PSEB 3rd Class Welcome Life Solutions Chapter 2 ਇਮਾਨਦਾਰ ਬਣੇ

Punjab State Board PSEB 3rd Class Welcome Life Book Solutions Chapter 2 ਇਮਾਨਦਾਰ ਬਣੇ Textbook Exercise Questions and Answers.

PSEB Solutions for Class 3 Welcome Life Chapter 2 ਇਮਾਨਦਾਰ ਬਣੇ

Welcome Life Guide for Class 3 PSEB ਇਮਾਨਦਾਰ ਬਣੇ Textbook Questions and Answers

ਪੰਨਾ-14

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਸੌ ਰੁਪਏ ਕਿਸ ਨੂੰ ਲੱਭੇ ?
ਉੱਤਰ-
ਹਰਜੋਤ ਸਿੰਘ ਨੂੰ ਸੌ ਰੁਪਏ ਲੱਭੇ ।

ਪ੍ਰਸ਼ਨ 2.
ਹਰਜੋਤ ਨੇ ਸੌ ਰੁਪਏ ਦਾ ਨੋਟ ਕਿਸ ਨੂੰ ਫੜਾਇਆ ?
ਉੱਤਰ-
ਹਰਜੋਤ ਨੇ ਸੌ ਰੁਪਏ ਦਾ ਨੋਟ ਦੁਕਾਨਦਾਰ ਨੂੰ ਫੜਾਇਆ ।

ਪ੍ਰਸ਼ਨ 3.
ਸੌ ਰੁਪਏ ਦਾ ਨੋਟ ਕਿਸ ਦਾ ਸੀ ?
ਉੱਤਰ-
ਸੌ ਰੁਪਏ ਦਾ ਨੋਟ ਸ਼ਾਮ ਸਿੰਘ ਦਾ ਸੀ ।

PSEB 3rd Class Welcome Life Solutions Chapter 2 ਇਮਾਨਦਾਰ ਬਣੇ

ਪ੍ਰਸ਼ਨ 4.
ਤੁਸੀਂ ਕੀ ਸੋਚਦੇ ਹੋ ਹਰਜੋਤ ਸਿੰਘ ਨੇ ਠੀਕ ਕੰਮ ਕੀਤਾ ਕਿ ਗਲਤ ?
ਉੱਤਰ-
ਹਰਜੋਤ ਸਿੰਘ ਨੇ ਠੀਕ ਤੇ ਸ਼ਾਬਾਸ਼ੀ ਵਾਲਾ ਕੰਮ ਕੀਤਾ । ਉਸਨੇ ਸਭ ਦਾ ਮਾਣ ਵਧਾਇਆ |

Welcome Life Guide for Class 3 PSEB ਇਮਾਨਦਾਰ ਬਣੇ Important Questions and Answers

(i) ਬਹੁਵਿਕਲਪੀ ਪ੍ਰਸ਼ਨ :

1. ਇਮਾਨਦਾਰ ਬੱਚਾ :
(ਉ) ਸਭ ਦਾ ਮਾਣ ਵਧਾਉਂਦਾ ਹੈ
(ਅ) ਮਤਲਬ ਹੁੰਦਾ ਹੈ।
(ਈ) ਹਮੇਸ਼ਾ ਆਪਣਾ ਸੋਚਦਾ ਹੈ।
(ਸ) ਇਹ ਸਾਰੀਆਂ ਗੱਲਾਂ ਹੁੰਦੀਆਂ ਹਨ ।
ਉੱਤਰ-
(ੳ) ਸਭ ਦਾ ਮਾਣ ਵਧਾਉਂਦਾ ਹੈ ।

2. ਇਮਾਨਦਾਰ ਬੱਚੇ ਨੂੰ ਕੀ ਮਿਲਿਆ ?
(ਉ) ਸ਼ਾਬਾਸ਼ੀ
(ਅ) ਕੁੱਝ ਨਹੀਂ
(ਇ) ਲੜਾਈ.
(ਸ) ਸਾਰੇ ਸਹੀ ।
ਉੱਤਰ-
(ੳ) ਸ਼ਾਬਾਸ਼ੀ ।

(ii) ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਰਜੋਤ ਸਿੰਘ ਕੌਣ ਹੈ ?
ਉੱਤਰ-
ਹਰਜੋਤ ਸਿੰਘ ਐਲੀਮੈਂਟਰੀ ਸਕੂਲ ਅਸਰਪੁਰ ਵਿਚ ਤੀਜੀ ਜਮਾਤ ਦਾ ਵਿਦਿਆਰਥੀ ਹੈ ।

ਪ੍ਰਸ਼ਨ 2.
ਹਰਜੋਤ ਸਿੰਘ ਨੂੰ ਕਿੰਨੇ ਰੁਪਏ ਲੱਭੇ ?
ਉੱਤਰ-
ਸੌ ਰੁਪਏ ।

ਪ੍ਰਸ਼ਨ 3.
ਹਰਜੋਤ ਸਿੰਘ ਨੇ ਸੌ ਰੁਪਏ ਕਿਸਨੂੰ ਦਿੱਤੇ ?
ਉੱਤਰ-
ਦੁਕਾਨਦਾਰ ਨੂੰ ।

PSEB 3rd Class Welcome Life Solutions Chapter 2 ਇਮਾਨਦਾਰ ਬਣੇ

ਪ੍ਰਸ਼ਨ 4.
ਦੁਕਾਨਦਾਰ ਨੇ ਕੀ ਕਿਹਾ ?
ਉੱਤਰ-
ਸ਼ਾਬਾਸ਼ ।

ਪ੍ਰਸ਼ਨ 5.
ਹਰਜੋਤ ਕਿਸ ਜਮਾਤ ਵਿਚ ਪੜ੍ਹਦਾ ਸੀ ?
ਉੱਤਰ-
ਤੀਜੀ ਜਮਾਤ ਵਿੱਚ ।

ਪ੍ਰਸ਼ਨ 6.
ਉਸਨੂੰ ਕਿਸਨੇ ਇਮਾਨਦਾਰੀ ਬਾਰੇ ਸਮਝਾਇਆ ਸੀ ?
ਉੱਤਰ-
ਅਧਿਆਪਕਾਂ ਨੇ ।

ਪ੍ਰਸ਼ਨ 7.
ਉਸਨੇ ਕਿਸ ਦਾ ਮਾਣ ਵਧਾਇਆ ?
ਉੱਤਰ-
ਮਾਪਿਆਂ, ਅਧਿਆਪਕਾਂ ਤੇ ਸਕੂਲ ਦਾ ।

ਪ੍ਰਸ਼ਨ 8.
ਦੁਕਾਨਦਾਰ ਨੇ ਵਾਪਿਸ ਸੌ ਰੁਪਏ ਕਿਸਨੂੰ ਦਿੱਤੇ ?
ਉੱਤਰ-
ਸ਼ਾਮ ਸਿੰਘ ਨੂੰ ।

(iii) ਦਿਮਾਗੀ ਕਸਰਤ :
PSEB 3rd Class Welcome Life Solutions Chapter 2 ਇਮਾਨਦਾਰ ਬਣੇ 1
ਉੱਤਰ-
PSEB 3rd Class Welcome Life Solutions Chapter 2 ਇਮਾਨਦਾਰ ਬਣੇ 2

(iv) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਰਜੋਤ ਸਿੰਘ ਦੀ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
ਹਰਜੋਤ ਸਿੰਘ ਇੱਕ ਸਿਆਣਾ ਬੱਚਾ ਹੈ । ਉਸ ਤੋਂ ਸਾਨੂੰ ਇਮਾਨਦਾਰ ਬਣਨ ਦੀ ਸਿੱਖਿਆ ਮਿਲਦੀ ਹੈ । ਉਸਦੀ ਇਮਾਨਦਾਰੀ ਨੇ ਸਾਨੂੰ ਬਹੁਤ ਖੁਸ਼ ਕੀਤਾ ਹੈ । ਉਹ ਆਪਣੇ ਮਾਪਿਆਂ, ਅਧਿਆਪਕਾਂ ਤੇ ਸਕੂਲ ਦਾ ਮਾਣ ਵਧਾਵੇਗਾ ਤੇ ਨਾਮ ਰੋਸ਼ਨ ਕਰੇਗਾ ।

PSEB 3rd Class Welcome Life Solutions Chapter 2 ਇਮਾਨਦਾਰ ਬਣੇ

ਪ੍ਰਸ਼ਨ 2.
ਕਿਰਪਾਲ ਸਿੰਘ ਦੀ ਕਹਾਣੀ ਦੱਸੋ ।
ਉੱਤਰ-
ਕਿਰਪਾਲ ਸਿੰਘ ਬਹੁਤ ਪਰੇਸ਼ਾਨ ਸੀ ਕਿਉਂਕਿ ਉਸਦੀ ਮੋਟਰ ਦਾ ਕਿਸੇ ਨੇ ਪਟਾ ਚੋਰੀ ਕਰ ਲਿਆ ਸੀ । ਉਸਨੇ ਆਪਣੇ ਦੋਸਤ ਨਾਲ ਕਿਸੇ ਦਾ ਪਟਾ ਚੋਰੀ ਕਰਨ ਬਾਰੇ ਸੋਚਿਆ । ਜਦੋਂ ਉਹ ਮੋਟਰ ਦਾ ਪਟਾ ਚੋਰੀ ਕਰ ਰਿਹਾ ਸੀ ਤਾਂ ਉਸਨੂੰ ਲੱਗਾ ਕਿ ਉਹ ਗ਼ਲਤ ਕਰ ਰਿਹਾ ਸੀ ।

Leave a Comment