PSEB 8th Class Science Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ

Punjab State Board PSEB 8th Class Science Book Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ Textbook Exercise Questions, and Answers.

PSEB Solutions for Class 8 Science Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ

PSEB 8th Class Science Guide ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ Textbook Questions and Answers

ਪ੍ਰਸ਼ਨ 1. ਖਾਲੀ ਸਥਾਨ ਭਰੋ
(ਉ) ਸੂਖ਼ਮਜੀਵ …………… ਦੀ ਸਹਾਇਤਾ ਨਾਲ ਵੇਖੇ ਜਾ ਸਕਦੇ ਹਨ ।
(ਅ) ਨੀਲੀ ਹਰੀ ਕਾਈ ………… ਨੂੰ ਸਿੱਧਾ ਹੀ ਹਵਾ ਵਿੱਚੋਂ ਸਥਿਰੀਕਰਨ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ ।
(ਇ) ਅਲਕੋਹਲ ………… ਦੀ ਮਦਦ ਨਾਲ ਤਿਆਰ ਕੀਤੀ ਜਾਂਦੀ ਹੈ ।
(ਸ) ਹੈਜ਼ਾ …………. ਕਾਰਨ ਫੈਲਦਾ ਹੈ ।
ਉੱਤਰ-
(ੳ) ਸੂਖ਼ਮਦਰਸ਼ੀ
(ਅ) ਨਾਈਟਰੋਜਨ
(ਬ) ਖ਼ਮੀਰ
(ਸ) ਜੀਵਾਣੂਆਂ ।

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ?
(ੳ) ਖਮੀਰ ਦੀ ਵਰਤੋਂ ਹੇਠ ਲਿਖਿਆਂ ਵਿੱਚੋਂ ਕਿਸਦੀ ਤਿਆਰੀ ਲਈ ਕੀਤੀ ਜਾਂਦੀ ਹੈ ?
(i) ਚੀਨੀ (ਖੰਡ) .
(ii) ਸ਼ਰਾਬ
(iii) ਹਾਈਡਰੋਕਲੋਰਿਕ ਐਸਿਡ
(iv) ਆਕਸੀਜਨ ।
ਉੱਤਰ-
(ii) ਸ਼ਰਾਬ

(ਅ) ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਤੀਜੈਵਿਕ ਦਵਾਈ ਹੈ ?
(i) ਸੋਡੀਅਮ ਬਾਈਕਾਰਬੋਨੇਟ
(ii) ਸਟਰੈਪਟੋਮਾਈਸੀਨ
(iii) ਅਲਕੋਹਲ (ਸ਼ਰਾਬ)
(iv) ਖਮੀਰ !
ਉੱਤਰ-
(ii) ਸਟਰੈਪਟੋਮਾਈਸੀਨ ।

(ਈ) ਮਲੇਰੀਆ ਫੈਲਾਉਣ ਵਾਲੇ ਪ੍ਰੋਟੋਕੋਆ ਦਾ ਵਾਹਕ ਹੈ ।
(i) ਮਾਦਾ ਐਨਾਫ਼ਲੀਜ਼ ਮੱਛਰ
(ii) ਕਾਕਰੋਚ
(iii) ਘਰੇਲੂ ਮੱਖੀ
(iv) ਤਿੱਤਲੀ ।
ਉੱਤਰ-
(i) ਮਾਦਾ ਐਨਾਫਲੀਜ਼ ਮੱਛਰ ।

(ਸ) ਛੂਤ ਦੇ ਰੋਗਾਂ ਦਾ ਆਮ ਵਾਹਕ ਹੈ
(i) ਕੀੜੀ
(ii) ਘਰੇਲੂ ਮੱਖੀ
(iii) ਪਤੰਗਾ
(iv) ਮੱਕੜੀ ।
ਉੱਤਰ-
(ii) ਘਰੇਲੂ ਮੱਖੀ ।

(ਹ) ਬਰੈੱਡ ਜਾਂ ਇਡਲੀ ਦੇ ਗੁੰਨ੍ਹ ਕੇ ਰੱਖੇ ਆਟੇ ਦੇ ਫੁੱਲਣ ਦਾ ਕਾਰਨ ਹੈ ।
(i) ਤਾਪ
(ii) ਪੀਸਣ ਕਰਕੇ
(iii) ਖਮੀਰ ਸੈੱਲਾਂ ਦਾ ਵਾਧਾ
(iv) ਗੁਣ ਕਰਕੇ ।
ਉੱਤਰ-
(iii) ਖਮੀਰ ਸੈੱਲਾਂ ਦਾ ਵਾਧਾ

(ਕ) ਖੰਡ ਨੂੰ ਅਲਕੋਹਲ (ਸ਼ਰਾਬ) ਵਿੱਚ ਬਦਲਣ ਦੀ ਕਿਰਿਆ ਨੂੰ ਕਹਿੰਦੇ ਹਨ ।
(i) ਨਾਈਟਰੋਜਨ ਦਾ ਸਥਿਰੀਕਰਨ
(ii) ਉੱਲੀ ਦਾ ਉੱਗਣਾ
(iii) ਖਮੀਰਨ ਕਿਰਿਆ
(iv) ਲਾਗ ਦਾ ਹੋਣਾ |
ਉੱਤਰ-
(iii) ਖਮੀਰਨ ਕਿਰਿਆ ।

ਪ੍ਰਸ਼ਨ 3.
ਕਾਲਮ (ੴ) ਵਿਚਲੇ ਜੀਵ ਅਤੇ ਕਾਲਮ (ਅ) ਵਿਚਲੀ ਕਿਰਿਆ ਦਾ ਸਹੀ ਮਿਲਾਨ ਕਰੋ

‘ਉ’ ‘ਅ’
(1) ਜੀਵਾਣੂ (ਉ) ਨਾਈਟਰੋਜਨ ਸਥਿਰੀਕਰਨ
(2) ਰਾਈਜ਼ੋਬੀਅਮ (ਅ) ਦਹੀਂ ਦਾ ਜੰਮਣਾ
(3) ਲੈਕਟੋਬੈਸੀਲਸ (ਇ) ਬਰੈੱਡ ਬਣਾਉਣਾ
(4) ਖ਼ਮੀਰ (ਸ) ਮਲੇਰੀਆ ਫੈਲਣ ਦਾ ਕਾਰਨ
(5) ਪ੍ਰੋਟੋਜ਼ੋਆ (ਹ) ਹੈਜ਼ਾ ਫੈਲਣ ਦਾ ਕਾਰਨ
(6) ਵਿਸ਼ਾਣੂ (ਕ) ਏਡਜ਼ ਫੈਲਣ ਦਾ ਕਾਰਨ
(ਪ) ਪਿੰਡ ਬਣਾਉਣਾ ।

ਉੱਤਰ-

(1) ਜੀਵਾਣੂ (ਕ) ਏਡਜ਼ ਫੈਲਣ ਦਾ ਕਾਰਨ
(2) ਰਾਈਜ਼ੋਬੀਅਮ (ਉ) ਨਾਈਟਰੋਜਨ ਸਥਿਰੀਕਰਨ
(3) ਲੈਕਟੋਬੈਸੀਲਸ (ਅ) ਦਹੀਂ ਦਾ ਜੰਮਣਾ
(4) ਖ਼ਮੀਰ (ਇ) ਬਰੈਂਡ ਬਣਾਉਣਾ
(5) ਪ੍ਰੋਟੋਜ਼ੋਆ (ਸ) ਮਲੇਰੀਆ ਫੈਲਣ ਦਾ ਕਾਰਨ
(6) ਵਿਸ਼ਾਣੂ (ਹ) ਪ੍ਰਤੀਪਿੰਡ ਬਣਾਉਣਾ ।

ਪ੍ਰਸ਼ਨ 4.
ਕੀ ਸੂਖ਼ਮਜੀਵਾਂ ਨੂੰ ਨੰਗੀ ਅੱਖ ਨਾਲ ਵੇਖਿਆ ਜਾ ਸਕਦਾ ਹੈ ? ਜੇ ਨਹੀਂ ਤਾਂ ਇਹ ਕਿਵੇਂ ਵੇਖੇ ਜਾ ਸਕਦੇ ਹਨ ?
ਉੱਤਰ-
ਸੂਖ਼ਮਜੀਵ ਬਹੁਤ ਹੀ ਛੋਟੇ ਜੀਵ ਹੁੰਦੇ ਹਨ ਜਿਨ੍ਹਾਂ ਨੂੰ ਬਿਨਾਂ ਯੰਤਰ ਨਾਲ ਦੇਖਣਾ ਸੰਭਵ ਨਹੀਂ ਹੈ । ਕੁੱਝ ਸੂਖ਼ਮਜੀਵਾਂ ਨੂੰ ਸਾਧਾਰਨ ਸੂਖ਼ਮਦਰਸ਼ੀ (ਉੱਤਲ ਲੈਂਸ ਦੁਆਰਾ ਦੇਖੇ ਜਾ ਸਕਦੇ ਹਨ | ਪਰ ਆਮ ਤੌਰ ਤੇ ਸੂਖ਼ਮਦਰਸ਼ੀ ਦੁਆਰਾ ਹੀ ਇਹਨਾਂ ਨੂੰ ਦੇਖਣਾ ਸੰਭਵ ਹੈ ।

ਪ੍ਰਸ਼ਨ 5.
ਸੂਖ਼ਮਜੀਵਾਂ ਦੇ ਮੁੱਖ ਵਰਗ (Group) ਕਿਹੜੇ-ਕਿਹੜੇ ਹਨ ?
ਉੱਤਰ-
ਸੂਖ਼ਮਜੀਵਾਂ ਦੇ ਮੁੱਖ ਵਰਗ ਹਨ

  • ਜੀਵਾਣੁ
  • ਉੱਲੀਆਂ
  • ਪ੍ਰੋਟੋਜ਼ੋਆ
  • ਕਾਈਆਂ
  • ਵਿਸ਼ਾਣੁ ।

ਪ੍ਰਸ਼ਨ 6.
ਉਨ੍ਹਾਂ ਸੂਖਮਜੀਵਾਂ ਦੇ ਨਾਂ ਦੱਸੋ, ਜੋ ਮਿੱਟੀ ਵਿੱਚੋਂ ਵਾਯੂਮੰਡਲ ਵਿਚਲੀ ਨਾਈਟ੍ਰੋਜਨ ਦਾ ਸਥਿਰੀਕਰਨ ਕਰਦੇ ਹਨ ।
ਉੱਤਰ-

  • ਰਾਈਜ਼ੋਬੀਅਮ ਜੀਵਾਣੁ
  • ਨੀਲੇ-ਹਰੇ ਸ਼ੈਵਾਲ ।

ਪ੍ਰਸ਼ਨ 7.
ਸਾਡੇ ਜੀਵਨ ਵਿੱਚ ਸੂਖ਼ਮਜੀਵਾਂ ਦੇ ਉਪਯੋਗਾਂ ਬਾਰੇ ਦਸ ਲਾਈਨਾਂ ਲਿਖੋ ।
ਉੱਤਰ-
ਸੂਖ਼ਮਜੀਵ ਜੀਵਾਣੂ, ਉੱਲੀ, ਸ਼ੈਵਾਲ, ਪ੍ਰੋਟੋਜ਼ੋਆ ਆਦਿ ਦੇ ਰੂਪ ਹਨ । ਇਹਨਾਂ ਦੇ ਉਪਯੋਗ ਹੇਠ ਲਿਖੇ ਹਨ :ਜੀਵਾਣੂ ਦੇ ਉਪਯੋਗ :

  1. ਦਹੀਂ ਤੇ ਪਨੀਰ ਬਣਾਉਣ ਦੇ ਲਈ ।
  2. ਸ਼ਰਾਬ ਤੇ ਸਿਰਕਾ ਬਣਾਉਣ ਦੇ ਲਈ ।
  3. ਚਮੜੇ ਦੀ ਸਫ਼ਾਈ ਦੇ ਲਈ । ਉੱਲੀ ਦੇ ਉਪਯੋਗ :
  4. ਡੱਬਲ ਰੋਟੀ ਅਤੇ ਕੇਕ ਬਣਾਉਣ ਲਈ ।
  5. ਖੁੰਬਾਂ ਖਾਣ ਲਈ ।
  6. ਦਵਾਈਆਂ ਲਈ । ਕਾਈ ਦੇ ਉਪਯੋਗ
  7. ਡਾਇਟਮ ਦੀ ਸੈੱਲ ਕਿੱਤੀ ਸਿਲੀਕਾ ਦਾ ਕੁਦਰਤੀ ਰੂਪ ਹੈ ।
  8. ਕਈ ਕਾਈਆਂ, ਸਮੁੰਦਰੀ ਭੋਜਨ ਦੇ ਰੂਪ ਵਿੱਚ ਵਰਤੇ ਜਾਂਦੇ ਹਨ ।
  9. ਭੋਜਨ ਲੜੀ ਲਈ ।
  10. ਟਿਸ਼ੂ ਪ੍ਰਵਰਧਨ ਲਈ ।

ਪ੍ਰਸ਼ਨ 8.
ਸੂਖ਼ਮਜੀਵਾਂ ਦੁਆਰਾ ਹੋਣ ਵਾਲੀਆਂ ਹਾਨੀਆਂ ਦੀ ਵਿਆਖਿਆ ਕਰੋ ।
ਉੱਤਰ-
ਸੂਖ਼ਮਜੀਵਾਂ ਦੁਆਰਾ ਹੋਣ ਵਾਲੀਆਂ ਹਾਨੀਆਂ

  • ਪੌਦਿਆਂ ਅਤੇ ਜਾਨਵਰਾਂ ਵਿੱਚ ਬਿਮਾਰੀਆਂ ਦਾ ਕਾਰਨ |
  • ਖਾਦ ਪਦਾਰਥ ਦੇ ਸੰਦੁਸ਼ਣ ਦਾ ਕਾਰਨ ।
  • ਕੱਪੜੇ, ਚਮੜੇ ਆਦਿ ਦੇ ਭ੍ਰਿਸ਼ਟ ਹੋਣ ਦਾ ਕਾਰਨ ।
  • ਸੂਖ਼ਮਜੀਵ ਖਾਦ ਪਦਾਰਥ ਨੂੰ ਹੇਠ ਲਿਖੇ ਤਰੀਕੇ ਨਾਲ ਸੰਦੂਸ਼ਿਤ ਕਰਦੇ ਹਨ ।

(ਉ) ਅਣੂਆਂ ਨੂੰ ਅਘਟਿਤ ਕਰਕੇ ਬਦਬੂਦਾਰ ਯੋਗਿਕ ਪੈਦਾ ਕਰਦਾ ਹੈ ।
(ਅ) ਜ਼ਹਿਰੀਲੇ ਪਦਾਰਥ ਪੈਦਾ ਕਰਦੇ ਹਨ ।
(ੲ) ਖਾਦ ਪਦਾਰਥਾਂ ਨੂੰ ਜ਼ਹਿਰੀਲਾ ਬਣਾਉਣ ਦਾ ਕੰਮ ਕਰਦੇ ਹਨ ।

ਪ੍ਰਸ਼ਨ 9.
ਪ੍ਰਤੀਜੈਵਿਕ ਦਵਾਈਆਂ ਕੀ ਹਨ ? ਪ੍ਰਤੀਜੈਵਿਕ ਦਵਾਈਆਂ ਲੈਣ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਪ੍ਰਤੀਜੈਵਿਕ (Antibodies)-ਪਤੀਜੈਵਿਕ ਇੱਕ ਅਜਿਹੀ ਦਵਾਈ ਹੈ ਜੋ ਲਹੁ ਦੇ ਅੰਦਰ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਜੀਵਾਣੂਆਂ ਨੂੰ ਮਾਰਦੀ ਹੈ । ਪ੍ਰਤੀਜੈਵਿਕ ਦਵਾਈਆਂ ਜੀਵਾਣੂਆਂ, ਉੱਲੀਆਂ ਅਤੇ ਸੂਖ਼ਮਜੀਵਾਂ ਤੋਂ ਪ੍ਰਾਪਤ ਹੁੰਦੀ ਹੈ । ਉਦਾਹਰਨ-ਪੈਨਸਲੀਨ, ਟੈਟਰਾਸਾਈਕਲੀਨ, ਸਟਰੈਪਟੋਮਾਈਸੀਨ ਆਦਿ । ਅਲੈਗਜੈਂਡਰ ਫਲੇਮਿੰਗ, ਇਕ ਅੰਗੇਜ਼ ਵਿਗਿਆਨੀ ਨੇ 1929 ਵਿੱਚ ਪੈਨਸਲੀਨ ਦੀ ਖੋਜ ਕੀਤੀ । ਸਾਵਧਾਨੀਆਂ-ਪ੍ਰਤੀਜੈਵਿਕ ਲੈਂਦੇ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ –

  • ਪ੍ਰਤੀਜੈਵਿਕ ਡਾਕਟਰ ਦੀ ਸਲਾਹ ਨਾਲ ਲੈਣੇ ਚਾਹੀਦੇ ਹਨ ।
  • ਡਾਕਟਰ ਦੁਆਰਾ ਲਿਖੀਆਂ ਦਵਾਈਆਂ ਦਾ ਕੋਰਸ ਪੂਰਾ ਕਰਨਾ ਚਾਹੀਦਾ ਹੈ ।
  • ਪ੍ਰਤੀਜੈਵਿਕ ਖਾਂਸੀ ਅਤੇ ਸਰਦੀ ਤੇ ਅਸਰ ਨਹੀਂ ਪਾਉਂਦੇ ਕਿਉਂਕਿ ਇਹ ਵਿਸ਼ਾਣੂਆਂ ਦੁਆਰਾ ਸੰਚਾਰਿਤ ਹੁੰਦੇ ਹਨ ।

PSEB Solutions for Class 8 Science ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ Important Questions and Answers

(A) ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਹੇਠ ਦਿੱਤੀ ਸਲਾਈਡ ਕਿਸ ਸੂਖਮਜੀਵ ਦੀ ਹੈ ?
PSEB 8th Class Science Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ 1
(ਉ) ਸਪਾਇਰੋਗਾਇਰਾ
(ਅ) ਅਮੀਬਾ
(ੲ) ਛੜ ਆਕਾਰ ਦੇ ਜੀਵਾਣੁ ॥
(ਸ) ਡਬਲਰੋਟੀ ਦੀ ਉੱਲੀ ।
ਉੱਤਰ-
(ੲ) ਛੜ ਆਕਾਰ ਦੇ ਜੀਵਾਣੂ ॥

2. ਸੂਖਮਦਰਸ਼ੀ ਰਾਹੀਂ ਹੇਠਾਂ ਦਰਸਾਈ ਗਈ ਸਲਾਈਡ ਕਿਸ ਸੂਖਮਜੀਵ ਦੀ ਹੈ ?
PSEB 8th Class Science Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ 2
(ਉ) ਅਮੀਬਾ
(ਅ) ਜੀਵਾਣੂ
(ਈ) ਪੈਰਾਮੀਸ਼ੀਅਮ
(ਸ) ਵਿਸ਼ਾ |
ਉੱਤਰ-
(ਸ) ਵਿਸ਼ਾਣੂ ।

3. ਹੇਠ ਲਿਖੇ ਸੂਖਮਜੀਵਾਂ ਵਿੱਚੋਂ ਕਿਹੜੇ ਸੂਖਮਜੀਵ ਨੂੰ ਸਿਰਫ ਸੂਖਮਦਰਸ਼ੀ ਨਾਲ ਹੀ ਵੇਖਿਆ ਜਾ ਸਕਦਾ ਹੈ ?
(ਉ) ਵਿਸ਼ਾਣੂ
(ਅ) ਜੀਵਾਣੂ
(ਈ) ਖਮੀਰ
(ਸ) ਇਹ ਸਾਰੇ ।
ਉੱਤਰ-
(ਸ) ਇਹ ਸਾਰੇ ।

4. ਅੱਜ ਜਮਾਤ ਵਿੱਚ ਅਧਿਆਪਕ ਨੇ ਵਿਦਿਆਰਥੀਆਂ ਨੂੰ ਸੂਖਮਦਰਸ਼ੀ ਰਾਹੀਂ ਹੇਠਾਂ ਦਰਸਾਈ ਗਈ ਸਲਾਈਡ ਦਿਖਾਈ, ਇਹ ਸਲਾਈਡ ਕਿਸ ਸੂਖਮਜੀਵ ਦੀ ਹੈਂ ?
PSEB 8th Class Science Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ 3
(ਉ) ਅਮੀਬਾ
(ਅ) ਜੀਵਾਣੂ
(ਈ) ਪੈਰਾਮੀਸ਼ੀਅਮ
(ਸ) ਮੈਨੀਸੀਲੀਅਮ
ਉੱਤਰ-
(ੲ) ਪੈਰਾਮੀਸ਼ੀਅਮ ।

5. ਅੱਜ ਜਮਾਤ ਵਿੱਚ ਅਧਿਆਪਕ ਨੇ ਵਿਦਿਆਰਥੀਆਂ ਨੂੰ ਸੂਖਮਦਰਸ਼ੀ ਰਾਹੀਂ ਹੇਠਾਂ ਦਰਸਾਈ ਗਈ ਸਲਾਈਡ ਦਿਖਾਈ, ਇਹ ਸਲਾਈਡ ਕਿਸ ਸੂਖਮਜੀਵ ਦੀ ਹੈ ?
PSEB 8th Class Science Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ 4
(ਉ) ਅਮੀਬਾ
(ਅ) ਪੈਰਾਮੀਸ਼ੀਅਮ
(ਇ) ਨਿਉਰਾਨ
(ਸ) ਹਾਈਡਾ ॥
ਉੱਤਰ-
(ਉ) ਅਮੀਬਾ ।

6. ਖਮੀਰ ਦੀ ਵਰਤੋਂ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ ?
(ੳ) ਖੰਡ (ਚੀਨੀ
(ਅ) ਅਲਕੋਹਲ
(ੲ) ਹਾਈਡਰੋਕਲੋਰਿਕ ਐਸਿਡ
(ਸ) ਆਕਸੀਜਨ ॥
ਉੱਤਰ-
(ਅ) ਅਲਕੋਹਲ ॥

7. ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਤੀਜੈਵਿਕ ਦਵਾਈ ਹੈ ?
(ੳ) ਸੋਡੀਅਮ ਬਾਈਕਾਰਬੋਨੇਟ
(ਅ) ਸਟਰੈਪਟੋਮਾਈਸੀਨ
(ਇ) ਅਲਕੋਹਲ .
(ਸ) ਖਮੀਰ ।
ਉੱਤਰ-
(ਅ) ਸਟਰੈਪਟੋਮਾਈਸੀਨ ।

8. ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜ਼ੋਆ ਦਾ ਵਾਹਕ ਹੈ
(ਉ) ਮਾਦਾ ਐਨਾਫਲੀਜ਼ ਮੱਛਰ
(ਅ) ਕਾਕਰੋਚ
(ਈ) ਘਰੇਲੂ ਮੱਖੀ
(ਸ) ਤਿੱਤਲੀ ।
ਉੱਤਰ-
(ਉ) ਮਾਦਾ ਐਨਾਫਲੀਜ਼ ਮੱਛਰ ।

9. ਛੂਤ ਦੇ ਰੋਗਾਂ ਦਾ ਆਮ ਵਾਹਕ ਹੈ
(ਉ) ਕੀੜੀ ।
(ਅ) ਘਰੇਲੂ ਮੱਖੀ
(ਇ) ਪਤੰਗਾਂ
(ਸ) ਮੱਕੜੀ ।
ਉੱਤਰ-
(ਅ) ਘਰੇਲੂ ਮੱਖੀ ।

10. ਬਰੈਡ ਜਾਂ ਇਡਲੀ ਦੇ ਗੰਨ ਕੇ ਰੱਖੇ ਆਟੇ ਦੇ ਫੁੱਲਣ ਦਾ ਕਾਰਨ ਹੈ
(ਉ) ਤਾਪ
(ਅ) ਪੀਸਣ ਕਰਕੇ
(ਇ) ਖਮੀਰ ਸੈੱਲਾਂ ਦਾ ਵਾਧਾ
(ਸ) ਗੁੰਨ੍ਹਣ ਕਰਕੇ ।
ਉੱਤਰ-
(ਇ) ਖਮੀਰ ਸੈੱਲਾਂ ਦਾ ਵਾਧਾ ।

11. ਖੰਡ ਨੂੰ ਅਲਕੋਹਲ (ਸ਼ਰਾਬ ਵਿੱਚ ਬਦਲਣ ਦੀ ਕਿਰਿਆ ਨੂੰ ਕਹਿੰਦੇ ਹਨ ।
(ਉ) ਨਾਈਟਰੋਜਨ ਦਾ ਸਥਿਰੀਕਰਨ
(ਆ) ਉੱਲੀ ਦਾ ਉੱਗਣਾ
(ੲ) ਖਮੀਰਨ ਕਿਰਿਆ
(ਸ) ਲਾਗ ਦਾ ਹੋਣਾ ।
ਉੱਤਰ-
(ੲ) ਖਮੀਰਨ ਕਿਰਿਆ ।

12. ਸੂਖਮਜੀਵਾਂ ਨੂੰ ਵੇਖਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ?
(ਉ) ਵੱਡਦਰਸ਼ੀ
(ਅ) ਸੂਖਮਦਰਸ਼ੀ
(ਈ) ਦੂਰਦਰਸ਼ੀ
(ਸ) ਉੱਪਰ ਦਿੱਤੇ ਸਾਰੇ ।
ਉੱਤਰ-
(ਅ) ਸੂਖਮਦਰਸ਼ੀ ।

13. ਹੇਠਾਂ ਦਿੱਤਿਆਂ ਵਿਚੋਂ ਕਿਹੜਾ ਸੂਖਮ ਜੀਵ ਹੈਜ਼ਾ ਫੈਲਾਉਣ ਲਈ ਜ਼ਿੰਮੇਵਾਰ ਹੁੰਦਾ ਹੈ ?
(ਉ) ਵਿਸ਼ਾਣੂ
(ਅ) ਪ੍ਰੋਟੋਜ਼ੋਆ
(ਏ) ਜੀਵਾਣੂ
(ਸ) ਇਹਨਾਂ ਵਿਚੋਂ ਕੋਈ ਵੀਂ ਨਹੀਂ ।
ਉੱਤਰ-
(ੲ) ਜੀਵਾਣੂ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਖ਼ਾਲੀ ਥਾਂ ਭਰੋ

1. ਐਂਟਅਮੀਬਾ ……… ਰੋਗ ਫੈਲਾਉਂਦਾ ਹੈ ।
ਉੱਤਰ-
ਅਮੀਬਾ ਪੇਚਿਸ਼

2. ………………. ਦੁਆਰਾ ਚਮੜੀ ਰੋਗ ਰਿੰਗ ਵਰਮ ਫੈਲਾਉਂਦਾ ਹੈ ।
ਉੱਤਰ-
ਉੱਲੀ

3. ਗ੍ਰੰਥੀਕਾਵਾਂ ਯੁਕਤ ਪੌਦਿਆਂ ਦੀਆਂ ਜੜ੍ਹਾਂ ਵਿੱਚ ਨਾਈਟਰੋਜਨ ਸਥਿਰੀਕਰਨ ਜੀਵਾਣੂ ਪਾਏ ਜਾਂਦੇ ਹਨ, ਉਹਨਾਂ ਨੂੰ ……….. ਕਹਿੰਦੇ ਹਨ ।
ਉੱਤਰ-
ਰਾਈਜ਼ੋਬੀਅਮ

4. ਕਣਕ ਦੇ ਪੌਦਿਆਂ ਵਿੱਚ ਕਵਕ ਨਾਲ ਫੈਲਿਆ ਰੋਗ ……… ਹੈ ।
ਉੱਤਰ-
ਰਸਟ

5. ਸਾਰੀਆਂ ਖੁੰਭਾਂ ……….. ਨਹੀਂ ਹੁੰਦੀਆਂ ।
ਉੱਤਰ-
ਖਾਣ ਯੋਗ

6. ਦਹੀਂ ਜਮਾਉਣ ਵਾਲੇ ਜੀਵਾਣੂ ……….. ਹਨ ।
ਉੱਤਰ-
ਲੈਕਟੋਬੇਸੀਲਸ

7. ਆਮ ਜ਼ੁਕਾਮ ………… ਸੰਕਰਮਣ ਦੁਆਰਾ ਫੈਲਦਾ ਹੈ ।
ਉੱਤਰ-
ਵਿਸ਼ਾਣੂ

8. ਪੈਨਸਲੀਨ ਦੀ ਖੋਜ ……… ਨੇ ਕੀਤੀ ।
ਉੱਤਰ-
ਅਲੈਗਜ਼ੈਂਡਰ ਫਲੇਮਿੰਗ

9. ਸਜੀਵਾਂ ਦਾ ਵਰਗੀਕਰਨ …………. ਵਿਸ਼ੇਸ਼ਤਾਵਾਂ ਤੇ ਨਿਰਭਰ ਕਰਦਾ ਹੈ ।
ਉੱਤਰ-
ਸਮਾਨ

10. ਕੀਟ ਜੋ ਵਾਹਨ ਦਾ ਕੰਮ ਕਰਦੇ ਹਨ ………….. ਕਹਾਉਂਦੇ ਹਨ ।
ਉੱਤਰ-
ਵਾਹਕ ।

ਪ੍ਰਸ਼ਨ 2. ਸੂਖ਼ਮਦਰਸ਼ੀ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਸੂਖ਼ਮਦਰਸ਼ੀ (Microscope-ਇਹ ਇੱਕ ਪ੍ਰਕਾਸ਼ੀ ਯੰਤਰ ਹੈ ਜਿਸ ਦੁਆਰਾ ਬਹੁਤ ਹੀ ਛੋਟੇ ਜੀਵਾਂ, ਸੂਖ਼ਮਜੀਵਾਂ ਨੂੰ ਦੇਖਿਆ ਜਾ ਸਕਦਾ ਹੈ ।

ਪ੍ਰਸ਼ਨ 3.
ਕਿਹੜੇ ਸੂਖ਼ਮਜੀਵ ਸਜੀਵ ਅਤੇ ਨਿਰਜੀਵ ਦੀ ਸੀਮਾ ਤੇ ਮੌਜੂਦ ਹਨ ?
ਉੱਤਰ-
ਵਿਸ਼ਾਣੂ (Virus) ।

ਪ੍ਰਸ਼ਨ 4.
ਕੋਈ ਚਾਰ ਪ੍ਰਤੀਜੈਵਿਕਾਂ ਦੇ ਨਾਂ ਲਿਖੋ ।
ਉੱਤਰ-

  • ਪੈਨਸਲੀਨ
  • ਸਟਰੈਪਟੋਮਾਈਸੀਨ
  • ਟੈਟਰਾਸਾਈਕਲੀਨ
  • ਗਰੈਮੇਸੀਡੀਨ ।

ਪ੍ਰਸ਼ਨ 5.
ਸੂਖ਼ਮਜੀਵ ਕੀ ਹਨ ?
ਉੱਤਰ-
ਸੂਖਮਜੀਵ-ਉਹ ਛੋਟੇ ਜੀਵ ਹਨ ਜੋ ਨੰਗੀ ਅੱਖ ਨਾਲ ਨਹੀਂ ਦੇਖੇ ਜਾ ਸਕਦੇ ।

ਪ੍ਰਸ਼ਨ 6.
ਸੂਖ਼ਮਜੀਵਾਂ ਦੇ ਮੁੱਖ ਵਰਗਾਂ ਦੇ ਨਾਂ ਲਿਖੋ ।
ਉੱਤਰ-
ਸੂਖ਼ਮਜੀਵਾਂ ਦੇ ਮੁੱਖ ਵਰਗ ਹਨ

  • ਜੀਵਾਣੂ
  • ਉੱਲੀ
  • ਪ੍ਰੋਟੋਜ਼ੋਆ
  • ਕਾਈ
  • ਵਿਸ਼ਾਣੂ !

ਪ੍ਰਸ਼ਨ 7.
ਘੱਟ ਗਤੀ ਨਾਲ ਵਾਧਾ ਕਰਨ ਵਾਲੇ ਦੋ ਸੂਖ਼ਮਜੀਵਾਂ ਦੇ ਉਦਾਹਰਨ ਦਿਉ !
ਉੱਤਰ-

  • ਮਾਈਕੋਬੈਕਟੀਰੀਅਮ ਟਿਊਬਰਕੂਲੀ (Mycobacterium tuberculi)
  • ਮਾਈਕੋਬੈਕਟੀਰੀਅਮ ਲੇਪਰੇਈ (Mycobacterium laprae) ।

ਪ੍ਰਸ਼ਨ 8.
ਤੇਜ਼ੀ ਨਾਲ ਵਾਧਾ ਕਰਨ ਵਾਲੇ ਦੋ ਸੂਖ਼ਮਜੀਵਾਂ ਦੇ ਉਦਾਹਰਨ ਦਿਓ ।
ਉੱਤਰ-

  1. ਸਿਓਡੋਮਨਾਸ (Pseudomonas) ।
  2. ਐਂਟਅਮੀਬਾ ਕੋਲੀ (Entamoeba coli) ।

ਪ੍ਰਸ਼ਨ 9.
ਅਮੀਬਾ ਸੂਖਮਜੀਵਾਂ ਦੇ ਕਿਹੜੇ ਵਰਗ ਵਿੱਚ ਆਉਂਦਾ ਹੈ ?
ਉੱਤਰ-
ਅਮੀਬਾ ਸੂਖ਼ਮਜੀਵਾਂ ਦੇ ਪ੍ਰੋਟੋਜ਼ੋਆ ਵਰਗ ਵਿੱਚ ਆਉਂਦਾ ਹੈ ।

ਪ੍ਰਸ਼ਨ 10.
ਜੀਵਾਣੂਆਂ ਦੁਆਰਾ ਫੈਲਣ ਵਾਲੇ ਰੋਗਾਂ ਦੇ ਨਾਂ ਲਿਖੋ ।
ਉੱਤਰ-
ਜੀਵਾਣੂਆਂ ਦੁਆਰਾ ਫੈਲਣ ਵਾਲੇ ਰੋਗ ਹਨ

  1. ਪੋਲੀਓ ਮਾਈਲੀਟੀਸ
  2. ਪੇਚਿਸ਼
  3. ਸਰਦੀ ਤੇ ਬੁਖ਼ਾਰ
  4. ਫਲੂ (ਇਨਫਲੂਐਂਜਾ)
  5. ਖ਼ਸਰਾ ।

ਪ੍ਰਸ਼ਨ 11.
ਇਕ ਜੀਵਾਣੂ ਦਾ ਆਮ ਕਰਕੇ ਆਕਾਰ ਕੀ ਹੁੰਦਾ ਹੈ ?
ਉੱਤਰ-
1.25 um (ਜਿੱਥੇ lum = \(\frac{1}{1000}\)  mm) ਵਿਆਸ ॥

ਪ੍ਰਸ਼ਨ 12.
ਸਭ ਤੋਂ ਛੋਟਾ ਜੀਵਾਣੂ ਕਿਹੜਾ ਹੈ ?
ਉੱਤਰ-
ਸਭ ਤੋਂ ਛੋਟਾ ਜੀਵਾਣੂ ਡੰਡਾ ਆਕਾਰ ਦਾ ਜੀਵਾਣੂ ਹੈ ਜਿਸ ਦਾ ਆਕਾਰ 0.15 mm ਹੈ ।

ਪ੍ਰਸ਼ਨ 13.
ਸਭ ਤੋਂ ਵੱਡੇ ਜੀਵਾਣੂ ਦਾ ਨਾਂ ਲਿਖੋ ।
ਉੱਤਰ-
ਸਪਾਈਰਲ ਜੀਵਾਣੂ ਜਿਨ੍ਹਾਂ ਦਾ ਆਕਾਰ 15mm ਲੰਬਾ ਅਤੇ 1.5 km ਵਿਆਸ ਦਾ ਹੁੰਦਾ ਹੈ ।

ਪ੍ਰਸ਼ਨ 14.
ਵਿਸ਼ਾਣੂਆਂ ਦੁਆਰਾ ਫੈਲਣ ਵਾਲੇ ਕੁੱਝ ਰੋਗਾਂ ਦੇ ਨਾਂ ਲਿਖੋ ।
ਉੱਤਰ-
ਰੇਬੀਜ਼, ਪੋਲੀਓ, ਚੇਚਕ, ਆਮ ਜ਼ੁਕਾਮ, ਇਨਫਲੂਐਂਜਾ, ਏਡਜ਼, ਤੰਬਾਕੂ ਅਤੇ ਆਲੂ ਦਾ ਮੋਸੇਕ ॥

ਪ੍ਰਸ਼ਨ 15.
ਜੀਵਾਣੂ ਦੁਆਰਾ ਫੈਲਣ ਵਾਲੇ ਤਿੰਨ ਰੋਗਾਂ ਦੇ ਨਾਮ ਲਿਖੋ ।
ਉੱਤਰ-
ਟਾਈਫ਼ਾਈਡ, ਹੈਜ਼ਾ, ਤਪੇਦਿਕ (TB) ।

ਪ੍ਰਸ਼ਨ 16.
ਪ੍ਰੋਟੋਜ਼ੋਆ ਦੁਆਰਾ ਫੈਲਣ ਵਾਲੇ ਤਿੰਨ ਰੋਗਾਂ ਦੇ ਨਾਮ ਲਿਖੋ ।
ਉੱਤਰ-
ਮਲੇਰੀਆ, ਪੇਚਿਸ਼, ਕਾਲਜ਼ਾਰ ।

ਪ੍ਰਸ਼ਨ 17.
ਦੁੱਧ ਨੂੰ ਦਹੀਂ ਵਿੱਚ ਬਦਲਣ ਵਾਲੇ ਸੂਖ਼ਮਦਰਸ਼ੀ ਦਾ ਨਾਮ ਅਤੇ ਵਰਗ ਲਿਖੋ ।
ਉੱਤਰ-
ਲੈਕਟੋਬੇਸੀਲਸ ਜੀਵਾਣੂ ।

ਪ੍ਰਸ਼ਨ 18.
ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜ਼ੋਆ ਦਾ ਨਾਮ ਲਿਖੋ ।
ਉੱਤਰ-
ਪਲਾਜ਼ਮੋਡੀਅਸ ਵਾਵੈਕਸ (Plasmodium vivax) ।

ਪ੍ਰਸ਼ਨ 19.
ਪ੍ਰੋਟੋਜ਼ੋਆ ਦੇ ਤਿੰਨ ਉਦਾਹਰਨ ਲਿਖੋ ।
ਉੱਤਰ-
ਅਮੀਬਾ, ਪੈਰਾਮੀਸ਼ੀਅਮ, ਯੂਗਲੀਨਾ ॥

ਪ੍ਰਸ਼ਨ 20.
ਅਮੀਬੀ ਪੇਚਿਸ਼ ਕੌਣ ਫੈਲਾਉਂਦਾ ਹੈ ?
ਉੱਤਰ-
ਐਂਟਅਮੀਬਾ ਹਿਸਟੋਲਿਟਿਕਾ ।

ਪ੍ਰਸ਼ਨ 21.
ਪ੍ਰਤੀਜੈਵਿਕ ਕਿਸ ਕੰਮ ਆਉਂਦੇ ਹਨ ?
ਉੱਤਰ-
ਇਹ ਰੋਗਾਂ ਦੇ ਇਲਾਜ ਵਿੱਚ ਕੰਮ ਆਉਂਦੇ ਹਨ ।

ਪ੍ਰਸ਼ਨ 22.
ਤੀਜੈਵਿਕ ਕਿਹੜੇ ਸੂਖਮਜੀਵਾਂ ਤੋਂ ਬਣਦੇ ਹਨ ?
ਉੱਤਰ-
ਜੀਵਾਣੂ ਅਤੇ ਕਵਕ ਤੋਂ ।

ਪ੍ਰਸ਼ਨ 23.
ਪਹਿਲਾ ਐਂਟੀਬਾਇਓਟਿਕ ਕਦੋਂ ਅਤੇ ਕਿਸਨੇ ਬਣਾਈ ?
ਉੱਤਰ-
1929 ਵਿੱਚ, ਅਲੈਗਜ਼ੈਂਡਰ ਫਲੇਮਿੰਗ ਨੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਮੇਸ਼ ਨੇ ਅੱਧਾ ਕਿਲੋ ਕੋਸਾ ਦੁੱਧ ਕੱਚ ਦੇ ਬਰਤਨ ਵਿਚ ਲਿਆ । ਉਸਨੇ ਦੁੱਧ ਵਿਚ ਅੱਧਾ ਚਮਚ ਦਹੀਂ ਦਾ ਮਿਲਾ ਦਿੱਤਾ । ਦੋ ਘੰਟੇ ਬਾਅਦ ਦੁੱਧ ਤੇ ਕੀ ਪ੍ਰਭਾਵ ਪਵੇਗਾ ? ਆਪਣੇ ਉੱਤਰ ਦਾ ਕਾਰਨ ਵੀ ਦੱਸੋ ।
PSEB 8th Class Science Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ 5
ਉੱਤਰ-ਦੁੱਧ, ਦਹੀਂ ਵਿਚ ਬਦਲ ਜਾਏਗਾ ਕਿਉਂਕਿ ਦਹੀਂ ਵਿਚ ਲੈਕਟੋਬੈਸੀਲਸ ਨਾਂ ਦੇ ਜੀਵਾਣੂ ਹੁੰਦੇ ਹਨ ਜੋ ਦੁੱਧ ਵਿਚ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੰਦੇ ਹਨ ਅਤੇ ਦੁੱਧ ਨੂੰ ਦਹੀਂ ਵਿਚ ਬਦਲ ਦਿੰਦੇ ਹਨ ।
PSEB 8th Class Science Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ 6

ਪ੍ਰਸ਼ਨ 2.
ਕੀ ਸਾਰੇ ਸੂਖ਼ਮਜੀਵ ਇੱਕ ਹੀ ਆਕਾਰ ਦੇ ਹੁੰਦੇ ਹਨ ?
ਉੱਤਰ-
ਨਹੀਂ, ਸਾਰੇ ਸੂਖ਼ਮਜੀਵ ਇੱਕ ਹੀ ਆਕਾਰ ਦੇ ਨਹੀਂ ਹੁੰਦੇ । ਜੀਵਾਣੂਆਂ ਦਾ ਆਕਾਰ 0.2 ਤੋਂ 100 m ਹੈ । ਖਮੀਰ ਦਾ ਆਕਾਰ 5 ਤੋਂ 10 um ਤੱਕ ਹੁੰਦਾ ਹੈ । ਸ਼ੈਵਾਲ ਦਾ ਆਕਾਰ 1 um ਤੋਂ ਕਈ ਮੀਟਰ ਤੱਕ ਹੁੰਦਾ ਹੈ । ਪ੍ਰੋਟੋਜ਼ੋਆ ਦਾ ਆਕਾਰ 2 ਤੋਂ 200 um ਹੁੰਦਾ ਹੈ । ਵਿਸ਼ਾਣੂਆਂ ਦਾ ਆਕਾਰ 0.015 ਤੋਂ 0.2 km ਹੁੰਦਾ ਹੈ ।

ਪ੍ਰਸ਼ਨ 3.
ਕਵਕ ਦੇ ਵਰਗਾਂ ਦੇ ਬਾਰੇ ਲਿਖੋ ।
ਉੱਤਰ-
ਕਵਕ ਦੇ ਦੋ ਮੁੱਖ ਵਰਗ ਹਨ-

  • ਖਮੀਰ (Yeast)-ਇਹ ਇੱਕ ਸੈੱਲੀ ਹੁੰਦੇ ਹਨ ।
  • ਉੱਲੀ (Moulds)-ਇਹ ਬਹੁਸੈੱਲੀ ਹੁੰਦੇ ਹਨ ਅਤੇ ਇਹਨਾਂ ਦਾ ਆਕਾਰ ਤੰਤੂ ਵਰਗਾ ਹੁੰਦਾ ਹੈ ।

ਪ੍ਰਸ਼ਨ 4.
ਸੂਖ਼ਮਜੀਵ ਪ੍ਰਤੀਕੂਲ ਹਾਲਤਾਂ ਵਿੱਚ ਕਿਵੇਂ ਜਿਊਂਦੇ ਰਹਿੰਦੇ ਹਨ ?
ਉੱਤਰ-
ਸੂਖ਼ਮਜੀਵ ਬਹੁਤ ਸਖ਼ਤ ਹੁੰਦੇ ਹਨ । ਇਹ ਤਾਪਮਾਨ ਦੇ ਵਾਧੇ ਅਤੇ ਸੋਕੇ ਵਿੱਚ ਆਪਣੇ ਇਰਦ-ਗਿਰਦ ਸਖ਼ਤ ਆਵਰਨ ਜਾਂ ਕਵਚ (Cyst) ਬਣਾ ਕੇ ਜਿੰਦਾ ਰਹਿੰਦੇ ਹਨ । ਆਵਰਨ ਦੇ ਅੰਦਰ ਇਹ ਅਕਿਰਿਆਸ਼ੀਲ ਹੁੰਦੇ ਹਨ ਅਤੇ ਅਨੁਕੂਲ ਹਾਲਤਾਂ ਦਾ ਇੰਤਜ਼ਾਰ ਕਰਦੇ ਹਨ । ਸਮਾਂ ਆਉਣ ਤੇ ਇਹ ਬਹੁਵਿਖੰਡਨ ਨਾਲ ਗੁਣਨ ਕਰਦੇ ਹਨ ਅਤੇ ਜੀਵਨਕਾਲ ਪੂਰਾ ਕਰਦੇ ਹਨ ।

ਪ੍ਰਸ਼ਨ 5.
ਪੀਸੇ ਹੋਏ ਚਾਵਲ ਅਤੇ ਦਾਲ ਮਿਸ਼ਰਣ ਖੱਟਾ ਕਿਵੇਂ ਬਣਾਇਆ ਜਾਂਦਾ ਹੈ ?
ਉੱਤਰ-
ਪੀਸੇ ਹੋਏ ਚਾਵਲ ਅਤੇ ਦਾਲ ਦੇ ਮਿਸ਼ਰਣ ਨੂੰ ਕੁੱਝ ਦੇਰ ਪਿਆ ਰਹਿਣ ਦੇਣ ਨਾਲ, ਇਹ ਖੱਟਾ ਹੋ ਜਾਂਦਾ ਹੈ । ਇਹ ਖਮੀਰ ਕੋਸ਼ਿਕਾਵਾਂ ਦਾ ਵਾਧਾ ਕਰਦਾ ਹੈ ਜੋ ਮਿਸ਼ਰਣ ਨੂੰ ਫੁੱਲਣ ਅਤੇ ਖੱਟਾ ਕਰਨ ਵਿੱਚ ਸਹਾਇਕ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਦਿੱਤੀ ਸਾਰਨੀ ਵਿਚ ਮਨੁੱਖੀ ਰੋਗ ਪੈਦਾ ਕਰਨ ਵਾਲੇ ਸੂਖ਼ਮ ਜੀਵ ਦਾ ਨਾਂ ਲਿਖ ਕੇ ਸਾਰਨੀ ਨੂੰ ਪੂਰਾ ਕਰੋ ।

ਮਨੁੱਖੀ ਰੋਗ ਦਾ ਨਾਂ ਰੋਗ ਕਾਰਕ ਸੂਖ਼ਮ ਜੀਵ
ਪੋਲਿਓ
ਹੈਜਾ
ਮਲੇਰੀਆ

ਉੱਤਰ –

ਮਨੁੱਖੀ ਰੋਗ ਦਾ ਨਾਂ ਰੋਗ ਕਾਰਕ ਸੂਖ਼ਮ ਜੀਵ
ਪੋਲਿਓ ਵਿਸ਼ਾਣੂ
ਹੈਜਾ ਜੀਵਾਣੂ
ਮਲੇਰੀਆ ਪੋਟੋਜ਼ੋਆ

ਪ੍ਰਸ਼ਨ 2.
ਸਾਰਨੀ ਵਿਚ ਕੁੱਝ ਸਾਧਾਰਨ ਪੌਦਾ ਰੋਗਾਂ ਦੇ ਨਾਂ ਦਿੱਤੇ ਹਨ । ਰੋਗ ਕਾਰਕਾਂ ਦੇ ਨਾਂ ਲਿਖ ਕੇ ਸਾਰਨੀ ਨੂੰ ਪੂਰਾ ਕਰੋ ।

ਪੌਦਾ ਰੋਗ ਰੋਗ ਕਾਰਕ
ਸਿਟਰਸ ਕੈਂਕਰ
ਕਣਕ ਦੀ ਕੁੰਗੀ
ਭਿੰਡੀ ਦਾ ਥੈਲੋਵੇਨ ਮੌਜ਼ੇਕ

ਉੱਤਰ-

ਪੌਦਾ ਰੋਗ ਰੋਗ ਕਾਰਕ
ਸਿਟਰਸ ਐਂਕਰ ਜੀਵਾਣੂ
ਕਣਕ ਦੀ ਕੁੰਗੀ ਵਿਸ਼ਾਣੂ
ਭਿੰਡੀ ਦਾ ਥੈਲੋਵੇਨ ਮੌਜ਼ੇਕ ਉੱਲੀ

ਪ੍ਰਸ਼ਨ 3.
ਤੇਜ਼ ਅਤੇ ਹੌਲੀ ਗਤੀ ਨਾਲ ਵਾਧਾ ਕਰਨ ਵਾਲੇ ਜੀਵਾਣੁਆਂ ਦੇ ਨਾਮ ਲਿਖੋ ।
ਉੱਤਰ-
ਤੇਜ਼ ਗਤੀ ਨਾਲ ਵਾਧਾ ਕਰਨ ਵਾਲੇ ਜੀਵਾਣੂਆਂ ਦੀ ਉਦਾਹਰਨ-

  • ਸੁਡੋਮੋਨਾਸ (Pseudomonas)
  • ਈ. ਕੋਲੀ (E. Coli) ।

ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ ਹੌਲੀ ਗਤੀ ਨਾਲ ਵਾਧਾ ਕਰਨ ਵਾਲੇ ਜੀਵਾਣੂਆਂ ਦੇ ਉਦਾਹਰਨ –

  1. ਮਾਈਕੋਬੈਕਟੀਰੀਅਮ ਟੁਬਰਕੁਲੀ (Mycobacterium tuberculi)
  2. ਮਾਈਕੋਬੈਕਟੀਰੀਅਮ ਲੇਪਰੇਈ (Mycobacterium laprae)

ਪ੍ਰਸ਼ਨ 4.
ਵਿਸ਼ਾਣੂ ਸੂਖ਼ਮਜੀਵਾਂ ਤੋਂ ਕਿਵੇਂ ਭਿੰਨ ਹਨ ? ਕੋਈ ਦੋ ਪੌਦਾ ਵਿਸ਼ਾਣੁਆਂ ਅਤੇ ਦੋ ਜੰਤੁ ਵਿਸ਼ਾਣੂਆਂ ਦੇ ਨਾਮ ਲਿਖੋ ।
ਉੱਤਰ-
ਵਿਸ਼ਾਣੂ ਸੂਖ਼ਮਜੀਵਾਂ ਤੋਂ ਹੇਠ ਲਿਖੇ ਕਾਰਨਾਂ ਕਰਕੇ ਭਿੰਨ ਹਨ

  • ਇਹ ਸਭ ਤੋਂ ਛੋਟੇ ਸੂਖ਼ਮਜੀਵ ਹਨ ।
  • ਇਹ ਪੂਰੀ ਤਰ੍ਹਾਂ ਸਜੀਵ ਨਹੀਂ ਹਨ ਕਿਉਂਕਿ ਇਹਨਾਂ ਦਾ ਵਾਧਾ ਆਪਣੇ ਆਪ ਨਹੀਂ ਹੁੰਦਾ ।
  • ਇਹ ਬਹੁਤ ਹਾਨੀਕਾਰਕ ਹੈ ਅਤੇ ਕਈ ਰੋਗਾਂ ਦੇ ਕਾਰਕ ਹਨ ।

ਪੌਦੇ ਵਿਸ਼ਾਣੂ-

  • ਤੰਬਾਕੂ ਮੋਸੇਕ ਵਿਸ਼ਾਣੂ (TMV)
  • ਜੀਵਾਣੂਭੋਜੀ (Bacteriophage)

ਜੰਤੂ ਵਿਸ਼ਾ-

  • ਮੂੰਹ ਅਤੇ ਪੈਰਾਂ ਦੇ ਵਿਸ਼ਾਣੂ (FMDV)
  • ਖਸਰਾ ਵਿਸ਼ਾਣੂ ।

ਪ੍ਰਸ਼ਨ 5.
ਵਿਸ਼ਾਣੂਆਂ ਨੂੰ ਸਜੀਵ ਅਤੇ ਨਿਰਜੀਵ ਵਸਤੂਆਂ ਦੀ ਸੀਮਾ ਰੇਖਾ ਤੇ ਕਿਉਂ ਰੱਖਿਆ ਗਿਆ ਹੈ ?
ਉੱਤਰ –
ਵਿਸ਼ਾਣੂਆਂ ਦੀ ਸਜੀਵਾਂ ਨਾਲ ਸਮਾਨਤਾ-

  • ਇਹਨਾਂ ਵਿੱਚ ਨਿਊਕਲੀ ਅਮਲ ਪਾਏ ਜਾਂਦੇ ਹਨ ।
  • ਇਹਨਾਂ ਵਿੱਚ ਸਜੀਵਾਂ ਦੀ ਤਰ੍ਹਾਂ ਵਾਧਾ ਅਤੇ ਪ੍ਰਜਣਨ ਹੁੰਦਾ ਹੈ ।

ਵਿਸ਼ਾਣੂਆਂ ਦੀ ਨਿਰਜੀਵਾਂ ਨਾਲ ਸਮਾਨਤਾ

  • ਇਹਨਾਂ ਵਿੱਚ ਜੀਵ ਪਦਾਰਥ ਅਤੇ ਕੇਂਦਰਕ ਨਹੀਂ ਹੁੰਦਾ ।
  • ਨਮਕ ਅਤੇ ਚੀਨੀ ਦੇ ਦਾਣਿਆਂ ਦੀ ਤਰ੍ਹਾਂ ਇਹਨਾਂ ਨੂੰ ਵੀ ਦਾਣਿਆਂ ਵਿੱਚ ਬਦਲਿਆ ਜਾ ਸਕਦਾ ਹੈ ।

ਪ੍ਰਸ਼ਨ 6.
ਖਮੀਰ ਅਤੇ ਉੱਲੀ (Mould) ਵਿੱਚ ਅੰਤਰ ਦੱਸੋ ।
ਉੱਤਰ-
ਖਮੀਰ ਅਤੇ ਉੱਲੀ (Mould) ਵਿੱਚ ਅੰਤਰ

ਖਮੀਰ (Yeast) ਉੱਲੀ (Mould)
(1) ਇਹ ਇੱਕ ਸੈੱਲੀ ਹੈ । (1) ਇਹ ਬਹੁਸੈੱਲੀ ਹੈ ।
(2) ਇਹਨਾਂ ਦਾ ਆਕਾਰ 5-10 um ਹੈ । (2) ਇਹਨਾਂ ਦਾ ਆਕਾਰ 2-10 ਘm ਹੈ ।
(3) ਇਹ ਵਾਯੂਵਈ ਅਤੇ ਅਣਵਾਯੂਵਈ ਹੁੰਦੇ ਹਨ । (3) ਇਹ ਵਾਯੂਵਈ ਹੁੰਦੇ ਹਨ ।

ਪ੍ਰਸ਼ਨ 7.
ਕਵਕ ਤੋਂ ਪ੍ਰਾਪਤ ਉਤਪਾਦਾਂ ਦੇ ਉਦਾਹਰਨ ਦਿਓ ।
ਉੱਤਰ –
ਕਵਕ ਤੋਂ ਪ੍ਰਾਪਤ ਉਤਪਾਦ-

  • ਕੁੱਝ ਕਵਕਾਂ ਦਾ ਇਸਤੇਮਾਲ ਸਿੱਧੇ ਹੀ ਖਾਣ ਵਾਲੀਆਂ ਵਸਤੂਆਂ ਵਿੱਚ ਹੁੰਦਾ ਹੈ ।
  • ਕੁੱਝ ਕਵਕਾਂ ਤੋਂ ਪ੍ਰਤੀਜੈਵਿਕ ਤਿਆਰ ਕੀਤੇ ਜਾਂਦੇ ਹਨ ।
  • ਬੈਡ ਅਤੇ ਐਲਕੋਹਲ ਬਣਾਉਣ ਵਿੱਚ ਕਵਕ ਕੰਮ ਆਉਂਦੀ ਹੈ ।
  • ਸ਼ਰਾਬ, ਬੀਅਰ ਦੇ ਉਤਪਾਦਨ ਵਿੱਚ ਕਵਕ ਕੰਮ ਆਉਂਦੀ ਹੈ ।

ਪ੍ਰਸ਼ਨ 8.
ਜੀਵਾਣੂਭੋਜੀ ਕੀ ਹੁੰਦੇ ਹਨ ?
ਉੱਤਰ-ਜ
ਵਾਣੂਭੋਜੀ (Bacteriophages)-ਵਿਸ਼ਾਣੂ ਪਰਪੋਸ਼ੀ ਹੁੰਦੇ ਹਨ । ਜੋ ਵਿਸ਼ਾਣੂ ਜੀਵਾਣੂਆਂ ਤੇ ਨਿਰਭਰ ਕਰਦੇ ਹਨ, ਉਹਨਾਂ ਨੂੰ ਜੀਵਾਣੂਭੋਜੀ ਜਾਂ ਜੀਵਾਣੂ ਰੂਪੀ ਵਿਸ਼ਾਣੂ ਕਹਿੰਦੇ ਹਨ । ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ ਜੀਵਾਣੁਭੋਜੀ ਛੜ ਆਕਾਰ ਦੇ ਹੁੰਦੇ ਹਨ । ਇਹਨਾਂ ਵਿੱਚੋਂ ਕੁੱਝ ਵਿੱਚ ਸਪੱਸ਼ਟ ਸਿਰ, ਧੜ ਅਤੇ ਪੁੰਛ ਹੁੰਦੀ ਹੈ ਅਤੇ ਕੁੰਡਲਿਤ ਸਮਮਿਤੀ ਦਰਸਾਉਂਦੇ ਹਨ । ਜੀਵਾਣੁਭੋਜੀ ਸਾਡੇ ਲਈ ਲਾਭਦਾਇਕ ਹਨ ਕਿਉਂਕਿ ਇਹ ਅਜਿਹੇ ਜੀਵਾਣੂਆਂ ਨੂੰ ਨਸ਼ਟ ਕਰਦੇ ਹਨ ਜੋ ਕਾਰਬਨਿਕ ਪਦਾਰਥਾਂ ਨੂੰ ਖ਼ਤਮ ਕਰਦੇ ਹਨ । ਇਹ ਗੰਗਾ ਦੇ ਪਾਣੀ ਵਿੱਚ ਮਿਲਦੇ ਹਨ । ਇਸ ਲਈ ਇਹ ਪਾਣੀ ਕਈ ਸਾਲਾਂ ਤੱਕ ਬਿਨਾਂ ਖ਼ਰਾਬ ਹੋਏ ਰੱਖਿਆ ਜਾ ਮਤਦਾ ਹੈ ।
PSEB 8th Class Science Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ 7

ਪ੍ਰਸ਼ਨ 9.
ਕਵਕ ਦੀ ਕਿਰਿਆ ਤੋਂ ਪੈਦਾ ਹੋਣ ਵਾਲੇ ਉਤਪਾਦਾਂ ਦੇ ਨਾਂ ਦੱਸੋ ।
ਉੱਤਰ-
ਕਵਕ ਦੀ ਕਿਰਿਆ ਤੋਂ ਪੈਦਾ ਹੋਣ ਵਾਲੇ ਵਿਭਿੰਨ ਉਤਪਾਦ ਹੇਠ ਲਿਖੇ ਹਨ-

  • ਬੇਕਰੀ ਉਤਪਾਦ-ਕਣਕ ਦੇ ਆਟੇ ਨਾਲ ਡਬਲਰੋਟੀ ਅਤੇ ਕੇਕ ਬਣਾਉਣਾ ॥
  • ਖਾਧ ਪਦਾਰਥ-ਜੋਂ ਅਤੇ ਫ਼ਲਾਂ ਦੇ ਰਸ ਤੋਂ ਸ਼ਰਾਬ ਅਤੇ ਬੀਅਰ ਬਣਾਉਣਾ, ਪਿਸੇ ਹੋਏ ਚਾਵਲ ਅਤੇ ਚਾਵਲ ਤੋਂ ਇਡਲੀ ਅਤੇ ਡੋਸਾ ਬਣਾਉਣਾ ।
  • ਪਾਸ਼ਚਰੀਕ੍ਰਿਤ ਪਨੀਰ ।
  • ਕੁੱਝ ਉੱਲੀ ਜਿਵੇਂ ਮਸ਼ਰੂਮ ਸਿੱਧੇ ਹੀ ਭੋਜਨ ਦੇ ਰੂਪ ਵਿੱਚ ਵਰਤੇ ਜਾਂਦੇ ਹਨ ।
  • ਕੁੱਝ ਮਹੱਤਵਪੂਰਨ ਦਵਾਈਆਂ ਜਿਵੇਂ ਪੈਨਸੀਲੀਨ ਵੀ ਉੱਲੀਆਂ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ।
  • ਉੱਲੀ ਦੇ ਬੀਜਾਣੂ ਭੋਜਨ ਨਸ਼ਟ ਕਰਦੇ ਹਨ, ਆਲੂ ਅਤੇ ਕਪਾਸ, ਮੱਕੀ ਅਤੇ ਕਣਕ ਦੀਆਂ ਫ਼ਸਲਾਂ ਨੂੰ ਨਸ਼ਟ ਕਰਦਾ ਹੈ । ਇਹ ਕੱਪੜੇ, ਜੁੱਤੇ ਅਤੇ ਲੱਕੜੀ ਦੇ ਪਦਾਰਥਾਂ ਨੂੰ ਵੀ ਨਸ਼ਟ ਕਰਦੇ ਹਨ ।
  • ਐਥਲੀਟ ਫੁੱਟ (Athlete’s foot) ਅਤੇ ਰਿੰਗ ਵਰਮ (Ring wom) ਵਰਗੇ ਰੋਗ ਉੱਲੀਆਂ ਦੁਆਰਾ ਫੈਲਦੇ ਹਨ ।

ਪਸ਼ਨ 10.
ਵੀ. ਡਬਲਰੋਟੀ ਕਿਵੇਂ ਬਣਦੀ ਹੈ ?
ਉੱਤਰ-
ਆਟੇ ਵਿੱਚ ਜਦੋਂ ਖਮੀਰ ਨਾਲ ਥੋੜੀ ਚੀਨੀ ਅਤੇ ਗਰਮ ਪਾਣੀ ਪਾ ਕੇ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ, ਤਾਂ ਇਹ ਮਿਸ਼ਰਣ ਕੁੱਝ ਦੇਰ ਬਾਅਦ ਫੁੱਲਣਾ ਸ਼ੁਰੂ ਕਰ ਦਿੰਦਾ ਹੈ । ਚੀਨੀ ਅਤੇ ਗਰਮ ਪਾਣੀ ਦੀ ਮੌਜੂਦਗੀ ਖਮੀਰ ਕੋਸ਼ਿਕਾਵਾਂ ਦੀ ਤੇਜ਼ੀ ਨਾਲ ਵਾਧੇ ਵਿੱਚ ਸਹਾਇਤਾ ਕਰਦੀ ਹੈ । ਪ੍ਰਜਨਣ ਦੌਰਾਨ, ਖਮੀਰ CO2 ਪੈਦਾ ਕਰਦੀ ਹੈ । CO2 ਦੇ ਬੁਲਬੁਲੇ ਗੰਨੇ ਹੋਏ ਆਟੇ ਨੂੰ ਫੈਲਾਉਣ ਦਾ ਕੰਮ ਕਰਦੇ ਹਨ । ਜਦੋਂ ਇਸ ਨੂੰ ਪਕਾਇਆ ਜਾਂਦਾ ਹੈ ਤਾਂ ਡਬਲਰੋਟੀ ਨਰਮ ਅਤੇ ਹਲਕੀ ਬਣਦੀ ਹੈ ।

ਪ੍ਰਸ਼ਨ 11.
ਉੱਲੀ (Moulds) ਦਾ ਵਾਧਾ ਰੋਕਣ ਦੇ ਕੁੱਝ ਤਰੀਕੇ ਦੱਸੋ ।
ਉੱਤਰ-
ਉੱਲੀ ਦਾ ਵਾਧਾ ਰੋਕਣ ਦੇ ਤਰੀਕੇ-

  • ਵਸਤੂਆਂ ਨੂੰ ਠੰਢਾ ਰੱਖੋ ।
  • ਵਸਤੂਆਂ ਨੂੰ ਸਾਫ਼ ਬੰਦ ਬਰਤਣਾਂ ਵਿੱਚ ਰੱਖੋ ।
  • ਖ਼ੁਸ਼ਕ ਭੰਡਾਰਨ ਵਿੱਚ ਸੁੱਕੀਆਂ ਵਸਤੂਆਂ ਨੂੰ ਰੱਖੋ ।
  • ਖਾਧ ਪਦਾਰਥਾਂ ਨੂੰ ਆਚਾਰ ਦੇ ਰੂਪ ਵਿੱਚ ਪ੍ਰਤੀਰੱਖਿਅਕ ਕਰਨਾ ।
  • ਵਸਤੂਆਂ ਨੂੰ ਹਵਾ ਦੀ ਮੌਜੂਦਗੀ ਸੂਖ਼ਮ ਜੀਵਾਂ ਤੋਂ ਬਚਾ ਕੇ ਰੱਖਣਾ ।

ਪ੍ਰਸ਼ਨ 12.
ਉੱਲੀ ਅਤੇ ਕਾਈ ਵਿੱਚ ਮੁੱਖ ਅੰਤਰ ਕੀ ਹੈ ?
ਉੱਤਰ-
ਉੱਲੀ ਅਤੇ ਕਾਈ ਵਿੱਚ ਅੰਤਰ-

ਉੱਲੀ (Fungi) ਕਾਈ (Algae)
(1) ਰੰਗ ਰਹਿਤ ਅਤੇ ਹਰੀ ਨਹੀਂ । (1) ਹਰਾ ਰੰਗ
(2) ਬਾਹਰੀ ਸੈਂਲ ਭਿੱਤੀ ਉੱਲੀ ਸੈਲੂਲੋਜ਼ ਤੋਂ ਬਣੀ ਹੋਈ । (2) ਬਾਹਰੀ ਕੋਸ਼ਿਕਾ ਉੱਲੀ ਸੈਲੂਲੋਜ਼ ਤੋਂ ਬਣੀ ‘ਹੋਈ ।
(3) ਪਰਪੋਸ਼ੀ (3) ਸਵੈਪੋਸ਼ੀ
(4) ਮ੍ਰਿਤਜੀਵੀ ਜਾਂ ਪਰਜੀਵੀ । (4) ਜਲੀ ਆਵਾਸ
(5) ਨਮੀ ਵਾਲੀ ਜੈਵਿਕ ਸਤਹਿ ਤੇ ਵਾਧਾ । (5) ਨਮੀ ਵਾਲੀ ਸਤਹਿ ਤੇ ਵਾਧਾ ।

ਪ੍ਰਸ਼ਨ 13.
ਨੀਲੇ ਹਰੇ ਸ਼ੈਵਾਲ ਦਾ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਕੀ ਮਹੱਤਵ ਹੈ ?
ਉੱਤਰ-
ਭੂਮੀ ਦੀ ਉਪਜਾਊ ਸ਼ਕਤੀ ਵਿੱਚ ਨੀਲੇ ਹਰੇ ਸ਼ੈਵਾਲ ਦੀ ਮਹੱਤਤਾ ਹੇਠ ਲਿਖੇ ਕਾਰਨਾਂ ਕਰਕੇ ਹੈ :

  • ਇਹ ਮਿੱਟੀ ਵਿੱਚ ਨਾਈਟ੍ਰੋਜਨ ਦੀ ਅਪੂਰਤੀ ਕਰਦੇ ਹਨ ।
  • ਇਹ ਮਿੱਟੀ ਵਿੱਚ ਹਿਊਮਸ ਦਾ ਵਾਧਾ ਕਰਦਾ ਹੈ ।
  • ਇਹ ਉਪਜ ਦੇ ਵਾਧੇ ਵਿੱਚ ਸਹਾਇਕ ਹੈ ।
  • ਇਹ ਮਿੱਟੀ ਦੀ ਪਾਣੀ ਰੋਕਣ ਦੀ ਸਮਰੱਥਾ ਵਧਾਉਂਦਾ ਹੈ ।

ਪ੍ਰਸ਼ਨ 14.
ਸੂਖ਼ਮਜੀਵਾਂ ਦੇ ਅਧਿਐਨ ਵਿੱਚ ਕੁੱਝ ਮਹੱਤਵਪੂਰਨ ਉਪਲੱਬਧੀਆਂ ਦਾ ਵਰਣਨ ਕਰੋ ।
ਉੱਤਰ-
ਸੂਖ਼ਮਜੀਵਾਂ ਦੇ ਅਧਿਐਨ ਵਿੱਚ ਕੁੱਝ ਮਹੱਤਵਪੂਰਨ ਉਪਲੱਬਧੀਆਂ –

ਵਿਗਿਆਨੀ ਸਾਲ ਉਪਲੱਬਧੀ
ਰਾਬਰਟ ਹੁੱਕ 1665 ਸੂਖ਼ਮਦਰਸ਼ੀ ਦੁਆਰਾ ਕਾਰਕ ਕੋਸ਼ਿਕਾ, ਸਪਰਮੇਟੋਜੋਆ ਅਤੇ ਜੀਵਾਣੂਆਂ ਨੂੰ ਦੇਖਿਆ ਅਤੇ ਉਹਨਾਂ ਨੂੰ ਸੂਖ਼ਮ ਜੀਵਾਣੂਆਂ ਦਾ ਨਾਮ ਦਿੱਤਾ ।
ਲੂਈ ਪਾਸਚਰ 1857,1859 ਕਿਣਵਨ ਇੱਕ ਜੈਵ ਰਸਾਇਣਿਕ ਕਿਰਿਆ ਹੈ । ਸੂਖ਼ਮਜੀਵ ਪਹਿਲਾਂ ਤੋਂ ਮੌਜੂਦ ਸੂਖ਼ਮਜੀਵਾਂ ਦੇ ਵਿਭਾਜਨ ਦੁਆਰਾ ਪੈਦਾ ਹੁੰਦੇ ਹਨ ।
ਰਾਬਰਟ ਕੋਚ 1872, 1889 ਤਪੇਦਿਕ ਦਾ ਕਾਰਕ ਟਿਊਬਰਕੂਲੀ ਬੈਸੀਲਸ ਹੈ।
ਅਲੈਗਜ਼ੈਂਡਰ ਫਲੇਮਿੰਗ 1929 ਟੈਟਨਸ ਰੋਗ ਟੈਟਨਸ ਬੈਲਸ ਦੇ ਕਾਰਨ ਹੈ । ਪ੍ਰਤੀਜੈਵਿਕ ਪੈਨਸਲੀਨ ਕਵਕ ਪੈਨਸੀਲੀਨ ਨੋਟੋਟਮ ਤੋਂ ਪ੍ਰਾਪਤ ਕੀਤਾ ।

ਪ੍ਰਸ਼ਨ 15.
ਹੇਠ ਲਿਖੇ ਸ਼ਬਦਾਂ ਦਾ ਸੰਖੇਪ ਵਿੱਚ ਵਰਣਨ ਕਰੋ
(ਉ) ਪ੍ਰਤੀਰੋਧ ਸਮਰੱਥਾ (Immunity)
(ਅ) ਪ੍ਰਤੀਰੱਖਿਅਕ (Antibody)
(ਈ) ਟੀਕਾਕਰਨ (Vaccination)
ਉੱਤਰ-
(ੳ) ਪ੍ਰਤੀਰੋਧ ਸਮਰੱਥਾ (Immunity ਸਰੀਰ ਦਾ ਰੋਗਾਂ ਤੋਂ ਬਚਾਅ ਪ੍ਰਬੰਧ ਨੂੰ ਪ੍ਰਤੀਰੋਧ ਸਮਰੱਥਾ ਕਹਿੰਦੇ ਹਨ । ਪ੍ਰਤੀਰੋਧ ਸਮਰੱਥਾ ਸਾਡੇ ਸਰੀਰ ਵਿੱਚ ਪ੍ਰਵੇਸ਼ ਹੋਣ ਵਾਲੇ ਬਾਹਰੀ ਪਦਾਰਥਾਂ, ਜਿਵੇਂ ਜੀਵਾਣੁ, ਵਿਸ਼ਾਣੂ ਜ਼ਹਿਰ ਆਦਿ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਹੈ ਅਤੇ ਇਹ ਰੋਗ ਪੈਦਾ ਕਰਨ ਵਾਲੇ ਰੋਗਾਣੂਆਂ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ । ਜੇ ਰੋਗਾਣੂ ਦਾ ਸਰੀਰ ਵਿੱਚ ਪ੍ਰਵੇਸ਼ ਹੋ ਜਾਵੇ ਤਾਂ ਸਰੀਰ ਉਹਨਾਂ ਦਾ ਮੁਕਾਬਲਾ ਕਰਦਾ ਹੈ | ਸਾਡੇ ਸਰੀਰ ਦਾ ਸੁਰੱਖਿਆ ਪ੍ਰਬੰਧ ਦੋ ਭਾਗਾਂ ਵਿੱਚ ਵੰਡਿਆ ਹੁੰਦਾ ਹੈ-ਸਥਾਨਿਕ ਸੁਰੱਖਿਆ ਪ੍ਰਬੰਧ ਅਤੇ ਪ੍ਰਤੀਰੱਖਿਅਕ ਪ੍ਰਬੰਧ ।

(ਅ) ਪ੍ਰਤੀਰੱਖਿਅਕ (Antibody)ਕੁੱਝ ਸੂਖ਼ਮਜੀਵਾਂ ਜਾਂ ਉਹਨਾਂ ਦੁਆਰਾ ਪੈਦਾ ਕੀਤੇ ਜ਼ਹਿਰ (toxin) ਉਹਨਾਂ ਦੀਆਂ ਖ਼ਾਸ ਕਿਰਿਆਵਾਂ ਦੁਆਰਾ ਗਹਿਰੇ ਚਲੇ ਜਾਂਦੇ ਹਨ | ਅਜਿਹੀ ਅਵਸਥਾ ਵਿੱਚ ਸਰੀਰ ਦੇ ਅੰਦਰਲੇ ਤਰਲ ਅਤੇ ਲਹੂ, ਰੋਗਾਣੂਆਂ ਜਾਂ ਵਿਸ਼ (toxin) ਜਾਂ ਹੋਰ ਬਾਹਰੀ ਪਦਾਰਥਾਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੰਦੇ ਹਨ । ਇਹਨਾਂ ਤਰਲਾਂ ਵਿੱਚ ਖ਼ਾਸ ਪ੍ਰਕਾਰ ਦੇ ਪ੍ਰੋਟੀਨਜ਼ (Proteins) ਹੁੰਦੇ ਹਨ ਜਿਸ ਨੂੰ ਪ੍ਰਤੀਰੱਖਿਅਕ (Antibody) ਕਹਿੰਦੇ ਹਨ । ਇਹ ਪ੍ਰਤੀਰੱਖਿਅਕ ਰੋਗਾਣੂਆਂ ਜਾਂ ਵਿਸ਼ (toxin) ਦੇ ਨਾਲ ਪ੍ਰਤੀਕਿਰਿਆ ਕਰਦੇ ਹਨ ।

(ਇ) ਟੀਕਾਕਰਨ (Vaccination)-ਇਹ ਬਨਾਵਟੀ ਢੰਗ ਨਾਲ ਸਰੀਰ ਵਿੱਚ ਰੋਗਾਣੂ ਜਾਂ ਰੋਗਾਣੂ ਪਦਾਰਥ ਪ੍ਰਵੇਸ਼ ਕਰਾਉਣ ਦੀ ਇਕ ਵਿਧੀ ਹੈ, ਜੋ ਇਕ ਖਾਸ ਰੋਗ ਦੇ ਪ੍ਰਤੀ ਪ੍ਰਤੀਰੋਧ ਪੈਦਾ ਕਰਦੀ ਹੈ ।

ਪ੍ਰਸ਼ਨ 16.
ਸਰੀਰ ਵਿੱਚ ਸੂਖ਼ਮਜੀਵਾਂ ਦੇ ਸੰਚਾਰਨ ਦੀਆਂ ਤਿੰਨ ਵਿਧੀਆਂ ਲਿਖੋ ।
ਉੱਤਰ-
ਸਰੀਰ ਵਿੱਚ ਸੂਖ਼ਮਜੀਵਾਂ ਦੇ ਸੰਚਾਰਨ ਦੀਆਂ ਵਿਧੀਆਂ

  • ਅੰਦਰ ਲੈਣ ਵਾਲੀ ਸਾਹ ਦੁਆਰਾ
  • ਪੀਣ ਵਾਲੇ ਪਾਣੀ ਅਤੇ ਭੋਜਨ ਦੁਆਰਾ
  • ਚਮੜੀ ਦੁਆਰਾ ।

ਪ੍ਰਸ਼ਨ 17.
ਟੀਕਾ (Vaccine) ਕੀ ਹੈ ? ਟੀਕਾਕਰਨ (Vaccination) ਦੀ ਕੀ ਮਹੱਤਤਾ ਹੈ ?
ਉੱਤਰ-
ਟੀਕਾ (Vacccine)-ਦੇਖੋ ਪ੍ਰਸ਼ਨ 15 (ਛੋਟੇ ਉੱਤਰਾਂ ਵਾਲੇ ਪ੍ਰਸ਼ਨ) ਟੀਕਾ ਸਰੀਰ ਵਿੱਚ ਟੀਕਾਕਰਨ ਜਾਂ ਕਦੇ-ਕਦੇ ਮੂੰਹ ਦੁਆਰਾ (ਜਿਵੇਂ ਪੋਲੀਓ ਬੂੰਦਾਂ ਪ੍ਰਵੇਸ਼ ਕਰਵਾਇਆ ਜਾਂਦਾ ਹੈ ਜੋ ਸਫ਼ੈਦ ਰਕਤਾਣੂਆਂ ਨੂੰ ਕਿਸੇ ਖ਼ਾਸ ਰੋਗ ਦੇ ਰੋਗਾਣੂਆਂ ਦੇ ਵਿਰੁੱਧ ਪ੍ਰਤੀਪਿੰਡ ਪੈਦਾ ਕਰਨ ਦੇ ਲਈ ਮ੍ਰਿਤ ਕਰਦਾ ਹੈ । ਟੀਕਾ ਜਾਂ ਟੀਕਾਕਰਨ ਦੀ ਵਰਤੋਂ ਸਭ ਤੋਂ ਪਹਿਲਾਂ ਚੇਚਕ ਦੇ ਟੀਕਾਕਰਨ ਦੇ ਲਈ ਕੀਤੀ ਗਈ ਸੀ । ਪਰੰਤੂ ਹੁਣ ਇਸ ਦੀ ਕਈ ਰੋਗਾਂ ਲਈ ਵਰਤੋਂ ਕੀਤੀ ਜਾਂਦੀ ਹੈ । ਐਡਵਰਡ ਜੇਨਰ ਨਾਮਕ ਡਾਕਟਰ ਨੇ 1798 ਈ: ਵਿੱਚ ਟੀਕਾਕਰਨ ਵਿਧੀ ਵਿਕਸਿਤ ਕੀਤੀ ਸੀ ।

ਪ੍ਰਸ਼ਨ 18.
ਚਿੱਤਰ ਦੀ ਸਹਾਇਤਾ ਨਾਲ ਇਕ ਆਮ ਸਾਈਨੋ ਜੀਵਾਣੂ ਕੋਸ਼ਿਕਾ ਦੀ ਸੰਰਚਨਾ ਸਮਝਾਓ ।
ਉੱਤਰ-
ਆਮ ਸਾਈਨੋ ਜੀਵਾਣੂ ਕੋਸ਼ਿਕਾ-ਇੱਕ ਆਮ ਸਾਈਨੋ ਜੀਵਾਣੁ ਕੋਸ਼ਿਕਾ ਦੀ ਕੋਸ਼ਿਕਾ ਵਿੱਤੀ (Cell wall) ਕੋਸ਼ਿਕਾ ਵਿੱਤੀ ਚਾਰ ਪਰਤਾਂ ਦੀ ਬਣੀ ਹੁੰਦੀ ਹੈ । ਜਿਸਦੇ ਅੰਦਰ ਪਲਾਜ਼ਮਾ ਪਲਾਜ਼ਮਾ ਤਿੱਲੀ ਤਿੱਲੀ (Plasma membrane) ਹੁੰਦੀ ਹੈ | ਪਲਾਜ਼ਮਾ ਤਿੱਲੀ ਥਾਈਲਾਕਾਡ ਦੇ ਅੰਦਰ ਸਾਈਟੋਪਲਾਜ਼ਮ (Cytoplasm) ਹੁੰਦਾ ਹੈ । ਗੋਲਾਕਾਰ ਸਾਈਟੋਪਲਾਜ਼ਮ ਵਿੱਚ ਰਸਧਾਨੀਆਂ, ਰਾਈਬੋਸੋਮਜ਼, ਪ੍ਰਕਾਸ਼ ਡੀ.ਐਨ.ਏ. ਸੰਸ਼ਲੇਸ਼ਣ ਵਰਣਕ, ਜਿਵੇਂ ਕਲੋਰੋਫਿਲ, ਕੈਰੋਟੀਨਾਇਡਜ਼ ਅਤੇ ਗੋਲ ਦੋਹਰੇ ਬੰਧਨ ਅਤੇ ਬਿਨਾਂ ਢਕਿਆ ਹੋਇਆ ਡੀ. ਐੱਨ. ਏ. ਹੁੰਦਾ ਹੈ । ਸੁਰੱਖਿਅਤ ਭੋਜਨ ਸਾਈਨੋਫਾਈਸਿਅਨ ਸਟਾਰਚ, ਆਮ ਸਾਈਟੋਪਲਾਜ਼ਮ ਸਟਾਰਚਲਿਪਿਡ ਦੀ ਗੋਲੀ ਅਤੇ ਸਾਈਨੋਫਾਈਸਿਅਨ ਪ੍ਰੋਟੀਨ ਕਣਾਂ ਦੇ ਰੂਪ ਵਿੱਚ ਹੁੰਦਾ ਹੈ ।
PSEB 8th Class Science Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ 8

ਪ੍ਰਸ਼ਨ 19.
ਡਾਇਟਮ ਕੀ ਹੈ ? ਇਸ ਦੀਆਂ ਵੱਖ-ਵੱਖ ਕਿਸਮਾਂ ਦੇ ਚਿੱਤਰ ਬਣਾਓ ।
ਉੱਤਰ-
ਡਾਇਟਮ (Diatoms)-ਇਹ ਸੂਖ਼ਮਜੀਵੀ ਇੱਕ ਸੈੱਲੀ ਸ਼ੈਵਾਲ ਹਨ । ਇਹ ਤਾਜ਼ੇ ਪਾਣੀ ਦੇ ਚਸ਼ਮਿਆਂ ਅਤੇ ਸਮੁੰਦਰ ਦੇ ਖਾਰੇ ਪਾਣੀ ਵਿੱਚ ਮਿਲਦੇ ਹਨ । ਇਹ ਆਮ ਤੌਰ ‘ਤੇ ਇਕੱਲੇ ਕੋਸ਼ਿਕਾਵਾਂ ਦੇ ਰੂਪ ਵਿੱਚ ਮਿਲਦੇ ਹਨ, ਪਰ ਕੁੱਝ ਇੱਕ ਦੂਸਰੇ ਨਾਲ ਜੁੜੇ ਰਹਿੰਦੇ ਹਨ ਅਤੇ ਸਮੂਹਾਂ ਜਾਂ ਛੜ ਆਕਾਰ ਰੂਪ ਵਿੱਚ ਮਿਲਦੇ ਹਨ । ਇਹਨਾਂ ਵਿੱਚ ਪ੍ਰਜਨਣ ਕਿਰਿਆ ਅਲਿੰਗੀ ਜਾਂ ਲਿੰਗੀ ਦੋਵੇਂ ਹੁੰਦੀਆਂ ਹਨ ।
PSEB 8th Class Science Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ 9

ਪ੍ਰਸ਼ਨ 20.
ਅਜੀਤ ਨੇ ਅੱਧਾ ਕਿਲੋ ਮੈਦਾ ਲੈ ਕੇ ਉਸ ਵਿੱਚ ਚੀਨੀ ਅਤੇ ਥੋੜ੍ਹਾ ਜਿਹਾ ਖਮੀਰ ਪਾਊਡਰ ਮਿਲਾ ਕੇ ਕੋਸੇ ਪਾਣੀ ਨਾਲ ਗੁੰਨ੍ਹ ਦਿੱਤਾ। ਦੋ ਘੰਟੇ ਬਾਅਦ ਗੁੰਨ੍ਹੇ ਹੋਏ ਆਟੇ ਤੇ ਕੀ ਪ੍ਰਭਾਵ ਪਵੇਗਾ ? ਆਪਣੇ ਉੱਤਰ ਦਾ ਕਾਰਣ ਵੀ ਦੱਸੋ।
PSEB 8th Class Science Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ 10
ਉੱਤਰ-
ਚੀਨੀ ਅਤੇ ਗਰਮ ਪਾਣੀ ਦੀ ਮੌਜੂਦਗੀ ਵਿੱਚ ਖਮੀਰ ਕੋਸ਼ਿਕਾਵਾਂ ਦੇ ਤੇਜ਼ੀ ਨਾਲ ਵਾਧੇ ਵਿੱਚ ਸਹਾਇਤਾ ਕਰਦੀ ਹੈ। ਇਸ ਜਣਨ ਕਿਰਿਆ ਦੌਰਾਨ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਇਸ ਗੈਸ ਦੇ ਬੁਲਬੁਲੇ ਉਸੇ ਗੰਨੇ ਹੋਏ ਆਟੇ ਦੇ ਆਇਤਨ ਵਿੱਚ ਵਾਧਾ ਕਰਦੇ ਹਨ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁੱਝ ਆਮ ਰੋਗ, ਉਹਨਾਂ ਦੇ ਫੈਲਣ ਦੇ ਤਰੀਕੇ ਅਤੇ ਬਚਾਅ ਦੇ ਤਰੀਕਿਆਂ ਦਾ ਚਾਰਟ ਬਣਾਓ ।
ਉੱਤਰ
PSEB 8th Class Science Solutions Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ 11

ਪ੍ਰਸ਼ਨ 2.
ਖਾਧ ਪਰੀਰੱਖਿਅਨ ਤੋਂ ਕੀ ਭਾਵ ਹੈ ? ਖਾਦ ਪਰੀਰੱਖਿਅਨ ਦੀਆਂ ਵੱਖ-ਵੱਖ ਵਿਧੀਆਂ ਦਾ ਵਰਣਨ ਕਰੋ ।
ਉੱਤਰ-
ਖਾਧ ਪਰੀਖਿਅਨ (Food Preservation)-ਉਹ ਵਿਧੀ ਹੈ ਜਿਸ ਦੁਆਰਾ ਖਾਧ ਪਦਾਰਥਾਂ ਨੂੰ ਸੰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਲੰਬੇ ਸਮੇਂ ਤੱਕ ਉਸਦੇ ਪੋਸ਼ਕ ਤੱਤਾਂ ਨੂੰ ਠੀਕ ਰੱਖਿਆ ਜਾ ਸਕੇ, ਖਾਧ ਪਰੀਰੱਖਿਅਨ ਕਹਾਉਂਦਾ ਹੈ –
ਖਾਧ ਪਰੀਰੱਖਿਅਨ ਦੀਆਂ ਵਿਧੀਆਂ –
1. ਨਿਰਜਲੀਕਰਨ ਅਤੇ ਧੁੱਪ ਵਿੱਚ ਸੁਕਾਉਣਾ (Dehydration and drying in Sunlight)-ਫ਼ਲਾਂ ਅਤੇ ਸਬਜ਼ੀਆਂ ਵਿੱਚ ਪਾਣੀ ਦੀ ਮਾਤਰਾ ਨੂੰ ਘੱਟ ਕਰਨਾ, ਨਿਰਜਲੀਕਰਨ ਕਹਾਉਂਦਾ ਹੈ । ਇਸ ਨਾਲ ਭੋਜਨ ਵਿੱਚ ਨਮੀ ਘੱਟ ਹੋ ਜਾਂਦੀ ਹੈ ਅਤੇ ਉਹ ਜਲਦੀ ਸੰਦੂਸ਼ਿਤ ਨਹੀਂ ਹੁੰਦਾ । ਫ਼ਲਾਂ ਅਤੇ ਸਬਜ਼ੀਆਂ ਨੂੰ ਧੁੱਪ ਵਿੱਚ ਸੁਕਾਉਣਾ ਸਭ ਤੋਂ ਪੁਰਾਣੀ ਵਿਧੀ ਹੈ ।

2. ਨਮਕ ਅਤੇ ਚੀਨੀ ਦੁਆਰਾ ਰੀਰੱਖਿਅਨ (Preservation by salt and sugar)-ਨਮਕ ਅਤੇ ਚੀਨੀ ਵਧੀਆ ਰੱਖਿਅਕ (Preservative) ਹਨ ।
ਇਹ ਖਾਧ ਪਦਾਰਥਾਂ ਵਿੱਚ ਸੂਖ਼ਮਜੀਵਾਂ ਦਾ ਵਾਧਾ ਰੋਕਦਾ ਹੈ । ਅਚਾਰ, ਜੈਮ, ਜੈਲੀ, ਕੈਚਅਪ, ਸਕਵੈਸ਼ ਆਦਿ ਦਾ ਪਰੀਖਿਅਨ ਨਮਕ ਅਤੇ ਚੀਨੀ ਪਾ ਕੇ ਕੀਤਾ ਜਾਂਦਾ ਹੈ ।

3. ਅਤੀ ਠੰਢਾ ਕਰਨਾ (Deep Freezing-ਇਹ ਸੂਖ਼ਮ ਜੀਵਾਂ ਦੇ ਵਾਧੇ ਨੂੰ ਰੋਕਣ ਦਾ ਸਿੱਧਾ ਤਰੀਕਾ ਹੈ । ਇਸ ਵਿਧੀ ਵਿੱਚ ਖਾਧ ਪਦਾਰਥ ਨੂੰ 9°C ਤੋਂ ਘੱਟ ਤਾਪ ਤੱਕ ਠੰਢਾ ਕੀਤਾ ਜਾਂਦਾ ਹੈ । ਫ਼ਲ, ਸਬਜ਼ੀਆਂ, ਮਾਸ, ਮੱਛੀ ਆਦਿ ਨੂੰ ਇਸੇ ਵਿਧੀ ਨਾਲ ਪਰੀਰੱਖਿਅਤ ਕੀਤਾ ਜਾਂਦਾ ਹੈ ।

4. ਰਸਾਇਣਿਕ ਪਰੀਰੱਖਿਅਨ (Chemical Preservation)-ਕੁੱਝ ਰਸਾਇਣ ਖਾਧ ਪਰੀਰੱਖਿਅਨ ਵਿੱਚ ਵਰਤੇ ਜਾਂਦੇ ਹਨ ਜੋ ਪਦਾਰਥ ਖਾਧ ਪਦਾਰਥ ਨੂੰ ਸੰਦੂਸ਼ਿਤ ਹੋਣ ਤੋਂ ਬਚਾਉਂਦੇ ਹਨ, ਖਾਧ ਪਰੀਰੱਖਿਅਨ ਕਹਾਉਂਦੇ ਹਨ । ਬੈਨਜੋਇਕ ਅਮਲ, ਪੋਟਾਸ਼ੀਅਮ ਮੇਟਾ ਬਾਈਸਲਫੇਟ ਆਦਿ ਵਰਤੋਂ ਵਿੱਚ ਲਿਆਏ ਜਾ ਸਕਦੇ ਹਨ । ਡਿੱਬਾ ਬੰਦ ਅਤੇ ਬੋਤਲਾਂ ਵਿੱਚ ਸੀਲ ਕਰਕੇ ਵੀ ਪਰੀਰੱਖਿਅਨ ਕੀਤਾ ਜਾਂਦਾ ਹੈ ।

Leave a Comment