PSEB 3rd Class Punjabi Solutions Chapter 11 ਗਾਂਧੀ ਜੀ ਦਾ ਬਚਪਨ

Punjab State Board PSEB 3rd Class Punjabi Book Solutions Chapter 11 ਗਾਂਧੀ ਜੀ ਦਾ ਬਚਪਨ Textbook Exercise Questions, and Answers.

PSEB Solutions for Class 3 Punjabi Chapter 11 ਗਾਂਧੀ ਜੀ ਦਾ ਬਚਪਨ

Punjabi Guide for Class 3 PSEB ਗਾਂਧੀ ਜੀ ਦਾ ਬਚਪਨ Textbook Questions and Answers

ਪਾਠ-ਅਭਿਆਸ ਪ੍ਰਸ਼ਨ-ਉੱਤਰ ।

(i) ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਬਚਪਨ ਵਿਚ ਮਹਾਤਮਾ ਗਾਂਧੀ ਜੀ ਕਿਸ ਤਰ੍ਹਾਂ ਦੀ ਗ਼ਲਤ ਸੰਗਤ ਵਿਚ ਪੈ ਗਏ ਸਨ ?
ਉੱਤਰ-
ਚੋਰੀ ਕਰਨ ਵਾਲਿਆਂ ਦੀ ।

ਪ੍ਰਸ਼ਨ 2.
ਗਾਂਧੀ ਜੀ ਨੇ ਪੰਜਾਂ ਵਿਚੋਂ ਕਿੰਨੇ ਸ਼ਬਦ ਗ਼ਲਤ ਲਿਖੇ ?
ਉੱਤਰ-
ਇਕ ।

ਪ੍ਰਸ਼ਨ 3.
ਗਾਂਧੀ ਜੀ ਅਨੁਸਾਰ ਲਿਖਾਈ ਕਿਹੋਜਿਹੀ ਹੋਣੀ ਚਾਹੀਦੀ ਹੈ ?
ਉੱਤਰ-
ਸੁੰਦਰ ।

(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : ਬੁਰੀ ਸੰਗਤ, ਗੁਣਾਂ, ਬਚਪਨ, ਅਸੂਲਾਂ)

1. ਮਹਾਂਪੁਰਸ਼ ਆਪਣੇ ਚੰਗੇ …………………………………… ਕਰਕੇ ਮਹਾਨ ਬਣਦੇ ਹਨ ।
ਉੱਤਰ-
ਮਹਾਂਪੁਰਸ਼ ਆਪਣੇ ਚੰਗੇ ਅਸੂਲਾਂ ਕਰਕੇ ਮਹਾਨ ਬਣਦੇ ਹਨ ।

2. ਬਚਪਨ ਵਿਚ ਮਹਾਤੱਮਾ ਗਾਂਧੀ ……………………………………….. ਵਿਚ ਪੈ ਗਏ ।
ਉੱਤਰ-
ਬਚਪਨ ਵਿਚ ਮਹਾਤਮਾ ਗਾਂਧੀ ਬੁਰੀ ਸੰਗਤ ਵਿਚ ਪੈ ਗਏ ।

3. ਗਾਂਧੀ ਜੀ ਨੂੰ ਆਪਣੇ …………………………………….. ਦੀ ਇਕ ਗ਼ਲਤੀ ਦਾ ਜ਼ਿੰਦਗੀ ਭਰ ਪਛਤਾਵਾ ਰਿਹਾ ।
ਉੱਤਰ-
ਗਾਂਧੀ ਜੀ ਨੂੰ ਆਪਣੇ ਬਚਪਨ ਦੀ ਇਕ ਗ਼ਲਤੀ ਦਾ ਜ਼ਿੰਦਗੀ ਭਰ ਪਛਤਾਵਾ ਰਿਹਾ ।

4. ਗਾਂਧੀ ਜੀ ਚੰਗੇ ……………………………. ਕਰਕੇ ਜੀਵਨ ਵਿਚ ਸਫਲ ਹੋਏ ।
ਉੱਤਰ-
ਗਾਂਧੀ ਜੀ ਚੰਗੇ ਗੁਣਾਂ ਕਰਕੇ ਜੀਵਨ ਵਿਚ ਸਫਲ ਹੋਏ ।

ਪ੍ਰਸ਼ਨ 2.
ਮਹਾਤਮਾ ਗਾਂਧੀ ਨੇ ਆਪਣੇ ਬਚਪਨ ਵਿਚ ਸਭ ਤੋਂ ਵੱਡੀ ਗ਼ਲਤੀ ਕਿਹੜੀ ਕੀਤੀ ?
ਉੱਤਰ-
ਮਹਾਤਮਾ ਗਾਂਧੀ ਨੇ ਆਪਣੇ ਬਚਪਨ ਵਿਚ ਸਭ ਤੋਂ ਵੱਡੀ ਗ਼ਲਤੀ ਆਪਣੇ ਘਰ ਤੋਂ ਚੋਰੀ ਕਰਨ ਦੀ ਕੀਤੀ ।

ਪ੍ਰਸ਼ਨ 3.
ਮਹਾਤਮਾ ਗਾਂਧੀ ਨੇ ਆਪਣੇ ਪਿਤਾ ਜੀ ਕੋਲੋਂ ਮਾਫ਼ੀ ਕਿਵੇਂ ਮੰਗੀ ?
ਉੱਤਰ-
ਮਹਾਤਮਾ ਗਾਂਧੀ ਨੇ ਆਪਣੇ ਪਿਤਾ ਜੀ ਕੋਲੋਂ ਮਾਫ਼ੀ ਇੱਕ ਚਿੱਠੀ ਲਿਖ ਕੇ ਮੰਗੀ ।

ਪ੍ਰਸ਼ਨ 4.
ਗਾਂਧੀ ਜੀ ਨੇ ਨਕਲ ਕਿਉਂ ਨਾ ਮਾਰੀ ?
ਉੱਤਰ-
ਗਾਂਧੀ ਜੀ ਨੇ ਨਕਲ ਇਸ ਲਈ ਨਾ ਮਾਰੀ, ਕਿਉਂਕਿ ਉਨ੍ਹਾਂ ਨੇ ਬਚਪਨ ਵਿਚ ਹੀ ਮਹਿਸੂਸ ਕਰ ਲਿਆ ਸੀ ਕਿ ਨਕਲ ਕਰਨੀ ਚੰਗੀ ਗੱਲ ਨਹੀਂ ।

ਪ੍ਰਸ਼ਨ 5.
ਸੁੰਦਰ ਲਿਖਾਈ ਬਾਰੇ ਗਾਂਧੀ ਜੀ ਦਾ ਕੀ ਵਿਚਾਰ ਸੀ ?
ਉੱਤਰ-
ਗਾਂਧੀ ਜੀ ਦਾ ਵਿਚਾਰ ਸੀ ਕਿ ਸੁੰਦਰ ਲਿਖਾਈ ਨਾ ਹੋਣ ਕਰਕੇ ਵਿੱਦਿਆ ਅਧੂਰੀ ਹੈ । ਇਸ ਲਈ ਬੱਚਿਆਂ ਨੂੰ ਸੁੰਦਰ ਲਿਖਾਈ ਦਾ ਢੰਗ ਆਉਣਾ ਚਾਹੀਦਾ ਹੈ ।

ਪ੍ਰਸ਼ਨ 6.
ਗਾਂਧੀ ਜੀ ਨੂੰ ਜ਼ਿੰਦਗੀ ਭਰ ਕਿਸ ਗਲਤੀ ਦਾ ਪਛਤਾਵਾ ਰਿਹਾ ?
ਉੱਤਰ-
ਕਿ ਉਨ੍ਹਾਂ ਬਚਪਨ ਵਿਚ ਸੁੰਦਰ ਲਿਖਾਈ ਨੂੰ ਪੜ੍ਹਾਈ ਲਈ ਜ਼ਰੂਰੀ ਨਾ ਸਮਝਿਆ ।

ਪ੍ਰਸ਼ਨ 7.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :

PSEB 3rd Class Punjabi Solutions Chapter 11 ਗਾਂਧੀ ਜੀ ਦਾ ਬਚਪਨ 1
ਉੱਤਰ-

ਸਫਲ, ਕਾਮਯਾਬ
ਚਿੱਠੀ ਖ਼ਤ
ਅੱਥਰੂ ਹੰਝੂ
ਪਰਦੇਸ ਵਿਦੇਸ਼
ਨੁਕਸ ਕਮੀ

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :

ਅਸੂਲ, ਸੰਗਤ, ਣ, ਹਿੰਮਤ, ਅੱਥਰੂ, ਮਹਿਸੂਸ ।
ਉੱਤਰ-

  • ਅਸੂਲ (ਨਿਯਮ, ਨੇਮ)-ਮਹਾਂਪੁਰਸ਼ ਆਪਣੇ ਚੰਗੇ ਅਸੂਲਾਂ ਕਰਕੇ ਮਹਾਨ ਬਣਦੇ ਹਨ ।
  • ਸੰਗਤ ਜੋੜ-ਮੇਲ, ਸਭਾ-ਸਾਨੂੰ ਹਮੇਸ਼ਾ ਚੰਗੇ ਬੰਦਿਆਂ ਦੀ ਸੰਗਤ ਕਰਨੀ ਚਾਹੀਦੀ ਹੈ ।
  • ਪ੍ਰਣ (ਇਰਾਦਾ-ਜਦੋਂ ਬੰਦਾ ਪੱਕਾ ਪ੍ਰਣ ਕਰ ਕੇ ਕਿਸੇ ਕੰਮ ਵਿੱਚ ਜੁੱਟ ਜਾਵੇ, ਤਾਂ ਉਸਨੂੰ ਸਫਲਤਾ ਜ਼ਰੂਰ ਮਿਲਦੀ ਹੈ ।
  • ਹਿੰਮਤ ਹੌਸਲਾ, ਦਲੇਰੀ)-ਹਿੰਮਤ ਕਰੇ ਮਨੁੱਖ ਜੇ, ਜਾ ਛੋਹੇ ਅਸਮਾਨ ।
  • ਅੱਥਰੂ (ਹੰਝੂ)-ਜਦੋਂ ਮੈਂ ਆਪਣੇ ਪੁੱਤਰ ਨੂੰ ਝਿੜਕਿਆ, ਤਾਂ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਵਗਣ ਲੱਗ ਪਏ ।
  • ਮਹਿਸੂਸ (ਅਨੁਭਵ)-ਅੱਜ ਮੈਨੂੰ ਗਰਮੀ ਕੁੱਝ ਜ਼ਿਆਦਾ ਮਹਿਸੂਸ ਹੁੰਦੀ ਹੈ ।

(iii) ਪੜੋ, ਸਮਝੋ ਤੇ ਉੱਤਰ ਦਿਓ .

1. ਹੇਠ ਦਿੱਤੇ ਪੈਰੇ ਨੂੰ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਬਚਪਨ ਵਿੱਚ ਮਹਾਤਮਾ ਗਾਂਧੀ ਬੁਰੀ ਸੰਗਤ ਵਿੱਚ ਪੈ ਗਏ । ਬੁਰੀ ਸੰਗਤ ਵਿੱਚ ਪੈ ਕੇ ਉਨ੍ਹਾਂ ਨੇ ਕਈ ਗ਼ਲਤ ਕੰਮ ਕੀਤੇ । ਸਭ ਤੋਂ ਵੱਡੀ ਗ਼ਲਤੀ, ਉਨ੍ਹਾਂ ਨੇ ਘਰ ਤੋਂ ਚੋਰੀ ਕਰਨ ਦੀ ਕੀਤੀ । ਉਨ੍ਹਾਂ ਨੇ ਆਪਣੇ ਹੀ | ਘਰ ਵਿੱਚੋਂ ਸੋਨੇ ਦਾ ਇਕ ਗਹਿਣਾ ਚੁਰਾਇਆ | ਬਾਅਦ ਵਿੱਚ ਜਦੋਂ ਉਨ੍ਹਾਂ ਨੇ ਆਪਣੀ ਗ਼ਲਤੀ ਬਾਰੇ ਸੋਚਿਆ, ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ । ਉਨ੍ਹਾਂ ਨੇ ਆਪਣੇ ਦੇ ਮਨ ਵਿੱਚ ਪ੍ਰਣ ਕੀਤਾ ਕਿ ਅੱਗੇ ਤੋਂ ਕਦੇ ਚੋਰੀ ਨਹੀਂ ਕਰਨਗੇ ।

ਗਾਂਧੀ ਜੀ ਨੇ ਸੋਚਿਆ ਕਿ ਉਹ ਆਪਣੇ ਦੇ ਪਿਤਾ ਜੀ ਨੂੰ ਸਾਰੀ ਗੱਲ ਦੱਸ ਕੇ ਉਨ੍ਹਾਂ ਤੋਂ ਮਾਫ਼ੀ ਮੰਗ ਲੈਣਗੇ, ਪਰ ਉਨ੍ਹਾਂ ਵਿੱਚ ਆਪਣੇ ਪਿਤਾ ਜੀ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਸੀ । ਉਨ੍ਹਾਂ ਨੂੰ ਡਰ ਇਸ ਗੱਲ ਦਾ ਸੀ ਕਿ ਪਿਤਾ ਜੀ ਦੇ ਮਨ ਨੂੰ ਠੇਸ ਲੱਗੇਗੀ । ਬਹੁਤ ਸੋਚਣ ਪਿੱਛੋਂ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਇੱਕ ਚਿੱਠੀ – ਲਿਖੀ ।ਉਸ ਵਿੱਚ ਉਨ੍ਹਾਂ ਨੇ ਆਪਣੀ ਗ਼ਲਤੀ ਦਾ ਪੂਰਾ ਬਿਆਨ ਲਿਖ ਦਿੱਤਾ । ਗਲਤੀ ਦੀ ਮਾਫ਼ੀ ਮੰਗੀ ਤੇ ਨਾਲ ਹੀ ਇਸ ਗਲਤੀ ਬਦਲੇ ਠੀਕ ਸਜ਼ਾ ਦੇਣ ਦੀ ਮੰਗ ਵੀ ਕੀਤੀ ।

ਪ੍ਰਸ਼ਨ-
1. ਬੁਰੀ ਸੰਗਤ ਵਿਚ ਪੈ ਕੇ ਮਹਾਤਮਾ ਗਾਂਧੀ ਨੇ ਕੀ ਕੀਤਾ ?
2. ਮਹਾਤਮਾ ਗਾਂਧੀ ਨੇ ਸਭ ਤੋਂ ਵੱਡੀ ਗ਼ਲਤੀ ਕੀ ਕੀਤੀ ?
3. ਮਹਾਤਮਾ ਗਾਂਧੀ ਨੇ ਕੀ ਪ੍ਰਣ ਕੀਤਾ ?
4. ਮਹਾਤਮਾ ਗਾਂਧੀ ਵਿਚ ਕਿਸ ਗੱਲ ਦੀ ਹਿੰਮਤ ਨਹੀਂ ਸੀ ? .
5. ਮਹਾਤਮਾ ਗਾਂਧੀ ਨੇ ਆਪਣੇ ਪਿਤਾ ਜੀ ਪਾਸੋਂ ਮਾਫ਼ੀ ਮੰਗਣ ਲਈ ਕੀ ਕੀਤਾ ?
ਉੱਤਰ-
1. ਕਈ ਗ਼ਲਤ ਕੰਮ ਕੀਤੇ ।
2. ਘਰੋਂ ਸੋਨੇ ਦਾ ਇਕ ਗਹਿਣਾ ਚੁਰਾਇਆ ।
3. ਕਿ ਉਹ ਅੱਗੋਂ ਕੋਈ ਚੋਰੀ ਨਹੀਂ ਕਰਨਗੇ ।
4. ਆਪਣੇ ਪਿਤਾ ਜੀ ਨੂੰ ਆਪਣੀ ਚੋਰੀ ਬਾਰੇ ਦੱਸ ਕੇ ਉਨ੍ਹਾਂ ਤੋਂ ਮਾਫ਼ੀ ਮੰਗਣ ਦੀ ।
5. ਉਨ੍ਹਾਂ ਨੇ ਉਨ੍ਹਾਂ ਨੂੰ ਇਕ ਚਿੱਠੀ ਲਿਖੀ ਤੇ ਉਸ ਵਿਚ ਆਪਣੀ ਗ਼ਲਤੀ ਦਾ ਪੂਰਾ ਬਿਆਨ ਲਿਖ ਕੇ ਮਾਫ਼ੀ ਮੰਗੀ । ਨਾਲ ਹੀ ਉਨ੍ਹਾਂ ਆਪਣੀ ਗ਼ਲਤੀ ਲਈ ਸਜ਼ਾ ਦੀ ਮੰਗ ਵੀ ਕੀਤੀ ।

2. ਹੇਠ ਦਿੱਤੇ ਪੈਰੇ ਨੂੰ ਪੜ੍ਹੋ ਤੇ ਪ੍ਰਸ਼ਨਾਂ ਦੇ ਉੱਤਰ ਦਿਓ : ਜਦੋਂ ਗਾਂਧੀ ਜੀ ਸਕੂਲ ਵਿਚ ਪੜ੍ਹਦੇ ਸਨ ਤਾਂ ਇਕ ਵਾਰ ਸਕੂਲਾਂ ਦੇ ਇਕ ਇਨਸਪੈਂਕਟਰ ਸਕੂਲ ਵਿਚ ਦੌਰਾ ਕਰਨ ਆਏ । ਇਨਸਪੈਂਕਟਰ ਨੇ ਗਾਂਧੀ ਜੀ ਦੀ ਜਮਾਤ ਵਿਚ ਆ ਕੇ ਵਿਦਿਆਰਥੀਆਂ ਨੂੰ ਕੁੱਝ ਲਿਖਣ ਲਈ ਕਿਹਾ | ਉਨ੍ਹਾਂ ਨੇ ਪੰਜ ਸ਼ਬਦ ਲਿਖਣ ਵਾਸਤੇ ਬੋਲੇ । ਗਾਂਧੀ ਜੀ ਨੇ ਪੰਜਾਂ ਵਿਚੋਂ ਇਕ ਸ਼ਬਦ ਗਲਤ ਲਿਖਿਆ । ਗਾਂਧੀ ਜੀ ਦੇ ਅਧਿਆਪਕ ਨੂੰ ਪਤਾ ਲੱਗ ਗਿਆ | ਅਧਿਆਪਕ ਨੇ ਇਸ਼ਾਰੇ ਨਾਲ ਗਾਂਧੀ ਜੀ ਨੂੰ ਨਾਲ ਬੈਠੇ ਬੱਚੇ ਦੀ ਨਕਲ ਕਰਨ ਲਈ ਕਿਹਾ, ਤਾਂ ਜੋ ਉਹ ਆਪ ਆਪਣਾ ਗ਼ਲਤ ਲਿਖਿਆ ਸ਼ਬਦ ਠੀਕ ਕਰ ਲਵੇ । ਗਾਂਧੀ ਜੀ ਨੇ ਅਜਿਹਾ ਨਹੀਂ ਕੀਤਾ ।
ਧੀ ਜੀ ਨੂੰ ਇਹ ਗੱਲ ਬਚਪਨ ਵਿਚ ਹੀ ਮਹਿਸੂਸ ਹੋ ਗਈ ਸੀ ਕਿ ਨਕਲ ਕਰਨੀ ਚੰਗੀ ਗੱਲ ਨਹੀਂ । |

ਪ੍ਰਸ਼ਨ-
1. ਕੌਣ ਦੌਰਾ ਕਰਨ ਲਈ ਆਇਆ?
2. ਇਨਸਪੈਂਕਟਰਾਂ ਨੇ ਕਿੰਨੇ ਸ਼ਬਦ ਲਿਖਣ ਲਈ ਬੋਲੇ ? .
3. ਗਾਂਧੀ ਜੀ ਨੇ ਕਿੰਨੇ ਸ਼ਬਦ ਗ਼ਲਤ ਲਿਖੇ ?
4. ਅਧਿਆਪਕ ਨੇ ਗਾਂਧੀ ਜੀ ਨੂੰ ਕੀ ਕਰਨ ਲਈ ਇਸ਼ਾਰਾ ਕੀਤਾ ?
5. ਗਾਂਧੀ ਜੀ ਨੂੰ ਬਚਪਨ ਵਿਚ ਕੀ ਮਹਿਸੂਸ ਹੋ ਗਿਆ ਸੀ ?
ਉੱਤਰ-
1, ਸਕੂਲਾਂ ਦਾ ਇਨਸਪੈਂਕਟਰ ।
2. ਪੰਜ
3. ਇਕੋ ।
4. ਕਿ ਉਹ ਦੂਜੇ ਬੱਚੇ ਦੀ ਨਕਲ ਕਰ ਕੇ ਆਪਣੇ ਗ਼ਲਤ ਲਿਖੇ ਸ਼ਬਦ ਨੂੰ ਠੀਕ ਕਰ ਲੈਣ ।
5. ਕਿ ਨਕਲ ਕਰਨੀ ਚੰਗੀ ਗੱਲ ਨਹੀਂ ।

(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ (✓) ਜੀ ਦਾ ਨਿਸ਼ਾਨ ਲਾਓ :

ਪ੍ਰਸ਼ਨ 1.
ਮਹਾਂਪੁਰਖ ਕਿਵੇਂ ਮਹਾਨ ਬਣਦੇ ਹਨ ?
ਉੱਤਰ-
ਚੰਗੇ ਅਸੂਲਾਂ ਕਰਕੇ (✓) ।

ਪ੍ਰਸ਼ਨ 2.
ਮਹਾਂਪੁਰਸ਼ ਕੀ ਸੁਧਾਰਦੇ ਹਨ ?
ਉੱਤਰ-
ਆਪਣੀਆਂ ਗ਼ਲਤੀਆਂ (✓) ।

ਪ੍ਰਸ਼ਨ 3.
‘ਮਹਾਤਮਾ ਗਾਂਧੀ ਕਦੋਂ ਬੁਰੀ ਸੰਗਤ ਵਿਚ ਪੈ ਗਏ ?
ਉੱਤਰ-
ਬਚਪਨ ਵਿਚ (✓) ।

ਪ੍ਰਸ਼ਨ 4.
ਮਹਾਤਮਾਂ ਗਾਂਧੀ ਨੇ ਬਚਪਨ ਵਿਚ : ਸਭ ਤੋਂ ਵੱਡੀ ਕੀ ਗ਼ਲਤੀ ਕੀਤੀ ?
ਉੱਤਰ-
ਘਰ ਤੋਂ ਚੋਰੀ ਕਰਨ ਦੀ (✓) |

ਸ਼ਨ 5.
ਮਹਾਤਮਾ ਗਾਂਧੀ ਨੇ ਘਰੋਂ ਕੀ ਚੁਰਾਇਆ ?
ਉੱਤਰ-
ਸੋਨੇ ਦਾ ਇਕ ਗਹਿਣਾ (✓)

ਪਸ਼ਨ 6.
ਗਾਂਧੀ ਜੀ ਨੇ ਪਿਤਾ ਜੀ ਅੱਗੇ ਆਪਣਾ ਗੁਨਾਹ ਕਿਸ ਤਰ੍ਹਾਂ ਕਬੂਲ ਕੀਤਾ ?
ਉੱਤਰ-
ਚਿੱਠੀ ਲਿਖ ਕੇ (✓) ।

ਪ੍ਰਸ਼ਨ 7.
ਗਾਂਧੀ ਜੀ ਦੇ ਸਕੂਲ ਵਿਚ ਦੌਰਾ ਕਰਨ | ਕੌਣ ਆਇਆ ?
ਉੱਤਰ-
ਇਨਸਪੈਂਕਟਰ (✓) ।

ਪ੍ਰਸ਼ਨ 8.
ਇਨਸਪੈਂਕਟਰ ਨੇ ਗਾਂਧੀ ਜੀ ਦੀ ਜਮਾਤ ਵਿਚ ਆ ਕੇ ਕਿੰਨੇ ਸ਼ਬਦ ਲਿਖਣ ਲਈ ਬੋਲੇ ?
ਉੱਤਰ-
ਪੰਜ (✓) |

ਪ੍ਰਸ਼ਨ 9.
ਗਾਂਧੀ ਜੀ ਨੇ ਕਿੰਨੇ ਸ਼ਬਦ ਗਲਤੇ ਲਿਖੇ ?
ਉੱਤਰ-
ਇਕ (✓)।

ਪ੍ਰਸ਼ਨ 10.
ਕਿਸ ਨੇ ਗਾਂਧੀ ਜੀ ਨੂੰ ਨਕਲ ਕਰਨ ਲਈ ਇਸ਼ਾਰਾ ਕੀਤਾ ?
ਉੱਤਰ-
ਅਧਿਆਪਕ ਨੇ (✓)

ਪ੍ਰਸ਼ਨ 11.
ਬਚਪਨ ਵਿਚ ਹੀ ਗਾਂਧੀ ਜੀ ਦੇ ਮਨ ਵਿਚ ਸੁੰਦਰ ਲਿਖਾਈ ਬਾਰੇ ਕੀ ਵਿਚਾਰ ਵਸ ਗਿਆ ?
ਉੱਤਰ-
ਜ਼ਰੂਰੀ ਨਹੀਂ (✓) ।

ਪ੍ਰਸ਼ਨ 12.
ਗਾਂਧੀ ਜੀ ਨੇ ਵਕਾਲਤ ਦੀ ਪੜ੍ਹਾਈ . ਕਿੱਥੇ ਕੀਤੀ ?
ਉੱਤਰ-
ਵਲਾਇਤ ਇੰਗਲੈਂਡ ਵਿਚ (✓) ।

ਪ੍ਰਸ਼ਨ 13.
ਗਾਂਧੀ ਜੀ ਵਕਾਲਤ ਕਰ ਕੇ ਕਿੱਥੇ ਗਏ ?
ਉੱਤਰ-
ਅਫ਼ਰੀਕਾ (✓) ।

ਪ੍ਰਸ਼ਨ 14.
ਬਾਅਦ ਵਿਚ ਗਾਂਧੀ ਜੀ ਨੇ ਕਿਸ ਤੋਂ ਬਿਨਾਂ ਵਿੱਦਿਆਂ ਨੂੰ ਅਧੂਰੀ ਮੰਨਿਆ ?
ਉੱਤਰ-
ਸੁੰਦਰ ਲਿਖਾਈ ਤੋਂ (✓) ।

ਪ੍ਰਸ਼ਨ 15.
ਗਾਂਧੀ ਜੀ ਨੇ ਬੱਚਿਆਂ ਦੀ ਮੁਢਲੀ ਪੜ੍ਹਾਈ ਸਮੇਂ ਕਿਸ ਚੀਜ਼ ਵਲ ਧਿਆਨ ਦੇਣ ਦੀ ਗੱਲ ਕੀਤੀ ਹੈ ?
ਉੱਤਰ-
ਸੁੰਦਰ ਲਿਖਾਈ ਵਲ (✓) ।

ਪ੍ਰਸ਼ਨ 16.
ਗਾਂਧੀ ਜੀ ਨੂੰ ਆਪਣੇ ਗੁਣਾਂ ਕਰਕੇ ਕਿਸ ਤੋਂ ਅਥਾਹ ਪਿਆਰ ਮਿਲਿਆ ?
ਉੱਤਰ-
ਲੋਕਾਂ ਤੋਂ (✓) ।

ਪ੍ਰਸ਼ਨ 17.
“ਆਦਰ ਦਾ ਸਮਾਨਾਰਥੀ ਸ਼ਬਦ ਕੀ ਹੈ ?
ਉੱਤਰ-
ਸਤਿਕਾਰ (✓) ।

(v) ਰਚਨਾਤਮਿਕ ਕਾਰਜ

ਪ੍ਰਸ਼ਨ-
ਇਕ ਚੰਗੇ ਬੱਚੇ ਵਿਚ ਕਿਹੜੇ ਗੁਣ ਹੁੰਦੇ ਹਨ ?
ਉੱਤਰ-
PSEB 3rd Class Punjabi Solutions Chapter 11 ਗਾਂਧੀ ਜੀ ਦਾ ਬਚਪਨ 2

ਗਾਂਧੀ ਜੀ ਦਾ ਬਚਪਨ Summary & Translation in punjabi

ਸ਼ਬਦ : ਅਰਥ
ਮਹਾਂਪੁਰਸ਼ : ਸਤਿਕਾਰਯੋਗ ਧਰਮ ਆਗੂ ।
ਅਸੂਲਾਂ : ਨਿਯਮਾਂ, ਨੇਮਾਂ ।
ਸਬਕ : ਸਿੱਖਿਆ ।
ਪ੍ਰਣ : ਇਰਾਦਾ |
ਹਿੰਮਤ : ਹੌਸਲਾ, ਦਲੇਰੀ ।
ਠੇਸ : ਸੱਟ, ਚੋਟ ।
ਗੁਨਾਹ : ਕਸੂਰ ।
ਦੌਰਾ ਕਰਨਾ : ਫੇਰੀ ਮਾਰਨਾ, ਗੇੜਾ ਲਾਉਣਾ |
ਪਰਦੇਸ : ਪਰਾਇਆ ਦੇਸ ॥
ਵਲਾਇਤੋਂ : ਇੰਗਲੈਂਡ ਤੋਂ, ਪਰਦੇਸ ਤੋਂ ।
ਵਕਾਲਤ : ਕਾਨੂੰਨ ਦੀ ਵਿੱਦਿਆ ।
ਅਧੂਰੀ : ਜੋ ਪੂਰੀ ਨਾ ਹੋਵੇ ।
ਅਥਾਹ : ਬੇਅੰਤ |

Leave a Comment