PSEB 5th Class Punjabi Solutions Chapter 7 ਸਤਰੰਗੀ ਤਿਤਲੀ

Punjab State Board PSEB 5th Class Punjabi Book Solutions Chapter 7 ਸਤਰੰਗੀ ਤਿਤਲੀ Textbook Exercise Questions and Answers.

PSEB Solutions for Class 5 Punjabi Chapter 7 ਸਤਰੰਗੀ ਤਿਤਲੀ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
‘ਸਤਰੰਗੀ ਤਿਤਲੀ’ ਪਾਠ ਨੂੰ ਪੜ੍ਹ ਕੇ ਤੁਹਾਡੇ . ਮਨ ਵਿਚ ਕਿਹੜੇ ਵਿਚਾਰ ਪੈਦਾ ਹੁੰਦੇ ਹਨ ?
ਉੱਤਰ:

  1. ਸਾਨੂੰ ਘੁਮੰਡ ਨਹੀਂ ਕਰਨਾ ਚਾਹੀਦਾ ।
  2. ਕਿਸੇ ਵੀ ਜੀਵ-ਜੰਤੁ ਨੂੰ ਫ਼ਜ਼ੂਲ ਨਹੀਂ ਸਮਝਣਾ ਚਾਹੀਦਾ ।
  3. ਹਰ ਇਕ ਜੀਵ-ਜੰਤੂ ਵਿਚ ਕੋਈ ਖ਼ਾਸ ਗੁਣ ਹੁੰਦਾ ਹੈ ।
  4. ਸਾਨੂੰ ਹਰ ਇਕ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ ।
  5. ਆਪਣੀ ਗ਼ਲਤੀ ਨੂੰ ਮੰਨ ਲੈਣਾ ਇਕ ਚੰਗਾ, ਗੁਣ ਹੈ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਤਿਤਲੀ ਕਿਹੋ-ਜਿਹੀ ਹੁੰਦੀ ਹੈ ?
ਉੱਤਰ:
ਤਿਤਲੀ ਸਤਰੰਗੀ ਹੁੰਦੀ ਹੈ ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 2.
ਖ਼ਰਗੋਸ਼ ਕਿੱਥੇ ਰਹਿੰਦੇ ਹਨ ?
ਉੱਤਰ:
ਖ਼ਰਗੋਸ਼ ਘੁਰਨਿਆਂ ਵਿੱਚ ਰਹਿੰਦੇ ਹਨ ।

ਪ੍ਰਸ਼ਨ 3.
ਫੁੱਲਾਂ ਦੇ ਬੀਜ ਕਿਵੇਂ ਬਣਦੇ ਹਨ ?
ਉੱਤਰ:
ਤਿਤਲੀਆਂ ਦੁਆਰਾ ਫੁੱਲਾਂ ਦਾ ਧੂੜਾ ਇਕ ਫੁੱਲ ਤੋਂ ਦੂਜੇ ਫੁੱਲ ਤਕ ਲਿਜਾਣ ਕਰਕੇ ਬੀਜ ਬਣਦੇ ਹਨ ।

ਪ੍ਰਸ਼ਨ 4.
ਟਾਪੂ ਕਿਸਨੂੰ ਕਹਿੰਦੇ ਹਨ ?
ਉੱਤਰ:
ਚਾਰੇ ਪਾਸਿਓਂ ਪਾਣੀ ਵਿਚ ਘਿਰੀ ਧਰਤੀ ਦੇ ਖਿੱਤੇ ਨੂੰ ਟਾਪੂ ਕਹਿੰਦੇ ਹਨ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖ਼ਰਗੋਸ਼ ਨੇ ਜਦੋਂ ਤਿਤਲੀ ਨੂੰ ਫ਼ਜੂਲ ਚੀਜ਼ਾਂ ਕਿਹਾ, ਤਾਂ ਤਿਤਲੀ ਨੇ ਕਿਹਾ ? ‘
ਉੱਤਰ:
ਤਿਤਲੀ ਨੇ ਕਿਹਾ ਕਿ ਦੁਨੀਆ ਵਿਚ ਕੁੱਝ ਵੀ ਫ਼ਜੂਲ ਨਹੀਂ । ਹਰ ਇਕ ਜੀਵ ਦੀ ਆਪਣੀ ਲੋੜ ਹੈ ਤੇ ਆਪਣਾ ਕੰਮ ਹੈ । ਨਿੱਕੇ ਤੋਂ ਨਿੱਕੇ ਜੀਵ ਦੀ ਵੀ ਆਪਣੀ ਸ਼ਕਤੀ ਹੈ ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 2.
‘ਸਤਰੰਗੀ ਤਿਤਲੀਂ’ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ:
ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸੰਸਾਰ ਵਿਚ ਨਿੱਕੀ ਤੋਂ ਨਿੱਕੀ ਚੀਜ਼ ਦਾ ਵੀ ਆਪਣਾ ਮਹੱਤਵ ਹੈ । ਇਸ ਕਰਕੇ ਨਾ ਕਿਸੇ ਨੂੰ ਬੁਰਾ ਕਹਿਣਾ ਚਾਹੀਦਾ ਹੈ ਤੇ ਨਾ ਹੀ ਹੰਕਾਰ ਕਰਨਾ ਚਾਹੀਦਾ ਹੈ ।

ਪ੍ਰਸ਼ਨ 3.
ਕਹਾਣੀ ਵਿਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :-

ਡੱਬੇ ਖ਼ਰਗੋਸ਼ ਦੇ ਜਾਣ ਪਿੱਛੋਂ ਤਿਤਲੀ ਉੱਡੀ ਤੇ ਝੀਲ ਦੇ ਅਗਲੇ ਪਾਰ ਪਹੁੰਚ ਗਈ । ਡੱਬੇ ਖ਼ਰਗੋਸ਼ ਦਾ ਹਾਲੇ ਕਿਧਰੇ ਕੋਈ ਨਾਂ-ਨਿਸ਼ਾਨ ਵੀ ਨਹੀਂ ਸੀ । ਸਾਮਣੇ ਫੁੱਲਾਂ ਦੀ ਵਾਦੀ ਸੀ । ਫੁੱਲਾਂ ਦੀ ਵਾਦੀ ਵਿਚ ਖ਼ਰਗੋਸ਼ਾਂ ਦੇਘੁਰਨੇ ਸਨ । ਉਹ ਕੁੱਝ ਚਿਰ ਉੱਥੇ ਬੈਠੀ ਰਹੀ ਤੇ ਫਿਰ ਫੁੱਲਾਂ ਵੱਲ ਉੱਡ ਪਈ । ਉਹ ਕਦੀ ਇਕ ਫੁੱਲ ਕੋਲ ਜਾਂਦੀ ਤੇ ਕਦੀ ਦੂਜੇ ਕੋਲ । ਇਕ ਘੁਰਨੇ ਕੋਲ ਬੈਠਾ ਇਕ ਬੁੱਢਾ ਖ਼ਰਗੋਸ਼ ਚੁੱਪ-ਚਾਪ ਤਿਤਲੀ ਨੂੰ ਵੇਖਦਾ ਰਿਹਾ । ਤਿਤਲੀ ਓਹਦੇ ਨੇੜੇ ਆਈ ਤਾਂ ਉਹ ਮੁਸਕਰਾਇਆ ।

  1. ਤਿਤਲੀ ਉੱਡ ਕੇ ਕਿੱਥੇ ਪਹੁੰਚ ਗਈ ?
  2. ਝੀਲ ਦੇ ਅਗਲੇ ਪਾਰ ਸਾਮਣੇ ਕੀ ਸੀ ?
  3. ਫੁੱਲਾਂ ਦੀ ਵਾਦੀ ਵਿਚ ਕੀ ਸੀ ?
  4. ਬੁੱਢਾ ਖ਼ਰਗੋਸ਼ ਕੀ ਕਰ ਰਿਹਾ ਸੀ ?
  5. ਇਹ ਪੈਰਾ ਕਿਸ ਪਾਠ ਵਿਚੋਂ ਹੈ ?
  6. ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :· ਉਹ ਕਦੀ ਇਕ ਫੁੱਲ ਕੋਲ ਜਾਂਦੀ ਤੇ ਕਦੀ ਦੂਜੇ ਕੋਲ ।
  7. ਹੇਠ ਲਿਖਿਆਂ ਵਿਚੋਂ, ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
    • (ਉ) ਤਿਤਲੀ ਝੀਲ ਨੂੰ ਪਾਰ ਨਾ ਕਰ ਸਕੀ ।
    • (ਅ) ਤਿਤਲੀ ਡੱਬੇ ਖ਼ਰਗੋਸ਼ ਦੇ ਨੇੜੇ ਆਈ, ਤਾਂ ਉਹ ਮਸਰਾਇਆ ।

ਉੱਤਰ:

  1. ਤਿਤਲੀ ਉੱਡ ਕੇ ਝੀਲ ਦੇ ਅਗਲੇ ਪਾਰ ਪਹੁੰਚ ਗਈ ।
  2. ਫੁੱਲਾਂ ਦੀ ਵਾਦੀ ।
  3. ਖ਼ਰਗੋਸ਼ਾਂ ਦੇ ਘੁਰਨੇ ।
  4. ਉਹ ਚੁੱਪ-ਚਾਪ ਤਿਤਲੀ ਨੂੰ ਵੇਖ ਰਿਹਾ ਸੀ ।
  5. ਸਤਰੰਗੀ ਤਿਤਲੀ ।
  6. ਉਹ ਕਦੀ ਇਕ ਫੁੱਲ ਕੋਲ ਜਾਂਦੀਆਂ ਤੇ ਕਦੀ ਦੂਜਿਆਂ ਕੋਲ ।
    • (ੳ) – (✗)
    • (ਅ) – (✓) ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 4.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ਸਭ ਦੇ, ਬੇਵੱਸੀ, ਚੈਨ, ਸ਼ਕਤੀ )

  1. ਡੱਬਾ ਖ਼ਰਗੋਸ਼ ਉਸ ਨੂੰ ………….. ਨਹੀਂ ਸੀ ਲੈਣ ਦੇ ਰਿਹਾ ।
  2. ਨਿੱਕੇ ਤੋਂ ਨਿੱਕੇ ਜੀਵ ਦੀ ਵੀ ਆਪਣੀ ………………. ਹੁੰਦੀ ਹੈ ।
  3. ਡੱਬੇ ਖ਼ਰਗੋਸ਼ ਦੀ ਅਵਾਜ਼ ਵਿਚ । ……………… ਸੀ ।
  4. ਅਸੀਂ ਤਾਂ, …………….. ਦੋਸਤ ਹਾਂ ।

ਉੱਤਰ:

  1. ਡੱਬਾ ਖ਼ਰਗੋਸ਼ ਉਸ ਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ ।
  2. ਨਿੱਕੇ ਤੋਂ ਨਿੱਕੇ ਜੀਵ ਦੀ ਵੀ ਆਪਣੀ ਸ਼ਕਤੀ ਹੁੰਦੀ ਹੈ ।
  3. ਡੱਬੇ ਖ਼ਰਗੋਸ਼ ਦੀ ਅਵਾਜ਼ ਵਿਚ ਬੇਵਸੀ ਸੀ ।
  4. ਅਸੀਂ ਤਾਂ ਸਭ ਦੇ ਦੋਸਤ ਹਾਂ ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਸਤਰੰਗੀ ਤਿਤਲੀਂ’ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ ।
ਉੱਤਰ:
ਸਤਰੰਗੀ ਤਿਤਲੀ ਤੇ ਡੱਬਾ ਖ਼ਰਗੋਸ਼ ।

ਪ੍ਰਸ਼ਨ 2.
ਸ਼ਰਾਰਤੀ ਰੌ ਵਿਚ ਕੌਣ ਸੀ ?
ਉੱਤਰ:
ਡੱਬਾ ਖ਼ਰਗੋਸ਼ ।

ਪ੍ਰਸ਼ਨ 3.
‘ਸਤਰੰਗੀ ਤਿਤਲੀ’ ਕਹਾਣੀ ਦੇ ਅੰਤ ਵਿਚ ਕੌਣ, ਸ਼ਰਮਸਾਰ ਹੋਇਆ ?
ਉੱਤਰ:
ਡੱਬਾ ਖ਼ਰਗੋਸ਼ ।

V. ਬਹੁਵਿਕਲਪੀ/ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਸਤਰੰਗੀ ਤਿਤਲੀ ਕਹਾਣੀ ਕਿਸ ਲੇਖਕ, ਦੀ ਰਚਨਾ ਹੈ ?
ਉੱਤਰ:
ਜਸਬੀਰ ਭੁੱਲਰ (✓) ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 2.
ਤੁਹਾਡੀ ਪਾਠ-ਪੁਸਤਕ ਵਿਚ ਜਸਬੀਰ ਭੁੱਲਰ ਦੀ ਕਿਹੜੀ ਕਹਾਣੀ ਦਰਜ ਹੈ ?
ਉੱਤਰ:
ਸਤਰੰਗੀ ਤਿਤਲੀ (✓) ।

ਪ੍ਰਸ਼ਨ 3.
ਸਤਰੰਗੀ ਤਿਤਲੀ ਕਹਾਣੀ ਹੈ ਜਾਂ ਕਵਿਤਾ ?
ਉੱਤਰ:
ਕਹਾਣੀ (✓) ।

ਪ੍ਰਸ਼ਨ 4.
ਡੱਬਾ ਖ਼ਰਗੋਸ਼ਘਾਹ/ਪੌਦੇ/ਸਤਰੰਗੀ ਤਿਤਲੀ/ਬੁੱਢਾ ਖ਼ਰਗੋਸ਼ ਕਿਸ ਕਹਾਣੀ ਦਾ ਪਾਤਰ ਹੈ ?
ਉੱਤਰ:
ਸਤਰੰਗੀ ਤਿਤਲੀ (✓) ।

ਪ੍ਰਸ਼ਨ 5.
‘ਸਤਰੰਗੀ ਤਿਤਲੀ’ ਕਹਾਣੀ ਦੇ ਕਿਸੇ ਇਕ ਪਾਤਰ ਦਾ ਨਾਂ ਲਿਖੋ ।
ਉੱਤਰ:
ਡੱਬਾ ਖ਼ਰਗੋਸ਼ (✓) ।

ਪ੍ਰਸ਼ਨ 6.
ਡੱਬਾ ਖ਼ਰਗੋਸ਼ ਕਿਸ ਰੌ ਵਿਚ ਸੀ ?
ਉੱਤਰ:
ਸ਼ਰਾਰਤੀ (✓) ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 7.
ਡੱਬਾ ਖ਼ਰਗੋਸ਼ ਕਿਸਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ? .
ਉੱਤਰ:
ਸਤਰੰਗੀ ਤਿਤਲੀ ਨੂੰ (✓) ।

ਪ੍ਰਸ਼ਨ 8.
ਖ਼ਰਗੋਸ਼ ਘਾਹ ਨੂੰ ਕੀ ਕਰ ਰਿਹਾ ਸੀ ?
ਉੱਤਰ:
ਲਿਤਾੜ (✓) ।

ਪ੍ਰਸ਼ਨ 9.
ਸਤਰੰਗੀ ਤਿਤਲੀ ਨੇ ਖ਼ਰਗੋਸ਼ ਨੂੰ ਕੀ ਕਹਿ ਕੇ ਸੰਬੋਧਨ ਕੀਤਾ ?
ਉੱਤਰ:
ਡੱਬਾ ਵੀਰ (✓) ।

ਪ੍ਰਸ਼ਨ 10.
ਸਤਰੰਗੀ ਤਿਤਲੀ ਅਨੁਸਾਰ ਸੰਸਾਰ ਵਿਚ ਕਿਹੜੀ ਚੀਜ਼ ਫ਼ਜੂਲ ਸੀ ?
ਉੱਤਰ:
ਕੁੱਝ ਵੀ ਨਹੀਂ (✓) ।

ਪ੍ਰਸ਼ਨ 11.
ਝੀਲ ਦੇ ਕਿਨਾਰੇ ਕੌਣ ਨਿੰਮੋਝੂਣ ਬੈਠਾ ਸੀ ?
ਉੱਤਰ:
ਡੱਬਾ ਖ਼ਰਗੋਸ਼ (✓) ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 12.
ਤਿਤਲੀ ਝੀਲ ਪਾਰ ਕਰਨ ਲਈ ਕਿਸ ਦੇ ਉੱਤੇ ਬੈਠ ਗਈ ?
ਉੱਤਰ:
ਪੱਤੇ ਉੱਤੇ (✓) ।

ਪ੍ਰਸ਼ਨ 13.
ਖ਼ਰਗੋਸ਼ਾਂ ਦੇ ਘੁਰਨੇ ਕਿੱਥੇ ਸਨ ?
ਉੱਤਰ:
ਫੁੱਲਾਂ ਦੀ ਵਾਦੀ ਵਿਚ (✓) ।

ਪ੍ਰਸ਼ਨ 14.
ਸਤਰੰਗੀ ਤਿਤਲੀ ਨੂੰ ਦੇਖ ਕੇ ਕੌਣ ਮੁਸਕਰਾਇਆ ?
ਉੱਤਰ:
ਬੁੱਢਾ ਖ਼ਰਗੋਸ਼ (✓) ।

ਪ੍ਰਸ਼ਨ 15.
ਕਿਨ੍ਹਾਂ ਨੂੰ ਦੇਖ ਕੇ ਤਿਤਲੀ ਨੂੰ ਖ਼ੁਸ਼ੀ ਮਿਲਦੀ ਸੀ ?
ਉੱਤਰ:
ਖ਼ਰਗੋਸ਼ ਨੂੰ (✓) ।

ਪ੍ਰਸ਼ਨ 16.
ਜਦੋਂ ਤਿਤਲੀਆਂ ਫੁੱਲਾਂ ਦਾ ਧੂੜਾ ਇਕ ਫੁੱਲ ਤੋਂ ਦੂਜੇ ਫੁੱਲ ਤਕ ਲਿਜਾਂਦੀਆਂ ਹਨ, ਤਾਂ ਕੀ ਬਣਦਾ ਹੈ ?
ਉੱਤਰ:
ਬੀਜ (✓) ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 17.
ਡੱਬਾ ਖ਼ਰਗੋਸ਼ ਕਿਸ ਕਾਰਨ ਮੂਰਖ ਬਣ ਗਿਆ ਸੀ ?
ਉੱਤਰ:
ਹੰਕਾਰ ਕਰਕੇ (✓) ।

ਪ੍ਰਸ਼ਨ 18.
ਚੰਗਾ ਗੁਣ ਕਿਹੜਾ ਹੈ ?
ਉੱਤਰ:
ਗ਼ਲਤੀ ਕਰਕੇ ਮੰਨ ਲੈਣਾ (✓) ।

ਪ੍ਰਸ਼ਨ 19.
‘ਸਤਰੰਗੀ ਤਿਤਲੀ’ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ? .
(ਉ) ਕਿਸੇ ਦਾ ਮਜ਼ਾਕ ਨਾ ਉਡਾਓ ।
(ਅ) ਕਿਸੇ ਨੂੰ ਕਮਜ਼ੋਰ ਨਾ ਸਮਝੋ ।
(ੲ) ਹੰਕਾਰ ਨਾ ਕਰੋ ।
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।

VI. ਵਿਆਕਰਨ

ਪ੍ਰਸ਼ਨ 1.
ਜੇ ‘ਸ਼ਰਾਰਤੀ ਦਾ ਸੰਬੰਧ ‘ਬੀਬੇ ਰਾਣੇ, ਨਾਲ ਹੈ, ਤਾਂ ‘ਕਮਜ਼ੋਰ ਦਾ ਕਿਸ ਨਾਲ ਹੈ ?
ਉੱਤਰ:
ਤਾਕਤਵਰ (✓) ।

ਪ੍ਰਸ਼ਨ 2.
ਜੇ ‘ਨਿੱਕੀਂ ਦਾ ਸੰਬੰਧ ‘ਵੱਡੀ ਨਾਲ ਹੈ, ਤਾਂ ‘ਦੋਸਤ’ ਦਾ ਸੰਬੰਧ ਕਿਸ ਨਾਲ ਹੈ ?
ਉੱਤਰ:
ਮਿੱਤਰ/ਯਾਰ (✓) ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 3.
ਪੌਦਿਆਂ ਨੇ ਆਖਿਆ, “ਤੂੰ ਸਾਡੀਆਂ ਟਾਹਣੀਆਂ ਭੰਨ ਰਿਹਾ ਏ ।’ ਇਸ ਵਾਕ ਵਿਚ ਕਿਹੜਾ ਵਿਸਰਾਮ ਚਿੰਨ੍ਹ ਲਗਣ ਤੋਂ ਰਹਿ ਗਿਆ ਹੈ ?
(ਉ) ਡੰਡੀ (।)
(ਅ) ਪੁੱਠੇ ਕਾਮੇ (” ” )
(ੲ) ਕਾਮਾ (,)
(ਸ) ਪ੍ਰਸ਼ਨਿਕ ਚਿੰਨ੍ਹ (?) ।
ਉੱਤਰ:
(ੲ) ਕਾਮਾ (,) ।

ਪ੍ਰਸ਼ਨ 4.
ਨੋਟ ਹੇਠਾਂ ਦਿੱਤੇ ਕੁੱਝ ਹੋਰ ਸ਼ਬਦ-ਜੋੜ ਯਾਦ . . ਕਰੋ
ਉੱਤਰ:
ਅਸ਼ੁੱਧ – ਸ਼ੁੱਧ
ਬੇਬਸੀ – ਬੇਵਸੀ
ਲੜਾਂਗੇ – ਲਵਾਂਗੇ
ਨਸਾਨ – ਨਿਸ਼ਾਨ
ਸੁਹਣਾ – ਸੋਹਣਾ
ਖੁਛੀ – ਖੁਸੀ
ਕੈਹਣ – ਕਹਿਣ
ਸਮਜ – ਸਮਝ
ਖੁਦ – ਖ਼ੁਦ

ਪ੍ਰਸ਼ਨ 5.
ਕਿਹੜਾ ਸ਼ਬਦ-ਜੋੜ ਸਹੀ ਹੈ ?
ਪ੍ਰਸ਼ਨ 1.
(ੳ) ਪਰਵਾਰ
(ਅ) ਪ੍ਰਵਾਹ
(ੲ) ਪਰਬਾਹ
(ਸ) ਪ੍ਰਬਾਹ
ਉੱਤਰ:
(ੳ) ਪਰਵਾਰ

ਪ੍ਰਸ਼ਨ 2.
(ੳ) ਖਿਝ
(ਅ) ਖਿੱਝ
(ੲ) ਖਿਚ
(ਸ) ਖਿੱਚ
ਉੱਤਰ:
(ੳ) ਖਿਝ

ਪ੍ਰਸ਼ਨ 3.
(ੳ) ਫਜੂਲ
(ਅ) ਫਜ਼ੂਲ
(ੲ) ਫ਼ਜ਼ਲਸ
(ਸ) ਫਜੂਲ
ਉੱਤਰ:
(ਅ) ਫਜ਼ੂਲ

ਪ੍ਰਸ਼ਨ 4.
(ੳ) ਕੁੱਜ
(ਅ) ਕੁੱਝ
(ੲ) ਕੁਝ
(ਸ) ਕੁੱਛ
ਉੱਤਰ:
(ਅ) ਕੁੱਝ

ਪ੍ਰਸ਼ਨ 5.
(ੳ) ਸਕਤੀ
(ਅ) ਸ਼ਕਤੀ
(ੲ) ਛਕਤੀ
(ਸ) ਸ਼ਕਤਿ
ਉੱਤਰ:
(ਅ) ਸ਼ਕਤੀ

ਪ੍ਰਸ਼ਨ 6.
(ਉ) ਹਿਲਾਉਂਦੀ
(ਅ) ਹਲੌਂਦੀ
(ੲ) ਹਿਲੌਦੀ
(ਸ) ਹਿਲਾਂਵਦੀ
ਉੱਤਰ:
(ਉ) ਹਿਲਾਉਂਦੀ

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਦੇ ਸਮਾਨਾਰਥਕ ਸ਼ਬਦਾਂ ਨੂੰ ਮਿਲਾਓ :
PSEB 5th Class Punjabi Solutions Chapter 7 ਸਤਰੰਗੀ ਤਿਤਲੀ 1
ਉੱਤਰ:
PSEB 5th Class Punjabi Solutions Chapter 7 ਸਤਰੰਗੀ ਤਿਤਲੀ 2

ਪ੍ਰਸ਼ਨ 7.
ਹੇਠਾਂ ਲਿਖੀਆਂ ਸਤਰਾਂ ਵਿਚ ਢੁੱਕਵੇਂ ਵਿਸਰਾਮ ਚਿੰਨ੍ਹ ਲਾਓ (” ” , । ?) :
ਤੂੰ ਇੰਨੀ ਨਿੱਕੀ ਵੀ ਨਹੀਂ ਕਿ ਮੈਂ ਤੈਨੂੰ ਵੇਖ ਨਾ ਸਕਾਂ ਖਰਗੋਸ਼ ਬੋਲਿਆ ਤਿਤਲੀ ਨੇ ਲੰਮਾ ਸਾਹ ਭਰਿਆ ਮੈਂ ਤਾਂ ਤੈਥੋਂ ਕਮਜ਼ੋਰ ਹਾਂ ਫੇਰ ਤੂੰ ਮੈਨੂੰ ਤੰਗ ਕਿਉਂ ਕਰ ਰਿਹਾ ਏਂ
ਉੱਤਰ:
‘ਤੂੰ ਇੰਨੀ ਨਿੱਕੀ ਵੀ ਨਹੀਂ ਕਿ ਮੈਂ ਤੈਨੂੰ ਵੇਖ ਨਾ ਸਕਾਂ ।’’ ਖ਼ਰਗੋਸ਼ ਬੋਲਿਆ ।
ਤਿਤਲੀ ਨੇ ਲੰਮਾ ਸਾਹ ਭਰਿਆ, “ਮੈਂ ਤਾਂ ਤੈਥੋਂ ਬਹੁਤ ਕੰਮਜ਼ੋਰ ਹਾਂ । ਫੇਰ ਤੂੰ ਮੈਨੂੰ ਤੰਗ ਕਿਉਂ ਕਰ ਰਿਹਾ ਏਂ?”

VII. ਤਸਵੀਰਾਂ ਬਾਰੇ ਲਿਖਣਾ

ਪ੍ਰਸ਼ਨ 1.
ਹੇਠ ਦਿੱਤੇ ਜੀਵਾਂ/ਜਾਨਵਰਾਂ ਤੇ ਚੀਜ਼ਾਂ ਬਾਰੇ ਤੁਸੀਂ ‘ਸਤਰੰਗੀ ਤਿਤਲੀ ਕਹਾਣੀ ਵਿਚੋਂ ਪੜ੍ਹੀ ਕੋਈ ਇਕ ਗੱਲ ਲਿਖੋ :
ਉੱਤਰ:
1. ਸਤਰੰਗੀ ਤਿਤਲੀ
PSEB 5th Class Punjabi Solutions Chapter 7 ਸਤਰੰਗੀ ਤਿਤਲੀ 3
ਸਤਰੰਗੀ ਤਿਤਲੀ ਆਪਣੇ ਆਪ ਨੂੰ ਡੱਬੇ ਖ਼ਰਗੋਸ਼ ਤੋਂ ਬਚਾ ਰਹੀ ਸੀ ।

2. ਡੱਬਾ ਖਰਗੋਸ਼
PSEB 5th Class Punjabi Solutions Chapter 7 ਸਤਰੰਗੀ ਤਿਤਲੀ 4
ਡੱਬਾ ਖ਼ਰਗੋਸ਼ ਸਤਰੰਗੀ ਤਿਤਲੀ ਦੇ ਪਿੱਛੇ ਪਿਆ ਹੋਇਆ ਸੀ ।

3. ਘਾਹ
PSEB 5th Class Punjabi Solutions Chapter 7 ਸਤਰੰਗੀ ਤਿਤਲੀ 5
ਘਾਹ ਨੇ ਖ਼ਰਗੋਸ਼ ਨੂੰ ਕਿਹਾ ਕਿ ਉਹ ਉਸਨੂੰ ਲਿਤਾੜ ਰਿਹਾ ਹੈ ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

4. ਪੌਦੇ
PSEB 5th Class Punjabi Solutions Chapter 7 ਸਤਰੰਗੀ ਤਿਤਲੀ 6
ਪੌਦਿਆਂ ਨੇ ਡੱਬੇ ਖ਼ਰਗੋਸ਼ ਨੂੰ ਕਿਹਾ ਕਿ ਉਹ ਉਨ੍ਹਾਂ ਦੀਆਂ ਟਹਿਣੀਆਂ ਭੰਨ ਰਿਹਾ ਹੈ ।

5. ਬੁੱਢਾ ਖ਼ਰਗੋਸ਼
PSEB 5th Class Punjabi Solutions Chapter 7 ਸਤਰੰਗੀ ਤਿਤਲੀ 7
ਬੁੱਢੇ ਖ਼ਰਗੋਸ਼ ਨੇ ਤਿਤਲੀ ਨੂੰ ਕਿਹਾ ਕਿ ਉਹ ਸਭ ਦੇ ਦੋਸਤ ਹਨ ।

VIII. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :
ਪਰਵਾਹ, ਚੈਨ, ਮੂਰਖ, ਫ਼ਜ਼ੂਲ, ਆਲੇ-ਭੋਲੇ ॥
ਉੱਤਰ:

  1. ਪਰਵਾਹ (ਫ਼ਿਕਰ, ਧਿਆਨ)-ਅੱਜਕਲ੍ਹ ਦੇ ਬੱਚੇ ਆਪਣੇ ਮਾਪਿਆਂ ਦੀ ਪਰਵਾਹ ਨਹੀਂ ਕਰਦੇ ।
  2. ਚੈਨ (ਅਰਾਮ, ਸੁਖ-ਮੈਨੂੰ ਤਾਂ ਵਿਹਲਾ ਰਹਿ ਕੇ ਚੈਨ ਨਹੀਂ ਆਉਂਦੀ ।
  3. ਮੂਰਖ (ਬੇਅਕਲ)-ਸਿਆਣੇ ਬਜ਼ੁਰਗ ਨੇ ਭਰਾਵਾਂ । ਦੀ ਖਹਿ-ਬਾਜ਼ੀ ਨੂੰ ਮੂਰਖ ਮੁਕਾਬਲਾ ਕਰਾਰ ਦਿੱਤਾ ।
  4. ਫ਼ਜ਼ੂਲ ਫ਼ਾਲਤੂ-ਸਾਨੂੰ ਪੈਸੇ ਦੀ ਫ਼ਜ਼ੂਲ-ਖ਼ਰਚੀ ਨਹੀਂ ਕਰਨੀ ਚਾਹੀਦੀ ।
  5. ਆਲੇ-ਭੋਲੇ ਭੋਲੇ-ਭਾਲੇ, ਬੇਸਮਝ)-ਆਲੇ-ਭੋਲੇ ਬੱਚੇ ਸਭ ਨੂੰ ਬਹੁਤ ਪਿਆਰੇ ਲਗਦੇ ਹਨ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਨੂੰ ਭਰੋ :
(ਉ) ਡੱਬਾ ਖ਼ਰਗੋਸ਼ ਉਸ ਦਿਨ ਸ਼ਰਾਰਤੀ ………… ਵਿਚ ਸੀ ।
(ਅ) ‘ਨਿੱਕੇ ਤੋਂ’ ਨਿੱਕੇ ਜੀਵ ਦੀ ਵੀ ਆਪਣੀ ………………….. ਹੈ ।
(ੲ) ਡੱਬੇ ਖ਼ਰਗੋਸ਼ ਦੀ ਅਵਾਜ਼ ਵਿਚ …………….. ਸੀ ।
(ਸ) ਅਸੀਂ ਤਾਂ ਸਭ ਦੇ ਦੋਸਤ ਹਾਂ, ……………….. ਦੇ ਵੀ ਤਿਤਲੀਆਂ ਦੇ ਵੀ ।
ਉੱਤਰ:
(ੳ) ਰੌ,
(ਅ) ਸ਼ਕਤੀ
(ੲ) ਬੇਵਸੀ
(ਸ) ਫੁੱਲਾਂ

IX. ਪੈਰਿਆਂ ਸੰਬੰਧੀ ਪ੍ਰਸ਼ਨ

1. ਡੱਬਾ ਖ਼ਰਗੋਸ਼ ਉਸ ਦਿਨ ਸ਼ਰਾਰਤੀ ਰੌ ਵਿੱਚ | ਸੀ । ਉਹ ਸਤਰੰਗੀ ਤਿਤਲੀ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ । ਘਾਹ ਨੇ ਆਖਿਆ, “ਡੱਬੇ ਖ਼ਰਗੋਸ਼ ! ਤੂੰ ਸਾਨੂੰ ਲਿਤਾੜ ਰਿਹਾ ਏਂ।” ਪੌਦਿਆਂ ਨੇ ਆਖਿਆ, ‘‘ਤੂੰ ਸਾਡੀਆਂ ਟਾਹਣੀਆਂ ਭੰਨ ਰਿਹਾ ਏਂ।’ ਡੱਬੇ ਖ਼ਰਗੋਸ਼ ਨੂੰ ਕੋਈ ਪਰਵਾਹ ਨਹੀਂ ਸੀ । ਉਹ ਹਰ ਹੀਲੇ ਤਿਤਲੀ ਨੂੰ ਫੜਨਾ ਚਾਹੁੰਦਾ ਸੀ । ਤਿਤਲੀ ਉੱਡ ਕੇ ਕਦੀ ਇੱਕ ਝਾੜੀ ’ਤੇ ਜਾ ਬੈਠਦੀ ਸੀ ਤੇ ਕਦੀ ਦੂਜੀ ਉੱਤੇ ਪਰ ਡੱਬਾ ਖ਼ਰਗੋਸ਼ ਉਹਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ । ਤਿਤਲੀ ਵੀ ਵਾਰ-ਵਾਰ ਆਪਣੇ ਆਪ ਨੂੰ ਬਚਾਉਂਦੀ ਹੋਈ ਹਫ ਗਈ ਸੀ । ਉਹ ਸਾਹੋ-ਸਾਹ ਹੋਈ ਬੋਲੀ, “ਡੱਬੇ ਵੀਰੇ ! ਤੂੰ ਮੇਰੇ ਪਿੱਛੇ ਕਿਉਂ ਪਿਆ ਏਂ ? ਮੈਂ ਤਾਂ ਬਹੁਤ ਨਿੱਕੀ ਹਾਂ । ਤੂੰ ਮੈਨੂੰ ਵੇਖ ਤਾਂ ਸਕਦਾ ਏਂ ਨਾ ?
ਪ੍ਰਸ਼ਨ 1.
ਇਹ ਪੈਰਾ ਕਿਸ ਪਾਠ ਵਿਚੋਂ ਹੈ ?
ਉੱਤਰ:
ਸਤਰੰਗੀ ਤਿਤਲੀ ।

ਪ੍ਰਸ਼ਨ 2.
ਡੱਬਾ ਖ਼ਰਗੋਸ਼ ਕਿਸ ਰੌ ਵਿਚ ਸੀ ?
(ਉ) ਸ਼ਰਾਰਤੀ
(ਅ) ਗੁੱਸੇ ਭਰੇ
(ੲ) ਖ਼ੁਸ਼
(ਸ) ਉਦਾਸ ।
ਉੱਤਰ:
(ਉ) ਸ਼ਰਾਰਤੀ

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 3.
ਡੱਬਾ ਖ਼ਰਗੋਸ਼ ਕਿਸਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ?
ਉੱਤਰ:
ਸਤਰੰਗੀ ਤਿਤਲੀ ਨੂੰ ।

ਪ੍ਰਸ਼ਨ 4.
ਡੱਬਾ ਖ਼ਰਗੋਸ਼ ਕਿਸਨੂੰ ਲਿਤਾੜ ਰਿਹਾ ਸੀ ?
(ਉ) ਘਾਹ ਨੂੰ
(ਅ) ਤਿਤਲੀਆਂ ਨੂੰ
(ੲ) ਧਰਤੀ ਨੂੰ
(ਸ) ਸਭ ਨੂੰ ।
ਉੱਤਰ:
(ਉ) ਘਾਹ ਨੂੰ

ਪ੍ਰਸ਼ਨ 5.
ਡੱਬਾ ਖ਼ਰਗੋਸ਼ ਪੌਦਿਆਂ ਦਾ ਕੀ ਨੁਕਸਾਨ ਕਰ ਰਿਹਾ ਸੀ ?
ਉੱਤਰ:
ਉਹ ਉਨ੍ਹਾਂ ਦੀਆਂ ਟਾਹਣੀਆਂ ਭੰਨ ਰਿਹਾ ਸੀ ।

ਪ੍ਰਸ਼ਨ 6.
ਵਾਰ-ਵਾਰ ਆਪਣੇ ਆਪ ਨੂੰ ਬਚਾਉਂਦੀ ਤਿਤਲੀ ਦੀ ਕੀ ਹਾਲਤ ਹੋ ਗਈ ਸੀ ?
ਉੱਤਰ:
ਉਹ ਇਧਰ-ਉਧਰ ਉੱਡ-ਉੱਡ ਕੇ ਹਫ ਗਈ ਸੀ ਤੇ ਸਾਹੋ-ਸਾਹ ਹੋਈ ਪਈ ਸੀ ।

ਪ੍ਰਸ਼ਨ 7.
ਤਿਤਲੀ ਕਿਹੋ ਜਿਹੀ ਸੀ ?
ਉੱਤਰ:
ਤਿਤਲੀ ਸਤਰੰਗੀ ਤੇ ਨਿੱਕੀ ਜਿਹੀ ਸੀ ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 8.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਪੌਦਿਆਂ, ਝਾੜੀ, ਟਾਹਣੀਆਂ ।

ਪ੍ਰਸ਼ਨ 9.
ਉਪਰੋਕਤ ਪੈਰੇ ਵਿਚੋਂ ਤਿੰਨ ਭਾਵਵਾਚਕ ਨਾਂਵ ਚੁਣੋ ।
ਉੱਤਰ:
ਕੋਸ਼ਿਸ਼, ਚੈਨ, ਹੀਲੇ ।

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ ।
ਉੱਤਰ:
ਤੂੰ, ਆਪਣੇ ਆਪ, ਮੈਂ ।

ਪ੍ਰਸ਼ਨ 11.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :-
ਤਿਤਲੀ ਵੀ ਵਾਰ-ਵਾਰ ਆਪਣੇ ਆਪ ਨੂੰ ਬਚਾਉਂਦੀ ਹੋਈ ਹਫ਼ ਗਈ ਸੀ ।
ਉੱਤਰ:
ਤਲੀਆਂ ਵਾਰ-ਵਾਰ ਆਪਣੇ-ਆਪ ਨੂੰ ਬਚਾਉਂਦੀਆਂ ਹੋਈਆਂ ਹਫ਼ ਗਈਆਂ ਸਨ ।

ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਸਹੀ ਵਾਕ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ਉ) ਡੱਬਾ ਖ਼ਰਗੋਸ਼ ਤਿਤਲੀ ਨੂੰ ਤੰਗ ਕਰ ਰਿਹਾ ਸੀ ।
(ਅ) ਤਿਤਲੀ ਜ਼ਰਾ ਵੱਡੀ ਸੀ ।
ਉੱਤਰ:
(ੳ) (✓)
(ਅ) (✗)

PSEB 5th Class Punjabi Solutions Chapter 7 ਸਤਰੰਗੀ ਤਿਤਲੀ

2. ਬੁੱਢੇ ਖ਼ਰਗੋਸ਼ ਨੂੰ ਡੱਬੇ ਖ਼ਰਗੋਸ਼ ਤੇ ਸਤਰੰਗੀ ਤਿਤਲੀ ਵਿਚਕਾਰ ਹੋਈ ਗੱਲ-ਬਾਤ ਦਾ ਕੁੱਝ ਪਤਾ ਨਹੀਂ ਸੀ । ਉਸ ਨੇ ਆਖਿਆ, “‘ਸਤਰੰਗੀ ਤਿਤਲੀਏ ! ਤੈਨੂੰ ਇਹ ਕਹਿਣ ਦੀ ਕੀ ਲੋੜ ਪੈ ਗਈ ? ਅਸੀਂ ਤਾਂ ਸਭ ਦੇ ਦੋਸਤ ਹਾਂ, ਫੁੱਲਾਂ ਦੇ ਵੀ, ਤਿਤਲੀਆਂ ਦੇ ਵੀ ।। ਜੇ ਤਿਤਲੀਆਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਨਾ ਲੈ ਕੇ ਜਾਣ ਤਾਂ ਫੁੱਲਾਂ ਦੇ ਬੀਜ ਕਿਵੇਂ ਬਣਨ ? ਫੁੱਲ ਕਿਵੇਂ ਖਿੜਨ ? ਜੰਗਲ, ਟਾਪੂ ਸੋਹਣੇ ਕਿਵੇਂ · ਲੱਗਣ ? ਤੂੰ ਇੱਥੇ ਹੀ ਰਹਿ । ਅਸਲ ਵਿੱਚ ਇਹ ਤੇਰੀ ਹੀ ਥਾਂ ਹੈ ? :
ਪ੍ਰਸ਼ਨ 1.
ਇਹ ਪੈਰਾ ਕਿਸ ਪਾਠ ਵਿਚੋਂ ਹੈ ?
(ਉ) ਸਤਰੰਗੀ ਤਿਤਲੀ
(ਆ) ਸੁੰਢ ਤੇ ਹਲਦੀ
(ੲ) ਗਤਕਾ
(ਸੀ) ਚਿੜੀ, ਰੁੱਖ, ਬਿੱਲੀ ਤੇ ਸੱਪ ।
ਉੱਤਰ:
(ੳ) ਸਤਰੰਗੀ ਤਿਤਲੀ ।

ਪ੍ਰਸ਼ਨ 2.
ਗੱਲਬਾਤ ਕਿਨ੍ਹਾਂ ਵਿਚਕਾਰ ਹੋਈ ਸੀ ?
ਉੱਤਰ:
ਡੱਬੇ ਖ਼ਰਗੋਸ਼ ਅਤੇ ਤਿਤਲੀ ਵਿਚਕਾਰ ।

ਪ੍ਰਸ਼ਨ 3.
ਬੁੱਢੇ ਖ਼ਰਗੋਸ਼ ਨੇ ਆਪਣੇ ਆਪ ਨੂੰ ਕਿਨ੍ਹਾਂ ਦੇ ਦੋਸਤ ਦੱਸਿਆ ?
ਉੱਤਰ:
ਫੁੱਲਾਂ ਤੇ ਤਿਤਲੀਆਂ ਆਦਿ ਸਭ ਦੇ ।

ਪ੍ਰਸ਼ਨ 4.
ਫੁੱਲਾਂ ਦੇ ਬੀਜ ਕਿਸ ਤਰ੍ਹਾਂ ਬਣਦੇ ਹਨ ?
ਉੱਤਰ:
ਜਦੋਂ ਤਿਤਲੀਆਂ ਫੁੱਲਾਂ ਦਾ ਧੂੜਾ ਇਕ . ਫੁੱਲ ਤੋਂ ਦੂਜੇ ਫੁੱਲ ਤੱਕ ਲਿਜਾਂਦੀਆਂ ਹਨ, ਤਾਂ ਉਨ੍ਹਾਂ ਦੇ ਬੀਜ ਬਣਦੇ ਹਨ ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 5.
ਜੰਗਲ-ਟਾਪੂ ਕਿਸ ਤਰ੍ਹਾਂ ਸੋਹਣੇ ਲਗਦੇ ਹਨ ?
ਉੱਤਰ:
ਜੰਗਲਾਂ, ਬੂਟਿਆਂ, ਫੁੱਲਾਂ ਤੇ ਉੱਥੋਂ ਦੇ ਖ਼ਰਗੋਸ਼ ਆਦਿ ਜੀਵਾਂ ਵਿਚ ।

ਪ੍ਰਸ਼ਨ 6.
ਤਿਤਲੀ ਦੀ ਅਸਲ ਥਾਂ ਕਿੱਥੇ ਹੈ ?
(ਉ) ਰੁੱਖ ਉੱਤੇ
(ਅ) ਫੁੱਲਾਂ ਵਿਚ ”
(ੲ) ਆਲ੍ਹਣੇ ਉੱਤੇ
(ਸ) ਘਰ ਵਿੱਚ ।
ਉੱਤਰ:
(ਅ) ਫੁੱਲਾਂ ਵਿਚ ।

ਪ੍ਰਸ਼ਨ 7.
ਉਪਰੋਕਤ ਪੈਰੇ ਵਿਚੋਂ ਤਿੰਨ ਖਾਸ ਨਾਂਵ ਚੁਣੋ ।
ਉੱਤਰ:
ਬੁੱਢਾ ਖ਼ਰਗੋਸ਼, ਡੱਬਾ ਖ਼ਰਗੋਸ਼, ਸਤਰੰਗੀ ਤਿਤਲੀ ।

ਪ੍ਰਸ਼ਨ 8.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਦੋਸਤ, ਫੁੱਲ, ਬੀਜ ।

ਪ੍ਰਸ਼ਨ 9.
ਉਪਰੋਂਕਤ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ ।
ਉੱਤਰ:
ਉਸ, ਤੈਨੂੰ, ਅਸੀਂ ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 10.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਨੂੰ ਵਚਨ ਬਦਲ ਕੇ ਲਿਖੋ : –
ਬੁੱਢੇ ਖ਼ਰਗੋਸ਼ ਨੂੰ ਡੱਬੇ ਖ਼ਰਗੋਸ਼ ਤੇ ਸਤਰੰਗੀ ਤਿਤਲੀ ਵਿਚਕਾਰ ਹੋਈ ਗੱਲ-ਬਾਤ ਦਾ ਕੁੱਝ ਪਤਾ ਨਹੀਂ ਸੀ ।
ਉੱਤਰ:
ਬੁੱਢਿਆਂ ਖ਼ਰਗੋਸ਼ਾਂ ਨੂੰ ਡੱਬਿਆਂ ਖ਼ਰਗੋਸ਼ਾਂ ਤੇ ਸਤਰੰਗੀਆਂ ਤਿਤਲੀਆਂ ਵਿਚਕਾਰ ਹੋਈਆਂ ਗੱਲਾਂ-ਬਾਤਾਂ ਦਾ ਪਤਾ ਨਹੀਂ ਸੀ ।

ਪ੍ਰਸ਼ਨ 11.
ਹੇਠ ਲਿਖੇ ਵਾਕਾਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਦੇ ਅੱਗੇ (✗) ਦਾ ਨਿਸ਼ਾਨੇ ਲਾਓ :
(ਉ) ਬੁੱਢੇ ਖ਼ਰਗੋਸ਼ ਨੇ ਸਤਰੰਗੀ ਤਿਤਲੀ ਨੂੰ ਕਿਹਾ ਕਿ ਉਹ ਸਭ ਦੇ ਦੋਸਤ ਹਨ ।
(ਅ) ਖ਼ਰਗੋਸ਼ ਫੁੱਲਾਂ ਦੇ ਬੀਜ ਬਣਨ ਵਿਚ ਸਹਾਇਤਾ ਕਰਦੇ ਹਨ ।
ਉੱਤਰ:
(ਉ) (✓)
(ਅ) (✗)

X. ਅਧਿਆਪਕ ਲਈ

ਪ੍ਰਸ਼ਨ 1.
ਵਿਸਰਾਮ-ਚਿੰਨ੍ਹ ਕੀ ਹੁੰਦੇ ਹਨ ?
ਉੱਤਰ:
ਵਿਸਰਾਮ ਚਿੰਨ੍ਹ ਲਿਖਤ ਵਿਚ ਠਹਿਰਾਓ ਨੂੰ ਦਰਸਾਉਣ ਲਈ ਵਰਤੇ ਜਾਂਦੇ ਹਨ । ਪੰਜਾਬੀ ਵਿਚ ਇਕ ਵਾਕ ਦੇ ਮੁੱਕਣ ਮਗਰੋਂ ਪੂਰਨ ਠਹਿਰਾਓ ਆਉਂਦਾ ਹੈ ਤੇ ਉਸਦੇ ਅੰਤ ਵਿਚ ਡੰਡੀ (।) ਪਾਈ ਜਾਂਦੀ ਹੈ । ਜਿਸ ਵਾਕ ਵਿਚ ਕੋਈ ਪ੍ਰਸ਼ਨ ਪੁੱਛਿਆ ਜਾਵੇ, ਉਸਦੇ | ਅੰਤ ਵਿਚ ਪ੍ਰਸ਼ਨਿਕ ਚਿੰਨ੍ਹ ( ? ) ਦੀ ਵਰਤੋਂ ਕੀਤੀ ਜਾਂਦੀ ਹੈ । ਹੈਰਾਨੀ, ਖ਼ੁਸ਼ੀ, ਗਮੀ, ਅਫ਼ਸੋਸ ਦੇ ਭਾਵ ਪ੍ਰਗਟ ਕਰਨ ਵਾਲੇ ਸ਼ਬਦ ਤੇ ਵਾਕ ਦੇ ਅੰਤ ਵਿਚ ਵਿਸਮਿਕ ਚਿਨ੍ਹ (!) ਦੀ ਵਰਤੋਂ ਕੀਤੀ ਜਾਂਦੀ ਹੈ । ਇਸੇ ਤਰ੍ਹਾਂ ਵਾਕ ਦੇ ਵਿਚ ਘੱਟ ਠਹਿਰਾਓ ਨੂੰ ਪ੍ਰਗਟ ਕਰਨ ਲਈ ਕਾਮਾ (,) ਬਿੰਦੀ ਕਾਮਾ (;) ਕੋਲਨ (:) ਤੇ ਹੋਰ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ।

ਔਖੇ ਸ਼ਬਦਾਂ ਦੇ ਅਰਥ

ਰੌਂਅ – ਬਿਰਤੀ, ਚਿੱਤ, ਮਨਦੀ ਹਾਲਤ
ਲਿਤਾੜਨਾ – ਮਿੱਧਣਾ ।
ਹੀਲੇ – ਕੋਸ਼ਿਸ਼ ।
ਚੈਨ – ਅਰਾਮ ਹਫ ਗਈਥੱਕ ਗਈ, ਸਾਹੋ ਸਾਹ ਹੋ ਗਈ ।
ਸਾਹੋ-ਸਾਹ ਹੋਈ – ਹਫੀ ਹੋਈ, ਥੱਕੀ ਹੋਈ ।
ਫ਼ਜ਼ੂਲ – ਜਿਸ ਚੀਜ਼ ਦੀ ਲੋੜ ਨਾ ਹੋਵੇ ।
ਸ਼ਕਤੀ – ਤਾਕਤ ।
ਘੁਰਨਿਆਂ – ਜ਼ਮੀਨ ਵਿਚ ਖੁੱਲ੍ਹੀ ਖੁੱਡ ।
ਹੰਕਾਰ – ਗੁਮਾਨ, ਅਭਿਮਾਨ, ਆਕੜ ।
ਓਹਲੇ – ਨਜ਼ਰ ਤੋਂ ਦੂਰ ।
ਨਿੰਮੋਝੂਣਾਂ – ਉਦਾਸ ।
ਬੇਵਸੀ – ਵੱਸ ਨਾ ਚੱਲਣਾ ।
ਅਪਣੌਤ – ਆਪਣਾਪਨ ।
ਵਾਦੀ – ਉੱਚੇ ਪਹਾੜਾਂ ਵਿਚ ਘਿਰੀ ਥਾਂ ।
ਸਿਰ ਸੁੱਟ ਲਿਆ – ਹਿੰਮਤ ਹਾਰ ਦਿੱਤੀ ।
ਭੋਲੇ – ਜੋ ਚਲਾਕ ਨਾ ਹੋਵੇ ।
ਧੂੜਾ – ਫੁੱਲਾਂ ਵਿਚਲੀ ਪੀਲੀ ਧੂੜ ।
ਸ਼ਰਮਸਾਰ – ਸ਼ਰਮਿੰਦਾ ।
ਹਉਮੈ – ਹੰਕਾਰ ।
ਟਾਪੂ – ਸਮੁੰਦਰ ਵਿਚਕਾਰ ਧਰਤੀ ਦਾ ਟੁਕੜਾ ।
ਖ਼ੁਦ – ਆਪ ।
ਮਾਤ ਖਾ ਜਾਵੇ – ਹਾਰ ਖਾ ਜਾਵੇ, ਫਿੱਕਾ ਪੈ ਜਾਵੇ ।

Leave a Comment