PSEB 3rd Class Punjabi Solutions Chapter 13 ਮਹਾਰਾਜਾ ਰਣਜੀਤ ਸਿੰਘ

Punjab State Board PSEB 3rd Class Punjabi Book Solutions Chapter 13 ਮਹਾਰਾਜਾ ਰਣਜੀਤ ਸਿੰਘ Textbook Exercise Questions, and Answers.

PSEB Solutions for Class 3 Punjabi Chapter 13 ਮਹਾਰਾਜਾ ਰਣਜੀਤ ਸਿੰਘ

Punjabi Guide for Class 3 PSEB ਮਹਾਰਾਜਾ ਰਣਜੀਤ ਸਿੰਘ Textbook Questions and Answers

ਪਾਠ-ਅਭਿਆਸ ਪ੍ਰਸ਼ਨ-ਉੱਤਰ ।

(i) ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਖ਼ੁਸ਼ਹਾਲ ਸਿੰਘ ਕਿੱਥੇ ਖੜ੍ਹਾ ਪਹਿਰਾ ਦੇ ਰਿਹਾ ਸੀ ?
ਉੱਤਰ-
ਡਿਓੜੀ ਅੱਗੇ ।

ਪ੍ਰਸ਼ਨ 2.
ਡਿਓੜੀ ਦੇ ਅੰਦਰ ਕੌਣ ਜਾਣਾ ਚਾਹੁੰਦਾ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ॥

ਪ੍ਰਸ਼ਨ 3.
ਮਹਾਰਾਜਾ ਕਿਸ ਸਮੇਂ ਭੇਸ ਬਦਲ ਕੇ ਗਿਆ ?
ਉੱਤਰ-
ਰਾਤ ਦੇ ਸਮੇਂ ।

(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਠੀਕ ਸ਼ਬਦ ਨਾਲ ਖ਼ਾਲੀ ਥਾਂਵਾਂ ਭਰੋ : ਨੌਕਰੀ, ਡਿਓੜੀ, ਵਫ਼ਾਦਾਰ, ਕਾਨੂੰਨ)

(ਉ) ਤੂੰ ……………………………… ਦੇ ਅੰਦਰ ਨਹੀਂ ਜਾ ਸਕਦਾ ।
ਉੱਤਰ-
ਤੂੰ ਡਿਓੜੀ ਦੇ ਅੰਦਰ ਨਹੀਂ ਜਾ ਸਕਦਾ |

(ਅ) ਹਰ ਸਿਪਾਹੀ ………………………………. ਨੂੰ ਜਾਣਦਾ ਹੈ ।
ਉੱਤਰ-
ਹਰ ਸਿਪਾਹੀ ਕਾਨੂੰਨ ਨੂੰ ਜਾਣਦਾ ਹੈ ।

(ਈ) ਤੇਰੇ ਵਰਗੇ ………………………….. ਸਿਪਾਹੀ ਮੈਨੂੰ ਚਾਹੀਦੇ ਹਨ ।
ਉੱਤਰ-
ਤੇਰੇ ਵਰਗੇ ਵਫ਼ਾਦਾਰ ਸਿਪਾਹੀ ਮੈਨੂੰ ਚਾਹੀਦੇ ਹਨ ।

(ਸ) ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਵੱਡੀ ………………………… ਉੱਤੇ ਲਗਾ ਦਿੱਤਾ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਵੱਡੀ ਨੌਕਰੀ ਉੱਤੇ ਲਗਾ ਦਿੱਤਾ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੀ ਖ਼ਾਸ ਡਿਓੜੀ ਅੱਗੇ ਪਹਿਰਾ ਕੌਣ ਦਿੰਦਾ ਸੀ ?
ਉੱਤਰ-
ਖੁਸ਼ਹਾਲ ਸਿੰਘ ।

ਪ੍ਰਸ਼ਨ 3.
ਖ਼ੁਸ਼ਹਾਲ ਸਿੰਘ ਦਾ ਕੰਮ ਵੇਖਣ ਲਈ ਕਿਸ ਨੇ ਭੇਸ ਬਦਲਿਆ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ।

ਪ੍ਰਸ਼ਨ 4.
ਖ਼ੁਸ਼ਹਾਲ ਸਿੰਘ ਨੇ ਮਹਾਰਾਜੇ ਨੂੰ ਅੰਦਰ ਕਿਉਂ ਨਾ ਜਾਣ ਦਿੱਤਾ ? .
ਉੱਤਰ-
ਖੁਸ਼ਹਾਲ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਕਰਕੇ ਅੰਦਰ ਨਾ ਜਾਣ ਦਿੱਤਾ, ਕਿਉਂਕਿ ਉਹ ਕੰਮ ਸਮੇਂ ਆਪਣੇ ਕੰਮ ਨੂੰ ਪਛਾਣਦਾ ਸੀ, ਕਿਸੇ ਹੋਰ ਨੂੰ ਨਹੀਂ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਨੇ ਵਫ਼ਾਦਾਰ ਸਿਪਾਹੀ ਨੂੰ ਕੀ ਇਨਾਮ ਦਿੱਤਾ ?
ਉੱਤਰ-
ਮਹਾਰਾਜਾ ਸਾਹਿਬ ਨੇ ਉਸ ਨੂੰ ਵੱਡੀ ਨੌਕਰੀ ਉੱਤੇ ਲਾ ਦਿੱਤਾ ।

ਪ੍ਰਸ਼ਨ 6.
ਜਿਹੜਾ ਸ਼ਬਦ ਇਸ ਪਾਠ ਨਾਲ ਮੇਲ ਨਹੀਂ ਖਾਂਦਾ, ਉਸ ਉੱਤੇ x ਦਾ ਨਿਸ਼ਾਨ ਲਾਓ : ਮਹਿਲ, ਡਿਓੜੀ, ਪਹਿਰੇਦਾਰ, ਮਹਾਰਾਜਾ, ਇੱਲ ।
ਉੱਤਰ-
ਇੱਲ ।

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਖ਼ਾਸ, ਡਿਓੜੀ, ਭੇਸ, ਕੌਣ, ਮੱਦਦ, ਕਾਨੂੰਨ, ਬਾਹਰ, ਕੰਬਣ, ਥਾਪੀ, ਵਫ਼ਾਦਾਰ, ਪਹਿਰੇਦਾਰ !
ਉੱਤਰ-

  • ਖ਼ਾਸ ਵਿਸ਼ੇਸ਼)-ਖ਼ੁਸ਼ਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਖ਼ਾਸ ਡਿਓੜੀ ਦਾ ਪਹਿਰੇਦਾਰ ਸੀ ।
  • ਡਿਓੜੀ (ਘਰ ਵਿਚ ਦਾਖ਼ਲ ਹੋਣ ਦਾ ਮੁੱਖ ਦਰਵਾਜ਼ਾ-ਅਸੀਂ ਮਹੱਲ ਦੀ ਡਿਓੜੀ ਲੰਘ ਕੇ ਅੰਦਰ ਗਏ ।
  • ਭੇਸ ਪਹਿਰਾਵਾ)-ਮਹਾਰਾਜਾ ਰਣਜੀਤ ਸਿੰਘ |ਰਾਤ ਨੂੰ ਭੇਸ ਬਦਲ ਕੇ ਆਪਣੀ ਪਰਜਾ ਦਾ ਹਾਲ| ਚਾਲ ਦੇਖਦਾ ਸੀ ।
  • ਕੌਣ (ਕਿਹੜਾ-ਦੇਖੋ, ਬਾਹਰ ਕੌਣ ਹੈ ?
  • ਮੱਦਦ ਸਹਾਇਤਾ)-ਹਮੇਸ਼ਾ ਬੇਸਹਾਰਿਆਂ ਦੀ | ਮੱਦਦ ਕਰੋ ।
  • ਕਾਨੂੰਨ ਸਰਕਾਰੀ ਨੇਮ-ਸੜਕ ‘ਤੇ ਚਲਦਿਆਂ ਆਵਾਜਾਈ ਦੇ ਕਾਨੂੰਨਾਂ ਦੀ ਪਾਲਣਾ ਕਰੋ ।
  • ਬਾਹਰ ਅੰਦਰ ਦਾ ਉਲਟ ਸ਼ਬਦ)-ਅੱਜ ਕਮਰਿਆਂ ਦੇ ਬਾਹਰ ਬੜੀ ਠੰਢ ਹੈ ।
  • ਕੰਬਣ (ਸਰੀਰ ਦਾ ਆਪੇ ਹਿਲਣਾ)-ਪੁਲਿਸ ਨੂੰ ਦੇਖ ਕੇ ਦੋਸ਼ੀ ਕੰਬਣ ਲੱਗ ਪਿਆ ।
  • ਥਾਪੀ (ਪਿੱਠ ਨੂੰ ਹੱਥ ਨਾਲ ਥਪਕਾਉਣਾ)-ਮੈਂ ਉਸ ਦੇ ਕੰਮ ਤੋਂ ਖੁਸ਼ ਹੋ ਕੇ ਉਸ ਨੂੰ ਥਾਪੀ ਦਿੱਤੀ ।
  • ਵਫ਼ਾਦਾਰ ਜੋ ਧੋਖਾ ਨਾ ਕਰੇ)-ਦੇਸ਼ ਨੂੰ ਵਫ਼ਾਦਾਰ ਸਿਪਾਹੀਆਂ ਦੀ ਜ਼ਰੂਰਤ ਹੈ ।
  • ਪਹਿਰੇਦਾਰ (ਰਾਖੀ ਕਰਨ ਵਾਲਾ, ਚੌਕੀਦਾਰ)-ਮਹੱਲ ਦੇ ਬਾਹਰ ਹਥਿਆਰਬੰਦ ਪਹਿਰੇਦਾਰ ਖੜ੍ਹੇ ਰਹਿੰਦੇ ਹਨ ।

(iii) ਪੜੋ, ਸਮਝੋ ਤੇ ਉੱਤਰ ਦਿਓ ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ :

ਸਾਰੀ ਰਾਤ ਮਹਾਰਾਜਾ ਰਣਜੀਤ ਸਿੰਘ ਡਿਓੜੀ ਤੋਂ ਬਾਹਰ ਰਹੇ ।ਦਿਨ ਚੜ੍ਹ ਗਿਆ । ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪਛਾਣ ਲਿਆ | ਜਦ ਖੁਸ਼ਹਾਲ ਸਿੰਘ ਨੂੰ ਪਤਾ ਲੱਗਾ, ਤਾਂ ਉਹ ਬਹੁਤ ਡਰ ਗਿਆ | ਉਹ ਕੰਬਣ ਲੱਗ ਪਿਆ ਕਿ ਮਹਾਰਾਜਾ ਸਾਹਿਬ ਉਸ ਨੂੰ ਸਖ਼ਤ ਸਜ਼ਾ ਦੇਣਗੇ । ਜਦੋਂ ਦਰਬਾਰ ਲੱਗਾ, ਮਹਾਰਾਜਾ ਰਣਜੀਤ ਸਿੰਘ ਨੇ ਖ਼ੁਸ਼ਹਾਲ ਸਿੰਘ ਨੂੰ ਬੁਲਾਇਆ । ਮਹਾਰਾਜਾ ਰਣਜੀਤ ਸਿੰਘ ਨੇ ਉੱਠ ਕੇ ਉਸਨੂੰ ਥਾਪੀ ਦਿੱਤੀ ਅਤੇ ਕਿਹਾ, “ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ । ਤੂੰ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਕੀਤਾ ਹੈ ।ਤੇਰੇ ਵਰਗੇ ਵਫ਼ਾਦਾਰ ਸਿਪਾਹੀ ਹੀ ਮੈਨੂੰ ਚਾਹੀਦੇ ਹਨ । ਉਸ ਦਿਨ ਤੋਂ ਬਾਅਦ ਮਹਾਰਾਜ ਸਾਹਿਬ ਨੇ ਉਸਨੂੰ ਵੱਡੀ ਨੌਕਰੀ ਉੱਤੇ ਲਾ ਦਿੱਤਾ ।

ਪ੍ਰਸ਼ਨ-
1. ਸਾਰੀ ਰਾਤ ਡਿਓੜੀ ਤੋਂ ਬਾਹਰ ਕੌਣ ਖੜਾ ਰਿਹਾ ?
2. ਖੁਸ਼ਹਾਲ ਸਿੰਘ ਕਿਉਂ ਕੰਬਣ ਲੱਗ ਪਿਆ ?
3. ਮਹਾਰਾਜਾ ਸਾਹਿਬ ਨੇ ਖੁਸ਼ਹਾਲ ਸਿੰਘ ਨੂੰ ਕਿੱਥੇ ਬੁਲਾਇਆ ?
4. ਮਹਾਰਾਜਾ ਸਾਹਿਬ ਨੇ ਖ਼ੁਸ਼ਹਾਲ ਸਿੰਘ ਨੂੰ ਥਾਪੀ ਦਿੰਦਿਆਂ ਕੀ ਕਿਹਾ ?

5. ਮਹਾਰਾਜਾ ਸਾਹਿਬ ਨੂੰ ਖੁਸ਼ਹਾਲ ਸਿੰਘ ਨੂੰ ਕੀ ਇਨਾਮ ਦਿੱਤਾ ?
ਉੱਤਰ-

  • ਮਹਾਰਾਜਾ ਰਣਜੀਤ ਸਿੰਘ ॥
  • ਉਹਨੂੰ ਡਰ ਸੀ ਕਿ ਮਹਾਰਾਜਾ ਸਾਹਿਬ ਉਸਨੂੰ ਸਖ਼ਤ ਸਜ਼ਾ ਦੇਣਗੇ ।
  • ਦਰਬਾਰ ਵਿਚ ।
  • ਉਨ੍ਹਾਂ ਖ਼ੁਸ਼ਹਾਲ ਸਿੰਘ ਨੂੰ ਕਿਹਾ ਕਿ ਉਹ ਉਸਦੇ ਕੰਮ ਤੋਂ ਬਹੁਤ ਖੁਸ਼ ਹਨ ।ਉਨ੍ਹਾਂ ਨੂੰ ਉਸ ਵਰਗੇ ਸਿਪਾਹੀ ਹੀ ਚਾਹੀਦੇ ਹਨ ।
  • ਉਸਨੂੰ ਵੱਡੀ ਨੌਕਰੀ ਉੱਤੇ ਲਾ ਦਿੱਤਾ । |

(iv) ਬਹੁਵਿਕਲਪੀ ਪ੍ਰਸ਼ਨ

ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :..

ਪ੍ਰਸ਼ਨ 1.
ਖ਼ੁਸ਼ਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਖ਼ਾਸ ਡਿਓੜੀ ਅੱਗੇ ਕੀ ਕਰਦਾ ਸੀ ?
ਉੱਤਰ-
ਪਹਿਰੇਦਾਰੀ (✓) ।

ਪ੍ਰਸ਼ਨ 2.
ਖੁਸ਼ਹਾਲ ਸਿੰਘ ਕਿਸ ਦੇ ਦਰਬਾਰ ਵਿਚ ਪਹਿਰੇਦਾਰ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ (✓)।’

ਪ੍ਰਸ਼ਨ 3.
ਖ਼ੁਸ਼ਹਾਲ ਸਿੰਘ ਕਿਸ ਨੂੰ ਪਛਾਣਨ ਦੀ ਗੱਲ ਕਹਿੰਦਾ ਹੈ ?
ਉੱਤਰ-
ਆਪਣੇ ਕੰਮ ਨੂੰ (✓) ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ਹਾਲ ਸਿੰਘ ਨੂੰ ਥਾਪੀ ਕਿਵੇਂ ਦਿੱਤੀ ? |
ਉੱਤਰ-(ੳ)
ਵਫ਼ਾਦਾਰੀ ਕਰਕੇ/ਜ਼ਿੰਮੇਵਾਰ ਹੋਣ ਕਰਕੇ (✓) ।

(v) ਵਿਆਕਰਨ ਪ੍ਰਸ਼ਨ-ਸਮਝੋ ਅਤੇ ਲਿਖੋ

ਦਿਨ : ਰਾਤ
ਚੰਗਾ : …………………………………….
ਵੱਡਾ : ………………………………………..
ਅੰਦਰ : ………………………………………..
ਖ਼ਾਸ : ………………………………………..
ਉੱਤਰ-
ਦਿਨ : ਰਾਤ
ਚੰਗਾ : ਮੰਦਾ
ਵੱਡਾ : ਛੋਟਾ
ਅੰਦਰ : ਬਾਹਰ
ਖ਼ਾਸ : ਆਮ |

ਮਹਾਰਾਜਾ ਰਣਜੀਤ ਸਿੰਘ Summary & Translation in punjabi

(ਔਖੇ ਸ਼ਬਦਾਂ ਦੇ ਅਰਥ )

ਸ਼ਬਦ:  ਅਰਥ
ਖ਼ਾਸ: ਵਿਸ਼ੇਸ਼ ।
ਡਿਉੜੀ: ਕਿਲ੍ਹੇ ਜਾਂ ਘਰ ਦੇ ਮੁੱਖ ਦਰਵਾਜ਼ੇ ਦੇ ਅੰਦਰਵਾਰ ਛੱਤਿਆ ਹੋਇਆ ਰਸਤਾ |
ਭੇਸ: ਪਹਿਰਾਵਾ, ਕੱਪੜੇ ।
ਕਾਨੂੰਨ: ਨਿਯਮ ।
ਥਾਪੀ ਦਿੱਤੀ : ਪਿੱਠ ਉੱਤੇ ਹੱਥ ਥਪਕਾ ਕੇ ਸ਼ਾਬਾਸ਼ ਦਿੱਤੀ ।
ਵਫ਼ਾਦਾਰ : ਧੋਖਾ ਨਾ ਕਰਨ ਵਾਲਾ ਇਮਾਨ ਦਾਰ|
ਬਾਅਦ : ਪਿੱਛੋਂ ।

Leave a Comment