PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

Punjab State Board PSEB 7th Class Social Science Book Solutions History Chapter 17 18ਵੀਂ ਸਦੀ ਵਿੱਚ ਭਾਰਤ Textbook Exercise Questions and Answers.

PSEB Solutions for Class 7 Social Science History Chapter 17 18ਵੀਂ ਸਦੀ ਵਿੱਚ ਭਾਰਤ

Social Science Guide for Class 7 PSEB 18ਵੀਂ ਸਦੀ ਵਿੱਚ ਭਾਰਤ Textbook Questions, and Answers

ਅਭਿਆਸ ਦੇ ਪ੍ਰਸ਼ਨ
(ਉ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ –

ਪ੍ਰਸ਼ਨ 1.
18ਵੀਂ ਸਦੀ ਵਿਚ ਸਥਾਪਿਤ ਹੋਈਆਂ ਕਿਸੇ ਚਾਰ ਖੇਤਰੀ ਤਾਕਤਾਂ ਦੇ ਨਾਂ ਲਿਖੋ ।
ਉੱਤਰ-
ਦੱਖਣ ਭਾਰਤ ਦੀਆਂ ਤਾਕਤਾਂ-ਮਰਾਠੇ, ਹੈਦਰਾਬਾਦ ਦੇ ਨਿਜ਼ਾਮ ਅਤੇ ਮੈਸੂਰ ਵਿਚ ਹੈਦਰ ਅਲੀ ਅਤੇ ਟੀਪੂ ਸੁਲਤਾਨ । ਉੱਤਰੀ ਭਾਰਤ ਦੀਆਂ ਤਾਕਤਾਂ-ਬੰਗਾਲ, ਅਵਧ, ਬੁੰਦੇਲਖੰਡ, ਮਥੁਰਾ ਅਤੇ ਪੰਜਾਬ ।

ਪ੍ਰਸ਼ਨ 2.
ਪਾਠ ਵਿਚਲੇ ਉੱਤਰਕਾਲੀਨ ਮੁਗ਼ਲਾਂ ਦੀ ਸੂਚੀ ਬਣਾਓ।
ਉੱਤਰ-
ਬਹਾਦਰ ਸ਼ਾਹ, ਜਹਾਂਦਾਰ ਸ਼ਾਹ, ਫ਼ਰੁਖਸੀਅਰ, ਮੁਹੰਮਦ ਸ਼ਾਹ ਅਤੇ ਬਹਾਦਰ ਸ਼ਾਹ ਜ਼ਫ਼ਰ ।

ਪ੍ਰਸ਼ਨ 3.
18ਵੀਂ ਸਦੀ ਵਿਚ ਅਵਧ ਦੇ ਉੱਥਾਨ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸਆਦਤ ਖਾਂ-ਅਵਧ ਦੇ ਸੁਤੰਤਰ ਰਾਜ ਦਾ ਸੰਸਥਾਪਕ ਸ਼ਆਦਤ ਸੀ । ਉਹ 1722 ਈ: ਵਿਚ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਦੇ ਅਧੀਨ ਅਵਧ ਦਾ ਸੂਬੇਦਾਰ ਬਣਿਆ ਸੀ । ਉਸਨੇ ਰਾਜ ਦੀ ਆਰਥਿਕ ਸਥਿਤੀ ਵਿਚ ਸੁਧਾਰ ਕੀਤੇ ਉਸਨੇ ਖੇਤੀਬਾੜੀ ਵਲ ਵਿਸ਼ੇਸ਼ ਧਿਆਨ ਦਿੱਤਾ । 1739 ਈ: ਵਿਚ ਉਸ ਦੀ ਮੌਤ ਹੋ ਗਈ । ਸਫ਼ਦਰ ਜੰਗ-ਸ਼ਿਆਦਤ ਸ਼ਾਂ ਦੀ ਮੌਤ ਦੇ ਬਾਅਦ ਸਫ਼ਦਰ ਜੰਗ ਅਵਧ ਦਾ ਨਵਾਂ ਸ਼ਾਸਕ ਬਣਿਆ । ਉਸਨੇ 1754 ਈ: ਵਿਚ ਰੁਹੇਲਖੰਡ ਦੇ ਦੇਸ਼ ਜਿੱਤ ਲਏ ।
1775 ਈ: ਵਿਚ ਉਸਦੀ ਮੌਤ ਹੋ ਗਈ । | ਸ਼ੁਜਾਉਦੌਲਾ ਅਤੇ ਆਸਫ਼ਉਦੌਲਾ-ਸਫ਼ਦਰ ਜੰਗ ਦੇ ਬਾਅਦ ਕ੍ਰਮਵਾਰ ਸ਼ੁਜਾਉਦੌਲਾ ਅਤੇ ਆਸਫ਼ਉਦੌਲਾ ਅਵਧ ਦੇ ਸ਼ਾਸਕ ਬਣੇ । ਅੰਗਰੇਜ਼ ਗਵਰਨਰ-ਜਨਰਲ ਵਾਰਨ ਹੇਸਟਿੰਗਜ਼ ਨੇ ਆਸਫ਼ਦੌਲਾ ਨੂੰ ਫੈਜ਼ਾਬਾਦ ਦੀ ਸੰਧੀ ਕਰਨ ਲਈ ਮਜਬੂਰ ਕਰ ਦਿੱਤਾ । ਉਸਨੇ ਆਸਫ਼ਉਦੌਲਾ ਨੂੰ ਅਵਧ ਵਿਚ ਰੱਖੀ ਅੰਗਰੇਜ਼ ਸੈਨਾ ਦੇ ਬਦਲੇ ਮਿਲਣ ਵਾਲੀ ਧਨ ਰਾਸ਼ੀ ਵਧਾਉਣ ਲਈ ਵੀ ਮਜਬੂਰ ਕੀਤਾ । 1797 ਈ: ਵਿਚ ਆਸਫ਼ਉਦੌਲਾ ਦੀ ਮੌਤ ਹੋ ਗਈ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 4.
18ਵੀਂ ਸਦੀ ਵਿਚ ਸਿੱਖ ਕਿਸ ਤਰ੍ਹਾਂ ਸ਼ਕਤੀਸ਼ਾਲੀ ਬਣੇ ?
ਉੱਤਰ-
18ਵੀਂ ਸਦੀ ਵਿਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਇਕ ਲੰਬਾ ਸੰਘਰਸ਼ ਹੋਇਆ । ਇਸੇ ਸੰਘਰਸ਼ ਨੇ ਸਿੱਖਾਂ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਧੀਨ ਸਿੱਖ-ਮੁਗ਼ਲਾਂ ਨੇ ਸਿੱਖਾਂ ‘ਤੇ ਬਹੁਤ ਅੱਤਿਆਚਾਰ ਕੀਤੇ ਸਨ । ਮੁਗ਼ਲ ਅੱਤਿਆਚਾਰਾਂ ਦਾ ਸਾਹਮਣਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਵੀਰ ਯੋਧਾ ਬਣਾਉਣ ਦਾ ਫ਼ੈਸਲਾ ਕੀਤਾ । ਇਸ ਉਦੇਸ਼ ਨਾਲ ਉਨ੍ਹਾਂ ਨੇ 1699 ਈ: ਵਿਚ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ । ਇਸਦੇ ਬਾਅਦ ਮੁਗਲਾਂ ਅਤੇ ਸਿੱਖਾਂ ਵਿਚਾਲੇ ਕਈ ਲੜਾਈਆਂ ਹੋਈਆਂ । ਇਨ੍ਹਾਂ ਵਿਚ ਆਨੰਦਪੁਰ ਸਾਹਿਬ ਦੀ ਪਹਿਲੀ ਅਤੇ ਦੂਜੀ ਲੜਾਈ, ਚਮਕੌਰ ਸਾਹਿਬ ਦੀ ਲੜਾਈ ਅਤੇ ਖਿਦਰਾਣਾ ਦੀ ਲੜਾਈ ਪ੍ਰਮੁੱਖ ਸਨ | ਚਮਕੌਰ ਸਾਹਿਬ ਦੀ ਲੜਾਈ ਵਿਚ ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਗਏ 1706 ਈ: ਵਿਚ ਗੁਰੂ ਸਾਹਿਬ ਨੇ ਖਿਦਰਾਣਾ ਜਾਂ ਮੁਕਤਸਰ ਦੀ ਲੜਾਈ ਵਿਚ ਮੁਗ਼ਲਾਂ ਨੂੰ ਬੁਰੀ ਤਰ੍ਹਾਂ ਹਰਾਇਆ | 1708 ਈ: ਵਿਚ ਗੁਰੂ ਸਾਹਿਬ ਜੋਤੀ-ਜੋਤ ਸਮਾ ਗਏ । ਇਸ ਤੋਂ ਪਹਿਲਾਂ ਉਨ੍ਹਾਂ ਨੇ ਬੰਦਾ ਬਹਾਦਰ ਨੂੰ ਸਿੱਖਾਂ ਦੀ ਅਗਵਾਈ ਸੌਂਪ ਦਿੱਤੀ ਸੀ ।

ਬੰਦਾ ਬਹਾਦਰ ਦੇ ਅਧੀਨ ਸਿੱਖ-ਬੰਦਾ ਬਹਾਦਰ ਨੇ 1709 ਈ: ਵਿਚ ਕੈਥਲ ਤੋਂ ਆਪਣੀਆਂ ਜਿੱਤਾਂ ਦੀ ਸ਼ੁਰੂਆਤ ਕੀਤੀ । ਇਸਦੇ ਬਾਅਦ ਉਸਨੇ ਸਮਾਨਾ, ਕਪੁਰੀ ਅਤੇ ਸਢੌਰਾ ‘ਤੇ ਜਿੱਤ ਪ੍ਰਾਪਤ ਕੀਤੀ | ਬੰਦਾ ਬਹਾਦਰ ਨੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਜਲਾਲਾਬਾਦ, ਕਰਨਾਲ, ਪਾਨੀਪਤ, ਅੰਮ੍ਰਿਤਸਰ, ਗੁਰਦਾਸਪੁਰ, ਕਲਾਨੌਰ ਅਤੇ ਪਠਾਨਕੋਟ ’ਤੇ ਜਿੱਤ ਪ੍ਰਾਪਤ ਕੀਤੀ । ਇਸ ਤਰ੍ਹਾਂ ਉਸਨੇ ਪੰਜਾਬ ਵਿਚ ਸਿੱਖ ਰਾਜ ਦੀ ਸਥਾਪਨਾ ਕੀਤੀ ।ਉਸਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ । 1715 ਈ: ਵਿਚ ਮੁਗ਼ਲਾਂ ਨੇ ਬੰਦਾ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਬੰਦੀ ਬਣਾ ਲਿਆ । ਉਨ੍ਹਾਂ ਨੂੰ ਦਿੱਲੀ ਭੇਜ ਦਿੱਤਾ ਗਿਆ, ਜਿੱਥੇ 9 ਜੂਨ, 1716 ਈ: ਨੂੰ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ।

ਪੰਜਾਬ ਦੇ ਗਵਰਨਰਾਂ ਦੁਆਰਾ ਸਿੱਖਾਂ ‘ਤੇ ਅੱਤਿਆਚਾਰ-

  1. ਮੁਗਲ ਬਾਦਸ਼ਾਹ ਫਰੁਖਸੀਅਰ ਨੇ 1716 ਈ: ਵਿਚ ਅਬਦੁਸਸਮਦ ਖਾਂ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ । ਉਸਨੇ ਆਪਣੇ ਸ਼ਾਸਨ ਕਾਲ ਵਿਚ ਅਣਗਿਣਤ ਸਿੱਖਾਂ ਦਾ ਕਤਲ ਕੀਤਾ | ਇਸ ਕਾਰਨ ਬਾਦਸ਼ਾਹ ਫਰੁਖਸੀਅਰ ਨੇ ਉਸਨੂੰ ਰਾਜ ਦੀ ਤਲਵਾਰ ਦੀ ਉਪਾਧੀ ਦਿੱਤੀ ।
  2. 1726 ਈ: ਵਿਚ ਅਬਦੁਸਸਮਦ ਖ਼ਾਂ ਦੇ ਪੁੱਤਰ ਜ਼ਕਰੀਆ ਖ਼ਾਂ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ । ਉਸਨੇ ਸਿੱਖਾਂ ਦਾ ਦਮਨ ਕਰਨ ਲਈ ਕਠੋਰ ਨੀਤੀ ਅਪਣਾਈ ।ਉਸਨੇ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਮਰਵਾ ਦਿੱਤਾ । ਉਸਦੇ ਸ਼ਾਸਨ ਕਾਲ ਵਿਚ ਭਾਈ ਮਨੀ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਤਾਰੂ ਸਿੰਘ ਅਤੇ ਭਾਈ ਹਕੀਕਤ ਰਾਏ ਵਰਗੇ ਵਿਅਕਤੀਆਂ ਨੇ ਸ਼ਹੀਦੀ ਦਿੱਤੀ । ਪਰ ਉਹ ਸਿੱਖਾਂ ਦਾ ਪੂਰੀ ਤਰ੍ਹਾਂ ਨਾਲ ਦਮਨ ਕਰਨ ਵਿਚ ਸਫਲ ਨਾ ਹੋ ਸਕਿਆ ।
  3. 1745 ਈ: ਵਿਚ ਜ਼ਕਰੀਆ ਖ਼ਾਂ ਦਾ ਪੁੱਤਰ ਯਾਹੀਆ ਖ਼ਾਂ ਪੰਜਾਬ ਦਾ ਸੂਬੇਦਾਰ ਬਣਿਆ । ਉਸਨੇ ਵੀ ਸਿੱਖਾਂ ਪ੍ਰਤੀ ਦਮਨਕਾਰੀ ਨੀਤੀ ਜਾਰੀ ਰੱਖੀ । ਉਸਨੇ ਕਾਹਨੂੰਵਾਲ (ਗੁਰਦਾਸਪੁਰ) ਵਿਚ ਸਿੱਖਾਂ ‘ਤੇ ਅਚਾਨਕ ਹਮਲਾ ਕਰ ਦਿੱਤਾ । ਇਸ ਹਮਲੇ ਦੌਰਾਨ 700 ਸਿੱਖ ਮਾਰੇ ਗਏ ਅਤੇ 3000 ਸਿੱਖਾਂ ਨੂੰ ਬੰਦੀ ਬਣਾ ਲਿਆ ਗਿਆ । ਇਸ ਘਟਨਾ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ ।
  4. 1748 ਈ: ਵਿਚ ਮੀਰ ਮੰਨੂੰ ਪੰਜਾਬ ਦਾ ਨਵਾਂ ਸੂਬੇਦਾਰ ਬਣਿਆ । ਉਸਨੇ ਵੀ ਵੱਡੀ ਗਿਣਤੀ ਵਿਚ ਸਿੱਖਾਂ ਦਾ ਕਤਲ ਕਰਵਾਇਆ | ਪਰ ਉਹ ਸਿੱਖਾਂ ਵਲ ਪੂਰਾ ਧਿਆਨ ਨਾ ਦੇ ਸਕਿਆ । ਸਿੱਟੇ ਵਜੋਂ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਵਧੇਰੇ ਸੰਗਠਿਤ ਕਰ ਲਿਆ । ਅਹਿਮਦਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿਚ ਸੁਤੰਤਰ ਸਿੱਖ ਰਾਜ ਦੀ ਸਥਾਪਨਾ-ਅਹਿਮਦਸ਼ਾਹ ਅਬਦਾਲੀ ਅਫ਼ਗਾਨਿਸਤਾਨ ਦੇ ਸ਼ਾਸਕ ਸੀ । ਉਸਨੇ ਪੰਜਾਬ ‘ਤੇ ਅੱਠ ਵਾਰ ਹਮਲਾ ਕੀਤਾ । 1765 ਈ: ਵਿਚ ਸਿੱਖਾਂ ਨੇ ਲਾਹੌਰ ‘ਤੇ ਅਧਿਕਾਰ ਕਰਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ |

ਪਰ ਉਨ੍ਹਾਂ ਦਾ ਕੋਈ ਨੇਤਾ ਨਾ ਹੋਣ ਕਾਰਨ ਉਨ੍ਹਾਂ ਨੇ ਆਪਣੇ ਆਪ ਨੂੰ ਜੱਥਿਆਂ (ਸਮੂਹਾਂ ਵਿਚ ਸੰਗਠਿਤ ਕਰ ਲਿਆ । ਇਨ੍ਹਾਂ ਜੱਥਿਆਂ ਨੂੰ ਮਿਸਲਾਂ ਕਿਹਾ ਜਾਂਦਾ ਹੈ । ਇਹ ਗਿਣਤੀ ਵਿਚ 12 ਸਨ | ਹਰੇਕ ਮਿਸਲ ਦਾ ਇਕ ਸਰਦਾਰ ਹੁੰਦਾ ਸੀ, ਜੋ ਆਪਣੀ ਮਿਸਲ ਦਾ ਸ਼ਾਸਨ ਚਲਾਉਂਦਾ ਸੀ । 18ਵੀਂ ਸਦੀ ਦੇ ਅੰਤ ਵਿਚ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਕੇ ਪੰਜਾਬ ਵਿਚ ਸੁਤੰਤਰ ਰਾਜ ਦੀ ਸਥਾਪਨਾ ਕੀਤੀ ।

ਪ੍ਰਸ਼ਨ 5.
ਹੈਦਰ ਅਲੀ ਅਤੇ ਟੀਪੂ ਸੁਲਤਾਨ ਨੇ ਮੈਸੂਰ ਨੂੰ ਕਿਵੇਂ ਇਕ ਤਾਕਤਵਰ ਰਾਜ ਬਣਾਇਆ ?
ਉੱਤਰ-
ਹੈਦਰ ਅਲੀ ਅਤੇ ਟੀਪੂ ਸੁਲਤਾਨ ਮੈਸੂਰ ਦੇ ਦੋ ਪ੍ਰਸਿੱਧ ਸ਼ਾਸਕ ਸਨ । ਉਨ੍ਹਾਂ ਨੇ ਅੰਗਰੇਜ਼ਾਂ ਨਾਲ ਜ਼ਬਰਦਸਤ ਟੱਕਰ ਲਈ । ਹੈਦਰ ਅਲੀ-ਹੈਦਰ ਅਲੀ 1761 ਈ: ਵਿਚ ਮੈਸੂਰ ਦਾ ਸ਼ਾਸਕ ਬਣਿਆ । ਉਸਨੇ ਆਪਣੇ ਸ਼ਾਸਲ ਕਾਲ ਵਿਚ ਮੈਸੂਰ ਦੇ ਸ਼ਾਸਨ ਪ੍ਰਬੰਧ ਨੂੰ ਕੁਸ਼ਲ ਬਣਾਇਆ । ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ । ਉਸਨੇ ਬਹੁਤ ਸਾਰੇ ਖੇਤਰਾਂ ਨੂੰ ਜਿੱਤ ਕੇ ਮੈਸੂਰ ਨੂੰ ਇਕ ਸ਼ਕਤੀਸ਼ਾਲੀ ਰਾਜ ਬਣਾਇਆ । ਉਸਨੇ ਮਰਾਠਿਆਂ, ਹੈਦਰਾਬਾਦ ਦੇ ਨਿਜ਼ਾਮ, ਕਰਨਾਟਕ ਦੇ ਸ਼ਾਸਕਾਂ ਅਤੇ ਅੰਗਰੇਜ਼ਾਂ ਨਾਲ ਅਨੇਕ ਲੜਾਈਆਂ ਲੜੀਆਂ ।

ਹੈਦਰ ਅਲੀ ਅਤੇ ਅੰਗਰੇਜ਼ਾਂ ਵਿਚਾਲੇ ਦੋ ਮਹੱਤਵਪੂਰਨ ਲੜਾਈਆਂ ਹੋਈਆਂ, ਜਿਨ੍ਹਾਂ ਨੂੰ ਐਂਗਲੋ-ਮੈਸੂਰ ਯੁੱਧ ਕਿਹਾ ਜਾਂਦਾ ਹੈ । ਪਹਿਲੇ ਐਂਗਲੋ ਮੈਸੂਰ ਯੁੱਧ ਵਿਚ ਹੈਦਰ ਅਲੀ ਨੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ 1780 ਈ: ਵਿਚ ਉਨ੍ਹਾਂ ਵਿਚਾਲੇ ਦੂਜਾ ਯੁੱਧ ਹੋਇਆ । ਇਹ ਯੁੱਧ ਅਜੇ ਚੱਲ ਹੀ ਰਿਹਾ ਸੀ ਕਿ ਹੈਦਰ ਅਲੀ ਦੀ ਮੌਤ ਹੋ ਗਈ । ਟੀਪੂ ਸੁਲਤਾਨ-ਹੈਦਰ ਅਲੀ ਦੇ ਬਾਅਦ ਉਸਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸ਼ਾਸਕ ਬਣਿਆ । ਆਪਣੇ ਪਿਤਾ ਦੀ ਤਰ੍ਹਾਂ ਉਹ ਵੀ ਇਕ ਯੋਗ ਸ਼ਾਸਕ ਸੀ । ਉਸਨੇ ਸ਼ਾਸਨ ਪ੍ਰਬੰਧ ਵਿਚ ਅਨੇਕ ਸੁਧਾਰ ਕੀਤੇ ।

ਉਸਨੂੰ “ਮੈਸੂਰ ਦਾ ਟਾਈਗਰ ਕਿਹਾ ਜਾਂਦਾ ਹੈ । ਉਹ ਇਕ ਮਹਾਨ ਦੇਸ਼ ਭਗਤ ਸੀ । ਉਹ ਭਾਰਤ ਵਿਚ ਅੰਗਰੇਜ਼ਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨਾ ਚਾਹੁੰਦਾ ਸੀ । ਇਸ ਲਈ ਉਸਨੇ ਆਪਣੀ ਸੈਨਾ ਦਾ ਆਧੁਨਿਕੀਕਰਨ ਕੀਤਾ ਅਤੇ ਉਸਨੂੰ ਚੰਗੇ ਹਥਿਆਰਾਂ ਨਾਲ ਲੈਸ ਕੀਤਾ । ਉਸਨੇ ਰਾਜ ਦੇ ਉਦਯੋਗ ਅਤੇ ਵਪਾਰ ਨੂੰ ਵੀ ਉੱਨਤ ਕੀਤਾ | 1799 ਈ: ਵਿਚ ਉਹ ਅੰਗਰੇਜ਼ਾਂ ਨਾਲ ਮੈਸੂਰ ਦੇ ਚੌਥੇ ਯੁੱਧ ਵਿਚ ਲੜਦੇ ਹੋਏ ਮਾਰਿਆ ਗਿਆ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 6.
ਸ਼ਿਵਾਜੀ ਨੇ ਮਰਾਠਾ ਸਾਮਰਾਜ ਦੀ ਸਥਾਪਨਾ ਕਰਨ ਵਿਚ ਕੀ ਰੋਲ ਅਦਾ ਕੀਤਾ ?
ਉੱਤਰ-
ਸ਼ਿਵਾਜੀ ਇਕ ਮਹਾਨ ਦੇਸ਼ ਭਗਤ ਸਨ । ਉਹ ਭਾਰਤ ਵਿਚ ਮੁਗਲਾਂ ਦੇ ਅੱਤਿਆਚਾਰੀ ਸ਼ਾਸਨ ਨੂੰ ਖ਼ਤਮ ਕਰਕੇ ਇਕ ਸੁਤੰਤਰ ਹਿੰਦੁ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ । ਉਨ੍ਹਾਂ ਨੇ ਹੇਠ ਲਿਖੀਆਂ ਜਿੱਤਾਂ ਦੁਆਰਾ ਸੁਤੰਤਰ ਮਰਾਠਾ ਸਾਮਰਾਜ ਦੀ ਸਥਾਪਨਾ ਕੀਤੀ ।
ਆਰੰਭਿਕ ਜਿੱਤਾਂ-

  1. ਸ਼ਿਵਾ ਜੀ ਦੀ ਪਹਿਲੀ ਜਿੱਤ ਤੋਰਨ ਕਿਲੇ (1646 ਈ:) ‘ਤੇ ਸੀ 1648 ਈ: ਵਿਚ ਉਨ੍ਹਾਂ ਨੇ ਸਿੰਘਗੜ੍ਹ, ਪੁਰੰਧਰ ਅਤੇ ਕੋਂਕਣ ਦੇ ਕਿਲ੍ਹੇ ਉੱਤੇ ਆਪਣਾ ਅਧਿਕਾਰ ਜਮਾ ਲਿਆ ।
  2. ਉਨ੍ਹਾਂ ਨੇ ਜਾਲਵੀ ਦੇ ਸਰਦਾਰ ਚੰਦਰਰਾਓ ਨੂੰ ਮਰਵਾ ਕੇ ਜਾਲਵੀ ਨੂੰ ਵੀ ਆਪਣੇ ਅਧਿਕਾਰ ਵਿਚ ਲੈ ਲਿਆ ।
  3. ਸ਼ਿਵਾ ਜੀ ਦੀ ਵੱਧਦੀ ਹੋਈ ਸ਼ਕਤੀ ਨੂੰ ਦੇਖ ਕੇ ਬੀਜਾਪੁਰ ਦਾ ਸੁਲਤਾਨ ਚਿੰਤਾ ਵਿਚ ਪੈ ਗਿਆ । ਉਸ ਨੇ ਸ਼ਿਵਾ ਜੀ ਦੇ ਵਿਰੁੱਧ ਆਪਣੇ ਸੈਨਾਪਤੀ ਅਫ਼ਜ਼ਲ ਖਾਨ ਨੂੰ ਭੇਜਿਆ । ਅਫ਼ਜ਼ਲ ਖ਼ਾਨ ਨੇ ਧੋਖੇ ਨਾਲ ਸ਼ਿਵਾ ਜੀ ਨੂੰ ਮਾਰਨ ਦਾ ਯਤਨ ਕੀਤਾ । ਪਰ ਇਸ ਯਤਨ ਵਿਚ ਉਹ ਆਪ ਮਾਰਿਆ ਗਿਆ । ਇਸ ਤਰ੍ਹਾਂ ਸ਼ਿਵਾ ਜੀ ਅਤੇ ਬੀਜਾਪੁਰ ਦੇ ਸੁਲਤਾਨ ਵਿਚਾਲੇ ਸੰਧੀ ਹੋ ਗਈ । ਮੁਗ਼ਲਾਂ ਨਾਲ ਟੱਕਰ-ਸ਼ਿਵਾ ਜੀ ਨੇ ਹੁਣ ਮੁਗ਼ਲਾਂ ਦੇ ਪ੍ਰਦੇਸ਼ਾਂ ‘ਤੇ ਹਮਲੇ ਕਰਨੇ ਆਰੰਭ ਕਰ ਦਿੱਤੇ ।

ਔਰੰਗਜ਼ੇਬ ਨੇ ਉਨ੍ਹਾਂ ਦੇ ਵਿਰੁੱਧ ਆਪਣੇ ਮਾਮੇ ਸ਼ਾਈਸਤਾ ਖ਼ਾਨ ਨੂੰ ਭੇਜਿਆ, ਪਰੰਤੁ ਸ਼ਿਵਾ ਜੀ ਨੇ ਉਸ ਨੂੰ ਪੁਨੇ ਤੋਂ ਮਾਰ ਭਜਾਇਆ । ਹੁਣ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਅਤੇ ਰਾਜਕੁਮਾਰ ਮੁਅੱਜ਼ਮ ਨੂੰ ਭੇਜਿਆ | ਜੈ ਸਿੰਘ ਨੇ ਸ਼ਿਵਾ ਜੀ ਤੋਂ ਕਈ ਕਿਲ੍ਹੇ ਖੋਹ ਲਏ ਅਤੇ ਉਨ੍ਹਾਂ ਨੂੰ ਸੰਧੀ ਕਰਨ ਲਈ ਮਜਬੂਰ ਕਰ ਦਿੱਤਾ । ਸ਼ਿਵਾ ਜੀ ਆਗਰੇ ਪੁੱਜੇ ਜਿੱਥੇ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ, ਪਰੰਤੂ ਮੌਕਾ ਪਾ ਕੇ ਸ਼ਿਵਾ ਜੀ ਆਗਰੇ ਤੋਂ ਭੱਜ ਨਿਕਲੇ ਅਤੇ ਆਪਣੇ ਦੇਸ਼ ਮਹਾਂਰਾਸ਼ਟਰ ਪਹੁੰਚਣ ਵਿਚ ਸਫਲ ਹੋ ਗਏ । 1674 ਈ: ਵਿਚ ਉਨ੍ਹਾਂ ਨੇ ਛੱਤਰਪਤੀ ਦੀ ਉਪਾਧੀ ਧਾਰਨ ਕੀਤੀ । ਉਨ੍ਹਾਂ ਨੇ ਮੁਗ਼ਲਾਂ ਨਾਲ ਯੁੱਧ ਜਾਰੀ ਰੱਖੇ । ਦੱਖਣ ਵਿਚ ਉਨ੍ਹਾਂ ਨੇ ਜਿੰਜੀ, ਵੈਲੂਰ ਅਤੇ ਕਨਾਰਾ ਦੇ ਪ੍ਰਦੇਸ਼ ਜਿੱਤ ਲਏ । 1680 ਈ: ਵਿਚ ਉਨ੍ਹਾਂ ਦੀ ਮੌਤ ਹੋ ਗਈ ।

(ਅ) ਹੇਠ ਲਿਖੇ ਖ਼ਾਲੀ ਸਥਾਨ ਭਰੋ –

ਪ੍ਰਸ਼ਨ 1.
ਮੁਹੰਮਦ ਸ਼ਾਹ ਨੇ …………… ਤਕ ਰਾਜ ਕੀਤਾ ।
ਉੱਤਰ-
1719 ਤੋਂ 1748,

ਪ੍ਰਸ਼ਨ 2.
ਮੁਰਸ਼ਦ ਕੁਲੀ ਖ਼ਾ …………….. ਦਾ ਸ਼ਾਸਕ ਸੀ ।
ਉੱਤਰ-
ਬੰਗਾਲ ਤੇ ਉੜੀਸਾ ਦਾ ਸੂਬੇਦਾਰ,

ਪ੍ਰਸ਼ਨ 3.
ਹੈਦਰ ਅਲੀ ……….. ਦਾ ਸ਼ਾਸਕ ਸੀ ।
ਉੱਤਰ-
ਮੈਸੂਰ,

ਪ੍ਰਸ਼ਨ 4.
ਸਆਦਤ ਖਾਂ …………… ਈ: ਵਿਚ ਅਵਧ ਦਾ ਸੂਬੇਦਾਰ ਬਣਿਆ |
ਉੱਤਰ-
1722,

ਪ੍ਰਸ਼ਨ 5.
ਸ਼ਿਵਾਜੀ …………… ਸਾਮਰਾਜ ਦਾ ਸੰਸਥਾਪਕ ਸੀ ।
ਉੱਤਰ-
ਮਰਾਠਾ,

ਪ੍ਰਸ਼ਨ 6.
ਗੋਕੁਲ …………… ਦਾ ਨੇਤਾ ਸੀ ।
ਉੱਤਰ-
ਜਾਟਾਂ,

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 7.
ਬੰਦਾ ਬਹਾਦਰ ਦਾ ਮੁੱਢਲਾ ਨਾਂ ……… ਸੀ ।
ਉੱਤਰ-
ਲਛਮਣ ਦਾਸ |

(ਬ) ਹੇਠ ਲਿਖੇ ਵਾਕਾਂ ‘ਤੇ ਸਹੀ (✓) ਆ ਜਾਂ ਗ਼ਲਤ (✗) ਦਾ ਚਿੰਨ੍ਹ ਲਗਾਓ-

ਪ੍ਰਸ਼ਨ 1.
ਫਰੁਖਸੀਅਰ ਦਿੱਲੀ ਦਾ ਸ਼ਾਸਕ ਬਣਿਆ ।
ਉੱਤਰ-
(✓)

ਪ੍ਰਸ਼ਨ 2.
ਮੁਰਸ਼ਦ ਕੁਲੀ ਖ਼ਾਨ ਅਵਧ ਦਾ ਸੂਬੇਦਾਰ ਸੀ ।
ਉੱਤਰ-
(✗)

ਪ੍ਰਸ਼ਨ 3.
ਨਿਜ਼ਾਮ-ਉਲ-ਮੁਲਕ ਹੈਦਰਾਬਾਦ ਰਿਆਸਤ ਦਾ ਸੰਸਥਾਪਕ ਸੀ ।
ਉੱਤਰ-
(✗)

ਪ੍ਰਸ਼ਨ 4.
ਰਾਜਾ ਰਾਮ ਸ਼ਿਵਾਜੀ ਦਾ ਉੱਤਰਾਧਿਕਾਰੀ ਬਣਿਆ ।
ਉੱਤਰ-
(✗)

ਪ੍ਰਸ਼ਨ 5.
1740 ਈ: ਵਿਚ ਬਾਲਾਜੀ ਰਾਓ ਤੀਜਾ ਪੇਸ਼ਵਾ ਬਣਿਆ ।
ਉੱਤਰ-
(✓)

ਪ੍ਰਸ਼ਨ 6.
ਬਦਨ ਸਿੰਘ ਗੋਕੁਲ ਦਾ ਉੱਤਰਾਧਿਕਾਰੀ ਸੀ ।
ਉੱਤਰ-
(✗)

ਪ੍ਰਸ਼ਨ 7.
ਬੰਦਾ ਬਹਾਦਰ ਨੇ ਪੰਜਾਬ ਵਿਚ ਸਿੱਖ ਰਾਜ ਦੀ ਸਥਾਪਨਾ ਕੀਤੀ ।
ਉੱਤਰ-
(✓)

(ਸ) ਸਹੀ ਜੋੜੇ ਬਣਾਓ

ਕਾਲਮ ਉ ਕਾਲਮ ਅ
1. ਬਹਾਦਰ ਸ਼ਾਹ ਦੀ 1. 1739 ਈ: ਵਿਚ ਮੌਤ ਹੋ ਗਈ ।
2. ਸ਼ੁਜਾਉਦੀਨ ਦੀ 2. 20 ਅਪਰੈਲ, 1627 ਈ: ਵਿਚ ਹੋਇਆ |
3. ਹੈਦਰ ਅਲੀ ਦੀ 3. 1712 ਈ: ਵਿਚ ਮੌਤ ਹੋ ਗਈ ।
4. ਟੀਪੂ ਸੁਲਤਾਨ ਨੂੰ 4. ਮੈਸੂਰ ਦਾ ਟਾਈਗਰ ਕਿਹਾ ਜਾਂਦਾ ਸੀ ।
5. ਸ਼ਿਵਾਜੀ ਦਾ ਜਨਮ 5. 1782 ਵਿਚ ਮੌਤ ਹੋ ਗਈ ।
6. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6. 27 ਅਕਤੂਬਰ, 1670 ਈ: ਵਿਚ ਹੋਇਆ ।
7. ਬੰਦਾ ਬਹਾਦਰ ਦਾ ਜਨਮ 7. 1699 ਈ: ਵਿਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ।

ਉੱਤਰ –

1. ਬਹਾਦਰ ਸ਼ਾਹ ਦੀ 1. 1712 ਈ: ਵਿਚ ਮੌਤ ਹੋ ਗਈ ।
2. ਸ਼ੁਜਾਉਦੀਨ ਦੀ 2. 1739 ਈ: ਵਿਚ ਮੌਤ ਹੋ ਗਈ ।
3. ਹੈਦਰ ਅਲੀ ਦੀ 3. 1782 ਈ: ਵਿਚ ਮੌਤ ਹੋ ਗਈ ।
4. ਟੀਪੂ ਸੁਲਤਾਨ ਨੂੰ 4. ਮੈਸੂਰ ਦਾ ਟਾਈਗਰ ਕਿਹਾ ਜਾਂਦਾ ਸੀ ।
5. ਸ਼ਿਵਾਜੀ ਦਾ ਜਨਮ 5. 20 ਅਪਰੈਲ, 1627 ਈ: ਵਿਚ ਹੋਇਆ ।
6. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6. 1699 ਈ: ਵਿਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ।
7. ਬੰਦਾ ਬਹਾਦਰ ਦਾ ਜਨਮ 7. 27 ਅਕਤੂਬਰ, 1670 ਈ: ਵਿਚ ਹੋਇਆ ।

ਹੋਰ ਮਹੱਤਵਪੂਰਨ ਪ੍ਰਸ਼ਨ ਦੇ

ਪ੍ਰਸ਼ਨ 1.
ਉੱਤਰਕਾਲੀਨ ਮੁਗ਼ਲ ਕੌਣ ਸਨ ?
ਉੱਤਰ-
ਔਰੰਗਜ਼ੇਬ ਦੀ ਮੌਤ ਦੇ ਬਾਅਦ ਜਿਹੜੇ ਮੁਗ਼ਲ ਸ਼ਾਸਕਾਂ ਨੇ ਰਾਜ ਕੀਤਾ, ਉਨ੍ਹਾਂ ਨੂੰ ਉੱਤਰਕਾਲੀਨ ਮੁਗ਼ਲ ਕਿਹਾ ਜਾਂਦਾ ਹੈ । ਉਹ ਇੰਨੇ ਸ਼ਕਤੀਹੀਣ ਅਤੇ ਅਯੋਗ ਸਨ ਕਿ ਸਾਮਰਾਜ ਦੇ ਦੂਰ ਦੇ ਪ੍ਰਾਂਤਾਂ ਨੂੰ ਇਕੱਠਾ ਨਾ ਰੱਖ ਸਕੇ ।

ਪ੍ਰਸ਼ਨ 2.
ਅਠਾਰਵੀਂ ਸਦੀ ਵਿਚ ਭਾਰਤ ਵਿਚ ਸੁਤੰਤਰ ਰਾਜਾਂ ਦੇ ਹੋਂਦ ਵਿਚ ਆਉਣ ਦਾ ਇਕ ਕਾਰਨ ਲਿਖੋ ।
ਉੱਤਰ-
1707 ਈ: ਵਿਚ ਮੁਗ਼ਲ ਸ਼ਾਸਕ ਔਰੰਗਜ਼ੇਬ ਦੀ ਮੌਤ ਹੋ ਗਈ ਤਾਂ ਉਸ ਦੇ ਕਮਜ਼ੋਰ ਉੱਤਰਾਧਿਕਾਰੀਆਂ ਦੇ ਸ਼ਾਸਨਕਾਲ ਵਿਚ ਅਨੇਕਾਂ ਸ਼ਕਤੀਆਂ ਨੇ ਸੁਤੰਤਰ ਰਾਜ ਸਥਾਪਤ ਕਰ ਲਏ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 3.
ਬੰਗਾਲ ਵਿਚ ਮੁਰਸ਼ਦ ਕੁਲੀ ਮਾਂ ਨੇ ਆਪਣੀ ਸ਼ਕਤੀ ਨੂੰ ਕਿਵੇਂ ਵਧਾਇਆ ?
ਉੱਤਰ-
ਮੁਰਸ਼ਦ ਕੁਲੀ ਖ਼ਾਂ ਨੇ ਬਿਹਾਰ ਅਤੇ ਉੜੀਸਾ ਨੂੰ ਆਪਣੇ ਰਾਜ ਵਿਚ ਮਿਲਾ ਲਿਆ । ਇਸ ਨਾਲ ਉਸ ਦੀ ਸ਼ਕਤੀ ਵਿਚ ਵਾਧਾ ਹੋਇਆ ।

ਪ੍ਰਸ਼ਨ 4.
ਬੰਗਾਲ ਦੇ ਸ਼ਾਸਕ ਮੁਰਸ਼ਦ ਕੁਲੀ ਮਾਂ ਦੇ ਦੋ ਉੱਤਰਾਧਿਕਾਰੀਆਂ ਦੇ ਨਾਂ ਲਿਖੋ ।
ਉੱਤਰ-
ਮੁਰਸ਼ਦ ਕੁਲੀ ਮਾਂ ਦੇ ਦੋ ਸਫਲ ਉੱਤਰਾਧਿਕਾਰੀ ਸ਼ਜਾਉਦੀਨ ਅਤੇ ਅਲੀਵਰਦੀ ਖਾਂ ਸਨ ।

ਪ੍ਰਸ਼ਨ 5.
ਅਲੀਵਰਦੀ ਮਾਂ ਕਿੱਥੋਂ ਦਾ ਸ਼ਾਸਕ ਸੀ ? ਉਸ ਨੇ ਕਿੰਨੇ ਸਮੇਂ ਤਕ , ਸ਼ਾਸਨ ਕੀਤਾ ?
ਉੱਤਰ-
ਅਲੀਵਰਦੀ ਖਾਂ ਬੰਗਾਲ ਦਾ ਸ਼ਾਸਕ ਸੀ । ਉਸ ਨੇ 1740 ਤੋਂ 1756 ਈ: ਤਕ ਸ਼ਾਸਨ ਕੀਤਾ |

ਪ੍ਰਸ਼ਨ 6.
ਹੈਦਰਾਬਾਦ ਵਿਚ ਸੁਤੰਤਰ ਰਾਜ ਦੀ ਸਥਾਪਨਾ ਕਿਸ ਨੇ ਅਤੇ ਕਦੋਂ ਕੀਤੀ ?
ਉੱਤਰ-
ਹੈਦਰਾਬਾਦ ਵਿਚ ਸੁਤੰਤਰ ਰਾਜ ਦੀ ਸਥਾਪਨਾ ਨਿਜ਼ਾਮੁਲ ਮੁਲਕ ਆਸਫ਼ਜਾਹ ਨੇ ਕੀਤੀ । ਉਸ ਨੇ ਇਸ ਰਾਜ ਦੀ ਸਥਾਪਨਾ 1724 ਈ: ਵਿਚ ਕੀਤੀ ।

ਪ੍ਰਸ਼ਨ 7.
ਹੈਦਰਾਬਾਦ ਰਾਜ ਦੇ ਸੰਸਥਾਪਕ ਨਿਜ਼ਾਮੁਲ ਮੁਲਕ ਆਸਫ਼ਜਾਹ ਦੇ ਕੋਈ ਦੋ ਕੰਮ ਲਿਖੋ ।
ਉੱਤਰ-

  1. ਉਸ ਨੇ ਰਾਜ ਵਿਚ ਸ਼ਾਂਤੀ ਸਥਾਪਿਤ ਕੀਤੀ ਅਤੇ ਸ਼ਾਸਨ ਵਿਚ ਮਹੱਤਵਪੂਰਨ ਸੁਧਾਰ ਕੀਤੇ ।
  2. ਉਸ ਨੇ ਹਿੰਦੂਆਂ ਅਤੇ ਮੁਸਲਮਾਨਾਂ ਨਾਲ ਇੱਕੋ ਜਿਹਾ ਵਰਤਾਓ ਕੀਤਾ ।

ਪ੍ਰਸ਼ਨ 8.
ਹੈਦਰਾਬਾਦ ਦੇ ਰਾਜ ਦੇ ਪਤਨ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
1748 ਈ: ਵਿਚ ਹੈਦਰਾਬਾਦ ਦੇ ਸ਼ਕਤੀਸ਼ਾਲੀ ਸ਼ਾਸਕ ਆਸਫ਼ਜਾਹ ਦੀ ਮੌਤ ਹੋ ਗਈ । ਉਸਦੇ ਉੱਤਰਾਧਿਕਾਰੀ ਅਯੋਗ ਨਿਕਲੇ । ਸਿੱਟੇ ਵਜੋਂ ਹੈਦਰਾਬਾਦ ਰਾਜ ਦਾ ਪਤਨ ਆਰੰਭ ਹੋ ਗਿਆ ।

ਪ੍ਰਸ਼ਨ 9.
ਅਵਧ ਦੇ ਸੁਤੰਤਰ ਰਾਜ ਦਾ ਸੰਸਥਾਪਕ ਕੌਣ ਸੀ ? ਉਸਨੂੰ ਕਿਹੜੀ ਪਦਵੀ ਮਿਲੀ ਹੋਈ ਸੀ ?
ਉੱਤਰ-
ਅਵਧ ਦੇ ਸੁਤੰਤਰ ਰਾਜ ਦਾ ਸੰਸਥਾਪਕ ਸਿਆਦਤ ਅਾ ਸੀ । ਉਸਨੂੰ ਬੁਰਹਾਨਉਲ ਮੁਲਕ ਦੀ ਪਦਵੀ ਮਿਲੀ ਹੋਈ ਸੀ !

ਪ੍ਰਸ਼ਨ 10.
ਅਵਧ ਦੇ ਸੁਤੰਤਰ ਸ਼ਾਸਕ ਸਿਆਦਤ ਮਾਂ ਦਾ ਕੋਈ ਇਕ ਮਹੱਤਵਪੂਰਨ ਕੰਮ ਲਿਖੋ ।
ਉੱਤਰ-
ਅਵਧ ਦੇ ਸ਼ਾਸਕ ਸ਼ਿਆਦਤ ਸ਼ਾਂ ਨੇ ਨਵੀਂ ਭੂਮੀ-ਨੀਤੀ ਲਾਗੂ ਕੀਤੀ । ਇਸ ਨਾਲ ਕਿਸਾਨਾਂ ਦੀ ਦਸ਼ਾ ਵਿਚ ਬਹੁਤ ਸੁਧਾਰ ਹੋਇਆ ।

ਪ੍ਰਸ਼ਨ 11.
ਸ਼ਆਦਤ ਅਵਧ ਦਾ ਸ਼ਾਸਕ ਦਾ ਉੱਤਰਾਧਿਕਾਰੀ ਕੌਣ ਸੀ ?
ਉੱਤਰ-
ਸ਼ਆਦਤ ਮਾਂ ਦਾ ਉੱਤਰਾਧਿਕਾਰੀ ਉਸਦਾ ਭਤੀਜਾ ਅਤੇ ਦਮਾਦ ਸਫ਼ਦਰਜੰਗ ਸੀ । ਉਸਨੇ ਇਲਾਹਾਬਾਦ ਖੇਤਰ ਨੂੰ ਆਪਣੇ ਰਾਜ ਵਿਚ ਮਿਲਾਇਆ ।

ਪ੍ਰਸ਼ਨ 12.
ਅਠਾਰਵੀਂ ਸਦੀ ਦੇ ਦੋ ਪ੍ਰਸਿੱਧ ਵਿਦੇਸ਼ੀ ਹਮਲਾਵਰਾਂ ਦੇ ਨਾਂ ਲਿਖੋ । ਉਨ੍ਹਾਂ ਨੇ ਭਾਰਤ ‘ਤੇ ਕਦੋਂ-ਕਦੋਂ ਹਮਲੇ ਕੀਤੇ ?
ਉੱਤਰ-
ਅਠਾਰਵੀਂ ਸਦੀ ਦੇ ਦੋ ਪ੍ਰਸਿੱਧ ਵਿਦੇਸ਼ੀ ਹਮਲਾਵਰ ਸਨ-ਨਾਦਿਰਸ਼ਾਹ ਅਤੇ ਅਹਿਮਦਸ਼ਾਹ ਅਬਦਾਲੀ । ਨਾਦਿਰ ਸ਼ਾਹ ਨੇ 1739 ਈ: ਵਿਚ ਭਾਰਤ ਉੱਤੇ ਹਮਲਾ ਕੀਤਾ | ਅਹਿਮਦ ਸ਼ਾਹ ਅਬਦਾਲੀ ਨੇ 1748 ਈ: ਤੋਂ 1758 ਈ: ਤਕ ਪੰਜ ਵਾਰ ਭਾਰਤ ‘ਤੇ ਹਮਲਾ ਕੀਤਾ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 13.
“ਮਿਸਲ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
18ਵੀਂ ਸਦੀ ਵਿਚ ਪੰਜਾਬ ਵਿਚ ਸਿੱਖ ਸਰਦਾਰਾਂ ਨੇ ਆਪਣੇ ਛੋਟੇ-ਛੋਟੇ ਸੁਤੰਤਰ ਜੱਥੇ ਬਣਾ ਲਏ ਸਨ । ਇਨ੍ਹਾਂ ਨੂੰ ਮਿਸਲ ਕਿਹਾ ਜਾਂਦਾ ਸੀ । ਇਨ੍ਹਾਂ ਦੀ ਕੁੱਲ ਸੰਖਿਆ 12 ਸੀ ।

ਪ੍ਰਸ਼ਨ 14.
ਪੰਜਾਬ ਦੇ ਕਿਸ ਸ਼ਾਸਕ ਨੇ ਮਿਸਲਾਂ ਦਾ ਅੰਤ ਕੀਤਾ ? ਉਸ ਦਾ ਸੰਬੰਧ ਕਿਸ ਮਿਸਲ ਨਾਲ ਸੀ ?
ਉੱਤਰ-
ਪੰਜਾਬ ਵਿਚ ਰਣਜੀਤ ਸਿੰਘ ਨੇ ਮਿਸਲਾਂ ਦਾ ਅੰਤ ਕਰਕੇ ਇਕ ਸ਼ਕਤੀਸ਼ਾਲੀ ਰਾਜ ਦੀ ਸਥਾਪਨਾ ਕੀਤੀ । ਉਹ ਸ਼ੁਕਰਚੱਕੀਆ ਮਿਸਲ ਨਾਲ ਸੰਬੰਧ ਰੱਖਦਾ ਸੀ ।

ਪ੍ਰਸ਼ਨ 15.
ਮੈਸੂਰ ਰਾਜ ਦੇ ਦੋ ਸੁਤੰਤਰ ਸ਼ਾਸਕਾਂ ਦੇ ਨਾਂ ਦੱਸੋ ।
ਉੱਤਰ-
ਮੈਸੂਰ ਰਾਜ ਦੇ ਦੋ ਸੁਤੰਤਰ ਸ਼ਾਸਕ ਹੈਦਰ ਅਲੀ ਅਤੇ ਟੀਪੂ ਸੁਲਤਾਨ ਸਨ ।

ਪ੍ਰਸ਼ਨ 16.
ਪੇਸ਼ਵਾ ਕੌਣ ਸੀ ? ਸਭ ਤੋਂ ਪਹਿਲਾ ਪੇਸ਼ਵਾ ਕੌਣ ਸੀ ?
ਉੱਤਰ-
ਮਰਾਠਾ ਰਾਜ ਵਿਚ ਪ੍ਰਧਾਨ ਮੰਤਰੀ ਨੂੰ ਪੇਸ਼ਵਾ ਕਹਿੰਦੇ ਸਨ । ਸ਼ਾਹ ਜੀ ਦੇ ਅਧੀਨ ਪੇਸ਼ਵਾ ਮਰਾਠਾ ਰਾਜ ਦੇ ਅਸਲੀ ਸ਼ਾਸਕ ਬਣ ਗਏ । ਸਭ ਤੋਂ ਪਹਿਲਾ ਪੇਸ਼ਵਾ ਬਾਲਾਜੀ ਵਿਸ਼ਵਨਾਥ ਸੀ ।

ਪ੍ਰਸ਼ਨ 17.
ਬਾਲਾਜੀ ਵਿਸ਼ਵਨਾਥ ਪੇਸ਼ਵਾ ਕਦੋਂ ਬਣਿਆ ? ਉਸ ਦਾ ਕੋਈ ਇਕ ਕੰਮ ਲਿਖੋ । . .
ਉੱਤਰ-
ਬਾਲਾਜੀ ਵਿਸ਼ਵਨਾਥ 1713 ਈ: ਵਿਚ ਪੇਸ਼ਵਾ ਬਣਿਆ । ਉਸਨੇ ਸ਼ਾਹੂਜੀ ਦੀ ਮਾਤਾ ਨੂੰ ਮੁਗ਼ਲ ਕੈਦ ਤੋਂ ਰਿਹਾ ਕਰਵਾਇਆ ।

ਪ੍ਰਸ਼ਨ 18.
ਬਾਲਾਜੀ ਵਿਸ਼ਵਨਾਥ ਦੇ ਦੋ ਉੱਤਰਾਧਿਕਾਰੀਆਂ ਦੇ ਨਾਂ ਦੱਸੋ ।
ਉੱਤਰ-
ਬਾਲਾਜੀ ਵਿਸ਼ਵਨਾਥ ਦੇ ਦੋ ਉੱਤਰਾਧਿਕਾਰੀ ਸਨਬਾਜੀਰਾਓ ਪਹਿਲਾ ਅਤੇ ਬਾਲਾਜੀ ਬਾਜੀਰਾਓ ।

ਪ੍ਰਸ਼ਨ 19.
ਪੇਸ਼ਵਾ ਬਾਜੀਰਾਓ ਪਹਿਲੇ ਦਾ ਕੋਈ ਇਕ ਕੰਮ ਲਿਖੋ ।
ਉੱਤਰ-
ਪੇਸ਼ਵਾ ਬਾਜੀਰਾਓ ਪਹਿਲੇ ਨੇ ਅਨੇਕ ਪ੍ਰਦੇਸ਼ ਦਿੱਤੇ । ਉਸ ਨੇ ਮਰਾਠਾ ਰਾਜ ਦਾ ਵਿਸਤਾਰ ਦਿੱਲੀ ਤੱਕ ਕਰ ਦਿੱਤਾ ।

ਪ੍ਰਸ਼ਨ 20.
ਮਰਾਠਿਆਂ ਦੀ ਕਿਸੇ ਇਕ ਕਮਜ਼ੋਰੀ ਦਾ ਵਰਣਨ ਕਰੋ ।
ਉੱਤਰ-
ਮਰਾਠਾ ਸਰਦਾਰ ਆਪਸ ਵਿਚ ਈਰਖਾ ਅਤੇ ਨਫ਼ਰਤ ਦੇ ਭਾਵ ਰੱਖਦੇ ਹਨ । ਇਹੀ ਕਮਜ਼ੋਰੀ ਬਾਅਦ ਵਿਚ ਉਨ੍ਹਾਂ ਦੇ ਪਤਨ ਦਾ ਕਾਰਨ ਬਣੀ ।

ਪ੍ਰਸ਼ਨ 21.
ਜਾਟਾਂ ਦੇ ਨੇਤਾਵਾਂ ਦਾ ਨਾਂ ਲਿਖੋ, ਜਿਨ੍ਹਾਂ ਨੇ ਮੁਗ਼ਲਾਂ ਨਾਲ ਸੰਘਰਸ਼ ਕੀਤਾ ।
ਉੱਤਰ-
ਮੁਗਲਾਂ ਨਾਲ ਸੰਘਰਸ਼ ਕਰਨ ਵਾਲੇ ਮੁੱਖ ਜਾਟ ਨੇਤਾ ਗੋਕੁਲ, ਰਾਜਾਰਾਮ ਅਤੇ ਚੂੜਾਮਣੀ ਚੂੜਾਮਨ) ਸਨ ।

ਪ੍ਰਸ਼ਨ 22.
ਸ਼ਿਵਾ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
ਸ਼ਿਵਾ ਜੀ ਦਾ ਜਨਮ 1627. ਈ: ਵਿਚ ਹੋਇਆ ।

ਪ੍ਰਸ਼ਨ 23.
ਸ਼ਾਈਸਤਾ ਖ਼ਾਨ ਕੌਣ ਸੀ ?
ਉੱਤਰ-
ਸ਼ਾਈਸਤਾ ਖ਼ਾਨ ਔਰੰਗਜ਼ੇਬ ਦਾ ਮਾਮਾ ਸੀ । ਉਹ ਇਕ ਯੋਗ ਸੈਨਾਪਤੀ ਸੀ । ਔਰੰਗਜ਼ੇਬ ਨੇ ਉਸ ਨੂੰ ਦੱਖਣ ਦਾ ਗਵਰਨਰ ਨਿਯੁਕਤ ਕੀਤਾ ਸੀ ।

ਪ੍ਰਸ਼ਨ 24.
ਪੁਰੰਧਰ ਦੀ ਸੰਧੀ ਬਾਰੇ ਦੱਸੋ ।
ਉੱਤਰ-
ਪੁਰੰਧਰ ਦੀ ਸੰਧੀ ਮੁਗ਼ਲ ਸੈਨਾਪਤੀ ਮਿਰਜ਼ਾ ਜੈ ਸਿੰਘ ਅਤੇ ਸ਼ਿਵਾ ਜੀ ਦੇ ਵਿਚਾਲੇ ਹੋਈ । ਇਸ ਸੰਧੀ ਦੇ ਅਨੁਸਾਰ ਸ਼ਿਵਾ ਜੀ ਨੇ ਮੁਗ਼ਲਾਂ ਦੀ ਅਧੀਨਤਾ ਸਵੀਕਾਰ ਕਰ ਲਈ । ਉਨ੍ਹਾਂ ਨੂੰ ਆਪਣੇ 23 ਕਿਲ੍ਹੇ ਮੁਗ਼ਲਾਂ ਨੂੰ ਦੇਣੇ ਪਏ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 25.
ਸ਼ਿਵਾ ਜੀ ਦੇ ਵਿਰੁੱਧ ਭੇਜੇ ਗਏ ਬੀਜਾਪੁਰ ਦੇ ਅਫ਼ਸਰ ਦਾ ਕੀ ਨਾਂ ਸੀ ਅਤੇ ਉਸ ਨੂੰ ਕਿਸ ਨੇ ਭੇਜਿਆ ਸੀ ?
ਉੱਤਰ-
ਸ਼ਿਵਾ ਜੀ ਦੇ ਵਿਰੁੱਧ ਭੇਜੇ ਗਏ ਬੀਜਾਪੁਰ ਦੇ ਅਫ਼ਸਰ ਦਾ ਨਾਂ ਅਫ਼ਜ਼ਲ ਖ਼ਾਨ ਸੀ । ਉਸਨੂੰ ਬੀਜਾਪੁਰ ਦੇ ਸੁਲਤਾਨ ਨੇ ਭੇਜਿਆ ਸੀ ।

ਪ੍ਰਸ਼ਨ 26.
ਸ਼ਿਵਾ ਜੀ ਰਾਜਗੱਦੀ ‘ਤੇ ਕਦੋਂ ਬੈਠੇ ਅਤੇ ਉਨ੍ਹਾਂ ਨੇ ਕਿਹੜੀ ਉਪਾਧੀ ਧਾਰਨ ਕੀਤੀ ?
ਉੱਤਰ-
ਸ਼ਿਵਾ ਜੀ 1674 ਈ: ਵਿਚ ਰਾਜਗੱਦੀ ‘ਤੇ ਬੈਠੇ ਅਤੇ ਉਨ੍ਹਾਂ ਨੇ ਛੱਤਰਪਤੀ ਦੀ ਉਪਾਧੀ ਧਾਰਨ ਕੀਤੀ ।

ਪ੍ਰਸ਼ਨ 27.
ਬੰਦਾ ਬਹਾਦਰ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ ਕੌਣ ਸੀ ? ਉਸ ਨੂੰ ਬੰਦਾ ਬਹਾਦਰ ਨੇ ਕਿਸ ਲੜਾਈ ਵਿਚ ਮਾਰਿਆ ?
ਉੱਤਰ-
ਬੰਦਾ ਬਹਾਦਰ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖਾਨ ਸੀ । ਉਸ ਨੂੰ ਬੰਦਾ ਬਹਾਦਰ ਨੇ ਚੱਪੜਚਿੜੀ ਦੇ ਯੁੱਧ ਵਿਚ ਮਾਰਿਆ ।

ਪ੍ਰਸ਼ਨ 28.
ਸ਼ਿਵਾ ਜੀ ਨੇ ਅਫ਼ਜ਼ਲ ਖਾਨ ਦਾ ਕਤਲ ਕਿਵੇਂ ਕੀਤਾ ?
ਉੱਤਰ-
ਅਫ਼ਜ਼ਲ ਖਾਨ ਸ਼ਿਵਾ ਜੀ ਨੂੰ ਧੋਖੇ ਨਾਲ ਮਾਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਸ਼ਿਵਾ ਜੀ ਨੂੰ ਇਕੱਲੇ ਮਿਲਣ ਲਈ ਕਿਹਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਉਸ ਨਾਲ ਸੰਧੀ ਕਰਨੀ ਚਾਹੁੰਦਾ ਸੀ, ਪਰੰਤੁ ਸ਼ਿਵਾ ਜੀ ਉਸ ਦੀ ਚਾਲ ਨੂੰ ਤਾੜ ਗਏ । ਉਨ੍ਹਾਂ ਨੇ ਆਪਣੇ ਕੱਪੜਿਆਂ ਦੇ ਹੇਠਾਂ ਕਵਚ ਪਹਿਨ ਲਿਆ ਅਤੇ ਬਿਛੁਆ ਲੁਕਾ ਕੇ ਅਫ਼ਜ਼ਲ ਖਾਨ ਨੂੰ ਮਿਲਣ ਲਈ ਪਹੁੰਚ ਗਏ । ਦੋਵੇਂ ਆਪਸ ਵਿਚ ਗਲੇ ਮਿਲੇ | ਅਫ਼ਜ਼ਲ ਖਾਨ ਨੇ ਧੋਖੇ ਨਾਲ ਸ਼ਿਵਾ ਜੀ ਦੇ ਪੇਟ ਵਿਚ ਛੁਰਾ ਖੋਭਣ ਦੀ ਕੋਸ਼ਿਸ਼ ਕੀਤੀ ਪਰੰਤੂ ਸ਼ਿਵਾ ਜੀ ਨੇ ਛੇਤੀ ਨਾਲ ਆਪਣਾ ਬਿਛੁਆ ਉਸ ਦੇ ਪੇਟ ਵਿਚ ਖੋਭ ਕੇ ਉਸ ਨੂੰ ਮਾਰ ਦਿੱਤਾ ।

ਪ੍ਰਸ਼ਨ 29.
ਸ਼ਿਵਾ ਜੀ ਦੀ ਸ਼ਾਈਸਤਾ ਖਾਨ ਨਾਲ ਟੱਕਰ ਦਾ ਵਰਣਨ ਕਰੋ ।
ਉੱਤਰ-
ਮੁਗ਼ਲ ਬਾਦਸ਼ਾਹ ਔਰੰਗਜ਼ੇਬ ਸ਼ਿਵਾ ਜੀ ਦੀ ਵੱਧਦੀ ਹੋਈ ਸ਼ਕਤੀ ਦਾ ਦਮਨ ਕਰਨਾ ਚਾਹੁੰਦਾ ਸੀ । ਉਸਨੇ ਆਪਣੇ ਮਾਮਾ ਸ਼ਾਈਸਤਾ ਖਾਨ ਨੂੰ ਦੱਖਣ ਦਾ ਸੂਬੇਦਾਰ ਨਿਯੁਕਤ ਕੀਤਾ | ਸ਼ਾਇਸਤਾ ਖਾਨ ਨੇ ਦੋ ਤਿੰਨ ਸਾਲਾਂ ਵਿਚ ਹੀ ਮਰਾਠਿਆਂ ਦੇ ਕਈ ਕਿਲੇ ਜਿੱਤ ਲਏ ਅਤੇ ਪੁਨਾ ‘ਤੇ ਅਧਿਕਾਰ ਕਰ ਲਿਆ |ਸ਼ਾਈਸਤਾ ਖਾਨ ਨੂੰ ਵਰਖਾ ਕਾਰਨ ਕੁੱਝ ਸਮਾਂ ਪੂਨਾ ਵਿਚ  ਬਤੀਤ ਕਰਨਾ ਪਿਆ । ਸ਼ਿਵਾ ਜੀ ਨੇ ਮੌਕੇ ਦਾ ਲਾਭ ਉਠਾਉਂਦੇ ਹੋਏ 400 ਸੈਨਿਕਾਂ ਸਹਿਤ ਇਕ ਬਾਰਾਤ ਦੇ ਰੂਪ ਵਿਚ ਪੁਨਾ ਵਿਚ ਪ੍ਰਵੇਸ਼ ਕੀਤਾ | ਅੱਧੀ ਰਾਤ ਦੇ ਸਮੇਂ ਉਨ੍ਹਾਂ ਨੇ ਸ਼ਾਇਸਤਾ ਖਾਨ ਦੇ ਨਿਵਾਸ ਸਥਾਨ ‘ਤੇ ਹਮਲਾ ਕਰ ਦਿੱਤਾ | ਇਸ ਹਮਲੇ ਵਿਚ ਸ਼ਾਈਸਤਾ ਖਾਨ ਦਾ ਬੇਟਾ ਅਤੇ ਉਸ ਦੇ 40 ਸੈਨਿਕ ਮਾਰੇ ਗਏ । ਇਸ ਜਿੱਤ ਨਾਲ ਸ਼ਿਵਾ ਜੀ ਦੇ ਸਨਮਾਨ ਵਿਚ ਬਹੁਤ ਵਾਧਾ ਹੋਇਆ ।

ਪ੍ਰਸ਼ਨ 30.
ਪਾਨੀਪਤ ਦੀ ਤੀਸਰੀ ਲੜਾਈ ਕਦੋਂ ਅਤੇ ਕਿਸ-ਕਿਸ ਵਿਚਕਾਰ ਹੋਈ ?
ਉੱਤਰ-
ਪਾਨੀਪਤ ਦੀ ਤੀਸਰੀ ਲੜਾਈ 1761 ਈ: ਅਹਿਮਦਸ਼ਾਹ ਅਬਦਾਲੀ ਅਤੇ ਮਰਾਠਿਆਂ ਵਿਚਾਲੇ ਹੋਈ । ਇਸ ਲੜਾਈ ਵਿਚ ਅਹਿਮਦਸ਼ਾਹ ਅਬਦਾਲੀ ਦੀ ਜਿੱਤ ਹੋਈ ।

ਪ੍ਰਸ਼ਨ 31.
ਪਾਨੀਪਤ ਦੀ ਤੀਸਰੀ ਲੜਾਈ ਦਾ ਮੁੱਖ ਕਾਰਨ ਕੀ ਸੀ ?
ਉੱਤਰ-
ਮਰਾਠਿਆਂ ਨੇ ਉੱਤਰੀ ਭਾਰਤ ਵਿਚ ਪੰਜਾਬ ਤਕ ਆਪਣਾ ਵਿਸਤਾਰ ਕਰ ਲਿਆ ਸੀ | ਅਫ਼ਗਾਨਿਸਤਾਨ ਦਾ ਸ਼ਾਸਕ ਅਹਿਮਦਸ਼ਾਹ ਅਬਦਾਲੀ ਪੰਜਾਬ ਦੇ ਬਹੁਤ ਸਾਰੇ ਖੇਤਰ ਨੂੰ ਆਪਣੇ ਸਾਮਰਾਜ ਦਾ ਅੰਗ ਮੰਨਦਾ ਸੀ । ਇਸ ਲਈ ਉਸ ਨੇ ਮਰਾਠਿਆਂ ਨੂੰ ਸਜ਼ਾ ਦੇਣ ਲਈ ਉਨ੍ਹਾਂ ਨਾਲ ਪਾਨੀਪਤ ਦੇ ਮੈਦਾਨ ਵਿਚ ਲੜਾਈ ਲੜੀ ।

ਪ੍ਰਸ਼ਨ 32.
ਪਾਨੀਪਤ ਦੀ ਤੀਸਰੀ ਲੜਾਈ ਵਿਚ ਮਰਾਠਿਆਂ ਦੀ ਹਾਰ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਲੜਾਈ ਵਿਚ ਮਰਾਠਿਆਂ ਦੀ ਸੈਨਿਕ ਵਿਵਸਥਾ ਠੀਕ ਨਹੀਂ ਸੀ | ਅਬਦਾਲੀ ਦੀ ਚਲਾਕੀ ਕਰਕੇ ਮਰਾਠਿਆਂ ਨੂੰ ਦੱਖਣ ਦਿਸ਼ਾ ਵੱਲ ਕੋਈ ਸਹਾਇਤਾ ਨਾ ਮਿਲ ਸਕੀ । ਇਸ ਲਈ ਉਹ ਹਾਰ ਗਏ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 33.
ਪਾਨੀਪਤ ਦੀ ਤੀਜੀ ਲੜਾਈ ਦਾ ਇਕ ਸਿੱਟਾ ਲਿਖੋ ।
ਉੱਤਰ-
ਇਸ ਲੜਾਈ ਨਾਲ ਮਰਾਠਾ ਸ਼ਕਤੀ ਦਾ ਅੰਤ ਹੋ ਗਿਆ । ਉਨ੍ਹਾਂ ਦੇ ਅਨੇਕ ਵੀਰ ਸੈਨਿਕ ਅਤੇ ਸੈਨਾਪਤੀ ਮਾਰੇ ਗਏ ।

ਪ੍ਰਸ਼ਨ 34.
ਪੇਸ਼ਵਾ ਬਾਲਾਜੀ ਬਾਜੀਰਾਓ ਦੀ ਮੌਤ ਕਦੋਂ ਹੋਈ ? ਉਸ ਦੀ ਮੌਤ ਦਾ ਕੀ ਕਾਰਨ ਸੀ ?
ਉੱਤਰ-
ਪੇਸ਼ਵਾ ਬਾਲਾਜੀ ਬਾਜੀਰਾਓ ਦੀ ਮੌਤ 1761 ਈ: ਵਿਚ ਹੋਈ । ਪਾਨੀਪਤ ਦੀ ਤੀਜੀ ਲੜਾਈ ਵਿਚ ਮਰਾਠਿਆਂ ਦੀ ਹਾਰ ਉਸ ਦੀ ਮੌਤ ਦਾ ਮੁੱਖ ਕਾਰਨ ਸੀ ।

ਪ੍ਰਸ਼ਨ 35.
ਉੱਤਰਕਾਲੀਨ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਔਰੰਗਜ਼ੇਬ ਦੇ ਅਯੋਗ ਉੱਤਰਾਧਿਕਾਰੀ ਉੱਤਰਕਾਲੀਨ ਮੁਗ਼ਲ ਕਹਾਉਂਦੇ ਹਨ । ਉਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ| ਬਹਾਦਰ ਸ਼ਾਹ ਪਹਿਲਾ (1707-1712 ਈ:-ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੇ ਛੇ ਸਾਲ ਤਕ ਰਾਜ ਕੀਤਾ | ਪਰੰਤੁ ਇਹ ਮਰਾਠਿਆਂ ਅਤੇ ਸਿੱਖਾਂ ‘ਤੇ ਕਾਬੂ ਨਾ ਪਾ ਸਕਿਆ 1712 ਈ: ਵਿਚ ਉਸਦੀ ਮੌਤ ਹੋ ਗਈ । ਜਹਾਂਦਾਰ ਸ਼ਾਹ-ਬਹਾਦਰ ਸ਼ਾਹ ਪਹਿਲੇ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜਹਾਂਦਾਰ ਸ਼ਾਹ ਰਾਜਗੱਦੀ ‘ਤੇ ਬੈਠਿਆ । ਉਸਨੇ ਕੁੱਝ ਹੀ ਮਹੀਨੇ ਸ਼ਾਸਨ ਕੀਤਾ । ਉਸ ਦੇ ਸ਼ਾਸਨ ਕਾਲ ਵਿਚ ਹੁਸੈਨ ਅਲੀ ਅਤੇ ਅਬਦੁੱਲ ਬਹੁਤ ਹੀ ਸ਼ਕਤੀਸ਼ਾਲੀ ਹੋ ਗਏ ਸਨ । ਉਹ ਜਹਾਂਦਾਰ ਸ਼ਾਹ ਨੂੰ ਆਪਣੇ ਹੱਥਾਂ ਦੀ ਕਠਪੁਤਲੀ ਬਣਾਉਣਾ ਚਾਹੁੰਦੇ ਸਨ | ਪਰ ਉਹ ਆਪਣੇ ਉਦੇਸ਼ ਵਿਚ ਸਫ਼ਲ ਨਾ ਹੋ ਸਕੇ । ਅੰਤ ਉਨ੍ਹਾਂ ਨੇ ਜਹਾਂਦਾਰ ਸ਼ਾਹ ਦਾ ਕਤਲ ਕਰ ਦਿੱਤਾ ।

ਫਰੁਖ਼ਸੀਅਰ (171-1719 ਈ:ਜਹਾਂਦਾਰ ਦੀ ਮੌਤ ਤੋਂ ਬਾਅਦ ਉਸਦਾ ਭਤੀਜਾ ਫਰੁਖ਼ਸੀਅਰ ਸ਼ਾਸਕ ਬਣਿਆ । ਉਹ ਕੇਵਲ ਨਾਂ-ਮਾਤਰ ਦਾ ਹੀ ਰਾਜਾ ਸੀ । ਰਾਜ ਦਾ ਅਸਲੀ ਸ਼ਾਸਨ ਹੁਸੈਨ ਅਲੀ ਅਤੇ ਅਬਦੁੱਲ ਦੇ ਹੱਥ ਵਿਚ ਹੀ ਸੀ, ਜਿਨ੍ਹਾਂ ਨੂੰ ਸੱਯਦ ਭਰਾ ਕਿਹਾ ਜਾਂਦਾ ਸੀ : 1719 ਈ: ਵਿਚ ਸੱਯਦ ਭਰਾਵਾਂ ਨੇ ਉਸ ਦਾ ਵੀ ਕਤਲ ਕਰ ਦਿੱਤਾ । | ਮੁਹੰਮਦ ਸ਼ਾਹ-ਮੁਹੰਮਦ ਸ਼ਾਹ ਅਗਲਾ ਪ੍ਰਸਿੱਧ ਸ਼ਾਸਕ ਸੀ । ਉਸ ਨੇ 1719 ਤੋਂ 1748 ਈ: ਤਕ ਸ਼ਾਸਨ ਕੀਤਾ । ਉਸਦੇ ਸ਼ਾਸਨ ਕਾਲ ਵਿਚ ਸੱਯਦ ਭਰਾਵਾਂ ਦਾ ਪ੍ਰਭਾਵ ਖ਼ਤਮ ਹੋ ਗਿਆ | ਪਰੰਤੂ ਉਸ ਨੇ ਸਾਮਰਾਜ ਨੂੰ ਸੰਗਠਿਤ ਕਰਨ ਦਾ ਯਤਨ ਨਹੀਂ ਕੀਤਾ । ਇਸ ਲਈ ਸ਼ਕਤੀਸ਼ਾਲੀ ਗਵਰਨਰਾਂ ਨੇ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਆਪਣੇ ਸੁਤੰਤਰ ਰਾਜ ਸਥਾਪਿਤ ਕਰ ਲਏ । ਬਹਾਦਰਸ਼ਾਹ ਜ਼ਫ਼ਰ-ਬਹਾਦਰਸ਼ਾਹ ਜ਼ਫ਼ਰ ਆਖ਼ਰੀ ਮੁਗ਼ਲ ਬਾਦਸ਼ਾਹ ਸੀ । ਉਸ ਨੂੰ 1858 ਈ: ਵਿਚ ਅੰਗਰੇਜ਼ਾਂ ਨੇ ਗੱਦੀ ਤੋਂ ਉਤਾਰ ਕੇ ਮੁਗ਼ਲ ਸਾਮਰਾਜ ਦਾ ਅੰਤ ਕਰ ਦਿੱਤਾ ।

ਪ੍ਰਸ਼ਨ 36.
ਬੰਗਾਲ ਰਾਜ ਦੇ ਉੱਥਾਨ ਅਤੇ ਪਤਨ ਦਾ ਵਰਣਨ ਕਰੋ ।
ਉੱਤਰ-
ਬੰਗਾਲ ਮੁਗਲ ਸਾਮਰਾਜ ਦਾ ਇਕ ਖੁਸ਼ਹਾਲ ਪ੍ਰਾਂਤ ਸੀ । ਇੱਥੋਂ ਦਾ ਸੂਬੇਦਾਰ ਮੁਰਸ਼ਦ ਕੁਲੀ ਮਾਂ ਸੀ । ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬੰਗਾਲ ‘ਤੇ ਮੁਗਲਾਂ ਦਾ ਨਿਯੰਤਰਨ ਕਮਜ਼ੋਰ ਪੈ ਗਿਆ | ਮੌਕੇ ਦਾ ਲਾਭ ਉਠਾ ਕੇ ਮੁਰਸ਼ਦ ਕੁਲੀ ਮਾਂ ਨੇ ਬੰਗਾਲ ਵਿਚ ਇਕ ਸੁਤੰਤਰ ਰਾਜ ਸਥਾਪਿਤ ਕਰ ਲਿਆ | ਵੱਖ-ਵੱਖ ਸ਼ਾਸਕਾਂ ਦੇ ਅਧੀਨ ਬੰਗਾਲ ਰਾਜ ਦੇ ਵਿਕਾਸ ਦਾ ਵਰਣਨ ਇਸ ਪ੍ਰਕਾਰ ਹੈ –

  • ਮੁਰਸ਼ਦ ਕੁਲੀ ਖ਼ਾਂ-ਮੁਰਸ਼ਦ ਕੁਲੀ ਮਾਂ ਬੰਗਾਲ ਰਾਜ ਦਾ ਸੰਸਥਾਪਕ ਸੀ । ਉਸ ਨੇ 1714 ਤੋਂ 1718 ਈ: ਦੇ ਵਿਚਕਾਰ ਬਿਹਾਰ ਅਤੇ ਉੜੀਸਾ ਨੂੰ ਆਪਣੇ ਰਾਜ ਵਿਚ ਮਿਲਾ ਕੇ ਆਪਣੀ ਸ਼ਕਤੀ ਹੋਰ ਵੀ ਵਧਾ ਲਈ ।
  • ਹੋਰ ਸ਼ਾਸਕ-ਬੰਗਾਲ ਦੇ ਹੋਰ ਪ੍ਰਸਿੱਧ ਸ਼ਾਸਕ ਸੁਜਾਉਦੀਨ (1727-39), ਸਰਫਰਾਜ (1739) ਅਤੇ ਅਲੀਵਰਦੀ ਅਾ (1740-56 ਈ:) ਸਨ । ਇਨ੍ਹਾਂ ਸਭ ਸ਼ਾਸਕਾਂ ਨੇ ਰਾਜ ਵਿਚ ਸ਼ਾਂਤੀ ਵਿਵਸਥਾ ਸਥਾਪਿਤ ਕੀਤੀ । ਉਨ੍ਹਾਂ ਨੇ ਖੇਤੀ, ਵਪਾਰ ਅਤੇ ਉਦਯੋਗਾਂ ਦੀ ਉੱਨਤੀ ਲਈ ਵੀ ਕੰਮ ਕੀਤਾ । ਇਸ ਪ੍ਰਕਾਰ ਬੰਗਾਲ ਰਾਜ ਕਾਫ਼ੀ ਖ਼ੁਸ਼ਹਾਲ ਹੋ ਗਿਆ ।

ਪ੍ਰਸ਼ਨ 40.
ਮਰਾਠਿਆਂ (ਸ਼ਿਵਾਜੀ) ਦੇ ਸ਼ਾਸਨ-ਪ੍ਰਬੰਧ ਦੀ ਵਿਆਖਿਆ ਕਰੋ ।
ਉੱਤਰ-
ਸ਼ਿਵਾ ਜੀ ਨੇ ਇਕ ਸੁਤੰਤਰ ਮਰਾਠਾ ਰਾਜ ਸਥਾਪਿਤ ਕੀਤਾ । ਉਨ੍ਹਾਂ ਨੇ ਆਪਣੇ ਰਾਜ ਵਿਚ ਇਕ ਕੁਸ਼ਲ ਸ਼ਾਸਨਪ੍ਰਬੰਧ ਦੀ ਨੀਂਹ ਰੱਖੀ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਅੱਗੇ ਲਿਖੀਆਂ ਸਨ

  1. ਰਾਜਾ-ਸਾਰੇ ਸ਼ਾਸਨ ਦਾ ਮੁਖੀਆ ਰਾਜਾ ਸੀ । ਉਸਨੂੰ ‘ਛਤਰਪਤੀ ਕਹਿੰਦੇ ਸਨ । ਰਾਜਾ ਦੇ ਅਨੇਕ ਅਧਿਕਾਰ ਸਨ । ਉਹ ਆਪਣੀ ਇੱਛਾ ਨਾਲ ਕੋਈ ਵੀ ਸ਼ਾਸਨ ਸੰਬੰਧੀ ਕੰਮ ਕਰ ਸਕਦਾ ਸੀ । ਉਸਨੇ ਆਪਣੀ ਸਹਾਇਤਾ ਲਈ ਅਸ਼ਟ-ਪ੍ਰਧਾਨ ਨਾਂ ਦੀ ਪਰਿਸ਼ਦ ਨਿਯੁਕਤ ਕੀਤੀ ਹੋਈ ਸੀ ।
  2. ਅਸ਼ਟ-ਪ੍ਰਧਾਨ-ਸ਼ਿਵਾ ਜੀ ਨੇ ਆਪਣੀ ਸਹਾਇਤਾ ਲਈ ਅੱਠ ਮੰਤਰੀ ਨਿਯੁਕਤ ਕੀਤੇ ਹੋਏ ਸਨ । ਇਨ੍ਹਾਂ ਮੰਤਰੀਆਂ ਦੇ ਸਮੂਹ ਨੂੰ ਅਸ਼ਟ-ਪ੍ਰਧਾਨ ਕਿਹਾ ਜਾਂਦਾ ਸੀ । ਸਭ ਤੋਂ ਵੱਡੇ ਮੰਤਰੀ ਨੂੰ ਪੇਸ਼ਵਾ ਕਹਿੰਦੇ ਸਨ ।
  3. ਭੂਮੀ ਦਾ ਪ੍ਰਬੰਧ-ਸੈਨਿਕਾਂ ਦੀ ਤਨਖ਼ਾਹ ਅਤੇ ਹੋਰ ਖ਼ਰਚਿਆਂ ਲਈ ਸ਼ਿਵਾ ਜੀ ਨੇ ਨਵੇਂ ਸਿਰੇ ਤੋਂ ਭੂਮੀ ਦਾ ਪ੍ਰਬੰਧ ਕੀਤਾ । ਉਨ੍ਹਾਂ ਨੇ ਸਾਰੀ ਭੂਮੀ ਦਾ ਦੁਬਾਰਾ ਮਾਪ ਕਰਵਾਇਆ ਅਤੇ ਉਪਜ ਦੇ ਅਨੁਸਾਰ ਭੁਮੀ ਕਰ ਨਿਸਚਿਤ ਕੀਤਾ । ਮਰਾਠਿਆਂ ਦੀ ਕਰ ਵਿਵਸਥਾ ਵਿਚ ਚੌਥ ਅਤੇ ਸਰਦੇਸ਼ਮੁਖੀ ਦੋ ਪ੍ਰਮੁੱਖ ਕਰ ਸਨ । ਚੌਥ ਨਾਂ ਦਾ ਕਰ ਮੁਗਲ ਖੇਤਰਾਂ ਦੇ ਲੋਕਾਂ ਦੀ ਸੁਰੱਖਿਆ ਬਦਲੇ ਵਸੂਲ ਕੀਤਾ ਜਾਂਦਾ ਸੀ ।
  4. ਨਿਆਂ ਪ੍ਰਬੰਧ-ਸ਼ਿਵਾ ਜੀ ਬਹੁਤ ਨਿਆਂ ਪਸੰਦ ਸਨ । ਉਨ੍ਹਾਂ ਨੇ ਨਿਆਂ ਲਈ ਪੰਚਾਇਤਾਂ ਦਾ ਪ੍ਰਬੰਧ ਕੀਤਾ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ 1

Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master copy certified by the Survey of India.

ਵਸਤੂਨਿਸ਼ਠ ਪ੍ਰਸ਼ਨ
ਸਹੀ ਉੱਤਰ ਚੁਣੋ

ਪ੍ਰਸ਼ਨ 1.
ਮੈਸੂਰ ਦੇ ਸ਼ਾਸਕ ਹੈਦਰਅਲੀ ਦੇ ਉਤਰਾਧਿਕਾਰੀ ਨੂੰ “ਮੈਸੂਰ ਦਾ ਟਾਈਗਰ’ ਕਿਹਾ ਜਾਂਦਾ ਹੈ। ਉਸਦਾ ਨਾਂ ਦੱਸੋ।
(i) ਟੀਪੂ ਸੁਲਤਾਨ ,
(ii) ਸੁਜਾਉਦੌਲਾ
(iii) ਸਫ਼ਦਰਜੰਗ ।
ਉੱਤਰ-
(i) ਟੀਪੂ ਸੁਲਤਾਨ ।

ਪ੍ਰਸ਼ਨ 2.
ਚਿੱਤਰ ਵਿਚ ਦਿਖਾਏ ਗਏ ਮਰਾਠਾ ਸ਼ਾਸਕ ਦੀ ਵੱਧਦੀ ਹੋਈ ਸ਼ਕਤੀ ਨੂੰ ਨਸ਼ਟ ਕਰਨ ਦਾ ਯਤਨ ਕਿਸਨੇ ਕੀਤਾ ?
PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ 2
(i) ਅੰਗਰੇਜ਼ਾਂ ਨੇ
(ii) ਹੈਦਰਅਲੀ ਨੇ
(iii) ਔਰੰਗਜ਼ੇਬ ਨੇ ।
ਉੱਤਰ-
(iii) ਔਰੰਗਜ਼ੇਬ ਨੇ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 3.
ਸਬਾਈ ਰਾਜਾ ਜੈ ਸਿੰਘ ਨੇ ਹੇਠਾਂ ਲਿਖਿਆਂ ਵਿਚੋਂ ਕੀ ਬਣਵਾਇਆ ?
(i) ਜੰਤਰ-ਮੰਤਰ
(ii) ਵਿਸ਼ਾਲ ਮੰਦਿਰ
(iii) ਸੁੰਦਰ ਰਾਜ ਦਰਬਾਰ ।
ਉੱਤਰ-
(i) ਜੰਤਰ-ਮੰਤਰ ।

ਪ੍ਰਸ਼ਨ 4.
ਸਾਹਮਣੇ ਆਖ਼ਰੀ ਮੁਗ਼ਲ ਬਾਦਸ਼ਾਹ ਦਾ ਚਿੱਤਰ ਦਿਖਾਇਆ ਗਿਆ ਹੈ। ਇਸਦਾ ਕੀ ਨਾਂ ਸੀ ?
PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ 3
(i) ਜਹਾਦਰ ਸ਼ਾਹ
(ii) ਬਹਾਦੁਰ ਸ਼ਾਹ ਜ਼ਫ਼ਰ
(iii) ਮੁਹੰਮਦ ਸ਼ਾਹ ।
ਉੱਤਰ-
(ii) ਬਹਾਦੁਰ ਸ਼ਾਹ ਜ਼ਫ਼ਰ ।

Leave a Comment