PSEB 6th Class Home Science Solutions Chapter 7 ਸੂਤੀ ਕੱਪੜਿਆਂ ਨੂੰ ਧੋਣਾ

Punjab State Board PSEB 6th Class Home Science Book Solutions Chapter 7 ਸੂਤੀ ਕੱਪੜਿਆਂ ਨੂੰ ਧੋਣਾ Textbook Exercise Questions and Answers.

PSEB Solutions for Class 6 Home Science Chapter 7 ਸੂਤੀ ਕੱਪੜਿਆਂ ਨੂੰ ਧੋਣਾ

Home Science Guide for Class 6 PSEB ਸੂਤੀ ਕੱਪੜਿਆਂ ਨੂੰ ਧੋਣਾ Textbook Questions and Answers

ਅਭਿਆਸ ਦੇ ਪ੍ਰਸ਼ਨ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਧੋਣ ਤੋਂ ਪਹਿਲਾਂ ਕੱਪੜਿਆਂ ਦੀ ਛਟਾਈ ਦਾ ਕੀ ਭਾਵ ਹੈ ?
ਉੱਤਰ-
ਕੱਪੜਿਆਂ ਨੂੰ ਉਹਨਾਂ ਦੀ ਪ੍ਰਕਿਰਤੀ ਅਤੇ ਅਵਸਥਾ ਦੇ ਅਨੁਸਾਰ ਛਾਂਟ ਕੇ ਵੱਖਵੱਖ ਧੋਣਾ, ਜਿਵੇਂ : ਸਫ਼ੈਦ ਅਤੇ ਰੰਗਦਾਰ ਕੱਪੜਿਆਂ ਨੂੰ ਵੱਖ-ਵੱਖ ਧੋਣਾ।

ਪ੍ਰਸ਼ਨ 2.
ਗੰਦੇ ਕੱਪੜੇ ਪਾਉਣ ਨਾਲ ਕੀ ਨੁਕਸਾਨ ਹੁੰਦਾ ਹੈ ?
ਉੱਤਰ-
ਗੰਦੇ ਕੱਪੜਿਆਂ ਵਿਚ ਰੋਗਾਂ ਦੇ ਜੀਵਾਣੂ ਰਹਿੰਦੇ ਹਨ। ਗੰਦੇ ਕੱਪੜੇ ਪਹਿਣਨ ਨਾਲ ਰੋਗਾਂ ਦਾ ਹਮਲਾ ਸਾਡੇ ਸਰੀਰ ਤੇ ਹੋ ਸਕਦਾ ਹੈ।

ਪ੍ਰਸ਼ਨ 3.
ਕੱਪੜੇ ਧੋਣ ਤੋਂ ਪਹਿਲਾਂ ਦਾਗ-ਧੱਬੇ ਕਿਉਂ ਛੁੜਾ ਲੈਣੇ ਚਾਹੀਦੇ ਹਨ ?
ਉੱਤਰ-
ਦਾਗ-ਧੱਬੇ ਦਾ ਕੱਪੜੇ ਦੀ ਧੁਆਈ ਦੀ ਵਿਧੀ ਵਿਚ ਹੋਰ ਜ਼ਿਆਦਾ ਪੱਕਾ ਹੋਣ ਦਾ ਡਰ ਰਹਿੰਦਾ ਹੈ।

ਪ੍ਰਸ਼ਨ 4.
ਕੱਪੜੇ ਧੋਣ ਲਈ ਪਾਣੀ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-ਹਲਕਾ ।

PSEB 6th Class Home Science Solutions Chapter 7 ਸੂਤੀ ਕੱਪੜਿਆਂ ਨੂੰ ਧੋਣਾ

ਸਵ ਛੋਟੇਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਧੋਣ ਤੋਂ ਪਹਿਲਾਂ ਕੱਪੜਿਆਂ ਨੂੰ ਭਿਉਂਣਾ ਕਿਉਂ ਚਾਹੀਦਾ ਹੈ ?
ਉੱਤਰ-
ਚਿੱਟੇ ਸੂਤੀ ਕੱਪੜਿਆਂ ਨੂੰ ਜੇਕਰ ਰਾਤ ਨੂੰ ਭਿਉਂ ਕੇ ਰੱਖ ਦਿੱਤਾ ਜਾਵੇ ਤਾਂ ਮਿਹਨਤ, ਸਮਾਂ ਅਤੇ ਸਾਬਣ ਦੀ ਬਚਤ ਹੁੰਦੀ ਹੈ । ਕਿਉਂਣ ਨਾਲ ਉੱਪਰ ਦੀ ਮੈਲ ਵੀ ਨਰਮ ਹੋ ਜਾਂਦੀ ਹੈ, ਜਿਸ ਨਾਲ ਉਸ ਨੂੰ ਸਾਫ਼ ਕਰਨਾ ਸਰਲ ਹੋ ਜਾਂਦਾ ਹੈ । ਕਈ ਤਰ੍ਹਾਂ ਦੇ ਦਾਗ ਅਤੇ ਮਾਇਆ ਵੀ ਸਾਫ਼ ਹੋ ਜਾਂਦੀ ਹੈ । ਕੱਪੜਿਆਂ ਨੂੰ ਸਾਫ਼ ਪਲਾਸਟਿਕ ਦੇ ਟੱਬ ਜਾਂ ਬਾਲਟੀ ਵਿਚ ਭਿਉਂਣਾ ਚਾਹੀਦਾ ਹੈ। ਲੋਹੇ ਦੀ ਬਾਲਟੀ ਵਿਚ ਜੰਗ ਲੱਗਣ ਦਾ ਡਰ ਰਹਿੰਦਾ ਹੈ ।

ਬਾਲਟੀ ਜਾਂ ਟੱਬ ਇੰਨਾ ਵੱਡਾ ਹੋਵੇ ਕਿ ਉਸ ਵਿਚ ਸਾਰੇ ਕੱਪੜੇ ਅਤੇ ਪਾਣੀ ਇਸ ਵਿਚ ਸਮਾ ਜਾਣ । ਰਸੋਈ ਦੇ ਕੱਪੜੇ ਅਤੇ ਦੂਜੇ ਝਾੜਨ ਅਤੇ ਮੋਟਰ ਗਰੀਸ ਵਾਲੇ ਐਪਰਨਾਂ ਨੂੰ ਪਾਣੀ ਵਿਚ ਸੋਡਾ ਮਿਲਾ ਕੇ ਭਿਉਂਣਾ ਚਾਹੀਦਾ ਹੈ। ਇਨ੍ਹਾਂ ਨੂੰ ਦੂਸਰੇ ਕੱਪੜਿਆਂ ਨਾਲੋਂ ਵੱਖ ਹੀ ਭਿਉਂਣਾ ਚਾਹੀਦਾ ਹੈ । ਬਿਸਤਰਿਆਂ ਅਤੇ ਪਹਿਣਨ ਵਾਲੇ ਕੱਪੜਿਆਂ ਨੂੰ ਵੀ ਵੱਖ-ਵੱਖ ਭਿਉਂਣਾ ਚਾਹੀਦਾ ਹੈ । ਜ਼ਿਆਦਾ ਗੰਦੇ ਕੱਪੜਿਆਂ ਨੂੰ ਕਾਫ਼ੀ ਥੱਲੇ ਅਤੇ ਸਾਫ਼ ਕੱਪੜਿਆਂ ਨੂੰ ਉੱਪਰ, ਰੱਖਣਾ ਚਾਹੀਦਾ ਹੈ ।
ਜ਼ਿਆਦਾ ਗੰਦੇ ਭਾਗਾਂ ਨੂੰ ਸਾਬਣ ਲਾ ਕੇ ਭਿਉਂਣਾ ਚਾਹੀਦਾ ਹੈ । ਕੱਪੜਿਆਂ ਨੂੰ 24 ਘੰਟੇ ਤੋਂ ਜ਼ਿਆਦਾ ਸਮੇਂ ਤਕ ਇਕ ਹੀ ਪਾਣੀ ਵਿਚ ਨਹੀਂ ਭਿਉਂਣਾ ਚਾਹੀਦਾ, ਕਿਉਂਕਿ ਕੱਪੜਿਆਂ ਵਿਚ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜੋ ਕੱਪੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਪ੍ਰਸ਼ਨ 6.
ਸਫ਼ੈਦ ਕੱਪੜੇ ਪੀਲੇ ਜਾਂ ਸਲੇਟੀ ਕਿਉਂ ਹੋ ਜਾਂਦੇ ਹਨ ? ਇਸ ਦੋਸ਼ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ?
ਉੱਤਰ-
ਕਈ ਵਾਰੀ ਜਦੋਂ ਸਫ਼ੈਦ ਕੱਪੜੇ ਪੁਰਾਣੇ ਹੋ ਜਾਂਦੇ ਹਨ ਜਾਂ ਧੋਣ ਵਾਲੇ ਸਾਬਣ ਵਿਚ ਜ਼ਿਆਦਾ ਖਾਰ ਹੁੰਦੀ ਹੈ ਤਾਂ ਕੱਪੜੇ ਪੀਲੇ ਵਿਖਾਈ ਦੇਣ ਲੱਗਦੇ ਹਨ । ਕੱਪੜਿਆਂ ਨੂੰ ਧੋਣ ਤੋਂ ਬਾਅਦ ਜੇਕਰ ਉਨ੍ਹਾਂ ਵਿਚੋਂ ਚੰਗੀ ਤਰ੍ਹਾਂ ਸਾਬਣ ਨਾ ਕੱਢਿਆ ਜਾਵੇ ਜਾਂ ਜ਼ਿਆਦਾ ਨਾਲ ਲੱਗ ਜਾਵੇ ਤਾਂ ਕੱਪੜੇ ਸਲੇਟੀ ਰੰਗ ਦੇ ਹੋ ਜਾਂਦੇ ਹਨ । ਇਸ ਦੋਸ਼ ਨੂੰ ਦੂਰ ਕਰਨ ਲਈ ਕੱਪੜਿਆਂ ਨੂੰ 20 ਮਿੰਟਾਂ ਲਈ ਪਾਣੀ ਵਿਚ ਉਬਾਲਦੇ ਹਨ ।ਉਬਾਲਣ ਦੇ ਬਾਅਦ ਹਲਕੇ ਗਰਮ ਪਾਣੀ ਵਿਚ ਕਈ ਵਾਰੀ ਹੰਗਾਲਦੇ ਹਨ । ਇਸ ਤੋਂ ਬਾਅਦ ਨੀਲ ਲਾ ਕੇ ਧੁੱਪ ਵਿਚ ਸੁਕਾਉਂਦੇ ਹਨ ।

ਪ੍ਰਸ਼ਨ 7.
ਕੱਪੜਿਆਂ ਨੂੰ ਨਾਲ ਕਿਵੇਂ ਅਤੇ ਕਿਉਂ ਲਗਾਈ ਜਾਂਦੀ ਹੈ ?
ਉੱਤਰ-
ਸਫ਼ੈਦ ਸੂਤੀ ਕੱਪੜਿਆਂ ਨੂੰ ਨਾਲ ਲਗਾਉਣ ਲਈ ਇਸਦਾ ਘੋਲ ਬਣਾਇਆ ਜਾਂਦਾ ਹੈ । ਕੱਪੜੇ ਨੂੰ ਨਿਚੋੜਨ ਦੇ ਬਾਅਦ ਇਸ ਨੂੰ ਘੋਲ ਵਿਚ ਪਾਉਂਦੇ ਹਨ ਅਤੇ ਹੱਥਾਂ ਨਾਲ ਦਬਾਉਂਦੇ ਹਨ । ਇਸ ਤੋਂ ਬਾਅਦ ਨਿਚੋੜ ਕੇ ਧੁੱਪ ਵਿਚ ਸੁਕਾਉਂਦੇ ਹਨ । ਨੀਲ ਨਾਲ ਕੱਪੜਿਆਂ ਵਿਚ ਚਮਕ ਆ ਜਾਂਦੀ ਹੈ ਜਿਸ ਨਾਲ ਵਿਅਕਤੀ ਚੁਸਤ ਲੱਗਣ ਲੱਗਦਾ ਹੈ ਅਤੇ ਉਸ ਦੀ ਸ਼ਖ਼ਸੀਅਤ ਵਿਚ ਨਿਖਾਰ ਆ ਜਾਂਦਾ ਹੈ ।

ਪ੍ਰਸ਼ਨ 8.
ਕੱਪੜਿਆਂ ਨੂੰ ਮਾਇਆ ਕਿਵੇਂ ਅਤੇ ਕਿਉਂ ਲਗਾਈ ਜਾਂਦੀ ਹੈ ?
ਉੱਤਰ-
ਮਾਇਆ (ਕਲਫ਼) ਦਾ ਘੋਲ ਬਣਾ ਲਿਆ ਜਾਂਦਾ ਹੈ । ਕੱਪੜਿਆਂ ਨੂੰ ਨਿਚੋੜ ਕੇ ਇਸ ਘੋਲ ਵਿੱਚ ਪਾ ਦਿੱਤਾ ਜਾਂਦਾ ਹੈ ਅਤੇ ਦੋਨੋਂ ਹੱਥਾਂ ਨਾਲ ਦਬਾਇਆ ਜਾਂਦਾ ਹੈ ।
ਇਸ ਤੋਂ ਬਾਅਦ ਕੱਪੜਿਆਂ ਨੂੰ ਨਿਚੋੜ ਦੇ ਧੁੱਪ ਵਿੱਚ ਸੁਕਾਇਆ ਜਾਂਦਾ ਹੈ । ਇਸਦੇ ਨਾਲ ਕੱਪੜੇ ਵਿੱਚ ਚਮਕ ਆ ਜਾਂਦੀ ਹੈ, ਜਿਸ ਦੇ ਨਾਲ ਰੇਸ਼ੇ ਮਜ਼ਬੂਤ ਹੋ ਜਾਂਦੇ ਹਨ ਅਤੇ ਸਿਲਵਟਾਂ ਵੀ ਨਹੀਂ ਪੈਂਦੀਆਂ । Sex ਨਿਬੰਧਾਤਮਕ ਪ੍ਰਸ਼ਨ ਕਰਨ

ਪ੍ਰਸ਼ਨ 9.
ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਉਹਨਾਂ ਦੀ ਕੀ ਤਿਆਰੀ ਕਰੋਗੇ ?
ਉੱਤਰ-
ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਤਿਆਰੀ :

 1. ਸਾਰੇ ਕੱਪੜਿਆਂ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ।
 2. ਕੋਈ ਵੀ ਕੱਪੜਾ ਕਿਧਰੋਂ ਫਟਿਆ ਜਾਂ ਉਧੜਿਆ ਹੋਵੇ ਤਾਂ ਉਸ ਨੂੰ ਠੀਕ ਕਰ ਲੈਣਾ ਚਾਹੀਦਾ ਹੈ ।
 3. ਕੱਪੜਿਆਂ ਦੇ ਬਟਨ ਜਾਂ ਹੁੱਕ ਟੁੱਟੇ ਹੋਣ ਤਾਂ ਉਹਨਾਂ ਨੂੰ ਧੋਣ ਤੋਂ ਬਾਅਦ ਅਤੇ ਪ੍ਰੈਸ ਕਰਨ ਤੋਂ ਪਹਿਲਾਂ ਠੀਕ ਕਰ ਲੈਣਾ ਚਾਹੀਦਾ ਹੈ ।
 4. ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਜੇਬਾਂ ਦੀ ਤਲਾਸ਼ੀ ਲੈਣੀ ਚਾਹੀਦੀ ਹੈ । ਉਹਨਾਂ ਵਿਚ ਕੋਈ ਕਾਗਜ਼, ਪੈਸੇ ਜਾਂ ਹੋਰ ਚੀਜ਼ਾਂ ਹੋਣ ਤਾਂ ਉਹਨਾਂ ਨੂੰ ਕੱਢ ਲੈਣਾ ਚਾਹੀਦਾ ਹੈ !
 5. ਕੱਪੜਿਆਂ ਤੇ ਕੋਈ ਅਜਿਹੇ ਬਟਨ ਜਾਂ ਬੱਕਲ ਆਦਿ ਹੋਣ ਜਿਨ੍ਹਾਂ ਦਾ ਪਾਣੀ ਨਾਲ ਖ਼ਰਾਬ ਹੋਣ ਦਾ ਡਰ ਹੋਵੇ ਤਾਂ ਉਨ੍ਹਾਂ ਨੂੰ ਉਤਾਰ ਲੈਣਾ ਚਾਹੀਦਾ ਹੈ ।
 6. ਕੱਪੜਿਆਂ ਉੱਤੇ ਕੋਈ ਅਜਿਹੇ ਦਾਗ ਹੋਣ ਜੋ ਕਿ ਪਾਣੀ ਜਾਂ ਸਾਬਣ ਨਾਲ ਨਾ ਉਤਰ ਸਕਦੇ ਹੋਣ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਉਸ ਦੇ ਵਿਸ਼ੇਸ਼ ਪ੍ਰਤਿਕਾਰ ਨਾਲ ਸਾਫ਼ ਕਰ ਲੈਣਾ ਚਾਹੀਦਾ ਹੈ ।

ਪ੍ਰਸ਼ਨ 10.
ਚਿੱਟੇ ਕੱਪੜਿਆਂ ਨੂੰ ਨੀਲ ਮਾਇਆ ਕਿਵੇਂ ਲਗਾਉਗੇ ?
ਉੱਤਰ-
ਚਿੱਟੇ ਸੂਤੀ ਕੱਪੜਿਆਂ ਨੂੰ ਨੀਲ ਅਤੇ ਮਾਇਆ ਇਕੋ ਵਾਰੀ ਵਿਚ ਲਾਏ ਜਾਂਦੇ ਹਨ। ਮਾਇਆ ਦਾ ਘੋਲ ਬਣਾ ਕੇ ਉਸ ਵਿਚ ਹੀ ਨਾਲ ਵੀ ਚੰਗੀ ਤਰ੍ਹਾਂ ਮਿਲਾਉਣਾ ਚਾਹੀਦਾ ਹੈ। ਕੱਪੜਿਆਂ ਨੂੰ ਨਿਚੋੜਨ ਤੋਂ ਬਾਅਦ ਇਸ ਨੂੰ ਘੋਲ ਵਿਚ ਪਾਉਣਾ ਚਾਹੀਦਾ ਹੈ ਅਤੇ ਹੱਥਾਂ ਨਾਲ ਦਬਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਨਿਚੋੜ ਕੇ ਧੁੱਪ ਵਿਚ ਸੁਕਾ ਲੈਣਾ ਚਾਹੀਦਾ ਹੈ।
PSEB 6th Class Home Science Solutions Chapter 7 ਸੂਤੀ ਕੱਪੜਿਆਂ ਨੂੰ ਧੋਣਾ 1

ਪ੍ਰਸ਼ਨ 11.
ਪ੍ਰੈਸ ਕਰਨ ਦੇ ਕੀ ਨਿਯਮ ਹਨ ?
ਉੱਤਰ-
ਪੇਸ ਕਰਨ ਦੇ ਹੇਠ ਲਿਖੇ ਨਿਯਮ ਹਨ :
1. ਪ੍ਰੈਸ ਕਰਨ ਲਈ ਅਜਿਹੀ ਮੇਜ਼ ਲੈਣੀ ਚਾਹੀਦੀ ਹੈ ਜੋ ਨਾ ਬਹੁਤੀ ਉੱਚੀ, ਨਾ ਬਹੁਤੀ ਨੀਵੀਂ ਹੋਵੇ ਅਤੇ ਹਿਲਦੀ ਵੀ ਨਾ ਹੋਵੇ। ਉਸ ਉੱਤੇ ਕੋਈ ਪੁਰਾਣਾ ਕੰਬਲ ਜਾਂ ਖੇਸ ਵਿਛਾਉਣਾ ਚਾਹੀਦਾ ਹੈ ਅਤੇ ਉੱਪਰ ਸਾਫ਼ ਚਾਦਰ ਵਿਛਾਉਣੀ ਚਾਹੀਦੀ ਹੈ। ਚਾਦਰ ਨੂੰ ਮੇਜ਼ ਦੇ ਪਾਵਿਆਂ ਨਾਲ ਬੰਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਹਿੱਲੇ ਨਾ।
2. ਪਾਣੀ ਦਾ ਪਿਆਲਾ ਅਤੇ ਮਲਮਲ ਦਾ ਕੱਪੜਾ ਖੱਬੇ ਪਾਸੇ ਉੱਪਰ ਰੱਖਣਾ ਚਾਹੀਦਾ ਹੈ ਅਤੇ ਪੈਰ ਰੱਖਣ ਲਈ ਪੱਥਰ ਸੱਜੇ ਪਾਸੇ ਵੱਲ ਥੱਲੇ ਰੱਖਣਾ ਚਾਹੀਦਾ ਹੈ। ਪਾਣੀ ਦੇ ਛਿੱਟੇ ਮਾਰਨ ਲਈ ਛੇਕਾਂ ਵਾਲੇ ਢੱਕਣ ਵਾਲਾ ਡੱਬਾ ਜਾਂ ਬੋਤਲ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ।
3. ਕੱਪੜੇ ਠੀਕ ਤਰ੍ਹਾਂ ਨਮੀ ਵਾਲੇ ਹੋਣੇ ਚਾਹੀਦੇ ਹਨ। ਜੇ ਕੱਪੜੇ ਘੱਟ ਨਮੀ ਵਾਲੇ ਰਹਿ ਜਾਣਗੇ ਤਾਂ ਕੱਪੜਿਆਂ ਤੇ ਵੱਟ ਰਹਿ ਜਾਣਗੇ ਅਤੇ ਜੇਕਰ ਜ਼ਿਆਦਾ ਗਿੱਲੇ ਹੋ ਜਾਣ ਤਾਂ ਸਮੇਂ ਅਤੇ ਬਾਲਣ ਜ਼ਿਆਦਾ ਲੱਗੇਗਾ।
4. ਪ੍ਰੈਸ ਨੂੰ ਗਰਮ ਕਰ ਲੈਣਾ ਚਾਹੀਦਾ ਹੈ। ਪ੍ਰੈਸ ਸਫ਼ੈਦ ਕੱਪੜਿਆਂ ਲਈ ਜ਼ਿਆਦਾ ਗਰਮ ਅਤੇ ਰੰਗਦਾਰ ਕੱਪੜਿਆਂ ਲਈ ਘੱਟ ਗਰਮ ਹੋਣੀ ਚਾਹੀਦੀ ਹੈ ।
5. ਸਫ਼ੈਦ ਜਾਂ ਹਲਕੇ ਰੰਗ ਦੇ ਕੱਪੜਿਆਂ ਨੂੰ ਸਿੱਧੇ ਪਾਸੇ ਅਤੇ ਗੂੜ੍ਹੇ ਰੰਗ ਦੇ ਕੱਪੜਿਆਂ ਨੂੰ ਉਲਟੇ ਪਾਸੇ ਪ੍ਰੈਸ ਕਰਨਾ ਚਾਹੀਦਾ ਹੈ। ਸਿਊਣਾਂ ਨੂੰ ਪਹਿਲਾਂ ਉਲਟੇ ਪਾਸਿਉਂ ਪ੍ਰੈਸ ਕਰਨਾ ਚਾਹੀਦਾ ਹੈ।
PSEB 6th Class Home Science Solutions Chapter 7 ਸੂਤੀ ਕੱਪੜਿਆਂ ਨੂੰ ਧੋਣਾ 2
6. ਕੱਪੜੇ ਇਕਹਿਰੇ ਪ੍ਰੈਸ ਕਰਨੇ ਚਾਹੀਦੇ ਹਨ ਅਤੇ ਪ੍ਰੈਸ ਨੂੰ ਹਮੇਸ਼ਾਂ ਸਿੱਧੀ ਰੇਖਾ ਵਿਚ ਹੇਠਲੇ ਪਾਸਿਉਂ ਉੱਪਰ ਵੱਲ ਨੂੰ ਜਾਂ ਸੱਜੇ ਪਾਸੇ ਤੋਂ ਖੱਬੇ ਫੇਰਨਾ ਚਾਹੀਦਾ ਹੈ।
7. ਕਢਾਈ ਵਾਲੇ ਕੱਪੜੇ ਨੂੰ ਫਲਾਲੇਨ ਦੇ ਕੱਪੜੇ ‘ਤੇ ਉਲਟਾ ਰੱਖ ਕੇ ਪ੍ਰੈਸ ਕਰਨਾ ਚਾਹੀਦਾ ਹੈ।
8. ਕੱਪੜਿਆਂ ਨੂੰ ਪੇਸ਼ ਕਰਨ ਤੋਂ ਬਾਅਦ ਕੁਝ ਦੇਰ ਹਵਾ ਵਿਚ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਪੂਰੀ ਤਰ੍ਹਾਂ ਸੁੱਕ ਜਾਣ।
9. ਇਲਾਸਟਿਕ ਵਾਲੇ ਭਾਗਾਂ ਨੂੰ ਪੇਸ਼ ਨਹੀਂ ਕਰਨਾ ਚਾਹੀਦਾ।

PSEB 6th Class Home Science Solutions Chapter 7 ਸੂਤੀ ਕੱਪੜਿਆਂ ਨੂੰ ਧੋਣਾ

ਪ੍ਰਸ਼ਨ 12.
ਕੱਪੜਿਆਂ ਨੂੰ ਛਾਂਟਣ ਵੇਲੇ ਕਿਹਨਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
ਕੱਪੜਿਆਂ ਨੂੰ ਛਾਂਟਣਾ –

 1. ਸਭ ਤੋਂ ਪਹਿਲਾਂ ਰੰਗਦਾਰ ਅਤੇ ਸਫ਼ੈਦ ਕੱਪੜਿਆਂ ਨੂੰ ਵੱਖ-ਵੱਖ ਛਾਂਟਣਾ ਚਾਹੀਦਾ ਹੈ! ਇਸ ਵਿਚੋਂ ਜਿਨ੍ਹਾਂ ਕੱਪੜਿਆਂ ਦੇ ਰੰਗ ਕੱਚੇ ਹੋਣ, ਉਹਨਾਂ ਨੂੰ ਸਭ ਤੋਂ ਪਹਿਲਾਂ ਜਾਂ ਸਭ ਤੋਂ ਬਾਅਦ ਵਿਚ ਦੂਜੇ ਕੱਪੜਿਆਂ ਨਾਲੋਂ ਵੱਖ ਕਰਕੇ ਧੋਣਾ ਚਾਹੀਦਾ ਹੈ ਤਾਂ ਜੋ ਦੂਜੇ ਕੱਪੜਿਆਂ ਨੂੰ ਰੰਗ ਨਾ ਲੱਗੇ।
 2. ਮੁਲਾਇਮ ਕੱਪੜੇ ਜਿਵੇਂ-ਚੰਦੇਰੀ ਆਰਕੰਡੀ, ਰੁਬੀਆ, ਮਲਮਲ ਆਦਿ।
 3. ਬਾਹਰ ਪਹਿਣਨ ਵਾਲੇ ਕੱਪੜੇ- ਸਲਵਾਰ, ਕਮੀਜ਼, ਪੈਂਟ, ਫਰਾਕ ਆਦਿ।
 4. ਅੰਦਰ ਪਹਿਣਨ ਵਾਲੇ ਕੱਪੜੇ-ਕੱਛੇ, ਬੁਨੈਣਾਂ ਆਦਿ।
 5. ਬਿਸਤਰਿਆਂ ਦੇ ਅਤੇ ਹੋਰ ਘਰ ਦੇ ਕੱਪੜੇ-ਚਾਦਰ, ਸਰਾਣਿਆਂ ਦੇ ਗਿਲਾਫ, ਤੌਲੀਏ, ਮੇਜ਼ਪੋਸ਼, ਟੇਬਲ, ਮੈਟਸ, ਝਾੜਨ, ਨੈਪਕਿਨ ਆਦਿ।
 6. ਛੋਟੇ ਬੱਚਿਆਂ ਦੇ ਲੰਗੋਟ।
 7. ਰੁਮਾਲ-ਖ਼ਾਸ ਕਰਕੇ ਜ਼ੁਕਾਮ ਲਈ ਇਸਤੇਮਾਲ ਕੀਤੇ ਰੁਮਾਲਾਂ ਨੂੰ ਵੱਖਰਾ ਧੋਣਾ ਚਾਹੀਦਾ
 8. ਐਪਰਨ, ਰਸੋਈ ਦੇ ਅਤੇ ਹੋਰ ਝਾੜਨ ।

Home Science Guide for Class 6 PSEB 8 ਸੂਤੀ ਕੱਪੜਿਆਂ ਨੂੰ ਧੋਣਾ Important Questions and Answers

ਪ੍ਰਸ਼ਨ 1.
ਸਾਡੇ ਕੱਪੜੇ ਗੰਦੇ ਕਿਵੇਂ ਹੋ ਜਾਂਦੇ ਹਨ ?
ਉੱਤਰ-
ਧੂੜ ਅਤੇ ਹੋਰ ਬਾਹਰਲੀਆਂ ਅਸ਼ੁੱਧੀਆਂ ਜਾਂ ਪਸੀਨੇ ਨਾਲ।

ਪ੍ਰਸ਼ਨ 2.
ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਉਹਨਾਂ ਦੀ ਮੁਰੰਮਤ ਕਿਉਂ ਜ਼ਰੂਰੀ ਹੈ ?
ਉੱਤਰ-
ਪਾਟੇ ਹੋਏ, ਸਿਉਂਣ ਉਧੜੇ ਜਾਂ ਛੇਕ ਹੋਏ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਉਨ੍ਹਾਂ ਦੀ ਮੁਰੰਮਤ ਇਸ ਲਈ ਜ਼ਰੂਰੀ ਹੈ ਕਿ ਉਹ ਜ਼ਿਆਦਾ ਨਾ ਪਾਟ ਜਾਣ ਜਾਂ ਉਧੜਨ ਨਾ ਜਾਂ ਛੇਕ ਹੋਰ ਵੱਡਾ ਨਾ ਹੋਵੇ।

ਆ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪਬਲ

ਪ੍ਰਸ਼ਨ 1.
ਕੱਪੜਿਆਂ ਵਿਚ ਕਲਫ਼ ਲਾਉਣ ਨਾਲ ਕੀ ਲਾਭ ਹੁੰਦਾ ਹੈ ?
ਉੱਤਰ-
ਕੱਪੜਿਆਂ ਵਿਚ ਕਲਫ਼ ਲਾਉਣ ਨਾਲ ਹੇਠ ਲਿਖੇ ਲਾਭ ਹੁੰਦੇ ਹਨ –

 • ਕੱਪੜਿਆਂ ਵਿਚ ਕਲਫ਼ ਲਾਉਣ ਨਾਲ ਚਮਕ ਅਤੇ ਨਵੀਨਤਾ ਆ ਜਾਂਦੀ ਹੈ।
 • ਕੱਪੜੇ ਵਿਚ ਕਲਫ਼ ਰਹਿਣ ਨਾਲ ਕੱਪੜੇ ਵਿਚ ਸਖ਼ਤਾਈ ਆ ਜਾਂਦੀ ਹੈ।
 • ਮਾਇਆ ਲੱਗੇ ਕੱਪੜਿਆਂ ਉੱਤੇ ਧੂੜ ਨਹੀਂ ਜੰਮਦੀ ਹੈ ਕਿਉਂਕਿ ਇਹ ਧਾਗਿਆਂ ਦੇ ਵਿਚਕਾਰ ਖਾਲੀ ਥਾਵਾਂ ਦੀ ਪੂਰਤੀ ਕਰਦੀ ਹੈ।
 • ਕੱਪੜਿਆਂ ਉੱਤੇ ਸਿਲਵਟਾਂ ਨਹੀਂ ਪੈਂਦੀਆਂ, ਕੱਪੜਿਆਂ ਦਾ ਆਕਾਰ ਠੀਕ ਲਗਦਾ ਹੈ।
 • ਕਲਫ਼ ਲੱਗੇ ਕੱਪੜੇ ਪਹਿਣਨ ਨਾਲ ਵਿਅਕਤੀ ਚੁਸਤ ਲਗਦਾ ਹੈ। ਇਸ ਦੀ ਸ਼ਖ਼ਸੀਅਤ ਵਿਚ ਨਿਖਾਰ ਆ ਜਾਂਦਾ ਹੈ। ਕਲਫ਼ ਸੂਤੀ ਕੱਪੜੇ, ਲਿਨਨ ਦੇ ਕੱਪੜੇ ਅਤੇ ਰੇਸ਼ਮੀ ਕੱਪੜੇ ਤੇ ਕੀਤਾ ਜਾ ਸਕਦਾ ਹੈ।

ਪ੍ਰਸ਼ਨ 2.
ਸੁਤੀ ਕੱਪੜਿਆਂ ਦੀ ਧੁਆਈ ਅਸੀਂ ਕਿਵੇਂ ਕਰ ਸਕਦੇ ਹਾਂ ?
ਉੱਤਰ-
ਸੂਤੀ ਕੱਪੜਿਆਂ ਦੀ ਧੁਆਈ ਲਈ ਦੋ ਵਿਧੀਆਂ ਕੰਮ ਵਿਚ ਲਿਆਈਆਂ ਜਾਂਦੀਆਂ ਹਨ :
(ੳ) ਰਗੜ ਕੇ
(ਅ) ਹਲਕਾ ਦਬਾਓ ਰਗੜ ਕੇ ਕੱਪੜੇ ਧੋਣ ਦੀ ਵਿਧੀ ਵਿੱਚ ਸਾਬਣ, ਗਰਮ ਪਾਣੀ, ਰਗੜਨ ਵਾਲਾ ਤਖ਼ਤਾ ਅਤੇ ਬੁਰਸ਼ ਦੀ ਲੋੜ ਹੁੰਦੀ ਹੈ। ਇਸ ਵਿਧੀ ਨਾਲ ਉਹ ਕੱਪੜੇ ਧੋਤੇ ਜਾਂਦੇ ਹਨ ਜੋ ਮਜ਼ਬੂਤ ਅਤੇ ਟਿਕਾਊ ਧਾਗਿਆਂ ਦੇ ਬਣੇ ਹੁੰਦੇ ਹਨ।

ਪਾਣੀ ਵਿਚ ਭਿਉਂ ਕੇ, ਸਾਬਣ ਲਾ ਕੇ, ਰਗੜਨ ਵਾਲੇ ਤਖ਼ਤੇ ਉੱਤੇ ਬੁਰਸ਼ ਨਾਲ ਕੱਪੜੇ ਨੂੰ ਤਦ ਤਕ ਰਗੜਿਆ ਜਾਂਦਾ ਹੈ ਜਦ ਤਕ ਕਿ ਮੈਲ ਪੂਰੀ ਤਰ੍ਹਾਂ ਦੂਰ ਨਾ ਹੋ ਜਾਵੇ। ਰੰਗਦਾਰ ਅਤੇ ਮੁਲਾਇਮ ਕੱਪੜਿਆਂ ਨੂੰ ਹਲਕੇ ਦਬਾਅ ਦੀ ਵਿਧੀ ਨਾਲ ਧੋਤਾ ਜਾਂਦਾ ਹੈ। ਟੱਬ ਵਿਚ ਕੋਸਾ ਪਾਣੀ ਲੈ ਕੇ ਉਸ ਵਿਚ ਸਾਬਣ ਦਾ ਚੂਰਾ ਜਾਂ ਡਿਟਰਜੈਂਟ ਪਾਊਡਰ ਆਦਿ ਘੋਲ ਕੇ ਉਸ ਵਿਚ ਕੱਪੜੇ ਪਾ ਦਿੱਤੇ ਜਾਂਦੇ ਹਨ। ਬਾਅਦ ਵਿਚ ਹੱਥਾਂ ਦੁਆਰਾ ਹਲਕੇ ਦਬਾਅ ਨਾਲ ਮਲ ਕੇ ਕੱਪੜਿਆਂ ਨੂੰ ਸਾਫ਼ ਕੀਤਾ ਜਾਂਦਾ ਹੈ। ਸੂਤੀ ਕੱਪੜਿਆਂ ਨੂੰ ਧੋਣਾ ਕੱਪੜਿਆਂ ਦੀ ਧੁਆਈ ਵਿਚ ਵਧੀਆ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ। ਪੌਂਦੇ ਸਮੇਂ ਕੱਪੜਿਆਂ ਨੂੰ ਜ਼ਿਆਦਾ ਕੁੱਟਣ ਨਾਲ ਉਸ ਦੇ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ।

ਪ੍ਰਸ਼ਨ 3.
ਸੂਤੀ ਕੱਪੜਿਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ।
ਉੱਤਰ-

 1. ਇਹ ਜ਼ਿਆਦਾ ਸ਼ਕਤੀਸ਼ਾਲੀ ਅਤੇ ਮਜ਼ਬੂਤ ਹੁੰਦੇ ਹਨ।
 2. ਇਹਨਾਂ ਨੂੰ ਰਗੜਨ ਅਤੇ ਕੁੱਟਣ ਨਾਲ ਕੋਈ ਵੀ ਹਾਨੀਕਾਰਕ ਪ੍ਰਭਾਵ ਨਹੀਂ ਪੈਂਦਾ ਹੈ ।
 3. ਇਹ ਗਰਮ ਰੁੱਤ ਲਈ ਬਹੁਤ ਵਧੀਆ ਹੁੰਦੇ ਹਨ।
 4. ਇਹਨਾਂ ਵਿਚ ਵੱਟ ਛੇਤੀ ਪੈ ਜਾਂਦੇ ਹਨ।
 5. ਸੂਤੀ ਕੱਪੜੇ ਨਮੀ ਨੂੰ ਜਲਦੀ ਸੋਖ ਲੈਂਦੇ ਹਨ।
 6. ਇਹਨਾਂ ਨੂੰ ਧੋਣ ਵਿਚ ਕਿਸੇ ਪ੍ਰਕਾਰ ਦੀ ਵਿਸ਼ੇਸ਼ ਸਾਵਧਾਨੀ ਦੀ ਲੋੜ ਨਹੀਂ ਹੁੰਦੀ ਹੈ।
 7. ਇਹਨਾਂ ਵਿਚ ਤਾਪ ਸਹਿਣ ਦੀ ਖਮਤਾ ਸਭ ਨਾਲੋਂ ਜ਼ਿਆਦਾ ਹੁੰਦੀ ਹੈ।
 8. ਇਨ੍ਹਾਂ ਵਿਚ ਤੇਜ਼ਾਬ ਦਾ ਬੁਰਾ ਪ੍ਰਭਾਵ ਪੈਂਦਾ ਹੈ ਪਰ ਖਾਰ ਦਾ ਬੁਰਾ ਪ੍ਰਭਾਵ ਨਹੀਂ ਪੈਂਦਾ ।

ਪ੍ਰਸ਼ਨ 4.
ਸੂਤੀ ਕੱਪੜਿਆਂ ਤੇ ਪ੍ਰੈਸ ਕਰਨ ਦੇ ਕੀ ਲਾਭ ਹਨ ?
ਉੱਤਰ-
ਸੂਤੀ ਕੱਪੜਿਆਂ ਤੇ ਪ੍ਰੈਸ ਕਰਨ ਦੇ ਹੇਠ ਲਿਖੇ ਲਾਭ ਹਨ :

 • ਕੱਪੜਿਆਂ ਤੇ ਚਮਕ ਆ ਜਾਂਦੀ ਹੈ।
 • ਕੱਪੜਿਆਂ ਵਿਚ ਸੁੰਦਰਤਾ ਅਤੇ ਨਿਖਾਰ ਆ ਜਾਂਦਾ ਹੈ।
 • ਵੱਟ ਖ਼ਤਮ ਹੋ ਜਾਂਦੇ ਹਨ। ਦਾ

ਇੱਕ ਸ਼ਬਦ ਵਿੱਚ ਉੱਤਰ ਦਿਉ ਵਿੱਚ ਆ

ਪ੍ਰਸ਼ਨ 1.
ਭਾਰਤ ਵਿਚ ਸਭ ਤੋਂ ਵੱਧ ਕਿਹੜੇ ਕੱਪੜੇ ਦੀ ਵਰਤੋਂ ਹੁੰਦੀ ਹੈ ?
ਉੱਤਰ-
ਸੂਤੀ ਕੱਪੜੇ ਦੀ ।

ਪ੍ਰਸ਼ਨ 2.
ਰੰਗਦਾਰ ਕੱਪੜਿਆਂ ਨੂੰ ਕਿੱਥੇ ਸੁਕਾਉਣਾ ਚਾਹੀਦਾ ਹੈ ?
ਉੱਤਰ-ਛਾਂ ਵਿਚ ।

PSEB 6th Class Home Science Solutions Chapter 7 ਸੂਤੀ ਕੱਪੜਿਆਂ ਨੂੰ ਧੋਣਾ

ਪ੍ਰਸ਼ਨ 3.
ਕੱਪੜੇ ਦੇ ਕਿਹੜੇ ਪਾਸੇ ਪ੍ਰੈਸ ਨਹੀਂ ਕਰਨੀ ਚਾਹੀਦੀ ?
ਉੱਤਰ-
ਇਲਾਸਟਿਕ ਵਾਲੇ ਪਾਸੇ ।

ਪ੍ਰਸ਼ਨ 4.
ਕਢਾਈ ਵਾਲੇ ਕੱਪੜੇ ਨੂੰ …….. ਦੇ ਕੱਪੜੇ ਤੇ ਉਲਟਾ ਰੱਖ ਕੇ ਪ੍ਰੈਸ ਕਰੋ ।
ਉੱਤਰ-
ਫਲਾਲੇਨ ।

ਪ੍ਰਸ਼ਨ 5.
ਵੱਧ ਨਾਲ ਲੱਗਣ ਨਾਲ ਕੱਪੜੇ ਦਾ ਰੰਗ ਕਿਹੋ ਜਿਹਾ ਹੋ ਜਾਂਦਾ ਹੈ ?
ਉੱਤਰ-
ਸਲੇਟੀ ।

ਪ੍ਰਸ਼ਨ 6.
ਕਿਹੜੇ ਪਾਣੀ ਵਿਚ ਸਾਬਣ ਦੀ ਝੱਗ ਨਹੀਂ ਬਣਦੀ ?
ਉੱਤਰ-
ਭਾਰੇ ਪਾਣੀ ਵਿਚ ।

ਸੂਤੀ ਕੱਪੜਿਆਂ ਨੂੰ ਧੋਣਾ PSEB 6th Class Home Science Notes

 • ਸੂਤੀ ਕੱਪੜਿਆਂ ਨੂੰ ਧੋਣਾ
 • ਸੰਖੇਪ ਜਾਣਕਾਰੀ ਭਾਰਤ ਵਿਚ ਸਭ ਤੋਂ ਜ਼ਿਆਦਾ ਸੂਤੀ ਕੱਪੜਿਆਂ ਨੂੰ ਵਰਤੋਂ ਵਿਚ ਲਿਆਂਦਾ ਜਾਂਦਾ ਹੈ।
 • ਕਿਉਂਕਿ ਇਹ ਸਸਤੇ ਅਤੇ ਹੰਢਣਸਾਰ ਹੁੰਦੇ ਹਨ।

ਸੂਤੀ ਕੱਪੜੇ ਧੋਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :

 • ਕੱਪੜੇ ਦੀ ਬਣਤਰ
 • ਕੱਪੜੇ ਦਾ ਰੰਗ (ਕੱਚਾ ਜਾਂ ਪੱਕਾ)
 • ਕੱਪੜੇ ਦੀ ਪਰਿਸੱਜਾ (ਫਿਨਿਸ਼) ॥

ਕੱਪੜਿਆਂ ਨੂੰ ਛਾਂਟਦੇ ਸਮੇਂ ਸਭ ਤੋਂ ਪਹਿਲਾਂ ਰੰਗਦਾਰ ਕੱਪੜੇ ਅਤੇ ਸਫ਼ੈਦ ਕੱਪੜਿਆਂ |
ਵੱਖ-ਵੱਖ ਕਰ ਲੈਣਾ ਚਾਹੀਦਾ ਹੈ।

 • ਸਫ਼ੈਦ ਸੂਤੀ ਕੱਪੜਿਆਂ ਨੂੰ ਜੇਕਰ ਸਾਰੀ ਰਾਤ ਭਿਉਂ ਕੇ ਰੱਖ ਦਿੱਤਾ ਜਾਵੇ ਤਾਂ ਮਿਹਨਤ, ਸਮਾਂ ਅਤੇ ਸਾਬਣ ਦੀ ਬੱਚਤ ਹੁੰਦੀ ਹੈ।
 • ਰਸੋਈ ਦੇ ਝਾੜਨ ਅਤੇ ਮੋਟਰ ਗਰੀਸ ਵਾਲੇ ਐਪਰਿਨਾਂ ਨੂੰ ਪਾਣੀ ਵਿਚ ਸੋਡਾ ਪਾ ਕੇ । ਭਿਉਂਣਾ ਚਾਹੀਦਾ ਹੈ। |
 • 0 ਬਿਸਤਰਿਆਂ ਅਤੇ ਪਹਿਣਨ ਵਾਲੇ ਕੱਪੜਿਆਂ ਨੂੰ ਵੀ ਵੱਖ-ਵੱਖ ਭਿਉਂਣਾ ਚਾਹੀਦਾ  ਹੈ |
 • ਕੱਪੜਿਆਂ ਨੂੰ 24 ਘੰਟੇ ਤੋਂ ਵੱਧ ਸਮੇਂ ਤਕ ਇਕ ਹੀ ਪਾਣੀ ਵਿਚ ਨਹੀਂ ਭਿਉਂਣਾ |
 • ਚਾਹੀਦਾ ਹੈ ਕਿਉਂਕਿ ਕੱਪੜਿਆਂ ਵਿਚ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜੋ ਕੱਪੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
 • ਸਾਰੇ ਸਫ਼ੈਦ ਕੱਪੜਿਆਂ ਨੂੰ ਧੋਣ ਤੋਂ ਬਾਅਦ ਉਬਾਲਣਾ ਚਾਹੀਦਾ ਹੈ।
 • 0 ਸਫ਼ੈਦ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣਾ ਚਾਹੀਦਾ ਹੈ। ਇਸ ਨਾਲ ਕੱਪੜਿਆਂ ਵਿਚ ।
 • ਸਫ਼ੈਦੀ ਅਤੇ ਤਾਜ਼ਗੀ ਆਉਂਦੀ ਹੈ।
 • ਰੰਗਦਾਰ ਕੱਪੜਿਆਂ ਨੂੰ ਛਾਂ ਵਿਚ ਸੁਕਾਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਰੰਗ  ਖ਼ਰਾਬ ਨਾ ਹੋਵੇ।
 • ਸਫ਼ੈਦ ਜਾਂ ਹਲਕੇ ਰੰਗ ਦੇ ਕੱਪੜਿਆਂ ਨੂੰ ਸਿੱਧੇ ਅਤੇ ਗਾੜ੍ਹੇ ਰੰਗ ਦੇ ਕੱਪੜਿਆਂ ਨੂੰ ,
 • ਉਲਟੇ ਪਾਸੇ ਪੇਸ਼ ਕਰਨਾ ਚਾਹੀਦਾ ਹੈ।
 • ਕੱਪੜਿਆਂ ਨੂੰ ਪ੍ਰੈਸ ਕਰਨ ਤੋਂ ਬਾਅਦ ਕੁਝ ਦੇਰ ਹਵਾ ਵਿਚ ਰੱਖਣਾ ਚਾਹੀਦਾ ਹੈ ਤਾਂ ।
 • ਜੋ ਉਹ ਪੂਰੀ ਤਰ੍ਹਾਂ ਸੁੱਕ ਜਾਣ।

Leave a Comment