PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

Punjab State Board PSEB 12th Class History Book Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ Textbook Exercise Questions and Answers.

PSEB Solutions for Class 12 History Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

Long Answer Type Questions

ਪ੍ਰਸ਼ਨ 1.
ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਵੱਲੋਂ ਪਾਏ ਗਏ ਯੋਗਦਾਨ ਬਾਰੇ ਚਰਚਾ ਕਰੋ । (Give description about Guru Angad Dev Ji’s contribution to the development of Sikhism.)
ਜਾਂ
ਸਿੱਖ ਪੰਥ ਦੇ ਵਿਕਾਸ ਲਈ ਗੁਰੂ ਅੰਗਦ ਦੇਵ ਜੀ ਨੇ ਕੀ-ਕੀ ਕੰਮ ਕੀਤੇ ? (What did Guru Angad Dev Ji do for the development of Sikhism ?)
ਜਾਂ
ਗੁਰੂ ਅੰਗਦ ਦੇਵ ਜੀ ਦੀਆਂ ਛੇ ਸਫਲਤਾਵਾਂ ਦਾ ਵਰਣਨ ਕਰੋ ਜਿਨ੍ਹਾਂ ਦੇ ਕਾਰਨ ਸਿੱਖ ਧਰਮ ਦਾ ਵਿਕਾਸ ਹੋਇਆ । (Write six achievements of Guru Angad Dev Ji for the development of Sikhism.)
ਜਾਂ
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਾਰਜਾਂ ਦਾ ਮੁੱਲਾਂਕਣ ਕਰੋ । (Form an estimate of the works of Guru Angad Dev Ji for the spread of Sikhism.)
ਜਾਂ
ਗੁਰੂ ਅੰਗਦ ਦੇਵ ਜੀ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on Guru Angad Dev Ji.)
ਉੱਤਰ-
ਗੁਰੂ ਅੰਗਦ ਦੇਵ ਜੀ 1539 ਈ. ਵਿੱਚ ਸਿੱਖਾਂ ਦੇ ਦੂਜੇ ਗੁਰੂ ਬਣੇ ਉਹ 1552 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਇਸ ਸਮੇਂ ਦੇ ਦੌਰਾਨ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਹੇਠ ਲਿਖੇ ਮੁੱਖ ਕੰਮ ਕੀਤੇ-

1. ਗੁਰਮੁੱਖੀ ਨੂੰ ਹਰਮਨ – ਪਿਆਰਾ ਬਣਾਉਣਾ-ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾ ਕੇ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹੱਤਵਪੂਰਨ ਕਦਮ ਚੁੱਕਿਆ । ਉਨ੍ਹਾਂ ਨੇ ਇਸ ਦੇ ਰੂਪ ਵਿੱਚ ਇੱਕ ਨਵਾਂ ਨਿਖਾਰ ਲਿਆਂਦਾ । ਸਿੱਟੇ ਵਜੋਂ ਇਸ ਲਿਪੀ ਨੂੰ ਸਮਝਣਾ ਆਮ ਲੋਕਾਂ ਲਈ ਆਸਾਨ ਹੋ ਗਿਆ ਸੀ । ਇਸ ਲਿਪੀ ਦੇ ਪ੍ਰਸਾਰ ਕਾਰਨ ਸਿੱਖਾਂ ਵਿੱਚ ਤੇਜ਼ੀ ਨਾਲ ਵਿੱਦਿਆ ਦਾ ਪ੍ਰਸਾਰ ਵੀ ਹੋਣ ਲੱਗਾ ।

2. ਲੰਗਰ ਪ੍ਰਥਾ ਦਾ ਵਿਸਥਾਰ-ਲੰਗਰ ਪ੍ਰਥਾ ਦੇ ਵਿਕਾਸ ਦਾ ਸਿਹਰਾ ਗੁਰੂ ਅੰਗਦ ਦੇਵ ਜੀ ਨੂੰ ਪ੍ਰਾਪਤ ਹੈ । ਲੰਗਰ ਦਾ ਸਾਰਾ ਪ੍ਰਬੰਧ ਉਨ੍ਹਾਂ ਦੀ ਧਰਮ ਪਤਨੀ ਮਾਤਾ ਖੀਵੀ ਜੀ ਕਰਦੇ ਸਨ । ਲੰਗਰ ਵਿੱਚ ਸਾਰੇ ਵਿਅਕਤੀ ਬਿਨਾਂ ਕਿਸੇ ਊਚ-ਨੀਚ, ਜਾਤ-ਪਾਤ ਦੇ ਵਿਤਕਰੇ ਦੇ ਇਕੱਠੇ ਮਿਲ ਕੇ ਛਕਦੇ ਸਨ । ਇਸ ਪ੍ਰਥਾ ਦੇ ਕਾਰਨ ਸਿੱਖਾਂ ਵਿੱਚ ਆਪਸੀ ਸਹਿਯੋਗ ਦੀ ਭਾਵਨਾ ਵਧੀ ।

3. ਸੰਗਤ ਦਾ ਸੰਗਠਨ – ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਸੰਗਤ ਸੰਸਥਾ ਨੂੰ ਵੀ ਸੰਗਠਿਤ ਕੀਤਾ | ਸੰਗਤ ਤੋਂ ਭਾਵ ਸੀ ਇਕੱਠੇ ਮਿਲ ਬੈਠਣਾ । ਸੰਗਤ ਵਿੱਚ ਸਾਰੇ ਧਰਮਾਂ ਦੇ ਲੋਕ-ਇਸਤਰੀ ਅਤੇ ਪੁਰਸ਼ ਹਿੱਸਾ ਲੈ ਸਕਦੇ ਸਨ ।ਇਹ ਸੰਗਤ ਸਵੇਰੇ ਸ਼ਾਮ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਇਕੱਠੀ ਹੁੰਦੀ ਸੀ । ਇਸ ਸੰਸਥਾ ਨੇ ਸਮਾਜਿਕ ਨਾ-ਬਰਾਬਰੀ ਨੂੰ ਦੂਰ ਕਰਨ ਅਤੇ ਸਿੱਖਾਂ ਨੂੰ ਸੰਗਠਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ।

4. ਉਦਾਸੀ ਮਤ ਦਾ ਖੰਡ – ਉਦਾਸੀ ਮਤ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕੀਤੀ ਸੀ । ਇਹ ਮਤ ਸੰਨਿਆਸ ਜਾਂ ਤਿਆਗ ਦੇ ਜੀਵਨ ‘ਤੇ ਜ਼ੋਰ ਦਿੰਦਾ ਸੀ | ਬਹੁਤ ਸਾਰੇ ਸਿੱਖ ਉਦਾਸੀ ਮਤ ਨੂੰ ਮਾਨਤਾ ਦੇਣ ਲੱਗ ਪਏ ਸਨ । ਇੱਥੋਂ ਤਕ ਕਿ ਇਹ ਖ਼ਤਰਾ ਪੈਦਾ ਹੋ ਗਿਆ ਕਿ ਕਿਤੇ ਸਿੱਖ ਗੁਰੁ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਭੁੱਲ ਕੇ ਉਦਾਸੀ ਮਤ ਨਾ ਅਪਣਾ ਲੈਣ । ਇਸ ਲਈ ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮਤ ਦਾ ਕਰੜਾ ਵਿਰੋਧ ਕਰ ਕੇ ਸਿੱਖ ਮਤ ਦੀ ਵੱਖਰੀ ਹੋਂਦ ਨੂੰ ਕਾਇਮ ਰੱਖਿਆ ।

5. ਗੋਇੰਦਵਾਲ ਸਾਹਿਬ ਦੀ ਸਥਾਪਨਾ-1546 ਈ. ਵਿੱਚ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੇ ਨੇੜੇ ਗੋਇੰਦਵਾਲ ਸਾਹਿਬ ਨਾਂ ਦੇ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ । ਇਹ ਨਗਰ ਛੇਤੀ ਹੀ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ ।

6. ਉੱਤਰਾਧਿਕਾਰੀ ਦੀ ਨਾਮਜ਼ਦਗੀ-ਗੁਰੂ ਅੰਗਦ ਦੇਵ ਜੀ ਦਾ ਸਿੱਖ ਪੰਥ ਦੇ ਵਿਕਾਸ ਲਈ ਸਭ ਤੋਂ ਮਹਾਨ ਕੰਮ ਆਪਣਾ ਉੱਤਰਾਧਿਕਾਰੀ ਨਾਮਜ਼ਦ ਕਰਨਾ ਸੀ । ਇਸ ਲਈ ਉਨ੍ਹਾਂ ਨੇ ਆਪਣੇ ਇੱਕ ਸ਼ਰਧਾਲੂ ਅਮਰਦਾਸ ਜੀ ਦੀ ਚੋਣ ਕੀਤੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 2.
ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾਉਣ ਵਿੱਚ ਕੀ ਯੋਗਦਾਨ ਦਿੱਤਾ ? (What contribution was made by Guru Angad Dev Ji to improve Gurumukhi script ?)
ਜਾਂ
ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦੁਆਰਾ ਗੁਰਮੁੱਖੀ ਨੂੰ ਲੋਕਪ੍ਰਿਯ ਬਣਾਉਣ ਦਾ ਕੀ ਪ੍ਰਭਾਵ ਪਿਆ ?
(What impact did the popularisation of Gurmukhi by Guru Angad Dev Ji leave on the growth of Sikhism ?)
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾ ਕੇ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹੱਤਵਪੂਰਨ ਕਦਮ ਚੁੱਕਿਆ | ਗੁਰਮੁੱਖੀ ਲਿਪੀ ਦੀ ਕਾਢ ਕਿਸ ਨੇ ਕੱਢੀ ? ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹੈ । ਇਹ ਠੀਕ ਹੈ ਕਿ ਗੁਰਮੁੱਖੀ ਲਿਪੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਹੋਂਦ ਵਿੱਚ ਆ ਚੁੱਕੀ ਸੀ । ਇਸ ਨੂੰ ਉਸ ਸਮੇਂ ਲੰਡੇ ਲਿਪੀ ਕਿਹਾ ਜਾਂਦਾ ਸੀ । ਇਸ ਨੂੰ ਪੜ੍ਹ ਕੇ ਕੋਈ ਵੀ ਵਿਅਕਤੀ ਬੜੀ ਆਸਾਨੀ ਨਾਲ ਭੁਲੇਖੇ ਵਿੱਚ ਪੈ ਸਕਦਾ ਸੀ । ਇਸ ਲਈ ਗੁਰੂ ਅੰਗਦ ਦੇਵ ਜੀ ਨੇ ਇਸ ਦੇ ਰੂਪ ਵਿੱਚ ਇੱਕ ਨਵਾਂ ਨਿਖਾਰ ਲਿਆਂਦਾ । ਹੁਣ ਇਸ ਲਿਪੀ ਨੂੰ ਸਮਝਣਾ ਆਮ ਲੋਕਾਂ ਲਈ ਵੀ ਬੜਾ ਆਸਾਨ ਹੋ ਗਿਆ ਸੀ ।

ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥਾਂ ਦੀ ਰਚਨਾ ਇਸ ਲਿਪੀ ਵਿੱਚ ਹੋਈ । ਇਸ ਲਿਪੀ ਦਾ ਨਾਂ ਗੁਰਮੁੱਖੀ (ਭਾਵ ਗੁਰੂਆਂ ਦੇ ਮੁੱਖ ਵਿੱਚੋਂ ਨਿਕਲੀ ਹੋਈ ਹੋਣ ਕਾਰਨ ਇਹ ਸਿੱਖਾਂ ਨੂੰ ਗੁਰੁ ਦੇ ਪ੍ਰਤੀ ਆਪਣੇ ਕਰਤੱਵ ਦੀ ਯਾਦ ਕਰਵਾਉਂਦੀ ਰਹੀ । ਇਸ ਤਰ੍ਹਾਂ ਇਹ ਲਿਪੀ ਸਿੱਖਾਂ ਨੂੰ ਆਪਣੀ ਵੱਖਰੀ ਪਹਿਚਾਣ ਬਣਾਈ ਰੱਖਣ ਵਿੱਚ ਸਹਾਇਕ ਸਿੱਧ ਹੋਈ । ਇਸ ਲਿਪੀ ਦੇ ਪ੍ਰਸਾਰ ਕਾਰਨ ਸਿੱਖਾਂ ਵਿੱਚ ਤੇਜ਼ੀ ਨਾਲ ਵਿੱਦਿਆ ਦਾ ਪ੍ਰਸਾਰ ਹੋਣ ਲੱਗਾ । ਇਨ੍ਹਾਂ ਤੋਂ ਇਲਾਵਾ ਇਸ ਲਿਪੀ ਦੇ ਪ੍ਰਚਲਿਤ ਹੋਣ ਕਾਰਨ ਬਾਹਮਣ ਵਰਗ ਨੂੰ ਕਰਾਰੀ ਸੱਟ ਵੱਜੀ ਕਿਉਂਕਿ ਉਹ ਸੰਸਕ੍ਰਿਤ ਨੂੰ ਹੀ ਧਰਮ ਦੀ ਭਾਸ਼ਾ ਮੰਨਦੇ ਸਨ । ਨਿਰਸੰਦੇਹ ਗੁਰਮੁੱਖੀ ਲਿਪੀ ਦਾ ਪ੍ਰਚਾਰ ਸਿੱਖ ਪੰਥ ਦੇ ਵਿਕਾਸ ਲਈ ਅਤਿਅੰਤ ਮਹੱਤਵਪੂਰਨ ਸਿੱਧ ਹੋਇਆ ।

ਪ੍ਰਸ਼ਨ 3.
ਸੰਗਤ ਤੇ ਪੰਗਤ ਦੇ ਮਹੱਤਵ ‘ਤੇ ਇੱਕ ਨੋਟ ਲਿਖੋ । (Write a short note on the importance of Sangat and Pangat.)
ਜਾਂ
ਸੰਗਤ ਅਤੇ ਪੰਗਤ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Sangat and Pangat ?)
ਉੱਤਰ-
1. ਸੰਗਤ – ਸੰਗਤ ਸੰਸਥਾ ਤੋਂ ਭਾਵ ਇਕੱਠੇ ਮਿਲ ਬੈਠਣ ਤੋਂ ਸੀ । ਇਹ ਸੰਗਤ ਸਵੇਰੇ ਸ਼ਾਮ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਇਕੱਠੀ ਹੁੰਦੀ ਸੀ । ਇਸ ਸੰਗਤ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ। ਗੁਰੂ ਅੰਗਦ ਸਾਹਿਬ ਨੇ ਇਸ ਸੰਸਥਾ ਨੂੰ ਵਧੇਰੇ ਸੰਗਠਿਤ ਕੀਤਾ । ਸੰਗਤ ਵਿੱਚ ਕੋਈ ਵੀ ਇਸਤਰੀ ਜਾਂ ਪੁਰਸ਼ ਬਿਨਾਂ ਕਿਸੇ ਜਾਤ-ਪਾਤ ਜਾਂ ਧਰਮ ਦੇ ਵਿਤਕਰੇ ਦੇ ਸ਼ਾਮਲ ਹੋ ਸਕਦਾ ਸੀ । ਸੰਗਤ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀ । ਸੰਗਤ ਵਿੱਚ ਜਾਣ ਵਾਲੇ ਵਿਅਕਤੀ ਦੀ ਕਾਇਆ ਪਲਟ ਜਾਂਦੀ ਸੀ । ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਸਨ ।ਉਹ ਭਵਸਾਗਰ ਤੋਂ ਪਾਰ ਹੋ ਜਾਂਦਾ ਸੀ । ਨਿਰਸੰਦੇਹ ਇਹ ਸੰਸਥਾ ਸਿੱਖ ਪੰਥ ਦੇ ਵਿਕਾਸ ਲਈ ਅਤਿਅੰਤ ਮਹੱਤਵਪੂਰਨ ਸਿੱਧ ਹੋਈ ।

2. ਪੰਗਤ – ਪੰਗਤ (ਲੰਗਰ) ਸੰਸਥਾ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ । ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਜਾਰੀ ਰੱਖਿਆ ਅਤੇ ਗੁਰੂ ਅਮਰਦਾਸ ਜੀ ਨੇ ਇਸ ਸੰਸਥਾ ਨੂੰ ਵਧੇਰੇ ਵਿਕਸਿਤ ਕੀਤਾ । ਪਹਿਲੇ ਪੰਗਤ ਤੇ ਪਿੱਛੇ ਸੰਗਤ ਦਾ ਨਾਅਰਾ ਦਿੱਤਾ ਗਿਆ | ਮੁਗ਼ਲ ਬਾਦਸ਼ਾਹ ਅਕਬਰ ਅਤੇ ਹਰੀਪੁਰ ਦੇ ਰਾਜੇ ਨੇ ਵੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਛਕਿਆ ਸੀ ਲੰਗਰ ਹਰ ਧਰਮ ਅਤੇ ਜਾਤੀ ਦੇ ਲੋਕਾਂ ਲਈ ਖੁੱਲਾ ਸੀ । ਸਿੱਖ ਧਰਮ ਦੇ ਪ੍ਰਸਾਰ ਵਿੱਚ ਲੰਗਰ ਪ੍ਰਥਾ ਦਾ ਯੋਗਦਾਨ ਬੜਾ ਮਹੱਤਵਪੂਰਨ ਸੀ । ਇਸ ਸੰਸਥਾ ਨੇ ਸਮਾਜ ਵਿੱਚ ਜਾਤੀ ਪ੍ਰਥਾ ਅਤੇ ਛੂਆ-ਛੂਤ ਦੀਆਂ ਭਾਵਨਾਵਾਂ ਨੂੰ ਸਮਾਪਤ ਕਰਨ ਵਿੱਚ ਵੀ ਬੜੀ ਸਹਾਇਤਾ ਕੀਤੀ । ਇਸ ਸੰਸਥਾ ਕਾਰਨ ਸਿੱਖਾਂ ਵਿੱਚ ਆਪਸੀ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ ।

ਪ੍ਰਸ਼ਨ 4.
ਗੁਰਗੱਦੀ ਸੰਭਾਲਦੇ ਸਮੇਂ ਮੁੱਢਲੇ ਸਾਲਾਂ ਵਿੱਚ ਗੁਰੂ ਅਮਰਦਾਸ ਜੀ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ? (What problems did Guru Amar Das Ji face in the early years of his pontificate ?)
ਉੱਤਰ-
ਗੁਰਗੱਦੀ ਸੰਭਾਲਦੇ ਸਮੇਂ ਮੁੱਢਲੇ ਸਾਲਾਂ ਵਿੱਚ ਗੁਰੂ ਅਮਰਦਾਸ ਜੀ ਨੂੰ ਹੇਠ ਲਿਖੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ।
1. ਦਾਸੂ ਅਤੇ ਦਾਤੂ ਦਾ ਵਿਰੋਧ – ਗੁਰੂ ਅਮਰਦਾਸ ਜੀ ਨੂੰ ਆਪਣੇ ਗੁਰੂਕਾਲ ਦੇ ਸ਼ੁਰੂ ਵਿੱਚ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾਸੂ ਅਤੇ ਦਾਤੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਉਨ੍ਹਾਂ ਨੇ ਗੁਰੂ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਆਪ ਨੂੰ ਅਸਲੀ ਉੱਤਰਾਧਿਕਾਰੀ ਐਲਾਨ ਕੀਤਾ । ਸਿੱਖ ਸੰਗਤਾਂ ਨੇ ਦਾਤੂ ਨੂੰ ਆਪਣਾ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ । ਇਸ ਸਮੇਂ ਦਾਸੁ ਨੇ ਵੀ ਮਾਤਾ ਖੀਵੀ ਜੀ ਦੇ ਕਹਿਣ ‘ਤੇ ਆਪਣਾ ਵਿਰੋਧ ਛੱਡ ਦਿੱਤਾ ਸੀ ।

2. ਬਾਬਾ ਸ੍ਰੀ ਚੰਦ ਦਾ ਵਿਰੋਧ – ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਹੋਣ ਕਾਰਨ ਗੁਰਗੱਦੀ ਉੱਤੇ ਆਪਣਾ ਹੱਕ ਸਮਝਦੇ ਸਨ । ਬਾਬਾ ਸ੍ਰੀ ਚੰਦ ਜੀ ਦੇ ਅਨੇਕਾਂ ਸਮਰਥਕ ਸਨ । ਗੁਰੂ ਅਮਰਦਾਸ ਜੀ ਨੇ ਅਜਿਹੇ ਸਮੇਂ ਦ੍ਰਿੜ੍ਹਤਾ ਤੋਂ ਕੰਮ ਲੈਂਦੇ ਹੋਏ ਸਿੱਖਾਂ ਨੂੰ ਸਪੱਸ਼ਟ ਕੀਤਾ ਕਿ ਉਦਾਸੀ ਮਤ ਦੇ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਉਲਟ ਹਨ । ਉਨ੍ਹਾਂ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਨੇ ਬਾਬਾ ਸ੍ਰੀ ਚੰਦ ਜੀ ਦਾ ਸਾਥ ਛੱਡ ਦਿੱਤਾ ।

3. ਗੋਇੰਦਵਾਲ ਸਾਹਿਬ ਦੇ ਮੁਸਲਮਾਨਾਂ ਦਾ ਵਿਰੋਧ-ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੀ ਵਧਦੀ ਹੋਈ ਪ੍ਰਸਿੱਧੀ ਵੇਖ ਕੇ ਉੱਥੋਂ ਦੇ ਮੁਸਲਮਾਨਾਂ ਨੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ । ਉਹ ਸਿੱਖਾਂ ਦਾ ਸਾਮਾਨ ਚੋਰੀ ਕਰ ਲੈਂਦੇ । ਉਹ ਬਿਆਸ ਦਰਿਆ ਤੋਂ ਪਾਣੀ ਭਰ ਕੇ ਲਿਆਉਣ ਵਾਲੇ ਸਿੱਖਾਂ ਦੇ ਘੜੇ ਪੱਥਰ ਮਾਰ ਕੇ ਤੋੜ ਦਿੰਦੇ । ਸਿੱਖਾਂ ਨੇ ਇਸ ਸੰਬੰਧੀ ਗੁਰੂ ਜੀ ਨੂੰ ਸ਼ਿਕਾਇਤ ਕੀਤੀ । ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ ।

4. ਹਿੰਦੂਆਂ ਦਾ ਵਿਰੋਧ – ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਸਿੱਖ ਮਤ ਵਿੱਚ ਸ਼ਾਮਲ ਹੋ ਰਹੇ ਸਨ । ਸਿੱਖ ਮਤ ਵਿੱਚ ਊਚ-ਨੀਚ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਸੀ । ਬਾਉਲੀ ਦਾ ਨਿਰਮਾਣ ਹੋਣ ਕਾਰਨ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਅਸਥਾਨ ਵੀ ਮਿਲ ਗਿਆ ਸੀ । ਗੋਇੰਦਵਾਲ ਸਾਹਿਬ ਦੇ ਉੱਚ ਜਾਤੀਆਂ ਦੇ ਹਿੰਦੂ ਇਹ ਗੱਲ ਸਹਿਣ ਨਾ ਕਰ ਸਕੇ । ਉਨ੍ਹਾਂ ਨੇ ਆਪਣੇ ਬਾਦਸ਼ਾਹ ਅਕਬਰ ਪਾਸ ਇਹ ਝੂਠੀ ਸ਼ਿਕਾਇਤ ਕੀਤੀ ਕਿ ਗੁਰੂ ਜੀ ਹਿੰਦੂ ਧਰਮ ਵਿਰੋਧੀ ਪ੍ਰਚਾਰ ਕਰ ਰਹੇ ਹਨ । ਅਕਬਰ ਨੇ ਗੁਰੂ ਜੀ ਨੂੰ ਨਿਰਦੋਸ਼ ਕਰਾਰ ਦਿੱਤਾ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 5.
ਗੁਰੂ ਅਮਰਦਾਸ ਜੀ ਦੇ ਸਮੇਂ ਹੋਣ ਵਾਲੇ ਸਿੱਖ ਧਰਮ ਦੇ ਵਿਕਾਸ ਦਾ ਵੇਰਵਾ ਦਿਓ । (Give an account of the development of Sikhism under Guru Amar Das Ji.)
ਜਾਂ
ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੁਆਰਾ ਕੀਤੀਆਂ ਗਈਆਂ ਛੇ ਮੁੱਖ ਸੇਵਾਵਾਂ ਦਾ ਵਰਣਨ ਕਰੋ । (Write down the six services done by Guru Amar Das Ji for the development of Sikh religion.)
ਜਾਂ
ਗੁਰੂ ਅਮਰਦਾਸ ਜੀ ਦੁਆਰਾ ਸਿੱਖ ਧਰਮ ਦੇ ਵਿਕਾਸ ਵਿੱਚ ਪਾਏ ਵੱਡਮੁੱਲੇ ਯੋਗਦਾਨ ਦਾ ਜ਼ਿਕਰ ਕਰੋ । (Model Test Paper) (Explain the contribution of Guru Amar Das Ji for the development of Sikhism.)
मां
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੇ ਕਾਰਜਾਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the works of Guru Amar Das Ji for the spread of Sikhism ?)
ਜਾਂ
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੇ ਯੋਗਦਾਨ ਦਾ ਅਧਿਐਨ ਕਰੋ । (Study the contribution of Guru Amar Das Ji to the growth of Sikhism.)
ਉੱਤਰ-
ਗੁਰੂ ਅਮਰਦਾਸ ਜੀ 1552 ਈ. ਤੋਂ 1574 ਈ. ਤਕ ਗੁਰਗੱਦੀ ‘ਤੇ ਰਹੇ । ਇਸ ਸਮੇਂ ਦੇ ਦੌਰਾਨ ਗੁਰੂ ਅਮਰਦਾਸ ਜੀ ਨੇ ਸਿੱਖ ਪੰਥ ਦੇ ਸੰਗਠਨ ਲਈ ਹੇਠ ਲਿਖੇ ਸ਼ਲਾਘਾਯੋਗ ਕੰਮ ਕੀਤੇ ।
1. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ – ਗੁਰੂ ਅਮਰਦਾਸ ਜੀ ਦਾ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹਾਨ ਕੰਮ ਗੋਇੰਦਵਾਲ ਸਾਹਿਬ ਵਿਖੇ ਇੱਕ ਬਾਉਲੀ ਦਾ ਨਿਰਮਾਣ ਕਰਨਾ ਸੀ । ਇਸ ਬਾਉਲੀ ਦਾ ਨਿਰਮਾਣ ਕਾਰਜ 1552 ਈ. ਤੋਂ 1559 ਈ. ਤਕ ਚਲਿਆ । ਇਸ ਬਾਉਲੀ ਤਕ ਪਹੁੰਚਣ ਲਈ 84 ਪੌੜੀਆਂ ਬਣਾਈਆਂ ਗਈਆਂ । ਬਾਉਲੀ ਦੇ ਨਿਰਮਾਣ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਤੀਰਥ ਸਥਾਨ ਮਿਲ ਗਿਆ ।

2. ਲੰਗਰ ਸੰਸਥਾ ਦਾ ਵਿਸਥਾਰ – ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਲੰਗਰ ਸੰਸਥਾ ਦਾ ਹੋਰ ਵਿਸਥਾਰ ਕੀਤਾ | ਗੁਰੂ ਜੀ ਨੇ ਇਹ ਐਲਾਨ ਕੀਤਾ ਕਿ ਕੋਈ ਵੀ ਯਾਤਰੁ ਲੰਗਰ ਛਕੇ ਬਿਨਾਂ ਉਨ੍ਹਾਂ ਦੇ ਦਰਸ਼ਨ ਨਹੀਂ ਕਰ ਸਕਦਾ । ਇਸ ਲੰਗਰ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਮਿਲ ਕੇ ਖਾਣਾ ਖਾਂਦੇ ਸਨ ।ਲੰਗਰ ਸੰਸਥਾ ਸਿੱਖ ਧਰਮ ਦੇ ਪ੍ਰਚਾਰ ਲਈ ਬੜੀ ਸਹਾਇੱਕ ਸਿੱਧ ਹੋਈ । ਇਸ ਨਾਲ ਜਾਤੀ ਪ੍ਰਥਾ ਨੂੰ ਬੜਾ ਧੱਕਾ ਲੱਗਾ ।

3. ਮੰਜੀ ਪ੍ਰਥਾ – ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ ਸੀ । ਸਿੱਖਾਂ ਦੀ ਸੰਖਿਆ ਵਿੱਚ ਵਾਧਾ ਹੋਣ ਕਾਰਨ ਗੁਰੂ ਸਾਹਿਬ ਲਈ ਹਰ ਸਿੱਖ ਤਕ ਨਿੱਜੀ ਰੂਪ ਵਿੱਚ ਪਹੁੰਚਣਾ ਸੰਭਵ ਨਹੀਂ ਸੀ । ਇਸ ਲਈ ਉਨ੍ਹਾਂ ਨੇ ਆਪਣੇ ਉਪਦੇਸ਼ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਸਿੱਖਾਂ ਤਕ ਪਹੁੰਚਾਉਣ ਦੇ ਲਈ 22 ਮੰਜੀਆਂ ਦੀ ਸਥਾਪਨਾ ਕੀਤੀ । ਮੰਜੀ ਪ੍ਰਥਾ ਦੀ ਸਥਾਪਨਾ ਦੇ ਸਿੱਟੇ ਵਜੋਂ ਸਿੱਖ ਧਰਮ ਦੀ ਪ੍ਰਸਿੱਧੀ ਦੂਰ-ਦੂਰ ਤਾਈਂ ਫੈਲ ਗਈ ।

4. ਉਦਾਸੀ ਮਤ ਦਾ ਖੰਡਨ – ਗੁਰੂ ਅਮਰਦਾਸ ਜੀ ਦੇ ਸਮੇਂ ਉਦਾਸੀ ਮਤ ਸਿੱਖ ਮਤ ਦੀ ਹੋਂਦ ਲਈ ਖ਼ਤਰਾ ਬਣਿਆ ਹੋਇਆ ਸੀ । ਬਹੁਤ ਸਾਰੇ ਸਿੱਖ ਬਾਬਾ ਸ੍ਰੀ ਚੰਦ ਤੋਂ ਪ੍ਰਭਾਵਿਤ ਹੋ ਕੇ ਉਦਾਸੀ ਮਤ ਵਿੱਚ ਸ਼ਾਮਲ ਹੋਣ ਲੱਗ ਪਏ ਸਨ । ਅਜਿਹੇ ਸਮੇਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਮਝਾਇਆ ਕਿ ਸਿੱਖ ਮਤ ਉਦਾਸੀ ਮਤ ਨਾਲੋਂ ਬਿਲਕੁਲ ਵੱਖਰਾ ਹੈ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖ ਪੰਥ ਨੂੰ ਹਿੰਦੂ ਧਰਮ ਵਿੱਚ ਲੋਪ ਹੋਣ ਤੋਂ ਬਚਾ ਲਿਆ ।

5. ਸਮਾਜਿਕ ਸੁਧਾਰ – ਗੁਰੂ ਅਮਰਦਾਸ ਜੀ ਇੱਕ ਮਹਾਨ ਸਮਾਜ ਸੁਧਾਰਕ ਸਨ । ਉਨ੍ਹਾਂ ਨੇ ਜਾਤੀ ਪ੍ਰਥਾ, ਸਤੀ ਪ੍ਰਥਾ, ਬਾਲ ਵਿਆਹ ਅਤੇ ਪਰਦਾ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਵਿਧਵਾ ਵਿਆਹ ਦਾ ਸਮਰਥਨ ਕੀਤਾ । ਇਨ੍ਹਾਂ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੇ ਜਨਮ, ਵਿਆਹ ਅਤੇ ਮਰਨ ਦੇ ਮੌਕਿਆਂ ਲਈ ਵਿਸ਼ੇਸ਼ ਰਸਮਾਂ ਬਣਾਈਆਂ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਇੱਕ ਆਦਰਸ਼ ਸਮਾਜ ਦਾ ਨਿਰਮਾਣ ਕੀਤਾ ।

6. ਬਾਣੀ ਦਾ ਸੰਗ੍ਰਹਿ-ਗੁਰੂ ਅਮਰਦਾਸ ਜੀ ਦਾ ਇੱਕ ਹੋਰ ਮਹੱਤਵਪੂਰਨ ਕਾਰਜ ਗੁਰੂ ਨਾਨਕ ਦੇਵ ਜੀ ਅਤੇ ਗਰ ਅੰਗਦ ਦੇਵ ਜੀ ਦੀ ਬਾਣੀ ਨੂੰ ਇਕੱਠਾ ਕਰਨਾ ਸੀ । ਗੁਰੂ ਸਾਹਿਬ ਨੇ ਆਪ 907 ਸ਼ਬਦਾਂ ਦੀ ਰਚਨਾ ਕੀਤੀ । ਇਸ ਨਾਲ ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਦਾ ਆਧਾਰ ਤਿਆਰ ਹੋਇਆ ।

ਪ੍ਰਸ਼ਨ 6.
ਸਿੱਖ ਇਤਿਹਾਸ ਵਿੱਚ ਗੋਇੰਦਵਾਲ ਸਾਹਿਬ ਦੀ ਬਾਉਲੀ ਦੇ ਨਿਰਮਾਣ ਦਾ ਕੀ ਮਹੱਤਵ ਹੈ ? (What is the importance of the construction of the Baoli of Goindwal Sahib in Sikh History ?)
ਉੱਤਰ-
ਗੁਰੂ ਅਮਰਦਾਸ ਜੀ ਦਾ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹਾਨ ਕੰਮ ਗੋਇੰਦਵਾਲ ਸਾਹਿਬ ਵਿਖੇ ਇੱਕ ਬਾਉਲੀ ਦਾ ਨਿਰਮਾਣ ਕਰਨਾ ਸੀ । ਇਸ ਬਾਉਲੀ ਦਾ ਨਿਰਮਾਣ ਕਾਰਜ 1552 ਈ. ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ 1559 ਈ. ਵਿੱਚ ਮੁਕੰਮਲ ਹੋਇਆ ਸੀ । ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕਰਨ ਪਿੱਛੇ ਗੁਰੂ ਅਮਰਦਾਸ ਜੀ ਦੇ ਦੋ ਉਦੇਸ਼ ਸਨ । ਪਹਿਲਾ, ਉਹ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਦੇਣਾ ਚਾਹੁੰਦੇ ਸਨ ਤਾਂ ਕਿ ਉਨ੍ਹਾਂ ਨੂੰ ਹਿੰਦੂ ਮਤ ਤੋਂ ਵੱਖਰਾ ਕੀਤਾ ਜਾ ਸਕੇ । ਦੂਜਾ, ਉਹ ਇੱਥੋਂ ਦੇ ਲੋਕਾਂ ਦੀ ਪਾਣੀ ਸੰਬੰਧੀ ਔਕੜ ਨੂੰ ਦੂਰ ਕਰਨਾ ਚਾਹੁੰਦੇ ਸਨ । ਇਸ ਬਾਉਲੀ ਤਕ ਪਹੁੰਚਣ ਲਈ 84 ਪੌੜੀਆਂ ਬਣਾਈਆਂ ਗਈਆਂ ਸਨ । ਬਾਉਲੀ ਦਾ ਨਿਰਮਾਣ ਕਾਰਜ ਪੂਰਾ ਹੋਣ ‘ਤੇ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਜੋ ਕੋਈ ਯਾਤਰੂ ਹਰ ਪੌੜੀ ‘ਤੇ ਸੱਚੇ ਮਨ ਤੇ ਸ਼ਰਧਾ ਨਾਲ ਜਪੁਜੀ ਸਾਹਿਬ ਦਾ ਪਾਠ ਕਰੇਗਾ ਅਤੇ ਪਾਠ ਦੇ ਬਾਅਦ ਬਾਉਲੀ ਵਿੱਚ ਇਸ਼ਨਾਨ ਕਰੇਗਾ ਉਹ 84 ਲੱਖ ਜੂਨਾਂ ਵਿੱਚੋਂ ਮੁਕਤ ਹੋ ਜਾਵੇਗਾ ।

ਬਾਉਲੀ ਦਾ ਨਿਰਮਾਣ ਸਿੱਖ ਪੰਥ ਦੇ ਵਿਕਾਸ ਵੱਲ ਇੱਕ ਬੜਾ ਮਹੱਤਵਪੂਰਨ ਕਾਰਜ ਸਿੱਧ ਹੋਇਆ । ਇਸ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਤੀਰਥ ਸਥਾਨ ਮਿਲ ਗਿਆ । ਸਿੱਖਾਂ ਨੂੰ ਹਿੰਦੂਆਂ ਦੇ ਤੀਰਥ ਸਥਾਨਾਂ ‘ਤੇ ਜਾਣ ਦੀ ਜ਼ਰੂਰਤ ਨਹੀਂ ਰਹੀ ਸੀ । ਦੂਸਰਾ, ਬਾਉਲੀ ਕਾਰਨ ਇੱਥੋਂ ਦੇ ਲੋਕਾਂ ਦੀ ਸਾਫ਼ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਹੋ ਗਈ । ਇਸ ਤੋਂ ਪਹਿਲਾਂ ਇੱਥੋਂ ਦੇ ਲੋਕ ਦਰਿਆ ਬਿਆਸ ਤੋਂ ਪਾਣੀ ਲੈਂਦੇ ਸਨ । ਇਹ ਪਾਣੀ ਬਰਸਾਤ ਦੇ ਦਿਨਾਂ ਵਿੱਚ ਬਹੁਤ ਗੰਦਾ ਹੋਣ ਕਾਰਨ ਪੀਣ ਦੇ ਯੋਗ ਨਹੀਂ ਰਹਿੰਦਾ ਸੀ । ਵੱਡੀ ਗਿਣਤੀ ਵਿੱਚ ਸਿੱਖਾਂ ਦੇ ਗੋਇੰਦਵਾਲ ਸਾਹਿਬ ਪਹੁੰਚਣ ‘ਤੇ ਗੁਰੂ ਅਮਰਦਾਸ ਜੀ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਗਈ ।ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਜਾਤਾਂ ਦੇ ਲੋਕਾਂ ਦੁਆਰਾ ਬਾਉਲੀ ਵਿੱਚ ਇਸ਼ਨਾਨ ਕਰਨ ਕਰਕੇ ਜਾਤੀ ਪ੍ਰਥਾ ਨੂੰ ਇੱਕ ਤਕੜਾ ਧੱਕਾ ਲੱਗਿਆ ।

ਪ੍ਰਸ਼ਨ 7.
ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਦਾ ਸੰਖੇਪ ਵਰਣਨ ਕਰੋ । (Briefly throw light on social reforms of Guru Amar Das Ji.)
ਜਾਂ
ਗੁਰੂ ਅਮਰਦਾਸ ਜੀ ਦੇ ਕੋਈ ਛੇ ਸਮਾਜਿਕ ਸੁਧਾਰਾਂ ਦਾ ਵਰਣਨ ਕਰੋ । (Describe any six social reforms of Guru Amar Das Ji.)
ਜਾਂ
ਗੁਰੂ ਅਮਰਦਾਸ ਜੀ ਨੂੰ ਸਮਾਜ ਸੁਧਾਰਕ ਕਿਉਂ ਕਿਹਾ ਜਾਂਦਾ ਹੈ ? (Why is Guru Amar Das called a Social Reformer ?)
ਜਾਂ
ਸਮਾਜ ਸੁਧਾਰਕ ਦੇ ਰੂਪ ਵਿੱਚ ਗੁਰੂ ਅਮਰਦਾਸ ਜੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Guru Amar Das Ji as a social reformer.)
ਉੱਤਰ-
ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

 • ਜਾਤੀ ਭੇਦਭਾਵ ਅਤੇ ਛੂਤ – ਛਾਤ ਦਾ ਖੰਡਨ-ਗੁਰੂ ਅਮਰਦਾਸ ਜੀ ਨੇ ਜਾਤ-ਪਾਤ ਅਤੇ ਛੂਤ-ਛਾਤ ਦੀਆਂ ਕੁਰੀਤਿਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਸੰਗਤਾਂ ਨੂੰ ਇਹ ਹੁਕਮ ਦਿੱਤਾ ਕਿ ਜੋ ਕੋਈ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਨੂੰ ਪਹਿਲਾਂ ਪੰਗਤ ਵਿੱਚ ਲੰਗਰ ਛਕਣਾ ਪਵੇਗਾ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਆਪਸੀ ਭਾਈਚਾਰੇ ਦਾ ਪ੍ਰਚਾਰ ਕੀਤਾ ।
 • ਜੰਮਦੀਆਂ ਕੁੜੀਆਂ ਨੂੰ ਮਾਰਨ ਦਾ ਖੰਡਨ – ਉਸ ਸਮੇਂ ਕੁੜੀਆਂ ਦੇ ਜਨਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ । ਇਸ ਕਰਕੇ ਕੁਝ ਲੋਕ ਕੁੜੀਆਂ ਨੂੰ ਜਨਮ ਲੈਂਦੇ ਸਾਰ ਹੀ ਮਾਰ ਦਿੰਦੇ ਸਨ । ਗੁਰੂ ਅਮਰਦਾਸ ਜੀ ਨੇ ਇਸ ਕੁਰੀਤੀ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਦਾ ਕਹਿਣਾ ਸੀ ਕਿ ਜੋ ਵਿਅਕਤੀ ਅਜਿਹਾ ਕਰਦਾ ਹੈ ਉਹ ਘੋਰ ਪਾਪ ਦਾ ਭਾਗੀ ਬਣੇਗਾ । ਉਨ੍ਹਾਂ ਨੇ ਸਿੱਖਾਂ ਨੂੰ ਇਸ ਅਪਰਾਧ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ।
 • ਬਾਲ-ਵਿਆਹ ਦਾ ਖੰਡਨ-ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਪਰੰਪਰਾਵਾਂ ਦੇ ਅਨੁਸਾਰ ਲੜਕੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ । ਇਸ ਕਾਰਨ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਸੀ । ਗੁਰੂ ਅਮਰਦਾਸ ਜੀ ਨੇ ਬਾਲ-ਵਿਆਹ ਦੇ ਵਿਰੁੱਧ ਪ੍ਰਚਾਰ ਕੀਤਾ ।
 • ਸਤੀ ਪ੍ਰਥਾ ਦਾ ਖੰਡਨ-ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਕੁਰੀਤਿਆਂ ਵਿੱਚੋਂ ਸਭ ਤੋਂ ਨਫ਼ਰਤ ਯੋਗ ਕਰੀਤੀ ਸਤੀ ਪ੍ਰਥਾ ਦੀ ਸੀ । ਇਸ ਅਣਮਨੁੱਖੀ ਪ੍ਰਥਾ ਦੇ ਅਨੁਸਾਰ ਜੇਕਰ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਨੂੰ ਜਬਰਨ ਪਤੀ ਦੀ ਚਿਤਾ ਨਾਲ ਜਿਉਂਦੇ ਜਲਾ ਦਿੱਤਾ ਜਾਂਦਾ ਸੀ । ਗੁਰੂ ਅਮਰਦਾਸ ਜੀ ਨੇ ਸਦੀਆਂ ਤੋਂ ਚਲੀ ਆ ਰਹੀ ਇਸ ਕੁਰੀਤੀ ਦੇ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਚਲਾਈ ।
 • ਪਰਦਾ ਪ੍ਰਥਾ ਦਾ ਖੰਡਨ-ਉਸ ਸਮੇਂ ਸਮਾਜ ਵਿੱਚ ਪਰਦਾ ਪ੍ਰਥਾ ਦਾ ਪ੍ਰਚਲਨ ਵੀ ਕਾਫ਼ੀ ਵੱਧ ਗਿਆ ਸੀ । ਇਹ ਪ੍ਰਥਾ ਇਸਤਰੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਇੱਕ ਵੱਡੀ ਰੁਕਾਵਟ ਸੀ । ਇਸ ਲਈ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਆਲੋਚਨਾ ਕੀਤੀ । ਉਨ੍ਹਾਂ ਨੇ ਇਹ ਆਦੇਸ਼ ਦਿੱਤਾ ਕਿ ਸੰਗਤ ਜਾਂ ਲੰਗਰ ਵਿੱਚ ਸੇਵਾ ਕਰਦੇ ਸਮੇਂ ਕੋਈ ਵੀ ਇਸਤਰੀ ਪਰਦਾ ਨਾ ਕਰੇ ।
 • ਨਸ਼ੀਲੀਆਂ ਵਸਤਾਂ ਦਾ ਖੰਡਨ-ਉਸ ਸਮੇਂ ਕੁੱਝ ਲੋਕ ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨ ਲੱਗ ਪਏ ਸਨ । ਗੁਰੂ ਅਮਰਦਾਸ ਜੀ ਨੇ ਇਨ੍ਹਾਂ ਵਸਤਾਂ ਦੀ ਵਰਤੋਂ ਕਰਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 8.
ਮੰਜੀ ਪ੍ਰਥਾ ਕੀ ਸੀ ? ਸਿੱਖ ਪੰਥ ਦੇ ਵਿਕਾਸ ਵਿੱਚ ਇਸ ਨੇ ਕੀ ਯੋਗਦਾਨ ਦਿੱਤਾ ? (What was the Manji System ? How did it contribute to the development of Sikhism ?)
ਜਾਂ
ਮੰਜੀ ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Manji System ?)
ਜਾਂ
ਮੰਜੀ ਵਿਵਸਥਾ ਉੱਪਰ ਇੱਕ ਨੋਟ ਲਿਖੋ । (Write a note on Manji System.)
ਉੱਤਰ-
ਸਿੱਖ ਧਰਮ ਦੇ ਵਿਕਾਸ ਵਿੱਚ ਮੰਜੀ ਪ੍ਰਥਾ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ । ਇਸ ਮਹੱਤਵਪੂਰਨ ਸੰਸਥਾ ਦੇ ਮੋਢੀ ਗੁਰੂ ਅਮਰਦਾਸ ਜੀ ਸਨ । ਮੰਜੀ ਪ੍ਰਥਾ ਦੇ ਆਰੰਭ ਅਤੇ ਵਿਕਾਸ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਲੋੜ – ਗੁਰੂ ਅਮਰਦਾਸ ਜੀ ਦੇ ਨਿਰੰਤਰ ਯਤਨਾਂ ਅਤੇ ਉਨ੍ਹਾਂ ਦੀ ਜਾਦੂਈ ਸ਼ਖ਼ਸੀਅਤ ਦੇ ਕਾਰਨ ਵੱਡੀ ਸੰਖਿਆ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ ਸਨ । ਕਿਉਂਕਿ ਸਿੱਖਾਂ ਦੀ ਸੰਖਿਆ ਬਹੁਤ ਵੱਧ ਗਈ ਸੀ ਅਤੇ ਉਹ ਪੰਜਾਬ ਤੇ ਪੰਜਾਬ ਤੋਂ ਬਾਹਰ ਦੇ ਦੇਸ਼ਾਂ ਵਿੱਚ ਫੈਲੇ ਹੋਏ ਸਨ ਇਸ ਲਈ ਗੁਰੂ ਸਾਹਿਬ ਲਈ ਨਿੱਜੀ ਰੂਪ ਵਿੱਚ ਇਨ੍ਹਾਂ ਤਕ ਪਹੁੰਚਣਾ ਮੁਸ਼ਕਿਲ ਹੋ ਗਿਆ ਸੀ । ਦੂਸਰਾ, ਇਸ ਸਮੇਂ ਗੁਰੂ ਅਮਰਦਾਸ ਜੀ ਬਹੁਤ ਬਿਰਧ ਹੋ ਗਏ ਸਨ । ਇਸ ਲਈ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਨੂੰ ਸ਼ੁਰੂ ਕਰਨ ਦੀ ਲੋੜ ਮਹਿਸੂਸ ਕੀਤੀ ।

2. ਮੰਜੀ ਪ੍ਰਥਾ ਤੋਂ ਭਾਵ-ਗੁਰੂ ਅਮਰਦਾਸ ਜੀ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਸਮੇਂ ਇੱਕ ਵਿਸ਼ਾਲ ਮੰਜੀ ਉੱਤੇ ਬੈਠਦੇ ਸਨ । ਇਸ ਨੂੰ ਮੰਜਾ ਕਿਹਾ ਜਾਂਦਾ ਸੀ । ਬਾਕੀ ਸਿੱਖ ਜ਼ਮੀਨ ਜਾਂ ਦਰੀ ਉੱਤੇ ਬੈਠ ਕੇ ਉਨ੍ਹਾਂ ਦੇ ਉਪਦੇਸ਼ ਸੁਣਦੇ ਸਨ | ਗੁਰੂ ਜੀ ਨੇ ਆਪਣੇ ਜੀਵਨ ਕਾਲ ਵਿੱਚ 22 ਮੰਜੀਆਂ ਦੀ ਸਥਾਪਨਾ ਕੀਤੀ ਸੀ । ਇਨ੍ਹਾਂ ਦੇ ਮੁਖੀ ਮੰਜੀਦਾਰ ਕਹਾਉਂਦੇ ਸਨ । ਇਹ ਮੰਜੀਦਾਰ ਗੁਰੂ ਜੀ ਪ੍ਰਤੀ ਆਪਣਾ ਸਨਮਾਨ ਪ੍ਰਗਟ ਕਰਨ ਲਈ ਇੱਕ ਛੋਟੀ ਮੰਜੀ ਉੱਤੇ ਬੈਠਦੇ ਸਨ । ਇਸ ਕਾਰਨ ਇਹ ਸੰਸਥਾ ਮੰਜੀ ਪ੍ਰਥਾ ਕਹਾਉਣ ਲੱਗੀ ।

3. ਮੰਜੀਦਾਰ ਦੇ ਕੰਮ-ਮੰਜੀਦਾਰ ਆਪਣੇ ਅਧੀਨ ਦੇਸ਼ ਵਿੱਚ ਗੁਰੂ ਸਾਹਿਬ ਦੀ ਪ੍ਰਤੀਨਿਧਤਾ ਕਰਦਾ ਸੀ । ਉਹ ਅਨੇਕਾਂ ਤਰ੍ਹਾਂ ਦੇ ਕੰਮਾਂ ਲਈ ਜ਼ਿੰਮੇਵਾਰ ਸੀ ।

 • ਉਹ ਸਿੱਖ ਧਰਮ ਦੇ ਪ੍ਰਚਾਰ ਲਈ ਅਣਥੱਕ ਯਤਨ ਕਰਦਾ ਸੀ ।
 • ਉਹ ਗੁਰੂ ਸਾਹਿਬ ਦੇ ਹੁਕਮਾਂ ਨੂੰ ਸਿੱਖ ਸੰਗਤ ਤਕ ਪਹੁੰਚਾਉਂਦਾ ਸੀ ।
 • ਉਹ ਲੋਕਾਂ ਨੂੰ ਧਾਰਮਿਕ ਸਿੱਖਿਆ ਦਿੰਦਾ ਸੀ ।
 • ਉਹ ਲੋਕਾਂ ਨੂੰ ਗੁਰਮੁੱਖੀ ਭਾਸ਼ਾ ਪੜ੍ਹਾਉਂਦਾ ਸੀ ।
 • ਉਹ ਆਪਣੇ ਦੇਸ਼ ਦੀਆਂ ਸੰਗਤਾਂ ਨਾਲ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਗੁਰੂ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਆਉਂਦੇ ਸਨ ।

4. ਮੰਜੀ ਪ੍ਰਥਾ ਦਾ ਮਹੱਤਵ-ਸਿੱਖ ਧਰਮ ਦੇ ਵਿਕਾਸ ਅਤੇ ਸੰਗਠਨ ਵਿੱਚ ਮੰਜੀ ਪ੍ਰਥਾ ਨੇ ਬਹੁਮੁੱਲਾ ਯੋਗਦਾਨ ਦਿੱਤਾ | ਮੰਜੀਦਾਰਾਂ ਦੇ ਪ੍ਰਭਾਵ ਨਾਲ ਵੱਡੀ ਸੰਖਿਆ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਣ ਲੱਗੇ । ਇਸ ਦੇ ਦੂਰਰਸੀ ਪ੍ਰਭਾਵ ਪਏ ! ਮੰਜੀਦਾਰ ਧਰਮ ਪ੍ਰਚਾਰ ਤੋਂ ਇਲਾਵਾ ਸੰਗਤ ਕੋਲੋਂ ਲੰਗਰ ਅਤੇ ਹੋਰ ਕਾਰਜਾਂ ਲਈ ਮਾਇਆ ਵੀ ਇਕੱਠੀ ਕਰਦੇ ਸਨ । ਗੁਰੂ ਅਮਰਦਾਸ ਜੀ ਨੇ ਇਹ ਮਾਇਆ ਸਿੱਖ ਧਰਮ ਦੇ ਵਿਕਾਸ ਕਾਰਜਾਂ ਉੱਤੇ ਖ਼ਰਚ ਕੀਤੀ । ਇਸ ਨਾਲ ਸਿੱਖ ਧਰਮ ਦੀ ਲੋਕਪ੍ਰਿਅਤਾ ਵਿੱਚ ਕਾਫ਼ੀ ਵਾਧਾ ਹੋਇਆ ।

ਪ੍ਰਸ਼ਨ 9.
ਗੁਰੂ ਅਮਰਦਾਸ ਜੀ ਦੇ ਮੁਗਲਾਂ ਨਾਲ ਕਿਹੋ ਜਿਹੇ ਸੰਬੰਧ ਸਨ ? (What type of relations did Guru Amar Das Ji have with the Mughals ?)
ਜਾਂ
ਮੁਗ਼ਲ ਬਾਦਸ਼ਾਹ ਅਕਬਰ ਅਤੇ ਗੁਰੂ ਅਮਰਦਾਸ ਜੀ ਵਿਚਾਲੇ ਸੰਬੰਧਾਂ ਦਾ ਉਲੇਖ ਕਰੋ । (Describe the relations between Mughal emperor Akbar and Guru Amar Das Ji.)
ਜਾਂ
ਮੁਗਲ ਬਾਦਸ਼ਾਹ ਅਕਬਰ ਅਤੇ ਗੁਰੂ ਅਮਰਦਾਸ ਜੀ ਵਿਚਕਾਰ ਸੰਬੰਧਾਂ ਦਾ ਉਲੇਖ ਕਰੋ । (Explain the relations between the Mughal emperor Akbar and Guru Amar Das Ji.)
ਉੱਤਰ-
ਗੁਰੂ ਅਮਰਦਾਸ ਜੀ ਦੇ ਮੁਗਲਾਂ ਨਾਲ ਸੰਬੰਧ ਬਹੁਤ ਚੰਗੇ ਸਨ ਉਸ ਸਮੇਂ ਭਾਰਤ ਵਿੱਚ ਮੁਗ਼ਲ ਬਾਦਸ਼ਾਹ ਅਕਬਰ ਦਾ ਸ਼ਾਸਨ ਸੀ । ਗੁਰੂ ਅਮਰਦਾਸ ਜੀ ਦੀ ਅਰਦਾਸ ਸਦਕਾ ਅਕਬਰ ਨੂੰ ਚਿਤੌੜ ਦੀ ਮੁਹਿੰਮ ਵਿੱਚ ਸਫਲਤਾ ਪ੍ਰਾਪਤ ਹੋਈ ਸੀ । ਇਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਅਕਬਰ 1568 ਈ. ਵਿੱਚ ਗੋਇੰਦਵਾਲ ਸਾਹਿਬ ਵਿਖੇ ਆਇਆ ਸੀ । ਉਸ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਪਹਿਲਾਂ ਮਰਯਾਦਾ ਅਨੁਸਾਰ ਬਾਕੀ ਸੰਗਤ ਨਾਲ ਮਿਲ ਕੇ ਲੰਗਰ ਛਕਿਆ ।ਉਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਅਤੇ ਲੰਗਰ ਪ੍ਰਬੰਧ ਤੋਂ ਬਹੁਤ ਪ੍ਰਭਾਵਿਤ ਹੋਇਆ ।ਉਸ ਨੇ ਲੰਗਰ ਪ੍ਰਬੰਧ ਨੂੰ ਚਲਾਉਣ ਦੇ ਲਈ ਕੁਝ ਪਿੰਡਾਂ ਦੀ ਜਾਗੀਰ ਦੀ ਪੇਸ਼ਕਸ਼ ਕੀਤੀ । ਗੁਰੂ ਜੀ ਨੇ ਇਹ ਜਾਗੀਰ ਲੈਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੇ ਸਿੱਖ ਲੰਗਰ ਲਈ ਬਹੁਤ ਕੁਝ ਦਿੰਦੇ ਹਨ । ਅਕਬਰ ਦੀ ਇਸ ਯਾਤਰਾ ਕਾਰਨ ਗੁਰੂ ਅਮਰਦਾਸ ਜੀ ਦੀ ਪ੍ਰਸਿੱਧੀ ਬਹੁਤ ਦੂਰ-ਦੂਰ ਤਕ ਫੈਲ ਗਈ ਅਤੇ ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ ।

ਪ੍ਰਸ਼ਨ 10.
ਗੁਰੂ ਰਾਮਦਾਸ ਜੀ ਦੁਆਰਾ ਸਿੱਖ ਧਰਮ ਦੇ ਵਿਕਾਸ ਵਿੱਚ ਪਾਏ ਛੇ ਮਹੱਤਵਪੂਰਨ ਯੋਗਦਾਨਾਂ ਦੀ ਚਰਚਾ ਕਰੋ । (Give the six important contributions of Guru Ram Das Ji in the development of Sikhism.)
ਜਾਂ
ਗੁਰੂ ਰਾਮਦਾਸ ਜੀ ਦਾ ਸਿੱਖ ਧਰਮ ਪ੍ਰਤੀ ਕੀ ਯੋਗਦਾਨ ਸੀ ? (What was the contribution of Guru Ram Das Ji to Sikh religion ?)
ਜਾਂ
ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਰਾਮਦਾਸ ਜੀ ਦੁਆਰਾ ਦਿੱਤੇ ਗਏ ਯੋਗਦਾਨ ਦਾ ਵਰਣਨ ਕਰੋ । (Explain the contribution of Guru Ram Das Ji to the development of Sikhism.)
ਉੱਤਰ-
ਗੁਰੂ ਰਾਮਦਾਸ ਜੀ ਦਾ ਗੁਰੂਕਾਲ 1574 ਈ. ਤੋਂ 1581 ਈ. ਤਕ ਸੀ । ਉਨ੍ਹਾਂ ਦੀ ਗੁਰਿਆਈ ਦਾ ਸਮਾਂ ਬਹੁਤ ਥੋੜਾ ਸੀ ਫਿਰ ਵੀ ਉਨ੍ਹਾਂ ਨੇ ਸਿੱਖ ਪੰਥ ਦੇ ਵਿਕਾਸ ਅਤੇ ਸੰਗਠਨ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ ।

1. ਰਾਮਦਾਸਪੁਰਾ ਦੀ ਸਥਾਪਨਾ – ਗੁਰੂ ਰਾਮਦਾਸ ਜੀ ਦੀ ਸਿੱਖ ਪੰਥ ਨੂੰ ਸਭ ਤੋਂ ਮਹੱਤਵਪੂਰਨ ਦੇਣ ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕਰਨਾ ਸੀ । ਰਾਮਦਾਸਪੁਰਾ ਦੀ ਸਥਾਪਨਾ 1577 ਈ. ਵਿੱਚ ਹੋਈ । ਇਸ ਸ਼ਹਿਰ ਨੂੰ ਆਬਾਦ ਕਰਨ ਲਈ ਗੁਰੂ ਸਾਹਿਬ ਨੇ ਵੱਖ-ਵੱਖ ਧੰਦਿਆਂ ਨਾਲ ਸੰਬੰਧਿਤ 52 ਵਪਾਰੀਆਂ ਨੂੰ ਵਸਾਇਆ । ਇਨ੍ਹਾਂ ਵਪਾਰੀਆਂ ਨੇ ਜਿਹੜਾ ਬਾਜ਼ਾਰ ਵਸਾਇਆ ਉਹ “ਗੁਰੂ ਕਾ ਬਾਜ਼ਾਰ’ ਨਾਂ ਦੇ ਨਾਲ ਪ੍ਰਸਿੱਧ ਹੋਇਆ । ਅੰਮ੍ਰਿਤਸਰ ਦੀ ਸਥਾਪਨਾ ਨਾਲ ਸਿੱਖਾਂ ਨੂੰ ਉਨ੍ਹਾਂ ਦਾ ਮੱਕਾ ਮਿਲ ਗਿਆ । ਇਹ ਛੇਤੀ ਹੀ ਸਿੱਖਾਂ ਦਾ ਸਭ ਤੋਂ ਪ੍ਰਸਿੱਧ ਧਰਮ ਪ੍ਰਚਾਰ ਦਾ ਕੇਂਦਰ ਬਣ ਗਿਆ ।

2. ਮਸੰਦ ਪ੍ਰਥਾ ਦਾ ਆਰੰਭ – ਗੁਰੁ ਰਾਮਦਾਸ ਜੀ ਨੂੰ ਰਾਮਦਾਸਪੁਰਾ ਵਿਖੇ ਅੰਮਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਵਾਈ ਲਈ ਮਾਇਆ ਦੀ ਲੋੜ ਪਈ । ਇਸ ਲਈ ਗੁਰੂ ਸਾਹਿਬ ਨੇ ਆਪਣੇ ਪ੍ਰਤੀਨਿਧਾਂ ਨੂੰ ਵੱਖ-ਵੱਖ ਥਾਂਵਾਂ ‘ਤੇ ਭੇਜਿਆ ਤਾਂ ਜੋ ਉਹ ਸਿੱਖ ਮਤ ਦਾ ਪ੍ਰਚਾਰ ਕਰ ਸਕਣ ਅਤੇ ਸੰਗਤਾਂ ਤੋਂ ਮਾਇਆ ਇਕੱਠੀ ਕਰ ਸਕਣ । ਇਹ ਸੰਸਥਾ ਮਸੰਦ ਪ੍ਰਥਾ ਦੇ ਨਾਂ ਨਾਲ ਪ੍ਰਸਿੱਧ ਹੋਈ । ਮਸੰਦ ਪ੍ਰਥਾ ਦੇ ਕਾਰਨ ਹੀ ਸਿੱਖ ਮਤ ਦਾ ਦੂਰ-ਦੂਰ ਤਕ ਪ੍ਰਚਾਰ ਹੋਇਆ ।

3. ਉਦਾਸੀਆਂ ਨਾਲ ਸਮਝੌਤਾ – ਗੁਰੂ ਰਾਮਦਾਸ ਜੀ ਦੇ ਕਾਲ ਦੀ ਇੱਕ ਹੋਰ ਮਹੱਤਵਪੂਰਨ ਘਟਨਾ ਉਦਾਸੀਆਂ ਅਤੇ ਸਿੱਖਾਂ ਵਿੱਚਾਲੇ ਸਮਝੌਤਾ ਸੀ । ਇੱਕ ਵਾਰੀ ਉਦਾਸੀ ਮਤ ਦੇ ਮੋਢੀ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਏ । ਉਹ ਗੁਰੂ ਸਾਹਿਬ ਦੀ ਨਿਮਰਤਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਦਿਨ ਤੋਂ ਬਾਅਦ ਸਿੱਖ ਮਤ ਦਾ ਵਿਰੋਧ ਨਹੀਂ ਕੀਤਾ | ਇਹ ਸਮਝੌਤਾ ਸਿੱਖ ਪੰਥ ਦੇ ਵਿਕਾਸ ਲਈ ਬੜਾ ਮਹੱਤਵਪੂਰਨ ਸਿੱਧ ਹੋਇਆ ।

4. ਕੁਝ ਹੋਰ ਮਹੱਤਵਪੂਰਨ ਕਾਰਜ – ਗੁਰੂ ਰਾਮਦਾਸ ਜੀ ਦੇ ਹੋਰ ਮਹੱਤਵਪੂਰਨ ਕੰਮਾਂ ਵਿੱਚ ਬਾਣੀ ਦੀ ਰਚਨਾ (679 ਸ਼ਬਦ) ਕਰਨਾ ਸੀ । ਉਨ੍ਹਾਂ ਨੇ ਚਾਰ ਲਾਵਾਂ ਦੁਆਰਾ ਵਿਆਹ ਦੀ ਪ੍ਰਥਾ ਨੂੰ ਉਤਸ਼ਾਹਿਤ ਕੀਤਾ । ਗੁਰੂ ਸਾਹਿਬ ਨੇ ਪਹਿਲਾਂ ਤੋਂ ਚਲੀਆਂ ਆ ਰਹੀਆਂ ਸੰਗਤ, ਪੰਗਤ ਤੇ ਮੰਜੀ ਨਾਂ ਦੀਆਂ ਸੰਸਥਾਵਾਂ ਨੂੰ ਜਾਰੀ ਰੱਖਿਆ । ਗੁਰੂ ਸਾਹਿਬ ਨੇ ਸਮਾਜ ਵਿੱਚ ਪ੍ਰਚਲਿਤ ਕੁਰੀਤੀਆਂ ਜਿਵੇਂ-ਜਾਤੀ ਪ੍ਰਥਾ, ਸਤੀ ਪ੍ਰਥਾ, ਬਾਲ ਵਿਵਾਹ ਆਦਿ ਦਾ ਵੀ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ।

5. ਅਕਬਰ ਨਾਲ ਮਿੱਤਰਤਾਪੂਰਨ ਸੰਬੰਧ – ਗੁਰੂ ਰਾਮਦਾਸ ਜੀ ਦੇ ਸਮੇਂ ਵਿੱਚ ਵੀ ਸਿੱਖਾਂ ਦੇ ਬਾਦਸ਼ਾਹ ਅਕਬਰ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਰਹੇ । ਅਕਬਰ ਗੁਰੁ ਰਾਮਦਾਸ ਜੀ ਨੂੰ ਲਾਹੌਰ ਵਿਖੇ ਮਿਲਿਆ ਸੀ । ਗੁਰੂ ਸਾਹਿਬ ਦੇ ਕਹਿਣ ‘ਤੇ ਉਸ ਨੇ ਪੰਜਾਬ ਦਾ ਇੱਕ ਸਾਲ ਲਈ ਲਗਾਨ ਮੁਆਫ਼ ਕਰ ਦਿੱਤਾ । ਸਿੱਟੇ ਵਜੋਂ ਗੁਰੂ ਸਾਹਿਬ ਜੀ ਦੀ ਪ੍ਰਸਿੱਧੀ ਵਿੱਚ ਹੋਰ ਵਾਧਾ ਹੋਇਆ ।

6. ਉੱਤਰਾਧਿਕਾਰੀ ਦੀ ਨਿਯੁਕਤੀ – ਗੁਰੂ ਰਾਮਦਾਸ ਜੀ ਨੇ 1581 ਈ. ਵਿੱਚ ਅਰਜਨ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਕੇ ਇੱਕ ਹੋਰ ਮਹਾਨ ਕਾਰਜ ਕੀਤਾ । ਇਸ ਕਾਰਨ ਸਿੱਖ ਪੰਥ ਦੇ ਵਿਕਾਸ ਦਾ ਕਾਰਜ ਜਾਰੀ ਰਿਹਾ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 11.
ਰਾਮਦਾਸਪੁਰਾ ਦੀ ਸਥਾਪਨਾ ਦਾ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਹੈ ? [What is the importance of the foundation of Ramdaspura (Amritsar) in Sikh history ?]
ਉੱਤਰ-
ਗੁਰੁ ਰਾਮਦਾਸ ਜੀ ਦੀ ਸਿੱਖ ਪੰਥ ਨੂੰ ਸਭ ਤੋਂ ਮਹੱਤਵਪੂਰਨ ਦੇਣ ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕਰਨਾ ਸੀ । ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਸਾਹਿਬ ਆਪ ਇੱਥੇ ਆ ਗਏ ਸਨ । ਉਨ੍ਹਾਂ ਨੇ 1577 ਈ. ਵਿੱਚ ਰਾਮਦਾਸਪੁਰਾ ਦੀ ਸਥਾਪਨਾ ਕੀਤੀ । ਇਸ ਸ਼ਹਿਰ ਨੂੰ ਆਬਾਦ ਕਰਨ ਲਈ ਗੁਰੂ ਸਾਹਿਬ ਨੇ ਵੱਖ-ਵੱਖ ਧੰਦਿਆਂ ਨਾਲ ਸੰਬੰਧਿਤ 52 ਵਪਾਰੀਆਂ ਨੂੰ ਵਸਾਇਆ । ਇਨ੍ਹਾਂ ਵਪਾਰੀਆਂ ਨੇ ਜਿਹੜਾ ਬਾਜ਼ਾਰ ਵਸਾਇਆ ਉਹ ‘ਗੁਰੂ ਕਾ ਬਾਜ਼ਾਰ’ ਨਾਂ ਦੇ ਨਾਲ ਪ੍ਰਸਿੱਧ ਹੋਇਆ । ਛੇਤੀ ਹੀ ਇਹ ਇੱਕ ਪ੍ਰਸਿੱਧ ਵਪਾਰਿਕ ਕੇਂਦਰ ਬਣ ਗਿਆ । ਗੁਰੂ ਸਾਹਿਬ ਨੇ ਰਾਮਦਾਸਪੁਰਾ ਵਿਖੇ ਦੋ ਸਰੋਵਰਾਂ ਅੰਮ੍ਰਿਤਸਰ ਅਤੇ ਸੰਤੋਖਸਰ ਦੀ ਖੁਦਵਾਈ ਦਾ ਵਿਚਾਰ ਬਣਾਇਆ । ਪਹਿਲਾਂ ਅੰਮ੍ਰਿਤ ਸਰੋਵਰ ਦੀ ਖੁਦਵਾਈ ਦਾ ਕੰਮ ਆਰੰਭਿਆ ਗਿਆ । ਬਾਅਦ ਵਿੱਚ ਅੰਮ੍ਰਿਤ ਸਰੋਵਰ ਦੇ ਨਾਂ ‘ਤੇ ਹੀ ਰਾਮਦਾਸਪੁਰਾ ਦਾ ਨਾਂ ਅੰਮ੍ਰਿਤਸਰ ਪੈ ਗਿਆ । ਅੰਮ੍ਰਿਤਸਰ ਦੀ ਸਥਾਪਨਾ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਹੈ । ਇਸ ਨਾਲ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਮਿਲ ਗਿਆ ਜਿਹੜਾ ਛੇਤੀ ਹੀ ਉਨ੍ਹਾਂ ਦਾ ਸਭ ਤੋਂ ਪ੍ਰਸਿੱਧ ਧਰਮ ਪ੍ਰਚਾਰ ਕੇਂਦਰ ਬਣ ਗਿਆ । ਇਸ ਨੂੰ ਸਿੱਖਾਂ ਦਾ ਮੱਕਾ ਕਿਹਾ ਜਾਣ ਲੱਗਾ । ਇਸ ਤੋਂ ਇਲਾਵਾ ਇਹ ਸਿੱਖਾਂ ਦੀ ਏਕਤਾ ਅਤੇ ਸੁਤੰਤਰਤਾ ਦਾ ਵੀ ਪ੍ਰਤੀਕ ਬਣ ਗਿਆ ।

ਪ੍ਰਸ਼ਨ 12.
ਉਦਾਸੀ ਮਤ ’ਤੇ ਇੱਕ ਸੰਖੇਪ ਨੋਟ ਲਿਖੋ । (Write a short note on Udasi Sect.)
ਜਾਂ
ਉਦਾਸੀ ਪ੍ਰਥਾ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Udasi System ?)
ਜਾਂ
ਬਾਬਾ ਸ੍ਰੀ ਚੰਦ ਜੀ ‘ ਤੇ ਇੱਕ ਸੰਖੇਪ ਨੋਟ ਲਿਖੋ । (Write a brief note on Baba Sri Chand Ji.)
ਉੱਤਰ-
1. ਬਾਬਾ ਸ੍ਰੀ ਚੰਦ ਜੀ – ਉਦਾਸੀ ਮਤ ਦੀ ਸਥਾਪਨਾ ਗੁਰੁ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕੀਤੀ ਸੀ । ਇਹ ਮਤ ਸੰਨਿਆਸ ਜਾਂ ਤਿਆਗ ਦੇ ਜੀਵਨ ‘ਤੇ ਜ਼ੋਰ ਦਿੰਦਾ ਸੀ ਜਦਕਿ ਗੁਰੂ ਨਾਨਕ ਦੇਵ ਜੀ ਹਿਸਥ ਜੀਵਨ ਦੇ ਹੱਕ ਵਿੱਚ ਸਨ । ਉਦਾਸੀ ਮਤ ਦੇ ਬਾਕੀ ਸਾਰੇ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨਾਲ ਮਿਲਦੇ ਸਨ। ਇਸ ਕਾਰਨ ਬਹੁਤ ਸਾਰੇ ਸਿੱਖ ਉਦਾਸੀ ਮਤ ਨੂੰ ਮਾਨਤਾ ਦੇਣ ਲੱਗ ਪਏ ਸਨ । ਅਜਿਹੇ ਹਾਲਾਤ ਵਿੱਚ ਇਹ ਖ਼ਤਰਾ ਪੈਦਾ ਹੋ ਗਿਆ ਕਿ ਕਿਤੇ ਸਿੱਖ ਗੁਰੁ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਭੁੱਲ ਕੇ ਉਦਾਸੀ ਮਤ ਨਾ ਅਪਣਾ ਲੈਣ । ਇਸ ਸੰਬੰਧੀ ਇੱਕ ਤਕੜੇ ਅਤੇ ਤੁਰੰਤ ਨਿਰਣੇ ਦੀ ਲੋੜ ਸੀ ।

2. ਗੁਰੂ ਅੰਗਦ ਦੇਵ ਜੀ – ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮਤ ਦਾ ਕਰੜਾ ਵਿਰੋਧ ਕੀਤਾ । ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਦਾਸੀ ਮਤ ਦੇ ਸਿਧਾਂਤ ਸਿੱਖ ਧਰਮ ਦੇ ਸਿਧਾਂਤਾਂ ਤੋਂ ਉਲਟ ਹਨ ਅਤੇ ਜਿਹੜਾ ਸਿੱਖ ਇਸ ਮਤ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਸੱਚਾ ਸਿੱਖ ਨਹੀਂ ਹੋ ਸਕਦਾ ।

3. ਗੁਰੂ ਅਮਰਦਾਸ ਜੀ – ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਇਹ ਸਮਝਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਕਿ ਸਿੱਖ ਮਤ ਉਦਾਸੀ ਮਤ ਨਾਲੋਂ ਬਿਲਕੁਲ ਵੱਖਰਾ ਹੈ । ਗੁਰੂ ਸਾਹਿਬ ਦੇ ਅਣਥੱਕ ਯਤਨਾਂ ਸਦਕਾ ਸਿੱਖਾਂ ਨੇ ਉਦਾਸੀ ਮਤ ਤੋਂ ਆਪਣੇ ਸੰਬੰਧ ਤੋੜ ਲਏ ।

4. ਗੁਰੂ ਰਾਮਦਾਸ ਜੀ – ਗੁਰੂ ਰਾਮਦਾਸ ਜੀ ਦੀ ਗੁਰਿਆਈ ਕਾਲ ਦੀ ਇੱਕ ਹੋਰ ਮਹੱਤਵਪੂਰਨ ਘਟਨਾ ਉਦਾਸੀਆਂ ਦਾ ਸਿੱਖਾਂ ਨਾਲ ਸਮਝੌਤਾ ਕਰਨਾ ਸੀ । ਇੱਕ ਵਾਰੀ ਉਦਾਸੀ ਮਤ ਦੇ ਮੋਢੀ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਏ । ਸ੍ਰੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਦਿਨ ਤੋਂ ਬਾਅਦ ਸਿੱਖ ਮਤ ਦਾ ਵਿਰੋਧ ਕਰਨਾ ਬੰਦ ਕਰ ਦਿੱਤਾ । ਸਿੱਖਾਂ ਦਾ ਉਦਾਸੀਆਂ ਨਾਲ ਇਹ ਸਮਝੌਤਾ ਸਿੱਖ ਪੰਥ ਲਈ ਬੜਾ ਲਾਹੇਵੰਦ ਸਿੱਧ ਹੋਇਆ । ਇਸ ਨਾਲ ਇੱਕ ਤਾਂ ਸਿੱਖਾਂ ਅਤੇ ਉਦਾਸੀਆਂ ਵਿਚਕਾਰ ਚਲਿਆ ਆ ਰਿਹਾ ਆਪਸੀ ਤਣਾਅ ਦੂਰ ਹੋ ਗਿਆ । ਦੂਜਾ, ਉਦਾਸੀਆਂ ਨੇ ਸਿੱਖ ਮਤ ਦੇ ਪ੍ਰਚਾਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਜੀਵਨ (Early Career of Guru Angad Dev Ji)

ਪ੍ਰਸ਼ਨ 1.
ਗੁਰੂ ਅੰਗਦ ਦੇਵ ਜੀ ਦੇ ਮੁੱਢਲੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ? ਸੰਖੇਪ ਵਰਣਨ ਕਰੋ । (What do you know about the early career of Guru Angad Dev Ji ? Explain briefly.)
ਉੱਤਰ-
ਗੁਰੂ ਅੰਗਦ ਦੇਵ ਜੀ ਜਾਂ ਭਾਈ ਲਹਿਣਾ ਜੀ ਸਿੱਖਾਂ ਦੇ ਦੂਸਰੇ ਗੁਰੂ ਸਨ । ਉਨ੍ਹਾਂ ਦਾ ਗੁਰੂ ਕਾਲ 1539 ਈ. ਤੋਂ 1552 ਈ. ਤਕ ਰਿਹਾ । ਗੁਰੂ ਅੰਗਦ ਦੇਵ ਜੀ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਜਨਮ ਅਤੇ ਮਾਤਾ-ਪਿਤਾ (Birth and Parentage) – ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਭਾਈ ਲਹਿਣਾ ਜੀ ਸੀ । ਉਨ੍ਹਾਂ ਦਾ ਜਨਮ 31 ਮਾਰਚ, 1504 ਈ. ਨੂੰ ਮੱਤੇ ਦੀ ਸਰਾਏ ਨਾਮੀ ਪਿੰਡ ਵਿੱਚ ਹੋਇਆ । ਆਪ ਦੇ ਪਿਤਾ ਜੀ ਦਾ ਨਾਂ ਫੇਰੂਮਲ ਸੀ ਅਤੇ ਉਹ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ । ਲਹਿਣਾ ਜੀ ਦੀ ਮਾਤਾ ਜੀ ਦਾ ਨਾਂ ਸਭਰਾਈ ਦੇਵੀ ਜੀ ਸੀ ।ਉਹ ਬੜੀ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ । ਭਾਈ ਲਹਿਣਾ ਜੀ ’ਤੇ ਉਨ੍ਹਾਂ ਦੇ ਧਾਰਮਿਕ ਵਿਚਾਰਾਂ ਦਾ ਕਾਫ਼ੀ ਡੂੰਘਾ ਪ੍ਰਭਾਵ ਪਿਆ ।

2. ਬਚਪਨ ਅਤੇ ਵਿਆਹ (Childhood and Marriage) – ਭਾਈ ਲਹਿਣਾ ਜੀ ਜਦੋਂ ਜਵਾਨ ਹੋਏ ਤਾਂ ਉਹ ਆਪਣੇ ਪਿਤਾ ਜੀ ਦੇ ਕੰਮ ਵਿੱਚ ਹੱਥ ਵਟਾਉਣ ਲੱਗੇ 15 ਵਰਿਆਂ ਦੇ ਹੋਣ ‘ਤੇ ਉਨ੍ਹਾਂ ਦਾ ਵਿਆਹ ਉਸ ਪਿੰਡ ਦੇ ਨਿਵਾਸੀ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਨਾਲ ਕਰ ਦਿੱਤਾ ਗਿਆ । ਆਪ ਦੇ ਘਰ ਦੋ ਪੁੱਤਰਾਂ ਦਾਤੂ ਅਤੇ ਦਾਸੁ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਨੇ ਜਨਮ ਲਿਆ | 1526 ਈ. ਬਾਬਰ ਦੇ ਪੰਜਾਬ ’ਤੇ ਹਮਲੇ ਸਮੇਂ ਫੇਰੂਮਲ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਖਡੂਰ ਸਾਹਿਬ ਨਾਮੀ ਪਿੰਡ ਵਿਖੇ ਆ ਗਏ । ਛੇਤੀ ਹੀ ਫੇਰੂਮਲ ਜੀ ਅਕਾਲ ਚਲਾਣਾ ਕਰ ਗਏ ਜਿਸ ਕਾਰਨ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਦੇ ਮੋਢਿਆਂ ‘ਤੇ ਆ ਪਈ ।

3. ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਬਣੇ (Lehna Ji became the disciple of Guru Nanak Dev Ji) – ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਦੁਰਗਾ ਮਾਤਾ ਜੀ ਦੇ ਭਗਤ ਸਨ । ਉਹ ਹਰ ਸਾਲ ਆਪਣੇ ਭਗਤਾਂ ਦਾ ਇੱਕ ਜੱਥਾ ਲੈ ਕੇ ਜਵਾਲਾਮੁਖੀ (ਜ਼ਿਲ੍ਹਾ ਕਾਂਗੜਾ) ਦੇਵੀ ਦੇ ਦਰਸ਼ਨਾਂ ਲਈ ਜਾਂਦੇ ਸਨ । ਇੱਕ ਦਿਨ ਉਨ੍ਹਾਂ ਨੇ ਖਡੂਰ ਸਾਹਿਬ ਵਿਖੇ ਭਾਈ ਜੋਧਾ ਜੀ ਦੇ ਮੁੱਖੋਂ ‘ਆਸਾ ਦੀ ਵਾਰ ਦਾ ਪਾਠ ਸੁਣਿਆਂ । ਇਹ ਪਾਠ ਸੁਣ ਕੇ ਭਾਈ ਲਹਿਣਾ ਜੀ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਪੱਕਾ ਫੈਸਲਾ ਕਰ ਲਿਆ | ਅਗਲੇ ਵਰੇ ਜਦੋਂ ਭਾਈ ਲਹਿਣਾ ਜੀ ਜਵਾਲਾਮੁਖੀ ਦੀ ਯਾਤਰਾ ਲਈ ਨਿਕਲੇ ਤਾਂ ਉਹ ਰਸਤੇ ਵਿੱਚ ਕਰਤਾਰਪੁਰ ਵਿਖੇ ਗੁਰੁ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਰੁਕੇ । ਉਹ ਗੁਰੂ ਸਾਹਿਬ ਦੀ ਮਹਾਨ ਸ਼ਖ਼ਸੀਅਤ ਅਤੇ ਮਿੱਠੀ ਬਾਣੀ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਏ । ਸਿੱਟੇ ਵਜੋਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਬਣਨ ਅਤੇ ਗੁਰੂ ਚਰਨਾਂ ਵਿੱਚ ਹੀ ਆਪਣਾ ਜੀਵਨ ਬਤੀਤ ਕਰਨ ਦਾ ਫੈਸਲਾ ਕਰ ਲਿਆ ।

4. ਗੁਰਗੱਦੀ ਦੀ ਪ੍ਰਾਪਤੀ (Assumption of Guruship) – ਭਾਈ ਲਹਿਣਾ ਜੀ ਨੇ ਪੂਰਨ ਸ਼ਰਧਾ ਨਾਲ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ । ਭਾਈ ਲਹਿਣਾ ਦੀ ਸੱਚੀ ਭਗਤੀ ਅਤੇ ਅਥਾਹ ਪਿਆਰ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਉਨ੍ਹਾਂ ਦੇ ਸਪੁਰਦ ਕਰਨ ਦਾ ਫੈਸਲਾ ਕੀਤਾ । ਗੁਰੂ ਨਾਨਕ ਸਾਹਿਬ ਨੇ ਇੱਕ ਨਾਰੀਅਲ ਤੇ ਪੰਜ ਪੈਸੇ ਭਾਈ ਲਹਿਣਾ ਜੀ ਅੱਗੇ ਰੱਖ ਕੇ ਆਪਣਾ ਸੀਸ ਨਿਵਾਇਆ | ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ | ਭਾਈ ਲਹਿਣਾ ਜੀ ਨੂੰ ਅੰਗਦ ਦਾ ਨਾਂ ਦਿੱਤਾ ਗਿਆ । ਇਹ ਘਟਨਾ 7 ਸਤੰਬਰ, 1539 ਈ. ਦੀ ਹੈ । ਗੁਰੂ ਨਾਨਕ ਸਾਹਿਬ ਦੁਆਰਾ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨਾ ਸਿੱਖ ਇਤਿਹਾਸ ਦੀ ਇੱਕ ਅਤਿ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ । ਗੁਰੂ ਅੰਗਦ ਦੇਵ ਜੀ ਦੀ ਨਿਯੁਕਤੀ ਨਾਲ ਸਿੱਖ ਲਹਿਰ ਨੂੰ ਇੱਕ ਨਿਸਚਿਤ ਦਿਸ਼ਾ ਪ੍ਰਾਪਤ ਹੋਈ ਅਤੇ ਇਸ ਦਾ ਆਧਾਰ ਮਜ਼ਬੂਰ ਹੋਇਆ । ਜੀ. ਸੀ. ਨਾਰੰਗ ਦਾ ਇਹ ਕਹਿਣਾ ਬਿਲਕੁਲ ਠੀਕ ਹੈ,
“ਜੇਕਰ ਗੁਰੂ ਨਾਨਕ ਦੇਵ ਜੀ ਉੱਤਰਾਧਿਕਾਰੀ ਦੀ ਨਿਯੁਕਤੀ ਤੋਂ ਬਿਨਾ ਹੀ ਜੋਤੀ-ਜੋਤ ਸਮਾ ਜਾਂਦੇ ਤਾਂ ਅੱਜ ਸਿੱਖ ਧਰਮ ਨਹੀਂ ਹੋਣਾ ਸੀ ।”

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਗੁਰੂ ਅੰਗਦ ਦੇਵ ਜੀ ਅਧੀਨ ਸਿੱਖ ਧਰਮ ਦਾ ਵਿਕਾਸ (Development of Sikhism under Guru Angad Dev Ji)

ਪ੍ਰਸ਼ਨ 2.
ਸਿੱਖ ਧਰਮ ਦੇ ਆਰੰਭਿਕ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦਾ ਕੀ ਯੋਗਦਾਨ ਹੈ ? ਵਰਣਨ ਕਰੋ । (What is the contribution of Guru Angad Dev Ji to the development of Sikhism ? Explain.)
ਜਾਂ
ਸਿੱਖ ਧਰਮ ਦੇ ਆਰੰਭਿਕ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦਾ ਕੀ ਯੋਗਦਾਨ ਸੀ ? (What was the contribution of Guru Angad Dev Ji to the early developmnent of Sikhism ?)
ਉੱਤਰ-
ਗੁਰੂ ਅੰਗਦ ਦੇਵ ਜੀ 1539 ਈ. ਵਿੱਚ ਸਿੱਖਾਂ ਦੇ ਦੂਜੇ ਗੁਰੂ ਬਣੇ ।ਉਹ 1552 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਜਿਸ ਸਮੇਂ ਗੁਰੂ ਅੰਗਦ ਦੇਵ ਜੀ ਗੁਰਗੱਦੀ ‘ਤੇ ਬੈਠੇ ਸਨ ਤਾਂ ਉਸ ਸਮੇਂ ਸਿੱਖ ਪੰਥ ਦੇ ਸਾਹਮਣੇ ਕਈ ਖ਼ਤਰੇ, ਮੌਜੂਦ ਸਨ | ਪਹਿਲਾ ਸਿੱਖ ਪੈਰੋਕਾਰਾਂ ਦੀ ਘੱਟ ਗਿਣਤੀ ਹੋਣ ਕਾਰਨ ਸਿੱਖ ਧਰਮ ਦਾ ਹਿੰਦੂ ਧਰਮ ਵਿੱਚ ਲੀਨ ਹੋ ਜਾਣ ਦਾ ਖ਼ਤਰਾ ਸੀ । ਦੁਜਾ ਖ਼ਤਰਾ ਉਦਾਸੀਆਂ ਤੋਂ ਸੀ । ਇਸ ਮਤ ਦੀ ਸਥਾਪਨਾ ਗੁਰੁ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕੀਤੀ ਸੀ । ਇਸ ਲਈ ਬਹੁਤ ਸਾਰੇ ਸਿੱਖ ਉਦਾਸੀ ਮਤ ਵਿੱਚ ਸ਼ਾਮਲ ਹੁੰਦੇ ਜਾ ਰਹੇ ਸਨ । ਗੁਰੂ ਅੰਗਦ ਦੇਵ ਜੀ ਨੇ ਆਪਣੇ ਯਤਨਾਂ ਸਦਕਾ ਨਾ ਸਿਰਫ ਸਿੱਖ ਪੰਥ ਦੇ ਸਾਹਮਣੇ ਮੌਜੂਦ ਇਨ੍ਹਾਂ ਖ਼ਤਰਿਆਂ ਨੂੰ ਹੀ ਦੂਰ ਕੀਤਾ, ਸਗੋਂ ਉਸ ਨੂੰ ਮਜ਼ਬੂਤੀ ਵੀ ਪ੍ਰਦਾਨ ਕੀਤੀ । ਗੁਰੂ ਅੰਗਦ ਸਾਹਿਬ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਜੋ ਮਹੱਤਵਪੂਰਨ ਭੂਮਿਕਾ ਨਿਭਾਈ ਉਸ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ :-

1. ਗੁਰਮੁੱਖੀ ਨੂੰ ਹਰਮਨ-ਪਿਆਰਾ ਬਣਾਉਣਾ (Popularisation of Gurmukhi) – ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾ ਕੇ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹੱਤਵਪੂਰਨ ਕਦਮ ਚੁੱਕਿਆ । ਉਨ੍ਹਾਂ ਨੇ ਇਸ ਦੇ ਰੂਪ ਵਿੱਚ ਇੱਕ ਨਵਾਂ ਨਿਖਾਰ ਲਿਆਂਦਾ । ਸਿੱਟੇ ਵਜੋਂ ਇਸ ਲਿਪੀ ਨੂੰ ਸਮਝਣਾ ਆਮ ਲੋਕਾਂ ਲਈ ਆਸਾਨ ਹੋ ਗਿਆ ਸੀ । ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥਾਂ ਦੀ ਰਚਨਾ ਇਸ ਲਿਪੀ ਵਿੱਚ ਹੋਈ । ਇਸ ਲਿਪੀ ਦਾ ਨਾਂ ਗੁਰਮੁੱਖੀ (ਭਾਵ ਗੁਰੂਆਂ ਦੇ ਮੁੱਖ ਵਿਚੋਂ ਨਿਕਲੀ ਹੋਈ) ਹੋਣ ਕਾਰਨ ਇਹ ਸਿੱਖਾਂ ਨੂੰ ਗੁਰੂ ਦੇ ਪਤੀ ਆਪਣੇ ਕਰਤੱਵ ਦੀ ਯਾਦ ਕਰਵਾਉਂਦੀ ਰਹੀ । ਇਸ ਤਰ੍ਹਾਂ ਇਹ ਲਿਪੀ ਸਿੱਖਾਂ ਨੂੰ ਆਪਣੀ ਵੱਖਰੀ ਪਹਿਚਾਣ ਬਣਾਈ ਰੱਖਣ ਵਿੱਚ ਸਹਾਇਕ ਸਿੱਧ ਹੋਈ । ਇਸ ਲਿਪੀ ਦੇ ਪ੍ਰਸਾਰ ਕਾਰਨ ਸਿੱਖਾਂ ਵਿੱਚ ਤੇਜ਼ੀ ਨਾਲ ਵਿੱਦਿਆ ਦਾ ਪ੍ਰਸਾਰ ਵੀ ਹੋਣ ਲੱਗਾ । ਐੱਚ. ਐੱਸ. ਭਾਟੀਆ ਅਤੇ ਐੱਸ. ਆਰ. ਬਕਸ਼ੀ ਅਨੁਸਾਰ,

‘‘ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਤੋਂ ਇੱਕ ਵੱਖਰੀ ਭਾਸ਼ਾ ਦਿੱਤੀ ਅਤੇ ਉਨ੍ਹਾਂ ਨੂੰ ਇਹ ਅਨੁਭਵ ਕਰਾਇਆ ਕਿ ਉਹ ਵੱਖ ਲੋਕ ਹਨ ।’’ 2

2. ਬਾਣੀ ਦਾ ਸੰਗ੍ਰਹਿ (Collection of Hymns) – ਗੁਰੂ ਅੰਗਦ ਦੇਵ ਜੀ ਦਾ ਦੂਜਾ ਮਹਾਨ ਕੰਮ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕਰਨਾ ਸੀ । ਇਹ ਬਾਣੀ ਇੱਕ ਥਾਂ ‘ਤੇ ਨਾ ਹੋ ਕੇ ਵੱਖ-ਵੱਖ ਥਾਂਵਾਂ ‘ਤੇ ਖਿਲਰੀ ਪਈ ਸੀ । ਗੁਰੂ ਅੰਗਦ ਸਾਹਿਬ ਜੀ ਨੇ ਇੱਕ ਸ਼ਰਧਾਲੂ ਸਿੱਖ ਭਾਈ ਬਾਲਾ ਜੀ ਨੂੰ ਬੁਲਾ ਕੇ ਭਾਈ ਪੈੜਾ ਮੋਖਾ ਜੀ ਤੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਇੱਕ ਜਨਮ ਸਾਖੀ ਲਿਖਵਾਈ । ਇਸ ਜਨਮ ਸਾਖੀ ਨੂੰ ਭਾਈ ਬਾਲੇ ਦੀ ਜਨਮ ਸਾਖੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਕੁਝ ਵਿਦਵਾਨ ਇਸ ਤੱਥ ਨਾਲ ਸਹਿਮਤ ਨਹੀਂ ਹਨ ਕਿ ਭਾਈ ਬਾਲਾ ਜੀ ਦੀ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਵੇਲੇ ਲਿਖੀ ਗਈ ਸੀ । ਗੁਰੂ ਅੰਗਦ ਸਾਹਿਬ ਜੀ ਨੇ ਆਪ ‘ਨਾਨਕ’ ਦੇ ਨਾਂ ਹੇਠ ਬਾਣੀ ਰਚੀ । ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਬਾਣੀ ਦੇ ਅਸਲ ਰੂਪ ਨੂੰ ਵਿਗੜਨ ਤੋਂ ਬਚਾਇਆ । ਦੂਸਰਾ, ਇਸ ਨੇ ਆਦਿ ਗ੍ਰੰਥ ਸਾਹਿਬ ਜੀ ਦੀ ਤਿਆਰੀ ਲਈ ਮਹੱਤਵਪੂਰਨ ਆਧਾਰ ਤਿਆਰ ਕੀਤਾ ।

3. ਲੰਗਰ ਪ੍ਰਥਾ ਦਾ ਵਿਸਥਾਰ (Expansion of Langar System) – ਲੰਗਰ ਪ੍ਰਥਾ ਦਾ ਵਿਕਾਸ ਦਾ ਸਿਹਰਾ ਗੁਰੂ ਅੰਗਦ ਦੇਵ ਜੀ ਨੂੰ ਪ੍ਰਾਪਤ ਹੈ । ਲੰਗਰ ਦਾ ਸਾਰਾ ਪ੍ਰਬੰਧ ਉਨ੍ਹਾਂ ਦੀ ਧਰਮ ਪਤਨੀ ਬੀਬੀ ਖੀਵੀ ਜੀ ਕਰਦੇ ਸਨ । ਲੰਗਰ ਵਿੱਚ ਸਾਰੇ ਵਿਅਕਤੀ ਬਿਨਾਂ ਕਿਸੇ ਊਚ-ਨੀਚ, ਜਾਤ-ਪਾਤ ਦੇ ਵਿਤਕਰੇ ਦੇ ਇਕੱਠੇ ਮਿਲ ਕੇ ਛਕਦੇ ਸਨ । ਇਸ ਪ੍ਰਥਾ ਦੇ ਕਾਰਨ ਸਿੱਖਾਂ ਵਿੱਚ ਆਪਸੀ ਸਹਿਯੋਗ ਦੀ ਭਾਵਨਾ ਵਧੀ । ਇਸ ਨੇ ਹਿੰਦੂ ਸਮਾਜ ਵਿੱਚ ਫੈਲੀ ਜਾਤੀ ਪ੍ਰਥਾ ‘ਤੇ ਕਰੜਾ ਵਾਰ ਕੀਤਾ । ਇਸ ਤਰ੍ਹਾਂ ਇਸ ਸੰਸਥਾ ਨੇ ਸਮਾਜ ਵਿੱਚ ਪ੍ਰਚੱਲਿਤ ਸਮਾਜਿਕ ਅਤੇ ਆਰਥਿਕ ਨਾ-ਬਰਾਬਰੀ ਨੂੰ ਦੂਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ । ਇਸ ਕਾਰਨ ਸਿੱਖ ਧਰਮ ਦੀ ਪ੍ਰਸਿੱਧੀ ਦੂਰ-ਦੂਰ ਤਾਈਂ ਫੈਲ ਗਈ । ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਹਰਬੰਸ ਸਿੰਘ ਦਾ ਇਹ ਕਹਿਣਾ ਬਿਲਕੁਲ ਠੀਕ ਹੈ,
“ਸਮਾਜਿਕ ਕ੍ਰਾਂਤੀ ਲਿਆਉਣ ਵਿੱਚ ਇਹ (ਲੰਗਰ) ਸੰਸਥਾ ਮਹੱਤਵਪੂਰਨ ਸਾਧਨ ਸਿੱਧ ਹੋਈ ।” 1

4. ਸੰਗਤ ਦਾ ਸੰਗਠਨ (Organisation of Sangat) – ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਸੰਗਤ ਸੰਸਥਾ ਨੂੰ ਵੀ ਸੰਗਠਿਤ ਕੀਤਾ । ਸੰਗਤ ਤੋਂ ਭਾਵ ਸੀ ਇਕੱਠੇ ਮਿਲ ਬੈਠਣਾ 1 ਸੰਗਤ ਵਿੱਚ ਸਾਰੇ ਧਰਮਾਂ ਦੇ ਲੋਕ-ਇਸਤਰੀ ਅਤੇ ਪੁਰਸ਼-ਹਿੱਸਾ ਲੈ ਸਕਦੇ ਸਨ । ਇਹ ਸੰਗਤ ਸਵੇਰੇ ਸ਼ਾਮ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਇਕੱਠੀ ਹੁੰਦੀ ਸੀ । ਇਸ ਸੰਸਥਾ ਨੇ ਸਮਾਜਿਕ ਨਾ-ਬਰਾਬਰੀ ਨੂੰ ਦੂਰ ਕਰਨ ਅਤੇ ਸਿੱਖਾਂ ਨੂੰ ਸੰਗਠਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ।

5. ਉਦਾਸੀ ਮਤ ਦਾ ਖੰਡਨ (Denunciation of the Udasi Sect) – ਉਦਾਸੀ ਮਤੇ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕੀਤੀ ਸੀ । ਇਹ ਮਤ ਸੰਨਿਆਸ ਜਾਂ ਤਿਆਗ ਦੇ ਜੀਵਨ ‘ਤੇ ਜ਼ੋਰ ਦਿੰਦਾ ਸੀ । ਬਹੁਤ ਸਾਰੇ ਸਿੱਖ ਉਦਾਸੀ ਮਤ ਨੂੰ ਮਾਨਤਾ ਦੇਣ ਲੱਗ ਪਏ ਸਨ । ਇੱਥੋਂ ਤਕ ਕਿ ਇਹ ਖ਼ਤਰਾ ਪੈਦਾ ਹੋ ਗਿਆ ਕਿ ਕਿਤੇ ਸਿੱਖ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਭੁੱਲ ਕੇ ਉਦਾਸੀ ਮਤ ਨਾ ਅਪਣਾ ਲੈਣ । ਇਸ ਲਈ ਗੁਰੂ ਅੰਗਦ ਸਾਹਿਬ ਨੇ ਉਦਾਸੀ ਮਤ ਦਾ ਕਰੜਾ ਵਿਰੋਧ ਕੀਤਾ ਅਤੇ ਸਪੱਸ਼ਟ ਕੀਤਾ ਕਿ ਉਦਾਸੀ ਮਤ ਦੇ ਸਿਧਾਂਤ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੋਂ ਉਲਟ ਹਨ ਅਤੇ ਜਿਹੜਾ ਸਿੱਖ ਇਸ ਮਤ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਸੱਚਾ ਸਿੱਖ ਨਹੀਂ ਹੋ ਸਕਦਾ । ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੇ ਸਿੱਖ ਮਤ ਦੀ ਵੱਖਰੀ ਹੋਂਦ ਨੂੰ ਕਾਇਮ ਰੱਖਿਆ ।

6. ਸਰੀਰਕ ਸਿੱਖਿਆ (Physical Training) – ਗੁਰੂ ਅੰਗਦ ਸਾਹਿਬ ਇਹ ਮੰਨਦੇ ਸਨ ਕਿ ਜਿਵੇਂ ਆਤਮਿਕ ਉੱਨਤੀ ਲਈ ਨਾਮ ਦਾ ਜਾਪ ਕਰਨਾ ਅਤਿ ਜ਼ਰੂਰੀ ਹੈ ਠੀਕ ਉਸੇ ਤਰ੍ਹਾਂ ਸਰੀਰਕ ਤੰਦਰੁਸਤੀ ਲਈ ਕਸਰਤ ਕਰਨਾ ਵੀ ਜ਼ਰੂਰੀ ਹੈ । ਇਸੇ ਉਦੇਸ਼ ਨਾਲ ਗੁਰੂ ਜੀ ਨੇ ਖਡੂਰ ਸਾਹਿਬ ਵਿਖੇ ਇੱਕ ਅਖਾੜਾ ਬਣਵਾਇਆ । ਇੱਥੇ ਸਿੱਖ ਰੋਜ਼ਾਨਾ ਸਵੇਰੇ ਕੁਸ਼ਤੀਆਂ ਅਤੇ ਹੋਰ ਸਰੀਰਕ ਕਸਰਤਾਂ ਕਰਦੇ ਸਨ ।

7.ਗੋਇੰਦਵਾਲ ਸਾਹਿਬ ਦੀ ਸਥਾਪਨਾ (Foundation of Goindwal Sahib) – 1546 ਈ. ਵਿੱਚ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੇ ਨੇੜੇ ਗੋਇੰਦਵਾਲ ਸਾਹਿਬ ਨਾਂ ਦੇ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ । ਇਹ ਨਗਰ ਛੇਤੀ ਹੀ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ ।

8. ਹੁਮਾਯੂੰ ਨਾਲ ਮੁਲਾਕਾਤ (Meeting with Humayun) – ਮੁਗ਼ਲ ਬਾਦਸ਼ਾਹ ਹੁਮਾਯੂੰ ਸ਼ੇਰਸ਼ਾਹ ਸੂਰੀ ਦੇ ਹੱਥੋਂ ਹਾਰ ਤੋਂ ਬਾਅਦ ਪੰਜਾਬ ਪਹੁੰਚਿਆ । ਉਹ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਪਾਸੋਂ ਅਸ਼ੀਰਵਾਦ ਲੈਣ ਲਈ ਗਿਆ । ਉਸ ਸਮੇਂ ਗੁਰੂ ਜੀ ਸਮਾਧੀ ਵਿੱਚ ਲੀਨ ਸਨ । ਹੁਮਾਯੂ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝ ਕੇ ਤਲਵਾਰ ਕੱਢ ਲਈ । ਉਸੇ ਸਮੇਂ ਗੁਰੂ ਜੀ ਨੇ ਆਪਣੀ ਅੱਖ ਖੋਲ੍ਹੀ ਤੇ ਹੁਮਾਯੂੰ ਨੂੰ ਆਖਿਆ ਕਿ ਇਹ ਤਲਵਾਰ ਜਿਹੜੀ ਤੂੰ ਮੇਰੇ ‘ਤੇ ਵਰਤਣ ਲੱਗਾ ਹੈਂ ਉਹ ਤਲਵਾਰ ਸ਼ੇਰਸ਼ਾਹ ਸੂਰੀ ਦੇ ਵਿਰੁੱਧ ਲੜਦੇ ਸਮੇਂ ਕਿੱਥੇ ਸੀ । ਇਹ ਸ਼ਬਦ ਸੁਣ ਕੇ ਹੁਮਾਯੂੰ ਅਤਿਅੰਤ ਸ਼ਰਮਿੰਦਾ ਹੋਇਆ ਅਤੇ ਉਸ ਨੇ ਗੁਰੂ ਜੀ ਤੋਂ ਮੁਆਫ਼ੀ ਮੰਗੀ । ਗੁਰੂ ਜੀ ਨੇ ਹੁਮਾਯੂੰ ਨੂੰ ਅਸ਼ੀਰਵਾਦ ਦਿੰਦਿਆਂ ਹੋਇਆਂ ਕਿਹਾ ਕਿ ਤੈਨੂੰ ਕੁਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਰਾਜਗੱਦੀ ਪ੍ਰਾਪਤ ਹੋਵੇਗੀ । ਗੁਰੂ ਜੀ ਦੀ ਇਹ ਭਵਿੱਖਬਾਣੀ ਸੱਚੀ ਨਿਕਲੀ । ਇਸ ਮੁਲਾਕਾਤ ਕਾਰਨ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਦੋਸਤਾਨਾ ਸੰਬੰਧ ਸਥਾਪਿਤ
ਹੋਏ ।

9. ਉੱਤਰਾਧਿਕਾਰੀ ਦੀ ਨਿਯੁਕਤੀ (Nomination of the Successor) – ਗੁਰੂ ਅੰਗਦ ਦੇਵ ਜੀ ਦਾ ਸਿੱਖ ਪੰਥ ਦੇ ਵਿਕਾਸ ਲਈ ਸਭ ਤੋਂ ਮਹਾਨ ਕੰਮ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨਾ ਸੀ । ਗੁਰੂ ਅੰਗਦ ਦੇਵ ਜੀ ਨੇ ਕਾਫ਼ੀ ਸੋਚ ਅਤੇ ਪਰਖ ਤੋਂ ਬਾਅਦ ਇਸ ਉੱਚੇ ਅਹੁਦੇ ਲਈ ਅਮਰਦਾਸ ਜੀ ਦੀ ਚੋਣ ਕੀਤੀ । ਗੁਰੂ ਜੀ ਨੇ ਅਮਰਦਾਸ ਜੀ ਅੱਗੇ ਇੱਕ ਨਾਰੀਅਲ ਅਤੇ ਪੰਜ ਪੈਸੇ ਰੱਖ ਕੇ ਆਪਣਾ ਸੀਸ ਨਿਵਾਇਆ । ਇਸ ਤਰ੍ਹਾਂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਨਿਯੁਕਤ ਹੋਏ । ਗੁਰੂ ਅੰਗਦ ਦੇਵ ਜੀ 29 ਮਾਰਚ, 1552 ਈ. ਨੂੰ ਜੋਤੀ-ਜੋਤ ਸਮਾ ਗਏ ।

10. ਗੁਰੂ ਅੰਗਦ ਦੇਵ ਜੀ ਦੀਆਂ ਸਫਲਤਾਵਾਂ ਦਾ ਮੁੱਲਾਂਕਣ (Estimate of Guru Angad Dev Ji’s Achievements) – ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰੂਕਾਲ ਵਿੱਚ ਸਿੱਖ ਪੰਥ ਦੇ ਵਿਕਾਸ ਵਿੱਚ ਬੜਾ ਸ਼ਲਾਘਾਯੋਗ ਯੋਗਦਾਨ ਦਿੱਤਾ । ਗੁਰੂ ਜੀ ਨੇ ਗੁਰਮੁੱਖੀ ਲਿਪੀ ਦਾ ਪ੍ਰਚਾਰ ਕਰਕੇ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਇਕੱਠੀ ਕਰ ਕੇ, ਸੰਗਤ ਅਤੇ ਪੰਗਤ ਸੰਸਥਾਵਾਂ ਦਾ ਵਿਸਥਾਰ ਕਰ ਕੇ, ਸਿੱਖ ਪੰਥ ਨੂੰ ਉਦਾਸੀ ਮਤ ਤੋਂ ਵੱਖ ਕਰ ਕੇ, ਗੋਇੰਦਵਾਲ ਸਾਹਿਬ ਦੀ ਸਥਾਪਨਾ ਕਰ ਕੇ ਅਤੇ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਕੇ ਸਿੱਖ ਪੰਥ ਦੀ ਨੀਂਹ ਨੂੰ ਹੋਰ ਮਜ਼ਬੂਤ ਕੀਤਾ । ਗੁਰੂ ਅੰਗਦ ਦੇਵ ਜੀ ਦੀਆਂ ਸਫਲਤਾਵਾਂ ਦਾ ਮੁੱਲਾਂਕਣ ਕਰਦੇ ਹੋਏ ਪ੍ਰਸਿੱਧ ਇਤਿਹਾਸਕਾਰ ਕੇ. ਐੱਸ. ਦੁੱਗਲ ਦਾ ਕਹਿਣਾ ਹੈ,
“ਇਹ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਅੰਗਦ ਸਾਹਿਬ ਨੇ ਆਪਣੇ ਥੋੜ੍ਹੇ ਸਮੇਂ ਦੇ ਦੌਰਾਨ ਕਿੰਨੀ ਜ਼ਿਆਦਾ ਸਫਲਤਾ ਪ੍ਰਾਪਤ ਕਰ ਲਈ ।” 1
ਇੱਕ ਹੋਰ ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਜੌਹਰ ਦੇ ਅਨੁਸਾਰ,
“ਗੁਰੂ ਅੰਗਦ ਦੇਵ ਜੀ ਦਾ ਗੁਰਕਾਲ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਸੀ ।” 2

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 3.
ਗੁਰੂ ਅੰਗਦ ਦੇਵ ਜੀ ਦੇ ਜੀਵਨ ਅਤੇ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ । (Describe the brief the life and achievements of Guru Angad Dev Ji.)
ਜਾਂ
ਗੁਰੂ ਅੰਗਦ ਦੇਵ ਜੀ ਦੇ ਜੀਵਨ ਅਤੇ ਸਿੱਖ ਪੰਥ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਚਰਚਾ ਕਰੋ ।
(Discuss the life and contribution of Guru Angad Dev Ji to the development of Sikhism.)
ਨੋਟ :-ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 1 ਅਤੇ 2 ਦਾ ਉੱਤਰ ਸੰਯੁਕਤ ਰੂਪ ਵਿੱਚ ਲਿਖਣ ।

ਗੁਰੂ ਅਮਰਦਾਸ ਜੀ ਦਾ ਮੁੱਢਲਾ ਜੀਵਨ ਅਤੇ ਔਕੜਾਂ (Early Career and Difficulties of Guru Amar Das JI)

ਪ੍ਰਸ਼ਨ 4.
ਗੁਰੂ ਅਮਰਦਾਸ ਜੀ ਦੇ ਆਰੰਭਿਕ ਜੀਵਨ ਅਤੇ ਔਕੜਾਂ ਦਾ ਸੰਖੇਪ ਵਰਣਨ ਕਰੋ । (Give a brief account of the early career and difficulties of Guru Amar Das Ji.)
ਉੱਤਰ-
ਸਿੱਖਾਂ ਦੇ ਤੀਸਰੇ ਗੁਰੂ ਅਮਰਦਾਸ ਜੀ ਦੇ ਆਰੰਭਿਕ ਜੀਵਨ ਅਤੇ ਔਕੜਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
1.ਜਨਮ ਅਤੇ ਮਾਤਾ-ਪਿਤਾ (Birth and Parentage) – ਸਿੱਖਾਂ ਦੇ ਤੀਸਰੇ ਗੁਰੂ, ਗੁਰੂ ਅਮਰਦਾਸ ਜੀ ਦਾ ਜਨਮ 5 ਮਈ, 1479 ਈ. ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿਖੇ ਹੋਇਆ । ਆਪ ਦੇ ਪਿਤਾ ਜੀ ਦਾ ਨਾਂ ਤੇਜ ਭਾਨ ਸੀ । ਗੁਰੂ ਜੀ ਦੇ ਪਿਤਾ ਜੀ ਕਾਫ਼ੀ ਅਮੀਰ ਸਨ । ਉਹ ਭੱਲਾ ਜਾਤੀ ਦੇ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ । ਗੁਰੂ ਅਮਰਦਾਸ ਜੀ ਦੇ ਮਾਤਾ ਜੀ ਦੇ ਨਾਂ ਬਾਰੇ ਕੋਈ ਨਿਸਚਿਤ ਜਾਣਕਾਰੀ ਨਹੀਂ ਮਿਲਦੀ । ਵੱਖ-ਵੱਖ ਇਤਿਹਾਸਿਕ ਗ੍ਰੰਥਾਂ ਵਿੱਚ ਉਨ੍ਹਾਂ ਦਾ ਨਾਂ ਸੁਲੱਖਣੀ, ਰੂਪ ਕੌਰ, ਬਖਤ ਕੌਰ ਅਤੇ ਲਕਸ਼ਮੀ ਆਦਿ ਦੱਸੇ ਗਏ ਹਨ ।

2. ਬਚਪਨ ਅਤੇ ਵਿਆਹ (Childhood and Marriage) – ਅਮਰਦਾਸ ਜੀ ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਸਨ | ਆਪ ਜੀ ਨੇ ਵੱਡੇ ਹੋ ਕੇ ਆਪਣੇ ਪਿਤਾ ਜੀ ਦਾ ਕੰਮ ਸੰਭਾਲ ਲਿਆ । ਕਿਉਂਕਿ ਆਪ ਜੀ ਦੇ ਮਾਤਾ-ਪਿਤਾ ਵਿਸ਼ਣੂ ਦੇ ਪੁਜਾਰੀ ਸਨ ਇਸ ਲਈ ਆਪ ਵੀ ਵੈਸ਼ਨਵ ਮਤ ਦੇ ਅਨੁਯਾਈ ਬਣ ਗਏ । 24 ਸਾਲਾਂ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਦੇਵੀ ਚੰਦ ਦੀ ਸਪੁੱਤਰੀ ਮਨਸਾ ਦੇਵੀ ਨਾਲ ਕਰ ਦਿੱਤਾ ਗਿਆ | ਆਪ ਦੇ ਘਰ ਦੋ ਪੁੱਤਰਾਂ ਬਾਬਾ ਮੋਹਨ ਅਤੇ ਬਾਬਾ ਮੋਹਰੀ ਅਤੇ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਨੇ ਜਨਮ ਲਿਆ ।

3. ਗੁਰੂ ਅੰਗਦ ਸਾਹਿਬ ਦਾ ਸਿੱਖ ਬਣਨਾ (To become Guru Angad Sahib’s Disciple) – ਇਕ ਵਾਰ ਜਦੋਂ ਅਮਰਦਾਸ ਜੀ ਹਰਿਦੁਆਰ ਦੀ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਉਹ ਰਸਤੇ ਵਿੱਚ ਇੱਕ ਸਾਧੂ ਨੂੰ ਮਿਲੇ । ਉਨ੍ਹਾਂ ਦੋਹਾਂ ਨੇ ਇਕੱਠੇ ਭੋਜਨ ਕੀਤਾ | ਭੋਜਨ ਛੱਕਣ ਤੋਂ ਬਾਅਦ ਉਸ ਸਾਧੂ ਨੇ ਅਮਰਦਾਸ ਜੀ ਤੋਂ ਪੁੱਛਿਆ ਕਿ ਉਨ੍ਹਾਂ ਦਾ ਗੁਰੂ ਕੌਣ ਹੈ ? ਅਮਰਦਾਸ ਜੀ ਨੇ ਉੱਤਰ ਦਿੱਤਾ ਕਿ ਉਨ੍ਹਾਂ ਦਾ ਗੁਰੁ ਕੋਈ ਨਹੀਂ ਹੈ । ਉਸ ਸਾਧੂ ਨੇ ਕਿਹਾ, “ਮੈਂ ਕਿਸ ਨਿਗੁਰੇ ਦੇ ਹੱਥੋਂ ਭੋਜਨ ਛੱਕ ਕੇ ਪਾਪ ਕੀਤਾ ਹੈ ਅਤੇ ਆਪਣਾ ਜਨਮ ਭਿਸ਼ਟ ਕਰ ਲਿਆ ਹੈ । ਮੈਨੂੰ ਪ੍ਰਾਸ਼ਚਿਤ ਵਜੋਂ ਮੁੜ ਜਾ ਕੇ ਗੰਗਾ ਇਸ਼ਨਾਨ ਕਰਨਾ ਪਵੇਗਾ ।” ਇਸ ਦਾ ਆਪ ਜੀ ਦੇ ਮਨ ‘ਤੇ ਡੂੰਘਾ ਪ੍ਰਭਾਵ ਪਿਆ ਤੇ ਆਪ ਨੇ ਗੁਰੂ ਧਾਰਨ ਕਰਨ ਦਾ ਪੱਕਾ ਨਿਸ਼ਚਾ ਕਰ ਲਿਆ । ਇੱਕ ਦਿਨ ਅਮਰਦਾਸ ਜੀ ਨੇ ਬੀਬੀ ਅਮਰੋ ਦੇ ਮੂੰਹੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਤਾਂ ਬਹੁਤ ਪ੍ਰਭਾਵਿਤ ਹੋਏ । ਇਸ ਲਈ ਆਪ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਦਾ ਫ਼ੈਸਲਾ ਕੀਤਾ । ਇੱਕ ਦਿਨ ਉਹ ਗੁਰੂ ਜੀ ਦੇ ਦਰਸ਼ਨਾਂ ਲਈ ਖਡੂਰ ਸਾਹਿਬ ਗਏ ਅਤੇ ਉਨ੍ਹਾਂ ਦੇ ਪੈਰੋਕਾਰ ਬਣ ਰਏ । ਉਸ ਸਮੇਂ ਉਨ੍ਹਾਂ ਦੀ ਉਮਰ 62 ਵਰਿਆਂ ਦੀ ਸੀ ।

4. ਗੁਰਿਆਈ ਦੀ ਪ੍ਰਾਪਤੀ (Assumption of Guruship) – ਅਮਰਦਾਸ ਜੀ ਨੇ ਖਡੂਰ ਸਾਹਿਬ ਵਿੱਚ ਹੀ ਰਹਿ ਕੇ 11 ਸਾਲਾਂ ਤਕ ਗੁਰੂ ਅੰਗਦ ਸਾਹਿਬ ਜੀ ਦੀ ਅਣਥੱਕ ਸੇਵਾ ਕੀਤੀ | ਆਪ ਰੋਜ਼ਾਨਾ ਗੁਰੂ ਸਾਹਿਬ ਜੀ ਦੇ ਇਸ਼ਨਾਨ ਲਈ ਬਿਆਸ ਦਰਿਆ ਤੋਂ ਜੋ ਉੱਥੋਂ ਤਿੰਨ ਮੀਲ ਦੇ ਫ਼ਾਸਲੇ ‘ਤੇ ਸੀ ਪਾਣੀ ਦਾ ਘੜਾ ਆਪਣੇ ਸਿਰ ‘ਤੇ ਚੁੱਕ ਕੇ ਲਿਆਉਂਦੇ ਅਤੇ ਗੁਰੂ ਘਰ ਵਿੱਚ ਆਈਆਂ ਸੰਗਤਾਂ ਦੀ ਤਨੋਂ ਮਨੋਂ ਸੇਵਾ ਕਰਦੇ । 1552 ਈ. ਦੀ ਗੱਲ ਹੈ ਕਿ ਅਮਰਦਾਸ ਜੀ ਹਮੇਸ਼ਾਂ ਵਾਂਗ ਬਿਆਸ ਤੋਂ ਪਾਣੀ ਲੈ ਕੇ ਵਾਪਸ ਮੁੜ ਰਹੇ ਸਨ | ਹਨ੍ਹੇਰਾ ਹੋਣ ਕਾਰਨ ਅਮਰਦਾਸ ਜੀ ਨੂੰ ਠੁਡਾ ਲੱਗਾ ਤੇ ਉਹ ਡਿੱਗ ਪਏ । ਨਾਲ ਹੀ ਇੱਕ ਜੁਲਾਹੇ ਦਾ ਘਰ ਸੀ । ਖੜਾਕ ਦੀ ਆਵਾਜ਼ ਸੁਣ ਕੇ ਜੁਲਾਹਾ ਉੱਠ ਪਿਆ ਤੇ ਉਸ ਨੇ ਪੁੱਛਿਆ ਕਿ ਕੌਣ ਹੈ ? ਜੁਲਾਹੀ ਨੇ ਕਿਹਾ ਕਿ ਇਹ ਜ਼ਰੂਰ ਅਮਰੂ ਨਿਥਾਵਾਂ ਹੋਣਾ ਹੈ । ਹੌਲੀਹੌਲੀ ਇਹ ਗੱਲ ਗੁਰੂ ਅੰਗਦ ਦੇਵ ਜੀ ਤਕ ਪਹੁੰਚੀ । ਉਨ੍ਹਾਂ ਨੇ ਬਚਨ ਕੀਤਾ ਕਿ ਅੱਜ ਤੋਂ ਅਮਰਦਾਸ ਨਿਥਾਵਾਂ ਨਹੀਂ ਹੋਵੇਗਾ ਸਗੋਂ ਨਿਥਾਵਿਆਂ ਨੂੰ ਥਾਂ ਦੇਵੇਗਾ 16 ਮਾਰਚ, 1552 ਈ. ਨੂੰ ਗੁਰੂ ਅੰਗਦ ਸਾਹਿਬ ਨੇ ਅਮਰਦਾਸ ਜੀ ਅੱਗੇ ਇੱਕ ਨਾਰੀਅਲ ਤੇ ਪੰਜ ਪੈਸੇ ਰੱਖ ਕੇ ਆਪਣਾ ਸੀਸ ਨਿਵਾਇਆ ਅਤੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਇਸ ਤਰ੍ਹਾਂ ਅਮਰਦਾਸ ਜੀ 73 ਵਰਿਆਂ ਦੀ ਉਮਰ ਵਿੱਚ ਸਿੱਖਾਂ ਦੇ ਤੀਸਰੇ ਗੁਰੂ ਬਣੇ ।

ਗੁਰੂ ਅਮਰਦਾਸ ਜੀ ਦੀਆਂ ਮੁੱਢਲੀਆਂ ਔਕੜਾਂ (Early Difficulties of Guru Amar Das Ji)

ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਨਾਲ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਵਿਖੇ ਆ ਗਏ। ਇੱਥੇ ਗੁਰੂ ਜੀ ਨੂੰ ਸ਼ੁਰੂ ਵਿੱਚ ਕੁਝ ਔਕੜਾਂ ਦਾ ਸਾਹਮਣਾ ਕਰਨਾ ਪਿਆ । ਇਨ੍ਹਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਦਾਸੂ ਅਤੇ ਦਾਤੂ ਦਾ ਵਿਰੋਧ (Opposition of Dassu and Dattu) – ਗੁਰੂ ਅਮਰਦਾਸ ਜੀ ਨੂੰ ਆਪਣੇ ਗੁਰੂਕਾਲ ਦੇ ਸ਼ੁਰੂ ਵਿੱਚ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾਸੂ ਅਤੇ ਦਾਤੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਉਨ੍ਹਾਂ ਨੇ ਗੁਰੂ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਆਪ ਨੂੰ ਅਸਲੀ ਉੱਤਰਾਧਿਕਾਰੀ ਐਲਾਨ ਕੀਤਾ । ਦਾਤੂ ਦਾ ਕਹਿਣਾ ਸੀ ਕਿ ਕਲ਼ ਤੇ ਸਾਡੇ ਘਰ ਦਾ ਪਾਣੀ ਭਰਨ ਵਾਲਾ ਅੱਜ ਗੁਰੂ ਕਿਵੇਂ ਹੋ ਸਕਦਾ ਹੈ । ਇੱਕ ਦਿਨ ਦਾਤੂ ਨੇ ਗੁੱਸੇ ਵਿੱਚ ਆ ਕੇ ਗੋਇੰਦਵਾਲ ਸਾਹਿਬ ਜਾ ਕੇ ਭਰੇ ਦਰਬਾਰ ਵਿੱਚ ਗੁਰੂ ਜੀ ਨੂੰ ਫੁੱਡਾ ਮਾਰਿਆ ਜਿਸ ਕਾਰਨ ਉਹ ਗੱਦੀ ਤੋਂ ਹੇਠਾਂ ਆਣ ਡਿੱਗੇ । ਇਸ ਦੇ ਬਾਵਜੂਦ ਗੁਰੂ ਸਾਹਿਬ ਨੇ ਬਹੁਤ ਹੀ ਨਿਮਰਤਾ ਨਾਲ ਦਾਤ ਤੋਂ ਖਿਮਾ ਮੰਗੀ । ਇਸ ਤੋਂ ਬਾਅਦ ਗੁਰੂ ਜੀ ਗੋਇੰਦਵਾਲ ਸਾਹਿਬ ਨੂੰ ਛੱਡ ਕੇ ਆਪਣੇ ਪਿੰਡ ਬਾਸਰਕੇ ਚਲੇ ਗਏ । ਸਿੱਖ ਸੰਗਤਾਂ ਨੇ ਦਾਤੂ ਨੂੰ ਆਪਣਾ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ | ਅੰਤ ਨਿਰਾਸ਼ ਹੋ ਕੇ ਉਹ ਖਡੂਰ ਸਾਹਿਬ ਵਾਪਸ ਚਲਾ ਗਿਆ | ਭਾਈ ਬੁੱਢਾ ਜੀ ਅਤੇ ਹੋਰ ਸੰਗਤਾਂ ਦੇ ਕਹਿਣ ‘ਤੇ ਗੁਰੂ ਅਮਰਦਾਸ ਜੀ ਮੁੜ ਗੋਇੰਦਵਾਲ ਸਾਹਿਬ ਆ ਗਏ । ਇਸ ਸਮੇਂ ਦਾਸੁ ਨੇ ਵੀ ਮਾਤਾ ਖੀਵੀ ਜੀ ਦੇ ਕਹਿਣ ‘ਤੇ ਆਪਣਾ ਵਿਰੋਧ ਛੱਡ ਦਿੱਤਾ ਸੀ ।

2. ਬਾਬਾ ਸ੍ਰੀ ਚੰਦ ਦਾ ਵਿਰੋਧ (Opposition of Baba Sri Chand) – ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਹੋਣ ਕਾਰਨ ਗੁਰਗੱਦੀ ਉੱਤੇ ਆਪਣਾ ਹੱਕ ਸਮਝਦੇ ਸਨ । ਉਨ੍ਹਾਂ ਨੇ ਗੁਰੂ ਅੰਗਦ ਸਾਹਿਬ ਦਾ ਵਿਰੋਧ ਇਸ ਲਈ ਨਹੀਂ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਗੁਰਗੱਦੀ ਗੁਰੂ ਨਾਨਕ ਸਾਹਿਬ ਨੇ ਆਪ ਸੌਂਪੀ ਸੀ । ਪਰ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤ ਸਮਾਉਣ ਪਿੱਛੋਂ ਉਨ੍ਹਾਂ ਨੇ ਆਪਣੇ ਪਿਤਾ ਦੀ ਗੱਦੀ ਨੂੰ ਪ੍ਰਾਪਤ ਕਰਨ ਦਾ ਯਤਨ ਕੀਤਾ | ਬਾਬਾ ਸ੍ਰੀ ਚੰਦ ਜੀ ਦੇ ਅਨੇਕਾਂ ਸਮਰਥਕ ਸਨ । ਗੁਰੂ ਅਮਰਦਾਸ ਜੀ ਨੇ ਅਜਿਹੇ ਸਮੇਂ ਦਿਤਾ ਤੋਂ ਕੰਮ ਲੈਂਦੇ ਹੋਏ ਸਿੱਖਾਂ ਨੂੰ ਸਪੱਸ਼ਟ ਕੀਤਾ ਕਿ ਉਦਾਸੀ ਮਤ ਦੇ ਸਿਧਾਂਤ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੋਂ ਉਲਟ ਹਨ । ਉਨ੍ਹਾਂ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਨੇ ਬਾਬਾ ਸ੍ਰੀ ਚੰਦ ਜੀ ਦਾ ਸਾਥ ਛੱਡ ਦਿੱਤਾ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਮੱਤ ਤੋਂ ਸਦਾ ਲਈ ਨਿਖੇੜ ਦਿੱਤਾ ।

3. ਗੋਇੰਦਵਾਲ ਸਾਹਿਬ ਦੇ ਮੁਸਲਮਾਨਾਂ ਦਾ ਵਿਰੋਧ (Opposition by the Muslims of Goindwal Sahib) – ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੀ ਵਧਦੀ ਹੋਈ ਪ੍ਰਸਿੱਧੀ ਵੇਖ ਕੇ ਉੱਥੋਂ ਦੇ ਮੁਸਲਮਾਨਾਂ ਨੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ! ਉਹ ਸਿੱਖਾਂ ਦਾ ਸਾਮਾਨ ਚੋਰੀ ਕਰ ਲੈਂਦੇ । ਉਹ ਬਿਆਸ ਦਰਿਆ ਤੋਂ ਪਾਣੀ ਭਰ ਕੇ ਲਿਆਉਣ ਵਾਲੇ ਸਿੱਖਾਂ ਦੇ ਘੜੇ ਪੱਥਰ ਮਾਰ ਕੇ ਤੋੜ ਦਿੰਦੇ । ਸਿੱਖਾਂ ਨੇ ਇਸ ਸੰਬੰਧੀ ਗੁਰੂ ਜੀ ਨੂੰ ਸ਼ਿਕਾਇਤ ਕੀਤੀ । ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ ਹੈ। ਇੱਕ ਵਾਰੀ ਪਿੰਡ ਵਿੱਚ ਕੁਝ ਹਥਿਆਰਬੰਦ ਵਿਅਕਤੀ ਆ ਗਏ । ਉਨ੍ਹਾਂ ਨੇ ਬਹੁਤ ਸਾਰੇ ਮੁਸਲਮਾਨਾਂ ਨੂੰ ਯਮਲੋਕ ਪਹੁੰਚਾ ਦਿੱਤਾ । ਲੋਕ ਇਹ ਸੋਚਣ ਲੱਗ ਪਏ ਕਿ ਮੁਸਲਮਾਨਾਂ ਨੂੰ ਪਰਮਾਤਮਾ ਵੱਲੋਂ ਇਹ ਸਜ਼ਾ ਮਿਲੀ ਹੈ । ਇਸ ਕਾਰਨ ਉਨ੍ਹਾਂ ਦਾ ਸਿੱਖੀ ਵਿੱਚ ਵਿਸ਼ਵਾਸ ਹੋਰ ਵੱਧ ਗਿਆ ।

4. ਹਿੰਦੂਆਂ ਦਾ ਵਿਰੋਧ (Opposition by the Hindus) – ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਸਿੱਖ ਮਤ ਵਿੱਚ ਸ਼ਾਮਲ ਹੋ ਰਹੇ ਸਨ । ਸਿੱਖ ਮਤ ਵਿੱਚ ਊਚ-ਨੀਚ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਸੀ । ਲੰਗਰ ਵਿੱਚ ਸਾਰੇ ਇਕੱਠੇ ਮਿਲ ਕੇ ਭੋਜਨ ਛਕਦੇ ਸਨ । ਇਸ ਤੋਂ ਇਲਾਵਾ ਬਾਉਲੀ ਦਾ ਨਿਰਮਾਣ ਹੋਣ ਕਾਰਨ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਵੀ ਮਿਲ ਗਿਆ ਸੀ । ਗੋਇੰਦਵਾਲ ਸਾਹਿਬ ਦੇ ਉੱਚ ਜਾਤੀਆਂ ਦੇ ਹਿੰਦੂ ਇਹ ਗੱਲ ਸਹਿਣ ਨਾ ਕਰ ਸਕੇ । ਉਨ੍ਹਾਂ ਨੇ ਮੁਗ਼ਲ ਬਾਦਸ਼ਾਹ ਅਕਬਰ ਪਾਸ ਇਹ ਝੂਠੀ ਸ਼ਿਕਾਇਤ ਕੀਤੀ ਕਿ ਗੁਰੂ ਜੀ ਹਿੰਦੂ ਧਰਮ ਵਿਰੋਧੀ ਪ੍ਰਚਾਰ ਕਰ ਰਹੇ ਹਨ । ਇਸ ਇਲਜ਼ਾਮ ਦੀ ਪੜਤਾਲ ਕਰਨ ਲਈ ਅਕਬਰ ਨੇ ਗੁਰੂ ਸਾਹਿਬ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ । ਗੁਰੂ ਅਮਰਦਾਸ ਜੀ ਨੇ ਆਪਣੇ ਸ਼ਰਧਾਲੂ ਭਾਈ ਜੇਠਾ ਜੀ ਨੂੰ ਭੇਜਿਆ । ਭਾਈ ਜੇਠਾ ਜੀ ਨੂੰ ਮਿਲਣ ਤੋਂ ਬਾਅਦ ਅਕਬਰ ਨੇ ਗੁਰੂ ਜੀ ਨੂੰ ਨਿਰਦੋਸ਼ ਕਰਾਰ ਦਿੱਤਾ । ਇਸ ਨਾਲ ਸਿੱਖ ਲਹਿਰ ਨੂੰ ਹੋਰ ਉਤਸ਼ਾਹ ਮਿਲਿਆ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖ ਧਰਮ ਦੀ ਉੱਨਤੀ (Development of Sikhism under Guru Amar Das JI)

ਪ੍ਰਸ਼ਨ 5.
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੇ ਯੋਗਦਾਨ ਦਾ ਵਰਣਨ ਕਰੋ । (Describe the contribution of Guru Amar Das Ji for the development of Sikhism.)
ਜਾਂ
ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਲਈ ਗੁਰੂ ਅਮਰਦਾਸ ਜੀ ਨੇ ਕੀ-ਕੀ ਕਾਰਜ ਕੀਤੇ ? (What were the measures taken by Guru Amar Das Ji for the consolidation and expansion of Sikhism ?)
ਜਾਂ
ਗੁਰੂ ਅਮਰਦਾਸ ਜੀ ਦੀਆਂ ਸਿੱਖ ਧਰਮ ਦੇ ਵਿਕਾਸ ਵਿੱਚ ਕੀਤੀਆਂ ਗਈਆਂ ਸੇਵਾਵਾਂ ਦਾ ਵਰਣਨ ਕਰੋ ।
(Describe the services rendered by Guru Amar Das Ji for the development of Sikh Religion.)
ਜਾਂ
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਨੇ ਕੀ ਯੋਗਦਾਨ ਦਿੱਤਾ ? (What were the contribution of Guru Amardas Ji in the development of Sikhism ?)
ਜਾਂ
ਗੁਰੂ ਅਮਰਦਾਸ ਜੀ ਦੇ ਸਿੱਖ ਪੰਥ ਦਾ ਸੰਗਠਨ ਅਤੇ ਪ੍ਰਸਾਰ ਲਈ ਕੀਤੇ ਗਏ ਕੰਮਾਂ ਦਾ ਸੰਖੇਪ ਵਰਣਨ ਕਰੋ ।
(Describe in brief the organisational development and spread of Sikhism by Guru Amar Das Ji.)
ਉੱਤਰ-
ਸਿੱਖਾਂ ਦੇ ਤੀਸਰੇ ਗੁਰੂ, ਗੁਰੂ ਅਮਰਦਾਸ ਜੀ 1552 ਈ. ਤੋਂ 1574 ਈ. ਤਕ ਗੁਰਗੱਦੀ ‘ਤੇ ਰਹੇ । ਉਨ੍ਹਾਂ ਨੂੰ ਕਈ ਮੁਸ਼ਕਿਲਾਂ ਤੋਂ ਗੁਜ਼ਰਨਾ ਪਿਆ ਕਿਉਂਕਿ ਸਿੱਖ ਧਰਮ ਅਜੇ ਪੂਰੀ ਤਰ੍ਹਾਂ ਸੰਗਠਿਤ ਅਤੇ ਵਿਕਸਿਤ ਨਹੀਂ ਹੋਇਆ ਸੀ । ਇਸ ਨੂੰ ਸੰਗਠਿਤ ਅਤੇ ਵਿਕਸਿਤ ਰੂਪ ਪ੍ਰਦਾਨ ਕਰਨ ਲਈ ਗੁਰੂ ਜੀ ਨੇ ਅਨੇਕਾਂ ਕਦਮ ਚੁੱਕੇ । ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਕੰਮਾਂ ਨੂੰ ਜਾਰੀ ਰੱਖਿਆ ਅਤੇ ਬਹੁਤ ਸਾਰੀਆਂ ਨਵੀਆਂ ਪ੍ਰਥਾਵਾਂ ਅਤੇ ਸੰਸਥਾਵਾਂ ਦੀ ਸਥਾਪਨਾ ਕੀਤੀ ।

1. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ (Construction of the Baoli at Goindwal Sahib) – ਗੁਰੂ ਅਮਰਦਾਸ ਜੀ ਦਾ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹਾਨ ਕੰਮ ਗੋਇੰਦਵਾਲ ਸਾਹਿਬ ਵਿਖੇ ਇੱਕ ਬਾਉਲੀ ਦਾ ਨਿਰਮਾਣ ਕਰਨਾ ਸੀ । ਇਸ ਬਾਉਲੀ ਦਾ ਨਿਰਮਾਣ ਕਾਰਜ 1552 ਈ. ਤੋਂ 1559 ਈ. ਤਕ ਚਲਿਆ । ਇਸ ਬਾਉਲੀ ਤਕ ਪਹੁੰਚਣ ਲਈ 84 ਪੌੜੀਆਂ ਬਣਾਈਆਂ ਗਈਆਂ । ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਜੋ ਕੋਈ ਯਾਤਰੁ ਹਰ ਪੌੜੀ ‘ਤੇ ਸੱਚੇ ਮਨ ਤੇ ਸ਼ਰਧਾ ਨਾਲ ਜਪੁਜੀ ਸਾਹਿਬ ਦਾ ਪਾਠ ਕਰੇਗਾ ਅਤੇ ਪਾਠ ਦੇ ਬਾਅਦ ਬਾਉਲੀ ਵਿੱਚ ਇਸ਼ਨਾਨ ਕਰੇਗਾ, ਤਾਂ ਉਹ 84 ਲੱਖ ਜੂਨਾਂ ਤੋਂ ਮੁਕਤ ਹੋ ਜਾਵੇਗਾ | ਬਾਉਲੀ ਦੇ ਨਿਰਮਾਣ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਤੀਰਥ ਸਥਾਨ ਮਿਲ ਗਿਆ । ਲੋਕ ਵੱਡੀ ਗਿਣਤੀ ਵਿੱਚ ਗੋਇੰਦਵਾਲ ਸਾਹਿਬ ਆਉਣ ਲੱਗੇ । ਹੁਣ ਉਨ੍ਹਾਂ ਨੂੰ ਹਿੰਦੁਆਂ ਦੇ ਤੀਰਥ ਸਥਾਨਾਂ ‘ਤੇ ਜਾਣ ਦੀ ਲੋੜ ਨਾ ਰਹੀ । ਇਸ ਦੇ ਨਾਲ ਉੱਥੇ ਦੇ ਲੋਕਾਂ ਦੇ ਪਾਣੀ ਦੀ ਸਮੱਸਿਆ ਵੀ ਹੱਲ ਹੋ ਗਈ । ਇਸ ਨਾਲ ਸਿੱਖ ਧਰਮ ਦੇ ਪ੍ਰਸਾਰ ਨੂੰ ਉਤਸ਼ਾਹ ਮਿਲਿਆ । ਐੱਚ. ਐੱਸ. ਭਾਟੀਆ ਅਤੇ ਐੱਸ. ਆਰ. ਬਕਸ਼ੀ ਦੇ ਸ਼ਬਦਾਂ ਵਿੱਚ,
“ਗੁਰੂ ਅਮਰਦਾਸ ਜੀ ਦਾ ਗੁਰਗੱਦੀ ਕਾਲ, ਸਿੱਖ ਅੰਦੋਲਨ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਪ੍ਰਮਾਣਿਤ ਹੋਇਆ ।” 1

2. ਲੰਗਰ ਸੰਸਥਾ ਦਾ ਵਿਸਥਾਰ (Expansion of Langar Institution) – ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਲੰਗਰ ਸੰਸਥਾ ਦਾ ਹੋਰ ਵਿਸਥਾਰ ਕੀਤਾ । ਗੁਰੂ ਜੀ ਨੇ ਇਹ ਐਲਾਨ ਕੀਤਾ ਕਿ ਕੋਈ ਵੀ ਯਾਤਰ ਲੰਗਰ ਛਕੇ ਬਿਨਾਂ ਉਨ੍ਹਾਂ ਦੇ ਦਰਸ਼ਨ ਨਹੀਂ ਕਰ ਸਕਦਾ | ਪਹਿਲੇ ਪੰਗਤ ਤੇ ਪਿੱਛੇ ਸੰਗਤ ਦਾ ਨਾਹਰਾ ਦਿੱਤਾ ਗਿਆ । ਇੱਥੋਂ ਤਕ ਕਿ ਮੁਗ਼ਲ ਬਾਦਸ਼ਾਹ ਅਕਬਰ ਅਤੇ ਹਰੀਪੁਰ ਦੇ ਰਾਜੇ ਨੇ ਵੀ ਗੁਰੂ ਜੀ ਨੂੰ ਮਿਲਣ ਤੋਂ ਪਹਿਲਾਂ ਪੰਗਤ ਵਿੱਚ ਲੰਗਰ ਛਕਿਆ ਸੀ । ਇਸ ਲੰਗਰ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਮਿਲ ਕੇ ਖਾਣਾ ਖਾਂਦੇ ਸਨ ਅਤੇ ਇਹ ਲੰਗਰ ਰਾਤ ਦੇਰ ਤਕ ਚਲਦਾ ਰਹਿੰਦਾ ਸੀ । ਲੰਗਰ ਸੰਸਥਾ ਸਿੱਖ ਧਰਮ ਦੇ ਪ੍ਰਚਾਰ ਲਈ ਬੜੀ ਸਹਾਇਕ ਸਿੱਧ ਹੋਈ । ਇਸ ਨਾਲ ਜਾਤੀ ਪ੍ਰਥਾ ਨੂੰ ਬੜਾ ਧੱਕਾ ਲੱਗਾ । ਇਸ ਨੇ ਨੀਵੀਆਂ ਜਾਤੀਆਂ ਨੂੰ ਸਮਾਜ ਵਿੱਚ ਇੱਕ ਨਵਾਂ ਮਾਣ ਬਖ਼ਸ਼ਿਆ । ਇਸ ਨਾਲ ਸਿੱਖਾਂ ਵਿੱਚ ਆਪਸੀ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ । ਡਾਕਟਰ ਫ਼ੌਜਾ ਸਿੰਘ ਦੇ ਅਨੁਸਾਰ,
‘‘ਇਸ (ਲੰਗਰ) ਸੰਸਥਾ ਨੇ ਜਾਤੀ ਪ੍ਰਥਾ ਨੂੰ ਡੂੰਘੀ ਸੱਟ ਮਾਰੀ ਅਤੇ ਸਮਾਜਿਕ ਏਕਤਾ ਲਈ ਰਸਤਾ ਸਾਫ਼ ਕੀਤਾ ” 2

3. ਬਾਣੀ ਦਾ ਸੰਹਿ (Collection of Hymns) – ਗੁਰੂ ਅਮਰਦਾਸ ਜੀ ਦਾ ਅਗਲਾ ਮਹੱਤਵਪੂਰਨ ਕਾਰਜ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਨੂੰ ਇਕੱਠਾ ਕਰਨਾ ਸੀ । ਗੁਰੂ ਸਾਹਿਬ ਨੇ ਆਪ 907 ਸ਼ਬਦਾਂ ਦੀ ਰਚਨਾ ਕੀਤੀ । ਅਜਿਹਾ ਕਰਨ ਨਾਲ ਆਦਿ ਗ੍ਰੰਥ ਸਾਹਿਬ ਦੇ ਸੰਕਲਨ ਲਈ ਆਧਾਰ ਤਿਆਰ ਹੋ ਗਿਆ ।

4. ਮੰਜੀ ਪ੍ਰਥਾ (Manji System) – ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ ਸੀ। ਸਿੱਖਾਂ ਦੀ ਸੰਖਿਆ ਵਿੱਚ ਵਾਧਾ ਹੋਣ ਕਾਰਨ ਗੁਰੂ ਸਾਹਿਬ ਲਈ ਹਰ ਸਿੱਖ ਤਕ ਨਿੱਜੀ ਰੂਪ ਵਿੱਚ ਪਹੁੰਚਣਾ ਸੰਭਵ ਨਹੀਂ ਸੀ । ਇਸ ਲਈ ਉਨ੍ਹਾਂ ਨੇ ਆਪਣੇ ਉਪਦੇਸ਼ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਸਿੱਖਾਂ ਤਕ ਪਹੁੰਚਾਉਣ ਦੇ ਲਈ 22 ਮੰਜੀਆਂ ਦੀ ਸਥਾਪਨਾ ਕੀਤੀ । ਇਨ੍ਹਾਂ ਮੰਜੀਆਂ ਦੀ ਸਥਾਪਨਾ ਇੱਕੋ ਸਮੇਂ ਨਹੀਂ ਬਲਕਿ ਅਲੱਗ-ਅਲੱਗ ਸਮੇਂ ‘ਤੇ ਕੀਤੀ ਗਈ । ਹਰ ਮੰਜੀ ਦੇ ਮੁਖੀ ਨੂੰ ਮੰਜੀਦਾਰ ਕਹਿੰਦੇ ਸਨ । ਇਹ ਮੰਜੀਦਾਰ ਵੱਧ ਤੋਂ ਵੱਧ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੇ ਸਨ । ਕਿਉਂਕਿ ਮੰਜੀਦਾਰ ਮੰਜੀ ‘ਤੇ ਬੈਠ ਕੇ ਧਾਰਮਿਕ ਉਪਦੇਸ਼ ਦਿੰਦੇ ਸਨ ਇਸ ਲਈ ਇਹ ਪ੍ਰਥਾ ਇਤਿਹਾਸ ਵਿੱਚ ਮੰਜੀ ਪ੍ਰਥਾ ਦੇ ਨਾਂ ਨਾਲ ਪ੍ਰਸਿੱਧ ਹੋਈ । ਮੰਜੀ ਪ੍ਰਥਾ ਦੀ ਸਥਾਪਨਾ ਦੇ ਸਿੱਟੇ ਵਜੋਂ ਸਿੱਖ ਧਰਮ ਦੀ ਪ੍ਰਸਿੱਧੀ ਦੂਰ-ਦੂਰ ਤਾਈਂ ਫੈਲ ਗਈ । ਡਾਕਟਰ ਡੀ. ਐੱਸ. ਢਿੱਲੋਂ ਦੇ ਅਨੁਸਾਰ,
‘‘ਮੰਜੀ ਪ੍ਰਥਾ ਦੀ ਸਥਾਪਨਾ ਨੇ ਸਿੱਖ ਪੰਥ ਦੀਆਂ ਪ੍ਰਸਾਰ ਗਤੀਵਿਧੀਆਂ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ ।” 3

5. ਉਦਾਸੀ ਮਤ ਦਾ ਖੰਡਨ (Denunciation of the Udasi Sect) – ਗੁਰੂ ਅਮਰਦਾਸ ਜੀ ਦੇ ਸਮੇਂ ਉਦਾਸੀ ਮਤ ਸਿੱਖ ਮਤ ਦੀ ਹੋਂਦ ਲਈ ਖ਼ਤਰਾ ਬਣਿਆ ਹੋਇਆ ਸੀ । ਬਹੁਤ ਸਾਰੇ ਸਿੱਖ ਬਾਬਾ ਸ੍ਰੀ ਚੰਦ ਤੋਂ ਪ੍ਰਭਾਵਿਤ ਹੋ ਕੇ ਉਦਾਸੀ ਮਤ ਵਿੱਚ ਸ਼ਾਮਲ ਹੋਣ ਲੱਗ ਪਏ ਸਨ । ਅਜਿਹੇ ਸਮੇਂ ਗੁਰੂ ਸਾਹਿਬ ਨੇ ਬੜੇ ਹੌਸਲੇ ਤੋਂ ਕੰਮ ਲਿਆ । ਉਨ੍ਹਾਂ ਨੇ ਸਿੱਖਾਂ ਨੂੰ ਸਮਝਾਇਆ ਕਿ ਸਿੱਖ ਮਤ ਉਦਾਸੀ ਮਤ ਨਾਲੋਂ ਬਿਲਕੁਲ ਵੱਖਰਾ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖ ਮਤ ਗ੍ਰਹਿਸਥ ਮਾਰਗ ਅਪਨਾਉਣ ਅਤੇ ਸੰਸਾਰ ਵਿੱਚ ਰਹਿ ਕੇ ਕਿਰਤ ਕਰਨ ਦੀ ਸਿੱਖਿਆ ਦਿੰਦਾ ਹੈ । ਦੂਜੇ ਪਾਸੇ ਉਦਾਸੀ ਮਤ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਭੱਜ ਕੇ ਮੁਕਤੀ ਦੀ ਭਾਲ ਵਿੱਚ ਜੰਗਲਾਂ ਵਿੱਚ ਮਾਰੇਮਾਰੇ ਫਿਰਨ ਦੀ ਸਿੱਖਿਆ ਦਿੰਦਾ ਹੈ । ਗੁਰੂ ਸਾਹਿਬ ਦੇ ਆਦੇਸ਼ ‘ਤੇ ਸਿੱਖਾਂ ਨੇ ਉਦਾਸੀ ਮਤ ਤੋਂ ਆਪਣੇ ਸੰਬੰਧ ਹਮੇਸ਼ਾਂ ਲਈ ਤੋੜ ਲਏ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖ ਪੰਥ ਨੂੰ ਹਿੰਦੂ ਧਰਮ ਵਿੱਚ ਲੋਪ ਹੋਣ ਤੋਂ ਬਚਾ ਲਿਆ ।

6. ਸਮਾਜਿਕ ਸੁਧਾਰ (Social Reforms) – ਗੁਰੂ ਅਮਰਦਾਸ ਜੀ ਇੱਕ ਮਹਾਨ ਸਮਾਜ ਸੁਧਾਰਕ ਸਨ । ਉਸ ਸਮੇਂ ਸਮਾਜ ਵਿੱਚ ਜਾਤੀ ਬੰਧਨ ਕਠੋਰ ਰੂਪ ਧਾਰਨ ਕਰ ਚੁੱਕਾ ਸੀ । ਨੀਵੀਆਂ ਜਾਤਾਂ ਦੇ ਲੋਕਾਂ ’ਤੇ ਬੜੇ ਜ਼ੁਲਮ ਹੁੰਦੇ ਸਨ । ਗੁਰੂ ਅਮਰਦਾਸ ਜੀ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ | ਉਨ੍ਹਾਂ ਨੇ ਜਾਤੀ ਦਾ ਹੰਕਾਰ ਕਰਨ ਵਾਲੇ ਨੂੰ ਮੁਰਖ ਅਤੇ ਗੰਵਾਰ ਦੱਸਿਆ । ਗੁਰੂ ਅਮਰਦਾਸ ਜੀ ਨੇ ਸਮਾਜ ਵਿੱਚ ਪ੍ਰਚਲਿਤ ਸਤੀ ਪ੍ਰਥਾ ਦਾ ਵੀ ਡਟ ਕੇ ਵਿਰੋਧ ਕੀਤਾ । ਇਸ ਪ੍ਰਥਾ ਅਨੁਸਾਰ ਜੇ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਇਸਤਰੀ ਨੂੰ ਵੀ ਜ਼ਬਰਦਸਤੀ ਉਸ ਦੇ ਪਤੀ ਦੀ ਚਿਤਾ ਨਾਲ ਜ਼ਿੰਦਾ ਜਲਾ ਦਿੱਤਾ ਜਾਂਦਾ ਸੀ । ਗੁਰੂ ਸਾਹਿਬ ਦਾ ਕਹਿਣਾ ਸੀ,

ਸਤੀਆ ਇਹ ਨਾ ਆਖੀਅਨ ਜੋ ਮੜੀਆਂ ਲਗ ਜਲੰਨਿ ॥
ਸਤੀਆ ਸੋਈ ਨਾਨਕਾ, ਜੋ ਬਿਰਹਾ ਚੋਟ ਮਰੰਨਿ ॥

ਭਾਵ ਉਨ੍ਹਾਂ ਇਸਤਰੀਆਂ ਨੂੰ ਸਤੀ ਨਹੀਂ ਕਿਹਾ ਜਾ ਸਕਦਾ ਜੋ ਪਤੀ ਦੀ ਚਿਤਾ ਵਿੱਚ ਸੜ ਕੇ ਮਰ ਜਾਂਦੀਆਂ ਹਨ । ਅਸਲ ਸਤੀਆਂ ਉਹ ਹਨ ਜੋ ਪਤੀ ਦੇ ਵਿਛੋੜੇ ਨੂੰ ਨਾ ਸਹਾਰਦੀਆਂ ਹੋਈਆਂ ਵਿਛੋੜੇ ਦੀ ਚੋਟ ਨਾਲ ਮਰਨ ।

ਗੁਰੂ ਅਮਰਦਾਸ ਜੀ ਨੇ ਬਾਲ ਵਿਆਹ ਅਤੇ ਪਰਦਾ ਪ੍ਰਥਾ ਦਾ ਵਿਰੋਧ ਕੀਤਾ । ਉਨ੍ਹਾਂ ਨੇ ਵਿਧਵਾ ਵਿਆਹ ਅਤੇ ਅੰਤਰਜਾਤੀ ਵਿਆਹ ਦਾ ਸਮਰਥਨ ਕੀਤਾ । ਉਨ੍ਹਾਂ ਨੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨ ਦੀ ਵੀ ਜ਼ੋਰਦਾਰ ਸ਼ਬਦਾਂ ਵਿੱਚ ਮਨਾਹੀ ਕੀਤੀ । ਇਨ੍ਹਾਂ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੇ ਜਨਮ, ਵਿਆਹ ਅਤੇ ਮਰਨ ਦੇ ਮੌਕਿਆਂ ਲਈ ਵਿਸ਼ੇਸ਼ ਰਸਮਾਂ ਬਣਾਈਆਂ । ਇਹ ਰਸਮਾਂ ਬਿਲਕੁਲ ਸਾਦੀਆਂ ਸਨ । ਸੰਖੇਪ ਵਿੱਚ ਗੁਰੂ ਅਮਰਦਾਸ ਜੀ ਨੇ ਇੱਕ ਆਦਰਸ਼ ਸਮਾਜ ਦਾ ਨਿਰਮਾਣ ਕੀਤਾ ।

7. ਅਕਬਰ ਦਾ ਗੋਇੰਦਵਾਲ ਸਾਹਿਬ ਆਉਣਾ (Akbar’s visit to Goindwal Sahib) – ਮੁਗ਼ਲ ਸਮਰਾਟ ਅਕਬਰ 1568 ਈ. ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਵਿਖੇ ਆਇਆ । ਉਸ ਨੇ ਗੁਰੂ ਅਮਰਦਾਸ ਜੀ ਨੂੰ ਮਿਲਣ ਤੋਂ ਪਹਿਲਾਂ ਸਾਰੀ ਸੰਗਤ ਨਾਲ ਮਿਲ ਕੇ ਲੰਗਰ ਛਕਿਆ ।ਉਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਅਤੇ ਲੰਗਰ ਪ੍ਰਬੰਧ ਤੋਂ ਬਹੁਤ ਪ੍ਰਭਾਵਿਤ ਹੋਇਆ । ਉਸ ਨੇ ਕੁਝ ਪਿੰਡਾਂ ਦੀ ਜਾਗੀਰ ਦੀ ਪੇਸ਼ਕਸ਼ ਕੀਤੀ ਪਰ ਗੁਰੂ ਜੀ ਨੇ ਇਸ ਜਾਗੀਰ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ | ਅਕਬਰ ਦੀ ਇਸ ਯਾਤਰਾ ਦਾ ਲੋਕਾਂ ਦੇ ਮਨਾਂ ‘ਤੇ ਬੜਾ ਡੂੰਘਾ ਅਸਰ ਪਿਆ । ਉਹ ਵੱਡੀ ਗਿਣਤੀ ਵਿੱਚ ਸਿੱਖ ਧਰਮ ਵਿੱਚ ਸ਼ਾਮਲ ਹੋਣ ਲੱਗੇ ! ਇਸ ਕਾਰਨ ਸਿੱਖ ਧਰਮ ਵਧੇਰੇ ਹਰਮਨ-ਪਿਆਰਾ ਹੋ ਗਿਆ ।

8. ਉੱਤਰਾਧਿਕਾਰੀ ਦੀ ਨਿਯੁਕਤੀ (Nomination of the Successor) – ਗੁਰੂ ਅਮਰਦਾਸ ਜੀ ਨੇ 1574 ਈ. ਵਿੱਚ ਆਪਣੇ ਜਵਾਈ ਭਾਈ ਜੇਠਾ ਜੀ ਦੀ ਨਿਮਰਤਾ ਅਤੇ ਸੇਵਾਭਾਵ, ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ । ਗੁਰੂ ਜੀ ਨੇ ਨਾ ਸਿਰਫ ਭਾਈ ਜੇਠਾ ਜੀ ਨੂੰ ਆਪਣਾ ਉੱਤਰਾਧਿਕਾਰੀ ਹੀ ਨਿਯੁਕਤ ਕੀਤਾ, ਸਗੋਂ ਗੁਰਗੱਦੀ ਨੂੰ ਉਨ੍ਹਾਂ ਦੇ ਘਰਾਣੇ ਵਿੱਚ ਹੀ ਰਹਿਣ ਦਾ ਵੀ ਅਸ਼ੀਰਵਾਦ ਦਿੱਤਾ । ਗੁਰੂ ਅਮਰਦਾਸ ਜੀ 1 ਸਤੰਬਰ, 1574 ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ ।

9. ਗੁਰੂ ਅਮਰਦਾਸ ਜੀ ਦੀਆਂ ਸਫਲਤਾਵਾਂ ਦਾ ਮੁੱਲਾਂਕਣ (Estimate of Guru Amar Das Ji’s Achievements) – ਗੁਰੂ ਅਮਰਦਾਸ ਜੀ ਦੀ ਯੋਗ ਅਗਵਾਈ ਹੇਠ ਸਿੱਖ ਪੰਥ ਨੇ ਮਹੱਤਵਪੂਰਨ ਵਿਕਾਸ ਕੀਤਾ । ਗੁਰੂ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕਰਕੇ, ਲੰਗਰ ਪ੍ਰਥਾ ਦਾ ਵਿਸਥਾਰ ਕਰਕੇ, ਆਪਣੇ ਤੋਂ ਪਹਿਲਾਂ ਦੇ ਗੁਰੂਆਂ ਦੀ ਬਾਣੀ ਇਕੱਠੀ ਕਰਕੇ, ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਕੇ ਅਤੇ ਉਦਾਸੀ ਮਤ ਦਾ ਖੰਡਨ ਕਰਕੇ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਮੀਲ-ਪੱਥਰ ਦਾ ਕੰਮ ਕੀਤਾ । ਪ੍ਰਸਿੱਧ ਇਤਿਹਾਸਕਾਰ ਸੰਗਤ ਸਿੰਘ ਦੇ ਅਨੁਸਾਰ,
‘‘ਗੁਰੂ ਅਮਰਦਾਸ ਜੀ ਅਧੀਨ ਸਿੱਖ ਪੰਥ ਦਾ ਤੇਜ਼ੀ ਨਾਲ ਵਿਕਾਸ ਹੋਇਆ ) 1 ਇੱਕ ਹੋਰ ਪ੍ਰਸਿੱਧ ਇਤਿਹਾਸਕਾਰ ਡਾਕਟਰ ਡੀ. ਐੱਸ. ਢਿੱਲੋਂ ਦੇ ਅਨੁਸਾਰ,
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਨੇ ਸ਼ਲਾਘਾਯੋਗ ਯੋਗਦਾਨ ਦਿੱਤਾ ’’ 2

ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰ (Social Reforms of Guru Amar Das JI) 

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 6.
ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਦੀ ਪੜਚੋਲ ਕਰੋ । (Examine the social reforms of the Guru Amar Das Ji.)
ਜਾਂ
“ਗੁਰੂ ਅਮਰਦਾਸ ਜੀ ਇੱਕ ਮਹਾਨ ਸਮਾਜ ਸੁਧਾਰਕ ਸਨ” ਦੱਸੋ । (“Guru Amar Das Ji was a great social reformer.” Discuss.)
ਉੱਤਰ-
ਗੁਰੂ ਅਮਰਦਾਸ ਜੀ ਦਾ ਨਾਂ ਸਿੱਖ ਇਤਿਹਾਸ ਵਿੱਚ ਇੱਕ ਮਹਾਨ ਸਮਾਜ ਸੁਧਾਰਕ ਦੇ ਰੂਪ ਵਿੱਚ ਪ੍ਰਸਿੱਧ ਹੈ । ਉਹ ਸਿੱਖਾਂ ਦੀ ਸਮਾਜਿਕ ਸੰਰਚਨਾ ਨੂੰ ਇੱਕ ਨਵਾਂ ਰੂਪ ਦੇਣਾ ਚਾਹੁੰਦੇ ਸਨ । ਉਹ ਸਿੱਖਾਂ ਨੂੰ ਤਤਕਾਲੀਨ ਸਮਾਜ ਦੇ ਗੁੰਝਲਦਾਰ ਨਿਯਮਾਂ ਤੋਂ ਮੁਕਤ ਕਰਨਾ ਚਾਹੁੰਦੇ ਸਨ ਤਾਂ ਕਿ ਉਨ੍ਹਾਂ ਵਿੱਚ ਆਪਸੀ ਭਾਈਚਾਰਾ ਸਥਾਪਿਤ ਹੋਵੇ । ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਜਾਤੀ ਭੇਦਭਾਵ ਅਤੇ ਛੂਤ-ਛਾਤ ਦਾ ਖੰਡਨ (Denunciation of Caste Distinctions and Untouchabilities) – ਗੁਰੂ ਅਮਰਦਾਸ ਜੀ ਨੇ ਜਾਤ-ਪਾਤ ਅਤੇ ਛੂਤ-ਛਾਤ ਦੀਆਂ ਕੁਰੀਤਿਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਦਾ ਕਹਿਣਾ ਸੀ ਕਿ ਜਾਤ ਦੇ ਘਮੰਡ ਕਰਨ ਵਾਲੇ ਮੂਰਖ ਅਤੇ ਗੰਵਾਰ ਹਨ । ਉਨ੍ਹਾਂ ਨੇ ਸੰਗਤਾਂ ਨੂੰ ਇਹ ਹੁਕਮ ਦਿੱਤਾ ਕਿ ਜੋ ਕੋਈ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਨੂੰ ਪਹਿਲਾਂ ਪੰਗਤ ਵਿੱਚ ਲੰਗਰ ਛਕਣਾ ਪਵੇਗਾ । ਇਸ ਤੋਂ ਇਲਾਵਾ ਗੁਰੂ ਜੀ ਨੇ ਕੁਝ ਖੂਹ ਪੁਟਵਾਏ । ਇਨ੍ਹਾਂ ਖੂਹਾਂ ਤੋਂ ਹਰ ਜਾਤ ਦੇ ਲੋਕਾਂ ਨੂੰ ਪਾਣੀ ਭਰਨ ਦਾ ਅਧਿਕਾਰ ਸੀ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਆਪਸੀ ਭਾਈਚਾਰੇ ਦਾ ਪ੍ਰਚਾਰ ਕੀਤਾ ।

2. ਲੜਕੀਆਂ ਦੇ ਕਤਲ ਦਾ ਖੰਡਨ (Denunciation of Female Infanticide) – ਉਸ ਸਮੇਂ ਲੜਕੀਆਂ ਦੇ ਜਨਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ । ਲੜਕੀਆਂ ਨੂੰ ਜਨਮ ਲੈਂਦੇ ਸਾਰ ਹੀ ਮਾਰ ਦਿੱਤਾ ਜਾਂਦਾ ਸੀ । ਗੁਰੂ ਅਮਰਦਾਸ ਜੀ ਨੇ ਇਸ ਕੁਰੀਤੀ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਦਾ ਕਹਿਣਾ ਸੀ ਕਿ ਜੋ ਵਿਅਕਤੀ ਅਜਿਹਾ ਕਰਦਾ ਹੈ ਉਹ ਘੋਰ ਪਾਪ ਦਾ ਭਾਗੀ ਬਣੇਗਾ । ਉਨ੍ਹਾਂ ਨੇ ਸਿੱਖਾਂ ਨੂੰ ਇਸ ਅਪਰਾਧ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ।

3. ਬਾਲ-ਵਿਆਹ ਦਾ ਖੰਡਨ (Denunciation of Child Marriage) – ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਪਰੰਪਰਾਵਾਂ ਦੇ ਅਨੁਸਾਰ ਲੜਕੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ । ਇਸ ਕਾਰਨ ਸਮਾਜ ਵਿੱਚ ਇਸਤਰੀਆਂ ਦੀ ਹਾਲੈਂਤ ਬਹੁਤ ਤਰਸਯੋਗ ਹੋ ਗਈ ਸੀ । ਗੁਰੂ ਅਮਰਦਾਸ ਜੀ ਨੇ ਬਾਲ-ਵਿਆਹ ਦੇ ਵਿਰੁੱਧ ਪ੍ਰਚਾਰ ਕੀਤਾ ।

4. ਸਤੀ ਪ੍ਰਥਾ ਦਾ ਖੰਡਨ (Denunciation of Sati System) – ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਕੁਰੀਤਿਆਂ ਵਿਚੋਂ ਸਭ ਤੋਂ ਨਫ਼ਰਤ ਯੋਗ ਕੁਰੀਤੀ ਸਤੀ ਪ੍ਰਥਾ ਦੀ ਸੀ । ਇਸ ਅਣਮਨੁੱਖੀ ਪ੍ਰਥਾ ਦੇ ਅਨੁਸਾਰ ਜੇਕਰ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਨੂੰ ਜਬਰਨ ਪਤੀ ਦੀ ਚਿਤਾ ਨਾਲ ਜਿਊਂਦੇ ਜਲਾ ਦਿੱਤਾ ਜਾਂਦਾ ਸੀ । ਗੁਰੂ ਅਮਰਦਾਸ ਜੀ ਨੇ ਸਦੀਆਂ ਤੋਂ ਚਲੀ ਆ ਰਹੀ ਇਸ ਕੁਰੀਤੀ ਦੇ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਚਲਾਈ । ਗੁਰੁ ਸਾਹਿਬ ਦਾ ਕਹਿਣਾ ਸੀ-

ਸਤੀਆ ਇਹ ਨਾ ਆਖੀਅਨ ਜੋ ਮੜੀਆਂ ਲਗ ਜਲੰਨਿ ॥
‘ਸਤੀਆ ਸੇਈ ਨਾਨਕਾ, ਜੋ ਬਿਰਹਾ ਚੋਟਿ ਮਰੰਨਿ ॥

ਭਾਵ ਉਸ ਇਸਤਰੀ ਨੂੰ ਸਤੀ ਨਹੀਂ ਕਿਹਾ ਜਾ ਸਕਦਾ ਜੋ ਪਤੀ ਦੀ ਚਿਤਾ ਵਿੱਚ ਜਲ ਕੇ ਮਰ ਜਾਂਦੀ ਹੈ । ਅਸਲ ਵਿੱਚ ਸਤੀ ਤਾਂ ਉਹ ਹੈ ਜੋ ਆਪਣੇ ਪਤੀ ਦੇ ਵਿਯੋਗ ਦੇ ਦੁੱਖ ਵਿੱਚ ਪ੍ਰਾਣ ਤਿਆਗ ਦੇਵੇ ।

5. ਪਰਦਾ ਪ੍ਰਥਾ ਦਾ ਖੰਡਨ (Denunciation of Purdah System) – ਉਸ ਸਮੇਂ ਸਮਾਜ ਵਿੱਚ ਪਰਦਾ ਪ੍ਰਥਾ ਦਾ ਪ੍ਰਚਲਨ ਵੀ ਕਾਫ਼ੀ ਵੱਧ ਗਿਆ ਸੀ । ਇਹ ਪ੍ਰਥਾ ਇਸਤਰੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਇੱਕ ਵੱਡੀ ਰੁਕਾਵਟ ਸੀ । ਇਸ ਲਈ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਆਲੋਚਨਾ ਕੀਤੀ । ਉਨ੍ਹਾਂ ਨੇ ਇਹ ਆਦੇਸ਼ ਦਿੱਤਾ ਕਿ ਸੰਗਤ ਜਾਂ ਲੰਗਰ ਵਿੱਚ ਸੇਵਾ ਕਰਦੇ ਸਮੇਂ ਕੋਈ ਵੀ ਇਸਤਰੀ ਪਰਦਾ ਨਾ ਕਰੇ ।

6. ਨਸ਼ੀਲੀਆਂ ਵਸਤਾਂ ਦੀ ਮਨਾਹੀ (Prohibition of Intoxicants) – ਉਸ ਸਮੇਂ ਸਮਾਜ ਵਿੱਚ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਹੁਤ ਵੱਧ ਗਈ ਸੀ । ਇਸ ਕਾਰਨ ਸਮਾਜ ਦਾ ਦਿਨ-ਪ੍ਰਤੀਦਿਨ ਨੈਤਿਕ ਪਤਨ ਹੁੰਦਾ ਜਾ ਰਿਹਾ ਸੀ । ਇਸ ਲਈ ਗੁਰੂ ਅਮਰਦਾਸ ਜੀ ਨੇ ਇਨ੍ਹਾਂ ਨਸ਼ਿਆਂ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ । ਉਨ੍ਹਾਂ ਦਾ ਕਹਿਣਾ ਸੀ ਕਿ ਜੋ ਮਨੁੱਖ ਸ਼ਰਾਬ ਪੀਂਦਾ ਹੈ ਉਸ ਦੀ ਬੁੱਧੀ ਭ੍ਰਿਸ਼ਟ ਜਾਂਦੀ ਹੈ । ਉਹ ਆਪਣੇ ਪਰਾਏ ਦਾ ਫ਼ਰਕ ਭੁੱਲ ਜਾਂਦਾ ਹੈ । ਮਨੁੱਖ ਨੂੰ ਅਜਿਹੀ ਝੂਠੀ ਸ਼ਰਾਬ ਨਹੀਂ ਪੀਣੀ ਚਾਹੀਦੀ ਜਿਸ ਕਾਰਨ ਉਹ ਪਰਮਾਤਮਾ ਨੂੰ ਭੁੱਲ ਜਾਵੇ ।

7. ਵਿਧਵਾ ਵਿਆਹ ਦੇ ਪੱਖ ਵਿੱਚ (Favoured Widow Marriage) – ਜੋ ਇਸਤਰੀਆਂ ਸਤੀ ਹੋਣ ਤੋਂ ਬਚ ਜਾਂਦੀਆਂ ਸਨ ਉਨ੍ਹਾਂ ਨੂੰ ਸਦਾ ਵਿਧਵਾ ਦਾ ਜੀਵਨ ਬਤੀਤ ਕਰਨਾ ਪੈਂਦਾ ਸੀ । ਸਮਾਜ ਵੱਲੋਂ ਵਿਧਵਾ ਦੇ ਵਿਆਹ ‘ਤੇ ਰੋਕ ਲੱਗੀ ਹੋਈ ਸੀ । ਵਿਧਵਾ ਦਾ ਜੀਵਨ ਨਰਕ ਸਮਾਨ ਸੀ । ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਨੂੰ ਅਫ਼ਸੋਸਨਾਕ ਦੱਸਿਆ । ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਵਿਧਵਾ ਦਾ ਪੂਰਾ ਸਨਮਾਨ ਕਰਨਾ ਚਾਹੀਦਾ ਹੈ । ਗੁਰੂ ਜੀ ਨੇ ਬਾਲਵਿਧਵਾ ਦੇ ਦੋਬਾਰਾ ਵਿਆਹ ਦੇ ਪੱਖ ਵਿੱਚ ਪ੍ਰਚਾਰ ਕੀਤਾ ।

8. ਜਨਮ, ਵਿਆਹ ਅਤੇ ਮੌਤ ਦੇ ਸਮੇਂ ਦੇ ਨਵੇਂ ਨਿਯਮ (New Ceremonies related to Birth, Marriage and Death) – ਉਸ ਸਮੇਂ ਸਮਾਜ ਵਿੱਚ ਜਨਮ ਵਿਆਹ ਅਤੇ ਮੌਤ ਨਾਲ ਸੰਬੰਧਿਤ ਜੋ ਰੀਤੀ-ਰਿਵਾਜ ਪ੍ਰਚਲਿਤ ਸਨ ਉਹ ਬਹੁਤ ਗੁੰਝਲਦਾਰ ਸਨ । ਗੁਰੂ ਸਾਹਿਬ ਨੇ ਸਿੱਖਾਂ ਲਈ ਇਨ੍ਹਾਂ ਮੌਕਿਆਂ ‘ਤੇ ਖ਼ਾਸ ਨਿਯਮ ਬਣਾਏ । ਇਹ ਨਿਯਮ ਪੂਰੀ ਤਰ੍ਹਾਂ ਸਰਲ ਸਨ । ਗੁਰੂ ਸਾਹਿਬ ਨੇ ਜਨਮ, ਵਿਆਹ ਅਤੇ ਹੋਰ ਮੌਕਿਆਂ ‘ਤੇ ਗਾਉਣ ਲਈ ਆਨੰਦੁ ਸਾਹਿਬ ਦੀ ਰਚਨਾ ਕੀਤੀ । ਇਸ ਵਿੱਚ 40 ਪੌੜੀਆਂ ਹਨ, ਇਸ ਤੋਂ ਇਲਾਵਾ ਵਿਆਹ ਸਮੇਂ ਲਾਵਾਂ ਦੀ ਨਵੀਂ ਪ੍ਰਥਾ ਸ਼ੁਰੂ ਕੀਤੀ ਗਈ ।

9. ਤਿਉਹਾਰ ਮਨਾਉਣ ਦੇ ਨਵੇਂ ਢੰਗ (New mode of celebrating Festivals) – ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਸਾਖੀ, ਮਾਘੀ ਅਤੇ ਦੀਵਾਲੀ ਦੇ ਤਿਉਹਾਰਾਂ ਨੂੰ ਨਵੇਂ ਢੰਗ ਨਾਲ ਮਨਾਉਣ ਲਈ ਕਿਹਾ । ਇਨ੍ਹਾਂ ਤਿੰਨੇ ਤਿਉਹਾਰਾਂ ਦੇ ਮੌਕਿਆਂ ‘ਤੇ ਸਿੱਖ ਵੱਡੀ ਗਿਣਤੀ ਵਿੱਚ ਗੋਇੰਦਵਾਲ ਸਾਹਿਬ ਪਹੁੰਚਦੇ ਸਨ । ਗੁਰੂ ਸਾਹਿਬ ਦਾ ਇਹ ਕਦਮ ਸਿੱਖ ਪੰਥ ਦੇ ਪ੍ਰਚਾਰ ਵਿੱਚ ਬੜਾ ਸਹਾਇਕ ਸਿੱਧ ਹੋਇਆ । ਪ੍ਰਸਿੱਧ ਇਤਿਹਾਸਕਾਰ ਡਾਕਟਰ ਬੀ. ਐੱਸ. ਨਿੱਝਰ ਦੇ ਅਨੁਸਾਰ,
‘‘ਗੁਰੂ ਅਮਰਦਾਸ ਜੀ ਦੁਆਰਾ ਆਰੰਭ ਕੀਤੇ ਗਏ ਇਨ੍ਹਾਂ ਸਮਾਜਿਕ ਸੁਧਾਰਾਂ ਨੂੰ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਲਿਆਉਣ ਵਾਲੇ ਸਮਝੇ ਜਾਣਾ ਚਾਹੀਦਾ ਹੈ ।”1 .

ਪ੍ਰਸ਼ਨ 7.
ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਸਫਲਤਾਵਾਂ ਦਾ ਵਰਣਨ ਕਰੋ । (Describe the life and achievements of Guru Amar Das Ji.)
ਜਾਂ
ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੁੰਦੇ ਸਮੇਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ? ਸਿੱਖ ਮਤ ਦੇ ਸੰਗਠਨ ਅਤੇ ਵਿਸਥਾਰ ਲਈ ਉਨ੍ਹਾਂ ਦੁਆਰਾ ਚੁੱਕੇ ਗਏ ਕਦਮਾਂ ਦੀ ਚਰਚਾ ਕਰੋ ।
(What were the difficulties faced by Guru Amar Das Ji at the time of his accession ? Discuss the steps taken by him to consolidate and expand Sikhism.)
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 5 ਅਤੇ 6 ਦਾ ਉੱਤਰ ਸੰਯੁਕਤ ਰੂਪ ਵਿੱਚ ਲਿਖਣ ।

ਪ੍ਰਸ਼ਨ 8.
1539 ਈ. ਤੋਂ 1574 ਈ. ਤਕ ਸਿੱਖ ਪੰਥ ਦੇ ਵਿਕਾਸ ਦੀ ਚਰਚਾ ਕਰੋ । (Discuss the development of Sikhism from 1539 A.D. to 1574 A.D.)
ਜਾਂ
ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਯੋਗਦਾਨ ਦਾ ਵਰਣਨ ਕਰੋ ।
(Describe the contribution of Guru Angad Dev Ji and Guru Amar Das Ji in the developement of Sikhism.)
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 2 ਅਤੇ 5 ਦਾ ਉੱਤਰ ਸੰਯੁਕਤ ਰੂਪ ਵਿੱਚ ਲਿਖਣ ।

ਗੁਰੂ ਰਾਮਦਾਸ ਜੀ ਦਾ ਜੀਵਨ ਅਤੇ ਸਫਲਤਾਵਾਂ (Lite and Achievements of Guru Ram Das JI)

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 9.
ਗੁਰੂ ਰਾਮਦਾਸ ਜੀ ਦੇ ਜੀਵਨ ਤੇ ਸਫਲਤਾਵਾਂ ਦਾ ਵਰਣਨ ਕਰੋ । (Describe the life and achievements of Guru Ram Das Ji.)
ਜਾਂ
ਗੁਰੂ ਰਾਮਦਾਸ ਜੀ ਦੇ ਅਧੀਨ ਸਿੱਖ ਪੰਥ ਦੇ ਵਿਕਾਸ ਦਾ ਵਰਣਨ ਕਰੋ । (Write a detailed note on the development of Sikhism Under Guru Ram Das Ji.)
ਜਾਂ
ਸਿੱਖ ਪੰਥ ਵਿੱਚ ਗੁਰੂ ਰਾਮਦਾਸ ਜੀ ਦਾ ਕੀ ਯੋਗਦਾਨ ਹੈ ? (What was the Contribution of Guru Ram Das Ji in the development of Sikhism ?)
ਜਾਂ
ਸਿੱਖ ਇਤਿਹਾਸ ਵਿੱਚ ਗੁਰੂ ਰਾਮਦਾਸ ਜੀ ਦਾ ਕੀ ਯੋਗਦਾਨ ਹੈ ? (What was the Contribution of Guru Ram Das Ji to the development of Sikh history ?)
ਉੱਤਰ-
ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ । ਉਹ 1574 ਈ. ਤੋਂ ਲੈ ਕੇ 1581 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਉਨ੍ਹਾਂ ਦੇ ਗੁਰੂ ਕਾਲ ਵਿੱਚ ਸਿੱਖ ਪੰਥ ਦੇ ਸੰਗਠਨ ਅਤੇ ਵਿਕਾਸ ਵਿੱਚ ਮਹੱਤਵਪੂਰਨ ਤਰੱਕੀ ਹੋਈ । ਗੁਰੂ ਰਾਮਦਾਸ ਜੀ ਦੇ ਆਰੰਭਿਕ ਜੀਵਨ ਅਤੇ ਉਨ੍ਹਾਂ ਅਧੀਨ ਸਿੱਖ ਪੰਥ ਦੇ ਵਿਕਾਸ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

ਗੁਰੂ ਰਾਮਦਾਸ ਜੀ ਦਾ ਮੁੱਢਲਾ ਜੀਵਨ (Early Career of Guru Ram Das Ji)

1. ਜਨਮ ਅਤੇ ਮਾਤਾ-ਪਿਤਾ (Birth and Parentage) – ਗੁਰੂ ਰਾਮਦਾਸ ਜੀ ਦਾ ਜਨਮ 4 ਸਤੰਬਰ, 1534 ਈ. ਨੂੰ ਚੂਨਾ ਮੰਡੀ, ਲਾਹੌਰ ਵਿਖੇ ਹੋਇਆ ਸੀ । ਆਪ ਜੀ ਨੂੰ ਪਹਿਲਾਂ ਭਾਈ ਜੇਠਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਆਪ ਦੇ ਪਿਤਾ ਜੀ ਦਾ ਨਾਂ ਹਰੀਦਾਸ ਅਤੇ ਮਾਤਾ ਜੀ ਦਾ ਨਾਂ ਦਇਆ ਕੌਰ ਸੀ । ਉਹ ਸੋਢੀ ਜਾਤ ਦੇ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ।

2. ਬਚਪਨ ਅਤੇ ਵਿਆਹ (Childhood and Marriage-ਭਾਈ ਜੇਠਾ ਜੀ ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਸਨ । ਇੱਕ ਵਾਰੀ ਆਪ ਦੇ ਮਾਤਾ ਜੀ ਨੇ ਆਪ ਨੂੰ ਘੁੰਗਣੀਆਂ (ਉਬਲੇ ਹੋਏ ਛੋਲੇ) ਵੇਚ ਕੇ ਕੁਝ ਪੈਸੇ ਕਮਾਉਣ ਲਈ ਕਿਹਾ । ਬਾਹਰ ਜਾਂਦੇ ਸਮੇਂ ਉਨ੍ਹਾਂ ਨੂੰ ਕੁਝ ਭੁੱਖੇ ਸਾਧੂ ਮਿਲ ਗਏ । ਜੇਠਾ ਜੀ ਨੇ ਆਪਣੇ ਸਾਰੇ ਛੋਲੇ ਇਨ੍ਹਾਂ ਭੁੱਖੇ ਸਾਧੂਆਂ ਨੂੰ ਖਵਾ ਦਿੱਤੇ ਅਤੇ ਆਪ ਖਾਲੀ ਹੱਥ ਵਾਪਸ ਆ ਗਏ । ਆਪ ਲੋਕਾਂ ਦੀ ਸੇਵਾ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ । ਇੱਕ ਵਾਰ ਆਪ ਨੂੰ ਇੱਕ ਸਿੱਖ ਜੱਥੇ ਨਾਲ ਗੋਇੰਦਵਾਲ ਸਾਹਿਬ ਜਾਣ ਦਾ ਮੌਕਾ ਮਿਲਿਆ । ਇੱਥੇ ਆਪ ਜੀ ‘ਤੇ ਗੁਰੂ ਅਮਰਦਾਸ ਜੀ ਦੀ ਸ਼ਖ਼ਸੀਅਤ ਦਾ ਇੰਨਾ ਪ੍ਰਭਾਵ ਪਿਆ ਕਿ ਉਨ੍ਹਾਂ ਦੇ ਸਿੱਖ ਬਣ ਗਏ । ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਦੀ ਭਗਤੀ ਅਤੇ ਗੁਣਾਂ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ । ਇਸ ਲਈ ਗੁਰੂ ਸਾਹਿਬ ਨੇ 1553 ਈ. ਵਿੱਚ ਆਪਣੀ ਛੋਟੀ ਲੜਕੀ ਬੀਬੀ ਭਾਨੀ ਜੀ ਦਾ ਵਿਆਹ ਉਨ੍ਹਾਂ ਨਾਲ ਕਰ ਦਿੱਤਾ । ਭਾਈ ਜੇਠਾ ਜੀ ਦੇ ਘਰ ਤਿੰਨ ਲੜਕੇ ਪੈਦਾ ਹੋਏ । ਉਨ੍ਹਾਂ ਦੇ ਨਾਂ ਪ੍ਰਿਥੀ ਚੰਦ (ਪ੍ਰਿਥੀਆ), ਮਹਾਂਦੇਵ ਅਤੇ ਅਰਜਨ ਦੇਵ ਸਨ ।

3. ਗੁਰਗੱਦੀ ਦੀ ਪ੍ਰਾਪਤੀ (Assumption of Guruship) – ਵਿਆਹ ਤੋਂ ਬਾਅਦ ਵੀ ਭਾਈ ਜੇਠਾ ਜੀ ਗੋਇੰਦਵਾਲ ਸਾਹਿਬ ਵਿਖੇ ਹੀ ਰਹੇ ਅਤੇ ਪਹਿਲਾਂ ਵਾਂਗ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਜੁਟੇ ਰਹੇ । ਭਾਈ ਜੇਠਾ ਜੀ ਦੀ ਨਿਸ਼ਕਾਮ ਸੇਵਾ, ਨਿਮਰਤਾ ਅਤੇ ਮਿੱਠੇ ਸੁਭਾਅ ਨੇ ਗੁਰੂ ਅਮਰਦਾਸ ਜੀ ਦਾ ਮਨ ਮੋਹ ਲਿਆ ਸੀ । ਇਸ ਲਈ 1 ਸਤੰਬਰ, 1574 ਈ. ਨੂੰ ਗੁਰੂ ਅਮਰਦਾਸ ਜੀ ਨੇ ਆਪਣੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਭਾਈ ਜੇਠਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਇਸ ਸਮੇਂ ਤੋਂ ਭਾਈ ਜੇਠਾ ਜੀ ਨੂੰ ਰਾਮਦਾਸ ਜੀ ਕਿਹਾ ਜਾਣ ਲੱਗਾ । ਇਸ ਤਰ੍ਹਾਂ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਬਣੇ ।

ਗੁਰੁ ਰਾਮਦਾਸ ਜੀ ਦੇ ਸਮੇਂ ਸਿੱਖ ਪੰਥ ਦਾ ਵਿਕਾਸ (Development of Sikhism under Guru Ram Das Ji )

ਗੁਰੂ ਰਾਮਦਾਸ ਜੀ ਦਾ ਗੁਰੂਕਾਲ 1574 ਈ. ਤੋਂ 1581 ਈ. ਤਕ ਸੀ । ਉਨ੍ਹਾਂ ਦੀ ਗੁਰਿਆਈ ਦਾ ਸਮਾਂ ਬਹੁਤ ਥੋੜਾ ਸੀ ਫਿਰ ਵੀ ਉਨ੍ਹਾਂ ਨੇ ਸਿੱਖ ਪੰਥ ਦੇ ਵਿਕਾਸ ਅਤੇ ਸੰਗਠਨ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ ।

1. ਰਾਮਦਾਸਪੁਰਾ ਦੀ ਸਥਾਪਨਾ (Foundation of Ramdaspura) – ਗੁਰੂ ਰਾਮਦਾਸ ਜੀ ਦੀ ਸਿੱਖ ਪੰਥ ਨੂੰ ਸਭ ਤੋਂ ਮਹੱਤਵਪੂਰਨ ਦੇਣ ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕਰਨਾ ਸੀ । ਰਾਮਦਾਸਪੁਰਾ ਦੀ ਸਥਾਪਨਾ 1577 ਈ. ਵਿੱਚ ਹੋਈ । ਇਸ ਸ਼ਹਿਰ ਨੂੰ ਆਬਾਦ ਕਰਨ ਲਈ ਗੁਰੂ ਸਾਹਿਬ ਨੇ ਵੱਖ-ਵੱਖ ਧੰਦਿਆਂ ਨਾਲ ਸੰਬੰਧਿਤ 52 ਵਪਾਰੀਆਂ ਨੂੰ ਵਸਾਇਆਂ’। ਇਨ੍ਹਾਂ ਵਪਾਰੀਆਂ ਨੇ ਜਿਹੜਾ ਬਾਜ਼ਾਰ ਵਸਾਇਆ ਉਹ ‘ਗੁਰੂ ਕਾ ਬਾਜ਼ਾਰ ਨਾਂ ਦੇ ਨਾਲ ਪ੍ਰਸਿੱਧ ਹੋਇਆ । ਗੁਰੂ ਸਾਹਿਬ ਨੇ ਰਾਮਦਾਸਪੁਰਾ ਵਿਖੇ ਦੋ ਸਰੋਵਰਾਂ ਅੰਮ੍ਰਿਤਸਰ ਅਤੇ ਸੰਤੋਖਸਰ ਦੀ ਖੁਦਵਾਈ ਦਾ ਵਿਚਾਰ ਬਣਾਇਆ । ਅੰਮ੍ਰਿਤ ਸਰੋਵਰ ਦਾ ਨਿਰਮਾਣ ਕਾਰਜ ਬਾਬਾ ਬੁੱਢਾ ਜੀ ਦੀ ਦੇਖ-ਰੇਖ ਵਿੱਚ ਹੋਇਆ । ਛੇਤੀ ਹੀ ਅੰਮ੍ਰਿਤ ਸਰੋਵਰ ਦੇ ਨਾਂ ‘ਤੇ ਹੀ ਰਾਮਦਾਸਪੁਰਾ ਦਾ ਨਾਂ ਅੰਮ੍ਰਿਤਸਰ ਪੈ ਗਿਆ । ਅੰਮ੍ਰਿਤਸਰ ਦੀ ਸਥਾਪਨਾ ਨਾਲ ਸਿੱਖਾਂ ਨੂੰ ਉਨ੍ਹਾਂ ਦਾ ਮੱਕਾ ਮਿਲ ਗਿਆ । ਇਹ ਛੇਤੀ ਹੀ ਸਿੱਖਾਂ ਦਾ ਸਭ ਤੋਂ ਪ੍ਰਸਿੱਧ ਧਰਮ ਪ੍ਰਚਾਰ ਦਾ ਕੇਂਦਰ ਬਣ ਗਿਆ ।

2. ਮਸੰਦ ਪ੍ਰਥਾ ਦਾ ਆਰੰਭ (Introduction of Masand system) – ਗੁਰੂ ਰਾਮਦਾਸ ਜੀ ਨੂੰ ਰਾਮਦਾਸਪੁਰਾ ਵਿਖੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਵਾਈ ਲਈ ਮਾਇਆ ਦੀ ਲੋੜ ਪਈ । ਇਸ ਲਈ ਗੁਰੂ ਸਾਹਿਬ ਨੇ ਆਪਣੇ ਪ੍ਰਤੀਨਿਧਾਂ ਨੂੰ ਵੱਖ-ਵੱਖ ਥਾਂਵਾਂ ‘ਤੇ ਭੇਜਿਆ ਤਾਂ ਜੋ ਉਹ ਸਿੱਖ ਮਤ ਦਾ ਪ੍ਰਚਾਰ ਕਰ ਸਕਣ ਅਤੇ ਸੰਗਤਾਂ ਤੋਂ ਮਾਇਆ ਇਕੱਠੀ ਕਰ ਸਕਣ । ਇਹ ਸੰਸਥਾ ਮਸੰਦ ਪ੍ਰਥਾ ਦੇ ਨਾਂ ਨਾਲ ਪ੍ਰਸਿੱਧ ਹੋਈ । ਮਸੰਦ ਪ੍ਰਥਾ ਦੇ ਕਾਰਨ ਹੀ ਸਿੱਖ ਮਤ ਦਾ ਦੂਰ-ਦੂਰ ਤਕ ਪ੍ਰਚਾਰ ਹੋਇਆ | ਐੱਸ. ਐੱਸ. ਗਾਂਧੀ ਦੇ ਅਨੁਸਾਰ,
“ਮਸੰਦ ਪ੍ਰਥਾ ਨੇ ਸਿੱਖ ਪੰਥ ਨੂੰ ਸੰਗਠਿਤ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ” ।

3. ਉਦਾਸੀਆਂ ਨਾਲ ਸਮਝੌਤਾ (Reconciliation with the Udasis) – ਗੁਰੁ ਰਾਮਦਾਸ ਜੀ ਦੇ ਕਾਲ ਦੀ ਇੱਕ ਹੋਰ ਮਹੱਤਵਪੂਰਨ ਘਟਨਾ ਉਦਾਸੀਆਂ ਅਤੇ ਸਿੱਖਾਂ ਵਿਚਾਲੇ ਸਮਝੌਤਾ ਸੀ । ਇੱਕ ਵਾਰੀ ਉਦਾਸੀ ਮਤ ਦੇ ਮੋਢੀ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਏ । ਉਹ ਗੁਰੂ ਸਾਹਿਬ ਦੀ ਨਿਮਰਤਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਦਿਨ ਤੋਂ ਬਾਅਦ ਸਿੱਖ ਮਤ ਦਾ ਵਿਰੋਧ ਨਹੀਂ ਕੀਤਾ । ਇਹ ਸਮਝੌਤਾ ਸਿੱਖ ਪੰਥ ਦੇ ਵਿਕਾਸ ਲਈ ਬੜਾ ਮਹੱਤਵਪੂਰਨ ਸਿੱਧ ਹੋਇਆ ।

4. ਕੁਝ ਹੋਰ ਮਹੱਤਵਪੂਰਨ ਕਾਰਜ (Some other Important Works) – ਗੁਰੁ ਰਾਮਦਾਸ ਜੀ ਦੇ ਹੋਰ ਮਹੱਤਵਪੂਰਨ ਕੰਮਾਂ ਵਿੱਚ ਬਾਣੀ ਦੀ ਰਚਨਾ 679 ਸ਼ਬਦ) ਕਰਨਾ ਸੀ । ਉਨ੍ਹਾਂ ਨੇ ਚਾਰ ਲਾਵਾਂ ਦੁਆਰਾ ਵਿਆਹ ਦੀ ਪ੍ਰਥਾ ਨੂੰ ਉਤਸਾਹਿਤ ਕੀਤਾ । ਗੁਰੂ ਸਾਹਿਬ ਨੇ ਪਹਿਲਾਂ ਤੋਂ ਚਲੀਆਂ ਆ ਰਹੀਆਂ ਸੰਗਤ, ਪੰਗਤ ਤੇ ਮੰਜੀ ਨਾਂ ਦੀਆਂ ਸੰਸਥਾਵਾਂ ਨੂੰ ਜਾਰੀ ਰੱਖਿਆ | ਗੁਰੂ ਸਾਹਿਬ ਨੇ ਸਮਾਜ ਵਿੱਚ ਪ੍ਰਚਲਿਤ ਕੁਰੀਤੀਆਂ ਜਿਵੇਂ-ਜਾਤੀ ਪ੍ਰਥਾ, ਸਤੀ ਪ੍ਰਥਾ, ਬਾਲ ਵਿਵਾਹ ਆਦਿ ਦਾ ਵੀ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ।

5. ਅਕਬਰ ਨਾਲ ਮਿੱਤਰਤਾਪੂਰਨ ਸੰਬੰਧ (Friendly Relations with Akbar) – ਗੁਰੁ ਰਾਮਦਾਸ ਜੀ ਦੇ ਸਮੇਂ ਵਿੱਚ ਵੀ ਸਿੱਖਾਂ ਦੇ ਬਾਦਸ਼ਾਹ ਅਕਬਰ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਰਹੇ । ਅਕਬਰ ਗੁਰੁ ਰਾਮਦਾਸ ਜੀ ਨੂੰ ਲਾਹੌਰ ਵਿਖੇ ਮਿਲਿਆ ਸੀ । ਗੁਰੂ ਸਾਹਿਬ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਗੁਰੂ ਸਾਹਿਬ ਦੇ ਕਹਿਣ ‘ਤੇ ਪੰਜਾਬ ਦਾ ਇੱਕ ਸਾਲ ਲਈ ਲਗਾਨ ਮੁਆਫ਼ ਕਰ ਦਿੱਤਾ । ਸਿੱਟੇ ਵਜੋਂ ਗੁਰੂ ਸਾਹਿਬ ਜੀ ਦੀ ਸਿੱਧੀ ਵਿੱਚ ਹੋਰ ਵਾਧਾ ਹੋਇਆ ।

6. ਉੱਤਰਾਧਿਕਾਰੀ ਦੀ ਨਾਮਜ਼ਦਗੀ (Nomination of the successor) – 1581 ਈ. ਵਿੱਚ ਗੁਰੂ ਰਾਮਦਾਸ ਜੀ ਨੇ ਆਪਣੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਆਪਣੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ । ਇਸ ਦਾ ਕਾਰਨ ਇਹ ਸੀ ਕਿ ਗੁਰੂ ਸਾਹਿਬ ਦੇ ਸਭ ਤੋਂ ਵੱਡੇ ਪੁੱਤਰ ਪ੍ਰਿਥੀਆ ਨੇ ਆਪਣੀਆਂ ਕਰਤੂਤਾਂ ਕਾਰਨ ਉਨ੍ਹਾਂ ਨੂੰ ਨਾਰਾਜ਼ ਕਰ ਲਿਆ ਸੀ । ਦੂਸਰੇ ਪੁੱਤਰ ਮਹਾਂਦੇਵ ਨੂੰ ਸੰਸਾਰਿਕ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ, ਅਰਜਨ ਸਾਹਿਬ ਹਰ ਪੱਖ ਤੋਂ ਗੁਰਗੱਦੀ ਦੇ ਯੋਗ ਸਨ । ਗੁਰੁ ਰਾਮਦਾਸ ਜੀ 1 ਸਤੰਬਰ, 1581 ਈ. ਨੂੰ ਜੋਤੀ-ਜੋਤ ਸਮਾ ਗਏ ।

7. ਗੁਰੂ ਰਾਮਦਾਸ ਜੀ ਦੀਆਂ ਸਫਲਤਾਵਾਂ ਦਾ ਮੁੱਲਾਂਕਣ (Estimate of Guru Ram Das Ji’s Achievements) – ਗੁਰੂ ਰਾਮਦਾਸ ਜੀ ਆਪਣੇ ਗੁਰਗੱਦੀ ਕਾਲ ਵਿੱਚ ਸਿੱਖ ਪੰਥ ਨੂੰ ਇੱਕ ਨਵਾਂ ਸਰੂਪ ਦੇਣ ਵਿੱਚ ਸਫਲ ਹੋਏ । ਗੁਰੂ ਜੀ ਦੁਆਰਾ ਰਾਮਦਾਸਪੁਰਾ ਅਤੇ ਮਸੰਦ ਪ੍ਰਥਾ ਦੀ ਸਥਾਪਨਾ ਨਾਲ, ਉਦਾਸੀਆਂ ਨਾਲ ਸਮਝੌਤਾ ਕਰ ਕੇ, ਆਪਣੀ ਬਾਣੀ ਦੀ ਰਚਨਾ ਕਰ ਕੇ, ਸਮਾਜ ਵਿੱਚ ਪ੍ਰਚਲਿਤ ਕੁਰੀਤੀਆਂ ਦਾ ਖੰਡਨ ਕਰ ਕੇ, ਸੰਗਤ, ਪੰਗਤ ਅਤੇ ਮੰਜੀ ਨਾਂ ਦੀਆਂ ਸੰਸਥਾਵਾਂ ਨੂੰ ਜਾਰੀ ਰੱਖ ਕੇ ਅਤੇ ਅਕਬਰ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰ ਕੇ ਸਿੱਖ ਧਰਮ ਦੀ ਨੀਂਹ ਨੂੰ ਹੋਰ ਮਜ਼ਬੂਤ ਕੀਤਾ । ਅੰਤ ਵਿੱਚ ਅਸੀਂ ਇਤਿਹਾਸਕਾਰ ਡਾ: ਡੀ.ਐੱਸ. ਢਿੱਲੋਂ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
‘‘ਗੁਰੂ ਰਾਮਦਾਸ ਜੀ ਨੇ ਆਪਣੇ ਲਗਭਗ 7 ਸਾਲਾਂ ਦੇ ਗੁਰੂਕਾਲ ਵਿੱਚ ਸਿੱਖ ਪੰਥ ਨੂੰ ਦ੍ਰਿੜ੍ਹ ਢਾਂਚਾ ਅਤੇ ਦਿਸ਼ਾ ਪ੍ਰਦਾਨ ਕੀਤੀ ।”

ਪ੍ਰਸ਼ਨ 10.
1539 ਈ. ਤੋਂ 1581 ਈ. ਤਕ ਸਿੱਖ ਪੰਥ ਦੇ ਵਿਕਾਸ ਦਾ ਸੰਖੇਪ ਵਰਣਨ ਕਰੋ । (Describe briefly the development of Sikhism from 1539 to 1581 A.D.)
ਉੱਤਰ-
ਨੋਟ-ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 2, 5, ਅਤੇ 9 ਦੇਖਣ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਿੱਖ ਪੰਥ ਦੇ ਵਿਕਾਸ ਲਈ ਗੁਰੂ ਅੰਗਦ ਦੇਵ ਜੀ ਦੇ ਯੋਗਦਾਨ ਦਾ ਵਰਣਨ ਕਰੋ । (Explain the contribution of Guru Angad Dev Ji to the development of Sikhism.)
ਜਾਂ
ਸਿੱਖ ਪੰਥ ਦੇ ਵਿਕਾਸ ਲਈ ਗੁਰੂ ਅੰਗਦ ਦੇਵ ਜੀ ਨੇ ਕੀ-ਕੀ ਕੰਮ ਕੀਤੇ ? (What did Guru Angad Dev Ji do for the development of Sikhism ?)
ਜਾਂ
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਾਰਜਾਂ ਦਾ ਮੁੱਲਾਂਕਣ ਕਰੋ । (Form an estimate of the works of Guru Angad Dev Ji for the spread of Sikhism.)
ਜਾਂ
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦੇ ਕੋਈ ਤਿੰਨ ਕਾਰਜ ਦੱਸੋ । (Mention any three achievements of Guru Angad Dev Ji for the development of Sikhism.)
ਉੱਤਰ-

 1. ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਨੂੰ ਆਪਣੇ ਪ੍ਰਚਾਰ ਦਾ ਮੁੱਖ ਕੇਂਦਰ ਬਣਾਇਆ ।
 2. ਉਨ੍ਹਾਂ ਨੇ ਗੁਰਮੁੱਖੀ ਲਿਪੀ ਨੂੰ ਇੱਕ ਨਵਾਂ ਨਿਖਾਰ ਦਿੱਤਾ ।
 3. ਗੁਰੂ ਅੰਗਦ ਦੇਵ ਜੀ ਨੇ ਸੰਗਤ ਤੇ ਪੰਗਤ ਸੰਸਥਾਵਾਂ ਨੂੰ ਵਧੇਰੇ ਵਿਕਸਿਤ ਕੀਤਾ ।
 4. ਉਨ੍ਹਾਂ ਨੇ ਆਪਣੇ ਪੈਰੋਕਾਰਾਂ ਵਿੱਚ ਸਖ਼ਤ ਅਨੁਸ਼ਾਸਨ ਲਾਗੂ ਕੀਤਾ ।
 5. ਉਨ੍ਹਾਂ ਨੇ ਸਿੱਖ ਪੰਥ ਨੂੰ ਉਦਾਸੀ ਮਤ ਤੋਂ ਵੱਖ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ।
 6. ਉਨ੍ਹਾਂ ਨੇ ਗੋਇੰਦਵਾਲ ਸਾਹਿਬ ਨਾਂ ਦੇ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 2.
ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾਉਣ ਵਿੱਚ ਕੀ ਯੋਗਦਾਨ ਦਿੱਤਾ ?
(What contribution was made by Guru Angad Dev Ji to improve Gurmukhi script ?)
ਜਾਂ
ਗੁਰਮੁੱਖੀ ਲਿਪੀ ਨੂੰ ਪ੍ਰਚਲਿਤ ਕਰਨ ਲਈ ਗੁਰੂ ਅੰਗਦ ਦੇਵ ਜੀ ਨੇ ਕੀ ਯੋਗਦਾਨ ਪਾਇਆ ? (What contribution was made by Guru Angad Dev Ji to popularise Gurumukhi script ?)
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਸੰਸ਼ੋਧਿਤ ਕਰ ਕੇ ਇੱਕ ਨਵਾਂ ਰੂਪ ਪ੍ਰਦਾਨ ਕੀਤਾ । ਸਿੱਟੇ ਵਜੋਂ ਇਸ ਲਿਪੀ ਨੂੰ ਸਮਝਣਾ ਆਮ ਲੋਕਾਂ ਲਈ ਬੜਾ ਆਸਾਨ ਹੋ ਗਿਆ । ਇਸ ਲਿਪੀ ਵਿੱਚ ਸਿੱਖਾਂ ਦੇ ਸਾਰੇ ਧਾਰਮਿਕ ਗੰਥਾਂ ਦੀ ਰਚਨਾ ਹੋਈ । ਇਸ ਲਿਪੀ ਦੇ ਪ੍ਰਚਲਿਤ ਹੋਣ ਕਾਰਨ ਬਾਹਮਣ ਵਰਗ ਨੂੰ ਕਰਾਰੀ ਸੱਟ ਵੱਜੀ ਕਿਉਂਕਿ ਉਹ ਸੰਸਕ੍ਰਿਤ ਨੂੰ ਹੀ ਧਰਮ ਦੀ ਭਾਸ਼ਾ ਮੰਨਦੇ ਸਨ । ਇਸ ਲਿਪੀ ਦੇ ਹਰਮਨ-ਪਿਆਰਾ ਹੋਣ ਕਾਰਨ ਸਿੱਖ ਮਤ ਦੇ ਪ੍ਰਚਾਰ ਵਿੱਚ ਬੜੀ ਸਹਾਇਤਾ ਮਿਲੀ ।

ਪ੍ਰਸ਼ਨ 3.
ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮਤ ਦਾ ਖੰਡਨ ਕਿਸ ਤਰ੍ਹਾਂ ਕੀਤਾ ? (How did Guru Angad Dev Ji denounce the Udasi sect ?)
ਉੱਤਰ-
ਉਦਾਸੀ ਮਤ ਦੀ ਸਥਾਪਨਾ ਗੁਰੁ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕੀਤੀ ਸੀ । ਇਹ ਮਤ ਸੰਨਿਆਸ ਜਾਂ ਤਿਆਗ ਦੇ ਜੀਵਨ ‘ਤੇ ਜ਼ੋਰ ਦਿੰਦਾ ਸੀ ਜਦਕਿ ਗੁਰੂ ਨਾਨਕ ਸਾਹਿਬ ਹਿਸਥ ਜੀਵਨ ਦੇ ਹੱਕ ਵਿੱਚ ਸਨ । ਉਦਾਸੀ ਮਤ ਦੇ ਬਾਕੀ ਸਾਰੇ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨਾਲ ਮਿਲਦੇ ਸਨ । ਇਸ ਕਾਰਨ ਬਹੁਤ ਸਾਰੇ ਸਿੱਖ ਉਦਾਸੀ ਮਤ ਨੂੰ ਮਾਨਤਾ ਦੇਣ ਲੱਗ ਪਏ ਸਨ । ਅਜਿਹੇ ਹਾਲਾਤ ਵਿੱਚ ਗੁਰੂ ਅੰਗਦ ਸਾਹਿਬ ਨੇ ਉਦਾਸੀ ਮਤ ਦਾ ਕਰੜਾ ਵਿਰੋਧ ਕੀਤਾ । ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਿਹੜਾ ਸਿੱਖ ਇਸ ਮਤ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਸੱਚਾ ਸਿੱਖ ਨਹੀਂ ਹੋ ਸਕਦਾ ।

ਪ੍ਰਸ਼ਨ 4.
ਗੁਰੂ ਅੰਗਦ ਦੇਵ ਜੀ ਅਤੇ ਹੁਮਾਯੂੰ ਵਿਚਾਲੇ ਹੋਈ ਮੁਲਾਕਾਤ ਦੀ ਸੰਖੇਪ ਜਾਣਕਾਰੀ ਦਿਓ । (Give a brief account of the meeting between Guru Angad Dev Ji and Humayun.)
ਉੱਤਰ-
1540 ਈ. ਵਿੱਚ ਮੁਗ਼ਲ ਬਾਦਸ਼ਾਹ ਹੁਮਾਯੂੰ ਨੂੰ ਸ਼ੇਰਸ਼ਾਹ ਸੂਰੀ ਦੇ ਹੱਥੋਂ ਕਨੌਜ ਦੇ ਸਥਾਨ ‘ਤੇ ਕਰਾਰੀ ਹਾਰ ਹੋਈ ਸੀ । ਇਸ ਹਾਰ ਤੋਂ ਬਾਅਦ ਉਹ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਪਾਸੋਂ ਆਸ਼ੀਰਵਾਦ ਲੈਣ ਲਈ ਪਹੁੰਚਿਆ । ਉਸ ਸਮੇਂ ਗੁਰੂ ਜੀ ਸਮਾਧੀ ਵਿੱਚ ਇੰਨੇ ਲੀਨ ਸਨ ਕਿ ਉਨ੍ਹਾਂ ਨੇ ਅੱਖ ਖੋਲ ਕੇ ਨਾ ਦੇਖਿਆ । ਹੁਮਾਯੂ ਨੇ ਗੁੱਸੇ ਵਿੱਚ ਆ ਕੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਈ । ਉਸ ਸਮੇਂ ਗੁਰੂ ਜੀ ਨੇ ਆਪਣੀ ਅੱਖ ਖੋਲ੍ਹੀ ਤੇ ਹੁਮਾਯੂੰ ਨੂੰ ਆਖਿਆ ਕਿ ਇਹ ਤਲਵਾਰ ਸ਼ੇਰਸ਼ਾਹ ਸੂਰੀ ਦੇ ਵਿਰੁੱਧ ਲੜਦਿਆਂ ਸਮੇਂ ਕਿੱਥੇ ਸੀ । ਇਹ ਸ਼ਬਦ ਸੁਣ ਕੇ ਹੁਮਾਯੂੰ ਅਤਿਅੰਤ ਸ਼ਰਮਿੰਦਾ ਹੋਇਆ ਅਤੇ ਉਸ ਨੇ ਗੁਰੂ ਜੀ ਤੋਂ ਮੁਆਫ਼ੀ ਮੰਗ ਲਈ ।

ਪ੍ਰਸ਼ਨ 5.
ਸੰਗਤ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Sangat ?)
ਉੱਤਰ-
ਸੰਗਤ ਸੰਸਥਾ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ । ਸੰਗਤ ਸੰਸਥਾ ਤੋਂ ਭਾਵ ਇਕੱਠੇ ਮਿਲ ਬੈਠਣ ਤੋਂ ਸੀ । ਇਹ ਸੰਗਤ ਸਵੇਰ-ਸ਼ਾਮ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਅਤੇ ਸਤਿਨਾਮ ਦਾ ਜਾਪ ਕਰਨ ਲਈ ਇਕੱਠੀ ਹੁੰਦੀ ਸੀ । ਗੁਰੂ ਅੰਗਦ ਸਾਹਿਬ ਨੇ ਇਸ ਸੰਸਥਾ ਨੂੰ ਵਧੇਰੇ ਸੰਗਠਿਤ ਕੀਤਾ । ਸੰਗਤ ਵਿੱਚ ਕੋਈ ਵੀ ਬਿਨਾਂ ਕਿਸੇ ਜਾਤ-ਪਾਤ ਜਾਂ ਧਰਮ ਦੇ ਵਿਤਕਰੇ ਦੇ ਆ ਸਕਦਾ ਸੀ । ਸੰਗਤ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀ ।

ਪ੍ਰਸ਼ਨ 6.
ਪੰਗਤ ਜਾਂ ਲੰਗਰ ਤੋਂ ਤੁਹਾਡਾ ਕੀ ਭਾਵ ਹੈ ? (What do you mean by Pangat or Langar ?)
ਜਾਂ
ਪੰਗਤ ਜਾਂ ਲੰਗਰ ਵਿਵਸਥਾ ‘ਤੇ ਇੱਕ ਨੋਟ ਲਿਖੋ । (Write a note on Pangat or Langar.)
ਜਾਂ
ਲੰਗਰ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Langar System ?)
ਉੱਤਰ-ਪੰਗਤ (ਲੰਗਰ) ਸੰਸਥਾ ਦੀ ਸਥਾਪਨਾ ਵੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ । ਇਸ ਅਧੀਨ ਸਭ ਧਰਮਾਂ ਅਤੇ ਵਰਗਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਇੱਕ ਥਾਂ ਬੈਠ ਕੇ ਲੰਗਰ ਛਕਦੇ ਸਨ । ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਜਾਰੀ ਰੱਖਿਆ ਅਤੇ ਗੁਰੂ ਅਮਰਦਾਸ ਜੀ ਨੇ ਇਸ ਸੰਸਥਾ ਨੂੰ ਵਧੇਰੇ ਵਿਕਸਿਤ ਕੀਤਾ । ਇਸ ਸੰਸਥਾ ਨੇ ਸਮਾਜ ਵਿੱਚ ਜਾਤੀ ਪ੍ਰਥਾ ਅਤੇ ਅਸਮਾਨਤਾ ਦੀਆਂ ਭਾਵਨਾਵਾਂ ਨੂੰ ਸਮਾਪਤ ਕਰਨ ਵਿੱਚ ਵੀ ਬੜੀ ਸਹਾਇਤਾ ਕੀਤੀ ।

ਪ੍ਰਸ਼ਨ 7.
ਸੰਗਤ ਅਤੇ ਪੰਗਤ ‘ਤੇ ਨੋਟ ਲਿਖੋ । (Write a short note on Sangat and Pangat.)
ਜਾਂ
ਸੰਗਤ ਅਤੇ ਪੰਗਤ ਤੋਂ ਤੁਹਾਡਾ ਕੀ ਭਾਵ ਹੈ ? (What do you mean by Sangat and Pangat ?)
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 5 ਅਤੇ 6 ਦਾ ਉੱਤਰ ਸਾਂਝੇ ਰੂਪ ਵਿੱਚ ਲਿਖਣ ।

ਪ੍ਰਸ਼ਨ 8.
ਗੁਰਗੱਦੀ ਸੰਭਾਲਦੇ ਸਮੇਂ ਮੁੱਢਲੇ ਸਾਲਾਂ ਵਿੱਚ ਗੁਰੂ ਅਮਰਦਾਸ ਜੀ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ?
(What problems did Guru Amar Das Ji face in the early years of his pontificate ?)
ਉੱਤਰ-

 • ਗੁਰਗੱਦੀ ‘ਤੇ ਬਿਰਾਜਮਾਨ ਹੋਣ ਸਮੇਂ ਗੁਰੂ ਅਮਰਦਾਸ ਜੀ ਨੂੰ ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾਤੂ ਅਤੇ ਦਾਸੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਉਨ੍ਹਾਂ ਨੇ ਗੁਰੂ ਪੁੱਤਰ ਹੋਣ ਦੇ ਨਾਤੇ ਗੁਰਗੱਦੀ ‘ਤੇ ਆਪਣਾ ਅਧਿਕਾਰ ਜਤਾਇਆ |
 • ਗੁਰੂ ਨਾਨਕ ਸਾਹਿਬ ਦੇ ਪੁੱਤਰ ਬਾਬਾ ਸ੍ਰੀ ਚੰਦ ਵੀ ਗੁਰਗੱਦੀ ਉੱਤੇ ਆਪਣਾ ਹੱਕ ਸਮਝਦੇ ਸਨ । ਉਨ੍ਹਾਂ ਨੇ ਵੀ ਗੁਰੂ ਅਮਰਦਾਸ ਜੀ ਦਾ ਵਿਰੋਧ ਸ਼ੁਰੂ ਕਰ ਦਿੱਤਾ ।
 • ਗੁਰੂ ਅਮਰਦਾਸ ਜੀ ਦੀ ਵਧਦੀ ਹੋਈ ਪ੍ਰਸਿੱਧੀ ਨੂੰ ਵੇਖ ਕੇ ਗੋਇੰਦਵਾਲ ਸਾਹਿਬ ਦੇ ਮੁਸਲਮਾਨ ਸਿੱਖਾਂ ਨਾਲ ਈਰਖਾ ਕਰਨ ਲੱਗ ਪਏ । ਉਨ੍ਹਾਂ ਨੇ ਸਿੱਖਾਂ ਨੂੰ ਕਈ ਢੰਗਾਂ ਨਾਲ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 9.
ਸਿੱਖ ਮਤ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦਾ ਯੋਗਦਾਨ ਦੱਸੋ । (Give the contribution of Guru Amar Das Ji for the development of Sikhism.)
ਜਾਂ
ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੁਆਰਾ ਕੀਤੀਆਂ ਗਈਆਂ ਤਿੰਨ ਮੁੱਖ ਸੇਵਾਵਾਂ ਦਾ ਵਰਣਨ ਕਰੋ । (Write down the three services done by Guru Amar Das Ji for the development of Sikh religion.)
ਜਾਂ
ਗੁਰੂ ਅਮਰਦਾਸ ਜੀ ਦੇ ਕਾਰਜਾਂ ਦਾ ਮੁੱਲਾਂਕਣ ਕਰੋ । (Form an estimate of the works of Guru Amar Das Ji.)
ਜਾਂ
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੇ ਕੋਈ ਤਿੰਨ ਕਾਰਜ ਦੱਸੋ । (Write any three works of Guru Amar Das Ji for the spread of Sikhism.)
ਜਾਂ
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੇ ਯੋਗਦਾਨ ਦਾ ਅਧਿਐਨ ਕਰੋ । (Study the contribution of Guru Amar Das Ji to the growth of Sikhism.)
ਉੱਤਰ-

 1. ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਵਿਖੇ ਇੱਕ ਬਾਉਲੀ ਦਾ ਨਿਰਮਾਣ ਕੀਤਾ । ਛੇਤੀ ਹੀ ਇਹ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ ।
 2. ਉਨ੍ਹਾਂ ਨੇ ਲੰਗਰ ਸੰਸਥਾ ਦਾ ਵਧੇਰੇ ਵਿਸਥਾਰ ਕੀਤਾ ।
 3. ਉਨ੍ਹਾਂ ਨੇ ਸਿੱਖ ਪੰਥ ਦੇ ਪ੍ਰਚਾਰ ਲਈ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ।
 4. ਗੁਰੂ ਸਾਹਿਬ ਨੇ ਸਿੱਖ ਮਤ ਨੂੰ ਉਦਾਸੀ ਮਤ ਤੋਂ ਵੱਖ ਰੱਖ ਕੇ ਅਲੋਪ ਹੋਣ ਤੋਂ ਬਚਾ ਲਿਆ ।
 5. ਗੁਰੂ ਅਮਰਦਾਸ ਜੀ ਨੇ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ।

ਪ੍ਰਸ਼ਨ 10.
ਸਿੱਖ ਇਤਿਹਾਸ ਵਿੱਚ ਗੋਇੰਦਵਾਲ ਸਾਹਿਬ ਦੀ ਬਾਉਲੀ ਦੇ ਨਿਰਮਾਣ ਦਾ ਕੀ ਮਹੱਤਵ ਹੈ ? (What is the importance of the construction of the Baoli of Goindwal Sahib in the Sikh History ?)
ਜਾਂ
ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਉਂ ਕਿਹਾ ਜਾਂਦਾ ਹੈ ? (Why is Goindwal Sahib called the centre of Sikhism ?)
ਉੱਤਰ-
ਗੁਰੂ ਅਮਰਦਾਸ ਜੀ ਦਾ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹਾਨ ਕੰਮ ਗੋਇੰਦਵਾਲ ਸਾਹਿਬ ਵਿਖੇ ਇੱਕ ਬਾਉਲੀ ਦਾ ਨਿਰਮਾਣ ਕਰਨਾ ਸੀ । ਇਸ ਪਵਿੱਤਰ ਬਾਉਲੀ ਦਾ ਨਿਰਮਾਣ ਕਾਰਜ 1552 ਈ. ਤੋਂ 1559 ਈ. ਤਕ ਚਲਿਆ । ਇਸ ਬਾਉਲੀ ਦਾ ਨਿਰਮਾਣ ਕਰਨ ਪਿੱਛੇ ਗੁਰੂ ਸਾਹਿਬ ਜੀ ਦੇ ਦੋ ਉਦੇਸ਼ ਸਨ | ਪਹਿਲਾ, ਉਹ ਸਿੱਖਾਂ ਨੂੰ ਹਿੰਦੁਆਂ ਤੋਂ ਵੱਖਰਾ ਤੀਰਥ ਸਥਾਨ ਦੇਣਾ ਚਾਹੁੰਦੇ ਸਨ । ਦੂਜਾ, ਉਹ ਇੱਥੋਂ ਦੇ ਲੋਕਾਂ ਦੀ ਪਾਣੀ ਸੰਬੰਧੀ ਔਕੜ ਨੂੰ ਦੂਰ ਕਰਨਾ ਚਾਹੁੰਦੇ ਸਨ । ਬਾਉਲੀ ਦੇ ਨਿਰਮਾਣ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਤੀਰਥ ਸਥਾਨ ਮਿਲ ਗਿਆ ।

ਪ੍ਰਸ਼ਨ 11.
ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਦਾ ਸੰਖੇਪ ਵਰਣਨ ਕਰੋ । (Briefly throw light on social reforms of Guru Amar Das Ji.)
ਜਾਂ
ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਦਾ ਵਰਣਨ ਕਰੋ । (Describe social reforms of Guru Amar Das Ji.)
ਜਾਂ
ਗੁਰੂ ਅਮਰਦਾਸ ਜੀ ਨੂੰ ਸਮਾਜ ਸੁਧਾਰਕ ਕਿਉਂ ਕਿਹਾ ਜਾਂਦਾ ਹੈ ? 08, July 09, (Why is Guru Amar Das Ji called a social reformer ?)
ਜਾਂ
ਗੁਰੂ ਅਮਰਦਾਸ ਜੀ ਕਿਹੜੇ ਕਾਰਨਾਂ ਲਈ ਸਮਾਜ ਸੁਧਾਰਕ ਵਜੋਂ ਜਾਣੇ ਜਾਂਦੇ ਹਨ ? (Why is Guru Amar Das Ji called a social reformer ?)
ਉੱਤਰ-

 1. ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ ।
 2. ਗੁਰੂ ਸਾਹਿਬ ਨੇ ਬਾਲ ਵਿਆਹ ਅਤੇ ਪਰਦਾ ਪ੍ਰਥਾ ਦਾ ਵੀ ਵਿਰੋਧ ਕੀਤਾ ।
 3. ਉਨ੍ਹਾਂ ਨੇ ਸਮਾਜ ਵਿੱਚ ਪ੍ਰਚਲਿਤ ਜਾਤੀ ਪ੍ਰਥਾ ਦੀ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ ।
 4. ਗੁਰੂ ਅਮਰਦਾਸ ਜੀ ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨ ਦੇ ਵਿਰੁੱਧ ਸਨ ।
 5. ਉਨ੍ਹਾਂ ਨੇ ਸਿੱਖਾਂ ਦੇ ਜਨਮ, ਵਿਆਹ ਅਤੇ ਮਰਨ ਦੇ ਮੌਕਿਆਂ ਲਈ ਵਿਸ਼ੇਸ਼ ਰਸਮਾਂ ਬਣਾਈਆਂ ।

ਪ੍ਰਸ਼ਨ 12.
ਗੁਰੂ ਅਮਰਦਾਸ ਜੀ ਨੇ ਇਸਤਰੀ ਜਾਤੀ ਦੀ ਭਲਾਈ ਲਈ ਕਿਹੜੇ ਸੁਧਾਰ ਕੀਤੇ ? (What reforms were made by Guru Amar Das Ji for the welfare of women ?)
ਉੱਤਰ-

 1. ਗੁਰੂ ਅਮਰਦਾਸ ਜੀ ਨੇ ਜੰਮਦੀਆਂ ਕੁੜੀਆਂ ਨੂੰ ਮਾਰਨ ਦਾ ਵਿਰੋਧ ਕੀਤਾ ।
 2. ਗੁਰੂ ਜੀ ਨੇ ਬਾਲ ਵਿਆਹ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । (iii) ਉਨ੍ਹਾਂ ਨੇ ਸਤੀ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ ।
 3. ਉਨ੍ਹਾਂ ਨੇ ਪਰਦਾ ਪ੍ਰਥਾ ਦੀ ਵੀ ਨਿੰਦਾ ਕੀਤੀ ।

ਪ੍ਰਸ਼ਨ 13.
ਮੰਜੀ ਪ੍ਰਥਾ ਕੀ ਸੀ ? ਸਿੱ” ਪੰਥ ਦੇ ਵਿਕਾਸ ਵਿੱਚ ਇਸ ਨੇ ਕੀ ਭੂਮਿਕਾ ਨਿਭਾਈ ? (What was the Manji System ? How did it contribute to the development of Sikhism ?)
ਜਾਂ
ਮੰਜੀ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Manji system ?)
ਜਾਂ
ਮੰਜੀ ਪ੍ਰਥਾ ‘ਤੇ ਇੱਕ ਨੋਟ ਲਿਖੋ । (Write a note on Manji System.)
ਉੱਤਰ-
ਗੁਰੂ ਅਮਰਦਾਸ ਜੀ ਦਾ ਇੱਕ ਹੋਰ ਮਹਾਨ ਕਾਰਜ ਮੰਜੀ ਪ੍ਰਥਾ ਦੀ ਸਥਾਪਨਾ ਕਰਨਾ ਸੀ । ਉਨ੍ਹਾਂ ਦੇ ਸਮੇਂ ਵਿੱਚ ਸਿੱਖਾਂ ਦੀ ਸੰਖਿਆ ਇੰਨੀ ਵੱਧ ਗਈ ਸੀ ਕਿ ਗੁਰੂ ਜੀ ਲਈ ਹਰੇਕ ਤਕ ਪਹੁੰਚਣਾ ਅਸੰਭਵ ਸੀ । ਇਸ ਕਾਰਨ ਗੁਰੂ ਸਾਹਿਬ ਨੇ ਆਪਣੇ ਉਪਦੇਸ਼ਾਂ ਨੂੰ ਦੂਰ-ਦੁਰਾਡੇ ਇਲਾਕਿਆਂ ਤੱਕ ਪਹੁੰਚਾਉਣ ਦੇ ਲਈ 22 ਮੰਜੀਆਂ ਦੀ ਸਥਾਪਨਾ ਕੀਤੀ । ਹਰ ਮੰਜੀ ਦੇ ਮੁਖੀ ਨੂੰ ਮੰਜੀਦਾਰ ਕਹਿੰਦੇ ਸਨ । ਮੰਜੀਦਾਰ ਵੱਧ ਤੋਂ ਵੱਧ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੇ ਸਨ । ਇਸ ਤੋਂ ਇਲਾਵਾ ਉਹ ਸਿੱਖਾਂ ਤੋਂ ਮਾਇਆ ਇਕੱਠੀ ਕਰ ਕੇ ਗੁਰੂ ਸਾਹਿਬ ਤਕ ਪਹੁੰਚਾਉਂਦੇ ਸਨ ।

ਪ੍ਰਸ਼ਨ 14.
ਮੰਜੀਦਾਰ ਦੇ ਪ੍ਰਮੁੱਖ ਕੰਮ ਕੀ ਸਨ ? (What were the main functions of the Manjidar ?)
ਉੱਤਰ-

 1. ਉਹ ਸਿੱਖ ਧਰਮ ਦੇ ਪ੍ਰਚਾਰ ਲਈ ਅਣਥੱਕ ਯਤਨ ਕਰਦਾ ਸੀ ।
 2. ਉਹ ਗੁਰੂ ਸਾਹਿਬ ਦੇ ਹੁਕਮਾਂ ਨੂੰ ਸਿੱਖ ਸੰਗਤ ਤੱਕ ਪਹੁੰਚਾਉਦਾ ਸੀ ।
 3. ਉਹ ਲੋਕਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ ਅਤੇ ਗੁਰਮੁੱਖੀ ਭਾਸ਼ਾ ਨੂੰ ਪੜ੍ਹਾਉਂਦੇ ਸਨ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 15.
ਗੁਰੂ ਅਮਰਦਾਸ ਜੀ ਦੇ ਮੁਗਲਾਂ ਨਾਲ ਕਿਹੋ ਜਿਹੇ ਸੰਬੰਧ ਸਨ ? (What type of relations did Guru Amar Das Ji have with the Mughals ?)
ਜਾਂ
ਮੁਗ਼ਲ ਬਾਦਸ਼ਾਹ ਅਕਬਰ ਅਤੇ ਗੁਰੂ ਅਮਰਦਾਸ ਜੀ ਵਿਚਾਲੇ ਸੰਬੰਧਾਂ ਦਾ ਉਲੇਖ ਕਰੋ । (Describe the relations between Mughal emperor Akbar and Guru Amar Das Ji.)
ਜਾਂ
ਮੁਗ਼ਲ ਬਾਦਸ਼ਾਹ ਅਕਬਰ ਅਤੇ ਗੁਰੂ ਅਮਰਦਾਸ ਜੀ ਵਿਚਕਾਰ ਸੰਬੰਧਾਂ ਦਾ ਉਲੇਖ, ਕਰੋ । (Explain the relations between the Mughal emperor Akbar and Guru Amar Das Ji.)
ਉੱਤਰ-
ਗੁਰੂ ਅਮਰਦਾਸ ਜੀ ਦੇ ਮੁਗਲਾਂ ਨਾਲ ਸੰਬੰਧ ਮਿੱਤਰਤਾਪੂਰਨ ਸਨ । ਮੁਗਲ ਬਾਦਸ਼ਾਹ ਅਕਬਰ 1568 ਈ. ਵਿੱਚ ਗੋਇੰਦਵਾਲ ਸਾਹਿਬ ਵਿਖੇ ਆਇਆ । ਉਸ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਪਹਿਲਾਂ ਮਰਯਾਦਾ ਅਨੁਸਾਰ ਲੰਗਰ ਛਕਿਆ । ਉਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਅਤੇ ਲੰਗਰ ਪਬੰਧ ਤੋਂ ਪ੍ਰਭਾਵਿਤ ਹੋਇਆ । ਉਸ ਨੇ ਲੰਗਰ ਪ੍ਰਬੰਧ ਨੂੰ ਚਲਾਉਣ ਲਈ ਕੁਝ ਪਿੰਡਾਂ ਦੀ ਜਾਗੀਰ ਗੁਰੁ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਂ ਲਗਾ ਦਿੱਤੀ । ਅਕਬਰ ਦੀ ਇਸ ਯਾਤਰਾ ਕਾਰਨ ਗੁਰੂ ਅਮਰਦਾਸ ਜੀ ਦੀ ਸਿੱਧੀ ਬਹੁਤ ਦੂਰ-ਦੂਰ ਤਕ ਫੈਲ ਗਈ । ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਵਧਿਆ ।

ਪ੍ਰਸ਼ਨ 16.
ਗੁਰੂ ਰਾਮਦਾਸ ਜੀ ਦਾ ਸਿੱਖ ਧਰਮ ਪ੍ਰਤੀ ਕੀ ਯੋਗਦਾਨ ਸੀ ? (What was the contribution of Guru Ram Das Ji to Sikh religion ?)
ਜਾਂ
ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਰਾਮਦਾਸ ਜੀ ਦੁਆਰਾ ਦਿੱਤੇ ਗਏ ਯੋਗਦਾਨ ਦਾ ਵਰਣਨ ਕਰੋ । (Explain the contribution of Guru Ram Das Ji to the development of Sikhism.)
ਉੱਤਰ-
ਗੁਰੁ ਰਾਮਦਾਸ ਜੀ ਦਾ ਗੁਰੂ ਕਾਲ 1574 ਈ. ਤੋਂ 1581 ਈ. ਤਕ ਰਿਹਾ । ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਰਾਮਦਾਸਪੁਰਾ (ਅੰਮ੍ਰਿਤਸਰ) ਦੀ ਸਥਾਪਨਾ ਕੀਤੀ । ਗੁਰੂ ਸਾਹਿਬ ਨੇ ਇੱਥੇ ਦੋ ਸਰੋਵਰਾਂ ਅੰਮਿਤਸਰ ਅਤੇ ਸੰਤੋਖਸਰ ਦੀ ਖੁਦਵਾਈ ਦਾ ਕੰਮ ਵੀ ਆਰੰਭਿਆ | ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਉਸਦੇ ਵਿਕਾਸ ਲਈ ਮਾਇਆ ਇਕੱਠੀ ਕਰਨ ਲਈ ਮਸੰਦ ਪ੍ਰਥਾ ਦੀ ਸਥਾਪਨਾ ਕੀਤੀ । ਗੁਰੂ ਰਾਮਦਾਸ ਜੀ ਨੇ ਸਿੱਖਾਂ ਅਤੇ ਉਦਾਸੀਆਂ ਵਿਚਾਲੇ ਲੰਬੇ ਸਮੇਂ ਤੋਂ ਚਲੇ ਆ ਰਹੇ ਮਤਭੇਦਾਂ ਨੂੰ ਖ਼ਤਮ ਕੀਤਾ । ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਸੰਸਥਾਵਾਂ ਨੂੰ ਜਾਰੀ ਰੱਖਿਆ ।

ਪ੍ਰਸ਼ਨ 17.
ਰਾਮਦਾਸਪੁਰਾ (ਅੰਮ੍ਰਿਤਸਰ) ਦੀ ਸਥਾਪਨਾ ਦਾ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਹੈ ? [What is the importance of the foundation of Ramdaspura (Amritsar) in Sikh History ?]
ਉੱਤਰ-
ਗੁਰੂ ਰਾਮਦਾਸ ਜੀ ਦੀ ਸਿੱਖ ਪੰਥ ਨੂੰ ਸਭ ਤੋਂ ਮਹੱਤਵਪੂਰਨ ਦੇਣ ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕਰਨਾ ਸੀ । ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਸਾਹਿਬ ਆਪ ਇੱਥੇ ਆ ਗਏ ਸਨ । ਉਨ੍ਹਾਂ ਨੇ 1577 ਈ. ਵਿੱਚ ਰਾਮਦਾਸਪੁਰਾ ਦੀ ਸਥਾਪਨਾ ਕੀਤੀ । ਇਸ ਸ਼ਹਿਰ ਨੂੰ ਆਬਾਦ ਕਰਨ ਲਈ ਗੁਰੂ ਸਾਹਿਬ ਨੇ ਵੱਖਵੱਖ ਧੰਦਿਆਂ ਨਾਲ ਸੰਬੰਧਿਤ 52 ਵਪਾਰੀਆਂ ਨੂੰ ਵਸਾਇਆ । ਅੰਮ੍ਰਿਤਸਰ ਦੀ ਸਥਾਪਨਾ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਹੈ । ਇਸ ਨਾਲ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਮਿਲ ਗਿਆ ।

ਪ੍ਰਸ਼ਨ 18.
ਉਦਾਸੀ ਮਤ ਬਾਰੇ ਸੰਖੇਪ ਨੋਟ ਲਿਖੋ । (Write a short note on Udasi sect.)
ਜਾਂ
ਉਦਾਸੀ ਮਤ ਦੇ ਤਿੰਨ ਮੁੱਖ ਸਿਧਾਂਤ ਲਿਖੋ । (Discuss the three principles of Udasi Sect.)
ਜਾਂ
ਬਾਬਾ ਸ੍ਰੀ ਚੰਦ ਜੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Baba Sri Chand Ji.)
ਉੱਤਰ-
ਉਦਾਸੀ ਮਤ ਦੀ ਸਥਾਪਨਾ ਗੁਰੁ ਨਾਨਕ ਸਾਹਿਬ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕੀਤੀ ਸੀ । ਇਹ ਮਤ ਤਿਆਗ ਅਤੇ ਵੈਰਾਗ ‘ਤੇ ਜ਼ੋਰ ਦਿੰਦਾ ਸੀ । ਇਹ ਯੋਗ ਅਤੇ ਕੁਦਰਤੀ ਪੂਜਾ ਕਰਨ ਵਿੱਚ ਵੀ ਵਿਸ਼ਵਾਸ ਰੱਖਦਾ ਸੀ । ਬਹੁਤ ਸਾਰੇ ਸਿੱਖ ਬਾਬਾ ਸ੍ਰੀ ਚੰਦ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਉਦਾਸੀ ਮਤ ਵਿੱਚ ਸ਼ਾਮਲ ਹੋਣ ਲੱਗ ਪਏ ਸਨ । ਇਸ ਲਈ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਨੇ ਜ਼ੋਰਦਾਰ ਸ਼ਬਦਾਂ ਵਿੱਚ ਉਦਾਸੀ ਮਤ ਦਾ ਖੰਡਨ ਕੀਤਾ । ਉਨ੍ਹਾਂ ਦਾ ਕਹਿਣਾ ਸੀ ਕਿ ਕੋਈ ਵੀ ਸੱਚਾ ਸਿੱਖ ਉਦਾਸੀ ਨਹੀਂ ਹੋ ਸਕਦਾ । ਗੁਰੂ ਰਾਮਦਾਸ ਜੀ ਦੇ ਸਮੇਂ ਉਦਾਸੀਆਂ ਅਤੇ ਸਿੱਖਾਂ ਵਿਚਾਲੇ ਸਮਝੌਤਾ ਹੋ ਗਿਆ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਸਿੱਖਾਂ ਦੇ ਦੂਜੇ ਗੁਰੂ ਕੌਣ ਸਨ ?
ਉੱਤਰ-
ਗੁਰੂ ਅੰਗਦ ਦੇਵ ਜੀ ।

ਪ੍ਰਸ਼ਨ 2.
ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
1504 ਈ. ।

ਪ੍ਰਸ਼ਨ 3.
ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-
ਮੱਤੇ ਦੀ ਸਰਾਇ (ਸ੍ਰੀ ਮੁਕਤਸਰ ਸਾਹਿਬ) ।

ਪ੍ਰਸ਼ਨ 4.
ਗੁਰੂ ਅੰਗਦ ਸਾਹਿਬ ਜੀ ਦੇ ਮਾਤਾ ਜੀ ਦਾ ਨਾਂ ਦੱਸੋ ।
ਉੱਤਰ-
ਸਭਰਾਈ ਦੇਵੀ ਜੀ ।

ਪ੍ਰਸ਼ਨ 5.
ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ-
ਫੇਰੂਮਲ ਜੀ ।

ਪ੍ਰਸ਼ਨ 6.
ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਭਾਈ ਲਹਿਣਾ ਜੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 7.
ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਕਦੋਂ ਪ੍ਰਾਪਤ ਕੀਤੀ ?
ਉੱਤਰ-
1539 ਈ. ।

ਪ੍ਰਸ਼ਨ 8.
ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦਾ ਨਾਂ ਕਿਸ ਨੇ ਦਿੱਤਾ ?
ਉੱਤਰ-
ਗੁਰੂ ਨਾਨਕ ਸਾਹਿਬ ਨੇ ।

ਪ੍ਰਸ਼ਨ 9.
ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ?
ਉੱਤਰ-
ਬੀਬੀ ਖੀਵੀ ਜੀ ਨਾਲ ।

ਪ੍ਰਸ਼ਨ 10.
ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਨਾਂ ਲਿਖੋ ।
ਜਾਂ
ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਨਾਂ ਦੱਸੋ ।
ਉੱਤਰ-
ਦਾਤੂ ਅਤੇ ਦਾਸੂ ।

ਪ੍ਰਸ਼ਨ 11.
ਗੁਰੂ ਅੰਗਦ ਦੇਵ ਜੀ ਦੀਆਂ ਪੁੱਤਰੀਆਂ ਦੇ ਨਾਂ ਲਿਖੋ ।
ਉੱਤਰ-
ਬੀਬੀ ਅਮਰੋ ਅਤੇ ਬੀਬੀ ਅਨੋਖੀ ।

ਪ੍ਰਸ਼ਨ 12.
ਗੁਰੂ ਅੰਗਦ ਦੇਵ ਜੀ ਦਾ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸੀ ?
ਉੱਤਰ-
ਖਡੂਰ ਸਾਹਿਬ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 13.
ਗੁਰਮੁੱਖੀ ਲਿਪੀ ਨੂੰ ਕਿਸ ਗੁਰੂ ਸਾਹਿਬ ਨੇ ਲੋਕਪ੍ਰਿਯ ਬਣਾਇਆ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ।

ਪ੍ਰਸ਼ਨ 14.
ਗੋਇੰਦਵਾਲ ਸਾਹਿਬ ਦੀ ਨੀਂਹ ਕਿਸ ਗੁਰੂ ਸਾਹਿਬ ਨੇ ਰੱਖੀ ?
ਜਾਂ
ਗੋਇੰਦਵਾਲ ਸਾਹਿਬ ਦੀ ਸਥਾਪਨਾ ਕਿਸ ਗੁਰੂ ਜੀ ਨੇ ਕੀਤੀ ਸੀ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ।

ਪ੍ਰਸ਼ਨ 15.
ਗੋਇੰਦਵਾਲ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ ਸੀ ?
ਉੱਤਰ-
1546 ਈ. ।

ਪ੍ਰਸ਼ਨ 16.
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਇੱਕ ਮਹੱਤਵਪੂਰਨ ਯੋਗਦਾਨ ਦੱਸੋ ।
ਜਾਂ
ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਸਾਰ ਲਈ ਕੀ ਕੀਤਾ ?
ਉੱਤਰ-
ਉਨ੍ਹਾਂ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾਇਆ ।

ਪ੍ਰਸ਼ਨ 17.
ਉਦਾਸੀ ਮਤ ਦਾ ਸੰਸਥਾਪਕ ਕੌਣ ਸੀ ?
ਉੱਤਰ-
ਬਾਬਾ ਸ੍ਰੀ ਚੰਦ ਜੀ ।

ਪ੍ਰਸ਼ਨ 18.
ਉਦਾਸੀ ਮਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਉਦਾਸੀ ਮਤ ਵਿੱਚ ਸੰਨਿਆਸੀ ਜੀਵਨ ‘ਤੇ ਜ਼ੋਰ ਦਿੱਤਾ ਜਾਂਦਾ ਸੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 19.
ਕਿਹੜਾ ਮੁਗ਼ਲ ਬਾਦਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਵਿੱਚ ਮਿਲਣ ਆਇਆ ?
ਜਾਂ
ਕਿਹੜਾ ਮੁਗ਼ਲ ਬਾਦਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀ ?
ਉੱਤਰ-
ਹੁਮਾਯੂੰ ।

ਪ੍ਰਸ਼ਨ 20.
ਮੁਗ਼ਲ ਬਾਦਸ਼ਾਹ ਹੁਮਾਯੂੰ ਨੇ ਕਿਹੜੇ ਸਿੱਖ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ ਸੀ ?
ਉੱਤਰ-
ਗੁਰੂ ਅੰਗਦ ਦੇਵ ਜੀ ।

ਪ੍ਰਸ਼ਨ 21.
ਸਿੱਖਾਂ ਦੇ ਤੀਸਰੇ ਗੁਰੂ ਕੌਣ ਸਨ ?
ਉੱਤਰ-
ਗੁਰੂ ਅਮਰਦਾਸ ਜੀ ।

ਪ੍ਰਸ਼ਨ 22.
ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
1479 ਈ. ਵਿੱਚ ।

ਪ੍ਰਸ਼ਨ 23.
ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-
ਬਾਸਰਕੇ ਵਿਖੇ ।

ਪ੍ਰਸ਼ਨ 24.
ਗੁਰੂ ਅਮਰਦਾਸ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
ਉੱਤਰ-
ਸੁਲੱਖਣੀ ਜੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 25.
ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ-
ਤੇਜਭਾਨ ਜੀ ।

ਪ੍ਰਸ਼ਨ 26.
ਗੁਰੂ ਅਮਰਦਾਸ ਜੀ ਕਿਸ ਜਾਤੀ ਨਾਲ ਸੰਬੰਧਿਤ ਸਨ ?
ਉੱਤਰ-
ਭੁੱਲਾ ।

ਪ੍ਰਸ਼ਨ 27.
ਬੀਬੀ ਭਾਨੀ ਕੌਣ ਸੀ ?
ਉੱਤਰ-
ਗੁਰੂ ਅਮਰਦਾਸ ਜੀ ਦੀ ਸਪੁੱਤਰੀ ।

ਪ੍ਰਸ਼ਨ 28.
ਬਾਬਾ ਮੋਹਰੀ ਜੀ ਕਿਸ ਗੁਰੂ ਸਾਹਿਬ ਜੀ ਦੇ ਸਪੁੱਤਰ ਸਨ ?
ਜਾਂ
ਬਾਬਾ ਮੋਹਨ ਸਿੰਘ ਜੀ ਕਿਸ ਗੁਰੂ ਸਾਹਿਬ ਦੇ ਸਪੁੱਤਰ ਸਨ ?
ਉੱਤਰ-
ਬਾਬਾ ਮੋਹਰੀ ਜੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਸਨ ।

ਪ੍ਰਸ਼ਨ 29.
ਗੁਰੂ ਅਮਰਦਾਸ ਜੀ ਜਿਸ ਸਮੇਂ ਗੁਰਗੱਦੀ ‘ਤੇ ਬੈਠੇ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ ਕਿੰਨੀ ਸੀ ?
ਉੱਤਰ-
73 ਵਰੇ ।

ਪ੍ਰਸ਼ਨ 30.
ਗੁਰੂ ਅਮਰਦਾਸ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
ਉੱਤਰ-
1552 ਈ. ਵਿੱਚ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 31.
ਗੁਰੂ ਅਮਰਦਾਸ ਜੀ ਦਾ ਗੁਰੂਕਾਲ ਦੱਸੋ ।
ਉੱਤਰ-
1552 ਈ. ਤੋਂ ਲੈ ਕੇ 1574 ਈ. ਤੱਕ ।

ਪ੍ਰਸ਼ਨ 32.
ਗੋਇੰਦਵਾਲ ਸਾਹਿਬ ਵਿੱਚ ਬਾਉਲੀ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 33.
ਗੋਇੰਦਵਾਲ ਸਾਹਿਬ ਵਿਖੇ ਪਵਿੱਤਰ ਬਾਉਲੀ ਦਾ ਨਿਰਮਾਣ ਕਦੋਂ ਹੋਇਆ ?
ਉੱਤਰ-
3552 ਈ. ਵਿੱਚ ।

ਪ੍ਰਸ਼ਨ 34.
ਗੋਇੰਦਵਾਲ ਸਾਹਿਬ ਦੀ ਬਾਉਲੀ ਵਿੱਚ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਸਨ ?
ਉੱਤਰ-
84.

ਪ੍ਰਸ਼ਨ 35.
ਗੁਰੂ ਅਮਰਦਾਸ ਜੀ ਦੀ ਕੋਈ ਇੱਕ ਸਫਲਤਾ ਲਿਖੋ ।
ਉੱਤਰ-
ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ।

ਪ੍ਰਸ਼ਨ 36.
ਕਿਸ ਗੁਰੂ ਸਾਹਿਬ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀ ?
ਜਾਂ
ਮੰਜੀ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ ਸੀ ?
ਉੱਤਰ-
ਗੁਰੂ ਅਮਰਦਾਸ ਜੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 37.
ਗੁਰੂ ਅਮਰਦਾਸ ਜੀ ਨੇ ਕਿੰਨੀਆਂ ਮੰਜੀਆਂ ਦੀ ਸਥਾਪਨਾ ਕੀਤੀ ?
ਉੱਤਰ-
22 ਮੰਜੀਆਂ ਦੀ ।

ਪ੍ਰਸ਼ਨ 38.
ਮੰਜੀ ਪ੍ਰਥਾ ਦਾ ਉਦੇਸ਼ ਕੀ ਸੀ ?
ਉੱਤਰ-
ਸਿੱਖ ਮਤ ਦਾ ਪ੍ਰਚਾਰ ਕਰਨਾ ।

ਪ੍ਰਸ਼ਨ 39.
ਮੰਜੀ ਪ੍ਰਥਾ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ ?
ਉੱਤਰ-
ਮੰਜੀ ਪ੍ਰਥਾ ਨੇ ਸਿੱਖ ਮਤ ਨੂੰ ਹਰਮਨ-ਪਿਆਰਾ ਬਣਾਇਆ ।

ਪ੍ਰਸ਼ਨ 40.
ਗੁਰੂ ਅਮਰਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ?
ਉੱਤਰ-
907 ਸ਼ਬਦਾਂ ਦੀ ।

ਪ੍ਰਸ਼ਨ 41.
ਅਨੰਦੁ ਸਾਹਿਬ ਬਾਣੀ ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 42.
ਗੁਰੂ ਅਮਰਦਾਸ ਜੀ ਦਾ ਕੋਈ ਇੱਕ ਮਹੱਤਵਪੂਰਨ ਸਮਾਜਿਕ ਸੁਧਾਰ ਦੱਸੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 43.
ਗੁਰੂ ਅਮਰਦਾਸ ਜੀ ਨੂੰ ਮਿਲਣ ਵਾਸਤੇ ਕਿਹੜਾ ਮੁਗ਼ਲ ਬਾਦਸ਼ਾਹ ਗੋਇੰਦਵਾਲ ਸਾਹਿਬ ਆਇਆ ਸੀ ?
ਉੱਤਰ-
ਅਕਬਰ ।

ਪ੍ਰਸ਼ਨ 44.
ਮੁਗ਼ਲ ਬਾਦਸ਼ਾਹ ਅਕਬਰ ਗੋਇੰਦਵਾਲ ਸਾਹਿਬ ਕਦੋਂ ਆਇਆ ?
ਉੱਤਰ-
1568 ਈ. ।

ਪ੍ਰਸ਼ਨ 45.
ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ?
ਉੱਤਰ-
ਗੁਰੂ ਰਾਮਦਾਸ ਜੀ ਨੂੰ ।

ਪ੍ਰਸ਼ਨ 46.
ਗੁਰੂ ਅਮਰਦਾਸ ਜੀ ਕਦੋਂ ਜੋਤੀ-ਜੋਤ ਸਮਾਏ ?
ਉੱਤਰ-
1574 ਈ. ।

ਪ੍ਰਸ਼ਨ 47.
ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ?
ਉੱਤਰ-
ਗੁਰੂ ਰਾਮਦਾਸ ਜੀ ।

ਪ੍ਰਸ਼ਨ 48.
ਗੁਰੂ ਰਾਮਦਾਸ ਜੀ ਦਾ ਗੁਰੂ ਕਾਲ ਕਿਹੜਾ ਸੀ ?
ਉੱਤਰ-
1574 ਈ. ਤੋਂ ਲੈ ਕੇ 1581 ਈ. ਤਕ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 49.
ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
1534 ਈ. ।

ਪ੍ਰਸ਼ਨ 50.
ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ ?
ਜਾਂ
ਗੁਰੂ ਰਾਮਦਾਸ ਜੀ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਭਾਈ ਜੇਠਾ ਜੀ ।

ਪ੍ਰਸ਼ਨ 51.
ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ ?
ਉੱਤਰ-
ਦਇਆ ਕੌਰ ।

ਪ੍ਰਸ਼ਨ 52.
ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ-
ਹਰੀਦਾਸ ।

ਪ੍ਰਸ਼ਨ 53.
ਗੁਰੂ ਰਾਮਦਾਸ ਜੀ ਕਿਸ ਜਾਤੀ ਨਾਲ ਸੰਬੰਧ ਰੱਖਦੇ ਸਨ ?
ਉੱਤਰ-
ਸੋਢੀ ।

ਪ੍ਰਸ਼ਨ 54.
ਸੋਢੀ ਸੁਲਤਾਨ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ ?
ਉੱਤਰ-
ਗੁਰੂ ਰਾਮਦਾਸ ਜੀ ਨੂੰ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 55.
ਗੁਰੂ ਰਾਮਦਾਸ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ?
ਜਾਂ
ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਂ ਕੀ ਸੀ ?
ਉੱਤਰ-
ਬੀਬੀ ਭਾਨੀ ਜੀ ।

ਪ੍ਰਸ਼ਨ 56.
ਬੀਬੀ ਭਾਨੀ ਕੌਣ ਸੀ ?
ਉੱਤਰ-
ਗੁਰੁ ਰਾਮਦਾਸ ਜੀ ਦੀ ਪਤਨੀ ।

ਪ੍ਰਸ਼ਨ 57.
ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦੇ ਨਾਂ ਕੀ ਸਨ ?
ਉੱਤਰ-
ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਜੀ ।

ਪ੍ਰਸ਼ਨ 58.
ਪ੍ਰਿਥੀ ਚੰਦ ਕੌਣ ਸੀ ?
ਉੱਤਰ-
ਗੁਰੂ ਰਾਮਦਾਸ ਜੀ ਦਾ ਸਭ ਤੋਂ ਵੱਡਾ ਪੁੱਤਰ ।

ਪ੍ਰਸ਼ਨ 59.
ਗੁਰੂ ਰਾਮਦਾਸ ਜੀ ਕਦੋਂ ਗੁਰਗੱਦੀ ‘ਤੇ ਬੈਠੇ ?
ਉੱਤਰ-
1574 ਈ. ।

ਪ੍ਰਸ਼ਨ 60.
ਸਿੱਖ ਪੰਥ ਦੇ ਵਿਕਾਸ ਲਈ ਗੁਰੂ ਰਾਮਦਾਸ ਜੀ ਦੁਆਰਾ ਕੀਤੇ ਗਏ ਕਿਸੇ ਇੱਕ ਕਾਰਜ ਦਾ ਵਰਣਨ ਕਰੋ ।
ਜਾਂ
ਗੁਰੁ ਰਾਮਦਾਸ ਜੀ ਦੀ ਕੋਈ ਇੱਕ ਮਹੱਤਵਪੂਰਨ ਸਫਲਤਾ ਦਾ ਉਲੇਖ ਕਰੋ ।
ਉੱਤਰ-
ਰਾਮਦਾਸਪੁਰਾ ਸ਼ਹਿਰ ਦੀ ਸਥਾਪਨਾ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 61.
ਰਾਮਦਾਸਪੁਰਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?
ਉੱਤਰ-
1577 ਈ. ਵਿੱਚ ।

ਪ੍ਰਸ਼ਨ 62.
ਰਾਮਦਾਸਪੁਰਾ ਕਿਸ ਨਾਂ ਨਾਲ ਪ੍ਰਸਿੱਧ ਹੋਇਆ ?
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 63.
ਅੰਮ੍ਰਿਤਸਰ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਰਾਮਦਾਸਪੁਰਾ ।

ਪ੍ਰਸ਼ਨ 64.
ਅੰਮ੍ਰਿਤਸਰ ਦੀ ਨੀਂਹ ਕਦੋਂ ਰੱਖੀ ਗਈ ਸੀ ?
ਉੱਤਰ-
1577 ਈ. ।

ਪ੍ਰਸ਼ਨ 65.
ਅੰਮ੍ਰਿਤਸਰ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ?
ਉੱਤਰ-
ਗੁਰੂ ਰਾਮਦਾਸ ਜੀ ਨੇ ।

ਪ੍ਰਸ਼ਨ 66.
ਸਿੱਖਾਂ ਅਤੇ ਉਦਾਸੀਆਂ ਵਿਚਕਾਰ ਸਮਝੌਤਾ ਕਿਹੜੇ ਗੁਰੂ ਦੇ ਸਮੇਂ ਹੋਇਆ ?
ਉੱਤਰ-
ਗੁਰੂ ਰਾਮਦਾਸ ਜੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 67.
ਮਸੰਦ ਪ੍ਰਥਾ ਕਿਸ ਨੇ ਚਲਾਈ ਸੀ ?
ਜਾਂ
ਮਸੰਦ ਪ੍ਰਥਾ ਕਿਸ ਗੁਰੂ ਨੇ ਸ਼ੁਰੂ ਕੀਤੀ ਸੀ ?
ਉੱਤਰ-
ਗੁਰੂ ਰਾਮਦਾਸ ਜੀ ਨੇ ।

ਪ੍ਰਸ਼ਨ 68.
ਮਸੰਦ ਪ੍ਰਥਾ ਦੇ ਉਦੇਸ਼ ਕੀ ਸਨ ? ਕੋਈ ਇੱਕ ਦੱਸੋ ।
ਉੱਤਰ-
ਸਿੱਖ ਧਰਮ ਦਾ ਪ੍ਰਚਾਰ ਕਰਨਾ ।

ਪ੍ਰਸ਼ਨ 69.
‘ਚਾਰ ਲਾਵਾਂ’ ਦਾ ਉਚਾਰਨ ਕਿਸ ਗੁਰੂ ਸਾਹਿਬ ਨੇ ਕੀਤਾ ਸੀ ?
ਉੱਤਰ-
ਗੁਰੁ ਰਾਮਦਾਸ ਜੀ ਨੇ ।

ਪ੍ਰਸ਼ਨ 70.
ਗੁਰੂ ਰਾਮਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ?
ਉੱਤਰ-
679 ਸ਼ਬਦਾਂ ਦੀ ।

ਪ੍ਰਸ਼ਨ 71.
ਗੁਰੂ ਰਾਮਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
ਉੱਤਰ-
1581 ਈ. ਵਿੱਚ ।

ਪ੍ਰਸ਼ਨ 72.
ਗੁਰੂ ਰਾਮਦਾਸ ਜੀ ਦੇ ਉੱਤਰਾਧਿਕਾਰੀ ਕੌਣ ਸਨ ?
ਉੱਤਰ-
ਗੁਰੂ ਅਰਜਨ ਦੇਵ ਜੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ :

1. ਸਿੱਖਾਂ ਦੇ ਦੂਸਰੇ ਗੁਰੂ ……………………… ਸਨ ।
ਉੱਤਰ-
(ਅੰਗਦ ਦੇਵ ਜੀ)

2. ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ …………………….. ਸੀ ।
ਉੱਤਰ-
(ਭਾਈ ਲਹਿਣਾ ਜੀ)

3. ਗੁਰੂ ਅੰਗਦ ਦੇਵ ਜੀ ਦਾ ਜਨਮ ………………………. ਨੂੰ ਹੋਇਆ |
ਉੱਤਰ-
(1504 ਈ.)

4. ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਂ ……………………… ਸੀ ।
ਉੱਤਰ-
(ਫੇਰੂਮਲ)

5. ਗੁਰੂ ਅੰਗਦ ਦੇਵ ਜੀ …………………… ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1539 ਈ.)

6. ਗੁਰਮੁੱਖੀ ਲਿਪੀ ਨੂੰ …………………….. ਨੇ ਹਰਮਨ-ਪਿਆਰਾ ਬਣਾਇਆ ।
ਉੱਤਰ-
(ਗੁਰੂ ਅੰਗਦ ਦੇਵ ਜੀ)

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

7. …………………………… ਉਦਾਸੀ ਮਤ ਦੇ ਸੰਸਥਾਪਕ ਸਨ ।
ਉੱਤਰ-
(ਬਾਬਾ ਸ੍ਰੀ ਚੰਦ ਜੀ)

8. ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸਾਹਿਬ ਦੀ ਸਥਾਪਨਾ ……………………. ਵਿੱਚ ਕੀਤੀ ।
ਉੱਤਰ-
(1546 ਈ.)

9. ਗੁਰੂ ਅੰਗਦ ਦੇਵ ਜੀ………………… ਵਿੱਚ ਜੋਤੀ ਜੋਤ ਸਮਾ ਗਏ ।
ਉੱਤਰ-
(1552 ਈ.)

10. ਸਿੱਖਾਂ ਦੇ ਤੀਸਰੇ ਗੁਰੂ …………………… ਸਨ ।
ਉੱਤਰ-
(ਗੁਰੂ ਅਮਰਦਾਸ ਜੀ)

11. ਗੁਰੂ ਅਮਰਦਾਸ ਜੀ ਦਾ ਜਨਮ …………………… ਵਿੱਚ ਹੋਇਆ ।
ਉੱਤਰ-
(1479 ਈ.)

12. ਗੁਰੂ ਅਮਰਦਾਸ ਜੀ ………………………. ਜਾਤੀ ਨਾਲ ਸੰਬੰਧਿਤ ਸਨ ।
ਉੱਤਰ-
(ਭੱਲਾ)

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

13. ਗੁਰੂ ਅਮਰਦਾਸ ਜੀ ……………………… ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1552 ਈ.)

14. ਗੁਰੂ ਅਮਰਦਾਸ ਜੀ ………………. ਦੀ ਉਮਰ ਵਿੱਚ ਸਿੱਖਾਂ ਦੇ ਤੀਸਰੇ ਗੁਰੂ ਬਣੇ ।
ਉੱਤਰ-
(73 ਵਰਿਆਂ)

15. ਗੁਰੂ ਅਮਰਦਾਸ ਜੀ ਨੇ ………………….. ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ ।
ਉੱਤਰ-
(ਗੋਇੰਦਵਾਲ ਸਾਹਿਬ)

16. ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ …………………. ਵਿੱਚ ਸ਼ੁਰੂ ਕੀਤਾ ।
ਉੱਤਰ-
(1552 ਈ.)

17. ਮੰਜੀ ਪ੍ਰਥਾ ਦੀ ਸਥਾਪਨਾ ………………………….. ਨੇ ਕੀਤੀ ਸੀ ।
ਉੱਤਰ-
(ਗੁਰੂ ਅਮਰਦਾਸ ਜੀ)

18. ਮੁਗ਼ਲ ਬਾਦਸ਼ਾਹ ……………………… ਗੁਰੂ ਅਮਰਦਾਸ ਜੀ ਨੂੰ ਮਿਲਣ ਗੋਇੰਦਵਾਲ ਸਾਹਿਬ ਆਇਆ ਸੀ ।
ਉੱਤਰ-
(ਅਕਬਰ)

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

19. ਗੁਰੂ ਅਮਰਦਾਸ ਜੀ …………………….. ਵਿੱਚ ਜੋਤੀ ਜੋਤ ਸਮਾ ਗਏ ।
ਉੱਤਰ-
(1574 ਈ.)

20.. ………………….. ਸਿੱਖਾਂ ਦੇ ਚੌਥੇ ਗੁਰੂ ਸਨ ।
ਉੱਤਰ-
(ਗੁਰੂ ਰਾਮਦਾਸ ਜੀ)

21. ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ………………….. ਸੀ
ਉੱਤਰ-
(ਭਾਈ ਜੇਠਾ ਜੀ)

22. ਗੁਰੂ ਰਾਮਦਾਸ ਜੀ ……………………… ਜਾਤੀ ਨਾਲ ਸੰਬੰਧਿਤ ਸਨ ।
ਉੱਤਰ-
(ਸੋਢੀ)

23. ਗੁਰੂ ਰਾਮਦਾਸ ਜੀ ਦਾ ਵਿਆਹ …………………… ਨਾਲ ਹੋਇਆ ਸੀ ।
ਉੱਤਰ-
(ਬੀਬੀ ਭਾਨੀ)

24. ਗੁਰੂ ਰਾਮਦਾਸ ਜੀ ………………………. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1574 ਈ.)

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

25. ਗੁਰੂ ਰਾਮਦਾਸ ਜੀ ਨੇ ………………………. ਵਿੱਚ ਰਾਮਦਾਸਪੁਰਾ ਦੀ ਸਥਾਪਨਾ ਕੀਤੀ ।
ਉੱਤਰ-
(1577 ਈ.)

26. ………………………… ਨੇ ਮਸੰਦ ਪ੍ਰਥਾ ਦੀ ਸਥਾਪਨਾ ਕੀਤੀ ।
ਉੱਤਰ-
(ਗੁਰੂ ਰਾਮਦਾਸ ਜੀ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਤੀਸਰੇ ਗੁਰੁ ਨ ।
ਉੱਤਰ-
ਗਲਤ

2. ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਭਾਈ ਲਹਿਣਾ ਜੀ ਸੀ !
ਉੱਤਰ-
ਠੀਕ

3. ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਂ ਤੇਜ ਭਾਨ ਸੀ ।
ਉੱਤਰ-
ਗਲਤ

4. ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਨਾਂ ਸਭਰਾਈ ਦੇਵੀ ਸੀ ।
ਉੱਤਰ-
ਠੀਕ

5. ਗੁਰੂ ਅੰਗਦ ਦੇਵ ਜੀ ਦਾ ਵਿਆਹ ਬੀਬੀ ਖੀਵੀ ਨਾਲ ਹੋਇਆ ਸੀ ।
ਉੱਤਰ-
ਠੀਕ

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

6. ਗੁਰੂ ਅੰਗਦ ਦੇਵ ਜੀ 1539 ਈ. ਵਿੱਚ ਸਿੱਖਾਂ ਦੇ ਦੂਜੇ ਗੁਰੂ ਬਣੇ ।
ਉੱਤਰ-
ਠੀਕ

7. ਗੁਰੂ ਅੰਗਦ ਦੇਵ ਜੀ ਨੇ ਫ਼ਾਰਸੀ ਨੂੰ ਹਰਮਨ-ਪਿਆਰਾ ਬਣਾਉਣ ਲਈ ਮਹੱਤਵਪੂਰਨ ਯੋਗਦਾਨ ਦਿੱਤਾ ।
ਉੱਤਰ-
ਗ਼ਲਤ

8. ਉਦਾਸੀ ਮਤ ਦੀ ਸਥਾਪਨਾ ਬਾਬਾ ਸ੍ਰੀ ਚੰਦ ਜੀ ਨੇ ਕੀਤੀ ਸੀ ।
ਉੱਤਰ-
ਠੀਕ

9. ਗੁਰੂ ਅੰਗਦ ਦੇਵ ਜੀ ਦੀ ਮੁਗ਼ਲ ਬਾਦਸ਼ਾਹ ਅਕਬਰ ਨਾਲ ਮੁਲਾਕਾਤ ਹੋਈ ਸੀ ।
ਉੱਤਰ-
ਗਲਤ

10. ਗੁਰੂ ਅੰਗਦ ਦੇਵ ਜੀ 1539 ਈ. ਵਿੱਚ ਜੋਤੀ-ਜੋਤ ਸਮਾਏ ਸਨ ।
ਉੱਤਰ-
ਗ਼ਲਤ

11. ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਸਨ ।
ਉੱਤਰ-
ਠੀਕ

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

12. ਗੁਰੂ ਅਮਰਦਾਸ ਜੀ ਦਾ ਜਨਮ 1479 ਈ. ਵਿੱਚ ਹੋਇਆ ।
ਉੱਤਰ-
ਠੀਕ

13. ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਂ ਤੇਜ ਭਾਨ ਸੀ ।
ਉੱਤਰ-
ਠੀਕ

14. ਬੀਬੀ ਭਾਨੀ ਗੁਰੂ ਅਮਰਦਾਸ ਜੀ ਦੀ ਪੁੱਤਰੀ ਦਾ ਨਾਂ ਸੀ ।
ਉੱਤਰ-
ਠੀਕ

15. ਗੁਰੂ ਅਮਰਦਾਸ ਜੀ 1552 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
ਠੀਕ

16. ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕੀਤਾ ।
ਉੱਤਰ-
ਠੀਕ

17. ਗੁਰੂ ਰਾਮਦਾਸ ਜੀ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀ ।
ਉੱਤਰ-
ਗ਼ਲਤ

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

18. ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ।
ਉੱਤਰ-
ਠੀਕ

19. ਗੁਰੁ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ ।
ਉੱਤਰ-
ਠੀਕ

20. ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਭਾਈ ਜੇਠਾ ਜੀ ਸੀ ।
ਉੱਤਰ-
ਠੀਕ

21. ਗੁਰੁ ਰਾਮਦਾਸ ਜੀ ਸੋਢੀ ਜਾਤ ਨਾਲ ਸੰਬੰਧਿਤ ਸਨ ।
ਉੱਤਰ-
ਠੀਕ

22. ਗੁਰੁ ਰਾਮਦਾਸ ਜੀ ਦੀ ਪਤਨੀ ਦਾ ਨਾਂ ਬੀਬੀ ਭਾਨੀ ਸੀ ।
ਉੱਤਰ-
ਠੀਕ

23. ਗੁਰੁ ਰਾਮਦਾਸ ਜੀ 1574 ਈ. ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
ਠੀਕ

24. ਰਾਮਦਾਸਪੁਰਾ ਦੀ ਸਥਾਪਨਾ 1577 ਈ. ਵਿੱਚ ਕੀਤੀ ਗਈ ।
ਉੱਤਰ-
ਠੀਕ

25. ਗੁਰੂ ਅਮਰਦਾਸ ਜੀ ਨੇ ਮਸੰਦ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ।
ਉੱਤਰ-
ਗ਼ਲਤ

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

26. ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖਾਂ ਅਤੇ ਉਦਾਸੀਆਂ ਵਿਚਾਲੇ ਸਮਝੌਤਾ ਹੋ ਗਿਆ ਸੀ ।
ਉੱਤਰ-
ਠੀਕ

27. ਗੁਰੂ ਰਾਮਦਾਸ ਜੀ ਨੇ ਸਿੱਖਾਂ ਵਿੱਚ ਚਾਰ ਲਾਵਾਂ ਰਾਹੀਂ ਵਿਆਹ ਕਰਨ ਦੀ ਮਰਿਆਦਾ ਸ਼ੁਰੂ ਕੀਤੀ ।
ਉੱਤਰ-
ਠੀਕ

28. ਗੁਰੂ ਰਾਮਦਾਸ ਜੀ 1581 ਈ. ਵਿੱਚ ਜੋਤੀ-ਜੋਤ ਸਮਾਏ ਸਨ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸਿੱਖਾਂ ਦੇ ਦੂਜੇ ਗੁਰੂ ਕੌਣ ਸਨ ?
(i) ਗੁਰੂ ਅਮਰਦਾਸ ਜੀ
(ii) ਗੁਰੁ ਰਾਮਦਾਸ ਜੀ
(iii) ਗੁਰੂ ਅੰਗਦ ਦੇਵ ਜੀ
(iv) ਗੁਰੁ ਅਰਜਨ ਦੇਵ ਜੀ ।
ਉੱਤਰ-
(iii) ਗੁਰੂ ਅੰਗਦ ਦੇਵ ਜੀ ।

ਪ੍ਰਸ਼ਨ 2.
ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ?
(i) 1469 ਈ. ਵਿੱਚ
(ii) 1479 ਈ. ਵਿੱਚ
(iii) 1501 ਈ. ਵਿੱਚ
(iv) 1504 ਈ. ਵਿੱਚ ।
ਉੱਤਰ-
(iv) 1504 ਈ. ਵਿੱਚ ।

ਪ੍ਰਸ਼ਨ 3.
ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ?
(i) ਮੱਤੇ ਦੀ ਸਰਾਇ
(i) ਕੀਰਤਪੁਰ ਸਾਹਿਬ
(iii) ਗੋਇੰਦਵਾਲ ਸਾਹਿਬ
(iv) ਹਰੀਕੇ ।
ਉੱਤਰ-
(i) ਮੱਤੇ ਦੀ ਸਰਾਇ ।

ਪ੍ਰਸ਼ਨ 4.
ਕਿਸ ਗੁਰੂ ਸਾਹਿਬਾਨ ਦਾ ਜਨਮ ਸਥਾਨ ਆਧੁਨਿਕ ਭਾਰਤੀ ਪੰਜਾਬੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸਥਿਤ ਹੈ ?
(i) ਸ੍ਰੀ ਗੁਰੂ ਅੰਗਦ ਦੇਵ ਜੀ
(ii) ਸ੍ਰੀ ਗੁਰੂ ਅਮਰਦਾਸ ਜੀ
(iii) ਸ੍ਰੀ ਗੁਰੂ ਰਾਮਦਾਸ ਜੀ
(iv) ਸ੍ਰੀ ਗੁਰੂ ਅਰਜਨ ਦੇਵ ਜੀ ।
ਉੱਤਰ-
(i) ਸ੍ਰੀ ਗੁਰੂ ਅੰਗਦ ਦੇਵ ਜੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 5.
ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਕੀ ਸੀ ?
(i) ਭਾਈ ਜੇਠਾ ਜੀ
(ii) ਭਾਈ ਲਹਿਣਾ ਜੀ
(iii) ਭਾਈ ਗੁਰਦਿੱਤਾ ਜੀ
(iv) ਭਾਈ ਦਾਸੁ ਜੀ ।
ਉੱਤਰ-
(ii) ਭਾਈ ਲਹਿਣਾ ਜੀ ।

ਪ੍ਰਸ਼ਨ 6.
ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਕੌਣ ਸਨ ?
(i) ਤਿਆਗ ਮਲ ਜੀ
(ii) ਫੇਰੂਮਲ ਜੀ
(iii) ਤੇਜ ਭਾਨ ਜੀ
(iv) ਮਿਹਰਬਾਨ ਜੀ ।
ਉੱਤਰ-
(ii) ਫੇਰੂਮਲ ਜੀ ।

ਪ੍ਰਸ਼ਨ 7.
ਗੁਰੂ ਅੰਗਦ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
(i) ਲਕਸ਼ਮੀ ਦੇਵੀ ਜੀ।
(ii) ਸਭਰਾਈ ਦੇਵੀ ਜੀ
(iii) ਮਨਸਾ ਦੇਵੀ ਜੀ
(iv) ਸੁਭਾਗ ਦੇਵੀ ਜੀ ।
ਉੱਤਰ-
(ii) ਸਭਰਾਈ ਦੇਵੀ ਜੀ ।

ਪ੍ਰਸ਼ਨ 8.
ਗੁਰੂ ਅੰਗਦ ਦੇਵ ਜੀ ਦੀ ਪਤਨੀ ਕੌਣ ਸੀ ?
(i) ਬੀਬੀ ਖੀਵੀ ਜੀ
(ii) ਬੀਬੀ ਨਾਨਕੀ ਜੀ
(iii) ਬੀਬੀ ਅਮਰੋ ਜੀ
(iv) ਬੀਬੀ ਭਾਨੀ ਜੀ ।
ਉੱਤਰ-
(i) ਬੀਬੀ ਖੀਵੀ ਜੀ ।

ਪ੍ਰਸ਼ਨ 9.
ਮਾਤਾ ਖੀਵੀ ਜੀ ਕੌਣ ਸਨ ?
(i) ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ
(ii) ਦਾਸੁ ਜੀ ਤੇ ਦਾਤੂ ਜੀ ਦੇ ਮਾਤਾ ਜੀ
(iii) ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਦੇ ਮਾਤਾ ਜੀ
(iv) ਸਾਰੇ ਹੀ ।
ਉੱਤਰ-
(iv) ਸਾਰੇ ਹੀ ।

ਪ੍ਰਸ਼ਨ 10.
ਗੁਰੂ ਅੰਗਦ ਦੇਵ ਜੀ ਕਦੋਂ ਗੁਰਗੱਦੀ ‘ਤੇ ਬਿਰਾਜਮਾਨ ਹੋਏ ?
(i) 1529 ਈ. ਵਿੱਚ
(ii) 1538 ਈ. ਵਿੱਚ
(iii) 1539 ਈ. ਵਿੱਚ
(iv) 1552 ਈ. ਵਿੱਚ
ਉੱਤਰ-
(iii) 1539 ਈ. ਵਿੱਚ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 11.
ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸਥਾਨ ਸੀ ?
(i) ਖਡੂਰ ਸਾਹਿਬ
(ii) ਨਨਕਾਣਾ ਸਾਹਿਬ
(iii) ਕਰਤਾਰਪੁਰ ਸਾਹਿਬ
(iv) ਗੋਇੰਦਵਾਲ ਸਾਹਿਬ ।
ਉੱਤਰ-
(i) ਖਡੂਰ ਸਾਹਿਬ ।

ਪ੍ਰਸ਼ਨ 12.
ਕਿਸ ਗੁਰੂ ਸਾਹਿਬ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾਇਆ ?
(i) ਗੁਰੂ ਨਾਨਕ ਦੇਵ ਜੀ ਨੇ
(ii) ਗੁਰੂ ਅੰਗਦ ਦੇਵ ਜੀ ਨੇ
(iii) ਗੁਰੂ ਅਮਰਦਾਸ ਜੀ ਨੇ
(iv) ਗੁਰੂ ਗੋਬਿੰਦ ਸਿੰਘ ਜੀ ਨੇ ।
ਉੱਤਰ-
(ii) ਗੁਰੂ ਅੰਗਦ ਦੇਵ ਜੀ ਨੇ ।

ਪ੍ਰਸ਼ਨ 13.
ਉਦਾਸੀ ਮਤ ਦਾ ਸੰਸਥਾਪਕ ਕੌਣ ਸੀ ?
(i) ਬਾਬਾ ਸ੍ਰੀ ਚੰਦ ਜੀ
(ii) ਬਾਬਾ ਲਖਮੀ ਦਾਸ ਜੀ
(iii) ਬਾਬਾ ਮੋਹਨ ਜੀ
(iv) ਬਾਬਾ ਮੋਹਰੀ ਜੀ ।
ਉੱਤਰ-
(i) ਬਾਬਾ ਸ੍ਰੀ ਚੰਦ ਜੀ ।

ਪ੍ਰਸ਼ਨ 14.
ਗੁਰੂ ਅੰਗਦ ਦੇਵ ਜੀ ਨੇ ਕਿਸ ਨਗਰ ਦੀ ਸਥਾਪਨਾ ਕੀਤੀ ਸੀ ?
(i) ਕਰਤਾਰਪੁਰ
(ii) ਤਰਨਤਾਰਨ
(iii) ਕੀਰਤਪੁਰ ਸਾਹਿਬ
(iv) ਗੋਇੰਦਵਾਲ ਸਾਹਿਬ ।
ਉੱਤਰ-
(iv) ਗੋਇੰਦਵਾਲ ਸਾਹਿਬ ।

ਪ੍ਰਸ਼ਨ 15.
ਕਿਹੜਾ ਮੁਗਲ ਬਾਦਸ਼ਾਹ ਗੁਰੂ ਅੰਗਦ ਸਾਹਿਬ ਨੂੰ ਮਿਲਣ ਖਡੂਰ ਸਾਹਿਬ ਆਇਆ ਸੀ ?
(i) ਬਾਬਰ
(ii) ਹੁਮਾਯੂੰ
(iii) ਅਕਬਰ
(iv) ਜਹਾਂਗੀਰ ।
ਉੱਤਰ-
(ii) ਹੁਮਾਯੂੰ

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 16.
ਸ਼ੇਰਸ਼ਾਹ ਸੂਰੀ ਨੇ ਹੁਮਾਯੂੰ ਨੂੰ ਕਿਸ ਲੜਾਈ ਵਿੱਚ ਹਰਾ ਦਿੱਤਾ ਸੀ ?
(i) ਪਾਣੀਪਤ
(ii) ਤਰਾਇਣ
(iii) ਦਿੱਲੀ
(iv) ਕਨੌਜ ।
ਉੱਤਰ-
(iv) ਕਨੌਜ ।

ਪ੍ਰਸ਼ਨ 17.
ਗੁਰੂ ਅੰਗਦ ਦੇਵ ਜੀ ਕਦੋਂ ਜੋਤੀ-ਜੋਤ ਸਮਾਏ ?
(i) 1550 ਈ. ਵਿੱਚ
(ii) 1551 ਈ. ਵਿੱਚ
(iii) 1552 ਈ. ਵਿੱਚ
(iv) 1554 ਈ. ਵਿੱਚ ।
ਉੱਤਰ-
(iii) 1552 ਈ. ਵਿੱਚ ।

ਪ੍ਰਸ਼ਨ 18.
ਸਿੱਖਾਂ ਦੇ ਤੀਸਰੇ ਗੁਰੂ ਕੌਣ ਸਨ ?
(i) ਗੁਰੂ ਅੰਗਦ ਦੇਵ ਜੀ
(ii) ਗੁਰੂ ਰਾਮਦਾਸ ਜੀ
(iii) ਗੁਰੂ ਅਮਰਦਾਸ ਜੀ
(iv) ਗੁਰੂ ਅਰਜਨ ਦੇਵ ਜੀ ।
ਉੱਤਰ-
(iii) ਗੁਰੂ ਅਮਰਦਾਸ ਜੀ ।

ਪ੍ਰਸ਼ਨ 19.
ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ?
(i) 1458 ਈ. ਵਿੱਚ
(ii) 1465 ਈ. ਵਿੱਚ
(iii) 1469 ਈ. ਵਿੱਚ
(iv) 1479 ਈ. ਵਿੱਚ ।
ਉੱਤਰ-
(iv) 1479 ਈ. ਵਿੱਚ ।

ਪ੍ਰਸ਼ਨ 20.
ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ?
(i) ਖਡੂਰ ਸਾਹਿਬ
(ii) ਹਰੀਕੇ
(iii) ਬਾਸਰਕੇ
(iv) ਗੋਇੰਦਵਾਲ ਸਾਹਿਬ ।
ਉੱਤਰ-
(iii) ਬਾਸਰਕੇ ।

ਪ੍ਰਸ਼ਨ 21.
ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਤੇਜਭਾਨ ਭੱਲਾ
(ii) ਮਿਹਰਬਾਨ
(iii) ਮੋਹਨ ਦਾਸ
(iv) ਫੇਰੂਮਲ ।
ਉੱਤਰ-
(i) ਤੇਜਭਾਨ ਭੱਲਾ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 22.
ਬੀਬੀ ਭਾਨੀ ਜੀ ਦੇ ਪਿਤਾ ਦਾ ਨਾਂ ਕੀ ਸੀ ?
(i) ਗੁਰੂ ਅਮਰਦਾਸ ਜੀ ।
(ii) ਗੁਰੂ ਰਾਮਦਾਸ ਜੀ
(iii) ਗੁਰੂ ਗੋਬਿੰਦ ਸਿੰਘ ਜੀ
(iv) ਗੁਰੂ ਹਰਿਗੋਬਿੰਦ ਜੀ ।
ਉੱਤਰ-
(i) ਗੁਰੂ ਅਮਰਦਾਸ ਜੀ ।

ਪ੍ਰਸ਼ਨ 23.
ਗੁਰੂ ਅਮਰਦਾਸ ਜੀ ਗੁਰਗੱਦੀ ‘ਤੇ ਕਦੋਂ ਬੈਠੇ ?
(i) 1539 ਈ. ਵਿੱਚ
(ii) 1550 ਈ. ਵਿੱਚ
(iii) 1551 ਈ. ਵਿੱਚ
(iv) 1552 ਈ. ਵਿੱਚ ।
ਉੱਤਰ-
(iv) 1552 ਈ. ਵਿੱਚ ।

ਪ੍ਰਸ਼ਨ 24.
ਗੋਇੰਦਵਾਲ ਸਾਹਿਬ ਵਿੱਚ ਬਾਉਲੀ ਦਾ ਨਿਰਮਾਣ ਕਿਸ ਨੇ ਕਰਵਾਇਆ ?
(i) ਗੁਰੂ ਅੰਗਦ ਦੇਵ ਜੀ ਨੇ
(ii) ਗੁਰੂ ਅਮਰਦਾਸ ਜੀ ਨੇ
(iii) ਗੁਰੁ ਰਾਮਦਾਸ ਜੀ ਨੇ
(iv) ਗੁਰੂ ਅਰਜਨ ਦੇਵ ਜੀ ਨੇ ।
ਉੱਤਰ-
(ii) ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 25.
ਭਾਈ ਜੇਠਾ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਕਿੱਥੇ ਦਰਸ਼ਨ ਕੀਤੇ ?
(i) ਖਡੂਰ ਸਾਹਿਬ
(ii) ਕਰਤਾਰਪੁਰ ਸਾਹਿਬ
(iii) ਗੋਇੰਦਵਾਲ ਸਾਹਿਬ
(iv) ਬਾਸਰਕੇ ।
ਉੱਤਰ-
(iii) ਗੋਇੰਦਵਾਲ ਸਾਹਿਬ ।

ਪ੍ਰਸ਼ਨ 26.
ਗੋਇੰਦਵਾਲ ਸਾਹਿਬ ਦੀ ਬਾਉਲੀ ਵਿੱਚ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਸਨ ?
(i) 62
(ii) 72
(iii) 73
(iv) 84.
ਉੱਤਰ-
(iv) 84.

ਪ੍ਰਸ਼ਨ 27.
ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕਾਰਜ ਕਦੋਂ ਪੂਰਾ ਹੋਇਆ ?
(i) 1546 ਈ.
(ii) 1552 ਈ.
(iii) 1559 ਈ.
(iv) 1567 ਈ. ।
ਉੱਤਰ-
(iii) 1559 ਈ. ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 28.
ਅਨੰਦੁ ਸਾਹਿਬ ਦੀ ਰਚਨਾ ਕਿਹੜੇ ਗੁਰੂ ਸਾਹਿਬਾਨ ਨੇ ਕੀਤੀ ਸੀ ?
(i) ਗੁਰੂ ਨਾਨਕ ਦੇਵ ਜੀ ਨੇ
(ii) ਗੁਰੂ ਅੰਗਦ ਦੇਵ ਜੀ ਨੇ
(iii) ਗੁਰੂ ਅਮਰਦਾਸ ਜੀ ਨੇ
(iv) ਗੁਰੂ ਰਾਮਦਾਸ ਜੀ ਨੇ
ਉੱਤਰ-
(iii) ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 29.
ਕਿਸ ਗੁਰੂ ਸਾਹਿਬ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀ ?
(i) ਗੁਰੂ ਅੰਗਦ ਦੇਵ ਜੀ ਨੇ
(ii) ਗੁਰੂ ਅਮਰਦਾਸ ਜੀ ਨੇ
(iii) ਗੁਰੁ ਰਾਮਦਾਸ ਜੀ ਨੇ
(iv) ਗੁਰੁ ਅਰਜਨ ਦੇਵ ਜੀ ਨੇ ।
ਉੱਤਰ-
(ii) ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 30.
‘ਅਨੰਦੁ ਸਾਹਿਬ’ ਬਾਣੀ ਵਿੱਚ ਕਿੰਨੀਆਂ ਪੌੜੀਆਂ ਹਨ ?
(i) 84
(ii) 35
(iii) 36
(iv) 40.
ਉੱਤਰ-
(iv) 40.

ਪ੍ਰਸ਼ਨ 31.
ਮੰਜੀ ਪ੍ਰਥਾ ਦੀ ਸਥਾਪਨਾ ਦਾ ਮੁੱਖ ਉਦੇਸ਼ ਕੀ ਸੀ ?
(i) ਸਿੱਖ ਧਰਮ ਦਾ ਪ੍ਰਚਾਰ
(ii) ਲੰਗਰ ਲਈ ਰਸਦ ਇਕੱਤਰ ਕਰਨੀ
(iii) ਗੁਰਦੁਆਰਿਆਂ ਦਾ ਨਿਰਮਾਣ ਕਰਨਾ
(iv) ਉੱਪਰ ਲਿਖੇ ਸਾਰੇ ।
ਉੱਤਰ-
(i) ਸਿੱਖ ਧਰਮ ਦਾ ਪ੍ਰਚਾਰ ।

ਪ੍ਰਸ਼ਨ 32.
ਗੁਰੂ ਅਮਰਦਾਸ ਜੀ ਨੇ ਕੁੱਲ ਕਿੰਨੀਆਂ ਮੰਜੀਆਂ ਦੀ ਸਥਾਪਨਾ ਕੀਤੀ ?
(i) 20
(ii) 24
(iii) 26
(iv) 22.
ਉੱਤਰ-
(iv) 22.

ਪ੍ਰਸ਼ਨ 33.
ਗੁਰੂ ਅਮਰਦਾਸ ਜੀ ਨੇ ਹੇਠ ਲਿਖਿਆਂ ਵਿੱਚੋਂ ਕਿਸ ਕੁਰੀਤੀ ਦਾ ਖੰਡਨ ਕੀਤਾ ਸੀ ?
(i) ਬਾਲ ਵਿਆਹ
(ii) ਸਤੀ ਪ੍ਰਥਾ
(iii) ਪਰਦਾ ਪ੍ਰਥਾ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 34.
ਗੁਰੂ ਅਮਰਦਾਸ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸੀ ?
(i) ਅੰਮ੍ਰਿਤਸਰ
(ii) ਗੋਇੰਦਵਾਲ ਸਾਹਿਬ
(iii) ਖਡੂਰ ਸਾਹਿਬ
(iv) ਲਾਹੌਰ ।
ਉੱਤਰ-
(ii) ਗੋਇੰਦਵਾਲ ਸਾਹਿਬ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 35.
ਗੁਰੂ ਅਮਰਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
(i) 1552 ਈ. ਵਿੱਚ
(ii) 1564 ਈ. ਵਿੱਚ
(iii) 1568 ਈ. ਵਿੱਚ
(iv) 1574 ਈ. ਵਿੱਚ ।
ਉੱਤਰ-
(iv) 1574 ਈ. ਵਿੱਚ ।

ਪ੍ਰਸ਼ਨ 36.
ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ?
(i) ਗੁਰੂ ਰਾਮਦਾਸ ਜੀ
(ii) ਗੁਰੂ ਅਮਰਦਾਸ ਜੀ
(iii) ਗੁਰੁ ਅਰਜਨ ਦੇਵ ਜੀ
(iv) ਗੁਰੂ ਹਰਿਕ੍ਰਿਸ਼ਨ ਜੀ ।
ਉੱਤਰ-
(i) ਗੁਰੂ ਰਾਮਦਾਸ ਜੀ ।

ਪ੍ਰਸ਼ਨ 37.
ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ ਸੀ ?
(i) 1479 ਈ. ਵਿੱਚ
(ii) 1524 ਈ. ਵਿੱਚ
(iii) 1534 ਈ. ਵਿੱਚ
(iv) 1539 ਈ. ਵਿੱਚ ।
ਉੱਤਰ-
(iii) 1534 ਈ. ਵਿੱਚ ।

ਪ੍ਰਸ਼ਨ 38.
ਗੁਰੁ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ ?
(i) ਭਾਈ ਬਾਲਾ ਜੀ
(ii) ਭਾਈ ਜੇਠਾ ਜੀ
(iii) ਭਾਈ ਲਹਿਣਾ ਜੀ
(iv) ਭਾਈ ਮਰਦਾਨਾ ਜੀ ।
ਉੱਤਰ-
(ii) ਭਾਈ ਜੇਠਾ ਜੀ ।

ਪ੍ਰਸ਼ਨ 39.
ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਹਰੀਦਾਸ
(ii) ਅਮਰਦਾਸ
(iii) ਤੇਜਭਾਨ
(iv) ਫੇਰੂਮਲ ।
ਉੱਤਰ-
(i) ਹਰੀਦਾਸ ।

ਪ੍ਰਸ਼ਨ 40.
ਗੁਰੂ ਰਾਮਦਾਸ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
(i) ਦਇਆ ਕੌਰ ਜੀ
(ii) ਰੂਪ ਕੌਰ ਜੀ
(iii) ਸੁਲੱਖਣੀ ਜੀ
(iv) ਲਖਸ਼ਮੀ ਜੀ ।
ਉੱਤਰ-
(i) ਦਇਆ ਕੌਰ ਜੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 41.
ਗੁਰੂ ਰਾਮਦਾਸ ਜੀ ਕਿਹੜੀ ਜਾਤੀ ਨਾਲ ਸੰਬੰਧਿਤ ਸਨ ?
(i) ਬੇਦੀ
(ii) ਭੱਲਾ
(iii) ਸੋਢੀ
(iv) ਸੇਠੀ ।
ਉੱਤਰ-
(iii) ਸੋਢੀ ।

ਪ੍ਰਸ਼ਨ 42.
ਗੁਰੂ ਰਾਮਦਾਸ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ?
(i) ਬੀਬੀ ਦਾਨੀ ਜੀ
(ii) ਬੀਬੀ ਭਾਨੀ ਜੀ
(iii) ਬੀਬੀ ਅਮਰੋ ਜੀ
(iv) ਬੀਬੀ ਅਨੋਖੀ ਜੀ ।
ਉੱਤਰ-
(ii) ਬੀਬੀ ਭਾਨੀ ਜੀ ।

ਪ੍ਰਸ਼ਨ 43.
ਪ੍ਰਿਥੀ ਚੰਦ ਕੌਣ ਸੀ ?
(i) ਗੁਰੁ ਰਾਮਦਾਸ ਜੀ ਦਾ ਵੱਡਾ ਭਰਾ
(ii) ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ
(iii) ਗੁਰੂ ਅਰਜਨ ਦੇਵ ਜੀ ਦਾ ਪੁੱਤਰ
(iv) ਗੁਰੂ ਹਰਿਗੋਬਿੰਦ ਜੀ ਦਾ ਪੁੱਤਰ ।
ਉੱਤਰ-
(ii) ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ।

ਪ੍ਰਸ਼ਨ 44.
ਗੁਰੂ ਰਾਮਦਾਸ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
(i) 1534 ਈ. ਵਿੱਚ
(ii) 1552 ਈ. ਵਿੱਚ .
(iii) 1554 ਈ. ਵਿੱਚ
(iv) 1574 ਈ. ਵਿੱਚ ।
ਉੱਤਰ-
(iv) 1574 ਈ. ਵਿੱਚ ।

ਪ੍ਰਸ਼ਨ 45.
ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ ?
(i) ਗੁਰੂ ਅਮਰਦਾਸ ਜੀ ਨੇ
(ii) ਗੁਰੁ ਰਾਮਦਾਸ ਜੀ ਨੇ
(iii) ਗੁਰੁ ਅਰਜਨ ਦੇਵ ਜੀ ਨੇ
(iv) ਗੁਰੂ ਹਰਿਗੋਬਿੰਦ ਸਾਹਿਬ ਨੇ
ਉੱਤਰ-
(ii) ਗੁਰੁ ਰਾਮਦਾਸ ਜੀ ਨੇ ।

ਪ੍ਰਸ਼ਨ 46.
‘ਰਾਮਦਾਸਪੁ’ ਨਗਰ ਕਿਸ ਗੁਰੂ ਸਾਹਿਬ ਨੇ ਵਸਾਇਆ ?
(i) ਸ੍ਰੀ ਗੁਰੂ ਅਮਰਦਾਸ ਜੀ
(ii) ਸ੍ਰੀ ਗੁਰੂ ਰਾਮਦਾਸ ਜੀ
(iii) ਸ੍ਰੀ ਗੁਰੂ ਅਰਜਨ ਦੇਵ ਜੀ
(iv) ਸ੍ਰੀ ਗੁਰੂ ਤੇਗ ਬਹਾਦਰ ਜੀ ।
ਉੱਤਰ-
(ii) ਸ੍ਰੀ ਗੁਰੂ ਰਾਮਦਾਸ ਜੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 47.
ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਦੀ ਨੀਂਹ ਕਦੋਂ ਰੱਖੀ ਸੀ ?
(i) 1574 ਈ. ਵਿੱਚ
(ii) 1575 ਈ. ਵਿੱਚ
(iii) 1576 ਈ. ਵਿੱਚ
(iv) 1577 ਈ. ਵਿੱਚ ।
ਉੱਤਰ-
(iv) 1577 ਈ. ਵਿੱਚ ।

ਪ੍ਰਸ਼ਨ 48.
ਮਸੰਦ ਪ੍ਰਥਾ ਦੀ ਸ਼ੁਰੂਆਤ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ ?
(i) ਗੁਰੂ ਰਾਮਦਾਸ ਜੀ
(ii) ਗੁਰੂ ਅਰਜਨ ਦੇਵ ਜੀ
(iii) ਗੁਰੂ ਅਮਰਦਾਸ ਜੀ
(iv) ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(i) ਗੁਰੂ ਰਾਮਦਾਸ ਜੀ ।

ਪ੍ਰਸ਼ਨ 49.
ਕਿਸ ਗੁਰੁ ਸਾਹਿਬਾਨ ਦੇ ਸਮੇਂ ਉਦਾਸੀਆਂ ਅਤੇ ਸਿੱਖਾਂ ਵਿਚਾਲੇ ਸਮਝੌਤਾ ਹੋਇਆ ਸੀ ?
(i) ਗੁਰੂ ਅੰਗਦ ਦੇਵ ਜੀ
(ii) ਗੁਰੂ ਅਮਰਦਾਸ ਜੀ
(iii) ਗੁਰੂ ਰਾਮਦਾਸ ਜੀ
(iv) ਗੁਰੂ ਅਰਜਨ ਦੇਵ ਜੀ ।
ਉੱਤਰ-
(iii) ਗੁਰੂ ਰਾਮਦਾਸ ਜੀ ।

ਪ੍ਰਸ਼ਨ 50.
ਚਾਰ ਲਾਵਾਂ ਦੀ ਪ੍ਰਥਾ ਕਿਸ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ?
(i) ਗੁਰੂ ਅਮਰਦਾਸ ਜੀ ਨੇ
(ii) ਗੁਰੂ ਰਾਮਦਾਸ ਜੀ ਨੇ ।
(iii) ਗੁਰੂ ਅਰਜਨ ਦੇਵ ਜੀ ਨੇ
(iv) ਗੁਰੂ ਹਰਿਗੋਬਿੰਦ ਜੀ ਨੇ ।
ਉੱਤਰ-
(ii) ਗੁਰੂ ਰਾਮਦਾਸ ਜੀ ਨੇ ।

ਪ੍ਰਸ਼ਨ 51.
ਕਿਹੜਾ ਮੁਗ਼ਲ ਬਾਦਸ਼ਾਹ ਗੁਰੂ ਰਾਮਦਾਸ ਜੀ ਨੂੰ ਮਿਲਣ ਆਇਆ ਸੀ ?
(i) ਬਾਬਰ
(ii) ਹੁਮਾਯੂੰ
(iii) ਅਕਬਰ
(iv) ਔਰੰਗਜ਼ੇਬ ।
ਉੱਤਰ-
(iii) ਅਕਬਰ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

ਪ੍ਰਸ਼ਨ 52.
ਮੁਗ਼ਲ ਬਾਦਸ਼ਾਹ ਅਕਬਰ ਦੀ ਸ੍ਰੀ ਗੁਰੂ ਰਾਮਦਾਸ ਜੀ ਨਾਲ ਜਿੱਥੇ ਮੁਲਾਕਾਤ ਹੋਈ ?
(i) ਰਾਮਦਾਸਪੁਰਾ ।
(ii) ਲਾਹੌਰ
(iii) ਗੋਇੰਦਵਾਲ ਸਾਹਿਬ
(iv) ਦਿੱਲੀ ।
ਉੱਤਰ-
(ii) ਲਾਹੌਰ ।

ਪ੍ਰਸ਼ਨ 53.
ਗੁਰੁ ਰਾਮਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
(i) 1565 ਈ. ਵਿੱਚ
(ii) 1571 ਈ. ਵਿੱਚ ।
(iii) 1575 ਈ. ਵਿੱਚ
(iv) 1581 ਈ. ਵਿੱਚ ।
ਉੱਤਰ-
(iv) 1581 ਈ. ਵਿੱਚ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਹਰ ਸਾਲ ਆਪਣੇ ਭਗਤਾਂ ਦਾ ਇੱਕ ਜੱਥਾ ਲੈ ਕੇ ਜਵਾਲਾਮੁਖੀ (ਜ਼ਿਲ੍ਹਾ ਕਾਂਗੜਾ) ਦੇਵੀ ਦੇ ਦਰਸ਼ਨਾਂ ਲਈ ਜਾਂਦੇ ਸਨ । ਪਰ ਜਿਸ ਸੱਚ ਦੀ ਉਨ੍ਹਾਂ ਨੂੰ ਤਲਾਸ਼ ਸੀ ਉਸ ਦੀ ਪ੍ਰਾਪਤੀ ਨਾ ਹੋ ਸਕੀ । ਇੱਕ ਦਿਨ ਖਡੂਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਇੱਕ ਸ਼ਰਧਾਲੂ ਸਿੱਖ ਦੇ ਮੁੱਖੋਂ ‘ਆਸਾ ਦੀ ਵਾਰ’ ਦਾ ਪਾਠ ਸੁਣਿਆ । ਇਹ ਪਾਠ ਸੁਣ ਕੇ ਭਾਈ ਲਹਿਣਾ ਜੀ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਪੱਕਾ ਫੈਸਲਾ ਕਰ ਲਿਆ | ਅਗਲੇ ਵਰ੍ਹੇ ਜਦੋਂ ਭਾਈ ਲਹਿਣਾ ਜੀ ਆਪਣੇ ਜੱਥੇ ਨੂੰ ਨਾਲ ਲੈ ਕੇ ਜਵਾਲਾਮੁਖੀ ਦੀ ਯਾਤਰਾ ਲਈ ਨਿਕਲੇ ਤਾਂ ਉਹ ਰਸਤੇ ਵਿੱਚ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਰੁਕੇ । ਉਹ ਗੁਰੂ ਸਾਹਿਬ ਦੀ ਮਹਾਨ ਸ਼ਖ਼ਸੀਅਤ ਅਤੇ ਮਿੱਠੀ ਬਾਣੀ ਨੂੰ ਸੁਣ ਕੇ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਮਹਿਸੂਸ ਕੀਤਾ ਕਿ ਜਿਸ ਮੰਜ਼ਿਲ ਦੀ ਉਨ੍ਹਾਂ ਨੂੰ ਵਰਿਆਂ ਤੋਂ ਤਲਾਸ਼ ਸੀ ਅੱਜ ਉਹ ਮੰਜ਼ਿਲ ਉਨ੍ਹਾਂ ਦੇ ਸਾਹਮਣੇ ਹੈ ।

1. ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਕਿਸ ਦੇਵੀ ਦੇ ਭਗਤ ਸਨ ?
2. ਭਾਈ ਲਹਿਣਾ ਜੀ ਨੇ ਖਡੂਰ ਸਾਹਿਬ ਵਿਖੇ ਕਿਸ ਦੇ ਮੁੱਖੋਂ ‘ਆਸਾ ਦੀ ਵਾਰ ਦਾ ਪਾਠ ਸੁਣਿਆ ?
3. “ਆਸਾ ਦੀ ਵਾਰ ਦਾ ਪਾਠ ਸੁਣ ਕੇ ਭਾਈ ਲਹਿਣਾ ਜੀ ਨੇ ਕੀ ਫ਼ੈਸਲਾ ਕੀਤਾ ?
4. ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਕਿਉਂ ਬਣੇ ?
5. ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ ਸਨ ?
(i) ਕਰਤਾਰਪੁਰ ਵਿਖੇ
(ii) ਜਵਾਲਾਮੁਖੀ ਵਿਖੇ
(iii) ਕੀਰਤਪੁਰ ਵਿਖੇ
(iv) ਅੰਮ੍ਰਿਤਸਰ ਵਿਖੇ ।
ਉੱਤਰ-
1. ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਭਗਤ ਬਣਨ ਤੋਂ ਪਹਿਲਾਂ ਦੇਵੀ ਦੁਰਗਾ ਦੇ ਭਗਤ ਸਨ ।
2. ਭਾਈ ਲਹਿਣਾ ਜੀ ਨੇ ਖਡੂਰ ਸਾਹਿਬ ਵਿਖੇ ਭਾਈ ਜੋਧਾ ਜੀ ਦੇ ਮੁੱਖੋਂ ‘ਆਸਾ ਦੀ ਵਾਰ ਦਾ ਪਾਠ ਸੁਣਿਆ ।
3. ਆਸਾ ਦੀ ਵਾਰ` ਦਾ ਪਾਠ ਸੁਣ ਕੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਫ਼ੈਸਲਾ ਕੀਤਾ ।
4. ਉਹ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਬਾਣੀ ਤੋਂ ਬਹੁਤ ਪ੍ਰਭਾਵਿਤ ਹੋਏ ।
5. ਕਰਤਾਰਪੁਰ ਵਿਖੇ ।

2. ਗੁਰਮੁੱਖੀ ਲਿਪੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਹੋਂਦ ਵਿੱਚ ਆ ਚੁੱਕੀ ਸੀ, ਪਰ ਇਸ ਨੂੰ ਪੜ੍ਹ ਕੇ ਕੋਈ ਵੀ ਵਿਅਕਤੀ ਬੜੀ ਆਸਾਨੀ ਨਾਲ ਭੁਲੇਖੇ ਵਿੱਚ ਪੈ ਸਕਦਾ ਸੀ । ਇਸ ਲਈ ਗੁਰੂ ਅੰਗਦ ਦੇਵ ਜੀ ਨੇ ਇਸ ਦੇ ਰੂਪ ਵਿੱਚ ਇੱਕ ਨਵਾਂ ਨਿਖਾਰ ਲਿਆਂਦਾ । ਹੁਣ ਇਸ ਲਿਪੀ ਨੂੰ ਸਮਝਣਾ ਆਮ ਲੋਕਾਂ ਲਈ ਵੀ ਬੜਾ ਆਸਾਨ ਹੋ ਗਿਆ ਸੀ । ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥਾਂ ਦੀ ਰਚਨਾ ਇਸ ਲਿਪੀ ਵਿੱਚ ਹੋਈ । ਇਸ ਲਿਪੀ ਦਾ ਨਾਂ ਗੁਰਮੁੱਖੀ ਹੋਣ ਕਾਰਨ ਇਹ ਸਿੱਖਾਂ ਨੂੰ ਗੁਰੂ ਦੇ ਪ੍ਰਤੀ ਆਪਣੇ ਕਰਤੱਵ ਦੀ ਯਾਦ ਕਰਵਾਉਂਦੀ ਰਹੀ । ਇਸ ਤਰ੍ਹਾਂ ਇਹ ਲਿਪੀ ਸਿੱਖਾਂ ਨੂੰ ਆਪਣੀ ਵੱਖਰੀ ਪਹਿਚਾਣ ਬਣਾਈ ਰੱਖਣ ਵਿੱਚ ਸਹਾਇਕ ਸਿੱਧ ਹੋਈ । ਇਸ ਲਿਪੀ ਦੇ ਪ੍ਰਸਾਰ ਕਾਰਨ ਸਿੱਖਾਂ ਵਿੱਚ ਤੇਜ਼ੀ ਨਾਲ ਵਿੱਦਿਆ ਦਾ ਪ੍ਰਸਾਰ ਹੋਣ ਲੱਗਾ । ਇਨ੍ਹਾਂ ਤੋਂ ਇਲਾਵਾ ਇਸ ਲਿਪੀ ਦੇ ਪ੍ਰਚਲਿਤ ਹੋਣ ਕਾਰਨ ਬਾਹਮਣ ਵਰਗ ਨੂੰ ਕਰਾਰੀ ਸੱਟ ਵੱਜੀ ਕਿਉਂਕਿ ਉਹ ਸੰਸਕ੍ਰਿਤ ਨੂੰ ਹੀ ਧਰਮ ਦੀ ਭਾਸ਼ਾ ਮੰਨਦੇ ਸਨ ।

1. ਕਿਸ ਗੁਰੁ ਸਾਹਿਬਾਨ ਨੇ ਗੁਰਮੁੱਖੀ ਲਿਪੀ ਦਾ ਪ੍ਰਚਲਨ ਕੀਤਾ ?
2. ਗੁਰਮੁੱਖੀ ਲਿਪੀ ਤੋਂ ਪਹਿਲਾਂ ਕਿਹੜੀ ਲਿਪੀ ਦਾ ਪ੍ਰਚਲਨ ਸੀ ?
3. ਗੁਰਮੁੱਖੀ ਤੋਂ ਕੀ ਭਾਵ ਹੈ ?
4. ਗੁਰਮੁੱਖੀ ਲਿਪੀ ਦਾ ਕੀ ਮਹੱਤਵ ਸੀ ?
5. ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥਾਂ ਦੀ ਰਚਨਾ ……………………. ਲਿਪੀ ਵਿੱਚ ਹੋਈ ।
ਉੱਤਰ-
1. ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਦਾ ਪ੍ਰਚਲਨ ਕੀਤਾ ।
2. ਗੁਰਮੁੱਖੀ ਲਿਪੀ ਤੋਂ ਪਹਿਲਾਂ ਲੰਡੇ ਮਹਾਜਨੀ ਲਿਪੀ ਦਾ ਪ੍ਰਚਲਨ ਸੀ ।
3. ਗੁਰਮੁੱਖੀ ਤੋਂ ਭਾਵ ਹੈ ਗੁਰੂਆਂ ਦੇ ਮੁੱਖ ਤੋਂ ਨਿਕਲੀ ਹੋਈ ।
4. ਇਸ ਦੇ ਪ੍ਰਸਾਰ ਕਾਰਨ ਬ੍ਰਾਹਮਣ ਵਰਗ ਨੂੰ ਕਰਾਰੀ ਸੱਟ ਵਜੀ ਕਿਉਂਕਿ ਉਹ ਸਿਰਫ਼ ਸੰਸਕ੍ਰਿਤ ਨੂੰ ਹੀ ਪਵਿੱਤਰ ਭਾਸ਼ਾ ਮੰਨਦੇ ਸਨ ।
5. ਗੁਰਮੁੱਖੀ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

3. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕਾਰਜ 1552 ਈ. ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ 1559 ਈ. ਵਿੱਚ ਮੁਕੰਮਲ ਹੋਇਆ ਸੀ । ਇਸ ਬਾਉਲੀ ਦਾ ਨਿਰਮਾਣ ਕਰਨ ਪਿੱਛੇ ਗੁਰੂ ਸਾਹਿਬ ਜੀ ਦੇ ਦੋ ਉਦੇਸ਼ ਸਨ । ਪਹਿਲਾ, ਉਹ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਦੇਣਾ ਚਾਹੁੰਦੇ ਸਨ ਤਾਂ ਕਿ ਉਨ੍ਹਾਂ ਨੂੰ ਹਿੰਦੂ ਮਤ ਤੋਂ ਵੱਖਰਾ ਕੀਤਾ ਜਾ ਸਕੇ । ਦੂਜਾ, ਉਹ ਇੱਥੋਂ ਦੇ ਲੋਕਾਂ ਦੀ ਪਾਣੀ ਸੰਬੰਧੀ ਔਕੜ ਨੂੰ ਦੂਰ ਕਰਨਾ ਚਾਹੁੰਦੇ ਸਨ । ਇਸ ਬਾਉਲੀ ਤਕ ਪਹੁੰਚਣ ਲਈ 84 ਪੌੜੀਆਂ ਬਣਾਈਆਂ ਗਈਆਂ ਸਨ । ਬਾਉਲੀ ਦਾ ਨਿਰਮਾਣ ਕਾਰਜ ਪੂਰਾ ਹੋਣ ‘ਤੇ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਜੋ ਕੋਈ ਯਾਤਰੂ ਹਰ ਪੌੜੀ ‘ਤੇ ਸੱਚੇ ਮਨ ਤੇ ਸ਼ਰਧਾ ਨਾਲ ਜਪੁਜੀ ਸਾਹਿਬ ਦਾ ਪਾਠ ਕਰੇਗਾ ਅਤੇ ਪਾਠ ਦੇ ਬਾਅਦ ਬਾਉਲੀ ਵਿੱਚ ਇਸ਼ਨਾਨ ਕਰੇਗਾ ਉਹ 84 ਲੱਖ ਜੂਨਾਂ ਵਿੱਚੋਂ ਮੁਕਤ ਹੋ ਜਾਵੇਗਾ । ਬਾਉਲੀ ਦਾ ਨਿਰਮਾਣ ਸਿੱਖ ਪੰਥ ਦੇ ਵਿਕਾਸ ਵੱਲ ਇੱਕ ਬੜਾ ਮਹੱਤਵਪੂਰਨ ਕਾਰਜ ਸਿੱਧ ਹੋਇਆ ।

1. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕੀਤਾ ਸੀ ?
2. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕਾਰਜ ਕਦੋਂ ਸ਼ੁਰੂ ਹੋਇਆ ?
(i) 1552 ਈ.
(ii) 1559 ਈ.
(iii) 1562 ਈ.
(iv) 1569 ਈ. ।
3. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੇ ਨਿਰਮਾਣ ਕਾਰਜ ਨੂੰ ਕੁੱਲ ਕਿੰਨਾ ਸਮਾਂ ਲੱਗਿਆ ?
4. ਗੋਇੰਦਵਾਲ ਸਾਹਿਬ ਦੀ ਬਾਉਲੀ ਤਕ ਪਹੁੰਚਣ ਲਈ ਕੁੱਲ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਹਨ ?
5. ਬਾਉਲੀ ਦਾ ਨਿਰਮਾਣ ਸਿੱਖ ਪੰਥ ਲਈ ਕਿਵੇਂ ਮਹੱਤਵਪੂਰਨ ਸਿੱਧ ਹੋਇਆ ?
ਉੱਤਰ-
1. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਗੁਰੂ ਅਮਰਦਾਸ ਜੀ ਨੇ ਕੀਤਾ ।
2. 1552 ਈ. ।
3. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੇ ਨਿਰਮਾਣ ਕਾਰਜ ਨੂੰ ਕੁੱਲ 7 ਵਰੇ ਲੱਗੇ ।
4. ਗੋਇੰਦਵਾਲ ਸਾਹਿਬ ਦੀ ਬਾਉਲੀ ਤਕ ਪਹੁੰਚਣ ਲਈ ਕੁੱਲ 84 ਪੌੜੀਆਂ ਬਣਾਈਆਂ ਗਈਆਂ ਸਨ ।
5. ਇਸ ਕਾਰਨ ਸਿੱਖ ਧਰਮ ਨੂੰ ਇੱਕ ਨਵਾਂ ਉਤਸ਼ਾਹ ਮਿਲਿਆ ।

4. ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ ਸੀ । ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋ ਗਿਆ ਸੀ । ਇਸ ਲਈ ਗੁਰੂ ਸਾਹਿਬ ਲਈ ਹਰ ਸਿੱਖ ਤਕ ਨਿਜੀ ਰੂਪ ਵਿੱਚ ਪਹੁੰਚਣਾ ਸੰਭਵ ਨਹੀਂ ਸੀ । ਉਨ੍ਹਾਂ ਨੇ ਆਪਣੇ ਉਪਦੇਸ਼ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਸਿੱਖਾਂ ਤਕ ਪਹੁੰਚਾਉਣ ਦੇ ਲਈ 22 ਮੰਜੀਆਂ ਦੀ ਸਥਾਪਨਾ ਕੀਤੀ । ਹਰ ਮੰਜੀ ਦੇ ਮੁਖੀ ਨੂੰ ਮੰਜੀਦਾਰ ਕਹਿੰਦੇ ਸਨ । ਮੰਜੀਦਾਰ ਦਾ ਅਹੁਦਾ ਕੇਵਲ ਬਹੁਤ ਹੀ ਕਰਨੀ ਪਵਿੱਤਰ ਵਿਚਾਰਾਂ ਵਾਲੇ) ਵਾਲੇ ਸਿੱਖ ਨੂੰ ਦਿੱਤਾ ਜਾਂਦਾ ਸੀ । ਮੰਜੀਦਾਰ ਦਾ ਪ੍ਰਚਾਰ ਖੇਤਰ ਕਿਸੇ ਵਿਸ਼ੇਸ਼ ਇਲਾਕੇ ਤਕ ਸੀਮਿਤ ਨਹੀਂ ਸੀ । ਉਹ ਆਪਣੀ ਮਰਜ਼ੀ ਅਨੁਸਾਰ ਆਪਣੇ ਪ੍ਰਚਾਰ ਦੇ ਸੰਬੰਧ ਵਿੱਚ ਕਿਸੇ ਥਾਂ ਵੀ ਜਾ ਸਕਦੇ ਸਨ । ਇਹ ਮੰਜੀਦਾਰ ਵੱਧ ਤੋਂ ਵੱਧ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੇ ਸਨ ਅਤੇ ਸਿੱਖਾਂ ਤੋਂ ਮਾਇਆ ਇਕੱਠੀ ਕਰਕੇ ਗੁਰੂ ਸਾਹਿਬ ਤਕ ਪਹੁੰਚਾਉਂਦੇ ਸਨ ।.
1. ਮੰਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੁ ਸਾਹਿਬਾਨ ਨੇ ਕੀਤੀ ਸੀ ?
2. ਕੁੱਲ ਕਿੰਨੀਆਂ ਮੰਜੀਆਂ ਦੀ ਸਥਾਪਨਾ ਕੀਤੀ ਗਈ ਸੀ ?
3. ਮੰਜੀ ਦਾ ਮੁੱਖੀ ਕੌਣ ਹੁੰਦਾ ਸੀ ?
4. ਮੰਜੀਦਾਰ ਦਾ ਕੋਈ ਇੱਕ ਮੁੱਖ ਕੰਮ ਲਿਖੋ ।
5. ਮੰਜੀਦਾਰ ਦਾ ਪ੍ਰਚਾਰ ਖੇਤਰ ਕਿਸੇ ਵਿਸ਼ੇਸ਼ ……………….. ਤਕ ਸੀਮਿਤ ਨਹੀਂ ਸੀ ।
ਉੱਤਰ-
1. ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ ।
2. ਕੁੱਲ 22 ਮੰਜੀਆਂ ਦੀ ਸਥਾਪਨਾ ਕੀਤੀ ਗਈ ਸੀ । ‘
3. ਮੰਜੀ ਦਾ ਮੁੱਖੀ ਮੰਜੀਦਾਰ ਹੁੰਦਾ ਸੀ ।
4. ਉਹ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ ।
5. ਇਲਾਕੇ ।

PSEB 12th Class History Solutions Chapter 5 ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

5. ਗੁਰੂ ਰਾਮਦਾਸ ਜੀ ਦੀ ਸਿੱਖ ਪੰਥ ਨੂੰ ਸਭ ਤੋਂ ਮਹੱਤਵਪੂਰਨ ਦੇਣ ਰਾਮਦਾਸਪੁਰਾ ਦੀ ਸਥਾਪਨਾ ਕਰਨਾ ਸੀ । ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਸਾਹਿਬ ਆਪ ਇੱਥੇ ਆ ਗਏ ਸਨ । ਉਨ੍ਹਾਂ ਨੇ 1577 ਈ. ਵਿੱਚ ਰਾਮਦਾਸਪੁਰਾ ਦੀ ਸਥਾਪਨਾ ਕੀਤੀ । ਇਸ ਸ਼ਹਿਰ ਨੂੰ ਆਬਾਦ ਕਰਨ ਲਈ ਗੁਰੂ ਸਾਹਿਬ ਨੇ ਵੱਖ-ਵੱਖ ਧੰਦਿਆਂ ਨਾਲ ਸੰਬੰਧਿਤ 52 ਹੋਰ ਵਪਾਰੀਆਂ ਨੂੰ ਵਸਾਇਆ । ਛੇਤੀ ਹੀ ਇਹ ਇੱਕ ਪ੍ਰਸਿੱਧ ਵਪਾਰਿਕ ਕੇਂਦਰ ਬਣ ਗਿਆ । ਗੁਰੂ ਸਾਹਿਬ ਨੇ ਰਾਮਦਾਸਪੁਰਾ ਵਿਖੇ ਦੋ ਸਰੋਵਰਾਂ ਅੰਮ੍ਰਿਤਸਰ ਅਤੇ ਸੰਤੋਖਸਰ ਦੀ ਖੁਦਵਾਈ ਦਾ ਵਿਚਾਰ ਬਣਾਇਆ । ਪਹਿਲਾਂ ਅੰਮ੍ਰਿਤਸਰ ਸਰੋਵਰ ਦੀ ਖੁਦਵਾਈ ਦਾ ਕੰਮ ਆਰੰਭਿਆ ਗਿਆ । ਇਸ ਕੰਮ ਦੀ ਦੇਖਭਾਲ ਲਈ ਬਾਬਾ ਬੁੱਢਾ ਜੀ ਨੂੰ ਨਿਯੁਕਤ ਕੀਤਾ ਗਿਆ । ਬਾਅਦ ਵਿੱਚ ਅੰਮ੍ਰਿਤ ਸਰੋਵਰ ਦੇ ਨਾਂ ‘ਤੇ ਹੀ ਰਾਮਦਾਸਪੁਰਾ ਦਾ ਨਾਂ ਅੰਮ੍ਰਿਤਸਰ ਪੈ ਗਿਆ ।

1. ਰਾਮਦਾਸਪੁਰਾ ਕੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ?
2. ਰਾਮਦਾਸਪੁਰਾ ਨੂੰ ਬਾਅਦ ਵਿੱਚ ਕਿਸ ਨਾਂ ਨਾਲ ਜਾਣਿਆ ਗਿਆ ?
3. ਰਾਮਦਾਸਪੁਰਾ ਵਿਖੇ ਵਪਾਰੀਆਂ ਲਈ ਬਣਾਏ ਗਏ ਬਾਜ਼ਾਰ ਦਾ ਨਾਂ ਕੀ ਸੀ ?
4. ਰਾਮਦਾਸਪੁਰਾ ਦੀ ਸਥਾਪਨਾ ਦਾ ਕੀ ਮਹੱਤਵ ਸੀ ?
5. ਰਾਮਦਾਸਪੁਰਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?
(i) 1571 ਈ.
(ii) 1573 ਈ.
(iii) 1575 ਈ.
(iv) 1577 ਈ. ।
ਉੱਤਰ-
1. ਰਾਮਦਾਸਪੁਰਾ ਦੀ ਸਥਾਪਨਾ ਗੁਰੁ ਰਾਮਦਾਸ ਜੀ ਨੇ ਕੀਤੀ ਸੀ ।
2. ਰਾਮਦਾਸਪੁਰਾ ਨੂੰ ਬਾਅਦ ਵਿੱਚ ਅੰਮ੍ਰਿਤਸਰ ਦੇ ਨਾਂ ਨਾਲ ਜਾਣਿਆ ਗਿਆ ।
3. ਰਾਮਦਾਸਪੁਰਾ ਵਿਖੇ ਵਪਾਰੀਆਂ ਲਈ ਬਣਾਏ ਗਏ ਬਾਜ਼ਾਰਾਂ ਦਾ ਨਾਂ “ਗੁਰੂ ਕਾ ਬਾਜ਼ਾਰ` ਸੀ ।
4. ਇਸ ਕਾਰਨ ਸਿੱਖਾਂ ਨੂੰ ਉਨ੍ਹਾਂ ਦਾ ਸਭ ਤੋਂ ਪਵਿੱਤਰ ਤੀਰਥ ਸਥਾਨ ਮਿਲਿਆ ।
5. 1577 ਈ. ।

Leave a Comment