PSEB 3rd Class EVS Solutions Chapter 2 ਦਾਦਾ ਜੀ ਜਦੋਂ ਜਵਾਨ ਸਨ

Punjab State Board PSEB 3rd Class EVS Book Solutions Chapter 2 ਦਾਦਾ ਜੀ ਜਦੋਂ ਜਵਾਨ ਸਨ Textbook Exercise Questions and Answers.

PSEB Solutions for Class 3 EVS Chapter 2 ਦਾਦਾ ਜੀ ਜਦੋਂ ਜਵਾਨ ਸਨ

EVS Guide for Class 3 PSEB ਦਾਦਾ ਜੀ ਜਦੋਂ ਜਵਾਨ ਸਨ Textbook Questions and Answers

ਪੇਜ 8

ਪ੍ਰਸ਼ਨ 1.
ਤੁਸੀਂ ਆਪਣੇ ਪਰਿਵਾਰ ਦੇ ਬਜ਼ੁਰਗਾਂ ਲਈ ਕੀ ਕਰਦੇ ਹੋ ?
ਉੱਤਰ-
ਪਾਣੀ ਪਿਲਾਉਂਦੇ ਹਾਂ, ਭੋਜਨ ਖੁਆਉਂਦੇ ਹਾਂ, ਅਖ਼ਬਾਰ ਪੜ੍ਹ ਕੇ ਸੁਣਾਉਂਦੇ ਹਾਂ ।

ਪ੍ਰਸ਼ਨ 2.
ਪਰਿਵਾਰ ਦੇ ਬਜ਼ੁਰਗ ਤੁਹਾਡੇ ਲਈ ਕੀ ਕਰਦੇ ਹਨ ?
ਉੱਤਰ-
ਦਾਦਾ ਜੀ ਮੈਨੂੰ ਸਕੂਲ ਛੱਡ ਕੇ ਆਉਂਦੇ ਹਨ ਤੇ ਲੈ ਕੇ ਆਉਂਦੇ ਹਨ | ਦਾਦੀ ਜੀ ਮੇਰੇ ਲਈ ਮੇਰਾ ਮਨਪਸੰਦ ਭੋਜਨ ਬਣਾਉਂਦੇ ਹਨ ਤੇ ਮੈਨੂੰ ਕਈ ਵਾਰ ਕਹਾਣੀ ਸੁਣਾਉਂਦੇ ਹਨ ।

ਪ੍ਰਸ਼ਨ 3.
ਬਜ਼ੁਰਗਾਂ ਨੂੰ ਸਾਡੀ ਮਦਦ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਬਜ਼ੁਰਗਾਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਸੁਣਨ ਸ਼ਕਤੀ, ਬੋਲਣ ਸ਼ਕਤੀ, ਯਾਦ ਸ਼ਕਤੀ ਅਤੇ ਸਰੀਰ ਆਦਿ ਕਮਜ਼ੋਰ ਹੋ ਜਾਂਦਾ ਹੈ । ਇਸ ਲਈ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਪੈਂਦੀ ਹੈ ।

ਪੇਜ 9
ਕਿਰਿਆ 1.

ਇੱਕ ਬੱਚੇ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਦਿਓ ਵੱਖ-ਵੱਖ ਬੱਚੇ ਉਸ ਕੋਲ ਜਾਣ ਅਤੇ ਉਹ ਛੂਹ ਕੇ ਉਨ੍ਹਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰੇ ।ਉਹ ਬਹੁਤ ਸਾਰੇ ਬੱਚਿਆਂ ਨੂੰ ਪਛਾਣ ਲਵੇਗਾ ਕੁੱਝ ਬੱਚਿਆਂ ਦਾ ਹਾਸਾ ਨਿਕਲ ਜਾਵੇਗਾ ਜਾਂ ਉਹ ਕੁੱਝ ਬੋਲ ਪੈਣਗੇ, ਉਹ ਜਲਦੀ ਪਛਾਣੇ ਜਾਣਗੇ ।
ਉੱਤਰ-
ਆਪ ਕਰੋ ।

ਪੇਜ 10

ਪ੍ਰਸ਼ਨ 4.
ਛੂਹ ਕੇ ਪੜ੍ਹੀ ਜਾਣ ਵਾਲੀ ਲਿੱਪੀ ਨੂੰ ਕੀ ਕਹਿੰਦੇ ਹਨ ?
ਉੱਤਰ-
ਬਰੇਲ-ਲਿੱਪੀ ।

ਪ੍ਰਸ਼ਨ 5.
ਬਰੇਲ-ਲਿੱਪੀ ਕਿਸ ਨੇ ਤਿਆਰ ਕੀਤੀ ?
ਉੱਤਰ-
ਲੂਈ ਬਰੇਲ ।

ਕਿਰਿਆ 2.
ਅਸੀਂ ਆਪਣੇ ਸੁਨੇਹੇ ਹੋਰਨਾਂ ਤੱਕ ਬੋਲੇ ਬਗੈਰ, ਇਸ਼ਾਰਿਆਂ ਰਾਹੀਂ ਪਹੁੰਚਾ ਸਕਦੇ ਹਾਂ ਅੱਗੇ ਦਿੱਤੇ ਚਿੱਤਰਾਂ ਵਿੱਚ ਕੁੱਝ ਕਿਹਾ ਜਾ ਰਿਹਾ ਹੈ ਪਹਿਚਾਣੋ ਅਤੇ ਲਿਖੋ ।
(ਅਸੀਂ ਜਿੱਤ ਗਏ, ਰੁਕ ਜਾਉ, ਚੁੱਪ ਹੋ ਜਾਉ)
PSEB 3rd Class EVS Solutions Chapter 2 ਦਾਦਾ ਜੀ ਜਦੋਂ ਜਵਾਨ ਸਨ 1
ਉੱਤਰ-
1. ਰੁਕ ਜਾਓ
2. ਚੁੱਪ ਹੋ ਚਾਓ
3. ਅਸੀਂ ਜਿੱਤ ਗਏ ।

ਪੇਜ 11-12

ਕਿਰਿਆ 3.

ਬੱਚਿਓ, ਜੇਕਰ ਤੁਸੀਂ ਹੇਠ ਲਿਖੇ ਕੰਮ ਕਹਿਣੇ ਹੋਣ ਤਾਂ ਇਸ਼ਾਰਿਆਂ ਨਾਲ ਸਮਝਾਉਗੇ ? ਜਮਾਤ ਵਿਚ ਆਪਣੇ ਸਹਿਪਾਠੀਆਂ ਨਾਲ ਖੇਡੋ ।

1. ਮੈਂ ਪਾਣੀ ਪੀਣਾ ਚਾਹੁੰਦਾ ਹਾਂ ।
2. ਮੈਂ ਕੁੱਝ ਖਾਣਾ ਚਾਹੁੰਦਾ ਹਾਂ ।
3. ਦੂਰ ਚਲੇ ਜਾਓ ।
4. ਖੜੇ ਹੋ ਜਾਓ ।
5. ਇੱਧਰ ਆਓ ।
ਉੱਤਰ-
ਆਪ ਕਰੋ ।

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ : (ਦੇਖਭਾਲ, ਛੂਹ, ਪੜ੍ਹਨਾ, ਕਹਾਣੀਆਂ)

(ਉ) ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਣ ਤੇ ……………………………… ਔਖਾ ਹੋ ਜਾਂਦਾ ਹੈ |
ਉੱਤਰ-
ਪੜ੍ਹਨਾ

(ਅ) ਦਾਦਾ-ਦਾਦੀ ਸਾਨੂੰ ………………………… ਸੁਣਾਉਂਦੇ ਹਨ ।
ਉੱਤਰ-
ਕਹਾਣੀਆਂ

(ੲ) ਅਭਿਆਸ ਨਾਲ ਵਸਤੂਆਂ ਨੂੰ ………… ਕੇ ਪਹਿਚਾਣ ਸਕਦੇ ਹਾਂ ।
ਉੱਤਰ-
ਛੂਹ

(ਸ) ਸਾਨੂੰ ਬਜ਼ੁਰਗਾਂ ਦੀ …………… ਕਰਨੀ ਚਾਹੀਦੀ ਹੈ ।
ਉੱਤਰ-
ਦੇਖਭਾਲ ।

ਪ੍ਰਸ਼ਨ 7.

ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :

(ਉ) ਸਾਨੂੰ ਆਪਣੇ ਬਜ਼ਰੁਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ।
ਉੱਤਰ-

(ਆ) ਜੋ ਬੱਚੇ ਬੋਲ ਜਾਂ ਸੁਣ ਨਹੀਂ ਸਕਦੇ ਉਨ੍ਹਾਂ ਦੀ ਨਕਲ ਨਹੀਂ ਕਰਨੀ ਚਾਹੀਦੀ ।
ਉੱਤਰ-

(ਇ) ਸਾਨੂੰ ਅੱਖਾਂ ਬੰਦ ਕਰਕੇ ਖੇਡਣਾ ਚਾਹੀਦਾ ਹੈ ।
ਉੱਤਰ-

(ਸ) ਨਾ ਬੋਲ ਸਕਣ ਵਾਲੇ ਲੋਕ ਇਸ਼ਾਰਿਆਂ ਦੀ ਭਾਸ਼ਾ ਵਿੱਚ ਗੱਲ ਕਰਦੇ ਹਨ ।
ਉੱਤਰ-

ਪੇਜ 12

ਪ੍ਰਸ਼ਨ 8.
ਮਿਲਾਨ ਕਰੋ :

1. ਲੂਈ ਬਰੇਲ (ੳ) ਸੰਕੇਤ ਭਾਸ਼ਾ
2. ਕਮਜ਼ੋਰ ਸਰੀਰ (ਅ) ਬਰੇਲ ਲਿੱਪੀ
3. ਇਸ਼ਾਰਿਆਂ ਨਾਲ , ਗੱਲਬਾਤ (ਇ) ਬੁਢਾਪਾ

ਉੱਤਰ-

1. ਲੂਈ ਬਰੇਲ (ਅ) ਬਰੇਲ ਲਿੱਪੀ
2. ਕਮਜ਼ੋਰ ਸਰੀਰ (ਇ) ਬੁਢਾਪਾ
3. ਇਸ਼ਾਰਿਆਂ ਨਾਲ , ਗੱਲਬਾਤ (ੳ) ਸੰਕੇਤ ਭਾਸ਼ਾ

EVS Guide for Class 3 PSEB ਦਾਦਾ ਜੀ ਜਦੋਂ ਜਵਾਨ ਸਨ Important Questions and Answers

(i) ਬਹੁਵਿਕਲਪੀ ਚੋਣ :

1. ਰਾਜੂ ਆਪਣੇ ਦਾਦਾ ਜੀ ਨੂੰ ਕੀ ਪੜ੍ਹ ਕੇ ਸੁਣਾਉਂਦਾ ਹੈ ?
(ਉ) ਅਖ਼ਬਾਰ
(ਅ) ਕਹਾਣੀ
(ਇ) ਸਕੂਲ ਦੀਆਂ ਕਿਤਾਬਾਂ
(ਸ) ਕੁੱਝ ਨਹੀਂ ।
ਉੱਤਰ-
(ਉ) ਅਖ਼ਬਾਰ ,

2. ਬਰੇਲ ਲਿੱਪੀ ਦੇ ਅੱਖਰਾਂ ਨੂੰ …………………………. .
(ਉ) ਦੇਖ ਕੇ ਪੜ੍ਹਿਆ ਜਾਂਦਾ ਹੈ ।
(ਅ) ਚਿੰਨ੍ਹ ਪਹਿਚਾਣ ਕੇ ਪੜ੍ਹਿਆ ਜਾਂਦਾ ਹੈ ।
(ੲ) ਛੂਹ ਕੇ ਪੜ੍ਹਿਆ ਜਾਂਦਾ ਹੈ ।
(ਸ) ਦੂਰੋਂ ਹੀ ਸਮਝਿਆ ਜਾ ਸਕਦਾ ਹੈ ।
ਉੱਤਰ-
(ੲ) ਛੂਹ ਕੇ ਪੜ੍ਹਿਆ ਜਾਂਦਾ ਹੈ ।

(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲਾ ਪ੍ਰਸ਼ਨ :

ਪ੍ਰਸ਼ਨ-ਕਿਹੜੀ ਉਮਰ ਵਿਚ ਸਰੀਰ ਵੱਧ ਕਮਜ਼ੋਰ ਹੋ ਜਾਂਦਾ ਹੈ ?
ਉੱਤਰ-
ਬੁਢਾਪਾ ਆਉਣ ਤੇ ਸਰੀਰ ਵੱਧ ਕਮਜ਼ੋਰ ਹੋ ਜਾਂਦਾ ਹੈ ।

(iii) ਖ਼ਾਲੀ ਥਾਂਵਾਂ ਭਰੋ :

1. ਜਗਜੀਤ ……………………… ਦੀ ਭਾਸ਼ਾ ਨਾਲ ਪੜ੍ਹਦਾ ਸੀ ।
ਉੱਤਰ-
ਇਸ਼ਾਰਿਆਂ

2. ਲੁਈਸ ਬੇਲ ਨੂੰ ਪੜ੍ਹਨ ਦਾ ਬੜਾ ………………………………………… ਸੀ ।
ਉੱਤਰ-
ਸ਼ੌਕ ।

(iv) ਵੱਡੇ ਉੱਤਰ ਵਾਲਾ ਪ੍ਰਸ਼ਨ :

ਪ੍ਰਸ਼ਨ-ਰਾਜੂ ਦੇ ਤਾਇਆ ਜੀ ਦੇ ਪਰਿਵਾਰ ਵਿਚ ਜਗਜੀਤ ਨੂੰ ਸੁਣਾਈ ਨਹੀਂ ਦਿੰਦਾ ਸੀ ਇਸਦਾ ਕੀ ਕਾਰਨ ਸੀ ?
ਉੱਤਰ-
ਉਹ ਬਚਪਨ ਵਿਚ ਬਹੁਤ ਬਿਮਾਰ ਹੋ ਗਿਆ ਸੀ ਜਿਸ ਕਾਰਨ ਉਸ ਨੂੰ ਸੁਨਣਾ ਬੰਦ ਹੋ ਗਿਆ ਸੀ।

Leave a Comment