PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

Punjab State Board PSEB 7th Class Agriculture Book Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ Textbook Exercise Questions, and Answers.

PSEB Solutions for Class 7 Agriculture Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

Agriculture Guide for Class 7 PSEB ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ,
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਆਪਣੇ ਆਲੇ-ਦੁਆਲੇ ਮਿਲਣ ਵਾਲੇ ਕੋਈ ਦੋ ਨਵਿਆਉਣਯੋਗ ਕੁਦਰਤੀ ਸੋਮਿਆਂ ਦੇ ਨਾਮ ਲਿਖੋ ।
ਉੱਤਰ-
ਪਣ-ਊਰਜਾ, ਸੂਰਜੀ ਊਰਜਾ ।

ਪ੍ਰਸ਼ਨ 2.
ਕੋਈ ਦੋ ਨਾ-ਨਵਿਆਉਣਯੋਗ ਕੁਦਰਤੀ ਸੋਮਿਆਂ ਦੇ ਨਾਂ ਦਿਓ ।
ਉੱਤਰ-
ਕੋਲਾ, ਪੈਟਰੋਲੀਅਮ ਪਦਾਰਥ ।

ਪ੍ਰਸ਼ਨ 3.
ਵੱਖ-ਵੱਖ ਸੋਮਿਆਂ ਤੋਂ ਹਵਾ ਵਿਚ ਫੈਲ ਰਹੀਆਂ ਕੋਈ ਦੋ ਜ਼ਹਿਰੀਲੀਆਂ ਗੈਸਾਂ ਦੇ ਨਾਮ ਲਿਖੋ ।
ਉੱਤਰ-
ਕਾਰਬਨ ਮੋਨੋਆਕਸਾਈਡ, ਸਲਫ਼ਰ ਡਾਈਆਕਸਾਈਡ !

ਪ੍ਰਸ਼ਨ 4.
ਪੈਟਰੋਲ ਵਿਚ ਮੌਜੂਦ ਦੋ ਹਾਨੀਕਾਰਕ ਤੱਤਾਂ ਦੇ ਨਾਮ ਲਿਖੋ ।
ਉੱਤਰ-
ਸਲਫ਼ਰ ਅਤੇ ਲੈਡ |

ਪ੍ਰਸ਼ਨ 5.
ਧਰਤੀ ਉੱਪਰ ਮੌਜੂਦ ਪਾਣੀ ਦਾ ਕਿੰਨੇ ਪ੍ਰਤੀਸ਼ਤ ਵਰਤਣਯੋਗ ਹੈ ?
ਉੱਤਰ-
ਕੁੱਲ ਪਾਣੀ ਦਾ 1%.

PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

ਪ੍ਰਸ਼ਨ 6.
ਫ਼ਸਲਾਂ ਨੂੰ ਲੋੜ ਮੁਤਾਬਿਕ ਘੱਟ ਤੋਂ ਘੱਟ ਪਾਣੀ ਲਗਾਉਣ ਲਈ ਵਿਕਸਿਤ ਕੀਤੀਆਂ ਨਵੀਨਤਮ ਸਿੰਚਾਈ ਵਿਧੀਆਂ ਦੇ ਨਾਮ ਲਿਖੋ ।
ਉੱਤਰ-
ਫੁਆਰਾ ਅਤੇ ਡਰਿਪ ਸਿੰਚਾਈ ਪ੍ਰਣਾਲੀ ।

ਪ੍ਰਸ਼ਨ 7.
ਰੇਤਲੀਆਂ ਜ਼ਮੀਨਾਂ ਵਿੱਚ ਪ੍ਰਤੀ ਏਕੜ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ?
ਉੱਤਰ-
ਰੇਤਲੀਆਂ ਜ਼ਮੀਨਾਂ ਵਿੱਚ 16 ਕਿਆਰੇ ਪ੍ਰਤੀ ਏਕੜ ਬਣਾਓ ।

ਪ੍ਰਸ਼ਨ 8.
ਭੂਮੀ ਦੀ ਸਿਹਤ ਲਈ ਫ਼ਸਲੀ ਚੱਕਰਾਂ ਵਿੱਚ ਕਿਹੜੀਆਂ ਫ਼ਸਲਾਂ ਜ਼ਰੂਰੀ ਹਨ ?
ਉੱਤਰ-
ਫ਼ਸਲੀ ਚੱਕਰਾਂ ਵਿੱਚ ਫਲੀਦਾਰ ਫ਼ਸਲਾਂ ਹੋਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 9.
ਢਲਾਣਾਂ ਉੱਪਰ ਕਿਸ ਤਰ੍ਹਾਂ ਦੀ ਖੇਤੀ ਕਰਨੀ ਚਾਹੀਦੀ ਹੈ ?
ਉੱਤਰ-
ਪੌੜੀਦਾਰ ਖੇਤੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 10.
ਮਲਚਿੰਗ ਕਰਨ ਦਾ ਕੋਈ ਇਕ ਲਾਭ ਲਿਖੋ ।
ਉੱਤਰ-
ਮਲਚਿੰਗ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ –

ਪ੍ਰਸ਼ਨ 1.
ਫ਼ਲੀਦਾਰ ਫ਼ਸਲਾਂ ਕਿਉਂ ਉਗਾਉਣੀਆਂ ਚਾਹੀਦੀਆਂ ਹਨ ?
ਉੱਤਰ-
ਫਲੀਦਾਰ ਫ਼ਸਲਾਂ ਹਵਾ ਵਿਚੋਂ ਨਾਈਟਰੋਜਨ ਲੈ ਕੇ ਜ਼ਮੀਨ ਵਿਚ ਜਮਾਂ ਕਰਦੀਆਂ ਹਨ ।

ਪ੍ਰਸ਼ਨ 2.
ਨਵਿਆਉਣਯੋਗ ਕੁਦਰਤੀ ਸੋਮਿਆਂ ਦੇ ਨਾਂ ਲਿਖੋ ।
ਉੱਤਰ-
ਨਵਿਆਉਣਯੋਗ ਕੁਦਰਤੀ ਸੋਮੇ ਹਨ – ਜੀਵ ਜੰਤੂ, ਹਵਾ ਤੋਂ ਉਰਜਾ, ਰਹਿੰਦ-ਖੂੰਹਦ ਤੋਂ ਊਰਜਾ, ਸਮੁੰਦਰੀ ਲਹਿਰਾਂ ਤੋਂ ਊਰਜਾ, ਪਣ-ਊਰਜਾ, ਸੂਰਜੀ ਊਰਜਾ, ਜੰਗਲਾਤ ਆਦਿ ।

ਪ੍ਰਸ਼ਨ 3.
ਫ਼ਸਲਾਂ ਅਤੇ ਘਰੇਲੂ ਰਹਿੰਦ-ਖੂੰਹਦ ਤੋਂ ਕਿਸ ਤਰ੍ਹਾਂ ਦੀਆਂ ਖਾਦਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ?
ਉੱਤਰ-
ਫ਼ਸਲਾਂ ਦੀ ਰਹਿੰਦ-ਖੂੰਹਦ ਤੋਂ ਬਣੀ ਕੰਪੋਸਟ ਖਾਦ, ਹਰੀ ਖਾਦ ਆਦਿ ਤਿਆਰ ਕੀਤੀਆਂ ਜਾ ਸਕਦੀਆਂ ਹਨ ।

PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

ਪ੍ਰਸ਼ਨ 4.
ਘਰੇਲੂ ਪੱਧਰ ਤੇ ਪਾਣੀ ਦੀ ਬੱਚਤ ਲਈ ਕੀਤੇ ਜਾ ਸਕਣ ਵਾਲੇ ਕੋਈ ਪੰਜ ਉਪਾਅ ਦੱਸੋ ।
ਉੱਤਰ-
ਫਰਸ਼ ਨੂੰ ਧੋਣ ਦੀ ਥਾਂ ਤੇ ਪੋਚੇ ਨਾਲ ਸਾਫ਼ ਕਰਨਾ, ਫਲਾਂ, ਸਬਜ਼ੀਆਂ ਨੂੰ ਭਾਂਡੇ ਵਿਚ ਪਾਣੀ ਪਾ ਕੇ ਧੋਣਾ, ਘਰ ਦੀਆਂ ਖਰਾਬ ਟੂਟੀਆਂ ਦੀ ਜਲਦੀ ਤੋਂ ਜਲਦੀ ਮੁਰੰਮਤ, ਕਾਰ ਨੂੰ ਪਾਈਪ ਨਾਲ ਨਹੀਂ ਧੋਣਾ ਚਾਹੀਦਾ | ਘਰਾਂ ਵਿਚ ਛੋਟੇ ਮੁੰਹ ਵਾਲੀਆਂ ਟੂਟੀਆਂ ਲਗਾਉਣੀਆਂ ਚਾਹੀਦੀਆਂ ਹਨ । ਰਸੋਈ ਦਾ ਪਾਣੀ ਘਰ ਦੀ ਬਗੀਚੀ ਵਿਚ, ਲਾਅਨ ਜਾਂ ਗਮਲਿਆਂ ਨੂੰ ਦੇਣਾ ਚਾਹੀਦਾ ਹੈ ।

ਪ੍ਰਸ਼ਨ 5.
ਕੁਦਰਤੀ ਸੋਮੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਕੁਦਰਤੀ ਸੋਮੇ ਦੋ ਪ੍ਰਕਾਰ ਦੇ ਹੁੰਦੇ ਹਨ-

  1. ਨਵਿਆਉਣਯੋਗ
  2. ਨਾ-ਨਵਿਆਉਣਯੋਗ। ਨਵਿਆਉਣਯੋਗ ਸੋਮੇ ਹਨ – ਪਣ-ਬਿਜਲੀ, ਹਵਾ ਤੋਂ ਉਰਜਾ, ਸੂਰਜੀ ਉਰਜਾ ਆਦਿ । ਨਾ-ਨਵਿਆਉਣਯੋਗ ਸੋਮੇ ਹਨ – ਕੋਲਾ, ਪੈਟਰੋਲੀਅਮ ਪਦਾਰਥ ਆਦਿ ।

ਪ੍ਰਸ਼ਨ 6.
ਨਾ-ਨਵਿਆਉਣਯੋਗ ਕੁਦਰਤੀ ਸੋਮਿਆਂ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ ।
ਉੱਤਰ-
ਇਹ ਅਜਿਹੇ ਸੋਮੇ ਹਨ ਜੋ ਸੀਮਿਤ ਮਾਤਰਾ ਵਿੱਚ ਹੁੰਦੇ ਹਨ ਅਤੇ ਵਰਤਣ ਤੋਂ ਬਾਅਦ ਦੁਬਾਰਾ ਨਹੀਂ ਬਣਾਏ ਜਾਂ ਨਵਿਆਏ ਨਹੀਂ ਜਾ ਸਕਦੇ, ਇਹਨਾਂ ਨੂੰ ਨਾ-ਨਵਿਆਉਣਯੋਗ ਕੁਦਰਤੀ ਸੋਮੇ ਆਖਦੇ ਹਨ । ਉਦਾਹਰਨ – ਕੋਲਾ, ਪੈਟਰੋਲੀਅਮ ਪਦਾਰਥ ਆਦਿ ।

ਪ੍ਰਸ਼ਨ 7.
ਧਰਤੀ ਦੀ ਓਜ਼ੋਨ ਪਰਤ ਕਿਉਂ ਕਮਜ਼ੋਰ ਹੁੰਦੀ ਜਾ ਰਹੀ ਹੈ ?
ਉੱਤਰ-
ਹਵਾ ਵਿਚ ਪ੍ਰਦੂਸ਼ਣ ਵੱਧਣ ਕਾਰਨ ਕਈ ਗੈਸਾਂ; ਜਿਵੇਂ- ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਕਲੋਰੋਫਲੋਰੋ ਕਾਰਬਨ ਆਦਿ ਵੱਧ ਰਹੀਆਂ ਹਨ । ਇਨ੍ਹਾਂ ਕਾਰਨ ਓਜ਼ੋਨ ਦੀ ਪਰਤ ਖੁਰਦੀ ਜਾ ਰਹੀ ਹੈ ।

ਪ੍ਰਸ਼ਨ 8.
ਖੇਤੀ ਯੋਗ ਭੂਮੀ ਕਿਉਂ ਘੱਟਦੀ ਜਾ ਰਹੀ ਹੈ ?
ਉੱਤਰ-
ਉਦਯੋਗ, ਸ਼ਹਿਰੀਕਰਨ, ਇਮਾਰਤਾਂ ਅਤੇ ਪਾਵਰ ਪਲਾਂਟ ਆਦਿ ਲਈ ਜ਼ਮੀਨ ਦੀ ਮੰਗ ਵੱਧ ਰਹੀ ਹੈ ਜਿਸ ਕਾਰਨ ਖੇਤੀਯੋਗ ਭੂਮੀ ਘੱਟਦੀ ਜਾ ਰਹੀ ਹੈ ।

ਪ੍ਰਸ਼ਨ 9.
ਲੇਜ਼ਰ ਕਰਾਹੇ ਦੀ ਵਰਤੋਂ ਪਾਣੀ ਦੀ ਬੱਚਤ ਵਿੱਚ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-
ਖੇਤਾਂ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ ।

ਪ੍ਰਸ਼ਨ 10.
ਉਦਯੋਗਾਂ ਵਿੱਚ ਪਾਣੀ ਦੀ ਸੰਭਾਲ ਬਾਰੇ ਕੋਈ ਦੋ ਨੁਕਤੇ ਲਿਖੋ ।
ਉੱਤਰ-
ਇੱਕੋ ਪਾਣੀ ਦੀ ਵਾਰ-ਵਾਰ ਵਰਤੋਂ ਕੀਤੀ ਜਾਵੇ, ਜਿਵੇਂ ਥਰਮਲ ਪਲਾਟਾਂ ਵਿੱਚ ਹੁੰਦਾ ਹੈ ਅਤੇ ਵਰਤੇ ਹੋਏ ਪਾਣੀ ਨੂੰ ਸੋਧ ਕੇ ਖੇਤੀਬਾੜੀ ਦੇ ਕੰਮਾਂ ਲਈ ਵਰਤਨਾ ਚਾਹੀਦਾ ਹੈ ।

(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ –

ਪ੍ਰਸ਼ਨ 1.
ਕੁਦਰਤੀ ਸੋਮਿਆਂ ਦੀ ਵੱਧ ਵਰਤੋਂ ਕਾਰਨ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ?
ਉੱਤਰ-
ਕੁਦਰਤੀ ਸੋਮਿਆਂ ਦੀ ਵੱਧ ਵਰਤੋਂ ਕਾਰਨ ਅੱਗੇ ਲਿਖੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ –

  1. ਪਾਣੀ ਦੀ ਵਧੇਰੇ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾ ਰਿਹਾ ਹੈ ।
  2. ਖੇਤਾਂ ਵਿੱਚ ਬੇਲੋੜੀਆਂ ਖਾਦਾਂ ਅਤੇ ਰਸਾਇਣਾਂ ਦੀ ਵਰਤੋਂ ਕਾਰਨ ਮਿੱਟੀ, ਪਾਣੀ ਅਤੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ।
  3. ਸ਼ਹਿਰੀਕਰਨ ਅਤੇ ਉਦਯੋਗੀਕਰਨ, ਕਾਰਨ ਜੰਗਲ ਕੱਟੇ ਜਾ ਰਹੇ ਹਨ ਅਤੇ ਖੇਤੀ ਯੋਗ ਜ਼ਮੀਨ ਘੱਟ ਰਹੀ ਹੈ ।
  4. ਵੱਧ ਵਰਤੋਂ ਕਾਰਨ ਨਾ-ਨਵਿਆਉਣਯੋਗ ਸੋਮੇ ਜਲਦੀ ਸਮਾਪਤ ਹੋ ਜਾਣਗੇ ।

ਪ੍ਰਸ਼ਨ 2.
ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ ?
ਉੱਤਰ-
ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ –

  1. ਵਧੇਰੇ ਰੁੱਖ ਲਾਉਣੇ ਚਾਹੀਦੇ ਹਨ ਜਿਸ ਨਾਲ ਕਾਰਬਨ ਡਾਈਆਕਸਾਈਡ ਘੱਟਦੀ ਹੈ ਤੇ ਆਕਸੀਜਨ ਵੱਧਦੀ ਹੈ ।
  2. ਸਲਫ਼ਰ ਅਤੇ ਸਿੱਕਾ ਰਹਿਤ ਪੈਟਰੋਲ ਦੀ ਵਰਤੋਂ ਕਰਨੀ ਚਾਹੀਦੀ ਹੈ ।
  3. ਜ਼ਹਿਰੀਲੀਆਂ ਗੈਸਾਂ ਵਾਲੇ ਧੂੰਏਂ ਨੂੰ ਪਾਣੀ ਦੀ ਸਪਰੇਅ ਵਿਚੋਂ ਲੰਘਾ ਕੇ ਸਾਫ਼ ਕਰਨਾ ਚਾਹੀਦਾ ਹੈ ।
  4. ਬਾਲਣ ਲਈ ਕੋਇਲੇ ਦੀ ਬਜਾਏ ਸੂਰਜੀ ਉਰਜਾ, ਬਾਇਓਗੈਸ, ਗੈਸ ਅਤੇ ਬਿਜਲੀ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ ।
  5. ਫੈਕਟਰੀਆਂ ਵਿੱਚ ਧੁੰਏਂ ਨੂੰ ਸਾਫ਼ ਕਰਨ ਲਈ ਉਪਕਰਣ ਲਾਓ ਅਤੇ ਚਿਮਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ ।
  6. ਹਵਾ ਸਾਫ਼ ਕਰਨ ਲਈ ਫਿਲਟਰ ਪਲਾਂਟ ਲਗਾਉਣੇ ਚਾਹੀਦੇ ਹਨ ।

ਪ੍ਰਸ਼ਨ 3.
ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਪਾਣੀ ਇੱਕ ਕੁਦਰਤੀ ਸੋਮਾ ਹੈ ਜਿਸ ਨੂੰ ਬਚਾਉਣ ਦੀ ਬਹੁਤ ਲੋੜ ਹੈ । ਖੇਤੀ ਵਿੱਚ ਵੀ ਪਾਣੀ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੈ । ਇਸ ਲਈ ਹੇਠ ਲਿਖੇ ਅਨੁਸਾਰ ਕਰਨਾ ਚਾਹੀਦਾ ਹੈ –

  • ਸਿੰਚਾਈ ਕਰਨ ਲਈ ਫੁਆਰਾ ਅਤੇ ਡਰਿਪ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਖੇਤਾਂ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ ਨਾਲ ਵੀ ਪਾਣੀ ਦੀ ਬੱਚਤ ਹੁੰਦੀ ਹੈ ।
  • ਅਜਿਹੀਆਂ ਫ਼ਸਲਾਂ ਦੀ ਬੀਜਾਈ ਕਰਨੀ ਚਾਹੀਦੀ ਹੈ ਜਿਹਨਾਂ ਨੂੰ ਵਾਧੇ ਲਈ ਘੱਟ ਪਾਣੀ ਦੀ ਲੋੜ ਹੋਵੇ ।
  • ਝੋਨੇ ਵਿੱਚ ਪਹਿਲੇ 15 ਦਿਨ ਤੋਂ ਬਾਅਦ ਪਾਣੀ ਲਗਾਤਾਰ ਖੜਾ ਨਹੀਂ ਰੱਖਣਾ ਚਾਹੀਦਾ। ਝੋਨੇ ਵਿੱਚ ਪਾਣੀ ਦੀ ਬੱਚਤ ਲਈ ਟੈਂਸ਼ੀਓਮੀਟਰ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਫ਼ਸਲ ਦੀ ਬੀਜਾਈ ਵੱਟਾਂ ਤੇ ਕਰਨੀ ਚਾਹੀਦੀ ਹੈ । ਇਸ ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ।
  • ਖੇਤਾਂ ਵਿੱਚ ਪਰਾਲੀ ਜਾਂ ਮੋਮਜਾਮਾਂ ਵਿਛਾ ਕੇ ਮਲਚਿੰਗ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ ।

PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

ਪ੍ਰਸ਼ਨ 4.
ਭੂਮੀ ਸੰਭਾਲ ਲਈ ਆਪਣੇ ਵਿਚਾਰ ਦਿਉ ।
ਉੱਤਰ-
ਭੂਮੀ ਸੰਭਾਲ ਲਈ ਹੇਠ ਲਿਖੇ ਅਨੁਸਾਰ ਕਰਨਾ ਚਾਹੀਦਾ ਹੈ –

  1. ਪਹਾੜੀਆਂ ਤੇ ਢਲਾਣ ਦੇ ਉਲਟ ਕਤਾਰਾਂ ਵਿੱਚ ਫ਼ਸਲਾਂ ਬੀਜਣ ਤੇ ਭੂਮੀ ਖੋਰ ਘੱਟ ਹੁੰਦਾ ਹੈ ।
  2. ਢਲਾਣ ਵਾਲੀਆਂ ਥਾਂਵਾਂ ਤੇ ਪੌੜੀਦਾਰ ਖੇਤੀ ਕਰਨੀ ਚਾਹੀਦੀ ਹੈ ।
  3. ਰਸਾਇਣਾਂ ਤੇ ਖਾਦਾਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ।
  4. ਹਵਾ ਰਾਹੀਂ ਭੂਮੀ ਖੁਰਨ ਤੋਂ ਰੋਕਣ ਲਈ ਹਵਾ ਰੋਕੂ ਵਾੜਾਂ ਅਤੇ ਰੁੱਖਾਂ ਦੀਆਂ ਕਤਾਰਾਂ ਲਗਾਉਣੀਆਂ ਚਾਹੀਦੀਆਂ ਹਨ ।
  5. ਜੈਵਿਕ ਖੇਤੀ ਨੂੰ ਵਧਾਉਣਾ ਚਾਹੀਦਾ ਹੈ ।
  6. ਫ਼ਸਲਾਂ ਦੀ ਰਹਿੰਦ-ਖੂੰਹਦ ਤੋਂ ਬਣੀ ਕੰਪੋਸਟ ਖਾਦ, ਹਰੀ ਖਾਦ, ਰੂੜੀ ਖਾਦ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ।
  7. ਫ਼ਸਲੀ ਚੱਕਰਾਂ ਵਿੱਚ ਫਲੀਦਾਰ ਫ਼ਸਲਾਂ ਜ਼ਰੂਰ ਲਾਉਣੀਆਂ ਚਾਹੀਦੀਆਂ ਹਨ ਜੋ ਹਵਾ ਵਿਚਲੀ ਨਾਈਟਰੋਜਨ ਨੂੰ ਜ਼ਮੀਨ ਵਿੱਚ ਜਮਾਂ ਕਰਦੀਆਂ ਹਨ ।

ਪ੍ਰਸ਼ਨ 5.
ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਪ੍ਰਦੂਸ਼ਣ ਤੇ ਨੋਟ ਲਿਖੋ ।
ਉੱਤਰ-
ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਪ੍ਰਦੂਸ਼ਣ

  • ਵਧੇਰੇ ਵਿਕਸਿਤ ਦੇਸ਼ਾਂ ਨੇ ਤਕਨੀਕੀ ਤਰੱਕੀ ਕਰਕੇ ਕੁਦਰਤੀ ਸੋਮਿਆਂ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਵੱਧ ਆਬਾਦੀ ਵਾਲੇ ਦੇਸ਼ਾਂ ਜਿਵੇਂ ਚੀਨ ਅਤੇ ਭਾਰਤ ਵਿਚ ਕੁਦਰਤੀ ਸੋਮਿਆਂ ਦੀ ਘਾਟ ਹੋ ਗਈ ਹੈ ।
  • ਜੰਗਲਾਂ ਦੀ ਅੰਨ੍ਹੇਵਾਹ ਕਟਾਈ ਨਾਲ ਵਾਤਾਵਰਨ ਵਿੱਚ ਮੌਸਮੀ ਬਦਲਾਅ ਆ ਰਹੇ ਹਨ ਤੇ ਨੁਕਸਾਨਦਾਇਕ ਗੈਸਾਂ ਦਾ ਵਾਧਾ ਹਵਾ ਵਿੱਚ ਹੋ ਰਿਹਾ ਹੈ ।
  • ਪਾਣੀ ਦੀ ਵਧੇਰੇ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾ ਰਿਹਾ ਹੈ ।
  • ਖੇਤਾਂ ਵਿੱਚ ਬੇਲੋੜੀਆਂ ਖਾਦਾਂ ਅਤੇ ਰਸਾਇਣਾਂ ਦੀ ਵਰਤੋਂ ਕਾਰਨ ਮਿੱਟੀ, ਪਾਣੀ ਅਤੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ।
  • ਸ਼ਹਿਰੀਕਰਨ ਅਤੇ ਉਦਯੋਗੀਕਰਨ, ਕਾਰਨ ਜੰਗਲ ਕੱਟੇ ਜਾ ਰਹੇ ਹਨ ਅਤੇ ਖੇਤੀ ਯੋਗ ਜ਼ਮੀਨ ਘੱਟ ਰਹੀ ਹੈ ।
  • ਵੱਧ ਵਰਤੋਂ ਕਾਰਨ ਨਾ-ਨਵਿਆਉਣਯੋਗ ਸੋਮੇ ਜਲਦੀ ਸਮਾਪਤ ਹੋ ਜਾਣਗੇ ।

PSEB 7th Class Agriculture Guide ਸਜਾਵਟੀ ਬੂਟੇ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੁੱਖ ਕੁਦਰਤੀ ਸੋਮੇ ਕਿਹੜੇ ਹਨ ?
ਉੱਤਰ-
ਹਵਾ, ਪਾਣੀ, ਭੂਮੀ ।

ਪ੍ਰਸ਼ਨ 2.
ਤਾਪਮਾਨ ਵਿਚ ਵਾਧਾ ਕਿਉਂ ਹੋ ਰਿਹਾ ਹੈ ?
ਉੱਤਰ-
ਜੰਗਲਾਂ ਦੇ ਕੱਟਣ ਕਾਰਨ ।

ਪ੍ਰਸ਼ਨ 3.
ਪਾਣੀ ਦੇ ਪ੍ਰਦੂਸ਼ਣ ਕਰਕੇ ਕੀ ਫੈਲ ਰਿਹਾ ਹੈ ?
ਉੱਤਰ-
ਬੀਮਾਰੀਆਂ ।

ਪ੍ਰਸ਼ਨ 4.
ਓਜ਼ੋਨ ਪਰਤ ਖੁਰਨ ਨਾਲ ਕਿਹੜੀਆਂ ਕਿਰਨਾਂ ਧਰਤੀ ਤੇ ਪੁੱਜ ਰਹੀਆਂ ਹਨ ?
ਉੱਤਰ-
ਪਰਾ-ਬੈਂਗਣੀ ਕਿਰਨਾਂ।

ਪ੍ਰਸ਼ਨ 5.
ਪਰਾ-ਬੈਂਗਨੀ ਕਿਰਨਾਂ ਨਾਲ ਕਿਹੜੀ ਬੀਮਾਰੀ ਹੋਣ ਦਾ ਖਤਰਾ ਵੱਧਦਾ ਹੈ ?
ਉੱਤਰ-
ਕੈਂਸਰ ਦਾ ।

PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

ਪ੍ਰਸ਼ਨ 6.
ਦਰੱਖ਼ਤ ਲਾਉਣ ਨਾਲ ਕਿਹੜੀ ਗੈਸ ਵਾਤਾਵਰਨ ਵਿਚ ਘੱਟਦੀ ਹੈ ?
ਉੱਤਰ-
ਕਾਰਬਨ ਡਾਈਆਕਸਾਈਡ ॥

ਪ੍ਰਸ਼ਨ 7.
ਧਰਤੀ ਤੇ ਕੁੱਲ ਪਾਣੀ ਵਿਚੋਂ ਕਿੰਨਾ ਪਾਣੀ ਖਾਰਾ ਹੈ ?
ਉੱਤਰ-
97%.

ਪ੍ਰਸ਼ਨ 8.
ਧਰਤੀ ਤੇ ਕਿੰਨਾ ਪਾਣੀ ਬਰਫ਼ ਹੈ ?
ਉੱਤਰ-2%.

ਪ੍ਰਸ਼ਨ 9.
ਵਰਤਣਯੋਗ ਪਾਣੀ ਵਿਚੋਂ ਕਿੰਨਾ ਪਾਣੀ ਖੇਤੀਬਾੜੀ ਵਿੱਚ ਵਰਤਿਆ ਜਾਂਦਾ ਹੈ ?
ਉੱਤਰ-
90%.

ਪ੍ਰਸ਼ਨ 10.
ਉਦਯੋਗ ਤੇ ਘਰੇਲੂ ਵਰਤੋਂ ਵਿਚ ਕਿੰਨਾ ਪਾਣੀ ਵਰਤਿਆ ਜਾਂਦਾ ਹੈ ?
ਉੱਤਰ-
ਉਦਯੋਗ ਵਿਚ 7% ਅਤੇ ਘਰ ਵਿਚ 37.

ਪ੍ਰਸ਼ਨ 11.
ਫ਼ਰਸ਼ ਨੂੰ ਧੋਣ ਦੀ ਬਜਾਏ ਕੀ ਕਰਨਾ ਚਾਹੀਦਾ ਹੈ ?
ਉੱਤਰ-
ਪੋਚੇ ਨਾਲ ਸਾਫ਼ ਕਰੋ ।

ਪ੍ਰਸ਼ਨ 12.
ਕਾਰ ਸਾਫ਼ ਕਰਨ ਲਈ ਕਿੰਨਾ ਪਾਣੀ ਚਾਹੀਦਾ ਹੈ ?
ਉੱਤਰ-
3 ਤੋਂ 4 ਲੀਟਰ ।

ਪ੍ਰਸ਼ਨ 13.
ਝੋਨੇ ਵਿਚ ਪਾਣੀ ਦੀ ਬੱਚਤ ਲਈ ਕੀ ਵਰਤਨਾ ਚਾਹੀਦਾ ਹੈ ?
ਉੱਤਰ-
ਟੈਂਸ਼ੀਓਮੀਟਰ ।

ਪ੍ਰਸ਼ਨ 14.
ਭਾਰੀਆਂ ਜ਼ਮੀਨਾਂ ਵਿੱਚ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ?
ਉੱਤਰ-
8 ਕਿਆਰੇ ਪ੍ਰਤੀ ਏਕੜ ।

PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

ਪ੍ਰਸ਼ਨ 15.
ਵਣ ਖੇਤੀ ਕਿਵੇਂ ਲਾਹੇਵੰਦ ਹੈ ?
ਉੱਤਰ-
ਭੂਮੀ ਖੁਰਨ ਰੋਕਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਟਿਊਬਵੈੱਲਾਂ ਦੀ ਵਧੇਰੇ ਵਰਤੋਂ ਨਾਲ ਕੀ ਹੋਇਆ ਹੈ ?
ਉੱਤਰ-
ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਗਿਆ ਹੈ ਤੇ ਇਸ ਤਰ੍ਹਾਂ ਹੁੰਦਾ ਰਿਹਾ ਤਾਂ ਇਹ ਪਾਣੀ ਬਹੁਤ ਹੇਠਾਂ ਚਲਿਆ ਜਾਵੇਗਾ ।

ਪ੍ਰਸ਼ਨ 2.
ਕੁਦਰਤੀ ਸੋਮਿਆਂ ਤੋਂ ਕੀ ਭਾਵ ਹੈ ?
ਉੱਤਰ-
ਕੁਦਰਤ ਵਲੋਂ ਮਿਲਣ ਵਾਲੀਆਂ ਕੁਦਰਤੀ ਵਸਤਾਂ; ਜਿਵੇਂ-ਹਵਾ, ਪਾਣੀ, ਸੁਰਜੀ ਉਰਜਾ, ਪਸ਼, ਸੂਖਮ ਜੀਵ, ਬੂਟੇ, ਦਰੱਖ਼ਤ, ਮਿੱਟੀ, ਖਣਿਜ ਆਦਿ ਕੁਦਰਤੀ ਸੋਮੇ ਹਨ ।

ਪ੍ਰਸ਼ਨ 3.
ਪਹਾੜਾਂ ਤੋਂ ਜੰਗਲ ਕੱਟਣ ਨਾਲ ਕੀ ਵਾਧਾ ਹੋਇਆ ਹੈ ?
ਉੱਤਰ-
ਡੈਮਾਂ ਵਿੱਚ ਭਲ ਜੰਮਣ, ਭੂ ਖੋਰ, ਹੜ੍ਹ ਅਤੇ ਜ਼ਮੀਨ ਖਿਸਕਣ ਵਿੱਚ ਵਾਧਾ ਹੋਇਆ ਹੈ ।

ਪ੍ਰਸ਼ਨ 4.
ਨਵਿਆਉਣਯੋਗ ਸੋਮੇ ਕੀ ਹੁੰਦੇ ਹਨ ?
ਉੱਤਰ-
ਅਜਿਹੇ ਸੋਮੇ ਜੋ ਵਰਤਣ ਤੋਂ ਬਾਅਦ ਜਾਂ ਨਾਲ-ਨਾਲ ਆਪਣੇ ਆਪ ਨਵੇਂ ਬਣਦੇ ਰਹਿੰਦੇ ਹਨ, ਨੂੰ ਨਵਿਆਉਣਯੋਗ ਸੋਮੇ ਕਹਿੰਦੇ ਹਨ । ਉਦਾਹਰਨ-ਪਣ-ਊਰਜਾ, ਪੌਣ-ਊਰਜਾ ਅਤੇ ਸੂਰਜੀ ਉਰਜਾ ।

ਪ੍ਰਸ਼ਨ 5.
ਬਾਲਣ ਵਿਚ ਕੋਲੇ ਦੀ ਥਾਂ ਕੀ ਵਰਤਣਾ ਚਾਹੀਦਾ ਹੈ ?
ਉੱਤਰ-
ਕੋਲੇ ਦੀ ਥਾਂ ਤੇ ਬਾਇਓਗੈਸ, ਸੂਰਜੀ ਊਰਜਾ, ਗੈਸ ਅਤੇ ਬਿਜਲੀ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 6.
ਕੱਪੜੇ ਧੋਣ ਲਈ ਪਾਣੀ ਦੀ ਸਾਂਭ ਬਾਰੇ ਦੱਸੋ ।
ਉੱਤਰ-
ਕੱਪੜੇ ਧੋਣ ਤੋਂ ਪਹਿਲਾਂ ਅੱਧਾ ਘੰਟਾ ਭਿਓਂ ਕੇ ਰੱਖਣ ਨਾਲ ਪਾਣੀ ਬਚਦਾ ਹੈ ਤੇ ਕੱਪੜੇ ਧੋ ਕੇ ਬਚੇ ਪਾਣੀ ਨਾਲ ਫ਼ਰਸ਼ ਤੇ ਪਸ਼ੂਆਂ ਦੀ ਸ਼ੈਡ ਧੋ ਸਕਦੇ ਹਾਂ ।

ਪ੍ਰਸ਼ਨ 7.
ਫੁਆਰਾ ਪ੍ਰਣਾਲੀ ਦੀ ਵਰਤੋਂ ਕਿਹੜੀ ਜ਼ਮੀਨ ਤੇ ਕਰਨੀ ਚਾਹੀਦੀ ਹੈ ?
ਉੱਤਰ-
ਫੁਆਰਾ ਪ੍ਰਣਾਲੀ ਦੀ ਵਰਤੋਂ ਰੇਤਲੀ ਤੇ ਟਿੱਬਿਆਂ ਵਾਲੀ ਜ਼ਮੀਨ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ਜਿੱਥੇ ਜ਼ਮੀਨ ਪੱਧਰੀ ਕਰਨ ਤੇ ਵਧੇਰੇ ਖਰਚਾ ਹੋ ਜਾਂਦਾ ਹੈ ।

ਪ੍ਰਸ਼ਨ 8.
ਝੋਨੇ ਦੀ ਲੁਆਈ 15 ਜੂਨ ਤੋਂ ਬਾਅਦ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਮਈ ਤੇ ਜੂਨ ਵਿਚ ਬਹੁਤ ਗਰਮੀ ਹੁੰਦੀ ਹੈ । ਇਹ ਮਹੀਨੇ ਗਰਮ ਤੇ ਖ਼ੁਸ਼ਕ ਹੁੰਦੇ ਹਨ ਤੇ ਇਸ ਲਈ ਫ਼ਸਲ ਨੂੰ ਵਧੇਰੇ ਪਾਣੀ ਦੇਣ ਦੀ ਲੋੜ ਪੈਂਦੀ ਹੈ । ਇਸ ਲਈ ਝੋਨੇ ਦੀ ਲੁਆਈ 15 ਜੂਨ ਤੋਂ ਬਾਅਦ ਕਰਨੀ ਚਾਹੀਦੀ ਹੈ ।

PSEB 7th Class Agriculture Solutions Chapter 10 ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਪਾਣੀ ਦੀ ਘਰੇਲੂ ਪੱਧਰ ਤੇ ਸੰਭਾਲ ਬਾਰੇ ਦੱਸੋ ।
ਉੱਤਰ-

  1. ਫ਼ਲਾਂ, ਸਬਜ਼ੀਆਂ ਨੂੰ ਵਗਦੇ ਪਾਣੀ ਹੇਠ ਨਾ ਧੋ ਕੇ ਬਰਤਨ ਵਿਚ ਧੋਣਾ ਚਾਹੀਦਾ ਹੈ ।
  2. ਭਾਂਡੇ ਧੋਣ ਲਈ ਵੱਡੇ ਟੱਬ ਵਿੱਚ ਪਾਣੀ ਭਰ ਕੇ ਧੋਣੇ ਚਾਹੀਦੇ ਹਨ, ਖੁੱਲ੍ਹੇ ਪਾਣੀ ਵਿਚ ਨਹੀਂ ।
  3. ਜੇ ਕਰ ਵੱਗਦੇ ਪਾਣੀ ਵਿਚ ਭਾਂਡੇ ਧੋਣੇ ਹੋਣ ਤਾਂ ਟੁਟੀ ਹੌਲੀ ਚਲਾਓ । .
  4. ਫ਼ਰਸ਼ ਧੋਣ ਦੀ ਬਜਾਏ ਪੋਚੇ ਨਾਲ ਸਾਫ਼ ਕਰੋ ।
  5. ਕੱਪੜੇ ਧੋਣ ਤੋਂ ਪਹਿਲਾਂ ਅੱਧੇ ਘੰਟੇ ਲਈ ਭਿਓਂ ਕੇ ਰੱਖਣੇ ਚਾਹੀਦੇ ਹਨ ।
  6. ਕੱਪੜੇ ਧੋ ਕੇ ਬਚੇ ਪਾਣੀ ਨਾਲ ਫ਼ਰਸ਼ ਸਾਫ਼ ਕੀਤੀ ਜਾ ਸਕਦੀ ਹੈ ।
  7. ਘਰ ਵਿਚ ਫਲੱਸ਼ ਦੀਆਂ ਟੈਂਕੀਆਂ ਛੋਟੀਆਂ ਤੇ ਵਾਲਵ ਵਾਲੀਆਂ ਹੋਣੀਆਂ ਚਾਹੀਦੀਆਂ ਹਨ ।
  8. ਕਾਰ ਨੂੰ ਧੋਣ ਲਈ 3-4 ਲੀਟਰ ਪਾਣੀ ਦੀ ਲੋੜ ਹੈ ਜਦਕਿ ਪਾਈਪ ਲਾ ਕੇ ਧੋਣ ਨਾਲ ਵਾਧੂ ਪਾਣੀ ਖ਼ਰਚ ਹੁੰਦਾ ਹੈ ।
  9. ਖ਼ਰਾਬ ਟੂਟੀਆਂ, ਟੈਂਕੀਆਂ ਤੁਰੰਤ ਠੀਕ ਕਰਵਾਓ ।
  10. ਛੱਤਾਂ ਤੇ ਮੀਂਹ ਦੇ ਪਾਣੀ ਨੂੰ ਜ਼ਮੀਨ ਵਿੱਚ ਪਾਉਣ ਲਈ ਬੋਰ ਕਰਨੇ ਚਾਹੀਦੇ ਹਨ ਜਾਂ ਟੈਂਕ ਵਿਚ ਸਟੋਰ ਕਰਕੇ ਵਰਤਣਾ ਚਾਹੀਦਾ ਹੈ ।
  11. ਕਾਰ ਨੂੰ ਲਾਅਨ ਵਿਚ ਧੋਣ ਨਾਲ ਲਾਅਨ ਨੂੰ ਵੀ ਪਾਣੀ ਦਿੱਤਾ ਜਾਂਦਾ ਹੈ ।
  12. ਦੰਦ ਸਾਫ਼ ਕਰਦੇ, ਸ਼ੇਵ ਕਰਦੇ, ਹੱਥਾਂ ਤੇ ਸਾਬਣ ਮਲਦੇ ਟੂਟੀ ਬੰਦ ਰੱਖਣੀ ਚਾਹੀਦੀ ਹੈ ।
  13. ਰਸੋਈ ਦੇ ਪਾਣੀ ਨੂੰ ਬਗੀਚੀ, ਗਮਲਿਆਂ ਆਦਿ ਵਿਚ ਦੇਣਾ ਚਾਹੀਦਾ ਹੈ ।
  14. ਘਰਾਂ ਵਿੱਚ ਛੋਟੇ ਮੂੰਹ ਵਾਲੀਆਂ ਟੂਟੀਆਂ ਲਾਉਣੀਆਂ ਚਾਹੀਦੀਆਂ ਹਨ ।

ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ ਹੈ-

  1. ਹਵਾ, ਪਾਣੀ, ਮਿੱਟੀ, ਸੂਰਜੀ ਊਰਜਾ, ਬੂਟੇ ਦਰੱਖ਼ਤ, ਖਣਿਜ, ਪਸ਼ੂ ਅਤੇ ਸੂਖਮ ਜੀਵ ਆਦਿ ਕੁਦਰਤੀ ਸਾਧਨ ਜਾਂ ਸੋਮੇ ਹਨ ।
  2. ਟਿਊਬਵੈੱਲਾਂ ਦੀ ਵੱਧਦੀ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ।
  3. ਕੁਦਰਤੀ ਸੋਮਿਆਂ ਦੀ ਮਨੁੱਖ ਵਲੋਂ ਕੀਤੇ ਕਾਰਜਾਂ ਨਾਲ ਹਾਨੀ ਹੋ ਰਹੀ ਹੈ, ਜਿਵੇਂ – ਖੇਤੀਬਾੜੀ ਵਿੱਚ ਖਾਦਾਂ ਦੀ ਬੇਲੋੜੀ ਵਰਤੋਂ, ਉਦਯੋਗੀਕਰਨ, ਜੰਗਲਾਂ ਦੀ ਕਟਾਈ ਆਦਿ ।
  4. ਪਾਣੀ ਦੇ ਪ੍ਰਦੂਸ਼ਣ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਹਨ ।
  5. ਕੁੱਝ ਕੁਦਰਤੀ ਸੋਮੇ ਨਵਿਆਉਣਯੋਗ ਹੁੰਦੇ ਹਨ, ਜਿਵੇਂ-ਹਵਾ ਤੋਂ ਊਰਜਾ, ਰਹਿੰਦ-ਖੂੰਹਦ ਤੋਂ ਊਰਜਾ, ਪਣ-ਬਿਜਲੀ, ਸੂਰਜੀ ਊਰਜਾ, ਸਮੁੰਦਰੀ ਲਹਿਰਾਂ ਤੋਂ ਊਰਜਾ ਆਦਿ । ਇਹ ਸੋਮੇ ਵਰਤਣ ਨਾਲ ਫਿਰ ਨਵੇਂ ਬਣਦੇ ਰਹਿੰਦੇ ਹਨ ।
  6. ਕੁੱਝ ਕੁਦਰਤੀ ਸੋਮੇ ਵਰਤੋਂ ਤੋਂ ਬਾਅਦ ਨਵੇਂ ਨਹੀਂ ਬਣਦੇ ਜਾਂ ਹਮੇਸ਼ਾਂ ਲਈ ਖ਼ਤਮ ਹੋ ਜਾਂਦੇ ਹਨ, ਜਿਵੇਂ- ਕੋਲਾ, ਪੈਟਰੋਲੀਅਮ ਪਦਾਰਥ, ਖਣਿਜ ਆਦਿ ।
  7. ਹਵਾ ਦੇ ਪ੍ਰਦੂਸ਼ਣ ਕਾਰਨ ਓਜ਼ੋਨ ਪਰਤ ਖੁਰਦੀ ਜਾ ਰਹੀ ਹੈ ਤੇ ਸੂਰਜੀ ਪਰਾਬੈਂਗਨੀ ਕਿਰਨਾਂ ਧਰਤੀ ਤੇ ਪੁੱਜ ਰਹੀਆਂ ਹਨ ਜਿਸ ਨਾਲ ਕੈਂਸਰ ਵਰਗੇ ਰੋਗ ਹੋਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ ।
  8. ਧਰਤੀ ਤੇ 70% ਪਾਣੀ ਹੈ ਤੇ ਇਸ ਕੁੱਲ ਪਾਣੀ ਵਿਚੋਂ 97% ਸਮੁੰਦਰੀ ਖਾਰਾ ਪਾਣੀ ਹੈ ।
  9. ਧਰਤੀ ਤੇ ਕੁੱਲ ਪਾਣੀ ਵਿਚੋਂ 3% ਸਾਫ਼ ਪਾਣੀ ਹੈ ਜਿਸ ਵਿਚੋਂ 2% ਪਾਣੀ ਬਰਫ਼ ਦੇ ਰੂਪ ਵਿਚ ਹੈ ।
  10. ਧਰਤੀ ਤੇ ਉਪਲੱਬਧ ਕੁੱਲ ਪਾਣੀ ਦਾ ਸਿਰਫ਼ 1% ਪਾਣੀ ਹੀ ਵਰਤੋਂ ਯੋਗ ਹੈ ।
  11. ਪਾਣੀ ਨੂੰ ਖੇਤਾਂ ਵਿੱਚ, ਘਰਾਂ ਵਿਚ ਅਤੇ ਉਦਯੋਗਾਂ ਵਿਚ ਸੰਭਾਲ ਕੇ ਵਰਤਣਾ ਚਾਹੀਦਾ ਹੈ ।
  12. ਭੁਮੀ ਵੀ ਇਕ ਕੁਦਰਤੀ ਸੋਮਾ ਹੈ ਇਸਦੀ ਵੀ ਸੰਭਾਲ ਕਰਨੀ ਜ਼ਰੂਰੀ ਹੈ ।

Leave a Comment