PSEB 6th Class Home Science Solutions Chapter 6 ਪਹਿਨਣ ਵਾਲੇ ਕੱਪੜਿਆਂ ਦੀ ਚੋਣ

Punjab State Board PSEB 6th Class Home Science Book Solutions Chapter 6 ਪਹਿਨਣ ਵਾਲੇ ਕੱਪੜਿਆਂ ਦੀ ਚੋਣ Textbook Exercise Questions and Answers.

PSEB Solutions for Class 6 Home Science Chapter 6 ਪਹਿਨਣ ਵਾਲੇ ਕੱਪੜਿਆਂ ਦੀ ਚੋਣ

Home Science Guide for Class 6 PSEB ਪਹਿਨਣ ਵਾਲੇ ਕੱਪੜਿਆਂ ਦੀ ਚੋਣ Textbook Questions and Answers

ਅਭਿਆਸ ਦੇ ਪ੍ਰਸ਼ਨ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਰੰਗ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਰੰਗ ਦੋ ਪ੍ਰਕਾਰ ਦੇ ਹੁੰਦੇ ਹਨ ।

ਪ੍ਰਸ਼ਨ 2.
ਨੀਲਾ ਅਤੇ ਜਾਮਨੀ ਕਿਸ ਸ਼੍ਰੇਣੀ ਦੇ ਰੰਗ ਹਨ ?
ਉੱਤਰ-
ਠੰਢੇ ਰੰਗ ॥

ਪ੍ਰਸ਼ਨ 3.
ਗਰਮੀਆਂ ਲਈ ਕਿਹੋ ਜਿਹੇ ਕੱਪੜਿਆਂ ਦੀ ਚੋਣ ਕਰਨੀ ਚਾਹੀਦੀ ਹੈ ?
ਉੱਤਰ-
ਠੰਢੇ ਰੰਗਾਂ ਦੀ ਜਿਵੇਂ ਸਫ਼ੈਦ, ਬਦਾਮੀ ਰੰਗ ।

ਪ੍ਰਸ਼ਨ 4.
ਸਰਦੀਆਂ ਲਈ ਕਿਹੋ ਜਿਹੇ ਕੱਪੜੇ ਖ਼ਰੀਦਣੇ ਚਾਹੀਦੇ ਹਨ ?
ਉੱਤਰ-
ਸਰਦੀਆਂ ਲਈ ਊਨੀ, ਸਿਲਕੀ ਜਾਂ ਨਾਈਲਨ ਆਦਿ ਦੇ ਕੱਪੜੇ ਖ਼ਰੀਦਣੇ ਚਾਹੀਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਵੱਖ-ਵੱਖ ਪ੍ਰਕਾਰ ਦੀਆਂ ਰੇਖਾਵਾਂ ਦਾ ਪੋਸ਼ਾਕ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਵੱਖ-ਵੱਖ ਪ੍ਰਕਾਰ ਦੀਆਂ ਰੇਖਾਵਾਂ ਦਾ ਪੋਸ਼ਾਕ ‘ਤੇ ਹੇਠ ਲਿਖਿਆ ਪ੍ਰਭਾਵ ਪੈਂਦਾ ਹੈ
(ਉ) ਸਿੱਧੀਆਂ ਰੇਖਾਵਾਂ-ਇਸ਼ ਨਾਲ ਪਹਿਣਨ ਵਾਲੇ ਦਾ ਅਕਾਰ ਲੰਮਾ ਅਤੇ ਪਤਲਾ ਲੱਗਦਾ ਹੈ ।
(ਅ) ਸੱਜੇ-ਖੱਬੇ ਲੇਟਵੀਆਂ ਰੇਖਾਵਾਂ-ਇਸ ਨਾਲ ਆਦਮੀ ਮੋਟਾ ਲੱਗਦਾ ਹੈ ।
(ੲ) ਟੇਢੀਆਂ ਰੇਖਾਵਾਂ-ਜੇਕਰ ਇਹ ਜ਼ਿਆਦਾ ਲੰਬਾਈ ਵਲ ਹੋਣ ਤਾਂ ਆਦਮੀ ਲੰਮਾ ਅਤੇ ਜੇਕਰ ਚੌੜਾਈ ਵੱਲ ਹੋਣ ਤਾਂ ਆਦਮੀ ਛੋਟਾ ਅਤੇ ਮੋਟਾ ਲੱਗਦਾ ਹੈ ।
(ਸ) ਗੋਲਾਈ ਦੀਆਂ ਰੇਖਾਵਾਂ-ਇਸ ਨਾਲ ਮੋਢੇ ਚੌੜੇ ਲੱਗਦੇ ਹਨ ।
(ਹ) ਟੁੱਟੀਆਂ ਹੋਈਆਂ ਰੇਖਾਵਾਂ-ਇਹ ਲੰਬਾਈ ਨੂੰ ਛੋਟਾ ਵਿਖਾਉਂਦੀਆਂ ਹਨ ।
(ਕ) ‘ਵੀਂ ਸ਼ਕਲ ਦੀਆਂ ਰੇਖਾਵਾਂ-ਇਸ ਤਰ੍ਹਾਂ ਦੀਆਂ ਰੇਖਾਵਾਂ ਸਰੀਰ ਨੂੰ ਚੌੜਾ ਜਾਂ ਲੰਮਾ ਵਿਖਾ ਸਕਦੀਆਂ ਹਨ । ਇਹ ਜਿੰਨੀਆਂ ਗਹਿਰੀਆਂ ਹੋਣਗੀਆਂ ਉੱਨਾ ਹੀ ਆਦਮੀ ਪਤਲਾ ਲੱਗੇਗਾ ।

ਪ੍ਰਸ਼ਨ 6.
ਮੋਟੇ ਤੇ ਛੋਟੇ ਵਿਅਕਤੀ ਨੂੰ ਕਿਹੋ-ਜਿਹੀਆਂ ਲਾਈਨਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ?
ਉੱਤਰ-
ਮੋਟੇ ਅਤੇ ਛੋਟੇ ਵਿਅਕਤੀ ਨੂੰ ਟੇਢੀਆਂ ਲਾਈਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਗਰਮ ਅਤੇ ਠੰਢੇ ਰੰਗ ਕਿਹੜੇ-ਕਿਹੜੇ ਹਨ ?
ਉੱਤਰ-
ਗਰਮ ਰੰਗ-ਲਾਲ, ਸੰਤਰੀ ਅਤੇ ਪੀਲਾ ।
ਠੰਢੇ ਰੰਗ-ਹਰਾ, ਨੀਲਾ ਅਤੇ ਜਾਮਨੀ । ਲੜਕਾ ਆ ਨਿਬੰਧਾਤਮਕ ਪ੍ਰਸ਼ਨ ਦਾ|

PSEB 6th Class Home Science Solutions Chapter 6 ਪਹਿਨਣ ਵਾਲੇ ਕੱਪੜਿਆਂ ਦੀ ਚੋਣ

ਪ੍ਰਸ਼ਨ 8.
ਕੱਪੜੇ ਚੁਣਨ ਸਮੇਂ ਰੇਖਾਵਾਂ ਅਤੇ ਰੰਗਾਂ ਦਾ ਕੀ ਮਹੱਤਵ ਹੈ ?
ਉੱਤਰ-
ਕੱਪੜੇ ਚੁਣਨ ਸਮੇਂ ਰੇਖਾਵਾਂ ਦਾ ਹੇਠ ਲਿਖਿਆ ਮਹੱਤਵ ਹੈ :
(ੳ) ਸਿੱਧੀਆਂ ਰੇਖਾਵਾਂ-ਇਹਨਾਂ ਨੂੰ ਵੇਖਣ ਲਈ ਅੱਖਾਂ ਨੂੰ ਉੱਪਰੋਂ ਥੱਲੇ ਵੱਲ ਵੇਖਣਾ ਪੈਂਦਾ ਹੈ । ਇਸ ਨੂੰ ਪਹਿਣਨ ਵਾਲੇ ਦਾ ਆਕਾਰ ਲੰਮਾ ਅਤੇ ਪਤਲਾ ਲੱਗਦਾ ਹੈ ।
(ਅ) ਸੱਜੇ-ਖੱਬੇ ਲੇਟਵੀਆਂ ਰੇਖਾਵਾਂ-ਇਨ੍ਹਾਂ ਰੇਖਾਵਾਂ ਨੂੰ ਵੇਖਣ ਲਈ ਇਕ ਸਿਰੇ ਤੋਂ ਦੂਸਰੇ ਸਿਰੇ ਤਕ ਵੇਖਣਾ ਪੈਂਦਾ ਹੈ । ਇਸ ਲਈ ਇਹ ਪਹਿਣਨ ਵਾਲਿਆਂ ਨੂੰ ਚੌੜਾ ਅਤੇ ਛੋਟਾ ਵਿਖਾਉਂਦੀਆਂ ਹਨ । ਇਸ ਨਾਲ ਆਦਮੀ ਮੋਟਾ ਲੱਗਦਾ ਹੈ ।
(ਇ) ਟੇਢੀਆਂ ਰੇਖਾਵਾਂ-ਇਹ ਜ਼ਿਆਦਾ ਲੰਬਾਈ ਵੱਲ ਹੋਣ ਤਾਂ ਆਦਮੀ ਲੰਬਾ ਅਤੇ ਜੇ ਚੌੜਾਈ ਵੱਲ ਹੋਣ ਤਾਂ ਆਦਮੀ ਛੋਟਾ ਅਤੇ ਮੋਟਾ ਲੱਗਦਾ ਹੈ ।
(ਸ ਗੋਲਾਈ ਦੀਆਂ ਰੇਖਾਵਾਂ-ਇਸ ਤਰ੍ਹਾਂ ਦੀਆਂ ਰੇਖਾਵਾਂ ਫ਼ਰਾਕ ਦੀ ਚੋਲੀ, ਕਾਲਰ ਅਤੇ ਗਲੇ ਤੇ ਬਣਾਈਆਂ ਜਾਂਦੀਆਂ ਹਨ । ਇਸ ਨਾਲ ਮੋਢੇ ਚੌੜੇ ਲੱਗਦੇ ਹਨ।
(ਹ) ਟੁੱਟੀਆਂ ਹੋਈਆਂ ਰੇਖਾਵਾਂ-ਇਹ ਲੰਬਾਈ ਨੂੰ ਛੋਟਾ ਵਿਖਾਉਂਦੀਆਂ ਹਨ ।
(ਕ) “ਵੀਂ ਸ਼ਕਲ ਦੀਆਂ ਰੇਖਾਵਾਂ-ਇਸ ਤਰ੍ਹਾਂ ਦੀਆਂ ਰੇਖਾਵਾਂ ਸਰੀਰ ਨੂੰ ਚੌੜਾ ਜਾਂ ਲੰਮਾ ਵਿਖਾ ਸਕਦੀਆਂ ਹਨ । ਜਿੰਨੀ ਡੂੰਘੀ ‘ਵੀਂ ਹੋਵੇਗੀ ਉੱਨਾ ਆਦਮੀ ਪਤਲਾ ਲੱਗੇਗਾ ।
PSEB 6th Class Home Science Solutions Chapter 6 ਪਹਿਨਣ ਵਾਲੇ ਕੱਪੜਿਆਂ ਦੀ ਚੋਣ 1
ਕੱਪੜਿਆਂ ਦੀ ਚੋਣ ਕਰਦੇ ਸਮੇਂ ਰੰਗਾਂ ਦੀ ਮਹੱਤਤਾ-ਲਾਲ, ਸੰਤਰੀ ਅਤੇ ਪੀਲਾ ਗਰਮ ਰੰਗ ਮੰਨੇ ਗਏ ਹਨ । ਇਹਨਾਂ ਨੂੰ ਪਹਿਣਨ ਨਾਲ ਗਰਮੀ ਮਹਿਸੂਸ ਹੁੰਦੀ ਹੈ । ਪਰੰਤੂ ਭੜਕੀਲੇ ਹੋਣ ਕਰਕੇ ਇਹਨਾਂ ਰੰਗਾਂ ਦਾ ਜ਼ਿਆਦਾ ਪ੍ਰਯੋਗ ਜ਼ਿਆਦਾ ਸਮੇਂ ਤਕ ਨਹੀਂ ਕੀਤਾ ਜਾ ਸਕਦਾ । ਹਰਾ, ਨੀਲਾ ਅਤੇ ਜਾਮਨੀ ਰੰਗਾਂ ਨੂੰ ਠੰਡੇ ਰੰਗ ਕਿਹਾ ਜਾਂਦਾ ਹੈ । ਇਹ ਕਾਫ਼ੀ ਸੁਖਦਾਇਕ ਹੁੰਦੇ ਹਨ । ਪਰ ਇਹਨਾਂ ਨੂੰ ਜ਼ਿਆਦਾ ਇਸਤੇਮਾਲ ਕਰਨ ਨਾਲ ਵਿਅਕਤੀ ਉਦਾਸ ਲੱਗਦਾ ਹੈ । ਰੰਗਾਂ ਦੀ ਚੋਣ ਕਰਦੇ ਸਮੇਂ ਪਹਿਣਨ ਵਾਲੇ ਦਾ ਰੂਪ, ਆਕਾਰ, ਮੌਸਮ, ਦਿਨ-ਰਾਤ ਅਤੇ ਮੌਕਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ ।

ਪੱਕੇ ਰੰਗ ਵਾਲੀਆਂ ਇਸਤਰੀਆਂ ਨੂੰ ਜ਼ਿਆਦਾ ਗੂੜ੍ਹੇ ਅਤੇ ਗਰਮ ਰੰਗ ਨਹੀਂ ਪਹਿਨਣੇ ਚਾਹੀਦੇ । ਇਕ ਲੰਮੀ ਇਸਤਰੀ ਨੂੰ ਹਲਕੇ ਰੰਗ ਅਤੇ ਛੋਟੇ ਛਾਪੇ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ । ਇਕ ਮੱਧਮ ਸਰੀਰ ਵਾਲੀ ਇਸਤਰੀ ਜੋ ਨਾ ਜ਼ਿਆਦਾ ਲੰਮੀ ਅਤੇ ਨਾ ਬਹੁਤੀ ਛੋਟੀ ਹੋਵੇ, ਕਿਸੇ ਵੀ ਰੰਗ ਜਾਂ ਡਿਜ਼ਾਇਨ ਦਾ ਕੱਪੜਾ ਪਹਿਨ ਸਕਦੀ ਹੈ ।

ਪ੍ਰਸ਼ਨ 9.
ਆਪਣੇ ਲਈ ਕੱਪੜੇ ਖ਼ਰੀਦਣ ਵੇਲੇ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖੋਗੇ ?
ਉੱਤਰ-
ਕੱਪੜਾ ਖ਼ਰੀਦਣ ਵੇਲੇ ਧਿਆਨ ਰੱਖਣ ਵਾਲੀਆਂ ਗੱਲਾਂ :

  1. ਰੇਖਾਵਾਂ ਦੇ ਪ੍ਰਯੋਗ
    (ੳ) ਸਿੱਧੀਆਂ ਰੇਖਾਵਾਂ
    (ਅ) ਸੱਜੇ-ਖੱਬੇ ਲੇਟੀਆਂ ਰੇਖਾਵਾਂ
    (ੲ) ਟੇਢੀਆਂ ਰੇਖਾਵਾਂ
    (ਸ) ਗੋਲਾਈ ਦੀਆਂ ਰੇਖਾਵਾਂ
    (ਹ) ‘ਵੀ ਸ਼ਕਲ ਦੀਆਂ ਰੇਖਾਵਾਂ !
  2. ਗਲੇ ਦੀ ਰੇਖਾ ਦਾ ਆਕਾਰ
  3. ਲੇਸ, ਝਾਲਰ ਜਾਂ ਬਟਨ ਲਾਉਣਾ
  4. ਪੋਸ਼ਾਕ ਦੀ ਲੰਬਾਈ ਅਤੇ ਚੌੜਾਈ
  5. ਕੱਪੜੇ ਦੀ ਚੋਣ ਸਮੇਂ ਰੰਗਾਂ ਦੀ ਚੋਣ
  6. ਮੌਕੇ ਦੇ ਅਨੁਸਾਰ ਕੱਪੜਿਆਂ ਦੀ ਚੋਣ
  7. ਰੁੱਤ ਦੇ ਅਨੁਸਾਰ ਕੱਪੜਿਆਂ ਦੀ ਚੋਣ ।

ਪ੍ਰਸ਼ਨ 10.
ਅਵਸਰ ਤੇ ਮੌਸਮ ਦੇ ਅਨੁਸਾਰ ਤੁਸੀਂ ਕੱਪੜਿਆਂ ਦੀ ਚੋਣ ਕਿਵੇਂ ਕਰੋਗੇ ?
ਉੱਤਰ-
ਅਵਸਰ ਦੇ ਅਨੁਸਾਰ ਕੱਪੜਿਆਂ ਦੀ ਚੋਣ-ਰੋਜ਼ ਘਰ ਵਿਚ ਪਹਿਣਨ ਵਾਲੇ ਕੱਪੜੇ ਜ਼ਿਆਦਾ ਸਮੇਂ ਤਕ ਚੱਲਣ ਵਾਲੇ, ਸੌਖ ਨਾਲ ਧੋਏ ਜਾ ਸਕਣ ਵਾਲੇ ਅਤੇ ਜ਼ਿਆਦਾ ਮਹਿੰਗੇ ਨਹੀਂ ਹੋਣੇ ਚਾਹੀਦੇ | ਸਕੂਲਾਂ ਦੇ ਬੱਚਿਆਂ ਦੀ ਇਕੋ ਜਿਹੀ ਵਰਦੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਨੂੰ ਅਮੀਰ ਜਾਂ ਗ਼ਰੀਬ ਹੋਣ ਦਾ ਅਹਿਸਾਸ ਨਾ ਹੋਵੇ | ਬੱਚਿਆਂ ਦੇ ਰੋਜ਼ ਪਹਿਣਨ ਵਾਲੇ ਕੱਪੜੇ ਅਜਿਹੇ ਹੋਣੇ ਚਾਹੀਦੇ ਹਨ ਜੋ ਜਲਦੀ ਗੰਦੇ ਨਾ ਹੋਣ | ਘਰ ਤੋਂ ਬਾਹਰ ਕੰਮ ਕਰਨ ਵਾਲੀਆਂ ਇਸਤਰੀਆਂ ਦੇ ਕੱਪੜੇ ਜ਼ਿਆਦਾ ਕੀਮਤੀ ਜਾਂ ਭੜਕੀਲੇ ਨਹੀਂ ਹੋਣੇ ਚਾਹੀਦੇ । ਕਦੀਕਦੀ ਵਿਆਹ-ਸ਼ਾਦੀ ਜਾਂ ਕਿਸੇ ਹੋਰ ਅਵਸਰ ਦੇ ਲਈ ਸਿਲਕ ਜਾਂ ਹੋਰ ਕੀਮਤੀ ਕੱਪੜੇ, ਜਿਨ੍ਹਾਂ ਦੇ ਰੰਗ ਭੜਕੀਲੇ ਜਾਂ ਗਾੜੇ ਵੀ ਹੋ ਸਕਦੇ ਹਨ, ਖ਼ਰੀਦੇ ਜਾ ਸਕਦੇ ਹਨ।

ਮੌਸਮ ਅਨੁਸਾਰ ਕੱਪੜਿਆਂ ਦੀ ਚੋਣ-ਅਸੀਂ ਮੌਸਮ ਦੇ ਅਨੁਸਾਰ ਕੱਪੜੇ ਖ਼ਰੀਦਦੇ ਹਾਂ । ਸਰਦੀਆਂ ਦੇ ਲਈ ਗੜੇ ਰੰਗ ਦੇ ਅਤੇ ਗਰਮ ਰੰਗਾਂ ਦੇ ਕੱਪੜੇ ਤੇ ਗਰਮੀਆਂ ਦੇ ਲਈ ਹਲਕੇ ਅਤੇ ਠੰਢੇ ਰੰਗਾਂ ਦੇ ਕੱਪੜੇ ਖ਼ਰੀਦਣੇ ਚਾਹੀਦੇ ਹਨ । ਬਰਾਉਨ ਅਤੇ ਕਾਲਾ ਰੰਗ ਸਰਦੀਆਂ ਵਿਚ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਸਫ਼ੈਦ ਜਾਂ ਬਦਾਮੀ ਰੰਗ ਗਰਮੀਆਂ ਵਿਚ ਪ੍ਰਯੋਗ ਕਰਨਾ ਚਾਹੀਦਾ ਹੈ । ਸਰਦੀਆਂ ਲਈ ਊਨੀ, ਸਿਲਕੀ ਜਾਂ ਨਾਈਲਨ ਆਦਿ ਦੇ ਕੱਪੜੇ ਖ਼ਰੀਦਣੇ ਚਾਹੀਦੇ ਹਨ । ਗਰਮੀਆਂ ਦੇ ਲਈ ਸੂਤੀ ਕੱਪੜਿਆਂ ਜਾਂ ਟੈਰੀਕਾਟ ਦੀ ਵਰਤੋਂ ਕਰਨੀ ਚਾਹੀਦੀ ਹੈ ।

PSEB 6th Class Home Science Solutions Chapter 6 ਪਹਿਨਣ ਵਾਲੇ ਕੱਪੜਿਆਂ ਦੀ ਚੋਣ

ਪ੍ਰਸ਼ਨ 11.
ਤੁਸੀਂ ਆਪਣੇ ਕੱਪੜਿਆਂ ਦੀ ਦੇਖ-ਭਾਲ ਕਿਵੇਂ ਕਰੋਗੇ ?
ਉੱਤਰ-
ਕੱਪੜਿਆਂ ਦੀ ਦੇਖ-ਭਾਲ :

  • ਕੱਪੜਿਆਂ ਨੂੰ ਹਮੇਸ਼ਾਂ ਸਾਫ਼-ਸੁਥਰਾ ਅਤੇ ਚੰਗੀ ਹਾਲਤ ਵਿਚ ਰੱਖਣਾ ਚਾਹੀਦਾ ਹੈ ।
  • ਕਾਲਰ ਜਾਂ ਕਫ਼ ਤੋਂ ਕਮੀਜ਼ ਫਟ ਜਾਵੇ ਤਾਂ ਛੇਤੀ ਠੀਕ ਕਰਵਾ ਲੈਣੀ ਚਾਹੀਦੀ ਹੈ ।
  • ਕੱਪੜਾ ਕਿਤੋਂ ਫਟ ਜਾਵੇ ਜਾਂ ਛੇਕ ਹੋ ਜਾਵੇ ਤਾਂ ਉਸ ਨੂੰ ਰਫੂ ਜਾਂ ਪੈਬੰਦ ਲਾ ਕੇ ਠੀਕ ਕਰ ਲੈਣਾ ਚਾਹੀਦਾ ਹੈ ।
  • ਬਟਨ ਤੇ ਹੁਕ ਆਦਿ ਟੁੱਟ ਜਾਵੇ ਤਾਂ ਛੇਤੀ ਹੀ ਉਸ ਨੂੰ ਬਦਲ ਦੇਣਾ ਚਾਹੀਦਾ ਹੈ ।
  • ਕੱਪੜਿਆਂ ਨੂੰ ਕਦੀ ਵੀ ਕਿਸੇ ਕਿੱਲ ਵਿਚ ਨਹੀਂ ਟੰਗਣਾ ਚਾਹੀਦਾ ।
  • ਕੱਪੜਿਆਂ ਨੂੰ ਚੰਗੀ ਤਰ੍ਹਾਂ ਤਹਿ ਕਰਕੇ ਅਲਮਾਰੀ ਵਿਚ ਰੱਖ ਕੇ ਹੈਂਗਰ ਵਿਚ ਲਟਕਾਉਣਾ ਚਾਹੀਦਾ ਹੈ ।

Home Science Guide for Class 6 PSEB ਪਹਿਨਣ ਵਾਲੇ ਕੱਪੜਿਆਂ ਦੀ ਚੋਣ Important Questions and Answers

ਪ੍ਰਸ਼ਨ 1.
ਗਰਮ ਰੰਗ ਕਿਹੜੇ ਮੰਨੇ ਗਏ ਹਨ ?
ਉੱਤਰ-
ਲਾਲ, ਸੰਤਰੀ ਅਤੇ ਪੀਲਾ ਰੰਗ ਗਰਮ ਰੰਗ ਮੰਨੇ ਗਏ ਹਨ ।

ਪ੍ਰਸ਼ਨ 2.
ਠੰਢੇ ਰੰਗ ਕਿਹੜੇ ਮੰਨੇ ਗਏ ਹਨ ?
ਉੱਤਰ-
ਹਰਾ, ਨੀਲਾ ਅਤੇ ਜਾਮਨੀ ਰੰਗ ਠੰਢੇ ਰੰਗ ਮੰਨੇ ਗਏ ਹਨ ।

ਪ੍ਰਸ਼ਨ 3.
ਸਕੂਲ ਦੇ ਬੱਚਿਆਂ ਦੀ ਯੂਨੀਫਾਰਮ ਕਿਹੋ ਜਿਹੀ ਹੋਣੀ ਚਾਹੀਦੀ ਹੈ ?
ਉੱਤਰ-
ਸਕੂਲ ਦੇ ਬੱਚਿਆਂ ਦੀ ਯੂਨੀਫਾਰਮ ਇੱਕੋ ਜਿਹੀ ਹੋਣੀ ਚਾਹੀਦੀ ਹੈ |

ਪ੍ਰਸ਼ਨ 4.
ਗਰਮੀਆਂ ਵਿਚ ਕਿਹੋ ਜਿਹੇ ਕੱਪੜਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ-
ਗਰਮੀਆਂ ਵਿਚ ਸੁਤੀ ਜਾਂ ਟੈਰੀਕਾਟ ਦੇ ਕੱਪੜਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ।

PSEB 6th Class Home Science Solutions Chapter 6 ਪਹਿਨਣ ਵਾਲੇ ਕੱਪੜਿਆਂ ਦੀ ਚੋਣ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੱਪੜਿਆਂ ਦੀ ਚੋਣ ਕਰਦੇ ਸਮੇਂ ਗਲੇ ਦੀਆਂ ਰੇਖਾਵਾਂ ਦਾ ਕੀ ਮਹੱਤਵ ਹੈ ?
ਉੱਤਰ-
ਕੱਪੜਿਆਂ ਦੀ ਚੋਣ ਕਰਦੇ ਸਮੇਂ ਗਲੇ ਦੀਆਂ ਰੇਖਾਵਾਂ ਮੋਢੇ ਨੂੰ ਚੌੜਾ ਜਾਂ ਲੰਮਾ ਜਾਂ ਛੋਟਾ ਵਿਖਾ ਸਕਦੀਆਂ ਹਨ, ਜਿਵੇਂ ਕਿ ‘ਵੀ ਜਾਂ ‘ਯੂ ਆਕਾਰ ਦੇ ਗਲੇ ਨਾਲ ਗਰਦਨ ਅਤੇ ਚੇਹਰੇ ਦਾ ਆਕਾਰ ਲੰਮਾ ਅਤੇ ਗੋਲ ਤੇ ਚੌਰਸ ਗਲੇ ਨਾਲ ਚੇਹਰਾ ਅਤੇ ਮੋਢੇ ਚੌੜੇ ਤੇ ਗਰਦਨ ਛੋਟੀ ਲੱਗਦੀ ਹੈ । ਲੰਮੀ ਗਰਦਨ ਵਾਲੇ ਨੂੰ ਦੋਹਰੀ ਪੱਟੀ ਵਾਲੀ ਜਾਂ ਕਾਲਰ ਵਾਲੀ ਕਮੀਜ਼ ਪਾਉਣੀ ਚਾਹੀਦੀ ਹੈ ।
PSEB 6th Class Home Science Solutions Chapter 6 ਪਹਿਨਣ ਵਾਲੇ ਕੱਪੜਿਆਂ ਦੀ ਚੋਣ 2

ਪ੍ਰਸ਼ਨ 2.
ਮੌਸਮ ਅਨੁਸਾਰ ਕੱਪੜਿਆਂ ਦੀ ਚੋਣ ਬਾਰੇ ਕੀ ਜਾਣਦੇ ਹੋ ?
ਉੱਤਰ-
ਮੌਸਮ ਅਨੁਸਾਰ ਕੱਪੜਿਆਂ ਦੀ ਚੋਣ-ਅਸੀਂ ਮੌਸਮ ਦੇ ਅਨੁਸਾਰ ਕੱਪੜੇ ਖ਼ਰੀਦਦੇ ਹਾਂ | ਸਰਦੀਆਂ ਦੇ ਲਈ ਗੁੜੇ ਰੰਗ ਦੇ ਅਤੇ ਗਰਮ ਰੰਗਾਂ ਦੇ ਕੱਪੜੇ ਤੇ ਗਰਮੀਆਂ ਦੇ ਲਈ ਹਲਕੇ ਅਤੇ ਠੰਢੇ ਰੰਗਾਂ ਦੇ ਕੱਪੜੇ ਖ਼ਰੀਦਣੇ ਚਾਹੀਦੇ ਹਨ | ਬਰਾਉਨ ਅਤੇ ਕਾਲਾ ਰੰਗ ਸਰਦੀਆਂ ਵਿਚ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਸਫ਼ੈਦ ਜਾਂ ਬਦਾਮੀ ਰੰਗ ਗਰਮੀਆਂ ਵਿਚ ਪ੍ਰਯੋਗ ਕਰਨਾ ਚਾਹੀਦਾ ਹੈ । ਸਰਦੀਆਂ ਲਈ ਉਨੀ, ਸਿਲਕੀ ਜਾਂ ਨਾਈਲਨ ਆਦਿ ਦੇ ਕੱਪੜੇ ਖ਼ਰੀਦਣੇ ਚਾਹੀਦੇ ਹਨ।
ਗਰਮੀਆਂ ਦੇ ਲਈ ਸੂਤੀ ਕੱਪੜਿਆ ਜਾਂ ਟੈਰੀਕਾਟ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 3.
ਕੱਪੜਿਆਂ ਦੀ ਦੇਖਭਾਲ ਲਈ ਕੋਈ ਦੋ ਗੱਲਾਂ ਦੱਸੋ ।
ਉੱਤਰ-

  • ਕੱਪੜਿਆਂ ਨੂੰ ਕਿੱਲ ਉੱਤੇ ਨਾ ਟੰਗੋ ।
  • ਕੱਪੜਿਆਂ ਨੂੰ ਹਮੇਸ਼ਾ ਸਾਫ਼-ਸੁਥਰਾ ਅਤੇ ਚੰਗੀ ਹਾਲਤ ਵਿੱਚ ਰੱਖੋ ।

ਆ ਦੇ ਇੱਕ ਸ਼ਬਦ ਵਿੱਚ ਉੱਤਰ ਦਿਉ ਮਨ

ਪ੍ਰਸ਼ਨ 1.
ਕਿਸੇ ਗਰਮ ਰੰਗ ਦਾ ਨਾਂ ਦੱਸੋ ।
ਉੱਤਰ-
ਲਾਲ ।

ਪ੍ਰਸ਼ਨ 2.
ਲੰਮੀਆਂ ਅਤੇ ਪਤਲੀਆਂ ਇਸਤਰੀਆਂ ਨੂੰ ਕਿਸ ਤਰ੍ਹਾਂ ਦੀਆਂ ਰੇਖਾਵਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ?
ਉੱਤਰ-
ਲੇਟਵੀਆਂ ਰੇਖਾਵਾਂ ।

ਪ੍ਰਸ਼ਨ 3.
ਠੰਢੇ ਰੰਗ ਦਾ ਨਾਂ ਦੱਸੋ ।
ਉੱਤਰ-
ਜਾਮਣੀ ।

PSEB 6th Class Home Science Solutions Chapter 6 ਪਹਿਨਣ ਵਾਲੇ ਕੱਪੜਿਆਂ ਦੀ ਚੋਣ

ਪ੍ਰਸ਼ਨ 4.
ਸੰਤਰੀ ਰੰਗ ਗਰਮ ਹੈ ਜਾਂ ਠੰਢਾ ?
ਉੱਤਰ-
ਗਰਮ ।

ਪ੍ਰਸ਼ਨ 5.
ਟੁੱਟੀਆਂ ਹੋਈਆਂ ਰੇਖਾਵਾਂ ਕੀ ਵਿਖਾਉਂਦੀਆਂ ਹਨ ?
ਉੱਤਰ-
ਲੰਬਾਈ ਨੂੰ ਛੋਟਾ ਕਰਦੀਆਂ ਹਨ ।

ਪ੍ਰਸ਼ਨ 6.
ਮੋਟੇ ਅਤੇ ਛੋਟੇ ਵਿਅਕਤੀ ਨੂੰ ਕਿਹੋ ਜਿਹੀਆਂ ਲਾਈਨਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ?
ਉੱਤਰ-
ਟੇਢੀਆਂ ਲਾਈਨਾਂ ।

ਪਹਿਨਣ ਵਾਲੇ ਕੱਪੜਿਆਂ ਦੀ ਚੋਣ PSEB 6th Class Home Science Notes

  • ਸੰਖੇਪ ਜਾਣਕਾਰੀ ਹਰ ਇਕ ਵਿਅਕਤੀ ਨੂੰ ਆਪਣੇ ਰੰਗ-ਰੂਪ, ਲੰਬਾਈ-ਮੋਟਾਈ, ਸ਼ਖ਼ਸੀਅਤ, ਰੁੱਤਾਂ ।
  • ਅਤੇ ਆਪਣੇ ਕੰਮ ਅਨੁਸਾਰ ਹੀ ਕੱਪੜੇ ਖ਼ਰੀਦਣੇ ਚਾਹੀਦੇ ਹਨ ।
  • ਰੰਗਾਂ ਅਤੇ ਲਾਈਨਾਂ ਦੇ ਪ੍ਰਯੋਗ ਨਾਲ ਅਤੇ ਡਿਜ਼ਾਈਨ ਬਦਲਣ ਨਾਲ ਸਰੀਰਕ | ਦੋਸ਼ਾਂ ਨੂੰ ਕੁਝ ਸੀਮਾ ਤਕ ਛੁਪਾਇਆ ਜਾ ਸਕਦਾ ਹੈ ।
  • ਲਾਈਨਦਾਰ ਕੱਪੜਾ ਖ਼ਰੀਦਦੇ ਸਮੇਂ ਧਿਆਨ ਰੱਖਣ ਯੋਗ ਗੱਲਾਂ
    (ੳ) ਸਿੱਧੀਆਂ ਰੇਖਾਵਾਂ,
    (ਅ) ਸੱਜੇ-ਪਾਸੇ ਲੇਟਵੀਆਂ ਰੇਖਾਵਾਂ,
    (ੲ) ਟੇਢੀਆਂ ਰੇਖਾਵਾਂ,
    (ਸ) ਗੋਲਾਈ ਦੀਆਂ ਰੇਖਾਵਾਂ,
    (ਹ) ਟੁੱਟੀਆਂ ਹੋਈਆਂ ਰੇਖਾਵਾਂ,
    (ਕ) ‘ਵੀਂ ਸ਼ਕਲ ਦੀਆਂ ਰੇਖਾਵਾਂ ।
  • ਲੰਮੀ ਗਰਦਨ ਵਾਲਿਆਂ ਨੂੰ ਦੂਹਰੀ ਪੱਟੀ ਵਾਲੀ ਜਾਂ ਕਾਲਰ ਵਾਲੀ ਕਮੀਜ਼ ਪਾਉਣੀ । ਚਾਹੀਦੀ ਹੈ ।
  • ਛੋਟੀ ਗਰਦਨ ਵਾਲਿਆਂ ਨੂੰ ਬੰਦ ਗਲੇ ਜਾਂ ਉੱਚੇ ਗਲੇ ਵਾਲੇ ਕੱਪੜਿਆਂ ਦਾ ਪ੍ਰਯੋਗ ।
  • ਨਹੀਂ ਕਰਨਾ ਚਾਹੀਦਾ ।
  • ਲੰਮੀਆਂ ਅਤੇ ਪਤਲੀਆਂ ਇਸਤਰੀਆਂ ਨੂੰ ਲੇਟਵੀਆਂ ਰੇਖਾਵਾਂ ਵਿਚ ਅਤੇ ਮੋਟੀਆਂ !
  • ਤੇ ਛੋਟੇ ਕੱਦ ਵਾਲੀਆਂ ਇਸਤਰੀਆਂ ਨੂੰ ਖੜ੍ਹੀਆਂ ਰੇਖਾਵਾਂ ਦੇ ਕੱਪੜੇ ਆਦਿ ਪਾਉਣੇ ਚਾਹੀਦੇ ਹਨ ।
  • ਛੋਟੇ ਕੱਦ ਵਾਲੀ ਇਸਤਰੀ ਨੂੰ ਗੂੜ੍ਹੇ ਰੰਗ ਅਤੇ ਵੱਡੇ ਛਾਪੇ ਵਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ ।
  • ਕੱਪੜੇ ਵਿਅਕਤੀ ਦੀ ਸ਼ੋਭਾ ਤਦ ਹੀ ਵਧਾਉਂਦੇ ਹਨ ਜਦੋਂ ਉਨ੍ਹਾਂ ਦੀ ਠੀਕ ਦੇਖਭਾਲ | ਕੀਤੀ ਜਾਵੇ ।
  • 9 ਕੱਪੜਿਆਂ ਨੂੰ ਧੋ ਕੇ ਪ੍ਰੈੱਸ ਕਰ ਲਿਆ ਜਾਵੇ ਤਾਂ ਉਹ ਹੋਰ ਵੀ ਸੋਹਣੇ ਲੱਗਦੇ ਹਨ |

Leave a Comment