PSEB 3rd Class Punjabi Solutions Chapter 21 ਰੰਗਾਂ ਦੀ ਖੇਡ-ਹੋਲੀ

Punjab State Board PSEB 3rd Class Punjabi Book Solutions Chapter 21 ਰੰਗਾਂ ਦੀ ਖੇਡ-ਹੋਲੀ Textbook Exercise Questions, and Answers.

PSEB Solutions for Class 3 Punjabi Chapter 21 ਰੰਗਾਂ ਦੀ ਖੇਡ-ਹੋਲੀ

Punjabi Guide for Class 3 PSEB ਰੰਗਾਂ ਦੀ ਖੇਡ-ਹੋਲੀ Textbook Questions and Answers

ਪਾਠ-ਅਭਿਆਸ ਪ੍ਰਸ਼ਨ-ਉੱਤਰ ।

(i) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

(ੳ) ਰੰਗਾਂ ਦੀ ਖੇਡ ‘ਕਿਹੜੀ ਹੈ ?
ਕਬੱਡੀ
ਲੁੱਡੀ
ਹੋਲੀ
ਉੱਤਰ-
ਹੋਲੀ

(ਅ) ਬੱਚਿਆਂ ਨੂੰ ਹੋਲੀ ਦੀ ਖੇਡ ਕਿਸ ਤਰ੍ਹਾਂ ਦੀ ਲਗਦੀ ਹੈ ?
ਔਖੀ
ਪਿਆਰੀ
ਭੈੜੀ
ਉੱਤਰ-
ਪਿਆਰੀ

(ਇ) ਕੁੜੀਆਂ ਭੱਜ ਕੇ ਕਿੱਥੇ ਚੜ੍ਹ ਗਈਆਂ ?
ਕੋਠੇ ‘ਤੇ
ਦਰੱਖ਼ਤ ‘ਤੇ
ਉੱਚੀ ਥਾਂ ‘ਤੇ
ਉੱਤਰ-
ਉੱਚੀ ਥਾਂ ‘ਤੇ

ਪ੍ਰਸ਼ਨ 2. ‘
ਹੇਠ ਲਿਖੀਆਂ ਅਧੂਰੀਆਂ ਸਤਰਾਂ ਨੂੰ ਪੂਰੀਆਂ ਕਰੋ :
(ੳ) ਮੁੰਡੇ ਕੁੜੀਆਂ ਰੌਲਾ ਪਾਇਆ,
(ਅ) ਰੰਗ ਗੁਲਾਲ ਮੂੰਹਾਂ ‘ਤੇ ਮਲਕੇ,
(ੲ) ਚਿਹਰੇ ਹੋ ਗਏ, ਰੰਗ-ਬਰੰਗੇ,
ਉੱਤਰ-
(ੳ) ਮੁੰਡੇ ਕੁੜੀਆਂ ਰੌਲਾ ਪਾਇਆ,ਵਾਹਵਾ ਦਿਨ ਹੋਲੀ ਦਾ ਆਇਆ ।
(ਅ) ਰੰਗ ਗੁਲਾਲ ਮੂੰਹਾਂ ਤੇ ਮਲ ਕੇ,
ਹੋਲੀ ਖੇਡਾਂਗੇ ਅੱਜ ਰਲ ਕੇ ।
ਚਿਹਰੇ ਹੋ ਗਏ ਰੰਗ-ਬਰੰਗੇ, .
ਬਾਲ ਖੇਡਦੇ ਲੱਗਣ ਚੰਗੇ ।

ਪ੍ਰਸ਼ਨ 3.
ਇਸ ਕਵਿਤਾ ਵਿਚ ਆਏ ਰੰਗਾਂ ਦੇ ਨਾਂ ਲਿਖੋ ।
ਉੱਤਰ-
ਹਰਾ, ਪਿਆਜ਼ੀ, ਗੁਲਾਲ, ਲਾਲ, ਗੁਲਾਬੀ, ਨੀਲਾ ਤੇ ਫਿਰੋਜ਼ੀ ।

ਪ੍ਰਸ਼ਨ 4.
ਇਸ ਕਵਿਤਾ ਵਿਚ ਹੋਲੀ ਖੇਡਦੇ ਬੱਚਿਆਂ ਦੇ ਨਾਂ ਲਿਖੋ ।
ਉੱਤਰ-
ਮੀਤ, ਪ੍ਰੀਤ, ਲਾਡੀ, ਕਰਮੀ, ਰਾਣੋ ਤੇ ਦੀਪ ।

PSEB 3rd Class Punjabi Solutions Chapter 21 ਰੰਗਾਂ ਦੀ ਖੇਡ-ਹੋਲੀ

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ :
ਰੰਗ-ਬਰੰਗੇ, ਖ਼ੁਸ਼ੀ, ਹੋਲੀ, ਟੋਲੀ, ਵਾਹਵਾ, ਮੁੱਠੀ, ਡੋਲ੍ਹਿਆ, ਕੋਠੇ, ਚੁੰਨੀ, ਰੌਲਾ, ਨਿਆਰੀ ।
ਉੱਤਰ-

 • ਰੰਗ-ਬਰੰਗੇ ਕਈ ਰੰਗਾਂ ਦੇ)-ਉਸ ਨੇ ਰੰਗ-ਬਰੰਗੇ ਕੱਪੜੇ ਪਹਿਨੇ ਹੋਏ ਸਨ ।
 • ਖ਼ੁਸ਼ੀ ਆਨੰਦ-ਤਿਉਹਾਰ ਖ਼ੁਸ਼ੀ ਦਾ ਦਿਨ ਹੁੰਦਾ ਹੈ ।
 • ਹੋਲੀ ਰੰਗਾਂ ਦਾ ਤਿਉਹਾਰ)-ਐਤਕੀਂ ਹੋਲੀ ਦਾ ਤਿਉਹਾਰ 8 ਮਾਰਚ ਨੂੰ ਮਨਾਇਆ ਜਾਵੇਗਾ ।
 • ਟੋਲੀ (ਢਾਣੀ-ਮੁੰਡਿਆਂ ਦੀ ਟੋਲੀ ਗੱਪਾਂ ਮਾਰ ਰਹੀ ਹੈ ।
 • ਵਾਹਵਾ (ਪ੍ਰਸੰਸਾ ਕਰਨ ਵਾਲਾ ਸ਼ਬਦ, ਬੱਲੇ-ਬੱਲੇ-ਵਾਹਵਾ ! ਸੋਹਣੀ ਖੇਡ ਹੈ ।
 • ਮੁੱਠੀ (ਮੀਟਿਆ ਹੱਥ)-ਦੱਸ, ਮੇਰੀ ਮੁੱਠੀ ਵਿਚ ਕੀ ਹੈ ?
 • ਡੋਲ੍ਹਿਆ ਰੋੜਿਆ-ਦੁੱਧ ਕਿਸ ਨੇ ਡੋਲ੍ਹਿਆ ਹੈ ?
 • ਕੋਠੇ ਕਮਰੇ ਦਾ ਉਪਰਲਾ ਹਿੱਸਾ, ਛੱਤ)ਕੋਠੇ ਉੱਤੇ ਚੜ੍ਹ ਕੇ ਪਤੰਗ ਨਾ ਉਡਾ ।
 • ਚੰਨੀ (ਦੁਪੱਟਾ)-ਮੇਰੀ ਚੁੰਨੀ ਦਾ ਰੰਗ ਲਾਲ ਹੈ ।
 • ਰੌਲਾ (ਸ਼ੋਰ, ਬਹੁਤ ਉੱਚੀ ਅਵਾਜ਼ਾਂ)ਕਲਾਸ ਵਿਚ ਬੱਚੇ ਰੌਲਾ ਪਾ ਰਹੇ ਹਨ ।
 • ਨਿਆਰੀ ਸਭ ਤੋਂ ਵਿਸ਼ੇਸ਼)-ਤਾਜ ਮਹੱਲ ਦੀ ਸੋਭਾ ਨਿਆਰੀ ਹੈ ।

(ii) ਬਹੁਵਿਕਲਪੀ ਪ੍ਰਸ਼ਨ
ਹੇਠ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਚੁਣ ਕੇ ਉਸ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

ਪ੍ਰਸ਼ਨ 1.
ਹੋਲੀ ਦੇ ਦਿਨ ਖੇਡੀ ਜਾਂਦੀ ਕਿਹੜੀ ਖੇਡ ਪਿਆਰੀ ਲਗਦੀ ਹੈ ?
ਉੱਤਰ-
ਰੰਗਾਂ ਦੀ (✓)|

ਪ੍ਰਸ਼ਨ 2. ਕਿਹੜਾ ਰੰਗ ਮੁੰਹਾਂ ਉੱਤੇ ਮਲ ਕੇ ਹੋਲੀ ਖੇਡੀ ਜਾਵੇਗੀ ?
ਉੱਤਰ-ਗੁਲਾਲ (✓) !

ਪ੍ਰਸ਼ਨ 3.
ਮੀਤ ਨੇ ਕਿਹੜਾ ਰੰਗ ਘੋਲਿਆ ਹੋਇਆ ਸੀ ?
ਉੱਤਰ-
ਲਾਲ (✓) ।

ਪ੍ਰਸ਼ਨ 4.
ਪ੍ਰੀਤ ਨੇ ਕਿਹੜਾ ਰੰਗੁ ਡੋਲ੍ਹਿਆ ਸੀ ?
ਉੱਤਰ-
ਨੀਲਾ (✓) |

ਪ੍ਰਸ਼ਨ 5.
ਲਾਡੀ ਨੇ ਰੰਗ ਕਾਹਦੇ ਵਿਚ ਭਰਿਆ ਸੀ ?
ਉੱਤਰ-
ਸ਼ੀਸ਼ੀ ਵਿਚ (✓) ।

ਪ੍ਰਸ਼ਨ 6.
ਕੁੜੀਆਂ ਭੱਜ ਕੇ ਕਿੱਥੇ ਚੜ੍ਹ ਗਈਆਂ ?
ਉੱਤਰ-
ਕੋਠੇ ‘ਤੇ (✓) ।

ਪ੍ਰਸ਼ਨ 7.
ਕੁੜੀਆਂ ਨੇ ਹੱਥਾਂ ਵਿਚ ਕੀ ਫੜਿਆ ਹੋਇਆ ਸੀ ?
ਉੱਤਰ-
ਪਿਚਕਾਰੀਆਂ ਨੂੰ (✓) |

ਪ੍ਰਸ਼ਨ 8.
ਰਾਣੋ ਨੇ ਪਿਚਕਾਰੀ ਮਾਰ ਕੇ ਕਿਸਦੀ ਚੁੰਨੀ ਰੰਗੀ ?
ਉੱਤਰ-
ਦੀਪ ਦੀ (✓) ।

PSEB 3rd Class Punjabi Solutions Chapter 21 ਰੰਗਾਂ ਦੀ ਖੇਡ-ਹੋਲੀ

ਪ੍ਰਸ਼ਨ 9.
ਬਾਲਕ ਕੀ ਖੇਡਦੇ ਚੰਗੇ ਲਗਦੇ ਸਨ ?
ਉੱਤਰ-
ਹੋਲੀ (✓) ।

ਪ੍ਰਸ਼ਨ 10.
‘ਨਿਆਰੀ ਦਾ ਕੀ ਅਰਥ ਹੈ ?
ਉੱਤਰ-
ਵੱਖਰੀ (✓) ।

ਵਿਆਕਰਨ
ਪ੍ਰਸ਼ਨ-ਸਮਝੋ ਅਤੇ ਲਿਖੋ-

ਕੁੜੀ – ਕੁੜੀਆਂ
ਟੋਲੀ – …………………….
ਚੁੰਨੀ – …………………….
ਮੁੱਠੀ – …………………….
ਪਿਚਕਾਰੀ – …………………….
ਸ਼ੀਸ਼ੀ – …………………….
ਉੱਤਰ-
ਕੁੜੀ : ਕੁੜੀਆਂ
ਟੋਲੀ : ਟੋਲੀਆਂ
ਚੁੰਨੀ : ਚੁੰਨੀਆਂ
ਮੁੱਠੀ : ਮੁੱਠੀਆਂ
ਪਿਚਕਾਰੀ : ਪਿਚਕਾਰੀਆਂ
ਸ਼ੀਸ਼ੀ : ਸ਼ੀਸ਼ੀਆਂ ।

(iv) ਰਚਨਾਤਮਿਕ ਕਾਰਜ

ਪ੍ਰਸ਼ਨ 1.
ਖ਼ਾਲੀ ਖ਼ਾਨਿਆਂ ਵਿੱਚ ਰੰਗਾਂ ਦੇ ਨਾਂ ਲਿਖੋ ।
PSEB 3rd Class Punjabi Solutions Chapter 21 ਰੰਗਾਂ ਦੀ ਖੇਡ-ਹੋਲੀ 1
ਉੱਤਰ-
PSEB 3rd Class Punjabi Solutions Chapter 21 ਰੰਗਾਂ ਦੀ ਖੇਡ-ਹੋਲੀ 2

ਪ੍ਰਸ਼ਨ 2.
ਰੰਗਾਂ ਦੀ ਖੇਡ-ਹੋਲੀ ਕਵਿਤਾ ਨੂੰ ਜਮਾਤ ਵਿਚ ਜ਼ਬਾਨੀ ਗਾ ਕੇ ਸੁਣਾਓ ।
ਉੱਤਰ-
ਨੋਟ-ਵਿਦਿਆਰਥੀ ਆਪ ਹੀ ਕਰਨ ॥

PSEB 3rd Class Punjabi Solutions Chapter 21 ਰੰਗਾਂ ਦੀ ਖੇਡ-ਹੋਲੀ

ਰੰਗਾਂ ਦੀ ਖੇਡ-ਹੋਲੀ Summary & Translation in punjabi

ਔਖੇ ਸ਼ਬਦਾਂ ਦੇ ਅਰਥ

ਸ਼ਬਦ: ਅਰਥ
ਬਾਲਾਂ: ਬੱਚਿਆਂ ।
ਟੋਲੀ: ਇਕੱਠ, ਢਾਣੀ ।
ਨਿਆਰੀ: ਵੱਖਰੀ ਕਿਸਮ ਦੀ, ਅਦਭੁਤ |
ਗੁਲਾਲ: ਲਾਲ ਰੰਗ ।
ਹਰਾ ਪਿਆਜ਼ੀ : ਰੰਗ ਦਾ ਨਾਂ ।
ਰੰਗ ’ਤੀ : ਰੰਗ ਦਿੱਤੀ ।
ਸ਼ੋਰ ਮਚਾਵਣ : ਰੌਲਾ ਪਾਉਣ ।
ਗਚ-ਮਿਚ ਹੋਏ : ਗਿੱਲੇ ਤੇ ਗੰਦੇ ਹੋ ਗਏ ।

Leave a Comment