PSEB 4th Class EVS Solutions Chapter 3 ਮੇਲੇ ਅਤੇ ਖੇਡਾਂ

Punjab State Board PSEB 4th Class EVS Book Solutions Chapter 3 ਮੇਲੇ ਅਤੇ ਖੇਡਾਂ Textbook Exercise Questions and Answers.

PSEB Solutions for Class 4 EVS Chapter 3 ਮੇਲੇ ਅਤੇ ਖੇਡਾਂ

EVS Guide for Class 4 PSEB ਮੇਲੇ ਅਤੇ ਖੇਡਾਂ Textbook Questions and Answers

ਪਾਠ ਪੁਸਤਕ ਪੰਨਾ ਨੰ: 13

ਪ੍ਰਸ਼ਨ 1.
ਘਰਾਂ ਦੀਆਂ ਛੱਤਾਂ ‘ਤੇ ਪਤੰਗ ਉਡਾਉਣਾ ਕਿਉਂ ਖ਼ਤਰਨਾਕ ਹੈ?
ਉੱਤਰ :
ਬੇਧਿਆਨੀ ਵਿੱਚ ਛੱਤ ਤੋਂ ਡਿੱਗ ਸਕਦੇ ਹਾਂ ਅਤੇ ਬਿਜਲੀ ਦਾ ਝਟਕਾ ਵੀ ਲੱਗ ਸਕਦਾ ਹੈ।

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪ੍ਰਸ਼ਨ 2.
ਕਿਸ ਦਿਨ ਵਿਸ਼ੇਸ਼ ਤੌਰ ‘ਤੇ ਪੀਲੇ ਚੌਲ ਬਣਾਉਣ ਦੀ ਰਵਾਇਤ ਹੈ?
ਉੱਤਰ :
ਬਸੰਤ ਪੰਚਮੀ ਵਾਲੇ ਦਿਨ।

ਪਾਠ ਪੁਸਤਕ ਪੰਨਾ ਨੰ: 15

ਪ੍ਰਸ਼ਨ 3.
ਤੁਸੀਂ ਕਿਹੜੇ-ਕਿਹੜੇ ਮੇਲੇ ਵੇਖੇ ਹਨ?
ਉੱਤਰ :
ਮੈਂ ਛਪਾਰ ਦਾ ਮੇਲਾ, ਬਾਬਾ ਸੋਢਲ ਦਾ ਮੇਲਾ ਆਦਿ ਵੇਖੇ ਹਨ।
ਨੋਟ-ਖ਼ੁਦ ਉੱਤਰ ਦਿਓ।

ਪਾਠ ਪੁਸਤਕ ਪੰਨਾ ਨੰ: 16

ਪ੍ਰਸ਼ਨ 4.
ਖੇਡ ਨਿਯਮਾਂ ਦਾ ਕੀ ਮਹੱਤਵ ਹੈ?
ਉੱਤਰ :
ਖੇਡ ਨਿਯਮਾਂ ਦਾ ਬਹੁਤ ਮਹੱਤਵ ਹੈ। ਇਹ ਨਿਯਮ ਖੇਡ ਨੂੰ ਸਹੀ ਤਰੀਕੇ ਨਾਲ ਖੇਡਣ ਵਿਚ ਸਾਡੀ ਸਹਾਇਤਾ ਕਰਦੇ ਹਨ ਅਤੇ ਜਿੱਤ-ਹਾਰ ਦਾ ਫੈਸਲਾ ਕਰਨਾ ਸੌਖਾ ਹੋ ਜਾਂਦਾ ਹੈ।

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪਾਠ ਪੁਸਤਕ ਪੰਨਾ ਨੰ: 18

ਕਿਰਿਆ 2.
ਤੁਹਾਡਾ ਮਨਪਸੰਦ ਖੇਡ ਸਿਤਾਰਾ ਕੌਣ ਹੈ? ਉਸ ਦੇ ਚਿੱਤਰ ਅਖ਼ਬਾਰ ਜਾਂ ਰਸਾਲੇ ਵਿੱਚੋਂ ਕੱਟ ਕੇ ਬਾਕਸ ਵਿੱਚ ਚਿਪਕਾਓ।
ਉੱਤਰ :
ਖ਼ੁਦ ਕਰੋ।

ਕੁੱਝ ਖਿਡਾਰੀਆਂ ਦੇ ਚਿੱਤਰ

PSEB 4th Class EVS Solutions Chapter 3 ਮੇਲੇ ਅਤੇ ਖੇਡਾਂ 1
ਸੁਨੀਤਾ ਰਾਣੀ (ਐਥਲੈਟਿਕਸ) ਪਦਮਸ਼੍ਰੀ ਨਾਲ ਸਨਮਾਨਿਤ
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 2
ਡਾ: ਰੂਪਾ ਸੈਣੀ (ਹਾਕੀ) ਅਰਜੁਨ ਅਵਾਰਡ ਨਾਲ ਸਨਮਾਨਿਤ
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 3
ਮਨਜੀਤ ਕੌਰ (ਐਥਲੈਟਿਕਸ) ਗੋਲਡਨ ਗਰਲ
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 4
ਮਿਲਖਾ ਸਿੰਘ (ਐਥਲੈਟਿਕਸ) ਪਦਮਸ਼੍ਰੀ ਨਾਲ ਸਨਮਾਨਿਤ ਫਲਾਇੰਗ ਸਿੱਖ

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪਾਠ ਪੁਸਤਕ ਪੰਨਾ ਨੰ: 19, 20

ਪ੍ਰਸ਼ਨ 5.
ਸਹੀ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ : (ਗਤਕੇ, ਭਾਗ, ਖੇਡਾਂ, ਕੁੜੀਆਂ, ਸਿਹਤਮੰਦ, ਮੇਲੇ)
(ਉ) ਮੇਲੇ ਹੀ ਨਹੀਂ ………………………………………. ਵੀ ਸਾਡੇ ਮਨੋਰੰਜਨ ਦਾ ਸਾਧਨ ਹਨ।
(ਅ) ਖੇਡ ਵਿੱਚ ………………………………………. ਲੈਣਾ ਜਿੱਤ ਹਾਰ ਨਾਲੋਂ ਵੀ ਵੱਧ ਮਹੱਤਵਪੂਰਨ ਹੈ।
(ਇ) ਨਿਹੰਗ ਸਿੰਘ ………………………………………. ਦੇ ਜੌਹਰ ਵਿਖਾਉਂਦੇ ਹਨ।
(ਸ) ਜੇ ………………………………………. ਹਵਾਈ ਜਹਾਜ਼ ਉਡਾ ਸਕਦੀਆਂ ਹਨ ਤਾਂ ਪਤੰਗ ਕਿਉਂ ਨਹੀਂ।
(ਹ) ਪੰਜਾਬ ਵਿੱਚ ਬਹੁਤ ਸਾਰੇ ………………………………………. ਲਗਦੇ ਹਨ।
(ਕ) ਖੇਡਾਂ ਸਾਨੂੰ ………………………………………. ਬਣਾਉਂਦੀਆਂ ਹਨ।
ਉੱਤਰ :
(ੳ) ਖੇਡਾਂ
(ਅ) ਭਾਗ
(ਇ) ਗਤਕੇ
(ਸ) ਕੁੜੀਆਂ
(ਹ) ਮੇਲੇ
(ਕ) ਸਿਹਤਮੰਦ।

ਪ੍ਰਸ਼ਨ 6.
ਸਹੀ ਵਾਕਾਂ ਅੱਗੇ (✓) ਅਤੇ ਗ਼ਲਤ ਵਾਕਾਂ ਅੱਗੇ (✗) ਦਾ ਨਿਸ਼ਾਨ ਲਗਾਓ :
(ੳ) ਕਪੂਰਥਲਾ ਸ਼ਹਿਰ ਵਿੱਚ ਬਸੰਤ ਪੰਚਮੀ ਦਾ ਮੇਲਾ ਲਗਦਾ ਹੈ।
(ਅ) ਹਰ ਖੇਡ ਦੇ ਕੁੱਝ ਨਿਯਮ ਹੁੰਦੇ ਸਨ।
(ਇ) ਖੇਡਾਂ ਸਾਨੂੰ ਝਗੜਨਾ ਸਿਖਾਉਂਦੀਆਂ ਹਨ।
(ਸ) ਬਸੰਤ ਸਰਦੀ ਦੀ ਰੁੱਤ ਤੋਂ ਬਾਅਦ ਆਉਂਦੀ ਹੈ।
(ਹ) ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਮੇਲਾ ਹੁੰਦਾ ਹੈ।
ਉੱਤਰ :
(ੳ) ✓
(ਅ) ✓
(ਬ) ✗
(ਸ) ✓
(ਹ) ✓

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪ੍ਰਸ਼ਨ 7.
ਠੀਕ ਉੱਤਰ ਦੇ ਅੱਗੇ (✓) ਦਾ ਨਿਸ਼ਾਨ ਲਗਾਉ :
(ਉ) ਮਿਲਖਾ ਸਿੰਘ ਦਾ ਸੰਬੰਧ ਕਿਸ ਖੇਡ ਨਾਲ ਹੈ?
ਕ੍ਰਿਕੇਟ
ਹਾਕੀ
ਦੌੜਾਂ
ਉੱਤਰ :
ਦੌੜਾਂ

(ਅ) ਖੇਡਾਂ ਸਾਨੂੰ ਕੀ ਸਿਖਾਉਂਦੀਆਂ ਹਨ?
ਝਗੜਨਾ
ਮਿਲਵਰਤਨ
ਈਰਖਾ
ਉੱਤਰ :
ਮਿਲਵਰਤਨ।

(ਈ) ਮਾਘੀ ਦਾ ਮੇਲਾ ਕਿੱਥੇ ਲਗਦਾ ਹੈ?
ਸ੍ਰੀ ਅਨੰਦਪੁਰ ਸਾਹਿਬ
ਸ੍ਰੀ ਮੁਕਤਸਰ ਸਾਹਿਬ ਦੇ
ਜਲੰਧਰ
ਉੱਤਰ :
ਸ੍ਰੀ ਮੁਕਤਸਰ ਸਾਹਿਬ।

(ਸ) ਇਨ੍ਹਾਂ ਵਿੱਚੋਂ ਹਾਕੀ ਨਾਲ ਸੰਬੰਧਤ ਖਿਡਾਰਨ ਕਿਹੜੀ ਹੈ?
ਰੂਪਾ ਸੈਣੀ
ਸੁਨੀਤਾ ਰਾਣੀ
ਮਨਜੀਤ ਸਿੰਘ
ਉੱਤਰ :
ਰੂਪਾ ਸੈਣੀ

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪ੍ਰਸ਼ਨ 8.
ਮਿਲਾਨ ਕਰੋ :
1. ਕ੍ਰਿਕੇਟ (ੳ) ਪਾਲਾ, ਧਾਵੀ, ਜਾਫੀ
2. ਹਾਕੀ, (ਅ) ਰੈਕਿਟ, ਸ਼ਟਲ, ਨੈੱਟ
3. ‘ਕਬੱਡੀ (ਇ) ਹਾਕੀ-ਸਟਿਕ, ਬਾਲ, ਜਾਲ
4. ਬੈਡਮਿੰਟਨ (ਸ) ਬੈਟ, ਬਾਲ, ਵਿਕਟਾਂ
ਉੱਤਰ :
1. (ਸ),
2. (ਇ)
3. (ਉ),
4. (ਅ)।

ਪ੍ਰਸ਼ਨ 9.
ਤੁਸੀਂ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਹੋ?
ਉੱਤਰ :
ਹਾਕੀ, ਬਾਲੀਵਾਲ, ਫੁੱਟਬਾਲ, ਕ੍ਰਿਕੇਟ, ਖੋਖੋ, ਕਬੱਡੀ।

ਪ੍ਰਸ਼ਨ 10.
ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਂ ਕੀ ਸੀ?
ਉੱਤਰ :
ਖਿਦਰਾਣੇ ਦੀ ਢਾਬ।

ਪ੍ਰਸ਼ਨ 11.
ਕਿਸ ਤਿਉਹਾਰ ‘ਤੇ ਪਤੰਗ ਉਡਾਏ ਜਾਂਦੇ ਹਨ? .
ਉੱਤਰ :
ਬਸੰਤ ਪੰਚਮੀ।

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪ੍ਰਸ਼ਨ 12.
ਦਿਮਾਗੀ ਕਸਰਤ।
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 5
ਉੱਤਰ :
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 6

PSEB 4th Class Punjabi Guide ਮੇਲੇ ਅਤੇ ਖੇਡਾਂ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਮਿਲਖਾ ਸਿੰਘ ਦਾ ਸੰਬੰਧ ਕਿਹੜੀ ਖੇਡ ਨਾਲ ਹੈ?
(ਉ) ਦੌੜਾਂ
(ਅ) ਫੁੱਟਬਾਲ
(ਇ) ਹਾਕੀ
(ਸ) ਟੈਨਿਸ।
ਉੱਤਰ :
(ਉ) ਦੌੜਾਂ।

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

2. ਹੇਠ ਲਿਖੀਆਂ ਵਿੱਚੋਂ ਕਿਹੜੀ ਗੱਲ ਸਹੀ ਹੈ?
(ਉ) ਖੇਡਾਂ ਵਿੱਚ ਲੜਕੀਆਂ ਅਤੇ ਲੜਕੇ ਦੋਵੇਂ ਭਾਗ ਲੈਂਦੇ ਹਨ
(ਅ) ਖੇਡਾਂ ਵਿੱਚ ਸਿਰਫ਼ ਅਮੀਰ ਲੋਕ ਭਾਗ ਲੈਂਦੇ ਹਨ :
(ਈ) ਖੇਡਾਂ ਵਿੱਚ ਸਿਰਫ ਲੜਕੇ ਭਾਗ ਲੈਂਦੇ ਹਨ
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ :
(ੳ) ਖੇਡਾਂ ਵਿੱਚ ਲੜਕੀਆਂ ਅਤੇ ਲੜਕੇ ਦੋਵੇਂ ਭਾਗ ਲੈਂਦੇ ਹਨ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੋਲਡਨ ਗਰਲ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ :
ਮਨਜੀਤ ਕੌਰ।

ਪ੍ਰਸ਼ਨ 2.
ਸ੍ਰੀ ਮੁਕਤਸਰ ਸਾਹਿਬ ਵਿਖੇ ਕਿਹੜਾ, ਮੇਲਾ ਲੱਗਦਾ ਹੈ?. .
ਉੱਤਰ :
ਮਾਘੀ ਦਾ ਮੇਲਾ।

ਖ਼ਾਲੀ ਥਾਂਵਾਂ ਭਰੋ (ਖਿਦਰਾਣੇ ਦੀ ਢਾਬ, ਮਾਘੀ)

1. ……………………….. ਵਾਲੇ ਦਿਨ ਲੋਕ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ।
2. ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਂ ……………………….. ਸੀ
ਉੱਤਰ :
1. ਮਾਘੀ,
2. ਖਿਦਰਾਣੇ ਦੀ ਢਾਬ।

ਫ਼ਲਤ। ਮਹੀਂ

1. ਛੱਤਾਂ ਉੱਪਰ ਪਤੰਗ ਉਡਾਉਣਾ ਸੁਰੱਖਿਅਤ ਨਹੀ.
2. ਬਸੰਤ ਪੰਚਮੀ ਦਾ ਮੇਲਾ ਜਲੰਧਰ ਵਿਖੇ ਲਗਦਾ ਹੈ।
ਉੱਤਰ :
1. ✓
2. ✗

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਮਿਲਾਨ ਕਰੋ

1. ਖਿਦਰਾਣੇ ਦੀ ਢਾਬ (ੳ) ਕਪੂਰਥਲਾ
2. ਬਸੰਤ ਪੰਚਮੀ ਦਾ (ਅ) ਮਨਜੀਤ ਕੌਰ ਮੇਲਾ
3. ਐਥਲੈਟਿਕਸ (ਇ) ਸ੍ਰੀ ਮੁਕਤਸਰ ਸਾਹਿਬ
ਉੱਤਰ :
1. (ਈ),
2. (ੳ),
3. (ਅ)।

ਦਿਮਾਗੀ ਕਸਰਤ –

PSEB 4th Class EVS Solutions Chapter 3 ਮੇਲੇ ਅਤੇ ਖੇਡਾਂ 7
ਉੱਤਰ :
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 8

Leave a Comment