤਰ-
ਠੋਸਾਂ ਵਿੱਚ ਧੁਨੀ ਵਾਂ ਦੀ ਤੁਲਨਾ ਵਿੱਚ ਤੇਜ਼ ਚੱਲਦੀ ਹੈ । ਇਸ ਲਈ ਲੱਕੜੀ ਵਿੱਚ ਧੁਨੀ ਬਹੁਤ ਤੇਜ਼ ਚੱਲਦੀ ਹੈ ।

ਪਸ਼ਨ 6.
ਮਨੁੱਖ ਦੇ ਸਰੀਰ ਦੇ ਉਸ ਭਾਗ ਦਾ ਨਾਂ ਦੱਸੋ ਜਿਸ ਵਿੱਚ ਧੁਨੀ ਪੈਦਾ ਹੁੰਦੀ ਹੈ ?
ਉੱਤਰ-
ਵਾਕ ਯੰਤਰ (Larynx) ।

ਪ੍ਰਸ਼ਨ 7.
ਧੁਨੀ ਦਾ ਕਿਹੜਾ ਗੁਣ ਵੱਖ-ਵੱਖ ਧੁਨੀਆਂ ਨੂੰ ਪਛਾਨਣ ਵਿੱਚ ਸਹਾਇਕ ਹੈ ?
ਉੱਤਰ-
ਧੁਨੀ ਦੇ ਗੁਣ ਜੋ ਵੱਖ-ਵੱਖ ਧੁਨੀਆਂ ਨੂੰ ਪਛਾਨਣ ਵਿੱਚ ਸਹਾਇਕ ਹਨ-

  • ਭਾਰਤੱਵ ਤੇ
  • ਤਿੱਖਾਪਣ ।

ਪ੍ਰਸ਼ਨ 8.
ਮਨੁੱਖੀ ਕੰਨਾਂ ਲਈ ਸੁਣਨ ਦੀ ਆਕ੍ਰਿਤੀ ਦੀ ਰੱਜ ਕੀ ਹੈ ?
ਉੱਤਰ-
20 Hz ਤੋਂ 20000 Hz ਤੱਕ ।

ਪ੍ਰਸ਼ਨ 9.
ਧੁਨੀ ਦੀ ਪ੍ਰਬਲਤਾ ਦਾ ਮਾਕ ਕੀ ਹੈ ?
ਉੱਤਰ-
ਡੈਸੀਬਲ (dB).

PSEB 8th Class Science Solutions Chapter 13 ਧੁਨੀ

ਪ੍ਰਸ਼ਨ 10.
ਸੁਣਨ ਸ਼ਕਤੀ ਘੱਟ ਹੋਣ ਦੇ ਕਾਰਨ ਕੀ ਹਨ ?
ਉੱਤਰ-
ਸਣਨ ਸੰਬੰਧੀ ਰੋਗ, ਚੋਟ, ਵੱਡੀ ਉਮਰ, ਉੱਚਾ ਸ਼ੋਰ ।

ਪ੍ਰਸ਼ਨ 11.
ਸ਼ੋਰ ਦੇ ਉਦਾਹਰਨ ਦਿਓ ।
ਉੱਤਰ-

  • ਫੈਕਟਰੀਆਂ ਵਿੱਚ ਮਸ਼ੀਨਾਂ ਦੀ ਆਵਾਜ਼ ।
  • ਉੱਚੀ ਆਵਾਜ਼ ਕਰ ਰਿਹਾ ਲਾਊਡ ਸਪੀਕਰ ।

ਪ੍ਰਸ਼ਨ 12.
ਕਿਸ ਮਾਕ ਤੇ ਧੁਨੀ ਹਾਨੀਕਾਰਕ ਹੋ ਜਾਂਦੀ ਹੈ ?
ਉੱਤਰ-
80 dB ਤੋਂ ਵੱਧ ਆਵਿਤੀ ਵਾਲੀ ਧੁਨੀ।

ਪ੍ਰਸ਼ਨ 13.
ਕਿਹੜੇ ਕੁਦਰਤੀ ਸਜੀਵ ਸ਼ੋਰ ਪ੍ਰਦੂਸ਼ਣ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ?
ਉੱਤਰ-
ਦਰੱਖਤ ਅਤੇ ਪੌਦੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਦਿੱਤੀ ਸਾਰਣੀ ਵਿੱਚ ਧੁਨੀ ਪੈਦਾ ਕਰਨ ਵਾਲੇ ਭਾਗ ਦਾ ਪਤਾ ਕਰਕੇ ਟੇਬਲ ਪੂਰਾ ਕਰੋ।

ਲੜੀ ਨੰ: ਸੁਰ ਸਾਜ਼ ਧੁਨੀ ਪੈਦਾ ਕਰਨ ਵਾਲਾ ਭਾਗ
1. ਵੀਣਾ
2. ਤਬਲਾ

ਉੱਤਰ –

ਲੜੀ ਨੰ: ਸੁਰ ਸਾਜ਼ ਧੁਨੀ ਪੈਦਾ ਕਰਨ ਵਾਲਾ ਭਾਗ
1. ਵੀਣਾ ਕੱਸੀ ਹੋਈ ਤਾਰ
2. ਤਬਲਾ ਕੱਸੀ ਹੋਈ ਝਿਲੀ !

ਪ੍ਰਸ਼ਨ 2.
ਚੰਨ ਤੇ ਇੱਕ ਯਾਤਰੀ ਦੂਜੇ ਯਾਤਰੀ ਨਾਲ ਗੱਲਬਾਤ ਕਰਦਾ ਹੈ । ਕੀ ਦੂਜਾ ਯਾਤਰੀ ਪਹਿਲੇ ਯਾਤਰੀ ਦੀ ਗੱਲ ਸੁਣ ਸਕਦਾ ਹੈ ?
ਉੱਤਰ-
ਚੰਨ ਤੇ ਕੋਈ ਵਾਤਾਵਰਨ ਨਹੀਂ ਹੈ । ਇਸ ਲਈ ਯਾਤਰੀ ਇੱਕ ਦੂਜੇ ਦੀਆਂ ਗੱਲਾਂ ਨਹੀਂ ਸੁਣ ਸਕਦੇ ਕਿਉਂਕਿ ਧੁਨੀ ਦੇ ਸੰਚਾਰਨ ਲਈ ਮਾਧਿਅਮ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 3.
ਮਨੁੱਖ ਧੁਨੀ ਕਿਵੇਂ ਪੈਦਾ ਕਰਦਾ ਹੈ ?
ਉੱਤਰ-
ਮਨੁੱਖੀ ਧੁਨੀ ਦੀ ਉਤਪੱਤੀ-ਮਨੁੱਖੀ ਧੁਨੀ ਕੰਪਨਾਂ ਦਾ ਨਤੀਜਾ ਹੈ । ਇਹ ਵਾਕਯੰਤਰ (Larynx) ਤੋਂ ਪੈਦਾ ਹੁੰਦੀ ਹੈ । ਵਾਕ ਯੰਤਰ ਦੀਆਂ ਪੇਸ਼ੀਆਂ ਵਾਕ ਤੰਦਾਂ ਨੂੰ ਤਾਣ ਦਿੰਦੀਆਂ ਹਨ । ਫੇਫੜਿਆਂ ਵਿੱਚੋਂ ਹਵਾ ਜਦੋਂ ਇਹਨਾਂ ਤੰਦਾਂ ਵਿੱਚੋਂ ਲੰਘਦੀ ਹੈ, ਤਾਂ ਕੰਪਨ ਪੈਦਾ ਹੁੰਦਾ ਹੈ । ਇਹ ਕੰਪਨ ਧੁਨੀ ਪੈਦਾ ਕਰਦੀ ਹੈ ।

ਪ੍ਰਸ਼ਨ 4.
ਅਲਾਸਾਉਂਡ ਕੀ ਹੈ ?
ਉੱਤਰ-
ਅਲਟਾਸਾਊਂਡ (Ultrasound)-ਸਾਡੇ ਕੰਨ 20 ਹਰਟਜ਼ ਤੋਂ ਘੱਟ ਅਤੇ 20.OOO ਹਰਟਜ਼ ਤੋਂ ਵੱਧ ਆਤੀ ਵਾਲੀ ਧੁਨੀ ਨਹੀਂ ਸੁਣ ਸਕਦੇ । 20,000 ਹਰਟਜ਼ ਤੋਂ ਵੱਧ ਆਕ੍ਰਿਤੀ ਵਾਲੀ ਧੁਨੀ ਅਲਟ੍ਰਾਸਾਉਂਡ ਅਖਵਾਉਂਦੀ ਹੈ ।

ਪ੍ਰਸ਼ਨ 5.
ਪਰਾਸਰਵਨ ਧੁਨੀ (ਜਾਂ ਅਲਟ੍ਰਾਸਾਊਂਡ) ਦੇ ਉਪਯੋਗ ਕੀ ਹਨ ?
ਉੱਤਰ-
ਪਰਾਸਰਵਨ ਧੁਨੀ ਦੇ ਉਪਯੋਗ-

  1. ਕੁੱਤੇ ਪਰਾਸਰਵਨ ਧੁਨੀ ਨੂੰ ਸੁਣ ਸਕਦੇ ਹਨ । ਇਸ ਲਈ ਕੁੱਤਿਆਂ ਨੂੰ ਬੁਲਾਉਣ ਲਈ ਲੋਕ ਇਸ ਧੁਨੀ ਦੀ ਵਰਤੋਂ ਕਰਦੇ ਹਨ ।
  2. ਡਾਕਟਰ ਇਸ ਧੁਨੀ ਦੁਆਰਾ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਤਸਵੀਰਾਂ ਬਣਾਉਂਦੇ ਹਨ ।

ਪ੍ਰਸ਼ਨ 6.
ਇੱਕ ਬੱਚਾ ਪੌੜੀਆਂ ਦੇ ਸਾਹਮਣੇ ਤਾਲੀ ਵਜਾਉਂਦਾ ਹੈ ਅਤੇ ਮਿੱਠੀ ਧੁਨੀ ਸੁਣਾਈ ਦਿੰਦੀ ਹੈ । ਵਰਣਨ ਕਰੋ ।
ਉੱਤਰ-
ਪੌੜੀਆਂ ਦੇ ਹਰ ਸਟੈਂਪ ਦੀ ਦੂਰੀ ਬੱਚੇ ਤੋਂ ਵੱਧਦੀ ਜਾਂਦੀ ਹੈ । ਜਦੋਂ ਬੱਚਾ ਤਾਲੀ ਵਜਾਉਂਦਾ ਹੈ ਤਾਂ ਧੁਨੀ ਹਰ ਸਟੈਂਪ ਤੇ ਇੱਕੋ ਸਮੇਂ ਅਤੇ ਇੱਕੋ ਜਿਹੀ ਨਹੀਂ ਟਕਰਾਉਂਦੀ । ਇਹ ਛੋਟੇ ਨਿਯਮਿਤ ਅੰਤਰਾਲਾਂ ਤੇ ਟਕਰਾਉਂਦੀ ਹੈ ਅਤੇ ਮੁੜ ਕੇ ਵਾਪਸ ਆਉਂਦੀ ਹੈ । ਇਹ ਧੁਨੀ ਕੰਨਾਂ ਨੂੰ ਚੰਗੀ ਲੱਗਦੀ ਹੈ, ਕਿਉਂਕਿ ਇਹ ਨਿਯਮਿਤ ਰੂਪ ਵਿੱਚ ਵੱਜਦੀ ਹੈ ।

ਪ੍ਰਸ਼ਨ 7.
ਸ਼ੋਰ ਕੀ ਹੈ ? ਇਸਦਾ ਮਾਤਕ ਕੀ ਹੈ ?
ਉੱਤਰ-
ਸ਼ੋਰ ਅਜਿਹੀ ਧੁਨੀ ਹੈ ਜੋ ਕੰਨਾਂ ਨੂੰ ਚੰਗੀ ਨਹੀਂ ਲੱਗਦੀ ਜੋ ਕਿ ਮਿੱਠੀ ਅਤੇ ਹੌਲੀ ਨਹੀਂ ਹੁੰਦੀ, ਸ਼ੋਰ ਕਹਾਉਂਦੀ ਹੈ, ਜਿਵੇਂ ਮਸ਼ੀਨਾਂ, ਵਾਹਨਾਂ, ਪਟਾਖਿਆਂ ਆਦਿ ਦੀ ਧੁਨੀ । ਧੁਨੀ ਦਾ ਮਾਤਕ ਡੇਸੀਬਲ (dB) ਹੈ । ਸ਼ੋਰ ਦੀ ਰੇਂਜ 90 dB-120dB ਹੈ ।

ਪ੍ਰਸ਼ਨ 8.
ਸ਼ੋਰ ਅਤੇ ਸੰਗੀਤ ਵਿੱਚ ਅੰਤਰ ਲਿਖੋ ।
ਉੱਤਰ-
ਸ਼ੋਰ-ਅਜਿਹੀ ਧੁਨੀ ਹੈ ਜੋ ਕੰਨਾਂ ਨੂੰ ਚੰਗੀ ਨਹੀਂ ਲੱਗਦੀ, ਜਦੋਂਕਿ ਸੰਗੀਤ ਇੱਕ ਚੰਗੀ ਲੱਗਣ ਵਾਲੀ ਧੁਨੀ ਹੈ, ਜੋ ਕੰਨਾਂ ਨੂੰ ਪਿਆਰੀ ਲੱਗਦੀ ਹੈ ।

ਪ੍ਰਸ਼ਨ 9.
ਸੁਣਨ ਸ਼ਕਤੀ ਦੀ ਘਾਟ ਵਾਲੇ ਬੱਚੇ ਆਪਸ ਵਿੱਚ ਕਿਵੇਂ ਗੱਲਬਾਤ ਕਰਦੇ ਹਨ ?
ਉੱਤਰ-
ਸੁਣਨ ਸ਼ਕਤੀ ਤੋਂ ਵਾਂਝੇ ਬੱਚੇ ਸੰਕੇਤਾਂ ਦੀ ਭਾਸ਼ਾ ਨਾਲ ਉਦਯੋਗਿਕ ਯੁਕਤੀਆਂ ਦੇ ਪ੍ਰਯੋਗ ਦੁਆਰਾ ਆਪਸ ਵਿੱਚ ਗੱਲਬਾਤ ਕਰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
(i) ਹੇਠਾਂ ਦਿੱਤੇ ਚਿੱਤਰ ਪਛਾਣੋ ਅਤੇ ਪਤਾ ਲਗਾਓ ?
(ii) ਕਿਹੜਾ ਘੱਟ ਪਿੱਚ ਦੀ ਧੁਨੀ ਪੈਦਾ ਕਰਦਾ ਹੈ ?
(iii) ਕਿਹੜਾ ਉੱਚੀ ਪਿੱਚ ਦੀ ਧੁਨੀ ਪੈਦਾ ਕਰਦਾ ਹੈ ?
PSEB 8th Class Science Solutions Chapter 13 ਧੁਨੀ 5
ਉੱਤਰ-

(i) ਚਿੱਤਰ ਹਨ : (a) ਢੋਲ (b) ਸੀਟੀ ।
(ii) ਢੋਲ ਘੱਟ ਆਕ੍ਰਿਤੀ ਨਾਲ ਕੰਪਿਤ ਹੁੰਦਾ ਹੈ ਅਤੇ ਘੱਟ ਪਿੱਚ ਦੀ ਧੁਨੀ ਪੈਦਾ ਕਰਦਾ ਹੈ ।
(iii) ਸੀਟੀ ਵਧੇਰੀ ਆਕ੍ਰਿਤੀ ਅਤੇ ਉੱਚੀ ਪਿੱਚ ਦੀ ਧੁਨੀ ਪੈਦਾ ਕਰਦੀ ਹੈ ।

ਪ੍ਰਸ਼ਨ 2.
ਹੇਠਾਂ ਚਿੱਤਰ ਵਿਚ ਕੁੱਝ ਸੁਰ ਸਾਜ਼ ਦਿੱਤੇ ਗਏ ਹਨ । ਇਹਨਾਂ ਨੂੰ ਦੇਖ ਕੇ ਹਰੇਕ ਸਾਜ਼ ਵਿਚ ਧੁਨੀ ਪੈਦਾ ਕਰਨ ਵਾਲਾ ਭਾਗ ਦੱਸੋ ।
PSEB 8th Class Science Solutions Chapter 13 ਧੁਨੀ 6
ਉੱਤਰ-

ਸਾਜ਼ ਦਾ ਨਾਂ ਧੁਨੀ ਪੈਦਾ ਕਰਨ ਵਾਲਾ ਭਾਗ
1. ਹਾਰਮੋਨੀਅਮ ਹਵਾ ਕਾਲਮ
2. ਤਬਲਾ ਖਿੱਚੀ ਬਿੱਲੀ
3. ਸਿਤਾਰ ਖਿੱਚੀ ਤਾਰ
4. ਬੰਸਰੀ ਹਵਾ ਕਾਲਮ

ਪ੍ਰਸ਼ਨ 3.
ਦਿੱਤੇ ਗਏ ਚਿੱਤਰ ਦੀ ਪਛਾਣ ਕਰਕੇ ਦੱਸੋ ਕਿ ਇਹ ਕਿਸ ਚੀਜ਼ ਦਾ ਚਿੱਤਰ ਹੈ ਅਤੇ ਇਸ ਦਾ ਕਿਹੜਾ ਭਾਗ ਕੰਪਨ ਕਰਦਾ ਹੈ ਉਸ ਨੂੰ ਲੇਬਲ ਵੀ ਕਰੋ ।
PSEB 8th Class Science Solutions Chapter 13 ਧੁਨੀ 7
ਉੱਤਰ-
ਦਿੱਤਾ ਗਿਆ ਚਿੱਤਰ ਮਨੁੱਖੀ ਕੰਨ ਦਾ ਹੈ । ਇਸ ਵਿਚ ਕੰਨ ਦਾ ਪਰਦਾ ਜੋ ਇਕ ਖਿੱਚੀ ਰਬੜ ਦੀ ਸ਼ੀਟ ਵਾਂਗ ਹੁੰਦਾ ਹੈ ਕੰਪਨ ਕਰਦਾ । ਇਹ ਕੰਪਨਾਂ ਅੰਦਰ ਦੇ ਕੰਨ ਤੱਕ ਭੇਜ ਦਿੱਤੀਆਂ ਜਾਂਦੀਆਂ ਹਨ ।ਉੱਥੋਂ ਸੰਕੇਤਾਂ ਨੂੰ ਦਿਮਾਗ ਤੱਕ ਭੇਜਿਆ ਜਾਂਦਾ ਹੈ ।

PSEB 8th Class Science Solutions Chapter 13 ਧੁਨੀ

ਪ੍ਰਸ਼ਨ 4.
ਚਿੱਤਰ ਨੂੰ ਦੇਖ ਕੇ ਦੱਸੋ ਕਿ ਇਹ ਕਿਸ ਦਾ ਚਿੱਤਰ ਹੈ ? ਇਸ ਦਾ ਕਿਹੜਾ ਭਾਗ ਧੁਨੀ ਪੈਦਾ ਕਰਦਾ ਹੈ ਅਤੇ ਕਿਵੇਂ ?
PSEB 8th Class Science Solutions Chapter 13 ਧੁਨੀ 8
ਉੱਤਰ-
ਇਹ ਮਨੁੱਖੀ ਵਾਕ ਯੰਤਰ ਦਾ ਚਿੱਤਰ ਹੈ । ਇਸ ਵਿਚ ਗਲੇ ਦੇ ਆਰ-ਪਾਰ ਦੋ ਖਿੱਚੇ ਹੋਏ ਸੁਰ ਤੰਦ ਹੁੰਦੇ ਹਨ ਜੋ ਧੁਨੀ ਪੈਦਾ ਕਰਦੇ ਹਨ | ਜਦੋਂ ਬਲ ਪੂਰਵਕ ਫੇਫੜੇ ਹਵਾ ਨੂੰ ਸੁਰ ਤੰਦਾਂ ਦੀ ਝਿਰੀ ਵਿਚੋਂ ਬਾਹਰ ਕੱਢਦੇ ਹਨ ਤਾਂ ਸੁਰ ਤੰਦ ਕੰਪਿਤ ਹੁੰਦੇ ਹਨ ਜਿਸ ਨਾਲ ਧੁਨੀ ਪੈਦਾ ਹੁੰਦੀ ਹੈ ।

ਪ੍ਰਸ਼ਨ 5.
ਆਯਾਮ, ਆਵਰਤਕਾਲ ਅਤੇ ਆਕ੍ਰਿਤੀ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਆਯਾਮ-ਪਿਤ ਵਸਤੁ ਦੁਆਰਾ ਮੱਧ ਸਥਿਤੀ ਤੋਂ ਵੱਧ ਤੋਂ ਵੱਧ ਤੈਅ ਕੀਤੀ ਗਈ ਦੁਰੀ, ਆਯਾਮ ਕਹਾਉਂਦੀ ਹੈ । ਆਵਰਤਕਾਲ-ਇੱਕ ਡੋਲਨ ਨੂੰ ਪੂਰਾ ਕਰਨ ਵਿੱਚ ਲੱਗਿਆ ਸਮਾਂ, ਵਸਤੁ ਦਾ ਆਵਰਤਕਾਲ ਕਹਾਉਂਦਾ ਹੈ | ਆਵਿਤੀ-ਤੀ ਸੈਕਿੰਡ ਹੋਣ ਵਾਲੀ ਡੋਲਨਾਂ ਦੀ ਗਿਣਤੀ ਨੂੰ ਡੋਲਨਾਂ ਦੀ ਆਕ੍ਰਿਤੀ ਕਿਹਾ ਜਾਂਦਾ ਹੈ | ਆਤੀ ਦਾ ਮਾਤ੍ਰਿਕ ਹਰਟਜ਼ (Hz) ਹੈ ।

ਪ੍ਰਸ਼ਨ 6.
ਮੱਛਰਾਂ ਦੁਆਰਾ ਪੈਦਾ ਧੁਨੀ, ਸ਼ੇਰ ਦੀ ਦਹਾੜ ਤੋਂ ਕਿਵੇਂ ਵੱਖ ਹੈ ?
ਉੱਤਰ-
ਧੁਨੀ ਦੀ ਪ੍ਰਬਲਤਾ ਵਸਤੂ ਦੇ ਆਯਾਮ ਤੇ ਨਿਰਭਰ ਕਰਦੀ ਹੈ । ਮੱਛਰਾਂ ਵਿੱਚ ਧੁਨੀ ਖੰਭਾਂ ਦੀ ਫ਼ੜਫੜਾਹਟ ਤੋਂ ਪੈਦਾ ਹੁੰਦੀ ਹੈ । ਜਦੋਂ ਸ਼ੇਰ ਦੀ ਦਹਾੜ ਗਲੇ ਵਿੱਚ ਸਥਿਤ ਵਾਕ ਤੰਦਾਂ ਤੋਂ ਪੈਦਾ ਹੁੰਦੀ ਹੈ । ਮੱਛਰਾਂ ਵਿੱਚ ਧੁਨੀ ਦਾ ਆਯਾਮ ਘੱਟ ਹੁੰਦਾ ਹੈ । ਇਸ ਲਈ ਦੋਨੋਂ ਧੁਨੀਆਂ ਦੀ ਖਿੱਚ ਅਤੇ ਗੁਣ ਵੱਖ ਹੁੰਦੇ ਹਨ ਜਿਸ ਕਰਕੇ ਦੋਨੋਂ ਧੁਨੀਆਂ ਵੱਖਵੱਖ ਅਤੇ ਪਛਾਨਣਯੋਗ ਹੁੰਦੀਆਂ ਹਨ ।

ਪ੍ਰਸ਼ਨ 7.
ਇੱਕ ਪ੍ਰਯੋਗ ਦੁਆਰਾ ਦਰਸਾਓ ਕਿ ਧੁਨੀ ਠੋਸਾਂ ਵਿੱਚੋਂ ਸੰਚਾਰਿਤ ਹੁੰਦੀ ਹੈ ?
ਉੱਤਰ-
ਪ੍ਰਯੋਗ-ਦੋ ਮਾਚਿਸ ਦੀਆਂ ਡੱਬੀਆਂ ਨੂੰ ਧਾਗੇ ਦੇ ਦੋਨੋਂ ਸਿਰਿਆਂ ਤੇ ਬੰਨ੍ਹ । ਆਪਣੇ ਦੋਸਤ ਨੂੰ ਇੱਕ ਮਾਚਿਸ
PSEB 8th Class Science Solutions Chapter 13 ਧੁਨੀ 9
ਦੀ ਡੱਬੀ ਨੂੰ ਕੰਨ ਦੇ ਨੇੜੇ ਰੱਖਣ ਲਈ ਕਹੋ । ਫਿਰ ਧਾਗੇ ਨੂੰ ਕੱਸ ਕੇ ਦੂਜੀ ਡਿੱਬੀ ਵਿੱਚ ਕੁੱਝ ਆਵਾਜ਼ ਪੈਦਾ ਕਰੋ । ਤੁਹਾਡਾ ਮਿੱਤਰ ਇਹ ਆਵਾਜ਼ ਆਸਾਨੀ ਨਾਲ ਸੁਣ ਲਵੇਗਾ । ਇਸ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਧੁਨੀ ਠੋਸਾਂ ਵਿੱਚੋਂ ਸੰਚਾਰਿਤ ਹੁੰਦੀ ਹੈ ।

ਪ੍ਰਸ਼ਨ 8.
ਇੱਕ ਪ੍ਰਯੋਗ ਦੁਆਰਾ ਸਿੱਧ ਕਰੋ ਕਿ ਧੁਨੀ ਹਵਾ ਦੀ ਤੁਲਨਾ ਵਿੱਚ ਵਾਂ ਵਿੱਚੋਂ ਵੱਧ ਤੇਜ਼ੀ ਨਾਲ ਸੰਚਾਰਿਤ ਹੁੰਦੀ ਹੈ ।
ਉੱਤਰ-
ਧੁਨੀ ਵਾਂ ਵਿੱਚ ਗੈਸਾਂ ਦੀ ਤੁਲਨਾ ਵਿੱਚ ਤੇਜ਼ ਗਤੀ ਨਾਲ ਸੰਚਾਰਿਤ ਹੁੰਦੀ ਹੈ । ਇਸਨੂੰ ਅਸੀਂ ਹੇਠ ਲਿਖੇ ਖ਼ਰ ਦੁਆਰਾ ਸਿੱਧ ਕਰ ਸਕਦੇ ਹਾਂ ਯੋਗ-ਇੱਕ ਲੰਮਾ ਗੁਬਾਰਾ ਲਉ ਅਤੇ ਇਸ ਨੂੰ ਪਾਣੀ ਨਾਲ ਭਰੋ । ਇਸ ਨੂੰ ਕੰਨਾਂ ਦੇ ਨੇੜੇ ਰੱਖੋ ਅਤੇ ਦੂਜੇ ਸਿਰੇ ਤੇ ਉੱਲੀ ਨਾਲ ਖਰੋਚੋ ! ਇੱਕ ਧੁਨੀ ਸੁਣਾਈ ਦੇਵੇਗੀ । ਹੁਣ ਇਸੇ ਕਿਰਿਆ ਨੂੰ ਹਵਾ ਨਾਲ ਭਰੇ ਹੋਏ ਗੁਬਾਰੇ ਨਾਲ ਕਰੋ । ਦੋਨੋਂ ਧਨੀਆਂ ਦੀ ਤੁਲਨਾ ਨਾਲ ਪੱਕਾ ਹੁੰਦਾ ਹੈ ਕਿ ਧੁਨੀ ਦਵਾਂ ਵਿੱਚ ਬਹੁਤ ਤੇਜ਼ ਗਤੀ ਨਾਲ ਸੰਚਾਰਿਤ ਹੁੰਦੀ ਹੈ ।

ਪ੍ਰਸ਼ਨ 9.
ਸੰਗੀਤ ਕੀ ਹੈ ? ਵਾਦ ਯੰਤਰਾਂ ਦੇ ਉਪਯੋਗ ਹੋਣ ਵਾਲੀਆਂ ਵੱਖ-ਵੱਖ ਕੰਪਨ ਕਰਦੀਆਂ ਵਸਤੂਆਂ ਦੇ ਨਾਂ ਲਖੋ :
ਉੱਤਰ-
ਸੰਗੀਤ (Music)-ਧੁਨੀ ਨੂੰ ਵੱਖ-ਵੱਖ ਆਕ੍ਰਿਤੀਆਂ ਅਨੁਸਾਰ ਸੁਰਾਂ ਵਿੱਚ ਪੈਦਾ ਕਰਨ ਨਾਲ ਮਿੱਠੀ ਧੁਨੀ ਪੈਦਾ ਕਰਨਾ, ਸੰਗੀਤ ਕਹਾਉਂਦਾ ਹੈ । ਵਾਦ ਯੰਤਰਾਂ ਵਿੱਚ ਡੋਰੀ, ਬਿੱਲੀ, ਹਵਾ ਸਤੰਭ ਆਦਿ ਦੀ ਵਰਤੋਂ ਹੁੰਦੀ ਹੈ । ਇਸ ਲਈ ਵਾਦ ਯੰਤਰਾਂ ਦੇ ਤਿੰਨ ਵਰਗ ਹਨ-

  • ਤੰਦਾਂ ਵਾਲੇ ਵਾਦ ਯੰਤਰ-ਉਦਾਹਰਨ-ਵਾਇਲਨ, ਸਿਤਾਰ ਆਦਿ ।
  • ਹਵਾ ਸਤੰਭ ਵਾਲੇ ਵਾਦ ਯੰਤਰ-ਉਦਾਹਰਨ-ਬੰਸਰੀ, ਸ਼ਹਿਨਾਈ ਆਦਿ ।
  • ਬਿੱਲੀ ਵਾਲਾ ਵਾਦ ਯੰਤਰ-ਤਬਲਾ, ਮੀਢੰਗਮ ਆਦਿ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇੱਕ ਪ੍ਰਯੋਗ ਦੁਆਰਾ ਦਰਸਾਓ ਕਿ ਧੁਨੀ ਨੂੰ ਸੁਣਨ ਲਈ ਮਾਧਿਅਮ ਦੀ ਲੋੜ ਹੁੰਦੀ ਹੈ ?
ਉੱਤਰ-
ਧੁਨੀ ਨੂੰ ਸੁਣਨ ਲਈ ਮਾਧਿਅਮ ਦੀ ਲੋੜ-ਪਿਤ ਵਸਤੁਆਂ ਤੋਂ ਧੁਨੀ ਕੰਨਾਂ ਤੱਕ ਹਵਾ ਦੇ ਮਾਧਿਅਮ ਦੇ ਅਣੂਆਂ ਦੇ ਕੰਪਨ ਦੁਆਰਾ ਪੁੱਜਦੀ ਹੈ । ਜੇ ਕੰਨ ਅਤੇ ਕੰਪਨ ਵਾਲੀ ਵਸਤੁ ਦੇ ਵਿਚਕਾਰ ਕੋਈ ਮਾਧਿਅਮ ਨਾ ਹੋਵੇ, ਤਾਂ ਧੁਨੀ ਸੁਣਾਈ ਨਹੀਂ ਦੇਵੇਗੀ । ਇਸਦਾ ਅਧਿਐਨ ਅੱਗੇ ਵਰਨਣ ਕੀਤੀ ਕਿਰਿਆ ਦੁਆਰਾ ਕੀਤਾ ਜਾ ਸਕਦਾ ਹੈ ਕਿਰਿਆ ਕਲਾਪ-ਇੱਕ ਲੱਕੜੀ ਦੀ ਸੋਟੀ ਲਓ ਅਤੇ ਇਸ ਦਾ ਇੱਕ ਸਿਰਾ ਕੰਨ ਦੇ ਨੇੜੇ ਰੱਖੋ | ਆਪਣੇ ਕਿਸੇ ਦੋਸਤ ਨੂੰ ਦੂਜੇ ਸਿਰੇ ਤੇ ਖੁਰਚਣ ਲਈ ਕਹੋ । ਤੁਸੀਂ ਖੁਰਚਣ ਦੀ ਆਵਾਜ਼ ਸੁਣ ਸਕਦੇ ਹੋ । ਇਸੇ ਤਰ੍ਹਾਂ ਪਾਣੀ ਨਾਲ ਭਰੇ ਗੁਬਾਰੇ ਅਤੇ ਹਵਾ ਨਾਲ ਭਰੇ ਗੁਬਾਰੇ ਦੁਆਰਾ ਧੁਨੀ ਸੁਣੋ । ਤੁਹਾਨੂੰ ਤਿੰਨੇ ਅਵਸਥਾਵਾਂ ਵਿੱਚ ਧੁਨੀ ਸੁਣਾਈ ਦੇਵੇਗੀ, ਪਰੰਤੁ ਹਵਾ ਵਿੱਚ ਇਸ ਦੀ ਪ੍ਰਬਲਤਾ ਘੱਟ ਹੁੰਦੀ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ ਧੁਨੀ ਨੂੰ ਸੁਣਨ ਲਈ ਮਾਧਿਅਮ ਦੀ ਲੋੜ ਹੈ ।
PSEB 8th Class Science Solutions Chapter 13 ਧੁਨੀ 10

PSEB 8th Class Science Solutions Chapter 13 ਧੁਨੀ

ਪ੍ਰਸ਼ਨ 2.
ਸ਼ੋਰ ਪ੍ਰਦੂਸ਼ਣ ਕੀ ਹੈ ? ਇਸਦੇ ਕਾਰਨ ਅਤੇ ਪ੍ਰਭਾਵ ਕੀ ਹਨ ?
ਉੱਤਰ-
ਸ਼ੋਰ ਪ੍ਰਦੂਸ਼ਣ-ਬੇਲੋੜੀ ਧੁਨੀ, ਜੋ ਕੰਨਾਂ ਨੂੰ ਚੰਗੀ ਨਾ ਲੱਗੇ ਅਤੇ ਮਿੱਠੀ ਨਾ ਹੋਵੇ, ਸ਼ੋਰ ਅਖਵਾਉਂਦੀ ਹੈ । ਵਾਤਾਵਰਨ ਵਿੱਚ ਬਹੁਤ ਉੱਚੀ ਧੁਨੀ ਸ਼ੋਰ ਹੁੰਦੀ ਹੈ ।
ਸ਼ੋਰ ਪ੍ਰਦੂਸ਼ਣ ਦੇ ਕਾਰਨ-

  • ਫੈਕਟਰੀਆਂ ਵਿੱਚ ਮਸ਼ੀਨਾਂ ਦੁਆਰਾ ਪੈਦਾ ਧੁਨੀ ।
  • ਲਾਊਡ ਸਪੀਕਰ ।
  • ਜਨਰੇਟਰ ।
  • ਰੇਲਵੇ ਸਟੇਸ਼ਨ ਤੋਂ ਇੰਜਣ ਦੀ ਆਵਾਜ਼ ।
  • ਹਵਾਈ ਅੱਡੇ ।
  • ਸੰਗੀਤ ਪ੍ਰੋਗਰਾਮ ।
  • ਪਟਾਖੇ ।

ਸ਼ੋਰ ਪ੍ਰਦੂਸ਼ਣ ਦੇ ਪ੍ਰਭਾਵ

  1. ਬੋਲਾਪਨ ਸੁਣਨ ਸ਼ਕਤੀ ਦਾ ਘੱਟ ਹੋਣਾ)
  2. ਦਿਲ ਦੀ ਧੜਕਣ ਦਾ ਤੇਜ਼ ਹੋਣਾ ।
  3. ਅੱਖ ਦੀ ਪੁਤਲੀ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਰਾਤ ਨੂੰ ਵਿਖਾਈ ਦੇਣਾ ਬੰਦ ਹੋ ਜਾਂਦਾ ਹੈ ।

PSEB 8th Class Science Solutions Chapter 12 ਰਗੜ

Punjab State Board PSEB 8th Class Science Book Solutions Chapter 12 ਰਗੜ Textbook Exercise Questions, and Answers.

PSEB Solutions for Class 8 Science Chapter 12 ਰਗੜ

PSEB 8th Class Science Guide ਰਗੜ Textbook Questions and Answers

ਪ੍ਰਸ਼ਨ 1. ਖਾਲੀ ਸਥਾਨ ਭਰੋ

(i) ਰਗੜ ਇੱਕ ਦੂਜੇ ਦੇ ਸੰਪਰਕ ਵਿੱਚ ਰੱਖੀਆਂ ਦੋ ਵਸਤੂਆਂ ਦੇ ਸੜਾ ਦੇ ਵਿੱਚ ……….. ਦਾ ਵਿਰੋਧ ਕਰਦੀ ਹੈ ।
ਉੱਤਰ-
ਗਤੀ

(ii) ਰਗੜ ਸਤ੍ਹਾ ਦੇ ………. ਉੱਤੇ ਨਿਰਭਰ ਕਰਦਾ ਹੈ ।
ਉੱਤਰ-
ਮੁਲਾਇਮਪਨ

(iii) ਰਗੜ ਨਾਲ ……….. ਪੈਦਾ ਹੁੰਦੀ ਹੈ ।
ਉੱਤਰ-
ਗਰਮੀ

(iv) ਕੈਰਮ ਬੋਰਡ ਉੱਤੇ ਪਾਊਡਰ ਛਿੜਕਨ ਨਾਲ ਰਗੜ ………. ਹੋ ਜਾਂਦੀ ਹੈ ।
ਉੱਤਰ-
ਘੱਟ

(v) ਸਰਕਣਸ਼ੀਲ ਰਗੜ ਸਥਿਤਿਕ ਰਗੜ ਨਾਲੋਂ ………. ਹੁੰਦੀ ਹੈ ।
ਉੱਤਰ-
ਘੱਟ ।

ਪ੍ਰਸ਼ਨ 2.
ਚਾਰ ਬੱਚਿਆਂ ਨੂੰ ਵੇਲਨੀ ਰਗੜ, ਸਥਿਕ ਰਗੜ ਅਤੇ ਸਰਕਣਸ਼ੀਲ ਰਗੜ ਦੇ ਕਾਰਣ ਬਲਾਂ ਨੂੰ ਘੱਟਦੇ ਰੂਪ ਵਿੱਚ ਵਿਵਸਥਿਤ ਕਰਨ ਲਈ ਕਿਹਾ ਗਿਆ ਹੈ । ਉਹਨਾਂ ਦੀ ਵਿਵਸਥਾ ਹੇਠਾਂ ਦਿੱਤੀ ਗਈ ਹੈ । ਸਹੀ ਵਿਵਸਥਾ ਚੁਣੋ-
(ੳ) ਵੇਲਨੀ, ਸਰਕਣਸ਼ੀਲ, ਸਥਿਤਿਕ
(ਅ) ਵੇਲਨੀ, ਸਥਿਤਿਕ, ਸਰਕਸ਼ੀਲ
(ੲ) ਸਥਿਤਿਕ, ਸਰਕਣਸ਼ੀਲ, ਵੇਲਨੀ
(ਸ) ਸਰਕਣਸ਼ੀਲ, ਸਥਿਤਿਕ, ਵੇਲਨੀ ।
ਉੱਤਰ-
(ੲ) ਸਥਿਤਿਕ, ਸਰਕਣਸ਼ੀਲ, ਵੇਲਨੀ ।

PSEB 8th Class Science Solutions Chapter 12 ਰਗੜ

ਪ੍ਰਸ਼ਨ 3.
ਆਲਿਦਾ ਆਪਣੇ ਖਿਡੌਣਾ-ਕਾਰ ਨੂੰ ਸੰਗਮਰਮਰ ਦੇ ਸੁੱਕੇ ਫ਼ਰਸ਼, ਸੰਗਮਰਮਰ ਦੇ ਗਿੱਲੇ ਫ਼ਰਸ਼, ਫ਼ਰਸ਼ ਉੱਤੇ ਵਿਛਾਏ ਅਖਬਾਰ ਅਤੇ ਤੌਲੀਏ ਉੱਤੇ ਚਲਾਉਂਦੀ ਹੈ । ਕਾਰ ਵਿੱਚ ਵੱਖ-ਵੱਖ ਸਰ੍ਹਾਂ ਉੱਤੇ ਲੱਗੇ ਰਗੜ ਬਲ ਦਾ ਵੱਧਦਾ ਕੁਮ ਹੋਵੇਗਾ
(ਉ) ਸੰਗਮਰਮਰ ਦਾ ਗਿੱਲਾ ਫਰਸ਼, ਸੰਗਮਰਮਰ ਦਾ ਸੁੱਕਾ ਫ਼ਰਸ਼, ਅਖਬਾਰ, ਤੌਲੀਆ ।
(ਅ) ਅਖਬਾਰ, ਤੌਲੀਆ, ਸੰਗਮਰਮਰ ਦਾ ਸੁੱਕਾ ਫਰਸ਼, ਸੰਗਮਰਮਰ ਦਾ ਗਿੱਲਾ ਫ਼ਰਸ਼ ।
(ਈ) ਤੌਲੀਆ, ਅਖਬਾਰ, ਸੰਗਮਰਮਰ ਦਾ ਸੁੱਕਾ ਫ਼ਰਸ਼, ਸੰਗਮਰਮਰ ਦਾ ਗਿੱਲਾ ਫਰਸ਼ ।
(ਸ) ਸੰਗਮਰਮਰ ਦਾ ਗਿੱਲਾ ਫ਼ਰਸ਼, ਸੰਗਮਰਮਰ ਦਾ ਸੁੱਕਿਆ ਫਰਸ਼, ਤੌਲੀਆ, ਅਖਬਾਰ ਦੇ ।
ਉੱਤਰ-
(ੳ) ਸੰਗਮਰਮਰ ਦਾ ਗਿੱਲਾ ਫਰਸ਼, ਸੰਗਮਰਮਰ ਦਾ ਸੁੱਕਾ ਫ਼ਰਸ਼, ਅਖ਼ਬਾਰ, ਤੌਲੀਆ ।

ਪ੍ਰਸ਼ਨ 4.
ਮੰਨ ਲਉ ਤੁਸੀਂ ਆਪਣੇ ਡੈਸਕ ਨੂੰ ਥੋੜਾ ਝੁਕਾਉਂਦੇ ਹੋ । ਉਸ ਤੇ ਰੱਖੀ ਕੋਈ ਕਿਤਾਬ ਹੇਠਾਂ ਵੱਲ ਨੂੰ ਸਰਕਣਾ ਸ਼ੁਰੂ ਕਰ ਦਿੰਦੀ ਹੈ । ਇਸ ਤੇ ਲੱਗੇ ਰਗੜ ਬਲ ਦੀ ਦਿਸ਼ਾ ਦਰਸਾਓ ।
ਉੱਤਰ-
ਰਗੜ ਬਲ ਉੱਪਰ ਦੀ ਦਿਸ਼ਾ ਵੱਲ ਲੱਗਦਾ ਹੈ ।

ਪ੍ਰਸ਼ਨ 5.
ਮੰਨ ਲਉ ਦੁਰਘਟਨਾ ਕਾਰਨ ਸਾਬਣ ਦੇ ਪਾਣੀ ਨਾਲ ਭਰੀ ਬਾਲਟੀ ਸੰਗਮਰਮਰ ਦੇ ਕਿਸੇ ਫ਼ਰਸ਼ ਉੱਤੇ ਉਲਟ ਜਾਏ । ਇਸ ਗਿੱਲੇ ਫ਼ਰਸ਼ ਉੱਤੇ ਚੱਲਣਾ ਅਸਾਨ ਹੋਵੇਗਾ ਜਾਂ ਔਖਾ | ਆਪਣੇ ਉੱਤਰ ਦਾ ਕਾਰਣ ਦੱਸੋ ।
ਉੱਤਰ-
ਅਸੀਂ ਜਾਣਦੇ ਹਾਂ ਕਿ ਚੱਲਣ ਵਿੱਚ ਸੁਗਮਤਾ ਲਈ ਇੱਕ ਸੀਮਾ ਤੱਕ ਰਗੜ ਹੋਣੀ ਜ਼ਰੂਰੀ ਹੈ । ਸਾਬਣ ਦਾ ਪਾਣੀ ਡਿੱਗਣ ਨਾਲ ਗਿੱਲੇ ਹੋਏ ਫ਼ਰਸ਼ ਤੇ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਇਸ ਅਵਸਥਾ ਵਿੱਚ ਚਿੱਕਣੇ ਸਾਬਣ ਦੇ ਪਾਣੀ ਦੀ ਪਤਲੀ ਪਰਤ ਬਣ ਜਾਂਦੀ ਹੈ । ਇਸ ਤਰ੍ਹਾਂ ਅਨਿਯਮਿਤਤਾਵਾਂ ਦਾ ਆਪਸੀ ਬੰਧਨ ਬਹੁਤ ਘੱਟ ਹੋ ਜਾਂਦਾ ਹੈ ਜਿਸ ਨਾਲ ਚੱਲਣ ਵਿੱਚ ਔਖਾ ਮਹਿਸੂਸ ਹੋਵੇਗਾ ।

ਪ੍ਰਸ਼ਨ 6.
ਖਿਡਾਰੀ ਕਿੱਲਾਂ ਵਾਲੀ ਜੁੱਤੀ (Spikes) ਕਿਉਂ ਪਹਿਨਦੇ ਹਨ ? ਵਿਆਖਿਆ ਕਰੋ !
ਉੱਤਰ-
ਕਿੱਲਾਂ ਵਾਲੀ ਜੁੱਤੀਆਂ ਦੀ ਫ਼ਰਸ਼ ਤੇ ਪਕੜ ਮਜ਼ਬੂਤ ਹੁੰਦੀ ਹੈ ਅਤੇ ਉਹ ਤਿਲਕਣ ਤੋਂ ਬਚਾਉਂਦੀਆਂ ਹਨ । ਇਸ ਲਈ ਖਿਡਾਰੀ ਕਿੱਲਾਂ ਵਾਲੀ ਜੁੱਤੀ ਪਾਉਂਦੇ ਹਨ।

ਪ੍ਰਸ਼ਨ 7.
ਇਕਬਾਲ ਨੇ ਇੱਕ ਹਲਕਾ ਬਕਸਾ ਧੱਕਣਾ ਹੈ ਅਤੇ ਸੀਮਾ ਨੇ ਉਸ ਫਰਸ਼ ਉੱਤੇ ਭਾਰਾ ਬਕਸਾ ਧੱਕਣਾ ਹੈ ? ਕੌਣ ਵਧੇਰੇ ਰਗੜ ਬਲ ਮਹਿਸੂਸ ਕਰੇਗਾ ਅਤੇ ਕਿਉਂ?
ਉੱਤਰ-
ਅਸੀਂ ਜਾਣਦੇ ਹਾਂ ਕਿ ਦਬਾਅ ਵਧਾਉਣ ਨਾਲ ਰਗੜ ਬਲ ਵੀ ਵੱਧ ਜਾਂਦਾ ਹੈ । ਸੀਮਾ ਵਧੇਰੇ ਰਗੜ ਬਲ ਮਹਿਸੂਸ ਕਰੇਗੀ ਕਿਉਂਕਿ ਭਾਰੀ ਬਕਸੇ ਤੇ ਵੱਧ ਦਬਾਅ ਪਾਉਂਦੀ ਹੈ ।

PSEB 8th Class Science Solutions Chapter 12 ਰਗੜ

ਪ੍ਰਸ਼ਨ 8.
ਵਿਆਖਿਆ ਕਰੋ, ਸਰਕਣਸ਼ੀਲ ਰਗੜ, ਸਥਿਤਿਕ ਰਗੜ ਨਾਲੋਂ ਘੱਟ ਕਿਉਂ ਹੁੰਦੀ ਹੈ ?
ਉੱਤਰ-
ਜਦੋਂ ਵਸਤੁ ਵਿਰਾਮ ਅਵਸਥਾ ਵਿੱਚ ਹੁੰਦੀ ਹੈ ਤਾਂ ਵਸਤੁ ਅਤੇ ਧਰਤੀ ਦੀ ਸਤਹਿ ਦੇ ਵਿੱਚ ਉਹਨਾਂ ਦੋਨਾਂ ਦੀਆਂ ਸੜਾ ਦੀਆਂ ਅਨਿਯਮਤਿਤਾਵਾਂ ਦੇ ਕਾਰਨ ਰਗੜ ਵੱਧ ਹੋਵੇਗੀ, ਪਰੰਤੂ ਜਦੋਂ ਵਸਤੁ ਗਤੀ ਦੀ ਸਥਿਤੀ ਵਿੱਚ ਹੁੰਦੀ ਹੈ ਤਾਂ ਅਨਿਯਮਤਿਤਾਵਾਂ ਨੂੰ ਇੱਕ ਦੂਸਰੇ ਵਿੱਚ ਫਸਣ ਦਾ ਵਧੇਰੇ ਮੌਕਾ ਨਹੀਂ ਮਿਲਦਾ, ਜਿਸ ਨਾਲ ਰਗੜ ਘੱਟ ਹੁੰਦੀ ਹੈ । ਇਸ ਲਈ ਸਰਕਣਸ਼ੀਲ ਰਗੜ, ਸਥਿਤਿਕ ਰਗੜ ਤੋਂ ਘੱਟ ਹੁੰਦੀ ਹੈ ।

ਪ੍ਰਸ਼ਨ 9.
ਵਰਨਣ ਕਰੋ, ਰਗੜ ਕਿਸ ਤਰ੍ਹਾਂ ਦੁਸ਼ਮਣ ਅਤੇ ਮਿੱਤਰ ਦੋਵੇਂ ਹੈ ?
ਉੱਤਰ-
ਰਗੜ ਇੱਕ ਜ਼ਰੂਰੀ ਹਾਨੀਕਾਰਕ ਬਲ ਹੈ ਕਿਉਂਕਿ ਇਹ ਦੁਸ਼ਮਣ ਵੀ ਹੈ ਅਤੇ ਇਹ ਇੱਕ ਮਿੱਤਰ ਵੀ ਹੈ ਕਿਉਂਕਿ ਇਹ ਸਹਾਇਤਾ ਕਰਦਾ ਹੈ

  • ਚੱਲਣ ਵਿੱਚ ।
  • ਮੋਟਰ ਅਤੇ ਮਸ਼ੀਨ ਚਲਾਉਣ ਵਿੱਚ
  •  ਬੇਕ ਲਗਾਉਣ ਵਿੱਚ ।

ਇਹ ਇੱਕ ਦੁਸ਼ਮਣ ਹੈ, ਕਿਉਂਕਿ

  1. ਇਹ ਟੁੱਟ-ਫੁੱਟ ਲਈ ਜ਼ਿੰਮੇਵਾਰ ਹੈ ।
  2. ਤਾਪ ਦੇ ਰੂਪ ਵਿੱਚ ਉਰਜਾ ਖ਼ਰਚ ਹੁੰਦੀ ਹੈ ।
  3. ਮਸ਼ੀਨ ਦੀ ਕਾਰਜ-ਸਮਰੱਥਾ ਘੱਟ ਕਰਦਾ ਹੈ ।
  4. ਮਸ਼ੀਨਾਂ ਦੇ ਪੁਰਜਿਆਂ ਨੂੰ ਸੁਨੇਹਕ ਲਗਾਉਣ ਵਿੱਚ ਕਾਫ਼ੀ ਪੈਸਾ ਖ਼ਰਚ ਹੁੰਦਾ ਹੈ ।

ਪ੍ਰਸ਼ਨ 10.
ਵਰਣਨ ਕਰੋ, ਤਰਲ ਵਿੱਚ ਗਤੀ ਕਰਨ ਵਾਲੀਆਂ ਵਸਤੂਆਂ ਦੀ ਸ਼ਕਲ ਵਿਸ਼ੇਸ਼ ਕਿਸਮ ਦੀ ਕਿਉਂ ਬਣਾਉਂਦੇ ਹਨ ?
ਉੱਤਰ-
ਤਰਲ ਵਿੱਚ ਗਤੀ ਕਰਨ ਵਾਲੀਆਂ ਵਸਤੂਆਂ ਨੂੰ ਉਸ ਤੇ ਲੱਗੇ ਬਲ ਨੂੰ ਪਾਰ ਕਰਨ ਵਿੱਚ ਉਰਜਾ ਦੀ ਹਾਨੀ ਹੁੰਦੀ ਹੈ । ਇਸ ਉਰਜਾ ਦੀ ਹਾਨੀ ਨੂੰ ਰੋਕਣ ਅਤੇ ਸੁਖਾਲੀ ਗਤੀ ਲਈ ਮੱਛੀਆਂ ਅਤੇ ਪੰਛੀਆਂ ਵਰਗੀ ਵਿਸ਼ੇਸ਼ ਸ਼ਕਲ ਵਾਲੀਆਂ ਵਸਤੂਆਂ ਬਣਾਈਆਂ ਜਾਂਦੀਆਂ ਹਨ ।

PSEB Solutions for Class 8 Science ਰਗੜ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ :

1. ਆਪਣੇ ਘਰ ਦੇ ਇੱਕ ਭਾਰੀ ਬਕਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਖਿਸਕਾਉਣ ਤੇ ਨਰੇਸ਼ ਨੇ ਨੋਟ ਕੀਤਾ ਕਿ ਰੁਕੇ ਹੋਏ ਬਕਸੇ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲੈ ਕੇ ਆਉਣਾ ਮੁਸ਼ਕਲ ਸੀ ਜਦਕਿ, ਬਕਸੇ ਨੂੰ ਉਸੇ ਚਾਲ ਨਾਲ ਗਤੀਸ਼ੀਲ ਰੱਖਣਾ ਅਸਾਨ ਸੀ। ਅਜਿਹਾ ਕਿਉਂ ਸੀ ?
(ਉ) ਸਰਕਣਸ਼ੀਲ ਰਗੜ ਸਥਿਤਿਕ ਰਗੜ ਤੋਂ ਘੱਟ ਹੁੰਦੀ ਹੈ।
(ਅ) ਸਥਿਤਿਕ ਰਗੜ ਸਰਕਣਸ਼ੀਲ ਰਗੜ ਤੋਂ ਘੱਟ ਹੁੰਦੀ ਹੈ
(ਈ) ਬਕਸੇ ਦਾ ਭਾਰ ਘੱਟ ਜਾਂਦਾ ਹੈ।
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ-
(ਉ) ਸਰਕਣਸ਼ੀਲ ਰਗੜ ਸਥਿਤਿਕ ਰਗੜ ਤੋਂ ਘੱਟ ਹੁੰਦੀ ਹੈ।

2. ਫ਼ਰਸ਼ ਉੱਪਰ ਲੁੜਕ ਰਹੀ ਗੇਂਦ ਕੁੱਝ ਸਮੇਂ ਬਾਅਦ ਆਪਣੇ ਆਪ ਰੁਕ ਜਾਂਦੀ ਹੈ ਕਿਉਂਕਿ ਇਸ ਉੱਪਰ ਲਗ ਰਿਹਾ ਹੈ
(ਉ) ਚੁੰਬਕੀ ਬਲ
(ਅ) ਬਿਜਲਈ ਬਲ
(ਈ) ਰਗੜ ਬਲ
(ਸ) ਦੋਨੋਂ ਬਿਜਲਈ ਬਲ ਅਤੇ ਰਗੜ ਬਲ ।
ਉੱਤਰ-
(ੲ) ਰਗੜ ਬਲ ।

3. ਗਿੱਲੇ ਫ਼ਰਸ਼ ਉੱਪਰ ਚਲਣਾ ਔਖਾ ਹੁੰਦਾ ਹੈ, ਕਿਉਂਕਿ
(ਉ) ਰਗੜ ਬਲ ਵੱਧ ਜਾਂਦਾ ਹੈ ।
(ਅ) ਰਗੜ ਬਲ ਘੱਟ ਹੁੰਦਾ ਹੈ ।
(ਇ) ਕਦੀ-ਕਦੀ ਰਗੜ ਬਲ ਵੱਧ ਜਾਂਦਾ ਹੈ ।
(ਸ) ਪੇਸ਼ੀ ਬਲ ਵੱਧ ਲਗਾਉਣ ਲਈ ਅਸਮਰਥ ਹੁੰਦੇ ਹਨ ।
ਉੱਤਰ-
(ਅ) ਰਗੜ ਬਲ ਘੱਟ ਹੁੰਦਾ ਹੈ ।

4. ਤੁਸੀਂ ਕੱਚ ਦੀ ਗੋਲੀ ਨੂੰ ਸੀਮੇਂਟ ਵਾਲੇ ਫ਼ਰਸ਼, ਸੰਗਮਰਮਰ, ਪਾਣੀ, ਤੌਲੀਏ ਅਤੇ ਬਰਫ ਉੱਪਰ ਚਲਾਉਂਦੇ ਹੋ । ਵੱਖ ਵੱਖ ਸਤਹਿ ‘ਤੇ ਲਗ ਰਹੇ ਰਗੜ ਬਲ ਨੂੰ ਵੱਧਦੇ ਕੂਮ ਵਿਚ ਵਿਵਸਥਿਤ ਕਰੋ ।
(ਉ) ਸੀਮੇਂਟ ਵਾਲਾ ਫਰਸ਼, ਪਾਣੀ, ਤੌਲੀਆ, ਸੰਗਮਰਮਰ, ਬਰਫ਼
(ਅ) ਸੰਗਮਰਮਰ, ਸੀਮੇਂਟ ਵਾਲਾ ਫਰਸ਼, ਪਾਣੀ, ਬਰਫ਼, ਤੌਲੀਆ
(ਇ) ਬਰਫ਼, ਪਾਣੀ, ਸੰਗਮਰਮਰ, ਤੌਲੀਆ, ਸੀਮੇਂਟ ਵਾਲਾ ਫਰਸ਼ ।
(ਸ) ਪਾਣੀ, ਬਰਫ਼, ਸੰਗਮਰਮਰ, ਸੀਮੇਂਟ ਵਾਲਾ ਫਰਸ਼, ਤੌਲੀਆ ।
ਉੱਤਰ-
(ਸ) ਪਾਣੀ, ਬਰਫ਼, ਸੰਗਮਰਮਰ, ਸੀਮੇਂਟ ਵਾਲਾ ਫਰਸ਼, ਤੌਲੀਆ ।

PSEB 8th Class Science Solutions Chapter 12 ਰਗੜ

5. ਸਥਿਤਿਕ ਰਗੜ ਉਸ ਸਮੇਂ ਕਾਰਜ ਕਰਦੀ ਹੈ, ਜਦੋਂ ਅਸੀਂ
(ਉ) ਕਿਸੇ ਵਸਤੂ ਨੂੰ ਗਤੀ ਤੋਂ ਵਿਰਾਮ ਅਵਸਥਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ।
(ਅ) ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ।
(ਇ) ਕਿਸੇ ਵਸਤੂ ਦੀ ਸਥਿਤੀ ਵਿੱਚ ਪਰਿਵਰਤਨ ਨਹੀਂ ਲਿਆਉਣਾ ਚਾਹੁੰਦੇ ਹਾਂ ।
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ।

6. ਵੇਲਨੀ ਰਗੜ ਹੁੰਦੀ ਹੈ
(ਉ) ਸਥਿਤਿਕ ਰਗੜ ਤੋਂ ਵੱਧ
(ਅ) ਸਥਿਤਿਕ ਰਗੜ ਦੇ ਬਰਾਬਰ
(ਇ) ਸਥਿਤਿਕ ਰਗੜ ਤੋਂ ਘੱਟ
(ਸ) ਕਦੀ ਸਥਿਤਿਕ ਰਗੜ ਤੋਂ ਵੱਧ ਅਤੇ ਕਦੀ ਘੱਟ ।
ਉੱਤਰ-
(ੲ) ਸਥਿਤਿਕ ਰਗੜ ਤੋਂ ਘੱਟ ।

7. ਚਾਰ ਬੱਚਿਆਂ ਨੂੰ ਵੇਲਨੀ ਰਗੜ, ਸਥਿਤਿਕ ਰਗੜ ਅਤੇ ਸਰਕਣਸ਼ੀਲ ਰਗੜ ਦੇ ਕਾਰਨ ਬਲਾਂ ਨੂੰ ਘੱਟਦੇ ਰੂਪ ਵਿੱਚੋਂ ਵਿਵਸਥਿਤ ਕਰਨ ਲਈ ਕਿਹਾ ਗਿਆ ਹੈ । ਉਹਨਾਂ ਦੀ ਵਿਵਸਥਾ ਹੇਠਾਂ ਦਿੱਤੀ ਗਈ ਹੈ । ਸਹੀ ਵਿਵਸਥਾ ਚੁਣੋ ।
(ਉ) ਵੇਲਨੀ, ਸਰਕਣਸ਼ੀਲ, ਸਥਿਕ
(ਅ) ਵੇਲਨੀ, ਸਥਿਤਿਕ, ਸਰਕਸ਼ੀਲ
(ਇ) ਸਥਿਤਿਕ, ਸਰਕਣਸ਼ੀਲ, ਵੇਲਨੀ
(ਸ) ਸਰਕਣਸ਼ੀਲ, ਸਥਿਤਿਕ, ਵੇਲਨੀ ।
ਉੱਤਰ-
(ਇ) ਸਥਿਤਿਕ, ਸਰਕਣਸ਼ੀਲ, ਵੇਲਨੀ ।

8. ਆਲੀਆ ਆਪਣੇ ਖਿਡੌਣਾ-ਕਾਰ ਨੂੰ ਸੰਗਮਰਮਰ ਦੇ ਸੁੱਕੇ ਫਰਸ਼, ਸੰਗਮਰਮਰ ਦੇ ਗਿੱਲੇ ਫਰਸ਼, ਫਰਸ਼ ਉੱਤੇ ਵਿਛਾਏ ਅਖਬਾਰ ਅਤੇ ਤੌਲੀਏ ਉੱਤੇ ਚਲਾਉਂਦੀ ਹੈ | ਕਾਰ ਵਿੱਚ ਵੱਖ-ਵੱਖ ਸਰ੍ਹਾਂ ਉੱਤੇ ਲੱਗੇ ਰਗੜ ਬਲ ਦਾ ਵੱਧਦਾ ਕੁਮ ਹੋਵੇਗਾ
(ਉ) ਸੰਗਮਰਮਰ ਦਾ ਗਿੱਲਾ ਫਰਸ਼, ਸੰਗਮਰਮਰ ਦਾ ਸੁੱਕਾ ਫਰਸ਼, ਅਖਬਾਰ, ਤੌਲੀਆ
(ਆਂ) ਅਖ਼ਬਾਰ, ਤੌਲੀਆ, ਸੰਗਮਰਮਰ ਦਾ ਸੁੱਕਾ ਫਰਸ਼, ਸੰਗਮਰਮਰ ਦਾ ਗਿੱਲਾ ਫਰਸ਼
(ਇ) ਤੌਲੀਆ, ਅਖ਼ਬਾਰ, ਸੰਗਮਰਮਰ ਦਾ ਸੁੱਕਾ ਫਰਸ਼, ਸੰਗਮਰਮਰ ਦਾ ਗਿੱਲਾ ਫਰਸ਼
(ਸ) ਸੰਗਮਰਮਰ ਦਾ ਗਿੱਲਾ ਫਰਸ਼, ਸੰਗਮਰਮਰ ਦਾ ਸੁੱਕਿਆ ਫਰਸ਼, ਤੌਲੀਆਂ, ਅਖਬਾਰ ।
ਉੱਤਰ-
(ਉ) ਸੰਗਮਰਮਰ ਦਾ ਗਿੱਲਾ ਫਰਸ਼, ਸੰਗਮਰਮਰ ਦਾ ਸੁੱਕਾ ਫਰਸ਼, ਅਖਬਾਰ, ਤੌਲੀਆ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਗੜ ਬਲ ਕਿਸ ਦਿਸ਼ਾ ਵਿੱਚ ਕਾਰਜ ਕਰਦਾ ਹੈ ?
ਉੱਤਰ-
ਰਗੜ ਬਲ ਵਸਤੂ ਤੇ ਲੱਗ ਰਹੇ ਬਲ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਕਾਰਜ ਕਰਦਾ ਹੈ ।

ਪ੍ਰਸ਼ਨ 2.
ਸਾਈਕਲ ਦੀ ਬੇਕ ਲਗਾਉਂਦੇ ਹੋਏ ਸੜਕ ‘ਤੇ ਚੱਲਣਾ ਮੁਸ਼ਕਿਲ ਹੈ । ਕਿਉਂ ?
ਉੱਤਰ-
ਸਰਕਣਸ਼ੀਲ ਰਗੜ, ਵੇਲਨੀ ਰਗੜ ਤੋਂ ਵੱਧ ਹੁੰਦਾ ਹੈ ।

ਪ੍ਰਸ਼ਨ 3.
ਟਾਇਰ ਚੱਕਰਾਕਾਰ ਕਿਉਂ ਬਣਾਏ ਜਾਂਦੇ ਹਨ ?
ਉੱਤਰ-
ਵੇਲਨੀ ਰਗੜ, ਸਰਕਸ਼ੀਲ ਰਗੜ ਤੋਂ ਘੱਟ ਹੁੰਦੀ ਹੈ ।

ਪ੍ਰਸ਼ਨ 4.
ਕਿਹੜੀ ਵੱਧ ਮੁਲਾਇਮ ਹੈ-ਗਿੱਲੀ ਮਿੱਟੀ ਜਾਂ ਸੀਮੇਂਟ ਵਾਲੀ ਫ਼ਰਸ਼ ।
ਉੱਤਰ-
ਗਿੱਲੀ ਮਿੱਟੀ ।

PSEB 8th Class Science Solutions Chapter 12 ਰਗੜ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਵਿਖਾਈਆਂ ਗਈਆਂ ਦੋ ਸਥਿਤੀਆਂ ਵਿੱਚ ਕਿਸ ਸਥਿਤੀ ਵਿੱਚ ਵਸਤੂ ਨੂੰ ਧੱਕਣਾ ਆਸਾਨ ਹੋਵੇਗਾ ਅਤੇ ਕਿਉਂ ?
PSEB 8th Class Science Solutions Chapter 12 ਰਗੜ 1
ਉੱਤਰ-
ਸਥਿਤੀ A ਵਿੱਚ ਵੇਲਨਾ (ਰੋਲਰਜ਼) ਦੀ ਵਰਤੋਂ ਕੀਤੀ ਗਈ ਹੈ ਜਿਸ ਕਰਕੇ ਇਸ ਸਥਿਤੀ ਵਿੱਚ ਵੇਲਨੀ ਰਗੜ ਹੋਵੇਗੀ ਜਦਕਿ ਸਥਿਤੀ 8 ਵਿੱਚ ਸਰਕਣਸ਼ੀਲ ਰਗੜ ਹੋਵੇਗੀ। ਸਾਨੂੰ ਪਤਾ ਹੈ ਕਿ ਵੇਲਨੀ ਰਗੜ ਸਰਕਣਸ਼ੀਲ ਰਗੜ ਤੋਂ ਘੱਟ ਹੁੰਦੀ ਹੈ। ਇਸ ਲਈ ਸਥਿਤੀ A ਵਿੱਚ ਵਸਤੂ ਨੂੰ ਧੱਕਣਾ ਆਸਾਨ ਹੋਵੇਗਾ।

ਪ੍ਰਸ਼ਨ 2.
ਲੁੜਕਦੀ ਹੋਈ ਗੇਂਦ ਕੁੱਝ ਸਮੇਂ ਬਾਅਦ ਰੁੱਕ ਕਿਉਂ ਜਾਂਦੀ ਹੈ ?
ਉੱਤਰ-
ਗੇਂਦ ਅਤੇ ਧਰਤੀ ਦੀਆਂ ਸੜ੍ਹਾਵਾਂ ਦੇ ਵਿੱਚ ਕਾਰ ਰਗੜ ਬਲ ਦੇ ਕਾਰਨ ਦ ਰੁੱਕ ਜਾਂਦੀ ਹੈ ਕਿਉਂਕਿ ਇਹ ਬਲ ਗਤੀ ਦਾ ਪ੍ਰਤੀਰੋਧ ਕਰਦਾ ਹੈ ।

ਪ੍ਰਸ਼ਨ 3.
ਰਗੜ ਕੀ ਹੈ ?
ਉੱਤਰ-
ਰਗੜ-ਇਹ ਇੱਕ ਪ੍ਰਤੀਰੋਧ ਬਲ ਹੈ, ਜੋ ਵਸਤੂ ਦੀ ਗਤੀ ਦੇ ਸਾਪੇਖ ਦੂਸਰੀ ਵਸਤੂ ਦੀ ਗਤੀ ਨੂੰ ਘੱਟ ਕਰਦਾ ਹੈ |

ਪ੍ਰਸ਼ਨ 4.
ਰਗੜ ਸਵੈ ਅਨੁਕੂਲਿਤ ਹੁੰਦੀ ਹੈ । ਕੀ ਇਹ ਸੱਚ ਹੈ ?
ਉੱਤਰ-
ਜਦੋਂ ਇੱਕ ਵਸਤੂ ਗਤੀ ਕਰਦੀ ਹੈ, ਰਗੜ ਬਲ ਖ਼ੁਦ ਨੂੰ ਇਸ ਪ੍ਰਕਾਰ ਅਨੁਕੂਲਿਤ ਕਰਦਾ ਹੈ ਤਾਂ ਜੋ ਇਹ ਲਗਾਏ ਗਏ ਬਲ ਦੇ ਬਰਾਬਰ ਅਤੇ ਉਲਟ ਦਿਸ਼ਾ ਵਿੱਚ ਹੋਵੇ ।

ਪ੍ਰਸ਼ਨ 5.
ਕਮਾਨੀਦਾਰ ਤੁਲਾ (Spring Balance) ਕਿਸ ਕੰਮ ਆਉਂਦੀ ਹੈ ?
ਉੱਤਰ-
ਕਮਾਨੀਦਾਰ ਤੁਲਾ-ਇਹ ਇੱਕ ਅਜਿਹਾ ਯੰਤਰ ਹੈ, ਜਿਸ ਨਾਲ ਵਸਤੂ ਤੇ ਲੱਗੇ ਗੁਰੂਤਾ ਬਲ ਨੂੰ ਮਾਪਿਆ ਜਾ ਸਕਦਾ ਹੈ ।

ਪ੍ਰਸ਼ਨ 6.
ਟਾਂਗਾ ਚਲਾਉਂਦੇ ਸਮੇਂ ਵਧੇਰੇ ਬਲ ਦੀ ਕਿਉਂ ਲੋੜ ਹੁੰਦੀ ਹੈ ?
ਉੱਤਰ-
ਸ਼ੁਰੂ ਵਿੱਚ ਘੋੜੇ ਨੂੰ ਟਾਂਗੇ ਦੇ ਰਗੜ ਬਲ ਤੇ ਕਾਬੂ ਪਾਉਣ ਲਈ ਅਤੇ ਉਸਨੂੰ ਸੰਵੇਗ ਦੇਣ ਲਈ (ਗਤਿਜ ਊਰਜਾ ਦਾ ਵਾਧਾ) ਵੱਧ ਬਲ ਲਗਾਉਣਾ ਪੈਂਦਾ ਹੈ । ਗਤੀਸ਼ੀਲ ਹੋਣ ਤੋਂ ਬਾਅਦ ਸਿਰਫ਼ ਰਗੜ ਬਲ ਤੇ ਕਾਬੂ ਪਾਉਣ ਲਈ ਬਲ ਲਗਾਉਣਾ ਪੈਂਦਾ ਹੈ ਜਿਸਦਾ ਮਾਪ ਘੱਟ ਹੁੰਦਾ ਹੈ ।

PSEB 8th Class Science Solutions Chapter 12 ਰਗੜ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਦਿੱਤੇ ਚਿੱਤਰ ਵਿਚ ਅਚਾਨਕ ਇਕ ਖਿਡਾਰੀ ਨੇ ਬੋਰਡ ਉੱਤੇ ਬਹੁਤ ਬਰੀਕ ਪਾਊਡਰ ਛਿੜਕਣਾ ਸ਼ੁਰੂ ਕਰ ਦਿੱਤਾ । ਤੁਸੀਂ ਦੱਸੋ ਕਿ ਉਸ ਦੁਆਰਾ ਪਾਊਡਰ ਛਿੜਕਣ ਦਾ ਕੀ ਕਾਰਨ ਸੀ ਅਤੇ ਪਾਊਡਰ ਦਾ ਕੀ ਪ੍ਰਭਾਵ ਪਵੇਗਾ ? ਤੁਸੀਂ ਇਕ ਹੋਰ ਉਦਾਹਰਨ ਦਿਓ ਜਿੱਥੇ ਅਜਿਹਾ ਕਰਨ ਦੀ ਲੋੜ ਪੈਂਦੀ ਹੈ ?
PSEB 8th Class Science Solutions Chapter 12 ਰਗੜ 2
ਉੱਤਰ-ਖਿਡਾਰੀ ਨੇ ਅਨੁਭਵ ਕੀਤਾ ਕੀ ਸਟਰਾਈਕਰ ਅਤੇ ਗੀਟੀਆਂ ਦੀ ਗਤੀ ਘੱਟ ਗਈ ਹੈ । ਉਸਨੇ ਸਮਝ ਲਿਆ ਬੋਰਡ ਦੀ ਸਤ੍ਹਾ ਖੁਰਦਰੀ ਹੋਣ ਕਰਕੇ ਰਗੜ ਵੱਧ ਗਈ ਹੈ । ਯੋਗਤਾ ਨੂੰ ਵਧਾਉਣ ਲਈ ਰਗੜ ਨੂੰ ਘੱਟ ਕਰਨਾ ਜ਼ਰੂਰੀ ਸੀ । ਜਿਸ ਲਈ ਉਸ ਨੇ ਬੋਰਡ ਉੱਪਰ ਪਾਊਡਰ ਛਿੜਕਣ ਦਾ ਸੋਚਿਆ । ਇਹ ਬਰੀਕ ਪਾਊਡਰ ਬੋਰਡ ਦੀਆਂ ਅਨਿਯਮਿਤਾਵਾਂ ਵਿਚ ਭਰ ਕੇ ਬੋਰਡ ਦੀ ਸੜਾ ਨੂੰ ਸਮਤਲ ਬਣਾ ਦਿੰਦਾ ਹੈ ।
ਅਸੀਂ ਮਸ਼ੀਨਾਂ ਦੇ ਗਤੀਸ਼ੀਲ ਪੁਰਜਿਆਂ ਵਿਚ ਗ੍ਰਸ ਜਾਂ ਤੇਲ ਲਾਉਂਦੇ ਹਾਂ ਤਾਂ ਉੱਥੇ ਇਨ੍ਹਾਂ ਦੀ ਇਕ ਪਤਲੀ ਪਰਤ ਬਣ ਜਾਂਦੀ ਹੈ ਅਤੇ ਗਤੀਸ਼ੀਲ ਸੜਾ ਸਿੱਧੇ ਹੀ ਇਕ-ਦੂਜੇ ਨੂੰ ਰਗੜ ਨਹੀਂ ਸਕਦੇ । ਇਸ ਤਰ੍ਹਾਂ ਅਨਿਯਮਤਤਾਵਾਂ ਦਾ ਅੰਤਰ ਬੰਧਨ ਬਹੁਤ ਘੱਟ ਜਾਂਦਾ ਹੈ ਅਤੇ ਗਤੀ ਸਹਿਜ ਹੋ ਜਾਂਦੀ ਹੈ ।

ਪ੍ਰਸ਼ਨ 2.
ਰਗੜ ਬਲ ਦੇ ਕੁੱਝ ਉਦਾਹਰਨ ਦਿਉ ।
ਉੱਤਰ-
ਰੋਜ਼ਾਨਾ ਜੀਵਨ ਵਿੱਚ ਰਗੜ ਬਲ ਦੇ ਅੱਗੇ ਲਿਖੇ ਉਦਾਹਰਨ ਹਨ-

  • ਇੱਕ ਵੱਡੇ ਕਮਰੇ ਦੇ ਚਿੱਕਣੇ ਫ਼ਰਸ਼ ਤੇ ਗੇਂਦ ਜ਼ਿਆਦਾ ਦੂਰ ਤੱਕ · ਰਿਦੀ ਹੈ ਜਦੋਂ ਕਿ ਖ਼ੁਰਦਰੇ ਫ਼ਰਸ਼ ਤੇ ਘੱਟ ਦੂਰੀ ਤੈਅ ਕਰਦੀ ਹੈ ।
  • ਕਮਰੇ ਦੀਆਂ ਪਾਲਸ਼ ਕੀਤੀਆਂ ਟਾਈਲਾਂ ਤੇ ਚੱਲਣ ਵਾਲਾ ਵਿਅਕਤੀ ਡਰਦਾ ਹੈ ਖ਼ਾਸ ਕਰਕੇ ਜਦੋਂ ਟਾਈਲਾਂ ਗਿੱਲੀਆਂ ਹੋਣ । ਅਜਿਹੀ ਹਾਲਤ ਵਿੱਚ ਰਗੜ ਬਲ ਘੱਟ ਜਾਂਦਾ ਹੈ ।
  • ਜਦੋਂ ਕੈਰਮ ਬੋਰਡ ਦੀ ਸੜਾ ਤੇ ਟੈਲਕਮ ਪਾਊਡਰ ਛਿੜਕਿਆ ਜਾਂਦਾ ਹੈ ਤਾਂ ਗੋਟੀਆਂ ਆਰਾਮ ਨਾਲ ਵੱਧ ਦੂਰੀ ਤੱਕ ਸਰਕਦੀਆਂ ਹਨ ।
  • ਵਾਹਨ ਚਾਲਕ ਦੁਆਰਾ ਬ੍ਰੇਕ ਲਗਾਉਣ ਤੇ ਵਾਹਨ ਰੁੱਕ ਜਾਂਦਾ ਹੈ ।

ਪ੍ਰਸ਼ਨ 3.
ਰਗੜ ਤਾਪ ਪੈਦਾ ਕਰਦੀ ਹੈ । ਕਿਵੇਂ ?
ਉੱਤਰ-
ਰਗੜ ਨਾਲ ਤਾਪ ਪੈਦਾ ਹੁੰਦਾ ਹੈ । ਇਸਨੂੰ ਹੇਠਾਂ ਦਿੱਤੀਆਂ ਉਦਾਹਰਨਾਂ ਦੁਆਰਾ ਦਰਸਾਇਆ ਜਾ ਸਕਦਾ ਹੈ-

  1. ਹੱਥਾਂ ਨੂੰ ਆਪਸ ਵਿੱਚ ਰਗੜਨ ਨਾਲ ਹੱਥ ਗਰਮ ਹੋ ਜਾਂਦੇ ਹਨ ।
  2. ਮਾਚਸ ਦੀ ਤੀਲੀ ਰਗੜਨ ਨਾਲ ਅੱਗ ਪੈਦਾ ਹੁੰਦੀ ਹੈ ।
  3. ਮਿਕਸਰ ਦਾ ਜ਼ਾਰ, ਕੁੱਝ ਦੇਰ ਚੱਲਣ ਦੇ ਬਾਅਦ ਗਰਮ ਹੋ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਗੜ ਨੂੰ ਪਰਿਭਾਸ਼ਿਤ ਕਰੋ | ਰਗੜ ਦਾ ਕਾਰਨ ਕੀ ਹੈ ? ਕਿਹੜੇ ਕਾਰਕ ਰਗੜ ਦੇ ਲਈ ਜ਼ਿੰਮੇਵਾਰ ਹੈ ? ਵਰਣਨ ਕਰੋ ਕਿ ਰਗੜ ਹਾਨੀਕਾਰਕ ਹੈ ਪਰ ਜ਼ਰੂਰੀ ਹੈ ।
ਉੱਤਰ-
ਰਗੜ-ਇਹ ਪ੍ਰਤੀਰੋਧੀ ਬਲ ਹੈ ਜੋ ਕਿਸੇ ਵਸਤੂ ਦੇ ਕਿਸੇ ਸਤਾ ਤੇ ਚੱਲਣ ਵੇਲੇ ਲਗਦਾ ਹੈ । ਜਦੋਂ ਕਿਸੇ ਵਸਤੂ ਨੂੰ ਹੌਲੀ ਜਿਹਾ ਧੱਕਿਆ ਜਾਵੇ ਤਾਂ ਉਹ ਆਪਣੀ ਥਾਂ ਤੋਂ ਹਿੱਲਦੀ ਨਹੀਂ । ਇਸਦਾ ਅਰਥ ਹੈ ਕਿ ਜਿਸ ਸਤਹਿ ਵਸਤੁ ਰੱਖੀ ਗਈ ਹੈ, ਉਹ ਲਗਾਏ ਗਏ ਬਲ ਦੇ ਉਲਟ ਦਿਸ਼ਾ ਵਿੱਚ ਪ੍ਰਤੀਰੋਧ ਬਲ ਲਗਾਉਂਦੀ ਹੈ । ਇਹ ਪ੍ਰਤੀਰੋਧਕ ਬਲ ਰਗੜ ਬਲ ਹੈ ।

ਰਗੜ ਦੇ ਕਾਰਨ-ਸਾਰੀਆਂ ਸੜਾਵਾਂ ਵਿੱਚ ਅਨਿਯਮਿਤਤਾਵਾਂ ਹੁੰਦੀਆਂ ਹਨ ਅਰਥਾਤ ਉਹਨਾਂ ਉੱਪਰ ਖੱਡੇ ਹੁੰਦੇ ਹਨ । ਜਦੋਂ ਇੱਕ ਵਸਤੁ ਦੀ ਸੜਾ ਦੁਸਰੀ ਵਸਤੁ ਦੀ ਸੜਾ ਤੇ ਸਰਕਦੀ ਹੈ, ਤਾਂ ਇਹ ਅਨਿਯਮਿਤਤਾਵਾਂ ਇੱਕ ਦੂਜੇ ਵਿੱਚ ਫਸ ਜਾਂਦੀਆਂ ਹਨ ਅਤੇ ਪ੍ਰਤੀਰੋਧ ਪੈਦਾ ਕਰਦੀ ਹੈ । ਇਹ ਰਗੜ ਬਲ ਹੈ । ਪਰ ਰਗੜ ਬਲ ਸਤਾਵਾਂ ਦੇ ਖੁਰਦਰੇਪਨ ਦੇ ਕਾਰਣ ਹੁੰਦਾ ਹੈ |
ਰਗੜ ਲਈ ਉੱਤਰਦਾਈ ਕਾਰਕ

  • ਦੋ ਸੰਪਰਕੀ ਸੜਾਵਾਂ ਦੀ ਪ੍ਰਕ੍ਰਿਤੀ ॥
  • ਸੰਪਰਕੀ ਖੇਤਰ ।
  • ਬਲ ਜਿਸ ਨਾਲ ਦੋਨੋਂ ਸਤਾਵਾਂ ਨੂੰ ਦਬਾਇਆ ਜਾਂਦਾ ਹੈ । ਰਗੜ ਹਾਨੀਕਾਰਕ ਹੈ, ਪਰ ਬਹੁਤ ਜ਼ਰੂਰੀ ਹੈ ।

ਰਗੜ ਦੇ ਲਾਭ-ਇਹ ਸਾਡੇ ਰੋਜ਼ਾਨਾ ਜੀਵਨ ਵਿੱਚ ਮਹੱਤਵਪੂਰਨ ਹੈ ।

  1. ਟਹਿਲਣ, ਦੌੜਨ, ਪਰਬਤਾਂ ਅਤੇ ਰੁੱਖਾਂ ਤੇ ਚੜ੍ਹਨ ਲਈ ਰਗੜ ਬਲ ਦੀ ਵਰਤੋਂ ਹੁੰਦੀ ਹੈ । ਪੌੜੀਆਂ ਬਣਾਈਆਂ ਜਾਂਦੀਆਂ ਹਨ ਤਾਂ ਜੋ ਫਿਸਲਣ ਤੋਂ ਬਚਿਆ ਜਾ ਸਕੇ ।
  2. ਗਤੀਸ਼ੀਲ ਵਾਹਨ ਸਿਰਫ਼ ਬ੍ਰੇਕ ਲਗਾ ਕੇ ਰੋਕੇ ਜਾ ਸਕਦੇ ਹਨ । ਚਿੱਕੜ ਵਿੱਚ ਰਗੜ ਨਾ ਹੋਣ ਦੇ ਕਾਰਣ ਵਾਹਨ ਨੂੰ ਚਿੱਕੜ ਵਿੱਚ ਚਲਾਉਣਾ ਔਖਾ ਹੁੰਦਾ ਹੈ । ਟਾਇਰਾਂ ਤੇ ਖਾਂਚੇ ਬਣਾਏ ਜਾਂਦੇ ਹਨ ਤਾਂ ਜੋ ਫਿਸਲਣ ਨਾ ਹੋਵੇ !
  3. ਰਗੜ ਨਾ ਹੋਵੇ ਤਾਂ ਗੱਠਾਂ ਨਹੀਂ ਬੰਨ੍ਹੀਆਂ ਜਾ ਸਕਦੀਆਂ, ਲੱਕੜੀ ਵਿੱਚ ਕਿੱਲ ਨਹੀਂ ਲਗਾਈ ਜਾ ਸਕਦੀ । ਇਮਾਰਤਾਂ ਡਿੱਗ ਪੈਣਗੀਆਂ, ਖਾਧ ਪਦਾਰਥ ਨਾ ਤਾਂ ਹੱਥਾਂ ਵਿੱਚ ਫੜੇ ਜਾਣਗੇ ਤੇ ਨਾ ਹੀ ਦੰਦਾਂ ਦੁਆਰਾ ਚੱਬੇ ਜਾਣਗੇ, ਕੱਪੜਿਆਂ ਨੂੰ ਸੀਣਾ ਮੁਸ਼ਕਿਲ ਹੋਵੇਗਾ ਸਕਦੇ ਅਤੇ ਪੈਂਨ ਨਾਲ ਲਿਖਣਾ ਮੁਸ਼ਕਿਲ ਹੋਵੇਗਾ ।

ਰਗੜ ਦੀਆਂ ਹਾਨੀਆਂ –

  • ਇਹ ਟੁੱਟ-ਫੁੱਟ ਦਾ ਕਾਰਨ ਹੈ ।
  • ਰਗੜ ਕਾਰਣ ਊਰਜਾ ਦੀ ਹਾਨੀ ਹੁੰਦੀ ਹੈ ਅਤੇ ਮਸ਼ੀਨਾਂ ਦੀ ਕਾਰਜ ਸਮਰੱਥਾ ਵਿੱਚ ਕਮੀ ਆਉਂਦੀ ਹੈ ।
  • ਰਗੜ ਤੋਂ ਪੈਦਾ ਹੋਇਆ ਤਾਪ ਮਸ਼ੀਨਾਂ ਨੂੰ ਨਸ਼ਟ ਕਰਦਾ ਹੈ । ਇਹ ਸਭ ਦਰਸਾਉਂਦਾ ਹੈ ਕਿ ਰਗੜ ਹਾਨੀਕਾਰਕ ਹੈ, ਪਰ ਬਹੁਤ ਜ਼ਰੂਰੀ ਹੈ ।

PSEB 8th Class Science Solutions Chapter 12 ਰਗੜ

ਪ੍ਰਸ਼ਨ 2.
ਰਗੜ (Limiting friction) ਅਤੇ ਸਰਕਣਸ਼ੀਲ ਰਗੜ (Sliding friction) ਕੀ ਹੈ ?
ਉੱਤਰ-
ਜਦੋਂ ਕਿਸੇ ਵਸਤੁ ਤੇ ਕੋਈ ਬਲ ਨਹੀਂ । ਲੱਗ ਰਿਹਾ ਹੁੰਦਾ ਤਾਂ ਉਸ ਸਮੇਂ ਇਸ ਤੇ ਕੋਈ ਰਗੜ ਬਲ ਵੀ ਨਹੀਂ ਲੱਗਦਾ ਅਤੇ ਵਸਤੁ ਵਿਰਾਮ ਅਵਸਥਾ ਵਿੱਚ ਰਹਿੰਦੀ ਹੈ । ਜਿਵੇਂ-ਜਿਵੇਂ ਲਗਾਇਆ ਗਿਆ ਬਲ ਵੱਧਦਾ ਹੈ, ਉਸੇ ਤਰ੍ਹਾਂ ਰਗੜ ਬਲ ਓਨੀ ਮਾਤਰਾ ਵਿੱਚ ਵੱਧਦਾ ਹੈ । O ਤੋਂ L ਤੱਕ, ਵਸਤੁ ਵਿਸ਼ਰਾਮ ਦੀ ਸਰਕਣਸ਼ੀਲ ਬਲ ਸਥਿਤੀ ਵਿੱਚ ਰਹਿੰਦੀ ਹੈ, ਇਸ ਨੂੰ ਸਥਿਤਿਕ ਰਗੜ ਕਹਿੰਦੇ ਹਨ । ਜਦੋਂ ਬਲ ਨੂੰ L ਤੋਂ ਵਧਾ ਦਿੰਦੇ ਹਨ ਤਾਂ ਇੱਕ ਵਸਤੁ ਦੂਜੀ ਵਸਤੁ ਤੇ ਸਰਕਣਾ ਸ਼ੁਰੂ ਕਰ ਦਿੰਦੀ ਹੈ । ਇਹ ਵਧੇਰੇ ਬਲ ਜੋ ਪੈਦਾ ਹੁੰਦਾ ਹੈ ਨੂੰ Limiting friction ਕਹਿੰਦੇ ਹਨ । ਫਿਰ ਤੋਂ ਅੱਗੇ ਰਗੜ ਬਲ ਲਗਾਇਆ ਗਿਆ ਬਲ ਥੋੜਾ ਘੱਟ ਹੋ ਜਾਂਦਾ ਹੈ ਅਤੇ ਵਸਤੁ ਸੌਖ ਨਾਲ ਸਰਕਦੀ ਹੈ । ਇਸ ਰਗੜ ਬਲ ਨੂੰ ਸਰਕਣਸ਼ੀਲ ਬਲ ਜਾਂ ਗਤਿਜ ਬਲ ਕਹਿੰਦੇ ਹਨ ।
PSEB 8th Class Science Solutions Chapter 12 ਰਗੜ 3

PSEB 8th Class Science Solutions Chapter 11 ਬਲ ਅਤੇ ਦਾਬ

Punjab State Board PSEB 8th Class Science Book Solutions Chapter 11 ਬਲ ਅਤੇ ਦਾਬ Textbook Exercise Questions, and Answers.

PSEB Solutions for Class 8 Science Chapter 11 ਬਲ ਅਤੇ ਦਾਬ

PSEB 8th Class Science Guide ਬਲ ਅਤੇ ਦਾਬ Textbook Questions and Answers

ਪ੍ਰਸ਼ਨ 1.
ਧੱਕੇ ਜਾਂ ਖਿਚਾਅ ਦੁਆਰਾ ਵਸਤੂਆਂ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦੇ ਦੋ-ਦੋ ਉਦਾਹਰਣਾਂ ਦਿਉ ।
ਉੱਤਰ-

  • ਕ੍ਰਿਕਟ ਮੈਚ ਵਿੱਚ ਖੇਤਰ ਰੱਖਿਅਕ ਗੇਂਦ ਨੂੰ ਧੱਕਾ ਲਾ ਕੇ ਰੋਕਦਾ ਹੈ ।
  • ਚੱਲਦੀ ਹੋਈ ਗੱਡੀ ਨੂੰ ਰੋਕਣ ਲਈ ਬਰੇਕ ਲਗਾਉਣੀ ਪੈਂਦੀ ਹੈ ।

ਪ੍ਰਸ਼ਨ 2.
ਅਜਿਹੀਆਂ ਦੋ ਉਦਾਹਰਨਾਂ ਦਿਓ ਜਿਨ੍ਹਾਂ ਵਿੱਚ ਲਾਏ ਗਏ ਬਲ ਦੁਆਰਾ ਵਸਤੂ ਦੀ ਆਕ੍ਰਿਤੀ ਵਿੱਚ ਪਰਿਵਰਤਨ ਹੋ ਜਾਵੇ ।
ਉੱਤਰ-

  • ਮੇਜ਼ ਤੇ ਪਈ ਗੇਂਦ ਨੂੰ ਦਬਾਉਣ ਨਾਲ ।
  • ਸਾਈਕਲ ਦੀ ਸੀਟ ਤੇ ਲੱਗਿਆ ਸਪਰਿੰਗ, ਸਵਾਰੀ ਦੇ ਭਾਰ ਨਾਲ ਥੱਲੇ ਚਲਾ ਜਾਂਦਾ ਹੈ ।

ਪ੍ਰਸ਼ਨ 3.
ਖ਼ਾਲੀ ਸਥਾਨ ਭਰੋ ।
(ੳ) ਖੂਹ ਵਿੱਚੋਂ ਪਾਣੀ ਕੱਢਣ ਸਮੇਂ ਰੱਸੀ ਨੂੰ …….. ਪੈਂਦਾ ਹੈ ।
(ਅ) ਇੱਕ ਚਾਰਜਿਤ ਵਸਤੂ ਅਣਚਾਰਜਿਤ ਵਸਤੂ ਨੂੰ ………. ਕਰਦੀ ਹੈ ।
(ਇ) ਸਮਾਨ ਨਾਲ ਲੱਦੀ ਟਰਾਲੀ ਨੂੰ ਚਲਾਉਣ ਦੇ ਲਈ ਸਾਨੂੰ ਉਸ ਨੂੰ ……….. ਪੈਂਦਾ ਹੈ ।
(ਸ) ਕਿਸੇ ਚੁੰਬਕ ਦਾ ਉੱਤਰੀ ਧਰੁਵ ਦੂਜੇ ਚੁੰਬਕ ਦੇ ਉੱਤਰੀ ਧਰੁਵ ਨੂੰ ……… ਕਰਦਾ ਹੈ ।
ਉੱਤਰ-
(ੳ) ਖਿੱਚਣਾ,
(ਅ) ਆਕਰਸ਼ਿਤ,
(ਇ) ਧਕੇਲਣਾ,
(ਸ) ਪ੍ਰਤੀਕਰਸ਼ਿਤ ।

PSEB 8th Class Science Solutions Chapter 11 ਬਲ ਅਤੇ ਦਾਬ

ਪ੍ਰਸ਼ਨ 4.
ਇੱਕ ਤੀਰ-ਅੰਦਾਜ਼ ਟੀਚੇ ਵੱਲ ਨਿਸ਼ਾਨ ਸਾਧਦੀ ਹੋਈ ਆਪਣੀ ਕਮਾਨ ਨੂੰ ਖਿੱਚਦੀ ਹੈ । ਫਿਰ ਉਹ ਤੀਰ ਨੂੰ ਛੱਡਦੀ ਹੈ ਜਿਹੜਾ ਟੀਚਾ ਵੱਲ ਵਧਣ ਲੱਗਦਾ ਹੈ । ਇਸ ਸੂਚਨਾ ਦੇ ਅਧਾਰ ਤੇ ਹੇਠ ਲਿਖੇ ਕਥਨਾਂ ਵਿੱਚ ਦਿੱਤੇ ਗਏ ਸ਼ਬਦਾਂ ਦੀ ਵਰਤੋਂ ਕਰਕੇ ਖ਼ਾਲੀ ਥਾਵਾਂ ਭਰੋ । ਪੇਸ਼ੀ/ਅਸੰਪਰਕ/ਗੁਰੂਤਾ/ਗੜ/ਅਕਾਰ/ਆਕਰਸ਼ਣ
(ਉ) ਕਮਾਨ ਨੂੰ ਖਿੱਚਣ ਦੇ ਲਈ ਤੀਰ-ਅੰਦਾਜ਼ ਇੱਕ ਬਲ ਲਾਉਂਦਾ ਹੈ, ਜਿਸਦੇ ਕਾਰਨ ਇਸਦੀ ………. ਵਿੱਚ ਪਰਿਵਰਤਨ ਹੁੰਦਾ ਹੈ ।
(ਅ) ਕਮਾਨ ਨੂੰ ਖਿੱਚਣ ਲਈ ਤੀਰ-ਅੰਦਾਜ ਦੁਆਰਾ ਲਾਇਆ ਗਿਆ ਬਲ ……… ਬਲ ਦੀ ਉਦਾਹਰਨ ਹੈ ।
(ਇ) ਤੀਰ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦੇ ਲਈ ਜ਼ਿੰਮੇਵਾਰ ਬਲ ਦੀ ਕਿਸਮ ………. ਬਲ ਦੀ ਉਦਾਹਰਣ ਹੈ ।
ਸ) ਜਦੋਂ ਤੀਰ ਟੀਚੇ ਦੇ ਵੱਲ ਗਤੀ ਕਰਦਾ ਹੈ ਤਾਂ ਇਸ ਉੱਤੇ ਲੱਗਣ ਵਾਲੇ ਬਲ …….. ਅਤੇ ਹਵਾ ਦੇ ………. ਦੇ ਕਾਰਨ ਹੁੰਦੇ ਹਨ ।
ਉੱਤਰ-
(ੳ) ਆਕ੍ਰਿਤੀ,
(ਅ) ਪੇਸ਼ੀ,
(ਇ) ਪੇਸ਼ੀ,
(ਸ) ਗੁਰੂਤਾ, ਰਗੜ ॥

ਪ੍ਰਸ਼ਨ 5.
ਹੇਠ ਲਿਖੀਆਂ ਸਥਿਤੀਆਂ ਵਿੱਚ ਬਲ ਲਾਉਣ ਵਾਲੇ ਕਾਰਕ ਅਤੇ ਜਿਸ ਵਸਤੁ ਉੱਤੇ ਬਲ ਲੱਗ ਰਿਹਾ ਹੈ, ਉਨ੍ਹਾਂ ਨੂੰ ਪਛਾਣੋ । ਹਰੇਕ ਸਥਿਤੀ ਵਿੱਚ ਜਿਸ ਰੂਪ ਵਿੱਚ ਬਲ ਦਾ ਪ੍ਰਭਾਵ ਵਿਖਾਈ ਦੇ ਰਿਹਾ ਹੈ, ਉਸ ਨੂੰ ਵੀ ਦੱਸੋ !
(ਉ) ਰਸ ਕੱਢਣ ਲਈ ਨਿੰਬੂ ਦੇ ਟੁੱਕੜਿਆਂ ਨੂੰ ਉੱਗਲਾਂ ਨਾਲ ਦਬਾਉਣਾ ।
(ਅ) ਦੰਦ ਮੰਜਨ ਦੀ ਟਿਊਬ ਵਿੱਚੋਂ ਪੇਸਟ ਬਾਹਰ ਕੱਢਣਾ ।
(ਇ) ਦੀਵਾਰ ਵਿੱਚ ਲੱਗੀ ਹੋਈ ਹੱਕ ਨਾਲ ਲਟਕਦੇ ਸਪਰਿੰਗ ਦੇ ਦੂਜੇ ਸਿਰੇ ਤੇ ਲਟਕਿਆ ਇੱਕ ਭਾਰ ।
(ਸ) ਉੱਚੀ ਛਾਲ ਮਾਰਦੇ ਸਮੇਂ ਇੱਕ ਖਿਡਾਰੀ ਦੁਆਰਾ ਇੱਕ ਨਿਸਚਿਤ ਉਚਾਈ ਬਾਰ ਨੂੰ ਪਾਰ ਕਰਨਾ ।
ਉੱਤਰ-
PSEB 8th Class Science Solutions Chapter 11 ਬਲ ਅਤੇ ਦਾਬ 1

ਪ੍ਰਸ਼ਨ 6.
ਇੱਕ ਹਥਿਆਰ ਬਣਾਉਂਦੇ ਸਮੇਂ ਕੋਈ ਲੌਹਾਰ ਲੋਹੇ ਦੇ ਗਰਮ ਟੁੱਕੜੇ ਨੂੰ ਹਥੌੜੇ ਨਾਲ ਕੁੱਟਦਾ ਹੈ । ਕੁੱਟਣ ਦੇ ਕਾਰਨ ਲੱਗਣ ਵਾਲਾ ਬਲ ਲੋਹੇ ਦੇ ਟੁਕੜੇ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਕੁੱਟਣ ਦੇ ਕਾਰਨ ਲੱਗਣ ਵਾਲੇ ਬਲ ਨਾਲ ਲੋਹੇ ਦਾ ਟੁਕੜਾ ਚਪਟਾ ਹੋ ਜਾਂਦਾ ਹੈ ।

ਪ੍ਰਸ਼ਨ 7.
ਇੱਕ ਫੁਲਾਏ ਹੋਏ ਗੁਬਾਰੇ ਨੂੰ ਬਣਾਉਟੀ (Synthetic) ਕੱਪੜੇ ਦੇ ਟੁੱਕੜੇ ਨਾਲ ਰਗੜ ਕੇ ਇੱਕ ਦੀਵਾਰ ਉੱਤੇ ਦਬਾਇਆ ਗਿਆ । ਇਹ ਵੇਖਿਆ ਗਿਆ ਕਿ ਗੁਬਾਰਾ ਦੀਵਾਰ ਦੇ ਨਾਲ ਚਿੰਬੜ ਜਾਂਦਾ ਹੈ । ਦੀਵਾਰ ਅਤੇ ਗੁਬਾਰੇ ਵਿੱਚ ਆਕਰਸ਼ਣ ਦੇ ਲਈ ਜ਼ਿੰਮੇਵਾਰ ਬਲ ਦਾ ਨਾਂ ਦੱਸੋ ।
ਉੱਤਰ-
ਸਥਿਰ ਬਿਜਲਈ ਬਲ ।

ਪ੍ਰਸ਼ਨ 8.
ਤੁਸੀਂ ਆਪਣੇ ਹੱਥ ਵਿੱਚ ਪਾਣੀ ਨਾਲ ਭਰੀ ਇੱਕ ਪਲਾਸਟਿਕ ਦੀ ਬਾਲਟੀ ਨੂੰ ਲਟਕਾਇਆ ਹੋਇਆ ਹੈ । ਬਾਲਟੀ ਉੱਤੇ ਲੱਗਣ ਵਾਲੇ ਬਲਾਂ ਦੇ ਨਾਂ ਦੱਸੋ । ਸਲਾਹ-ਮਸ਼ਵਰਾ ਕਰੋ ਕਿ ਬਾਲਟੀ ਉੱਤੇ ਲੱਗਣ ਵਾਲੇ ਬਲਾਂ ਦੁਆਰਾ ਇਸਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਕਿਉਂ ਨਹੀਂ ਹੁੰਦਾ ?
ਉੱਤਰ-
ਪਲਾਸਟਿਕ ਦੀ ਬਾਲਟੀ ਤੇ ਲੱਗੇ ਬਲ ਨਾਲ-

  • ਧਰਤੀ ਦਾ ਗੁਰੂਤਾਕਰਸ਼ਨ ਬਲ ਹੇਠਾਂ ਵੱਲ)
  • ਬਾਜੂਆਂ ਦਾ ਪੇਸ਼ੀ ਬਲ (ਉੱਪਰ ਵੱਲ ।

ਦੋਨਾਂ ਬਲਾਂ ਨਾਲ ਬਾਲਟੀ ਦੀ ਗਤੀ ਦੀ ਸਥਿਤੀ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਕਿਉਂਕਿ ਦੋਨੋਂ ਬਲ ਸਮਾਨ ਹਨ ਅਤੇ ਇੱਕ ਦੂਸਰੇ ਦੇ ਨਾਲ ਉਲਟ ਦਿਸ਼ਾ ਵਿੱਚ ਕਾਰਜ ਕਰਦੇ ਹਨ । ਇਸ ਲਈ ਇਕ-ਦੂਸਰੇ ਦੇ ਪ੍ਰਭਾਵ ਨੂੰ ਸਮਾਪਤ ਕਰ ਦਿੰਦੇ ਹਨ | ਬਾਲਟੀ ਦੇ ਭਾਰ ਦੇ ਕਾਰਨ ਪੇਸ਼ੀਆਂ ਖਿੱਚ ਜਾਂਦੀਆਂ ਹਨ ।

ਪ੍ਰਸ਼ਨ 9. ਕਿਸੇ ਉਪਹਿ ਨੂੰ ਇਸ ਦੇ ਪੱਥ (Orbit) ਵਿੱਚ ਸਥਾਪਿਤ ਕਰਨ ਲਈ ਕਿਸੇ ਰਾਕੇਟ ਨੂੰ ਉੱਪਰ ਵੱਲ ਪਰਖੇਪਿਤ ਕੀਤਾ ਗਿਆ | ਸਥਾਪਿਤ ਮੰਚ ਨੂੰ ਛੱਡਣ ਤੋਂ
ਤੁਰੰਤ-
ਬਾਅਦ ਰਾਕੇਟ ਤੇ ਲੱਗਣ ਵਾਲੇ ਦੋ ਬਲਾਂ ਦੇ ਨਾਂ ਦੱਸੋ ।

  • ਧਰਤੀ ਦਾ ਗੁਰੂਤਾਕਰਸ਼ਣ ਬਲ ਹੇਠਾਂ ਵੱਲ
  • ਬਾਲਣ ਦੇ ਜਲਣ ਨਾਲ ਉਤਸਰਜਿਤ ਗੈਸਾਂ ਦਾ ਨਿਰਮੋਚਿਤ ਬਲ ਉੱਪਰ ਵੱਲ ।

ਪ੍ਰਸ਼ਨ 10.
]ਜਦੋਂ ਕਿਸੇ ਝਾਪਰ ਦੀ ਚੁੰਜ (nosal) ਨੂੰ ਪਾਣੀ ਵਿੱਚ ਰੱਖ ਕੇ ਇਸਦੇ ਬਲਬ ਨੂੰ ਦਬਾਉਂਦੇ ਹਾਂ ਤਾਂ ਝਾਪਰ ਦੀ ਹਵਾ ਬੁਲਬੁਲਿਆਂ ਦੇ ਰੂਪ ਵਿੱਚ ਬਾਹਰ ਨਿਕਲਦੀ ਹੋਈ ਦਿਸਦੀ ਹੈ । ਬਲਬ ਉੱਤੇ ਦਾਬ ਹਟਾਉਣ ਤੇ ਡਾਰ ਵਿੱਚ ਪਾਣੀ ਭਰ ਜਾਂਦਾ ਹੈ । ਝਾਪਰ ਵਿੱਚ ਪਾਣੀ ਚੜ੍ਹਨ ਦਾ ਕਾਰਨ ਹੈ-
(ਉ) ਪਾਣੀ ਦਾ ਦਾਬ .
(ਆ) ਧਰਤੀ ਦੀ ਗੁਰੂਤਾ
(ੲ) ਰਬੜ ਦੇ ਬਲਬ ਦੀ ਆਕ੍ਰਿਤੀ
(ਸ) ਵਾਯੂਮੰਡਲੀ ਦਾਬ ।
ਉੱਤਰ-
(ਸ) ਵਾਯੂਮੰਡਲੀ ਦਾਬ ।

PSEB 8th Class Science Solutions Chapter 11 ਬਲ ਅਤੇ ਦਾਬ

PSEB Solutions for Class 8 Science ਬਲ ਅਤੇ ਦਾਬ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਰਮਨ ਇਹ ਵੇਖ ਕੇ ਹੈਰਾਨ ਸੀ ਕਿ ਊਠ, ਰੇਤ ਵਿੱਚ ਆਸਾਨੀ ਨਾਲ ਚੱਲ ਸਕਦਾ ਹੈ ਜਦ ਕਿ ਉਹ ਆਪ ਨੰਗੇ ਪੈਰੀਂ ਰੇਤ ਵਿੱਚ ਮੁਸ਼ਕਲ ਨਾਲ ਚਲ ਪਾਉਂਦਾ ਹੈ ? ਇਸਦਾ ਕੀ ਕਾਰਨ ਹੈ ?
(ਉ) ਉਠ ਦੇ ਪੈਰ ਦੀ ਸੜਾ ਦਾ ਖੇਤਰਫਲ ਜ਼ਿਆਦਾ ਹੁੰਦਾ ਹੈ ।
(ਅ) ਰਮਨ ਦੇ ਪੈਰ ਦੀ ਸਤ੍ਹਾ ਦਾ ਖੇਤਰਫਲ ਜ਼ਿਆਦਾ ਹੈ
(ਈ) ਉਪਰੋਕਤ ਦੋਵੇਂ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਉਠ ਦੇ ਪੈਰ ਦੀ ਸੜਾ ਦਾ ਖੇਤਰਫਲ ਜ਼ਿਆਦਾ ਹੁੰਦਾ ਹੈ ।

2. ਕਿਸੇ ਵਸਤੂ ਉੱਤੇ ਬਲ ਲਗਾਉਣ ਨਾਲ
(ਉ) ਸਿਰਫ ਵਸਤੁ ਦੀ ਗਤੀ ਤੇਜ਼ ਹੁੰਦੀ ਹੈ ।
(ਅ) ਸਿਰਫ ਵਸਤੂ ਦੀ ਗਤੀ ਘੱਟ ਹੁੰਦੀ ਹੈ ।
(ਇ) ਸਿਰਫ ਵਸਤੁ ਦੀ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਹੁੰਦਾ ਹੈ ।
(ਸ) ਉੱਪਰ ਦਿੱਤੇ ਸਾਰੇ ਪ੍ਰਭਾਵ ਸੰਭਵ ਹਨ ।
ਉੱਤਰ-
(ਸ) ਉੱਪਰ ਦਿੱਤੇ ਸਾਰੇ ਪ੍ਰਭਾਵ ਸੰਭਵ ਹਨ ।

3. ਬਲ ਹੈ
(ਉ) ਕਿਸੇ ਵਸਤੂ ਉੱਪਰ ਲੱਗਣ ਵਾਲਾ ਧੱਕਾ
(ਅ) ਕਿਸੇ ਵਸਤੁ ਉੱਪਰ ਲੱਗਣ ਵਾਲਾ ਖਿਚਾਅ
(ਇ) ਕਿਸੇ ਵਸਤੁ ਉੱਪਰ ਲੱਗਣ ਵਾਲਾ ਧੱਕਾ ਜਾਂ ਖਿਚਾਅ
(ਸ) ਨਾ ਤਾਂ ਧੱਕਾ ਅਤੇ ਨਾ ਹੀ ਖਿਚਾਅ ।
ਉੱਤਰ-
(ੲ) ਕਿਸੇ ਵਸਤੁ ਉੱਪਰ ਲੱਗਣ ਵਾਲਾ ਧੱਕਾ ਜਾਂ ਖਿਚਾਅ ।

4. ਪਾਚਨ ਕਿਰਿਆ ਦੌਰਾਨ ਭੋਜਨ ਨਲੀ ਵਿੱਚ ਭੋਜਨ ਅੱਗੇ ਵੱਲ ਧੱਕਿਆ ਜਾਦਾ ਹੈ
(ਉ) ਰਗੜ ਬਲ ਦੁਆਰਾ
(ਅ) ਪੇਸ਼ੀ ਬਲ ਦੁਆਰਾ
(ੲ) ਅਸੰਪਰਕ ਬਲ ਦੁਆਰਾ
(ਸ) ਉੱਪਰ ਦਿੱਤੇ ਗਏ ਸਾਰੇ ।
ਉੱਤਰ-
(ਅ) ਪੇਸ਼ੀ ਬਲ ਦੁਆਰਾ ॥

5. ਗਤੀਸ਼ੀਲ ਵਸਤੂ ਉੱਪਰ ਰਗੜ ਬਲ ਹਮੇਸ਼ਾ
(ਉ) ਗਤੀ ਦੀ ਦਿਸ਼ਾ ਵਿੱਚ ਲਗਦਾ ਹੈ ।
(ਅ) ਗਤੀ ਤੋਂ ਵਿਪਰੀਤ ਦਿਸ਼ਾ ਵਿੱਚ ਲਗਦਾ ਹੈ ।
(ਇ)ਗਤੀ ਦੀ ਦਿਸ਼ਾ ਦੇ ਲੰਬਵਤ ਉੱਪਰ ਵੱਲ ਲਗਦਾ ਹੈ
(ਸ) ਗਤੀ ਦੀ ਦਿਸ਼ਾ ਦੇ ਲੰਬਵਤ ਹੇਠਾਂ ਵੱਲ ਲਗਦਾ ਹੈ ।
ਉੱਤਰ-
(ਅ) ਗਤੀ ਤੋਂ ਵਿਪਰੀਤ ਦਿਸ਼ਾ ਵਿੱਚ ਲਗਦਾ ਹੈ ।

6. ਰੇਲਵੇ ਸਟੇਸ਼ਨ ‘ਤੇ ਕੁਲੀ ਭਾਰੀ ਵਜ਼ਨ ਉਠਾਉਣ ਸਮੇਂ ਸਿਰ ਉੱਪਰ ਕੱਪੜੇ ਨੂੰ ਗੋਲ ਲਪੇਟ ਕੇ ਰੱਖਦਾ ਹੈ
(ਉ) ਬਲ ਵਧਾਉਣ ਲਈ .
(ਅ) ਦਾਬ ਵਧਾਉਣ ਲਈ
(ਬ) ਵਜ਼ਨ ਘੱਟ ਕਰਨ ਲਈ
(ਸ) ਦਾਬ ਘੱਟ ਕਰਨ ਲਈ ।
ਉੱਤਰ-
(ਸ) ਦਾਬ ਘੱਟ ਕਰਨ ਲਈ ।

7. ਵਾਂ ਦੁਆਰਾ ਲਗਾਇਆ ਗਿਆ ਦਾਬ ਗਹਿਰਾਈ ਵੱਧਣ ਨਾਲ
(ਉ) ਘੱਟ ਹੁੰਦਾ ਹੈ
(ਅ) ਸਮਾਨ ਹੁੰਦਾ ਹੈ
(ਈ) ਵੱਧਦਾ ਹੈ।
(ਸ) ਵ ਦੀ ਪ੍ਰਕਿਰਤੀ ਤੇ ਨਿਰਭਰ ਕਰਦਾ ਹੈ ।
ਉੱਤਰ-
(ਈ) ਵੱਧਦਾ ਹੈ ।

PSEB 8th Class Science Solutions Chapter 11 ਬਲ ਅਤੇ ਦਾਬ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਤੀ ਨਾਲ ਸੰਬੰਧਿਤ ਕਾਰਜਾਂ ਨੂੰ ਕਿਹੜੇ ਨਾਂ ਦਿੱਤੇ ਜਾ ਸਕਦੇ ਹਨ ?
ਉੱਤਰ-
ਖਿੱਚ ਅਤੇ ਧੱਕਾ ।

ਪ੍ਰਸ਼ਨ 2. ਬਲ ਕੀ ਹੈ ?
ਉੱਤਰ-
ਬਲ-ਉਹ ਖਿੱਚ ਜਾਂ ਧੱਕਾ ਹੈ ਜੋ ਵਸਤੂ ਦੀ ਗਤੀ ਜਾਂ ਆਕਾਰ ਵਿੱਚ ਬਦਲਾਅ ਕਰਦਾ ਹੈ ਜਾਂ ਕਰਨ ਦੀ ਕੋਸ਼ਿਸ਼ ਕਰਦਾ ਹੈ |

ਪ੍ਰਸ਼ਨ 3.
ਦਾਬ ਤੋਂ ਕੀ ਭਾਵ ਹੈ ?
ਉੱਤਰ-
ਦਾਬ-ਇਕਾਈ ਖੇਤਰਫਲ ਤੇ ਲਗਾਏ ਗਏ ਬਲ ਨੂੰ ਦਾਬ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਜਦੋਂ ਬਲ ਨੂੰ ਗਤੀ ਦੀ ਦਿਸ਼ਾ ਵਿੱਚ ਲਗਾਇਆ ਜਾਂਦਾ ਹੈ, ਤਾਂ ਕੀ ਹੁੰਦਾ ਹੈ ?
ਉੱਤਰ-
ਗਤੀ ਵਿੱਚ ਵਾਧਾ ਹੁੰਦਾ ਹੈ ।

ਪ੍ਰਸ਼ਨ 5.
ਕੀ ਹੁੰਦਾ ਹੈ ਜਦੋਂ ਸਮਾਨ ਮੁੱਲ ਵਾਲੇ ਬਲ ਉਲਟ ਦਿਸ਼ਾ ਵਿੱਚ ਲਗਾਏ ਜਾਂਦੇ ਹਨ ?
ਉੱਤਰ-
ਪਰਿਣਾਮੀ ਜਾਂ ਨੇਟ ਬਲ ਜ਼ੀਰੋ ਹੋਵੇਗਾ ਅਰਥਾਤ ਵਸਤੂ ਕਿਸੇ ਦਿਸ਼ਾ ਵਿੱਚ ਗਤੀ ਨਹੀਂ ਕਰੇਗੀ ।

ਪ੍ਰਸ਼ਨ 6.
ਸੰਪਰਕ ਬਲ ਕੀ ਹੈ ?
ਉੱਤਰ-
ਸੰਪਰਕ ਬਲ-ਇਹ ਬਲ, ਜੋ ਕਿ ਵਸਤੂਆਂ ਦੇ ਆਪਸੀ ਸੰਪਰਕ ਵਿੱਚ ਆਉਣ ਤੇ ਲੱਗਦਾ ਹੈ, ਸੰਪਰਕ ਬਲ ਕਹਾਉਂਦਾ ਹੈ ।

ਪ੍ਰਸ਼ਨ 7.
ਸੰਪਰਕ ਬਲ ਦਾ ਉਦਾਹਰਨ ਦਿਉ ।
ਉੱਤਰ-
ਪੇਸ਼ੀ ਬਲ ਅਤੇ ਰਗੜ ਬਲ ।

PSEB 8th Class Science Solutions Chapter 11 ਬਲ ਅਤੇ ਦਾਬ

ਪ੍ਰਸ਼ਨ 8.
ਗੁਰੂਤਾ ਬਲ ਕਿਸ ਤਰ੍ਹਾਂ ਦਾ ਬਲ ਹੈ ?
ਉੱਤਰ-
ਅਸੰਪਰਕ ਬਲ ।

ਪ੍ਰਸ਼ਨ 9.
ਕਿਸੇ ਇੱਕ ਅਸੰਪਰਕ ਬਲ ਦਾ ਉਦਾਹਰਨ ਦਿਉ ।
ਉੱਤਰ-
ਚੁੰਬਕੀ ਬਲ ।

ਪ੍ਰਸ਼ਨ 10.
ਸਥਿਰ ਬਿਜਲਈ ਬਲ ਕੀ ਹੈ ?
ਉੱਤਰ-
ਚਾਰਜਿਤ ਵਸਤੁਆਂ ਦੁਆਰਾ ਲਗਾਇਆ ਗਿਆ ਬਲ ।

ਪ੍ਰਸ਼ਨ 11.
ਦਾਬ ਨੂੰ ਕਿਸੇ ਤਰ੍ਹਾਂ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ ?
ਉੱਤਰ-
ਖੇਤਰਫਲ ਵਿੱਚ ਬਦਲਾਅ ਲਿਆ ਕੇ ॥

ਪ੍ਰਸ਼ਨ 12.
ਦੀਵਾਰ ਦੀ ਨੀਂਹ ਚੌੜੀ ਕਿਉਂ ਰੱਖੀ ਜਾਂਦੀ ਹੈ ?
ਉੱਤਰ-
ਦੀਵਾਰ ਦੇ ਆਧਾਰ ਤੇ ਲੱਗ ਰਹੇ ਦਾਬ ਨੂੰ ਘੱਟ ਕਰਨ ਲਈ ।

ਪ੍ਰਸ਼ਨ 13.
ਬਲ, ਖੇਤਰਫਲ ਅਤੇ ਦਾਬ ਵਿੱਚ ਸੰਬੰਧ ਦੱਸੋ ।
ਉੱਤਰ-
PSEB 8th Class Science Solutions Chapter 11 ਬਲ ਅਤੇ ਦਾਬ 2

ਪ੍ਰਸ਼ਨ 14.
ਕੱਟਣ ਅਤੇ ਛੇਕ ਕਰਨ ਲਈ ਕਿਹੋ ਜਿਹੇ ਔਜ਼ਾਰ ਚਾਹੀਦੇ ਹਨ ?
ਉੱਤਰ-
ਤਿੱਖੀ ਧਾਰ ਵਾਲੇ ।

ਪ੍ਰਸ਼ਨ 15.
ਟਿਊਬਾਂ ਹਵਾ ਭਰਨ ਨਾਲ ਫੁੱਲ ਕਿਉਂ ਜਾਂਦੀਆਂ ਹਨ ?
ਉੱਤਰ-
ਟਿਉਬ ਦੀ ਦੀਵਾਰ ਤੇ ਹਵਾ ਦੇ ਦਾਬ ਵੱਧਣ ਦੇ ਕਾਰਨ ।

ਪ੍ਰਸ਼ਨ 16.
ਫੁਵਾਰਾ ਕਿਸ ਸਿਧਾਂਤ ਤੇ ਕਾਰਜ ਕਰਦਾ ਹੈ ?
ਉੱਤਰ-
ਤਰਲ ਦਾਬ ਪਾਉਂਦੇ ਹਨ ।

ਪ੍ਰਸ਼ਨ 17.
ਧਰਤੀ ਦੇ ਇਰਦ-ਗਿਰਦ ਵਾਤਾਵਰਨ ਦੇ ਆਵਰਨ (ਗਿਲਾਫ) ਨੂੰ ਕੀ ਕਹਿੰਦੇ ਹਨ ?
ਉੱਤਰ-
ਵਾਯੂਮੰਡਲ ।

PSEB 8th Class Science Solutions Chapter 11 ਬਲ ਅਤੇ ਦਾਬ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਿੱਤਰ ਵਿੱਚ ਵਿਖਾਈ ਕਿਰਿਆ ਵਿੱਚ ਇੱਕ ਪਾਈਪ ਦੇ ਇੱਕ ਪਾਸੇ ਰਬੜ ਦੀ ਸ਼ੀਟ ਬੰਨ੍ਹ ਕੇ ਪਾਣੀ ਪਾਇਆ ਗਿਆ ਹੈ। ਜੇਕਰ ਪਾਣੀ ਦੇ ਕਾਲਮ ਦੀ ਉੱਚਾਈ ਵਧਾ ਦਿੱਤੀ ਜਾਵੇ ਤਾਂ ਰਬੜ ਦੇ ਗੁਬਾਰੇ ‘ ਤੇ ਕੀ ਪ੍ਰਭਾਵ ਪਵੇਗਾ ? ਕਾਰਨ ਵੀ ਦੱਸੋ।
PSEB 8th Class Science Solutions Chapter 11 ਬਲ ਅਤੇ ਦਾਬ 3
ਉੱਤਰ-
ਪਾਈਪ ਵਿੱਚ ਪਾਣੀ ਦੇ ਲੇਵਲ ਦੀ ਉੱਚਾਈ ਵਧਾਉਣ ਨਾਲ ਪਾਈਪ ਦੇ ਸਿਰੇ ‘ਤੇ ਬੰਨ੍ਹੀ ਹੋਈ ਰਬੜ ਦੀ ਸ਼ੀਟ ਵਧੇਰੀ ਬਾਹਰ ਵੱਲ ਨੂੰ ਫੁੱਲ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਜਿਉਂ ਹੀ ਪਾਣੀ ਦਾ ਲੇਵਲ ਵੱਧਦਾ ਹੈ ਰਬੜ ਤੇ ਦਬਾਓ ਵੀ ਵੱਧ ਜਾਂਦਾ ਹੈ ਜਿਸ ਕਰਕੇ ਰਬੜ ਸ਼ੀਟ ਜ਼ਿਆਦਾ ਫੁੱਲ ਜਾਂਦੀ ਹੈ।

ਪ੍ਰਸ਼ਨ 2.
ਗਤੀ ਕਰਦੀ ਗੇਂਦ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉੱਤਰ-
ਗਤੀ ਦੀ ਉਲਟ ਦਿਸ਼ਾ ਵਿੱਚ ਬਲ ਲਗਾ ਕੇ ਗੇਂਦ ਨੂੰ ਰੋਕਿਆ ਜਾ ਸਕਦਾ ਹੈ ।

ਪ੍ਰਸ਼ਨ 3.
ਕੀ ਇੱਕ ਸਮਤਲ ਸਤਹਿ ਤੇ ਵਸਤੂ ਦੀ ਗਤੀ ਘੱਟ ਹੋ ਸਕਦੀ ਹੈ ? ਜੇ ਹਾਂ ਤਾਂ ਕਿਉਂ ?
ਉੱਤਰ-
ਇੱਕ ਗਤੀ ਕਰਦੀ ਵਸਤੁ ਦੀ ਗਤੀ ਸਮਤਲ ਸਤਹਿ ਤੇ ਘੱਟ ਹੋ ਸਕਦੀ ਹੈ ਕਿਉਂਕਿ ਇਸਦੀ ਸਮਤਲੇ ਸਤਹਿ ਦੇ ਵਿੱਚ ਰਗੜ ਹੁੰਦੀ ਹੈ । ਰਗੜ ਉਲਟੀ ਦਿਸ਼ਾ ਵਿੱਚ ਬਲ ਲਗਾਉਂਦੀ ਹੈ ਜਿਸ ਨਾਲ ਵਸਤੂ ਦੀ ਗਤੀ ਘੱਟ ਹੋ ਜਾਂਦੀ ਹੈ ।

ਪ੍ਰਸ਼ਨ 4.
ਨੇਟ ਬਲ ਜ਼ੀਰੋ ਕਦੋਂ ਹੁੰਦਾ ਹੈ ? ਉਦਾਹਰਨ ਦਿਉ ।
ਉੱਤਰ-
ਜਦੋਂ ਕਿਸੇ ਵਸਤੂ ਤੇ ਦੋ ਬਲ ਇਕ-ਦੂਸਰੇ ਤੋਂ ਉਲਟ ਦਿਸ਼ਾ ਵਿੱਚ ਅਤੇ ਬਰਾਬਰ ਮਾਨ ਵਾਲੇ ਲਗਦੇ ਹਨ, ਤਾਂ ਨੇਟ ਬਲ ਜ਼ੀਰੋ ਹੁੰਦਾ ਹੈ । ਉਦਾਹਰਨ-ਰੱਸਾਕਸ਼ੀ ਦੀ ਖੇਡ ।

ਪ੍ਰਸ਼ਨ 5.
ਬਲ ਇੱਕ ਸਦਿਸ਼ ਰਾਸ਼ੀ ਹੈ । ਕਿਵੇਂ ?
ਉੱਤਰ-
ਸਦਿਸ਼ ਰਾਸ਼ੀ ਵਿੱਚ ਮੁੱਲ ਅਤੇ ਦਿਸ਼ਾ ਦੋਨੋਂ ਹੁੰਦੇ ਹਨ ! ਬਲ ਨੂੰ ਪਰਿਭਾਸ਼ਿਤ ਕਰਨ ਲਈ ਦੋਨੋਂ ਮੁੱਲ ਅਤੇ ਦਿਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ । ਇਸ ਲਈ ਬਲ ਸਦਿਸ਼ ਰਾਸ਼ੀ ਹੈ ।

ਪ੍ਰਸ਼ਨ 6.
ਬਲ ਦੇ ਦੋ ਪ੍ਰਭਾਵ ਲਿਖੋ ।
ਉੱਤਰ-
ਬਲ ਦੇ ਪ੍ਰਭਾਵ

  • ਬਲ ਗੜੀ ਦੀ ਸਥਿਤੀ ਵਿੱਚ ਪਰਿਵਰਤਨ ਲਿਆਉਂਦਾ ਹੈ ।
  • ਬਲ ਆਕਾਰ ਵਿੱਚ ਵੀ ਪਰਿਵਰਤਨ ਲਿਆਉਂਦਾ ਹੈ !

ਪ੍ਰਸ਼ਨ 7.
ਵਸਤੂ ਦੀ ਗਤੀ ਦੀ ਸਥਿਤੀ ਤੋਂ ਕੀ ਭਾਵ ਹੈ ?
ਉੱਤਰ-
ਵਸਤੂ ਦੀ ਚਾਲ ਅਤੇ ਦਿਸ਼ਾ ਵਸਤੂ ਦੀ ਗਤੀ ਦੀ ਸਥਿਤੀ ਕਹਾਉਂਦੀ ਹੈ । ਵਿਰਾਮ ਦੀ ਅਵਸਥਾ ਵਿੱਚ ਚਾਲ ਜ਼ੀਰੋ ਹੁੰਦੀ ਹੈ । ਚਾਲ ਅਤੇ ਦਿਸ਼ਾ ਵਿੱਚ ਪਰਿਵਰਤਨ ਨਾਲ ਵਸਤੂ ਦੀ ਗਤੀ ਦੀ ਸਥਿਤੀ ਵਿੱਚ ਪਰਿਵਰਤਨ ਆਉਂਦਾ ਹੈ ।

PSEB 8th Class Science Solutions Chapter 11 ਬਲ ਅਤੇ ਦਾਬ

ਪ੍ਰਸ਼ਨ 8.
ਪੇਸ਼ੀ ਬਲ ਦੇ ਉਦਾਹਰਨ ਦਿਉ ।
ਉੱਤਰ-
ਟਹਿਲਣਾ, ਸਾਹ ਲੈਣਾ, ਦੌੜਨਾ, ਭਾਰ ਉਠਾਉਣਾ, ਬਰਫ਼ ਤੇ ਚੱਲਣਾ, ਸੱਟ ਮਾਰਨਾ ਆਦਿ ਕੁੱਝ ਉਦਾਹਰਨ ਹਨ ਜਿਨ੍ਹਾਂ ਵਿੱਚ ਪੇਸ਼ੀ ਬਲ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 9.
ਸੰਪਰਕ ਬਲ ਦੀ ਇੱਕ ਉਦਾਹਰਨ ਦਿਉ ।
ਉੱਤਰ-
ਕੈਰਮ ਬੋਰਡ ਦੀ ਖੇਡ ਵਿੱਚ ਇੱਕ ਗੋਟੀ ਨਾਲ ਦੂਸਰੀ ਗੋਟੀ ਟਕਰਾਉਂਦੀ ਹੈ, ਤਾਂ ਵਿਰਾਮ ਅਵਸਥਾ ਵਾਲੀ ਗੋਟੀ ਗਤੀ ਵਿੱਚ ਆ ਜਾਂਦੀ ਹੈ । ਇਹ ਸੰਪਰਕ ਬਲ ਦਾ ਉਦਾਹਰਨ ਹੈ ।

ਪ੍ਰਸ਼ਨ 10.
ਦਾਬ ਦੀ ਪਰਿਭਾਸ਼ਾ ਦਿਓ । ਇਸਦਾ ਮਾਤ੍ਰਿਕ ਕੀ ਹੈ ?
ਉੱਤਰ-
ਦਾਬ-ਪ੍ਰਤੀ ਇਕਾਈ ਖੇਤਰਫ਼ਲ ਤੇ ਲੱਗਣ ਵਾਲੇ ਬਲ ਨੂੰ ਦਾਬ ਕਹਿੰਦੇ ਹਨ !
PSEB 8th Class Science Solutions Chapter 11 ਬਲ ਅਤੇ ਦਾਬ 4
ਦਬਾਅ ਦਾ ਮਾਤ੍ਰਿਕ ਪਾਸਕਲ ਜਾਂ Nm-2 ਹੈ ।

ਪ੍ਰਸ਼ਨ 11.
ਫਲ ਨੂੰ ਕੱਟਣ ਲਈ ਤੇਜ਼ ਧਾਰ ਵਾਲਾ ਚਾਕੂ ਕਿਉਂ ਚਾਹੀਦਾ ਹੈ ?
ਉੱਤਰ-
ਤੇਜ਼ ਧਾਰ ਵਾਲਾ ਚਾਕੂ ਫ਼ਲ ਤੇ ਵਧੇਰੇ ਦਾਬ ਪਾਉਂਦਾ ਹੈ ਜੋ ਫ਼ਲ ਨੂੰ ਸੌਖਿਆਂ ਕੱਟ ਦਿੰਦਾ ਹੈ ।

ਪ੍ਰਸ਼ਨ 12.
ਪਾਣੀ ਨਾਲ ਭਰੀ ਬੋਤਲ ਵਿੱਚ ਦਾਬ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਕਿੱਥੇ ਹੋਵੇਗਾ ?
ਉੱਤਰ-
ਪਾਣੀ ਨਾਲ ਭਰੀ ਬੋਤਲ ਵਿੱਚ ਦਾਬ ਬੋਤਲ ਦੇ ਹੇਠਲੇ ਤਲ ਤੇ ਸਭ ਤੋਂ ਵੱਧ ਹੋਵੇਗਾ ਅਤੇ ਉਪਰੀ ਸਤਹਿ ਤੇ ਸਭ ਤੋਂ ਘੱਟ ਹੋਵੇਗਾ ।

ਪ੍ਰਸ਼ਨ 13.
ਹਵਾ ਭਰਨ ਨਾਲ ਗੁਬਾਰਾ ਕਿਉਂ ਫੈਲ ਜਾਂਦਾ ਹੈ ?
ਉੱਤਰ-
ਗੁਬਾਰੇ ਵਿੱਚ ਹਵਾ ਭਰਨ ਨਾਲ, ਹਵਾ ਗੁਬਾਰੇ ਦੀਆਂ ਅੰਦਰਲੀਆਂ ਕੰਧਾਂ ਤੇ ਦਾਬ ਪਾਉਂਦੀ ਹੈ । ਇਹ ਦਾਬ ਗੁਬਾਰੇ ਨੂੰ ਫੈਲਾਉਂਦਾ ਹੈ ।

ਪ੍ਰਸ਼ਨ 14.
ਵਾਯੂਮੰਡਲੀ ਦਾਬ ਕੀ ਹੈ ?
ਉੱਤਰ-
ਵਾਯੂਮੰਡਲੀ ਦਾਬ-ਧਰਤੀ ਦੇ ਚਾਰੋਂ ਪਾਸੇ ਹਵਾ ਦਾ ਆਵਰਨ (ਗਿਲਾਫ਼ ਹੈ । ਹਵਾ ਦਾ ਸਤੰਭ, ਤਰਲ ਸਤੰਭ ਦੀ ਤਰ੍ਹਾਂ ਹੀ ਦਾਬ ਪਾਉਂਦਾ ਹੈ । ਹਵਾ ਦੇ ਇਸ ਦਾਬ ਨੂੰ ਵਾਯੁਮੰਡਲੀ ਦਾਬ ਕਿਹਾ ਜਾਂਦਾ ਹੈ ।

ਪ੍ਰਸ਼ਨ 15.
ਵਾਯੂਮੰਡਲੀ ਦਾਬ ਵੱਧ ਹੈ, ਪਰੰਤੂ ਇਸ ਦਾਬ ਨਾਲ ਅਸੀਂ ਪਿਚਕਦੇ ਕਿਉਂ ਨਹੀਂ ?
ਉੱਤਰ-
ਸਾਡਾ ਸਰੀਰ ਅਤੇ ਹੋਰ ਜੰਤੂਆਂ ਦਾ ਸਰੀਰ ਸੈੱਲਾਂ ਤੋਂ ਬਣਿਆ ਹੈ ਜਿਸ ਵਿੱਚ ਤਰਲ ਹਨ, ਜੋ ਅੰਦਰ ਤੋਂ ਬਾਹਰ ਵੱਲ ਦਾਬ ਪਾਉਂਦੇ ਹਨ | ਸਰੀਰ ਦੇ ਅੰਦਰ ਦਾ ਦਾਬ ਵਾਯੂਮੰਡਲੀ ਦਾਬ ਦੇ ਬਰਾਬਰ ਹੁੰਦਾ ਹੈ । ਇਸ ਲਈ ਅਸੀਂ ਪਿਦਕਣ ਤੋਂ ਬਚ ਜਾਂਦੇ ਹਾਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦਿੱਤੇ ਹੋਏ ਚਿੱਤਰਾਂ ਨੂੰ ਦੇਖ ਕੇ ਦੱਸੋ ਤੁਸੀਂ ਇਸ ਤੋਂ ਕੀ ਨਤੀਜਾ ਕੱਢਿਆ ਹੈ ?
PSEB 8th Class Science Solutions Chapter 11 ਬਲ ਅਤੇ ਦਾਬ 5
ਉੱਤਰ-

  • ਦੋਨਾਂ ਚਿੱਤਰਾਂ ਦੀ ਸਾਈਡ ਨਲੀ ਤੇ ਲੱਗੀ ਰਬੜ ਸ਼ੀਟ ਦੇ ਫੁਲਾਅ ਤੋਂ ਇਹ ਪਤਾ ਲਗਦਾ ਹੈ ਵ ਬਰਤਨ ਦੀਆਂ ਦੀਵਾਰਾਂ ਉੱਤੇ ਦਾਬ ਪਾਉਂਦਾ ਹੈ ।
  • ਚਿੱਤਰ B ਦੀ ਬੋਤਲ ਵਿਚ ਪਾਣੀ ਦਾ ਲੈਵਲ ਚਿੱਤਰ A ਦੀ ਬੋਤਲ ਦੇ ਪਾਣੀ ਦੇ ਲੇਵਲ ਨਾਲੋਂ ਵੱਧ ਹੋਣ ਕਰਕੇ ਪਾਣੀ ਦਾ ਦਾਬ ਵੱਧ ਗਿਆ ਹੈ ਜਿਸ ਦੇ ਸਿੱਟੇ ਵਜੋਂ ਰਬੜ ਦੀ ਸ਼ੀਟ ਦਾ ਫੁਲਾਅ ਵੱਧ ਹੈ । ਅਰਥਾਤ ਬਰਤਨ ਵਿਚ ਲਏ ਜਾਣ ਵਾਲੇ ਪਾਣੀ ਦਾ ਦਾਬ ਪਾਣੀ ਦੇ ਕਾਲਮ ਦੀ ਉੱਚਾਈ ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 2.
ਅਧਿਆਪਕ ਨੇ ਇਕ ਸੜਾ ਤੇ ਰਬੜ ਦਾ ਚੂਸਕ ਦਬਾ ਕੇ ਲਗਾ ਦਿੱਤਾ । ਹੁਣ ਮੋਹਨ ਨੂੰ ਕਿਹਾ ਕਿ ਹੌਲੀ ਜਿਹਾ ਥੋੜਾ ਖਿੱਚ ਕੇ ਇਸ ਨੂੰ ਹਟਾਓ । ਅਜਿਹਾ ਕਰਨ ਤੇ ਉਹ ਚੂਸਕ ਨੂੰ ਖਿੱਚ ਕੇ ਵੱਖ ਨਹੀਂ ਕਰ ਸਕਿਆ । ਦੋਬਾਰਾ ਉਸ ਨੂੰ ਕਿਹਾ ਗਿਆ ਕੀ ਵੱਧ ਬਲ ਲਗਾ ਕੇ ਇਸ ਨੂੰ ਸੱਤਾ ਤੋਂ ਵੱਖ ਕਰੋ ਜਿਸ ਵਿਚ ਉਹ ਸਫਲ ਹੋ ਗਿਆ । ਕਿਰਿਆ ਕਲਾਪ ਤੋਂ ਤੁਸੀਂ ਕੀ ਨਤੀਜਾ ਕੱਢਿਆ ?
PSEB 8th Class Science Solutions Chapter 11 ਬਲ ਅਤੇ ਦਾਬ 6
ਉੱਤਰ-
ਚੂਸਕ ਨੂੰ ਦਬਾਉਣ ਨਾਲ ਤਾਂ ਚੂਸਕ ਕੱਪ ਅਤੇ ਸਰ੍ਹਾਂ ਦੇ ਵਿਚਲੀ ਹਵਾ ਬਾਹਰ ਨਿਕਲ ਜਾਂਦੀ ਹੈ । ਹੁਣ ਚੂਸਕ ਉੱਤੇ ਵਾਯੂਮੰਡਲੀ ਦਾਬ ਲੱਗਦਾ ਜਿਸ ਕਰਕੇ ਚੂਸਕ ਸੜਾ ਨਾਲ ਚਿਪਕ ਜਾਂਦਾ ਹੈ । ਚੂਸਕ ਉਸੇ ਸਥਿਤੀ ਵਿਚ ਸੜਾ ਤੋਂ ਵੱਖ ਹੁੰਦਾ ਹੈ ਜਦੋਂ ਲਗਾਏ ਗਏ ਬਲ ਦੀ ਮਾਤਰਾ ਇੰਨੀ ਹੋਵੇ ਕਿ ਵਾਯੂਮੰਡਲੀ ਦਾਬ ਤੋਂ ਪਾਰ ਪਾ ਸਕੇ ।

PSEB 8th Class Science Solutions Chapter 11 ਬਲ ਅਤੇ ਦਾਬ

ਪ੍ਰਸ਼ਨ 3.
ਹੇਠਾਂ ਦਿੱਤੇ ਗਏ ਚਿੱਤਰ ਦਾ ਚੰਗੀ ਤਰ੍ਹਾਂ ਅਧਿਐਨ ਕਰਕੇ ਦੱਸੋ । ਪਾਣੀ ਨਾਲ ਭਰੇ ਗਿਲਾਸ ਉੱਤੇ ਰੱਖੇ ਗੱਤੇ ਤੋਂ ਹੱਥ ਹਟਾਉਣ ਤੋਂ ਬਾਅਦ ਵੀ ਗਿਲਾਸ ਵਿਚੋਂ ਪਾਣੀ ਕਿਉਂ ਨਹੀਂ ਡਿੱਗਦਾ ?
ਉੱਤਰ-
ਗੱਤੇ ਉੱਪਰ ਲੱਗ ਰਿਹਾ ਵਾਯੂਮੰਡਲੀ ਦਾਬ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਤੋਂ ਪਾਣੀ ਦਾ ਭਾਰ ਪਾਰ ਨਹੀਂ ਪਾ ਸਕਦਾ । ਇਸ ਲਈ ਗੱਤਾ ਵਾਯੂਮੰਡਲੀ ਦਾਬ ਕਾਰਨ ਉੱਪਰ ਵੱਲ ਧੱਕਿਆ ਜਾਂਦਾ ਹੈ । ਜਿਸ ਕਰਕੇ ਗਿਲਾਸ ਵਿਚੋਂ ਪਾਣੀ ਬਾਹਰ ਨਹੀਂ ਡਿੱਗਦਾ ਹੈ ।
PSEB 8th Class Science Solutions Chapter 11 ਬਲ ਅਤੇ ਦਾਬ 7

ਪ੍ਰਸ਼ਨ 4.
ਬਲ ਦੀਆਂ ਵੱਖ-ਵੱਖ ਕਿਸਮਾਂ ਦੇ ਨਾਮ ਲਿਖੋ ।
ਉੱਤਰ-
ਬਲ ਦੀਆਂ ਕਿਸਮਾਂ ਹਨ-

  • ਪੇਸ਼ੀ ਬਲ
  • ਚੁੰਬਕੀ ਬਲ
  • ਸਥਿਰ ਬਿਜਲਈ ਬਲ
  • ਗੁਰੂਤਾ ਬਲ
  • ਰਗੜ ਬਲ ।

ਪ੍ਰਸ਼ਨ 5.
ਕੀ ਬਲ ਨਾਲ ਸਿਰਫ਼ ਦਿਸ਼ਾ ਵਿੱਚ ਪਰਿਵਰਤਨ ਹੋ ਸਕਦਾ ਹੈ, ਗਤੀ ਵਿੱਚ ਨਹੀਂ ? ਜੇ ਹਾਂ, ਤਾਂ ਕਿਵੇਂ ?
ਉੱਤਰ-
ਬਿਨਾਂ ਗਤੀ ਵਿੱਚ ਪਰਿਵਰਤਨ ਲਿਆਉਂਦੇ ਬਲ ਦੁਆਰਾ ਵਸਤੂ ਦੀ ਦਿਸ਼ਾ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ । ਇਸਦੇ ਲਈ ਹੇਠ ਲਿਖਿਆ ਪ੍ਰਯੋਗ ਹੈ ਪ੍ਰਯੋਗ-ਇੱਕ ਛੋਟਾ ਪੱਥਰ ਲਓ, ਇਸ ਨੂੰ ਧਾਗੇ ਨਾਲ ਬੰਨ੍ਹ | ਧਾਗੇ ਨੂੰ ਹੱਥ ਨਾਲ ਘੁਮਾਓ | ਪੱਥਰ ਚੱਕਰੀ ਪੱਖ ਵਿੱਚ ਇੱਕ ਸਮਾਨ ਗਤੀ ਨਾਲ ਘੁੰਮਦਾ ਹੈ । ਜਦੋਂ ਘੁਮਾਉਣਾ ਬੰਦ ਕਰ ਕੇ ਛੱਡ ਦਿੱਤਾ ਜਾਵੇ ਤਾਂ ਪੱਥਰ ਸਰਲ ਰੇਖਾ ਵਿੱਚ ਆ ਜਾਂਦਾ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ ਬਲ ਨਾਲ ਦਿਸ਼ਾ ਵਿੱਚ ਪਰਿਵਰਤਨ ਹੁੰਦਾ ਹੈ, ਪਰੰਤੂ ਗਤੀ ਵਿੱਚ ਨਹੀਂ ।

ਪ੍ਰਸ਼ਨ 6.
ਗੁਰੂਤਾ ਬਲ ਨੂੰ ਅਸੰਪਰਕ ਬਲ ਕਿਉਂ ਕਿਹਾ ਜਾਂਦਾ ਹੈ ? ਵਿਆਖਿਆ ਕਰੋ ।
ਉੱਤਰ-
ਗੁਰੂਤਾ ਬਲ ਧਰਤੀ ਤੇ ਜਾਂ ਧਰਤੀ ਦੀ ਸਤਹਿ ਤੋਂ ਉੱਪਰ ਪਈਆਂ ਵਸਤੂਆਂ ਤੇ ਲਗਦਾ ਹੈ । ਇਹ ਦੂਰ ਵਾਲੀਆਂ ਵਸਤੂਆਂ ਤੇ ਵੀ ਲਗਦਾ ਹੈ । ਉਦਾਹਰਨ ਲਈ ਰੁੱਖਾਂ ਦੇ ਪੱਤੇ ਡਿੱਗਦੇ ਹਨ, ਨਦੀਆਂ ਵਿੱਚ ਪਾਣੀ ਹੇਠਾਂ ਵੱਲ ਵਗਦਾ ਹੈ, ਚੰਨ ਧਰਤੀ ਦੇ ਚਾਰੋਂ ਪਾਸੇ ਘੁੰਮਦਾ ਹੈ । ਇਹਨਾਂ ਸਾਰੇ ਉਦਾਹਰਨਾਂ ਵਿੱਚ ਵਸਤੁ ਧਰਤੀ ਦੇ ਸੰਪਰਕ ਵਿੱਚ ਨਹੀਂ ਹੈ । ਇਸ ਲਈ, ਇਸ ਨੂੰ ਅਸੰਪਰਕ ਬਲ ਕਹਿੰਦੇ ਹਨ ।

ਪ੍ਰਸ਼ਨ 7.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਦਾਬ ਗਹਿਰਾਈ ਦੇ ਨਾਲ ਵੱਧਦਾ ਹੈ ?
ਉੱਤਰ-
ਤਰਲ ਦਾ ਦਾਬ ਉਸਦੀ ਗਹਿਰਾਈ ਤੇ ਨਿਰਭਰ ਕਰਦਾ ਹੈ । ਇਸ ਨੂੰ ਹੇਠ ਲਿਖੇ ਪ੍ਰਯੋਗ ਦੁਆਰਾ ਸਿੱਧ ਕਰ ਸਕਦੇ ਹਾਂ ਪ੍ਰਯੋਗ-ਇੱਕ ਲੰਬਾ ਬਰਤਨ ਲਉ, ਜਿਸ ਵਿੱਚ ਘੱਟ ਤੋਂ ਘੱਟ ਤਿੰਨ ਛੇਕ ਹੋਣ (ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਹੈ । ਹੁਣ ਇਸ ਨੂੰ ਪਾਣੀ ਨਾਲ ਭਰੋ । ਤਿੰਨਾਂ ਛੇਕਾਂ ਵਿੱਚੋਂ ਪਾਣੀ ਦੀ ਧਾਰਾ ਬਾਹਰ ਨਿਕਲਦੀ ਹੈ । ਪਰੰਤੂ ਸਭ ਤੋਂ ਥੱਲੇ ਵਾਲੀ ਧਾਰਾ ਸਭ ਤੋਂ ਦੂਰ ਜਾ ਕੇ ਡਿਗਦੀ ਹੈ ।
PSEB 8th Class Science Solutions Chapter 11 ਬਲ ਅਤੇ ਦਾਬ 8
ਇਸ ਗੱਲ ਤੋਂ ਇਹ ਸਿੱਧ ਹੁੰਦਾ ਹੈ ਕਿ ਦਾਬ ਗਹਿਰਾਈ ਨਾਲ ਵੱਧਦਾ ਹੈ ।

ਪ੍ਰਸ਼ਨ 8.
ਇੱਕ ਵਸਤੂ ਤੇ ਬਲ ਲੱਗਣ ਦੇ ਨਤੀਜੇ ਲਿਖੋ ।
ਉੱਤਰ-
ਬਲ ਲੱਗਣ ਨਾਲ ਵਸਤੂ ਤੇ ਪ੍ਰਭਾਵ-

  • ਗਤੀ ਵਿੱਚ ਪਰਿਵਰਤਨ-ਬਲ ਵਸਤੂ ਦੀ ਗਤੀ ਬਦਲ ਸਕਦਾ ਹੈ ।
  • ਦਿਸ਼ਾ ਵਿੱਚ ਪਰਿਵਰਤਨ-ਬਲ ਨਾਲ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਹੁੰਦਾ ਹੈ ।
  • ਗਤੀ ਅਤੇ ਦਿਸ਼ਾ ਦੋਨਾਂ ਵਿੱਚ ਪਰਿਵਰਤਨ-ਬਲ ਵਸਤੂ ਦੀ ਗਤੀ ਅਤੇ ਦਿਸ਼ਾ ਦੋਨਾਂ ਨੂੰ ਬਦਲ ਸਕਦਾ ਹੈ ।
  • ਆਕ੍ਰਿਤੀ ਅਤੇ ਆਕਾਰ ਵਿੱਚ ਪਰਿਵਰਤਨ-ਬਲ ਨਾਲ ਵਸਤੂ ਦੀ ਆਕ੍ਰਿਤੀ ਅਤੇ ਆਕਾਰ ਦੋਨੋਂ ਬਦਲੇ ਜਾ ਸਕਦੇ ਹਨ ।

ਪ੍ਰਸ਼ਨ 9.
ਬਲ ਦੇ ਲਾਭ ਅਤੇ ਹਾਨੀਆਂ ਲਿਖੋ ।
ਉੱਤਰ-
ਬਲ ਦੇ ਲਾਭ-

  1. ਇਹ ਇੱਕ ਸਥਿਰ ਵਸਤੂ ਨੂੰ ਗਤੀ ਵਿੱਚ ਲਿਆ ਸਕਦਾ ਹੈ , ਜਿਵੇਂ-ਇੱਕ ਖਿਡੌਣੇ ਨੂੰ ਬਲ ਲਗਾ ਕੇ ਹਿਲਾਇਆ ਜਾ ਸਕਦਾ ਹੈ ।
  2. ਇਸ ਨਾਲ ਗਤੀ ਕਰ ਰਹੀ ਵਸਤੂ ਨੂੰ ਹੌਲੀ ਕੀਤਾ ਜਾ ਸਕਦਾ ਹੈ , ਜਿਵੇਂ-ਬਲ ਲਗਾ ਕੇ ਸਾਈਕਲ ਦੀ ਗਤੀ ਘੱਟ ਕੀਤੀ ਜਾਂਦੀ ਹੈ ।
  3. ਇਸ ਨਾਲ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ, ਜਿਵੇਂ-ਬੱਲੇਬਾਜ਼ ਗੇਂਦ ਨੂੰ ਹਿੱਟ ਕਰਕੇ ਉਸਦੀ ਗਤੀ ਅਤੇ ਦਿਸ਼ਾ ਵਿੱਚ ਪਰਿਵਰਤਨ ਲਿਆਉਂਦਾ ਹੈ ।
  4. ਇਸ ਨਾਲ ਵਸਤੂ ਦੀ ਆਕ੍ਰਿਤੀ ਬਦਲੀ ਜਾ ਸਕਦੀ ਹੈ , ਜਿਵੇਂ-ਸਪੰਜ ਨੂੰ ਹਥੇਲੀ ਨਾਲ ਦਬਾ ਕੇ ਅਰਥਾਤ ਬਲ ਲਗਾ ਕੇ ਉਸਦੀ ਆਕ੍ਰਿਤੀ ਬਦਲੀ ਜਾ ਸਕਦੀ ਹੈ ।

PSEB 8th Class Science Solutions Chapter 11 ਬਲ ਅਤੇ ਦਾਬ

ਬਲ ਦੀਆਂ ਹਾਨੀਆਂ-

  • ਰਗੜ ਬਲ ਨਾਲ ਵਾਹਨਾਂ ਦੇ ਟਾਇਰ ਅਤੇ ਜੁੱਤੇ ਟੁੱਟ-ਫੁੱਟ ਜਾਂਦੇ ਹਨ ।
  • ਰਗੜ ਬਲ ਨਾਲ ਗਰਮੀ ਪੈਦਾ ਹੁੰਦੀ ਹੈ ਜੋ ਹਾਨੀਕਾਰਕ ਹੈ । ਤੇਜ਼ ਗਤੀ ਨਾਲ ਚੱਲਦੀਆਂ ਮਸ਼ੀਨਾਂ ਵਿੱਚ ਇਹ ਗਰਮੀ ਉਹਨਾਂ ਦੀ ਕਾਰਜ ਕੁਸ਼ਲਤਾ ਨੂੰ ਘੱਟ ਕਰਦੀ ਹੈ ।

ਪ੍ਰਸ਼ਨ 10.
ਪ੍ਰਯੋਗ ਦੁਆਰਾ ਵਾਯੂਮੰਡਲੀ ਦਾਬ ਦੀ ਮੌਜੂਦਗੀ ਦਰਸਾਓ ।
ਉੱਤਰ-
ਪ੍ਰਯੋਗ-ਇਕ ਧਾਤੂ ਦਾ ਡੱਬਾ ਲਉ । ਉਸ ਵਿੱਚ ਥੋੜ੍ਹਾ ਪਾਣੀ ਪਾਓ । ਢੱਕਣ ਉਤਾਰ ਦਿਓ ਅਤੇ ਡੱਬੇ ਨੂੰ ਗਰਮ ਕਰੋ । ਪਾਣੀ ਉਬਲਣਾ ਸ਼ੁਰੂ ਕਰ ਦੇਵੇਗਾ ਅਤੇ ਭਾਫ਼ ਬਾਹਰ ਨਿਕਲ ਜਾਵੇਗੀ । ਭਾਫ਼ ਦੇ ਨਾਲ ਡੱਬੇ ਵਿੱਚੋਂ ਹਵਾ ਵੀ ਬਾਹਰ ਨਿਕਲ ਜਾਵੇਗੀ । ਹੁਣ ਢੱਕਣ ਨੂੰ ਬੰਦ ਕਰ ਦਿਓ ਅਤੇ ਟੀਨ ਉੱਤੇ ਠੰਢਾ ਪਾਣੀ ਪਾਉ । ਪਾਣੀ ਨਾਲ ਡੱਬੇ ਵਿੱਚ ਬਚੀ ਭਾਫ ਪਾਣੀ ਬਣ ਜਾਵੇਗੀ ਅਤੇ ਡੱਬੇ ਵਿੱਚ ਨਿਰਵਾਤ ਪੈਦਾ ਹੋ ਜਾਵੇਗਾ ਜਿਸਦੇ ਨਤੀਜੇ ਵਜੋਂ ਵਾਯੂਮੰਡਲੀ ਦਾਬ ਅੰਦਰਲੇ ਦਾਬ ਨਾਲੋਂ ਵੱਧ ਜਾਵੇਗਾ ਅਤੇ ਡੱਬੇ ਨੂੰ ਪਿਚਕਾ ਦੇਵੇਗਾ ।
PSEB 8th Class Science Solutions Chapter 11 ਬਲ ਅਤੇ ਦਾਬ 9

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਲ ਕਿੰਨੀ ਤਰ੍ਹਾਂ ਦੇ ਹੁੰਦੇ ਹਨ ? ਹਰੇਕ ਦਾ ਉਦਾਹਰਨ ਦਿਓ ।
ਉੱਤਰ-
ਬਲ ਦੇ ਪ੍ਰਕਾਰ-

  1. ਪੇਸ਼ੀ ਬਲ
  2. ਚੁੰਬਕੀ ਬਲ
  3. ਸਥਿਰ ਬਿਜਲੀ ਬਲ
  4. ਗੁਰੂਤਾ ਬਲ
  5. ਰਗੜ ਬੋਲ ।

1. ਪੇਸ਼ੀ ਬਲ-ਜੀਵਾਂ ਦੁਆਰਾ ਆਪਣੀਆਂ ਪੇਸ਼ੀਆਂ ਦਾ ਬਲ ਵਰਤਿਆ ਜਾਂਦਾ ਹੈ, ਇਸ ਨੂੰ ਪੇਸ਼ੀ ਬਲ ਕਿਹਾ ਜਾਂਦਾ ਹੈ, ਜਿਵੇਂ-ਬੈਲ ਦੁਆਰਾ ਪੇਸ਼ੀ ਬਲ ਨਾਲ ਗੱਡੀ ਖਿੱਚਣਾ ।

2. ਚੁੰਬਕੀ ਬਲ-ਚੁੰਬਕ ਦਾ ਗੁਣ ਹੈ ਕਿ ਉਹ ਕੋਬਾਲਟ, ਨਿੱਕਲ, ਲੋਹਾ ਜਾਂ ਸਟੀਲ ਤੋਂ ਬਣੀਆਂ ਵਸਤੂਆਂ ਨੂੰ ਆਕਰਸ਼ਿਤ ਕਰਦਾ ਹੈ । ਚੁੰਬਕੀ ਪਦਾਰਥ ਤੇ ਲੱਗਣ ਵਾਲਾ ਬਲ ਚੁੰਬਕੀ ਬਲ ਕਹਾਉਂਦਾ ਹੈ ; ਜਿਵੇਂ-ਚੁੰਬਕ ਨਾਲ ਲੋਹੇ ਦੀਆਂ ਕਿੱਲਾਂ ਆਕਰਸ਼ਿਤ ਹੁੰਦੀਆਂ ਹਨ ।

3. ਸਥਿਰ ਬਿਜਲੀ ਬਲ (Electrostatic-ਜਦੋਂ ਪਲਾਸਟਿਕ ਅਤੇ ਟੈਰੀਲੀਨ ਵਰਗੇ ਪਦਾਰਥ ਆਪਸ ਵਿੱਚ ਰਗੜੇ ਜਾਂਦੇ ਹਨ ਤਾਂ ਉਹਨਾਂ ਵਿੱਚ ਬਿਜਲੀ ਪੈਦਾ ਹੁੰਦੀ ਹੈ । ਇਸ ਬਿਜਲੀ ਕਾਰਨ ਪੈਦਾ ਬਲ, ਸਥਿਰ ਬਿਜਲੀ ਬਲ ਕਹਾਉਂਦਾ ਹੈ ; ਜਿਵੇਂ-ਜਦੋਂ ਸ਼ੀਸ਼ੇ ਦੀ ਛੜ ਨੂੰ ਰੇਸ਼ਮ ਦੇ ਕੱਪੜੇ ਨਾਲ ਰਗੜਿਆ ਜਾਂਦਾ ਹੈ, ਤਾਂ ਸ਼ੀਸ਼ੇ ਦੀ ਛੜ, ਕਾਗਜ਼ ਦੇ ਟੁਕੜਿਆਂ ਨੂੰ ਆਪਣੇ ਵੱਲ ਖਿੱਚਦੀ ਹੈ । ਅਜਿਹਾ ਸਥਿਰ ਬਿਜਲੀ ਬਲ ਦੇ ਕਾਰਨ ਹੁੰਦਾ ਹੈ ।

4. ਗੁਰੂਤਾ ਬਲ-ਧਰਤੀ ਦੀ ਸਤਹਿ ਤੋਂ ਉੱਪਰ ਅਤੇ ਧਰਤੀ ਦੇ ਨੇੜੇ ਮਿਲਣ ਵਾਲੀਆਂ ਵਸਤੂਆਂ ਤੇ ਧਰਤੀ ਇੱਕ ਬਲ ਲਗਾਉਂਦੀ ਹੈ, ਜਿਸ ਨੂੰ ਗੁਰੂਤਾ ਬਲ ਕਹਿੰਦੇ ਹਨ । ਉੱਚਾਈ ਤੋਂ ਛੱਡੀ ਗਈ ਕੋਈ ਵੀ ਵਸਤੂ, ਧਰਤੀ ਤੇ ਗੁਰੂਤਾ ਬਲ ਦੇ ਕਾਰਨ ਡਿੱਗਦੀ ਹੈ ।

5. ਰਗੜ ਬਲ-ਇੱਕ ਵਸਤੂ ਦਾ ਦੂਸਰੀ ਵਸਤੂ ਦੇ ਉੱਪਰ ਗਤੀ ਕਰਨ ਨਾਲ, ਉਹਨਾਂ ਦੋਹਾਂ ਦੇ ਵਿੱਚ ਪੈਦਾ ਬਲ ਨੂੰ ਰਗੜ ਬਲ ਕਹਿੰਦੇ ਹਨ | ਰਗੜ ਬਲ, ਵਸਤੁ ਦੀ ਗਤੀ ਦੇ ਉਲਟ ਦਿਸ਼ਾ ਵਿੱਚ ਹੁੰਦਾ ਹੈ । ਜਿਵੇਂ ਕੱਚ ਦੀ ਗੋਲੀ ਧਰਤੀ ਤੇ ਕੁੱਝ ਸਮੇਂ ਲੁੜਕਨ ਤੋਂ ਬਾਅਦ ਰੁਕ ਜਾਂਦੀ ਹੈ । ਇਹ ਰਗੜ ਬਲ ਦੇ ਕਾਰਨ ਹੁੰਦਾ ਹੈ।

ਪ੍ਰਸ਼ਨ 2.
ਇੱਕ ਯੋਗ ਦੁਆਰਾ ਸਿੱਧ ਕਰੋ ਕਿ ਦਾਬ ਸਮਾਨ ਗਹਿਰਾਈ ਤੇ ਇਕ [ ਸਮਾਨ ਹੁੰਦਾ ਹੈ ।
ਉੱਤਰ-
ਪ੍ਰਯੋਗ-ਇੱਕ ਖ਼ਾਲੀ ਟੀਨ ਲਓ ਅਤੇ ਉਸ ਵਿੱਚ ਇੱਕ ਸਮਾਨ ਗਹਿਰਾਈ ਤੇ ਤਿੰਨ-ਚਾਰ ਛੇਕ ਕਰੋ ਅਤੇ ਉਹਨਾਂ ਨੂੰ ਸੈਲੋਟੇਪ ਨਾਲ ਬੰਦ ਕਰ ਦਿਓ ।ਟੀਨ ਨੂੰ ਪਾਣੀ ਨਾਲ ਭਰ ਦਿਉ ਅਤੇ ਸਾਰੀ ਸੈਲੋਟੇਪ ਨੂੰ ਹਟਾ ਦਿਉ । ਪਾਣੀ ਸਾਰੇ ਛੇਕਾਂ ਵਿੱਚੋਂ ਇੱਕ ਸਮਾਨ ਗਤੀ ਨਾਲ ਬਾਹਰ ਨਿਕਲਦਾ ਹੈ ਅਤੇ ਸਮਾਨ ਦੂਰੀ ਤੇ ਪੁੱਜਦਾ ਹੈ । ਇਸ ਪ੍ਰਯੋਗ ਤੋਂ ਸਿੱਧ ਹੁੰਦਾ ਹੈ ਕਿ ਸਮਾਨ ਗਹਿਰਾਈ ਤੇ ਦਾਬ ਇਕ ਸਮਾਨ ਹੁੰਦਾ ਹੈ ।
PSEB 8th Class Science Solutions Chapter 11 ਬਲ ਅਤੇ ਦਾਬ 10

PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ

Punjab State Board PSEB 8th Class Science Book Solutions Chapter 10 ਕਿਸ਼ੋਰ ਅਵਸਥਾ ਵੱਲ Textbook Exercise Questions, and Answers.

PSEB Solutions for Class 8 Science Chapter 10 ਕਿਸ਼ੋਰ ਅਵਸਥਾ ਵੱਲ

PSEB 8th Class Science Guide ਕਿਸ਼ੋਰ ਅਵਸਥਾ ਵੱਲ Textbook Questions and Answers

ਪ੍ਰਸ਼ਨ 1.
ਸਰੀਰ ਵਿੱਚ ਹੋਣ ਵਾਲੇ ਪਰਿਵਰਤਨਾਂ ਦੇ ਲਈ ਜ਼ਿੰਮੇਵਾਰ ਅੰਤਰ-ਰਿਸਾਵੀ ਗ੍ਰੰਥੀਆਂ ਦੁਆਰਾ ਰਿਸੇ ਗਏ ਪਦਾਰਥਾਂ ਦਾ ਕੀ ਨਾਂ ਹੈ ?
ਉੱਤਰ-
ਹਾਰਮੋਨ (Harmones) ।

ਪ੍ਰਸ਼ਨ 2.
ਕਿਸ਼ੋਰ ਅਵਸਥਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਕਿਸ਼ੋਰ ਅਵਸਥਾ (Adolescence)-ਜੀਵਨਕਾਲ ਦਾ ਉਹ ਸਮਾਂ ਅੰਤਰਾਲ, ਜਦੋਂ ਪ੍ਰਜਣਨ ਵਿਕਾਸ ਦੇ ਕਾਰਨ ਸਰੀਰ ਵਿੱਚ ਪਰਿਵਰਤਨ ਹੁੰਦੇ ਹਨ, ਕਿਸ਼ੋਰ ਅਵਸਥਾ ਕਹਾਉਂਦਾ ਹੈ । ਇਹ ਅਵਸਥਾ 11 ਸਾਲ ਦੀ ਉਮਰ ਤੋਂ 18 ਜਾਂ 19 ਸਾਲ ਦੀ ਉਮਰ ਤੱਕ ਰਹਿੰਦੀ ਹੈ । ਕਿਸ਼ੋਰ ਅਵਸਥਾ ਨੂੰ ਟੀਨਏਜਰਜ਼ (Teenagers) ਵੀ ਕਹਿੰਦੇ ਹਨ । ਲੜਕੀਆਂ ਵਿੱਚ ਇਹ ਅਵਸਥਾ ਲੜਕਿਆਂ ਦੀ ਤੁਲਨਾ ਵਿੱਚ ਇਕ ਜਾਂ ਦੋ ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ । ਇਸ ਅਵਸਥਾ ਦਾ ਸਮਾਂ ਵੱਖਵੱਖ ਵਿਅਕਤੀਆਂ ਵਿੱਚ ਵੱਖ-ਵੱਖ ਹੁੰਦਾ ਹੈ ।

ਪ੍ਰਸ਼ਨ 3.
ਮਾਸਿਕ ਚੱਕਰ ਕੀ ਹੈ ? ਵਰਣਨ ਕਰੋ ।
ਉੱਤਰ-
ਮਾਸਿਕ ਚੱਕਰ (Menstrual Cycle)-ਲੜਕੀਆਂ ਵਿੱਚ ਮਾਸਿਕ ਚੱਕਰ ਕਿਸ਼ੋਰ ਅਵਸਥਾ ਵਿੱਚ ਸ਼ੁਰੂ ਹੁੰਦਾ ਹੈ, ਜੋ ਆਮ ਕਰਕੇ ਹਰ 28 ਦਿਨਾਂ ਬਾਅਦ ਇਸਤਰੀ ਦੇ ਸਾਰੇ ਪ੍ਰਜਣਨ ਜੀਵਨ (ਗਰਭ ਧਾਰਨ ਅਵਸਥਾ ਨੂੰ ਛੱਡ ਕੇ) ਵਿੱਚ ਨਿਯਮਿਤ ਚਲਦਾ ਰਹਿੰਦਾ ਹੈ । ਇਸ ਚੱਕਰ ਦੀ ਇੱਕ ਅਵਸਥਾ ਵਿੱਚ ਬੱਚੇਦਾਨੀ ਤੋਂ ਲਹੁ ਪ੍ਰਵਾਹ ਹੁੰਦਾ ਹੈ, ਇਸ ਨੂੰ ਮਾਸਿਕ ਚੱਕਰ ਜਾਂ ਮਾਹਵਾਰੀ ਕਹਿੰਦੇ ਹਨ । ਇਸ ਚੱਕਰ ਵਿੱਚ ਲਿੰਗ ਹਾਰਮੋਨ ਬੱਚੇਦਾਨੀ ਦੀ ਦੀਵਾਰ ਨੂੰ ਅੰਡੇ ਦੇ ਚਿਪਕਣ ਲਈ ਤਿਆਰ ਕਰਦੇ ਹਨ । ਜਦੋਂ ਗਰਭ ਧਾਰਨ ਨਹੀਂ ਹੁੰਦਾ ਤਾਂ ਦੀਵਾਰ ਦੀ ਤਰ੍ਹਾਂ ਇਹ ਟੁੱਟ ਜਾਂਦੀ ਹੈ ਅਤੇ ਡਿਸਚਾਰਜ ਹੋ ਜਾਂਦਾ ਹੈ । ਇਹ ਮਾਹਵਾਰੀ ਆਮ ਕਰਕੇ 10 ਤੋਂ 14 ਸਾਲ ਦੀ ਉਮਰ ਵਿੱਚ ਸ਼ੁਰੂ ਹੁੰਦੀ ਹੈ ਅਤੇ 45-50 ਸਾਲ ਦੀ ਉਮਰ ਤੱਕ ਚਲਦੀ ਹੈ ।

PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ

ਪ੍ਰਸ਼ਨ 4.
ਪੋੜ ਅਵਸਥਾ ਸਮੇਂ ਹੋਣ ਵਾਲੇ ਸਰੀਰਕ ਪਰਿਵਰਤਨਾਂ ਦੀ ਸੂਚੀ ਬਣਾਓ ।
ਉੱਤਰ-
ਪੋੜ ਅਵਸਥਾ ਆਰੰਭ ਦੀ ਅਵਧੀ 11 ਤੋਂ 19 ਸਾਲ ਦੇ ਵਿੱਚ ਦੀ ਹੈ । ਇਸ ਅਵਸਥਾ ਵਿੱਚ ਹੇਠ ਲਿਖੇ ਪਰਿਵਰਤਨ ਹੁੰਦੇ ਹਨ ਪ੍ਰੋੜ੍ਹ ਅਵਸਥਾ ਆਰੰਭ ਵਿੱਚ ਲੜਕਿਆਂ ਵਿੱਚ ਪਰਿਵਰਤਨ-

  • ਅਚਾਨਕ ਲੰਬਾਈ ਵਿੱਚ ਵਾਧਾ ਹੋਣਾ | ਬਾਜੂ ਅਤੇ ਲੱਤਾਂ ਦੀਆਂ ਹੱਡੀਆਂ ਲੰਬੀਆਂ ਹੋ ਜਾਂਦੀਆਂ ਹਨ ਅਤੇ ਲੜਕਾ ਲੰਬਾ ਹੋ ਜਾਂਦਾ ਹੈ ।
  • ਮੋਢੇ ਅਤੇ ਛਾਤੀ ਚੌੜੀ ਹੋ ਜਾਂਦੇ ਹਨ ।
  • ਸਰੀਰ ਦੀਆਂ ਮਾਸਪੇਸ਼ੀਆਂ ਵਿਕਸਿਤ ਹੋ ਜਾਂਦੀਆਂ ਹਨ ।
  • ਆਵਾਜ਼ ਭਾਰੀ ਹੋ ਜਾਂਦੀ ਹੈ । ਐਡਮਜ਼ ਐਪਲ, ਸਾਫ਼ ਉਭਰਿਆ ਭਾਗ ਗਲੇ ਵਿੱਚ ਦਿਖਾਈ ਦਿੰਦਾ ਹੈ । ਆਵਾਜ਼ ਭਾਰੀ ਹੋਣ ਲੱਗਦੀ ਹੈ ।
  • ਪਸੀਨਾ ਅਤੇ ਸਵੇਦ ਗ੍ਰੰਥੀਆਂ ਦੇ ਰਿਸਾਓ ਵਿੱਚ ਵਾਧੇ ਦੇ ਕਾਰਨ ਚਿਹਰੇ ਤੇ ਫਿਸੀਆਂ ਤੇ ਮੁਹਾਸੇ ਹੋ ਜਾਂਦੇ ਹਨ ।
  • ਨਰ ਪ੍ਰਜਣਨ ਅੰਗ ਪ੍ਰੋੜ੍ਹ ਅਵਸਥਾ ਜਿਵੇਂ ਸ਼ਿਸ਼ਨ ਅਤੇ ਪਤਾਲੂ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦੇ ਹਨ ।
  • ਲੜਕਿਆਂ ਦੇ ਸੀਨੇ, ਬਗਲ ਅਤੇ ਜਾਂਘ ਦੇ ਉਪਰਲੇ ਭਾਗ ਵਿੱਚ ਵੀ ਵਾਲ ਆ ਜਾਂਦੇ ਹਨ ।

ਪ੍ਰੋੜ ਅਵਸਥਾ ਵਿੱਚ ਲੜਕੀਆਂ ਵਿੱਚ ਪਰਿਵਰਤਨ-

  1. ਲੰਬਾਈ ਵਿੱਚ ਵਾਧਾ ਤੁਲਨਾਤਮਕ ਘੱਟ ਹੁੰਦਾ ਹੈ ।
  2. ਕਮਰ ਦੇ ਹੇਠਾਂ ਵਾਲਾ ਭਾਗ ਚੌੜਾ ਹੋ ਜਾਂਦਾ ਹੈ ।
  3. ਲੜਕੀਆਂ ਦਾ ਆਵਾਜ਼ ਯੰਤਰ ਨਜ਼ਰ ਨਹੀਂ ਆਉਂਦਾ । ਉਹਨਾਂ ਦੀ ਆਵਾਜ਼ ਤਿੱਖੀ ਹੁੰਦੀ ਹੈ ।
  4. ਲੜਕਿਆਂ ਦੀ ਤਰ੍ਹਾਂ ਚਿਹਰੇ ਤੇ ਮੁਹਾਸੇ ਹੋ ਜਾਂਦੇ ਹਨ ।
  5. ਅੰਡਕੋਸ਼ ਵੱਡੇ ਹੋ ਜਾਂਦੇ ਹਨ ਅਤੇ ਅੰਡਾਣੂ ਵਿਕਸਿਤ ਹੋਣ ਲੱਗਦੇ ਹਨ ।
  6. ਸੜਨ ਵਿਕਸਿਤ ਹੋ ਜਾਂਦੇ ਹਨ ।
  7. ਬਗਲ ਅਤੇ ਜਾਂਘਾਂ ਤੇ ਵਾਲ ਆ ਜਾਂਦੇ ਹਨ ।

ਪ੍ਰਸ਼ਨ 5.
ਦੋ ਕਾਲਮਾਂ ਵਾਲੀ ਇੱਕ ਸਾਰਣੀ ਬਣਾਓ ਜਿਸ ਵਿੱਚ ਅੰਦਰ-ਰਿਸਾਵੀ ਗ੍ਰੰਥੀਆਂ ਦੇ ਨਾਂ ਅਤੇ ਉਨ੍ਹਾਂ ਦੁਆਰਾ ਰਿਸੇ ਛੱਡੇ ਉਤਸਰਜਿਤ ਹਾਰਮੋਨ ਦੇ ਨਾਂ ਦਰਸਾਏ ਗਏ ਹੋਣ ।
ਉੱਤਰ-
ਹੇਠ ਦਿੱਤੀ ਸਾਰਨੀ ਵਿੱਚ ਅੰਤਰ-ਰਿਸਾਵੀ ਗ੍ਰੰਥੀਆਂ ਦੇ ਨਾਮ ਅਤੇ ਉਹਨਾਂ ਦੁਆਰਾ ਰਿਸੇ (ਛੱਡੇ) ਉਤਸਰਜਿਤ ਹਾਰਮੋਨ ਦਰਸਾਏ ਗਏ ਹਨ-

ਅੰਦਰ-ਰਿਸਾਵੀ ਗ੍ਰੰਥੀ (Endocrine glands) ਹਾਰਮੋਨ  (Harmones)
(1) ਪਿਚੂਟਰੀ ਗ੍ਰੰਥੀ (Pituitary gland) (1) ਵਾਧਾ ਹਾਰਮੋਨ (Growth Harmones)
(2) ਥਾਇਰਾਈਡ (Thyroid) (2) ਥਾਇਰਾਕਸਿਨ ਹਾਰਮੋਨ (Thyroxin harmones)
(3) ਐਡਰੀਨਲ (Adrenal) (3) ਐਡਰੀਨਾਲਿਨ (Adrenalin)
(4) ਪੈਂਕਰੀਆਸ (Pancreas) (4) ਇਨਸੁਲੀਨ (Insuline)
(5) ਪਤਾਲੂ (Testis) (5) ਟੈਸਟੋਸਟੇਰਾਨ (Testosteron)
(6) ਅੰਡਕੋਸ਼ (Ovaries) (6) ਐਸਟਰੋਜਨ (Estrogen)

ਪ੍ਰਸ਼ਨ 6.
ਲਿੰਗੀ ਹਾਰਮੋਨ ਕੀ ਹੈ ? ਉਨ੍ਹਾਂ ਦਾ ਨਾਮਕਰਨ ਇਸ ਪ੍ਰਕਾਰ ਕਿਉਂ ਕੀਤਾ ਗਿਆ ਹੈ ? ਉਨ੍ਹਾਂ ਦੇ ਕੰਮ ਦੱਸੋ ।
ਉੱਤਰ-
ਲਿੰਗ ਹਾਰਮੋਨ-ਨਰ ਵਿੱਚ ਪਤਾਲੂਆਂ ਦੁਆਰਾ ਅਤੇ ਮਾਦਾ ਵਿੱਚ ਅੰਡਕੋਸ਼ ਦੁਆਰਾ ਰਿਸਾਵੀ ਹਾਰਮੋਨ ਲਿੰਗ ਹਾਰਮੋਨ ਕਹਾਉਂਦੇ ਹਨ । ਇਹਨਾਂ ਨੂੰ ਇਹ ਨਾਮ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਹ ਨਰ ਅਤੇ ਮਾਦਾ ਲਿੰਗ ਵਿੱਚ ਭਿੰਨ-ਭਿੰਨ ਹੁੰਦੇ ਹਨ । ਨਰ ਲਿੰਗ ਹਾਰਮੋਨ ਟੇਸਟੋਸਟੀਰਾਨ ਪਤਾਲੂ ਦੁਆਰਾ ਸਾਵਿਤ ਹੁੰਦਾ ਹੈ । ਇਸ ਨਾਲ ਲੜਕੇ ਦੇ ਚਿਹਰੇ ਦੇ ਵਾਲਾਂ ਵਿੱਚ ਵਾਧਾ ਹੁੰਦਾ ਹੈ । ਇਹ ਸ਼ੁਕਰਾਣੂ ਪੈਦਾ ਕਰਨ ਦੀ ਸਮਰੱਥਾ ਪੈਦਾ ਕਰਦਾ ਹੈ । | ਮਾਦਾ ਲਿੰਗ ਹਾਰਮੋਨ (ਐਸਟਰੋਜਨ) ਅੰਡਕੋਸ਼ ਦੁਆਰਾ ਵਿਤ ਹੁੰਦੇ ਹਨ । ਇਹ ਮਾਦੇ ਵਿੱਚ ਦੂਸਰੇ ਪ੍ਰਜਣਨ ਲੱਛਣ ਜਿਵੇਂ ਸਤਨਾਂ ਦਾ ਵਾਧਾ ਆਦਿ ਨੂੰ ਨਿਯੰਤਰਿਤ ਕਰਦਾ ਹੈ । ਇਹ ਗਰਭ ਧਾਰਨ ਵਿੱਚ ਸਹਾਇਕ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ
(ਉ) ਕਿਸ਼ੋਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਉਹ ਕੀ ਖਾ ਰਹੇ ਹਨ, ਕਿਉਂਕਿ

  • ਉੱਚਿਤ ਭੋਜਨ ਖਾਣ ਨਾਲ ਉਨ੍ਹਾਂ ਦੇ ਦਿਮਾਗ਼ ਦਾ ਵਿਕਾਸ ਹੁੰਦਾ ਹੈ ।
  • ਸਰੀਰ ਵਿੱਚ ਤੀਬਰ ਗਤੀ ਨਾਲ ਹੋਣ ਵਾਲੀ ਧੀ ਲਈ ਉੱਚਿਤ ਭੋਜਨ ਦੀ ਜ਼ਰੂਰਤ ਹੁੰਦੀ ਹੈ ।
  • ਕਿਸ਼ੋਰਾਂ ਨੂੰ ਹਰ ਸਮੇਂ ਭੁੱਖ ਲੱਗਦੀ ਰਹਿੰਦੀ ਹੈ ।
  • ਕਿਸ਼ੋਰਾਂ ਵਿੱਚ ਸੁਆਦ ਗੰਥੀਆਂ ਵਿਕਸਿਤ ਹੋ ਜਾਂਦੀਆਂ ਹਨ ।

(ਅ) ਇਸਤਰੀਆਂ ਵਿੱਚ ਪ੍ਰਜਣਨ ਉਮਰ ਦਾ ਅਰੰਭ ਉਸ ਸਮੇਂ ਹੁੰਦਾ ਹੈ ਜਦੋਂ ਉਨ੍ਹਾਂ ਵਿੱਚ

  • ਮਾਸਿਕ ਚੱਕਰ ਸ਼ੁਰੂ ਹੁੰਦਾ ਹੈ ।
  • ਛਾਤੀਆਂ ਵਿਕਸਿਤ ਹੋਣਾ ਸ਼ੁਰੂ ਕਰਦੀਆਂ ਹਨ ।
  • ਸਰੀਰਕ ਭਾਰ ਵਿੱਚ ਵਿਧੀ ਹੋਣ ਲੱਗਦੀ ਹੈ ।
  • ਸਰੀਰ ਦੀ ਲੰਬਾਈ ਵੱਧਦੀ ਹੈ ।

(ਇ) ਹੇਠ ਲਿਖਿਆਂ ਵਿੱਚੋਂ ਕਿਹੜਾ ਭੋਜਨ ਕਿਸ਼ੋਰ ਦੇ ਲਈ ਸਭ ਤੋਂ ਉੱਚਿਤ ਹੈ ?

  • ਚਿਪਸ, ਨੂਡਲਜ਼, ਕੋਕ
  • ਰੋਟੀ, ਦਾਲ, ਸਬਜ਼ੀਆਂ
  • ਚਾਵਲ, ਨੂਡਲਜ਼, ਬਰਗਰ

(iv) ਸ਼ਾਕਾਹਾਰੀ ਟਿੱਕੀ, ਚਿਪਸ ਅਤੇ ਲੈਮਨ ।
ਉੱਤਰ-
(ੳ) (ii) ਸਰੀਰ ਵਿੱਚ ਤੇਜ਼ ਗਤੀ ਨਾਲ ਹੋਣ ਵਾਲੇ ਵਾਧੇ ਲਈ ਉੱਚਿਤ ਆਹਾਰ ਦੀ ਲੋੜ ਹੁੰਦੀ ਹੈ ।
(ਅ) (i) ਮਾਸਿਕ ਚੱਕਰ ਸ਼ੁਰੂ ਹੁੰਦਾ ਹੈ ।
(ਇ) (ii) ਰੋਟੀ, ਦਾਲ, ਸਬਜ਼ੀ ।

ਪ੍ਰਸ਼ਨ 8.
ਹੇਠ ਲਿਖਿਆਂ ‘ਤੇ ਨੋਟ ਲਿਖੋ
(i) ਐਡਮਜ਼ ਐਪਲ ਕੰਠ ਪਟਾਰੀ)
(ii) ਸੈਕੰਡਰੀ ਲਿੰਗੀ ਲੱਛਣ
(iii) ਗਰਭ ਅਵਸਥਾ ਵਿੱਚ ਬੱਚੇ ਦਾ ਲਿੰਗ ਨਿਰਧਾਰਨ ।
ਉੱਤਰ-
(i) ਐਡਮਜ਼ ਐਪਲ (Adm’s Apple) ਕੰਠ ਪਟਾਰੀ)-ਕਿਸ਼ੋਰ ਅਵਸਥਾ ਆਰੰਭ ਵਿੱਚ ਲੜਕਿਆਂ ਵਿੱਚ ਆਵਾਜ਼ ਯੰਤਰ ਦੇ ਵੱਧਣ ਨਾਲ ਜੋ ਅੰਗ ਗਲੇ ਵਿੱਚ ਸਾਫ਼ ਉੱਭਰਿਆ ਹੋਇਆ ਨਜ਼ਰ ਆਉਂਦਾ ਹੈ, ਉਸ ਨੂੰ ਐਡਮਜ਼ ਐਪਲ ਕਹਿੰਦੇ ਹਨ ।
PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ 1

(ii) ਸੈਕੰਡਰੀ ਲਿੰਗੀ ਲੱਛਣ (Secondary Sexual Characters)-ਪਤਾਲੂ ਅਤੇ ਅੰਡਕੋਸ਼ ਪ੍ਰਜਣਨ ਅੰਗ ਹਨ । ਇਹ ਯੁਗਮਕ ਪੈਦਾ ਕਰਦੇ ਹਨ ਜਿਵੇਂ ਸ਼ੁਕਰਾਣੂ ਅਤੇ ਅੰਡਾਣੂ/ਲੜਕੀਆਂ ਵਿੱਚ ਸਤਨਾਂ ਦਾ ਵਿਕਾਸ ਹੁੰਦਾ ਹੈ ਅਤੇ ਲੜਕਿਆਂ ਦੇ ਚਿਹਰੇ ਤੇ ਦਾੜੀ, ਮੁੱਛ ਆਉਣ ਲੱਗਦੀ ਹੈ । ਇਹ ਲੱਛਣ ਲੜਕੀ ਅਤੇ ਲੜਕੇ ਨੂੰ ਇੱਕ-ਦੂਸਰੇ ਤੋਂ ਵੱਖ ਕਰਨ ਵਿੱਚ ਮੱਦਦ ਕਰਦੇ ਹਨ । ਇਸ ਲਈ ਇਹਨਾਂ ਨੂੰ ਸੈਕੰਡਰੀ ਲਿੰਗੀ ਲੱਛਣ ਕਹਿੰਦੇ ਹਨ । ਲਕਿਆਂ ਦੇ ਸੀਨੇ ਤੇ ਵਾਲ ਆ ਜਾਂਦੇ ਹਨ । ਦੋਨਾਂ ਲੜਕੀਆਂ ਅਤੇ ਲੜਕਿਆਂ ਦੇ ਬਗਲਾਂ ਅਤੇ ਜਾਂਘਾਂ ਦੇ ਉੱਪਰੀ ਭਾਗ ਅਰਥਾਤ ਪਿਉਬਿਕ ਖੇਤਰ ਤੇ ਵਾਲ ਆ ਜਾਂਦੇ ਹਨ ।

(iii) ਗਰਭ ਅਵਸਥਾ ਵਿੱਚ ਬੱਚੇ ਦਾ ਲਿੰਗ ਨਿਰਧਾਰਨ-ਲਿੰਗ ਨਿਰਧਾਰਨ ਵਿਸ਼ੇਸ਼ ਲਿੰਗ ਗੁਣ ਸੂਤਰਾਂ ਦੇ ਆਧਾਰ ਤੇ ਹੁੰਦਾ ਹੈ । ਨਰ ਵਿੱਚ ਇਕ ਜੋੜੀ ਨਰ (XY) ਗੁਣਸੂਤਰ ਹੁੰਦੇ ਹਨ ਅਤੇ ਮਾਦਾ ਵਿੱਚ ਕੇਵਲ (XX) ਗੁਣਸੂਤਰ ਮੌਜੂਦ ਹੁੰਦੇ ਹਨ । ਇਸ ਤੋਂ ਸਾਫ ਹੈ ਕਿ ਮਾਦਾ ਵਿੱਚ Y ਗੁਣ ਸੂਤਰ ਹੁੰਦਾ ਹੀ ਨਹੀਂ । ਜਦੋਂ ਕਿ ਨਰ ਮਾਦਾ ਦੇ ਸੰਯੋਗ ਤੋਂ ਸੰਤਾਨ ਪੈਦਾ ਹੁੰਦੀ ਹੈ ਤਾਂ ਮਾਦਾ ਕਿਸੇ ਵੀ ਅਵਸਥਾ ਵਿੱਚ ਨਰ ਸ਼ਿਸ਼ੂ ਨੂੰ ਪੈਦਾ ਕਰਨ ਵਿੱਚ ਸਮਰਥ ਹੋ ਹੀ ਨਹੀਂ ਸਕਦੀ ਕਿਉਂਕਿ ਨਰ ਸ਼ਿਸ਼ ਵਿੱਚ XY ਗੁਣਸੂਤਰ ਹੋਣੇ ਚਾਹੀਦੇ ਹਨ ।
PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ 2
ਨਿਸ਼ੇਚਨ ਕਿਰਿਆ ਵਿੱਚ ਜੇ ਪੁਰਸ਼ ਦਾ x ਲਿੰਗ ਗੁਣਸੂਤਰ ਇਸਤਰੀ ਦੇ x ਲਿੰਗ ਗੁਣਸੂਤਰ ਨਾਲ ਮਿਲਦਾ ਹੈ ਤਾਂ ਇਸ ਨਾਲ XX ਜੋੜਾ ਬਣੇਗਾ । ਇਸ ਤਰ੍ਹਾਂ ਸੰਤਾਨ ਲੜਕੀ ਦੇ ਰੂਪ ਵਿੱਚ ਹੋਵੇਗੀ | ਪਰ ਜਦੋਂ ਪੁਰਸ਼ ਦਾ Y ਲਿੰਗ ਗੁਣਸੂਤਰ ਇਸਤਰੀ ਦੇ X ਲਿੰਗ ਗੁਣਸੂਤਰ ਨਾਲ ਮਿਲ ਕੇ ਨਿਸ਼ੇਚਨ ਕਰੇਗਾ ਤਾਂ XY ਬਣੇਗਾ । ਇਸ ਨਾਲ ਲੜਕੇ ਦਾ ਜਨਮ ਹੋਵੇਗਾ | ਕਿਸੇ ਵੀ ਪਰਿਵਾਰ ਵਿੱਚ ਲੜਕੇ ਜਾਂ ਲੜਕੀ ਦਾ ਜਨਮ ਪੁਰਸ਼ ਦੇ ਗੁਣਸੂਤਰ ਤੇ ਨਿਰਭਰ ਕਰਦਾ ਹੈ, ਕਿਉਂਕਿ Y ਗੁਣਸੂਤਰ ਤਾਂ ਕੇਵਲ ਪੁਰਸ਼ ਕੋਲ ਹੀ ਹੁੰਦਾ ਹੈ ।

PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ

ਪ੍ਰਸ਼ਨ 9.
ਹੇਠ ਲਿਖੀ ਚਿੱਤਰ ਪਹੇਲੀ ਨੂੰ ਦਿੱਤੇ ਹੋਏ ਸੰਕੇਤਾਂ ਦੀ ਮਦਦ ਨਾਲ ਪੂਰਾ ਕਰੋ ।
ਖੱਬੇ ਤੋਂ ਸੱਜੇ ਵੱਲ
3. ਐਕ੍ਰੀਨਲ ਗ੍ਰੰਥੀ ਦੁਆਰਾ ਉਤਸਰਜਿਤ ਹਾਰਮੋਨ ॥
4. ਡੱਡ ਵਿੱਚ ਲਾਰਵੇ ਤੋਂ ਪੋੜ ਤੱਕ ਹੋਣ ਵਾਲਾ ਪਰਿਵਰਤਨ ।
5. ਅੰਤਰ ਰਿਸਾਵੀ ਗੰਥੀਆਂ ਦੁਆਰਾ ਉਤਸਰਜਿਤ ਪਦਾਰਥ ।

ਉੱਪਰ ਤੋਂ ਹੇਠਾਂ ਵੱਲ
1. ਅੰਦਰ ਰਿਸਾਵੀ ਗ੍ਰੰਥੀਆਂ ਦਾ ਦੂਜਾ ਨਾਂ ।
2. ਸਵਰ ਪੈਦਾ ਕਰਨ ਵਾਲਾ ਅੰਗ ।
3. ਇਸਤਰੀ ਹਾਰਮੋਨ ॥
PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ 3
ਉੱਤਰ-
PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ 4

ਪ੍ਰਸ਼ਨ 10.
ਹੇਠਾਂ ਦਿੱਤੀ ਗਈ ਸਾਰਣੀ ਵਿੱਚ ਉਮਰ ਵਿਧੀ ਅਨੁਪਾਤ ਵਿੱਚ ਲੜਕਿਆਂ ਅਤੇ ਲੜਕੀਆਂ ਦੀ ਅਨੁਮਾਨਿਤ (ਅੰਦਾਜ਼ਨ) ਲੰਬਾਈ ਦੇ ਅੰਕੜੇ ਦਰਸਾਏ ਗਏ ਹਨ । ਲੜਕਿਆਂ ਅਤੇ ਲੜਕੀਆਂ ਦੋਨਾਂ ਦੀ ਲੰਬਾਈ ਅਤੇ ਉਮਰ ਨੂੰ ਪ੍ਰਦਰਸ਼ਿਤ ਕਰਦੇ ਹੋਏ ਇੱਕ ਹੀ ਗਾਫ ਪੇਪਰ ਤੇ ਗ੍ਰਾਫ ਖਿੱਚੋ । ਇਸ ਗ੍ਰਾਫ਼ ਤੋਂ ਤੁਸੀਂ ਕੀ ਸਿੱਟਾ ਕੱਢ ਸਕਦੇ ਹੋ ?
PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ 5
ਉੱਤਰ-ਉਪਰੋਕਤ ਦਿੱਤੇ ਗ੍ਰਾਫ਼ ਤੋਂ ਪਤਾ ਲੱਗਦਾ ਹੈ ਕਿ ਲੜਕਿਆਂ ਅਤੇ ਲੜਕੀਆਂ ਦੋਨਾਂ ਵਿੱਚ ਲੰਬਾਈ ਵਿੱਚ ਵਾਧਾ ਲਗਪਗ ਇੱਕੋ ਜਿਹਾ ਹੁੰਦਾ ਹੈ । ਇਹ ਵਾਧਾ ਪਹਿਲਾਂ 8 ਸਾਲਾਂ ਤੱਕ ਲੜਕੀਆਂ ਵਿੱਚ ਘੱਟ ਅਤੇ ਫਿਰ 20 ਸਾਲ ਤੱਕ ਸਮਾਨ ਹੁੰਦਾ ਹੈ ।

PSEB Solutions for Class 8 Science ਕਿਸ਼ੋਰ ਅਵਸਥਾ ਵੱਲ Important Questions and Answers

(A) ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਕਿਸ਼ੋਰ ਅਵਸਥਾ ਲਗਭਗ …………. ਸਾਲ ਦੀ ਉਮਰ ਵਿਚ ਸ਼ੁਰੂ ਹੁੰਦੀ ਹੈ ।
(ਉ) 9
(ਅ) 11
(ਇ) 13
(ਸ) 15.
ਉੱਤਰ-
(ਅ) 11.

2. ਕਿਸ਼ੋਰ ਅਵਸਥਾ ………… ਸਾਲ ਦੀ ਉਮਰ ਤਕ ਰਹਿੰਦੀ ਹੈ ।
(ਉ) 19
(ਅ) 22
(ਇ) 25
(ਸ) 27.
ਉੱਤਰ-
(ਉ) 19.

3. ਮਨੁੱਖੀ ਮਾਦਾ ਵਿਚ ਮਾਸਿਕ ਚੱਕਰ ਕਿੰਨੇ ਦਿਨ ਦਾ ਹੁੰਦਾ ਹੈ ?
(ਉ) 20 ਦਿਨ
(ਅ) 22 ਦਿਨ
(ੲ) 18 ਦਿਨ
(ਸ) 28 ਦਿਨ ।
ਉੱਤਰ-
(ਸ) 28 ਦਿਨ ।

4. ਮਾਸਿਕ ਚੱਕਰ ਦੇ ਰੁੱਕ ਜਾਣ ਨੂੰ ………. ਆਖਦੇ ਹਨ ।
(ੳ) ਰਜੋਦਰਸ਼ਨ
(ਅ) ਰਜੋਨਿਕ੍ਰਿਤੀ
(ਈ) ਕਾਯਾਂਤਰਣ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਰਜੋਨਿਤੀ ।

5. ਮਾਦਾ ਹਾਰਮੋਨ ਨੂੰ ਕਹਿੰਦੇ ਹਨ :
(ਉ) ਐਸਟਰੋਜਨ
(ਅ) ਟੇਸਟੋਸਟੀਨ
(ਈ ਐਡਰੀਨੇਲਿਨ
(ਸ) ਥਾਇਰਾਕਸਿਨ ।
ਉੱਤਰ-
(ੳ) ਐਸਟਰੋਜਨ ।

6. ਨਰ ਲਿੰਗ ਹਾਰਮੋਨ ਦਾ ਨਾਂ ਹੈ
(ਉ) ਐਸਟਰੋਜਨ
(ਅ ਐਡਰੀਨੇਲਿਨ
(ੲ) ਟੇਸਟੋਸਟੀਨ
(ਸ) ਥਾਇਰਾਕਸਿਨ ॥
ਉੱਤਰ-
(ੲ) ਟੇਸਟੋਸਟੀਰਾਂਨ । ‘

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖ ਵਿੱਚ ਦੋ ਅੰਤਰ-ਰਿਸਾਵੀ ਗ੍ਰੰਥੀਆਂ ਦੇ ਨਾਮ ਲਿਖੋ ।
ਉੱਤਰ-

  • ਪੀਯੂਸ਼
  • ਥਾਇਰਾਈਡ ।

ਪ੍ਰਸ਼ਨ 2.
ਕਿਹੜੀ ਅੰਤਰ-ਰਿਸਾਵੀ ਗ੍ਰੰਥੀ ਵਾਧੇ ਵਾਲਾ ਹਾਰਮੋਨ ਪੈਦਾ ਕਰਦੀ ਹੈ ?
ਉੱਤਰ-
ਪੀਯੂਸ਼ ਗ੍ਰੰਥੀ (Pituitary gland)|

ਪ੍ਰਸ਼ਨ 3.
ਮਾਦਾ ਪ੍ਰਜਣਨ ਸੈੱਲ ਨੂੰ ਕੀ ਕਹਿੰਦੇ ਹਨ ?
ਉੱਤਰ-
ਅੰਡਾ (ova) ।

ਪ੍ਰਸ਼ਨ 4.
ਥਾਇਰਾਕਸਿਨ ਹਾਰਮੋਨ ਦਾ ਮੁੱਖ ਤੱਤ ਕੀ ਹੈ ?
ਉੱਤਰ-
ਆਇਓਡੀਨ (lodine) ।

ਪ੍ਰਸ਼ਨ 5.
ਕਿਹੜੀ ਗ੍ਰੰਥੀ ਨਾਲ ਐਡਰੀਨੇਲਿਨ ਪੈਦਾ ਹੁੰਦੀ ਹੈ ?
ਉੱਤਰ-
ਐਡਰੀਨਲ ਗ੍ਰੰਥੀ (Adrenal gland) ।

ਪ੍ਰਸ਼ਨ 6.
ਨਰ ਅਤੇ ਮਾਦਾ ਪ੍ਰਜਣਨ ਹਾਰਮੋਨਾਂ ਦੇ ਨਾਮ ਲਿਖੋ ।
ਉੱਤਰ-
ਟੇਸਟੋਸਟੀਨ (Testoteron) ਅਤੇ (Estrogen) ਐਸਟਰੋਜਨ ॥

PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ

ਪ੍ਰਸ਼ਨ 7.
ਲਿੰਗ ਗੁਣਸੂਤਰਾਂ (Sex chromosomes) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਲਿੰਗ ਗੁਣਸੂਤਰ (Sex chromosomes)-ਉਹ ਗੁਣ-ਸੂਤਰ ਜੋ ਲਿੰਗ ਨਿਰਧਾਰਨ ਨਾਲ ਸੰਬੰਧ ਰੱਖਦੇ ਹਨ ਲਿੰਗ ਗੁਣਸੂਤਰ ਕਹਾਉਂਦੇ ਹਨ । ਮਾਦਾ ਵਿੱਚ XX ਅਤੇ ਨਰ ਵਿੱਚ XY ਗੁਣਸੂਤਰ ਹੁੰਦਾ ਹੈ ।

ਪ੍ਰਸ਼ਨ 8.
ਮਨੁੱਖੀ ਸੈੱਲ ਵਿੱਚ ਕਿੰਨੇ ਗੁਣਸੂਤਰ ਹੁੰਦੇ ਹਨ ?
ਉੱਤਰ-
46 (44 ਆਮ ਗੁਣ-ਸੂਤਰ ਅਤੇ ਇਕ ਜੋੜੀ ਲਿੰਗ ਗੁਣਸੂਤਰ ॥

ਪ੍ਰਸ਼ਨ 9.
ਕਿਸ਼ੋਰ ਅਵਸਥਾ ਕਦੋਂ ਸ਼ੁਰੂ ਅਤੇ ਖ਼ਤਮ ਹੁੰਦੀ ਹੈ ?
ਉੱਤਰ-
ਕਿਸ਼ੋਰ ਅਵਸਥਾ 11 ਸਾਲ ਵਿੱਚ ਸ਼ੁਰੂ ਹੋ ਕੇ 18 ਜਾਂ 19 ਸਾਲ ਤੱਕ ਦੀ ਉਮਰ ਤੱਕ ਰਹਿੰਦੀ ਹੈ ।

ਪ੍ਰਸ਼ਨ 10.
ਗ੍ਰੰਥੀਆਂ ਜੋ ਆਪਣਾ ਰਿਸਾਵ ਸਿੱਧਾ ਲਹੂ ਪ੍ਰਵਾਹ ਵਿੱਚ ਛੱਡਦੀਆਂ ਹਨ…… ਕਹਾਉਂਦੀਆਂ ਹਨ ।
ਉੱਤਰ-
ਅੰਤਰ-ਰਿਸਾਵੀ ਗ੍ਰੰਥੀਆਂ (Endocrine glands) ।

ਪ੍ਰਸ਼ਨ 11.
ਮਾਦਾ ਮਨੁੱਖ ਵਿੱਚ ਪ੍ਰਜਣਨ ਪ੍ਰਕਿਰਿਆ ਦਾ ਸਮਾਂ ਕਿੰਨਾਂ ਹੈ ?
ਉੱਤਰ-
ਮਾਦਾ ਮਨੁੱਖ ਵਿੱਚ ਪ੍ਰਜਣਨ ਪ੍ਰਕਰਮ 10-12 ਸਾਲ ਦੀ ਉਮਰ ਵਿੱਚ ਵਿਕਸਿਤ ਹੁੰਦਾ ਹੈ ਅਤੇ 45-50 ਸਾਲ ਦੀ ਉਮਰ ਵਿੱਚ ਖ਼ਤਮ ਹੋ ਜਾਂਦਾ ਹੈ ।

ਪ੍ਰਸ਼ਨ 12.
ਰਜੋਦਰਸ਼ਨ (Menarche) ਦੀ ਪਰਿਭਾਸ਼ਾ ਦਿਓ ।
ਉੱਤਰ-
ਰਜੋਦਰਸ਼ਨ-ਜੋਬਨ ਆਰੰਭ ਦਾ ਪਹਿਲਾ ਮਾਸਿਕ ਚੱਕਰ ਜੋਦਰਸ਼ਨ ਕਹਾਉਂਦਾ ਹੈ ।

ਪ੍ਰਸ਼ਨ 13.
ਰਜੋਨਿਕ੍ਰਿਤੀ (Menopause) ਕੀ ਹੈ ?
ਉੱਤਰ-
ਰਜੋਨਿਵਿਤੀ-ਮਾਸਿਕ ਚੱਕਰ ਦਾ ਰੁਕ ਜਾਣਾ ਰਜੋਨਿੜੀ ਕਹਾਉਂਦਾ ਹੈ ।

ਪ੍ਰਸ਼ਨ 14.
ਨਰ ਅਤੇ ਮਾਦਾ ਦੇ ਲਿੰਗੀ ਗੁਣਸੂਤਰ ਕਿਹੜੇ ਹਨ ?
ਉੱਤਰ-
ਮਾਦਾ ਵਿੱਚ ਦੋ X-ਗੁਣਸੂਤਰ (XX) ਹੁੰਦੇ ਹਨ ਜਦੋਂ ਕਿ ਨਰ ਵਿੱਚ ਇੱਕ X ਗੁਣਸੂਤਰ ਅਤੇ ਦੂਸਰਾ Y ਗੁਣਸੂਤਰ ਹੁੰਦਾ ਹੈ (XY) ।

ਪ੍ਰਸ਼ਨ 15.
ਪੀਯੂਸ਼ ਗ੍ਰੰਥੀ ਕਿੱਥੇ ਹੁੰਦੀ ਹੈ ?
ਉੱਤਰ-
ਦਿਮਾਗ਼ ਦੇ ਨਿਚਲੇ ਭਾਗ ਵਿੱਚ ।

ਪ੍ਰਸ਼ਨ 16.
ਕੀੜਿਆਂ ਅਤੇ ਡੱਡੂ ਦੇ ਕਾਇਆਂਤਰਨ ਵਿੱਚ ਕਿਹੜਾ ਹਾਰਮੋਨ ਵਰਤਿਆ ਜਾਂਦਾ ਹੈ ?
ਉੱਤਰ-
ਕੀਟ ਹਾਰਮੋਨ ।

ਪ੍ਰਸ਼ਨ 17.
AIDS ਦਾ ਵਿਸਤਰਿਤ ਰੂਪ ਲਿਖੋ ।
ਉੱਤਰ-
AIDS : ਐਕਵਾਇਰਡ ਇਮਿਊਨੋ ਡੈਫੀਸੈਂਸੀ ਸਿੰਡੋਮ (Acquired Immuno Deficiency Syndrome) ।

ਪ੍ਰਸ਼ਨ 18.
ਭਾਰਤੀ ਸੰਵਿਧਾਨ ਦੇ ਅਨੁਸਾਰ ਵਿਆਹ ਦੀ ਉਮਰ ਕੀ ਹੈ ?
ਉੱਤਰ-
ਲੜਕੀ ਦੀ ਘੱਟ ਤੋਂ ਘੱਟ ਉਮਰ-18 ਸਾਲ ॥ ਲੜਕੇ ਦੀ ਘੱਟ ਤੋਂ ਘੱਟ ਉਮਰ-21 ਸਾਲ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੜਕੀ ਦੇ 10-15 ਸਾਲ ਦੀ ਉਮਰ ਵਿੱਚ ਹਾਰਮੋਨ ਕੀ ਕਰਦੇ ਹਨ ?
ਉੱਤਰ-
10-15 ਸਾਲ ਦੀ ਉਮਰ ਵਿੱਚ ਲੜਕੀ ਤੇ ਸਤਨ ਵਿਕਸਿਤ ਹੁੰਦੇ ਹਨ ਅਤੇ ਨਿਤੰਬ ਗੋਲ ਹੋ ਜਾਂਦੇ ਹਨ ।

PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ

ਪ੍ਰਸ਼ਨ 2.
ਲੜਕੇ ਦੇ 10-15 ਸਾਲ ਦੀ ਉਮਰ ਵਿੱਚ ਹਾਰਮੋਨ ਕੀ ਅਸਰ ਪਾਉਂਦੇ ਹਨ ?
ਉੱਤਰ-
ਲੜਕੇ ਦੇ ਸਰੀਰ ਵਿੱਚ ਹਾਰਮੋਨ ਦਾ ਅਸਰ-

  • ਉਸਦੀ ਆਵਾਜ਼ ਭਾਰੀ ਹੋਣ ਲੱਗਦੀ ਹੈ ਅਤੇ ਗਹਿਰੀ ਵੀ ।
  • ਚੇਹਰੇ ਅਤੇ ਸੀਨੇ ਤੇ ਵਾਲ ਆ ਜਾਂਦੇ ਹਨ ।
  • ਸਰੀਰ ਦੀਆਂ ਮਾਸਪੇਸ਼ੀਆਂ ਵਿਕਸਿਤ ਹੋ ਜਾਂਦੀਆਂ ਹਨ ।
  • ਪਤਾਲੂ ਸ਼ੁਕਰਾਣੂ ਪੈਦਾ ਕਰਨਾ ਸ਼ੁਰੂ ਕਰ ਦਿੰਦੇ ਹਨ ।

ਪ੍ਰਸ਼ਨ 3.
ਸੰਖੇਪ ਨੋਟ ਲਿਖੋ
(i) ਮਾਸਿਕ ਚੱਕਰ
(ii) ਰਜੋਨਿਵਤੀ ।
ਉੱਤਰ-
(i) ਮਾਸਿਕ ਚੱਕਰ-ਭਰੂਣ ਦੀ ਮਿਊਕਸ ਝਿੱਲੀ ਦਾ ਨਸ਼ਟ ਹੋਣਾ ਅਤੇ ਹਰ ਮਹੀਨੇ ਰਕਤ ਰਿਸਾਓ ਹੋਣਾ ਮਾਸਿਕ ਚੱਕਰ ਕਹਾਉਂਦਾ ਹੈ । ਇਹ ਕਰਮ ਮਾਨਵ ਅਤੇ ਥਨਧਾਰੀਆਂ ਵਿੱਚ ਹੁੰਦਾ ਹੈ ।
(ii) ਰਜੋਨਿਵਿਤੀ-ਮਾਸਿਕ ਚੱਕਰ ਦਾ ਰੁੱਕਣਾ ਰਜੋਨਿਵਿਤੀ ਹੈ । ਇਹ 45-55 ਸਾਲ ਦੀ ਉਮਰ ਵਿੱਚ ਹੁੰਦਾ ਹੈ ।

ਪ੍ਰਸ਼ਨ 4.
ਪ੍ਰਜਣਨ ਸੰਬੰਧੀ ਸਿਹਤ ਤੋਂ ਕੀ ਭਾਵ ਹੈ ?
ਉੱਤਰ-
ਪ੍ਰਜਨਨ ਸੰਬੰਧੀ ਸਿਹਤ (Reproductive health)-ਪ੍ਰਜਣਨ ਅੰਗਾਂ ਦੀ ਸੰਭਾਲ ਅਤੇ ਸਫ਼ਾਈ ਦੀ ਲੋੜ ਹੁੰਦੀ ਹੈ । ਜੇ ਅਸੀਂ ਅਜਿਹਾ ਨਹੀਂ ਕਰਦੇ, ਤਾਂ ਸਾਨੂੰ ਕਈ ਪ੍ਰਕਾਰ ਦੇ ਸੰਕ੍ਰਮਣ ਰੋਗ ਹੋ ਸਕਦੇ ਹਨ । ਇਹਨਾਂ ਦੀ ਸਹੀ ਸੰਭਾਲ ਲਈ ਜਾਣਕਾਰੀ ਦੀ ਲੋੜ ਹੈ । ਇਸ ਲਈ ਪ੍ਰਜਣਨ ਸੰਬੰਧੀ ਸਿਹਤ ਵੀ ਵਿਅਕਤੀਗਤ ਸਿਹਤ ਦਾ ਇਕ ਮਹੱਤਵਪੂਰਨ ਅੰਗ ਹੈ । ਪ੍ਰਜਣਨ ਅੰਗ ਦੇ ਕਾਰਨ ਹੋਣ ਵਾਲੇ ਰੋਗਾਂ ਨੂੰ ਸੈਕਸੁਲੀ ਟਰਾਂਸਮਿਟਡ ਰੋਗ (S.T.D.) ਕਹਿੰਦੇ ਹਨ ।

ਪ੍ਰਸ਼ਨ 5.
AIDS ਫੈਲਣ ਦੇ ਤਰੀਕੇ ਲਿਖੋ ।
ਉੱਤਰ-
AIDS (Acquired Immuno Deficiency Syndrome) ਫੈਲਣ ਦੇ ਤਰੀਕੇ-ਸੰਮਿਤ ਲਹੂ ਦੇਣ ਨਾਲ, ਸੰਮਿਤ ਸੂਈਆਂ ਦੀ ਵਰਤੋਂ ਨਾਲ, ਬਨਾਵਟੀ ਗਰਭ ਰੋਧਨ ਨਾਲ ਅਤੇ ਸੰਮਿਤ ਵਿਅਕਤੀ ਨਾਲ ਲਿੰਗੀ ਸੰਪਰਕ ਰੱਖਣ ਤੇ ।

ਪ੍ਰਸ਼ਨ 6.
ਰਜੋਦਰਸ਼ਨ ਅਤੇ ਰਜੋਨਿਵਿਤੀ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਰਜੋਦਰਸ਼ਨ ਅਤੇ ਰਜੋਨਿਵਿਤੀ ਵਿੱਚ ਅੰਤਰ –

ਰਜੋਦਰਸ਼ਨ(Menarche) ਰਜੋਨਿਵਤੀ (Menopause)
(1) ਜੋਬਨ ਆਰੰਭ ਵਿੱਚ ਪਹਿਲਾ ਮਾਸਿਕ ਚੱਕਰ । (2) 1-12 ਸਾਲ ਦੀ ਉਮਰ ਵਿੱਚ ।
(1) ਮਾਸਿਕ ਚੱਕਰ ਦਾ ਰੁਕਣਾ । (2) 45-55 ਸਾਲ ਦੀ ਉਮਰ ਵਿੱਚ ।

ਪ੍ਰਸ਼ਨ 7.
ਅੰਦਰ-ਰਿਸਾਵੀ ਗ੍ਰੰਥੀਆਂ ਨੂੰ ਨਲਿਕਾ ਰਹਿਤ ਗ੍ਰੰਥੀਆਂ ਕਿਉਂ ਕਹਿੰਦੇ ਹਨ ?
ਉੱਤਰ-
ਹਾਰਮੋਨ ਦਾ ਸਥਾਨਾਂਤਰਨ ਨਲੀਆਂ ਦੁਆਰਾ ਨਹੀਂ ਹੁੰਦਾ ਬਲਕਿ ਸਿੱਧਾ ਹੀ ਲਹੂ ਵਿੱਚ ਹੁੰਦਾ ਹੈ । ਇਸ ਲਈ ਅੰਤਰ-ਰਿਸਾਵੀ ਗ੍ਰੰਥੀਆਂ ਨੂੰ ਨਲਿਕਾ ਰਹਿਤ ਗ੍ਰੰਥੀਆਂ ਕਹਿੰਦੇ ਹਨ ।

ਪ੍ਰਸ਼ਨ 8.
ਕਿਸ ਗ੍ਰੰਥੀ ਦਾ ਰਿਸਾਵ ਪੀਯੂਸ਼ ਗ੍ਰੰਥੀ ਦੇ ਰਿਸਾਵ ਨੂੰ ਘੱਟ ਕਰ ਦਿੰਦਾ ਹੈ ?
ਉੱਤਰ-
ਥਾਇਰਾਈਡ ਗ੍ਰੰਥੀ ਦਾ ਰਿਸਾਵ ਥਾਇਰਾਕਸਿਨ ਦੀ ਵੱਧ ਮਾਤਰਾ ਪੀਯੂਸ਼ ਗੰਥੀ ਦੇ ਰਿਸਾਵ ਹਾਰਮੋਨ ਨੂੰ ਘੱਟ ਕਰਦੀ ਹੈ ।

ਪ੍ਰਸ਼ਨ 9.
ਐਡਰੀਨੇਲਿਨ ਰਿਸਾਵ ਡਰ ਦੀ ਸਥਿਤੀ ਵਿੱਚ ਵੱਧ ਜਾਂਦਾ ਹੈ ? ਇਹ ਕਿਹੜੀ ਉਤੇਜਨਾ ਹੈ ?
ਉੱਤਰ-
ਡਰ ਦਾ ਦ੍ਰਿਸ਼ ਇੱਕ ਅਜਿਹੀ ਉਤੇਜਨਾ ਹੈ ਜਿਸ ਕਾਰਨ ਐਡਰੀਨੇਲਿਨ ਰਿਸਾਵ ਵੱਧ ਜਾਂਦਾ ਹੈ । ਇਸ ਲਈ ਐਡਰੀਨੇਲਿਨ ਰਿਸਾਵ ਉਤੇਜਨਾ ਦਾ ਪ੍ਰਭਾਵ ਹੈ ।

ਪ੍ਰਸ਼ਨ 10.
ਵਰਣਨ ਕਰੋ ਕਿ ਲਿੰਗੀ ਹਾਰਮੋਨ ਪੀਯੂਸ਼ ਗ੍ਰੰਥੀ ‘ਤੇ ਨਿਰਭਰ ਕਰਦੇ ਹਨ ?
ਉੱਤਰ-
ਲਿੰਗੀ ਹਾਰਮੋਨ ਪੀਯੂਸ਼ ਗੰਥੀ ਦੁਆਰਾ ਨਿਯੰਤਰਿਤ ਹੁੰਦੇ ਹਨ । ਪੀਯੂਸ਼ ਗੰਥੀ ਕਈ ਹਾਰਮੋਨ ਸਾਵਿਤ ਕਰਦੀ ਹੈ । ਉਹਨਾਂ ਵਿੱਚੋਂ ਇੱਕ ਹਾਰਮੋਨ FSH ਹੈ । ਇਹ ਅੰਡਾਣੂ ਅਤੇ ਸ਼ੁਕਰਾਣੂ ਨੂੰ ਅੰਡਕੋਸ਼ ਅਤੇ ਪਤਾਲੂ ਵਿੱਚ ਵਿਕਸਿਤ ਕਰਦੇ ਹਨ , ਜਿਵੇਂ-ਪੀਯੂਸ਼ ਗੰਥੀ ਤੋਂ ਸਾਵਿਤ ਹਾਰਮੋਨ ਟੇਸਟੋਸਟਰਾਨ ਅਤੇਐਸਟਰੋਜਨ ਨੂੰ ਉਤੇਜਿਤ ਕਰਦੇ ਹਨ । ਹਾਰਮੋਨ ਸਾਵਿਤ ਹੋ ਕੇ ਲਕਸ਼ ਸਥਲ ਤੇ ਪੁੱਜਦੇ ਹਨ | ਸਰੀਰ ਵਿੱਚ ਪਰਿਵਰਤਨ ਲਿਆਉਂਦੇ ਹਨ ਅਤੇ ਜੋਬਨ ਆਰੰਭ ਹੋ ਜਾਂਦਾ ਹੈ ।

PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ

ਪ੍ਰਸ਼ਨ 11.
ਜੋਬਨ ਆਰੰਭ ਦੇ ਸਮੇਂ ਆਵਾਜ਼ ਵਿੱਚ ਕਿਸ ਤਰ੍ਹਾਂ ਦਾ ਪਰਿਵਰਤਨ ਆਉਂਦਾ ਹੈ ?
ਉੱਤਰ-
ਜੋਬਨ ਆਰੰਭ ਦੇ ਸਮੇਂ ਲੜਕਿਆਂ ਦਾ ਸਵਰਯੰਤਰ ਵੱਡਾ ਹੋ ਕੇ ਬਾਹਰ ਵਲ ਉੱਭਰਿਆ ਹੋਇਆ ਦਿਖਾਈ ਦਿੰਦਾ ਹੈ । ਲੜਕਿਆਂ ਦੀ ਆਵਾਜ਼ ਸਵਰਯੰਤਰ ਦੇ ਕਾਰਨ ਭਾਰੀ ਜਾਂ ਫੱਟੀ ਜਿਹੀ ਹੋ ਜਾਂਦੀ ਹੈ । ਲੜਕੀਆਂ ਦੇ ਸਵਯੰਤਰ ਵਿੱਚ ਇਸ ਪ੍ਰਕਾਰ ਦਾ ਅੰਤਰ ਦਿਖਾਈ ਨਹੀਂ ਦਿੰਦਾ । ਲੜਕੀਆਂ ਦੇ ਸਵਯੰਤਰ ਦੇ ਛੋਟਾ ਹੋਣ ਦੇ ਕਾਰਨ ਇਹਨਾਂ ਦੀ ਆਵਾਜ਼ ਪਤਲੀ ਤੇ ਸੁਰੀਲੀ ਹੁੰਦੀ ਹੈ ।

ਪ੍ਰਸ਼ਨ 12.
ਪੀਯੂਸ਼ ਗ੍ਰੰਥੀ (Pituitary gland) ਨੂੰ ਮਾਸਟਰ ਥੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਇਹ ਗ੍ਰੰਥੀ ਦਿਮਾਗ਼ ਦੇ ਨਿਚਲੇ ਭਾਗਾਂ ਵਿੱਚ ਮੌਜੂਦ ਹੁੰਦੀ ਹੈ । ਇਸਦੇ ਦੁਆਰਾ ਸਾਵਿਤ ਹਾਰਮੋਨਾਂ ਨਾਲ ਹੱਡੀਆਂ ਅਤੇ ਉੱਤਕਾਂ ਦੇ ਵਾਧੇ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ । ਇਹ ਗ੍ਰੰਥੀ ਅਜਿਹੇ ਹਾਰਮੋਨ ਸਾਵਿਤ ਕਰਦੀ ਹੈ ਜੋ ਹੋਰ ਗੰਥੀਆਂ ਦੇ ਕਾਰਜਾਂ ਨੂੰ ਨਿਯੰਤਰਿਤ ਕਰਦੇ ਹਨ । ਇਸ ਲਈ ਇਸ ਨੂੰ ਮਾਸਟਰ ਗ੍ਰੰਥੀ ਕਿਹਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਕ ਚਿੱਤਰ ਬਣਾ ਕੇ ਸਾਰੀਆਂ ਅੰਦਰ-ਰਿਸਾਵੀ ਗ੍ਰੰਥੀਆਂ ਦਰਸਾਓ ।
ਉੱਤਰ
PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ 7

ਪ੍ਰਸ਼ਨ 2.
ਪੀਯੂਸ਼ ਗ੍ਰੰਥੀ ਦੇ ਕੁੱਝ ਕਾਰਜ ਲਿਖੋ ।
ਉੱਤਰ-
ਪੀਯੂਸ਼ ਗ੍ਰੰਥੀ ਦੇ ਕਾਰਜ

  • ਵਾਧੇ ਦਾ ਨਿਯੰਤਰਨ
  • ਥਾਇਰਾਈਡ, ਐਡਰੀਨਲ ਅਤੇ ਲਿੰਗੀ ਗ੍ਰੰਥੀਆਂ ਨੂੰ ਪ੍ਰਭਾਵਿਤ ਕਰਦੀ ਹੈ ।
  • ਜਲਚਰ ਅਤੇ ਮੱਛੀਆਂ ਵਿੱਚ ਰੰਗ ਪਰਿਵਰਤਿਤ ਕਰਨਾ ।

ਪ੍ਰਸ਼ਨ 3.
ਕਿਸ਼ੋਰਾਂ ਨੂੰ ਨਸ਼ੀਲੇ ਪਦਾਰਥਾਂ ਨੂੰ “ਨਾ ਕਹਿਣਾ ਚਾਹੀਦਾ ਹੈ ? ਕਿਉਂ ?
ਉੱਤਰ-
ਕਿਸ਼ੋਰ ਅਵਸਥਾ ਵਿੱਚ ਮਨ ਅਤੇ ਸਰੀਰ ਵਧੇਰੇ ਕਿਰਿਆਸ਼ੀਲ ਹੁੰਦਾ ਹੈ । ਇਸ ਲਈ ਅਸੁਰੱਖਿਅਤ ਅਤੇ ਬੇਚੈਨ ਨਹੀਂ ਹੋਣਾ ਚਾਹੀਦਾ ਅਤੇ ਕਿਸੇ ਦੁਆਰਾ ਸਮਝਾਇਆ ਤਰੀਕਾ ਅਰਥਾਤ ਨਸ਼ਾ ਕਰਨ ਨਾਲ ਆਰਾਮ ਮਿਲ ਸਕਦਾ ਹੈ, ਆਦਿ ਨੂੰ ਨਹੀਂ ਅਪਨਾਉਣਾ ਚਾਹੀਦਾ | ਜੇ ਕਿਸੇ ਡਾਕਟਰ ਨੇ ਦਵਾਈ ਦੇ ਰੂਪ ਵਿੱਚ ਦਿੱਤਾ ਹੈ ਤਾਂ ਜ਼ਰੂਰ ਲਓ । ਜਦੋਂ ਇੱਕ ਵਾਰ ਨਸ਼ੇ ਦੀ ਆਦਤ ਪੈ ਜਾਂਦੀ ਹੈ ਤਾਂ ਵਾਰ-ਵਾਰ ਨਸ਼ਾ ਕਰਨ ਨੂੰ ਮਨ ਕਰਦਾ ਹੈ । ਨਸ਼ਾ ਸਰੀਰ ਨੂੰ ਹਾਨੀ ਪਹੁੰਚਾਉਂਦਾ ਹੈ । ਇਹ ਸਿਹਤ ਅਤੇ ਖ਼ੁਸ਼ੀਆਂ ਨੂੰ ਖ਼ਤਮ ਕਰ ਦਿੰਦਾ ਹੈ ।

ਪ੍ਰਸ਼ਨ 4.
ਕਿਸ਼ੋਰਾਂ ਵਿੱਚ ਕੁੱਝ ਭੁਲੇਖੇ ਬਾਰੇ ਲਿਖੋ ।
ਉੱਤਰ-
ਕਿਸ਼ੋਰਾਂ ਨੂੰ ਕੁੱਝ ਭੁਲੇਖੇ ਜਾਂ ਗਲਤ ਫਹਿਮੀਆਂ ਹੁੰਦੀਆਂ ਹਨ-

  • ਲੜਕੀ ਜੇ ਮਾਸਿਕ ਚੱਕਰ ਵਿੱਚ ਲੜਕਿਆਂ ਵਲ ਵੇਖੋ ਤਾਂ ਗਰਭ ਧਾਰਨ ਹੋ ਜਾਂਦਾ ਹੈ ।
  • ਵੀਰਜ ਦੀ ਇਕ ਬੂੰਦ ਨਸ਼ਟ ਹੋਣ ਦਾ ਅਰਥ ਲਹੂ ਦੀਆਂ 10 ਬੂੰਦਾਂ ਦਾ ਨਸ਼ਟ ਹੋਣਾ ਹੈ, ਜਿਸ ਨਾਲ ਲੜਕੇ ਕਮਜ਼ੋਰ ਹੋ ਜਾਂਦੇ ਹਨ ।
  • ਮਾਤਾ ਸ਼ਿਸ਼ੂ ਦੇ ਲਿੰਗ ਨੂੰ ਨਿਰਧਾਰਿਤ ਕਰਦੀ ਹੈ ।
  • ਮਾਹਵਾਰੀ ਦੇ ਦਿਨਾਂ ਵਿੱਚ ਲੜਕੀ ਨੂੰ ਰਸੋਈ ਵਿੱਚ ਨਹੀਂ ਜਾਣ ਦਿੱਤਾ ਜਾਂਦਾ ।

ਪ੍ਰਸ਼ਨ 5.
ਹਾਰਮੋਨ ਦੇ ਮੁੱਖ ਲੱਛਣ ਲਿਖੋ ।
ਉੱਤਰ-
ਹਾਰਮੋਨ ਦੇ ਮੁੱਖ ਲੱਛਣ ਹਨ-

  • ਹਾਰਮੋਨ ਅੰਦਰ-ਰਿਸਾਵੀ ਗ੍ਰੰਥੀਆਂ ਦੁਆਰਾ ਵਿਤ ਹੁੰਦੇ ਹਨ । ਇਹਨਾਂ ਦੇ ਖ਼ਾਸ ਕੰਮ ਹੁੰਦੇ ਹਨ ।
  • ਇਹ ਸਿਰਫ਼ ਕਾਰਜ ਖੇਤਰ ਬਿੰਦੂ ਤੇ ਹੀ ਪ੍ਰਭਾਵੀ ਹੁੰਦੇ ਹਨ, ਹੋਰ ਕਿਤੇ ਨਹੀਂ ।
  • ਇਹਨਾਂ ਦੀ ਲੋੜ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਹੈ ।

ਪ੍ਰਸ਼ਨ 6.
ਲੜਕੇ-ਲੜਕੀਆਂ ਦਾ ਵਿਆਹ ਘੱਟ ਉਮਰ ਵਿੱਚ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਘੱਟ ਉਮਰ ਵਿੱਚ ਕਿਸ਼ੋਰਾਂ ਦੇ ਸਰੀਰ, ਖ਼ਾਸ ਕਰਕੇ ਪ੍ਰਜਣਨ ਅੰਗ ਮਾਂ ਬਣਨ ਦਾ ਬੋਝ ਨਹੀਂ ਸਹਿ ਸਕਦੇ । ਇਹ ਇਸ ਕੰਮ ਲਈ ਚੰਗੀ ਤਰ੍ਹਾਂ ਤਿਆਰ ਨਹੀਂ ਹੁੰਦੇ, ਜੇ ਅਜਿਹੀ ਅਵਸਥਾ ਵਿੱਚ ਵਿਆਹ ਹੋ ਹੀ ਜਾਵੇ ਤਾਂ ਅਜਿਹੇ ਜੋੜਿਆਂ ਵਿੱਚ ਸਿਹਤ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ । ਜਿਸ ਨਾਲ ਯੁਵਾ ਤਨਾਅ ਵਿੱਚ ਆ ਸਕਦੇ ਹਨ ਅਤੇ ਇਹਨਾਂ ਦਾ ਭਵਿੱਖ ਇਸ ਨਾਲ ਪ੍ਰਭਾਵਿਤ ਹੋ ਸਕਦਾ ਹੈ । ਸਾਡੇ ਦੇਸ਼ ਦੇ ਕਾਨੂੰਨ ਅਨੁਸਾਰ ਲੜਕੀਆਂ ਦੀ ਉਮਰ 18 ਸਾਲ ਅਤੇ ਲੜਕਿਆਂ ਦੀ 21 ਸਾਲ ਦੀ ਉਮਰ ਅਜਿਹੀ ਅਵਸਥਾ ਹੈ ਜਦੋਂ ਕਿਸ਼ੋਰਾਂ ਨੂੰ ਵਿਆਹ ਕਰਨ ਦੀ ਇਜ਼ਾਜਤ ਹੁੰਦੀ ਹੈ ।

PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ

ਪ੍ਰਸ਼ਨ 7.
ਕਿਸ਼ੋਰਾਂ ਵਿੱਚ HIV-AIDS ਹੋਣ ਦੀ ਪ੍ਰਬਲ ਸੰਭਾਵਨਾ ਕਿਉਂ ਹੁੰਦੀ ਹੈ ?
ਉੱਤਰ-
ਕਾਫ਼ੀ ਸੰਖਿਆ ਵਿੱਚ ਕਿਸ਼ੋਰ ਤਣਾਅ ਤੋਂ ਮੁਕਤੀ ਪਾਉਣ ਲਈ ਨਸ਼ੀਲੀਆਂ ਦਵਾਈਆਂ (ਡਰੱਗਸ) ਲੈਣਾ ਸ਼ੁਰੂ ਕਰ ਦਿੰਦੇ ਹਨ । HIV ਦੀ ਸੰਦੂਸ਼ਿਤ ਇੰਜੇਕਸ਼ਨ ਦੀ ਸੂਈ ਨਾਲ ਡਰੱਗਸ ਲੈਣ ਤੇ ਇਹ ਖ਼ਤਰਨਾਕ ਵਿਸ਼ਾਣੂ ਹੋਰ ਕਿਸ਼ੋਰਾਂ ਵਿੱਚ ਫੈਲ ਜਾਂਦਾ ਹੈ । ਇਸ ਵਿਸ਼ਾਣੁ ਦੇ ਫੈਲਣ ਦਾ ਹੋਰ ਕਾਰਨ ਅਸੁਰੱਖਿਅਤ ਲਿੰਗੀ ਸੰਪਰਕ ਵੀ ਹੈ । ਕਈ ਮਾਮਲਿਆਂ ਵਿੱਚ ਇਹ ਵਿਸ਼ਾਣੂ ਪੀੜਤ ਰੋਗੀ) ਮਾਂ ਤੋਂ ਦੁੱਧ ਰਾਹੀਂ ਸ਼ਿਸ਼ੂ ਵਿੱਚ ਵੀ ਫੈਲ ਸਕਦਾ ਹੈ | ਇਸ ਲਈ ਕਿਸ਼ੋਰਾਂ ਨੂੰ ਆਪਣੇ ਕੀਮਤੀ ਜੀਵਨ ਨੂੰ HIV ਤੋਂ ਬਚਾਉਣ ਲਈ ਸੁਚੇਤ ਰਹਿਣ ਦੀ ਬਹੁਤ ਲੋੜ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-
ਕਿਸ਼ੋਰ ਅਵਸਥਾ ਵਿੱਚ ਸਵੱਸਥ ਸਰੀਰ ਲਈ ਕਿਹੜੇ ਕਾਰਕ ਜਿੰਮੇਵਾਰ ਹਨ ?
(i) ਪਾਚਨ ਸੰਬੰਧੀ-ਕਿਸ਼ੋਰ ਅਵਸਥਾ ਵਿੱਚ ਤੇਜ਼ ਗਤੀ ਨਾਲ ਵਾਧਾ ਅਤੇ ਵਿਕਾਸ ਹੁੰਦਾ ਹੈ, ਇਸ ਲਈ ਆਹਾਰ ਨਿਯਮਿਤ ਅਤੇ ਸੁਚਾਰੂ ਢੰਗ ਨਾਲ ਕਰਨਾ ਚਾਹੀਦਾ ਹੈ। ਇਕ ਸੰਤੁਲਿਤ ਆਹਾਰ ਜਿਸ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਵਸਾ, ਵਿਟਾਮਿਨ ਅਤੇ ਖਣਿਜ ਉੱਚਿਤ ਅਨੁਪਾਤ ਵਿੱਚ ਹੁੰਦੇ ਹਨ | ਭਾਰਤੀ ਭੋਜਨ ਜਿਸ ਵਿੱਚ ਰੋਟੀ, ਚਾਵਲ, ਦਾਲ ਅਤੇ ਸਬਜ਼ੀਆਂ, ਦੁੱਧ, ਫ਼ਲ ਹੋਣਾ ਇਕ ਸੰਤੁਲਿਤ ਆਹਾਰ ਹੈ । ਚਿਪਸ ਅਤੇ ਡੱਬਾਬੰਦ ਨਾਸ਼ਤੇ ਸਵਾਦਿਸ਼ਟ ਤਾਂ ਹੁੰਦੇ ਹਨ ਪਰੰਤੂ ਨਿਯਮਿਤ ਰੂਪ ਵਿੱਚ ਸੇਵਨ ਨਹੀਂ ਕਰਨੇ ਚਾਹੀਦੇ ਕਿਉਂਕਿ ਉਹਨਾਂ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ ।
PSEB 8th Class Science Solutions Chapter 10 ਕਿਸ਼ੋਰ ਅਵਸਥਾ ਵੱਲ 8
(ii) ਵਿਅਕਤੀਗਤ ਸਫ਼ਾਈ-ਪ੍ਰਤੀਦਿਨ ਇਸ਼ਨਾਨ ਜ਼ਰੂਰੀ ਹੈ ਕਿਉਂਕਿ ਤੇਲੀ ਗ੍ਰੰਥੀਆਂ ਦੇ ਰਿਸਾਵ ਸਰੀਰ ਵਿੱਚ ਬਦਬੂ ਪੈਦਾ ਕਰਦੇ ਹਨ । ਸਰੀਰ ਦੇ ਸਾਰੇ ਭਾਗਾਂ ਦੀ ਹਰ ਰੋਜ਼ ਸਫ਼ਾਈ ਜ਼ਰੂਰੀ ਹੈ । ਜੇ ਸਫ਼ਾਈ ਤੇ ਧਿਆਨ ਨਾ ਦਿੱਤਾ ਜਾਵੇ ਤਾਂ ਜੀਵਾਣੂ ਸੰਕ੍ਰਮਣ ਹੋ ਸਕਦਾ ਹੈ । ਲੜਕੀਆਂ ਨੂੰ ਮਾਸਿਕ ਚੱਕਰ ਸਮੇਂ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ ਹੈ ।
(iii) ਕਸਰਤ-ਟਹਿਲਣਾ ਅਤੇ ਖੇਡਣਾ ਸਰੀਰ ਨੂੰ ਸਿਹਤਮੰਦ ਰੱਖਦਾ ਹੈ । ਕਿਸ਼ੋਰਾਂ ਨੂੰ ਖੇਡ ਵਿੱਚ ਟਹਿਲਣਾ, ਕਸਰਤ ਕਰਨਾ ਅਤੇ ਖੇਡਣਾ ਚਾਹੀਦਾ ਹੈ ।

PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ

Punjab State Board PSEB 8th Class Science Book Solutions Chapter 9 ਜੰਤੂਆਂ ਵਿੱਚ ਪ੍ਰਜਣਨ Textbook Exercise Questions, and Answers.

PSEB Solutions for Class 8 Science Chapter 9 ਜੰਤੂਆਂ ਵਿੱਚ ਪ੍ਰਜਣਨ

PSEB 8th Class Science Guide ਜੰਤੂਆਂ ਵਿੱਚ ਪ੍ਰਜਣਨ Textbook Questions and Answers

ਪ੍ਰਸ਼ਨ 1.
ਸਜੀਵਾਂ ਲਈ ਪ੍ਰਜਣਨ ਕਿਉਂ ਮਹੱਤਵਪੂਰਨ ਹੈ ? ਸਮਝਾਉ ।
ਉੱਤਰ-
ਸਜੀਵਾਂ ਵਿੱਚ ਪ੍ਰਜਣਨ ਦੀ ਮਹੱਤਤਾ-ਇਹ ਜੀਵਾਂ ਵਿੱਚ ਯੋਗਤਾ ਹੈ ਜਿਸ ਦੁਆਰਾ ਉਹ ਆਪਣੇ ਵਰਗੇ ਜੀਵ ਪੈਦਾ ਕਰਦੇ ਹਨ । ਪ੍ਰਜਣਨ ਨਾਲ ਪ੍ਰਜਾਤੀ ਦਾ ਵਾਧਾ ਹੁੰਦਾ ਹੈ । ਇਹ ਜੈਵਿਕ ਪ੍ਰਕਿਰਿਆ ਉਤਰਜੀਵਤਾ ਅਤੇ ਲਗਾਤਾਰਤਾ ਬਣਾਈ ਰੱਖਣ ਲਈ ਜ਼ਰੂਰੀ ਹੈ । ਇਸ ਨਾਲ ਅਣੂਵੰਸ਼ਿਕਤਾ ਅਤੇ ਹੋਰ ਗੁਣਾਂ ਦਾ ਅਗਲੀ ਪੀੜ੍ਹੀ ਵਿੱਚ ਸਥਾਨਾਂਤਰਨ ਵੀ ਹੁੰਦਾ ਹੈ ।

ਪ੍ਰਸ਼ਨ 2.
ਮਨੁੱਖ ਵਿੱਚ ਨਿਸ਼ੇਚਨ ਪ੍ਰਕਿਰਿਆ ਸਮਝਾਓ ।
ਉੱਤਰ-
ਨਿਸ਼ੇਚਨ ਪ੍ਰਕਿਰਿਆ-ਪਤਾਲੂ, ਨਰ ਯੁਗਮਕ, ਸ਼ੁਕਰਾਣੂ ਪੈਦਾ ਕਰਦਾ ਹੈ । ਪਤਾਲੂਆਂ ਦੁਆਰਾ ਲੱਖਾਂ ਸ਼ੁਕਰਾਣੂ ਪੈਦਾ ਹੁੰਦੇ ਹਨ । ਸ਼ੁਕਰਾਣੂ ਚਾਹੇ ਬਹੁਤ ਸੂਖ਼ਮ ਹੁੰਦੇ ਹਨ, ਪਰ ਹਰੇਕ ਵਿੱਚ ਇੱਕ ਸਿਰ, ਮੱਧ ਭਾਗ ਅਤੇ ਇੱਕ ਪੂੰਛ ਹੁੰਦੀ ਹੈ । ਪ੍ਰਜਣਨ ਪ੍ਰਕਿਰਿਆ ਦਾ ਪਹਿਲਾ ਚਰਨ ਸ਼ੁਕਰਾਣੂ ਅਤੇ ਅੰਡਾਣੂ ਦਾ ਸੰਯੋਜਨ ਹੈ। ਨਰ ਵਿੱਚੋਂ ਲੱਖਾਂ ਸ਼ੁਕਰਾਣੁ ਮਾਦਾ ਸਰੀਰ ਵਿੱਚ ਭੇਜੇ ਜਾਂਦੇ ਹਨ । ਸ਼ੁਕਰਾਣੂ ਪੁਛ ਦੁਆਰਾ ਅੰਡਾਣੂ ਤੱਕ ਪੁੱਜਣ ਲਈ ਅੰਡਵਾਹਿਨੀ ਵਿੱਚ ਤੈਰਦੇ ਹਨ । ਜਦੋਂ ਇਹ ਅੰਡਾਣੁ ਦੇ ਨੇੜੇ ਆਉਂਦੇ ਹਨ ਤਾਂ ਇੱਕ ਸ਼ੁਕਰਾਣੂ ਅੰਡਾਣੂ ਨਾਲ ਸੰਯੋਜਨ ਕਰਦਾ ਹੈ । ਇਸ ਨੂੰ ਨਿਸ਼ੇਚਨ ਕਹਿੰਦੇ ਹਨ । ਨਿਸ਼ੇਚਨ ਦੇ ਨਤੀਜੇ ਵਜੋਂ ਯੁਗਮਜ (Zygote) ਦਾ ਨਿਰਮਾਣ ਹੁੰਦਾ ਹੈ । ਯੁਗਮਜ ਨਵੇਂ ਜੀਵ ਦਾ ਨਿਰਮਾਣ ਕਰਦਾ ਹੈ ।
PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ 1
ਨਿਸ਼ੇਚਨ ਚਿੱਤਰ-ਯੁਗਮਜ ਨਿਸ਼ੇਚਨ ਕਿਰਿਆ ਵਿੱਚ ਨਰ ਤੋਂ ਸ਼ੁਕਰਾਣੂ ਅਤੇ ਮਾਦਾ ਤੋਂ ਅੰਡਾਣੂ ਦਾ ਯੁਗਮ ਹੁੰਦਾ ਹੈ । ਇਸ ਲਈ ਸੰਤਾਨ ਵਿੱਚ ਕੁੱਝ ਲੱਛਣ ਮਾਤਾ ਅਤੇ ਕੁੱਝ ਲੱਛਣ ਪਿਤਾ ਦੇ ਹੁੰਦੇ ਹਨ ।

ਪ੍ਰਸ਼ਨ 3.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ
(ਉ) ਅੰਦਰੂਨੀ ਨਿਸ਼ੇਚਨ ਹੁੰਦਾ ਹੈ
(i) ਮਾਦਾ ਦੇ ਸਰੀਰ ਦੇ ਅੰਦਰ
(ii) ਮਾਦਾ ਦੇ ਸਰੀਰ ਤੋਂ ਬਾਹਰ
(iii) ਨਰ ਦੇ ਸਰੀਰ ਅੰਦਰ
(iv) ਨਰ ਦੇ ਸਰੀਰ ਤੋਂ ਬਾਹਰ ।

(ਅ) ਇਕ ਟੈਡਪੋਲ (ਡੱਡੂ ਦਾ ਲਾਰਵਾ) ਜਿਸ ਪ੍ਰਕਿਰਿਆ ਦੁਆਰਾ ਪ੍ਰੋੜ ਵਿੱਚ ਵਿਕਸਿਤ ਹੁੰਦਾ ਹੈ, ਉਹ ਹੈ
(i) ਨਿਸ਼ੇਚਨ
(ii) ਕਾਇਆ ਪਰਿਵਰਤਨ
(iii) ਠਹਿਰਨਾ
(iv) ਬਡਿੰਗ ।

(ਈ) ਇੱਕ ਯੂਜ ਵਿੱਚ ਪਾਏ ਜਾਣ ਵਾਲੇ ਕੇਂਦਰਕਾਂ ਦੀ ਸੰਖਿਆ ਹੁੰਦੀ ਹੈ ।
(i) ਕੋਈ ਨਹੀਂ
(ii) ਇੱਕ
(iii) ਦੋ
(iv) ਚਾਰ ।
ਉੱਤਰ-
(ੳ) (i) ਮਾਦਾ ਦੇ ਸਰੀਰ ਦੇ ਅੰਦਰ,(✓)
(ਅ) (ii) ਕਾਇਆ ਪਰਿਵਰਤਨ,(✓)
(ਇ) (ii) ਇੱਕ (✓) ।

ਪ੍ਰਸ਼ਨ 4.
ਹੇਠ ਲਿਖੇ ਕਥਨ ਠੀਕ (T) ਹਨ ਜਾਂ ਗ਼ਲਤ (F) ।
(ਉ) ਅੰਡੇ ਦੇਣ ਵਾਲੇ ਜੰਤੁ ਵਿਕਸਿਤ ਬੱਚੇ ਨੂੰ ਜਨਮ ਦਿੰਦੇ ਹਨ ।
(ਅ) ਹਰੇਕ ਸ਼ੁਕਰਾਣੂ ਵਿੱਚ ਇਕੱਲਾ ਸੈੱਲ ਹੁੰਦਾ ਹੈ ।
(ਬ) ਡੱਡੂ ਵਿੱਚ ਬਾਹਰੀ ਨਿਸ਼ੇਚਨ ਹੁੰਦਾ ਹੈ ।
(ਸ) ਉਹ ਸੈੱਲ ਜੋ ਮਨੁੱਖ ਵਿੱਚ ਨਵੇਂ ਜੀਵਨ ਦਾ ਆਰੰਭ ਕਰਦਾ ਹੈ, ਯੂਕ ਕਹਾਉਂਦਾ ਹੈ ।
(ਹ) ਨਿਸ਼ੇਚਨ ਤੋਂ ਬਾਅਦ ਦਿੱਤਾ ਗਿਆ ਅੰਡਾ ਇੱਕ ਇਕੱਲਾ ਸੈੱਲ ਹੈ ।
(ਕ) ਅਮੀਬਾ ਬਡਿੰਗ ਦੁਆਰਾ ਪ੍ਰਜਣਨ ਕਰਦਾ ਹੈ ।
(ਖ) ਅਲਿੰਗੀ ਪ੍ਰਜਣਨ ਵਿੱਚ ਵੀ ਨਿਸ਼ੇਚਨ ਕਿਰਿਆ ਜ਼ਰੂਰੀ ਹੈ ।
(ਗ) ਦੋ-ਖੰਡਨ ਅਲਿੰਗੀ ਪ੍ਰਜਣਨ ਦੀ ਇੱਕ ਵਿਧੀ ਹੈ ।
(ਘ) ਨਿਸ਼ੇਚਨ ਕਿਰਿਆ ਦੇ ਸਿੱਟੇ ਵਜੋਂ ਯੁਗਮਜ ਬਣਦਾ ਹੈ ।
(ਝ ਭਰੂਣ ਕੇਵਲ ਇਕ ਸੈੱਲ ਦਾ ਬਣਿਆ ਹੁੰਦਾ ਹੈ ।
ਉੱਤਰ-
(ਉ) (F)
(ਅ (T)
(ਈ (T)
(ਸ) (F)
(ਹ) (T)
(ਕ) (F)
(ਖ (F)
(ਗ) (T)
(ਘ) (T)
(੩) (F).

ਪ੍ਰਸ਼ਨ 5.
ਯੁਗਮ ਅਤੇ ਗਰਭ ਵਿੱਚ ਦੋ ਅੰਤਰ ਦੱਸੋ ।
ਉੱਤਰ-
ਯੁਗਮ, ਅਤੇ ਗਰਭ ਵਿੱਚ ਦੋ ਭਿੰਨਤਾ –

ਵਾਂਯੁਗਮਜ (Zygote) ਗਰਭ(Foetus)
(1) ਸ਼ੁਕਰਾਣੂ ਅਤੇ ਅੰਡਾਣੂ ਦਾ ਸੰਯੋਜਨ ਯੁਗਮਜ ਕਹਾਉਂਦਾ ਹੈ । (1) ਭਰੂਣ ਦੀ ਉਹ ਅਵਸਥਾ ਜਿਸ ਵਿਚ ਵਿਭਿੰਨ ਅੰਗ ਪਛਾਣਯੋਗ ਹੁੰਦੇ ਹਨ ।
(2) ਇਹ ਇਕ ਸੈੱਲੀ ਹੈ । (2) ਇਹ ਬਹੁ ਸੈੱਲੀ ਹੈ ।

ਪ੍ਰਸ਼ਨ 6.
ਅਲਿੰਗੀ ਪ੍ਰਜਣਨ ਦੀ ਪਰਿਭਾਸ਼ਾ ਲਿਖੋ । ਜੰਤੂਆਂ ਵਿੱਚ ਅਲਿੰਗੀ ਪ੍ਰਜਣਨ ਦੀਆਂ ਦੋ ਵਿਧੀਆਂ ਦਾ ਵਰਣਨ ਕਰੋ ।
ਉੱਤਰ-
ਅਲਿੰਗੀ ਜਣਨ (Asexual Reproduction)-ਪ੍ਰਜਣਨ ਦੀ ਉਹ ਕਿਸਮ ਜਿਸ ਵਿੱਚ ਸਿਰਫ਼ ਇਕ ਹੀ ਜੀਵ ਭਾਗ ਲੈਂਦਾ ਹੈ, ਅਲਿੰਗੀ ਪ੍ਰਜਣਨ ਕਹਾਉਂਦੀ ਹੈ । ਜੰਤੂਆਂ ਵਿੱਚ ਅਲਿੰਗੀ ਪੁਜਣਨ ਦੀਆਂ ਵਿਧੀਆਂ ਹੇਠ ਲਿਖੀਆਂ ਹਨ-
1. ਦੋ-ਖੰਡਨ (Binary fission)-ਦੋ ਖੰਡਨ ਵਿੱਚ ਜੀਵ ਦਾ ਸਰੀਰ ਲੰਬਵਤ ਅਨੂਪ੍ਰਸਥ ਖਾਂਚ ਵਿੱਚ ਦੋ ਬਰਾਬਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ । ਹਰ ਭਾਗ ਜਨਕ ਦੇ ਸਮਾਨ ਹੋ ਜਾਂਦਾ ਹੈ । ਪ੍ਰਜਣਨ ਦੀ ਇਹ ਵਿਧੀ ਪ੍ਰੋਟੋਜੋਆ (ਅਮੀਬਾ, ਪੈਰਾਮੀਸ਼ੀਅਮ ਆਦਿ) ਵਿੱਚ ਹੁੰਦੀ ਹੈ, ਜਿਨ੍ਹਾਂ ਵਿੱਚ ਇਹ ਵਿਧੀ ਜ਼ਰੂਰੀ ਰੂਪ ਵਿੱਚ ਸੈੱਲ ਵਿਭਾਜਨ ਦੀ ਵਿਧੀ ਹੈ ਜਿਸਦੇ ਨਤੀਜੇ ਵਜੋਂ ਸੰਤਾਨ ਸੈੱਲਾਂ ਦਾ ਅਲਗਾਵ ਹੁੰਦਾ ਹੈ । ਬਹੁਕੋਸ਼ੀ ਜੰਤੂਆਂ ਵਿੱਚ ਵੀ ਇਸ ਵਿਧੀ ਨੂੰ ਦੇਖਿਆ ਗਿਆ ਹੈ । ਜਿਵੇਂ-ਸੀ ਐਨੀਮੋਨ ਵਿੱਚ ਲੰਬਵਤ ਵਿਖੰਡਨ ਅਤੇ ਪਲੇਨੀਰੀਆ ਵਿੱਚ ਅਨੁਪਸਥ ਖੰਡਨ । ਕੋਸ਼ਿਕਾ ਵ ਵਿਭਾਜਿਤ ਹੋ ਰਿਹਾ ਕੇਂਦਰਕ-
PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ 2

2. ਬਡਿੰਗ (Budding)-ਬਡਿੰਗ ਇੱਕ ਪ੍ਰਕਾਰ ਦੀ ਅਲਿੰਗੀ ਪ੍ਰਜਣਨ ਕਿਰਿਆ ਹੈ ਜਿਸ ਵਿੱਚ ਨਵਾਂ ਜੀਵ ਜੋ ਤੁਲਨਾਤਮਕ ਛੋਟੇ ਪੁੰਜ ਦੀਆਂ ਕੋਸ਼ਿਕਾਵਾਂ ਵਿੱਚੋਂ ਨਿਕਲਦਾ ਹੈ, ਸ਼ੁਰੂ ਵਿੱਚ ਜਨਕ ਜੀਵ ਵਿੱਚ ਬਡਿੰਗ ਬਣਦਾ ਹੈ ! ਬੱਡ ਵੱਖਰੀ ਹੋਣ ਤੋਂ ਪਹਿਲਾਂ ਜਨਕ ਦਾ ਰੂਪ ਧਾਰਨ ਕਰ ਲੈਂਦਾ ਹੈ; ਜਿਵੇਂ-ਬਾਹਰੀ ਬਡਿੰਗ ਵਿੱਚ ਜਾਂ ਜਨਕ ਵਿੱਚ ਵੱਖ ਹੋਣ ਤੋਂ ਬਾਅਦ ਅੰਦਰੁਨੀ ਬਡਿੰਗ ਵਿੱਚ ਬਾਹਰੀ ਬਡਿੰਗ ਸਪੰਜ, ਸੀਲੇਟਰੇਟਾ (ਜਿਵੇਂ ਹਾਈਡਰਾ ਚਪਟੇ ਕਿਰਮੀ ਅਤੇ ਟਿਉਨੀਕੇਟ ਵਿੱਚ ਮਿਲਦਾ ਹੈ, ਪਰ ਕੁੱਝ ਸੀਲੇਂਟਰੇਟ ਵਰਗੇ ਓਬਲੀਆ ਪੋਲੀਪ ਦੀ ਤੁਲਨਾ ਮੈਡੂਊਸੀ ਪੈਦਾ ਕਰਦਾ ਹੈ ।
PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ 3

ਪ੍ਰਸ਼ਨ 7.
ਮਾਦਾ ਦੇ ਕਿਸ ਜਣਨ ਅੰਗ ਵਿੱਚ ਭਰੂਣ ਠਹਿਰਦਾ ਹੈ ?
ਉੱਤਰ-
ਬੱਚੇਦਾਨੀ (Uterus) ।

ਪ੍ਰਸ਼ਨ 8.
ਕਾਇਆ ਪਰਿਵਰਤਨ ਕਿਸ ਨੂੰ ਆਖਦੇ ਹਨ ? ਉਦਾਹਰਨ ਦਿਓ ।
ਉੱਤਰ-
ਕਾਇਆ ਪਰਿਵਰਤਨ (Metamorphosis)-ਲਾਰਵਾ ਦੇ ਕੁੱਝ ਤੀਬਰ ਪਰਿਵਰਤਨਾਂ ਦੁਆਰਾ ਪ੍ਰੋੜ ਜੰਤੂ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕਾਇਆਂਤਰਨ ਕਹਿੰਦੇ ਹਨ ।
PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ 4
ਇਸ ਚਿੱਤਰ ਵਿੱਚ ਡੱਡੂ ਦੇ ਵਿਕਾਸ ਦੇ ਵੱਖ-ਵੱਖ ਚਰਨ ਹਨ । ਤਿੰਨ ਸਪੱਸ਼ਟ ਚਰਨ ਹਨ-

  • ਅੰਡਾ
  • ਟੈਡਪੋਲ ਲਾਰਵਾ
  • ਪੌੜ ।

ਡੱਡੂ ਜਾਂ ਟੈਡਮੋਲ ਪ੍ਰੋੜ ਇੱਕ-ਦੂਸਰੇ ਤੋਂ ਬਿਲਕੁਲ ਭਿੰਨ ਹੁੰਦੇ ਹਨ । ਡੱਡੂ ਵਿੱਚ ਇੱਕ ਵਿਸ਼ੇਸ਼ ਪਰਿਵਰਤਨ ਹੈ ਲਫ਼ੜਿਆਂ ਦਾ ਫੇਫੜਿਆਂ ਵਿੱਚ ਪਰਿਵਰਤਨ ਹੋਣਾ । ਜਿਨ੍ਹਾਂ ਜੰਤੂਆਂ ਵਿੱਚ ਕਾਇਆਂਤਰਨ ਹੁੰਦੇ ਹਨ ਉਹ ਹਨ-ਡੱਡੂ, ਰੇਸ਼ਮ ਦੇ ਕੀੜੇ ।

ਪ੍ਰਸ਼ਨ 9.
ਅੰਦਰੁਨੀ ਨਿਸ਼ੇਚਨ ਅਤੇ ਬਾਹਰੀ ਨਿਸ਼ੇਚਨ ਵਿੱਚ ਅੰਤਰ ਦੱਸੋ ।
ਉੱਤਰ-
ਅੰਦਰੂਨੀ ਨਿਸ਼ੇਚਨ ਅਤੇ ਬਾਹਰੀ ਨਿਸ਼ੇਚਨ ਵਿੱਚ ਅੰਤਰ-

ਅੰਦਰੂਨੀ ਨਿਸ਼ੇਚਨ (Internal Fertilization) ਬਾਹਰੀ ਨਿਸ਼ੇਚਨ (External Fertilization)
(1) ਨਰ ਯੁਗਮਕ ਅਤੇ ਮਾਦਾ ਯੁਗਮਕ ਦਾ ਸੰਯੋਜਨ ਸਰੀਰ ਨੂੰ ਦੇ ਅੰਦਰ ਹੁੰਦਾ ਹੈ । (1) ਨਰ ਯੁਗਮਕ (ਸ਼ੁਕਰਾਣੂ ਅਤੇ ਮਾਦਾ ਯੁਗਮ (ਅੰਡੇ)  ਦਾ ਸੰਯੋਜਨ ਸਰੀਰ ਦੇ ਬਾਹਰ ਹੁੰਦਾ ਹੈ ।
(2) ਨਰ ਮਾਦਾ ਦੇ ਸਰੀਰ ਵਿੱਚ ਸ਼ੁਕਰਾਣੂਆਂ ਦਾ ਉਤਸਰਜਨ ਕਰਦਾ ਹੈ । (2) ਦੋਨੋਂ ਜੀਵ ਯੁਰਮਕਾਂ ਨੂੰ ਸਰੀਰ ਦੇ ਬਾਹਰ ਸੁੱਟਦੇ ਹਨ ।
(3) ਵਿਕਾਸ ਸਰੀਰ ਦੇ ਅੰਦਰ ਹੋ ਸਕਦਾ ਹੈ । (3) ਵਿਸ ਸਰੀਰ ਦੇ ਬਾਹਰ ਹੀ ਹੁੰਦਾ ਹੈ ।
(4) ਉਦਾਹਰਨ-ਮਨੁੱਖ, ਪਸ਼ੂ, ਸਾਰਕ, ਪੰਛੀ । (4) ਉਦਾਹਰਨ-ਡੱਡੂ ।

ਪ੍ਰਸ਼ਨ 10.
ਦਿੱਤੀ ਹੋਈ ਸ਼ਬਦ ਪਹੇਲੀ ਨੂੰ ਪੂਰਾ ਕਰੋ । ਖੱਬੇ ਤੋਂ ਸੱਜੇ ਵੱਲ
1. ਜਿੱਥੇ ਅੰਡਾਣੂ ਉਤਪੰਨ ਹੁੰਦੇ ਹਨ ।
2. ਪਤਾਲੂ ਵਿੱਚ ਉਤਪੰਨ ਹੁੰਦੇ ਹਨ :
3. ਭਾਈਡੂ ਦਾ ਅਲਿੰਗੀ ਪ੍ਰਜਣਨ ਹੁੰਦਾ ਹੈ ।
ਉੱਪਰ ਤੋਂ ਹੇਠਾਂ ਵੱਲ .
1. ਇੱਕ ਮਾਦਾ ਯੁਨਾਮਕ ਹੈ ।
2. ਨਰ ਅਤੇ ਮਾਦਾ ਯੁਗਮਕ ਦਾ ਸੰਯੋਜਨ ।
3. ਇੱਕ ਬੱਚੇ ਪੈਦਾ ਕਰਨ ਵਾਲਾ ਜੰਤੂ ।
PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ 5
ਉੱਤਰ-
PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ 6

PSEB Solutions for Class 8 Science ਜੰਤੂਆਂ ਵਿੱਚ ਪ੍ਰਜਣਨ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਇੱਕ ਹਾਈਡਰਾ ਦੀ ਵੰਡ ਨਾਲ ਦੋ ਜਾਂ ਦੋ ਤੋਂ ਵੱਧ ਹਾਈਡਰਾ ਪੈਦਾ ਹੁੰਦੇ ਹਨ । ਇਸ ਪ੍ਰਕਾਰ ਦੇ ਅਲਿੰਗੀ ਪ੍ਰਜਣਨ ਨੂੰ ਕੀ ਕਹਿੰਦੇ ਹਨ ?
(ਉ) ਡੰਗ .
(ਅ) ਦੋ-ਖੰਡਨ
(ਇ) ਕਾਇਕ ਪ੍ਰਜਣਨ
(ਸ) ਯੁਗਮਜ ॥
ਉੱਤਰ-
(ਉ) ਬਡਿੰਗ ॥

2. ਹੇਠਾਂ ਦਰਸਾਇਆ ਗਿਆ ਚਿੱਤਰ ਕਿਸ ਜੀਵ ਦਾ ਹੈ ?
PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ 7
(ਉ) ਅਮੀਬਾ
(ਅ) ਪੈਰਾਮੀਸ਼ੀਅਮ
(ਇ) ਹਾਈਡਰਾ
(ਸ) ਡੱਡੂ ।
ਉੱਤਰ-
ਹਾਈਡਰਾ ।

3. ਹੇਠਾਂ ਦਿੱਤਾ ਗਿਆ ਚਿੱਤਰ ਕਿਸ ਜੀਵ ਦਾ ਜੀਵਨ ਚੱਕਰ ਦਰਸਾਉਂਦਾ ਹੈ ?
PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ 8
(ਉ) ਡੱਡੂ
(ਅ) ਮੱਛੀ
(ਈ) ਮੱਖੀ
(ਸ) ਰੇਸ਼ਮ ਦਾ ਕੀੜਾ ।
ਉੱਤਰ-
(ੳ) ਡੱਡੂ ।

4. ਦਿੱਤਾ ਗਿਆ ਚਿੱਤਰ ਅਮੀਬਾ ਦੇ ਅਲਿੰਗੀ ਪ੍ਰਜਣਨ ਦੀ ਕਿਹੜੀ ਕਿਰਿਆ ਦਰਸਾਉਂਦਾ ਹੈ ?
PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ 9
(ਉ) ਬਡਿੰਗ
(ਅ) ਦੋ-ਖੰਡਨ
(ਇ) ਕਾਇਆ ਪਰਿਵਰਤਨ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਦੋ-ਖੰਡਨ ।

5. ਮਾਦਾ ਨਰ ਯੁਗਮ ਨੂੰ ਕੀ ਕਹਿੰਦੇ ਹਨ ?
(ਉ) ਸ਼ੁਕਰਾਣੂ
(ਅ) ਅੰਡਾਣੂ
(ਇ) ਯੁਗਮਜ
(ਸ) ਨਿਸ਼ੇਚਨ ।
ਉੱਤਰ-
(ਅ) ਅੰਡਾਣੂ ।

6. ਇੱਕ ਅਮੀਬਾ ਦੀ ਵੰਡ ਨਾਲ ਦੋ ਅਮੀਬਾ ਪੈਦਾ ਹੁੰਦੇ ਹਨ । ਇਸ ਪ੍ਰਕਾਰ ਦੇ ਅਲਿੰਗੀ ਪ੍ਰਜਣਨ ਨੂੰ ਕੀ ਕਹਿੰਦੇ ਹਨ ?
(ਉ) ਬਡਿੰਗ
(ਅ) ਦੋ ਖੰਡਨ
(ਈ) ਯੂਰਜ
(ਸ) ਇਕ ਪ੍ਰਜਣਨ ॥
ਉੱਤਰ-
(ਅ) ਦੋ ਖੰਡਨ ।

7. ਅੰਦਰੂਨੀ ਨਿਸ਼ੇਚਨ ਹੁੰਦਾ ਹੈ
(ੳ) ਮਾਦਾ ਦੇ ਸਰੀਰ ਦੇ ਅੰਦਰ
(ਅ) ਮਾਦਾ ਦੇ ਸਰੀਰ ਦੇ ਬਾਹਰ
(ਈ) ਨਰ ਦੇ ਸਰੀਰ ਦੇ ਅੰਦਰ
(ਸ) ਨਰ ਦੇ ਸਰੀਰ ਤੋਂ ਬਾਹਰ ।
ਉੱਤਰ-
(ੳ) ਮਾਦਾ ਦੇ ਸਰੀਰ ਦੇ ਅੰਦਰ ।

8. ਇਕ ਟੈਡਪੋਲ ਡੱਡੂ ਦਾ ਲਾਰਵਾ) ਜਿਸ ਪ੍ਰਕਿਰਿਆ ਦੁਆਰਾ ਪ੍ਰੋੜ ਵਿੱਚ ਵਿਕਸਿਤ ਹੁੰਦਾ ਹੈ, ਉਹ ਹੈ
(ਉ) ਨਿਸ਼ੇਚਨ
(ਅ) ਕਾਇਆ ਪਰਿਵਰਤਨ
(ਈ) ਠਹਿਰਨਾ
(ਸ) ਬਡਿੰਗ ।
ਉੱਤਰ-
(ਅ) ਕਾਇਆ ਪਰਿਵਰਤਨ ।

9. ਇਕ ਯੁਗਮ ਵਿੱਚ ਪਾਏ ਜਾਣ ਵਾਲੇ ਕੇਂਦਰਕਾਂ ਦੀ ਸੰਖਿਆ ਹੁੰਦੀ ਹੈ ?
(ਉ) ਕੋਈ ਨਹੀਂ
(ਅ) ਇੱਕ
(ਈ) ਦੋ
(ਸ) ਚਾਰ ।
ਉੱਤਰ-
(ਅ) ਇੱਕ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ

(i) ……….. ਪ੍ਰਕਿਰਿਆ ਜਾਤੀ ਦੀ ਲਗਾਤਾਰਤਾ ਬਣਾਈ ਰੱਖਦਾ ਹੈ ।
ਉੱਤਰ-
ਪ੍ਰਜਣਨ

(ii) ਫੁੱਲ ਵਿੱਚ ਨਰ ਅਤੇ ਮਾਦਾ ਯੁਗਮਕ ………… ਅਤੇ …….. ਕਹਾਉਂਦੇ ਹਨ ।
ਉੱਤਰ-
ਪਰਾਗਕਣ, ਬੀਜਾਂਡ

(iii) ……….. ਪ੍ਰਜਣਨ ਵਿੱਚ, ਇਕ ਜੀਵ ਆਪਣੇ ਸਰੀਰ ਦੇ ਭਾਗਾਂ ਤੋਂ ਨਵੇਂ ਜੀਵ ਪੈਦਾ ਕਰਦਾ ਹੈ ।
ਉੱਤਰ-
ਕਾਇਕ

(iv) ………. ਸਾਰਾ ਜੀਵਨ ਕਾਲ ਵਾਧਾ ਕਰਦੇ ਹਨ, ਪਰ ……….. ਕੁੱਝ ਹੀ ਉਮਰ ਤੱਕ ਵਾਧਾ ਕਰਦੇ ਹਨ ।
ਉੱਤਰ-
ਪੌਦੇ, ਜੰਤੁ

(v) ਇੱਕ ਬਹੁਸੈੱਲੀ ਜੰਤੂ ਆਪਣੀ ਜੀਵਨ ਪ੍ਰਕਿਰਿਆ ਇੱਕ ……….. ਤੋਂ ਸ਼ੁਰੂ ਕਰਦਾ ਹੈ, ਜੋ ਲਿੰਗੀ ਪ੍ਰਜਣਨ ਦੁਆਰਾ ਬਣਦਾ ਹੈ ।
ਉੱਤਰ-
ਯੁਗਮ ॥

ਪ੍ਰਸ਼ਨ 2.
ਪੌਦਿਆਂ ਅਤੇ ਜੰਤੂਆਂ ਵਿੱਚ ਪ੍ਰਜਣਨ ਦੇ ਕਿੰਨੇ ਤਰੀਕੇ ਹਨ ?
ਉੱਤਰ-ਦੋ
(ੳ) ਲਿੰਗੀ
(ਅ) ਅਲਿੰਗੀ ।

ਪ੍ਰਸ਼ਨ 3.
ਅਲਿੰਗੀ ਪ੍ਰਜਣਨ ਵਿੱਚ ਕਿੰਨੇ ਜੀਵਾਂ ਦੀ ਲੋੜ ਹੁੰਦੀ ਹੈ ?
ਉੱਤਰ-
ਇੱਕ ਜੀਵ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 4.
ਲਿੰਗੀ ਪ੍ਰਜਣਨ ਵਿੱਚ ਕਿੰਨੇ ਸਜੀਵਾਂ ਦੀ ਲੋੜ ਹੁੰਦੀ ਹੈ ?
ਉੱਤਰ-
ਦੋ ਜੀਵਾਂ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 5.
ਪ੍ਰਜਣਨ ਅੰਗਾਂ ਵਿੱਚ ਵਿਸ਼ੇਸ਼ ਸੈੱਲ ਕਿਹੜੇ ਹੁੰਦੇ ਹਨ ?
ਉੱਤਰ-
ਯੁਗਮਕ (gametes) ।

ਪ੍ਰਸ਼ਨ 6.
ਦੋ-ਖੰਡਨ ਵਿਧੀ ਦੁਆਰਾ ਪ੍ਰਜਣਨ ਕਰਨ ਵਾਲੇ ਦੋ ਜੰਤੂਆਂ ਦੇ ਨਾਮ ਲਿਖੋ ।
ਉੱਤਰ-

  • ਅਮੀਬਾ
  • ਪੈਰਾਮੀਸ਼ੀਅਮ ।

ਪ੍ਰਸ਼ਨ 7.
ਕਿਹੜੇ ਜੀਵਾਂ ਵਿੱਚ ਬੱਡ ਜਨਕ ਦੇ ਸਰੀਰ ਤੇ ਲੱਗੀ ਰਹਿੰਦੀ ਹੈ ?
ਉੱਤਰ-
ਸਪੰਜ, ਕੋਰਲ (Coral) ।

ਪ੍ਰਸ਼ਨ 8.
ਯੁਗਮਨ (Zygote) ਕੀ ਹੈ ?
ਉੱਤਰ-
ਯੁਗਮਜ-ਯੁਗਮਜ, ਨਰ ਅਤੇ ਮਾਦਾ ਯੁਗਮਤਾਂ ਦੇ ਸੰਯੋਜਨ ਤੋਂ ਬਣਨ ਵਾਲੀ ਪਹਿਲੀ ਸੰਰਚਨਾ ਹੈ ।

ਪ੍ਰਸ਼ਨ 9.
ਨਿਸ਼ੇਚਨ (Fertilization) ਕੀ ਹੈ ?
ਉੱਤਰ-
ਨਿਸ਼ੇਚਨ-ਨਰ ਅਤੇ ਮਾਦਾ ਯੁਗਮਤਾਂ ਦਾ ਸੰਯੋਜਨ ।

ਪ੍ਰਸ਼ਨ 10.
ਦੋ ਦੋ ਲਿੰਗੀ ਜੰਤੂਆਂ (Hemaphrodite) ਦੇ ਉਦਾਹਰਨ ਦਿਓ ।
ਉੱਤਰ-

  • ਗੰਡੋਇਆ
  • ਜੋਕ (Leech)

ਪ੍ਰਸ਼ਨ 11.
ਦੋ ਉਦਾਹਰਨਾਂ ਦਿਓ ਜਿਹੜੇ ਜੀਵਾਂ ਵਿੱਚ ਬਾਹਰੀ ਨਿਸ਼ੇਚਨ ਹੁੰਦਾ ਹੈ ।
ਉੱਤਰ-

  1. ਡੱਡੂ,
  2. ਮੱਛੀ ।

ਪ੍ਰਸ਼ਨ 12.
ਹਾਈਡਰਾ ਕਿਸ ਤਰ੍ਹਾਂ ਦਾ ਅਲਿੰਗੀ ਪ੍ਰਜਣਨ ਹੁੰਦਾ ਹੈ ?
ਉੱਤਰ-
ਬਡਿੰਗ (Budding) ।

ਪ੍ਰਸ਼ਨ 13.
ਕਲੋਨਿੰਗ ਦੀ ਪਰਿਭਾਸ਼ਾ ਦਿਓ ।
ਉੱਤਰ-
ਕਲੋਨਿੰਗ-ਕਿਸੇ ਸਮਰੂਪ ਸੈੱਲ, ਕਿਸੇ ਹੋਰ ਜੀਵਤ ਭਾਗ ਜਾਂ ਸੰਪੂਰਨ ਜੀਵ ਨੂੰ ਬਣਾਵਟੀ ਰੂਪ ਵਿੱਚ ਪੈਦਾ ਕਰਨਾ ।

ਪ੍ਰਸ਼ਨ 14.
ਕਿਸ ਜੰਤੂ ਦੀ ਸਫਲਤਾਪੂਵਕ ਕਲੋਨਿੰਗ ਸਭ ਤੋਂ ਪਹਿਲਾਂ ਈਯਾਨ ਵਿਲਮਟ ਨੇ ਐਡੀਨਵਰਗ, ਸਕਾਟਲੈਂਡ ਦੇ ਰੋਜ਼ਨਿਲ ਇੰਸਟੀਚਿਊਟ ਵਿੱਚ ਕੀਤੀ ?
ਉੱਤਰ-
ਡੋਲੀ ਭੇੜ ਦੀ ।

ਪ੍ਰਸ਼ਨ 15.
IVF ਦਾ ਪੂਰਾ ਨਾਮ ਲਿਖੋ ।
ਉੱਤਰ-
ਇਨਵਿਟਰੋ ਨਿਸ਼ੇਚਨ ।

ਪ੍ਰਸ਼ਨ 16.
ਪਰਖਨਲੀ ਬੱਚੇ ਦਾ ਵਿਕਾਸ ਕਿੱਥੇ ਹੁੰਦਾ ਹੈ ?
ਉੱਤਰ-
ਗਰਭਕੋਸ਼ ਵਿੱਚ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਾਇਆ ਪਰਿਵਰਤਨ ਦੀ ਪਰਿਭਾਸ਼ਾ ਦਿਓ ।
ਉੱਤਰ-
ਕਾਇਆ ਪਰਿਵਰਤਨ-ਲਾਰਵਾ ਦੇ ਕੁੱਝ ਤੀਬਰ ਪਰਿਵਰਤਨਾਂ ਦੁਆਰਾ ਪ੍ਰੋੜ ਜੰਤੁ ਵਿੱਚ ਬਦਲਣ ਦੀ ਪ੍ਰਕਿਰਿਆ ਕਾਇਆ ਪਰਿਵਰਤਨ ਕਹਾਉਂਦੀ ਹੈ ।

ਪ੍ਰਸ਼ਨ 2.
ਪ੍ਰਜਣਨ ਅੰਗ (Gonads) ਕੀ ਹੈ ? ਮਨੁੱਖ ਵਿੱਚ ਨਰ ਅਤੇ ਮਾਦਾ ਪ੍ਰਜਣਨ ਅੰਗ ਦੇ ਨਾਮ ਲਿਖੋ ।
ਉੱਤਰ-
ਪ੍ਰਜਣਨ ਅੰਗ-ਜੋ ਅੰਗ ਵਿਸ਼ੇਸ਼ ਸੈੱਲ ਪੈਦਾ ਕਰਦੇ ਹਨ, ਪ੍ਰਜਣਨ ਅੰਗ ਕਹਾਉਂਦੇ ਹਨ । ਮਨੁੱਖੀ ਨਰ ਪ੍ਰਜਣਨ ਅੰਗ-ਪਤਾਲੁ ਮਨੁੱਖੀ ਮਾਦਾ ਪ੍ਰਜਣਨ ਅੰਗ-ਅੰਡਕੋਸ਼ ।

ਪ੍ਰਸ਼ਨ 3.
ਬਾਹਰੀ ਨਿਸ਼ੇਚਨ ਅਤੇ ਅੰਦਰੂਨੀ ਨਿਸ਼ੇਚਨ ਦਾ ਇੱਕ-ਇੱਕ ਉਦਾਹਰਨ ਦਿਉ ।
ਉੱਤਰ-

  • ਬਾਹਰੀ ਨਿਸ਼ੇਚਨ-ਡੱਡੂ ।
  • ਅੰਦਰੂਨੀ ਨਿਸ਼ੇਚਨ-ਮਨੁੱਖ ।

ਪ੍ਰਸ਼ਨ 4.
ਹਾਈਮਨ (Hymen) ਕਿਸ ਨੂੰ ਕਹਿੰਦੇ ਹਨ ?
ਉੱਤਰ-
ਹਾਈਮਨ-ਯੋਨੀ (Vagina) ਦੇ ਬਾਹਰ ਪਤਲੀ ਝਿੱਲੀ ਦਾ ਡਾਇਆਫਰਾਮ ਹਾਈਮਨ ਕਹਾਉਂਦਾ ਹੈ । ਇਹ ਮਾਹਵਾਰੀ ਦੇ ਲਈ ਛੇਦ ਯੁਕਤ ਹੁੰਦਾ ਹੈ ।

ਪ੍ਰਸ਼ਨ 5.
ਉਨ੍ਹਾਂ ਦੋ ਜੀਵਾਂ ਦੇ ਉਦਾਹਰਨ ਦਿਓ ਜੋ ਦੋ ਪ੍ਰਕਾਰ ਦੀ ਅਲਿੰਗੀ ਪ੍ਰਜਣਨ ਵਿਧੀਆਂ ਤੋਂ ਪੈਦਾ ਹੁੰਦੇ ਹਨ ? ਵਿਧੀਆਂ ਦੇ ਨਾਂ ਵੀ ਦੱਸੋ ।
ਉੱਤਰ-
ਜੀਵ ਦਾ ਨਾਮ ਅਲਿੰਗੀ ਪ੍ਰਜਣਨ
1. ਹਾਈਡਰਾ
(ਉ) ਬਡਿੰਗ
(ਅ) ਪੁਨਰਜਣਨ
2. ਖਮੀਰ
(ਈ) ਬਡਿੰਗ
(ਸ) ਬੀਜਾਣੂ ਬਣਨਾ

ਪ੍ਰਸ਼ਨ 6.
‘ਦੋਲਿੰਗੀ ਜੀਵ ਕੀ ਹੈ ? ਉਦਾਹਰਨ ਦਿਉ ।
ਉੱਤਰ-
ਉਹ ਜੀਵ ਜੋ ਦੋਨੋਂ ਨਰ ਅਤੇ ਮਾਦਾ ਯੁਗਮਕ ਪੈਦਾ ਕਰ ਸਕਦੇ ਹਨ, ਦੋਲਿੰਗੀ (Bisexual) ਕਹਾਉਂਦੇ ਹਨ ।
ਉਦਾਹਰਨ-

  1. ਗੰਡੋਇਆ
  2. ਹਾਈਡਰਾ ।

ਪ੍ਰਸ਼ਨ 7.
ਇੱਕ ਊਤਕ ਆਕਾਰ ਵਿੱਚ ਕਿਹੜੀਆਂ ਵਿਧੀਆਂ ਨਾਲ ਵਾਧਾ ਕਰਦਾ ਹੈ ?
ਉੱਤਰ-
ਵਾਧਾ ਦਾ ਅਰਥ ਹੈ ਆਕਾਰ ਵਿੱਚ ਵੱਧਣਾ । ਇੱਕ ਊਤਕ ਦੇ ਵੱਧਣ ਨਾਲ-

  • ਸੈੱਲਾਂ ਦੀ ਗਿਣਤੀ ਵੱਧਦੀ ਹੈ ।
  • ਸੈੱਲਾਂ ਦਾ ਆਕਾਰ ਵੱਧਦਾ ਹੈ ।

ਪ੍ਰਸ਼ਨ 8.
ਦੋ-ਖੰਡਨ ਪ੍ਰਕਰਮ ਬਡਿੰਗ ਤੋਂ ਕਿਵੇਂ ਵੱਖ ਹੈ ?
ਉੱਤਰ-
ਦੋ-ਖੰਡਨ ਅਤੇ ਬਡਿੰਗ ਵਿੱਚ ਅੰਤਰ-

ਦੋ-ਖੰਡਨ (Binary Fission) ਬਡਿੰਗ (Budding)
(1) ਸਿਰਫ਼ ਦੋ ਨਵੇਂ ਜੀਵ ਪੈਦਾ ਹੁੰਦੇ ਹਨ । (1) ਬਹੁਤ ਸੰਖਿਆ ਵਿੱਚ ਬਡ ਜਾਂ ਮੁਕੁਲ ਪੈਦਾ ਹੋ ਸਕਦੇ ਹਨ ਅਤੇ ਹਰ ਮੁਕੁਲ ਜਾਂ ਬਡ ਨਵਾਂ ਜੀਵ ਪੈਦਾ ਕਰਦੀ ਹੈ ।
(2) ਉਦਾਹਰਨ-ਅਮੀਬਾ, ਯੁਗਲੀਨਾ ॥ (2) ਉਦਾਹਰਨ-ਸਪੰਜ, ਹਾਈਡਰਾ ।

ਪ੍ਰਸ਼ਨ 9.
ਅੰਡੋਤਸਰਗ (Ovulation) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਅੰਡੋਤਸਰਗ-ਅੰਡਕੋਸ਼ ਦੁਆਰਾ ਅੰਡਾ ਛੱਡਣ ਦੀ ਪ੍ਰਕਿਰਿਆ ਅੰਡੋਤਸਰ ਕਹਾਉਂਦੀ ਹੈ । ਅੰਡਾ 28 ਦਿਨ ਵਾਲੇ ਆਵਰਤ ਚੱਕਰ ਤੋਂ 14ਵੇਂ ਦਿਨ ਛੱਡਿਆ ਜਾਂਦਾ ਹੈ ।

ਪ੍ਰਸ਼ਨ 10.
ਮਨੁੱਖੀ ਨਰ ਦੇ ਪ੍ਰਜਣਨ ਤੰਤਰ ਦੇ ਵੱਖ-ਵੱਖ ਅੰਗਾਂ ਦੇ ਨਾਂ ਲਿਖੋ ।
ਉੱਤਰ-
ਮਨੁੱਖੀ ਨਰ ਪ੍ਰਜਣਨ ਤੰਤਰ ਦੇ ਅੰਗ-

  1. ਇਕ ਜੋੜੀ ਪਤਾਲੂ (Testes)
  2. ਇਕ ਜੋੜੀ ਸ਼ੁਕਰਵਾਹਿਨੀ (Vas deferens)
  3. ਮੁਤਰ ਵਾਹਿਨੀ (Urethra)
  4. ਨਰ-ਇੰਦਰੀ (Penis)
  5. ਨਰ ਪ੍ਰਜਣਨ ਗ੍ਰੰਥੀਆਂ (Coupers and prostate glands)

ਪ੍ਰਸ਼ਨ 11.
ਮਨੁੱਖੀ ਮਾਦਾ ਪ੍ਰਜਣਨ ਤੰਤਰ ਦੇ ਵੱਖ-ਵੱਖ ਅੰਗਾਂ ਦੇ ਨਾਮ ਲਿਖੋ ।
ਉੱਤਰ-
ਮਨੁੱਖੀ ਮਾਦਾ ਪ੍ਰਜਣਨ ਤੰਤਰ ਦੇ ਅੰਗ-

  • ਇਹ ਜੋੜੀ ਅੰਡਕੋਸ਼ (Ovaries)
  • ਇੱਕ ਜੋੜੀ ਫੈਲੋਪੀਅਨ ਨਾਲੀ (Fallopian tubes)
  • ਬੱਚੇਦਾਨੀ (Uterus)
  • ਯੋਨੀ (Vagina
  • ਭਗ (Vulva) ।

ਪ੍ਰਸ਼ਨ 12.
ਸ਼ੁਕਰਵਾਹਿਨੀ ਅਤੇ ਫੈਲੋਪੀਅਨ ਨਲਿਕਾ ਵਿੱਚ ਦੋ ਅੰਤਰ ਸਪੱਸ਼ਟ ਕਰੋ।
ਉੱਤਰ-
ਸ਼ੁਕਰਵਾਹਿਨੀ ਅਤੇ ਫੈਲੋਪੀਅਨ ਨਲਿਕਾ ਵਿੱਚ ਅੰਤਰ –

ਸ਼ੁਕਰਵਾਹਿਨੀ (Vas deferens) ਫੈਲੋਪੀਅਨ ਨਲਿਕਾ (Fallopian tube)
(1) ਇਹ ਨਰ ਪ੍ਰਜਣਨ ਅੰਗ ਦਾ ਇੱਕ ਭਾਗ ਹੈ । (1) ਇਹ ਮਾਦਾ ਪ੍ਰਜਣਨ ਅੰਗ ਦਾ ਇਕ ਭਾਗ ਹੈ ।
(2) ਇਹ ਪਤਾਲ ਤੋਂ ਸ਼ੁਕਰਾਣੁ ਤਰਵਾਹਿਨੀ ਵਿੱਚ ਲਿਆਉਂਦੀ ਹੈ । (2) ਇਹ ਅੰਡਕੋਸ਼ ਤੋਂ ਅੰਡਾਣੂ ਬੱਚੇਦਾਨੀ ਤੱਕ ਨੂੰ ਲਿਆਉਂਦੀ ਹੈ ।

ਪ੍ਰਸ਼ਨ 13.
ਅੰਤਰ ਸਪੱਸ਼ਟ ਕਰੋ : ਭਰੂਣ ਅਤੇ ਗਰਭ ॥
ਉੱਤਰ-
ਭਰੂਣ ਅਤੇ ਗਰਭ ਵਿੱਚ ਅੰਤਰ –

ਗਰਭ  (Embryo) ਗਰਭ (Foetus)
(1) ਨਿਸ਼ੇਚਿਤ ਅੰਡੇ ਦੇ ਵਿਕਾਸ ਤੋਂ ਭਰੂਣ ਬਣਦਾ ਹੈ । (1) ਥਣਧਾਰੀਆਂ ਵਿੱਚ ਗਰਭ ਉਹ ਅਵਸਥਾ ਹੈ ਜਿਸ ਵਿੱਚ ਵਿਕਸਿਤ ਅੰਗ ਪਛਾਣ ਯੋਗ ਹੋ ਜਾਂਦੇ ਹਨ ।
(2) ਇਹ ਪਹਿਲਾ ਚਰਨ ਹੈ ਜਿਸ ਵਿੱਚ ਵਿਕਾਸ ਸ਼ੁਰੂ ਹੁੰਦਾ ਹੈ । (2) ਮਨੁੱਖ ਵਿਚ ਦੋ ਮਹੀਨੇ ਦੇ ਵਿਕਾਸ ਦੇ ਬਾਅਦ ਭਰੂਣ ਗਰਭ ਕਹਾਉਂਦਾ ਹੈ ।

ਪ੍ਰਸ਼ਨ 14.
ਡੱਡੂ ਵਿੱਚ ਨਿਸ਼ੇਚਨ ਕਿਵੇਂ ਹੁੰਦਾ ਹੈ ?
ਉੱਤਰ-
ਡੱਡੂ ਵਿੱਚ ਨਿਸ਼ੇਚਨ- ਡੱਡੂ ਵਿੱਚ ਨਿਸ਼ੇਚਨ ਮਾਦਾ ਸਰੀਰ ਦੇ ਬਾਹਰ ਹੁੰਦਾ ਹੈ ਇਸ ਲਈ ਇਸ ਨੂੰ ਬਾਹਰੀ ਨਿਸ਼ੇਚਨ ਕਿਹਾ ਜਾਂਦਾ ਹੈ | ਬਸੰਤ ਜਾਂ ਵਰਖਾ ਰੁੱਤ ਵਿੱਚ ਡੱਡੂ ਅਤੇ ਟੋਡ ਤਲਾਵਾਂ ਵੱਲ ਜਾਂਦੇ ਹਨ । ਜਦੋਂ ਅੰਡੇ ਛੱਡੇ ਜਾਂਦੇ ਹਨ ਤਾਂ ਨਰ ਉਹਨਾਂ ਤੇ ਸ਼ੁਕਰਾਣੂ ਛੱਡ ਦਿੰਦਾ ਹੈ । ਹਰ ਸ਼ੁਕਰਾਣੂ ਆਪਣੀ ਲੰਬੀ ਪੂਛ ਦੀ ਸਹਾਇਤਾ ਨਾਲ ਪਾਣੀ ਵਿੱਚ ਤੇਜ਼ ਗਤੀ ਨਾਲ ਤੈਰਦਾ ਹੈ । ਸ਼ੁਕਰਾਣੂ ਅੰਡਿਆਂ ਨਾਲ ਸੰਪਰਕ ਵਿੱਚ ਆਉਂਦੇ ਹਨ । ਨਤੀਜੇ ਵਜੋਂ ਨਿਸ਼ੇਚਨ ਹੁੰਦਾ ਹੈ ।

ਪ੍ਰਸ਼ਨ 15.
ਉਹ ਜੀਵ ਜਿਨ੍ਹਾਂ ਵਿੱਚ ਬਾਹਰੀ ਨਿਸ਼ੇਚਨ ਹੁੰਦਾ ਹੈ, ਜਿਵੇਂ ਮੱਛੀ ਅਤੇ ਡੱਡੂ ਇੱਕੋ ਵਾਰੀ ਸੈਂਕੜੇ ਅੰਡੇ ਦਿੰਦੇ ਹਨ ਜਦੋਂ ਕਿ ਮੁਰਗੀ ਇੱਕ ਵਾਰੀ ਸਿਰਫ਼ ਇਕ ਹੀ ਅੰਡਾ ਦਿੰਦੀ ਹੈ । ਕਿਉਂ ?
ਉੱਤਰ-
ਮੱਛੀ ਅਤੇ ਡੱਡੂ ਸੈਂਕੜੇ ਅੰਡੇ ਅਤੇ ਕਰੋੜਾਂ ਸ਼ੁਕਰਾਣੂ ਛੱਡਦੇ ਹਨ ਪਰ ਹਰ ਅੰਡਾ ਨਿਸ਼ੇਚਿਤ ਨਹੀਂ ਹੁੰਦਾ, ਕਿਉਂਕਿ ਅੰਡੇ ਅਤੇ ਸ਼ੁਕਰਾਣੂ ਜਲ ਦੀ ਗਤੀ, ਹਵਾ ਅਤੇ ਵਰਖਾ ਨਾਲ ਪ੍ਰਭਾਵਿਤ ਹੁੰਦੇ ਹਨ । ਕੁੱਝ ਜਲੀ ਜੰਤੁ ਅੰਡੇ ਖਾ ਲੈਂਦੇ ਹਨ । ਇਸ ਲਈਂ ਨਿਸ਼ੇਚਨ ਪੱਕਾ ਕਰਨ ਲਈ ਵੱਡੀ ਮਾਤਰਾ ਵਿੱਚ ਅੰਡੇ ਛੱਡੇ ਜਾਂਦੇ ਹਨ ।

ਪ੍ਰਸ਼ਨ 16.
ਅੰਡਜਨਕ ਅਤੇ ਜਗਯੁਜ ਜੰਤੂ ਕਿਨ੍ਹਾਂ ਨੂੰ ਕਹਿੰਦੇ ਹਨ ?
ਉੱਤਰ-
ਅੰਡਜਨਕ (Oviparous organismsਉਹ ਜੀਵ ਜੋ ਅੰਡੇ ਦਿੰਦੇ ਹਨ , ਜਿਵੇਂ-ਡੱਡੂ, ਤਿੱਤਲੀ, ਮੁਰਗੀ, ਕਾਂ ਆਦਿ । ਜਗਾਯੂਜ ਜੰਤੂ (Viviparous organisms)-ਉਹ ਜੀਵ ਜੋ ਸ਼ਿਸ਼ੂ ਨੂੰ ਜਨਮ ਦਿੰਦੇ ਹਨ , ਜਿਵੇਂ-ਮਨੁੱਖ, ਕੁੱਤਾ, ਗਾਂ, ਬਿੱਲੀ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲਿੰਗ ਅਤੇ ਅਲਿੰਗੀ ਪ੍ਰਜਣਨ ਵਿੱਚ ਕੀ ਅੰਤਰ ਹੈ ?
ਉੱਤਰ-
ਲਿੰਗੀ ਅਤੇ ਲਿੰਗੀ ਪੁਜਣਨ ਵਿੱਚ ਅੰਤਰ-

ਲਿੰਗੀ ਪੁਜਣਨ (Sexual Reproduction) ਲਿੰਗੀ ਪੁਜਣਨ (Asexual Reproduction)
(1) ਨਵੇਂ ਜੀਵ ਦੀ ਉਤਪਤੀ ਲਈ ਦੋਨੋਂ ਨਰ ਅਤੇ ਦਾ ਜੀਵਾਂ ਦੀ ਲੋੜ ਹੁੰਦੀ ਹੈ। (1) ਨਵੇਂ ਜੀਵ ਸਿਰਫ਼ ਇੱਕ ਹੀ ਜੀਵ ਤੋਂ ਪੈਦਾ ਹੁੰਦੇ ਹਨ ।
(2) ਪ੍ਰਜਣਨ ਅੰਗਾਂ ਦੀ ਲੋੜ ਹੁੰਦੀ ਹੈ । (2) ਪ੍ਰਜਣਨ ਅੰਗ ਵਿਕਸਿਤ ਨਹੀਂ ਹੁੰਦੇ ।
(3) ਅਰਧਮਤਰੀ ਵਿਭਾਜਨ ਕਿਸੇ ਇੱਕ ਚਰਨ ਵਿੱਚ ਜ਼ਰੂਰੀ ਹੈ । (3) ਇਸ ਵਿਚ ਅਰਧ ਸੁਤਰੀ ਵਿਭਾਜਨ ਨਹੀਂ ਹੁੰਦਾ ।
(4) ਯੁਗਮਤਾਂ ਦਾ ਸੰਯੋਜਨ ਹੁੰਦਾ ਹੈ । (4) ਸੈੱਲਾਂ ਦਾ ਸੰਯੋਜਨ ਨਹੀਂ ਹੁੰਦਾ ।
(5) ਨਵਾਂ ਜੀਵ ਯਰਾਮਕਾਂ ਤੇ ਸੰਯੋਜਨ ਨਾਲ ਵਿਕਸਿਤ ਹੁੰਦਾ ਹੈ । (5) ਨਵਾਂ ਜੀਵ ਇਕ ਸੈੱਲ ਨਾਲ ਵਿਕਸਿਤ ਹੁੰਦਾ ਹੈ ।
(6) ਨਵਾਂ ਜੀਵ ਅਕਸਰ ਭਿੰਨ ਹੁੰਦਾ ਹੈ । (6) ਨਵਾਂ ਜੀਵ ਜਨਕ ਵਰਗਾ ਹੁੰਦਾ ਹੈ ।
(7) ਇਸ ਨਾਲ ਵਿਭਿੰਨਤਾ ਆਉਂਦੀ ਹੈ । (7) ਇਸ ਨਾਲ ਵਿਭਿੰਨਤਾ ਨਹੀਂ ਆਉਂਦੀ ਹੈ ।

ਪ੍ਰਸ਼ਨ 2.
ਲਿੰਗੀ ਪ੍ਰਜਣਨ ਕੀ ਹੈ ? ਜੰਤੂਆਂ ਵਿੱਚ ਲਿੰਗੀ ਪ੍ਰਜਣਨ ਦੀ ਚਰਚਾ ਕਰੋ ।
ਉੱਤਰ-
ਲਿੰਗੀ ਪ੍ਰਜਣਨ-ਨਰ ਅਤੇ ਮਾਦਾ ਦੇ ਸੰਯੋਜਨ ਤੋਂ ਨਿਸ਼ੇਚਨ ਹੋਣ ਦੀ ਕਿਰਿਆ ਨੂੰ ਲਿੰਗੀ ਪ੍ਰਜਣਨ ਕਹਿੰਦੇ ਹਨ । ਜੰਤੂਆਂ ਵਿੱਚ ਲਿੰਗੀ ਪ੍ਰਜਣਨ-ਲਿੰਗੀ ਪ੍ਰਜਣਨ ਵਿੱਚ ਦੋ ਜੀਵ ਹੁੰਦੇ ਹਨ । ਜੀਵਾਂ ਵਿੱਚ ਪ੍ਰਜਣਨ ਅੰਗ ਹੁੰਦੇ ਹਨ, ਜੋ ਜਣਨ ਸੈੱਲਾ ਪੈਦਾ ਕਰਦੇ ਹਨ । ਮਾਦਾ ਅੰਡਾ ਅਤੇ ਨਰ ਸ਼ੁਕਰਾਣੂ ਪੈਦਾ ਕਰਦੇ ਹਨ | ਸ਼ੁਕਰਾਣੂ ਪ੍ਰਜਣਨ ਅੰਗ ਪਤਾਲ ਵਿੱਚ ਅਤੇ ਅੰਡਾਣੂ ਪ੍ਰਜਣਨ ਅੰਗ ਅੰਡਕੋਸ਼ ਵਿੱਚ ਪੈਦਾ ਹੁੰਦੇ ਹਨ । ਸ਼ੁਕਰਾਣੂ ਅੰਡਾਣੂ ਨਾਲ ਸੰਯੋਜਨ ਕਰਦਾ ਹੈ, ਇਸ ਨੂੰ ਨਿਸ਼ੇਚਨ ਕਹਿੰਦੇ ਹਨ । ਨਿਸ਼ੇਚਿਤ ਅੰਡਾ ਨਿਰੰਤਰ ਵਿਭਾਜਿਤ ਹੁੰਦਾ ਹੈ ਅਤੇ ਭਰੂਣ ਵਿੱਚ ਵਿਕਸਿਤ ਹੁੰਦਾ ਹੈ । ਭਰੂਣ ਤੋਂ ਪ੍ਰੋੜ ਬਣਦਾ ਹੈ ।

ਪ੍ਰਸ਼ਨ 3.
ਯੂਰਾਮਕ (Gamete) ਕੀ ਹੈ ? ਇਕ ਲਿੰਗੀ ਅਤੇ ਦੋਲਿੰਗੀ ਵਿੱਚ ਕੀ ਅੰਤਰ ਹੈ ?
ਉੱਤਰ-
ਯੂਰਾਮਕ (Gamete) -ਜਣਨ ਸੈੱਲ ਜਿਨ੍ਹਾਂ ਨੂੰ ਪ੍ਰਜਣਨ ਅੰਗ ਪੈਦਾ ਕਰਦੇ ਹਨ, ਯੁਗਮਕ ਕਹਾਉਂਦੇ ਹਨ । ਯੁਗਮਤ ਦੋ ਤਰ੍ਹਾਂ ਦੇ ਹੁੰਦੇ ਹਨ-ਨਰ ਅਤੇ ਮਾਦਾ । ਯੁਰਮਕਾਂ ਦੇ ਸੰਯੋਜਨ ਨਾਲ ਨਿਸ਼ੇਚਨ ਹੁੰਦਾ ਹੈ । ਇੱਕ ਲਿੰਗੀ ਜੀਵ-ਉਹ ਜੀਵ ਜਿਨ੍ਹਾਂ ਵਿੱਚ ਇੱਕ ਹੀ ਪ੍ਰਕਾਰ ਦੇ ਪ੍ਰਜਣਨ ਅੰਗ ਹੋਣ, ਨਰ ਜਾਂ ਮਾਦਾ । ਦੋਲਿੰਗੀ ਜੀਵ-ਉਹ ਜੀਵ ਜਿਨ੍ਹਾਂ ਵਿੱਚ ਦੋਵੇਂ ਪ੍ਰਕਾਰ ਦੇ-ਨਰ ਅਤੇ ਮਾਦਾ ਪ੍ਰਜਣਨ ਅੰਗ ਹੋਣ ।

ਪ੍ਰਸ਼ਨ 4.
ਅਲਿੰਗੀ ਪ੍ਰਜਣਨੇ ਦੀਆਂ ਮੂਲ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਅਲਿੰਗੀ ਪ੍ਰਜਣਨ ਦੀਆਂ ਮੂਲ ਵਿਸ਼ੇਸ਼ਤਾਵਾਂ –

  1. ਸਿਰਫ਼ ਇਕ ਜੀਵ ਦੀ ਮੌਜੂਦਗੀ ।
  2. ਸਾਰੇ ਸੈੱਲਾਂ ਵਿੱਚ ਸੂਤਰੀ ਵਿਭਾਜਨ ॥
  3. ਜਨਕ ਦੇ ਸਮਰੂਪੀ ਨਵੇਂ ਜੀਵ ।
  4. ਜਨਕ ਇਕਾਈ ਜੀਵ ਦਾ ਵਿਸ਼ੇਸ਼ ਭਾਗ ॥

ਪ੍ਰਸ਼ਨ 5.
ਅੰਤਰ ਸਪੱਸ਼ਟ ਕਰੋ । ਸ਼ੁਕਰਾਣੂ ਅਤੇ ਅੰਡਾਣੂ
ਉੱਤਰ-
ਸ਼ੁਕਰਾਣੂ ਅਤੇ ਅੰਡਾਣੂ ਵਿੱਚ ਅੰਤਰ-

ਸ਼ੁਕਰਾਣੂ (Sperm) ਅੰਡਾਣੂ (Ovum)
(1) ਇਹ ਚੁਸਤ ਹੁੰਦਾ ਹੈ । (1) ਇਹ ਅਕਿਰਿਆਸ਼ੀਲ ਹੁੰਦਾ ਹੈ ।
(2) ਇਹ ਚਲਣ ਵਿੱਚ ਸਮਰੱਥ ਹੈ । (2) ਇਹ ਗਤੀਹੀਨ ਜਾਂ ਸਥਿਰ ਹੈ ।
(3) ਇਸਦੀ ਪੂਛ ਹੈ, ਜੋ ਚਲਣ ਦਾ ਅੰਗ ਹੈ । (3) ਇਸਦਾ ਕੋਈ ਚਲਣ ਅੰਗ ਨਹੀਂ ਹੈ ।
(4) ਇਹ ਆਕਾਰ ਵਿੱਚ ਛੋਟਾ ਹੈ । (4) ਇਹ ਆਕਾਰ ਵਿਚ ਵੱਡਾ ਹੈ ਕਿਉਂਕਿ ਇਸ ਵਿਚ ਯੋਕ (Yolk) ਹੁੰਦਾ ਹੈ।

ਪ੍ਰਸ਼ਨ 6.
‘ਪਰਖਨਲੀ ਸ਼ਿਸ਼ੂ’ ਤੇ ਇੱਕ ਨੋਟ ਲਿਖੋ ।
ਉੱਤਰ-
ਪਰਖਨਲੀ ਸ਼ੂ-ਇਹ ਇੱਕ ਲੁਫਾ ਨਾਮ ਹੈ ਕਿਉਂਕਿ ਸ਼ਿਸ਼ੂ ਦਾ ਵਿਕਾਸ ਪਰਖ ਨਲੀ ਵਿੱਚ ਨਹੀਂ ਹੁੰਦਾ | ਕੁੱਝ ਮਾਦਾਵਾਂ ਦੀਆਂ ਅੰਡਵਾਹਿਨੀਆਂ ਵਿੱਚ ਰੁਕਾਵਟ ਹੁੰਦੀ ਹੈ । ਇਹ ਮਾਦਾ ਸ਼ਿਸ਼ੂ ਪੈਦਾ ਨਹੀਂ ਕਰ ਸਕਦੀਆਂ ਕਿਉਂਕਿ ਸ਼ੁਕਰਾਣੂ, ਅੰਡਾਣੂ ਤੱਕ ਨਹੀਂ ਪੁੱਜ ਸਕਦੇ । ਅਜਿਹੀ ਸਥਿਤੀ ਵਿੱਚ ਡਾਕਟਰ ਤਾਜ਼ਾ ਅੰਡਾਣੂ ਅਤੇ ਸ਼ੁਕਰਾਣੂ ਇਕੱਠੇ ਕਰਕੇ ਕੁੱਝ ਘੰਟਿਆਂ ਲਈ ਇਕੱਠੇ ਰੱਖਦੇ ਹਨ ਤਾਂਕਿ ਇਨਟਰੋ ਨਿਸ਼ੇਚਨ (IUF) (ਸਰੀਰ ਤੋਂ ਬਾਹਰ ਬਨਾਵਟੀ ਨਿਸ਼ੇਚਨ) ਹੋ ਸਕੇ । ਨਿਸ਼ੇਚਨ ਦੇ ਇੱਕ ਹਫ਼ਤੇ ਬਾਅਦ ਯੁਗਮਜ ਨੂੰ ਮਾਤਾ ਦੇ ਬੱਚੇਦਾਨੀ ਵਿੱਚ ਸਥਾਪਿਤ ਕਰ ਦਿੱਤਾ ਜਾਂਦਾ ਹੈ । ਮਾਤਾ ਦੇ ਬੱਚੇਦਾਨੀ ਵਿੱਚ ਪੂਰਣ ਵਿਕਾਸ ਦੇ ਬਾਅਦ ਆਮ ਸ਼ਿਸ਼ੂ ਦੀ ਤਰ੍ਹਾਂ ਸ਼ਿਸ਼ੂ ਜਨਮ ਲੈਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਜਣਨ ਅੰਗ ਕੀ ਹਨ ? ਮਨੁੱਖ ਵਿੱਚ ਨਰ ਦੇ ਪ੍ਰਜਣਨ ਅੰਗਾਂ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਪ੍ਰਜਣਨ ਅੰਗ (Gonads)-ਮੁੱਢਲੇ ਪ੍ਰਜਣਨ ਅੰਗ ਜੋ ਯੁਗਮਕ ਪੈਦਾ ਕਰਦੇ ਹਨ, ਪ੍ਰਜਣਨ ਅੰਗ ਕਹਾਉਂਦੇ ਹਨ । ਨਰ ਵਿੱਚ ਇਹਨਾਂ ਨੂੰ ਪਤਾਲੂ (Testis) ਅਤੇ ਮਾਦਾ ਵਿੱਚ ਇਹਨਾਂ ਨੂੰ ਅੰਡਕੋਸ਼ (Ovary) ਕਹਿੰਦੇ ਹਨ । ਇਹ ਪ੍ਰਜਣਨ ਅੰਗ ਜਵਾਨੀ ਅਵਸਥਾ ਦੇ ਸ਼ੁਰੂ ਤੋਂ ਬਾਅਦ ਹੀ ਕਿਰਿਆਸ਼ੀਲ ਹੁੰਦੇ ਹਨ । ਮਨੁੱਖ ਦੇ ਨਰ ਵਿੱਚ ਪ੍ਰਜਣਨ ਅੰਗ-
1. ਪਤਾਲੂ (Testis)-ਨਰ ਮਨੁੱਖ (ਪੁਰਸ਼) ਵਿੱਚ ਸੰਘਨਾਅਸਥੀ ਖੇਤਰ ਵਿੱਚ ਇੱਕ ਮਾਂਸਲ ਸੰਰਚਨਾ ਸ਼ਿਸ਼ਨ ਹੁੰਦਾ ਹੈ ਜਿਸ ਵਿੱਚ ਮੂਤਰਵਾਹਿਨੀ ਹੁੰਦੀ ਹੈ । ਸ਼ਿਸ਼ਨ ਦੇ ਹੇਠਾਂ ਉਸਦੀ ਜੜ੍ਹ ਵਿੱਚ ਇਕ ਮਾਂਸਲ ਥੈਲੀ ਪਤਾਲੂ ਕੋਸ਼ ਹੁੰਦਾ ਹੈ । ਜਿਸ ਵਿੱਚ ਅੰਡਾਕਾਰ ਸੰਰਚਨਾਵਾਂ ਪਤਾਲੂ ਹੁੰਦੀਆਂ ਹਨ । ਪਤਾਲੂ ਨਰ ਯੁਗਮਕ ਸ਼ੁਕਰਾਣੂ ਦਾ ਨਿਰਮਾਣ ਕਰਦੇ ਹਨ । ਵਿਰਸ਼ਨ ਵਿੱਚ ਇਕ ਖ਼ਾਸ ਸੰਰਚਨਾ ਸੁਕਰਾਣੂ ਹੁੰਦਾ ਹੈ ਜਿਸ ਵਿੱਚ ਸ਼ੁਕਰਾਣੂ ਦੇ ਪੋਸ਼ਣ ਲਈ ਚਿਪਚਿਪਾ ਪਦਾਰਥ ਵਿਤ ਹੁੰਦਾ ਹੈ ।

2. ਸ਼ੁਕਰਵਾਹਿਨੀ (Vas deferens)-ਹਰ ਪਤਾਲੂ ਵਿੱਚੋਂ ਇੱਕ ਵਾਹਿਨੀ ਨਿਕਲਦੀ ਹੈ ਜਿਸ ਨੂੰ ਸ਼ੁਕਰਵਾਹਿਨੀ ਕਹਿੰਦੇ ਹਨ । ਇਹ ਵਾਹਿਨੀਆਂ ਪਤਾਲੂ ਵਿੱਚੋਂ ਵੀਰਜ਼ ਨੂੰ ਲਿਆਉਂਦੀ ਹੈ ਜਿਸ ਵਿੱਚ ਸ਼ੁਕਰਾਣੂ ਹੁੰਦੇ ਹਨ ।
PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ 10

3. ਮੂਤਰਵਾਹਿਨੀ (Urethra)-ਸ਼ੁਕਰਵਾਹਿਨੀ ਮੂਤਰ ਮਾਰਗ ਜਾਂ ਮੂਤਰ ਵਾਹਿਨੀ ਵਿੱਚ ਖੁੱਲ੍ਹਦੀ ਹੈ । ਚਿਪਚਿਪਾ ਪਦਾਰਥ ਵੀਰਜ਼ ਦੇ ਨਾਲ ਸ਼ੁਕਰਾਣੂ ਇਕ ਸੰਕਰੀ ਨਲੀ ਦੁਆਰਾ ਮੁਤਰਵਾਹਿਨੀ ਵਿੱਚ ਪੁੱਜਦੇ ਹਨ, ਜਿੱਥੇ ਸ਼ਿਸ਼ਨ ਦੀ ਸਹਾਇਤਾ ਨਾਲ ਮਾਦਾ ਦੀ ਯੋਨੀ ਵਿੱਚ ਛੱਡ ਦਿੱਤੇ ਜਾਂਦੇ ਹਨ । ਸ਼ਿਸ਼ਨ ਮੁਤਰ ਅਤੇ ਸ਼ੁਕਰਾਣੂ ਯੁਕਤ ਵੀਰਜ਼ ਦੋਨਾਂ ਨੂੰ ਬਾਹਰ ਕੱਢਣ ਵਿੱਚ ਸਹਾਇਕ ਹੈ ।

4. ਉਪਗ੍ਰੰਥੀਆਂ (Accessory glands)-ਇਹ ਗੰਥੀਆਂ ਸ਼ੁਕਰਾਣੂਆਂ ਦੇ ਆਹਾਰ ਦੇ ਲਈ ਵੱਖ-ਵੱਖ ਘਟਕਾਂ ਦਾ ਰਿਸਾਵ ਕਰਦੀਆਂ ਹਨ । ਇਹ ਗ੍ਰੰਥੀਆਂ ਹਨ-ਪ੍ਰੋਸਟੇਟ, ਕਾਊਪਸ ਗ੍ਰੰਥੀਆਂ ਅਤੇ ਵੀਰਜ਼ ਥੈਲੀ ।

ਪ੍ਰਸ਼ਨ 2.
ਮਨੁੱਖ ਵਿੱਚ ਮਾਦਾ ਪ੍ਰਜਣਨ ਅੰਗਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਮਨੁੱਖੀ ਮਾਦਾ ਪ੍ਰਜਣਨ ਅੰਗ (Female reproductive organs)-ਮਨੁੱਖ ਦੇ ਮਾਦਾ ਪ੍ਰਜਣਨ ਅੰਗ ਹੇਠ ਲਿਖੇ ਹਨ-
1. ਅੰਡਕੋਸ਼ (Ovary-ਸ਼ੇਣੀ ਗੁਹਾ ਵਿੱਚ ਦੋ ਅੰਡਕੋਸ਼ ਹੁੰਦੇ ਹਨ ਜੋ ਆਕਾਰ ਵਿੱਚ ਬਹੁਤ ਛੋਟੇ ਹੁੰਦੇ ਹਨ | ਅੰਡਾਸ਼ਿਆ ਵਿੱਚ ਅੰਡੇ ਬਣਦੇ ਹਨ । ਅੰਡਕੋਸ਼ ਦੀ ਅੰਦਰ ਦੀ ਸਤਿਹ ਤੇ ਐਪਥੀਲੀਅਮ ਕੋਸ਼ਿਕਾਵਾਂ ਦੀ ਪਤਲੀ ਪਰਤ ਹੁੰਦੀ ਹੈ ਜਿਸਨੂੰ ਜਨਕ ਐਪੀਥੀਲੀਅਮ ਕਹਿੰਦੇ ਹਨ । ਇਸ ਦੀਆਂ ਕੋਸ਼ਿਕਾਵਾਂ ਵਿਭਾਜਿਤ ਹੋ ਕੇ ਫੋਲੀਕਲ ਅਤੇ ਅੰਡਾ ਬਣਾਉਂਦੀ ਹੈ ।

ਅੰਡਕੋਸ਼ ਦੀ ਗੁਹਾ ਵਿੱਚ ਸੰਯੋਜੀ ਉੱਤਕ ਹੁੰਦੇ ਹਨ ਜਿਹਨਾਂ ਨੂੰ ਸਟਰੋਮਾ ਕਿਹਾ ਜਾਂਦਾ ਹੈ | ਹਰ ਫੋਲੀਕਲ ਵਿੱਚ ਇੱਕ ਜਣਨ ਕੋਸ਼ਿਕਾ ਹੁੰਦੀ ਹੈ ਜਿਸਦੇ ਚਾਰੋਂ ਪਾਸੇ ਸਟੋਰਮਾ ਦੀਆਂ ਕੋਸ਼ਿਕਾਵਾਂ ਰਹਿੰਦੀਆਂ ਹਨ । ਅਰਧ ਸੁਤਰੀ ਵਿਭਾਜਨ ਦੇ ਨਤੀਜੇ ਵਜੋਂ ਪ੍ਰਜਣਨ ਕੋਸ਼ਿਕਾਵਾਂ ਅੰਡੇ ਦਾ ਨਿਰਮਾਣ ਕਰਦੀਆਂ ਹਨ । ਓਸਟਰੋਜਨ ਅਤੇ ਪ੍ਰੋਜਿਸਟਨਰਾਨ ਨਾਮਕ ਦੋ ਹਾਰਮੋਨ ਅੰਡਕੋਸ਼ ਦੁਆਰਾ ਸਾਵਿਤ ਹੁੰਦੇ ਹਨ ਜੋ ਮਾਦਾ ਵਿੱਚ ਪ੍ਰਜਣਨ ਸੰਬੰਧੀ ਵਿਭਿੰਨ ਕਿਰਿਆਵਾਂ ਦਾ ਨਿਯੰਤਰਨ ਕਰਦੇ ਹਨ ।

2. ਫੈਲੋਪੀਅਨ ਨਲਿਕਾ (Fallopian tube)-ਇਹ ਰਚਨਾ ਵਿੱਚ ਨਲਿਕਾ ਵਰਗੀਆਂ ਹੁੰਦੀਆਂ ਹਨ । ਇਸਦਾ ਇੱਕ ਸਿਰਾ ਬੱਚੇਦਾਨੀ ਨਾਲ ਜੁੜਿਆ ਹੁੰਦਾ ਹੈ । ਦੂਸਰਾ ਸਿਰਾ ਅੰਡਕੋਸ਼ ਕੋਲ ਖੁੱਲ੍ਹਦਾ ਹੈ । ਇਸਦੇ ਸਿਰੇ ਤੇ ਝਾਲਰਦਾਰ ਰਚਨਾ ਹੁੰਦੀ ਹੈ । ਜਿਸਨੂੰ ਛਿੱਬਰੀ ਕਹਿੰਦੇ ਹਨ | ਅੰਡਕੋਸ਼ ਵਿੱਚੋਂ ਜਦੋਂ ਅੰਡਾ ਨਿਕਲਦਾ ਹੈ ਤਾਂ ਫਿਬਰੀ ਵੀ ਸੰਕਚਨ ਕਿਰਿਆ ਦੇ ਕਾਰਨ ਫੈਲੋਪੀਅਨ ਨਲਿਕਾ ਵਿੱਚ ਆ ਜਾਂਦਾ ਹੈ । ਇੱਥੋਂ ਇਹ ਬੱਚੇਦਾਨੀ ਵੱਲ ਵੱਧਦਾ ਹੈ । ਅੰਡ ਨਿਸ਼ੇਚਨ ਫੈਲੋਪੀਅਨ ਨਲਿਕਾ ਵਿੱਚ ਹੀ ਹੁੰਦਾ ਹੈ । ਜੇ ਅੰਡੇ ਦਾ ਨਿਸ਼ੇਚਨ ਨਹੀਂ ਹੁੰਦਾ ਤਾਂ ਇਹ ਬੱਚੇਦਾਨੀ ਵਿੱਚੋਂ ਹੋ ਕੇ ਯੋਨੀ ਵਿੱਚ ਅਤੇ ਮਾਹਵਾਰੀ ਸਮੇਂ ਯੋਨੀ ਵਿੱਚੋਂ ਬਾਹਰ ਨਿਕਲ  ਜਾਂਦਾ ਹੈ ।
PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ 11
3. ਬੱਚੇਦਾਨੀ (Uterus-ਇਹ ਮੂਤਰਵਾਹਿਨੀ ਅਤੇ ਮਲਾਸ਼ਾ ਦੇ ਵਿੱਚ ਮੌਜੂਦ ਇੱਕ ਮਾਂਸਲ ਰਚਨਾ ਹੈ । ਫੈਲੋਪੀਅਨ ਨਾਲੀਆਂ ਇਸਦੋ ਦੋਨੋਂ ਪਾਸੇ ਉੱਪਰ ਦੇ ਹਿੱਸਿਆਂ ਵਿੱਚ ਖੁੱਲ੍ਹਦੀ ਹੈ । ਗਰਭਕੋਸ਼ ਦਾ ਹੇਠਲਾ ਸਿਰਾ ਘੱਟ ਚੌੜਾ ਹੁੰਦਾ ਹੈ ਅਤੇ ਯੋਨੀ ਵਿੱਚ ਖੁੱਲ੍ਹਦਾ ਹੈ । ਗਰਭਕੋਸ਼ ਦੇ ਅੰਦਰ ਦੀ ਦੀਵਾਰ ਐਂਡਰੋਮੀਟੀਅਮ ਦੀ ਬਣੀ ਹੁੰਦੀ ਹੈ । ਗਰਭਕੋਸ਼ ਦਾ ਮੁੱਖ ਕਾਰਜ ਨਿਸ਼ਚਿਤ ਅੰਡੇ ਨੂੰ ਪੂਰੇ ਗਰਭ ਕਾਲ ਵਿੱਚ ਜਦੋਂ ਕਿ ਗਰਭ ਵਿਕਸਿਤ ਹੋ ਕੇ ਬੱਚੇ ਦੇ ਰੂਪ ਵਿੱਚ ਜਨਮ ਨਾ ਲੈ ਸਕੇ, ਸਹਾਰਾ ਅਤੇ ਭੋਜਨ ਦੇਣਾ ਹੈ ।

4. ਯੋਨੀ (Vagina)-ਇਹ ਮਾਂਸਲ ਨਲਿਕਾ ਵਰਗੀ ਰਚਨਾ ਹੈ । ਇਸਦਾ ਪਿਛਲਾ ਭਾਗ ਗਰਭਕੋਸ਼ ਦੀ ਵਾ ਵਿੱਚ ਖੁੱਲ੍ਹਦਾ ਹੈ । ਮਾਦਾ ਵਿੱਚ ਮੂਤਰ ਨਿਸ਼ਕਾਸਨ ਲਈ ਵੱਖ ਛੇਕ ਹੁੰਦਾ ਹੈ ਜੋ ਯੋਨੀ ਦੁਆਰ ਵਿੱਚ ਖੁੱਲ੍ਹਦਾ ਹੈ ।

5. ਭਗ (Vulva)-ਯੋਨੀ ਬਾਹਰ ਇੱਕ ਸੁਰਾਖ ਵਿੱਚ ਖੁੱਲ੍ਹਦੀ ਹੈ ਜਿਸਨੂੰ ਭਗ ਕਹਿੰਦੇ ਹਨ ।

ਪ੍ਰਸ਼ਨ 3.
ਕਲੋਨਿੰਗ ਤੇ ਇੱਕ ਨੋਟ ਲਿਖੋ ।
ਉੱਤਰ-
ਕਲੋਨਿੰਗ (Cloning-ਇਹ ਸਮਰੂਪ ਸੈੱਲ ਜਾਂ ਸੰਪੂਰਨ ਜੀਵ ਪੈਦਾ ਕਰਨ ਦੀ ਵਿਧੀ ਹੈ । ਡੱਲੀ, ਇੱਕ ਭੇੜ ਨੂੰ ਸਫ਼ਲਤਾਪੂਰਵਕ ਕਲੋਨ ਕੀਤਾ ਗਿਆ । ਇਹ ਪਹਿਲਾ ਥਣਧਾਰੀ 1996 ਵਿੱਚ ਕਲੋਨ ਕੀਤਾ ਗਿਆ ।
PSEB 8th Class Science Solutions Chapter 9 ਜੰਤੂਆਂ ਵਿੱਚ ਪ੍ਰਜਣਨ 12
ਫਿਨ ਡਾਰਸੇਟ ਨਾਮਕ ਮਾਦਾ ਭੇੜ ਦੀ ਬਨ ਗੰਥੀ ਵਿੱਚੋਂ ਇੱਕ ਕੋਸ਼ਿਕਾ ਲਈ ਗਈ । ਉਸੇ ਵੇਲੇ ਸਕਾਟਿਸ਼ ਬਲੈਕ ਫੇਸ ਈਵ ਤੋਂ ਇਕ ਅੰਡਕੋਸ਼ਿਕਾ ਲਈ ਗਈ । ਅੰਡਕੋਸ਼ਿਕਾ ਦਾ ਕੇਂਦਰਕ ਹਟਾ ਦਿੱਤਾ ਗਿਆ । ਇਸ ਤੋਂ ਬਾਅਦ ਫਿਡਾਰਸੇਟ ਤੋਂ ਲਈ ਗਈ ਕੋਸ਼ਿਕਾ ਦਾ ਕੇਂਦਰਕ, ਦੁਸਰੀ ਕੇਂਦਰਕ ਵਿਘਨ ਕੋਸ਼ਿਕਾ ਵਿੱਚ ਸਥਾਪਿਤ ਕੀਤਾ ਗਿਆ | ਇਸ ਤਰ੍ਹਾਂ ਪੈਦਾ ਅੰਡ ਕੋਸ਼ਿਕਾ ਨੂੰ ਸਕਾਟਿਸ਼ ਬਲੈਕ ਫੇਸ ਈਵ ਵਿੱਚ ਰੋਪਿਤ ਕਰ ਦਿੱਤਾ ਗਿਆ | ਅੰਡਕੋਸ਼ਿਕਾ ਦਾ ਵਿਕਾਸ ਅਤੇ ਵਾਧਾ ਆਮ ਤਰੀਕੇ ਨਾਲ ਹੀ ਹੋਇਆ ਅਤੇ ਇਸ ਤਰ੍ਹਾਂ ਡਾਲੀ ਦਾ ਜਨਮ ਹੋਇਆ ।

ਜਦੋਂਕਿ ਸਕਾਟਿਸ਼ ਬਲੈਕਫੇਸ ਈਵ ਨੇ ਡਾਲੀ ਨੂੰ ਜਨਮ ਦਿੱਤਾ | ਪਰ ਡਾਲੀ ਫਿਨ ਡਾਰਸੇਟ ਦੇ ਸਮਰੂਪ ਸੀ, ਜਿਸ ਵਿੱਚੋਂ ਕੇਂਦਰਕ ਲਿਆ ਗਿਆ ਸੀ । ਡਾਲੀ ਵਿੱਚ ਸਕਾਟਿਸ਼ ਦੀਵ ਦੇ ਕੋਈ ਲੱਛਣ ਨਹੀਂ ਦੇਖੇ ਗਏ ਕਿਉਂਕਿ ਇਸਦਾ ਕੇਂਦਰਕ ਹਟਾ ਦਿੱਤਾ ਗਿਆ ਸੀ । ਫੇਫੜਿਆਂ ਦੇ ਰੋਗ ਕਾਰਨ ਡਾਲੀ ਦੀ 14 ਫ਼ਰਵਰੀ, 2003 ਵਿੱਚ ਮੌਤ ਹੋ ਗਈ | ਕਲੋਨ ਵਾਲੇ ਜੰਤੂਆਂ ਵਿੱਚ ਅਕਸਰ ਜਨਮ ਸਮੇਂ ਕਈ ਵਿਗਾੜ ਆ ਜਾਂਦੇ ਹਨ ।

PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ

Punjab State Board PSEB 8th Class Science Book Solutions Chapter 8 ਸੈੱਲ-ਬਣਤਰ ਅਤੇ ਕਾਰਜ Textbook Exercise Questions, and Answers.

PSEB Solutions for Class 8 Science Chapter 8 ਸੈੱਲ-ਬਣਤਰ ਅਤੇ ਕਾਰਜ

PSEB 8th Class Science Guide ਸੈੱਲ-ਬਣਤਰ ਅਤੇ ਕਾਰਜ Textbook Questions and Answers

ਪ੍ਰਸ਼ਨ 1.
ਹੇਠ ਲਿਖੇ ਕਥਨ ਠੀਕ (T) ਹਨ ਜਾਂ ਗ਼ਲਤ (F) ।
PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ 1
(ੳ) ਇਕ ਸੈੱਲੀ ਜੀਵਾਂ ਵਿੱਚ ਇੱਕ ਹੀ ਸੈੱਲ ਹੁੰਦਾ ਹੈ ।
ਉੱਤਰ-
ਠੀਕ (T)

(ਅ) ਪੇਸ਼ੀ ਸੈੱਲਾਂ ਵਿੱਚ ਸ਼ਾਖ਼ਾਵਾਂ ਹੁੰਦੀਆਂ ਹਨ ।
ਉੱਤਰ-
ਗ਼ਲਤ (F)

(ਈ) ਕਿਸੇ ਜੀਵ ਦੀ ਮੁੱਢਲੀ ਸੰਰਚਨਾ ਅੰਗ ਹੈ ।
ਉੱਤਰ-
ਗ਼ਲਤ (F)

(ਸ) ਅਮੀਬਾ ਦੀ ਆਕ੍ਰਿਤੀ ਅਨਿਯਮਿਤ ਹੁੰਦੀ ਹੈ ।
ਉੱਤਰ-
ਠੀਕ (T) ।

ਪ੍ਰਸ਼ਨ 2.
ਮਨੁੱਖੀ ਨਾੜੀ ਸੈੱਲ ਦਾ ਚਿੱਤਰ ਬਣਾਓ । ਨਾੜੀ ਸੈੱਲਾਂ ਦੁਆਰਾ ਕੀ ਕੰਮ ਕੀਤਾ ਜਾਂਦਾ ਹੈ ?
ਚਿੱਤਰ-
ਮਨੁੱਖੀ ਨਾੜੀ ਸੈੱਲ ਉੱਤਰ-ਨਾੜੀ ਸੈੱਲ ਦਾ ਕਾਰਜ-ਨਾੜੀ ਸੈੱਲ ਸੰਦੇਸ਼ ਪ੍ਰਾਪਤ ਕਰਕੇ ਉਹਨਾਂ ਦਾ ਸਥਾਨਾਂਤਰਨ ਕਰਦੇ ਹੈ, ਜਿਸ ਦੁਆਰਾ ਇਹ ਸਰੀਰ ਵਿੱਚ ਨਿਯੰਤਰਨ ਅਤੇ ਸੰਤੁਲਨ ਦਾ ਕਾਰਜ ਹੁੰਦਾ ਹੈ ।

PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ

ਪ੍ਰਸ਼ਨ 3.
ਹੇਠ ਲਿਖਿਆਂ ਤੇ ਸੰਖੇਪ ਨੋਟ ਲਿਖੋ –
(ਉ) ਸੈੱਲ ਵ (ਸੈੱਲ ਪਦਾਰਥ)
(ਅ) ਸੈੱਲ ਦਾ ਕੇਂਦਰਕ ।
ਉੱਤਰ-
(ੳ) ਸੈੱਲ ਇਹ ਜੈਲੀ ਵਰਗਾ ਗਾੜਾ ਮਾਦਾ ਸੈੱਲ ਤਿੱਲੀ ਦੇ ਅੰਦਰ ਹੁੰਦਾ ਹੈ । ਕਈ ਨਿੱਕੜੇ ਅੰਗ ਜਾਂ ਕੋਸ਼ਿਕਾ ਅੰਗ ਇਸ ਰਸ ਵਿੱਚ ਪਾਏ ਜਾਂਦੇ ਹਨ । ਇਸ ਵਿੱਚ ਪਾਣੀ, ਚੀਨੀ, ਖਣਿਜ, ਲਿਪਿਡ ਪ੍ਰੋਟੀਨ ਆਦਿ ਹੁੰਦੇ ਹਨ |

(ਅ) ਸੈੱਲ ਦਾ ਕੇਂਦਰਕ-ਸਾਡੇ ਯੁਕਰੇਓਟਿਕ ਸੈੱਲਾਂ ਵਿੱਚ ਕੇਂਦਰਕ ਸਪੱਸ਼ਟ ਰੂਪ ਵਿੱਚ ਪਾਇਆ ਜਾਂਦਾ ਹੈ । ਇਸਦੇ ਚਾਰ ਸੰਘਟਕ ਹਨ ।

  • ਕੇਂਦਰਕ ਬਿੱਲੀ-ਇਹ ਦੋ ਪਰਤਾਂ ਵਾਲਾ ਆਵਰਨ ਕੇਂਦਰਕ ਮਾਦੇ ਨੂੰ ਬੰਨ੍ਹਦਾ ਹੈ । ਇਹ ਛੇਦਯੁਕਤ ਅਤੇ ਪਾਰਗਾਮੀ ਹੁੰਦੀ ਹੈ । ਬਾਹਰੀ ਪਰਤ ਤੇ ਰਾਈਬੋਸੋਮ ਜੁੜੇ ਹੁੰਦੇ ਹਨ । ਇਹ ਕੋਸ਼ਿਕਾ ਅਤੇ ਮਾਦਾ ਕੇਂਦਰਕ ਮਾਦੇ ਦੇ ਵਿੱਚ ਪਦਾਰਥਾਂ ਦੇ ਆਉਣ-ਜਾਣ ਨੂੰ ਕਾਬੂ ਕਰਦੀ ਹੈ ।
  • ਕੇਂਦਰਕ ਪਦਾਰਥ-ਇਹ ਅਰਧ ਠੋਸ ਕੋਲਾਈਡਲ ਪਦਾਰਥ ਹੈ ਜਿਸ ਵਿੱਚ ਕੇਂਦਰਿਕਾ ਅਤੇ ਕੂਮੈਟਿਨ ਧਾਗੇ ਹੁੰਦੇ ਹਨ । ਇਹ ਕੇਂਦਰਕ ਪਿੰਜਰ ਦੀ ਤਰ੍ਹਾਂ ਕਾਰਜ ਕਰਦਾ ਹੈ ਅਤੇ ਸੈੱਲ ਵਿਭਾਜਨ ਵਿੱਚ Spindle ਬਣਾਉਂਦਾ ਹੈ ।
  • ਕੇਂਦਰਿਕਾ ਜਾਂ ਨਿਉਕਲੀਓਸ-ਇਹ ਸੰਘਣਾ, ਗੋਲ, ਗਹਿਰੇ ਰੰਗ ਦੀ ਸੰਰਚਨਾ ਹੈ । ਇਹ R.N.A. ਦੇ ਸੰਸ਼ਲੇਸ਼ਣ ਅਤੇ ਭੰਡਾਰਨ ਦਾ ਕਾਰਜ ਕਰਦੀ ਹੈ ।
  • ਕ੍ਰੋਮੋਟੀਨ ਧਾਗੇ-ਇਹ ਲੰਬੇ ਮਹੀਨ ਅਤੇ ਗਹਿਰੇ ਰੰਗ ਵਾਲੇ ਧਾਗੇ ਹਨ ਜੋ ਮਿਲਕੇ ਕੇਂਦਰਕ ਰੇਟੀਕੁਲਮ ਬਣਾਉਂਦੇ ਹਨ ।

ਵਿਭਾਜਨ ਦੇ ਪ੍ਰੋਫੇਜ਼ (Prophase)- ਵਿੱਚ ਇਹ ਸੰਘਣਨ ਹੋ ਕੇ ਵਿਸ਼ੇਸ਼ ਸੰਖਿਆ ਵਿੱਚ ਛੜ ਰੂਪੀ ਸੰਰਚਨਾ ਬਣਾਉਂਦੇ ਹਨ ਜਿਸ ਨੂੰ ਸ਼੍ਰੋਮੋਸੋਮ ਕਹਿੰਦੇ ਹਨ । ਇਹਨਾਂ ਤੇ ਜੀਨ ਲੱਗੀ ਹੁੰਦੀ ਹੈ, ਜੋ ਅਣੂਵੰਸ਼ਿਕ ਗੁਣਾਂ ਜਾਂ ਲੱਛਣਾਂ ਨੂੰ ਅਗਲੀ ਪੀੜ੍ਹੀ ਵਿੱਚ ਸਥਾਨਾਂਤਰਿਤ ਕਰਦੇ ਹਨ । ਇਹ ਸੰਰਚਨਾਤਮਕ ਅਤੇ ਐਂਜਾਈਮ ਪ੍ਰੋਟੀਨ ਦਾ ਸੰਸ਼ਲੇਸ਼ਣ ਵੀ ਕਰਦੇ ਹਨ ।
PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ 2

ਪ੍ਰਸ਼ਨ 4.
ਸੈੱਲ ਦੇ ਕਿਹੜੇ ਭਾਗ ਵਿੱਚ ਸੈੱਲ ਅੰਗ (ਨਿੱਕੜੇ ਅੰਗ) ਪਾਏ ਜਾਂਦੇ ਹਨ ?
ਉੱਤਰ-
ਸੈੱਲ ਪਦਾਰਥ (Cytoplasm) ਵਿੱਚ ।

ਪ੍ਰਸ਼ਨ 5.
ਪੌਦਾ ਸੈੱਲ ਅਤੇ ਜੰਤੁ ਸੈੱਲ ਦੇ ਰੇਖਾ-ਚਿੱਤਰ ਬਣਾ ਕੇ ਉਹਨਾਂ ਵਿੱਚ ਤਿੰਨ ਅੰਤਰ ਲਿਖੋ ।
ਉੱਤਰ-
ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਅੰਤਰ-

ਪੌਦਾ ਸੈੱਲ (Plant Cell) ਜੰਤੂ ਸੈੱਲ (Animal Cell)
(1) ਸੈਂਲ ਭਿੱਤੀ ਸੈਲੂਲੋਜ ਦੀ ਬਣੀ ਹੁੰਦੀ ਹੈ । (1) ਸੈੱਲ ਵਿੱਤੀ ਨਹੀਂ ਹੁੰਦੀ |
(2) ਹਰਿਤ ਵਰਣਕ ਕਲੋਰੋਪਲਾਸਟ ਮੌਜੂਦ ਹੁੰਦੇ ਹਨ । (2) ਹਰਿਤ ਵਰਣਕ ਨਹੀਂ ਹੁੰਦੇ ।
(3) ਸੈੱਲ ਪਦਾਰਥ ਪਤਲਾ ਅਤੇ ਰਸਦਾਨੀ ਵੱਡੀ ਹੁੰਦੀ ਤੇ ਮੌਜੂਦ ਨਹੀਂ ਹੁੰਦੀ ਹੈ । (3) ਸੈੱਲ ਪਦਾਰਥ ਸੰਘਣਾ ਅਤੇ ਰਸਦਾਨੀ ਆਮ ਤੌਰ ਹੈ ।

PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ 3

ਪ੍ਰਸ਼ਨ 6.
ਯੂਕੇਰੀਓਟਸ ਅਤੇ ਪ੍ਰੋਕੇਰੀਓਟਸ ਵਿੱਚ ਅੰਤਰ ਲਿਖੋ ।
ਉੱਤਰ-
ਯੂਕੇਰੀਓਟਸ-ਇਹਨਾਂ ਜੀਵਾਂ ਦੇ ਸੈੱਲਾਂ ਵਿੱਚ ਕੇਂਦਰਕ ਸਪੱਸ਼ਟ ਹੁੰਦੇ ਹਨ ਅਤੇ ਕੇਂਦਰਕ ਝਿੱਲੀ ਮੌਜੂਦ ਹੁੰਦੀ ਹੈ । ਉਦਾਹਰਨ-ਪਿਆਜ਼ ਦੇ ਛਿਲਕੇ ਅਤੇ ਗਲ ਦੇ ਸੈੱਲ । ਕੇਰੀਓਟਸ-ਇਨ੍ਹਾਂ ਜੀਵਾਂ ਵਿੱਚ ਸੈੱਲਾਂ ਦੇ ਕੇਂਦਰਕ ਨਹੀਂ ਹੁੰਦੇ ਅਰਥਾਤ ਕੇਂਦਰਕ ਬਿੱਲੀ ਮੌਜੂਦ ਨਹੀਂ ਹੁੰਦੀ, ਉਦਾਹਰਨ-ਜੀਵਾਣੂ, ਨੀਲੇ ਹਰੇ ਸ਼ੈਵਾਲ ।

PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ

ਪ੍ਰਸ਼ਨ 7.
ਸੈੱਲ ਵਿੱਚ ਕੋਮੋਸੋਮ ਗੁਣਸੂਤਰ ਕਿੱਥੇ ਪਾਏ ਜਾਂਦੇ ਹਨ ? ਉਨ੍ਹਾਂ ਦਾ ਕੰਮ ਲਿਖੋ ।
ਉੱਤਰ-
ਸੈੱਲ ਵਿੱਚ ਕੋਮੋਸੋਮ ਜਾਂ ਗੁਣਸੂਤਰ ਕੇਂਦਰਕ ਪਦਾਰਥ ਵਿੱਚ ਹੁੰਦੇ ਹਨ । ਇਹ ਧਾਗੇ ਵਰਗੀਆਂ ਸੰਰਚਨਾਵਾਂ ਹੁੰਦੀਆਂ ਹਨ ।
ਕੋਮੋਸੋਮ ਦੇ ਕਾਰਜ-

  • ਜੀਨ ਦੇ ਧਾਰਕ
  • ਅਣੂਵੰਸ਼ਿਕ ਗੁਣਾਂ ਜਾਂ ਲੱਛਣਾਂ ਨੂੰ ਜਨਕ ਤੋਂ ਅਗਲੀ ਪੀੜ੍ਹੀ ਵਿੱਚ ਸਥਾਨਾਂਤਰਿਤ ਕਰਨਾ ।
  • ਵਿਭਾਜਨ ਵਿੱਚ ਸਹਾਇਕ ।

ਪ੍ਰਸ਼ਨ 8.
‘ਸਜੀਵਾਂ ਵਿੱਚ ਸੈੱਲ ਇੱਕ ਮੁੱਢਲੀ ਰਚਨਾਤਮਕ ਇਕਾਈ ਹੈ ਸਮਝਾਓ ।
ਉੱਤਰ-
ਇਮਾਰਤ ਬਣਾਉਣ ਲਈ ਮੂਲ ਇਕਾਈ ਇੱਟ ਹੈ । ਇਸੇ ਤਰ੍ਹਾਂ ਸਜੀਵਾਂ ਦੇ ਸਰੀਰ ਵਿੱਚ ਸੈੱਲ ਦੀ ਮੁੱਢਲੀ ਇਕਾਈ ਹੈ । ਜਿਸ ਤਰ੍ਹਾਂ ਇਮਾਰਤ ਨਿਰਮਾਣ ਵਿੱਚ ਇੱਕੋ ਤਰ੍ਹਾਂ ਦੀਆਂ ਇੱਟਾਂ ਹੁੰਦੀਆਂ ਹਨ, ਪਰ ਇਮਾਰਤਾਂ ਦੇ ਆਕਾਰ ਡਿਜ਼ਾਈਨ ਅਤੇ ਸਾਈਜ਼ ਵੱਖ-ਵੱਖ ਹੁੰਦੇ ਹਨ । ਇਸੇ ਤਰ੍ਹਾਂ ਸਜੀਵ ਇੱਕ-ਦੂਸਰੇ ਤੋਂ ਭਿੰਨ ਹੁੰਦੇ ਹਨ, ਪਰੰਤੂ ਸਿਰਫ਼ ਸੈੱਲਾਂ ਤੋਂ ਬਣੇ ਹੁੰਦੇ ਹਨ | ਸਜੀਵ ਸੈੱਲਾਂ ਦੀ ਸੰਰਚਨਾ ਬਹੁਤ ਗੁੰਝਲਦਾਰ ਹੁੰਦੀ ਹੈ ।

ਪ੍ਰਸ਼ਨ 9.
ਦੱਸੋ ਕਿ ਕਲੋਰੋਪਲਾਸਟ ਜਾਂ ਕਲੋਰੋਫਿਲ ਕੇਵਲ ਪੌਦਾ ਸੈੱਲਾਂ ਵਿੱਚ ਹੀ ਕਿਉਂ ਪਾਏ ਜਾਂਦੇ ਹਨ ?
ਉੱਤਰ-
ਕਲੋਰੋਪਲਾਸਟ ਹਰੇ ਰੰਗ ਦੇ ਪਲਾਸਟਿਡ ਹਨ । ਇਹ ਪੌਦਿਆਂ ਨੂੰ ਹਰਾ ਰੰਗ ਪ੍ਰਦਾਨ ਕਰਦੇ ਹਨ । ਸਿਰਫ਼ ਪੌਦੇ ਹੀ ਇਸ ਹਰੇ ਵਰਣਕ ਨੂੰ ਭੋਜਨ ਬਣਾਉਣ ਵਿੱਚ ਪ੍ਰਯੋਗ ਵਿੱਚ ਲਿਆ ਸਕਦੇ ਹਨ ।

ਪ੍ਰਸ਼ਨ 10.
ਦਿੱਤੀ ਹੋਈ ਸ਼ਬਦ ਪਹੇਲੀ ਨੂੰ ਪੂਰਾ ਕਰੋਖੱਬੇ ਤੋਂ ਸੱਜੇ ਪਾਸੇ ਵੱਲ
1. ਇਹ ਲ ਵ ਤੋਂ ਇੱਕ ਝਿੱਲੀ ਦੁਆਰਾ ਵੱਖ ਹੁੰਦਾ ਹੈ ।
4. ਸੈੱਲ ਝਿੱਲੀ ਅਤੇ ਕੇਂਦਰਕ ਵਿਚਕਾਰਲਾ ਪਦਾਰਥ
ਉੱਪਰ ਤੋਂ ਹੇਠਾਂ ਵੱਲ
2. ਸਜੀਵਾਂ ਦੀ ਮੁੱਢਲੀ ਸੰਰਚਨਾਤਮਕ ਇਕਾਈ ਹੈ ।
3. ਇਹ ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਹੈ ।
5. ਸੈੱਲ ਪਦਾਰਥ (ਸੈੱਲ ਦ੍ਰਵ) ਦੇ ਵਿਚਕਾਰ ਖਾਲੀ ਸਥਾਨ ਵਰਗੀ ਸੰਰਚਨਾ
PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ 4
ਉੱਤਰ
PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ 5

PSEB Solutions for Class 8 Science ਸੈੱਲ-ਬਣਤਰ ਅਤੇ ਕਾਰਜ Important Questions and Answers

(A) ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਚਿੱਤਰ ਵਿਚ ਇਕ ਸਲਾਈਡ ਦਿੱਤੀ ਗਈ ਹੈ । ਦੱਸੋ ਇਹ ਕੀ ਦਰਸਾਉਂਦੀ ਹੈ ?
PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ 6
(ਉ) ਕਾਰਕ ਦੇ ਸੈੱਲ
(ਅ) ਪਿਆਜ਼ ਦੀ ਬਿੱਲੀ
(ੲ) ਇਕ ਸੈੱਲੀ ਜੀਵ
(ਸ) ਬਹੁ-ਸੈੱਲੀ ਜੀਵ ॥
ਉੱਤਰ-
(ਅ) ਪਿਆਜ਼ ਦੀ ਖਿੱਲੀ ।

2. ਸਜੀਵਾਂ ਵਿਚ ਮੁੱਢਲੀ ਸੰਰਚਨਾਤਮਕ ਇਕਾਈ ਦਾ ਨਾਮ ਕੀ ਹੈ ?
(ਉ) ਟਿਸ਼ੂ
(ਅ) ਅੰਗ
(ੲ) ਸੈੱਲ
(ਸ) ਅਣੂ ।
ਉੱਤਰ-
(ੲ) ਸੈੱਲ ।

PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ

3. ਹੇਠ ਲਿਖਿਆਂ ਵਿੱਚੋਂ ਕਿਹੜਾ ਸੈੱਲ-ਅੰਗ ਕੇਵਲ ਪੌਦਿਆਂ ਵਿੱਚ ਪਾਇਆ ਜਾਂਦਾ ਹੈ ?
(ਉ) ਮਾਈਟੋਕਾਂਡਰੀਆ
(ਅ) ਕਲੋਰੋਪਲਾਸਟ
(ਈ) ਸੈੱਲ ਝਿੱਲੀ
(ਸ) ਕੇਂਦਰਕ ।
ਉੱਤਰ-
(ਅ) ਕਲੋਰੋਪਲਾਸਟ

4. ਕਿਹੜਾ ਜੀਵ ਇਕ ਸੈੱਲੀ ਨਹੀਂ ਹੈ ?
(ੳ) ਜੀਵਾਣੂ
(ਅ) ਅਮੀਬਾ
(ਈ) ਪੈਰਾਮੀਸ਼ੀਅਮ
(ਸ) ਉੱਲੀ ॥
ਉੱਤਰ-
(ਸ) ਉੱਲੀ ।

5. ਕਿਸ ਦਾ ਮੁੱਖ ਕਾਰਜ ਪ੍ਰੋਟੀਨ ਸੰਸ਼ਲੇਸ਼ਣ ਵਿੱਚ ਹੈ ?
(ਉ) ਲਾਈਸੋਸੋਮ
(ਅ) ਕੋਮੋਸੋਮ
(ੲ) ਰਾਈਬੋਸੋਮ
(ਸ) ਸੈਂਸੋਮ |
ਉੱਤਰ-
(ੲ) ਰਾਈਬੋਸੋਮ ।

6. ਸੈੱਲ ਦੀ ਖੋਜ ਸਭ ਤੋਂ ਪਹਿਲਾਂ ਕਿਸਨੇ ਕੀਤੀ ਸੀ ?
(ਉ) ਰਾਬਰਟ ਹੁੱਕ
(ਅ) ਐੱਮ.ਜੇ. ਸ਼ੀਲਡਨ
(ੲ) ਸ਼ਵਾਨ
(ਸ) ਰਾਬਰਟ ਬਾਉਨ ।
ਉੱਤਰ-
(ੳ) ਰਾਬਰਟ ਹੁੱਕ !

7. ਸੈੱਲ ਦਾ ਕਿਹੜਾ ਅੰਗ ਆਤਮਘਾਤੀ ਥੈਲਾ ਕਹਾਉਂਦਾ ਹੈ ?
(ਉ) ਰਾਈਬੋਸੋਮ
(ਅ) ਲਾਈਮੋਸੋਮ
(ਈ) ਕੋਮੋਸੋਮ
(ਸ) ਸੈਂਸੋਮ ॥
ਉੱਤਰ-
(ਅ) ਲਾਈਸੋਸੋਮ ॥

8. ਇਹਨਾਂ ਵਿੱਚੋਂ ਕਿਹੜਾ ਇੱਕ ਸੈੱਲੀ ਜੀਵ ਹੈ ?
(ਉ) ਅਮੀਬਾ
(ਅ) ਪੈਰਾਮੀਸ਼ੀਅਮ
(ੲ) ਜੀਵਾਣੂ
(ਸ) ਇਹ ਦਿੱਤੇ ਹੋਏ ਸਾਰੇ ।
ਉੱਤਰ-
(ਸ) ਇਹ ਦਿੱਤੇ ਹੋਏ ਸਾਰੇ ।

9. ਸੈੱਲ ਦਾ ਸ਼ਕਤੀਘਰ ਕਿਹੜਾ ਹੈ ?
(ਉ) ਸੈਂਸੋਮ
(ਅ) ਕਲੋਰੋਪਲਾਸਟ
(ੲ) ਮਾਈਟੋਕਾਂਡਰੀਆ ।
(ਸ) ਰਾਈਬੋਸੋਮ ॥
ਉੱਤਰ-
(ੲ) ਮਾਈਟੇਕਾਂਡਹੀਆ ।

10. ਉਸ ਮਨੁੱਖੀ ਸੈੱਲ ਦਾ ਨਾਂ ਦੱਸੋ ਜਿਸ ਦਾ ਆਕਾਰ ਬਦਲਦਾ ਹੈ ।
(ਉ) ਸਫ਼ੇਦ ਰਕਤਾਣੂ
(ਅ) ਲਾਲ ਰਕਤਾਣੂ
(ੲ) ਪਲੇਟਲੈਟਸ
(ਸ) ਪਲਾਜ਼ਮਾ ॥
ਉੱਤਰ-
(ਅ) ਲਾਲ ਰਕਤਾਣੁ |

11. ਸੈੱਲ ਦਾ ਕਿਹੜਾ ਅੰਗ ਸਿਰਫ ਦਾ ਸੈੱਲ ਵਿੱਚ ਹੁੰਦਾ ਹੈ ?
(ਉ) ਸੈੱਲ ਕਿੱਤੀ
(ਅ) ਗੁਣ ਸੂਤਰ
(ਈ) ਕੇਂਦਰਕ
(ਸ) ਰਸਦਾਨੀ ।
ਉੱਤਰ-
(ੳ) ਸੈਂਲ ਭਿੱਤੀ ।

12. ਮਨੁੱਖੀ ਸਰੀਰ ਦਾ ਸਭ ਤੋਂ ਲੰਬਾ ਸੈੱਲ ਕਿਹੜਾ ਹੈ ?
(ਉ) ਨਾੜੀ ਸੈੱਲ
(ਅ) ਪੇਸ਼ੀ ਸੈੱਲ
(ੲ) ਲਾਲ ਰਕਤਾਣੁ
(ਸ) ਚਿੱਟੇ ਰਕਤਾਣੂ ।
ਉੱਤਰ-
(ਉ) ਨਾੜੀ ਸੈੱਲ ॥

13. ਸੈੱਲ ਥਿਤੀ ਕਿਸ ਤੋਂ ਬਣੀ ਹੁੰਦੀ ਹੈ ?
(ਉ) ਚਰਬੀ
(ਅ) ਸੈਲੂਲੋਜ਼
(ਈ) ਪ੍ਰੋਟੀਨ
(ਸ) ਖਣਿਜ ਲੂਣ ।
ਉੱਤਰ-
(ਆ) ਸੈਲੂਲੋਜ਼ |

PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਬੱਦਾਂ ਰੋ

(i) ਸੈੱਲ ਸਜੀਵਾਂ ਵਿੱਚ ………. ਅਤੇ ਕਾਰਜਾਤਮਕ ਇਕਾਈ ਹੈ ।
ਉੱਤਰ-
ਸੰਰਚਨਾਤਮਕ

(ii) ਸੈੱਲ ਕਿੱਤੀ ………. ਸੈੱਲ ਵਿੱਚ ਪਾਈ ਜਾਂਦੀ ਹੈ ।
ਉੱਤਰ-
ਪੰਦਾ

(iii) ਸੈੱਲ ਦਾ ਸ਼ਕਤੀ ਘਰ ……….. ਹੈ ।
ਉੱਤਰ-
ਮਾਈਟੋਕਾਂਡਰੀਆ

(iv) ਅਮੀਬਾ ਅਤੇ ਪੈਰਾਮੀਸ਼ੀਅਮ ਵਿੱਚ ਇੱਕ …………. ਹੁੰਦੀ ਹੈ ।
ਉੱਤਰ-
ਸੈੱਲ

(v) ਲਵਕ (ਪਲਾਸਟਿਡ) ਸਿਰਫ਼ …………. ਸੈੱਲ ਵਿੱਚ ਹੁੰਦੇ ਹਨ ।
ਉੱਤਰ-
ਪੌਦਾ ।

ਪ੍ਰਸ਼ਨ 2.
ਜੀਵਨ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਕੀ ਹੈ ?
ਉੱਤਰ-
ਸੈੱਲ (Cell)

ਪ੍ਰਸ਼ਨ 3.
ਸਭ ਤੋਂ ਛੋਟੇ ਅਤੇ ਸਭ ਤੋਂ ਵੱਡੇ ਸੈੱਲ ਦਾ ਨਾਮ ਲਿਖੋ ।
ਉੱਤਰ-
ਸਭ ਤੋਂ ਛੋਟੇ ਸੈੱਲ-ਮਾਈਕੋਪਲਾਜ਼ਮ ਸਭ ਤੋਂ ਵੱਡਾ ਸੈੱਲ-ਸ਼ੁਤਰਮੁਰਗ ਦਾ ਅੰਡਾ ।

ਪ੍ਰਸ਼ਨ 4.
ਮਨੁੱਖੀ ਸਰੀਰ ਵਿੱਚ ਸਭ ਤੋਂ ਛੋਟਾ ਅਤੇ ਸਭ ਤੋਂ ਵੱਡਾ ਸੈੱਲ ਕਿਹੜਾ ਹੈ ?
ਉੱਤਰ-

  1. ਸਭ ਤੋਂ ਛੋਟਾ ਸੈਂਲ-ਨੇਫ਼ਰਾਨ ।
  2. ਸਭ ਤੋਂ ਵੱਡਾ ਸੈਂਲ-ਨਿਊਰਾਨ ।

ਪ੍ਰਸ਼ਨ 5.
ਸਭ ਤੋਂ ਛੋਟੇ ਆਕਾਰ ਦੇ ਕੋਸ਼ਿਕਾਂਗ ਦਾ ਨਾਮ ਲਿਖੋ ।
ਉੱਤਰ-
ਰਾਈਬੋਸੋਮ (Ribosome) ।

ਪ੍ਰਸ਼ਨ 6.
ਕਿਹੜਾ ਸੈੱਲ ਅੰਗ ਆਤਮਘਾਤੀ ਥੈਲਾ ਕਹਾਉਂਦਾ ਹੈ ?
ਉੱਤਰ-
ਲਾਈਸੋਸੋਮ (Lysosome) ।

ਪ੍ਰਸ਼ਨ 7.
ਸਭ ਤੋਂ ਵੱਡੇ ਕੋਸ਼ਿਕਾਂਗ ਦਾ ਨਾਮ ਲਿਖੋ ।
ਉੱਤਰ-
ਪਲਾਸਟਿਡ ॥

ਪ੍ਰਸ਼ਨ 8.
ਅੰਗ ਕੀ ਹੈ ?
ਉੱਤਰ-
ਅੰਗ-ਜਾਨਵਰਾਂ ਅਤੇ ਪੌਦਿਆਂ ਦੇ ਸਰੀਰ ਦੇ ਵੱਖ-ਵੱਖ ਭਾਗਾਂ ਨੂੰ ਅੰਗ ਕਹਿੰਦੇ ਹਨ ।

ਪ੍ਰਸ਼ਨ 9.
ਇਕ ਸੈੱਲੀ ਜੀਵਾਂ ਦੀ ਉਦਾਹਰਨ ਦਿਓ|
ਉੱਤਰ-
ਅਮੀਬਾ, ਪੈਰਾਮੀਸ਼ੀਅਮ, ਜੀਵਾਣੂ ਆਦਿ ।

PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ

ਪ੍ਰਸ਼ਨ 10.
ਸਭ ਤੋਂ ਛੋਟੇ ਸੈੱਲ ਦਾ ਆਕਾਰ ਕੀ ਹੈ ?
ਉੱਤਰ-
0.1 ਮਾਈਕ੍ਰੋਨ (um) ਜਾਂ ਮਿਲੀਮੀਟਰ ਦਾ ਇੱਕ ਹਜ਼ਾਰਵਾਂ ਭਾਗ ।

ਪ੍ਰਸ਼ਨ 11.
ਸਭ ਤੋਂ ਵੱਡੇ ਸੈੱਲ ਦਾ ਆਕਾਰ ਕਿੰਨਾ ਹੈ ਜਿਸ ਨੂੰ ਨੰਗੀ ਅੱਖ ਨਾਲ ਦੇਖ ਸਕਦੇ ਹਾਂ ?
ਉੱਤਰ-
170 nm.

ਪ੍ਰਸ਼ਨ 12.
ਕਿਹੜਾ ਸੈੱਲ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ ?
ਉੱਤਰ-
ਸ਼ੁਤਰਮੁਰਗ਼ ਦਾ ਅੰਡਾ ।

ਪ੍ਰਸ਼ਨ 13.
ਜੰਤੂ ਸੈੱਲ ਦੀ ਸਭ ਤੋਂ ਬਾਹਰੀ ਪਰਤ ਦਾ ਨਾਮ ਕੀ ਹੈ ?
ਉੱਤਰ-
ਸੈੱਲ ਝਿੱਲੀ ।

ਪ੍ਰਸ਼ਨ 14.
ਪੌਦਾ ਸੈੱਲ ਵਿੱਚ ਸਭ ਤੋਂ ਬਾਹਰੀ ਪਰਤ ਕਿਹੜੀ ਹੈ ?
ਉੱਤਰ-
ਸੈੱਲ ਕਿੱਤੀ ।

ਪ੍ਰਸ਼ਨ 15.
ਕਿਸੇ ਦੋ ਇਕ ਸੈੱਲੀ ਜੀਵਾਂ ਦੇ ਨਾਂ ਦੱਸੋ ।
ਉੱਤਰ-

  • ਅਮੀਬਾ
  • ਪੈਰਾਮੀਸ਼ੀਅਮ ।

ਪ੍ਰਸ਼ਨ 16.
ਜੀਨ ਨੂੰ ਕਹਿੰਦੇ ਹਨ ?
ਉੱਤਰ-
ਸਜੀਵਾਂ ਵਿੱਚ ਅਸ਼ਿਕ ਇਕਾਈ ਨੂੰ ਜੀਨ ਕਹਿੰਦੇ ਹਨ ।

ਪ੍ਰਸ਼ਨ 17.
ਟਿਸ਼ੂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਟਿਸ਼ੂ-ਸੈੱਲਾਂ ਦਾ ਸਮੂਹ ਜੋ ਕਿਸੇ ਵਿਸ਼ੇਸ਼ ਕਾਰਜ ਨੂੰ ਕਰਦਾ ਹੈ, ਟਿਸ਼ੂ ਕਹਾਉਂਦਾ ਹੈ ।

ਪ੍ਰਸ਼ਨ 18.
ਅਮੀਬਾ ਦੇ ਪਾਦਾਭ (Pseudopodia) ਦਾ ਕੀ ਕਾਰਜ ਹੈ ?
ਉੱਤਰ-
ਗਤੀ ਅਤੇ ਭੋਜਨ ਪ੍ਰਾਪਤ ਕਰਨਾ ।

ਪ੍ਰਸ਼ਨ 19.
ਗੁਣਸੂਤਰ ਕਦੋਂ ਦਿਖਾਈ ਦਿੰਦੇ ਹਨ ?
ਉੱਤਰ-
ਸੈੱਲ ਵਿਭਾਜਨ ਦੇ ਸਮੇਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਅਮੀਬਾ ਦਾ ਚਿੱਤਰ ਦਿੱਤਾ ਗਿਆ ਹੈ । ਇਸ ਦੀ ਕੋਈ ਨਿਸ਼ਚਿਤ ਆਕ੍ਰਿਤੀ ਨਹੀਂ ਹੁੰਦੀ । ਅਜਿਹਾ ਕਿਸ ਕਾਰਨ ਹੁੰਦਾ ਹੈ ? ਆਪਣੇ ਉੱਤਰ ਦਾ ਕਾਰਨ ਦੱਸੋ।
PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ 7
ਉੱਤਰ-
ਅਮੀਬਾ ਦੀ ਆਕ੍ਰਿਤੀ ਝੂਠੇ ਪੈਰਾਂ ਦੇ ਬਣਨ ਕਾਰਨ ਬਦਲਦੀ ਰਹਿੰਦੀ ਹੈ, ਜੋ ਉਸਨੂੰ ਗਤੀ ਪ੍ਰਦਾਨ ਕਰਨ ਅਤੇ ਭੋਜਨ ਗ੍ਰਹਿਣ ਕਰਨ ਵਿਚ ਸਹਾਇਤਾ ਕਰਦੇ ਹਨ । ਇਹਨਾਂ ਝੂਠੇ ਪੈਰਾਂ ਨੂੰ ਸਿਉਡੋਪੀਡੀਆ ਵੀ ਕਿਹਾ ਜਾਂਦਾ ਹੈ ।

PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ

ਪ੍ਰਸ਼ਨ 2.
ਸੈੱਲ ਕੀ ਹੈ ?
ਟਰ-ਸੈੱਲ-ਜਿਵੇਂ ਇੱਟਾਂ ਸਾਰੇ ਤਰ੍ਹਾਂ ਦੇ ਘਰਾਂ ਦੀ ਇਕਾਈ ਹੈ ਇਸੇ ਤਰ੍ਹਾਂ ਸੈੱਲ ਸਜੀਵਾਂ ਦੀ ਇਕਾਈ ਹੈ । ਜਾਨਵਰ ਅਤੇ ਪੰਦੇ, ਜਿਵੇਂ-ਕੀੜੀ, ਮੱਖੀ, ਕੁੱਤਾ, ਹਾਥੀ, ਸੁਰਜਮੁਖੀ, ਨੀਮ ਆਦਿ ਸੈੱਲਾਂ ਤੋਂ ਬਣੇ ਹਨ ।

ਪ੍ਰਸ਼ਨ 3.
ਕੋਸ਼ਿਕਾਂਗਾਂ ਦੇ ਨਾਂ ਲਿਖੋ ।
ਉੱਤਰ-
ਕੋਸ਼ਿਕਾਂਗ, ਕੋਸ਼ਿਕਾ ਪਦਾਰਥ ਵਿੱਚ ਸਜੀਵ ਸੰਰਚਨਾਵਾਂ ਹਨ । ਇਹਨਾਂ ਦੇ ਨਾਮ ਹਨ-ਐਂਡੋਪਲਾਜਮਿਕ ਰੇਕੁਲਮ, ਗਾਲਜੀਬਾਡੀ, ਮਾਈਟੋਕਾਂਡਰੀਆ, ਰਾਈਬੋਸੋਮ, ਲਾਈਮੋਸੋਮ, ਪਰਆਕਸੋਮ, ਪਲਾਸਟਿਡ, ਸੈਂਟਰੋਸੋਮ ਆਦਿ ।

ਪ੍ਰਸ਼ਨ 4.
ਕਿਹੜੇ ਸੈੱਲਾਂ ਨੂੰ ਆਤਮਘਾਤੀ ਥੈਲਾ’ ਕਿਹਾ ਜਾਂਦਾ ਹੈ ?
ਉੱਤਰ-
ਲਾਈਸੋਸੋਮ ਨੂੰ ਆਤਮਘਾਤੀ ਥੈਲਾ ਕਿਹਾ ਜਾਂਦਾ ਹੈ ਕਿਉਂਕਿ ਇਹ ਪਾਚਨ ਵਿੱਚ ਸਹਾਇਕ ਹੁੰਦੇ ਹਨ, ਭੋਜਨ ਭੰਡਾਰਨ ਵਿੱਚ ਮੱਦਦ ਕਰਦੇ ਹਨ ਅਤੇ ਸੈੱਲ ਦੇ ਅੰਤ ਤੇ ਉਸਦੇ ਪਾਚਨ ਵਿੱਚ ਸਹਾਇਕ ਹੁੰਦੇ ਹਨ । ਇਹ ਵਸਤੁਆਂ ਨੂੰ ਪਚਾਉਣ ਵਿੱਚ ਖੁਦ ਦਾ ਬਲੀਦਾਨ ਦਿੰਦੇ ਹਨ, ਇਸ ਲਈ ਇਹਨਾਂ ਨੂੰ ਆਤਮਘਾਤੀ ਥੈਲਾ ਕਹਿੰਦੇ ਹਨ ।

ਪ੍ਰਸ਼ਨ 5.
ਕਿਹੜਾ ਸੈੱਲ ਅੰਗ ਸੈੱਲ ਦਾ ਸ਼ਕਤੀ ਘਰ ਹੈ, ਇਸਦੇ ਕਾਰਜ ਦੇ ਬਾਰੇ ਵਿੱਚ ਸੰਖੇਪ ਵਿੱਚ ਦੱਸੋ ।
ਉੱਤਰ-
ਮਾਈਟੋਕਾਂਡਰੀਆ ਨੂੰ ‘ਸ਼ਕਤੀ ਘਰ’ ਕਿਹਾ ਜਾਂਦਾ ਹੈ । ਅਨਆਕਸੀ ਸੈੱਲ ਸਾਹ ਵਿੱਚ ਜਿੱਥੇ ਗੁਲੂਕੋਜ਼ ਦਾ ਆਕਸੀਕਰਨ ਹੁੰਦਾ ਹੈ ਅਤੇ ਊਰਜਾ ਯੁਕਤ ATP ਅਣੂਆਂ ਦਾ ਉਤਪਾਦਨ ਹੁੰਦਾ ਹੈ । ਗੁਲੂਕੋਜ਼ ਦਾ ਇੱਕ ਮੋਲ, ਸਾਹ ਕਿਰਿਆ ਵਿੱਚ 36 ATP ਅਣੁ ਪੈਦਾ ਕਰਦਾ ਹੈ ।

ਪ੍ਰਸ਼ਨ 6.
ਸੈੱਲ ਦੇ ਆਕਾਰ ਅਤੇ ਰੂਪ ਦੀ ਵਿਵਿਧਤਾ ਦਾ ਵਰਣਨ ਕਰੋ ।
ਉੱਤਰ-
ਸੈੱਲ ਆਮ ਤੌਰ ‘ਤੇ ਗੋਲਾਕਾਰ ਹੁੰਦਾ ਹੈ । ਪਰੰਤੂ ਇਹਨਾਂ ਵਿੱਚ ਬਹੁਤ ਵਿਵਿਧਤਾ ਵੀ ਪਾਈ ਜਾਂਦੀ ਹੈ । ਇਹ ਘਣਾਕਾਰ ਅਤੇ ਸਤੰਭੀ ਆਕਾਰ ਦੇ ਹੋ ਸਕਦੇ ਹਨ । ਕੁੱਝ ਜੰਤੂ ਸੈੱਲ ਲੰਬੇ ਅਤੇ ਸ਼ਾਖ਼ਿਤ ਹੋ ਸਕਦੇ ਹਨ, ਜਿਵੇਂ; ਨਾੜੀ ਸੈੱਲ ।

ਪ੍ਰਸ਼ਨ 7.
ਇਕ ਸੈੱਲੀ ਅਤੇ ਬਹੁ ਸੈੱਲੀ ਜੀਵ ਕੀ ਹੈ ?
ਉੱਤਰ-
ਇਕ ਸੈੱਲੀ ਜੀਵ (Unicellular organism)-ਇਹ ਜੀਵ ਜਿਹਨਾਂ ਵਿੱਚ ਸਿਰਫ਼ ਇਕ ਹੀ ਸੈੱਲ ਹੁੰਦੀ ਹੈ, ਇਕ ਸੈੱਲੀ ਜੀਵ ਕਹਾਉਂਦੇ ਹਨ । ਜਿਵੇਂ- ਅਮੀਬਾ, ਪੈਰਾਮੀਸ਼ੀਅਮ, ਕਲੈਮਾਈਡੋਮੋਨਾਸ, ਖਮੀਰ, ਯੁਗਲੀਨਾ ਆਦਿ ।

ਬਹੁ-ਸੈੱਲੀ ਜੀਵ (Multicellular organisms)-ਉਹ ਜੀਵ ਜਿਹਨਾਂ ਵਿੱਚ ਸੈੱਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ, ਬਹੁ-ਕੋਸ਼ੀ ਜੀਵ ਕਹਾਉਂਦੇ ਹਨ , ਜਿਵੇਂ ਮਨੁੱਖ, ਹਾਈਡਰਾ, ਕੁੱਤਾ, ਹਾਥੀ ਆਦਿ ।

ਪ੍ਰਸ਼ਨ 8.
ਅੰਗ ਅਤੇ ਅੰਗ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਅੰਗ (Organ)-ਊਤਕਾਂ ਦਾ ਸਮੂਹ ਜੋ ਸਰੀਰ ਵਿੱਚ ਇਕ ਵਿਸ਼ੇਸ਼ ਕਾਰਜ ਕਰਦਾ ਹੈ, ਅੰਗ ਕਹਾਉਂਦਾ ਹੈ । ਅੰਗ ਪ੍ਰਣਾਲੀ (Organ system-ਅੰਗਾਂ ਦਾ ਸਮੂਹ ਜੋ ਮਿਲ ਕੇ ਸਾਰੇ ਕਾਰਜ ਕਰਦੇ ਹਨ, ਅੰਗ ਪ੍ਰਣਾਲੀ ਕਹਾਉਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦਿੱਤੇ ਗਏ ਚਿੱਤਰ ਵਿਚ ਵਿਖਾਏ ਗਏ ਸੈੱਲਾਂ ਦੇ ਨਾਂ ਅਤੇ ਆਕਾਰ ਲਿਖੋ ।
PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ 8
ਉੱਤਰ-
(a) ਗੋਲ ਲਹੂ ਸੈੱਲ
(b) ਤਕਲਾਰੂਪੀ ਪੇਸ਼ੀ ਸੈੱਲ
(c) ਲੰਬੇ ਸ਼ਾਖਾਵਾਂ ਸਹਿਤ ਨਾੜੀ ਸੈੱਲ ।

ਪ੍ਰਸ਼ਨ 2.
PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ 9
ਉੱਤਰ-
1. ਕੇਂਦਰਕ ਬਿੱਲੀ
2. ਸੈੱਲ ਵ
3. ਕੇਂਦਰਕ
4. ਸੈੱਲ ਝਿੱਲੀ ।

ਪ੍ਰਸ਼ਨ 3.
ਸੈੱਲ ਝਿੱਲੀ ਅਤੇ ਸੈਂਲ ਭਿੱਤੀ ਵਿੱਚ ਕੀ ਅੰਤਰ ਹੈ ? ਹਰੇਕ ਦਾ ਕਾਰਜ ਲਿਖੋ ।
ਉੱਤਰ-

ਗੁਟ ਸੈੱਲ ਬਿੱਲੀ ਸੈੱਲ ਬਿੱਲੀ
(1) ਮੌਜੂਦਗੀ ਸਾਰੇ ਸੈੱਲਾਂ ਦੇ ਸੈੱਲ ਪਦਾਰਥ ਦੇ ਬਾਹਰ ਜਾਂ ਇਰਦ-ਗਿਰਦ ॥ (1) ਪੌਦਿਆਂ ਦੇ ਸੈੱਲ, ਜੀਵਾਣੁ, ਨੀਲੀ-ਹਰੀ ਕਾਈ, ਕਵਕ ਆਦਿ ਦੀ ਸੈੱਲ ਝਿੱਲੀ ਦੇ ਬਾਹਰ । ਮੋਟੀ ਅਤੇ ਪੂਰੀ ਤਰ੍ਹਾਂ ਪਾਰਗਾਮੀ
(2) ਕਿਰਤੀ ਪਤਲੀ ਅਤੇ ਅੰਸ਼ਿਕ ਪਾਰਗਾਮੀ ॥ (2) ਸੈਲੂਲੋਜ਼, ਪੈਕਟੀਨ ਅਤੇ ਪਾਣੀ ਆਦਿ
(3) ਰਸਾਇਣ ਲਿਪੋਪ੍ਰੋਟੀਨ ਅਤੇ ਤਿੰਨ ਤਹਿਆਂ ਵਾਲਾ (3) ਸੁਰੱਖਿਆ ਅਤੇ ਆਕਾਰ ਪ੍ਰਦਾਨ ਕਰਨ |
(4) ਕਾਰਜ ਪਦਾਰਥਾਂ ਦੇ ਸੈੱਲ ਵਿਚ ਆਵਾਗਮਨ ਦਾ ਨਿਯਮਨ ਕਰਨਾ (4) ਵਾਸ਼ਪ ਉਤਸਰਜਨ ਨੂੰ ਰੋਕਣਾ ।

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਦੀ ਪਰਿਭਾਸ਼ਾ ਦਿਉ ।
(ਉ) ਜੀਵ ਦੁਵ (Protoplasm)
(ਅ) ਸੈੱਲ ਪਦਾਰਥ (Cytoplasm)
(ਈ) ਕੇਂਦਰਕ ਪਦਾਰਥ (Nucleoplasm) ।
ਉੱਤਰ-
(ਉ) ਜੀਵ ਪਦਾਰਥ (Protoplasm)-ਇਹ ਜੀਵਨ ਦਾ ਆਧਾਰ ਹੈ ਅਤੇ ਸੈੱਲ ਝਿੱਲੀ ਦੁਆਰਾ ਬੰਨ੍ਹਿਆ ਹੁੰਦਾ ਹੈ । ਇਸ ਵਿੱਚ ਸੈੱਲ ਪਦਾਰਥ ਅਤੇ ਕੇਂਦਰਕ ਪਦਾਰਥ ਦੋਵੇਂ ਆਉਂਦੇ ਹਨ ।

(ਅ) ਸੈੱਲ ਪਦਾਰਥ (Cytoplasm)-ਇਹ ਕੇਂਦਰਕ ਅਤੇ ਸੈੱਲ ਝਿੱਲੀ ਵਿੱਚ ਹੁੰਦਾ ਹੈ, ਜਿਸ ਵਿੱਚ ਕਈ ਛੋਟੇ ਕੋਸ਼ਿਕਾਂਗ ਜਾਂ ਅੰਗਕ ਪਾਏ ਜਾਂਦੇ ਹਨ । ਇੱਥੇ ਪ੍ਰੋਟੀਨ ਦਾ ਸੰਸ਼ਲੇਸ਼ਣ ਅਤੇ ਗੁਲੋਕੋਸਿਸ ਵਰਗੇ ਪ੍ਰਕਰਮ ਹੁੰਦੇ ਹਨ ।

(ਇ) ਕੇਂਦਰਕ ਪਦਾਰਥ (Nucleoplasm)-ਇਹ ਕੇਂਦਰਕ ਵਿੱਚ ਪਾਇਆ ਜਾਂਦਾ ਹੈ । ਇਸ ਵਿੱਚ ਕੋਮੈਟਿਨ ਪਦਾਰਥ ਅਤੇ ਕੇਂਦਰਿਕਾ ਹੁੰਦੇ ਹਨ । ਇਹ ਸੈੱਲ ਵਿਭਾਜਨ ਵਿੱਚ ਪਿੰਡਲ (Spindle) ਬਣਾਉਂਦਾ ਹੈ ।

PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ

ਪ੍ਰਸ਼ਨ 5.
ਪੌਦੇ ਅਤੇ ਜੰਤੁ ਸੈੱਲ ਦਾ ਚਿੱਤਰ ਬਣਾਓ ।
ਉੱਤਰ-
PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ 10

ਪ੍ਰਸ਼ਨ 6.
ਪਹਿਲੇ ਸੈੱਲ ਦੀ ਖੋਜ ਕਿਵੇਂ ਹੋਈ ਸੀ ?
ਉੱਤਰ-
ਰਾਬਰਟ ਹੁੱਕ ਨੇ 1665 ਵਿੱਚ ਕਾਰਕ ਦੇ ਸਲਾਈਸ ਦਾ ਆਵਰਧਨ ਯੰਤਰ (ਸੁਖ਼ਮ ਦਰਸ਼ੀ) ਦੁਆਰਾ ਅਧਿਐਨ ਕੀਤਾ | ਕਾਰਕ ਪੇੜ ਦੀ ਛਾਲ ਦਾ ਭਾਗ ਹੈ । ਉਸਨੇ ਕਾਰਕ ਦੀ ਪਤਲੀ ਸਲਾਈਸ ਲਈ ਅਤੇ ਸੂਖ਼ਮਦਰਸ਼ੀ ਦੁਆਰਾ ਉਸਦਾ ਅਧਿਐਨ ਕੀਤਾ । ਉਸਨੇ ਉਸ ਵਿੱਚ ਖਾਣੇ ਬਣੇ ਹੋਏ ਦੇਖੇ । ਇਹ ਮਧੁਮੱਖੀ ਦੇ ਛੱਤੇ ਵਰਗੇ ਸਨ । ਉਸਨੇ ਇਹ ਵੀ ਦੇਖਿਆ ਕਿ ਇਕ ਬਕਸਾ ਦੁਸਰੇ ਬਕਸੇ ਤੋਂ ਇਕ ਵਿਭਾਜਨ ਪੱਟੀ ਦੁਆਰਾ ਵੱਖ ਹੈ ।ਉਸਨੇ ਇਸ ਬਕਸੇ ਨੂੰ ਸੈੱਲ ਦਾ ਨਾਮ ਦਿੱਤਾ, ਜਿਸਦਾ ਲਾਤੀਨੀ ਭਾਸ਼ਾ ਵਿੱਚ ਮਤਲਬ ਹੈ “ਖਾਲੀ ਜਗ੍ਹਾ’|
PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ 12

ਪ੍ਰਸ਼ਨ 7.
ਇਕ-ਕੋਸ਼ੀ ਅਤੇ ਬਹੁ-ਸੈੱਲੀ ਜੀਵਾਂ ਵਿੱਚ ਅੰਤਰ ਦੱਸੋ ।
ਉੱਤਰ-
ਇੱਕ-ਕੋਸ਼ੀ ਅਤੇ ਬਹੁ-ਸੈੱਲੀ ਜੀਵਾਂ ਵਿੱਚ ਅੰਤਰ –

ਇਕ-ਜੁੱਲੀ (Unicellular) ਜੀਵ ਬਹੁ-ਸੈੱਲੀ (Multicellular) ਜੀਵ
(1) ਇਹਨਾਂ ਜੀਵਾਂ ਵਿੱਚ ਸਿਰਫ਼ ਇਕ ਹੀ ਸੈੱਲ ਹੁੰਦਾ ਹੈ । (1) ਇਹਨਾਂ ਜੀਵਾਂ ਵਿੱਚ ਕਈ ਸੈੱਲ ਹੁੰਦੇ ਹਨ ।
(2) ਇਹਨਾਂ ਵਿੱਚ ਇੱਕ ਹੀ ਸੈੱਲ ਜੀਵ ਦੇ ਸਾਰੇ ਕਾਰਜਾਂ (2) ਇਹਨਾਂ ਵਿਚ ਹਰ ਕਾਰਜ ਸੈੱਲ ਦੇ ਇਕ ਖ਼ਾਸ ਸਮੂਹ ਦੁਆਰਾ ਕੀਤਾ ਜਾਂਦਾ ਹੈ ।
(3). ਇਸ ਵਿੱਚ ਸਿਲਿਆ ਹੁੰਦੇ ਹਨ ।
ਉਦਾਹਰਨ-ਅਮੀਬਾ, ਪੈਰਾਸ਼ੀਅਮ
(3) ਇਹਨਾਂ ਵਿਚ ਸਿਲਿਆ ਨਹੀਂ ਹੁੰਦੇ । ਉਦਾਹਰਨ-ਲਗਪਗ ਸਾਰੇ ਤੰਤੂ ॥

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-ਇਕ ਸੈੱਲ ਦੀ ਬਨਾਵਟ/ਸੰਰਚਨਾ ਦਾ ਵਰਣਨ ਕਰੋ ।
ਉੱਤਰ-
ਸੈੱਲ ਸੰਰਚਨਾ (Structure of a cell)- ਸੈੱਲ ਜੀਵਨ ਦੀ ਮੂਲ ਇਕਾਈ ਹੈ । ਇਹ ਜੀਵਨ ਯਾਪਨ ਦੇ ਹਰ ਕਾਰਜ ਕਰਨ ਵਿੱਚ ਸਮਰੱਥ ਹੈ | ਸਾਡੇ ਕੰਮਾਂ ਨੂੰ ਪੂਰਾ ਕਰਨ ਲਈ ਇਸਦੇ ਕਈ ਘਟਕ ਹਨ । ਮੁੱਖ ਰੂਪ ਰਾਈਬੋਸੋਮ ਵਿੱਚ ਸੈੱਲ ਦੇ ਤਿੰਨ ਭਾਗ ਹਨ-
1. ਸੈੱਲ ਝਿੱਲੀ (Cell membrance)
2. ਕੇਂਦਰਕ (Nucleus)
3. ਸੈੱਲ ਪਦਾਰਥ
ਸੈੱਲ ਪਦਾਰਥ ਸੈੱਲ ਝਿੱਲੀ ਨਾਲ ਢੱਕਿਆ ਸ਼ੀ-ਗਾਲਜੀਆ ਹੁੰਦਾ ਹੈ ਅਤੇ ਕੇਂਦਰਕ ਪਦਾਰਥ ਦੇ ਨਾਲ ਜੀਵ ਪਦਾਰਥ ਦੀ ਸੰਰਚਨਾ ਕਰਦਾ ਹੈ । ਇੱਕ ਆਮ ਪੌਦਾ ਸੈੱਲ ਅਤੇ ਜੰਤੂ ਸੈੱਲ ਕੇਂਦਰਕ ਦਾ ਚਿੱਤਰ ਦਿੱਤਾ ਗਿਆ ਹੈ ।
PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ 13
1. ਸੈੱਲ ਝਿੱਲੀ (Cell or plasma membrane) -ਇਹ ਲਚਕੀਲੀ ਅਤੇ ਪਤਲੀ ਝਿੱਲੀ ਹੈ । ਇਸ ਅੰਡੋਪਲਾਸਿਕ ਨੂੰ ਪਲਾਜ਼ਮਾ ਤਿੱਲੀ ਵੀ ਕਿਹਾ ਜਾਂਦਾ ਹੈ । ਜੰਤੂ ਸੈੱਲ ਵਿੱਚ ਰੋਟੀਕੁਲਮ ਇਹ ਸਭ ਤੋਂ ਬਾਹਰੀ ਪਰਤ ਬਣਾਉਂਦੀ ਹੈ, ਪਰੰਤੂ ਪੌਦਾ ਸੈੱਲ ਵਿੱਚ ਇਸਦੇ ਉੱਪਰ ਇਕ ਹੋਰ ਪਰਤ ਮੌਜੂਦ ਹੁੰਦੀ ਹੈ । ਇਹ ਬਾਹਰੀ ਪਰਤ ਨੂੰ ਪੌਦਾ ਸੈੱਲ ਵਿੱਚ ਸੈਂਲ ਭਿੱਤੀ ਕਹਿੰਦੇ ਹਨ ।

PSEB 8th Class Science Solutions Chapter 8 ਸੈੱਲ-ਬਣਤਰ ਅਤੇ ਕਾਰਜ

ਸੈੱਲ ਝਿੱਲੀ ਦੇ ਕਾਰਜ-

  • ਇਹ ਸੈਂਲ ਨੂੰ ਆਕਾਰ ਦਿੰਦੀ ਹੈ ।
  • ਇਹ ਪਦਾਰਥਾਂ ਦਾ ਸੈੱਲ ਵਿੱਚ ਆਵਾਗਮਨ ਨਿਯਮਿਤ ਕਰਦੀ ਹੈ ।
  • ਇਹ ਅੰਦਰਲੇ ਭਾਗਾਂ ਦੀ ਸੁਰੱਖਿਆ ਕਰਦੀ ਹੈ ।

2. ਕੇਂਦਰਕ-ਸੈੱਲ ਦੇ ਕੇਂਦਰ ਵਿੱਚ ਪਾਈ ਜਾਣ ਵਾਲੀ ਗੋਲਾਕਾਰ ਸੰਰਚਨਾ ਜੋ ਸੈੱਲ ਦਾ ਨਿਯੰਤਰਨ ਕੇਂਦਰ ਹੈ, ਕੇਂਦਰਕ ਕਹਾਉਂਦੀ ਹੈ । ਕੇਂਦਰਕ ਦੇ ਅੱਗੇ ਲਿਖੇ ਭਾਗ ਹਨ-
(ਉ) ਕੇਂਦਰਕ ਤਿੱਲੀ-ਇਹ ਮੁਸਾਮਦਾਰ ਝਿੱਲੀ ਹੈ, ਜੋ ਸੈੱਲ ਪਦਾਰਥ ਨੂੰ ਕੇਂਦਰਕ ਦੇ ਘਟਕ ਤੋਂ ਵੱਖ ਕਰਦੀ ਹੈ ।
(ਅ) ਕੇਂਦਰਕ ਪਦਾਰਥ-ਕੇਂਦਰਕ ਵਿੱਚ ਮਿਲਣ ਵਾਲੇ ਪਦਾਰਥ ਨੂੰ ਕੇਂਦਰਕ ਪਦਾਰਥ ਕਹਿੰਦੇ ਹਨ ।
(ਇ) ਕੇਂਦਰਿਕਾ (Nucleotus)-ਨਿਊਕਲੀ ਪ੍ਰੋਟੀਨ RNA ਦੀ ਬਣੀ ਗੋਲਾਕਾਰ ਸੰਰਚਨਾ, ਜੋ ਕੇਂਦਰਕ ਵਿੱਚ ਪਾਈ ਜਾਂਦੀ ਹੈ, ਕੇਂਦਰਿਕਾ ਕਹਾਉਂਦੀ ਹੈ ।
(ਸ) ਕੋਮੈਟਿਨ ਪਦਾਰਥ-ਸੈੱਲ ਮਾਦਾ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ ਦਾ ਜਾਲ ਜਿਹਾ ਹੁੰਦਾ ਹੈ । ਇਹ ਕੋਮੋਸੋਮ ਦਾ ਇੱਕ ਰੂਪ ਹੈ ਅਤੇ ਇਸ ਵਿੱਚ ਜੀਨਸ (Genes) ਮੌਜੂਦ ਹੁੰਦੇ ਹਨ । | ਕੇਂਦਰਕ ਦੇ ਕਾਰਜਕੋਮੈਟਿਨ ਪਦਾਰਥ, ਗੁਣ ਇਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਪੁੱਜਦਾ ਹੈ । ਇਸ ਵਿੱਚ ਸਾਰੀਆਂ ਮੁਲ ਕਿਰਿਆਵਾਂ ਦੀ ਜਾਣਕਾਰੀ ਹੁੰਦੀ ਹੈ ।

3. ਸੈੱਲ ਪਦਾਰਥ (Cytoplasm-ਇਹ ਜੈਲੀ ਵਰਗਾ ਮਾਦਾ ਸੈੱਲ ਤਿੱਲੀ ਦੇ ਅੰਦਰ ਹੁੰਦਾ ਹੈ । ਛੋਟੀਆਂ-ਛੋਟੀਆਂ ਸੰਰਚਨਾਵਾਂ ਜੋ ਵੱਖ-ਵੱਖ ਕਾਰਜ ਕਰਨ ਵਿੱਚ ਸਹਾਇਕ ਹਨ, ਇਸ ਵਿੱਚ ਪਾਈ ਜਾਂਦੀ ਹੈ । ਇਹਨਾਂ ਸੰਰਚਨਾਵਾਂ ਨੂੰ ਕੋਸ਼ਿਕਾਂਗ ਕਹਿੰਦੇ ਹਨ । ਇਸ ਵਿੱਚ ਪਾਣੀ, ਚੀਨੀ, ਖਣਿਜ, ਲਿਪਿਡ, ਪ੍ਰੋਟੀਨ ਆਦਿ ਵੀ ਹੁੰਦੇ ਹਨ ।

ਲ ਮਾਦਾ ਵਿੱਚ ਪਾਏ ਜਾਣ ਵਾਲੇ ਕੋਸ਼ਿਕਾਂਗ ਹੇਠ ਲਿਖੇ ਹਨ –

  • ਮਾਈਟੋਕਾਂਡਰੀਆ (Mitochondria)-ਇਹ ਸੈੱਲ ਦੇ ‘ਸ਼ਕਤੀ ਘਰ’ ਹਨ ਕਿਉਂਕਿ ਇਹ ਭੋਜਨ ਤੋਂ ਉਰਜਾ ਦਾ ਉਤਪਾਦਨ ਕਰਦੇ ਹਨ । ਇਹ ਊਰਜਾ ਦਾ ਭੰਡਾਰਨ ਵੀ ਕਰਦੇ ਹਨ | ਮਾਈਟੋਕਾਂਡਰੀਆ ਗੋਲ ਜਾਂ ਚੱਕਰਾਕਾਰ ਸੰਰਚਨਾਵਾਂ ਹਨ ਜਿਹਨਾਂ ਵਿੱਚ ਦੋ ਪਰਤਾਂ ਹੁੰਦੀਆਂ ਹਨ ।
  • ਐਂਡੋਪਲਾਜ਼ਮਿਕ ਰੇਕੁਲਮ (Endoplasmic Reticulum)-ਬਿੱਲੀ ਦਾ ਝਲਦਾਰ ਜਾਲ, ਜੋ ਕੇਂਦਰਕ ਨਾਲ ਜੁੜੀ ਜਾਂ ਅਲੱਗ ਹੋ ਸਕਦੀ ਹੈ, ਐਂਡੋਪਲਾਜ਼ਮਿਕ ਰੇਟੀਕੁਲਮ ਕਹਾਉਂਦਾ ਹੈ । ਇਹ ਜਾਲ ਕੇਂਦਰਕ ਤੋਂ ਸੈੱਲ ਝਿੱਲੀ ਤਕ ਫੈਲਿਆ ਹੁੰਦਾ ਹੈ । ਇਹ ਪ੍ਰੋਟੀਨ ਸੰਸ਼ਲੇਸ਼ਣ ਕਰਦਾ ਹੈ ਅਤੇ ਪਦਾਰਥਾਂ ਦੇ ਸਥਾਨਾਂਤਰਨ ਵਿੱਚ ਸਹਾਇਕ ਹੈ ।
  • ਪਲਾਸਟਿਡ (Plastid-ਇਹ ਕੋਸ਼ੀਕਾਂਗ ਪੌਦੇ ਵਿੱਚ ਪਾਏ ਜਾਂਦੇ ਹਨ ।

ਇਹਨਾਂ ਦੇ ਤਿੰਨ ਪ੍ਰਕਾਰ ਹਨ-
(ਉ) ਹਰੇ ਲਵਕ ਜਾਂ ਕਲੋਰੋਪਲਾਸਟ (Chloroplast) ਹਰੇ ਰੰਗ ਦੇ ਲਵਕ ਕਲੋਰੋਪਲਾਸਟ ਕਹਾਉਂਦੇ ਹਨ । ਹਰਾ ਰੰਗ ਕਲੋਰੋਫਿਲ ਨਾਮਕ ਵਰਣਕ ਦੇ ਕਾਰਨ ਹੁੰਦਾ ਹੈ । ਇਹ ਸੈੱਲ ਦੇ ‘ਰਸੋਈਘਰ’’ ਹਨ ਕਿਉਂਕਿ ਇੱਥੇ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਰਮ ਹੁੰਦਾ ਹੈ ਅਰਥਾਤ ਭੋਜਨ ਦਾ ਨਿਰਮਾਣ ਹੁੰਦਾ ਹੈ ।

(ਅ) ਲਿਊਕੋਪਲਾਸਟ (Leucoplast)-ਰੰਗ ਰਹਿਤ ਪਲਾਸਟਿਡ ਲਿਊਕੋਪਲਾਸਟ ਕਹਾਉਂਦੇ ਹਨ । ਇਹ ਜੜਾਂ ਅਤੇ ਰੂਪਾਂਤਰਿਤ ਭੂਮੀਗਤ ਤਣਿਆਂ ਵਿੱਚ ਪਾਏ ਜਾਂਦੇ ਹਨ ।

(ਇ) ਭੋਮੋਪਲਾਸਟ (Chromoplast) -ਇਹ ਰੰਗਯੁਕਤ ਪਲਾਸਟਿਡ ਹੈ, ਜੋ ਫੁੱਲਾਂ, ਫ਼ਲਾਂ ਆਦਿ ਵਿੱਚ ਪਾਏ ਜਾਂਦੇ ਹਨ ।

  • ਗਾਜੀਬਾਡੀ (Golgi bodies)-ਇਹ ਤਿੱਲੀ ਵਿੱਚ ਬੰਨ੍ਹੀਆਂ ਅਤੇ ਫੈਲੀਆਂ ਹੋਈਆਂ ਥੈਲੀਆਂ ਦਾ ਢੇਰ ਹੈ । ਪੌਦੇ ਸੈੱਲ ਵਿੱਚ ਇਹਨਾਂ ਨੂੰ ਡਿਕਟੀਓਸੋਮ ਕਹਿੰਦੇ ਹਨ । ਇਹ ਸਾਵਿਤ ਅੰਗ ਹੈ ।
  • ਰਸਦਾਨੀ (Vacuole)-ਮਾਦੇ ਤੋਂ ਭਰੀਆਂ ਸੰਰਚਨਾਵਾਂ ਰਸਦਾਨੀ ਕਹਾਉਂਦੀਆਂ ਹਨ । ਪੌਦਾ ਸੈੱਲ ਵਿੱਚ ਇਹਨਾਂ ਦੀ ਗਿਣਤੀ ਘੱਟ ਅਤੇ ਆਕਾਰ ਵੱਡਾ ਹੁੰਦਾ ਹੈ, ਜਦੋਂ ਕਿ ਜੰਤੁ ਸੈੱਲ ਵਿੱਚ ਇਹਨਾਂ ਦੀ ਗਿਣਤੀ ਵੱਧ ਅਤੇ ਆਕਾਰ ਛੋਟਾ ਹੁੰਦਾ ਹੈ । ਇਹ ਸੈੱਲ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ । ਰਸਦਾਨੀ ਕੂੜਾਦਾਨ ਦਾ ਕੰਮ ਵੀ ਕਰਦੀ ਹੈ ।
  • ਲਾਈਸੋਸੋਮ (Lysosomes)-ਛੋਟੀਆਂ ਗੋਲਾਕਾਰ ਸੰਰਚਨਾਵਾਂ ਜਿਹਨਾਂ ਵਿੱਚ ਸਿਰਫ਼ ਇਕ ਪਰਤ ਹੁੰਦੀ ਹੈ, ਲਾਈਸੋਸੋਮ ਕਹਾਉਂਦੀ ਹੈ । ਇਹ ਵਿਭਿੰਨ ਵਸਤੂਆਂ ਨੂੰ ਪਾਚਨ ਅਥਵਾ ਨਸ਼ਟ ਕਰਨ ਲਈ ਖੁਦ ਦਾ ਬਲੀਦਾਨ ਦਿੰਦੇ ਹਨ । ਇਸ ਲਈ ਇਹਨਾਂ ਨੂੰ ਆਤਮਘਾਤੀ ਥੈਲੇ ਕਹਿੰਦੇ ਹਨ । ਪੌਦੇ ਸੈੱਲ ਵਿੱਚ ਲਾਈਸੋਸੋਮ ਨਹੀਂ ਹੁੰਦੇ ।
  • ਰਾਈਬੋਸੋਮ (Ribosomes)-ਇਹ ਛੋਟੀਆਂ ਗੋਲ ਸੰਰਚਨਾਵਾਂ ਹੁੰਦੀਆਂ ਹਨ । ਇਹ ਰੇਟੀਕੁਲਮ ਨਾਲ ਜੁੜੀ ਜਾਂ ਸੁਤੰਤਰ ਰਹਿੰਦੀ ਹੈ । ਇਹਨਾਂ ਦਾ ਮੁੱਖ ਕਾਰਜ ਪ੍ਰੋਟੀਨ ਸੰਸ਼ਲੇਸ਼ਣ ਹੈ ।
  • ਸੇਂਟਰੋਸੋਮ (Centrosome) -ਇਹ ਛੜਨੁਮਾ ਸੰਰਚਨਾ ਹੈ ਜੋ ਕੇਂਦਰਕ ਦੇ ਨੇੜੇ ਮੌਜੂਦ ਹੁੰਦੀ ਹੈ ਅਤੇ ਸੈੱਲ ਵਿਭਾਜਨ ਵਿੱਚ ਸਹਾਇਕ ਹੁੰਦੀ ਹੈ ।

PSEB 8th Class Science Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

Punjab State Board PSEB 8th Class Science Book Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ Textbook Exercise Questions, and Answers.

PSEB Solutions for Class 8 Science Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

PSEB 8th Class Science Guide ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ Textbook Questions and Answers

ਪ੍ਰਸ਼ਨ 1.
ਖਾਲੀ ਥਾਂਵਾਂ ਭਰੋ
(ੳ) ਉਹ ਖੇਤਰ ਜਿੱਥੇ ਜਾਨਵਰਾਂ ਨੂੰ ਉਨ੍ਹਾਂ ਦੇ ਕੁਦਰਤੀ ਆਵਾਸ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ, ਨੂੰ ……… ਕਹਿੰਦੇ ਹਨ ।
(ਅ) ਉਹ ਪਜਾਤੀਆਂ, ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਹੀ ਪਾਈਆਂ ਜਾਂਦੀਆਂ ਹਨ, ਨੂੰ ……….. ਕਹਿੰਦੇ ਹਨ ।
(ਈ) ਪ੍ਰਵਾਸੀ ਪੰਛੀ ਆਪਣੇ ਕੁਦਰਤੀ ਆਵਾਸ ਸਥਾਨਾਂ ਤੋਂ ………… ਵਿੱਚ ਪਰਿਵਰਤਨ ਦੇ ਕਾਰਨ ਦੂਰ-ਦੁਰੇਡੇ ਸਥਾਨਾਂ ਵੱਲ ਪ੍ਰਵਾਸ ਕਰਦੇ ਹਨ ।
ਉੱਤਰ-
(ਉ) ਚਿੜੀਆਘਰ
(ਅ) ਵਿਸ਼ੇਸ਼ ਖੇਤਰੀ ਪ੍ਰਜਾਤੀ
(ਇ) ਜਲਵਾਯੂ ।

ਪ੍ਰਸ਼ਨ 2.
ਹੇਠ ਲਿਖਿਆਂ ਵਿੱਚ ਅੰਤਰ ਸਪੱਸ਼ਟ ਕਰੋ ।
(ਉ) ਜੰਗਲੀ ਜੀਵਨ ਰੱਖਾਂ ਅਤੇ ਜੀਵ-ਮੰਡਲ ਰਿਜ਼ਰਵ ।
(ਅ) ਚਿੜੀਆਘਰ ਅਤੇ ਜੰਗਲੀ ਜੀਵਨ ਰੱਖਾਂ ।
(ਈ) ਸੰਕਟਕਾਲੀਨ ਪ੍ਰਜਾਤੀਆਂ ਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ।
(ਸ) ਪੌਦਾ ਜਗਤ ਅਤੇ ਪ੍ਰਾਣੀ ਜਗਤ (ਬਨਸਪਤੀ ਜਗਤ ਅਤੇ ਜੰਤੂ ਜਗਤ)
ਉੱਤਰ-
(ਉ) ਜੰਗਲੀ ਜੀਵਨ ਰੱਖਾਂ ਅਤੇ ਜੀਵ-ਮੰਡਲ ਰਿਜ਼ਰਵ ਵਿੱਚ ਅੰਤਰਜੰਗਲੀ ਜੀਵਨ ਰੱਖਾਂ-ਇੱਕ ਅਜਿਹਾ ਸਥਾਨ ਜਿੱਥੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਅਤੇ ਸੰਭਾਲ ਕੀਤੀ ਜਾਂਦੀ ਹੈ । ਜੀਵ-ਮੰਡਲੀ ਰਿਜ਼ਰਵ ਖੇਤਰ-ਜੰਗਲੀ ਜੀਵਨ, ਪੌਦਿਆਂ ਅਤੇ ਜੰਤੂਆਂ ਸੰਸਾਧਨਾਂ ਅਤੇ ਉਸ ਖੇਤਰ ਦੇ ਆਦਿਵਾਸੀਆਂ ਦੇ ਪਰੰਪਰਾਗਤ ਢੰਗਾਂ ਨਾਲ ਜੀਵਨਯਾਪਨ ਲਈ ਬਹੁਤ ਵੱਡਾ ਸੰਭਾਲਿਆ ਖੇਤਰ ।

(ਅ) ਚਿੜੀਆਘਰ ਅਤੇ ਜੰਗਲੀ ਜੀਵਨ ਰੱਖਾਂ ਵਿੱਚ ਅੰਤਰਚਿੜੀਆਘਰ-ਅਜਿਹਾ ਸਥਾਨ ਜਿੱਥੇ ਜਾਨਵਰ ਆਪਣੇ ਕੁਦਰਤੀ ਆਵਾਸ ਵਿੱਚ ਸੁਰੱਖਿਅਤ ਰਹਿੰਦੇ ਹਨ । ਜੰਗਲੀ ਜੀਵਨ ਰੱਖਾਂ-ਉਹ ਖੇਤਰ ਜਿੱਥੇ ਜੰਤੁ ਅਤੇ ਉਹਨਾਂ ਦੇ ਆਵਾਸ ਨੂੰ ਸੰਭਾਲਿਆ ਜਾਂਦਾ ਹੈ ।

(ਈ) ਸੰਕਟਕਾਲੀਨ ਪ੍ਰਜਾਤੀਆਂ ਤੋਂ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਵਿੱਚ ਅੰਤਰ ਸੰਕਟਕਾਲੀਨ ਪ੍ਰਜਾਤੀਆਂ-ਉਹ ਜੰਤੂ ਜਿਨ੍ਹਾਂ ਦੀ ਸੰਖਿਆ ਇਕ ਨਿਰਧਾਰਿਤ ਪੱਧਰ ਤੋਂ ਘੱਟ ਹੁੰਦੀ ਜਾ ਰਹੀ ਹੈ ਅਤੇ ਉਹ ਅਲੋਪ ਹੋ ਸਕਦੇ ਹਨ । ਅਲੋਪ ਹੋ ਚੁੱਕੀਆਂ ਪ੍ਰਜਾਤੀਆਂ-ਉਹ ਜੰਤੂ ਜੋ ਧਰਤੀ ਤੋਂ ਅਲੋਪ ਹੋ ਚੁੱਕੇ ਹਨ ।

(ਸ) ਪੌਦਾ ਜਗਤ ਅਤੇ ਪਾਣੀ ਜਗਤ (ਬਨਸਪਤੀ ਜਗਤ ਅਤੇ ਜੰਤੁ ਜਗਤ) ਵਿੱਚ ਅੰਤਰਬਨਸਪਤੀਜਾਤ-ਕਿਸੇ ਵਿਸ਼ੇਸ਼ ਖੇਤਰ ਵਿੱਚ ਮਿਲਣ ਵਾਲੇ ਪੇੜ-ਪੌਦਿਆਂ ਦਾ ਸਮੂਹ । ਪ੍ਰਾਣੀਜਾਤ-ਕਿਸੇ ਵਿਸ਼ੇਸ਼ ਖੇਤਰ ਵਿੱਚ ਮਿਲਣ ਵਾਲੇ ਜੀਵ ਜੰਤੂਆਂ ਦਾ ਸਮੂਹ ।

PSEB 8th Class Science Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

ਪ੍ਰਸ਼ਨ 3.
ਜੰਗਲਾਂ ਦੀ ਕਟਾਈ ਕਾਰਣ ਹੇਠ ਲਿਖਿਆਂ ‘ਤੇ ਕੀ ਪ੍ਰਭਾਵ ਪੈਂਦਾ ਹੈ, ਚਰਚਾ ਕਰੋ
(ਉ) ਜੰਗਲੀ ਜੀਵਨ
(ਅ) ਵਾਤਾਵਰਣ
(ਈ) ਪੇਂਡੂ ਖੇਤਰ
(ਸ) ਸ਼ਹਿਰਾਂ (ਸ਼ਹਿਰੀ ਖੇਤਰ)
(ਹ) ਪ੍ਰਿਥਵੀ
(ਕ) ਅਗਲੀ ਪੀੜ੍ਹੀ
ਉੱਤਰ-
(ਉ) ਜੰਗਲੀ ਪ੍ਰਾਣੀਆਂ ਤੇ ਜੰਗਲਾਂ ਦੀ ਕਟਾਈ ਦਾ ਪ੍ਰਭਾਵ-ਪੇੜ-ਪੌਦੇ ਜੰਗਲੀ ਜਾਨਵਰਾਂ ਨੂੰ ਆਵਾਸ ਅਤੇ ਭੋਜਨ ਪ੍ਰਦਾਨ ਕਰਦੇ ਹਨ । ਜੰਗਲਾਂ ਦੀ ਕਟਾਈ ਨਾਲ ਕੁਦਰਤੀ ਆਵਾਸ ਨਸ਼ਟ ਹੋ ਜਾਦੇ ਹਨ ਅਤੇ ਜਾਨਵਰ ਸੰਕਟਕਾਲੀਨ ਪ੍ਰਜਾਤੀਆਂ ਬਣ ਜਾਂਦੇ ਹਨ ।

(ਅ) ਵਾਤਾਵਰਨ ਤੇ ਜੰਗਲਾਂ ਦੀ ਕਟਾਈ ਦਾ ਪ੍ਰਭਾਵ-ਜੰਗਲਾਂ ਦੀ ਕਟਾਈ ਨਾਲ ਵਾਤਾਵਰਨ ਵਿੱਚ ਆਕਸੀਜਨ ਦੀ ਕਮੀ ਆ ਜਾਂਦੀ ਹੈ । ਵਰਖਾ ਅਤੇ ਭੂਮੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ । ਇਸ ਕਾਰਨ ਕੁਦਰਤੀ ਆਫ਼ਤਾਂ ਹੜ੍ਹ ਅਤੇ ਸੋਕਾ) ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਹਨ ।

(ਈ) ਪੇਂਡੂ ਖੇਤਰ ਤੇ ਜੰਗਲਾਂ ਦੀ ਕਟਾਈ ਦਾ ਪ੍ਰਭਾਵ-ਵਧੇਰੇ ਕਰਕੇ ਖੇਤੀ ਪਿੰਡਾਂ ਵਿੱਚ ਹੀ ਹੁੰਦੀ ਹੈ । ਜਦੋਂ ਜੰਗਲਾਂ ਦੀ ਕਟਾਈ ਹੁੰਦੀ ਹੈ ਤਾਂ ਭੂਮੀ ਦੀ ਗੁਣਵੱਤਾ ਵਿੱਚ ਪਰਿਵਰਤਨ ਆ ਜਾਂਦਾ ਹੈ ।

(ਸ) ਸ਼ਹਿਰਾਂ (ਸ਼ਹਿਰੀ ਖੇਤਰ) ਤੇ ਜੰਗਲਾਂ ਦੀ ਕਟਾਈ ਦਾ ਪ੍ਰਭਾਵ-ਸ਼ਹਿਰਾਂ ਵਿੱਚ ਉਦਯੋਗ ਅਤੇ ਵਾਹਨ ਬਹੁਤ ਮਾਤਰਾ ਵਿੱਚ ਚਲਦੇ ਹਨ | ਜਦੋਂ ਜੰਗਲਾਂ ਦੀ ਕਟਾਈ ਹੋਵੇ ਤਾਂ ਵਾਤਾਵਰਨ ਦੂਸ਼ਤ ਹੋ ਜਾਵੇਗਾ ਅਤੇ ਸ਼ਹਿਰਾਂ ਵਿੱਚ ਜ਼ਿੰਦਗੀ ਸਵਸਥ ਨਹੀਂ ਰਹੇਗੀ ।

(ਹ) ਪਿਥਵੀ ਤੇ ਜੰਗਲ ਕਟਾਈ ਦਾ ਅਸਰ-ਜੰਗਲਾਂ ਦੇ ਕੱਟਣ ਨਾਲ ਆਫ਼ਤਾਂ ਦੀ ਸੰਭਾਵਨਾ ਵੱਧਣੀ ਹੈ । ਜੰਗਲ ਕੱਟਣ ਨਾਲ ਗਲੋਬਲ ਵਾਰਮਿੰਗ ਵਿੱਚ ਵੀ ਵਾਧਾ ਹੁੰਦਾ ਹੈ | ਘੱਟ ਰੁੱਖਾਂ ਦਾ ਮਤਲਬ ਹੈ, ਤੋਂ ਖੁਰਣ ਵਿੱਚ ਵਾਧਾ ।

(ਕ) ਅਗਲੀ ਪੀੜੀ ਤੇ ਜੰਗਲ ਕਟਾਈ ਦਾ ਅਸਰ-ਜੰਗਲ ਕੱਟਣ ਨਾਲ ਵਾਤਾਵਰਨ ਵਿੱਚ ਪਰਿਵਰਤਨ ਆ ਜਾਂਦੇ ਹਨ । ਇਸ ਨਾਲ ਅਗਲੀ ਪੀੜ੍ਹੀ ਤੇ ਬਹੁਤ ਅਸਰ ਪੈਂਦਾ ਹੈ । ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ । ਇਸ ਲਈ ਅਗਲੀ ਪੀੜ੍ਹੀ ਦੇ ਲਈ ਜੰਗਲੀ ਸੰਪਦਾ ਨਹੀਂ ਬਚੇਗੀ ।

ਪ੍ਰਸ਼ਨ 4.
ਕੀ ਹੋਵੇਗਾ ਜੇ
(ਉ) ਅਸੀਂ ਦਰੱਖਤਾਂ ਦੀ ਕਟਾਈ ਕਰਦੇ ਰਹੇ –
(ਅ) ਕਿਸੇ ਜੰਤੁ ਦਾ ਆਵਾਸ ਨਿਵਾਸ ਸਥਾਨ) ਨਸ਼ਟ ਹੋ ਜਾਵੇ
(ਈ) ਮਿੱਟੀ ਦੀ ਉੱਪਰਲੀ ਪਰਤ ਨੰਗੀ ਹੋ ਜਾਵੇ ?
ਉੱਤਰ-
(ਉ) ਜੇ ਰੁੱਖਾਂ ਦੀ ਕਟਾਈ ਇਸ ਤਰ੍ਹਾਂ ਹੀ ਹੁੰਦੀ ਰਹੀ ਤਾਂ ਵਰਖਾ ਅਤੇ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਕਮੀ ਆ ਜਾਵੇਗੀ ਅਤੇ ਕੁਦਰਤੀ ਆਫ਼ਤਾਂ ਹੜ, ਅਤੇ ਸੋਕਾ) ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ ।

(ਅ) ਕਿਸੇ ਜੰਤੁ ਦੇ ਆਵਾਸ ਦੇ ਨਸ਼ਟ ਹੋਣ ਨਾਲ ਵੱਧਦੀ ਹੋਈ ਜਨਸੰਖਿਆ ਨੂੰ ਪਾਣੀ ਅਤੇ ਭੋਜਨ ਦੀ ਠੀਕ ਮਾਤਰਾ ਵਿੱਚ ਪ੍ਰਾਪਤੀ ਨਹੀਂ ਹੋਵੇਗੀ ਅਤੇ ਉਹ ਪਜਾਤੀ ਸੰਕਟਕਾਲੀਨ ਹੋ ਸਕਦੀ ਹੈ ।

(ਇ) ਮਿੱਟੀ ਦੀ ਉੱਪਰੀ ਪਰਤ ਹਟਾਉਣ ਨਾਲ ਮਿੱਟੀ ਵਿੱਚ ਹਿਉਮਸ ਵਿੱਚ ਕਮੀ ਆ ਜਾਂਦੀ ਹੈ ਅਤੇ ਉਪਜਾਉ ਸ਼ਕਤੀ ਵੀ ਘੱਟ ਜਾਂਦੀ ਹੈ । ਹੌਲੀ-ਹੌਲੀ ਭੂਮੀ ਮਾਰੂਥਲ ਵਿੱਚ ਬਦਲ ਜਾਵੇਗੀ । ਇਸ ਨੂੰ ਮਾਰੂਥਲੀਕਰਨ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਸੰਖੇਪ ਵਿੱਚ ਉੱਤਰ ਲਿਖੋ
(ਉ) ਸਾਨੂੰ ਜੀਵ-ਵਿਭਿੰਨਤਾ ਦਾ ਸੁਰੱਖਿਅਣ ਕਿਉਂ ਕਰਨਾ ਚਾਹੀਦਾ ਹੈ ?
(ਅ) ਸੁਰੱਖਿਅਤ ਕੀਤੇ ਜੰਗਲ ਵੀ ਜੰਗਲੀ ਜੀਵਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ । ਕਿਉਂ ?
(ਈ) ਕੁੱਝ ਆਦਿਵਾਸੀ ਵਣਾਂ ਜੰਗਲਾਂ ‘ਤੇ ਨਿਰਭਰ ਕਰਦੇ ਹਨ । ਕਿਵੇਂ ?
(ਸ) ਜੰਗਲਾਂ ਦੀ ਕਟਾਈ ਦੇ ਕਾਰਨ ਅਤੇ ਪ੍ਰਭਾਵ ਲਿਖੋ ।
(ਹ) ਰੈੱਡ ਡਾਟਾ ਬੁੱਕ ਕੀ ਹੈ ?
(ਕ) ਪ੍ਰਵਾਸ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
(ਉ) ਜੀਵ-ਵਿਭਿੰਨਤਾ ਦਾ ਅਰਥ ਹੈ ਕਿਸੇ ਖੇਤਰ ਵਿਸ਼ੇਸ਼ ਵਿੱਚ ਮਿਲਣ ਵਾਲੇ ਪੌਦਿਆਂ, ਜੰਤੂਆਂ ਅਤੇ ਸੂਖ਼ਮਜੀਵਾਂ ਦੀਆਂ ਵਿਭਿੰਨ ਪ੍ਰਜਾਤੀਆਂ । ਜੰਤੂ ਜੋ ਪੌਦਿਆਂ ਤੇ ਨਿਰਭਰ ਹਨ ਉਹ ਆਪਣੀਆਂ ਆਦਤਾਂ ਤੇ ਨਿਰਭਰ ਕਰਦੇ ਹਨ, ਜਿਵੇਂ ਕਿ ਵਾਲ ਪਾਂਡਾ ਬੈਂ ਡੰਡੀ ਖਾਣਾ ਪਸੰਦ ਕਰਦਾ ਹੈ ਅਤੇ ਆਸਟਰੇਲੀਆ ਦਾ ਕੁਆਲਾ ਭਾਲੁ ਸਫ਼ੇਦੇ ਦੇ ਪੱਤੇ ਹੀ ਖਾਣਾ ਪਸੰਦ ਕਰਦਾ ਹੈ । ਪੰਛੀ ਅਤੇ ਬਾਰਾਂਸਿੰਗਾਂ ਦੀਆਂ ਵੀ ਵਿਸ਼ੇਸ਼ ਖਾਣ ਦੀਆਂ ਆਦਤਾਂ ਹੁੰਦੀਆਂ ਹਨ । ਜੰਗਲ ਵਿੱਚ ਵੱਖ-ਵੱਖ ਪੌਦੇ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੁੰਦੇ ਹਨ । ਇਸ ਨਾਲ ਸ਼ਾਕਾਹਾਰੀ ਨੂੰ ਭੋਜਨ ਮਿਲਦਾ ਹੈ, ਭੋਜਨ ਲੜੀ ਮਜ਼ਬੂਤ ਹੁੰਦੀ ਹੈ । ਇਸ ਲਈ ਜੰਤੂਆਂ ਦੇ ਸੁਰੱਖਿਅਣ ਤੇ ਸੰਭਾਲ ਲਈ ਵੱਖ-ਵੱਖ ਪੇੜ ਪੌਦਿਆਂ ਦੇ ਸੰਭਾਲ ਦੀ ਬਹੁਤ ਲੋੜ ਹੈ ।

(ਅ) ਸੁਰੱਖਿਅਤ ਜੰਗਲ ਵੀ ਜੀਵਾਂ ਲਈ ਸੁਰੱਖਿਅਤ ਨਹੀਂ ਰਹੇ ਕਿਉਂਕਿ ਇਹਨਾਂ ਦੇ ਆਸ-ਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਜੰਗਲਾਂ ਦਾ ਅਤੀਕੂਮਨ ਕਰਕੇ ਉਹਨਾਂ ਨੂੰ ਨਸ਼ਟ ਕਰ ਦਿੰਦੇ ਹਨ ।

(ਈ) ਕੁੱਝ ਆਦਿਵਾਸੀ ਜਾਤੀਆਂ ਜੰਗਲਾਂ ਤੇ ਨਿਰਭਰ ਹੁੰਦੀਆਂ ਹਨ । ਸਤਪੁੜਾ ਰਾਸ਼ਟਰੀ ਬਾਗ਼ ਦੀਆਂ ਚੱਟਾਨਾਂ ਵਿੱਚ ਆਵਾਸ ਦੇ ਪੁਰਾਣੇ ਇਤਿਹਾਸਿਕ ਪ੍ਰਮਾਣ ਮਿਲੇ ਹਨ ਜਿਨ੍ਹਾਂ ਵਿੱਚ ਆਦਿ ਮਾਨਵ ਦੇ ਜੀਵਨਯਾਪਨ ਦੇ ਬਾਰੇ ਵਿੱਚ ਪਤਾ ਚਲਦਾ ਹੈ । ਚੱਟਾਨਾਂ ਤੇ ਕੁੱਝ ਕਲਾਕਿਰਤੀਆਂ ਜਿਵੇਂ ਲੜਦੇ ਹੋਏ ਮਨੁੱਖ ਅਤੇ ਜਾਨਵਰ ਦਾ ਸ਼ਿਕਾਰ, ਨਾਚ ਅਤੇ ਵਾਦਯੰਤਰਾਂ ਨੂੰ ਬਜਾਉਂਦੇ ਹੋਏ ਦਰਸਾਇਆ ਗਿਆ ਹੈ । ਬਾਘ ਅਤੇ ਲੋਕਾਂ ਦੇ ਸਮੂਹਾਂ ਦੀ ਕਲਾ ਕਿਰਤਾਂ ਵੀ ਇਹਨਾਂ ਚੱਟਾਨਾਂ ਤੇ ਮਿਲਦੀਆਂ ਹਨ | ਕਈ ਆਦਿਵਾਸੀ ਅੱਜ ਵੀ ਜੰਗਲਾਂ ਵਿੱਚ ਰਹਿੰਦੇ ਹਨ ।

(ਸ) ਜੰਗਲਾਂ ਦੀ ਕਟਾਈ ਦੇ ਕਾਰਨ-ਲੋਕਾਂ ਦੇ ਬਦਲਦੇ ਜੀਵਨ ਪੱਧਰ ਅਤੇ ਤਕਨੀਕੀ ਵਾਧੇ ਨਾਲ ਜੰਗਲਾਂ ਦੇ ਉਪਯੋਗ ਵਿੱਚ ਬਹੁਤ ਵਾਧਾ ਹੋਇਆ ਹੈ । ਆਪਣੇ ਆਰਾਮ ਅਤੇ ਸੁਵਿਧਾਵਾਂ ਦੇ ਲਈ ਰੁੱਖਾਂ ਦੀ ਕਟਾਈ ਦੇ ਅੱਗੇ ਲਿਖੇ ਉਦੇਸ਼ ਹਨ-

  • ਜਨਸੰਖਿਆ ਵਾਧੇ ਕਾਰਨ ਘਰ ਬਣਾਉਣ ਲਈ ਲੱਕੜੀ ਲਈ ।
  • ਖੇਤੀ ਭੂਮੀ ਲਈ ।
  • ਸੜਕਾਂ ਅਤੇ ਬੰਨ੍ਹਾਂ ਦੇ ਨਿਰਮਾਣ ਲਈ ।
  • ਪਸ਼ੂਆਂ ਦੇ ਬਹੁਤ ਚਰਨ ਲਈ ।
  • ਖਾਨਾਂ ਵਿੱਚ ਵਾਧੇ ਲਈ ।

ਜੰਗਲ ਕੱਟਣ ਦੇ ਅਸਰ-ਜੰਗਲ ਕੱਟਣ ਦੇ ਮੁੱਖ ਮਾੜੇ ਅਸਰ ਹਨ-

  1. ਆਕਸੀਜਨ/ਕਾਰਬਨ-ਡਾਈਆਕਸਾਈਡ ਦੇ ਅਨੁਪਾਤ ਦਾ ਅਸੰਤੁਲਨ ॥
  2. ਵਧੇਰੇ ਹੜ੍ਹ ।
  3. ਭੋਂ-ਖੋਰ ।
  4. ਜਲਵਾਯੂ ਪਰਿਵਰਤਨ
  5. ਜੰਗਲ ਵਿੱਚ ਰਹਿਣ ਵਾਲੇ ਪਸ਼ੂ-ਪੰਛੀਆਂ ਦਾ ਨਸ਼ਟ ਹੋਣਾ ਜਾਂ ਪ੍ਰਵਾਸ ਕਰਨਾ ।
  6. ਸਥਲੀ ਜਲ ਵਿੱਚ ਕਮੀ ।
  7. ਦਵਾਈਆਂ ਵਾਲੇ ਪੌਦੇ ਨਸ਼ਟ ਹੋ ਜਾਂਦੇ ਹਨ ।
  8. ਭੂਮੀ ਦੀ ਉਪਜਾਊ ਸ਼ਕਤੀ ਵਿੱਚ ਕਮੀ ।
  9. ਲੱਕੜੀ ਅਤੇ ਰਬੜ ਉਦਯੋਗਾਂ ਵਿੱਚ ਗਿਰਾਵਟ ।

(ਹ) ਰੈੱਡ ਡਾਟਾ ਬੁੱਕ (Red Data Book)-ਇਹ ਬੁੱਕ ਸੰਕਟਕਾਲੀਨ ਪ੍ਰਜਾਤੀਆਂ ਦੇ ਰਿਕਾਰਡ ਦਾ ਸ੍ਰੋਤ ਹੈ । ਪੌਦੇ, ਜੰਤੂਆਂ ਅਤੇ ਹੋਰ ਪ੍ਰਜਾਤੀਆਂ ਦੇ ਲਈ ਵੱਖ-ਵੱਖ ਰੈੱਡ ਡਾਟਾ ਬੁੱਕ ਹਨ ।

(ਕ) ਪ੍ਰਵਾਸ (Migration)-ਕੁੱਝ ਪੰਛੀਆਂ ਦੁਆਰਾ ਆਪਣੇ ਆਵਾਸ ਤੋਂ ਕਿਸੇ ਨਿਸ਼ਚਿਤ ਸਮੇਂ ਵਿੱਚ ਬਹੁਤ ਦੂਰ ਜਾਣਾ ਪ੍ਰਵਾਸ ਕਹਾਉਂਦਾ ਹੈ । ਪ੍ਰਵਾਸ ਵਧੇਰੇ ਕਰਕੇ ਪੰਛੀਆਂ ਵਿੱਚ ਪਾਇਆ ਜਾਂਦਾ ਹੈ । ਪੰਛੀ ਜਲਵਾਯੂ ਪਰਿਵਤਨ ਦੇ ਕਾਰਨ ਪ੍ਰਵਾਸ ਕਰਦੇ ਹਨ , ਜਿਵੇਂ ਚਪਟੇ ਸਿਰ ਵਾਲੀ ਬਤਖ਼, ਸੁਰਖਾਵ ਆਦਿ ਪ੍ਰਵਾਸੀ ਪੰਛੀ ਹਨ ।

PSEB 8th Class Science Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

ਪ੍ਰਸ਼ਨ 6.
ਫੈਕਟਰੀਆਂ ਅਤੇ ਇਮਾਰਤਾਂ ਵਿੱਚ ਲੱਕੜ ਦੀ ਵੱਧ ਮੰਗ ਨੂੰ ਪੂਰਾ ਕਰਨ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ । ਕੀ ਇਨ੍ਹਾਂ ਯੋਜਨਾਵਾਂ ਲਈ ਦਰੱਖਤਾਂ ਦੀ ਕਟਾਈ ਜਾਇਜ਼ ਹੈ ? ਇਸ ਕਥਨ ਉੱਪਰ ਵਿਚਾਰ-ਚਰਚਾ ਕਰੋ ਅਤੇ ਸੰਖੇਪ ਵਿੱਚ ਇੱਕ ਰਿਪੋਰਟ ਤਿਆਰ ਕਰੋ ।
ਉੱਤਰ-
ਇਹਨਾਂ ਪ੍ਰੋਜੈਕਟਾਂ ਲਈ ਰੁੱਖ ਕੱਟਣਾ ਨਿਆਂਸੰਗਤ ਨਹੀਂ ਹੈ । ਬਾਕੀ ਲਈ ਵਿਦਿਆਰਥੀ ਕਲਾਸ ਵਿੱਚ ਖ਼ੁਦ ਚਰਚਾ ਕਰਨ ।

ਪ੍ਰਸ਼ਨ 7.
ਆਪਣੇ ਸਥਾਨਕ ਖੇਤਰ ਵਿੱਚ ਹਰਿਆਲੀ ਬਣਾਈ ਰੱਖਣ ਵਿੱਚ ਤੁਸੀਂ ਕੀ ਯੋਗਦਾਨ ਪਾ ਸਕਦੇ ਹੋ ? ਆਪਣੇ ਦੁਆਰਾ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦੀ ਸੂਚੀ ਬਣਾਉ ।
ਉੱਤਰ-
ਹਰੀ ਸੰਪਦਾ ਦਾ ਰੱਖ-ਰਖਾਓ

  • ਸੜਕਾਂ ਦੇ ਦੋਨਾਂ ਪਾਸੇ ਰੁੱਖ ਲਗਾਉਣੇ ਚਾਹੀਦੇ ਹਨ ।
  • ਜੰਗਲਾਂ ਦੇ ਕੱਟਣ ਤੇ ਰੋਕਥਾਮ ਲਗਾਉਣੀ ਚਾਹੀਦੀ ਹੈ ।
  • ਸਰਕਾਰ ਨੂੰ ਵੱਧ ਰੁੱਖ ਕੱਟਣ ਤੇ ਰੋਕ ਲਗਾਉਣ ਲਈ ਕਾਨੂੰਨ ਬਣਾਉਣੇ ਚਾਹੀਦੇ ਹਨ ।
  • ਵਿਸ਼ੇਸ਼ ਖੇਤਰਾਂ ਵਿੱਚ ਪਾਰਕ (ਬਾਗ) ਬਣਾਉਣੇ ਚਾਹੀਦੇ ਹਨ ।

ਪ੍ਰਸ਼ਨ 8.
ਜੰਗਲਾਂ ਦੀ ਅੰਨ੍ਹੇਵਾਹ ਕਟਾਈ ਵਰਖਾ ਨੂੰ ਕਿਵੇਂ ਘਟਾਉਂਦੀ ਹੈ ? ਵਿਸਥਾਰ ਵਿੱਚ ਵਰਣਨ ਕਰੋ ।
ਉੱਤਰ-
ਜੰਗਲ ਵਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ । ਇਸ ਲਈ ਜੰਗਲ ਕੱਟਣ ਨਾਲ ਵਰਖਾ ਵਿੱਚ ਕਮੀ ਆਉਂਦੀ ਹੈ । ਜਿਸ ਕਾਰਨ ਕੁਦਰਤੀ ਆਫ਼ਤਾਂ ਆਉਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ |

ਪ੍ਰਸ਼ਨ 9.
ਆਪਣੇ ਰਾਜ (ਤ) ਵਿਚਲੇ ਰਾਸ਼ਟਰੀ ਪਾਰਕਾਂ ਦੀ ਸੂਚੀ ਤਿਆਰ ਕਰੋ | ਭਾਰਤ ਦੇ ਨਕਸ਼ੇ ਤੇ ਉਨ੍ਹਾਂ ਦੀ ਸਥਿਤੀ ਦਰਸਾਓ ।
ਉੱਤਰ-
ਵਿਦਿਆਰਥੀ ਖ਼ੁਦ ਕਰਨ ।

ਪ੍ਰਸ਼ਨ 10.
ਸਾਨੂੰ ਕਾਗ਼ਜ਼ ਦੀ ਬੱਚਤ ਕਿਉਂ ਕਰਨੀ ਚਾਹੀਦੀ ਹੈ ? ਉਨ੍ਹਾਂ ਕਿਰਿਆਵਾਂ ਦੀ ਸੂਚੀ ਬਣਾਓ ਜਿਨ੍ਹਾਂ ਨਾਲ ਤੁਸੀਂ ਕਾਗ਼ਜ਼ ਦੀ ਬੱਚਤ ਕਰ ਸਕਦੇ ਹੋ ?
ਉੱਤਰ-
ਇਕ ਟਨ ਕਾਗ਼ਜ ਪੈਦਾ ਕਰਨ ਲਈ 17 ਹਰੇ ਭਰੇ ਪੇੜ ਚਾਹੀਦੇ ਹਨ । ਇਸ ਲਈ ਸਾਨੂੰ ਕਾਗਜ਼ ਦੀ ਬੱਚਤ ਕਰਨੀ ਚਾਹੀਦੀ ਹੈ । ਕਾਗ਼ਜ਼ ਦਾ 5-7 ਵਾਰ ਮੁੜ ਚੱਕਰਣ ਹੋ ਸਕਦਾ ਹੈ । ਸਾਨੂੰ ਕਾਗ਼ਜ਼ ਨੂੰ ਬਚਾਉਣਾ ਚਾਹੀਦਾ ਹੈ, ਉਪਯੋਗ ਵਿੱਚ ਆਏ ਕਾਗ਼ਜ਼ ਨੂੰ ਮੁੜ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਅਤੇ ਮੁੜ ਚੱਕਰਣ ਕਰ ਦੇਣਾ ਚਾਹੀਦਾ ਹੈ । ਇਸ ਨਾਲ ਜੰਗਲਾਂ ਦੇ ਨਾਲ-ਨਾਲ ਪਾਣੀ ਅਤੇ ਉਰਜਾ ਦੀ ਬੱਚਤ ਹੁੰਦੀ ਹੈ । ਹਾਨੀਕਾਰਕ ਰਸਾਇਣਾਂ ਦੇ ਉਪਯੋਗ ਵਿੱਚ ਕਮੀ ਆਉਂਦੀ ਹੈ ।

ਪ੍ਰਸ਼ਨ 11.
ਦਿੱਤੀ ਹੋਈ ਸ਼ਬਦ ਪਹੇਲੀ ਨੂੰ ਪੂਰਾ ਕਰੋ । ਉੱਪਰ ਤੋਂ ਹੇਠਾਂ ਵੱਲ
1. ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਦੀ ਸੂਚਨਾ ਦੇਣ ਵਾਲੀ ਪੁਸਤਕ ।
2. ਪੌਦਿਆਂ, ਜੰਤੂਆਂ ਅਤੇ ਸੂਖ਼ਮਜੀਵਾਂ ਦੀਆਂ ਭਿੰਨ-ਭਿੰਨ ਕਿਸਮਾਂ ਅਤੇ ਵਿਭਿੰਨਤਾਵਾਂ ਦਾ ਸਮੂਹ ।
ਖੱਬੇ ਤੋਂ ਸੱਜੇ ਪਾਸੇ ਵਲ
2. ਪ੍ਰਿਥਵੀ ਦਾ ਉਹ ਭਾਗ, ਜਿਸ ਵਿੱਚ ਜੀਵ ਪਾਏ ਜਾਂਦੇ ਹਨ ।
3. ਖਾਤਮੇ ਦੀ ਕਗਾਰ ਤੇ ਪ੍ਰਜਾਤੀਆਂ
4. ਇੱਕ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਜਾਤੀਆਂ ਹੈਂ ।
PSEB 8th Class Science Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ 1
ਉੱਤਰ-
PSEB 8th Class Science Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ 2

PSEB Solutions for Class 8 Science ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ Important Questions and Answers

(A) ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਜੰਗਲ ਵਿੱਚ ਵਿਦਿਆਰਥੀਆਂ ਨੇ ਇੱਕ ਵਿਸ਼ਾਲ ਗਲਹਿਰੀ ਵੇਖੀ ਜੋ ਕਿ ਇਸ ਖਾਸ ਖੇਤਰ ਵਿੱਚ ਹੀ ਪਾਈ ਜਾਂਦੀ ਹੈ । ਰਜਿੰਦਰ ਨੇ ਗਾਈਡ ਨੂੰ ਇਸ ਬਾਰੇ ਪੁੱਛਿਆ | ਗਾਈਡ ਨੇ ਦੱਸਿਆ ਕਿ ਇਹ ਸਿਰਫ਼ ਇਸੇ ਖਾਸ ਖੇਤਰ ਵਿੱਚ ਹੀ ਪਾਈ ਜਾਂਦੀ ਹੈ । ਇਸ ਪ੍ਰਜਾਤੀ ਨੂੰ ਕੀ ਕਹਿੰਦੇ ਹਨ ?
(ੳ) ਆਮ ਪ੍ਰਜਾਤੀ
(ਅ ਖ਼ਾਸ ਸਥਾਨਕ ਪ੍ਰਜਾਤੀ
(ੲ) ਸੰਕਟਕਾਲੀਨ ਪ੍ਰਜਾਤੀ
(ਸ) ਵਿਸ਼ੇਸ਼ ਪ੍ਰਜਾਤੀ ।
ਉੱਤਰ-
(ਅ) ਖ਼ਾਸ ਸਥਾਨਕ ਪ੍ਰਜਾਤੀ ।

2. ਕਿਸ ਕਿਤਾਬ ਵਿੱਚ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ ?
(ਉ) ਬਲੁ ਡਾਟਾ ਕਿਤਾਬ
(ਅ) ਰੈੱਡ ਡਾਟਾ ਕਿਤਾਬ
(ੲ) ਥੈਲੋ ਡਾਟਾ ਕਿਤਾਬ
(ਸ) ਸ੍ਰੀਨ ਡਾਟਾ ਕਿਤਾਬ ।
ਉੱਤਰ-
(ਅ) ਰੈੱਡ ਡਾਟਾ ਕਿਤਾਬ ।

3. ਜੰਤੁ ਕਿਸ ਕਾਰਨ ਕਰਕੇ ਆਮ ਤੌਰ ਤੇ ਪ੍ਰਵਾਸ ਕਰਦੇ ਹਨ ?
(ਉ) ਪੋਸ਼ਣ ਲਈ
(ਅ) ਸਾਹ ਕਿਰਿਆ ਲਈ
(ੲ) ਉੱਤਸਰਜਨ ਲਈ
(ਸ) ਪ੍ਰਜਣਨ ਕਰਨ ਲਈ ।
ਉੱਤਰ-
(ਸ) ਪ੍ਰਜਣਨ ਕਰਨ ਲਈ ।

PSEB 8th Class Science Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

4. ਸਾਡੀ ਸਰਕਾਰ ਰਾਹੀਂ ‘ਪ੍ਰੋਜੈਕਟ ਟਾਈਗਰ ਕਾਨੂੰਨ ਕਦੋਂ ਲਾਗੂ ਕੀਤਾ ਗਿਆ ਸੀ ?
(ਉ) 5 ਅਪ੍ਰੈਲ, 1973
(ਅ) ਅਪ੍ਰੈਲ, 1973
(ਇ) 12 ਅਪ੍ਰੈਲ, 1973
(ਸ) 14 ਅਪ੍ਰੈਲ, 1973.
ਉੱਤਰ-
(ਅ) 1 ਅਪ੍ਰੈਲ, 1973.

5. ਕਿਸ ਗੈਸ ਦਾ ਲੇਵਲ ਵੱਧਣ ਕਾਰਨ ਗਲੋਬਲ ਵਾਰਮਿੰਗ ਹੁੰਦੀ ਹੈ ?
(ਉ) CO2
(ਅ) O2
(ੲ) N
(ਸ) H2.
ਉੱਤਰ-
(ਉ) CO2.

6. ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਵਾਸੀ ਪੰਛੀ ਹੈ
(ਉ) ਤੋਤਾ
(ਅ) ਸੁਰਖਾਬ
(ੲ) ਮੈਨਾ
(ਸ) ਕਬੂਤਰ ।
ਉੱਤਰ-
(ਅ) ਸੁਰਖਾਬ ।

7. ਕਾਨਹਾ ਰਾਸ਼ਟਰੀ ਪਾਰਕ ਕਿਸ ਰਾਜ ਵਿੱਚ ਸਥਿਤ ਹੈ ?
(ਉ) ਉੱਤਰਾਖੰਡ
(ਅ) ਮੱਧ ਪ੍ਰਦੇਸ਼
(ੲ) ਮਹਾਂਰਾਸ਼ਟਰ
(ਸ) ਕੇਰਲਾ ॥
ਉੱਤਰ-
(ਈ) ਮੱਧ ਪ੍ਰਦੇਸ਼ !

8. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਚਮੜੀ ਰਿਜ਼ਰਵ ਵਣ ਦਾ ਪਾਣੀਜਾਤ ਹੈ ?
(ਉ) ਜੰਗਲੀ ਕੁੱਤਾ
(ਅ) ਤੇਂਦੂਆ
(ੲ) ਭੇੜੀਆ,
(ਸ) ਉੱਪਰ ਦਿੱਤੇ ਸਾਰੇ ਹੀ ।
ਉੱਤਰ-
(ਸ) ਉੱਪਰ ਦਿੱਤੇ ਸਾਰੇ ਹੀ ।

9. ਕਿਸੇ ਵਿਸ਼ੇਸ਼ ਖੇਤਰ ਵਿਚ ਪਾਏ ਜਾਣ ਵਾਲੇ ਪੌਦੇ ਕਹਾਉਂਦੇ ਹਨ
(ਉ) ਬਨਸਪਤੀਜਾਤ ।
(ਆ) ਪਾਣੀਜਾਤ
(ੲ) ਦੋਨੋਂ ਬਨਸਪਤੀਜਾਤ ਅਤੇ ਪ੍ਰਾਣੀਜਾਤ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਬਨਸਪਤੀਜਾਤ ॥

10. ਕਿੰਨੇ ਪੂਰੇ ਵਿਕਸਿਤ ਰੁੱਖਾਂ ਨਾਲ ਇਕ ਟਨ ਕਾਗ਼ਜ਼ ਬਣਦਾ ਹੈ ?
(ਉ) 17
(ਅ) 27
(ੲ) 7
(ਸ) 37.
ਉੱਤਰ-
(ੳ) 17.

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ-

(i) ਧਰਤੀ ਦੀ ਉਪਰੀ ਮਿੱਟੀ ਦੀ ਪਰਤ ਦਾ ਹਟਣਾ ………. ਕਹਾਉਂਦਾ ਹੈ ।
ਉੱਤਰ-
ਤੋਂ ਖੁਰਨ,

(ii) ਜੰਗਲ ਵਿੱਚ ਮਿਲਣ ਵਾਲੇ ਜੰਗਲੀ ਪੌਦੇ ਅਤੇ ਜੰਤੂ ………. ਕਹਾਉਂਦੇ ਹਨ ।
ਉੱਤਰ-
ਜੰਗਲੀ ਜੰਤੁ,

PSEB 8th Class Science Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

(iii) ਪੌਦਿਆਂ ਨੂੰ ……… ਗੈਸ ਪ੍ਰਕਾਸ਼ ਸੰਸ਼ਲੇਸ਼ਨ ਲਈ ਚਾਹੀਦੀ ਹੈ ।
ਉੱਤਰ-
ਕਾਰਬਨ ਡਾਈਆਕਸਾਈਡ,

(iv) ਉਪਜਾਊ ਭੂਮੀ ਦਾ ਰੇਗਿਸਥਾਨ ਵਿੱਚ ਪਰਿਵਰਤਨ ਹੋਣਾ ………. ਕਹਾਉਂਦਾ ਹੈ ।
ਉੱਤਰ-
ਮਾਰੂਥਲੀਕਰਨ,

(v) …………… ਉਹ ਖੇਤਰ ਹੈ, ਜਿੱਥੇ ਸਜੀਵਾਂ ਦਾ ਆਵਾਸ ਹੈ ਅਤੇ ਜੀਵਨ ਨੂੰ ਸਹਾਰਾ ਦਿੰਦਾ ਹੈ ।
ਉੱਤਰ-
ਜੈਵ ਮੰਡਲ,

(vi) ………. ਤੋਂ ਭਾਵ ਹੈ ਧਰਤੀ ਤੇ ਪਾਈਆਂ ਜਾਣ ਵਾਲੀਆਂ ਵੱਖ-ਵੱਖ ਪ੍ਰਜਾਤੀਆਂ ।
ਉੱਤਰ-
ਜੈਵ ਵਿਵਿਧਤਾ,

(vii) ਕਿਸੇ ਵਿਸ਼ੇਸ਼ ਖੇਤਰ ਵਿੱਚ ਪਾਏ ਜਾਣ ਵਾਲੇ ਪਸ਼ੂ ਪੰਛੀ ਅਤੇ ਜੀਵ-ਜੰਤੂ ……… ਅਤੇ ……. ਕਹਾਉਂਦੇ ਹਨ ।
ਉੱਤਰ-
ਬਨਸਪਤੀ ਜਾਤ, ਪ੍ਰਾਣੀ ਜਾਤ,

(viii) ਪੰਚਮੜੀ ਜੈਵਮੰਡਲ ਆਰਖਿਅਤ ਖੇਤਰ ਵਿੱਚ ਇੱਕ ਰਾਸ਼ਟਰੀ ਪਾਰਕ ……….. , ਦੋ ਜੰਗਲੀ ਜੀਵਨ ਰੱਖਾਂ ……….. ਅਤੇ ……….. ਆਉਂਦੇ ਹਨ ।
ਉੱਤਰ-
ਸਤਪੁੜਾ, ਬੋਰੀ, ਪੰਚਮੜੀ,

(ix) ਤੇ ਇੱਕ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਜਾਤੀਆਂ ਨੂੰ ……… ਕਹਿੰਦੇ ਹਨ ।
ਉੱਤਰ-
ਵਿਸ਼ੇਸ਼ ਖੇਤਰੀ ਪ੍ਰਜਾਤੀਆਂ

(x) …… ਸਜੀਵਾਂ ਦੀ ਸਮਸ਼ਟੀ ਦਾ ਸਮੂਹ ਹੈ, ਜੋ ਇਕ ਦੂਸਰੇ ਨਾਲ ਅੰਤਰ ਜਨਨ ਕਰਨ ਦੇ ਸਮਰੱਥ ਹੁੰਦੇ ਹਨ ।
ਉੱਤਰ-
ਪ੍ਰਜਾਤੀਆਂ ।

ਪ੍ਰਸ਼ਨ 2.
ਪ੍ਰਕਾਸ਼-ਸੰਸ਼ਲੇਸ਼ਣ ਦੇ ਲਈ ਪੌਦਿਆਂ ਨੂੰ ਕਿਹੜੀ ਗੈਸ ਦੀ ਲੋੜ ਹੁੰਦੀ ਹੈ ?
ਉੱਤਰ-
ਪੌਦਿਆਂ ਨੂੰ ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ ਕਾਰਬਨ ਡਾਈਆਕਸਾਈਡ ਗੈਸ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 3.
ਵਾਤਾਵਰਨ ਵਿੱਚ ਕਾਰਬਨ ਡਾਈਆਕਸਾਈਡ ਗੈਸ ਦੇ ਵਾਧੇ ਨਾਲ ਕੀ ਹੋਵੇਗਾ ?
ਉੱਤਰ-
ਇਸ ਨਾਲ ਗਲੋਬਲ ਵਾਰਮਿੰਗ ਵਧੇਗੀ ।

ਪ੍ਰਸ਼ਨ 4.
ਸੋਕੇ ਦਾ ਕੀ ਕਾਰਨ ਹੈ ?
ਉੱਤਰ-
ਭੂਮੀ ਦੇ ਤਾਪ ਵਿੱਚ ਵਾਧੇ ਨਾਲ ਸੋਕਾ ਪੈਂਦਾ ਹੈ ।

ਪ੍ਰਸ਼ਨ 5.
ਮਾਰੂਥਲੀਕਰਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮਾਰੂਥਲੀਕਰਨ-ਉਪਜਾਊ ਭੂਮੀ ਦਾ ਰੇਗਿਸਤਾਨ ਵਿੱਚ ਬਦਲਣਾ, ਮਾਰੂਥਲੀਕਰਨ ਕਹਾਉਂਦਾ ਹੈ ।

ਪ੍ਰਸ਼ਨ 6.
ਬਨਸਪਤੀਜਾਤ ਦੀ ਪਰਿਭਾਸ਼ਾ ਲਿਖੋ ।
ਉੱਤਰ-
ਬਨਸਪਤੀਜਾਤ-ਕਿਸੇ ਵਿਸ਼ੇਸ਼ ਖੇਤਰ ਵਿੱਚ ਮਿਲਣ ਵਾਲੇ ਪੇੜ ਪੌਦੇ ਬਨਸਪਤੀ ਜਾਤ ਕਹਾਉਂਦੇ ਹਨ ।

ਪ੍ਰਸ਼ਨ 7.
ਪੰਚਮੜੀ ਜੈਵਮੰਡਲ ਆਰਖਿਅਤ ਖੇਤਰ ਦੇ ਬਨਸਪਤੀ ਜਾਤ ਦੇ ਕੁੱਝ ਉਦਾਹਰਨ ਦਿਉ ।
ਉੱਤਰ-
ਸਾਲ਼, ਟੀਕ, ਅੰਬ, ਜਾਮਣ, ਛਾਂਦੀ, ਫਰਨ, ਅਰਜੂਨ ਆਦਿ ।

ਪ੍ਰਸ਼ਨ 8.
ਪਾਣੀਜਾਤ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪ੍ਰਾਣੀਜਾਤ-ਕਿਸੇ ਵਿਸ਼ੇਸ਼ ਖੇਤਰ ਵਿੱਚ ਪਾਏ ਜਾਣ ਵਾਲੇ ਜੀਵ-ਜੰਤੁ ਪਾਣੀਜਾਤ ਕਹਾਉਂਦੇ ਹਨ ।

ਪ੍ਰਸ਼ਨ 9.
ਪੰਚਮੜੀ ਜੈਵਮੰਡਲ ਆਰਖਿਅਤ ਖੇਤਰ ਦੇ ਕੁੱਝ ਪਾਣੀਜਾਤ ਦੇ ਉਦਾਹਰਨ ਦਿਓ ।
ਉੱਤਰ-
ਚਿਣਕਾਰਾ, ਨੀਲਾ ਬੱਲ, ਭੌਕਣ ਵਾਲਾ ਹਿਰਨ, ਚੀਤਾ, ਜੰਗਲੀ ਕੁੱਤਾ, ਭੇੜੀਆ ਆਦਿ ।

PSEB 8th Class Science Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

ਪ੍ਰਸ਼ਨ 10.
ਪ੍ਰਜਾਤੀਆਂ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪ੍ਰਜਾਤੀਆਂ-ਪ੍ਰਜਾਤੀਆਂ ਸਜੀਵਾਂ ਦੀ ਸਮਿਸ਼ਟੀ ਦਾ ਉਹ ਸਮੂਹ ਹੈ ਜੋ ਇੱਕ ਦੂਸਰੇ ਨਾਲ ਅੰਤਰਜਨਨ ਕਰਨ ਦੇ ਸਮਰੱਥ ਹੈ ।

ਪ੍ਰਸ਼ਨ 11.
ਵਿਸ਼ੇਸ਼ ਖੇਤਰੀ ਪ੍ਰਜਾਤੀਆਂ ਕੀ ਹਨ ?
ਉੱਤਰ-
ਕਿਸੇ ਵਿਸ਼ੇਸ਼ ਖੇਤਰ ਵਿੱਚ ਮਿਲਣ ਵਾਲੇ ਜੀਵ-ਜੰਤੂ ਪੇੜ-ਪੌਦੇ ਵਿਸ਼ੇਸ਼ ਖੇਤਰੀ ਪ੍ਰਜਾਤੀਆਂ (Endemic) ਕਹਾਉਂਦੇ ਹਨ । ਇਹ ਭੂਗੋਲਿਕ ਖੇਤਰ, ਤ, ਦੇਸ਼, ਰਾਜ ਕੁੱਝ ਵੀ ਹੋ ਸਕਦਾ ਹੈ ।

ਪ੍ਰਸ਼ਨ 12.
ਜੰਗਲੀ ਜੀਵਨ ਰੱਖ ਕੀ ਹੈ ?
ਉੱਤਰ-
ਉਹ ਖੇਤਰ ਜਿੱਥੇ ਜੰਗਲੀ ਪਾਣੀ ਸੁਰੱਖਿਅਤ ਅਤੇ ਸੰਭਾਲ ਕੇ ਰੱਖੇ ਜਾਂਦੇ ਹਨ, ਜੰਗਲੀ ਜੀਵਨ ਰੱਖ ਕਹਾਉਂਦੀ ਹੈ ।

ਪ੍ਰਸ਼ਨ 13.
ਕੁੱਝ ਸੰਕਟਕਾਲੀਨ ਮੁੱਖ ਜੰਤੂਆਂ ਦੇ ਨਾਮ ਲਿਖੋ ।
ਉੱਤਰ-
ਕਾਲੀ ਬੱਤਖ਼, ਸਫ਼ੈਦ ਅੱਖ ਵਾਲੀ ਬੱਤਖ਼, ਹਾਥੀ, ਸੁਨਹਿਰੀ ਬਿੱਲੀ, ਗੁਲਾਬੀ ਸਿਰ ਵਾਲੀ ਬੱਤਖ਼, ਘੜਿਆਲ, ਮਾਰਚ, ਮਗਰਮੱਛ, ਅਜਗਰ, ਰਾਈਨੋਸਾਰਸ ਆਦਿ ।

ਪ੍ਰਸ਼ਨ 14.
ਰਾਸ਼ਟਰੀ ਪਾਰਕ (National Park) ਕੀ ਹੈ ?
ਉੱਤਰ-
ਰਾਸ਼ਟਰੀ ਪਾਰਕ-ਰਾਸ਼ਟਰੀ ਪਾਰਕ, ਉਹ ਆਰੱਖਿਅਤ ਖੇਤਰ ਹਨ, ਜਿੱਥੇ ਸਾਰੇ ਪ੍ਰਕਾਰ ਦੇ ਪਰੀਤੰਤਰਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ ।

ਪ੍ਰਸ਼ਨ 15.
ਸਾਡੀ ਸਰਕਾਰ ਦੁਆਰਾ ‘ਪ੍ਰੋਜੈਕਟ ਟਾਈਗਰ ਕਾਨੂੰਨ ਕਦੋਂ ਲਾਗੂ ਹੋਇਆ ?
ਉੱਤਰ-
ਪ੍ਰੋਜੈਕਟ ਟਾਈਗਰ 1 ਅਪਰੈਲ, 1973 ਵਿੱਚ ਸਰਕਾਰ ਦੁਆਰਾ ਭਾਰਤੀ ਟਾਈਗਰਾਂ ਦੀ ਸੁਰੱਖਿਆ ਲਈ ਲਾਗੂ ਹੋਇਆ ।

ਪ੍ਰਸ਼ਨ 16.
ਸੰਕਟਾਪੰਨ ਪ੍ਰਜਾਤੀਆਂ ਕਿਹੜੀਆਂ ਹਨ ?
ਉੱਤਰ-
ਉਹ ਪ੍ਰਜਾਤੀਆਂ ਜਾਂ ਜੰਤੂ ਜਿਹਨਾਂ ਦੀ ਸੰਖਿਆ ਵਿੱਚ ਕਮੀ ਹੋ ਰਹੀ ਹੈ ਅਤੇ ਅਲੋਪ ਹੋਣ ਦੀ ਸੰਭਾਨਾ ਹੈ, ਸੰਕਟਾਪੰਨ ਪ੍ਰਜਾਤੀਆਂ ਕਹਾਉਂਦੀਆਂ ਹਨ ।

ਪ੍ਰਸ਼ਨ 17.
ਕਿਸੇ ਇੱਕ ਅਲੋਪ ਹੋ ਚੁੱਕੇ ਜਾਨਵਰ ਦਾ ਨਾਂ ਲਿਖੋ ।
ਉੱਤਰ-
ਡਾਇਨਾਸੋਰ ।

ਪ੍ਰਸ਼ਨ 18.
ਕੁੱਝ ਪ੍ਰਵਾਸੀ ਪੰਛੀਆਂ ਦੇ ਨਾਂ ਲਿਖੋ ।
ਉੱਤਰ-
ਸੁਰਖਾਬ, ਚਪਟੇ ਸਿਰ ਵਾਲੀ ਬੱਤਖ਼, ਗੇਟ ਕੋਮੋਨੈਟ ॥

ਪ੍ਰਸ਼ਨ 19.
ਇੱਕ ਟਨ ਕਾਗ਼ਜ਼ ਬਣਾਉਣ ਲਈ ਕਿੰਨੇ ਰੁੱਖਾਂ ਦੀ ਲੋੜ ਹੁੰਦੀ ਹੈ ?
ਉੱਤਰ-
ਲਗਪਗ 17 ਪੂਰੀ ਤਰ੍ਹਾਂ ਫੈਲੇ ਹੋਏ ਹਰੇ-ਭਰੇ ਰੁੱਖ ।

ਪ੍ਰਸ਼ਨ 20.
ਮੁੜ ਜੰਗਲ ਰੋਪਣ (Reforestation) ਕੀ ਹੈ ?
ਉੱਤਰ-
ਮੁੜ ਜੰਗਲ ਰੋਪਣ ਨਸ਼ਟ ਕੀਤੇ ਗਏ ਪੇੜਾਂ ਦੀ ਥਾਂ ਤੇ ਨਵੇਂ ਪੇੜ ਲਗਾਉਣਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠ ਦਿੱਤੀ ਸਾਰਣੀ ਨੂੰ ਪੂਰਾ ਕਰੋ-

ਜੀਵ ਦਾ ਨਾਂ ਕਿਸਮ
1. ਕਾਲਾ ਹਿਰਨ
2. ਬਾਰਾਂਸਿੰਗਾ

ਉੱਤਰ-

ਜੀਵ ਦਾ ਨਾਂ ਕਿਸਮ
1. ਕਾਲਾ ਹਿਰਨ ਸੰਕਟਕਾਲੀਨ ਜੰਗਲੀ ਜੀਵਨ
2. ਬਾਰਾਂਸਿੰਗਾ ਖਾਤਮੇ ਦੇ ਕਗਾਰ ਤੇ

ਪ੍ਰਸ਼ਨ 2.
ਹੇਠ ਦਿੱਤੀ ਸਾਰਣੀ ਨੂੰ ਪੂਰਾ ਕਰੋ

ਸਥਾਨ ਕਿਸਮ
1. ਕਾਜੀ ਰੰਗਾ
2. ਮਹਾਂ ਨਿਕੋਬਾਰ

ਉੱਤਰ-

ਸਥਾਨ ਕਿਸਮ
1. ਕਾਜੀ ਰੰਗਾ, ਨੈਸ਼ਨਲ ਪਾਰਕ
2. ਮਹਾਂ ਨਿਕੋਬਾਰ ਜੀਵ-ਮੰਡਲ ਰਿਜ਼ਰਵ

ਪ੍ਰਸ਼ਨ 3.
ਸੰਕਟਾਪੰਨ (Endangered) ਅਤੇ ਖ਼ਾਤਮੇ ਦੀ ਕਗਾਰ ਤੇ (Vulnerable) ਪ੍ਰਜਾਤੀ ਵਿੱਚ ਅੰਤਰ ਲਿਖੋ ।
ਉੱਤਰ-
ਸੰਕਟਾਪਨ ਅਤੇ ਖ਼ਾਤਮੇ ਦੀ ਕਗਾਰ ‘ਤੇ ਪ੍ਰਜਾਤੀ ਵਿੱਚ ਅੰਤਰ-

ਸੰਕਟਾਪੰਨ ਪ੍ਰਜਾਤੀ (Endangered Species) ਖ਼ਾਤਮੇ ਦੀ ਕਗਾਰ ‘ਤੇ ਪ੍ਰਜਾਤੀ (Vulnerable Species)
(1) ਇਹਨਾਂ ਦੇ ਖ਼ਤਮ ਹੋਣ ਅਤੇ ਅਲੋਪ ਹੋਣ ਦਾ ਡਰ ਵੱਧ ਹੈ । (1) ਇਹਨਾਂ ਦਾ ਖ਼ਤਮ ਹੋਣ ਦਾ ਡਰ ਹੈ ।
(2) ਇਹ ਅਲੋਪ ਹੋ ਸਕਦੇ ਹਨ । (2) ਇਹ ਸੰਕਟਾਪੰਨ ਪ੍ਰਜਾਤੀ ਵਿਚ ਆ ਸਕਦੇ ਹਨ ।

ਪ੍ਰਸ਼ਨ 4.
ਜੀਵ-ਮੰਡਲ ਆਰੱਖਿਅਤ ਖੇਤਰ ਦਾ ਵਰਣਨ ਕਰੋ ।
ਉੱਤਰ-
ਜੀਵ-ਮੰਡਲ ਆਰੱਖਿਅਤ ਖੇਤਰ-ਇਹ ਵਿਸ਼ੇਸ਼ ਖੇਤਰ ਹੈ ਜਿਸਦਾ ਉਪਯੋਗ ਬਹੁ-ਉਦੇਸ਼ਾਂ ਲਈ ਕੀਤਾ ਜਾਂਦਾ ਹੈ । ਇਸਦੇ ਲਈ ਇਸ ਖੇਤਰ ਦੇ ਵੱਖ-ਵੱਖ ਭਾਗਾਂ ਨੂੰ ਵੱਖ ਕੀਤਾ ਜਾਂਦਾ ਹੈ ਅਤੇ ਹਰ ਭਾਗ ਵਿੱਚ ਇਕ ਵਿਸ਼ੇਸ਼ ਕਾਰਜ ਲਈ ਨਿਸਚਿਤ ਕੀਤਾ ਜਾਂਦਾ ਹੈ । UNESCO ਦੇ ਮਾਨਵ ਅਤੇ ਜੈਵ-ਮੰਡਲ ਪ੍ਰੋਗਰਾਮ (MBA) ਨੇ ਜੈਵ-ਮੰਡਲ ਆਰੱਖਿਅਣ ਦਾ ਸੰਕਲਪ (Concept) ਦਿੱਤਾ |

PSEB 8th Class Science Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

ਪ੍ਰਸ਼ਨ 5.
ਸੰਕਟਾਪੰਨ ਪ੍ਰਜਾਤੀਆਂ (Endangered Species) ਤੋਂ ਕੀ ਭਾਵ ਹੈ ?
ਉੱਤਰ-
ਸੰਕਟਾਪੰਨ ਪ੍ਰਜਾਤੀਆਂ-ਇਹ ਪ੍ਰਜਾਤੀਆਂ ਜੋ ਅਲੋਪ ਹੋਣ ਦੀ ਕਗਾਰ ਤੇ ਹਨ ਇਹਨਾਂ ਦਾ ਜੀਵਨ ਮੁਸ਼ਕਿਲ ਵਿੱਚ ਹੈ । ਹੁਣ ਇਹਨਾਂ ਜੀਵਾਂ ਦੀ ਕੁੱਝ ਹੀ ਸੰਖਿਆ ਜੀਵਿਤ ਹੈ । ਇਹ ਜਲਦੀ ਹੀ ਅਲੋਪ ਹੋ ਸਕਦੇ ਹਨ ਜਿਵੇਂ ਕਿ ਵਿਸ਼ਾਲ ਭਾਰਤੀ ਵਸਟਰਡ ਪੰਛੀ ਜੋ ਕਿ ਰਾਜਸਥਾਨ, ਗੁਜਰਾਤ ਅਤੇ ਮਹਾਂਰਾਸ਼ਟਰ ਵਿੱਚ ਰਹਿੰਦਾ ਹੈ, ਸੰਕਟਾਪਨ ਪੰਛੀ ਹੈ ।

ਪ੍ਰਸ਼ਨ 6.
ਵਿਸ਼ਵ ਊਸ਼ਨਵ ਦੇ ਕੀ ਕਾਰਨ ਹਨ ?
ਉੱਤਰ-
ਵਾਤਾਵਰਨ ਵਿੱਚ ਕਾਰਬਨ ਡਾਈਆਕਸਾਈਡ ਅਤੇ ਹੋਰ ਗੈਸਾਂ ਦੇ ਵਾਧੇ ਦੇ ਕਾਰਨ ਵਾਤਾਵਰਨ ਦਾ ਤਾਪ ਵੱਧ ਰਿਹਾ ਹੈ । ਇਸ ਨਾਲ ਧਰਤੀ ਦਾ ਵਾਤਾਵਰਨ ਗਰਮ ਹੋ ਰਿਹਾ ਹੈ ਅਰਥਾਤ ਵਿਸ਼ਵ ਊਸ਼ਨਵ ਹੋ ਰਿਹਾ ਹੈ ।

ਪ੍ਰਸ਼ਨ 7.
ਪੌਦੇ ਮਿੱਟੀ ਖੋਰ ਨੂੰ ਕਿਵੇਂ ਰੋਕਦੇ ਹਨ ?
ਉੱਤਰ-
ਪੌਦਿਆਂ ਦੀਆਂ ਜੜਾਂ ਮਿੱਟੀ ਦੇ ਕਣਾਂ ਨੂੰ ਬੰਨ੍ਹ ਕੇ ਰੱਖਦੀਆਂ ਹਨ । ਇਸ ਲਈ ਇਹ ਕਣ ਪਾਣੀ ਜਾਂ ਹਵਾ ਦੇ ਨਾਲ ਨਹੀਂ ਵਹਿੰਦੇ । ਇਸ ਤਰ੍ਹਾਂ ਪੌਦੇ ਤੋਂ ਖੋਰ ਨੂੰ ਰੋਕਦੇ ਹਨ ।

ਪ੍ਰਸ਼ਨ 8.
ਵਰਣਨ ਕਰੋ ਕਿ ਜੰਗਲ ਕਟਾਵ ਭੂਮੀਗਤ ਪਾਣੀ ਸ੍ਰੋਤ ਦੀ ਕਮੀ ਵਿੱਚ ਕਿਵੇਂ ਸਹਾਇਕ ਹੈ ?
ਉੱਤਰ-
ਬਨਸਪਤੀ ਵਿੱਚ ਪਾਣੀ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ, ਜਿਸ ਨਾਲ ਭੂਮੀਗਤ ਜਲ ਦੀ ਅਪੂਰਤੀ ਹੁੰਦੀ ਹੈ । ਆਧੁਨਿਕ ਸਮੇਂ ਵਿੱਚ ਵੱਡੇ-ਵੱਡੇ ਜੰਗਲਾਂ ਦੇ ਖੇਤਰਾਂ ਨੂੰ ਕਈ ਉਦੇਸ਼ਾਂ ਲਈ ਕੱਟ ਕੇ ਸਾਫ਼ ਕੀਤਾ ਜਾ ਰਿਹਾ ਹੈ ਅਤੀਚਾਰਨ ਨਾਲ ਵੀ ਬਨਸਪਤੀ ਨਸ਼ਟ ਹੋਈ ਹੈ । ਇਸ ਨਾਲ ਅਣਉਪਜਾਊ ਭੂਮੀ ਬਣ ਗਈ ਹੈ । ਜਿਸ ਵਿੱਚ ਪਾਣੀ ਨੂੰ ਫੜ ਕੇ ਰੱਖਣ ਦੀ ਸਮਰੱਥਾ ਨਹੀਂ ਹੈ । ਇਸ ਲਈ ਭੂਮੀਗਤ ਪਾਣੀ ਸ੍ਰੋਤਾਂ ਵਿੱਚ ਕਮੀ ਆ ਗਈ ਹੈ ।

ਪ੍ਰਸ਼ਨ 9.
ਮਿਲਵੀ ਕਲਚਰ ਦੀ ਕੀ ਮਹਤਤਾ ਹੈ ?
ਉੱਤਰ-
ਸਿਲਵੀ ਕਲਚਰ-ਇਹ ਇੱਕ ਮੁੱਖ ਪ੍ਰੋਜੈਕਟ ਹੈ ਜਿਸਦਾ ਆਰੰਭ ਮੁੜ ਜੰਗਲ ਰੋਪਣ ਨਾਲ ਹੈ । ਇਸ ਦੀਆਂ ਦੋ ਵਿਸ਼ੇਸ਼ਤਾਵਾਂ ਹਨ ।

  • ਕੱਚੀ ਸਮੱਗਰੀ ਦੇ ਉਤਪਾਦਨ ਵਿੱਚ ਵਾਧਾ ।
  • ਵਣ ਖੇਤਰ ਵਿੱਚ ਵਾਧਾ ।

ਪਸ਼ਨ 10.
ਪ੍ਰਵਾਸੀ ਪੰਛੀਆਂ (Migratory Birds) ’ਤੇ ਨੋਟ ਲਿਖੋ ।
ਉੱਤਰ-ਪ੍ਰਵਾਸੀ ਪੰਛੀ-ਉਹ ਪੰਛੀ ਜੋ ਜਲਵਾਯੂ ਪਰਿਵਰਤਨ ਦੇ ਕਾਰਨ ਲੰਬੇ ਰਸਤੇ ਤੈਅ ਕਰਦੇ ਹਨ, ਪ੍ਰਵਾਸੀ ਪੰਛੀ ਕਹਾਉਂਦੇ ਹਨ-ਚਪਟੇ ਸਿਰ ਵਾਲੀ ਬੱਤਖ਼, ਵਿਸ਼ਾਲ ਕੋਓਰੈਂਟ ਪ੍ਰਵਾਸੀ ਪੰਛੀ ਹਨ ।ਇਹ ਪੰਛੀ ਦੂਰ-ਦੁਰਾਡੇ ਤੋਂ ਨਿਸਚਿਤ ਸਥਾਨਾਂ ਤੇ ਹਰ ਸਾਲ ਉੱਡ ਕੇ ਪੁੱਜ ਜਾਂਦੇ ਹਨ । ਇਹ ਪੰਛੀ ਆਪਣੇ ਕੁਦਰਤੀ ਆਵਾਸ ਤੋਂ ਦੂਰ ਅੰਡੇ ਦੇਣ ਲਈ ਇੱਥੇ ਆਉਂਦੇ ਹਨ ਕਿਉਂਕਿ ਜਲਵਾਯੂ ਠੰਡੀ ਅਤੇ ਪ੍ਰਤੀਕੂਲ ਹੁੰਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੋਂ ਖੋਰਣ ਦੇ ਕਾਰਨ ਲਿਖੋ ।
ਉੱਤਰ-
ਖੋਂ ਖੋਰਣ (Soil Erosion) ਦੇ ਕਾਰਨ

  1. ਹਵਾ ਦੁਆਰਾ ਖੁਸ਼ਕ ਰੁੱਤ ਵਿੱਚ ਹਲ ਚਲਾਈ ਹੋਈ ਉੱਪਰੀ ਪਰਤ ਦਾ ਉੱਡਣਾ ।
  2. ਹਨ੍ਹੇਰੀਆਂ ।
  3. ਜੰਗਲਾਂ ਦਾ ਕੱਟਣਾ ਅਤੇ ਜੰਗਲ ਦੀ ਅੱਗ ਨਾਲ ਭੂਮੀ ਅਪਰਦਨ ਸ਼ੁਰੂ ਹੁੰਦਾ ਹੈ । ਮਿੱਟੀ ਨਦੀਆਂ ਅਤੇ ਨਾਲਿਆਂ ਦੁਆਰਾ ਵਹਿ ਕੇ ਸਮੁੰਦਰਾਂ ਵਿੱਚ ਇਕੱਠੀ ਹੋ ਜਾਂਦੀ ਹੈ !
  4. ਅਸੁਰੱਖਿਅਤ ਖੇਤਾਂ ਦਾ ਹਵਾ ਅਤੇ ਪਾਣੀ ਨਾਲ ਖੋਰਾ ਹੋ ਜਾਂਦਾ ਹੈ ।
  5. ਸ਼ਹਿਰੀਕਰਨ ਨਾਲ ਬਨਸਪਤੀ ਦੀ ਹਾਨੀ ਹੋਈ ਹੈ ।
  6. ਬਿੱਲ ਬਣਾਉਣ ਵਾਲੇ ਜੰਤੂ ਵੀ ਭੂਮੀ ਅਪਰਦਨ ਵਿੱਚ ਸਹਾਇਕ ਹਨ । ਇਹ ਮਿੱਟੀ ਨੂੰ ਢਿੱਲਾ ਕਰ ਦਿੰਦੇ ਹਨ ਜੋ ਪਾਣੀ ਦੁਆਰਾ ਵਗ ਜਾਂਦੀ ਹੈ ।
  7. ਮਨੁੱਖੀ ਕਿਰਿਆ ਕਲਾਪ ਜਿਵੇਂ ਪੇੜਾਂ ਦਾ ਕੱਟਣਾ, ਅਤੀਚਾਰਨ, ਫ਼ਸਲਾਂ ਦਾ ਵਧੇਰੇ ਉਗਾਉਣਾ ਅਤੇ ਗ਼ਲਤ ਤਰੀਕੇ ਨਾਲ ਖੇਤੀ ਕਰਕੇ ਮਿੱਟੀ ਦਾ ਖੋਰਣ ਵੱਧਦਾ ਹੈ ।

ਪ੍ਰਸ਼ਨ 2.
ਮਿੱਟੀ ਦਾ ਸੁਰੱਖਿਅਣ ਕਿਵੇਂ ਕਰ ਸਕਦੇ ਹਾਂ ?
ਉੱਤਰ-
ਮਿੱਟੀ ਦਾ ਸੁਰੱਖਿਅਣ-

  • ਜੰਗਲਾਂ ਨੂੰ ਕੱਟਣ ਤੋਂ ਰੋਕਣਾ, ਅਤੀਚਾਰਨ ਨੂੰ ਰੋਕਣਾ ਅਤੇ ਨਦੀਆਂ ਅਤੇ ਨਾਲਿਆਂ ਦੁਆਰਾ ਮਿੱਟੀ ਨੂੰ ਵਹਿਣ ਤੋਂ ਰੋਕਣਾ ।
  • ਵਧੇਰੇ ਫ਼ਸਲ ਉਗਾਉਣ ਨਾਲ ਮਿੱਟੀ ਖ਼ੂਰਨ ਰੁਕ ਸਕਦਾ ਹੈ, ਕਿਉਂਕਿ ਫ਼ਸਲ ਮਿੱਟੀ ਨੂੰ ਬੰਨ੍ਹ ਕੇ ਰੱਖਦੀ ਹੈ ।
  • ਖੇਤਾਂ ਦੇ ਆਲੇ-ਦੁਆਲੇ ਬੰਨ੍ਹ ਵਰਖਾ ਦੇ ਪਾਣੀ ਨੂੰ ਰੋਕਦੇ ਹਨ ਅਤੇ ਖਣਿਜਾਂ ਨੂੰ ਵਗਣ ਤੋਂ ਵੀ ਰੋਕ ਲਗਾਉਂਦੇ ਹਨ ।
  • ਸਿੰਚਾਈ ਦੀਆਂ ਨਾਲੀਆਂ ਵਿੱਚ ਪਾਣੀ ਦੀ ਗਤੀ ਘੱਟ ਹੋਣੀ ਚਾਹੀਦੀ ਹੈ ।
  • ਵਰਖਾ ਦੇ ਪਾਣੀ ਲਈ ਉਤਸਰਜਿਤ ਨਹਿਰਾਂ ਖੇਤਾਂ ਨੂੰ ਤੋਂ ਖੋਰ ਤੋਂ ਬਚਾਉਂਦੀਆਂ ਹਨ ।
  • ਪੌੜੀਨੁਮਾ ਖੇਤੀ ਵੀ ਮਿੱਟੀ ਦਾ ਬਚਾਅ ਕਰਦੀ ਹੈ ।
  • ਹਵਾ ਤੋਂ ਮਿੱਟੀ ਦੀ ਸੁਰੱਖਿਆ ਪੇੜ ਲਗਾ ਕੇ ਅਤੇ ਘਾਹ ਉਗਾ ਕੇ ਕੀਤੀ ਜਾ ਸਕਦੀ ਹੈ । ਖੇਤ ਦੇ ਕਿਨਾਰੇ ਪੇੜਾਂ ਦੀ ਕਤਾਰ ਹਵਾਰੋਧੀ ਦਾ ਕੰਮ ਕਰਦੀ ਹੈ ।

PSEB 8th Class Science Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

ਪ੍ਰਸ਼ਨ 3.
ਜੰਗਲੀ ਜੀਵਨ ਦੀ ਮਹੱਤਤਾ ਲਿਖੋ ।
ਉੱਤਰ-
ਜੰਗਲੀ ਜੀਵਨ ਦੀ ਮਹੱਤਤਾ-

  1. ਪੌਦੇ, ਜੰਤੂ ਅਤੇ ਸੂਖ਼ਮਜੀਵ ਕਈ ਵਸਤੂਆਂ ਦਿੰਦੇ ਹਨ ।
  2. ਭੋਜਨ ਲੜੀ ਅਤੇ ਕੁਦਰਤੀ ਚੱਕਰਾਂ ਦੁਆਰਾ ਵਾਤਾਵਰਨ ਦਾ ਸੰਤੁਲਨ ਬਣਿਆ ਰਹਿੰਦਾ ਹੈ ।
  3. ਪ੍ਰਜਨਨ ਲਈ ‘ਜੀਨ ਬੈਂਕ ਦਾ ਰਖ-ਰਖਾਓ ।
  4. ਜੰਗਲੀ ਜੰਤੁ ਮਨੋਰੰਜਨ ਦੇ ਸਾਧਨ ਹਨ |
  5. ਇਹ ਕਵੀਆਂ ਅਤੇ ਕਲਾ ਪ੍ਰੇਮੀਆਂ ਨੂੰ ਉਤਸ਼ਾਹਿਤ ਕਰਦੇ ਹਨ ।
  6. ਨੈਤਿਕ ਮੁੱਲਾਂ ਲਈ।

ਪ੍ਰਸ਼ਨ 4.
ਜੰਗਲ ਮਹੱਤਵਪੂਰਨ ਕੁਦਰਤੀ ਸੋ ਕਿਉਂ ਮੰਨੇ ਜਾਂਦੇ ਹਨ ?
ਉੱਤਰ-
ਧਰਤੀ ਤੇ ਜੰਗਲ ਮਹੱਤਵਪੂਰਨ ਯੋਤ ਮੰਨੇ ਜਾਂਦੇ ਹਨ ਕਿਉਂਕਿ ਇਹ-

  • ਹਵਾ ਵਿੱਚ O2, ਅਤੇ CO2, ਦਾ ਸੰਤੁਲਨ ਬਣਾਈ ਰੱਖਦੇ ਹਨ ਅਤੇ ਜੀਵਨ ਦਾ ਆਧਾਰ ਹਨ ।
  • ਵਰਖਾ ਲਿਆਉਣ ਵਿੱਚ ਸਹਾਇਕ ਹਨ ।
  • ਜਲਵਾਯੂ ਨਿਯੰਤਰਿਤ ਕਰਦੇ ਹਨ ।
  • ਭੂਮੀਗਤ ਜਲ ਦੀ ਅਪੂਰਤੀ ਕਰਦੇ ਹਨ ।
  • ਹੜ੍ਹ ਰੋਕਦੇ ਹਨ ।
  • ਤੋਂ ਖੋਰ ਰੋਕਦੇ ਹਨ ।
  • ਕਈ ਦਵਾਈਆਂ ਦੇ ਸੋਤ ਹਨ ।
  • ਵਰਖਾ ਦੇ ਪਾਣੀ ਨਾਲ ਮਿੱਟੀ ਵੱਗਣ ਤੋਂ ਰੋਕਦੇ ਹਨ ।
  • ਕਈ ਪੌਦਿਆਂ ਦੇ ਉਤਪਾਦ ਜਿਵੇਂ ਰਬੜ, ਗੋਦ, ਰੇਸਿਨ, ਸ਼ਹਿਦ, ਲਾਖ, ਕੱਥਾ ਆਦਿ ਦੇ ਸੋਤ ਹਨ ।
  • ਜੰਗਲੀ ਪਾਣੀਆਂ ਦਾ ਸਹਾਰਾ ਹਨ, ਜੋ ਆਦਿਵਾਸੀਆਂ ਦੇ ਭੋਜਨ ਦਾ ਮੁੱਖ ਸਾਧਨ ਹੈ ।

ਪ੍ਰਸ਼ਨ 5.
ਜੰਗਲਾਂ ਦੇ ਸੁਰੱਖਿਅਣ ਲਈ ਕਿਹੜੇ-ਕਿਹੜੇ ਉਪਾਅ ਕਰਨੇ ਚਾਹੀਦੇ ਹਨ ?
ਉੱਤਰ-
ਜੰਗਲਾਂ ਦੇ ਸੁਰੱਖਿਅਣ ਦੇ ਉਪਾਅ-ਆਧੁਨਿਕ ਸਮੇਂ ਵਿੱਚ ਮਨੁੱਖ ਆਪਣੀਆਂ ਲੋੜਾਂ ਦੇ ਆਧਾਰ ਤੇ ਕੁਦਰਤੀ ਸੰਸਾਧਨਾਂ ਦਾ ਵੱਧ ਉਪਯੋਗ ਕਰ ਰਿਹਾ ਹੈ । ਜੇ ਜੰਗਲਾਂ ਨੂੰ ਆਪਣੇ ਆਰਾਮ ਲਈ ਪੂਰੀ ਤਰ੍ਹਾਂ ਕੱਟ ਦਿੱਤਾ ਤਾਂ ਧਰਤੀ ਤੋਂ ਮਨੁੱਖ ਜਾਤੀ ਹਮੇਸ਼ਾਂ ਲਈ ਖ਼ਤਮ ਹੋ ਜਾਵੇਗੀ । ਜੰਗਲਾਂ ਦੇ ਸੁਰੱਖਿਅਣ ਦੇ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ-

  1. ਵੱਧ ਪੌਦੇ ਲਗਾਓ ।
  2. ਪੌਦ ਉਤਪਾਦਾਂ ਦਾ ਸਮਝਦਾਰੀ ਨਾਲ ਉਪਯੋਗ ਕਰਨਾ ।
  3. ਪਸ਼ੂਆਂ ਦੁਆਰਾ ਅਤੀਚਰਨ ਰੋਕਣਾ ।
  4. ਜੰਗਲਾਂ ਵਿੱਚ ਅਤੇ ਜੰਗਲਾਂ ਦੇ ਆਲੇ-ਦੁਆਲੇ ਖਾਨਾਂ ਅਤੇ ਉਦਯੋਗ ਲਗਾਉਣ ਦੇ ਨਿਯਮ ਲਾਗੂ ਕਰਨੇ ਚਾਹੀਦੇ ਹਨ ।
  5. ਜੰਗਲ ਪੌਦਸ਼ਾਲਾਵਾਂ ਬਣਾ ਕੇ ।

ਪ੍ਰਸ਼ਨ 6.
ਜੰਗਲਾਂ ਵਿੱਚ ਵਿਵਿਧ ਪੌਦਿਆਂ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਜੰਗਲਾਂ ਵਿੱਚ ਵਿਵਿਧ ਪੌਦਿਆਂ ਦੀ ਮੌਜੂਦਗੀ ਦੇ ਕਾਰਨ ਹਨ-

  • ਜਾਨਵਰਾਂ ਦੀਆਂ ਵਿਸ਼ੇਸ਼ ਭੋਜਨ ਆਦਤਾਂ ।
  • ਮਨੁੱਖ ਅਤੇ ਜਾਨਵਰ ਦੋਨਾਂ ਦੀਆਂ ਜ਼ਰੂਰਤਾਂ ਦੀ ਅਪੂਰਤੀ ।
  • ਕਈ ਜੀਵਾਂ ਦਾ ਆਵਾਸ
  • ਜੰਗਲਾਂ ਵਿੱਚ ਜਾਨਵਰਾਂ ਦੇ ਜੀਵਨ ਲਈ ਮੌਜੂਦ ਵੱਖ-ਵੱਖ ਭੋਜਨ ਲੜੀਆਂ/ਭੋਜਨ ਨਾਲ ਪ੍ਰਦਾਨ ਕਰਕੇ ।

ਪ੍ਰਸ਼ਨ 7.
ਚਾਰ ਰਾਸ਼ਟਰੀ ਪਾਰਕਾਂ ਦੇ ਨਾਮ ਲਿਖੋ ।
ਉੱਤਰ-

  1. ਕਾਰਬੇਟ ਰਾਸ਼ਟਰੀ ਪਾਰਕ-ਉਤਰਾਖੰਡ ।
  2. ਕਾਹਾ ਰਾਸ਼ਟਰੀ ਪਾਰਕ-ਮੱਧ ਪ੍ਰਦੇਸ਼ ॥
  3. ਪਰੀਆਰ ਰਾਸ਼ਟਰੀ ਪਾਰਕ-ਕੇਰਲ
  4. ਬਲੂਘਾਟਾ ਰਾਸ਼ਟਰੀ ਪਾਰਕ-ਕਰਨਾਟਕ ।

ਪਸ਼ਨ 8.
ਜੰਗਲਾਂ ਦੇ ਰੱਖਿਅਣ ਤੋਂ ਭਾਵ ਹੈ ਹਵਾ, ਪਾਣੀ ਅਤੇ ਮਿੱਟੀ ਦਾ ਸੁਰੱਖਿਅਣ | ਵਰਣਨ ਕਰੋ ।
ਉੱਤਰ-
ਜੰਗਲ ਇਕ ਗੁੰਝਲਦਾਰ ਜੈਵ-ਮੰਡਲੀ ਤੰਤਰ ਹੈ । ਚਾਹੇ ਇਹ ਖ਼ੁਦ ਕਾਫ਼ੀ ਹੈ । ਫ਼ਿਰ ਵੀ ਇਹ ਦੁਸਰੇ ਨਿਮਨੀਕਰਨ ਪਦਾਰਥਾਂ ਤੇ ਆਪਣੇ ਰੱਖ-ਰਖਾਵ ਦੇ ਲਈ ਨਿਰਭਰ ਕਰਦਾ ਹੈ । ਇਸ ਲਈ ਜੰਗਲਾਂ ਦੀ ਸੁਰੱਖਿਆ ਦੇ ਲਈ ਹਵਾ, ਮਿੱਟੀ ਅਤੇ ਪਾਣੀ ਦਾ ਸੁਰੱਖਿਅਣ ਬਹੁਤ ਜ਼ਰੂਰੀ ਹੈ । ਜੰਗਲ ਜਲਵਾਯੂ ਦੀਆਂ ਹਾਲਤਾਂ ਤੇ ਨਿਰਭਰ ਕਰਦੇ ਹਨ । ਸਮੇਂ ਤੇ ਭੂਗੋਲਿਕ ਪਰਿਵਰਤਨ ਜਿਵੇਂ ਬੰਨ ਬਣਾਉਣਾ ਅਤੇ ਖਾਨਾਂ ਖੋਦਣਾ । ਇਸ ਨਾਲ ਉਸ ਖੇਤਰ ਦੇ ਜੰਗਲਾਂ ਤੇ ਵਾਤਾਵਰਣ ਨਸ਼ਟ ਹੋਣ ਨਾਲ ਬੁਰਾ ਅਸਰ ਪੈਂਦਾ ਹੈ । ਉਦਯੋਗਾਂ ਦੁਆਰਾ ਫੈਲੇ ਹਵਾ ਪ੍ਰਦੂਸ਼ਣ ਦਾ ਦੁਸ਼ਪ੍ਰਭਾਵ ਜੰਗਲਾਂ ਤੇ ਬਹੁਤ ਹੈ, ਜਦੋਂ ਕਿ ਉਦਯੋਗ ਮੀਲਾਂ ਦੂਰ ਹੁੰਦੇ ਹਨ ।

ਪ੍ਰਸ਼ਨ 9.
ਆਵਾਸ ਵਿੱਚ ਰੁਕਾਵਟ ਜੰਗਲੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਜਾਨਵਰਾਂ ਅਤੇ ਪੌਦਿਆਂ ਦਾ ਆਪਣੇ ਆਵਾਸ ਨਾਲ ਡੂੰਘਾ ਸੰਬੰਧ ਹੁੰਦਾ ਹੈ | ਕਈ ਖ਼ਾਸ ਸਜੀਵ ਇਕ ਖ਼ਾਸ ਵਾਤਾਵਰਨ ਵਿੱਚ ਹੀ ਜੀਵਤ ਰਹਿ ਸਕਦੇ ਹਨ | ਸੁਨਹਿਰੀ ਸ਼ੇਰ, ਬਾਜ਼ੀਲ ਦੇ ਵਰਖਾ ਜੰਗਲਾਂ ਵਿੱਚ ਮਿਲਦੇ ਸਨ । ਇਹ ਉਹਨਾਂ ਦਾ ਕੁਦਰਤੀ ਆਵਾਸ ਸੀ । ਜਦੋਂ ਇਹ ਖੇਤਰ ਨਸ਼ਟ ਹੋ ਗਿਆ ਤਾਂ ਸੁਨਹਿਰੀ ਸ਼ੋਰ ਬੇਘਰ ਹੋ ਗਿਆ | ਬਾਜ਼ੀਲ ਦੇ ਕਈ ਹੋਰ ਵਰਖਾ ਵਣ ਹਨ, ਪਰ ਕੁੱਝ ਸੁਨਹਿਰੀ ਸ਼ੇਰ ਪਾਣੀ ਉਦਯਾਨਾਂ (Zoo) ਵਿੱਚ ਜੀਵਤ ਹਨ, ਪਰ ਉਹ ਕਦੇ ਵੀ ਆਪਣੇ ਜੰਗਲੀ ਆਵਾਸ ਵਿੱਚ ਵਾਪਿਸ ਨਹੀਂ ਆ ਸਕਣਗੇ । ਜਦੋਂ ਇਕ ਜੰਗਲ ਖ਼ਤਮ ਹੁੰਦਾ ਹੈ ਤਾਂ ਵੱਡੀ ਸੰਖਿਆ ਵਿੱਚ ਜੰਤੁ ਸੰਕਟਾਪਨ ਹੁੰਦੇ ਹਨ ਅਤੇ ਅਲੋਪ ਹੋ ਜਾਂਦੇ ਹਨ ।

ਪ੍ਰਸ਼ਨ 10.
ਕੁੱਝ ਜਾਨਵਰਾਂ ਦੇ ਨਾਮ ਲਿਖੋ, ਜਿਹਨਾਂ ਨੂੰ ਜੰਗਲੀ ਜੀਵਨ ਰੱਖਾਂ ਵਿੱਚ ਸੁਰੱਖਿਅਤ ਕੀਤਾ ਜਾਂਦਾ ਹੈ ? ਭਾਰਤੀ ਜੰਗਲੀ ਜੀਵਨ ਰੱਖਾਂ ਕੀ ਦਰਸਾਉਂਦੇ ਹਨ ?
ਉੱਤਰ-
ਕਈ ਸੰਕਟਾਪੰਨ ਜੰਤੂ, ਜਿਵੇਂ ਕਾਲੀ ਬੱਤਖ਼, ਸਫ਼ੈਦ ਅੱਖ ਵਾਲੀ ਬੱਤਖ਼, ਹਾਥੀ, ਸੁਨਹਿਰੀ ਬਿੱਲੀ, ਘੜਿਆਲ, ਗੁਲਾਬੀ ਸਿਰ ਵਾਲੀ ਬੱਤਖ਼, ਮਾਰਸ ਮਗਰਮੱਛ, ਅਜਗਰ, ਗਾਇਨੋਸਾਰਸ ਆਦਿ ਜੰਗਲੀ ਜੀਵਨ ਸੈਂਕਚਰੀ ਵਿੱਚ ਸੁਰੱਖਿਅਤ ਅਤੇ ਸੰਭਾਲ ਕੇ ਰੱਖੇ ਜਾਂਦੇ ਹਨ । ਭਾਰਤੀ ਜੰਗਲੀ ਜੀਵਨ ਰੱਖਾਂ ਭੂਮੀ ਮਜ਼ਾਰੇ, ਚੌੜੇ ਜੰਗਲ, ਪਰਵਤੀ ਜੰਗਲ, ਝਾੜੀਆਂ, ਨਦੀਆਂ ਦੇ ਡੈਲਟਾ ਆਦਿ ਦਾ ਪ੍ਰਦਰਸ਼ਨ ਕਰਦੇ ਹਨ ।

PSEB 8th Class Science Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

ਪ੍ਰਸ਼ਨ 11.
ਮੁੜ ਜੰਗਲ ਰੋਪਣ (Reforestation) ‘ਤੇ ਨੋਟ ਲਿਖੋ ।
ਉੱਤਰ-
ਮੁੜ ਜੰਗਲ ਰੋਪਣ-ਇਹ ਨਸ਼ਟ ਹੋ ਚੁੱਕੇ ਜੰਗਲਾਂ ਦੇ ਸਥਾਨ ਤੇ ਨਵੇਂ ਬਹੁਤ ਜ਼ਿਆਦਾ ਪੇੜ ਲਗਾਉਣ ਦਾ ਪ੍ਰਮ ਹੈ । ਜਿੰਨੇ ਪੇੜ ਕੱਟੇ ਜਾਣ, ਉੱਨੇ ਜ਼ਰੂਰ ਹੀ ਲਗਾਉਣੇ ਚਾਹੀਦੇ ਹਨ । ਇਹ ਪ੍ਰਕਰਮ ਕੁਦਰਤੀ ਵੀ ਹੋ ਸਕਦਾ ਹੈ । ਜੇ ਜੰਗਲ ਕਟਾਈ ਤੋਂ ਬਾਅਦ ਖੇਤਰ ਨੂੰ ਉਸੇ ਤਰ੍ਹਾਂ ਹੀ ਛੱਡ ਦਿੱਤਾ ਜਾਵੇ ਤਾਂ ਇਹ ਆਪਣੇ ਆਪ ਫਿਰ ਉੱਗ ਜਾਂਦਾ ਹੈ । ਜੇ ਅਸੀਂ ਹਰੀ ਸੰਪਦਾ ਨੂੰ ਅਗਲੀ ਪੀੜ੍ਹੀ ਦੇ ਲਈ ਬਚਾਉਣਾ ਹੈ ਤਾਂ ਸਾਨੂੰ ਵੱਧ ਪੇੜ ਉਗਾਉਣੇ ਚਾਹੀਦੇ ਹਨ ।

ਭਾਰਤ ਸਰਕਾਰ ਨੇ 1952 ਵਿੱਚ ਰਾਸ਼ਟਰੀ ਜੰਗਲ ਕਾਨੂੰਨ ਲਾਗੂ ਕੀਤਾ । ਇਸਦਾ ਮਕਸਦ ਪੂਰੀ ਭੂਮੀ ਦਾ 1/3 ਭਾਗ ਜੰਗਲਾਂ ਨਾਲ ਢਕਣਾ ਸੀ, ਪਰੰਤੂ ਅਸਫ਼ਲ ਹੋਣ ਤੇ 1980 ਵਿੱਚ ਇਸ ਨੂੰ ਫਿਰ ਤੋਂ ਦੁਹਰਾਇਆ ਗਿਆ । ਇਸਨੂੰ ਵਣ ਸੰਰੱਖਿਅਣ ਕਾਨੂੰਨ ਦਾ ਨਾਮ ਦਿੱਤਾ ਗਿਆ । ਇਸਦਾ ਮਕਸਦ ਜੰਗਲਾਂ ਨੂੰ ਸੁਰੱਖਿਆ ਅਤੇ ਸੰਭਾਲ ਦੇ ਨਾਲ-ਨਾਲ ਮਨੁੱਖੀ ਜ਼ਰੂਰਤਾਂ ਦੀ ਅਪੂਰਤੀ ਵੀ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੰਗਲੀ ਜੀਵਨ ਦੇ ਬਚਾਅ ਦੇ ਉਪਾਅ ਲਿਖੋ ।
ਉੱਤਰ-
ਜੰਗਲੀ ਜੀਵਨ ਦੇ ਬਚਾਅ ਦੇ ਉਪਾਅ-

  • ਸੰਕਟਾਪੰਨ ਸਪੀਸੀਜ਼ ਦਾ ਸੁਰੱਖਿਅਣ ।
  • ਕੁਦਰਤੀ ਆਵਾਸਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਭੂਮੀ ਅਤੇ ਪਾਣੀ ਦੀ ਯੋਜਨਾ ਅਤੇ ਰੱਖ-ਰਖਾਵ ।
  • ਜੀਨ ਬੈਂਕ ਲਈ ਵੱਖ-ਵੱਖ ਕਿਸਮਾਂ ਦੀਆਂ ਖਾਦ ਉਪਜਾਂ, ਪੌਦੇ, ਲੱਕੜੀ ਦੇ ਪੇੜ, ਪਾਣੀ ਦੇ ਜੀਵ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸੁਰੱਖਿਅਤ ਰੱਖਣਾ ।
  • ਹਰ ਦੇਸ਼ ਨੂੰ ਉਪਯੋਗੀ ਜੀਵਾਂ ਦੀ ਪਛਾਣ ਕਰਕੇ ਉਹਨਾਂ ਦੀ ਸੁਰੱਖਿਆ ਅਤੇ ਸੰਭਾਲ ਦੇ ਉਪਾਅ ਕਰਨਾ ।
  • ਜੰਗਲੀ ਖੇਤਰਾਂ ਨੂੰ ਆਰੱਖਿਅਤ ਕਰਨਾ, ਪ੍ਰਵਾਸੀ ਪੰਛੀਆਂ ਅਤੇ ਹੋਰ ਜੰਗਲੀ ਜੰਤੂਆਂ ਲਈ ।
  • ਲਾਭਕਾਰੀ ਜੰਤੂਆਂ ਦੇ ਅਤੀ ਉਪਯੋਗ ਨੂੰ ਰੋਕਣਾ ।
  • ਜੰਗਲੀ ਪੌਦਿਆਂ ਅਤੇ ਜੰਗਲੀ ਜੰਤੂਆਂ ਦਾ ਅੰਤਰਰਾਸ਼ਟਰੀ ਵਪਾਰ ਵਿੱਚ ਵਾਧਾ ਕਰਨਾ ।
  • ਸ਼ਿਕਾਰੀਆਂ ਆਦਿ ਤੋਂ ਜੰਤੂਆਂ ਦੀ ਰੱਖਿਆ ਕਰਨਾ । ਸ਼ਿਕਾਰ ਇੱਕ ਗੈਰ-ਕਾਨੂੰਨੀ ਕਾਰਜ ਹੈ, ਇਸ ਨੂੰ 1972 ਵਿੱਚ ਜੰਗਲੀ ਜੀਵ ਸੁਰੱਖਿਆ ਨਿਯਮ ਬਣਾ ਕੇ ਲਾਗੂ ਕੀਤਾ ਗਿਆ ।
  • ਉਦਯਾਨਾਂ ਅਤੇ ਜੰਗਲੀ ਜੀਵਨ ਰੁੱਖਾਂ ਦਾ ਨਿਰਮਾਣ ਕਰਨਾ ।
  • ਜੰਗਲੀ ਜੀਵਨ ਸਪਤਾਹ’ ਮਨਾਉਣਾ ਤਾਂਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ।
  • ਸੰਕਟਾਪੰਨ ਜੰਤੂਆਂ ਲਈ ਪ੍ਰਜਣਨ ਕਾਰਜਸ਼ਾਲਾਵਾਂ ਦਾ ਨਿਰਮਾਣ ਕਰਨਾ ।

ਪ੍ਰਸ਼ਨ 2.
ਜੰਗਲਾਂ ਦੇ ਕੁੱਝ ਲਾਭ ਲਿਖੋ ।
ਉੱਤਰ-
ਜੰਗਲਾਂ ਦੇ ਲਾਭ-

  1. ਜੰਗਲ ਭੂਮੀ ਦੀ ਉਪਜਾਊ ਸ਼ਕਤੀ ਬਣਾਈ ਰੱਖਦੇ ਹਨ ।
  2. ਜੰਗਲ ਵਰਖਾ ਲਿਆਉਣ ਵਿੱਚ ਸਹਾਇਕ ਹਨ ਅਤੇ ਜਲ-ਚੱਕਰ ਦਾ ਸੰਤੁਲਨ ਰੱਖਦੇ ਹਨ ।
  3. ਜੰਗਲਾਂ ਤੋਂ ਲੱਕੜੀ ਮਿਲਦੀ ਹੈ । ਜਿਵੇਂ ਸ਼ੀਸ਼ਮ, ਟੀਕ, ਸਾਲ, ਦੇਵਦਾਰ ।
  4. ਜੰਗਲਾਂ ਤੋਂ ਕਾਗ਼ਜ਼ ਮਿਲਦਾ ਹੈ-ਕੋਣੀ ਅਤੇ ਬਾਂਸ ਕਾਗ਼ਜ਼ ਬਣਾਉਣ ਲਈ ਵਰਤੇ ਜਾਂਦੇ ਹਨ ।
  5. ਦਵਾਈਆਂ-ਕਈ ਦਵਾਈਆਂ ਦੇ ਪੌਦੇ ਜੰਗਲਾਂ ਵਿੱਚ ਮਿਲਦੇ ਹਨ ।
  6. ਜੰਗਲਾਂ ਤੋਂ ਕਈ ਉਤਪਾਦ, ਜਿਵੇਂ ਰੇਜ਼ੀਨ, ਗੂੰਦ, ਲਾਖ, ਰਬੜ, ਭੋਜਨ ਅਤੇ ਕੀਟਨਾਸ਼ਕ ਮਿਲਦੇ ਹਨ ।
  7. ਕਾਰਕ ਵੀ ਜੰਗਲਾਂ ਤੋਂ ਮਿਲਦਾ ਹੈ ਜਿਵੇਂ-ਓਕ,
  8. ਕਈ ਹੋਰ ਉਪਯੋਗੀ ਵਸਤਾਂ ਜਿਵੇਂ ਕੁਦਰਤੀ ਰੰਗ, ਮੋਮ, ਸ਼ਹਿਦ ਵੀ ਜੰਗਲਾਂ ਤੋਂ ਮਿਲਦੇ ਹਨ ।
  9. ਰੇਆਨ ਅਤੇ ਬਨਾਵਟੀ ਰੇਸ਼ਮ ਵੀ ਪੇੜਾਂ ਤੋਂ ਮਿਲਦਾ ਹੈ ।
  10. ਨਾਈਟਰੇਟ ਸੈਲੂਲੋਜ਼ ਤੋਂ ਪਲਾਸਟਿਕ ਤਿਆਰ ਕੀਤਾ ਜਾਂਦਾ ਹੈ ।
  11. ਕੁਦਰਤੀ ਰਬੜ ਵੀ ਜੰਗਲਾਂ ਦੀ ਦੇਣ ਹੈ ।
  12. ਲੱਕੜੀ ਬਾਲਣ ਵੀ ਜੰਗਲਾਂ ਤੋਂ ਮਿਲਦਾ ਹੈ ।
  13. ਰੇਸ਼ਾ ਘਾਹ, ਰਵਸ ਅਤੇ ਸੰਦਲ ਲੱਕੜੀ ਤੋਂ ਕਈ ਉਪਯੋਗੀ ਤੇਲ ਮਿਲਦੇ ਹਨ ਜਿਹਨਾਂ ਦੀ ਵਰਤੋਂ ਸਾਬਣ, ਸ਼ਿਗਾਰ, ਦਵਾਈਆਂ, ਖਾਧ-ਪਦਾਰਥ ਤੰਬਾਕੂ ਦੇ ਨਿਰਮਾਣ ਵਿੱਚ ਕੀਤਾ ਜਾਂਦਾ ਹੈ ।
  14. ਰੀਠਾ ਅਤੇ ਸ਼ਿਕਾਕਾਈ ਸਾਬਣ ਆਦਿ ਉਦਯੋਗਿਕ ਉਤਪਾਦ ਹਨ
  15. ਜੰਗਲਾਂ ਦਾ ਨੈਤਿਕ ਮੁੱਲ ਹੈ ।

PSEB 8th Class Science Solutions Chapter 6 ਜਾਲਣ ਅਤੇ ਲਾਟ

Punjab State Board PSEB 8th Class Science Book Solutions Chapter 6 ਜਾਲਣ ਅਤੇ ਲਾਟ Textbook Exercise Questions, and Answers.

PSEB Solutions for Class 8 Science Chapter 6 ਜਾਲਣ ਅਤੇ ਲਾਟ

PSEB 8th Class Science Guide ਜਾਲਣ ਅਤੇ ਲਾਟ Textbook Questions and Answers

ਪ੍ਰਸ਼ਨ 1.
ਜਾਣ ਦੀਆਂ ਪਰਿਸਥਿਤੀਆਂ ਦੀ ਸੂਚੀ ਬਣਾਓ ।
ਉੱਤਰ-
ਜਾਲਣ ਲਈ ਜ਼ਰੂਰੀ ਪਰਿਸਥਿਤੀਆਂ-ਜਾਲਣ ਪੈਦਾ ਕਰਨ ਲਈ ਤਿੰਨ ਜ਼ਰੂਰੀ ਪਰਿਸਥਿਤੀਆਂ ਹਨ :

  • ਆਕਸੀਜਨ ਦੀ ਮੌਜੂਦਗੀ !
  • ਜਲਣ ਪਦਾਰਥਾਂ ਦੀ ਮੌਜੂਦਗੀ ।
  • ਪਦਾਰਥਾਂ ਦਾ ਨਿਮਨ ਜਲਣ ਤਾਪ ।

ਪ੍ਰਸ਼ਨ 2.
ਖਾਲੀ ਸਥਾਨ ਭਰੋ
(ੳ) ਲੱਕੜੀ ਅਤੇ ਕੋਲਾ ਬਲਣ ਨਾਲ ਹਵਾ ਦਾ ……….. ਹੁੰਦਾ ਹੈ ।
(ਅ) ਘਰਾਂ ਵਿੱਚ ਕੰਮ ਆਉਣ ਵਾਲਾ ਇੱਕ ਵ ਬਾਲਣ ………….. ਹੈ ।
(ਇ) ਬਲਣਾ ਸ਼ੁਰੂ ਹੋਣ ਤੋਂ ਪਹਿਲਾਂ ਬਾਲਣ ਨੂੰ ਉਸਦੇ …………. ਤਕ ਗਰਮ ਕਰਨਾ ਜ਼ਰੂਰੀ ਹੈ ।
(ਸ) ਤੇਲ ਦੀ ਅੱਗ ਨੂੰ ………… ਦੁਆਰਾ ਕਾਬੂ ਨਹੀਂ ਕੀਤਾ ਜਾ ਸਕਦਾ ।
ਉੱਤਰ-
(ਉ), ਪ੍ਰਦੂਸ਼ਣ ਅਤੇ ਮਿੱਟੀ ਦਾ ਤੇਲ
(ਏ) ਜਲਣ ਤਾਪ
(ਸ) ਪਾਣੀ ॥

ਪ੍ਰਸ਼ਨ 3.
ਸਮਝਾਓ ਕਿ ਮੋਟਰ ਵਾਹਨਾਂ ਵਿੱਚ ਸੀ. ਐੱਨ.ਜੀ. ਦੀ ਵਰਤੋਂ ਨਾਲ ਸਾਡੇ ਸ਼ਹਿਰਾਂ ਦਾ ਪ੍ਰਦੂਸ਼ਣ ਕਿਵੇਂ ਘੱਟ ਹੋਇਆ ਹੈ ?
ਉੱਤਰ-
ਸੀ. ਐੱਨ. ਜੀ. ਇੱਕ ਸਾਫ਼ ਗੈਸੀ ਬਾਲਣ ਹੈ । ਇਸਦਾ ਹਵਾ ਵਿੱਚ ਪੂਰਨ ਜਾਣ ਹੁੰਦਾ ਹੈ ਜਿਸ ਤੋਂ ਇਹ ਕੋਈ ਹਾਨੀਕਾਰਕ ਗੈਸਾਂ ਪੈਦਾ ਨਹੀਂ ਕਰਦਾ । ਇਸ ਲਈ ਸੀ. ਐੱਨ. ਜੀ. ਦਾ ਉਪਯੋਗ ਕਰਨ ਨਾਲ ਸ਼ਹਿਰਾਂ ਦਾ ਪ੍ਰਦੂਸ਼ਣ ਘੱਟ ਹੋਇਆ ਹੈ ।

ਪ੍ਰਸ਼ਨ 4.
ਬਾਲਣ ਦੇ ਰੂਪ ਵਿੱਚ ਐੱਲ. ਪੀ. ਜੀ. ਅਤੇ ਲੱਕੜੀ ਦੀ ਤੁਲਨਾ ਕਰੋ ।
ਉੱਤਰ-
ਐੱਲ.ਪੀ.ਜੀ. ਇੱਕ ਤਰਲ ਪੈਟੋਲੀਅਮ ਗੈਸ ਹੈ । ਇਸਦਾ ਕੈਲੋਰੀ ਮੁੱਲ 50 ks/g ਹੈ । ਇਹ ਸਾਫ਼ ਸੁਥਰਾ । ਬਾਲਣ ਹੈ । ਇਹ ਧੂੰਆਂ ਰਹਿਤ ਲਾਟ ਨਾਲ ਜਲਦਾ ਹੈ ਅਤੇ ਕੋਈ ਹਾਨੀਕਾਰਕ ਗੈਸ ਪੈਦਾ ਨਹੀਂ ਕਰਦਾ | ਲੱਕੜੀ ਦਾ ਕੈਲੋਰੀ ਮੁੱਲ 17 kJ/gਹੈ । ਇਹ ਜਲਣ ਤੇ ਧੂੰਆਂ ਅਤੇ ਹਾਨੀਕਾਰਕ ਗੈਸਾਂ ਪੈਦਾ ਕਰਦੀ ਹੈ । ਇਸ ਲਈ ਲੱਕੜੀ ਦੀ ਤੁਲਨਾ ਵਿਚ ਐੱਲ. ਪੀ. ਜੀ. ਇੱਕ ਵਧੀਆ ਬਾਲਣ ਹੈ ।

PSEB 8th Class Science Solutions Chapter 6 ਜਾਲਣ ਅਤੇ ਲਾਟ

ਪ੍ਰਸ਼ਨ 5.
ਕਾਰਣ ਦੱਸੋ
(ਓ) ਬਿਜਲਈ ਉਪਕਰਨਾਂ ਨਾਲ ਸੰਬੰਧਿਤ ਅੱਗ ਉੱਤੇ ਕਾਬੂ ਪਾਉਣ ਲਈ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਂਦੀ ।
(ਅ) ਐੱਲ. ਪੀ. ਜੀ. ਲੱਕੜੀ ਨਾਲੋਂ ਵਧੀਆ ਘਰੇਲੂ ਬਾਲਣ ਹੈ ।
(ਇ) ਕਾਗ਼ਜ਼ ਆਪ ਅਸਾਨੀ ਨਾਲ ਅੱਗ ਫੜ ਲੈਂਦਾ ਹੈ ਜਦੋਂ ਕਿ ਐਲੂਮੀਨੀਅਮ ਦੇ ਪਾਈਪ ਦੇ ਚੋਹਾਂ ਪਾਸਿਆਂ ਉੱਤੇ ਲਪੇਟਿਆ ਗਿਆ ਕਾਗ਼ਜ਼ ਦਾ ਟੁੱਕੜਾ ਅੱਗ ਨਹੀਂ ਫੜਦਾ ।
ਉੱਤਰ-
(ੳ) ਬਿਜਲੀ ਉਪਕਰਨ ਦੇ ਸੰਬੰਧ ਵਿੱਚ ਅੱਗ ਤੇ ਕਾਬੂ ਪਾਉਣ ਲਈ ਉਸ ਪਦਾਰਥ ਦੀ ਵਰਤੋਂ ਨਹੀਂ ਕਰ ਸਕਦੇ, ਜੋ ਬਿਜਲੀ ਦਾ ਸੂਚਾਲਕ ਹੋਵੇ । ਅਜਿਹਾ ਕਰਨ ਨਾਲ ਮੌਤ ਹੋ ਸਕਦੀ ਹੈ | ਪਾਣੀ ਬਿਜਲੀ ਦਾ ਸੁਚਾਲਕ ਹੈ, ਇਸ ਲਈ ਇਸਨੂੰ ਅੱਗ ਬੁਝਾਉਣ ਲਈ ਨਹੀਂ ਵਰਤ ਸਕਦੇ । ਬਿਜਲੀ ਉਪਕਰਨਾਂ ਨਾਲ ਸੰਬੰਧਿਤ ਅੱਗ ਉੱਤੇ ਕਾਬੂ ਪਾਉਣ ਲਈ ਕਾਰਬਨ ਟੈਟਰਾਕਲੋਰਾਈਡ ਦੀ ਵਰਤੋਂ ਕੀਤੀ ਜਾਂਦੀ ਹੈ ।

(ਅ) ਐੱਲ.ਪੀ.ਜੀ. ਇੱਕ ਤਰਲ ਪੈਟੋਲੀਅਮ ਗੈਸ ਹੈ । ਇਸਦਾ ਕੈਲੋਰੀ ਮੁੱਲ 50 ks/g ਹੈ । ਇਹ ਸਾਫ਼ ਸੁਥਰਾ । ਬਾਲਣ ਹੈ । ਇਹ ਧੂੰਆਂ ਰਹਿਤ ਲਾਟ ਨਾਲ ਜਲਦਾ ਹੈ ਅਤੇ ਕੋਈ ਹਾਨੀਕਾਰਕ ਗੈਸ ਪੈਦਾ ਨਹੀਂ ਕਰਦਾ | ਲੱਕੜੀ ਦਾ ਕੈਲੋਰੀ ਮੁੱਲ 17 kJ/gਹੈ । ਇਹ ਜਲਣ ਤੇ ਧੂੰਆਂ ਅਤੇ ਹਾਨੀਕਾਰਕ ਗੈਸਾਂ ਪੈਦਾ ਕਰਦੀ ਹੈ । ਇਸ ਲਈ ਲੱਕੜੀ ਦੀ ਤੁਲਨਾ ਵਿਚ ਐੱਲ. ਪੀ. ਜੀ. ਇੱਕ ਵਧੀਆ ਬਾਲਣ ਹੈ ।

(ਈ) ਐਲੂਮੀਨੀਅਮ ਪਾਈਪ ਦੇ ਚਹੁੰ ਪਾਸੇ ਲਪੇਟਿਆ ਹੋਇਆ ਕਾਗ਼ਜ਼ ਦਾ ਟੁੱਕੜਾ ਅੱਗ ਨਹੀਂ ਫੜਦਾ, ਕਿਉਂਕਿ ਤਾਪ ਦਾ ਐਲੂਮੀਨੀਅਮ ਵਿੱਚ ਸਥਾਨਾਂਤਰਣ ਹੋ ਜਾਂਦਾ ਹੈ ਅਤੇ ਕਾਗ਼ਜ਼ ਦਾ ਤਾਪਮਾਨ ਜਲਣ ਤਾਪ ਤੱਕ ਨਹੀਂ ਪਹੁੰਚ ਪਾਉਂਦਾ ਹੈ ।

ਪ੍ਰਸ਼ਨ 6.
ਮੋਮਬੱਤੀ ਦੀ ਲਾਟ ਦਾ ਲੇਬਲਡ ਚਿੱਤਰ ਬਣਾਓ ।
ਉੱਤਰ-
ਮੋਮਬੱਤੀ ਦੀ ਲਾਟ ਦਾ ਲੇਬਲਡ ਚਿੱਤਰ –
PSEB 8th Class Science Solutions Chapter 6 ਜਾਲਣ ਅਤੇ ਲਾਟ 1

ਪ੍ਰਸ਼ਨ 7.
ਬਾਲਣ ਦੇ ਕੈਲੋਰੀ ਮੁੱਲ ਨੂੰ ਕਿਸ ਇਕਾਈ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ?
ਉੱਤਰ-
ਕਿਲੋਜੂਲ ਪ੍ਰਤੀ ਕਿਲੋਗ੍ਰਾਮ (kj/kg) ਨਾਲ ।

ਪ੍ਰਸ਼ਨ 8.
ਸਮਝਾਓ ਕਿ CO2, ਕਿਸ ਤਰ੍ਹਾਂ ਅੱਗ ਨੂੰ ਕਾਬੂ ਕਰਦੀ ਹੈ ?
ਉੱਤਰ-
CO2, ਗੈਸ ਹਵਾ ਤੋਂ ਭਾਰੀ ਹੁੰਦੀ ਹੈ । ਇਸ ਲਈ ਇਹ ਜਲਦੀ ਹੋਈ ਅੱਗ ਦੇ ਆਲੇ-ਦੁਆਲੇ ਇੱਕ ਗਿਲਾਫ | ਕਵਰ ਬਣਾ ਲੈਂਦੀ ਹੈ । ਇਸ ਗਿਲਾਫ ਕਵਰ ਦੇ ਬਣਨ ਨਾਲ ਆਕਸੀਜਨ ਦੀ ਆਪੂਰਤੀ ਨਹੀਂ ਹੋ ਪਾਉਂਦੀ ਅਤੇ ਆਕਸੀਜਨ ਦੀ ਸਪਲਾਈ ਕੱਟੀ ਜਾਂਦੀ ਹੈ ਅਤੇ ਅੱਗ ਜਲਣਾ ਬੰਦ ਕਰ ਦਿੰਦੀ ਹੈ ਅਤੇ ਅੱਗ ਕਾਬੂ ਵਿੱਚ ਆ ਜਾਂਦੀ ਹੈ ।

ਪ੍ਰਸ਼ਨ 9.
ਹਰੇ ਪੱਤਿਆਂ ਦੇ ਢੇਰ ਨੂੰ ਜਲਾਉਣਾ ਮੁਸ਼ਕਿਲ ਹੁੰਦਾ ਹੈ, ਪਰੰਤੂ ਸੁੱਕੇ ਪੱਤਿਆਂ ਵਿੱਚ ਅੱਗ ਅਸਾਨੀ ਨਾਲ ਲੱਗ ਜਾਂਦੀ ਹੈ, ਸਮਝਾਓ ।
ਉੱਤਰ-
ਹਰੇ ਪੱਤਿਆਂ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਹਰੀ ਪੱਤੀਆਂ ਦੇ ਢੇਰ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੁੰਦੀ ਹੈ ਪਰੰਤੂ ਸੁੱਕੀਆਂ ਪੱਤੀਆਂ ਵਿੱਚ ਨਮੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਹਨਾਂ ਵਿੱਚ ਆਕਸੀਜਨ ਦੀ ਮਾਤਰਾ ਵੱਧ ਹੁੰਦੀ ਹੈ । ਇਸ ਲਈ ਸੁੱਕੀਆਂ ਪੱਤੀਆਂ ਦੇ ਢੇਰ ਨੂੰ ਅੱਗ ਅਸਾਨੀ ਨਾਲ ਲੱਗ ਜਾਂਦੀ ਹੈ ।

ਪ੍ਰਸ਼ਨ 10.
ਸੋਨੇ ਅਤੇ ਚਾਂਦੀ ਨੂੰ ਪਿਘਲਾਉਣ ਦੇ ਲਈ ਸੁਨਿਆਰਾ ਲਾਟ ਦੇ ਕਿਸ ਖੇਤਰ ਦੀ ਵਰਤੋਂ ਕਰਦਾ ਹੈ ਅਤੇ ਕਿਉਂ ?
ਉੱਤਰ-
ਸੁਨਿਆਰਾ ਲਾਟ ਦੇ ਸਭ ਤੋਂ ਉੱਪਰੀ ਅਦੀਪਤ ਨੀਲੇ ਭਾਗ ਦੀ ਵਰਤੋਂ ਸੋਨਾ ਅਤੇ ਚਾਂਦੀ ਨੂੰ ਪਿਘਲਾਉਣ ਲਈ ਕਰਦਾ ਹੈ ਕਿਉਂਕਿ ਇਹ ਲਾਟ ਦਾ ਸਭ ਤੋਂ ਗਰਮ ਭਾਗ ਹੁੰਦਾ ਹੈ ।

PSEB 8th Class Science Solutions Chapter 6 ਜਾਲਣ ਅਤੇ ਲਾਟ

ਪ੍ਰਸ਼ਨ 11.
ਇੱਕ ਪ੍ਰਯੋਗ ਵਿੱਚ 4.5 kg ਬਾਲਣ ਨੂੰ ਪੂਰਨ ਰੂਪ ਵਿੱਚ ਜਲਾਇਆ ਗਿਆ । ਪੈਦਾ ਗਰਮੀ ਦਾ ਮਾਪ 1,80,000 kJ ਸੀ । ਬਾਲਣ ਦਾ ਕੈਲੋਰੀ ਮੁੱਲ ਪਤਾ ਕਰੋ ।
ਹੱਲ-
ਬਾਲਣ ਦਾ ਪੁੰਜ = 4.5 kg
ਪੈਦਾ ਹੋਈ ਤਾਪ ਉਰਜਾ = 1,80,000 kJ
PSEB 8th Class Science Solutions Chapter 6 ਜਾਲਣ ਅਤੇ ਲਾਟ 2
= \(\frac{180,000}{4.5} \)
= \(\frac{180 \times 1000}{45}\)
= 4 x 104 kJ/kg ਉੱਤਰ

ਪ੍ਰਸ਼ਨ 12.
ਕੀ ਜੰਗ ਲੱਗਣ ਦੀ ਕਿਰਿਆ ਨੂੰ ਜਾਲਣ ਕਿਹਾ ਜਾ ਸਕਦਾ ਹੈ ? ਵਿਸਥਾਰ ਸਹਿਤ ਸਮਝਾਓ ।
ਉੱਤਰ-
ਜੰਗਾਲ ਲੱਗਣ ਦੀ ਪ੍ਰਕਿਰਿਆ-ਜਦੋਂ ਲੋਹੇ ਨੂੰ ਨਮੀ ਯੁਕਤ ਹਵਾ ਵਿੱਚ ਰੱਖਿਆ ਜਾਂਦਾ ਹੈ, ਤਾਂ ਇਹ ਜਲੀ ਆਇਰਨ ਆਕਸਾਈਡ ਦੀ ਪਰਤ ਨਾਲ ਢੱਕ ਜਾਂਦਾ ਹੈ। ਇਹ ਪ੍ਰਕਰਮ ਜੰਗ ਲੱਗਣਾ ਕਹਾਉਂਦਾ ਹੈ ਅਤੇ ਪਰਤ ਨੂੰ ਢੰਗ ਕਹਿੰਦੇ ਹਨ । ਰਸਾਇਣਿਕ ਢੰਗ, ਆਇਰਨ ਆਕਸਾਈਡ ਦਾ ਜਲੀ ਰੂਪ ਹੈ ਅਰਥਾਤ Fe2O3, x H2O ਇਹ ਭੂਰੇ ਲਾਲ ਰੰਗ ਦਾ ਹੁੰਦਾ ਹੈ ।
ਪੂਰਨ ਸਮੀਕਰਣ –
4Fe + 3O2 + 3H2O → Fe2O3 + 9 Fe(OH)3
Fe2O3 + x H2O → Fe2O3.xH2O
ਜੰਗ ਲੱਗਣਾ ਇੱਕ ਆਕਸੀਕਰਨ ਅਭਿਕਿਰਿਆ ਹੈ, ਪਰ ਇਹ ਧੀਮੀ ਗਤੀ ਨਾਲ ਹੋਣ ਵਾਲੀ ਅਭਿਕਿਰਿਆ ਹੈ ।

ਪ੍ਰਸ਼ਨ 13.
ਆਬਿਦਾ ਅਤੇ ਰਮੇਸ਼ ਨੇ ਇੱਕ ਪ੍ਰਯੋਗ ਕੀਤਾ, ਜਿਸ ਵਿੱਚ ਬੀਕਰ ਵਿੱਚ ਰੱਖੇ ਪਾਣੀ ਨੂੰ ਗਰਮ ਕੀਤਾ ਗਿਆ | ਆਬਿਦਾ ਨੇ ਬੀਕਰ ਨੂੰ ਮੋਮਬੱਤੀ ਦੀ ਲਾਟ ਦੇ ਪੀਲੇ ਭਾਗ ਦੇ ਕੋਲ ਰੱਖਿਆ । ਰਮੇਸ਼ ਨੇ ਬੀਕਰ ਨੂੰ ਲਾਟ ਦੇ ਸਭ ਤੋਂ ਬਾਹਰੀ ਭਾਗ ਦੇ ਕੋਲ ਰੱਖਿਆ । ਕਿਸਦਾ ਪਾਣੀ ਘੱਟ ਸਮੇਂ ਵਿੱਚ ਗਰਮ ਹੋ ਜਾਵੇਗਾ ?
ਉੱਤਰ-
ਰਮੇਸ਼ ਦਾ ਪਾਣੀ ਘੱਟ ਸਮੇਂ ਵਿੱਚ ਗਰਮ ਹੋ ਜਾਵੇਗਾ, ਕਿਉਂਕਿ ਲਾਟ ਦਾ ਸਭ ਤੋਂ ਬਾਹਰੀ ਭਾਗ ਸਭ ਤੋਂ ਵੱਧ ਗਰਮ ਹੁੰਦਾ ਹੈ ।

PSEB Solutions for Class 8 Science ਜਾਲਣ ਅਤੇ ਲਾਟ Important Questions and Answers

(A) ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਹੇਠ ਦਿੱਤੇ ਚਿੱਤਰ ਨੂੰ ਵੇਖ ਕੇ ਇਹਨਾਂ ਦੀ ਲਾਟ ਦਾ ਰੰਗ ਦੱਸੋ।
PSEB 8th Class Science Solutions Chapter 6 ਜਾਲਣ ਅਤੇ ਲਾਟ 3
ਉੱਤਰ-
ਲੈਂਪ ਦੀ ਲਾਟ ਦਾ ਰੰਗ : ਪੀਲਾ ਮੋਮਬੱਤੀ ਦੀ ਲਾਟ ਦਾ ਰੰਗ : ਪੀਲਾ ਬੁਨਸਨ ਬਰਨਰ ਦੀ ਲਾਟ ਦਾ ਰੰਗ : ਨੀਲਾ ।

2. ਨੂੰ ਦਿੱਤੇ ਚਿੱਤਰ ਵਿੱਚ ਮੋਮਬੱਤੀ ਦੀ ਲਾਟ ਦੇ ਵੱਖ-ਵੱਖ ਭਾਗ ਦਿੱਤੇ ਹਨ | ਦੱਸੋ ਇਹਨਾਂ ਵਿੱਚੋਂ ਕਿਹੜਾ ਸਭ ਤੋਂ ਘੱਟ ਗਰਮ ਭਾਗ ਹੈ ?
PSEB 8th Class Science Solutions Chapter 6 ਜਾਲਣ ਅਤੇ ਲਾਟ 4
(ਉ) ਬਾਹਰੀ ਖੇਤਰ
(ਅ) ਅੰਦਰੂਨੀ ਖੇਤਰ
(ਈ) ਮੱਧ ਖੇਤਰ ।
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਈ) ਮੱਧ ਖੇਤਰ ।

PSEB 8th Class Science Solutions Chapter 6 ਜਾਲਣ ਅਤੇ ਲਾਟ

3. ਬਾਲਣ ਹੈ
(ਉ) ਠੋਸ
(ਅ) ਦ੍ਰਵ
(ਈ) ਗੈਸ
(ਸ) ਠੋਸ, ਦ੍ਰਵ ਅਤੇ ਗੈਸ ।
ਉੱਤਰ-
(ਸ) ਠੋਸ, ਸ੍ਵ ਅਤੇ ਗੈਸ ॥

4. ਜਲਣ ਵਿੱਚ ਸਹਾਇਕ ਹੈ
(ੳ) ਆਕਸੀਜਨ ਗੈਸ
(ਅ) ਐੱਲ. ਪੀ. ਜੀ.
(ਈ) ਨਾਈਟਰੋਜਨ ਗੈਸ
(ਸ) ਕਾਰਬਨ ਡਾਈਆਕਸਾਈਡ ਗੈਸ ।
ਉੱਤਰ-
(ੳ) ਆਕਸੀਜਨ ਗੈਸ ॥

5. ਹੇਠ ਲਿਖਿਆਂ ਵਿੱਚੋਂ ਕਿਹੜਾ ਜਲਣਸ਼ੀਲ ਪਦਾਰਥ ਹੈ ?
(ਉ) ਲੋਹੇ ਦੀ ਕਿੱਲ
(ਅ) ਕੱਚ
(ਈ) ਕਾਗ਼ਜ਼
(ਸ) ਪੱਥਰ ਦਾ ਟੁਕੜਾ ।
ਉੱਤਰ-
(ਈ) ਕਾਗ਼ਜ਼ ।

6. ਦਹਿਨ ਲਈ ਜ਼ਰੂਰੀ ਸ਼ਰਤਾਂ ਹਨ
(ਉ) ਬਾਲਣ ਅਤੇ ਹਵਾ
(ਅ) ਬਾਲਣ, ਹਵਾ ਅਤੇ ਤਾਪ
(ਇ) ਬਾਲਣ ਅਤੇ ਤਾਪ
(ਸ) ਹਵਾ ਅਤੇ ਤਾਪ ।
ਉੱਤਰ-
(ਅ) ਬਾਲਣ, ਹਵਾ ਅਤੇ ਤਾਪ ।

7. ਹੇਠ ਲਿਖਿਆਂ ਵਿੱਚੋਂ ਕਿਸ ਦਾ ਸਭ ਤੋਂ ਨਿਮਨ ਜਲਣ ਤਾਪ ਹੈ ?
(ਉ) ਪੈਟਰੋਲ
(ਅ) ਕਿਰੋਸੀਨ
(ਇ) ਕੋਲਾ
(ਸ) ਐੱਲ. ਪੀ. ਜੀ. ।
ਉੱਤਰ-
(ਸ) ਐੱਲ.ਪੀ.ਜੀ. ।

8. ਹੇਠ ਲਿਖੀਆਂ ਗੈਸਾਂ ਵਿੱਚੋਂ ਕਿਹੜੀ ਗੈਸ ਕਾਰਨ ਤੇਜ਼ਾਬੀ ਵਰਖਾ ਹੁੰਦੀ ਹੈ ?
(ਉ) ਕਾਰਬਨ ਡਾਈਆਕਸਾਈਡ
(ਅ) ਸਲਫਰ ਡਾਈਆਕਸਾਈਡ
(ਈ) ਕਾਰਬਨ ਮੋਨੋਆਕਸਾਈਡ
(ਸ) ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈ !
ਉੱਤਰ-
(ਸ) ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ।

9. ਬਿਜਲੀ ਦੀਆਂ ਤਾਰਾਂ ਅਤੇ ਬਿਜਲੀ ਦੇ ਉਪਕਰਨਾਂ ਨੂੰ ਲੱਗੀ ਅੱਗ ਬੁਝਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਸਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਹੈ ?
(ਉ) ਰੇਤ
(ਅ) ਪਾਣੀ
(ਈ) ਫੋਮ
(ਸ) ਕਾਰਬਨ ਡਾਈਆਕਸਾਈਡ ।
ਉੱਤਰ-
(ਆ) ਪਾਣੀ ॥

10. ਈਂਧਨ ਦਾ ਕਲੋਰੀਨ ਮੁੱਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ :
(ਉ) ਜੁਲ
(ਅ) ਕਿਲੋਜੂਲ ਕਿਲੋਗ੍ਰਾਮ
(ਏ) ਕਿਲੋਜੂਲ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਕਿਲੋਜੂਲ/ਕਿਲੋਗ੍ਰਾਮ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਘਰਾਂ ਵਿੱਚ ਵਰਤੋਂ ਵਿੱਚ ਆਉਣ ਵਾਲੇ ਵ ਬਾਲਣ ਦਾ ਨਾਂ ਦੱਸੋ !
ਉੱਤਰ-
ਮਿੱਟੀ ਦਾ ਤੇਲ ।

ਪ੍ਰਸ਼ਨ 2.
ਤਿੰਨ ਦ੍ਰਵ ਬਾਲਣਾਂ ਦੇ ਨਾਂ ਦੱਸੋ ।
ਉੱਤਰ-
ਮਿੱਟੀ ਦਾ ਤੇਲ ਕੈਰੋਸੀਨ ਤੇਲ, ਪੈਟੋਲ, ਡੀਜ਼ਲ ।

ਪ੍ਰਸ਼ਨ 3.
ਜਦੋਂ ਬਾਲਣ ਜਲਦੇ ਹਨ, ਤਾਂ ਕੀ ਪੈਦਾ ਹੁੰਦਾ ਹੈ ?
ਉੱਤਰ-
ਪ੍ਰਕਾਸ਼ ਅਤੇ ਤਾਪ ਊਰਜਾ ।

PSEB 8th Class Science Solutions Chapter 6 ਜਾਲਣ ਅਤੇ ਲਾਟ

ਪ੍ਰਸ਼ਨ 4.
ਜਲਣ ਅਤੇ ਤਾਪ ਕੀ ਹੈ ?
ਉੱਤਰ-
ਉਹ ਘੱਟ ਤੋਂ ਘੱਟ ਤਾਪਮਾਨ, ਜਿਸ ਉੱਤੇ ਕੋਈ ਪਦਾਰਥ ਆਕਸੀਜਨ ਦੀ ਮੌਜੂਦਗੀ ਵਿੱਚ ਅੱਗ ਫੜ ਲੈਂਦਾ ਹੈ, ਜਲਣ ਤਾਪ ਹੁੰਦਾ ਹੈ ।

ਪ੍ਰਸ਼ਨ 5.
ਦੋ ਦ੍ਰਵ ਪਦਾਰਥਾਂ ਦੇ ਨਾਂ ਲਿਖੋ, ਜਿਨ੍ਹਾਂ ਦਾ ਜਲਣ ਤਾਪ ਬਹੁਤ ਘੱਟ ਹੁੰਦਾ ਹੈ ।
ਉੱਤਰ-
ਐਲਕੋਹਲ ਅਤੇ ਈਥਰ ।

ਪ੍ਰਸ਼ਨ 6.
ਬਿਜਲੀ ਦੁਆਰਾ ਲੱਗੀ ਅੱਗ ਨੂੰ ਬੁਝਾਉਣ ਲਈ ਕਿਸ ਤਰ੍ਹਾਂ ਦੇ ਅੱਗ ਬੁਝਾਊ ਯੰਤਰ (ਅਗਨੀਸ਼ਾਮਕ) ਦੀ ਵਰਤੋਂ ਹੁੰਦੀ ਹੈ ?
ਉੱਤਰ-
ਕਾਰਬਨ ਟੈਟਰਾਕਲੋਰਾਈਡ ਅੱਗ ਬੁਝਾਊ ਯੰਤਰ ।

ਪ੍ਰਸ਼ਨ 7.
ਜਾਲਣ ਕੀ ਹੈ ?
ਉੱਤਰ-
ਜਾਲਣ-ਇਹ ਇੱਕ ਅਜਿਹਾ ਪ੍ਰਕਰਮ ਹੈ ਜਿਸ ਵਿੱਚ ਪਦਾਰਥ ਨੂੰ ਆਕਸੀਜਨ ਵਿੱਚ ਜਲਾਉਣ ਨਾਲ ਤਾਪ ਅਤੇ ਪ੍ਰਕਾਸ਼ ਪੈਦਾ ਹੁੰਦਾ ਹੈ ।

ਪ੍ਰਸ਼ਨ 8.
ਬਾਲਣ ਦੇ ਕੈਲੋਰੀ ਮੁੱਲ ਦੀ ਪਰਿਭਾਸ਼ਾ ਦਿਓ ।
ਉੱਤਰ-
ਕੈਲੋਰੀ ਮੁੱਲ-1 ਕਿਲੋਗ੍ਰਾਮ ਪਦਾਰਥ (ਬਾਲਣ) ਦੇ ਪੂਰਨ ਬਾਲਣ ਤੋਂ ਪ੍ਰਾਪਤ ਹੋਈ ਊਰਜਾ ਦੀ ਮਾਤਰਾ ਨੂੰ ਕੈਲੋਰੀ ਮੁੱਲ ਕਹਿੰਦੇ ਹਨ ।

ਪ੍ਰਸ਼ਨ 9.
ਤੇਲ ਵਾਲੀ ਅੱਗ ਨੂੰ ਬੁਝਾਉਣ ਲਈ ਕਿਹੜਾ ਅੱਗ ਬੁਝਾਊ ਯੰਤਰ ਵਰਤਿਆ ਜਾਂਦਾ ਹੈ ?
ਉੱਤਰ-
ਝੱਗ (Foam) ਵਾਲਾ ਅੱਗ ਬੁਝਾਊ ਯੰਤਰ ।

ਪ੍ਰਸ਼ਨ 10.
ਲੱਕੜੀ ਦਾ ਕੋਲਾ, ਲੱਕੜੀ ਦੀ ਤੁਲਨਾ ਵਿੱਚ ਵਧੀਆ ਬਾਲਣ ਕਿਉਂ ਹੈ ?
ਉੱਤਰ-
ਲੱਕੜੀ ਦੇ ਕੋਲੇ ਦਾ ਕੈਲੋਰੀ ਮੁੱਲ, ਲੱਕੜੀ ਦੇ ਕੈਲੋਰੀ ਮੁੱਲ ਨਾਲੋਂ ਵੱਧ ਹੈ । ਇਸ ਲਈ ਲੱਕੜੀ ਦਾ ਕੋਲਾ, ਲੱਕੜੀ ਦੀ ਤੁਲਨਾ ਵਿਚ ਇੱਕ ਵਧੀਆ ਬਾਲਣ ਹੈ ।

ਪ੍ਰਸ਼ਨ 11.
ਦੋ ਅਜਿਹੇ ਪਦਾਰਥਾਂ ਦੇ ਨਾਂ ਲਿਖੋ ਜੋ ਅੱਗ ਬੁਝਾਉਣ ਦੇ ਕੰਮ ਆਉਂਦੇ ਹਨ ।
ਉੱਤਰ-
ਪਾਣੀ, ਝੱਗ (Foam) ।

ਪ੍ਰਸ਼ਨ 12.
ਕੋਈ ਤਿੰਨ ਜਲਣਸ਼ੀਲ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-

  • ਕਾਗ਼ਜ਼,
  • ਲੱਕੜੀ,
  • ਰਸੋਈ ਗੈਸ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਵਿਖਾਈ ਕਿਰਿਆ ਵਿੱਚ ਕੱਚ ਦੀ ਚਿਮਨੀ ਬਲਦੀ ਮੋਮਬੱਤੀ ‘ਤੇ ਰੱਖਣ ‘ਤੇ ਲਾਟ ਕੰਬਦੀ ਕਿਉਂ ਹੈ ?
PSEB 8th Class Science Solutions Chapter 6 ਜਾਲਣ ਅਤੇ ਲਾਟ 5
ਉੱਤਰ-
ਅਸੀਂ ਜਾਣਦੇ ਹਾਂ ਕਿ ਜਲਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ, ਪਰੰਤੂ ਜਦੋਂ ਜਲਦੀ ਹੋਈ ਮੋਮਬੱਤੀ ਨੂੰ ਕੱਚ ਦੀ ਚਿਮਨੀ ਨਾਲ ਢੱਕ ਦਿੰਦੇ ਹਾਂ ਤਾਂ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ। ਆਕਸੀਜਨ ਦੀ ਸਹੀ ਮਾਤਰਾ ਨਾ ਹੋਣ ਕਾਰਨ ਮੋਮਬੱਤੀ ਦੀ ਲਾਟ ਬੁੱਝਣ ਲੱਗਦੀ ਹੈ।

ਪ੍ਰਸ਼ਨ 2.
ਕਿਵੇਂ ਸਿੱਧ ਕਰੋਗੇ ਕਿ ਜਾਲਣ ਲਈ ਹਵਾ ਜ਼ਰੂਰੀ ਹੈ ?
ਉੱਤਰ-
ਜਾਲਣ ਲਈ ਹਵਾ ਦੀ ਜ਼ਰੂਰਤ-ਇੱਕ ਜਲਦਾ ਹੋਇਆ ਕੋਲਾ ਅਤੇ ਲੱਕੜੀ ਦਾ ਕੜਾ ਕੁੱਝ ਦੇਰ ਬਾਅਦ ਜਲਣਾ ਬੰਦ ਕਰ ਦਿੰਦਾ ਹੈ, ਜਦੋਂ ਇਸ ਨੂੰ ਕੱਚ ਦੇ ਇੱਕ ਜ਼ਾਰ ਨਾਲ ਢੱਕ ਦਿੰਦੇ ਹਾਂ । ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਢੱਕਣ ਨਾਲ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਜਦੋਂ ਇਸ ਤੇ ਫੂਕ ਮਾਰੀ ਜਾਂਦੀ ਹੈ, ਤਾਂ ਇਹ ਫਿਰ ਲਾਟ ਦੇ ਨਾਲ ਜਲਣਾਂ ਸ਼ੁਰੂ ਕਰ ਦਿੰਦਾ ਹੈ । ਇਸ ਲਈ ਇਹ ਨਤੀਜਾ ਨਿਕਲਦਾ ਹੈ ਕਿ ਜਲਣ ਲਈ ਆਕਸੀਜਨ ਦੀ ਲੋੜ ਹੈ ।

ਪ੍ਰਸ਼ਨ 3.
ਸੁਨਾਰ ਫੂਕਣੀ ਦੀ ਵਰਤੋਂ ਕਿਉਂ ਕਰਦੇ ਹਨ ?
ਉੱਤਰ-
ਸੁਨਾਰ ਫੁਕਣੀ ਨਾਲ ਲਾਟ ਦੇ ਉੱਪਰਲੇ ਭਾਗ ਨੂੰ ਫੂਕ ਮਾਰ ਕੇ ਸੋਨੇ ਤੇ ਸੁੱਟਦੇ ਹਨ । ਇਸ ਨਾਲ ਅੱਗ ਦੀ ਪ੍ਰਬਲਤਾ ਵੱਧ ਜਾਂਦੀ ਹੈ, ਜਿਸ ਨਾਲ ਸੋਨਾ ਜਾਂ ਚਾਂਦੀ ਪਿਘਲ ਜਾਂਦੇ ਹਨ । ਫੂਕ ਮਾਰਨ ਨਾਲ ਅਣਜਲੇ ਕਾਰਬਨ ਦੇ ਕਣ ਆਕਸੀਜਨ ਦੀ ਕਾਫ਼ੀ ਮਾਤਰਾ ਵਿੱਚ ਜਲਣ ਲੱਗ ਪੈਂਦੇ ਹਨ ਅਤੇ ਲਾਟ ਵਧੇਰੇ ਗਰਮ ਹੋ ਜਾਂਦੀ ਹੈ ।

PSEB 8th Class Science Solutions Chapter 6 ਜਾਲਣ ਅਤੇ ਲਾਟ

ਪ੍ਰਸ਼ਨ 4.
ਜਲਣਸ਼ੀਲ ਪਦਾਰਥ ਆਪਣੇ ਆਪ ਅੱਗ ਕਿਉਂ ਨਹੀਂ ਫੜ ਲੈਂਦੇ ਹਨ ?
ਉੱਤਰ-
ਜਲਣਸ਼ੀਲ ਪਦਾਰਥਾਂ ਦਾ ਜਲਣ ਤਾਪਮਾਨ ਕਮਰੇ ਦੇ ਤਾਪਮਾਨ ਤੋਂ ਵੱਧ ਹੁੰਦਾ ਹੈ । ਇਸ ਲਈ ਇਹ ਖ਼ੁਦ ਅੱਗ ਨਹੀਂ ਫੜਦੇ : ਜਦੋਂ ਤਾਪ ਜਲਣ ਤਾਪ ਤੋਂ ਵੱਧ ਹੁੰਦਾ ਹੈ, ਤਾਂ ਹੀ ਅੱਗ ਲਗਦੀ ਹੈ ।

ਪ੍ਰਸ਼ਨ 5.
ਮਾਚਿਸ ਦੀ ਤੀਲੀ, ਮਾਚਿਸ ਦੀ ਡੱਬੀ ਦੇ ਬਗਲ ਉੱਤੇ ਰਗੜਨ ਨਾਲ ਕਿਉਂ ਜਲਣ ਲੱਗ ਜਾਂਦੀ ਹੈ ?
ਉੱਤਰ-
ਜਦੋਂ ਮਾਚਿਸ ਦੀ ਤੀਲੀ ਖੁਰਦਰੀ ਸਤਹਿ ਤੇ ਰਗੜੀ ਜਾਂਦੀ ਹੈ ਤਾਂ ਰਗੜ ਨਾਲ ਤਾਪ ਦੇ ਕਾਰਨ ਮਾਚਿਸ ਦੀ ਤੀਲੀ ਦੇ ਸਿਰੇ ਉੱਤੇ ਰਸਾਇਣ ਦਾ ਜਲਣ ਤਾਪ ਵੱਧ ਜਾਂਦਾ ਹੈ ਅਤੇ ਰਸਾਇਣ ਜਲਣ ਲੱਗ ਜਾਂਦਾ ਹੈ ਅਤੇ ਮਾਚਿਸ ਦੀ ਤੀਲੀ ਜਲਣਾ ਸ਼ੁਰੂ ਕਰ ਦਿੰਦੀ ਹੈ ।

ਪ੍ਰਸ਼ਨ 6.
ਅੱਗ ਨਾਲ ਲੜਨਾ ਜਾਂ ਅੱਗ ਬੁਝਾਉਣਾ (Fire fighting) ਕੀ ਹੁੰਦੀ ਹੈ ?
ਉੱਤਰ-
ਅੱਗ ਨਾਲ ਲੜਨਾ ਜਾਂ ਅੱਗ ਬੁਝਾਉਣਾ-ਅੱਗ ਨਾਲ ਲੜਨਾ ਭਾਵ, ਅੱਗ ਨੂੰ ਬੁਝਾਉਣ ਜਾਂ ਉਸ ਤੇ ਕਾਬੂ ਪਾਉਣਾ ਹੈ | ਅੱਗ, ਦੁਰਘਟਨਾ ਕਰਕੇ, ਸ਼ਾਰਟ ਸਰਕਟ ਜਾਂ ਮਨੁੱਖੀ ਲਾਪਰਵਾਹੀ ਕਾਰਨ ਲੱਗ ਸਕਦੀ ਹੈ । ਕਿਸੇ ਪਦਾਰਥ ਦੇ ਜਾਲਣ ਲਈ ਜਲਣਸ਼ੀਲ ਪਦਾਰਥ, ਆਕਸੀਜਨ (ਹਵਾ) ਅਤੇ ਤਾਪ ਦੀ ਜ਼ਰੂਰਤ ਹੁੰਦੀ ਹੈ । ਇਸ ਲਈ ਅੱਗ ਬੁਝਾਉਣ ਲਈ ਹਵਾ ਜਾਂ ਆਕਸੀਜਨ ਸਪਲਾਈ ਨੂੰ ਕੱਟ ਦੇਣਾ ਚਾਹੀਦਾ ਹੈ ।

ਪ੍ਰਸ਼ਨ 7.
ਤੁਸੀਂ ਅੱਗ ਬੁਝਾਉਣ ਲਈ ਕੀ ਕਰਦੇ ਹੋ ?
ਉੱਤਰ-
ਅੱਗ ਦੁਰਘਟਨਾ ਜਾਂ ਮਨੁੱਖੀ ਲਾਪਰਵਾਹੀ ਕਾਰਣ ਲੱਗ ਸਕਦੀ ਹੈ । ਜਲਣ ਦੇ ਲਈ ਜਲਣਸ਼ੀਲ ਪਦਾਰਥ, ਆਕਸੀਜਨ ਅਤੇ ਤਾਪ ਦੀ ਲੋੜ ਹੁੰਦੀ ਹੈ । ਅੱਗ ਨੂੰ ਰੋਕਣ ਲਈ ਕਾਰਬਨ-ਡਾਈਆਕਸਾਈਡ, ਪਾਣੀ, ਰੇਤ, ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਹਵਾ ਦੀ ਸਪਲਾਈ ਨੂੰ ਰੋਕਿਆ ਜਾ ਸਕੇ ।

ਪ੍ਰਸ਼ਨ 8.
(i) ਮਿੱਟੀ ਦੇ ਤੇਲ ਜਾਂ ਪੈਟੋਲ
(ii) ਸ਼ਾਰਟ ਸਰਕਟ ਕਾਰਨ ਲੱਗੀ ਅੱਗ ਪਾਣੀ ਨਾਲ ਕਿਉਂ ਨਹੀਂ ਕਾਬੂ ਕੀਤੀ ਜਾਣੀ ਚਾਹੀਦੀ ?
ਉੱਤਰ-
(i) ਮਿੱਟੀ ਦਾ ਤੇਲ ਜਾਂ ਪੈਟੋਲ ਦੇ ਵਾਸ਼ਪ ਪਾਣੀ ਨਾਲੋਂ ਹਲਕੇ ਹੋਣ ਕਾਰਨ ਉੱਪਰ ਤੈਰਨ ਲੱਗਦੇ ਹਨ ਅਤੇ ਅੱਗ ਨੂੰ ਫੈਲਾਉਣ ਲਈ ਸਹਾਇਕ ਹੁੰਦੇ ਹਨ ।
(ii) ਪਾਣੀ ਬਿਜਲੀ ਦਾ ਸੁਚਾਲਕ ਹੈ । ਇਸ ਲਈ ਇਸਦੇ ਪ੍ਰਯੋਗ ਨਾਲ ਸ਼ਾਰਟ ਸਰਕਟ ਵਾਲੀ ਅੱਗ ਤੇ ਕਾਬੂ ਕਰਨ ਨਾਲ ਮੌਤ ਵੀ ਹੋ ਸਕਦੀ ਹੈ ।

ਪ੍ਰਸ਼ਨ 9.
ਸਾਨੂੰ ਸੁਲਗਦੀ ਹੋਈ ਕੋਲੇ ਦੀ ਅੰਗੀਠੀ ਰੱਖੇ ਹੋਏ ਬੰਦ ਕਮਰੇ ਵਿੱਚ ਸੌਣ ਦੀ ਸਲਾਹ ਕਿਉਂ ਨਹੀਂ ਦਿੱਤੀ ਜਾਂਦੀ ?
ਉੱਤਰ-
ਬੰਦ ਕਮਰੇ ਵਿੱਚ ਹਵਾ ਦੀ ਸਪਲਾਈ ਸੀਮਿਤ ਹੁੰਦੀ ਹੈ ਜਿਸ ਕਰਕੇ ਕੋਲੇ ਦੇ ਅਪੂਰਨ ਜਲਣ ਨਾਲ ਕਾਰਬਨ ਮੋਨੋਆਕਸਾਈਡ (CO) ਪੈਦਾ ਹੁੰਦੀ ਹੈ । ਇਹ ਇੱਕ ਜ਼ਹਿਰੀਲੀ ਗੈਸ ਹੈ ਜੋ ਕਿ ਜਾਨਲੇਵਾ ਸਿੱਧ ਹੋ ਸਕਦੀ ਹੈ । ਇਸ ਲਈ ਲੱਗੀ ਅੰਗੀਠੀ ਵਾਲੇ ਬੰਦ ਕਮਰੇ ਵਿੱਚ ਸੌਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
PSEB 8th Class Science Solutions Chapter 6 ਜਾਲਣ ਅਤੇ ਲਾਟ 6
ਉੱਤਰ-

ਪੂਰਣ ਜਾਲਣ ਬਾਹਰੀ ਨੀਲੇ ਖੇਤਰ ਵਿੱਚ ਹੁੰਦਾ ਹੈ ਇਸ ਲਈ ਇਹ ਲਾਟ ਦਾ ਸਭ ਤੋਂ ਗਰਮ ਭਾਗ ਹੈ ।

ਪ੍ਰਸ਼ਨ 2.
ਹੇਠਾਂ ਦਿੱਤੇ ਚਿੱਤਰ ਨੂੰ ਦੇਖ ਕੇ ਦੱਸੋ ਕਿ ਇਸ ਯੰਤਰ ਦਾ ਕੀ ਨਾਂ ਹੈ ? ਕੀ ਇਸ ਨਾਲ ਬਿਜਲਈ ਉਪਕਰਣਾਂ ਨੂੰ ਲੱਗੀ ਅੱਗ ਨੂੰ ਬੁਝਾਇਆ ਜਾ ਸਕਦਾ ਹੈ । ਇਹ ਅੱਗ ਬੁਝਾਉਣ ਦਾ ਕੰਮ ਕਿਵੇਂ ਕਰਦਾ ਹੈ ।
PSEB 8th Class Science Solutions Chapter 6 ਜਾਲਣ ਅਤੇ ਲਾਟ 9
ਉੱਤਰ-
ਇਹ ਚਿੱਤਰ ਅੱਗ ਬੁਝਾਊ ਯੰਤਰ ਦਾ ਹੈ । ਬਿਜਲਈ ਉਪਕਰਣਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ CO2, ਸਭ ਤੋਂ ਵਧੀਆ ਅੱਗ ਬੁਝਾਉ ਪਦਾਰਥ ਹੈ ਜੋ ਬਿਜਲਈ ਉਪਕਰਣਾਂ ਨੂੰ ਕੋਈ ਹਾਨੀ ਨਹੀਂ ਪਹੁੰਚਾਉਂਦੀ ਹੈ । ਇਸ ਵਿਚੋਂ ਸਾਨੂੰ CO2, ਦੀ ਸਪਲਾਈ ਮਿਲਦੀ ਹੈ । CO2, ਬਹੁਤ ਜ਼ਿਆਦਾ ਫੈਲਦੀ ਹੈ ਅਤੇ ਠੰਡੀ ਹੋ ਜਾਂਦੀ ਹੈ । ਇਹ ਅੱਗ ਨੂੰ ਚੌਹਾਂ ਪਾਸਿਆਂ ਤੋਂ ਘੇਰ ਲੈਂਦੀ ਹੈ ਤੇ ਬਾਲਣ ਦੇ ਤਾਪਮਾਨ ਨੂੰ ਹੇਠਾਂ ਲੈ ਆਉਂਦੀ ਹੈ ਜੋ ਅੱਗ ਨੂੰ ਬੁਝਾ ਦਿੰਦੀ ਹੈ ।

ਪ੍ਰਸ਼ਨ 3.
ਹੇਠਾਂ ਦਰਸਾਏ ਗਏ ਚਿੱਤਰ ਵਿਚ ਕਾਗਜ਼ ਦੇ ਦੋ ਕੱਪ A ਅਤੇ B ਹਨ । A ਕੱਪ ਵਿਚ ਪਾਣੀ ਲਿਆ ਗਿਆ ਹੈ B ਕੱਪ ਖਾਲੀ ਹੈ । ਦੋਹਾਂ ਕੱਪਾਂ ਨੂੰ ਵੱਖ-ਵੱਖ ਮੋਮਬੱਤੀਆਂ ਤੇ ਗਰਮ ਕੀਤਾ ਜਾ ਰਿਹਾ ਹੈ । ਕੀ ਅਸੀਂ ਪਾਣੀ ਵਾਲੇ ਕੱਪ ਵਿਚ ਪਾਣੀ ਨੂੰ ਉਬਾਲ ਸਕਦੇ ਹਾਂ ? ਜੇਕਰ ਹਾਂ, ਤਾਂ ਕਾਰਨ ਸਮਝਾਓ ।
PSEB 8th Class Science Solutions Chapter 6 ਜਾਲਣ ਅਤੇ ਲਾਟ 10
ਉੱਤਰ-
ਹਾਂ, ਕਾਗਜ਼ ਦੇ ਕੱਪ A ਵਿਚ ਪਾਣੀ ਨੂੰ ਉਬਾਲਿਆ ਜਾ ਸਕਦਾ ਹੈ । ਇਸ ਦਾ ਕਾਰਨ ਇਹ ਹੈ ਕਿ ਕਾਗਜ਼ ਦੇ ਕੱਪ ਨੂੰ ਦਿੱਤੀ ਉਸ਼ਮਾ ਚਾਲਨ ਵਿਧੀ ਦੁਆਰਾ ਪਾਣੀ ਨੂੰ ਚਲੀ ਜਾਂਦੀ ਹੈ ਅਤੇ ਕਾਗਜ਼ ਦਾ ਤਾਪਮਾਨ ਉਸਦੇ ਜਾਲਣ ਤਾਪਮਾਨ ਤੱਕ ਨਹੀਂ ਪਹੁੰਚਦਾ ਹੈ । ਇਸ ਤਰ੍ਹਾਂ ਪਾਣੀ ਨਾਲ ਭਰਿਆ ਕਾਗਜ਼ ਦਾ ਕੱਪ ਜਲਣ ਤੋਂ ਬਚ ਜਾਂਦਾ ਹੈ ।

PSEB 8th Class Science Solutions Chapter 6 ਜਾਲਣ ਅਤੇ ਲਾਟ

ਪ੍ਰਸ਼ਨ 4.
ਬਾਲਣ ਕੀ ਹੈ ? ਕਿਹੜੀਆਂ ਵੱਖ-ਵੱਖ ਅਵਸਥਾਵਾਂ ਵਿੱਚ ਬਾਲਣ ਪਾਏ ਜਾਂਦੇ ਹਨ ?
ਉੱਤਰ-
ਬਾਲਣ-ਉਹ ਪਦਾਰਥ, ਜੋ ਬਲਣ ਤੇ ਤਾਪ ਅਤੇ ਪ੍ਰਕਾਸ਼ ਪੈਦਾ ਕਰਦੇ ਹਨ, ਬਾਲਣ ਕਹਾਉਂਦੇ ਹਨ | ਬਾਲਣ ਦੀਆਂ ਤਿੰਨ ਅਵਸਥਾਵਾਂ ਹਨ

  • ਠੋਸ (ਲੱਕੜੀ, ਕੋਲਾ, ਲੱਕੜੀ ਦਾ ਕੋਲਾ)
  • ਵ ਪੈਟਰੋਲ, ਮਿੱਟੀ ਦਾ ਤੇਲ, ਡੀਜ਼ਲ)
  • ਗੈਸ (ਕੁਦਰਤੀ ਗੈਸ, ਕੋਲਾ ਗੈਸ, ਬਾਇਓਗੈਸ) ਆਦਿ !

ਪ੍ਰਸ਼ਨ 5.
ਦੁਰਘਟਨਾ ਵਿੱਚ ਲੱਗੀ ਅੱਗ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ?
ਉੱਤਰ-
ਦੁਰਘਟਨਾ ਵਿੱਚ ਲੱਗੀ ਅੱਗ ਤੇ ਕਾਬੂ ਪਾਉਣ ਲਈ ਹੇਠ ਲਿਖੀਆਂ ਸ਼ਰਤਾਂ ਵਿੱਚੋਂ ਕਿਸੇ ਇੱਕ ਜ਼ਰੂਰੀ ਸ਼ਰਤ ਨੂੰ ਹਟਾਉਣ ਨਾਲ ਅੱਗ ਕਾਬੂ ਵਿੱਚ ਆ ਜਾਂਦੀ ਹੈ ।

  1. ਆਕਸੀਜਨ ਦੀ ਅਪੂਰਤੀ ਨੂੰ ਰੋਕਣ ਨਾਲ ਜਲਣਸ਼ੀਲ ਪਦਾਰਥ ਜਲਣਾ ਬੰਦ ਕਰ ਦਿੰਦਾ ਹੈ ।
  2. ਜਲਣਸ਼ੀਲ ਪਦਾਰਥ ਨੂੰ ਠੰਡਾ ਕਰਕੇ ਜਾਂ ਉਸਦਾ ਜਲਣ-ਤਾਪ ਘੱਟ ਕਰਕੇ :
  3. ਅੱਗ ਨੂੰ ਫੈਲਾਉਣ ਤੋਂ ਰੋਕਣ ਲਈ ਜਲਣਸ਼ੀਲ ਪਦਾਰਥ ਨੂੰ ਹਟਾ ਦੇਣ ਨਾਲ ।

ਪ੍ਰਸ਼ਨ 6.
ਜਲਣ ਤਾਪ, ਜਲਣਸ਼ੀਲ ਪਦਾਰਥ, ਜਾਲਣ ਲਈ ਸਹਾਇਕ ਦੀ ਜਾਲਣ ਵਿੱਚ ਜ਼ਰੂਰੀ ਲੋੜਾਂ ਦੇ ਸੰਦਰਭ ਵਿੱਚ ਵਿਆਖਿਆ ਕਰੋ ।
ਉੱਤਰ-
ਜਲਣ ਤਾਪ-ਇਹ ਇੱਕ ਨਿਮਨ ਤਾਪ ਹੈ, ਜਿਸ ਤੇ ਬਾਲਣ ਅੱਗ ਫੜ ਲੈਂਦਾ ਹੈ । ਹਰੇਕ ਪਦਾਰਥ ਦਾ ਜਲਣ ਤਾਪਮਾਨ ਨਿਸਚਿਤ ਹੁੰਦਾ ਹੈ, ਜਿਸ ਤੋਂ ਘੱਟ ਤਾਪਮਾਨ ਤੇ ਇਹ ਅੱਗ ਨਹੀਂ ਫੜਦਾ ਹੈ ।

ਜਲਣਸ਼ੀਲ ਪਦਾਰਥ-ਇਹ ਪਦਾਰਥ ਸੌਖਿਆਂ ਹੀ ਅੱਗ ਫੜ ਲੈਂਦੇ ਹਨ । ਕਾਗ਼ਜ਼, ਐੱਲ. ਪੀ. ਜੀ., ਕੱਪੜੇ ਆਦਿ ਜਲਣਸ਼ੀਲ ਪਦਾਰਥ ਹਨ । ਜਾਲਣ ਦੇ ਲਈ ਸਹਾਇਕ-ਉਹ ਪਦਾਰਥ ਜੋ ਬਾਲਣ ਜਾਂ ਜਲਣਸ਼ੀਲ ਪਦਾਰਥ ਦੀ ਜਲਣ ਵਿੱਚ ਸਹਾਇਤਾ ਕਰਦੇ ਹਨ । ਪੈਟੋਲ, ਐੱਲ. ਪੀ. ਜੀ. ਵਰਗੇ ਜਲਣਸ਼ੀਲ ਪਦਾਰਥ ਉਦੋਂ ਤੱਕ ਨਹੀਂ ਜਲਦੇ ਜਦੋਂ ਤਕ ਜਾਲਣ ਵਿੱਚ ਸਹਾਇਕ ਜਾਂ ਆਕਸੀਜਨ ਦੀ ਵੱਧ ਮਾਤਰਾ ਮੌਜੂਦ ਨਾ ਹੋਵੇ ।

ਪ੍ਰਸ਼ਨ 7.
ਦਿੱਤੀ ਹੋਈ ਸਮੀਕਰਣ :C + O2 → CO2+ 385 kJ ਵਿੱਚ ਕਾਰਬਨ ਦਾ ਕੈਲੋਰੀ ਮੁੱਲ ਪਤਾ ਕਰੋ | (Ca ਦਾ ਪੁੰਜ = 12g)
ਉੱਤਰ-
ਸਮੀਕਰਣ ਅਨੁਸਾਰ, 1 ਮੋਲ C ਜਾਂ 12 ਕਾਰਬਨ ਜਲਣ ਤੇ 385 kJ ਤਾਪ ਪੈਦਾ ਕਰਦਾ ਹੈ ।
ਇਸ ਲਈ 12 g ਕਾਰਬਨ ਤਾਪ ਪੈਦਾ ਕਰਦਾ ਹੈ = 385 kJ
1 g ਕਾਰਬਨ ਤਾਪ ਪੈਦਾ ਕਰਦਾ ਹੈ = \(\frac{385}{12} \)
ਕਾਰਬਨ ਦਾ ਕੈਲੋਰੀ ਮੁੱਲ = 32.1 kJ/g ਉੱਤਰ

ਪ੍ਰਸ਼ਨ 8.
ਕੋਕ, ਕੋਲੇ ਤੋਂ ਵਧੀਆ ਬਾਲਣ ਕਿਉਂ ਹੈ ? ਕੋਈ ਚਾਰ ਕਾਰਨ ਦੱਸੋ ।
ਉੱਤਰ-
ਕੋਕ, ਕੋਲੇ ਤੋਂ ਵਧੀਆ ਬਾਲਣ ਹੇਠ ਲਿਖੇ ਕਾਰਨਾਂ ਕਰਕੇ ਹੈ :

  • ਕੋਕ ਦਾ ਕੈਲੋਰੀ ਮੁੱਲ ਕੋਲੇ ਦੇ ਕੈਲੋਰੀ ਮੁੱਲ ਤੋਂ ਵੱਧ ਹੈ ।
  • ਕੋਕ ਦਾ ਚਲਣ ਤਾਪ ਕੋਲੇ ਦੇ ਜਲਣ ਤਾਪ ਤੋਂ ਘੱਟ ਹੈ ।
  • ਕੋਕ, ਕੋਲੇ ਤੋਂ ਘੱਟ ਧੂੰਆਂ ਪੈਦਾ ਕਰਦਾ ਹੈ |
  • ਕੋਲਾ ਜਲਣ ਕਾਰਨ ਸੀ ਪ੍ਰਦੂਸ਼ਤ CO2, SO2, ਅਤੇ CO2 ਪੈਦਾ ਹੁੰਦੇ ਹਨ, ਜਦੋਂ ਕਿ ਕੋਕ ਅਜਿਹਾ ਕੋਈ ਪ੍ਰਦੂਸ਼ਕ ਪੈਦਾ ਨਹੀਂ ਕਰਦਾ ।

ਪ੍ਰਸ਼ਨ 9.
ਗਲੋਬਲ ਵਾਰਮਿੰਗ ਨੂੰ ਸਮਝਾਓ ।
ਉੱਤਰ-
ਗਲੋਬਲ ਵਾਰਮਿੰਗ-ਵਧੇਰੇ ਬਾਲਣਾਂ ਦੇ ਜਾਣ ਨਾਲ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਮਿਲਦੀ ਹੈ । ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਵੱਧ ਮਾਤਰਾ ਗਲੋਬਲ ਵਾਰਮਿੰਗ ਦਾ ਕਾਰਨ ਬਣਦੀ ਹੈ । ਗਲੋਬਲ ਵਾਰਮਿੰਗ ਦੇ ਨਤੀਜੇ ਵਜੋਂ ਨਦੀਆਂ ਵਿੱਚ ਬਰਫ਼ ਪਿਘਲਣ ਲੱਗਦੀ ਹੈ ਅਤੇ ਸਮੁੰਦਰ ਦਾ ਜਲ ਪੱਧਰ ਵੱਧ ਜਾਂਦਾ ਹੈ ਅਤੇ ਤੱਟੀ ਖੇਤਰ ਹੜ੍ਹ ਗ੍ਰਸਤ ਹੋ ਜਾਂਦੇ ਹਨ । ਹੇਠਲੇ ਤਟੀ ਖੇਤਰ ਪੱਕੇ ਤੌਰ ਤੇ ਪਾਣੀ ਵਿੱਚ ਡੁੱਬ ਜਾਂਦੇ ਹਨ ।

ਪ੍ਰਸ਼ਨ 10.
ਤੇਜ਼ਾਬੀ ਮੀਂਹ ਕਿਸ ਨੂੰ ਕਹਿੰਦੇ ਹਨ ?
ਉੱਤਰ-
ਤੇਜ਼ਾਬੀ ਮੀਂਹ (Acid Rain)-ਕੋਲਾ ਅਤੇ ਡੀਜ਼ਲ ਦੇ ਜਾਣ ਨਾਲ ਸਲਫ਼ਰ ਡਾਈਆਕਸਾਈਡ ਗੈਸ ਨਿਕਲਦੀ ਹੈ ਜੋਕਿ ਬਹੁਤ ਹੀ ਸਾਹ ਘੁੱਟਣ ਵਾਲੀ ਅਤੇ ਵਸਤੂਆਂ ਨੂੰ ਖੋਰਨ ਵਾਲੀ ਗੈਸ ਹੈ । ਇਸ ਤੋਂ ਇਲਾਵਾ ਪੈਟੋਲ ਇੰਜਨ ਨਾਈਟਰੋਜਨ ਦੇ ਗੈਸੀ ਆਕਸਾਈਡ ਛੱਡਦੇ ਹਨ । ਸਲਫ਼ਰ ਅਤੇ ਨਾਈਟਰੋਜਨ ਦੇ ਆਕਸਾਈਡ ਮੀਂਹ ਦੇ ਪਾਣੀ ਵਿੱਚ ਘੁਲ ਕੇ ਤੇਜ਼ਾਬ ਬਣਾਉਂਦੇ ਹਨ । ਇਸ ਤੇਜ਼ਾਬ ਯੁਕਤ ਮੀਂਹ ਨੂੰ ਤੇਜ਼ਾਬੀ ਮੀਂਹ ਕਹਿੰਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੋਮਬੱਤੀ ਦੀ ਲਾਟ ਦੇ ਵੱਖ-ਵੱਖ ਭਾਗਾਂ ਦਾ ਚਿੱਤਰ ਸਹਿਤ ਵਰਣਨ ਕਰੋ !
ਉੱਤਰ-
ਮੋਮਬੱਤੀ ਲਾਟ ਦੇ ਖੇਤਰ-ਲਾਟ ਦੇ ਤਿੰਨ ਮੁੱਖ ਭਾਗ ਹਨ
(i) ਅੰਦਰੂਨੀ ਭਾਗ
(ii) ਦੀਪਤ ਭਾਗ
(ii) ਅਦੀਪਤ ਭਾਗ ।
PSEB 8th Class Science Solutions Chapter 6 ਜਾਲਣ ਅਤੇ ਲਾਟ 11
(i) ਅੰਦਰੂਨੀ ਭਾਗ-ਇਹ ਲਾਟ ਦਾ ਸਭ ਤੋਂ ਅੰਦਰੂਨੀ ਠੰਡਾ ਭਾਗ ਹੈ । ਇਸ ਵਿੱਚ ਮੋਮ ਦੇ ਵਾਸ਼ਪ ਹੁੰਦੇ ਹਨ । ਇੱਕ ਸ਼ੀਸ਼ੇ ਦੀ ਨਲੀ ਦਾ ਇੱਕ ਸਿਰਾ ਇਸ ਖੇਤਰ ਵਿੱਚ ਰੱਖੋ, ਦੂਸਰੇ ਸਿਰੇ ਨਾਲ ਸਫ਼ੈਦ ਵਾਸ਼ਪ ਨਿਕਲਦੇ ਹੋਏ ਦਿਖਾਈ ਦੇਣਗੇ, ਜਿਹਨਾਂ ਨੂੰ ਮਾਚਿਸ ਦੀ ਤੀਲੀ ਨਾਲ ਜਲਾਉਣ ਤੇ ਲਾਟ ਨਿਕਲਦੀ ਹੈ ।

(ii) ਦੀਪਤ ਖੇਤਰ-ਮੱਧ ਭਾਗ ਚਮਕੀਲਾ ਦੀਪਤ ਖੇਤਰ ਹੈ । ਇਸ ਖੇਤਰ ਵਿੱਚ ਕਾਰਬਨ ਦੇ ਅੱਧਜਲੇ ਕਣ ਹੁੰਦੇ ਹਨ । ਇਹਨਾਂ ਕਣਾਂ ਦੇ ਚਮਕਣ ਕਾਰਨ ਇਹ ਖੇਤਰ ਚਮਕੀਲਾ ਹੁੰਦਾ ਹੈ । ਇਹ ਕਣ ਲਾਟ ਤੋਂ ਧੂੰਏਂ ਅਤੇ ਕਾਜਲ ਦੇ ਰੂਪ ਵਿੱਚ ਪੈਦਾ ਹੁੰਦੇ ਹਨ ।

(iii) ਅਦੀਪਤ ਖੇਤਰ-ਇਹ ਲਾਟ ਦਾ ਸਭ ਤੋਂ ਬਾਹਰਲਾ ਭਾਗ ਹੈ, ਜਿਸਦਾ ਰੰਗ ਫਿੱਕਾ ਨੀਲਾ ਹੁੰਦਾ ਹੈ । ਇਸ ਭਾਗ ਵਿੱਚ ਆਕਸੀਜਨ, ਬਾਲਣ ਨਾਲ ਮਿਲ ਕੇ ਪੂਰਨ ਜਾਲਣ (ਦਹਿਨ ਕਰਦੀ ਹੈ । ਇਹ ਸਭ ਤੋਂ ਬਾਹਰਲਾ ਅਦੀਪਤ ਭਾਗ ਹੈ, ਜਿਸ ਦਾ ਤਾਪਮਾਨ 1800°C ਦੇ ਲਗਪਗ ਹੈ ।

ਪ੍ਰਸ਼ਨ 2.
ਵਰਣਨ ਕਰੋ-
(i) ਤੇਜ਼ ਜਾਲਣ
(ii) ਸਵੈ-ਜਾਲਣ
(iii) ਧੀਮਾ ਜਾਲਣ
(iv) ਵਿਸਫੋਟ ।
ਉੱਤਰ-
(i) ਤੇਜ਼ ਜਾਲਣ (Rapid Combustion)-ਉਹ ਆਕਸੀਕਰਨ ਅਭਿਕਿਰਿਆ, ਜਿਸ ਵਿੱਚ ਪ੍ਰਕਾਸ਼ ਅਤੇ ਉਸ਼ਮਾ ਬਹੁਤ ਘੱਟ ਸਮੇਂ ਵਿੱਚ ਪੈਦਾ ਹੋ ਜਾਂਦੇ ਹਨ, ਤੇਜ਼ ਜਾਲਣ ਕਹਾਉਂਦੀ ਹੈ । ਉਦਾਹਰਨ ਲਈ ਜਦੋਂ ਬਲਦੀ ਹੋਈ ਤੀਲੀ ਨੂੰ ਗੈਸ ਬਰਨਰ ਦੇ ਨੇੜੇ ਲਿਆਂਦਾ ਜਾਂਦਾ ਹੈ, ਤਾਂ ਗੈਸ ਤੇਜ਼ ਗਤੀ ਨਾਲ ਜਲਣਾ ਸ਼ੁਰੂ ਕਰ ਦਿੰਦੀ ਹੈ । ਇਸ ਤਰ੍ਹਾਂ ਮੋਮਬੱਤੀ ਦੀ ਬੱਤੀ ਬਲਣ ਲੱਗ ਪੈਂਦੀ ਹੈ । ਜਦੋਂ ਮਾਚਿਸ ਦੀ ਜਲਦੀ ਹੋਈ ਤੀਲੀ, ਇਸਦੇ ਸੰਪਰਕ ਵਿੱਚ ਲਿਆਈ ਜਾਂਦੀ ਹੈ ਤਾਂ ਇਹ ਜਵਾਲਾ ਪ੍ਰਕਾਸ਼ ਅਤੇ ਤਾਪ ਪੈਦਾ ਕਰਦੀ ਹੈ ।

(ii) ਸਵੈ-ਜਾਲਣ (Spontaneous Combustion)-ਉਹ ਜਾਲਣ, ਜੋ ਬਾਹਰੀ ਤਾਪ ਦੀ ਸਹਾਇਤਾ ਤੋਂ ਬਿਨਾਂ ਸੰਭਵ ਹੋਵੇ, ਸਵੈ ਜਲਣ ਕਹਾਉਂਦਾ ਹੈ । | ਸਫ਼ੈਦ ਫ਼ਾਸਫੋਰਸ ਸਵੈ-ਜਾਲਣ ਦਾ ਵਧੀਆ ਉਦਾਹਰਨ ਹੈ ।

(iii) ਧੀਮਾ ਜਾਲਣ (Slow Combustion)-ਇਹ ਇਕ ਧੀਮੀ ਆਕਸੀਕਰਨ ਅਭਿਕਿਰਿਆ ਹੈ । ਇਸ ਵਿੱਚ ਪ੍ਰਕਾਸ਼ ਪੈਦਾ ਨਹੀਂ ਹੁੰਦਾ । ਇਸ ਅਭਿਕਿਰਿਆ ਤੋਂ ਨਿਕਲਣ ਵਾਲੀ ਤਾਪ ਦੀ ਮਾਤਰਾ ਇੰਨੀ ਘੱਟ ਹੁੰਦੀ ਹੈ ਕਿ ਇਸ ਦਾ ਅਨੁਭਵ ਨਹੀਂ ਹੁੰਦਾ ।
ਲੋਹੇ ਨੂੰ ਜੰਗ ਲੱਗਣਾ ਅਤੇ ਸਾਹ ਕਿਰਿਆ ਧੀਮੀ ਜਾਲਣ ਕਿਰਿਆ ਦੇ ਉਦਾਹਰਨ ਹਨ ।

PSEB 8th Class Science Solutions Chapter 6 ਜਾਲਣ ਅਤੇ ਲਾਟ

(iv) ਵਿਸਫੋਟ-ਜਿਸ ਜਾਲਣ ਅਭਿਕਿਰਿਆ ਵਿੱਚ ਜਲਣ ਤੇ ਕਈ ਗੈਸਾਂ ਦੇ ਮਿਸ਼ਰਣ ਨਾਲ ਵੱਡੀ ਮਾਤਰਾ ਵਿੱਚ ਪ੍ਰਕਾਸ਼ ਅਤੇ ਊਸ਼ਮਾ ਪੈਦਾ ਹੁੰਦੀ ਹੈ, ਵਿਸਫੋਟ ਕਹਾਉਂਦੀ ਹੈ । ਦੀਵਾਲੀ ਦੇ ਦਿਨਾਂ ਵਿੱਚ ਕਈ ਪਟਾਖੇ ਸਿਰਫ਼ ਦਬਾਅ ਪਾਉਣ ਤੇ ਚੱਲਦੇ ਹਨ । ਇਸ ਅਭਿਕਿਰਿਆ ਵਿੱਚ ਰਸਾਇਣਾਂ ਨੂੰ ਆਕਸੀਕਰਨ ਬਹੁਤ ਤੇਜ਼ੀ ਨਾਲ ਹੁੰਦਾ ਹੈ, ਜਿਸਦੇ ਨਤੀਜੇ ਵਜੋਂ ਕਈ ਗੈਸਾਂ ਦੇ ਮਿਸ਼ਰਣ ਦੇ ਨਾਲ ਪ੍ਰਕਾਸ਼ ਅਤੇ ਤਾਪ ਦੀ ਬਹੁਤ ਵੱਡੀ ਮਾਤਰਾ ਪੈਦਾ ਹੁੰਦੀ ਹੈ । ਬੰਦੂਕ ਤੋਂ ਦਾਗੀ ਗੋਲੀ ਵੀ ਇੱਕ ਵਿਸਫੋਟ ਹੈ ।