PSEB 7th Class Agriculture Solutions Chapter 11 ਬਾਇਓ ਗੈਸ

Punjab State Board PSEB 7th Class Agriculture Book Solutions Chapter 11 ਬਾਇਓ ਗੈਸ Textbook Exercise Questions, and Answers.

PSEB Solutions for Class 7 Agriculture Chapter 11 ਬਾਇਓ ਗੈਸ

Agriculture Guide for Class 7 PSEB ਬਾਇਓ ਗੈਸ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਬਾਇਓਗੈਸ ਵਿਚ ਮੌਜੂਦ ਕੋਈ ਦੋ ਗੈਸਾਂ ਦੇ ਨਾਮ ਲਿਖੋ ।
ਉੱਤਰ-
ਮੀਥੇਨ, ਕਾਰਬਨ ਡਾਈਆਕਸਾਈਡ ॥

ਪ੍ਰਸ਼ਨ 2.
ਬਾਇਓਗੈਸ ਵਿਚ ਮੀਥੇਨ ਗੈਸ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
50-60.

ਪ੍ਰਸ਼ਨ 3.
ਬਾਇਓਗੈਸ ਵਿਚ ਕਾਰਬਨ ਡਾਈਆਕਸਾਈਡ ਗੈਸ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
30-40%.

ਪ੍ਰਸ਼ਨ 4.
ਬਾਇਓਗੈਸ ਪਲਾਂਟ ਗੈਸ ਸਮਰੱਥਾ ਅਨੁਸਾਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ ।

ਪ੍ਰਸ਼ਨ 5.
ਬਾਇਓਗੈਸ ਪੈਦਾ ਕਰਨ ਦਾ ਵੱਡਾ ਸੋਮਾ ਕੀ ਹੈ ?
ਉੱਤਰ-
ਡੰਗਰਾਂ ਦਾ ਗੋਬਰ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 6.
ਇੱਕ ਘਣ ਮੀਟਰ ਬਾਇਓਗੈਸ ਦੇ ਬਲਣ ਨਾਲ ਕਿੰਨੇ ਕਿਲੋ ਪਾਥੀਆਂ ਦੇ ਬਰਾਬਰ ਊਰਜਾ ਪ੍ਰਾਪਤ ਹੁੰਦੀ ਹੈ ?
ਉੱਤਰ-
12.30 ਕਿਲੋਗਰਾਮ ਪਾਥੀਆਂ ।

ਪ੍ਰਸ਼ਨ 7.
ਬਾਇਓਗੈਸ ਦੀ ਵਰਤੋਂ ਕਿਸ ਕੰਮ ਲਈ ਕੀਤ ਜਾਂਦੀ ਹੈ ?
ਉੱਤਰ-
ਖਾਣਾ ਬਣਾਉਣ, ਰੋਸ਼ਨੀ ਪੈਦਾ ਕਰਨ ਅਤੇ ਡੀਜ਼ਲ ਇੰਜ਼ਨ ਚਲਾਉਣ ਲਈ ।

ਪ੍ਰਸ਼ਨ 8.
ਬਾਇਓਗੈਸ ਪਲਾਂਟ ਵਿੱਚੋਂ ਨਿਕਲਣ ਵਾਲੀ ਮੱਲਰੀ ਕਿਸ ਕੰਮ ਲਈ ਵਰਤੀ ਜਾਂਦੀ ਹੈ ?
ਉੱਤਰ-
ਸੱਲਰੀ ਖਾਦ ਦੇ ਰੂਪ ਵਿੱਚ ਵਰਤੀ ਜਾਂਦੀ ਹੈ !

ਪ੍ਰਸ਼ਨ 9.
ਬਾਇਓਗੈਸ ਪਲਾਂਟ ਮਕਾਨ ਦੀਆਂ ਨੀਹਾਂ ਤੋਂ ਘੱਟੋ-ਘੱਟ ਕਿੰਨੀ ਦੂਰੀ ਤੇ ਬਣਾਉਣਾ ਚਾਹੀਦਾ ਹੈ ?
ਉੱਤਰ-
6 ਫੁੱਟ ਦੀ ਦੂਰੀ ਤੇ ।

ਪ੍ਰਸ਼ਨ 10.
ਬਾਇਓਗੈਸ ਪਲਾਂਟ ਦਾ ਸਸਤਾ ਮਾਡਰਨ ਡਿਜ਼ਾਈਨ ਕਿਸ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਆਰ ਕੀਤਾ ਗਿਆ ਹੈ ?
ਉੱਤਰ-
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ।

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਕੁਦਰਤੀ ਊਰਜਾ ਸੋਮੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨ ਸਹਿਤ ਸਪੱਸ਼ਟ ਕਰੋ ।
ਉੱਤਰ-
ਕੁਦਰਤੀ ਊਰਜਾ ਸੋਮੇ ਦੋ ਤਰ੍ਹਾਂ ਦੇ ਹੁੰਦੇ ਹਨ

  1. ਰਵਾਇਤੀ
  2. ਗੈਰ-ਰਵਾਇਤੀ ਊਰਜਾ ਸੋਮੇ ।

(i) ਰਵਾਇਤੀ ਸੋਮੇ-ਪੈਟਰੋਲੀਅਮ ਪਦਾਰਥ, ਕੋਲਾ ਆਦਿ ।
(ii) ਗੈਰ ਰਵਾਇਤੀ ਸੋਮੇ-ਗੋਬਰ ਗੈਸ, ਸੂਰਜੀ ਊਰਜਾ ਆਦਿ ।

ਪ੍ਰਸ਼ਨ 2.
ਬਾਇਓਗੈਸ ਦੀ ਰਚਨਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬਾਇਓਗੈਸ ਵਿਚ 50-60% ਮੀਥੇਨ, 30-40% ਕਾਰਬਨ ਡਾਈਆਕਸਾਈਡ ਅਤੇ ਕੁੱਝ ਮਾਤਰਾ ਵਿਚ ਨਾਈਟਰੋਜਨ, ਹਾਈਡਰੋਜਨ ਸਲਫਾਈਡ ਅਤੇ ਜਲ ਵਾਸ਼ਪ ਹੁੰਦੇ ਹਨ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 3.
ਬਾਇਓਗੈਸ ਦੇ ਕੋਈ ਤਿੰਨ ਲਾਭ ਲਿਖੋ ।
ਉੱਤਰ-

  1. ਇਹ ਧੂੰਆਂ ਰਹਿਤ ਗੈਸ ਹੈ । ਇਸ ਨੂੰ ਬਾਲਣ ਨਾਲ ਧੁਆਂ ਪੈਦਾ ਨਹੀਂ ਹੁੰਦਾ ।
  2. ਇਸ ਗੈਸ ਵਿਚ ਐੱਲ. ਪੀ. ਜੀ. ਗੈਸ ਵਾਂਗ ਧਮਾਕੇ ਨਾਲ ਕੋਈ ਹਾਦਸਾ ਹੋਣ ਦਾ ਖ਼ਤਰਾ ਨਹੀਂ ਰਹਿੰਦਾ ਹੈ ।
  3. ਇਹ ਗੈਸ ਸਸਤੀ ਰਹਿੰਦੀ ਹੈ ।
  4. ਇਸ ਦੀ ਸੱਲਰੀ ਨੂੰ ਖਾਦ ਵਜੋਂ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 4.
ਬਾਇਓਗੈਸ ਤੋਂ ਬਾਅਦ ਨਿਕਲਣ ਵਾਲੀ ਮੱਲਰੀ ਦੇ ਕੀ ਗੁਣ ਹੁੰਦੇ ਹਨ ?
ਉੱਤਰ-
ਗੈਸ ਬਣਨ ਤੋਂ ਬਾਅਦ ਬਚੇ ਪਦਾਰਥ ਜਿਸ ਨੂੰ ਸੱਲਰੀ ਕਹਿੰਦੇ ਹਨ, ਵਿਚੋਂ ਬਦਬੂ ਨਹੀਂ ਆਉਂਦੀ ਤੇ ਮੱਖੀਆਂ ਵੀ ਭਿਣ-ਭਿਣ ਨਹੀਂ ਕਰਦੀਆਂ । ਨਾਲ ਹੀ ਸੱਲਰੀ ਇਕ ਖਾਦ ਦਾ ਕੰਮ ਕਰਦੀ ਹੈ । ਇਸ ਵਿਚ ਨਾਈਟਰੋਜਨੀ ਤੇ ਫਾਸਫੋਰਸ ਵਾਲੇ ਅਤੇ ਹੋਰ ਖ਼ੁਰਾਕੀ ਤੱਤ ਹੁੰਦੇ ਹਨ ।

ਪ੍ਰਸ਼ਨ 5.
ਬਾਇਓਗੈਸ ਪਲਾਂਟ ਦਾ ਆਕਾਰ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਗੋਬਰ ਦੀ ਉਪਲੱਬਧ ਮਾਤਰਾ ਅਤੇ ਗੈਸ ਦੀ ਜ਼ਰੂਰਤ ਦੇ ਮੁਤਾਬਿਕ ਬਾਇਓਗੈਸ ਪਲਾਂਟ ਦਾ ਆਕਾਰ ਹੁੰਦਾ ਹੈ, ਜਿਵੇਂ-50 ਕਿਲੋਗਰਾਮ ਗੋਬਰ ਦੀ ਪ੍ਰਾਪਤੀ 3-4 ਡੰਗਰਾਂ ਤੋਂ ਹੁੰਦੀ ਹੈ ਤੇ 2 ਘਣ ਮੀਟਰ ਆਕਾਰ ਦਾ ਪਲਾਂਟ ਤਿਆਰ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 6.
ਦੀਨਬੰਧੁ ਮਾਡਲ ਬਾਇਓਗੈਸ ਪਲਾਂਟ ਤੇ ਸੰਖੇਪ ਨੋਟ ਲਿਖੋ ।
ਉੱਤਰ-
ਇਹ ਪਲਾਂਟ ਸਾਲ 1984 ਵਿਚ ਹੋਂਦ ਵਿਚ ਆਏ ਅਤੇ ਪੰਜਾਬ ਵਿਚ 1991 ਤੋਂ ਲਗਣੇ ਸ਼ੁਰੂ ਹੋ ਗਏ ਸਨ, ਇਹ ਪਲਾਂਟ ਬਹੁਤ ਸਸਤੇ ਹੁੰਦੇ ਸਨ । ਇਹ ਪਲਾਂਟ ਦੋ ਗੋਲਾਕਾਰ ਟੁਕੜਿਆਂ ਵੱਖ-ਵੱਖ ਵਿਆਸ ਵਾਲੇ) ਨੂੰ ਆਪਸ ਵਿੱਚ ਆਧਾਰ ਤੇ ਜੋੜ ਕੇ ਅੰਡਾਕਾਰ ਸ਼ਕਲ ਦਾ ਬਣਾਇਆ ਜਾਂਦਾ ਹੈ । ਇਸ ਨੂੰ ਅੰਡੇ ਦੀ ਸ਼ਕਲ ਦਾ ਡਾਇਜੈਸਟਰ ਗੋਹਾ ਗਾਲਣ ਵਾਲਾ ਖੂਹ) ਕਹਿੰਦੇ ਹਨ । ਇਹ ਚੈਂਬਰ ਗੈਸ ਹੋਲਡਰ ਗੈਸ ਇਕੱਠੀ ਕਰਨ ਦੇ ਕੰਮ ਆਉਂਦਾ ਹੈ ! ਇਸ ਦੇ ਦੋਹਾਂ ਪਾਸਿਆਂ ਤੇ ਇਨਲੈਟ ਪਾਈਪ ਤੇ ਆਉਟਲੈਟ ਚੈਂਬਰ ਬਣੇ ਹੁੰਦੇ ਹਨ । ਗੁੰਬਦ ਉੱਪਰ ਪਾਈਪ ਲੱਗੀ ਹੋਣ ਕਰਕੇ ਗੈਸ ਨੂੰ ਵਰਤੋਂ ਦੀ ਥਾਂ ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ।
PSEB 7th Class Agriculture Solutions Chapter 11 ਬਾਇਓ ਗੈਸ 1

ਪ੍ਰਸ਼ਨ 7.
ਬਾਇਓਗੈਸ ਪਲਾਂਟ ਲਗਾਉਣ ਲਈ ਜਗ੍ਹਾ ਦੀ ਚੋਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  • ਪਲਾਂਟ ਦੇ ਆਲੇ-ਦੁਆਲੇ ਵਾਲੀ ਜਗ੍ਹਾ ਥੋੜੀ ਉੱਚੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਜਗਾ ਤੇ ਪਾਣੀ ਇਕੱਠਾ ਨਾ ਹੋ ਸਕੇ ।
  • ਪਲਾਂਟ ਰਸੋਈ ਅਤੇ ਪਸ਼ੂ ਬੰਨ੍ਹਣ ਵਾਲੀ ਜਗਾ ਦੇ ਨੇੜੇ ਤੋਂ ਨੇੜੇ ਹੋਣਾ ਚਾਹੀਦਾ ਹੈ ।
  • ਪਲਾਂਟ ਵਾਲੀ ਥਾਂ ਤੇ ਵੱਧ ਤੋਂ ਵੱਧ ਧੁੱਪ ਪੈਣੀ ਚਾਹੀਦੀ ਹੈ ਤੇ ਨੇੜੇ ਦਰੱਖਤ ਨਹੀਂ ਹੋਣੇ ਚਾਹੀਦੇ !

ਪ੍ਰਸ਼ਨ 8.
ਬਾਇਓਗੈਸ ਪਲਾਂਟ ਦੇ ਕੰਮ ਕਾਜ ਵੇਲੇ ਵਰਤਣ ਵਾਲੀਆਂ ਸਾਵਧਾਨੀਆਂ ਲਿਖੋ ।
ਉੱਤਰ-

  1. ਜਿਸ ਪਾਈਪ ਰਾਹੀਂ ਗੈਸ ਰਸੋਈ ਵਲ ਜਾਂਦੀ ਹੈ ਉਸ ਦੀ ਢਲਾਣ ਰੀਮ ਪਲਾਂਟ ਵਲ ਹੋਣੀ ਚਾਹੀਦੀ ਹੈ ।
  2. ਜੇ ਪਾਈਪ ਵਿਚੋਂ ਕਿਸੇ ਥਾਂ ਤੇ ਗੈਸ ਲੀਕ ਹੁੰਦੀ ਹੋਵੇ ਤਾਂ ਉਸ ਦੇ ਨੇੜੇ ਬਲਦੀ ਤੀਲੀ ਨਹੀਂ ਲੈ ਕੇ ਜਾਣੀ ਚਾਹੀਦੀ ।
  3. ਗੈਸ ਪਾਈਪ ਵਿਚ ਮੋੜ ਤੇ ਜੋੜ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ ।

ਪ੍ਰਸ਼ਨ 9.
ਰਸੋਈ ਵਿਚ ਪਾਥੀਆਂ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ ?
ਉੱਤਰ-ਪਾਥੀਆਂ ਬਾਲਣ ਨਾਲ ਧੂੰਆਂ ਪੈਦਾ ਹੁੰਦਾ ਹੈ ਜੋ ਅੱਖਾਂ ਨੂੰ ਨੁਕਸਾਨ ਕਰਦਾ ਹੈ । ਇਹਨਾਂ ਤੋਂ ਉਰਜਾ ਵੀ ਘੱਟ ਪ੍ਰਾਪਤ ਹੁੰਦੀ ਹੈ । ਗੋਹੇ ਵਿਚ ਮੌਜੂਦ ਖ਼ੁਰਾਕੀ ਤੱਤ ਸੜ ਜਾਂਦੇ ਹਨ ਜਿਹੜੇ ਕਿ ਖੇਤਾਂ ਵਿਚ ਖਾਦ ਵਜੋਂ ਵਰਤੇ ਜਾ ਸਕਦੇ ਹਨ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 10.
ਜਨਤਾ ਬਾਇਓਗੈਸ ਪਲਾਂਟ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ ।
ਉੱਤਰ-
ਇਸ ਪਲਾਂਟ ਵਿਚ ਕੱਚਾ ਟੋਆ ਡਾਇਜੈਸਟਰ) ਪੁੱਟਿਆ ਜਾਂਦਾ ਹੈ ਜੋ ਫਾਹਾ ਗਾਲਣ ਲਈ ਹੁੰਦਾ ਹੈ ਅਤੇ ਇਸ ਨੂੰ ਪੱਕਾ ਨਹੀਂ ਕੀਤਾ ਜਾਂਦਾ ਮਤਲਬ ਇਸ ਦੀ ਚਿਣਾਈ ਨਹੀਂ ਕੀਤੀ ਜਾਂਦੀ ! ਇਸ ਟੋਏ ਦੇ ਉੱਪਰ ਗੈਸ ਇਕੱਠੀ ਕਰਨ ਲਈ ਗੁੰਬਦ ਅਤੇ ਸੱਲਰੀ ਇਕੱਠੀ ਕਰਨ ਲਈ ਆਉਟਲੈਟ ਚੈਂਬਰ ਦੀ ਹੀ ਚਿਣਾਈ ਕੀਤੀ ਜਾਂਦੀ ਹੈ : ਇਹ ਦੂਸਰੇ ਪਲਾਟਾਂ ਨਾਲੋਂ 5-4 ਸਸਤਾ ਹੁੰਦਾ ਹੈ ।

(ਇ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਬਾਇਓਗੈਸ ਪਲਾਂਟ ਲਗਾਉਣ ਦੇ ਕੀ ਲਾਭ ਹਨ ?
ਉੱਤਰ-

  1. ਗੋਬਰ ਗੈਸ ਬਣਾਉਣ ਲਈ ਸੁੱਕੇ ਪੱਤੇ, ਮੁੰਗਫਲੀ ਦੀਆਂ ਛੱਲਾਂ, ਬਚਿਆ ਚਾਰਾ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਨਾਲ ਸਾਡਾ ਆਲਾ-ਦੁਆਲਾ ਵੀ ਸਾਫ਼ ਰਹਿੰਦਾ ਹੈ ।
  2. ਗੈਸ ਬਣਨ ਤੋਂ ਬਾਅਦ ਜੋ ਸੱਲਰੀ (ਤਰਲ) ਬਾਹਰ ਨਿਕਲਦੀ ਹੈ, ਉਸ ਵਿਚੋਂ ਕੋਈ ਬਦਬੂ ਵੀ ਨਹੀਂ ਆਉਂਦੀ ਅਤੇ ਇਸ ਉੱਪਰ ਮੱਖੀਆਂ ਵੀ ਭਿਣ-ਭਿਣ ਨਹੀਂ ਕਰਦੀਆਂ । ਇਸ ਤਰ੍ਹਾਂ ਗੰਦਗੀ ਫੈਲਣ ਦੀ ਵੀ ਕੋਈ ਸਮੱਸਿਆ ਨਹੀਂ ਰਹਿੰਦੀ ਅਤੇ ਵਾਤਾਵਰਨ ਸੁਖਾਵਾਂ ਬਣਿਆ ਰਹਿੰਦਾ ਹੈ ।
  3. ਬਚੇ ਹੋਏ ਘੋਲ, ਸੱਲਰੀ ਤੋਂ ਪ੍ਰਾਪਤ ਹੋਈ ਖਾਦ ਤੋਂ ਪੌਦਿਆਂ ਨੂੰ ਸਾਰੇ ਖ਼ੁਰਾਕੀ ਤੱਤ ਪ੍ਰਾਪਤ ਹੋ ਜਾਂਦੇ ਹਨ ।
  4. ਸੱਲਰੀ ਵਾਲੀ ਖਾਦ ਵਿਚ ਨਦੀਨਾਂ ਦੇ ਬੀਜਾਂ ਦੀ ਉੱਗਣ ਸ਼ਕਤੀ ਲਗਪਗ ਖ਼ਤਮ ਹੋ ਜਾਂਦੀ ਹੈ । ਇਸ ਲਈ ਇਸ ਖਾਦ ਦੀ ਵਰਤੋਂ ਨਾਲ ਗੋਡੀ ਅਤੇ ਨਦੀਨ ਨਾਸ਼ਕ ਦਵਾਈਆਂ ਤੇ ਖ਼ਰਚਾ ਨਹੀਂ ਹੁੰਦਾ ।
  5. ਪਲਾਂਟ ਵਿਚੋਂ ਨਿਕਲੀ ਖਾਦ ਟਿਊਬਵੈੱਲ ਦੇ ਪਾਣੀ ਨਾਲ ਹੀ ਖੇਤਾਂ ਤਕ ਪਹੁੰਚਾ ਕੇ ਅਤੇ ਇਸ ਖਾਦ ਨੂੰ ਚੁੱਕ ਕੇ ਖੇਤਾਂ ਵਿਚ ਲਿਜਾਣ ਦੀ ਮਿਹਨਤ ਤੋਂ ਵੀ ਬਚਿਆ ਜਾ ਸਕਦਾ ਹੈ ।
  6. ਬਾਲਣ ਦੀ ਪੂਰਤੀ ਤਾਂ ਪਲਾਂਟ ਤੋਂ ਹੀ ਹੋ ਜਾਂਦੀ ਹੈ । ਇਸ ਲਈ ਬਾਲਣ ਲਈ ਜੰਤਰ ਅਤੇ ਅਰਹਰ ਆਦਿ ਫਸਲਾਂ ਬੀਜਣ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਦੂਸਰੀਆਂ ਫਸਲਾਂ ਬੀਜ ਕੇ ਵਾਧੂ ਲਾਭ ਲਿਆ ਜਾ ਸਕਦਾ ਹੈ ।
  7. ਬਾਇਓਗੈਸ ਪਲਾਂਟ ਲਈ ਰੂੜੀ ਖਾਦ ਲਈ ਚਾਹੀਦੀ ਥਾਂ ਤੋਂ ਘੱਟ ਥਾਂ ਚਾਹੀਦੀ ਹੈ। ਅਤੇ ਇਸ ਵਿਚ ਖਾਦ ਟੋਏ ਵੀ ਬਣਾਏ ਜਾ ਸਕਦੇ ਹਨ ।
  8. ਪਲਾਂਟ ਉੱਪਰ ਮੀਂਹ ਦਾ ਕੋਈ ਅਸਰ ਨਹੀਂ ਹੁੰਦਾ । ਇਸ ਲਈ ਬਰਸਾਤਾਂ ਵਿਚ ਵੀ ਵਧੀਆ ਬਾਲਣ ਮਿਲਦਾ ਰਹਿੰਦਾ ਹੈ ਅਤੇ ਗਿੱਲੀਆਂ ਲੱਕੜਾਂ, ਪਾਥੀਆਂ ਆਦਿ ਵਰਗੀ ਸਮੱਸਿਆ ਨਹੀਂ ਆਉਂਦੀ ।
  9. ਬਾਇਓਗੈਸ ਪਲਾਂਟ ਵਿਚੋਂ ਪ੍ਰਾਪਤ ਸੱਲਰੀ ਵਿਚ ਹਿਉਮਸ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਇਹ ਜ਼ਮੀਨ ਦੇ ਭੌਤਿਕ ਗੁਣਾਂ ਨੂੰ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ ਅਤੇ ਭੂਮੀ ਦੀ ਪਾਣੀ ਨੂੰ ਜ਼ਿਆਦਾ ਦੇਰ ਤਕ ਸੰਭਾਲਣ ਦੀ ਸ਼ਕਤੀ ਨੂੰ ਵਧਾਉਂਦਾ ਹੈ ।
  10. ਪਲਾਂਟ ਦੇ ਨਾਲ ਲੈਟਰੀਨ ਵੀ ਜੋੜੀ ਜਾ ਸਕਦੀ ਹੈ । ਇਸ ਤਰ੍ਹਾਂ ਵੱਖ ਸੈਪਟਿਕ ਟੈਂਕ ਬਣਾਉਣ ਦਾ ਸਾਰਾ ਖ਼ਰਚਾ ਬਚ ਜਾਂਦਾ ਹੈ ।

ਪ੍ਰਸ਼ਨ 2.
ਬਾਇਓਗੈਸ ਪਲਾਂਟ ਕਿੰਨੀ ਕਿਸਮ ਦੇ ਹੁੰਦੇ ਹਨ ? ਦੀਨਬੰਧੁ ਬਾਇਓਗੈਸ ਪਲਾਂਟ ਦਾ ਵਰਣਨ ਕਰੋ ।
ਉੱਤਰ-
ਬਾਇਓਗੈਸ ਪਲਾਂਟ ਦੋ ਤਰ੍ਹਾਂ ਦੇ ਹੁੰਦੇ ਹਨ
ਪੀ. ਏ. ਯੂ. ਕੱਚਾ ਪੱਕਾ ਜਨਤਾ ਮਾਡਲ ਗੈਸ ਪਲਾਂਟ ਅਤੇ ਦੀਨਬੰਧ ਬਾਇਓ ਗੈਸ ਪਲਾਂਟ ਇਹ ਪਲਾਂਟ ਸਾਲ 1984 ਵਿਚ ਹੋਂਦ ਵਿਚ ਆਏ ਅਤੇ ਪੰਜਾਬ ਵਿਚ 1991 ਤੋਂ ਲਗਣੇ ਸ਼ੁਰੂ ਹੋ ਗਏ ਸਨ, ਇਹ ਪਲਾਂਟ ਬਹੁਤ ਸਸਤੇ ਹੁੰਦੇ ਸਨ । ਇਹ ਪਲਾਂਟ ਦੋ ਗੋਲਾਕਾਰ ਟੁਕੜਿਆਂ ਵੱਖ-ਵੱਖ ਵਿਆਸ ਵਾਲੇ ਨੂੰ ਆਧਾਰ ਤੇ ਜੋੜ ਕੇ ਅੰਡਾਕਾਰ ਸ਼ਕਲ ਦਾ ਬਣਾਇਆ ਜਾਂਦਾ ਹੈ ; ਇਸ ਨੂੰ ਅੰਡੇ ਦੀ ਸ਼ਕਲ ਦਾ ਡਾਇਜੈਸਟਰ (ਗੋਹਾ ਗਾਲਣ ਵਾਲਾ ਖੂਹ) ਕਹਿੰਦੇ ਹਨ । ਇਹ ਚੈਂਬਰ ਗੈਸ ਹੋਲਡਰ ਗੈਸ ਇਕੱਠੀ ਕਰਨ ਦੇ ਕੰਮ ਆਉਂਦਾ ਹੈ । ਇਸ ਦੇ ਦੋਹਾਂ ਪਾਸਿਆਂ ਤੇ ਇਨਲੈਟ ਪਾਈਪ ਤੇ ਆਉਟਲੈਟ ਚੈਂਬਰ ਬਣੇ ਹੁੰਦੇ ਹਨ । ਗੁੰਬਦ ਉੱਪਰ ਪਾਈਪ ਲੱਗੀ ਹੋਣ ਕਰਕੇ ਗੈਸ ਨੂੰ ਵਰਤੋਂ ਦੀ ਥਾਂ ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ।

ਪ੍ਰਸ਼ਨ 3.
ਬਾਇਓਗੈਸ ਬਣਨ ਦੀ ਵਿਧੀ ਦਰਸਾਓ ।
ਉੱਤਰ-
ਪਸ਼ੂਆਂ ਦੇ ਮਲ-ਤਿਆਗ, ਗੋਹਾ ਆਦਿ ਨੂੰ ਇਕ ਆਕਸੀਜਨ ਰਹਿਤ ਖੁਹ ਵਿਚ ਇਕੱਠਾ ਕਰਕੇ ਉਸ ਵਿਚ ਓਨਾ ਹੀ ਪਾਣੀ ਮਿਲਾ ਦਿੱਤਾ ਜਾਂਦਾ ਹੈ । ਗੋਬਰ ਤੇ ਪਾਣੀ 1:1 ਅਨੁਪਾਤ ਵਿਚ ਮਿਲਾਉਣਾ ਜ਼ਰੂਰੀ ਹੈ । ਇਸ ਘੋਲ ਨੂੰ ਆਕਸੀਜਨ ਰਹਿਤ ਥਾਂ ਵਿੱਚ ਗਲਣ ਲਈ ਪਾ ਦਿੱਤਾ ਜਾਂਦਾ ਹੈ । ਇਸ ਖੂਹ ਨੂੰ ਬਾਇਓਗੈਸ ਪਲਾਂਟ ਕਿਹਾ ਜਾਂਦਾ ਹੈ । ਗੋਬਰ ਨੂੰ ਖੁਹ ਵਿਚ ਗਲਣ ਲਈ 15-20 ਦਿਨਾਂ ਵਾਸਤੇ ਛੱਡ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਇਸ ਵਿਚ ਕੀਟਾਣੂ ਪੈਦਾ ਹੋ ਜਾਂਦੇ ਹਨ ਜੋ ਬਾਇਓ ਗੈਸ ਬਣਾਉਂਦੇ ਹਨ । ਗੈਸ ਇਕੱਠਾ ਕਰਨ ਵਾਲੇ ਹੋਲਡਰ ਨਾਲ ਖੁਦ ਨੂੰ ਢੱਕ ਦਿੱਤਾ ਜਾਂਦਾ ਹੈ, ਤਾਂ ਕਿ ਠੀਕ ਤਾਪਮਾਨ 25°C ਤੋਂ 30°C ਤੇ ਖਮੀਰ ਉਠਾ ਕੇ ਗੈਸ ਦੇ ਪ੍ਰੈਸ਼ਰ ਨੂੰ ਪਾਈਪਾਂ ਰਾਹੀਂ ਦੂਰ-ਦੂਰ ਤਕ ਵਰਤੋਂ ਵਿਚ ਲਿਆਉਣ ਲਈ ਭੇਜਿਆ ਜਾ ਸਕੇ ।

ਪ੍ਰਸ਼ਨ 4.
ਜਨਤਾ ਬਾਇਓਗੈਸ ਪਲਾਂਟ ਦਾ ਵਿਸਥਾਰ ਸਹਿਤ ਵਰਣਨ ਕਰੋ ।
ਉੱਤਰ-
ਬਾਇਓਗੈਸ ਪਲਾਂਟਾਂ ਦੇ ਰਿਵਾਇਤੀ ਮਾਡਲ ਜਿਵੇਂ ਲੋਹੇ ਦੇ ਡਰੰਮ ਵਾਲੇ ਪਲਾਂਟ ਕਾਫ਼ੀ ਮਹਿੰਗੇ ਬਣਦੇ ਹਨ । ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਇੱਕ ਸਸਤਾ ਬਾਇਓਗੈਸ ਪਲਾਂਟ ਡਿਜ਼ਾਈਨ ਕੀਤਾ ਹੈ ਜੋ ਸਸਤਾ ਪੈਂਦਾ ਹੈ । ਇਸ ਨੂੰ ਪੀ. ਏ. ਯੂ. ਕੱਚਾ ਪੱਕਾ ਜਨਤਾ ਮਾਡਲ ਬਾਇਓਗੈਸ ਪਲਾਂਟ ਕਿਹਾ ਜਾਂਦਾ ਹੈ । ਇਸ ਪਲਾਂਟ ਵਿਚ ਕੱਚਾ ਟੋਆ (ਡਾਇਜੈਸਟਰ) ਗੋਹਾ ਗਾਲਣ ਵਾਸਤੇ ਪੁੱਟਿਆ ਜਾਂਦਾ ਹੈ ਅਤੇ ਇਸ ਨੂੰ ਪੱਕਾ ਅਰਥਾਤ ਇਸ ਦੀ ਚਿਣਾਈ ਨਹੀਂ ਕੀਤੀ ਜਾਂਦੀ । ਇਸ ਟੋਏ ਦੇ ਉੱਪਰ ਗੈਸ ਇਕੱਠੀ ਕਰਨ ਲਈ ਗੁੰਬਦ ਅਤੇ ਸੱਲਰੀ ਇਕੱਠੀ ਕਰਨ ਲਈ ਆਉਟਲੈਟ ਚੈਂਬਰ ਦੀ ਹੀ ਚਿਣਾਈ ਕੀਤੀ ਜਾਂਦੀ ਹੈ । ਇਹ ਦੁਸਰੇ ਪਲਾਟਾਂ ਨਾਲੋਂ 25-40% ਸਸਤਾ ਹੁੰਦਾ ਹੈ ।
PSEB 7th Class Agriculture Solutions Chapter 11 ਬਾਇਓ ਗੈਸ 2

ਪ੍ਰਸ਼ਨ 5.
ਬਾਇਓਗੈਸ ਪਲਾਂਟ ਨੂੰ ਪਹਿਲੀ ਵਾਰ ਚਾਲੂ ਕਰਨ ਦਾ ਸਹੀ ਤਰੀਕਾ ਲਿਖੋ ।
ਉੱਤਰ-

  1. ਗੈਸ ਪਲਾਂਟ ਦੀ ਪਹਿਲੀ ਭਰਾਈ ਲਈ ਵਧੇਰੇ ਮਾਤਰਾ ਵਿਚ ਗੋਬਰ ਦੀ ਲੋੜ ਹੁੰਦੀ ਹੈ । ਇਸ ਲਈ ਪਹਿਲਾਂ ਹੀ ਕਾਫ਼ੀ ਦਿਨ ਪਹਿਲਾਂ ਲੋੜੀਂਦਾ ਗੋਬਰ ਇਕੱਠਾ ਕਰ ਲੈਣਾ ਚਾਹੀਦਾ ਹੈ ।
  2. ਗੋਬਰ ਇਕੱਠਾ ਕਰ ਲੈਣ ਤੋਂ ਬਾਅਦ ਧਿਆਨ ਰੱਖੋ ਕਿ ਇਹ ਸੁੱਕ ਕੇ ਸਖ਼ਤ ਨਾ ਹੋ ਜਾਵੇ ।
  3. ਤਾਜ਼ਾ ਗੋਬਰ ਡੇਅਰੀ ਤੋਂ ਵੀ ਲਿਆਂਦਾ ਜਾ ਸਕਦਾ ਹੈ ਅਤੇ ਗੈਸ ਪਲਾਂਟ ਦੀ ਭਰਾਈ 2-4 ਦਿਨਾਂ ਵਿਚ ਕਰ ਲੈਣੀ ਚਾਹੀਦੀ ਹੈ ।
  4. ਗੋਬਰ ਤੇ ਪਾਣੀ ਦਾ ਅਨੁਪਾਤ 1:1 ਹੋਣਾ ਜ਼ਰੂਰੀ ਹੈ । ਇਸ ਘੋਲ ਨੂੰ ਮਿੱਟੀ, ਲੱਕੜ ਦੇ ਬੁਰੇ, ਸਾਬਣ ਦੇ ਪਾਣੀ ਅਤੇ ਫਿਨਾਇਲ ਦੀ ਮਿਲਾਵਟ ਤੋਂ ਬਚਾਓ ॥
  5. ਪਹਿਲੀ ਵਾਰ ਚਾਲੂ ਕੀਤੇ ਗੋਬਰ ਗੈਸ ਪਲਾਂਟ ਵਿਚ, ਪੁਰਾਣੇ ਚਲਦੇ ਗੋਬਰ ਗੈਸ ਪਲਾਂਟ ਵਿਚੋਂ ਨਿਕਲੀਆਂ ਕੁੱਝ ਸੱਲਰੀ ਦੀਆਂ ਬਾਲਟੀਆਂ ਇਸ ਵਿਚ ਪਾ ਦੇਣੀਆਂ ਚਾਹੀਦੀਆਂ ਹਨ । ਇਸ ਤਰ੍ਹਾਂ ਗੈਸ ਜਲਦੀ ਬਣਦੀ ਹੈ ।
  6. ਸ਼ੁਰੂ ਵਿਚ ਪੈਦਾ ਹੋਈ ਗੈਸ ਵਿਚ ਕਾਰਬਨਡਾਈਆਕਸਾਈਡ ਗੈਸ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਮੀਥੇਨ ਗੈਸ ਦੀ ਮਾਤਰਾ ਘੱਟ ਹੁੰਦੀ ਹੈ ਪਰ ਕੁੱਝ ਦਿਨਾਂ ਵਿਚ ਇਹ ਠੀਕ ਹੋ ਜਾਂਦੀ ਹੈ ।
  7. ਇਸ ਪਲਾਂਟ ਵਿਚ ਰੋਜ਼ਾਨਾ ਲੋੜ ਅਨੁਸਾਰ ਗੋਬਰ ਲਗਾਤਾਰ ਪਾਉਂਦੇ ਰਹਿਣਾ ਚਾਹੀਦਾ ਹੈ ।

PSEB 7th Class Agriculture Guide ਬਾਇਓ ਗੈਸ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੇਂਡੂ ਖੇਤਰ ਵਿਚ ਰਹਿਣ ਵਾਲੇ ਲੋਕ ਲਗਪਗ ਕਿੰਨਾ ਗੋਬਰ ਬਾਲਣ ਦੇ ਰੂਪ ਵਿੱਚ ਵਰਤਦੇ ਹਨ ?
ਉੱਤਰ-
50%

ਪ੍ਰਸ਼ਨ 2.
ਦੇਸ਼ ਵਿਚ ਸਾਲਾਨਾ ਕਿੰਨਾ ਗੋਹਾ ਪੈਦਾ ਹੁੰਦਾ ਹੈ ?
ਉੱਤਰ-
9800 ਲੱਖ ਟਨ ।

ਪ੍ਰਸ਼ਨ 3.
ਦੇਸ਼ ਵਿਚ ਪੈਦਾ ਸਾਲਾਨਾ ਗੋਬਰ ਤੋਂ ਕਿੰਨੀ ਬਾਇਓਗੈਸ ਪੈਦਾ ਹੋ ਸਕਦੀ ਹੈ ?
ਉੱਤਰ-
4, 10,000 ਲੱਖ ਟਨ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 4.
ਪੰਜਾਬ ਵਿਚ ਵਪਾਰਕ ਪੱਧਰ ਤੇ ਕਿੰਨੇ ਬਾਇਓਗੈਸ ਪਲਾਂਟ ਲਗਾਏ ਜਾ ਸਕਦੇ ਹਨ ?
ਉੱਤਰ-
4, 11,600.

ਪ੍ਰਸ਼ਨ 5.
ਘਣ ਮੀਟਰ ਬਾਇਓਗੈਸ ਕਿੰਨੀ ਬਿਜਲੀ ਊਰਜਾ ਦੇ ਬਰਾਬਰ ਹੈ ?
ਉੱਤਰ-
0.47 ਕਿਲੋ ਵਾਟ ਬਿਜਲੀ ।

ਪ੍ਰਸ਼ਨ 6.
ਬਾਇਓਗੈਸ ਬਣਾਉਣ ਲਈ ਗੋਬਰ ਤੇ ਪਾਣੀ ਦਾ ਅਨੁਪਾਤ ਕਿੰਨਾ ਲੈਣਾ ਚਾਹੀਦਾ ਹੈ ?
ਉੱਤਰ-
ਬਰਾਬਰ ਅਨੁਪਾਤ (1:1) ।

ਪ੍ਰਸ਼ਨ 7.
ਦੀਨਬੰਧੂ ਗੈਸ ਪਲਾਂਟ ਕਦੋਂ ਹੋਂਦ ਵਿਚ ਆਇਆ ?
ਉੱਤਰ-
1984 ਵਿਚ ।

ਪ੍ਰਸ਼ਨ 8.
ਕੱਚਾ-ਪੱਕਾ ਜਨਤਾ ਗੈਸ ਪਲਾਂਟ ਕਿੰਨਾ ਸਸਤਾ ਪੈਂਦਾ ਹੈ ?
ਉੱਤਰ-
ਦੁਸਰੇ ਪਲਾਂਟ ਨਾਲੋਂ 25-407 ਸਸਤਾ ਪੈਂਦਾ ਹੈ ।

ਪ੍ਰਸ਼ਨ 9.
ਗੈਸ ਪਲਾਂਟ ਤੋਂ ਜਿਹੜੀ ਪਾਈਪ ਰਸੋਈ ਘਰ ਵਿੱਚ ਜਾਂਦੀ ਹੈ, ਉਸਦੀ ਢਲਾਣ ਕਿੱਧਰ ਨੂੰ ਹੋਣੀ ਚਾਹੀਦੀ ਹੈ ?
ਉੱਤਰ-
ਗੈਸ ਪਲਾਂਟ ਵਲ ਤਾਂਕਿ ਪਾਣੀ ਰਸੋਈ ਵਲ ਨਾ ਜਾਵੇ ।

ਪ੍ਰਸ਼ਨ 10.
ਘਣ ਮੀਟਰ ਬਾਇਓਗੈਸ ਦੇ ਬਲਣ ਨਾਲ ਪੈਦਾ ਊਰਜਾ ਕਿੰਨੀ ਲੱਕੜੀ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
3.5 ਕਿਲੋਗਰਾਮ ਲੱਕੜ ।

ਪ੍ਰਸ਼ਨ 11.
2 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਕਿੰਨੇ ਵਿਅਕਤੀਆਂ ਲਈ ਖਾਣਾ ਬਣਾਉਣ ਲਈ ਠੀਕ ਹੈ ?
ਉੱਤਰ-
4-5 ਵਿਅਕਤੀ ਹਰ ਰੋਜ਼ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਡੇ ਦੇਸ਼ ਵਿਚ ਸਲਾਨਾ ਕਿੰਨਾ ਗੋਬਰ ਪੈਦਾ ਹੁੰਦਾ ਹੈ ਤੇ ਕਿੰਨੇ ਬਾਇਓ ਗੈਸ ਪਲਾਂਟ ਤਿਆਰ ਹੋ ਸਕਦੇ ਹਨ ?
ਉੱਤਰ-
ਸਾਡੇ ਦੇਸ਼ ਵਿਚ 800 ਲੱਖ ਟਨ ਗੋਬਰ ਹਰ ਸਾਲ ਪੈਦਾ ਹੁੰਦਾ ਹੈ ਅਤੇ ਇਸ ਦੇ ਤੀਜੇ ਹਿੱਸੇ ਤੋਂ 100 ਲੱਖ ਬਾਇਓ ਗੈਸ ਪਲਾਂਟ ਤਿਆਰ ਹੋ ਸਕਦੇ ਹਨ ।

ਪ੍ਰਸ਼ਨ 2.
ਬਾਇਓ ਗੈਸ ਪਲਾਂਟ ਦੇ ਆਕਾਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬਾਇਓ ਗੈਸ ਪਲਾਂਟਾਂ ਦਾ ਆਕਾਰ ਆਮ ਕਰਕੇ 2 ਘਣ ਮੀਟਰ ਹੁੰਦਾ ਹੈ । ਇਹਨਾਂ ਲਈ ਡੰਗਰਾਂ ਦੀ ਗਿਣਤੀ 3-4 ਤਕ ਹੋ ਸਕਦੀ ਹੈ । ਇਸ ਪਲਾਂਟ ਲਈ 50 ਕਿਲੋ ਗੋਹੇ ਦੀ ਲੋੜ ਹੁੰਦੀ ਹੈ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 3.
ਇਕ ਘਣ ਮੀਟਰ ਗੋਬਰ ਗੈਸ ਦੇ ਬਲਣ ਨਾਲ ਪੈਦਾ ਹੋਈ ਊਰਜਾ ਦੀ ਤੁਲਨਾ ਵੱਖ-ਵੱਖ ਬਾਲਣਾਂ ਤੋਂ ਪ੍ਰਾਪਤ ਊਰਜਾ ਨਾਲ ਕਰੋ ।
ਉੱਤਰ-
0.52 ਲੀਟਰ ਡੀਜ਼ਲ, 0.62 ਲੀਟਰ ਮਿੱਟੀ ਦਾ ਤੇਲ, 0.43 ਕਿਲੋ ਪੈਟਰੋਲੀਅਮ ਗੈਸ, 1.6 ਕਿਲੋ ਕੋਲਾ ਅਤੇ 4.7 ਕਿਲੋਵਾਟ ਬਿਜਲੀ, 12.30 ਕਿਲੋ ਪਾਥੀਆਂ ਆਦਿ ਤੋਂ ਪ੍ਰਾਪਤ ਊਰਜਾ ਇਕ ਘਣ ਮੀਟਰ ਗੋਬਰ ਗੈਸ ਦੇ ਬਲਣ ਨਾਲ ਪ੍ਰਾਪਤ ਊਰਜਾ ਦੇ ਬਰਾਬਰ ਹੁੰਦੀ ਹੈ ।

ਪ੍ਰਸ਼ਨ 4.
ਗੋਬਰ ਗੈਸ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਡੰਗਰਾਂ ਦੇ ਗੋਹੇ, ਮਨੁੱਖੀ ਮਲਮੂਤਰ, ਪੱਤੇ, ਸਬਜ਼ੀਆਂ ਦੇ ਛਿੱਲੜ, ਬਚੇ-ਖੁਚੇ ਚਾਰੇ, ਸੂਰਾਂ ਦੀ ਲਿੱਦ, ਮੁਰਗੀਆਂ ਦੀਆਂ ਬਿੱਠਾਂ ਆਦਿ ਦੇ ਆਕਸੀਜਨ ਰਹਿਤ ਵਾਤਾਵਰਨ ਵਿਚ ਲਨ-ਸੜਨ ਨਾਲ ਗੋਬਰ ਗੈਸ ਪੈਦਾ ਹੁੰਦੀ ਹੈ ।

ਪ੍ਰਸ਼ਨ 5.
ਬਾਇਓਗੈਸ ਪਲਾਂਟ ਨੂੰ ਗੈਸ ਪੈਦਾ ਕਰਨ ਦੀ ਸਮਰੱਥਾ ਅਨੁਸਾਰ ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-

  1. ਪਰਿਵਾਰਕ ਬਾਇਓਗੈਸ ਪਲਾਂਟ
  2. ਸੰਸਥਾਪਕ ਬਾਇਓਗੈਸ ਪਲਾਂਟ
  3. ਕਮਿਉਨਿਟੀ ਬਾਇਓਗੈਸ ਪਲਾਂਟ ਦੇ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਵੱਖ-ਵੱਖ ਆਕਾਰ ਦੇ ਗੋਬਰ ਗੈਸ ਪਲਾਂਟਾਂ ਲਈ ਘੱਟ ਤੋਂ ਘੱਟ ਜ਼ਰੂਰੀ ਪਸ਼ੂਆਂ ਦੀ ਗਿਣਤੀ ਦੱਸੋ ।
ਉੱਤਰ –

ਪਲਾਂਟ ਦਾ ਅਕਾਰ ਪਸ਼ੂਆਂ ਦੀ ਗਿਣਤੀ
2 ਘਣ ਮੀਟਰ 3 – 4
3 ਘਣ ਮੀਟਰ 5-6
4 ਘਣ ਮੀਟਰ 7 -8
6 ਘਣ ਮੀਟਰ 10-12

ਬਾਇਓ ਗੈਸ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ –

  1. ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਲਗਪਗ 50 ਡੰਗਰਾਂ ਦੇ ਗੋਬਰ ਦੀ ਵਰਤੋਂ ਬਾਲਣ ਦੇ ਤੌਰ ‘ਤੇ ਕਰਦੇ ਹਨ ।
  2. ਬਾਇਓਗੈਸ ਤੋਂ ਬਲਣਯੋਗ ਗੈਸ ਅਤੇ ਖੇਤਾਂ ਵਿਚ ਪਾਉਣ ਲਈ ਸੱਲਰੀ (ਖਾਦ) ਵੀ ਪ੍ਰਾਪਤ ਹੁੰਦੀ ਹੈ, ਇਹ ਖਾਦ ਰੂੜੀ ਖਾਦ ਤੋਂ ਵਧੇਰੇ ਤਾਕਤਵਰ ਹੁੰਦੀ ਹੈ ।
  3. ਗੋਬਰ ਗੈਸ ਡੰਗਰਾਂ ਦੇ ਗੋਹੇ, ਮਨੁੱਖੀ ਮਲਮੂਤਰ, ਬਚੇ-ਖੁਚੇ ਚਾਰੇ, ਪੱਤੇਦਾਰ ਸਬਜ਼ੀਆਂ ਦੇ ਛਿਲੜ, ਮੁਰਗੀਆਂ ਦਾ ਮਲਮੂਤਰ, ਸੂਰਾਂ ਦੀ ਲਿੱਦ ਆਦਿ ਦੇ ਆਕਸੀਜਨ ਰਹਿਤ ਵਾਤਾਵਰਨ ਵਿਚ ਗਲਨ ਸੜਨ ਨਾਲ ਪੈਦਾ ਹੁੰਦੀ ਹੈ ।
  4. ਗੋਬਰ ਗੈਸ ਵਿਚ 50-60% ਮੀਥੇਨ, 30-40% ਕਾਰਬਨ ਡਾਈਆਕਸਾਈਡ, ਕੁੱਝ ਮਾਤਰਾ ਵਿਚ ਨਾਈਟਰੋਜਨ, ਹਾਈਡਰੋਜਨ ਸਲਫਾਈਡ ਅਤੇ ਜਲ ਵਾਸ਼ਪ ਹੁੰਦੇ ਹਨ ।
  5. ਸਾਡੇ ਦੇਸ਼ ਵਿਚ ਲਗਪਗ 9800 ਲੱਖ ਟਨ ਗੋਹਾ ਉਪਲੱਬਧ ਹੈ ।
  6. ਇਸ ਗੋਹੇ ਦੇ ਤੀਜੇ ਹਿੱਸੇ ਤੋਂ 100 ਲੱਖ ਬਾਈਓਗੈਸ ਪਲਾਂਟ ਲਾਏ ਜਾ ਸਕਦੇ ਹਨ |
  7. ਇਹ ਗੋਬਰ ਸਾਲਾਨਾ 4,10,000 ਲੱਖ ਟਨ ਤੋਂ ਵੱਧ ਬਾਇਓਗੈਸ ਪੈਦਾ ਕਰ ਸਕਦਾ ਹੈ ।
  8. ਇਸ ਨਾਲ 196 ਮੈਗਾਵਾਟ ਬਿਜਲੀ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ 295000 ਲੱਖ ਲਿਟਰ ਪੈਟਰੋਲ ਦੀ ਬੱਚਤ ਹੋ ਸਕਦੀ ਹੈ ।
  9. ਪਰਿਵਾਰਕ ਪੱਧਰ ‘ਤੇ ਪੰਜਾਬ ਵਿਚ 411600 ਬਾਇਓਗੈਸ ਪਲਾਂਟ ਲਗਾਏ ਜਾ ਸਕਦੇ ਹਨ |
  10. ਇਕ ਘਣ ਮੀਟਰ ਗੋਬਰ ਗੈਸ ਦੇ ਬਲਣ ਨਾਲ ਪ੍ਰਾਪਤ ਹੋਈ ਉਰਜਾ 0.52 ਲਿਟਰ ਡੀਜ਼ਲ ਜਾਂ 1.6 ਕਿਲੋ ਕੋਲਾ ਜਾਂ 0.43 ਕਿਲੋ ਪੈਟਰੋਲੀਅਮ ਗੈਸ ਤੋਂ ਪ੍ਰਾਪਤ ਉਰਜਾ ਜਾਂ 0.62 ਲਿਟਰ ਮਿੱਟੀ ਦਾ ਤੇਲ ਜਾਂ 3.5 ਕਿਲੋ ਗ੍ਰਾਮ ਲੱਕੜੀ ਜਾਂ 0.47 ਕਿਲੋ ਵਾਟ ਬਿਜਲੀ ਦੇ ਬਰਾਬਰ ਹੁੰਦੀ ਹੈ ।
  11. ਗੋਬਰ ਗੈਸ ਬਣਾਉਣ ਲਈ ਗੋਬਰ ਤੇ ਪਾਣੀ ਦਾ ਅਨੁਪਾਤ 1:1 ਹੁੰਦਾ ਹੈ ।
  12. ਇਸ ਘੋਲ ਨੂੰ ਆਕਸੀਜਨ ਰਹਿਤ ਥਾਂ ਵਿੱਚ ਗਲਣ ਲਈ ਰੱਖ ਦਿੱਤਾ ਜਾਂਦਾ ਹੈ 15-20 ਦਿਨ ਵਿਚ ਗੋਬਰ ਗਲ ਜਾਂਦਾ ਹੈ ।
  13. ਦੋ ਤਰ੍ਹਾਂ ਦੇ ਗੈਸ ਪਲਾਂਟਾਂ ਦੀ ਵਰਤੋਂ ਕੀਤੀ ਜਾਂਦੀ ਹੈ-
    • (i) ਦੀਨ ਬੰਧੁ ਬਾਇਓ ਗੈਸ ਪਲਾਂਟ
    • (ii) ਪੀ.ਏ.ਯੂ. ਕੱਚਾ ਪੱਕਾ ਜਨਤਾ ਮਾਡਲ ਬਾਇਓ ਗੈਸ ਪਲਾਂਟ ।
  14. 2 ਘਣ ਮੀਟਰ ਅਕਾਰ ਵਾਲੇ ਪਲਾਂਟਾਂ ਲਈ ਡੰਗਰਾਂ ਦੀ ਗਿਣਤੀ 3-4 ਤਕ ਹੋ ਸਕਦੀ ਹੈ ।
  15. ਇਹਨਾਂ ਸਾਈਜ਼ਾਂ ਲਈ 50 ਕਿਲੋ ਗੋਹੇ ਦੀ ਲੋੜ ਹੁੰਦੀ ਹੈ ।
  16. ਇਸ ਤੋਂ 4-5 ਵਿਅਕਤੀਆਂ ਤਕ ਦਾ ਖਾਣਾ ਬਣਾਇਆ ਜਾ ਸਕਦਾ ਹੈ ।
  17. ਇਸੇ ਤਰ੍ਹਾਂ 6 ਘਣ ਮੀਟਰ ਵਾਲੇ ਪਲਾਂਟ ਲਈ ਡੰਗਰਾਂ ਦੀ ਗਿਣਤੀ 10 ਤੋਂ 12 ਹੁੰਦੀ ਹੈ ਤੇ ਇਸ ਲਈ 150 ਕਿਲੋਗ੍ਰਾਮ ਗੋਬਰ ਦੀ ਲੋੜ ਹੁੰਦੀ ਹੈ ।
  18. ਗੋਬਰ ਗੈਸ ਪਲਾਂਟ ਦੇ ਆਕਾਰ ਤੋਂ ਭਾਵ ਹੈ ਕਿ 24 ਘੰਟਿਆਂ ਵਿੱਚ ਕਿੰਨੇ ਘਣ ਮੀਟਰ ਜਾਂ ਘਣ ਫੁੱਟ ਗੈਸ ਪ੍ਰਾਪਤ ਕੀਤੀ ਜਾ ਸਕਦੀ ਹੈ ।
  19. ਇੱਕ ਡੰਗਰ ਤੋਂ ਰੋਜ਼ਾਨਾ ਲਗਪਗ 15 ਕਿਲੋਗਰਾਮ ਤਾਜ਼ਾ ਗੋਬਰ ਪ੍ਰਾਪਤ ਹੋ ਜਾਂਦਾ ਹੈ ਅਤੇ 25 ਕਿਲੋਗ੍ਰਾਮ ਗੋਬਰ ਤੋਂ 1 ਘਣ ਮੀਟਰ ਗੈਸ ਪੈਦਾ ਹੁੰਦੀ ਹੈ ।
  20. ਬਾਇਓ ਗੈਸ ਪਲਾਂਟ ਨੂੰ ਗੈਸ ਪੈਦਾ ਕਰਨ ਦੀ ਸਮਰੱਥਾ ਅਨੁਸਾਰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ-ਪਰਿਵਾਰਿਕ, ਸੰਸਥਾਪਕ ਅਤੇ ਕਮਿਉਨਟੀ ਬਾਇਓ ਗੈਸ ਪਲਾਂਟ ।
  21. ਗੋਬਰ ਗੈਸ ਖਾਣਾ-ਪਕਾਉਣ, ਰੋਸ਼ਨੀ ਪੈਦਾ ਕਰਨ ਅਤੇ ਡੀਜਲ ਇੰਜਣ ਚਲਾਉਣ ਲਈ ਵਰਤੀ ਜਾ ਸਕਦੀ ਹੈ ।

Leave a Comment