PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

Punjab State Board PSEB 6th Class Agriculture Book Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ Textbook Exercise Questions and Answers.

PSEB Solutions for Class 6 Agriculture Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

Agriculture Guide for Class 6 PSEB ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ Textbook Questions and Answers

ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-

ਪ੍ਰਸ਼ਨ 1.
ਪੰਜਾਬ ਦੀ ਕੁੱਲ ਆਮਦਨ ਦਾ ਕਿੰਨੇ ਪ੍ਰਤੀਸ਼ਤ ਖੇਤੀ ਵਿਚੋਂ ਆਉਂਦਾ ਹੈ ?
ਉੱਤਰ-
14 ਪ੍ਰਤੀਸ਼ਤ ।

ਪ੍ਰਸ਼ਨ 2.
ਪੰਜਾਬ ਦਾ ਕਿੰਨਾ ਰਕਬਾ ਵਾਹੀ ਹੇਠ ਹੈ ?
ਉੱਤਰ-
40 ਲੱਖ ਹੈਕਟੇਅਰ ਰਕਬਾ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 3.
ਪੰਜਾਬ ਵਿਚ ਕਪਾਹ ਕਿਹੜੇ ਇਲਾਕੇ ਵਿਚ ਪਾਈ ਜਾਂਦੀ ਹੈ ?
ਉੱਤਰ-
ਦੱਖਣ-ਪੱਛਮੀ ਪੰਜਾਬ ਵਿੱਚ ।

ਪ੍ਰਸ਼ਨ 4.
ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਸੇਧ ਕਿਸ ਨੇ ਦਿੱਤੀ ?
ਉੱਤਰ-
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਨ ਤੋਂ ਬਾਅਦ ਹਰੀ ਕ੍ਰਾਂਤੀ ਨੇ ।

ਪ੍ਰਸ਼ਨ 5.
ਪੰਜਾਬ ਦਾ ਕਿੰਨਾ ਰਕਬਾ ਸਿੰਚਾਈ ਹੇਠ ਹੈ ?
ਉੱਤਰ-
98 ਪ੍ਰਤੀਸ਼ਤ ਰਕਬਾ ।

ਪ੍ਰਸ਼ਨ 6.
ਪੰਜਾਬ ਦੁੱਧ ਦੀ ਪੈਦਾਵਾਰ ਵਿਚ ਪੂਰੇ ਭਾਰਤ ਵਿੱਚ ਕਿਹੜੇ ਸਥਾਨ ਤੇ ਹੈ ?
ਉੱਤਰ-
ਚੌਥੇ ਸਥਾਨ ਤੇ ਹੈ ।

ਪ੍ਰਸ਼ਨ 7.
ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਖੇਤੀ ਤੇ ਨਿਰਭਰ ਹਨ ?
ਉੱਤਰ-
ਦੋ ਤਿਹਾਈ ਲੋਕ ।

ਪ੍ਰਸ਼ਨ 8.
ਪੰਜਾਬ ਵਿੱਚ ਲਗਪਗ ਕਿੰਨੀ ਮਾਤਰਾ ਵਿੱਚ ਰਸਾਇਣਿਕ ਖੁਰਾਕੀ ਤੱਤ ਖੇਤੀਬਾੜੀ ਵਿਚ ਪ੍ਰਯੋਗ ਹੁੰਦੇ ਹਨ ?
ਉੱਤਰ-
250 ਕਿਲੋਗਰਾਮ ਪ੍ਰਤੀ ਹੈਕਟੇਅਰ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 9.
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਕਿਸ ਚੀਜ਼ ਦੀ ਮੁੱਖ ਲੋੜ ਹੈ ?
ਉੱਤਰ-
ਖੇਤੀ ਵੰਨ ਸਵੰਨਤਾ ਲਿਆਉਣ ਦੀ ।

ਪ੍ਰਸ਼ਨ 10.
ਪੰਜਾਬ ਦੇ ਕੁੱਲ ਵਾਹੀ ਯੋਗ ਰਕਬੇ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਝੋਨੇ ਹੇਠ ਹੈ ?
ਉੱਤਰ-
60% ਹਿੱਸਾ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦਾ ਭਾਰਤ ਦੇ ਅੰਨ ਭੰਡਾਰ ਵਿਚ ਕੀ ਯੋਗਦਾਨ ਰਿਹਾ ਹੈ ?
ਉੱਤਰ-
ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਭਾਰਤ ਦੇ ਅੰਨ ਭੰਡਾਰ ਵਿਚ 22-60% ਚਾਵਲ ਅਤੇ 33-75% ਕਣਕ ਦਾ ਯੋਗਦਾਨ ਪਾ ਰਿਹਾ ਹੈ ।

ਪ੍ਰਸ਼ਨ 2.
ਪੰਜਾਬ ਦੀ ਖੇਤੀ ਵਿਚ ਖੜੋਤ ਆਉਣ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਕਣਕ-ਝੋਨੇ ਦੇ ਫ਼ਸਲੀ ਗੇੜ ਵਿਚ ਫਸ ਕੇ ਪੰਜਾਬ ਦੇ ਕੁਦਰਤੀ ਸੋਮਿਆਂ, ਪਾਣੀ ਅਤੇ ਮਿੱਟੀ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ ਅਤੇ ਕੀਟਨਾਸ਼ਕਾਂ, ਨਦੀਨਨਾਸ਼ਕਾਂ ਆਦਿ ਦੀ ਵੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ । ਜਿਸ ਨਾਲ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਗਈ ਹੈ ਅਤੇ ਆਬੋ-ਹਵਾ ਪ੍ਰਦੂਸ਼ਿਤ ਹੋ ਗਈ ਹੈ । ਇਹਨਾਂ ਕਾਰਨਾਂ ਕਰਕੇ ਪੰਜਾਬ ਦੀ ਖੇਤੀ ਵਾਧਾ ਦਰ ਘੱਟ ਗਈ ਹੈ ਤੇ ਖੇਤੀ ਵਿਚ ਇੱਕ ਖੜੋਤ ਆ ਗਈ ਹੈ ।

ਪ੍ਰਸ਼ਨ 3.
ਕਿਸਾਨਾਂ ਨੂੰ ਸਿੰਚਾਈ ਲਈ ਡੂੰਘੇ ਟਿਊਬਵੈੱਲ ਅਤੇ ਸਬਮਰਸੀਬਲ ਪੰਪਾਂ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ ਹੈ ?
ਉੱਤਰ-
ਹਰੀ ਕ੍ਰਾਂਤੀ ਲਿਆਉਣ ਲਈ ਤੇ ਵਧੇਰੇ ਕਮਾਈ ਲਈ ਪੰਜਾਬ ਵਿੱਚ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਗਈ ਜਿਸ ਨਾਲ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ । ਪੰਜਾਬ ਵਿਚ ਲਗਪਗ 50% ਰਕਬੇ ਵਿਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋ ਗਿਆ ਹੈ ਇਸ ਲਈ ਸਿੰਚਾਈ ਡੂੰਘੇ ਟਿਊਬਵੈੱਲ ਅਤੇ ਸਬਮਰਸੀਬਲ ਪੰਪ ਦਾ ਸਹਾਰਾ ਲੈਣਾ ਪੈ ਰਿਹਾ ਹੈ ।

ਪ੍ਰਸ਼ਨ 4.
ਮਿੱਟੀ ਨੂੰ ਜ਼ਹਿਰੀਲਾ ਕੌਣ ਬਣਾ ਰਿਹਾ ਹੈ ?
ਉੱਤਰ-
ਕੀਟਨਾਸ਼ਕਾਂ, ਖਾਦਾਂ, ਨਦੀਨਨਾਸ਼ਕ ਆਦਿ ਰਸਾਇਣਾਂ ਦੀ ਬੇਲੋੜੀ ਵਰਤੋਂ, ਫਸਲ ਕੱਟਣ ਤੋਂ ਬਾਅਦ ਜਿਵੇਂ; ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਆਦਿ ਅਜਿਹੇ ਕੰਮ ਹਨ ਜੋ ਮਿੱਟੀ ਨੂੰ ਜ਼ਹਿਰੀਲਾ ਬਣਾ ਰਹੇ ਹਨ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 5.
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ ?
ਉੱਤਰ-
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਖੇਤੀ ਚੱਕਰਾਂ ਨੂੰ ਬਦਲਣ ਤੇ ਖੇਤੀ ਵਿੱਚ ਵਿਭਿੰਨਤਾ ਲਿਆਉਣ ਦੀ ਲੋੜ ਹੈ । ਕਣਕ-ਝੋਨੇ ਫ਼ਸਲੀ ਚੱਕਰ ਦੀ ਜਗਾ ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫਲਾਂ ਆਦਿ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ ।

ਪ੍ਰਸ਼ਨ 6.
ਕਿਸਾਨਾਂ ਦੀ ਮਾਲੀ ਹਾਲਤ ਕਿਉਂ ਗੰਭੀਰ ਹੋ ਰਹੀ ਹੈ ?
ਉੱਤਰ-
ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਖਾਦਾਂ ਦੀ ਵਰਤੋਂ ਤੇ ਹੋ ਰਿਹਾ ਖ਼ਰਚਾ, ਨਦੀਨਨਾਸ਼ਕਾਂ, ਕੀਟਨਾਸ਼ਕਾਂ ਆਦਿ ਦਾ ਖ਼ਰਚਾ, ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ : ਸਬਮਰਸੀਬਲ ਦੀ ਵਰਤੋਂ ਤੇ ਖ਼ਰਚਾ, ਇਸ ਨੂੰ ਚਲਾਉਣ ਲਈ ਬਿਜਲੀ ਦਾ ਖ਼ਰਚਾ ਆਦਿ ਬਹੁਤ ਵੱਧ ਗਏ ਹਨ । ਅਜਿਹਾ ਇੱਕੋ ਫ਼ਸਲੀ ਚੱਕਰ ਦੇ ਗੇੜ ਵਿੱਚ ਫਸਣ ਕਾਰਨ ਹੋਇਆ ਹੈ । ਕਣਕ-ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਦੇ ਮੰਡੀਕਰਨ ਵਿਚ ਵੀ ਕਿਸਾਨ ਇੰਨਾਂ ਨਿਪੰਨ ਨਹੀਂ ਹੋਇਆ ਹੈ ਤੇ ਇਸ ਕਾਰਨ ਉਸ ਨੂੰ ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਹੈ । ਇਸ ਤਰ੍ਹਾਂ ਕਿਸਾਨ ਦਾ ਕੁੱਲ ਲਾਭ ਬਹੁਤ ਹੀ ਘੱਟ ਰਹਿ ਗਿਆ ਹੈ ਤੇ ਉਸ ਦੀ ਮਾਲੀ ਹਾਲਤ ਗੰਭੀਰ ਹੋ ਗਈ ਹੈ ।

ਪ੍ਰਸ਼ਨ 7.
ਪੰਜਾਬ ਦੇ ਅਹਿਮ ਖੇਤੀ ਸਹਾਇਕ ਕਿੱਤੇ ਕਿਹੜੇ ਹਨ ?
ਉੱਤਰ-
ਪਸ਼ੂ ਪਾਲਣ ਗਾਵਾਂ, ਮੱਝਾਂ ਦੁੱਧ ਲਈ, ਮੁਰਗੀ ਪਾਲਣ, ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਮੱਛੀ ਪਾਲਣ ਆਦਿ ਅਹਿਮ ਖੇਤੀ ਸਹਾਇਕ ਕਿੱਤੇ ਹਨ ।

ਪ੍ਰਸ਼ਨ 8.
ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਣ ਨਾਲ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅੱਗ ਲਾਉਣ ਨਾਲ ਮਿੱਟੀ ਦੇ ਉਪਜਾਊ ਤੱਤ ਸੜ ਜਾਂਦੇ ਹਨ ਅਤੇ ਕਈ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਇਸ ਨਾਲ ਆਬੋ-ਹਵਾ ਦਾ ਪ੍ਰਦੂਸ਼ਣ ਵੀ ਹੁੰਦਾ ਹੈ ।

ਪ੍ਰਸ਼ਨ 9.
ਮੰਡੀਕਰਨ ਦੀ ਸਮੱਸਿਆ ਕਿਵੇਂ ਹੱਲ ਕੀਤੀ ਜਾ ਸਕਦੀ ਹੈ ?
ਉੱਤਰ-
ਮੰਡੀਕਰਨ ਦੀ ਸਮੱਸਿਆ ਕਿਸਾਨ ਆਪਣੇ ਸੰਗਠਨ ਬਣਾ ਕੇ ਹੱਲ ਕਰ ਸਕਦੇ ਹਨ ।

ਪ੍ਰਸ਼ਨ 10.
ਕਿਸਾਨਾਂ ਤੇ ਕਰਜ਼ਿਆਂ ਦਾ ਬੋਝ ਕਿਉਂ ਵਧ ਰਿਹਾ ਹੈ ?
ਉੱਤਰ-
ਖੇਤੀ ਨਾਲ ਸੰਬੰਧਿਤ ਰਸਾਇਣਾਂ ਜਿਵੇਂ ਖਾਦ, ਨਦੀਨਨਾਸ਼ਕ, ਕੀਟਨਾਸ਼ਕ ਆਦਿ ਦੀ ਬੇਲੋੜੀ ਵਰਤੋਂ ਕਾਰਨ ਕਿਸਾਨਾਂ ਦਾ ਖ਼ਰਚਾ ਵਧਿਆ ਹੈ ਅਤੇ ਕਿਸਾਨਾਂ ਤੇ ਕਰਜ਼ਿਆਂ ਦਾ ਬੋਝ ਵੀ ਵਧਦਾ ਜਾ ਰਿਹਾ ਹੈ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੰਜਾਬ ਦੀ ਹਰੀ ਕ੍ਰਾਂਤੀ ਦਾ ਸਿਹਰਾ ਕਿਸ ਦੇ ਸਿਰ ਹੈ ?
ਉੱਤਰ-
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਨ ਤੋਂ ਬਾਅਦ ਹਰੀ ਕ੍ਰਾਂਤੀ ਨੇ ਪੰਜਾਬ ਦੀ ਖੇਤੀਬਾੜੀ ਨੂੰ ਇੱਕ ਨਵੀਂ ਸੇਧ ਦਿੱਤੀ । ਇਸ ਹਰੀ ਕ੍ਰਾਂਤੀ ਦਾ ਸਿਹਰਾ ਮਿਹਨਤਕਸ਼ ਕਿਸਾਨਾਂ, ਖੇਤੀ ਵਿਗਿਆਨੀਆਂ, ਖੇਤੀ ਨੀਤੀਆਂ ਜਿਵੇਂ ਘੱਟੋ-ਘੱਟ ਨਿਸ਼ਚਿਤ ਭਾਅ ਅਤੇ ਯਕੀਨੀ ਮੰਡੀਕਰਨ, ਕਰਜ਼ੇ ਦੀ ਆਸਾਨ ਉਪਲੱਬਤਾ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਸਿੰਚਾਈ ਦੇ ਸਾਧਨਾਂ ਅਤੇ ਪਸਾਰ ਕਾਮਿਆਂ ਨੇ ਵੀ ਇਸ ਵਿਚ ਬਹੁਤ ਯੋਗਦਾਨ ਪਾਇਆ ਹੈ । ਹਰੀ ਕ੍ਰਾਂਤੀ ਕਾਰਨ ਕਿਸਾਨਾਂ ਦੀ ਆਮਦਨ ਵਿਚ ਵੀ ਬਹੁਤ ਵਾਧਾ ਹੋਇਆ ਹੈ । ਇਸ ਵਿੱਚ ਕਣਕ-ਝੋਨੇ ਦੀਆਂ ਵੱਧ ਪੈਦਾਵਾਰ ਵਾਲੀਆਂ ਉੱਨਤ ਕਿਸਮਾਂ ਦਾ ਵੀ ਯੋਗਦਾਨ ਸੀ ।

ਪ੍ਰਸ਼ਨ 2.
ਪੰਜਾਬ ਵਿੱਚ ਦੁੱਧ ਦੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪੰਜਾਬ ਵਿੱਚ ਫ਼ਸਲਾਂ ਦੀ ਪੈਦਾਵਾਰ ਤੋਂ ਇਲਾਵਾ ਪਸ਼ੂ ਪਾਲਣ ਅਤੇ ਦੁਧਾਰੂ ਪਸ਼ੂਆਂ ਤੋਂ ਵੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ । ਪੰਜਾਬ ਦੁੱਧ ਦੀ ਪੈਦਾਵਾਰ ਵਿਚ ਪੂਰੇ ਭਾਰਤ ਵਿਚ ਮੋਹਰੀ ਸੂਬਾ ਹੈ ਤੇ ਚੌਥੇ ਸਥਾਨ ਤੇ ਹੈ (ੲ) ਪੰਜਾਬ ਵਿਚ ਦੁੱਧ ਦੇ ਮੰਡੀਕਰਨ ਲਈ ਕਈ ਸਹਿਕਾਰੀ ਸੰਸਥਾਵਾਂ ਅਤੇ ਨਿੱਜੀ ਕੰਪਨੀਆਂ ਪਿੰਡਾਂ ਵਿਚੋਂ ਆਪਣੀਆਂ ਸਭਾਵਾਂ ਰਾਹੀਂ ਦੁੱਧ ਇਕੱਠਾ ਕਰਦੀਆਂ ਹਨ । ਮਿਲਕਫੈਡ ਇੱਕ ਅਜਿਹੀ ਸੰਸਥਾ ਹੈ । ਦੁੱਧ ਦੀ ਵੱਧ ਪੈਦਾਵਾਰ ਕਾਰਨ ਇੱਕ ਚਿੱਟੀ ਕ੍ਰਾਂਤੀ ਆਈ ਤੇ ਕਿਸਾਨ ਇਸ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ ।

ਪ੍ਰਸ਼ਨ 3.
ਖੇਤੀ ਵਿਭਿੰਨਤਾ ਤੋਂ ਕੀ ਭਾਵ ਹੈ ?
ਉੱਤਰ-
ਪੰਜਾਬ ਵਿਚ ਕਣਕ-ਝੋਨੇ ਦੀ ਪੈਦਾਵਾਰ ਬਹੁਤ ਹੋ ਰਹੀ ਹੈ ਤੇ ਕਿਸਾਨਾਂ ਨੂੰ ਇਸ ਤੋਂ ਚੰਗੀ ਆਮਦਨ ਵੀ ਹੋ ਰਹੀ ਹੈ । ਪਰ ਵਾਰ-ਵਾਰ ਇੱਕੋ ਫ਼ਸਲੀ ਚੱਕਰ ਦੇ ਕਾਰਨ ਭੂਮੀ, ਪਾਣੀ ਅਤੇ ਆਬੋ ਹਵਾ ਦੀ ਬਹੁਤ ਹਾਨੀ ਹੋ ਰਹੀ ਹੈ ਤੇ ਹੁਣ ਖੇਤੀ ਵਾਧੇ ਦੀ ਦਰ ਵਿੱਚ ਵੀ ਕਮੀ ਆ ਗਈ ਹੈ । ਖੇਤੀਬਾੜੀ ਵਿਚ ਆਈ ਖੜੋਤ ਨੂੰ ਦੂਰ ਕਰਨ ਲਈ ਖੇਤੀ ਵਿਭਿੰਨਤਾ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ ।

ਖੇਤੀ ਵਿਭਿੰਨਤਾ ਵਿੱਚ ਕਈ ਤਰ੍ਹਾਂ ਦੀਆਂ ਫ਼ਸਲਾਂ ਨੂੰ ਹਰ ਸਾਲ ਬਦਲ-ਬਦਲ ਕੇ ਬੀਜਣਾ ਹੁੰਦਾ ਹੈ । ਜਿਵੇਂ-ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ । ਮੌਜੂਦਾ ਦੌਰ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਮੰਗ ਵੀ ਵੱਧ ਗਈ ਹੈ ਤੇ ਇਸ ਤੋਂ ਚੰਗੀ ਆਮਦਨ ਵੀ ਹੋ ਸਕਦੀ ਹੈ ।

ਪ੍ਰਸ਼ਨ 4.
ਕਿਸਾਨਾਂ ਨੂੰ ਕਿਸ-ਕਿਸੇ ਖੇਤਰ ਵਿੱਚ ਨਿਪੁੰਨਤਾ ਹਾਸਿਲ ਕਰਨ ਦੀ ਲੋੜ ਹੈ ?
ਉੱਤਰ-
ਕਣਕ-ਝੋਨੇ ਦੀ ਫ਼ਸਲ ਤੋਂ, ਦੁੱਧ ਦੀ ਪੈਦਾਵਾਰ ਤੋਂ ਤਾਂ ਕਮਾਈ ਹੋ ਰਹੀ ਹੈ । ਪਰ ਕਣਕ-ਝੋਨੇ ਦੇ ਫ਼ਸਲੀ ਚੱਕਰ ਨਾਲ ਭੂਮੀ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ ਤੇ ਪਾਣੀ ਦਾ ਪੱਧਰ ਵੀ ਡੂੰਘਾ ਹੋ ਰਿਹਾ ਹੈ । ਇਸ ਲਈ ਕਿਸਾਨਾਂ ਨੂੰ ਬਦਲ-ਬਦਲ ਕੇ ਸਾਲ ਦਰ ਸਾਲ ਵੱਖਰੀਆਂ-ਵੱਖਰੀਆਂ ਫ਼ਸਲਾਂ, ਜਿਵੇਂ ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ।

ਇਹ ਤਾਂ ਹੀ ਸੰਭਵ ਹੈ ਜੇਕਰ ਕਿਸਾਨ ਇਨ੍ਹਾਂ ਫ਼ਸਲਾਂ ਦੀ ਉਪਜ ਵਿਚ ਵਾਧਾ ਕਰਨ ਦੇ ਨਿਪੁੰਨ ਹੋਣ ਤੇ ਇਹਨਾਂ ਦੇ ਮੰਡੀਕਰਨ ਵਿਚ ਵੀ ਨਿਪੁੰਨ ਹੋਣ । ਰਸਾਇਣਾਂ ਦੀ ਸੂਝ-ਬੂਝ ਨਾਲ ਵਰਤੋਂ ਦੀ ਨਿਪੁੰਨਤਾ ਵੀ ਜ਼ਰੂਰੀ ਹੈ ।

ਪ੍ਰਸ਼ਨ 5.
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਕਿਸ ਤੋਂ ਖ਼ਤਰਾ ਹੈ ?
ਉੱਤਰ-
ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਹਰੀ ਕ੍ਰਾਂਤੀ ਵਿੱਚ ਵੀ ਪੰਜਾਬ ਮੋਹਰੀ ਸੂਬਾ ਰਿਹਾ ਹੈ । ਪਰ ਇਸ ਦੌੜ ਵਿੱਚ ਪੰਜਾਬ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਹੀ ਫਸ ਗਿਆ ਤੇ ਖੇਤੀ ਵਿਭਿੰਨਤਾ ਵਲ ਧਿਆਨ ਨਹੀਂ ਦਿੱਤਾ ਗਿਆ । ਇਸ ਕਾਰਨ ਪੰਜਾਬ ਵਿੱਚ 50% ਥਾਂਵਾਂ ਤੇ ਪਾਣੀ ਦਾ ਪੱਧਰ ਲਗਪਗ 20 ਮੀਟਰ ਤੱਕ ਡੂੰਘਾ ਹੋ ਗਿਆ ਹੈ । ਭੂਮੀ ਦੀ ਉਪਜਾਊ ਸ਼ਕਤੀ ਵੀ ਘੱਟ ਰਹੀ ਹੈ ਤੇ ਵੱਧ ਉਪਜ ਲੈਣ ਲਈ ਰਸਾਇਣਿਕ ਖਾਦਾਂ, ਕੀਟਨਾਸ਼ਕਾਂ ਆਦਿ ਵਰਗੇ ਰਸਾਇਣਾਂ ਦੀ ਵਧੇਰੇ ਵਰਤੋਂ ਦੇ ਕਾਰਨ ਪੰਜਾਬ ਦੇ ਕੁਦਰਤੀ ਸੋਮਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ । ਇਹਨਾਂ ਸੋਮਿਆਂ ਦੀ ਬੇਲੋੜੀ ਵਰਤੋਂ ਤੋਂ ਇਹਨਾਂ ਨੂੰ ਬਹੁਤ ਖ਼ਤਰਾ ਹੈ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

PSEB 6th Class Agriculture Guide ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ Important Questions and Answers

ਵਸਤੁਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਪੰਜਾਬ ਵਿੱਚ ਕਿੰਨਾ ਰਕਬਾ ਖੇਤੀ ਹੇਠ ਹੈ ?
(t) 40 ਲੱਖ ਹੈਕਟੇਅਰ
(ii) 14.34 ਲੱਖ ਹੈਕਟੇਅਰ
(iii) 100 ਲੱਖ ਹੈਕਟੇਅਰ
(iv) 64.43 ਲੱਖ ਹੈਕਟੇਅਰ ।
ਉੱਤਰ-
(i) 40 ਲੱਖ ਹੈਕਟੇਅਰ ।

ਪ੍ਰਸ਼ਨ 2.
ਚਿੱਟੀ ਕ੍ਰਾਂਤੀ ਦਾ ਸੰਬੰਧ ਕਿਸ ਨਾਲ ਹੈ ?
(i) ਮੱਛੀ ਪਾਲਣ
(ii) ਫ਼ਸਲਾਂ ਨਾਲ
(iii) ਦੁੱਧ ਪੈਦਾਵਾਰ
(iv) ਝੋਨੇ ਨਾਲ ।
ਉੱਤਰ-
(iii) ਦੁੱਧ ਪੈਦਾਵਾਰ ।

ਖ਼ਾਲੀ ਥਾਂ ਭਰੋ-

(i) ਪੰਜਾਬ ਵਿਚ ……………………….. ਪ੍ਰਤੀਸ਼ਤ ਰਕਬਾ ਸਿੰਚਾਈ ਹੇਠ ਹੈ ।
(ii) ਪੰਜਾਬ ਦੁੱਧ ਦੀ ਪੈਦਾਵਾਰ ਵਿੱਚ ……………… ਸਥਾਨ ਤੇ ਹੈ ।
(iii) ……………. ਸਹਿਕਾਰੀ ਸੰਸਥਾ ਪਿੰਡਾਂ ਵਿੱਚੋਂ ਦੁੱਧ ਚੁੱਕਦੀ ਹੈ ।
ਉੱਤਰ-
(i) 98,
(ii) ਚੌਥੇ,
(iii) ਮਿਲਕਫੈਡ ।

ਠੀਕ/ਗਲਤ-

(i) 1980 ਵਿਚ ਖੇਤੀਬਾੜੀ ਵਾਧਾ ਦਰ 4.6% ਸੀ ।
(ii) ਪਰਾਲੀ ਨੂੰ ਅੱਗ ਲਾਉਣ ਨਾਲ ਮਿੱਟੀ ਦੇ ਉਪਜਾਊ ਤੱਤ ਵੀ ਸੜ ਜਾਂਦੇ ਹਨ ।
(iii) ਪੰਜਾਬ ਦੇ 50% ਤੋਂ ਵੱਧ ਰਕਬੇ ਵਿਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋ ਗਿਆ ਹੈ ।
ਉੱਤਰ-
(i) ਠੀਕ,
(ii) ਠੀਕ,
(iii) ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦੀ ਖੇਤੀਬਾੜੀ ਵਾਧਾ ਦਰ ਟਿਕਾਉ ਕਿਉਂ ਨਹੀਂ ਹੈ ?
ਉੱਤਰ-
ਕਿਉਂਕਿ ਇਹ ਦਰ 1980 ਵਿਚ 4.6 ਪ੍ਰਤੀਸ਼ਤ ਸੀ ਤੇ ਸਾਲ 2000 ਵਿਚ ਘੱਟ ਕੇ 2.3% ਰਹਿ ਗਈ ।

ਪ੍ਰਸ਼ਨ 2.
ਸਾਲ 2011-12 ਵਿੱਚ ਕਣਕ ਦਾ ਔਸਤਨ ਝਾੜ ਕਿੰਨਾ ਰਿਹਾ ?
ਉੱਤਰ-
51 ਕੁਇੰਟਲ ਪ੍ਰਤੀ ਹੈਕਟੇਅਰ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 3.
ਸਾਲ 2011-12 ਵਿੱਚ ਝੋਨੇ ਦਾ ਔਸਤਨ ਝਾੜ ਕਿੰਨਾ ਰਿਹਾ ?
ਉੱਤਰ-
60 ਕੁਇੰਟਲ ਪ੍ਰਤੀ ਹੈਕਟੇਅਰ ।

ਪ੍ਰਸ਼ਨ 4.
ਕਪਾਹ ਪੰਜਾਬ ਦੇ ਕਿਸ ਖੇਤਰ ਦੀ ਮਹੱਤਵਪੂਰਨ ਫ਼ਸਲ ਹੈ ?
ਉੱਤਰ-
ਦੱਖਣ-ਪੱਛਮੀ ਪੰਜਾਬ ਦੀ ।

ਪ੍ਰਸ਼ਨ 5.
1980 ਵਿਚ ਪੰਜਾਬ ਦੀ ਖੇਤੀਬਾੜੀ ਵਾਧਾ ਦਰ ਕਿੰਨੀ ਸੀ ਤੇ 2000 ਵਿੱਚ ਕਿੰਨੀ ਰਹਿ ਗਈ ?
ਉੱਤਰ-
1980 ਵਿਚ 4.6 ਪ੍ਰਤੀਸ਼ਤ ਸੀ ਜੋ 2000 ਵਿਚ 2.3 ਪ੍ਰਤੀਸ਼ਤ ਰਹਿ ਗਈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਇਸ ਨਾਲ ਮਿੱਟੀ ਦੇ ਉਪਜਾਊ ਤੱਤ ਸੜ ਜਾਂਦੇ ਹਨ ਅਤੇ ਆਬੋ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ ।

ਪ੍ਰਸ਼ਨ 2.
ਖੇਤੀ ਸਹਾਇਕ ਕਿੱਤੇ ਕਿਹੜੇ ਹਨ ?
ਉੱਤਰ-
ਮੁਰਗੀ ਪਾਲਣ, ਖੁੰਭਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਮੱਛੀ ਪਾਲਣ ਆਦਿ ।

ਪ੍ਰਸ਼ਨ 3.
ਹਰੀ ਕ੍ਰਾਂਤੀ ਵਿਚ ਪਦਾਰਥਾਂ ਤੇ ਤਕਨੀਕ ਤੋਂ ਇਲਾਵਾ ਕਿਨ੍ਹਾਂ ਦਾ ਯੋਗਦਾਨ ਰਿਹਾ ?
ਉੱਤਰ-
ਇਸ ਵਿਚ ਕਿਸਾਨਾਂ ਦੀ ਮਿਹਨਤ, ਪਸਾਰ, ਕਾਮਿਆਂ ਅਤੇ ਵਿਗਿਆਨੀਆਂ ਨੇ ਯੋਗਦਾਨ ਪਾਇਆ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਮੰਡੀਕਰਨ ਦੀ ਸਮੱਸਿਆ ਕਿਵੇਂ ਹੱਲ ਕੀਤੀ ਜਾ ਸਕਦੀ ਹੈ ?
ਉੱਤਰ-
ਪੰਜਾਬ ਵਿੱਚ ਕਣਕ-ਝੋਨੇ ਨੂੰ ਛੱਡ ਕੇ ਬਾਕੀ ਫ਼ਸਲਾਂ ਦੇ ਮੰਡੀਕਰਨ ਵਿਚ ਬਹੁਤ ਵੱਡੀ ਸਮੱਸਿਆ ਆਉਂਦੀ ਹੈ । ਇਸ ਸਮੱਸਿਆ ਨੂੰ ਸਹਿਕਾਰੀ ਸਭਾਵਾਂ, ਖੇਤੀ ਸੰਬੰਧੀ ਵਧੀਆ ਨੀਤੀਆਂ ਅਤੇ ਕਿਸਾਨਾਂ ਦੇ ਪੱਧਰ ਤੇ ਕਿਸਾਨ ਆਪਣੇ ਸੰਗਠਨ ਬਣਾ ਕੇ ਹੱਲ ਕਰ ਸਕਦੇ ਹਨ । ਕਿਸਾਨਾਂ ਨੂੰ ਮੰਡੀਕਰਨ ਵਿੱਚ ਨਿਪੁੰਨ ਹੋਣ ਦੀ ਲੋੜ ਹੈ ਤੇ ਵਪਾਰਕ ਸੋਚ ਅਪਣਾਉਣ ਦੀ ਲੋੜ ਹੈ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ PSEB 6th Class Agriculture Notes

  1. ਪੰਜਾਬ ਇਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇੱਥੇ ਦੋ ਤਿਹਾਈ ਲੋਕ ਖੇਤੀ ਤੇ ਨਿਰਭਰ ਹਨ ।
  2. ਪੰਜਾਬ ਦੀ ਕੁੱਲ ਆਮਦਨ ਦਾ 14 ਪ੍ਰਤੀਸ਼ਤ ਹਿੱਸਾ ਖੇਤੀ ਵਿਚੋਂ ਆਉਂਦਾ ਹੈ ।
  3. ਪੰਜਾਬ ਵਿਚ 40 ਲੱਖ ਹੈਕਟੇਅਰ ਰਕਬਾ ਖੇਤੀ ਹੇਠ ਹੈ ਇਹ ਦੇਸ਼ ਦੇ ਵਾਹੀ ਯੋਗ ਰਕਬੇ ਦਾ 1.5 ਪ੍ਰਤੀਸ਼ਤ ਬਣਦਾ ਹੈ ।
  4. ਭਾਰਤ ਵਿਚ ਕਣਕ ਦੀ ਕੁੱਲ ਪੈਦਾਵਾਰ ਦਾ 22 ਪ੍ਰਤੀਸ਼ਤ ਅਤੇ ਚਾਵਲਾਂ ਦੀ ਕੁੱਲ ਪੈਦਾਵਾਰ ਦਾ 11 ਪ੍ਰਤੀਸ਼ਤ ਹਿੱਸਾ ਪੰਜਾਬ ਦਾ ਹੈ ।
  5. ਸਾਲ 2011-12 ਵਿਚ ਝੋਨੇ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਹੈਕਟੇਅਰ ਅਤੇ ਕਣਕ ਦਾ ਔਸਤਨ ਝਾੜ 51 ਕੁਇੰਟਲ ਪ੍ਰਤੀ ਹੈਕਟੇਅਰ ਸੀ ।
  6. ਹਰੀ ਕ੍ਰਾਂਤੀ ਵਿਚ ਪੰਜਾਬ ਦੀ ਬਹੁਤ ਦੇਣ ਸੀ ।
  7. ਅੱਜ ਪੰਜਾਬ ਵਿਚ 98 ਪ੍ਰਤੀਸ਼ਤ ਰਕਬਾ ਸਿੰਚਾਈ ਹੇਠ ਆ ਚੁੱਕਾ ਹੈ ਅਤੇ ਲਗਪਗ 250 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਸਾਇਣਿਕ ਖ਼ੁਰਾਕੀ ਤੱਤ ਖੇਤੀਬਾੜੀ ਵਿੱਚ ਵਰਤੇ ਜਾਂਦੇ ਹਨ ।
  8. ਪੂਰੇ ਭਾਰਤ ਵਿਚ ਪੰਜਾਬ ਦੁੱਧ ਦੀ ਪੈਦਾਵਾਰ ਵਿੱਚ ਚੌਥੇ ਸਥਾਨ ‘ਤੇ ਹੈ ।
  9. ਪੰਜਾਬ ਵਿੱਚ ਦੁੱਧ ਚੁੱਕਣ ਲਈ ਸਹਿਕਾਰੀ ਸੰਸਥਾ ਮਿਲਕਫੈਡ (Milkfed) ਅਤੇ ਕਈ ਨਿੱਜੀ ਕੰਪਨੀਆਂ ਵੀ ਹਨ ।
  10. ਪੰਜਾਬ ਦੀ ਖੇਤੀਬਾੜੀ ਵਾਧਾ ਦਰ 1980 ਵਿੱਚ 4.6 ਪ੍ਰਤੀਸ਼ਤ ਅਤੇ 2000 ਦੇ ਦਹਾਕੇ ਵਿਚ ਘਟ ਕੇ 2.3 ਪ੍ਰਤੀਸ਼ਤ ਤਕ ਆ ਗਈ ਹੈ ।
  11. ਪੰਜਾਬ ਦੇ 50 ਪ੍ਰਤੀਸ਼ਤ ਤੋਂ ਵੱਧ ਰਕਬੇ ਵਿਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋ ਗਿਆ ਹੈ ।
  12. ਪੰਜਾਬ ਵਿਚ ਉਪਜਾਊ ਮਿੱਟੀ, ਵਧੀਆ ਸਿੰਚਾਈ ਸਾਧਨ, ਮਿਹਨਤਕਸ਼ ਕਿਸਾਨ ਹਨ ਅਤੇ ਸਮੇਂ ਅਨੁਸਾਰ ਖੇਤੀ ਨਜ਼ਰੀਆ ਬਦਲ ਕੇ ਖੇਤੀ ਵਿਚ ਆਈ ਖੜੋਤ ਨੂੰ ਦੂਰ ਕੀਤਾ ਜਾ ਸਕਦਾ ਹੈ ।

Leave a Comment