PSEB 8th Class Punjabi Solutions Chapter 20 ਈਦਗਾਹ

Punjab State Board PSEB 8th Class Punjabi Book Solutions Chapter 20 ਈਦਗਾਹ Textbook Exercise Questions and Answers.

PSEB Solutions for Class 8 Punjabi Chapter 20 ਈਦਗਾਹ

(i) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :

(i) ਈਦ ਕਿੰਨੇ ਰੋਜ਼ਿਆਂ ਬਾਅਦ ਆਈ ਸੀ ?
(ਉ) ਵੀਹ
(ਅ) ਤੀਹ
(ੲ) ਪੰਦਰਾਂ ।
ਉੱਤਰ :
ਤੀਹ

(ii) ਮੁਸਲਮਾਨ ਕਿਹੜਾ ਤਿਉਹਾਰ ਧੂਮ-ਧਾਮ ਨਾਲ ਮਨਾਉਂਦੇ ਹਨ ?
(ਉ) ਦਿਵਾਲੀ
(ਆ) ਕ੍ਰਿਸਮਿਸ
(ੲ) ਈਦ ।
ਉੱਤਰ :
ਈਦ

(iii) ਹਾਮਿਦ ਨੇ ਦਾਦੀ ਲਈ ਕੀ ਖ਼ਰੀਦਿਆ ?
(ੳ) ਖਿਡੌਣੇ
(ਅ) ਮਠਿਆਈ
(ਈ) ਚਿਮਟਾ ।
ਉੱਤਰ :
ਚਿਮਟਾ

(iv) ਦਾਦੀ ਦਾ ਕੀ ਨਾਂ ਸੀ ?
(ਉ) ਸ਼ਬੀਨਾ
(ਆ) ਰਵੀਨਾ
(ਈ) ਆਮੀਨਾ ।
ਉੱਤਰ :
ਆਮੀਨਾ

PSEB 8th Class Punjabi Solutions Chapter 20 ਈਦਗਾਹ

(v) ਹਾਮਿਦ ਦੇ ਚਿਮਟਾ ਕਿੰਨੇ ਪੈਸਿਆਂ ਦਾ ਖ਼ਰੀਦਿਆ ਸੀ ?
(ਉ) ਤਿੰਨ
(ਅ) ਪੰਜ
(ਈ) ਦਸ ।
ਉੱਤਰ :
ਤਿੰਨ ।

(ii) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਈਦ ਕਿਨ੍ਹਾਂ ਦਾ ਤਿਉਹਾਰ ਹੈ ?
ਉੱਤਰ :
ਮੁਸਲਮਾਨਾਂ ਦਾ ।

ਪ੍ਰਸ਼ਨ 2.
ਮੁਸਲਮਾਨ ਕਿੱਥੇ ਮੱਥਾ ਟੇਕਣ ਜਾਂਦੇ ਹਨ ?
ਉੱਤਰ :
ਈਦਗਾਹ ਵਿਚ ।

ਪ੍ਰਸ਼ਨ 3.
ਆਮੀਨਾ ਕਿਉਂ ਰੋ ਰਹੀ ਸੀ ?
ਉੱਤਰ :
ਕਿਉਂਕਿ ਉਸ ਦੇ ਘਰ ਅੰਨ ਦਾ ਇਕ ਦਾਣਾ ਵੀ ਨਹੀਂ ਸੀ ।

ਪ੍ਰਸ਼ਨ 4.
ਹਾਮਿਦ ਖਿਡੌਣਿਆਂ ਦੀ ਨਿੰਦਿਆ ਕਿਉਂ ਕਰਦਾ ਹੈ ?
ਉੱਤਰ :
ਕਿਉਂਕਿ ਉਹ ਆਪ ਖਿਡੌਣੇ ਨਹੀਂ ਸੀ ਖ਼ਰੀਦ ਸਕਦਾ ।

ਪ੍ਰਸ਼ਨ 5.
ਦਾਦੀ ਹਾਮਿਦ ਨੂੰ ਦੁਆਵਾਂ ਕਿਉਂ ਦੇ ਰਹੀ ਸੀ ?
ਉੱਤਰ :
ਹਾਮਿਦ ਦਾ ਤਿਆਗ, ਸਦਭਾਵਨਾ, ਸੋਝੀ, ਕੁਰਬਾਨੀ ਤੇ ਉਸ ਦੁਆਰਾ ਮਨ ਨੂੰ ਮਾਰਿਆ ਦੇਖ ਕੇ ।

PSEB 8th Class Punjabi Solutions Chapter 20 ਈਦਗਾਹ

(iii) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਈਦ ਦੇ ਦਿਨ ਆਮੀਨਾ ਕਿਉਂ ਰੋ ਰਹੀ ਸੀ ?
ਉੱਤਰ :
ਈਦ ਦੇ ਦਿਨ ਆਮੀਨਾ ਇਸ ਕਰਕੇ ਰੋ ਰਹੀ ਸੀ, ਕਿਉਂਕਿ ਉਸ ਦੇ ਘਰ ਅੰਨ ਦਾ ਇਕ ਦਾਣਾ ਵੀ ਨਹੀਂ ਸੀ । ਉਸ ਨੂੰ ਇਹ ਵੀ ਫ਼ਿਕਰ ਸੀ ਕਿ ਉਸ ਦਾ ਪੋਤਰਾ ਹਾਮਿਦ ਇਕੱਲਾ ਈਦਗਾਹ ਜਾਵੇਗਾ, ਜਿੱਥੇ ਉਹ ਗੁੰਮ ਵੀ ਹੋ ਸਕਦਾ ਸੀ । ਉਸ ਨੂੰ ਉਸ ਦੇ ਪੈਰਾਂ ਵਿਚ ਛਾਲੇ ਪੈਣ ਦਾ ਡਰ ਵੀ ਸੀ । ਉਹ ਆਪ ਵੀ ਉਸ ਨਾਲ ਨਹੀਂ ਸੀ ਜਾ ਸਕਦੀ ।ਉਸ ਨੂੰ ਇਹ ਵੀ ਦੁੱਖ ਸੀ ਕਿ ਉਹ ਹਾਮਿਦ ਨੂੰ ਕੇਵਲ ਤਿੰਨ ਪੈਸੇ ਹੀ ਦੇ ਸਕੀ ਸੀ ।

ਪ੍ਰਸ਼ਨ 2.
ਮਹਿਮੂਦ, ਮੋਹਸਿਨ, ਨੂਰੇ ਤੇ ਸ਼ਮੀ ਨੇ ਕਿਹੜੇ-ਕਿਹੜੇ ਖਿਡੌਣੇ ਖ਼ਰੀਦੇ ?
ਉੱਤਰ :
ਮਹਿਮੂਦ ਨੇ ਖ਼ਾਕੀ ਵਰਦੀ ਤੇ ਲਾਲ ਪੱਗ ਵਾਲਾ ਸਿਪਾਹੀ ਖ਼ਰੀਦਿਆ, ਜਿਸ ਦੇ ਮੋਢੇ ਉੱਤੇ ਬੰਦੂਕ ਸੀ । ਮੋਹਸਿਨ ਨੇ ਮਾਸ਼ਕੀ ਖ਼ਰੀਦਿਆ, ਨਰੇ ਨੇ ਕਾਲੇ ਚੋਗੇ ਤੇ ਚਿੱਟੀ ਅਚਕਨ ਵਾਲਾ ਵਕੀਲ ਖ਼ਰੀਦਿਆ, ਜਿਸ ਦੀ ਜੇਬ ਵਿਚ ਸੁਨਹਿਰੀ ਜ਼ੰਜੀਰ ਵਾਲੀ ਘੜੀ ਸੀ ਤੇ ਹੱਥ ਵਿਚ ਕਾਨੂੰਨ ਦੀ ਕਿਤਾਬ 1 ਸ਼ਮੀ ਨੇ ਧੋਬਣ ਖ਼ਰੀਦੀ ।

ਪ੍ਰਸ਼ਨ 3.
ਮੁੰਡਿਆਂ ਨੇ ਪਹਿਲਾਂ ਹਾਮਿਦ ਨੂੰ ਆਪਣੀ ਬਰਾਦਰੀ ਵਿਚੋਂ ਕਿਉਂ ਕੱਢ ਦਿੱਤਾ ?
ਉੱਤਰ :
ਮੁੰਡਿਆਂ ਨੇ ਪਹਿਲਾਂ ਹਾਮਿਦ ਨੂੰ ਆਪਣੀ ਬਰਾਦਰੀ ਵਿਚੋਂ ਇਸ ਕਰਕੇ ਕੱਢ ਦਿੱਤਾ, ਕਿਉਂਕਿ ਨਾ ਉਸ ਨੇ ਖਿਡੌਣੇ ਖ਼ਰੀਦੇ ਸਨ ਤੇ ਨਾ ਮਠਿਆਈ ।

ਪ੍ਰਸ਼ਨ 4.
ਹਾਮਿਦ ਨੇ ਚਿਮਟਾ ਕਿਉਂ ਖ਼ਰੀਦਿਆ ?
ਉੱਤਰ :
ਹਾਮਿਦ ਨੇ ਚਿਮਟਾ ਇਸ ਕਰਕੇ ਖ਼ਰੀਦਿਆ, ਕਿਉਂਕਿ ਉਸ ਨੇ ਸੋਚਿਆ ਸੀ ਕਿ ਇਸ ਨਾਲ ਉਸ ਦੀ ਦਾਦੀ ਦੇ ਤਵੇ ਤੋਂ ਰੋਟੀ ਲਾਹੁੰਦਿਆਂ ਹੱਥ ਨਹੀਂ ਸੜਿਆ ਕਰਨਗੇ । ਉਹ ਸੋਚਦਾ ਸੀ ਕਿ ਦਾਦੀ ਘਰ ਵਿਚ ਆਈ ਇਸ ਕੰਮ ਦੀ ਚੀਜ਼ ਨੂੰ ਵੇਖ ਕੇ ਬਹੁਤ ਖ਼ੁਸ਼ ਹੋਵੇਗੀ । ਉਸ ਨੇ ਸੋਚਿਆ ਕਿ ਉਸ ਦੀ ਦਾਦੀ ਕੋਲ ਨਾ ਪੈਸੇ ਹੁੰਦੇ ਹਨ ਤੇ ਨਾ ਬਜ਼ਾਰ ਜਾਣ ਦੀ ਵਿਹਲ, ਪਰ ਉਸ ਨੂੰ ਚਿਮਟੇ ਦੀ ਬਹੁਤ ਜ਼ਰੂਰਤ ਹੈ, ਇਸ ਕਰ ਕੇ ਉਸ ਨੇ ਚਿਮਟਾ ਖ਼ਰੀਦ ਲਿਆ ।

PSEB 8th Class Punjabi Solutions Chapter 20 ਈਦਗਾਹ

ਪ੍ਰਸ਼ਨ 5.
ਆਮੀਨਾ ਚਿਮਟਾ ਦੇਖ ਕੇ ਕਿਉਂ ਖੁਸ਼ ਨਹੀਂ ਹੋਈ ?
ਆਮੀਨਾ ਚਿਮਟਾ ਦੇਖ ਕੇ ਕਿਉਂ ਰੋਣ ਲੱਗ ਪਈ ?
ਉੱਤਰ :
ਆਮੀਨਾ ਚਿਮਟੇ ਨੂੰ ਦੇਖ ਕੇ ਖ਼ੁਸ਼ ਇਸ ਕਰਕੇ ਨਾ ਹੋਈ ਤੇ ਰੋਣ ਲੱਗ ਪਈ, ਕਿਉਂਕਿ ਉਹ ਹਾਮਿਦ ਦੇ ਤਿਆਗ, ਸਦਭਾਵਨਾ, ਸੋਝੀ ਤੇ ਕੁਰਬਾਨੀ ਨੂੰ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਈ ਸੀ । ਉਹ ਸੋਚ ਰਹੀ ਸੀ ਕਿ ਯਤੀਮ ਤੇ ਗ਼ਰੀਬ ਹੋਣ ਕਰਕੇ ਖੇਡਣ-ਮੱਲ੍ਹਣ ਤੇ ਖਾਣ-ਪੀਣ ਵਿਚ ਰੁਚੀ ਰੱਖਣ ਵਾਲੀ ਉਮਰ ਵਿਚੋਂ ਗੁਜ਼ਰ ਰਹੇ ਬੱਚੇ ਨੇ ਆਪਣਾ ਮਨ ਕਿੰਨਾ ਮਾਰ ਕੇ ਰੱਖਿਆ ਸੀ ।

(iv) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਵਾਕਾਂ ਵਿਚ ਵਰਤੋ :
ਮਾੜਚੂ, ਬੇੜਾ ਪਾਰ ਕਰਨਾ, ਤਸੱਲੀ ਦੇਣਾ, ਖ਼ੁਸ਼ੀ ਨਾਲ ਭਰਨਾ, ਤਿਆਗ, ਸਬਰ ।
ਉੱਤਰ :
1. ਮਾੜਚੂ (ਕਮਜ਼ੋਰ) – ਵਿਚਾਰਾ ਹਾਮਿਦ ਮਾੜਚੂ ਜਿਹਾ ਮੁੰਡਾ ਸੀ ।
2. ਬੇੜਾ (ਪਾਰ ਕਰਨਾ ਕੰਮ ਪੂਰਾ ਕਰਨਾ, ਸਿਰੇ ਲਾਉਣਾ) – ਕਲਜੁਗ ਵਿਚ ਗੁਰਬਾਣੀ ਮਨੁੱਖ ਦਾ ਬੇੜਾ ਪਾਰ ਕਰਦੀ ਹੈ ।
3. ਤਸੱਲੀ ਦੇਣੀ (ਵਿਸ਼ਵਾਸ ਹੋਣਾ) – ਡਾਕਟਰ ਨੇ ਰੋਗੀ ਨੂੰ ਤਸੱਲੀ ਦਿੱਤੀ ਕਿ ਉਹ ਜਲਦੀ ਹੀ ਰਾਜ਼ੀ-ਬਾਜ਼ੀ ਹੋ ਜਾਵੇਗਾ ।
4. ਖ਼ੁਸ਼ੀ (ਨਾਲ ਭਰਨਾ ਬਹੁਤ ਖ਼ੁਸ਼ ਹੋਣਾ) – ਪਟਾਕੇ ਚਲਾਉਂਦੇ ਹੋਏ ਬੱਚੇ ਖ਼ੁਸ਼ੀ ਨਾਲ ਭਰੇ ਹੋਏ ਸਨ ।
5. ਤਿਆਗ (ਛੱਡਣਾ) – ਕਈ ਸਾਧੂ ਬੜੇ ਤਪ-ਤਿਆਗ ਵਾਲੇ ਹੁੰਦੇ ਹਨ ।
6. ਸਬਰ (ਸੰਤੋਖ) – ਸਬਰ ਤੋਂ ਕੰਮ ਲਵੋ !
7. ਸੀਤਲ (ਠੰਢਾ) – ਚਸ਼ਮੇ ਦਾ ਸੀਤਲ ਪਾਣੀ ਪੀ ਕੇ ਦਿਲ ਨੂੰ ਠੰਢ ਪੈ ਗਈ ।
8. ਕੁਬੇਰ (ਦਾ ਧਨ ਧਨ ਦੇਵਤੇ ਦਾ ਦਿੱਤਾ ਧਨ) – ਮੇਲੇ ਜਾ ਰਹੇ ਬੱਚੇ ਖ਼ੁਸ਼ ਸਨ, ਕਿਉਂਕਿ ਉਨ੍ਹਾਂ ਦੀਆਂ ਜੇਬਾਂ ਵਿਚ ਕੁਬੇਰ ਦਾ ਧਨ ਸੀ ।

ਪ੍ਰਸ਼ਨ 2.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਬੂਹਾ – …………. – …………
ਖ਼ਾਹਸ਼ – …………. – …………
ਚੁਫ਼ੇਰੇ – …………. – …………
ਦਿਲਾਸਾ – …………. – …………
ਧਾਵਾ – …………. – …………
ਗੁੰਮ – …………. – …………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਬੂਹਾ – द्वार – Door
ਖ਼ਾਹਸ਼ – तमन्ना – Wish
ਚੁਫੇਰੇ – चारों ओर – Around
ਦਿਲਾਸਾ – दिलासा – Console
ਧਾਵਾ – आक्रमण – Attack
ਗੁੰਮ – गुम – Lost

PSEB 8th Class Punjabi Solutions Chapter 20 ਈਦਗਾਹ

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ :
(ਡਫਲੀ, ਹਲਚਲ, ਨਿੰਦਿਆ, ਮਜ਼ਾਕ, ਮਠਿਆਈਆਂ)
(ਉ) ਹਾਮਿਦ ਖਿਡੌਣਿਆਂ ਦੀ …………. ਕਰਦਾ ਹੈ ।
(ਅ) ਇਹ ਤਾਂ ਸਿਰਫ਼ …………. ਹੈ ।
(ਈ) ਤਿਉਹਾਰ ਵਾਲੇ ਦਿਨ ਲੋਕ …………. ਖ਼ਰੀਦਦੇ ਹਨ ।
(ਸ) ਤੂੰ ਆਪਣੇ ਖਿਡੌਣੇ ਮੇਰੀ …………. ਨਾਲ ਵਟਾ ਲੈ ।
(ਹ) ਗਿਆਰਾਂ ਵਜੇ ਤਕ ਸਾਰੇ ਪਿੰਡ ਵਿੱਚ …………. ਮਚ ਗਈ ।
ਉੱਤਰ :
(ੳ) ਹਾਮਿਦ ਖਿਡੌਣਿਆਂ ਦੀ ਨਿੰਦਿਆ ਕਰਦਾ ਹੈ ।
(ਅ) ਇਹ ਤਾਂ ਸਿਰਫ਼ ਮਜ਼ਾਕ ਹੈ ।
(ਈ) ਤਿਉਹਾਰ ਵਾਲੇ ਦਿਨ ਲੋਕ ਮਠਿਆਈਆਂ ਖ਼ਰੀਦਦੇ ਹਨ ।
(ਸ) ਤੂੰ ਆਪਣੇ ਖਿਡੌਣੇ ਮੇਰੀ ਡਫਲੀ ਨਾਲ ਵਟਾ ਲੈ ।
(ਹ) ਗਿਆਰਾਂ ਵਜੇ ਤਕ ਸਾਰੇ ਪਿੰਡ ਵਿੱਚ ਹਲਚਲ ਮਚ ਗਈ ।

ਪ੍ਰਸ਼ਨ 4.
ਵਿਰੋਧੀ ਸ਼ਬਦ ਲਿਖੋ :
ਨਰਮ – ਸਖ਼ਤ
ਪਸੰਦ – …………….
ਖ਼ੁਸ਼ੀ – …………….
ਅਮੀਰ – …………….
ਪਿਆਰ – …………….
ਹਾਰਨਾ – …………….
ਉੱਤਰ :
ਵਿਰੋਧੀ ਸ਼ਬਦ
ਨਰਮ – ਸਖ਼ਤ
ਪਸੰਦ – ਨਾਪਸੰਦ
ਖ਼ੁਸ਼ੀ – ਗ਼ਮੀ
ਅਮੀਰ – ਗ਼ਰ਼ੀਬ
ਪਿਆਰ – ਦੁਸ਼ਮਣੀ
ਹਾਰਨਾ – ਜਿੱਤਣਾ

ਪ੍ਰਸ਼ਨ 5.
ਹੇਠ ਲਿਖੇ ਲਕੀਰੇ ਸ਼ਬਦ ਕਿਰਿਆ ਹਨ । ਇਨ੍ਹਾਂ ਵਾਕਾਂ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ :
(ਉ) ਮੈਂ ਸਭ ਤੋਂ ਪਹਿਲਾਂ ਮੁੜਾਂਗਾ ।
(ਅ ਕਦੀ ਸਾਰੇ ਭੱਜ ਕੇ ਅੱਗੇ ਨਿਕਲ ਜਾਂਦੇ ।
(ੲ) ਬੱਚਿਆਂ ਦਾ ਟੋਲਾ ਅਰਾਮ ਨਾਲ ਤੁਰਿਆ ਜਾ ਰਿਹਾ ਸੀ ।
(ਸ) ਹਾਮਿਦ ਸ਼ਾਨ ਨਾਲ ਆਕੜਦਾ ਹੋਇਆ ਸਾਥੀਆਂ ਕੋਲ ਗਿਆ ।
ਉੱਤਰ :
(ੳ) ਪਹਿਲਾਂ
(ਅ) ਅੱਗੇ
(ਇ) ਅਰਾਮ ਨਾਲ
(ਸ) ਕੋਲ ।

PSEB 8th Class Punjabi Solutions Chapter 20 ਈਦਗਾਹ

ਪ੍ਰਸ਼ਨ 6.
ਹੇਠ ਲਿਖੇ ਵਾਕ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ :
ਗਿਆਰਾਂ ਵਜੇ ਸਾਰੇ ਪਿੰਡ ਵਿਚ ਹਲ-ਚਲ ਮਚ ਗਈ ।
ਉੱਤਰ :
………………………………………………..
………………………………………………..

ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :

(ਉ) ਸ਼ਹਿਰ ਦਾ ਇਲਾਕਾ ਸ਼ੁਰੂ ਹੋ ਗਿਆ । (ਨਾਂਵ ਚੁਣੋ)
(ਅ) ‘‘ਤੂੰ ਡਰੀਂ ਨਾ ਅੰਮਾ ’ (ਪੜਨਾਂਵ ਚੁਣੇ)
(ਈ) ਹੁਣ ਵੱਸੋਂ ਸੰਘਣੀ ਸ਼ੁਰੂ ਹੋ ਗਈ । (ਵਿਸ਼ੇਸ਼ਣ ਚਣੋ)
(ਸ) ਈਦਗਾਹ ਨਜ਼ਰ ਆਈ । (ਕਿਰਿਆ ਚੁਣੋ)
ਉੱਤਰ :
(ਉ) ਸ਼ਹਿਰ, ਇਲਾਕਾ ।
(ਆ) ਤੂੰ ।
(ੲ) ਸੰਘਣੀ ।
(ਸ) ਆਈ ।

ਪੈਰੇ ਸੰਬੰਧੀ ਬਹੁਵਿਕਲਪੀ ਪ੍ਰਸ਼ਨ

ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ

ਗਿਆਰਾਂ ਵਜੇ ਸਾਰੇ ਪਿੰਡ ਵਿੱਚ ਹਲਚਲ ਮੱਚ ਗਈ । ਮੇਲੇ ਵਾਲੇ ਆ ਗਏ । ਮੋਹਸਿਨ ਦੀ ਛੋਟੀ ਭੈਣ ਨੇ ਨੱਠ ਕੇ ਮਾਸ਼ਕੀ ਉਸ ਦੇ ਹੱਥੋਂ ਖੋਹ ਲਿਆ । ਜਿਉਂ ਹੀ ਖ਼ੁਸ਼ੀ ਭੁੜਕੀ ਮਾਸ਼ਕੀ ਸਾਹਿਬ ਹੇਠਾਂ ਡਿਗ ਪਏ ਤੇ ਸੁਰਗਾਂ ਨੂੰ ਤੁਰ ਗਏ । ਇਸ ਗੱਲ ਉੱਤੇ ਭੈਣ-ਭਾਈ ਵਿੱਚ ਕੁੱਟਮਾਰ ਹੋਈ । ਦੋਵੇਂ ਦੱਬ ਕੇ ਰੋਏ ।ਉਨ੍ਹਾਂ ਦੀ ਅੰਮਾ ਰੌਲਾ ਸੁਣ ਕੇ ਖਿਝੀ ਤੇ ਉੱਤੋਂ ਦੋ-ਦੋ ਥੱਪੜ ਹੋਰ ਲਾਏ । ਮੀਆਂ ਨੂਰੇ ਦੇ ਵਕੀਲ ਦਾ ਅੰਤ ਉਸ ਦੀ ਹੈਸੀਅਤ ਦੇ ਮੁਤਾਬਕ ਜ਼ਰਾ ਸ਼ਾਨ ਨਾਲ ਹੋਇਆ । ਵਕੀਲ ਭੁੱਜੇ ਤਾਂ ਨਹੀਂ ਬੈਠ ਸਕਦਾ । ਉਸ ਦੀ ਮਰਯਾਦਾ ਰਹਿਣੀ ਚਾਹੀਦੀ ਹੈ । ਦਿਵਾਰ ਵਿੱਚ ਦੋ ਖ਼ੂਟੀਆਂ ਗੱਡੀਆਂ ਗਈਆਂ । ਉੱਤੇ ਲੱਕੜੀ ਦੀ ਫੱਟੀ ਰੱਖੀ ਗਈ । ਫੱਟੀ ਉੱਤੇ ਕਾਗ਼ਜ਼ ਦਾ ਗਲੀਚਾ ਸਜਾਇਆ ਗਿਆ । ਵਕੀਲ ਸਾਹਿਬ ਰਾਜਾ ਭੋਜ ਵਾਂਗ ਤਖ਼ਤ ‘ਤੇ ਬਿਰਾਜੇ । ਨੂਰੇ ਨੇ ਉਸ ਨੂੰ ਪੱਖਾ ਝੱਲਣਾ ਸ਼ੁਰੂ ਕੀਤਾ । ਪਤਾ ਨਹੀਂ ਪੱਖੇ ਦੀ ਹਵਾ ਨਾਲ ਕਿ ਪੱਖੇ ਦੇ ਵਜ਼ਨ ਨਾਲ ਵਕੀਲ ਸਾਹਿਬ ਪਟੱਕ ਹੇਠਾਂ ਆ ਡਿਗੇ ਬੜੇ ਜ਼ੋਰ-ਸ਼ੋਰ ਨਾਲ ਮਾਤਮ ਹੋਇਆ ਤੇ ਵਕੀਲ ਸਾਹਿਬ ਦੀ ਲਾਸ਼ ਕੂੜੇ ਵਿੱਚ ਸੁੱਟ ਦਿੱਤੀ ਗਈ । ਬਾਕੀ ਰਿਹਾ ਮਹਿਮੂਦ ਦਾ ਸਿਪਾਹੀ । ਉਸ ਨੂੰ ਝੱਟ-ਪੱਟ ਪਿੰਡ ਪਹਿਰਾ ਦੇਣ ਦਾ ਚਾਰਜ ਮਿਲ ਗਿਆ । ਪਰ ਸਿਪਾਹੀ ਕੋਈ ਆਮ ਆਦਮੀ ਤਾਂ ਹੈ ਨਹੀਂ ਸੀ, ਜੋ ਪੈਦਲ ਤੁਰਦਾ । ਇੱਕ ਟੋਕਰੀ ਆਈ । ਉਸ ਵਿੱਚ ਲਾਲ ਰੰਗ ਦੇ ਫਟੇ-ਪੁਰਾਣੇ ਕੱਪੜੇ ਵਿਛਾ ਕੇ ਪਾਲਕੀ ਬਣਾਈ ਗਈ । ਇਸ ਵਿੱਚ ਸਿਪਾਹੀ ਸਾਹਿਬ ਅਰਾਮ ਨਾਲ ਲੇਟੇ । ਮਹਿਮੂਦ ਨੇ ਟੋਕਰੀ ਚੁੱਕੀ ਤੇ ਬੂਹੇ ਦੁਆਲੇ ਚੱਕਰ ਕੱਟਣ ਲੱਗਿਆ । ਉਸ ਦੇ ਦੋਵੇਂ ਛੋਟੇ ਭਰਾ ਸਿਪਾਹੀ ਵੱਲੋਂ ‘‘ਛੋਣ ਵਾਲਿਓ ਜਾਗਦੇ ਰਹੋ !” ਆਖਦੇ ਨਾਲ ਟੁਰੇ । ਪਰ ਰਾਤ ਤਾਂ ਹਨੇਰੀ ਹੀ ਹੋਣੀ ਚਾਹੀਦੀ ਹੈ । ਮਹਿਮੂਦ ਨੂੰ ਠੋਕਰ ਲੱਗ ਗਈ । ਟੋਕਰੀ ਉਸ ਦੇ ਹੱਥੋਂ ਡਿਗ ਪੈਂਦੀ ਹੈ ਤੇ ਸਿਪਾਹੀ ਮਹਾਰਾਜ ਆਪਣੀ ਬੰਦੂਕ ਸਮੇਤ ਡਿਗ ਪੈਂਦੇ ਹਨ ਤੇ ਉਨ੍ਹਾਂ ਦੀ ਇੱਕ ਲੱਤ ਵਿੱਚ ਵਿਗਾੜ ਪੈ ਜਾਂਦਾ ਹੈ ।

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
(ਉ) ਈਦਗਾਹ
(ਅ) ਘਰ ਦਾ ਜ਼ਿੰਦਰਾ
() ਕਬੱਡੀ ਦੀ ਖੇਡ
(ਸ) ਗਿੱਦੜ ਸਿੰਝੀ ।
ਉੱਤਰ :
ਈਦਗਾਹ ।

ਪ੍ਰਸ਼ਨ 2.
ਮੇਲੇ ਵਾਲੇ ਮੇਲਾ ਦੇਖ ਕੇ ਕਿੰਨੇ ਵਜੇ ਪਿੰਡ ਪਹੁੰਚੇ ?
(ਉ) ਨੌਂ ਵਜੇ
(ਅ) ਦਸ ਵਜੇ ।
( ਗਿਆਰਾਂ ਵਜੇ ।
(ਸ) ਬਾਰਾਂ ਵਜੇ ।
ਉੱਤਰ :
ਗਿਆਰਾਂ ਵਜੇ ।

PSEB 8th Class Punjabi Solutions Chapter 20 ਈਦਗਾਹ

ਪ੍ਰਸ਼ਨ 3.
ਮੋਹਸਿਨ ਦੇ ਹੱਥੋਂ ਉਸਦੀ ਭੈਣ ਨੇ ਕੀ ਖੋਹਣ ਦੀ ਕੋਸ਼ਿਸ਼ ਕੀਤੀ ?
(ਉ) ਵਕੀਲ
(ਅ) ਚਿਮਟਾ
(ਈ) ਮਾਸ਼ਕੀ
(ਸ) ਸਿਪਾਹੀ ।
ਉੱਤਰ :
ਮਾਸ਼ਕੀ ।

ਪ੍ਰਸ਼ਨ 4.
ਮੋਹਸਿਨ ਤੇ ਉਸਦੀ ਭੈਣ ਦਾ ਰੌਲਾ ਸੁਣ ਕੇ ਖਿਝੀ ਉਨ੍ਹਾਂ ਦੀ ਮਾਂ ਨੇ ਕੀ ਕੀਤਾ ?
(ਉ) ਕੰਨ ਪੁੱਟੇ
(ਅ) ਗੁੱਤ ਪੁੱਟੀ
() ਦੋ-ਦੋ ਥੱਪੜ ਲਾਏ
(ਸ) ਡੰਡੇ ਮਾਰੇ ।
ਉੱਤਰ :
ਦੋ-ਦੋ ਥੱਪੜ ਲਾਏ ।

ਪ੍ਰਸ਼ਨ 5.
ਕਿਸ ਦਾ ਅੰਤ ਉਸਦੀ ਹੈਸੀਅਤ ਦੇ ਮੁਤਾਬਿਕ ਜ਼ਰਾ ਸ਼ਾਨ ਨਾਲ ਹੋਇਆ ?
(ੳ) ਸਿਪਾਹੀ ਦਾ
(ਆ) ਵਕੀਲ ਦਾ
(ਇ) ਚਿਮਟੇ ਦਾ
(ਸ) ਮਾਸ਼ਕੀ ਦਾ ।
ਉੱਤਰ :
ਵਕੀਲ ਦਾ ।

ਪ੍ਰਸ਼ਨ 6.
ਵਕੀਲ ਸਾਹਿਬ ਨੂੰ ਬਿਠਾਉਣ ਲਈ ਫੱਟੀ ਉੱਤੇ ਕਾਹਦਾ ਗਲੀਚਾ ਵਿਛਾਇਆ ਗਿਆ ?
(ਉ) ਕੱਪੜੇ ਦਾ
(ਅ) ਕਾਗਜ਼ ਦਾ
(ਇ) ਰੇਸ਼ਮ ਦਾ
(ਸ) ਉੱਨ ਦਾ ।
ਉੱਤਰ :
ਕਾਗਜ਼ ਦਾ ।

ਪ੍ਰਸ਼ਨ 7.
ਵਕੀਲ ਸਾਹਿਬ ਤਖ਼ਤ ਉੱਪਰ ਕਿਸ ਤਰ੍ਹਾਂ ਬਿਰਾਜੇ ਸਨ ?
(ਉ) ਰਾਜੇ ਭੋਜ ਵਾਂਗ
(ਅ) ਰਾਜੇ ਅਦਲੀ ਵਾਂਗ
(ਇ) ਰਾਜੇ ਇੰਦਰ ਵਾਂਗ
(ਸ) ਰਾਜੇ ਕਾਰੂੰ ਵਾਂਗ ।
ਉੱਤਰ :
ਰਾਜੇ ਭੋਜ ਵਾਂਗ ।

ਪ੍ਰਸ਼ਨ 8.
ਵਕੀਲ ਸਾਹਿਬ ਨੂੰ ਤਖ਼ਤ ‘ਤੇ ਬਿਠਾ ਕੇ ਪੱਖਾ ਕੌਣ ਝੱਲਣ ਲੱਗਾ ?
(ਉ) ਮੋਹਸਿਨ
(ਆ) ਹਾਮਿਦ
(ਇ) ਨੂਰਾ
(ਸ) ਮਹਿਮੂਦ ।
ਉੱਤਰ ;
ਨੂਰਾ !

PSEB 8th Class Punjabi Solutions Chapter 20 ਈਦਗਾਹ

ਪ੍ਰਸ਼ਨ 9.
ਵਕੀਲ ਸਾਹਿਬ ਦੀ ਲਾਸ਼ ਕਿੱਥੇ ਸੁੱਟੀ ਗਈ ?
(ਉ) ਟੋਏ ਵਿਚ
(ਅ) ਕੂੜੇ ਵਿਚ
(ਇ) ਛੱਪੜ ਵਿਚ
(ਸ) ਨਾਲੀ ਵਿਚ ।
ਉੱਤਰ :
ਕੁੜੇ ਵਿਚ ।

ਪ੍ਰਸ਼ਨ 10.
ਸਿਪਾਹੀ ਨੂੰ ਕਿੱਥੇ ਅਰਾਮ ਨਾਲ ਲਿਟਾਇਆ ਗਿਆ ?
(ਉ) ਫ਼ਰਸ਼ ਉੱਤੇ
(ਅ) ਮੇਜ਼ ਉੱਤੇ
(ਇ) ਪਾਲਕੀ ਵਿਚ
(ਸ) ਪੰਘੂੜੇ ਵਿਚ ।
ਉੱਤਰ :
ਪਾਲਕੀ ਵਿਚ ।

ਪ੍ਰਸ਼ਨ 11.
ਪਾਲਕੀ ਵਾਲੀ ਟੋਕਰੀ ਦੇ ਹੱਥੋਂ ਡਿਗਣ ਨਾਲ ਸਿਪਾਹੀ ਦੇ ਕਿੱਥੇ ਵਿਗਾੜ ਪੈ ਗਿਆ ?
(ਉ) ਸਿਰ ਵਿਚ
(ਅ) ਧੜ ਵਿਚ
(ੲ) ਬਾਂਹ ਵਿਚ
(ਸ) ਲੱਤ ਵਿਚ ।
ਉੱਤਰ :
ਲੱਤ ਵਿਚ

ਔਖੇ ਸ਼ਬਦਾਂ ਦੇ ਅਰਥ :

ਰਮਜ਼ਾਨ-ਹਿਜਰੀ ਸਾਲ ਦਾ 9ਵਾਂ ਮਹੀਨਾ । ਇਸ ਮਹੀਨੇ ਵਿਚ ਵਰਤ ਰੱਖਣਾ ਇਸਲਾਮ ਦਾ ਧਾਰਮਿਕ ਅਸੂਲ ਹੈ । ਰੋਜ਼ਿਆਂ-ਵਰਤਾਂ । ਈਦ-ਰਮਜ਼ਾਨ ਦੇ ਰੋਜ਼ੇ ਖ਼ਤਮ ਹੋਣ ‘ਤੇ ਚੰਦ ਨੂੰ ਦੇਖ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ । ਸੰਨੀ-ਪੱਠੇ । ਈਦਗਾਹ-ਈਦ ਮਨਾਉਣ ਦੀ ਥਾਂ । ਕੁਬੇਰ-ਧਨ ਦਾ ਦੇਵਤਾ । ਮਾੜਚੂ-ਕਮਜ਼ੋਰ । ਖ਼ਾਹਸ਼ਾਂਇੱਛਾਵਾਂ । ਇੰਤਜ਼ਾਰ-ਉਡੀਕ । ਕਵਾਇਦ-ਅਭਿਆਸ । ਵਜੂ-ਨਮਾਜ਼ ਪੜ੍ਹਨ ਲਈ ਹੱਥ-ਮੂੰਹ ਧੋਣਾ । ਮਾਸ਼ਕੀ-ਮਸ਼ਕ ਵਿਚ ਪਾਣੀ ਢੋਣ ਵਾਲਾ । ਮਸ਼ਕ-ਪਾਣੀ ਭਰਨ ਲਈ ਚਮੜੇ ਦਾ ਢੋਲ । ਮਜ਼ਾਕ-ਮਖੌਲ । ਤਰਕ-ਦਲੀਲ । ਫ਼ੌਲਾਦ-ਵਧੀਆ ਲੋਹਾ । ਜਨਾਬ-ਸ੍ਰੀਮਾਨ ਜੀ । ਢਕੌਂਸਲਾ-ਧੋਖਾ ਦੇਣ ਦਾ ਮਸਲਾ । ਰੁਸਤਮ-ਈਰਾਨ ਦਾ ਪ੍ਰਸਿੱਧ ਮਹਾਂਬਲੀ ਸੂਰਮਾ ? ਦਿਲਾਸਾਹੌਸਲਾ ਦੇਣਾ । ਮਰਯਾਦਾ-ਰੀਤ । ਰਾਜਾ ਭੋਜ-ਇਕ ਮਿਥਿਹਾਸਿਕ ਰਾਜਾ । ਮਾਤਮਅਫ਼ਸੋਸ । ਕਾਰਜ-ਕੰਮ । ਮੁਜਰਿਮਾਂ-ਦੋਸ਼ੀਆਂ । ਲਫ਼ਜ਼ਾਂ-ਸ਼ਬਦਾਂ । ਮੂਕ-ਚੁੱਪ ॥

PSEB 8th Class Punjabi Solutions Chapter 20 ਈਦਗਾਹ

ਈਦਗਾਹ Summary

ਈਦਗਾਹ ਪਾਠ ਦਾ ਸਾਰ

ਰਮਜ਼ਾਨ ਦੇ ਤੀਹ ਰੋਜ਼ਿਆਂ ਤੋਂ ਮਗਰੋਂ ਈਦ ਆਈ । ਪਿੰਡ ਵਿਚ ਈਦਗਾਹ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਸਨ । ਮੁੰਡੇ-ਖੁੰਡੇ ਸਭ ਤੋਂ ਵੱਧ ਖੁਸ਼ ਸਨ । ਰੋਜ਼ੇ ਹੋਣਗੇ ਬਜ਼ੁਰਗਾਂ ਲਈ, ਉਨ੍ਹਾਂ ਲਈ ਤਾਂ ਈਦ ਹੈ । ਉਨ੍ਹਾਂ ਦੀਆਂ ਜੇਬਾਂ ਵਿਚ ਪੈਸੇ ਹਨ । ਪੈਸਿਆਂ ਨਾਲ ਉਨ੍ਹਾਂ ਖਿਡੌਣੇ, ਮਠਿਆਈਆਂ, ਵਾਜੇ, ਗੇਂਦਾਂ ਤੇ ਪਤਾ ਨਹੀਂ ਕੀ-ਕੀ ਖ਼ਰੀਦਣਾ ਸੀ । ਹਾਮਿਦ ਦਾ ਬਾਪ ਪਿਛਲੇ ਸਾਲ ਚਲ ਵੱਸਿਆ ਤੇ ਮਾਂ ਵੀ ਮਰ ਗਈ । ਹੁਣ ਹਾਮਿਦ ਆਪਣੀ ਬੁੱਢੀ ਦਾਦੀ ਆਮੀਨਾ ਦੀ ਗੋਦੀ ਵਿਚ ਸੌਂਦਾ ਸੀ । ਉਸ ਦੇ ਬੂਟ ਫਟ ਗਏ ਸਨ ਤੇ ਸਿਰ ਤੇ ਪੁਰਾਣੀ ਟੋਪੀ ਸੀ ।

ਵਿਚਾਰੀ ਆਮੀਨਾ ਆਪਣੀ ਕੋਠੜੀ ਵਿਚ ਬੈਠੀ ਰੋ ਰਹੀ ਸੀ । ਅੱਜ ਈਦ ਸੀ, ਪਰ ਉਸ ਦੇ ਘਰ ਅੰਨ ਦਾ ਇਕ ਦਾਣਾ ਵੀ ਨਹੀਂ ਸੀ । ਉਸ ਦੇ ਅੰਦਰ ਖੋਹ ਪੈ ਰਹੀ ਸੀ ਕਿ ਪਿੰਡ ਦੇ ਸਾਰੇ ਬੱਚੇ ਆਪਣੇ-ਆਪਣੇ ਬਾਪਾਂ ਨਾਲ ਜਾ ਰਹੇ ਸਨ, ਪਰ ਹਾਮਿਦ ਇਕੱਲਾ ਹੀ ਜਾ ਰਿਹਾ ਸੀ । ਉਹ ਆਪ ਵੀ ਉਸ ਦੇ ਨਾਲ ਨਹੀਂ ਸੀ ਜਾ ਸਕਦੀ, ਕਿਉਂਕਿ ਮਗਰੋਂ ਘਰ ਵਿਚ ਸੇਵੀਆਂ ਬਣਾਉਣ ਵਾਲਾ ਕੋਈ ਨਹੀਂ ਸੀ । ਉਸ ਨੂੰ ਫ਼ਿਕਰ ਸੀ ਕਿ ਉਹ ਭੁੱਖਾ-ਪਿਆਸਾ ਦੁਪਹਿਰ ਨੂੰ ਮੁੜੇਗਾ । ਉਸ ਕੋਲ ਤਾਂ ਕੇਵਲ ਦੋ ਆਨੇ ਹੀ ਬਚੇ ਸਨ । ਤਿੰਨ ਪੈਸੇ ਹਾਮਿਦ ਦੇ ਖੀਸੇ ਵਿਚ ਸਨ ਤੇ 5 ਪੈਸੇ ਆਪਣੇ ਬਟੂਏ ਵਿਚ ਸਨ ।

ਪਿੰਡ ਤੋਂ ਮੇਲੇ ਲਈ ਲੋਕ ਤੁਰੇ ਤੇ ਹਾਮਿਦ ਵੀ ਉਨ੍ਹਾਂ ਨਾਲ ਜਾ ਰਿਹਾ ਸੀ । ਕੁੱਝ ਦੂਰ ਜਾ ਕੇ ਸ਼ਹਿਰ ਸ਼ੁਰੂ ਹੋ ਗਿਆ । ਅੱਗੇ ਜਾ ਕੇ ਮਠਿਆਈਆਂ ਦੀਆਂ ਦੁਕਾਨਾਂ ਸ਼ੁਰੂ ਹੋਈਆਂ, ਜੋ ਖ਼ੂਬ ਸਜੀਆਂ ਹੋਈਆਂ ਸਨ ।

ਹੁਣ ਵਸੋਂ ਸੰਘਣੀ ਹੋਣੀ ਸ਼ੁਰੂ ਹੋ ਗਈ ਸੀ ਤੇ ਈਦਗਾਹ ਨੂੰ ਜਾਂਦੀਆਂ ਟੋਲੀਆਂ ਨਜ਼ਰ ਆਉਣ ਲੱਗੀਆਂ, ਜਿਨ੍ਹਾਂ ਨੇ ਇਕ ਤੋਂ ਇਕ ਵੱਧ ਭੜਕੀਲੇ ਕੱਪੜੇ ਪਾਏ ਹੋਏ ਸਨ । ਕੋਈ ਟਾਂਗੇ ਉੱਤੇ ਜਾ ਰਿਹਾ ਸੀ ਤੇ ਕੋਈ ਮੋਟਰ ਉੱਤੇ । ਪੇਂਡੂਆਂ ਦਾ ਇਹ ਛੋਟਾ ਜਿਹਾ ਟੋਲਾ ਆਪਣੇ ਆਪ ਵਿਚ ਮਗਨ, ਚੁਫ਼ੇਰ ਤੋਂ ਬੇਖ਼ਬਰ, ਅਰਾਮ ਨਾਲ ਤੁਰਿਆ ਜਾ ਰਿਹਾ ਸੀ ।

ਈਦਗਾਹ ਨਜ਼ਰ ਆਈ । ਉੱਥੇ ਖੁੱਲ੍ਹੇ ਫ਼ਰਸ਼ ਉੱਤੇ ਦਰੀਆਂ ਵਿਛੀਆਂ ਹੋਈਆਂ ਸਨ । ਨਿਮਾਜ਼ੀਆਂ ਦੀਆਂ ਲਾਈਨਾਂ ਦੂਰ ਤਕ ਲੱਗੀਆਂ ਹੋਈਆਂ ਸਨ । ਉਨ੍ਹਾਂ ਨੇ ਵਜ਼ ਕੀਤਾ ਤੇ ਇਕ ਕਤਾਰ ਵਿਚ ਸ਼ਾਮਿਲ ਹੋ ਗਏ । ਲੱਖਾਂ ਸਿਰ ਇਕੱਠੇ ਸਜਦੇ ਵਿਚ ਝੁਕਦੇ ਤੇ ਫੇਰ ਸਾਰੇ ਦੇ ਸਾਰੇ ਇਕੱਠੇ ਖੜੇ ਹੋ ਜਾਂਦੇ । ਇਕੱਠੇ ਝੁਕਦੇ ਤੇ ਇਕੱਠੇ ਗੋਡਿਆਂ ਭਾਰ ਬੈਠ ਜਾਂਦੇ । ਇਹ ਅਮਲ ਵਾਰ-ਵਾਰ ਹੋਇਆ ।

ਨਮਾਜ਼ ਖ਼ਤਮ ਹੋ ਗਈ ਤੇ ਲੋਕ ਇਕ ਦੂਜੇ ਦੇ ਗਲੇ ਲਗ ਕੇ ਮਿਲਣ ਲੱਗੇ । ਫਿਰ ਉਨ੍ਹਾਂ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਉੱਤੇ ਧਾਵਾ ਬੋਲ ਦਿੱਤਾ । ਆਹ ਦੇਖੋ ਝਲਾ ਹੈ । ਇਕ ਪੈਸਾ ਦੇ ਕੇ ਚੜ੍ਹ ਜਾਓ । ਮਹਿਮੂਦ ਤੇ ਮੋਹਸਿਨ, ਨੁਰੇ ਅਤੇ ਸ਼ਮੀ ਨੇ ਚੱਕਰਾਂ ਵਾਲੇ ਘੋੜਿਆਂ ਤੇ ਉਨਾਂ ਉੱਤੇ ਬੈਠ ਕੇ ਝੂਟੇ ਲਏ ਪਰ ਹਾਮਿਦ ਪਰੇ ਖੜਾ ਰਿਹਾ । ਉਸ ਕੋਲ ਤਿੰਨ ਪੈਸੇ ਹੀ ਸਨ । ਜ਼ਰਾ ਜਿਹਾ ਚੱਕਰ ਖਾਣ ਲਈ ਉਹ ਆਪਣੇ ਖ਼ਜ਼ਾਨੇ ਦਾ ਤੀਸਰਾ ਹਿੱਸਾ ਅਰਥਾਤ ਇਕ ਪੈਸਾ ਨਹੀਂ ਸੀ ਦੇ ਸਕਦਾ । ਫਿਰ ਸਾਰੇ ਜਣੇ ਖਿਡੌਣਿਆਂ ਦੀਆਂ ਦੁਕਾਨਾਂ ਵਲ ਚਲੇ ਗਏ । ਦੁਕਾਨਾਂ ਉੱਤੇ ਬਹੁਤ ਸਾਰੇ ਖਿਡੌਣੇ ਵਿਕ ਰਹੇ ਸਨ : ਸਿਪਾਹੀ, ਗਵਾਲਣ, ਰਾਜਾ, ਵਕੀਲ, ਧੋਬਣ, ਮਾਸ਼ਕੀ ਅਤੇ ਸਾਧੂ । ਮਹਿਮੂਦ ਨੇ ਸਿਪਾਹੀ ਲਿਆ ! ਮੋਹਸਿਨ ਨੂੰ ਮਾਸ਼ਕੀ ਪਸੰਦ ਆਇਆ । ਨੂਰੇ ਨੇ ਵਕੀਲ ਖ਼ਰੀਦਿਆ ! ਇਹ ਸਭ ਖਿਡੌਣੇ ਦੋ-ਦੋ ਪੈਸਿਆਂ ਦੇ ਸਨ । ਪਰ ਹਾਮਿਦ ਜੇ ਦੋ ਪੈਸਿਆਂ ਦਾ ਖਿਡੌਣਾ ਲੈ ਲਏ, ਤਾਂ ਫੇਰ ਹੋਰ ਕੀ ਲੈ ਸਕਦਾ ਸੀ ? ਉਸ ਨੇ ਖਿਡੌਣੇ ਫ਼ਜ਼ਲ ਸਮਝ ਕੇ ਛੱਡ ਦਿੱਤੇ । ਉਹ ਸੋਚ ਰਿਹਾ ਸੀ ਕਿ ਹੱਥੋਂ ਡਿਗ ਪੈਣ, ਤਾਂ ਇਕ ਦਮ ਪੂਰਾ ਹੋ ਜਾਣਗੇ ।

ਬੇਸ਼ਕ ਹਾਮਿਦ ਖਿਡੌਣਿਆਂ ਦੀ ਨਿੰਦਿਆ ਕਰ ਰਿਹਾ ਸੀ, ਪਰ ਉਹ ਲਲਚਾਈਆਂ ਨਜ਼ਰਾਂ ਨਾਲ ਖਿਡੌਣਿਆਂ ਵਲ ਵੇਖ ਰਿਹਾ ਸੀ । ਖਿਡੌਣਿਆਂ ਤੋਂ ਬਾਅਦ ਮਠਿਆਈਆਂ ਦੀ ਵਾਰੀ ਆਈ । ਕਿਸੇ ਨੇ ਰਿਉੜੀਆਂ ਲੈ ਲਈਆਂ, ਕਿਸੇ ਨੇ ਗੁਲਾਬ ਜਾਮੁਨ ਤੇ ਕਿਸੇ ਨੇ ਸੋਣ ਹਲਵਾ । ਸਾਰੇ ਮਜ਼ੇ ਨਾਲ ਖਾ ਰਹੇ ਸਨ, ਪਰ ਹਾਮਿਦ ਬਰਾਦਰੀ ਤੋਂ ਅੱਡ ਸੀ । ਵਿਚਾਰੇ ਕੋਲ ਤਿੰਨ ਪੈਸੇ ਹੀ ਸਨ । ਉਹ ਲਲਚਾਈਆਂ ਨਜ਼ਰਾਂ ਨਾਲ ਸਭ ਵਲ ਝਾਕਦਾ ਸੀ ।

ਮੋਹਸਿਨ ਤੇ ਮਹਿਮੂਦ ਉਸ ਨੂੰ ਚਿੜਾਉਂਦੇ ਸਨ ! ਮਿਠਾਈਆਂ ਤੋਂ ਮਗਰੋਂ ਕੁੱਝ ਦੁਕਾਨਾਂ ਵਿਚ ਲੋਹੇ ਦੀਆਂ ਚੀਜ਼ਾਂ ਸਨ । ਮੁੰਡਿਆਂ ਲਈ ਉੱਥੇ ਕੋਈ ਖਿੱਚ ਨਹੀਂ ਸੀ । ਉਹ ਅੱਗੇ ਚਲੇ ਗਏ । ਹਾਮਿਦ ਲੋਹੇ ਵਾਲੀ ਦੁਕਾਨ ‘ਤੇ ਰੁਕ ਗਿਆ । ਉੱਥੇ ਚਿਮਟੇ ਪਏ ਸਨ । ਉਸ ਨੂੰ ਖ਼ਿਆਲ ਆਇਆ ਦਾਦੀ ਕੋਲ ਚਿਮਟਾ ਨਹੀਂ । ਤਵੇ ਤੋਂ ਰੋਟੀ ਲਾਹੁੰਦਿਆਂ ਉਸ ਦਾ ਹੱਥ ਸੜ ਜਾਂਦਾ ਹੈ । ਜੇਕਰ ਉਹ ਚਿਮਟਾ ਲਿਜਾ ਕੇ ਦਾਦੀ ਨੂੰ ਦੇ ਦੇਵੇ, ਤਾਂ ਉਹ ਬਹੁਤ ਖੁਸ਼ ਹੋਵੇਗੀ । ਘਰ ਵਿਚ ਇਕ ਕੰਮ ਦੀ ਚੀਜ਼ ਆ ਜਾਵੇਗੀ । ਖਿਡੌਣਿਆਂ ਦਾ ਕੋਈ ਫ਼ਾਇਦਾ ਨਹੀਂ । ਫ਼ਜ਼ੂਲ ਪੈਸੇ ਖ਼ਰਚ ਕਰਨ ਵਾਲੀ ਗੱਲ ਹੈ । ਉਹ ਸਮਝਦਾ ਸੀ ਕਿ ਮਠਿਆਈਆਂ ਖਾਣ ਵਾਲਿਆਂ ਦੇ ਫੋੜੇ-ਫਿਨਸੀਆਂ ਨਿਕਲਣਗੀਆਂ, ਪਰ ਦਾਦੀ ਲਈ ਚਿਮਟਾ ਲਿਜਾਣ ਨਾਲ ਉਸ ਨੂੰ ਉਸ

ਦੀਆਂ ਦਿੱਤੀਆਂ ਅਸੀਸਾਂ ਮਿਲਣਗੀਆਂ । ਹਾਮਿਦ ਨੇ ਦੁਕਾਨ ਤੋਂ ਚਿਮਟੇ ਦੀ ਕੀਮਤ ਪੁੱਛੀ, ਤਾਂ ਉਹ ਕਹਿਣ ਲੱਗਾ ਕਿ ਉਹ ਉਸ ਦੇ ਕੰਮ ਦੀ ਚੀਜ਼ ਨਹੀਂ । ਹਾਮਿਦ ਨੇ ਫਿਰ ਕੀਮਤ ਪੁੱਛੀ ਤੇ ਉਸ ਨੇ ਛੇ ਪੈਸੇ ਦੱਸੀ, ਪਰ ਮਗਰੋਂ ਉਸ ਨੇ ਉਸ ਨੂੰ ਚਿਮਟਾ ਤਿੰਨ ਪੈਸਿਆਂ ਵਿਚ ਹੀ ਦੇ ਦਿੱਤਾ । ਹਾਮਿਦ ਨੇ ਚਿਮਟੇ ਨੂੰ ਇਉਂ ਮੋਢੇ ਤੇ ਰੱਖ ਲਿਆ, ਜਿਵੇਂ ਬੰਦੂਕ ਹੋਵੇ ਤੇ ਸ਼ਾਨ ਨਾਲ ਆਕੜਦਾ ਹੋਇਆ ਸਾਥੀਆਂ ਕੋਲ ਆ ਗਿਆ ।

ਮੋਹਸਿਨ ਦੇ ਪੁੱਛਣ ‘ਤੇ ਹਾਮਿਦ ਨੇ ਚਿਮਟਾ ਜ਼ਮੀਨ ‘ਤੇ ਮਾਰ ਕੇ ਕਿਹਾ ਕਿ ਉਹ ਉਸ ਦੇ ਮਾਸ਼ਕੀ ਦੀਆਂ ਪਸਲੀਆਂ ਦਾ ਚੂਰਾ ਬਣਾ ਸਕਦਾ ਹੈ । ਜਦੋਂ ਮਹਿਮੂਦ ਨੇ ਕਿਹਾ ਕਿ ਚਿਮਟਾ ਕੋਈ ਖਿਡੌਣਾ ਨਹੀਂ, ਤਾਂ ਉਸ ਨੇ ਕਿਹਾ ਕਿ ਇਹ ਖਿਡੌਣਾ ਕਿਉਂ ਨਹੀਂ ? ਮੋਢੇ ਤੇ ਰੱਖ ਲਓ, ਤਾਂ ਬੰਦੂਕ, ਹੱਥ ‘ਚ ਫੜ ਲਓ, ਤਾਂ ਫ਼ਕੀਰਾਂ ਦਾ ਚਿਮਟਾ । ਜੇ ਉਹ ਚਾਹੇ ਉਸ ਨਾਲ ਉਸ ਦਾ ਨੱਕ ਫੜ ਲਵੇ । ਜੇ ਚਾਹੇ, ਤਾਂ ਉਹ ਉਸ ਤੋਂ ਡੰਡੇ ਦਾ ਕੰਮ ਵੀ ਲੈ ਸਕਦਾ ਹੈ । ਇਹ ਇੱਕੋ ਵਾਰੀ ਮਾਰ ਕੇ ਉਨ੍ਹਾਂ ਦੇ ਸਾਰੇ ਖਿਡੌਣਿਆਂ ਦੀ ਜਾਨ ਕੱਢ ਸਕਦਾ ਹੈ । ਉਸ ਨੇ ਕਿਹਾ ਕਿ ਉਸ ਦਾ ਚਿਮਟਾ ਬਹਾਦਰ ਸ਼ੋਰ ਹੈ । ਸ਼ਮੀ ਨੇ ਉਸ ਨੂੰ ਚਿਮਟਾ ਆਪਣੀ ਡਫਲੀ ਨਾਲ ਵਟਾਉਣ ਲਈ ਕਿਹਾ, ਪਰ ਹਾਮਿਦ ਨੇ ਉਸ ਨੂੰ ਡਫਲੀ ਨਾਲੋਂ ਉੱਤਮ ਦੱਸਿਆ ।

ਹੁਣ ਮੁੰਡਿਆਂ ਦੇ ਦੋ ਗੁੱਟ ਬਣ ਗਏ । ਮਹਿਮੂਦ, ਮੋਹਸਿਨ, ਨੁਰਾ ਇਕ ਪਾਸੇ ਸਨ ਤੇ ਹਾਮਿਦ ਇਕੱਲਾ ਦੂਜੇ ਪਾਸੇ 1 ਸ਼ਮੀ ਕਿਸੇ ਵਲ ਨਹੀਂ ਸੀ । ਮੋਹਸਿਨ, ਮਹਿਮੂਦ ਅਤੇ ਨੂਰਾ ਹਾਮਿਦ ਦੀਆਂ ਗੱਲਾਂ ਤੋਂ ਘਬਰਾ ਗਏ । ਹਾਮਿਦ ਨੇ ਮੋਹਸਿਨ ਨੂੰ ਕਿਹਾ ਕਿ ਉਸ ਦਾ ਚਿਮਟਾ ਉਸ ਦੇ ਮਾਸ਼ਕੀ ਨੂੰ ਦਬਕਾ ਮਾਰ ਕੇ ਕੰਮ ਕਰਾ ਸਕਦਾ ਹੈ ਤੇ ਨੁਰੇ ਦਾ ਬੰਦੁਕ ਵਾਲਾ ਸਿਪਾਹੀ ਵੀ ਉਸ ਦੇ ਰੁਸਤਮੇ-ਹਿੰਦ ਚਿਮਟੇ ਨੂੰ ਫੜ ਨਹੀਂ ਸਕੇਗਾ । ਜੋ ਉਹ ਫੜਿਆ ਹੀ ਨਹੀਂ ਜਾਵੇਗਾ, ਤਾਂ ਮਹਿਮੂਦ ਦਾ ਵਕੀਲ ਵੀ ਕੁੱਝ ਨਹੀਂ ਕਰ ਸਕੇਗਾ । ਜਦੋਂ ਮੋਹਸਿਨ ਨੇ ਕਿਹਾ ਕਿ ਉਸ ਦੇ ਚਿਮਟੇ ਦਾ ਮੂੰਹ ਹਰ ਰੋਜ਼ ਅੱਗ ਵਿਚ ਸੜਿਆ ਕਰੇਗਾ, ਤਾਂ ਹਾਮਿਦ ਨੇ ਕਿਹਾ ਕਿ ਅੱਗ ਵਿਚ ਬਹਾਦਰ ਹੀ ਕੁੱਦਦੇ ਹਨ । ਮਹਿਮੂਦ ਨੇ ਕਿਹਾ ਕਿ ਉਸ ਦਾ ਚਿਮਟਾ ਰਸੋਈ ਵਿਚ ਭੁੰਜੇ ਪਿਆ ਰਹੇਗਾ, ਪਰ ਉਸ ਦਾ ਵਕੀਲ ਕੁਰਸੀ ਉੱਤੇ ਬੈਠੇਗਾ । ਹਾਮਿਦ ਨੇ ਕਿਹਾ ਕਿ ਉਸ ਦਾ ਚਿਮਟਾ ਵਕੀਲ ਸਾਹਿਬ ਨੂੰ ਕੁਰਸੀ ਤੋਂ ਹੇਠਾਂ ਮਾਰੇਗਾ ਤੇ ਉਸ ਦੇ ਕਾਨੂੰਨ ਨੂੰ ਢਿੱਡ ਵਿਚ ਵਾੜ ਦੇਵੇਗਾ ।

ਹਾਮਿਦ ਦੀ ਇਹ ਗੱਲ ਅਜਿਹੀ ਜੰਮੀ ਕਿ ਮੋਹਸਿਨ, ਮਹਿਮੂਦ ਤੇ ਨੁਰਾ ਦੇਖਦੇ ਰਹਿ ਗਏ ॥ ਹਾਮਿਦ ਨੇ ਮੈਦਾਨ ਜਿੱਤ ਲਿਆ । ਹੁਣ ਉਸ ਦੇ ਚਿਮਟੇ ਦੇ ਰੁਸਤਮੇ-ਹਿੰਦ ਹੋਣ ਬਾਰੇ ਮੋਹਸਿਨ, ਮਹਿਮੂਦ, ਨੂਰਾ, ਸ਼ਮੀ ਕਿਸੇ ਨੂੰ ਇਤਰਾਜ਼ ਨਹੀਂ ਸੀ ਹੋ ਸਕਦਾ ।

ਹੁਣ ਸੁਲ੍ਹਾ ਦੀਆਂ ਗੱਲਾਂ ਸ਼ੁਰੂ ਹੋਈਆਂ । ਉਨ੍ਹਾਂ ਨੇ ਆਪਣੇ ਖਿਡੌਣੇ ਹਾਮਿਦ ਨੂੰ ਦਿਖਾਏ ਤੇ ਹਾਮਿਦ ਦਾ ਚਿਮਟਾ ਸਾਰਿਆਂ ਨੇ ਟੋਹਿਆ । ਹਾਮਿਦ ਨੇ ਸਭ ਨੂੰ ਇਹ ਅਹਿਸਾਸ ਕਰਾ ਦਿੱਤਾ ਕਿ ਕਿਸੇ ਦੀ ਮਾਂ ਮਿੱਟੀ ਦੇ ਖਿਡੌਣੇ ਦੇਖ ਕੇ ਇੰਨੀ ਖ਼ੁਸ਼ ਨਹੀਂ ਹੋਵੇਗੀ, ਜਿੰਨੀ ਚਿਮਟੇ ਨੂੰ ਦੇਖ ਕੇ ਉਸ ਦੀ ਦਾਦੀ ਹੋਵੇਗੀ ।

ਰਾਹ ਵਿਚ ਮਹਿਮੂਦ ਦੇ ਅੱਬਾ ਨੇ ਉਸ ਨੂੰ ਖਾਣ ਲਈ ਕੇਲੇ ਦਿੱਤੇ । ਮਹਿਮੂਦ ਨੇ ਸਿਰਫ਼ ਹਾਮਿਦ ਨੂੰ ਹਿੱਸੇਦਾਰ ਬਣਾਇਆ । ਉਸ ਦੇ ਬਾਕੀ ਮਿੱਤਰ ਮੁੰਹ ਵੇਖਦੇ ਰਹਿ ਗਏ । ਇਹ ਕਰਾਮਾਤ ਸਾਰੀ ਚਿਮਟੇ ਦੀ ਸੀ ।

ਪਿੰਡ ਪਹੁੰਚਣ ‘ਤੇ ਮੋਹਸਿਨ ਦੀ ਛੋਟੀ ਭੈਣ ਨੇ ਨੱਠ ਕੇ ਮਾਸ਼ਕੀ ਉਸ ਦੇ ਹੱਥੋਂ ਖੋਹ ਲਿਆ । ਜਿਉਂ ਹੀ ਉਹ ਖ਼ੁਸ਼ੀ ਵਿਚ ਭੁੜਕੀ ਮਾਸ਼ਕੀ ਸਾਹਿਬ ਹੇਠਾਂ ਡਿਗ ਕੇ ਟੁੱਟ ਗਏ । ਇਸ ਗੱਲ ਉੱਤੇ ਭੈਣ ਭਰਾ ਵਿਚ ਕੁੱਟ-ਮਾਰ ਹੋਈ ਅਤੇ ਮਾਂ ਤੋਂ ਥੱਪੜ ਵੱਖਰੇ ਪਏ । ਨਰੇ ਨੇ ਜਦੋਂ ਦੋ ਖੁੰਟੀਆਂ ਗੱਡ ਕੇ ਤੇ ਉੱਪਰ ਲੱਕੜੀ ਦੀ ਫੱਟੀ ਰੱਖ ਕੇ ਵਕੀਲ ਸਾਹਿਬ ਨੂੰ ਉੱਪਰ ਬਿਠਾ ਕੇ ਪੱਖਾ ਝੱਲਣਾ ਸ਼ੁਰੂ ਕੀਤਾ, ਤਾਂ ਉਹ ਹੇਠਾਂ ਡਿਗ ਪਏ ਤੇ ਉਨ੍ਹਾਂ ਦੀ ਲਾਸ਼ ਕੁੜੇ ਵਿਚ ਸੁੱਟ ਦਿੱਤੀ ਗਈ , ਮਹਿਮੂਦ ਦੇ ਸਿਪਾਹੀ ਨੂੰ ਟੋਕਰੀ ਦੀ ਬਣਾਈ ਪਾਲਕੀ ਵਿਚ ਬਿਠਾ ਕੇ ਪਹਿਰਾ ਦੇਣ ਦੇ ਕੰਮ ਲਾਇਆ ਗਿਆ ।

ਮਹਿਮੂਦ ਟੋਕਰੀ ਦੀ ਪਾਲਕੀ ਚੁੱਕ ਕੇ ਬੂਹੇ ਦੁਆਲੇ ਚੱਕਰ ਕੱਟਣ ਲੱਗਾ । ਪਰ ਹਨੇਰੀ ਰਾਤ ਵਿਚ ਮਹਿਮੂਦ ਨੂੰ ਠੋਕੂਰ ਲੱਗੀ ਤੇ ਟੋਕਰੀ ਹੱਥੋਂ ਡਿਗਣ ਨਾਲ ਸਿਪਾਹੀ ਦੀ ਲੱਤ ਵਿਚ ਵਿਗਾੜ ਪੈ ਗਿਆ । ਉਧਰ ਹਾਮਿਦ ਦੀ ਅਵਾਜ਼ ਸੁਣਦਿਆਂ ਹੀ ਆਮੀਨਾ ਦੌੜੀ ਆਈ ਤੇ ਉਸ ਨੂੰ ਗੋਦੀ ਵਿਚ ਚੁੱਕ ਕੇ ਪਿਆਰ ਕਰਨ ਲੱਗੀ । ਉਸ ਦੇ ਹੱਥ ਵਿਚ ਚਿਮਟਾ ਦੇਖ ਕੇ ਤੇ ਇਹ ਪਤਾ ਲੱਗਣ ‘ਤੇ ਕਿ ਉਸ ਨੇ ਤਿੰਨ ਪੈਸਿਆਂ ਦਾ ਖ਼ਰੀਦਿਆ ਹੈ, ਉਸ ਨੇ ਦੁਹੱਥੜ ਮਾਰਿਆ ਤੇ ਕਹਿਣ ਲੱਗੀ, ਇਹ ਕਿਹਾ ਬੇਸਮਝ ਮੁੰਡਾ ਹੈ । ਦੁਪਹਿਰ ਹੋ ਗਈ ਹੈ, ਨਾ ਕੁੱਝ ਖਾਧਾ ਨਾ ਪੀਤਾ । ਲਿਆਇਆ ਕੀ ਚਿਮਟਾ ?

ਹਾਮਿਦ ਨੇ ਮੁਜਰਮਾਂ ਵਾਂਗ ਕਿਹਾ ਕਿ ਉਹ ਚਿਮਟਾ ਇਸ ਲਈ ਲਿਆਇਆ ਹੈ, ਕਿਉਂਕਿ ਉਸ (ਦਾਦੀ) ਦੀਆਂ ਉਂਗਲਾਂ ਤਵੇ ਉੱਤੇ ਸੜ ਜਾਂਦੀਆਂ ਸਨ । ਬੱਚੇ ਦਾ ਤਿਆਗ, ਸਦਭਾਵਨਾ ਤੇ ਸਮਝ ਦੇਖ ਕੇ ਆਮੀਨਾ ਦਾ ਗੁੱਸਾ ਇਕ-ਦਮ ਮੋਹ ਵਿਚ ਬਦਲ ਗਿਆ ਉਹ ਸੋਚ ਰਹੀ ਸੀ ਕਿ ਦੂਸਰਿਆਂ ਨੂੰ ਖਿਡੌਣੇ ਲੈਂਦੇ ਤੇ ਮਿਠਾਈਆਂ ਖਾਂਦੇ ਵੇਖ ਕੇ ਉਸ ਦਾ ਮਨ ਕਿੰਨਾ ਲਲਚਾਇਆ ਹੋਵੇਗਾ । ਉਸ ਦਾ ਦਿਲ ਖੁਸ਼ੀ ਨਾਲ ਭਰ ਗਿਆ ।

ਹੁਣ ਇਕ ਬੜੀ ਅਜੀਬ ਗੱਲ ਹੋਈ । ਬੱਚੇ ਹਾਮਿਦ ਨੇ ਬੁੱਢੇ ਹਾਮਿਦ ਦਾ ਪਾਰਟ ਕੀਤਾ ਸੀ । ਬੁੱਢੀ ਆਮੀਨਾ ਬੱਚੀ ਆਮੀਨਾ ਬਣ ਕੇ ਰੋਣ ਲੱਗੀ । ਉਹ ਝੋਲੀ ਫੈਲਾ ਕੇ ਹਾਮਿਦ ਨੂੰ ਦੁਆਵਾਂ ਦਿੰਦੀ ਜਾ ਰਹੀ ਸੀ ਅਤੇ ਉਸ ਦੇ ਹੰਝੂਆਂ ਦੇ ਵੱਡੇ-ਵੱਡੇ ਤੁਪਕੇ ਡਿਗ ਰਹੇ ਸਨ । ਹਾਮਿਦ ਇਸ ਦਾ ਭੇਤ ਨਹੀਂ ਸੀ ਸਮਝ ਸਕਦਾ ।

Leave a Comment