PSEB 4th Class Maths MCQ Chapter 8 ਪਰਿਮਾਪ ਅਤੇ ਖੇਤਰਫ਼ਲ

Punjab State Board PSEB 4th Class Maths Book Solutions Chapter 8 ਪਰਿਮਾਪ ਅਤੇ ਖੇਤਰਫ਼ਲ MCQ Questions and Answers.

PSEB 4th Class Maths Chapter 8 ਪਰਿਮਾਪ ਅਤੇ ਖੇਤਰਫ਼ਲ MCQ Questions

ਪ੍ਰਸ਼ਨ 1.
ਕਿਸੇ ਸਮਤਲ ਆਕਾਰ ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦੀ ਲੰਬਾਈ ਦੇ ਜੋੜ ਨੂੰ ਉਸਦਾ ………. ਕਿਹਾ ਜਾਂਦਾ ਹੈ ।
(a) ਪਰਿਮਾਪ,
(b) ਖੇਤਰਫ਼ਲ
(c) ਪਰਛਾਵਾਂ
(d) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ:
(a) ਪਰਿਮਾਪ,

ਪ੍ਰਸ਼ਨ 2.
ਉਸ ਤਿਕੋਣ ਦਾ ਘੇਰਾ ਕਿੰਨਾ ਹੋਵੇਗਾ ? ਜਿਸ ਦੀਆਂ ਭੁਜਾਵਾਂ 5 ਸੈਂ. ਮੀ., 7 ਸੈਂ. ਮੀ., 8 ਸੈਂ. ਮੀ. ਹੋਣ !
(a) 15 ਸੈਂਟੀਮੀਟਰ
(b) 20 ਸੈਂਟੀਮੀਟਰ
(c) 27 ਸੈਂਟੀਮੀਟਰ
(d) 21 ਸੈਂਟੀਮੀਟਰ ।
ਉੱਤਰ:
(b) 20 ਸੈਂਟੀਮੀਟਰ

PSEB 4th Class Maths MCQ Chapter 8 ਪਰਿਮਾਪ ਅਤੇ ਖੇਤਰਫ਼ਲ

ਪ੍ਰਸ਼ਨ 3.
ਇਸ ਆਕ੍ਰਿਤੀ ਦਾ ਪਰਿਮਾਪ ਕਿੰਨਾ ਹੋਵੇਗਾ ? ਜੇਕਰ ਹਰੇਕ ਵਰਗ ਦੀ ਭੁਜਾ 1 ਸੈਂਟੀਮੀਟਰ ਹੋਵੇ ।
PSEB 4th Class Maths MCQ Chapter 8 ਪਰਿਮਾਪ ਅਤੇ ਖੇਤਰਫ਼ਲ 1
(a) 12 ਸੈਂਟੀਮੀਟਰ
(b) 7 ਸੈਂਟੀਮੀਟਰ
(c) 28 ਸੈਂਟੀਮੀਟਰ
(d) 14 ਸੈਂਟੀਮੀਟਰ ॥
ਉੱਤਰ:
(a) 12 ਸੈਂਟੀਮੀਟਰ

ਪ੍ਰਸ਼ਨ 4.
ਇਸ ਆਕ੍ਰਿਤੀ ਦਾ ਘੇਰਾ 22 ਮੀਟਰ ਹੈ । ਪੰਜ ਵਿੱਚੋਂ ਚਾਰ ਭੁਜਾਵਾਂ 4 ਮੀਟਰ, 6 ਮੀਟਰ, 6 ਮੀਟਰ, 3 ਮੀਟਰ ਹਨ । ਪੰਜਵੀਂ ਭੁਜਾ ਪਤਾ ਕਰੋ ।
PSEB 4th Class Maths MCQ Chapter 8 ਪਰਿਮਾਪ ਅਤੇ ਖੇਤਰਫ਼ਲ 3
(a) 4 ਮੀਟਰ
(b) 3 ਮੀਟਰ
(c) 5 ਮੀਟਰ
(d) 2 ਮੀਟਰ ।
ਉੱਤਰ:
(b) 3 ਮੀਟਰ

ਪ੍ਰਸ਼ਨ 5.
ਇੱਕ ਵਰਗ ਦਾ ਪਰਿਮਾਪ ਕੀ ਹੋਵੇਗਾ, ਜਿਸਦੀ ਭੁਜਾ 5 ਸੈਂ.ਮੀ. ਹੈ ?
(a) 25 ਸੈਂ.ਮੀ.
(b) 15 ਸੈਂ.ਮੀ.
(c) 20 ਸੈਂ.ਮੀ.
(d) 16 ਸੈਂ.ਮੀ. ।
ਉੱਤਰ:
(c) 20 ਸੈਂ.ਮੀ.

ਪ੍ਰਸ਼ਨ 6.
ਇੱਕ ਆਇਤ ਦਾ ਪਰਿਮਾਪ ਕੀ ਹੋਵੇਗਾ, ਜਿਸਦੀ ਲੰਬਾਈ 5 ਸੈਂ.ਮੀ. ਅਤੇ ਚੌੜਾਈ 4 ਸੈਂ.ਮੀ. ਹੈ ?
(a) 9 ਸੈਂ.ਮੀ.
(b) 12 ਸੈਂ.ਮੀ.
(c) 15 ਸੈਂ.ਮੀ.
(d) 18 ਸੈਂ.ਮੀ. ।
ਉੱਤਰ:
(d) 18 ਸੈਂ.ਮੀ. ।

PSEB 4th Class Maths MCQ Chapter 8 ਪਰਿਮਾਪ ਅਤੇ ਖੇਤਰਫ਼ਲ

ਪ੍ਰਸ਼ਨ 7.
ਹੇਠਾਂ ਦਿੱਤੀਆਂ ਆਕ੍ਰਿਤੀਆਂ ਦਾ ਖੇਤਰਫ਼ਲ ਪਤਾ ਕਰੋ । ਕਿਸ ਆਕ੍ਰਿਤੀ ਦਾ ਖੇਤਰਫ਼ਲ ਵੱਧ ਹੈ ?
PSEB 4th Class Maths MCQ Chapter 8 ਪਰਿਮਾਪ ਅਤੇ ਖੇਤਰਫ਼ਲ 2
(a) d
(b) c
(c) a
(d) b
ਉੱਤਰ:
(d) b

ਪ੍ਰਸ਼ਨ 8.
ਵਰਗ ਦਾ ਖੇਤਰਫ਼ਲ ਪਤਾ ਕਰੋ ਜਿਸ ਦੀ ਇੱਕ ਭੁਜਾ ਦੀ ਲੰਬਾਈ 6 ਸੈਂ.ਮੀ. ਹੈ ।
(a) 24 ਵਰਗ ਸੈਂ.ਮੀ.
(b) 36 ਵਰਗ ਸੈਂ.ਮੀ.
(c) 36 ਸੈਂ.ਮੀ.
(d) 12 ਵਰਗ ਸੈਂ.ਮੀ. ।
ਉੱਤਰ:
(b) 36 ਵਰਗ ਸੈਂ.ਮੀ. ॥

Leave a Comment