PSEB 3rd Class Welcome Life Solutions Chapter 7 ਚੰਗਾ ਬੋਲੀਏ, ਮਿੱਤਰ ਬਣਾਈਏ

Punjab State Board PSEB 3rd Class Welcome Life Book Solutions Chapter 7 ਚੰਗਾ ਬੋਲੀਏ, ਮਿੱਤਰ ਬਣਾਈਏ Textbook Exercise Questions and Answers.

PSEB Solutions for Class 3 Welcome Life Chapter 7 ਚੰਗਾ ਬੋਲੀਏ, ਮਿੱਤਰ ਬਣਾਈਏ

Welcome Life Guide for Class 3 PSEB ਚੰਗਾ ਬੋਲੀਏ, ਮਿੱਤਰ ਬਣਾਈਏ Textbook Questions and Answers

ਪੰਨਾ-46

ਪ੍ਰਸ਼ਨੋਤਰੀ

ਪ੍ਰਸ਼ਨ 1.
ਸਾਰੇ ਬੱਚੇ ਸੁਖਦੀਪ ਤੋਂ ਦੂਰੀ ਕਿਉਂ ਬਣਾ ਕੇ ਰੱਖਦੇ ਸਨ ?
ਉੱਤਰ-
ਵੱਡਾ ਹੋਣ ਦੇ ਕਰਕੇ ਅਤੇ ਰੁੱਖਾ ਸੁਭਾਅ ਹੋਣ ਕਰਕੇ ਸਾਰੇ ਸੁਖਦੀਪ ਤੋਂ ਦੂਰੀ ਬਣਾ ਕੇ ਰੱਖਦੇ ਸਨ ।

ਪ੍ਰਸ਼ਨ 2.
ਉਸਦੇ ਮਾਮਾ ਜੀ ਨੇ ਸੁਖਦੀਪ ਨੂੰ ਕੀ ਸਮਝਾਇਆ ?
ਉੱਤਰ-
ਸੁਖਦੀਪ ਨੂੰ ਪਿਆਰ ਨਾਲ ਬੋਲਣ ਬਾਰੇ ਕਿਹਾ । ਚੰਗਾ ਬੋਲਣਾ ਤੇ ਵੱਡਿਆਂ ਦੀ ਇੱਜ਼ਤ ਕਰਨੀ ਤੇ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ ।

ਪ੍ਰਸ਼ਨ 3.
ਸੁਖਦੀਪ ਨੇ ਆਪਣੇ-ਆਪ ਨਾਲ ਕੀ ਵਾਅਦਾ ਕੀਤਾ ?
ਉੱਤਰ-
ਸੁਖਦੀਪ ਨੇ ਆਪਣੇ-ਆਪ ਨਾਲ ਵਾਅਦਾ ਕੀਤਾ ਕਿ ਉਹ ਸਭ ਨਾਲ ਚੰਗਾ ਬੋਲੇਗਾ, ਵੱਡਿਆਂ ਦੀ ਇੱਜ਼ਤ ਕਰੇਗਾ ਤੇ ਛੋਟਿਆਂ ਨੂੰ ਪਿਆਰ ਕਰੇਗਾ ।

ਕਿਰਿਆਵਾਂ

ਪ੍ਰਸ਼ਨ 1.
ਕੀ ਬੱਚਿਆਂ ਨੂੰ ਆਪਣੇ ਤੋਂ ਛੋਟੇ ਬੱਚਿਆਂ ਨੂੰ ਪਿਆਰ ਨਾਲ ਬੁਲਾਉਣਾ ਚਾਹੀਦਾ ਹੈ ?
ਉੱਤਰ-
ਹਾਂ ਜੀ, ਬੱਚਿਆਂ ਨੂੰ ਆਪਣੇ ਤੋਂ ਛੋਟੇ ਬੱਚਿਆਂ ਨੂੰ ਪਿਆਰ ਨਾਲ ਬੁਲਾਉਣਾ ਚਾਹੀਦਾ ਹੈ ।

PSEB 3rd Class Welcome Life Solutions Chapter 7 ਚੰਗਾ ਬੋਲੀਏ, ਮਿੱਤਰ ਬਣਾਈਏ

ਪ੍ਰਸ਼ਨ 2.
ਕੀ ਛੋਟੇ ਬੱਚਿਆਂ ਦੁਆਰਾ ਵੱਡਿਆਂ ਨੂੰ ਇੱਜ਼ਤ ਦੇਣੀ ਚਾਹੀਦੀ ਹੈ ?
ਉੱਤਰ-
ਹਾਂ ਜੀ ।

ਪ੍ਰਸ਼ਨ 3.
ਇਕ ਦੂਸਰੇ ਨੂੰ ਕਿਵੇਂ ਤੇ ਕੀ ਕਹਿ ਕੇ ਬੁਲਾਉਣਾ ਚਾਹੀਦਾ ਹੈ ?
ਉੱਤਰ-
ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਨੂੰ ਇੱਜ਼ਤ ਨਾਲ ਬੁਲਾਉਣਾ ਚਾਹੀਦਾ ਹੈ ।

ਪੰਨਾ-48

ਪ੍ਰਸ਼ਨੋਤਰੀ

ਪ੍ਰਸ਼ਨ 1.
ਕਵਿਤਾ ਵਿੱਚ ਬੱਚਾ ਦਾਦਾ-ਦਾਦੀ ਨੂੰ ਕਿਵੇਂ ਬੁਲਾਉਂਦਾ ਹੈ ?
ਉੱਤਰ-
ਬੱਚਾ ਦਾਦਾ-ਦਾਦੀ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਬੁਲਾਉਂਦਾ ਹੈ ।

ਪ੍ਰਸ਼ਨ 2.
ਮੰਮੀ-ਪਾਪਾ ਦਾ ਸਤਿਕਾਰ ਕਿਵੇਂ ਕਰਦਾ ਹੈ ?
ਉੱਤਰ-
ਬੱਚਾ ਮੰਮੀ-ਪਾਪਾ ਦਾ ਕਿਹਾ ਮੰਨ ਕੇ ਉਨ੍ਹਾਂ ਦਾ ਸਤਿਕਾਰ ਕਰਦਾ ਹੈ ਤੇ ਜਦੋਂ ਮੰਮੀ-ਪਾਪਾ ਅਸੀਸਾਂ ਦਿੰਦੇ ਹਨ ਤਾਂ ਰੋਮ-ਰੋਮ ਮੁਸਕਾਉਂਦਾ ਹੈ।

ਪ੍ਰਸ਼ਨ 3.
ਸਾਰੇ ਉਸ ਨੂੰ ਸ਼ਾਬਾਸ਼ ਕਿਉਂ ਦਿੰਦੇ ਹਨ ?
ਉੱਤਰ-
ਕਿਉਂਕਿ ਉਹ ਵੱਡਿਆਂ ਨੂੰ ਜੀ-ਜੀ ਆਖ ਕੇ ਤੇ ਛੋਟਿਆਂ ਨੂੰ ਗਲ ਲਾ ਕੇ ਬੁਲਾਉਂਦਾ ਹੈ ।

ਪ੍ਰਸ਼ਨ 4.
ਸਭ ਨਾਲ ਮਿੱਠਾ ਬੋਲਣ ਕਰਕੇ ਉਸਨੂੰ ਕਿਹੋ ਜਿਹਾ ਬਾਲ ਕਹਿੰਦੇ ਹਨ ?
ਉੱਤਰ-
ਸੋਭ ਨਾਲ ਮਿੱਠਾ ਬੋਲਣ ਕਰਕੇ ਉਸਨੂੰ ਚੰਗਾ ਬਾਲ ਕਹਿੰਦੇ ਹਨ ।

Welcome Life Guide for Class 3 PSEB ਚੰਗਾ ਬੋਲੀਏ, ਮਿੱਤਰ ਬਣਾਈਏ Important Questions and Answers

(i) ਬਹੁਵਿਕਲਪੀ ਪ੍ਰਸ਼ਨ :

1. ਸਵੇਰੇ ਉੱਠ ਜਾਵਾਂ ਫਿਰ :
(ਉ) ਬੁਰਸ਼ ਕਰਨ ਤੋਂ ਬਾਅਦ ਨਹਾਵਾਂ
(ਅ) ਭੋਜਨ ਕਰਾਂ
(ਈ) ਪਾਰਟੀ ਜਾਵਾਂ
(ਸ) ਰਿਸ਼ਤੇਦਾਰ ਵੱਲ ਜਾਵਾਂ ।
ਉੱਤਰ-
(ੳ) ਬੁਰਸ਼ ਕਰਨ ਤੋਂ ਬਾਅਦ ਨਹਾਵਾਂ ।

2. ਦੋ ਬੱਚੇ ਆਪਸ ਵਿੱਚ ਮਿਲਣ ਤੇ ਕਹਿਣ :
(ੳ) ਸਤਿ ਸ੍ਰੀ ਅਕਾਲ ਭੈਣ
(ਅ) ਸਤਿ ਸ੍ਰੀ ਅਕਾਲ ਵੀਰ
(ਇ) ਦੋਵੇਂ
(ੳ) ਤੇ (ਅ) (ਸ) ਕੋਈ ਨਹੀਂ ।
ਉੱਤਰ-
(ਇ) ਦੋਵੇਂ (ੳ) ਤੇ (ਅ) ।

PSEB 3rd Class Welcome Life Solutions Chapter 7 ਚੰਗਾ ਬੋਲੀਏ, ਮਿੱਤਰ ਬਣਾਈਏ

3. ਪਿਆਰ ਨਾਲ ਬੋਲਿਆਂ ਕੀ ਮਿਲਦਾ ਹੈ ?
(ੳ) ਇੱਜ਼ਤ, ਪਿਆਰ
(ਅ) ਦੂਰੀਆਂ ਵੱਧ ਜਾਂਦੀਆਂ ਹਨ
(ਇ) ਰਿਸ਼ਤਾ ਟੁੱਟ ਜਾਂਦਾ ਹੈ।
(ਸ) ਕੁੱਝ ਵੀ ਨਹੀਂ ।
ਉੱਤਰ-
(ੳ) ਇੱਜ਼ਤ, ਪਿਆਰ ।

(ii) ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਵੱਡਿਆਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਵੱਡਿਆਂ ਨੂੰ ਜੀ-ਜੀ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਭ ਨਾਲ ਮਿੱਠਾ ਬੋਲਣ ਵਾਲਾ ਕੀ ਕਹਾਉਂਦਾ ਹੈ ?
ਉੱਤਰ-
ਚੰਗਾ ਬਾਲ ।

ਪ੍ਰਸ਼ਨ 3.
ਮਾਪਿਆਂ ਕੋਲੋਂ ਮਿਲੀਆਂ ਅਸੀਸਾਂ ਨਾਲ ਕੀ ਹੁੰਦਾ ਹੈ ?
ਉੱਤਰ-
ਰੋਮ-ਰੋਮ ਮੁਸਕਾਉਂਦਾ ਹੈ ।

ਪ੍ਰਸ਼ਨ 4.
ਦਾਦਾ-ਦਾਦੀ ਜੀ ਨੂੰ ਕੀ ਕਹਿਣਾ ਚਾਹੀਦਾ ਹੈ ?
ਉੱਤਰ-
ਸਤਿ ਸ੍ਰੀ ਅਕਾਲ ।

ਪ੍ਰਸ਼ਨ 5.
ਭੈਣ-ਭਰਾ ਇੱਕ-ਦੂਜੇ ਨੂੰ ਮਿਲਣ ‘ਤੇ ਕੀ ਕਹਿੰਦੇ ਹਨ ?
ਉੱਤਰ-
ਸਤਿ ਸ੍ਰੀ ਅਕਾਲ ਭੈਣ ਜੀ ਅਤੇ ਸਤਿ ਸ੍ਰੀ ਅਕਾਲ ਭਰਾ ਜੀ ।

ਪ੍ਰਸ਼ਨ 6.
ਭੈਣ-ਭਰਾ ਕੀ ਕਹਿ ਕੇ ਬੁਲਾਉਂਦੇ ਹਨ ?
ਉੱਤਰ-
ਵੀਰ ਜੀ ਤੇ ਭੈਣ ਜੀ ।

(iii) ਖਾਲੀ ਥਾਂਵਾਂ ਭਰੋ :

1. …………………………. ਦਾ ਮਨ ਸਕੂਲ ਜਾਣ ਲਈ ਬਿਲਕੁਲ ਨਹੀਂ ਕਰਦਾ ਸੀ ।
ਉੱਤਰ-
ਸੁਖਦੀਪ,

2. ……………………………. ਕਰਕੇ ਉਹ ਸਭ ਨੂੰ ਰੁੱਖਾ ਬੋਲਦਾ ਸੀ ।
ਉੱਤਰ-
ਵੱਡਾ ਹੋਣ,

3. ਸੁਖਦੀਪ ਆਪਣੇ ……………………………………. ਗੱਲ ਪੱਲੇ ਬੰਨ੍ਹ ਕੇ ਸਕੂਲ ਗਿਆ ।
ਉੱਤਰ-
ਮਾਮਾ ਜੀ,

PSEB 3rd Class Welcome Life Solutions Chapter 7 ਚੰਗਾ ਬੋਲੀਏ, ਮਿੱਤਰ ਬਣਾਈਏ

4. ਵੱਡਿਆਂ ਤਾਈਂ ਜੀ-ਜੀ ਆਖਾਂ ………………………………………….. ਗੱਲ ਲਾਵਾਂ ।
ਉੱਤਰ-
ਛੋਟਿਆਂ ।

(iv) ਵੱਡੇ ਉੱਤਰ ਵਾਲਾ ਪ੍ਰਸ਼ਨ :

ਪ੍ਰਸ਼ਨ-
ਸਾਡੀ ਬੋਲ-ਚਾਲ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ?
ਉੱਤਰ-
ਸਾਨੂੰ ਸਵੇਰੇ ਉੱਠ ਕੇ ਨਹਾ ਕੇ ਆਪਣੇ ਦਾਦਾ-ਦਾਦੀ ਨੂੰ ਸਤਿ ਸ੍ਰੀ ਅਕਾਲ ਬੋਲਣਾ ਚਾਹੀਦਾ ਹੈ । ਆਪਣੇ ਮਾਪਿਆਂ ਕੋਲੋਂ ਅਸੀਸਾਂ ਲੈਣੀਆਂ ਚਾਹੀਦੀਆਂ ਹਨ । ਸਭ ਨੂੰ ਜੀ-ਜੀ ਆਖਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਖ਼ੁਸ਼ੀ ਦੇਣੀ ਚਾਹੀਦੀ ਹੈ । ਇਸ ਨਾਲ ਸਾਰੇ ਉਸ ਬੱਚੇ ਨੂੰ ਸ਼ਾਬਾਸ਼ ਦਿੰਦੇ ਹਨ । ਸਭ ਨਾਲ ਮਿੱਠੀ ਬੋਲ-ਚਾਲ ਰੱਖਣੀ ਚਾਹੀਦੀ ਹੈ ।

Leave a Comment